ਪਹਿਲੀ ਜੇਠ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ
ਜੈ ਜੈਕਾਰ ਹੋਏ ਸਚਖੰਡ, ਦੋ ਜਹਾਨ ਵੱਜੇ ਵਧਾਈਆ। ਪਰਗਟ ਹੋਇਆ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਇਕ ਅਨੰਦ, ਜੁਗ ਜੁਗ ਰੰਗ ਵਖਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਭੇਵ ਅਭੇਦ ਕੋਇ ਨਾ ਆਈਆ। ਹੁਕਮੇ ਅੰਦਰ ਸੂਰਜ ਚੰਦ, ਰਵ ਸਸ ਸੇਵ ਕਮਾਈਆ। ਲੇਖਾ ਜਾਣੇ ਆਪਣੀ ਵੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਕਾਰ ਕਮਾਈਆ।
ਜੈ ਜੈਕਾਰ ਸਰਬ ਲੋਕ, ਪਰਲੋਕ ਰਹੇ ਜਸ ਗਾਈਆ। ਸਾਹਿਬ ਸੁਲਤਾਨ ਦਾ ਸਚ ਸਲੋਕ, ਰਾਗ ਨਾਦ ਨਾ ਕੋਇ ਸੁਣਾਈਆ। ਜੁਗ ਚੌਕੜੀ ਦੇਵੇ ਮੋਖ, ਮੁਫ਼ਤ ਆਪਣੀ ਸੇਵ ਕਮਾਈਆ। ਸਚ ਦੁਆਰੇ ਕੋਈ ਨਾ ਸਕੇ ਪਹੁੰਚ, ਅੰਤਰ ਵੇਖਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਾਰ ਕਮਾਈਆ।
ਜੈ ਜੈਕਾਰ ਆਦਿ ਨਿਰੰਜਣ, ਨਿਰਗੁਣ ਆਪਣੀ ਕਾਰ ਕਮਾਇੰਦਾ। ਜੈ ਜੈਕਾਰ ਦਰਦ ਦੁੱਖ ਭੈ ਭੰਜਨ, ਸ੍ਰੀ ਭਗਵਾਨ ਵੇਸ ਵਟਾਇੰਦਾ। ਜੈ ਜੈਕਾਰ ਜੁਗਾ ਜੁਗੰਤਰ ਸਾਚੇ ਸੱਜਣ, ਦੋ ਜਹਾਨਾਂ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਵੈਰ ਆਪਣਾ ਭੇਵ ਖੁਲ੍ਹਾਇੰਦਾ । ਜੈ ਜੈਕਾਰ ਸੋ ਪੁਰਖ, ਪੁਰਖ ਪੁਰਖੋਤਮ ਵਡ ਵਡਿਆਈਆ। ਜੈ ਜੈਕਾਰ ਹਰਿ ਪੁਰਖ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੈ ਜੈਕਾਰ ਏਕੰਕਾਰ ਨਿਰਗੁਣ ਖੇਲ ਇਕ ਆਦਰਸ, ਦਰਸ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਜਣਾਈਆ।
ਜੈ ਜੈਕਾਰ ਸ੍ਰੀ ਭਗਵਾਨਾ, ਭਗਵਨ ਆਪਣਾ ਭੇਵ ਖੁਲ੍ਹਾਇੰਦਾ। ਆਦਿ ਪੁਰਖ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ । ਜੋਧਾ ਸੂਰਬੀਰ ਮਰਦ ਮਰਦਾਨਾ, ਸਚ ਮਰਦਾਨਗੀ ਆਪ ਜਣਾਇੰਦਾ। ਸਚਖੰਡ ਨਿਵਾਸੀ ਵਡ ਮਿਹਰਵਾਨਾ, ਮਿਹਰ ਨਜ਼ਰ ਆਪ ਉਠਾਇੰਦਾ। ਤਖ਼ਤ ਨਿਵਾਸੀ ਨੌਜਵਾਨਾ, ਬਲ ਆਪਣਾ ਆਪ ਪਰਗਟਾਇੰਦਾ। ਹੁਕਮੀ ਹੁਕਮ ਧੁਰ ਫ਼ਰਮਾਣਾ, ਸਚ ਸੰਦੇਸਾ ਇਕ ਅਲਾਇੰਦਾ। ਲੇਖਾ ਜਾਣ ਦੋ ਜਹਾਨਾਂ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨਾ, ਪੁਰੀ ਲੋਅ ਫੋਲ ਫੁਲਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨਾ, ਸ਼ਬਦ ਅਨਾਦੀ ਨਾਦ ਪੜ੍ਹਾਇੰਦਾ। ਤ੍ਰੈਗੁਣ ਮਾਇਆ ਕਰ ਪਰਵਾਨਾ, ਸਚ ਪਰਵਾਨਗੀ ਆਪ ਜਣਾਇੰਦਾ। ਪੰਜ ਤੱਤ ਖੇਲ ਮਹਾਨਾ, ਖ਼ਾਲਕ ਖ਼ਲਕ ਰੂਪ ਵਟਾਇੰਦਾ । ਮੁਕਾਮੇ ਹੱਕ ਇਕ ਨਿਸ਼ਾਨਾ, ਨੂਰ ਜ਼ਹੂਰ ਆਪ ਦਰਸਾਇੰਦਾ । ਦਰਗਹਿ ਸਾਚੀ ਵਡ ਬਲਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਜਣਾਇੰਦਾ।
ਜੈ ਜੈਕਾਰ ਆਦਿ ਅੰਤ, ਬੇਅੰਤ ਬੇਪਰਵਾਹ ਆਪ ਜਣਾਈਆ। ਜੈ ਜੈਕਾਰ ਮਹਿਮਾ ਅਗਣਤ, ਲੇਖਾ ਲਿਖਤ ਨਾ ਕੋਇ ਵਖਾਈਆ। ਜੈ ਜੈਕਾਰ ਨਾਰ ਕੰਤ, ਨਿਰਵੈਰ ਢੋਲਾ ਇਕ ਸੁਣਾਈਆ। ਜੈ ਜੈਕਾਰ ਮਣੀਆਂ ਮੰਤ, ਮੰਤਰ ਨਾਮ ਸਚ ਦ੍ਰਿੜਾਈਆ। ਜੈ ਜੈਕਾਰ ਜੀਵ ਜੰਤ, ਜਾਗਰਤ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੈ ਜੈਕਾਰ ਸਰਬ ਸਵਾਮੀ, ਸਾਹਿਬ ਸੁਲਤਾਨ ਖੇਲ ਕਰਾਇੰਦਾ। ਜੈ ਜੈਕਾਰ ਅੰਤਰਜਾਮੀ, ਨਿਰਗੁਣ ਆਪਣੀ ਕਾਰ ਕਮਾਇੰਦਾ। ਜੈ ਜੈਕਾਰ ਬੋਧ ਅਗਾਧ ਅਗੰਮ ਬਾਣੀ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਜੈ ਜੈਕਾਰ ਸਾਹਿਬ ਸੁਲਤਾਨੀ, ਸਤਿ ਸਰੂਪ ਇਕ ਅਖਵਾਇੰਦਾ । ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ।
ਜੈ ਜੈਕਾਰ ਪਰਵਰਦਿਗਾਰ, ਬੇਪਰਵਾਹ ਵੱਡੀ ਵਡਿਆਈਆ। ਜੈ ਜੈਕਾਰ ਸਾਂਝੇ ਯਾਰ, ਲਾਸ਼ਰੀਕ ਇਕ ਸਦ ਸੁਣਾਈਆ। ਜੈ ਜੈਕਾਰ ਮੀਤ ਮੁਰਾਰ, ਮਿੱਤਰ ਪਿਆਰਾ ਦਏ ਵਡਿਆਈਆ। ਜੈ ਜੈਕਾਰ ਰਹੇ ਜੁਗ ਚਾਰ, ਜੁਗ ਚੌਕੜੀ ਰੰਗ ਰੰਗਾਈਆ । ਜੈ ਜੈਕਾਰ ਭਗਤ ਭਗਵਾਨ ਆਧਾਰ, ਨਿਰਗੁਣ ਸਰਗੁਣ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਜੈ ਜੈਕਾਰ ਮੰਗਣ ਵਿਸ਼ਨ ਬ੍ਰਹਮਾ ਸ਼ਿਵ, ਆਦਿ ਜੁਗਾਦਿ ਝੋਲੀ ਡਾਹੀਆ। ਜੈ ਜੈਕਾਰ ਕਰਨ ਗੁਰ ਅਵਤਾਰ ਪੀਰ ਪੈਗ਼ੰਬਰ ਲਾ ਲਿਵ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੈ ਜੈਕਾਰ ਕਰਨ ਕਰੋੜ ਤੇਤੀਸਾ ਦੇਵੀ ਦੇਵ, ਸੁਰਪਤ ਏਕਾ ਏਕ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ ।
ਜੈ ਜੈਕਾਰ ਖੇਲ ਅਪਾਰਾ, ਭੇਵ ਕਿਸੇ ਨਾ ਆਇਆ। ਜੈ ਜੈਕਾਰ ਸਚ ਦੁਆਰਾ, ਸਚਖੰਡ ਸਾਚਾ ਇਕ ਸੁਹਾਇਆ। ਜੈ ਜੈਕਾਰ ਥਿਰ ਦਰਬਾਰਾ, ਸ਼ਬਦੀ ਢੋਲਾ ਰਾਗ ਅਲਾਇਆ । ਜੈ ਜੈਕਾਰ ਗੁਰੂ ਅਵਤਾਰਾ, ਗੁਰ ਮੰਤਰ ਨਾਮ ਦ੍ਰਿੜਾਇਆ। ਜੈ ਜੈਕਾਰ ਜਗਤ ਭੰਡਾਰਾ, ਹਰਿ ਭਗਤੀ ਵੇਸ ਵਟਾਇਆ। ਜੈ ਜੈਕਾਰ ਸਰਬ ਸੰਸਾਰਾ, ਆਤਮ ਪਰਮਾਤਮ ਰਾਹ ਵਖਾਇਆ। ਜੈ ਜੈਕਾਰ ਪੁਰਖ ਨਾਰਾ, ਨਾਰ ਕੰਤ ਵੰਡ ਵੰਡਾਇਆ। ਜੈ ਜੈਕਾਰ ਸਿਰਜਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ। ਜੈ ਜੈਕਾਰ ਜੁਗ ਚੌਕੜੀ ਚਾਰ, ਕੋਟਨ ਕੋਟ ਕਾਲ ਬਿਤਾਈਆ । ਜੈ ਜੈਕਾਰ ਆਤਮ ਪਰਮਾਤਮ ਧਾਰ, ਧਰਤ ਧਵਲ ਕਰੇ ਸ਼ਨਵਾਈਆ। ਜੈ ਜੈਕਾਰ ਜ਼ਿਮੀਂ ਅਸਮਾਨ, ਦੋ ਜਹਾਨ ਰਹੇ ਜਸ ਗਾਈਆ। ਜੈ ਜੈਕਾਰ ਗਗਨ ਮੰਡਲ ਕਰਨ ਧਿਆਨ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕੋ ਘਰ ਸਮਝਾਈਆ।
ਜੈ ਜੈਕਾਰ ਆਦਿ ਗੁਰ, ਹਰਿ ਸਤਿਗੁਰ ਰਾਗ ਸੁਣਾਈਆ। ਜੈ ਜੈਕਾਰ ਬਾਣੀ ਧੁਰ, ਧੁਰ ਦੀ ਧਾਰ ਆਪ ਬੰਧਾਈਆ । ਜੈ ਜੈਕਾਰ ਅਗੰਮੀ ਸੁਰ, ਰਾਗ ਤਾਲ ਨਾ ਕੋਇ ਸੁਣਾਈਆ। ਜੈ ਜੈਕਾਰ ਆਤਮ ਪਰਮਾਤਮ ਜਾਏ ਜੁੜ, ਦੂਜਾ ਨਜ਼ਰ ਕੋਇ ਨਾ ਆਈਆ। ਜੈ ਜੈਕਾਰ ਚੜ੍ਹਾਏ ਸਾਚੇ ਘੁੜ, ਅਸਵ ਇਕੋ ਇਕ ਵਖਾਈਆ। ਜੈ ਜੈਕਾਰ ਸ੍ਰੀ ਭਗਵਾਨ ਜਾਏ ਬੌਹੜ, ਦੂਰ ਨੇੜ ਨਾ ਕੋਇ ਰਖਾਈਆ। ਜੈ ਜੈਕਾਰ ਨਿਰਗੁਣ ਸਰਗੁਣ ਪਏ ਲੋੜ, ਲੋੜੀਂਦਾ ਘਰ ਵੇਖ ਵਖਾਈਆ। ਜੈ ਜੈਕਾਰ ਚੁਕਾਏ ਮੋਰ ਤੋਰ, ਤੋਰ ਮੋਰ ਰਹਿਣ ਨਾ ਪਾਈਆ। ਜੈ ਜੈਕਾਰ ਗੁਰ ਕਾ ਸ਼ਬਦ ਜ਼ੋਰ, ਜ਼ੋਰੂ ਜ਼ਰ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਜੈ ਦਏ ਸਮਝਾਈਆ।
ਜੈ ਜੈਕਾਰ ਧੁਰ ਦਾ ਨਾਤਾ, ਪੁਰਖ ਅਕਾਲ ਆਪ ਜਣਾਇੰਦਾ। ਜੈ ਜੈਕਾਰ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਜੈ ਜੈਕਾਰ ਸਾਚੀ ਗਾਥਾ, ਲੇਖਾ ਲੇਖ ਨਾ ਕੋਇ ਸਮਝਾਇੰਦਾ। ਜੈ ਜੈਕਾਰ ਅਗੰਮੀ ਰਾਥਾ, ਰਥ ਰਥਵਾਹੀ ਇਕੋ ਇਕ ਅਖਵਾਇੰਦਾ। ਜੈ ਜੈਕਾਰ ਸਗਲਾ ਸਾਥਾ, ਸਾਚਾ ਸੰਗ ਨਿਭਾਇੰਦਾ। ਜੈ ਜੈਕਾਰ ਪੂਰਾ ਕਰੇ ਘਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਇੰਦਾ।
ਜੈ ਜੈਕਾਰ ਆਦਿ ਪੁਰਖ ਅਪਰੰਪਰ, ਆਦਿ ਆਦਿ ਉਪਾਈਆ। ਨਿਰਗੁਣ ਨਿਰਗੁਣ ਰਚ ਸਵੰਬਰ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਸਰਬ ਕਲਾਂ ਹੋ ਭਰਤੰਬਰ, ਸਰਬ ਸਵਾਮੀ ਵੇਖ ਵਖਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਜੈ ਦਏ ਜਣਾਈਆ। ਜੈ ਬੋਲੇ ਆਪ ਭਗਵਾਨਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਨਿਰਗੁਣ ਪਹਿਰ ਬਾਣਾ, ਬੇਪਰਵਾਹ ਵੇਸ ਵਟਾਇੰਦਾ। ਸਚਖੰਡ ਸਚ ਮਕਾਨਾ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਜੋਤੀ ਨੂਰ ਨੂਰ ਮਹਾਨਾ, ਦੀਪਕ ਦੀਆ ਨਾ ਕੋਇ ਵਖਾਇੰਦਾ। ਪੁਰਖ ਅਕਾਲ ਸਾਚਾ ਕਾਹਨਾ, ਗੋਪੀ ਰੂਪ ਆਪ ਹੋ ਜਾਇੰਦਾ। ਆਦਿ ਪੁਰਖ ਮਰਦ ਮਰਦਾਨਾ, ਸਾਚਾ ਵੇਸ ਆਪ ਵਖਾਇੰਦਾ। ਸੇਜ ਸੁਹੰਜਣੀ ਸਾਹਿਬ ਸੁਲਤਾਨਾ, ਨਿਰਵੈਰ ਆਸਣ ਲਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਧੁਰ ਦੀ ਧਾਰ ਆਪ ਬੰਧਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਸੋ ਪੁਰਖ ਨਿਰੰਜਣ ਖੇਲ ਮਹਾਨਾ, ਮਿਹਰਵਾਨ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਕਰ ਪਰਵਾਨਾ, ਨਿਉਂ ਸਜਦਾ ਸੀਸ ਝੁਕਾਇੰਦਾ। ਏਕੰਕਾਰ ਕਰੇ ਸਲਾਮਾ, ਅਲੈਕਮ ਆਪਣੇ ਹੱਥ ਵਖਾਇੰਦਾ। ਆਦਿ ਨਿਰੰਜਣ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਅਬਿਨਾਸ਼ੀ ਕਰਤਾ ਵੇਖੇ ਮਾਰ ਧਿਆਨਾ, ਨੇਤਰ ਅੱਖ ਨਾ ਕੋਇ ਜਣਾਇੰਦਾ। ਪਾਰਬ੍ਰਹਮ ਪ੍ਰਭ ਗਾਏ ਗਾਣਾ, ਉਚੀ ਕੂਕ ਕੂਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਨਾਉਂ ਪਰਗਟਾਇੰਦਾ । ਆਦਿ ਪੁਰਖ ਪੁਰਖ ਅਬਿਨਾਸ਼ਾ, ਆਪਣੀ ਕਾਰ ਕਮਾਈਆ। ਸਚਖੰਡ ਦੁਆਰੇ ਸਚ ਤਮਾਸ਼ਾ, ਸ਼ਾਹ ਪਾਤਸ਼ਾਹ ਆਪ ਪਰਗਟਾਈਆ। ਨਿਰਗੁਣ ਨਿਰਗੁਣ ਪਾਵੇ ਰਾਸਾ, ਗੋਪੀ ਕਾਹਨ ਨਾ ਕੋਇ ਵਖਾਈਆ। ਬੇਪਰਵਾਹ ਆਪਣੀ ਪੂਰੀ ਕਰੇ ਆਸਾ, ਆਸਾ ਆਸਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।
ਸ਼ਹਿਨਸ਼ਾਹ ਹਰਿ ਖੇਲ ਅਗੰਮ, ਅਗੰਮੜੀ ਕਾਰ ਕਮਾਇੰਦਾ । ਨਿਰਗੁਣ ਧਾਰ ਆਪੇ ਹਰਿ ਜੰਮ, ਮਾਤ ਪਿਤ ਆਪ ਅਖਵਾਇੰਦਾ। ਸੋ ਸਾਹਿਬ ਸਵਾਮੀ ਕਰੇ ਕੰਮ, ਕਰਤਾ ਆਪਣੀ ਕਾਰ ਕਮਾਇੰਦਾ। ਨਾ ਕੋਈ ਜਨਨੀ ਨਾ ਕੋਈ ਜਨ, ਗੋਦੀ ਗੋਦ ਨਾ ਕੋਇ ਉਠਾਇੰਦਾ। ਨਾ ਕੋਈ ਘੜੇ ਨਾ ਲਏ ਭੰਨ, ਤੱਤਵ ਤਨ ਨਾ ਕੋਇ ਵਡਿਆਇੰਦਾ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਰੂਪ ਨਾ ਕੋਇ ਵਟਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਕਰ ਖੇਲ ਸ੍ਰੀ ਭਗਵਨ, ਸਾਚੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇੰਦਾ। ਸਾਚਾ ਮੰਦਰ ਸਤਿ ਦੁਆਰਾ, ਸਤਿ ਸਤਿਵਾਦੀ ਆਪ ਸੁਹਾਈਆ। ਸਚਖੰਡ ਨਿਵਾਸੀ ਹੋ ਉਜਿਆਰਾ, ਨਿਰਗੁਣ ਆਪਣੀ ਕਾਰ ਕਮਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਆਪਣਾ ਨਾਉਂ ਬੋਲ ਜੈਕਾਰਾ, ਜੈ ਜੈਕਾਰ ਦਏ ਸਮਝਾਈਆ। ਦੂਜਾ ਨਾ ਕੋਈ ਮੀਤ ਮੁਰਾਰਾ, ਸੱਜਣ ਰੂਪ ਨਾ ਕੋਇ ਵਖਾਈਆ। ਸੋਹੇ ਮੰਦਰ ਇਕ ਮਨਾਰਾ, ਘਰ ਵਸੇ ਬੇਪਰਵਾਹੀਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹੋ ਭੂਪ ਬਿਨ ਰੰਗ ਰੂਪ ਖੇਲ ਕਰੇ ਕਰਤਾਰਾ, ਕੁਦਰਤ ਰੰਗ ਨਾ ਕੋਇ ਵਖਾਈਆ। ਕਾਗ਼ਦ ਕਲਮ ਨਾ ਲਿਖਣਹਾਰਾ, ਲੇਖਾ ਜਾਣੇ ਨਾ ਕੋਇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਢੋਲਾ ਇਕੋ ਗਾਈਆ। ਸਾਚਾ ਢੋਲਾ ਗਾ ਜੈਕਾਰ, ਜੈ ਜੈਂਕਾਰ ਸੁਣਾਇਆ।
ਨਾਉਂ ਧਰ ਆਪ ਨਿਰੰਕਾਰ, ਨਿਰਗੁਣ ਆਪਣਾ ਨਾਮ ਵਡਿਆਇਆ। ਤਖ਼ਤ ਨਿਵਾਸੀ ਹੋ ਸਿਕਦਾਰ, ਧੁਰ ਫ਼ਰਮਾਣਾ ਹੁਕਮ ਜਣਾਇਆ। ਦਰ ਦਰਵੇਸ਼ ਬਣ ਭਿਖਾਰ, ਘਰ ਆਪਣੇ ਅਲਖ ਜਗਾਇਆ। ਦੇਵਣਹਾਰ ਸਿਰਜਣਹਾਰ, ਸਾਹਿਬ ਸੁਲਤਾਨ ਆਪ ਅਖਵਾਇਆ। ਕਰੇ ਖੇਲ ਆਪ ਕਰਤਾਰ, ਕਰਨੀ ਆਪਣੇ ਹੱਥ ਰਖਾਇਆ। ਨਾ ਕੋਈ ਦਿਸੇ ਮਦਦਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸਾਹਿਬ ਚੜ੍ਹ, ਨਾਅਰਾ ਇਕੋ ਇਕ ਸੁਣਾਇਆ।
ਜਿਸ ਵੇਲੇ ਸਾਚੇ ਤਖ਼ਤ ਚੜ੍ਹਿਆ, ਸਚਖੰਡ ਵੱਜੀ ਵਧਾਈਆ। ਨਿਰਗੁਣ ਆਪਣਾ ਨਾਉਂ ਪੜ੍ਹਿਆ, ਜੈ ਜੈਕਾਰ ਸੁਣਾਈਆ। ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਵਿਚ ਨਾ ਆਈਆ । ਨਿਰਭੈ ਹੋ ਕਦੇ ਨਾ ਡਰਿਆ, ਭੌ ਸਿਰ ਨਾ ਕੋਇ ਰਖਾਈਆ। ਆਪਣਾ ਪੱਲੂ ਆਪੇ ਫੜਿਆ, ਨਿਰਗੁਣ ਨਿਰਗੁਣ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।
ਜੈ ਜੈਕਾਰ ਬੋਲ ਜੈਕਾਰਾ, ਨਿਰਗੁਣ ਆਪਣਾ ਆਪ ਸੁਣਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਭਿਖਕ ਭਿਖਿਆ ਝੋਲੀ ਪਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਆਸਾ ਆਸਾ ਆਪ ਪਰਗਟਾਇੰਦਾ। ਦੇਵਣਹਾਰ ਬਣ ਦਾਤਾਰਾ, ਅਨਮੁਲੜੀ ਦਾਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ।
ਸਾਚਾ ਖੇਲ ਕਰਾਵਾਂਗਾ । ਸਚਖੰਡ ਦੁਆਰ ਸੁਹਾਵਾਂਗਾ। ਸਚ ਸਿੰਘਾਸਣ ਇਕ ਉਪਜਾਵਾਂਗਾ। ਤਖ਼ਤ ਨਿਵਾਸੀ ਡੇਰਾ ਲਾਵਾਂਗਾ। ਸ਼ਾਹੋ ਸ਼ਾਬਾਸ਼ੀ ਆਪ ਅਖਵਾਵਾਂਗਾ । ਨਿਰਗੁਣ ਜੋਤ ਜੋਤ ਪਰਕਾਸ਼ੀ, ਨੂਰ ਉਪਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਵਾਂਗਾ। ਸਾਚੀ ਕਾਰ ਕਮਾਵਾਂਗਾ।
ਜੋਤੀ ਨਾਰੀ ਆਪ ਪਰਨਾਵਾਂਗਾ। ਕੰਤ ਕੰਤੂਹਲ ਸੇਜ ਹੰਢਾਵਾਂਗਾ। ਨਿਰਗੁਣ ਨਿਰਗੁਣ ਮੇਲ ਮਿਲਾਵਾਂਗਾ। ਦੀਪਕ ਦੀਆ ਇਕ ਜਗਾਵਾਂਗਾ। ਤੇਲ ਬਾਤੀ ਨਾ ਕੋਈ ਪਾਵਾਂਗਾ । ਪੁਰਖ ਅਬਿਨਾਸ਼ੀ ਨਾਮ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਇਕ ਰਚਾਵਾਂਗਾ।
ਸਾਚੀ ਰਚਨਾ ਇਕ ਰਚਾਵਾਂਗਾ। ਸੇਜ ਸੁਹੰਜਣੀ ਇਕ ਹੰਢਾਵਾਂਗਾ। ਆਪਣੀ ਕੁੱਖ ਆਪ ਸੁਹਾਵਾਂਗਾ । ਸੁੱਤ ਦੁਲਾਰਾ ਇਕ ਉਪਜਾਵਾਂਗਾ। ਸ਼ਬਦੀ ਨਾਮ ਧਰਾਵਾਂਗਾ। ਰੂਪ ਰੇਖ ਨਾ ਕੋਇ ਵਖਾਵਾਂਗਾ । ਵਾਰ ਥਿਤ ਨਾ ਕੋਇ ਸਮਝਾਵਾਂਗਾ। ਕਰ ਹਿੱਤ ਮੇਲ ਮਿਲਾਵਾਂਗਾ। ਮਾਤ ਪਿਤ ਆਪ ਬਣ ਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਪਣੀ ਕਲ ਰਖਾਵਾਂਗਾ।
ਆਦਿ ਆਪਣੀ ਕਲ ਰਖਾਊਂਗਾ । ਨਿਰਗੁਣ ਹੋ ਕੇ ਵੇਸ ਵਟਾਊਂਗਾ। ਨਾਰ ਕੰਤ ਇਕ ਹੰਢਾਊਂਗਾ । ਰੰਗ ਬਸੰਤ ਅੰਤ ਚੜ੍ਹਾਊਂਗਾ। ਬੇਅੰਤ ਧਾਰ ਚਲਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਆਪਣੀ ਕਾਰ ਕਮਾਊਂਗਾ।
ਸਚਖੰਡ ਕਾਰ ਕਮਾਵਾਂਗਾ । ਸੁੱਤ ਦੁਲਾਰਾ ਗੋਦ ਉਠਾਵਾਂਗਾ। ਸ਼ਬਦੀ ਨਾਮ ਉਪਜਾਵਾਂਗਾ। ਸਿਰ ਆਪਣਾ ਹੱਥ ਟਿਕਾਵਾਂਗਾ । ਸਮਰਥ ਪੁਰਖ ਅਖਵਾਵਾਂਗਾ। ਮਿਹਰ ਨਜ਼ਰ ਰਖਾਵਾਂਗਾ । ਦੇਰ ਕੋਈ ਨਾ ਲਾਵਾਂਗਾ । ਹੋ ਦਲੇਰ ਹੁਕਮ ਸੁਣਾਵਾਂਗਾ। ਸ਼ਹਿਨਸ਼ਾਹ ਇਕ ਹੋ ਜਾਵਾਂਗਾ। ਸੀਸ ਆਪਣੇ ਤਾਜ ਟਿਕਾਵਾਂਗਾ। ਪੰਚਮ ਰੂਪ ਵਟਾਵਾਂਗਾ। ਸਾਚਾ ਸੁਖ ਇਕ ਉਪਜਾਵਾਂਗਾ। ਨਾ ਮਾਣਸ ਨਾ ਮਾਨੁਖ, ਧਾਰ ਧਾਰ ਵਿਚੋਂ ਦ੍ਰਿੜਾਵਾਂਗਾ । ਰੱਖ ਆਪਣੀ ਕੁੱਖ, ਗੋਦ ਇਕ ਵਡਿਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਸਾਚਾ ਇਕ ਵਸਾਵਾਂਗਾ।
ਸਚਖੰਡ ਸਾਚਾ ਮੇਰਾ ਵਸੇਗਾ। ਪੁੱਤ ਮੇਰਾ ਇਕੋ ਹੱਸੇਗਾ। ਦੋਏ ਜੋੜ ਚਰਨੀ ਢੱਠੇਗਾ। ਸਾਹਿਬ ਦਿਆਲ ਪਤ ਰੱਖੇਗਾ । ਮਾਰਗ ਇਕੋ ਆਪਣਾ ਦੱਸੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਸਾਚੇ ਤਖ਼ਤ ਬਹਿ ਕੇ ਹੱਸੇਗਾ।
ਸੁੱਤ ਦੁਲਾਰਾ ਇਕ ਉਪਜਾਵਾਂਗਾ। ਇਕੋ ਆਪਣਾ ਨਾਮ ਸਮਝਾਵਾਂਗਾ। ਮਿਹਰ ਨਜ਼ਰ ਇਕ ਉਠਾਵਾਂਗਾ। ਸਚਖੰਡ ਵੰਡ ਵੰਡਾਵਾਂਗਾ। ਅੰਦਰ ਮੰਦਰ ਇਕ ਸੁਹਾਵਾਂਗਾ। ਥਿਰ ਦਰਬਾਰਾ ਨਾਉਂ ਧਰਾਵਾਂਗਾ। ਬਾਲੇ ਨਿੱਕੇ ਵਿਚ ਬਹਾਵਾਂਗਾ। ਪਿੱਛੇ ਆਪਣਾ ਹੱਥ ਰਖਾਵਾਂਗਾ। ਸਾਚੇ ਹਿੱਸੇ ਆਪ ਵੰਡਾਵਾਂਗਾ। ਬਿਨ ਲਿਖੇ ਲੇਖ ਸਮਝਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਦ੍ਰਿੜਾਵਾਂਗਾ ।
ਸਚ ਸੁਨੇਹੁੜਾ ਇਕ ਦਰਸਾਊਂਗਾ। ਸੁੱਤ ਦੁਲਾਰੇ ਆਪ ਉਠਾਊਂਗਾ। ਹੱਟ ਵਣਜਾਰੇ ਇਕ ਵਖਾਊਂਗਾ। ਵਡ ਭੰਡਾਰੇ ਨਜ਼ਰ ਮਿਲਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਇਕ ਦਰਸਾਊਂਗਾ।
ਸੁੱਤ ਦੁਲਾਰਾ ਉਠੇਗਾ। ਪ੍ਰਭ ਸਾਹਿਬ ਸੱਚਾ ਤੁਠੇਗਾ। ਚਰਨੀ ਢਹਿ ਕੇ ਮੰਗ ਇਕੋ ਪੁੱਛੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸਾਹਿਬ ਇਕੋ ਬੁਕੇਗਾ। ਸਾਹਿਬ ਸਤਿਗੁਰ ਇਕੋ ਬੋਲੇਗਾ। ਨਿਰਵੈਰ ਤੋਲ ਤੋਲੇਗਾ। ਥਿਰ ਘਰ ਦਾ ਕੁੰਡਾ ਖੋਲ੍ਹੇਗਾ। ਆਦਿ ਜੁਗਾਦਿ ਕਦੇ ਨਾ ਡੋਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਅੰਦਰ ਮੌਲੇਗਾ।
ਨਿਰਗੁਣ ਅੰਦਰ, ਨਿਰਗੁਣ ਧਾਰ ਚਲਾਵਾਂਗਾ। ਸਚਖੰਡ ਅੰਦਰ ਥਿਰ ਘਰ ਇਕ ਵਸਾਵਾਂਗਾਂ। ਸੁੱਤ ਦੁਲਾਰਾ ਸ਼ਬਦ ਬਹਾਵਾਂਗਾ। ਨਾਮ ਜੈਕਾਰਾ ਇਕ ਸੁਣਾਵਾਂਗਾ। ਜੈ ਜੈਕਾਰ ਵਸਤ ਅਮੋਲਕ ਝੋਲੀ ਪਾਵਾਂਗਾ। ਕਰ ਪਿਆਰ ਸੇਵ ਲਗਾਵਾਂਗਾ। ਸਾਚੀ ਧਾਰ ਦਰਸਾਵਾਂਗਾ। ਨਿਰਾਕਾਰ ਨਿਰੰਕਾਰ ਨਿਰਵੈਰ ਰੰਗ ਰੰਗਾਵਾਂਗਾ। ਅਜੂਨੀ ਰਹਿਤ ਬੇਪਰਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਵਾਂਗਾ। ਸਾਚੀ ਸੇਵ ਇਕ ਲਗਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਸ਼ਬਦੀ ਸੁੱਤ ਰਾਹ ਵਖਾਏਗਾ। ਅਬਿਨਾਸ਼ੀ ਅਚੁਤ ਵੇਖ ਵਖਾਏਗਾ। ਥਿਰ ਘਰ ਰੁੱਤ ਸੁਹਾਏਗਾ । ਪਿਤਾ ਪੁੱਤ ਵੇਸ ਵਟਾਏਗਾ। ਸਚ ਆਦੇਸ ਇਕ ਸੁਣਾਏਗਾ। ਨਰ ਨਰੇਸ਼ ਹੁਕਮ ਮਨਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਏਗਾ।
ਭੇਵ ਅਭੇਦਾ ਆਪ ਖੁਲ੍ਹਾਵੇਗਾ। ਸੁੱਤ ਦੁਲਾਰੇ ਹੁਕਮ ਜਣਾਵੇਗਾ। ਨਿਰਗੁਣ ਆਪਣੀ ਕਾਰ ਕਮਾਵੇਗਾ । ਵੇਸ ਅਨੇਕਾ ਰੂਪ ਧਰਾਵੇਗਾ। ਵਿਸ਼ਨੂੰ ਆਪਣਾ ਅੰਗ ਬਣਾਵੇਗਾ। ਨਾਮ ਮਰਦੰਗ ਵਜਾਵੇਗਾ। ਜੈ ਜੈਕਾਰ ਅਲਾਵੇਗਾ। ਸੇਵਾਦਾਰ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਵੇਗਾ।
ਵਿਸ਼ਨੂੰ ਵਿਸ਼ਵ ਉਠੇਗਾ। ਨਿਰਵੈਰ ਕਦੇ ਨਾ ਲੁਕੇਗਾ। ਜੈ ਜੈਕਾਰ ਢੋਲਾ ਇਕੋ ਬੁੱਕੇਗਾ। ਸ਼ਬਦ ਸੁੱਤ ਦੁਲਾਰਾ ਪੁੱਛੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਦੀਨ ਦਿਆਲ ਇਕ ਇਕੱਲਾ ਆਪੇ ਲੁੱਟੇਗਾ।
ਇਕ ਇਕੱਲਾ ਲੁੱਟ ਮਚਾਏਗਾ। ਲੁੱਟਣਹਾਰਾ ਨਜ਼ਰ ਨਾ ਆਏਗਾ। ਸਭ ਕੁਛ ਆਪਣੇ ਹੱਥ ਵਖਾਏਗਾ। ਵਿਸ਼ਨੂੰ ਨੇਤਰ ਨੈਣ ਉਠਾਏਗਾ। ਨੈਣਾਂ ਨੀਰ ਵਹਾਏਗਾ। ਦੋਏ ਜੋੜ ਵਾਸਤਾ ਪਾਏਗਾ। ਤੇਰੀ ਲੋੜ ਤੁਧ ਬਿਨ ਨਜ਼ਰ ਕੋਇ ਨਾ ਆਏਗਾ। ਨਿਰਗੁਣ ਨਿਰਗੁਣ ਨਾਲ ਜੋੜ, ਸਰਗੁਣ ਸਰਗੁਣ ਵੰਡ ਵੰਡਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਿਚੋਲਾ ਇਕ ਬਣਾਏਗਾ।
ਸਚ ਵਿਚੋਲਾ ਆਪ ਬਣਾਵੇਗਾ। ਸ਼ਬਦ ਸੁੱਤ ਇਕ ਉਠਾਵੇਗਾ। ਉਜਲ ਮੁੱਖ ਆਪ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਦ੍ਰਿੜਾਵੇਗਾ।
ਸਾਚੀ ਕਾਰ ਵਿਸ਼ਵ ਧਾਰ, ਵਿਸ਼ਨ ਕਰੇ ਜਣਾਈਆ। ਚਰਨ ਕਵਲ ਕਵਲ ਪਿਆਰ, ਕਵਲ ਨੈਣ ਨੈਣ ਦਰਸਾਈਆ । ਪਰਮ ਪੁਰਖ ਬੇਪਰਵਾਹ ਪਾਰਬ੍ਰਹਮ ਬੇਅੰਤ ਖੇਲ ਕਰੇ ਅਗੰਮ ਅਪਾਰ, ਅਥਾਹ ਬਖ਼ਸ਼ੇ ਇਕ ਸ਼ਰਨਾਈਆ। ਦੇਵਣਹਾਰ ਵਸਤ ਅਪਾਰ, ਖੋਲ੍ਹਣਹਾਰ ਹੱਟ ਬਾਜ਼ਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਇਕੋ ਇਕ ਜਣਾਈਆ।
ਵਿਸ਼ਨੂੰ ਖੋਲ੍ਹ ਅੱਖ, ਸ੍ਰੀ ਭਗਵਾਨ ਆਪ ਜਣਾਇੰਦਾ। ਨਿਰਗੁਣ ਧਾਰ ਵੇਖ ਪਰਤੱਖ, ਪਾਰਖੂ ਆਪਣੀ ਪਰਖ ਕਰਾਇੰਦਾ। ਆਦਿ ਜੁਗਾਦੀ ਸਦਾ ਵੱਖ, ਵੱਖਰੀ ਕਾਰ ਕਮਾਇੰਦਾ। ਜਿਸ ਭਾਵੇ ਤਿਸ ਲਏ ਰੱਖ, ਦੂਜਾ ਕੋਇ ਰਹਿਣ ਨਾ ਪਾਇੰਦਾ। ਤੇਰਾ ਖੋਲ੍ਹੇ ਤ੍ਰੈਭਵਨ ਧਨੀ ਹੱਟ, ਵਣਜ ਵਣਜਾਰਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ।
ਸੁਣ ਸੰਦੇਸਾ ਸ੍ਰੀ ਭਗਵਾਨ, ਵਿਸ਼ਨੂੰ ਸੀਸ ਝੁਕਾਈਆ। ਬਣ ਯਾਚਕ ਮੰਗੇ ਦਾਨ, ਦੋਏ ਜੋੜ ਪਿਆ ਸਰਨਾਈਆ। ਕਿਰਪਾ ਕਰ ਹਰਿ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਹਉਂ ਬਾਲਕ ਬਾਲ ਅਞਾਣ, ਤੇਰੀ ਸਾਰ ਕੋਇ ਨਾ ਆਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਤੇਰਾ ਹੁਕਮ ਵਡ ਬਲਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਹਉਂ ਬਰਦਾ ਤੇਰਾ ਗ਼ੁਲਾਮ, ਚਰਨ ਧੂੜੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵਿਸ਼ਨੂੰ ਇਕੋ ਗੁਣ ਸਮਝਾਈਆ।
ਵਿਸ਼ਨੂੰ ਸੁਣ ਕਰ ਧਿਆਨ, ਸਾਹਿਬ ਦਿਆਲ ਆਪ ਸਮਝਾਇੰਦਾ । ਤੇਰਾ ਤੇਰਾ ਇਕ ਗਿਆਨ, ਮੰਤਰ ਮੰਤਰ ਆਪ ਦ੍ਰਿੜਾਇੰਦਾ। ਤੇਰਾ ਤੇਰਾ ਇਕ ਧਿਆਨ, ਧਿਆਨ ਧਿਆਨ ਵਿਚ ਰਖਾਇੰਦਾ। ਤੇਰਾ ਤੇਰਾ ਇਕ ਮਕਾਨ, ਚਰਨ ਕਵਲ ਕਵਲ ਜਣਾਇੰਦਾ । ਤੇਰਾ ਤੇਰਾ ਇਕ ਨਿਸ਼ਾਨ, ਚਰਨ ਧੂੜੀ ਸਚ ਨਿਸ਼ਾਨਾ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੇਪਰਵਾਹ ਦਇਆ ਕਮਾਇੰਦਾ ।
ਬੇਪਰਵਾਹ ਦੇਵਣਹਾਰਾ, ਆਪਣੀ ਦਇਆ ਕਮਾਈਆ। ਵਿਸ਼ਨੂੰ ਉਠ ਵੇਖ ਭੰਡਾਰਾ, ਬੇਪਰਵਾਹ ਰਿਹਾ ਸਮਝਾਈਆ। ਚਰਨਾਂ ਨਾਲ ਚਰਨ ਰਗੜ ਕੀਤਾ ਖੇਲ ਅਪਾਰਾ, ਧੂੜੀ ਧੂੜ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਵਹੇ ਠੰਡੀ ਧਾਰਾ, ਵਿਸ਼ਨੂੰ ਬੂੰਦ ਬੂੰਦ ਟਪਕਾਈਆ। ਰਸ ਪਿਆ ਅਗੰਮ ਅਪਾਰਾ, ਮਿਠਤ ਰੂਪ
ਨਾ ਕੋਇ ਵਖਾਈਆ। ਨਿਰਗੁਣ ਨਿਰਗੁਣ ਕਰ ਉਜਿਆਰਾ, ਨਿਰਾਕਾਰ ਕਰੇ ਰੁਸ਼ਨਾਈਆ। ਸਰ ਸਰੋਵਰ ਠੰਡਾ ਠਾਰਾ, ਕਵਲ ਕਵਲ ਦਏ ਵਡਿਆਈਆ। ਸਰ ਸਰ ਕਰ ਪਿਆਰਾ, ਸਾਰ ਹਰਿ ਜੂ ਰਿਹਾ ਪਾਈਆ। ਨਰ ਨਰ ਖੇਲ ਕਰਤਾਰਾ, ਨਰ ਨਰਾਇਣ ਰਿਹਾ ਜਣਾਈਆ । ਵਣਜ ਵਣਜ ਵਪਾਰਾ, ਘਰ ਹਟ ਹਟ ਖੁਲ੍ਹਾਈਆ । ਬ੍ਰਹਮ ਬ੍ਰਹਮ ਕਰ ਪਸਾਰਾ, ਬ੍ਰਹਮੇ ਦੇਵਣਹਾਰ ਵਡਿਆਈਆ। ਧੂਆਂਧਾਰ ਹੋ ਉਜਿਆਰਾ, ਨੂਰ ਜ਼ਹੂਰ ਕਰੇ ਰੁਸ਼ਨਾਈਆ । ਲੇਖਾ ਜਾਣ ਧੁਰ ਦਰਬਾਰਾ, ਧੁਰ ਦੀ ਕਾਰ ਕਮਾਈਆ । ਸ਼ੰਕਰ ਦੇ ਇਕ ਸਹਾਰਾ, ਸ਼ੰਕਾ ਸਰਬ ਰਿਹਾ ਗਵਾਈਆ। ਤਿੰਨਾਂ ਵਿਚੋਲਾ ਏਕੰਕਾਰਾ, ਸ਼ਬਦੀ ਧਾਰ ਕਰੇ ਕੁੜਮਾਈਆ। ਸਾਚਾ ਸੋਹਲਾ ਸੁਣਾਏ ਸੁਣਾਵਣਹਾਰਾ, ਗੀਤ ਇਕੋ ਇਕ ਗਾਈਆ । ਜੈ ਜੈ ਜੈ ਕਰੋ ਇਕੋ ਵਾਰਾ, ਤਿੰਨਾਂ ਕਰੇ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋ ਜੈ, ਸਚਖੰਡ ਨਿਵਾਸੀ ਆਪ ਅਖਵਾਇੰਦਾ । ਆਦਿ ਜੁਗਾਦਿ ਪੁਰਖ ਅਬਿਨਾਸ਼ੀ ਇਕੋ ਰਹੇ, ਦੂਜਾ ਰਹਿਣ ਕੋਇ ਨਾ ਪਾਇੰਦਾ । ਜੋ ਉਪਜੇ ਸੋ ਹੋਵੇ ਖੈ, ਖਹਿੜਾ ਅੰਤ ਆਪ ਛੁਡਾਇੰਦਾ। ਪੁਰਖ ਅਕਾਲ ਜੋ ਚਰਨੀ ਢਹੇ, ਤਿਸ ਆਪਣਾ ਮੇਲ ਮਿਲਾਇੰਦਾ । ਸੋ ਕਹਿਣਾ ਜੋ ਪ੍ਰਭ ਰਿਹਾ ਕਹਿ, ਦੂਜਾ ਅੱਖਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਆਪ ਜਣਾਇੰਦਾ।
ਵਿਸ਼ਨ ਬ੍ਰਹਮਾ ਸ਼ਿਵ ਜੈ ਜੈਕਾਰ ਗੌਂਦੇ, ਗਾ ਗਾ ਸ਼ੁਕਰ ਮਨਾਈਆ। ਨਿਰਗੁਣ ਨਿਰਵੈਰ ਨਿਰਾਕਾਰ ਧਿਆਨ ਲਗੌਂਦੇ, ਇਸ਼ਟ ਦੇਵ ਇਕ ਮਨਾਈਆ। ਪਰਮ ਪੁਰਖ ਇਕ ਮਨੌਂਦੇ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਦ੍ਰਿੜਾਈਆ।
ਵਿਸ਼ਨ ਬ੍ਰਹਮਾ ਸ਼ਿਵ ਜੈ ਜੈਕਾਰ ਗਾ, ਪ੍ਰਭ ਅੱਗੇ ਕਰੀ ਅਰਜ਼ੋਈਆ । ਸੋ ਪੁਰਖ ਨਿਰੰਜਣ ਦੇ ਸਮਝਾ, ਕੀ ਤੇਰੀ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਆਪਣਾ ਪਰਦਾ ਦੇ ਉਠਾ, ਮੁੱਖ ਨਕ਼ਾਬ ਨਾ ਕੋਇ ਰਖਾਈਆ। ਏਕੰਕਾਰ ਆਪਣਾ ਮੰਦਰ ਦੇ ਵਖਾ, ਜਿਸ ਘਰ ਵਸੇਂ ਆਸਣ ਲਾਈਆ। ਆਦਿ ਨਿਰੰਜਣ ਆਪਣਾ ਦੀਪ ਕਰ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਸ੍ਰੀ ਭਗਵਾਨ ਆਪਣਾ ਤਖ਼ਤ ਦੇ ਜਣਾ, ਜਿਸ ਉਪਰ ਹੁਕਮ ਸੁਣਾਈਆ। ਅਬਿਨਾਸ਼ੀ ਕਰਤੇ ਆਪਣਾ ਲੇਖਾ ਦੇ ਪੜ੍ਹਾ, ਜੋ ਬਿਨ ਅੱਖਰਾਂ ਰਿਹਾ ਬਣਾਈਆ। ਪਾਰਬ੍ਰਹਮ ਪ੍ਰਭ ਆਪਣੀ ਵੰਡ ਦੇ ਜਣਾ, ਜੋ ਹਿੱਸੇ ਰਿਹਾ ਪਾਈਆ। ਵਿਸ਼ਨੂੰ ਤੇਰੇ ਉਤੋਂ ਫ਼ਿਦਾ, ਆਪਣਾ ਆਪ ਨਾ ਕੁਛ ਰਖਾਈਆ। ਬ੍ਰਹਮਾ ਰੋਵੇ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਸ਼ੰਕਰ ਮੂੰਹ ਦੇ ਭਾਰ ਡਿਗਾ ਆ, ਖੁਲ੍ਹੜੇ ਕੇਸ ਰਿਹਾ ਵਖਾਈਆ। ਤੇਰਾ ਨਾਉਂ ਤੇਰੀ ਜੈ ਜੈਕਾਰ ਤੁਧ ਬਿਨ ਕੋਈ ਨਾ ਸਕੇ ਗਾ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਟਿਕਾ, ਟਿੱਕਾ ਮਸਤਕ ਚਰਨ ਧੂੜੀ ਲਾਈਆ। ਸਾਚਾ ਮਾਰਗ ਦੇ ਸਮਝਾ, ਧੰਦਾ ਇਕੋ ਇਕ ਵਖਾਈਆ। ਤੂੰ ਬਖ਼ਸ਼ੰਦਾ ਬੇਪਰਵਾਹ, ਬਖ਼ਸ਼ਿਸ਼ ਤੇਰੇ ਹੱਥ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਢੋਲਾ ਸੱਚਾ ਗਾਈਆ।
ਤੇਰਾ ਢੋਲਾ ਸੱਚਾ ਗਾਵਾਂਗੇ। ਪ੍ਰਭ ਲੱਖ ਲੱਖ ਸ਼ੁਕਰ ਮਨਾਵਾਂਗੇ। ਦਰ ਤੇਰੇ ਅਲਖ ਜਗਾਵਾਂਗੇ। ਹੋ ਵੱਖ ਨਾ ਰਾਹ ਵਖਾਵਾਂਗੇ। ਜਿਸ ਵੇਲੇ ਭਾਂਡੇ ਹੋਵਣ ਸਖ, ਤੇਰੇ ਦਰ ਤੋਂ ਮੰਗਣ ਆਵਾਂਗੇ। ਤੂੰ ਲਜ ਪਤ ਲਈਂ ਰੱਖ, ਦਰ ਤੇਰੇ ਵਾਸਤਾ ਪਾਵਾਂਗੇ। ਸਾਡੇ ਪਰਦੇ ਲਈਂ ਢਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਕਾਰ ਇਕ ਕਮਾਵਾਂਗੇ।
ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਕਮਾਓਗੇ। ਤ੍ਰੈਗੁਣ ਮਾਇਆ ਨਾਲ ਰਲਾਓਗੇ। ਪੰਜ ਤੱਤ ਆਪਣੀ ਗੰਢ ਪੁਵਾਓਗੇ। ਲੱਖ ਚੁਰਾਸੀ ਘਾੜਤ ਘੜ ਵਖਾਓਗੇ। ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਓਗੇ। ਚਾਰੇ ਖਾਣੀ ਰੰਗ ਰੰਗਾਓਗੇ। ਤਨ ਕਾਇਆ ਮਾਟੀ ਹੱਟ ਚਲਾਓਗੇ। ਦੋਏ ਜੋੜ ਸੀਸ ਝੁਕਾਓਗੇ। ਮੰਗ ਇਕੋ ਫੇਰ ਮੰਗਾਓਗੇ। ਨਿਰਗੁਣ ਸਰਗੁਣ ਨਾਤਾ ਜੋੜ ਜੁੜਾਓਗੇ। ਮਨ ਮਤ ਬੁੱਧ ਦਾਤਾ ਝੋਲੀ ਪਾਓਗੇ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਰੰਗ ਰੰਗਾਓਗੇ। ਘਰ ਘਰ ਵਿਚ ਵੰਡ ਵੰਡਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਖੇਲ ਖਲਾਓਗੇ।
ਲੱਖ ਚੁਰਾਸੀ ਖੇਲ ਖੇਲੇਗਾ। ਨਿਰਗੁਣ ਸਰਗੁਣ ਮੇਲ ਮੇਲੇਗਾ। ਲੇਖਾ ਜਾਣ ਸੱਜਣ ਸੁਹੇਲੇ ਦਾ, ਭੇਵ ਚੁੱਕੇ ਗੁਰੂ ਚੇਲੇ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੰਗ ਵੇਖੋ ਇਕ ਨਵੇਲੇ ਦਾ ।
ਰੰਗ ਨਵੇਲਾ ਇਕ ਵਖਾਏਗਾ। ਲੱਖ ਚੁਰਾਸੀ ਰਾਹ ਚਲਾਏਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਏਗਾ। ਧੁਰ ਫ਼ਰਮਾਣਾ ਹੁਕਮ ਮਨਾਏਗਾ। ਸਾਚਾ ਰਾਣਾ ਇਕ ਹੋ ਜਾਏਗਾ । ਜੁਗ ਚੌਕੜੀ ਵੰਡ ਵੰਡਾਏਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਾਏਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੰਢ ਪੁਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਏਗਾ।
ਪ੍ਰਭ ਸਾਚਾ ਖੇਲ ਕਰਾਵੇਗਾ। ਤ੍ਰੈਗੁਣ ਸੇਵਾ ਇਕ ਲਗਾਵੇਗਾ। ਸ਼ਬਦ ਵਿਚੋਲਾ ਵਿਚ ਰਖਾਵੇਗਾ। ਜੁਗ ਜੁਗ ਢੋਲਾ ਰਾਗ ਅਲਾਵੇਗਾ। ਸਾਚਾ ਸੋਹਲਾ ਇਕ ਉਪਜਾਵੇਗਾ। ਬਣ ਤੋਲਾ ਫੇਰਾ ਪਾਵੇਗਾ। ਅਨਮੋਲਾ ਹੱਟ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਦਰਸਾਵੇਗਾ।
ਸਾਚਾ ਖੇਲ ਇਕ ਦੱਸੇਗਾ। ਲੱਖ ਚੁਰਾਸੀ ਅੰਦਰ ਵਸੇਗਾ। ਆਤਮ ਪਰਮਾਤਮ ਪ੍ਰੀਤੀ ਫਸੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰੱਖੇਗਾ ।
ਭੇਵ ਆਪਣੇ ਹੱਥ ਰਖਾਵਾਂਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬ੍ਰਹਿਮੰਡ ਖੰਡ ਪੁਰੀ ਲੋਅ ਸੂਰਜ ਚੰਨ ਚਮਕਾਵਾਂਗਾ । ਗਗਨ ਮੰਡਲ ਵੇਖ ਵਖਾਵਾਂਗਾ। ਧਰਤ ਧਵਲ ਉਪਜਾਵਾਂਗਾ। ਪਵਣ ਪਾਣੀ ਸਮਾਵਾਂਗਾ । ਅਗਨੀ ਹਵਨ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਇਕ ਦਰਸਾਵਾਂਗਾ।
ਸਾਚਾ ਲੇਖਾ ਇਕ ਦਰਸਾਊਂਗਾ। ਵਿਸ਼ਨ ਬ੍ਰਹਮੇ ਆਪ ਸਮਝਾਊਂਗਾ। ਜੁਗ ਚੌਕੜੀ ਵੇਸ ਵਟਾਊਂਗਾ। ਗੁਰ ਅਵਤਾਰ ਨਾਮ ਧਰਾਊਂਗਾ । ਧੁਰ ਸੰਦੇਸਾ ਆਪ ਸੁਣਾਊਂਗਾ। ਜਗਤ ਵਿਦਿਆ ਵੰਡ ਵੰਡਾਊਂਗਾ। ਅੱਖਰ ਵੱਖਰ ਕਰ ਵਖਾਊਂਗਾ। ਗੁਰ ਗੁਰ ਆਪਣੀ ਗੰਢ ਪੁਵਾਊਂਗਾ। ਬੋਧ ਅਗਾਧ ਭੇਵ ਜਣਾਊਂਗਾ । ਨਾਮ ਨਾਦ ਇਕ ਸੁਣਾਊਂਗਾ। ਬ੍ਰਹਮ ਬ੍ਰਹਿਮਾਦ ਵੇਖ ਵਖਾਊਂਗਾ। ਬਣ ਸਵਾਂਗੀ ਸਵਾਂਗ ਰਚਾਊਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਊਂਗਾ। ਚਾਰੇ ਵੇਦਾਂ ਗੰਢ ਪੁਵਾਊਂਗਾ। ਪੁਰਾਨ ਅਠਾਰਾਂ ਰੰਗ ਰੰਗਾਊਂਗਾ। ਛੇ ਸ਼ਾਸਤਰ ਚੰਦ ਚਮਕਾਊਂਗਾ । ਸਿਮਰਤ ਆਪਣਾ ਸਮੀਮ ਦਰਸਾਊਂਗਾ। ਗੀਤਾ ਗਿਆਨ ਤਰਮੀਮ ਕਰਾਊਂਗਾ। ਸ਼ਾਨ ਅਜ਼ੀਮ ਇਕ ਵਖਾਊਂਗਾ। ਸਚ ਤਾਅਲੀਮ ਫੇਰ ਪੜ੍ਹਾਊਂਗਾ। ਗ਼ਨੀ
ਗ਼ਨੀਮ ਰਾਮ ਰਹੀਮ ਵੇਸ ਵਟਾਊਂਗਾ। ਕਰ ਤਕਸੀਮ ਵੰਡ ਵੰਡਾਊਂਗਾ। ਹੋ ਹੁਸੀਨ ਨੈਣ ਮਟਕਾਊਂਗਾ । ਜਾਨਸ਼ੀਨ ਸਰਬ ਅਖਵਾਊਂਗਾ। ਪੇਸ਼ੀਨ ਹੁਕਮ ਇਕ ਜਣਾਊਂਗਾ। ਬੇਜ਼ਬਾਨ ਜ਼ਬਾਨ ਨਾ ਕੋਇ ਹਿਲਾਊਂਗਾ। ਸਚ ਕਲਾਮ ਇਕ ਪੜ੍ਹਾਊਂਗਾ । ਅਮਾਮ ਇਕੋ ਇਕ ਵਖਾਊਂਗਾ । ਮੁਕਾਮੇ ਹੱਕ ਡੇਰਾ ਲਾਊਂਗਾ। ਹਕੀਕਤ ਆਪਣੇ ਹੱਥ ਜਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਮਨਾਊਂਗਾ।
ਸਾਚਾ ਹੁਕਮ ਇਕ ਮਨਾਵਾਂਗਾ। ਜੁਗ ਜੁਗ ਆਪਣਾ ਵੇਸ ਵਟਾਵਾਂਗਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਵਾਂਗਾ। ਤੇਈ ਅਵਤਾਰ ਗੰਢ ਪੁਆਵਾਂਗਾ। ਭਗਤ ਅਠਾਰਾਂ ਰੋਗ ਗਵਾਵਾਂਗਾ। ਈਸਾ ਮੂਸਾ ਮੁਹੰਮਦ ਕਲਮਾ ਕੂਕ ਜਣਾਵਾਂਗਾ । ਚੌਂਦਾਂ ਲੋਕ ਵਡਿਆਵਾਂਗਾ। ਚੌਦਾਂ ਤਬਕ ਭਵਾਵਾਂਗਾ। ਸਬਕ ਆਪਣਾ ਅੱਖਰ ਪੜ੍ਹਾਵਾਂਗਾ। ਅਲਫ਼ ਯੇ ਪੰਧ ਮੁਕਾਵਾਂਗਾ। ਨਿਰਗੁਣ ਧਾਰ ਧਾਰ ਜਣਾਵਾਂਗਾ। ਕਰ ਕਰਤਾ ਹੋ ਤਿਆਰ, ਤ੍ਰੈਗੁਣ ਅਤੀਤਾ ਤ੍ਰੈਭਵਨ ਧਨੀ ਆਪਣਾ ਹੁਕਮ ਮਨਾਵਾਂਗਾ। ਗੁਰ ਸ਼ਬਦੀ ਠਾਂਡਾ ਸੀਤਾ, ਸਤਿਗੁਰ ਭੇਵ ਚੁਕਾਵਾਂਗਾ। ਸਰਗੁਣ ਸਾਚੀ ਰੀਤਾ, ਨਾਨਕ ਰੂਪ ਵਖਾਵਾਂਗਾ। ਗੋਬਿੰਦ ਮਿੱਤਰ ਮੀਤਾ, ਏਕਾ ਗੰਢ ਪੁਵਾਵਾਂਗਾ । ਜੁਗ ਚੌਕੜੀ ਤਪੇ ਅੰਗੀਠਾ, ਅਗਨੀ ਕੁੰਡ ਵਖਾਵਾਂਗਾ। ਆਪਣਾ ਖੇਲ ਰੱਖਾਂ ਅਨਡੀਠਾ, ਚਾਰੇ ਬਾਣੀ ਸਿਫ਼ਤ ਸਾਲਾਹਵਾਂਗਾ। ਸ਼ਿਵਦੁਆਲੇ ਮੰਦਰ ਠਾਕਰ ਦੁਆਰੇ ਬਣਾ ਮਸੀਤਾ, ਗੁਰੂਦੁਆਰੇ ਵੰਡ ਵੰਡਾਵਾਂਗਾ। ਲੇਖਾ ਜਾਣ ਹਸਤ ਕੀਟਾ, ਊਚ ਨੀਚਾਂ ਵੇਖ ਵਖਾਵਾਂਗਾ । ਜੁਗ ਚੌਕੜੀ ਜਗਤ ਬਗ਼ੀਚਾ, ਬਣ ਕੇ ਮਾਲੀ ਸੇਵ ਕਮਾਵਾਂਗਾ। ਸਚ ਭੰਡਾਰੀ ਭਰ ਕੇ ਆਪਣਾ ਖ਼ੀਸਾ, ਵਸਤ ਅਮੋਲਕ ਇਕ ਵਰਤਾਵਾਂਗਾ। ਨਾਉਂ ਧਰ ਜਗਤ ਜਗਦੀਸਾ, ਜਗਦੀਸ਼ਰ ਆਪਣੀ ਕਾਰ ਕਮਾਵਾਂਗਾ। ਸੀਸ ਸੋਹੇ ਤਾਜ ਸੀਸਾ, ਸਾਹਿਬ ਸਤਿਗੁਰ ਵੰਡ ਵੰਡਾਵਾਂਗਾ। ਲੱਖ ਚੁਰਾਸੀ ਪਰਖ ਨੀਤਾ, ਨੀਤੀਵਾਨ ਨਾਉਂ ਧਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਕਰਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਓਗੇ। ਤ੍ਰੈ ਪੰਜ ਰਾਹ ਵਖਾਓਗੇ। ਨਿਰਗੁਣ ਸਰਗੁਣ ਧਾਰ ਗੰਢ ਪੁਵਾਓਗੇ। ਗੁਰ ਅਵਤਾਰ ਜਗ ਉਪਜਾਓਗੇ। ਗ਼ੁਫ਼ਤਾਰ ਇਕ ਸਮਝਾਓਗੇ। ਰਫ਼ਤਾਰ ਇਕ ਬਣਾਓਗੇ। ਸਿਕਦਾਰ ਇਕ ਸਮਝਾਓਗੇ। ਬਣ ਬਰਖ਼ੁਰਦਾਰ ਸੀਸ ਝੁਕਾਓਗੇ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਧੁਰ ਦਾ ਹੁਕਮ ਨਾ ਮੇਟ ਮਿਟਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਇਕੋ ਇਕ ਦਰਸਾਓਗੇ।
ਦਰ ਘਰ ਇਕੋ ਇਕ ਦਰਸਾਵਾਂਗੇ। ਪ੍ਰਭ ਤੇਰਾ ਦਰਸ਼ਨ ਪਾਵਾਂਗੇ। ਦੂਜੀ ਮੰਗ ਨਾ ਕੋਇ ਮੰਗਾਵਾਂਗੇ। ਕਵਣ ਵੇਲਾ ਕਵਣ ਵਕਤ ਵੇਖੀਏ ਜਗਤ, ਤੇਰਾ ਢੋਲਾ ਇਕੋ ਗਾਵਾਂਗੇ। ਤੂੰ ਨਜ਼ਰੀ ਆਏਂ ਫ਼ਕਤ, ਫ਼ਿਕਰ ਹੋਰ ਸਭ ਗਵਾਵਾਂਗੇ। ਕਿਸ ਧਾਰੋਂ ਆਵੇਂ ਪਰਤ, ਪਾਰਬ੍ਰਹਮ ਦਰ ਤੇਰਾ ਇਕ ਦਰਸਾਵਾਂਗੇ। ਸਾਡੇ ਨਾਲ ਕਰ ਲੈ ਲਿਖਤ ਪੜ੍ਹਤ, ਜਿਸ ਵੇਲੇ ਤੇਰਾ ਦਰਸ਼ਨ ਪਾਵਾਂਗੇ। ਕੋਈ ਮੰਗੀ ਨਾ ਸਾਥੋਂ ਧੜਤ, ਤੇਰਾ ਮੁਫ਼ਤ ਹੱਟ ਚਲਾਵਾਂਗੇ। ਸਾਡੇ ਸਿਰੋਂ ਨਹੀਂ ਲਹਿਣਾ ਕਰਜ਼, ਮਕਰੂਜ਼ ਤੇਰੇ ਅਖਵਾਵਾਂਗੇ। ਤੂੰ ਪੂਰਾ ਕਰੀਂ ਫ਼ਰਜ਼, ਬਣ ਗੋਲੇ ਤੇਰੀ ਸੇਵ ਕਮਾਵਾਂਗੇ। ਤੂੰ ਦੱਸਿਆ ਤਾਲ ਦੱਸੀ ਤਰਜ਼, ਜੈ ਜੈਕਾਰ ਤੇਰਾ ਰਾਗ ਅਲਾਵਾਂਗੇ। ਤੂੰ ਮੰਨੀਂ ਸਾਡੀ ਅਰਜ਼, ਆਰਜ਼ੂ ਤੇਰੇ ਅੱਗੇ ਟਿਕਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਤੇਰਾ ਵੇਖਣ ਆਵਾਂਗੇ।
ਘਰ ਸਾਚਾ ਸਚ ਵਖਾਵਾਂਗਾ। ਦਰ ਦਰਵਾਜ਼ਾ ਇਕ ਖੁਲ੍ਹਾਵਾਂਗਾ । ਨੌਂ ਸੌ ਚੁਰਾਨਵੇਂ ਚੌਕੜੀ ਯੁਗ ਲੰਘਾਵਾਂਗਾ। ਗੁਰ ਅਵਤਾਰ ਸੇਵ ਲਗਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਰ ਕਰਾਵਾਂਗਾ।
ਇਕਵੰਜਾ ਬਵੰਜਾ ਆਪਣੀ ਗੋਦ ਬਹਾਵਾਂਗਾ। ਖੇਲ ਸ਼ਤਰੰਜਾ ਇਕ ਖਲਾਵਾਂਗਾ। ਸੱਤ ਰੰਗਾ ਰੂਪ ਵਟਾਵਾਂਗਾ। ਮਰਦੰਗਾ ਨਾਮ ਵਜਾਵਾਂਗਾ। ਬ੍ਰਹਿਮੰਡਾਂ ਖੰਡਾਂ ਆਪ ਉਠਾਵਾਂਗਾ। ਜੇਰਜ ਅੰਡਾਂ ਵੇਖ ਵਖਾਵਾਂਗਾ । ਉਤਭੁਜ ਸੇਤਜ ਪਰਦਾ ਲਾਹਵਾਂਗਾ। ਨਿਰਗੁਣ ਹੋ ਕੇ ਫੇਰਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਦ ਅਭੇਦ ਖੁਲ੍ਹਾਵਾਂਗਾ।
ਨੌਂ ਸੌ ਚੁਰਾਨਵੇਂ ਚੌਕੜੀ ਯੁਗ ਲੰਘੇਗਾ। ਪ੍ਰਭ ਆਪਣਾ ਲਹਿਣਾ ਮੰਗੇਗਾ। ਵੇਖੇ ਹਾਲ ਭੁੱਖੇ ਨੰਗੇ ਦਾ। ਲੱਖ ਚੁਰਾਸੀ ਮਾਣਸ ਬੰਦੇ ਦਾ। ਜੀਵ ਜੰਤ ਕੂੜੇ ਧੰਦੇ ਦਾ। ਲੇਖਾ ਚੁੱਕੇ ਚੰਗੇ ਮੰਦੇ ਦਾ। ਮੁੱਲ ਪਵੇ ਵਿਸ਼ਨ ਬ੍ਰਹਮਾ ਸ਼ਿਵ ਪ੍ਰਭ ਦੇ ਗਾਏ ਛੰਦੇ ਦਾ। ਇਕੋ ਸ਼ਬਦ ਸੱਚਾ ਨਾਲ ਹੰਡੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰੇ ਸਰਬੰਗੇ ਦਾ।
ਨੌਂ ਸੌ ਚੁਰਾਨਵੇ ਚੌਕੜੀ ਯੁਗ ਪੰਧ ਮੁਕਾਵਾਂਗਾ। ਨਿਰਗੁਣ ਨਿਰਵੈਰ ਹੋ ਕੇ ਆਵਾਂਗਾ। ਨਿਹਕਲੰਕ ਨਾਉਂ ਰਖਾਵਾਂਗਾ। ਜੋਤੀ ਨੂਰ ਨੂਰ ਚਮਕਾਵਾਂਗਾ। ਸ਼ਬਦੀ ਰਾਗ ਅਲਾਵਾਂਗਾ। ਲੋਕਮਾਤ ਵੇਖ ਵਖਾਵਾਂਗਾ। ਸਚਖੰਡ ਦੁਆਰ ਬਣਾਵਾਂਗਾ। ਸਚ ਸਿੰਘਾਸਣ ਇਕ ਸੁਹਾਵਾਂਗਾ। ਪੁਰਖ ਅਬਿਨਾਸ਼ਣ ਹੋ ਕੇ ਡੇਰਾ ਲਾਵਾਂਗਾ। ਸੀਸ ਤਾਜ ਇਕ ਟਿਕਾਵਾਂਗਾ। ਦੋ ਜਹਾਨਾਂ ਰਾਜ ਕਮਾਵਾਂਗਾ। ਜਗਤ ਸਮਾਜ ਵੇਖ ਵਖਾਵਾਂਗਾ। ਜਨ ਭਗਤਾਂ ਲਾਜ ਆਪਣੇ ਹੱਥ ਰਖਾਵਾਂਗਾ। ਸਚ ਸਮਗਰੀ ਰਚ ਕੇ ਸਾਚਾ ਕਾਜ, ਸਾਚਾ ਹੁਕਮ ਇਕ ਸੁਣਾਵਾਂਗਾ। ਦੋ ਜਹਾਨਾਂ ਬੇੜਾ ਚਲੇ ਜਹਾਜ਼, ਚਪੂ ਆਪਣਾ ਨਾਮ ਲਗਾਵਾਂਗਾ। ਨਿਰਗੁਣ ਸਰਗੁਣ ਪਏ ਸਾਂਝ, ਸਾਂਝਾ ਪੀਰ ਇਕ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਵਿਛੜੇ ਕੱਠੇ ਕਰ ਬਹਾਵਾਂਗਾ।
ਨੌਂ ਸੌ ਚੁਰਾਨਵੇਂ ਚੌਕੜੀ ਯੁਗ ਬੀਤੇਗਾ। ਲੇਖਾ ਚੁੱਕੇ ਮੰਦਰ ਮਸੀਤੇ ਦਾ। ਲਹਿਣਾ ਮੁੱਕੇ ਤਪੇ ਅੰਗੀਠੇ ਦਾ। ਲੇਖਾ ਚੁੱਕੇ ਕੌੜੇ ਰੀਠੇ ਦਾ। ਵੇਖਣਾ ਖੇਲ ਬੀਸ ਬੀਸੇ ਦਾ। ਨਾਉਂ ਚਲੇ ਇਕ ਜਗਦੀਸੇ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਚੁੱਕੇ ਖ਼ਾਲੀ ਖ਼ੀਸੇ ਦਾ।
ਨੌਂ ਸੌ ਚੁਰਾਨਵੇਂ ਚੌਕੜੀ ਯੁਗ ਪੈਂਡਾ ਮੁਕੇਗਾ। ਸ੍ਰੀ ਭਗਵਾਨ ਕਦੇ ਨਾ ਲੁਕੇਗਾ। ਵਿਸ਼ਨ ਬ੍ਰਹਮਾ ਸ਼ਿਵ ਤੁਹਾਡਾ ਸ਼ੇਰ ਇਕੋ ਬੁਕੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਪੁਛੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਇਕੋ ਉਠੇਗਾ।
ਨਿਰਗੁਣ ਹੋ ਕੇ ਆਵਾਂਗਾ। ਆਦੀ ਧਾਰ ਚਲਾਵਾਂਗਾ। ਸ਼ਬਦੀ ਗੰਢ ਪੁਵਾਵਾਂਗਾ। ਸੋਹੰ ਵੰਡ ਵੰਡਾਵਾਂਗਾ। ਆਤਮ ਪਰਮਾਤਮ ਚੰਦ ਚਮਕਾਵਾਂਗਾ। ਸਰਬ ਬਖ਼ਸ਼ੰਦ ਅਖਵਾਵਾਂਗਾ। ਇਕ ਅਨੰਦ ਉਪਜਾਵਾਂਗਾ । ਪਰਮਾਨੰਦ ਸਮਾਵਾਂਗਾ। ਜੁਗ ਚੌਕੜੀ ਨਾਮ ਵੇਖ ਵਖਾਵਾਂਗਾ। ਦੀਨ ਮਜ਼੍ਹਬ ਫੋਲ ਫੁਲਾਵਾਂਗਾ। ਜ਼ਾਤ ਪਾਤ ਪਰਦਾ ਲਾਹਵਾਂਗਾ। ਮਨਮਤ ਨਾਰ ਕਮਜ਼ਾਤ ਸੁੱਤੀ ਉਠਾਵਾਂਗਾ। ਦੇ ਭਗਤਾਂ ਆਪਣੀ ਦਾਤ, ਦਾਤਾ ਦਾਨੀ ਇਕ ਹੋ ਜਾਵਾਂਗਾ । ਗੁਰ ਅਵਤਾਰ ਪੀਰ ਪੈਗ਼ੰਬਰ ਜਿਹੜੇ ਪੜ੍ਹਾਏ ਆਪਣੀ ਜਮਾਤ, ਆਪਣਾ ਅੱਖਰ ਫੇਰ ਵਖਾਵਾਂਗਾ। ਫੇਰਾ ਪਾ ਕੇ ਗਏ ਕਾਇਨਾਤ, ਕਲਮਾ ਨਬੀ ਨਬੀ ਜਣਾਵਾਂਗਾ । ਪੰਜ ਤੱਤ ਪਾਈ ਵਫ਼ਾਤ, ਫ਼ਤਵੇ ਸਭ ਦੇ ਉਪਰ ਦਰਸਾਵਾਂਗਾ। ਕਲਮਾ ਕਲਾਮ ਲਿਖ ਲਿਖ ਗਏ ਹਾਲਾਤ, ਅਸਲ ਹਾਲ ਨਾ ਕਿਸੇ ਵਖਾਵਾਂਗਾ। ਹਰਫ਼ ਬਹਰਫ਼ ਦੱਸ ਕੇ ਗਏ ਨਾਲ ਕਲਮ ਦਵਾਤ, ਬਿਨ ਕਲਮ
ਸ਼ਾਹੀ ਆਪਣਾ ਨਾਮ ਜਣਾਵਾਂਗਾ। ਗੁਰ ਅਵਤਾਰ ਲੇਖਾ ਦੱਸਦੇ ਗਏ ਬਹੁ ਬਿਧ ਭਾਂਤ, ਭਾਣਾ ਸਭ ਦੇ ਸਿਰ ਰਖਾਵਾਂਗਾ। ਲੇਖਾ ਲਿਖ ਲਿਖ ਗਏ ਅੰਦਰ ਕਨਾਤ, ਪਰਦਾ ਉਹਲਾ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਵਾਂਗਾ।
ਨਵ ਨੌਂ ਚਾਰ ਦੁਹਾਈ ਪਾਏਗਾ। ਨੌਂ ਖੰਡ ਨਜ਼ਰ ਕੋਇ ਨਾ ਆਏਗਾ। ਨੌਂ ਦਰ ਧੀਰ ਨਾ ਕੋਇ ਧਰਾਏਗਾ। ਚੌਥੇ ਘਰ ਨਾ ਕੋਇ ਮਿਲਾਏਗਾ। ਨੌਂ ਸੌ ਚੁਰਾਨਵੇਂ ਚੌਕੜੀ ਪੰਧ ਨਾ ਕੋਇ ਵਖਾਏਗਾ। ਚੌਕਾ ਚਾਰ ਕੁੰਟ ਨੈਣ ਉਠਾਏਗਾ। ਨਾਇਆ ਨੌਕਾ ਇਕ ਚਲਾਏਗਾ। ਨਾਇਆ ਨੌਂ ਦਰ ਦਰ ਦਰ ਰੌਲਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਵੇਖ ਵਖਾਏਗਾ।
ਨਵ ਨੌਂ ਚਾਰ ਵੇਖਣ ਆਵੇਗਾ। ਪ੍ਰਭ ਆਪਣਾ ਵੇਸ ਵਟਾਵੇਗਾ । ਵਿਸ਼ਨ ਬ੍ਰਹਮਾ ਸ਼ਿਵ ਲੇਖ ਜਣਾਵੇਗਾ। ਮੁਛ ਦਾੜ੍ਹੀ ਕੇਸ ਨਾ ਕੋਇ ਦਸਾਵੇਗਾ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਇਕ ਵਡਿਆਵੇਗਾ। ਆਦਿ ਜੁਗਾਦਿ ਰਹੇ ਹਮੇਸ਼, ਜੁਗ ਜੁਗ ਆਪਣੀ ਕਾਰ ਕਮਾਵੇਗਾ । ਗੁਰ ਅਵਤਾਰ ਪੀਰ ਪੈਗ਼ੰਬਰ ਨਾ ਪਾਇਆ ਭੇਤ, ਅਭੇਦ ਆਪਣਾ ਆਪ ਖੁਲ੍ਹਾਵੇਗਾ । ਨੇਤਰ ਰੋਂਦੇ ਗਏ ਮੁਲਾਂ ਸ਼ੇਖ਼, ਪੰਡਤ ਪਾਂਧਾ ਸਰਬ ਕੁਰਲਾਵੇਗਾ । ਜਨ ਭਗਤਾਂ ਕਰੇ ਹੇਤ, ਹਿਤਕਾਰੀ ਫੇਰਾ ਪਾਵੇਗਾ। ਰੁੱਤ ਸੁਹੰਜਣੀ ਰੱਖੇ ਚੇਤ, ਫੁੱਲ ਫਲਵਾੜੀ ਆਪ ਮਹਿਕਾਵੇਗਾ। ਕਲਜੁਗ ਅੰਤਮ ਖੇਲੇ ਖੇਡ, ਖਿਡਾਰੀ ਇਕੋ ਨਜ਼ਰੀ ਆਵੇਗਾ। ਲੱਖ ਚੁਰਾਸੀ ਭੇੜੇ ਭੇੜ, ਰਾਓ ਰੰਕ ਟੱਕਰ ਲਗਾਵੇਗਾ। ਲੱਖ ਚੁਰਾਸੀ ਕੂੜੀ ਕਿਰਿਆ ਧਰਮ ਰਾਏ ਦਾ ਬਣਿਆ ਹੇੜ, ਮਨਮੁਖ ਮੂਰਖ ਮੂੜ੍ਹ ਇਜੜ ਇਕ ਵਖਾਵੇਗਾ। ਬੀਸ ਬੀਸਾ ਹਰਿ ਜਗਦੀਸ਼ਾ ਨਿਰਗੁਣ ਆਦਿ ਜੁਗਾਦਿ ਆਪਣੀ ਕਰਨੀ ਨਾ ਲਾਏ ਦੇਰ, ਕਰਤਾ ਆਪਣੀ ਕਾਰ ਕਮਾਵੇਗਾ। ਜੁਗ ਚੌਕੜੀ ਲਿਆਵੇ ਫੇਰ ਫੇਰ, ਕੋਹਲੂ ਚੱਕੀ ਚੱਕ ਭੁਵਾਵੇਗਾ। ਅੰਡਜ ਜੇਰਜ ਉਤਭਜ ਸੇਹਤਜ ਰੱਖੇ ਘੇਰ, ਘੇਰਾ ਆਪਣੇ ਨਾਮ ਰਖਾਵੇਗਾ। ਬਿਨ ਭਗਤਾਂ ਕਿਸੇ ਉਤੇ ਨਾ ਕਰੇ ਮਿਹਰ, ਰਾਏ ਧਰਮ ਹੱਥ ਸਰਬ ਫੜਾਵੇਗਾ। ਪੰਧ ਮੁਕਾਏ ਨੇਰਨ ਨੇਰ, ਦੂਰ ਦੁਰਾਡਾ ਚਲ ਕੇ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਵੇਗਾ।
ਭੇਵ ਅਭੇਦਾ ਆਪ ਖੁਲ੍ਹਾਵਾਂਗਾ। ਸਚਖੰਡ ਦੁਆਰ ਸੁਹਾਵਾਂਗਾ । ਭਗਤ ਦੁਆਰ ਵਡਿਆਵਾਂਗਾ। ਸਚ ਸਿੰਘਾਸਣ ਡੇਰਾ ਲਾਵਾਂਗਾ। ਪੁਰਖ ਅਬਿਨਾਸ਼ਨ ਨਾਮ ਵਡਿਆਵਾਂਗਾ। ਪ੍ਰਿਥਮੀ ਅਕਾਸ਼ਨ ਭੇਵ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਵਾਂਗਾ।
ਪ੍ਰਭੂ ਜਬ ਆਪਣੀ ਕਲ ਵਰਤਾਏਂਗਾ। ਕੀ ਕੀ ਖੇਲ ਵਖਾਏਂਗਾ। ਕਵਣ ਧਾਮ ਡੇਰਾ ਲਾਏਂਗਾ। ਕਵਣ ਖੇੜਾ ਮਾਤ ਵਡਿਆਏਂਗਾ। ਕਵਣ ਜੇੜਾ ਕੱਟ ਵਖਾਏਂਗਾ। ਕਵਣ ਗੇੜਾ ਆਪ ਦਵਾਵੇਂਗਾ। ਕਵਣ ਬੇੜਾ ਬੰਨ੍ਹ ਚਲਾਏਂਗਾ। ਕਵਣ ਮੇਰਾ ਤੇਰਾ ਤੇਰਾ ਮੇਰਾ ਘਰ ਵਸਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲੇ ਦਇਆ ਕਮਾਏਂਗਾ।
ਜਿਸ ਵੇਲੇ ਅੰਤਮ ਆਵਾਂਗਾ। ਨਿਰਗੁਣ ਨੂਰੀ ਜੋਤੀ ਜਾਮਾ ਪਾਵਾਂਗਾ। ਗੁਰ ਅਵਤਾਰਾਂ ਲੇਖਾ ਪੂਰ ਕਰਾਵਾਂਗਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਗੰਢ ਪੁਵਾਵਾਂਗਾ। ਵੇਦ ਵਿਆਸਾ ਰੰਗ ਰੰਗਾਵਾਂਗਾ। ਈਸਾ ਆਸ਼ਾ ਪੂਰ ਕਰਾਵਾਂਗਾ। ਮੁਹੰਮਦ ਭਰਵਾਸਾ ਇਕ ਜਣਾਵਾਂਗਾ। ਅਮਾਮ ਅਮਾਮਾਂ ਵਡ ਅਖਵਾਵਾਂਗਾ। ਨਾਮ ਦਮਾਮਾਂ ਇਕ ਵਜਾਵਾਂਗਾ। ਸਚ ਕਲਾਮ ਇਕ ਪੜ੍ਹਾਵਾਂਗਾ। ਪਿਛਲਾ ਨਜ਼ਾਮ ਸਰਬ ਬਦਲਾਵਾਂਗਾ।
ਸਚ ਇਸਲਾਮ ਇਕ ਸਮਝਾਵਾਂਗਾ। ਪੈਗ਼ਾਮ ਇਕ ਪਰਗਟਾਵਾਂਗਾ। ਨਗਰ ਖੇੜਾ ਇਕ ਵਸਾਵਾਂਗਾ । ਸੰਬਲ ਡੇਰਾ ਲਾਵਾਂਗਾ। ਨਾਨਕ ਲੇਖਾ ਲੇਖ ਜਣਾਵਾਂਗਾ। ਸੋਹੰ ਢੋਲਾ ਗਾਵਾਂਗਾ। ਭਰਮ ਭੁਲੇਖ ਕਢਾਵਾਂਗਾ । ਸਾਚਾ ਦੇਸ ਵਸਾਵਾਂਗਾ। ਨਰ ਨਰੇਸ਼ ਹੋ ਜਾਵਾਂਗਾ । ਨੇਤਰ ਲੋਚਣ ਪੇਖ, ਲੱਖ ਚੁਰਾਸੀ ਵੇਖ ਵਖਾਵਾਂਗਾ। ਜਿਨ੍ਹਾਂ ਗੋਬਿੰਦ ਕਰਿਆ ਹੇਤ, ਤਿਨ੍ਹਾਂ ਆਪਣਾ ਮੇਲ ਮਿਲਾਵਾਂਗਾ । ਅੰਦਰ ਵੜ ਕੇ ਦੱਸਾਂ ਭੇਤ, ਡੂੰਘੀ ਕੰਦਰ ਫੋਲ ਫੁਲਾਵਾਂਗਾ। ਸਚ ਸੁਹੰਜਣੀ ਮਾਣਾਂ ਸੇਜ, ਰੰਗ ਰੰਗੀਲਾ ਇਕ ਰੰਗਾਵਾਂਗਾ। ਨਾਮ ਸੁਨੇਹੁੜਾ ਇਕੋ ਭੇਜ, ਆਤਮ ਪਰਮਾਤਮ ਗੰਢ ਪੁਵਾਵਾਂਗਾ। ਜੋਤੀ ਚਮਕੇ ਨੂਰੀ ਤੇਜ, ਸੂਰਜ ਚੰਦ ਨੈਣ ਸ਼ਰਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਸਾਵਾਂਗਾ।
ਘਰ ਸਾਚਾ ਇਕ ਵਸਾਵਾਂਗਾ। ਸਚ ਸਿੰਘਾਸਣ ਡੇਰਾ ਲਾਵਾਂਗਾ। ਸਾਢੇ ਤਿੰਨ ਹੱਥ ਮਾਣ ਦਿਵਾਵਾਂਗਾ। ਗੋਬਿੰਦ ਸ਼ਬਦੀ ਵੰਡ ਵੰਡਾਵਾਂਗਾ। ਬ੍ਰਹਿਮੰਡ ਖੰਡ ਵੇਖ ਵਖਾਵਾਂਗਾ। ਗੁਜਰੀ ਚੰਦ ਚੰਦ ਚਮਕਾਵਾਂਗਾ। ਤੀਰ ਕਮੰਦ ਨਾਮ ਜਣਾਵਾਂਗਾ। ਪੁਰੀ ਅਨੰਦ ਅਨੰਦ ਵਸਾਵਾਂਗਾ। ਭਗਤ ਭਗਵਾਨ ਢੋਲਾ ਗਾਵਾਂਗਾ। ਬਣ ਵਿਚੋਲਾ ਸੇਵ ਕਮਾਵਾਂਗਾ। ਪਰਦਾ ਉਹਲਾ ਸਰਬ ਉਠਾਵਾਂਗਾ। ਮੌਲਾ ਹੋ ਕੇ ਹਰ ਘਟ ਨਜ਼ਰੀ ਆਵਾਂਗਾ। ਕਾਇਆ ਚੋਲਾ ਇਕ ਬਦਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਦਰ ਇਕ ਸੁਹਾਵਾਂਗਾ।
ਸਾਚਾ ਮੰਦਰ ਇਕ ਸੁਹਾਏਗਾ। ਸ੍ਰੀ ਭਗਵਾਨ ਡੇਰਾ ਲਾਏਗਾ। ਤੇਈ ਅਵਤਾਰ ਦਰ ਬੁਲਾਏਗਾ। ਈਸਾ ਮੂਸਾ ਮੁਹੰਮਦ ਦੂਰ ਦੁਰਾਡਾ ਸੀਸ ਝੁਕਾਏਗਾ। ਦਸ ਗੁਰੂ ਜੋਤ ਚਮਕਾਏਗਾ। ਭਗਤ ਅਠਾਰਾਂ ਧਿਆਨ ਲਗਾਏਗਾ। ਚਾਰ ਯੁਗ ਦੀ ਕੀਤੀ ਸਰਬ ਵਖਾਏਗਾ। ਦੀਨ ਮਜ਼੍ਹਬ ਪਰਦਾ ਲਾਹੇਗਾ। ਡਰਦਾ ਸਿਰ ਨਾ ਕੋਇ ਉਠਾਏਗਾ। ਮਰਦਾ ਜੀਵ ਨਾ ਕੋਇ ਤਰਾਏਗਾ। ਬਰਦਾ ਗਲੇ ਨਾ ਕੋਇ ਲਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਏਗਾ।
ਕਲਜੁਗ ਅੰਤਮ ਫੇਰਾ ਪਾਵੇਗਾ। ਸਚ ਦਰਬਾਰ ਇਕ ਲਗਾਵੇਗਾ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੋਕਮਾਤ ਆਪ ਵਖਾਵੇਗਾ। ਦੀਨ ਮਜ਼੍ਹਬ ਜਗਤ ਜਮਾਤ, ਝਗੜਾ ਘਰ ਘਰ ਇਕ ਵੰਡਾਵੇਗਾ। ਦਿਸੇ ਸਚ ਨਾ ਕੋਈ ਸਾਥ, ਜੂਠ ਝੂਠ ਸਰਬ ਪਰਨਾਵੇਗਾ। ਗੁਰ ਕੀ ਕੋਈ ਨਾ ਗਾਥ, ਰਸਨਾ ਜਿਹਵਾ ਸਰਬ ਹਲਕਾਵੇਗਾ। ਧੂੜੀ ਮਸਤਕ ਨਾ ਕੋਇ ਮਾਥ, ਜੋਤ ਲਲਾਟ ਨਾ ਕੋਇ ਜਗਾਵੇਗਾ। ਸਾਧ ਸੰਤ ਕਾਮ ਕਰੋਧ ਲੋਭ ਮੋਹ ਹੰਕਾਰ ਵਿਕਣ ਹਾਟ, ਹਰਿ ਕਾ ਹੱਟ ਨਾ ਕੋਇ ਖੁਲ੍ਹਾਵੇਗਾ। ਆਸ਼ਾ ਤ੍ਰਸ਼ਨਾ ਨਟੂਆ ਨਾਟ, ਮਨ ਵਾਸਨਾ ਨਾਚ ਨਚਾਵੇਗਾ। ਧੀਰਜ ਕੋਈ ਨਾ ਦਿਸੇ ਸਾਤ, ਸਤਿ ਧਰਮ ਨਾ ਕੋਇ ਰਖਾਵੇਗਾ। ਨਾਰ ਕੰਤ ਨਾ ਕੋਇ ਜਤ, ਵੇਸਵਾ ਰੂਪ ਸਰਬ ਬਣਾਵੇਗਾ। ਧੀ ਭੈਣ ਕੋਈ ਨਾ ਰੱਖੇ ਪਤ, ਪਿਤਾ ਪੁੱਤਰ ਨਾ ਕੋਇ ਸ਼ਰਮਾਵੇਗਾ। ਕਲਜੁਗ ਸਭ ਦਾ ਤੋੜੇ ਹੱਠ, ਧੀਰਜ ਧੀਰ ਨਾ ਕੋਇ ਬੰਧਾਵੇਗਾ। ਕਾਇਆ ਖ਼ਾਲੀ ਹੋਏ ਮਟ, ਨਾਮ ਹਰੀ ਘਰ ਨਾ ਕੋਇ ਵਸਾਵੇਗਾ। ਘਰ ਘਰ ਉਪਜੇ ਮਨਮਤ, ਮਨੂਆ ਆਪਣਾ ਡੰਕ ਵਜਾਵੇਗਾ। ਨਾੜ ਬਹੱਤਰ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਵੇਗਾ। ਸਭ ਦੀ ਧਰਮ ਵਰਾਸਤ ਹੋਣੀ ਫ਼ਕ, ਹੱਕਦਾਰ ਨਜ਼ਰ ਕੋਇ ਨਾ ਆਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਗਵਾਹੀ ਦੇਣੋਂ ਪਿਛੇ ਜਾਣੇ ਹਟ, ਅੱਗੇ ਹੋ ਨਾ ਕੋਈ ਛੁਡਾਵੇਗਾ। ਉਚੇ ਮੰਦਰ ਜਾਣੇ ਢੱਠ, ਧੌਲਰ ਨਜ਼ਰ ਕੋਇ ਨਾ ਆਵੇਗਾ। ਨੌਂ ਖੰਡ ਪ੍ਰਿਥਮੀ ਘਰ ਘਰ ਵੱਜੇ ਸੱਟ, ਠੋਕਰ ਹਰਿ ਜੂ ਆਪ ਲਗਾਵੇਗਾ। ਕਾਇਆ ਚੀਥੜ ਜਾਏ ਫੱਟ, ਪੱਟੀ ਨਾਮ ਨਾ ਕੋਇ ਬੰਧਾਵੇਗਾ। ਓਸ ਵੇਲੇ ਵਿਸ਼ਨੂੰ ਤੇਰੇ ਖ਼ਾਲੀ ਹੋਵਣ ਹੱਥ, ਤੇਰਾ ਭੰਡਾਰਾ ਨਜ਼ਰ ਕਿਸੇ ਨਾ ਆਵੇਗਾ। ਬ੍ਰਹਮੇ ਦੀ ਰਹੇ ਨਾ ਬ੍ਰਹਮ ਮੱਤ, ਚੌਦਾਂ ਵਿਦਿਆ ਮੂਲ ਨਾ ਕੋਇ ਜਣਾਵੇਗਾ।
ਸ਼ੰਕਰ ਤਰਸੂਲ ਬਹੇ ਸੱਟ, ਜਟਾ ਜੂਟ ਨੇਤਰ ਨੈਣ ਨੀਰ ਵਹਾਵੇਗਾ। ਓਸ ਵਕਤ ਕਿਸੇ ਦਾ ਰਹੇ ਨਾ ਹਠ, ਪ੍ਰਭ ਸਭ ਦਾ ਮਾਣ ਗਵਾਵੇਗਾ। ਮਨ ਕਾ ਮਣਕਾ ਨਾਮ ਨਾਮ ਜੁਗ ਚੌਕੜੀ ਜੋ ਰਹੇ ਰਟ, ਰੱਟਾ ਸਭ ਦਾ ਆਪ ਮੁਕਾਵੇਗਾ। ਇਕੋ ਖੋਲ੍ਹੇ ਸਮਰਥ ਹੱਟ, ਪਰਦਾ ਉਹਲਾ ਆਪ ਚੁਕਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਗਣ ਕਰ ਕੇ ਅੱਗੇ ਹੱਥ, ਸਜਦਾ ਸੀਸ ਸਰਬ ਝੁਕਾਵੇਗਾ। ਕਿਰਪਾ ਕਰ ਪੁਰਖ ਸਮਰਥ, ਤੇਰੀ ਓਟ ਸਰਬ ਤਕਾਵੇਗਾ। ਸ੍ਰੀ ਭਗਵਾਨ ਮਾਰਗ ਦੇਵੇ ਦੱਸ, ਦੋ ਜਹਾਨ ਆਪ ਸਮਝਾਵੇਗਾ। ਸੋਹੰ ਜਾਪ ਜਪੋ ਹੱਸ ਹੱਸ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਅਸੀਂ ਤੇਰੇ ਹੋਏ ਵਸ, ਵਸ ਸਾਡਾ ਨਾ ਕੋਈ ਜਾਵੇਗਾ। ਲੋਕਮਾਤ ਆਏ ਨੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਇਕ ਜਣਾਵੇਗਾ।
ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇ ਔਣਗੇ। ਦੂਆ ਸਿਫ਼ਰਾ ਵੰਡ ਵੰਡੌਣਗੇ। ਨਿਰਗੁਣ ਨਿਰਗੁਣ ਸਰਗੁਣ ਸਰਗੁਣ ਹੋਏ ਦੋ, ਜ਼ੀਰੋ ਆਪਣਾ ਆਪ ਜਣੌਣਗੇ। ਨਿਰਵੈਰ ਨਿਰਾ ਨਿਰਮੋਹ, ਮੋਹ ਤੇਰੇ ਨਾਲ ਵਧੌਣਗੇ। ਚਰਨ ਕਵਲ ਕਵਲ ਛੋਹ, ਸ਼ਹਿਨਸ਼ਾਹ ਆਪਣੇ ਅੰਗ ਲਗੌਣਗੇ। ਤੇਰੇ ਜੋਗੇ ਗਏ ਹੋ, ਹੋਕਾ ਦੇ ਦੇ ਮਾਤ ਸੁਣੌਣਗੇ। ਆਪਣਾ ਦੇ ਦੇ ਢੋਆ ਢੋ, ਝੋਲੀ ਖ਼ਾਲੀ ਸਰਬ ਭਰੌਣਗੇ। ਨੇਤਰ ਨੈਣਾਂ ਨੈਣਾਂ ਰੋ, ਨੀਰ ਨੀਰ ਨੀਰ ਵਹੌਣਗੇ। ਤੁਧ ਬਿਨ ਨਜ਼ਰ ਨਾ ਆਏ ਕੋ, ਕੋਟ ਕਿਲਾ ਗੜ੍ਹ ਇਕੋ ਚਰਨ ਕਵਲ ਤਕੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਾਚਾ ਢੋਲਾ ਇਕੋ ਗੌਣਗੇ।
ਸਾਚਾ ਢੋਲਾ ਸਭ ਨੇ ਗੌਣਾ ਏਂ। ਕਲਜੁਗ ਅੰਤਮ ਵਕਤ ਸੁਹੌਣਾ ਏਂ। ਸੋਹੰ ਰੂਪ ਹਰੀ ਹਰਿ ਦਰਸੌਣਾ ਏਂ। ਚਾਰੇ ਕੁੰਟ ਡੰਕ ਵਜੌਣਾ ਏਂ। ਨਿਰਗੁਣ ਧਾਰੋਂ ਉਠ, ਸਰਗੁਣ ਆਪ ਉਠੌਣਾ ਏਂ। ਜਨ ਭਗਤਾਂ ਉਪਰ ਤੁਠ, ਰੁਠਿਆਂ ਆਪ ਮਨੌਣਾ ਏਂ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਸਚਖੰਡ ਦੁਆਰ ਜੋ ਰਿਹਾ ਲੁਕ, ਤਿਸ ਆਪਣਾ ਰੂਪ ਪਰਗਟੌਣਾ ਏਂ। ਸ਼ੇਰ ਹੋ ਕੇ ਪਏ ਬੁੱਕ, ਭਬਕ ਆਪਣੇ ਨਾਮ ਸੁਣੌਣਾ ਏਂ। ਸੁੱਤ ਸ਼ਬਦੀ ਰੱਖਿਆ ਕੁੱਖ, ਕੁੱਖ ਆਪਣੀ ਹਰੀ ਕਰੌਣਾ ਏਂ। ਵਿਸ਼ਨ ਬ੍ਰਹਮਾ ਸ਼ਿਵ ਸੁੱਖਣਾ ਰਹੇ ਸੁੱਖ, ਸੁੱਖਾਂ ਸੁੱਖਦਿਆਂ ਵਕਤ ਸੁਹੌਣਾ ਏਂ। ਬੀਸ ਬੀਸੇ ਪੈਂਡਾ ਰਿਹਾ ਮੁਕ, ਪਾਂਧੀ ਨਜ਼ਰ ਕੋਇ ਨਾ ਔਣਾ ਏਂ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝੁਕ, ਝੁਕ ਝੁਕ ਸੀਸ ਸਰਬ ਝੁਕੌਣਾ ਏਂ। ਸਾਰੇ ਕਹਿਣ ਸਾਡੇ ਕੋਲ ਨਹੀ ਕੁਛ, ਕੌਸ਼ਲਿਆ ਪੁੱਤ ਰਾਮ ਰਾਮ ਰਾਮ ਵਿਚ ਸਮੌਣਾ ਏਂ। ਨਾ ਜਾਣੇ ਨੰਦ ਜਸੋਧਾ ਸੁੱਤ, ਨੰਦਨ ਚੰਦਨ ਚੰਦ ਚਾਂਦਨੀ ਵਿਚ ਚਮਕੌਣਾ ਏਂ । ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੀ ਗੋਦੀ ਬੈਠੇ ਲੁਕ, ਲੁਕਿਆਂ ਫੇਰ ਬਾਹਰ ਕਢੌਣਾ ਏਂ। ਬਿਨ ਨਾਨਕ ਕੋਈ ਨਾ ਸਕੇ ਬੁੱਝ, ਸਚਖੰਡ ਦੁਆਰ ਆ, ਦਰਸ ਕਿਸੇ ਨਾ ਪੌਣਾ ਏਂ। ਬਿਨ ਕਬੀਰ ਜਾਏ ਨਾ ਤੁਠ, ਬਿਨ ਨਾਨਕ ਅੰਗ ਨਾ ਕਿਸੇ ਲਗੌਣਾ ਏਂ। ਬਿਨ ਗੋਬਿੰਦ ਕਿਸੇ ਨਾ ਬਣਾਏ ਪੁੱਤ, ਸੁੱਤ ਦੁਲਾਰਾ ਨਾ ਕਿਸੇ ਜਣੌਣਾ ਏਂ। ਕਲਜੁਗ ਅੰਤਮ ਸੋਹੀ ਰੁੱਤ, ਰੁੱਤ ਰੁਤੜੀ ਆਪ ਮਹਿਕੌਣਾ ਏਂ। ਕਰੇ ਖੇਲ ਬਿਨ ਕਾਇਆ ਬੁੱਤ, ਪੰਜ ਤੱਤ ਨਾ ਕੋਇ ਵਖੌਣਾ ਏਂ। ਸਿੰਘ ਸ਼ੇਰ ਹੋ ਕੇ ਬੁੱਕ, ਨਾਮ ਡੰਕਾ ਇਕ ਵਜੌਣਾ ਏਂ। ਸੰਤ ਸੁਹੇਲੇ ਗੋਦੀ ਚੁੱਕ, ਆਪ ਆਪਣੇ ਰੰਗ ਰੰਗੌਣਾ ਏਂ। ਵਿਸ਼ਨੂੰ ਚਰਨੀ ਡਿਗ ਕੇ ਰਿਹਾ ਪੁੱਛ, ਪ੍ਰਭ ਕੀ ਕੀ ਨਾਮ ਜਪੌਣਾ ਏਂ। ਨਵ ਨੌਂ ਚਾਰ ਬੈਠਾ ਰਿਹੋਂ ਚੁੱਪ, ਤੇਰਾ ਭੇਵ ਨਾ ਕਿਸੇ ਸਮਝੌਣਾ ਏਂ। ਜੇ ਕੋਈ ਵੇਖੇ ਵਸੇਂ ਅੰਧੇਰਾ ਘੁਪ, ਨੂਰ ਚੰਦ ਨਾ ਕੋਇ ਚਮਕੌਣਾ ਏਂ। ਕਿਹੜੀ ਧਾਰੋਂ ਰਿਹੋਂ ਉਠ, ਪਰਦਾ ਆਪਣਾ ਆਪ ਲੌਹਣਾ ਏਂ। ਕਵਣ ਕੂਟੇ ਰੱਖਿਆ ਪੁੱਤ, ਸੁੱਤ ਦੁਲਾਰਾ ਨਾਲ ਮਿਲੌਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਮਝੌਣਾ ਏਂ।
ਵਿਸ਼ਨੂੰ ਸਚ ਸਚ ਸਮਝਾਵਾਂਗਾ। ਕਾਇਆ ਕੱਚ ਲੇਖ ਮੁਕਾਵਾਂਗਾ । ਸੰਬਲ ਖੇੜੇ ਜਾਵਾਂ ਵਸ, ਗੋਬਿੰਦ ਪੁੱਤ ਇਕ ਉਠਾਵਾਂਗਾ। ਨਿਰਵੈਰ ਹੋ ਕੇ ਪਵਾਂ ਹੱਸ, ਨਿਰਾਕਾਰ ਖੇਲ ਕਰਾਵਾਂਗਾ। ਜਨ ਭਗਤਾਂ ਜਾਵਾਂ ਵਸ, ਢੋਲਾ ਰਾਗ ਇਕ ਪਰਗਟਾਵਾਂਗਾ । ਸਚ ਦੁਆਰਾ ਖੋਲ੍ਹ ਹੱਟ, ਨਾਮ ਅਮੋਲਕ ਇਕ ਵਰਤਾਵਾਂਗਾ। ਨਿਰਗੁਣ ਹੋ ਕੇ ਵਸਾਂ ਘਟ ਘਟ, ਗ੍ਰਹਿ ਮੰਦਰ ਡੇਰਾ ਲਾਵਾਂਗਾ। ਲੇਖਾ ਚੁਕਾਵਾਂ ਧੰਨੇ ਜੱਟ, ਜੱਟ ਲੇਖੇ ਆਪਣੇ ਪਾਵਾਂਗਾ। ਗੋਬਿੰਦ ਲੱਗਾ ਪਿਛਲਾ ਫੱਟ, ਬਣ ਸ਼ਬਦੀ ਦਰਦ ਵੰਡਾਵਾਂਗਾ। ਜੋਤੀ ਨੂਰ ਲਟ ਲਟ, ਅਗੰਮ ਜੋਤ ਦਰਸਾਵਾਂਗਾ। ਲੋਕਮਾਤ ਹੋ ਪਰਤੱਖ, ਪਾਰਬ੍ਰਹਮ ਅਖਵਾਵਾਂਗਾ। ਲੱਖ ਚੁਰਾਸੀ ਭਾਂਡੇ ਕਰ ਕੇ ਸੱਖ, ਸੱਖਣੀ ਹਾਂਡੀ ਇਕ ਚੜ੍ਹਾਵਾਂਗਾ। ਗੁਰਮੁਖ ਸੰਤ ਸੁਹੇਲੇ ਸੱਜਣ ਰੱਖ, ਬਣ ਰਾਖਾ ਸੇਵ ਕਮਾਵਾਂਗਾ। ਭਗਤਾਂ ਖੋਲ੍ਹਾਂ ਆਪਣੀ ਅੱਖ, ਜਗਤ ਲੋਚਣ ਬੰਦ ਕਰਾਵਾਂਗਾ। ਵਿਸ਼ਨੂੰ ਤੈਨੂੰ ਮਾਰਗ ਦੱਸ, ਸੇਵਕ ਤੇਰੀ ਸੇਵ ਜਣਾਵਾਂਗਾ। ਗ਼ਰੀਬ ਨਿਮਾਣਿਆਂ ਦੇਣਾ ਹੱਕ, ਸ਼ਾਹ ਸੁਲਤਾਨਾਂ ਖ਼ਾਕ ਮਿਲਾਵਾਂਗਾ। ਭੁੱਖੇ ਨੰਗੇ ਲੋਕਮਾਤ ਪ੍ਰਭ ਤੋਂ ਗਏ ਅੱਕ, ਦੁਖੀਆਂ ਦਰਦ ਆਪ ਵੰਡਾਵਾਂਗਾ। ਹਉਂਮੇ ਹੰਗਤਾ ਰੋਗ ਕੱਟ, ਸਾਚੀ ਸੰਗਤ ਵਿਚ ਮਿਲਾਵਾਂਗਾ । ਗੁਰ ਅਵਤਾਰ ਪੀਰ ਪੈਗ਼ੰਬਰ ਔਣ ਨੱਠ, ਗੁਰਮੁਖਾਂ ਵਿਚ ਬਹਾਵਾਂਗਾ। ਸਾਰੇ ਮਿਲ ਕੇ ਇਕ ਦੂਜੇ ਦਾ ਗੌਣ ਜਸ, ਸੋਹੰ ਢੋਲਾ ਇਕ ਪੜ੍ਹਾਵਾਂਗਾ। ਅੱਗੇ ਮੀਰੀ ਪੀਰੀ ਸਭ ਦੀ ਹੋਈ ਬਸ, ਗੱਦੀਦਾਰ ਗੱਦੀ ਉਤੋਂ ਸਾਰੇ ਲਾਹਵਾਂਗਾ। ਸ਼ਾਹ ਸੁਲਤਾਨਾਂ ਨਕੇਲ ਪਾ ਨੱਕ, ਚਾਰੋਂ ਕੁੰਟ ਆਪ ਭੁਵਾਵਾਂਗਾ। ਸਭ ਦਾ ਖੇੜਾ ਹੋਏ ਭੱਠ, ਭੱਠੀ ਇਕੋ ਇਕ ਤਪਾਵਾਂਗਾ। ਕਲਜੁਗ ਮੰਦਰ ਜਾਏ ਢੱਠ, ਸਤਿਜੁਗ ਮਹੱਲ ਫੇਰ ਬਣਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵਿਸ਼ਨੂੰ ਤੈਨੂੰ ਇਕੋ ਜੈ ਸਮਝਾਵਾਂਗਾ।
ਵਿਸ਼ਨੂੰ ਤੇਰੀ ਜੈ ਦਾ ਇਕੋ ਮੁਲ, ਅਨਮੁਲੜਾ ਆਪ ਪੁਵਾਇੰਦਾ। ਬ੍ਰਹਮੇ ਤੇਰਾ ਤੋਲੇ ਤੋਲ, ਤੋਲਣਹਾਰਾ ਆਪ ਅਖਵਾਇੰਦਾ। ਸ਼ੰਕਰ ਤੇਰਾ ਪਰਦਾ ਖੋਲ੍ਹ, ਅੰਦਰ ਮੰਦਰ ਭੇਵ ਚੁਕਾਇੰਦਾ। ਨਵ ਨੌਂ ਚਾਰ ਬੈਠਾ ਰਹੇ ਅਡੋਲ, ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਹੁਕਮ ਮਨਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਏ ਉਪਰ ਧੌਲ, ਧਰਤ ਧਵਲ ਵੇਖ ਵਖਾਇੰਦਾ। ਆਦਿ ਕੀਤਾ ਸੱਚਾ ਕੌਲ, ਅੰਤ ਆਪਣਾ ਪੂਰ ਕਰਾਇੰਦਾ। ਨਾ ਕੋਈ ਮੇਟੇ ਰੱਤੀ ਚੌਲ, ਮੇਟਣਹਾਰਾ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਸਚ ਵਡਿਆਇੰਦਾ।
ਵਿਸ਼ਨੂੰ ਨਾਉਂ ਇਕ ਜੈਕਾਰ, ਸ੍ਰੀ ਭਗਵਾਨ ਆਪ ਜਣਾਈਆ । ਨਿਰਗੁਣ ਸਰਗੁਣ ਸਚ ਪਿਆਰ, ਆਤਮ ਪਰਮਾਤਮ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਦਏ ਆਧਾਰ, ਜੋੜੀ ਜੋੜਾ ਇਕ ਰਖਾਈਆ। ਈਸ਼ ਜੀਵ ਕਰ ਉਜਿਆਰ, ਜਗਦੀਸ਼ ਹੋਏ ਸਹਾਈਆ। ਕੋਟਨ ਨਾਮ ਜਗਤ ਉਚਾਰ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਸੱਚਾ ਨਾਮ ਇਕ ਕਰਤਾਰ, ਨਿਰਗੁਣ ਦਾਤਾ ਦਏ ਸਮਝਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭੂ ਜੈਕਾਰ, ਚਾਰ ਯੁਗ ਗੁਰ ਅਵਤਾਰ ਪੀਰ ਪੈਗ਼ੰਬਰ ਯਾਦ ਕਿਸੇ ਨਾ ਆਈਆ। ਸਭ ਨੇ ਰਹਿਣਾ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਈਆ। ਮਿਲੇ ਮੇਲ ਅਗੰਮੜਾ ਯਾਰ, ਯਾਰੀ ਯਾਰਾਂ ਨਾਲ ਨਿਭਾਈਆ । ਨਾੜੀ ਚਮੜਾ ਨਾ ਕੋਈ ਆਧਾਰ, ਹੱਡ ਮਾਸ ਨਾ ਵੰਡ ਵੰਡਾਈਆ। ਅੰਮੀਂ ਅਮੜਾ ਨਾ ਕਰੇ ਕੋਇ ਪਿਆਰ, ਪਿਤਾ ਪੂਤ ਨਾ ਕੋਇ ਉਠਾਈਆ। ਦਾਈ ਦਾਇਆ ਨਾ ਕੋਇ ਉਜਿਆਰ, ਸੀਸ ਹੱਥ ਨਾ ਕੋਇ ਟਿਕਾਈਆ। ਖੇਲੇ ਖੇਲ ਆਪ ਕਰਤਾਰ, ਕਰਤਾ ਪੁਰਖ ਬੇਪਰਵਾਹੀਆ। ਵਿਸ਼ਨੂੰ ਵੇਖ ਖੇਲ ਨਿਰੰਕਾਰ, ਖ਼ਾਲਕ ਖ਼ਲਕ ਰਿਹਾ ਵਖਾਈਆ। ਤੇਰੀ ਬਦਲੀ ਕਰੇ ਆਪ ਆਪਣੀ ਧਾਰ, ਤੇਰਾ ਲਹਿਣਾ ਦਏ ਮੁਕਾਈਆ । ਔਹ ਵੇਖ ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਚਾਰ ਵੇਦ ਨਾ ਕੋਇ ਸਹਾਈਆ। ਸ਼ੰਕਰ ਹਾ ਹਾ ਕਰੇ ਪੁਕਾਰ, ਭੋਲੇ ਨਾਥ ਨਾ ਕੋਇ ਵਡਿਆਈਆ। ਤੇਈ ਅਵਤਾਰ ਗਏ ਹਾਰ, ਜੁਗ
ਜੁਗ ਆਪਣੀ ਤਾਰ ਸਤਾਰ ਵਜਾਈਆ। ਪੀਰ ਪੈਗ਼ੰਬਰ ਕਰ ਕਰ ਗਏ ਗੁਫ਼ਤਾਰ, ਗੁਫ਼ਤ ਸ਼ਨੀਦ ਭੇਵ ਚੁਕਾਈਆ। ਗੁਰ ਗੁਰ ਬਣਦੇ ਗਏ ਲਿਖਾਰ, ਲੇਖਾ ਲੇਖ ਨਾਮ ਜਗਤ ਕੁੜਮਾਈਆ। ਭਗਤ ਮੰਗਦੇ ਗਏ ਦੀਦਾਰ, ਭਗਵਨ ਮਿਲੇ ਬੇਪਰਵਾਹੀਆ । ਕੋਈ ਨਾ ਪਾਏ ਹਰਿ ਕੀ ਸਾਰ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸ਼ੁਕਰ ਮਨਾਈਆ । ਸੋ ਸਾਹਿਬ ਹੋਇਆ ਖ਼ਬਰਦਾਰ, ਸੱਸਾ ਸਤਿਗੁਰ ਰੂਪ ਵਟਾਈਆ। ਊੜਾ ਓਅੰਕਾਰ ਨਿਰੰਕਾਰ ਨਿਰਾਕਾਰ ਤਿੰਨਾਂ ਗੁਣਾਂ ਵਸਿਆ ਬਾਹਰ, ਐੜਾ ਅੱਖ ਪਰਤੱਖ ਖੁਲ੍ਹਾਈਆ । ਈੜੀ ਈਸ਼ਟ ਹੋਇਆ ਦਰਕਾਰ, ਸੀਸ ਝੁਕਿਆ ਇਕ ਕਰਤਾਰ, ਪਰਨਾਮ ਨਮੋ ਨਮੋ ਜਣਾਈਆ। ਸੱਸਾ ਕਿਲਾ ਹੋਇਆ ਤਿਆਰ, ਸਤਿਗੁਰ ਵੜਿਆ ਸਚ ਸਿਕਦਾਰ, ਸਿੰਘਾਸਣ ਆਸਣ ਡੇਰਾ ਲਾਈਆ। ਹਾਹਾ ਹੰ ਬ੍ਰਹਮ ਕਰੇ ਪਿਆਰ, ਨਿਹਕਰਮੀ ਕਰਮ ਵਿਚਾਰ, ਸਾਚੀ ਸਰਨ ਦਏ ਦਾਤਾਰ, ਦਇਅਵਾਨ ਵਡ ਵਡਿਆਈਆ। ਸੋਹੰ ਰੂਪ ਅਪਰ ਅਪਾਰ, ਨਿਰਗੁਣ ਸਰਗੁਣ ਕਰੇ ਪਿਆਰ, ਆਤਮ ਪਰਮਾਤਮ ਖੇਲ ਨਿਆਰ, ਬ੍ਰਹਮ ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਈਆ।
ਜੈ ਜੈਕਾਰ ਜਗਤ ਜੁਗ, ਜਗ ਜੀਵਣ ਦਾਤਾ ਆਪ ਜਣਾਇੰਦਾ। ਜੁਗ ਚੌਕੜੀ ਔਧ ਜਾਏ ਪੁਗ, ਗੁਰ ਅਵਤਾਰ ਭੇਵ ਨਾ ਆਇੰਦਾ। ਪੀਰ ਪੈਗ਼ੰਬਰ ਸਜਦਾ ਕਰਨ ਨਿਉਂ ਨਿਉਂ ਝੁਕ, ਬਰਦਾ ਗ਼ੁਲਾਮ ਸਰਬ ਅਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਪੂਰਾ ਕਰੇ ਵਰ, ਬ੍ਰਹਮ ਵਖਾਏ ਆਪਣਾ ਘਰ, ਸ਼ੰਕਰ ਬਨ੍ਹਾਏ ਇਕੋ ਲੜ, ਪੱਲੂ ਇਕੋ ਇਕ ਵਖਾਇੰਦਾ।
ਪੱਲੂ ਵਖਾਏ ਪ੍ਰਭ ਅਨੋਖਾ, ਤਾਣਾ ਪੇਟਾ ਨਜ਼ਰ ਕਿਸੇ ਨਾ ਆਈਆ। ਜਿਸ ਫੜਿਆ ਤਿਸ ਮਿਲੇ ਨਾ ਧੋਖਾ, ਆਦਿ ਜੁਗਾਦਿ ਦਏ ਵਡਿਆਈਆ। ਬਿਨ ਕਿਰਪਾ ਨਹੀਂ ਫੜਨਾ ਸੌਖਾ, ਕੋਟਨ ਕੋਟ ਧਿਆਨ ਲਗਾਈਆ। ਕਲਜੁਗ ਅੰਤਮ ਜਨ ਭਗਤਾਂ ਪ੍ਰਭ ਨੇ ਦਿਤਾ ਮੌਕਾ, ਮੌਕਾ ਵੇਖਣ ਆਪੇ ਆਈਆ। ਘਰ ਘਰ ਦਰ ਦਰ ਬਾਹਮਣ ਸਾਫ਼ ਰੱਖਣ ਚੌਂਕਾ, ਚੌਂਕੀ ਡਾਹ ਡਾਹ ਰਹੇ ਮਨਾਈਆ। ਮੁਲਾ ਸ਼ੇਖ਼ ਨਾਲ ਹੋਇਆ ਔਂਤਾ, ਪੀਹੜੀ ਅੱਗੇ ਨਾ ਕੋਇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦ੍ਰਿੜਾਈਆ ।
ਸਾਚਾ ਨਾਮ ਦ੍ਰਿੜ ਵਿਸ਼ਵਾਸ, ਹਰਿ ਦ੍ਰਿੜਤਾ ਆਪ ਦ੍ਰਿੜਾਇੰਦਾ। ਜਿਸ ਦਾ ਕੋਈ ਨਾ ਕਰੇ ਘਾਤ, ਘਾਉ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬਣੋ ਇਕ ਜਮਾਤ, ਹਰਿ ਜਮਾਤ ਭਗਤ ਵਖਾਇੰਦਾ। ਬੀਸ ਬੀਸੇ ਸੁਹੰਜਣੀ ਰਾਤ, ਰਾਤੀ ਰੁੱਤੀ ਆਪ ਮਹਿਕਾਇੰਦਾ। ਜੇ ਕੋਈ ਸੰਸਾ ਪੁਛੋ ਬਾਤ, ਦਾਤਾ ਦਾਨੀ ਸਰਬ ਸਮਝਾਇੰਦਾ। ਜੰਮ ਕੇ ਫੇਰ ਨਾ ਪਾਓ ਵਫ਼ਾਤ, ਸੋ ਮਰਨਾ ਆਪ ਸਮਝਾਇੰਦਾ । ਹਰਿ ਕਾ ਨਾਉਂ ਲਿਖ ਲਿਖ ਦੇ ਕੇ ਆਏ ਕਲਮ ਦਵਾਤ, ਕਲਮ ਸ਼ਾਹੀ ਜੋੜ ਜੁੜਾਇੰਦਾ । ਰਸਨਾ ਦੱਸ ਦੱਸ ਆਏ ਆਬੇਹਯਾਤ, ਹਯਾਤ ਹਯਾਤੀ ਨਾ ਕੋਇ ਬਦਲਾਇੰਦਾ। ਜਿਸ ਦੇ ਖ਼ੁਵਾਬ ਅੰਦਰ ਲਿਖਿਆ ਕਲਮਾ ਸੋ ਦੇਵੇ ਜਵਾਬ, ਲਾਜਵਾਬ ਸਰਬ ਕਰਾਇੰਦਾ । ਸਾਰੇ ਨਿਉਂ ਕੇ ਕਰਨ ਆਦਾਬ, ਆਦਲ ਇਕੋ ਨਜ਼ਰੀ ਆਇੰਦਾ। ਸਾਡਾ ਪੁੱਛ ਨਾ ਹੋਰ ਹਾਲਾਤ, ਹਾਲਤ ਸਭ ਦੀ ਵੇਖ ਵਖਾਇੰਦਾ। ਬਣ ਤਰਖਾਣ ਨਾ ਸਾਨੂੰ ਤਰਾਸ਼, ਤੇਰਾ ਤੀਰ ਅਣਯਾਲਾ ਝੱਲਿਆ ਨਾ ਜਾਇੰਦਾ। ਇਕੋ ਤੇਰੇ ਮਿਲਣ ਦੀ ਖ਼ਾਹਸ਼, ਖ਼ਾਲਕ ਤੂਹੀ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਅਲਾਇੰਦਾ।
ਸਾਰੇ ਉਠੋ ਵੇਖੋ ਅੱਖ, ਆਖ਼ਰ ਹਰਿ ਜਣਾਈਆ। ਤਨ ਮਾਟੀ ਸੜ ਕੇ ਗਏ ਕੱਖ, ਕੁੱਲੀ ਕੱਖਾਂ
ਸੰਗ ਕਿਸੇ ਨਾ ਜਾਈਆ। ਅੰਤਮ ਹੋਏ ਖ਼ਾਲੀ ਹੱਥ, ਹੱਥ ਗੰਢ ਨਾ ਕੋਇ ਬੰਧਾਈਆ। ਬਿਨ ਢਾਹਿਉਂ ਗਏ ਢੱਠ, ਆਪਣਾ ਬਲ ਨਾ ਕੋਇ ਜਣਾਈਆ। ਹਾਲ ਅਹਿਵਾਲ ਸਾਰੇ ਦਿਓ ਦੱਸ, ਕਾਲ ਮਹਾਂਕਾਲ ਕੀ ਕੀ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪੋ ਆਪਣਿਆਂ ਸਿਰ ਤੇ ਰੱਖੋ ਹੱਥ, ਜੋ ਤੁਹਾਡੇ ਹੋ ਕੇ ਹਰਿ ਹਰਿ ਜਸ ਰਹੇ ਗਾਈਆ। ਬੀਸ ਬੀਸੇ ਕਿਸੇ ਦਾ ਰਹਿਣ ਨਾ ਦੇਵੇ ਹੱਕ, ਹਕੀਕਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਸ਼ਬਦ ਸੁਣਾਈਆ।
ਸੁਣ ਸੰਦੇਸਾ ਤੇਰਾ ਮਹਿਬੂਬ, ਮੁਹੱਬਤ ਤੇਰੀ ਯਾਦ ਆਈਆ। ਨਜ਼ਰੀ ਆਏ ਇਕ ਅਰੂਜ, ਅਰਸ਼ ਫ਼ਰਸ਼ ਤੇਰੀ ਵਡਿਆਈਆ । ਤੇਰਾ ਲੇਖਾ ਚੁੱਕੇ ਨਾਲ ਸੂਦ, ਅਸਲ ਤੇਰੀ ਝੋਲੀ ਪਾਈਆ । ਸਾਡੀ ਕੋਈ ਨਾ ਦਿਸੇ ਹਦੂਦ, ਦੀਨ ਮਜ਼੍ਹਬ ਨਾ ਕੋਇ ਵਡਿਆਈਆ। ਬਿਨ ਤੇਰੇ ਕੋਈ ਨਾ ਰਹੇ ਪੂਜ, ਸਿਲ ਪਾਥਰ ਪਾਹਨ ਨਾ ਕੋਇ ਮਨਾਈਆ। ਖਾਣੀ ਬਾਣੀ ਤੇਰਾ ਭੇਵ ਖੋਲ੍ਹੇ ਗੂਝ, ਤੇਰਾ ਰਾਹ ਰਹੀ ਸਮਝਾਈਆ। ਜੋ ਤੇਰੀ ਚਰਨੀ ਗਿਆ ਝੂਝ, ਤਿਸ ਝਿਜਕ ਰਹੇ ਨਾ ਰਾਈਆ। ਸੋ ਚੜ੍ਹੇ ਮੰਜ਼ਲੇ ਮਕਸੂਦ, ਮਕਸਦ ਆਪਣਾ ਹੱਲ ਕਰਾਈਆ। ਕਲਜੁਗ ਅੰਤ ਬਿਨ ਤੇਰੀ ਕਿਰਪਾ ਪੜ੍ਹਨਾ ਹੋਇਆ ਫ਼ਜ਼ੂਲ, ਫ਼ਜ਼ਲ ਤੇਰਾ ਨਜ਼ਰ ਕਿਸੇ ਨਾ ਆਈਆ। ਖਾਣੀ ਬਾਣੀ ਕੋਲੋਂ ਮੰਗੇ ਮਸੂਲ, ਚੁੰਗੀਖ਼ਾਨੇ ਬੈਠੇ ਬਣਾਈਆ। ਤੇਰਾ ਕੋਈ ਨਾ ਜਾਣੇ ਅਰਜ਼ ਤੂਲ, ਰਕਬਾ ਕੱਢੇ ਨਾ ਕੋਇ ਲੋਕਾਈਆ । ਤੇਰੇ ਹੋ ਕੇ ਤੈਨੂੰ ਗਏ ਭੂਲ, ਭੁਲਿਆਂ ਅੱਖ ਨਾ ਕਿਸੇ ਖੁਲ੍ਹਾਈਆ। ਤੇਰਾ ਸਚ ਸੱਚਾ ਅਸੂਲ, ਜੁਗ ਚੌਕੜੀ ਦੇਵੇ ਸਜ਼ਾਈਆ। ਤੇਰਾ ਨਾਮ ਸ਼ਬਦ ਮਾਅਕੂਲ, ਹੁਕਮ ਇਕੋ ਇਕ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਦਰਵੇਸ਼ ਸੀਸ ਝੁਕਾਈਆ।
ਵਿਸ਼ਨੂੰ ਖੜਾ ਦਰਵੇਸ਼, ਦਰ ਸੀਸ ਝੁਕਾਇੰਦਾ। ਤੇਰੇ ਅੱਗੇ ਚਲੇ ਨਾ ਕੋਈ ਪੇਸ਼, ਪੇਸ਼ਵਾ ਨਜ਼ਰ ਕੋਇ ਨਾ ਆਇੰਦਾ । ਮੇਰੀ ਰੋਂਦੀ ਬਾਸ਼ਕ ਸੇਜ, ਸਾਂਗੋ ਪਾਂਗ ਸੁਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ।
ਤੁਧ ਬਿਨ ਨਜ਼ਰ ਨਾ ਆਏ ਬੇਨਜ਼ੀਰ, ਨੈਣ ਅੱਖ ਨਾ ਕੋਇ ਖੁਲ੍ਹਾਈਆ । ਪਰਵਰਦਿਗਾਰ ਗਹਿਰ ਗੰਭੀਰ, ਗੁਣੀ ਗਹੀਰ ਤੇਰੀ ਵਡਿਆਈਆ। ਤੁਧ ਬਿਨ ਹੋਇਆ ਦਿਲਗੀਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰਾ ਵੇਲਾ ਅੰਤ ਅਖ਼ੀਰ, ਆਖ਼ਰ ਆਪਣਾ ਭੇਵ ਜਣਾਈਆ। ਚਾਰ ਵਰਨ ਸ਼ਰਅ ਜ਼ੰਜੀਰ, ਸਿਰਕਤ ਘਰ ਘਰ ਕਰੇ ਲੜਾਈਆ । ਨਾ ਕੋਈ ਬਦਲੇ ਤਕਦੀਰ, ਤਦਬੀਰ ਸਕੇ ਨਾ ਕੋਇ ਸਮਝਾਈਆ । ਹੱਥ ਫੜ ਜਗਤ ਸ਼ਮਸ਼ੀਰ, ਸ਼ੀਰ ਖ਼ਾਰ ਰਹੇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਜਿਸ ਮਿਲਿਆਂ ਤੋਟ ਰਹੇ ਨਾ ਰਾਈਆ।
ਹਰਿ ਕਾ ਵਰ ਏਕਾ ਏਕ, ਏਕੰਕਾਰਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰੱਖਣੀ ਟੇਕ, ਸਤਿ ਸਤਿਵਾਦੀ ਆਪ ਸਮਝਾਇੰਦਾ। ਜੁਗ ਚੌਕੜੀ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਇੰਦਾ। ਤਿਸ ਸਾਹਿਬ ਕਰੋ ਆਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਤਿਸ ਭਾਣਾ ਮੰਨੋ ਨਰ ਨਰੇਸ਼, ਨਰ ਨਰਾਇਣ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਇੰਦਾ।
ਧੁਰ ਦੀ ਧਾਰ ਦੱਸੇ ਭਗਵਾਨ, ਸ੍ਰੀ ਭਗਵਾਨ ਦਇਆ ਕਮਾਈਆ । ਕਲਜੁਗ ਅੰਤ ਹੋਏ ਸੋ ਪਰਵਾਨ, ਜਿਸ ਪਰਵਾਨਾ ਹੱਥ ਫੜਾਈਆ। ਜਿਸ ਜਨ ਰਸਨਾ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,
ਤਿਸ ਜੈ ਜੈਕਾਰ ਕਰੇ ਲੋਕਾਈਆ। ਵਿਸ਼ਨੂੰ ਤੇਰਾ ਤੁਟੇ ਮਾਣ, ਹਰਿ ਭਗਤ ਮਿਲੇ ਵਡਿਆਈਆ। ਤੂੰ ਸੇਵਾਦਾਰ ਦਰਬਾਨ, ਗੁਰਮੁਖ ਮੇਰੇ ਘਰ ਔਣ ਚਾਈਂ ਚਾਈਂਆ। ਬ੍ਰਹਮਾ ਵੰਡਣਹਾਰਾ ਦਾਨ, ਹਰਿਜਨ ਦਾਤੇ ਦਾਨੀ ਮਿਲ ਖ਼ੁਸ਼ੀ ਮਨਾਈਆ । ਸ਼ੰਕਰ ਕਰਨਹਾਰ ਕਲਿਆਣ, ਜੋ ਘੜਿਆ ਭੰਨ ਵਖਾਈਆ। ਭਗਤ ਭਗਵਾਨ ਕਰਨ ਪਰਵਾਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਮ ਬਾਣੀ ਚਲਦੀ ਰਹੀ ਦੁਕਾਨ, ਗੁਰ ਸਤਿਗੁਰ ਹੱਟ ਖੁਲ੍ਹਾਈਆ । ਸਾਰੇ ਬਣ ਕੇ ਔਂਦੇ ਰਹੇ ਮਹਿਮਾਨ, ਕੱਟ ਰੈਣ ਉਠ ਉਠ ਆਪਣੇ ਘਰ ਨੂੰ ਜਾਈਆ । ਰਸਨਾ ਕਹਿ ਕੇ ਗਏ ਸਭ ਦਾ ਦਾਤਾ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਬੇਪਰਵਾਹੀਆ । ਹੰ ਬ੍ਰਹਮ ਕਰੇ ਪਰਵਾਨ, ਪਰਮ ਪੁਰਖ ਇਕ ਸਰਨਾਈਆ। ਕਲਜੁਗ ਅੰਤ ਹੋ ਮਿਹਰਵਾਨ, ਮਿਹਰਵਾਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਨਾਮ ਜੈਕਾਰਾ ਏਕੰਕਾਰਾ, ਸ਼ਬਦ ਸਹਾਰਾ ਦਏ ਸਮਝਾਈਆ।
ਸੋਹੰ ਜੈਕਾਰਾ ਜੀਵ ਜਪ, ਜਗ ਜੀਵਣ ਦਾਤਾ ਆਪ ਜਣਾਇੰਦਾ। ਲੇਖਾ ਚੁੱਕੇ ਤੀਨੋਂ ਤਪ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਕੋਟ ਜਨਮ ਦੇ ਉਤਾਰੇ ਪੱਪ, ਪਤਤ ਪਾਪੀ ਪਾਰ ਕਰਾਇੰਦਾ । ਜੋ ਜਨ ਦੁਆਰੇ ਆਇਣ ਨੱਠ, ਤਿਨ੍ਹਾਂ ਬਣ ਪਾਂਧੀ ਮੇਲ ਮਿਲਾਇੰਦਾ । ਜਿਸ ਦਾ ਵਿਸ਼ਨੂੰ ਗਾਏ ਜਸ, ਸੋ ਭਗਵਾਨ ਫੇਰਾ ਪਾਇੰਦਾ। ਗੁਰਮੁਖੋ ਮਿਲੋ ਹੱਸ, ਹੰਸ ਮੁੱਖ ਆਪਣੇ ਨਾਲ ਮਿਲਾਇੰਦਾ। ਲੱਭਿਆਂ ਕਿਸੇ ਨਾ ਆਵੇ ਹੱਥ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਵਾਮੀ ਪੁਰਖ ਆਪ ਸਮਰਥ, ਨਿਹਕਰਮੀ ਕਰਮ ਕਮਾਇੰਦਾ । ਲੇਖਾ ਜਾਣੇ ਤੱਤ ਅੱਠ, ਅੱਠ ਅਠੋਤਰ ਫੋਲ ਫੁਲਾਇੰਦਾ। ਨੌਂ ਦੁਵਾਰੇ ਕਰ ਕੇ ਵੱਖ, ਨੌਂ ਰਸ ਮੇਟ ਮਿਟਾਇੰਦਾ। ਦਸਮ ਦੁਵਾਰੀ ਨਿੱਕਾ ਜਿਹਾ ਛੋਟਾ ਹੱਟ, ਇਸ਼ਾਰੇ ਨਾਲ ਖੁਲ੍ਹਾਇੰਦਾ। ਅੱਗੇ ਮਾਰਗ ਫੇਰ ਦੱਸ, ਗੁਰ ਸ਼ਬਦੀ ਉਂਗਲੀ ਲਾਇੰਦਾ। ਸੁਨ ਅਗੰਮ ਚਰਨਾਂ ਹੇਠ ਦੱਬ, ਥਿਰ ਘਰ ਆਪਣਾ ਮੇਲ ਮਿਲਾਇੰਦਾ । ਥਿਰ ਘਰ ਲਹਿਣਾ ਚੁੱਕੇ ਹੱਬ, ਅੱਗੇ ਆਪਣੀ ਕਾਰ ਕਮਾਇੰਦਾ। ਜਿਨ੍ਹਾਂ ਕਰ ਕਿਰਪਾ ਲਏ ਲੱਭ, ਸਿਰ ਆਪਣਾ ਹੱਥ ਟਿਕਾਇੰਦਾ। ਸਚਖੰਡ ਦੁਆਰੇ ਲੈ ਕੇ ਜਾਏ ਝੱਬ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਭਗਤ ਭਗਵਾਨ ਇਕ ਦੁਆਰੇ ਦੋਵੇਂ ਬਹਿਣ ਫਬ, ਫ਼ਾਸਲਾ ਚਰਨ ਸੀਸ ਰਖਾਇੰਦਾ। ਆਦਿ ਜੁਗਾਦੀ ਇਕੋ ਯਦ, ਬੰਸ ਸਰਬੰਸ ਆਪ ਵਡਿਆਇੰਦਾ । ਸ਼ਰਅ ਸ਼ਰੀਅਤ ਛੱਡੋ ਹੱਦ, ਹੱਦ ਇਕੋ ਇਕ ਵਖਾਇੰਦਾ। ਬੋਧ ਅਗਾਧੀ ਵੱਜੇ ਨਦ, ਛੱਤੀ ਰਾਗ ਭੇਵ ਨਾ ਆਇੰਦਾ। ਜਿਸ ਨੂੰ ਕਹਿੰਦੇ ਸਾਡੇ ਨਾਲੋਂ ਅੱਡ, ਸੋ ਤੁਹਾਡੇ ਘਰ ਵਖਾਇੰਦਾ । ਕੂੜੀ ਕਿਰਿਆ ਖਹਿੜਾ ਦੇਵੇ ਛੱਡ, ਦੇਵਤ ਸੁਰ ਨਰ ਮੁਨ ਜਨ ਗੁਰਮੁਖੋ ਤੋਹੇ ਸੀਸ ਝੁਕਾਇੰਦਾ। ਪ੍ਰਭ ਨੂੰ ਮਿਲ ਕੇ ਖੋਲ੍ਹੋ ਆਪਣੀ ਅੱਖ, ਬਿਨ ਸਤਿਗੁਰ ਅੱਖ ਗੁਰੂ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਤੱਖ ਆਪਣੀ ਕਾਰ ਕਮਾਇੰਦਾ।
ਪਰਤੱਖ ਦਾ ਕੀ ਹਾਲ ਕਹਿਣਾ, ਕਹਿਣ ਕੋਇ ਨਾ ਜਾਈਆ। ਜੋ ਵੇਖੋ ਸੋ ਆਪਣੇ ਨੈਣਾਂ, ਨੈਣਾਂ ਦਏ ਜਣਾਈਆ । ਸਾਹਿਬ ਸਤਿਗੁਰ ਸੱਜਣ ਸੈਣਾ, ਸਾਕ ਇਕੋ ਇਕ ਅਖਵਾਈਆ। ਨਾਨਕ ਗੋਬਿੰਦ ਮੰਨੋ ਕਹਿਣਾ, ਪਰਮ ਪੁਰਖ ਪਰਮਾਤਮਾ ਗਿਆ ਆਈਆ । ਜਿਸ ਦਾ ਮੰਦਰ ਕਦੇ ਨਾ ਢਹਿਣਾ, ਚਾਰ ਦੀਵਾਰ ਨਾ ਕੋਇ ਗਿਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਇਕੋ ਜਿਹਾ ਰਹਿਣਾ, ਵੱਡਾ ਛੋਟਾ ਨਾ ਕੋਇ ਬਣਾਈਆ। ਕਲਜੁਗ ਅੰਤਮ ਗੋਬਿੰਦ ਆਖੇ ਸਾਢੇ ਤਿੰਨ ਹੱਥ ਪਾਇਆ ਗਹਿਣਾ, ਜਗਤ ਸ਼ਿੰਗਾਰ ਰਿਹਾ ਵਖਾਈਆ। ਸਚ ਸਿੰਘਾਸਣ ਸਾਚੇ ਬਹਿਣਾ, ਸਮਰਥ ਸੇਜ ਵਿਛਾਈਆ। ਗੁਰਮੁਖਾਂ ਦੇਵੇ ਲਹਿਣਾ ਦੇਣਾ, ਦੇਣਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈੇਂਕਾਰ ਇਕ ਅਖਵਾਈਆ।
ਜੈ ਜੈਕਾਰ ਕਰਨ ਬ੍ਰਹਿਮੰਡ, ਬ੍ਰਹਿਮਾਂਡ ਵੱਜੇ ਵਧਾਈਆ। ਜੈ ਜੈਕਾਰ ਕਰਨ ਜੇਰਜ ਅੰਡ, ਅੰਡਜ ਜੇਰਜ ਰਹੇ ਜਸ ਗਾਈਆ । ਜੈ ਜੈਕਾਰ ਕਰਨ ਸੂਰਜ ਚੰਦ, ਚੰਨ ਸੂਰਜ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੈ ਜੈਕਾਰ ਇਕ ਉਪਾਈਆ।
ਜੈ ਜੈਕਾਰ ਆਪ ਉਪਾਈ, ਉਪਮਾਂ ਆਪਣੇ ਹੱਥ ਰਖਾਇੰਦਾ। ਆਪਣੀ ਸਿਖਿਆ ਆਪ ਪੜ੍ਹਾਈ, ਸਿਖਾਵਣਹਾਰਾ ਨਜ਼ਰ ਕਿਸੇ ਨਾ ਆਇੰਦਾ। ਆਪਣੀ ਵਿਦਿਆ ਆਪ ਜਣਾਈ, ਪਾਠਸ਼ਾਲਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ।
ਸਾਚੀ ਕਰਨੀ ਜੈ ਜੈਕਾਰ ਜੋਗ, ਜੁਗਤ ਜੁਗਤੀ ਆਪ ਜਣਾਇੰਦਾ। ਆਦਿ ਜੁਗਾਦੀ ਧੁਰ ਸੰਜੋਗ, ਹਰਿ ਸਤਿਗੁਰ ਮੇਲ ਮਿਲਾਇੰਦਾ । ਨਿਰਗੁਣ ਸਰਗੁਣ ਖੇਲ ਲੋਕ ਪਰਲੋਕ, ਦੋ ਜਹਾਨਾਂ ਵੰਡ ਵੰਡਾਇੰਦਾ। ਨਾਮ ਨਿਧਾਨਾ ਅਗੰਮ ਸਲੋਕ, ਸੋਹਲਾ ਰਾਗ ਅਲਾਇੰਦਾ। ਪ੍ਰਭ ਕਾ ਭਾਣਾ ਕੋਈ ਨਾ ਸਕੇ ਰੋਕ, ਜੋ ਕਰਨੀ ਸੋ ਕਰ ਵਖਾਇੰਦਾ । ਜੁਗ ਚੌਕੜੀ ਖੇਲੇ ਖੇਲ ਪੋਤਰਾ ਪੋਤ, ਪੂਤ ਸਪੂਤਾ ਗੰਢ ਪੁਵਾਇੰਦਾ। ਸਦਾ ਸਦਾ ਸਦ ਰਹੇ ਮਦਹੋਸ਼, ਖ਼ੁਮਾਰ ਖ਼ੁਮਾਰੀ ਇਕ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰਸ਼ਨ ਰਹੇ ਲੋਚ, ਲੋਚਾਂ ਸਭ ਦੀ ਪੂਰ ਕਰਾਇੰਦਾ। ਗੁਰ ਅਵਤਾਰ ਸੋਚਾਂ ਰਹੇ ਸੋਚ, ਆਪਣੀ ਸੋਚ ਨਾ ਕਿਸੇ ਸਮਝਾਇੰਦਾ। ਕਲਜੁਗ ਅੰਤਮ ਸਭ ਨੂੰ ਜਾਏ ਪਹੁੰਚ, ਆਪ ਆਪਣਾ ਪੰਧ ਮੁਕਾਇੰਦਾ। ਗੁਰਮੁਖ ਨਾਰੀ ਮਿਲੇ ਸਾਚਾ ਖੌਂਤ, ਕੰਤ ਨਾਰ ਆਪ ਹੰਢਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਇੰਦਾ।
ਕਾਰ ਕਮਾਏ ਕਰਤਾ ਪੁਰਖ, ਪੁਰਖ ਪੁਰਖੋਤਮ ਵਡ ਵਡਿਆਈਆ। ਨਾ ਕੋਈ ਸੋਗ ਨਾ ਕੋਈ ਹਰਖ, ਹਿਰਸ ਹਵਸ ਨਾ ਕੋਇ ਵਧਾਈਆ । ਜਨ ਭਗਤਾਂ ਉਤੇ ਕਰ ਕੇ ਤਰਸ, ਰਹਿਮਤ ਆਪਣੀ ਆਪ ਕਮਾਈਆ। ਨਿਰਗੁਣ ਹੋ ਕੇ ਆਇਆ ਪਰਤ, ਸਰਗੁਣ ਰੂਪ ਨਾ ਕੋਇ ਵਟਾਈਆ। ਅੰਮ੍ਰਿਤ ਮੇਘ ਇਕੋ ਬਰਖ, ਬਰਖਾ ਆਪਣੇ ਨਾਮ ਲਗਾਈਆ। ਦੋ ਜਹਾਨਾਂ ਜੁਗ ਚੌਕੜੀ ਜੋ ਕਰਦਾ ਰਿਹਾ ਲਿਖਤ ਪੜ੍ਹਤ, ਅੰਤਮ ਆਪਣੇ ਲੇਖੇ ਪਾਈਆ । ਅੱਗੇ ਰਹੇ ਨਾ ਕਿਸੇ ਦੀ ਕੋਈ ਚੜ੍ਹਤ, ਚੜ੍ਹਦੀ ਕਲਾ ਨਾ ਕੋਇ ਜਣਾਈਆ। ਪੁਰਖ ਅਕਾਲ ਢੋਲਾ ਗੌਣਾ ਸਭ ਨੇ ਹੋ ਨਧੜਕ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੱਜੇ ਵਧਾਈਆ। ਅੱਗੇ ਰਹੇ ਨਾ ਕੋਈ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਈਆ। ਗੁਰਮੁਖ ਕੋਈ ਨਾ ਚੜ੍ਹੇ ਚਰਖ, ਪੁੱਠੀ ਖੱਲ ਨਾ ਕੋਇ ਲੁਹਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਦੇਵੇ ਦਰਸ, ਦਰ ਦਰ ਘਰ ਘਰ ਫੇਰਾ ਪਾਈਆ। ਭਗਤੋ ਭਗਵਾਨ ਰੱਖੇ ਸਦਾ ਮਿਲਣ ਦੀ ਗਰਜ਼, ਨਿਤ ਨਿਤ ਆਪਣਾ ਫੇਰਾ ਪਾਈਆ। ਨਿਰਗੁਣ ਵੇਖ ਨਾ ਹੋਣਾ ਅਸਚਰਜ, ਧਰੂ ਪ੍ਰਹਿਲਾਦ ਸਭ ਨੂੰ ਗਿਆ ਸਮਝਾਈਆ। ਪ੍ਰਭ ਕਿਸੇ ਕੋਲੋਂ ਰਿਹਾ ਨਾ ਵਰਜਿਆ ਸਾਰੇ ਰਹੇ ਵਰਜ, ਗ਼ਰੀਬ ਨਿਮਾਣਿਆਂ ਗਲੇ ਲਗਾਈਆ । ਜੋ ਗੋਬਿੰਦ ਕੋਲੋਂ ਹੋ ਗਿਆ ਹਰਜ, ਸੋ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਪਰਤ ਕੇ ਆਇਆ ਮਰਦ, ਸਚ ਮਰਦਾਨਗੀ ਦਏ ਵਖਾਈਆ।
ਇਕੋ ਮਰਦ ਬਣੇ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ । ਇਕੋ ਧਰਮ ਇਕ ਨਿਸ਼ਾਨਾ, ਇਕੋ ਮੰਦਰ ਹਰਿ ਸੁਹਾਇੰਦਾ। ਇਕੋ ਨਾਮ ਇਕੋ ਗਾਣਾ, ਇਕੋ ਰਾਗ ਆਪ ਅਲਾਇੰਦਾ। ਇਕੋ ਇਸ਼ਟ ਦੇਵ ਮਿਲਾਣਾ, ਇਕੋ ਰੂਪ ਅਨੂਪ ਦਰਸਾਇੰਦਾ। ਇਕੋ ਚਰਨ ਕਵਲ ਧਿਆਨਾ, ਧਿਆਨ ਇਕੋ ਇਕ ਸਮਝਾਇੰਦਾ। ਇਕੋ ਪੀਣਾ ਇਕੋ ਖਾਣਾ, ਵੰਡਣ ਇਕੋ ਇਕ ਵੰਡਾਇੰਦਾ। ਇਕੋ ਰੂਪ ਸ੍ਰੀ ਭਗਵਾਨਾ,
ਹਰ ਘਟ ਅੰਦਰ ਡੇਰਾ ਲਾਇੰਦਾ । ਇਕੋ ਹੋਏ ਜਾਣੀ ਜਾਣਾ, ਅੰਤਰ ਆਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਇਕ ਵਖਾਇੰਦਾ।
ਇਕ ਵਖਾਏ ਸੱਚਾ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਇਕ ਜਣਾਏ ਸਚ ਮਲਾਹ, ਬੇੜਾ ਇਕੋ ਇਕ ਤਰਾਈਆ। ਇਕ ਜਣਾਏ ਸਚ ਸਲਾਹ, ਕਰੇ ਸ਼ਬਦ ਨਾਮ ਪੜ੍ਹਾਈਆ। ਇਕ ਫੜਾਏ ਆਪਣੀ ਬਾਂਹ, ਫੜੀ ਬਾਂਹ ਨਾ ਕੋਇ ਛੁਡਾਈਆ। ਇਕ ਜਣਾਏ ਹਰੀ ਹਰਿ ਨਾਂ, ਨਾਉਂ ਨਿਰੰਕਾਰਾ ਇਕ ਦਰਸਾਈਆ। ਇਕ ਕਰੇ ਕਰਾਏ ਹਾਂ ਵਿਚ ਹਾਂ, ਤੂੰ ਮੈਂ ਨਾ ਕੋਇ ਰਖਾਈਆ । ਇਕ ਬਣੇ ਪਿਤਾ ਮਾਂ, ਪਿਤਾ ਪੂਤ ਦਏ ਵਡਿਆਈਆ। ਇਕ ਬਣਾਏ ਹੰਸ ਕਾਂ, ਕਾਗੋਂ ਹੰਸ ਉਡਾਈਆ । ਇਕ ਦਏ ਨਿਥਾਵਿਆਂ ਥਾਂ, ਚਰਨ ਕਵਲ ਸੱਚੀ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣੀ ਕਾਰ ਕਮਾਈਆ।
ਨਿਰਗੁਣ ਕਾਰ ਕਮਾਏ ਕਰਨੀ, ਕਰਤਾ ਪੁਰਖ ਦਇਆ ਕਮਾਇੰਦਾ। ਨਾਤਾ ਤੋੜੇ ਵਰਨੀ ਬਰਨੀ, ਜ਼ਾਤ ਪਾਤ ਇਕ ਵਡਿਆਇੰਦਾ। ਜੋ ਜਨ ਸਰਨਾਏ ਆਏ ਚਰਨੀ, ਤਿਨ੍ਹਾਂ ਚਰਨ ਕਵਲ ਧਿਆਨ ਲਗਾਇੰਦਾ। ਗੇੜ ਚੁੱਕੇ ਮਰਨੀ ਡਰਨੀ, ਲੱਖ ਚੁਰਾਸੀ ਫੰਦ ਕਟਾਇੰਦਾ। ਸਾਚੀ ਤਾਰੀ ਇਕੋ ਤਰਨੀ, ਤਾਰਨਹਾਰਾ ਆਪ ਸਿਖਾਇੰਦਾ। ਰੂਹ ਸ਼ਬਦ ਅੰਤ ਫੜਨੀ, ਸੁਰਤੀ ਮੇਲਾ ਮੇਲ ਮਿਲਾਇੰਦਾ। ਸਤਿਗੁਰ ਪੂਰੇ ਅੱਗੇ ਕੋਇ ਨਾ ਅੜਨੀ, ਜੁਗ ਵਿਛੜੀ ਜੋੜ ਜੁੜਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਬਾਨ ਬਾਣੀ ਜਿਸ ਨੇ ਪੜ੍ਹਨੀ, ਤਿਸ ਪੁਸਤਕ ਹੋਰ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਨਾਲ ਸ੍ਰਿਸ਼ਟ ਸਬਾਈ ਲੜਨੀ, ਕਿਉਂ ਉਲਟਾ ਰਾਹ ਚਲਾਇੰਦਾ। ਅੰਤਮ ਵਾਂਗ ਅੰਗਿਆਰੀ ਝੜਨੀ, ਸ਼ੋਅਲਾ ਕੋਈ ਰਹਿਣ ਨਾ ਪਾਇੰਦਾ। ਸਾਰੇ ਚਲ ਕੇ ਔਣੇ ਸਰਨੀ, ਰਾਓ ਰੰਕ ਬਚਿਆ ਨਾ ਕੋਇ ਅਖਵਾਇੰਦਾ । ਪ੍ਰਭ ਨੇ ਅੰਦਰੇ ਅੰਦਰ ਕਾਰ ਕਰਨੀ, ਬਾਹਰੋਂ ਹੁਕਮ ਨਾ ਕੋਇ ਸੁਣਾਇੰਦਾ। ਜਿਸ ਦੀ ਲਿਖਤ ਕਿਸੇ ਨਾ ਪੜ੍ਹਨੀ, ਬਿਨ ਲਿਖਿਆਂ ਲੇਖ ਬਣਾਇੰਦਾ। ਜਿਸ ਦੇ ਚਰਨ ਚੁੰਮੇ ਧਰਨੀ, ਧਰਤ ਧਵਲ ਆਸ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਆਪਣੀ ਕਲ ਵਰਤਾਇੰਦਾ । ਕਲ ਵਰਤਾਏ ਆਪਣੀ ਕਲ, ਕਲਵੰਤ ਭੇਵ ਨਾ ਆਇੰਦਾ। ਆਦਿ ਜੁਗਾਦੀ ਅਛਲ ਅਛੱਲ, ਜੁਗ ਜੁਗ ਵੇਸ ਵਟਾਇੰਦਾ । ਜੋਤ ਸ਼ਬਦ ਗਿਆ ਰਲ, ਨਜ਼ਰ ਕਿਸੇ ਨਾ ਆਇੰਦਾ । ਵਸਣਹਾਰਾ ਜਲ ਥਲ, ਮਹੀਅਲ ਆਪਣਾ ਡੇਰਾ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਰਿਹਾ ਘੱਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਮਨਾਇੰਦਾ। ਸੋ ਸਾਹਿਬ ਆਇਆ ਚਲ, ਚਲਤ ਆਪਣਾ ਇਕ ਜਣਾਇੰਦਾ। ਦੋ ਜਹਾਨ ਜਾਇਣ ਹੱਲ, ਧੀਰਜ ਧੀਰ ਨਾ ਕੋਇ ਧਰਾਇੰਦਾ। ਲੇਖਾ ਮੁਕਾਏ ਬਿਨ ਘੜੀ ਪਲ, ਅੱਖੀ ਅੱਖ ਨਾ ਕੋਇ ਫਰਕਾਇੰਦਾ। ਸਭ ਨੂੰ ਦੇਵਣਹਾਰ ਕਰਨੀ ਫਲ, ਕੀਤੀ ਸਭ ਦੀ ਝੋਲੀ ਪਾਇੰਦਾ। ਕਲਜੁਗ ਕੂੜੀ ਕਿਰਿਆ ਖ਼ਾਲੀ ਦਿਸੇ ਡਾਲ, ਫਲ ਨਜ਼ਰ ਕੋਇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੰਦੇਸਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਵੈਰ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਸ੍ਰੀ ਭਗਵਾਨ ਆਪ ਅਲਾਇੰਦਾ।