ਪੁਸਤਕਾਲਾਆਓ ਭਗਤੋ ਰਲ ਮਿਲ ਵਸੀਏ

ਆਓ ਭਗਤੋ ਰਲ ਮਿਲ ਵਸੀਏ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਬਾਲਮੀਕ · ੨

ਰਵਿਦਾਸ · ੫

ਧੰਨਾ · ੧੭

ਨਾਮਾ · ੨੬

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਬਾਲਮੀਕ ਦੀ ਮਰ ਗਈ ਗਾਂ, ਵੈਰਾਗੀ ਹੋ ਕੇ ਧਿਆਨ ਲਗਾਈਆ। ਓਸ ਨੇ ਮਰੀ ਉਤੇ ਕੀਤੀ ਛਾਂ, ਪੱਲਾ ਦਿਤਾ ਪਾਈਆ। ਓਨੇ ਚਿਰ ਨੂੰ ਆ ਗਈ ਉਸ ਦੀ ਮਾਂ, ਵੇਖ ਕੇ ਦਏ ਦੁਹਾਈਆ। ਓਧਰੋਂ ਉਡ ਕੇ ਆ ਗਿਆ ਕਾਂ, ਠੂੰਗਾ ਸਿਰ ਵਿਚ ਟਿਕਾਈਆ। ਲਾ ਕੇ ਆਪਣਾ ਦਾਅ, ਭੱਜਿਆਂ ਵਾਹੋ ਦਾਹੀਆ। ਉਸ ਨੇ ਕੀਤਾ ਹਾ ਹਾ, ਹੋਕਰ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ।

ਬਾਲਮੀਕ ਦੀ ਮਾਂ ਆਈ ਨੇੜੇ, ਆਪਣਾ ਪੰਧ ਮੁਕਾਈਆ। ਗਾਂ ਦਵਾਲੇ ਦੇ ਕੇ ਤਿੰਨ ਗੇੜੇ, ਨੈਣਾਂ ਨੀਰ ਵਹਾਈਆ। ਬਾਲਮੀਕ ਨਾਲ ਕਰੇ ਝੇੜੇ, ਤੇਰੀ ਭਗਤੀ ਕੰਮ ਕਿਸੇ ਨਾ ਆਈਆ। ਨਿਝ ਜੰਮਿਆ ਤੂੰ ਰੋੜ੍ਹ ਦਿਤੇ ਸਾਡੇ ਬੇੜੇ, ਗਊ ਮਾਤਾ ਦਿਤੀ ਸੁਵਾਈਆ। ਓਨੇ ਚਿਰ ਨੂੰ ਕਾਂ ਦੇ ਕੇ ਆ ਗਿਆ ਗੇੜੇ, ਠੂੰਗਾ ਮਾਤਾ ਸਿਰ ਵਿਚ ਟਿਕਾਈਆ । ਉਹ ਕਰ ਕੇ ਵੱਡੇ ਜੇਰੇ, ਦੁੱਖ ਆਪਣੇ ਅੰਦਰ ਦਬਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ।

ਮਾਈ ਕਹੇ ਵੇ ਬਾਲਮੀਕੂ, ਮੁੱਕੀ ਜ਼ੋਰ ਨਾਲ ਲਗਾਈਆ। ਤੈਨੂੰ ਸੀਖਾਂ ਨਾਲ ਸੀਖੂੰ, ਅੱਖਾਂ ਲਾਲ ਕੱਢ ਡਰਾਈਆ। ਤੂੰ ਬੜਾ ਬਣਿਆ ਮੀਸੂ, ਚੁੱਪ ਵੱਟ ਕੇ ਅੱਖ ਸ਼ਰਮਾਈਆ। ਓਨੇ ਚਿਰ ਨੂੰ ਓਥੇ ਆ ਗਿਆ ਜਗਦੀਸ਼ੂ, ਬ੍ਰਾਹਮਣ ਬਣ ਕੇ ਫੇਰਾ ਪਾਈਆ। ਬਟਵਾਰੇ ਕੀ ਤੁਹਾਡੀ ਰੀਤੂ, ਚਲ ਗਾਂ ਦੇਈਏ ਦਫਨਾਈਆ। ਅੱਗੋਂ ਮਾਂ ਦੀ ਨਿਕਲੀ ਚੀਕੂ, ਰੋ ਰੋ ਦਿਤਾ ਸੁਣਾਈਆ। ਇਹਨੂੰ ਮੋਈ ਨੂੰ ਕਿਹੜਾ ਘਸੀਟੂ, ਆਪਣਾ ਜ਼ੋਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ।

ਬ੍ਰਾਹਮਣ ਕਹੇ ਬਾਲਮੀਕ ਲਈਏ ਖਿੱਚ, ਆਪਣਾ ਬਲ ਵਧਾਈਆ। ਦੋਵੇਂ ਵੜ ਗਏ ਚੌਂਹ ਟੰਗਾਂ ਦੇ ਵਿਚ, ਖੁਰ ਦੋ ਦੋ ਬੰਧਾਈਆ। ਓਨੇ ਚਿਰ ਨੂੰ ਬਾਲਮੀਕ ਨੂੰ ਆ ਗਈ ਛਿੱਕ, ਜ਼ੋਰ ਨਾਲ ਲਗਾਈਆ । ਓਨੇ ਚਿਰ ਨੂੰ ਇਕ ਫਿਰਦਾ ਆ ਗਿਆ ਰਿੱਛ, ਕਾਲਾ ਰੰਗ ਰੰਗਾਈਆ। ਬਾਲਮੀਕ ਦੀ ਮਾਤਾ ਅੰਦਰ ਆਈ ਇੱਛ, ਮਨਸਾ ਇਕ ਵਧਾਈਆ। ਜੇ ਬ੍ਰਾਹਮਣ ਕੁਛ ਮੈਨੂੰ ਦੇਵੇ ਲਿਖ, ਨਾਲ ਕਲਮ ਸ਼ਾਹੀਆ । ਮੇਰਾ ਦੁਖੜਾ ਦਏ ਨਜਿੱਠ, ਮਿਹਰ ਨਜ਼ਰ ਉਠਾਈਆ। ਅੰਦਰੋਂ ਕਾਗ਼ਜ਼ ਲੈ ਆਈ ਸਵਾ ਗਿੱਠ, ਨੌਂ ਉਂਗਲ ਚੌੜਾ ਸੋਭਾ ਪਾਈਆ। ਰੱਖ ਕੇ ਬਾਲਮੀਕ ਦੀ ਪਿੱਠ, ਸਹਿਜ ਨਾਲ ਸੁਣਾਈਆ। ਪੰਡਤਾ ਸਾਡੇ ਨਾਲ ਕਰ ਹਿੱਤ, ਸਾਡੀ ਗਾਂ ਦੇ ਜਵਾਈਆ। ਮੇਰੇ ਅੰਦਰ ਪੈਂਦੀ ਖਿੱਚ, ਕੋਈ ਹਲੂਣਾ ਰਿਹਾ ਲਗਾਈਆ ।

ਜਿਸ ਦੀ ਸੇਵਾ ਕਰਦੀ ਸਾਂ ਨਿਤ, ਅੱਜ ਹੋ ਚਲੀ ਜੁਦਾਈਆ । ਦੋਹੱਥੜ ਮਾਰ ਕੇ ਪਈ ਪਿੱਟ, ਕੂਕ ਕੂਕ ਸੁਣਾਈਆ। ਬਾਲਮੀਕ ਨੇ ਫੜ ਕੇ ਇਕ ਇੱਟ, ਹੱਥ ਉਤੇ ਰਖਾਈਆ। ਜਾਂ ਵੇਖਿਆ ਓਹਦੇ ਥੱਲਿਉਂ ਨਿਕਲੀ ਇਕ ਚਿੱਟ, ਜਿਸ ਦੇ ਉਤੇ ਲਿਖਿਆ ਲੇਖ ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ । ਇਸ ਨੂੰ ਗਊ ਦੇ ਉਤੇ ਸਿੱਟ, ਸਿੱਟਾਬਾਜ਼ੀ ਲੈ ਲਗਾਈਆ। ਫੇਰ ਬ੍ਰਾਹਮਣ ਵਲ ਲਾ ਟਿੱਕ, ਟਿਕ ਟਿਕੀ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ।

ਓਨੇ ਚਿਰ ਨੂੰ ਕਾਂ ਆਇਆ ਚੱਕਰ ਲਾ, ਆਪਣਾ ਫੇਰਾ ਪਾਈਆ। ਤੀਜਾ ਠੂੰਗਾ ਦਿੱਤਾ ਲਾ, ਚੁੰਜ ਜ਼ੋਰ ਨਾਲ ਖੁਬਾਈਆ। ਰੋ ਕੇ ਕਿਹਾ ਬਾਲਮੀਕ ਦੀ ਮਾਂ, ਬੱਚਿਆ ਮੈਨੂੰ ਲੈ ਬਚਾਈਆ। ਬ੍ਰਾਹਮਣ ਕਿਹਾ ਨਾ, ਹੱਥ ਨਾ ਕੋਇ ਛੁਹਾਈਆ। ਬਾਲਮੀਕ ਨੀਂਵੀਂ ਲਈ ਪਾ, ਮਾਂ ਵਲ ਨਾ ਮੂਲ ਤਕਾਈਆ। ਓਸ ਦੋਹੱਥੜ ਦਿੱਤੀ ਲਾ, ਜ਼ੋਰ ਨਾਲ ਟਿਕਾਈਆ। ਨਾਲੇ ਮੇਰੀ ਗਾਂ ਜਵਾ, ਨਾਲੇ ਮੇਰਾ ਦੁੱਖ ਵੰਡਾਈਆ । ਦੋਹਾਂ ਦੀ ਬ੍ਰਾਹਮਣ ਫੜ ਲਈ ਬਾਂਹ, ਸਹਿਜ ਨਾਲ ਸਮਝਾਈਆ। ਮਸਤਕ ਨਾਲ ਮੱਥੇ ਲਓ ਲਗਾ, ਮਾਂ ਪੁੱਤਰ ਜੋੜ ਦਿੱਤਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਖਿਲਾਈਆ।

ਬ੍ਰਾਹਮਣ ਨੇ ਦੋਹਾਂ ਦੇ ਜੋੜੇ ਸਿਰ, ਸਿਰ ਉਪਰ ਹੱਥ ਰਖਾਈਆ। ਸਾਝਾਂ ਦੱਸਿਆ ਪਿਰ, ਪ੍ਰੀਤਮ ਬੇਪਰਵਾਹੀਆ। ਜੋ ਵਸਿਆ ਘਰ ਥਿਰ, ਦਰਗਾਹ ਸਾਚੀ ਡੇਰਾ ਲਾਈਆ। ਨਿਰਵੈਰ ਸਦਾ ਨਿਰ, ਨਿਰਾਕਾਰ ਨੂਰ ਰੁਸ਼ਨਾਈਆ। ਜਿਸ ਲੇਖਾ ਪਿਛਲਾ ਚਿਰ, ਚਿਰੀ ਵਿਛੁੰਨੇ ਰਿਹਾ ਵਖਾਈਆ । ਉਲਟਾ ਗੇੜਾ ਰਿਹਾ ਗਿੜ, ਪੜਦਾ ਉਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਬ੍ਰਾਹਮਣ ਕਿਹਾ ਮਾਂ ਪੁੱਤ ਮੱਥੇ ਉਤੇ ਰੱਖੇ ਹੱਥ, ਹਥੇਲੀ ਨਾਲ ਦਬਾਈਆ। ਓਸੇ ਵੇਲੇ ਦੋਨਾਂ ਦੀ ਅੰਦਰੋਂ ਖੁਲ੍ਹੀ ਅੱਖ, ਨੂਰ ਜੋਤ ਜੋਤ ਰੁਸ਼ਨਾਈਆ। ਬਚਨ ਦਿੱਤਾ ਸਚ, ਹੁਕਮ ਇਕ ਸੁਣਾਈਆ । ਕਰੇ ਖੇਲ ਪੁਰਖ ਸਮਰੱਥ, ਵਡ ਦਾਤਾ ਬੇਪਰਵਾਹੀਆ। ਤ੍ਰੇਤਾ ਦੁਆਪਰ ਜਾਣਾ ਨੱਸ, ਕਲਜੁਗ ਵੇਲਾ ਅੰਤਮ ਆਈਆ। ਜਿਸ ਕਾਂ ਨੇ ਮਾਤਾ ਤੈਨੂੰ ਮਾਰੀ ਸੱਟ, ਤਿੰਨ ਵਾਰ ਆਪਣੀ ਚੁੰਜ ਲਗਾਈਆ। ਇਸ ਦਾ ਤਿੰਨ ਜਨਮ ਦਾ ਅੱਗੇ ਲੇਖਾ ਦੇਵਾਂ ਘਤ, ਨਾਤਾ ਲੋਕਮਾਤ ਜੁੜਾਈਆ। ਇਸ ਨੇ ਰਾਜਾ ਬਣਨਾ ਸਮਰਠ, ਆਪਣਾ ਬਲ ਧਰਾਈਆ। ਪੁਰਖ ਅਕਾਲ ਨਿਰਗੁਣ ਸੂਰਬੀਰ ਸੁੱਤ ਦੁਲਾਰਾ ਕਰਨਾ ਪਰਗਟ, ਜੋਧਾ ਗੋਬਿੰਦ ਇਕ ਅਖਵਾਈਆ। ਦੋਹਾਂ ਦਾ ਮੁਕਾਬਲਾ ਵੇਖਣਾ ਡਟ, ਵਿਚ ਆਪਣਾ ਪੜਦਾ ਪਾਈਆ । ਸਤਿ ਜੁਲਮ ਦਾ ਸਾਂਝਾ ਕਰ ਕੇ ਹੱਟ, ਇਕੇ ਧਰਤੀ ਦੇਣਾ ਟਿਕਾਈਆ। ਅੱਲਾ ਵਾਹਿਗੁਰੂ ਪਾ ਕੇ ਵੱਟ, ਦੋਵੇਂ ਦੇਣੇ ਲੜਾਈਆ। ਇਹ ਖੇਲ ਹੋਣਾ ਅਕੱਥ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।

ਬ੍ਰਾਹਮਣ ਕਿਹਾ ਇਹ ਹੋਣਾ ਸ਼ਾਹ ਔਰੰਗਾ, ਅਵਰ ਕੀ ਅਵਰ ਖੇਲ ਖਲਾਈਆ। ਗੋਬਿੰਦ ਦੇ ਹੱਥ ਫੜੌਣਾ ਮਰਦੰਗਾ, ਪ੍ਰਭ ਦੀ ਬੇਪਰਵਾਹੀਆ। ਦੋਹਾਂ ਦਾ ਹੋਣਾ ਜੰਗਾ, ਸੂਰਬੀਰ ਅਖਵਾਈਆ। ਏਸ ਕਾਂ ਦਾ ਤਿੰਨਾਂ ਚੁੰਜਾਂ ਵਾਲਾ ਡੰਗਾ, ਤਿੰਨਾਂ ਜਨਮਾਂ ਵੇਖ ਵਖਾਈਆ। ਇਹ ਪ੍ਰਭ ਦੀ ਸਾਚੀ ਵੰਡਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਭਗਤ ਦੀ ਮਾਂ ਨਾਲ ਕੀਤਾ ਦੰਗਾ, ਦੁੱਖ ਵਿਚ ਦੁੱਖ ਪੁਚਾਈਆ । ਇਸ ਤੋਂ ਹੋਰ ਸੂਰਮਾਂ ਕਿਹੜਾ ਚੰਗਾ, ਜਿਹੜਾ ਚੰਗਿਆਂ ਨਾਲ ਕਰੇ ਲੜਾਈਆ। ਇਸ ਨੂੰ ਕਲਜੁਗ ਚੋਟੀ

ਉਤੇ ਟੰਗਾਂ, ਬੋਦੀਆਂ ਵਾਲਿਆਂ ਦੀਆਂ ਬੋਦੀਆਂ ਹੱਥ ਫੜਾਈਆ। ਗੋਬਿੰਦ ਦੇ ਹੱਥ ਫੜਾ ਕੇ ਡੰਡਾ, ਵੇਖਾਂ ਖ਼ੂਬ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ।

ਕਾਂ ਬਣ ਗਿਆ ਔਰੰਗਜ਼ੇਬ, ਜ਼ੇਬੋ ਜ਼ੀਨਤ ਸੋਭਾ ਪਾਈਆ। ਗੋਬਿੰਦ ਭਰ ਕੇ ਧੁਰ ਦੀ ਜੇਬ, ਨਾਮ ਖ਼ਜ਼ਾਨਾ ਲੈ ਕੇ ਆਈਆ। ਦੋਹਾਂ ਨੂੰ ਹੁਕਮੇ ਨਾਲ ਦਿੱਤਾ ਭੇਜ, ਹੁਕਮ ਵਿਚ ਵਡਿਆਈਆ। ਪਰਮਾਤਮਾ ਦੋਹਾਂ ਦਾ ਸਾਝਾਂ ਤੇ ਅੰਦਰੋਂ ਵੱਖਰੀ ਸੇਜ, ਸੁੱਖ ਦੁੱਖ ਵਿਚ ਭੁਗਤਾਈਆ। ਅੰਤ ਗੋਬਿੰਦ ਨੇ ਲਿਖਿਆ ਲੇਖ, ਔਰੰਗ ਦਿਤਾ ਸਮਝਾਈਆ। ਹੁਣ ਛੱਡਣਾ ਪਏ ਦੇਸ, ਕੂੜੀ ਜਗਤ ਸ਼ਾਹੀਆ। ਹੁਕਮ ਇਕ ਨਰੇਸ਼, ਤੈਨੂੰ ਦੇਵਾਂ ਸੁਣਾਈਆ। ਤੇਰੀ ਆਤਮਾ ਹੋਵੇ ਪੇਸ਼, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਸੁਣਾਈਆ।

ਗੋਬਿੰਦ ਕਿਹਾ ਨਜ਼ੂਨਾ ਨਾ ਰੰਗੇ ਜ਼ਰੇ ਜ਼ੂਰ, ਹਮਦੇ ਸਨਾ ਤੌਫ਼ੀਕੇ ਖ਼ੁਦਾ ਦੇਵੇ ਅਜ਼ਾਬ, ਜਲਾਵਤਨੇ ਬੇਵਤਨੇ ਖ਼ਾਤਾਏ ਖ਼ਤ, ਕਾਗੋਂ ਕੇ ਕਾਗ ਕਾਗੋਂ ਕੇ ਕਾਗ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਬੈਠ ਸੱਚੀ ਮਹਿਰਾਬ।

ਸੁਣੀ ਆਵਾਜ਼ ਔਰੰਗੇ, ਬਿਨ ਕੰਨਾਂ ਅੰਦਰੀ ਆਈਆ। ਕਵਣ ਵਜਾਏ ਮਰਦੰਗੇ, ਕਵਣ ਰਿਹਾ ਸਮਝਾਈਆ । ਜਾਂ ਤੱਕਿਆ ਕੁਰਾਨ ਸ਼ਰੀਫ਼ ਬੱਤੀ ਟੰਗੇ, ਸਾਹਮਣੇ ਸੋਭਾ ਪਾਈਆ। ਉਹ ਵੀ ਨਹੀਂ ਲੱਗਦੇ ਚੰਗੇ, ਜਿਸ ਵੇਲੇ ਜਮ ਰਹੇ ਡਰਾਈਆ। ਜਾਂ ਵੇਖਿਆ ਗੋਬਿੰਦ ਦਿਸਿਆ ਕੰਢੇ, ਜੋ ਭਵਜਲ ਪਾਰ ਕਰਾਈਆ । ਓਸ ਵੇਲੇ ਕਿਹਾ ਐ ਬੰਦਗੀ ਵਾਲੇ ਬੰਦੇ, ਬੰਦਨਾ ਸੀਸ ਨਿਵਾਈਆ। ਮੈਂ ਕਾਗ ਨੇ ਕੀਤੇ ਕੰਮ ਗੰਦੇ, ਫਿਰ ਕਿਉਂ ਕਾਗ ਕਾਗਾਂ ਵਿਚ ਮਿਲਾਈਆ। ਗੋਬਿੰਦ ਕਿਹਾ ਆਪਣੇ ਸੀਨੇ ਰੱਖ ਠੰਡੇ, ਹੌਸਲਾ ਇਕ ਵਧਾਈਆ । ਸਚ ਦੱਸ ਕਿੰਨੇ ਮਾਰੇ ਪੰਡੇ, ਕਿੰਨੇ ਹਿੰਦੂ ਮੁਸਲਮ ਦਿਤੇ ਬਣਾਈਆ। ਕਿੱਥੇ ਮੁਹੰਮਦ ਜਿਹੜਾ ਟੁੱਟੀ ਤੇਰੀ ਗੰਢੇ, ਨਾਤਾ ਆਪਣੇ ਨਾਲ ਜੁੜਾਈਆ। ਜ਼ਰਾ ਅੱਖੀਂ ਮੀਟ ਧਿਆਨ ਧਰ ਤੈਨੂੰ ਨਜ਼ਰੀ ਆਵਣ ਉਹ ਬੰਦੇ, ਜੋ ਬਾਲਮੀਕ ਤੇਰਾ ਵੇਖੇ ਅੰਧੇਰਾ ਤਾਰੀਕ, ਲਾਸ਼ਰੀਕ ਨਾਲ ਮਿਲ ਕੇ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ ।

ਗੋਬਿੰਦ ਕਿਹਾ ਔਰੰਗੇ ਸਵਲਲੇ ਸਲਦ ਈਦ ਨਾਮੇ ਮਧ ਕਦੀਮੇ ਯਦ ਸਦ ਇਕੋ ਇਕ ਸੁਣਾਈਆ । ਹੁਣ ਜ਼ਰੂਰ ਬਣਨਾ ਪਏ ਕਗ, ਰੁਲਣਾ ਪਏ ਜੱਗ, ਫਿਰ ਵੀ ਤੇਰਾ ਵਚੋਲਾ ਪੁਰਖ ਅਕਾਲ ਲਿਆਵਾਂ ਸੱਦ, ਤੇਰੇ ਮਕਬਰੇ ਉਤੇ ਤੇਰਾ ਪੂਰਾ ਕਰਾ ਦਿਆਂ ਹੱਜ, ਹੁਜਰਾ ਤੇਰਾ ਇਕ ਸੁਹਾਈਆ। ਬਿਨ ਚਸ਼ਮਦੀਦ ਤੋਂ ਮੇਰਾ ਦਰਸ਼ਨ ਕਰ ਲੈ ਰੱਜ, ਅੱਗੇ ਜ਼ਰੂਰ ਛੁਟਕਾਰਾ ਕਰਾਵਾਂ ਜਗ, ਬਾਲਮੀਕ ਨੂੰ ਲਿਆਵਾਂ ਸੱਦ, ਜਿਸ ਦੀ ਮਾਂ ਦੇ ਪਿਛੇ ਤੈਨੂੰ ਮਿਲੀ ਸਜ਼ਾਈਆ। ਪਾਲ ਸਿੰਘ ਇਹਨੂੰ ਉਂਗਲਾਂ ਵਿਚ ਟੰਗ, ਇਹਨੂੰ ਗੋਬਿੰਦ ਚਾੜ੍ਹੇ ਰੰਗ, ਅੱਗੇ ਬਖ਼ਸ਼ੇ ਸੰਗ, ਜਿਥੇ ਭੁੱਖ ਰਹੇ ਨਾ ਨੰਗ, ਦੁੱਖੀਆਂ ਦੁੱਖ ਗੁਵਾਈਆ। ਪਿਛਲਾ ਕੌਲ ਇਕਰਾਰ ਕੀਤਾ ਨਹੀਂ ਹੋਣ ਦਿਤਾ ਭੰਗ, ਵੇਖੋ ਮਾਰਿਆ ਬਿਨਾਂ ਜੰਗ, ਨਿਸ਼ਾਨੇ ਓਸੇ ਨਾਲ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣੇ ਸਭ ਦੇ ਪੂਰ ਕਰਾਈਆ। · (੨੧ ਮਾਘ ਸ਼ੈ ਸ਼ੰ ੩)

❋

ਹੁਕਮ ਦੇਵੇ ਪੁਰਖ ਅਕਾਲ ਗ਼ਰੀਬ ਨਿਵਾਜ਼ੇ, ਵਾਜਬ ਆਪਣਾ ਹੁਕਮ ਸੁਣਾਈਆ। ਸੁੱਤ ਦੁਲਾਰੇ ਥਿਰ ਘਰ ਦੇ ਪਿਆਰੇ ਖੋਲ੍ਹ ਚਾਰੇ ਦਰਵਾਜ਼ੇ, ਉਤਰ ਪੂਰਬ ਪੱਛਮ ਦੱਖਣ ਦਿਸ਼ਾ ਬੰਦ ਰਹਿਣ ਕੋਇ ਨਾ ਪਾਈਆ । ਸੱਤ ਰੰਗ ਨਿਸ਼ਾਨਾ ਮਾਰੇ ਵਾਜੇ, ਕੂਕ ਕੂਕ ਸੁਣਾਈਆ । ਪੀਰ ਪੈਗ਼ੰਬਰੋ ਛੱਡ ਕੇ ਆ ਜਾਓ ਮੱਕੇ ਕਾਅਬੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰੋ ਮੰਦਰਾਂ ਵਾਲੇ ਤੋੜ ਦਿਓ ਨਾਤੇ, ਨਾਤਵਾਂ ਸਾਰੇ ਨਜ਼ਰੀ ਆਈਆ। ਜਨ ਭਗਤ ਸੁਹੇਲੇ ਟਕੌਣੇ ਛੱਡੋ ਮਾਥੇ, ਸੀਸ ਇਕੋ ਇਕ ਨਿਵਾਈਆ। ਸਾਚੇ ਸੰਤੋ ਭੁੱਲ ਜਾਓ ਰਕਤ ਬੂੰਦ ਵਾਲੇ ਮਾਪੇ, ਪਿਤਾ ਪੁਰਖ ਅਕਾਲ ਇਕ ਮਨਾਈਆ। ਗੁਰਮੁਖੋ ਪੂਰੇ ਕਰ ਲਓ ਘਾਟੇ, ਦੇਵਣਹਾਰ ਸਦਾ ਵਡਿਆਈਆ। ਗੁਰਸਿੱਖੋ ਗੋਬਿੰਦ ਵੇਖੋ ਸਾਥੇ, ਸਗਲਾ ਸੰਗ ਬਣਾਈਆ । ਜੋ ਵਿਕਿਆ ਨਿਰਗੁਣ ਹੋ ਕੇ ਜਨ ਭਗਤਾਂ ਦੇ ਅਹਾਤੇ, ਚਾਰ ਦੀਵਾਰੀ ਗੁਰਮਖਾਂ ਦੀ ਨਜ਼ਰੀ ਆਈਆ। ਜੋਧੇ ਸੂਰਬੀਰ ਵੱਡੇ ਬੈਠੇ ਰਾਠੇ, ਆਪਣ ਬਲ ਧਰਾਈਆ। ਹੁਣ ਅਸਾਂ ਰਹਿਣ ਨਹੀਂ ਦੇਣੇ ਆਪਣੇ ਚੀਥੜ ਪਾਟੇ, ਪਿਛਲੇ ਤੇਰੀ ਝੋਲੀ ਭਰਾਈਆ। ਚਲਣਾ ਅੱਗੇ ਪਿਛੇ ਨਹੀਂ ਅਧਵਾਟੇ, ਮੰਜ਼ਲ ਤੇਰੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ।

ਸ਼ਬਦ ਸੁੱਤ ਕਹੇ ਮੇਰੇ ਭਗਵਾਨ, ਚਰਨ ਕਵਲ ਸਰਨਾਈਆ। ਮੈਂ ਵੇਖ ਕੇ ਤੇਰਾ ਨਿਸ਼ਾਨ, ਚਾਰੋਂ ਕੁੰਟ ਦਿਆਂ ਦੁਹਾਈਆ। ਜਨ ਭਗਤੋ ਤੁਹਾਡਾ ਖੁਲ੍ਹ ਗਿਆ ਮਕਾਨ, ਜਿਸ ਦਾ ਕੁਫ਼ਲ ਬੰਦ ਨਾ ਕੋਇ ਕਰਾਈਆ। ਨਾਲੇ ਇਛਿਆ ਨਾਲੇ ਭਿਛਿਆ ਨਾਲੇ ਦਾਨ, ਨਾਲੇ ਸਿਖਿਆ ਰਿਹਾ ਸੁਣਾਈਆ। ਨਾਲੇ ਪ੍ਰੀਤੀ ਨਾਲੇ ਮਾਣ, ਨਾਲੇ ਨੀਤੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰ ਦਰਵਾਜ਼ੇ ਕਹਿਣ ਅਸੀਂ ਗਏ ਖੁਲ੍ਹ, ਸ਼ਬਦ ਸੁੱਤ ਦਿੱਤੀ ਵਡਿਆਈਆ। ਜਨ ਭਗਤਾਂ ਜਿਸ ਨੇ ਪੌਣਾ ਮੁਲ, ਓਸੇ ਦੀ ਸੇਵ ਕਮਾਈਆ। ਅਸਾਂ ਵੇਖਿਆ ਮਾਲਕ ਖ਼ਾਲਕ ਬੇਪਰਵਾਹ ਸੁਲ੍ਹਾਕੁਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਜੋ ਤੋਲ ਕੇ ਆਪਣਾ ਤੋਲ, ਗੁਰਮੁਖ ਗੁਰਸਿੱਖ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ।

ਜਨ ਭਗਤ ਕਹਿਣ ਵੇਖੋ ਘਰ ਆਇਆ ਪ੍ਰਭ ਸੂਮ, ਜਿਸ ਨੇ ਗੰਢ ਨਾ ਕਦੇ ਖੁਲ੍ਹਾਈਆ। ਜੁਗ ਚੌਕੜੀ ਬੱਚੇ ਰੋਂਦੇ ਗਏ ਮਾਸੂਮ, ਥੋੜ੍ਹੀ ਥੋੜ੍ਹੀ ਵਸਤ ਮਾਮੂਲੀ ਮਾਤ ਵਰਤਾਈਆ। ਬਾਕੀ ਸਭ ਨੂੰ ਕਰ ਕੇ ਮਹਿਰੂਮ, ਖਾਲੀ ਹੱਥ ਰਿਹਾ ਫਿਰਾਈਆ। ਰਵਿਦਾਸ ਕਹੇ ਮੈਨੂੰ ਰੀਤੀ ਇਹਦੀ ਮਾਲੂਮ, ਬਿਨ ਮੰਗਿਆਂ ਕਿਸੇ ਨੂੰ ਦੇਵੇ ਕੁਛ ਨਾ ਰਾਈਆ। ਇਹਦਾ ਸਭ ਤੋਂ ਵੱਖਰਾ ਕਾਨੂੰਨ, ਜਿਸ ਦਾ ਲਾ ਨਾ ਕੋਇ ਸਮਝਾਈਆ । ਅੱਖਰਾਂ ਵਾਲਾ ਨਹੀਂ ਮਜ਼ਮੂਨ, ਰਸਨਾ ਵਾਲੀ ਨਾ ਕੋਇ ਪੜ੍ਹਾਈਆ। ਗੁਰੂਆਂ ਵਾਲਾ ਨਹੀਂ ਅਸੂਲ, ਪੀਰਾਂ ਵਾਲੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ ।

ਦਰਵਾਜ਼ੇ ਕਹਿਣ ਅਸੀਂ ਵੇਖਿਆ ਦਰ, ਦਰਦੀ ਬੇਪਰਵਾਹੀਆ। ਸਾਰੇ ਰਹੇ ਬੈਠੇ ਡਰ, ਸਿਰ ਨਾ ਕੋਇ ਉਠਾਈਆ। ਪਤਾ ਨਹੀਂ ਕੀ ਕੁਛ ਕਰਨੀ ਦਏ ਕਰ, ਕਰਤਾ ਨਿਹਕਰਮੀ ਆਪਣਾ ਕਰਮ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਸਮਝਾਈਆ।

ਜਨ ਭਗਤ ਕਹਿਣ ਵੇਖੋ ਘੇਰਾ, ਗੁਰਮੁਖ ਲਿਆ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਖੁੱਲ੍ਹਾ ਵੇਖ ਕੇ ਵਿਹੜਾ, ਅੰਤਰ ਆਪਣਾ ਆਸਣ ਲਾਈਆ। ਨਾਲੇ ਕੱਟਦਾ ਜਾਏ ਚੁਰਾਸੀ ਦਾ ਗੇੜਾ,

ਨਾਲੇ ਆਪਣੇ ਨਾਲ ਮਿਲਾਈਆ। ਨਾਲੇ ਬੰਨ੍ਹਦਾ ਜਾਏ ਬੇੜਾ, ਭਾਰ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ।

ਚਾਰ ਦਰਵਾਜ਼ੇ ਰਹੇ ਬੋਲ, ਚਾਰ ਕੁੰਟ ਜਣਾਈਆ। ਭਗਤ ਸੁਹੇਲੇ ਆ ਜਾ ਭਗਤਾਂ ਕੋਲ, ਭਗਵਨ ਆਪਣੀ ਦਇਆ ਕਮਾਈਆ। ਜੇ ਤੂੰ ਕਰੇਂ ਟਾਲ ਮਟੋਲ, ਤੇਰਾ ਨਿਸ਼ਾਨਾ ਕੰਮ ਕਿਸੇ ਨਾ ਆਈਆ। ਅੱਗੇ ਮਾਰਨ ਦੇਣਾ ਨਹੀਂ ਰੋਲ, ਵਲ ਛਲ ਤੇਰੀ ਚਲੇ ਨਾ ਕੋਇ ਚਤੁਰਾਈਆ। ਹੁਣ ਬਹਿਣ ਨਹੀਂ ਦੇਣਾ ਤੈਨੂੰ ਅਡੋਲ, ਚਾਰੋਂ ਕੁੰਟ ਦੇਣਾ ਭੁਆਈਆ। ਨਹੀਂ ਤੇ ਸਾਡੀਆਂ ਅੰਦਰੋਂ ਘੁੰਡੀਆਂ ਖੋਲ੍ਹ, ਕਿਉਂ ਬੈਠਾ ਮੁੱਖ ਭੁਵਾਈਆ। ਰਵਿਦਾਸ ਹਨ੍ਹੋਰੇ ਨਾਲ ਕਹੇ ਤੇਰੇ ਸਭ ਕੁਛ ਕੋਲ, ਮੇਰੀ ਕਾਇਆ ਕੁੱਲੀ ਦੇ ਵਡਿਆਈਆ । ਜੋ ਆਇਆ ਉਪਰ ਧਰਨੀ ਧੌਲ, ਭਾਗਾਂ ਵਾਲੇ ਸਾਰੇ ਦੇ ਬਣਾਈਆ। ਤੈਨੂੰ ਚੰਗਾ ਨਹੀਂ ਲਗਦਾ ਕਰਨਾ ਮਖੋਲ, ਮਸਖਰਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਭਗਤ ਕਹਿਣ ਕੀ ਹੋਇਆ ਜੇ ਮੰਗੀਆਂ ਮੰਗਾਂ, ਮੰਗਣ ਦੀ ਆਦਤ ਤੇਰੀ ਨਜ਼ਰੀ ਆਈਆ। ਇਹ ਸਭ ਤੋਂ ਹੋਇਆ ਚੰਗਾਂ, ਤੂੰ ਫਿਰਦਾ ਫਿਰਦਾ ਘਰ ਗਰੀਬਾਂ ਫੇਰਾ ਪਾਈਆ। ਏਥੇ ਲੋੜ ਰਹੀ ਨਾ ਮਾਈ ਗੰਗਾ, ਤੇਰੀ ਧੂੜ ਬੇਪਰਵਾਹੀਆ। ਤੇਰਾ ਸ਼ਬਦੀ ਇਕੋ ਡੰਡਾ, ਬ੍ਰਹਿਮੰਡਾਂ ਰਿਹਾ ਡਰਾਈਆ। ਰਵਿਦਾਸ ਦੇ ਕੋਲ ਉਹਵੀ ਹੈ ਨਹੀਂ ਸੁੱਕਾ ਮੰਡਾ, ਜਿਹੜਾ ਝੋਲੇ ਵਿਚ ਰਖਾਈਆ । ਨਾ ਕੋਈ ਸੁੱਕਾ ਹੋਇਆ ਗੰਡਾ, ਜੋ ਲਾਜ਼ਮਾਂ ਦਏ ਬਣਾਈਆ। ਨਾ ਕੋਈ ਭੇਖ ਨਾ ਪਖੰਡਾ, ਨਾ ਚਲੇ ਕੋਈ ਚਤੁਰਾਈਆ। ਜੇ ਬਖ਼ਸ਼ੇਂ ਤੇ ਇਕ ਅਨੰਦਾ, ਆਨੰਦ ਆਤਮ ਦੇ ਵਖਾਈਆ। ਜੇ ਚਾੜ੍ਹੇ ਤੇ ਨੂਰੀ ਚੰਦਾ, ਚੰਦ ਵਾਂਗ ਰੁਸ਼ਨਾਈਆ। ਜੇ ਹੋਵੇ ਆਪ ਬਖ਼ਸ਼ੰਦਾ, ਫਿਰ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਜਿੰਦਾ ਰਿਹਾ ਖੁਲ੍ਹਾਈਆ।

ਜਨ ਭਗਤ ਕਹਿਣ ਆਏ ਨੂਰ ਰੱਬੀ, ਕੁਛ ਲੇਖਾ ਦੇ ਜਣਾਈਆ। ਤੇਰੀ ਵਸਤ ਸਾਨੂੰ ਹੱਥਾਂ ਵਿਚ ਨਾ ਲੱਭੀ, ਤੱਤਾਂ ਵਾਲੀ ਨਜ਼ਰ ਕੋਇ ਨਾ ਆਈਆ। ਦੋਏ ਖਲੋਤੇ ਹੱਥ ਬੰਧੀ, ਦੋਏ ਜੋੜ ਚਰਨ ਸਰਨਾਈਆ। ਰਵਿਦਾਸ ਕਿਹਾ ਇਕ ਦਿਨ ਮਾਂ ਮੇਰੀ ਸੀ ਅੱਕੀ, ਮੇਰੇ ਸਿਰ ਵਿਚ ਲਫੜ ਦਿੱਤਾ ਲਗਾਈਆ। ਮੈਂ ਓਸੇ ਵੇਲੇ ਚੱਬਦਾ ਸਾਂ ਦਾਣੇ ਮੱਕੀ, ਦੰਦਾਂ ਨਾਲ ਦਬਾਈਆ। ਫੇਰ ਓਸ ਮੇਰੀ ਘੁੱਟੀ ਸੰਘੀ, ਕਿੱਥੋਂ ਮੇਰਾ ਜੰਮਿਆ ਪੁੱਤ ਸ਼ੁਦਾਈਆ। ਮੈਂ ਰੋ ਕੇ ਉਚੀ ਭੁੱਬੀਂ, ਦਿੱਤੀ ਹਾਲ ਦੁਹਾਈਆ। ਉਸ ਨੇ ਮੈਨੂੰ ਹੋਰ ਮਾਰ ਮਾਰੀ ਗੁਝੀ, ਵੱਖੀ ਖੱਬੀ ਵਿਚ ਸੱਟ ਟਿਕਾਈਆ। ਮੈਂ ਕਿਹਾ ਡੁੱਬ ਮਰਾਂ ਕਿਸੇ ਵਿਚ ਨਦੀ, ਜੀਵਣ ਨਾਲੋਂ ਮਰਨਾ ਚੰਗਾ ਆਈਆ। ਜੇ ਕੋਈ ਟੁੱਟ ਜਾਂਦੀ ਹੱਡੀ, ਮੇਰਾ ਸਾਥੀ ਸਾਥ ਨਾ ਕੋਇ ਰਖਾਈਆ। ਜੇ ਕੋਈ ਮੈਨੂੰ ਸਿਖਿਆ ਦੇਵੇ ਚੰਗੀ, ਮੈਂ ਆਪਣੀ ਕਾਰ ਕਰਕੇ ਝੱਟ ਲਵਾਂ ਲੰਘਾਈਆ। ਮੈਨੂੰ ਘਰ ਦੇ ਰੋਟੀ ਨਹੀਂ ਦੇਂਦੇ ਮੰਗੀ, ਦਬਕਿਆਂ ਨਾਲ ਦੁਰਕਾਈਆ। ਮੈਥੋਂ ਝੱਲੀ ਨਹੀਂ ਜਾਂਦੀ ਤੰਗੀ, ਦੁੱਖੀਆ ਹੋ ਕੇ ਰਿਹਾ ਸੁਣਾਈਆ। ਫੇਰ ਵੀਚਾਰ ਆਈ ਮੈਂ ਸੁਣਦਾ ਖ਼ੁਦਾ ਪਰਮਾਤਮ ਬੜਾ ਢੰਗੀ, ਉਹ ਸਭ ਨੂੰ ਦੇਵੇ ਰਿਜ਼ਕ ਸਬਾਈਆ। ਗਰੀਬਾਂ ਦੀ ਕੱਟੇ ਤੰਗੀ, ਦੁੱਖੀਆਂ ਦਾ ਦਰਦ ਵੰਡਾਈਆ। ਪਿੱਠ ਹੋਣ ਨਾ ਦੇਵੇ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਤੋੜ ਕੇ ਕੂੜੀ ਕਿਰਿਆ ਖਾਨਾ ਬੰਦੀ, ਆਪਣੀ ਬੰਦਗੀ ਦਏ ਸਮਝਾਈਆ। ਇਹਵੀ ਕਿਰਪਾ ਕਰਕੇ ਜੇ ਮੇਰੀ ਆਤਮਾ ਵਿਚ ਭਰ ਦੇਵੇ ਸੁਗੰਧੀ, ਸੋਹਣਾ ਰਸ ਚਖਾਈਆ। ਓਨੇਂ ਚਿਰ ਨੂੰ ਇਕ ਪੈ ਗਿਆ ਟੇਡੀ ਡੰਡੀ, ਤਿੰਨ ਸੌ ਕਰਮ ਨਗਰ ਤੋਂ ਬਾਹਰ ਡੇਰਾ ਲਾਈਆ। ਓਥੇ ਇਕ ਸਾਧ ਮਿਲਿਆ ਪਖੰਡੀ, ਜਿਸ ਨੇ ਮਾਲਾ ਦਿੱਤੀ ਫੜਾਈਆ। ਇਸ ਦੇ ਵਿਚ

ਇਕੋ ਧਾਰ ਚੰਗੀ, ਜੋ ਘਰ ਦੇ ਲੜਿਆਂ ਬੱਚਿਆਂ ਨੂੰ ਮੇਰੀ ਸੇਵਾ ਵਿਚ ਲਗਾਈਆ। ਅੱਗੋਂ ਰਵਿਦਾਸ ਨੇ ਮੂੰਹ ਵਿੰਗਾ ਕਰ ਕੇ ਕੱਢ ਕੇ ਕਿਹਾ ਦੰਦੀ, ਤੇਰੇ ਵਰਗਿਆਂ ਦੀ ਮੈਨੂੰ ਲੋੜ ਰਹੀ ਨਾ ਰਾਈਆ। ਤੂੰ ਭੁੱਖਾ ਮੈਂ ਨੰਗਾ ਸਾਡਾ ਕਿਸ ਤਰ੍ਹਾਂ ਬਣੇ ਸੰਗੀ, ਸੱਜਣਾ ਤੇਰੀ ਮੇਰੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ।

ਰਵਿਦਾਸ ਕਹੇ ਕਿਉਂ ਮੈਨੂੰ ਪਈ ਮਾਰ, ਅੰਦਰੇ ਅੰਦਰ ਰਿਹਾ ਪਛਤਾਈਆ। ਜੇ ਕੋਈ ਮੈਂ ਸਿੱਖ ਲਵਾਂ ਵਿਹਾਰ, ਆਪਣਾ ਬਲ ਧਰਾਈਆ। ਕਿਉਂ ਮੈਂ ਜੰਮਿਆ ਘਰ ਚੁਮਿਆਰ, ਚਮਰੇਟਾ ਮੇਰਾ ਪਿਤਾ ਮਾਈਆ। ਜਿਹੜਾ ਢੋਰਾਂ ਦਾ ਠੇਕੇਦਾਰ, ਸਾਢੇ ਤਿੰਨ ਰੁਪਈਏ ਦਿਹਾੜੀ ਰੋਜ਼ ਕਮਾਈਆ। ਅਸੀਂ ਛੇ ਭੈਣ ਭਰਾ ਤੇ ਸਾਡਾ ਸਤਵਾਂ ਇਕ ਹੋਰ ਯਾਰ, ਜੋ ਬਾਲਿਆਂ ਵਾਂਗੂ ਬਾਲਾ ਹੋ ਕੇ ਸੋਹਣਾ ਪਿਆਰ ਵਖਾਈਆ । ਬਹੁਤਾ ਟੱਬਰ ਕਰ ਕੇ ਸਾਨੂੰ ਦੇਂਦਾ ਨਹੀਂ ਕੋਈ ਉਧਾਰ, ਭੁੱਖੇ ਰਹਿ ਰਹਿ ਝੱਟ ਲੰਘਾਈਆ। ਇਕ ਦਿਨ ਕੋਲ ਚਲਿਆ ਗਿਆ ਲੋਹਾਰ, ਜਾ ਕੇ ਅਰਜ਼ ਦਿੱਤੀ ਸੁਣਾਈਆ। ਜੇ ਕੋਈ ਮੈਨੂੰ ਰੰਬੀ ਬਣਾ ਦਏਂ ਆਰ, ਤੇਰਾ ਧੰਨ ਧੰਨ ਕਹਿ ਕਹਿ ਸ਼ੁਕਰ ਮਨਾਈਆ। ਓਹਨੇ ਘਰੋਂ ਦਿੱਤਾ ਦੁਰਕਰ, ਫੜ ਬਾਹੋਂ ਬਾਹਰ ਕਢਾਈਆ । ਕਿੱਥੋਂ ਕਮਲਾ ਆ ਗਿਆ ਚੁਮਿਆਰ, ਐਵੇਂ ਰਿਹਾ ਸਤਾਈਆ। ਨਿਰਾਸਾ ਹੋ ਕੇ ਉਦਾਸੀ ਵਿਚ ਘਰੋਂ ਚਲਿਆ ਗਿਆ ਬਾਹਰ, ਟੁੱਟੀ ਚਾਦਰ ਹੇਠਾਂ ਲਈ ਵਿਛਾਈਆ। ਪਹਿਲੋਂ ਦੱਖਣ ਦਿਸ਼ਾ ਡਿੱਗਾ ਮੂੰਹ ਦੇ ਭਾਰ, ਫੇਰ ਉਤਰ ਆਪਣੇ ਨੈਣ ਉਪਰ ਉਠਾਈਆ। ਫੇਰ ਪੂਰਬ ਹੋਇਆ ਵੱਖੀ ਭਾਰ, ਪੱਛਮ ਹੋ ਕੇ ਆਪਣੇ ਹੱਥ ਲਏ ਫੈਲਾਈਆ । ਜੇ ਤੂੰ ਗਰੀਬਾਂ ਦਾ ਯਾਰ, ਦੁੱਖੀਆਂ ਦਾ ਦਿਲਦਾਰ, ਨਿਮਾਣਿਆਂ ਦਾ ਸਹਾਰ, ਧੁਰ ਦਾ ਕਰਤਾਰ ਕੁਦਰਤ ਦਾ ਮਾਲਕ ਇਕ ਅਖਵਾਈਆ। ਮੈਨੂੰ ਬਖ਼ਸ਼ ਕੋਈ ਰੁਜ਼ਗਾਰ, ਮੈਂ ਜ਼ਿੰਦਗੀ ਦੇ ਦਿਨ ਕਟ ਲਵਾਂ ਚਾਰ, ਏਹੋ ਮੇਰੇ ਅੰਦਰ ਭਾਈਆ। ਥੱਲਿਉਂ ਚਾਦਰ ਖਿੱਚ ਕੇ ਉਪਰ ਲਈ ਤਾਣ, ਨਾਲੇ ਰੋਵੇ ਨਾਲੇ ਕਹੇ ਮੇਰੇ ਭਗਵਾਨ, ਕਿਉਂ ਮੇਰੀ ਬਣਤ ਬਣਾਈਆ। ਜੇ ਤੂੰ ਮੈਨੂੰ ਬਣਾਇਆ ਇਨਸਾਨ, ਕੁਝ ਦੇ ਦੇ ਪੀਣ ਖਾਣ, ਦੇਂਦਿਆਂ ਤੈਨੂੰ ਤੋਟ ਰਹੇ ਨਾ ਰਾਈਆ। ਉਸ ਨੇ ਕਿਹਾ ਰਵਿਦਾਸ ਤੂੰ ਅਜੇ ਅੰਞਾਣ, ਤੇਰਾ ਲਹਿਣਾ ਦੇਣਾ ਫੇਰ ਵਿਚ ਜਹਾਨ, ਜਿਸ ਵੇਲੇ ਬਣ ਕੇ ਮਹਿਮਾਨ ਤੇਰੇ ਦਰ ਤੇ ਆਈਆ । ਆਹ ਲੈ ਮੇਰਾ ਨਿਸ਼ਾਨ, ਇਕ ਰੰਬੀ ਤੇ ਇਕ ਆਰ, ਜਿਸ ਨਾਲ ਚਲੇ ਤੇਰਾ ਵਿਹਾਰ, ਇਹਨੂੰ ਬਦਲ ਨਾ ਲਈਂ ਜ਼ਿੰਦਗੀ ਵਿਚ ਦੂਜੀ ਵਾਰ, ਬਿਨ ਇਸ ਦੇ ਤੇਰਾ ਕੰਮ ਨਾ ਕੋਇ ਚਲਾਈਆ। ਉਸ ਫੜ ਕੇ ਚਾਰ ਚੁਫੇਰੇ ਵੇਖਿਆ ਕਿਸ ਘੜੀ ਲੁਹਾਰ, ਕਿਸ ਹੱਥਾ ਬਣਾਇਆ ਤਰਖਾਣ, ਕਿਸ ਮੁੱਠੀ ਦਿੱਤੀ ਲਗਾਈਆ । ਓਹਦੇ ਵਿਚੋਂ ਇਕ ਅੱਖਰ ਮਿਲਿਆ ਜਿਸ ਉਤੇ ਲਿਖਿਆ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਤੇਰੇ ਉਤੇ ਦਇਆ ਕਮਾਈਆ। ਉਸ ਨੇ ਕਿਹਾ ਧੰਨ ਮਿਹਰਵਾਨ ਮਿਹਰਵਾਨ ਮਿਹਰਵਾਨ, ਤੇਰੀ ਬੇਪਰਵਾਹੀਆ। ਜਿਸ ਵੇਲੇ ਰੰਬੀ ਚੁੱਕ ਕੇ ਹੱਥ ਵਿਚ ਲੱਗਾ ਉਠਾਣ, ਓਹਨੂੰ ਆਇਆ ਇਕ ਗਿਆਨ, ਸੁਰਤੀ ਆਪਣੀ ਆਪ ਲਏ ਅੰਗੜਾਈਆ । ਅੰਦਰੋਂ ਆਵਾਜ਼ ਆਈ ਬਿਨਾ ਜਬਾਨ, ਉਚੀ ਉਚੀ ਕਰੇ ਕਲਾਮ, ਤੂੰ ਹੀ ਤੂੰ ਹੀ ਰਾਗ ਅਲਾਈਆ। ਰਵਿਦਾਸ ਚਾਰੋਂ ਕੁੰਟ ਮਾਰੇ ਧਿਆਨ, ਕੌਣ ਗਾਣਾ ਗਾਵੇ ਗਾਣ, ਨਜ਼ਰ ਨਾ ਆਵੇ ਕੋਈ ਇਨਸਾਨ, ਜੋ ਮੈਨੂੰ ਰਿਹਾ ਸੁਣਾਈਆ। ਓਨੇਂ ਚਿਰ ਨੂੰ ਹੌਲੀ ਜਿਹੀ ਸਿਰ ਵਿਚ ਇੰਝ ਕਰ ਕੇ ਧੱਪੜ ਮਾਰਿਆ ਪ੍ਰਭ ਨੇ ਆਣ, ਉਸ ਨੂੰ ਦਿਸ ਪਿਆ ਦੋ ਜਹਾਨ, ਅੰਦਰੋਂ ਖ਼ੁਸ਼ੀ ਤੇ ਬਾਹਰੋਂ ਨੇਤਰ ਨੀਰ ਵਹਾਣ, ਵਾਹ ਵਾਹ ਤੇਰੀ ਬੇਪਰਵਾਹੀਆ। ਪ੍ਰਭੂ ਨੇ ਕਿਹਾ ਚੁੱਪ ਨਾ ਬੋਲੀਂ ਜ਼ਬਾਨ, ਜੇ ਬੋਲਿਉਂ ਤੇ ਸ੍ਰਿਸ਼ਟੀ ਤੇ ਆ ਜਾਊ ਤੁਫਾਨ, ਦ੍ਰਿਸ਼ਟੀ ਕਿਸੇ ਦੀ ਸਾਬਤ ਰਹਿਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਦਾ ਆਪਣੀ ਵਡਿਆਈਆ।

ਜਿਸ ਵੇਲੇ ਰਵਿਦਾਸ ਹੱਥ ਵਿਚ ਫੜੀ ਰੰਬੀ, ਰਾਮ ਰਹੀਮ ਨਜ਼ਰੀ ਆਈਆ। ਓਧਰੋਂ ਭੱਜੀ ਆ ਗਈ ਉਹਦੀ ਅੰਮੀਂ, ਜਿਸ ਨੇ ਧੱਕਾ ਦਿੱਤਾ ਲਾਈਆ। ਉਸਨੂੰ ਬੈਠਾ ਅਡੋਲ ਵੇਖ ਕੇ ਕੰਬੀ, ਹਾਏ ਸ਼ੁਦਾਈਆਂ ਤੋਂ ਪਰ੍ਹੇ ਹੋ ਗਿਆ ਸ਼ੁਦਾਈਆ। ਉਸਨੂੰ ਵੇਖ ਕੇ ਰਵਿਦਾਸ ਨੇ ਆਪਣਿਆਂ ਗੋਡਿਆਂ ਉਤੋਂ ਪਾੜ ਦਿੱਤੀ ਤੰਬੀ, ਜਾਮਾ ਲੀਰੋ ਲੀਰ ਵਖਾਈਆ। ਓਸ ਦੀ ਮਾਂ ਨੇ ਕਿਹਾ ਅੱਜ ਇਹਨੂੰ ਕੋਈ ਹੋਰ ਮਿਲ ਗਿਆ ਪਖੰਡੀ, ਜਿਹੜਾ ਉਲਟਾ ਰਾਹ ਗਿਆ ਵਖਾਈਆ। ਉਸ ਨੇ ਆਪਣੀ ਪਿੱਠ ਕਰ ਕੇ ਨੰਗੀ, ਪੂਰੇ ਹੱਥਾਂ ਦੀ ਪਿਛੇ ਦੁਹੱਥੜ ਦਿੱਤੀ ਲਾਈਆ। ਮੇਰੇ ਪ੍ਰਭ ਦੀ ਮੇਰੀ ਪਿੱਠ ਉਤੇ ਮੰਜੀ, ਸਿੰਘਾਸਣ ਸੋਹਣਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।

ਰਵਿਦਾਸ ਹੱਥ ਵਿਚ ਫੜ ਲਈ ਆਰ, ਆਰ ਪਾਰ ਵੇਖ ਵਖਾਈਆ। ਜਿਸ ਦੀ ਨੋਕ ਉਤੇ ਸੋਹੰ ਧਾਰ, ਪਾਰਬ੍ਰਹਮ ਬ੍ਰਹਮ ਰਹੀ ਸਮਝਾਈਆ। ਓਸ ਉਲਟਾ ਕਰ ਕੇ ਤੱਕਿਆ ਨਜ਼ਰ ਆਇਆ ਨਿਹਕਲੰਕ ਕਲ ਕਲਕੀ ਅਵਤਾਰ, ਜੋ ਕਾਲਖ ਟਿੱਕੇ ਦਏ ਧੁਵਾਈਆ। ਰਵਿਦਾਸ ਨੇ ਓਸੇ ਵੇਲੇ ਰੰਬੀ ਨੂੰ ਕਰ ਕੇ ਨਿਮਸਕਾਰ, ਓਸ ਆਰ ਨਾਲ ਧੂੜੀ ਟਿੱਕਾ ਮਸਤਕ ਲਾਈ ਛਾਰ, ਥੋੜ੍ਹੀ ਜਿਹੀ ਅੰਦਰ ਦਿੱਤੀ ਖੁਭਾਈਆ । ਲਹੂ ਦੀ ਥਾਂ ਜੋਤ ਜਗੀ ਨਿਰੰਕਾਰ, ਨੂਰੋ ਨੂਰ ਡਗਮਗਾਈਆ। ਅੰਦਰੇ ਗੁਲਸ਼ਨ ਅੰਦਰੇ ਬਹਾਰ, ਅੰਦਰੇ ਮੁਰੀਦ ਅੰਦਰੇ ਮੁਰਸ਼ਦ ਦਏ ਦੀਦਾਰ, ਬਾਹਰੋਂ ਮਿਲਣ ਦੀ ਫੁਰਸਤ ਰਹੀ ਨਾ ਰਾਈਆ। ਫੇਰ ਸੋਚਿਆ ਕਿਸ ਕੰਮ ਆਵੇ ਰੰਬੀ ਇਹ ਆਰ, ਖਾਲੀ ਹੱਥਾਂ ਉਤੇ ਰਿਹਾ ਟਿਕਾਈਆ। ਓਨੇ ਚਿਰ ਨੂੰ ਅਬਿਨਾਸ਼ੀ ਕਰਤੇ ਕੰਨ ਤੋਂ ਫੜ ਕੇ ਹਲੂਣਾ ਦਿੱਤਾ ਮਾਰ, ਕਰ ਕੇ ਖ਼ਬਰਦਾਰ, ਉਠ ਵੇਖ ਦਿਲਦਾਰ, ਦਿਲ ਦਾ ਜਾਨੀ ਦਇਆ ਕਮਾਈਆ। ਔਹ ਆਦਿ ਸ਼ਕਤ ਖੜੀ ਨਾਰ ਮੁਟਿਆਰ, ਦੁਰਗਾ ਦੋਵੇਂ ਹੱਥ ਬੰਧੇ ਨੇਤਰ ਨੀਰ ਵਹਾਵੇ ਜਾਰੋ ਜਾਰ, ਲਾਲ ਭੂਸਣ ਤਨ ਪਹਿਨਾਈਆ। ਮੇਰੇ ਕੱਚੇ ਤੰਦ ਦੇ ਨਾਲ ਕਰ ਪਿਆਰ, ਜਿਸ ਦੀ ਗੰਢ ਪਵੇ ਜੁਗ ਚਾਰ, ਨੇਤਰ ਵੇਖ ਨਾ ਸਕੇ ਕੋਈ ਸੰਸਾਰ, ਬੰਧਨ ਧੁਰ ਦਾ ਦੇਵੇ ਪਾਈਆ । ਰਵਿਦਾਸ ਕਿਹਾ ਇਹਦੀ ਕੀ ਕੀਮਤ ਕਿਤਨਾ ਤੋਲਿਆਂ ਵਿਚ ਭਾਰ, ਲੰਮਾਂ ਕਿੰਨਾਂ ਲਿਆ ਬਣਾਈਆ। ਉਨ੍ਹਾਂ ਕਿਹਾ ਇਹ ਧੁਰ ਦੀ ਸਵਾਣੀ ਲਿਆਈ ਕਰ ਕੇ ਤਿਆਰ, ਜਿਸ ਦਾ ਤੰਦ ਟੁੱਟੇ ਨਾ ਵਿਚ ਸੰਸਾਰ, ਜੋੜੇ ਗੰਢਦਾ ਰਹੋ ਜੁਗ ਚਾਰ, ਪਨਹੀ ਸਭ ਦੀ ਠੀਕ ਕਰਾਈਆ। ਇਹ ਓਨਾਂ ਚਿਰ ਰਹੇ ਤੇਰੇ ਨਾਲ, ਜਿਨਾਂ ਚਿਰ ਨਿਰਗੁਣ ਹੋ ਕੇ ਆਏ ਨਾ ਦੀਨ ਦਿਆਲ, ਤੇਰੇ ਮੰਦਰ ਅੰਦਰ ਬਹਿ ਕੇ ਵੇਖੇ ਤੇਰਾ ਹਾਲ, ਹਾਲਤ ਪਿਛਲੀ ਦਏ ਜਣਾਈਆ। ਅੱਗੋਂ ਫੇਰ ਰਵਿਦਾਸ ਨੇ ਕੀਤਾ ਸਵਾਲ, ਆਪਣੀ ਆਸ਼ਾ ਦਿੱਤੀ ਪਰਗਟਾਈਆ। ਇਹਨੂੰ ਮੈਂ ਰੱਖਣਾ ਕਿੱਥੇ ਸੰਭਾਲ, ਮੈਥੋਂ ਚੋਰ ਯਾਰ ਠੱਗ ਲੁੱਟ ਕੋਇ ਨਾ ਜਾਈਆ। ਆਦਿ ਸ਼ਕਤ ਕਿਹਾ ਤੂੰ ਆਪਣੇ ਖੱਬੇ ਚਰਨ ਦੇ ਅੰਗੂਠੇ ਨਾਲ ਮਾਰੀਂ ਵਲ ਚਾਰ, ਸਵਾ ਗਿਠ ਖਿੱਚ ਕੇ ਫੇਰ ਆਪਣੇ ਨਾਲ ਮੁੱਖ ਲਗਾਈਆ । ਇਹ ਦਿਵਸ ਰੈਣ ਵੱਧਦਾ ਰਹੇ ਦੁਗਣੇ ਤੋਂ ਚੌਗਣਾ ਜਿਸ ਦੀ ਗਿਣਤੀ ਦਾ ਨਹੀਂ ਸ਼ੁਮਾਰ, ਨਾਪਾਂ ਵਿਚ ਨਾਪ ਨਾ ਕੋਇ ਕਰਾਈਆ। ਦੁਰਗਾ ਕਿਹਾ ਮੈਂ ਆਪਣੀ ਹੱਥੀਂ ਵੱਟ ਦਿਉਂ ਚਾੜ੍ਹ, ਪਾਣੀ ਪਾਣੇ ਵਾਲਾ ਨਾਲ ਲਗਾਈਆ। ਓਧਰੋਂ ਆਵਾਜ਼ ਆਈ ਹਰਿ ਕਰਤਾਰ, ਸ਼ਬਦੀ ਰਾਗ ਸੁਣਾਈਆ। ਇਸ ਦੀ ਸੇਵਾ ਦੱਸਾਂ ਅਪਾਰ, ਹੁਕਮ ਨਾਲ ਲਗਾਈਆ। ਦੱਸਾਂ ਦਾ ਲੇਖਾ ਵੀਹਾਂ ਦਾ ਉਧਾਰ, ਝੱਟ ਏਸੇ ਨਾਲ ਲੰਘਾਈਆ । ਜਿਸ ਵੇਲੇ ਤੇਰਾ ਖੇੜਾ ਬੇੜਾ ਹੋਵੇ ਤਿਆਰ, ਵਿਹੜਾ ਖੁਲ੍ਹਾ ਦਿਆਂ ਵਖਾਈਆ। ਸਾਰੇ ਇਕੱਠੇ ਕਰ ਕੇ ਯਾਰ, ਯਰਾਨਾਂ ਨੁਰਾਨਾ ਜ਼ਿਮੀਂ ਅਸਮਾਨਾਂ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ।

ਜਿਸ ਵੇਲੇ ਰਵਿਦਾਸ ਰੰਬੀ ਦਾ ਉਤਲਾ ਵੇਖਿਆ ਹੱਥਾ, ਚੌੜੇ ਸਿਰ ਵਾਲਾ ਨਜ਼ਰੀਂ ਆਈਆ। ਉਸ ਦੇ ਵਿਚ ਨੌਂ ਸੌਂ ਚੁਰਾਨਵੇਂ ਅੱਖਾਂ, ਜੁਗ ਚੌਕੜੀ ਦਾ ਲੇਖਾ ਰਹੀਆਂ ਸਮਝਾਈਆ। ਨਾਲੇ ਦੱਸਣ ਉਹ ਰਵਿਦਸ

ਤੂੰ ਅਜੇ ਨਿੱਕਾ ਜਿਹਾ ਬੱਚਾ, ਤਨ ਮਾਟੀ ਦਾ ਕੱਚਾ, ਤੈਨੂੰ ਨਹੀਂ ਪਤਾ ਕੀ ਕਰੇ ਤੇਰਾ ਬੇਪਰਵਾਹੀਆ। ਤੂੰ ਪਿਛਲਾ ਚੇਤਾ ਯਾਦ ਨਹੀਂ ਰੱਖਾ, ਜਿਸ ਵੇਲੇ ਹੋਇਆਂ ਸੈਂ ਸਨਮੁੱਖਾ, ਬ੍ਰਹਮੇ ਦਾ ਬੇਟਾ ਨਜ਼ਰੀ ਆਈਆ। ਹੁਣ ਮਿਲ ਗਿਉਂ ਫੇਰ ਮਸਾਂ ਮਸਾਂ, ਮੁੱਠ ਕਹੇ ਮੈਂ ਨਾਲ ਖ਼ੁਸ਼ੀਆਂ ਦੇ ਹੱਸਾਂ, ਦਿਲੋਂ ਜਾਣੀਂ ਮੈਂ ਤੇਰੇ ਨਾਲ ਵਸਾਂ, ਵਿਛੋੜਾ ਰਹਿਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ।

ਹੱਥਾ ਕਹੇ ਏਸ ਰੰਬੀ ਦੀ ਵੇਖ ਪਿਛਲੀ ਤਰਫ, ਰਵਿਦਾਸ ਪਿਛੇ ਹੋ ਕੇ ਧਿਆਨ ਲਗਾਈਆ। ਜਿਸ ਦੇ ਉਤੇ ਲਿਖਿਆ ਇਕੋ ਹਰਫ਼ ਹੂਬਹੂ ਸੋਹੰ ਨਜ਼ਰੀ ਆਈਆ। ਉਸ ਦੇ ਉਤੇ ਲੱਗਾ ਸੀ ਇਕ ਸੋਹਣਾ ਜਿਹਾ ਵਰਕ, ਨਾ ਚਾਂਦੀ ਨਾ ਸਵਰਨ ਬਣੌਣ ਵਾਲਾ ਸੁਨਿਆਰ ਨਜ਼ਰ ਕੋਇ ਨਾ ਆਈਆ। ਨਾਲੇ ਲਿਖੀ ਸੀ ਓਸ ਦੇ ਉਤੇ ਇਹ ਸ਼ਰਤ, ਜਿਸ ਵੇਲੇ ਪਰਮ ਪੁਰਖ ਪਰਮੇਸ਼ਵਰ ਆਵੇ ਪਰਤ, ਮਾਣ ਵਡਿਆਈ ਦੇਵੇ ਉਤੇ ਧਰਤ, ਧਰਨੀ ਹੌਲਾ ਭਾਰ ਕਰਾਈਆ । ਜਨ ਭਗਤ ਸੁਹੇਲੇ ਹੁਕਮ ਨਾਲ ਲਏ ਵਰਜ਼, ਪੁੱਠੀ ਨਰਦ ਸਿੱਧੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਆਰ ਕਹੇ ਰਵਿਦਾਸ ਵੇਖ ਮੇਰੇ ਅੱਧ, ਅਧਵਾਟੇ ਬੈਠਾ ਧੁਰਦਰਗਾਹੀਆ । ਜਿਸ ਵੇਲੇ ਤੂੰ ਉਤੋਂ ਲਾਵੇਂ ਸੱਟ, ਥੱਲਿਉਂ ਦਏਂ ਦਬਾਈਆ। ਓਸ ਵੇਲੇ ਉਹਦੀ ਖੁਲ੍ਹੇ ਅੱਖ, ਤੇਰੇ ਵੱਲ ਧਿਆਨ ਲਗਾਈਆ। ਜੇ ਡੋਲਣ ਲੱਗੇਂ ਤੈਨੂੰ ਦੱਸ ਦੇਵੇ ਸੱਚ, ਝੂਠ ਕੰਮ ਕਿਸੇ ਨਾ ਆਈਆ। ਜੇ ਤੇਰਾ ਅੰਦਰੋਂ ਮਨ ਪਏ ਨੱਚ, ਫੜ ਕੇ ਮੂੰਹ ਦੇ ਭਾਰ ਸੁਟਾਈਆ। ਸਿਰ ਤੇ ਰੱਖ ਆਪਣਾ ਹੱਥ, ਹਥੇਲੀ ਤੇਰੇ ਨਾਲ ਘਸਾਈਆ । ਤੂੰ ਮੇਰਾ ਮੈਂ ਤੇਰੇ ਵੱਸ, ਜਹਾਨਾਂ ਮੈਦਾਨਾਂ ਪਵੇ ਨਾ ਕਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪਣੀ ਆਪ ਉਠਾਈਆ।

ਦਸਤਾ ਕਹੇ ਮੇਰੇ ਉਤੇ ਵੇਖੋ ਚੜ੍ਹਿਆ ਛੱਲਾ, ਚਾਰ ਕੁੰਟ ਬੈਠਾ ਘੇਰਾ ਪਾਈਆ। ਉਹਦੇ ਅੰਦਰ ਵੇਖੀ ਉਹਦੀ ਰਾਣੀ ਅੱਲ੍ਹਾ, ਖੁੱਲ੍ਹੀ ਗੁੱਤ ਦੇਵੇ ਹਾਲ ਦੁਹਾਈਆ। . . . . . . ਉਸ ਨੇ ਸੱਤ ਰੰਗ ਨਿਸ਼ਾਨੇ ਦਾ ਮੇਰੇ ਵੱਲ ਸੁੱਟ ਦਿੱਤਾ ਪੱਲਾ, ਕੰਨੀ ਮੇਰੇ ਹੱਥ ਫੜਾਈਆ। ਓਧਰੋਂ ਆਦਿ ਸ਼ਕਤ ਪ੍ਰੇਮ ਦਾ ਪਾਣੀ ਲੈ ਆਈ ਛੰਨਾ, ਚਰਨੋਦਕ ਪ੍ਰਭ ਦਾ ਮੰਗ ਮੰਗਾਈਆ। ਤੇਰਾ ਵੀ ਹੋ ਜਾਏ ਭਲਾ, ਭਲਿਆ ਮਾਣਸਾ ਤੇਰੇ ਮੁੱਖ ਲਗਾਈਆ। ਰਵਿਦਾਸ ਕਿਹਾ ਏਸ ਦਾ ਕੀ ਫਲਾ, ਮੈਨੂੰ ਦੇ ਸਮਝਾਈਆ। ਓਨੇ ਚਿਰ ਨੂੰ ਪ੍ਰਭ ਦੇ ਚਰਨ ਕਵਲ ਦਾ ਨਜ਼ਰੀ ਆਇਆ ਤਲਾ, ਜਿਸ ਦੀ ਪਨਹੀ ਦਾ ਰੂਪ ਸਕੇ ਨਾ ਕੋਇ ਸਮਝਾਈਆ। ਨਾ ਕੋਈ ਜਾਣੇ ਢੋਰੀ ਬਣੇਂ ਕਿ ਖੱਲਾ, ਢੋਰਾਂ ਦਾ ਢੋਰ ਨਜ਼ਰ ਕੋਇ ਨਾ ਆਈਆ। ਰਵਦਾਸ ਕਿਹਾ ਇਹਵੀ ਕੂੜ ਛਲਾ, ਵਲ ਛਲਧਾਰੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਲੇਖੇ ਵਿਚ ਰਖਾਈਆ।

ਰੰਬੀ ਕਹੇ ਉਹ ਵੇਖ ਆਪਣੀ ਫਟੀ ਚਾਦਰ, ਜਿਹੜੀ ਸੱਤਾਂ ਗੰਢਾਂ ਨਾਲ ਜੋੜ ਜੁੜਾਈਆ। ਸੱਤ ਰੰਗ ਦਾ ਮਾਲਕ ਉਤੇ ਬੈਠਾ ਕਰੀਮ ਕਾਦਰ, ਕਰਤਾ ਬੇਪਰਵਾਹੀਆ। ਤੈਨੂੰ ਦੇਵਣ ਆਇਆ ਆਦਰ, ਮਿਹਰ ਨਜ਼ਰ ਇਕ ਉਠਾਈਆ । ਫਿਰ ਆਵਾਜ਼ ਆਈ ਇਹ ਰਵੀ ਤੇਰੀ ਨਹੀਂ ਇਹ ਤੇਗ ਬਹਾਦਰ ਦੀ ਚਾਦਰ, ਜਿਸ ਦਾ ਰਾਹ ਚਾਂਦਨੀ ਚੌਂਕ ਤਕਾਈਆ। ਜਿਸ ਦਾ ਸੁੱਤ ਹੋਣਾ ਉਜਾਗਰ, ਗੋਬਿੰਦ ਮਿਲੇ ਵਡਿਆਈਆ। ਉਸ ਨੇ ਮੰਨਣਾ ਮੇਰਾ ਆਰਡਰ, ਹੁਕਮੇ ਸੀਸ ਨਿਵਾਈਆ। ਲੇਖਾ ਚੁਕੌਣਾ ਮਕਤੂਲ

ਕਾਤਲ, ਦੋ ਜਹਾਨਾਂ ਵੇਖ ਵਖਾਈਆ । ਫਿਰ ਦਰਸ਼ਨ ਦੇਵਾਂ ਬਾਤਨ, ਜ਼ਾਹਰ ਕਰਾਂ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਢੋਲੇ ਸਿਫ਼ਤੀ ਆਖਣ, ਆਖ਼ਰ ਓਹੋ ਰੂਪ ਵਟਾਈਆ। ਤੇਰਾ ਕਰ ਕੇ ਆਪਣਾ ਸਾਥਣ, ਧੁਰ ਦਾ ਸੰਗੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮਾ ਆਪਣੇ ਹੱਥ ਰਖਾਈਆ।

ਰਵਦਾਸ ਕਿਹਾ ਕਿਸ ਬਿਧ ਆਰ ਨਾਲ ਕੱਢਾਂ ਮੋਰੀ, ਉਤੇ ਭਾਰ ਰਖਾਈਆ। ਕਿਸ ਬਿਧ ਵੱਟਾਂ ਡੋਰੀ, ਸੋਹਣਾ ਵੱਟ ਚੜ੍ਹਾਈਆ। ਕਿਸ ਬਿਧ ਟੁੱਟਿਆਂ ਲਵਾਂ ਜੋੜੀ, ਮੇਲਾ ਦਿਆਂ ਮਿਲਾਈਆ। ਕਿਸ ਬਿਧ ਲਾਵਾਂ ਉਤੇ ਕੋਰੀ, ਆਪਣੀ ਸੇਵ ਕਮਾਈਆ। ਆਵਾਜ਼ ਆਈ ਐਵੇਂ ਨਾ ਕਰ ਬਹੁੜੀ ਬਹੁੜੀ, ਤੇਰਾ ਲੇਖਾ ਆਪੇ ਦਏ ਭੁਗਤਾਈਆ। ਕਿਸੇ ਆਏ ਨੂੰ ਨਾ ਮੋੜੀਂ, ਦਰ ਤੋਂ ਨਾ ਹੋੜੀਂ, ਪ੍ਰੇਮ ਨਾਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ ।

ਜਿਸ ਵੇਲੇ ਪਹਿਲੀ ਵਾਰ ਰਵਦਾਸ ਨੇ ਆਰ ਦੱਬੀ, ਸੁੱਕਾ ਚੰਮ ਪਿਆ ਕੁਰਲਾਈਆ। ਓਹ ਤੇਰੇ ਅੰਦਰ ਚੁਮਿਅਰਾ ਨੂਰ ਰਬੀ, ਕਿਉਂ ਮੋਇਆ ਨੂੰ ਮਾਰ ਮੁਕਾਈਆ। ਉਹ ਥਾਂ ਸੀ ਪਿਛਲਾ ਹਿੱਸਾ ਵਾਲਾ ਅੱਡੀ, ਜੋ ਸਖ਼ਤੀ ਨਾਲ ਸੁਣਾਈਆ। ਮੇਰੀ ਵਿਨ੍ਹ ਦਿੱਤੀ ਤਿੰਨਾਂ ਤਹਿਵਾਂ ਵਾਲੀ ਹੱਡੀ, ਦੁੱਖ ਨਾਲ ਦੁੱਖ ਦਿੱਤਾ ਮਿਲਾਈਆ। ਰਵਿਦਾਸ ਹੈਰਾਨ ਹੋ ਕੇ ਓਥੇ ਆਰ ਛੱਡੀ, ਇਹ ਸੇਵਾ ਨਾ ਮੈਨੂੰ ਭਾਈਆ। ਮੈਂ ਗੁਜਾਰਾ ਕਰਲਾਂ ਖਾ ਕੇ ਅੱਧੀ, ਅੱਧੀ ਨਾਲੋਂ ਅੱਧੀ ਆਪਣੇ ਨਾਲ ਰਖਾਈਆ। ਓਧਰੋਂ ਜੋਤ ਅਕਾਲਣ ਧਾਰ ਸ਼ਬਦ ਹੋ ਕੇ ਆਈ ਭੱਜੀ, ਹੌਲੀ ਜਿਹੀ ਕੰਨ ਵਿਚ ਦਿੱਤਾ ਸੁਣਾਈਆ। ਵੇਖੀਂ ਇਹ ਕਾਰ ਨਾ ਛੱਡੀਂ, ਇਹ ਸਾਹਿਬ ਹੁਕਮ ਗੁਸਾਈਂਆ। ਤੂੰ ਉਹਨੂੰ ਕਹਿ ਮੈਂ ਟੁਟਿਆਂ ਰਿਹਾ ਗੰਢੀ, ਦੁੱਖੀਆਂ ਦਾ ਦੁੱਖ ਪ੍ਰਭ ਦੀ ਝੋਲੀ ਪਾਈਆ। ਇਹ ਬਚਨ ਸੁਣ ਕੇ ਉਹ ਟੁੱਟੀ ਪਨਹੀ ਹੱਸੀ, ਖ਼ੁਸ਼ੀ ਹੋ ਕੇ ਅੰਦਰ ਖ਼ੁਸ਼ੀ ਮਨਾਈਆ । ਇਹ ਗਲ ਸੱਚੀ ਜਿਹੜੀ ਓਸ ਸਵਾਣੀ ਦੱਸੀ, ਰਵਿਦਾਸ ਬੰਨ੍ਹੇ ਡੋਰੀ ਨਾਲ ਰੱਸੀ, ਹੱਥਾਂ ਨਾਲ ਖਿੱਚ ਕੇ ਜਾਵੇ ਕਸੀ, ਧੁਰ ਦੀ ਗੰਢ ਪਵਾਈਆ। ਓਨੇ ਚਿਰ ਨੂੰ ਉਹਦੀ ਪੀੜ ਹੋ ਗਈ ਮੱਠੀ, ਫੇਰ ਚਰਨਾਂ ਉਤੇ ਢੱਠੀ, ਮੈਨੂੰ ਦੱਸ ਉਹ ਕਿਹੜੀ ਸੂਤਰ ਵਾਲੀ ਅੱਟੀ, ਜਿਸ ਦੇ ਵਿਚੋਂ ਤੰਦ ਖਿਚਾਈਆ। ਮੈਂ ਵੇਖਾਂ ਉਹ ਹੱਟੀ, ਜਿਥੋਂ ਮਿਲਦੀ ਇਹ ਖੱਟੀ, ਜਿਸ ਦੇ ਨਾਲ ਆਪਣੀ ਕਾਰ ਕਮਾਈਆ। ਰਵਿਦਾਸ ਕਿਹਾ ਓਹ ਕਮਲੀਏ ਇਹ ਪ੍ਰਭ ਦੀ ਰੱਤੀ ਸਮਝ ਨਾ ਸਕੇ ਮੱਤੀ, ਤੂੰ ਸਮਝ ਨਾ ਸਕੀ ਸਖੀ, ਕਿਉਂ ਤੇਰਾ ਕਾਹਨ ਤੈਨੂੰ ਨਜ਼ਰ ਨਾ ਆਈਆ। ਜਿਸ ਵੇਲੇ ਮੇਰੇ ਪ੍ਰਭ ਦਾ ਦਰਸ਼ ਪਾਵੇਂ ਅੱਖੀਂ, ਤੂੰ ਨੰਗੇ ਪੈਰੀਂ ਆਵੇਂ ਨੱਠੀ, ਤੈਨੂੰ ਭੁੱਲ ਜਾਏ ਆਪਣੀ ਖੱਟੀ, ਤੇਰੇ ਹਿਰਦੇ ਉਤੋਂ ਆਪੇ ਪਾਗਲਾਂ ਵਾਲੀ ਖੁਲ੍ਹ ਜਾਏ ਪੱਟੀ, ਦੁਹਾਗਣ ਵੈਰਾਗਣ ਹੋ ਕੇ ਦਏ ਦੁਹਾਈਆ। ਇਹ ਗਲ ਸੱਚੀ ਪਨਹੀ ਕਹੇ ਕੀ ਪੱਕੀ, ਉਸ ਨੇ ਕਿਹਾ ਹਾਂ ਹੋਰ ਕਿਸੇ ਨਾ ਦੱਸੀ, ਤੇਰਾ ਦੱਸਿਆ ਕੰਮ ਕਿਸੇ ਨਾ ਆਈਆ। ਜਿੰਨਾਂ ਚਿਰ ਮੈਂ ਨਾ ਦੇਵਾਂ ਮਤੀ, ਉਨਾ ਚਿਰ ਵਾ ਨਾ ਲੱਗੇ ਤੱਤੀ, ਕੋਈ ਦਰਸ ਪਾਵੇ ਨਾ ਅੱਖੀਂ, ਹਕੀਕਤ ਮਿਲੇ ਕਿਸੇ ਨਾ ਹਕੀ, ਹਾਕਮ ਰੋਂਦੇ ਮਾਰਨ ਧਾਹੀਆ। ਜਿਨ੍ਹਾਂ ਦਾ ਮਾਲਕ ਬਣਿਆ ਧੁਰ ਦਾ ਪਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਰਵਿਦਾਸ ਨੇ ਜਿਸ ਵੇਲੇ ਰੰਬੀ ਦਾ ਪਾਇਆ ਚੀਰ, ਟੁੱਕੜ ਢਾਈ ਉਂਗਲਾ ਦਾ ਪਰ੍ਹੇ ਹਟਾਈਆ । ਉਹ ਗ਼ਰੀਬ ਦੀ ਜੁੱਤੀ ਕਹੇ ਹਾਏ ਮੈਨੂੰ ਹੋਈ ਪੀੜ, ਹੋਕਾ ਦੇ ਕੇ ਰਹੀ ਸੁਣਾਈਆ। ਓਹ ਗਰੀਬਾਂ ਨੂੰ ਦੇ ਕੇ ਅੱਧ ਵਿਚੋਂ ਚੀਰ, ਦੋ ਟੁਕੜੇ ਦਿੱਤੇ ਕਰਾਈਆ। ਨਹੀਂ, ਤਲੇ ਕਿਹਾ ਕੋਈ ਸੂਫ਼ੀਆਂ ਵਰਗਾ ਫ਼ਕੀਰ, ਸੁਫ਼ਨੇ ਵਿਚ ਪਾਰ ਲੰਘਾਈਆ। ਪਤਾ ਨਹੀਂ ਏਸ ਮੈਨੂੰ ਕਰਨਾਂ ਲੀਰੋ ਲੀਰ, ਮੇਰਾ ਅੰਗ ਅੰਗ ਕਟਾਈਆ।

ਨਾਲੇ ਰੋਵੇ ਨਾਲੇ ਨੇਤਰ ਵਹਾਵੇ ਨੀਰ, ਹੰਝੂਆਂ ਜਲ ਧਾਰ ਬੰਧਾਈਆ। ਰਵਿਦਾਸ ਨੇ ਓਸੇ ਵੇਲੇ ਜੁੱਤੀ ਦੇ ਚਾਰ ਤਰਫ ਮਾਰ ਦਿੱਤੀ ਲਕੀਰ, ਰੰਬੀ ਚਾਰੋਂ ਤਰਫ ਘੁੰਮਾਈਆ। ਓਸੇ ਵੇਲੇ ਆ ਗਈ ਧੀਰ, ਕਹੇ, ਹੈਂ ! ਇਹ ਕੀ ਤੇਰੀ ਵਡਿਆਈਆ। ਓਸ ਨੇ ਕਿਹਾ ਗਰੀਬਾਂ ਨੂੰ ਵੇਖ ਕੇ ਮੇਰਾ ਪ੍ਰਭੂ ਹੋਵੇ ਦਿਲਗੀਰ, ਨਿਰਾਲੇ ਕਰ ਕੇ ਸੇਵ ਕਮਾਈਆ। ਮੈਂ ਨੀਚਾਂ ਦਾ ਨੀਚ, ਜਾਤ ਕਮੀਨੀ ਵਿਚ ਜਨਮ ਆਪਣਾ ਲਿਆ ਬਦਲਾਈਆ । ਬਿਨਾਂ ਮੇਰੇ ਪ੍ਰਭ ਤੋਂ ਸੁਣੀ ਨਹੀਂ ਜਾਂਦੀ ਦੁੱਖੀਆ ਦੀ ਚੀਕ, ਜੋ ਓਸ ਦੇ ਦੁੱਖ ਵਿਚ ਰਹੇ ਕੁਰਲਾਈਆ। ਉਹ ਭਗਤਾਂ ਨੂੰ ਸਦਾ ਰਿਹਾ ਉਡੀਕ, ਨੇਤਰ ਨੈਣ ਅੱਖ ਖੁਲ੍ਹਾਈਆ। ਕੋਈ ਕਰਕੇ ਵੇਖੋ ਪ੍ਰੀਤ, ਅੰਦਰੋਂ ਬਾਹਰੋਂ ਕਰ ਦਏ ਠਾਂਡਾ ਸੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਧੀਰ ਰਿਹਾ ਵਖਾਈਆ।

ਜਿਸ ਵੇਲੇ ਰੰਬੀ ਦੀ ਅਗਲੀ ਲੱਗੀ ਨੋਕ, ਥੋੜ੍ਹਾ ਮੁੱਖ ਛੁਹਾਈਆ। ਓਸ ਵੇਲੇ ਜਾਗ ਪਏ ਚੌਦਾਂ ਲੋਕ, ਚੌਦਾਂ ਤਬਕ ਲੈਣ ਅੰਗੜਾਈਆ। ਰਵਿਦਾਸ ਨੇ ਗਾਇਆ ਅੰਦਰੋਂ ਸੋਹੰ ਸਲੋਕ, ਤੂੰ ਮੇਰਾ ਮੈਂ ਤੇਰਾ ਸਦਾ ਚੱਲਾਂ ਤੇਰੀ ਰਜਾਈਆ। ਪੁਰਖ ਅਕਾਲ ਕਿਹਾ ਤੂੰ ਨਾ ਜਾਣੇ ਤੂੰ ਮੇਰਾ ਮੈਂ ਤੇਰੀ ਜੋਤ, ਜੋਤ ਨਾਲ ਮੇਰੀ ਰੁਸ਼ਨਾਈਆ। ਅੰਦਰ ਵੜ ਕੇ ਵੇਖ ਤੇਰੀ ਮੇਰੀ ਇਕੋ ਗੋਤ, ਦੂਜਾ ਬਰਨ ਨਾ ਕੋਈ ਬਣਾਈਆ। ਮੈਨੂੰ ਐਉਂ ਜਾਪਦਾ ਰਵਿਦਾਸਾ ਕਦੇ ਤੇਰੇ ਨਾਲ ਮਿਲ ਕੇ ਮਾਨਣੀ ਮੌਜ, ਮਜਲਸ ਭਗਤਾਂ ਵਿਚ ਲਗਾਈਆ। ਫੇਰ ਓਥੇ ਕਰਾਂਗੇ ਕੋਈ ਹੋਰ ਸੋਚ, ਜਿਸ ਬਿਧ ਨਾਲ ਕਲਜੁਗ ਸਤਿਜੁਗ ਰੂਪ ਵਟਾਈਆ । ਰਵਿਦਾਸ ਕਿਹਾ ਮੈਂ ਕੀ ਜਾਣਾਂ ਤੇਰੀ ਖੋਜ, ਤੂੰ ਖੋਜਿਆਂ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਕਿਹਾ ਮੈਂ ਨਿੱਤ ਦਰਸ਼ਨ ਦੇਵਾਂ ਰੋਜ਼, ਤੇਰੇ ਦਰਸ ਦੀ ਰੋਜ਼ੀ ਆਪਣਾ ਉਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਜਿਸ ਵੇਲੇ ਰੰਬੀ ਨੇ ਕੀਤਾ ਟੁੱਕੜਾ, ਹਿੱਸਾ ਦਿੱਤਾ ਵੰਡਾਈਆ। ਓਸ ਵੇਲੇ ਆਵਾਜ਼ ਆਈ ਚਾਰੇ ਨੁੱਕਰਾ, ਨੁਕਤਿਆਂ ਨਾਲ ਸਮਝਾਈਆ। ਵਾਹ ਮੇਰੇ ਪੁੱਤਰਾ, ਮੇਰੀ ਪਤ ਰੱਖਣੀ, ਬੋਲਿਆ ਧੁਰਦਰਗਾਹੀਆ । ਰਵਿਦਾਸ ਕਿਹਾ ਮੈਂ ਤੇਰੇ ਕੁਛੜੋਂ ਕਦੇ ਨਾ ਉਤਰਾ, ਬਾਲਕ ਹੋ ਕੇ ਗੋਦੀ ਵਿਚ ਸੋਭਾ ਪਾਈਆ। ਪੁਰਖ ਅਕਾਲ ਕਿਹਾ ਮੈਂ ਵੀ ਕੀਤੇ ਇਕਰਾਰ ਤੋਂ ਕਦੇ ਨਾ ਮੁੱਕਰਾਂ, ਲਹਿਣਾ ਜੁਗ ਜੁਗ ਝੋਲੀ ਪਾਈਆ । ਸਮੇਂ ਸਿਰ ਏਹੋ ਜੇਹਾਂ ਪੁੱਤਰਾਾਂ, ਪੁਖਤਾ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਆਪਣੇ ਹੱਥ ਰਖਾਈਆ।

ਇਕ ਦਿਨ ਰੰਬੀ ਨੇ ਟੁਕੜੇ ਕੀਤੇ ਤਿੰਨ, ਤਿੰਨੇ ਰਹੇ ਕੁਰਲਾਈਆ। ਜੇ ਸਾਨੂੰ ਰੱਬ ਦਾ ਨਜ਼ਰ ਆਵੇ ਚਿਨ੍ਹ, ਉਸ ਨੂੰ ਫੜ ਕੇ ਦਈਏ ਸਮਝਾਈਆ। ਕਿਉਂ ਸਾਨੂੰ ਰੰਬੀਆਂ ਆਰਾਂ ਨਾਲ ਰਿਹਾਂ ਵਿੰਨ੍ਹ, ਦੁੱਖੀਆਂ ਨੂੰ ਦੁੱਖ ਨਾਲ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ।

ਰੰਬੀ ਆਰ ਕਹੇ ਮੈਨੂੰ ਐਉਂ ਜਾਪਦੀ, ਪ੍ਰਭ ਕੁਛ ਅਗਲਾ ਲੇਖਾ ਰਿਹਾ ਜਣਾਈਆ। ਜਿਸ ਵੇਲੇ ਕਲਜੁਗ ਸ੍ਰਿਸ਼ਟੀ ਭਰਨੀ ਪਾਪ ਦੀ, ਦੁਰਮਤ ਰੰਗ ਰੰਗਾਈਆ। ਮੱਦਦ ਮੁੱਕਣੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਥ ਦੀ, ਸਗਲਾ ਸੰਗ ਨਾ ਕੋਇ ਬਣਾਈਆ। ਪਤ ਰਹਿਣੀ ਨਾ ਤੀਰਥ ਤਾਟ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪਰਦਾ ਰਹਿਣ ਕੋਈ ਨਾ ਪਾਈਆ। ਸਮਝ ਮੁੱਕਣੀ ਰਸੂਲ ਪਾਕ ਦੀ, ਖ਼ਾਕੀ ਬੰਦੇ ਦੇਣ ਦੁਹਾਈਆ। ਨਿਮਾਜ਼ ਮੁਕਣੀ ਸਚ ਮਹਿਰਾਬ ਦੀ, ਮਹਿਬੂਬ ਮਿਲਣ ਕੋਇ ਨਾ ਆਈਆ। ਮੁਲਾਕਾਤ

ਚੁੱਕਣੀ ਵਾਹਦ ਜਨਾਬ ਦੀ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਵਡਿਆਈ ਮੁੱਕਣੀ ਸਚ ਅਦਾਬ ਦੀ, ਧੁਰ ਸਲਾਮ ਨਾ ਕੋਇ ਕਰਾਈਆ। ਲੜੀ ਟੁੱਟਣੀ ਸਾਚੇ ਸਤਿਨਾਮ ਦੀ, ਰਾਮ ਰਾਮ ਹਿਰਦੇ ਨਾ ਕੋਇ ਵਸਾਈਆ। ਖੇਲ ਮੁੱਕਣੀ ਦੀਨ ਮਜ਼੍ਹਬ ਸ਼ੈਤਾਨ ਦੀ, ਜਾਤ ਪਾਤ ਦਏ ਗਵਾਈਆ। ਐਉਂ ਭਾਸੇ, ਰਵਿਦਾਸਾ, ਓਸ ਵੇਲੇ ਲੋੜ ਪੈਣੀ ਸੋਹੰ ਜਾਪ ਦੀ, ਤੇਰੇ ਅੰਦਰ ਦੀ ਧਾਰ ਤੇਰੀ ਕਲਮ ਦਾ ਪਿਆਰ ਤੇਰੇ ਅੱਖਰਾਂ ਦਾ ਵਿਸਥਾਰ ਰਿਹਾ ਜਣਾਈਆ। ਰਵਿਦਾਸ ਕਿਹਾ ਚੁੱਪ ਰੌਲਾ ਨਾ ਪਾ ਵਿਚ ਸੰਸਾਰ, ਇਹ ਹੁਕਮ ਦਿੱਤਾ ਮੇਰੇ ਯਾਰ, ਜਿਸ ਵੇਲੇ ਖੇਲ ਕਰਾਂ ਬਣ ਕਰਤਾਰ, ਨਿਰੰਕਾਰ ਹੋ ਕੇ ਤੇਰਾ ਆਕਾਰ ਦੇਵਾਂ ਪਰਗਟਾਈਆ। ਮੇਰੇ ਸ਼ਬਦਾਂ ਦਾ ਇਸ਼ਤਿਹਾਰ, ਦੋ ਜਹਾਨ ਕਰੇ ਖ਼ਬਰਦਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਿਆਂ ਜਗਾਈਆ। ਭਗਤ ਸੁਹੇਲੇ ਉਠਾ ਕੇ ਵਾਰੋ ਵਾਰ, ਖਿੱਚ ਕੇ ਲਿਆਵਾਂ ਚਰਨ ਦਵਾਰ, ਜਿਥੇ ਬੈਠਾ ਸਰਦਾਰਾਂ ਦਾ ਸਰਦਾਰ, ਤਖ਼ਤ ਨਿਵਾਸੀ ਗਹਿਰ ਗੰਭੀਰ ਬੇਨਜ਼ੀਰ ਆਸਣ ਲਾਈਆ। ਜਿਸ ਦਾ ਕਿਸੇ ਨਹੀਂ ਕੀਤਾ ਇਤਬਾਰ, ਅੱਗੇ ਗੁਰਮੁਖ ਕਰ ਕੇ ਜਾਏ ਹੁਸ਼ਿਆਰ, ਹੁਸ਼ਿਆਰੀ ਆਪਣੇ ਨਾਲ ਰਖਾਈਆ । ਚਰਨ ਪ੍ਰੀਤੀ ਬਖ਼ਸ਼ ਪਿਆਰ, ਆਤਮ ਅਤੀਤੀ ਕਰੇ ਆਧਾਰ, ਨੀਤੀ ਵਿਚੋਂ ਨੀਤੀ ਦਏ ਬਦਲਾਈਆ। ਰੰਬੀ ਕਹੇ ਫੇਰ ਸਾਡਾ ਕੀ ਵਿਹਾਰ, ਜੇ ਤੂੰ ਨਾ ਰਿਹੋਂ ਚੁਮਿਆਰ, ਅਸੀਂ ਕਿਹੜੀ ਕਰੀਏ ਕਾਰ, ਸਾਨੂੰ ਦੇ ਸਮਝਾਈਆ । ਰਵਿਦਾਸ ਕਿਹਾ ਮੇਰਾ ਪ੍ਰਭੂ ਹੋਵੇ ਦਿਆਲ, ਤੁਹਾਨੂੰ ਮਾਰਗ ਦਏ ਸਿਖਾਲ, ਪਰਤੱਖ ਵਖਾ ਕੇ ਆਪਣੇ ਲਾਲ, ਨੇਤਰ ਨੈਣ ਅੱਖ ਖੁਲ੍ਹਾਈਆ। ਤੁਸਾਂ ਸੇਵਾ ਕਰਨੀ ਵਾਰੋ ਵਾਰ, ਅੰਦਰ ਵੜ ਕੇ ਚੋਭੇ ਦੇਣੇ ਮਾਰ, ਆਰ ਤੇਰੀ ਇਹ ਵਡਿਆਈਆ। ਰੰਬੀ ਤੂੰ ਕੂੜ ਕੁੜਿਆਰਾ ਦੇਣਾ ਪਾੜ, ਅੰਦਰ ਸਾਫ਼ ਕਰਨੀ ਬਹੱਤਰ ਨਾੜ, ਬਾਹਰ ਕੱਢਣਾ ਕਰੋਧ ਹੰਕਾਰ, ਸ਼ੈਤਾਨ ਤੇਰੇ ਹੁੰਦਿਆ ਰਹਿਣ ਕੋਇ ਨਾ ਪਾਈਆ। ਡੋਰੀ ਤੂੰ ਮਿਲੌਣਾ ਓਸ ਸਾਂਝੇ ਯਾਰ, ਜਿਸ ਦੀ ਗੰਢ ਰਹੇ ਜੁਗ ਚਾਰ, ਜਿਸ ਦਾ ਵਿਛੋੜਾ ਮਿਲ ਕੇ ਵਿਛੋੜਿਆਂ ਵਿਚੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣੇ ਨਾਲ ਸਮਝਾਈਆ।

ਰੰਬੀ ਕਿਹਾ ਕਿਸ ਬਿਧ ਵੜਾਂ ਅੰਦਰ, ਗੁਰਮੁਖਾਂ ਡੇਰਾ ਲਾਈਆ। ਆਰ ਕਿਹਾ ਕਿਸ ਬਿਧ ਜਾਾਵਾਂ ਅੰਧੇਰੀ ਕੰਦਰ, ਅਪਣਾ ਫੇਰਾ ਪਾਈਆ। ਰਵਿਦਾਸ ਕਿਹਾ ਜਿਸ ਵੇਲੇ ਉਹ ਸਮਾਂ ਆਇਆ ਮੇਰਾ ਸਾਹਿਬ ਚਾਰ ਤਰਫ ਦੇ ਖੋਲ੍ਹ ਦੇਵੇ ਜੰਦਰ, ਗੁਰਮੁਖਾਂ ਦਾ ਸਿੱਧਾ ਰਾਹ ਚਾਰੋਂ ਕੁੰਟ ਰਖਾਈਆ। ਸਚਖੰਡ ਕੀ ਪ੍ਰਭੂ ਨੇ ਵਾੜਨੇ ਡੰਗਰ ? ਕੀ ਢੋਰਾਂ ਖੱਲ ਟੰਗਾਈਆ ? ਕੀ ਪ੍ਰਭੂ ਨੇ ਉਥੇ ਕੋਈ ਨਚੌਣੇ ਬੰਦਰ, ਜੋ ਮਨ ਵਾਸਨਾ ਵਿਚ ਭੱਜਣ ਵਾਹੋ ਦਾਹੀਅ ? ਕੀ ਓਥੇ ਲਟਕੌਣੇ ਸੂਰਜ ਚੰਦਰ, ਜੋ ਅੰਦਰ ਦੇਣ ਰੁਸ਼ਨਾਈਆ ? ਸਚ ਪੁਛੋ, ਓਥੇ ਭਗਤ ਸੁਹੇਲੇ ਸਦਾ ਦਵਾਰ ਤੇ ਮੰਗਣ, ਪ੍ਰੇਮ ਝੋਲੀ ਅੱਗੇ ਡਾਹੀਆ। ਜਿਨ੍ਹਾਂ ਨੂੰ ਲੋਕਮਾਤ ਆਏ ਸੱਦਣ, ਸੱਦਾ ਹੁਕਮ ਸੁਣਾਈਆ। ਫੇਰ ਉਹ ਏਸ ਡੋਰੀ ਵਿਚ ਬੱਝਣ, ਜਿਹੜੀ ਰਵਿਦਾਸ ਚੁਮਾਰੇ ਹੱਥ ਫੜਾਈਆ। ਅੱਠੇ ਪਹਿਰ ਰਹਿਣ ਮਗਨ, ਅੰਤਰ ਆਤਮ ਇਕ ਲਿਵ ਲਾਈਆ। ਜੇ ਕੋਈ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਰਾਜਿਆਂ ਦਾ ਰਾਜਾ ਮੇਰੇ ਭਗਤ ਨੂੰ ਆਪਣੀ ਬੇਟੀ ਦਾ ਦੇਣ ਆਵੇ ਸਗਣ, ਮੇਰਾ ਭਗਤ ਧੱਕੇ ਨਾਲ ਪਰ੍ਹੇ ਸੁਟਾਈਆ। ਮੈਨੂੰ ਓਸ ਦੀ ਲੱਗੀ ਲਗਨ, ਜਿਹੜਾ ਅੰਦਰ ਬਾਹਰ ਸੇਜ ਹੰਢਾਈਆ। ਮੈਂ ਆ ਕੇ ਓਸ ਮਾਹੀ ਦੇ ਪਤਨ, ਆਪਣਾ ਪਤਾ ਦਿੱਤਾ ਗਵਾਈਆ। ਭਗਤ ਕਹੇ ਮੈਂ ਇਕੋ ਜਾਣਿਆ ਇਕੋ ਮੇਰਾ ਸੱਜਣ, ਬਾਕੀ ਝੂਠੀ ਜਗਤ ਲੋਕਾਈਆ। ਜੋ ਭਗਤਾਂ ਭੱਜਾ ਆਇਆ ਲੱਭਣ, ਦਾਤਾ ਦਾਨ ਆਇਆ ਵੰਡਣ, ਚਾਰੋਂ ਕੁੰਟ ਵੇਖ ਵਖਾਈਆ। ਟੁੱਟੀ ਆਇਆ ਗੰਢਣ, ਆਪਣੀ ਪਿੱਠ ਬਦਲਾਈਆ। ਕਰਵਟ ਲੈ ਕੇ ਗੁਰਮੁਖਾਂ ਦੇ ਅੰਦਰ ਆਇਆ ਲੰਘਣ, ਵੱਡਿਉਂ ਨਿੱਕਾ ਰੂਪ ਵਟਾਈਆ । ਜਨਮ ਕਰਮ ਦੇ ਤੋੜਨ ਆਇਆ ਬੰਧਨ, ਬੰਦੀਖਾਨਾ ਦਏ ਗਵਾਈਆ। ਪ੍ਰੇਮ ਰਸ ਦਾ ਦੇਵੇ ਅਨੰਦਨ, ਅਨੰਦ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਦਾਤਾ ਬੇਪਰਵਾਹੀਆ।

ਰੰਬੀ ਕਹੇ ਮੈਂ ਹੁੰਗਾਰਾ ਦੇਵਾਂ ਨਾਲ ਹੂੰ, ਹੌਲੀ ਜਿਹੀ ਸੁਣਾਈਆ। ਜਿਸ ਵੇਲੇ ਆਵੇਂ ਪ੍ਰਭ ਤੂੰ, ਤੂੰ ਹੀ ਤੂੰ ਹੀ ਰਾਗ ਸਰਬ ਸੁਣਾਈਆ। ਭਗਤਾਂ ਦੀ ਲੰਘੇ ਬਿਨਾਂ ਸਰਦਲ ਵਾਲੀ ਬਰੂਹ, ਜਿਸ ਦਾ ਦਰਵਾਜ਼ਾ ਆਪਣੇ ਹੁਕਮ ਨਾਲ ਖੁਲ੍ਹਾਈਆ। ਓਸ ਮੰਦਰ ਅੰਦਰ ਵੜ ਕੇ ਪਏਂ ਕੂ, ਜਿਥੇ ਕੂਕ ਫਰਿਆਦ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਜੇ ਭਗਤ ਲੱਭਣ ਤੇ ਨਜ਼ਰ ਆਵੇਂ ਹੂਬ ਹੂ, ਹੁਲੀਆ ਆਪਣਾ ਫੇਰ ਬਦਲਾਈਆ। ਪਾਕ ਕਰ ਕੇ ਬੁੱਤ ਰੂਹ, ਦੇਵੇਂ ਮਾਣ ਵਡਿਆਈਆ। ਭਗਤ ਉਧਾਰਨਾ ਪੰਜਾਬੀ ਲੱਛਣ ਕਰਨ ਛੂਹ, ਇਸ਼ਾਰੇ ਨਾਲ ਲੰਘਾਈਆ। ਅਸਾਂ ਵੇਖਿਆ ਤੂੰ ਝੱਟ ਬਦਲ ਦਿੱਤਾ ਧਰੂ, ਸਵਰਨ ਦਿੱਤੀ ਵਡਿਆਈਆ। ਬ੍ਰਹਮਾ ਪਾ ਕੇ ਆਪਣੇ ਵੱਡੇ ਖੂਹ, ਪਾਲ ਸਿੰਘ ਪਾਲਕੀ ਦਿੱਤਾ ਚੜ੍ਹਾਈਆ। ਸ਼ੰਕਰ ਆਪਣੀ ਧਾਰ ਪਰੋ, ਜਗਤ ਜਗਦੀਸ਼ ਹੁਕਮ ਮਨਾਈਆ । ਇੰਦ ਇੰਦਰਾਸਣ ਰਹੀ ਨਾ ਲੋ, ਸਿੰਘਾਸਣ ਗਿਆ ਤਜਾਈਆ। ਹੁਕਮੇਂ ਅੰਦਰ ਬਿਠਾਏ ਓਹ, ਜਿਸ ਬਾਲੇ ਮਿਲੀ ਵਡਿਆਈਆ। ਭਗਤਾਂ ਬਖ਼ਸ਼ ਕੇ ਮੋਹ, ਮੁਹੱਬਤ ਨਾਤੇ ਰਿਹਾ ਜੁੜਾਈਆ । ਪਾਲ ਸਿੰਘਾ ਯਾਦ ਈ ਸੋਲਾਂ ਮੱਘਰ ਓਹ, ਵੀਹ ਸੌ ਦਸ ਬਿਕ੍ਰਮੀ ਜਿਸ ਵੇਲੇ ਆਦਿ ਸ਼ਕਤ ਦੁਰਗਾ ਅਸ਼ਟਮ ਕਾਲਕਾ ਕਮਲੀ ਤੇਰੇ ਸਾਹਮਣੇ ਹੋ ਕੇ ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਚਾਦਰ ਟੁੱਟੀ ਹੋਈ ਕਹੇ ਮੈਂ ਬਣ ਗਈ ਫੂੜ੍ਹੀ, ਰਵਿਦਾਸ ਹੱਥਾਂ ਲਈ ਦਬਾਈਆ। ਇਕ ਦਿਨ ਮੈਂ ਉਹਦੇ ਤੋਂ ਮੰਗੀ ਮਜ਼ਦੂਰੀ, ਮੇਰਾ ਲੇਖਾ ਦੇ ਮੁਕਾਈਆ। ਓਸ ਨੇ ਕਿਹਾ ਮੈਂ ਦੇਵਾਂ ਜ਼ਰੂਰੀ, ਕਰਜ਼ਾ ਪਿੱਛਲਾ ਦਿਆਂ ਮੁਕਾਈਆ । ਇਕ ਦਿਨ ਉਹ ਢਿੱਡੋਂ ਭੁੱਖਾ ਉਹਦੇ ਮੋਢੇ ਉਤੇ ਕਾਲੀ ਸੀ ਭੂਰੀ, ਉਹ ਵੀ ਉਤੋਂ ਲਾਹ ਕੇ ਮੇਰੇ ਦਿੱਤੀ ਪਾਈਆ। ਨੰਗਾ ਹੋ ਕੇ ਪੈਰੋਂ ਬਹਿ ਗਿਆ ਇਹ ਵੀ ਮੇਰੀ ਮਜ਼ਬੂਰੀ, ਖਾਲੀ ਹੱਥ ਦਏ ਵਖਾਈਆ। ਓਨੇ ਚਿਰ ਨੂੰ ਇਹ ਹਾਲਤ ਵੇਖ ਕੇ ਰੋ ਪਈ ਫੂੜ੍ਹੀ, ਫੁਰਨਿਆਂ ਵਿਚ ਦਏ ਦੁਹਾਈਆ। ਰਵਿਦਾਸਾ ਤੇਰੀ ਕਿਹਦੇ ਨਾਲ ਯਾਰੀ ਗੂੜ੍ਹੀ, ਜਿਸ ਨੇ ਸਬਰ ਪਿਆਲਾ ਦਿੱਤਾ ਪਿਆਈਆ। ਓਸੇ ਵੇਲੇ ਪ੍ਰਭ ਨੇ ਦਰਸ਼ਨ ਦਿੱਤਾ ਹਾਜ਼ਰ ਹਜ਼ੂਰੀ, ਸਨਮੁਖ ਹੋ ਕੇ ਨਜ਼ਰੀ ਆਈਆ। ਸ੍ਰੀ ਭਗਵਾਨ ਨੇ ਏਸੇ ਤਰ੍ਹਾਂ ਥੱਲਿਉਂ ਫੜ ਕੇ ਚਰਨ ਦੀ ਧੂੜੀ, ਆਪਣੇ ਮਸਤਕ ਲਈ ਘਸਾਈਆ। ਜਨ ਭਗਤੋ ਤੁਹਾਡੀ ਫੇਰ ਦੇਵਾਂ ਮਜ਼ਦੂਰੀ, ਹਰਿ ਸੰਗਤ ਲੇਖੇ ਆਪਣਾ ਨਾਮ ਲਗਾਈਆ। ਰਵਿਦਾਸ ਨੇ ਰੋ ਕੇ ਕਿਹਾ ਪ੍ਰਭੂ ਤੇਰੀ ਇਹ ਖੇਲ ਮੈਂ ਨਾ ਜਾਣਾ ਕੂੜੀ, ਤੂੰ ਕੂੜਿਆਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਉਹ ਫੂੜ੍ਹੀ ਕਹੇ ਇਕ ਦਿਨ ਰਵਿਦਾਸ ਭੁੱਖਾ ਸੀ ਤਿੰਨ ਦਿਨ ਦਾ, ਖ਼ੁਸ਼ੀਆਂ ਨਾਲ ਗੰਢ ਪੁਵਾਈਆ । ਬਿਨ ਮਣਕਿਆਂ ਮਾਲਾ ਆਪਣੀ ਗਿਣਦਾ, ਹਿਰਦੇ ਹਰਿ ਹਰਿ ਰਿਹਾ ਧਿਆਈਆ। ਜਾਂ ਪਾਸਾ ਵੱਟਿਆ ਉਹਦੇ ਗੋਡੇ ਤੋਂ ਸੱਤ ਉਂਗਲਾਂ ਉਪਰ ਚੁੱਭਿਆ ਇਕ ਤਿਨਕਾ, ਆਪਣਾ ਜ਼ੋਰ ਲਗਾਈਆ। ਉਸ ਦਾ ਥੋੜ੍ਹਾ ਜਿਹਾ ਅੰਦਰ ਰਹਿ ਗਿਆ ਛਿਲਕਾ, ਜੋ ਖੂਨ ਨਾਲ ਮਿਲਕੇ ਆਪਣਾ ਰੰਗ ਰੰਗਾਈਆ। ਓਸ ਅੰਦਰ ਵੜ ਕੇ ਵੇਖਿਆ ਖੇਲ ਓਸ ਦੇ ਦਿਲ ਦਾ, ਅਜ਼ਬ ਕਹਾਣੀ ਨਜ਼ਰੀ ਆਈਆ। ਜਿਸ ਵੇਲੇ ਲੋਕ ਕਹਿਣ ਰਵਿਦਾਸ ਹੁਣ ਭੁੱਖਾ ਓਸੇ ਦਿਨ ਪ੍ਰਭੂ ਮਿਲਦਾ, ਏਸੇ ਕਰ ਕੇ ਤ੍ਰਿਪਤ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਲੇਖਾ ਲੇਖਾ ਆਪਣੇ ਹੱਥ ਰਖਾਈਆ।

ਫੂੜ੍ਹੀ ਕਹੇ ਮੈਂ ਇਕ ਦਿਨ ਇਕੱਲੀ ਹੱਸਾਂ, ਏਧਰ ਓਧਰ ਸਾਥੀ ਨਜ਼ਰ ਕੋਇ ਨਾ ਆਈਆ । ਮੈਂ ਆਖਿਆ ਮੈਂ ਆਪਣੀ ਖ਼ੁਸ਼ੀ ਕਿਹਨੂੰ ਦੱਸਾਂ, ਕਿਹਨੂੰ ਦਿਆਂ ਸੁਣਾਈਆ । ਨਾ ਮੇਰੀਆਂ ਅੱਖਾਂ, ਕਿਹੜੇ ਮੱਥੇ ਉਤੇ ਹੱਥ ਰਖਾਈਆ। ਚਾਰੋਂ ਕੁੰਟ ਧਿਆਨ ਮਾਰਿਆ ਨਾ ਪੈਰਾਂ ਨਾ ਲੱਤਾਂ, ਮੈਂ ਕਿਧਰ ਉਠ ਕੇ ਨੱਠਾਂ,

ਬਣ ਪਾਂਧੀ ਪੰਧ ਮੁਕਾਈਆ। ਸਬਰ ਕਰ ਕੇ ਕਹਿੰਦੀ ਮੈਂ ਓਸ ਦੀਆਂ ਆਸਾਂ ਰੱਖਾਂ, ਜੋ ਹਰ ਘਟ ਹਰ ਥਾਂ ਹੋਏ ਸਹਾਈਆ। ਓਧਰੋਂ ਪਰਮ ਪੁਰਖ ਪਰਮਾਤਮ ਰਵਦਾਸ ਨੂੰ ਮਿਲਣ ਆਇਆ ਨੱਠਾ, ਬਹੂ ਰੂਪੀਆ ਆਪਣਾ ਰੂਪ ਵਟਾਈਆ। ਹੱਥ ਵਿਚ ਦੋ ਡੰਡੇ ਸੁਥਰੇ ਵਾਂਗ ਮਾਰੇ ਸੱਟਾਂ, ਸੋਹਣਾ ਤਾਲ ਬਣਾਈਆ। ਪੈਰਾਂ ਨਾਲ ਨੱਚ ਕੇ ਉਡਾਇਆ ਘੱਟਾ, ਰਵਿਦਾਸ ਦੇ ਮੁੱਖ ਦੇ ਉਤੇ ਪਾਈਆ। ਫੂੜ੍ਹੀ ਕਿਹਾ ਮੈਂ ਓਸ ਨੂੰ ਜਾ ਕੇ ਚੱਟਾਂ, ਜਿਸ ਦਾ ਰਸ ਅੰਮ੍ਰਿਤ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਕਮਲੀਏ ਆ ਤੈਨੂੰ ਹੋਰ ਕੁਛ ਦੱਸਾਂ, ਅਗਲੀ ਕਹਾਨੀ ਸੁਣਾਈਆ। ਜਿਸ ਵੇਲੇ ਮੈਂ ਨਿਰਗੁਣ ਜੋਤੀ ਜਾਮਾ ਧਰ ਕੇ ਵੇਸ ਵਟਾਵਾਂ ਵਿਚ ਜੱਟਾਂ, ਜੱਟ ਤੇਰਾ ਭਗਤ ਲਵਾਂ ਬਣਾਈਆ। ਤੈਨੂੰ ਇਹੋ ਰਵਿਦਾਸ ਫੇਰ ਵਖਾਵਾਂ ਅੱਖਾਂ, ਆਖਰ ਆਪਣਾ ਰੰਗ ਰੰਗਾਈਆ। ਖ਼ੁਸ਼ੀਆਂ ਨਾਲ ਬਹਿ ਕੇ ਰਾਹ ਦੱਸੇ ਚਰਨਾਂ ਵਿਚ ਕੱਖਾਂ, ਕਾਮਲ ਮੁਰਸ਼ਦ ਹੋ ਕੇ ਆਪਣੀ ਦਇਆ ਕਮਾਈਆ। ਮਨਮੁਖਾਂ ਤੋਂ ਦੋ ਜਹਾਨਾਂ ਬਾਹਰ ਨੱਠਾਂ, ਲੱਭਿਆਂ ਹੱਥ ਕਿਸੇ ਨਾ ਆਈਆ। ਓਨੇ ਚਿਰ ਨੂੰ ਰਵਿਦਾਸ ਆਪਣਾ ਹੱਥ ਮਾਰਿਆਂ ਓਤੇ ਪੱਟਾਂ, ਥੋੜ੍ਹੀ ਜਿਹੀ ਧਾਰ ਲਹੂ ਦੀ ਨਜ਼ਰੀ ਆਈਆ। ਓਸ ਨੇ ਕਿਹਾ ਏਸ ਨੂੰ ਪ੍ਰਭੂ ਵਾਸਤੇ ਸਾਂਭ ਕੇ ਰੱਖਾਂ, ਜਿਸ ਵੇਲੇ ਆਵੇ ਉਹਨੂੰ ਮਸਤਕ ਦਿਆਂ ਲਗਾਈਆ। ਫਿਰ ਕਲਜੁਗ ਭਗਤਾਂ ਨੂੰ ਦੱਸਾਂ, ਸਚ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਦਰਤ ਦਾ ਮਾਲਕ ਕੁਦਰਤੀ ਮੇਲ ਮਿਲਾਈਆ।

ਫੂੜ੍ਹੀ ਕਹੇ ਇਕ ਦਿਨ ਮੇਰੇ ਵਿਚ ਪੈ ਗਿਆ ਵਟ, ਵਿਚੋਂ ਉਚੀ ਨਜ਼ਰੀ ਆਈਆ। ਜਿਸ ਵੇਲੇ ਰਵਿਦਾਸ ਕਰਨ ਲਗਾ ਸਾਫ਼, ਉਤੇ ਆਪਣਾ ਹੱਥ ਫਿਰਾਈਆ। ਮੇਰੇ ਜਰਮ ਕਰਮ ਦਾ ਉਤਰ ਗਿਆ ਤਾਪ, ਦੁੱਖ ਰੋਗ ਰਿਹਾ ਨਾ ਰਾਈਆ। ਜਿਸ ਵੇਲੇ ਓਨ ਕੰਨੀ ਖਿੱਚੀ ਆਪ, ਸਿੱਧਾ ਦਿੱਤਾ ਕਰਾਈਆ। ਮੇਰੇ ਮੂੰਹ ਵਿਚੋਂ ਨਿਕਲਿਆ ਸੋਹੰ ਜਾਪ, ਵਾਹ ਵਾਹ ਤੇਰੀ ਵਡ ਵਡਿਆਈਆ। ਓਸੇ ਵੇਲੇ ਰਵਿਦਾਸ ਨੇ ਕਿਹਾ ਮੈਂ ਨਹੀਂ ਉਹ ਮੇਰਾ ਬਾਪ, ਜਿਹੜਾ ਦੋਹਾਂ ਦਾ ਨਾਤਾ ਰਿਹਾ ਜੁੜਾਈਆ। ਦੂਜੀ ਕੰਨੀ ਖਿੱਚ ਕੇ ਕਿਹਾ ਉਠ ਉਹਦੇ ਵੱਲ ਝਾਕ, ਆਪਣੀ ਅੱਖ ਖੁਲ੍ਹਾਈਆ। ਤੀਜੀ ਕੰਨੀ ਨੂੰ ਮਾਰਕੇ ਹਾਥ, ਸੁੱਤੀ ਨੂੰ ਲਿਆ ਉਠਾਈਆ । ਚੌਥੀ ਆਪੇ ਪਈ ਜਾਗ, ਆਲਸ ਨਿੰਦਰਾ ਦੂਰ ਕਰਾਈਆ। ਓ ਰਵਿਦਾਸ ਉਹ ਕਿੱਥੇ ਤੇਰਾ ਰਸੂਲ ਪਾਕ, ਓਸ ਦਾ ਇਸਮ ਦੇ ਵਖਾਈਆ। ਰਵਿਦਾਸ ਨੇ ਹੌਲੀ ਜਿਹੀ ਆਪਣੇ ਥਲਿਉਂ ਚੁੱਕ ਕੇ ਸਫ਼, ਪੜਦਾ ਦਿੱਤਾ ਉਠਾਈਆ । ਇਕ ਮਾਰ ਕੇ ਮੱਥੇ ਤੇ ਹਾਥ, ਫੇਰ ਦਿੱਤਾ ਸਮਝਾਈਆ । ਜਾਂ ਤੱਕਿਆ ਨਿਰਗੁਣ ਨੂਰ ਜੋਤ ਪਰਕਾਸ਼, ਨੂਰੋ ਨੂਰ ਕਰੇ ਰੁਸ਼ਨਾਈਆ। ਸਫ਼ ਕਹੇ ਵੇ ਰਵਿਦਾਸ, ਇਹ ਤੇਰੇ ਮਾਥ ਜਿਸ ਦਾ ਨੂਰ ਮੈਥੋਂ ਨਾ ਝੱਲਿਆ ਜਾਈਆ। ਵੇਖ ਕੇ ਜਲਵਾ ਥੱਲੇ ਡਿੱਗੀ ਸਾਫ਼, ਹੋਸ਼ ਹਵਾਸ ਰਹੀ ਨਾ ਰਾਈਆ। ਉਤੋਂ ਰਵਿਦਾਸ ਨੇ ਹੌਲੀ ਜਿਹੀ ਲਾਈ ਥਾਪ, ਥਪਕੀ ਨਾਲ ਉਠਾਈਆ। ਇਹ ਸਾਰਿਆਂ ਦਾ ਸੱਜਣ ਸਾਕ, ਡਰੌਂਦਾ ਨਹੀਂ ਡਰਦਿਆਂ ਨੂੰ ਆਪਣੇ ਗਲੇ ਲਗਾਈਆ। ਤੂੰ ਸੁਣਿਆ ਈ ਇਹਦਾ ਕੋਈ ਭਖਿਵਤ ਵਾਕ, ਇਹ ਕੀ ਰਿਹਾ ਜਣਾਈਆ। ਦੱਸਦਾ ਜਿਸ ਵੇਲੇ ਆਵਾਂ ਲੋਕਮਾਤ, ਨਿਹਕਲੰਕ ਰੂਪ ਵਟਾਈਆ। ਜਨ ਭਗਤਾਂ ਸਾਰਿਆਂ ਦਾ ਇਕੇ ਵਾਰ ਬਣਾਂ ਬਾਪ, ਇਕੱਠੇ ਗੋਦੀ ਲਵਾਂ ਉਠਾਈਆ । ਜਨਮ ਕਰਮ ਦੀ ਬਦਲ ਕੇ ਜ਼ਾਤ, ਜ਼ਾਤ ਆਪਣੀ ਵਿਚ ਮਿਲਾਈਆ। ਏਥੇ ਓਥੇ ਦੋ ਜਹਾਨਾਂ ਦੇ ਕੇ ਸਾਥ, ਸਗਲਾ ਸੰਗ ਬਣਾਈਆ । ਚਾਰ ਕੁੰਟ ਦਾ ਖੋਲ੍ਹ ਕੇ ਤਾਕ, ਕੁਫ਼ਲ ਸਾਰੇ ਦਿਆਂ ਤੁੜਾਈਆ । ਚਲਾ ਕੇ ਸਚ ਰਿਵਾਜ, ਰਿਆਇਤ ਰਵਾਇਤ ਝੋਲੀ ਪਾਈਆ। ਮੇਰਾ ਭਗਤ ਕਿਸੇ ਦਾ ਨਾ ਹੋਵੇ ਮੁਹਤਾਜ, ਦੂਜੇ ਦਰ ਨਾ ਮੰਗਣ ਜਾਈਆ। ਜਿਸ ਦਾ ਧਨਾਢ ਹੋਵੇ ਬਾਪ, ਕਿਉਂ ਚਾਚਿਆਂ ਅੱਗੇ ਝੋਲੀ ਡਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਹਰਿਜਨ ਹਰਿ ਭਗਤ ਧੁਰ ਦੇ ਧਨੀ ਲਏ ਬਣਾਈਆ।

ਸਫ਼ ਕਹੇ ਰਵਿਦਾਸ ਤੂੰ ਕਿਸ ਤਰ੍ਹਾਂ ਉਲਟਿਆ ਮੇਰਾ ਸਫ਼ਾ, ਫਿਰ ਦੇ ਵਖਾਈਆ। ਉਹਦੇ ਅੰਦਰ ਬੇਪਰਵਾਹ ਦਾ ਗੱਫ਼ਾ, ਅਤੋਟ ਅਤੁੱਟ ਜਣਾਈਆ। ਉਹ ਕਹਿੰਦੀ ਹਾਏ ਮੇਰਿਆ ਰੱਬਾ, ਕਿਉਂ ਬੈਠਾ ਛੁਪਾ ? ਇਹ ਭੁੱਖਾ ਤੇਰੇ ਪਿਆਰ ਦਾ ਬੱਧਾ, ਤੇਰੀ ਸੇਵ ਕਮਾਈਆ। ਪਤਾ ਨਹੀਂ ਕਿਸ ਦੇ ਨਾਲ ਰੱਜਾ, ਤਿੰਨ ਤਿੰਨ ਦਿਨ ਰੋਟੀ ਖਾਣ ਵਾਲਾ ਮੁੱਖ ਮੁੱਖ ਨਾ ਕਦੇ ਖੁਲ੍ਹਾਈਆ। ਔਹ ਵੇਖ ਜਿਹੜਾ ਉਹਦੀ ਸਵਾਣੀ ਰੱਖ ਗਈ ਡੱਬਾ, ਸੁੱਕੇ ਟੁਕੜੇ ਉਹਦੇ ਵਿਚੋਂ ਚੂਹੇ ਗਏ ਚੁਰਾਈਆ। ਗ਼ਰੀਬਣੀ ਕੋਲ ਪੜਦਾ ਨਹੀਂ ਸੀ ਜਿਸ ਦੇ ਨਾਲ ਉਹਨੂੰ ਕਜਾ, ਖਾਲੀ ਹੱਥ ਗਈ ਫੜਾਈਆ। ਰਵਿਦਾਸ ਕਿਹਾ ਚੁੱਪ ਕਰ ਸਫੇ, ਤੂੰ ਕੀ ਜਾਣੇ, ਮੈਨੂੰ ਕਿਹੜਾ ਮਿਲਦਾ ਮਜਾ, ਰਸਾਂ ਦਾ ਰਸ ਮੇਰੇ ਅੰਦਰ ਗਿਆ ਵਸ, ਹੱਸ ਹੱਸ ਆਪਣੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਰਿਹਾ ਵਖਾਈਆ।

ਫੂੜ੍ਹੀ ਕਹੇ ਰਵਿਦਾਸ ਮੇਰੇ ਵੇਖ ਤਾਣੇ ਪੇਟੇ ਵਾਲੇ ਧਾਗੇ, ਆਰ ਪਾਰ ਸਭ ਨੇ ਦਿਤੇ ਲੰਘਾਈਆ। ਵਿਚੋਂ ਬਹੁਤੇ ਸੋਏ ਥੋੜ੍ਹੇ ਜਾਗੇ, ਜਾਗਦਿਆਂ ਨੂੰ ਜਗਤ ਦਾ ਮਾਲਕ ਨਜ਼ਰੀ ਆਈਆ । ਰਵਿਦਾਸ ਕਿਹਾ ਨਹੀਂ ਇਹ ਵੀ ਵਡਭਾਗੇ, ਜੋ ਤੇਰੇ ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਅਜੇ ਤੂੰ ਹੋਰ ਵੇਖਣੇ ਕਲਜੁਗ ਵਾਧੇ, ਸਦੀ ਵੀਹਵੀਂ ਰਾਹ ਤਕਾਈਆ। ਓਸ ਵੇਲੇ ਘਰ ਘਰ ਪੈਣੇ ਸਿਆਪੇ, ਬਿਨ ਹਰਿ ਨਾਮੇ ਰੋਵੇ ਕੁਰਲਾਈਆ। ਪੁੱਤਰਾਂ ਨੇ ਮਾਰਨੇ ਮਾਪੇ, ਮਾਪੇ ਧੀਆਂ ਕੋਲੋਂ ਦੋਹਰੇ ਖ਼ਸਮ ਕਰਾਈਆ । ਕਵਾਰੀਆਂ ਪਹਿਨਣ ਕੰਗਣ ਛੱਲਾਂ ਛਾਪੇ, ਕਜਲ ਨੈਣਾਂ ਧਾਰ ਵਖਾਈਆ। ਰਵਿਦਾਸ ਵਰਗੇ ਕਿਸੇ ਦੇ ਲੱਭਣੇ ਨਹੀਂ ਚੀਥੜ ਪਾਟੇ, ਜਗਤ ਲਬਾਸ ਲਏ ਬਦਲਾਈਆ। ਏਸੇ ਕਰ ਕੇ ਪੈਣੇ ਘਾਟੇ, ਕਲਜੁਗ ਸ਼ਾਹ ਪਾਤਸ਼ਾਹ ਹੱਥ ਕਿਸੇ ਨਾ ਆਈਆ। ਇਕ ਸੱਚੀ ਦੱਸਾਂ ਬਾਤੇ, ਅਗਲੀ ਕਹਾਣੀ ਦਿਆਂ ਸੁਣਾਈਆ। ਪ੍ਰਭ ਨੇ ਕਿਰਪਾ ਕਰ ਕੇ ਸਭ ਤੋਂ ਵੱਖਰੀ ਬਣੌਣੀ ਇਕ ਜਮਾਤੇ, ਇਕੋ ਅੱਖਰ ਦੇਣਾ ਪੜ੍ਹਾਈਆ। ਜਿਨ੍ਹਾਂ ਮਿਲ ਕੇ ਗੌਣੀ ਸੋਹੰ ਗਾਥੇ, ਗਾ ਗਾ ਸ਼ੁਕਰ ਮਨਾਈਆ। ਓਥੇ ਮੰਗਣ ਅਨਾਥ ਅਨਾਥੇ, ਦੀਨਾਂ ਦੁੱਖੀਆਂ ਦਰਦਾਂ ਵੰਡਾਈਆ। ਫੇਰ ਸਭ ਦੇ ਪੂਰੇ ਕਰੇ ਘਾਟੇ, ਘਾਟੀ ਆਪਣੀ ਲਏ ਚੜ੍ਹਾਈਆ। ਗੁਰਮੁਖ ਗੁਰਸਿੱਖ ਭੁੱਲ ਜਾਣ ਆਪਣੇ ਮਾਪੇ, ਜਿਨ੍ਹਾਂ ਨੂੰ ਆਪਣੀ ਗੋਦ ਬਹਾਈਆ। ਚਰਨ ਪ੍ਰੀਤੀ ਜੋੜ ਕੇ ਨਾਤੇ, ਸਗਲਾ ਸੰਗ ਦਏ ਵਖਾਈਆ। ਕੌਣ, ਰਵਿਦਾਸ ਕਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ, ਦੂਜਾ ਸੰਗ ਨਾ ਕੋਇ ਰਖਾਈਆ। ਰਵਿਦਾਸ ਤੇਰਾ ਸਦਾ ਸਾਥੇ, ਸੰਗ ਆਪਣਾ ਲਏ ਬਣਾਈਆ। ਅਜੇ ਗੋਬਿੰਦ ਦੇ ਦੋਂਹ ਪੁੱਤਰਾਂ ਦੇ ਹੋਰ ਤੁਹਾਡੇ ਨਾਲ ਜੁੜਨੇ ਨਾਤੇ, ਜਿਨ੍ਹਾਂ ਦਾ ਲੇਖਾ ਹਿਸਾਬ ਵਿਚ ਨਾ ਅਜੇ ਲਿਆਈਆ । ਛੱਬੀ ਪੋਹ ਉਹਨਾਂ ਦੇ ਫੋਲਣੇ ਖਾਤੇ, ਕਿਉਂ ? ਵੇਲਾ ਵਕਤ ਦਏ ਗਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਕੇ ਨਾਲੇ ਅੰਮ੍ਰਿਤ ਪਿਆਏ ਆਪਣੇ ਓਸ ਸੱਚੇ ਬਾਟੇ, ਜਿਸ ਦੇ ਉਤੇ ਸੱਤ ਰੰਗ ਨਿਸ਼ਾਨਾ ਝੁੱਲ ਕੇ ਖ਼ੁਸ਼ੀ ਮਨਾਈਆ।

ਬਾਟਾ ਕਹਿੰਦਾ ਮੈਂ ਨਹੀਂ ਬਣਨਾ ਬਰਤਨ, ਮੈਨੂੰ ਠਠਿਆਰ ਨਾ ਕੋਇ ਬਣਾਈਆ। ਮੈਂ ਭਗਤਾਂ ਦੇ ਨਾਲ ਰੱਖਣਾ ਮਿਲਵਰਤਣ, ਅੰਦਰ ਬਹਿ ਕੇ ਡੇਰਾ ਲਾਈਆ। ਜਿਨ੍ਹਾਂ ਦੇ ਨੇਤਰ ਅੰਦਰੋਂ ਫਰਕਣ, ਬਾਹਰੋਂ ਪ੍ਰਭ ਦੇ ਨਾਲ ਰਖਾਈਆ। ਆਪੇ ਮਿਲਾਂ ਉਹਨਾਂ ਦੀ ਸਾਰੀ ਮੇਟਾਂ ਧੜਕਣ, ਦਰਦੀਆਂ ਦਰਦ ਵੰਡਾਈਆ। ਅੱਗੇ ਜਾਦਿਆਂ ਰਹੇ ਕੋਈ ਨਾ ਅੜਚਣ, ਸਿੱਧਾ ਰਸਤਾ ਦਿਆਂ ਬਣਾਈਆ। ਜਿਹੜੇ ਤੇਰੇ ਵਿਛੋੜੇ ਵਿਚ ਪ੍ਰਭੂ ਤੜਫਣ, ਉਹਨਾਂ ਗਲੇ ਦਿਆਂ ਮਿਲਾਈਆ। ਮੈਨੂੰ ਮਿਲ ਕੇ ਫੇਰ ਲੋਕਮਾਤ ਨਾ ਪਰਤਣ, ਜੋ ਤੇਰੇ ਭਗਤ ਤੇਰੇ ਵਿਚ ਸਮਾਈਆ। ਬੇਸ਼ਕ ਗੁਰ ਅਵਤਾਰ ਪੀਰ ਪੈਗ਼ੰਬਰ ਮੈਨੂੰ ਵਰਜਣ, ਮੈਂ ਕਿਸੇ ਦੇ ਰੋਕਿਆਂ ਪਿੱਛੇ ਹਟ ਕਦੇ ਨਾ ਜਾਈਆ। ਜੇ ਯਾਦ ਕੀਤਾ ਰਾਵੀ ਦੇ ਕੰਡੇ ਅਰਜਨ, ਉਸ ਦਾ ਲੇਖਾ ਆਇਆ ਮੁਕਾਈਆ। ਉਹ ਮੱਛੀ ਨਾ ਦਿੱਤੀ ਤੜਫਨ, ਚਰਨ ਛੋਹ ਨਾਲ ਪਾਰ ਲੰਘਾਈਆ । ਬਾਲਮੀਕ ਦੀ ਪੂਰੀ ਕੀਤੀ ਹਿਰਸਣ,

ਪਿਛਲਾ ਲੇਖਾ ਫੋਲ ਫੁਲਾਈਆ। ਸਵਾਧਾਨ ਹੋ ਕੇ ਮਰਦ ਮਰਦਨ, ਮੱਦਦ ਕਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਕਰੇ ਸੱਚਾ ਅਦਲ, ਇਨਸਾਫ਼ ਆਪਣਾ ਹੁਕਮ ਵਰਤਾਈਆ।

ਫੂੜ੍ਹੀ ਕਹੇ ਇਕ ਦਿਨ ਰਵਿਦਾਸ ਨੇ ਮੇਰੇ ਹੱਥ ਰੱਖਿਆ ਛਾਤੀ, ਹੌਲੀ ਜਿਹੀ ਉਤੇ ਟਿਕਾਈਆ । ਮੇਰੀ ਸਹਿਜ ਨਾਲ ਖੁਲ੍ਹ ਗਈ ਤਾਕੀ, ਅਵਰ ਦਾ ਅਵਰਾ ਰੂਪ ਵਟਾਈਆ। ਨਜ਼ਰ ਆਇਆ ਉਹ ਕਮਲਾਪਾਤੀ, ਜਿਹੜਾ ਤੁਹਾਡੇ ਸਾਹਮਣੇ ਬਹਿ ਕੇ ਦਰਸ ਦਿਖਾਈਆ। ਮੈਨੂੰ ਨੁਹਾਰ ਤੋਂ ਨਜ਼ਰ ਆਇਆ ਉਹ ਸਾਥੀ, ਪਿਛਲਾ ਅੱਗੇ ਹੋ ਕੇ ਫੇਰਾ ਪਾਈਆ। ਮੈਂ ਤੁਹਾਨੂੰ ਨਹੀਂ ਤੱਕਦੀ ਮੈਂ ਅੰਦਰੋਂ ਵੇਖਾਂ ਉਹਦੀ ਜਾਤੀ, ਜੋ ਜ਼ਾਹਰ ਜ਼ਹੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਜੋ ਅਪਣੀ ਦਇਆ ਕਮਾਈਆ।

ਫੂੜ੍ਹੀ ਕਹੇ ਇਕ ਦਿਨ ਮੈਨੂੰ ਰਵਿਦਾਸ ਨੇ ਲਿਆ ਲਪੇਟ, ਆਪਣੀ ਬਗਲ ਵਿਚ ਟਿਕਾਈਆ। ਮੈਂ ਪੁਛਿਆ ਇਹ ਕੀ ਖੇਡ, ਮੈਨੂੰ ਦੇ ਸਮਝਾਈਆ। ਉਸ ਨੇ ਕਿਹਾ ਅਜੇ ਮੇਰਾ ਮਾਹੀ ਔਣਾ ਮੈਂ ਉਹਦੀ ਵਿਛੌਣੀ ਸੇਜ, ਖ਼ੁਸ਼ੀਆਂ ਨਾਲ ਉਤੇ ਬਹਾਈਆ। ਮੈਂ ਸੁੱਕੇ ਟੁਕੜਿਆਂ ਦੀ ਉਹਦੇ ਲਈ ਰੱਖਣੀ ਦੇਗ, ਕੱਚਿਆਂ ਚਨਿਆਂ ਨਾਲੋਂ ਸਖ਼ਤ ਨਜ਼ਰੀ ਆਈਆ। ਫਿਰ ਵਖੌਣੀ ਉਹਨੂੰ ਆਪਣੀ ਜੇਬ, ਕਿਤੇ ਜੇਬਕਤਰਾ ਬਣ ਕੇ ਮੇਰਾ ਪ੍ਰੇਮ ਨਾ ਲਏ ਚੁਰਾਈਆ। ਫੂੜ੍ਹੀ ਕਿਹਾ ਰਵਿਦਾਸ ਮੈਨੂੰ ਕੁਛ ਹੋਰ ਨਜ਼ਰੀ ਆਇਆ ਉਹਦਾ ਲੇਖਾ ਕੁਛ ਕੁੰਟ ਹੇਮ, ਭੇਵ ਰਿਹਾ ਜਣਾਈਆ। ਓਸ ਨੇ ਕਿਸੇ ਨਾਲ ਨਿਭੌਣਾ ਨੇਮ, ਜਿਸਦਾ ਇਕਰਾਰ ਨੇੜੇ ਆਈਆ। ਰਵਿਦਾਸ ਕਿਹਾ ਚੁੱਪ ਕਰ ਇਹ ਉਹਦਾ ਲੈਣ ਦੇਣ, ਉਹ ਆਪੇ ਵੇਖ ਵਖਾਈਆ। ਫੂੜ੍ਹੀ ਕਹੇ ਮੈਨੂੰ ਐਂ ਨਜ਼ਰ ਆਉਂਦਾ ਜਿਵੇਂ ਸਭ ਦਾ ਸਾਂਝਾ ਸੈਣ, ਸੱਜਣ ਇਕ ਅਖਵਾਈਆ। ਜਿਨ ਮਾਵਾਂ ਨੂੰ ਹਟੌਣਾ ਪੁੱਤਰਾਂ ਮਰਿਆਂ ਪਿਛੋਂ ਕੋਈ ਨਾ ਪਾਵੇ ਵੈਣ, ਉਹ ਗੋਬਿੰਦ ਰੂਪ ਵਟਾਈਆ। ਰਵਿਦਾਸ ਮੈਂ ਇਹੋ ਲੱਗੀ ਤੈਨੂੰ ਕਹਿਣ, ਉਹ ਕਿਹੋ ਜੇਹਾ, ਰਵਿਦਾਸ ਕਿਹਾ ਛੱਡ ਠਾਂਹ ਉਹ ਕਲਗੀ ਵਾਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਸਫ਼ ਕਹੇ ਮੇਰੇ ਲਪੇਟ ਆਏ ਢਾਈ ਵਲ, ਸਿੱਧੀ ਤੋਂ ਗੋਲਮੋਲ ਦਿੱਤਾ ਬਣਾਈਆ। ਇੰਜ ਜਾਪੇ ਇਹਦਾ ਕੁਛ ਮੈਨੂੰ ਮਿਲਣਾ ਫਲ, ਲਾਭ ਲੈਣਾ ਝੋਲੀ ਪਾਈਆ। ਰਵਿਦਾਸ ਕਿਹਾ ਤੈਨੂੰ ਪਤਾ ਨਹੀਂ ਅਜੇ ਤੂੰ ਜਾਣਾ ਮਾਛੂਵਾੜੇ ਦੀ ਝਲ, ਕੱਖ ਕਾਹੀ ਰੂਪ ਵਟਾਈਆ। ਜਿਸ ਵੇਲੇ ਗੋਬਿੰਦ ਨੂੰ ਪ੍ਰਭ ਮਿਲਣ ਦਾ ਵਜਣਾ ਸਲ, ਜਲ ਥਲ ਸਾਰੇ ਦੇਣ ਦੁਹਾਈਆ। ਓਨ ਤਕਣਾ ਉਹਦੇ ਵੱਲ, ਸਿੱਧੀ ਅੱਖ ਕਰਾਈਆ । ਓਸ ਕਹਿਣਾ ਦੂਜੀ ਵਾਰ ਮੇਰੇ ਸੁੱਤ ਤੂੰ ਮਾਤ ਚਲ, ਮੈਂ ਤੇਰੇ ਅੰਦਰ ਵੜ ਕੇ ਡੇਰਾ ਲਾਈਆ। ਪਰਬਤਾਂ ਦਾ ਪਰਬਤ ਕਿਸੇ ਕੋਲੋਂ ਨਾ ਜਾਵਾਂ ਹਲ, ਜ਼ਿਮੀਂ ਅਸਮਾਨਾਂ ਵਿਚ ਮੇਰਾ ਭਾਰ ਨਾ ਕੋਇ ਉਠਾਈਆ। ਜਿਸ ਵੇਲੇ ਕਿਰਪਾ ਕਰ ਕੇ ਮਿਹਰ ਨਜ਼ਰ ਨਾਲ ਤੱਕਾਂ ਭਗਤਾਂ ਵਲ, ਵਲ ਵਲੇ ਸਾਰੇ ਦਿਆਂ ਗਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਿਹਚਲ ਧਾਮ ਅਟੱਲ, ਅਟੱਲ ਪਦਵੀਂ ਦਿਆਂ ਬਣਾਈਆ।

ਸਫ ਕਹੇ ਰਵਿਦਾਸ ਮੈਨੂੰ ਬਗਲ ਵਿਚ ਨਾ ਘੁੱਟ, ਕਿਉਂ ਰਿਹਾ ਦਬਾਈਆ। ਮੈਂ ਤੇਰੇ ਹੱਥੋਂ ਨਹੀਂ ਜਾਂਦੀ ਛੁੱਟ, ਤੇਰੇ ਨਾਲ ਪ੍ਰੇਮ ਲਿਆ ਪਾਈਆ । ਰਵਿਦਾਸ ਕਿਹਾ ਤੂੰ ਕਰ ਚੁਪ, ਤੈਨੂੰ ਦਿਆਂ ਸਮਝਾਈਆ । ਏਸੇ ਤਰ੍ਹਾਂ ਪ੍ਰਭੂ ਨੇ ਭਗਤ ਚੁੱਕਣੇ ਅਪਣੀ ਕੁੱਖ, ਜਿਸ ਤਰ੍ਹਾਂ ਮੈਂ ਤੈਨੂੰ ਆਪਣੇ ਰੰਗ ਰੰਗਾਈਆ । ਸਫ

ਕਹੇ ਮੈਂ ਤੈਨੂੰ ਕੁਛ ਹੋਰ ਲਵਾਂ ਪੁਛ, ਬੇਨੰਤੀ ਇਕ ਸੁਣਾਈਆ। ਰਵਿਦਾਸ ਕਿਹਾ ਕੀ ਲੋੜ, ਉਹ ਬਾਪ, ਭਗਤ ਉਹਦੇ ਪੁੱਤ, ਫ਼ਰਕ ਰਿਹਾ ਨਾ ਰਾਈਆ। ਜਿਹਨਾਂ ਨੇ ਉਹਨੂੰ ਜਾਣਾ ਝੁਕ, ਝੁਕਿਆਂ ਲਏ ਉਠਾਈਆ । ਰੰਬੀ ਉਠ ਕੇ ਭੱਜੀ ਕਹਿਣ ਲੱਗੀ ਨੀ ਸਫ਼ੇ, ਮੇਰੀਏ ਭੈਣੇ, ਉਹਨਾਂ ਬੋਲਣੀ ਇਕ ਤੁਕ, ਅੰਦਰ ਵੇਖ ਜੋ ਮੇਰੇ ਵਿਚ ਦਿੱਤੀ ਟਿਕਾਈਆ। ਉਹਨਾਂ ਦਾ ਪੈਂਡਾ ਅੱਗੇ ਮੁੱਕ, ਫੇਰ ਅੱਗੇ ਜਨਮ ਕੋਇ ਨਾ ਪਾਈਆ। ਸਫ਼ ਕਹੇ ਕੀ ਭਗਤਾਂ ਨੂੰ ਪ੍ਰਭ ਨੇ ਦੇਣਾ ਸਭ ਕੁਛ, ਬਿਨ ਮੰਗਿਆਂ ਝੋਲੀ ਪਾਈਆ। ਰਵਿਦਾਸ ਕਹੇ ਪਿਤਾ ਦੇ ਘਰ ਦਾ ਮਾਲਕ ਹੋਵੇ ਪੁੱਤ, ਪੁੱਤਰਾਂ ਬਿਨਾਂ ਧਨ ਦੌਲਤ ਕੰਮ ਕਿਸੇ ਨਾ ਆਈਆ। ਭਗਤਾਂ ਬਿਨਾਂ ਪ੍ਰਭ ਨੂੰ ਲੋਕਮਾਤ ਕੋਈ ਨਾ ਲਏ ਪੁੱਛ, ਔਂਤਰਾ ਚਾਰੋਂ ਕੁੰਟ ਭੱਜੇ ਵਾਹੋ ਦਹੀਆ। ਰਵਿਦਾਸ ਕਹੇ ਸਫੇ ਛੱਡ ਅੱਜ ਦੀ ਕਹਾਣੀ ਏਥੇ ਜਾਏ ਮੁੱਕ, ਮੇਰਾ ਲਹਿਣਾ ਦੇਣਾ ਪ੍ਰਭ ਦੇ ਘਰੋਂ ਨਜ਼ਰੀ ਆਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖੋ ਗੁਰਸਿੱਖੋ ਸਾਚੇ ਸੰਤੋ ਸਾਚੇ ਭਗਤੋ ਪਿਆਰ ਨਾਲ ਤੁਹਾਡੇ ਅੱਗੇ ਜਾਵੇ ਝੁਕ, ਵਿਹਾਰ ਨਾਲ ਅਰਸ਼ਾਂ ਤੋਂ ਪਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਰ ਦੁਰਾਡਾ ਨੇੜੇ ਆਇਆ ਢੁਕ, ਪਾਂਧੀ ਬਣ ਕੇ ਆਪਣਾ ਪੰਧ ਮੁਕਾਈਆ। (੧੮ ਪੋਹ ੨੦੨੧ ਬਿ ਗਿਆਨੀ ਗੁਰਮੁਖ ਸਿੰਘ)

❋

ਪਿਛਲਾ ਲਹਿਣਾ ਪੂਰਾ ਕਰ, ਅੱਗੇ ਲੇਖਾ ਆਪਣੇ ਵਿਚ ਰਖਾਈਆ। ਮਰਨ ਤੋਂ ਪਹਿਲੋਂ ਦੇਵੇ ਵਰ, ਪਿਛੋਂ ਲੋੜ ਰਹੇ ਨਾ ਰਾਈਆ। ਅੰਮ੍ਰਿਤ ਨੁਹਾ ਕੇ ਸਾਚੇ ਸਰ, ਜਨਮ ਜਨਮ ਦੀ ਮੈਲ ਧੁਵਾਈਆ। ਜੋ ਕੌਲ ਇਕਰਾਰ ਗਿਆ ਕਰ, ਧੰਨੇ ਧਨਾਢ ਦਏ ਵਡਿਆਈਆ। ਸੋ ਚਲ ਕੇ ਆਵੇ ਦਰ, ਦੂਰ ਦੁਰਾਡਾ ਫੇਰਾ ਪਾਈਆ। ਜਿਹੜਾ ਅੱਖਰ ਕਿਸੇ ਨਹੀਂ ਲਿਆ ਪੜ੍ਹ, ਉਹ ਗੁਰਮੁਖ ਦਏ ਪੜ੍ਹਾਈਆ। ਜੀਂਵਦਿਆਂ ਅੰਦਰ ਜਾਏ ਵੜ, ਘਰ ਆਪਣਾ ਇਕ ਸੁਹਾਈਆ। ਅਗਲਾ ਲੇਖਾ ਚੁੱਕੇ ਡਰ, ਚੁਰਾਸੀ ਪੰਧ ਕਟਾਈਆ । ਵਖਾਵੇ ਅਗੰਮਾ ਗੜ੍ਹ, ਜਿਸ ਦੀ ਬਣਤ ਨਾ ਕੋਇ ਸਮਝਾਈਆ। ਫੜਾ ਕੇ ਆਪਣਾ ਲੜ, ਲੜੀ ਲੜੀ ਨਾਲ ਜੁੜਾਈਆ। ਜੁਗ ਚੌਕੜੀ ਜੋ ਭਾਣਾ ਰਿਹਾ ਜਰ, ਲੇਖਾ ਜ਼ਰਾ ਜ਼ਰਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਹੁਣ ਲੈ ਲੈ ਪਿਛਲਾ ਮੂਲ, ਅਨਮੁਲ ਆਪ ਵਰਤਾਈਆ। ਬਖ਼ਸ਼ ਕੇ ਚਰਨ ਧੂਲ, ਧਰਮ ਦਵਾਰਾ ਇਕ ਵਖਾਈਆ। ਜਿਥੇ ਵਸੇ ਹਰਿ ਕੰਤੂਹਲ, ਕਰਤਾ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਬਰਸਾਵਨ ਫੂਲ, ਬਿਨ ਫੂਲਾਂ ਵਰਖਾ ਲਾਈਆ । ਜਿਥੇ ਬਦਲੇ ਨਾ ਕੋਇ ਅਸੂਲ, ਅਸਲ ਅਸਲ ਵਿਚ ਮਿਲਾਈਆ। ਇਹ ਆਦਿ ਦਾ ਪਿਛਲਾ ਰੂਲ, ਅੰਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਪਿਛਲੇ ਜਨਮ ਦਾ ਲਾਲ ਰੰਗ ਦਾ ਗੁਛੀ ਡੋਰਾ, ਧੰਨਾ
ਧੰਨਾ ਅੱਠੇ ਪਹਿਰ ਤੰਦ ਬੰਧਾਈਆ। ਪਾਣੀ
ਧੰਨਾ
ਦਾ ਭਰ ਕਟੋਰਾ, ਅਗਲੀ ਮੰਗ ਮੰਗਾਈਆ। ਰੋ ਕੇ ਕਿਹਾ ਮੇਰੀ ਪੈਰੀਂ ਨਹੀਂ ਜੋੜਾ, ਭੁਖਿਆਂ ਭੁੱਖ ਕਟਾਈਆ ।
ਪੁਰਖ ਅਕਾਲ ਕਿਹਾ ਮੈਨੂੰ ਅਜੇ ਤੇਰੀ ਲੋੜਾ, ਕਲਜੁਗ ਅੰਤ ਦਿਆਂ ਸਮਝਾਈਆ। ਜਿਸ ਵੇਲੇ ਆਵਾਂ
ਬਣ ਕੇ ਬਾਂਕਾ ਛੋਹਰਾ, ਸ਼ੌਹਰ ਸਭ ਦਾ ਆਪ ਅਖਵਾਈਆ। ਆਤਮ ਪਰਮਾਤਮ ਦਾ ਗਾ ਕੇ ਦੋਹਰਾ,

ਦੁਹਰਾ ਆਪਣਾ ਵੇਸ ਵਟਾਈਆ। ਦੁਨੀਆਂ ਵਿਚ ਫਿਰਾਂ ਵਾਗ ਚੋਰਾ, ਭਗਤਾਂ ਨਾਲ ਭਗਵਨ ਹੋ ਕੇ ਕਰਾਂ ਕੁੜਮਾਈਆ। ਵਕਤ ਲੰਮੇ ਤੋਂ ਲੰਮਾ ਥੋੜ੍ਹੇ ਤੋਂ ਥੋੜ੍ਹਾ, ਸਮਾਂ ਕਾਲ ਸਮਝ ਕੋਇ ਨਾ ਪਾਈਆ। ਪ੍ਰੀਤਮ ਸਿੰਘ ਓਸ ਵੇਲੇ ਸ਼ੱਤਰੀ ਸੀ ਇਕ ਰੋੜਾ, ਜਿਸ ਘਰੋਂ ਅੰਨ ਲਿਆ ਕੇ ਰੋਟੀ ਸੁੱਕੀ ਬਣਾਈਆ। ਅੱਜ ਓਸ ਦਾ ਲੇਖੇ ਲੌਣਾ ਉਹ ਮੋਹਰਾ, ਜਿਸ ਮੋਹਰ ਦੀ ਸਮਝ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਰ ਆਪਣੀ ਕਾਰ ਕਮਾਈਆ।

ਪੰਜ ਮੁਖੀ ਦੀਪਕ ਲਾਉ ਅੱਗ, ਅਗਨੀ ਲੱਗੇ ਜਗਤ ਲੋਕਾਈਆ। ਜਨ ਭਗਤਾਂ ਦਰਸ ਮਿਲੇ ਉਪਰ ਸ਼ਾਹ ਰਗ, ਰਘੁਪਤ ਲੇਖਾ ਆਪ ਮੁਕਾਈਆ। ਸੰਤ ਸੁਹੇਲੇ ਬਣਾਏ ਧੁਰ ਦੇ ਨਗ, ਨਗਮਾ ਆਪਣਾ ਨਾਮ ਜਣਾਈਆ। ਬੁੱਧੀ ਰਹੇ ਕੂੜ ਨਾ ਕੱਗ, ਕਲਮਾ ਇਕੋ ਦਏ ਸੁਣਾਈਆ। ਮਨ ਮਮਤਾ ਦੇਣੀ ਤਜ, ਲੇਖਾ ਕੂੜ ਚੁਕਾਈਆ। ਸਚ ਦਵਾਰੇ ਬਹਿਣਾ ਸਜ, ਜਿਥੇ ਮਿਲੇ ਮਾਣ ਵਡਿਆਈਆ। ਜਿਸ ਕਾਰਨ ਆਇਆ ਅੱਜ, ਅਜ਼ਲ ਤੋਂ ਲਏ ਬਚਾਈਆ। ਇਹ ਓਸ ਦੀ ਦਿਸੇ ਯਦ, ਜੋ ਧੁਰ ਦਾ ਮਾਲਕ ਨੂਰ ਖ਼ੁਦਾਈਆ। ਜਿਸ ਨੂੰ ਪਿੱਛੇ ਬਖ਼ਸ਼ੀ ਪੱਗ, ਸਿਰ ਆਪਣਾ ਹੱਥ ਟਿਕਾਈਆ। ਜਗਤ ਜਹਾਨ ਵਿਚੋਂ ਕੱਢ, ਏਕਾ ਘਰ ਵਸਾਈਆ। ਦੁੱਖ ਲੱਗੇ ਕਿਸੇ ਨਾ ਹੱਡ, ਨਾੜੀ ਤੱਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਖਿਲਾਈਆ।

ਦੀਪਕ ਕਹੇ ਮੇਰੀ ਜਗਦੀ ਜੋਤੀ, ਜੋਤਾਂ ਵਾਲੀ ਸੀਸ ਨਿਵਾਈਆ। ਭਗਤ ਸੁਹੇਲਾ ਮਾਣਕ ਮੋਤੀ, ਗੁਰਮੁਖ ਗੁਰ ਗੁਰ ਦਏ ਵਡਿਆਈਆ। ਜਿਸ ਦੇ ਘਰ ਦੀ ਸੁੱਕੀ ਰੋਟੀ, ਧੰਨੇ ਦਾ ਲਹਿਣਾ ਰਹੀ ਮੁਕਾਈਆ । ਵਾਸਨਾ ਕੂੜ ਰਹੇ ਨਾ ਖੋਟੀ, ਖੋਟਿਉਂ ਖਰੇ ਬਣਾਈਆ। ਮੰਜ਼ਲ ਚਾੜ੍ਹੇ ਓਸੇ ਚੋਟੀ, ਜਿਥੇ ਪਾਲ ਸਿੰਘ ਵਸੇ ਵੱਡਾ ਭਾਈਆ। ਜਨਮ ਦਾ ਰਹੇ ਕੋਇ ਨਾ ਰੋਗੀ, ਸੋਗੀ, ਚਿੰਤ ਨਾ ਕੋਇ ਜਣਾਈਆ। ਇਹ ਖੇਲ ਪ੍ਰਭ ਦਾ ਚੋਜੀ, ਪ੍ਰੀਤਮ ਹੋ ਕੇ ਆਪ ਵਖਾਈਆ। ਰਾਹ ਤੱਕਦੇ ਗਏ ਵੇਦੀ ਸੋਢੀ, ਬਿਨ ਅੱਖਾਂ ਅੱਖ ਉਠਾਈਆ। ਜੋ ਸਭ ਨੂੰ ਦੇਂਦਾ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਨੂਰ ਖ਼ੁਦਾਈਆ। ਉਹ ਬਣ ਕੇ ਮਾਲਕ ਮੌਜੀ, ਮਜਲਸ ਆਪਣੀ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਦੀਪਕ ਕਹੇ ਮੈਂ ਵੇਖਾਂ ਦੀਪਾਂ ਵਾਲਾ, ਦੀਪ ਜਿਸ ਨੂੰ ਸੀਸ ਝੁਕਾਈਆ। ਜਿਸ ਦਾ ਖੇਲ ਜਗਤ ਨਿਰਾਲਾ, ਨਿਰਵੈਰ ਨਿਰਾਕਾਰ ਨਿਰੰਕਾਰ ਆਪ ਬਣਾਈਆ। ਸਚ ਦਵਾਰ ਸੁਹਾ ਸੱਚੀ ਧਰਮਸਾਲਾ, ਜਨ ਭਗਤ ਗ੍ਰਹਿ ਵੱਜੇ ਵਧਾਈਆ। ਲੇਖਾ ਵੇਖੇ ਮਾਨਸ ਜਨਮ ਹਾਲਾ, ਪੂਰਬ ਮਾਜ਼ੀ ਪੜਦਾ ਫੋਲ ਫੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ।

ਦੀਪਕ ਕਹੇ ਪ੍ਰਭ ਧੁਰ ਦੇ ਨੂਰ, ਨੂਰੀ ਦੇ ਜਣਾਈਆ। ਕਿਸ ਬਿਧ ਹੋਇਉਂ ਮਜਬੂਰ, ਨਿਰਗੁਣ ਆਪਣਾ ਵੇਸ ਵਟਾਈਆ। ਕੀ ਨਾਮ ਕਰੇਂ ਮਸ਼ਹੂਰ, ਮਸ਼ਵਰੇ ਗੁਰ ਅਵਤਾਰ ਪੈਗ਼ੰਬਰ ਦੇਣ ਸਲਾਹੀਆ । ਕੀ ਕਾਰਨ ਹੋਏ ਜ਼ਰੂਰ, ਜ਼ਰੂਰੀ ਆਪਣਾ ਫੇਰਾ ਪਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਧੰਨੇ ਦਾ ਮਜ਼ਦੂਰ, ਮਜਦੂਰੀ ਕਰਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਪਰਗਟਾਈਆ।

ਦੀਪਕ ਕਹੇ ਕੀ ਕਹਿੰਦਾ ਧੰਨਾ ਜੱਟ, ਧਨੀਆਂ ਦੇ ਧਨੀ ਦੇ ਦ੍ਰਿੜਾਈਆ। ਕਿਸ ਕਾਰਨ ਹੋਇਆ ਇਕੱਠ, ਪੜਦਾ ਦੇ ਉਠਾਈਆ। ਕੀ ਖੋਲ੍ਹਣ ਲੱਗਾ ਹੱਟ, ਵਸਤ ਕੀ ਵਰਤਾਈਆ। ਕੀ ਲੇਖਾ ਜਾਣੇ ਘਟ, ਗ੍ਰਹਿ ਭੀਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਸਮਝਾਈਆ।

ਦੀਪਕ ਕਹੇ ਮੈਂ ਵੇਖਾਂ ਚਾਰ ਚੁਫੇਰ, ਚੌਂਹ ਤਰਫੀ ਧਿਆਨ ਲਗਾਈਆ । ਕੀ ਕਰੇ ਪ੍ਰਭੂ ਮਿਹਰ, ਮਿਹਰ ਨਜ਼ਰ ਉਠਾਈਆ। ਕੀ ਕੂਆਂ ਰਿਹਾ ਗੇੜ, ਹਲਟ ਹੱਲ ਚਲਾਈਆ। ਕੀ ਬੰਨ੍ਹੇ ਰੱਸਾ ਬੇੜ, ਆਪਣੀ ਗੰਢ ਪੁਵਾਈਆ। ਕੀ ਬਸਤਰ ਰੱਖੇਂ ਤੇੜ, ਓਢਨ ਸੀਸ ਛੁਹਾਈਆ। ਕਿਸ ਵਸੇਂ ਨਗਰ ਖੇੜ, ਮੰਦਰ ਸੋਭਾ ਪਾਈਆ । ਕੀ ਪਰਤ ਕੇ ਆ ਗਿਆ ਫੇਰ, ਆਪਣਾ ਵੇਸ ਵਟਾਈਆ। ਗੇੜ ਕੇ ਉਲਟਾ ਗੇੜ, ਗੇੜਾ ਗੇੜੇ ਵਿਚ ਰਖਾਈਆ। ਦੁਰਾਡਾ ਸਮਾਂ ਕਰਕੇ ਨੇੜ, ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਖੁਲ੍ਹਾਈਆ।

ਦੀਪਕ ਕਹੇ ਮੈਨੂੰ ਦਿਸੇ ਧੰਨੇ ਦੀ ਦਾਦੀ, ਦਾਅਵੇ ਨਾਲ ਜਣਾਈਆ। ਜਿਸ ਨੇ ਬੰਨ੍ਹੀ ਲਾਲ ਤੜਾਗੀ, ਰੋੜਾ ਪ੍ਰੀਤਮ ਸਿੰਘ ਦਏ ਫੜਾਈਆ। ਇਕ ਤੰਦ ਤੋੜਕੇ ਵਿਚੋਂ ਜਿਸ ਬੰਨ੍ਹਿਆਂ ਨਾਲ ਪਰਾਂਦੀ, ਸੀਸ ਆਪਣੇ ਨਾਲ ਛੁਹਾਈਆ। ਖ਼ੁਸ਼ੀਆਂ ਅੰਦਰੋਂ ਗੀਤ ਗਾਂਦੀ, ਫਿਰੇ ਚਾਈਂ ਚਾਈਂਆ। ਕਟੋਰਾ ਹੱਥ ਉਹ ਉਠਾਂਦੀ, ਜਿਸ ਨੂੰ ਸਾਂਭ ਕੇ ਰੱਖਿਆ ਉਚੀ ਥਾਈਂਆ। ਉਹਦੇ ਵਿਚੋਂ ਉਹਦੇ ਫੁੱਲ ਦਾ ਦਰਸ਼ਨ ਪਾਂਦੀ, ਜੋ ਥੋੜ੍ਹਾ ਉਚਾ ਨਜ਼ਰੀ ਆਈਆ। ਉਸ ਵਿਚ ਕਦੀ ਪਾਈ ਨਹੀਂ ਸੀ ਰਿੱਧੀ ਹਾਂਡੀ, ਸਾਫ਼ ਕਰਕੇ ਘਰ ਵਿਚ ਸਦਾ ਟਿਕਾਈਆ। ਨਾ ਕੁਛ ਪੀਂਦੀ ਨਾ ਕੁਛ ਖਾਂਦੀ, ਬਿਨ ਖਾਧਿਆਂ ਪੀਤਿਆਂ ਧੋ ਕੇ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ।

ਧੰਨੇ ਦੇ ਲੱਕ ਦਾ ਲਾਲ ਤੱਗ, ਸੋਹਣੀ ਬਣਤ ਬਣਾਈਆ। ਖ਼ੁਸ਼ੀਆਂ ਵਾਲੀ ਖੇਲ ਜਗ, ਦਾਦੀ ਵੱਜੇ ਵਧਾਈਆ। ਮਾਲਵਿਉਂ ਆਂਦੀ ਸੱਦ, ਪਿਛਾ ਸਮਝ ਕੋਇ ਨਾ ਪਾਈਆ। ਡੰਗੋਰੀ ਸਹਾਰੇ ਆਈ ਭੱਜ, ਲੱਤੋਂ ਡੁੱਡੀ ਨਾ ਕੋਇ ਚਤਰਾਈਆ। ਖ਼ੁਸ਼ੀਆਂ ਅੰਦਰ ਹੱਡ, ਟੱਪਣ ਚਾਈਂ ਚਾਈਂਆ। ਪੁਰਖ ਅਕਾਲ ਵੇਖ ਕੇ ਹੋਵੇ ਗੱਦ, ਆਪਣੀ ਖ਼ੁਸ਼ੀ ਬਣਾਈਆ। ਜਿਸ ਦਾ ਹੁਕਮ ਨਾ ਹੋਇਆ ਰੱਦ, ਆਸਾ ਸਭ ਦੀ ਵੇਖ ਵਖਾਈਆ। ਇਹ ਤਾਗਾ ਜਿਸ ਵਿਚ ਕਦੇ ਨਾ ਪਵੇ ਡੱਬ, ਦੂਜਾ ਰੰਗ ਨਾ ਕੋਇ ਬਦਲਾਈਆ । ਜਿਸ ਕਾਰਨ ਧੰਨੇ ਨੂੰ ਮਿਲਣ ਆਇਆ ਰੱਬ, ਰੂਪ ਰੰਗ ਅਵਰ ਨਾ ਕਿਸੇ ਵਖਾਈਆ। ਜੱਗ ਅੱਖਾਂ ਨਾਲ ਨਾ ਪਿਆ ਲੱਭ, ਠਾਕਰ ਪੱਥਰ ਨਾ ਕੋਇ ਵਡਿਆਈਆ। ਪ੍ਰੇਮ ਦੀ ਧਾਰੋਂ ਹੋ ਪਰਗਟ, ਘਟ ਆਪਣਾ ਆਪ ਜਣਾਈਆ। ਧੰਨੇ ਤੈਨੂੰ ਮੂਰਖ ਕਹਿਣ ਜੱਟ, ਜੱਟ ਮੂਰਖ ਜਗਤ ਕਹਿ ਕੇ ਗਾਈਆ। ਆਹ ਲੇਖਾ ਇਕ ਵੱਚ, ਪੜ੍ਹਕੇ ਦੇ ਸਮਝਾਈਆ। ਧੰਨੇ ਕਿਹਾ ਕੀ ਇਹ ਸੱਚ, ਜੋ ਮੈਨੂੰ ਰਿਹਾ ਫੜਾਈਆ । ਮੇਰੇ ਲੂੰ ਲੂੰ ਅੰਦਰ ਗਿਆ ਰਚ, ਮਸਤੀ ਅੰਦਰ ਮਸਤੀ ਦਿੱਤੀ ਬਦਲਾਈਆ। ਕੌਲ ਇਕਰਾਰ ਕਰ ਪੱਕ, ਪੱਕੀ ਤਰ੍ਹਾਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ ।

ਬੁੱਢੀ ਦਾਦੀ, ਕਹੇ ਸੁਣ ਧੰਨੂ, ਧੰਨਿਆਂ ਤੈਨੂੰ ਦਿਆਂ ਜਣਾਈਆ। ਪੱਥਰਾਂ ਵਿਚੋਂ ਠਾਕਰ ਕਦੇ ਨਾ ਮਨੂੰ, ਐਵੇਂ ਮੱਥੇ ਰਿਹਾ ਘਸਾਈਆ। ਸੁਣ ਮੇਰੇ ਲਾਡਲੇ ਚੰਨ੍ਹੂ, ਤੈਨੂੰ ਦਿਆਂ ਸਮਝਾਈਆ। ਜਿੰਨਾਂ ਚਿਰ ਉਹਦਾ ਪ੍ਰੇਮ ਨਾ ਬੰਨ੍ਹੇ ਪੱਲੂ, ਮਨ ਦੀ ਗੰਢ ਘੁਟਾਈਆ। ਓਨ੍ਹਾਂ ਚਿਰ ਸੁਨੇਹੜਾ ਕਦੇ ਨਾ ਘੱਲੂ, ਨਾ ਸੁੱਤਿਆਂ ਲਏ ਜਗਾਈਆ। ਸੁਣ ਮੇਰੇ ਲਾਡਲੇ ਬਲੂ, ਬੱਚਿਆਂ ਤੈਨੂੰ ਦਿਆਂ ਜਣਾਈਆ । ਉਹ

ਭਾਗ ਲਗਾਵੇ ਕਾਇਆ ਖੱਲੂ, ਖ਼ਲਕ ਵਿਚ ਨਾ ਕੋਇ ਰੁਸ਼ਨਾਈਆ। ਸਦ ਆਤਮ ਪਰਮਾਤਮ ਰਲੂ, ਰਲ ਮਿਲ ਝੱਟ ਲੰਘਾਈਆ। ਸ੍ਰਿਸ਼ਟ ਸਬਾਈ ਆਪੇ ਛਲੂ, ਅਛਲ ਛਲ ਆਪਣੀ ਕਾਰ ਕਮਾਈਆ। ਨੱਢਿਆ ਉਹ ਕਟੋਰਾ ਭਰ ਕੇ ਰੱਖੀਂ ਜਲੂ, ਨੌਂ ਦਿਨ ਪਿਛੋਂ ਤੈਨੂੰ ਮਿਲੇ ਤੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ।

ਧੰਨਾ ਕਹੇ ਕਿਹੜਾ ਕਟੋਰਾ ਅੰਮਾਂ, ਅੰਮੜੀ ਦੇ ਜਣਾਈਆ। ਓਨ ਫੜ ਵਖਾਇਆ ਛੰਨਾ, ਸਵਾ ਸੇਰ ਵੰਡ ਵੰਡਾਈਆ। ਅੱਗੋਂ ਕਰ ਕੇ ਦੋ ਚਾਰ ਗੱਲਾਂ, ਗਲਵਕੜੀ ਲਈ ਪਾਈਆ। ਧੰਨੇ ਤੇਰਾ ਮਾਲਕ ਆਵੇ ਕੱਲਾ, ਆਪਣਾ ਵੇਸ ਵਟਾਈਆ। ਤੈਨੂੰ ਪੱਥਰਾਂ ਕੀਤਾ ਝੱਲਾ, ਝੱਲਿਆ ਝਲਕ ਨਾ ਕਿਸੇ ਵਖਾਈਆ । ਪੰਡਤ ਪੈ ਗਏ ਡੂੰਘੀ ਡੱਲਾ, ਮਸਤਕ ਤਿਲਕ ਲਲਾਟ ਨਾ ਕੋਇ ਰੁਸ਼ਨਾਈਆ। ਆਹ ਲੈ ਲੈ ਮੁੱਠ ਚਨਾ, ਤੇਰੀ ਝੋਲੀ ਦਿਆਂ ਪਾਈਆ। ਸੁਣਨਾ ਨਾਲ ਕੰਨਾਂ, ਤੈਨੂੰ ਦਿਆਂ ਸੁਣਾਈਆ। ਤੇਰਾ ਟੁੱਕਰ ਖਾਵੇ ਚੱਪਾ ਖੰਨਾ, ਅੱਧੀ ਵਿਚੋ ਅੱਧੀਂ ਕੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ।

ਧੰਨਾ ਕਹੇ ਅੰਮਾਂ ਮੈਨੂੰ ਠਾਕਰ ਦਿਤਾ ਪੱਥਰ, ਬ੍ਰਾਹਮਣ ਦਿੱਤਾ ਜਣਾਈਆ। ਉਸ ਦੇ ਉਪਰ ਓਮ ਅੱਖਰ, ਨੋਚ ਕੇ ਦਿੱਤਾ ਬਣਾਈਆ। ਹੱਥ ਫੇਰ ਕੇ ਉਪਰ ਸਿਖਰ, ਚੋਟੀ ਦਿੱਤੀ ਦ੍ਰਿੜਾਈਆ। ਭੁਵਾ ਕੇ ਏਧਰ ਓਧਰ, ਚਾਰੋਂ ਕੁੰਟ ਵਖਾਈਆ। ਮੈਂ ਵੇਖਾਂ ਬਿੱਤਰ ਬਿੱਤਰ, ਅੱਖਾਂ ਨਾਲ ਅੱਖਾਂ ਆਪ ਮਿਲਾਈਆ। ਮੈਨੂੰ ਕਿਥੋਂ ਮਿਲੇ ਮਿੱਤਰ, ਪਿਆਰਾ ਧੁਰਦਰਗਾਹੀਆ। ਮੈਂ ਭੁੱਖਾਂ ਨੰਗਾ ਪੈਰੀਂ ਨਹੀਂ ਛਿੱਤਰ, ਬਨ ਖੰਡ ਪੰਧ ਨਾ ਕੋਇ ਮੁਕਾਈਆ। ਦਾਦੀ ਕਿਹਾ ਨਾ ਕਰ ਫ਼ਿਕਰ, ਫ਼ਿਕਰਾ ਦਿਤਾ ਸੁਣਾਈਆ। ਤੇਰੇ ਵਿਚੋਂ ਆਵੇ ਨਿਕਲ, ਤੇਰਾ ਬੇਪਰਵਾਹੀਆ । ਜਿਹੜਾ ਕਦੇ ਨਾ ਹੋਵੇ ਭਿੱਟੜ, ਭਿੱਟਿਆਂ ਗਲੇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ।

ਦਾਦੀ ਕਹੇ ਧੰਨਿਆਂ ਕਿਹੜਾ ਤੇਰਾ ਠਾਕਰ, ਜੋ ਪੰਡਤ ਦਿਤਾ ਫੜਾਈਆ। ਧੰਨੇ ਝੱਟ ਨੁਹਾ ਕੇ ਨਾਲ ਪਾਣੀ ਗਾਗਰ, ਸਹਿਜੇ ਦਿਤਾ ਵਖਾਈਆ। ਲਾਲ ਤਾਗੇ ਨਾਲ ਬੰਨ ਕੇ ਦਿਤਾ ਆਦਰ, ਸੋਹਣੀ ਗੰਢ ਵਖਾਈਆ। ਉਤੇ ਪਾ ਕੇ ਚਿੱਟੀ ਚਾਦਰ, ਅੱਗੋਂ ਘੁੰਗਟ ਲਿਆ ਬਣਾਈਆ। ਆਹ ਵੇਖ ਅੰਮੀ ਸਾਜਣ, ਸਿਰੋਂ ਫੜ ਕੇ ਦਿਤਾ ਹਿਲਾਈਆ। ਦਾਦੀ ਕਹੇ ਇਹ ਪਿਛਲਾ ਝੂਠ ਰਿਵਾਜਣ, ਬੱਚੂ ਤੈਨੂੰ ਦਿਆਂ ਦ੍ਰਿੜਾਈਆ। ਸਾਹਿਬ ਕੋਈ ਪੰਡਤ ਨਹੀਂ ਮਹਾਜਨ, ਸ਼ੱਤਰੀ ਬ੍ਰਾਹਮਣ ਰੂਪ ਨਾ ਕੋਇ ਵਟਾਈਆ । ਜੋ ਸਾਰੀ ਸ੍ਰਿਸ਼ਟੀ ਦੀ ਬਣਾਵੇ ਸਾਜਣ, ਪੱਥਰ ਪਾਹਨ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ।

ਦਾਦੀ ਕਹੇ ਧੰਨਿਆਂ ਠਾਕਰ ਦੇ ਸਿਰ ਤੇ ਕੋਈ ਹੱਥ ਨਾ ਸਕੇ ਫੇਰ, ਬਗਲ ਵਿਚ ਨਾ ਕੋਇ ਟਿਕਾਈਆ । ਜਲਾਂ ਦੇ ਵਹਿਣਾਂ ਵਿਚ ਨਹੀਂ ਲੱਗੇ ਢੇਰ, ਖੱਡਾਂ ਵਿਚ (ਨਾ) ਦੇਣ ਦੁਹਾਈਆ। ਇਹ ਲਹਿਣਾ ਨਾ ਸਕਣ ਨਬੇੜ, ਲੇਖਾ ਲੇਖ ਨਾ ਕੋਇ ਬਣਾਈਆ । ਜੇ ਤੇਰਾ ਠਾਕਰ ਸੁਵਾਮੀ ਕਰੇ ਮਿਹਰ, ਮਿਹਰਵਾਨ ਹੋਏ ਸਹਾਈਆ। ਉਹਨੂੰ ਆਉਂਦਿਆਂ ਨਾ ਲੱਗੇ ਦੇਰ, ਦੋ ਜਹਾਨਾਂ ਪੰਧ ਮੁਕਾਈਆ। ਤੂੰ ਉਠ ਇਕ ਵੇਰ, ਰੋ ਕੇ ਦੇ ਦੁਹਾਈਆ। ਤੂੰ ਮੇਰਾ ਮੈਂ ਤੇਰਾ ਚੇਰ, ਚਿਰੀ ਵਿਛੁੰਨੇ ਲੈ ਮਿਲਾਈਆ। ਆਸ਼ਾ ਦਾ ਉਹਦੇ ਅੱਗੇ ਲਾ ਦੇ ਢੇਰ, ਖਾਣ ਪੀਣ ਏਹੋ ਦੇ ਸਮਝਾਈਆ। ਜਿੰਨਾਂ ਚਿਰ ਨਾ ਆਵੇਂ ਮੇਰੇ ਨੇੜ, ਅੱਖਾਂ ਪੁੱਟ ਕੇ ਜਗਤ ਨਾ ਦਰਸ਼ਨ ਪਾਈਆ। ਜੇ ਕਰੇਂ ਹੇਰ ਫੇਰ, ਭਗਤ ਭਗਵਾਨ ਦੀ ਰੀਤੀ ਨਾ ਕੋਇ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਬਣਾਈਆ।

ਧੰਨਾ ਕਹੇ ਅੰਮਾ ਕੀ ਕਰਾਂ ਅਰਦਾਸ, ਮੈਨੂੰ ਦੇ ਜਣਾਈਆ। ਪੂਰੀ ਹੋਵੇ ਆਸ, ਤ੍ਰਿਸ਼ਨਾ ਦਏ ਬੁਝਾਈਆ। ਉਸ ਭਰ ਕੇ ਪਾਣੀ ਦਾ ਗਿਲਾਸ, ਧੰਨੇ ਦਿੱਤਾ ਫੜਾਈਆ। ਬੱਚੂ ਉਸ ਕਟੋਰੇ ਵਲ ਝਾਕ, ਜਿਸ ਨੂੰ ਮੈਂ ਸਾਫ਼ ਕਰ ਕੇ ਆਪਣੇ ਘਰ ਰਖਾਈਆ । ਅੱਖਾਂ ਤੋਂ ਪਿਛੇ ਆਪਣਾ ਖੋਲ੍ਹ ਤਾਕ, ਪੜਦਾ ਰਹੇ ਨਾ ਰਾਈਆ। ਧੰਨਿਆਂ ਬੋਲ ਦੇ ਤੂੰ ਮੇਰਾ ਬਾਪ, ਜਨਣ ਵਾਲੀ ਨਹੀਂ ਕੋਈ ਮਾਈਆ। ਵੇਖ ਕਿਸ ਤਰ੍ਹਾਂ ਪਰਗਟ ਹੋਵੇ ਆਪ, ਆਪਣਾ ਪੜਦਾ ਦੇ ਉਠਾਈਆ। ਪੱਥਰਾਂ ਦੀ ਮੁੱਕੇ ਵਾਟ, ਪੰਡਤਾਂ ਦਾ ਝਗੜਾ ਰਹੇ ਨਾ ਰਾਈਆ । ਸਿਖ ਲੈ ਨਿੱਕੀ ਜਿਹੀ ਜਾਚ, ਜਾਚਕ ਹੋ ਕੇ ਸੇਵ ਕਮਾਈਆ। ਉਹ ਦਿਨ ਸੀ ਇਕੀ ਪੋਹ ਦੀ ਰਾਤ, ਸੰਮਤਾਂ ਵਾਲੀ ਬਣਤ ਨਾ ਕੋਇ ਬਣਾਈਆ। ਧੰਨੇ ਕੀਤਾ ਯਾਦ, ਬਿਨ ਅੱਖਾਂ ਨੀਰ ਵਹਾਈਆ। ਮੇਰਾ ਖੇੜਾ ਕਰ ਆਬਾਦ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਧੰਨੇ ਕਿਹਾ ਅੰਮਾਂ ਗਾਵਾਂ ਕੀ, ਮੈਨੂੰ ਦੇ ਸਮਝਾਈਆ , ਪਿਛਲੀ ਛੱਡਾਂ ਲੀਹ, ਰਸਤਾ ਲਵਾਂ ਬਦਲਾਈਆ । ਕਿਸ ਬਿਧ ਕਹਵਾਂ ਓਸ ਨੂੰ ਜੀ, ਕਿਸ ਬਿਧ ਸਿਫ਼ਤ ਸਾਲਾਹੀਆ। ਕੀ ਮੈਂ ਉਹਦਾ ਪੁੱਤਰ ਬਣਾਂ ਕਿ ਧੀ, ਧਰਮ ਦੀ ਧਾਰ ਦੇ ਸਮਝਾਈਆ। ਦਾਦੀ ਮੁੱਖ ਚੋਂ ਕਹਿ ਕੇ ਸੀ, ਇਸ਼ਾਰੇ ਨਾਲ ਸੁਣਾਈਆ। ਉਹਦੇ ਚਰਨਾਂ ਇਕੋ ਨੀ, ਸੀਸ ਜਗਦੀਸ ਭੇਟ ਚੜ੍ਹਾਈਆ। ਬਲਿਹਾਰੀ ਓਸੇ ਤੋਂ ਥੀ, ਆਪਾ ਵਾਰ ਵਖਾਈਆ । ਥੋੜ੍ਹਾ ਜਿਹਾ ਉਂਗਲੀ ਨੂੰ ਲਾ ਕੇ ਘੀ, ਪੰਜਾਂ ਉਂਗਲਾਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸੁਣਾਈਆ।

ਧੰਨਾ ਕਹੇ ਮੈਂ ਕੀ ਗਾਵਾਂ ਗੀਤ, ਮੈਨੂੰ ਦੇ ਦ੍ਰਿੜਾਈਆ। ਕਿਸ ਬਿਧ ਕਰਾਂ ਪ੍ਰੀਤ, ਪ੍ਰੀਤਮ ਲਵਾਂ ਮਨਾਈਆ। ਉਤੋਂ ਰਾਤ ਰਹੀ ਬੀਤ, ਸੁੱਤੀ ਜਗਤ ਲੋਕਾਈਆ। ਮਹੀਨਾ ਪੋਹ ਠੰਡਾ ਸੀਤ, ਦੂਏ ਦਾ ਏਕੇ ਨਾਲ ਜੋੜ ਨਾ ਕੋਇ ਜੁੜਾਈਆ। ਧੰਨੇ ਦੀ ਰੋ ਕੇ ਨਿਕਲੀ ਚੀਕ, ਧਾਹਾਂ ਮਾਰ ਸੁਣਾਈਆ । ਮੈਂ ਕਰਦਾ ਓਸ ਦੀ ਉਡੀਕ, ਜਿਹੜਾ ਲੱਭਿਆਂ ਹੱਥ ਨਾ ਆਈਆ। ਦਾਦੀ ਨੇ ਹੱਥ ਵਿਚ ਲੋਹੇ ਦੀ ਫੜ ਕੇ ਸੀਖ, ਠੋਕਰ ਨਾਲ ਦਿਤਾ ਹਿਲਾਈਆ। ਵੇ ਧੰਨੂੰ ਮੈਨੂੰ ਉਤੋਂ ਆਈ ਕੋਈ ਹਦੀਸ, ਮੇਰੇ ਅੰਦਰ ਦਿਤਾ ਸੁਣਾਈਆ। ਮੈਨੂੰ ਬਿਰਹੋਂ ਦੀ ਪਈ ਚੀਸ, ਦੁਖੜੇ ਨਾਲ ਕੁਰਲਾਈਆ। ਬੱਚੂ ਜੇ ਤੂੰ ਮੇਰਾ ਮੈਂ ਤੇਰਾ ਗਾਏਂ ਗੀਤ, ਤੈਥੋਂ ਵੱਖਰਾ ਨਹੀਂ ਤੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ।

ਧੰਨਾ ਕਹੇ ਮੈਂ ਕੀ ਕਹਵਾਂ ਕੇਰਾਂ, ਕਿਰਤਾ ਦੀ ਸਮਝ ਕੋਇ ਨਾ ਆਈਆ। ਪ੍ਰਭੂ ਤੂੰ ਦੱਸ ਕੀ ਮੈਂ ਤੇਰਾ ਜਾਂ ਤੂੰ ਮੇਰਾ, ਮੇਰਾ ਤੇਰਾ ਮੈਨੂੰ ਸਮਝ ਕਿਛ ਨਾ ਆਈਆ। ਕਿਉਂ ਪਾਇਆ ਮੇਰੇ ਅੰਦਰ ਝੇੜਾ, ਝਗੜਾ ਦੇ ਗੁਵਾਈਆ। ਬੱਚਿਆਂ ਨਾਲ ਨਾ ਕਰਿਆ ਕਰ ਬਖੇੜਾ, ਪਿਛਲੀ ਆਦਤ ਲੈ ਬਦਲਾਈਆ । ਕਿਉਂ ਦੁੱਖ ਦੇਵੇ ਬਥੇਰਾ, ਬਿਰਹੋਂ ਵਿਚ ਸਤਾਈਆ। ਮੈਥੋਂ ਹੁਣ ਨਹੀਂ ਹੋਣਾ ਜੇਰਾ, ਝੱਲੀ ਨਾ ਜਾਏ ਜੁਦਾਈਆ । ਮੈਂ ਛੱਡ ਜਾਣਾ ਕਾਇਆ ਖੇੜਾ, ਬਿਨ ਤੇਰੇ ਰੈਣ ਨਾ ਕੋਇ ਵਿਹਾਈਆ। ਪਿਛੇ ਦੁੱਖ ਵੇਖਿਆ ਬਥੇਰਾ, ਪੱਥਰ ਪੱਥਰ ਤਨ ਨਾ ਕੋਇ ਬਦਲਾਈਆ। ਹੁਣ ਜ਼ਿੰਦਗੀ ਦਾ ਡੁੱਬਣ ਲੱਗਾ ਬੇੜਾ, ਬਿਨ ਤੇਰੇ ਪਾਰ ਨਾ ਕੋਇ ਕਰਾਈਆ। ਦਰਸ਼ਨ ਦੇ ਦੇ ਹੋ ਕੇ ਨੇਰਾ, ਵੱਡੇ ਉਚੇ ਕਿਉਂ ਆਕੜ ਵਿਚ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈ ਮਿਲਾਈਆ।

ਧੰਨਾ ਕਹੇ ਦੱਸ ਕਿਹੜਾ ਠਾਕਰ ਚੰਗਾ, ਕਿਸ ਨੂੰ ਸੀਸ ਨਿਵਾਈਆ। ਜਿਹੜਾ ਪੱਥਰ ਰੁੜ੍ਹੇ ਵਿਚ

ਗੰਗਾ, ਪੁੱਠਾ ਸਿੱਧਾ ਹੋ ਕੇ ਆਪਣਾ ਪੰਧ ਮੁਕਾਈਆ । ਜਿਹੜਾ ਲੱਭੇ ਵਿਚੋਂ ਛੰਨਾ, ਕੰਢਾ ਰਗੜ ਰਗੜ ਕੇ ਆਪਣਾ ਪਾਸਾ ਲਏ ਘਸਾਈਆ। ਜਿਹੜਾ ਦਿਸੇ ਸੁਰਸਤੀ ਸੰਗਾ, ਤਰਵੈਣੀ ਵਹਿਣੀ ਵਿਚ ਡੁਬਾਈਆ। ਜਿਹੜਾ ਆਇਆ ਗੋਦਾਵਰੀ ਵੰਡਾ, ਮਿੱਟੀ ਗਾਰੇ ਵਿਚ ਦਏ ਦੁਹਾਈਆ। ਭੇਵ ਦੱਸ ਸੂਰੇ ਸਰਬੰਗਾ, ਤੇਰੀ ਇਕੋ ਆਸ ਤਕਾਈਆ। ਅੰਮੀ ਕਹੇ ਸੁਣ ਲਾਡਲੇ ਚੰਦਾ, ਬੁੱਢੀ ਦਾਦੀ ਆਪ ਸਮਝਾਈਆ। ਉਹ ਵਸੇ ਸਦਾ ਤੇਰੇ ਅੰਗਾ, ਘਰ ਵਿਚ ਬੈਠਾ ਸੋਭਾ ਪਾਈਆ। ਵੇਖੀਂ ਕਿਤੇ ਬੋਲ ਨਾ ਕੱਢੀਂ ਮੰਦਾ, ਰਸਨਾ ਨਾਲ ਕੁਰਲਾਈਆ। ਪ੍ਰਭੂ ਕਦੇ ਨਾ ਹੋਵੇ ਗੰਦਾ, ਜੋ ਮਾਤ ਗਰਭ ਅੰਦਰ ਵੜ ਕੇ ਸਭ ਦਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਧੰਨਾ ਕਹੇ ਮੇਰੇ ਯਾਰ, ਆਪਣੀ ਯਾਰੀ ਦੇ ਸਮਝਾਈਆ। ਐਵੇਂ ਕਹਿੰਦੇ ਤੇਰਾ ਭਗਤਾਂ ਨਾਲ ਪਿਆਰ, ਪਿਆਰਾ ਬਣ ਕੇ ਦੇ ਵਖਾਈਆ। ਅੰਦਰੋਂ ਆਈ ਇਕ ਆਵਾਜ਼, ਸਹਿਜ ਨਾਲ ਸੁਣਾਈਆ। ਤੇਰੇ ਯਾਰ ਦਾ ਦੱਸਾਂ ਰਾਜ਼, ਪੜਦਾ ਇਕ ਉਠਾਈਆ। ਕੰਨੋਂ ਫੜ ਕੇ ਹਲੂਣ ਕੇ ਖੋਲ੍ਹੀ ਜਾਗ, ਸੁੱਤੇ ਦਿਤਾ ਉਠਾਈਆ । ਇਕ ਵੇਰੀਂ ਝਾਕ, ਝਾਕੀ ਆਪਣੀ ਇਕ ਜਣਾਈਆ। ਪੜਦਾ ਖੋਲ੍ਹ ਕੇ ਤਾਕ, ਜੋਤ ਕਰੀ ਰੁਸ਼ਨਾਈਆ । ਧੰਨਿਆਂ ਜਿਸ ਵੇਲੇ ਮਹੀਨਾ ਆਇਆ ਵਿਸਾਖ, ਥਿਤ ਏਹੋ ਵੱਜੀ ਵਧਾਈਆ। ਤੇਰਾ ਜੰਗਲ ਵਿਚ ਮਾਲ ਜਾਣਾ ਗੁਵਾਚ, ਲੱਭਿਆਂ ਨਜ਼ਰ ਕੋਇ ਨਾ ਆਈਆ। ਤੂੰ ਬਹਿਣਾ ਉਤੇ ਖ਼ਾਕ, ਮਿੱਟੀ ਉਤੇ ਆਸਣ ਵਿਛਾਈਆ। ਮਨ ਦੇ ਪੱਥਰ ਨੂੰ ਕਰਨਾ ਸਾਫ਼, ਇਹ ਵੱਟਾ ਬ੍ਰਾਹਮਣ ਦਿਤਾ ਟਿਕਾਈਆ । ਫੇਰ ਕਰੀਂ ਅਰਦਾਸ, ਬੇਨੰਤੀ ਇਕ ਸੁਣਾਈਆ। ਕੋਲ ਸੁੱਕਾ ਰੱਖੀਂ ਘਾਸ, ਤਿਨਕੇ ਪੰਜ ਸੱਤ ਤੁੜਾਈਆ। ਜਿਹੜਾ ਪਾਣੀ ਦਾ ਗਿਲਾਸ, ਦਾਦੀ ਤੇਰੀ ਤੇਰੇ ਹੱਥ ਫੜਾਈਆ। ਛੰਨੇ ਵਿਚ ਪਾ ਕੇ ਲਿਆਈਂ ਆਪ, ਵੇਲਾ ਵਕਤ ਆਪ ਸੁਹਾਈਆ। ਮੈਂ ਬਣ ਕੇ ਆਵਾਂ ਤੇਰਾ ਬਾਪ, ਦਰਸ਼ਨ ਦੇਵਾਂ ਚਾਈਂ ਚਾਈਂਆ । ਕੁਛ ਹੋਰ ਜਾਵਾਂ ਆਖ, ਸਹਿਜ ਨਾਲ ਸੁਣਾਈਆ। ਸੁੱਕਾ ਟੁਕੜਾ ਮੇਰਾ ਹੋਣਾ ਖਾਜ, ਕਟੋਰਾ ਛਾਛ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ ।

ਧੰਨੇ ਦਾ ਆਇਆ ਉਹ ਵਕਤ, ਰੁੱਤ ਆਪਣਾ ਰੂਪ ਵਟਾਈਆ। ਬਣਨ ਲੱਗਾ ਭਗਤ, ਪ੍ਰਭ ਦਾ ਧਿਆਨ ਲਗਾਈਆ। ਪੂਰੀ ਹੋਣ ਲੱਗੀ ਸ਼ਰਤ, ਸ਼ਹਿਨਸ਼ਾਹ ਆਪਣਾ ਕਰਮ ਕਮਾਈਆ। ਆਏ ਉਤੇ ਫ਼ਰਸ਼, ਨਿਰਗੁਣ ਵੇਸ ਵਟਾਈਆ। ਕਰਿਆ ਆਪ ਤਰਸ, ਰਹਿਮਤ ਦਿਤੀ ਕਮਾਈਆ। ਸਤਿ ਸਰੂਪ ਕਰ ਦਰਸ, ਧੰਨੇ ਲਿਆ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਧੰਨੇ ਕਿਹਾ ਵਾਹ ਤੇਰਾ ਮੇਰਾ ਬਣਿਆ ਜੋੜਾ, ਜੋੜੀ ਲਈ ਬਣਾਈਆ । ਮੇਰੇ ਮਾਲ ਦਾ ਲਾ ਇਕ ਮੋੜਾ, ਫੇਰ ਮੰਨਾਂ ਮੇਰਾ ਇਕ ਗੁਸਾਈਂਆ। ਪੁਰਖ ਅਕਾਲ ਕਹੇ ਧੰਨਿਆਂ ਵਕਤ ਥੋੜ੍ਹਾ, ਛੇਤੀ ਛੇਤੀ ਕੰਮ ਦੇ ਸਮਝਾਈਆ। ਧੰਨੇ ਕਿਹਾ ਮੇਰੀ ਪੈਰੀਂ ਟੁੱਟਾ ਜੋੜਾ, ਲਿਆ ਕੇ ਦੇ ਬਦਲਾਈਆ। ਪੁਰਖ ਅਕਾਲ ਕਿਹਾ ਓਏ ਪ੍ਰਭ ਨੂੰ ਲੁੱਟਣ ਵਾਲਿਆ ਚੋਰਾ, ਘਰ ਆਏ ਨੂੰ ਸੰਨ੍ਹ ਲਏਂ ਲਗਾਈਆ। ਤੇਰਾ ਬਲ ਹੋਣਾ ਦੋਹਰਾ, ਤੈਨੂੰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ।

ਪੁਰਖ ਅਕਾਲ ਕਹੇ ਓ ਧੰਨਿਆਂ ਲੱਕ ਕੀ ਬੱਧਾ ਧਾਗਾ, ਮੈਨੂੰ ਦੇ ਵਖਾਈਆ। ਧੰਨਾ ਕਹੇ ਪਹਿਲੋਂ ਮੇਰੀ ਦੁਰਮਤ ਮੈਲ ਧੋ ਦਾਗਾ, ਦਗਿਆਂ ਤੋਂ ਲੈ ਬਚਾਈਆ। ਪਿਆਰ ਕਰ ਸਾਂਝਾ, ਆਪਣਾ ਜੋੜ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਚੜ੍ਹਾਈਆ।

ਪੁਰਖ ਅਕਾਲ ਕਹੇ ਸੁਣ ਧੰਨੇ ਧਨਵੰਤ, ਤੈਨੂੰ ਦਿਆਂ ਸੁਣਾਈਆ। ਤੇਰਾ ਮਾਲਕ ਸਦਾ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਜਿਸ ਵੇਲੇ ਆਵੇ ਕਲਜੁਗ ਅੰਤ, ਅੰਤਸ਼ਕਰਨ ਵੇਖੇ ਜਗਤ ਲੋਕਾਈਆ। ਜਿਹੜਾ ਤੈਨੂੰ ਤੇ ਤੇਰੀ ਦਾਦੀ ਨੂੰ ਦੱਸਿਆ ਮੰਤ, ਇਹ ਸਾਰਿਆਂ ਭਗਤਾਂ ਨੂੰ ਦਏ ਪੜ੍ਹਾਈਆ। ਕਿਸੇ ਨੂੰ ਲੋੜ ਰਹੇ ਨਾ ਕਿਸੇ ਪੰਡਤ, ਪੱਥਰਾਂ ਦੀ ਪੂਜਾ ਨਾ ਕੋਇ ਵਖਾਈਆ। ਉਹ ਮੇਰੇ ਪੱਕੇ ਹੋਣੇ ਸੰਤ, ਜਿਨ੍ਹਾਂ ਦੀ ਸਤ੍ਹਾ ਦੇਣੀ ਬਦਲਾਈਆ। ਬਣ ਕੇ ਸੁਹਾਗ ਕੰਤ, ਆਪਣੇ ਅੰਗ ਲਗਾਈਆ। ਹਰਖ ਸੋਗ ਮਿਟਾ ਕੇ ਚਿੰਤ, ਜਨਮ ਕਰਮ ਦਾ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਸੰਗ ਰਖਾਈਆ।

ਧੰਨਾ ਕਹੇ ਕੀ ਇਹ ਸਚ, ਸਚ ਦੇ ਸਮਝਾਈਆ। ਭਾਗ ਲਗਾਵੇਂ ਕਾਇਆ ਮਾਟੀ ਕੱਚ, ਕੰਚਨ ਗੜ੍ਹ ਤੁੜਾਈਆ। ਪੁਰਖ ਅਕਾਲ ਕਹੇ ਭਗਤਾਂ ਦੇ ਲੂੰ ਲੂੰ ਅੰਦਰ ਜਾਵਾਂ ਰਚ, ਰਚਨਾ ਆਪਣੀ ਦਿਆਂ ਵਖਾਈਆ। ਮਾਰਗ ਧੁਰ ਦਾ ਇਕੋ ਦੱਸ, ਦਹਿ ਦਿਸ਼ਾਂ ਪਾਰ ਕਰਾਈਆ। ਸਾਂਝਾ ਢੋਲਾ ਕਰ ਕੇ ਜੱਸ, ਸਿਫ਼ਤਾਂ ਵਿਚ ਵਡਿਆਈਆ । ਤੇਰਾ ਪੂਰਾ ਕਰਾਂ ਹੱਕ, ਹੁਣ ਦਾ ਲੇਖਾ ਦਿਆਂ ਚੁਕਾਈਆ। ਜਿਸ ਵਿਚ ਰਹੇ ਕੋਈ ਨਾ ਸ਼ੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਧੰਨਾ ਕਹੇ ਪਹਿਲੋਂ ਮੇਰੇ ਪੈਰਾਂ ਨੂੰ ਢਕ, ਨੰਗਾ ਫਿਰਿਆਂ ਵਾਹੋ ਦਾਹੀਆ। ਪੁਰਖ ਅਕਾਲ ਕਹੇ ਬੱਚੂ ਹੁਣ ਇਹ ਖਹਿੜਾ ਛੱਡ, ਅਗਲਾ ਧਿਆਨ ਲਗਾਈਆ । ਇਕ ਵੇਰਾਂ ਹੋਣਾ ਪਏ ਅੱਡ, ਮਾਸ ਨਾੜੀ ਹੱਡ ਛੁਡਾਈਆ। ਫੇਰ ਤੈਨੂੰ ਘੱਲਾਂ ਵਿਚ ਜੱਗ, ਜਗਜੀਵਣ ਦਾਤਾ ਹੋ ਕੇ ਦਿਆਂ ਵਡਿਆਈਆ । ਪਰਗਟ ਹੋ ਕੇ ਤੁਹਾਡੀ ਵਿਚ ਯੱਦ, ਲਹਿਣਾ ਦੇਣਾ ਝੋਲੀ ਪਾਈਆ। ਭਗਤ ਦੁਵਾਰਾ ਜਾਣਾ ਸਜ, ਮੂਰਖ ਗੁਵਾਰਾਂ ਜੱਟਾਂ ਮਿਲ ਕੇ ਵੱਜੇ ਵਧਾਈਆ। ਉਥੇ ਆਵਾਂ ਭੱਜ, ਭਜਨ ਬੰਦਗੀ ਏਹੋ ਯਾਦ ਕਰਾਈਆ। ਤੂੰ ਮੇਰਾ ਮੈਂ ਤੇਰਾ ਕਹਿਕੇ ਜਿਸ ਵੇਲੇ ਚਾਹੋ ਲੈਣਾ ਸੱਦ, ਹਾਜ਼ਰ ਹਜ਼ੂਰ ਹੋ ਕੇ ਨਜ਼ਰੀ ਆਈਆ। ਜੇ ਤੁਸੀਂ ਮੈਨੂੰ ਜਾਓ ਛੱਡ, ਮੈਂ ਫਿਰ ਵੀ ਮੁੜ ਕੇ ਲਵਾਂ ਮਿਲਾਈਆ। ਦੋ ਜਹਾਨਾਂ ਵਿਚੋਂ ਲਵਾਂ ਲੱਭ, ਇਹ ਮੇਰੀ ਬੇਪਰਵਾਹੀਆ। ਮੈਂ ਪੱਥਰਾਂ ਵਿਚ ਰਹਿਣ ਵਾਲਾ ਨਹੀਂ ਰੱਬ, ਗੁਰਮੁਖਾਂ ਦੇ ਅੰਦਰ ਵੜ ਕੇ ਡੇਰਾ ਲਾਈਆ। ਪਰਗਟ ਹੋਵਾਂ ਝੱਬ, ਬਿਨ ਅੱਖਾਂ ਅੱਖ ਖੁਲ੍ਹਾਈਆ। ਉਹ ਸਾਰੇ ਲਏ ਸੱਦ, ਜਿਨ੍ਹਾਂ ਦਾ ਲੇਖਾ ਤੇਰਾ ਪਿਛਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲਹਿਣਾ ਝੋਲੀ ਪਾਈਆ।

ਧੰਨਾ ਕਹੇ ਕੀ ਫਿਰ ਮੈਂ ਹੋਵਾਂ ਧੰਨਾ, ਮੇਰੀ ਮਾਂ ਧੰਨਾ ਕਹਿ ਕੇ ਬੁਲਾਈਆ। ਪੁਰਖ ਅਕਾਲ ਕਿਹਾ ਤੇਰਾ ਪਿਛਲਾ ਸਾਫ ਕਰਨਾ ਪੰਨਾ, ਨਾਮ ਦਾ ਨਾਮ ਨਾ ਕੋਇ ਸਲਾਹੀਆ। ਤਨ ਵਜੂਦ ਬਦਲਣਾ ਤਨਾਂ, ਮਨ ਬੁੱਧੀ ਨਾਲ ਚਤਰਾਈਆ । ਮੇਰਾ ਖੇਲ ਹੋਣਾਂ ਨਵਾਂ, ਨਵਾਂ ਰਾਹ ਚਲਾਈਆ। ਤੇਰਾ ਲਹਿਣਾ ਦੇਣਾ ਰੱਖਣਾ ਜਮ੍ਹਾਂ, ਬਿਨ ਤੇਰੇ ਹੱਥ ਨਾ ਕਿਸੇ ਫੜਾਈਆ। ਬਿਨਾ ਪਾਣੀ ਦੇ ਗਿਲਾਸ ਤੋਂ ਹੋਰ ਨਹੀਂ ਕਰਨਾ ਤਮ੍ਹਾਂ, ਸੁੱਕੀ ਰੋਟੀ ਖਾ ਕੇ ਝੱਟ ਲੰਘਾਈਆ। ਇਹ ਉਹ ਪਿਛਲੀ ਵੇਖ ਲੈ ਸ਼ਮ੍ਹਾਂ, ਜਿਹੜੀ ਤੇਰੀ ਸ਼ਹਾਦਤ ਦਏ ਗੁਵਾਹੀਆ। ਵੇਲੇ ਨਾਲ ਸੁਹਾਇਆ ਸਮਾਂ, ਸਮੇਂ ਦਾ ਮਾਲਕ ਭੁੱਲ ਕਦੇ ਨਾ ਜਾਈਆ । ਉਹ ਬੁੱਢੜੀ ਦਾਦੀ ਅੰਮਾ, ਪੱਖੋ ਵਾਲੋਂ ਚਲ ਕੇ ਆਈਆ। ਤੇਰਾ ਤਨ ਕਟੋਰਾ ਓਹੋ ਛੰਨਾ, ਜਲ ਗਿਲਾਸ ਵਾਲਾ ਆਪਣੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਘਰ ਦੇ ਵਡਿਆਈਆ।

ਧੰਨਿਆਂ ਤੇਰਾ ਨਾ ਹੋਣਾ ਆਤਮ, ਸਿੰਘ ਦਏ ਵਡਿਆਈਆ। ਮੇਰਾ ਸ਼ਬਦ ਹੋਣਾ ਪਰਮਾਤਮ, ਆਤਮ ਪਰਮਾਤਮ ਮਿਲਕੇ ਵੱਜੇ ਵਧਾਈਆ। ਭੇਵ ਖੁਲ੍ਹਾਣਾ ਬਾਤਨ, ਪੜਦਾ ਆਪ ਉਠਾਈਆ। ਧੁਰ ਦਾ ਬਣਾ ਸਾਕਣ, ਸਗਲਾ ਸੰਗ ਰਖਾਈਆ। ਤੈਨੂੰ ਭੋਲਾ ਫੇਰ ਵੀ ਸਾਰੇ ਆਖਣ, ਕਮਲਿਆਂ ਵਾਂਗ ਗੱਲਾਂ ਕਰਕੇ ਆਪਣਾ ਝੱਟ ਲੰਘਾਈਆ। ਫੇਰ ਤੂੰ ਲੱਭਣਾ ਓਸੇ ਪਾਤਨ, ਜਿਸ ਪਤਨ ਤੇ ਆਇਆ ਪਰਤ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਲੇਖੇ ਲਾਈਆ।

ਗਿਲਾਸ ਕਹੇ ਮੇਰੇ ਵਿਚੋਂ ਅੰਮ੍ਰਿਤ ਪੀ ਲੈ ਘੁੱਟ, ਘੁਟ ਘੁਟ ਗਲੇ ਲਗਾਈਆ । ਜਗਤ ਜਹਾਨ ਕੂੜਾ ਨਾਤਾ ਗਿਆ ਛੁੱਟ, ਛੁੱਟਿਆ ਮੋਹ ਲੋਕਾਈਆ। ਓਸ ਦਾ ਬਣਿਆ ਪੁੱਤ, ਜੋ ਭਗਤਾਂ ਗੋਦ ਟਿਕਾਈਆ । ਬਦਲ ਕੇ ਆਪਣਾ ਰੁਖ, ਕਰਵਟ ਲਈ ਉਲਟਾਈਆ। ਪ੍ਰਭ ਚਰਨ ਦਾ ਸਾਚਾ ਸੁੱਖ, ਆਤਮ ਪਰਮਾਤਮ ਮਿਲਕੇ ਵੱਜੇ ਵਧਾਈਆ । ਸਾਹਿਬ ਸੁਵਾਮੀ ਸਦਾ ਖ਼ੁਸ਼, ਖ਼ੁਸ਼ੀਆਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ।

ਸਰਨ ਮਿਲੇ ਨਹੀਂ ਕੋਈ ਘਾਟਾ, ਤੋਟ ਰਹੇ ਨਾ ਰਾਈਆ। ਜਨਮ ਮਿਲੇ ਮਿਲੇ ਪੁਰਖ ਸਮਰਾਥਾ, ਏਹੋ ਵੱਡੀ ਵਡਿਆਈਆ। ਨਾਮ ਮਿਲੇ ਮਿਲੇ ਆਤਮ ਗਾਥਾ, ਏਹੋ ਸਚ ਪੜ੍ਹਾਈਆ। ਮਾਲਕ ਮਿਲੇ ਮਿਲੇ ਧੁਰ ਦਾ ਦਾਤਾ, ਜੋ ਭੁੱਖਿਆਂ ਦਏ ਰਜਾਈਆ। ਸਾਹਿਬ ਮਿਲੇ ਦੀਨਾਂ ਨਾਥਾਂ, ਅਨਾਥਾਂ ਹੋਵੇ ਸਹਾਈਆ । ਸਤਿਗੁਰ ਮਿਲੇ ਜੋ ਆਤਮ ਹੋਵੇ ਜਾਤਾ, ਜੋਤੀ ਜਾਤਾ ਧੁਰਦਰਗਾਹੀਆ। ਗੁਰੂ ਮਿਲੇ ਜੋ ਬਣੇ ਪਿਤਾ ਮਾਤਾ, ਮਾਤ ਪਿਤ ਹੋ ਕੇ ਆਪਣੀ ਗੋਦ ਉਠਾਈਆ। ਪੁਰਖ ਅਕਾਲ ਮਿਲੇ ਜੋ ਪਿਛਲਾ ਪੂਰਾ ਕਰੇ ਵਾਕਾ, ਵਾਕਫ਼ਕਾਰ ਆਪਣਾ ਲਏ ਬਣਾਈਆ। ਦੀਨ ਦਿਆਲ ਮਿਲੇ ਤੇ ਮਿਲੇ ਧੁਰ ਦਾ ਸਾਥਾ, ਅਧਵਿਚਕਾਰ ਨਾ ਕੋਇ ਅਟਕਾਈਆ। ਜੇ ਅੱਗੇ ਜਾਣ ਦੀ ਹੁਣ ਛੇਤੀ ਹੋਵੇ ਆਸਾ, ਉਹ ਦਿਨ ਦੇਣਾ ਸਮਝਾਈਆ । ਤੇਰੀ ਮਰਜ਼ੀ ਨਾਲ ਓਸੇ ਦਿਨ ਕਰ ਦੇਵੇ ਬੰਦ ਖ਼ਲਾਸਾ, ਨਵੀਂ ਧਾਰ ਦਏ ਚਲਾਈਆ। ਫੇਰ ਕਹਿਣਾ ਇਹ ਧੁਰ ਦਾ ਉਹ ਬਾਪਾ, ਜੋ ਬੱਚਿਆਂ ਉਂਗਲੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਵਖਾਈਆ।

ਰੰਗ ਕਹੇ ਮੈਨੂੰ ਚਾੜ੍ਹੋ ਕਰ ਕੇ ਰੰਗ, ਰੰਗ ਅਗਲਾ ਦਿਆਂ ਵਖਾਈਆ । ਭਗਤੋ ਅੱਗੇ ਜਾਓ ਨਸੰਗ, ਡਰਨ ਦੀ ਲੋੜ ਰਹੇ ਨਾ ਰਾਈਆ। ਜੁਗ ਜੁਗ ਭਗਤਾਂ ਦੀ ਏਹੋ ਮੰਗ, ਪ੍ਰਭ ਮਿਲ ਕੇ ਵੱਜੇ ਵਧਾਈਆ । ਬਾਕੀ ਸ੍ਰਿਸ਼ਟੀ ਦਿਸੇ ਨੰਗ, ਓਢਣ ਸੀਸ ਨਾ ਕੋਇ ਟਿਕਾਈਆ। ਸਭ ਦੀ ਨੰਗੀ ਹੋਈ ਕੰਡ, ਪੁਸ਼ਤ ਪਨਾਹ ਨਾ ਕੋਇ ਵਖਾਈਆ। ਜਗਤ ਵਾਸਨਾ ਕੂੜੀ ਕਿਰਿਆ ਗੰਦ, ਤ੍ਰਿਸ਼ਨਾ ਮਨ ਨਾ ਕੋਇ ਤ੍ਰਿਪਤਾਈਆ । ਜਿਨ੍ਹਾਂ ਨੂੰ ਪ੍ਰਭ ਦਾ ਮਿਲ ਗਿਆ ਸੰਗ, ਤਨ ਵਜੂਦ ਮਿਲੇ ਵਡਿਆਈਆ। ਆਤਮਾ ਨੂੰ ਦੇਵੇ ਅਨੰਦ, ਸਾਂਤਕ ਸਤਿ ਸਤਿ ਸਮਾਈਆ। ਗੁਰਮੁਖੋ ਬਣਿਓ ਉਹ ਚੰਦ ਜਿਸ ਚੰਦ ਨੂੰ ਚੰਦ ਵੇਖ ਕੇ ਖ਼ੁਸ਼ੀ ਬਣਾਈਆ । ਆਓ ਪਿਛਲੀ ਟੁੱਟੀ ਲਓ ਗੰਢ, ਗੰਢੀ ਫੇਰ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ।

ਜਨ ਭਗਤੋ ਪ੍ਰਭ ਮਿਲਣ ਦੀ ਇਕੋ ਜੁਗਤੀ, ਜੁਗ ਜੁਗ ਚਲੀ ਆਈਆ। ਜਿਸ ਦਾ ਸੀਸ ਝੁਕੇ ਨਾਲ ਫੁਰਤੀ, ਫੁਰਨਿਆਂ ਤੋਂ ਬਾਹਰ ਆਪਣਾ ਰੰਗ ਰੰਗਾਈਆ। ਸਦਾ ਜੁੜੀ ਰਹੇ ਸੁਰਤੀ, ਜੋ ਹਿਰਦੇ ਹਰਿ ਹਰਿ ਗਾਈਆ । ਮੁਹੱਬਤ ਬਣੀ ਰਹੇ ਧੁਰ ਦੀ, ਧੁਰ ਦੀ ਧਾਰ ਨਾਲ ਪਰਨਾਈਆ। ਇਹ ਖੇਲ

ਸੱਚੇ ਸਤਿਗੁਰ ਦੀ, ਵਿਛੜਿਆਂ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਭਾਣੇ ਵਿਚ ਰਖਾਈਆ।

ਦੀਪ ਕਹੇ ਕਿਉਂ ਮੇਰੇ ਪੰਜ ਮੁੱਖ, ਭਗਤੋ ਦਿਓ ਸਮਝਾਈਆ। ਭਗਤ ਕਹਿਣ ਬਸ ਕਰ ਚੁੱਪ, ਏਥੇ ਚਲੇ ਨਾ ਕੋਇ ਚਤਰਾਈਆ। ਓਏ ਦੀਪਾ ਸਾਨੂੰ ਬਾਹਰੋਂ ਭਾਵੇਂ ਅੰਧੇਰਾ ਹੋਵੇ ਘੁੱਪ, ਅੰਦਰੋਂ ਪ੍ਰਭ ਵਿਛੜ ਨਾ ਜਾਈਆ। ਦੀਪਕ ਕਹੇ ਮੈਂ ਤੁਹਾਨੂੰ ਲਵਾਂ ਪੁੱਛ, ਮੈਨੂੰ ਦਿਓ ਸਮਝਾਈਆ। ਤੁਹਾਨੂੰ ਵਿਛੋੜੇ ਦਾ ਕੀ ਦੁੱਖ, ਯਾਦ ਵਿਚ ਆਹ ਨਾ ਕਦੇ ਲਗਾਈਆ। ਜੇ ਅੰਦਰ ਉਠੇ ਹੁਕ, ਹੋਕਾ ਦੇ ਕੇ ਦਿਓ ਸੁਣਾਈਆ । ਭਗਤ ਕਹਿਣ ਦੀਪਕਾ ਅਸੀਂ ਪੜ੍ਹਦੇ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਫ਼ਰਕ ਰਿਹਾ ਨਾ ਰਾਈਆ। ਬਣ ਕੇ ਉਹਦੇ ਸੁੱਤ, ਗੋਦੀ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗ੍ਰਹਿ ਇਕ ਸੁਹਾਈਆ।

ਦੀਪਕ ਕਹੇ ਮੇਰੇ ਵਿਚ ਵੇਖੋ ਬੱਤੀ ਘਿਰਤ, ਆਪਣਾ ਰੰਗ ਵਖਾਈਆ । ਜੁਗ ਚੌਕੜੀ ਵੇਖੇ ਫਿਰਤ, ਫਿਰ ਫਿਰ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਨਾਮ ਦੀ ਕਰਦੇ ਕਿਰਤ, ਮਾਲਾ ਮਣਕਿਆਂ ਵਾਲੀ ਫਰਾਈਆ। ਲੌਂਦੇ ਰਹੇ ਸੁਰਤ ਨਿਰਤ, ਦਿਵਸ ਰੈਣ ਢੋਲਾ ਗਾਈਆ। ਜਨ ਭਗਤ ਕਹਿਣ ਅਸੀਂ ਪ੍ਰਭ ਦੀ ਕੋਈ ਕੱਢਣੀ ਨਹੀਂ ਕਿਰਸ, ਛੋਟਾ ਹਿੱਸਾ ਨਾ ਵੰਡ ਵੰਡਾਈਆ। ਅਸੀਂ ਓਸ ਦੇ ਪਿਆਰੇ ਬਣ ਗਏ ਨਿਰਸ, ਨਿਕਿਆਂ ਤੋਂ ਵੱਡੇ ਦਏ ਬਣਾਈਆ। ਦਰ ਆਇਆ ਕਦੀ ਨਾ ਦੇਵੇ ਝਿੜਕ, ਫੜ ਬਾਂਹੋਂ ਗਲੇ ਲਗਾਈਆ। ਸਚ ਦੁਵਾਰਿਉਂ ਕਦੇ ਨਾ ਜਾਈਏ ਥਿੜਕ, ਦਰ ਬਹਿ ਕੇ ਖ਼ੁਸ਼ੀ ਮਨਾਈਆ। ਜਿਸ ਨੇ ਲੋਕ ਪਰਲੋਕ ਦੋ ਜਹਾਨ ਛੱਡੇ ਰਿੜਕ, ਮਧਾਣਾ ਆਪਣਾ ਨਾਮ ਰਖਾਈਆ। ਉਸ ਦਾ ਦਰਵਾਜ਼ਾ ਬੰਦ ਕਦੇ ਨਾ ਹੋਵੇ ਖਿੜਕ, ਖੁਲ੍ਹੀ ਤਾਕੀ ਸਭ ਨੂੰ ਵੇਖ ਵਖਾਈਆ। ਦੀਪਕ ਕਹੇ ਓ ਭਗਤੋ ਓਸ ਨੇ ਕੋਈ ਪਹਿਨੀ ਤਲਵਾਰ ਕਿਰਚ, ਆਪਣਾ ਰੂਪ ਬਦਲਾਈਆ। ਕੀ ਵੜੇ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਚਰਚ, ਚਰਚਾ ਕੀ ਜਣਾਈਆ। ਕੀ ਪੱਲੇ ਉਹਲੇ ਖ਼ਰਚ, ਕੀ ਆਪਣੀ ਕਾਰ ਕਮਾਈਆ। ਜਨ ਭਗਤ ਕਹਿਣ ਉਹ ਮਾਲਕ ਫ਼ਰਸ਼ ਅਰਸ਼, ਜਿਸ ਨੂੰ ਸਾਰੇ ਸੀਸ ਨਿਵਾਈਆ। ਮਿਹਰਵਾਨ ਸਾਡੇ ਉਤੇ ਕਰ ਕੇ ਤਰਸ, ਤਰਸਦਿਆਂ ਨੂੰ ਲਿਆ ਮਿਲਾਈਆ। ਸਾਨੂੰ ਰਹੀ ਨਾ ਕੋਈ ਹਰਸ, ਹਵਸ ਦਿੱਤੀ ਗਵਾਈਆ । ਏਹੋ ਖੇਲ ਅਸਚਰਜ, ਜੋ ਪਿਛਲੇ ਲਹਿਣੇ ਰਿਹਾ ਮੁਕਾਈਆ। ਪਤਾ ਨਹੀਂ ਕਿਥੇ ਸਾਂਭ ਕੇ ਰੱਖੀ ਫ਼ਰਦ, ਕਿਥੋਂ ਪੜਦੇ ਲਏ ਫੁਲਾਈਆ। ਪ੍ਰੀਤਮ ਸਿੰਘ ਉਹ ਰੋੜਾ, ਜਿਸ ਕਦੀ ਨਹੀਂ ਸੀ ਲਿਆ ਧੜਤ, ਸੌਦਾ ਸਚ ਦੇ ਹੱਟ ਵਿਕਾਈਆ। ਲਾਲ ਰੰਗ ਓਸੇ ਦੀ ਜੜ੍ਹਤ, ਜੋ ਗੁਰਮੁਖਾਂ ਜੋੜ ਜੁੜਾਈਆ। ਜੋੜਾ ਬਣਿਆ ਨਹੀਂ ਅਨਘੜਤ, ਭਗਤ ਭਗਵਾਨ ਗੰਢ ਰਖਾਈਆ। ਜਲ ਗਿਲਾਸ ਆਇਆ ਪਰਤ, ਵੱਟਾ ਛੰਨਿਆਂ ਦਏ ਗਵਾਹੀਆ। ਇਹ ਮਹੀਨਾ ਸਰਦੀ ਵਾਲਾ ਸਰਦ, ਸਾਰਿਆਂ ਰਿਹਾ ਠਰਾਈਆ। ਗੁਰਮੁਖਾਂ ਵੰਡੇ ਦਰਦ, ਭਗਤਾਂ ਹੋਏ ਸਹਾਈਆ। ਪਿਛਲੀ ਯਾਦ ਰੱਖੀ ਅਰਜ਼, ਹੁਣ ਬੇਨੰਤੀ ਨਾ ਕੋਇ ਕਰਾਈਆ। ਆਪਣਾ ਪੂਰਾ ਕਰਨ ਆਇਆ ਫ਼ਰਜ਼, ਧੁਰ ਦਾ ਮਾਲਕ ਫੇਰਾ ਪਾਈਆ । ਅੰਤ ਵੇਲੇ ਦੁੱਖ ਵਾਲੀ ਲੱਗਣੀ ਨਹੀਂ ਕੋਈ ਮਰਜ਼, ਸਹਿਜ ਲਏ ਉਠਾਈਆ। ਰੰਗ ਹੋਣ ਨਹੀਂ ਦੇਣਾ ਜ਼ਰਦ, ਲਾਲ ਗੁਲਾਲਾ ਦਏ ਬਣਾਈਆ । ਪਿਛਲਾ ਲਹਿਣੇ ਦਾ ਕਰਜ਼, ਮਕਰੂਜ਼ ਹੋ ਕੇ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਧਾ ਸੂਰਬੀਰ ਮਰਦਾਨਾ ਮਰਦ, ਜਨ ਭਗਤਾਂ ਮੁੱਦਤ ਦਾ ਮੁਦਾ ਦਏ ਸਮਝਾਈਆ । (੨੧ ਪੋਹ ਸ਼ਹਿਨਸ਼ਾਹੀ ਸੰਮਤ ੩ ਆਤਮਾ ਸਿੰਘ)

❋

❋

ਸੋ ਪੁਰਖ ਨਿਰੰਜਣ ਚੜ੍ਹਿਆ ਚਾਅ, ਚਾਓ ਘਨੇਰਾ ਇਕ ਰਖਾਈਆ। ਹਰਿ ਪੁਰਖ ਨਿਰੰਜਣ ਵੇਸ ਵਟਾ, ਹਰਿ ਜੂ ਆਪਣੀ ਖੇਲ ਕਰਾਈਆ। ਏਕੰਕਾਰਾ ਫੇਰਾ ਪਾ, ਨਿਰਗੁਣ ਨਿਰਵੈਰ ਸੇਵ ਕਮਾਈਆ। ਆਦਿ ਨਿਰੰਜਣ ਜੋਤ ਜਗਾ, ਨੂਰ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਢੋਲਾ ਗਾ, ਜਨ ਭਗਤਾਂ ਰਿਹਾ ਸੁਣਾਈਆ । ਸ੍ਰੀ ਭਗਵਾਨ ਨਿਸ਼ਾਨ ਝੁਲਾ, ਦੋ ਜਹਾਨ ਦਏ ਵਡਿਆਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾ, ਆਪਣਾ ਰੰਗ ਰੰਗਾਈਆ। ਸਚ ਸਿੰਘਾਸਣ ਇਕ ਸੁਹਾ, ਸਚਖੰਡ ਦਏ ਵਡਿਆਈਆ। ਥਿਰ ਘਰ ਆਪਣਾ ਰਾਗ ਅਲਾ, ਸ਼ਬਦੀ ਨਾਦ ਸੁਣਾਈਆ। ਕਰ ਖੇਲ ਬੇਪਰਵਾਹ, ਦੀਨਨ ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਇਕ ਮਲਾਹ, ਜੁਗ ਕਰਤਾ ਵੇਸ ਵਟਾਈਆ। ਆਪਣੀ ਕਰ ਕੇ ਆਇਆ ਸਚ ਸਲਾਹ, ਸੁਲਹਕੁਲ ਸੱਚਾ ਸ਼ਹਿਨਸ਼ਾਹੀਆ। ਲੋਕਮਾਤ ਪਰਗਟੌਣਾ ਸਾਚਾ ਨਾਂ, ਜਨ ਭਗਤ ਨਾਉਂ ਰਖਾਈਆ। ਲੇਖਾ ਜਾਣੇ ਹੰਸ ਕਾਂ, ਕਾਗ ਹੰਸ ਵੇਖ ਵਖਾਈਆ। ਨਿਰਗੁਣ ਸਰਗੁਣ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਆਪ ਕਮਾਈਆ।

ਸੋ ਪੁਰਖ ਨਿਰੰਜਣ ਚੜ੍ਹਿਆ ਰੰਗ, ਰੰਗ ਰੰਗੀਲਾ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਵੇਖੇ ਅਨੰਦ, ਅਨੰਦ ਮੰਗਲ ਆਪੇ ਗਾਇੰਦਾ। ਏਕੰਕਾਰਾ ਖ਼ੁਸ਼ੀ ਬੰਦ ਬੰਦ, ਦਰ ਘਰ ਸਾਚੇ ਸੋਭਾ ਪਾਇੰਦਾ । ਆਦਿ ਨਿਰੰਜਣ ਚੜ੍ਹਿਆ ਚੰਦ, ਜੋਤੀ ਜਾਤਾ ਹਰਿ ਪਰਗਟਾਇੰਦਾ। ਸ੍ਰੀ ਭਗਵਾਨ ਗਾਏ ਛੰਦ, ਅਬਿਨਾਸ਼ੀ ਕਰਤਾ ਰਾਗ ਅਲਾਇੰਦਾ। ਪਾਰਬ੍ਰਹਮ ਪ੍ਰਭ ਮੇਟਿਆ ਪੰਧ, ਬ੍ਰਹਮ ਆਪਣੀ ਗੋਦ ਬਹਾਇੰਦਾ। ਜੁਗ ਚੌਕੜੀ ਖੰਡ ਖੰਡ, ਏਕਾ ਖੰਡਾ ਨਾਮ ਚਮਕਾਇੰਦਾ। ਆਦਿ ਜੁਗਾਦੀ ਕਰ ਕਰ ਵੰਡ, ਵੰਡਣ ਸਾਚੀ ਵੇਖ ਵਖਾਇੰਦਾ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਰਖਾਇੰਦਾ।

ਸੋ ਪੁਰਖ ਨਿਰੰਜਣ ਸੁਣਾਏ ਰਾਗ, ਅਨਰਾਗੀ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਇਕ ਵੈਰਾਗ, ਭਗਤ ਵਿਛੋੜਾ ਸਹਿ ਨਾ ਸਕੇ ਰਾਈਆ। ਏਕੰਕਾਰਾ ਸ੍ਰਿਸ਼ਟ ਸਬਾਈ ਕਰ ਤਿਆਗ, ਹਰਿ ਸੰਗਤ ਲਏ ਮਿਲਾਈਆ। ਆਦਿ ਨਿਰੰਜਣ ਗਿਆ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਗੁਰਮੁਖ ਬਣਾਏ ਸੱਜਣ ਸਾਕ, ਨਾਤਾ ਬਿਧਾਤਾ ਇਕ ਰਖਾਈਆ। ਸ੍ਰੀ ਭਗਵਾਨ ਖੋਲ੍ਹਿਆ ਤਾਕ, ਦੋ ਜਹਾਨ ਵੱਜੀ ਵਧਾਈਆ। ਪਾਰਬ੍ਰਹਮ ਬ੍ਰਹਮ ਦਿਤਾ ਸਾਥ, ਆਪ ਆਪਣੀ ਗੋਦ ਬਹਾਈਆ। ਜੁਗ ਜੁਗ ਸੁਣੌਂਦਾ ਆਇਆ ਪੂਜਾ ਪਾਠ, ਨਿਰਗੁਣ ਸਰਗੁਣ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਸਮਝਾਈਆ।

ਸੋ ਪੁਰਖ ਨਿਰੰਜਣ ਖ਼ੁਸ਼ੀ ਮਨਾ, ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਹਰਿ ਭਗਤ ਆਪਣਾ ਭੇਵ ਦਏ ਜਣਾ, ਜਾਨਣਹਾਰ ਆਪ ਹੋ ਆਇੰਦਾ। ਏਕੰਕਾਰਾ ਏਕਾ ਘਰ ਵਖਾ, ਦੂਈ ਦਵੈਤੀ ਪਰਦਾ ਲਾਹਿੰਦਾ। ਆਦਿ ਨਿਰੰਜਣ ਸਗਨ ਮਨਾ, ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਰਿਹਾ ਡਾਹ, ਬਣ ਬਣ ਸੇਵਕ ਸੇਵ ਕਮਾਇੰਦਾ। ਜਨ ਭਗਤਾਂ ਮਾਤ ਦਏ ਵਡਿਆ, ਸ੍ਰੀ ਭਗਵਾਨ ਸਿਰ ਆਪਣਾ ਹੱਥ ਰਖਾਇੰਦਾ। ਪਾਰਬ੍ਰਹਮ ਬ੍ਰਹਮ ਲਏ ਮਿਲਾ, ਮੇਲਣਹਾਰ ਆਪ ਹੋ ਜਾਇੰਦਾ ।

ਜੁਗ ਚੌਕੜੀ ਖੇਲ ਰਿਹਾ ਖਿਲਾ, ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ, ਕਰੋੜ ਤਤੀਸਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਇੰਦਾ।

ਸਾਚੀ ਸੇਵਾ ਆਪੇ ਕਰ ਕਰ, ਹਰਿ ਕਰਤਾ ਵੇਖ ਵਖਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਲੋਕਮਾਤ ਔਂਦਾ ਰਿਹਾ ਡਰ ਡਰ, ਆਪਣਾ ਮੁੱਖ ਛੁਪਾਈਆ। ਸ਼ਾਹ ਪਾਤਸ਼ਾਹ ਨਾ ਸਕੇ ਕੋਈ ਫੜ, ਫੜ ਫੜ ਦਏ ਸਜ਼ਾਈਆ । ਕਲਜੁਗ ਅੰਤਮ ਨਿਰਗੁਣ ਆਪਣਾ ਘਾੜਨ ਘੜ ਘੜ, ਸਰਗੁਣ ਲੇਖ ਮੁਕਾਈਆ। ਸਚਖੰਡ ਮਹੱਲੇ ਆਪੇ ਚੜ੍ਹ ਚੜ੍ਹ, ਚੜ੍ਹਦੀ ਕਲਾ ਆਪ ਜਣਾਈਆ । ਆਪਣਾ ਨਾਉਂ ਅੱਖਰ ਆਪੇ ਪੜ੍ਹ ਪੜ੍ਹ, ਪਿਛਲੀ ਭੁੱਲੇ ਸਰਬ ਪੜ੍ਹਾਈਆ। ਭਗਤ ਭਗਵਾਨ ਬੰਨ੍ਹੇ ਲੜ ਲੜ, ਏਕਾ ਪੱਲੂ ਰਿਹਾ ਵਖਾਈਆ। ਜੁਗ ਚੌਕੜੀ ਸਾਰੇ ਮੰਨਦੇ ਰਹੇ ਹਰਿ ਹਰਿ, ਹਰਿ ਹਰਿ ਪੂਜਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਬੇਪਰਵਾਹ ਖੇਲ ਅਪਾਰਾ, ਕਲਜੁਗ ਅੰਤਮ ਆਪ ਕਰਾਈਆ। ਜੁਗ ਚੌਕੜੀ ਸਭ ਨੂੰ ਦੇਂਦਾ ਰਿਹਾ ਲਾਰਾ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਪੁਕਾਰਾ, ਨਿਉਂ ਨਿਉਂ ਬੈਠੇ ਸਸਿ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।

ਜੁਗ ਜੁਗ ਖੇਲ ਹਰਿ ਨਿਰੰਕਾਰਾ, ਨਿਰਗੁਣ ਆਪ ਕਰਾਇੰਦਾ। ਜੁਗ ਚੌਕੜੀ ਹੋ ਉਜਿਆਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਵਾਰ ਕੀਤਾ ਪਾਰ ਕਿਨਾਰਾ, ਕੋਟਨ ਕੋਟ ਰੂਪ ਵਟਾਇੰਦਾ। ਨਵ ਨੌਂ ਚਾਰ ਮਾਰੇ ਮਾਰਾ, ਮਾਰਨਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ।

ਨਾਮੇ ਦਿਤਾ ਏਕਾ ਦਾਨ, ਵਸਤ ਅਮੋਲਕ
ਸਾਚਾ ਖੇਲ ਸ੍ਰੀ ਭਗਵਾਨ, ਪੂਰਬ ਆਪ ਜਣਾਈਆ। ਨਾਮੇ
ਨਾਮੇ
ਝੋਲੀ ਪਾਈਆ। ਦੇਹੁਰਾ ਫੇਰਿਆ ਹਰਿ ਜੂ ਆਣ, ਪੰਡਤ ਪਾਂਧੇ ਮੁੱਖ ਭੁਵਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ।

ਆਪਣਾ ਭੇਵ ਆਪੇ ਦੱਸ, ਹਰਿ ਜੂ ਖੇਲ ਕਰਾਇੰਦਾ। ਭਗਤਾਂ ਅੰਤਰ ਰਿਹਾ ਵਸ, ਦਿਸ ਕਿਸੇ ਨਾ ਆਇੰਦਾ। ਜੁਗ ਜੁਗ ਕਰੇ ਪੂਰੀ ਆਸ, ਜਗਤ ਤ੍ਰਿਸ਼ਨਾ ਮੋਹ ਚੁਕਾਇੰਦਾ। ਸ਼ਰਨ ਸ਼ਰਨਾਈ ਕਰੇ ਦਾਸ, ਦਾਸੀ ਦਾਸ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਇੰਦਾ।

ਦਰ ਘਰ ਸਾਚਾ ਹਰਿ ਮਿਹਰਵਾਨ, ਏਕਾ ਏਕ ਸੁਹਾਈਆ। ਨਾਮੇ ਮਿਲਿਆ ਬੀਠਲੋ ਕਾਹਨ, ਰੂਪ ਅਨੂਪ ਦਏ ਦਰਸਾਈਆ । ਮੋਈ ਗਾਂਏ ਜਵਾਈ ਆਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਗਾਂਏ ਜਵਾਲ ਨਾ ਮਿਟੀ ਤਰਾਸ, ਤ੍ਰਿਸ਼ਨਾ ਮੇਰੀ ਨਾ ਕੋਇ ਬੁਝਾਈਆ । ਨਾਮਾ ਮੰਗੇ ਤੇਰਾ ਸਾਥ,

ਵਿਛੋੜਾ ਝੱਲ ਨਾ ਸਕੇ ਰਾਈਆ। ਅਗਨੀ ਜਲ ਅੰਤਮ ਕਾਠ, ਪੰਜ ਤੱਤ ਰਹਿਣ ਨਾ ਪਾਈਆ। ਨਾ ਕੋਈ ਦੇਹੁਰਾ ਨਾ ਕੋਈ ਮਾਠ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਦਿਸੇ ਭੱਠ, ਖੇੜਾ ਰਿਹਾ ਨਾ ਕੋਇ ਵਸਾਈਆ। ਮੇਰਾ ਪੂਰਾ ਕਰਦੇ ਘਾਟ, ਮੈਂ ਇਕੋ ਓਟ ਤਕਾਈਆ। ਮੈਂ ਨਿਤ ਨਿਤ ਤੱਕਾਂ ਤੇਰੀ ਵਾਟ, ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਈਆ।

ਨਾਮੇ ਘਰ ਆਇਆ ਹਰਿ ਬਾਲ, ਬਾਲੀ ਬੁੱਧ ਵਖਾਈਆ। ਇਕ ਕਟੋਰਾ ਦੁੱਧ ਪਿਆਲ, ਦੋਧੀ ਦੰਦੀ ਰਿਹਾ ਸਮਝਾਈਆ । ਮੇਰੀ ਕਰਨੀ ਸਦਾ ਪ੍ਰਿਤਪਾਲ, ਮੈਂ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।

ਨਾਮੇ ਦੁੱਧ ਦਿਤਾ ਕਟੋਰਾ, ਕੁਟੀਆ ਆਪ ਸੁਹਾਇੰਦਾ। ਮੈਂ ਤੇਰਾ ਤੂੰ ਹੋਇਆ ਮੋਰਾ, ਭੇਵ ਭਾਉ ਨਾ ਕੋਇ ਜਣਾਇੰਦਾ। ਮੈਨੂੰ ਸੋਹਣਾ ਲੱਗਾ ਬਾਂਕਾ ਛੋਹਰਾ, ਨੰਨੀ ਨੰਨੀ ਗੁਫ਼ਤਾਰ ਸੁਣਾਇੰਦਾ। ਮੈਂ ਬਣਨ ਵਾਲਾ ਤੇਰਾ ਘੋੜਾ, ਆਪਣੀ ਪੀਠ ਤੋਹੇ ਉਠਾਇੰਦਾ। ਤੇਰਾ ਮੇਰਾ ਜੁੜਿਆ ਜੋੜਾ, ਪੁੱਤਰ ਧੀ ਨਾ ਮੰਗ ਮੰਗਾਇੰਦਾ । ਤੁਧ ਬਿਨ ਹੋਰ ਨਾ ਕੋਈ ਲੋੜਾ, ਦਰ ਇਕੋ ਤੇਰਾ ਸੁਹਾਇੰਦਾ। ਜੇ ਨਹੀਂ ਮਿਲਣਾ ਜਵਾਬ ਦੇ ਦੇ ਕੋਰਾ, ਵਲ ਛਲ ਨਾ ਕੋਇ ਰਖਾਇੰਦਾ। ਤੇਰੀ ਮੇਰੀ ਇਕੋ ਡੋਰਾ, ਨਾ ਕੋਈ ਤੋੜੇ ਤੋੜ ਤੁੜਾਇੰਦਾ । ਤੇਰੇ ਉਤੇ ਮੇਰਾ ਜ਼ੋਰਾ, ਤੇਰਾ ਜ਼ੋਰ ਮੇਰਾ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ ।

ਨਾਮੇ ਰੰਗਾ ਰੰਗ ਗੁਲਾਲਾ, ਹਰਿ ਜੂ ਆਖ ਸੁਣਾਈਆ। ਜੁਗਾ ਜੁਗੰਤਰ ਅਵਲੜੀ ਚਾਲਾ, ਮੇਰਾ ਭੇਵ ਕੋਇ ਨਾ ਪਾਈਆ। ਜਨ ਭਗਤਾਂ ਪਿਛੇ ਹੋ ਹੋ ਫਿਰਾਂ ਬੇਹਾਲਾ, ਬੇਹਬਲ ਆਪਣਾ ਰੂਪ ਵਟਾਈਆ। ਆਪਣਾ ਕਰ ਕੇ ਲੋਕਮਾਤ ਮੂੰਹ ਕਾਲਾ, ਜਨ ਭਗਤਾਂ ਉਜਲ ਦਿਆਂ ਕਰਾਈਆ। ਨਾਮੇ ਤੇਰੀ ਬਣਾਵਾਂ ਸੱਚੀ ਪਾਠਸ਼ਾਲਾ, ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਜਣਾਈਆ।

ਨਾਮਾ ਕਹੇ ਸੁਣ ਛੋਟੇ ਬਾਲੇ, ਬਾਲੀ ਬੁੱਧ ਤੇਰੀ ਵਡਿਆਈਆ । ਕਿਸ ਬਿਧ ਬਣੇ ਮੇਰੀ ਧਰਮਸਾਲੇ, ਕਵਣ ਬਾਡੀ ਦਏ ਬਣਾਈਆ। ਇੱਟਾਂ ਗਾਰਾ ਨਾ ਕੋਈ ਸ਼ਹਿਤੀਰ ਬਾਲੇ, ਸੇਵਕ ਕੋਇ ਨਜ਼ਰ ਨਾ ਆਈਆ। ਪਿਉ ਪੁੱਤ ਅਸੀਂ ਦੋਵੇਂ ਕੰਗਾਲੇ, ਧੰਨ ਦੌਲਤ ਨਾ ਕੋਇ ਰਖਾਈਆ। ਕੌਣ ਨਾਮੇ ਪਿਛੇ ਘਾਲਣ ਘਾਲੇ, ਮੇਰੀ ਛੱਪਰੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੁੱਠ ਕੇ ਨਾਮੇ ਕੋਲੋਂ ਪੱਲਾ ਛੁਡਾਈਆ।

ਪੁਰਖ ਅਬਿਨਾਸ਼ੀ ਨਿਰਗੁਣ ਰੁੱਠ, ਸਰਗੁਣ ਮੁੱਖ ਭੁਵਾਇਆ। ਮੈਂ ਫਿਰ ਕੇ ਆਵਾਂ ਚਾਰੇ ਕੁੰਟ, ਦਹਿ ਦਿਸ਼ਾ ਵੇਖ ਵਖਾਇਆ। ਕੋਈ ਸਾਹਿਬ ਜੇ ਪਏ ਤੁਠ, ਤੇਰਾ ਛੱਪਰ ਦਏ ਬਣਾਇਆ। ਤੇਰੇ ਕੋਲ ਨਾ ਆ ਕੇ ਮਾਰਾਂ ਝੂਠ, ਸਚ ਸਚ ਦਿਆਂ ਸਣਾਇਆ। ਤੇਰਾ ਲੇਖੇ ਲਾਵਾਂ ਦੁੱਧ ਪੀਤਾ ਘੁੱਟ, ਸੀਰ ਤਕਸੀਰ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮੇ ਕੋਲੋਂ ਮੁੱਖ ਛੁਪਾਇਆ।

ਨਾਮਾ ਰਾਤਰੀ ਗਿਆ ਸੌਂ, ਨੀਂਦਰ ਨੈਣਾਂ ਵਿਚ ਆਈਆ। ਪੁਰਖ ਅਬਿਨਾਸ਼ੀ ਦਰ ਦੁਆਰੇ ਰਿਹਾ ਭੌਂ, ਦਿਸ ਕਿਸੇ ਨਾ ਆਈਆ। ਭਗਤ ਵਡਿਆਈ ਹਰਿ ਕਾ ਗੌਂ, ਬਿਨ ਭਗਤ ਹਰਿ ਨਾ ਕੋਇ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੈਣ ਸਾਚੀ ਸੇਵ ਕਮਾਈਆ।

ਪੁਰਖ ਅਬਿਨਾਸ਼ੀ ਇਕੋ ਰਾਤ, ਆਪਣੇ ਲੇਖੇ ਪਾਇੰਦਾ। ਭਗਤ ਦੇਵੇ ਸਾਚੀ ਦਾਤ, ਵੰਡਣਹਾਰਾ ਆਪ ਵੰਡਾਇੰਦਾ। ਆਪਣੀ ਉਤਮ ਕਰੀ ਜ਼ਾਤ, ਭਗਤਾਂ ਨਾਮ ਸਲਾਹਿੰਦਾ । ਬਹੱਤਰ ਵਾਰ ਕਰਾਮਾਤ, ਨੇਹਕਰਮੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪਣੇ ਹੱਥ ਰਖਾਇੰਦਾ।

ਇਕੋ ਰਾਤ ਬਹੱਤਰ ਰੂਪ, ਪਾਰਬ੍ਰਹਮ ਵਟਾਈਆ । ਨਾਮੇ ਕਾਰਜ ਕਰਿਆ ਸੂਤ, ਛੱਪਰ ਛੰਨ ਸੁਹਾਈਆ। ਆਪੇ ਤਾਣਾ ਪੇਟਾ ਸੂਤ, ਆਪੇ ਕਪੜ ਰਿਹਾ ਹੰਢਾਈਆ। ਆਪੇ ਪਿਤਾ ਆਪ ਪੂਤ, ਆਪੇ ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਛੱਪਰੀ ਦਏ ਬਣਾਈਆ।

ਸਾਚੀ ਛੱਪਰੀ ਬਣੀ ਛੰਨ, ਸੰਸਾ ਹਰਿ ਚੁਕਾਇਆ। ਨਾਮਾ ਨਾਮ ਗਿਆ ਮੰਨ, ਮਨ ਮਨਸਾ ਮੋਹ ਮਿਟਾਇਆ। ਧੰਨ ਭਾਗ ਮੇਰਾ ਸਾਹਿਬ ਗਿਆ ਮੰਨ, ਸਿਰ ਮੇਰੇ ਹੱਥ ਟਿਕਾਇਆ। ਪੁਰਖ ਅਬਿਨਾਸ਼ੀ ਅੱਗੋਂ ਰਾਗ ਸੁਣਾਇਆ ਇਕੋ ਕੰਨ, ਨਾਦੀ ਨਾਦ ਅਲਾਇਆ। ਬਹੱਤਰ ਨਾੜ ਕਰ ਪਰਕਾਸ਼, ਚੜ੍ਹਾਇਆ ਚੰਨ, ਨੂਰੋ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ।

ਨਾਮਾ ਅੱਗੇ ਕਰੇ ਸਵਾਲ, ਸੁਣ ਸੱਜਣ ਮੇਰੇ ਮੀਤ। ਕਿਸ ਬਿਧ ਖੇਲ ਕਰੀ ਕਮਾਲ, ਮੇਰੀ ਪਰਖ ਨਾ ਸਕੇ ਨੀਤ। ਕਵਣ ਰੂਪ ਬਣ ਦਲਾਲ, ਸਾਚੀ ਵਸਤ ਲਿਆਂਦੀ ਖ਼ਰੀਦ। ਕਵਣ ਬਾਢੀ ਕਰ ਤਿਆਰ, ਚਾਰ ਕੁੰਟ ਰਖਾਈ ਸੀਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਤੇਰੀ ਕਰਾਂ ਓਹੋ ਦੀਦ।

ਆਪਣਾ ਰੂਪ ਦੱਸ ਨਿਰੰਕਾਰ, ਜਿਸ ਬਿਧ ਮੇਰੀ ਛੱਪਰ ਛੁਹਾਈਆ। ਜੇ ਨਾ ਦੱਸੇਂ ਰੋਵਾਂ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਰਾਤੀਂ ਸੁਤਿਆਂ ਕੀਤਾ ਪਿਆਰ, ਨੇਤਰ ਨੈਣ ਨਜ਼ਰ ਨਾ ਆਈਆ । ਮੈਂ ਚਾਹੁੰਦਾ ਤੇਰਾ ਵੇਖਾਂ ਸਚ ਵਿਹਾਰ, ਜਿਸ ਕਾਰਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ।

ਮੇਰਾ ਭੇਵ ਨਾ ਪੁੱਛ ਬਾਲ, ਹਰਿ ਸਤਿਗੁਰ ਆਪ ਸੁਣਾਇੰਦਾ। ਸਭ ਦੇ ਸਿਰ ਤੇ ਕੂਕੇ ਕਾਲ, ਜੋ ਘੜਿਆ ਭੰਨ ਵਿਖਾਇੰਦਾ। ਜਨ ਭਗਤਾਂ ਪਿਛੇ ਘਾਲਣ ਘਾਲ, ਆਪਣੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਨਾਮ ਦਲਾਲੀ ਇਕ ਰਖਾਇੰਦਾ। ਲੇਖਾ ਜਾਣ ਸ਼ਾਹ ਕੰਗਾਲ, ਸਭ ਦਾ ਲਹਿਣਾ ਝੋਲੀ ਪਾਇੰਦਾ। ਤੇਰੇ ਮੰਦਰ ਦੀਪਕ ਦਿਤਾ ਬਾਲ, ਲੋਕਮਾਤ ਨਾ ਕੋਇ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਛੁਪਾਇੰਦਾ।

ਨਾਮੇ ਅੱਗੋਂ ਕਰ ਲਈ ਜ਼ਿਦ, ਇਕੋ ਮੰਗ ਮੰਗਾਈਆ। ਆਪਣੇ ਮਿਲਣ ਦੀ ਦੱਸ ਦੇ ਬਿਧ, ਕਵਣ ਬਿਧ ਲਏਂ ਮਿਲਾਈਆ। ਕਵਣ ਰੂਪ ਕਾਰਜ ਕੀਤਾ ਸਿਧ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ।

ਮੇਰਾ ਭੇਵ ਨਾ ਜਾਣੇ ਕੋਇ, ਹਰਿ ਹਰਿ ਆਖ ਸੁਣਾਇੰਦਾ। ਨਿਰਗੁਣ ਰੂਪ ਹਰ ਘਟ ਸੋਏ, ਨੇਤਰ ਨੈਣ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਫੜ ਫੜ ਕੋਹੇ, ਜੋ ਘੜਿਆ ਭੰਨ ਵਖਾਇੰਦਾ। ਜਨ ਭਗਤਾਂ ਜੁਗ ਜੁਗ ਦੇਵੇ ਢੋਏ, ਵਸਤ ਅਮੋਲਕ ਝੋਲੀ ਪਾਇੰਦਾ। ਸਾਚਾ ਬੀਜ ਸਤਿ ਸਤਿਵਾਦੀ ਆਪੇ ਬੋਏ, ਫੁਲ ਫਲਵਾੜੀ ਆਪ ਮਹਿਕਾਇੰਦਾ। ਆਪਣੇ ਜਿਹਾ ਆਪੇ ਹੋਏ, ਦੂਸਰ ਸੰਗ ਨਾ ਕੋਇ ਰਲਾਇੰਦਾ। ਗੁਰ ਅਵਤਾਰ ਦੇ ਦੇ ਗਏ ਘੋਏ, ਹਰਿ ਕਾ ਭੇਵ ਕੋਇ ਨਾ ਪਾਇੰਦਾ । ਕਰ ਕਿਰਪਾ ਜਿਸ ਮੁੱਖ ਅੰਮ੍ਰਿਤ ਚੋਏ, ਤਿਸ ਸਾਂਤਕ ਸਤਿ ਕਰਾਇੰਦਾ।

ਅੰਤਮ ਸਾਰੇ ਗਏ ਰੋਏ, ਨੇਤਰ ਨੈਣਾਂ ਨੀਰ ਵਖਾਇੰਦਾ। ਕੋਈ ਬਣਨ ਮਾਲਕ ਤ੍ਰੈ ਤ੍ਰੈ ਲੋਏ, ਤ੍ਰਲੋਕੀ ਨਾਥ ਸੋਭਾ ਪਾਇੰਦਾ। ਕੋਈ ਅਠਸਠ ਮੁਖੜਾ ਰਿਹਾ ਧੋਏ, ਨੇਤਰ ਗਿਆਨ ਨਾ ਕੋਇ ਖੁਲ੍ਹਾਇੰਦਾ। ਕੋਈ ਮੰਦਰ ਮਸਜਿਦ ਮੱਠ ਬੈਠੇ ਬੂਹੇ ਢੋਏ, ਅੰਧ ਅੰਧੇਰ ਨਾ ਕੋਇ ਮਿਟਾਇੰਦਾ। ਕੋਈ ਸ਼ਰਅ ਸ਼ਰੀਅਤ ਡੁੱਬੇ ਡੂੰਘੇ ਖੂਹੇ, ਪਾਰ ਕਿਨਾਰਾ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੱਤ ਆਪ ਜਣਾਇੰਦਾ।

ਨਾਮੇ ਸੁਣ ਲਾ ਸਾਚਾ ਤੱਤ, ਹਰਿ ਤੱਤਵ ਆਪ ਜਣਾਇਆ। ਮੇਰੀ ਸਿਖਿਆ ਬ੍ਰਹਮ ਮਤ, ਪਾਰਬ੍ਰਹਮ ਮਿਲਾਇਆ। ਮੇਰੀ ਬਿੰਦ ਸਾਚੀ ਰੱਤ, ਭਗਤ ਨਾਉਂ ਵਡਿਆਇਆ । ਜੁਗ ਜੁਗ ਰੱਖਾਂ ਮਾਤ ਪਤ, ਸਿਰ ਆਪਣਾ ਹੱਥ ਟਿਕਾਇਆ। ਆਪਣੇ ਖ਼ਜ਼ਾਨੇ ਲਵਾਂ ਘੱਤ, ਦੂਸਰ ਹੱਟ ਨਾ ਕਿਸੇ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਛੁਪਾਇਆ।

ਨਾਮਾ ਕਹੇ ਜੇ ਤੇਰਾ ਭਗਤ, ਕਿਉਂ ਪੜਦਾ ਰਿਹਾ ਰਖਾਈਆ। ਜੇ ਬਾਲਕ ਮੈਂ ਤੇਰੀ ਰਕਤ, ਕਿਉਂ ਪੂੰਜੀ ਰਿਹਾ ਛੁਪਾਈਆ। ਹੁਣ ਮਿਲਿਆ ਫੇਰ ਸ਼ਾਇਦ ਲੱਭੇ ਨਾ ਵਕਤ, ਬਿਨ ਪੁੱਛਿਆਂ ਜਾਣ ਨਾ ਦੇਈਆ । ਤੂੰ ਵਲ ਛਲ ਕਰ ਕੇ ਭੁਲਾਇਆ ਸਾਰਾ ਜਗਤ, ਤੇਰਾ ਭਗਤ ਤੇਰੀ ਬੈਠਾ ਓਟ ਤਕਾਈਆ । ਤੂੰ ਆਪਣੀ ਦੱਸ ਦੇ ਹਰਕਤ, ਜਿਸ ਬਿਧ ਮੇਰੀ ਛੱਪਰੀ ਛਾਈਆ । ਮੈਂ ਜਾਣਾਂ ਸਾਰੀ ਤੇਰੀ ਬਰਕਤ, ਤੇਰੇ ਹੱਥ ਵੱਡੀ ਵਡਿਆਈਆ। ਕਿਸ ਕਾਰਨ ਘੜੀ ਘੜਤ, ਘੜ ਘੜ ਆਪਣਾ ਰੰਗ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਜਣਾਈਆ।

ਸ੍ਰੀ ਭਗਵਾਨ ਕਹੇ ਸੁਣ ਨਾਮੇ, ਇਕੋ ਸ਼ਬਦ ਸੁਣਾਇਆ। ਤੇਰੇ ਘਰ ਹੁਣ ਬਣਿਆ ਸੇਵ ਕਮਾਈ ਵਾਂਗ ਕਾਮੇ, ਜਗਤ ਮਜ਼ੂਰੀ ਨਾ ਕੋਇ ਰਖਾਈਆ। ਤੇਰੇ ਰਾਤੀਂ ਸੁਤਿਆਂ ਧਾਰੇ ਬਹੱਤਰ ਜਾਮੇ, ਦਰ ਤੇਰੇ ਸੇਵ ਕਮਾਈਆ। ਖ਼ੁਸ਼ੀ ਖ਼ੁਸ਼ੀ ਗਾਉਂਦਾ ਰਿਹਾ ਗਾਣੇ, ਆਪਣਾ ਗੀਤ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਰਿਹਾ ਸਮਝਾਈਆ।

ਬਹੱਤਰ ਜਾਮੇ ਵੇਸ ਵਟਾਇਆ, ਏਕਾ ਰੈਣ ਮਿਲੀ ਵਡਿਆਈਆ। ਭਿੰਨੜੀ ਰੈਣ ਰੰਗ ਚੜ੍ਹਾਇਆ, ਘਰ ਸਾਚੇ ਵੱਜੇ ਵਧਾਈਆ। ਸਚਖੰਡ ਨਿਵਾਸੀ ਸੇਵ ਕਮਾਇਆ, ਲੋਕਮਾਤ ਫੇਰਾ ਪਾਈਆ। ਨੇਤਰ

ਨੈਣਾਂ ਕਿਸੇ ਦਿਸ ਨਾ ਆਇਆ, ਬੈਠਾ ਮੁਖ ਛੁਪਾਈਆ। ਤੇਰੀ ਛੱਪਰੀ ਰਿਹਾ ਬਣਾਇਆ, ਸੀਸ ਮਹੱਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ ।

ਨਾਮਾ ਕਹੇ ਮੈਂ ਪੜ੍ਹੇ ਵੇਦ ਪੁਰਾਨ, ਸ਼ਾਸਤਰ ਸਿਮਰਤ ਖੋਜ ਖੁਜਾਇਆ। ਕਿਸੇ ਵਿਚੋਂ ਮਿਲਿਆ ਨਾ ਤੇਰਾ ਕੋਈ ਨਿਸ਼ਾਨ, ਰੂਪ ਰੰਗ ਨਜ਼ਰ ਨਾ ਆਇਆ । ਅੱਖਰ ਕਹਿਣ ਸ੍ਰੀ ਭਗਵਾਨ, ਅੰਗ ਅੰਗ ਨਾਲ ਮਿਲਾਇਆ। ਪੜ੍ਹ ਪੜ੍ਹ ਥੱਕੀ ਮੇਰੀ ਜ਼ਬਾਨ, ਮਾਪਿਆਂ ਜ਼ਬਰਦਸਤ ਪੜ੍ਹਾਇਆ। ਅੱਜ ਸੁਣੀ ਤੇਰੀ ਕਲਾਮ, ਕਲਮਾ ਇਕੋ ਮੋਹੇ ਭਾਇਆ। ਨਾਮੇ ਮਿਲਿਆ ਤੇਰਾ ਨਾਮ, ਨਾਮਾ ਤੇਰੇ ਰੰਗ ਸਮਾਇਆ । ਤੇਰੇ ਦਰਸ ਪੀਤਾ ਜਾਮ, ਤ੍ਰਿਸ਼ਨਾ ਭੁੱਖ ਰਹੇ ਨਾ ਰਾਇਆ। ਮੈਂ ਬਰਦਾ ਤੇਰਾ ਗ਼ੁਲਾਮ, ਸਦ ਤੇਰੀ ਸੇਵ ਕਮਾਇਆ। ਮੈਂ ਵੇਖਾਂ ਤੇਰਾ ਸਚ ਨਜ਼ਾਮ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਰਿਹਾ ਸਮਝਾਇਆ।

ਨਾਮੇ ਮੇਰੀ ਮਹਿੰਮਾ ਛੱਤੀ ਰਾਗ, ਮਿਲ ਮਿਲ ਮੰਗਲ ਗਾਈਆ। ਇਕੋ ਇਕ ਸਰਬ ਵੈਰਾਗ, ਵੈਰਾਗੀ ਇਕ ਰਖਾਈਆ। ਗਾ ਗਾ ਕੋਈ ਨਾ ਕਰੇ ਤਿਆਗ, ਤ੍ਰੈਗੁਣ ਸਭ ਦੇ ਉਪਰ ਪਾਈਆ। ਜਨ ਭਗਤਾਂ ਸੁਣੇ ਆਪ ਫ਼ਰਿਆਦ, ਫ਼ਰਜ਼ ਜੁਰਮ ਨਾ ਕੋਇ ਰਖਾਈਆ। ਲੇਖਾ ਜਾਣੇ ਜੁਗਾਦਿ ਆਦਿ, ਜੁਗ ਜੁਗ ਆਪਣਾ ਵੇਸ ਵਟਾਈਆ। ਸੁਰਸਤੀ ਸੁੱਤ ਨਾਰਦ ਵਜਾਇਆ ਨਾਦ, ਛੱਤੀ ਰਾਗਾਂ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਿਆਂ ਸਮਝਾਈਆ ।

ਛੱਤੀ ਰਾਗ ਕਰਨ ਪੁਕਾਰ, ਰਾਗਨੀਆਂ ਨਾਲ ਮਿਲਾਈਆ। ਕੋਈ ਨਾ ਮਿਲੇ ਹੰਸ ਹੰਸਾਂ ਡਾਰ, ਕਾਗੀ ਕਾਗ ਨਜ਼ਰੀ ਆਈਆ। ਜੁਗ ਜੁਗ ਸੁਣਦਾ ਰਹੇ ਫ਼ਰਿਆਦ, ਨਿਰਗੁਣ ਸਰਗੁਣ ਵੇਸ ਵਟਾਈਆ । ਛੱਤੀ ਜੁਗ ਲਡਾਇਆ ਲਾਡ, ਹਰਿ ਭਗਤ ਕਰੇ ਕੁੜਮਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦ ਬਹਾਈਆ। ਤੇਰੀ ਛੱਪਰੀ ਰੱਖੇ ਯਾਦ, ਛੰਨ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਵਖਾਈਆ।

ਸੁਣ ਨਾਮੇ ਮੇਰੀ ਬਾਤ, ਹਰਿ ਬਾਤਨ ਆਪ ਜਣਾਇੰਦਾ। ਆਦਿ ਜੁਗਾਦਿ ਬੈਠਾ ਰਹਾਂ ਇਕ ਇਕਾਂਤ, ਸਚਖੰਡ ਸਾਚੇ ਆਸਣ ਲਾਇੰਦਾ। ਜਨ ਭਗਤਾਂ ਦੇਵਾਂ ਨਜ਼ਾਤ, ਨਿਜ ਘਰ ਆਪਣਾ ਫੇਰਾ ਪਾਇੰਦਾ। ਆਪਣਾ ਨਾਉਂ ਸੁਣਾਵਾਂ ਗਾਥ, ਇਕੋ ਪੱਟੀ ਨਾਮ ਪੜ੍ਹਾਇੰਦਾ। ਏਥੇ ਓਥੇ ਦੇਵਾਂ ਸਾਥ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮੇ ਏਕਾ ਗੁਣ ਜਣਾਇੰਦਾ।

ਨਾਮੇ ਸੁਣ ਅੰਤਰ, ਅੰਤਰੀਵ ਆਪ ਜਣਾਈਆ। ਸਾਹਿਬ ਦਿਆਲ ਦਾ ਇਕੋ ਮੰਤਰ, ਗੁਰੂ ਅਵਤਾਰ ਮਾਂਤਰੀ ਲਏ ਬਣਾਈਆ । ਜੁਗ ਜੁਗ ਦੇਵੇ ਆਪਣਾ ਜੰਤਰ, ਤਨ ਕਾਇਆ ਅੰਦਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਵਖਾਈਆ।

ਨਾਮੇ ਸੁਣ ਸਾਹਿਬ ਦਾ ਹਾਲ, ਬੇਹਾਲ ਆਪ ਸੁਣਾਇੰਦਾ। ਕਰੇ ਖੇਲ ਦੀਨ ਦਿਆਲ, ਦੀਨਨ ਆਪਣੀ ਗੋਦ ਬਹਾਇੰਦਾ। ਸਦਾ ਸਦਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵੇਸ ਵਟਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਛੱਤੀ ਵੇਖ ਵਖਾਇੰਦਾ।

ਛੱਤੀ ਜੁਗ ਦਾ ਛੱਤੀ ਰਾਗ, ਛੇ ਤੀਸ ਦਏ ਵਡਿਆਈਆ। ਜੁਗਾ ਜੁਗੰਤਰ ਖੇਲ ਤਮਾਸ਼, ਖੇਲਣਹਾਰਾ ਵੇਖ ਵਖਾਈਆ। ਕਲਜੁਗ ਅੰਤਮ ਨਿਰਗੁਣ ਨੂਰ ਕਰ ਪਰਕਾਸ਼, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ।

ਨਾਮੇ ਕਲਜੁਗ ਅੰਤਮ ਔਣਾ, ਹਰਿ ਸਾਚੇ ਸਚ ਜਣਾਇਆ। ਤੇਰਾ ਲਹਿਣਾ ਝੋਲੀ ਪਾਉਣਾ, ਲੇਖਾ ਲੇਖਾ ਦਏ ਮੁਕਾਇਆ। ਆਪਣਾ ਰੂਪ ਫੇਰ ਵਖੌਣਾ, ਅਨੂਪ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਇਆ।

ਕਲਜੁਗ ਅੰਤਮ ਬਹੱਤਰ ਜਾਮੇ, ਆਪਣਾ ਰੂਪ ਵਖਾਈਆ। ਕਰੇ ਖੇਲ ਸ੍ਰੀ ਭਗਵਾਨੇ, ਭਗਵਨ ਆਪਣੀ ਧਾਰ ਚਲਾਈਆ। ਤੇਰੀ ਛੱਪਰ ਜਗਤ ਨਿਸ਼ਾਨੇ, ਇਕੋ ਇਕ ਵਖਾਈਆ। ਦਰ ਦਰ ਘਰ ਘਰ ਗੌਂਦੇ ਗਾਣੇ, ਪ੍ਰਭ ਨਾਮੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਕਲਜੁਗ ਅੰਤਮ ਜਾਮਾ ਪਾ, ਜਨ ਭਗਤਾਂ ਸੇਵ ਕਮਾਈਆ। ਬਹੱਤਰ ਰੂਪ ਲਏ ਵਟਾ, ਬਹੱਤਰ ਨਾੜੀ ਕਰ ਰੁਸ਼ਨਾਈਆ। ਛੱਤੀ ਜੁਗ ਦਾ ਲਹਿਣਾ ਦਏ ਚੁਕਾ, ਛੱਤੀ ਰਾਗ ਭੇਵ ਨਾ ਆਈਆ। ਛੇ ਤੀਸ ਪੰਧ ਮੁਕਾ, ਏਕਾ ਅੱਖਰ ਕਰੇ ਪੜ੍ਹਾਈਆ। ਤੇਰਾ ਮੰਦਰ ਦਿਤਾ ਆਪ ਸੁਹਾ, ਰੈਣ ਨਜ਼ਰ ਕਿਸੇ ਨਾ ਆਈਆ। ਕਲਜੁਗ ਖੇਲ ਕਰੇ ਬੇਪਰਵਾਹ, ਬਣ ਸੇਵਕ ਸੇਵ ਕਮਾਈਆ। ਜਨ ਭਗਤ ਦੁਆਰਾ ਦਏ ਬਣਾ, ਲੋਕਮਾਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਨਾਮਾ ਕਹੇ ਸੁਣ ਹਰਿ ਭਗਵਾਨ, ਤੇਰੇ ਅੱਗੇ ਝੋਲੀ ਡਾਹੀਆ। ਕਰ ਕਿਰਪਾ ਦੇਣਾ ਦਾਨ, ਮੈਂ ਇਕੋ ਮੰਗ ਮੰਗਾਈਆ। ਕਲਜੁਗ ਤੇਰਾ ਅੰਤਮ ਵੇਖਾਂ ਆਣ, ਤੇਰੇ ਨਾਲ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਝੋਲੀ ਦਏ ਭਰਾਈਆ।

ਦੇ ਵਰ ਮੇਰੇ ਕਰਤਾਰ, ਤੇਰੇ ਅੱਗੇ ਵਾਸਤਾ ਪਾਇਆ। ਤੂੰ ਭਗਤਾਂ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਰਾਤੀਂ ਸੁਤਿਆਂ ਮੇਰੀ ਛੰਨ ਕੀਤੀ ਤਿਆਰ, ਸੇਵਾ ਕਰਦਾ ਨਜ਼ਰ ਨਾ ਆਇਆ। ਮੈਂ ਵੇਖਾਂ ਕਲਜੁਗ ਅੰਤਮ ਵਾਰ, ਕਵਣ ਬਿਧ ਭਗਤਾਂ ਹੋਏਂ ਸੁਹਾਇਆ। ਬਹੱਤਰ ਰੂਪ ਕਿਵੇਂ ਧਰੇਂ ਵਿਚ ਸੰਸਾਰ, ਜੋਤੀ ਜੋਤ ਡਗਮਗਾਇਆ। ਛੱਤੀ ਜੁਗ ਦਾ ਲਹਿਣਾ ਦੇਵੇਂ ਕਿਵੇਂ ਉਤਾਰ, ਛੱਤੀ ਰਾਗ ਮੋਹ ਤੁੜਾਇਆ । ਕਵਣ ਸੋਹੇ ਬੰਕ ਦੁਆਰ, ਗ੍ਰਹਿ ਮੰਦਰ ਮਿਲੇ ਵਡਿਆਇਆ। ਸੇਵਾ ਕਰੇ ਆਪ ਨਿਰੰਕਾਰ, ਬਣ ਬਣ ਸੇਵਕ ਸੇਵ ਕਮਾਇਆ। ਬਹੱਤਰ ਨਾੜੀ ਪਾਰ ਕਿਨਾਰ, ਛੱਤੀ ਜੁਗ ਦਾ ਪੰਧ ਮੁਕਾਇਆ। ਛੱਤੀ ਦਿਵਸ ਵਿਚ ਸੰਸਾਰ, ਬਣ ਮਹਾਂਸਾਰਥੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮਾ ਇਕੋ ਮੰਗ ਮੰਗਾਇਆ।

ਸੁਣ ਨਾਮੇ ਮੇਰੇ ਲਾਡਲੇ ਸੁੱਤ, ਸੁਤਿਆਂ ਤੇਰੀ ਖੇਲ ਰਚਾਈਆ। ਕਲਜੁਗ ਸੁਹੌਣੀ ਸਾਚੀ ਰੁੱਤ, ਰੁੱਤੜੀ ਆਪਣਾ ਰੰਗ ਵਟਾਈਆ। ਪਰਗਟ ਹੋ ਅਬਿਨਾਸ਼ੀ ਅਚੁੱਤ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚਖੰਡ ਦਾ ਬੂਟਾ ਲੋਕਮਾਤ ਲਾਏ ਪੁੱਟ, ਆਪਣੀ ਹੱਥੀਂ ਸੇਵ ਕਮਾਈਆ। ਪੰਜ ਤੱਤ ਕਾਇਆ ਵਿਚੋਂ ਮਰ

ਕੇ ਫੇਰ ਜਾਏ ਉਠ, ਨਿਰਗੁਣ ਸਰਗੁਣ ਵੇਸ ਵਟਾਈਆ। ਕਰ ਕਿਰਪਾ ਜਾਏ ਤੁਠ, ਰੂਪ ਅਨੂਪ ਆਪ ਵਖਾਈਆ। ਬਾਹਰੋਂ ਦਿਸੇ ਪੰਜ ਤੱਤ ਕਾਇਆ ਬੁੱਤ, ਅੰਦਰ ਬੈਠੇ ਸੱਚਾ ਮਾਹੀਆ। ਜੇ ਕੋਈ ਅੱਗੋਂ ਲਏ ਪੁੱਛ, ਰਸਨਾ ਕਹਿ ਨਾ ਕਿਸੇ ਸਮਝਾਈਆ। ਆਪਣੇ ਕੋਲ ਨਾ ਰੱਖੇ ਕੁਛ, ਜਨ ਭਗਤਾਂ ਦਏ ਵਡਿਆਈਆ। ਤੇਰਾ ਛੱਪਰ ਛੁਹਾਇਆ ਲੁਕ, ਜਨ ਭਗਤ ਦੁਆਰਾ ਆਪਣੀ ਹੱਥੀਂ ਦਏ ਬਣਾਈਆ। ਆਪਣੀ ਸਾਖੋਂ ਆਪੇ ਫੁੱਟ, ਪਤ ਡਾਲੀ ਆਪ ਲਹਿਰਾਈਆ। ਜੁਗ ਚੌਕੜੀ ਰਿਹਾ ਗੁਪਤ, ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਖਾਣੀ ਬਾਣੀ ਹਰਿ ਕੀ ਕਰਦੀ ਰਹੀ ਸਿਫ਼ਤ, ਸਿਫ਼ਰਾ ਸਭ ਨੂੰ ਦਏ ਵਖਾਈਆ। ਦੋਏ ਦੋਏ ਜੋੜ ਰਹੇ ਵਿਲਕ, ਪ੍ਰਭ ਅੱਗੇ ਵਾਸਤਾ ਪਾਈਆ । ਕੋਟਨ ਕੋਟ ਚੜ੍ਹ ਕੇ ਗਏ ਤਿਲਕ, ਦਰ ਦਵਾਰਾ ਨਜ਼ਰ ਨਾ ਆਈਆ। ਕੋਟਨ ਕੋਟ ਡਰ ਕੇ ਗਏ ਖਿਸਕ, ਹਰਿ ਕਾ ਭੈ ਸਹਿ ਨਾ ਸਕੇ ਕੋਇ ਰਾਈਆ। ਕੋਟਨ ਕੋਟ ਰੱਖ ਕੇ ਗਏ ਇਸ਼ਟ, ਗੁਰ ਗੁਰ ਧਿਆਨ ਲਗਾਈਆ। ਕਰਤੇ ਖੇਲ ਰਚਾਇਆ ਸ੍ਰਿਸ਼ਟ, ਸ੍ਰਿਸ਼ਟੀ ਆਪਣੇ ਧੰਦੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮੇ ਦਏ ਸਮਝਾਈਆ।

ਸੁਣ ਨਾਮੇ ਅਗਲੀ ਬਾਤ, ਹਰਿ ਇਕੋ ਇਕ ਜਣਾਇੰਦਾ। ਭਗਤਾਂ ਸੰਗ ਮੇਰਾ ਸਾਕ, ਦੂਜਾ ਸੈਣ ਨਾ ਕੋਇ ਰਖਾਇੰਦਾ। ਭਗਤ ਦੁਆਰਾ ਮੇਰਾ ਤਾਕ, ਦੂਜਾ ਕੁੰਡਾ ਨਾ ਕੋਈ ਲਾਹਿੰਦਾ। ਭਗਤ ਪੜ੍ਹਾਈ ਮੇਰਾ ਵਾਕ, ਦੂਜਾ ਅੱਖਰ ਨਾ ਕੋਇ ਸੁਣਾਇੰਦਾ। ਭਗਤ ਪਿਆਰ ਮੇਰਾ ਘਾਟ, ਦੂਜਾ ਕਿਨਾਰਾ ਨਾ ਕੋਇ ਰਖਾਇੰਦਾ। ਭਗਤਨ ਮੇਲਾ ਮੇਰੀ ਵਾਟ, ਜੁਗ ਜੁਗ ਪੰਧ ਮੁਕਾਇੰਦਾ। ਬਿਨ ਭਗਤਾਂ ਮੇਰੀ ਕੋਈ ਨਾ ਪੁਛੇ ਵਾਤ, ਹਰਿ ਜੂ ਕੰਮ ਕਿਸੇ ਨਾ ਆਇੰਦਾ। ਨਾਮੇ ਤੇਰੀ ਇਕ ਰਾਤ, ਕਲਜੁਗ ਅੰਤਮ ਛੱਤੀ ਜੁਗ ਦਾ ਲੇਖ ਚੁਕਾਇੰਦਾ। ਬਹੱਤਰਾਂ ਦੇਵੇ ਏਕਾ ਸਾਥ, ਬਣ ਸਾਥੀ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ ।

ਸਚ ਦੁਆਰਾ ਹਰਿ ਬਣੌਣਾ, ਬਲ ਬਾਵਨ ਨਾਲ ਰਲਾਇਆ। ਪਿਛਲਾ ਲੇਖਾ ਸਰਬ ਮਕੌਣਾ, ਸ਼ਿਵ ਸ਼ੰਕਰ ਦਰ ਮੰਗਾਇਆ । ਇੰਦ ਇੰਦਰਾਸਣ ਮੇਟ ਮਿਟੌਣਾ, ਹੁਕਮੀ ਹੁਕਮ ਵਰਤਾਇਆ। ਬ੍ਰਹਮਾ ਅੰਤਮ ਪੰਧ ਮੁਕੌਣਾ, ਬ੍ਰਹਮ ਵੇਤਾ ਦਏ ਸਮਝਾਇਆ। ਧਰੂ ਲੇਖਾ ਝੋਲੀ ਪੌਣਾ, ਦਰ ਆਪਣੇ ਦਏ ਵਡਿਆਇਆ। ਸਾਚਾ ਖੇਲ ਆਪ ਕਰੌਣਾ, ਖ਼ਾਲਕ ਖ਼ਲਕ ਵੇਖ ਬੇਪਰਵਾਹਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਰਿਹਾ ਜਣਾਇਆ।

ਕਲਜੁਗ ਅੰਤਮ ਖੇਲ ਅਵੱਲਾ, ਇਕੋ ਇਕ ਕਰਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਨਿਰਗੁਣ ਰੂਪ ਧਰਾਈਆ। ਪਾਵੇ ਸਾਰ ਜਲਾ ਥਲਾ, ਡੂੰਘੀ ਕੰਦਰ ਵੇਖ ਵਖਾਈਆ । ਜਨ ਭਗਤ ਫੜਾਏ ਆਪਣਾ ਪੱਲਾ, ਲੱਖ ਚੁਰਾਸੀ ਫੋਲ ਫੁਲਾਈਆ। ਮਹੱਲ ਬਣਾਏ ਇਕ ਅਟੱਲਾ, ਅਟੱਲ ਦਏ ਵਡਿਆਈਆ। ਬਲ ਸੰਦੇਸ਼ ਏਕਾ ਘੱਲਾ, ਹੁਕਮੀ ਹੁਕਮ ਫਿਰਾਈਆ। ਲੋਕਮਾਤ ਆਇਆ ਝੱਲਾ, ਆਪਣੀ ਝਲਕ ਜਣਾਈਆ। ਅੰਤਮ ਜੋਤੀ ਜੋਤ ਰਲਾ, ਰਲ ਮਿਲ ਖ਼ੁਸ਼ੀ ਵਖਾਈਆ। ਸਾਹਿਬ ਠਾਕਰ ਤੇਰਾ ਫੜਿਆ ਪੱਲਾ, ਫੜਿਆ ਲੜ ਛੁੱਟ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਈਆ।

ਤਿੰਨ ਜੁਗ ਤੀਜੇ ਲੋਕ, ਸਿਤਲ ਡੇਰਾ ਲਾਇਆ। ਨੈਣ ਮੂੰਦ ਤੇਰਾ ਸੁਣਦਾ ਰਿਹਾ ਸਲੋਕ, ਕੰਨ ਧਿਆਨ ਲਗਾਇਆ। ਇਕੋ ਤੇਰੀ ਰੱਖੀ ਓਟ, ਏਕਾ ਆਸ ਵਖਾਇਆ । ਅੰਤਮ ਮਿਲਣਾ ਨਿਰਗੁਣ

ਜੋਤ, ਜੋਤੀ ਜੋਤ ਲਏ ਮਿਲਾਇਆ। ਸਾਚੇ ਮੰਦਰ ਬਹਿਣਾ ਕਿਲੇ ਕੋਟ, ਕੰਚਨ ਗੜ੍ਹ ਇਕ ਵਡਿਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਤਾਲ ਲੋਕ ਵੇਸ ਵਟਾਇਆ।

ਸਿਤਲ ਲੋਕ ਤੇਰੀ ਰੱਖੀ ਆਸ, ਨੇਤਰ ਨੈਣ ਤਰਸਾਈਆ। ਕਵਣ ਵੇਲਾ ਮੇਰੀ ਬੁਝੇ ਪਿਆਸ, ਪੀਆ ਪ੍ਰੀਤਮ ਲਏ ਮਿਲਾਈਆ। ਤੇਰੇ ਲੇਖੇ ਲੱਗੇ ਸਵਾਸ, ਸਵਾਂਤੀ ਬੂੰਦ ਮੰਗ ਮੰਗਾਈਆ। ਲਹਿਣਾ ਤੁਟੇ ਪ੍ਰਿਥਮੀ ਆਕਾਸ਼, ਆਕਾਸ਼ ਅਕਾਸ਼ਾ ਪਾਰ ਕਰਾਈਆ। ਮੈਂ ਤੇਰਾ ਬਣ ਕੇ ਰਹਾਂ ਦਾਸ, ਨਿਤ ਨਵਿਤ ਤੇਰੀ ਸੇਵ ਕਮਾਈਆ। ਤੂੰ ਪਾਤਸ਼ਾਹਾਂ ਦਾ ਪਾਤਸ਼ਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਆਸ ਕਰਾਈਆ।

ਤਿੰਨ ਜੁਗ ਬੀਤੇ ਤੇਰੀ ਯਾਦ, ਤੈਨੂੰ ਯਾਦ ਮੇਰੀ ਨਾ ਆਈਆ। ਮੈਂ ਸੁਣਿਆ ਤੂੰ ਸੁਣਦਾ ਭਗਤਾਂ ਫਰਯਾਦ, ਮੇਰੀ ਫ਼ਰਯਾਦ ਤੇਰੇ ਕੰਨ ਕਿਸੇ ਨਾ ਪਾਈਆ। ਮੈਂ ਜਾਣਾਂ ਤੂੰ ਭਗਤਾਂ ਕਰੇਂ ਲਾਡ, ਆਪਣੀ ਗੋਦ ਬਹਾਈਆ। ਕਰ ਕਿਰਪਾ ਮੈਨੂੰ ਸਿਤਲ ਲੋਕ ਚੋਂ ਕਾਢ, ਵਿਤਲ ਵੇਖੇ ਦਏ ਦੁਹਾਈਆ। ਕੋਟਨ ਕੋਟ ਭਾਰ ਗਏ ਲਾਦ, ਆਪਣਾ ਪੰਧ ਮੁਕਾਈਆ। ਨਿਰਗੁਣ ਸੁਣਾ ਆਪਣਾ ਨਾਦ, ਤੇਰੇ ਨਾਦ ਵੱਜੇ ਵਧਾਈਆ। ਆਦਿ ਜੁਗਾਦੀ ਪੁਰਖ ਪੁਰਖੋਤਮ ਖੇਲੇ ਖੇਲ ਵਿਚ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਸ਼ਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਿਆ ਤੇਰੀ ਸ਼ਰਨਾਈਆ ।

ਦੇਵੇ ਵਰ ਸ੍ਰੀ ਭਗਵੰਤ, ਆਪਣੀ ਦਇਆ ਕਮਾਇੰਦਾ। ਲੋਕਮਾਤ ਬਣਾਏ ਬਣਤ, ਸਿਰ ਆਪਣਾ ਹੱਥ ਟਿਕਾਇੰਦਾ। ਮਿਲੇ ਵਡਿਆਈ ਵਿਚ ਜੀਵ ਜੰਤ, ਲੱਖ ਚੁਰਾਸੀ ਮੋਹ ਚੁਕਾਇੰਦਾ। ਅੰਤ ਲੇਖੇ ਲਾਏ ਤੇਰਾ ਅੰਤ, ਭਗਵੰਤ ਖੇਲ ਕਰਾਇੰਦਾ। ਤੇਰੀ ਚੋਲੀ ਚੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ । ਹਰਿ ਕਾ ਭੇਵ ਨਾ ਪਾਏ ਕੋਈ ਪੰਡਤ, ਚੌਦਾਂ ਵਿਦਿਆ ਮੁੱਖ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਮਝਾਇੰਦਾ।

ਕਲਜੁਗ ਅੰਤ ਜੇ ਕਰੇਂ ਪਿਆਰ, ਏਕਾ ਅਰਜ਼ ਮੇਰੀ ਅਰਜ਼ੋਈਆ। ਸਤਿਜੁਗ ਤਖ਼ਤੋਂ ਦਿਤਾ ਉਤਾਰ, ਸਿਤਲ ਲੋਕ ਦਿਤਾ ਬਹਾਈਆ। ਤਿੰਨ ਜੁਗ ਵਿਛੋੜਾ ਝੱਲਿਆ ਮੇਰੇ ਯਾਰ, ਤੇਰੀ ਆਸ ਤਕਾਈਆ । ਅੰਤ ਮੇਲੇਂ ਵਿਚ ਸੰਸਾਰ, ਮੇਲ ਮਿਲਾਵਾ ਆਪ ਕਰਾਈਆ। ਮੈਂ ਸ਼ਾਹਾਂ ਦਾ ਸ਼ਾਹ ਸਰਦਾਰ, ਤੇਰੀ ਸਰਦਾਰੀ ਮੋਹੇ ਭਾਈਆ। ਅੰਤਮ ਜਾਵਾਂ ਤੇਰੇ ਚਰਨ ਦੁਆਰ, ਹੱਡੀਆਂ ਬਾਲਣ ਮਾਤ ਜਲਾਈਆ। ਤਿੰਨ ਜੁਗ ਦੀ ਕੂੜੀ ਕਾਰ, ਤਿੰਨ ਤਿੰਨ ਦੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਲੈਣੀ ਮੰਨ ਅਰਜ਼ੋਈਆ।

ਮੰਨੀਂ ਅਰਜ ਮੇਰੀ ਅਰਦਾਸ, ਅਰਸ਼ੀ ਪ੍ਰੀਤਮ ਪਿਆਰੇ। ਮੈਂ ਵਸਾਂ ਤੇਰੇ ਪਾਸ, ਤੇਰੇ ਵੇਖਾਂ ਖੇਲ ਨਿਆਰੇ। ਤੇਰੇ ਮੰਡਲ ਵੇਖਾਂ ਰਾਸ, ਗੋਪੀ ਕਾਹਨ ਬਣੇ ਨਚਾਰੇ। ਤੂੰ ਭਗਤਾਂ ਬੁਝਾਏਂ ਆਸ, ਤੇਰੇ ਨਾਉਂ ਬਣਨ ਵਣਜਾਰੇ। ਤੂੰ ਰੂਪ ਵਟਾਏਂ ਸਾਖਿਆਤ, ਸਖੀ ਸਰਵਰ ਮੇਰੀ ਸਰਕਾਰੇ। ਤੇਰਾ ਪਰਕਾਸ਼ ਹੋਏ ਕਾਇਨਾਤ, ਨੌਂ ਖੰਡ ਤੇਰੇ ਜੈਕਾਰੇ। ਹਰਿ ਭਗਤ ਲਗੌਣੇ ਆਪਣੇ ਘਾਟ, ਅੰਤਮ ਲੇਖੇ ਕਲਜੁਗ ਕਿਨਾਰੇ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਚਰਨ ਪਿਆਰੇ।

ਪੁਰਖ ਅਬਿਨਾਸ਼ੀ ਅੱਗੋਂ ਬੋਲ, ਏਕਾ ਸੁਖਨ ਸੁਣਾਇਆ। ਸਾਚੇ ਕੰਡੇ ਤੋਲਾਂ ਤੋਲ, ਬਣ ਕੇ ਤੋਲਾ

ਵੇਖ ਵਖਾਇਆ। ਹਰਿ ਭਗਤ ਸਾਚੇ ਲਵਾਂ ਵਰੋਲ, ਲੱਖ ਚੁਰਾਸੀ ਮਧਾਣਾ ਪਾਇਆ । ਸਚ ਦੁਆਰਾ ਦੇਵਾਂ ਖੋਲ, ਏਕਾ ਵਣਜ ਕਰਾਇਆ । ਜਨ ਭਗਤਾਂ ਉਤੋਂ ਆਪਾ ਘੋਲ, ਆਪਣਾ ਸੀਸ ਭੇਟ ਚੜ੍ਹਾਇਆ। ਨਿਰਗੁਣ ਬਣ ਕੇ ਰਹਾਂ ਅਡੋਲ, ਨਾ ਮਰਾਂ ਨਾ ਜਾਇਆ। ਸਦਾ ਸਦਾ ਸਦ ਵਸਾਂ ਕੋਲ, ਘਰ ਘਰ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਇਆ।

ਮੇਰੀ ਨਿਮਸਕਾਰ ਮੇਰੇ ਸਤਿਗੁਰ, ਚਰਨ ਕਵਲ ਸ਼ਰਨਾਇਆ । ਭਗਤਾਂ ਮੇਲਾ ਰੱਖੇ ਧੁਰ, ਧੁਰ ਦੀ ਬਾਣ ਜਣਾਇਆ। ਕਲਜੁਗ ਅੰਤਮ ਵੇਖੇ ਚੜ੍ਹ ਕੇ ਘੋੜ, ਸ਼ਬਦੀ ਘੋੜਾ ਇਕ ਦੌੜਾਇਆ। ਦੋ ਜਹਾਨਾਂ ਲਾਏ ਪੌੜ, ਆਪਣਾ ਡੰਡਾ ਆਪ ਉਠਾਇਆ। ਲੱਖ ਚੁਰਾਸੀ ਵੇਖੇ ਮਿੱਠਾ ਕੌੜ, ਘਰ ਘਰ ਫੇਰਾ ਪਾਇਆ। ਜਨ ਭਗਤਾਂ ਜਾਏ ਬੌਹੜ, ਰਾਤੀਂ ਸੁਤਿਆਂ ਲਏ ਉਠਾਇਆ । ਜਨਮ ਜਨਮ ਦੀ ਬੁਝਾਏ ਔੜ, ਅੰਮ੍ਰਿਤ ਮੇਘ ਬਰਸਾਇਆ। ਨਾਮੇ ਵਖੌਣਾ ਨਾਲ ਗੌਰ, ਨੇਤਰ ਨੈਣ ਖੁਲ੍ਹਾਇਆ। ਪੁਰਖ ਅਬਿਨਾਸ਼ੀ ਜਨ ਭਗਤਾਂ ਦੁਆਰੇ ਫਿਰੇ ਬਣ ਬਣ ਭੌਰ, ਭੌਰਾ ਹੋ ਹੋ ਗੂੰਜ ਗੁੰਜਾਇਆ। ਹਰਿ ਭਗਤ ਬਣਾਏ ਸੁੱਤ ਦੁਲਾਰੇ ਕੌਰ, ਸ਼ਾਹ ਪਾਤਸ਼ਾਹ ਵੇਸ ਵਟਾਇਆ। ਆਪਣੇ ਹੱਥ ਰੱਖੇ ਡੋਰ, ਡੋਰੀ ਆਪਣੇ ਤੰਦ ਬੰਧਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ।

ਹਰਿਜਨ ਮਿਲ ਕੇ ਕਿਥੇ ਬਹਿਣ, ਏਕਾ ਦੇ ਸਮਝਾਈਆ। ਕਲਜੁਗ ਹੋਈ ਕਾਲੀ ਰੈਣ, ਘਰ ਘਰ ਦਏ ਦੁਹਾਈਆ। ਮਾਇਆ ਰਾਣੀ ਬਣ ਬਣ ਡੈਣ, ਸਾਧਾਂ ਸੰਤਾਂ ਰਹੀ ਖਾਈਆ। ਜੇ ਕੋਈ ਅੱਗੋਂ ਆਏ ਲੈਣ, ਦਰ ਬੈਠੀ ਖ਼ੁਸ਼ੀ ਮਨਾਈਆ। ਨਾ ਕੋਈ ਭਾਈ ਨਾ ਕੋਈ ਭੈਣ, ਸਾਕ ਸੈਣ ਨਾ ਕੋਇ ਅਖਵਾਈਆ। ਨਾ ਕੋਈ ਨੇਤਰ ਨਾ ਕੋਈ ਨੈਣ, ਅੱਖ ਪਰਤੱਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਦੇਣਾ ਵਰ, ਕਵਣ ਘਰ ਲਏਂ ਬਹਾਈਆ।

ਸਾਚਾ ਘਰ ਹਰਿ ਬਣੌਣਾ, ਬਣਤ ਆਪਣੀ ਆਪ ਜਣਾਇੰਦਾ। ਬਹੱਤਰਾਂ ਆਪਣਾ ਰੂਪ ਵਖੌਣਾ, ਸੱਤਰਾਂ ਗੰਢ ਪੁਵਾਇੰਦਾ । ਚੁਹੱਤਰਾਂ ਜਗਤ ਆਪ ਰੁਸ਼ਨੌਣਾ, ਏਕਾ ਰੋਸ਼ਨੀ ਨੂਰ ਵਖਾਇੰਦਾ। ਪੰਚਮ ਪੰਚਮ ਰੰਗ ਚੜ੍ਹੌਣਾ, ਸਚ ਮਰਦੰਗ ਸੁਣਾਇੰਦਾ। ਚਾਰ ਚਾਰ ਦੀ ਗੰਢ ਪਵੌਣਾ, ਬੱਧੀ ਗੰਢ ਨਾ ਕੋਇ ਖੁਲ੍ਹਾਇੰਦਾ । ਹਰਿ ਸੰਗਤ ਇਕ ਅਨੰਦ ਰਖੌਣਾ, ਅਨੰਦ ਆਪਣਾ ਨਾਮ ਜਣਾਇੰਦਾ। ਕਲਜੁਗ ਅੰਤਮ ਪੰਧ ਮੁਕੌਣਾ, ਛੱਤੀ ਰਾਗ ਭੇਵ ਨਾ ਪਾਇੰਦਾ। ਛੱਤੀ ਜੁਗ ਦਾ ਲੇਖ ਮੁਕੌਣਾ, ਸ਼ਾਹ ਪਾਤਸ਼ਾਹ ਮੂਲ ਮੁਕਾਇੰਦਾ। ਭਗਤ ਦੁਆਰਾ ਇਕ ਸੁਹੌਣਾ, ਹਰਿ ਸਾਚਾ ਸੇਵ ਕਮਾਇੰਦਾ। ਗੁਰਮੁਖ ਸਾਚੇ ਸੇਵਾ ਲੌਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਸੁਹਾਇੰਦਾ।

ਪਹਿਲੋਂ ਬਣਾਏ ਭਗਤ ਦੁਆਰ, ਆਪਣੀ ਸੇਵ ਕਮਾਈਆ। ਦੂਜੇ ਬਣੇ ਪਹਿਰੇਦਾਰ, ਰਾਤੀਂ ਉਠ ਉਠ ਵੇਖ ਵਖਾਈਆ। ਤੀਜੇ ਵਾਜਾਂ ਲਵੇ ਮਾਰ, ਸੋਇਆ ਕੋਇ ਰਹਿਣ ਨਾ ਪਾਈਆ। ਚੌਥੇ ਘਰ ਦੇਵੇ ਵਾੜ, ਪ੍ਰਭ ਮੇਲਾ ਸੱਚੇ ਮਾਹੀਆ। ਪੰਚਮ ਖੇਲ ਕਰੇ ਨਿਆਰ, ਪੰਚ ਮੋਹ ਚੁਕਾਈਆ। ਛੇਵੇਂ ਛੱਪਰ ਕੀਤਾ ਤਿਆਰ, ਨਾਮੇ ਛੱਪਰੀ ਆਪ ਛੁਹਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਸਾਚੀ ਕਾਰ, ਭਗਤ ਦੁਆਰੇ ਆਪ ਵਖਾਈਆ । ਹਰਿਜਨ ਸਾਚੇ ਅੰਦਰ ਵਾੜ, ਨੌਂ ਦੁਆਰੇ ਪੰਧ ਚੁਕਾਈਆ । ਤਿੰਨਾਂ ਲੋਕਾਂ ਚਰਨਾਂ ਹੇਠ ਲਤਾੜ, ਉਪਰ ਆਪਣਾ ਆਸਣ ਲਾਈਆ। ਛੱਬੀ ਪੋਹ ਦਿਵਸ ਵਿਚਾਰ, ਗੁਰ ਅਵਤਾਰਾਂ ਲਏ ਬੁਲਾਈਆ।

ਆਓ ਵੇਖੋ ਆਪਣੇ ਯਾਰ, ਜੋ ਯਾਰੀ ਰਹੇ ਨਿਭਾਈਆ। ਸਭ ਨੂੰ ਲਹਿਣਾ ਦੇਣਾ ਪਏ ਵਿਚ ਸੰਸਾਰ, ਬਚਿਆ ਕੋਇ ਰਹਿਣ ਨਾ ਪਾਈਆ । ਭਗਤਾਂ ਹਰਿ ਜੂ ਸੇਵਾਦਾਰ, ਨੇਤਰ ਵੇਖ ਸੇਵ ਕਮਾਈਆ । ਪਹਿਲੀ ਕੀਤੀ ਸਭ ਦੀ ਵੇਖੇ ਘਾਲ, ਕੀਤੀ ਘਾਲ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰੇ ਦਏ ਵਡਿਆਈਆ।

ਭਗਤ ਦੁਆਰੇ ਮਿਲਣਾ ਮਾਣ, ਮਾਣਸ ਦੇਵਤ ਸਰਬ ਸਾਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਨੇਤਰ ਨੈਣ ਨੈਣ ਉਠਾਈਆ। ਗੁਰ ਅਵਤਾਰ ਵੇਖਣ ਭਗਤਾਂ ਸੰਗ ਵਸੇ ਭਗਵਾਨ, ਅੱਠੇ ਪਹਿਰ ਸੰਗ ਰਖਾਈਆ। ਚਲੋ ਮਿਲ ਕੇ ਮੰਗੀਏ ਦਾਨ, ਜੇ ਕੁਛ ਦੇਵੇ ਝੋਲੀ ਪਾਈਆ। ਚਾਰ ਜੁਗ ਬਣੇ ਰਹੇ ਅਞਾਣ, ਹਰਿ ਆਪਣਾ ਬੈਠਾ ਭੇਵ ਛੁਪਾਈਆ। ਕੋਈ ਕਹੇ ਰਾਮ ਕ੍ਰਿਸ਼ਨ ਭਗਵਾਨ, ਮਰੇ ਮਰ ਜੰਮੇ ਮਿਟੀ ਖ਼ਾਕ ਸਮਾਈਆ । ਕੋਈ ਕਹੇ ਈਸਾ ਮੂਸਾ ਦਏ ਪੈਗ਼ਾਮ, ਪੈਗ਼ੰਬਰ ਨੂਰ ਇਲਾਹੀਆ। ਕੋਈ ਕਹੇ ਮੁਹੰਮਦ ਪਿਆਏ ਜਾਮ, ਆਬੇਹਯਾਤ ਉਠਾਈਆ। ਕੋਈ ਕਹੇ ਨਾਨਕ ਕਰੇ ਕਾਮ, ਨੇਹਕਾਮੀ ਕਾਮ ਕਰਾਈਆ। ਕੋਈ ਕਹੇ ਗੋਬਿੰਦ ਪਕੜੇ ਦਾਮ, ਦਾਮਨਗੀਰ ਅਖਵਾਈਆ। ਨਾਨਕ ਸਭ ਨੂੰ ਲਾ ਕੇ ਗਿਆ ਇਲਜ਼ਾਮ, ਬਿਨ ਹਰਿ ਕੋਈ ਰਹਿਣ ਨਾ ਪਾਈਆ। ਜੁਗ ਜੁਗ ਕਰਦੇ ਰਹੇ ਕਲਾਮ, ਜੋ ਹਰਿ ਜੂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵੇਖ ਵਖਾਈਆ।

ਆਦਿ ਬਣਾਇਆ ਆਪਣਾ ਦੁਆਰਾ, ਅੰਤ ਭਗਤਾਂ ਦਏ ਵਡਿਆਈਆ। ਲੋਕਮਾਤ ਤੱਕਿਆ ਇਕ ਸਹਾਰਾ, ਜਨ ਭਗਤਾਂ ਓਟ ਰਖਾਈਆ। ਘਰ ਜੰਮਿਆ ਆਪ ਤਰਖਾਣਾ, ਤਿੱਖੀ ਧਾਰ ਆਪਣੀ ਚਲਾਈਆ। ਆਪਣੀ ਰਸਨਾ ਬਣਾਈ ਸਾਣਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਉਠੋ ਵੇਖੋ ਕਰੋ ਧਿਆਨ, ਵਡ ਧਿਆਨੀ ਆਪ ਜਣਾਇੰਦਾ। ਭਗਤ ਦੁਆਰਾ ਲਓ ਪਛਾਣ, ਦੋ ਜਹਾਨਾਂ ਆਪ ਜਣਾਇੰਦਾ। ਦੀਪਕ ਜਗੇ ਇਕ ਮਹਾਨ, ਤੇਲ ਬਾਤੀ ਨਾ ਕੋਈ ਰਖਾਇੰਦਾ। ਜਿਸ ਦੇ ਗੌਂਦੇ ਗਏ ਗਾਣ, ਸੋ ਭਗਤਾਂ ਸੋਹਲੇ ਗਾਇੰਦਾ। ਜਿਸ ਦਾ ਰੱਖਦੇ ਆਏ ਮਾਣ, ਸੋ ਭਗਤਾਂ ਓਟ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਸੁਹਾਇੰਦਾ।

ਭਗਤ ਦੁਆਰ ਕਰੀ ਜਿਸ ਸੇਵਾ, ਤਿਸ ਸਿਮਰਨ ਨਾ ਕੋਈ ਕਰਾਈਆ । ਅੰਮ੍ਰਿਤ ਫਲ ਖੁਵਾਵੇ ਮੇਵਾ, ਆਪਣੀ ਹੱਥੀਂ ਚੋਗ ਚੁਗਾਈਆ। ਕਿਰਪਾ ਕਰੇ ਅਲੱਖ ਅਭੇਵਾ, ਅਭੇਦ ਅਭੇਵ ਜਣਾਈਆ। ਹਰਿ ਸਾਹਿਬ ਦਿਆਲ ਵਡ ਦੇਵੀ ਦੇਵਾ, ਦੀਨਨ ਆਪੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲਏ ਤਰਾਈਆ।

ਭਗਤ ਦੁਆਰੇ ਜੋ ਆਇਆ ਚਲ, ਛੱਤੀ ਦਿਵਸ ਦਏ ਵਡਿਆਈਆ। ਬ੍ਰਹਿਮੰਡ ਖੰਡ ਰਹੇ ਹੱਲ, ਸਭ ਦੀ ਰਿਹਾ ਜੜ੍ਹ ਉਖੜਾਈਆ। ਹਰਿ ਸੰਗਤ ਹਰਿ ਚਰਨ ਦੁਆਰਾ ਬੈਠੀ ਮੱਲ, ਮਲ ਖੇਪ ਰਹੀ ਧੁਆਈਆ । ਬ੍ਰਹਮ ਪਿਆਰ ਅੰਦਰ ਗਏ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਕਿਸੇ ਨੇ ਸੀਸ ਉਠਾਈ ਡਲ, ਕੋਈ ਕਹੀਆਂ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਲੇਖੇ ਲਾਈਆ।

ਭਗਤ ਦੁਆਰੇ ਜੋ ਜਨ ਆਇਆ, ਤਿਸ ਲਹਿਣਾ ਝੋਲੀ ਪਾਇੰਦਾ। ਜਿਉਂ ਨਾਮੇ ਹਰਿ ਜੂ ਛੱਪਰ ਛਾਇਆ, ਤਿਉਂ ਭਗਤਾਂ ਮਹੱਲ ਸੁਹਾਇੰਦਾ। ਗੁਪਤ ਜ਼ਾਹਰ ਖੇਲ ਕਰਾਇਆ, ਭੇਵ ਕੋਇ ਨਾ ਪਾਇੰਦਾ । ਫੜ ਕੇ ਬਾਹੋਂ ਪਾਰ ਕਰਾਇਆ, ਅੱਧਵਿਚਕਾਰ ਨਾ ਕੋਇ ਅਟਕਾਇੰਦਾ । ਉਚਾ ਚੜ੍ਹ ਕੇ ਵੇਖ ਵਖਾਇਆ, ਗੁਰਸਿਖ ਭੁੱਲ ਕੋਇ ਨਾ ਜਾਇੰਦਾ। ਤਿੰਨਾਂ ਲੋਕਾਂ ਚਰਨਾਂ ਹੇਠ ਦਬਾਇਆ, ਉਪਰ ਆਪਣਾ ਭਾਰ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਨਾਲ ਮਿਲਾਇੰਦਾ।

ਆਓ ਭਗਤੋ ਰਲ ਮਿਲ ਵਸੀਏ, ਅਸਚਰਜ ਖੇਲ ਅਪਾਰ। ਇਕ ਦੂਜੇ ਨੂੰ ਆਪਣਾ ਹਾਲ ਦੱਸੀਏ, ਨਿਰਗੁਣ ਸਰਗੁਣ ਕਰ ਪਿਆਰ। ਜਗਤ ਮਾਇਆ ਚਰਨਾਂ ਹੇਠ ਝੱਸੀਏ, ਦੁੱਖੜਾ ਰਹੇ ਨਾ ਕੋਈ ਦਿਨ ਚਾਰ। ਮਨਮੁਖਾਂ ਕੋਲੋਂ ਉਠ ਉਠ ਨੱਠੀਏ, ਵਸੀਏ ਸਚ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਰੇ ਆਧਾਰ।

ਉਠੋ ਸਿਖੋ ਜਾਈਏ ਭੱਜ, ਭਜਨ ਬੰਦਗੀ ਨਾ ਕੋਇ ਰਖਾਇੰਦਾ। ਨਾ ਕੋਈ ਆਚਾਰ ਨਾ ਕੋਈ ਚੱਜ, ਇਕੋ ਆਪਣਾ ਦਰਸ ਕਰਾਇੰਦਾ। ਨੇਤਰ ਕਰੋ ਸਾਚਾ ਹੱਜ, ਮੱਕਾ ਕਾਅਬਾ ਮੁਖ ਸ਼ਰਮਾਇੰਦਾ। ਪੁਰਖ ਅਬਿਨਾਸ਼ੀ ਰੱਖੇ ਲੱਜ, ਵੇਲੇ ਅੰਤ ਗੋਦ ਬਹਾਇੰਦਾ। ਹਰਿ ਸੰਗਤ ਪਰਦਾ ਲਏ ਕੱਜ, ਨਾਮ ਦੋਸ਼ਾਲਾ ਇਕ ਉਠਾਇੰਦਾ। ਇਕੋ ਘਰ ਬਹਿਣਾ ਸਜ, ਸਾਚਾ ਰਾਹ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਵਡਿਆਇੰਦਾ।

ਭਗਤ ਦੁਆਰੇ ਜਿਸ ਜਨ ਵੜਨਾ, ਵੱਡੀ ਭਰਨ ਕੋਇ ਨਾ ਜਾਈਆ। ਕਰ ਦਰਸ ਇਕੋ ਵਾਰ ਤਰਨਾ, ਬੰਧ ਨਾ ਕੋਇ ਪਾਈਆ। ਚਰਨ ਸਰਨ ਵਖਾਏ ਸਾਚੀ ਸ਼ਰਨਾ, ਸਰਨਗਤ ਬੇਪਰਵਾਹੀਆ। ਗੁਰਮੁਖ ਆਪਣੇ ਜਿਹਾ ਕਰਨਾ, ਹਰਿ ਸਤਿਗੁਰ ਦਇਆ ਕਮਾਈਆ। ਜਨਮ ਮਰਨ ਦਾ ਚੁੱਕੇ ਡਰਨਾ, ਲਾੜੀ ਮੌਤ ਨਾ ਭੈ ਵਖਾਈਆ। ਸਤਿਗੁਰ ਦੁਆਰੇ ਹਰਿਜਨ ਖੜ੍ਹਨਾ, ਦਰ ਘਰ ਸਾਚੇ ਮਿਲੇ ਵਡਿਆਈਆ। ਏਥੇ ਓਥੇ ਦੋ ਜਹਾਨ ਪੁਰਖ ਅਬਿਨਾਸ਼ੀ ਅੱਗੇ ਕਿਸੇ ਨਾ ਅੜਨਾ, ਆਪਣਾ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਵਸਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਕ ਸੇਵਕ ਸੇਵਕ ਸੇਵਾਦਾਰ ਸੇਵ ਕਮਾਈਆ।

(੨੪ ਮੱਘਰ ੨੦੧੮ ਬਿਕਰਮੀ)