ਪਹਿਲੀ ਮਾਘ ੨੦੨੦ ਬਿਕਰਮੀ ਜੇਠੂਵਾਲ ਹਰਿ ਭਗਤ ਦਵਾਰ
ਪੁਰਖ ਅਕਾਲ ਤੇਰਾ ਭਵਿਖਤ, ਭਵਿਸ਼ ਤੇਰੇ ਹੱਥ ਵਡਿਆਈਆ। ਤੇਰੇ ਹੁਕਮ ਦੀ ਧੁਰ ਦੀ ਲਿਖਤ, ਸ਼ਾਹ ਪਾਤਸ਼ਾਹ ਤੇਰਾ ਨਾਮ ਲਿਖਵਾਈਆ। ਤੇਰੇ ਪ੍ਰੇਮ ਦਾ ਅਗੰਮਾ ਇਸ਼ਕ, ਅਸਲ ਵਿਚੋਂ ਸਚ ਸਮਝਾਈਆ। ਤੇਰੀ ਧਾਰ ਦੀ ਧੁਰ ਦੀ ਲਿਖਤ, ਲੇਖਾ ਲੇਖ ਰਹੀ ਬਣਾਈਆ। ਤੇਰੀ ਵਡਿਆਈ ਜਨ ਭਗਤਾਂ ਲਹਿਣਾ ਚੁਕਾਇਆ ਸਵਰਗ ਬਹਿਸ਼ਤ, ਘਰ ਸਚ ਦਿਤੀ ਸਰਨਾਈਆ। ਹੋਏ ਹੈਰਾਨ ਵੇਖ ਤੇਰਾ ਇਸ਼ਟ, ਮਿਹਰ ਨਜ਼ਰ ਨੈਣ ਉਠਾਈਆ । ਕਰ ਕਿਰਪਾ ਖੋਲ੍ਹੀ ਦ੍ਰਿਸ਼ਟ, ਜਿਨ੍ਹਾਂ ਆਪਣਾ ਦਰਸ ਦਿਖਾਈਆ। ਲੱਖ ਚੁਰਾਸੀ ਵੇਖ ਸ੍ਰਿਸ਼ਟ, ਸੰਤ ਸੁਹੇਲੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਪੂਰ ਕਰਾਈਆ।
ਸਚ ਕਰਨੀ ਭਵਿਖਤ ਵਾਕ, ਵਾਕਫ਼ ਤੇਰੇ ਨਾਲ ਕਰਾਈਆ। ਗ੍ਰਹਿ ਮੰਦਰ ਖੋਲ੍ਹ ਆਪਣਾ ਤਾਕ, ਪੜਦਾ ਘਰ ਦੁਆਰ ਉਠਾਈਆ। ਨਿਰਮਲ ਨੂਰ ਕਰ ਪਰਕਾਸ਼, ਘਰ ਦੀਪਕ ਜੋਤ ਇਕ ਰੁਸ਼ਨਾਈਆ।
ਅੰਤਰ ਅੰਤਰ ਦੱਸ ਆਪਣਾ ਜਾਪ, ਮੰਤਰ ਸਚ ਕਰੀ ਪੜ੍ਹਾਈਆ । ਦੋ ਜਹਾਨਾਂ ਇਕੋ ਪਾਠ, ਸਾਹਿਬ ਸਤਿਗੁਰ ਦਿਤਾ ਸਮਝਾਈਆ। ਜਗਤ ਕਿਨਾਰਾ ਦੂਰ ਤਾਟ, ਘਾਟ ਇਕੋ ਰਿਹਾ ਵਖਾਈਆ। ਸਚ ਪ੍ਰੀਤਮ ਬਣ ਕੇ ਕਮਲਾਪਾਤ, ਨਰ ਨਰਾਇਣ ਹੋਏ ਸਹਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਚੰਦ ਨੂਰ ਇਕ ਚਮਕਾਈਆ। ਲੇਖਾ ਚੁਕਾ ਜ਼ਾਤ ਪਾਤ, ਊਚ ਨੀਚ ਡੇਰਾ ਢਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਗਏ ਆਖ, ਆਖਰ ਲੇਖਾ ਪੂਰ ਕਰਾਈਆ। ਸਚ ਧਰਮ ਦੀ ਇਕ ਪਰਭਾਤ, ਪ੍ਰਭ ਆਪਣਾ ਨਾਮ ਪਰਗਟਾਈਆ। ਪੂਰਬ ਚੁੱਕੀ ਪਿਛਲੀ ਵਾਟ, ਮਾਰਗ ਇਕੋ ਇਕ ਦਰਸਾਈਆ। ਚਰਨ ਪ੍ਰੀਤੀ ਬੰਨ ਕੇ ਮਾਤ, ਜਨ ਭਗਤਾਂ ਦਏ ਵਡਿਆਈਆ । ਲੇਖਾ ਲਿਖ ਕਲਮ ਦਵਾਤ, ਰਵਦਾਸ ਚੁਮਾਰ ਰਿਹਾ ਸਮਝਾਈਆ। ਧੁਰ ਦੀ ਇਛਿਆ ਜੋ ਲਿਆ ਭਾਖ, ਸੋ ਆਪਣੀ ਭਾਖਿਆ ਨਾਲ ਮਿਲਾਈਆ। ਲਹਿਣਾ ਚੁਕਿਆ ਮਸਤਕ ਮਾਥ, ਲੇਖ ਕੋਇ ਨਜ਼ਰ ਨਾ ਆਈਆ। ਚਾਰ ਵਰਨਾਂ ਇਕੋ ਗਾਥ, ਛੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੀ ਪੜ੍ਹਾਈਆ। ਊਚ ਨੀਚ ਰਾਉ ਰੰਕ ਬਣਾਈ ਜਮਾਤ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਭਗਤ ਸੁਹੇਲਾ ਬਣ ਕੇ ਪਿਤਾ ਮਾਤ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਤਕਾਈਆ।
ਭਵਿਖਤ ਵਾਕ ਤੇਰਾ ਸੰਦੇਸ਼ਾ, ਸ਼ਾਹ ਪਾਤਸ਼ਾਹ ਇਕ ਜਣਾਇਆ । ਸੇਵਾ ਲਾ ਵਿਸ਼ਨ ਬ੍ਰਹਮ ਮਹੇਸ਼ਾ, ਸ਼ੰਕਰ ਤੇਰਾ ਗੁਣ ਅਲਾਇਆ। ਰਾਜ ਰਾਜਾਨ ਬਣ ਨਰੇਸ਼ਾ, ਦੋ ਜਹਾਨਾਂ ਹੁਕਮ ਵਰਤਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਭੇਜਾ, ਸਰਗੁਣ ਸਗਲਾ ਸੰਗ ਨਿਭਾਇਆ। ਆਤਮ ਪਰਮਾਤਮ ਮਾਣੀ ਸੇਜਾ, ਘਰ ਮਹੱਲ ਅਟੱਲ ਇਕ ਰੁਸ਼ਨਾਇਆ। ਜੋਤੀ ਨੂਰ ਦਿਤਾ ਤੇਜਾ, ਚਮਕ ਆਪਣੇ ਨਾਲ ਮਿਲਾਇਆ। ਨੇਤਰ ਲੋਚਣ ਨੈਣ ਆਪੇ ਦੇਖਾ, ਦੂਜਾ ਸੰਗ ਨਾ ਕੋਇ ਰਖਾਇਆ। ਨਜ਼ਰ ਨਾ ਆਈ ਕਿਸੇ ਰੇਖਾ, ਰੂਪ ਰੰਗ ਨਾ ਕੋਇ ਜਣਾਇਆ। ਲੱਖ ਚੁਰਾਸੀ ਰੱਖਿਆ ਲੇਖਾ, ਭਰਮੇ ਭਰਮ ਨਾ ਕੋਇ ਭੁਲਾਇਆ। ਜੁਗ ਚੌਕੜੀ ਪੂਰਬ ਚੇਤਾ, ਚੇਤਨ ਧਾਰ ਰਿਹਾ ਪਰਗਟਾਇਆ । ਜਨ ਭਗਤਾਂ ਕਰ ਕੇ ਹੇਤਾ, ਹਿਤਕਾਰੀ ਆਪਣਾ ਨਾਉਂ ਧਰਾਇਆ। ਧੁਰ ਮਸਤਕ ਲਾਈ ਮੇਖਾ, ਜੋਤ ਲਲਾਟੀ ਤਿਲਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਚੁਕਾਇਆ।
ਭਵਿਖਤ ਵਾਕ ਤੇਰਾ ਨਿਰੰਕਾਰ, ਨਿਰਗੁਣ ਇਕੋ ਨਜ਼ਰੀ ਆਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਹਉਂ ਸੇਵਕ ਸੇਵਾਦਾਰ, ਬਾਲਕ ਰੂਪ ਇਕ ਅਖਵਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਤੇਰਾ ਕਰਦੇ ਰਹੇ ਵਿਹਾਰ, ਵਿਵਹਾਰੀ ਤੇਰੀ ਧਾਰ ਚਲਾਈਆ। ਤੇਰੇ ਨਾਮ ਦਾ ਬੋਲ ਜੈਕਾਰ, ਲੱਖ ਚੁਰਾਸੀ ਜੀਵ ਜੰਤ ਰਸਨਾ ਜਿਹਵਾ ਢੋਲਾ ਰਾਗ ਸੁਣਾਈਆ । ਅੰਦਰ ਵੜ ਕੇ ਦੱਸਦੇ ਰਹੇ ਪਿਆਰ, ਪਰਮਾਤਮ ਆਤਮ ਵੇਖ ਵਖਾਈਆ। ਕਾਗਦ ਕਲਮ ਬਣਦੇ ਰਹੇ ਲਿਖਾਰ, ਬਣ ਕਾਤਬ ਤੇਰੀ ਸਿਫ਼ਤ ਸਾਲਾਹੀਆ। ਸੰਤ ਸੁਹੇਲੇ ਕਰਦੇ ਰਹੇ ਖ਼ਬਰਦਾਰ, ਗੁਰ ਚੇਲੇ ਮੇਲ ਮਿਲਾਈਆ। ਸੁਨੇਹੁੜਾ ਦੇਂਦੇ ਰਹੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫੇਰਾ ਪਾਈਆ। ਧੰਨ ਭਾਗ ਤੂੰ ਲਹਿਣਾ ਦੇਣਾ ਮੁਕਾਇਆ ਉਧਾਰ, ਪਿਛਲਾ ਲੇਖਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਕਰਿਆ ਸਚ ਸ਼ਿੰਗਾਰ, ਪੱਟੀ ਸੀਸ ਜਗਦੀਸ਼ ਗੁੰਦਾਈਆ। ਨਾਮ ਨਿਧਾਨਾ ਕੱਜਲ ਧਾਰ, ਨੈਣ ਨਿਰਾਲਾ ਇਕ ਮਟਕਾਈਆ। ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਇਕ ਸੁਣਾਈਆ। ਮਹੱਲ ਅਟੱਲ ਉਚ ਮਿਨਾਰ, ਮਹਿਫ਼ਲ ਇਕੋ ਘਰ ਵਖਾਈਆ। ਨਿਰਗੁਣ ਬਾਤੀ ਕਮਲਾਪਾਤੀ ਕਰ ਉਜਿਆਰ, ਦੀਪਕ ਜੋਤ ਜੋਤ ਰੁਸ਼ਨਾਈਆ। ਪਵਣ ਉਨੰਜਾ ਚਵਰ ਝੁਲਾਰ, ਸਾਂਤਕ ਸਤਿ ਸਤਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ।
ਤੇਰਾ ਭਵਿਖਤ ਤੇਰਾ ਢੋਲਾ, ਤੇਰੀ ਧਾਰ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਵਿਚੋਲਾ, ਜਨ ਭਗਤਾਂ ਮੇਲ ਮਿਲਾਈਆ। ਨਿਰਵੈਰ ਪੁਰਖ ਦਾ ਇਕੋ ਸੋਹਲਾ, ਹਰਿਜਨ ਸਾਚੇ ਸਚ ਸਮਝਾਈਆ। ਦੂਈ ਦਵੈਤੀ ਪੜਦਾ ਉਹਲਾ, ਭਾਂਡਾ ਭਰਮ ਭਉ ਭੰਨਾਈਆ। ਦੇ ਦਰਸ ਇਕ ਅਨਮੋਲਾ, ਵਸਤ ਅਮੋਲਕ ਆਪ ਵਰਤਾਈਆ। ਸਚ ਦੁਆਰਾ ਧੁਰ ਦਾ ਖੋਲ੍ਹਾ, ਦਰ ਦਰਵਾਜਾ ਇਕ ਸਮਝਾਈਆ। ਜਨ ਭਗਤਾਂ ਬਣ ਪ੍ਰਭੂ ਵਿਚੋਲਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਣੀ ਮਾਣ ਵਡਿਆਈਆ।
ਤੇਰਾ ਭਵਿਖਤ ਤੇਰੀ ਝੋਲੀ, ਦੂਜਾ ਨਜ਼ਰ ਕੋਇ ਨਾ ਆਈਆ। ਹਉਂ ਸੇਵਕ ਠਾਕਰ ਤੇਰੀ ਗੋਲੀ, ਗੁਰ ਅਵਤਾਰ ਪੀਰ ਪੈਗ਼ੰਬਰ ਤਿਰੀਆ ਰੂਪ ਰਹੇ ਜਣਾਈਆ। ਚਾਰ ਕੁੰਟ ਦੀ ਸ਼ਬਦੀ ਬੋਲੀ, ਚਾਰ ਜੁਗ ਰਹੇ ਜਸ ਗਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਧਾਰ ਕਿਸੇ ਨਾ ਤੋਲੀ, ਕੰਡਾ ਤਰਾਜੂ ਨਜ਼ਰ ਕੋਇ ਨਾ ਆਈਆ। ਤੇਰੀ ਖੇਲ ਵੇਖੀ ਹੌਲੀ ਹੌਲੀ, ਸਤਿ ਸੁਆਮੀ ਤੇਰੇ ਭਾਣੇ ਵਿਚ ਸਮਾਈਆ। ਤੇਰੀ ਜੋਤ ਨੁਰਾਨੀ ਹਰ ਘਟ ਮੌਲੀ, ਮੌਅਲਾ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ।
ਤੇਰਾ ਭਵਿਖਤ ਤੇਰੇ ਸਾਥ, ਹੱਥ ਤੇਰੇ ਵਡਿਆਈਆ। ਤੇਰੀ ਮਹਿਮਾ ਤੇਰੀ ਗਾਥ, ਤੇਰਾ ਨਾਮ ਜਣਾਈਆ। ਤੇਰੀ ਮੰਜ਼ਲ ਤੇਰਾ ਰਾਥ, ਤੇਰਾ ਪੰਧ ਮੁਕਾਈਆ। ਤੇਰਾ ਦਵਾਰਾ ਤੇਰਾ ਹਾਟ, ਘਰ ਤੇਰਾ ਇਕ ਵਡਿਆਈਆ। ਤੇਰਾ ਪ੍ਰੇਮ ਤੇਰਾ ਨਾਤ, ਚਰਨ ਤੇਰੀ ਸਰਨਾਈਆ। ਤੇਰਾ ਨੂਰ ਤੇਰੀ ਜ਼ਾਤ, ਕੁਦਰਤ ਤੇਰੇ ਵਿਚੋਂ ਪਰਗਟਾਈਆ। ਤੇਰਾ ਹੁਕਮ ਸੰਦੇਸ਼ਾ ਗਏ ਆਖ, ਆਖ਼ਰ ਇਕੋ ਇਕ ਜਣਾਈਆ। ਪਰਗਟ ਹੋਏ ਪੁਰਖ ਸਮਰਾਥ, ਬੇਅੰਤ ਬੇਪਰਵਾਹੀਆ । ਜਿਸ ਦਾ ਕਿਸੇ ਨਾ ਆਵੇ ਕਿਨਾਰਾ ਹਾਥ, ਪੱਤਣ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ।
ਤੇਰਾ ਭਵਿਖਤ ਧੁਰ ਦਾ ਸੱਚਾ, ਸਚ ਤੇਰੀ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਈਆ। ਤੇਰਾ ਹੁਕਮ ਹੋਵੇ ਨਾ ਕੱਚਾ, ਕਾਇਆ ਕਾਚੀ ਗਾਗਰ ਨਜ਼ਰ ਕੋਇ ਨਾ ਆਈਆ। ਧੰਨ ਭਾਗ ਤੂੰ ਸਭ ਦਾ ਲੇਖਾ ਕੀਤਾ ਅੱਛਾ, ਪ੍ਰਭ ਅੱਛੀ ਤਰਾਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਤੇਰਾ ਭਵਿਖਤ ਤੇਰਾ ਜਸ, ਖ਼ੁਸ਼ੀਆਂ ਨਾਲ ਢੋਲਾ ਗਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੇਰਾ ਸੁਨੇਹੁੜਾ ਦਿਤਾ ਦੱਸ, ਧੁਰ ਦੀ ਅਵਾਜ਼ ਲਗਾਈਆ। ਜੁਗ ਚੌਕੜੀ ਪੈਂਡਾ ਮੁੱਕਾ ਨੱਸ ਨੱਸ, ਵੇਲਾ ਅੰਤਮ ਗਿਆ ਆਈਆ। ਪਰਗਟ ਹੋ ਪੁਰਖ ਸਮਰਥ, ਮਿਹਰ ਨਜ਼ਰ ਇਕ ਉਠਾਈਆ। ਮੇਰਾ ਲੇਖਾ ਲਿਆ ਤੱਕ, ਪੜਦਾ ਆਪ ਚੁਕਾਈਆ। ਦੂਰ ਦੁਰਾਡੇ ਨੇੜੇ ਲਿਆ ਸੱਦ, ਹੋਕਾ ਆਪਣਾ ਨਾਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਵਿਚ ਜੋ ਬੈਠੇ ਅੱਡ, ਆਪਣਾ ਰਾਹ ਵਖਾਈਆ। ਤਿਨ੍ਹਾਂ ਮੇਟਣਹਾਰਾ ਹੱਦ, ਹਦੂਦ ਆਪਣੀ ਇਕ ਜਣਾਈਆ। ਸਭ ਨੂੰ ਦੱਸਿਆ ਢੋਲਾ ਛੰਦ, ਸਦ ਇਕੋ ਇਕ ਸੁਣਾਈਆ। ਉਚੀ ਕੂਕੋ ਸਾਰੇ ਗੱਜ, ਨਾਅਰਾ ਇਕੋ ਇਕ ਲਗਾਈਆ। ਚਰਨ ਦੁਆਰੇ ਧੁਰ ਦਾ ਹੱਜ, ਮੱਕਾ ਕਾਅਬਾ ਇਕ ਵਖਾਈਆ। ਲਹਿਣਾ ਚੁੱਕੇ ਸ਼ਿਵਦਵਾਲਾ ਮੱਠ, ਗੁਰੂਦੁਆਰ ਇਕ ਸਰਨਾਈਆ। ਨਿਰਮਲ ਜੋਤ ਵੇਖੋ ਇਕ ਪਰਗਟ, ਇਸ਼ਟ ਅਗੰਮੀ ਨਜ਼ਰੀ ਆਈਆ। ਜਿਸ ਦੀ ਨਜ਼ਰ ਨਾ ਆਵੇ ਰੱਤ, ਰੱਤੀ ਰੱਤ
ਸਭ ਦੀ ਲੇਖੇ ਪਾਈਆ । ਜਿਸ ਦੇ ਗ੍ਰਹਿ ਬ੍ਰਹਮਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਤਿਸ ਸਰਨਾਈ ਜਾਉ ਢੱਠ, ਚਰਨ ਕਵਲ ਮਿਲੇ ਵਡਿਆਈਆ। ਇਕੋ ਸੋਹਲਾ ਲਓ ਰਟ, ਰੱਟਾ ਮੁੱਕੇ ਜਗਤ ਲੋਕਾਈਆ। ਸਚ ਦਵਾਰਾ ਵੇਖੋ ਹੱਟ, ਸ੍ਰੀ ਭਗਵਾਨ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਜਿਸ ਮਿਲਿਆਂ ਤੋਟ ਰਹੇ ਨਾ ਰਾਈਆ।
ਤੇਰਾ ਭਵਿਖਤ ਸੋਹਣਾ ਚੰਗਾ, ਚੰਗੀ ਤੇਰੀ ਵਡਿਆਈਆ । ਜੁਗ ਚੌਕੜੀ ਜਿਸ ਦਾ ਵੱਜਦਾ ਰਿਹਾ ਮਰਦੰਗਾ, ਢੋਲਾ ਨਾਦ ਇਲਾਹੀਆ। ਜਿਸ ਦੀ ਹਿਰਸ ਅੰਦਰ ਆਉਂਦਾ ਰਿਹਾ ਅਨੰਦਾ, ਅਨੰਦ ਹਵਸ ਵਿਚ ਸਮਾਈਆ। ਤਿਸ ਦਾ ਵੇਖਿਆ ਆ ਕੇ ਕੰਢਾ, ਪੱਤਣ ਬੈਠਾ ਬੇਪਰਵਾਹੀਆ। ਧੁਰ ਸੰਦੇਸ਼ ਸੁਣਾਵੇ ਇਕੋ ਛੰਦਾ, ਸਾਚਾ ਢੋਲਾ ਰਾਗ ਅਲਾਈਆ। ਬਿਨ ਬੰਦਗੀਉਂ ਕਰਾਏ ਬੰਦਾ, ਬੰਦਨਾ ਆਪਣੇ ਚਰਨ ਕਰਾਈਆ। ਜਗਤ ਜਹਾਨ ਦਾ ਫੜ ਕੇ ਅੰਧਾ, ਨਿਰਮਲ ਜੋਤ ਕਰੇ ਰੁਸ਼ਨਾਈਆ । ਪੌੜੇ ਚਾੜ੍ਹੇ ਆਪਣਾ ਡੰਡਾ, ਮੰਜ਼ਲ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ।
ਭਵਿਖਤ ਕਹੇ ਮੈਂ ਧੁਰ ਦਾ ਮਾਲਕ, ਪ੍ਰਭ ਦੇਵੇ ਮਾਣ ਵਡਿਆਈਆ। ਆਦਿ ਜੁਗਾਦਿ ਬਣ ਕੇ ਸਾਲਸ, ਸਾਚਾ ਹੁਕਮ ਸੁਣਾਈਆ। ਮੇਰਾ ਰੂਪ ਨਿਰਗੁਣ ਖ਼ਾਲਸ, ਤੱਤ ਨਜ਼ਰ ਕੋਇ ਨਾ ਆਈਆ । ਜੁਗ ਚੌਕੜੀ ਪ੍ਰਭ ਦਾ ਬਾਲਕ, ਮਾਤ ਪਿਤਾ ਨਾ ਕੋਇ ਅਖਵਾਈਆ। ਮੈਂ ਖੇਲਾਂ ਖੇਲ ਨਾਲ ਖ਼ਾਲਕ, ਖ਼ਲਕ ਵਿਚ ਸਮਾਈਆ। ਨਿਤ ਨਵਿਤ ਨਾ ਕੋਇ ਆਲਸ, ਨਿੰਦਰਾ ਗ਼ਫ਼ਲਤ ਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੱਚਾ ਸੰਗ ਨਿਭਾਈਆ।
ਭਵਿਖਤ ਕਹੇ ਮੈਂ ਨਿੱਕਾ ਲਾਲ, ਨਿੱਕੀ ਨਿੱਕੀ ਬਾਤ ਸੁਣਾਈਆ। ਜੁਗ ਚੌਕੜੀ ਦੇਂਦਾ ਰਿਹਾ ਅਹਿਵਾਲ, ਧੁਰ ਸੰਦੇਸ਼ਾ ਰਾਗ ਅਲਾਈਆ। ਜੁਗ ਚੌਕੜੀ ਬੀਤੇ ਕਾਲ, ਥਿਰ ਰਹਿਣ ਕੋਇ ਨਾ ਪਾਈਆ। ਅੰਤਮ ਪਰਗਟ ਹੋਵੇ ਦੀਨ ਦਿਆਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਗੋਬਿੰਦ ਕਹੇ ਪੁਰਖ ਅਕਾਲ, ਅਕਲ ਕਲਧਾਰੀ ਬੇਪਰਵਾਹੀਆ। ਚਲ ਕੇ ਆਵੇ ਸਚ ਦਵਾਰ ਸੱਚੀ ਧਰਮਸਾਲ, ਦਰ ਇਕੋ ਇਕ ਖੁਲ੍ਹਾਈਆ। ਗੀਤ ਅਗੰਮੀ ਜੋਤੀ ਬਾਲ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਸ਼ਬਦ ਅਨਾਦਿ ਵੱਜੇ ਧੁਨਕਾਨ, ਅਨਰਾਗੀ ਰਾਗ ਸੁਣਾਈਆ । ਸੰਬਲ ਦੇਵੇ ਇਕੋ ਮਾਣ, ਬਿਨ ਚਰਨਾਂ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ।
ਭਵਿਖਤ ਕਹੇ ਮੇਰੀ ਸਚ ਦਲੀਲ, ਦਇਆਵਾਨ ਮੋਹੇ ਸਮਝਾਈਆ। ਮੇਰਾ ਖੇਲ ਜਾਣੇ ਨਾ ਕੋਇ ਵਕੀਲ, ਵੁਕਲਾ ਸਮਝ ਕੋਇ ਨਾ ਪਾਈਆ। ਮੇਰਾ ਖੇਲ ਅੰਤ ਅਖ਼ੀਰ, ਆਖਰ ਇਕੋ ਵਾਰ ਜਣਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਬਦਲੇ ਸਰਬ ਤਕਦੀਰ, ਤਾਕਤ ਆਪਣੀ ਇਕ ਪਰਗਟਾਈਆ । ਸ਼ਰਅ ਸ਼ਰੀਅਤ ਤੋੜ ਜੰਜੀਰ, ਲਾਸ਼ਰੀਕ ਖੇਲ ਵਖਾਈਆ। ਲਹਿਣਾ ਚੁਕਾ ਪੈਗ਼ੰਬਰ ਪੀਰ, ਪਹਿਰਾ ਆਪਣਾ ਦਏ ਲਗਾਈਆ। ਅੱਠ ਸੱਠ ਵਿਰੋਲ ਨੀਰ, ਅੰਮ੍ਰਿਤ ਇਕੋ ਇਕ ਬਰਸਾਈਆ। ਚਾਰ ਜੁਗ ਦੀ ਮੇਟ ਲਕੀਰ, ਹਰਫ਼ ਹਰੂਫ਼ ਆਪਣਾ ਦਏ ਪੜ੍ਹਾਈਆ। ਕਰੇ ਖੇਲ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਚੋਟੀ ਚੜ੍ਹ ਆਪ ਅਖ਼ੀਰ, ਮਹੱਲ ਅਟੱਲ ਸੋਭਾ ਪਾਈਆ। ਗ਼ਰੀਬ ਨਿਮਾਣਿਆਂ ਕੱਟੇ ਭੀੜ, ਕੋਝੇ ਕਮਲਿਆਂ ਗਲੇ ਲਗਾਈਆ। ਜਨ ਭਗਤ ਸਾਚੇ ਸੰਤ ਮਿਲਾਏ ਭਾਈਆਂ ਨਾਲ ਵੀਰ, ਏਕਾ ਦੂਜਾ ਭਉ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਆਪਣੀ ਆਪ ਕਮਾਈਆ।
ਭਵਿਖਤ ਕਹੇ ਮੈਂ ਦਿਤਾ ਸੰਦੇਸ਼ਾ, ਸਦਕੇ ਵਾਰੀ ਘੋਲੀ ਘੋਲ ਘੁੰਮਾਈਆ। ਪਾਰਬ੍ਰਹਮ ਪ੍ਰਭ ਆਏ ਨਰੇਸ਼ਾ, ਨਰ ਨਰਾਇਣ ਇਕ ਅਖਵਾਈਆ । ਲਹਿਣਾ ਦੇਣ ਚੁਕਾਏ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਸ਼ੰਕਰ ਆਪਣਾ ਹੁਕਮ ਵਰਤਾਈਆ । ਖੇਲੇ ਖੇਲ ਦੇਸ ਪਰਦੇਸਾ, ਦੋ ਜਹਾਨਾਂ ਵੇਖ ਵਖਾਈਆ। ਲੱਖ ਚੁਰਾਸੀ ਧਾਰੇ ਭੇਸਾ, ਨਿਰਗੁਣ ਨੂਰ ਰੂਪ ਇਲਾਹੀਆ। ਪੰਜ ਤੱਤ ਕਾਇਆ ਆਪਣੀ ਆਪਣੇ ਕਰੇ ਭੇਟਾ, ਸਾਚੀ ਸੇਵਾ ਆਪ ਲਗਾਈਆ। ਸ਼ੌਹ ਦਰਿਆ ਡੂੰਘੀ ਭਵਰੀ ਵੜ ਕੇ ਵੇਖੇ ਖੇਵਟ ਖੇਟਾ, ਸਾਗਰ ਕਿਨਾਰਾ ਫੋਲ ਫੁਲਾਈਆ। ਲਹਿਣਾ ਦੇਣਾ ਜਾਣੇ ਗੋਬਿੰਦ ਗੁਰ ਪੁਰਖ ਅਕਾਲ ਬੇਟਾ, ਪਿਤਾ ਪੂਤ ਆਪਣੀ ਧਾਰ ਜਣਾਈਆ। ਪੂਰਬ ਲੇਖਾ ਰੱਖੇ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਜਿਸ ਕਾਰਨ ਜੁਗ ਚੌਕੜੀ ਭਵਿਖਤ ਕਹੇ ਮੋਹੇ ਭੇਜਾ, ਮੇਰੀ ਆਸਾ ਪੂਰ ਕਰਾਈਆ। ਜਨ ਭਗਤ ਸਵਾਏ ਮੇਰੀ ਸੇਜਾ, ਸੋਹਣੀ ਰੁੱਤ ਮਿਲਾਈਆ। ਮੈਂ ਨੇਤਰ ਨੈਣ ਖ਼ੁਸ਼ੀਆਂ ਨਾਲ ਵੇਖਾ, ਕਵਲ ਅੱਖ ਖੁਲ੍ਹਾਈਆ। ਜੁਗ ਜੁਗ ਦਾ ਮਿਟੇ ਭੁਲੇਖਾ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ।
ਭਵਿਖਤ ਕਹੇ ਮੇਰੀ ਪੂਰੀ ਆਸਾ, ਆਸਾ ਪੁੰਨੀ ਆਪ ਜਣਾਇੰਦਾ। ਜੁਗ ਚੌਕੜੀ ਦੇਂਦਾ ਰਿਹਾ ਭਰਵਾਸਾ, ਮਾਰਗ ਅਗਲਾ ਇਕ ਸਮਝਾਇੰਦਾ। ਸ੍ਰੀ ਭਗਵਾਨ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਨਿਰਗੁਣ ਸਰਗੁਣ ਹੋ ਕੇ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ । ਵਰਨ ਬਰਨ ਦਾ ਇਕੋ ਪੂਜਾ ਪਾਠਾ, ਆਤਮ ਪਰਮਾਤਮ ਰਾਗ ਅਲਾਇੰਦਾ। ਭਗਤ ਭਗਵਾਨ ਜੁੜਾਏ ਨਾਤਾ, ਦੂਜਾ ਮੇਲ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ।
ਭਵਿਖਤ ਕਹੇ ਮੈਂ ਹੋਇਆ ਦਿਆਲ, ਗ੍ਰਹਿ ਮੇਰੇ ਵੱਜੇ ਵਧਾਈਆ। ਕਿਰਪਾ ਕਰੀ ਪੁਰਖ ਅਕਾਲ, ਮਿਹਰਵਾਨ ਹੋਇਆ ਸਹਾਈਆ। ਭਗਤ ਭਗਵਾਨ ਮੇਲੇ ਲਾਲ, ਲਾਲਨ ਆਪਣੇ ਰੰਗ ਰੰਗਾਈਆ । ਨਾਤਾ ਤੋੜ ਕਾਲ ਮਹਾਂਕਾਲ, ਚਰਨ ਕਵਲ ਦਿਤੀ ਸਰਨਾਈਆ । ਸਚਖੰਡ ਦਵਾਰ ਸੱਚੀ ਧਰਮਸਾਲ, ਧੁਰ ਮੰਦਰ ਦਿਤਾ ਵਖਾਈਆ। ਨਿਰਗੁਣ ਹੋ ਕੇ ਚਲਿਆ ਨਾਲ, ਸਰਗੁਣ ਆਪਣਾ ਜੋੜ ਜੁੜਾਈਆ। ਮੁਰੀਦਾਂ ਆ ਕੇ ਪੁਛਿਆ ਹਾਲ, ਹਰਿਮੰਦਰ ਆਪਣਾ ਫੇਰਾ ਪਾਈਆ। ਜੁਗ ਚੌਕੜੀ ਪੂਰੀ ਕੀਤੀ ਘਾਲ, ਕੀਤੀ ਘਾਲ ਲੇਖੇ ਲਾਈਆ। ਭਗਤ ਸੁਹੇਲਾ ਭਗਤ ਕਰੇ ਪ੍ਰਿਤਪਾਲ, ਭਗਵਨ ਇਕੋ ਨਜ਼ਰੀ ਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਰਿਹਾ ਸਮਝਾਈਆ। ਏਥੇ ਓਥੇ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਚੁਕੇ ਆਵਣ ਜਾਣ, ਲੱਖ ਚੁਰਾਸੀ ਪੰਧ ਮੁਕਾਈਆ। ਅੰਤਰ ਦੇਵੇ ਪੀਣ ਖਾਣ, ਅੰਮ੍ਰਿਤ ਰਸ ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਚੁਕਾਈਆ ।
ਭਵਿਖਤ ਕਹੇ ਮੇਰਾ ਲਹਿਣਾ ਦੇਣਾ ਮੁੱਕੇ, ਮੁੱਕੀ ਵਸਤ ਪਰਾਈਆ। ਭਗਤ ਭਗਵਾਨ ਗੋਦੀ ਚੁੱਕੇ, ਘਰ ਖ਼ੁਸ਼ੀਆਂ ਰਾਗ ਸੁਣਾਈਆ। ਅੰਤਰ ਧਾਰੋਂ ਨਿਰਗੁਣ ਉਠੇ, ਆਤਮ ਪਰਮਾਤਮ ਜੋੜ ਜੁੜਾਈਆ। ਪਤਿਪਰਮੇਸ਼ਵਰ ਹੋ ਕੇ ਪੁੱਛੇ, ਪਾਰਬ੍ਰਹਮ ਬੇਪਰਵਾਹੀਆ । ਨਿਰਵੈਰ ਹੋ ਕਦੇ ਨਾ ਲੁਕੇ, ਨਿਰਾਕਾਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲੁਕੇ ਰਹਿਣ ਨਾ ਦੇਵੇ ਗੁੱਠੇ, ਚਾਰੋਂ ਕੁੰਟ ਵੇਖ ਵਖਾਈਆ। ਜੁਗ ਜਨਮ ਜੋ ਪਿਛਲੇ ਰੁੱਠੇ, ਫੜ ਬਾਹੋਂ ਲਏ ਮਿਲਾਈਆ। ਲੱਗੀ ਪ੍ਰੀਤ ਕਿਸੇ ਨਾ ਟੁੱਟੇ, ਟੁੱਟੀ ਆਪਣੇ ਨਾਲ ਗੰਢ ਪੁਵਾਈਆ । ਜਗਤ ਵਿਕਾਰਾ ਫੜ ਕੇ ਕੁੱਟੇ, ਗੁਰਸਿਖ ਪਤਿਤ ਪੁਨੀਤ ਰੂਪ ਵਟਾਈਆ। ਸਚ ਸਰਨਾਈ ਆਪੇ ਝੁਕੇ, ਨਿਉਂ ਨਿਉਂ ਆਪਣਾ ਸੀਸ ਨਿਵਾਈਆ। ਉਜਲ ਕਰੇ ਗੁਰਮੁਖਾਂ ਮੁੱਖੇ, ਮੁੱਖ ਮੁਖੜੇ ਨਾਲ ਸਾਲਾਹੀਆ। ਲੇਖਾ ਚੁੱਕੇ ਮਾਤ ਗਰਭ ਤਨ ਕੁੱਖੇ, ਆਵਣ ਜਾਵਣ ਗੇੜ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ।
ਭਵਿਖਤ ਕਹੇ ਮੋਹੇ ਚਾਉ ਘਨੇਰਾ, ਵੱਜੇ ਇਕ ਵਧਾਈਆ। ਘਰ ਆਇਆ ਪ੍ਰਭ ਠਾਕਰ ਮੇਰਾ, ਜਿਸ ਠੋਕਰ ਨਾਮ ਲਗਾਈਆ। ਜਨਮ ਜਨਮ ਦਾ ਚੁੱਕਿਆ ਗੇੜਾ, ਝੇੜਾ ਕੋਇ ਰਹਿਣ ਨਾ ਪਾਈਆ। ਭਗਤ ਭਗਵਾਨ ਵਸਾਇਆ ਖੇੜਾ, ਖਿੜਕੀ ਮੰਦਰ ਆਪ ਖੁਲ੍ਹਾਈਆ। ਜਦ ਵੇਖਿਆ ਨਜ਼ਰੀ ਆਇਆ ਤੇਰਾ ਮੇਰਾ, ਤੂੰ ਮੇਰਾ ਮੈਂ ਤੇਰਾ ਇਕੋ ਰੂਪ ਵਖਾਈਆ। ਘਰ ਸੋਹੇ ਗੁਰੂ ਗੁਰ ਚੇਰਾ, ਚੇਲਾ ਗੁਰੂ ਨਜ਼ਰੀ ਆਈਆ। ਧੰਨ ਭਾਗ ਘਰ ਸਤਿਗੁਰ ਲਾਇਆ ਡੇਰਾ, ਮੈਂਹਡੇ ਦਰ ਤਾਲ ਵੱਜੇ ਵੱਜੇ ਸਚ ਵਧਾਈਆ। ਏਸ ਧਾਰ ਨੂੰ ਜਾਣੇ ਕੇਹੜਾ, ਬਿਨ ਪੁਰਖ ਅਕਾਲ ਨਾ ਕੋਇ ਸਮਝਾਈਆ। ਡੁਬਦੇ ਪਾਹਿਨ ਤਾਰੇ ਬੇੜਾ, ਸਾਗਰ ਆਪਣਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
ਭਵਿਖਤ ਕਹੇ ਮੈਂ ਗਾਵਾਂ ਛੰਦ, ਚਾਰ ਕੁੰਟ ਜਣਾਈਆ। ਸ੍ਰੀ ਭਗਵਾਨ ਜਿਨ੍ਹਾਂ ਭਗਤਾਂ ਦਿਤਾ ਅਨੰਦ, ਅਨੰਦ ਆਪਣੇ ਵਿਚੋਂ ਪਰਗਟਾਈਆ। ਗੁਰਸਿਖ ਚਾੜ੍ਹ ਸੱਚੇ ਚੰਦ, ਬਿਨ ਚੰਦੋਂ ਦਿਤੇ ਚਮਕਾਈਆ। ਸਾਚੇ ਮਿਨਾਰ ਮਹੱਲ ਅਟੱਲ ਦਿਤੇ ਟੰਗ, ਤੰਦੀ ਡੋਰ ਆਪਣੀ ਆਪ ਬੰਧਾਈਆ। ਜਿਸ ਦਵਾਰੇ ਕੋਈ ਨਾ ਸਕੇ ਲੰਘ, ਉਸ ਗ੍ਰਹਿ ਬੈਠਣ ਸੋਭਾ ਪਾਈਆ। ਇਕੋ ਮੰਗਣ ਧੁਰ ਦੀ ਮੰਗ, ਸਾਚੀ ਝੋਲੀ ਅੱਗੇ ਡਾਹੀਆ। ਸ੍ਰੀ ਭਗਵਾਨ ਝੋਲੀ ਪਾ ਆਪਣਾ ਛੰਦ, ਸ਼ਾਕਰ ਚਰਨਾਂ ਨਾਲ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੀ ਬਣਤ ਬਣਾਈਆ ।
ਭਵਿਖਤ ਕਹੇ ਮੈਂ ਕੀ ਕੀ ਦੱਸਾਂ, ਕਹਿਣ ਕਿਛ ਨਾ ਪਾਈਆ। ਪ੍ਰਭ ਦਾ ਖੇਲ ਵੇਖ ਵੇਖ ਹੱਸਾਂ, ਘਰ ਆਪਣੇ ਖ਼ੁਸ਼ੀ ਮਨਾਈਆ। ਚਾਰੋਂ ਕੁੰਟ ਉਠ ਉਠ ਨੱਠਾਂ, ਭੱਜਾਂ ਵਾਹੋ ਦਾਹੀਆ। ਪ੍ਰਭ ਲਹਿਣਾ ਦੇਣ ਚੁਕਾਇਆ ਢਾਡੀ ਭੱਟਾਂ, ਗੁਰਮੁਖਾਂ ਇਕੋ ਰਾਗ ਸੁਣਾਈਆ। ਮੂਲ ਚੁਕਿਆ ਸੁਥਰਿਆਂ ਨਟਾਂ, ਸੁਥਰੀ ਗੱਲ ਇਕ ਸੁਣਾਈਆ। ਜਿਉਂ ਭਾਵੇ ਤਿਉਂ ਮੈਂ ਭਗਤਾਂ ਰੱਖਾਂ, ਬਿਨ ਮੇਰੇ ਦੇਵੇ ਨਾ ਕੋਇ ਵਡਿਆਈਆ। ਸਾਰੇ ਮੰਗਦੇ ਖ਼ਾਲੀ ਕਰ ਕੇ ਦੋਵੇਂ ਹੱਥਾਂ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਝੋਲੀ ਡਾਹੀਆ । ਦਰਸ਼ਨ ਲੋੜਨ ਨਿਜ ਨੇਤਰ ਅੱਖਾਂ, ਆਖਰ ਆਪਣੀ ਆਸ ਲਗਾਈਆ । ਕਰ ਕਿਰਪਾ ਜਿਸ ਮਿਹਰ ਮੁਹੱਬਤ ਪ੍ਰੇਮ ਪ੍ਰੀਤੀ ਝੋਲੀ ਘੱਤਾਂ, ਅਤੁਟ ਅਤੋਟ ਭੰਡਾਰ ਵਰਤਾਈਆ । ਨਿਤ ਨਵਿਤ ਆਪਣੇ ਸੰਗ ਰੱਖਾਂ, ਸਗਲਾ ਸੰਗ ਜਣਾਈਆ। ਮੇਰਾ ਖੇਲ ਕੱਖੋਂ ਕਰਾਂ ਲੱਖਾਂ, ਲੱਖੋਂ ਕੱਖ ਰੂਪ ਵਟਾਈਆ। ਮਿਹਰਵਾਨ ਹੋ ਕੇ ਜਿਸ ਨੂੰ ਮਾਰਗ ਦੱਸਾਂ, ਬਿਨ ਪੜ੍ਹਿਆਂ ਦੇਵਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ।
ਭਵਿਖਤ ਕਹੇ ਤੇਰੀ ਸੁਣ ਕੇ ਸੋਭਾ, ਸੋਭਤ ਦਏ ਵਡਿਆਈਆ। ਕਰਤਾ ਪੁਰਖ ਮੇਰਾ ਪੂਰਾ ਕੀਤਾ ਹੋਕਾ, ਮੈਨੂੰ ਹੌਕਾ ਰਿਹਾ ਨਾ ਰਾਈਆ। ਮੈਂ ਚਾਰੋਂ ਕੁੰਟ ਫਿਰਾਂ ਵਿਚ ਚੌਦਾਂ ਲੋਕਾਂ, ਚੌਦਾਂ ਤਬਕ ਰਿਹਾ ਜਣਾਈਆ। ਉਠੋ ਸਾਰੇ ਵੇਖੋ ਪ੍ਰਭ ਦਾ ਮੌਕਾ, ਮੁਖ਼ਬਰ ਹੋ ਕੇ ਦਿਆਂ ਜਣਾਈਆ । ਜੁਗ ਚੌਕੜੀ ਨਾ ਕੀਤਾ ਕੋਈ ਧੋਖਾ, ਧੁਰ ਦਾ ਹਾਲ ਸੁਣਾਈਆ। ਜਿਸ ਦੀ ਸਾਰੇ ਰੱਖਦੇ ਗਏ ਓਟਾ, ਓੜਕ ਆਪਣਾ ਫੇਰਾ ਪਾਈਆ। ਵੇਖ ਪ੍ਰੇਮ ਪਿਆਰ ਦੀਆਂ ਲਗਾਏ ਚੋਟਾਂ, ਨਗਾਰਾ ਹੱਥ ਨਾ ਕੋਇ ਰਖਾਈਆ। ਚਰਨ ਦਵਾਰ ਰਹਿਣ ਨਾ ਦੇਵੇ ਕੋਈ ਖੋਟਾ, ਖਰੇ ਆਪਣੀ ਝੋਲੀ ਪਾਈਆ। ਸੋਚਿਆਂ ਕਿਸੇ ਵਿਚ ਨਾ ਆਏ ਸੋਚਾਂ, ਮਨ ਮਤ ਬੁੱਧ ਚਲੇ ਨਾ ਕੋਇ ਚਤੁਰਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਇਕੋ ਵਾਰ ਮਿਲਿਆ ਮੌਕਾ, ਮੁਖਤ ਆਪਣਾ ਰੰਗ ਚੜ੍ਹਾਈਆ। ਜਨ ਭਗਤ ਉਧਾਰੇ ਕਿਰਪਾ ਧਾਰੇ ਨਾਲ ਸ਼ੌਕਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਆਪਣੇ ਹੱਥ ਰੱਖੀ ਵਡਿਆਈਆ।
ਭਵਿਖਤ ਕਹੇ ਉਠੋ ਨੱਠੋ, ਬਣ ਪਾਂਧੀ ਪੰਧ ਮੁਕਾਈਆ। ਪਰਮ ਪੁਰਖ ਦਾ ਦਰਸ਼ਨ ਤੱਕੋ, ਤਕਵਾ ਇਕ ਰਖਾਈਆ। ਖ਼ੁਸ਼ੀਆਂ ਨਾਲ ਦਰ ਠਾਂਡੇ ਨੱਚੋ, ਮੰਗਲ ਗੀਤ ਇਕ ਸੁਣਾਈਆ। ਆਵਣ ਜਾਵਣ ਲੱਖ ਚੁਰਾਸੀ ਦੇ ਗੇੜੋਂ ਬਚੋ, ਬੱਚਿਆਂ ਵਾਂਗ ਲਏ ਬਚਾਈਆ। ਦਰਸ਼ਨ ਪਾ ਕੇ ਖ਼ੁਸ਼ੀਆਂ ਨਾਲ ਹੱਸੋ, ਸੰਸਾ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਹਿਰਦਾ ਰਿਹਾ ਜਗਾਈਆ।
ਭਵਿਖਤ ਕਹੇ ਜਾਗੋ ਉਠੋ ਖੋਲ੍ਹੋ ਅੱਖ, ਨੇਤਰ ਨੈਣ ਰਿਹਾ ਖੁਲ੍ਹਾਈਆ । ਸਚ ਪੈਗ਼ੰਬਰ ਜ਼ਾਹਰ ਜ਼ਹੂਰ ਹੋਇਆ ਪ੍ਰਤੱਖ, ਪਰਬਤ ਚੋਟੀ ਟਿੱਲੇ ਜੰਗਲ ਜੂਹ ਉਜਾੜ ਵੇਖ ਵਖਾਈਆ।ਹਕੀਕਤ ਵਿਚੋਂ ਵਿਰੋਲ ਕੇ ਹੱਕ, ਹੱਕ ਹਰਿਜਨ ਝੋਲੀ ਪਾਈਆ। ਸਚ ਦਵਾਰ ਧੁਰ ਦਾ ਮਾਰਗ ਗ੍ਰਹਿ ਸਵਾਮੀ ਜਾਏ ਦੱਸ, ਦਹਿ ਦਿਸ਼ਾ ਭੇਵ ਖੁਲ੍ਹਾਈਆ । ਪ੍ਰੇਮ ਪਿਆਰ ਦੀ ਪ੍ਰੀਤੀ ਅੰਦਰ ਫਸ, ਫੈਸਲਾ ਇਕੋ ਵਾਰ ਸੁਣਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਚਰਨ ਕਵਲ ਸਚ ਸਰਨਾਈ ਗਿਆ ਢੱਠ, ਤਿਸ ਆਵਣ ਜਾਵਣ ਰਿਹਾ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲ ਜੋਤ ਸਮਰਥ, ਸਭ ਦੀ ਆਪਣੇ ਹੱਥ ਰੱਖੇ ਵਡਿਆਈਆ।