ਪੁਸਤਕਾਲਾਹਰਿ ਸ਼ਬਦ ਸੰਮਤ ੨੦੨੦ ਬਿਕਰਮੀ ਦੇ ਸੰਗਰਾਂਦ ਵਾਲੇ ਦਿਨ ਦੇ ਪਹਿਲੀ ਚੇਤਰ ੨੦੨੦ ਬਿਕਰਮੀ ਰਘਬੀਰ ਸਿੰਘ ਦੇ ਸਸਕਾਰ ਅਸਥਾਨ ਉਤੇ ਜੇਠੂਵਾਲ

ਪਹਿਲੀ ਮੱਘਰ ੨੦੨੦ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਨਮਸਕਾਰ ਨਮੋ ਦੇਵ ਸੁਆਮੀ, ਪਰਵਰਦਿਗਾਰ ਬੇਪਰਵਾਹੀਆ। ਆਦਿ ਜੁਗਾਦੀ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਨਿਰਗੁਣ ਨੂਰ ਜੋਤ ਨੁਰਾਨੀ ਨਿਰਵੈਰ ਪੁਰਖ ਵਡ ਵਡਿਆਈਆ। ਸ਼ਬਦੀ ਸ਼ਬਦ ਬੋਧ ਅਗਾਧ ਖੇਲ ਮਹਾਨੀ, ਖ਼ਾਲਕ ਤੇਰਾ ਨੂਰ ਜ਼ਹੂਰ ਇਕ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਚਰਨ ਧਿਆਨੀ, ਦੋਏ ਜੋੜ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਨਿਰੰਕਾਰਾ ਪੜ੍ਹਨ ਅਗੰਮੀ ਬਾਣੀ, ਢੋਲਾ ਸੋਹਲਾ ਇਕੋ ਰਾਗ ਅਲਾਈਆ। ਸੋ ਪੁਰਖ ਨਿਰੰਜਣ ਵਡ ਮਿਹਰਵਾਨ ਤੇਰਾ ਮੰਦਰ ਸੱਚਾ ਪਦ ਨਿਰਬਾਣੀ, ਹਰਿ ਪੁਰਖ ਨਿਰੰਜਣ ਤੇਰੀ ਓਟ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਈਆ।

ਨਮਸਕਾਰ ਨਮੋ ਦੇਵ ਪ੍ਰਭ ਠਾਕਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਦੀਨ ਦਿਆਲ ਗਹਿਰ ਗੰਭੀਰ ਗੁਣ ਸਾਗਰ, ਬੇਅੰਤ ਤੇਰੀ ਵਡਿਆਈਆ। ਪੁਰਖ ਅਕਾਲ ਕਰਤੇ ਕਾਦਰ, ਮਿਹਰਵਾਨ ਬੇਨਜ਼ੀਰ ਰਹਿਮਤ ਤੇਰੀ ਇਕੋ ਭਾਈਆ। ਸਤਿ ਸਰੂਪੀ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਨੂਰੀ ਚਾਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਸੀਸ ਝੁਕਾਈਆ। ਨਮੋ ਦੇਵ ਪ੍ਰਭ ਏਕ, ਏਕੰਕਾਰ ਓਟ ਰਖਾਈਆ। ਜੁਗ ਚੌਕੜੀ ਤੇਰਾ ਭੇਖ, ਨਿਰਗੁਣ ਸਮਝ ਕੋਈ ਨਾ ਆਈਆ। ਜੁਗ ਚੌਕੜੀ ਰਿਹਾ ਵੇਖ, ਅਨਭਵ ਪਰਕਾਸ਼ ਕਰਾਈਆ। ਬੇਪਰਵਾਹ ਕਿਸੇ ਨਾ ਦੇਵੇ ਭੇਤ, ਅਭੇਵ ਆਪਣੇ ਵਿਚ ਛੁਪਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਥੋੜਾ ਥੋੜਾ ਕੀਤਾ ਹੇਤ, ਗੁਰ ਅਵਤਾਰ ਪੀਰ ਪੈਗ਼ੰਬਰ ਇਸ਼ਾਰੇ ਨਾਲ ਉਠਾਈਆ। ਲੋਕਮਾਤ ਮਾਰ ਝਾਤ ਪੁਰਖ ਅਕਾਲ ਖੇਲ ਅਗੰਮੀ ਖੇਡ, ਬਣ ਖਲਾਰੀ ਚਾਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ।

ਨਮਸਕਾਰ ਨਮੋ ਦੇਵ ਪ੍ਰਭ, ਪੁਰਖ ਅਕਾਲ ਤੇਰੀ ਸਰਨਾਈਆ। ਨਿਤ ਨਵਿਤ ਤੇਰੀ ਕਿਸੇ ਨਾ ਲੱਭੀ ਹੱਦ, ਹਦੂਦ ਸਮਝ ਸਕੇ ਕੋਈ ਨਾ ਰਾਈਆ। ਨਿਰਗੁਣ ਸਰਗੁਣ ਆਪਣੀ ਧਾਰੋਂ ਕੱਢ, ਪਰਕਾਸ਼ ਪਰਕਾਸ਼ ਨਾਲ ਪਰਗਟਾਈਆ। ਸਚਖੰਡ ਦੁਆਰੇ ਬਹਿ ਕੇ ਸਭ ਦਾ ਪੜਦਾ ਰਿਹੋਂ ਕੱਜ, ਥਿਰ ਘਰ ਸੁਆਮੀ ਸ਼ਬਦੀ ਰੰਗ ਰੰਗਾਈਆ। ਸਚ ਦੁਆਰੇ ਮੁਕਾਮੇ ਹੱਕ ਲਾਸ਼ਰੀਕ ਸਚ ਤੌਫ਼ੀਕ ਇਕ ਕਰਾਏ ਅਗੰਮੀ ਹੱਜ, ਹਜ਼ਰਤ ਜਲਵਾ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰਾ ਵੇਖ ਵਖਾਈਆ।

ਨਮਸਕਾਰ ਨਮੋ ਦੇਵ ਪ੍ਰਭ ਸੱਜਣ, ਸ਼ਹਿਨਸ਼ਾਹ ਤੇਰੀ ਸਰਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤੱਤ ਭਾਂਡੇ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਕੋਟਨ ਕੋਟ ਲੋਕਮਾਤ ਮਾਰ ਝਾਤ ਨਿਰਗੁਣ ਤੇਰੀ ਧਾਰ ਲੱਭਣ, ਖੋਜਤ ਖੋਜਤ ਖੋਜ ਥੱਕੀ ਲੋਕਾਈਆ। ਚਰਨ ਧੂੜੀ ਕੋਈ ਨਾ ਕਰੇ ਮਜਨ, ਸਚਖੰਡ ਦੁਆਰ ਮਸਤਕ ਟਿੱਕਾ ਨਾਮ ਨਾ ਕੋਇ ਲਗਾਈਆ। ਠਾਕਰ ਹੋ ਕੇ ਆਵੇਂ ਪੜਦੇ ਕੱਜਣ, ਸਾਹਿਬ ਹੋ ਕੇ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ।

ਨਮਸਕਾਰ ਗੁਰ ਦੇਵ ਸੁਆਮੀ ਚਰਨ ਕਵਲ ਗਏ ਝੁਕ, ਸੀਸ ਜਗਦੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡਾ ਪੈਂਡਾ ਗਿਆ ਮੁੱਕ, ਪਾਂਧੀ ਨਜ਼ਰ ਕੋਇ ਨਾ ਆਈਆ । ਜੋਤ ਸਰੂਪ ਨਿਰਗੁਣ ਵਖਾ ਆਪਣਾ ਮੁਖ, ਸੋ ਆਪਣੀ ਗੋਦ ਲੈ ਬਹਾਈਆ। ਸਰਗੁਣ ਹੋ ਕੇ ਤੇਰਾ ਨਾਉਂ ਵਡਿਆਈ ਪੰਜ ਤੱਤ ਕਾਇਆ ਮੁਖ, ਰਸਨਾ ਜਿਹਵਾ ਬੱਤੀ ਦੰਦ ਸਾਲਾਹੀਆ। ਨਿਗਹਬਾਨ ਹੋ ਕੇ ਅੰਤਮ ਪੁਛ, ਬੇਪਰਵਾਹ ਝੱਲੀ ਨਾ ਜਾਏ ਤੇਰੀ ਜੁਦਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਬੈਠਾ ਰਿਹੋਂ ਲੁਕ, ਤੇਰੀ ਸਮਝ ਕਿਸੇ ਨਾ ਆਈਆ। ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਨੂਰੀ ਧਾਰੋਂ ਨਿਰਵੈਰ ਆਪ ਉਠ, ਮਾਤ ਪਿਤਾ ਗੋਦ ਨਾ ਕੋਇ ਸੁਹਾਈਆ। ਕਰ ਪਰਕਾਸ਼ ਪੁਰਖ ਅਬਿਨਾਸ਼ ਸਾਚੀ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਤੇਰਾ ਵਸੇ ਧਾਮ ਅਵੱਲੜਾ ਸੱਚਾ ਕਿਲਾ ਕੋਟ, ਮੰਦਰ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ।

ਨਮਸਕਾਰ ਗੁਰਦੇਵ ਸੁਆਮੀ, ਤੇਰੇ ਚਰਨ ਕਵਲ ਬਰਦਾ, ਦੋਏ ਜੋੜ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਦਰਵੇਸ਼ ਹਾੜੇ ਕੱਢਦਾ, ਨੇਤਰ ਨੈਣਾਂ ਨੀਰ ਵਹਾਈਆ । ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਅੱਗੇ ਕੋਈ ਨਾ ਅੜਦਾ, ਸੀਸ ਸਕੇ ਨਾ ਕੋਇ ਉਠਾਈਆ। ਤੇਰਾ ਖੇਲ ਸੀਸ ਧੜ ਦਾ, ਆਤਮ ਪਰਮਾਤਮ ਆਪਣੀ ਵੰਡ ਜਣਾਈਆ । ਦੋ ਜਹਾਨ ਤੇਰਾ ਨਾਉਂ ਨਾਮ ਸਤਿ ਪੜ੍ਹਦਾ, ਨਿਰਅੱਖਰ ਅਖਸ਼ਰ ਨਾਲ ਮਿਲਾਈਆ । ਸਰਗੁਣ ਤੇਰੇ ਬਿਰਹੋਂ ਵਿਛੋੜੇ ਅੰਦਰ ਮਰਦਾ, ਨਿਤ ਨਵਿਤ ਬੈਠਾ ਧਿਆਨ ਲਗਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਭਾਣਾ ਜਰਦਾ, ਚਰਨ ਕਵਲ ਮੰਗੇ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਦਰਵੇਸ਼ ਬੈਠੇ ਧਿਆਨ ਲਗਾਈਆ।

ਨਮਸਕਾਰ ਨਮੋ ਦੇਵ ਮਹਿਬੂਬ, ਮੁਹੱਬਤ ਤੇਰੀ ਇਕੋ ਭਾਈਆ। ਮਹੱਲ ਅਟੱਲ ਵੇਖ ਤੇਰਾ ਅਰੂਜ, ਅਰਸ਼ ਫ਼ਰਸ਼ ਦੋਵੇਂ ਰਹੇ ਸ਼ਰਮਾਈਆ। ਮੁਕਾਮੇ ਹੱਕ ਤੇਰਾ ਮਹਿਫ਼ੂਜ਼, ਚਾਰ ਕੁੰਟ ਦਹਿ ਦਿਸ਼ਾ ਨਜ਼ਰ ਕਿਸੇ ਨਾ ਆਈਆ। ਤੁਧ ਬਿਨ ਤੇਰਾ ਦੇਵੇ ਨਾ ਕੋਇ ਸਬੂਤ, ਪੜਦਾ ਸਕੇ ਨਾ ਕੋਇ ਉਠਾਈਆ । ਪੀਰ ਪੈਗ਼ੰਬਰ ਸਿਫ਼ਤ ਕਰ ਕੇ ਆਏ ਪੰਜ ਤੱਤ ਕਲਬੂਤ, ਕਾਇਆ ਕਾਅਬਾ ਦਏ ਜਣਾਈਆ। ਪਰਵਰਦਿਗਾਰ ਤੇਰੇ ਹੱਥ ਹੱਕ ਹਕੂਕ, ਲਾਸ਼ਰੀਕ ਤੇਰੀ ਸ਼ਰਨਾਈਆ। ਮਿਹਰਵਾਨ ਤੇਰੀ ਤੌਫ਼ੀਕ, ਤੋਹਫ਼ਾ ਦੇ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਰਹੇ ਫ਼ਰੀਕ, ਫ਼ਿਰਕਾ ਨਜ਼ਰ ਕੋਇ ਨਾ ਆਈਆ। ਸਾਚਾ ਕਲਮਾ ਦੇ ਹਦੀਸ, ਹਜ਼ਰਤ ਇਕੋ ਕਰ ਪੜ੍ਹਾਈਆ। ਵੇਖ ਖੇਲ ਆਪਣਾ ਬੀਸ, ਬਿਸਤਰੇ ਬੈਠੇ ਗੋਲ ਕਰਾਈਆ। ਦੂਰ ਦੁਰਾਡੇ ਆਏ ਤੇਰੇ ਨਜ਼ਦੀਕ, ਬਣ ਪਾਂਧੀ ਪੰਧ ਮੁਕਾਈਆ। ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਜੋ ਦੱਸਿਆ ਠੀਕ, ਠੋਕਰ ਸਾਰੇ ਰਹੇ ਖਾਈਆ। ਪੁਰਖ ਅਕਾਲ ਤੇਰੀ ਕੋਈ ਨਾ ਜਾਣੇ ਲੀਕ, ਲਕੀਰ

ਫ਼ਕੀਰ ਜਗਤ ਲੋਕਾਈਆ। ਸਤਿ ਸੁਆਮੀ ਅੰਤਰਜਾਮੀ ਤੁਧ ਬਿਨ ਬਣੇ ਨਾ ਕੋਈ ਮੀਤ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਝੂਠੀ ਵੇਖੀ ਪ੍ਰੀਤ, ਮੁਰੀਦ ਮੁਰਸ਼ਦ ਗਏ ਭੁਲਾਈਆ । ਸਾਚਾ ਮਿਲਿਆ ਨਾ ਕੋਈ ਤਬੀਬ, ਬਹੱਤਰ ਨਾੜੀ ਫੋਲ ਨਾ ਕੋਇ ਫੋਲਾਈਆ। ਅੰਦਰ ਵੜ ਕੇ ਵਸਿਆ ਨਾ ਕੋਇ ਨਜ਼ਦੀਕ, ਦੂਰ ਦੁਰਾਡੇ ਨਾਤਾ ਰਹੇ ਜੁੜਾਈਆ। ਚੌਦਾਂ ਸਦੀਆਂ ਤੇਰੀ ਕਰਦੇ ਰਹੇ ਉਡੀਕ, ਚੌਦਾਂ ਤਬਕ ਧਿਆਨ ਲਗਾਈਆ। ਧੰਨ ਭਾਗ ਬੇਪਰਵਾਹ ਦਿਤੀ ਸਾਨੂੰ ਇਕ ਤੌਫ਼ੀਕ, ਤੇਰੇ ਚਰਨ ਕਵਲ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਨਿਵਾਈਆ।

ਸੀਸ ਨਿਵਾਇਆ ਦਰ ਪਰਵਰਦਿਗਾਰ ਪਰਦਾਨਸ਼ੀਨ, ਮੁਖ ਨਕ਼ਾਬ ਦੇ ਉਠਾਈਆ। ਸਾਡਾ ਪਿਛਲਾ ਚੁਕਾ ਯਕੀਨ, ਯਕਮੁਸ਼ਤ ਬੈਠੇ ਡੇਰਾ ਢਾਹੀਆ । ਅੱਗੇ ਰਹੀਏ ਸਦਾ ਅਧੀਨ, ਅਦਲ ਅਦਾਲਤ ਤੇਰੀ ਇਕੋ ਭਾਈਆ। ਪੀਰ ਪੈਗ਼ੰਬਰ ਹੋਏ ਮਸਕੀਨ, ਮੁਸ਼ਕਲ ਤੇਰੀ ਝੋਲੀ ਪਾਈਆ। ਨੂਰ ਇਲਾਹੀ ਯਾਮੁਬੀਨ, ਬੇਪਰਵਾਹ ਤੇਰੀ ਸਰਨਾਈਆ। ਤੇਰੇ ਕਲਮੇ ਕਦੇ ਨਾ ਹੋਏ ਤੌਹੀਨ, ਕਾਇਨਾਤ ਸਮਝ ਕੋਇ ਨਾ ਆਈਆ। ਲੇਖਾ ਕੋਈ ਨਾ ਜਾਣੇ ਸੀਨ, ਐਨ ਅੱਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਠਾਂਡਾ ਤੇਰਾ ਨਜ਼ਰੀ ਆਈਆ।

ਦਰ ਠਾਂਡਾ ਤੇਰਾ ਦਰਬਾਰ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਪੁਰਖ ਅਕਾਲ ਏਕੰਕਾਰ, ਆਦਿ ਨਿਰੰਜਣ ਤੇਰੀ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰੀ ਧਾਰ, ਸ੍ਰੀ ਭਗਵਾਨ ਸਮਝ ਕੋਇ ਨਾ ਪਾਈਆ। ਪਾਰਬ੍ਰਹਮ ਤੇਰਾ ਵਿਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਵੱਡਾ ਮਿਲੇ ਵੱਡੀ ਵਡਿਆਈਆ।

ਦਰ ਵੱਡਾ ਏਕੰਕਾਰ, ਸਚਖੰਡ ਖ਼ੁਸ਼ੀ ਮਨਾਇੰਦਾ । ਜਲਵਾਗਰ ਸ਼ਾਹਕਾਰ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਦੂਜਾ ਕਰੇ ਨਾ ਕੋਈ ਆਧਾਰ, ਅਕਲ ਕਲਧਾਰੀ ਆਪਣੀ ਖੇਲ ਵਖਾਇੰਦਾ। ਗੁਰ ਅਵਤਾਰ ਦਰ ਮੰਗਣ ਬਣ ਭਿਖਾਰ, ਨੇਤਰ ਨੈਣ ਨੀਰ ਸਰਬ ਵਹਾਇੰਦਾ। ਕਿਰਪਾ ਕਰ ਸਿਰਜਣਹਾਰ, ਸਤਿ ਸੁਆਮੀ ਤੇਰਾ ਅੰਤ ਕੋਇ ਨਾ ਆਇੰਦਾ। ਸਚਖੰਡ ਦੁਆਰ ਖੋਲ੍ਹ ਕਵਾੜ, ਥਿਰ ਘਰ ਸ਼ਬਦੀ ਰੰਗ ਰੰਗਾਇੰਦਾ। ਨਵ ਨੌਂ ਚਾਰ ਆਈ ਹਾਰ, ਚੌਥਾ ਯੁਗ ਡੇਰਾ ਢਾਹਿੰਦਾ । ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਗੀਤਾ ਗਿਆਨ ਚਰਨ ਕਵਲ ਸੀਸ ਝੁਕਾਇੰਦਾ। ਅੰਜੀਲ ਕੁਰਾਨ ਰੋਵਣ ਜ਼ਾਰੋ ਜ਼ਾਰ, ਖਾਣੀ ਬਾਣੀ ਧੀਰ ਨਾ ਕੋਇ ਧਰਾਇੰਦਾ । ਚਰਨ ਧੂੜੀ ਮੰਗਣ ਤੇਈ ਅਵਤਾਰ, ਗੁਰ ਦਸ ਝੋਲੀ ਡਾਹਿੰਦਾ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਜੁਗ ਚੌਕੜੀ ਜੋ ਲੇਖਾ ਦੱਸਿਆ ਮਾਤ ਵਿਹਾਰ, ਬਿਵਹਾਰੀ ਰਾਹ ਨਾ ਕੋਇ ਵਖਾਇੰਦਾ। ਅੰਤਮ ਸਾਰੇ ਆਏ ਹਾਰ, ਹਰਿ ਜੂ ਤੇਰੀ ਓਟ ਸਰਬ ਤਕਾਇੰਦਾ। ਪਿਛਲਾ ਲਹਿਣਾ ਦੇਣਾ ਦਿਤਾ ਨਿਵਾਰ, ਬਾਕੀ ਲੇਖ ਨਾ ਕੋਇ ਵਖਾਇੰਦਾ। ਕੱਠੇ ਹੋਏ ਤੇਰੇ ਦਰਬਾਰ, ਦਰ ਇਕੋ ਸੱਚਾ ਨਜ਼ਰੀ ਆਇੰਦਾ। ਇਕਾਵਨ ਬਾਵਨ ਭਿਖਿਆ ਮੰਗਣ ਵਸਤ ਦੇ ਆਪ ਨਿਰੰਕਾਰ, ਨਿਰਗੁਣ ਨਿਰਗੁਣ ਆਸਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਆਸਾ ਸਭ ਦੀ ਪੂਰ ਕਰਾਇੰਦਾ।

ਆਸਾ ਪ੍ਰਭੂ ਕਰਦੇ ਪੂਰੀ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਤੇਰਾ ਰੂਪ ਇਕੋ ਨੂਰੀ, ਨੂਰ ਨੁਰਾਨੇ ਤੇਰੀ ਜੋਤ ਸੁਵਾਈਆ। ਤੇਰਾ ਦਰ ਇਕੋ ਹਜ਼ੂਰੀ, ਹਜ਼ਰਤ ਵੱਡੇ ਵੱਡੀ ਤੇਰੀ ਵਡਿਆਈਆ। ਚਾਰ ਯੁਗ ਦੀ ਟੁਟੀ ਸਰਬ ਮਗ਼ਰੂਰੀ, ਮੁਫ਼ਲਸ ਬੈਠੇ ਧਿਆਨ ਲਗਾਈਆ। ਲੋਕਮਾਤ ਤੇਰੇ ਨਾਮ ਦੀ

ਕਰ ਕੇ ਆਏ ਮਜ਼ਦੂਰੀ, ਬਣ ਮਜ਼ਦੂਰ ਸੇਵ ਕਮਾਈਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਦੱਸ ਕੇ ਆਏ ਕੂੜੀ, ਕੂੜੀ ਕਿਰਿਆ ਬੰਧਨ ਨਾ ਕੋਇ ਵਖਾਈਆ। ਪੁਰਖ ਅਕਾਲ ਦੀ ਸਾਰੇ ਮੰਗੋ ਚਰਨ ਧੂੜੀ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਮਸਤਕ ਟਿੱਕੇ ਰਹੇ ਲਗਾਈਆ । ਨੌਂ ਸੌ ਚੁਰਾਨਵੇ ਚੌਕੜੀ ਯੁਗ ਪਿਛੋਂ ਤੈਨੂੰ ਇਕੋ ਜ਼ਰੂਰਤ ਪਈ ਜ਼ਰੂਰੀ, ਜ਼ਾਹਰ ਆਪਣੀ ਕਲ ਧਰਾਈਆ। ਮੂਸੇ ਤੁਟਾ ਮਾਣ ਜਲਵਾ ਕੋਹਤੂਰੀ, ਈਸਾ ਆਸ ਬੈਠਾ ਗਵਾਈਆ । ਮੁਹੰਮਦ ਚਰਨ ਕਵਲ ਹੋਇਆ ਮਸ਼ਕੂਰੀ, ਮੁਸ਼ਕਲ ਮੇਰੀ ਹੱਲ ਕਰਾਈਆ। ਨਾਨਕ ਚੁੱਕ ਕੇ ਮੋਢੇ ਭੂਰੀ, ਤੇਰਾ ਬੈਠਾ ਧਿਆਨ ਲਗਾਈਆ। ਗੋਬਿੰਦ ਕਹੇ ਪ੍ਰਭ ਪੁਰਖ ਅਕਾਲ ਉਤੇ ਡੋਰੀ, ਪਿਤਾ ਪੂਤ ਗੰਢ ਪੁਵਾਈਆ। ਜੁਗ ਚੌਕੜੀ ਕਹਿਣ ਅਬਿਨਾਸ਼ੀ ਕਰਤਾ ਸ਼ਬਦ ਅਗੰਮੀ ਚੜ੍ਹ ਕੇ ਆਵੇ ਘੋੜੀ, ਘੋੜਾ ਅਸਵ ਸ਼ਾਹਸਵਾਰਾ ਇਕ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਵਡ ਸਾਹਿਬ ਸਚ ਗੋਸਾਈਂਆ।

ਸਾਹਿਬ ਸਚ ਗੋਸਾਈਂ ਮੀਤ, ਮਿੱਤਰ ਪਿਆਰੇ ਤੇਰੀ ਓਟ ਰਖਾਈਆ। ਪੰਦਰਾਂ ਕੱਤਕ ਸਭ ਨੇ ਛੱਡੀ ਪਿਛਲੀ ਰੀਤ, ਮੰਦਰ ਮਸੀਤ ਗੁਰਦੁਆਰ ਸ਼ਿਵਦਵਾਲੇ ਮੱਠ ਗੁਰ ਅਵਤਾਰ ਪੀਰ ਪੈਗ਼ੰਬਰ ਫੇਰ ਕੋਇ ਨਾ ਆਈਆ । ਤੇਰੇ ਨਾਮ ਦਾ ਗਾਈਏ ਇਕੋ ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੇਰੀ ਧਾਰ ਸਦਾ ਠਾਂਡੀ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਤੇਰਾ ਖੇਲ ਪ੍ਰਭੂ ਜਗਦੀਸ, ਜਗਦੀਸ਼ਰ ਤੇਰੇ ਹੱਥ ਵਡਿਆਈਆ। ਅਸੀਂ ਵੇਖਿਆ ਮਾਣ ਮਿਲਦਾ ਇਕੀਆਂ ਵਿਚੋਂ ਇਕੀਸ, ਏਕਾ ਇਕੀ ਗੋਬਿੰਦ ਰੰਗ ਰੰਗਾਈਆ। ਨੇਤਰ ਰੋ ਪਏ ਰਾਗ ਛਤੀਸ, ਸੁਰਸਤੀ ਮਾਰੇ ਉਚੀ ਧਾਹੀਂਆ। ਗਣ ਗੰਧਰਬ ਵੇਖਣ ਲਾ ਕੇ ਨੀਝ, ਦੂਰ ਦੁਰਾਡੇ ਨੈਣ ਉਠਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਪਿਛੋਂ ਪੁਰਖ ਅਕਾਲ ਜਨ ਭਗਤਾਂ ਪੂਰੀ ਕੀਤੀ ਆਪ ਰੀਝ, ਫੜ ਆਪਣੇ ਨਾਲ ਮਿਲਾਈਆ। ਦੂਰ ਦੁਰਾਡਾ ਚਲ ਕੇ ਭਗਤ ਦੁਆਰ ਲੰਘਿਆ ਇਕ ਦਹਿਲੀਜ਼, ਦਹਿ ਦਿਸ਼ਾ ਡੇਰਾ ਢਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰਦੇ ਰਹੇ ਉਡੀਕ, ਲਿਖ ਲਿਖ ਲੇਖਾ ਗਏ ਸਮਝਾਈਆ । ਪਰਗਟ ਹੋਵੇ ਬੀਸਾ ਬੀਸ, ਕਲ ਕਲਕੀ ਫੇਰਾ ਪਾਈਆ। ਲੇਖਾ ਜਾਣੇ ਹਸਤ ਕੀਟ, ਲੱਖ ਚੁਰਾਸੀ ਖੋਜ ਖੋਜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਲਏ ਜੀਤ, ਪਾਰਬ੍ਰਹਮ ਬ੍ਰਹਮ ਆਪਣੀ ਝੋਲੀ ਪਾਈਆ। ਜਨ ਭਗਤਾਂ ਛਤਰ ਝੁਲਾਏ ਸੀਸ, ਸੀਸ ਦਸਤਾਰ ਜਗਦੀਸ ਆਪ ਰਖਾਈਆ। ਨੀਚੋਂ ਕਰੇ ਊਚ ਉਚੋਂ ਕਰੇ ਨੀਚ, ਨੀਚ ਊਚ ਦੋਵੇਂ ਚਰਨਾਂ ਵਿਚ ਰਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਸਰਬ ਸੁਆਮੀ ਆਪੇ ਵਸੇ ਅਧਵਿਚਕਾਰ ਬੀਚ, ਵਿਚਲਾ ਲੇਖਾ ਆਪਣੇ ਹੱਥ ਰਖਾਈਆ। ਜਗਤ ਨੇਤਰ ਨਜ਼ਰ ਨਾ ਆਏ ਨੀਕਨ ਨੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ।

ਸ਼ਹਿਨਸ਼ਾਹ ਹਰਿ ਠਾਕਰ ਪ੍ਰਭ, ਹੱਥ ਤੇਰੇ ਵਡਿਆਈਆ। ਚਾਰ ਜੁਗ ਦੀ ਪਿਛਲੀ ਚੁੱਕੀ ਹੱਦ, ਹਦੂਦ ਤੇਰੀ ਵਿਚ ਬੈਠੇ ਡੇਰਾ ਲਾਈਆ । ਸਚ ਦੁਆਰੇ ਲਏ ਸੱਦ, ਸੱਦਾ ਆਪਣਾ ਨਾਮ ਜਣਾਈਆ। ਅੰਤਮ ਪੜਦਾ ਇਕੋ ਕੱਜ, ਸਿਰ ਆਪਣਾ ਹੱਥ ਰਖਾਈਆ। ਲੋਕਮਾਤ ਕਰ ਕੇ ਆਏ ਹੱਜ, ਕਾਇਆ ਕਾਅਬਾ ਹੁਜਰਾ ਇਕ ਸੁਹਾਈਆ। ਇੱਟਾਂ ਗਾਰਾ ਪੱਥਰ ਪਿਛੇ ਆਏ ਛੱਡ, ਟੱਕਰਾਂ ਮਾਰੇ ਜਗਤ ਲੋਕਾਈਆ । ਬਿਨ ਮੁਰਸ਼ਦ ਮੁਰੀਦ ਕੋਈ ਨਾ ਸਕੇ ਲੱਭ, ਬਿਨ ਸਤਿਗੁਰ ਗੁਰਸਿਖ ਮਿਲਣ ਕੋਇ ਨਾ ਆਈਆ। ਬਿਨ ਤੇਰੀ ਕਿਰਪਾ ਕੋਈ ਨਾ ਕਰੇ ਹੱਜ, ਬਿਨ ਤੇਰੀ ਰਹਿਮਤ ਦਰਸ ਕੋਇ ਨਾ ਪਾਈਆ। ਮਿਹਰਵਾਨ ਹੋ ਜਿਸ ਆਪਣੇ ਦੁਆਰੇ ਲਏਂ ਸੱਦ, ਦੇਵੇਂ ਮਾਣ ਵਡਿਆਈਆ। ਤਿਸ ਦਾ ਪੂਰਾ ਹੋਵੇ ਹੱਜ, ਮੱਕਾ ਕਾਅਬਾ ਦੋਵੇਂ ਨੈਣ ਸ਼ਰਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚੇ ਵੱਜੇ ਵਧਾਈਆ।

ਵੱਜੇ ਵਧਾਈ ਘਰ ਸੱਚੇ ਏਕ, ਏਕੰਕਾਰ ਤੇਰੀ ਸ਼ਨਵਾਈਆ । ਸਾਰੇ ਕਰੀਏ ਤੇਰੀ ਟੇਕ, ਸੀਸ ਜਗਦੀਸ ਚਰਨ ਝੁਕਾਈਆ। ਦੀਨ ਮਜ਼੍ਹਬ ਵਿਚੋਂ ਕਰ ਬਿਬੇਕ, ਜ਼ਾਤ ਪਾਤ ਡੇਰਾ ਢਾਹੀਆ। ਨਿਜ ਨੇਤਰ ਆਪਣੀ ਅੱਖ ਵੇਖ, ਦੋਏ ਲੋਚਣ ਬੰਦ ਵਖਾਈਆ। ਅੰਦਰ ਵੜ ਕੇ ਦੱਸ ਭੇਤ, ਬਾਹਰੋਂ ਸਮਝ ਕੋਇ ਨਾ ਪਾਈਆ । ਨਿਰਗੁਣ ਤੇਰੀ ਅਗੰਮੀ ਖੇਡ, ਖ਼ਾਲਕ ਖ਼ਲਕ ਦੇ ਜਣਾਈਆ। ਤੇਰੀ ਸੁਹੰਜਣੀ ਮਾਣੀਏ ਸੇਜ, ਸੋਭਾਵੰਤ ਆਸਣ ਲਾਈਆ। ਲੋਕਮਾਤ ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਕੇ ਦਿਤੇ ਭੇਜ, ਧੁਰ ਸੰਦੇਸਾ ਝੋਲੀ ਪਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਲੱਖ ਚੁਰਾਸੀ ਲਿਖ ਕੇ ਆਏ ਲੇਖ, ਕਲਮ ਸ਼ਾਹੀ ਕਾਗ਼ਜ਼ ਨਾਲ ਮਿਲਾਈਆ। ਇਕੋ ਪੁਰਖ ਅਕਾਲ ਪਰਵਰਦਿਗਾਰ ਕਰਨਾ ਹੇਤ, ਦੂਜਾ ਇਸ਼ਟ ਨਾ ਕੋਇ ਮਨਾਈਆ । ਪੰਜ ਤੱਤ ਕਾਇਆ ਸਭ ਦਾ ਹੋਵੇ ਖੇਤ, ਰਣ ਭੂਮੀ ਦੋ ਜਹਾਨ ਦਏ ਜਣਾਈਆ। ਭਗਤ ਭਗਵਾਨ ਮਾਨਣ ਇਕ ਦੂਜੇ ਦੀ ਸੇਜ, ਸਚ ਸਿੰਘਾਸਣ ਡੇਰਾ ਲਾਈਆ । ਜੋਤੀ ਜਲਵਾ ਨੂਰੀ ਤੇਜ, ਜਾਗਰਤ ਜੋਤ ਕਰੇ ਰੁਸ਼ਨਾਈਆ। ਪ੍ਰਭ ਤੇਰਾ ਸਭ ਕੁਛ ਲਿਆ ਵੇਖ, ਲੱਖ ਚੁਰਾਸੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਬੈਠੇ ਆਸਣ ਲਾਈਆ।

ਦਰ ਤੇਰੇ ਆਸਣ ਗਿਆ ਲੱਗ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਜਣਾਈਆ। ਦਰਗਹਿ ਸਾਚੀ ਤੇਰਾ ਹੱਜ, ਸਚਖੰਡ ਤੇਰਾ ਨੂਰ ਨਜ਼ਰੀ ਆਈਆ। ਅਗਲਾ ਮਾਰਗ ਇਕੋ ਦੱਸ, ਰਲ ਮਿਲ ਸਾਰੇ ਤੇਰਾ ਇਕੋ ਨਾਮ ਧਿਆਈਆ। ਕਿਰਪਾ ਕਰ ਪੁਰਖ ਸਮਰਥ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਦ ਰਹੀਏ ਤੇਰੀ ਸਰਨਾਈਆ ।

ਤੇਰੀ ਸਰਨਾਈ ਮੰਗੀਏ ਇਕ, ਖ਼ਾਲੀ ਝੋਲੀ ਰਹੇ ਵਖਾਈਆ। ਅਗਲਾ ਲੇਖਾ ਫੇਰ ਲਿਖ, ਪਿਛਲੀ ਮਿਟੀ ਛਾਹੀਆ। ਚਾਰੋਂ ਕੁੰਟ ਆਏ ਦਿਸ, ਦਹਿ ਦਿਸ਼ਾ ਤੇਰੀ ਰੁਸ਼ਨਾਈਆ। ਤੂੰ ਆਪਣਾ ਖੇਲ ਕੀਤਾ ਜ਼ੋਰ ਨਾਲ ਹਿੱਕ, ਹਕੀਕਤ ਆਪਣੇ ਨਾਲ ਰਲਾਈਆ। ਚੌਥੇ ਯੁਗ ਦੇ ਕੇ ਪਿਠ, ਕਰਵਟ ਆਪਣੀ ਲਈ ਬਦਲਾਈਆ। ਚਾਰ ਯੁਗ ਜੋ ਲੇਖਾ ਆਏ ਲਿਖ, ਬਿਨ ਸਮਝੋਂ ਪੂਰ ਕਰਾਈਆ। ਤੇਰੇ ਕੋਲੋਂ ਸਾਰੇ ਹੋਏ ਜਿਚ, ਡਰਦੇ ਬੈਠੇ ਨੈਣ ਸ਼ਰਮਾਈਆ। ਸਾਡੀ ਕਰਨੀ ਸਾਡੇ ਵਿਚੋਂ ਲਈ ਖਿਚ, ਖ਼ਾਲਕ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਦ ਮੰਨੀਏ ਤੇਰੀ ਰਜ਼ਾਈਆ।

ਸ੍ਰੀ ਭਗਵਾਨ ਹੋ ਮਿਹਰਵਾਨ, ਹਰਿ ਕਰਤਾ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਵਡ ਧਿਆਨੀ ਆਪ ਉਠਾਇੰਦਾ। ਨਵ ਨੌਂ ਚਾਰ ਚੁੱਕੀ ਕਾਣ, ਕਲਜੁਗ ਅੰਤਮ ਲੇਖ ਮੁਕਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਸਭ ਦਾ ਲੇਖਾ ਝੋਲੀ ਪਾਇੰਦਾ। ਬੀਸ ਬੀਸਾ ਬਣ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ । ਇਕੀਆਂ ਦੇਵੇ ਇਕੋ ਮਾਣ, ਏਕੰਕਾਰਾ ਦਇਆ ਕਮਾਇੰਦਾ। ਊਚ ਨੀਚ ਸਰਬ ਮਿਟ ਜਾਣ, ਜ਼ਾਤ ਪਾਤ ਨਾ ਕੋਇ ਵਖਾਇੰਦਾ। ਦੀਨ ਮਜ਼੍ਹਬ ਨਾ ਕੋਈ ਕਾਣ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇੰਦਾ। ਰਸਨਾ ਜਿਹਵਾ ਨਾ ਕੋਈ ਕਲਾਮ, ਇਸਮ ਆਅਜ਼ਮ ਇਕ ਵਖਾਇੰਦਾ। ਧੁਰ ਸੰਦੇਸਾ ਦੇ ਪੈਗ਼ਾਮ, ਸਾਚੀ ਵਿਦਿਆ ਆਪ ਪੜ੍ਹਾਇੰਦਾ। ਨਜ਼ਰੀ ਆਏ ਇਕ ਅਮਾਮ, ਨੌਬਤ ਆਪਣਾ ਨਾਮ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਰਦੇ ਕਰ ਗ਼ੁਲਾਮ, ਹੁਕਮੇ ਅੰਦਰ ਆਪ ਬਹਾਇੰਦਾ। ਝੁਕ ਝੁਕ ਸਾਰੇ ਕਰਨ ਸਲਾਮ, ਸਜਦਾ ਇਕੋ ਇਕ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਇਸ਼ਟ ਆਪ ਦਰਸਾਇੰਦਾ ।

ਸਾਚਾ ਇਸ਼ਟ ਪੁਰਖ ਅਕਾਲ, ਪੰਜ ਤੱਤ ਨਾ ਕੋਇ ਵਡਿਆਈਆ। ਆਦਿ ਜੁਗਾਦੀ ਦੀਨ ਦਿਆਲ, ਦੀਨਾਂ ਨਾਥ ਵੇਖ ਵਖਾਈਆ। ਸਚ ਦੁਆਰ ਸੱਚੀ ਧਰਮਸਾਲ, ਸਾਢੇ ਤਿੰਨ ਹੱਥ ਦੇਵੇ ਮਾਣ ਵਡਿਆਈਆ। ਆਤਮ ਪਰਮਾਤਮ ਕਰੇ ਸੰਭਾਲ, ਸਦਾ ਸੁਹੇਲਾ ਸੰਗ ਰਖਾਈਆ । ਭਗਤ ਭਗਵਾਨ ਕਦੇ ਨਾ ਖਾਏ ਕਾਲ, ਮਹਾਂਕਾਲ ਨੇੜ ਨਾ ਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਕਰੇ ਖੇਲ ਬੇਮਿਸਾਲ, ਮਿਸਲ ਆਪਣੇ ਹੱਥ ਵਖਾਈਆ । ਜੁਗ ਚੌਕੜੀ ਜੋ ਘਾਲਾਂ ਰਹੇ ਘਾਲ, ਤਿਨ੍ਹਾਂ ਕੀਤੀ ਘਾਲ ਲੇਖੇ ਲਾਈਆ। ਚੌਥੇ ਯੁਗ ਸਭ ਦਾ ਕਰ ਹੱਲ ਸਵਾਲ, ਜ਼ੀਰੋ ਸਿਫ਼ਰਾ ਨਿਰਗੁਣ ਸਰਗੁਣ ਦੂਏ ਨਾਲ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਡੂੰਘੀ ਰਚਨਾ ਆਪਣੇ ਵਿਚ ਛੁਪਾਈਆ।

ਡੂੰਘੀ ਰਚਨਾ ਸ੍ਰੀ ਭਗਵਾਨ, ਹਰਿ ਰਚੰਤਾ ਕਰਤਾ ਧਰਤਾ ਆਪਣੇ ਵਿਚ ਰਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਮ ਨਿਧਾਨਾ ਦੇ ਕੇ ਛੋਟਾ ਜਿਹਾ ਗਿਆਨ, ਛੋਟੀ ਕੁਟੀਆ ਕਾਇਆ ਮੰਦਰ ਵਿਚ ਵਸਾਇੰਦਾ। ਸ਼ਬਦ ਅਗੰਮੀ ਦੇ ਬਿਆਨ, ਹੁਕਮੇ ਅੰਦਰ ਆਪ ਫਿਰਾਇੰਦਾ । ਜੇ ਕੋਈ ਮੰਗਣ ਆਵੇ ਦਾਨ, ਨਿਕੀ ਚੁਟਕੀ ਭਰ ਕੇ ਝੋਲੀ ਪਾਇੰਦਾ। ਸੋ ਲੋਕਮਾਤ ਹੋਵੇ ਪਰਧਾਨ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਅੰਦਰੇ ਅੰਦਰ ਮੰਗਦਾ ਰਹੇ ਦਾਨ, ਦੋਏ ਜੋੜ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵਸਤ ਅਮੋਲਕ ਧੁਰ ਦੀ ਦਾਤ ਆਪ ਵਰਤਾਇੰਦਾ।

ਧੁਰ ਦੀ ਦਾਤ ਆਪ ਵਰਤੰਤਾ, ਵਰਤਮਾਨ ਇਕ ਅਖਵਾਈਆ। ਜੁਗ ਚੌਕੜੀ ਖੇਲ ਸ੍ਰੀ ਭਗਵੰਤਾ, ਭਗਵਨ ਆਪਣੀ ਧਾਰ ਰਖਾਈਆ। ਲੱਖ ਚੁਰਾਸੀ ਜੀਵ ਜੰਤਾ, ਚੀਊਂਟੀ ਹਸਤ ਕਰੇ ਪੜ੍ਹਾਈਆ। ਸ਼ਬਦ ਅਗੰਮੀ ਨਾਮ ਇਕੋ ਮੰਤਰ ਮੰਤਾ, ਮੰਤਵ ਆਪਣਾ ਦਏ ਸਮਝਾਈਆ । ਲੱਖ ਚੁਰਾਸੀ ਨਾਰੀ ਕੰਤਾ, ਕੰਤ ਕੰਤੂਹਲ ਇਕ ਅਖਵਾਈਆ। ਬੇਪਰਵਾਹੀ ਰੰਗ ਬਸੰਤਾ, ਬਸਨ ਬਨਵਾਰੀ ਆਪ ਰੰਗਾਈਆ। ਬੋਧ ਅਗਾਧਾ ਹੋ ਕੇ ਪੰਡਤਾ, ਸਾਚਾ ਅੱਖਰ ਦਏ ਸਮਝਾਈਆ। ਖੇਲੇ ਖੇਲ ਜੇਰਜ ਅੰਡਜਾ, ਉਤਭੁਜ ਸੇਤਜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਰਵਾਰ ਇਕੱਠਾ, ਇਕ ਅਡੰਬਰ ਸਚ ਸਵੰਬਰ ਦਿਤਾ ਵਖਾਈਆ।

ਸਚ ਸਵੰਬਰ ਬੀਸ ਬੀਸਾ, ਹਰਿ ਇਕੋ ਇਕ ਜਣਾਈਆ। ਪੰਦਰਾਂ ਕੱਤਕ ਸਭ ਦਾ ਖ਼ਾਲੀ ਕਰ ਕੇ ਖ਼ੀਸਾ, ਕਫ਼ਨੀ ਚੋਲੀ ਅਲਫ਼ੀ ਆਪਣੇ ਹੱਥ ਰਖਾਈਆ। ਬਿਨ ਰਸਨਾ ਜਿਹਵਾ ਸਾਰੇ ਪੜ੍ਹਨ ਹਦੀਸਾ, ਉਚੀ ਉਚੀ ਢੋਲਾ ਗਾਈਆ। ਹੱਸਣ ਰੋਵਣ ਦੋਵੇਂ ਤਾਲ ਮਾਰਨ ਚੀਕਾਂ, ਦੋ ਜਹਾਨ ਸਮਝ ਕੋਇ ਨਾ ਆਈਆ। ਖ਼ੁਸ਼ੀ ਕਹੇ ਮੈਂ ਰੱਖਦੀ ਰਹੀ ਉਡੀਕਾਂ, ਬੈਠੀ ਰਾਹ ਤਕਾਈਆ । ਗ਼ਮੀ ਕਹੇ ਲੇਖਾ ਚੁਕਿਆ ਚਾਚਾ ਭਤੀਜਾ, ਪੁਰਖ ਅਕਾਲ ਪਿਤਾ ਇਕੋ ਨਜ਼ਰੀ ਆਈਆ । ਜਨ ਭਗਤਾਂ ਉਪਰ ਆਪ ਪਤੀਜਾ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਏਕਾ ਇਕੀ, ਏਕੰਕਾਰ ਆਪ ਬਣਾਈਆ। ਗੋਬਿੰਦ ਕਹਿ ਕੇ ਗਿਆ ਖੰਡਿਉਂ ਤਿੱਖੀ, ਵਾਲੋਂ ਨਿਕੀ ਨਜ਼ਰ ਨਾ ਆਈਆ। ਸ੍ਰੀ ਭਗਵਾਨ ਹੋ ਮਿਹਰਵਾਨ ਆਪਣੇ ਨੇਤਰ ਪੇਖੀ, ਭੇਖਨੀ ਸੰਗ ਨਾ ਕੋਇ ਰਖਾਈਆ । ਅਚਰਜ ਖੇਲ ਪ੍ਰਭੂ ਕਲ ਖੇਡੀ, ਸਮਝ ਸਕੇ ਕੋਈ ਨਾ ਰਾਈਆ। ਖ਼ਾਲੀ ਰਹਿ ਗਏ ਸੋਢੀ ਵੇਦੀ, ਬਿਧ ਆਪਣੇ ਹੱਥ ਰਖਾਈਆ । ਮੂਰਖ ਮੁਗਧ ਮੂੜ੍ਹ ਅਞਾਣੇ ਬਣੇ ਭੇਦੀ, ਜਿਨ੍ਹਾਂ ਅੰਦਰ ਵੜ ਕੇ ਪੜਦਾ ਦਿਤਾ ਚੁਕਾਈਆ । ਪੰਦਰਾਂ ਕੱਤਕ ਨੌਂ ਸੌ ਚੁਰਾਨਵੇ ਚੌਕੜੀ ਦਾ ਵਿਹਾਰ ਕੀਤਾ ਨਾਲ ਛੇਤੀ, ਸ਼ਹਿਨਸ਼ਾਹ ਇਸ਼ਾਰੇ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਜਣਾਈਆ।

ਗੁਰਮੁਖ ਸੱਜਣ ਯਾਰ ਚਮਰੇਟੇ, ਚਮਤਕਾਰ ਪ੍ਰਭੂ ਜਣਾਈਆ। ਭਗਤੀ ਪਿਆਰ ਦੋਵੇਂ ਬੇਟੀ ਬੇਟੇ, ਤੇਰੀ ਫੂੜ੍ਹੀ ਉਤੇ ਸੁਵਾਈਆ। ਜਗਤ ਪਿਤਾ ਕੋਈ ਨਾ ਵੇਖੇ, ਭਗਤ ਭਗਵਾਨ ਦਏ ਜਣਾਈਆ । ਬਿਰਹੋਂ ਵਿਛੋੜੇ ਅੰਦਰ ਦੋਵੇਂ ਲੇਟੇ, ਦੁੱਖ ਲੱਗਾ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਭਗਤਾਂ ਅੰਦਰ ਖ਼ੁਸ਼ੀਆਂ ਨਾਲ ਲੇਟੇ, ਸਾਡੀ ਵਾਤ ਨਾ ਪੁਛੇ ਕੋਈ ਰਾਈਆ। ਜਿਸ ਵੇਲੇ ਚਮਰੇਟਾ ਆ ਕੇ ਕੋਲ ਬੈਠੇ, ਦੋਵੇਂ ਰੋ ਰੋ ਰਹੇ ਸੁਣਾਈਆ। ਤੇਰੇ ਪ੍ਰਭੂ ਨੂੰ ਸਾਡੇ ਭੁੱਲੇ ਚੇਤੇ, ਗ਼ਰੀਬ ਨਿਮਾਣਿਆਂ ਬੈਠਾ ਅੰਗ ਲਗਾਈਆ। ਸਾਡਾ ਕਰੇ ਕੋਈ ਨਾ ਹੇਤੇ, ਹਿਤਕਾਰੀ ਹੋਏ ਸਹਾਈਆ । ਰਵਦਾਸ ਤੈਨੂੰ ਲਿਖਣ ਡਾਹਿਆ ਸਭ ਦੇ ਲੇਖੇ, ਤੇਰੀ ਕਲਮ ਵਿਚ ਚਤੁਰਾਈਆ । ਤਿਖੀ ਨੋਕ ਮਾਰੇ ਨੇਜ਼ੇ, ਦੋ ਜਹਾਨਾਂ ਸਲ ਲਗਾਈਆ। ਸਾਡਾ ਸਨੇਹੁੜਾ ਉਸ ਕੋਲ ਭੇਜੇ, ਦੁਖੀਆਂ ਦਰਦ ਸੁਣਾਈਆ। ਅੰਮ੍ਰਿਤ ਬਰਸੇ ਆਪਣਾ ਮੇਘੇ, ਮਿਹਰ ਧਾਰ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ।

ਰਵਦਾਸ ਅੰਦਰ ਆਇਆ ਧਿਆਨ, ਗੁਰਮੁਖ ਖ਼ੁਸ਼ੀ ਮਨਾਈਆ। ਰੋਂਦਿਆਂ ਲਿਖਾਂ ਇਕ ਬਿਆਨ, ਪ੍ਰਭੂ ਦਿਆਂ ਜਣਾਈਆ। ਜਿਸ ਦੇ ਉਤੇ ਕਲਮ ਸ਼ਾਹੀ ਕਰੇ ਗਿਆਨ, ਸੋ ਕਾਗ਼ਜ਼ ਨਜ਼ਰ ਨਾ ਆਈਆ। ਤਾਰਾ ਸਿੰਘ ਗੰਗਾ ਕਿਨਾਰੇ ਬਾਲ ਨਾਦਾਨ, ਢਾਈ ਸਾਲ ਬੈਠਾ ਮੁਖ ਛੁਪਾਈਆ। ਜਿਸ ਵੇਲੇ ਬ੍ਰਹਿਮਣ ਕਸੀਰਾ ਮਿਲਿਆ ਆਣ, ਉਸ ਵੇਲੇ ਇਕੋ ਉਂਗਲੀ ਦਰਸ਼ਨ ਨਜ਼ਰੀ ਆਈਆ। ਦਰਸਨ ਵੇਖ ਹੋਇਆ ਨਿਹਾਲ, ਵਾਹ ਵਾ ਪ੍ਰਭੂ ਤੇਰੀ ਵਡਿਆਈਆ। ਗ਼ਰੀਬ ਨਿਮਾਣਿਆਂ ਰਿਹਾ ਸੁਰਤ ਸੰਭਾਲ, ਕੋਝਿਆਂ ਕਮਲਿਆਂ ਗਲੇ ਲਗਾਈਆ। ਸਾਡਾ ਲੇਖਾ ਤੈਨੂੰ ਕਦੀ ਨਾ ਆਇਆ ਖ਼ਿਆਲ, ਬੈਠਾ ਆਪ ਭੁਲਾਈਆ । ਸ੍ਰੀ ਭਗਵਾਨ ਹੋ ਮਿਹਰਵਾਨ, ਸ਼ਬਦੀ ਧਾਰ ਦਿਤਾ ਜਣਾਈਆ। ਨਿਰਗੁਣ ਹੋ ਕੇ ਆਵਾਂ ਵਿਚ ਜਹਾਨ, ਰਵਦਾਸ ਨਾਲ ਤੇਰਾ ਮੇਲ ਮਿਲਾਈਆ। ਜਿਸ ਉਤੇ ਲਿਖਿਆ ਜਾਏ ਮੇਰਾ ਨਿਸ਼ਾਨ, ਸੋ ਨਿਸ਼ਾਨਾ ਰਸਨਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੇ ਹੱਥ ਰਖਾਈਆ । ਕਰਨੀ ਰੱਖ ਹੱਥ ਕਰਤਾਰ, ਹਰਿ ਕਰਤਾ ਦਇਆ ਕਮਾਇੰਦਾ। ਗੁਰਮੁਖ ਉਠੇ ਉਠ ਬਲਧਾਰ, ਬਲਧਾਰੀ ਹੁਕਮ ਜਣਾਇੰਦਾ। ਅੰਦਰੇ ਅੰਦਰ ਹੋਏ ਗੁਫ਼ਤਾਰ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਲੇਖਾ ਲਿਖਣਾ ਸਿਰਜਣਹਾਰ, ਸਤਿ ਸਤਿਵਾਦੀ ਆਪ ਜਣਾਇੰਦਾ । ਦਰ ਆ ਵੇਖ ਡਿਠਾ ਦਰਬਾਰ, ਸਚ ਸਿੰਘਾਸਣ ਹਰਿ ਜੂ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲਾਇੰਦਾ।

ਪ੍ਰਭ ਹੱਥ ਫੜਿਆ ਵਰਕਾ, ਵਰਕਾ ਵਰਕਾ ਪਤਰੇ ਨਾਲ ਮਿਲਾਈਆ । ਪ੍ਰੇਮ ਪਿਆਰ ਦੀ ਕਰ ਕੇ ਬਰਖਾ, ਮੇਘਲਾ ਇਕੋ ਧਾਰ ਜਣਾਈਆ। ਭਗਤ ਭਗਵਾਨ ਕਰ ਕੇ ਤਰਸਾ, ਰਹਿਮਤ ਆਪ ਜਣਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਲਾਹ ਕੇ ਪੜਦਾ, ਸਚਖੰਡ ਦੁਆਰੇ ਬਿਨ ਲਿਖਿਉਂ ਲੇਖ ਲੇਖਾ ਅੱਖਰਾਂ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਆਪ ਵਡਿਆਈਆ।

ਦੇਵੇ ਵਡਿਆਈ ਰਵਦਾਸ ਚਮਿਆਰ, ਗੁਰਮੁਖ ਸਿੰਘ ਸਿੰਘ ਰੂਪ ਵਟਾਈਆ। ਕਲਜੁਗ ਅੰਤ ਕਰ ਪਿਆਰ, ਪਰਮ ਪੁਰਖ ਸਿਰ ਆਪਣਾ ਹੱਥ ਟਿਕਾਈਆ। ਸਚਖੰਡ ਦਾ ਸਚ ਵਿਹਾਰ, ਸ਼ਬਦ ਇਸ਼ਾਰੇ ਨਾਲ ਜਣਾਈਆ । ਜੋ ਗੁਰਮੁਖ ਆਏ ਚਲ ਸੱਚੇ ਦਰਬਾਰ, ਸ੍ਰੀ ਭਗਵਾਨ ਆਪਣੇ ਪ੍ਰੇਮ ਨਾਲ ਬਹਾਈਆ। ਲਕੀਰ ਨਹੀਂ ਤਕਦੀਰ ਮੇਟੀ ਜਹਾਨ, ਤਦਬੀਰ ਆਪਣੀ ਇਕ ਵਖਾਈਆ । ਤਸਵੀਰ ਬਣੀ ਨੌਜਵਾਨ, ਲਾ ਤਾਅਰੀਫ਼ ਆਪ ਸੁਣਾਈਆ। ਅੱਗੇ ਪਿਛੇ ਸਾਰੇ ਇਕੋ ਜਿਹੇ ਨਜ਼ਰੀ ਆਣ, ਵੱਡਾ ਛੋਟਾ ਨਾ ਕੋਇ ਜਣਾਈਆ।

ਨਿਰਗੁਣ ਸਰਗੁਣ ਦੋਵੇਂ ਰੂਪ ਪਰਸਿਧ ਵਿਚ ਜਹਾਨ, ਬਿਨ ਰੂਪ ਸਰਗੁਣ ਤੋਂ ਨਿਰਗੁਣ ਨਜ਼ਰ ਕਿਸੇ ਨਾ ਆਈਆ । ਛੋਟੇ ਬਾਲੇ ਦੋਵੇਂ ਕੁਰਲਾਣ, ਭਗਤੀ ਪਿਆਰ ਮਾਰਨ ਧਾਹੀਂਆ । ਭਗਤੀ ਪਿਆਰ ਦਾ ਸਚ ਵਿਹਾਰ, ਨਾਰੀ ਪੁਰਖ ਦਏ ਸਮਝਾਈਆ। ਨਾਰ ਪੁਰਖ ਹਰਿ ਦੀ ਧਾਰ, ਨਿਰਗੁਣ ਜੋਤ ਵਿਚ ਰੁਸ਼ਨਾਈਆ। ਪੁੱਛਣਹਾਰਾ ਸੰਤ ਸੁਹੇਲਾ ਮੀਤ ਮੁਰਾਰ, ਆਪਣੀ ਖ਼ਾਹਸ਼ ਖ਼ਾਹਸ਼ ਵਿਚੋਂ ਪਰਗਟਾਈਆ । ਕਿਉਂ ਲੁਕ ਕੇ ਬੈਠੋਂ ਸਿਰਜਣਹਾਰ, ਆਪਣਾ ਨੂਰ ਛੁਪਾਈਆ। ਸਚ ਸਰੂਪ ਦੇ ਦੀਦਾਰ, ਤੀਜੇ ਨੇਤਰ ਤੇਰਾ ਸਤਿ ਨਜ਼ਰੀ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅੱਗੋਂ ਕਹੇ ਨਾਲ ਪਿਆਰ, ਬਿਨ ਰਸਨਾ ਜਿਹਵਾ ਜਣਾਈਆ। ਛੱਬੀ ਪੋਹ ਕਰਾਂ ਸਚ ਵਿਹਾਰ, ਹਰਿ ਸੰਗਤ ਸਚ ਦੁਆਰੇ ਸਾਚੇ ਹੁਕਮ ਬਹਾਈਆ। ਇਕੀ ਮੁਖੀਏ ਮੁਖ ਕਰਤਾਰ, ਪਿਛੇ ਸੰਗਤ ਸਗਲਾ ਸੰਗ ਰਖਾਈਆ। ਸਭ ਦੇ ਵਿਚ ਫਿਰੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਇਕ ਇਕ ਫੁੱਲ ਸਭ ਦੇ ਉਤੋਂ ਦੇਵੇ ਵਾਰ, ਅਤੋਲ ਅਤੁਲ ਆਪ ਤੁਲਾਈਆ। ਸਦੀ ਬੀਹਵੀਂ ਮੁਲ ਪਾਏ ਨਿਰੰਕਾਰ, ਜੁਗ ਚੌਕੜੀ ਜੋ ਗੁਰਮੁਖ ਬੈਠੇ ਧਿਆਨ ਲਗਾਈਆ। ਕੁਲ ਉਧਰੇ ਵਿਚ ਸੰਸਾਰ, ਮਿਲੇ ਮਾਣ ਧੰਨ ਜਣੇਂਦੀ ਮਾਈਆ। ਦੋਵੇਂ ਰੂਪ ਕਰ ਤਿਆਰ, ਪਿਆਰ ਭਗਤੀ ਗੰਢ ਵਖਾਈਆ। ਪਿਆਰ ਭਗਤੀ ਤੋਂ ਵਸੇ ਬਾਹਰ, ਧਾਰ ਧਰਮ ਇਕ ਜਣਾਈਆ। ਧਰਮ ਧਾਰ ਦੀ ਗੋਬਿੰਦ ਪਾਵੇ ਸਾਰ, ਦੂਜੇ ਸਮਝ ਕਿਸੇ ਨਾ ਆਈਆ । ਅਗਲਾ ਦੱਸੇ ਫੇਰ ਵਿਹਾਰ, ਫ਼ਰੇਬ ਕਰੇ ਨਾ ਬੇਪਰਵਾਹੀਆ । ਬੇਐਬ ਖ਼ੁਦਾਈ ਪਰਵਰਦਿਗਾਰ, ਸਾਂਝਾ ਯਾਰ ਵੇਸ ਵਟਾਈਆ। ਲਾਈਨ ਸਤਰ ਨਹੀਂ ਕਤਾਰ, ਕਰਤਾ ਕੁਦਰਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦੀ ਸਾਚੀ ਧਾਰ, ਲੋਕਮਾਤ ਦਏ ਵਖਾਲ, ਵੱਖਰਾ ਆਪਣਾ ਖੇਲ ਖਲਾਈਆ।

ਅੱਖਰਾਂ ਵਿਚੋਂ ਸ੍ਰਿਸ਼ਟੀ ਨਿਰਗੁਣ ਰਹੀ ਭਾਲ, ਦ੍ਰਿਸ਼ਟ ਆਪਣੀ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਉਪਰ ਹੋਇਆ ਆਪ ਕਿਰਪਾਲ, ਕਿਰਪਾ ਨਿਧ ਆਪਣਾ ਮੇਲ ਮਿਲਾਈਆ। ਛੱਬੀ ਪੋਹ ਲੱਖ ਚੁਰਾਸੀ ਜਮ ਕੀ ਫਾਸੀ ਮਾਤ ਗਰਭ ਦਸ ਦਸ ਮਾਸੀ ਸਭ ਦਾ ਤੁਟੇ ਜੰਜਾਲ, ਜੀਊਂਦਿਆਂ ਜਾਗਦਿਆਂ ਵੇਖਦਿਆਂ ਸੁਣਦਿਆਂ ਬਿਨ ਭਗਤੀਉਂ ਪਾਰ ਕਰਾਈਆ। ਏਸੇ ਕਾਰਨ ਆਇਆ ਆਪ ਕਰਤਾਰ, ਜੁਗ ਜੁਗ ਦਾ ਲਾਹੇ ਸਿਰੋਂ ਉਧਾਰ, ਕਰਜ਼ਾ ਮਕਰੂਜ਼ ਆਪਣਾ ਅਦਾ ਕਰਾਈਆ। ਬੀਸ ਬੀਸਾ ਹਰਿ ਜਗਦੀਸਾ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਫੜ ਕੇ ਬਾਂਹੋਂ ਦੇਵੇ ਤਾਰ, ਤਾਰਨਹਾਰਾ ਇਕ ਹੋ ਜਾਈਆ। ਅਗਲਾ ਲੇਖਾ ਲਿਖਣ ਤੋਂ ਬਾਹਰ ਕਲਮ ਕਾਗ਼ਜ਼ ਸ਼ਾਹੀ ਤਿੰਨੇ ਰਹੇ ਸ਼ਰਮਾਈਆ। ਹਰਿ ਸੰਗਤ ਤੇਰਾ ਉਚ ਮਨਾਰ, ਮਹੱਲ ਅਟੱਲ ਇਕ ਰੁਸ਼ਨਾਈਆ । ਭਗਤ ਦੁਆਰਾ ਜਗਤ ਸੁਧਾਰ, ਸੁਰਤ ਨਿਰਤ ਤੁਰਤ ਅਕਾਲ ਮੂਰਤ ਆਪਣੇ ਨਾਲ ਮਿਲਾਈਆ। ਜਨਮ ਕਰਮ ਧਰਮ ਵਰਨ ਬਰਨ ਸਭ ਦੀ ਆਸਾ ਮਨਸਾ ਪੂਰਤ, ਪੂਰਬ ਲੇਖਾ ਲਹਿਣਾ ਦੇਣਾ ਝੋਲੀ ਪਾਈਆ। ਇਕੀਆਂ ਇਕੀ ਇਕੋ ਵਾਰ ਦੱਸੇ ਮਹੂਰਤ, ਦੋ ਇਕ ਨਿਰਗੁਣ ਸਰਗੁਣ ਨਿਰਗੁਣ ਆਪਣਾ ਅੰਕ ਜਣਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਖੇਲ ਅਨੰਤ ਕਲ ਧਾਰੀ, ਕਲ ਆਪਣੀ ਕਲ ਵਰਤਾਈਆ।