ਪਹਿਲੀ ਅੱਸੂ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ
ਪੁਰਖ ਅਕਾਲ ਅਗੰਮੀ ਨੂਰ, ਪਰਵਰਦਿਗਾਰ ਤੇਰੀ ਵਡਿਆਈਆ। ਸਮਰਥ ਸੁਆਮੀ ਸਰਬ ਕਲ ਭਰਪੂਰ, ਸ਼ਾਹ ਪਾਤਸ਼ਾਹ ਸੱਚੀ ਤੇਰੀ ਸ਼ਹਿਨਸ਼ਾਹੀਆ । ਆਦਿ ਜੁਗਾਦਿ ਜੁਗ ਚੌਕੜੀ ਹਾਜ਼ਰ ਹਜ਼ੂਰ, ਦੋ ਜਹਾਨ ਤੇਰੀ ਸਰਨਾਈਆ। ਨਿਤ ਨਵਿਤ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਮਜ਼ਦੂਰ, ਬਣ ਸੇਵਕ ਸੇਵ ਕਮਾਈਆ । ਬੋਧ ਅਗਾਧ ਨਾਮ ਨਿਧਾਨ ਮੰਤਰ ਸਤਿ ਤੇਰੀ ਤੂਰ, ਨਾਦ ਅਨਾਦ ਤੇਰੀ ਸ਼ਨਵਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਰਨ ਰੇਣ ਤੇਰੀ ਧੂੜ, ਖ਼ਾਕੀ ਖ਼ਾਕ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਚਾਰ ਕੁੰਟ ਦਿਸੇ ਕੂੜ, ਥਿਰ ਕੋਇ ਰਹਿਣ ਨਾ ਪਾਈਆ। ਦੀਨ ਦਿਆਲ ਠਾਕਰ ਸੁਆਮੀ ਤੇਰਾ ਭੇਵ ਦੱਸ ਕੇ ਗਏ ਜ਼ਰੂਰ, ਜ਼ਾਹਰ ਤੇਰਾ ਨਾਉਂ ਜਣਾਈਆ। ਕਲਜੁਗ ਅੰਤ ਆਏ ਭਗਵੰਤ ਭਗਵਨ ਸਾਚੇ ਭਗਤ ਕਰੇ ਮਨਜ਼ੂਰ, ਮਨਜ਼ੂਰੀ ਇਕੋ ਘਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਸਚ ਵਰਤਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦੱਸਣ, ਧੁਰ ਸੰਦੇਸਾ ਹਾਲ ਜਣਾਈਆ। ਪ੍ਰਭ ਸਰਨਾਈ ਸਾਰੇ ਵਸਣ, ਸੀਸ ਸਕੇ ਨਾ ਕੋਇ ਉਠਾਈਆ । ਹੁਕਮੇ ਅੰਦਰ ਜੁਗ ਚਾਰ ਨੱਸਣ, ਚੌਕੜੀ ਆਪਣਾ ਪੰਧ ਮੁਕਾਈਆ। ਨਾਮ ਨਿਧਾਨ ਸਤਿਗੁਰ ਸੁਆਮੀ ਨਿਰਵੈਰ ਇਕੋ ਰਟਣ, ਸਚ ਸਚ ਸਚ ਦ੍ਰਿੜਾਈਆ। ਲੋਕ ਪਰਲੋਕ ਵੇਖਣ ਖੋਲ੍ਹ ਹੱਟਣ, ਮਾਤ ਪਾਤਾਲ ਆਕਾਸ਼ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਚ ਤੇਰੀ ਸਰਨਾਈਆ ।
ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਖਣ, ਆਖ਼ਰ ਆਪਣਾ ਹੁਕਮ ਜਣਾਈਆ। ਲੋਕਮਾਤ ਸੇਵਾ ਕੀਤੀ ਬਣ ਬਣ ਦਾਸੀ ਦਾਸਨ, ਸ਼ਾਹ ਪਾਤਸ਼ਾਹ ਇਕ ਮਨਾਈਆ । ਮੰਡਲ ਮੰਡਪ ਪਾਈ ਰਾਸਨ, ਗੋਪੀ ਕਾਹਨ ਨਾਚ ਨਚਾਈਆ। ਨਿਰਗੁਣ ਸਰਗੁਣ ਕੀਤਾ ਭੋਗ ਬਿਲਾਸਨ, ਸੇਜ ਸੁਹੰਜਣੀ ਇਕ ਹੰਢਾਈਆ। ਕਰਦੇ ਰਹੇ ਆਪਣੀ ਪੂਰੀ ਆਸਣ, ਆਸਾ ਜਗਤ ਨਾਲ ਮਿਲਾਈਆ। ਵੇਖਿਆ ਖੇਲ ਪ੍ਰਿਥਮੀ ਆਕਾਸਨ, ਗਗਨ ਮੰਡਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਚ ਤੇਰੀ ਸਰਨਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਪਏ ਬੋਲ, ਏਕਾ ਨਾਅਰਾ ਹੱਕ ਲਗਾਈਆ। ਕੋਈ ਨਾ ਤੁਲੇ ਤੇਰੇ ਤੋਲ, ਕੰਡਾ ਤਰਾਜ਼ੂ ਹੱਥ ਕਿਸੇ ਨਾ ਆਈਆ। ਤੇਰਾ ਨਾਮ ਵਜੌਂਦੇ ਗਏ ਢੋਲ, ਜੁਗ ਜੁਗ ਬਣ ਕੇ ਡੂਮ ਨਾਈਆ। ਮਾਤ ਦੁਵਾਰ ਦੱਸਦੇ ਰਹੇ ਖੋਲ੍ਹ, ਜੀਵ ਜੁਗਤ ਜਗਤ ਕਰ ਪੜ੍ਹਾਈਆ । ਤੇਰੇ ਪ੍ਰੇਮ ਅੰਦਰ ਗਏ ਮੌਲ, ਮੌਲਾ ਤੇਰੇ ਵਿਚ ਸਮਾਈਆ। ਅੰਤਮ ਕਰਕੇ ਗਏ ਕੌਲ, ਇਕਰਾਰ ਇਕੋ ਇਕ ਜਣਾਈਆ। ਪਰਗਟ ਹੋਵੇ ਉਪਰ ਧੌਲ, ਸਭ ਦਾ ਦਾਤਾ ਵਡ ਵਡਿਆਈਆ। ਲੱਖ ਚੁਰਾਸੀ ਲਏ ਵਿਰੋਲ, ਲੁਕਿਆ ਕੋਈ ਰਹਿਣ ਨਾ ਪਾਈਆ । ਹਰ ਘਟ ਅੰਦਰ ਸਦ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਆਪਣਾ ਨਾਮ ਸਮਝਾਏ ਇਕ ਅਨਮੋਲ, ਕਰਤਾ ਕੀਮਤ ਕੋਇ ਨਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਇਕ ਚੁਕਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਪਦੇ, ਅੰਤਰ ਅੰਤਰ ਧਿਆਨ ਲਗਾਈਆ। ਪ੍ਰੇਮ ਪ੍ਰੀਤੀ ਅੰਦਰ ਰਹੇ ਖਪਦੇ, ਨਿਤ ਨਿਤ ਭੱਜਣ ਵਾਹੋ ਦਾਹੀਆ। ਬਿਰਹੋ ਵੈਰਾਗ ਅੰਦਰ ਰਹੇ ਤਪਦੇ, ਤੀਰ ਕਾਨੀ ਇਕ ਲਗਾਈਆ। ਜੀਵ ਜੰਤ ਮਾਰਗ ਰਹੇ ਦੱਸਦੇ, ਪੁਰਖ ਅਕਾਲ ਬੇਪਰਵਾਹੀਆ । ਆਤਮ ਪਰਮਾਤਮ ਨਾਲ ਗਏ ਹੱਸਦੇ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਕੂੜੀ ਕਿਰਿਆ ਕੋਲੋ ਗਏ ਨੱਸਦੇ, ਆਪਣਾ ਪੱਲੂ ਛੁਡਾਈਆ। ਭਗਤ ਦੁਆਰੇ ਗਏ ਢੱਠਦੇ, ਗੁਰਸਿਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਚ ਵਰ, ਸਚ ਤੇਰੀ ਸਰਨਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਨਾਅਰਾ ਇਕੋ ਇਕ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਰਬ ਸੁੱਖਦਾਤਾ ਜਨ ਭਗਤਾਂ ਆਏ ਲੈਣ, ਨਿਰਵੈਰ ਆਪਣਾ ਫੇਰਾ ਪਾਈਆ। ਚਾਰ ਯੁਗ ਦਾ ਚੁਕਾਵੇ ਲਹਿਣ ਦੇਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੁਕਿਆ ਕੋਇ ਰਹਿਣ ਨਾ ਪਾਈਆ । ਅੰਤਰ ਬਾਹਰ ਬਣੇ ਸਾਕ ਸੈਣ, ਸੱਜਣ ਇਕੋ ਨਜ਼ਰੀ ਆਈਆ। ਮੇਟੇ ਕੂੜੀ ਕਿਰਿਆ ਅੰਧੇਰੀ ਰੈਣ, ਸਾਚਾ ਚੰਨ ਇਕ ਚਮਕਾਈਆ । ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨਾ ਦਏ ਸਜ਼ਾਈਆ। ਡੂੰਘੇ ਵਹਿਣ ਨਾ ਰੋੜ੍ਹੇ ਵਹਿਣ, ਫੜ ਬਾਹੋ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਗਏ ਭਾਖ, ਭਾਖਿਆ ਅੰਤਮ ਇਕ ਸੁਣਾਈਆ। ਲਿਖ ਲਿਖ ਲੇਖਾ ਗਏ ਆਖ, ਆਖ਼ਰ ਇਕੋ ਗੱਲ ਜਣਾਈਆ। ਪਰਗਟ ਹੋਵੇ ਸਰਬਗੁਣਤਾਸ, ਦਾਤਾ ਦਾਨੀ ਵੱਡੀ ਵਡਿਆਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ । ਨਿਰਗੁਣ ਸਰਗੁਣ ਪਾਵੇ ਰਾਸ, ਘਰ ਘਰ ਗੋਪੀ ਕਾਹਨ ਨਚਾਈਆ । ਸਾਚਾ ਨੂਰ ਕਰੇ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਜਨ ਭਗਤਾਂ ਪੂਰੀ ਕਰੇ ਆਸ, ਗੁਰਮੁਖ ਸੱਜਣ ਸੰਗ ਰਖਾਈਆ। ਗੁਰਸਿਖਾਂ ਸੁਣੇ ਦੁਰਾਡੀ ਆਵਾਜ਼, ਨੇਰਨ ਨੇਰਾ ਨਜ਼ਰੀ ਆਈਆ। ਲੇਖਾ ਜਾਣੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਲੋਕਮਾਤ ਰੱਖੇ ਲਾਜ, ਅੱਗੇ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਇਕੱਠੇ, ਦਰ ਇਕ ਧਿਆਨ ਲਗਾਈਆ। ਚਾਰ ਕੁੰਟ ਕੋਈ ਨਾ ਨੱਠੇ, ਦਹਿ ਦਿਸ਼ਾ ਫੇਰਾ ਕੋਈ ਨਾ ਪਾਈਆ। ਇਕੋ ਵਾਰ ਪਕਾਓ ਸਾਚੇ ਮਤੇ, ਮਤਲਬ ਇਕੋ ਹੱਲ ਕਰਾਈਆ। ਦੀਨ ਮਜ਼੍ਹਬ ਬਣਾਓ ਭਾਈ ਭਾਈ ਸਕੇ, ਜ਼ਾਤ ਪਾਤ ਨਾ ਕੋਇ ਲੜਾਈਆ । ਖਾਨ ਪਾਨ
ਅੰਮ੍ਰਿਤ ਰੂਪ ਊਚ ਨੀਚ ਛਕੇ, ਭੇਵ ਅਭੇਦ ਨਜ਼ਰ ਕੋਇ ਨਾ ਆਈਆ । ਪੁਰਖ ਅਕਾਲ ਆਤਮ ਪਰਮਾਤਮ ਇਕੋ ਰੰਗ ਰਤੇ, ਦੂਜਾ ਰੂਪ ਨਜ਼ਰ ਕੋਇ ਨਾ ਆਈਆ। ਵੇਖੋ ਖੇਲ ਤੱਤ ਅੱਠੇ, ਨੌਂ ਦੁਆਰੇ ਡੇਰਾ ਢਾਹੀਆ। ਦਸਵੇਂ ਮੇਲ ਪੁਰਖ ਸਮਰਥੇ, ਜੋਤੀ ਜੋਤ ਜੋਤ ਰੁਸ਼ਨਾਈਆ। ਕਲਜੁਗ ਜੀਵ ਰਹਿਣ ਹੱਕੇ ਬੱਕੇ, ਭੇਵ ਅਭੇਦ ਸਕੇ ਕੋਇ ਨਾ ਪਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਨਕੇਲ ਪਾਏ ਨੱਕੇ, ਚਾਰੋ ਕੁੰਟ ਭੱਜਣ ਵਾਹੋ ਦਾਹੀਆ। ਵਰਨ ਬਰਨ ਬਿਨ ਪੁਰਖ ਅਕਾਲ ਪਤ ਕੋਈ ਨਾ ਰੱਖੇ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਲਜੁਗ ਜੀਵਾਂ ਕੋਲੋ ਸਾਰੇ ਅੱਕੇ, ਆਪਣਾ ਪੱਲੂ ਰਹੇ ਛੁਡਾਈਆ । ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮਿਲਣ ਧੱਕੇ, ਪੰਡਤ ਪਾਂਧੇ ਬੈਠੇ ਮੁੱਖ ਭੁਵਾਈਆ। ਹਰਿ ਕੇ ਨਾਮ ਪਿਛੇ ਮੰਗਦੇ ਦਾਣੇ ਫੱਕੇ, ਪੈਸਾ ਪੈਸਾ ਰਹੇ ਉਗਰਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਚ ਤੇਰੀ ਸਰਨਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਕਰ ਭਰਵਾਸਾ, ਇਕੋ ਇਕ ਓਟ ਤਕਾਈਆ। ਤੇਰਾ ਖੇਲ ਪੁਰਖ ਅਬਿਨਾਸ਼ਾ, ਚਾਰ ਯੁਗ ਵੇਖ ਵਖਾਈਆ। ਹੁਕਮੇ ਅੰਦਰ ਹੋ ਕੇ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ । ਗੋਪੀ ਕਾਹਨ ਰਚਾਈ ਰਾਸਾ, ਸੀਤਾ ਸੁਰਤੀ ਰਾਮ ਪਰਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣਾਈ ਗਾਥਾ, ਅੱਖਰ ਅੱਖਰ ਨਾਲ ਮਿਲਾਈਆ। ਭੇਵ ਚਕੌਂਦੇ ਰਹੇ ਤ੍ਰਲੋਕੀ ਨਾਥਾ, ਨਾਥ ਅਨਾਥਾਂ ਪੜਦਾ ਲਾਹੀਆ। ਖੇਲ ਖਲੌਂਦੇ ਰਹੇ ਕਾਇਆ ਕਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਇਕ ਜਣਾਈਆ ।
ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਰਹੇ ਜੋੜ, ਹਰਿ ਚਰਨ ਧਿਆਨ ਲਗਾਈਆ। ਕਲਜੁਗ ਅੰਤਮ ਠਾਕਰ ਬੌਹੜ, ਠੋਕਰ ਲੱਗੇ ਸਰਬ ਲੋਕਾਈਆ । ਲੱਗੀ ਪ੍ਰੀਤ ਨਿਭਾ ਤੋੜ, ਅੱਧਵਿਚਕਾਰ ਨਾ ਕੋਇ ਤੁੜਾਈਆ। ਨੇਤਰ ਖੋਲ੍ਹ ਵੇਖ ਗ਼ੌਰ, ਚਾਰੋ ਕੁੰਟ ਅੰਧੇਰਾ ਛਾਈਆ। ਕੂੜੀ ਕਿਰਿਆ ਪਾਵੇ ਸ਼ੋਰ, ਵਰਨ ਬਰਨ ਕਰੇ ਲੜਾਈਆ। ਦਹਿ ਦਿਸ਼ਾ ਦਿਸੇ ਅੰਧੇਰਾ ਘੋਰ, ਤੇਰਾ ਨੂਰ ਨਜ਼ਰ ਕੋਇ ਨਾ ਆਈਆ। ਲੇਖਾ ਚੁਕੇ ਨਾ ਮੋਰ ਤੋਰ, ਮੈਂ ਮਮਤਾ ਨਾ ਕੋਇ ਗਵਾਈਆ। ਕਾਮ ਕਰੋਧ ਦੇਵੇ ਨਾ ਕੋਈ ਹੋੜ, ਲੋਭ ਮੋਹ ਹੰਕਾਰ ਨਾ ਕੋਇ ਮਿਟਾਈਆ। ਤੇਰਾ ਦਰਸ ਕੋਇ ਨਾ ਪਾਏ ਬੰਦੀ ਛੋੜ, ਲਿਵ ਛੁਟਕੀ ਸਰਬ ਲੋਕਾਈਆ। ਸਾਚੇ ਭਗਤ ਤੇਰੀ ਭਗਤੀ ਕਰਨ ਬਣ ਕੇ ਚੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ ।
ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਹ, ਇਕੋ ਮਤਾ ਪਕਾਈਆ। ਪੁਰਖ ਅਕਾਲ ਦੀਨ ਦਿਆਲ ਦਾ ਵੇਲਾ ਗਿਆ ਆ, ਅੰਤਮ ਲੇਖਾ ਲੇਖੇ ਪਾਈਆ। ਬੀਸ ਬੀਸਾ ਨੈਣ ਰਿਹਾ ਉਠਾ, ਸਦੀ ਚੌਧਵੀਂ ਪੜਦਾ ਆਪ ਚੁਕਾਈਆ । ਚਾਰ ਯੁਗ ਦੇ ਵੇਖਣਹਾਰ ਗਵਾਹ, ਚੌਕੜੀ ਆਪਣੇ ਵਿਚ ਛੁਪਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਜਿਸ ਹੁਕਮੇ ਅੰਦਰ ਲਏ ਚਲਾ, ਸੋ ਚਾਰ ਕੁੰਟ ਆਪਣਾ ਫੇਰਾ ਪਾਈਆ । ਰਹਿਬਰ ਬਣ ਕੇ ਆਏ ਨੂਰੀ ਖ਼ੁਦਾ, ਇਕ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜਾਮਾ ਵੇਸ ਲਏ ਵਟਾ, ਪੰਜ ਤੱਤ ਖ਼ਾਕ ਨਾ ਕੋਇ ਹੰਢਾਈਆ। ਸ਼ਬਦੀ ਨਾਦ ਦਏ ਸੁਣਾ, ਢੋਲਾ ਇਕੋ ਇਕ ਅਲਾਈਆ। ਧੁਰ ਦਾ ਲੇਖਾ ਦਏ ਜਣਾ, ਬੋਧ ਅਗਾਧਾ ਕਰ ਪੜ੍ਹਾਈਆ । ਭਗਤ ਭਗਵਾਨ ਲਏ ਸਮਝਾ, ਸਾਚੀ ਸਿਖਿਆ ਇਕ ਦਰਸਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਮਾਰਗ ਲਏ ਚਲਾ, ਚਾਲ ਨਿਰਾਲੀ ਇਕ ਜਣਾਈਆ । ਦੋ ਜਹਾਨਾਂ ਪੰਧ ਦਏ ਮੁਕਾ, ਬਣ ਕੇ ਪਾਂਧੀ ਫੇਰਾ ਪਾਈਆ। ਸਾਚਾ ਖੇਲ ਦਏ ਵਰਤਾ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਰਿਆਂ ਨੂੰ ਇਕੋ ਵਾਰ ਬਣਾਏ ਗਵਾਹ, ਸ਼ਹਾਦਤ
ਸਾਚੇ ਘਰ ਭੁਗਤਾਈਆ। ਅਗੋਂ ਕਰ ਸਕੇ ਨਾ ਕੋਈ ਨਾਂਹ, ਭੈ ਸਭ ਦੇ ਸਿਰ ਉਤੇ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਜਣਾਈਆ।
ਗੁਰ ਅਵਤਾਰ ਪੀਰ ਪੈਗ਼ਬਰ ਸਾਰੇ ਡਰਦੇ, ਸੀਸ ਸਕੇ ਨਾ ਕੋਇ ਉਠਾਈਆ । ਰਸਨਾ ਕਹਿਣ ਪ੍ਰਭ ਤੇਰੇ ਬਰਦੇ, ਦਰ ਦਰਵੇਸ਼ ਅਲਖ ਜਗਾਈਆ। ਚਾਰ ਯੁਗ ਦੀ ਕੀਤੀ ਹਰਦੇ, ਅੱਗੇ ਤੇਰੇ ਹੱਥ ਫੜਾਈਆ। ਜੀਂਦੇ ਤੇਰੇ ਮਰਦੇ, ਤੇਰੇ ਜੀਵਣ ਮਰਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਦ ਚਲੀਏ ਸਚ ਰਜ਼ਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਡਾਵਾਂ ਡੋਲ, ਧੀਰਜ ਧੀਰ ਨਾ ਕੋਇ ਧਰਾਈਆ। ਲੱਖ ਚੁਰਾਸੀ ਵੇਖੀ ਫੋਲ, ਕ਼ਾਲਬ ਸਿਦਕ ਨਜ਼ਰ ਕੋਏ ਨਾ ਆਈਆ। ਸਾਚੀ ਆਵਾਜ਼ ਕਿਸੇ ਨਾ ਸੁਣੀ ਕਾਨ ਕੋਲ, ਹੰਸ ਰੂਪ ਨਾ ਕੋਇ ਵਟਾਈਆ। ਦੀਨ ਮਜ਼੍ਹਬ ਦੀ ਬੋਲੀ ਰਹੇ ਬੋਲ, ਪੁਰਖ ਅਕਾਲ ਹਿਰਦੇ ਨਾ ਕੋਇ ਵਸਾਈਆ। ਬਣ ਕੇ ਚੋਰ ਡਾਕੂ ਆਪਣੀ ਸੁਰਤ ਸਵਾਣੀ ਘਰ ਕਿਲਿਉਂ ਰਹੇ ਟੋਲ, ਬਾਹਰ ਜੰਗਲ ਜੂਹ ਉਜਾੜ ਪਹਾੜ ਵਿਚ ਧੱਕਾ ਲਾਈਆ। ਉਚੀ ਕੂਕ ਕੂਕ ਰਹੇ ਬੋਲ, ਰਸਨਾ ਜਿਹਵਾ ਦੇਣ ਦੁਹਾਈਆ। ਦਰੋਹੀ ਖ਼ੁਦਾਏ ਸਾਡੇ ਨਹੀਂ ਕੁਛ ਕੋਲ, ਤੇਰਾ ਤੇਰੀ ਝੋਲੀ ਪਾਈਆ। ਕਲਜੁਗ ਜੀਵ ਹੋਏ ਅਨਭੋਲ, ਸੁਤਿਆਂ ਰੈਣ ਰਹੀ ਵਿਹਾਈਆ। ਨਾ ਕੋਈ ਜਾਣੇ ਪੰਡਤ ਪਾਂਧਾ ਰੌਲ, ਮੁਲਾਂ ਸ਼ੇਖ਼ ਮਸਾਇਕ ਕੂੜੀ ਤਸਬੀ ਮਣਕਾ ਰਹੇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਾਹਿਬ ਆਪਣਾ ਦਰਸ ਦਿਖਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਹੋ ਡਰਪੋਕ, ਪ੍ਰਭ ਅੱਗੇ ਵਾਸਤਾ ਪਾਈਆ। ਗਿਰਜਿਆਂ ਵਿਚ ਨਜ਼ਰ ਨਾ ਆਏ ਕੋਈ ਪੋਪ, ਮਸਜਿਦ ਅਮਾਮ ਰੂਪ ਨਾ ਕੋਇ ਵਟਾਈਆ। ਸ਼ਿਵਦਵਾਲੇ ਮੱਠ ਪਿਆ ਸੋਗ, ਚਿੰਤਾ ਆਪਣਾ ਰੰਗ ਰੰਗਾਈਆ। ਗੁਰੂਦੁਆਰ ਗੁਰ ਕਾ ਸ਼ਬਦ ਗਾਏ ਨਾ ਕੋਈ ਸਲੋਕ, ਸੋਹਲਾ ਹਰਿ ਨਾ ਕੋਇ ਸਮਝਾਈਆ। ਦੀਨ ਦਿਆਲ ਰੱਖੇ ਨਾ ਕੋਈ ਓਟ, ਕਲਮ ਸ਼ਾਹੀ ਬੈਠੇ ਧਿਆਨ ਲਗਾਈਆ। ਕਿਸੇ ਦਰ ਪਰਗਟ ਦਿਸੇ ਨਾ ਨਿਰਮਲ ਜੋਤ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਆਪਣੀ ਆਪਣੀ ਮਨਸਾ ਚੁਗਦੇ ਚੋਗ, ਸਾਚਾ ਰਸ ਰਸਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ ।
ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਆਹ, ਨਾਅਰਾ ਇਕ ਸੁਣਾਈਆ। ਸਚ ਮਹਿਬੂਬ ਕਿਉਂ ਬੈਠਾ ਮੁੱਖ ਛੁਪਾ, ਨਕ਼ਾਬ ਪੜਦਾ ਇਕ ਰਖਾਈਆ। ਪਾਰਬ੍ਰਹਮ ਪ੍ਰਭ ਕਿਉਂ ਪੜਦਾ ਰਿਹਾ ਪਾ, ਓਢਣ ਆਪਣਾ ਦੇ ਉਠਾਈਆ। ਸਾਰੇ ਨਿਉਂ ਨਿਉਂ ਤੱਕਣ ਤੇਰਾ ਰਾਹ, ਚਰਨ ਕਵਲ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਆਏ ਇਕ ਮਲਾਹ, ਬੇੜਾ ਸਾਚਾ ਲਏ ਚਲਾਈਆ। ਚਾਰ ਵਰਨਾਂ ਦੇਵੇ ਸਚ ਸਲਾਹ, ਸ਼ਬਦੀ ਢੋਲਾ ਇਕ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਭ ਨੂੰ ਦਏ ਸਮਝਾ, ਬਚਿਆ ਕੋਇ ਰਹਿਣ ਨਾ ਪਾਈਆ। ਰਲ ਮਿਲ ਸਾਰੇ ਬਣੀਏ ਅਸੀਂ ਗਵਾਹ, ਬਿਆਨ ਕਲਮਬੰਦ ਕਰਾਈਆ। ਬਿਨ ਤੇਰੇ ਭਗਤਾਂ ਸਾਡੀ ਮੰਨੀ ਨਾ ਕਿਸੇ ਰਜ਼ਾ, ਹੁਕਮ ਸੀਸ ਨਾ ਕੋਇ ਰਖਾਈਆ। ਪੰਜ ਤੱਤ ਕਾਇਆ ਭਰੀ ਗੁਨਾਹ, ਪਤਤ ਰੂਪ ਸਰਬ ਵਟਾਈਆ। ਅੰਤਮ ਹੋਏ ਮਾਤ ਫ਼ਨਾਹ, ਨਾ ਸਕੇ ਕੋਇ ਬਚਾਈਆ। ਸਾਚੇ ਗੁਰਮੁਖਾਂ ਜਪਿਆ ਤੇਰਾ ਨਾਂ, ਇਸ਼ਟ ਇਕੋ ਇਕ ਰਖਾਈਆ। ਗੁਰਮੁਖ ਤੇਰਾ ਮੰਗਣ ਚਰਨ ਧਿਆਂ, ਨੇਤਰ ਨੈਣਾਂ ਨੀਰ ਵਹਾਈਆ। ਗੁਰਸਿਖ ਤੈਨੂੰ ਬਣੌਂਦੇ ਪਿਤਾ ਮਾਂ, ਬਣ ਬਾਲਕ ਤੇਰੀ ਗੋਦ ਸੁਹਾਈਆ। ਕਰ ਕਿਰਪਾ
ਠਾਕਰ ਸਾਹਿਬ ਸਤਿਗੁਰ ਆ ਪਕੜ ਸਭ ਦੀ ਬਾਂਹ, ਫੜ ਬਾਹੋ ਗਲੇ ਲਗਾਈਆ। ਵੇਲਾ ਛੁਪਣ ਦਾ ਰਿਹਾ ਨਾ, ਬੀਸ ਬੀਸਾ ਰਿਹਾ ਸੁਣਾਈਆ। ਸਦੀ ਚੌਧਵੀਂ ਨੇਤਰ ਨੈਣ ਰਹੀ ਉਠਾ, ਅੱਖ ਅੱਖ ਨਾਲ ਮਿਲਾਈਆ। ਕਵਣ ਕੂਟੇ ਮੇਰਾ ਪਰਵਰਦਿਗਾਰ ਬੇਨਜ਼ੀਰ ਸਚ ਤਸਵੀਰ ਲਏ ਪਰਗਟਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੇ ਦਰ ਅਲਖ ਜਗਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਬੋਲ ਅਲੱਖ, ਅਲੱਖ ਅਲੱਖਨਾ ਰਹੇ ਧਿਆਈਆ। ਅਗੰਮ ਅਥਾਹ ਹੋ ਪਰਤੱਖ, ਬੇਪਰਵਾਹ ਰੂਪ ਵਟਾਈਆ। ਸਾਚਾ ਸਾਡਾ ਦੇ ਹੱਕ, ਹਕੀਕਤ ਵੇਖ ਥਾਉਂ ਥਾਈਂਆ। ਭਗਤ ਭਗਵਾਨ ਸਾਚੇ ਰੱਖ, ਜੋ ਤੇਰੇ ਤੈਨੂੰ ਰਹੇ ਧਿਆਈਆ। ਲੱਖ ਚੁਰਾਸੀ ਜੀਵ ਜੰਤ ਰਾਏ ਧਰਮ ਅੱਗੇ ਹੱਕ, ਹੋਕਾ ਇਕੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ।
ਗੁਰ ਅਵਤਾਰ ਪੀਰ ਪੈਗ਼ੰਬਰੋ, ਪ੍ਰਭ ਮੈਂ ਸਾਚਾ ਦਇਆ ਕਮਾਵਾਂਗਾ। ਨਿਰਗੁਣ ਹੋ ਕੇ ਸਰਗੁਣ ਮੂਲ ਚੁਕਾਵਾਂਗਾ। ਬੰਨ੍ਹ ਕੇ ਸਚ ਅਸੂਲ, ਪਿਛਲਾ ਮਸੂਲ ਸਰਬ ਮਿਟਾਵਾਂਗਾ। ਨਾਰ ਮਿਲੇ ਹਰਿ ਕੰਤ ਕੰਤੂਹਲ, ਸੁਰਤੀ ਸ਼ਬਦੀ ਜੋੜ ਜੁੜਾਵਾਂਗਾ । ਧੁਰ ਦਾ ਨਾਮ ਇਕ ਮਾਅਕੂਲ, ਮੁਹੱਬਤਖ਼ਾਨੇ ਵਿਚ ਰਖਾਵਾਂਗਾ। ਜਿਸ ਗ੍ਰਹਿ ਮੰਦਰ ਵੜ ਕੇ ਕੋਈ ਨਾ ਜਾਏ ਭੂਲ, ਸੋ ਘਰ ਇਕੋ ਇਕ ਜਣਾਵਾਂਗਾ । ਜਿਥੇ ਬ੍ਰਹਮਾ ਵਿਸ਼ਨ ਸ਼ਿਵ ਧੁਰ ਫ਼ਰਮਾਨਾ ਕਰਨ ਕ਼ਬੂਲ, ਸਾਚਾ ਹੁਕਮ ਇਕ ਵਰਤਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ।
ਗੁਰ ਅਵਤਾਰ ਪੀਰ ਪੈਗ਼ੰਬਰੋ ਕਰੋ ਧਿਆਨ, ਪੁਰਖ ਅਕਾਲ ਰਿਹਾ ਜਣਾਈਆ। ਕਲਜੁਗ ਅੰਤ ਸ੍ਰੀ ਭਗਵਾਨ, ਸਾਚਾ ਖੇਲ ਖ਼ਾਲਕ ਖ਼ਲਕ ਕਰਾਈਆ। ਸਦੀ ਬੀਸਵੀਂ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਭਗਤ ਭਗਵੰਤ ਕੱਠੇ ਕਰੇ ਆਣ, ਧੁਰ ਦਾ ਲਹਿਣਾ ਝੋਲੀ ਪਾਈਆ। ਚਾਰ ਵਰਨ ਦੀ ਚੁੱਕੇ ਆਣ, ਅਠਾਰਾਂ ਬਰਨ ਦੀ ਲਹੇ ਮਕਾਣ, ਜ਼ਾਤ ਪਾਤ ਮਕ਼ਬਰਿਆਂ ਵਿਚ ਦਬਾਈਆ। ਸਭ ਦਾ ਨਗ਼ਮਾ ਇਕੋ ਦੱਸੇ ਕਲਾਮ, ਸਾਚਾ ਨਾਮ ਸ਼ਬਦ ਬੋਲ ਬੇਜ਼ਬਾਨ, ਜਾਬਰ ਜਬਰ ਏਕਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਰਚਾਈਆ।
ਸਾਚਾ ਖੇਲ ਕਰੇ ਭਗਵਾਨ, ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਤੁਸੀਂ ਦੱਸ ਕੇ ਆਏ ਮੇਰਾ ਨਿੱਕਾ ਜਿਹਾ ਨਿਸ਼ਾਨ, ਅੰਤ ਕੋਈ ਕਹਿਣ ਨਾ ਪਾਈਆ। ਅੰਤਮ ਸਾਰੇ ਛੱਡ ਕੇ ਆਏ ਮੈਦਾਨ, ਚਰਨ ਕਵਲ ਲਈ ਸਰਨਾਈਆ। ਰਸਨਾ ਜਿਹਵਾ ਦੇ ਕੇ ਆਏ ਬਿਆਨ, ਕਲਮ ਸ਼ਾਹੀ ਲਿਖ ਕੇ ਆਏ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਪਰਮ ਪੁਰਖ ਪਤਿਪਰਮੇਸ਼ਵਰ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲਧਾਰੀ ਆਪਣਾ ਫੇਰਾ ਪਾਈਆ। ਜਿਸ ਦੇ ਅੰਦਰ ਹੁਕਮ ਬਾਹਰ ਚਲੇ ਫ਼ਰਮਾਨ, ਫੁਰੋ ਮੰਤਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ।
ਸਾਚੀ ਕਰਨੀ ਸਚ ਕਮਾਵਾਂਗਾ। ਸੂਰਾ ਸਰਬਗ ਨਾਮ ਅਖਵਾਵਾਂਗਾ । ਦੋ ਜਹਾਨ ਹੋ ਪਰਗਟ,
ਪਰਗਟ ਆਪਣੀ ਧਾਰ ਵਖਾਵਾਂਗਾ। ਕਲਜੁਗ ਕੂੜ ਪਸਾਰਾ ਮੇਟ ਹੱਟ, ਸਤਿਜੁਗ ਸਾਚਾ ਰਾਹ ਵਖਾਵਾਂਗਾ। ਜੋ ਲੇਖਾ ਸਾਚੇ ਤਾਜ ਉਤੇ ਦਿਤਾ ਦੱਸ, ਤਿਨ੍ਹਾਂ ਚੌਂਹਾਂ ਮਾਣ ਦਿਵਾਵਾਂਗਾ। ਮਾਝਾ ਮਾਲਵਾ ਦੁਆਬਾ ਜੰਮੂ ਨਹੀਂ ਇਹ ਸ੍ਰੀ ਭਗਵਾਨ ਦਾ ਸੱਚਾ ਇਕੱਠ, ਜਿਸ ਅੰਦਰ ਵੜ ਕੇ ਆਪਣਾ ਖੇਲ ਰਚਾਵਾਂਗਾ। ਇਕੀ ਅੱਸੂ ਪਿਛਲਾ ਲੇਖਾ ਆਵਾਂ ਦੱਸ, ਅਗਲਾ ਹਾਲ ਫੇਰ ਪਰਗਟਾਵਾਂਗਾ। ਪੱਟੇਦਾਰੀ ਦਾ ਸਭ ਨੂੰ ਦੇਵਾਂ ਹੱਕ, ਜੋ ਗੁਰਮੁਖ ਆਪਣੀ ਚਰਨੀਂ ਲਾਵਾਂਗਾ। ਕਰ ਕੇ ਕੌਲ ਨਾ ਜਾਵਾਂ ਨੱਠ, ਸੱਚਖੰਡ ਦੁਆਰਿਉਂ ਮੁੜ ਕੇ ਆ ਕੇ ਆਪਣੀ ਧਾਰ ਵਖਾਵਾਂਗਾ । ਜਿਸ ਪੰਦਰਾਂ ਕੱਤਕ ਦਾ ਦੋ ਜਹਾਨ ਰਾਹ ਰਹੇ ਦੱਸ, ਤਿਸ ਪੰਦਰਾਂ ਕੱਤਕ ਨੂੰ ਗੁਰਮੁਖੋ ਤੁਹਾਡੀ ਗੋਦ ਸੁਹਾਵਾਂਗਾ। ਹਰਿ ਕਾ ਭੇਵ ਸਦਾ ਅਕੱਥ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਤੁਹਾਡੇ ਸਾਮ੍ਹਣੇ ਬਿਆਨ ਸਮਝਾਵਾਂਗਾ। ਕੋਈ ਚੁੱਕ ਨਾ ਸਕੇ ਅਗੋ ਅੱਖ, ਆਖ਼ਰ ਆਪਣਾ ਹੁਕਮ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲਹਿਣਾ ਆਪ ਮੁਕਾਵਾਂਗਾ।
ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਉਂਦੇ, ਬੇਅੰਤ ਤੇਰੀ ਵਡਿਆਈਆ । ਮਸਕੀਨ ਅਧੀਨ ਤੇਰਾ ਢੋਲਾ ਗੌਂਦੇ, ਯਕੀਨ ਤੇਰੇ ਚਰਨ ਰਖਾਈਆ । ਯਾਮੁਬੀਨ ਤੇਰਾ ਮਸਲਾ ਇਕ ਪਕੌਂਦੇ, ਅਭੁੱਲ ਭੁੱਲ ਕਦੇ ਨਾ ਜਾਈਆ। ਦਰ ਦਰਵੇਸ਼ ਤੇਰੀ ਸੇਵ ਕਮੌਂਦੇ, ਹੁਕਮਰਾਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਸੀਸ ਨਿਵਾਈਆ।
ਸੀਸ ਨਿਵੌਣ ਦੀ ਰਹੇ ਨਾ ਬਾਕੀ, ਹਰਿ ਬਕਤਾ ਆਪ ਜਣਾਇੰਦਾ । ਤੁਹਾਡੀ ਮਨਜ਼ੂਰ ਕੀਤੀ ਅੰਤ ਆਖੀ, ਆਖ਼ਰ ਆਪਣੀ ਕਾਰ ਕਰਾਇੰਦਾ। ਪੰਦਰਾਂ ਕੱਤਕ ਨੂੰ ਇਕੋ ਵਾਰ ਮਰਾਵੇ ਝਾਕੀ, ਦੂਜਾ ਦਰ ਗੁਰ ਪੀਰ ਪੈਗ਼ੰਬਰ ਨਜ਼ਰ ਕੋਇ ਨਾ ਆਇੰਦਾ। ਇਕੀ ਅੱਸੂ ਸਾਚਾ ਅਵਸ ਪਾਵੇ ਕਾਠੀ, ਕਠੋਰ ਖੇਲ ਇਕ ਕਰਾਇੰਦਾ। ਜਿਸ ਦੀ ਕਿਸੇ ਨਾ ਲੱਭੀ ਸਾਚੀ ਸਾਖੀ, ਸੋ ਸਾਖਿਆਤ ਵੇਸ ਵਟਾਇੰਦਾ । ਨਿੱਕਾ ਸਨੇਹੁੜਾ ਦੇਂਦਾ ਰਿਹਾ ਖਾਣੀ ਬਾਣੀ ਪਾਤੀ, ਸ਼ਾਸਤਰ ਸਿਮਰਤ ਵੇਦ ਪੁਰਾਨ ਆਪਣੀ ਮਾਤਰ ਨਾਲੋ ਸੰਖ ਅਸੰਖ ਹਿੱਸਾ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਭ ਦਾ ਵੇਖ ਵਖਾਇੰਦਾ।
ਲੇਖ ਵਖਾਏ ਲਿਖਣਹਾਰਾ, ਲਿਖਤ ਦਏ ਜਣਾਈਆ। ਜਿਸ ਨੇ ਕੀਆ ਆਦਿ ਪਸਾਰਾ, ਸੋ ਅੰਤਮ ਵੇਖੇ ਬੇਪਰਵਾਹੀਆ। ਕਾਗ਼ਜ਼ ਕਲਮ ਸ਼ਾਹੀ ਦਾ ਚੁੱਕੇ ਉਧਾਰਾ, ਉਜਰਤ ਸਭ ਦੀ ਦਏ ਮੁਕਾਈਆ। ਜਾਂਦੀ ਵਾਰ ਨਿਉਂ ਨਿਉਂ ਸਾਰੇ ਕਰਨ ਨਿਮਸਕਾਰਾ, ਸੱਯਦਾ ਸੀਸ ਇਕੋ ਇਕ ਝੁਕਾਈਆ। ਤੇਰਾ ਖੇਲ ਤੂੰ ਹੀ ਪਰਵਰਦਿਗਾਰਾ, ਤੇਰਾ ਐਬ ਬੇਐਬ ਨਜ਼ਰ ਕਿਸੇ ਨਾ ਆਈਆ । ਪਾਰਬ੍ਰਹਮ
ਪਤਿਪਰਮੇਸ਼ਵਰ ਲਾਸ਼ਰੀਕ ਸਾਂਝੇ ਯਾਰਾ, ਸਚ ਤੌਫ਼ੀਕ ਤੇਰੇ ਵਿਚ ਸਮਾਈਆ। ਜੁਗ ਚੌਕੜੀ ਸਭ ਨੂੰ ਦੇਂਦਾ ਰਿਹੋ ਲਾਰਾ, ਇਸ਼ਾਰਿਆਂ ਨਾਲ ਹੁਕਮ ਮਨਾਈਆ। ਸਭ ਨੇ ਤੱਕਿਆ ਸਭ ਨੇ ਵੇਖਿਆ ਪਾਰਬ੍ਰਹਮ ਨੌਂ ਸੌ ਚੁਰਾਨਵੇ ਚੌਕੜੀ ਯੁਗ ਤੂੰ ਬਣਿਆ ਰਿਹੋ ਕੁਆਰਾ, ਆਪਣਾ ਅੰਗ ਨਾ ਕਿਸੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਸਮਝਾਈਆ।
ਕੁਆਰਾ ਰਿਹਾ ਮੈਂ ਚਾਰ ਯੁਗ, ਭੇਵ ਕਿਸੇ ਨਾ ਆਇਆ। ਅੰਤਮ ਔਧ ਗਈ ਪੁਗ, ਲੇਖਾ ਲਿਖਤ ਲੇਖ ਜੋ ਸਮਝਾਇਆ । ਸਾਚੀ ਧਾਰੋ ਆਪੇ ਉਠ, ਆਪ ਆਪਣਾ ਵੇਸ ਵਟਾਇਆ। ਪ੍ਰੇਮ ਪ੍ਰੀਤੀ ਅੰਦਰ ਤੁੱਠ, ਗੋਬਿੰਦ ਇਕੋ ਵੇਖ ਵਖਾਇਆ। ਜਿਸ ਨੂੰ ਮਿਹਰਵਾਨ ਹੋ ਬਣਾਇਆ ਪੁੱਤ, ਸੋ ਸਪੂਤ ਗੋਦ ਟਿਕਾਇਆ।
ਅੰਤਮ ਉਹਦੇ ਨਾਲੋ ਰੁੱਸ, ਜਗ ਮਾਰਗ ਖੇਲ ਰਚਾਇਆ। ਸਚ ਸੁਹਾਏ ਆਪਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਇਆ।
ਖੋਲ੍ਹੇ ਭੇਵ ਸ੍ਰੀ ਭਗਵੰਤ, ਗੁਰ ਅਵਤਾਰਾਂ ਦਏ ਜਣਾਈਆ । ਪਿਤਾ ਪੂਤ ਇਕੋ ਮੰਤ, ਸੋਹੰ ਰਾਗ ਰਾਗ ਅਲਾਈਆ। ਅੰਗੀਕਾਰ ਕਰ ਕੇ ਲਾਇਆ ਅੰਗ ਬਣ ਕੇ ਕੰਤ, ਨਾਰ ਇਕੋ ਇਕ ਵਡਿਆਈਆ । ਜਿਸ ਦੀ ਆਪ ਬਣਾਈ ਬਣਤ, ਮਾਤ ਪਿਤਾ ਨਜ਼ਰ ਕੋਇ ਨਾ ਆਈਆ। ਜਿਸ ਦੀ ਮਹਿਮਾਂ ਕਰ ਕੇ ਗਏ ਸਾਧ ਸੰਤ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ।
ਕੁਆਰਪਨ ਦਿਤਾ ਛੱਡ, ਕਰਿਆ ਖੇਲ ਅਪਾਰ। ਨਿਰਗੁਣ ਹੋ ਕੇ ਨਿਰਗੁਣ ਲਿਆ ਲੱਭ, ਗੋਬਿੰਦ ਮੇਲਾ ਮੀਤ ਮੁਰਾਰ। ਨਾ ਕੋਈ ਮਾਸ ਨਾੜੀ ਹੱਡ, ਨਾ ਕੋਈ ਰਕਤ ਬੂੰਦ ਆਧਾਰ। ਇਕੋ ਨੂਰ ਜੋਤ ਪਰਕਾਸ਼, ਜੋਤੀ ਜੋਤ ਸਚ ਪਿਆਰ । ਅੰਤਮ ਪੁੰਨੀ ਪੂਰੀ ਆਸ, ਆਸਾ ਵਿਚ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਬਣ ਸੁਹਾਗੀ ਹਰਿ ਕਰਤਾਰ, ਆਪਣਾ ਭੇਵ ਜਣਾਈਆ। ਜੋਤੀ ਸ਼ਬਦੀ ਸਚ ਵਿਹਾਰ, ਘਰ ਸਚ ਵੱਜੀ ਵਧਾਈਆ। ਏਕਾ ਮੰਦਰ ਪੁਰਖ ਨਾਰ, ਬੈਠੇ ਸੇਜ ਸੁਹਾਈਆ। ਏਕਾ ਗੀਤ ਰਹੇ ਉਚਾਰ, ਮੰਗਲ ਇਕੋ ਇਕ ਸੁਣਾਈਆ। ਏਕ ਨਾਦ ਧੁਨ ਕਰਨ ਪੁਕਾਰ, ਇਕੋ ਕੂਕ ਆਵਾਜ਼ ਰਹੇ ਲਗਾਈਆ । ਇਕੋ ਮੀਤ ਮਿੱਤਰ ਪਿਆਰ, ਇਕੋ ਸੱਜਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਜੋਗੀ ਖੇਲ ਕਰਾਈਆ।
ਧੁਰ ਸੰਜੋਗੀ ਹੋ ਬਣਿਆ ਸੁਹਾਗ, ਹਰਿ ਸੁਹਾਗੀ ਸਰਬ ਸਮਝਾਇੰਦਾ। ਸਭ ਦੇ ਨਾਲੋ ਕੀਤਾ ਆਪ ਤਿਆਗ, ਬਿਨ ਗੋਬਿੰਦ ਦੂਜਾ ਨਜ਼ਰ ਕੋਇ ਨਾ ਆਇੰਦਾ। ਘਰ ਮੰਦਰ ਬਹਿ ਕੇ ਸਾਚਾ ਦੀਪ ਜਗਾਇਆ ਚਿਰਾਗ਼, ਤੇਲ ਬਾਤੀ ਸੰਗ ਨਾ ਕੋਇ ਰਖਾਇੰਦਾ। ਇਕੋ ਕਹਿਣੀ ਗਈ ਭਾਖ, ਤੂੰ ਮੇਰਾ ਮੈਂ ਤੇਰਾ ਦੂਜਾ ਨਾਮ ਨਾ ਕੋਇ ਜਣਾਇੰਦਾ। ਨਾਤਾ ਜੁੜਿਆ ਪਿਤਾ ਪੂਤ ਮਾਤ, ਬਾਲਕ ਬਾਲਾ ਰੂਪ ਵੇਖ ਵਖਾਇੰਦਾ। ਦੂਜੀ ਧਾਰ ਪੁਰਖ ਸਮਰਾਥ, ਨਾਰੀ ਕੰਤ ਰੂਪ ਵਟਾਇੰਦਾ। ਤੀਜੀ ਧਾਰ ਖੇਲ ਤਮਾਸ਼, ਨਿਰਗੁਣ ਸਰਗੁਣ ਆਪ ਸਮਝਾਇੰਦਾ । ਸੰਬਲ ਨਗਰ ਵੇਖੋ ਖ਼ਾਸ, ਖ਼ਾਲਸ ਆਪਣਾ ਨੂਰ ਪਰਗਟਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਸਤਿ ਚੰਦ ਚਮਕਾਇੰਦਾ । ਪਾਰਬ੍ਰਹਮ ਦੀ ਨਜ਼ਰ ਨਾ ਆਏ ਜ਼ਾਤ, ਵਰਨ ਬਰਨ ਨਾ ਕੋਇ ਸਮਝਾਇੰਦਾ। ਸਚ ਸੁਣਾਏ ਇਕੋ ਗਾਥ, ਸੋਹੰ ਢੋਲਾ ਆਪ ਪੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਹਿਣਾ ਦੇਣਾ ਵੇਖੋ ਮਸਤਕ ਮਾਥ, ਪੂਰਬ ਪੜਦਾ ਆਪ ਚੁਕਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੀ ਕਰੋ ਜਾਚ, ਪੜਤਾਲ ਸਾਚਾ ਹੁਕਮ ਸੁਣਾਇੰਦਾ। ਹਿਰਦੇ ਹਰਿ ਜੂ ਕਵਣ ਰਿਹਾ ਵਾਚ, ਵਾਸਤਾ ਪੁਰਖ ਅਕਾਲ ਨਾਲ ਰਖਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਚਾਰੋ ਕੁੰਟ ਫਿਰ ਫਿਰ ਅੰਤਮ ਦੇਣ ਆਖ, ਆਖ਼ਰ ਸਚ ਸਚ ਸੁਣਾਈਆ। ਪ੍ਰਭੂ ਕਿਸੇ ਦਾ ਖੁਲ੍ਹਿਆ ਨਹੀਂ ਵੇਖਿਆ ਤਾਕ, ਕਲਜੁਗ ਸੰਤ ਦੇਣ ਦੁਹਾਈਆ। ਬਾਹਰੋ ਕਾਇਆ ਮਾਟੀ ਲਏ ਪੋਚ ਪਾਚ, ਅੰਦਰੋ ਨਾਰ ਕਮਜਾਤ ਰੂਪ ਵਟਾਈਆ। ਅੱਠੇ ਪਹਿਰ ਰਹਿਣ ਉਦਾਸ, ਕਾਮ ਵਾਸਨਾ ਹਵਸ ਵਧਾਈਆ। ਅੰਤ ਕਹਿਣ ਸਾਡੇ ਅੰਦਰ ਜੋਤ ਪਰਕਾਸ਼, ਸਤਿ ਪੁਰਖ ਸਾਡੇ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਘਰ ਘਰ ਲੇਖਾ ਰਿਹਾ ਚੁਕਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਹਾਏ, ਹੌਕਾ ਤੇਰਾ ਨਾਮ ਲਗਾਈਆ। ਬੌਹੜੀ ਬੌਹੜੀ ਮਾਰਗ ਗਏ ਭੁਲਾਏ, ਦੁਹਾਈ ਦੁਹਾਈ ਤੇਰੇ ਨਾਮ ਖ਼ੁਦਾਈਆ। ਸਾਚਾ ਨੂਰ ਕਿਸੇ ਨਜ਼ਰ ਨਾ ਆਏ, ਨਿਜ ਮੰਦਰ ਚੜ੍ਹ ਕੇ ਦਰਸ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗੁਰ ਗੁਰ ਬਾਣੀ ਪੜ੍ਹ ਪੜ੍ਹ ਰਹੇ ਸੁਣਾਏ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ । ਬਿਨ ਕਰਨੀਉਂ ਬਿਨ ਤਰਨੀਉਂ ਬਿਨ ਪ੍ਰਭ ਦੀ ਸਰਨੀਉਂ ਆਪਣੀ ਜੜ ਰਹੇ ਉਖੜਾਏ, ਬੂਟਾ ਫੇਰ ਕੋਈ ਨਾ ਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਇਕੋ ਪੁਰਖ ਅਕਾਲ ਰਹੇ ਮਨਾਏ, ਦੂਜਾ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਜਿਨ੍ਹਾਂ ਆਪਣਾ ਭੇਵ ਖੁਲ੍ਹਾਏ, ਪੜਦਾ ਦੂਈ ਦਵੈਤ ਰਹਿਣ ਨਾ ਪਾਈਆ । ਤਿਨ੍ਹਾਂ ਅੱਖਰ ਇਕ ਸਮਝਾਏ, ਨਿੰਮਾਂ ਨਿੰਮਾਂ ਮੇਘ ਬਰਸਾਏ, ਪ੍ਰੇਮ ਪ੍ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲਹਿਣਾ ਆਪ ਮੁਕਾਈਆ।
ਸਭ ਦਾ ਲਹਿਣਾ ਮੁੱਕੇ ਮੁੱਕੇ ਕਲੇਸ਼, ਕਲਕਾਤੀ ਰਹਿਣ ਨਾ ਪਾਈਆ। ਸਭ ਦਾ ਦੇਣਾ ਦੇਵੇ ਦਰ ਦਰ ਵੇਖੇ ਦਰਵੇਸ਼, ਘਰ ਘਰ ਅਲਖ ਜਗਾਈਆ। ਨੇਤਰ ਰੋਵੇ ਸਹੰਸਰ ਮੁੱਖ ਬੋਲੇ ਸ਼ੇਸ਼, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਤੁਧ ਬਿਨ ਕੋਇ ਨਾ ਮਾਣੇ ਮੇਰੀ ਸੇਜ, ਸੁੰਞੀਂ ਦਿਸੇ ਜਗਤ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਦਿਸੇ ਤੇਜ, ਤਿਖੀ ਧਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਚ
ਵਰ, ਸਚ ਤੇਰੀ ਸਰਨਾਈਆ।
ਜਿਸ ਸਰਨਾਈ ਤੱਕੀ ਏਕ, ਏਕੰਕਾਰ ਆਪ ਜਣਾਇੰਦਾ । ਤਿਸ ਦੋ ਜਹਾਨਾਂ ਦੇਵਾਂ ਟੇਕ, ਏਥੇ ਓਥੇ ਆਪ ਬਚਾਇੰਦਾ। ਤ੍ਰੈਗੁਣ ਨਾ ਲਾਵੇ ਸੇਕ, ਅਗਨੀ ਹਵਨ ਨਾ ਕੋਇ ਤਪਾਇੰਦਾ। ਕੂੜਾ ਕਰੇ ਨਾ ਕੋਈ ਭੇਖ, ਮਾਰਗ ਸਚ ਸਚ ਸਮਝਾਇੰਦਾ । ਅੰਤ ਵਖਾਵੇ ਆਪਣਾ ਦੇਸ, ਜਿਸ ਘਰ ਸਾਚਾ ਆਸਣ ਲਾਇੰਦਾ । ਜੁਗ ਚੌਕੜੀ ਸਦਾ ਰਹੇ ਹਮੇਸ਼, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪਣੇ ਹੱਥ ਰਖਾਇੰਦਾ।
ਸਾਚਾ ਹੁਕਮ ਰੱਖੇ ਹੱਥ, ਦੂਸਰ ਡੋਰ ਨਾ ਕੋਇ ਫੜਾਈਆ । ਪਰਗਟ ਹੋ ਪੁਰਖ ਸਮਰਥ, ਅਗੰਮੜੀ ਕਾਰ ਕਮਾਈਆ । ਪਿਛਲਾ ਲਹਿਣਾ ਦੇਣਾ ਕਰੇ ਭੱਠ, ਅੱਗੇ ਮਾਰਗ ਇਕ ਸਮਝਾਈਆ। ਕੂੜੀ ਕਿਰਿਆ ਬੁਰਜ ਜਾਵੇ ਢੱਠ, ਮਾਇਆ ਮਮਤਾ ਹਉਮੇਂ ਹੰਗਤਾ ਗੜ੍ਹ ਨਜ਼ਰ ਕੋਇ ਨਾ ਆਈਆ । ਸਤਿ ਸਰੂਪ ਸ਼ਾਹੋ ਭੂਪ ਇਕੋ ਦੇਵੇ ਬ੍ਰਹਮ ਮੱਤ, ਪਾਰਬ੍ਰਹਮ ਕਰੇ ਨਾਮ ਪੜ੍ਹਾਈਆ । ਬੀਜ ਬੀਜੇ ਆਪਣੇ ਵਤ, ਬਣ ਕਿਰਸਾਣਾ ਹੱਲ ਚਲਾਈਆ। ਅੰਤਮ ਵੇਖੇ ਪਤ ਫੁਲ ਡਾਲ੍ਹੀ ਰੰਗੇ ਆਪਣੀ ਰਤ, ਰਤੀ ਰਤ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਜਣਾਈਆ ।
ਸਾਚਾ ਲੇਖਾ ਜਾਣੇ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ । ਸ਼ਾਹ ਭਬੀਖਣ ਲਹਿਣਾ ਦੇਵੇ ਚੁਕਾ, ਪਿਛਲਾ ਮੂਲ ਮੂਲ ਮੁਕਾਇੰਦਾ। ਆਪਣੀ ਹੱਥੀਂ ਆਪਣੀ ਵਸਤ ਦੇਵੇ ਆ, ਨਿਉਂ ਨਿਉਂ ਸੀਸ ਜਗਦੀਸ ਝੁਕਾਇੰਦਾ। ਏਥੇ ਓਥੇ ਦੋ ਜਹਾਨ ਤੇਰਾ ਸੰਦੇਸਾ ਪ੍ਰਭ ਸਤਿਗੁਰ ਦਿਤਾ ਸੁਣਾ, ਬਣ ਸੇਵਕ ਸੇਵ ਕਮਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੇ ਦਰ ਤੇ ਵੇਖ ਚੜ੍ਹੇ ਚਾ, ਚਾਉ ਘਨੇਰਾ ਇਕ ਜਣਾਇੰਦਾ। ਕਲਜੁਗ ਅੰਤ ਬਣਿਉਂ ਆਪ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਫੋਲ ਫੋਲਾਏ ਥਲ ਅਸਗਾਹ,
ਉਚੇ ਟਿੱਲੇ ਪਰਬਤ ਖੋਜ ਖੋਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਦਾਤ ਪੁਰਖ ਸਮਰਾਥ, ਤੇਰੀ ਭੇਟਾ ਅੰਤ ਚੜ੍ਹਾਇੰਦਾ।
ਤੇਰੀ ਭੇਟਾ ਅੰਤ ਚੜ੍ਹਾਵਾਂਗਾ । ਆਪਣਾ ਲੇਖਾ ਤੇਰੇ ਕੋਲੋ ਮੁਕਾਵਾਂਗਾ । ਤ੍ਰੇਤਾ ਯੁਗ ਦਾ ਚੇਤਾ ਫੇਰ ਕਰਾਵਾਂਗਾ । ਨੇਤਾ ਇਕੋ ਰਾਮ ਸਮਝਾਵਾਂਗਾ। ਅਗੇਤਾ ਪਛੇਤਾ ਸਭ ਦਾ ਮੇਲ ਮਿਲਾਵਾਂਗਾ । ਜੋ ਨੇਤਰ ਆ ਕੇ ਪੇਖਾ, ਸੋ ਬਿਨ ਰਸਨਾ ਬੋਲ ਸਮਝਾਵਾਂਗਾ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਸਭ ਤੋ ਖੋਹ ਲਿਆ ਆਪਣਾ ਠੇਕਾ, ਬੋਲੀ ਉਤੇ ਗੁਰਮੁਖ ਕਿਸੇ ਹੱਟ ਨਾ ਕਦੀ ਵਿਕਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਸ਼ਨ ਬ੍ਰਹਮਾ ਸ਼ਿਵ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਇਕੋ ਨਜ਼ਰੀ ਆਏ ਨੇਤਾ, ਹੁਕਮ ਇਕੋ ਇਕ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਵਸੀਏ ਠਾਕਰ ਤੇਰੇ ਘਰ, ਘਰ ਮਿਲੇ ਇਕ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕੀਤੀ ਕਰਨੀ ਲਏ ਹਰ, ਅੰਤਮ ਪੂਰਾ ਕਰ ਵਰ, ਪਰਗਟ ਹੋ ਨਰਾਇਣ ਨਰ, ਨਿਰਭੌ ਚੁਕਾ ਭੈ ਡਰ, ਭਾਉ ਇਕੋ ਇਕ ਸਰਬ ਜਣਾਈਆ।