ਆਓ ਵਿਚਾਰੀਏ
(ਨਿਹਕਲੰਕ ਹਰਿ ਸ਼ਬਦ ਭੰਡਾਰ ਅਤੇ ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਸੰਸਾਰ ਨੇ ਤੁਹਾਤੋਂ ਰਸਤਾ ਵੇਖਣਾ ਹੈ। ਏਸ ਨਵੀਂ ਰੀਤੀ ਨੀਤੀ ਨੂੰ ਤੁਸਾਂ ਅਪਣੌਣਾ ਹੈ ਅਤੇ ਤੁਸਾਂ ਏਸ ਤੇ ਚਲਣਾ ਹੈ। ਚੱਲਣ ਵਿਚ ਤੁਹਾਨੂੰ ਥੋੜੀ ਜਿਨੀ ਕਠਨਾਈ ਨਹੀਂ ਆਉਂਦੀ ਜੇ ਤੁਹਾਡਾ ਆਪਣਾ ਅੰਤਰ ਜਿਹੜਾ ਹੈ ਇਹ ਪਿਆਰ ਵਿਚ ਹੈ। ਇਸ ਕਰਕੇ ਜੋ ਇਕ ਦੂਜੇ ਨਾਲ ਦਵੈਤ ਭਾਵਨਾ ਜਾਂ ਬੁਰਾ ਸੋਚਣਾ ਵਿਚਾਰਨਾ ਇਹ ਸੋਭਾ ਨਹੀ ਦਿੰਦਾ। (ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)
❋
ਇਸ ਕਰਕੇ ਤੁਸੀਂ ਆਪਣੇ ਆਪ ਦੀਆਂ ਜੁਮੇਵਾਰੀਆਂ ਨੂੰ ਆਪ ਸਿਰ ਤੇ ਚੁੱਕਣਾ ਹੈ ਔਰ ਸਹਾਰਾ ਪ੍ਰਮਾਤਮਾ ਦਾ ਲੈਣਾ ਹੈ। ਇਨਸਾਨ ਦਾ ਕਿਸੇ ਦਾ ਸਹਾਰਾ ਨਹੀਂ ਲੈਣਾ ਔਰ ਕਿਸੇ ਸਾਥੀ ਤੋਂ ਵੀ ਸਲਾਹ ਨਹੀਂ ਪੁੱਛਣੀ। ਜੋ ਤੁਹਾਡਾ ਸਾਥੀ ਤੁਹਾਡੇ ਨਾਲ ਹੈ, ਤੁਹਾਡੇ ਵਿਚ ਹੈ ਉਸ ਤੋਂ ਸਲਾਹ ਲੈਣੀ। (ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)
❋
ਹਰ ਇਕ ਦੇ ਹਿਰਦੇ ਵਿਚ ਇਹ ਉਤਸ਼ਾਹ ਤੇ ਚਾਅ ਹੋਣਾ ਚਾਹੀਦਾ ਹੈ ਕਿ ਮੈਂ ਦੂਸਰੇ ਤੋਂ ਅੱਗੇ ਰਹਿਵਾਂ। ਤੇ ਦੂਸਰਾ ਕਹੇ ਮੈਂ ਇਹਦੇ ਤੋਂ ਅੱਗੇ ਰਹਿਵਾਂ। ਪਿਛੇ ਰਹਿਣ ਵਾਲਾ ਕੋਈ ਨਹੀਂ ਹੋਣਾ ਚਾਹੀਦਾ। (ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)
❋
ਔਰ ਤੁਹਾਨੂੰ ਪਤਾ ਹੈ ਕਿ ਤੁਸਾਂ ਕਾਗਜ ਲਏ ਸਨ ਜਿਸ ਉਤੇ ਹਲਫੀਆ ਬਿਆਨ ਲਏ ਜਾਣੇ ਨੇ ਸਾਰਿਆਂ ਦੇ । ਇਹਨਾਂ ਹਲਫੀਆਂ ਬਿਆਨਾਂ ਦਾ ਜਿਹੜਾ ਸਿਆਹੀ ਦਾ ਲੇਖ ਹੈ ਉਸ ਦਾ ਭਾਵ ਸਮਝਣ ਦੀ ਥੋੜੀ ਲੋੜ ਹੈ। ਕਿ ਜੋ ਹਰਿਜਨ ਹੈ ਪ੍ਰਭੂ ਦਾ ਭਗਤ ਹੈ, ਪਿਆਰਾ ਹੈ ਜਾਂ ਸਤਿਗੁਰ ਨੂੰ ਸਤਿਗੁਰ ਕਰਕੇ ਤਸੱਵਰ ਕਰਦਾ ਹੈ, ਮੰਨਦਾ ਹੈ, ਗ੍ਰਹਿਣ ਕਰਦਾ ਹੈ, ਅੱਗੇ ਥੋੜੀ ਜਹੀ ਰਿਆਇਤ ਸੀ। ਕਦੀ ਕਿਸੇ ਨੇ ਵਿਚੋਂ ਚਾਰ ਸਾਲ ਮੰਨ ਲਿਆ, ਦੋ ਸਾਲ ਖਾ ਪੀ ਲਿਆ ਫਿਰ ਆਣ ਕੇ ਕਹਿ ਦਿਤਾ ਜੀ ਹੁਣ ਮੈਂ ਠੀਕ ਹਾਂ। ਇਹ ਹੁਣ ਗੁੰਜਾਇਸ਼ ਨਹੀ ਹੋਣੀ। ਜਿਹੜਾ ਗਿਆ ਸੋ ਗਿਆ। ਓਹ ਅਗਲੇ ਜਨਮ ਲਈ ਤਿਆਰ ਰਹੇ। · (ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)
❋
ਇਸ ਕਰਕੇ ਸਾਰਿਆਂ ਨੂੰ ਬੜੇ ਖ਼ੁਸ਼ੀਆਂ ਤੇ ਚਾਵਾਂ ਨਾਲ ਤੇ ਐਨ ਛਾਤੀ ਕੱਢ ਕੇ ਸੰਸਾਰ ਵਿਚ ਫਿਰਨਾ ਚਾਹੀਦਾ ਹੈ ਕਿ ਅਸੀਂ ਹਾਂ। ਜੇ ਤੁਸੀਂ ਹੋ ਤਾਂ ਤੁਹਾਡਾ ਮਾਲਕ ਵੀ ਹੈ। ਜੇ ਤੁਸੀਂ ਨਹੀਂ ਤੇ ਤੁਹਾਡਾ ਮਾਲਕ ਵੀ ਨਹੀਂ ਹੈ। · (ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)
❋
ਸਿਖੀ ਸੋ ਪਰਵਾਨ, ਜਿਨ੍ਹਾਂ ਸਿਖਿਆ ਸਤਿਗੁਰ ਭਾਈਆ। ਸੋ ਸਿਖੀ ਕੂੜ ਨਿਸ਼ਾਨ, ਦੁਰਮਤ ਮੈਲ ਨਾ ਸਕੇ ਧੁਆਈਆ। ਰਸਨਾ ਜਿਹਵਾ ਕਰਨ ਗਿਆਨ, ਹਿਰਦੇ ਹਰਿ ਨਾ ਕੋਇ ਵਸਾਈਆ। ਜਿਨ੍ਹਾਂ ਅੰਤਰ ਮਿਲਿਆ ਆਣ, ਸੋ ਸਿਖ ਰੂਪ ਵਡਿਆਈਆ। ਅਨਪੜ੍ਹਿਆਂ ਦੇਵੇ ਗਿਆਨ, ਪੜ੍ਹਿਆਂ ਮੱਤ ਦਏ ਭੁਆਈਆ । ਗੋਬਿੰਦ ਸੂਰਬੀਰ ਨੌਜਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਆਈਆ । (੧੩-੪੦੫)
❋
ਬਿਨਾ ਨਾਰ ਕੰਤ ਤੋਂ ਬਾਕੀ ਸਾਰੇ ਭਾਈ ਭੈਣ, ਨੇਤਰ ਅੱਖ ਨਾ ਕੋਇ ਬਦਲਾਈਆ।
(੫ ਪੋਹ ਸ਼ੈ ਸੰ ੯)
❋
ਜਨ ਭਗਤੋ ਕੀ ਕਿਸੇ ਕੋਲੋਂ ਮੰਗੋ, ਮਾਨਸ ਸਾਰੇ ਨਜ਼ਰੀ ਆਈਆ। ਇਕੋ ਪ੍ਰਭੂ ਦੇ ਪਿਆਰ ਵਿਚ ਆਪਣਾ ਆਪ ਰੰਗੋ, ਫੇਰ ਰੰਗਣ ਦੀ ਲੋੜ ਰਹੇ ਨਾ ਰਾਈਆ। (੧ ਚੇਤ ਸ਼ੈ ਸੰ ੫)
❋
ਧਰਮ ਦੀ ਧਾਰ ਸਚ ਦਾ ਵਹਿਣ, ਤੁਸਾਂ ਜਗਤ ਦੇਣਾ ਵਹਾਈਆ। ਉਂਗਲਾਂ ਕਰ ਕਰ ਸਾਰੇ ਤੁਹਾਨੂੰ ਕਹਿਣ, ਇਨ੍ਹਾਂ ਦਾ ਇਕੋ ਪਿਤਾ ਇਕੋ ਮਾਈਆ। · (੫ ਪੋਹ ਸ਼ੈ ਸੰ ੯)
❋
❋
ਤੁਹਾਡੇ ਉਤੇ ਧਰਮ ਦੀ ਧਰਮ ਨਾਲ ਆਸ, ਪਿਆਰ ਮੁਹੱਬਤ ਨਾਤਾ ਲੈਣਾ ਜੁੜਾਈਆ।
(੧੭ ਹਾੜ ਸ਼ੈ ਸੰ ੮)
❋
ਪੁਰਖ ਅਕਾਲ ਕਹੇ ਮੈਂ ਉਹਨਾਂ ਜੋਗਾ ਹੋਵਾਂ, ਜੋ ਹੌਕਿਆਂ ਨਾਲ ਮੇਰਾ ਨਾਮ ਧਿਆਈਆ। ਅਬਿਨਾਸ਼ੀ ਕਰਤਾ ਕਹੇ ਮੈਂ ਉਹਨਾਂ ਦੇ ਵੈਰਾਗ ਵਿਚ ਰੋਵਾਂ, ਜੋ ਅੰਤਰ ਆਤਮ ਮੇਰਾ ਧਿਆਨ ਲਗਾਈਆ। ਉਹਨਾਂ ਦੀ ਆਤਮ ਸੇਜਾ ਸੋਵਾਂ, ਜੋ ਪ੍ਰੇਮ ਸਿੰਘਾਸਣ ਰਹੇ ਵਿਛਾਈਆ। (੨੨ ਪੋਹ ੨੦੨੧ ਬਿ)
❋
ਤੂੰ ਮੇਰਾ ਮੈਂ ਤੇਰਾ ਕਹਿਕੇ ਜਿਸ ਵੇਲੇ ਚਾਹੋ ਲੈਣਾ ਸੱਦ, ਹਾਜ਼ਰ ਹਜ਼ੂਰ ਹੋ ਕੇ ਨਜ਼ਰੀ ਆਈਆ। ਜੇ ਤੁਸੀਂ ਮੈਨੂੰ ਜਾਓ ਛੱਡ, ਮੈਂ ਫਿਰ ਵੀ ਮੁੜ ਕੇ ਲਵਾਂ ਮਿਲਾਈਆ। ਦੋ ਜਹਾਨਾਂ ਵਿਚੋਂ ਲਵਾਂ ਲੱਭ, ਇਹ ਮੇਰੀ ਬੇਪਰਵਾਹੀਆ । ਮੈਂ ਪੱਥਰਾਂ ਵਿਚ ਰਹਿਣ ਵਾਲਾ ਨਹੀਂ ਰੱਬ, ਗੁਰਮੁਖਾਂ ਦੇ ਅੰਦਰ ਵੜ ਕੇ ਡੇਰਾ ਲਾਈਆ। (੨੧ ਪੋਹ ਸ਼ੈ ਸੰ ੫)
❋
ਪੰਜ ਪੋਹ ਕਹੇ ਔਹ ਕੂਕਦੇ ਹਾਰਾਂ ਵਾਲੇ ਫੁੱਲ, ਫੁੱਲ ਫੁੱਲ ਕੇ ਆਪਣਾ ਆਪ ਵਖਾਈਆ। ਜਨ ਭਗਤੋ ਸਾਡੇ ਬੋਲਣ ਵਾਲੇ ਨਹੀਂ ਬੁਲ੍ਹ, ਰਸਨਾ ਨਜ਼ਰ ਕੋਇ ਨਾ ਆਈਆ। ਅਸੀਂ ਤੁਹਾਡੇ ਨਾਲ ਮਿਲ ਕੇ ਹੋ ਗਏ ਤੁਹਾਡੇ ਤੁਲ, ਇਕੋ ਤਰਾਜੂ ਪ੍ਰਭ ਨੇ ਦਿਤਾ ਟਿਕਾਈਆ । ਅਸੀਂ ਸਚ ਦੱਸੀਏ ਤੁਸੀਂ ਕਦੇ ਨਹੀਂ ਜਾਣਾ ਭੁੱਲ, ਭੁੱਲ ਵਿਚ ਕਦੇ ਨਾ ਆਈਆ । ਬਿਨਾ ਪੁਰਖ ਅਕਾਲ ਤੋਂ ਏਸ ਜ਼ਿੰਦਗੀ ਦਾ ਨਹੀਂ ਕੋਈ ਮੁੱਲ, ਕੀਮਤ ਜਗਤ ਨਾ ਕੋਇ ਰਖਾਈਆ। (੫ ਪੋਹ ਸ਼ੈ ਸੰ ੯)
❋
ਮੈ ਓਸ ਦਾ ਜੋ ਅੰਦਰੋਂ ਮੇਰਾ ਸੰਗੀ, ਬਾਹਰੋਂ ਜੱਫੀਆਂ ਪਾਉਂਣ ਵਾਲਿਆਂ ਹੱਥ ਕਦੇ ਨਾ ਆਈਆ। (੨੮ ਪੋਹ ਸ਼ੈ ਸ ੨)
❋
ਲੰਗਰ ਕਹੇ :
ਜਿਸ ਮੇਰੇ ਵਿਚ ਬਹਿ ਕੇ ਲੰਗਰ ਛਕ ਕੇ ਪਰਮ ਪੁਰਖ ਜਾਣਾ ਵਿਸਾਰ, ਉਹ ਇਕੋ ਵਾਰ ਹੁਣੇ ਪੱਲੂ ਜਾਓ ਛੁਡਾਈਆ। ਜਿਨ੍ਹਾਂ ਰਸਨਾ ਲਾਉਣਾ ਮਦਿਰਾ ਮਾਸ ਫੇਰ ਕਰਨਾ ਅਹਾਰ, ਉਹ ਵੀ ਪੱਲੂ ਜਾਓ ਛੁਡਾਈਆ। ਜਿਨ੍ਹਾਂ ਚਾਹ ਨਾਲ ਕਰਨਾ ਪਿਆਰ, ਉਹ ਚਾਰੇ ਕੂਟ ਭੱਜੋ ਵਾਹੋ ਦਾਹੀਆ। ਮੈਂ ਭਗਤ ਸੁਹੇਲੇ ਕਰਨੇ ਹੋਰ ਤਿਆਰ, ਜੋ ਧਰਮ ਦੀ ਧਾਰ ਵਿਚ ਸਮਾਈਆ। (੨੩ ਪੋਹ ਸ਼ਸ਼ ਸੰ ੮)
❋
❋
ਸਾਰੇ ਦੱਸ ਦਿਓ ਤੁਹਾਡੇ ਕਿਥੇ ਸੌਹਰੇ ਤੇ ਕਿਥੇ ਪੇਕੇ, ਕਿਥੇ ਤੁਹਾਡੀ ਵੱਜੇ ਵਧਾਈਆ। ਵੇਖਿਓ ਕਿਤੇ ਪ੍ਰਭੂ ਦੇ ਦਰ ਤੋਂ ਨਾ ਜਾਇਓ ਛੇਕੇ, ਛੇਕੜ ਬਿਨਾ ਪ੍ਰਭੂ ਤੋਂ ਕੰਮ ਕੋਇ ਨਾ ਆਈਆ। ਬਿਨਾ ਪੁਰਖ ਅਕਾਲ ਤੋਂ ਕੰਮ ਨਹੀਂ ਆਉਂਦੇ ਮੱਥੇ ਟੇਕੇ, ਟਿੱਕੇ ਧੂੜੀ ਖਾਕ ਨਾ ਕੋਇ ਰਮਾਈਆ। (੨੭ ਪੋਹ ਸ਼ੈ ਸੰ ੯)
❋
ਅਕਲ ਕਹੇ ਮੈਂ ਆਪਣੀ ਅਕਲ ਨਾਲ ਅਜੇ ਤੱਕ ਨਹੀਂ ਲੱਭਿਆ ਭਗਵਾਨ, ਅੱਗੇ ਹੋ ਨਾ ਦਰਸ਼ਨ ਪਾਈਆ। ਮੈਨੂੰ ਜਦੋਂ ਮਿਲਿਆ ਸ਼ਰਅ ਦਾ ਸ਼ੈਤਾਨ, ਸ਼ਰੀਅਤ ਵਿਚ ਦੇਵੇ ਫਸਾਈਆ।(੧੧ ਚੇ ਸ਼ੈ ਸੰ ੧)
❋
ਜਨ ਭਗਤੋ ਪ੍ਰਭ ਮਿਲਣ ਦੀ ਇਕੋ ਜੁਗਤੀ, ਜੁਗ ਜੁਗ ਚਲੀ ਆਈਆ। ਜਿਸ ਦਾ ਸੀਸ ਝੁਕੇ ਨਾਲ ਫੁਰਤੀ, ਫੁਰਨਿਆਂ ਤੋਂ ਬਾਹਰ ਆਪਣਾ ਰੰਗ ਰੰਗਾਈਆ। (੨੧ ਪੋਹ ਸੈ ਸੰ ੩)
❋
ਪਤਾ ਨਹੀਂ ਗੋਬਿੰਦ ਕਿਹੜੀ ਗੱਲੋਂ ਸਾਡੇ ਨਾਲ ਰੁੱਸੇ, ਦੂਰ ਬੈਠਾ ਅੱਖ ਨਾ ਕੋਇ ਖੁਲ੍ਹਾਈਆ। ਉਚੀ ਕੂਕ ਪੁਕਾਰ ਕਿਹਾ ਬੌਹੜੀ ਦਰੋਹੀ ਸਤਿਗੁਰ ਨਾਲੋਂ ਕਦੇ ਨਾ ਕਿਸੇ ਦੀ ਟੁੱਟੇ, ਜਗਤ ਜੀਵਣ ਕੰਮ ਕਿਸੇ ਨਾ ਆਈਆ। (੧੪ ਮੱਘਰ ਸ਼ੈ ਸੰ ੨)
❋
ਬਿਆਸ ਕਹੇ :
ਸਾਹਿਬ ਸਤਿਗੁਰ ਤੈਨੂੰ ਕੇਹੜੇ ਲਗਦੇ ਚੰਗੇ ? ਮੈਨੂੰ ਦੇ ਸਮਝਾਈਆ । ਕੀ ਜਿਹੜੇ ਨਹੌਂਦੇ ਗੋਦਾਵਰੀ ਗੰਗੇ, ਸੁਰਸਤੀ ਜਮਨਾ ਤਾਰੀਆਂ ਲਾਈਆ।
ਗੋਬਿੰਦ ਕਿਹਾ :
ਬਿਨ ਮੇਰੇ ਪਿਆਰ ਸਾਰੇ ਗੰਦੇ, ਨਹਾਵਣ ਧੋਵਣ ਕੰਮ ਕਿਸੇ ਨਾ ਆਈਆ। (੧੪ ਮੱਘਰ ਸ਼ ਸੰ ੨)
❋
ਵਾਅਦਾ ਕਰੋ ਝਗੜਾ ਮਿਟ ਗਿਆ ਜਾਤ ਪਾਤ, ਦੀਨ ਮਜ੍ਹਬ ਵਰਨ ਬਰਨ ਸ਼ਰਅ ਵੰਡ ਨਾ ਕੋਇ ਵੰਡਾਈਆ। (੧੭ ਹਾੜ ਸ਼ੈ ਸੰ ੮)
❋
❋
ਗੋਬਿੰਦ ਕਿਹਾ, ਬਿਆਸ, ਮੇਰਾ ਪੁਰਖ ਅਕਾਲ ਮੇਰੇ ਸਾਥ, ਜਿਹੜਾ ਦੋਹਾਂ ਦੀ ਚਰਨੀ ਡਿੱਗਾ ਆ, ਓਨ੍ਹਾਂ ਦੇ ਬਖ਼ਸ਼ੇ ਸਰਬ ਗੁਨਾਹ, ਬਣ ਕੇ ਪਿਤਾ ਮਾਂ, ਕਲਜੁਗ ਕੂੜ ਕੁੜਿਆਰ ਵਿਚੋਂ ਬਾਹਰ ਕਢਾਈਆ। · (੧੫ ਮੱਘਰ ਸ਼ੈ ਸੰ ੨)
❋
ਗੋਬਿੰਦ ਕਿਹਾ
ਬਿਆਸ, ਸਭ ਬਿਰਥਾ ਖੇਲ ਤਮਾਸ਼, ਪ੍ਰਿਥਮੀ ਦਏ ਦੁਹਾਈਆ। ਕੀ ਕਰੇਗਾ ਪੂਜਾ ਪਾਠ, ਕੀ ਕਰੇਗਾ ਤੀਰਥ ਤਾਟ, ਕੀ ਕਰੇਗਾ ਪੁਸਤਕ ਕਤਾਬ, ਕੀ ਕਰੇਗਾ ਵਜਾਇਆ ਰਬਾਬ, ਕੀ ਕਰੇਗਾ ਗਾਇਆ ਗਾਥ, ਜਿਨ੍ਹਾਂ ਚਿਰ ਸਤਿਗੁਰ ਸ਼ਬਦ ਨਾ ਸਾਥ ਰਖਾਈਆ। (੧੬ ਮੱਘਰ ਸ਼ੈ ਸੰ ੨)
❋
ਮੈਂਨੂੰ ਭਗਤਾਂ ਨੂੰ ਮਿਲਣ ਦਾ ਸਦਾ ਵਿਹਲ, ਹੋਰ ਕੰਮ ਕੰਮ ਕਿਸੇ ਨਾ ਆਈਆ। ਜਿਹੜਾ ਮੈਂਨੂੰ ਭੁੱਲੇ ਰਾਮ ਕਹੇ ਉਹ ਮੈਂ ਧੱਕ ਦੇਵਾਂ ਧਰਮ ਰਾਏ ਦੀ ਜੇਲ੍ਹ, ਚਿੱਤਰ ਗੁਪਤ ਲੇਖਾ ਸੁਣਾ ਕੇ ਚੁਰਾਸੀ ਵਿਚ ਸੁਟਾਈਆ। · (੨੮ ਪੋਹ ਸ਼ੌ ਤੰ ੩)
❋
ਸੀਤਾ ਕਹੇ : ਪ੍ਰਭੂ ਦੱਸ ਹੋਰ ਕੁੱਛ, ਭੇਵ ਅਭੇਦ ਖੁਲ੍ਹਾਈਆ।
ਰਾਮ ਕਿਹਾ :
ਮੈਂ ਓਸ ਵੇਲੇ ਤੱਤ ਵਜੂਦ ਨਹੀਂ ਰੱਖਣਾ, ਸਰੀਰ ਨਹੀਂ ਰੱਖਣਾ, ਆਪਣਿਆਂ ਸੰਤਾਂ ਭਗਤਾਂ ਦੇ ਕਾਇਆ ਮੰਦਰ ਅੰਦਰ ਵਿਚ ਲੁਕਣਾ ਓਸ ਗੁੱਠ, ਜਿਥੋਂ ਜਗਤ ਅੱਖਾਂ ਵਾਲਾ ਵੇਖਣ ਕੋਇ ਨਾ ਪਾਈਆ। ਅੰਦਰੇ ਅੰਦਰ ਲਵਾਂ ਪੁੱਛ, ਸ਼ਬਦ ਸ਼ਬਦੀ ਧਾਰ ਮਿਲਾਈਆ। (੨੮ ਪੋਹ ਸ਼ੈ ਸੰ ੩)
❋
ਇਹ ਰਸਤਾ ਦੱਸਣਾ ਨਿਮਰਤਾ ਵਿਚ ਗ਼ਰੀਬੀ ਵਿਚ ਹਲੀਮੀ ਵਿਚ ਰਹੋ ਵਿਚ ਜਹਾਨ, ਵਡਿਆਈ ਕੰਮ ਕਿਸੇ ਨਾ ਆਈਆ। ਜੇ ਅੱਖ ਨਾਲ ਤੱਕਣਾ ਤੇ ਤੱਕੋ ਸ੍ਰੀ ਭਗਵਾਨ, ਜੇ ਮਨ ਨਾਲ ਨੱਸਣਾ ਤੇ ਪੁੱਜੋ ਧਰਮ ਅਸਥਾਨ, ਜੇ ਤਨ ਕੋਠੇ ਵਸਣਾ ਮਮਤਾ ਸ਼ਰਅ ਨਾ ਰਹੇ ਬੇਈਮਾਨ, ਫੇਰ ਅਰਜਨ ਤੂੰ ਮੇਰਾ ਮੈਂ ਤੇਰਾ ਸਾਚਾ ਸੱਜਣਾ, ਖ਼ੁਸ਼ੀ ਪਿਆਰ ਦਾ ਦੇਵਾਂ ਧੂੜੀ ਮਜਨਾ, ਨਾਮ ਨੇਤਰ ਗਿਆਨ ਪਾਵਾਂ ਕਜਲਾ, ਨਿਝ ਨੈਣ ਚਕਸ਼ੂ ਸ਼ਿਵ ਨੇਤਰ ਇਕੋ ਦਿਆਂ ਖੁਲ੍ਹਾਈਆ। (੨੮ ਪੋਹ ਸ਼ੈ ਸੰ ੩)
❋
❋
ਸਤਿਗੁਰ ਕਹਿਣਾ ਮੰਨੋ ਠੀਕ, ਕਾਇਆ ਠੀਕਰ ਅੰਤ ਕੰਮ ਕਿਸੇ ਨਾ ਆਈਆ।
(੨ ਫੱਗਣ ੨੦੧੯ ਬਿ)
❋
ਲੋਕ ਲੱਜਿਆ ਛੱਡੋ ਕਰ ਕੇ ਵੱਡਾ ਜੇਰਾ, ਜੇਰਜ ਅੰਡ ਕੰਮ ਕਿਸੇ ਨਾ ਆਈਆ। ਕੂੜੀ ਕਿਰਿਆ ਰੰਗ ਮਾਣਿਆ ਪਿਛੇ ਬਥੇਰਾ, ਅੱਗੇ ਸਤਿਗੁਰ ਪੱਲੂ ਆਪ ਛੁਡਾਇੰਦਾ। (੨ ਫੱਗਣ ੨੦੧੯ ਬਿ)
❋
ਪਿਛਲੇ ਮੇਟ ਕੇ ਸਮਾਜ ਰਿਵਾਜ ਤਮਾਮ, ਧੁਰ ਦਾ ਮਾਰਗ ਇਕ ਵਖਾਈਆ। ਗੁਰਮੁਖੋ, ਰਿਹੋ ਨਾ ਕੋਈ ਅਣਜਾਣ, ਸੁਧ ਬੁਧ ਇਕੋ ਇਕ ਵਖਾਈਆ। ਇਹ ਹੁਕਮ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ । ਮੰਨਣਾ ਪਏ ਜਿਮੀਂ ਅਸਮਾਨ, ਬ੍ਰਹਿਮੰਡ ਖੰਡ ਸੀਸ ਝੁਕਾਈਆ।
(੧੮ ਹਾੜ ਸ਼ੈ ਸੰ ੧)
❋
ਸਚ ਸਮਾਜ ਦਾ ਧਰਮ ਦੀ ਧਾਰ ਦਾ ਜਨ ਭਗਤੋ ਵਜਾਉਣਾ ਢੋਲ, ਢੋਲਾ ਤੂੰ ਮੇਰਾ ਮੈਂ ਤੇਰਾ ਗਾਈਆ। (੧੭ ਹਾੜ ਸ਼ੈ ਸੰ ੮)
❋
੮
ਸਤਿ ਧਰਮ ਦੇ ਤੁਲਣਾ ਪੂਰੇ ਤੋਲ, ਤੱਕੜ ਜਗਤ ਨਾ ਕੋਇ ਰਖਾਈਆ। ਵੇਖਿਓ ਕਿਤੇ ਵਾਅਦੇ ਤੋਂ ਨਾ ਜਾਇਓ ਡੋਲ, ਅਨਡੋਲਤ ਪਰਮ ਪੁਰਖ ਅੱਗੇ ਸੀਸ ਨਿਵਾਈਆ। (੧੭ ਹਾੜ ਸ਼ੈ ਸੰ ੮)
❋
ਵੇਖਿਓ ਪ੍ਰਭ ਦੇ ਸਾਹਮਣੇ ਬੁੱਧੀ ਦੀ ਦੱਸਿਓ ਕੋਈ ਨਾ ਲਿਆਕਤ, ਅਕਲ ਦੀ ਅਕਲ ਨਾ ਕੋਇ ਦ੍ਰਿੜਾਈਆ। ਸਦਾ ਰਹਿਣਾ ਹੁਕਮ ਮੁਤਾਬਕ, ਮਤਲਾ ਕਰ ਕੇ ਦਿਆਂ ਦ੍ਰਿੜਾਈਆ। ਜੇ ਪਿਛੇ ਝੂਠ ਬੋਲਣ ਦੀ ਆਦਤ, ਅੱਗੇ ਲਓ ਬਦਲਾਈਆ। (੨੮ ਪੋਹ ਸ਼ੈ ਸੰ ੪)
❋
ਗੁਰਮੁਖੋ ਗੁਰਸਿਖੋ ਜਨ ਭਗਤੋ ਜਿਸ ਵੇਲੇ ਧਰਮ ਵਿਆਹ ਦਾ ਹੋਵੇ ਵਿਵਹਾਰਾ, ਪੰਜਾਂ ਦਾ ਲੇਖੇ ਲੱਗੇ ਜੈਕਾਰਾ, ਜੈਕਾਰੇ ਪੰਜਾਂ ਵਿਚ ਨਾਤਾ ਲਏ ਜੁੜਾਈਆ। ਬਿਨਾ ਪ੍ਰਭੂ ਤੋਂ ਕਿਸੇ ਦੀ ਗਾਉਂਣੀ ਨਹੀ ਵਾਰਾ, ਵਰਕਾ ਵਰਕਾ ਨਾ ਕੋਇ ਉਲਟਾਈਆ। (੧੮ ਹਾੜ ਸਾਢੇ ਨੌ ਵਜੇ)
❋
❋
ਓਸ ਦੀ ਮਰਿਆਦਾ ਠੀਕ ਚਲੇ ਸਤਾਰਾਂ ਹਾੜਾ, ਸੰਮਤ ਅੱਠ ਅੱਠ ਵਡਿਆਈਆ। ਅਨੰਦ ਕਾਰਜ ਸਮੇਂ ਸਾਰੇ ਭਗਤ ਲਾਇਆ ਕਰਨਗੇ ਪੰਜ ਜੈਕਾਰਾ, ਦੂਜੀ ਲਿਖਤ ਨਾ ਕੋਇ ਲਿਖਾਈਆ। ਇਹ ਹੁਕਮ ਮਿਲਣਾ ਨਹੀਂ ਦੋਬਾਰਾ, ਏਕਾ ਇਕੋ ਵਾਰ ਸੁਣਾਈਆ।
❋
ਅੱਗੇ ਗੁਰਮੁਖ ਗੁਰਮੁਖ ਦੀ ਕਰੇ ਕੋਈ ਨਾ ਚੁਗਲੀ, ਨਿੰਦਿਆ ਵਾਲਾ ਮੁਖ ਨਾ ਕੋਇ ਵਖਾਈਆ।
(੨ ਫੱਗਣ ਸ਼ੈ ਸ ੧)
❋
ਵੇਖਿਓ, ……
ਵਿਕਾਰ ਵਿਚ ਸ਼ਰਅ ਵਿਚ ਸ਼ਰੀਅਤ ਵਿਚ ਅਸਲੀਅਤ ਵਿਚ ਨਵੀਅਤ ਵਿਚ ਵਲਦੀਅਤ ਵਿਚ ਅਕਲੀਅਤ ਵਿਚ ਕਦੇ ਨਾ ਕਰਿਓ ਇੱਲਤ, ਆਲਮਾਂ ਵਿਚ ਫਾਜਲਾਂ ਵਿਚ ਵਿਦਵਾਨਾਂ ਵਿਚ ਵਿਗਿਆਨਾਂ ਵਿਚ ਗਿਆਨਾਂ ਵਿਚ ਧਿਆਨਾਂ ਵਿਚ ਮਿਹਰਬਾਨਾਂ ਵਿਚ ਸ਼ਾਹ ਸੁਲਤਾਨਾਂ ਵਿਚ ਨਿਮਰਤਾ ਵਿਚ ਆਪਣਾ ਝੱਟ ਲੰਘਾਈਆ। (੨੮ ਪੋਹ ਸ਼ੈ ਸ ੩)
❋
ਓਹ ਕਿਸੇ ਤੋਂ ਪੈਸੇ ਟਕੇ ਨਹੀਂ ਵਸੂਲਦਾ, ਸੀਤਾ ਕਹੇ ਰਾਮ ਕੀ ਕਰਦਾ, ਰਾਮ ਕਹੇ ਭਗਤਾਂ ਅੱਗੇ ਪ੍ਰੇਮ ਦੀ ਝੋਲੀ ਡਾਹੀਆ। (੨੮ ਪੋਹ ਸ਼ੈ ਸ ੩)
❋
ਭਗਤਾਂ ਵਿਚ ਭਗਵਨ ਪ੍ਰੇਮ ਦੀ ਧਾਰ ਚਲਾਈ, ਸ਼ਾਦੀਆਂ ਵਾਲਿਓ ਸੁਣ ਲਉ ਕੰਨ ਲਾਈ, ਇਕ ਦੂਜੇ ਨਾਲੋਂ ਕਦੀ ਨਹੀਂ ਕਰਨੀ ਜੁਦਾਈ, ਨਾਰ ਕੰਤ ਸਾਂਝਾ ਮਿਲ ਕੇ ਝੱਟ ਲੰਘਾਈਆ। ਸੇਵਾ ਵਿਚ ਰਹੇ ਨਾ ਕੋਇ ਊਣਤਾਈ, ਪਤੀਬਰਤ ਹੋ ਕੇ ਸਾਚਾ ਮਾਰਗ ਦੇਣਾ ਵਖਾਈਆ। ਪਤੀ ਨੇ ਕਦੀ ਨਹੀਂ ਬਣਨਾ ਕਸਾਈ, ਬਿਨਾਂ ਸੋਚੇ ਸਮਝੇ ਆਪਣੀ ਨਾਰੀ ਨੂੰ ਦਏ ਸਤਾਈਆ। (੨੮ ਪੋਹ ਸ਼ ਸੰ ੩)
❋
ਸੋ ਸਰੋਤਾ ਜਿਸ ਅੰਤਰ ਅੰਤਰ ਵੜ ਕੇ ਕਿਰਪਾ ਕਰੇ ਆਪ ਨਿਰੰਕਾਰ, ਨਿਰੰਤਰ ਮੰਤਰ ਏਕਾ ਦਏ ਜਣਾਈਆ। ਤਿਸ ਦਾ ਸੁਣਿਆ ਲੇਖੇ ਲੱਗੇ ਜੋ ਸਤਿਗੁਰ ਸ਼ਬਦ ਧਰੇ ਪਿਆਰ, ਬਿਨ ਸਤਿਗੁਰ ਸ਼ਬਦ ਲੇਖਾ ਸਕੇ ਨਾ ਕੋਇ ਚੁਕਾਈਆ । ਸੁਣਨ ਵਾਲਿਆਂ ਸਰੋਤਿਆਂ ਤੋਂ ਸਾਹਿਬ ਸਤਿਗੁਰ ਸਦਾ ਬਲਿਹਾਰ, ਜੋ ਉਸ ਦਾ ਨਾਮ ਸੁਣ ਕੇ ਆਪਣੇ ਅੰਦਰ ਖੁਸ਼ੀ ਰਹੇ ਪਰਗਟਾਈਆ। (੧੫ ਸਾਵਣ ਸ਼ ਸ਼ੰ ੨)
❋
❋
ਨਾਰਦ ਕਹੇ ਅੱਜ ਮੈਂ ਖੁਸ਼ੀਆਂ ਵਿਚ ਚਲਾਵਾਂਗਾ ਸ਼ੁਰਲੀਆਂ, ਸ਼ਰਅ ਨੂੰ ਅੱਗ ਨਾਲ ਦੇਣਾ ਸੜਾਈਆ। (੬ ਚੇਤ ਸ਼ੈ ਸੰ ੯)
❋
ਇਨਸਾਨਾਂ ਨਾਲ ਲੜਾ ਕੇ ਇਨਸਾਨ, ਹੈਵਾਨਾਂ ਨਾਲ ਹੈਵਾਨ ਦਿਆਂ ਬਣਾਈਆ। ਕਿਸੇ ਦਾ ਰਹੇ ਨਾ ਜਗਤ ਨਿਸ਼ਾਨ, ਗੁਰ ਅਵਤਾਰ ਪੈਗ਼ੰਬਰ ਮਿਟ ਜਾਏ ਆਣ, ਸੱਯਦਾ ਰਹੇ ਨਾ ਕੋਇ ਸਲਾਮ, ਡੰਡਾਵਤ ਬੰਦਨਾ ਨਾ ਕੋਈ ਨਾਮ, ਇਕੋ ਹੁਕਮ ਚਲੇ ਸ੍ਰੀ ਭਗਵਾਨ, ਓਸ ਨੂੰ ਮੁਹੰਮਦਾ ਕਿਆਮਤ ਕਹਿੰਦਾ ਜਹਾਨ, ਜੋ ਪਿਛਲੀ ਨੂੰ ਅਗਲੀ ਤੇ ਅਗਲੀ ਤੋਂ ਪਿਛਲੀ ਦਏ ਬਦਲਾਈਆ। (੨੪ ਮਾਘ ਸ ਸ ੪)
❋
ਤੇਰੇ ਨਾਉਂ ਦਾ ਇਕੋ ਏਕਾ, ਇਕ ਏਕੰਕਾਰ ਤੇਰੀ ਵਡ ਵਡਿਆਈਆ। ਤੇਰਾ ਹੁਕਮ ਦੇਸ਼ ਪਰਦੇਸ਼ਾ, ਸ਼ਬਦ ਸ਼ਬਦੀ ਨਾਲ ਜਣਾਈਆ । ਜਿਨ੍ਹਾਂ ਤੇਰੇ ਨਾਮ ਵੇਚਣ ਦਾ ਫੜਿਆ ਪੇਸ਼ਾ, ਤਿਨ੍ਹਾਂ ਨੂੰ ਪੇਸ਼ੇ ਵਾਲੀ ਵੇਸਵਾ ਫੇਰ ਬਣਾਈਆ । ਮਸਤਕ ਲਿਖਦੇ ਵਿਕਾਰ ਹਮੇਸ਼ਾ, ਛੇਤੀ ਦਰਸ ਕਰਨ ਕੋਇ ਨਾ ਆਈਆ। ਮਰਨ ਤੋਂ ਪਹਿਲੇ ਸਾਢੇ ਤਿੰਨ ਸਾਲ ਹੱਡਾਂ ਵਿਚ ਪੈ ਗਿਆ ਰੇਸ਼ਾ, ਤੜਫ ਤੜਫ ਕੇ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਵਰਤਾਈਆ।(੧੮--੫੭੩)
❋
ਹਰਿ ਬਾਣੀ ਸਾਚਾ ਰੰਗ ਸਾਚੀ ਅੰਮੜੀਏ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਰੰਗ ਰੰਗੇ ਕਾਇਆ ਮਾਟੀ ਝੂਠੀ ਚੰਮੜੀਏ, ਚੰਮ ਦ੍ਰਿਸ਼ਟੀ ਇਸ਼ਟ ਮਿਟਾਇੰਦਾ । ਕੀਮਤ ਕਰਤਾ ਕੋਇ ਨਾ ਲਾਏ ਪੈਸਾ ਧੇਲਾ ਦਮੜੀਏ, ਚਰਨ ਪ੍ਰੀਤੀ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਆਪੇ ਵੇਖ ਵਖਾਇੰਦਾ। · (੮-੬੩੪)
❋
‘‘ਓਹ ਪੈਗੰਬਰ ਕਾਹਦਾ ਓਹ ਪੀਰ ਕਾਹਦਾ ਓਹ ਪਿਓ ਕਾਹਦਾ ਓਹ ਪੁੱਤ ਕਾਹਦਾ ਜਿਸ ਦਾ ਧਰਮ ਦਾ ਨਾ ਵਧੇ ਅੱਗਾ, ਸਚ ਵਿਚ ਸੁਚ ਨਾ ਕੋਇ ਸਮਾਈਆ।’’ (੨੧-੫੪੯)
❋
ਗੁਰਸਿਖ ਓਹ ਨਾ ਆਖੀਏ, ਜੋ ਮਾਇਆ ਰਹੇ ਲਪਟਾਏ । ਗੁਰਸਿਖ ਓਹ ਨਾ ਆਖੀਏ, ਜੋ ਤ੍ਰਿਸ਼ਨਾ ਭੁੱਖ ਵਧਾਏ। ਗੁਰਸਿਖ ਓਹ ਨਾ ਆਖੀਏ, ਜੋ ਜਨ ਸ਼ਿੰਗਾਰ ਵੇਸਵਾ ਰੂਪ ਵਟਾਏ। ਗੁਰਸਿਖ ਓਹ ਨਾ ਆਖੀਏ, ਗੁਰ ਸੰਗਤ ਵਿਚ ਉਚਾ ਬਹਿ ਬਹਿ ਆਪਣਾ ਰੂਪ ਪ੍ਰਗਟਾਏ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਰਿਹਾ ਸਮਝਾਏ।
❋
❋
ਗੁਰਸਿਖ ਓਹ ਨਾ ਆਖੀਏ, ਜਿਸ ਆਤਮ ਅੰਤਰ ਨਾ ਇਕ ਧਿਆਨ । ਗੁਰਸਿਖ ਓਹ ਨਾ ਆਖੀਏ, ਜਿਸ ਮਨ ਭਰਿਆ ਮਾਣ ਅਭਿਮਾਣ । ਗੁਰਸਿਖ ਓਹ ਨਾ ਆਖੀਏ, ਜੋ ਮੰਗੇ ਪੀਣ ਖਾਣ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਆਪੇ ਜਾਣੇ ਆਪਣੀ ਸਚ ਪਛਾਣ। (੧੦--੩੫)
❋
ਗੁਰਸਿਖ ਸੱਚਾ ਜਾਣੀਏ, ਜੋ ਭਾਣਾ ਮੰਨੇ ਕਰਤਾਰ । ਗੁਰਸਿਖ ਸੱਚਾ ਜਾਣੀਏ, ਜੋ ਨਾਤਾ ਤੋੜੇ ਜਗਤ ਸੰਸਾਰ। ਗੁਰਸਿਖ ਸੱਚਾ ਜਾਣੀਏ, ਗੁਰ ਚਰਨ ਧੂੜੀ ਕਰੇ ਸ਼ਿੰਗਾਰ। ਗੁਰਸਿਖ ਸੱਚਾ ਜਾਣੀਏ, ਗੁਰ ਨਾਉਂ ਕਰੇ ਅਧਾਰ। ਗੁਰਸਿਖ ਸੱਚਾ ਜਾਣੀਏ, ਗੁਰ ਅੰਮ੍ਰਿਤ ਮੰਗੇ ਅਮਰ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵਣਹਾਰਾ। · (੧੦-੩੫)
❋
ਜਿਨ੍ਹਾਂ ਚਿਰ ਇਕ ਜ਼ੀਰੋ ਨਾ ਹੋਵੇ ਇਕ, ਓਨ੍ਹਾਂ ਚਿਰ ਗੋਬਿੰਦ ਦਾ ਬਣੇ ਕੋਈ ਨਾ ਸਿੱਖ, ਭਾਵੇਂ ਕੋਟਨ ਕੋਟ ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਲਿਖ, ਲਿਖਿਆਂ ਪੜ੍ਹਿਆਂ ਪ੍ਰਭ ਨੂੰ ਮਿਲਣ ਕੋਇ ਨਾ ਪਾਈਆ। (੨੧-੭੧)
❋
ਗੋਬਿੰਦ ਆਖ ਸੁਣਾਇੰਦਾ, ਚਾਰ ਕੁੰਟ ਜੈਕਾਰ। ਜੋ ਵਰਨ ਬਰਨ ਰਖਾਇੰਦਾ, ਸੋ ਸੁਖ ਨਾ ਮੇਰੇ ਦਰਕਾਰ । ਜੋ ਮੇਰਾ ਕੀਤਾ ਉਲਟਾਇੰਦਾ, ਤਿਸ ਪੁੱਛੇ ਨਾ ਕੋਈ ਸਚ ਦਰਬਾਰ। ਜੋ ਮੇਰਾ ਅੰਮ੍ਰਿਤ ਸਿੰਚ ਰਸਨਾ ਝੂਠ ਲਗਾਇੰਦਾ, ਸੋ ਖਾਏ ਜਮ ਕੀ ਮਾਰ। ਜੋ ਮੇਰਾ ਬਾਣਾ ਤਨ ਪਹਿਨਾਇੰਦਾ, ਸੋ ਤੱਕੇ ਨਾ ਦੂਸਰ ਨਾਰ । ਜੋ ਮੇਰਾ ਕੇਸ ਸੀਸ ਟਿਕਾਇੰਦਾ, ਸੋ ਜਗਦੀਸ ਕਰੇ ਪਿਆਰ। ਜੋ ਮੇਰਾ ਸਿਖ ਅਖਵਾਇੰਦਾ, ਤਿਸ ਏਕਾ ਰੂਪ ਨਜ਼ਰ ਆਏ ਸੰਸਾਰ। ਗੋਬਿੰਦ ਹਰ ਘਟ ਅੰਦਰ ਡੇਰਾ ਲਾਇੰਦਾ, ਕੋਈ ਘਟ ਨਾ ਦਿਸੇ ਜਿਸ ਸੁੱਤਾ ਨਾ ਪੈਰ ਪਸਾਰ । ਜੋ ਮੇਰੇ ਕੋਲੋਂ ਮੁਖ ਭੁਆਇੰਦਾ, ਤਿਸ ਅੱਗੇ ਮੰਨੇ ਨਾ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲ ਕਰੇ ਅਪਾਰ। (੧੦--੬੧੩)
❋
ਜੋ ਜਨ ਹਰਿ ਸੰਗਤ ਜਾਣੇ ਭੈਣ ਭਰਾ, ਤਿਸ ਆਪਣਾ ਘੋੜਾ ਫੇਰ ਵਖਾਇੰਦਾ । ਜੋ ਗੁਰਸਿਖ ਗੁਰਸਿਖ ਮਿਲਣ ਦਾ ਰੱਖੇ ਚਾ, ਸਾਚਾ ਨਾਤਾ ਜੋੜ ਜੁੜਾਇੰਦਾ । ਤਿਸ ਗੁਰਸਿਖ ਦੀ ਗੁਰ ਸਤਿਗੁਰ ਸੇਵਾ ਲਏ ਆਪ ਕਮਾ, ਸੇਵਾ ਸੇਵਕਦਾਰ ਆਪ ਹੋ ਜਾਇੰਦਾ। ਫੜ ਫੜ ਬਾਂਹੋਂ ਉਪਰ ਲਏ ਚੜ੍ਹਾ, ਸਚ ਸਿੰਘਾਸਣ ਆਪ ਬਹਾਇੰਦਾ । ਸਚਖੰਡ ਦਵਾਰ ਖੁਲ੍ਹਾ, ਆਪਣਾ ਮੰਦਰ ਆਪ ਵਖਾਇੰਦਾ। ਜੋਤੀ ਜੋਤ
ਮੇਲ ਮਿਲਾ, ਆਵਣ ਜਾਵਣ ਪੰਧ ਮੁਕਾਇੰਦਾ । ਸਾਚਾ ਧਰਮੀ ਧਰਮ ਕਮਾ, ਨੇਹਕਰਮੀ ਕਰਮ ਵਖਾਇੰਦਾ।ਂ ੧੦-੮੪੦)
❋
ਵਸਾਖੀ ਉਤੇ ਬਚਨ ਦੱਸੇ ਸੱਚੇ, ਸਚ ਸਚ ਜਣਾਈਆ। ਗੁਰਮੁਖ ਸੋ ਜੋ ਧੀ ਭੈਣ ਕੋਈ ਨਾ ਤੱਕੇ, ਜੋ ਤੱਕੇ ਤਿਸ ਮਿਲੇ ਨਾ ਕੋਇ ਥਾਈਂਆ। ਜਿਸ ਕਰਨਾ ਪ੍ਰੇਮ, ਸੋ ਸਤਿਗੁਰ ਸਰਨਾਈ ਢੱਠੇ, ਦੂਜੀ ਪ੍ਰੀਤੀ ਕੰਮ ਕਿਸੇ ਨਾ ਆਈਆ। (੧੪-੨੫੮)
❋
ਘਰ ਬਹਿਣਾ ਦਰਸਨ ਨੈਣਾ, ਮੁਖੜਾ ਨੂਰ ਨੂਰ ਦਰਸਾਈਆ। ਗੁਰਸਿਖ ਮੰਨਣਾ ਗੁਰ ਕਾ ਕਹਿਣਾ, ਭੁੱਲ ਕਦੇ ਨਾ ਜਾਈਆ। ਸਾਧ ਸੰਗਤ ਵਿਚ ਮਿਲ ਕੇ ਬਹਿਣਾ, ਹਰਿ ਸੰਗਤ ਹਰਿ ਕਾ ਰੂਪ ਵਖਾਈਆ। ਗੁਰ ਚਰਨ ਪ੍ਰੀਤੀ ਸਾਚਾ ਗਹਿਣਾ, ਜਗਤ ਸ਼ਿੰਗਾਰ ਨਾ ਕੋਇ ਵਡਿਆਈਆ। ਆਦਿ ਅੰਤ ਭਾਣਾ ਸਹਿਣਾ, ਹਰਿ ਭਾਣੇ ਵਿਚ ਸਮਾਈਆ। (੧੦-੯੩੪)
❋
ਸਤਿਗੁਰ ਮਿਲਿਆਂ ਪੰਜ ਤੱਤ ਕਾਇਆ ਮਾਟੀ ਪੁਤਲਾ ਫੇਰ ਬਣਦਾ ਸਿੱਖ, ਸ਼ਿਸ਼ ਆਪਣਾ ਰੂਪ ਵਟਾਈਆ। ਅੱਗੇ ਮੇਲਾ ਨਾਲ ਇਕ, ਏਕੰਕਾਰ ਰੰਗ ਚੜ੍ਹਾਈਆ। ਮਾਨਸ ਜਨਮ ਬਾਜ਼ੀ ਲਈ ਜਿੱਤ, ਹਾਰ ਚਰਨਾਂ ਹੇਠ ਦਬਾਈਆ। (੧੯-੨੬੩)
❋
ਕਿਉਂਕਿ ਹਰ ਇਕ ਇਨਸਾਨ ਕੇ ਚਾਰ ਵਰਣ ਹੈਂ :
ਜਬ ਭਗਵਾਨ ਕੋ ਯਾਦ ਕਰਤਾ ਹੈ ਤੋ ਬ੍ਰਹਮ ਹੈ।
ਜਬ ਕੋਈ ਚੀਜ਼ ਖਰੀਦਤਾ ਹੈ ਤੋ ਖੱਤਰੀ ਹੈ।
ਜਬ ਜ਼ਿਮੀਂਦਾਰੀ ਕਾ ਕਾਮ ਕਰਤਾ ਹੈ ਤੋਂ ਵੈਸ਼ਯ ਹੈ।
ਜਬ ਟੱਟੀ ਬੈਠ ਕਰ ਆਪਣਾ ਆਪ ਸਾਫ ਕਰਤਾ ਹੈ ਤੋ ਸ਼ੂਦਰ ਹੋ ਜਾਤਾ ਹੈ।
(ਚਿਠੀਆਂ ਚੋਂ)
❋
ਸੋ ਗੁਰਮੁਖ ਸੂਰਾ ਕਹੀਏ ਸੰਤ, ਜੋ ਸਤਿਗੁਰ ਸਰਨ ਸੇਵ ਕਮਾਇੰਦਾ। ਜਿਸ ਦਾ ਨਾਮ ਨਿਧਾਨ ਏਕਾ ਮੰਤ, ਮੰਤਰ ਅਵਰ ਨਾ ਕੋਇ ਦ੍ਰਿੜਾਇੰਦਾ। ਘਰ ਸਵਾਮੀ ਹੰਢੌਂਦਾ ਧੁਰ ਦਾ ਕੰਤ, ਮਾਲਕ ਖਾਲਕ ਖਲਕ ਵਿਚ ਨਾ ਕੋਇ ਬਦਲਾਇੰਦਾ। (੧੯-੪੫੫)
❋
❋
ਸ੍ਰੀ ਭਗਵਾਨ ਕਹੇ ਦੁਨੀਆ ਦਾ ਝੂਠਾ ਜਾਣੋ ਰਿਸ਼ਤਾ, ਸਗਲਾ ਸੰਗ ਨਾ ਕੋਇ ਬਣਾਈਆ। ਸਭ ਨੇ ਕੂਚ ਕਰਨਾ ਆਹਿਸਤਾ ਆਹਿਸਤਾ, ਅੱਗੇ ਪਿਛੇ ਭੱਜਣ ਵਾਹੋ ਦਾਹੀਆ। ਇਕ ਅਕਾਲ ਉਤੇ ਕਰ ਲਓ ਸੱਚਾ ਨਿਸਚਾ, ਜੋ ਨੇਹਚਲ ਧਾਮ ਦਏ ਪੁਚਾਈਆ। ਪਰਮ ਪੁਰਖ ਦਾ ਮੰਨੋ ਇਸ਼ਟਾ, ਗੁਰਦੇਵ ਇਕੋ ਸੋਭਾ ਪਾਈਆ। ਜੋ ਅੰਦਰੋਂ ਖੋਲ੍ਹੇ ਦ੍ਰਿਸ਼ਟਾ, ਦ੍ਰਿਸ਼ਟੀ ਦਏ ਬਦਲਾਈਆ। ਝਗੜਾ ਮੁਕਾ ਕੇ ਦੀਨ ਦੁਨੀ ਸ੍ਰਿਸ਼ਟਾ, ਸ੍ਰੇਸ਼ਟ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਚੁਕਾਈਆ। (੧੯--੨੬੭ ੨੬੮)
❋
ਸਿੱਖ ਨਾਲ ਸਿੱਖ ਲੜੇ ਹੋਏ ਗਵਾਰ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜਗਤ ਦੁਹਾਗਣ ਨਾਰ ਵਿਭਚਾਰ, ਜੋ ਬੈਠੀ ਕੰਤ ਭੁਲਾਈਆ। ਆਤਮ ਸੇਜਾ ਨਾ ਸਕੀ ਸ਼ਿੰਗਾਰ, ਆਪਣਾ ਘਰ ਨਾ ਆਪ ਸੁਹਾਈਆ। ਆਪਣੀਆਂ ਭੁਜਾਂ ਨਾ ਸਕੀ ਉਭਾਰ, ਚਤਰਭੁਜ ਨਾ ਮੇਲ ਮਿਲਾਈਆ । ਦਰ ਦਰ ਕੂਕੇ ਕਰੇ ਪੁਕਾਰ, ਬਿਨ ਸਤਿਗੁਰ ਪੂਰੇ ਕੋਇ ਨਾ ਸੁਣਨੇ ਪਾਈਆ । ਏਕਾ ਓਟ ਰੱਖੋ ਨਿਰੰਕਾਰ, ਗੁਰ ਨਾਨਕ ਗਿਆ ਸਮਝਾਈਆ। ਕਿਸੇ ਦਰ ਨਾ ਮੰਗੋ ਬਣ ਭਿਖਾਰ, ਆਪਣੇ ਘਰ ਵਿਚ ਘਰ ਆਪਣਾ ਖੋਲ੍ਹ ਖੁਲਾਈਆ। ਜਿਸ ਜਨ ਮਿਲੇ ਆਪ ਨਿਰੰਕਾਰ, ਸ੍ਰਿਸ਼ਟ ਸਬਾਈ ਪਿਛੇ ਫਿਰੇ ਹਲਕਾਈਆ । ਗੁਰਸਿੱਖ ਆਪਣਾ ਸਿਰ ਗੁਰ ਚਰਨਾਂ ਉਤੋਂ ਵਾਰ, ਗੁਰ ਤੇਰੀ ਲੋਕਮਾਤ ਕਰੇ ਰੁਸ਼ਨਾਈਆ । ਸਿੱਖੀ ਸਿਦਕ ਸਿੱਖ ਕਰ ਵਿਚਾਰ, ਸਾਖੀਆਂ ਪੜ੍ਹ ਪੜ੍ਹ ਨਾ ਵਕਤ ਗਵਾਈਆ । ਵਾਲੋਂ ਨਿਕੀ ਧਾਰੋਂ ਤਿਖੀ ਰੱਖੀ ਆਪ ਕਰਤਾਰ, ਗੁਰ ਗੋਬਿੰਦ ਇਹ ਸਮਝਾਈਆ। (੯-੭੭)
❋
ਪ੍ਰਭ ਪੂਰਾ ਪਹਿਲੇ ਤੋਲ ਕੇ, ਫਿਰ ਬਣ ਪ੍ਰਭ ਕਾ ਚੇਰਾ । ਸਚ ਰਸਨਾ ਬਚਨ ਬੋਲ ਕੇ, ਗੁਰਸਿਖ ਭੁੱਲ ਨਾ ਜਾਏ ਮੇਰਾ। ਸਾਚਾ ਸ਼ਬਦ ਦੇ ਪ੍ਰਭ ਖੋਲ੍ਹ ਕੇ, ਮਦਿ ਮਾਸ ਨਾ ਆਵੇ ਨੇਰਾ। ਪ੍ਰਭ ਮਾਰੇ ਜਗਤ ਵਰੋਲ ਕੇ, ਭੰਗ ਕਰੇ ਬਚਨ ਜਨ ਕੇਰਾ। ਨਾਮ ਸਚ ਮੋਤੀ ਜਗਤ ਵਰੋਲ ਕੇ, ਵਿਚ ਸੰਗਤ ਗੁਰ ਲਾਏ ਡੇਰਾ। ਮੁਖੋਂ ਕਹਿੰਦਾ ਸਤਿ ਬੋਲ ਕੇ, ਕਲਜੁਗ ਡੋਲੇ ਨਾ ਸਿਖ ਮੇਰਾ। ਜੇ ਜਗਤ ਭੁਲੇਖਾ ਭੁੱਲਣਾ, ਗੁਰਸਿਖ ਨਾ ਬਣਨਾ। ਜੇ ਪੂਰੇ ਤੋਲ ਨਾ ਤੁਲਣਾ, ਦੁੱਖ ਮਦਿ ਮਾਸ ਦਾ ਜਰਨਾ। ਜੇ ਕਲਜੁਗ ਨਹੀਂ ਜੇ ਰੁਲਣਾ, ਗੁਰ ਚਰਨ ਲਾਗ ਕਲ ਤਰਨਾ। ਮਹਾਰਾਜ ਸ਼ੇਰ ਸਿੰਘ ਅਡੋਲ ਕਦੇ ਨਹੀਂ ਡੁਲਣਾ, ਗੁਰਸਿਖ ਅਡੋਲ ਜਗਤ ਵਿਚ ਕਰਨਾ । ਗੁਰਸਿਖ ਗੁਰਮੁਖ ਏਕ ਰੂਪ, ਵਿਚ ਪ੍ਰਭ ਜੋਤ ਜਗਾਈ। ਸਿਖ ਹੋ ਕੇ ਵਿਚ ਕਲਜੁਗ, ਪ੍ਰਭ ਨਾਉਂ ਕਲੰਕ ਨਾ ਲਾਇਣਾ। (੧੫ ਚੇਤ ੨੦੦੮)
❋
ਜਿਨ੍ਹਾਂ ਗੁਰਮੁਖਾਂ ਸਤਿਗੁਰ ਸਰਨ ਲੈ ਕੇ ਆਪਣੀ ਆਪ ਪਾਈ ਸੂਝ, ਉਨ੍ਹਾਂ ਦਾ ਮਨ ਉਨ੍ਹਾਂ ਅੰਦਰ ਆਪੇ ਗਿਆ ਝੂਜ, ਪੰਚਮ ਮਿਲੇ ਕੇ ਪੰਚ ਪਰਪੰਚ ਕਰੇ ਨਾ ਕੋਇ ਲੜਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਸਾਚੇ ਸੰਤੋ ਸਤਿਗੁਰ ਮੰਜ਼ਲ ਪ੍ਰੇਮ ਹਦੂਦ, ਜਗਤ ਵੰਡ ਨਾ ਕੋਇ ਵੰਡਾਈਆ।(੧੯--੮੦੩)
❋
❋
ਗੁਰਸਿਖ ਪ੍ਰਭ ਕਾ ਰੂਪ ਹੈ, ਜੇ ਭਾਣੇ ਚਲੇ। ਗੁਰਸਿਖ ਵਿਚ ਵਸਦਾ ਪ੍ਰਭ ਭੂਪ ਹੈ, ਕਲਜੁਗ ਬਿਲਲਾਏ ਮੂਲ ਨਾ ਹੱਲੇ। ਸਾਚਾ ਸਿਖ ਮੇਰਾ ਸਰੂਪ ਹੈ, ਅੰਤ ਕਾਲ ਸਚਖੰਡ ਦਰ ਮੱਲੇ।
(੧੩ ਚੇਤ ੨੦੦੮ ਬਿ)
❋