ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਹਰਿ ਸ਼ਬਦ ਸੰਮਤ ੨੦੨੦ ਬਿਕਰਮੀ ਦੇ ਸੰਗਰਾਂਦ ਵਾਲੇ ਦਿਨ ਦੇ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਪਹਿਲੀ ਚੇਤਰ ੨੦੨੦ ਬਿਕਰਮੀ ਰਘਬੀਰ ਸਿੰਘ ਦੇ ਸਸਕਾਰ
ਅਸਥਾਨ ਉਤੇ ਜੇਠੂਵਾਲ
ਪਹਿਲੀ ਚੇਤ ਪੁਰਖ ਸਮਰਥ, ਬੀਸ ਬੀਸਾ ਦਏ ਵਡਿਆਈਆ। ਹਰਿ ਭਗਤ ਸੁਹੇਲੇ ਸਾਚੇ ਰੱਖ, ਸਮਰਥ ਆਪਣਾ ਹੱਥ ਟਿਕਾਈਆ। ਅਗਲਾ ਮਾਰਗ ਦੇਵੇ ਦੱਸ, ਜੀਵਣ ਜੁਗਤ ਜਣਾਈਆ। ਜੀਵਦਿਆਂ ਪ੍ਰਭ ਕੀਤੇ ਵਸ, ਮਰਿਆਂ ਆਪਣੇ ਚਰਨ ਰਖਾਈਆ। ਲਹਿਣਾ ਦੇਣਾ ਚੁਕਾਏ ਸੀਂ ਸਾਢੇ ਤਿੰਨ ਹੱਥ, ਹੱਥ ਆਪਣੀ ਝੋਲੀ ਪਾਈਆ। ਚਾਰੇ ਕਿਲੀਆਂ ਚਾਰੇ ਕੁੰਟਾਂ ਦੇਣੀਆਂ ਰੱਖ, ਸਿੰਘ ਮਨਜੀਤਾ ਧਿਆਨ ਲਗਾਈਆ। ਧੰਨ ਭਾਗ ਬੀਸ ਦਸ ਪ੍ਰਭ ਖੇਲ ਕੀਆ ਹੱਸ, ਮੇਰੀ ਸੇਵਾ ਸਾਚੀ ਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਜਣਾਈਆ। ਵੀਹ ਸੌ ਦਸ ਬਿਕਰਮੀ ਗਾਥ, ਬਾਲਾ ਨੱਢਾ ਆਪ ਜਣਾਇੰਦਾ । ਦਸ ਸਾਲ ਤੱਕਦਾ ਰਿਹਾ ਸਾਥ, ਸਾਥੀ ਨਜ਼ਰ ਕੋਇ ਨਾ ਆਇੰਦਾ। ਗੁਰ ਗੋਬਿੰਦ ਬੰਨ੍ਹ ਕੇ ਗਿਆ ਨਾਤ, ਬਿਧਾਤਾ ਆਪਣੇ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚਾ ਰਾਹ ਏਕਾ ਵਾਰ, ਗੋਬਿੰਦ ਗੁਰ ਵਡਿਆਈਆ।
ਪੁਰਖ ਅਕਾਲ ਵੇਖਣਹਾਰ, ਅਭੁਲ ਭੁੱਲ ਕਦੇ ਨਾ ਜਾਈਆ। ਬਾਵਨ ਕਰੇ ਸਚ ਪੁਕਾਰ, ਊਚੀ ਕੂਕ ਸੁਣਾਈਆ। ਮੇਰਾ ਮੇਲ ਵਿਛੜਿਆ ਯਾਰ, ਤੇਰੇ ਹੱਥ ਵਡਿਆਈਆ। ਤ੍ਰੇਤਾ ਲੇਖਾ ਧੁਰ ਦਰਬਾਰ, ਰਾਮ ਰਾਮ ਸਰਨਾਈਆ । ਬਾਲਮੀਕ ਕਰੇ ਵਿਚਾਰ, ਭੇਵ ਅਭੇਦ ਜਣਾਈਆ। ਕੁਸ਼ੂ ਸੁੱਤ ਸੁੱਤ ਦੁਲਾਰ, ਜਾਨਕੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਜਣਾਈਆ।
ਜਾਨਕੀ ਸੁੱਤ ਰਮੱਯਾ ਲਾਲ, ਰਹਿਮਤ ਹਰਿ ਕਮਾਇੰਦਾ । ਜੁਗ ਚੌਕੜੀ ਖੇਲ ਮਹਾਨ, ਬੇਪਰਵਾਹ ਆਪ ਖਲਾਇੰਦਾ। ਬਾਲਮੀਕ ਮੰਗਿਆ ਦਾਨ, ਝੋਲੀ ਇਕੋ ਅੱਗੇ ਡਾਹਿੰਦਾ । ਬਾਲੀ ਬੁੱਧ ਬਾਲ ਅਞਾਣ, ਭੇਵ ਕੋਇ ਨਾ ਪਾਇੰਦਾ। ਕਿਰਪਾ ਕਰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣਾਇੰਦਾ।
ਬਾਲਮੀਕ ਕਰੇ ਅਰਦਾਸ, ਦੋਏ ਜੋੜ ਜੋੜ ਨਿਮਸਕਾਰਿਆ । ਧਰਨੀ ਸੋਹੇ ਵਿਚ ਪਰਭਾਸ, ਪ੍ਰਭ ਤੇਰੇ ਚਰਨ ਦੁਵਾਰਿਆ। ਮੇਰੀ ਪੂਰੀ ਕਰ ਆਸ, ਸੋਹੇ ਬੰਕ ਅਪਾਰਿਆ । ਤੇਰੀ ਵੇਖਾਂ ਸੱਚੀ ਰਾਸ, ਮਹੱਲ
ਅਟੱਲ ਮਨਾਰਿਆ। ਤੇਰੇ ਬਾਲੇ ਮੇਰੇ ਪਾਸ, ਮੇਰਾ ਤੇਰੇ ਚਰਨ ਸੀਸ ਝੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦੋਏ ਜੋੜ ਵਾਸਤਾ ਪਾ ਲਿਆ।
ਰਘਪਤ ਕਹੇ ਰਾਮ ਰਘ, ਏਕਾ ਏਕ ਜਾਈਆ। ਸਾਚਾ ਮਾਰਗ ਜਾਏ ਬੰਨ੍ਹ, ਜੁਗ ਚੌਕੜੀ ਵੇਖ ਵਖਾਈਆ। ਬਾਲਮੀਕ ਸੁਣ ਲੈ ਕੰਨ, ਨਾਮ ਨਿਧਾਨ ਪੜ੍ਹਾਈਆ। ਕਰੇ ਖੇਲ ਸ੍ਰੀ ਭਗਵਨ, ਕਲਜੁਗ ਅੰਤਮ ਫੇਰਾ ਪਾਈਆ। ਸਾਚੇ ਸੁੱਤ ਚੜ੍ਹ ਚੰਨ, ਚੰਨ ਚੰਨ ਰੁਸ਼ਨਾਈਆ। ਗਣ ਗੰਧਰਬ ਦੇਵਤ ਸੁਰ ਕਹਿਣ ਧੰਨ ਧੰਨ, ਧੰਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਜਣਾਈਆ।
ਭੇਵ ਅਭੇਦ ਦੱਸੇ ਭਗਵਾਨ, ਆਪਣੀ ਦਇਆ ਕਮਾਇੰਦਾ । ਕਲਜੁਗ ਅੰਤਮ ਖੇਲ ਮਹਾਨ, ਨਿਰਗੁਣ ਦਾਤਾ ਆਪ ਕਰਾਇੰਦਾ। ਸਤਿਜੁਗ ਦਾ ਸਤਿ ਵਿਧਾਨ, ਸਤਿ ਪੁਰਖ ਨਿਰੰਜਣ ਆਪ ਸਮਝਾਇੰਦਾ। ਬਾਲੀ ਬਾਲੇ ਕਰ ਪਰਵਾਨ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਛੋਟਾ ਬੱਚਾ ਦੇਵੇ ਦਾਨ, ਦੂਆ ਸਿਫ਼ਰਾ ਏਕਾ ਸਿਫ਼ਰਾ ਇਕ ਇਕ ਨਾਲ ਮਿਲਾਇੰਦਾ। ਦੂਜਾ ਖੇਲ ਕਰੇ ਮਹਾਨ, ਜਗਤ ਜਗਦੀਸ਼ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।
ਸਾਚੀ ਕਰਨੀ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਾਢੇ ਤਿੰਨ ਹੱਥ ਕੂੜੀ ਕਾਇਆ ਕਰੇ ਨਾ ਕੋਇ ਪਿਆਰ, ਪ੍ਰਭ ਚਰਨ ਸੱਚੀ ਸਰਨਾਈਆ। ਅੰਤਮ ਨਾਤਾ ਛੱਡਣਾ ਪਏ ਸੰਸਾਰ, ਥਿਰ ਕੋਇ ਰਹਿਣ ਨਾ ਪਾਈਆ। ਮਰ ਮਰ ਜੰਮੇ ਜੀਵ ਗਵਾਰ, ਲੱਖ ਚੁਰਾਸੀ ਗੇੜ ਰਖਾਈਆ। ਸ੍ਰੀ ਭਗਵਾਨ ਹੋ ਮਿਹਰਬਾਨ, ਮਿਹਰ ਨਜ਼ਰ ਇਕ ਟਿਕਾਈਆ । ਭਗਤ ਸੁਹੇਲੇ ਕਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਜ਼ਿਮੀਂ ਅਸਮਾਨ ਵਖਾਏ ਇਕ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਦੇਵੇ ਵਡਿਆਈ ਪਾਰਬ੍ਰਹਮ, ਪ੍ਰਭ ਆਪਣੀ ਦਇਆ ਕਮਾਇੰਦਾ। ਉਨੀ ਕੱਤਕ ਕਰ ਕਰਮ, ਭਗਤ ਦੁਆਰ ਨੀਂਹ ਰਖਾਇੰਦਾ। ਸਾਢੇ ਤਿੰਨ ਹੱਥ ਅੱਗੇ ਬੇੜਾ ਬੰਨ੍ਹ, ਅਟੱਲ ਮਹੱਲ ਇਕ ਰੁਸ਼ਨਾਇੰਦਾ । ਧੁਰ ਸੰਦੇਸਾ ਧੁਰਦਰਗਾਹੀ ਘੱਲ, ਹੁਕਮੀ ਹੁਕਮ ਆਪ ਵਰਤਾਇੰਦਾ। ਜੋਤ ਸ਼ਬਦ ਨਿਰਗੁਣ ਧਾਰ ਬੈਠਾ ਰਲ, ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰ ਬਿਨ ਭਗਤਾਂ ਸੋਭਾ ਕਦੇ ਨਾ ਪਾਇੰਦਾ।
ਭਗਤ ਦੁਆਰ ਅੱਗੇ ਸਾਢੇ ਤਿੰਨ ਹੱਥ, ਪ੍ਰਭ ਵੱਖਰੀ ਵੰਡ ਵੰਡਾਈਆ। ਸਤਿ ਸਤਿਵਾਦੀ ਨੀਂਹ ਦਿਤੀ ਰੱਖ, ਰੱਖ਼ਕ ਬਣਿਆ ਸੱਚਾ ਸ਼ਹਿਨਸ਼ਾਹੀਆ। ਹੌਲੀ ਹੌਲੀ ਹੋ ਪਰਤੱਖ, ਪਹਿਲਾ ਦੂਜਾ ਪੰਧ ਮੁਕਾਈਆ। ਤੀਜੇ ਨੈਣ ਹੋ ਪਰਤੱਖ, ਸਾਖਿਆਤ ਦਏ ਸਮਝਾਈਆ। ਛੋਟਾ ਬਾਲਾ ਕਹੇ ਪ੍ਰਭੂ ਮੇਰਾ ਨਾਮ ਰੱਖ, ਸ਼ਬਦ ਸ਼ਬਦੀ ਲੇਖ ਲਿਖਾਈਆ। ਜੁੜਿਆ ਰਹੇ ਸੱਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਜਣਾਈਆ।
ਸਚ ਸੰਦੇਸ ਦੇਵੇ ਮਿਹਰਬਾਨ, ਮਿਹਰ ਨਜ਼ਰ ਉਠਾਈਆ। ਤ੍ਰੇਤੇ ਜੁਗ ਦਾ ਬਾਲ ਅਞਾਣ, ਰਘ ਆਪਣੀ ਰਗ ਅਖਵਾਈਆ। ਬੀਰ ਬੀਰ ਬੀਰ ਬਲਵਾਨ, ਬਲ ਇਕੋ ਇਕ ਜਣਾਈਆ। ਪਿਤਾ ਪੂਤ
ਨਾ ਕੋਇ ਪਹਿਚਾਨ, ਭੇਵ ਅਭੇਦ ਨਾ ਕੋਇ ਜਣਾਈਆ । ਦੋਏ ਜੋੜ ਮੰਗਿਆ ਦਾਨ, ਹਰਿ ਮਿਲੇ ਸਚ ਸਰਨਾਈਆ। ਸ੍ਰੀ ਭਗਵਾਨ ਦੇਵਣਹਾਰ, ਦੀਨ ਦਿਆਲ ਦਇਆ ਕਮਾਈਆ। ਤੇਰਾ ਵਿਚੋਲਾ ਬਣੇ ਨੌਜਵਾਨ, ਲਾਲੋ ਲਾਲਨ ਲਏ ਉਠਾਈਆ। ਸਿੰਘ ਕਿਸ਼ਨ ਇਕ ਦਲਾਲ, ਢਾਈ ਗੱਜ਼ ਦੁਪੱਟਾ ਭੇਟ ਚੜ੍ਹਾਈਆ। ਮੱਘਰ ਮਹੀਨਾ ਮਨਜੀਤਾ ਹੋਇਆ ਖ਼ੁਸ਼ਹਾਲ, ਕਦ ਵੇਲਾ ਮਿਲਾਂ ਭਾਈ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਢਾਈ ਗਜ਼ ਕਰ ਪਰਵਾਨ, ਆਪਣੇ ਤਨ ਛੁਹਾਇਆ। ਅਗਲਾ ਲੇਖਾ ਦੋ ਜਹਾਨ, ਪਿਛਲਾ ਆਪਣੀ ਝੋਲੀ ਪਾਇਆ। ਦੇਵਣਹਾਰਾ ਦਾਨੀ ਦਾਨ, ਦਾਤਾ ਇਕੋ ਇਕ ਅਖਵਾਇਆ। ਸਾਢੇ ਤਿੰਨ ਹੱਥ ਦਾ ਸਚ ਨਿਸ਼ਾਨ, ਚੌਥੀ ਮੰਜ਼ਲ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ। ਸਾਚੀ ਕਰਨੀ ਕਰੇ ਆਪ, ਪ੍ਰਭ ਆਪਣੀ ਦਇਆ ਕਮਾਈਆ।
ਭਗਤ ਸੁਹੇਲਾ ਮਾਈ ਬਾਪ, ਗੁਰਮੁਖ ਆਪਣੀ ਗੋਦ ਉਠਾਈਆ । ਸ਼ਬਦ ਜਣਾਇਆ ਸੋਹੰ ਜਾਪ, ਰਸਨਾ ਜਿਹਵਾ ਹਰਿ ਗੁਣ ਗਾਈਆ। ਮੇਲ ਮਿਲਾਵਾ ਕਮਲਾਪਾਤ, ਆਤਮ ਪਰਮਾਤਮ ਵਿਚ ਸਮਾਈਆ। ਸੋ ਪੁਰਖ ਨਿਰੰਜਣ ਦੇਵਣਹਾਰਾ ਦਾਤ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਵਖਾਈਆ ।
ਪੂਰਬ ਲਹਿਣਾ ਸਿੰਘ ਠਾਕਰ, ਤ੍ਰੈ ਤ੍ਰੈ ਧਾਰ ਮਿਲਾਇੰਦਾ। ਨਿਰਮਲ ਕਰਮ ਕਰ ਉਜਾਗਰ, ਉਜਰਤ ਹਰਿ ਨਾ ਕੋਇ ਲਗਾਇੰਦਾ । ਭਗਤਾਂ ਦੇਵਣਹਾਰਾ ਆਦਰ, ਆਦਰਸ਼ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਆਪਣਾ ਆਪ ਖੁਲ੍ਹਾਇੰਦਾ।
ਸਾਚਾ ਪਰਦਾ ਦੇਵੇ ਖੋਲ੍ਹ, ਸ੍ਰੀ ਭਗਵਾਨ ਵੱਡੀ ਵਡਿਆਈਆ। ਸਿੰਘ ਮਨਜੀਤਾ ਕਹੇ ਬੋਲ, ਦੋਏ ਜੋੜ ਸਰਨਾਈਆ। ਜਗਦੀਸ਼ਾ ਤੋਲਣਹਾਰਾ ਤੋਲ, ਅਤੋਲ ਅਤੁਲ ਤੇਰੀ ਸਰਨਾਈਆ । ਸਚ ਦੁਆਰਾ ਲੋਕਮਾਤ ਖੋਲ੍ਹ, ਭੇਵ ਅਭੇਦ ਜਣਾਈਆ। ਸਤਿਜੁਗ ਰਹੇ ਨਾ ਕੋਈ ਰੋਲ, ਭਰਿਸ਼ਟ ਰੂਪ ਨਾ ਕੋਇ ਵਟਾਈਆ। ਹਰਿ ਸੰਗਤ ਕਰ ਕੇ ਆਪ ਅਡੋਲ, ਸਿਖਿਆ ਇਕੋ ਇਕ ਦ੍ਰਿੜਾਈਆ। ਭਗਤ ਕੋਈ ਨਾ ਰਹੇ ਅਨਭੋਲ, ਪਰਦਾ ਸਭ ਦਾ ਦਏ ਖੁਲ੍ਹਾਈਆ। ਜਿਸ ਤੇਰੇ ਚਰਨ ਧੂੜ ਅੰਮ੍ਰਿਤ ਛਕੀ ਸਾਚੀ ਪੌਹਲ, ਸੋ ਜਨਮ ਮਰਨ ਵਿਚ ਨਾ ਆਈਆ। ਲੇਖਾ ਚੁੱਕੇ ਧਰਨੀ ਧੌਲ, ਧਵਲ ਦਏ ਸਾਲਾਹੀਆ। ਸਾਡੇ ਨਾਲ ਕਰ ਕੌਲ, ਬੇਪਰਵਾਹ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ ।
ਸ੍ਰੀ ਭਗਵਾਨ ਦੱਸਣਹਾਰਾ, ਭੇਵ ਅਭੇਦ ਖੁਲਾਇੰਦਾ। ਵੀਹ ਸੌ ਨੌਂ ਬਿਕਰਮੀ ਬਣ ਲਿਖਾਰਾ, ਪਿਛਲਾ ਲਹਿਣਾ ਆਪ ਜਣਾਇੰਦਾ। ਵੀਹ ਸੌ ਉਨੀ ਦਏ ਆਧਾਰਾ, ਸੀਸ ਨਾਮ ਪਰਦਾ ਪਾਇੰਦਾ। ਪਹਿਲੀ ਚੇਤਰ ਭਗਤ ਵਿਹਾਰਾ, ਸ੍ਰੀ ਭਗਵਾਨ ਆਪ ਕਰਾਇੰਦਾ । ਧੁਰਦਰਗਾਹੀ ਧੁਰ ਦਾ ਲਾੜਾ, ਇਕੋ ਇਕ ਵਖਾਇੰਦਾ । ਲਾਲ ਰੰਗ ਪ੍ਰਭ ਚਾੜ੍ਹੇ ਗਾੜ੍ਹਾ, ਉਤਰ ਕਦੇ ਨਾ ਜਾਇੰਦਾ। ਠਾਕਰ ਸਿੰਘ ਸੇਵਾਦਾਰਾ, ਤਿੰਨ ਤਿੰਨ ਤਿੰਨ ਆਪਣੀ ਵੰਡ ਵੰਡਾਇੰਦਾ। ਚੌਥੀ ਮੰਜ਼ਲ ਲੈ ਕੇ ਜਾਏ ਆਪ ਨਿਰੰਕਾਰਾ, ਆਪ ਆਪਣੀ ਗੋਦ ਬਹਾਇੰਦਾ। ਚਾਰ ਬੁਰਜ ਕਰਨ ਨਿਮਸਕਾਰਾ, ਚਾਰੋਂ ਕੁੰਟ ਨੈਣ ਉਠਾਇੰਦਾ। ਸੱਤ ਰੰਗ ਨਿਸ਼ਾਨਾ ਚੜ੍ਹੇ ਅਪਰ ਅਪਾਰਾ, ਸਿਰ ਭਗਤਾਂ ਆਪ ਝੁਲਾਇੰਦਾ। ਸਤਿ ਪੁਰਖ ਦੀ ਸਾਚੀ ਕਾਰਾ, ਹਰਿ ਕਰਤਾ
ਆਪ ਕਮਾਇੰਦਾ। ਹਰਿ ਸੰਗਤ ਦੇਵੇ ਇਕ ਆਧਾਰਾ, ਸਾਂਤਕ ਸਤਿ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਪਰਦਾ ਸ਼ਬਦ ਕਨਾਤ, ਬਿਨ ਲਕਸ਼ਮੀ ਵੇਖੇ ਨਾ ਕੋਈ ਮਾਰ ਝਾਤ, ਦੂਜਾ ਨਜ਼ਰ ਕੋਇ ਨਾ ਆਇੰਦਾ।
ਲਛਮੀ ਕਹੇ ਤੇਰੀ ਵਡਿਆਈ, ਭਗਵਨ ਭੇਵ ਕੋਇ ਨਾ ਆਇੰਦਾ। ਕਿਸ ਬਿਧ ਕਰੇਂ ਮਾਤ ਕੁੜਮਾਈ, ਘਰ ਘਰ ਆਪਣੀ ਦਇਆ ਕਮਾਇੰਦਾ। ਮੇਰੇ ਨੈਣ ਰਹੇ ਸ਼ਰਮਾਈ, ਮੇਰੀ ਕੁੱਖ ਬਾਲ ਸੋਭਾ ਕੋਇ ਨਾ ਪਾਇੰਦਾ । ਤੂੰ ਭਗਤਾਂ ਪਕੜੇਂ ਜਾ ਜਾ ਬਾਹੀਂ, ਮੇਰਾ ਮੋਹ ਨਜ਼ਰ ਕੋਇ ਨਾ ਆਇੰਦਾ। ਮੈਂ ਰੋਵਾਂ ਵਿਚ ਜੁਦਾਈ, ਨੇਤਰ ਨੈਣ ਨੀਰ ਵਹਾਇੰਦਾ। ਸ੍ਰੀ ਭਗਵਾਨ ਰਿਹਾ ਸਮਝਾਈ, ਭੇਵ ਅਭੇਦ ਖੁਲ੍ਹਾਇੰਦਾ। ਤੇਰੇ ਪਿਆਰ ਦੀ ਇਕ ਕੁੜਮਾਈ, ਲੋਕਮਾਤ ਵਖਾਇੰਦਾ । ਤੇਰਾ ਲਹਿੰਗਾ ਦਏ ਵਧਾਈ, ਤੇਰੇ ਗੀਤ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।
ਲਾਲ ਭੂਸ਼ਨ ਲਛਮੀ ਧਾਰ, ਨਿਰਗੁਣ ਆਪ ਜਣਾਈਆ। ਭਗਤਾਂ ਕਰ ਸਚ ਪਿਆਰ, ਪਰਦਾ ਇਕ ਵਖਾਈਆ । ਵੇਖੋ ਦਰੋਪਦ ਆਈ ਰੋਵੇ ਜ਼ਾਰੋ ਜ਼ਾਰ, ਬੇਪਰਵਾਹ ਬੇਅੰਤ ਤੇਰੀ ਸ਼ਹਿਨਸ਼ਾਹੀਆ । ਸਤਿਜੁਗ ਕਰੇਂ ਕੀ ਕੀ ਕਾਰ, ਕਰਤੇ ਕਰਨੀ ਮਾਤ ਕਮਾਈਆ। ਜਿਸ ਪੰਜ ਵਾਰ ਤੇਰੇ ਨਾਉਂ ਲਾਈ ਜੈਕਾਰ, ਤਿਸ ਸਚਖੰਡ ਲੈਕੇ ਜਾਵੇਂ ਚਾਈਂ ਚਾਈਂਆ। ਦਰੋਪਤ ਕਹੇ ਮੈਂ ਅਜੇ ਨਾ ਹੋਈ ਪਾਰ, ਮੇਰਾ ਲੇਖਾ ਮੁੱਕ ਨਾ ਸਕਿਆ ਰਾਈਆ। ਕ੍ਰਿਸ਼ਨ ਕਹਿ ਕੇ ਗਿਆ ਵਿਚ ਸੰਸਾਰ, ਤ੍ਰਲੋਕੀ ਵਿਚ ਮੇਰੀ ਸ਼ਰਨਾਈਆ । ਅੱਗੇ ਮੇਲ ਪੁਰਖ ਅਕਾਲ, ਜਿਉਂ ਭਾਵੇ ਲਏ ਮਿਲਾਈਆ। ਕਲਜੁਗ ਬੈਠੀ ਰਹੀ ਬੇਹਾਲ, ਮੇਰੀ ਸਾਰ ਕਿਸੇ ਨਾ ਪਾਈਆ । ਮੈਂ ਵੇਖ ਕੇ ਆਈ ਰੰਗ ਲਾਲ, ਲਾਲ ਰੰਗ ਕਵਣ ਰਿਹਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ।
ਦਰੋਪਤੀ ਆਈ ਪੈਂਡਾ ਚੀਰ, ਆਪਣਾ ਪੰਧ ਮੁਕਾਈਆ। ਜਿਸ ਨੇ ਮੇਰਾ ਲਹਿਣ ਨਾ ਦਿਤਾ ਚੀਰ, ਸੋ ਸਾਹਿਬ ਫੇਰਾ ਪਾਈਆ। ਜਿਸ ਪਿਛੇ ਅੱਗੇ ਦੋ ਜਹਾਨਾਂ ਕੱਟ ਜ਼ੰਜੀਰ, ਆਪਣੀ ਗੰਢ ਪੁਵਾਈਆ। ਸਿੰਘ ਬਿਸ਼ਨ ਚਾਰੋਂ ਕੁੰਟ ਮਾਰੇ ਲਕੀਰ, ਪ੍ਰੀਤਮ ਸਿੰਘ ਨਿਉਂ ਨਿਉਂ ਚਲੇ ਵਾਹੋ ਦਾਹੀਆ। ਇੰਦਰ ਸਿੰਘ ਕਹੇ ਪ੍ਰਭ ਤੇਰੇ ਨਾਲ ਨਿਭੇ ਅਖ਼ੀਰ, ਦੂਜੀ ਓਟ ਨਾ ਕੋਇ ਤਕਾਈਆ। ਗੁਰਮੁਖ ਕਹੇ ਹਰਿ ਸੰਗਤ ਹਸਤ ਕੀਟ, ਊਚ ਨੀਚ ਤੇਰੀ ਇਕ ਸਰਨਾਈਆ। ਪਾਲ ਸਿੰਘ ਕਹੇ ਮੈਂ ਗਾਵਾਂ ਗੀਤ, ਪ੍ਰਭ ਇਕੋ ਢੋਲਾ ਚਾਈਂ ਚਾਈਂਆ। ਜਿਸ ਨੂੰ ਲੱਭਦੇ ਮੰਦਰ ਮਸੀਤ, ਕੋਟਨ ਕੋਟ ਬੈਠੇ ਧਿਆਨ ਲਗਾਈਆ । ਸੋ ਕਲਜੁਗ ਅੰਤ ਜਨ ਭਗਤਾਂ ਕਰੇ ਸਚ ਪ੍ਰੀਤ, ਪ੍ਰੀਤੀ ਇਕੋ ਇਕ ਜਣਾਈਆ । ਸਤਿਜੁਗ ਚਲਾਏ ਸਾਚੀ ਰੀਤ, ਹਰਿ ਸੰਗਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਆ ਦਰੋਪਤ ਵੇਖ ਅੱਖ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਾਹਿਬ ਸਤਿਗੁਰ ਹੋ ਪਰਤੱਖ, ਆਪਣੀ ਧਾਰ ਜਣਾਈਆ। ਭਗਤ ਭਗਵਾਨ ਰਿਹਾ ਰੱਖ, ਮਿਹਰ ਨਜ਼ਰ ਉਠਾਈਆ । ਸਾਚਾ ਮਾਰਗ ਸਾਹਿਬ ਦੱਸ, ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਦਾ ਰੰਗ ਲਾਲ ਗੁਰਮੁਖ ਵਿਚ ਪੇਖੇ ਸਾਹਿਬ ਦਿਆਲ, ਦਿਆਲ ਆਪਣੀ ਦਇਆ ਕਮਾਈਆ ।
ਦਇਆ ਕਮਾ ਸਾਹਿਬ ਸੁਲਤਾਨ, ਜਗ ਬਾਲੇ ਵੇਖ ਵਖਾਇੰਦਾ। ਪ੍ਰੇਮ ਪ੍ਰੀਤੀ ਇਕੋ ਦਾਨ, ਦਰ
ਝੋਲੀ ਇਕ ਭਰਾਇੰਦਾ। ਸਚਖੰਡ ਦਾ ਸਾਚਾ ਕਾਹਨ, ਚੌਥੇ ਘਰ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਇੰਦਾ।
ਰਘਬੀਰ ਸਿੰਘ ਪ੍ਰਭ ਪਏ ਸਰਨਾ, ਪਹਿਲੀ ਚੇਤ ਖ਼ੁਸ਼ੀ ਮਨਾਈਆ । ਧੰਨ ਭਾਗ ਤੂੰ ਮਿਲਿਆ ਇਕ ਮਲਾਹ, ਬੇੜਾ ਆਪਣੇ ਕੰਧ ਉਠਾਈਆ । ਤੇਰੇ ਭਗਤਾਂ ਵਿਚ ਮੇਰਾ ਰਹਿ ਜਾਏ ਨਾਂ, ਮੇਰਾ ਨਾਂ ਤੇਰੀ ਵਡਿਆਈਆ। ਨਾਤਾ ਤੁਟਾ ਪਿਤਾ ਮਾਂ, ਭੈਣ ਭਾਈ ਨਜ਼ਰ ਕੋਇ ਨਾ ਆਈਆ । ਤੇਰਾ ਲੱਗਾ ਸੋਹਣਾ ਸੱਚਾ ਥਾਂ, ਜਿਸ ਘਰ ਨਿਰਮਲ ਜੋਤ ਕਰੇ ਰੁਸ਼ਨਾਈਆ। ਭਾਈਆਂ ਨਾਲ ਭਾਈ ਮਿਲਿਆ ਆ, ਪਿਛਲਾ ਪੰਧ ਮੁਕਾਈਆ । ਇਕੋ ਮੰਗਾਂ ਸਚ ਦੁਆ, ਦੋਏ ਜੋੜ ਵਾਸਤਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਹਿਲੀ ਚੇਤ ਹਰਿ ਸੰਗਤ ਦੇ ਬਖ਼ਸ਼ ਪਿਛਲੇ ਗੁਨਾਹ, ਮੇਰੀ ਆਸਾ ਪੂਰ ਕਰਾਈਆ। ਜਿਸ ਤਰਾਂ ਮੈਨੂੰ ਦਿਤੀ ਆਪਣੀ ਠੰਡੀ ਛਾਂ, ਗੁਰਮੁਖਾਂ ਹੋਣਾ ਸਹਾਈਆ। ਗੁਰਸਿਖ ਕੋਈ ਨਾ ਕਰਿਓ ਨਾ, ਅੱਗੇ ਔਣਾ ਚਾਈਂ ਚਾਈਂਆ। ਵੇਖਿਓ ਕੋਈ ਨਾ ਮਾਰੇ ਧਾਹ, ਹਰਖ ਸੋਗ ਨਾ ਕੋਇ ਜਣਾਈਆ । ਸ੍ਰੀ ਭਗਵਾਨ ਲੋਕਮਾਤ ਵਿਚੋਂ ਲਏ ਉਠਾ, ਅੱਗੋਂ ਗੋਬਿੰਦ ਉਂਗਲੀ ਲਾਈਆ। ਸਚਖੰਡ ਦੁਆਰੇ ਦਏ ਵਸਾ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਹੋ ਕੇ ਵੇਖਣ ਆ, ਕਵਣ ਆਇਆ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਈਆ ।
ਰਘਬੀਰ ਸਿੰਘ ਕਰੇ ਅਰਦਾਸ, ਬਾਲਾ ਇਕ ਧਿਆਨ ਲਗਾਈਆ। ਹਰਿ ਸੰਗਤ ਤੇਰੀ ਸ਼ਾਖ਼, ਤੁਧ ਬਿਨ ਨਜ਼ਰ ਕਿਸੇ ਨਾ ਆਈਆ। ਸਭ ਦੀ ਪੱਤ ਲੈਣੀ ਰਾਖ, ਮਿਹਰ ਨਜ਼ਰ ਉਠਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ । ਜਿਸ ਨੇ ਤੇਰੀ ਗਾਈ ਗਾਥ, ਸੋ ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ ।
ਸਾਚੇ ਸੁੱਤ ਸੁਣ ਦੁਲਾਰੇ, ਸ੍ਰੀ ਭਗਵਾਨ ਆਪ ਜਣਾਇੰਦਾ। ਬੁੱਢੇ ਨੱਢੇ ਸਾਰੇ ਤਾਰੇ, ਬਚਿਆ ਕੋਇ ਰਹਿਣ ਨਾ ਪਾਇੰਦਾ। ਪਾਰ ਕਰਾਏ ਵਿਆਹੇ ਕੁਆਰੇ, ਦੂਈ ਦਵੈਤ ਨਾ ਕੋਇ ਜਣਾਇੰਦਾ। ਗੁਰਮੁਖ ਰਲ ਮਿਲ ਬੋਲਣ ਪੰਜ ਜੈਕਾਰੇ, ਇਹ ਆਖ਼ਰੀ ਵਾਰ ਸਮਝਾਇੰਦਾ । ਸਚਖੰਡ ਕਿਸੇ ਨਾ ਮਿਲੇ ਵਿਚ ਸੰਸਾਰੇ, ਕੋਟਨ ਕੋਟ ਜੀਵ ਧਿਆਨ ਲਗਾਇੰਦਾ। ਸਾਧ ਸੰਤ ਕਰਨ ਹਾਹਾਕਾਰੇ, ਹਉਮੇ ਰੋਗ ਨਾ ਕੋਇ ਮਿਟਾਇੰਦਾ। ਜਨ ਭਗਤਾਂ ਪ੍ਰਭ ਜੂ ਵਾਜਾਂ ਮਾਰੇ, ਸੋਏ ਲੋਕਮਾਤ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ।
ਪਹਿਲੀ ਚੇਤ ਲਿਖਾਵਾਂਗਾ। ਬਾਲੇ ਪੂਰੀ ਆਸ ਕਰਾਵਾਂਗਾ। ਹਰਿ ਸੰਗਤ ਸਾਰੀ ਸਚਖੰਡ ਬਹਾਵਾਂਗਾ। ਗੁਰ ਗੋਬਿੰਦ ਨਾਲ ਮਿਲਾਵਾਂਗਾ। ਗੁਰ ਚੇਲੇ ਇਕੋ ਘਰ ਵਖਾਵਾਂਗਾ । ਪਿਛਲਾ ਲੇਖਾ ਮਾਤ ਚੁਕਾਵਾਂਗਾ। ਭਰਮ ਭੁਲੇਖਾ ਬਾਹਰ ਕਢਾਵਾਂਗਾ। ਸਤਿਜੁਗ ਸਾਚਾ ਰਾਹ ਵਖਾਵਾਂਗਾ। ਮਾਵਾਂ ਕੋਲੋਂ ਪੁਤਰਾਂ ਗਲੀਂ ਹਾਰ ਪੁਵਾਵਾਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ ਲਗਾਵਾਂਗਾ। ਸਾਢੇ ਤਿੰਨ ਹੱਥ ਮੂਲ ਮੁਕਾਵਾਂਗਾ । ਕਿਲੀਆਂ ਗੱਡਣ ਦੀ ਰੀਤ ਹਟਾਵਾਂਗਾ। ਕਫ਼ਨ ਲਾਲ ਰੰਗ ਦਾ ਪਾਵਾਂਗਾ। ਲੱਭਣ ਵਿਚ ਹੋਰ ਕਿਸੇ ਨੂੰ ਵਾਲ ਨਾ ਵਖਾਵਾਂਗਾ। ਜਨ ਭਗਤਾਂ ਕੁਫ਼ਲ ਖੁਲਾਵਾਂਗਾ । ਮੁਫ਼ਤ ਆਪਣਾ ਨਾਮ ਵਰਤਾਵਾਂਗਾ। ਹਰਿ ਸੰਗਤ ਹਰਖ ਸੋਗ ਚੁਕਾਵਾਂਗਾ। ਨਾਮ ਜੋਗ ਇਕ ਜਣਾਵਾਂਗਾ । ਗੋਬਿੰਦ ਦੀ ਗੋਬਿੰਦ ਰੀਤੀ ਫਿਰ ਵਖਾਵਾਂਗਾ। ਬੱਚੇ ਨੀਹਾਂ ਹੇਠ ਰਖਾਵਾਂਗਾ । ਗੁਰਮੁਖ ਛੱਤ ਦੇ ਉਪਰ ਚੜ੍ਹਾਵਾਂਗਾ। ਉਜਲ ਮੁੱਖ ਕਰਾਵਾਂਗਾ।
ਰਾਹ ਇਕੋ ਸਾਰੇ ਪਾਵਾਂਗਾ। ਸਾਚੇ ਸਿਖੋ ਬਣ ਸੇਵਕ ਸੇਵ ਕਮਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਵਾਂਗਾ ।
ਸਾਚੀ ਵਸਤ ਝੋਲੀ ਪਾਊਂਗਾ। ਸਤਿਜੁਗ ਸਾਚਾ ਰਾਹ ਚਲਾਊਂਗਾ। ਆਵਣ ਜਾਵਣ ਪੰਧ ਮੁਕਾਊਂਗਾ। ਮੜੀ ਗੋਰ ਇਕੋ ਘਰ ਵਖਾਊਂਗਾ। ਝੂਠੀ ਮਾਟੀ ਨਾਤਾ ਤੋੜ ਤੁੜਾਊਂਗਾ। ਆਤਮ ਪਰਮਾਤਮ ਵਿਚ ਮਿਲਾਊਂਗਾ । ਹੱਡੀਆਂ ਬਾਲਣ ਕਰ ਜਲਾਊਂਗਾ । ਸਾਚੀ ਵਸਤ ਵਿਚੋਂ ਉਠਾਊਂਗਾ। ਆਪਣੇ ਨਾਲ ਲੈ ਕੇ ਜਾਊਂਗਾ । ਦੋ ਜਹਾਨਾਂ ਪਾਰ ਕਰਾਊਂਗਾ। ਸਚਖੰਡ ਦੁਆਰ ਬਹਾਊਂਗਾ। ਵੇਖ ਵੇਖ ਖ਼ੁਸ਼ੀ ਮਨਾਊਂਗਾ । ਇਕੋ ਢੋਲਾ ਸਾਚਾ ਗਾਊਂਗਾ। ਮੈਂ ਤੇਰਾ ਤੂੰ ਮੇਰਾ ਦੂਜਾ ਸੰਗ ਨਾ ਕੋਇ ਵਖਾਊਂਗਾ । ਏਸੇ ਕਰ ਕੇ ਪਹਿਲੋਂ ਢਾਹਿਆ ਆਪਣਾ ਢੇਰਾ, ਪੰਜ ਤੱਤ ਸ਼ੇਰ ਸਿੰਘ ਨਜ਼ਰ ਕਿਸੇ ਨਾ ਆਊਂਗਾ। ਲੱਖ ਚੁਰਾਸੀ ਕਰ ਕੇ ਭੁਲਾਵਾਂ ਹੇਰਾ ਫੇਰਾ, ਆਪਣਾ ਭੇਵ ਨਾ ਕਿਸੇ ਜਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤਰ ਦਾ ਸਚ ਵਿਹਾਰ, ਹਰਿ ਸੰਗਤ ਬਿਨ ਕਰਨੀ ਪਾਰ ਕਰਾਊਂਗਾ।
ਛੋਟੇ ਬਾਲੇ ਰੱਖਣਾ ਯਾਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਤੇਰੀ ਸੁਣੀ ਆਪ ਫ਼ਰਯਾਦ, ਸਚਖੰਡ ਨਿਵਾਸੀ ਫੇਰਾ ਪਾਈਆ। ਅੱਗੇ ਸੰਗਤ ਦੇ ਕੇ ਜਾਵੇ ਦਾਦ, ਆਪਣੀ ਵਸਤ ਝੋਲੀ ਪਾਈਆ। ਸਾਰਿਆਂ ਲੱਖ ਚੁਰਾਸੀ ਵਿਚੋਂ ਲਏ ਕਾਢ, ਜਿਨ੍ਹਾਂ ਲੇਖਾ ਦਿਤਾ ਲਿਖਾਈਆ। ਨਧੜਕ ਹੋ ਕੇ ਮਾਰੋ ਆਵਾਜ਼, ਪ੍ਰਭ ਔਣਾ ਚਾਈਂ ਚਾਈਂਆ। ਜਿਸ ਖੋਲ੍ਹਿਆ ਸੱਚਾ ਰਾਜ, ਭੇਵ ਅਭੇਦ ਰਿਹਾ ਜਣਾਈਆ। ਪਾਰਬ੍ਰਹਮ ਦਾ ਇਕੋ ਸਮਾਜ, ਦੂਜੀ ਵੰਡ ਨਾ ਕੋਇ ਵੰਡਾਈਆ । ਹਿੰਦੂ ਸਿੱਖ ਈਸਾਈ ਮੁਸਲਮ ਸਚ ਦੁਆਰੇ ਵੇਖਣ ਕਾਜ, ਹਰਿ ਕਰਤਾ ਖੇਲ ਕਰਾਈਆ। ਅੱਠ ਦਸ ਰੈਣ ਭਿੰਨੜੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਔਣ ਭਾਜ, ਘਰ ਸਾਚੇ ਖ਼ੁਸ਼ੀ ਮਨਾਈਆ। ਨੇਤਰ ਖੋਲ੍ਹ ਕੇ ਵੇਖਣ ਕੌਣ ਮਿਸਤਰੀ ਰਾਜ, ਜਿਨ੍ਹਾਂ ਸਚ ਦੁਆਰ ਦਿਤਾ ਬਣਾਈਆ। ਕਵਣ ਹਰਿ ਸੰਗਤ ਜਿਸ ਮਿਲੀ ਦਾਤ, ਪ੍ਰਭ ਦੇਵਣਹਾਰ ਵਡਿਆਈਆ। ਕੌਣ ਸੱਤਰ ਬਹੱਤਰ ਚੁਹੱਤਰ ਚਾਰ ਚਾਰ ਮਿਲੀ ਜਮਾਤ, ਪੰਜ ਪੰਜ ਵੱਜੀ ਵਧਾਈਆ । ਰਘਬੀਰ ਸਿੰਘ ਕਹੇ ਪ੍ਰਭ ਵੇਖ ਸਭ ਦੇ ਸਾਥ, ਮੈਨੂੰ ਨਿੱਕਿਉਂ ਵੱਡਾ ਦਿਤਾ ਬਣਾਈਆ। ਮੇਰਾ ਪਤਾ ਬੇਟਾ ਦਸਰਥ ਰਾਮ, ਰਾਮ ਪੁਤ ਕੁਸ਼ੂ ਅਖਵਾਈਆ। ਕੁਸ਼ੂ ਦਾ ਪ੍ਰਭ ਬਣਿਆ ਸੱਚਾ ਸਾਕ, ਅੰਤਮ ਆਪਣਾ ਮੇਲ ਮਿਲਾਈਆ। ਮੈਂ ਉਚ ਮਹੱਲੇ ਚੜ੍ਹ ਕੇ ਵੇਖਿਆ ਮਾਰ ਝਾਤ, ਗੁਰਸਿਖ ਰਾਹ ਵਿਚ ਬੈਠਾ ਧਿਆਨ ਲਗਾਈਆ । ਪ੍ਰਭੂ ਮਿਹਰਬਾਨ ਇਸ ਦਾ ਮੇਰੇ ਨਾਲ ਦੇ ਦੇ ਸਾਥ, ਦਰ ਤੇਰੇ ਆਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਖ ਸਿਖ ਨਾਲ ਮਿਲਾਈਆ।
ਸਿਖ ਕਹੇ ਮੇਰਾ ਸਿਖ ਨਾਤਾ, ਦੂਜਾ ਸੱਜਣ ਨਜ਼ਰ ਕੋਇ ਨਾ ਆਇੰਦਾ। ਤੂੰ ਮਾਤ ਤੂੰ ਪਿਤਾ ਤੂੰ ਦੇਵਣਹਾਰਾ ਦਾਤਾ, ਦਾਨੀ ਇਕੋ ਇਕ ਅਖਵਾਇੰਦਾ। ਕਲਜੁਗ ਵੇਖ ਅੰਧੇਰੀ ਰਾਤਾ, ਆਪਣਾ ਸਾਚਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ।
ਤੇਰੇ ਦਰ ਰੱਖੀ ਆਸ, ਆਸ ਆਸ ਵਿਚ ਜਣਾਈਆ। ਮੇਰੀ ਬੁੱਝੀ ਸਰਬ ਪਿਆਸ, ਤ੍ਰਿਸ਼ਨਾ ਹੋਰ ਰਹੀ ਨਾ ਰਾਈਆ। ਉਪਰ ਬੈਠਾ ਆਕਾਸ਼ਾਂ ਆਕਾਸ਼, ਪ੍ਰਿਥਮੀ ਰੰਗ ਨਾ ਕੋਇ ਵਟਾਈਆ। ਮੇਰਾ ਸੱਚਾ ਬਣਾ ਦੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੰਡ ਇਕੋ ਇਕ ਜਣਾਈਆ।
ਤੇਰੀ ਵੰਡ ਢਾਈ ਮੁਠ, ਹਰਿ ਮੁਠੀ ਆਪ ਜਣਾਇੰਦਾ। ਅੱਧੀ ਗੁਰਮੁਖ ਲਏ ਲੁੱਟ, ਸ੍ਰੀ ਭਗਵਾਨ ਦਇਆ ਕਮਾਇੰਦਾ । ਦਰ ਆ ਕੇ ਸਿੰਘ ਕਰਨੈਲ ਕੋਲੋਂ ਲਏ ਪੁੱਛ, ਤੇਰਾ ਲੇਖਾ ਲੇਖੇ ਵਿਚ ਪਾਇੰਦਾ। ਜਿਸ ਦੁਆਰੇ ਬਹਾਏ ਆਪਣੇ ਪੁੱਤ ਤਿਸ ਮੰਜ਼ਲ ਆਪ ਚੜ੍ਹਾਇੰਦਾ। ਗੁਰਸਿਖੋ ਸ੍ਰੀ ਭਗਵਾਨ ਕਦੇ ਨਾ ਜਾਏ ਰੁੱਸ, ਜੁਗ ਜੁਗ ਰੁਸੜੇ ਆਪ ਮਨਾਇੰਦਾ। ਜਿਸ ਦਾ ਇਕ ਵਾਰ ਪ੍ਰੇਮ ਪ੍ਰੀਤੀ ਨਾਲ ਸੀਸ ਗਿਆ ਝੁਕ, ਤਿਸ ਜਮ ਨੇੜ ਕਦੇ ਨਾ ਆਇੰਦਾ। ਲਾਲ ਭੂਸ਼ਨ ਵੇਖੇ ਉਠ, ਨੇਤਰ ਨੈਣ ਖੁਲ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵਣਹਾਰਾ ਸਾਚਾ ਦਾਨ, ਢਾਈ ਮੁੱਠੀ ਕਰ ਪਰਵਾਨ, ਮਹੱਲ ਅਟੱਲ ਉਚ ਮਕਾਨ ਸਚ ਮਹੱਲ ਇਕ ਸੁਹਾਇੰਦਾ।
ਸਚ ਮਹੱਲੇ ਲੈ ਕੇ ਆਏ, ਹਰਿ ਸੰਗਤ ਦਏ ਵਡਿਆਈਆ। ਥੋੜੀ ਥੋੜੀ ਰਾਖ ਪੰਜਾਂ ਪਿਆਰਿਆਂ ਹੱਥ, ਫੜਾਏ ਸਾਢੇ ਤਿੰਨ ਹੱਥ ਸਿੰਘਾਸਣ ਆਪ ਜਣਾਈਆ । ਨਾਲੋ ਨਾਲ ਰਿਹਾ ਸਮਝਾਏ, ਭੁੱਲ ਕੋਇ ਨਾ ਜਾਈਆ । ਦਿੱਲੀ ਤਖ਼ਤ ਦਿਤਾ ਲਿਖਾਏ, ਭਗਤ ਦੁਆਰੇ ਪੂਰ ਕਰਾਈਆ । ਬਿਸ਼ਨ ਸਿੰਘ ਤੇਰੀ ਅਰਦਾਸ ਲੇਖੇ ਲਾਏ, ਬੇਨੰਤੀ ਆਪਣੀ ਝੋਲੀ ਪਾਈਆ। ਮੰਜ਼ਲ ਮੰਜ਼ਲ ਲਏ ਚੜ੍ਹਾਏ, ਮਹੱਲ ਅਟੱਲ ਕਰੇ ਰੁਸ਼ਨਾਈਆ । ਅਗਲਾ ਲੇਖਾ ਫਿਰ ਲਿਖਾਏ, ਬੇਪਰਵਾਹ ਬੇਪਰਵਾਹੀਆ। ਰਘਬੀਰ ਸਿੰਘ ਰਘੁ ਰਘੁਵੰਸ ਜਣਾਏ, ਰਘੁਪਤ ਆਪਣਾ ਜੋੜ ਜੁੜਾਈਆ। ਮਾਤ ਪਿਤਾ ਸਾਕ ਸੈਣ ਨੇਤਰ ਨੈਣ ਨਾ ਕੋਇ ਵਹਾਏ, ਰੋਂਦਿਆਂ ਠੌਰ ਕੋਇ ਨਾ ਆਈਆ। ਜਿਸ ਦੇ ਸੀਸ ਛਤਰ ਚੌਰ ਪ੍ਰਭ ਆਪ ਝੁਲਾਏ, ਤਿਸ ਜਗਤ ਭਾਵੇ ਨਾ ਕੋਇ ਵਡਿਆਈਆ। ਹੁਕਮੇ ਅੰਦਰ ਦਰ ਆਪ ਬੁਲਾਏ, ਭੱਜਾ ਆਇਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਦਾ ਲੇਖਾ ਤੇਰਾਂ ਫੱਗਣ ਦਿਤਾ ਲਿਖਾਈਆ।
ਵੀਹ ਸੌ ਇਕ ਪਹਿਲੀ ਜੇਠ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸ਼ਬਦ ਸਪੁਤਰੀ ਸਾਚੀ ਵੇਖ, ਮਿਹਰ ਨਜ਼ਰ ਉਠਾਈਆ । ਆਤਮਾ ਸਿੰਘ ਰਿਹਾ ਵੇਖ, ਬਸੰਤ ਕੌਰ ਧਿਆਨ ਲਗਾਈਆ। ਕੋਈ ਨਾ ਜਾਣੇ ਪ੍ਰਭ ਕਾ ਭੇਤ, ਭੇਵ ਆਪਣੇ ਹੱਥ ਰਖਾਈਆ। ਛੋਟੀ ਬੱਚੀ ਕਰੇ ਹੇਤ, ਛਿੰਦਰ ਕੌਰ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ ।
ਵੀਹ ਸੌ ਦੋ ਦੱਸਿਆ ਹਾਲ, ਭੇਵ ਅਭੇਦ ਜਣਾਇਆ । ਪੂਰਬ ਜਨਮ ਰਹੇ ਨਾਲ, ਸਗਲਾ ਸੰਗ ਨਿਭਾਇਆ। ਪਿਉ ਧੀ ਘਾਲੇ ਘਾਲ, ਘਾਲੀ ਘਾਲ ਵੇਖ ਵਖਾਇਆ । ਸਾਹਿਬ ਸਤਿਗੁਰ ਅਵੱਲੜੀ ਚਾਲ, ਚਾਲ ਨਿਰਾਲੀ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਰਿਹਾ ਜਣਾਇਆ।
ਪਿਛਲਾ ਲੇਖਾ ਆਤਮ ਰਸ, ਅੱਠੇ ਪਹਿਰ ਰੰਗ ਰੰਗਾਈਆ । ਸਿੰਘਾਸਣ ਸੇਵਾ ਨੱਸ ਨੱਸ, ਕਵਾਰ ਕੰਨਿਆ ਆਪ ਕਮਾਈਆ। ਸ੍ਰੀ ਭਗਵਾਨ ਦੇਵੇ ਵੱਥ, ਵਸਤ ਝੋਲੀ ਪਾਈਆ । ਨਿਰਵੈਰ ਖੋਲ੍ਹ ਆਪਣੀ ਅੱਖ, ਅੱਖ ਪਰਤੱਖ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਸਾਚੀ ਰਿਹਾ ਕਰਾਈਆ । ਤਿੰਨ ਚਾਰ ਪੰਜ ਪੰਚਮ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਆਤਮ ਪਰਮਾਤਮ ਵਸੇ ਸੰਗ, ਸਗਲਾ ਸੰਗ ਵਖਾਇੰਦਾ । ਨਿਰਮਲ ਧਾਰ ਨਿਰਮਲ ਚੰਦ, ਨਿਰਗੁਣ ਆਪ ਰੁਸ਼ਨਾਇੰਦਾ । ਨਿਰਗੁਣ ਨੂਰ ਨਿਰਗੁਣ ਠੰਡ, ਨਿਰਗੁਣ ਅੱਗ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲਾ ਲੇਖਾ ਆਪ ਵਖਾਇੰਦਾ।
ਪਿਛਲਾ ਲੇਖਾ ਲਿਖਿਆ ਲੇਖ, ਲਿਖਤ ਲਿਖਤ ਵਡਿਆਈਆ। ਪੂਰਬ ਜਨਮਾਂ ਰਿਹਾ ਵੇਖ, ਭੁੱਲ ਕਦੇ ਨਾ ਜਾਈਆ । ਜਿਸ ਨਾਲ ਕਰੇ ਅੰਤਰ ਹੇਤ, ਬਾਹਰ ਪਹੁੰਚ ਰਿਹਾ ਰਖਾਈਆ। ਕਿਰਪਾਨਿਧਾਨ ਖੋਲ੍ਹ ਭੇਤ, ਆਪਣਾ ਪ੍ਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਇਕੋ ਇਕ ਝੋਲੀ ਪਾਈਆ।
ਇਕੋ ਵਸਤ ਦੇਵਣਹਾਰ, ਦਾਤਾ ਦਾਨੀ ਦਇਆ ਕਮਾਇੰਦਾ। ਹਰਿ ਸੰਗਤ ਵਿਚ ਦੱਸਿਆ ਉਚੀ ਕੂਕ ਪੁਕਾਰ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਸਵਿੰਦਰ ਰਣਜੀਤ ਕੌਰ ਦੋਹਾਂ ਦਾ ਇਕ ਵਿਹਾਰ, ਪਾਰਬ੍ਰਹਮ ਪੁਤਰੀ ਰੂਪ ਵਟਾਇੰਦਾ। ਅੰਤਮ ਲਹਿਣਾ ਵੇਖੇ ਵਿਚ ਸੰਸਾਰ, ਦੇਣਾ ਆਪਣੇ ਹੱਥ ਰਖਾਇੰਦਾ। ਜਿਨ੍ਹਾਂ ਪਿਛੇ ਬੇੜਾ ਹਰਿ ਸੰਗਤ ਕਰੇ ਪਾਰ, ਭਾਰ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਬਿਨ ਕਾਰਨ ਨਾ ਕਿਸੇ ਸਮਝਾਇੰਦਾ।
ਪਹਿਲੀ ਚੇਤ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ
ਭੰਗੜੇ ਦੇ ਵੇਲੇ
ਭਗਤ ਦੁਆਰੇ ਢੋਲ ਮਰਦੰਗਾ, ਦੋ ਜਹਾਨ ਰਿਹਾ ਜਗਾਈਆ। ਕਰੇ ਖੇਲ ਸੂਰਾ ਸਰਬੰਗਾ, ਭੇਵ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਉਠ ਭੱਜੇ ਨੰਗਾ, ਸਿਰ ਓਢਣ ਨਜ਼ਰ ਕੋਇ ਨਾ ਆਈਆ । ਦਰੋਹੀ ਖ਼ੁਦਾ ਦੀ ਛੱਡਿਆ ਪਿਛਲਾ ਸੰਗਾ, ਸਾਥ ਕੋਇ ਰਹਿਣ ਨਾ ਪਾਈਆ। ਨੌਂ ਖੰਡ ਸੱਤ ਦੀਪ ਨੇਤਰ ਨੈਣ ਅੰਧਾ, ਨਜ਼ਰ ਕਿਸੇ ਨਾ ਆਈਆ। ਹਰਿ ਸੰਗਤ ਮਿਲ ਕੇ ਗਾਇਆ ਛੰਦਾ, ਢੋਲਾ ਇਕੋ ਇਕ ਜਣਾਈਆ । ਪਹਿਲੀ ਚੇਤ ਚੜ੍ਹਿਆ ਚੰਨਾ, ਚੰਦ ਇਕੋ ਇਕ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਢੋਲ ਮਰਦੰਗ ਇਕ ਵਜਾਈਆ।
ਵਜਿਆ ਢੋਲ ਦੋ ਜਹਾਨ, ਸੋਇਆ ਕੋਇ ਰਹਿਣ ਨਾ ਪਾਈਆ । ਬੀਰ ਬੇਤਾਲੇ ਨੈਣ ਖੋਲ੍ਹਣ ਵੇਖਣ ਮਾਰ ਧਿਆਨ, ਨੇਤਰ ਨੈਣ ਨੈਣ ਉਠਾਈਆ। ਕਵਣ ਦੁਆਰੇ ਖੇਲ ਕਰੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜਨ ਭਗਤਾਂ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਅੱਠ ਦਸ ਭਿੰਨੜੀ ਰੈਣ ਕਰੇ ਪਰਵਾਨ, ਪਰਵਾਨਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਰਦੰਗ ਇਕੋ ਇਕ ਸੁਣਾਈਆ।
ਮਰਦੰਗਾ ਵਜਾ ਸੱਚਾ ਨਾਦ, ਸ੍ਰੀ ਭਗਵਾਨ ਆਪ ਵਜਾਈਆ। ਨੇਤਰ ਖੋਲ੍ਹ ਵੇਖਣ ਬ੍ਰਹਮ ਬ੍ਰਹਿਮਾਦ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ । ਕਵਣ ਅੰਤ ਸੁਣੇ ਫਰਿਯਾਦ, ਜਨ ਭਗਤਾਂ ਹੋਏ ਸਹਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੇ ਚਰਨ ਲਗਾਈਆ । ਸਤਿਜੁਗ ਸਾਚੀ ਦੇਵੇ ਦਾਦ, ਕਲਜੁਗ ਕੂੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਖੇਲ ਬੇਪਰਵਾਹ ਭਗਤਨ ਨਾਚ, ਨਟੂਆ ਆਪਣਾ ਖੇਲ ਕਰਾਇੰਦਾ। ਜਿਸ ਦੇ ਹਿਰਦੇ ਗਿਆ ਰਾਚ, ਰੋਮ ਰੋਮ ਤਿਸ ਮਹਿਕਾਇੰਦਾ। ਲੇਖਾ ਜਾਣ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ । ਸ਼ਬਦ ਅਗੰਮੀ ਦੇ ਆਵਾਜ਼, ਉਚੀ ਕੂਕ ਕੂਕ ਸੁਣਾਇੰਦਾ। ਹਰਿ ਸੰਗਤ ਤੇਰੇ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਪਿਛਲਾ ਛੱਡ ਦਿਓ ਪੂਜਾ ਪਾਠ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਅੱਗੇ
ਕੰਮ ਕੋਇ ਨਾ ਆਇੰਦਾ। ਸਾਹਿਬ ਸਤਿਗੁਰ ਪੂਰਾ ਉਤਾਰੇ ਪਾਰ ਘਾਟ, ਮੰਝਧਾਰ ਨਾ ਕੋਇ ਰੁੜ੍ਹਾਇੰਦਾ । ਪਹਿਲੀ ਚੇਤਰ ਪਾਰਬ੍ਰਹਮ ਬਣਿਆ ਸੱਜਣ ਸਾਕ, ਸਗਲਾ ਸੰਗ ਰਖਾਇੰਦਾ। ਮਾਰੋ ਛਾਲਾਂ ਖੁਲ੍ਹੇ ਤਾਕ, ਗੁਰਮੁਖ ਸੁਰਤੀ ਉਠਾ ਭੰਗੜਾ ਇਕੋ ਪਾਇੰਦਾ। ਸਚਖੰਡ ਜਾਣ ਦੀ ਦੱਸੀ ਜਾਚ, ਹਰਖ ਸੋਗ ਨਾ ਕੋਇ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਆਪ ਵਰਤਾਇੰਦਾ ।
ਸ਼ਬਦ ਮਰਦੰਗ ਕਹੇ ਮੇਰੀ ਸੁਣ ਪੁਕਾਰ, ਪ੍ਰਭ ਤੇਰੇ ਹੱਥ ਵਡਿਆਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਬੀਤੇ ਵਿਚ ਸੰਸਾਰ, ਮੇਰੀ ਸਾਰ ਕਿਸੇ ਨਾ ਪਾਈਆ। ਰਸਨਾ ਜਿਹਵਾ ਜੀਵ ਜੰਤ ਸਾਧ ਸੰਤ ਜਪ ਜਪ ਗਏ ਹਾਰ, ਅੰਤ ਕੋਇ ਕਹਿਣ ਨਾ ਆਈਆ। ਕਲਜੁਗ ਲੈ ਕਲਕੀ ਅਵਤਾਰ, ਨਿਹਕਲੰਕ ਫੇਰਾ ਪਾਈਆ। ਤੇਰੇ ਚਰਨ ਮੇਰੀ ਨਿਮਸਕਾਰ, ਦੋਏ ਜੋੜ ਸਰਨਾਈਆ। ਤੇਰੇ ਹੁੰਦਿਆਂ ਤੇਰਾ ਭਗਤ ਨਾ ਹੋਏ ਖ਼ੁਵਾਰ, ਅੱਗੇ ਦੇਵੇ ਨਾ ਕੋਇ ਸਜ਼ਾਈਆ। ਸਾਚਾ ਕਰਦੇ ਆਪ ਵਿਹਾਰ, ਬਣ ਵਿਵਹਾਰੀ ਬੇਪਰਵਾਹੀਆ । ਪਹਿਲੀ ਚੇਤਰ ਦਰਸ ਮਹਾਨ, ਬੀਸ ਬੀਸਾ ਰਾਹ ਤਕਾਈਆ। ਚੌਥੀ ਮੰਜ਼ਲ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਉਪਰ ਸੱਤ ਰੰਗ ਝੁੱਲੇ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਸ਼ਬਦ ਢੋਲ ਕਹੇ ਮੋਹੇ ਦੇ ਦਾਨ, ਗੋਬਿੰਦ ਤੇਰਾ ਨੈਣ ਤਕਾਈਆ। ਇੱਕੀਆਂ ਕਰ ਦਰ ਪਰਵਾਨ, ਬੇਪਰਵਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਿਨ ਦਿਹਾੜੇ ਤੇਰੇ ਅੱਗੇ ਝੋਲੀ ਡਾਹੀਆ।
ਦਿਨ ਦਿਹਾੜੇ ਮੰਗੀ ਮੰਗ, ਉਹਲਾ ਨਜ਼ਰ ਕੋਇ ਨਾ ਆਇਆ। ਕਰ ਕਿਰਪਾ ਪ੍ਰਭ ਰੰਗੀ ਰੰਗ, ਰੰਗ ਰੰਗੀਲਾ ਇਕੋ ਆਇਆ । ਨਿਰਗੁਣ ਸਰਗੁਣ ਦੇਣਾ ਸੰਗ, ਸਗਲਾ ਸੰਗ ਨਿਭਾਇਆ। ਏਥੇ ਓਥੇ ਦੋ ਜਹਾਨ ਚੁੱਕੇ ਪੰਧ, ਅੱਧਵਿਚਕਾਰ ਨਾ ਕੋਇ ਅਟਕਾਇਆ। ਜੋ ਤੇਰਾ ਢੋਲਾ ਗੌਂਦੇ ਛੰਦ, ਜਗਤ ਜੀਵ ਜੰਤ ਦਿਸੇ ਅੰਦਰ ਅਨੰਦ, ਬੇਮੁਖ ਨਜ਼ਰ ਕਿਸੇ ਨਾ ਆਇਆ। ਸ੍ਰੀ ਭਗਵਾਨ ਪਹਿਲੀ ਚੇਤਰ ਚਾੜ੍ਹੇ ਚੰਦ, ਅੱਧੀ ਰਾਤ ਰੁੱਤ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਗਤਨ ਲੇਖਾ ਦਏ ਵਖਾਇਆ।
ਸ਼ਬਦ ਢੋਲ ਤੂੰ ਰਹਿ ਤਿਆਰ, ਸ੍ਰੀ ਭਗਵਾਨ ਆਪ ਜਣਾਈਆ । ਚਾਰ ਜੁਗ ਦੇ ਤੱਕਣ ਰਾਹ ਮੰਗਣ ਦਰਸ ਦੀਦਾਰ, ਨੇਤਰ ਨੈਣ ਉਠਾਈਆ। ਅੱਠ ਦਸ ਇਕੱਠੇ ਕਰਾਂ ਵਿਛੜੇ ਯਾਰ, ਯਾਰ ਇਕੋ ਇਕ ਜਣਾਈਆ। ਦਰ ਔਣ ਤੇਈ ਅਵਤਾਰ, ਭਗਤ ਅਠਾਰਾਂ ਸੀਸ ਝੁਕਾਈਆ। ਗੁਰ ਦਸ ਵੇਖਣ ਨੈਣ ਉਘਾੜ, ਅੱਖ ਅੱਖ ਨਾਲ ਮਿਲਾਈਆ। ਜਿਸ ਨੂੰ ਗੋਬਿੰਦ ਕਹਿ ਕੇ ਗਿਆ ਪੁਰਖ ਅਕਾਲ, ਸੋ ਸਾਹਿਬ ਫੇਰਾ ਪਾਈਆ। ਜਨ ਭਗਤਾਂ ਉਤੇ ਹੋਏ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਸਚ ਧਰਮ ਦਾ ਇਕ ਦੁਆਰ, ਏਕੰਕਾਰਾ ਆਪ ਵਖਾਈਆ। ਜਨ ਭਗਤਾਂ ਚਲੇ ਨਾਲ ਨਾਲ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਆਪ ਜਣਾਈਆ ।
ਧੁਰ ਫ਼ਰਮਾਣਾ ਹਰਿ ਕਰਤਾਰ, ਇਕੋ ਇਕ ਜਣਾਇੰਦਾ । ਇਕੀ ਸਿੱਖਾਂ ਪੀਲੇ ਬੰਨ੍ਹੇ ਸਿਰ ਦਸਤਾਰ, ਮਿਹਰਵਾਨ ਵੇਖ ਵਖਾਇੰਦਾ। ਕਮਰਕਸਾ ਇਕੀਆਂ ਦਾ ਕਰੇ ਏਕਾ ਵਾਰ, ਸਿਰ ਆਪਣਾ ਹੱਥ ਟਿਕਾਇੰਦਾ। ਅੰਦਰ ਦੇਵੇ ਨਾਮ ਉਛਾਲ, ਸਰੋਵਰ ਇਕੋ ਇਕ ਵਖਾਇੰਦਾ। ਸਚ ਦੁਆਰੇ ਵੱਜੇ ਤਾਲ, ਤਲਵਾੜਾ ਆਪਣਾ
ਨਾਮ ਜਣਾਇੰਦਾ। ਗੁਰਮੁਖ ਵੇਖੇ ਸੱਚੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇੰਦਾ ।
ਅੱਧੀ ਰਾਤ ਭਿੰਨੜੀ ਰੈਣ, ਹਰਿ ਸਤਿਗੁਰ ਆਪ ਜਣਾਈਆ। ਇੱਕੀ ਸਿਖ ਤਿਆਰ ਰਹਿਣ, ਜੋ ਭੰਗੜਾ ਰਹੇ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਧੰਨ ਧੰਨ ਧੰਨ ਸਾਰੇ ਕਹਿਣ, ਗੋਬਿੰਦ ਵੇਖੇ ਚਾਈਂ ਚਾਈਂਆ। ਜਿਨ੍ਹਾਂ ਸ੍ਰੀ ਭਗਵਾਨ ਆਇਆ ਲੈਣ, ਨਿਰਗੁਣ ਆਪਣਾ ਫੇਰਾ ਪਾਈਆ। ਅੱਗੇ ਰਹੇ ਨਾ ਕੋਈ ਲਹਿਣ ਦੇਣ, ਦੇਣਾ ਨਜ਼ਰ ਕੋਇ ਨਾ ਆਈਆ। ਨਿਰਗੁਣ ਬਣੇ ਸਾਕ ਸੱਜਣ ਸੈਣ, ਸਗਲਾ ਸੰਗ ਨਿਭਾਈਆ । ਹਰਿ ਸੰਗਤ ਨਾਤਾ ਜੋੜ ਦੇਵੇ ਭਾਈ ਭੈਣ, ਕੂੜੀ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਧੀ ਰਾਤ ਚਾੜ੍ਹੇ ਰੰਗ, ਖੇਲੇ ਖੇਲ ਬਣ ਮਲੰਗ, ਈਸਾ ਮੂਸਾ ਮੁਹੰਮਦ ਚਾਰ ਯਾਰੀ ਨਾਚ ਨਚਾਈਆ।
ਮਲੰਗ ਬਣੇ ਪਰਵਰਦਿਗਾਰ, ਬੇਪਰਵਾਹ ਖੇਲ ਖਲਾਇੰਦਾ। ਗੁਰਮੁਖਾਂ ਦੇ ਆਧਾਰ, ਗੁਰਸਿਖਾਂ ਪਾਰ ਕਰਾਇੰਦਾ। ਤਾਲ ਵੱਜੇ ਵਿਚ ਸੰਸਾਰ, ਢੋਲ ਢਮੱਕਾ ਇਕੋ ਸ਼ਬਦ ਜਣਾਇੰਦਾ । ਜਿਨ੍ਹਾਂ ਅੰਤਰ ਮਿਲਿਆ ਪਿਆਰ, ਤਿਨ੍ਹਾਂ ਮੰਤਰ ਨਾਮ ਪੜ੍ਹਾਇੰਦਾ। ਲਾਲੋ ਤੇਰਾ ਲਹਿਣਾ ਅੰਤਮ ਵਾਰ, ਹਰਿ ਸੰਗਤ ਵਿਚ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੀ ਸੇਵਾ ਲਾਇੰਦਾ ।
ਸਾਚੀ ਸੇਵਾ ਕਰਨ ਪੀਰ, ਧੂੜੀ ਖ਼ਾਕ ਖ਼ਾਕ ਰਮਾਈਆ । ਚਾਰੋਂ ਕੁੰਟ ਵਰਤੇ ਕਹਿਰ, ਅੰਧ ਅੱਧੇਰਾ ਇਕੋ ਛਾਈਆ। ਗੁਰਮੁਖਾਂ ਮਿਲਿਆ ਗੰਭੀਰ ਗਹਿਰ, ਪ੍ਰਭ ਦਾਤਾ ਬੇਪਰਵਾਹੀਆ। ਦੇਵੇ ਨਾਮ ਤਰਜ਼ ਇਕੋ ਲਹਿਰ, ਨੂਰ ਜ਼ਹੂਰ ਇਕ ਰੁਸ਼ਨਾਈਆ। ਸਚਖੰਡ ਵਖਾਵੇ ਆਪਣਾ ਸ਼ਹਿਰ, ਸ਼ਹਿਨਸ਼ਾਹ ਇਕੋ ਫੇਰਾ ਪਾਈਆ। ਦੂਜਾ ਵੜੇ ਨਾ ਕੋਈ ਐਰ ਗ਼ੈਰ, ਲੱਖ ਚੁਰਾਸੀ ਦੇਵੇ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ।
ਪ੍ਰਭ ਸਾਚਾ ਢੋਲਾ ਗਾਏਗਾ। ਅੱਧੀ ਰਾਤ ਖੇਲ ਵਖਾਏਗਾ। ਗੁਰਸਿਖਾਂ ਆਪਣਾ ਰੰਗ ਚੜ੍ਹਾਏਗਾ। ਅਠਾਠ ਦਿਨ ਦਾ ਪਿਛਲਾ ਲੇਖਾ ਅਠਸਠ ਗੁਰਮੁਖਾਂ ਪੈਰਾਂ ਹੇਠ ਦਬਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਕੁੰਟ ਧੂੜੀ ਖ਼ਾਕ ਉਡਾਏਗਾ।
ਧੂੜੀ ਖ਼ਾਕ ਉਡਾਵੇਗਾ। ਪ੍ਰਭ ਆਪਣਾ ਖੇਲ ਕਰਾਵੇਗਾ । ਗੁਰਮੁਖਾਂ ਨਾਚ ਨਚਾਵੇਗਾ। ਨਾਰਦ ਮੁਨ ਸ਼ਰਮਾਵੇਗਾ। ਭਾਗ ਸਿੰਘ ਵਡਿਆਵੇਗਾ । ਕੰਤ ਸੁਹਾਗ ਰਾਗ ਅਲਾਵੇਗਾ। ਸੋਈ ਸੁਰਤੀ ਜਾਗ ਖੁਲ੍ਹਾਵੇਗਾ । ਮਜਨ ਮਾਘ ਇਕ ਕਰਾਵੇਗਾ। ਦੁਰਮਤ ਦਾਗ਼ ਧੁਆਵੇਗਾ। ਹੰਸ ਕਾਗ ਬਣਾਵੇਗਾ । ਸਚ ਦਰਸ ਆਪ ਵਖਾਵੇਗਾ। ਜਨਮ ਜਨਮ ਦੀ ਹਿਰਸ ਮਿਟਾਵੇਗਾ। ਸਾਚੇ ਪੌੜੇ ਆਪ ਚੜ੍ਹਾਵੇਗਾ। ਬ੍ਰਹਿਮਣ ਗੌੜੇ ਪੰਧ ਮੁਕਾਵੇਗਾ। ਭਗਤ ਦੁਆਰੇ ਨਾਚ ਵਖਾਵੇਗਾ। ਕਲਜੁਗ ਕੌੜੇ ਜੀਵ ਭੰਨ ਤੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਸਾਚਾ ਢੋਲਾ, ਜਨ ਭਗਤਾਂ ਆਪੇ ਗਾਵੇਗਾ। ਪਹਿਲੀ ਚੇਤ ਜਬ ਬਾਰਾਂ ਵੱਜਣਗੇ। ਬ੍ਰਹਿਮੰਡ ਖੰਡ ਉਠ ਉਠ ਭੱਜਣਗੇ। ਗੁਰ ਅਵਤਾਰ ਇਕ ਦੂਜੇ ਨੂੰ ਸੱਦਣਗੇ। ਪੀਰ ਪੈਗ਼ੰਬਰ ਨੇਤਰ ਖੋਲ੍ਹ ਖੋਲ੍ਹ ਲੱਭਣਗੇ। ਚਾਰ ਜੁਗ ਆਪਣਾ ਲੇਖਾ ਬਾਹਰ ਕੱਢਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਨੱਚਣਗੇ।
ਜਬ ਅੱਧੀ ਰਾਤ ਆਏਗੀ। ਤ੍ਰੈਗੁਣ ਮਾਇਆ ਕੁਰਲਾਏਗੀ। ਨੇਤਰ ਨੈਣਾਂ ਨੀਰ ਵਹਾਏਗੀ । ਚਾਰੋਂ ਕੁੰਟ ਰਾਹ ਤਕਾਏਗੀ। ਦੋਏ ਜੋੜ ਵਾਸਤਾ ਪਾਏਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਖ਼ੁਸ਼ੀ ਮਨਾਏਗੀ।
ਜਬ ਅੱਧੀ ਰਾਤ ਹੋਏ ਵੇਲਾ, ਵੇਲਾ ਵਕਤ ਦਏ ਜਣਾਈਆ। ਗੋਬਿੰਦ ਵੇਖ ਗੁਰੂ ਗੁਰ ਚੇਲਾ, ਚੇਲਾ ਗੁਰ ਲਏ ਮਿਲਾਈਆ । ਪ੍ਰਭ ਮਿਲੇ ਸੱਜਣ ਸੁਹੇਲਾ, ਧੁਰਦਰਗਾਹੀ ਫੇਰਾ ਪਾਈਆ। ਵਖਾਏ ਧਾਮ ਇਕ ਨਵੇਲਾ, ਨਿਰਗੁਣ ਨਿਰੰਕਾਰ ਨਿਰਵੈਰ ਵੱਡੀ ਵਡਿਆਈਆ। ਸਾਚਾ ਖੇਲ ਪ੍ਰਭ ਖੇਲਾ, ਜਗਤ ਨੇਤਰ ਨਜ਼ਰ ਨਾ ਆਈਆ। ਗੁਰਮੁਖਾਂ ਰਾਏ ਧਰਮ ਦੀ ਕੱਟੇ ਜੇਲਾ, ਚਿਤਰ ਗੁਪਤ ਲੇਖ ਰਹਿਣ ਨਾ ਪਾਈਆ। ਭਗਤਾਂ ਕਰੇ ਆਪਣਾ ਮੇਲਾ, ਖੋਲ੍ਹ ਜਾਗ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਆਪ ਉਠਾਈਆ।
ਜਿਸ ਵੇਲੇ ਹੋਏ ਅੱਧੀ ਰਾਤ, ਰੁੱਤੜੀ ਰੁੱਤ ਆਪ ਸੁਹਾਇੰਦਾ। ਜਨ ਭਗਤਾਂ ਦੇਵੇ ਅਨਮੋਲਕ ਦਾਤ, ਅਨਮੁਲੀ ਆਪ ਵਰਤਾਇੰਦਾ। ਕਾਇਆ ਮੰਦਰ ਅੰਦਰ ਵੇਖੇ ਮਾਰ ਝਾਤ, ਬੰਦ ਕਵਾੜੀ ਕੁੰਡਾ ਲਾਹਿੰਦਾ । ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਪਿਛਲਾ ਸਾਥ, ਸ੍ਰੀ ਭਗਵਾਨ ਆਪ ਜਣਾਇੰਦਾ। ਅੱਗੇ ਦੱਸੇ ਇਕੋ ਗਾਥ, ਸੋਹੰ ਢੋਲਾ ਮੰਤਰ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕਤ ਆਪ ਸੁਹਾਇੰਦਾ ।
ਜਬ ਅੱਧੀ ਰਾਤ ਆਵੇਗੀ। ਭਿੰਨੜੀ ਰਾਤ ਖ਼ੁਸ਼ੀ ਮਨਾਵੇਗੀ। ਸੇਜ ਸੁਹੰਜਣੀ ਇਕ ਵਛਾਵੇਗੀ। ਜੋਤ ਨਿਰੰਜਣੀ ਰਾਹ ਤਕਾਵੇਗੀ। ਦਰਦ ਦੁਖ ਭੈ ਭੰਜਣੀ ਭੌ ਚੁਕਾਵੇਗੀ । ਚਰਨ ਧੂੜ ਮਜਨੀ ਦੁਰਮਤ ਮੈਲ ਧੁਆਵੇਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਇਕ ਵਖਾਵੇਗੀ।
ਸਾਚੀ ਖੇਲ ਕਰਾਏਗਾ। ਪ੍ਰਭ ਆਪਣਾ ਭੇਵ ਚੁਕਾਏਗਾ। ਰਾਸ਼ਟਰਪਤੀ ਸੰਦੇਸ ਪੁਚਾਏਗਾ। ਪਿਛੇ ਦਾ ਪਿਛਲਾ ਲੇਖਾ ਝੋਲੀ ਪਾਏਗਾ । ਪਰਧਾਨ ਮੰਤਰੀ ਵਿਚੋਲਾ ਵਿਚ ਰਖਾਏਗਾ। ਪੰਡਤ ਪਾਂਧਾ ਜੰਤਰੀ ਫੋਲ ਨਾ ਕੋਇ ਸਮਝਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਹੁਕਮ ਵਰਤਾਏਗਾ।
ਅੱਧੀ ਰਾਤ ਆਵੇ ਨੇੜੇ, ਆਪਣਾ ਰਾਹ ਤਕਾਈਆ। ਕਵਣ ਪ੍ਰਭ ਵਸਾਏ ਖੇੜੇ, ਘਰ ਮੰਦਰ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਕੇਹੜੇ ਕੇਹੜੇ, ਜਿਨ੍ਹਾਂ ਆਪਣੇ ਰੰਗ ਰੰਗਾਈਆ। ਪੂਰਬ ਜਨਮ ਚੁਕਾਏ ਝੇੜੇ, ਅੱਗੇ ਝੰਜਟ ਰਹਿਣ ਨਾ ਪਾਈਆ। ਸ਼ਬਦ ਅਗੰਮੀ ਲਿਆਏ ਆਪਣੇ ਘੇਰੇ, ਸ਼ਬਦ ਡੋਰੀ ਇਕ ਵਖਾਈਆ । ਚੌਥੀ ਮੰਜ਼ਲ ਚੜ੍ਹ ਕੇ ਚਾਰ ਕੁੰਟ ਜਨ ਭਗਤਾਂ ਨਾਲ ਲੈ ਲਏ ਫੇਰੇ, ਇਕੋ ਵਾਰ ਕਰੇ ਕੁੜਮਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਕਰ ਕੇ ਬੈਠਾ ਰਿਹਾ ਵੱਡੇ ਜੇਰੇ, ਆਪਣਾ ਰੂਪ ਨਾ ਕਿਸੇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘੱਲੇ ਬਥੇਰੇ, ਧੁਰ ਸੰਦੇਸ ਝੋਲੀ ਪਾਈਆ । ਸਾਰੇ ਕਹਿ ਕੇ ਗਏ ਅਸੀਂ ਤੇਰੇ ਚੇਰੇ, ਸਤਿਗੁਰ ਇਕੋ ਨਜ਼ਰੀ ਆਈਆ। ਅੰਤ ਇਕੱਠੇ ਹੋਏ ਭਗਤਾਂ ਡੇਰੇ, ਪਹਿਲੀ ਚੇਤ ਮਿਲੇ ਵਡਿਆਈਆ । ਕਿਰਪਾ ਕਰੇ ਪ੍ਰਭੂ ਆਪਣੀ ਛੇੜ ਕੋਈ ਨਾ ਛੇੜੇ, ਛੇੜੇ ਬਚਿਆ ਕੋਇ ਰਹਿਣ ਨਾ ਪਾਈਆ। ਚਾਰ ਜੁਗ ਦੇ ਭੌਂਦੇ ਅੰਤਮ ਆ ਗਏ ਵਿਚ ਗੇੜੇ, ਬਾਹਰ ਸਕੇ ਨਾ ਕੋਇ
ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਇਕੋ ਇਕ ਅਖਵਾਈਆ।
ਅੱਧੀ ਰਾਤ ਤੱਕੇ ਰਾਹ, ਨੇਤਰ ਨੈਣ ਉਠਾਇਆ। ਸਾਹਿਬ ਸਤਿਗੁਰ ਮਿਲੇ ਮਲਾਹ, ਨਿਹਕਲੰਕਾ ਨਾਉਂ ਧਰਾਇਆ। ਭਗਤਾਂ ਦੇਵੇ ਇਕ ਸਲਾਹ, ਦੂਜਾ ਮੰਤਰ ਨਾ ਕੋਇ ਪੜ੍ਹਾਇਆ। ਸ਼ਿਵਦੁਆਲਾ ਮੱਠ ਮੰਦਰ ਮਸਜਿਦ ਗੁਰੂਦੁਆਰ ਕਾਇਆ ਅੰਦਰ ਦਏ ਵਖਾ, ਇੱਟ ਗਾਰਾ ਨਾ ਕੋਇ ਲਗਾਇਆ। ਜਿਸ ਦੁਆਰਿਉਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਏ ਬਣਾ, ਸੋ ਗ੍ਰਹਿ ਗੁਰਮੁਖਾਂ ਦਏ ਦਰਸਾਇਆ। ਜਿਥੇ ਵਸੇ ਬੇਪਰਵਾਹ, ਦੂਜਾ ਨਜ਼ਰ ਕੋਇ ਨਾ ਆਇਆ। ਓਥੇ ਇਕੋ ਢੋਲਾ ਇਕੋ ਰਾਗ ਰਹੇ ਗਾ, ਛੱਤੀ ਰਾਗ ਭੇਵ ਨਾ ਰਾਇਆ । ਸੋ ਮੰਤਰ ਅੰਤਰ ਸਾਹਿਬ ਦਿਆਲ ਦਏ ਵਸਾ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਨੜੀ ਰੰਗ ਚੜ੍ਹਾਇਆ।
ਭਿੰਨੜੀ ਰੈਣ ਮੁਖ ਚੁੱਕੇ ਨਕ਼ਾਬ, ਪਰਦਾ ਕੋਇ ਰਹਿਣ ਨਾ ਪਾਈਆ। ਪਰਵਰਦਿਗਾਰ ਕਰੇ ਆਦਾਬ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਦਰ ਦੁਆਰ ਕਰੇ ਸਲਾਮ, ਅਲੈਕਮ ਕੋਇ ਨਾ ਦਏ ਵਡਿਆਈਆ। ਪਰਗਟ ਵੇਖੇ ਇਕ ਅਮਾਮ, ਨੂਰੋ ਨੂਰ ਨੂਰ ਰੁਸ਼ਨਾਈਆ । ਜਿਸ ਦਾ ਈਸਾ ਮੂਸਾ ਮੁਹੰਮਦ ਬਣਿਆ ਗ਼ੁਲਾਮ, ਬਣ ਬਰਦਾ ਸੇਵ ਕਮਾਈਆ। ਸੋ ਸਾਹਿਬ ਪਰਗਟ ਹੋਇਆ ਵਿਚ ਜਹਾਨ, ਨਿਰਗੁਣ ਜੋਤੀ ਜਾਮਾ ਪਾਈਆ। ਭਗਤ ਦੁਆਰਾ ਸਾਢੇ ਤਿੰਨ ਹੱਥ ਮਨਾਰ, ਛੱਤੀ ਜੁਗ ਦਾ ਖੇਲ ਮਹਾਨ, ਨਾਨਕ ਵੇਖਣ ਆਵੇ ਚਾਈਂ ਚਾਈਂਆ। ਗੋਬਿੰਦ ਰੱਤ ਨੀਹਾਂ ਹੇਠ ਦੱਬੀ ਆਣ, ਮਿਹਰਵਾਨ ਹੋ ਸਹਾਈਆ । ਪਹਿਲੀ ਚੇਤਰ ਖੇਲ ਕਰੇ ਸ੍ਰੀ ਭਗਵਾਨ, ਭਗਵਨ ਆਪਣਾ ਰਾਹ ਚਲਾਈਆ। ਆਪਣਾ ਦੇਵੇ ਬਲੀਦਾਨ, ਗੁਰਮੁਖ ਬਲੀ ਨਾ ਕੋਇ ਚੜ੍ਹਾਈਆ। ਅੱਗੇ ਹਰਿ ਸੰਗਤ ਮਿਲੇ ਸਚਖੰਡ ਮਕਾਨ, ਦੂਜਾ ਮੰਦਰ ਨਾ ਕੋਇ ਵਖਾਈਆ। ਦੂਰ ਦੁਰਾਡਾ ਊਚੋ ਊਚ ਨੇਰਨ ਨੇਰਾ ਹੋ ਕੇ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਭਿੰਨੜੀ ਰੈਣ ਨਾਲ ਮਿਲਾਈਆ।
ਭਿੰਨੜੀ ਰੈਣ ਹੱਥ ਪਾ ਕਲੀਰੇ, ਪੱਲੂ ਲਾਲ ਸੀਸ ਟਿਕਾਈਆ । ਸ੍ਰੀ ਭਗਵਾਨ ਮੇਰੇ ਬਸਤਰ ਵੇਖ ਚੀਰੇ, ਮਿਹਰ ਨਜ਼ਰ ਉਠਾਈਆ। ਚਾਰ ਜੁਗ ਦੇ ਵਿਛੜੇ ਵੀਰੇ, ਗੁਰਮੁਖ ਸੱਜਣ ਦੇ ਮਿਲਾਈਆ। ਗੋਬਿੰਦ ਕਹਿ ਕੇ ਗਿਆ ਏਕਾ ਰੰਗ ਰੰਗਾਵਾਂ ਨਾਈ ਛੀਂਬੇ ਝੀਰੇ, ਊਚ ਨੀਚ ਕੋਇ ਰਹਿਣ ਨਾ ਪਾਈਆ। ਪਹਿਲੀ ਚੇਤਰ ਸਭ ਦੀ ਬਦਲ ਦਏ ਤਕਦੀਰੇ, ਤਕਸੀਰ ਕੋਇ ਰਹਿਣ ਨਾ ਪਾਈਆ। ਦਰ ਆਇਆਂ ਦੀ ਕੱਟ ਦੇ ਭੀੜੇ, ਤੇਰਾ ਮੁੱਲ ਨਾ ਲਾਗੇ ਰਾਈਆ। ਮੈਂ ਥੱਕ ਗਈ ਬਹਿ ਕੇ ਰੰਗਲੇ ਪੀਹੜੇ, ਮੇਰਾ ਘੁੰਡ ਨਾ ਕੋਇ ਚੁਕਾਈਆ। ਤੂੰ ਆਇਉਂ ਬੇਨਜ਼ੀਰੇ, ਨਜ਼ਰ ਮਿਹਰ ਇਕ ਉਠਾਈਆ। ਮੈਂ ਵੇਂਹਦੀ ਰਹੀ ਉਨੀ ਸਾਲ ਤੇਰਾ ਖੇਲ ਧੀਰੇ ਧੀਰੇ, ਧਿਆਨ ਤੇਰੇ ਚਰਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਗਤ ਹੀਉੜੇ ਅੰਤ ਰਹਿਣ ਨਾ ਪਾਈਆ।
ਅੰਤ ਪੂਰੀ ਕਰਾਂ ਆਸ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜੁਗ ਚੌਕੜੀ ਬੁਝਾਵਾਂ ਪਿਆਸ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਜਨ ਭਗਤਾਂ ਹੋਵਾਂ ਦਾਸੀ ਦਾਸ, ਏਕੰਕਾਰਾ ਆਪ ਸਮਝਾਇੰਦਾ। ਆਦਿ ਨਿਰੰਜਣ ਕਹੇ ਕਰਾਂ ਪ੍ਰਕਾਸ਼, ਜੋਤ ਨਿਰੰਜਣ ਡਗਮਗਾਇੰਦਾ। ਸ੍ਰੀ ਭਗਵਾਨ ਕਹੇ ਮੇਰਾ ਕਾਰਜ ਆਏ ਰਾਸ, ਭਗਤ ਦੁਆਰਾ ਇਕ ਵਡਿਆਇੰਦਾ। ਅਬਿਨਾਸ਼ੀ ਕਰਤਾ ਕਹੇ ਮੈਂ ਵਸਾਂ ਪਾਸ, ਵਿਛੜ
ਕਦੇ ਨਾ ਜਾਇੰਦਾ। ਪਾਰਬ੍ਰਹਮ ਕਹੇ ਮੈਂ ਲੇਖੇ ਲਾਵਾਂ ਪਵਣ ਸਵਾਸ, ਸਾਹ ਸਾਹ ਆਪਣੀ ਝੋਲੀ ਪਾਇੰਦਾ। ਸਤਿਜੁਗ ਦੀ ਸਾਚੀ ਸ਼ਾਖ਼, ਹਰਿਜਨ ਸਾਚੇ ਆਪ ਪਰਗਟਾਇੰਦਾ । ਲੱਖ ਚੁਰਾਸੀ ਵਿਚੋਂ ਰਾਖ, ਆਪ ਆਪਣਾ ਮੇਲ ਮਿਲਾਇੰਦਾ। ਜੁਗ ਚੌਕੜੀ ਕਥਾ ਕਹਾਣੀ ਦੱਸਦਾ ਰਿਹਾ ਬਾਤ, ਅੰਤਮ ਨਰ ਹਰਿ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਸਾ ਤ੍ਰਿਸ਼ਨਾ ਅੰਤਮ ਮੇਟ ਮਿਟਾਇੰਦਾ।
ਹੇ ਪ੍ਰਭੂ ਸਚ ਭਗਵਾਨ, ਕੀ ਤੇਰੀ ਵਡਿਆਈਆ। ਤੇਰਾ ਖੇਲ ਵੇਖ ਸਰਬ ਸ਼ਰਮਾਣ, ਸ਼ਰਅ ਕਰੇ ਲੜਾਈਆ। ਜਿਸ ਦਾ ਧਰਦੇ ਰਹੇ ਧਿਆਨ, ਨਿਰਗੁਣ ਨਿਰਵੈਰ ਇਸ਼ਟ ਮਨਾਈਆ। ਜਿਸ ਨੇ ਭੇਜਿਆ ਬਣਾ ਕੇ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਖੇਲ ਕਰਾਈਆ। ਜਿਸ ਆਦਿ ਜੁਗਾਦਿ ਜੁਗਾ ਜੁਗੰਤਰ ਦਿਤਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਜਿਸ ਦਾ ਬੋਧ ਅਗਾਧ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ, ਲੇਖਾ ਧੁਰ ਨਾ ਕੋਇ ਸਮਝਾਈਆ। ਜਿਸ ਦਾ ਸਚਖੰਡ ਸੱਚਾ ਮਕਾਨ, ਪਰਵਰਦਿਗਾਰ ਨੂਰ ਇਲਾਹੀਆ। ਸੋ ਕਲਜੁਗ ਅੰਤਮ ਪਰਗਟ ਹੋ ਵਿਚ ਜਹਾਨ, ਨਿਹਕਰਮੀ ਆਪਣਾ ਕਰਮ ਕਮਾਈਆ। ਭਗਤ ਦੁਆਰਾ ਕਰ ਪਰਵਾਨ, ਸਚ ਨਿਸ਼ਾਨ ਇਕ ਝੁਲਾਈਆ। ਸਾਢੇ ਤਿੰਨ ਹੱਥ ਦੇਵੇ ਦਾਨ, ਆਪ ਆਪਣੀ ਵਸਤ ਝੋਲੀ ਪਾਈਆ। ਗੁਰਮੁਖ ਗੁਰਸਿਖ ਨੱਚਣ ਕੁਦਣ ਗਾਣ, ਗਾ ਗਾ ਸ਼ੁਕਰ ਮਨਾਈਆ। ਬਾਕੀ ਲੱਖ ਚੁਰਾਸੀ ਲਾਹੇ ਮੁਕਾਣ, ਧਰਮ ਦੁਆਰਾ ਨਜ਼ਰ ਕਿਸੇ ਨਾ ਆਈਆ। ਜਿਸ ਜਨ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਮਿਲੇ ਮਾਣ ਵਡਿਆਈਆ। ਅਬਿਨਾਸ਼ੀ ਕਰਤਾ ਨਿਰਗੁਣ ਹੋ ਕੇ ਆਇਆ ਸੇਵ ਕਮਾਣ, ਸੇਵਾ ਇਕੋ ਇਕ ਰਖਾਈਆ। ਸਤਿ ਧਰਮ ਦਾ ਸਤਿ ਬਣਾਏ ਵਿਧਾਨ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ੇਰ ਦਲੇਰ ਭਬਕ ਇਕੋ ਸ਼ਬਦ ਲਗਾਈਆ।
ਸ਼ਬਦ ਕਹੇ ਮੇਰੀ ਇਕੋ ਭਬਕ, ਭਗਵਾਨ ਤੇਰੀ ਵਡਿਆਈਆ। ਫੜ ਉਠਾਵਾਂ ਚੌਦਾਂ ਤਬਕ, ਚੌਦਾਂ ਲੋਕ ਦਿਆਂ ਹਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਏ ਇਕੋ ਸਬਕ, ਗੁਰ ਅਵਤਾਰ ਪੀਰ ਪੈਗ਼ੰਬਰ ਇਕ ਪੜ੍ਹਾਈਆ। ਤੇਰੇ ਨਾਮ ਦਾ ਪਤਰਾ ਦੇਵਾਂ ਪਰਤ, ਜਿਸ ਦੇ ਉਤੇ ਅੱਖਰ ਨਜ਼ਰ ਕੋਇ ਨਾ ਆਈਆ। ਜਿਸ ਵਿਚ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਕੀਤੇ ਗ਼ਰਕ, ਡੂੰਘੀ ਧਾਰ ਸਾਰ ਕਿਸੇ ਨਾ ਆਈਆ । ਮਾਰ ਜਵਾਲ ਜੁਗ ਚੌਕੜੀ ਤੈਨੂੰ ਕਦੇ ਨਾ ਆਇਆ ਹਰਖ, ਸੋਗ ਚਿੰਤਾ ਨਾ ਕੋਇ ਰਖਾਈਆ। ਤੇਰੀ ਕਿਸੇ ਨਾ ਕੀਤੀ ਪਰਖ, ਤੇਰਾ ਪਰਦਾ ਸਕਿਆ ਨਾ ਕੋਇ ਲਾਹੀਆ। ਕਲਜੁਗ ਅੰਤਮ ਕਰ ਕਿਰਪਾ ਦਿਤਾ ਦਰਸ, ਗੋਬਿੰਦ ਮੰਗ ਮੰਗਾਈਆ । ਪਹਿਲੀ ਚੇਤਰ ਪ੍ਰੇਮ ਪ੍ਰੀਤੀ ਕਰ ਜਾ ਲਿਖਤ ਪੜ੍ਹਤ, ਜਿਸ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਅੱਗੇ ਦੇਣਾ ਰਹੇ ਨਾ ਧੜਤ, ਜਗਤ ਆੜ੍ਹਤੀ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਭਗਤ, ਭਗਤ ਤੇਰਾ ਰਾਹ ਤਕਾਈਆ। ਆਦਿ ਅੰਤ ਲੱਗੀ ਸ਼ਰਤ, ਸ਼ਰਅ ਕੋਇ ਰਹਿਣ ਨਾ ਪਾਈਆ। ਹੁਣ ਰਹਿਣ ਨਹੀਂ ਦੇਣਾ ਫ਼ਰਕ, ਕਬੀਰ ਕੂਕ ਕੂਕ ਸੁਣਾਈਆ। ਭਗਤੋ ਅੱਜ ਪਹਿਲੀ ਵਾਰ ਮੰਗੋ ਹੋ ਨਧੱੜਕ, ਪਾਰਬ੍ਰਹਮ ਰਿਹਾ ਜਣਾਈਆ। ਆਪਣੀ ਸਿਧੀ ਕਰ ਲਓ ਸੜਕ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਨੱਚ ਕੁੱਦ ਕੇ ਮਾਰੋ ਬੜਕ, ਸਿੰਘ ਸ਼ੇਰ ਮਿਲਿਆ ਸੱਚਾ ਮਾਹੀਆ। ਅੱਗੋਂ ਜਾ ਕੇ ਆਇਆ ਪਰਤ, ਪਿਛਲਿਆਂ ਅੱਗੇ ਲਏ ਲਾਈਆ। ਲੱਖ ਚੁਰਾਸੀ ਹੋਵੇ ਗ਼ਰਕ, ਅੰਤ ਸਕੇ ਨਾ ਕੋਇ ਬਚਾਈਆ । ਓਧਰ ਤੱਕਣ ਅਠਾਈ ਨਰਕ, ਰਾਏ ਧਰਮ ਆਪਣਾ ਬਲ ਵਖਾਈਆ। ਅੱਖਰਾਂ ਨਾਲ ਅੱਖਰਾਂ ਦੀ ਲੱਗੀ ਰਹਿਣੀ ਨਾ ਜੜ੍ਹਤ, ਨਿਸ਼ਅੱਖਰ ਇਕੋ ਇਕ ਵਡਿਆਈਆ। ਜਿਸ ਦਰ ਗੁਰ ਅਵਤਾਰ ਪੀਰ ਪੈਗ਼ੰਬਰ ਜਗਤ ਵਿਕਾਰੇ ਵੱਲੋਂ ਰੱਖਦੇ ਗਏ ਵਰਤ, ਆਸਾ
ਤ੍ਰਿਸ਼ਨਾ ਮਾਇਆ ਮਮਤਾ ਮੋਹ ਚੁਕਾਈਆ। ਸੋ ਸਾਹਿਬ ਸਤਿਗੁਰ ਸ਼ਬਦ ਅਗੰਮੀ ਰਿਹਾ ਕੜਕ, ਢੋਲਾ ਇਕੋ ਇਕ ਸੁਣਾਈਆ। ਪਹਿਲੋਂ ਗੋਬਿੰਦ ਕੋਲੋਂ ਰਹਿ ਗਈ ਰੜਕ, ਹੁਣ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।
ਗੁਰਸਿਖ ਕਹਿਣ ਅਸਾਂ ਕਸੇ ਲੰਗੋਟੇ, ਮਿਲ ਕੇ ਆਏ ਵਾਹੋ ਦਾਹੀਆ। ਹੱਥ ਵਿਚ ਫੜੇ ਛੁਰੀਆਂ ਸੋਟੇ, ਕਿਰਪਾਨਾਂ ਰਹੇ ਵਖਾਈਆ । ਜੱਟ ਮਾਝੇ ਦੇ ਬੜੇ ਮੋਟੇ, ਕਿਸ਼ਨ ਸਿੰਘ ਰੂਪ ਜਣਾਈਆ । ਜੇ ਗੋਬਿੰਦ ਵੇਲੇ ਰਹਿ ਗਏ ਥੋਥੇ, ਹੁਣ ਬਾਕੀ ਕੋਇ ਰਹਿਣ ਨਾ ਪਾਈਆ। ਸ੍ਰੀ ਭਗਵਾਨ ਆਪ ਆ ਕੇ ਵੇਖੇ ਆਪਣੇ ਪੋਤੇ, ਪੋਤਰੇ ਆਪਣੀ ਗੋਦ ਸੁਹਾਈਆ। ਅੱਗੇ ਪੈਣ ਨਾ ਦੇਵੇ ਮੋਛੇ, ਹੱਥ ਖੰਡਾ ਨਾ ਕੋਇ ਉਠਾਈਆ। ਪਿਛਲੇ ਸਭ ਦੇ ਕੱਢ ਦੇਵੇ ਰੋਸੇ, ਰੁਸਿਆ ਕੋਇ ਰਹਿਣ ਨਾ ਪਾਈਆ। ਜੋ ਲੁਕਿਆ ਕਿਸੇ ਗੋਸ਼ੇ, ਫੜ ਬਾਹੋਂ ਲਏ ਉਠਾਈਆ। ਅੱਗੇ ਮਾਰਗ ਲਾਏ ਸੌਖੇ, ਸਿਰ ਆਪਣਾ ਹੱਥ ਟਿਕਾਈਆ। ਪਹਿਲੀ ਚੇਤਰ ਜਿਨ੍ਹਾਂ ਨੂੰ ਹੱਥ ਆ ਗਏ ਮੌਕੇ, ਫੇਰ ਪੀਰ ਪੈਗ਼ੰਬਰ ਨਜ਼ਰ ਕਿਸੇ ਨਾ ਆਈਆ। ਹਾਲੀਓ ਤੁਹਾਡੇ ਪੂਰੇ ਹੋ ਗਏ ਜੋਤੇ, ਜੋਤਰਾ ਅੱਗੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰਿਹਾ ਵਡਿਆਈਆ।
ਭਗਤ ਕਹਿਣ ਅਸੀਂ ਬਣੇ ਬਲਵਾਨ, ਬਲ ਆਪਣਾ ਆਪ ਧਰਾਇਆ। ਪਹਿਲੋਂ ਇਕ ਇਕ ਨੂੰ ਮਿਲਦਾ ਰਿਹਾ ਭਗਵਾਨ, ਹੁਣ ਕੱਠਿਆਂ ਹੋ ਕੇ ਝੁਰਮਟ ਪਾਇਆ। ਜਿੰਨਾਂ ਚਿਰ ਨਾ ਦੇਵੇ ਦਾਤ, ਬਾਹਰ ਨਿਕਲ ਕਿਤੇ ਨਾ ਜਾਇਆ। ਸਾਰੇ ਕਰੋ ਇਕ ਜ਼ਬਾਨ, ਕੀਤਾ ਕੌਲ ਨਾ ਕੋਇ ਭੁਲਾਇਆ। ਪਿਛਲਾ ਸਭ ਨੇ ਛੱਡਿਆ ਈਮਾਨ, ਇਕੋ ਨਿਰੰਕਾਰ ਨਜ਼ਰੀ ਆਇਆ । ਗੁਰਦਰ ਮੰਦਰ ਮਸਜਿਦ ਸ਼ਿਵਦੁਆਲਾ ਮੱਠ ਚਲੇ ਦੁਕਾਨ, ਸਾਹਿਬ ਸਤਿਗੁਰ ਹੱਟ ਨਾ ਕੋਇ ਵਖਾਇਆ। ਜਿਨ੍ਹਾਂ ਸੱਚਾ ਪਾਤਸ਼ਾਹ ਪਾਰਬ੍ਰਹਮ ਸੁਆਮੀ ਮਿਲਿਆ ਆਣ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਰਿਹਾ ਦ੍ਰਿੜਾਇਆ ।
ਹਰਿ ਸੰਗਤ ਕਹੇ ਅਸੀਂ ਉਠਾਂਗੇ। ਸਾਚਾ ਨਾਮ ਪ੍ਰਭ ਤੋਂ ਲੁੱਟਾਂਗੇ। ਅਗਲਾ ਹਾਲ ਸਾਰਾ ਪੁਛਾਂਗੇ। ਦਿਲਬਰ ਹੋ ਕੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੱਗੇ ਫੇਰ ਕਦੇ ਨਾ ਲੁਕਾਂਗੇ। ਹਰਿ ਸੰਗਤ ਕਹੇ ਮੰਗ ਦੇ ਅਸਾਡੀ, ਕਿਉਂ ਜੁਗ ਜੁਗ ਲਾਰਾ ਲਾਈਆ। ਧੱਕੇ ਮਾਰਨ ਆਂਢੀ ਗੁਆਂਢੀ, ਤੇਰੀ ਸਾਰ ਕੋਇ ਨਾ ਪਾਈਆ। ਗੁਰਸਿਖ ਆਤਮ ਤੇਰੇ ਪ੍ਰੇਮ ਬਾਂਦੀ, ਪ੍ਰੀਤਮ ਤੇਰਾ ਨਾਮ ਧਿਆਈਆ । ਇਕੋ ਢੋਲਾ ਸੱਚਾ ਗਾਂਦੀ, ਗਾ ਗਾ ਸ਼ੁਕਰ ਮਨਾਈਆ। ਜਗਤ ਕੋਲੋਂ ਨਾ ਕਦੇ ਸ਼ਰਮਾਂਦੀ, ਜਿਸ ਮਿਲਿਆ ਪ੍ਰੀਤਮ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਜਣਾਈਆ।
ਢੋਲ ਵਾਲਿਆ ਵਜਾ ਢੋਲ, ਹਰਿ ਢੋਲਾ ਆਪ ਸੁਣਾਇੰਦਾ। ਸਾਹਿਬ ਜਿਨ੍ਹਾਂ ਦੇ ਵਸਿਆ ਕੋਲ, ਸੋ ਗੁਰਮੁਖ ਮੁਖ ਨਾ ਕਦੇ ਸ਼ਰਮਾਇੰਦਾ। ਉਚੀ ਸਾਰੇ ਕਹੋ ਬੋਲ, ਸ੍ਰੀ ਭਗਵਾਨ ਫੇਰਾ ਪਾਇੰਦਾ। ਗੋਬਿੰਦ ਨਾਲ ਕੀਤਾ ਕੌਲ, ਅੰਤਮ ਤੋੜ ਨਿਭਾਇੰਦਾ। ਪਹਿਲੀ ਚੇਤਰ ਸਭ ਦੇ ਅੰਦਰ ਜਾਏ ਮੌਲ, ਮੌਲਾ ਆਪਣਾ ਰੂਪ ਵਟਾਇੰਦਾ । ਹਰਿ ਸੰਗਤ ਨਾ ਜਾਏ ਡੋਲ, ਲੱਖ ਚੁਰਾਸੀ ਆਪ ਡੁਲਾਇੰਦਾ। ਵੇਖਿਓ ਕੋਈ ਨਾ ਰਿਹੋ ਅਨਭੋਲ, ਸੁਤਿਆਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਪਰਦਾ ਦੇਵੇ ਖੋਲ੍ਹ, ਅੰਦਰ ਵੜ ਵੜ ਦਰਸ ਦਖਾਇੰਦਾ।
ਆਤਮ ਦਰਸ ਦਿਖਾਵੇਗਾ। ਪ੍ਰਭ ਆਪਣੀ ਦਇਆ ਕਮਾਵੇਗਾ । ਪਹਿਲੀ ਚੇਤਰ ਰੁੱਤ ਸੁਹਾਵੇਗਾ। ਅਬਿਨਾਸ਼ੀ ਅਚੁਤ ਫੇਰਾ ਪਾਵੇਗਾ। ਜਨ ਭਗਤਾਂ ਰਾਗ ਅਲਾਵੇਗਾ। ਢੋਲਾ ਇਕੋ ਇਕ ਗਾਵੇਗਾ। ਹਰਿ ਸੰਗਤ ਨਾਚ ਨਚਾਵੇਗਾ । ਗੁਰਮੁਖ ਵਡਿਆਵੇਗਾ। ਮਨਮੁਖ ਨੈਣ ਸ਼ਰਮਾਵੇਗਾ। ਅੱਧੀ ਰਾਤ ਰੰਗ ਚੜ੍ਹਾਵੇਗਾ । ਆਤਮ ਸੇਜਾ ਪਲੰਘ ਆਸਣ ਲਾਵੇਗਾ। ਨਾਮ ਮਰਦੰਗ ਵਜਾਵੇਗਾ। ਇਕੀਆਂ ਸਿਰ ਦਸਤਾਰ ਸਜਾਵੇਗਾ। ਕਮਰਕਸਾ ਇਕ ਵਖਾਵੇਗਾ। ਜੋ ਹਰੀ ਅਨੰਦ ਛੱਡ ਕੇ ਨੱਸਾ, ਸੋ ਮੁੜ ਕੇ ਘਰ ਘਰ ਆਵੇਗਾ। ਗਲੋਂ ਕੱਟ ਕੇ ਜਮ ਦਾ ਰਸਾ, ਆਪਣੇ ਨਾਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਧਰ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਇਕੋ ਨਾਮ ਵਖਾਵੇਗਾ।
ਪਹਿਲੀ ਚੇਤ ੨੦੨੦ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ
ਚੌਥੀ ਮੰਜ਼ਲ ਉਤੇ
ਸਚ ਤਖ਼ਤ ਪ੍ਰਭ ਸਾਚਾ ਚੜ੍ਹਿਆ, ਨਿਰਗੁਣ ਨਿਰਵੈਰ ਵੱਡੀ ਵਡਿਆਈਆ । ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਵਿਚ ਨਾ ਆਈਆ। ਨਿਰਭੈ ਹੋ ਕਦੇ ਨਾ ਡਰਿਆ, ਭੌ ਆਪਣਾ ਸਰਬ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਕਰੇ ਰੁਸ਼ਨਾਈਆ।
ਸਚ ਮਹੱਲੇ ਚਰਨ ਰੱਖ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਹੋ ਪਰਤੱਖ, ਏਕੰਕਾਰਾ ਭੇਵ ਚੁਕਾਇੰਦਾ । ਆਦਿ ਨਿਰੰਜਣ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਅਬਿਨਾਸ਼ੀ ਕਰਤਾ ਬਣ ਕੇ ਦਾਸ, ਸਾਚੀ ਸੇਵ ਕਮਾਇੰਦਾ। ਸ੍ਰੀ ਭਗਵਾਨ ਖੇਲ ਤਮਾਸ਼, ਦੋ ਜਹਾਨਾਂ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਲਹਿਣਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਇੰਦਾ। ਸਚ ਦੁਆਰੇ ਕਰ ਨਿਵਾਸ, ਸਚ ਸਿੰਘਾਸਣ ਸੋਭਾ ਪਾਇੰਦਾ। ਜੁਗ ਚੌਕੜੀ ਪੂਰੀ ਕਰਨਹਾਰਾ ਆਸ, ਆਸਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ।
ਸਾਚਾ ਖੇਲ ਚੇਤ ਮਹੀਨਾ, ਏਕੰਕਾਰ ਇਕ ਵਡਿਆਈਆ। ਉਨੀ ਸਾਲ ਬਣਿਆ ਰਿਹਾ ਨਬੀਨਾ, ਨਿਰਗੁਣ ਅੱਖ ਨਾ ਕੋਇ ਖੁਲ੍ਹਾਈਆ। ਹੁਕਮੇ ਅੰਦਰ ਲੋਕ ਤੀਨਾ, ਤ੍ਰੈਗੁਣ ਮਾਇਆ ਹੁਕਮ ਮਨਾਈਆ। ਹੁਕਮੇ ਅੰਦਰ ਰੰਗ ਚਾੜ੍ਹੇ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ । ਹੁਕਮੇ ਅੰਦਰ ਕਰਿਆ ਠਾਂਡਾ ਸੀਨਾ, ਅਗਨੀ ਤੱਤ ਨਾ ਲਾਗੇ ਰਾਈਆ। ਹੁਕਮੇ ਅੰਦਰ ਮਰਨਾ ਜੀਣਾ, ਜੀਵਣ ਜੁਗਤ ਦਏ ਜਣਾਈਆ। ਹੁਕਮੇ ਅੰਦਰ ਹੋਏ ਅਧੀਨਾ, ਬਣ ਸੇਵਕ ਸੇਵ ਕਮਾਈਆ। ਹੁਕਮੇ ਅੰਦਰ ਬਣ ਪਰਬੀਨਾ, ਪਾਰਬ੍ਰਹਮ ਪ੍ਰਭ ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਭ ਕੁਛ ਛੀਨਾ, ਦੇਵਣਹਾਰ ਆਪ ਵਡਿਆਈਆ।
ਹੁਕਮੇ ਅੰਦਰ ਲਵੇ ਛੀਨ, ਸ਼ਹਿਨਸ਼ਾਹ ਆਪਣਾ ਹੁਕਮ ਜਣਾਇੰਦਾ। ਹੁਕਮੇ ਅੰਦਰ ਕਰੇ ਤਲਕੀਨ, ਤਾਲਬ ਤੁਲਬਾ ਆਪ ਪੜ੍ਹਾਇੰਦਾ। ਹੁਕਮੇ ਅੰਦਰ ਕਰੇ ਮਸਕੀਨ, ਨਿਰਭੈ ਭੌ ਇਕ ਵਖਾਇੰਦਾ। ਹੁਕਮੇ ਅੰਦਰ ਖੇਲ ਕਰੇ ਜਲ ਮੀਨ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਰੁਸ਼ਨਾਇੰਦਾ।
ਹੁਕਮੇ ਅੰਦਰ ਸਚ ਦੁਆਰ, ਸਚ ਸਚ ਵਡਿਆਈਆ। ਹੁਕਮੇ ਅੰਦਰ ਸਚ ਘਰ ਬਾਰ, ਸਚਖੰਡ ਸੁਹਾਈਆ । ਹੁਕਮੇ ਅੰਦਰ ਜੋਤ ਉਜਿਆਰ, ਨੂਰੋ ਨੂਰ ਡਗਮਗਾਈਆ। ਹੁਕਮੇ ਅੰਦਰ ਪਰਵਰਦਿਗਾਰ, ਬੇਪਰਵਾਹ ਆਪਣੀ ਕਾਰ ਕਮਾਈਆ। ਹੁਕਮੇ ਅੰਦਰ ਖੋਲ੍ਹ ਕਵਾੜ, ਬੰਦ ਤਾਕੀ ਕੁੰਡਾ ਲਾਹੀਆ। ਹੁਕਮੇ ਅੰਦਰ ਥਿਰ ਘਰ ਪਾਵੇ ਸਾਰ, ਮਹੱਲ ਅਟੱਲ ਕਰੇ ਰੁਸ਼ਨਾਈਆ । ਹੁਕਮੇ ਅੰਦਰ ਸ਼ਬਦੀ ਧਾਰ, ਸ਼ਬਦ ਰੂਪ ਸਮਾਈਆ। ਹੁਕਮੇ ਅੰਦਰ ਰਾਜ ਜੋਗ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਚਲਾਈਆ। ਹੁਕਮੇ ਅੰਦਰ ਭਿਖਕ ਬਣੇ ਭਿਖਾਰ, ਖ਼ਾਲੀ ਝੋਲੀ ਰਿਹਾ ਵਖਾਈਆ। ਹੁਕਮੇ ਅੰਦਰ ਦਾਤਾ ਦਾਨੀ ਦੇਵਣਹਾਰ, ਵਡ ਵੱਡਾ ਵਡ ਵਡਿਆਈਆ। ਹੁਕਮੇ ਅੰਦਰ ਖੋਲ੍ਹ ਕਵਾੜ, ਮੰਦਰ ਅੰਦਰ ਇਕ ਸੁਹਾਈਆ। ਹੁਕਮੇ ਅੰਦਰ ਨਾਰ ਕੰਤ ਭਤਾਰ, ਹੁਕਮੇ ਅੰਦਰ ਸੇਜ ਸੁਹਾਈਆ। ਹੁਕਮੇ ਅੰਦਰ ਅੰਦਰ ਬਾਹਰ, ਗੁਪਤ ਜ਼ਾਹਰ ਵੰਡ ਵੰਡਾਈਆ। ਹੁਕਮੇ ਅੰਦਰ ਸੁੱਤ ਦੁਲਾਰ, ਸ਼ਬਦੀ ਬੇਟਾ ਇਕੋ ਜਾਈਆ। ਹੁਕਮੇ ਅੰਦਰ ਕਰ ਵਿਹਾਰ, ਬਿਵਹਾਰੀ ਦਏ ਸਮਝਾਈਆ। ਹੁਕਮੇ ਅੰਦਰ ਹਿਲਾਏ ਤਾਰ ਸਤਾਰ, ਆਪਣਾ ਹੁਕਮ ਮਨਾਈਆ। ਹੁਕਮੇ ਅੰਦਰ ਕਰੇ ਕਾਰ, ਕਰਤਾ ਆਪਣੀ ਕਲ ਧਰਾਈਆ । ਹੁਕਮੇ ਅੰਦਰ ਕਰ ਪਸਾਰ, ਵਿਸ਼ਨੂੰ ਦੇਵਣਹਾਰ ਵਡਿਆਈਆ। ਹੁਕਮੇ ਅੰਦਰ ਅੰਮ੍ਰਿਤ ਧਾਰ, ਅਮਰ ਅਮਰ ਜਣਾਈਆ । ਹੁਕਮੇ ਅੰਦਰ ਬ੍ਰਹਮਾ ਖੋਲ੍ਹ ਕਵਾੜ, ਕਵਲ ਕਵਲ ਦਰਸਾਈਆ। ਹੁਕਮੇ ਅੰਦਰ ਸੁੰਨ ਅਗੰਮੀ ਖੇਲ ਨਿਆਰ, ਧੂਆਂਧਾਰ ਵਖਾਈਆ। ਹੁਕਮੇ ਅੰਦਰ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਈਆ। ਹੁਕਮੇ ਅੰਦਰ ਅੰਤਰ ਸ਼ੰਕਰ ਕਰ ਉਜਿਆਰ, ਮਿਹਰ ਨਜ਼ਰ ਨਜ਼ਰ ਉਠਾਈਆ । ਹੁਕਮੇ ਅੰਦਰ ਬਣ ਵਿਚੋਲਾ ਸਿਰਜਣਹਾਰ, ਸਾਚਾ ਢੋਲਾ ਦਏ ਸੁਣਾਈਆ। ਹੁਕਮੇ ਅੰਦਰ ਤੋਲਾ ਬਣੇ ਆਪ ਨਿਰੰਕਾਰ, ਸਾਚਾ ਕੰਡਾ ਹੱਥ ਉਠਾਈਆ। ਹੁਕਮੇ ਅੰਦਰ ਰੱਖੇ ਉਹਲਾ ਅਗੰਮ ਅਪਾਰ, ਭੇਵ ਕੋਇ ਨਾ ਪਾਈਆ । ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਬਣਾਏ ਭਿਖਾਰ, ਤਿੰਨੇ ਮੰਗਣ ਝੋਲੀ ਡਾਹੀਆ । ਹੁਕਮੇ ਅੰਦਰ ਇਛਿਆ ਅਪਾਰ, ਪਾਰਬ੍ਰਹਮ ਪਰਗਟਾਈਆ। ਹੁਕਮੇ ਅੰਦਰ ਸਤੋ ਗੁਣ ਵਿਚਾਰ, ਆਪ ਆਪਣਾ ਰੰਗ ਵਖਾਈਆ। ਹੁਕਮੇ ਅੰਦਰ ਤਮੋ ਬਣ ਵਣਜਾਰ, ਤਿਨ੍ਹਾਂ ਗੰਢ ਦਿਵਾਈਆ। ਹੁਕਮੇ ਅੰਦਰ ਖੇਲ ਕਰੇ ਕਰਤਾਰ, ਆਪ ਆਪਣਾ ਪਰਦਾ ਲਾਹੀਆ। ਹੁਕਮੇ ਅੰਦਰ ਪੰਜ ਤੱਤ ਕਰ ਪਸਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਗੰਢ ਪੁਵਾਈਆ। ਹੁਕਮੇ ਅੰਦਰ ਰਕਤ ਬੂੰਦ ਪਾਵੇ ਸਾਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਹੁਕਮੇ ਅੰਦਰ ਨਵ ਨੌਂ ਖੋਲ੍ਹ ਕਵਾੜ, ਦਰ ਦਰ ਭੇਵ ਚੁਕਾਈਆ। ਹੁਕਮੇ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਲਏ ਪਰਗਟਾਈਆ। ਹੁਕਮੇ ਅੰਦਰ ਮਾਇਆ ਮਮਤਾ ਸ਼ਿੰਗਾਰ, ਮੋਹ ਮੁਹੱਬਤ ਇਕ ਸਮਝਾਈਆ। ਹੁਕਮੇ ਅੰਦਰ ਨਾਰ ਕੰਤ ਭਤਾਰ, ਹੁਕਮੇ ਅੰਦਰ ਸੇਜ ਵਡਿਆਈਆ। ਹੁਕਮੇ ਅੰਦਰ ਖੇਲੇ ਖੇਲ ਅਪਰ ਅਪਾਰ, ਅਪਰੰਪਰ ਵੇਸ ਵਟਾਈਆ। ਹੁਕਮੇ ਅੰਦਰ ਨਾਮ ਨਿਧਾਨਾ ਬੋਲ ਜੈਕਾਰ, ਜੈ ਜੈਕਾਰ ਕਰੇ ਸ਼ਨਵਾਈਆ। ਹੁਕਮੇ ਅੰਦਰ ਨਿਸ਼ਅੱਖਰ ਕਰ ਤਿਆਰ, ਰੂਪ ਰੇਖ ਨਾ ਕੋਇ ਵਖਾਈਆ। ਹੁਕਮੇ ਅੰਦਰ ਹੁਕਮ ਵਰਤਾਰ, ਹੁਕਮ ਹੁਕਮ ਕਿਹਾ ਨਾ ਜਾਈਆ। ਹੁਕਮੇ ਅੰਦਰ ਹੋ ਉਜਿਆਰ, ਹੁਕਮੇ ਅੰਦਰ ਕਰੇ ਰੁਸ਼ਨਾਈਆ। ਹੁਕਮੇ ਅੰਦਰ ਚਾਰ ਖਾਣੀ ਬਣ ਵਣਜਾਰ, ਵਣਜ ਇਕੋ ਇਕ ਦਰਸਾਈਆ। ਹੁਕਮੇ ਅੰਦਰ ਸ਼ਬਦ ਨਾਦ ਧੁਨਕਾਰ, ਏਕਾ ਰਾਗ ਅਲਾਈਆ। ਹੁਕਮੇ ਅੰਦਰ ਨਿਰਮਲ ਜੋਤ ਉਜਿਆਰ, ਨੂਰ ਨੂਰ ਰੁਸ਼ਨਾਈਆ। ਹੁਕਮੇ ਅੰਦਰ ਧੂਆਂਧਾਰ, ਸੁੰਨ ਅਗੰਮ ਰਖਾਈਆ। ਹੁਕਮੇ ਅੰਦਰ ਕਵਲ ਕਵਲੀ ਭਰੇ ਅਪਾਰ, ਅੰਮ੍ਰਿਤ ਬੂੰਦ ਸਮਾਈਆ। ਹੁਕਮੇ ਅੰਦਰ ਸਹੰਸ ਦਲ ਵੇਖਣਹਾਰ, ਹੁਕਮੇ ਅੰਦਰ ਪਰਦਾ ਲਾਹੀਆ। ਹੁਕਮੇ ਅੰਦਰ ਈੜਾ ਪਿੰਗਲ ਕਰੇ ਖ਼ਬਰਦਾਰ, ਸਾਚਾ ਹੁਕਮ ਆਪ ਜਣਾਈਆ। ਹੁਕਮੇ ਅੰਦਰ ਟੇਢੀ ਬੰਕ ਵੇਖਣਹਾਰ, ਡੂੰਘੀ ਭਵਰੀ ਫੇਰਾ ਪਾਈਆ। ਹੁਕਮੇ ਅੰਦਰ ਦਸਵੇਂ ਦੇਵਣਹਾਰਾ ਮਾਣ, ਦਹਿ ਦਿਸ਼ਾ ਵੇਖ ਵਖਾਈਆ। ਹੁਕਮੇ ਅੰਦਰ ਲੇਖਾ ਜਾਣੇ ਬੋਧ ਅਗਾਧ ਬੋਧ ਗਿਆਨ, ਅੱਖਰ ਅੱਖਰ ਨਾਲ ਮਿਲਾਈਆ। ਹੁਕਮੇ ਅੰਦਰ ਵਿਸ਼ਨ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਹੁਕਮੇ ਅੰਦਰ ਬ੍ਰਹਮ ਕਰੇ ਪਰਵਾਨ, ਪਾਰਬ੍ਰਹਮ ਸਰਨਾਈਆ।
ਹੁਕਮ ਅੰਦਰ ਕਰ ਕਲਿਆਣ, ਸੰਸਾ ਰੋਗ ਮਿਟਾਈਆ। ਹੁਕਮੇ ਅੰਦਰ ਤ੍ਰੈਗੁਣ ਮਾਇਆ ਕਰ ਪਰਧਾਨ, ਪਰਧਾਨਗੀ ਇਕੋ ਇਕ ਵਖਾਈਆ। ਹੁਕਮੇ ਅੰਦਰ ਪੰਜ ਤੱਤ ਨਿਸ਼ਾਨ, ਨਿਸ਼ਾਨਾ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਸ਼ਬਦ ਮਹਾਨ, ਸ਼ਬਦੀ ਸ਼ਬਦ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਆਪ ਰਖਾਈਆ।
ਹੁਕਮੇ ਅੰਦਰ ਹੋਏ ਆਪ, ਆਪਣਾ ਹੁਕਮ ਆਪ ਚਲਾਇੰਦਾ। ਹੁਕਮੇ ਅੰਦਰ ਮਾਈ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਹੁਕਮੇ ਅੰਦਰ ਸਾਚਾ ਜਾਪ, ਤੂੰ ਮੇਰਾ ਮੈਂ ਤੇਰਾ ਸਾਕ ਅਖਵਾਇੰਦਾ। ਹੁਕਮੇ ਅੰਦਰ ਪੱਤ ਲਏ ਰਾਖ, ਸਿਰ ਆਪਣਾ ਹੱਥ ਟਿਕਾਇੰਦਾ। ਹੁਕਮੇ ਅੰਦਰ ਜੋੜੇ ਨਾਤ, ਨਾਤਾ ਬਿਧਾਤਾ ਮੇਲ ਮਿਲਾਇੰਦਾ। ਹੁਕਮੇ ਅੰਦਰ ਸੁਣਾਏ ਗਾਥ, ਅਗੰਮ ਅਥਾਹ ਦ੍ਰਿੜਾਇੰਦਾ। ਹੁਕਮੇ ਅੰਦਰ ਦਰਸਾਏ ਆਪਣੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਹੁਕਮੇ ਅੰਦਰ ਬੈਠਾ ਰਹੇ ਇਕਾਂਤ, ਸਚ ਸਿੰਘਾਸਣ ਸੋਭਾ ਪਾਇੰਦਾ। ਹੁਕਮੇ ਅੰਦਰ ਖੇਲ ਕਰੇ ਬਹੁ ਭਾਂਤ, ਬਿਧ ਆਪਣੀ ਨਾ ਕਿਸੇ ਜਣਾਇੰਦਾ। ਹੁਕਮੇ ਅੰਦਰ ਦੇਵਣਹਾਰਾ ਦਾਤ, ਕਿਰਨ ਕਿਰਨ ਸੂਰਜ ਚੰਦ ਚਮਕਾਇੰਦਾ। ਹੁਕਮੇ ਅੰਦਰ ਵੇਖਣਹਾਰਾ ਸਾਖਿਆਤ, ਸਾਹਿਬ ਆਪਣਾ ਰੂਪ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ ।
ਹੁਕਮੇ ਅੰਦਰ ਖੋਲ੍ਹੇ ਤਾਕ, ਆਪ ਆਪਣੀ ਦਇਆ ਕਮਾਈਆ। ਹੁਕਮੇ ਅੰਦਰ ਹੋਏ ਪਾਕ, ਪੁਨੀਤ ਇਕੋ ਇਕ ਅਖਵਾਈਆ। ਹੁਕਮੇ ਅੰਦਰ ਬਣੇ ਸਾਕ, ਸੱਜਣ ਸਾਹਿਬ ਸੱਚਾ ਮਾਹੀਆ। ਹੁਕਮੇ ਅੰਦਰ ਚੜ੍ਹੇ ਰਾਕ, ਅਸਵ ਘੋੜਾ ਇਕ ਦੌੜਾਈਆ। ਹੁਕਮੇ ਅੰਦਰ ਚਾਰੇ ਖਾਣੀ ਲਏ ਭਾਖ, ਅੰਡਜ ਜੇਰਜ ਉਤਭੁਜ ਸੇਤਜ ਮਾਣ ਦਿਵਾਈਆ। ਹੁਕਮੇ ਅੰਦਰ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਹੁਕਮੇ ਅੰਦਰ ਇਛਿਆ ਕਰੇ ਆਸ, ਆਸਾ ਆਪਣੇ ਵਿਚ ਧਰਾਈਆ। ਹੁਕਮੇ ਅੰਦਰ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਦਏ ਵਡਿਆਈਆ।
ਹੁਕਮੇ ਅੰਦਰ ਸ਼ਬਦੀ ਧਾਰ, ਧਾਰ ਧਾਰ ਵਿਚੋਂ ਪਰਗਟਾਇੰਦਾ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਅਵਤਾਰ, ਤ੍ਰੈਗੁਣ ਆਪਣਾ ਮੇਲ ਮਿਲਾਇੰਦਾ। ਹੁਕਮੇ ਅੰਦਰ ਪੰਜ ਤੱਤ ਅਖਾੜ, ਨਿਰਗੁਣ ਸਰਗੁਣ ਨਾਚ ਨਚਾਇੰਦਾ। ਹੁਕਮੇ ਅੰਦਰ ਸੂਰਜ ਚੰਦ ਪਸਾਰ, ਮੰਡਲ ਮੰਡਪ ਆਪ ਸੁਹਾਇੰਦਾ। ਹੁਕਮੇ ਅੰਦਰ ਚਾਰੇ ਖਾਣੀ ਕਰ ਤਿਆਰ, ਬੋਧ ਅਗਾਧੀ ਨਾਮ ਦ੍ਰਿੜਾਇੰਦਾ। ਹੁਕਮੇ ਅੰਦਰ ਚਾਰੇ ਵੇਦ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਹੁਕਮੇ ਅੰਦਰ ਬ੍ਰਹਮ ਦਏ ਆਧਾਰ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਸੁਣਾਇੰਦਾ। ਹੁਕਮੇ ਅੰਦਰ ਆਤਮ ਪਰਮਾਤਮ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਹੁਕਮੇ ਅੰਦਰ ਈਸ਼ ਜੀਵ ਵਣਜਾਰ, ਸਾਚਾ ਹੱਟ ਖੁਲ੍ਹਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਕਰਾਇੰਦਾ।
ਹੁਕਮੇ ਅੰਦਰ ਚਾਰ ਖਾਣੀ, ਚਾਰ ਚਾਰ ਵੰਡਾਈਆ। ਹੁਕਮੇ ਅੰਦਰ ਚਾਰ ਬਾਣੀ, ਚਾਰ ਚਾਰ ਸਮਝਾਈਆ। ਹੁਕਮੇ ਅੰਦਰ ਚਾਰ ਜੁਗ ਕਹਾਣੀ, ਕਹਿ ਕਹਿ ਗਏ ਦ੍ਰਿੜਾਈਆ। ਹੁਕਮੇ ਅੰਦਰ ਚਾਰ ਵੇਦ ਪਰਾਣੀ, ਆਤਮ ਪਰਮਾਤਮ ਭੇਵ ਖੁਲ੍ਹਾਈਆ। ਹੁਕਮੇ ਅੰਦਰ ਚਾਰ ਕੁੰਟ ਨਿਸ਼ਾਨੀ, ਨੂਰ ਨੁਰਾਨਾ ਜੋਤ ਰੁਸ਼ਨਾਈਆ। ਹੁਕਮੇ ਅੰਦਰ ਅਕਥ ਕਹਾਣੀ, ਗਹਿਰ ਗੰਭੀਰ ਸੁਣਾਈਆ। ਹੁਕਮੇ ਅੰਦਰ ਅੰਮ੍ਰਿਤ
ਬਾਣੀ, ਅੰਮਿਉਂ ਰਸ ਆਪ ਵਰਤਾਈਆ। ਹੁਕਮੇ ਅੰਦਰ ਨੂਰ ਨੁਰਾਨੀ, ਜੋਤੀ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਸਾਚੀ ਬਾਣੀ, ਆਪਣਾ ਨਾਉਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਜਣਾਈਆ।
ਹੁਕਮੇ ਅੰਦਰ ਪੰਜ ਤੱਤ, ਤੱਤਵ ਵੇਖ ਵਖਾਇੰਦਾ। ਹੁਕਮੇ ਅੰਦਰ ਬ੍ਰਹਮ ਮੱਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਹੁਕਮੇ ਅੰਦਰ ਬੰਨ੍ਹੇ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਹੁਕਮੇ ਅੰਦਰ ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਲ ਜਣਾਇੰਦਾ। ਹੁਕਮੇ ਅੰਦਰ ਦੇਵੇ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਹੁਕਮੇ ਅੰਦਰ ਵਸੇ ਘਟ ਘਟ, ਘਰ ਘਰ ਆਪਣਾ ਡੇਰਾ ਲਾਇੰਦਾ। ਹੁਕਮੇ ਅੰਦਰ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਹੁਕਮੇ ਅੰਦਰ ਬਣੇ ਕਮਲਾਪਤ, ਕਵਲ ਨੈਣ ਡਗਮਗਾਇੰਦਾ। ਹੁਕਮੇ ਅੰਦਰ ਰੱਖੇ ਧੀਰਜ ਜਤ, ਸਤਿ ਸੰਤੋਖ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਮਨਾਇੰਦਾ।
ਹੁਕਮੇ ਅੰਦਰ ਤਖ਼ਤ ਤਾਜ, ਤਖ਼ਤ ਨਿਵਾਸੀ ਲਏ ਬਣਾਈਆ। ਹੁਕਮੇ ਅੰਦਰ ਜੋਗ ਰਾਜ, ਰੱਯਤ ਦਏ ਸਮਝਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਕਾਜ, ਕਰਨੀ ਕਰਤਾ ਆਪ ਕਰਾਈਆ। ਹੁਕਮੇ ਅੰਦਰ ਦੇਵੇ ਦਾਜ, ਵਸਤ ਅਮੋਲਕ ਝੋਲੀ ਪਾਈਆ। ਹੁਕਮੇ ਅੰਦਰ ਮਾਰ ਆਵਾਜ਼, ਪਾਰਬ੍ਰਹਮ ਬ੍ਰਹਮ ਲਏ ਉਠਾਈਆ। ਹੁਕਮੇ ਅੰਦਰ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਹੁਕਮੇ ਅੰਦਰ ਬਣੇ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਹੁਕਮੇ ਅੰਦਰ ਚਲਾਏ ਜਹਾਜ਼, ਸੇਵਕ ਇਕੋ ਇਕ ਦ੍ਰਿੜਾਈਆ। ਹੁਕਮੇ ਅੰਦਰ ਕਰੇ ਨਾਚ, ਜੁਗ ਜੁਗ ਵੇਸ ਵਟਾਈਆ। ਹੁਕਮੇ ਅੰਦਰ ਖੇਲ ਤਮਾਸ਼, ਖ਼ਾਲਕ ਵੇਖੇ ਬੇਪਰਵਾਹੀਆ। ਹੁਕਮੇ ਅੰਦਰ ਪੂਰੀ ਆਸ, ਆਸਾ ਪੂਰਨ ਆਪ ਹੋ ਜਾਈਆ। ਹੁਕਮੇ ਅੰਦਰ ਕਰੇ ਅਗੰਮੀ ਬਾਤ, ਨਿਸ਼ਅੱਖਰ ਅੱਖਰ ਪੜ੍ਹਾਈਆ। ਹੁਕਮੇ ਅੰਦਰ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਹੁਕਮੇ ਅੰਦਰ ਬਣੇ ਬ੍ਰਹਮ, ਪਾਰਬ੍ਰਹਮ ਵੰਡ ਵੰਡਾਇੰਦਾ । ਹੁਕਮੇ ਅੰਦਰ ਬਣੇ ਕਰਮ, ਨਿਹਕਰਮੀ ਰੂਪ ਧਰਾਇੰਦਾ। ਹੁਕਮੇ ਅੰਦਰ ਵੇਖੇ ਵਰਨ, ਵਰਨ ਬਰਨ ਜਣਾਇੰਦਾ। ਹੁਕਮੇ ਅੰਦਰ ਭੇਵ ਬਰਨ, ਬਰਨੀ ਬਰਨ ਸਮਝਾਇੰਦਾ । ਹੁਕਮੇ ਅੰਦਰ ਨੇਤਰ ਹਰਨ ਫਰਨ, ਕਾਇਆ ਮੰਦਰ ਇਕ ਟਿਕਾਇੰਦਾ। ਹੁਕਮੇ ਅੰਦਰ ਸਤਿਗੁਰ ਚਰਨ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਹੁਕਮੇ ਅੰਦਰ ਸਾਚੇ ਪੌੜੇ ਚੜ੍ਹਨ, ਪੌੜਾ ਇਕੋ ਇਕ ਵਡਿਆਇੰਦਾ। ਹੁਕਮੇ ਅੰਦਰ ਨਾਮ ਨਿਧਾਨਾ ਪੜ੍ਹਨ, ਵਿਸ਼ਨ ਬ੍ਰਹਮਾ ਸ਼ਿਵ ਢੋਲਾ ਗਾਇੰਦਾ । ਹੁਕਮੇ ਅੰਦਰ ਕਰਨੀ ਕਰਨ, ਕਰਤਾ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਧਰਨੀ ਧਵਲ, ਧਰਨੀ ਵੇਖ ਵਖਾਇੰਦਾ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਜਣਾਇੰਦਾ ।
ਹੁਕਮੇ ਅੰਦਰ ਪਾਰਬ੍ਰਹਮ ਅਪਾਰ, ਆਪਣੀ ਖੇਲ ਕਰਾਈਆ। ਹੁਕਮੇ ਅੰਦਰ ਬ੍ਰਹਮਾ ਸੁੱਤ ਦੁਲਾਰ, ਸੰਤ ਕੁਮਾਰ ਵਡਿਆਈਆ। ਹੁਕਮੇ ਅੰਦਰ ਬਰਾਹ ਕਰਿਆ ਖ਼ਬਰਦਾਰ, ਬੇਅੰਤ ਬੇਅੰਤ ਬੇਅੰਤ ਹੁਕਮ ਵਰਤਾਈਆ। ਹੁਕਮੇ ਅੰਦਰ ਯਗੈ ਪੁਰਸ਼ ਖੋਲ੍ਹ ਕਵਾੜ, ਨੇਤਰ ਨੈਣ ਜਣਾਈਆ। ਹੁਕਮੇ ਅੰਦਰ ਹਾਵ ਗ਼ਰੀਵ ਪਾਰ ਉਤਾਰ, ਉਤਰ ਪੂਰਬ ਦਿਸ਼ਾ ਦਏ ਸਮਝਾਈਆ। ਹੁਕਮੇ ਅੰਦਰ ਨਰ ਨਰਾਇਣ ਖੇਲ ਕਰੇ ਕਰਤਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਹੁਕਮੇ ਅੰਦਰ ਕਪਲ ਮੁਨ ਦਏ ਆਧਾਰ, ਹੁਕਮੇ ਅੰਦਰ ਦੱਤਾ
ਤ੍ਰੈ ਕਰ ਪਸਾਰ, ਭੇਵ ਅਭੇਦ ਖੁਲ੍ਹਾਈਆ। ਹੁਕਮੇ ਅੰਦਰ ਰਿਖਪ ਦੇਵ ਚਰਨ ਭਿਖਾਰ, ਭਿਖਿਆ ਇਕੋ ਇਕ ਵਰਤਾਈਆ। ਹੁਕਮੇ ਅੰਦਰ ਪਿਰਥੂ ਧਾਰ, ਧਰਨੀ ਧਵਲ ਮਥਨ ਲਾਈਆ। ਹੁਕਮੇ ਅੰਦਰ ਮਤਸ ਹੋਇਆ ਖ਼ਬਰਦਾਰ, ਜਲ ਜਲ ਰੂਪ ਸਮਾਈਆ । ਹੁਕਮੇ ਅੰਦਰ ਕਛਪ ਚੁੱਕੇ ਭਾਰ, ਮੰਧਰਾ ਪਿੱਠ ਉਠਾਈਆ। ਹੁਕਮੇ ਅੰਦਰ ਧਨੰਤਰ ਮੰਗੇ ਦਾਨ, ਆਪਣੀ ਝੋਲੀ ਡਾਹੀਆ। ਹੁਕਮੇ ਅੰਦਰ ਮੋਹਣੀ ਹੋਇਆ ਬਲਵਾਨ, ਰੂਪ ਅਨੂਪ ਧਰਾਈਆ। ਹੁਕਮੇ ਅੰਦਰ ਹੰਸਾ ਗਾਵੇ ਗਾਣ, ਬ੍ਰਹਮਾ ਸੁੱਤ ਮਾਣ ਮਿਟਾਈਆ । ਹੁਕਮੇ ਅੰਦਰ ਹਰਨਾਕਸ਼ ਕਰ ਕਲਿਆਣ, ਨਰ ਸਿੰਘ ਆਪਣੀ ਕਲ ਧਰਾਈਆ। ਹੁਕਮੇ ਅੰਦਰ ਬਾਵਨ ਹੋ ਪਰਧਾਨ, ਬਲ ਰਾਜੇ ਪਾਰ ਕਰਾਈਆ। ਹੁਕਮੇ ਅੰਦਰ ਗਜ ਸਾਰ ਪਾਵੇ ਆਣ, ਤੰਦੂਆ ਤੰਦ ਕਟਾਈਆ । ਹੁਕਮੇ ਅੰਦਰ ਧਰੂ ਦੇਵੇ ਗਿਆਨ, ਨਰ ਨਰਾਇਣ ਸੇਵ ਕਮਾਈਆ। ਹੁਕਮੇ ਅੰਦਰ ਪਰਸ ਰਾਮ ਕਰੇ ਕਲਿਆਣ, ਮਿਹਰ ਨਜ਼ਰ ਉਠਾਈਆ। ਹੁਕਮੇ ਅੰਦਰ ਦਸਰਥ ਬੇਟਾ ਰਾਮ, ਰਘੁਵੰਸ ਇਕ ਵਡਿਆਈਆ। ਹੁਕਮੇ ਅੰਦਰ ਵੇਦ ਵਿਆਸਾ ਹੋ ਪਰਧਾਨ, ਕਵਾਰੀ ਕੰਨਿਆਂ ਮਿਲੇ ਵਡਿਆਈਆ। ਹੁਕਮੇ ਅੰਦਰ ਕਾਹਨਾ ਕ੍ਰਿਸ਼ਨਾ ਨੌਜਵਾਨ, ਨਾਮ ਬੰਸਰੀ ਗਿਆ ਵਜਾਈਆ। ਹੁਕਮੇ ਅੰਦਰ ਮੂਸਾ ਦਏ ਧਿਆਨ, ਮੁਸਲਸਲ ਇਕੋ ਧਾਰ ਵਖਾਈਆ । ਹੁਕਮੇ ਅੰਦਰ ਈਸਾ ਕਰ ਪਰਧਾਨ, ਪਿਤਾ ਪੂਤ ਰਾਹ ਜਣਾਈਆ। ਹੁਕਮੇ ਅੰਦਰ ਮੁਹੰਮਦ ਵੇਖ ਨਿਧਾਨ, ਕਲਮਾ ਨਬੀ ਰਸੂਲ ਪੜ੍ਹਾਈਆ। ਹੁਕਮੇ ਅੰਦਰ ਸਚ ਨਿਸ਼ਾਨ, ਧੁਰਦਰਗਾਹੀ ਆਪ ਵਖਾਈਆ । ਹੁਕਮੇ ਅੰਦਰ ਆਪ ਅਮਾਮ, ਆਪਣਾ ਭੇਵ ਜਣਾਈਆ। ਹੁਕਮੇ ਅੰਦਰ ਨੌਜਵਾਨ, ਸਾਚੀ ਖੇਲ ਕਰਾਈਆ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ।
ਹੁਕਮੇ ਅੰਦਰ ਨਾਨਕ ਰੰਗ, ਨਿਰਗੁਣ ਪੰਜ ਤੱਤ ਚੜ੍ਹਾਇਆ। ਹੁਕਮੇ ਅੰਦਰ ਅੰਗਦ ਮਰਦੰਗ, ਸਾਚਾ ਢੋਲਾ ਇਕੋ ਗਾਇਆ। ਹੁਕਮੇ ਅੰਦਰ ਅਮਰਦਾਸ ਤਰੰਗ, ਅਮਰ ਅਮਰ ਬਰਸਾਇਆ। ਹੁਕਮੇ ਅੰਦਰ ਰਾਮ ਦਾਸ ਮਿਲਿਆ ਅਨੰਦ, ਅਨੰਦ ਇਕੋ ਇਕ ਵਰਤਾਇਆ। ਹੁਕਮੇ ਅੰਦਰ ਅਰਜਣ ਚੜ੍ਹਿਆ ਚੰਦ, ਲੋਕਮਾਤ ਰੁਸ਼ਨਾਇਆ। ਹੁਕਮੇ ਅੰਦਰ ਖੇਲ ਹਰਿਗੋਬਿੰਦ, ਪੁਰਖ ਅਕਾਲ ਦਏ ਵਖਾਇਆ। ਹੁਕਮੇ ਅੰਦਰ ਹਰਿਰਾਏ ਮੰਗੇ ਮੰਗ, ਖ਼ਾਲੀ ਝੋਲੀ ਲਏ ਭਰਾਇਆ। ਹੁਕਮੇ ਅੰਦਰ ਹਰਿਕ੍ਰਿਸ਼ਨ ਬਾਲ ਅਵਸਥਾ ਜਗਤ ਜਹਾਨ ਕੀਤਾ ਰੰਡ, ਆਪ ਆਪਣਾ ਬਿਰਧ ਧਰਾਇਆ। ਹੁਕਮੇ ਅੰਦਰ ਤੇਗ਼ ਬਹਾਦਰ ਗਾਇਆ ਛੰਦ, ਸੋਹਲਾ ਇਕੋ ਇਕ ਦ੍ਰਿੜਾਇਆ। ਹੁਕਮੇ ਅੰਦਰ ਗੋਬਿੰਦ ਮਿਲਿਆ ਸੂਰਾ ਸਰਬੰਗ, ਪੁਰਖ ਅਕਾਲ ਪਰਦਾ ਲਾਹਿਆ। ਹੁਕਮੇ ਅੰਦਰ ਵੰਡੀ ਵੰਡ, ਸਾਚਾ ਹੁਕਮ ਆਪ ਵਰਤਾਇਆ। ਹੁਕਮੇ ਅੰਦਰ ਸਾਚਾ ਛੰਦ, ਚਾਰ ਵੇਦ ਢੋਲਾ ਗਾਇਆ। ਹੁਕਮੇ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਰਖਾਇਆ।
ਹੁਕਮੇ ਅੰਦਰ ਵੇਦ ਪੁਰਾਨ, ਪੁਰਾਨੀ ਜੀਵ ਜੰਤ ਸਮਝਾਈਆ। ਹੁਕਮੇ ਅੰਦਰ ਸ਼ਾਸਤਰ ਸਿਮਰਤ ਕਰੇ ਧਿਆਨ, ਧਿਆਨੀ ਧਿਆਨ ਧਿਆਨ ਲਗਾਈਆ। ਹੁਕਮੇ ਅੰਦਰ ਗੀਤਾ ਗਿਆਨ, ਅੱਠ ਦਸ ਦਏ ਵਡਿਆਈਆ । ਹੁਕਮੇ ਅੰਦਰ ਅੰਜੀਲ ਕੁਰਾਨ, ਹੁਕਮੇ ਅੰਦਰ ਬਾਈਬਲ ਸਿਫ਼ਤ ਸਾਲਾਹੀਆ । ਹੁਕਮੇ ਅੰਦਰ ਨਾਨਕ ਸ਼ਬਦ ਗੁਣ ਨਿਧਾਨ, ਧੁਰ ਸੰਦੇਸਾ ਦਏ ਸੁਣਾਈਆ। ਹੁਕਮੇ ਅੰਦਰ ਗੋਬਿੰਦ ਮੇਲਾ ਵਿਚ ਜਹਾਨ, ਪੁਰਖ ਅਕਾਲਾ ਆਪ ਜਣਾਈਆ। ਹੁਕਮੇ ਅੰਦਰ ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਸ਼ਨਵਾਈਆ। ਹੁਕਮੇ ਅੰਦਰ ਲੇਖਾ ਲਿਖ ਲਿਖ ਗਏ ਬਿਆਨ, ਬਿਆਨਾ ਦਰਗਹਿ ਸਾਚੀ ਗਏ ਟਿਕਾਈਆ। ਹੁਕਮੇ ਅੰਦਰ ਜੁਗ ਚੌਕੜੀ ਹੋਏ ਕਲਿਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿਣ ਨਾ ਪਾਈਆ। ਹੁਕਮੇ ਅੰਦਰ ਭਗਤ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਹੁਕਮੇ ਅੰਦਰ ਧਰੂ ਪ੍ਰਹਿਲਾਦ ਕਰੀ ਕਲਿਆਣ, ਅਮਰੀਕ ਆਪਣੀ ਗੋਦ ਬਹਾਈਆ। ਹੁਕਮੇ ਅੰਦਰ ਬਲ ਬਾਵਨ ਦਿਤਾ ਦਾਨ, ਦਾਨੀ ਇਕੋ ਨਜ਼ਰੀ ਆਈਆ।
ਹੁਕਮੇ ਅੰਦਰ ਜਨਕ ਕਰੀ ਕਲਿਆਣ, ਭੇਵ ਅਭੇਦ ਖੁਲ੍ਹਾਈਆ। ਹੁਕਮੇ ਅੰਦਰ ਹਰੀ ਚੰਦ ਦਿਤਾ ਗਿਆਨ, ਅਗਿਆਨ ਅੰਧੇਰ ਮਿਟਾਈਆ। ਹੁਕਮੇ ਅੰਦਰ ਬਿਦਰ ਦਿਤਾ ਨਿਸ਼ਾਨ, ਹੁਕਮੇ ਅੰਦਰ ਸੁਦਾਮਾ ਆਪਣੀ ਗੋਦ ਬਹਾਈਆ। ਹੁਕਮੇ ਅੰਦਰ ਜੈਦੇਵ ਕਰੇ ਕਲਿਆਣ, ਹੁਕਮੇ ਅੰਦਰ ਨਾਮਦੇਵ ਵਡਿਆਈਆ। ਹੁਕਮੇ ਅੰਦਰ ਧੰਨਾ ਇਕ ਨਿਸ਼ਾਨ, ਹੁਕਮੇ ਅੰਦਰ ਬੇਣੀ ਸੰਗ ਨਿਭਾਈਆ। ਹੁਕਮੇ ਅੰਦਰ ਤਰਲੋਚਣ ਕਰੇ ਧਿਆਨ, ਹੁਕਮੇ ਅੰਦਰ ਸੈਣ ਸੇਵਾ ਲਾਈਆ। ਹੁਕਮੇ ਅੰਦਰ ਗਨਕਾ ਕਰੀ ਪਾਰ, ਹੁਕਮੇ ਅੰਦਰ ਬਧਕ ਦਏ ਵਡਿਆਈਆ। ਹੁਕਮੇ ਅੰਦਰ ਰਵਿਦਾਸ ਚੁਮਿਆਰਾ ਸੇਵਾ ਕਰੇ ਅਪਾਰ, ਪਾਣਾਂ ਗੰਢੇ ਚਾਈਂ ਚਾਈਂਆ। ਹੁਕਮੇ ਅੰਦਰ ਗੰਗਾ ਧਾਰ ਜਲ ਧਾਰ, ਜਲ ਜਲ ਰੂਪ ਸਮਾਈਆ। ਹੁਕਮੇ ਅੰਦਰ ਕਬੀਰ ਜੁਲਾਹਾ ਸੱਦ ਸੱਚੇ ਦਰਬਾਰ, ਸਚ ਦੁਆਰਾ ਦਏ ਵਖਾਈਆ। ਇਕੋ ਨਜ਼ਰ ਆਏ ਕਰਤਾਰ, ਦੂਜਾ ਰੂਪ ਨਾ ਕੋਇ ਜਣਾਈਆ। ਹੁਕਮੇ ਅੰਦਰ ਸਚ ਸ਼ਿੰਗਾਰ, ਸ਼ਹਿਨਸ਼ਾਹ ਆਪਣਾ ਆਪ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਵਿਚ ਰੱਖੇ ਵਡਿਆਈਆ ।
ਹੁਕਮੇ ਅੰਦਰ ਆਦਿ ਅੰਤ, ਹੁਕਮ ਹੁਕਮੀ ਖੇਲ ਕਰਾਇੰਦਾ। ਹੁਕਮੇ ਅੰਦਰ ਸ੍ਰੀ ਭਗਵੰਤ, ਆਪਣਾ ਹੁਕਮ ਆਪ ਜਣਾਇੰਦਾ। ਹੁਕਮੇ ਅੰਦਰ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਇੰਦਾ। ਹੁਕਮੇ ਅੰਦਰ ਸਾਚਾ ਮੰਤ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਖੇਲ ਅਗਣਤ, ਹੁਕਮੇ ਅੰਦਰ ਕਰੋੜ ਤਤੀਸਾ ਧਾਰ ਵਖਾਇੰਦਾ। ਹੁਕਮੇ ਅੰਦਰ ਗੁਰ ਅਵਤਾਰ ਭਗਤ, ਭਗਵਾਨ ਆਪਣਾ ਹੁਕਮ ਮਨਾਇੰਦਾ । ਹੁਕਮੇ ਅੰਦਰ ਪੀਰ ਪੈਗ਼ੰਬਰ ਬਣਾਏ ਬਣਤ, ਹੁਕਮੇ ਅੰਦਰ ਆਪਣੀ ਖੇਲ ਕਰਾਇੰਦਾ । ਹੁਕਮੇ ਅੰਦਰ ਸਾਚੇ ਸੰਤ, ਸਾਹਿਬ ਸਤਿਗੁਰ ਆਪ ਉਠਾਇੰਦਾ। ਹੁਕਮੇ ਅੰਦਰ ਗੁਰਮੁਖ ਲੱਖ ਚੁਰਾਸੀ ਵਿਚੋਂ ਜੀਵ ਜੰਤ, ਜੀਵ ਜੰਤ ਆਪਣੀ ਕੁਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਵਰਤਾਇੰਦਾ।
ਹੁਕਮੇ ਅੰਦਰ ਹੁਕਮ ਡੂੰਘਾ, ਨਜ਼ਰ ਕਿਸੇ ਨਾ ਆਈਆ। ਹੁਕਮੇ ਅੰਦਰ ਨਾਨਕ ਬਣਿਆ ਸੂੰਘਾ, ਸੱਚਖੰਡ ਦੁਆਰੇ ਫੇਰਾ ਪਾਈਆ। ਹੁਕਮੇ ਅੰਦਰ ਪ੍ਰੇਮ ਰਸ ਦਾ ਬਣਿਆ ਚੂੰਘਾ, ਰਸ ਇਕੋ ਇਕ ਝੋਲੀ ਪਾਈਆ। ਹੁਕਮੇ ਅੰਦਰ ਮਾਰਿਆ ਹੂੰਗਾ, ਹਨੋਰਾ ਇਕੋ ਇਕ ਸੁਣਾਈਆ। ਹੁਕਮੇ ਅੰਦਰ ਕਾਇਆ ਮਾਟੀ ਵੱਜੇ ਤੁਣਕਾ, ਤੰਦ ਸਤਾਰ ਨਾੜ ਬਹੱਤਰ ਨਾਦ ਜਣਾਈਆ। ਹੁਕਮੇ ਅੰਦਰ ਅੰਮ੍ਰਿਤ ਝਿਰਨਾ ਝਿਰੇ ਬੂੰਦੀ ਬੂੰਦਾ, ਕਵਲ ਕਵਲ ਉਲਟਾਈਆ। ਹੁਕਮੇ ਅੰਦਰ ਬਣੇ ਗੂੰਗਾ, ਰਸਨਾ ਜਿਹਵਾ ਨਾ ਕੋਇ ਹਿਲਾਈਆ । ਹੁਕਮੇ ਅੰਦਰ ਹੋਵੇ ਊਂਧਾ, ਨੈਣ ਸਕੇ ਨਾ ਕੋਇ ਖੁਲ੍ਹਾਈਆ। ਹੁਕਮੇ ਅੰਦਰ ਬਣੇ ਢੂੰਡਾ, ਢੂੰਡ ਵੇਖੇ ਸਰਬ ਲੋਕਾਈਆ। ਹੁਕਮੇ ਅੰਦਰ ਵੇਖੇ ਚੋਟੀ ਚੂੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਜਣਾਈਆ।
ਹੁਕਮੇ ਅੰਦਰ ਲਿਖੇ ਲੇਖ, ਲੇਖਾ ਆਪਣਾ ਆਪ ਜਣਾਇੰਦਾ। ਹੁਕਮੇ ਅੰਦਰ ਧਰੇ ਭੇਖ, ਵੇਸ ਅਨੇਕ ਵਟਾਇੰਦਾ। ਹੁਕਮੇ ਅੰਦਰ ਵਸੇ ਦੇਸ, ਸਚਖੰਡ ਸਾਚੇ ਸੋਭਾ ਪਾਇੰਦਾ । ਹੁਕਮੇ ਅੰਦਰ ਦਏ ਸੰਦੇਸ, ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਵੇਖੇ ਖੇਤ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਹੁਕਮੇ ਅੰਦਰ ਕਰ ਉਤਪਤ, ਸੰਤ ਭਗਤ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਖੋਲ੍ਹੇ ਭੇਤ, ਪਰਦਾ ਆਪਣਾ ਨਾ ਕੋਇ ਰਖਾਇੰਦਾ। ਹੁਕਮੇ ਅੰਦਰ ਕਰੇ ਵੇਂਤ, ਆਪ ਆਪਣੀ ਵੰਡ ਵੰਡਾਇੰਦਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ ।
ਹੁਕਮੇ ਅੰਦਰ ਬਣੇ ਵਿਚੋਲਾ, ਸ਼ਬਦੀ ਰੂਪ ਧਰਾਈਆ। ਹੁਕਮੇ ਅੰਦਰ ਬਣੇ ਗੋਲਾ, ਨਿਰਗੁਣ ਸੇਵ ਕਮਾਈਆ। ਹੁਕਮੇ ਅੰਦਰ ਗਾਏ ਢੋਲਾ, ਸੋਹੰ ਰਾਗ ਅਲਾਈਆ। ਹੁਕਮੇ ਅੰਦਰ ਬਣੇ ਤੋਲਾ, ਨਾਮ ਕੰਡਾ ਹੱਥ ਉਠਾਈਆ। ਹੁਕਮੇ ਅੰਦਰ ਬਦਲੇ ਚੋਲਾ, ਗੁਪਤ ਰੂਪ ਵਟਾਈਆ। ਹੁਕਮੇ ਅੰਦਰ ਰੱਖੇ ਪਰਦਾ ਉਹਲਾ, ਨਜ਼ਰ ਕਿਸੇ ਨਾ ਆਈਆ । ਹੁਕਮੇ ਅੰਦਰ ਬਣੇ ਮੌਲਾ, ਮੌਲਾ ਰੂਪ ਆਪ ਹੋ ਜਾਈਆ। ਹੁਕਮੇ ਅੰਦਰ ਕਰੇ ਕੌਲਾ, ਗੁਰ ਅਵਤਾਰ ਪੀਰ ਪੈਗ਼ੰਬਰ ਬੰਧਨ ਪਾਈਆ। ਹੁਕਮੇ ਅੰਦਰ ਪਾਏ ਰੌਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਏ ਦ੍ਰਿੜਾਈਆ। ਹੁਕਮੇ ਅੰਦਰ ਚੁੱਕੇ ਡੋਲਾ, ਲੱਖ ਚੁਰਾਸੀ ਆਪਣੇ ਕੰਧ ਉਠਾਈਆ। ਹੁਕਮੇ ਅੰਦਰ ਖੇਲੇ ਹੋਲਾ, ਆਪਣਾ ਹੋਲਾ ਨਾ ਕਿਸੇ ਸਮਝਾਈਆ। ਹੁਕਮੇ ਅੰਦਰ ਬਣਿਆ ਰਹੇ ਭੋਲਾ, ਭਾਉ ਆਪਣੇ ਵਿਚ ਛੁਪਾਈਆ। ਹੁਕਮੇ ਅੰਦਰ ਵੇਖੇ ਧਰਨੀ ਧਰਤ ਧੌਲਾ, ਹੁਕਮੇ ਅੰਦਰ ਜ਼ਿਮੀ ਅਸਮਾਨ ਫੇਰਾ ਪਾਈਆ। ਹੁਕਮੇ ਅੰਦਰ ਬੈਠਾ ਰਹੇ ਅਡੋਲਾ, ਡੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਹੁਕਮ ਸੁਣਾਈਆ ।
ਹੁਕਮੇ ਅੰਦਰ ਧੁਰ ਸੰਦੇਸਾ, ਆਦਿ ਪੁਰਖ ਸੁਣਾਇੰਦਾ। ਹੁਕਮੇ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਇਕੋ ਰਾਹ ਚਲਾਇੰਦਾ। ਹੁਕਮੇ ਅੰਦਰ ਤ੍ਰੈ ਪੰਜ ਦਏ ਆਦੇਸਾ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਹੁਕਮੇ ਅੰਦਰ ਗੁਰ ਅਵਤਾਰ ਜਾਣੇ ਭੇਖਾ, ਭੇਖੀ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਲਿਖਣਹਾਰਾ ਲੇਖਾ, ਕਲਮ ਦਵਾਤ ਨਾ ਕੋਇ ਰਖਾਇੰਦਾ। ਹੁਕਮੇ ਅੰਦਰ ਬਣੇ ਬਣਤਾ, ਨਿਤ ਨਿਤ ਵੇਸ ਵਟਾਇੰਦਾ। ਹੁਕਮੇ ਅੰਦਰ ਖੇਲੇ ਖੇਡਾ, ਖਿਲਾੜੀ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪ ਭੁਆਇੰਦਾ।
ਹੁਕਮੇ ਅੰਦਰ ਖੇਲ ਅਪਾਰਾ, ਅਪਰੰਪਰ ਆਪ ਕਰਾਈਆ। ਹੁਕਮੇ ਅੰਦਰ ਸੋ ਪੁਰਖ ਨਿਰੰਜਣ ਬਣ ਵਣਜਾਰਾ, ਸਾਚਾ ਹੱਟ ਚਲਾਈਆ। ਹੁਕਮੇ ਅੰਦਰ ਹਰਿ ਪੁਰਖ ਨਿਰੰਜਣ ਤੋਲਣਹਾਰਾ, ਨਾਮ ਕੰਡਾ ਹੱਥ ਉਠਾਈਆ। ਹੁਕਮੇ ਅੰਦਰ ਏਕੰਕਾਰ ਸਾਚੀ ਧਾਰ ਬੋਲਣਹਾਰਾ, ਅਨਬੋਲਤ ਰਾਗ ਅਲਾਈਆ। ਹੁਕਮੇ ਅੰਦਰ ਆਦਿ ਨਿਰੰਜਣ ਕਰ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਅਬਿਨਾਸ਼ੀ ਕਰਤਾ ਲਾ ਅਖਾੜਾ, ਨਿਰਗੁਣ ਆਪਣਾ ਵੇਸ ਵੇਖ ਵਖਾਈਆ। ਹੁਕਮੇ ਅੰਦਰ ਸ੍ਰੀ ਭਗਵਾਨ ਦਏ ਹੁਲਾਰਾ, ਸਚ ਹੁਲਾਰਾ ਇਕ ਵਖਾਈਆ। ਹੁਕਮੇ ਅੰਦਰ ਪਾਰਬ੍ਰਹਮ ਪ੍ਰਭ ਕਰ ਪਸਾਰਾ, ਪਸਰ ਪਸਾਰੀ ਵੇਖ ਵਖਾਈਆ । ਹੁਕਮੇ ਅੰਦਰ ਬ੍ਰਹਮ ਧਾਰਾ, ਲੱਖ ਚੁਰਾਸੀ ਜੀਵ ਵਡਿਆਈਆ। ਹੁਕਮੇ ਅੰਦਰ ਪੁਰਖ ਨਾਰਾ, ਨਾਰ ਪੁਰਖ ਗੰਢ ਪੁਆਈਆ। ਹੁਕਮੇ ਅੰਦਰ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਵਰਤਾਈਆ ।
ਹੁਕਮੇ ਅੰਦਰ ਸਚਖੰਡ, ਸਚਖੰਡ ਨਿਵਾਸੀ ਆਪ ਬਣਾਇਆ। ਹੁਕਮੇ ਅੰਦਰ ਪਾਈ ਵੰਡ, ਥਿਰ ਘਰ ਆਪਣਾ ਰਾਹ ਜਣਾਇਆ। ਹੁਕਮੇ ਅੰਦਰ ਗਾਇਆ ਛੰਦ , ਸ਼ਬਦ ਮੇਰਾ ਭੇਵ ਚੁਕਾਇਆ। ਹੁਕਮੇ ਅੰਦਰ ਦਿਤਾ ਅਨੰਦ, ਅਨੰਦ ਅਨੰਦ ਵਿਚ ਜਣਾਇਆ। ਹੁਕਮੇ ਅੰਦਰ ਮੁਕਾਇਆ ਪੰਧ, ਬਣ ਪਾਂਧੀ ਫੇਰਾ ਪਾਇਆ। ਹੁਕਮੇ ਅੰਦਰ ਨਾਰ ਦੁਹਾਗਣ ਹੋਏ ਰੰਡ, ਹੁਕਮੇ ਅੰਦਰ ਕੰਤ ਸੁਹਾਗ ਹੰਢਾਇਆ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਦਏ ਵਡਿਆਇਆ।
ਹੁਕਮੇ ਅੰਦਰ ਆਦਿ ਜੁਗਾਦਿ, ਜੁਗ ਜੁਗ ਖੇਲ ਕਰਾਈਆ। ਹੁਕਮੇ ਅੰਦਰ ਹੋ ਵਿਸਮਾਦ, ਵਿਸਮਾਦੀ ਰੂਪ ਸਮਾਈਆ। ਹੁਕਮੇ ਅੰਦਰ ਵਜਾਏ ਨਾਦ, ਅਨਾਦੀ ਧੁਨ ਸ਼ਨਵਾਈਆ। ਹੁਕਮੇ ਅੰਦਰ ਲਡਾਏ
ਲਾਡ, ਨਿਰਗੁਣ ਆਪਣੀ ਗੋਦ ਬਹਾਈਆ। ਹੁਕਮੇ ਅੰਦਰ ਮੇਟੇ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਜਗਤ ਚੌਕੜੀ ਜੁਗ ਭੁਆਈਆ।
ਹੁਕਮੇ ਅੰਦਰ ਅੱਖਰ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਹੁਕਮੇ ਅੰਦਰ ਸੇਜ ਪਲੰਘ, ਆਤਮ ਪਰਮਾਤਮ ਆਪ ਸੁਹਾਇੰਦਾ। ਹੁਕਮੇ ਅੰਦਰ ਨਾਦ ਮਰਦੰਗ, ਗੁਰ ਅਵਤਾਰਾਂ ਆਪ ਜਣਾਇੰਦਾ। ਹੁਕਮੇ ਅੰਦਰ ਨਿਝਰ ਝਿਰਨਾ ਅੰਮ੍ਰਿਤ ਦੇਵੇ ਅਨੰਦ, ਅਨੰਦ ਆਪਣੇ ਵਿਚ ਪਰਗਟਾਇੰਦਾ। ਹੁਕਮੇ ਅੰਦਰ ਦੂਈ ਦਵੈਤੀ ਢਾਵੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਹੁਕਮੇ ਅੰਦਰ ਕੂੜੀ ਕਿਰਿਆ ਕਰੇ ਖੰਡ ਖੰਡ, ਖੜਗ ਖੰਡਾ ਨਾਮ ਚਮਕਾਇੰਦਾ। ਹੁਕਮੇ ਅੰਦਰ ਹੋਵੇ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸਮਝਾਇੰਦਾ।
ਹੁਕਮੇ ਅੰਦਰ ਧੁਰ ਦਰਬਾਰਾ, ਆਦਿ ਪੁਰਖ ਲਗਾਇਆ । ਹੁਕਮੇ ਅੰਦਰ ਹੋ ਉਜਿਆਰਾ, ਸਚ ਸਿੰਘਾਸਣ ਸੋਭਾ ਪਾਇਆ। ਹੁਕਮੇ ਅੰਦਰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇਆ। ਹੁਕਮੇ ਅੰਦਰ ਸੀਸ ਜਗਦੀਸ ਤਾਜ ਸੋਹੇ ਅਪਾਰਾ, ਨਜ਼ਰ ਕਿਸੇ ਨਾ ਆਇਆ। ਹੁਕਮੇ ਅੰਦਰ ਪੰਚਮ ਬੰਨ੍ਹੇ ਧਾਰਾ, ਪੰਚਮ ਮੁਖ ਮੁਖ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇਆ।
ਹੁਕਮੇ ਅੰਦਰ ਲੱਖ ਚੁਰਾਸੀ ਨਾਤਾ, ਖਾਣੀ ਚਾਰ ਚਾਰ ਵਡਿਆਈਆ। ਹੁਕਮੇ ਅੰਦਰ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਹੋ ਪ੍ਰਕਾਸ਼ਾ, ਘਰ ਘਰ ਜੋਤ ਜਗਾਈਆ। ਹੁਕਮੇ ਅੰਦਰ ਪਵਣ ਸਵਾਸਾ, ਸਾਸ ਸਾਸ ਸਮਾਈਆ। ਹੁਕਮੇ ਅੰਦਰ ਪਾਵੇ ਰਾਸਾ, ਗੋਪੀ ਕਾਹਨ ਨਚਾਈਆ। ਹੁਕਮੇ ਅੰਦਰ ਹੋਏ ਉਤਮ ਜ਼ਾਤਾ, ਹੁਕਮੇ ਅੰਦਰ ਨੀਚ ਨੀਚ ਵਡਿਆਈਆ । ਹੁਕਮੇ ਅੰਦਰ ਬਣੇ ਕਮਲਾਪਾਤਾ, ਹੁਕਮੇ ਅੰਦਰ ਨਾਰੀ ਰੂਪ ਵਖਾਈਆ। ਹੁਕਮੇ ਅੰਦਰ ਗਾਏ ਆਪਣਾ ਸਾਕਾ, ਸਾਹਿਬ ਸਤਿਗੁਰ ਮਹਿਮਾ ਅਕੱਥ ਜਣਾਈਆ। ਹੁਕਮੇ ਅੰਦਰ ਪੁੱਛੇ ਵਾਤਾ, ਜੁਗ ਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਹੁਕਮ ਸੁਣਾਈਆ।
ਹੁਕਮੇ ਅੰਦਰ ਆਦਿ ਜਣਾਇਆ, ਭੁੱਲ ਰਹੇ ਨਾ ਰਾਈਆ। ਹੁਕਮੇ ਅੰਦਰ ਸ਼ਬਦ ਸਤਿ ਪੜ੍ਹਾਇਆ, ਇਕੋ ਗੁਣ ਵਡਿਆਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਮਾਰਗ ਲਾਇਆ, ਚਰਨ ਕਵਲ ਸਰਨਾਈਆ। ਹੁਕਮੇ ਅੰਦਰ ਤ੍ਰੈ ਪੰਜ ਜੋੜ ਜੁੜਾਇਆ, ਪੰਚ ਪਚੀਸ ਵੇਖ ਵਖਾਈਆ । ਹੁਕਮੇ ਅੰਦਰ ਨਿਰਗੁਣ ਸਰਗੁਣ ਵੰਡ ਵੰਡਾਇਆ, ਰਕਤ ਬੂੰਦ ਕਰੀ ਕੁੜਮਾਈਆ। ਹੁਕਮੇ ਅੰਦਰ ਮਹੱਲ ਅਟੱਲ ਰੁਸ਼ਨਾਇਆ, ਕਾਇਆ ਸੋਭਾ ਪਾਈਆ। ਹੁਕਮੇ ਅੰਦਰ ਪਾਰਬ੍ਰਹਮ ਬ੍ਰਹਮ ਵਿਚ ਸਮਾਇਆ, ਨੂਰੋ ਨੂਰ ਨੂਰ ਰੁਸ਼ਨਾਈਆ। ਹੁਕਮੇ ਅੰਦਰ ਸ਼ਬਦ ਅਨਾਦ ਨਾਦ ਧੁਨ ਗਾਇਆ, ਆਤਮਕ ਰਾਗ ਸੁਣਾਈਆ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਧਰਾਇਆ, ਵੇਖਣਹਾਰਾ ਥਾਉਂ ਥਾਈਂਆ। ਹੁਕਮੇ ਅੰਦਰ ਸਚ ਸੰਦੇਸਾ ਸਦਾ ਸਦਾ ਸਦ ਘਲਾਇਆ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ।
ਹੁਕਮ ਸੁਣ ਸ਼ਬਦ ਦੁਲਾਰ, ਸ਼ਬਦ ਧਿਆਨ ਲਗਾਈਆ। ਤੂੰ ਵੱਡਾ ਦਾਤਾ ਬੇਐਬ ਪਰਵਰਦਿਗਾਰ, ਬੇਪਰਵਾਹ ਤੇਰੀ ਸ਼ਹਿਨਸ਼ਾਹੀਆ। ਕਰ ਕਿਰਪਾ ਮੋਹੇ ਦੇ ਆਧਾਰ, ਇਕ ਤੇਰੀ ਮੰਗ ਮੰਗਾਈਆ। ਨਿਰਗੁਣ
ਰੂਪ ਕਰ ਤਿਆਰ, ਮਹਾਂਬਲੀ ਤੇਰੀ ਸ਼ਰਨਾਈਆ। ਪੁਰਖ ਅਬਿਨਾਸ਼ੀ ਦੇ ਪਿਆਰ, ਸਚ ਸਚ ਸਮਝਾਈਆ। ਮਹਾਂਕਾਲ ਕਰ ਖ਼ਬਰਦਾਰ, ਤੇਰੀ ਸੇਵ ਲਗਾਈਆ। ਮਹਾਂਕਾਲ ਕਹੇ ਪ੍ਰਭ ਤੂੰ ਦਿਆਲ, ਤੇਰੇ ਹੱਥ ਵਡਿਆਈਆ। ਸ਼ਬਦ ਤੇਰਾ ਬਣਿਆ ਲਾਲ, ਮੈਂ ਸ਼ਬਦੀ ਸੇਵ ਕਮਾਈਆ। ਮੇਰਾ ਇਕੋ ਮੰਨ ਸਵਾਲ, ਦੋਏ ਜੋੜ ਪਿਆ ਸਰਨਾਈਆ। ਜਿੰਨਾਂ ਚਿਰ ਮੇਰੇ ਨਾਲ ਨਾ ਦੇਵੇਂ ਕਾਲ ਦਿਆਲ, ਤੇਰੀ ਕਰੇ ਨਾ ਕੋਇ ਵਡਿਆਈਆ। ਜੋ ਉਪਜਿਆ ਸੋ ਹੋਏ ਬੇਹਾਲ, ਅੰਤ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ ।
ਮਹਾਂਕਾਲ ਤੇਰੀ ਪੂਰੀ ਆਸਾ, ਹੁਕਮੇ ਆਪ ਕਰਾਇੰਦਾ। ਹੁਕਮੇ ਅੰਦਰ ਹੁਕਮ ਭਰਵਾਸਾ, ਹੁਕਮੀ ਧੀਰ ਧਰਾਇੰਦਾ। ਮਹਾਂਕਾਲ ਕਾਲ ਦੇਵੇ ਸਾਥਾ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਧਾਰ ਵਿਚੋਂ ਉਪਜਾਇੰਦਾ।
ਕਾਲ ਕਹੇ ਪ੍ਰਭ ਮੇਰੀ ਅਰਜ਼ੋਈ, ਨੇਤਰ ਨੈਣਾਂ ਨੀਰ ਵਹਾਇਆ। ਮੈਨੂੰ ਮਿਲੇ ਨਾ ਕਿਤੇ ਢੋਈ, ਥਾਨ ਥਨੰਤਰ ਨਜ਼ਰ ਕੋਇ ਨਾ ਆਇਆ। ਤੁਧ ਬਿਨ ਸਹਾਰਾ ਦੇਵੇ ਨਾ ਕੋਈ, ਤੇਰੇ ਅੱਗੇ ਵਾਸਤਾ ਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇਆ।
ਮਹਾਂਕਾਲ ਕਾਲ ਕਰੇ ਸਫ਼ਾਰਸ਼, ਬੋਲ ਬੋਲ ਜਣਾਈਆ। ਪ੍ਰਭ ਤੇਰਾ ਲੇਖਾ ਜਿੰਨਾਂ ਚਿਰ ਨਾ ਆਵੇ ਵਿਚ ਇਬਾਰਤ, ਹਰਫ਼ ਹਰਫ਼ ਨਾ ਕੋਇ ਦ੍ਰਿੜਾਈਆ। ਤੂੰ ਕਰਨਹਾਰਾ ਘਾੜਤ, ਅਨੁਭਵ ਭੇਵ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ।
ਹੁਕਮੇ ਅੰਦਰ ਕਾਲ ਮਹਾਂਕਾਲ, ਮਹਿਮਾ ਆਪਣੇ ਹੱਥ ਰਖਾਇੰਦਾ। ਹੁਕਮੇ ਅੰਦਰ ਹੋ ਦਿਆਲ, ਭਿਖਿਕ ਭਿਛਿਆ ਝੋਲੀ ਪਾਇੰਦਾ। ਹੁਕਮੇ ਅੰਦਰ ਖੇਲ ਨਿਰਾਲ, ਸੋ ਸਾਹਿਬ ਸਤਿਗੁਰ ਆਪ ਕਮਾਇੰਦਾ। ਹੁਕਮੇ ਅੰਦਰ ਚਿਤਰ ਗੁਪਤ ਕਰੇ ਬਹਾਲ, ਸਾਚਾ ਲੇਖਾ ਹੱਥ ਫੜਾਇੰਦਾ। ਹੁਕਮੇ ਅੰਦਰ ਰਾਏ ਧਰਮ ਲਏ ਉਠਾਲ, ਧੁਰ ਸੰਦੇਸਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ।
ਕਾਲ ਮਹਾਂਕਾਲ ਰਾਏ ਧਰਮ ਚਿਤਰ ਗੁਪਤ, ਚਾਰ ਰਹੇ ਜਣਾਈਆ। ਤੇਰਾ ਖੇਲ ਨਾ ਸਕੇ ਭੁਗਤ, ਭਗਵਨ ਤੇਰੇ ਹੱਥ ਵਡਿਆਈਆ । ਜਿੰਨਾਂ ਚਿਰ ਦੱਸੇ ਨਾ ਆਪਣੀ ਜੁਗਤ, ਪੰਜਵਾਂ ਹਿੱਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੋ ਸਭ ਦਾ ਮਾਰਗ ਅਖਵਾਈਆ। ਪੁਰਖ ਅਬਿਨਾਸ਼ੀ ਦੀਨਾ ਨਾਥ, ਦੀਨ ਦਿਆਲ ਅਖਵਾਇੰਦਾ। ਚੌਹਾਂ ਦੇਵਾਂ ਇਕੋ ਸਾਥ, ਲਾੜੀ ਮੌਤ ਸਮਝਾਇੰਦਾ। ਲੱਖ ਚੁਰਾਸੀ ਕਰੇ ਖਾਜ, ਖਾਤਾ ਅੰਤ ਨਾ ਕੋਇ ਭਰਾਇੰਦਾ। ਦੇਵਣਹਾਰਾ ਨਿਰਗੁਣ ਦਾਤ, ਨਿਰਵੈਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ।
ਹੁਕਮੇ ਅੰਦਰ ਮੌਤ ਲਾੜੀ, ਕਾਲ ਮਹਾਂਕਾਲ ਕਰੇ ਕੁੜਮਾਈਆ। ਚਿਤਰ ਗੁਪਤ ਖੇਲ ਅਪਾਰੀ, ਹਰਿ ਲੇਖਾ ਦਏ ਸਮਝਾਈਆ। ਵੇਖ ਵਖਾਏ ਘੜਨ ਭੰਨਣਹਾਰੀ, ਸਮਰਥ ਪੁਰਖ ਵੱਡੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।
ਪੰਚਮ ਉਠ ਕਰਨ ਸਲਾਹ, ਚਰਨ ਧਿਆਨ ਲਗਾਇਆ । ਹੁਕਮੇ ਅੰਦਰ ਮਿਲਿਆ ਰਾਹ, ਹੁਕਮੀ ਹੁਕਮ ਵਡ ਵਡਿਆਇਆ। ਜੁਗ ਚੌਕੜੀ ਸੇਵਾ ਦੇਵੇ ਲਾ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਮਨਾਇਆ।
ਹੁਕਮੇ ਅੰਦਰ ਜੁਗ ਚੌਕੜੀ ਚਾਰ, ਕੋਟਨ ਕਾਲ ਕਾਲ ਬਿਤਾਈਆ। ਹੁਕਮੇ ਅੰਦਰ ਲੇਖਾ ਲਿਖ ਲਿਖ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਮਾਤ ਜਣਾਈਆ। ਹੁਕਮੇ ਅੰਦਰ ਦੀਨ ਮਜ਼੍ਹਬ ਜ਼ਾਤ ਪਾਤ ਕਰ ਕਰ ਖ਼ਬਰਦਾਰ, ਸ਼ਬਦ ਸੰਦੇਸਾ ਗਏ ਅਲ੍ਹਾਈਆ। ਹੁਕਮੇ ਅੰਦਰ ਖੜਗ ਖੰਡਾ ਕਟਾਰ, ਤੀਰ ਕਮਾਨ ਚਿਲੇ ਗਏ ਚੜ੍ਹਾਈਆ। ਹੁਕਮੇ ਅੰਦਰ ਜੰਗਲ ਜੂਹਾਂ ਵਿਚ ਹੋ ਖ਼ੁਵਾਰ, ਹੁਕਮੇ ਅੰਦਰ ਬਾਲੇ ਨੀਹਾਂ ਹੇਠ ਦਬਾਈਆ। ਹੁਕਮੇ ਅੰਦਰ ਵਹੇ ਗੰਗਾ ਜਲ ਜਲ ਧਾਰ, ਹੁਕਮੇ ਅੰਦਰ ਅਗਨੀ ਥੰਮ ਤਪਾਈਆ। ਹੁਕਮੇ ਅੰਦਰ ਲੇਖਾ ਦੱਸ ਕੇ ਗਏ ਅਗੰਮ ਅਪਾਰ, ਬੇਅੰਤ ਵੱਡੀ ਵਡਿਆਈਆ। ਹੁਕਮੇ ਅੰਦਰ ਵੇਦ ਵਿਆਸਾ ਮੰਗੇ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਹੁਕਮੇ ਅੰਦਰ ਪੂਤ ਸਪੂਤਾ ਬ੍ਰਹਿਮਣ ਗੌੜਾ ਆਏ ਵਿਚ ਸੰਸਾਰ, ਉਚੇ ਟਿੱਲੇ ਪਰਬਤ ਆਸਣ ਲਾਈਆ। ਹੁਕਮੇ ਅੰਦਰ ਮੂਸਾ ਡਿਗਾ ਮੂੰਹ ਦੇ ਭਾਰ, ਨੂੁਰੀ ਨੂਰ ਨਾ ਝੱਲਿਆ ਜਾਈਆ। ਹੁਕਮੇ ਅੰਦਰ ਈਸਾ ਮੰਗੇ ਪਨਾਹ ਪਰਵਰਦਿਗਾਰ, ਪਿਤਾ ਇਕੋ ਨਜ਼ਰੀ ਆਈਆ। ਹੁਕਮੇ ਅੰਦਰ ਮੁਹੰਮਦ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਹੁਕਮੇ ਅੰਦਰ ਖੇਲ ਕਰੇ ਪਰਵਰਦਿਗਾਰ, ਸਾਂਝਾ ਯਾਰ ਵੱਡੀ ਵਡਿਆਈਆ। ਹੁਕਮੇ ਅੰਦਰ ਅਮਾਮ ਮਹਿੰਦੀ ਲਏ ਅਵਤਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਹੁਕਮੇ ਅੰਦਰ ਨਾਨਕ ਸ਼ਬਦੀ ਧਾਰ, ਅਗੰਮ ਅਥਾਹ ਪੜ੍ਹਾਈਆ। ਹੁਕਮੇ ਅੰਦਰ ਏਕੰਕਾਰ ਕਰਤਾਰ, ਦੂਜਾ ਅੰਕ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹੁਕਮੇ ਇਕ ਸ਼ਨਵਾਈਆ।
ਹੁਕਮੇ ਅੰਦਰ ਨਾਨਕ ਨਿਰਗੁਣ ਗਾਇਆ, ਗਹਿਰ ਗੰਭੀਰ ਵਡਿਆਇੰਦਾ । ਹੁਕਮੇ ਅੰਦਰ ਧਿਆਨ ਲਗਾਇਆ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ । ਹੁਕਮੇ ਅੰਦਰ ਰਾਗ ਅਲਾਇਆ, ਨਾਮ ਮੰਤਰ ਸਤਿ ਅਲਾਇੰਦਾ। ਹੁਕਮੇ ਅੰਦਰ ਮੰਗ ਮੰਗਾਇਆ, ਆਪਣੀ ਝੋਲੀ ਅੱਗੇ ਡਾਹਿੰਦਾ। ਕਵਣ ਵੇਲਾ ਪ੍ਰਭ ਹੋਏ ਸਹਾਇਆ, ਨਿਰਗੁਣ ਆਪਣਾ ਫੇਰਾ ਪਾਇੰਦਾ। ਜੁਗ ਚੌਕੜੀ ਪੰਧ ਮੁਕਾਇਆ, ਆਪ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਗੋਬਿੰਦ ਲੇਖ ਲਿਖਾਇਆ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਹੁਕਮੇ ਅੰਦਰ ਯਾਰੜਾ ਸੱਥਰ ਇਕ ਹੰਢਾਇਆ, ਸੂਲਾਂ ਸੇਜ ਆਪ ਬਹਾਇੰਦਾ । ਹੁਕਮੇ ਅੰਦਰ ਤਿਖੀ ਮੁਖੀ ਧਾਰ ਜਣਾਇਆ, ਹੁਕਮੇ ਅੰਦਰ ਸਾਚੀ ਸਿਖੀ ਆਪ ਅਖਵਾਇੰਦਾ। ਹੁਕਮੇ ਅੰਦਰ ਧੁਰ ਦੀ ਚਿਠੀ ਲਏ ਪੜ੍ਹਾਇਆ, ਅਨਡਿਠੀ ਅੱਖਰ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ।
ਹੁਕਮੇ ਅੰਦਰ ਜੁਗ ਚਾਰ, ਚੌਕੜ ਬੰਧਨ ਪਾਇਆ। ਹੁਕਮੇ ਅੰਦਰ ਵੇਦ ਚਾਰ, ਸਿਫ਼ਤੀ ਸਿਫ਼ਤ ਸਾਲਾਹਿਆ। ਹੁਕਮੇ ਅੰਦਰ ਚਾਰ ਕੁੰਟ ਉਜਿਆਰ, ਉਤਰ ਪੂਰਬ ਪੱਛਮ ਦੱਖਣ ਸੋਭਾ ਪਾਇਆ। ਹੁਕਮੇ ਅੰਦਰ ਚਾਰ ਦੀਵਾਰ, ਚਾਰੋਂ ਕੁੰਟ ਘੇਰ ਵਖਾਇਆ। ਹੁਕਮੇ ਅੰਦਰ ਚਾਰ ਵਰਨ ਖ਼ਬਰਦਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਖਾਇਆ। ਹੁਕਮੇ ਅੰਦਰ ਚਾਰੇ ਬਾਣੀ ਬੋਲ ਜੈਕਾਰ, ਜੈਕਾਰਾ ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਇਆ। ਹੁਕਮੇ ਅੰਦਰ ਚਾਰ ਯਾਰ, ਯਾਰੀ ਯਾਰ ਨਾਲ ਨਿਭਾਇਆ। ਹੁਕਮੇ ਅੰਦਰ ਪੰਚ ਪਿਆਰ, ਹਰਿ ਪੰਚ ਦਏ ਬਣਾਇਆ। ਹੁਕਮੇ ਅੰਦਰ ਸੁੱਤ ਦੁਲਾਰ, ਨੀਹਾਂ ਹੇਠ ਦਬਾਇਆ। ਹੁਕਮੇ ਅੰਦਰ ਕਰ ਪੁਕਾਰ, ਪੁਰਖ ਅਕਾਲ ਮਨਾਇਆ। ਹੁਕਮੇ ਅੰਦਰ ਸਚ ਬੋਲ ਸੰਸਾਰ, ਸ਼ਬਦੀ ਇਕ ਜਣਾਇਆ।
ਹੁਕਮੇ ਅੰਦਰ ਕਲ ਕਲਕੀ ਲੈ ਅਵਤਾਰ, ਨਿਹਕਲੰਕ ਨਾਉਂ ਧਰਾਇਆ । ਨਾਨਕ ਕਹੇ ਉਤਰੇ ਆਪਣੀ ਵਾਰ, ਜੋਤੀ ਜੋਤ ਰੁਸ਼ਨਾਇਆ। ਗੋਬਿੰਦ ਕਹੇ ਪੁਰਖ ਅਕਾਲ, ਨਾ ਕੋਈ ਪਿਤਾ ਨਾ ਕੋਈ ਮਾਇਆ। ਨਾਨਕ ਕਹੇ ਸਾਹਿਬ ਦਿਆਲ, ਸਤਿਗੁਰ ਆਪਣਾ ਰੰਗ ਰੰਗਾਇਆ। ਗੋਬਿੰਦ ਕਹੇ ਵੇਖੇ ਲਾਲ, ਲਾਲਨ ਆਪਣੇ ਵਿਚ ਮਿਲਾਇਆ। ਨਾਨਕ ਕਹੇ ਕਰੇ ਨਿਹਾਲ, ਜੁਗ ਚੌਕੜੀ ਪੰਧ ਮੁਕਾਇਆ । ਗੋਬਿੰਦ ਕਹੇ ਮੇਰਾ ਹੱਲ ਕਰੇ ਸਵਾਲ, ਲੁਕਿਆ ਕੋਇ ਰਹਿਣ ਨਾ ਪਾਇਆ। ਨਾਨਕ ਕਹੇ ਸਾਚਾ ਮੰਦਰ ਦਏ ਵਖਾਲ, ਜਿਸ ਘਰ ਬੈਠਾ ਆਸਣ ਲਾਇਆ। ਗੋਬਿੰਦ ਕਹੇ ਜਲਵਾ ਜਲਾਲ, ਨੂਰ ਇਕੋ ਇਕ ਰੁਸ਼ਨਾਇਆ। ਨਾਨਕ ਕਹੇ ਜਿਥੇ ਕਬੀਰ ਜੋਲਾਹਾ ਕਰੇ ਜੁਮਾਲ, ਨਿਤ ਨੇਤਰ ਦਰਸ਼ਨ ਪਾਇਆ। ਗੋਬਿੰਦ ਕਹੇ ਓਥੇ ਮੇਰੀ ਆਪੇ ਕਰੇ ਭਾਲ, ਫੜ ਬਾਹੋਂ ਗਲੇ ਲਗਾਇਆ। ਨਾਨਕ ਕਹੇ ਸਚਖੰਡ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਸੁਹਾਇਆ। ਗੋਬਿੰਦ ਕਹੇ ਇਕੋ ਇਕ ਕਰੇ ਪ੍ਰਿਤਪਾਲ, ਮਿਹਰਵਾਨ ਆਸਣ ਲਾਇਆ। ਅੰਤਮ ਦੇਵੇ ਮੈਨੂੰ ਦਾਨ, ਮੇਰੀ ਝੋਲੀ ਮਾਤ ਭਰਾਇਆ। ਮੈਂ ਬਣਿਆ ਬਾਲ ਅਞਾਣ, ਆਪਣਾ ਆਪ ਨਾ ਕੋਇ ਰਖਾਇਆ। ਪਿਤਾ ਮਾਤ ਕੀਤੇ ਕੁਰਬਾਨ, ਕਾਇਆ ਵੰਡ ਨਾ ਕੋਇ ਵੰਡਾਇਆ। ਖੜਗ ਖੰਡਾ ਸਚ ਮਿਆਨ, ਨਾਮ ਗਾਤਰੇ ਇਕ ਲਗਾਇਆ। ਨਾਤਾ ਜੁੜਿਆ ਵਾਲੀ ਦੋ ਜਹਾਨ, ਦੋਏ ਦੋਏ ਆਪਣਾ ਰਾਹ ਵਖਾਇਆ । ਹੁਕਮੇ ਅੰਦਰ ਹੋਏ ਪਰਧਾਨ, ਪਰਮ ਪੁਰਖ ਵੇਸ ਵਟਾਇਆ। ਨੌਂ ਸੌ ਚੁਰਾਨਵੇਂ ਚੌਕੜੀ ਸਾਨੂੰ ਘੱਲਦਾ ਰਿਹਾ ਵਿਚ ਜਹਾਨ, ਸਚ ਸੰਦੇਸਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਡਿਆਇਆ।
ਹੁਕਮੇ ਅੰਦਰ ਗੋਬਿੰਦ ਰੰਗ, ਰੰਗ ਰੰਗੀਲਾ ਆਪ ਜਣਾਈਆ। ਹੁਕਮੇ ਅੰਦਰ ਡੋਰ ਪਤੰਗ, ਗੁਡੀਆ ਆਪ ਉਡਾਈਆ। ਹੁਕਮੇ ਅੰਦਰ ਸੂਰਾ ਸਰਬੰਗ, ਸ਼ਹਿਨਸ਼ਾਹ ਅਖਵਾਈਆ । ਹੁਕਮੇ ਅੰਦਰ ਨਾਮ ਮਰਦੰਗ, ਦੋ ਜਹਾਨ ਸ਼ਨਵਾਈਆ। ਹੁਕਮੇ ਅੰਦਰ ਲੋਆਂ ਪੁਰੀਆਂ ਲੰਘ, ਬ੍ਰਹਿਮੰਡ ਖੰਡ ਵੇਖ ਵਖਾਈਆ। ਹੁਕਮੇ ਅੰਦਰ ਆਦਿ ਜੁਗਾਦਿ ਜੁਗ ਜੁਗ ਸੁਣਾਵੇ ਛੰਦ, ਸਾਚਾ ਢੋਲਾ ਰਾਗ ਅਲਾਈਆ। ਹੁਕਮੇ ਅੰਦਰ ਸਦਾ ਸਦਾ ਸਦ ਬੇੜ੍ਹਾ ਬੰਨ੍ਹ, ਆਪਣੇ ਕੰਧ ਉਠਾਈਆ। ਹੁਕਮੇ ਅੰਦਰ ਕਰ ਪ੍ਰਕਾਸ਼ ਸੂਰਜ ਚੰਦ, ਰਵ ਸਸ ਕਰੇ ਰੁਸ਼ਨਾਈਆ। ਹੁਕਮੇ ਅੰਦਰ ਬਣ ਜਨਨੀ ਜਨ, ਸੁੱਤ ਦੁਲਾਰੇ ਗੋਦ ਬਹਾਈਆ। ਹੁਕਮੇ ਅੰਦਰ ਘੜੇ ਲਏ ਭੰਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਹੁਕਮੇ ਅੰਦਰ ਦੇਵੇ ਡੰਨ, ਬਚਿਆ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਖੇਲ ਕਰਾਏ ਸ੍ਰੀ ਭਗਵਨ, ਭਗਵਨ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹੁਕਮ ਮਨਾਈਆ ।
ਹੁਕਮੇ ਅੰਦਰ ਖੇਲ ਨਿਰੰਕਾਰ, ਨਿਰਗੁਣ ਨਾਨਕ ਗਿਆ ਜਣਾਈਆ। ਨਿਹਕਲੰਕ ਮਹਾਂਬਲੀ ਆਵੇ ਅਵਤਾਰ, ਬਲ ਆਪਣਾ ਆਪ ਪਰਗਟਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਕਰਜਾ ਦਏ ਉਤਾਰ, ਆਪ ਆਪਣੀ ਸੇਵ ਕਮਾਈਆ। ਛੱਤੀ ਜੁਗ ਦੀ ਪਾਵੇ ਸਾਰ, ਜੋ ਮੇਰੀ ਨਜ਼ਰੀ ਆਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਵਖਾਈਆ। ਦੀਨ ਮਜ਼੍ਹਬ ਜੋ ਵੰਡਦਾ ਰਿਹਾ ਸੰਸਾਰ, ਗੁਰ ਅਵਤਾਰ ਹੁਕਮ ਮਨਾਈਆ । ਸਭ ਦਾ ਲੇਖਾ ਦਏ ਨਿਵਾਰ, ਅੰਤ ਕੋਇ ਰਹਿਣ ਨਾ ਪਾਈਆ। ਸਚ ਸਚ ਲਾਏ ਦਰਬਾਰ, ਦਰਵਾਜਾ ਇਕੋ ਇਕ ਖੁਲ੍ਹਾਈਆ। ਜਿਸ ਨੂੰ ਕਹਿੰਦੇ ਗਏ ਬੇਅੰਤ ਬੇਅੰਤ ਬੇਅੰਤ ਸੱਚੀ ਸਰਕਾਰ, ਸੋ ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਕਰਾਈਆ।
ਹੁਕਮੇ ਅੰਦਰ ਆਏ ਮਾਤ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਣਾਈਆ। ਹੁਕਮੇ ਅੰਦਰ ਵੇਖੇ
ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਹੁਕਮੇ ਅੰਦਰ ਸਭ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਕਲਜੁਗ ਤ੍ਰੇਤਾ ਦੁਆਪਰ ਸਤਿਜੁਗ ਦਾਸੀ ਦਾਸ, ਨਿਉਂ ਨਿਉਂ ਸੀਸ ਝੁਕਾਈਆ। ਹੁਕਮੇ ਅੰਦਰ ਭਗਤ ਭਗਵਾਨ ਰਹੇ ਝਾਕ, ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸਚ ਸਚ ਜਣਾਈਆ।
ਏਕਾ ਹੁਕਮ ਜਣਾਇਆ ਆਪ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਸੱਚਾ ਬਾਪ, ਪਿਤਾ ਪੁਰਖ ਫੇਰਾ ਪਾਈਆ। ਜਿਸ ਦਾ ਕਰਦੇ ਰਹੇ ਜਾਪ, ਸੋ ਕਰੇ ਖੇਲ ਬੇਪਰਵਾਹੀਆ। ਚਰਨ ਕਵਲ ਬੰਧਾਏ ਨਾਤ, ਨਾਤਾ ਇਕੋ ਇਕ ਜਣਾਈਆ। ਚਾਰ ਜੁਗ ਦਾ ਵੇਖੇ ਖਾਤ, ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬੈਠੇ ਵੰਡ ਵੰਡਾਈਆ। ਕਲਜੁਗ ਅੰਤਮ ਖ਼ਾਲੀ ਸਭ ਦੇ ਕਰੇ ਹਾਥ, ਲਹਿਣਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਦਾ ਇਕੋ ਨਾਮ ਘਲਾਈਆ। ਸੱਦਾ ਗਿਆ ਘਰ ਘਰ, ਸ੍ਰੀ ਭਗਵਾਨ ਆਪ ਘਲਾਇਆ। ਦੋ ਜਹਾਨ ਗਏ ਸੜ, ਧੀਰਜ ਧੀਰ ਨਾ ਕੋਇ ਰਖਾਇਆ। ਜਿਸ ਨੇ ਘਾੜਨ ਲਿਆ ਘੜ, ਸੋ ਸਾਹਿਬ ਰਿਹਾ ਬੁਲਾਇਆ। ਨਿਰਗੁਣ ਜਾਮਾ ਆਇਆ ਧਰ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਭਗਤ ਸੁਹੇਲੇ ਸਾਚੇ ਫੜ, ਆਪਣਾ ਬੰਧਨ ਪਾਇਆ। ਧੁਰ ਦਾ ਢੋਲਾ ਆਇਆ ਪੜ੍ਹ, ਸਾਚਾ ਸੋਹਲਾ ਰਾਗ ਅਲਾਇਆ। ਨਿਰਗੁਣ ਹੋ ਕੇ ਅੰਦਰ ਗਿਆ ਵੜ, ਨਜ਼ਰ ਕਿਸੇ ਨਾ ਆਇਆ। ਜੁਗ ਜਨਮ ਦੇ ਵਿਛੜੇ ਫੜ, ਆਪਣਾ ਮੇਲ ਮਿਲਾਇਆ। ਗੋਬਿੰਦ ਬਾਲੇ ਨੀਹਾਂ ਹੇਠ ਧਰ, ਮਹੱਲ ਅਟੱਲ ਇਕ ਰੁਸ਼ਨਾਈਆ। ਕਰਿਆ ਖੇਲ ਅਛਲ ਅਛੱਲ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਭ ਸਮਝਾਇਆ।
ਹੁਕਮੇ ਅੰਦਰ ਗਏ ਜਾਣ, ਜਾਣੀ ਜਾਣ ਰਿਹਾ ਜਣਾਈਆ। ਸ਼ਬਦੀ ਸੁੱਤ ਵਡ ਬਲਵਾਨ, ਬਣਿਆ ਪਾਂਧੀ ਰਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਭੱਜੇ ਆਏ ਵਾਹੋ ਦਾਹੀਆ। ਗੁਰ ਅਵਤਾਰ ਸਰਬ ਪਛਤਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਪੀਰ ਪੈਗ਼ੰਬਰ ਹੋਏ ਹੈਰਾਨ, ਨੇਤਰ ਨੈਣ ਨਾ ਸਕੇ ਕੋਇ ਉਠਾਈਆ। ਕਾਗ਼ਜ਼ ਕਲਮ ਸ਼ਾਹੀ ਸਰਬ ਸ਼ਰਮਾਣ, ਨੇਤਰ ਨੈਣਾਂ ਨੀਰ ਵਹਾਈਆ। ਸ਼ਾਸਤਰ ਸਿਮਰਤ ਵੇਦ ਪਰਾਨ ਗੀਤਾ ਗਿਆਨ ਅੰਜੀਲ ਕੁਰਾਨ ਜਿਸ ਦਾ ਕਰਦੇ ਰਹੇ ਵਖਿਆਨ, ਵਿਆਖਿਆ ਲੋਕਮਾਤ ਸਮਝਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਲੌਂਦੇ ਰਹੇ ਧਿਆਨ, ਅੰਤਰ ਅੰਤਰ ਵੇਖ ਵਖਾਈਆ। ਜਿਸ ਨੂੰ ਕਹਿੰਦੇ ਰਹੇ ਸ੍ਰੀ ਭਗਵਾਨ, ਨਿਰਗੁਣ ਦਾਤਾ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਬਣਿਆ ਪਰਧਾਨ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਦਰ ਸੱਦ ਕੇ ਲਏ ਬਿਆਨ, ਆਪਣਾ ਲੇਖਾ ਦਿਓ ਵਖਾਈਆ। ਬਗ਼ਲੇ ਲੈ ਕੇ ਔਣੀ ਅੰਜੀਲ ਕੁਰਾਨ, ਗੀਤਾ ਹੱਥ ਵਿਚ ਰਿਹਾ ਫੜਾਈਆ। ਅਠਾਰਾਂ ਪੁਰਾਨ ਲੈ ਨਿਸ਼ਾਨ, ਚਾਰ ਵੇਦ ਉੁਂਗਲੀ ਲਾਈਆ। ਸ਼ਬਦ ਗੁਰ ਇਕ ਬਲਵਾਨ, ਸੰਦੇਸਾ ਇਕੋ ਇਕ ਜਣਾਈਆ। ਸਚ ਦੁਆਰਾ ਖੁਲ੍ਹਿਆ ਆਣ, ਸਚਖੰਡ ਮਿਲੇ ਵਡਿਆਈਆ । ਸਤਿ ਧਰਮ ਦਾ ਝੁੱਲੇ ਨਿਸ਼ਾਨ, ਨਿਰਵੈਰ ਪੁਰਖ ਆਪ ਝੁਲਾਈਆ। ਉਨੀ ਕੱਤਕ ਦਿਵਸ ਮਹਾਨ, ਭਗਤ ਦੁਆਰੇ ਮਾਣ ਵਡਿਆਈਆ। ਥੱਲੇ ਸੁੱਤੇ ਬਾਲ ਨੌਜਵਾਨ, ਸਿੰਘ ਮਨਜੀਤ ਜਗਦੀਸ਼ ਖ਼ੁਸ਼ੀ ਮਨਾਈਆ। ਗੋਬਿੰਦ ਰੱਤ ਕੱਢੀ ਮਹਾਨ, ਮਸਤਕ ਟਿੱਕਾ ਲਾਈਆ। ਪਾਲ ਸਿੰਘ ਦਾ ਇਕ ਰੁਪੱਯਾ ਕਰ ਪਰਵਾਨ, ਚੌਥੀ ਕੁੰਟ ਦਿਤਾ ਦਬਾਈਆ। ਚੌਥੀ ਮੰਜ਼ਲ ਸਾਹਿਬ ਸੁਲਤਾਨ, ਆਪਣਾ ਰੰਗ ਰੰਗਾਈਆ। ਜੋਧਾ ਸੂਰਬੀਰ ਹੋ ਬਲਵਾਨ, ਪਰਦਾ ਦਏ ਉਠਾਈਆ। ਚੜ੍ਹਿਆ ਮਹੱਲ ਅਟੱਲ ਮਕਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਗਤ ਝੁਲਾਏ ਇਕ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਹੁਕਮੇ ਅੰਦਰ ਮਿਲਿਆ ਸੱਦਾ, ਸ੍ਰੀ ਭਗਵਾਨ ਆਪ ਜਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਛੱਡੋ ਹੱਦਾਂ, ਦੀਨ ਮਜ਼੍ਹਬ ਰਹਿਣ ਨਾ ਪਾਇਆ। ਦਰ ਦੁਆਰੇ ਔਣਾ ਭੱਜਾ, ਵਾਰ ਥਿਤ ਇਕ ਲਿਖਾਇਆ । ਪਹਿਲੀ ਚੇਤ ਸ੍ਰੀ ਭਗਵਾਨ ਸਚ ਸਿੰਘਾਸਣ ਬਹਿ ਕੇ ਸਜਾ, ਸੀਸ ਜਗਦੀਸ਼ ਤਾਜ ਟਿਕਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜਿਸ ਨੇ ਪਰਦਾ ਕੱਜਾ, ਅੰਤਮ ਮੁਖੜਾ ਦਏ ਵਖਾਇਆ। ਨਾ ਬਾਲਾ ਨਾ ਕੋਈ ਨੱਢਾ, ਬਿਰਧ ਜਵਾਨ ਨਜ਼ਰ ਨਾ ਆਇਆ । ਭੱਜਾ ਫਿਰੇ ਬਿਨ ਖ਼ਾਲੀ ਹੱਥਾਂ, ਪੈਰੀਂ ਪੰਧ ਨਾ ਕੋਇ ਮੁਕਾਇਆ । ਨਿਰਗੁਣ ਜੋਤ ਪੁਰਖ ਸਮਰਥਾ, ਭੇਵ ਅਭੇਦਾ ਰਿਹਾ ਖੁਲ੍ਹਾਇਆ। ਪਿਛਲਾ ਲੇਖਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰੱਟਾ, ਕਲਜੁਗ ਅੰਤਮ ਦਏ ਮੁਕਾਇਆ। ਅੱਗੇ ਲਿਖ ਕੇ ਦੇਵੇ ਪੱਟਾ, ਸਚ ਵਸੀਅਤ ਇਕ ਜਣਾਇਆ। ਸ੍ਰੀ ਭਗਵਾਨ ਦਾ ਇਕੋ ਪਤਾ, ਸਤਿ ਸੰਦੇਸਾ ਦਏ ਸੁਣਾਇਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਮਨਾਇਆ । ਹੁਕਮ ਸੁਣਿਆ ਧੁਰ ਫ਼ਰਮਾਣਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਹੁਕਮ ਸੁਣਿਆ ਸ੍ਰੀ ਭਗਵਾਨਾ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਹੁਕਮ ਸੁਣਿਆ ਨੌਜਵਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਹੁਕਮ ਸੁਣਿਆ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਸੁਣ ਸੰਦੇਸਾ ਆਏ ਚਲ, ਆਪਣਾ ਪੰਧ ਮੁਕਾਇਆ । ਅੱਗੇ ਦੱਸ ਆਪਣੀ ਗੱਲ, ਕੀ ਰਾਗ ਅਲਾਇਆ। ਸਾਡੇ ਨਾਲ ਨਾ ਕਰ ਵਲ ਛਲ, ਗੁਰ ਅਵਤਾਰ ਵਾਸਤਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਇਆ।
ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਆ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਭਗਤ ਦੁਆਰੇ ਚੜ੍ਹਿਆ ਇਕੋ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਪਿਛਲੀ ਔਧ ਸਭ ਦੀ ਗਈ ਲੰਘ, ਅੱਗੇ ਰਾਹ ਨਾ ਕੋਇ ਵਖਾਈਆ । ਸਭ ਦੇ ਬਿਆਨ ਕਰੇ ਕਲਮ ਬੰਦ, ਲੇਖਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੁੱਛੇ ਥਾਉਂ ਥਾਈਂਆ।
ਸਚ ਸਿੰਘਾਸਣ ਬੈਠਾ ਆ, ਜਿਸ ਦਾ ਧਿਆਨ ਰਹੇ ਲਗਾਈਆ। ਪੁਰਖ ਅਬਿਨਾਸ਼ੀ ਫੇਰਾ ਪਾ, ਨਿਹਕਲੰਕ ਨੂਰ ਧਰਾਈਆ। ਗੋਬਿੰਦ ਚੇਲਾ ਨਾਲ ਮਿਲਾ, ਦੇਵੇ ਮਾਣ ਵਡਿਆਈਆ । ਚੌਥੇ ਘਰ ਬੈਠਾ ਆ, ਆਪ ਆਪਣਾ ਵੇਸ ਵਟਾਈਆ। ਸਾਚੇ ਭਗਤ ਨਾਲ ਮਿਲਾ, ਇਕੋ ਅੰਕ ਜਣਾਈਆ। ਲਾਲ ਦੁਪੱਟਾ ਰੰਗ ਚੜ੍ਹਾ, ਦਰਗਹਿ ਸਾਚੀ ਨੂਰ ਰੁਸ਼ਨਾਈਆ । ਲਛਮੀ ਖੁਲ੍ਹੀ ਮੀਂਢੀ ਰਹੀ ਵਖਾ, ਪੱਟੀ ਸੀਸ ਨਾ ਕੋਇ ਗੁੰਦਾਈਆ। ਵਿਸ਼ਨੂੰ ਤੇਰਾ ਹੋਇਆ ਸ਼ੈਦਾ, ਭਗਵਨ ਵਿਛੋੜਾ ਝੱਲਿਆ ਨਾ ਜਾਈਆ। ਨਿਰਗੁਣ ਆਦਿ ਜੁਗਾਦਿ ਇਕ ਅਦਾ, ਭਰਮ ਭੁਲੇਖਾ ਸਭ ਨੂੰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਨੂਰ ਧਰਾਈਆ।
ਸਚ ਸਿੰਘਾਸਣ ਸੋਭਾਵੰਤ, ਸ੍ਰੀ ਭਗਵਾਨ ਸੁਹਾਇਆ । ਸਚ ਦੁਆਰ ਬਣਾਏ ਬਣਤ, ਭਗਤ ਭਗਵਾਨ ਵਡਿਆਇਆ। ਮੇਲ ਮਿਲੌਣਾ ਨਾਰ ਕੰਤ, ਹਰਿ ਸਤਿਗੁਰ ਰੂਪ ਸਮਝਾਇਆ। ਗੀਤ ਸੁਹਾਗੀ ਸਾਚਾ ਛੰਦ, ਇਕੋ ਢੋਲਾ ਗਾਇਆ। ਆਤਮ ਪਰਮਾਤਮ ਮਣੀਆਂ ਮੰਤ, ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੁਆਰੇ ਆਸਣ ਲਾਇਆ।
ਆਸਣ ਤੇਰਾ ਵੇਖ ਅਕਾਲ, ਵੱਜੀ ਸਚ ਵਧਾਈਆ । ਸਚਖੰਡ ਬਣੀ ਧਰਮਸਾਲ, ਜਿਸ ਘਰ ਕਰੇ ਜੋਤ ਰੁਸ਼ਨਾਈਆ। ਭਗਤ ਵੇਖੇ ਤੇਰੇ ਲਾਲ, ਇਕੋ ਰੰਗ ਨਜ਼ਰੀ ਆਈਆ। ਨਿਰਗੁਣ ਹੋ ਕੇ ਬਣਿਆ ਦਲਾਲ, ਬਣ ਸੇਵਕ ਸੇਵ ਕਮਾਈਆ। ਮੁਰੀਦਾਂ ਪੁਛਿਆ ਹਾਲ, ਮੁਰਸ਼ਦ ਫੇਰਾ ਪਾਈਆ। ਨਿਰਗੁਣ ਤੇਰੀ ਅਵੱਲੜੀ ਚਾਲ, ਕੋਈ ਸਮਝ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਬੈਠੇ ਆਈਆ।
ਵਿਸ਼ਨੂੰ ਕਹੇ ਮੇਰਾ ਨਾ ਕੋਇ ਬਿਆਨ, ਦੋਏ ਜੋੜ ਸੀਸ ਝੁਕਾਇੰਦਾ। ਬ੍ਰਹਮਾ ਕਹੇ ਮੇਰਾ ਨਾ ਕੋਇ ਗਿਆਨ, ਬ੍ਰਹਮ ਮਤ ਨਾ ਕੋਇ ਜਣਾਇੰਦਾ। ਸ਼ੰਕਰ ਕਹੇ ਮੇਰਾ ਨਾ ਕੋਇ ਨਿਸ਼ਾਨ, ਤਰਸੂਲ ਹੱਥ ਸੁਟਾਇੰਦਾ। ਤ੍ਰੈਗੁਣ ਕਹੇ ਮੇਰਾ ਕੋਈ ਨਾ ਮਾਣ, ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਪੰਜ ਤੱਤ ਕਹੇ ਮੇਰਾ ਨਾ ਕੋਇ ਵਿਧਾਨ, ਸਗਲਾ ਸੰਗ ਨਾ ਕੋਇ ਰਖਾਇੰਦਾ। ਤੇਈ ਅਵਤਾਰ ਕਹਿਣ ਸਾਡਾ ਨਾ ਕੋਈ ਫ਼ਰਮਾਣ, ਫ਼ਰਮਾਣ ਤੇਰਾ ਨਜ਼ਰੀ ਆਇੰਦਾ। ਪੀਰ ਪੈਗ਼ੰਬਰ ਕਹਿਣ ਸਾਡਾ ਨਾ ਕੋਇ ਨਿਸ਼ਾਨ, ਨਿਸ਼ਾਨਾ ਇਕੋ ਇਕ ਸੁਹਾਇੰਦਾ। ਨਾਨਕ ਗੋਬਿੰਦ ਕਹਿਣ ਸਾਡਾ ਨਾ ਕੋਈ ਮਾਣ, ਇਕ ਤੇਰੀ ਓਟ ਰਖਾਇੰਦਾ। ਪੁਰਖ ਅਕਾਲ ਕਹੇ ਮੈਂ ਸਭ ਦਾ ਜਾਣੀ ਜਾਣ, ਆਦਿ ਜੁਗਾਦਿ ਜੁਗ ਜੁਗ ਭੁੱਲ ਕਦੇ ਨਾ ਜਾਇੰਦਾ। ਆਓ, ਬੱਚੇ ਤੁਸੀਂ ਮੇਰੇ ਨਾਦਾਨ, ਸਭ ਦਾ ਲੇਖਾ ਆਪ ਜਣਾਇੰਦਾ। ਸਭ ਨੂੰ ਕਰਨਾ ਪਏ ਪਰਵਾਨ, ਧੁਰ ਫ਼ਰਮਾਣਾ ਆਪ ਅਲਾਇੰਦਾ। ਇਕੋ ਮਜ਼੍ਹਬ ਇਕ ਈਮਾਨ, ਇਸ਼ਟ ਇਕੋ ਇਕ ਵਖਾਇੰਦਾ। ਇਕੋ ਸਾਹਿਬ ਸਤਿਗੁਰ ਕਾਹਨ, ਇਕੋ ਗੋਪੀ ਨਾਚ ਨਚਾਇੰਦਾ। ਇਕੋ ਰਮੱਯਾ ਹੋਏ ਰਾਮ, ਇਕੋ ਬੰਸ ਇਕੋ ਵੰਸ ਧਰਾਇੰਦਾ। ਇਕੋ ਨੂਰ ਪੈਗ਼ੰਬਰ ਸਚ ਅਮਾਮ, ਪੀਰ ਪੈਗ਼ੰਬਰ ਸੇਵਾ ਲਾਇੰਦਾ। ਏਕਾ ਕਲਮਾ ਨਬੀ ਰਸੂਲ ਜਣਾਏ ਕਲਾਮ, ਕਾਇਨਾਤ ਇਕ ਸਮਾਇੰਦਾ। ਇਕੋ ਸਚਖੰਡ ਵਸੇ ਮਕਾਨ, ਇਕੋ ਲੱਖ ਚੁਰਾਸੀ ਡੇਰਾ ਲਾਇੰਦਾ। ਇਕੋ ਨਾਨਕ ਗੋਬਿੰਦ ਦੇਵੇ ਫ਼ਰਮਾਣ, ਧੁਰ ਸੰਦੇਸਾ ਮਾਤ ਅਲਾਇੰਦਾ। ਇਕੋ ਪਰਗਟ ਹੋਏ ਵਾਲੀ ਦੋ ਜਹਾਨ, ਦੋਏ ਦੋਏ ਧਾਰਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਖ ਸੁਣਾਇੰਦਾ।
ਗੁਰ ਅਵਤਾਰ ਆਓ ਨੇੜੇ, ਹਰਿ ਸਤਿਗੁਰ ਆਪ ਬੁਲਾਈਆ। ਈਸਾ ਮੂਸਾ ਮੁਹੰਮਦ ਪਿਛੇ ਲਾ ਕੇ ਬੈਠੇ ਡੇਰੇ, ਚੋਰੀ ਚੋਰੀ ਨੈਣ ਉਠਾਈਆ। ਅੱਗੋਂ ਦਿਸੇ ਸਿੰਘ ਸ਼ੇਰੇ, ਹਰਿ ਸ਼ਬਦੀ ਰੂਪ ਜਣਾਈਆ। ਚਾਰੋਂ ਕੁੰਟ ਆ ਗਏ ਘੇਰੇ, ਬਾਹਰ ਨਿਕਲ ਕੋਇ ਨਾ ਜਾਈਆ । ਸਾਰੇ ਕਹਿਣ ਚਾਰ ਜੁਗ ਬਥੇਰੇ, ਪ੍ਰਭ ਕਹੇ ਮੇਰੀ ਪਲਕ ਜਿੰਨਾਂ ਚਿਰ ਨਾ ਲੱਗੇ ਰਾਈਆ । ਪਿਛਲੇ ਸਾਰੇ ਛੱਡ ਦਿਓ ਝੇੜੇ, ਘਰ ਸਾਚੇ ਮਤਾ ਪਕਾਈਆ। ਉਚੇ ਮੰਦਰ ਚੜ੍ਹ ਕੇ ਪ੍ਰਭ ਨੇ ਸਭ ਦੇ ਢੌਣੇ ਡੇਰੇ, ਬਣਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਵਰਤਾਈਆ। ਤੇਈ ਅਵਤਾਰ ਕਹਿਣ ਸਾਡਾ ਤੁਟਾ ਨਾਤਾ, ਪਿਛਲਾ ਸੰਗ ਰਿਹਾ ਨਾ ਰਾਈਆ। ਤੇਰਾ ਹੁਕਮ ਸਾਹਿਬ ਸਮਰਾਥਾ, ਸਦਾ ਸਦਾ ਸਦ ਝੋਲੀ ਪਾਈਆ। ਤੂੰ ਹੋਏਂ ਸਹਾਈ ਨਾਥ ਅਨਾਥਾਂ, ਦੁਖੀਆਂ ਦਰਦ ਦਰਦ ਵੰਡਾਈਆ। ਗ਼ਰੀਬ ਨਿਮਾਣਿਆਂ ਪੂਰਾ ਕਰੇਂ ਘਾਟਾ, ਵਸਤ ਅਮੋਲਕ ਝੋਲੀ ਪਾਈਆ। ਊਚਾਂ ਨੀਚਾਂ ਦੇਵੇਂ ਅੰਮ੍ਰਿਤ ਬਾਟਾ, ਰਸ ਇਕੋ ਇਕ ਵਖਾਈਆ। ਅਸੀਂ ਰਲ ਕੇ ਬਹੀਏ ਇਕ ਜਮਾਤਾ, ਪੱਟੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਈਆ।
ਈਸਾ ਮੂਸਾ ਕਹਿਣ ਤੂੰ ਮਦਦਗਾਰ, ਤੇਰੀ ਓਟ ਤਕਾਈਆ । ਪਰਵਰਦਿਗਾਰ ਸਾਂਝਾ ਯਾਰ, ਲਾਸ਼ਰੀਕ ਤੇਰੀ ਸ਼ਹਿਨਸ਼ਾਹੀਆ । ਹੱਕ ਹਕੀਕਤ ਵੇਖ ਵਿਚਾਰ, ਬੇਨਜ਼ੀਰ ਫੇਰਾ ਪਾਈਆ। ਤੇਰੀ ਤਾਅਰੀਫ਼ ਕਰ
ਕਰ ਗਏ ਹਾਰ, ਤੁਆਰਫ਼ ਤੇਰਾ ਨਾ ਕੋਇ ਕਰਾਈਆ। ਹੋਏ ਜ਼ਈਫ਼ ਨਾ ਪਾਵੇ ਕੋਈ ਸਾਰ, ਫੜ ਬਾਹੋਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵਡਿਆਈਆ।
ਪਰਵਰਦਿਗਾਰ ਕਹੇ ਸੁਣੋ ਬਰਖ਼ਰਦਾਰ, ਸਚ ਸੰਦੇਸਾ ਇਕ ਅਲਾਈਆ। ਦਰਗਹਿ ਸਾਚੀ ਖੇਲ ਅਪਾਰ, ਧੁਰਦਰਗਾਹੀ ਆਪ ਕਰਾਈਆ। ਮੁਹੰਮਦ ਤੇਰਾ ਹੌਲਾ ਕਰੇ ਭਾਰ, ਅਹਿਮਦ ਦੇਵੇ ਤੇਰੀ ਸਰਨਾਈਆ। ਕੀਤਾ ਕੌਲ ਪਹਿਲੀ ਵਾਰ, ਧਰਤ ਧਵਲ ਵੇਖ ਵਖਾਈਆ। ਮੌਲਾ ਰੂਪ ਹੋ ਨਿਰੰਕਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ । ਚੌਦਾਂ ਤਬਕ ਖੋਲ੍ਹ ਕਵਾੜ, ਮੰਦਰ ਇਕ ਵਡਿਆਈਆ। ਸਦੀ ਚੌਧਵੀਂ ਪਾਵੇ ਸਾਰ, ਚੌਦਸ ਚੌਦਸ ਚੰਦ ਰੁਸ਼ਨਾਈਆ। ਕਰੇ ਖੇਲ ਆਪ ਗ਼ਮਖ਼ਾਰ, ਗ਼ਮਗ਼ੀਨ ਰੂਪ ਨਾ ਕੋਇ ਵਖਾਈਆ। ਕਿਉਂ ਨੇਤਰ ਹੋਏ ਸ਼ਰਮਸਾਰ, ਅੱਖ ਅੱਖ ਨਾ ਕੋਇ ਮਿਲਾਈਆ। ਮੁਹੰਮਦ ਦੋਏ ਜੋੜ ਕਰ ਨਿਮਸਕਾਰ, ਢਹਿ ਪਿਆ ਸ਼ਰਨਾਈਆ। ਅੱਲਾ ਰਾਣੀ ਵੇਖ ਹਾਲ, ਖੁਲ੍ਹੜੇ ਕੇਸ ਦਏ ਦੁਹਾਈਆ। ਮੇਰਾ ਕੋਈ ਨਾ ਲੱਭਾ ਸਾਥ, ਸਾਥੀ ਨਜ਼ਰ ਕੋਇ ਨਾ ਆਈਆ। ਪਾਰ ਪੱਤਣ ਨਾ ਮਿਲਿਆ ਘਾਟ, ਅੱਧਵਾਟੇ ਡੇਰਾ ਲਾਈਆ। ਮੇਰਾ ਸੁਬਰ ਗਿਆ ਪਾਟ, ਮੇਰਾ ਸਾਲੂ ਨਾ ਕੋਇ ਸੁਹਾਈਆ। ਮੇਰੀ ਨੱਕ ਨੱਥ ਨਾ ਕੋਇ ਬਲਾਕ, ਕੰਗਣ ਨਜ਼ਰ ਕੋਇ ਨਾ ਆਈਆ । ਬੇਪਰਵਾਹ ਪਰਵਰਦਿਗਾਰ ਇਕ ਵਾਰ ਲੈਣਾ ਝਾਕ, ਤੇਰੀ ਝਾਕੀ ਮੋਹੇ ਭਾਈਆ। ਤੇਰੀ ਧੂੜੀ ਮੰਗਾਂ ਖ਼ਾਕ, ਮਸਤਕ ਟਿੱਕਾ ਲਾਈਆ। ਮੇਰਾ ਚੌਦਾਂ ਲੋਕਾਂ ਚੌਦਾਂ ਤਬਕਾਂ ਤੁਟੇ ਸਾਕ, ਨਾਤਾ ਕੋਇ ਰਹਿਣ ਨਾ ਪਾਈਆ। ਮੈਨੂੰ ਨਜ਼ਰੀ ਆਏ ਇਕੋ ਪਾਕ, ਪਾਕੀਜ਼ਗੀ ਆਪਣੀ ਦਏ ਵਖਾਈਆ। ਸਚ ਪਿਆਲਾ ਦੇਵੇ ਆਬੇ ਹਯਾਤ, ਆਬਰੂ ਮੇਰੀ ਲਏ ਬਚਾਈਆ। ਚਰਨ ਘੋੜੇ ਦੇਵੇ ਰਕਾਬ, ਅਸਵ ਸ਼ਾਹਸਵਾਰਾ ਫੇਰਾ ਪਾਈਆ । ਪਹਿਲੀ ਚੇਤਰ ਸਚ ਮਹੱਲੇ ਚੜ੍ਹ ਕੇ ਮੁੱਖ ਤੋਂ ਲਾਹ ਦੇਵੇ ਨਕ਼ਾਬ, ਪਰਦਾ ਕੋਇ ਰਹਿਣ ਨਾ ਪਾਈਆ। ਊਚੀ ਕੂਕ ਸੁਣਾਏ ਬਾਂਗ, ਹਿਜਰ ਵਿਚ ਆਪਣਾ ਰਾਗ ਅਲਾਈਆ । ਅਮਾਮ ਮਹਿੰਦੀ ਧਰਿਆ ਸਾਂਗ, ਸਵਾਂਗੀ ਆਪਣਾ ਰੂਪ ਵਟਾਈਆ। ਲਹਿੰਦੀ ਦਿਸ਼ਾ ਚੜ੍ਹੇ ਕਾਂਗ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰੋਂ ਕੁੰਟ ਪੈ ਜਾਏ ਧਾਂਗ, ਪ੍ਰਭ ਪਰਗਟ ਹੋਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਦੇਸਾ ਇਕੋ ਹੁਕਮ ਮਨਾਈਆ।
ਪੀਰ ਪੈਗ਼ੰਬਰ ਖ਼ਾਲੀ ਹੱਥ, ਦੁਆਰੇ ਕੂਕਣ ਦੇਣ ਦੁਹਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਪ੍ਰਭ ਤੇਰੇ ਹੱਥ ਵਡਿਆਈਆ। ਰਸਨਾ ਜਿਹਵਾ ਆਏ ਮਾਤ ਦੱਸ, ਤੇਰਾ ਕਲਮਾ ਮਾਤ ਪੜ੍ਹਾਈਆ। ਦੀਨ ਮਜ਼ਬ ਜ਼ਾਤ ਪਾਤ ਆਏ ਫਸ, ਸ਼ਰਅ ਸ਼ਰੀਅਤ ਬੰਧਨ ਪਾਈਆ। ਅੰਤਮ ਫ਼ਤਵਾ ਲਾਇਆ ਨਾ ਕੋਈ ਸਕੇ ਨੱਠ, ਰਾਹ ਨਜ਼ਰ ਕੋਇ ਨਾ ਆਈਆ। ਚਰਨ ਕਵਲ ਸਰਨਾਈ ਗਏ ਢੱਠ, ਆਪਣਾ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ। ਨਾਨਕ ਗੋਬਿੰਦ ਕਹੇ ਤੇਰੀ ਓਟ, ਦੂਜਾ ਨਜ਼ਰ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਕੱਢ ਦੇ ਖੋਟ, ਸ੍ਰਿਸ਼ਟੀ ਤੇਰੀ ਤੇਰੀ ਝੋਲੀ ਪਾਈਆ । ਤੇਰਾ ਨੂਰ ਨਿਰਮਲ ਜੋਤ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਤੇਰੀ ਸ਼ਹਿਨਸ਼ਾਹੀਆ।
ਨਾਨਕ ਕਹੇ ਤੇਰਾ ਸੱਚਾ ਭਾਣਾ, ਹੁਕਮ ਇਕੋ ਨਜ਼ਰੀ ਆਇੰਦਾ। ਸ਼ਾਹ ਪਾਤਸ਼ਾਹ ਬੇਐਬ ਰਾਣਾ, ਰੱਯਤ ਆਪਣੀ ਵੇਖ ਵਖਾਇੰਦਾ। ਬੇਐਬ ਤੇਰਾ ਗਾਣਾ, ਨਾਦ ਅਨਾਦੀ ਆਪ ਵਜਾਇੰਦਾ । ਤੇਰਾ ਮੰਦਰ ਇਕ ਸੁਹਾਨਾ, ਮਹੱਲ ਅਟੱਲ ਰੁਸ਼ਨਾਇੰਦਾ। ਤੇਰੇ ਦਰ ਭਗਤ ਪਰਵਾਨਾ, ਭਗਵਨ ਤੇਰਾ ਭੇਵ ਕੋਇ ਨਾ ਪਾਇੰਦਾ। ਮੈਂ ਦੱਸ ਕੇ ਗਿਆ ਨਿਸ਼ਾਨਾ, ਕਲਜੁਗ ਅੰਤਮ ਨਿਹਕਲੰਕ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਇੰਦਾ।
ਗੋਬਿੰਦ ਕਹੇ ਮੈਂ ਨਾ ਮੰਨਾਂ, ਪ੍ਰਭ ਸਚ ਸਚ ਜਣਾਇਆ। ਜਿੰਨਾਂ ਚਿਰ ਨਾ ਚਾੜ੍ਹੇਂ ਸਾਚਾ ਚੰਨਾਂ, ਸਤਿਜੁਗ ਰਾਹ ਵਖਾਇਆ। ਗੁਰਮੁਖ ਘਰ ਘਰ ਨਾ ਬਣਾਏਂ ਧੰਨਾ, ਤੇਰੀ ਕਰਾਂ ਨਾ ਕੋਇ ਵਡਿਆਇਆ। ਨਾਮੇ ਵਾਂਗ ਓਨ੍ਹਾਂ ਚਿਰ ਨਾ ਮੰਨਾਂ, ਭਗਤ ਦੁਆਰੇ ਭੋਗ ਲਗਾਇਆ। ਕਾਇਆ ਕਟੋਰੀ ਸਾਚਾ ਛੰਨਾ, ਹਰਿਜਨ ਸਾਚੇ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦ੍ਰਿੜਾਇਆ।
ਸ੍ਰੀ ਭਗਵਾਨ ਕਹੇ ਗੋਬਿੰਦ ਸੁੱਤ, ਦੁਲਾਰੇ ਤੇਰੀ ਵਡਿਆਈਆ। ਅੰਤ ਸੁਹਾਵਾਂ ਰੁੱਤ, ਰੁੱਤੜੀ ਰੁੱਤ ਮਹਿਕਾਈਆ। ਕਲਜੁਗ ਕਿਰਿਆ ਕੱਢਾਂ ਕੁੱਟ, ਗੁਰਮੁਖਾਂ ਘਰ ਰਹਿਣ ਨਾ ਪਾਈਆ । ਰਾਤੀਂ ਸੁਤਿਆਂ ਸਭ ਨੂੰ ਲਵਾਂ ਪੁੱਛ, ਪਰਦਾ ਉਹਲਾ ਆਪ ਉਠਾਈਆ। ਅੰਦਰ ਵੜ ਜਾਂ ਨੀਵਾਂ ਹੋ ਕੇ ਝੁਕ, ਮਾਣ ਤਾਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਗੋਬਿੰਦ ਕਹੇ ਜੇ ਕਰੇਂ ਮਨਜ਼ੂਰ, ਮੇਰੀ ਦੋਏ ਜੋੜ ਦਰ ਬੰਦਨਾ। ਜਨ ਭਗਤਾਂ ਆਸਾ ਮਨਸਾ ਪੂਰ, ਆਵਣ ਜਾਵਣ ਛੁੱਟੇ ਫੰਦਨਾ। ਏਕਾ ਬਖ਼ਸ਼ ਜੋਤੀ ਨੂਰ, ਗਾਉਂਣਾ ਚੁੱਕੇ ਬੱਤੀ ਦੰਦਨਾ। ਨਜ਼ਰ ਆ ਜ਼ਾਹਰ ਜ਼ਹੂਰ, ਕਾਇਆ ਅੰਧੇਰੀ ਡੂੰਘੀ ਖੱਡਣਾ। ਭਾਂਡੇ ਖ਼ਾਲੀ ਕਰ ਭਰਪੂਰ, ਤੇਰਾ ਸਾਹਿਬ ਕੁਛ ਨਹੀਂ ਘਟਣਾ । ਜੁਗ ਚੌਕੜੀ ਬੈਠਾ ਰਿਹੋਂ ਦੂਰ, ਕਲਜੁਗ ਆ ਕੇ ਜਨ ਭਗਤਾਂ ਮਲ ਵਟਣਾ। ਆਪਣਾ ਰਾਗ ਸੁਣਾ ਤੁਰਯਾ ਤੂਰ, ਰਸ ਇਕੋ ਇਕ ਚੱਟਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੇਖਣਹਾਰਾ ਆਪਣੀ ਘਟਨਾ।
ਗੋਬਿੰਦ ਸਾਚੀ ਦਇਆ ਕਮਾਵਾਂਗਾ। ਪਹਿਲੋਂ ਇਕੋ ਹੁਕਮ ਮਨਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਾਣ ਗਵਾਵਾਂਗਾ। ਕਰੋੜ ਤੇਤੀਸਾ ਅੰਤ ਕਰਾਵਾਂਗਾ । ਅਵਤਾਰ ਪੈਗ਼ੰਬਰ ਦਰ ਬਹਾਵਾਂਗਾ। ਗੁਰ ਗੁਰ ਲੇਖਾ ਝੋਲੀ ਪਾਵਾਂਗਾ। ਭਗਤ ਆਪਣੇ ਰੰਗ ਰੰਗਾਵਾਂਗਾ। ਸਾਚਾ ਵਕਤ ਆਪ ਸੁਹਾਵਾਂਗਾ । ਨਾਮ ਸ਼ਕਤ ਇਕ ਪਰਗਟਾਵਾਂਗਾ। ਸ੍ਰਿਸ਼ਟ ਸਬਾਈ ਜਗਤ ਫੜ ਫੜ ਰਾਹੇ ਪਾਵਾਂਗਾ । ਦੀਨ ਮਜ਼੍ਹਬ ਜੋ ਪਈ ਅਟਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਈ ਦਵੈਤੀ ਪੰਧ ਮੁਕਾਵਾਂਗਾ ।
ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਮੰਨਾਂਗੇ, ਪ੍ਰਭ ਤੇਰਾ ਦਰਸ਼ਨ ਨੈਣ। ਅੱਗੇ ਫੇਰ ਕਦੀ ਨਾ ਹੱਲਾਂਗੇ, ਸਦਾ ਤੇਰਾ ਭਾਣਾ ਸਹਿਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਮੰਗਣਗੇ।
ਵਰ ਇਕੋ ਮੰਗ ਮੰਗਾਵਾਂਗੇ। ਪਿਛਲੀ ਰੀਤੀ ਸਰਬ ਤਜਾਵਾਂਗੇ। ਆਪਣੀ ਬੀਤੀ ਤੈਨੂੰ ਸੁਣਾਵਾਂਗੇ। ਤੇਰੀ ਵੇਖ ਖੇਲ ਅਨਡੀਠੀ, ਖ਼ੁਸ਼ੀ ਹੋ ਜਾਵਾਂਗੇ। ਮੰਦਰ ਮਸੀਤੀ ਫੇਰਾ ਫੇਰ ਮੂਲ ਨਾ ਪਾਵਾਂਗੇ। ਗੁਰ ਦਰ ਮੰਦਰ ਨੇਤਰ ਨੈਣ ਨਾ ਕੋਇ ਖੁਲ੍ਹਾਵਾਂਗੇ। ਤੇਰੇ ਚਰਨਾਂ ਬਹਿ ਕੇ ਤੇਰਾ ਢੋਲਾ ਗਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਿਛਲਾ ਪੰਧ ਮੁਕਾਵਾਂਗੇ।
ਪਿਛਲਾ ਪੰਧ ਮੁਕਿਆ ਅੱਜ, ਬਾਕੀ ਕੋਇ ਰਹਿਣ ਨਾ ਪਾਈਆ। ਸਚ ਦੁਆਰੇ ਬੈਠੇ ਸਜ, ਜਿਸ ਘਰ ਵੱਜੇ ਇਕ ਵਧਾਈਆ। ਪੁਰਖ ਅਕਾਲ ਪਰਦਾ ਲੈਣਾ ਕੱਜ, ਦੇਣੀ ਸਰਨ ਸਰਨਾਈਆ। ਮੱਕਾ
ਕਾਅਬਾ ਕੋਈ ਨਾ ਰਹਿ ਜਾਏ ਹੱਜ, ਹੁਜ਼ਰਾ ਤੇਰਾ ਇਕੋ ਇਕ ਨਜ਼ਰੀ ਆਈਆ। ਪਿਛਲੀ ਰੀਤੀ ਪਾਰ ਹੋਈ ਹੱਦ, ਹਦੂਦ ਵੰਡ ਨਾ ਕੋਇ ਵੰਡਾਈਆ। ਤੂੰ ਹੁਕਮੇ ਅੰਦਰ ਲਏ ਸੱਦ, ਸਾਡੀ ਚਲੀ ਨਾ ਕੋਈ ਚਤੁਰਾਈਆ। ਅਸੀਂ ਬਾਲੇ ਨੱਢੇ ਤੇਰੀ ਯਦ, ਤੇਰੀ ਸਾਰ ਕੋਇ ਨਾ ਆਈਆ। ਦਰੋਹੀ ਖ਼ੁਦਾ ਦੀ ਪਿਛੇ ਨਾ ਜਾਈਂ ਛੱਡ, ਖ਼ੁਦਾ ਤੇਰੀ ਇਕ ਸਰਨਾਈਆ। ਗੋਬਿੰਦ ਨਾਲੋਂ ਕਰੀਂ ਨਾ ਅੱਡ, ਗੋਬਿੰਦ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ ।
ਗੋਬਿੰਦ ਕਹੇ ਤੂੰ ਸਾਹਿਬ ਸੂਰਾ, ਤੇਰੇ ਹੱਥ ਵਡਿਆਈਆ। ਮੇਰਾ ਕੌਲ ਕਰਦੇ ਪੂਰਾ, ਕੀਤਾ ਕੌਲ ਭੁੱਲ ਨਾ ਜਾਈਆ । ਜੇ ਬਚਨ ਕੀਤਾ ਅਧੂਰਾ, ਤੇਰੀ ਚਲੇ ਨਾ ਕੋਈ ਸ਼ਹਿਨਸ਼ਾਹੀਆ। ਮੈਂ ਸਰੂਬੀਰ ਜਵਾਨ ਕੋਈ ਨਹੀਂ ਪਹਿਨਿਆ ਚੂੜ੍ਹਾ, ਕੱਚੀ ਵੰਗ ਨਾ ਕੋਇ ਛੁਹਾਈਆ। ਤੇਰਾ ਰੰਗ ਚੜ੍ਹਾਇਆ ਗੂੜ੍ਹਾ, ਉਤਰ ਕਦੇ ਨਾ ਜਾਈਆ। ਸਰਬ ਕਲਾ ਤੂੰ ਭਰਪੂਰਾ, ਤੇਰੇ ਪੁੱਤਰ ਵਿਚ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ।
ਆਸ ਤੇਰੀ ਰੱਖ ਕੇ ਆਏ, ਪੀਰ ਪੈਗ਼ੰਬਰ ਗੁਰ ਅਵਤਾਰ । ਭਗਤ ਦੁਆਰੇ ਪਹੁੰਚੇ ਥਾਏਂ, ਥਾਨ ਥਨੰਤਰ ਅਗੰਮ ਅਪਾਰ। ਸਾਹਿਬ ਬੈਠਾ ਆਸਣ ਲਾਏ, ਨਿਰਗੁਣ ਨੂਰ ਜੋਤ ਉਜਿਆਰ। ਸਚ ਸਿੰਘਾਸਣ ਸੋਭਾ ਪਾਏ, ਸ਼ਾਹੋ ਭੂਪ ਸਿਕਦਾਰ। ਧੁਰ ਫ਼ਰਮਾਣਾ ਹੁਕਮ ਮਨਾਏ, ਨਾ ਕੋਈ ਮੇਟੇ ਮੇਟਣਹਾਰ। ਕੂੜੀ ਕਿਰਿਆ ਪੰਧ ਚੁਕਾਏ, ਕਲਜੁਗ ਕਰੇ ਖੁਵਾਰ। ਸਤਿਜੁਗ ਸਾਚਾ ਰਾਹ ਵਖਾਏ, ਭਗਤਾਂ ਕਰੇ ਆਧਾਰ। ਨਿੱਕੇ ਬਾਲੇ ਅੱਗੇ ਲਾਏ, ਵੱਡਿਆਂ ਦਏ ਵਖਾਲ। ਲੱਖ ਚੁਰਾਸੀ ਫੰਦ ਕਟਾਏ, ਰਾਏ ਧਰਮ ਨਾ ਪਾਏ ਜਾਲ । ਲਾੜੀ ਮੌਤ ਨੇੜ ਨਾ ਆਏ, ਚਿਤਰ ਗੁਪਤ ਲੇਖ ਨਾ ਸਕੇ ਵਖਾਲ। ਸਾਚੇ ਮੰਦਰ ਲਏ ਬਹਾਏ, ਸਚਖੰਡ ਸੱਚੀ ਧਰਮਸਾਲ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਲ ਗਾਏ, ਵਿਸ਼ਨ ਬ੍ਰਹਮਾ ਸ਼ਿਵ ਵਜਾਏ ਤਾਲ। ਨਾਰਦ ਮੁਨ ਨਾਚ ਨਚਾਏ, ਚਾਰੋਂ ਕੁੰਟ ਪਏ ਧਮਾਲ। ਪੁਰਖ ਅਬਿਨਾਸ਼ੀ ਖੇਲ ਵਖਾਏ, ਖ਼ਾਲਕ ਖ਼ਲਕ ਕਰ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੇ ਰੰਗ ਰੰਗਾਏ।
ਗੁਰ ਅਵਤਾਰ ਪੀਰ ਪੈਗ਼ੰਬਰ ਹੋ ਹੋ ਇਕੱਠੇ, ਇਕੋ ਮਤਾ ਪਕਾਈਆ । ਪਹਿਲੀ ਚੇਤਰ ਪ੍ਰਭ ਦੇ ਸੁਣਦੇ ਰਹੇ ਪਤੇ, ਲੋਕਮਾਤ ਦਏ ਵਡਿਆਈਆ। ਸਾਚੀ ਰੁੱਤੀ ਆਏ ਨੱਠੇ, ਆਪਣਾ ਪੰਧ ਮੁਕਾਈਆ। ਸਿਰ ਤੇ ਬੱਧੇ ਆਪਣੇ ਗੱਠੇ, ਪੁਸਤਕ ਪੋਥੀਆਂ ਨਾਲ ਮਿਲਾਈਆ। ਵੇਖਣਹਾਰਾ ਤੱਤ ਅੱਠੇ, ਅੱਠ ਦਸ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਇਕ ਵਧਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਬੱਚੇ, ਬਚਪਨ ਤੇਰੀ ਗੋਦ ਸੁਹਾਈਆ। ਤੇਰੇ ਹੁਕਮੇ ਅੰਦਰ ਢੋਲੇ ਗਾਏ ਸੱਚੇ, ਤੇਰੀ ਕਰੀ ਪੜ੍ਹਾਈਆ। ਕਲਜੁਗ ਅੰਤਮ ਪਤਾ ਲੱਗਾ ਅਸੀਂ ਫਿਰ ਵੀ ਰਹਿ ਗਏ ਕੱਚੇ, ਤੇਰਾ ਅੰਤ ਕੋਇ ਨਾ ਆਈਆ। ਤੂੰ ਥਾਉਂ ਥਾਈਂ ਫੜ ਰੱਖੇ, ਭੇਵ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਦੀਨ ਮਜ਼੍ਹਬਾਂ ਵਿਚ ਫਸੇ, ਲੋਕਮਾਤ ਲੜਾਈਆ। ਤੇਰੇ ਕਰਦੇ ਆਏ ਰੱਟੇ, ਰੱਟਾ ਸਕਿਆ ਨਾ ਕੋਇ ਮੁਕਾਈਆ। ਆਪਣੇ ਤਨ ਰੁਲਾਏ ਵਿਚ ਘੱਟੇ, ਖ਼ਾਕੀ ਖ਼ਾਕ ਮਿਲਾਈਆ। ਅੰਤਮ ਮਸਾਣ ਗੋਰ ਚੜ੍ਹ ਕੇ ਗਏ ਫੱਟੇ, ਕੂੜਿਆਂ ਕੰਧ ਉਠਾਈਆ। ਸਾਡੀ ਸਾਚੀ ਵਸਤ ਤੇਰੇ ਰੰਗ ਰੱਤੇ, ਰਤੀ ਰੰਗ ਇਕ ਰੰਗਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰੇ ਦੇਂਦੇ ਰਹੇ ਪਤੇ, ਸਚ ਨਿਸ਼ਾਨ ਜਣਾਈਆ। ਕਲਜੁਗ ਅੰਤਮ ਤੂੰ ਸਾਰੇ ਕੀਤੇ ਇਕੱਠੇ, ਇਕੋ ਹੁਕਮ ਮਨਾਈਆ। ਤੇਰੀ ਸਿਲ ਅਲੂਣੀ ਕੋਈ ਨਾ ਚੱਟੇ, ਅੱਗੇ
ਸੀਸ ਨਾ ਕੋਇ ਉਠਾਈਆ। ਜੀਵਾਂ ਵਾਸਤੇ ਅਸੀਂ ਬਣੇ ਰਹੇ ਹੱਟੇ ਕੱਟੇ, ਭੈ ਭੌ ਮਾਤ ਵਖਾਈਆ। ਤੇਰੇ ਅੱਗੇ ਮਾਣ ਅਭਿਮਾਨ ਕੋਈ ਨਾ ਰੱਖੇ, ਹੋਏ ਨਿਮਾਣੇ ਸੀਸ ਝੁਕਾਈਆ। ਅਸੀਂ ਲੱਖੋਂ ਹੋਏ ਕੱਖੇ, ਕੀਮਤ ਕੋਈ ਨਾ ਪਾਈਆ। ਤੇਰੀ ਦੁਨੀਆਂ ਤੇਰੇ ਨਾਲ ਵਸੇ, ਘਰ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ।
ਗੁਰ ਅਵਤਾਰੋ ਪੀਰ ਪੈਗ਼ੰਬਰੋ ਲਿਖੋ ਆਪਣੇ ਹੱਥ, ਪਿਛਲਾ ਲੇਖ ਚੁਕਾਇਆ। ਤੁਸੀਂ ਗੌਂਦੇ ਰਹੇ ਜਸ, ਢੋਲਾ ਰਾਗ ਅਲਾਇਆ। ਇਕ ਦੂਜੇ ਨੂੰ ਮਿਲੋ ਹੱਸ ਹੱਸ, ਦੁੱਖ ਦਰਦ ਰਹੇ ਨਾ ਰਾਇਆ। ਮੁਹੰਮਦ ਦੂਰੋਂ ਆਇਆ ਨੱਠ, ਗੋਬਿੰਦ ਚਰਨ ਧਿਆਨ ਲਗਾਇਆ। ਗੋਬਿੰਦ ਕਹੇ ਕਰ ਬਸ, ਤੇਰਾ ਨੈਣ ਕਿਉਂ ਸ਼ਰਮਾਇਆ। ਮੈਂ ਖ਼ੁਸ਼ੀ ਖ਼ੁਸ਼ੀ ਬਾਲੇ ਨੀਹਾਂ ਹੇਠਾਂ ਦਿਤੇ ਰੱਖ, ਫ਼ਤਵਾ ਕਿਸੇ ਉਤੇ ਨਹੀਂ ਲਾਇਆ। ਨਾ ਤੇਰਾ ਨਾ ਮੇਰਾ ਏਥੇ ਕੋਈ ਚਲੇ ਨਾ ਵਸ, ਹੁਕਮੇ ਅੰਦਰ ਸਰਬ ਭੁਆਇਆ। ਤੇਰੀ ਸਦੀ ਚੌਧਵੀਂ ਦੀ ਦੱਸ ਮੁਕੀ ਗੱਥ, ਭੇਵ ਅਭੇਦ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਜਣਾਇਆ ।
ਮੁਹੰਮਦ ਕਹੇ ਸੁਣ ਗੋਬਿੰਦ ਮੀਤ, ਤੇਰੇ ਨਾਲ ਮੇਰੀ ਵਡਿਆਈਆ। ਤੂੰ ਪੰਚ ਚਲਾਈ ਰੀਤ, ਮੈਂ ਚਾਰ ਕਰੀ ਕੁੜਮਾਈਆ । ਮੈਂ ਦੱਸਿਆ ਵਿਚ ਮਸੀਤ, ਤੂੰ ਗੁਰੂਦੁਵਾਰ ਸਮਝਾਈਆ। ਜੇ ਕੋਈ ਪੁੱਛੇ ਸਚ ਫੇਰ ਕੀ ਦੱਸੀਏ ਸਾਹਿਬ ਅਨਡੀਠ, ਨਜ਼ਰ ਕਿਸੇ ਨਾ ਆਈਆ। ਜਿੰਨਾਂ ਚਿਰ ਨਾ ਦੱਸੇ ਆਪਣੀ ਆਪ ਪ੍ਰੀਤ, ਕਿਸੇ ਦੁਆਰਿਉਂ ਫੜ ਸਕੇ ਨਾ ਕੋਈ ਰਾਈਆ। ਮੇਰੀ ਸਦੀ ਚੌਧਵੀਂ ਰਹੀ ਬੀਤ, ਸੋਲਾਂ ਮੱਘਰ ਵੰਡ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਵਖਾਈਆ ।
ਮੇਰਾ ਲੇਖਾ ਸੋਲਾਂ ਸਾਲ ਬਾਕੀ, ਮੁਹੰਮਦ ਰਿਹਾ ਜਣਾਈਆ। ਸ੍ਰੀ ਭਗਵਾਨ ਚੜ੍ਹ ਕੇ ਆਇਆ ਰਾਕੀ, ਸ਼ਾਹਸਵਾਰਾ ਫੇਰਾ ਪਾਈਆ। ਜੇ ਵੇਖਾਂ ਮਾਰ ਝਾਤੀ, ਮੇਰਾ ਨੈਣ ਸ਼ਰਮਾਈਆ। ਚਾਰੋਂ ਕੁੰਟ ਬੰਦਾ ਖ਼ਾਕੀ, ਸਾਚਾ ਨਾਮ ਗਿਆ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਬੇਪਰਵਾਹ ਦਾ ਖੇਲ ਅਵੱਲਾ, ਜੁਗ ਜੁਗ ਆਪ ਕਰਾਇੰਦਾ। ਨਿਰਗੁਣ ਹੋ ਕੇ ਵਸੇ ਇਕੱਲਾ, ਸਰਗੁਣ ਆਪਣੀ ਜੋਤ ਜਗਾਇੰਦਾ। ਧਾਮ ਸੁਹਾਏ ਉਚ ਅਟੱਲਾ, ਮਹੱਲ ਅਟੱਲ ਰੁਸ਼ਨਾਇੰਦਾ। ਹੁਕਮੇ ਅੰਦਰ ਸੰਦੇਸ਼ ਘੱਲਾ, ਨਰ ਨਰੇਸ਼ ਉਠਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਇਕ ਦੂਜੇ ਦਾ ਫੜੋ ਪੱਲਾ, ਹੁਕਮੀ ਹੁਕਮ ਸੁਣਾਇੰਦਾ। ਇਕੋ ਵਾਹਿਗੁਰੂ ਇਕੋ ਅੱਲਾ, ਇਕੋ ਰਾਮ ਰਹੀਮ ਦਰਸਾਇੰਦਾ। ਸਭ ਨਾਲ ਕਰਦਾ ਰਿਹਾ ਅਛਲ ਅਛੱਲਾ, ਵਲ ਛਲ ਵੇਸ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ ।
ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਗਾਵਾਂਗੇ। ਹਰਿ ਜੂ ਤੇਰਾ ਨਾਮ ਧਿਆਵਾਂਗੇ। ਪਿਛਲਾ ਕਲਮਾ ਸਰਬ ਭੁਲਾਵਾਂਗੇ। ਆਲਮ ਉਲਮਾ ਆਪ ਜਣਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੇਵ ਕਮਾਵਾਂਗੇ।
ਦਰ ਤੇਰੇ ਸੇਵ ਕਮੌਣਗੇ। ਸੋਹੰ ਢੋਲਾ ਗੌਣਗੇ। ਪਿਛਲਾ ਲੇਖਾ ਸਰਬ ਮੁਕੌਣਗੇ। ਪਹਿਲੀ
ਚੇਤਰ ਗੰਢ ਬੰਧੌਣਗੇ। ਭਗਤ ਭਗਵਾਨ ਇਕੋ ਰੰਗ ਵਖੌਣਗੇ। ਮਹੱਲ ਅਟੱਲ ਸਰਬ ਰੁਸ਼ਨੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਚਰਨ ਧਿਆਨ ਲਗੌਣਗੇ।
ਤੇਰੇ ਚਰਨ ਧਿਆਨ ਲਗਾਵਾਂਗੇ। ਨਿਤ ਤੇਰਾ ਨਾਮ ਧਿਆਵਾਂਗੇ। ਆਪਣੀ ਕੀਤੀ ਤੇਰੀ ਝੋਲੀ ਪਾਵਾਂਗੇ। ਤੇਰਾ ਕੀਤਾ ਆਪਣੇ ਸਿਰ ਰਖਾਵਾਂਗੇ। ਮੰਦਰ ਮਸੀਤਾਂ ਫੇਰ ਕਦੇ ਨਾ ਜਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਹੱਲੇ ਬਹਿ ਕੇ ਸ਼ੁਕਰ ਮਨਾਵਾਂਗੇ।
ਸਚ ਮਹੱਲੇ ਸਭ ਨੇ ਬਹਿਣਾ, ਸ੍ਰੀ ਭਗਵਾਨ ਆਪ ਜਣਾਈਆ। ਪਹਿਲੀ ਚੇਤਰ ਮੁਕੇ ਲਹਿਣਾ, ਬਾਕੀ ਅਵਰ ਨਾ ਕੋਇ ਜਣਾਈਆ। ਅੰਤਮ ਦੇਣ ਦੇਣਾ, ਸ਼ਾਹ ਪਾਤਸ਼ਾਹ ਦਏ ਜਣਾਈਆ । ਚਾਰੋਂ ਕੁੰਟ ਕੋਈ ਨਾ ਰਹਿਣਾ ਸਾਕ ਸੈਣਾ, ਸੱਜਣ ਰੂਪ ਨਾ ਕੋਇ ਵਖਾਈਆ। ਉਚਾ ਟਿੱਲਾ ਪਰਬਤ ਢਹਿਣਾ, ਢਾਹ ਢਾਹ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰਾਂ ਇਕੋ ਨਾਮ ਦ੍ਰਿੜਾਈਆ।
ਇਕੋ ਨਾਮ ਸਾਚਾ ਢੋਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ । ਸ਼ਾਹ ਪਾਤਸ਼ਾਹ ਬਣ ਵਿਚੋਲਾ, ਭਗਤ ਭਗਵਾਨ ਆਪ ਉਠਾਇੰਦਾ। ਸਾਢੇ ਤਿੰਨ ਹੱਥ ਦਾ ਲੈ ਕੇ ਡੋਲਾ, ਚੌਥੇ ਘਰ ਰੰਗ ਰੰਗਾਇੰਦਾ। ਸਤਿ ਧਰਮ ਦਾ ਖੇਲੇ ਹੋਲਾ, ਦੂਜਾ ਭੇਵ ਨਾ ਕੋਇ ਜਣਾਇੰਦਾ। ਨਿਰਗੁਣ ਸੋਹੇ ਸਰਗੁਣ ਬਦਲਿਆ ਚੋਲਾ, ਚੋਲਾ ਚੋਲੀ ਨਾਲ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪਿਛਲਾ ਖ਼ਾਤਾ ਆਪਣੇ ਵਿਚ ਛੁਪਾਇੰਦਾ।
ਪਿਛਲਾ ਖ਼ਾਤਾ ਮੁੱਕਣਾ ਮਾਤ, ਅੰਤ ਰਹਿਣ ਨਾ ਪਾਈਆ। ਅੱਗੇ ਸਤਿਜੁਗ ਚਲੇ ਗਾਥ, ਜੀਵ ਜੰਤ ਪੜ੍ਹਾਈਆ। ਭਗਤ ਭਗਵੰਤ ਬਣਿਆ ਸਾਥ, ਦੂਜਾ ਸੰਗ ਨਾ ਕੋਇ ਰਖਾਈਆ। ਮਹੱਲ ਅਟੱਲ ਚੜ੍ਹ ਕੇ ਦੇਵੇ ਦਾਤ, ਦਾਤਾ ਦਾਨੀ ਹੋਏ ਸਹਾਈਆ । ਸਾਰੇ ਬਣ ਗਏ ਇਕ ਜਮਾਤ, ਅਲਫ਼ ਯੇ ਨਾ ਕੋਇ ਵੰਡ ਵੰਡਾਈਆ। ਊੜਾ ਓਅੰਕਾਰ ਕਰ ਪਰਕਾਸ਼, ਏਕਾ ਇਕੋ ਇਕ ਜਣਾਈਆ। ਐੜਾ ਅੱਖ ਖੋਲ੍ਹ ਵੇਖ ਖੇਲ ਤਮਾਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ । ਈੜੀ ਇਸ਼ਟ ਕਹੇ ਮੈਂ ਹੋਈ ਦਾਸ, ਬਣ ਸੇਵਕ ਸੇਵ ਕਮਾਈਆ। ਸੱਸਾ ਕਹੇ ਮੇਰਾ ਕੰਮ ਖ਼ਾਸ, ਚੌਥਾ ਅੱਖਰ ਚੌਥੀ ਮੰਜ਼ਲ ਚਾਰ ਕੁੰਟ ਆਪਣਾ ਘੇਰਾ ਪਾਈਆ। ਹਾਹਾ ਕਹੇ ਮੈਂ ਹੰ ਬ੍ਰਹਮ ਕਦੇ ਨਾ ਹੋਇਆ ਵਿਨਾਸ, ਲੱਖ ਚੁਰਾਸੀ ਵੜ ਵੜ ਸੇਵ ਕਮਾਈਆ। ਅੰਤ ਗੋਬਿੰਦ ਦਿਤਾ ਸਾਥ, ਆਪਣੀ ਗੰਢ ਪੁਆਈ ਘਰ ਸਾਚੇ ਵੱਜੀ ਵਧਾਈਆ। ਗੁਰਸਿਖ ਕੋਇ ਨਾ ਰਹੇ ਨਿਰਾਸ, ਆਸਾ ਸਭ ਦੀ ਪੂਰ ਕਰਾਈਆ । ਕੱਟਣਹਾਰਾ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇ ਕੇ ਸਾਚਾ ਵਰ, ਪੂਰਬ ਲਹਿਣਾ ਝੋਲੀ ਪਾਈਆ।
ਭਗਤੋ ਤੁਹਾਡਾ ਦਿਲੀ ਦਰਬਾਰਾ, ਧੁਰ ਦਰਬਾਰੀ ਵੇਖ ਵਖਾਇੰਦਾ । ਮਹੱਲ ਅਟੱਲ ਉਚ ਮਨਾਰਾ, ਰੋਸ਼ਨ ਇਕੋ ਇਕ ਕਰਾਇੰਦਾ। ਪਰਗਟ ਹੋਏ ਗੁਪਤ ਜ਼ਾਹਰਾ, ਜ਼ਾਹਰੀ ਕਲ ਵਖਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਅਲਾਇੰਦਾ। ਜਨਮ ਮਰਨ ਦਾ ਗੇੜ ਨਿਵਾਰਾ, ਆਵਣ ਜਾਵਣ ਪੰਧ ਮੁਕਾਇੰਦਾ।
ਗੁਰਮੁਖ ਅੱਗੇ ਰਹੇ ਨਾ ਕੁਵਾਰਾ, ਸ੍ਰੀ ਭਗਵਾਨ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਘਰ ਸੋਭਾ ਪਾਇੰਦਾ।
ਚੌਥੇ ਘਰ ਲੰਘ ਮਿਹਰਬਾਨ, ਮਿਹਰ ਨਜ਼ਰ ਉਠਾਈਆ। ਭਗਤਾਂ ਦੇ ਕੇ ਆਪਣਾ ਦਾਨ, ਵਸਤ ਅਗੰਮ ਝੋਲੀ ਪਾਈਆ। ਦੂਰ ਦੁਰਾਡੇ ਕਰ ਪਰਵਾਨ, ਨੇਰਨ ਨੇਰੇ ਵੇਖ ਵਖਾਈਆ । ਸਤਿਜੁਗ ਦਾ ਸਾਚਾ ਸਚ ਵਿਧਾਨ, ਪੰਚਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਹਿਲੀ ਚੇਤ ਨੇਤਨ ਨੇਤ, ਨਿਤ ਨਿਤ ਆਪਣਾ ਰਾਹ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਜੁਗ ਚੌਕੜੀ ਵੇਖ ਵਖਾਣ, ਭੇਵ ਅਭੇਦਾ ਆਪ ਖੁਲ੍ਹਾਈਆ।
ਭੇਵ ਅਭੇਦਾ ਖੋਲ੍ਹਣ ਆਇਆ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਵੀਹ ਸੌ ਵੀਹ ਰੁੱਤੜੀ ਰੁੱਤ ਸੁਹਾਇਆ, ਮਹਿਕ ਮਹਿਕ ਮਹਿਕ ਰੁਸ਼ਨਾਈਆ। ਅਬਿਨਾਸ਼ੀ ਅਚੁਤ ਖੇਲ ਰਚਾਇਆ, ਵੇਖੇ ਥਾਉਂ ਥਾਈਂਆ। ਭਗਤ ਭਗਵਾਨ ਗੋਦੀ ਚੁੱਕ ਬਾਹਰ ਕਢਾਇਆ, ਲੱਖ ਚੁਰਾਸੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਅੰਤਮ ਧਾਰ, ਲੇਖਾ ਜਾਣ ਗੁਰੂ ਅਵਤਾਰ, ਅੱਗੇ ਸਮਝਾਏ ਜਗਤ ਸੰਸਾਰ, ਸ਼ਾਹ ਸੁਲਤਾਨਾਂ ਦਏ ਆਧਾਰ, ਸ਼ਬਦ ਸੰਦੇਸ ਨਰ ਨਰੇਸ਼ ਇਕੋ ਇਕ ਜਣਾਈਆ।
ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨ ਨੂੰ ਸ਼ਬਦ ਭੇਜਿਆ
(ਮਨਾਰ ਦੇ ਉਪਰ ਚੌਥੀ ਮੰਜ਼ਲ ਤੇ ਚੜ੍ਹ ਕੇ)
ਸ਼ਾਹ ਪਾਤਸ਼ਾਹ ਸੀਸ ਰੱਖ ਕੇ ਤਾਜ, ਸ਼ਾਹ ਸੁਲਤਾਨਾਂ ਰਿਹਾ ਜਗਾਈਆ। ਦੋ ਜਹਾਨਾਂ ਇਕ ਆਵਾਜ, ਹਰਿ ਸ਼ਬਦ ਨਾਦ ਸ਼ਨਵਾਈਆ। ਰਾਸ਼ਟਰਪਤ ਖੋਲ੍ਹ ਜਾਗ, ਨੇਤਰ ਨੈਣ ਖੁਲ੍ਹਾਈਆ। ਰਾਜਿੰਦਰ ਪ੍ਰਸ਼ਾਦ ਦਾ ਤੁਟਾ ਸਾਕ, ਨਾਤਾ ਤੇਰੇ ਨਾਲ ਜੁੜਾਈਆ। ਤੂੰ ਨਾ ਭੁੱਲਣਾ ਭਵਿਖਤ ਵਾਕ, ਭੁੱਲਿਆਂ ਰਾਹ ਨਜ਼ਰ ਕੋਇ ਨਾ ਆਈਆ । ਪ੍ਰਭ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਲਏ ਉਠਾਈਆ। ਜੋ ਦਿਸੇ ਸੋ ਹੋਵੇ ਵਿਨਾਸ, ਬਚਿਆ ਕੋਇ ਰਹਿਣ ਨਾ ਪਾਈਆ। ਜੇ ਬਚਣ ਦੀ ਰੱਖੋ ਆਸ, ਪੰਚਮ ਜੇਠ ਘਰ ਲਓ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਰਿਹਾ ਸੁਣਾਈਆ।
ਰਾਸ਼ਟਰਪਤ ਕਰ ਧਿਆਨ, ਸ੍ਰੀ ਭਗਵਾਨ ਆਪ ਜਣਾਇੰਦਾ। ਪਿਛਲਾ ਬਣਿਆ ਰਿਹਾ ਅਣਜਾਣ, ਭੇਵ ਕੋਇ ਨਾ ਪਾਇੰਦਾ। ਵੀਹ ਸੌ ਵੀਹ ਬਿਕਰਮੀ ਬਣਿਆ ਆਪ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਨੌਂ ਖੰਡ ਪ੍ਰਿਥਮੀ ਦੀਪ ਸੱਤ ਵੇਖੇ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਇੰਦਾ। ਇਕ ਸੌ ਇਕ ਦੇ ਗਿਆਨ, ਜਗਤ ਵੰਡ ਵੰਡ ਸਮਝਾਇੰਦਾ। ਪੰਦਰਾਂ ਕੱਤਕ ਸਰਬ ਪਛਤਾਣ, ਰਾਏ ਧਰਮ ਨਜ਼ਰੀ ਆਇੰਦਾ। ਕਰੇ ਖੇਲ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਪੁਚਾਇੰਦਾ ।
ਧੁਰ ਸੰਦੇਸਾ ਨਿਹਕਲੰਕ, ਸ਼ਾਹ ਸੁਲਤਾਨਾ ਰਿਹਾ ਜਣਾਈਆ । ਧੁਰਦਰਗਾਹੀ ਵੱਜੇ ਡੰਕ, ਸ਼ਬਦ ਸ਼ਬਦ ਸ਼ਨਵਾਈਆ। ਜਿਸ ਬਣਾਈ ਤੁਹਾਡੀ ਬਣਤ, ਸੋ ਆਇਆ ਬੇਪਰਵਾਹੀਆ। ਜਿਸ ਨੇ ਵੇਖਣਾ ਸਭ ਦਾ ਅੰਤ, ਲੱਖ ਚੁਰਾਸੀ ਖੇਹ ਉਡਾਈਆ। ਜਿਸ ਤੋੜਨਾ ਗੜ੍ਹ ਹਉਮੇ ਹੰਗਤ, ਮਾਣ ਅਭਿਮਾਨ ਗਵਾਈਆ। ਜਿਸ ਨੇ ਇਕ ਬਣੌਣੀ ਸਾਚੀ ਸੰਗਤ, ਚਾਰ ਵਰਨ ਜੜ੍ਹ ਉਖੜਾਈਆ। ਜਿਸ ਨੇ ਰਾਜੇ
ਰਾਣੇ ਕਰਨੇ ਨੰਗਤ, ਘਰ ਘਰ ਅਲਖ ਜਗਾਈਆ। ਜਿਸ ਨੇ ਸ਼ਾਹ ਸੁਲਤਾਨ ਕਰਨੇ ਮੰਗਤ, ਭਿਖਿਆ ਮੰਗਣ ਵਾਹੋ ਦਾਹੀਆ । ਜਿਸ ਦਾ ਭੇਵ ਨਾ ਜਾਣੇ ਕੋਈ ਪੰਡਤ, ਪੱਤਰੀ ਵਾਚ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਰਿਹਾ ਸੁਣਾਈਆ।
ਸ਼ਬਦ ਸੰਦੇਸਾ ਦੇਵੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਪਹਿਲੀ ਵੀਹ ਸੌ ਅਠਾਰਾਂ ਬਿਕਰਮੀ ਖਿਚ ਕੇ ਦੇ ਕੇ ਗਿਆ ਵਿਚੋਂ ਮਿਆਨ, ਤਲਵਾਰ ਤਿਖੀ ਧਾਰ ਰਖਾਈਆ। ਵੀਹ ਸੌ ਵੀਹ ਬਿਕਰਮੀ ਵਿਚ ਭੁੱਲ ਨਾ ਜਾਣਾ ਬਣ ਨਾਦਾਨ, ਜਗਤ ਵਿਦਿਆ ਕੰਮ ਕਿਸੇ ਨਾ ਆਈਆ। ਫ਼ਲਾਸਫ਼ਰ ਬਣ ਕੇ ਨਾ ਸਕੇ ਪਛਾਣ, ਅੰਤਰ ਆਤਮਾ ਧਿਆਨ ਨਾ ਕੋਇ ਲਗਾਈਆ। ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਦੋ ਜਹਾਨਾਂ ਰਿਹਾ ਜਣਾਈਆ। ਸਭ ਦਾ ਲੇਖਾ ਲਿਖਣਾ ਵਿਚ ਜਹਾਨ, ਬਚਿਆ ਕੋਇ ਰਹਿਣ ਨਾ ਪਾਈਆ। ਸੰਮਤ ਵੀਹ ਸੌ ਇਕੀ ਨਵਾਂ ਬਣਾਏ ਆਪ ਵਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਇਕ ਸੁਣਾਈਆ।
ਰਾਸ਼ਟਰਪਤੀ ਨਾ ਜਾਣਾ ਭੁੱਲ, ਅਭੁੱਲ ਆਪ ਜਣਾਇੰਦਾ। ਵਿਦਿਆ ਵਿਚ ਨਾ ਜਾਣਾ ਰੁਲ, ਭੇਵ ਅਭੇਦ ਖੁਲ੍ਹਾਇੰਦਾ। ਅੰਤਮ ਕੋਈ ਨਾ ਪੈਣਾ ਮੁਲ, ਕੌਡੀ ਕੌਡੀ ਹੱਟ ਵਿਕਾਇੰਦਾ। ਸਚ ਦੁਆਰਾ ਇਕੋ ਜਾਣਾ ਖੁਲ੍ਹ, ਸ੍ਰੀ ਭਗਵਾਨ ਆਪ ਖੁਲ੍ਹਾਇੰਦਾ। ਭਗਤ ਬਗ਼ੀਚਾ ਜਾਣਾ ਫੁੱਲ, ਫੁਲਵਾੜੀ ਰੁੱਤੜੀ ਆਪ ਮਹਿਕਾਇੰਦਾ। ਸ਼ਾਹ ਸੁਲਤਾਨਾਂ ਬੂਟਾ ਜਾਣਾ ਹੁੱਲ, ਫਲ ਮਾਤ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸੁਣਾਇੰਦਾ।
ਸਚ ਸੁਨੇਹੁੜਾ ਦੇ ਦੇ ਇਕ ਸੌ ਇਕ ਦੇਸ਼, ਦੇਸ਼ ਦਸੰਤਰ ਆਪ ਜਣਾਈਆ। ਪਰਗਟ ਹੋਇਆ ਨਰ ਨਰੇਸ਼, ਨਿਹਕਲੰਕ ਰੂਪ ਵਟਾਈਆ। ਸਭ ਨੂੰ ਦੱਸ ਦੇ ਮੇਲਾ ਮਿਲਿਆ ਨਾਲ ਦਸਮੇਸ, ਗੋਬਿੰਦ ਇਕੋ ਨਜ਼ਰੀ ਆਈਆ। ਅਮਾਮ ਅਮਾਮਾਂ ਖੇਲੇ ਖੇਲ, ਪਰਵਰਦਿਗਾਰ ਹੱਕ ਗੋਸਾਈਂਆ । ਈਸਾ ਮੂਸਾ ਖੋਲ੍ਹੇ ਭੇਤ, ਪੈਗ਼ੰਬਰ ਆਇਆ ਸੱਚਾ ਮਾਹੀਆ। ਜਿਸ ਰੁੱਤ ਸੁਹਾਈ ਪਹਿਲੀ ਚੇਤ, ਚੇਤਨ ਸਭ ਨੂੰ ਰਿਹਾ ਕਰਾਈਆ। ਪੰਚਮ ਜੇਠ ਘਰ ਸੱਦ ਕੇ ਪੁੱਛੋ ਅਗਲਾ ਭੇਤ, ਨਹੀਂ ਤੇ ਖੇਹ ਦੇਵੇ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਸੌ ਇਕ ਦੇਸ਼ਾਂ ਵਿਚ ਵਾੜੇ ਸ਼ੈਤਾਨ, ਧੁਰ ਸੰਦੇਸਾ ਹੁਕਮ ਸੁਣਾਈਆ ।
ਜਗਤ ਸ਼ੈਤਾਨ ਚੜ੍ਹਿਆ ਚਾਅ, ਅੱਧੀ ਰਾਤ ਘੁੰਮਰ ਪਾਈਆ। ਸ੍ਰੀ ਭਗਵਾਨ ਹੁਕਮ ਦਿਤਾ ਸੁਣਾ, ਮੈਂ ਜਾਵਾਂ ਚਾਈਂ ਚਾਈਂਆ। ਇਕ ਸੌ ਇਕ ਰਾਜਿਆਂ ਦੇਵਾਂ ਉਠਾ, ਜੋ ਪਰਧਾਨ ਬਣ ਕੇ ਬੈਠੇ ਸੇਵ ਕਮਾਈਆ। ਅੰਦਰੇ ਅੰਦਰ ਅੱਗ ਦਿਆਂ ਲਗਾ, ਨਾ ਸਕੇ ਕੋਇ ਬੁਝਾਈਆ। ਭਿੰਨੜੀ ਰੈਣ ਕਹੇ ਮੇਰਾ ਨੈਣ ਰਿਹਾ ਸ਼ਰਮਾ, ਉਹਲੇ ਉਹਲੇ ਜਾਵੀਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਲਗਾਈਆ।
ਸ਼ੈਤਾਨ ਕਹੇ ਮੋਹੇ ਚੜ੍ਹਿਆ ਰੰਗ, ਪ੍ਰਭ ਸਾਚੇ ਰੰਗ ਰੰਗਾਇਆ। ਇਕ ਸੌ ਇਕ ਇਕ ਇਕ ਨਾਲ ਕਰਾਵਾਂ ਜੰਗ, ਅੰਤਮ ਜ਼ੀਰੋ ਰੂਪ ਵਖਾਇਆ। ਸਮੁੰਦ ਸਾਗਰ ਜਾਵਾਂ ਲੰਘ, ਉਚਾ ਟਿੱਲਾ ਪਹਾੜ ਸਕੇ ਨਾ ਕੋਇ ਅਟਕਾਇਆ। ਦਹਿ ਦਿਸ਼ਾ ਦੇਵਾਂ ਦੰਡ, ਚਾਰ ਕੁੰਟ ਕੁੰਟ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਜਣਾਇਆ।
ਸਾਚਾ ਹੁਕਮ ਸੁਣਿਆ ਏਕ, ਇਕੋ ਓਟ ਤਕਾਈਆ। ਪਾਰਬ੍ਰਹਮ ਪ੍ਰਭ ਤੇਰੀ ਟੇਕ, ਦੂਜੀ ਅਵਰ ਨਾ ਕੋਇ ਸਰਨਾਈਆ। ਘਰ ਘਰ ਜਾ ਕੇ ਲਵਾਂ ਵੇਖ, ਆਪਣਾ ਫੇਰਾ ਪਾਈਆ । ਬਚਿਆ ਰਹੇ ਨਾ ਕੋਈ ਮੁਲਾਂ ਸ਼ੇਖ਼, ਸ਼ੇਖ਼ੀ ਸਭ ਦੀ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।
ਮੈਂ ਛੇਤੀ ਛੇਤੀ ਜਾਵਾਂਗਾ। ਹਰਿ ਜੂ ਤੇਰੀ ਸੇਵ ਕਮਾਵਾਂਗਾ। ਅੰਦਰ ਵੜ ਕੇ ਸਭ ਉਠਾਵਾਂਗਾ । ਕਰੋਧ ਹੰਕਾਰ ਦੀ ਅਗਨੀ ਲਾਵਾਂਗਾ। ਕੂੜ ਕੁੜਿਆਰ ਦਾ ਬਲ ਧਰਾਵਾਂਗਾ। ਮੂਰਖ ਮੂੜ੍ਹ ਗਵਾਰ ਬਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਹੁਕਮ ਸਤਿ ਕਮਾਵਾਂਗਾ ।
ਤੇਰਾ ਹੁਕਮ ਸਚ ਕਮਾਊਂਗਾ । ਬਣ ਸੇਵਕ ਸੇਵ ਕਮਾਊਂਗਾ। ਘਰ ਘਰ ਅਲਖ ਜਗਾਊਂਗਾ। ਸ਼ਾਹ ਸੁਲਤਾਨ ਉਠਾਊਂਗਾ । ਇਕ ਦੂਜੇ ਨਾਲ ਭੜਾਊਂਗਾ। ਵਿਚ ਮੈਦਾਨ ਲਿਆਊਂਗਾ। ਤੇਰੇ ਘਰ ਦਾ ਸੱਚਾ ਸ਼ੈਤਾਨ ਫੇਰ ਅਖਵਾਊਂਗਾ । ਜ਼ਿਮੀ ਅਸਮਾਨ ਧੂਆਂਧਾਰ ਕਰਾਊਂਗਾ । ਤੇਰੇ ਗੁਰਮੁਖਾਂ ਵੇਖ ਨੈਣ ਸ਼ਰਮਾਊਂਗਾ। ਫੜ ਧੂੜੀ ਟਿੱਕਾ ਮਸਤਕ ਲਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮਿਲਿਆ ਸਾਚਾ ਵਰ, ਦੁਜਾ ਡਰ ਨਾ ਕੋਇ ਰਖਾਊਂਗਾ।
ਸ੍ਰੀ ਭਗਵਾਨ ਕਹੇ ਤੇਰਾ ਮਾਣ, ਹਰਿ ਨਿਰਗੁਣ ਆਪ ਰਖਾਇੰਦਾ। ਤੂੰ ਪਰਗਟ ਹੋ ਵਿਚ ਜਹਾਨ, ਤੇਰਾ ਵੇਲਾ ਅੰਤਮ ਆਇੰਦਾ। ਮਹੀਨੇ ਅੱਠ ਤੇਰਾ ਮੁਕਾਮ, ਫੇਰ ਰੂਪ ਨਾ ਕੋਇ ਵਖਾਇੰਦਾ। ਭਗਤਾਂ ਮਿਲੇ ਅੱਗੇ ਭਗਵਾਨ, ਭਗਵਨ ਇਕੋ ਨਜ਼ਰੀ ਆਇੰਦਾ। ਸੋਹੰ ਢੋਲਾ ਸਾਰੇ ਗਾਣ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਾਚਾ ਸਗਨ ਮਨਾਇੰਦਾ।
ਤੇਰੇ ਸਗਨਾਂ ਵਿਚ ਵੱਜੇ ਢੋਲ, ਡੱਗਾ ਆਪਣਾ ਤਾਲ ਵਖਾਈਆ। ਸੁੱਤਾ ਰਹੇ ਨਾ ਕੋਈ ਅਨਭੋਲ, ਆਲਸ ਨਿੰਦਰਾ ਸਰਬ ਮਿਟਾਈਆ। ਇਕੀ ਸਿਖ ਰਹਿਣ ਅਡੋਲ, ਆਪਣਾ ਬਲ ਧਰਾਈਆ। ਬਾਕੀ ਨਾਲ ਕਰਨ ਚੋਲ, ਪ੍ਰੇਮ ਪ੍ਰੀਤ ਵਧਾਈਆ। ਆਪਣਾ ਸਦ ਢੋਲਾ ਗਾਇਣ ਬੋਲ, ਊਚੀ ਕੂਕ ਸੁਣਾਈਆ । ਨੱਚਣ ਕੁੱਦਣ ਟੱਪਣ ਖੇਲਣ ਹੋਲ, ਪ੍ਰਭ ਹੌਲਾ ਭਾਰ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਦੁਆਰ ਵਜਾਏ ਢੋਲ, ਮਰਦੰਗ ਇਕੋ ਇਕ ਜਣਾਈਆ।
ਜਿਸ ਵੇਲੇ ਢੋਲ ਵੱਜੇਗਾ। ਸ਼ੈਤਾਨ ਉਠ ਕੇ ਏਥੋਂ ਭੱਜੇਗਾ। ਇਕ ਸੌ ਇਕ ਜਗਤ ਦੁਆਰੇ ਜਾ ਕੇ ਸਜੇਗਾ । ਸ਼ਾਹ ਸੁਲਤਾਨਾਂ ਅੰਦਰੋਂ ਕੱਢੇਗਾ। ਚੋਟੀ ਸਭ ਦੀ ਫੜ ਕੇ ਵੱਢੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਆਪਣੇ ਹੱਥ ਰੱਖੇਗਾ।
ਬੀਸ ਬੀਸਾ ਕਹੇ ਮੈਂ ਗਿਆ ਆ, ਆਪਣਾ ਪੰਧ ਮੁਕਾਈਆ। ਭਗਤਾਂ ਭਗਵਾਨ ਦਿਤਾ ਮਿਲਾ, ਭਗਤ ਭਗਵਾਨ ਨਾਲ ਰਲਾਈਆ । ਇਕ ਨਵ ਦੇਂਦਾ ਰਿਹਾ ਸਲਾਹ, ਧੁਰ ਸੰਦੇਸ਼ ਜਣਾਈਆ। ਉਠੋ ਵੇਖੋ ਸਾਚਾ ਰਾਹ, ਰਹਿਬਰ ਆਇਆ ਇਕੋ ਮਾਹੀਆ। ਜਿਸ ਦਾ ਰੂਪ ਨੂਰੀ ਖ਼ੁਦਾ, ਜਲਵਾ ਜ਼ਹੂਰ ਵਿਚ ਵਖਾਈਆ। ਮੁਰੀਦ ਮੁਰਸ਼ਦ ਲਏ ਜਗਾ, ਨੇਤਰ ਪਲਕ ਅੱਖ ਬਦਲਾਈਆ। ਸਾਰੇ ਰਲ ਕੇ ਫੜ ਲਓ ਬਾਂਹ, ਆਪਣਾ ਹੱਥ ਵਧਾਈਆ। ਜੁਗ ਜੁਗ ਦੇਵਣਹਾਰਾ ਠੰਡੀ ਛਾਂ, ਬਣ ਬਰਦਾ ਸੇਵ ਕਮਾਈਆ।
ਮੇਰੀ ਰੁੱਤ ਸੁਹਾਏ ਆ, ਮਿਹਰਵਾਨ ਫੇਰਾ ਪਾਈਆ। ਜਿਸ ਇਸ ਦਾ ਲਿਆ ਨਾਂ, ਤਿਸ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਰਿਹਾ ਸਮਝਾਈਆ।
ਬੀਸ ਬੀਸਾ ਕਹੇ ਸ਼ਾਬਾਸ਼, ਹਰਿ ਭਗਤ ਤੇਰੀ ਵਡਿਆਈਆ । ਤੁਹਾਡੇ ਪਿਛੇ ਮੇਰੀ ਪੂਰੀ ਹੋਈ ਆਸ, ਪ੍ਰਭ ਮਿਲਿਆ ਬੇਪਰਵਾਹੀਆ। ਗੋਬਿੰਦ ਦੀ ਸੱਚੀ ਸ਼ਾਖ਼, ਗੁਰਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਬੀਸ ਬੀਸਾ ਕਹੇ ਮੈਂ ਬੜਾ ਮਲੰਗ, ਆਪਣਾ ਨਾਚ ਨਚਾਈਆ। ਭਗਤ ਦੁਆਰਾ ਵੇਖਾਂ ਲੰਘ, ਜਿਸ ਘਰ ਵੱਜੇ ਵਧਾਈਆ। ਸ੍ਰੀ ਭਗਵਾਨ ਸਚ ਮਹੱਲੇ ਆਪੇ ਲੰਘ, ਮਹੱਲ ਅਟੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੀ ਮੰਜ਼ਲ ਇਕ ਪਲੰਘ ਸੁਹਾਈਆ।
ਚੌਥੀ ਮੰਜ਼ਲ ਚੌਥਾ ਪਦ, ਗੁਰਮੁਖ ਪਹਿਲੀ ਵੰਡ ਵੰਡਾਇੰਦਾ । ਜੋਗ ਅਭਿਆਸ ਕਰਨਾ ਸਭ ਨੇ ਦੇਣਾ ਛੱਡ, ਸੋਹੰ ਢੋਲਾ ਇਕ ਪੜ੍ਹਾਇੰਦਾ। ਪਾਰ ਕਰਾਏ ਆਪ ਹੱਦ, ਗੁਰਮੁਖਾਂ ਪੰਧ ਆਪ ਮੁਕਾਇੰਦਾ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸੁਹਾਏ ਆਪਣੀ ਯਦ, ਬੰਸ ਇਕੋ ਇਕ ਸੁਹਾਇੰਦਾ। ਅੱਗੇ ਕਿਸੇ ਨੂੰ ਪਿਛੇ ਨਾ ਜਾਏ ਛੱਡ, ਜਿਸ ਜੋੜਿਆ ਤਿਸ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਵਡਿਆਇੰਦਾ।
ਬੀਸ ਬੀਸਾ ਕਹੇ ਮੇਰਾ ਵੱਡਾ ਭਾਗ, ਵਡਭਾਗੀ ਹਰਿ ਪਾਇਆ। ਬਿਨ ਤੇਲ ਬਾਤੀ ਜਗਿਆ ਚਿਰਾਗ, ਸਚ ਮਹੱਲੇ ਆਪ ਜਗਾਇਆ। ਮੇਰਾ ਦੁਰਮਤ ਮੈਲ ਧੋਤਾ ਦਾਗ਼, ਅੰਮੀ ਸੀਰ ਪਿਆਇਆ। ਮੇਰੀ ਦੁੱਖੀ ਦੀ ਸੁਣੀ ਗਈ ਫ਼ਰਯਾਦ, ਦੀਨਾਂ ਨਾਥ ਦਰਦ ਵੰਡਣ ਆਇਆ। ਪਾਰ ਲੰਘਾਏ ਆਪਣੇ ਘਾਟ, ਅੱਧਵਿਚਕਾਰ ਨਾ ਕੋਇ ਰਖਾਇਆ। ਸੇਜ ਸੁਹੰਜਣੀ ਵਖਾਏ ਖਾਟ, ਖਟੀਆ ਇਕੋ ਇਕ ਦਰਸਾਇਆ। ਮੇਲ ਮਿਲਾਇਆ ਕਮਲਾਪਾਤ, ਘਰ ਸੱਜਣ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸੇ ਦਏ ਵਧਾਇਆ।
ਬੀਸ ਬੀਸਾ ਕਹੇ ਮੇਰੀ ਸਚ ਨਿਸ਼ਾਨੀ, ਸ੍ਰੀ ਭਗਵਾਨ ਝੋਲੀ ਪਾਈਆ। ਜਨ ਭਗਤਾਂ ਦੇਵੇ ਧੁਰ ਦੀ ਬਾਣੀ, ਵਸਤ ਅਮੋਲਕ ਆਪ ਵਰਤਾਈਆ। ਲੇਖਾ ਚੁਕਾਏ ਚਾਰ ਖਾਣੀ, ਚਾਰੋਂ ਕੁੰਟ ਫੇਰਾ ਪਾਈਆ। ਸ਼ਬਦੀ ਸ਼ਬਦ ਮਿਲਾਵਾਂ ਸਾਚੇ ਹਾਣੀ, ਸੁਰਤੀ ਮੂਰਤ ਅਕਾਲ ਮਨਾਈਆ। ਸਰੋਵਰ ਆਤਮ ਨਿਝਰ ਪਾਣੀ, ਠੰਡਾ ਰਸ ਵਖਾਈਆ। ਅੱਗੇ ਸੁਣਾਏ ਅਕੱਥ ਕਹਾਣੀ, ਪਿਛਲੀ ਕਰੇ ਨਾ ਕੋਇ ਪੜ੍ਹਾਈਆ। ਕਰ ਕਿਰਪਾ ਦਿਤਾ ਪਦ ਨਿਰਬਾਣੀ, ਚੌਥੇ ਘਰ ਵਸਾਈਆ । ਲੱਖ ਚੁਰਾਸੀ ਵਿਚ ਨਾ ਰਹੇ ਕੋਈ ਪਰਾਣੀ, ਜਿਸ ਪਰਾਣਪਤ ਲਿਆ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਰੰਗ ਰੰਗਾਈਆ ।
ਬੀਸ ਬੀਸਾ ਕਹੇ ਮੇਰਾ ਵਸਿਆ ਖੇੜਾ, ਹਰਿ ਖਿੜਕੀ ਆਪ ਖੁਲ੍ਹਾਈਆ। ਉਤੇ ਚੜ੍ਹ ਕੇ ਲਾਇਆ ਡੇਰਾ, ਪਾਂਧੀ ਪੰਧ ਮੁਕਾਈਆ। ਮਿਹਰਵਾਨ ਕਰੀ ਆਪਣੀ ਮਿਹਰਾ, ਮਿਹਰ ਨਜ਼ਰ ਉਠਾਈਆ। ਭਗਤਾਂ ਕਰੇ ਅੰਤ ਨਬੇੜਾ, ਲੁਕਿਆ ਕੋਇ ਰਹਿਣ ਨਾ ਪਾਈਆ। ਜਨਮ ਜਨਮ ਦਾ ਚੁੱਕੇ ਗੇੜਾ, ਗੇੜਾ ਗੇੜੇ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਚੇਤਰ ਜਿਸ ਨੂੰ ਦਿਤਾ ਨਾਮ ਦਾਨ, ਅੰਤ ਜਨਮ ਮਰਨ ਵਿਚ ਨਾ ਆਈਆ।
ਜਨਮ ਮਰਨ ਪ੍ਰਭ ਕੱਟਣ ਆਇਆ, ਕੱਟਣਹਾਰ ਗੋਪਾਲਾ। ਸਾਚਾ ਮਾਰਗ ਦੱਸਣ ਆਇਆ, ਨਿਰਗੁਣ ਨਿਰਵੈਰ ਇਕ ਸੁਖ਼ਾਲਾ। ਭਗਤ ਭਗਵੰਤ ਰੱਖਣ ਆਇਆ, ਗਲ ਪਾ ਪ੍ਰੇਮ ਦੀ ਮਾਲਾ। ਬਣ ਸਵਾਂਗੀ ਨਟੂਆ ਨੱਚਣ ਆਇਆ, ਲੇਖਾ ਜਾਣ ਸ਼ਾਹ ਕੰਗਾਲਾ। ਸਾਢੇ ਤਿੰਨ ਕਰੋੜ ਅੰਦਰ ਰਚਣ ਆਇਆ, ਨਿਰਗੁਣ ਜੋਤ ਨੂਰ ਨੁਰਾਨਾ। ਬਿਰਹੋਂ ਵਿਛੋੜੇ ਅੰਦਰ ਮੱਚਣ ਆਇਆ, ਬਣ ਵੈਰਾਗੀ ਹੋਏ ਬੇਹਾਲਾ। ਦਰ ਦਰ ਘਰ ਘਰ ਗੁਰਮੁਖਾਂ ਪਿਛੇ ਨੱਸਣ ਆਇਆ, ਕਰਿਆ ਖੇਲ ਨਿਰਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹੋਏ ਉਜਾਲਾ।
ਬੀਸ ਬੀਸਾ ਉਪਜਿਆ ਨੂਰ, ਨੂਰ ਨੂਰ ਰੁਸ਼ਨਾਈਆ। ਸੰਤਨ ਦੇਵਣਹਾਰ ਸਰੂਰ, ਸਤਿ ਸਤਿ ਸਮਝਾਈਆ। ਤੋੜਨਹਾਰ ਜਗਤ ਗ਼ਰੂਰ, ਗੁਰਬਤ ਦਏ ਗਵਾਈਆ। ਦੇਵਣਹਾਰਾ ਸਚ ਸ਼ਊਰ, ਸੁਹਬਤ ਇਕੋ ਇਕ ਦ੍ਰਿੜਾਈਆ। ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਥਾਈਂਆ । ਕਲਜੁਗ ਅੰਤਮ ਹੋ ਮਜ਼ਬੂਰ, ਭਗਤਾਂ ਮਜ਼ਬੂਰੀ ਦਏ ਕਟਾਈਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹ, ਲਾਲਨ ਲਲਾਰੀ ਸੇਵ ਕਮਾਈਆ। ਪਹਿਲੀ ਚੇਤਰ ਹਾਜ਼ਰ ਹੋਇਆ ਜੋ ਬਣਿਆ ਰਿਹਾ ਮਫ਼ਰੂਰ, ਨਿਰਗੁਣ ਆਪਣਾ ਫੇਰਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲਾ ਕਰੇ ਮੁਆਫ਼ ਕਸੂਰ, ਅੱਗੇ ਮਾਰਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤਰ ਸਿਫ਼ਤ ਸਾਲਾਹੀਆ।
ਪਹਿਲੀ ਚੇਤਰ ਭਿੰਨੜੀ ਰੈਣ ਆਈ ਘਰ, ਘੁੰਗਟ ਮੁਖ ਉਠਾਈਆ। ਸ੍ਰੀ ਭਗਵਾਨ ਦੇ ਵਰ, ਨੇਤਰ ਨੈਣ ਖੁਲ੍ਹਾਈਆ। ਕਲਜੁਗ ਅੰਤਮ ਆਵੇ ਡਰ, ਭੈ ਸਕੇ ਨਾ ਕੋਇ ਮੁਕਾਈਆ। ਵਿਭਚਾਰ ਹੋਏ ਨਾਰੀ ਨਰ, ਸਤਿ ਧਰਮ ਨਾ ਕੋਇ ਰਖਾਈਆ । ਮੈਂ ਸਾਰੀ ਰੈਣ ਵੇਖਾਂ ਖੜ, ਨਵ ਖੰਡ ਪ੍ਰਿਥਮੀ ਧਿਆਨ ਲਗਾਈਆ। ਵੇਸਵਾ ਘਰ ਗੁਰਦਰ ਮੰਦਰ ਮਸਜਿਦ ਗਏ ਬਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸੇ ਦਏ ਸਰਨਾਈਆ।
ਬੀਸ ਬੀਸਾ ਕਹੇ ਮੇਰਾ ਆਇਆ ਮੌਕਾ, ਇਕ ਤੇਰਾ ਧਿਆਨ ਲਗਾਇੰਦਾ। ਵੇਖੀਂ ਹੁਣ ਨਾ ਦੇਵੀਂ ਧੋਖਾ, ਤੇਰਾ ਧੋਖਾ ਮੋਹੇ ਨਾ ਭਾਇੰਦਾ। ਤੇਰਾ ਲੇਖਾ ਲੋਕ ਪਰਲੋਕਾ, ਦੋ ਜਹਾਨਾਂ ਖੇਲ ਖਲਾਇੰਦਾ। ਮੈਂ ਸੁਣਿਆ ਤੇਰਾ ਸਲੋਕਾ, ਸੋਹੰ ਢੋਲਾ ਗਾਇੰਦਾ। ਜਨ ਭਗਤਾਂ ਰਹਿਣ ਨਾ ਦੇਵੀਂ ਰੋਸਾ, ਜੁਗ ਰੁਸਿਆਂ ਆਪ ਮਨਾਇੰਦਾ। ਢਾਈ ਹੱਥ ਤੇਰਾ ਹੋਸਾ, ਨਜ਼ਰ ਕਿਸੇ ਨਾ ਆਇੰਦਾ । ਢਾਈ ਗਜ਼ ਦਾ ਬੰਨ੍ਹ ਭੋਥਾ, ਦੁਪੱਟਾ ਇਕੋ ਰੰਗ ਰੰਗਾਇੰਦਾ। ਤਿੰਨ ਗੁਣਾਂ ਕਰ ਨਾ ਹੋਵੇ ਛੋਟਾ, ਛੋਟਿਉਂ ਵੱਡੇ ਆਪ ਬਣਾਇੰਦਾ। ਲਾਲ ਰੰਗ ਇਕੋ ਬਹੁਤਾ, ਜਿਸ ਚੜ੍ਹਿਆ ਉਤਰ ਨਾ ਜਾਇੰਦਾ। ਪਹਿਲੀ ਚੇਤਰ ਜਨ ਭਗਤਾਂ ਮਿਲਿਆ ਸਾਚਾ ਮੌਕਾ, ਮੁਫ਼ਤ ਆਪਣਾ ਨਾਮ ਵਰਤਾਇੰਦਾ। ਚੌਥੀ ਮੰਜ਼ਲ ਚੜ੍ਹ ਕੇ ਦੇਵੇ ਹੋਕਾ, ਹੁਕਮ ਆਪਣਾ ਆਪ ਸੁਣਾਇੰਦਾ। ਪ੍ਰਭ ਕਾ ਭਾਣਾ ਕਿਸੇ ਨਾ ਰੋਕਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜਿਸ ਦੀਆਂ ਰੱਖਦੇ ਰਹੇ ਓਟਾ, ਸੋ ਸਾਹਿਬ ਫੇਰਾ ਪਾਇੰਦਾ। ਜਿਸ ਦੀਆਂ ਜਗੌਂਦੇ ਰਹੇ ਜੋਤਾਂ, ਸੋ ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਇਕ ਵਡਿਆਇੰਦਾ । ਬੀਸ ਬੀਸਾ ਵੱਡਾ ਹੋਇਆ, ਹਰਿ ਸਤਿਗੁਰ ਆਪ ਕਰਾਈਆ। ਬੀਸ ਬੀਸਾ ਜੀਉਂਦਾ ਮੋਇਆ, ਜਨ ਭਗਤਾਂ ਮਰਨ ਜੁਗਤ ਦਏ ਜਣਾਈਆ। ਬੀਸ ਬੀਸਾ ਉਠਿਆ ਸੋਇਆ ਆਪਣੀ ਅੱਖ ਖੁਲ੍ਹਾਈਆ। ਬੀਸ ਬੀਸਾ ਸ੍ਰੀ ਭਗਵਾਨ ਅੱਗੇ ਰੋਇਆ, ਨੇਤਰ ਨੈਣਾਂ ਨੀਰ ਵਹਾਈਆ। ਬੀਸ ਬੀਸਾ ਕਹੇ ਮੇਰਾ ਮੁੱਖ ਕਿਸੇ ਨਾ ਧੋਇਆ, ਮੇਰੀ ਨਿੰਦਰਾ ਨਾ ਕੋਇ ਮੁਕਾਈਆ। ਬੀਸ ਬੀਸਾ ਕਹੇ ਅੰਮ੍ਰਿਤ ਆਤਮ ਕਿਸੇ ਨਾ ਚੋਇਆ, ਕਵਲ ਨਾਭ ਨਾ ਕੋਇ ਭਰਾਈਆ। ਬੀਸ ਬੀਸਾ ਕਹੇ ਸਾਚੀ ਜੋਤ ਨਾ ਕੋਈ ਲੋਇਆ, ਅੰਧ ਅੰਧੇਰ ਨਾ ਕੋਇ ਮਿਟਾਈਆ।
ਬੀਸ ਬੀਸਾ ਕਹੇ ਸਾਚਾ ਬੀਜ ਕਿਸੇ ਨਾ ਬੋਇਆ, ਕਲਜੁਗ ਅੰਤ ਰਿਹਾ ਕੁਰਲਾਈਆ। ਬੀਸ ਬੀਸਾ ਕਹੇ ਬਿਨ ਤੇਰੇ ਭਗਤਾਂ ਨਾਲ ਕੋਈ ਨਾ ਛੋਹਿਆ, ਅੰਗ ਨਾਲ ਅੰਗ ਨਾ ਕੋਇ ਮਿਲਾਈਆ। ਬੀਸ ਬੀਸਾ ਕਹੇ ਤੇਰੇ ਜਿਹਾ ਕੋਈ ਨਾ ਹੋਇਆ, ਤੇਰਾ ਰੂਪ ਨਾ ਕੋਇ ਵਟਾਈਆ। ਬੀਸ ਬੀਸਾ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ।
ਬੀਸ ਬੀਸਾ ਕਹੇ ਮੈਂ ਗਿਆ ਜਾਗ, ਮੇਰੀ ਜਾਗੀ ਰੁੱਤ ਸਬਾਈਆ। ਬੀਸ ਬੀਸਾ ਕਹੇ ਮੇਰਾ ਵੱਡਾ ਭਾਗ, ਵਡਭਾਗੀ ਪਾਇਆ ਹਰਿ ਰਘੁਰਾਈਆ। ਬੀਸ ਬੀਸਾ ਕਹੇ ਪ੍ਰਭ ਮਿਲਿਆ ਕੰਤ ਸੁਹਾਗ, ਭਗਤ ਭਗਵੰਤ ਲਏ ਪਰਨਾਈਆ। ਬੀਸ ਬੀਸਾ ਕਹੇ ਮਨਮੁਖਾਂ ਲੱਗੇ ਆਗ, ਨਾ ਸਕੋ ਕੋਇ ਬੁਝਾਈਆ। ਬੀਸ ਬੀਸਾ ਕਹੇ ਕੂੜੀ ਕਿਰਿਆ ਛੁਟੇ ਸੁਹਾਗ, ਨਾਤਾ ਕੋਇ ਨਜ਼ਰ ਨਾ ਆਈਆ। ਬੀਸ ਬੀਸਾ ਕਹੇ ਮਨਮੁਖਾਂ ਕੋਇ ਨਾ ਰੱਖੇ ਲਾਜ, ਰਾਏ ਧਰਮ ਦਏ ਸਜ਼ਾਈਆ। ਬੀਸ ਬੀਸਾ ਕਹੇ ਬਿਨ ਭਗਵਾਨ ਆਤਮ ਪਰਮਾਤਮ ਕੋਇ ਨਾ ਮਾਰੇ ਆਵਾਜ਼, ਅੱਖਰ ਢੋਲਾ ਸਾਰੇ ਰਹੇ ਗਾਈਆ। ਬੀਸ ਬੀਸਾ ਕਹੇ ਮੇਰਾ ਬਣੇ ਸਚ ਸਮਾਜ, ਸਮਗਰੀ ਇਕੋ ਨਜ਼ਰੀ ਆਈਆ। ਬੀਸ ਬੀਸਾ ਕਹੇ ਪ੍ਰਭ ਰਚੇ ਮੇਰਾ ਕਾਜ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਬੀਸ ਬੀਸਾ ਕਹੇ ਸੱਤ ਦੀਪ ਚਲੇ ਜਹਾਜ਼, ਸਤਿ ਸਤਿਵਾਦੀ ਆਪ ਚਲਾਈਆ। ਬੀਸ ਬੀਸਾ ਕਹੇ ਪ੍ਰਭ ਦਾ ਸੱਚਾ ਹੋਵੇ ਰਾਜ, ਰੱਯਤ ਗੁਰਮੁਖ ਰੂਪ ਵਟਾਈਆ। ਬੀਸ ਬੀਸਾ ਕਹੇ ਮੇਰੇ ਅੰਦਰ ਹੋਵੇ ਨਾਚ, ਮੇਰੇ ਮੰਦਰ ਵੱਜੇ ਵਧਾਈਆ। ਬੀਸ ਬੀਸਾ ਕਹੇ ਪ੍ਰਭ ਮਿਲਿਆ ਇਕੋ ਸਾਚ, ਸਚ ਸਚ ਦਏ ਜਣਾਈਆ। ਬੀਸ ਬੀਸਾ ਕਹੇ ਨਾਤਾ ਤੁਟੇ ਕਾਇਆ ਕਾਚ, ਖ਼ਾਕੀ ਮਾਟੀ ਲੇਖੇ ਪਾਈਆ। ਬੀਸ ਬੀਸਾ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਏ ਮਾਣ ਵਡਿਆਈਆ।
ਬੀਸ ਬੀਸਾ ਕਹੇ ਮੋਹੇ ਚੜ੍ਹਿਆ ਚੰਦ, ਚੰਦ ਨੂਰ ਰੁਸ਼ਨਾਈਆ। ਬੀਸ ਬੀਸਾ ਕਹੇ ਪ੍ਰਭ ਮਿਲਿਆ ਸੂਰਾ ਸਰਬੰਗ, ਸੂਰਬੀਰ ਨਜ਼ਰੀ ਆਈਆ। ਬੀਸ ਬੀਸਾ ਕਹੇ ਮੈਂ ਭਗਤਾਂ ਦੇਵਾਂ ਅਨੰਦ, ਅੰਤਰ ਆਤਮ ਸੁਖ ਉਪਜਾਈਆ। ਬੀਸ ਬੀਸਾ ਕਹੇ ਮੈਂ ਚਾੜ੍ਹਾਂ ਇਕੋ ਰੰਗ, ਰੰਗ ਮਜੀਠੀ ਨਾਮ ਰੰਗਾਈਆ। ਬੀਸ ਬੀਸਾ ਕਹੇ ਮੈਂ ਵਜਾਵਾਂ ਮਰਦੰਗ, ਅਨਹਦ ਰਾਗ ਇਕ ਸੁਣਾਈਆ। ਬੀਸ ਬੀਸਾ ਕਹੇ ਮੈਂ ਗਾਵਾਂ ਛੰਦ, ਸੋਹੰ ਢੋਲਾ ਆਪ ਵਡਿਆਈਆ। ਬੀਸ ਬੀਸਾ ਕਹੇ ਮੇਰਾ ਮੁਕਿਆ ਪੰਧ, ਪ੍ਰਭ ਆਪਣਾ ਮਾਰਗ ਅੱਗੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਅੱਗੇ ਲਹਿਣਾ ਦਏ ਮੁਕਾਈਆ। ਹਰਿ ਸੰਗਤ ਸੁਣੋ ਸਚ ਬਿਆਨ, ਸ੍ਰੀ ਭਗਵਾਨ ਆਪ ਜਣਾਇੰਦਾ। ਸਚਖੰਡ ਦਾ ਸਚ ਮਕਾਨ, ਭਗਤਾਂ ਅੱਗੇ ਅਰਦਾਸ ਕਰਾਇੰਦਾ। ਦੂਜਾ ਕੋਈ ਨਾ ਆਵੇ ਸ਼ੈਤਾਨ, ਸ਼ਰੀਅਤ ਵਾਲਾ ਨੇੜ ਨਾ ਕੋਇ ਬਹਾਇੰਦਾ। ਜਿੰਨਾਂ ਆਤਮ ਪਰਮਾਤਮ ਦੇਵੇ ਗਿਆਨ, ਤਿਸ ਆਪਣਾ ਮੇਲ ਮਿਲਾਇੰਦਾ। ਨਾਮ ਜਣਾਏ ਇਕ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਆਈ ਸੰਗਤ ਬਿਨ ਮੰਗਿਆਂ ਵਸਤ ਅਮੋਲਕ ਝੋਲੀ ਪਾਇੰਦਾ।
ਮੰਗਣ ਦੀ ਹੁਣ ਨਹੀਂ ਲੋੜ, ਅਣਮੰਗੀ ਦਾਤ ਵਰਤਾਈਆ। ਆਪਣੇ ਨਾਲ ਲਿਆ ਜੋੜ, ਜੋੜੀ ਪੁਰਖ ਅਕਾਲ ਬਣਾਈਆ। ਚੜ੍ਹ ਕੇ ਵੇਖੇ ਅਗੰਮੀ ਘੋੜ, ਦੋ ਜਹਾਨ ਦੌੜਾਈਆ। ਭਗਤਾਂ ਭਗਵਾਨ ਉਤੇ ਸੁਟੀ ਡੋਰ, ਭਗਵਾਨ ਆਪਣੀ ਗੰਢ ਪੁਆਈਆ। ਦੂਜਾ ਇਸ਼ਟ ਨਾ ਕੋਈ ਹੋਰ, ਦ੍ਰਿਸ਼ਟ ਸਕੇ ਨਾ ਕੋਇ ਖੁਲ੍ਹਾਈਆ। ਰਸਨਾ ਜਿਹਵਾ ਪਾਏ ਸ਼ੋਰ, ਸੰਸਾ ਸਕੇ ਨਾ ਕੋਇ ਚੁਕਾਈਆ। ਗੁਰਮੁਖ ਲੇਖਾ ਚੁੱਕੇ ਤੋਰ ਮੋਰ, ਮੋਰ ਤੋਰ ਰਹੇ ਨਾ ਰਾਈਆ। ਕਰੇ ਪਰਕਾਸ਼ ਅੰਧ ਘੋਰ, ਪੰਜ ਚੋਰ ਡੇਰਾ ਢਾਹੀਆ। ਸਤਿਜੁਗ
ਵਿਚ ਜਨ ਭਗਤਾਂ ਦੀ ਪ੍ਰਭ ਨੂੰ ਪੈ ਗਈ ਲੋੜ, ਦਰ ਦਰ ਫਿਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਵੀਹ ਬਿਕਰਮੀ ਦਏ ਵਧਾਈਆ।
ਵੀਹ ਸੌ ਵੀਹ ਬਿਕਰਮੀ ਤੇਰਾ ਵਾਧਾ, ਵਾਹਦ ਆਪ ਕਰਾਇੰਦਾ। ਪਰਗਟ ਹੋਇਆ ਸਭ ਦਾ ਦਾਦਾ, ਦਾਸਤਾਨ ਸਭ ਦੀ ਵੇਖ ਵਖਾਇੰਦਾ। ਜਿਸ ਦਾ ਖੇਲ ਆਦਿ ਜੁਗਾਦਾ, ਜੁਗ ਜੁਗ ਰਾਹ ਚਲਾਇੰਦਾ। ਕਲਜੁਗ ਅੰਤ ਵਜਾਏ ਨਾਦਾ, ਇਕੋ ਰਾਗ ਸੁਣਾਇੰਦਾ। ਭਗਤ ਭਗਵਾਨ ਰਚ ਕੇ ਕਾਜਾ, ਕਰਤਾ ਪੁਰਖ ਸਮਾਜ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗਤ ਹਰਿ ਕਰ ਪਰਵਾਨ, ਪਰਵਾਨਗੀ ਆਪਣੇ ਲੇਖੇ ਪਾਇੰਦਾ।
ਪਹਿਲੀ ਚੇਤਰ ਜੋ ਰਹਿ ਗਏ ਦੂਰ, ਦੂਰੋਂ ਨੇੜੇ ਆਪ ਲਿਆਈਆ। ਜਨ ਭਗਤਾਂ ਪਿਛੇ ਹੋਏ ਆਪ ਮਜ਼ਬੂਰ, ਮਜ਼ਬੂਰੀ ਭਗਤਾਂ ਦਏ ਕਟਾਈਆ। ਦੂਰ ਦੁਰਾਡਿਆਂ ਦੇਵੇ ਨਾਮ ਸਰੂਰ, ਅੰਮ੍ਰਿਤ ਜਾਮ ਪਿਆਈਆ। ਖ਼ਾਲੀ ਭਾਂਡੇ ਕਰੇ ਭਰਪੂਰ, ਮਿਹਰ ਨਜ਼ਰ ਉਠਾਈਆ। ਦੁੱਖ ਦਲਿਦਰ ਅੱਗੇ ਕੱਟੇ ਜ਼ਰੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰੇ ਸੇਵ ਕਮਾਈਆ।
ਸਚ ਦੁਆਰੇ ਸਚ ਵਿਹਾਰਾ, ਸੋ ਸਤਿਗੁਰ ਆਪ ਕਰਾਇਆ । ਪਹਿਲੀ ਚੇਤਰ ਦਿਵਸ ਵਿਚਾਰਾ, ਵਦੀ ਸੁਦੀ ਨਾ ਕੋਇ ਵਡਿਆਇਆ । ਰੰਗ ਰੰਗੇ ਏਕੰਕਾਰਾ, ਬੀਸ ਬੀਸਾ ਰੰਗ ਰੰਗਾਇਆ। ਧੂੜੀ ਉਡੇ ਵਿਚ ਸੰਸਾਰਾ, ਗੁਰਮੁਖ ਸਾਚਾ ਨਾਚ ਨਚਾਇਆ। ਧੂੜੀ ਖ਼ਾਕ ਕਰੇ ਪੁਕਾਰਾ, ਨੈਣਾਂ ਨੀਰ ਵਹਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਇਆ।
ਧੂੜੀ ਉਡੇ ਨਾਲ ਪੈਰ, ਸਵਾ ਪਹਿਰ ਵੰਡ ਵੰਡਾਈਆ। ਕੋਈ ਨਾ ਜਾਣੇ ਐਰ ਗ਼ੈਰ, ਗਹਿਰ ਗੰਭੀਰ ਸ਼ਨਵਾਈਆ। ਲੇਖਾ ਜਾਣੇ ਲਾਹੌਰ ਸ਼ਹਿਰ, ਲਹਿਰ ਲਹਿਰ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਾਚ ਵਡਿਆਈਆ ।
ਗੁਰਮੁਖ ਸਾਚੇ ਮਾਤ ਨੱਚਣ, ਘੁੰਮਰ ਏਕਾ ਪਾਈਆ। ਕਲਜੁਗ ਜੀਵ ਅੰਤਮ ਮੱਚਣ, ਅਗਨੀ ਜੋਤ ਲਗਾਈਆ। ਵਾਂਗ ਅੰਗਿਆਰੇ ਕੂੜੀ ਕਿਰਿਆ ਭਖਣ, ਸਾਂਤਕ ਸਤਿ ਨਾ ਕੋਇ ਕਰਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਆਵੇ ਰੱਖਣ, ਵੇਲੇ ਅੰਤ ਨਾ ਕੋਇ ਸਹਾਈਆ। ਧਰਮ ਰਾਏ ਦੀ ਫਾਸੀ ਫਸਣ, ਨਾ ਸਕੇ ਕੋਈ ਬਚਾਈਆ। ਇਕ ਦੂਜੇ ਨੂੰ ਫੇਰ ਦੱਸਣ, ਆਪਣਾ ਹਾਲ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਵਡ ਵਡਿਆਈਆ।
ਵਡਿਆਈ ਹਰਿ ਦੇਵਣ ਆਇਆ, ਵਡ ਦਾਤਾ ਗਹਿਰ ਗੰਭੀਰ। ਕਲਜੁਗ ਮੇਟੇ ਕੂੜੀ ਮਾਇਆ, ਸਾਂਤਕ ਸਤਿ ਕਰੇ ਸਰੀਰ। ਸਮਰਥ ਸਿਰ ਰੱਖੇ ਠੰਡੀ ਛਾਇਆ, ਫੜ ਚੋਟੀ ਚਾੜ੍ਹੇ ਅਖ਼ੀਰ। ਦਰਸੀ ਦਰਸ ਇਕ ਕਰਾਇਆ, ਸ਼ਰਅ ਕਟਾਏ ਜ਼ੰਜੀਰ। ਅੰਮ੍ਰਿਤ ਮੇਘ ਦਏ ਬਰਸਾਇਆ, ਸਾਚਾ ਬਖ਼ਸ਼ੇ ਅੰਮ੍ਰਿਤ ਸੀਰ। ਪਹਿਲੀ ਚੇਤਰ ਰੁੱਤ ਸੁਹਾਇਆ, ਵੀਰਾਂ ਨਾਲ ਮਿਲੇ ਵੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਸ਼ਾਹ ਹਕੀਰ।
ਸ਼ਾਹ ਹਕੀਰ ਕੋਇ ਨਾ ਰਹਿਣਾ, ਹਰਿ ਰਹਿਮਤ ਆਪ ਕਮਾਈਆ। ਚਾਰ ਵਰਨ ਇਕੋ ਬਹਿਣਾ, ਇਕੋ ਦਏ ਵਡਿਆਈਆ। ਚਾਰ ਕੁੰਟ ਇਕੋ ਨਾਮ ਲੈਣਾ, ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਬੀਸੇ ਵਿਚ ਆਤਮ ਪਰਮਾਤਮ ਬਦਲ ਦਏ ਵਿਧਾਨ, ਭੂਪਤ ਰਾਜਾ ਇਕੋ ਇਕ ਅਖਵਾਈਆ।
ਪਹਿਲੀ ਵਸਾਖ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ
ਵੱਡੇ ਦਰਵਾਜ਼ੇ ਦੇ ਵਿਚਕਾਰ
ਨਿਰਗੁਣ ਸਰਗੁਣ ਦੋਆ ਧਾਰ, ਦੋਆ ਸਿਫ਼ਰ ਰੂਪ ਸਮਾਈਆ। ਸਿਫ਼ਰ ਕਹੇ ਮੇਰਾ ਖੇਲ ਅਪਾਰ, ਭੇਵ ਕੋਇ ਨਾ ਪਾਈਆ। ਦੋਆ ਕਹੇ ਮੈਂ ਵੇਖਣਹਾਰ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਸਿਫ਼ਰ ਕਹੇ ਮੇਰਾ ਅੰਤ ਨਾ ਪਾਰਾਵਾਰ, ਅੰਕ ਅੰਕੜਾ ਰੂਪ ਨਾ ਕੋਇ ਜਣਾਈਆ। ਦੋਆ ਕਹੇ ਮੈਂ ਹੋ ਉਜਿਆਰ, ਨਿਰਗੁਣ ਸਰਗੁਣ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਕਰ ਖ਼ੁਵਾਰ, ਨਾਮ ਨਿਸ਼ਾਨ ਨਾ ਕੋਇ ਜਣਾਈਆ। ਦੋਆ ਕਹੇ ਸਾਚਾ ਸਿਕਦਾਰ, ਨਿਰਗੁਣ ਸਰਗੁਣ ਸ਼ਾਹ ਪਾਤਸ਼ਾਹ ਅਖਵਾਈਆ। ਸਿਫ਼ਰਾ ਕਹੇ ਮੈਂ ਮਾਰਾਂ ਮਾਰ, ਰੂਪ ਰੰਗ ਰੇਖ ਰਹਿਣ ਕੋਇ ਨਾ ਪਾਈਆ। ਦੋਆ ਕਹੇ ਮੇਰਾ ਵਡ ਬਲਕਾਰ, ਨਿਰਗੁਣ ਸਰਗੁਣ ਦੋ ਜਹਾਨ ਮਿਲੇ ਵਡਿਆਈਆ। ਸਿਫ਼ਰਾ ਕਹੇ ਮੇਰਾ ਅੰਤ ਨਾ ਪਾਰਾਵਾਰ, ਬੇਅੰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਦੂਆ ਕਹੇ ਨਿਰਗੁਣ ਸਰਗੁਣ ਮੇਰਾ ਖੇਲ, ਆਦਿ ਜੁਗਾਦਿ ਕਰਾਇੰਦਾ। ਸਿਫ਼ਰਾ ਕਹੇ ਮੈਂ ਵਸਾਂ ਧਾਮ ਨਵੇਲ, ਹੱਥ ਕਿਸੇ ਨਾ ਆਇੰਦਾ। ਦੂਆ ਕਹੇ ਨਿਰਗੁਣ ਸਰਗੁਣ ਆਦਿ ਜੁਗਾਦਿ ਜੁਗ ਚੌਕੜੀ ਚਾੜ੍ਹਾਂ ਤੇਲ, ਨਿਤ ਨਵਿਤ ਸਗਨ ਮਨਾਇੰਦਾ। ਸਿਫ਼ਰਾ ਕਹੇ ਮੈਂ ਫੜ ਕੇ ਆਪਣੇ ਅੰਦਰ ਘੱਤਾਂ ਸੱਚੀ ਜੇਲ, ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਆ ਸਿਫ਼ਰਾ ਦੋਹਾਂ ਭੇਵ ਜਣਾਈਆ।
ਦੂਆ ਕਹੇ ਮੈਂ ਸਭ ਤੋਂ ਵੱਡਾ, ਇਕ ਤੋਂ ਦੋ ਬਣਾਇੰਦਾ। ਸਿਫ਼ਰ ਕਹੇ ਮੈਂ ਸਭ ਤੋਂ ਨੱਢਾ, ਨਜ਼ਰ ਕਿਸੇ ਨਾ ਆਇੰਦਾ। ਦੂਆ ਕਹੇ ਮੈਂ ਸਦ ਬਖ਼ਸ਼ੰਦਾ, ਨਿਰਗੁਣ ਸਰਗੁਣ ਦਇਆ ਕਮਾਇੰਦਾ। ਸਿਫ਼ਰਾ ਕਹੇ ਮੈਂ ਦੋਹਾਂ ਕਰਾਂ ਰੰਡਾ, ਖੇਲ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਜਣਾਇੰਦਾ।
ਦੂਆ ਕਹੇ ਮੈਂ ਜੋਧਾ ਸੂਰ, ਨਿਰਗੁਣ ਸਰਗੁਣ ਮੇਰਾ ਬਲ ਰਖਾਈਆ । ਸਿਫ਼ਰ ਕਹੇ ਮੈਂ ਸਰਬ ਕਲਾ ਭਰਪੂਰ, ਆਪ ਆਪਣੇ ਵਿਚ ਸਮਾਈਆ । ਦੂਆ ਕਹੇ ਮੇਰਾ ਖੇਲ ਜ਼ਰੂਰ, ਨਿਰਗੁਣ ਸਰਗੁਣ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਸਭ ਨੂੰ ਕਰਾਂ ਕੂੜ, ਥਿਰ ਕੋਇ ਰਹਿਣ ਨਾ ਪਾਈਆ। ਦੂਆ ਕਹੇ ਮੇਰਾ ਸਰਗੁਣ ਨਿਰਗੁਣ ਨੂਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਿਫ਼ਰਾ ਕਹੇ ਮੈਂ ਸਭ ਦੇ ਡੋਬੇ ਪੂਰ, ਨਿਰਗੁਣ ਸਰਗੁਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਦੂਆ ਕਹੇ ਸਿਫ਼ਰੇ ਸਚ ਦੱਸ, ਕੀ ਤੇਰੇ ਵਿਚ ਵਡਿਆਈਆ। ਸਿਫ਼ਰਾ ਅੱਗੋਂ ਪਿਆ ਹੱਸ, ਮਸਖ਼ਰਾ ਬਣ ਜਣਾਈਆ। ਮੈਂ ਸਭ ਦੇ ਅੰਦਰ ਰਿਹਾ ਵਸ, ਆਪਣਾ ਆਪ ਨਾ ਕੁਛ ਰਖਾਈਆ। ਤੂੰ ਦੂਆ
ਹੋ ਕੇ ਹੋਏਂ ਪਰਗਟ, ਸਰਗੁਣ ਆਪਣੀ ਕਾਰ ਕਮਾਈਆ। ਸਿਫ਼ਰਾ ਕਹੇ ਮੇਰੀ ਨਾੜ ਮਾਸ ਹੱਡ ਨਾ ਕੋਇ ਰੱਤ, ਰੱਤੀ ਰੱਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਿਫ਼ਰਾ ਕਹੇ ਸੁਣ ਦੂਏ ਹੋ ਦਲੇਰ, ਮੈਂ ਤੇਰੀ ਦੱਸਾਂ ਵਡਿਆਈਆ। ਤੂੰ ਨਿਰਗੁਣ ਰੂਪ ਹੋ ਕੇ ਸਰਗੁਣ ਬਣਿਉਂ ਸਿੰਘ ਸ਼ੇਰ, ਲੋਕਮਾਤ ਕਰ ਰੁਸ਼ਨਾਈਆ। ਪੰਜ ਤੱਤ ਚੋਲਾ ਹੰਢਾਇਆ ਢੇਰ, ਤਨ ਖ਼ਾਕੀ ਰੰਗ ਰੰਗਾਈਆ। ਕਿਸੇ ਕਿਸੇ ਉਤੇ ਕੀਤੀ ਥੋੜੀ ਥੋੜੀ ਮਿਹਰ, ਡਰਦੇ ਡਰਦੇ ਆਪਣੀ ਕਾਰ ਕਮਾਈਆ। ਵਸਦਾ ਰਿਹੋਂ ਨੇਰਨ ਨੇਰ, ਕਾਇਆ ਮੰਦਰ ਅੰਦਰ ਆਪਣਾ ਆਪ ਬੰਦ ਕਰਾਈਆ। ਮੈਂ ਸਿਫ਼ਰਾ ਹੋ ਕੇ ਤੇਰਾ ਨਿਰਗੁਣ ਸਰਗੁਣ ਫੇਰ ਆਪ ਦਿਤਾ ਨਿਬੇੜ, ਤੇਰਾ ਨਿਸ਼ਾਨ ਨਜ਼ਰ ਕੋਇ ਨਾ ਆਈਆ। ਸਿਫ਼ਰਾ ਹੋ ਕੇ ਖੇਲੀ ਆਪਣੀ ਖੇਡ, ਸਚਖੰਡ ਸਾਚੇ ਆਸਣ ਲਾਈਆ। ਸਚਖੰਡ ਵਿਚੋਂ ਆਪਣਾ ਸਿਫ਼ਰਾ ਦਿਤਾ ਭੇਜ, ਜਿਸ ਦੇ ਨਾਲ ਲੱਗ ਜਾਏ ਉਸ ਦਾ ਅੰਕ ਦਏ ਵਧਾਈਆ। ਨਿਰਗੁਣ ਸਰਗੁਣ ਮੈਂ ਨਿੱਕੀ ਜਿਹੀ ਛੇੜਦਾ ਰਿਹਾ ਛੇੜ, ਆਪਣਾ ਭੇਵ ਨਾ ਕਿਸੇ ਸਮਝਾਈਆ। ਨਾਲ ਇਸ਼ਾਰੇ ਲੋਕਮਾਤ ਦੇਂਦਾ ਰਿਹਾ ਰੇੜ੍ਹ, ਪਿਛੋਂ ਇਕੋ ਨਿੱਕਾ ਧੱਕਾ ਲਾਈਆ। ਜੁਗ ਚੌਕੜੀ ਫੇਰਾ ਰਿਹਾ ਫੇਰ, ਪਾਂਧੀ ਪਾਂਧੀ ਮਾਰਗ ਲਾਈਆ। ਕਿਸੇ ਨਾ ਦੱਸਿਆ ਆਪਣਾ ਹੇਰ ਫੇਰ, ਹੇਰ ਫੇਰ ਨਾ ਕਿਸੇ ਸਮਝਾਈਆ। ਸਾਰੇ ਘੱਤੇ ਵਿਚ ਅੰਡਜ ਜੇਰ, ਬਿਨ ਮਾਤ ਪਿਤ ਜਨਮ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਈਆ।
ਦੂਏ ਸੁਣ ਕਰਾਵਾਂ ਯਾਦ, ਸਿਫ਼ਰਾ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਹੋ ਕੇ ਮੰਗਣ ਇਕ ਦੂਜੇ ਦੀ ਦਾਦ, ਬਿਨ ਸਰਗੁਣ ਨਿਰਗੁਣ ਕੰਮ ਕਿਸੇ ਨਾ ਆਇੰਦਾ। ਸਰਗੁਣ ਨਿਰਗੁਣ ਇਕ ਦੂਜੇ ਦੇ ਉਤੇ ਕਰਨ ਰਾਜ, ਸ਼ਾਹ ਪਾਤਸ਼ਾਹ ਭੇਵ ਨਾ ਕੋਇ ਖੁਲ੍ਹਾਇੰਦਾ। ਸਰਗੁਣ ਨਿਰਗੁਣ ਇਕ ਦੂਜੇ ਨੂੰ ਮਾਰਨ ਆਵਾਜ਼, ਉਚੀ ਕੂਕ ਕੂਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ।
ਸਿਫ਼ਰ ਕਹੇ ਸੁਣ ਮੇਰੀ ਕਾਰ, ਨਿਰਗੁਣ ਸਰਗੁਣ ਦਿਆਂ ਸਮਝਾਈਆ। ਮੈਂ ਕੱਲਾ ਹੋ ਕੇ ਕਿਸੇ ਨਜ਼ਰ ਨਾ ਆਵਾਂ ਵਿਚ ਸੰਸਾਰ, ਮੇਰੀ ਕੀਮਤ ਕੋਇ ਨਾ ਪਾਈਆ। ਕਰ ਕਿਰਪਾ ਜਿਸ ਦੇ ਨਾਲ ਕਰਾਂ ਪਿਆਰ, ਤਿਸ ਦੇਵਾਂ ਮਾਣ ਵਡਿਆਈਆ। ਨਿਰਗੁਣ ਸਰਗੁਣ ਸ਼ੇਰ ਸਿੰਘ ਕਿਸੇ ਨਾ ਆਇਆ ਵਿਚ ਵਿਚਾਰ, ਵਿਚਾਰ ਸਕੇ ਨਾ ਕੋਇ ਰਾਈਆ। ਜਿਸ ਵੇਲੇ ਸਿਫ਼ਰਾ ਬੱਧੀ ਧਾਰ, ਲੱਖ ਚੁਰਾਸੀ ਰਿਹਾ ਜਗਾਈਆ। ਸਿਫ਼ਰੇ ਅੰਦਰ ਘੁੰਡੀ ਅਪਾਰ, ਜਿਸ ਦਾ ਪਰਦਾ ਕੋਈ ਖੋਲ੍ਹ ਨਾ ਸਕੇ ਰਾਈਆ। ਏਹ ਇਕੋ ਸਿਫ਼ਰਾ ਜਿਸ ਨੂੰ ਕਹਿੰਦੇ ਸਚਖੰਡ ਦੁਆਰ, ਚਾਰ ਕੁੰਟ ਨਜ਼ਰ ਕੋਇ ਨਾ ਆਈਆ। ਏਹ ਸਿਫ਼ਰਾ ਇਕੋ ਜਿਸ ਦੇ ਵਿਚੋਂ ਨਿਰਗੁਣ ਨਿਕਲੇ ਧਾਰ, ਧਾਰ ਧਾਰ ਵਿਚੋਂ ਪਰਗਟਾਈਆ । ਏਹ ਸਿਫ਼ਰਾ ਇਕੋ ਜਿਸ ਵਿਚੋਂ ਨਿਕਲੇ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਨੂਰ ਰੁਸ਼ਨਾਈਆ। ਏਹ ਸਿਫ਼ਰਾ ਇਕੋ ਜਿਸ ਦੀ ਆਸਾ ਵਿਚ ਸੰਸਾਰ, ਲੱਖ ਚੁਾਰਾਸੀ ਜੂਨ ਉਪਾਈਆ। ਏਹ ਸਿਫ਼ਰਾ ਇਕੋ ਜਿਸ ਦੇ ਵਿਚ ਕੋਟਨ ਕੋਟ ਚੰਦ ਸੂਰਜ ਅਵਤਾਰ, ਮੰਡਲ ਮੰਡਪ ਬੈਠੇ ਮੁਖ ਛੁਪਾਈਆ। ਇਹ ਸਿਫ਼ਰਾ ਇਕੋ ਜਿਸ ਦਾ ਆਦਿ ਅੰਤ ਨਾ ਪਾਰਵਾਰ, ਬੇਅੰਤ ਕਹਿ ਕਹਿ ਸਾਰੇ ਸ਼ੁਕਰ ਮਨਾਈਆ। ਏਹ ਸਿਫ਼ਰਾ ਇਕੋ ਜਿਸ ਦਾ ਦਰ ਠਾਂਡਾ ਦਰਬਾਰ, ਦਰਵਾਜ਼ਾ ਨਜ਼ਰ ਕਿਸੇ ਨਾ ਆਈਆ। ਏਹ ਸਿਫ਼ਰਾ ਇਕੋ ਜੋ ਪ੍ਰੀਤਮ ਪਿਆਰਾ ਆਪ ਕਰੇ ਸਚ ਪਿਆਰ, ਸੇਜ ਸੁਹੰਜਣੀ ਨਾ ਕੋਇ ਸੁਹਾਈਆ। ਏਹ ਸਿਫ਼ਰਾ ਇਕੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਫ਼ਤ ਸਿਫ਼ਤ ਸਾਲਾਹੀਆ।
ਸਿਫ਼ਰਾ ਕਹੇ ਸੁਣ ਸਰਗੁਣ ਨਿਰਗੁਣ ਕੀ ਤੇਰੀ ਵਡਿਆਈਆ। ਜੁਗ ਚੌਕੜੀ ਖੇਲ ਕਰੇਂ ਧੁਰ, ਅਗੰਮੀ ਨਾਦ ਸੁਣ ਸੁਣ ਸੁਣ ਸੰਦੇਸਾ ਰਾਗ ਅਲਾਈਆ। ਲੱਖ ਚੁਰਾਸੀ ਛਾਣ ਪੁਣ ਪੁਣ, ਦਰ ਦਰ ਘਰ ਘਰ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਨਿਰਗੁਣ ਸਰਗੁਣ ਬਣ ਦੋ, ਹਰਿ ਸਾਚੀ ਕਾਰ ਕਮਾਈਆ। ਸਿਫ਼ਰਾ ਰੂਪ ਆਪੇ ਹੋ, ਸਭ ਦੀ ਕਰੇ ਸਫ਼ਾਈਆ । ਸਿਫ਼ਰੇ ਕੋਲੋਂ ਬਣ ਦੋ, ਦੋਏ ਦੋਏ ਜੋੜ ਜੁੜਾਈਆ। ਦੋਏ ਜੋੜਾ ਸਿਫ਼ਰਾ ਮੋਹ, ਮੁਹੱਬਤ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨਾਲ ਜਾਏ ਛੋਹ, ਤਿਸ ਨਿਰਗੁਣ ਸਰਗੁਣ ਵੇਖੇ ਦੋ ਦੋ, ਅੰਤ ਸਿਫ਼ਰ ਵਿਚ ਸਮਾਈਆ।
ਸਿਫ਼ਰਾ ਕਹੇ ਮੈਂ ਕਿਉਂ ਬਲਕਾਰ, ਕੀ ਮੇਰੇ ਵਿਚ ਚਤੁਰਾਈਆ। ਮੇਰੀ ਧਾਰਾ ਸਚਖੰਡ ਦੁਆਰ, ਸਚ ਸਚ ਸਰਨਾਈਆ। ਮੇਰਾ ਦਰਵਾਜ਼ਾ ਥਿਰ ਦਰਬਾਰ, ਘਰ ਘਰ ਵਿਚ ਇਕ ਪਰਗਟਾਈਆ। ਮੇਰਾ ਲੇਖਾ ਵਿਸ਼ਨ ਬ੍ਰਹਮਾ ਸ਼ਿਵ ਅਧਾਰ, ਬੈਠਣ ਸੀਸ ਝੁਕਾਈਆ। ਮੇਰਾ ਇਸ਼ਾਰਾ ਗੁਰ ਅਵਤਾਰ, ਪੀਰ ਪੈਗ਼ੰਬਰ ਨਾਉਂ ਰਖਾਈਆ। ਮੇਰਾ ਨਾਅਰਾ ਧੁਰ ਜੈਕਾਰ, ਜੈ ਜੈਕਾਰ ਸੁਣਾਈਆ। ਮੇਰਾ ਵਿਹਾਰਾ ਲੱਖ ਚੁਰਾਸੀ ਧਾਰ, ਜੀਵ ਜੰਤ ਵਡਿਆਈਆ। ਮੇਰਾ ਵਿਹਾਰਾ ਅਪਰ ਅਪਾਰ, ਭੇਵ ਕੋਇ ਨਾ ਪਾਈਆ। ਮੇਰਾ ਮਨਾਰਾ ਠਾਂਡਾ ਦਰਬਾਰ, ਅਗਨੀ ਤੱਤ ਨਾ ਕੋਇ ਰਖਾਈਆ। ਮੇਰਾ ਕਿਨਾਰਾ ਨਾ ਆਰ ਨਾ ਪਾਰ, ਅੱਗਾ ਪਿੱਛਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਆਪਣੀ ਸਿਫ਼ਤ ਜਣਾਈਆ।
ਸਿਫ਼ਰਾ ਕਹੇ ਸੁਣ ਮੇਰੀ ਸਿਫ਼ਤ, ਮੈਂ ਸਿਫ਼ਤਾਂ ਆਪ ਸੁਣਾਇੰਦਾ । ਮੇਰੀ ਸਿਫ਼ਤ ਅੰਦਰ ਲਿਖ ਕੇ ਗਏ ਲਿਖ਼ਤ, ਗੁਰ ਅਵਤਾਰ ਧਿਆਨ ਲਗਾਇੰਦਾ। ਜਿਸ ਨੂੰ ਕਹਿੰਦੇ ਮੇਰਾ ਭਵਿਖਤ, ਸੋ ਮੇਰੇ ਇਸ਼ਾਰੇ ਨਾਲ ਮਿਲਾਇੰਦਾ। ਜਿਸ ਦਾ ਖੇਲ ਇਕ ਅਨਡਿਠ, ਜਗ ਨੇਤਰ ਨਜ਼ਰ ਨਾ ਆਇੰਦਾ। ਮੇਰੀ ਆਸ ਰੱਖੀ ਕਿਸ ਕਿਸ, ਭੇਵ ਅਭੇਦ ਖੁਲ੍ਹਾਇੰਦਾ। ਜਿਸ ਨਿਰਗੁਣ ਸਰਗੁਣ ਲਿਆ ਜਿਤ, ਤਿਸ ਆਪਣਾ ਰਾਹ ਵਖਾਇੰਦਾ। ਪ੍ਰੇਮ ਪ੍ਰੀਤੀ ਅੰਦਰ ਕਰਦੇ ਗਏ ਹਿਤ, ਨਿਤ ਨਿਤ ਧਿਆਨ ਲਗਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦੱਸਦੇ ਗਏ ਨਾ ਕੋਈ ਵਾਰ ਨਾ ਕੋਈ ਥਿਤ, ਹਰਿ ਕਰਤਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ।
ਸਿਫ਼ਰਾ ਕਹੇ ਸੁਣ ਮੇਰੇ ਮੀਤ, ਮੈਂ ਸਚ ਸਚ ਜਣਾਇੰਦਾ। ਨਿਰਗੁਣ ਸਰਗੁਣ ਜਗਤ ਰੀਤ, ਮੇਰਾ ਲੇਖ ਲਿਖਤ ਵਿਚ ਨਾ ਆਇੰਦਾ। ਚਾਰ ਚੌਕੜੀ ਜੁਗ ਚਾਰ ਨਵ ਨੌਂ ਮੇਰੀ ਰੱਖੇ ਉਡੀਕ, ਧਿਆਨ ਧਿਆਨ ਵਿਚ ਪਰਗਟਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ।
ਸਿਫ਼ਰਾ ਕਹੇ ਮੇਰੀ ਕਰਨ ਤਾਅਰੀਫ਼, ਨਿਰਗੁਣ ਸਰਗੁਣ ਸੋਹਲੇ ਗਾਈਆ। ਸਰਗੁਣ ਸਰਗੁਣ ਹੋ ਕੇ ਕਰਨ ਪ੍ਰੀਤ, ਨਿਰਗੁਣ ਨਿਰਗੁਣ ਹੋ ਕੇ ਰਾਹ ਜਣਾਈਆ। ਮੈਂ ਵਸਾਂ ਧਾਮ ਅਤੀਤ, ਘਰ ਸਾਚੇ ਸੋਭਾ ਪਾਈਆ। ਮੇਰਾ ਧਿਆਨ ਰੱਖਦੇ ਗਏ ਬੀਸ ਬੀਸ, ਦੂਆ ਸਿਫ਼ਰੇ ਹੋ ਹੋ ਜਾਈਆ। ਸਭ ਦੇ ਖ਼ਾਲੀ ਹੋਏ ਖੀਸ, ਪੱਲੇ ਗੰਢ ਨਾ ਕੋਇ ਬਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਆਪਣਾ ਭੇਵ ਰਿਹਾ ਜਣਾਈਆ।
ਸਿਫ਼ਰਾ ਕਹੇ ਮੈਂ ਵਡ ਬਲਵਾਨ, ਮੇਰਾ ਅੰਤ ਕਿਸੇ ਨਾ ਪਾਇਆ। ਗੁਰ ਅਵਤਾਰ ਧਰਦੇ ਗਏ ਧਿਆਨ, ਪੀਰ ਪੈਗ਼ੰਬਰ ਨੈਣ ਉਠਾਇਆ। ਜਿਸ ਨੇ ਕੀਤਾ ਨਿਰਗੁਣ ਸਰਗੁਣ ਜਗਤ ਨਿਸ਼ਾਨ, ਸੋ ਸਿਫ਼ਰਾ ਰੂਪ ਅਖਵਾਇਆ। ਜਿਸ ਦਾ ਲੇਖਾ ਦੋ ਜਹਾਨ, ਦੋਏ ਆਪਣਾ ਰਾਹ ਵਖਾਇਆ। ਜੋ ਸਾਹਿਬ ਮਰਦ ਮਰਦਾਨ, ਮਰਦ ਮਰਦਾਨਗੀ ਇਕ ਕਮਾਇਆ। ਜਿਸ ਦਾ ਰਾਗ ਰਾਗ ਤਰਾਨ, ਜਿਸ ਦਾ ਗੀਤ ਗੀਤ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇਆ।
ਸਿਫ਼ਰਾ ਕਹੇ ਮੈਂ ਵੱਡ ਬਲਵਾਨਾ, ਮੇਰਾ ਅੰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਗਏ ਦਾਨਾ, ਖ਼ਾਲੀ ਝੋਲੀ ਅੱਗੇ ਡਾਹੀਆ। ਮੈਂ ਸਭ ਨੂੰ ਦਿਤਾ ਗਿਆਨਾ, ਬੋਧ ਅਗਾਧ ਪੜ੍ਹਾਈਆ। ਇਕ ਸੁਣਾਇਆ ਧੁਰ ਫ਼ਰਮਾਣਾ, ਸਚ ਸੰਦੇਸ ਸੁਣਾਈਆ। ਨਵ ਨੌਂ ਖੇਲ ਮਹਾਨਾ, ਮਹਿਮਾਂ ਅਕੱਥ ਕਥ ਸੁਣਾਈਆ। ਕਲਜੁਗ ਅੰਤਮ ਖੇਲ ਕਰੇ ਵਾਲੀ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰ ਵੇਖੇ ਸਰਬ ਲੋਕਾਈਆ।
ਸਿਫ਼ਰਾ ਕਹੇ ਮੈਂ ਜਗ ਵਿਚ ਔਣਾ, ਮੇਰਾ ਸਰਬ ਧਿਆਨ ਲਗਾਈਆ। ਮਾਤ ਪਿਤ ਨਾ ਕਿਸੇ ਗੋਦ ਉਠੌਣਾ, ਜਨਨੀ ਜਨ ਨਾ ਕੋਇ ਅਖਵਾਈਆ। ਰਸਨਾ ਸੀਰ ਨਾ ਕਿਸੇ ਪਿਔਣਾ, ਉਂਗਲੀ ਨਾਲ ਨਾ ਕੋਇ ਫਿਰਾਈਆ। ਕੁਛੜ ਚੁੱਕ ਨਾ ਕਿਸੇ ਖਡੌਣਾ, ਲੋਰੀ ਦੇ ਨਾ ਕੋਇ ਸੁਆਈਆ। ਤਨ ਬਸਤਰ ਨਾ ਕਿਸੇ ਸੁਹੌਣਾ, ਫੜ ਬਾਹੋਂ ਨਾ ਕੋਇ ਨੁਹਾਈਆ। ਸੀਸ ਦਸਤਾਰ ਨਾ ਕੋਇ ਬੰਧੌਣਾ, ਪੈਰੀਂ ਜੋੜਾ ਨਾ ਕੋਇ ਛੁਹਾਈਆ। ਤਨ ਬਸਤਰ ਨਾ ਕੋਇ ਲਗੌਣਾ, ਢਾਕਣ ਕੋ ਪਤ ਨਾ ਕੋਇ ਜਣਾਈਆ। ਸਾਕ ਸੱਜਣ ਨਾ ਕੋਇ ਦਰਸੌਣਾ, ਨਾਰ ਕੰਤ ਨਾ ਕੋਇ ਵਡਿਆਈਆ। ਪੁੱਤਰ ਧੀਆਂ ਨਾ ਸੰਗ ਰਖੌਣਾ, ਜਗਤ ਕੁਟੰਬ ਨਾ ਮੇਲ ਮਿਲਾਈਆ। ਪੁਸਤਕ ਪਾਠ ਨਾ ਕੋਇ ਪੜ੍ਹੌਣਾ, ਸੰਧਿਆ ਰੂਪ ਨਾ ਕੋਇ ਵਖਾਈਆ। ਹਵਨ ਪਵਨ ਨਾ ਕੋਇ ਰਖੌਣਾ, ਇਸ਼ਟ ਦੇਵ ਨਾ ਕੋਇ ਮਨਾਈਆ। ਰਾਗ ਨਾਦ ਨਾ ਕੋਇ ਗੌਣਾ, ਧੁਨ ਅਨਾਦ ਨਾ ਕੋਇ ਸ਼ਨਵਾਈਆ। ਸਿਫ਼ਰਾ ਰੂਪ ਹੋ ਕੇ ਫੇਰਾ ਪੌਣਾ, ਪੰਜ ਤੱਤ ਚੋਲਾ ਜਗਤ ਤਜਾਈਆ। ਸਿਫ਼ਰਾ ਰੂਪ ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਵਖੌਣਾ, ਉਹ ਬੈਠਾ ਧਿਆਨ ਲਗਾਈਆ। ਸਿਫ਼ਰੇ ਮਿਲ ਕੇ ਰੰਗ ਰੰਗੌਣਾ, ਦੋਵੇਂ ਮਿਲ ਬੀਸ ਬੀਸ ਵੱਜੇ ਵਧਾਈਆ। ਦੂਆ ਕਹੇ ਮੇਰਾ ਖੇਲ ਹੋਏ ਅਨਹੋਣਾ, ਅਨਡਿਠੜੀ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਨਿਰਗੁਣ ਭੇਵ ਖੁਲ੍ਹੌਣਾ, ਅਨਭਵ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਏ ਨਾਲ ਜੋੜ ਸਿਫ਼ਰਾ ਗੁਰ ਅਵਤਾਰ ਪੀਰ ਪੈਗ਼ੰਬਰਾਂ ਆਪ ਕਰੇ ਜ਼ਿਕਰਾ, ਪਿਛਲਾ ਫ਼ਿਕਰਾ ਫਾਕੇ ਵਾਲਾ ਰਹਿਣ ਨਾ ਪਾਈਆ।
ਸਿਫ਼ਰ ਕਹੇ ਮੈਂ ਮੇਟਾਂ ਫ਼ਿਕਰ, ਫ਼ਾਤਿਹਾ ਸਭ ਦਾ ਆਪ ਪੜ੍ਹਾਇੰਦਾ। ਬਿਨ ਮੇਰੇ ਦੂਜਾ ਨਾ ਕਰੇ ਕੋਈ ਜ਼ਿਕਰ, ਜ਼ਾਹਰ ਜ਼ਹੂਰ ਨਾ ਕੋਇ ਅਖਵਾਇੰਦਾ। ਕੁਛ ਵੀ ਨਹੀਂ ਫੇਰ ਵੀ ਆਵਾਂ ਨਿਤਰ, ਬਲ ਆਪਣਾ ਆਪ ਪਰਗਟਾਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਬੈਠੇ ਵਿਟਰ, ਸਭ ਦਾ ਮਾਣ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ।
ਸਿਫ਼ਰਾ ਕਹੇ ਮੇਰੀ ਕਾਰ ਅਵੱਲੀ, ਨਜ਼ਰ ਕਿਸੇ ਨਾ ਆਈਆ। ਹੁਕਮੇ ਅੰਦਰ ਜੋਤ ਅਟੱਲੀ, ਅਟੱਲ ਧਾਮ ਸੀਸ ਨਿਵਾਈਆ। ਜੇ ਵੇਖਣ ਵਲੀ ਛਲੀ, ਨਾ ਵੇਖਣ ਤੇ ਬੇਪਰਵਾਹੀਆ। ਵਿਚਾਰ ਕਰਨ ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਨਿੱਕੀ ਜਿਹੀ ਕਲੀ, ਜੁਗ ਚੌਕੜੀ ਲੋਕਮਾਤ ਮਹਿਕਾਈਆ। ਧੁਰ ਦੀ ਧਾਰ ਕਰ ਪਿਆਰ ਸ਼ਬਦ ਅਪਾਰ ਨਿੱਕੀ ਜਿਹੀ ਗਲ ਵਿਚ ਬੱਧੀ ਟੱਲੀ, ਕੰਠ ਵਿਚੋਂ ਹੁਕਮ ਨਾਲ ਵਜਾਈਆ।
ਏਸੇ ਕਰ ਕੇ ਸਾਰੇ ਕਹਿ ਕੇ ਗਏ ਪ੍ਰਭ ਜੋਧਾ ਬਲੀ, ਉਹਦਾ ਅੰਤ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਆਪਣੇ ਰਸ ਵਿਚੋਂ ਦਿਤੀ ਇਕੋ ਨਿੱਕੀ ਜਿਹੀ ਫਲੀ, ਆਪਣਾ ਬਾਗ਼ ਬਗ਼ੀਚਾ ਨਾ ਕਿਸੇ ਦਸਾਈਆ। ਸਿਫ਼ਰੇ ਵਿਚ ਵੜ ਕੇ ਵੇਖੀ ਗੁਰ ਨਾਨਕ ਚਰਨਾਂ ਕੋਲ ਨਿੱਕੀ ਜਿਹੀ ਗਲੀ, ਜਿਸ ਦਾ ਅੱਗੇ ਰਾਹ ਨਜ਼ਰ ਨਾ ਆਈਆ। ਜੇ ਵੇਖੇ ਤਾਂ ਦੀਪਕ ਜੋਤ ਬਲੀ, ਤਾਬ ਝੱਲਿਆ ਕੋਇ ਨਾ ਜਾਈਆ। ਕਰ ਨਿਮਸਕਾਰ ਕਹੇ ਤੂੰ ਵੱਡਾ ਬਲੀ, ਬੇਪਰਵਾਹ ਤੇਰੀ ਵਡਿਆਈਆ। ਸ੍ਰੀ ਭਗਵਾਨ ਆਪਣੇ ਹੱਥ ਉਤੇ ਹੱਥ ਰੱਖ ਕੇ ਰਗੜੀ ਤਲੀ, ਤਿਲਕ ਆਪਣਾ ਦਿਤਾ ਵਖਾਈਆ। ਸਵਾ ਰੱਤੀ ਇਕੋ ਡਲੀ, ਸ੍ਰੀ ਭਗਵਾਨ ਆਪਣੇ ਹੱਥ ਦੀ ਮੈਲ ਲਾਹੀਆ। ਪ੍ਰੇਮ ਪ੍ਰੀਤੀ ਅੰਦਰ ਜਿਹੜੀ ਮਿਲੀ, ਜੁਗ ਛੱਤੀ ਲੋਕਮਾਤ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਏਸੇ ਕਰ ਕੇ ਨਾਨਕ ਕਿਹਾ ਦਾਨ ਮਹਿੰਡਾ ਤਲੀ ਖ਼ਾਕ, ਨਜ਼ਰ ਕਿਸੇ ਨਾ ਆਈਆ । ਪ੍ਰਭ ਇਕੋ ਵਾਰ ਪਰਗਟਾਈ ਪਾਕੀ ਪਾਕ, ਪਤ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਦੋਹਾਂ ਦਾ ਤੋੜ ਸਾਕ, ਆਪ ਆਪਣਾ ਭੇਵ ਜਣਾਈਆ। ਸਿਫ਼ਰਾ ਹੋ ਕੇ ਨਾ ਜ਼ਾਤ ਨਾ ਪਾਤ, ਨਾ ਸਰਗੁਣ ਨਾ ਨਿਰਗੁਣ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਿਫ਼ਰਾ ਕਹੇ ਮੈਂ ਸਭ ਦੇ ਨਾਲੋਂ ਆਜ਼ਾਦ, ਅੰਕ ਅੰਕ ਨਾ ਕੋਇ ਬਣਾਈਆ। ਆਦਿ ਅੰਤ ਸਭ ਮੇਰੀ ਆਸ ਰਖਾਈਆ। ਬਿਨ ਮੇਰੇ ਸਾਰੇ ਹੋਣ ਬਰਬਾਦ, ਥਿਰ ਕੋਇ ਰਹਿਣ ਨਾ ਪਾਈਆ। ਮੇਰੇ ਮਿਲਣ ਦੀ ਸਭ ਨੂੰ ਖ਼ਾਹਸ਼, ਅੰਤਰ ਅੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ।
ਸਿਫ਼ਰਾ ਕਹੇ ਮੇਰੀ ਸੁਣੋ ਕਾਰ, ਮੈਂ ਸਚ ਸਚ ਜਣਾਇੰਦਾ। ਕਰਾਂ ਕਰਾਵਾਂ ਸਚ ਵਿਹਾਰ, ਭੇਵ ਅਭੇਦ ਖੁਲ੍ਹਾਇੰਦਾ। ਪੂਰਾ ਕਰਾਂ ਕੌਲ ਇਕਰਾਰ, ਕੀਤਾ ਕੌਲ ਭੁੱਲ ਨਾ ਜਾਇੰਦਾ। ਸੰਦੇਸਾ ਦੇਂਦਾ ਰਿਹਾ ਗੁਰ ਅਵਤਾਰ, ਪੀਰ ਪੈਗ਼ੰਬਰ ਮਾਤ ਪੜ੍ਹਾਇੰਦਾ। ਕਲਮਾ ਕਾਇਨਾਤ ਕਰ ਉਜਿਆਰ, ਵਾਹਦ ਇਕੋ ਇਕ ਸਮਝਾਇੰਦਾ। ਤਾਅਰੀਫ਼ ਕਰਦਾ ਰਿਹਾ ਸੰਸਾਰ, ਤੁਆਰਫ਼ ਆਪਣੇ ਹੱਥ ਰਖਾਇੰਦਾ। ਰੀਸ ਕੋਈ ਨਾ ਕਰੇ ਪਰਵਰਦਿਗਾਰ, ਸਾਂਝਾ ਯਾਰ ਹੱਥ ਕਿਸੇ ਨਾ ਆਇੰਦਾ। ਆਦਿ ਜੁਗਾਦੀ ਏਕੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ।
ਸਿਫ਼ਰਾ ਹੋ ਕੇ ਕਰਿਆ ਕੰਮ, ਆਪਣੇ ਹੱਥ ਰੱਖੀ ਵਡਿਆਈਆ। ਪੰਜ ਤੱਤ ਕਾਇਆ ਭਾਂਡਾ ਦਿਤਾ ਭੰਨ, ਨਿਰਗੁਣ ਸਰਗੁਣ ਸ਼ੇਰ ਸਿੰਘ ਨਜ਼ਰ ਕਿਸੇ ਨਾ ਆਈਆ। ਸਚ ਸਚ ਹੋ ਕੇ ਬੇੜਾ ਬੰਨ੍ਹ, ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰੇ ਵਿਚੋਂ ਫ਼ਿਕਰਾ ਆਪ ਪਰਗਟਾਈਆ।
ਸਿਫ਼ਰੇ ਵਿਚੋਂ ਪਰਗਟਿਆ ਫ਼ਿਕਰਾ, ਫ਼ਿਕਰ ਆਪਣਾ ਆਪ ਕਰਾਇੰਦਾ। ਜਗਤ ਜਹਾਨ ਜੋ ਹੋਇਆ ਬਿਖਰਾ, ਤਿਸ ਆਪਣੀ ਗੰਢ ਪੁਆਇੰਦਾ । ਚੋਟੀ ਚੜ੍ਹ ਕੇ ਵੇਖੇ ਸਿਖ਼ਰਾ, ਸਚ ਮਹੱਲ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ।
ਸਾਚੀ ਕਰਨੀ ਸਿਫ਼ਰਾ ਰੂਪ, ਹਰਿ ਸਚ ਸਚ ਕਰਾਈਆ। ਕਲਜੁਗ ਅੰਤਮ ਵੇਖ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਕਰਮ ਧਰਮ ਬਰਨ ਵਰਨ ਨਾਤਾ ਜੁੜਿਆ ਜੂਠ ਝੂਠ, ਸਚ ਸੁਚ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
ਸਿਫ਼ਰਾ ਹੋ ਕੇ ਆਇਆ ਆਪ, ਵਡ ਦਾਤਾ ਬੇਪਰਵਾਹੀਆ। ਜਿਸ ਨੂੰ ਸਰਗੁਣ ਨਿਰਗੁਣ ਗੋਬਿੰਦ ਹੋ ਕੇ ਕਹਿ ਕੇ ਗਿਆ ਮੇਰਾ ਬਾਪ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਜਿਸ ਦਾ ਕਰਦੇ ਸਾਰੇ ਜਾਪ, ਨੇਤਰ ਨੈਣ ਧਿਆਨ ਲਗਾਈਆ। ਸੋ ਸਾਹਿਬ ਸਦਾ ਪਾਕ, ਪਵਿਤ ਰੂਪ ਵਟਾਈਆ। ਜਿਸ ਦਰਸ਼ਨ ਨੂੰ ਨੇਤਰ ਲੋਚਣ ਰਹੇ ਝਾਕ, ਨਿਤ ਨਵਿਤ ਧਿਆਨ ਲਗਾਈਆ। ਸੋ ਸਾਹਿਬ ਸਭ ਦਾ ਸਾਕ, ਨਜ਼ਰ ਕਿਸੇ ਨਾ ਆਈਆ । ਸਭ ਦਾ ਲੇਖਾ ਕਰੇ ਬੇਬਾਕ, ਸਿਫ਼ਰਾ ਅੰਕ ਅੰਤ ਬਣਾਈਆ। ਖ਼ਾਲੀ ਕਰੇ ਜਗਤ ਹਾਥ, ਵਸਤ ਹੱਥ ਨਾ ਕੋਇ ਫੜਾਈਆ। ਦੇਵਣਹਾਰ ਆਦਿ ਜੁਗਾਦੀ ਦਾਤ, ਵਡ ਦਾਤਾ ਵਡ ਵਡਿਆਈਆ । ਕਲਜੁਗ ਅੰਤਮ ਖੇਲ ਤਮਾਸ਼, ਬੇਪਰਵਾਹ ਆਪ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਕਰ ਆਪ ਜਮਾਤ, ਅੱਖਰ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਿਫ਼ਰਾ ਕਹੇ ਮੇਰਾ ਖੇਲ ਅਵੱਲਾ, ਇਕ ਇਕੱਲਾ ਆਪ ਕਰਾਇੰਦਾ। ਕਲਜੁਗ ਅੰਤਮ ਵੇਖਣਹਾਰਾ ਜਲਾਂ ਥਲਾਂ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਜੋਤ ਪਰਕਾਸ਼ ਪੁਰਖ ਅਬਿਨਾਸ਼ ਨੂਰੀ ਧਾਰ ਆਪੇ ਬਲਾ, ਦੀਆ ਦੀਪਕ ਡਗਮਗਾਇੰਦਾ । ਸਚ ਸੰਦੇਸ ਨਰ ਨਰੇਸ਼ ਇਕੋ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਸਾਚੀ ਕਾਰ ਕਮਾਇੰਦਾ।
ਸਿਫ਼ਰਾ ਕਹੇ ਮੇਰੀ ਸਾਚੀ ਕਾਰ, ਨਜ਼ਰ ਕਿਸੇ ਨਾ ਆਈਆ। ਨਵ ਨੌਂ ਚਾਰ ਮੇਰਾ ਤੱਕਦੇ ਗਏ ਦੀਦਾਰ, ਅੰਤਰ ਅੰਤਰ ਧਿਆਨ ਲਗਾਈਆ। ਦਰਵੇਸ਼ ਬਣ ਕੇ ਮੰਗਦੇ ਗਏ ਭਿਖਾਰ, ਝੋਲੀ ਅੱਗੇ ਆਪਣੀ ਡਾਹੀਆ। ਦੋਏ ਜੋੜ ਕਰਦੇ ਗਏ ਨਿਮਸਕਾਰ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਕਹਿ ਕੇ ਗਏ ਕਲ ਅੰਤਮ ਆਵੇ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਜੋ ਸਿਫ਼ਰਾ ਰੂਪ ਵੇਖੇ ਸੰਸਾਰ, ਇਕ ਸਿਫ਼ਰੇ ਵਿਚ ਵਡਿਆਈਆ। ਸਿਫ਼ਰੇ ਵਿਚੋਂ ਏਕਾ ਮਹੱਲ ਕਰੇ ਤਿਆਰ, ਤ੍ਰੈਗੁਣ ਅਤੀਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।
ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਅਪਰੰਪਰ ਧਾਰ ਚਲਾਇੰਦਾ। ਕਲਜੁਗ ਅੰਤ ਹੋ ਉਜਿਆਰਾ, ਭੇਵ ਅਭੇਦ ਖੁਲ੍ਹਾਇੰਦਾ। ਮਹੱਲ ਅਟੱਲ ਇਕ ਮਨਾਰਾ, ਦੋ ਜਹਾਨਾਂ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ ।
ਸਾਚਾ ਭੇਵ ਖੋਲ੍ਹ ਕਰਤਾਰ, ਉਹਲਾ ਰਿਹਾ ਜਣਾਈਆ। ਸਿਫ਼ਰਾ ਸਤਿ ਹੋ ਉਜਿਆਰ, ਸਤਿ ਸਤਿਵਾਦੀ ਕਾਰ ਕਮਾਈਆ। ਸਾਢੇ ਸੱਤ ਦੇ ਆਧਾਰ, ਵੇਖਣਹਾਰਾ ਥਾਉਂ ਥਾਈਂਆ । ਲੇਖਾ ਜਾਣ ਜਗਤ ਜਗਤਾਰ, ਜਗ ਜੀਵਣਦਾਤਾ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ ।
ਖੇਲ ਕਰਨ ਦਾ ਸਾਚਾ ਚਾਉ, ਸਿਫ਼ਰਾ ਆਪਣੇ ਵਿਚੋਂ ਪਰਗਟਾਇੰਦਾ। ਕਰਨਹਾਰਾ ਸਚ ਨਿਆਉਂ, ਅਦਾਲਤ ਇਕੋ ਇਕ ਲਗਾਇੰਦਾ। ਪਕੜਨਹਾਰਾ ਸਾਚੀ ਬਾਹੋਂ, ਭਗਤ ਭਗਵਾਨ ਆਪ ਜਣਾਇੰਦਾ। ਲੇਖਾ ਜਾਣ ਪੁੱਤਰ ਮਾਉਂ, ਪਿਤਾ ਪੂਤ ਗੋਦ ਸੁਹਾਇੰਦਾ। ਦੇਵੇ ਵਡਿਆਈ ਸਾਚੇ ਥਾਉਂ, ਜਿਸ ਧਾਮ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਉਡੀਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ।
ਸਿਫ਼ਰਾ ਕਹੇ ਮੈਂ ਖੋਲ੍ਹਾਂ ਭੇਦ, ਭੇਵ ਕੋਇ ਨਾ ਪਾਈਆ। ਜਿਸ ਧਾਮ ਦਾ ਲੇਖਾ ਲਿਖਿਆ ਵਿਚ ਸਾਮ ਵੇਦ, ਅੰਕ ਨੌਂ ਸੌ ਇਕੱਤਰ ਸਤਰ ਅੱਠ ਅੱਠ ਵਡਿਆਈਆ। ਸੋ ਧਾਮ ਹੋਏ ਉਜਿਆਰ, ਜਿਸ ਮਿਲੇ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਸਭ ਦੀ ਸਾਂਝ ਬੰਧਾਈਆ ।
ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਆਦਿ ਜੁਗਾਦਿ ਕਾਰ ਕਮਾਇੰਦਾ। ਹੁਕਮੇ ਅੰਦਰ ਫਿਰੇ ਸੂਰਜ ਤਾਰਾ, ਮੰਡਲ ਮੰਡਪ ਨਾਚ ਨਚਾਇੰਦਾ। ਜੁਗ ਚੌਕੜੀ ਹੋ ਉਜਿਆਰਾ, ਹੁਕਮ ਹਾਸਲ ਇਕ ਸਮਝਾਇੰਦਾ। ਸਾਚਾ ਧਾਮ ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਨਿਮਸਕਾਰਾ, ਸਜਦਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਇੰਦਾ।
ਸਾਚੀ ਕਰਨੀ ਰਾਮ ਰਾਮ, ਆਪਣੀ ਹਰਿ ਜਣਾਈਆ। ਸਾਚੇ ਧਾਮ ਕਰ ਅਸ਼ਨਾਨ, ਬੈਠਾ ਆਸਣ ਲਾਈਆ। ਇਕੋ ਇਕ ਇਕ ਨਿਸ਼ਾਨ, ਨਿਰਗੁਣ ਸਰਗੁਣ ਦੇਵੇ ਵਖਾਈਆ। ਸਰਗੁਣ ਵੇਖ ਹੋਇਆ ਹੈਰਾਨ, ਪੰਜ ਤੱਤ ਰਹਿਣ ਨਾ ਪਾਈਆ। ਪੰਜ ਤੱਤ ਸਿਫ਼ਰਾ ਰੂਪ ਵਿਚ ਜਹਾਨ, ਲੇਖਾ ਹੱਥ ਨਾ ਕੋਇ ਵਖਾਈਆ। ਇਕੋ ਖੋਲ੍ਹ ਵੇਖੇ ਭਗਵਾਨ ਦਾ ਭਗਵਾਨ, ਸੋ ਭਗਵਾਨ ਜੋ ਰਾਮ ਵਿਚ ਹੋ ਕੇ ਰਾਮ ਰਿਹਾ ਸਮਾਈਆ। ਕਰ ਕਿਰਪਾ ਦਿਤਾ ਦਾਨ, ਮਿਹਰ ਨਜ਼ਰ ਇਕ ਉਠਾਈਆ। ਏਹ ਭੂਮਕਾ ਸਚ ਅਸਥਾਨ, ਜਿਸ ਦਾ ਭੇਵ ਕੋਇ ਨਾ ਪਾਈਆ। ਇਕ ਭੀਲਣੀ ਦੇ ਗਿਆਨ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਬਾਲਮੀਕ ਲਾ ਕੇ ਜਾਏ ਨਿਸ਼ਾਨ, ਚੋਰੀ ਚੋਰੀ ਸੇਵ ਕਮਾਈਆ। ਤ੍ਰੇਤੇ ਵਿਚ ਕੋਈ ਨਾ ਲਏ ਪਹਿਚਾਨ, ਵੇਲਾ ਦੂਰ ਦੁਰਾਡਾ ਰਿਹਾ ਦਸਾਈਆ। ਕਲਜੁਗ ਅੰਤ ਕਰੇ ਖੇਲ ਆਪ ਮਿਹਰਬਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਧਾਈਆ।
ਸਚ ਧਾਮ ਤੱਕੇ ਰਾਹ, ਧਰਨੀ ਧਵਲ ਧਿਆਨ ਲਗਾਈਆ। ਪੰਜ ਪਾਂਡੋ ਬੈਠੇ ਧਿਆਨ ਲਗਾ, ਨੈਣ ਨੈਣ ਉਠਾਈਆ। ਲੇਖਾ ਲੇਖ ਜਾਣੇ ਕੋਈ ਨਾ, ਬੇਅੰਤ ਤੇਰੀ ਵਡਿਆਈਆ। ਕਾਹਨ ਕ੍ਰਿਸ਼ਨ ਦਇਆ ਕਮਾ, ਏਕਾ ਅਰਜਨ ਕਰੇ ਸ਼ਨਵਾਈਆ। ਸੁਣ ਅਰਜਨ ਸਚ ਦਿਆਂ ਸੁਣਾ, ਭੇਵ ਅਭੇਦ ਖੁਲ੍ਹਾਈਆ। ਤੇਰਾ ਲੇਖਾ ਕਲਜੁਗ ਇਕ ਜਣਾ, ਜਾਨਣਹਾਰ ਕਦੇ ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੇਪਰਵਾਹ ਬੇਪਰਵਾਹੀਆ।
ਅਰਜਨ ਦੋਏ ਜੋੜ ਸੀਸ, ਚਰਨ ਕਵਲ ਧਿਆਨ ਲਗਾਇਆ । ਤੇਰਾ ਖੇਲ ਸਾਹਿਬ ਜਗਦੀਸ, ਬੇਪਰਵਾਹ ਤੇਰੀ ਵਡਿਆਇਆ। ਸਚ ਦੱਸ ਇਕ ਹਦੀਸ, ਭੁੱਲ ਰਹੇ ਨਾ ਰਾਇਆ। ਕ੍ਰਿਸ਼ਨ ਕਹੇ ਮੇਰਾ ਕਾਹਨ ਆਵੇ ਠੀਕ, ਜਿਸ ਮੈਨੂੰ ਕਾਹਨ ਬਣਾਇਆ। ਮੈਂ ਵੀ ਓਸ ਦੀ ਰੱਖਾਂ ਉਡੀਕ, ਸਿਰ ਆਪਣੇ ਮੋਰ ਮੁਕਟ ਸੁਹਾਇਆ। ਮੈਂ ਨਿਰਗੁਣ ਹੋ ਕੇ ਉਹਦੀ ਕਰਾਂ ਪ੍ਰੀਤ, ਸਰਗੁਣ ਹੋ ਕੇ ਤੁਹਾਨੂੰ ਨਾਲ ਮਿਲਾਇਆ। ਜਿਸ ਅੰਤ ਮੈਨੂੰ ਲੈਣਾ ਜੀਤ, ਮੈਂ ਤੁਹਾਡੀ ਜਿਤ ਕਰਾਇਆ। ਜਿਸ ਦਾ ਨਿਸ਼ਾਨਾ ਠੀਕ, ਦੋ ਜਹਾਨਾਂ ਤੀਰ ਹੱਥ ਕਿਸੇ ਨਾ ਆਇਆ। ਉਹ ਸਾਹਿਬ ਠਾਂਡਾ ਸੀਤ, ਮੈਂ ਅਗਨ ਬਾਣ ਠੰਡਾ ਠਾਰ ਕਰਾਇਆ। ਉਹ ਸਦਾ ਸਦਾ ਅਜੀਤ, ਜਿਤਿਆ ਕਦੇ ਨਾ ਜਾਇਆ। ਉਹ ਮੇਰੀ ਬਦਲਣ ਵਾਲਾ ਰੀਤ, ਪੰਜ ਤੱਤ ਕ੍ਰਿਸ਼ਨ ਚੋਲਾ ਨਜ਼ਰ ਕਿਸੇ ਨਾ ਆਇਆ। ਪਿਛੋਂ ਅਰਜਨ ਗੀਤਾ ਰਹਿ ਜਾਏ ਗੀਤ, ਗੋਬਿੰਦ ਹੱਥ ਕਿਸੇ ਨਾ ਆਇਆ। ਉਹ ਆਵੇ ਆਪਣੇ ਧਾਮ ਠੀਕ, ਨੇਤਰ ਨੈਣ ਨਜ਼ਰ ਕਿਸੇ ਨਾ ਆਇਆ। ਅੱਖੀਂ ਮੀਟ ਮੈਂ ਵਖਾਵਾਂ ਜਿਸ ਨਾਲ ਲੱਗੀ ਮੇਰੀ ਪ੍ਰੀਤ, ਸੋ ਸਾਚੇ ਧਾਮ ਆਪਣਾ ਚਰਨ ਰਿਹਾ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇਆ ।
ਕਾਰ ਕਰੇ ਸਿਫ਼ਰਾ ਆਪ, ਆਪਣੀ ਦਇਆ ਕਮਾਈਆ। ਜਿਸ ਵੇਲੇ ਸਤਿਗੁਰ ਨਾਨਕ ਦਿਤਾ ਜਾਪ, ਸਤਿਨਾਮ ਕਰੀ ਪੜ੍ਹਾਈਆ। ਉਸ ਵੇਲੇ ਨਜ਼ਰੀ ਆਇਆ ਇਕੋ ਬਾਪ, ਪਿਤਾ ਪੁਰਖ ਵਡ ਵਡਿਆਈਆ। ਨਾਲ ਇਸ਼ਾਰੇ ਦੱਸਿਆ ਅਨਾਥਾਂ ਨਾਥ, ਦੀਨਨ ਦੀਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ।
ਨਾਨਕ ਦੱਸਿਆ ਹੋ ਮਿਹਰਵਾਨ, ਪ੍ਰਭ ਆਪਣੀ ਦਇਆ ਕਮਾਈਆ। ਸਚਖੰਡ ਦਾ ਵੇਖ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਨਾ ਜ਼ਿਮੀ ਨਾ ਅਸਮਾਨ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਰੱਯਤ ਨਾ ਰਾਜ ਰਾਜਾਨ, ਚੋਬਦਾਰ ਨਾ ਕੋਇ ਰਖਾਈਆ। ਇਕ ਇਕੱਲਾ ਸ੍ਰੀ ਭਗਵਾਨ, ਸਚਖੰਡ ਸਾਚੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਨਿਰਗੁਣ ਸਰਗੁਣ ਆਪ ਜਣਾਈਆ।
ਨਾਨਕ ਵੇਖ ਧਾਮ ਅਪਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸ਼ਬਦੀ ਸ਼ਬਦ ਕਰ ਇਸ਼ਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਏਸੇ ਕਾਰਨ ਨਾਨਕ ਨਿਰਗੁਣ ਕਿਹਾ ਕਲ ਮਹਾਂਬਲੀ ਉਤਰੇ ਅਵਤਾਰਾ, ਮਾਤ ਪਿਤ ਨਾ ਕੋਇ ਰਖਾਇੰਦਾ। ਜਿਸ ਦਾ ਸਰਬ ਨੂੰ ਆਦਿ ਜੁਗਾਦਿ ਸਹਾਰਾ, ਮਿਹਰਵਾਨ ਫੇਰਾ ਪਾਇੰਦਾ। ਮੈਂ ਲੱਭ ਲੱਭ ਥੱਕਾ ਮੈਨੂੰ ਨਜ਼ਰ ਨਾ ਆਇਆ ਕੋਈ ਕਿਨਾਰਾ, ਬੇਅੰਤ ਕਹਿ ਕਹਿ ਸ਼ੁਕਰ ਮਨਾਇੰਦਾ। ਇਕੋ ਬੋਲ ਨਾਮ ਜੈਕਾਰਾ, ਤੂਹੀ ਤੂਹੀ ਰਾਗ ਅਲਾਇੰਦਾ। ਤੂੰ ਮੇਰਾ ਸਚ ਸਹਾਰਾ, ਮੈਂ ਤੇਰਾ ਰੂਪ ਵਟਾਇੰਦਾ। ਤੇਰਾ ਧਾਮ ਵਸੇ ਨਿਆਰਾ, ਜਗ ਨੇਤਰ ਵੇਖਣ ਕੋਇ ਨਾ ਆਇੰਦਾ। ਸੋ ਸੋਹੇ ਬੰਕ ਦੁਆਰਾ, ਜਿਸ ਗ੍ਰਹਿ ਆਪਣਾ ਚਰਨ ਟਿਕਾਇੰਦਾ। ਦੋਏ ਸਿਫ਼ਰਾ ਰੂਪ ਨਜ਼ਰ ਸੰਸਾਰਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਧਾਮ ਆਪ ਉਪਾਇੰਦਾ। ਸੋ ਧਾਮ ਦੀਨ ਦਿਆਲ, ਇਕੋ ਇਕ ਵਡਿਆਈਆ । ਜਿਸ ਵੇਲੇ ਗੋਬਿੰਦ ਮਿਲਿਆ ਪੁਰਖ ਅਕਾਲ, ਘਰ ਸਾਚੇ ਵੱਜੀ ਵਧਾਈਆ। ਸ਼ਾਹ ਪਾਤਸ਼ਾਹ ਕਰੇ ਇਕ ਸਵਾਲ, ਪੂਤ ਸਪੂਤੇ ਪੁੱਛ ਪੁਛਾਈਆ। ਉਠ ਵੇਖ ਮੇਰੇ ਲਾਡਲੇ ਲਾਲ, ਨਿਰਗੁਣ ਸਰਗੁਣ ਰਿਹਾ ਜਣਾਈਆ। ਕਲਜੁਗ ਜੀਵ ਬਿਨ ਛੁਰੀਉਂ ਹੋਏ ਹਲਾਲ, ਕਸਾਈ ਬਣਿਆ ਜੀਵ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੋਬਿੰਦ ਵੇਖੇ ਸਿਫ਼ਰਾ ਧਾਰ, ਧਰਮ ਜੈਕਾਰ ਅਲਾਇੰਦਾ। ਵਾਹਵਾ ਤੇਰਾ ਖੇਲ ਅਪਾਰ, ਗੁਰ ਗੁਰ ਧਿਆਨ ਰਖਾਇੰਦਾ। ਆਦਿ ਜੁਗਾਦੀ ਅੰਤ ਨਾ ਪਾਰਾ ਵਾਰ, ਬੇਅੰਤ ਤੇਰਾ ਅੰਤ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਇੰਦਾ।
ਗੋਬਿੰਦ ਵੇਖ ਸਚ ਇਸ਼ਾਰਾ, ਹਰਿ ਇਸ਼ਾਰੇ ਨਾਲ ਜਣਾਈਆ। ਨਵ ਨੌਂ ਚਾਰ ਅੰਤ ਕਿਨਾਰਾ, ਦੂਰ ਦੁਰਾਡਾ ਪੰਧ ਮੁਕਾਈਆ। ਲੇਖਾ ਮੁਕੇ ਗੁਰ ਅਵਤਾਰਾਂ, ਅੰਤ ਕੋਇ ਰਹਿਣ ਨਾ ਪਾਈਆ। ਨਿਰਗੁਣ ਨੂਰ ਸਦਾ ਉਜਿਆਰਾ, ਨਾ ਮਰੇ ਨਾ ਜਾਈਆ। ਸਤਿਗੁਰ ਗੋਬਿੰਦ ਕਰ ਨਿਮਸਕਾਰਾ, ਦੋਏ ਜੋੜ ਮੰਗ ਮੰਗਾਈਆ। ਪੁਰਖ ਅਕਾਲ ਤੇਰਾ ਸਹਾਰਾ, ਇਕੋ ਓਟ ਰਖਾਈਆ। ਤੁਧ ਬਿਨ ਪਾਵੇ ਕਵਣ ਸਾਰਾ, ਦੋ ਜਹਾਨਾਂ ਹੋਏ ਸਹਾਈਆ। ਕਰ ਕਿਰਪਾ ਕਲਜੁਗ ਅੰਤ ਲੈਣਾ ਅਵਤਾਰਾ, ਵਡ ਅਵਤਾਰੀ ਤੇਰੀ ਵਡਿਆਈਆ। ਵੇਖਣਾ ਇਕੋ ਧਾਮ ਨਿਆਰਾ, ਨਿਆਂ ਕਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਮ ਅਵੱਲੜਾ ਰਿਹਾ ਵਖਾਈਆ।
ਓਸ ਧਾਮ ਦੀ ਦੱਸ ਨਿਸ਼ਾਨੀ, ਹਰਿ ਸਤਿਗੁਰ ਆਪ ਜਣਾਇੰਦਾ। ਗੁਰ ਗੁਰ ਕਹੇ ਮੈਂ ਓਸ ਪਿਛੇ
ਦਿਆਂ ਆਪ ਕੁਰਬਾਨੀ, ਬੰਸ ਸਰਬੰਸ ਭੇਟ ਚੜ੍ਹਾਇੰਦਾ। ਚਾਰ ਦਿਨ ਖਾ ਕੇ ਤੇਰੀ ਨਿਰਗੁਣ ਸਰਗੁਣ ਜਾਏ ਮਹਿਮਾਨੀ, ਮੁਸਾਫ਼ਰ ਮੇਰਾ ਬੰਸ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਤੇਰਾ ਵਰ, ਮੈਂ ਆਪਣਾ ਰੂਪ ਸਿਫ਼ਰਾ ਤੇਰੇ ਵਿਚ ਸਮਾਇੰਦਾ।
ਗੋਬਿੰਦ ਕਹੇ ਮੈਂ ਸਿਫ਼ਰ ਹੋ ਕੇ ਵਖਾਵਾਂਗਾ। ਆਪਣਾ ਜ਼ਿਕਰ ਤੈਨੂੰ ਸੁਣਾਵਾਂਗਾ। ਸਾਰਾ ਫ਼ਿਕਰ ਤੇਰੇ ਸਿਰ ਤੇ ਪਾਵਾਂਗਾ। ਆਪ ਹੋ ਬੇਫ਼ਿਕਰਾ, ਤੇਰੇ ਅੱਗੇ ਪਿਛੇ ਖ਼ੁਸ਼ੀਆਂ ਨਾਲ ਨਾਚ ਨਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਲੇਖਾ ਵੇਖ ਵਖਾਵਾਂਗਾ ।
ਮੈਂ ਸਿਫ਼ਰਾ ਹੋ ਕੇ ਦੱਸਾਂਗਾ। ਮਾਂ ਪਿਓ ਪੁੱਤ ਆਪਣੇ ਕੋਲ ਕੁਛ ਨਾ ਰੱਖਾਂਗਾ। ਸਭ ਤੇਰੀ ਝੋਲੀ ਸੱਟਾਂਗਾ। ਇਕੋ ਤੇਰਾ ਨਾਮ ਤੇਰਾ ਪ੍ਰਭ ਰਟਾਂਗਾ। ਦੋਏ ਜੋੜ ਵਾਸਤਾ ਘੱਤਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਤੇਰੇ ਚਰਨਾਂ ਤੇ ਸੱਟਾਂਗਾ।
ਗੋਬਿੰਦ ਤੈਨੂੰ ਜ਼ਰੂਰ ਆਪ ਬਣਾਊਂਗਾ। ਆਪ ਆਪਣੀ ਝੋਲੀ ਪਾਊਂਗਾ। ਸਾਚੀ ਡੋਲੀ ਫੜ ਚੜ੍ਹਾਊਂਗਾ। ਹੌਲੀ ਹੌਲੀ ਆਪਣਾ ਮੇਲ ਮਿਲਾਊਂਗਾ। ਤੰਦ ਮੌਲੀ ਨਾਲ ਰਖਾਊਂਗਾ। ਸਵਾ ਰੱਤੀ ਘੋਲ ਘੋਲੀ, ਆਪਣੇ ਹੱਥ ਫੜ ਉਠਾਊਂਗਾ। ਤੇਰੀ ਬਦਲ ਦੇਵਾਂ ਚੋਲੀ, ਚੋਲੀ ਆਪਣੇ ਰੰਗ ਰੰਗਾਊਂਗਾ । ਤੈਨੂੰ ਫੇਰ ਕੋਈ ਨਾ ਮਾਰੇ ਬੋਲੀ, ਬੋਲਣ ਵਾਲਾ ਕੋਈ ਨਜ਼ਰ ਨਾ ਆਊਂਗਾ। ਤੂੰ ਉਚੀ ਉਚੀ ਪਾਵੀਂ ਰੌਲੀ, ਮੈਂ ਤੇਰੇ ਨਾਮ ਡੰਕਾ ਇਕ ਸੁਣਾਊਂਗਾ। ਤੂੰ ਵਸੀਂ ਉਚੇ ਦੁਆਰੇ ਮੰਦਰ ਧੌਲੀਂ, ਮੈਂ ਤੇਰੇ ਦਰ ਤੇ ਸੇਵ ਕਮਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਖੁਲਾਊਂਗਾ ।
ਬੰਸ ਸਰਬੰਸ ਤੇਰੀ ਭੇਟੇ ਚੜ੍ਹੇਗਾ। ਗੋਬਿੰਦ ਫਿਰ ਸਾਹਮਣੇ ਤੇਰੇ ਖੜੇਗਾ। ਜੋਧਾ ਹੋ ਕੇ ਸੂਰਬੀਰ ਲੜੇਗਾ। ਜੇ ਹੱਕ ਨਾ ਦੇਵੇਂ ਅੱਗੇ ਹੋ ਕੇ ਅੜੇਗਾ। ਨਿਰਭੈ ਭੈ ਤੇਰੇ ਕੋਲੋਂ ਕਦੇ ਨਾ ਡਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੱਸ ਜੋ ਆਪਣੀ ਕਾਰ ਕਰੇਂਗਾ।
ਸਚ ਆਪਣੀ ਕਾਰ ਕਮਾਵਾਂਗਾ । ਤੇਰਾ ਬੰਸ ਸਰਬੰਸ ਲੁਟਾਵਾਂਗਾ। ਲੋਕਮਾਤ ਵਿਚੋਂ ਪੁੱਟ, ਬੂਟਾ ਸਚਖੰਡ ਲਗਾਵਾਂਗਾ । ਅੰਮ੍ਰਿਤ ਧੁਰ ਦਾ ਦੇ ਕੇ ਘੁੱਟ, ਗੁਰਮੁਖ ਆਪਣਾ ਪਰਦਾ ਲਾਹਵਾਂਗਾ। ਫਿਰ ਸਭ ਦੇ ਨਾਲੋਂ ਰੁੱਠ, ਤੇਰੇ ਚਰਨਾਂ ਡੇਰਾ ਲਾਵਾਂਗਾ । ਆਤਮ ਅੰਤਰ ਸਭ ਦੀ ਲੁੱਟ, ਖ਼ਾਲੀ ਘਰ ਕਰ ਵਖਾਵਾਂਗਾ। ਜਿਸ ਵੇਲੇ ਪਵੇਂ ਉਠ, ਤੇਰੀ ਉਂਗਲੀ ਆਪਣੇ ਹੱਥ ਰਖਾਵਾਂਗਾ । ਜਿੰਨਾਂ ਚਿਰ ਨਾ ਕਹੇਂ ਗੋਬਿੰਦ ਮੇਰਾ ਪੁੱਤ, ਤੇਰਾ ਪੱਲੂ ਛੱਡ ਨਾ ਜਾਵਾਂਗਾ। ਜਿੰਨਾਂ ਚਿਰ ਨਾ ਸੁਹਾਏਂ ਸਾਚੀ ਰੁੱਤ, ਅਬਿਨਾਸ਼ੀ ਅਚੁੱਤ, ਤੇਰੀ ਦਾਸੀ ਸੇਵ ਕਮਾਵਾਂਗਾ। ਮੇਰਾ ਲੇਖਾ ਨਾ ਜਾਏ ਮੁੱਕ, ਅਲੇਖ ਤੇਰੇ ਘਰ ਵਖਾਵਾਂਗਾ। ਮੇਰਾ ਬੂਟਾ ਨਾ ਜਾਏ ਸੁੱਕ, ਹਰਿਆ ਸਿੰਚ ਤੇਰੇ ਕੋਲੋਂ ਕਰਾਵਾਂਗਾ। ਜਿਸ ਵੇਲੇ ਕਲਜੁਗ ਅੰਤਮ ਆਏ ਢੁੱਕ, ਮੈਂ ਸੇਵਕ ਬਣ ਕੇ ਤੇਰਾ ਸੰਬਲ ਨਗਰ ਬਣਾਵਾਂਗਾ। ਤੂੰ ਅੰਦਰ ਵੜ ਜਾਈਂ ਘੁਸ, ਮੈਂ ਪਰਦਾ ਉਤੇ ਪਾਵਾਂਗਾ। ਫੇਰ ਮੈਨੂੰ ਲਈਂ ਪੁੱਛ, ਮੈਂ ਇਕੱਲਾ ਹਾਲ ਸੁਣਾਵਾਂਗਾ । ਪ੍ਰਭ ਤੇਰੇ ਭਗਤਾਂ ਨੂੰ ਤੇਰਾ ਦੁੱਖ, ਦੁਖੀਆਂ ਦਰਦ ਆਪ ਵੰਡਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਿਛਲਾ ਲੇਖਾ ਸਭ ਦਾ ਪੂਰ ਕਰਾਵਾਂਗਾ।
ਜਿਸ ਵੇਲੇ ਪ੍ਰਭ ਦਇਆ ਕਮਾਏਂਗਾ। ਮਿਹਰ ਨਜ਼ਰ ਉਠਾਏਂਗਾ। ਕਲ ਕਲਕੀ ਫੇਰਾ ਪਾਏਂਗਾ। ਮੇਰੀ ਪਿਆਰ ਦੀ ਵੰਨਗੀ ਲੋਕਮਾਤ ਬਣਾਏਂਗਾ। ਸਿਰ ਕਲਗ਼ੀ ਇਕ ਚਮਕਾਏਂਗਾ । ਜਗਦੀਸ਼ ਤਾਜ ਇਕ ਸੁਹਾਏਂਗਾ । ਪ੍ਰੇਮ ਆਵਾਜ਼ ਇਕ ਲਗਾਏਂਗਾ। ਗ਼ਰੀਬ ਨਿਵਾਜ਼ ਨੇੜੇ ਆਏਂਗਾ। ਸਾਜਨ ਸਾਜ ਵੇਖ ਵਖਾਏਂਗਾ। ਮੇਰੀ ਲਾਜ ਅੰਤ ਰਖਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਰੰਗ ਵਖਾਏਂਗਾ।
ਘਰ ਸਾਚੇ ਰੰਗ ਵਖਾਵਾਂਗਾ। ਗੋਬਿੰਦ ਤੇਰਾ ਸੰਗ ਨਿਭਾਵਾਂਗਾ । ਅੰਗ ਅੰਗ ਨਾਲ ਮਿਲਾਵਾਂਗਾ । ਨਾਮ ਮਰਦੰਗ ਇਕ ਵਜਾਵਾਂਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੰਘ, ਤੇਰਾ ਜੋੜ ਜੁੜਾਵਾਂਗਾ। ਤੇਰਾ ਚਾੜ੍ਹ ਸਾਚਾ ਚੰਦ, ਚੰਦ ਚਾਂਦਨਾ ਇਕ ਚਮਕਾਵਾਂਗਾ। ਗੋਬਿੰਦ ਕਹੇ ਤੂੰ ਬਖ਼ਸ਼ੰਦ, ਮੈਂ ਤੇਰਾ ਸ਼ੁਕਰ ਮਨਾਵਾਂਗਾ। ਵੇਖੀਂ ਵੇਲੇ ਸਿਰ ਨਾ ਜਾਈਂ ਮੁੱਕਰ, ਜੇ ਮੁਕਰੇਂ ਤੇ ਨੇਤਰ ਰੋ ਰੋ ਤੈਨੂੰ ਮਨਾਵਾਂਗਾ। ਕਿਉਂ, ਗੁਰ ਨਾਨਕ ਕਹਿ ਕੇ ਗਿਆ ਤੂੰ ਨਿਰਗੁਣ ਧਾਰੋਂ ਆਵੇਂ ਉਤਰ, ਨਿਹਕਲੰਕ ਹੋ ਆਵੇਂਗਾ । ਤੈਨੂੰ ਕਿਸੇ ਨਹੀਂ ਕਹਿਣਾ ਮੇਰਾ ਪੁੱਤਰ, ਤੂੰ ਸਭ ਦਾ ਬਾਪ ਅਖਵਾਵੇਂਗਾ। ਜਿਉਂ ਗੁਜਰੀ ਚੁਕਿਆ ਮੈਨੂੰ ਕੁਛੜ, ਫਿਰ ਤੇਰੇ ਕੁਛੜ ਚੜ੍ਹ ਕੇ ਆਪਣਾ ਖੇਲ ਵਖਾਵਾਂਗਾ। ਮੈਂ ਕੋਈ ਨਾ ਮੰਗਾਂ ਖਾਣ ਨੂੰ ਟੁੱਕਰ, ਪਾਣੀ ਮੰਗਣ ਦੀ ਆਸ ਨਾ ਕੋਈ ਰਖਾਵਾਂਗਾ। ਏਸੇ ਕਰ ਕੇ ਵਾਰੇ ਪੁੱਤਰ, ਪਿਤਾ ਪੂਤ ਬਣ ਕੇ ਧੁਰ ਦੀ ਸੇਵ ਕਮਾਵਾਂਗਾ। ਬੇਪਰਵਾਹ ਜੇ ਤੇਰੇ ਪਿਛੇ ਗਿਆ ਉਜੜ, ਤੇਰੇ ਭਗਤਾਂ ਜ਼ਰੂਰ ਵਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਸੱਚਾ ਇਕ ਵਰ, ਤੇਰਾ ਸਦਾ ਸਦਾ ਸਦ ਦਰਸ਼ਨ ਪਾਵਾਂਗਾ।
ਗੋਬਿੰਦ ਜਿਸ ਵੇਲੇ ਮੇਰੇ ਭਗਤਾਂ ਪਿਆਰ ਜਣਾਏਂਗਾ। ਆਪਣਾ ਵੇਲਾ ਵਕਤ ਸੁਹਾਏਂਗਾ। ਬੂੰਦ ਰਕਤ ਅਗਲੀ ਪਿਛਲੀ ਲੇਖੇ ਲਾਏਂਗਾ। ਸ੍ਰੀ ਭਗਵਾਨ ਬਣਾਏ ਬਣਤ, ਬੇਪਰਵਾਹ ਆਪਣੀ ਕਾਰ ਕਮਾਏਗਾ। ਸੁਹੰਜਣਾ ਸੁਹਾਏ ਆਪ ਵਕਤ, ਰੁੱਤ ਰੁੱਤੜੀ ਨਾਲ ਮਿਲਾਏਗਾ। ਜਿਸ ਵੇਲੇ ਸ੍ਰੀ ਭਗਵਾਨ ਆਏ ਪਰਤ, ਤੇਰਾ ਸਗਲਾ ਸੰਗ ਰਖਾਏਗਾ। ਪਿਛਲਾ ਸੋਗ ਮਿਟਾਏ ਹਰਖ, ਅੱਗੇ ਇਕੋ ਸੁੱਖ ਵਖਾਏਗਾ। ਤੇਰੇ ਨਾਲ ਫਿਰੇ ਨਧੜਕ, ਭੈ ਜਗਤ ਨਾ ਕੋਇ ਜਣਾਏਗਾ। ਰੋਕਿਆਂ ਕਿਸੇ ਦੇ ਨਾ ਜਾਏ ਅਟਕ, ਆਪਣਾ ਮਾਰਗ ਇਕ ਲਗਾਏਗਾ । ਪਿਛਲਾ ਕੀਤਾ ਸਭ ਦਾ ਕਰੇ ਤਰਕ, ਤੁਰਤ ਆਪਣਾ ਹੁਕਮ ਮਨਾਏਗਾ। ਜੇ ਨੀਹਾਂ ਹੇਠਾਂ ਬਾਲੇ ਰਹਿ ਗਿਆ ਫ਼ਰਕ, ਹੁਣ ਨੀਹਾਂ ਹੇਠਾਂ ਰੱਖ ਕੇ ਭਗਤ ਦੁਆਰ ਸੁਹਾਏਗਾ। ਜਿਸ ਦੇ ਪਿਛੋਂ ਨੇਤਰ ਨੀਰ ਨਾ ਵਹਾਏ ਕੋਈ ਉਤੇ ਮਰਗ, ਮਨਜੀਤਾ ਹੁਕਮ ਮਨਾਏਗਾ। ਨਾਤਾ ਤੋੜ ਸੋਗ ਹਰਖ, ਸਿੰਘ ਜਗਦੀਸ਼ਾ ਨੌਂ ਦੁਆਰੇ ਪੰਧ ਮੁਕਾਏਗਾ। ਉਪਰ ਵੇਖ ਸਚਖੰਡ ਦਾ ਸਚ ਨਿਸ਼ਾਨਾ ਰਿਹਾ ਲਟਕ, ਸਤਿ ਸਤਿਵਾਦੀ ਇਕੋ ਰੰਗ ਚਮਕਾਏਗਾ। ਪਕੜ ਉਠਾਏ ਅਗਲੇ ਪਿਛਲੇ ਭਗਤ, ਭਗਵਨ ਆਪਣੀ ਗੋਦ ਬਹਾਏਗਾ। ਕੀ ਹੋਇਆ ਰਾਮ ਦਾ ਮਾਣ ਰੱਖਿਆ ਇਕ ਭਰਤ, ਸ੍ਰੀ ਭਗਵਾਨ ਭਗਤ ਭਰਤ ਨਾਲੋਂ ਅੱਗੇ ਅੱਗੇ ਰਖਾਏਗਾ। ਓਸ ਧਾਮ ਕਰੇ ਪਰਗਟ, ਜਿਸ ਧਾਮ ਰਾਮ ਧਿਆਨ ਲਗਾਏਗਾ। ਓਸ ਧਾਮ ਖੋਲ੍ਹੇ ਹੱਟ, ਜਿਸ ਧਾਮ ਕ੍ਰਿਸ਼ਨ ਅਰਜਨ ਸਮਝਾਏਗਾ। ਓਸ ਧਾਮ ਬੀਜੇ ਬੀਜ ਵਤ, ਜਿਸ ਧਾਮ ਨਾਤ ਨਿਰਗੁਣ ਸਿਫ਼ਤ ਸਾਲਾਹੇਗਾ। ਓਸ ਧਾਮ ਲਏ ਰੱਖ, ਜਿਸ ਧਾਮ ਉਤੇ ਗੋਬਿੰਦ ਅੱਖ ਟਿਕਾਏਗਾ। ਉਹ ਧਾਮ ਸਭ ਤੇੋਂ ਵੱਖ, ਭਗਤ ਦੁਆਰਾ ਨਾਉਂ ਪਰਗਟਾਏਗਾ। ਏਕਾ ਦੂਆ ਦੂਆ ਸਭ ਨੂੰ ਦੇਵੇ ਦੱਸ, ਨਿਰਗੁਣ ਸਰਗੁਣ ਦੇਵੇ ਦੱਸ, ਸਿਫ਼ਰਾ ਹੋ ਕੇ ਦੇਵੇ ਦੱਸ, ਆਪ ਆਪਣਾ ਮੁਖ ਛੁਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੀ ਰੱਖੀ ਉਡੀਕ, ਗੁਰ ਅਵਤਾਰਾਂ ਲਾਈ ਪ੍ਰੀਤ, ਉਹ ਧਾਮ ਇਹ ਸਮਝ ਠੀਕ, ਜਿਸ ਉਤੇ ਸਾਢੇ ਤਿੰਨ ਹੱਥ ਨੌਂ ਦਰ ਭਗਤ ਘਰ ਦਿਤਾ ਬਣਾਈਆ। ਭਗਤ ਘਰ ਬਣਾ ਮਾਹੀ, ਮੁਹੱਬਤ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਵੇਖ ਦੋਵੇਂ ਰਾਹੀ, ਪੈਂਡਾ ਕਵਣ ਮੁਕਾਇੰਦਾ।
ਲੋਕਮਾਤ ਨਿਰਗੁਣ ਸਰਗੁਣ ਇਕ ਦੂਜੇ ਦੇ ਨਾਲ ਮਿਲਾਏ ਆਪ ਮਿਲਾ ਕੇ ਬਾਹੀਂ, ਅੰਤਮ ਤੱਤ ਨਜ਼ਰ ਕੋਇ ਨਾ ਆਇੰਦਾ। ਓਹੋ ਦੱਸੇ ਜੋ ਲਿਖ ਗਏ ਨਾਲ ਕਲਮ ਸ਼ਾਹੀ, ਸ਼ਹਿਨਸ਼ਾਹ ਆਪਣਾ ਰੂਪ ਨਾ ਕਿਸੇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਆਪ ਵਡਿਆਇੰਦਾ।
ਗੋਬਿੰਦ ਕਹੇ ਤੇਰਾ ਧਾਮ ਚੰਗਾ, ਚੰਗੀ ਤਰਾਂ ਨਜ਼ਰੀ ਆਈਆ। ਜਿਸ ਨੂੰ ਚੜ੍ਹਿਆ ਇਕੋ ਰੰਗਾ, ਪ੍ਰੇਮ ਪ੍ਰੀਤੀ ਰੰਗ ਵਖਾਈਆ। ਜਿਨ੍ਹਾਂ ਪਿਛੇ ਮਾਛੂਵਾੜੇ ਫਿਰਿਆ ਨੰਗਾ, ਸੂਲਾਂ ਸੱਥਰ ਸੇਜ ਹੰਢਾਈਆ। ਜਿਨ੍ਹਾਂ ਕਾਰਨ ਭੇਜਿਆ ਆਪਣਾ ਬੰਦਾ, ਆਪਣੀ ਬੰਦਗੀ ਇਕ ਸਮਝਾਈਆ। ਉਹ ਜੀਵ ਕਲਜੁਗ ਹੋਇਆ ਗੰਦਾ, ਗੋਬਿੰਦ ਵੇਖ ਰਿਹਾ ਕੁਰਲਾਈਆ। ਮੈਂ ਦੇ ਕੇ ਗਿਆ ਖੰਡਾ, ਸ਼ਸਤਰ ਚੰਡ ਪਰਚੰਡ ਚਮਕਾਈਆ । ਮੈਨੂੰ ਵੇਖ ਕੇ ਮੇਰਾ ਨੈਣ ਹੋ ਗਿਆ ਅੰਧਾ, ਅੱਖ ਅੱਖ ਨਾ ਕਿਸੇ ਖੁਲ੍ਹਾਈਆ। ਹੁਣ ਕਿਥੋਂ ਲੱਭੇ ਗੁਜਰੀ ਚੰਦਾ, ਗੁਜਰੀ ਚੰਦ ਸ਼ਬਦ ਰੂਪ ਵਟਾਈਆ। ਨਾ ਮਾਣਸ ਨਾ ਬੰਦਾ, ਨਾ ਬੰਦਗੀ ਕਰ ਕੇ ਕਿਸੇ ਨੂੰ ਸੀਸ ਝੁਕਾਈਆ । ਨਾ ਸ਼ਸਤਰ ਨਾ ਕੋਈ ਖੰਡਾ, ਤੀਰ ਕਮਾਨ ਨਾ ਕੋਇ ਉਠਾਈਆ। ਨਾ ਸੁਹਾਗੀ ਨਾ ਰੰਡਾ, ਨਾ ਕਰੇ ਕਿਸੇ ਕੁੜਮਾਈਆ। ਕਰੇ ਖੇਲ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਈਆ । ਦੀਨਨ ਦੀਨਨ ਦੀਨ ਦਿਆਲ ਹੋਇਆ ਬਖ਼ਸ਼ੰਦਾ, ਬਖ਼ਸ਼ਿਸ਼ ਪ੍ਰਭ ਦੇ ਕੋਲੋਂ ਮੰਗ ਮੰਗਾਈਆ। ਆਪਣੀ ਹੱਥੀਂ ਜਨ ਭਗਤਾਂ ਰੰਗਣ ਆਇਆ ਪੰਜਾ, ਪੰਜੇ ਉਂਗਲਾਂ ਇਕੋ ਰੰਗ ਵਖਾਈਆ। ਹੁਣ ਜਨ ਭਗਤਾਂ ਵਸੇ ਸਦਾ ਸੰਗਾ, ਸਗਲਾ ਸੰਗ ਨਿਭਾਈਆ । ਇਕ ਵਖਾਏ ਆਪਣਾ ਡੰਡਾ, ਪੌੜੇ ਆਪਣੇ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਵਡਿਆਈ ਦੇ ਕੇ ਬਣਾਇਆ ਮਹੱਲ, ਸੋ ਸਾਹਿਬ ਦਇਆ ਕਮਾਈਆ। ਨਾਉਂ ਰੱਖ ਇਕ ਅਟੱਲ, ਅਟੱਲ ਅਟੱਲ ਰਿਹਾ ਸਮਝਾਈਆ। ਦੀਪਕ ਹੋ ਕੇ ਗਿਆ ਬਲ, ਜੋਤੀ ਨੂਰ ਨੂਰ ਰੁਸ਼ਨਾਈਆ। ਦੋ ਜਹਾਨਾਂ ਮੇਟੇ ਸਲ, ਦੁੱਖੜਾ ਕੋਇ ਰਹਿਣ ਨਾ ਪਾਈਆ । ਨਾਮ ਸੰਦੇਸਾ ਸਾਚਾ ਘੱਲ, ਹਰਿਜਨ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਆਪਣੇ ਹੱਥ ਰਖਾਈਆ ।
ਲੇਖਾ ਹੱਥ ਰੱਖੇ ਕਰਤਾਰ, ਵਡ ਦਾਤਾ ਵਡ ਵਡਿਆਈਆ। ਭਗਤ ਦੁਆਰ ਕਰ ਤਿਆਰ, ਨੀਹਾਂ ਹੇਠਾਂ ਹਰਿਜਨ ਆਪ ਸੁਵਾਈਆ। ਰੱਤ ਅਮੋਲਕ ਤਿਖੀ ਧਾਰ, ਗੋਬਿੰਦ ਆਪ ਵਹਾਈਆ । ਚੜ੍ਹਦੀ ਦਿਸ਼ਾ ਪਾਵੇ ਸਾਰ, ਉਤਰ ਪੂਰਬ ਪੱਛਮ ਦੱਖਣ ਚਾਰ ਚਾਰ ਦਾ ਪੰਜਵਾਂ ਨੇਤਾ, ਪਰਮ ਪੁਰਖ ਆਪ ਅਖਵਾਈਆ। ਛੱਤੀ ਛੱਤੀ ਕਰ ਕਰ ਵੇਂਤਾ, ਵਿਤਕਰੇ ਸਭ ਦੇ ਦਏ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਦਿਤਾ ਨੇਂਤਾ, ਘਰ ਘਰ ਆਪ ਸਦਾਈਆ। ਪਹਿਲੀ ਦੂਜੀ ਤੀਜੀ ਚੌਥੀ ਮੰਜ਼ਲ ਚੜ੍ਹ ਕੇ ਵੇਖੇ ਅਗੇਤਾ ਪਛੇਤਾ, ਦੂਰ ਦੁਰਾਡੇ ਨੇਰਨ ਨੇਰੇ ਇਕੋ ਦਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ।
ਭਗਤ ਦੁਆਰੇ ਚੜ੍ਹ ਕੇ ਵੇਖੇ, ਵੇਖਣਹਾਰ ਅਖਵਾਇੰਦਾ। ਸਭ ਦੇ ਪੂਰੇ ਕਰੇ ਲੇਖੇ, ਅੱਗੇ ਲੇਖ ਨਾ ਕੋਇ ਵਧਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਚੇਤੇ, ਚੇਤਨ ਸਭ ਨੂੰ ਆਪ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਆਪ ਸਮਝਾਇੰਦਾ ।
ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਾਗ, ਸੋ ਸਾਹਿਬ ਆਪ ਜਗਾਈਆ। ਸੰਮਤ ਸੰਮਤੀ ਲੱਗਾ
ਭਾਗ, ਸੰਮਣ ਸਭ ਦੇ ਘਰ ਘਰ ਪੁਚਾਈਆ। ਸੁਣ ਸੁਣ ਵੇਖ ਸਾਰੇ ਆਏ ਭਾਜ, ਭੱਜੇ ਵਾਹੋ ਦਾਹੀਆ। ਭਗਤ ਦੁਆਰ ਗ਼ਰੀਬ ਨਿਵਾਜ ਲਿਆ ਸਾਜ, ਇਕੋ ਰਾਹ ਵਖਾਈਆ। ਨਿਰਗੁਣ ਸਰਗੁਣ ਦੋਹਾਂ ਦਾ ਹੋਵੇ ਕਾਜ, ਸਿਫ਼ਰਾ ਆਪਣੀ ਗਲ ਸੁਣਾਈਆ। ਮੈਂ ਲੈ ਕੇ ਆਵਾਂ ਦਾਜ, ਵਸਤ ਅਮੋਲਕ ਇਕ ਵਖਾਈਆ। ਮੇਰੇ ਘਰ ਨਾ ਪੂਜਾ ਨਾ ਪਾਠ ਕੋਈ ਨਿਮਾਜ, ਵਰਕਾ ਵਰਕਾ ਨਾ ਕੋਇ ਉਠਾਈਆ । ਦੋਏ ਜੋੜ ਜੋ ਮੇਰੇ ਚਰਨ ਕਰੇ ਅਰਦਾਸ, ਤਿਸ ਆਪਣਾ ਮੇਲ ਮਿਲਾਈਆ। ਤੀਰਥ ਨਹਾਵਣ ਦੀ ਰਹੇ ਨਾ ਕੋਈ ਖ਼ਾਹਸ਼, ਸਰੋਵਰ ਪੰਧ ਨਾ ਕੋਇ ਪਾਈਆ। ਜਿਸ ਦਾ ਏਕਾ ਚਰਨ ਕਵਲ ਨਿਵਾਸ, ਤਿਸ ਆਪਣਾ ਘਰ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਭਗਤ ਵਡਿਆਈਆ ।
ਭਗਤ ਦਵਾਰ ਕਹੇ ਮੈਨੂੰ ਮਿਲਿਆ ਮੌਕਾ, ਮੋਤਬਰ ਬਣ ਕੇ ਰਿਹਾ ਸੁਣਾਈਆ। ਮੈਂ ਅੱਗੇ ਭਗਤਾਂ ਨਾਲ ਹੋਣ ਨਹੀਂ ਦੇਣਾ ਧੋਖਾ, ਨਾ ਦੇਵੇ ਕੋਇ ਸਜ਼ਾਈਆ। ਉਚੀ ਕੂਕ ਪਹਿਲੋਂ ਸ੍ਰੀ ਭਗਵਾਨ ਤੂੰ ਦਵਾਇਆ ਹੋਕਾ, ਫਿਰ ਆਪਣਾ ਨਿਸ਼ਾਨ ਸੁਹਾਈਆ। ਹੁਣ ਮੇਰੀ ਪ੍ਰਭੂ ਰੱਖੇ ਓਟਾ, ਕਿਉਂ ਮੈਂ ਭਗਤ ਆਪਣੇ ਵਿਚ ਰਖਾਈਆ। ਮੈਂ ਮਾਰਾਂ ਬਿਰਹੋਂ ਵੈਰਾਗੀ ਚੋਟਾ, ਚਟਾਨ ਪੱਥਰ ਦਿਲ ਦਿਆਂ ਹਿਲਾਈਆ। ਆਪਣੇ ਅੰਦਰ ਰਹਿਣ ਨਾ ਦੇਣਾ ਕੋਈ ਖੋਟਾ, ਖਰੇ ਕਰ ਕੇ ਬਾਹਰ ਦਿਆਂ ਕਢਾਈਆ। ਜਿਸ ਨੇ ਖ਼ਾਦਾ ਸੂਰ ਗਾਂ ਝੋਟਾ, ਤਿਨ੍ਹਾਂ ਦੇਵਾਂ ਸਜ਼ਾਈਆ। ਤਿਨ੍ਹਾਂ ਦਾ ਸਚਖੰਡ ਵਿਚ ਵੜਨ ਨਹੀਂ ਦੇਣਾ ਪੁੱਤ ਪੋਤਾ, ਕਲ ਕਲੰਕ ਦਿਆਂ ਲਗਾਈਆ। ਬੇਸ਼ਕ ਮੈਨੂੰ ਸਾਰੇ ਕਹਿਣ ਹੋਛਾ, ਮੈਂ ਸਚ ਸਚ ਜਣਾਈਆ। ਕੋਟਾਂ ਵਿਚੋਂ ਮੈਨੂੰ ਇਕੋ ਭਗਤ ਬਹੁਤਾ, ਜੋ ਮੇਰੇ ਅੰਦਰ ਆ ਕੇ ਸ੍ਰੀ ਭਗਵਾਨ ਧਿਆਈਆ। ਮੇਰਾ ਕਿਸੇ ਨਾਲ ਨਹੀਂ ਰੋਸਾ, ਜੋ ਪ੍ਰਭ ਭੁੱਲੇ ਤਿਨ੍ਹਾਂ ਧੱਕਾ ਦੇਵਾਂ ਲਾਈਆ। ਮੈਨੂੰ ਭਗਤ ਮਿਲਣ ਦਾ ਸ਼ੌਕਾ, ਮੇਰੇ ਅੰਤਰ ਇਕੋ ਖ਼ਾਹਸ਼ ਵੱਜੇ ਵਧਾਈਆ। ਮੈਂ ਆਪਣਾ ਪੋਚਿਆ ਚੌਂਕਾ, ਸਾਫ਼ ਅੱਛੀ ਤਰਾਂ ਕਰਾਈਆ । ਜਗ ਕਹੇ ਨਾਰ ਨਾ ਸੋਂਹਦੀ ਬਿਨ ਖੌਂਤਾ, ਭਗਵਾਨ ਕਹੇ ਮੇਰੀ ਭਗਤ ਬਿਨਾ ਨਾ ਕੋਇ ਵਡਿਆਈਆ । ਕਲਜੁਗ ਅੰਤਮ ਸਾਰਾ ਜਹਾਨ ਜਾਏ ਔਂਤਾ, ਪੀਹੜੀ ਵਧੇ ਨਾ ਚਲੇ ਸਾਂਝ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭਗਤ ਦੁਆਰ ਰਿਹਾ ਮੰਗ ਮੰਗਾਈਆ।
ਭਗਵਾਨ ਕਹੇ ਸੁਣ ਸਚ ਮਨਾਰੇ, ਸਚ ਸਚ ਦ੍ਰਿੜਾਈਆ । ਭਗਤ ਭਗਵਾਨ ਦੋਵੇਂ ਤੇਰੇ ਪਿਆਰੇ, ਪਿਛੇ ਕੋਇ ਰਹਿ ਨਾ ਜਾਈਆ। ਮੰਜ਼ਲ ਮੰਜ਼ਲ ਤੇਰੇ ਨਜ਼ਾਰੇ, ਨਰ ਨਰਾਇਣ ਆਪ ਦਰਸਾਈਆ। ਏਕਾ ਦੂਜਾ ਤੀਜਾ ਚੌਥਾ ਪੰਧ ਨਿਵਾਰੇ, ਵਡ ਦਾਤਾ ਬੇਪਰਵਾਹੀਆ। ਚੜ੍ਹ ਕੇ ਵੇਖੇ ਅੰਤ ਕਿਨਾਰੇ, ਕਿਨਾਰਾ ਇਕੋ ਇਕ ਵਖਾਈਆ। ਉਚੀ ਬੋਲ ਸਚ ਜੈਕਾਰੇ, ਸਾਚਾ ਢੋਲਾ ਦਏ ਸੁਣਾਈਆ। ਆਓ ਮਿਲੋ ਭਗਤ ਪਿਆਰੇ, ਪ੍ਰੇਮ ਪ੍ਰੀਤੀ ਇਕ ਵਧਾਈਆ। ਤੂੰ ਮੇਰਾ ਮੈਂ ਤੇਰੇ ਸਹਾਰੇ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਡਿਆਈਆ ।
ਭਗਤ ਦੁਆਰਾ ਬਣਿਆ ਅਨੋਖਾ, ਸੋ ਸਾਹਿਬ ਆਪ ਬਣਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਕੇ ਮੌਕਾ, ਮੁਫ਼ਤੋ ਮੁਫ਼ਤ ਰਿਹਾ ਸਮਝਾਈਆ। ਵੇਖੋ ਤੁਹਾਡੇ ਬਰਦੇ ਤੁਹਾਡੇ ਨਾਲ ਕਰਦੇ ਧੋਖਾ, ਅੰਦਰੋਂ ਸੰਗ ਨਾ ਕੋਇ ਰਖਾਈਆ। ਰਸਨਾ ਜਿਹਵਾ ਪੜ੍ਹਦੇ ਪੁਸਤਕ ਪੋਥਾ, ਮਨ ਵਾਸਨਾ ਨਾ ਕੋਇ ਮਿਟਾਈਆ। ਕਲਜੁਗ ਜੀਵ ਹੋਇਆ ਥੋਥਾ, ਠੋਕਰ ਨਾਮ ਨਾ ਕੋਇ ਲਗਾਈਆ। ਏਨ੍ਹਾਂ ਪਿਛੇ ਕੋਈ ਨਾ ਕਰਿਓ ਰੋਸਾ, ਪ੍ਰਭ ਦੇਵਣਹਾਰ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਗੁਰੂ ਅਵਤਾਰ ਵਖਾਈਆ ।
ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਅਸੀਂ ਦੱਸ ਕੇ ਆਏ ਧਰਮ ਈਮਾਨ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਲਿਖ ਕੇ ਆਏ ਅੰਜੀਲ ਕੁਰਾਨ, ਸਿਫ਼ਤ ਕਰ ਕੇ ਆਏ ਵੇਦ ਪੁਰਾਨ, ਗੀਤਾ ਗਿਆਨ ਗਿਆਨ ਦ੍ਰਿੜਾਈਆ। ਸਾਰੇ ਸੁਣ ਕੇ ਸਾਰੇ ਪੜ੍ਹ ਕੇ ਹੋਏ ਬੇਈਮਾਨ, ਹਿਰਦੇ ਹਰਿ ਨਾ ਕੋਇ ਵਸਾਈਆ। ਕੰਨੀਂ ਸੁਣ ਕੇ ਬੜੇ ਸ਼ੈਤਾਨ, ਸ਼ਰਅ ਘਰ ਘਰ ਕਰੇ ਲੜਾਈਆ । ਸਾਬਤ ਰਿਹਾ ਨਾ ਕੋਇ ਈਮਾਨ, ਧਰਮ ਧੀਰ ਨਾ ਕੋਇ ਰਖਾਈਆ। ਘਰ ਘਰ ਵੜਿਆ ਮਾਣ ਅਭਿਮਾਨ, ਹੰਕਾਰ ਆਪਣਾ ਬਲ ਜਣਾਈਆ । ਕੂੜੀ ਕਿਰਿਆ ਚੜ੍ਹਿਆ ਤੂਫ਼ਾਨ, ਸਾਧਾਂ ਸੰਤਾਂ ਰਿਹਾ ਰੁੜ੍ਹਾਈਆ। ਸਾਚੇ ਵਸੇ ਨਾ ਕੋਇ ਮਕਾਨ, ਕੂੜੇ ਮੰਦਰ ਰਹੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਵੇਖ ਵੇਖ ਨੇਤਰ ਨੈਣ ਨੈਣ ਸ਼ਰਮਾਈਆ।
ਕਲਜੁਗ ਅੰਤਮ ਵੇਖਿਆ, ਨੇਤਰ ਨੈਣ ਉਠਾ। ਕੂੜਾ ਹੋਇਆ ਜਗਤ ਭੇਖਿਆ, ਭੁਲਿਆ ਬੇਪਰਵਾਹ। ਬਿਨ ਕਰਸਾਣ ਉਜੜਿਆ ਖੇਤਿਆ, ਨਾ ਫਲ ਸਕੇ ਕੋਈ ਲਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਗਵਾਹ ਲਏ ਬਣਾ।
ਬਣੋ ਗਵਾਹ ਪੀਰ ਪੈਗ਼ੰਬਰ ਗੁਰ ਅਵਤਾਰ, ਹਰਿ ਕਰਤਾ ਆਪ ਜਣਾਈਆ। ਨਾ ਮੁਹੱਬਤ ਨਾ ਪਿਆਰ, ਨਾ ਸੱਜਣ ਨਾ ਕੋਈ ਯਾਰ, ਸਗਲਾ ਸੰਗ ਨਾ ਕੋਇ ਵਖਾਈਆ। ਕੂੜਾ ਨਾਤਾ ਵੇਖੋ ਜਗਤ ਸੰਸਾਰ, ਕੂੜੀ ਕਿਰਿਆ ਹੋਇਆ ਵਿਹਾਰ, ਸਚ ਵਿਵਹਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਤਰ ਨੈਣ ਨੈਣ ਸਰਬ ਵਖਾਈਆ।
ਨੇਤਰ ਨੈਣ ਵੇਖ ਹੋਏ ਨਿਰਾਸ, ਉਚੀ ਕੂਕ ਕੂਕ ਸੁਣਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਤੇਰੇ ਹੱਥ ਪ੍ਰਭੂ ਵਡਿਆਈਆ। ਅਸੀਂ ਤੇਰੀ ਰੱਖ ਕੇ ਆਏ ਆਸ, ਸੋ ਵੇਲਾ ਗਿਆ ਆਈਆ। ਅਸੀਂ ਤੇਰੇ ਬਰਦੇ ਦਾਸ, ਦਰ ਬੈਠੇ ਸੀਸ ਝੁਕਾਈਆ। ਕਰ ਕਿਰਪਾ ਸੱਦ ਲੈ ਪਾਸ, ਪਿਛੇ ਲੋੜ ਰਹੇ ਨਾ ਰਾਈਆ। ਤੇਰਾ ਲੇਖ ਪੁਰਖ ਅਬਿਨਾਸ਼, ਤੇਰੇ ਹੱਥ ਵੱਡੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਨੇਹੁੜਾ ਸਰਬ ਜਣਾਈਆ।
ਸਚ ਸੁਨੇਹੁੜਾ ਸਰਗੁਣ ਨਿਰਗੁਣ, ਦੋ ਦੋ ਆਪ ਜਣਾਇੰਦਾ। ਦੋ ਜਹਾਨਾਂ ਪੁਕਾਰ ਸੁਣ ਸੁਣ, ਸਾਹਿਬ ਸਤਿਗੁਰ ਹੁਕਮ ਜਣਾਇੰਦਾ । ਲੇਖਾ ਜਾਣੇ ਗੁਣ ਗੁਣ, ਅਵਗੁਣ ਗਹਿਰ ਗੰਭੀਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਖੇਲ ਕਰੇਂ ਪ੍ਰਭ ਮਾਹੀ, ਤੇਰੇ ਹੱਥ ਸਦਾ ਵਡਿਆਈਆ। ਅਸੀਂ ਪਾਂਧੀ ਬਣੇ ਰਾਹੀ, ਚਲ ਆਏ ਸਚ ਸਰਨਾਈਆ। ਕਿਰਪਾ ਕਰ ਦੇ ਸਰਨਾਈ, ਸਰਨਗਤ ਇਕ ਤਕਾਈਆ। ਦਰ ਦਰਵਾਜ਼ਾ ਵੇਖੀਏ ਚਾਈਂ ਚਾਈਂ, ਜਿਸ ਘਰ ਭਗਤਾਂ ਡੇਰਾ ਲਾਈਆ । ਜੋ ਇਕੋ ਨਾਮ ਰਹੇ ਧਿਆਈ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ । ਤੂੰ ਸਾਹਿਬ ਫੜ ਕੇ ਮੈਨੂੰ ਬਾਹੀਂ, ਆਪ ਆਪਣੇ ਨਾਲ ਮਿਲਾਈਆ। ਦੋ ਜਹਾਨ ਨਾ ਹੋਏ ਜੁਦਾਈ, ਵਿਛੋੜਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਖਲਾਈਆ।
ਗੁਰ ਅਵਤਾਰ ਨਿਰਗੁਣ ਸਰਗੁਣ, ਸਿਫ਼ਰਾ ਰੂਪ ਸਰਬ ਜਣਾਇੰਦਾ। ਜੇ ਕੋਈ ਹੈ ਤੁਹਾਡਾ ਚੁਣੋ, ਸ੍ਰੀ ਭਗਵਾਨ ਆਪ ਸੁਣਾਇੰਦਾ । ਦਰ ਦਰ ਘਰ ਘਰ ਵੇਖੋ ਗੁਣ, ਕੌਣ ਸਿਖਿਆ ਤੁਹਾਡੀ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਸਮਝਾਇੰਦਾ।
ਗੁਰ ਅਵਤਾਰ ਕਹਿਣ ਵੇਖ ਕੇ ਆਏ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ । ਕਲਜੁਗ ਜੀਵ ਰਹੇ ਕੁਰਲਾਏ, ਕੂੜੀ ਕਿਰਿਆ ਕਰ ਕੁੜਮਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਏ, ਆਸਾ ਤ੍ਰਿਸ਼ਨਾ ਰਹੀ ਤੜਫਾਈਆ। ਤੇਰਾ ਨਾਮ ਗਏ ਭੁਲਾਏ, ਸਾਡੀ ਯਾਦ ਨਾ ਕੋਇ ਰਖਾਈਆ। ਸਾਚਾ ਮੰਦਰ ਨਾ ਕੋਇ ਸੁਹਾਏ, ਗੁਰੂਦੁਵਾਰ ਨਾ ਕੋਇ ਵਡਿਆਈਆ। ਸਜਦਾ ਸੀਸ ਨਾ ਕੋਇ ਝੁਕਾਏ, ਨਮਾਜ਼ ਵੁਜ਼ੂ ਨਾ ਕੋਇ ਵਡਿਆਈਆ । ਬਾਂਗ ਸਦਾ ਨਾ ਕੋਇ ਸੁਣਾਏ, ਨਾਅਰਾ ਹੱਕ ਨਾ ਕੋਇ ਜਣਾਈਆ । ਬੇਪਰਵਾਹ ਭੁਲਿਆ ਖ਼ੁਦਾਏ, ਖ਼ੁਦੀ ਘਰ ਘਰ ਡੇਰਾ ਲਾਈਆ। ਮਾਇਆ ਪਿਛੇ ਕਰਨ ਹਾਏ ਹਾਏ, ਹੌਕੇ ਲੈ ਲੈ ਵੱਡੇ ਛੋਟਿਆਂ ਰਹੇ ਸੁਣਾਈਆ। ਕੀ ਕਰ ਕੇ ਗਏ ਸਾਡੇ ਚਾਚੇ ਤਾਏ, ਪੁੱਤ ਪੋਤਰੇ ਆਪਣਾ ਬਲ ਧਰਾਈਆ। ਗੁਰ ਅਵਤਾਰ ਵੇਖ ਕੇ ਹਾਲ ਸਰਬ ਕੁਰਲਾਏ, ਸਾਡੀ ਕੀਤੀ ਰਹੇ ਉਲਟਾਈਆ। ਜਿਉਂ ਭਾਵੇ ਤਿਉਂ ਦੇ ਸਜਾਏ, ਸਾਰੇ ਤੇਰੇ ਤੇਰੀ ਝੋਲੀ ਪਾਈਆ। ਜਿਸ ਨੂੰ ਚਾਹੇਂ ਲਏਂ ਬਚਾਏ, ਆਪ ਆਪਣਾ ਮੇਲ ਮਿਲਾਈਆ। ਸ੍ਰੀ ਭਗਵਾਨ ਕਹਿ ਸੁਣਾਏ, ਊਚੀ ਕੂਕ ਕੂਕ ਜਣਾਈਆ । ਸਾਰੇ ਇਕੋ ਵਾਰ ਕਹੋ ਅਸੀਂ ਤੇਰੀ ਰਜ਼ਾਏ, ਤੈਥੋਂ ਲਈ ਮਰਜ਼ੀ ਤੇਰੀ ਝੋਲੀ ਪਾਈਆ । ਆਪਣੇ ਦਰ ਲਏ ਬਹਾਏ, ਚਾਰ ਜੁਗ ਤੇਰੇ ਹੁਕਮ ਅੰਦਰ ਫ਼ਰਜ਼ੀ ਸੇਵ ਕਮਾਈਆ । ਭੇਵ ਨਾ ਜਾਤਾ ਤੂੰ ਸਭ ਦਾ ਗ਼ਰਜ਼ੀ, ਘਟ ਘਟ ਰਿਹਾ ਸਮਾਈਆ। ਸਾਡੇ ਚੋਲੇ ਪਾਟੇ ਸੀਂ ਬਣ ਕੇ ਦਰਜ਼ੀ, ਨਾਮ ਧਾਗਾ ਪ੍ਰੇਮ ਸੂਈ ਚਲਾਈਆ। ਅਸੀਂ ਵੇਖਣ ਆਏ ਗੋਬਿੰਦ ਕਿਹੜੀ ਪਹਿਨੇ ਵਰਦੀ, ਵਾਰਦ ਹੋ ਕੇ ਸਭ ਤੇ ਛਾਈਆ। ਉਹਦੀ ਕਿਹੋ ਜਿਹੀ ਕਲਗ਼ੀ, ਤਾਜ ਕਵਣ ਸੀਸ ਟਿਕਾਈਆ। ਅਸੀਂ ਵੇਖ ਕੇ ਡਰ ਕੇ ਭੈ ਵਿਚ ਆ ਕੇ ਸਾਡੀ ਬਦਲ ਗਈ ਜ਼ਰਦੀ, ਜ਼ਰਾ ਜ਼ਰਾ ਅੱਖ ਉਠਾਈਆ। ਸਾਨੂੰ ਭੁੱਲ ਗਈ ਗਰਮੀ ਸਰਦੀ, ਰੁੱਤ ਰੁੱਤੜੀ ਕੋਇ ਨਜ਼ਰ ਨਾ ਆਈਆ। ਤੇਰੀ ਵੇਖ ਕਲਾ ਚੜ੍ਹਦੀ, ਚਾਰੋਂ ਕੁੰਟ ਵੱਜੇ ਵਧਾਈਆ। ਤੇਰੇ ਅੱਗੇ ਲੋਕਾਈ ਨਾ ਅੜਦੀ, ਚਾਰੋਂ ਕੁੰਟ ਰਿਹਾ ਢਾਈਆ। ਇਕੋ ਭਗਤ ਆਸਾ ਤੇਰੇ ਬਿਰਹੋਂ ਅੰਦਰ ਮਰਦੀ, ਮਰਦੀ ਮਰਦੀ ਤੇਰਾ ਧਿਆਨ ਲਗਾਈਆ । ਜੇ ਮਿਲੇ ਤੇ ਤੇਰੀ ਮਰਜ਼ੀ, ਨਾ ਮਿਲੇ ਤੇ ਫੇਰ ਵੀ ਤੇਰੀ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰਾਂ ਦਏ ਸੁਣਾਈਆ ।
ਗੁਰ ਅਵਤਾਰ ਛੱਡ ਦਿਓ ਖਹਿੜੇ, ਸੋ ਸਾਹਿਬ ਆਪ ਸੁਣਾਇਆ । ਆਓ ਵੜ ਜਾਓ ਸਾਚੇ ਵੇਹੜੇ, ਜਿਸ ਦੁਆਰੇ ਸ੍ਰੀ ਭਗਵਾਨ ਡੇਰਾ ਲਾਇਆ। ਇਕੋ ਬਣ ਜਾਓ ਮੇਰੇ ਤੇਰੇ, ਦੂਜਾ ਨਜ਼ਰ ਕੋਇ ਨਾ ਆਇਆ। ਮੰਦਰ ਵੇਖੋ ਜਿਸ ਦੇ ਅੰਦਰ ਭਗਤ ਭਗਵਾਨ ਕੇਹੜੇ ਕੇਹੜੇ, ਏਕਾ ਨਾਮ ਸੁਣਾਇਆ। ਨਾ ਨਿਰਗੁਣ ਨਾ ਸਰਗੁਣ ਸਿੰਘ ਸ਼ੇਰੇ, ਸ਼ਹਿਨਸ਼ਾਹ ਆਪਣਾ ਫੇਰਾ ਪਾਇਆ। ਮਾਹੀ ਦੇ ਆ ਕੇ ਵਸੋ ਖੇੜੇ, ਜੋ ਖੇੜਾ ਉਜੜ ਕਦੇ ਨਾ ਜਾਇਆ । ਦਰਸ ਕਰੋ ਹੋ ਕੇ ਨੇੜੇ, ਦੂਰ ਦੁਰਾਡਾ ਮੇਲ ਮਿਲਾਇਆ। ਦੀਨ ਮਜ਼੍ਹਬ ਦੇ ਛੱਡੋ ਝੇੜੇ, ਝਗੜਾ ਦਿਓ ਗਵਾਇਆ। ਰਲ ਮਿਲ ਆਪਣੇ ਬੰਨ੍ਹੋ ਬੇੜੇ, ਸ੍ਰੀ ਭਗਵਾਨ ਵਖਾਇਆ। ਮੰਦਰ ਮਸਜਿਦ ਸ਼ਿਵਦੁਆਲੇ ਛੱਡੋ ਡੇਰੇ, ਡੇਰਾ ਸ੍ਰੀ ਭਗਵਾਨ ਇਕੋ ਇਕ ਉਪਾਇਆ । ਜਿਸ ਦੇ ਪਿਛੇ ਹੋਏ ਬੇਰੇ ਬੇਰੇ, ਆਪ ਆਪਣਾ ਮੇਟ ਮਿਟਾਇਆ। ਪੰਜ ਤੱਤ ਕਾਇਆ ਕੀਤੇ ਢੇਰੇ, ਕੋਈ ਮਸਾਣੀ ਕੋਈ ਬਬਾਣੀ, ਕੋਈ ਮੜ੍ਹੀ ਗੋਰ ਦਬਾਇਆ। ਸੋ ਕਰੇ ਹੱਕ ਨਬੇੜੇ, ਨੇਤਾ ਇਕੋ ਬਣ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਮਝਾਇਆ।
ਹਾਂ ਪ੍ਰਭੂ ਤੇਰਾ ਵੇਖਿਆ ਦੂਆ, ਦੋ ਧਾਰ ਨਜ਼ਰ ਨਾ ਆਈਆ। ਤੇਰਾ ਸਿਫ਼ਰਾ ਹੋਇਆ ਹਊਆ, ਹਰ ਇਕ ਨੂੰ ਰਿਹਾ ਡਰਾਈਆ। ਤੁਧ ਬਿਨ ਨਜ਼ਰ ਨਾ ਆਏ ਕੋਆ, ਕੂਕ ਰਹੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ । ਆਓ ਵੇਖੋ ਵੜ ਗਏ ਅੰਦਰ, ਰੁੱਤ ਸੋਲਾਂ ਚੇਤ ਸੁਹਾਈਆ। ਬਹਿ ਕੇ ਸਾਚੇ ਮੰਦਰ, ਗੁਰ ਅਵਤਾਰ ਧਿਆਨ ਲਗਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਜਣਾਈਆ।
ਗੁਰ ਅਵਤਾਰ ਅੰਦਰ ਵੜ, ਪ੍ਰਭ ਕਰੇ ਖੇਲ ਅਪਾਰਾ। ਭਗਤ ਭਗਵਾਨ ਬੰਨ੍ਹਾਏ ਲੜ, ਕਰੇ ਸਚ ਵਿਹਾਰਾ। ਸਾਚੇ ਘੋੜੇ ਫੜ ਕੇ ਚਾੜ੍ਹੇ, ਨਾਮ ਵਜਾਏ ਨਾਮ ਨਗਾਰਾ। ਸਖੀਆਂ ਮਿਲ ਕੇ ਲਾਏ ਅਖਾੜੇ, ਵਾਹ ਵਾ ਮੰਗਲਾਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਦੱਸੇ ਖੇਲ ਅਪਾਰਾ।
ਬੀਸ ਬੀਸਾ ਵਜਾ ਢੋਲਾ, ਗੀਤ ਗੋਬਿੰਦ ਅਲਾਈਆ। ਸੋ ਸਤਿਗੁਰ ਬਣ ਵਿਚੋਲਾ, ਸਾਚਾ ਕਾਜ ਰਚਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਰੱਖਦਾ ਰਿਹਾ ਉਹਲਾ, ਅੰਤਮ ਆਪਣਾ ਭੇਵ ਖੁਲ੍ਹਾਈਆ । ਗੁਰ ਅਵਤਾਰੋ ਪੀਰ ਪੈਗ਼ੰਬਰੋ ਵੇਖੋ ਨਿਰਗੁਣ ਮੌਲਾ, ਨਿਰਗੁਣ ਆਪਣੀ ਕਾਰ ਕਮਾਈਆ । ਭਾਗ ਲਗਾਏ ਸਾਚੀ ਧੌਲਾ, ਧਰਨੀ ਧਰਤ ਧਵਲ ਦਏ ਵਡਿਆਈਆ। ਜਿਸ ਦਾ ਭੇਵ ਨਾ ਜਾਣੇ ਕੋਈ ਪੰਡਤ ਮੁਲਾਂ ਰੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ।
ਭਗਤ ਦੁਆਰੇ ਸੋਹਣ ਭਗਤ, ਭਗਵਨ ਦਏ ਵਡਿਆਈਆ। ਵੀਹ ਸੌ ਵੀਹ ਵੇਖਣਹਾਰਾ ਸਾਚਾ ਵਕਤ, ਜਗ ਜੀਵਣ ਦਾਤਾ ਫੇਰਾ ਪਾਈਆ। ਨਿਰਵੈਰ ਕਰੇ ਆਪਣੀ ਹਰਕਤ, ਹਿਲਦਾ ਜੁਲਦਾ ਨਜ਼ਰ ਕਿਸੇ ਨਾ ਆਈਆ। ਇਕੋ ਘਰ ਵਖਾਏ ਆਪਣੀ ਬਰਕਤ, ਖ਼ਾਲੀ ਦੁਆਰੇ ਸਰਬ ਕਰਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰ ਕੇ ਲਿਖਤ ਪੜ੍ਹਤ, ਲੇਖਾ ਸਭ ਦਾ ਰਿਹਾ ਵਖਾਈਆ। ਅੱਗੇ ਕੋਈ ਨਾ ਮੰਗੇ ਹਰਿ ਕੇ ਨਾਮ ਕਾ ਧੜਤ, ਪੈਸਾ ਧੇਲਾ ਵੱਟਾ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ ।
ਸਾਚੀ ਖੇਲ ਭਗਤ ਦੁਆਰ ਬਣਾ, ਸੋ ਸਾਹਿਬ ਆਪ ਕਰਾਇੰਦਾ । ਸਿਫ਼ਰਾ ਰੂਪ ਬੇਪਰਵਾਹ, ਨਿਰਗੁਣ ਸਰਗੁਣ ਆਪਣੇ ਵਿਚ ਛੁਪਾਇੰਦਾ। ਲੇਖਾ ਜਾਣ ਦੋ ਜਹਾਂ, ਦੋਹਰੀ ਧਾਰ ਵਖਾਇੰਦਾ। ਬਾਂਕਾ ਛੋਹਰਾ ਆਪ ਉਠਾ, ਨਾਮ ਘੋੜਾ ਇਕ ਉਪਾਇੰਦਾ। ਸੋਹਣਾ ਆਸਣ ਸੋਹਣਾ ਲਾ, ਸ਼ਾਹਸਵਾਰ ਸੋਭਾ ਪਾਇੰਦਾ। ਕਦਮ ਕਦਮ ਰਿਹਾ ਚਲਾ, ਪਦਮ ਪਦਮ ਪੰਧ ਮੁਕਾਇੰਦਾ। ਅਦਮ ਅਦਮ ਵੇਖ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਸਮਝਾਇੰਦਾ। ਬੀਸ ਬੀਸਾ ਖੇਲ ਅਪਾਰ, ਸੋ ਸਾਹਿਬ ਆਪ ਜਣਾਈਆ। ਭਗਤ ਦੁਆਰੇ ਅੰਦਰ ਕੱਠੇ ਕੀਤੇ ਗੁਰ ਅਵਤਾਰ, ਹੁਕਮ ਹਾਕਮ ਇਕ ਮਨਾਈਆ। ਭਗਤਾਂ ਨਾਲ ਮਿਲ ਕੇ ਬੋਲੋ ਸਰਬ ਜੈਕਾਰ, ਜੈ ਜੈਕਾਰ ਆਪ ਜਣਾਈਆ। ਸ੍ਰੀ ਭਗਵਾਨ ਨੌਜਵਾਨ ਬਣਿਆ ਪਹਿਰੇਦਾਰ, ਸਾਚੀ ਸੇਵਾ ਆਪ ਕਮਾਈਆ। ਦਰ ਦਰਵਾਜ਼ਾ ਦੋ ਜਹਾਨਾਂ ਸ੍ਰੀ ਭਗਵਾਨਾ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਕਮਾਈਆ।
ਦਰ ਦਰਵਾਜ਼ਾ ਆਪ ਖੋਲ੍ਹ, ਖ਼ਾਲਕ ਖ਼ਲਕ ਦਏ ਜਣਾਈਆ। ਨਿਰਗੁਣ ਸਰਗੁਣ ਤੋਲੇ ਸਾਚਾ ਤੋਲ, ਤੋਲਣਹਾਰਾ ਬੇਪਰਵਾਹੀਆ। ਬੈਠਣਹਾਰ ਸਦਾ ਅਡੋਲ, ਡੁੱਲ ਕਦੇ ਨਾ ਜਾਈਆ। ਸਭ ਦਾ ਲਹਿਣਾ ਰੱਖ ਆਪਣੇ ਕੋਲ, ਅਟੱਲ ਅਟੱਲਾ ਆਪਣੇ ਚਰਨ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ।
ਸਚ ਵਡਿਆਈ ਦੇਵੇ ਸਾਢੇ ਸੱਤ, ਸਤਿ ਸਤਿ ਸਮਝਾਇੰਦਾ। ਭਗਤ ਭਗਵਾਨ ਕਰਨ ਆਇਆ
ਪੱਖ, ਪਾਰਖੂ ਆਪਣਾ ਫੇਰਾ ਪਾਇੰਦਾ । ਲੱਖ ਚੁਰਾਸੀ ਨਾਲੋਂ ਕਰ ਕੇ ਵੱਖ, ਵੱਖਰੀ ਧਾਰ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬੀਸ ਬੀਸ ਗਏ ਦੱਸ, ਸੋ ਬੀਸ ਬੀਸ ਆਪਣੇ ਵਿਚ ਛੁਪਾਇੰਦਾ। ਸੰਤ ਸਾਜਣ ਵੇਖੇ ਹੱਸ ਹੱਸ, ਸਾਹਿਬ ਸਤਿਗੁਰ ਫੇਰਾ ਪਾਇੰਦਾ । ਪੰਧ ਮੁਕਾਏ ਨੱਸ ਨੱਸ, ਲੱਖ ਚੁਰਾਸੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਭਗਵਾਨ ਦਇਆ ਕਮਾਇੰਦਾ।
ਭਗਤ ਭਗਵਾਨ ਅੰਦਰ ਵਾੜ, ਵਾੜੀ ਆਪਣੇ ਨਾਮ ਕਰਾਈਆ । ਸਾਚੇ ਘਰ ਬਣਾ ਸਾਚੇ ਲਾੜ, ਲਾੜੀ ਜੋਤ ਅਕਾਲਣ ਨਾਲ ਪਰਨਾਈਆ। ਸਖੀਆਂ ਲੱਗੇ ਇਕ ਅਖਾੜ, ਗੋਪੀ ਕਾਹਨ ਨਾਚ ਨਚਾਈਆ । ਵੇਖੋ ਭਾਗ ਲੱਗਾ ਵਿਚ ਉਜਾੜ, ਜੰਗਲ ਦੇਵਣਹਾਰ ਵਡਿਆਈਆ। ਜਿਥੇ ਬਾਲ ਨਿਧਾਨਿਆਂ ਰੱਖੀ ਖ਼ਾਕ, ਸੋ ਖ਼ਾਕ ਖ਼ਾਕ ਸਭ ਨੂੰ ਦਏ ਕਰਾਈਆ। ਸੋ ਧਾਮ ਪਵਿਤਰ ਹੋਇਆ ਪਾਕ, ਪੁਨੀਤ ਪੁਨੀਤ ਪੁਨੀਤ ਅਖਵਾਈਆ। ਸਿੰਘ ਮਨਜੀਤ ਮਿਲੀ ਦਾਤ, ਮਾਂ ਰਣਜੀਤ ਕੌਰ ਜਗਤ ਵਡਿਆਈਆ। ਜਗਦੀਸ਼ ਕਹੇ ਪ੍ਰਭ ਮੇਰਾ ਸਾਥ, ਸਗਲਾ ਸੰਗ ਨਿਭਾਈਆ। ਜਨ ਭਗਤਾਂ ਟਿੱਕਾ ਲੱਗੇ ਮਸਤਕ ਮਾਥ, ਲਹਿਣਾ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘਰ ਸਾਚੇ ਬਣੇ ਸਾਕ, ਸੱਜਣ ਮੇਲਾ ਸਹਿਜ ਸੁਭਾਈਆ। ਅੰਤਮ ਉਤਰੇ ਪੂਰੇ ਘਾਟ, ਕਿਨਾਰਾ ਇਕੋ ਇਕ ਦਰਸਾਈਆ । ਆਵਣ ਜਾਵਣ ਮੁੱਕੇ ਵਾਟ, ਪਾਂਧੀ ਫੜ ਨਾ ਕੋਇ ਭੁਆਈਆ। ਲਹਿਣਾ ਚੁੱਕੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਲੇਖਾ ਮੁੱਕੇ ਪ੍ਰਿਥਮੀ ਅਕਾਸ਼, ਗਗਨ ਮੰਡਲ ਨਾ ਕੋਇ ਭੁਆਈਆ । ਪ੍ਰਭ ਚਰਨ ਦੁਆਰੇ ਮਿਲਿਆ ਇਕ ਨਿਵਾਸ, ਘਰ ਸੱਚਾ ਨਜ਼ਰੀ ਆਈਆ। ਜਿਸ ਨਾਲੋਂ ਵਿਛੜੀ ਸ਼ਾਖ਼, ਅੰਤਮ ਓਸੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਦੇਵਣਹਾਰ ਵਡਿਆਈਆ ।
ਬੀਸ ਬੀਸਾ ਚਾੜ੍ਹੇ ਰੰਗ ਆਪਣੇ ਹੱਥ ਗੁਲਾਲ, ਮਹਿੰਦੀ ਇਕੋ ਇਕ ਲਗਾਇੰਦਾ । ਲੇਖਾ ਚੁੱਕੇ ਗੁਜ਼ਰੀ ਲਾਲ, ਗਹਿਰ ਗੰਭੀਰ ਆਪ ਸਮਝਾਇੰਦਾ। ਰਕਸ਼ਾ ਕਰੇ ਦੀਨ ਦਿਆਲ, ਨਾਮ ਖੰਡਾ ਇਕ ਚਮਕਾਇੰਦਾ , ਜਿਨ੍ਹਾਂ ਅੰਦਰ ਲਿਆ ਬਹਾਲ, ਤਿਨ੍ਹਾਂ ਆਪਣਾ ਘਰ ਵਖਾਇੰਦਾ। ਨਾਤਾ ਤੋੜ ਕੂੜੇ ਕਾਲ, ਕਲਜੁਗ ਕੂੜੇ ਪੰਧ ਮੁਕਾਇੰਦਾ। ਲੱਖ ਚੁਰਾਸੀ ਵਿਚੋਂ ਕਰੇ ਬਹਾਲ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੇਵ ਕਮਾਇੰਦਾ।
ਸੇਵਾ ਕਰੇ ਵਡ ਮਿਹਰਬਾਨ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਦਰਵਾਜ਼ਾ ਕਹੇ ਮੈਂ ਬੜਾ ਬਲਵਾਨ, ਬਿਨ ਮੇਰੇ ਅੰਦਰ ਲੰਘ ਕੋਇ ਨਾ ਜਾਈਆ। ਜਿਸ ਦਾ ਪਹਿਰੇਦਾਰ ਬਣਿਆ ਸ੍ਰੀ ਭਗਵਾਨ, ਆਪਣੀ ਸੇਵ ਕਮਾਈਆ। ਅੰਦਰ ਬਾਹਰ ਵੇਖੇ ਮਾਰ ਧਿਆਨ, ਸੱਜੇ ਖ਼ੱਬੇ ਨੈਣ ਉਠਾਈਆ। ਅੰਦਰ ਵੜੇ ਨਾ ਕੋਇ ਸ਼ੈਤਾਨ, ਗੁਰਮੁਖ ਸਾਚੇ ਰਿਹਾ ਲੰਘਾਈਆ । ਪਹਿਲੋਂ ਆ ਕੇ ਬੋਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਜੈਕਾਰੇ ਦਏ ਲਗਾਈਆ। ਫਿਰ ਰੱਖੇ ਚਰਨ ਧਿਆਨ, ਅੱਗੇ ਜਾਵੇ ਵਾਹੋ ਦਾਹੀਆ। ਨਜ਼ਰੀ ਆਏ ਨੌਜਵਾਨ, ਸ਼ਾਹ ਪਾਤਸ਼ਾਹ ਆਸਣ ਲਾਈਆ। ਜਿਸ ਦਾ ਲੇਖਾ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਦਰ ਲਏ ਬਿਠਾਲ, ਸਾਹਿਬ ਵੇਖੇ ਚਾਈਂ ਚਾਈਂਆ। ਆਓ ਹਰਿ ਕਾ ਕਰੋ ਜਲਾਲ, ਜਲਵਾ ਨੂਰ ਰਿਹਾ ਰੁਸ਼ਨਾਈਆ। ਕਿਤੋਂ ਲੱਭੇ ਨਾ ਗੁਜ਼ਰੀ ਲਾਲ, ਲਾਲਨ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਚੋਬਦਾਰ ਬਣ ਖਲੋਤਾ, ਖ਼ਾਲਕ ਖ਼ਲਕ ਸੇਵ ਕਮਾਇੰਦਾ। ਹੱਥ ਵਿਚ ਫੜ ਕੇ ਨਾਮ ਸੋਟਾ, ਆਪ ਆਪਣਾ ਬਲ ਧਰਾਇੰਦਾ। ਗੋਬਿੰਦ ਤੇਰਾ ਪਿਛਲਾ ਮੇਟੇ ਰੋਸਾ, ਆ ਵੇਖ ਰੁੱਸਿਆਂ ਸਰਬ ਮਨਾਇੰਦਾ। ਹੁਣ ਨਹੀਂ
ਅੱਗੇ ਦੇਂਦਾ ਧੋਖਾ, ਧੂਏਂ ਧੁਖਦੇ ਆਪਣੇ ਵਿਚ ਛੁਪਾਇੰਦਾ । ਜਿਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਮਿਲਣ ਦਾ ਦਿਤਾ ਮੌਕਾ, ਲੋਕਮਾਤ ਸਰਬ ਬੁਲਾਇੰਦਾ। ਉਹ ਗੁਰਮੁਖਾਂ ਰਾਹ ਨਾ ਦੱਸੇ ਔਖਾ, ਫੜ ਉਂਗਲੀ ਨਾਲ ਚਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਆਪਣੀ ਦਇਆ ਕਮਾਇੰਦਾ। ਸੇਵਕ ਫਿਰੇ ਚੋਬਦਾਰ, ਦਰ ਦਰਵਾਜ਼ੇ ਫੇਰਾ ਪਾਈਆ। ਖ਼ਬਰਦਾਰ ਹੋਵੇ ਸਰਬ ਸੰਸਾਰ, ਸੋਇਆ ਕੋਇ ਰਹਿਣ ਨਾ ਪਾਈਆ । ਹੋਕਾ ਦੇਵੇ ਵਾਰੋ ਵਾਰ, ਚਾਰੋਂ ਕੁੰਟ ਰਿਹਾ ਸੁਣਾਈਆ। ਆਓ ਜਿਸ ਨੇ ਲੰਘਣਾ ਪਾਰ, ਬਿਨ ਬੇੜੀਉਂ ਪਾਰ ਕਰਾਈਆ । ਵੀਹ ਸੌ ਵੀਹ ਬਿਕਰਮੀ ਜਗਤ ਵਸਾਖੀ ਰੋਵੇ ਧਾਹਾਂ ਮਾਰ, ਗੋਬਿੰਦ ਵਸਾਖੀ ਗੁਰਮੁਖਾਂ ਰੰਗ ਚੜ੍ਹਾਈਆ। ਖੇਲ ਕਰੇ ਆਪ ਨਿਰੰਕਾਰ, ਦੋ ਜਹਾਨਾਂ ਦਏ ਵਡਿਆਈਆ। ਸਾਕੀ ਬਣ ਕੇ ਸਾਂਝਾ ਯਾਰ, ਅੰਮ੍ਰਿਤ ਜਾਮ ਰਿਹਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਦਰਵਾਜ਼ਾ ਕਹੇ ਚੌਕੀਦਾਰ ਸੋਹਣਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੇ ਮੈਂ ਵੇਖਾਂ ਮੈਨੂੰ ਲੱਗੇ ਮੋਹਣਾ, ਮੇਰੇ ਨਾਲ ਮੁਹੱਬਤ ਪਾਇੰਦਾ। ਮੈਨੂੰ ਭੁੱਲ ਜਾਏ ਜਾਗਣਾ ਸੌਣਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਮੈਂ ਵੀ ਓਸ ਦਾ ਢੋਲਾ ਗੌਣਾ, ਜੋ ਮੇਰੀ ਸੇਵ ਕਮਾਇੰਦਾ। ਅੰਤਮ ਏਸੇ ਜੋਗਾ ਹੋਣਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਨ ਭਗਤਾਂ ਪਾਪ ਕਲੇਵਰ ਧੋਣਾ, ਏਸੇ ਕਰ ਕੇ ਬਾਹਰੋਂ ਪੰਜ ਜੈਕਾਰ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ।
ਜੋ ਭਗਤ ਆਣ ਏਥੇ ਝੁਕੇਗਾ। ਅਗਲਾ ਪਿਛਲਾ ਪੈਂਡਾ ਮੁੱਕੇਗਾ। ਸਾਹਿਬ ਸਤਿਗੁਰ ਆਪ ਪੁਛੇਗਾ । ਨਿਰਗੁਣ ਲੁਕਾਇਆਂ ਕਦੇ ਨਾ ਲੁਕੇਗਾ। ਲੁਟਾਇਆਂ ਕਦੇ ਨਾ ਲੁਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਬਹਿ ਕੇ ਪੁੱਛੇਗਾ।
ਵੇਖੋ ਫਿਰਦਾ ਚੋਬਦਾਰ, ਹੋਕਾ ਦੇ ਦੇ ਜਗਾਈਆ। ਸਾਰੇ ਹੋ ਜਾਓ ਖ਼ਬਰਦਾਰ, ਬੇਖ਼ਬਰ ਆਪ ਜਣਾਈਆ। ਜਿਸ ਨੂੰ ਲੱਭਦੇ ਫਿਰਦੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਡੇਰਾ ਲਾਈਆ। ਜਿਸ ਦੇ ਪਿਛੇ ਮੰਦਰ ਮਸਜਿਦ ਸ਼ਿਵਦੁਆਲੇ ਮੱਥੇ ਰਗੜਦਾ ਰਿਹਾ ਸੰਸਾਰ, ਸਾਰ ਕਿਸੇ ਨਾ ਆਈਆ। ਜਿਸ ਦੇ ਪਿਛੇ ਪੱਥਰਾਂ ਮੂਰਤੀਆਂ ਉਤੇ ਪੌਂਦੇ ਰਹੇ ਹਾਰ, ਕਾਗ਼ਜ਼ ਕਲਮ ਸ਼ਾਹੀ ਲਿਖਿਆ ਲੇਖ ਪੜ੍ਹ ਪੜ੍ਹ ਜਗਤ ਸੁਣਾਈਆ । ਜਿਸ ਦੇ ਪਿੱਛੇ ਗੁਰੂ ਮੰਨਦੇ ਰਹੇ ਜਗਤ ਅਵਤਾਰ, ਦਰ ਦਰ ਸੀਸ ਝੁਕਾਈਆ। ਤਿਸ ਸਾਹਿਬ ਦਾ ਕਰੋ ਦੀਦਾਰ, ਦਰ ਆਏ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।
ਹੋਕਾ ਦੇਵੇ ਮਾਰੇ ਕੂਕ, ਉਠੋ ਮੇਰੇ ਭਾਈਆ। ਕਲਜੁਗ ਅੰਤ ਨਾ ਸੌਣਾ ਘੂਕ, ਸੁਤਿਆਂ ਹੱਥ ਕੁਛ ਨਾ ਆਈਆ। ਗੋਬਿੰਦ ਕਹੇ ਹੁਣ ਨਾ ਬਣਿਓ ਕਪੂਤ, ਪੁੱਤ ਪਿਤਾ ਗੋਦ ਸੁਹਾਈਆ । ਨੇਤਰ ਖੋਲ੍ਹੇ ਵੇਖੋ ਇਕੋ ਤਾਗਾ ਇਕੋ ਸੂਤ, ਇਕੋ ਸ਼ਬਦੀ ਤੰਦ ਬੰਧਾਈਆ। ਜਿਸ ਦਾ ਲੇਖਾ ਚਾਰ ਕੂਟ, ਦਹਿ ਦਿਸ਼ਾ ਨਾਮ ਵਡਿਆਈਆ। ਕਿਉਂ ਉਸ ਦੇ ਕੋਲੋਂ ਗਏ ਰੂਠ, ਰੁਠਿਆਂ ਫੇਰ ਨਾ ਕੋਇ ਮਨਾਈਆ। ਕਾਇਆ ਚੋਲਾ ਫੇਰ ਨਹੀਂ ਲੱਭਣਾ ਪੰਜ ਭੂਤ, ਮਾਣਸ ਜਨਮ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।
ਦਰਵਾਜ਼ਾ ਕਹੇ ਦਰਬਾਨ ਬੜਾ ਚੁਸਤ, ਚੁਕੰਨਾ ਹੋ ਕੇ ਫਿਰੇ ਵਾਹੋ ਦਾਹੀਆ। ਮੇਰੀ ਨੰਗੀ ਹੋਣ
ਨਾ ਦੇਵੇ ਪੁਸ਼ਤ, ਚਾਰੋਂ ਕੁੰਟਾਂ ਵੇਖ ਵਖਾਈਆ। ਉਸ ਦਾ ਅੰਗ ਅੰਗ ਰਿਹਾ ਫੜਕ, ਬਲ ਆਪਣਾ ਰਿਹਾ ਸਮਝਾਈਆ । ਏਹ ਲੇਖ ਚੁਕਾਏ ਤੁਰਤ, ਜੋ ਚਲ ਆਏ ਸਰਨਾਈਆ। ਉਸ ਸਾਹਿਬ ਨੂੰ ਮਿਲ ਕੇ ਕਿਸੇ ਹੋਰ ਦੀ ਰਹੇ ਨਾ ਹੁਟਕ, ਨੇਤਰ ਧਿਆਨ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਕਮਾਈਆ।
ਵੀਹ ਸੌ ਵੀਹ ਬਿਕਰਮੀ ਕਹੇ ਵਸਾਖਾ, ਵਾਹ ਵਾ ਸਾਹਿਬ ਤੇਰੀ ਵਡਿਆਈਆ। ਨਿਰਗੁਣ ਹੋ ਕੇ ਬਣਿਆ ਰਾਖਾ, ਆਪਣੀ ਕਾਰ ਕਮਾਈਆ। ਭਗਤ ਜਨਾਂ ਦਾ ਪਰਦਾ ਢਾਕਾ, ਮਿਹਰ ਨਜ਼ਰ ਉਠਾਈਆ। ਜਿਸ ਦਾ ਸਾਰੇ ਲਿਖ ਦੇ ਗਏ ਸਾਕਾ, ਸੋ ਸਾਖਿਆਤ ਨਜ਼ਰੀ ਆਈਆ। ਪੀਰ ਪੈਗ਼ੰਬਰ ਮੰਨਣ ਆਕਾ, ਪ੍ਰਭ ਆਇਆ ਬੇਪਰਵਾਹੀਆ। ਗੋਬਿੰਦ ਜਿਸ ਦੀ ਗੋਦੀ ਬਹੇ ਕਾਕਾ, ਅਕਾਲ ਪੁਰਖ ਫੇਰਾ ਪਾਈਆ। ਭਗਤ ਦੁਆਰੇ ਕੀਤਾ ਨਾਕਾ, ਸਨਮੁਖ ਅੰਦਰ ਕੋਇ ਨਾ ਆਈਆ। ਜਨ ਭਗਤਾਂ ਪੂਰਾ ਕੀਤਾ ਘਾਟਾ, ਦੂਆ ਸਿਫ਼ਰਾ ਵਿਚ ਮਿਲਾਈਆ। ਗੁਰਮੁਖ ਸਵਾਣੀ ਅੱਗੇ ਖੁਲ੍ਹਾ ਦਿਸੇ ਨਾ ਕਿਸੇ ਝਾਟਾ, ਮੀਂਢੀ ਸੀਸ ਆਪ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਵੱਡੀ ਵਡਿਆਈਆ।
ਮੂਰਖ ਮੁਗਧੋ ਪਿਛੋਂ ਜਾਓ ਹਟ, ਹਰਿ ਇਕੋ ਵਾਰ ਜਣਾਈਆ। ਪਹਿਲੀ ਵਸਾਖ ਲੱਗਾ ਫੱਟ, ਅੱਗੇ ਫੇਰ ਪੱਟੀ ਨਾ ਕੋਈ ਬੰਧਾਈਆ। ਜੇ ਗੁਰ ਸਮਝੋ ਤਾਂ ਜੱਟਾਂ ਵਿਚੋਂ ਜੱਟ, ਨਿਰੰਕਾਰ ਸਮਝੋ ਤਾਂ ਹੋ ਜਾਏ ਨਿਰੰਕਾਰ, ਦੂਜਾ ਨਿਰੰਕਾਰ ਨਜ਼ਰ ਕਿਸੇ ਨਾ ਆਈਆ। ਜੋ ਜੱਟਾਂ ਵਿਚੋਂ ਵੇਖ ਹੱਟ, ਦੋ ਜਹਾਨਾਂ ਰਿਹਾ ਜਣਾਈਆ। ਜੇ ਜ਼ੋਰ ਵੇਖੋ ਤੇ ਪ੍ਰਭ ਸਮਰਥ, ਬਲ ਆਪਣਾ ਆਪ ਰਖਾਈਆ। ਜੇ ਨਰੋਏ ਵਖਾਏ ਆਪਣੇ ਅੱਗੋਂ ਹੱਥ, ਬਿਨ ਹੱਥਾਂ ਨਾਮ ਖੰਡਾ ਤੀਰ ਚਲਾਈਆ। ਜੇ ਪ੍ਰੇਮ ਕਰੋ ਤੁਹਾਡੇ ਅੱਗੇ ਜਾਏ ਢੱਠ, ਆਪਣਾ ਬਲ ਨਾ ਕੋਇ ਵਖਾਈਆ। ਜੇ ਇਕੱਠੇ ਹੋ ਕੇ ਦਿਓ ਮੱਤ, ਤੁਹਾਡੀ ਮੱਤ ਆਪਣੀ ਝੋਲੀ ਪਾਈਆ । ਜੇ ਪ੍ਰੇਮ ਨਾਲ ਰੰਗੋ ਆਪਣੀ ਰੱਤ, ਪ੍ਰੇਮ ਰੱਤ ਹੱਥਾਂ ਨਾਲ ਲੱਗੀ ਦਏ ਵਖਾਈਆ । ਜੇ ਵਿਛੋੜੇ ਦਾ ਤੀਰ ਮਾਰੋ ਕਸ, ਤਾਂ ਆਪਣੀ ਸੁੱਧ ਲਏ ਭੁਆਈਆ। ਜੇ ਪ੍ਰਭ ਦੇ ਹੋਵੋ ਵਸ, ਆਪਣੀ ਛਾਤੀ ਲਏ ਲਗਾਈਆ। ਜੇ ਭਗਤ ਦੁਆਰੇ ਜਾਓ ਵਸ, ਤੇ ਸਚਖੰਡ ਸਾਚੇ ਦਏ ਵਸਾਈਆ। ਏਸ ਦੇ ਵਿਚ ਵੜਿਆ ਲੱਖ ਚੁਰਾਸੀ ਵਿਚ ਨਾ ਜਾਏ ਨੱਠ, ਵੀਹ ਸੌ ਵੀਹ ਬਿਕਰਮੀ ਦੀ ਏਹੋ ਵੱਡੀ ਵਡਿਆਈਆ। ਪਹਿਲੀ ਵਸਾਖ ਕਰੀ ਚੱਠ, ਅੱਗੇ ਆਪਣਾ ਕੰਮ ਜਣਾਈਆ। ਜੋ ਸਾਹਿਬ ਅਕਥਨਾ ਅਕਥ, ਵੇਖ ਗੁਰ ਅਵਤਾਰ ਪੀਰ ਪੈਗ਼ੰਬਰ ਸ਼ੁਕਰ ਮਨਾਈਆ। ਇਹ ਖੇੜਾ ਨਹੀਂ ਹੋਣਾ ਭੱਠ, ਭੱਠਾ ਸਭ ਦਾ ਦਏ ਬਿਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਕਾਰ ਕਮਾਈਆ।
ਦਰਵਾਜ਼ਾ ਕਹੇ ਮੇਰਾ ਦਰਵੇਸ਼, ਮੈਂ ਇਕੋ ਮੰਗ ਮੰਗਾਇੰਦਾ। ਚੋਬਦਾਰ ਰਹੇ ਹਮੇਸ਼, ਸਾਚੀ ਸੇਵ ਕਮਾਇੰਦਾ । ਮੈਂ ਨਿਤ ਨਿਤ ਇਹਦਾ ਦਰਸ਼ਨ ਲਵਾਂ ਵੇਖ, ਏਸੇ ਕਰਕੇ ਮੰਗ ਮੰਗਾਇੰਦਾ। ਪ੍ਰੇਮ ਪ੍ਰੀਤੀ ਬੱਝਾ ਹੇਤ, ਹਿਤਕਾਰੀ ਇਕੋ ਨਜ਼ਰੀ ਆਇੰਦਾ। ਇਹ ਖੇਡਾਂ ਖੇਡਦਾ ਰਿਹਾ ਵਿਚ ਭਗਤਾਂ ਹੇਤ, ਜੀਂਦੇ ਮਾਰ ਮਾਰ ਜੀਂਦੇ ਆਪ ਕਰਾਇੰਦਾ। ਇਹਦੇ ਅੱਗੇ ਕਾਲ ਮਹਾਂਕਾਲ ਧਰਮ ਰਾਏ ਦੀ ਚਲੇ ਨਾ ਕੋਇ ਪੇਸ਼, ਭਾਣਾ ਸਿਰ ਨਾ ਕੋਇ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲੇ ਆਪਣੀ ਕਾਰ ਕਮਾਇੰਦਾ।
ਕਾਰ ਕਰੇ ਪ੍ਰਭ ਠਾਕਰ ਸਵਾਮੀ, ਸ਼ਾਹ ਪਾਤਸ਼ਾਹ ਸੇਵ ਕਮਾਈਆ । ਆਦਿ ਜੁਗਾਦਿ ਅੰਤਰਜਾਮੀ,
ਵਡ ਦਾਤਾ ਬੇਪਰਵਾਹੀਆ । ਸਿਫ਼ਤ ਸਾਲਾਹੀ ਬੋਧ ਅਗਾਧੀ ਬਾਣੀ, ਕਰਨਹਾਰੇ ਸਚ ਪੜ੍ਹਾਈਆ। ਜੋਤੀ ਨੂਰ ਨੂਰ ਨੁਰਾਨੀ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ । ਜਿਸ ਦੀ ਸੁਣਦੇ ਰਹੇ ਕਹਾਣੀ, ਸੋ ਪੀਰ ਬੇਨਜ਼ੀਰ ਗੁਣੀ ਗਹੀਰ ਆਪਣਾ ਫੇਰਾ ਪਾਈਆ। ਹੁਣ ਕਿਸੇ ਦੀ ਦੇਈਏ ਕੁਰਬਾਨੀ, ਕੁਰਬਾਨੀ ਲੈਣ ਵਾਲਾ ਆਪਣੀ ਭੇਟਾ ਰਿਹਾ ਚੜ੍ਹਾਈਆ। ਜੇ ਵੇਖੋ ਤੇ ਸਚ ਨਿਸ਼ਾਨੀ, ਨਾਮ ਖੰਡਾ ਰਿਹਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਦਰਵਾਜ਼ਾ ਕਹੇ ਮੈਂ ਮੰਗੀ ਮਦਦ, ਇਕੋ ਓਟ ਤਕਾਈਆ। ਅੱਗੇ ਨਿਰਗੁਣ ਸਰਗੁਣ ਬਣ ਕੇ ਬਣਦਾ ਰਿਹੋਂ ਅਦਦ, ਇਕੱਲੇ ਕਾਰ ਨਾ ਕੋਇ ਕਮਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਕਰੌਂਦਾ ਰਿਹੋਂ ਤਸ਼ਦਦ, ਦੀਨ ਮਜ਼੍ਹਬ ਵੰਡ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸੇਵਾ ਮੋਹੇ ਭਾਈਆ।
ਤੇਰੀ ਸੇਵਾ ਪ੍ਰਭੂ ਲੱਗੇ ਚੰਗੀ, ਦਰ ਦਰਵਾਜ਼ਾ ਆਪ ਸੁਣਾਇੰਦਾ। ਤੇਰੇ ਹੱਥ ਕਟਾਰ ਨੰਗੀ, ਭੁੱਖਾ ਨੰਗਾ ਬਹਿ ਬਹਿ ਖ਼ੁਸ਼ੀ ਮਨਾਇੰਦਾ। ਪ੍ਰਭ ਕੱਟ ਜਾਏ ਸਾਰੀ ਤੰਗੀ, ਦੁਖੀਆਂ ਦਰਦ ਮਿਟਾਇੰਦਾ। ਨਿਮਾਣਿਆਂ ਨਿਤਾਣਿਆਂ ਮਿਲ ਜਾਏ ਸੰਗੀ, ਸਗਲਾ ਸੰਗ ਰਖਾਇੰਦਾ। ਸਾਡੀ ਹਾਲਤ ਫੇਰ ਨਾ ਹੋਏ ਮੰਦੀ, ਰਾਏ ਧਰਮ ਨਾ ਡੰਨ ਲਗਾਇੰਦਾ। ਸੁਰਤ ਸਵਾਣੀ ਨਾ ਹੋਵੇ ਰੰਡੀ, ਜਗਤ ਰੰਡੇਪਾ ਆਪ ਕਟਾਇੰਦਾ। ਕੰਨੀਂ ਪਾਏ ਡੰਡੀ, ਨੱਥ ਸੁਹਾਗ ਇਕ ਰਖਾਇੰਦਾ। ਡੋਲੀ ਬਹਾਏ ਕਰ ਸ਼ਿੰਗਾਰ ਚੰਦ ਬੰਦੀ, ਟਿੱਕਾ ਦੌਣੀ ਨਾਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਇੰਦਾ।
ਦਰਵਾਜ਼ਾ ਕਹੇ ਬਾਂਕਾ ਛੋਹਰਾ, ਸ਼ਹਿਨਸ਼ਾਹ ਆਪਣਾ ਰੂਪ ਵਟਾਈਆ । ਜਨ ਭਗਤਾਂ ਗਾਏ ਸਾਚਾ ਦੋਹਰਾ, ਦੋਹਰੀ ਧਾਰ ਵਖਾਈਆ। ਚੜ੍ਹ ਕੇ ਆਇਆ ਨਿਰਗੁਣ ਘੋੜਾ, ਘੋੜਾ ਨਜ਼ਰ ਕੋਇ ਨਾ ਪਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪੈ ਗਿਆ ਲੋਹੜਾ, ਸਾਡੀ ਪੇਸ਼ ਨਾ ਚਲੇ ਰਾਈਆ। ਭਗਤ ਭਗਵਾਨ ਆਪਣਾ ਆਪ ਬਣਾਇਆ ਜੋੜਾ, ਜੋੜੀ ਜੁੜੀ ਇਕੋ ਥਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਭਨਾਂ ਬੇਪਰਵਾਹੀਆ।
ਵਸਾਖੀ ਕਹੇ ਮੈਂ ਗਈ ਵਸ, ਵਸਲ ਮਹਿਬੂਬ ਕਰਾਇਆ । ਜਿਧਰ ਵੇਖਾਂ ਪ੍ਰਭ ਮਿਲੇ ਹੱਸ, ਹੰਸ ਮੁਖ ਬੇਪਰਵਾਹਿਆ। ਨਿਰਗੁਣ ਸਰਗੁਣ ਸਿਫ਼ਰਾ ਹੋ ਕੇ ਪੂਰੀ ਕੀਤੀ ਆਸ, ਸਿਫ਼ਰਾ ਦੂਆ ਆਪਣਾ ਅੰਕ ਬਣਾਇਆ । ਦੋ ਜਹਾਨਾਂ ਪਾਈ ਰਾਸ, ਗੋਪੀ ਕਾਹਨ ਆਪ ਨਚਾਇਆ। ਭਗਤ ਮਿਲਣ ਦੀ ਰੱਖੀ ਖ਼ਾਹਸ਼, ਖ਼ਾਸਤਗਾਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਇਕੋ ਇਕ ਸੁਹਾਇਆ ।
ਦਰਵਾਜ਼ਾ ਕਹੇ ਪੁਰਖ ਅਬਿਨਾਸ਼ਨ, ਮੇਰਾ ਸੰਗ ਰਖਾਈਆ। ਮੇਰੇ ਵਿਚ ਲੱਗਾ ਸਿੰਘਾਸਣ, ਸੰਗੀ ਸੇਵ ਕਮਾਈਆ। ਨਾ ਸੰਧਿਆ ਨਾ ਕੋਈ ਆਥਣ, ਰਾਤ ਅੰਧੇਰੀ ਨਾ ਕੋਇ ਜਣਾਈਆ। ਨਾ ਕੋਈ ਪ੍ਰਭਾਤੀ ਦਿਸੇ ਸਾਥਣ, ਸਰਗੀ ਵੇਲਾ ਨਾ ਕੋਇ ਵਡਿਆਈਆ । ਨਾ ਕੋਈ ਨਿਮਾਜ਼ ਨਾ ਨਿਮਾਜ਼ਨ, ਹਾਜੀ ਹੱਜ ਨਾ ਕੋਇ ਕਰਾਈਆ। ਨਾ ਕੋਈ ਪਾਠੀ ਨਾ ਕੋਈ ਪਾਠਣ, ਪਾਠਸ਼ਾਲਾ ਨਾ ਕੋਇ ਵਖਾਈਆ। ਨਾ ਕੋਈ ਤੱਟ ਨਾ ਕੋਈ ਤਾਟਨ, ਸਰੋਵਰ ਨਜ਼ਰ ਕੋਇ ਨਾ ਆਈਆ। ਨਾ ਕੋਈ ਕਿਨਾਰਾ ਨਾ ਕੋਈ ਘਾਟਨ, ਘਾਟ ਮਿਲੇ ਨਾ ਕੋਇ ਵਡਿਆਈਆ । ਪ੍ਰਭ ਇਕੋ ਆਇਆ ਸਾਚੇ ਪਾਤਣ, ਗੁਰਮੁਖ ਸੱਜਣ ਲਏ ਤਰਾਈਆ।
ਲੱਖ ਚੁਰਾਸੀ ਵਿਚੋਂ ਰੱਖਣ, ਰੱਖਿਆ ਕਰੇ ਹਰ ਘਟ ਥਾਈਂਆ। ਸਤਿਜੁਗ ਦਾ ਸਾਚਾ ਮਾਰਗ ਦੱਸਣ, ਸੋਹੰ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਦਰਵੇਸ਼ ਇਕ ਅਖਵਾਈਆ।
ਦਰ ਦਰਵੇਸ਼ ਬਣ ਦਰਬਾਨ, ਸੇਵਾ ਕਰ ਸ੍ਰੀ ਭਗਵਾਨ, ਖੰਡਾ ਖਿਚੇ ਵਿਚੋਂ ਮਿਆਨ, ਲੇਖਾ ਜਾਣੇ ਦੋ ਜਹਾਨ, ਜੋਧਾ ਸੂਰਬੀਰ ਬਲਵਾਨ, ਬਣ ਕੇ ਮਰਦ ਮਰਦ ਮਰਦਾਨ, ਭਗਤਾਂ ਦੇਵੇ ਨਾਮ ਪਰਵਾਨਾ, ਪਾਰਬ੍ਰਹਮ ਪਰਮ ਪੁਰਖ ਪਰਮੇਸ਼ਵਰ ਇਕੋ ਕਰੇ ਪੜ੍ਹਾਈਆ। ਸਿੰਘਾਸਣ ਕਹੇ ਮੈਂ ਗਿਆ ਡਹਿ, ਦਰ ਦੁਆਰੇ ਡੇਰਾ ਲਾਈਆ। ਮੈਂ ਇਕੋ ਭਗਵਾਨ ਦੀ ਹੋਣ ਦੇਣੀ ਜੈ, ਦੂਜਾ ਨਾਮ ਨਾ ਕੋਇ ਧਿਆਈਆ। ਪਿਛੇ ਨਾਮ ਇਕ ਦੂਜੇ ਨਾਲ ਮਰਦੇ ਰਹੇ ਖਹਿ ਖਹਿ, ਦੀਨਾਂ ਮਜ਼੍ਹਬਾਂ ਕਰੀ ਲੜਾਈਆ। ਹਰਿ ਕਾ ਨਾਮ ਇਕੋ ਘਰ ਬਹੇ, ਮੰਦਰ ਮਸਜਿਦ ਸ਼ਿਵਦੁਆਲੇ ਮੱਠ ਵੰਡ ਨਾ ਕੋਇ ਵੰਡਾਈਆ। ਜੋ ਜਨ ਰਸਨਾ ਜਿਹਵਾ ਕਹੇ, ਤਿਸ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸ਼ਬਦ ਸਿੰਘਾਸਣ ਕਹੇ ਮੈਂ ਗਿਆ ਡੱਠ, ਆਪਣੇ ਚਾਰੇ ਪੈਰ ਜਮਾਈਆ। ਮੇਰੇ ਕੋਲੋਂ ਕੋਈ ਭਗਤ ਬਾਹਰ ਨਾ ਜਾਏ ਨੱਠ, ਫੜ ਕੇ ਬਾਹੋਂ ਅੰਦਰੇ ਰਖਾਈਆ। ਏਸੇ ਕਰ ਕੇ ਵੀਹ ਸੌ ਵੀਹ ਬਿਕਰਮੀ ਕੀਤਾ ਕੱਠ, ਇਕੱਠੇ ਇਕੋ ਘਰ ਵਸਾਈਆ। ਨਾ ਕੋਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜ਼ਾਤ ਪਾਤ ਊਚ ਨੀਚ ਨਾ ਕੋਇ ਦੱਸਾਂ ਮਿੱਤ, ਜੋ ਚਲ ਆਇਆ ਸਰਨਾਈਆ। ਤਿਨ੍ਹਾਂ ਰੰਗਾਏ ਆਪਣੀ ਪ੍ਰੇਮ ਰੱਤ, ਰੰਗ ਇਕੋ ਇਕ ਚੜ੍ਹਾਈਆ। ਛੋਟਿਆਂ ਵੱਡਿਆਂ ਸਾਰਿਆਂ ਦੇਵਾਂ ਸਾਚੀ ਮੱਤ, ਵਿਤਕਰਾ ਵਿਚ ਨਾ ਕੋਇ ਰਖਾਈਆ। ਮਿਲੋ ਮੇਲ ਪੁਰਖ ਸਮਰਥ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜੇ ਨੇਤਰ ਵੇਖੋ ਤੇ ਖੰਡਾ ਦਿਸੇ ਹੱਥ, ਜੇ ਅੰਦਰ ਵੇਖੋ ਤੇ ਜੋਤ ਨੂਰ ਰੁਸ਼ਨਾਈਆ। ਜੇ ਬਾਹਰੋਂ ਕਹੋ ਤੇ ਕੁਛ ਕਹਿਣ ਪੂਰਨ ਜੱਟ, ਜੇ ਅੰਦਰ ਵੜ ਕੇ ਵੇਖੋ ਪੁਰਖ ਸਮਰਥ ਆਪਣੀ ਕਾਰ ਕਮਾਈਆ। ਜੇ ਬਾਹਰੋਂ ਵੇਖੋ ਦਿਸੇ ਬਾਜ਼ੀਗਰ ਨਟ, ਜੇ ਅੰਦਰ ਵੇਖੋ ਤਾਂ ਪਤ ਸਾਚਾ ਰਿਹਾ ਮਿਲਾਈਆ। ਜੇ ਬਾਹਰੋਂ ਵੇਖੋ ਤਾਂ ਵੇਖਦਿਆਂ ਸਾਰੀ ਮਾਰੀ ਜਾਏ ਮੱਤ, ਜੇ ਅੰਦਰ ਵੇਖੋ ਬ੍ਰਹਮ ਗਿਆਨ ਦ੍ਰਿੜਾਈਆ। ਜੇ ਬਾਹਰੋਂ ਵੇਖੋ ਵੇਖ ਕੇ ਸਾਰੇ ਜਾਓ ਨੱਠ, ਜੇ ਅੰਦਰ ਵੇਖੋ ਮਹਿਮਾ ਅਕੱਥ ਕਰੇ ਪੜ੍ਹਾਈਆ। ਜੇ ਬਾਹਰੋਂ ਵੇਖੋ ਵੇਖ ਕੇ ਉਬਲੇ ਰੱਤ, ਜੇ ਅੰਦਰ ਵੇਖੋ ਸਚ ਸਤਿਗੁਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਵੱਜੇ ਵਧਾਈਆ।
ਵਸਾਖ ਕਹੇ ਪ੍ਰਭ ਅੱਗੇ ਆ ਜਾ, ਤੇਰੇ ਹੱਥ ਸਰਬ ਵਡਿਆਈਆ । ਜਨ ਭਗਤਾਂ ਸਚ ਸਚ ਸਮਝਾ ਜਾ, ਇਕੋ ਬੁੱਧ ਰਖਾਈਆ। ਦਰ ਆਇਆਂ ਦੀ ਰੱਖ ਲਾਜਾ, ਸਿਰ ਆਪਣਾ ਹੱਥ ਟਿਕਾਈਆ । ਲੋਕੀਂ ਕਹਿੰਦੇ ਪਰਗਟੇ ਮਾਝਾ, ਤੇਰਾ ਮਾਝਾ ਦੋ ਜਹਾਨ ਅਖਵਾਈਆ। ਤੂੰ ਹਰਿ ਸਭ ਦਾ ਸਾਂਝਾ, ਨਜ਼ਰੀ ਨਜ਼ਰ ਹੇਠ ਲੋਕਾਈਆ । ਜਿਹੜਾ ਲੇਖਾ ਰਹਿ ਗਿਆ ਨਕਾਹ ਕਰਨ ਦਾ ਹੀਰ ਤੇ ਰਾਂਝਾ, ਸੋ ਸਿੰਘ ਗੁਰਮੇਜ ਦਲਜੀਤ ਕਰੀ ਕੁੜਮਾਈਆ । ਤੂੰ ਆਸ਼ਕ ਮਾਅਸ਼ੂਕ ਦੋਹਾਂ ਦਾ ਸਾਂਝਾ, ਮੁਸ਼ਕਲ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਆਸ਼ਕ ਮਾਅਸ਼ੂਕ ਹਰਿ ਸੰਗਤ ਦੋਵੇਂ ਮਾਰੋ ਕੂਕ, ਕੂਕ ਕੂਕ ਜਣਾਇੰਦਾ। ਬਿਰਹੋਂ ਵੈਰਾਗ ਫ਼ਰਾਕ ਅੰਦਰ ਦਿਓ ਫੂਕ, ਫੋਕਾ ਰੰਗ ਨਾ ਕੋਇ ਲਗਾਇੰਦਾ। ਆਵਣ ਜਾਵਣ ਦੀ ਚੁੱਕੇ ਚੂਕ, ਦੋ ਜਹਾਨਾਂ
ਪੰਧ ਮੁਕਾਇੰਦਾ। ਪ੍ਰਭ ਦੀ ਸੇਜੇ ਚੜ੍ਹ ਕੇ ਸੌਂ ਜਾਓ ਘੂਕ, ਸੁਤਿਆਂ ਫੇਰ ਨਾ ਕੋਇ ਉਠਾਇੰਦਾ। ਕਿਸੇ ਕੰਮ ਨਾ ਔਣਾ ਪੰਜ ਤੱਤ ਕਲਬੂਤ, ਕਲਮਾ ਆਪਣਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰੇ ਇਕ ਵਿਵਾਹ, ਪਿਛਲਾ ਲੇਖਾ ਦਏ ਚੁਕਾ, ਪੀਰ ਜਾਮਨ ਫੜਾਏ ਦਾਮਨ, ਦਾਮਨਗੀਰ ਆਪ ਅਖਵਾਇੰਦਾ।
ਦਾਮਨਗੀਰ ਬਣਿਆ ਭਗਤੋ, ਭਗਵਾਨ ਦਇਆ ਕਮਾਈਆ। ਵੇਲੇ ਸਿਰ ਸਾਰੇ ਪਰਖੋ, ਰਾਤੀ ਸੁਤਿਆਂ ਰਿਹਾ ਜਗਾਈਆ। ਉਚੀ ਢੋਲਾ ਗਾਓ ਕੜਕੋ, ਸੋਹੰ ਜੈ ਜੈਕਾਰ ਸੁਣਾਈਆ । ਸਿਧੀ ਸੜਕੇ ਮੂਲ ਨਾ ਅਟਕੋ, ਰਾਹ ਵਿਚ ਸਕੇ ਨਾ ਕੋਇ ਅਟਕਾਈਆ। ਇਧਰ ਉਧਰ ਨਾ ਨੈਣ ਮਟਕੋ, ਦੂਜਾ ਧਿਆਨ ਨਾ ਕੋਇ ਰਖਾਈਆ। ਜਾ ਕੇ ਸਿਰ ਚਰਨਾਂ ਉਤੇ ਪਰਤੋ, ਪਰਮ ਪੁਰਖ ਮੇਲ ਮਿਲਾਈਆ। ਸ੍ਰੀ ਭਗਵਾਨ ਨਾਲ ਭਾਈਚਾਰਾ ਬਣ ਕੇ ਵਰਤੋ, ਵੱਡਾ ਛੋਟਾ ਕੋਇ ਨਜ਼ਰ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਸਿੰਘਾਸਣ ਕਹੇ ਪ੍ਰਭ ਆਇਆ ਅੱਗੇ, ਸਾਚੀ ਸੇਵ ਕਮਾਈਆ । ਭਗਤ ਦੁਆਰੇ ਭਗਤ ਕੱਠੇ ਚੰਗੇ, ਚਰਨ ਕਵਲ ਦਏ ਵਡਿਆਈਆ। ਪ੍ਰੇਮ ਪ੍ਰੀਤੀ ਸਾਚੀ ਰੰਗੇ, ਰੰਗਣ ਇਕੋ ਇਕ ਰਖਾਈਆ। ਨਜ਼ਰ ਨਾ ਆਏ ਨੇਤਰ ਅੰਧੇ, ਕਲਜੁਗ ਜੀਵ ਸਾਰ ਕੋਇ ਨਾ ਪਾਈਆ। ਜਿਨ੍ਹਾਂ ਮਿਲਿਆ ਉਹ ਚੰਗੇ ਬਣ ਗਏ ਮੰਦੇ, ਮੰਦਿਆਂ ਚੰਗੇ ਦਏ ਬਣਾਈਆ । ਦਰ ਤੇ ਆ ਰਹਿਣ ਨਾ ਗੰਦੇ, ਗੰਦੀ ਵਾਸਨਾ ਦਏ ਕਢਾਈਆ। ਅੰਦਰ ਵੜ ਕੇ ਸਭ ਦੇ ਨਾਲ ਹੰਢੇ, ਆਪ ਆਪਣਾ ਮੇਲ ਮਿਲਾਈਆ। ਜੋ ਜਨ ਗੌਂਦੇ ਸੋਹੰ ਛੰਦੇ, ਸ਼ਹਿਨਸ਼ਾਹ ਆਪਣੇ ਘਰ ਬਹਾਈਆ । ਕੱਟੇ ਧਰਮ ਰਾਏ ਦੇ ਫੰਦੇ, ਫਾਸੀ ਗਲ ਨਾ ਕੋਇ ਲਟਕਾਈਆ। ਪਾਰ ਉਤਾਰੇ ਘਰ ਕਰਦੇ ਧੰਦੇ, ਜੋ ਘਰ ਬੈਠੇ ਤਿਨ੍ਹਾਂ ਸੰਗਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਖੇਲ ਰਚਾਈਆ।
ਬੀਸ ਬੀਸਾ ਕਹੇ ਮੈਂ ਮਾਤ ਚੜ੍ਹਿਆ, ਚੜ੍ਹਦੀ ਕਲਾ ਵਖਾਈਆ । ਸ੍ਰੀ ਭਗਵਾਨ ਇਕੋ ਫੜਿਆ, ਭਗਤ ਦੁਆਰੇ ਸੇਵਾ ਲਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਤੈਥੋਂ ਡਰਿਆ, ਤੂੰ ਸਭਨਾਂ ਭੈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਾਰ ਆਪ ਕਮਾਈਆ।
ਸਿੰਘਾਸਣ ਕਹੇ ਪ੍ਰਭ ਹੋ ਮਜ਼ਦੂਰ, ਮਜ਼ਦੂਰੀ ਆਪ ਕਮਾਈਆ। ਜਨ ਭਗਤਾਂ ਮੇਲੇ ਜ਼ਰੂਰ, ਜ਼ਰੂਰਤ ਇਕੋ ਇਕ ਰਖਾਈਆ। ਨਜ਼ਰੀ ਆਏ ਇਕ ਹਜ਼ੂਰ, ਹਜ਼ਰਤ ਆਪਣਾ ਆਸਣ ਲਾਈਆ। ਦਰ ਆਏ ਸਰਬ ਮਨਜ਼ੂਰ, ਲੇਖਾ ਆਪਣੀ ਝੋਲੀ ਪਾਈਆ। ਪਿਛਲੇ ਬਖ਼ਸ਼ੇ ਸਰਬ ਕਸੂਰ, ਅੱਗੇ ਦੇਵਣਹਾਰ ਵਡਿਆਈਆ। ਜੋ ਦਰ ਦਰਵਾਜ਼ੇ ਵਿਚੋਂ ਮਸਤਕ ਲਾਵੇ ਧੂੜ, ਤਿਨ੍ਹਾਂ ਮਾਣ ਅਭਿਮਾਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਾਚਾ ਖੇਲ ਸ੍ਰੀ ਭਗਵੰਤ, ਭਗਵਾਨ ਇਕੋ ਇਕ ਕਰਾਇੰਦਾ। ਸੰਤ ਸੁਹੇਲੇ ਸਾਚੇ ਸੰਤ, ਦਰ ਸਾਚੇ ਆਪ ਬਹਾਇੰਦਾ। ਇਕੋ ਨਾਮ ਮਣੀਆਂ ਮੰਤ, ਇਸ਼ਟ ਗੁਰਦੇਵ ਇਕ ਵਖਾਇੰਦਾ। ਇਕੋ ਨਾਰ ਸੁਹਾਗੀ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਇਕੋ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ।
ਖੇਲ ਕਰਨ ਪ੍ਰਭ ਆਇਆ ਆਪ, ਆਪਣੀ ਦਇਆ ਕਮਾਈਆ। ਸਾਚੀ ਥਾਪਣ ਰਿਹਾ ਥਾਪ, ਬੇਪਰਵਾਹ ਧਾਰ ਵਖਾਈਆ। ਭਗਤ ਭਗਵਾਨ ਬਣਾਏ ਸਾਕ, ਸਗਲਾ ਸੰਗ ਰਖਾਈਆ। ਗ੍ਰਹਿ ਮੰਦਰ ਖੋਲ੍ਹੇ ਤਾਕ, ਹਾਟੀ ਕੁੰਡਾ ਆਪਣਾ ਲਾਹੀਆ। ਬਿਨ ਨੈਣਾਂ ਲਏ ਝਾਕ, ਅੱਖ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਸਦਾ ਸਦਾ ਸੇਵ ਕਮਾਈਆ।
ਅੰਦਰ ਬਾਹਰ ਸੇਵਕ ਬਣਿਆ, ਸਾਢੇ ਤਿੰਨ ਹੱਥ ਆਸਣ ਲਾਈਆ। ਭਗਤ ਭਗਵਾਨ ਆਪੇ ਜਣਿਆ, ਧੰਨ ਬਣੇ ਜਣੇਂਦੀ ਮਾਈਆ । ਲੱਖ ਚੁਰਾਸੀ ਵਿਚੋਂ ਛਾਣ ਪੁਣਿਆ, ਪੁਣ ਛਾਣ ਆਪ ਕਰਾਈਆ। ਦੁਖੀਆਂ ਦੁੱਖ ਆਪੇ ਸੁਣਿਆ, ਦਰਦੀਆਂ ਦਰਦ ਵੰਡਾਈਆ। ਜਾਨਣਹਾਰ ਗੁਣ ਅਵਗੁਣਿਆ, ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਵੇਖੇ ਥਾਉਂ ਥਾਈਂਆਂ।
ਅੰਦਰ ਸਿੰਘਾਸਣ ਸਾਹਿਬ ਸੁਲਤਾਨ, ਸਤਿ ਪੁਰਖ ਉਪਜਾਈਆ । ਬਾਹਰ ਸਿੰਘਾਸਣ ਸ੍ਰੀ ਭਗਵਾਨ, ਦਾਤਾ ਦਾਨੀ ਵਡ ਵਡਿਆਈਆ। ਅੱਗੇ ਪਿੱਛੇ ਹੋ ਪਰਧਾਨ, ਸਾਚੀ ਸੇਵ ਕਮਾਈਆ। ਵਿਚ ਬੈਠੇ ਰਹਿਣ ਸੰਤ ਸੁਜਾਨ, ਭਗਤ ਭਗਵਾਨ ਦਏ ਵਡਿਆਈਆ। ਜਿਸ ਦਾ ਪਤੀ ਹੋਵੇ ਬਲਵਾਨ, ਤਿਸ ਬਲ ਅੱਖ ਨਾ ਸਕੇ ਕੋਇ ਉਠਾਈਆ। ਜਿਸ ਦਾ ਪੁੱਤਰ ਹੋਵੇ ਨਿਸ਼ਾਨ, ਤਿਸ ਪਿਤਾ ਮਿਲੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।
ਸ਼ਹਿਨਸ਼ਾਹ ਨਹੀਂ ਜਗਤ ਮੁਲਾਜ਼ਮ, ਜਨ ਭਗਤਾਂ ਕਾਰ ਕਮਾਇੰਦਾ। ਜਿਸ ਨੂੰ ਕਹਿੰਦੇ ਅਜ਼ੀਮ ਆਜ਼ਮ, ਸੋ ਆਪਣੀ ਅਜ਼ਮਤ ਇਕ ਵਖਾਇੰਦਾ । ਜੋ ਨਜ਼ਾਮਾਂ ਦਾ ਬਣੇ ਨਾਜ਼ਮ, ਸੋ ਨਿਉਂ ਨਿਉਂ ਸੀਸ ਝੁਕਾਇੰਦਾ। ਜੋ ਆਲਮਾਂ ਦਾ ਹੋਏ ਆਲਮ, ਉਲਮਾ ਆਪ ਪੜ੍ਹਾਇੰਦਾ। ਜੋ ਤਾਲਬਾਂ ਦਾ ਹੋਏ ਤਾਲਬ, ਤਲਬ ਇਕੋ ਇਕ ਵਖਾਇੰਦਾ। ਜੋ ਗ਼ਾਲਬਾਂ ਦਾ ਹੋਏ ਗ਼ਲਬ, ਗ਼ੈਰਤ ਵਿਚ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਇਰਾਂ ਦਾ ਸ਼ਾਇਰ, ਸ਼ਊਰ ਆਪਣਾ ਨਾ ਕੋਇ ਵਖਾਇੰਦਾ।
ਨਾ ਸ਼ਾਇਰ ਨਾ ਸ਼ਊਰ, ਸੁਹਬਤ ਵਿਚ ਕਦੇ ਨਾ ਆਈਆ। ਜੇ ਕੋਈ ਲੱਭੇ ਬਣਿਆ ਰਹੇ ਮਫ਼ਰੂਰ, ਹੱਥ ਫੜਨ ਕੋਇ ਨਾ ਜਾਈਆ। ਜੇ ਕੋਈ ਸੁਣਨਾ ਚਾਹੇ ਨਾਦ ਵਜਾਏ ਤੰਬੂਰ, ਕਾਇਆ ਕਿੰਗ ਬਣਾਈਆ । ਜੇ ਕੋਈ ਵੇਖਣ ਜਾਏ ਹਜ਼ੂਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੇ ਕੋਈ ਬਖ਼ਸ਼ਾਵਣ ਆਏ ਕਸੂਰ, ਸਵਛ ਸਰੂਪੀ ਹੋ ਕੇ ਦਰਸ ਦਿਖਾਈਆ। ਜੇ ਕੋਈ ਪ੍ਰੇਮ ਪ੍ਰੀਤੀ ਮੰਗੇ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਜੇ ਕੋਈ ਖ਼ਾਹਸ਼ ਰੱਖੇ ਮੈਨੂੰ ਬਹਿਸ਼ਤਾਂ ਵਿਚ ਮਿਲੇ ਹੂਰ, ਤਿਨ੍ਹਾਂ ਕੋਰਾ ਟਿੱਕਾ ਮਸਤਕ ਲਾਈਆ। ਮੁਹੰਮਦ ਏਸੇ ਗੱਲ ਤੋਂ ਰਿਹਾ ਦੂਰ, ਮੁਰੀਦਾਂ ਗਿਆ ਸਮਝਾਈਆ। ਓਥੇ ਲੋੜ ਹੂਰਾਂ ਜ਼ਹੂਰ, ਜ਼ਰੂਰ ਬਹਿਸ਼ਤ ਮਿਲੇ ਵਡਿਆਈਆ। ਇਹ ਪ੍ਰਭ ਸੱਚੇ ਨੂੰ ਨਹੀਂ ਮਨਜ਼ੂਰ, ਸੋ ਮਨਜ਼ੂਰ ਜੋ ਮਨਸੂਰ ਸੂਲੀ ਚੜ੍ਹ ਕੇ ਗਿਆ ਸਮਝਾਈਆ। ਓਥੇ ਸਾਹਿਬ ਇਕ ਗ਼ਫ਼ੂਰ, ਸ਼ਹਿਨਸ਼ਾਹ ਬੈਠਾ ਆਸਣ ਲਾਈਆ। ਜਿਸ ਦਾ ਜਲਵਾ ਜ਼ਾਹਰ ਜ਼ਹੂਰ, ਪਰਦਾ ਸਕੇ ਨਾ ਕੋਇ ਪਾਈਆ । ਮਿਹਰ ਰਹਿਮਤ ਵਿਚ ਆ ਕੇ ਬਣੇ ਮਜ਼ਦੂਰ, ਮਜ਼ਦੂਰਾਂ ਮੁਸ਼ਕਲ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਪਿੱਛੇ ਦੋਵੇਂ ਸਿੰਘਾਸਣ ਵਡਿਆਈਆ।
ਅਗਲਾ ਸਿੰਘਾਸਣ ਕਹੇ ਮੈਂ ਸਭ ਦਾ ਦਾਤਾ, ਦਰ ਆਇਆਂ ਪਾਰ ਕਰਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਭਗਤਾਂ ਰਾਖਾ, ਭਗਤਾਂ ਨੇੜ ਕੋਇ ਨਾ ਆਇੰਦਾ। ਅਗਲਾ ਸਿੰਘਾਸਣ ਕਹੇ ਮੈਂ ਪਿਤਾ ਮਾਤਾ,
ਜੋ ਆਇਆ ਆਪਣੀ ਗੋਦ ਬਹਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਜੋੜਾਂ ਨਾਤਾ, ਜਿਸ ਦਾ ਜੁੜਿਆ ਪਿਛੇ ਮੁੜ ਕੋਇ ਨਾ ਜਾਇੰਦਾ। ਅਗਲਾ ਸਿੰਘਾਸਣ ਕਹੇ ਮੈਂ ਸੱਜਣ ਸਾਕਾ, ਦਰ ਆਪਣਾ ਬੰਧਨ ਪਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਕਮਲਾਪਾਤਾ, ਸਿਰ ਸਭਨਾਂ ਹੱਥ ਰਖਾਇੰਦਾ । ਅਗਲਾ ਸਿੰਘਾਸਣ ਕਹੇ ਮੇਰੇ ਉਤੇ ਪੁਰਖ ਸਮਰਾਥਾ, ਇਕੋ ਇਕ ਸੋਭਾ ਪਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਇਕੋ ਇਕ ਜਾਤਾ, ਅੱਗੇ ਪਿਛੇ ਦੂਜਾ ਨਜ਼ਰ ਕੋਇ ਨਾ ਆਇੰਦਾ। ਅਗਲਾ ਸਿੰਘਾਸਣ ਕਹੇ ਮੇਰਾ ਸੋਹਣਾ ਰੰਗ, ਨੂਰੋ ਨੂਰ ਰੰਗਾਈਆ। ਪਿਛਲਾ ਸਿੰਘਾਸਣ ਕਹੇ ਮੈਂ ਭਗਤਾਂ ਦੱਸਾਂ ਢੰਗ, ਜਾਓ ਮੰਗੋ ਚਾਈਂ ਚਾਈਂਆ। ਅਗਲਾ ਸਿੰਘਾਸਣ ਕਹੇ ਮੈਂ ਲਾਵਾਂ ਅੰਗ, ਪਿਛਲਾ ਸਿੰਘਾਸਣ ਕਹੇ ਜਿੰਨਾਂ ਚਿਰ ਮੈਂ ਨਾ ਘੱਲਾਂ, ਕੌਣ ਲੱਗੇ ਤੇਰੀ ਪਾਈਂਆ। ਅਗਲਾ ਸਿੰਘਾਸਣ ਕਹੇ ਮੇਰਾ ਅਨੰਦ, ਪਿਛਲਾ ਸਿੰਘਾਸਣ ਕਹੇ ਬਿਨ ਭਗਤ ਚੰਦ ਹੱਥ ਕਿਸੇ ਨਾ ਆਈਆ। ਅਗਲਾ ਸਿੰਘਾਸਣ ਕਹੇ ਮੇਰਾ ਲੰਮਾਂ ਪੰਧ, ਪਿਛਲਾ ਸਿੰਘਾਸਣ ਕਹੇ ਮੈਂ ਕਿਰਪਾ ਕਰ ਇਕੋ ਧੱਕਾ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਉਹ ਨਿਰਗੁਣ ਇਹ ਸਰਗੁਣ ਨਿਰਗੁਣ ਸਰਗੁਣ ਨਿਰਗੁਣ ਨਿਰਗੁਣ ਨਾਲ ਮਿਲਾਈਆ ।
ਇਹ ਖੇਲ ਜਿਸ ਵੇਖਿਆ ਹੁਣ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਫੇਰ ਨਜ਼ਰ ਕਿਸੇ ਨਾ ਆਈਆ। ਬੇਸ਼ਕ ਗ਼ੁਸੇ ਵਿਚ ਆ ਕੇ ਮਾਰੋ ਘਸੁੰਨ, ਸ੍ਰੀ ਭਗਵਾਨ ਦੁੱਖ ਨਾ ਕੋਇ ਮਨਾਈਆ। ਫੜ ਕੇ ਅਗਨੀ ਉਤੇ ਦਿਓ ਭੁੰਨ, ਲੰਬੂ ਜਗਤ ਲਗਾਈਆ। ਫਿਰ ਵੀ ਕਹੇ ਭਗਤੋ ਤੁਹਾਡਾ ਹੁਣ, ਤੁਸਾਂ ਮੇਰਾ ਲੇਖਾ ਆਪਣੇ ਲੇਖੇ ਲਾਈਆ। ਜੇ ਤੁਹਾਡੇ ਵਿਚ ਨਾ ਹੁੰਦਾ ਗੁਣ, ਕਿਉਂ ਭਗਵਾਨ ਔਂਦਾ ਚਾਈਂ ਚਾਈਂਆ। ਤੁਹਾਡੀ ਪੁਕਾਰ ਰਿਹਾ ਸੁਣ, ਕਿਉਂ ਬੈਠੇ ਮੁੱਖ ਛੁਪਾਈਆ। ਆਪਣੇ ਰਾਗ ਦੀ ਸੁਣਾਓ ਧੁੰਨ, ਸਾਰੇ ਇਕੋ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਢੋਲਾ ਲਾਈਆ। ਸੁਣ ਕੇ ਢੋਲਾ ਗੁਰ ਅਵਤਾਰ ਪੀਰ ਪੈਗ਼ੰਬਰ ਹੋ ਗਏ ਸੁੰਨ, ਸੁਨ ਸਮਾਧ ਸਮਾਈਆ । ਜਿਸ ਨੇ ਗ਼ਰੀਬ ਨਿਮਾਣੇ ਲਏ ਚੁਣ, ਚਾਰੋਂ ਕੁੰਟ ਦਏ ਵਡਿਆਈਆ। ਉਸ ਦਾ ਕੌਣ ਜਾਣੇ ਗੁਣ, ਗੁਣਵੰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੀਸ ਬੀਸ ਤੇਰੇ ਛਤਰ ਸੀਸ ਭਗਤਾਂ ਮਿਲਿਆ ਆਪ ਜਗਦੀਸ਼, ਬਣ ਦਰਵੇਸ਼ ਸੇਵ ਕਮਾਈਆ।
ਦਰਵੇਸ਼ ਬਣ ਕੀ ਤੇਰਾ ਘਟਦਾ, ਭਗਤ ਰਹੇ ਜਣਾਈਆ। ਔਹ ਵੇਖ ਤੇਰਾ ਪ੍ਰੇਮ ਤੀਰ ਲੱਗਦਾ, ਗੁਰਮੁਖ ਮੂਰਛਾ ਰੂਪ ਵਟਾਈਆ। ਔਹ ਵੇਖ ਕਲਜੁਗ ਭਾਂਬੜ ਲੱਗੇ ਅੱਗ ਦਾ, ਦਰ ਦਵਾਰਿਉਂ ਬਾਹਰ ਬੈਠੇ ਰੋਵਣ ਮਾਰਨ ਧਾਹੀਂਆ। ਖੇਲ ਵੇਖੋ ਸਚ ਦਰ ਪ੍ਰਭ ਦਾ, ਸਾਚਾ ਮੇਲ ਮਿਲਾਈਆ । ਔਹ ਵੇਖੋ ਨੌਂ ਖੰਡ ਸੱਤ ਦੀਪ ਨੱਚਦਾ, ਕਲਜੁਗ ਨਾਚ ਰਿਹਾ ਕਰਾਈਆ । ਇਹ ਖੇਲ ਵੇਖੋ ਸ੍ਰੀ ਭਗਵਾਨ ਕਿਵੇਂ ਰੱਖਦਾ, ਮਿਹਰ ਨਜ਼ਰ ਆਪ ਉਠਾਈਆ। ਔਹ ਵੇਖੋ ਭਠਿਆਲਾ ਤਪਦਾ, ਭੱਠੀ ਅਗਨੀ ਦੇ ਥੱਲੇ ਡਾਹੀਆ। ਔਹ ਵੇਖੋ ਗੁਰਮੁਖ ਟੱਪਦਾ, ਪ੍ਰਭ ਮਿਲਿਆ ਚਾਈਂ ਚਾਈਂਆ। ਔਹ ਵੇਖੋ ਸੰਸਾਰ ਕੂੜ ਕੁੜਿਆਰ ਭਖਦਾ, ਹਰਿ ਕਾ ਨਾਮ ਨਾ ਕੋਇ ਧਿਆਈਆ। ਆਓ ਵੇਖੋ ਭਗਤ ਭਗਵਾਨ ਇਕ ਦੂਜੇ ਦਾ ਜਾਪ ਜਪਦਾ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਗਾਈਆ। ਏਸੇ ਕਾਰਨ ਕਲਜੁਗ ਅੰਤਮ ਰੱਖਦਾ, ਰੱਖਿਆ ਕਰੇ ਸਭਨੀਂ ਥਾਈਂਆ। ਇਹ ਖੇਲ ਪੁਰਖ ਸਮਰਥ ਦਾ, ਸਰਬ ਘਟ ਰਿਹਾ ਸਮਾਈਆ। ਲੇਖਾ ਚੁੱਕੇ ਤੱਤ ਅੱਠ ਦਾ, ਘਰ ਮੇਲਾ ਸੁਰਤ ਸ਼ਬਦ ਧੀ ਜਵਾਈਆ। ਸੌਹਰੇ ਪੇਕੇ ਆਪੇ ਵਸਦਾ, ਕੰਤ ਕੰਤੂਹਲ ਸਚ ਪੰਘੂੜੇ ਨਾਤਾ ਤੋੜੇ ਨਾਰ ਪਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਦੁਆਰ ਕਿਵੇਂ ਵਸਾਈਆ।
ਕਿਉਂ ਵਸੇ ਮੇਰਾ ਭਗਤ ਦੁਆਰ, ਸ੍ਰੀ ਭਗਵਾਨ ਰਿਹਾ ਜਣਾਈਆ। ਅੰਦਰ ਵੜ ਕੇ ਕਰਾਂ ਪਿਆਰ, ਸੋਈ ਸੁਰਤੀ ਆਪ ਉਠਾਈਆ। ਵਿਚੋਂ ਅੰਮ੍ਰਿਤ ਉਛਾਲਾ ਦੇਵੇ ਮਾਰ, ਨੇਤਰ ਰੋਵਣ ਮਾਰਨ ਧਾਹੀਂਆ। ਗੁਰਮੁਖ ਕਰੇ ਗੁਰ ਪਿਆਰ, ਗੁਰ ਪਿਆਰ ਗੁਰਮੁਖ ਵਿਚ ਡੇਰਾ ਲਾਈਆ। ਆਪੇ ਨਾਰ ਆਪੇ ਭਤਾਰ, ਆਪੇ ਕੰਤ ਕੰਤੂਹਲ ਸੇਜ ਸੁਹੰਜਣੀ ਸੋਭਾ ਪਾਈਆ । ਆਪੇ ਗਲਵਕੜੀ ਪਾ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਵਖਾਈਆ। ਆਪਣੀ ਤੱਕੜੀ ਤੱਕੜ ਤੋਲਣਹਾਰ, ਧੜੀ ਵੱਟਾ ਨਾ ਕੋਇ ਰਖਾਈਆ। ਕਿਉਂ, ਜਿਉਂ ਭੈਣ ਰੱਖੜੀ ਬੰਨ੍ਹੇ ਵਿਚ ਸੰਸਾਰ, ਤਿਉਂ ਨਾਤਾ ਪੁਰਖ ਬਿਧਾਤਾ ਭਗਤਾਂ ਨਾਲ ਰਖਾਈਆ। ਇਹ ਖੇਲ ਨਹੀਂ ਸ਼ਤਰੰਜ ਸ਼ੱਤਰੀ, ਨਰਦ ਪੁੱਠੀ ਸਿਧੀ ਨਾ ਕੋਇ ਵਖਾਈਆ। ਇਹ ਤਲਵਾਰ ਨਹੀਂ ਕਿਸੇ , ਬ੍ਰਹਿਮਣ ਸ਼ੂਦਰ ਵੈਸ਼ ਨਾ ਹੱਥ ਉਠਾਈਆ। ਇਹ ਖੰਡਾ ਸਰਬ ਸਰਬਤਰੀ, ਸਰਬੰਗ ਸੂਰਾ ਰਿਹਾ ਚਮਕਾਈਆ। ਕਿਸੇ ਭੇਵ ਨਾ ਪਾਇਆ ਖੋਲ੍ਹ ਕੇ ਪੱਤਰੀ, ਪਤਾ ਦੱਸਿਆ ਨਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚਾ ਵਰ, ਭਗਤਨ ਭਗਵਨ ਮੇਲ ਮਿਲਾਈਆ।
ਬੀਸ ਬੀਸਾ ਕਹੇ ਵੇਖ ਮੇਰਾ ਵਸਾਖ, ਵਾਸਤਾ ਤੇਰੇ ਅੱਗੇ ਪਾਈਆ। ਬੇਪਰਵਾਹ ਉਠ ਕੇ ਝਾਕ, ਸੰਗਤ ਤੇਰਾ ਰਾਹ ਤਕਾਈਆ। ਕੀ ਅੱਜ ਪਹਿਲੀ ਵਸਾਖ ਖੋਲ੍ਹਿਆ ਤਾਕ, ਫੇਰ ਬੰਦ ਦੇਵੇਂ ਕਰਾਈਆ। ਨਹੀਂ ਇਹ ਗੋਬਿੰਦ ਦਾ ਭਵਿਖਤ ਵਾਕ, ਸੋ ਲੇਖਾ ਪੂਰ ਕਰਾਈਆ । ਸ੍ਰੀ ਭਗਵਾਨ ਬਣ ਕੇ ਸਾਕ, ਸੱਜਣ ਆਪਣੇ ਘਰ ਲੰਘਾਈਆ। ਪੁੱਤ ਧੀ ਨਾ ਕੋਈ ਜ਼ਾਤ, ਪਾਤ ਵੰਡ ਨਾ ਕੋਇ ਵੰਡਾਈਆ। ਜਿਸ ਨੇ ਚਰਨ ਧੂੜੀ ਮਸਤਕ ਲਾਈ ਖ਼ਾਕ, ਏਥੇ ਤਿਸ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਭਗਤਾਂ ਮਿਲੀ ਨਜ਼ਾਤ, ਪਰਵਰਦਿਗਾਰ ਸਿਰ ਆਪਣਾ ਹੱਥ ਟਿਕਾਈਆ। ਅੰਦਰ ਵੜ ਕੇ ਇਕ ਦੂਜੇ ਨਾਲ ਕਰਨ ਬਾਤ, ਨਵਾਂ ਦੁਆਰਿਆਂ ਵਿਚੋਂ ਇਕ ਦੂਜੇ ਨੂੰ ਹੌਲੀ ਹੌਲੀ ਸਮਝਾਈਆ। ਬਿਨ ਚੰਦੋਂ ਬਿਨ ਚਾਂਦੋਂ ਬਿਨ ਸੂਰਯੋਂ ਬਿਨ ਸੂਰਜੋਂ ਬਿਨ ਘੜੀ ਬਿਨ ਵੇਲਿਉਂ ਬਿਨ ਵਕਤੋਂ ਇਕ ਪਰਭਾਤ, ਪ੍ਰਭੂ ਆਪਣਾ ਰੰਗ ਵਖਾਈਆ। ਦਰੋਹੀ ਖ਼ੁਦਾ ਦੀ ਪੀਰਾਂ ਦੇ ਪੀਰ ਦੀ ਨਬੀਆਂ ਦਾ ਨਬੀ ਜਿਸ ਦੀ ਪੜ੍ਹਦੇ ਰਹੇ ਨਿਮਾਜ਼, ਸੋ ਕਲਮਾ ਆਪ ਜਣਾਈਆ। ਜਿਸ ਦਾ ਰੋਜ਼ੇ ਹਸ਼ਰ ਮੰਗਦੇ ਰਹੇ ਆਬ ਹਯਾਤ, ਸੋ ਮੁਖ਼ਤਸਰ ਆਪਣਾ ਹਾਲ ਜਣਾਈਆ । ਜਿਸ ਦੀ ਸਿਫ਼ਤ ਲਿਖਦੇ ਰਹੇ ਕਾਗ਼ਜ਼ਾਤ, ਕਾਤਬ ਲੇਖਾ ਨਾਲ ਸ਼ਾਹੀਆ । ਸੋ ਵੇਖਣਹਾਰਾ ਬਾਗ਼ ਬਾਗ਼ਾਤ, ਬਗ਼ਲਗੀਰ ਬੇਪਰਵਾਹੀਆ । ਜਿਸ ਦੀ ਕੋਈ ਨਾ ਝੱਲੇ ਤਾਬ, ਸੋ ਮੁਰੀਦ ਮੁਰਸ਼ਦ ਆਫ਼ਤਾਬ ਰਿਹਾ ਚਮਕਾਈਆ । ਜਿਸ ਦਾ ਚਰਨ ਟਿਕਿਆ ਵਿਚ ਰਕਾਬ, ਅਹਿਬਾਬ ਰਬਾਬ ਆਪਣੇ ਨਾਮ ਵਜਾਈਆ । ਇਹਨੂੰ ਨਾ ਪੁੰਨ ਨਾ ਸਵਾਬ, ਦੁੱਖ ਸੁੱਖ ਨਾ ਕੋਇ ਵਡਿਆਈਆ। ਨਾ ਮੱਕਾ ਨਾ ਕਾਅਬ, ਹੁਜਰਾ ਹੱਜ ਕਰਾਈਆ। ਜਿਸ ਇਕ ਵਾਰ ਚਰਨਾਂ ਉਤੇ ਕੀਤਾ ਆਦਾਬ, ਦੋਜ਼ਖ਼ ਬਹਿਸ਼ਤ ਦੋਹਾਂ ਤੋਂ ਪਾਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰ ਵਡਿਆਈਆ ।
ਮੇਰੇ ਭਗਤ ਕਿਥੇ ਵਸਣਗੇ। ਗੁਰੂਆਂ ਅਵਤਾਰਾਂ ਕੀ ਦੱਸਣ ਦੱਸਣਗੇ । ਵਿਸ਼ਨ ਬ੍ਰਹਮਾ ਸ਼ਿਵ ਕੀ ਵੇਖ ਹੱਸਣਗੇ। ਦੋ ਜਹਾਨ ਕਿਵੇਂ ਟੱਪਣਗੇ। ਜਿਸ ਵੇਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਜਪਣਗੇ। ਉਹ ਢੋਲਾ ਕਿਥੇ ਗੌਣਗੇ। ਕੇਹੜੀ ਬਿਧ ਨਾਲ ਤੈਨੂੰ ਧਿਔਣਗੇ। ਰੁੱਸੇ ਨੂੰ ਫਿਰ ਮਨੌਣਗੇ। ਗ਼ੁਸੇ ਨੂੰ ਜਗਤ ਗਵੌਣਗੇ। ਸੁਤੇ ਨੂੰ ਬਾਹਰ ਕਢੌਣਗੇ। ਆਪਣੀ ਰੁੱਤੜੀ ਰੁੱਤੇ ਸੁਹੌਣਗੇ। ਭਾਗ ਸੁੱਤੇ ਫਿਰ ਉਠੌਣਗੇ। ਜੀਂਵਦਿਆਂ ਮਰ ਕੇ ਮੁੱਕੇ, ਮਰ ਮੁੱਕੇ ਫੇਰ ਆਪਣਾ ਨਾਮ ਉਪਜੌਣਗੇ। ਜੋ ਕਲਜੁਗ ਬੂਟੇ ਸੁੱਕੇ, ਤੇਰੇ ਪ੍ਰੇਮ ਪਿਆਰ ਨਾਲ ਹਰੇ ਕਰੌਣਗੇ। ਉਹ ਬਣ ਕੇ ਸੱਚੇ ਸੁੱਚੇ, ਪ੍ਰਭ ਦਰਸ਼ਨ ਤੇਰਾ ਪੌਣਗੇ। ਸੱਚੇ ਸੁੱਚੇ ਕਿਵੇਂ ਬਣਨਗੇ । ਦਰਸ਼ਨ ਸਾਹਿਬ ਤੇਰਾ ਕਿਵੇਂ ਕਰਨਗੇ । ਦੱਸ ਜੀਂਵਦਿਆਂ ਕਿਵੇਂ ਮਰਨਗੇ। ਬਿਨ ਅਗਨੀਉਂ ਕਿਵੇਂ ਸੜਨਗੇ। ਬਿਨ ਪੌੜੀਉਂ ਕਿਵੇਂ ਚੜ੍ਹਨਗੇ। ਸ੍ਰੀ ਭਗਵਾਨ ਕਹੇ
ਜੋ ਸੋਹੰ ਢੋਲਾ ਪੜ੍ਹਨਗੇ। ਸੋ ਮੇਰਾ ਦਰਸ਼ਨ ਕਰਨਗੇ। ਜਿਸ ਵੇਲੇ ਸੋਹੰ ਗਾਵਣਗੇ। ਲੋਕਾਂ ਤੋਂ ਸ਼ਰਮਾਵਣਗੇ। ਹੌਲੀ ਹੌਲੀ ਜ਼ਬਾਨ ਦਬਾਵਣਗੇ। ਏਧਰ ਓਧਰ ਵੇਖ ਕੇ ਫੇਰ ਨਾਮ ਧਿਆਵਣਗੇ। ਜੇ ਕੋਈ ਵੇਖੇ ਮੂੰਹ ਉਤੇ ਪਰਦਾ ਪਾਵਣਗੇ। ਜੇ ਤੂੰ ਆਵੇਂ ਸਾਨੂੰ ਚੇਤੇ, ਬਿਨ ਪੋਥੀਉਂ ਕਹਿ ਸੁਣਾਵਣਗੇ। ਪ੍ਰਭ ਜਿੰਨਾਂ ਨੇ ਤੇਰੇ ਨਾਮ ਦੇ ਅੱਡੋ ਅੱਡੀ ਲੈ ਲਏ ਠੇਕੇ, ਓਨ੍ਹਾਂ ਠੇਕੇਦਾਰਾਂ ਅਸੀਂ ਘੇਰਾ ਉਠਾਵਾਂਗੇ। ਸ੍ਰੀ ਭਗਵਾਨ ਕਹੇ ਓ ਗੁਰਮੁਖੋ ਭਗਤੋ ਸੰਤੋ ਜਿਨ੍ਹਾਂ ਛੱਡੇ ਪੇਕੇ, ਕੰਤ ਖ਼ੁਸ਼ੀਆਂ ਨਾਲ ਹੰਢਾਵਣਗੇ। ਜਿਸ ਦੇ ਹੱਥ ਵਿਚ ਸਾਡੇ ਲੇਖੇ, ਕਿਉਂ ਉਸ ਤੋਂ ਮੁੱਖ ਛੁਪਾਵਾਂਗੇ। ਜੇ ਕੋਈ ਕਹੇ ਮਿਟੇ ਭਰਮ ਭੁਲੇਖੇ, ਸ਼ੁਕਰ ਸ਼ੁਕਰ ਮਨਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਤੇਰੇ ਹੀ ਅਖਵਾਵਾਂਗੇ। ਜੇ ਮੇਰੇ ਅਖਵਾਓਗੇ । ਮੋਕਸ਼ ਮੁਕਤੀ ਜੁਗਤੀ ਭਗਤੀ ਭੁਗਤੀ, ਆਪਣੇ ਚਰਨਾਂ ਹੇਠ ਰਖਾਓਗੇ। ਜੋਤ ਜਗਦੀ ਘਰ ਆਪਣੇ ਦਰਸ਼ਨ ਪਾਓਗੇ। ਜਿਸ ਵੇਲੇ ਪ੍ਰੀਤ ਲੱਗਦੀ, ਸੋ ਪ੍ਰੀਤੀ ਵੇਲਾ ਵਕਤ ਸੁਹਾਓਗੇ। ਇਹ ਖੇਲ ਪੁਰਖ ਸਮਰਥ ਦੀ, ਬਿਨ ਪੜ੍ਹਿਆਂ ਬਿਨ ਗਾਨ ਇਕ ਚਰਨ ਧਿਆਨ ਲਗਾਇਆਂ ਸਚਖੰਡ ਸਾਚਾ ਪਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਬਹਿ ਕੇ ਖ਼ੁਸ਼ੀ ਮਨਾਓਗੇ।
ਤੇਰੇ ਘਰ ਕਿਵੇਂ ਬਹਿਣਾ, ਸਾਨੂੰ ਖ਼ਬਰ ਕੋਈ ਨਾ ਰਾਈਆ। ਸ੍ਰੀ ਭਗਵਾਨ ਕਹੇ ਪਹਿਲੋਂ ਮੰਨਣਾ ਕਹਿਣਾ, ਚਲਣਾ ਹੁਕਮ ਰਜ਼ਾਈਆ। ਹਰਿ ਸੰਗਤ ਸੱਜਣ ਸਾਕ ਮਾਈ ਭਾਈ ਭੈਣਾਂ, ਪੁੱਤਰ ਧੀ ਇਕ ਕੁੜਮਾਈਆ। ਪ੍ਰੇਮ ਪਿਆਰ ਅੰਦਰ ਵਿਚ ਰਹਿਣਾ, ਹਰਖ ਸੋਗ ਨਾ ਕੋਇ ਲੜਾਈਆ। ਇਕੱਠਿਆਂ ਹੋ ਕੇ ਘਰ ਇਕੋ ਰਹਿਣਾ, ਰਹਿਣੀ ਸਤਿਗੁਰ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਲਏ ਮਿਲਾਈਆ।
ਪ੍ਰਭੂ ਤੇਰੇ ਘਰ ਦਾ ਕਿਹੜਾ ਰਾਹ, ਗਲੀ ਕੂਚਾ ਨਜ਼ਰ ਕੋਈ ਨਾ ਆਈਆ। ਜਿਧਰ ਵੇਖੀਏ ਮਜ਼੍ਹਬਾਂ ਵਿਚ ਲੱਗਦੇ ਦਾਅ, ਤੇਰਾ ਪੱਲੂ ਨਾ ਕੋਇ ਫੜਾਈਆ। ਅਸੀਂ ਨਹੀਂ ਖਾਣਾ ਤੇਰਾ ਵਸਾਹ, ਜਿੰਨਾਂ ਚਿਰ ਘਰ ਆ ਕੇ ਦਰਸ ਨਾ ਦੇਵੇਂ ਦਿਖਾਈਆ। ਮਨਾਂਗੇ ਫੇਰ ਜੇ ਰਾਤੀਂ ਸੁਤਿਆਂ ਆਪਣਿਆਂ ਫੜ ਕੇ ਬਾਂਹ, ਫੜ ਬਾਂਹ ਗਲੇ ਲਗਾਈਆ। ਫੇਰ ਸਾਡੇ ਮੁੱਖ ਵਿਚੋਂ ਨਿਕਲੇ ਤੇਰਾ ਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਵਡਿਆਈਆ। ਤੂੰ ਅੱਗੋਂ ਕਹੇਂ ਹਾਂ ਹਾਂ, ਹੂੰ ਨਾ ਕੋਈ ਹੋਰ ਵਖਾਈਆ। ਵੇਖੀਂ ਭਗਵਾਨ ਬਣ ਕੇ ਨਾ ਕਰੀਂ ਨਾ, ਨਹੀਂ ਤੇਰੇ ਭਗਤ ਤੇਰੇ ਗਲ ਵਿਚ ਰੱਸਾ ਲੈਣ ਪਾਈਆ। ਜੇ ਭੱਜੇਂ ਲੁਕੇਂ ਭਗਤ ਦੁਆਰੇ ਲਏਂ ਫਾਹ, ਉਹ ਸੂਲੀ ਚਾਰ ਮੰਜ਼ਲ ਦਿਤੀ ਵਖਾਈਆ । ਕਿਉਂ ਤੂੰ ਇਸ ਦੇ ਉਤੇ ਚੜ੍ਹ ਕੇ ਸਾਫ਼ ਦਿਤਾ ਸੁਣਾ, ਮੈਂ ਤੁਹਾਡਾ ਤੁਸੀਂ ਮੇਰੇ ਦੂਜਾ ਹੋਰ ਕੋਈ ਨਜ਼ਰ ਨਾ ਆਈਆ। ਅਸੀਂ ਹੋਰ ਕੋਈ ਨਹੀਂ ਰੱਖਣਾ ਗਵਾਹ, ਗਵਾਹੀ ਕੰਮ ਕਿਸੇ ਨਾ ਆਈਆ। ਜੇ ਤੂੰ ਸਾਹਿਬ ਸਾਡਾ ਬੇਪਰਵਾਹ, ਅਸੀਂ ਵੀ ਬੇਪਰਵਾਹ ਆਪਣਾ ਨਾਮ ਧਰਾਈਆ। ਜੇ ਤੂੰ ਆਖੇਂ ਮੈਂ ਖ਼ੁਦਾ, ਤੇਰੀ ਖ਼ੁਦੀ ਦੇਣੀ ਮਿਟਾਈਆ । ਜੇ ਤੂੰ ਸਾਡਾ ਮੇਲ ਲਏਂ ਮਿਲਾ, ਅਸੀਂ ਤੇਰੇ ਢੋਲੇ ਗਾਈਏ ਚਾਈਂ ਚਾਈਂਆ। ਸ੍ਰੀ ਭਗਵਾਨ ਸਾਡੇ ਬਿਨਾਂ ਤੇਰਾ ਕੋਈ ਨਾ ਜਪੇ ਨਾਂ, ਜਿਧਰ ਵੇਖੇਂ ਤੇਰੇ ਪਿਛੇ ਡਾਗਾਂ ਸੋਟੇ ਲੈ ਕੇ ਭੱਜਣ ਵਾਹੋ ਦਾਹੀਆ । ਤੂੰ ਤੇ ਬਣਿਆ ਰਿਹੋਂ ਨਿਮਾਣੀ ਗਾਂ, ਜੰਗਲ ਬੇਲੇ ਚਰ ਕੇ ਸਾਧਾਂ ਸੰਤਾਂ ਨਾਲ ਝੱਟ ਲੰਘਾਈਆ । ਤੈਨੂੰ ਅੰਦਰ ਵੜ ਵੜ ਕੇ ਰਹੇ ਧਿਆ, ਅੱਖਾਂ ਵਿਚ ਉਂਗਲੀਆਂ ਪਾ, ਕੰਨਾਂ ਵਿਚ ਸੁਣਾ, ਸੁਣ ਤੂੰ ਸਾਫ਼ ਨਜ਼ਰ ਕਿਸੇ ਨਾ ਆਈਆ । ਅਸੀਂ ਸਾਫ਼ ਦਿਤਾ ਤੈਨੂੰ ਸੁਣਾ, ਜਿੰਨਾਂ ਚਿਰ ਸਾਡੇ ਕੋਲ ਨਾ ਜਾਵੇਂ ਆ, ਆਪਣਾ ਦਰਸ ਨਾ ਦਏਂ ਵਖਾ, ਸਾਡੀ ਤੇਰੀ ਕੋਈ ਨਹੀਂ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚੇ ਵੱਜੇ ਵਧਾਈਆ।
ਜਨ ਭਗਤੋ ਨਾ ਮਾਰੋ ਠੋਕਰ, ਤੁਹਾਡਾ ਦੁੱਖ ਝੱਲਿਆ ਨਾ ਜਾਈਆ। ਮੈਥੋਂ ਸੌਦਾ ਲਓ ਰੋਕੜ, ਰੋਕ ਹੱਥ ਉਤੇ ਟਿਕਾਈਆ। ਜੇ ਤੁਹਾਡੇ ਉਤੇ ਆਏ ਔਕੜ, ਮੈਂ ਹੋਵਾਂ ਸਦਾ ਸਹਾਈਆ। ਮੈਂ ਬੜਾ ਵੱਡਾ ਭੋਖੜ, ਤੁਹਾਡੇ ਮਿਲਣ ਦੀ ਭੁੱਖ ਵਧਾਈਆ। ਮੈਂ ਬੜਾ ਵੱਡਾ ਪਛੋਕੜ, ਜੋ ਪਿਛੇ ਰਹਿ ਗਏ ਤਿਨ੍ਹਾਂ ਅੱਗੇ ਲਵਾਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਸ੍ਰੀ ਭਗਵਾਨ ਅਸੀਂ ਸੁਣਿਆ ਤੂੰ ਦੇਵੇਂ ਲਾਰਾ, ਲਾਰੇ ਲੱਪੇ ਵਿਚ ਝੱਟ ਲੰਘਾਈਆ। ਬੀਸ ਬੀਸਾ ਗੁਰ ਅਵਤਾਰ ਦਿਤਾ ਇਸ਼ਾਰਾ, ਆਪਣਾ ਇਸ਼ਾਰਾ ਨਾ ਕਿਸੇ ਸਮਝਾਈਆ। ਜੇ ਤੈਨੂੰ ਪੁੱਛਣ ਸਚ ਤੂੰ ਵਿਆਹਿਆ ਕਿ ਕਵਾਰਾ, ਤੂੰ ਕੋਰਾ ਜਵਾਬ ਦਿਤਾ ਸੁਣਾਈਆ। ਜਿਸ ਵੇਲੇ ਮੇਰੇ ਨਾਲ ਪਵੇਗਾ ਛੁਹਾਰਾ, ਫੇਰ ਅਗਲੀ ਦੱਸਾਂ ਕੁੜਮਾਈਆ। ਵਿਆਹ ਵੇਲੇ ਕੋਈ ਨਾ ਰੱਖਾਂ ਗੁਰਦੁਆਰਾ, ਵੇਦੀ ਪਾਠ ਹਵਨ ਨਾ ਕੋਇ ਕਰਾਈਆ। ਪ੍ਰੇਮ ਪ੍ਰੀਤੀ ਕਰ ਪਿਆਰਾ, ਪਿਆਰ ਪਿਆਰ ਨਾਲ ਵਿਆਹੀਆ। ਸੋ ਕਾਜ ਕਰੇ ਕਰਤਾਰਾ, ਜਿਸ ਦੀ ਲਾਂਵ ਕਦੇ ਨਾ ਕਿਸੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲਾ ਸਹਿਜ ਸੁਭਾਈਆ।
ਪ੍ਰਭ ਤੈਨੂੰ ਮਿਲ ਕੇ ਕੀ ਕੁੱਛ ਲੱਭੇ, ਸਾਡੀ ਸਮਝ ਵਿਚ ਨਾ ਆਈਆ । ਜਿਨ੍ਹਾਂ ਤੇਰੇ ਨਾਲ ਪ੍ਰੇਮ ਕੀਤਾ ਸੋ ਕਲਜੁਗ ਮਾਇਆ ਕੂੜੀ ਕਿਰਿਆ ਏਨ੍ਹਾਂ ਹੇਠਾਂ ਦੱਬੇ, ਰਾਜ ਰਾਜਾਨ ਦੇਣ ਸਜਾਈਆ। ਦੁੱਖ ਝੱਲਦੇ ਵੇਖੇ ਹੱਬੇ, ਸੁੱਖ ਨਜ਼ਰ ਕਿਸੇ ਨਾ ਆਈਆ। ਏਸੇ ਕਰ ਕੇ ਤੇਰੇ ਮਿਲਣ ਦੇ ਖਹਿੜੇ ਛੱਡੇ, ਚੰਗੀ ਲੱਗੇ ਜੁਦਾਈਆ। ਜੇ ਤੇਰੇ ਪਿਛੇ ਟੁੱਟਣ ਹੱਡੇ, ਖੱਲ ਖੱਲੜੀ ਲਾਹਵਣ ਬਣ ਕਸਾਈਆ। ਏਸ ਮਿਲਣ ਨਾਲੋਂ ਰੰਡੇ ਚੰਗੇ, ਸੇਜ ਸੁਹੰਜਣੀ ਨਾ ਕੋਇ ਵਡਿਆਈਆ। ਜਿੰਨਾਂ ਚਿਰ ਆਪਣੀ ਪਿਛਲੀ ਰੀਤੀ ਨਾ ਛੱਡੇਂ, ਓਨਾਂ ਚਿਰ ਤੇਰੇ ਦਰ ਨਹੀਂ ਔਣਾ ਚਾਈਂ ਚਾਈਂਆ। ਸ੍ਰੀ ਭਗਵਾਨ ਵਾਸਤਾ ਕੱਢੇ, ਅੱਗੋਂ ਬੋਲ ਕੇ ਰਿਹਾ ਸੁਣਾਈਆ। ਮੈਂ ਪਿਛਲੇ ਖਹਿੜੇ ਛੱਡੇ, ਛੱਡੀ ਸਰਬ ਲੋਕਾਈਆ । ਜਨ ਭਗਤੋ ਤੁਹਾਡੇ ਦੁਆਰੇ ਆ ਕੇ ਝੰਡੇ ਗੱਡੇ, ਨਿਸ਼ਾਨਾ ਇਕੋ ਇਕ ਵਖਾਈਆ। ਫੜ ਕਟਾਰ ਹੱਥ ਸੱਜੇ, ਸਭਨਾਂ ਰਿਹਾ ਮਿਲਾਈਆ । ਘਰ ਆ ਕੇ ਪਰਦਾ ਕੱਜੇ, ਤੁਹਾਡੀ ਖੇਚਲ ਨਾ ਕੋਇ ਕਰਾਈਆ। ਰਾਤੀਂ ਸੁਤਿਆਂ ਪਿਛੇ ਭੱਜੇ, ਫਿਰੇ ਵਾਹੋ ਦਾਹੀਆ । ਤੁਹਾਡਾ ਦਰਸ ਕਰ ਨਾ ਰੱਜੇ, ਭੁੱਖ ਆਪਣੀ ਨਾ ਸਕੇ ਮਿਟਾਈਆ। ਤੁਸੀਂ ਕਰਾਓ ਸਾਚਾ ਹੱਜੇ, ਹਾਜੀ ਬਣਿਆ ਬੇਪਰਵਾਹੀਆ। ਜਿਸ ਮਦੀਨੇ ਮੱਕੇ ਤਜੇ, ਤਲਬ ਦੀਦਾਰ ਇਕ ਰਖਾਈਆ। ਦਰ ਦੁਆਰੇ ਆਓ ਭੱਜੇ, ਭੱਜ ਭੱਜ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲ ਕੇ ਮੇਲ ਲਏ ਮਿਲਾਈਆ।
ਜੇ ਮਿਲੀਏ ਕੀ ਦੇਵੇਂਗਾ, ਦੱਸ ਸਾਹਿਬ ਸੱਚੇ ਸੁਲਤਾਨ । ਨਾ ਮਿਲੀਏ ਕੀ ਲਵੇਂਗਾ, ਬਣ ਮਰਦ ਮਰਦਾਨ। ਜੇ ਮਿਲੋਗੇ ਤਾਂ ਜੀਵਾਂਗਾ, ਜਗ ਜੀਵਣ ਜਗਤ ਜਹਾਨ। ਨਾ ਮਿਲੋਗੇ ਤੇ ਮਰਨੀ ਥੀਂਵਾਂਗਾ, ਮਿਰਤੂ ਮਿਰਤਕ ਲੋਥ ਵਖਾਣ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤੋ ਭਗਤਾਂ ਦਾ ਭਗਵਾਨ।
ਕੀ ਤੂੰ ਭਗਤਾਂ ਦਾ ਭਗਵਾਨ, ਸਚ ਦੱਸ ਕੀ ਤੇਰੀ ਵਡਿਆਈਆ। ਭਗਤੋ ਨਹੀਂ ਮੈਂ ਨਿਮਾਣਿਆਂ ਦਾ ਨਿਮਾਣ, ਨਿਆਸਰਿਆਂ ਆਸਰਾ ਇਕ ਵਖਾਈਆ। ਪਹਿਲੋਂ ਕਰਾਂ ਆਪ ਪਹਿਚਾਨ, ਫਿਰ ਆਪਣਾ ਭੇਵ ਖੁਲ੍ਹਾਈਆ । ਫਿਰ ਬਣ ਕੇ ਦਰ ਦਰਬਾਨ, ਘਰ ਸਾਚੇ ਸੇਵ ਕਮਾਈਆ। ਮੈਨੂੰ ਨਹੀਂ ਕੋਈ ਹਾਣ, ਲੋਕ ਲਾਜ ਕੋਇ ਨਾ ਭਾਈਆ। ਗੁਰਮੁਖ ਮੇਰੇ ਬਾਲ ਅਞਾਣ, ਮੈਂ ਰਾਖਾ ਸਚ ਅਖਵਾਈਆ।
ਏਸੇ ਕਰ ਕੇ ਕਹਿਣ ਵਿਸ਼ਨੂੰ ਭਗਵਾਨ, ਪ੍ਰਿਤਪਾਲਕ ਹੋ ਕੇ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਨ ਮੇਲਾ ਸਚ ਮਕਾਨ, ਸਚ ਮਕਾਨ ਹੱਕ ਮੁਕਾਮ ਬਣ ਅਮਾਮ, ਲੇਖਾ ਚੁੱਕੇ ਤਮਾਮ, ਤਮਾਂ ਕੋਇ ਰਹਿਣ ਨਾ ਪਾਈਆ।
ਪ੍ਰਭ ਬਾਹਰੋਂ ਅੰਦਰ ਜਾਏਗਾ। ਪੰਜ ਪਿਆਰੇ ਨਾਲ ਰਲਾਏਗਾ। ਸਚ ਦੁਲਾਰੇ ਫੇਰ ਉਠਾਏਗਾ। ਆਏ ਦੁਆਰੇ ਪਾਰ ਕਰਾਏਗਾ। ਜੋ ਰਹੇ ਕੁਵਾਰੇ, ਇਕੋ ਵਾਰ ਵਿਆਹੇਗਾ। ਦੇ ਨਾਮ ਅਧਾਰੇ, ਪਿਆਰ ਪਾਏਗਾ। ਵੇਖ ਸਚ ਦਰਬਾਰੇ, ਖ਼ੁਸ਼ੀ ਮਨਾਏਗਾ। ਅੰਦਰ ਸਿੰਘਾਸਣ ਵਾਜਾਂ ਮਾਰੇ, ਮੇਰੀ ਸ਼ਾਨ ਕੌਣ ਵਧਾਏਗਾ। ਦੋਏ ਜੋੜ ਕੱਢੇ ਹਾੜੇ, ਹੌਕਾ ਇਕੋ ਭਰ ਵਖਾਏਗਾ। ਬਾਹਰ ਬੈਠੇ ਸਾਚੇ ਲਾੜੇ, ਦਰਬਾਨ ਦਰ ਤੇ ਸੋਭਾ ਪਾਏਗਾ । ਕਿਰਪਾ ਕਰੇ ਆਪ ਕਰਤਾਰੇ, ਆਪਣੀ ਕਰਨੀ ਕਾਰ ਕਮਾਏਗਾ । ਚਲ ਚਲੇ ਉਠ ਸੱਚੀ ਰਫ਼ਤਾਰੇ, ਆਹਿਸਤਾ ਆਹਿਸਤਾ ਪੰਧ ਮੁਕਾਏਗਾ। ਗੁਰਮੁਖੋ ਸਾਧ ਸੰਤ ਕਰਨੇ ਨਹੀਂ ਟੱਟੂ ਭਾੜੇ, ਸ਼ਬਦ ਗੁਰੂ ਇਕੋ ਇਕ ਵਖਾਏਗਾ। ਕੋਈ ਲੱਭਣ ਨਾ ਜਾਇਓ ਵਿਚ ਉਜਾੜੇ, ਜੰਗਲ ਹੱਥ ਕਿਸੇ ਨਾ ਆਏਗਾ। ਤਨ ਪਾਣੀ ਕੋਈ ਨਾ ਠਾਰੇ, ਅਠਸਠ ਮੈਲ ਨਾ ਕੋਇ ਗਵਾਏਗਾ। ਜੋਗ ਅਭਿਆਸ ਨਾ ਕੋਇ ਵਿਚਾਰੇ, ਸੁਨ ਸਮਾਧ ਨਾ ਕੋਇ ਸਮਾਏਗਾ । ਧੂਣੀ ਤਾਅ ਨਾ ਕਦੇ ਤਾੜੇ, ਅੱਖੀਂ ਮੀਟ ਨਾ ਕੋਇ ਵਖਾਏਗਾ। ਕਿਸੇ ਲੱਭੇ ਨਾ ਜਗਤ ਦੁਆਰੇ, ਮੱਠ ਖੋਲ੍ਹ ਨਾ ਕੋਇ ਵਖਾਏਗਾ। ਵਿਸ਼ਨ ਬ੍ਰਹਮਾ ਸ਼ਿਵ ਅੱਗੇ ਕੋਈ ਨਾ ਕੱਢੇ ਹਾੜੇ, ਤਿੰਨਾਂ ਕਰ ਨਾ ਕੋਈ ਵਖਾਏਗਾ। ਸਰੋਵਰਾਂ ਵਿਚੋਂ ਕੋਈ ਨਾ ਕੱਢੇ ਗਾਰੇ, ਮਿਟੀ ਰੇਤ ਨਾ ਕੋਇ ਤਰਾਏਗਾ । ਸਿਲ ਪੂਜਾ ਨਾ ਕੋਇ ਪੁਜਾਰੇ, ਗਣਪਤ ਗਣੇਸ਼ ਨਾ ਕੋਇ ਮਨਾਏਗਾ । ਬਾਹਮਣ ਦੇਵੇ ਨਾ ਕੋਈ ਵਾੜੇ, ਪੁੰਨ ਦਾਨ ਨਾ ਕੋਇ ਤਰਾਏਗਾ। ਇਕ ਪ੍ਰਭ ਸਾਚੇ ਦਾ ਕਰੋ ਦੀਦਾਰੇ, ਜਿਸ ਮਿਲਿਆਂ ਅੱਗੇ ਫੇਰ ਨਾ ਕੋਇ ਸਤਾਏਗ। ਦੋ ਜਹਾਨ ਕਰੋ ਬਹਾਰੇ, ਗੁਲਸ਼ਨ ਇਕੋ ਇਕ ਵਖਾਏਗਾ। ਚਮਕਣ ਸਚ ਸੱਚੇ ਪ੍ਰੇਮ ਸਤਾਰੇ, ਨੂਰੋ ਨੂਰ ਡਗਮਗਾਏਗਾ। ਦੋ ਜਹਾਨ ਬਣਨ ਪਨਹਾਰੇ, ਲੋਕ ਪਰਲੋਕ ਸੇਵ ਕਮਾਏਗਾ । ਗੋਪੀ ਕਾਹਨ ਨੱਚਣ ਅਖਾੜੇ, ਸਾਚੀ ਸੇਵਾ ਇਕ ਜਣਾਏਗਾ । ਜੋ ਚਲ ਆਏ ਦਰਬਾਰੇ, ਦਰਗਹਿ ਸਾਚੀ ਧਾਮ ਵਖਾਏਗਾ। ਅੱਗੇ ਉਤਰੇ ਪਾਰ ਕਿਨਾਰੇ, ਅੱਧਵਿਚਕਾਰ ਨਾ ਕੋਇ ਅਟਕਾਏਗਾ। ਸਾਢੇ ਤਿੰਨ ਹੱਥ ਮਨਾਰਾ ਵਾਜਾਂ ਮਾਰੇ, ਆਓ ਸਿਖੋ ਹਰਿ ਸਤਿਗੁਰ ਮੇਲ ਮਿਲਾਏਗਾ। ਗ਼ਰੀਬ ਨਿਮਾਣਿਆਂ ਕਰੇ ਪਿਆਰੇ, ਪ੍ਰੇਮ ਪ੍ਰੀਤੀ ਜੋੜ ਜੁੜਾਏਗਾ। ਫੜ ਕੇ ਘੋੜੀ ਸਾਚੀ ਚਾੜ੍ਹੇ, ਸਿਰ ਸਿਹਰਾ ਸੀਸ ਪਹਿਨਾਏਗਾ। ਪਾਣੀ ਇਕੋ ਵਾਰ ਵਾਰੇ, ਸਗਨ ਸਾਚੇ ਘਰ ਵਖਾਏਗਾ। ਰੱਖਿਆ ਕਰੇ ਅੰਦਰ ਬਾਹਰੇ, ਬੇਪਰਵਾਹ ਆਸਣ ਲਾਏਗਾ। ਦੇਵੇ ਨਾਮ ਸਚ ਨਜ਼ਾਰੇ, ਨਜ਼ਰ ਇਕੋ ਵਾਰ ਬਦਲਾਏਗਾ। ਨਾਲ ਰੱਖੇ ਪੰਚ ਪਿਆਰੇ, ਪ੍ਰਭ ਪੰਚ ਜੋੜ ਜੁੜਾਏਗਾ। ਫੜ ਕੇ ਸੰਗਤ ਸਾਰੀ ਤਾਰੇ, ਬਚਿਆ ਕੋਈ ਰਹਿਣ ਨਾ ਪਾਏਗਾ। ਕਰੇ ਖੇਲ ਅਗੰਮ ਅਪਾਰੇ, ਹਰਿ ਕਰਨੀ ਕਾਰ ਕਮਾਏਗਾ। ਸੱਥਰ ਵੇਖੋ ਸਾਚੇ ਯਾਰੇ, ਯਾਰੀ ਯਾਰਾਂ ਨਾਲ ਨਿਭਾਏਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਦਰ ਬਾਹਰ ਵੇਖ ਵਖਾਏਗਾ।
ਅੰਦਰ ਬਾਹਰ ਵਸੇ ਮਾਹੀ, ਮਹਿਫ਼ਲ ਆਪਣੀ ਆਪ ਲਗਾਇੰਦਾ। ਆਓ ਵੇਖੋ ਜਾਂਦਾ ਰਾਹੀ, ਰਹਿਬਰ ਇਕੋ ਨਜ਼ਰੀ ਆਇੰਦਾ। ਜਿਸ ਨੇ ਕੱਟੀ ਜਮ ਦੀ ਫਾਹੀ, ਫ਼ੈਸਲਾ ਅੰਤਮ ਪੰਧ ਮੁਕਾਇੰਦਾ। ਜਿਸ ਦੇ ਅੱਗੇ ਦੇਵੇ ਨਾ ਕੋਇ ਗਵਾਹੀ, ਸ਼ਹਾਦਤ ਹੋਰ ਨਾ ਕੋਇ ਰਖਾਇੰਦਾ। ਆਦਿ ਜੁਗਾਦੀ ਸੱਚੀ ਸ਼ਹਿਨਸ਼ਾਹੀ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਜਿਸ ਨੇ ਗੋਬਿੰਦ ਪਕੜੀ ਬਾਹੀਂ, ਆਪ ਆਪਣਾ ਮੇਲ ਮਿਲਾਇੰਦਾ। ਜਿਸ ਇਕੱਠੇ ਕੀਤੇ ਝੀਵਰ ਛੀਂਬੇ ਨਾਈ, ਗ਼ਰੀਬ ਨਿਮਾਣਿਆਂ ਰੰਗ ਰੰਗਾਇੰਦਾ। ਜਿਸ ਦੀਆਂ ਵੱਡੀਆਂ
ਲੰਮੀਆਂ ਬਾਹੀਂ, ਦੋ ਜਹਾਨਾਂ ਇਕੋ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਦਰ ਬਾਹਰ ਆਪਣੀ ਕਾਰ ਕਮਾਇੰਦਾ।
ਅੰਦਰ ਬਾਹਰ ਵੇਖੋ ਫਿਰਦਾ, ਫੇਰਾ ਆਪਣਾ ਆਪ ਲਗਾਈਆ। ਭਗਤ ਪ੍ਰੀਤੀ ਕਰਦਾ, ਚਰਨ ਦੇਵੇ ਵਡਿਆਈਆ । ਜਿਸ ਦਾ ਝਿਰਨਾ ਨਿਝਰ ਝਿਰਦਾ, ਬੂੰਦ ਬੂੰਦ ਟਪਕਾਈਆ। ਸ੍ਰੀ ਭਗਵਾਨ ਜਨ ਭਗਤਾਂ ਵੇਖ ਖ਼ੁਸ਼ੀ ਵਿਚ ਖਿੜਦਾ, ਕੁੰਡਾ ਆਪਣਾ ਰਿਹਾ ਲਾਹੀਆ । ਇਹ ਖੇਲ ਸੱਚੇ ਪਿਰ ਦਾ, ਪਾਰਬ੍ਰਹਮ ਵੇਸ ਵਟਾਈਆ। ਇਹ ਉਡੀਕਾਂ ਰੱਖਦਾ ਚਿਰ ਦਾ, ਨੌਂ ਸੌ ਚੁਰਾਨਵੇ ਚੌਕੜੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ ।
ਆਓ ਵੇਖੋ ਸ਼ਾਹ ਕੰਗਾਲ, ਕੰਗਾਲੀ ਰੂਪ ਵਖਾਇੰਦਾ। ਨਿਰਗੁਣ ਬਣ ਕੇ ਸਚ ਦਲਾਲ, ਦਰ ਘਰ ਸਾਚੇ ਫੇਰਾ ਪਾਇੰਦਾ। ਦੇਵਣਹਾਰਾ ਹੱਕ ਹਲਾਲ, ਜੋਤੀ ਇਕ ਵਖਾਇੰਦਾ । ਸਾਢੇ ਤਿੰਨ ਹੱਥ ਸੱਚੀ ਧਰਮਸਾਲ, ਧਰਮ ਦੁਆਰਾ ਇਕ ਪਰਗਟਾਇੰਦਾ। ਲੇਖਾ ਜਾਣੇ ਜੀਵ ਜਹਾਨ, ਜੁਗਤੀ ਆਪਣੀ ਆਪ ਸਮਝਾਇੰਦਾ। ਮਿਲੋ ਮੇਲ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਆਪਣੇ ਰੰਗ ਰੰਗਾਇੰਦਾ। ਸੁਣੋ ਇਕ ਫ਼ਰਮਾਣ, ਧੁਰ ਫ਼ਰਮਾਣਾ ਆਪ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਆਪਣੀ ਕਾਰ ਕਮਾਇੰਦਾ।
ਅੰਦਰ ਬਾਹਰ ਇਕੋ ਰਾਮ, ਰਹਿਮਤ ਆਪ ਕਮਾਈਆ। ਅੰਦਰ ਬਾਹਰ ਇਕੋ ਸ਼ਾਮ, ਇਕੋ ਰਾਸ ਰਚਾਈਆ। ਅੰਦਰ ਬਾਹਰ ਇਕੋ ਅਮਾਮ, ਨੂਰੋ ਨੂਰ ਕਰੇ ਰੁਸ਼ਨਾਈਆ। ਅੰਦਰ ਬਾਹਰ ਇਕੋ ਗ਼ੁਲਾਮ, ਬਰਦਾ ਰੂਪ ਵਟਾਈਆ। ਅੰਦਰ ਬਾਹਰ ਇਕੋ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ । ਅੰਦਰ ਬਾਹਰ ਇਕੋ ਕਲਾਮ, ਕਲਮਾ ਨਬੀ ਰਿਹਾ ਜਣਾਈਆ। ਅੰਦਰ ਬਾਹਰ ਇਕੋ ਨਾਮ, ਨਗ਼ਮਾ ਇਕੋ ਰਾਗ ਅਲਾਈਆ। ਅੰਦਰ ਬਾਹਰ ਇਕੋ ਨਿਸ਼ਾਨ, ਦੋ ਜਹਾਨਾਂ ਰਿਹਾ ਵਖਾਈਆ। ਅੰਦਰ ਬਾਹਰ ਇਕੋ ਮਿਹਬਾਨ, ਮਹਿਬੂਬ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਪਿੱਛੇ ਸੇਵ ਕਮਾਈਆ। ਅੱਗੇ ਪਿੱਛੇ ਇਕੋ ਸੇਵਾ, ਸ੍ਰੀ ਭਗਵਾਨ ਆਪ ਜਣਾਇੰਦਾ।
ਜਨ ਭਗਤਾਂ ਦੇਵੇ ਅੰਮ੍ਰਿਤ ਮੇਵਾ, ਫਲ ਇਕੋ ਇਕ ਖੁਵਾਇੰਦਾ। ਪਰਗਟ ਹੋਇਆ ਵਡ ਦੇਵੀ ਦੇਵਾ, ਦੇਵਤ ਸੁਰ ਨਾ ਕੋਇ ਵਖਾਇੰਦਾ । ਜਿਸ ਜਨ ਗਾਇਆ ਰਸਨਾ ਜਿਹਵਾ, ਤਿਸ ਆਪਣਾ ਰੰਗ ਰੰਗਾਇੰਦਾ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਅਲਖ ਜੈਕਾਰਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਇੰਦਾ ।
ਆਓ ਵੇਖੋ ਹਰਿ ਕੀ ਧਾਰ, ਧੁਰਦਰਗਾਹੀ ਆਪ ਜਣਾਇੰਦਾ। ਸੋਹੰ ਸ਼ਬਦ ਪੰਜ ਜੈਕਾਰ, ਪੰਚਮ ਰਾਗ ਮਾਣ ਗਵਾਇੰਦਾ। ਮੇਲ ਮਿਲਾਵਾ ਅੰਤਰ ਬਾਹਰ, ਪ੍ਰਭ ਆਪਣੀ ਕਾਰ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੀਹ ਸੌ ਵੀਹ ਵੇਖ ਵਸਾਖੀ, ਅੱਜ ਦੀ ਰਾਤ ਨੂੰ ਭਗਤੋ ਤੁਹਾਡੀ ਕਰੇ ਰਾਖੀ, ਅੱਗੇ ਤੁਹਾਨੂੰ ਵਿਸਰ ਕਦੇ ਨਾ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸੇਵਾ ਲਾਈ ਸਾਚੀ, ਸਿਦਕ ਸਬੂਰੀ ਨਾਲ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਨਾਰੀ ਨਰ ਨਰਾਇਣ ਕਰੇ ਹੱਕ ਕੁੜਮਾਈਆ।