ਪੁਸਤਕਾਲਾਹਰਿ ਸ਼ਬਦ ਸੰਮਤ ੨੦੨੦ ਬਿਕਰਮੀ ਦੇ ਸੰਗਰਾਂਦ ਵਾਲੇ ਦਿਨ ਦੇ ਪਹਿਲੀ ਚੇਤਰ ੨੦੨੦ ਬਿਕਰਮੀ ਰਘਬੀਰ ਸਿੰਘ ਦੇ ਸਸਕਾਰ ਅਸਥਾਨ ਉਤੇ ਜੇਠੂਵਾਲ

੧ ਪੋਹ ੨੦੨੦ ਬਿਕਰਮੀ ਹਰਿ ਭਗਤ ਦੁਵਾਰ ਜੇਠੂਵਾਲ

ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸੋ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਨਿਰਵੈਰ ਨਿਰੰਕਾਰ ਪ੍ਰਭ ਆਪੇ ਹੋ, ਸਾਕਾਰ ਖੇਲ ਵਖਾਈਆ। ਅਨਭਵ ਪਰਕਾਸ਼ ਅਗੰਮੀ ਲੋ, ਜੋਤੀ ਜਾਤਾ ਵਡ ਵਡਿਆਈਆ। ਆਦਿ ਜੁਗਾਦੀ ਧੁਰ ਦਾ ਮੋਹ, ਸਤਿ ਸਤਿਵਾਦੀ ਆਪ ਬੰਧਾਈਆ। ਬ੍ਰਹਮ ਬ੍ਰਹਿਮਾਦੀ ਆਪੇ ਛੋਹ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਦੋ ਜਹਾਨਾਂ ਦੇਵੇ ਢੋਆ ਢੋ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਮ੍ਰਿਤ ਰਸ ਇਕੋ ਚੋ, ਧੁਰ ਦੀ ਧਾਰ ਸਤਿ ਵਹਾਈਆ।

ਨਰ ਨਰੇਸ਼ ਸਚ ਸੰਦੇਸ਼ ਸ਼ਬਦ ਅਗੰਮ ਆਪੇ ਹੋ, ਹੋਕਾ ਸਤਿ ਸਤਿ ਦ੍ਰਿੜਾਈਆ। ਜੁਗਾ ਜੁਗੰਤਰ ਭੇਵ ਨਾ ਜਾਣੇ ਕੋ, ਅਲੱਖ ਅਲੱਖਨਾ ਲਖ ਸਕੇ ਕੋਈ ਨਾ ਰਾਈਆ। ਜੁਗ ਚੌਕੜੀ ਬਣਿਆ ਰਿਹਾ ਨਿਰਮੋਹ, ਮੁਹੱਬਤ ਹੱਥ ਨਾ ਕਿਸੇ ਫੜਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਿਹਾ ਟੋਹ, ਘਰ ਘਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਨਿਰਗੁਣ ਸਰਗੁਣ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਧੁਰ ਦੀ ਧਾਰ ਆਪ ਬੰਧਾਇੰਦਾ। ਨਿਤ ਨਵਿਤ ਖੇਲ ਨਿਰੰਕਾਰ, ਨਰ ਨਿਰੰਕਾਰਾ ਆਪ ਕਰਾਇੰਦਾ। ਜੁਗ ਚੌਕੜੀ ਵੇਖਣਹਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਬੋਧ ਅਗਾਧਾ ਬੋਲ ਜੈਕਾਰ, ਨਾਮ ਨਾਅਰਾ ਇਕ ਲਗਾਇੰਦਾ । ਕਾਤਬ ਬਣ ਵਡ ਲਿਖਾਰ, ਕਲਮ ਛਾਹੀ ਰੰਗ ਚੜ੍ਹਾਇੰਦਾ। ਸੰਦੇਸ਼ਾ ਦੇ ਸਰਬ ਸੰਸਾਰ, ਸਾਖੀ ਸਚ ਆਪ ਸਮਝਾਇੰਦਾ। ਕੁਦਰਤ ਕਾਦਰ ਦੇ ਆਧਾਰ, ਕਲਮਾ ਆਪਣਾ ਆਪ ਸਮਝਾਇੰਦਾ। ਮਹਿਬੂਬ ਮੁਹੱਬਤ ਕਰੇ ਸਚ ਦਰਬਾਰ, ਦਰਗਹਿ ਸਾਚੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਨਿਰਗੁਣ ਸਰਗੁਣ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਵਸਣਹਾਰ ਸਚ ਦਵਾਰ, ਸਚਖੰਡ ਸਾਚੇ ਸੋਭਾ ਪਾਈਆ। ਮਹੱਲ ਅਟੱਲ ਉਚ ਮਨਾਰ, ਨਿਰਗੁਣ ਜੋਤੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ ।

ਨਿਰਗੁਣ ਸਰਗੁਣ ਬਣ ਕੇ ਆਪ, ਪ੍ਰਭ ਆਪਣੀ ਖੇਲ ਖਲਾਇੰਦਾ। ਸਰਗੁਣ ਦੇ ਕੇ ਨਿਰਗੁਣ ਜਾਪ, ਧੁਰ ਸੰਦੇਸ਼ਾ ਰਾਗ ਸੁਣਾਇੰਦਾ। ਨਿਰਵੈਰ ਹੋ ਕੇ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਪਵਿਤਰ ਹੋ ਕੇ ਖੋਲ੍ਹੇ ਤਾਕ, ਪਤਿਤ ਪਾਰ ਕਰਾਇੰਦਾ । ਅੰਦਰ ਵੜ ਕੇ ਦੱਸੇ ਬਾਤ, ਹਰਿ ਬਾਤਨ ਆਪ ਸਮਝਾਇੰਦਾ। ਮੰਦਰ ਚੜ੍ਹ ਕੇ ਮਾਰੇ ਝਾਤ, ਦਰ ਘਰ ਸਾਚੇ ਸੋਭਾ ਪਾਇੰਦਾ। ਮਾਹੀ ਬਣ ਕੇ ਵੇਖੇ ਪਤਣ ਘਾਟ, ਕਿਨਾਰਾ ਆਪਣੇ ਹੱਥ ਰਖਾਇੰਦਾ। ਪਾਂਧੀ ਬਣ ਕੇ ਮੇਟੇ ਵਾਟ, ਦੋ ਜਹਾਨਾਂ ਪੰਧ ਚੁਕਾਇੰਦਾ । ਪਰਕਾਸ਼ ਹੋ ਮਿਟਾਏ ਅੰਧੇਰੀ ਰਾਤ, ਜੋਤੀ ਚੰਦ ਇਕ ਚਮਕਾਇੰਦਾ। ਸਤਿਗੁਰ ਹੋ ਸੁਣਾਵੇ ਗਾਥ, ਧੁਰ ਦਾ ਢੋਲਾ ਰਾਗ ਅਲਾਇੰਦਾ। ਕੰਤ ਹੋ ਕੇ ਬਣੇ ਕਮਲਾਪਾਤ, ਨਾਰੀ ਨਰ ਨਰਾਇਣ ਪਰਨਾਇੰਦਾ। ਦਾਤਾ ਹੋ ਕੇ ਖੋਲ੍ਹੇ ਡੂੰਘਾ ਖਾਤ, ਅਤੋਟ ਅਤੁਟ ਆਪ ਵਰਤਾਇੰਦਾ। ਨਿਰਗੁਣ ਹੋ ਕੇ ਲੇਖ ਚੁਕਾਏ ਆਪਣੀ ਜ਼ਾਤ, ਜ਼ਾਤ ਅਜ਼ਾਤੀ ਵੰਡ ਨਾ ਕੋਇ ਵੰਡਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਵੇਖੇ ਹਾਲਾਤ, ਹਾਲਤ ਸਭ ਦੀ ਆਪ ਬਣਾਇੰਦਾ। ਪੁਰਖ ਅਕਾਲਾ ਦੀਨ ਦਿਆਲਾ ਹਰਖ ਸੋਗ ਨਾ ਪਾਏ ਵਫ਼ਾਤ, ਮੜੀ ਗੋਰ ਨਾ ਆਸਣ ਲਾਇੰਦਾ। ਪਿਆਲਾ ਮਦਿ ਨਾ ਕੋਇ ਆਬੇ ਹਯਾਤ, ਅੰਮ੍ਰਿਤ ਰਸ ਮੁੱਖ ਨਾ ਕੋਇ ਰਖਾਇੰਦਾ। ਦੇਵਣਹਾਰਾ ਧੁਰ ਦੀ ਦਾਤ, ਵਡ ਭੰਡਾਰੀ ਆਪ ਵਰਤਾਇੰਦਾ । ਵੇਖਣਹਾਰਾ ਕਾਇਨਾਤ, ਲੋਕ ਪਰਲੋਕ ਖੋਜ ਖੁਜਾਇੰਦਾ। ਬਖ਼ਸ਼ਣਹਾਰਾ ਸਰਬ ਨਜ਼ਾਤ, ਮਿਹਰ ਨਜ਼ਰ ਨੈਣ ਉਠਾਇੰਦਾ। ਸੁਣਾਵਣਹਾਰਾ ਭਵਿਖਤ ਵਾਕ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਜਾਨਣਹਾਰਾ ਲੇਖਾ ਮਾਤ, ਧਰਨੀ ਧਰਤ ਧਵਲ ਸੋਭਾ ਪਾਇੰਦਾ। ਵਸਣਹਾਰਾ ਇਕ ਇਕਾਂਤ, ਨਰ ਹਰਿ ਨਜ਼ਰ ਕਿਸੇ ਨਾ ਆਇੰਦਾ। ਰਚਣਹਾਰਾ ਰਚਨਾ ਆਦਿ, ਅੰਤ ਆਪਣੇ ਵਿਚ ਛੁਪਾਇੰਦਾ। ਖੇਲਣਹਾਰਾ ਖੇਲ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਕਾਰ ਕਮਾਇੰਦਾ। ਉਪਜਾਵਣਹਾਰਾ ਸੰਤ ਸਾਧ, ਸਾਧਕ ਆਪਣੇ ਰੰਗ ਰੰਗਾਇੰਦਾ। ਮਾਰਨਹਾਰਾ ਧੁਰ ਆਵਾਜ਼, ਸ਼ਬਦੀ ਢੋਲਾ ਰਾਗ ਸੁਣਾਇੰਦਾ। ਰਚਣਹਾਰਾ ਸੱਚਾ ਕਾਜ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਲ ਧਰਾਇੰਦਾ। ਕਰਨਹਾਰਾ ਧੁਰ ਦਾ ਰਾਜ, ਦਰਗਹਿ ਸਾਚੀ ਸੋਭਾ ਪਾਇੰਦਾ। ਬੋਲਣਹਾਰਾ ਬੋਧ ਅਗਾਧ, ਬਿਨ ਰਸਨਾ ਜਿਹਵਾ ਰਾਗ ਸੁਣਾਇੰਦਾ। ਬਣਨਹਾਰਾ ਕੰਤ ਸੁਹਾਗ, ਜੁਗ ਚੌਕੜੀ ਨਾਰ ਆਪ ਪਰਨਾਇੰਦਾ । ਕਰਨਹਾਰਾ ਸਰਬ

ਤਿਆਗ, ਸਚ ਦਵਾਰੇ ਬਹਿ ਬਹਿ ਆਸਣ ਲਾਇੰਦਾ। ਬਣਾਵਣਹਾਰਾ ਸਚ ਸਮਾਜ, ਜੁਗ ਚੌਕੜੀ ਖੇਲ ਖਲਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੇਵਣਹਾਰਾ ਆਪਣਾ ਦਾਜ, ਦੌਲਤ ਨਾਮ ਖ਼ਜ਼ਾਨਾ ਝੋਲੀ ਇਕ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣੀ ਖੇਲ ਵਖਾਇੰਦਾ। ਨਿਰਗੁਣ ਸਰਗੁਣ ਖੇਲ ਦੋ, ਦੋ ਜਹਾਨ ਵੱਜੇ ਵਧਾਈਆ। ਨਿਰਗੁਣ ਸਰਗੁਣ ਦਏ ਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਨਿਰਗੁਣ ਸਰਗੁਣ ਕਰੇ ਲੋ, ਸਚ ਪਰਕਾਸ਼ ਇਕ ਰੁਸ਼ਨਾਈਆ। ਨਿਰਗੁਣ ਸਰਗੁਣ ਅੰਮ੍ਰਿਤ ਦੇਵੇ ਚੋ, ਸਾਚੀ ਧਾਰ ਇਕ ਵਹਾਈਆ। ਨਿਰਗੁਣ ਸਰਗੁਣ ਧੁਰ ਦੀ ਦੇਵੇ ਸੋ, ਸਤਿ ਸੰਦੇਸ਼ਾ ਨਾਮ ਸੁਣਾਈਆ। ਨਿਰਗੁਣ ਸਰਗੁਣ ਢੋਆ ਦੇਵੇ ਢੋ, ਪੰਜ ਤੱਤ ਮਿਲੇ ਵਡਿਆਈਆ। ਨਿਰਗੁਣ ਸਰਗੁਣ ਭੇਵ ਨਾ ਜਾਣੇ ਕੋ, ਪ੍ਰਭ ਆਪਣੇ ਹੱਥ ਰੱਖੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਬੇਪਰਵਾਹੀਆ।

ਨਿਰਗੁਣ ਸਰਗੁਣ ਬੇਪਰਵਾਹ, ਭੈ ਭੌ ਨਾ ਕੋਇ ਰਖਾਈਆ। ਆਦਿ ਜੁਗਾਦੀ ਸ਼ਹਿਨਸ਼ਾਹ, ਭੂਪਤ ਇਕੋ ਨਜ਼ਰੀ ਆਈਆ। ਲੇਖਾ ਜਾਣੇ ਦੋ ਜਹਾਨ, ਸਚਖੰਡ ਵਸੇ ਸੱਚਾ ਮਾਹੀਆ। ਧੁਰ ਸੰਦੇਸ਼ਾ ਦੇਵੇ ਅਲਾਹ, ਸ਼ਬਦੀ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦੇਵਣਹਾਰ ਵਡਿਆਈਆ।

ਨਿਰਗੁਣ ਸਰਗੁਣ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਦੇਵੇ ਪਹਿਚਾਨ, ਬੇਪਹਿਚਾਨ ਆਪਣੀ ਬੂਝ ਬੁਝਾਇੰਦਾ। ਨਿਰਗੁਣ ਸਰਗੁਣ ਦੇਵੇ ਮਾਣ, ਚਰਨ ਕਵਲ ਧਿਆਨ ਰਖਾਇੰਦਾ। ਨਿਰਗੁਣ ਸਰਗੁਣ ਦੇਵੇ ਗਿਆਨ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਨਿਰਗੁਣ ਸਰਗੁਣ ਕਰੇ ਕਲਿਆਣ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ ।

ਨਿਰਗੁਣ ਸਰਗੁਣ ਹੋਇਆ ਏਕ, ਏਕੰਕਾਰ ਵੱਜੇ ਵਧਾਈਆ। ਸਰਗੁਣ ਕਹੇ ਪ੍ਰਭ ਤੇਰੀ ਟੇਕ, ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਕਹੇ ਮੈਂ ਤੇਰਾ ਭੇਤ, ਘਰ ਤੇਰੇ ਬੈਠਾ ਮੁੱਖ ਛੁਪਾਈਆ। ਸਰਗੁਣ ਕਹੇ ਤੇਰਾ ਰੂਪ ਨਾ ਦਿਸੇ ਕੋਈ ਰੇਖ, ਰੰਗ ਨਜ਼ਰ ਕੋਇ ਨਾ ਆਈਆ। ਨਿਰਗੁਣ ਕਹੇ ਮੈਂ ਕਰਾਂ ਹੇਤ, ਘਰ ਸਾਚੇ ਫੇਰਾ ਪਾਈਆ। ਰਲ ਕੇ ਖੇਲਾਂ ਅਗੰਮੀ ਖੇਡ, ਸਮਝ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ।

ਨਿਰਗੁਣ ਕਹੇ ਸੁਣ ਸਰਗੁਣ ਮੀਤ, ਸਤਿ ਸਤਿ ਜਣਾਈਆ। ਸੋ ਪੁਰਖ ਨਿਰੰਜਣ ਚਲਾਈ ਆਪਣੀ ਰੀਤ, ਹਰਿ ਪੁਰਖ ਨਿਰੰਜਣ ਖੇਲ ਰਚਾਈਆ। ਏਕੰਕਾਰ ਹੋ ਅਨਡੀਠ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਗਾਏ ਗੀਤ, ਸ੍ਰੀ ਭਗਵਾਨ ਸਾਚਾ ਢੋਲਾ ਰਾਗ ਅਲਾਈਆ। ਪਾਰਬ੍ਰਹਮ ਪ੍ਰਭ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸਰਗੁਣ ਤੇਰੀ ਚਲਾਈ ਅਗੰਮੀ ਰੀਤ, ਰੀਤੀਵਾਨ ਹੋਏ ਸਹਾਈਆ। ਜੁਗ ਚੌਕੜੀ ਸਰਗੁਣ ਨਿਰਗੁਣ ਖੇਲ ਖੇਲੀ ਠੀਕ, ਅੰਤਮ ਠੀਕਰ ਭੰਨ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਾਰੇ ਕਰਦੇ ਗਏ ਉਡੀਕ, ਬਿਨ ਨੇਤਰ ਧਿਆਨ ਲਗਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਗਏ ਭੀਖ, ਦਰ ਦਰਵੇਸ਼ ਝੋਲੀ ਡਾਹੀਆ। ਲੋਕਮਾਤ ਮਾਰ ਝਾਤ ਸੁਣੌਂਦੇ ਗਏ ਗੀਤ, ਧੁਰ ਦਾ ਰਾਗ ਅਲਾਈਆ। ਲੇਖਾ ਦੱਸਦੇ ਗਏ ਸ਼ਿਵਦਵਾਲੇ ਮੰਦਰ ਮਸਜਿਦ ਮੱਠ ਮਸੀਤ, ਗੁਰੂਦਵਾਰੇ ਗੁਰ ਗੁਰ ਬੰਧਨ ਪਾਈਆ । ਸਰਗੁਣ ਕਰੇ ਸਰਗੁਣ ਪ੍ਰੀਤ, ਸਰਗੁਣ ਨਿਰਗੁਣ ਮੇਲਾ ਸਹਿਜ ਸੁਭਾਈਆ। ਕਲਜੁਗ

ਅੰਤ ਸ੍ਰੀ ਭਗਵੰਤ ਪਤਿਪਰਮੇਸ਼ਵਰ ਪਰਵਰਦਿਗਾਰ ਸਭ ਰੱਖਦੇ ਗਏ ਉਡੀਕ, ਨੇਤਰ ਲੋਚਣ ਨੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।

ਸਰਗੁਣ ਸੁਣ ਸੱਚਾ ਸੋਹਲਾ, ਸੋ ਸਾਹਿਬ ਆਪ ਜਣਾਈਆ। ਜੁਗ ਚੌਕੜੀ ਰੱਖਿਆ ਉਹਲਾ, ਪੜਦਾ ਪੜਦੇ ਵਿਚ ਛੁਪਾਈਆ। ਸਤਿਨਾਮ ਦਾ ਦਿਤਾ ਸੋਹਲਾ, ਢੋਲਾ ਇਕ ਜਣਾਈਆ। ਕਲਮੇ ਅੰਦਰ ਗਾਇਆ ਮੌਲਾ, ਮੌਲਾ ਆਪਣਾ ਹੁਕਮ ਮਨਾਈਆ। ਨਿਰਗੁਣ ਹੋ ਕੇ ਸਰਗੁਣ ਨਜ਼ਰੀ ਆਇਆ ਉਪਰ ਧੌਲਾ, ਧਰਨੀ ਧਰਤ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ਬਰ ਕਰ ਕੇ ਗਏ ਕੌਲਾ, ਕੀਤਾ ਇਕਰਾਰ ਮੰਗ ਮੰਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਖੇਲ ਬਿਨ ਕਾਇਆ ਚੋਲਾ, ਚੋਲੀ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਜਣਾਈਆ।

ਸਾਚਾ ਲੇਖਾ ਸੁਣੋ ਅਕਾਲ, ਅਕਲ ਕਲਧਾਰੀ ਆਪ ਜਣਾਇੰਦਾ । ਸਰਗੁਣ ਹੋ ਕੇ ਮਿਲੇ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਖੇਲ ਕਮਾਲ, ਦੂਆ ਬੰਧਨ ਇਕੋ ਪਾਇੰਦਾ। ਸਰਗੁਣ ਨਾਤਾ ਤੁਟੇ ਕਾਇਆ ਮਾਟੀ ਖਾਲ, ਹੱਡ ਨਾੜੀ ਮਾਸ ਚੰਮ ਕੰਮ ਕਿਸੇ ਨਾ ਆਇੰਦਾ। ਲੋਕਮਾਤ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਹੱਥ ਨਾ ਕੋਇ ਉਠਾਇੰਦਾ। ਚਾਰੋਂ ਕੁੰਟ ਵੇਖ ਮਾਰ ਧਿਆਨ, ਨੇਤਰ ਨੈਣ ਰੂਪ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਅੰਤਮ ਸਿਫ਼ਰਾ ਹੋਇਆ ਅੰਕ ਬਣੇ ਨਾ ਕੋਇ ਜਹਾਨ, ਲੇਖਾ ਲੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਹਾਲ ਸਮਝਾਇੰਦਾ।

ਸਰਗੁਣ ਤੇਰਾ ਅੰਤ ਸਿਫ਼ਰਾ, ਜ਼ੀਰੋ ਰੂਪ ਵਟਾਈਆ। ਇਕੋ ਰਹਿ ਜਾਏ ਅੱਖਰਾਂ ਵਾਲਾ ਫ਼ਿਕਰਾ, ਤੱਤ ਨਜ਼ਰ ਕੋਇ ਨਾ ਆਈਆ। ਨਾਤਾ ਟੁੱਟ ਜਾਏ ਸਜਣਾਂ ਮਿੱਤਰਾਂ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਚ ਦਏ ਦ੍ਰਿੜਾਈਆ। ਸਰਗੁਣ ਕਹੇ ਕੀ ਪ੍ਰਭ ਮੇਰਾ ਰੂਪ ਸਿਫ਼ਰ, ਨਿਸ਼ਾਨ ਨਜ਼ਰ ਕੋਇ ਨਾ ਆਈਆ। ਸੁਣ ਕੇ ਮੈਨੂੰ ਹੋਇਆ ਫ਼ਿਕਰ, ਗ਼ਮਗੀਨ ਦਏ ਦੁਹਾਈਆ। ਮੇਰੇ ਕੋਲ ਜੇ ਕੀਤਾ ਮੇਰਾ ਜ਼ਿਕਰ, ਸਚ ਭੇਵ ਦੇ ਸਮਝਾਈਆ। ਤੇਰੇ ਨਾਲੋਂ ਨਿਰਗੁਣ ਸਰਗੁਣ ਕਦੇ ਨਾ ਜਾਏ ਵਿਛੜ, ਵਿਛੋੜਾ ਸਹਿ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਈਆ।

ਸੁਣ ਸਿਫ਼ਰੇ ਧੁਰ ਦੀ ਬਾਤ, ਹਰਿ ਕਰਤਾ ਆਪ ਜਣਾਈਆ। ਸਰਗੁਣ ਦੇਵੇ ਨਾ ਕੋਈ ਸਾਥ, ਨਿਰਗੁਣ ਆਪਣਾ ਮੇਲ ਮਿਲਾਈਆ। ਸਿਫ਼ਰੇ ਪੁਛੇ ਨਾ ਕੋਈ ਵਾਤ, ਮਤਲਬ ਹੱਲ ਨਾ ਕੋਇ ਕਰਾਈਆ। ਸਿਫ਼ਰਾ ਹੋ ਕੇ ਇਕੋ ਮੰਗ ਸੱਚੀ ਦਾਤ, ਪੁਰਖ ਅਕਾਲ ਰਿਹਾ ਜਣਾਈਆ। ਇਕ ਇਕੱਲੇ ਪੁਛ ਮੇਰੀ ਵਾਤ, ਤੁਧ ਬਿਨ ਮੇਰੀ ਸਾਰ ਕੋਇ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜੇ ਮਿਹਰ ਕਰ ਵੇਖੇ ਝਾਕ, ਬਿਨ ਅੱਖਾਂ ਨੈਣ ਉਠਾਈਆ । ਤੇਰੀ ਪੁਛੇ ਆਪ ਵਾਤ, ਨਿਰਵੈਰ ਹੋਏ ਸਹਾਈਆ। ਲੇਖਾ ਪੂਰਾ ਕਰੇ ਲਿਖਿਆ ਕਲਮ ਦਵਾਤ, ਛਾਹੀ ਆਪਣੇ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਸਾਚੀ ਸਿਖਿਆ ਇਕ ਸਮਝਾਈਆ।

ਸਿਫ਼ਰਾ ਕਹੇ ਮੈਂ ਹੋਇਆ ਨਿਹਾਲ, ਮਿਲੀ ਮਾਣ ਵਡਿਆਈਆ। ਇਕੋ ਵਸਤ ਮੰਗਾਂ ਸਚ ਕਮਾਲ,

ਖ਼ਾਲੀ ਝੋਲੀ ਅੱਗੇ ਡਾਹੀਆ। ਨਿਰਗੁਣ ਸਰਗੁਣ ਹੋ ਕੇ ਬਣਿਆ ਤੇਰਾ ਲਾਲ, ਲਾਲਨ ਤੇਰਾ ਰੂਪ ਵਖਾਈਆ। ਅੰਤਮ ਵਸਿਆ ਤੇਰੀ ਧਰਮਸਾਲ, ਦੂਜਾ ਘਰ ਨਾ ਕੋਇ ਬਣਾਈਆ। ਨਿਰਗੁਣ ਸਰਗੁਣ ਬਣੇ ਦੋ ਦੋਹਾਂ ਵੇਖ ਆਪਣਾ ਹਾਲ, ਹਾਲ ਆਪਣਾ ਦੇ ਜਣਾਈਆ। ਬਿਨ ਏਕੇ ਹੋਏ ਕੰਗਾਲ, ਸਿਫ਼ਰਾ ਕੂਕ ਕੂਕ ਸੁਣਾਈਆ। ਦੂਆ ਸਿਫ਼ਰਾ ਬੀਸ ਅੰਕ ਮਿਲਿਆ ਆਣ, ਜੋੜਾ ਧੁਰ ਦਾ ਸਚ ਮਿਲਾਈਆ। ਬਿਨ ਏਕ ਕੋਈ ਨਾ ਕਰੇ ਪਹਿਚਾਨ, ਟੇਕ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਸ੍ਰੀ ਭਗਵਾਨ, ਇਕੋ ਤੇਰੀ ਓਟ ਤਕਾਈਆ। ਸਾਹਿਬ ਸਤਿਗੁਰ ਹੋ ਦਿਆਲ, ਪੁਰਖ ਅਕਾਲ ਹੁਕਮ ਜਣਾਈਆ। ਜੁਗ ਚੌਕੜੀ ਅਵਲੜੀ ਚਾਲ, ਕੋ ਸਮਝ ਨਾ ਸਕੇ ਰਾਈਆ। ਕਲਜੁਗ ਅੰਤ ਵੇਖਾਂ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਇਕੋ ਆਪਣਾ ਰੂਪ ਦਸਾਈਆ।

ਸਿਫ਼ਰੇ ਸੁਣ ਆਪਣੀ ਯਾਦ, ਹਰਿ ਕਰਤਾ ਆਪ ਜਣਾਇੰਦਾ। ਠਾਕਰ ਸਵਾਮੀ ਸੁਣੇ ਫ਼ਰਯਾਦ, ਬੇਪਰਵਾਹ ਫੇਰਾ ਪਾਇੰਦਾ। ਜਿਸ ਨਿਰਗੁਣ ਹੋ ਕੇ ਸਰਗੁਣ ਰਚਨਾ ਰਚੀ ਆਦਿ, ਸੋ ਮਧ ਜੁਗਾਦਿ ਆਪਣਾ ਹੁਕਮ ਵਰਤਾਇੰਦਾ। ਜਿਸ ਘਟ ਘਟ ਅੰਤਰ ਸਤਿ ਸੁਣਾਇਆ ਨਾਦ, ਧੁਰ ਅਨਾਦੀ ਨਾਦ ਅਲਾਇੰਦਾ। ਸੋ ਪੁਰਖ ਅਕਾਲ ਦੀਨ ਦਿਆਲ ਆਪਣਾ ਏਕ ਬਣਾਏ ਸਮਾਜ, ਸਮਗਰੀ ਤੇਰੀ ਝੋਲੀ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਯੁਗ ਦੇ ਵੇਖਣ ਰਚਿਆ ਕਾਜ, ਜੁਗ ਚੌਕੜੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜ਼ੀਰੋ ਤੇਰਾ ਅੰਕ ਏਕਾ ਦਏ ਬਦਲਾਈਆ।

ਜ਼ੀਰੋ ਏਕਾ ਬਦਲੇ ਅੰਕ, ਅੰਗੀਕਾਰ ਆਪ ਕਰਾਈਆ। ਸਰਗੁਣ ਸੁਹਾਏ ਦੂਏ ਤੇਰਾ ਬੰਕ, ਬੰਕ ਦਵਾਰੀ ਵਡ ਵਡਿਆਈਆ। ਲੇਖ ਚੁਕਾ ਰਾਓ ਰੰਕ, ਰਾਜ ਰਾਜਾਨ ਹੁਕਮ ਵਰਤਾਈਆ। ਨਾਮ ਅਗੰਮ ਸੁਣਾ ਡੰਕ, ਦੋ ਜਹਾਨ ਕਰੇ ਸ਼ਨਵਾਈਆ। ਜੁਗ ਚੌਕੜੀ ਮੇਟ ਸ਼ੰਕ, ਸੰਸਾ ਸਭ ਦਾ ਦਏ ਗਵਾਈਆ। ਸਤਿ ਬਣਾਏ ਸਾਚੀ ਬਣਤ, ਘੜਨਹਾਰ ਬੇਪਰਵਾਹੀਆ। ਏਕੇ ਨਾਲ ਇਕ ਸੁਣਾਏ ਮੰਤ, ਮੰਤਵ ਇਕੋ ਇਕ ਜਣਾਈਆ। ਇਕੋ ਮਿਲੇ ਹਰਿ ਸੁਹਾਗੀ ਕੰਤ, ਕੰਤੂਲ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰੇ ਦੇਵੇ ਮਾਣ ਵਡਿਆਈਆ ।

ਜ਼ੀਰੋ ਕਹੇ ਆ ਇਕ, ਤੇਰੀ ਉਡੀਕ ਲਗਾਈਆ। ਗੁਰ ਅਵਤਾਰ ਤੇਰਾ ਲੇਖਾ ਗਏ ਲਿਖ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਆਦਿ ਜੁਗਾਦਿ ਧੁਰ ਦੇ ਪਿਤ, ਪਿਤਾ ਪਰਮੇਸ਼ਵਰ ਤੇਰੀ ਸਰਨਾਈਆ। ਨਿਰਗੁਣ ਸਰਗੁਣ ਕਰ ਹਿੱਤ, ਹਿਤਕਾਰੀ ਵੇਖ ਵਖਾਈਆ। ਧੁਰ ਦਾ ਲੇਖਾ ਦੇ ਲਿਖ, ਲਿਖਣਹਾਰ ਤੇਰੀ ਸਰਨਾਈਆ । ਜਨ ਭਗਤਾਂ ਪਾ ਭਿਖ, ਭਿਛਿਆ ਭਿਖਿਆ ਇਕੋ ਵਾਰ ਵਰਤਾਈਆ। ਲੇਖੇ ਲਾ ਆਪਣੇ ਰਿਤ, ਰਤੀ ਰਤ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦੇ ਉਠਾਈਆ।

ਪੜਦਾ ਚੁੱਕ ਸਿਫ਼ਰਾ ਕਹੇ, ਪਾਰਬ੍ਰਹਮ ਤੇਰੀ ਸਰਨਾਈਆ । ਸਤਿ ਦਵਾਰੇ ਏਕਾ ਬਹੇ, ਆਪਣਾ ਬਲ ਧਰਾਈਆ। ਤੇਰਾ ਨਾਉਂ ਸਦਾ ਸਦ ਰਹੇ, ਜੁਗਾ ਜੁਗੰਤਰ ਤੇਰੀ ਵਡਿਆਈਆ। ਤੇਰਾ ਮਹੱਲ ਕਦੀ ਨਾ ਢਹੇ, ਜਿਸ ਘਰ ਵਸੇਂ ਆਸਣ ਲਾਈਆ। ਜੁਗ ਚੌਕੜੀ ਤੇਰਾ ਭੈ, ਭਉ ਵਿਚ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਮ ਸੰਦੇਸ਼ਾ ਗਏ ਕਹਿ, ਲੱਖ ਚੁਰਾਸੀ ਜੀਵ ਜੰਤ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਕਿਸੇ ਦੀ ਕਦੇ ਨਾ ਲਏ ਰਇ, ਜੋ ਕਰਨਾ ਕਰ ਵਖਾਈਆ। ਸਿਫ਼ਰਾ

ਨੀਵਾਂ ਹੋ ਕੇ ਚਰਨੀਂ ਢਹਿ, ਬਿਨ ਏਕੇ ਤੇਰੀ ਕੁਲ ਨਜ਼ਰ ਕਿਸੇ ਨਾ ਆਈਆ। ਦੂਰ ਦੁਰਾਡੇ ਨੇੜੇ ਆ ਕੇ ਬਹਿ, ਹਰਿਜਨ ਤੇਰੇ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਦੂਆ ਕਹੇ ਆ ਮਿਲ ਇਕ, ਏਕੰਕਾਰ ਤੇਰੀ ਸਰਨਾਈਆ। ਮੇਰਾ ਲੇਖਾ ਫੇਰ ਲਿਖ, ਸਰਗੁਣ ਮਿਲੇ ਵਡਿਆਈਆ । ਕਰ ਪਿਆਰ ਸਾਚਾ ਹਿੱਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੇ ਦੁਵਾਰਿਉਂ ਮੰਗੀਏ ਭਿਖ, ਭਿਛਿਆ ਝੋਲੀ ਪਾਈਆ। ਤੂੰ ਸਾਹਿਬ ਆਦਿ ਜੁਗਾਦਿ ਜੁਗ ਚੌਕੜੀ ਸਰਗੁਣ ਸਾਰੇ ਲਏ ਜਿੱਤ, ਨਿਰਗੁਣ ਆਪਣਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਦੂਏ ਦੇਵੇ ਮਾਣ ਵਡਿਆਈਆ।

ਦੂਏ ਦੇਵੇ ਮਾਣ ਸ੍ਰੀ ਭਗਵੰਤ, ਏਕੰਕਾਰ ਇਕ ਜਣਾਈਆ। ਦੂਏ ਤੇਰੇ ਅੱਗੇ ਬਣ ਕੇ ਬਣੇ ਅੰਕ, ਪੁਰਖ ਅਕਾਲ ਜੋੜ ਜੁੜਾਈਆ। ਵੀਹ ਤੋਂ ਇਕੀ ਬਣੇ ਬਣਤ, ਇਕੀਸ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਲੱਭ ਕੇ ਗੁਰਮੁਖ ਸੰਤ, ਸੱਜਣ ਸੁਹੇਲੇ ਅੰਗ ਰਖਾਈਆ । ਨਾਮ ਜਣਾਏ ਧੁਰ ਦਾ ਮੰਤ, ਮੰਤਰ ਇਕੋ ਇਕ ਸਮਝਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਇਕੀਆਂ ਬਣਾਏ ਸਾਚੀ ਸੰਗਤ, ਸੰਗ ਵਸੇ ਬੇਪਰਵਾਹੀਆ। ਸੰਗਤ ਚਾੜ੍ਹੇ ਸਾਚੀ ਰੰਗਤ, ਦੋ ਜਹਾਨ ਉਤਰ ਕਦੇ ਨਾ ਜਾਈਆ। ਦੂਜੇ ਦਰ ਜਾਣ ਨਾ ਦੇਵੇ ਮੰਗਤ, ਜਿਂਨ੍ਹਾਂ ਆਪਣਾ ਦਰਸ ਕਰਾਈਆ। ਹਰਿ ਕਾ ਭੇਵ ਕਿਸੇ ਨਾ ਪਾਇਆ ਪੰਡਤ, ਮੁਲਾਂ ਸ਼ੇਖ਼ ਕਹਿਣ ਕੋਇ ਨਾ ਪਾਈਆ। ਲੱਭ ਲੱਭ ਥੱਕੇ ਜੇਰਜ ਅੰਡਜ, ਉਤਭੁਜ ਸੇਤਜ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਏ ਏਕੇ ਏਕੇ ਦੂਏ ਦੋ ਇਕ ਕਰੇ ਕੁੜਮਾਈਆ।

ਦੂਆ ਕਹੇ ਮੈਂ ਮੰਗੀ ਮੰਗ, ਏਕਾ ਨਜ਼ਰੀ ਆਇਆ । ਇਕ ਕਹੇ ਮੈਂ ਸੂਰਾ ਸਰਬੰਗ, ਦੂਏ ਤੇਰਾ ਜੋੜ ਜੁੜਾਇਆ। ਦੋਹਾਂ ਮਿਲ ਕੇ ਆਇਆ ਸਚ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਮਿਲ ਕੇ ਚੜ੍ਹਿਆ ਚੰਦ, ਬਿਨ ਚੰਦਾਂ ਜੋਤ ਚਮਕਾਇਆ। ਜਨ ਭਗਤਾਂ ਖ਼ੁਸ਼ੀ ਕਰਾਏ ਬੰਦ ਬੰਦ, ਬੰਦਗੀ ਆਪਣੇ ਨਾਮ ਸਮਝਾਇਆ। ਨਾਤਾ ਤੋੜ ਜਗਤ ਦੁਹਾਗਣ ਰੰਡ, ਕੰਤ ਕੰਤੂਹਲ ਮੇਲ ਮਿਲਾਇਆ। ਸਤਿ ਸੁਣਾ ਸੁਹਾਗੀ ਛੰਦ, ਸਾਚਾ ਢੋਲਾ ਰਾਗ ਇਲਾਹਿਆ। ਆਤਮ ਪਰਮਾਤਮ ਦੇ ਅਨੰਦ, ਮੰਗਲ ਇਕੋ ਇਕ ਸੁਣਾਇਆ। ਜੁਗ ਜਨਮ ਦੀ ਟੁੱਟੀ ਗੰਢ, ਧੁਰ ਦਾ ਮੇਲਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਇਆ।

ਦੂਏ ਏਕੇ ਤੇਰੀ ਇਕੀ, ਵੀਹ ਸੌ ਚੌਦਾਂ ਬਿਕਰਮੀ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਬਣਾਏ ਸਾਚੀ ਸਿਖੀ, ਸਿਖਿਆ ਇਕੋ ਨਾਮ ਸਮਝਾਈਆ। ਜਿਸ ਨੂੰ ਗੋਬਿੰਦ ਕਹਿ ਕੇ ਗਿਆ ਖੰਡਿਉਂ ਤਿਖੀ ਵਾਲੋਂ ਨਿੱਕੀ, ਆਪਣੇ ਵਿਚ ਛੁਪਾਈਆ। ਪੀਰ ਪੈਗ਼ੰਬਰ ਜਿਸ ਦੇ ਨਾਮ ਦੀ ਲਿਖ ਲਿਖ ਦੇਂਦੇ ਗਏ ਚਿਠੀ, ਬਣ ਚਿਠੀ ਰਸੈਣ ਫੇਰਾ ਪਾਈਆ। ਉਸ ਦੀ ਖੇਲ ਸਦਾ ਅਨਡਿਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਬਿਨ ਭਗਤਾਂ ਧਾਰ ਦਿਸੇ ਨਾ ਕਿਸੇ ਚਿਟੀ, ਕਾਲੀ ਕਮਲੀ ਸਭ ਦੇ ਸਿਰ ਤੇ ਓਢਣ ਨਜ਼ਰੀ ਆਈਆ। ਜਗਤ ਵਾਸਨਾ ਰਸ ਮਾਣੇ ਫਿੱਕੀ, ਅੰਮ੍ਰਿਤ ਧਾਰ ਨਾ ਕੋਇ ਜਣਾਈਆ । ਬਿਨ ਪੁਰਖ ਅਕਾਲ ਨਿਰਗੁਣ ਸਰਗੁਣ ਹੋ ਕੋਈ ਨਾ ਬਣਾਏ ਧੁਰ ਦੀ ਇਕੀ, ਦੂਆ ਏਕਾ ਜੋੜ ਨਾ ਕੋਇ ਜੁੜਾਈਆ। ਸਾਹਿਬ ਸਤਿਗੁਰ ਦੀ ਸਾਚੀ ਇਕੀ, ਲੋਕਮਾਤ ਕਦੇ ਨਾ ਜਾਏ ਭਿੱਟੀ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਰਖਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਕੀ ਤੇਰਾ ਸੁਣ ਕੇ ਹਾਲ, ਜਗਦੀਸ਼ ਤਾਜ ਅੱਖ ਖੁਲ੍ਹਾਈਆ। ਮੈਂ ਵੇਖਾਂ ਪ੍ਰਭ ਦਾ ਸਚ ਸਮਾਜ, ਜਿਸ ਦੀ ਬਣਤ ਆਪ ਬਣਾਈਆ। ਚਾਰ ਜੁਗ ਦਾ ਪਿਛਲਾ ਮੇਟ ਰਿਵਾਜ਼, ਮਾਰਗ ਇਕੋ ਇਕ ਸਮਝਾਈਆ। ਜਨ ਭਗਤਾਂ ਦੇ ਕੇ ਧੁਰ ਦਾ ਰਾਜ, ਖ਼ਾਲੀ ਝੋਲੀ ਨਾਮ ਧਰਾਈਆ। ਬਿਨ ਪੜਦਿਉਂ ਰੱਖ ਕੇ ਲਾਜ, ਸਿਰ ਆਪਣਾ ਹੱਥ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਪ੍ਰਭ ਤੇਰੇ ਹੱਥ ਵਡਿਆਈਆ।

ਤਾਜ ਕਹੇ ਪ੍ਰਭ ਮੈਂ ਸੋਹਾਂ ਤੇਰੇ ਸੀਸ, ਵਡ ਤੇਰੀ ਸ਼ਹਿਨਸ਼ਾਹੀਆ । ਤੇਰਾ ਨਾਉਂ ਆਦਿ ਜੁਗਾਦਿ ਜਗਦੀਸ਼, ਜਗਦੀਸ਼ਰ ਤੇਰੀ ਸਰਨਾਈਆ । ਤੇਰੀ ਕੋਈ ਨਾ ਕਰੇ ਰੀਸ, ਸਾਨੀ ਰੂਪ ਨਾ ਕੋਇ ਵਟਾਈਆ। ਤੇਰੇ ਦਰ ਤੇ ਮੰਗਾਂ ਭੀਖ, ਬਣ ਸੁਆਲੀ ਝੋਲੀ ਡਾਹੀਆ। ਨੌਂ ਸੌ ਚੁਰਾਨਵੇਂ ਚੌਕੜੀ ਤੇਰੀ ਰੱਖੀ ਉਡੀਕ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਸੋ ਸਾਹਿਬ ਵਕਤ ਆਇਆ ਨਜ਼ਦੀਕ, ਦੂਆ ਸਿਫ਼ਰਾ ਵੇਖ ਵਖਾਈਆ। ਸਿਫ਼ਰੇ ਆਪਣੇ ਉਤੇ ਫੇਰ ਲੀਕ, ਤੇਰਾ ਏਕਾ ਲਿਆ ਬਣਾਈਆ। ਦੂਏ ਏਕੇ ਮਿਲ ਕੇ ਇਕੀ ਬਣੀ ਠੀਕ, ਜਿਸ ਇਕੀ ਵਿਚੋਂ ਠਾਕਰ ਨਜ਼ਰੀ ਆਈਆ। ਏਸ ਇਕੀ ਦੀ ਗੋਬਿੰਦ ਰੱਖ ਕੇ ਗਿਆ ਉਡੀਕ, ਦੂਰ ਦੁਰਾਡਾ ਨੈਣ ਉਠਾਈਆ। ਕਵਣ ਵੇਲਾ ਪ੍ਰਭ ਬੰਨ੍ਹੇ ਇਕ ਪ੍ਰੀਤ, ਸਚ ਪ੍ਰੀਤੀ ਲਏਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੇਰੀ ਲਾਜ ਅੰਤ ਰਖਾਈਆ ।

ਤਾਜ ਕਹੇ ਪ੍ਰਭ ਰੱਖੀਂ ਲਾਜ, ਤੇਰੇ ਅੱਗੇ ਅਰਜੋਈਆ। ਇਕ ਸੱਤ ਦਾ ਰਚ ਕੇ ਕਾਜ, ਵੀਹ ਸੌ ਸਤਾਰਾਂ ਬਿਕਰਮੀ ਤੇਰਾ ਧਿਆਨ ਲਗਾਈਆ। ਤਿੰਨ ਸਾਲ ਤਿੰਨਾਂ ਲੋਕਾਂ ਮਾਰਦਾ ਰਿਹਾ ਅਵਾਜ਼, ਚੌਥੇ ਸਾਲ ਚੌਥਾ ਪਦ ਵਖਾਈਆ। ਜਿਸ ਦਵਾਰੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਵਣ ਆਪਣੀ ਛੱਡ ਕੇ ਪਿਛਲੀ ਨਿਮਾਜ਼, ਸਜਦਾ ਸੀਸ ਇਕ ਝੁਕਾਈਆ। ਤੇਰੇ ਕਿਸੇ ਨਾ ਆਇਆ ਕੋਈ ਆਗਾਜ਼, ਤੇਰਾ ਭੇਵ ਕੋਇ ਨਾ ਪਾਈਆ। ਦੂਰੋਂ ਦੂਰੋਂ ਪ੍ਰਭ ਤੇਰੇ ਨਾਮ ਦੀ ਸੁਣਦੇ ਰਹੇ ਆਵਾਜ਼, ਸਚ ਸੰਦੇਸ਼ਾ ਇਕੋ ਇਕ ਜਣਾਈਆ। ਧੰਨ ਭਾਗ ਪਰਮ ਪੁਰਖ ਖੋਲ੍ਹੇ ਆਪਣਾ ਰਾਜ਼, ਪੜਦਾ ਉਹਲਾ ਇਕ ਚੁਕਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਭਗਤ ਭਗਵਾਨ ਸੱਦੇ ਆਪਣੇ ਪਾਸ, ਪਾਸਾ ਸਭ ਦਾ ਦਏ ਉਲਟਾਈਆ। ਦਰ ਤੇਰੇ ਰਲ ਮਿਲ ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਪੈਂਦੀ ਰਾਸ, ਕਵਣ ਬਿਧੇ ਭਗਤ ਭਗਵਾਨ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਝੋਲੀ ਡਾਹੀਆ।

ਤਾਜ ਕਹੇ ਮੈਂ ਸਭ ਦਾ ਤਾਜ, ਬਿਨ ਮੇਰੇ ਸ਼ਹਿਨਸ਼ਾਹ ਨਜ਼ਰ ਕੋਇ ਨਾ ਆਇੰਦਾ। ਤਾਜ ਕਹੇ ਮੇਰੀ ਰਈਯਤ ਸਮਾਜ, ਸਮਗਰੀ ਇਕੋ ਇਕ ਵਖਾਇੰਦਾ। ਤਾਜ ਕਹੇ ਮੇਰੀ ਇਕ ਅਵਾਜ, ਦੋ ਜਹਾਨਾਂ ਸਾਹਿਬ ਸੁਣਾਇੰਦਾ। ਤਾਜ ਕਹੇ ਮੇਰਾ ਇਕੋ ਕਾਜ, ਹਰਿ ਕਰਤਾ ਆਪ ਕਰਾਇੰਦਾ। ਕਾਜ ਕਹੇ ਮੈਂ ਖੋਲ੍ਹਾਂ ਰਾਗ, ਪੜਦਾ ਉਹਲਾ ਆਪ ਉਠਾਇੰਦਾ। ਜਨ ਭਗਤੋ ਸਾਰੇ ਮੈਨੂੰ ਕਹੋ ਸ਼ਾਬਾਸ਼, ਜੋ ਤੁਹਾਡਾ ਸੰਗ ਨਿਭਾਇੰਦਾ। ਪੁਰਖ ਅਕਾਲ ਅੱਗੇ ਕਰਾਂ ਅਰਦਾਸ, ਅਰਜ਼ੋਈ ਇਕੋ ਇਕ ਸੁਣਾਇੰਦਾ । ਜਿਨ੍ਹਾਂ ਦਾ ਲੇਖਾ ਮੇਰੇ ਉਤੇ ਲਿਖਿਆ ਖ਼ਾਸ, ਤੇਰੀ ਸ਼ਹਾਦਤ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਲ ਭੁਗਤਾਇੰਦਾ। ਮਾਝਾ ਮਾਲਵਾ ਦੁਆਬਾ ਜੰਮੂ ਵੇਖ ਵਸੇ ਆਸ ਪਾਸ, ਸਾਮ੍ਹਣੇ ਸਭ ਨੂੰ ਨਜ਼ਰੀ ਆਇੰਦਾ। ਇਕੋ ਇਕੀ ਤੇਰੀ ਖ਼ਾਸ, ਖ਼ਾਲਸ ਰੂਪ ਸਮਝਾਇੰਦਾ। ਪੰਜ ਪੰਜ ਇਨ੍ਹਾਂ ਵਿਚੋਂ ਕਰ ਦਾਸ, ਦਾਸੀ ਆਪਣਾ ਰਾਹ ਵਿਖਾਇੰਦਾ । ਛੱਬੀ ਪੋਹ ਤੇਰਾ ਵੇਖਾਂ ਖੇਲ ਤਮਾਸ਼, ਦਰ ਘਰ ਸਾਚਾ ਸੋਭਾ ਪਾਇੰਦਾ। ਇਕੀਵਾਂ

ਰਲੇ ਇਕੋ ਸਾਥ, ਦੂਰ ਦੁਰਾਡਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਇਕੀ ਆਪ ਵਡਿਆਇੰਦਾ ।

ਸਾਚੀ ਇਕੀ ਪ੍ਰਭ ਤੇਰੀ ਏਕ, ਰਵਿਦਾਸ ਚਮਿਆਰ ਦਿੱਤੀ ਵਖਾਈਆ। ਛੱਬੀ ਪੋਹ ਖੋਲ੍ਹਣਾ ਭੇਤ, ਅਭੇਦ ਆਪ ਜਣਾਈਆ। ਇਕੀਆਂ ਕਰ ਕੇ ਸੱਚਾ ਹੇਤ, ਹਰਿ ਸੰਗਤ ਰੰਗ ਰੰਗਾਈਆ। ਸਭ ਦਾ ਦਾਤਾ ਨੇਤਨ ਨੇਤ, ਨੇਰਨ ਨੇਰ ਨਜ਼ਰੀ ਆਈਆ। ਇਕੋ ਮਿਹਰ ਨਜ਼ਰ ਸਭ ਨੂੰ ਲੈਣਾ ਵੇਖ, ਦੂਜੀ ਵੰਡ ਨਾ ਕੋਇ ਵੰਡਾਈਆ। ਪਰਮਾਤਮ ਪੁਰਖ ਦੱਸ ਅਗੰਮੀ ਖੇਡ, ਬਣ ਖਿਲਾਰੀ ਆਪ ਖਿਡਾਈਆ। ਜੇ ਕੋਈ ਲੱਭੇ ਹਰਿ ਦੀ ਰੇਖ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੀਸ ਤਾਜ ਦੇਵੇ ਮਾਣ ਵਡਿਆਈਆ ।

ਸੀਸ ਤਾਜ ਤੇਰਾ ਮੰਨਿਆ ਕਹਿਣਾ, ਸੋ ਸਾਹਿਬ ਆਪ ਜਣਾਈਆ। ਚੌਥੇ ਜੁਗ ਦੂਰ ਹੋ ਕੇ ਬਹਿਣਾ, ਨੇੜੇ ਰਹਿਣ ਕੋਇ ਨਾ ਪਾਈਆ। ਤੇਰੇ ਅੱਖਰਾਂ ਮੁੱਲ ਪੈਣਾ, ਕਰਤਾ ਕੀਮਤ ਆਪ ਚੁਕਾਈਆ। ਸੋਨਾ ਸਵਰਨ ਨਹੀਂ ਕੋਈ ਗਹਿਣਾ, ਜਨ ਭਗਤਾਂ ਬਣਤ ਬਣਾਈਆ। ਇਕੀਆਂ ਵਿਚੇ ਹਰਿ ਜੂ ਬਹਿਣਾ, ਬਹਿ ਬਹਿ ਖ਼ੁਸ਼ੀ ਮਨਾਈਆ। ਮਾਝਾ ਮਾਲਵਾ ਦੁਆਬਾ ਜੰਮੂ ਸਚ ਵਖਾਏ ਆਪਣੇ ਨੈਣਾਂ, ਨੈਣ ਆਪਣੇ ਨਾਲ ਮਿਲਾਈਆ । ਚਾਰ ਵਰਨ ਬਣਾਏ ਭਾਈ ਭੈਣਾਂ, ਸਚ ਸੈਣ ਇਕ ਸਮਝਾਈਆ। ਊਚ ਨੀਚ ਕੋਈ ਨਾ ਰਹਿਣਾ, ਰਾਓ ਰੰਕ ਨਾ ਕੋਇ ਵਡਿਆਈਆ। ਇਕੀਆਂ ਇਕੀਆਂ ਭਾਣਾ ਸਹਿਣਾ, ਭਾਵੀ ਦਰ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਇਕੀ ਕਰੇ ਪਰਵਾਨ, ਇਕੀ ਸਿਖੀ ਬਿਨ ਲੇਖ ਲਿਖੀ ਲੇਖੇ ਆਪਣੇ ਵਿਚ ਰਖਾਈਆ।

ਦੋ ਇਕ ਜੁੜੀ ਜੋੜੀ, ਹਰਿ ਸਤਿਗੁਰ ਆਪ ਜੁੜਾਇੰਦਾ। ਆਪਣੇ ਹੱਥ ਪਕੜੀ ਡੋਰੀ, ਤੰਦ ਆਪਣੇ ਨਾਲ ਬੰਧਾਇੰਦਾ। ਵੇਖਣਹਾਰਾ ਅੰਧ ਘੋਰੀ, ਦੋ ਜਹਾਨਾਂ ਖੋਜ ਖੁਜਾਇੰਦਾ। ਜਿਂਨ੍ਹਾਂ ਗੋਬਿੰਦ ਚਾੜ੍ਹਿਆ ਮੌਤ ਘੋੜੀ, ਸੋ ਮੌਤ ਗੁਰਮੁਖਾਂ ਚਰਨਾਂ ਹੇਠ ਦਬਾਇੰਦਾ। ਖੇਲ ਕਰੇ ਆਪਣੇ ਦੋਹਰੀ, ਧਾਰ ਧਾਰ ਵਿਚੋਂ ਬਦਲਾਇੰਦਾ। ਗੋਬਿੰਦ ਸੁੱਤ ਕਰੇ ਮੋਹਰੀ, ਮੋਹਰ ਆਪਣਾ ਨਾਮ ਲਗਾਇੰਦਾ। ਅਮਰਜੀਤ ਸੁਰਜੀਤ ਜ਼ੋਰ ਜ਼ੋਰੀ, ਜ਼ਬਰਦਸਤ ਦਇਆ ਕਮਾਇੰਦਾ । ਬੰਤਾ ਸਿੰਘ ਵਸਤ ਦਿਤੀ ਕੋਰੀ, ਕਿਰਪਾਨਿਧ ਆਪ ਵਖਾਇੰਦਾ। ਬਚਨ ਸਿੰਘ ਨਾਲ ਨਾ ਕਰੇ ਚੋਰੀ, ਕੀਤੀ ਘਾਲ ਲੇਖੇ ਪਾਇੰਦਾ। ਮੰਗਲ ਸਿੰਘ ਪ੍ਰਭ ਗਿਆ ਬੌਹੜੀ, ਬੌਹੜ ਜਨਮ ਫੇਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਆਪਣਾ ਰੰਗ ਰੰਗਾਇੰਦਾ।

ਪੰਚਮ ਮਾਣ ਮਿਲੇ ਸਾਂਝਾ, ਹਰਿ ਸੰਗਤ ਅੱਗੇ ਅੱਗੇ ਰਖਾਈਆ । ਮਾਝੇ ਨਾਲ ਜੋੜ ਦੁਆਬਾ, ਦੁਆਬਾ ਮਾਝਾ ਰੂਪ ਵਟਾਈਆ। ਸਰਬ ਜੀਆਂ ਦਾ ਬਣ ਕੇ ਸਾਂਝਾ, ਸਾਂਝੀ ਵਾਰਤਾ ਇਕ ਵਖਾਈਆ। ਨਿਰਵੈਰ ਨਿਰੰਕਾਰ ਜਣਾਏ ਆਪਣਾ ਸਵਾਂਗਾ, ਸਵਾਂਗੀ ਆਪਣਾ ਸਵਾਂਗ ਰਚਾਈਆ। ਅਮਰੀਕ ਸਿੰਘ ਪੂਰੀ ਕਰੇ ਤਾਂਘਾ, ਪ੍ਰੀਤਮ ਸਿੰਘ ਗੋਦੀ ਗੋਦ ਸੁਹਾਈਆ। ਨਸੀਬ ਸਿੰਘ ਪਾਏ ਗਾਂਢਾ, ਲਾਲ ਸਿੰਘ ਚੰਦ ਚਮਕਾਈਆ। ਪਿਆਰਾ ਸਿੰਘ ਖੇਲ ਦੋਸਾਂਝਾ, ਲੇਖਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਦੇਵੇ ਮਾਣ ਵਡਿਆਈਆ। ਦੁਆਬੇ ਮਿਲੇ ਮਾਣ ਵਡਿਆਈ, ਹਰਿ ਸੰਗਤ ਖੇਲ ਖਲਾਇੰਦਾ। ਮਾਲਵੇ ਨਾਲ ਕਰੇ ਕੁੜਮਾਈ, ਭਗਤ ਭਗਵਾਨ ਨਾਤਾ ਜੋੜ ਜੁੜਾਇੰਦਾ। ਰਾਮ ਸਿੰਘ ਦਇਆ ਕਮਾਈ, ਕੇਹਰ ਸਿੰਘ ਅੰਗ ਲਗਾਇੰਦਾ। ਨਿਰੰਜਣ ਸਿੰਘ ਗਾਉਣਾ ਚਾਈਂ ਚਾਈਂ, ਜਾਗੀਰ ਸਿੰਘ ਜੋਗ ਵਖਾਇੰਦਾ। ਹਰਬੰਸ ਸਿੰਘ ਪਕੜੇ ਬਾਹੀਂ, ਕੁੱਲੀ ਕੱਖਾਂ ਸੋਭਾ ਪਾਇੰਦਾ । ਪੰਚ ਮਿਲਾਵਾ

ਭਾਈ ਭਾਈ, ਦੂਈ ਦਵੈਤ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਮਾਲਵੇ ਮੇਲ ਕੀਤਾ ਕਰਤਾਰ, ਜੰਮੂ ਜੋੜ ਜੁੜਾਈਆ। ਬਾਲ ਅਵਸਥਾ ਦੇਵੇ ਤਾਰ, ਗੁਰਨਾਮ ਖ਼ੁਸ਼ੀ ਵਖਾਈਆ। ਦੇਵੀ ਸਿੰਘ ਦੇ ਆਧਾਰ, ਦੇਵਾ ਸਿੰਘ ਗੋਦ ਬਹਾਈਆ । ਪ੍ਰੇਮ ਸਿੰਘ ਕਰ ਪਿਆਰ, ਪੱਕੀ ਤਰਾਂ ਦਏ ਸਮਝਾਈਆ। ਰਾਮ ਚੰਦ ਸੇਵਾ ਲੱਗੀ ਵਿਚ ਸੰਸਾਰ, ਸਾਬਤ ਮਿਲਿਆ ਬੇਪਰਵਾਹੀਆ । ਪੰਜਾਂ ਦੇ ਇਕ ਆਧਾਰ, ਅੰਤਰ ਆਤਮ ਬੂਝ ਬੁਝਾਈਆ। ਹਰਿ ਸੰਗਤ ਸਾਚੀ ਦਏ ਵਖਾਲ, ਵਿਆਖਿਆ ਆਪਣੀ ਨਾਲ ਜਣਾਈਆ । ਇਕੀਆਂ ਏਕੋ ਲਏ ਭਾਲ, ਏਕੰਕਾਰ ਖੋਜ ਖੁਜਾਈਆ। ਜਸਵੰਤ ਸਿੰਘ ਲਏ ਉਠਾਲ, ਠੋਕਰ ਨਾਮ ਲਗਾਈਆ। ਨਿਰਗੁਣ ਸਰਗੁਣ ਬਣ ਦਲਾਲ, ਦਲਾਲੀ ਇਕੋ ਇਕ ਵਖਾਈਆ। ਸੰਮਤ ਪੰਦਰਾਂ ਦੇ ਸਾਚੇ ਲਾਲ, ਵੀਹ ਸੌ ਬਿਕਰਮੀ ਭੇਦ ਖੁਲ੍ਹਾਈਆ। ਪੰਦਰਾਂ ਕੱਤਕ ਜਿਨ੍ਹਾਂ ਨਿਭਾਈ ਨਾਲ, ਤਿਨ੍ਹਾਂ ਨਾਤਾ ਲਏ ਜੁੜਾਈਆ । ਸੀਸ ਦਸਤਾਰ ਬੰਨ੍ਹ ਲਾਲ, ਪੰਚਮ ਰੰਗ ਸੋਭਾ ਪਾਈਆ। ਸੂਹਾ ਵੇਖ ਵੇਖ ਹੋਏ ਨਿਹਾਲ, ਚਿੱਟੀ ਧਾਰ ਵੱਜੇ ਵਧਾਈਆ। ਪੀਲਾ ਕਰੇ ਆਪ ਪ੍ਰਿਤਪਾਲ, ਨੀਲਾ ਨੀਲ ਕੰਠ ਮਾਣ ਗੁਆਈਆ । ਕਾਲਾ ਸੂਸਾ ਮੇਟੇ ਕਾਲ, ਕਲਕਾਤੀ ਦਏ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇੱਕੀ ਇੱਕੀ ਜੋੜ ਜੁੜਾਈਆ । ਇੱਕੀ ਅੱਗੇ ਇੱਕੀ ਪਿਛੇ, ਪਿੱਛਾ ਅੱਗਾ ਇਕੀਆਂ ਵਿਚ ਰਖਾਈਆ। ਇਕੀਆਂ ਅੰਦਰ ਆਪੇ ਭੱਜੇ, ਫਿਰੇ ਵਾਹੋ ਦਾਹੀਆ । ਜਿਧਰ ਵੇਖੋ ਗੁਰਮੁਖ ਸਜੇ, ਬੇਮੁਖ ਨਜ਼ਰ ਕੋਇ ਨਾ ਆਈਆ। ਮਿਹਰਵਾਨ ਹੋ ਕੇ ਪੜਦਾ ਕੱਜੇ, ਸਿਰ ਆਪਣਾ ਹੱਥ ਟਿਕਾਈਆ । ਹਰਿ ਸੰਗਤ ਦਰਸ਼ਨ ਕਰ ਕਰ ਰੱਜੇ, ਵੇਖ ਹਰਿ ਸੰਗਤ ਸਤਿਗੁਰ ਖ਼ੁਸ਼ੀ ਮਨਾਈਆ । ਸ਼ਬਦ ਸਰੂਪੀ ਸਾਹਿਬ ਗੱਜੇ, ਗ਼ਜ਼ਲ ਢੋਲਾ ਰਾਗ ਤਰਜ਼ ਨਾਮ ਜਣਾਈਆ। ਮਾਂਝਾ ਮਾਲਵਾ ਦੁਆਬਾ ਜੰਮੂ ਬੱਧੇ, ਬੱਧੀ ਸਕੇ ਨਾ ਕੋਇ ਛੁਡਾਈਆ। ਬਿਨ ਮੱਕਿਉਂ ਕਾਅਬਿਉਂ ਕਰਾਏ ਹੱਜੇ, ਬਿਨ ਹੁਜਰਿਉਂ ਲਏ ਮਿਲਾਈਆ। ਮੰਦਰ ਮਸੀਤਾਂ ਵਿਚੋਂ ਬਾਹਰ ਕੱਢੇ, ਸਚ ਦਵਾਰਾ ਇਕ ਵਖਾਈਆ। ਸ਼ਿਵਦੁਆਲੇ ਮੱਠ ਛੱਡੇ, ਤੀਰਥ ਤੱਟ ਨਾ ਕੋਇ ਵਖਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਕੋਈ ਨਾ ਲੱਭੇ, ਸਤਿਗੁਰ ਸਾਖਿਆਤ ਆਪਣਾ ਦਰਸ ਕਰਾਈਆ । ਪ੍ਰੇਮ ਪ੍ਰੀਤੀ ਨਾਲ ਬੱਧੇ, ਮਧੁਰ ਰਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਾਚੀ ਇੱਕੀ ਇੱਕੀ ਵਿਚ ਸਿੱਖੀ ਸਿੱਖੀ ਵਿਚ ਨਿੱਕੀ ਆਪਣੀ ਧਾਰ ਸਮਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਹਾਏ ਸੁਹੰਜਣੀ ਰੁੱਤ ਆਪਣੀ ਥਿਤੀ, ਜਿਸ ਥਿਤ ਸਰਗੁਣ ਨਿਰਗੁਣ ਨਜ਼ਰੀ ਆਈਆ।