ਪੁਸਤਕਾਲਾਆਓ ਵਿਚਾਰੀਏ

ਸਤਿਗੁਰ ਕਿਰਪਾ ਸਾਚੀ ਮੂਰਤ, ਰੂਪ ਰੰਗ ਰੇਖ ਬਾਹਰ ਨਜ਼ਰ ਕਿਸੇ ਨਾ ਆਈਆ ।

❋

ਛੁਰਾ ਕਹੇ ਮੇਰਾ ਰੂਪ ਤਿਖਾ, ਤਿਖੀ ਧਾਰ ਜਣਾਈਆ। ਜਿਸ ਦਾ ਲੇਖ ਪਰਵਰਦਿਗਾਰ ਨੇ ਲਿਖਾ, ਅੱਗੇ ਹੋ ਨਾ ਕੋਇ ਅਟਕਾਈਆ। ਜਿਹੜਾ ਧਰਮ ਦੀ ਧਾਰ ਵਿਚ ਪੂਰਾ ਦਿਸੇ ਨਾ ਸਿਖਾ, ਸਿੱਖ ਸਤਿਗੁਰ ਵਿਚ ਨਾ ਕੋਇ ਸਮਾਈਆ। ਉਸ ਦਾ ਸਦੀ ਚੌਧਵੀਂ ਅੰਤਮ ਨਿਕਲੇ ਸਿੱਟਾ, ਸਿੱਟੇਬਾਜੀ ਖ਼ਲਕ ਖ਼ੁਦਾਈਆ। ਕੀਮਤ ਪੈਣੀ ਨਹੀਂ ਪੱਥਰ ਇੱਟਾਂ, ਮੜ੍ਹੀ ਗੋਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। (੨੪ ਮਾਘ ਸ਼ੈ ਸੰ ੭)

❋

ਸ਼ਬਦ ਸਿਰਫ਼ ਇਤਨਾ ਹੀ ਹੈ ਮਗਰ ਰਹਿਤ ਕਠਿਨ ਹੈ ਜੀ । ਮਾਸ ਸ਼ਰਾਬ ਤਜੌਣਾ, ਜਗਤ ਦੇ ਮੇਹਣੇ ਝੱਲਣੇ, ਲੋਕ ਲੱਜਿਆ ਤਿਆਗਣੀ, ਆਤਮ ਸੁਰਤ ਸ਼ਬਦ ਦਾ ਮੇਲ ਕਰਕੇ ਜਗੌਣੀ। (ਚਿਠੀਆਂ ਚੋਂ)

❋

ਜਿਸ ਜੀਵ ਨੂੰ ਭਾਣਾ ਮੰਨਣ ਦੀ ਤਾਕਤ ਹੋਵੇ, ਅਤੇ ਪਰਮਾਤਮ ਦੇ ਸਵਾਂਗ ਨੂੰ ਵੇਖ ਕੇ ਡੋਲੇ ਨਾ ਅਤੇ ਜਗਤ ਦੇ ਤਾਹਨੇ ਮੇਹਣੇ ਨੂੰ ਸਤਿ ਕਰ ਮੰਨੇ ਆਪਣੇ ਪ੍ਰੀਤਮ ਦੇ ਪਿਆਰ ਦੀ ਧਾਰ ਦੇ ਵੈਰਾਗ ਵਿਚ ਕਮਲੇ ਰਮਲੇ ਤੇ ਝੱਲੇ ਹੋ ਜਾਈਏ, ਫੇਰ ਵੀ ਧੰਨ ਧੰਨ ਹੈ ਗੁਰਸਿਖ, ਏਹ ਗੁਰਸਿਖੀ ਦੀ ਧਾਰ ਹੈ। (ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)

❋

ਸਤਿਗੁਰ ਦੀ ਇਕ ਗਲ ਜੇ ਕੋਈ ਮੰਨੇ ਨਾ ਉਹ ਡੁੱਬੇ ਵਿਚ ਸੰਸਾਰ, ਚੁਰਾਸੀ ਵਿਚ ਕਦੇ ਨਾ ਆਈਆ। ਉਹ ਇਕ ਗਲ ਇਹ ਸਦਾ ਸਦਾ ਉਸ ਪ੍ਰਭੂ ਨੂੰ ਕਰੋ ਨਿਮਸਕਾਰ, ਡੰਡਾਵਤ ਵਿਚ ਓਸੇ ਨੂੰ ਸੀਸ ਨਿਵਾਈਆ । (੨੪-੭੯੫)

❋

❋

ਸਤਿਗੁਰ ਮੂਰਤ ਜਗਤ ਨਹੀਂ ਧਾਰਾ, ਵੇਖ ਵੇਖ ਨਾ ਕੋਇ ਸਮਝਾਈਆ । ਜਿਸ ਦਾ ਖੇਲ ਅਗੰਮ ਅਗੋਚਰ ਅਗੰਮ ਅਪਾਰਾ, ਪਾਰਬ੍ਰਹਮ ਆਪਣਾ ਭੇਵ ਚੁਕਾਈਆ । ਜਿਸ ਨੂੰ ਨਾਨਕ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗਾਇਆ ਤੂੰ ਹੀ ਮੇਰਾ ਸਾਹਿਬ ਦਾਤਾਰਾ, ਜਿਸ ਦੀ ਸਤਾਰ ਜਗਤ ਵਿਚ ਹਿਲਾਈਆ। ਓਹ ਭੇਵ ਅਭੇਦਾ ਖੋਲ੍ਹੇ ਖੋਲ੍ਹਣਹਾਰਾ, ਅਨਭਵ ਦ੍ਰਿਸ਼ਟੀ ਤੋਂ ਬਾਹਰ ਦਏ ਸਮਝਾਈਆ। ਸਤਿਗੁਰ ਸੂਰਤ ਸਤਿਗੁਰ ਦੀ ਧਾਰ ਸਤਿਗੁਰ ਦਾ ਪਿਆਰ ਸਤਿਗੁਰ ਸਤਿ ਹੋਏ ਉਜਿਆਰਾ, ਨੂਰ ਨੁਰਾਨਾ ਡਗਮਗਾਈਆ ।

(੨੩-੧੨੧)

❋

ਸਤਿਗੁਰ ਮੂਰਤ ਸਤਿਗੁਰ ਸੂਰਤ ਬੜੀ ਮੁਸ਼ਕਲ ਲੱਭਦੀ, ਲੱਭ ਲੱਭ ਥੱਕੀ ਜਗਤ ਲੋਕਾਈਆ। ਓਹ ਖੇਲ ਅਗੰਮੇ ਰੱਬ ਦੀ, ਜੋ ਨੂਰ ਨੁਰਾਨਾ ਧੁਰਦਰਗਾਹੀਆ । ਓਹਦੀ ਕੋਈ ਕਾਇਆ ਨਹੀਂ ਵੱਡੇ ਛੋਟੇ ਕੱਦ ਦੀ, ਕੁਦਰਤ ਦਾ ਮਾਲਕ ਇਕ ਅਖਵਾਈਆ । ਓਹ ਵੱਢਿਆਂ ਟੁੱਕਿਆਂ ਨਹੀਂ ਬਧਦੀ, ਕਤਲਗਾਹ ਵਿਚ ਕਤਲ ਨਾ ਕੋਇ ਕਰਾਈਆ। ਓਹ ਬੱਧੀ ਨਹੀਂ ਕਿਸੇ ਸ਼ਰਮ ਹਯਾ ਲਜ ਦੀ, ਲੱਜਿਆ ਵਿਚ ਕਦੇ ਨਾ ਆਈਆ। ਓਹ ਜੁਗ ਚੌਕੜੀ ਲਖ ਚੁਰਾਸੀ ਅੰਦਰ ਫਬਦੀ, ਘਰ ਘਰ ਅੰਦਰ ਡੇਰਾ ਲਾਈਆ। ਓਹ ਭਰੀ ਨਾਮ ਖੁਮਾਰੀ ਮਦਿ ਦੀ, ਮਧੁਰ ਧੁਨ ਦਏ ਸੁਣਾਈਆ। ਓਹ ਸੂਰਤ ਬਿਨ ਉਸ ਦੀ ਕਿਰਪਾ ਤੋਂ ਕਿਸੇ ਦੇ ਅੰਦਰ ਜੋਤ ਹੋ ਨਾ ਜਗਦੀ, ਜਾਗਰਤ ਜੋਤ ਨਾ ਕੋਇ ਦਰਸਾਈਆ । (੨੩-੧੨੧)

❋

ਸ਼ਬਦੀ ਹੁਕਮ ਅੰਦਰ ਆ ਗਏ ਘੇਰੇ, ਅੱਗੇ ਸਕੇ ਨਾ ਕੋਇ ਛੁਡਾਈਆ। ਧਰਮ ਰਾਜ ਦੇ ਅੱਗੇ ਢਹਿ ਢਹਿ ਹੋਣੇ ਢੇਰੇ, ਡੇਰੀ ਅਵਰ ਨਾ ਕੋਇ ਲਗਾਈਆ । ਜੇ ਪੁਛੇ ਕੋਈ ਕਿਹੜੇ ਕਿਹੜੇ, ਜੋ ਬਿਨਾ ਪੁਰਖ ਅਕਾਲ ਦੇ ਇਸ਼ਟ ਰਹੇ ਮਨਾਈਆ। (੧੯-੧੨੧)

❋

ਇਕ ਵਸੇ ਹਰਿ ਹਰ ਥਾਉਂ, ਆਤਮ ਖੋਜੋ ਭਾਈ। ਦੂਸਰ ਕੋਈ ਦਿਸੇ ਨਾ, ਨਿਰਗੁਣ ਰੂਪ ਜੋਤ ਰਘੁਰਾਈ। (੧੯ਹਾੜ ੨੦੧੧ ਬਿ)

❋

ਐ ਧਰਨੀਏ,
ਜੋਤੀ ਜੋਤ ਸਰੂਪ ਹਰਿ :

ਜੋਤੀ ਆਤਮਾ ਜੋਤ ਪਰਮਾਤਮਾ ਜੋ ਸਰਬ ਆਤਮਾ ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ। ਸਰੀਰ ਨਹੀਂ ਤਨ ਨਹੀਂ ਵਜ਼ੁਦ ਨਹੀਂ ਮਾਟੀ ਖ਼ਾਕ ਨਹੀਂ, ਔਰ ਉਸੇ ਪਰਮਾਤਮਾ ਨੂੰ, ਜੋਤ ਸਰੂਪ ਨੂੰ, ਨੇਹਕਲੰਕ ਕਿਹਾ ਗਿਆ ਹੈ। ਕਿਸੇ ਇਨਸਾਨ ਨੂੰ ਨੇਹਕਲੰਕ ਨਹੀਂ ਕਿਹਾ ਗਿਆ।

❋

❋

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ :

ਜਿਹੜਾ ਪਰਮਾਤਮਾ ਜੋਤ ਸਰੂਪ ਨਿਹਕਲੰਕ ਹੈ, ਉਹ ਹੀ ਸਾਰਿਆਂ ਦਾ ਮਹਾਰਾਜ ਤੇ ਸਾਰਿਆਂ ਦਾ ਪਾਤਸ਼ਾਹ ਹੈ। ਉਹ ਹੀ ਸਾਰਿਆਂ ਨੂੰ ਭੈ ਵਿਚ ਰੱਖਣ ਵਾਲੀ ਸਮਰੱਥ ਤਾਕਤ ਹੈ। ਉਹ ਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਵਿਸ਼ਨੂੰ ਰੂਪ ਹੋ ਕੇ ਔਰ ਅੰਤ ਤੱਕ ਰਹਿਣ ਵਾਲਾ ਭਗਵਾਨ ਵੀ ਹੈ। (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)

❋

ਸ਼ਬਦ ਗੁਰੂ ਨਾਤਾ ਨਾਲ ਦੇਹ, ਦੇਹ ਸ਼ਬਦ ਗੁਰੂ ਅਖਵਾਈਆ । ਨਿਰਗੁਣ ਸਰਗੁਣ ਲੱਗੇ ਨੇਂਹ, ਦੋ ਜਹਾਨ ਵੱਜੇ ਵਧਾਈਆ । ਜਿਸ ਵੇਲੇ ਤਨ ਮਾਟੀ ਹੋ ਜਾਏ ਖੇਹ, ਮੜ੍ਹੀ ਗੋਰ ਵਿਚ ਸਮਾਈਆ। ਸਤਿਗੁਰ ਸ਼ਬਦ ਫੇਰ ਵੀ ਭਗਤਾਂ ਉਤੇ ਬਰਖ ਆਪਣਾ ਮੇਂਹ, ਮੇਘ ਅੰਮ੍ਰਿਤ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਹ ਸ਼ਬਦ ਜੋਤ ਮਿਲ ਕੇ ਆਪਣੀ ਕਾਰ ਕਮਾਈਆ। (੧੯ਂ-੬੪੩)

❋

ਬਿਨਾ ਪ੍ਰਭੂ ਦੀ ਕਿਰਪਾ ਤੋਂ ਧਿਆਨ ਧਰਿਆ ਨਾ ਜਾਏ ਵਿਚ ਕਾਇਆ ਬੁੱਤ, ਕਾਅਬੇ ਸਾਰੇ ਰੋਵਣ ਮਾਰਨ ਧਾਹੀਆ। (੨੩-੧੮੦)

❋

‘‘ਜਿਹੜੇ ਆਸ਼ਕ ਹੋ ਗਏ ਧੁਰ ਦੇ ਰੱਬ ਦੇ, ਦੂਜਾ ਇਸ਼ਟ ਨਾ ਕੋਇ ਮਨਾਈਆ । ਤੂੰ ਹੀ ਤੂੰ ਹੀ ਕਰਕੇ ਸੱਦਦੇ, ਅੰਤਰ ਆਤਮ ਧਿਆਨ ਲਗਾਈਆ।’’ (੨੧-੪੯੯)

❋

ਤੁਸੀਂ ਬੇਨੰਤੀਆਂ ਰੋਜ਼ ਕਰੋ ਤੇ ਸਤਿਗੁਰੂ ਦੀ ਤੁਹਾਡੇ ਅੱਗੇ ਇਕ ਅਰਜ਼, ਇਕੋ ਵਾਰ ਸੁਣਾਈਆ । ਸਾਰਿਆਂ ਬੋਲਣਾ ਜ਼ੋਰ ਨਾਲ ਗਰਜ, ਬਿਨਾਂ ਪ੍ਰਭੂ ਤੋਂ ਸੀਸ ਨਾ ਕਿਸੇ ਝੁਕਾਈਆ ।(੨੭ ਪੋਹ ਸ ਸ ੫)

❋

ਓਏ ਜਨ ਭਗਤੋ, ਬੇੜੀ ਕਹੇ, ਮੇਰੀ ਮੰਨ ਲਿਓ ਅਰਜ਼, ਬੇਨੰਤੀ ਕਰ ਕੇ ਸੀਸ ਨਿਵਾਈਆ। ਤੁਹਾਨੂੰ ਲੋੜ ਨਹੀਂ ਰਹੀ ਜਗਤ ਕਿਰਿਆ ਦੀ, ਤੁਸਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਇਕੋ ਗਾਉਣੀ ਤਰਜ਼, ਤਰੀਕਾ ਪ੍ਰਭ ਨੇ ਦਿਤਾ ਸਮਝਾਈਆ। (੨੭ ਪੋਹ ਸ਼ੈ ਸ ੭ ਰਾਤ)

❋

❋

ਓ ਪ੍ਰਭੂ ਤੇਰਾ ਕਿਡਾ ਵੱਡਾ ਜੇਰਾ, ਜੇਰਜ ਅੰਡ ਵਿਚ ਵੜ ਕੇ ਆਪਣਾ ਆਪ ਛੁਪਾਈਆ। ਜਿਸ ਨੂੰ ਤੂੰ ਭੇਜਿਆ ਉਹ ਸੀਨੇ ਤੇ ਹੱਥ ਮਾਰ ਕੇ ਕਹਿੰਦਾ ਗਿਆ ਸਭ ਕੁਛ ਮੇਰਾ, ਮੁਰੀਦੋ ਸਿਖੋ ਮੈਂ ਹੀ ਤੁਹਾਡਾ ਪਿਤਾ ਮਾਈਆ। ਉਹ ਪਿਤਾ ਨਾ ਮੰਨਣਾ ਜੋ ਗੁਰੂ ਅਵਤਾਰ ਪੈਗ਼ੰਬਰ ਅੰਤ ਹੋ ਗਿਆ ਖ਼ਾਕ ਦਾ ਢੇਰਾ, ਤਨ ਵਜੂਦ ਵੇਖ ਕੇ ਸਾਰੇ ਰੋਵਣ ਮਾਰਨ ਧਾਹੀਆ। (੨੭ ਪੋਹ ਸ਼ੈ ਸ ੭ ਰਾਤ ਨੂੰ)

❋

ਮੰਦਰ ਮਸਜਿਦ ਮਠ ਸ਼ਿਵਦਵਾਲੇ ਸੀਸ ਨਾ ਕਿਸੇ ਝੁਕਾਵਣਾ, ਕਾਇਆ ਮੰਦਰ ਅੰਦਰ ਆਪਣੇ ਸੱਚਾ ਗੁਰੂਦਵਾਰ।

❋

ਬਿਨਾ ਗੁਰਸਿੱਖਾਂ ਸਤਿਗੁਰ ਦੀ ਸਾਰੇ ਕਰਦੇ ਬਦਨਾਮੀ, ਜੋ ਪੜ੍ਹ ਕੇ ਸੁਣ ਕੇ ਰਸਤਾ ਜਾਣ ਭੁਲਾਈਆ। ਓਹ ਗੁਰਮੁਖ ਨਹੀਂ ਗੁਰੂ ਘਰ ਦੇ ਹਰਾਮੀ, ਨਾਦੀ ਸੁਤ ਨਾ ਕੋਈ ਅਖਵਾਈਆ। (੧੯-੧੨੬)

❋

ਪੁਰਖ ਅਕਾਲਾ ਦੀਨ ਦਿਆਲਾ ਜਿਸ ਨੇ ਆਪਣੀ ਕਰਨੀ ਅੱਜ ਤੱਕ ਨਹੀਂ ਦਿਤੀ ਕਿਸੇ ਅੱਗੇ ਵੇਚ, ਵਣਜਾਰਾ ਨਜ਼ਰ ਕੋਇ ਨਾ ਆਈਆ। ਜਦ ਆਇਆ ਤੇ ਰੱਖ ਕੇ ਆਪਣੀ ਸੇਧ, ਨਿਸ਼ਾਨੇ ਆਪਣੇ ਗਿਆ ਚਲਾਈਆ। ਪੁਰਖ ਅਕਾਲ ਸੱਚਾ ਸਤਿਗੁਰੂ ਨਹੀਂ ਕੋਈ ਬੱਕਰੀ ਭੇਡ, ਵਾੜੇ ਵਿਚ ਫੜ ਕੇ ਜਿਥੇ ਕੋਈ ਚਾਹੇ ਓਥੇ ਬੰਦ ਕਰਾਈਆ। ਇਹ ਓਸ ਪ੍ਰਭੂ ਦੀ ਖੇਡ, ਜੋ ਜੁਗ ਜੁਗ ਆਪਣੇ ਹੱਥ ਰਖਾਈਆ। (੫ ਕੱਤਕ ਸ਼ੈ ਸੰ ੫ ਵਰਕਸ਼ਾਪ ਵਿਚ)

❋

ਚਿੜੀ ਚਿੜਾ ਕਹੇ ਓਏ ਰਾਮ ਆ ਕੇ ਦੇ ਦੇ ਸ਼ਹਾਦਤ, ਤੇਰੀ ਓਟ ਤਕਾਈਆ । ਸਾਡੀ ਲੇਖੇ ਲੱਗੀ ਇਬਾਦਤ, ਪਿਛਲੀ ਤੇਰੀ ਵੰਡ ਵੰਡਾਈਆ। ਪ੍ਰਭੂ ਨੂੰ ਕਹੋ ਆਪਣਿਆਂ ਭਗਤਾਂ ਦੀ ਬਦਲ ਦੇ ਆਦਤ, ਬਿਨਾ ਪ੍ਰਭੂ ਦੇ ਸੀਸ ਨਾ ਕਿਸੇ ਝੁਕਾਈਆ। ਕਰਦੇ ਸਚ ਸਖ਼ਾਵਤ, ਰਹਿਮਤ ਨਾਮ ਵਰਤਾਈਆ । ਇਕ ਦੂਜੇ ਦੀ ਛੱਡ ਦੇਣ ਅਦਾਵਤ, ਘਰ ਘਰ ਨਾ ਕੋਇ ਲੜਾਈਆ। (੨੧-੧੦੨੨)

❋

ਕੱਤਕ ਕਹੇ ਸਦੀ ਚੌਧਵੀਂ ਦੇ ਮਨੁੱਸ਼ਾ ਨਾਲੋਂ ਚੰਗੇ ਢੋਰ, ਜੋ ਖਾ ਪੀ ਕੇ ਪ੍ਰਭ ਦਾ ਸ਼ੁਕਰ ਮਨਾਈਆ।

(੧ ਕੱਤਕ ਸ਼ੈ ਸੰ ੫)

❋

❋

ਧੁਰ ਫ਼ਰਮਾਣਾ ਸੁਣ ਕੇ ਸ਼ਬਦੀ ਸਮਝੇ ਨਾ ਕੋਇ ਬਿਆਨ, ਵਿਦਿਆ ਵਿਚ ਜਗਤ ਵਡਿਆਈਆ। ਪੈਗ਼ੰਬਰਾਂ ਦੀ ਖ਼ੁਸ਼ੀਆਂ ਨਾਲ ਪੜ੍ਹਨ ਕਲਾਮ, ਪਰਵਰਦਿਗਾਰ ਦਾ ਕਲਮਾ ਸੁਣਨ ਕੋਇ ਨਾ ਆਈਆ। ਪੱਥਰਾਂ ਵਾਲਾ ਤੱਤਾਂ ਵਾਲਾ ਪੂਜਦੇ ਸਾਰੇ ਰਾਮ, ਹਰ ਘਟ ਵਸਿਆ ਰਾਮ ਨਾ ਕੋਇ ਮਨਾਈਆ।

(੧੯-੩੩੦)

❋

ਸੱਤ ਰੰਗ ਕਹਿਣ ਗੁਰਮੁਖੋ ਜੇ ਨਹੀਂ ਕਰਨੀ ਸਚ ਪ੍ਰੀਤ, ਮੈਨੂੰ ਦਿਓ ਜਣਾਈਆ । ਓਹ ਰਹੇ ਨਾ ਸੰਗਤ ਬੀਚ, ਪੱਲੂ ਜਾਏ ਛੁਡਾਈਆ । ਸੋਹੰ ਰਸਨ ਨਾ ਗਾਏ ਸੁਹਾਗੀ ਗੀਤ, ਢੋਲਾ ਧੁਰਦਰਗਾਹੀਆ। ਜਿਸ ਨੂੰ ਚਾਹੀਦੀ ਨਹੀਂ ਇਹ ਬਖ਼ਸ਼ੀਸ਼, ਓਹ ਮੁੱਖੜਾ ਲਓ ਭੁਵਾਈਆ । ਫਿਰ ਵੀ ਜਾਂਦਿਆਂ ਦੀ ਦੇਵੇ ਠੋਕ ਪੀਠ, ਸ਼ਾਬਾਸ਼ ਕਹਿ ਕੇ ਦਏ ਸੁਣਾਈਆ। ਤੁਹਾਡਾ ਨਿਸ਼ਾਨਾ ਉਕਿਆ ਠੀਕ, ਠਾਕਰ ਨਾਲੋਂ ਹੋਈ ਜੁਦਾਈਆ। (੨੧-੨੧੪)

❋

ਸੋਇਆ ਰਹੇ ਨਾ ਕੋਇ ਅੰਞਾਣ, ਬੁਧੀ ਬਿਬੇਕ ਦਿਆਂ ਬਣਾਈਆ । ਜਿਨ੍ਹਾਂ ਪੱਥਰਾਂ ਇੱਟਾਂ ਕਾਗਜਾਂ ਨੂੰ ਮੰਨਿਆਂ ਭਗਵਾਨ, ਤਿਨ੍ਹਾਂ ਨੂੰ ਬਿਨਾਂ ਸ਼ਹਾਦਤਾਂ ਦਿਆਂ ਸਜਾਈਆ। (੧੮-੫੭੧)

❋

ਸਤਿਗੁਰ ਸ਼ਬਦ ਕਹੇ ਕਿਹਦੀ ਕਰੋਗੇ ਪੂਜਾ, ਕੀ ਸਿਲ ਪੂਜਸ ਝੱਟ ਲੰਘਾਈਆ । ਕੀ ਇਸ਼ਟ ਮੰਨੋਗੇ ਦੂਜਾ, ਪੱਥਰਾਂ ਸੀਸ ਨਿਵਾਈਆ । ਕੀ ਗੁਰੂ ਮੰਨੋਗੇ ਪੰਜ ਭੂਤਾ, ਜੋ ਜੰਮੇ ਅੰਤ ਮਰ ਜਾਈਆ। ਕੀ ਦੀਨਾਂ ਮਜ਼੍ਹਬਾਂ ਦੀਆਂ ਗਲੀਆਂ ਵੇਖੋਗੇ ਕੂਚਾ, ਦਰ ਦਰ ਅਲਖ ਜਗਾਈਆ। ਕੀ ਸਤਿਗੁਰ ਜੰਗਲੀਂ ਲੱਭੇ ਢੂੰਡਾ, ਉਚੇ ਟਿਲਿਆਂ ਵੇਖ ਵਖਾਈਆ। (੨੧-੧੦੫੩)

❋

ਜਨ ਭਗਤੋ ਤੁਸਾਂ ਪਿਛਲੀ ਕੀਤੀ ਆਪਣੇ ਅੰਦਰੋਂ ਕੱਢਣੀ ਅੰਮ੍ਰਿਤ ਵੇਲੇ ਸਾਰਿਆਂ ਨੇ ਕਰ ਲੈਣੀ ਦਾਤਨ, ਪਿਛਲਾ ਲੇਖਾ ਰਹੇ ਨਾ ਰਾਈਆ । (੧ ਚੇਤ ਸ਼ੈ ਸੰ ੫)

❋

ਕੂੜੀ ਕਿਰਿਆ ਅੰਦਰ ਸਾਰੇ ਫਸੇ, ਪ੍ਰਭ ਭੁੱਲਿਆ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਲ ਪਾਥਰ ਪਾਣੀ ਮਿਟੀ ਕਲਮ ਸ਼ਾਹੀ ਟੇਕਦੇ ਰਹੇ ਮੱਥੇ, ਮਸਤਕ ਹਰਿ ਨਾ ਕੋਇ ਨਿਵਾਈਆ। ਕਲਜੁਗ ਅੰਤਮ ਮਿਲਦੇ ਧੱਕੇ, ਧੱਕਾ ਸ੍ਰੀ ਭਗਵਾਨ ਲਗਾਈਆ। (੧੪-੫੨੬)

❋

❋

ਜਿਸ ਨੇ ਕਿਹਾ ਮੁਹੰਮਦ ਗੌਣਾ, ਤਿਸ ਜ਼ਹਿਮਤ ਦਏ ਵਖਾਈਆ। ਜਿਸ ਨੇ ਕਿਹਾ ਈਸਾ ਮੂਸਾ ਸੰਗ ਨਿਭੌਣਾ, ਤਿਸ ਹਿੱਸਾ ਰਿਹਾ ਮੁਕਾਈਆ। ਜਿਸ ਨੇ ਕਿਹਾ ਕ੍ਰਿਸ਼ਨ ਧਿਔਣਾ, ਤਿਸ ਤ੍ਰਿਲੋਕੀ ਗੇੜਾ ਗੇੜੇ ਵਿਚ ਭੁਵਾਈਆ। ਜਿਸ ਨੇ ਕਿਹਾ ਰਾਮ ਦਸਰਥ ਬੇਟਾ ਇਕ ਧਿਔਣਾ, ਤਿਸ ਜੂਨੀ ਜੂਨ ਭੁਵਾਈਆ। ਜਿਸ ਨੇ ਕਿਹਾ ਰਾਮ ਰਮੱਯਾ ਏਕਾ ਪੌਣਾ, ਸੋ ਲੱਖ ਚੁਰਾਸੀ ਪਾਰ ਕਰਾਈਆ। ਜਿਸ ਨੇ ਕਿਹਾ ਨਾਨਕ ਗੋਬਿੰਦ ਗੁਰੂ ਧਿਔਣਾ, ਤਿਸ ਦੇਵੇ ਫੜ ਸਜ਼ਾਈਆ। ਗੋਬਿੰਦ ਕਹੇ ਪੁਰਖ ਅਕਾਲ ਇਕ ਮਨੌਣਾ, ਦੂਸਰ ਓਟ ਨਾ ਕੋਇ ਤਕਾਈਆ । (੧੦-੮੧੫)

❋

ਝਗੜਾ ਮੁੱਕ ਜਾਏ ਕਾਅਬੇ ਵਾਲੇ ਹੱਜ ਦਾ, ਸ਼ਿਵਦਵਾਲਾ ਮੰਦਰ ਮਠ ਸੀਸ ਨਾ ਕੋਇ ਝੁਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਸਜਦਾ, ਸਜਦਿਆਂ ਦਾ ਲੇਖਾ ਦਏ ਮੁਕਾਈਆ । (੧੯-੧੯੮)

❋

ਸੀਸ ਕਹੇ ਉਹ ਪਗੜੀਏ ਆ ਜਾ ਮੇਰੇ ਉਤੇ, ਲੱਜਿਆ ਰੱਖਣੀ ਚਾਈਂ ਚਾਈਂਆ । ਮੇਰੇ ਭਾਗ ਜਾਗ ਪਏ ਸੁੱਤੇ, ਸੁੱਤਿਆਂ ਲਿਆ ਉਠਾਈਆ। ਖੁਸ਼ੀ ਹੋਈ ਵਿਚ ਜੁੱਸੇ, ਜ਼ਮੀਰ ਵੱਜੀ ਵਧਾਈਆ । ਸੀਸ ਕਹੇ ਮੈਂ ਸੁਗੰਧ ਖਾਵਾਂ ਦੂਸਰ ਅੱਗੇ ਕਦੇ ਨਾ ਝੁੱਕੇ, ਜੇ ਲੱਥ ਜਾਵੇ ਸੀ ਨਾ ਕਦੇ ਸੁਣਾਈਆ । ਅੱਜ ਤੋਂ ਪਿਛਲੇ ਸਭ ਦੇ ਪੈਂਡੇ ਮੁੱਕੇ, ਅਵਤਾਰ ਪੈਗ਼ੰਬਰ ਗੁਰੂ ਦਾ ਨਾਤਾ ਦਿਤਾ ਤੁੜਾਈਆ।

(੨੨-੯੧੦)

❋

ਜਨ ਭਗਤੋ ਜੇ ਤੁਹਾਡੇ ਕੋਲ ਆ ਗਿਆ ਕੂੜ ਕੁੜਿਆਰਾ ਤੇ ਸ਼ੈਤਾਨ, ਸਰਅ ਸਚ ਦੀ ਸਚ ਨਾਲੋਂ ਤੁੜਾਈਆ। ਫੇਰ ਤੁਹਾਨੂੰ ਜਰੂਰ ਸਤਿਗੁਰ ਦੇ ਹੁਕਮ ਭੁਲਿਆਂ, ਚੁਰਾਸੀ ਦਾ ਭੁਗਤਣਾ ਪਏ ਭੁਗਤਾਣ, ਅੱਗੇ ਹੋ ਨਾ ਕੋਇ ਛੁਡਾਈਆ। (੨੨-੨੮੭)

❋

ਲੋਗੋ ਰਾਮ ਪਛਾਣੋ, ਕਬੀਰ ਕੂਕੇ ਦਏ ਦੁਹਾਈਆ। ਆਪਣੇ ਅੰਦਰ ਆਪਣਾ ਰਾਮ ਜਾਣੋ, ਬਾਹਿਰ ਲੱਭੇ ਨਾ ਕਿਸੇ ਥਾਈਂਆ। ਏਕਾ ਸਤਿਗੁਰ ਸਾਚਾ ਚਰਨ ਕਵਲ ਧਿਆਨੋ, ਧਰਤ ਧਵਲ ਦਏ ਵਡਿਆਈਆ। ਗੁਰ ਕਾ ਸ਼ਬਦ ਮਿਲੇ ਬਬਾਣੋ, ਸਾਚੇ ਰਾਮ ਲਏ ਮਿਲਾਈਆ । (੯-੬੫੦)

❋

ਹਰਿ ਕਾ ਮੰਦਰ ਅਪਰ ਅਪਾਰ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਇੱਟਾਂ ਪੱਥਰਾਂ ਅੱਗੇ ਕਰੇ ਪੁਕਾਰ, ਨਿਰਗੁਣ ਇਸ਼ਟ ਨਾ ਕੋਇ ਮਨਾਈਆ। ਗ੍ਰੰਥੀ ਪੰਥੀ ਹੋਏ ਬੇਹਾਲ, ਗੋਬਿੰਦ ਨਜ਼ਰ ਕਿਸੇ ਨਾ ਆਈਆ। (੧੦-੭੬੪)

❋

❋

ਦਰ ਘਰ ਸਾਚੇ ਗਾਵਣਾ, ਹਰਿ ਪਾਤਸ਼ਾਹ ਸੁਲਤਾਨ। ਸਤਿ ਪੁਰਖ ਨਿਰੰਜਣ ਇਕ ਮਨਾਵਣਾ, ਅਬਿਨਾਸ਼ੀ ਕਰਤਾ ਦੋ ਜਹਾਨ। ਦੂਸਰ ਸੀਸ ਨਾ ਕਿਸੇ ਝੁਕਾਵਣਾ, ਅੰਤਮ ਮਿਟੇ ਸਰਬ ਨਿਸ਼ਾਨ। ਪੁਰਖ ਅਕਾਲ ਏਕਾ ਨਜ਼ਰੀ ਆਵਣਾ, ਚਾਰ ਵਰਨਾਂ ਇਕ ਗਿਆਨ। ਏਕਾ ਇਸ਼ਟ ਧਿਆਨ ਲਗਾਵਣਾ, ਸਾਚਾ ਇਸ਼ਟ ਸ੍ਰੀ ਭਗਵਾਨ । ਪੱਥਰ ਕਾਗਜ਼ ਕਿਸੇ ਨਾ ਪਾਰ ਲੰਘਾਵਣਾ, ਗਾ ਗਾ ਥੱਕੇ ਵੇਦ ਪੁਰਾਨ। ਅੰਜੀਲ ਕੁਰਾਨਾਂ ਏਹ ਸਮਝਾਵਣਾ, ਸਾਚਾ ਨਬੀ ਦੇਵੇ ਸੱਚਾ ਇਕ ਈਮਾਨ। (੯-੪੪੭)

❋

ਪੁਰਖ ਅਕਾਲ ਨੂੰ ਛੱਡ ਕੇ ਸ਼੍ਰਿਸਟੀ ਮੰਨਦੀ ਪੱਥਰ ਇੱਟਾਂ, ਪਾਹਨਾ ਸੀਸ ਨਿਵਾਈਆ। ਅੰਤ ਸਭ ਦਾ ਕਾਗਜ ਕੋਰਾ ਤੇ ਲੇਖਾ ਚਿਟਾ, ਪ੍ਰਭ ਦੇ ਲੇਖੇ ਵਿਚ ਨਾ ਆਈਆ। (੧ ਕੱਤਕ ਸ਼ੈ ਸੰ ੫)

❋

ਮਾਨਸ ਜ਼ਾਤੀ ਹੋਈ ਪਸ਼ੂ ਢੋਰ ਡੰਗਰ, ਜੋ ਪ੍ਰਭੂ ਨੂੰ ਗਏ ਭੁਲਾਈਆ। ਨੌਂ ਦੁਵਾਰੇ ਮੂਲ ਨਾ ਲੰਘਣ, ਸੁਖਮਨ ਈੜਾ ਪਿੰਗਲ ਪੰਧ ਨਾ ਕੋਇ ਚੁਕਾਈਆ। ਹਉਮੇ ਹੰਗਤਾ ਢਾਹੇ ਕੋਈ ਨਾ ਕੰਧਨ, ਦੂਈ ਦਵੈਤ ਨਾ ਕੋਇ ਮਿਟਾਈਆ । ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਛੰਦਨ, ਆਤਮ ਪਰਮਾਤਮ ਨਾ ਕੋਇ ਸੁਣਾਈਆ। ਇਕ ਪੁਰਖ ਅਕਾਲ ਨੂੰ ਕਰੇ ਕੋਈ ਨਾ ਬੰਦਨ, ਮੰਦਰ ਮਸਜਿਦ ਸ਼ਿਵਦੁਵਾਲੇ ਮਠ ਗੁਰੂਦੁਵਾਰੇ ਸਾਰੇ ਸੀਸ ਨਿਵਾਈਆ । (੨੨-੨੬੭)

❋

ਏਸੇ ਕਰ ਕੇ ਗੁਰੂ ਗ੍ਰੰਥ ਦੀ ਗਾਥਾ ਦਿਤੀ ਦੱਸ, ਦਹਿ ਦਿਸ਼ਾ ਦਿਤਾ ਸਮਝਾਈਆ । ਏਸ ਤੋਂ ਪੜ੍ਹਿਆਂ ਸੁਣਿਆਂ ਮਾਰਗ ਮਿਲਦਾ ਜਿਥੇ ਮਿਲੇ ਪੁਰਖ ਸਮਰੱਥ, ਓਸ ਮੰਜ਼ਲ ਚੜ੍ਹ ਕੇ ਗੁਰਮੁਖੋ ਦਰਸ਼ਨ ਲੈਣਾ ਪਾਈਆ। ਜੇ ਐਵੇਂ ਖਾਲੀ ਟੇਕੀ ਜਾਓ ਮੱਥ, ਮੱਥੇ ਟੇਕਿਆਂ ਹੱਥ ਕੁਛ ਨਾ ਆਈਆ। (੫ ਅੱਸੂ ਸ਼ੈ ਸ ੫)

❋

ਭੈਣਾਂ ਭਾਈਆ ਤਾਈਂ ਸੁਣਾਓ, ਪਿਛਲੀ ਭੁੱਲ ਚਲ ਬਖ਼ਸ਼ਾਓ, ਨੇਹਕਲੰਕ ਕਲ ਆਇਆ ਜਾਮਾ ਪਾ ਕੇ। ਸੋਹੰ ਸ਼ਬਦ ਢੋਲ ਵਜਾਓ, ਕਲਜੁਗ ਜੀਵਾਂ ਕੰਨ ਸੁਣਾਓ, ਆਪਣੀ ਰਸਨਾ ਖੇਲ ਕਰਾ ਕੇ। ਸ਼ਬਦ ਅੰਮ੍ਰਿਤ ਘੋਲ ਪਿਲਾਓ । ਸਾਚੀ ਦਰਗਾਹ ਗੁਰਸਿਖ ਮਾਣ ਪਾਓ। ਆਪ ਤਰੇ ਕੁਟੰਬ ਤਾਰਿਆ ਅਵਰੇ ਹੋਰ ਤਰਾਓ। ਪੰਜ ਜੇਠ ਪਏ ਠੰਡ, ਵਰ੍ਹੇ ਗੰਢ ਗੁਰ ਘਰ ਮਨਾਓ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਦਰਸ ਅਮਰਾ ਪਦ ਪਾਓ। (੧ ਮਾਘ ੨੦੦੯)

❋

❋

ਹਰਿ ਸੰਗਤ ਤੇਰਾ ਪਿਆਰ ਹਰਿ ਪੀ ਪੀ ਰੱਜਣਾ, ਆਪਣੀ ਤ੍ਰਿਸ਼ਨਾ ਭੁੱਖ ਮਿਟਾਈਆ। ਅੰਤਮ ਪੜਦਾ ਤੇਰਾ ਲੋਕਮਾਤ ਪ੍ਰਭ ਕੱਜਣਾ, ਨਾਮ ਦੋਸ਼ਾਲਾ ਉਪਰ ਪਾਈਆ। (੭-੩੧੩)

❋

ਸਤਿਗੁਰ ਸ਼ਬਦ ਕਹੇ ਐਵੇਂ ਨਾ ਕਰਿਓ ਹੂੰ ਹੂੰ, ਹੋਕੇ ਨਾਲ ਸੁਣਾਈਆ । ਜਿਨ੍ਹਾਂ ਚਿਰ ਮੈਂ ਵਿਚ ਨਾ ਮਿਲੇ ਤੂੰ ਤੂੰ, ਮੈਂ ਤੂੰ ਵਿਚ ਸਮਾਈਆ । ਤੁਹਾਡਾ ਖ਼ੁਸ਼ੀ ਨਾ ਹੋਵੇ ਲੂੰ ਲੂੰ, ਘਰ ਵੱਜੇ ਨਾ ਸਚ ਵਧਾਈਆ। ਓਨ੍ਹਾਂ ਚਿਰ ਪ੍ਰਭ ਦੇ ਦਵਾਰੇ ਦੀ ਕਦੇ ਨਾ ਭੁੱਲਿਓ ਜੂਹ, ਅੱਗੇ ਪਿਛੇ ਕਦਮ ਨਾ ਕੋਇ ਟਿਕਾਈਆ। ਜੇ ਮੱਥੇ ਟੇਕਣੇ ਤੇ ਕੋਟਨ ਕੋਟ ਬਾਹਰ ਵੇਖਿਓ ਗੁਰੂ, ਘਰ ਘਰ ਬੈਠੇ ਡੇਰੇ ਲਾਈਆ। ਜੇ ਆਤਮ ਹੋ ਕੇ ਪਰਮਾਤਮ ਨਾਲ ਜਾਓ ਛੂਹ, ਫਿਰ ਸ਼ਰਮ ਹਯਾ ਰਹੇ ਨਾ ਰਾਈਆ। ਆਪਣੇ ਘਰ ਦੀ ਤੁਹਾਨੂੰ ਆਪੇ ਦੱਸ ਦਏ ਸੂਹ, ਇਸ਼ਾਰੇ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਕਾਰ ਕਮਾਈਆ। (੧੯--੯੫)

❋

ਕਾਇਆ ਮੰਦਰ ਅੰਦਰ ਦਿਸੇ ਕੋਇ ਨਾ ਸਤਿਗੁਰ ਸ਼ਬਦ ਸੱਦਦਾ, ਰਸਨਾ ਪੜ੍ਹ ਪੜ੍ਹ ਸਾਰੇ ਢੋਲੇ ਜਗਤ ਸੁਣਾਈਆ। (੨੨-੧੪੨)

❋

ਪ੍ਰਹਿਲਾਦ ਕਹੇ ਮੈਂ ਕਲਜੁਗ ਵੇਖਿਆ ਕੂੜਾ, ਪ੍ਰਭੂ ਕਾਹਨੂੰ ਦਿਤਾ ਵਖਾਈਆ। ਮੈਂ ਮੰਗਣ ਵਾਲਾ ਤੇਰੀ ਚਰਨ ਧੂੜਾ, ਬਿਨ ਤੇਰੇ ਦਰਸ ਕੋਇ ਨਾ ਪਾਈਆ । ਤੂੰ ਮੈਨੂੰ ਵਖਾ ਦਿਤਾ ਲੋਕੀ ਮੰਨਦੇ ਊੜਾ ਐੜਾ, ਅੱਖਰਾਂ ਪੱਥਰਾਂ ਸੀਸ ਨਿਵਾਈਆ । ਪੁਰਖ ਅਕਾਲ ਤੈਨੂੰ ਬਣਾ ਕੇ ਚੂੜ੍ਹਾ, ਘਰ ਵਿਚੋਂ ਸਭ ਨੇ ਦਿਤਾ ਕਢਾਈਆ । ਤੇਰਾ ਤੱਕ ਕੇ ਖ਼ੁਸ਼ ਨਹੀਂ ਕੋਈ ਨੂਰਾ, ਪੜ੍ਹ ਪੜ੍ਹ ਵਿਦਿਆ ਢੋਲੇ ਜਗਤ ਸੁਣਾਈਆ। (੨੧ ਚੇਤ ਸ਼ੈ ਸ ੪)

❋

ਏਕਾ ਧਾਮ ਅਕੱਠੇ ਬਹਿਣਾ, ਦੋਏ ਮੂਰਤੀ ਏਕਾ ਜੋਤ ਜਗਾਇੰਦਾ। ਗੁਰ ਸੰਗਤ ਗੁਰ ਮੰਨਣਾ ਕਹਿਣਾ, ਦੇ ਮਤ ਆਪ ਸਮਝਾਇੰਦਾ । ਕਲਜੁਗ ਮਾਇਆ ਵਿਚ ਨਾ ਵਹਿਣਾ, ਗੁਰ ਪੂਰਾ ਪਾਰ ਕਰਾਇੰਦਾ। ਲੱਖ ਚੁਰਾਸੀ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟ ਮਿਟਾਇੰਦਾ। ਅੰਤਮ ਨਾਤਾ ਤੁਟੇ ਮਾਤ ਪਿਤ ਭਾਈ ਭੈਣਾ, ਸਾਕ ਸੱਜਣ ਨਾ ਕੋਈ ਬਚਾਇੰਦਾ। · (੦੭--੫੧-੫੨)

❋

ਗੁਰ ਸੰਗਤ ਵੱਡੀ ਵਡਿਆਈ ਵਿਚ ਸੰਸਾਰ ਹੈ। ਸਾਰੇ ਰਲ ਮਿਲ ਬਹਿਣਾ ਭੈਣਾ ਭਾਈ, ਨਾ ਬਣਨਾ ਜੀਵ ਗਵਾਰ ਹੈ। (੦੪ ੯੫)

❋

❋

ਧੰਦਿਆਂ ਵਿਚ ਗਾਓ ਜਸ , ਬੰਦਿਆਂ ਵਿਚੋਂ ਬੰਦਗੀ ਇਕੋ ਭਾਈਆ । ਗੰਦਿਆਂ ਵਿਚੋਂ ਪਿਛੇ ਜਾਓ ਹਟ, ਪੱਲੂ ਆਪਣਾ ਆਪ ਛੁਡਾਈਆ। ਮਨ ਨੀਵਾਂ ਕਰ ਕੇ ਜਾਓ ਢੱਠ, ਢੱਠਿਆਂ ਲੱਜਿਆ ਕੋਇ ਨਾ ਆਈਆ। ਮਾਣਸ ਦੇਹੀ ਸਾਚਾ ਸੌਦਾ ਦਮੜੇ ਲਓ ਵੱਟ, ਕਾਚੀ ਮਾਟੀ ਅੰਤ ਕੰਮ ਕਿਸੇ ਨਾ ਆਈਆ । (੧੪-੪੧੬)

❋

ਸਾਚਾ ਤੱਤ ਸ਼ਬਦ ਗੁਰ ਗਿਆਨ, ਗਹਿਰ ਗੰਭੀਰ ਵੱਡੀ ਵਡਿਆਈਆ । ਮੂਰਖ ਮੂੜ ਬਣਾਏ ਚਤਰ ਸੁਜਾਨ, ਜੋ ਜਨ ਬੈਠੇ ਧਿਆਨ ਲਗਾਈਆ। · (੧੦-੮੧)

❋

ਕਲਜੁਗ ਕਹੇ, ਗੋਬਿੰਦ ਕਿਹਾ, ਜੇ ਮੰਨਿਓ ਤੇ ਮੰਨਿਓ ਪੁਰਖ ਅਬਿਨਾਸ਼ੀ, ਬਿਨਾ ਪੁਰਖ ਅਕਾਲ ਦੇ ਸੀਸ ਨਾ ਕੋਇ ਨਿਵਾਈਆ। (੨੧-੧੫੪)

❋

ਏਕਾ ਧਾਮ ਅਕੱਠੇ ਬਹਿਣਾ, ਦੋਏ ਮੂਰਤੀ ਏਕਾ ਜੋਤ ਜਗਾਇੰਦਾ। ਗੁਰ ਸੰਗਤ ਗੁਰ ਮੰਨਣਾ ਕਹਿਣਾ, ਦੇ ਮਤ ਆਪ ਸਮਝਾਇੰਦਾ । ਕਲਜੁਗ ਮਾਇਆ ਵਿਚ ਨਾ ਵਹਿਣਾ, ਗੁਰ ਪੂਰਾ ਪਾਰ ਕਰਾਇੰਦਾ । ਲੱਖ ਚੁਰਾਸੀ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟ ਮਿਟਾਇੰਦਾ। ਅੰਤਮ ਨਾਤਾ ਤੁਟੇ ਮਾਤ ਪਿਤ ਭਾਈ ਭੈਣਾ, ਸਾਕ ਸੱਜਣ ਨਾ ਕੋਈ ਬਚਾਇੰਦਾ। (੦੭--੫੧-੫੨)

❋

ਗੁਰਸਿਖ ਗੁਰਸਿਖ ਕਿਸੇ ਨਾਲ ਕਰੇ ਨਾ ਕੋਈ ਧੋਖਾ, ਸਚ ਸੁਚ ਇਕ ਸਮਝਾਈਆ। ਮਾਣਸ ਜਨਮ ਪ੍ਰਭ ਮਿਲਣ ਦਾ ਮੌਕਾ, ਲੱਖ ਚੁਰਾਸੀ ਵਿਚੋ ਨਜ਼ਰੀ ਆਈਆ। ਕੂੜੀ ਕਿਰਿਆ ਅੰਦਰ ਨਾ ਹੋਣਾ ਥੋਥਾ, ਹੋਛੀ ਮੱਤ ਨਾ ਕੋਇ ਵਡਿਆਈਆ। (੧੫-੮੧)

❋

ਗੁਰਮਤ ਵੇਖ ਸੱਜਣ ਸੁਹੇਲੇ, ਸੋ ਸੱਜਣ ਆਪ ਜਣਾਇੰਦਾ। ਆਤਮ ਪਰਮਾਤਮ ਜੁਗ ਜੁਗ ਮੇਲੇ, ਜੁਗ ਕਰਤਾ ਆਪ ਜਣਾਇੰਦਾ। ਪ੍ਰਭ ਦੇ ਨਾਮ ਜਪਣ ਤੋਂ ਜਿਹੜੇ ਵੇਹਲੇ, ਓਨ੍ਹਾਂ ਝਗੜੇ ਵਿਚ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲੇ, ਗੁਰਮੁਖ ਮਨਮੁਖ ਦੋਵੇਂ ਧਾਰ ਚਲਾਇੰਦਾ।

❋

❋

ਗੁਰ ਕਾ ਰੂਪ ਆਦਿ ਜੁਗਾਦਿ ਇਕ, ਨਿਰਗੁਣ ਨੂਰ ਰੁਸ਼ਨਾਈਆ। ਬਾਹਰੋਂ ਪੰਜ ਤੱਤ ਚੋਲਾ ਰਿਹਾ ਦਿਸ, ਹੱਡ ਮਾਸ ਨਾੜੀ ਰੱਤ ਨਾ ਕੋਇ ਵਡਿਆਈਆ। ਅੰਤਰ ਆਤਮਾ ਦਰਸ਼ਨ ਪਾਇਆ ਜਿਸ, ਬਾਹਰ ਵੇਖਣ ਕੋਇ ਨਾ ਜਾਈਆ। ਜਗਤ ਲਬਾਸ ਕਲਜੁਗ ਵੰਡਿਆ ਹਿਸ, ਹਿਸਾ ਸ਼ਹਿਨਸ਼ਾਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਗੁਰਦੇਵ ਇਕੋ ਰੰਗ ਵਖਾਈਆ। (੧੨--੭੭੫)

❋

ਸਾਚਾ ਅੰਮ੍ਰਿਤ ਹਰਿ ਵਰਤਾਏ, ਅੰਮ੍ਰਿਤ ਬਰਖਾ ਲਾਈਆ। ਅੰਮ੍ਰਿਤ ਨੀਰ ਆਪ ਹੋ ਜਾਏ, ਗੁਰਮੁਖ ਦੁੱਧ ਵਿਚ ਸਮਾਈਆ। ਗੁਰਮੁਖ ਦੁੱਧ ਨਜ਼ਰੀ ਆਏ, ਗੁਰ ਪੂਰਾ ਨੀਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਹਰਿ ਸੰਗਤ ਏਕਾ ਰੰਗ ਰੰਗਾਈਆ। (੭-੩੧੪)

❋

ਸਾਚਾ ਹੁਕਮ ਸੁਣੋ ਹਰਿ ਸੰਗਤ, ਸਚ ਸਚ ਸਮਝਾਈਆ। ਅੱਗੇ ਵੇਖਣਾ ਨਹੀਂ ਕੋਈ ਪੰਡਤ, ਕਿਸਮਤ ਹੱਥ ਨਾ ਕਿਸੇ ਫੜਾਈਆ। ਸੀਸ ਨਿਵਾਉਣਾ ਨਹੀਂ ਕਿਸੇ ਸੰਤ, ਜੋ ਵਿਦਿਆ ਢੋਲੇ ਗਾਈਆ। ਆਸਾ ਰੱਖਣੀ ਨਹੀਂ ਸਵਰਗ ਜਨਤ, ਬਹਿਸ਼ਤ ਕੰਮ ਕਿਸੇ ਨਾ ਆਈਆ। ਪਿਛਲਾ ਢੋਲਾ ਨਹੀਂ ਗਾਉਣਾ ਮੰਨਤ, ਪੂਜਾ ਪਾਠ ਨਾ ਕੋਇ ਜਣਾਈਆ। ਪੁਰਖ ਅਕਾਲ ਮਨਾੳਣਾ ਇਕੋ ਕੰਤ, ਜੋ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਪਹੁੰਚਾਈਆ । (੧ ਚੇਤ ਸ਼ ਸ ੪)

❋

ਗੁਰਸਿਖ ਗੁਰਸਿਖ ਦੀ ਚੁਗ਼ਲੀ ਨਿੰਦਿਆ ਨਾ ਕਰਨੀ ਭੂਲ, ਸਚ ਸੁੱਚ ਝੋਲੀ ਪਾਇੰਦਾ। ਪ੍ਰਭ ਮਿਲਣ ਦਾ ਇਕੋ ਅਸੂਲ, ਗੁਰਸਿਖ ਅਸਲੀਯਤ ਰੂਪ ਵਟਾਇੰਦਾ । ਜੋ ਸਤਿਗੁਰ ਬਚਨ ਕਰੇ ਕਬੂਲ, ਸੋ ਗੁਰਸਿਖ ਹਰਿ ਸੰਗਤ ਸੇਵ ਕਮਾਇੰਦਾ । (੧੩-੬੬੬)

❋

ਸੋ ਵੱਡਾ ਜਿਸ ਪ੍ਰਭ ਜੋਤ ਜਗਾਏ। ਸੋ ਵੱਡਾ ਜਿਸ ਭਰਮ ਚੁਕਾਏ। ਸੋ ਵੱਡਾ ਜਿਸ ਸੋਹੰ ਸ਼ਬਦ ਸੁਣਾਏ। ਸੋ ਵੱਡਾ ਜਿਸ ਗੋਝ ਗਿਆਨ ਖੁਲ੍ਹਾਏ। ਸੋ ਵੱਡਾ ਜਿਸ ਰੰਗਣ ਨਾਮ ਚੜ੍ਹਾਏ। ਸੋ ਵੱਡਾ ਜਿਸ ਪ੍ਰਭ ਦਰਸ ਦਿਖਾਏ। ਸੋ ਵੱਡਾ ਜਿਸ ਪ੍ਰਭ ਚਰਨੀਂ ਲਾਏ। ਸੋ ਵੱਡਾ ਜਿਸ ਜਨਮ ਜਨਮ ਦੀ ਸੋਝੀ ਪਾਏ । ਸੋ ਵੱਡਾ ਜਿਸ ਭਿਖਿਆ ਨਾਮ ਦੀ ਪਾਏ। ਸੋ ਵੱਡਾ ਜਿਸ ਪ੍ਰਭ ਕਰਮ ਕਮਾਏ। ਸੋ ਵੱਡਾ ਜਿਸ ਨਰ ਨਰਾਇਣ ਮਾਣ ਦਵਾਏ। ਸੋ ਵੱਡਾ ਜੋ ਸੰਗਤ ਰਲ ਜਾਏ। ਸੋ ਵੱਡਾ ਜੋ ਚਰਨ ਕਵਲ ਵਿਚ ਸੇਵ ਕਮਾਏ। ਸੋ ਵੱਡਾ ਜਿਸ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਰਖਾਏ। (੫ ਜੇਠ--੨੦੦੭ ਬਿ)

❋

❋

ਸੰਗਤ ਸਾਚੀ ਜਾਣੀਏ, ਜਿਸ ਅੰਤਰ ਹਰਿ ਨਿਵਾਸ। ਸੰਗਤ ਸਾਚੀ ਜਾਣੀਏ, ਜਿਸ ਆਤਮ ਸਚ ਧਰਵਾਸ। ਸੰਗਤ ਸਾਚੀ ਜਾਣੀਏ, ਜਿਸ ਪ੍ਰਭ ਮਿਲਣ ਦੀ ਆਸ । ਸੰਗਤ ਸਾਚੀ ਜਾਣੀਏ, ਜਿਸ ਦੇਵੇ ਦਰਸ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼।

❋

ਉਹ ਪਰਮਾਤਮਾ, ਜਿਸ ਨੇ ਜੁਗ ਚੌਕੜੀਆਂ ਤਬਦੀਲ ਕੀਤੀਆਂ ਤੇ ਬਣਾਈਆ ਹੋਈਆਂ ਨੇ ਉਹ ਕਦੀ ਕਿਸੇ ਇਨਸਾਨ ਨਾਲ ਤੇ ਬੁੱਧੀ ਵਾਲੇ ਨਾਲ ਤੇ ਅਕਲ ਵਾਲੇ ਨਾਲ ਗੱਲਬਾਤ ਨਹੀਂ ਕਰਦਾ। ਪ੍ਰਭੂ, ਉਹਦਾ ਇਕ ਮਸ਼ਵਰਾ ਹੈ ਸਲਾਹ ਹੈ ਦਲੀਲ ਹੈ ਵਿਚਾਰਧਾਰਾ ਹੈ ਕਰਨੀ ਦਾ ਕਰਤਵ ਹੈ, ਜਾਂ ਖੇਲ ਖੇਲਣਾ ਹੈ । ਉਹ ਆਪਣੇ ਸਤਿਗੁਰ ਸ਼ਬਦ ਨਾਲ ਸਲਾਹ ਕਰਦਾ ਹੈ, ਹੋਰ ਕਿਸੇ ਨਾਲ ਨਹੀਂ ਕਰਦਾ । ਜਿਹੜਾ ਸਤਿਗੁਰ ਸ਼ਬਦ ਕਦੇ ਜੰਮਿਆ ਮਰਿਆ ਤੇ ਨਾਸ਼ ਨਹੀ. ਹੋਇਆ। ਦੁਨੀਆਂ ਦੇ ਨਾਲ ਪਰਮਾਤਮਾ ਦਾ ਕੋਈ ਸਲਾਹ ਮਸ਼ਵਰਾ ਨਹੀਂ। (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)

❋

ਇਕ ਦੂਜੇ ਨਾਲ ਕਿਉਂ ਰਹੇ ਲੜ, ਮਨਮਤ ਕਰੇ ਲੜਾਈਆ। ਗੁਰ ਸ਼ਬਦ ਡੋਰੀ ਲਓ ਫੜ, ਮਨਮਤੀ ਦਿਓ ਤਜਾਈਆ । ਸਾਚੇ ਪੌੜੇ ਜਾਓ ਚੜ੍ਹ, ਸਤਿਗੁਰ ਨਾਨਕ ਗਿਆ ਸਮਝਾਈਆ। ਜੀਂਵਦਿਆਂ ਹੀ ਜਾਓ ਮਰ, ਮਰਨੀ ਇਕੋ ਇਕ ਦਰਸਾਈਆ। ਆਪਣੀ ਸੁਰਤੀ ਸ਼ਬਦ ਡੋਰੇ ਲਓ ਫੜ, ਮਨ ਵਾਸਨਾ ਉਠ ਨਾ ਦਹਿ ਦਿਸ਼ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਇਕ ਵਖਾਈਆ। (੧੪-੧੭੦)

❋

ਸੰਗਤ ਸਾਚੀ ਜਾਣੀਏ, ਆਤਮ ਅੰਤਰ ਰੰਗ । ਸੰਗਤ ਸਾਚੀ ਜਾਣੀਏ, ਘਰ ਵੇਖੇ ਸੇਜ ਪਲੰਘ। ਸੰਗਤ ਸਾਚੀ ਜਾਣੀਏ, ਘਰ ਸੁਣੇ ਨਾਦ ਮਰਦੰਗ । ਸੰਗਤ ਸਾਚੀ ਜਾਣੀਏ, ਆਪਣਾ ਦਵਾਰਾ ਆਪੇ ਜਾਏ ਲੰਘ। ਸੰਗਤ ਸਾਚੀ ਜਾਣੀਏ, ਅੱਠੇ ਪਹਿਰ ਰਹੇ ਪਰਮਾਨੰਦ । ਸੰਗਤ ਸਾਚੀ ਜਾਣੀਏ, ਜਿਸ ਸਤਿਗੁਰ ਸੁਣਾਏ ਸੁਹਾਗੀ ਛੰਦ । ਸੰਗਤ ਸਾਚੀ ਜਾਣੀਏ, ਜਿਸ ਅੰਤ ਨਾ ਆਏ ਕੰਡ । ਸੰਗਤ ਸਾਚੀ ਜਾਣੀਏ, ਜੋ ਵਸੇ ਉਪਰ ਬ੍ਰਹਿਮੰਡ। ਸੰਗਤ ਸਾਚੀ ਜਾਣੀਏ, ਜਿਤ ਆਤਮ ਹੋਏ ਨਾ ਰੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵਸੇ ਸੰਗਤ ਸੰਗ। (੧੦-੮੨੫)

❋

ਬਿਨਾ ਸਤਿਗੁਰ ਸ਼ਬਦ ਤੋਂ ਗੁਰੂ ਰਹੇ ਨਾ ਕੋਇ ਤਨ ਖ਼ਾਕੀ, ਗੁਰੂ ਗ੍ਰੰਥ ਦਏ ਗੁਵਾਹੀਆ । ਬਿਨਾ ਪਰਮ ਪੁਰਖ ਪਰਮਾਤਮਾ ਤੋਂ ਲਹਿਣਾ ਦੇਣਾ ਚੁਕਾਏ ਕੋਈ ਨਾ ਬਾਕੀ, ਬਕਾਇਦਾ ਦਿਤਾ ਸੁਣਾਈਆ । ਬਿਨਾ ਗੋਬਿੰਦ ਦੇ ਅੰਮ੍ਰਿਤ ਜਾਮ ਤੋਂ ਬਦਲੇ ਨਾ ਕਿਸੇ ਦੀ ਹਯਾਤੀ, ਜੀਵਣ ਵਿਚ ਜੀਵਣ ਨਾ ਕੋਇ ਬਦਲਾਈਆ। ਸਭ ਨੂੰ ਮੰਨਣੀ ਪੈਣੀ ਪਰਮ ਪੁਰਖ ਦੀ ਆਖੀ, ਜਿਸ ਗੁਰ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਈਆ। (੨੧-੩੦)

❋

❋

ਸੰਗਤ ਸਾਚੀ ਜਾਣੀਏ, ਜਿਸ ਅੰਤਰ ਹਰਿ ਨਿਵਾਸ। ਸੰਗਤ ਸਾਚੀ ਜਾਣੀਏ, ਜਿਸ ਆਤਮ ਸਚ ਧਰਵਾਸ। ਸੰਗਤ ਸਾਚੀ ਜਾਣੀਏ, ਜਿਸ ਪ੍ਰਭ ਮਿਲਣ ਦੀ ਆਸ । ਸੰਗਤ ਸਾਚੀ ਜਾਣੀਏ, ਜਿਸ ਦੇਵੇ ਦਰਸ ਪੁਰਖ ਅਬਿਨਾਸ਼ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼। (੧੦-੮੨੫)

❋

ਸ਼ਬਦ ਗਾ ਗਾ ਥੱਕੇ ਪੀਰ ਫ਼ਕੀਰ, ਪੈਗ਼ੰਬਰ ਢੋਲਾ ਇਕੋ ਗਾਈਆ। ਸਤਿਗੁਰ ਸ਼ਬਦ ਜੁਗ ਜੁਗ ਘੱਤੇ ਵਹੀਰ, ਲੋਕਮਾਤ ਵੇਸ ਵਟਾਈਆ। ਸਤਿਗੁਰ ਸ਼ਬਦ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ । ਸਤਿਗੁਰ ਸ਼ਬਦ ਸਚ ਸਤਿਗੁਰ ਤਸਵੀਰ, ਨੂਰ ਨੂਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਇਕ ਸਮਝਾਈਆ। (੧੩--੫੮੫)

❋

ਸਚ ਸਿੰਘਾਸਣ ਗੁਰਮੁਖ ਆਤਮ ਗ੍ਰਹਿ, ਦੂਜਾ ਨਜ਼ਰ ਕੋਇ ਨਾ ਆਈਆ । ਜਿਸ ਘਰ ਸੁਵਾਮੀ ਠਾਕਰ ਹੋ ਕੇ ਬਹੇ, ਨਿਰਗੁਣ ਜੋਤੀ ਜਾਤਾ ਡਗਮਗਾਈਆ । ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਵੇ ਲੈ, ਮਰਨ ਜਨਮ ਵਿਚ ਗੇੜ ਨਾ ਕੋਇ ਭੁਵਾਈਆ । ਆਪਣਾ ਭਾਣਾ ਆਪੇ ਸਹੇ, ਸਾਹਿਬ ਸਤਿਗੁਰ ਬੇਪਰਵਾਹੀਆ। ਸ਼ਬਦੀ ਹੁਕਮ ਗੁਰਮੁਖਾਂ ਸਚ ਕਹੇ, ਬਿਨ ਰਸਨਾ ਜਿਹਵਾ ਬੱਤੀ ਦੰਦ ਆਪ ਸੁਣਾਈਆ। (੨੦-੧੨੦)

❋

ਸਭ ਦੇ ਨਾਲ ਸਚੀ ਕਰਨੀ ਸਿਖੋ ਪ੍ਰੀਤ, ਬਿਨ ਪ੍ਰੀਤੀ ਪ੍ਰੀਤਮ ਮੇਲ ਨਾ ਕਿਸੇ ਮਿਲਾਈਆ। ਪਿਛਲੀ ਸਭ ਦੀ ਪਿਛੇ ਗਈ ਬੀਤ, ਅੱਗੇ ਪੁਰਖ ਅਕਾਲ ਸਹਿਨਸ਼ਾਹੀ ਸੰਮਤ ਦਿਤਾ ਲਗਾਈਆ। (੧੮-੬੫੯)

❋

ਸ਼ਬਦ ਗੁਰੂ ਕਹੇ ਮੈਂ ਅੰਨ੍ਹਾ ਬੋਲਾ, ਸੁਣਨ ਕੁਛ ਨਾ ਪਾਈਆ। ਭੇਖਾਧਾਰੀ ਵਸਾਂ ਵਿਚ ਕਾਇਆ ਚੋਲਾ, ਤੱਤਾਂ ਵਿਚ ਸੋਭਾ ਪਾਈਆ । ਜਿਸ ਵੇਲੇ ਚਾਹਵਾਂ ਓਸੇ ਵੇਲੇ ਆਪਣੀ ਧਾਰ ਦਾ ਬੋਲਾਂ ਬੋਲਾ, ਅਨਬੋਲਤ ਹੋ ਕੇ ਆਪਣਾ ਰਾਗ ਸੁਣਾਈਆ। ਜੇ ਮੈਂ ਕਹਿ ਦਿਤਾ ਪ੍ਰਭੂ ਮੌਲਾ, ਤੇ ਸਾਰਿਆਂ ਮੌਲਾ ਮੌਲਾ ਕਹਿ ਕੇ ਰੌਲਾ ਦਿਤਾ ਪਾਈਆ । ਜੇ ਮੈਂ ਕਿਹਾ ਸਤਿਨਾਮ, ਤੇ ਸਤਿ ਸਤਿ ਸਾਰੇ ਰਹੇ ਗਾਈਆ। ਜੇ ਮੈਂ ਕਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਵਾਹ ਵਾ ਗੁਰੂ ਦੀ ਸਾਰੇ ਕਰਨ ਵਡਿਆਈਆ। ਤੇ ਜੇ ਮੈਂ ਕਹਾਂ ਓਸ ਪ੍ਰਭੂ ਦਾ ਕੋਈ ਨਾਮ ਨਹੀਂ ਕੋਈ ਨਿਸ਼ਾਨ ਨਹੀਂ ਤੇ ਤੁਸੀਂ ਕਿਸ ਦਾ ਗੌਂਦੇ ਢੋਲਾ, ਉਹ ਫੇਰ ਸਾਰੇ ਦਿਆਂ ਭੁਲਾਈਆ । ਜੇ ਮੈਂ ਕਹਾਂ ਉਹ ਤੱਕੜ ਵਾਲਾ ਤੋਲਾ, ਜੇ ਮੈਂ ਕਹਾਂ ਧੁਰਦਰਗਾਹ

ਦਾ ਦੂਲ੍ਹਾ, ਜੇ ਮੈਂ ਕਹਾਂ ਉਹਦਾ ਹੁਕਮ ਹੋਵੇ ਮਾਅਕੂਲਾ, ਜੇ ਮੈਂ ਕਹਾਂ ਉਹ ਸਾਰਿਆਂ ਅੰਦਰ ਫਲਿਆ ਫੂਲਾ, ਫੇਰ ਹੱਥ ਜੋੜ ਕੇ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਸ਼ਬਦ ਕਹੇ ਮੈਂ ਰਾਮ ਬਣ ਗਿਆ, ਸੀਤਾ ਪਿਛੇ ਭੱਜਿਆ ਵਾਹੋ ਦਾਹੀਆ। ਸ਼ਬਦ ਕਹੇ ਮੈਂ ਕਾਹਨ ਬਣ ਗਿਆ, ਰਾਧਾ ਪਿਛੇ ਬੰਸਰੀ ਰਿਹਾ ਵਜਾਈਆ। ਸ਼ਬਦ ਕਹੇ ਮੈਂ ਮੂਸਾ ਬਣ ਗਿਆ, ਮੂੰਹ ਦੇ ਭਾਰ ਰਗੜ ਕੇ ਨੱਕ ਦਿਤਾ ਘਸਾਈਆ । ਸ਼ਬਦ ਕਹੇ ਮੈਂ ਈਸਾ ਬਣ ਗਿਆ, ਗਲ ਫਾਸੀ ਲਈ ਲਟਕਾਈਆ। ਸ਼ਬਦ ਕਹੇ ਮੈਂ ਮੁਹੰਮਦ ਬਣ ਗਿਆ, ਕਲਮਿਆਂ ਵਿਚ ਦਿਤੀ ਦੁਹਾਈਆ। ਸ਼ਬਦ ਕਹੇ ਮੈਂ ਨਾਨਕ ਬਣ ਗਿਆ, ਗਰੀਬੀ ਵੇਸ ਕਰ ਕੇ ਧਰਤੀ ਕਦਮਾਂ ਨਾਲ ਮਿਣਾਈਆ। ਸ਼ਬਦ ਕਹੇ ਮੈਂ ਗੋਬਿੰਦ ਬਣ ਗਿਆ, ਖੰਡਾ ਖੜਗ ਚਮਕਾਈਆ । ਸ਼ਬਦ ਕਹੇ ਮੈਂ ਸਭ ਨੂੰ ਛੱਡ ਗਿਆ, ਸ਼ਬਦ ਸ਼ਬਦ ਵਿਚ ਸਮਾਈਆ । ਸ਼ਬਦ ਕਹੇ ਮੈਂ ਸਭ ਕੁਛ ਬਣ ਗਿਆ, ਆਪੇ ਪਿਤਾ ਤੇ ਆਪੇ ਮਾਈਆ। ਸ਼ਬਦ ਕਹੇ ਮੈਂ ਤਾਣਾ ਤਣ ਗਿਆ, ਲੱਖ ਚੁਰਾਸੀ ਨਜ਼ਰੀ ਆਈਆ। ਸ਼ਬਦ ਕਹੇ ਮੈਂ ਵਿਸ਼ਨ ਬ੍ਰਹਮ ਸ਼ਿਵ ਘਾੜਤ ਘੜ ਗਿਆ, ਸੰਸਾਰੀ ਭੰਡਾਰੀ ਸੰਘਾਰੀ ਨਾਉਂ ਰਖਾਈਆ । ਸ਼ਬਦ ਕਹੇ ਜੇ ਮੈਨੂੰ ਤੱਕੋ ਤੇ ਮੈਂ ਸਾਰਿਆਂ ਵਿਚ ਵੜ ਗਿਆ, ਬਿਨਾ ਮੇਰੇ ਤੋਂ ਜੀਂਦਾ ਨਜ਼ਰ ਕੋਇ ਨਾ ਆਈਆ। ਸ਼ਬਦ ਕਹੇ ਮੈਂ ਅੰਦਰ ਕਾਇਆ ਮੰਦਰ ਤੇ ਸਭ ਦੀ ਚੋਟੀ ਉਤੇ ਚੜ੍ਹ ਗਿਆ, ਸਿਖਰ ਬਹਿ ਕੇ ਆਪਣਾ ਆਸਣ ਲਾਈਆ । ਸ਼ਬਦ ਕਹੇ ਮੈਂ ਮੂਰਖ ਮੂੜ੍ਹ ਬਣ ਗਿਆ, ਅਕਲ ਵਿਦਿਆ ਨਾ ਕੋਇ ਚਤਰਾਈਆ । ਸ਼ਬਦ ਕਹੇ ਮੈਂ ਸਭ ਕੁਛ ਪੜ੍ਹ ਗਿਆ, ਮੇਰੇ ਪੜ੍ਹਾਇਆਂ ਤੋਂ ਬਿਨਾਂ ਗੁਰ ਅਵਤਾਰ ਪੈਗ਼ੰਬਰ ਕਿਸੇ ਨੂੰ ਸਮਝ ਕਿਛ ਨਾ ਆਈਆ। (੮-੮੨੯)

❋

ਬਿਨਾ ਸ਼ਬਦ ਤੋਂ ਪ੍ਰਭ ਦਾ ਨਹੀਂ ਕੋਈ ਜਾਂਨਸ਼ੀਨ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਸਤਿਗੁਰ ਰੂਪ ਨਾ ਨਰ ਤੇ ਨਾ ਮਦੀਨ, ਨਾਰੀ ਪੁਰਖ ਨਜ਼ਰ ਕੋਇ ਨਾ ਆਈਆ। (੧੯-੧੮੦)

❋

ਗੁਰਮੁਖੋ ਕੋਈ ਪ੍ਰਭੂ ਤੁਹਾਡੇ ਵਰਗਾ ਨਹੀਂ ਕਠੋਰ, ਜੋ ਦਰ ਆਇਆ ਨੂੰ ਦੇਵੇ ਦੁਰਕਾਈਆ । ਜੇ ਸਚ ਸਮਝੋ ਤੁਹਾਡੇ ਅੰਦਰ ਵਸਾਂ ਤੁਸਾਂ ਫੇਰ ਵੀ ਨਹੀਂ ਜਾਣੀ ਲੋੜ, ਲੋੜਾਂ ਜਗਤ ਪੂਰ ਕਰਾਈਆ। (੧੯-੮੭)

❋

ਜਿਸ ਦਾ ਨੱਕ ਮੂੰਹ ਨਹੀਂ ਹੱਥ, ਤੱਤਵ ਤੱਤ ਨਾ ਕੋਇ ਪਰਗਟਾਈਆ । ਹਕੀਕਤ ਵਿਚ ਸਚ, ਸਤਿ ਦਏ ਸਮਝਾਈਆ। ਸਾਢੇ ਤਿੰਨ ਕਰੋੜ ਅੰਦਰ ਰਿਹਾ ਰਚ, ਰਚਨਾ ਆਪਣੀ ਦਏ ਜਣਾਈਆ । (੧੯-੧੧੨)

❋

❋

ਸਤਿਗੁਰ ਹੁਕਮ ਤੇ ਸਦਾ ਕਰੋ ਯਕੀਨ, ਭੁੱਲ ਵਿਚ ਭੁੱਲ ਕਦੇ ਨਾ ਜਾਈਆ । ਇਸ ਤੋਂ ਵੱਡੀ ਨਹੀਂ ਕੋਈ ਹੋਰ ਤਾਲੀਮ, ਜਗਤ ਸਿਖਿਆ ਕੰਮ ਕਿਸੇ ਨਾ ਆਈਆ। (੨੨-੬੧੪)

❋

ਗੋਬਿੰਦ ਸ਼ਬਦ ਧਾਰ ਕਿਹਾ ਮੈਨੂੰ ਮੰਨਿਓ ਸ਼ਬਦ ਗ੍ਰੰਥ, ਗ੍ਰੰਥ ਗੁਰਦੇਵ ਨਜ਼ਰੀ ਆਈਆ। ਓਸ ਮੰਜ਼ਲ ਨੂੰ ਕਿਹੜਾ ਸਮਝੇ ਵਿਚੋਂ ਪੰਥ, ਪੰਥਕ ਵਾਲੇ ਆਪਣੀ ਵਿਦਿਆ ਵਿਚ ਕਰਨ ਪੜ੍ਹਾਈਆ। ਜਿਸ ਮੰਜ਼ਲ ਨੂੰ ਲਖ ਨਹੀਂ ਸਕੇ ਕੋਟਨ ਕੋਟ ਪਾਂਧੇ ਪੰਡਤ, ਸੋ ਮੰਜ਼ਲ ਗੋਬਿੰਦ ਗਿਆ ਜਣਾਈਆ । ਪੰਜਾਂ ਤੱਤਾਂ ਵਾਲਾ ਗੁਰੂ ਨਾ ਮੰਨਿਓ ਕਿਉਂਕਿ ਪੁਰਖ ਅਕਾਲ ਲਏ ਅਵਤਾਰ ਅੰਤ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। (੨੪ ਅੱਸੂ ਸ਼ੈ ਸੰ ੫)

❋

ਗੁਰਮੁਖੋ ਕਿਤੇ ਸਮਝ ਨਾ ਲਿਓ ਡਰਾਮਾ, ਧੁਰ ਦਾ ਨਿਸ਼ਾਨਾ ਰਿਹਾ ਜਣਾਈਆ। ਕਿਤੇ ਜਾਣ ਨਾ ਲਿਓ ਇਹ ਪੰਜਾਂ ਤੱਤਾਂ ਵਾਲਾ ਇਨਸਾਨਾ, ਪੂਰਨ ਸਿੰਘ ਕਹਿ ਕੇ ਸਾਰੇ ਰਹੇ ਗਾਈਆ। ਜੇ ਸਮਝੋ ਤੇ ਇਹ ਵਿਸ਼ਨੂੰ ਭਗਵਾਨਾ, ਤੁਹਾਡਾ ਪਿਤਾ ਮਾਈਆ । (੨੦-੨੭੬)

❋

ਜਦੋਂ ਖੁਸ਼ੀ ਵਿਚ ਆਵੇ ਤੇ ਸਚਖੰਡ ਵਿਚੋਂ ਸੁਣਾਵੇ, ਤੇ ਸਤਿਗੁਰ ਸ਼ਬਦ ਸੰਦੇਸ਼ਾ ਲੈ ਕੇ ਆਵੇ, ਤੱਤਾਂ ਵਾਲੇ ਸਰੀਰ ਵਿਚ ਟਿਕਾਵੇ, ਓਹ ਫਿਰ ਅਵਤਾਰ ਪੈਗ਼ੰਬਰ ਗੁਰੂ ਮੁੱਖ ਰਸਨਾ ਨਾਲ ਗਾਵੇ, ਤੇ ਅੱਖਰਾਂ ਦੇ ਅੱਖਰ ਬਣਾ ਲਿਖਾਏ, ਤੇ ਕਾਗਜ ਉਤੇ ਟਿਕਾਏ, ਤੇ ਓਸੇ ਦਾ ਧਿਆਨ ਓਸੇ ਵਲ ਲਗਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। (੨੩--੫੨੭)

❋

ਨਾਮ ਜਪਣ ਵਾਲੇ ਵੇਖਦੇ ਰਹਿੰਦੇ ਵਕਤ, ਦਰਸ ਕਰਨ ਵਾਲੇ ਦਰਸ ਕਰ ਕੇ ਆਪਣਾ ਆਪ ਪਾਰ ਕਰਾਈਆ । ਏਹੋ ਨਾਮ ਦਾ ਤੇ ਮੇਰੇ ਮਿਲਣ ਦਾ ਫਰਕ, ਫਿਕਰੇ ਇਕੋ ਵਿਚ ਸਮਝਾਈਆ । ਸਾਖਿਆਤ ਸਤਿਗੁਰੂ ਛਿੰਨ ਵਿਚ ਚੜ੍ਹਾ ਦਏ ਫਰਸ਼ ਦੇ ਉਤੋਂ ਅਰਸ਼, ਅਰਸ਼ ਤੋਂ ਫਰਸ਼ ਇਹ ਮੇਰੀ ਬੇਪਰਵਾਹੀਆ।

(੨੪ ਅੱਸੂ ਸ਼ੈ ਸੰ ੫)

❋

ਗੁਰਮੁਖੋ ਪੜਦਾ ਲਾਹ ਕੇ ਵੇਖੋ ਕਾਇਆ ਮਾਟੀ ਕੱਚ, ਕੱਚਨ ਗੜ੍ਹ ਸੁਹਾਈਆ। ਤੁਹਾਡੇ ਅੰਦਰ

ਬੈਠਾ ਪੁਰਖ ਸਮਰੱਥ, ਘਰ ਵਿਰ ਆਪਣਾ ਡੇਰਾ ਲਾਈਆ। ਜਿਸ ਦਾ ਨੱਕ ਮੂੰਹ ਨਹੀਂ ਹੱਥ, ਤੱਤਵ ਤਤ ਨਾ ਕੋਇ ਪ੍ਰਗਟਾਈਆ। ਹਕੀਕਤ ਵਿਚ ਸਚ, ਸਤਿ ਦਏ ਸਮਝਾਈਆ। ਸਾਢੇ ਤਿੰਨ ਕਰੋੜ ਅੰਦਰ ਰਿਹਾ ਰਚ, ਰਚਨਾ ਆਪਣੀ ਦਏ ਜਣਾਈਆ। (੧੯-੧੧੨)

❋

ਸੋਹੰ ਅੱਖਰੀ ਜਾਪ ਜਗਤ ਦਾ ਗਾਉਂਣਾ, ਸਿਫ਼ਤੀ ਢੋਲੇ ਗਾਈਆ। ਭਗਤਾਂ ਸੋਹੰ ਰੂਪ ਸਰੂਪ ਵਿਚ ਸਮਾਉਂਣਾ, ਆਪਣਾ ਆਪ ਮਿਟਾਈਆ। ਘਰ ਪਰਮਾਤਮ ਇਕੋ ਬਹਾਉਂਣਾ, ਸੇਜ ਸੁਹੰਜਣੀ ਜੋ ਸੁਹਾਈਆ । ਬਿਨ ਅੱਖੀਆਂ ਦਰਸ਼ਨ ਪਾਉਂਣਾ, ਨਿਜ ਨੇਤਰ ਨੈਣ ਖੁਲ੍ਹਾਈਆ । ਬਿਨ ਸੀਸ ਸੀਸ ਝੁਕਾਉਂਣਾ, ਨਿਵ ਨਿਵ ਲੱਗਣਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚ ਪ੍ਰੀਤੀ ਵਿਚ ਮਨਾਉਂਣਾ, ਪਿਆਰ ਮੁਹੱਬਤ ਵਿਚ ਮੰਗ ਮੰਗਾਈਆ। (੧੯ ਮਾਘ ਸ਼ੈ ਸੰ ੧੧)

❋

ਕਲ ਕਲਕੀ ਲੈ ਅਵਤਾਰ, ਕਲਮਾ ਇਕੋ ਰਿਹਾ ਪੜ੍ਹਾਈਆ । ਜਨ ਭਗਤੋ ਬੇੜਾ ਕਰ ਜਾਏ ਪਾਰ, ਜੋ ਚਲ ਆਏ ਸਰਨਾਈਆ। ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ। (੧੮-੬੭੨)

❋

ਅੱਜ ਤੋਂ ਅੱਗੇ ਜਿਹੜਾ ਗੁਰਮੁਖਾਂ ਘਰ ਹੋਏ ਵਿਹਾਰਾ, ਉਸ ਦੀ ਰੀਤ ਇਕ ਦਰਸਾਈਆ। ਉਹ ਗੁਰਮੁਖ ਸੁਚਾ ਹੱਥ ਫੜੇ ਇਕ ਨਿਸ਼ਾਨਾ, ਸੱਤ ਰੰਗ ਨਜਰੀਂ ਆਈਆ। ਉਸ ਦਾ ਵਸਦਾ ਰਹੇ ਮਕਾਨਾ, ਸਤਿਜੁਗ ਸਾਰੇ ਲੱਭਣ ਚਾਈਂ ਚਾਈਂਆ। (੧੩ ਪੋਹ ੨੦੨੧ ਬਿ)

❋

ਇਹ ਗੁਰਮੁਖ ਸੱਚੇ ਸਾਧ ਜੇ, ਜਿਨ੍ਹਾਂ ਮਿਲਿਆ ਗ਼ਰੀਬ ਨਿਵਾਜ਼। ਇਹ ਸਦਾ ਸਦਾ ਸਦ ਸਤਿ ਵਿਚ ਵਿਸਮਾਦ ਜੇ, ਜੋ ਬਿਨ ਜਿਹਵਾ ਰਹੇ ਆਰਾਧ। ਏਨ੍ਹਾਂ ਪ੍ਰਭੂ ਸਵਾਰੇ ਕਾਜ ਜੇ, ਜੋ ਹਰਿ ਸਰਨਾਈ ਗਏ ਲਾਗ। ਸਚ ਪੁਛੋ ਬਿਨ ਕਰਨੀਉਂ ਬਿਨ ਕਮਾਈਉਂ ਬਿਨ ਨਾਮ ਬਿਨ ਸ਼ਬਦ ਬਿਨ ਕਿਰਤ ਆਪਣੇ ਹੱਥ ਵਿਚ ਪਕੜੀ ਵਾਗ, ਚਾਰੋਂ ਕੁੰਟ ਆਪ ਫਿਰਾਈਆ । ਮਿਹਰ ਨਜ਼ਰ ਨਾਲ ਦੁਰਮਤ ਮੈਲ ਧੋਤਾ ਦਾਗ਼, ਕੂੜੀ ਕਿਰਿਆ ਪਰੇ ਹਟਾਈਆ। · (੧੬-੭੬੦)

❋

ਸੱਤ ਰੰਗ ਕਹਿਣ …… ਹੁਣ ਅਸੀਂ ਦੋ ਜਹਾਨਾਂ ਫਿਰੀਏ ਉਡਦੇ, ਸ਼ਾਹ ਸੁਲਤਾਨਾਂ ਦਈਏ ਜਗਾਈਆ। ਜਨ ਭਗਤੋ ਤੁਸੀਂ ਕਿਉਂ ਨਹੀਂ ਕੱਠੇ ਹੋ ਕੇ ਤੁਰਦੇ, ਵੇਖੋ ਤੁਹਾਡੇ ਸਾਮ੍ਹਣੇ ਅਸੀਂ ਖਲੋ ਕੇ

ਦਈਏ ਗਵਾਹੀਆ। ਅਸੀਂ ਪੂਰਬ ਵਿਛੜੇ ਚਿਰ ਦੇ, ਪ੍ਰਭ ਮੇਲਾ ਲਿਆ ਮਿਲਾਈਆ। ਜਿਸ ਤਰ੍ਹਾਂ ਅਸੀਂ ਮਾਲਕ ਬਣ ਗਏ ਧੁਰ ਦੇ, ਜਗਤ ਚੀਥੜ ਮਿਲੀ ਮਾਣ ਵਡਿਆਈਆ। ਤੁਸੀਂ ਤੇ ਮਾਣਸ ਤੁਰਦੇ ਫਿਰਦੇ, ਕਿਉਂ ਨਾ ਚਲ ਕੇ ਦਰਸ਼ਨ ਪਾਈਆ। ਏਹੋ ਜਿਹੇ ਸਮੇਂ ਮੌਕੇ ਫੇਰ ਨਹੀਂ ਜੁੜਦੇ, ਨਾਲੇ ਗੋਬਿੰਦ ਨਾਲੇ ਹਰਿ ਜੂ ਘਰ ਹਰਿ ਮੰਦਰ ਦਏ ਬਣਾਈਆ। (੧੫ ਪੋਹ ੨੦੨੧ ਬਿ )

❋

ਪੁਰਖ ਅਕਾਲ ਦੀਨ ਦਿਆਲ ਭਗਤਾਂ ਦੀ ਆਤਮ ਸੇਜ ਸੁਹੌਣੀ ਧੁਰ ਦੀ ਮੰਜੀ, ਸਿੰਘਾਸਣ ਇਕੋ ਇਕ ਵਡਿਆਈਆ। ੨੧-੧੫

❋

ਪ੍ਰਭ ਵਸਿਆ ਨਹੀਂ ਕਦੇ ਬਾਹਰ ਸਵਾ ਗਿੱਠੋਂ, ਮੇਰੂਡੰਡ ਦਏ ਗੁਵਾਹੀਆ । ਕਲਜੁਗ ਵੇਲੇ ਅੰਤ ਆਪਣਾ ਆਪ ਨਜਿੱਠੋ, ਦੂਜੇ ਸਿਖਿਆ ਨਾ ਕੋਇ ਸਮਝਾਈਆ। (੨੧-੧੧੧੨)

❋

ਜਿਸ ਨੇ ਖਾਣੀ ਮੱਛੀ ਡੱਡ, ਓਹ ਮੂੰਹ ਲਓ ਖੁਲਾਈਆ। ਜਿਸ ਨੇ ਚੁਰਾਸੀ ਵਿਚ ਫਿਰਨਾ ਜੱਗ, ਓਹ ਅੰਦਰੋਂ ਸੀਸ ਨਾ ਕੋਇ ਨਿਭਾਈਆ। ਜਿਸ ਨੇ ਮਾਤ ਗਰਭ ਵਿਚ ਸੜਨਾ ਅੱਗ, ਓਹ ਅੱਖਾਂ ਲਓ ਬਦਲਾਈਆ। ਜਿਸ ਨੇ ਬਣਨਾ ਕੱਗ, ਓਹ ਨਿੰਦਿਆ ਲਓ ਕਰਾਈਆ। (੧੭ ਹਾੜ ਸ਼ੈ ਸੰ ੪)

❋

ਬੁਰਾ ਕਰਮ ਜਿਸ ਜਨ ਮਿਟੌਣਾ, ਪਹਿਲੋਂ ਲਏ ਸਰਨ ਸਰਨਾਈਆ। ਦੂਜੇ ਸਤਿਗੁਰ ਸ਼ਬਦ ਧਿਔਣਾ, ਮਾਣ ਮੋਹ ਚੁਕਾਈਆ। ਤੀਜੇ ਮਸਤਕ ਧੂੜ ਲਗੌਣਾ, ਖ਼ਾਕੀ ਖ਼ਾਕ ਰਮਾਈਆ। ਚੌਥੇ ਦਰ ਦਰ ਦਰਵੇਸ ਅਖਵੌਣਾ, ਦਰਦੀ ਦੁਖ ਵੰਡਾਈਆ । ਪੰਚਮ ਨਾਤਾ ਮੋਹ ਤੁੜਾਉਣਾ, ਛੇਵੇਂ ਛੱਪਰ ਮੋਹ ਤਜਾਈਆ। ਸੱਤਵੇਂ ਸਤਿ ਸਤਿਵਾਦੀ ਓਟ ਰਖੌਣਾ, ਅੱਠਾਂ ਤੱਤਾਂ ਭੇਟ ਕਰਾਈਆ । ਨੌਂ ਦੁਆਰੇ ਪੰਧ ਮੁਕੌਣਾ, ਦਸਵੇਂ ਬੂਝ ਬੁਝਾਈਆ । ਸਤਿਗੁਰ ਸਾਚੇ ਫਿਰ ਦਰਸਨ ਪੌਣਾ, ਨਿਰਗੁਣ ਨਿਰਾਕਾਰ ਏਕਾ ਨਜ਼ਰੀ ਆਈਆ। ਜਿਸ ਨੂੰ ਹਰਿ ਜੂ ਆਪ ਮਨੌਣਾ, ਰਾਤੀ ਸੁੱਤਿਆਂ ਲਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਤਾਰੂ ਤਾਰੂ ਸਿੰਘ ਏਕਾ ਬੂਝ ਬੁਝਾਈਆ। (੧੧-੫੮੩)

❋

ਪੁਰਖ ਅਕਾਲ ਦੀਨ ਦਿਆਲ ਆਪਣਾ ਸੰਦੇਸ਼ਾ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਨਾ ਕਦੇ ਜ਼ਬਾਨੀ, ਕਲਮ ਸ਼ਾਹੀ ਲੇਖਾ ਕਾਗਜ ਨਾਲ ਵੰਡ ਵੰਡਾਈਆ। (੧੯ ੮੫੯)

❋

❋

ਉਹ ਗੁਰਸਿਖ ਦਾ ਦਿਸੇ ਕਾਤਲ, ਜੋ ਵੇਖ ਕੇ ਮੁਖ ਭੁਆਈਆ। (੨੪ ਚੇਤ ਸ਼ੈ ਸੰ ੧)

❋

ਜਿਥੇ ਪੁਰਖ ਪਰਮਾਤਮਾ ਨੂੰ ਸੰਬੋਧਨ ਕੀਤਾ ਜੋਤ ਦੀ ਧਾਰ ਨੇ ਤੱਤਾਂ ਵਾਲੇ ਸਰੀਰ ਦਾ ਨਾਮ ਦਾ ਰੂਪ ਧਾਰਨ ਕਰਕੇ। ਫਿਰ ਦੁਨੀਆਂ ਨੂੰ ਸੰਬੋਧਨ ਕੀਤਾ, ਕਿ ਐ ਮਨੁੱਸ਼ ਐ ਇਨਸਾਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿਚ ਐਸਾ ਮਾਰਗ ਪ੍ਰਸਿਧ ਕੀਤਾ, ਕਿ ਕਲਜੁਗ ਦਾ ਕੁਕਰਮ ਭਰਿਸ਼ਟਾਚਾਰ ਤੇ ਅਤਿਆਚਾਰ ਦਾ ਸਮਾਂ ਆ ਰਿਹਾ ਸੰਸਾਰ ਪਤਾ ਨਹੀਂ ਕਲਜੁਗ ਕਿਸ ਤਰੀਕੇ ਨਾਲ ਭੁਲਾ ਦੇਵੇ। ਪਰ ਥੋੜੀ ਜਹੀ ਮਰਿਆਦਾ ਕਾਇਮ ਕੀਤੀ ਕਿ ਸਤਿਗੁਰ ਕੌਣ ਹੈ, ਸਤਿਗੁਰ ਕਿਸ ਨੂੰ ਕਿਹਾ ਗਿਆ ? ਸਤਿਗੁਰ ਨੂੰ ਪ੍ਰਤੀਤ ਕਰੌਣ ਵਾਸਤੇ ਸਾਹਿਬਾ ਨੇ ਆਪਣੇ ਜੀਅ ਹੀ, ਜੋਤ ਅਤੇ ਸ਼ਬਦ ਦੀ ਧਾਰ ਭਾਈ ਲਹਿਣੇ ਵਿਚ ਰੱਖ ਦਿਤੀ। ਦੁਨੀਆ ਨੂੰ ਸੰਬੋਧਨ ਕਰ ਦਿਤਾ ਐ ਪ੍ਰੇਮੀਉਂ ਪਿਆਰਿਓ, ਐ ਜਗਿਆਸੂਓ, ਐ ਸੰਸਾਰੀਓ, ਸਤਿਗੁਰ ਸ਼ਰੀਰ ਨਹੀਂ ਹੈ, ਸਤਿਗੁਰ ਪਰਮਾਤਮਾ ਦੀ ਤਾਕਤ ਹੈ। ਜੇਹੜੀ ਮੈਂ ਆਪਣੀ ਸ਼ਕਤੀ ਧੁਰ ਤੋਂ ਲੈ ਕੇ ਆਇਆ ਸਾਂ, ਆਹ ਮੈਂ ਦੇਵੀ ਦੇ ਪੁਜਾਰੀ ਅੰਗਦ ਵਿਚ ਰੱਖ ਰਿਹਾ ਹਾਂ ਔਰ ਉਸ ਨੂੰ ਭਰਭੂਰ ਬਣਾ ਦਿਤਾ । ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕਰ ਦਿਤੀ, ੭੨ ਸਾਲ ਦੀ ਆਯੂ ਦੇ ਵਿਚ ਸੇਵਾਦਾਰ ਤੇ ਮਿਹਰ ਕਰ ਦਿਤੀ ਗੁਰੂ ਅਮਰਦਾਸ ਨੂੰ ਬਣਾ ਦਿਤਾ। ਏਸੇ ਤਰਾ ਜੋਤ ਤੇ ਸ਼ਬਦ ਦੀ ਧਾਰ ਦਸਾਂ ਜਾਮਿਆਂ ਤੱਕ ਚੱਲੀ ਗਈ ਔਰ ਸੰਸਾਰ ਦੇ ਵਿਚੋਂ ਸੰਸਾ ਕੱਢ ਦਿਤਾ ਬਈ ਜਿਸ ਸਰੀਰ ਦੇ ਅੰਦਰ ਪਰਮਾਤਮਾ ਦੀ ਸ਼ਬਦ ਦੀ ਧਾਰ ਆ ਜਾਵੇ, ਓਹ ਆਪਣੀ ਜੋਤ ਦਾ ਪ੍ਰਕਾਸ਼ ਰੱਖ ਦੇਵੇ, ਉਸ ਸ਼ਰੀਰ ਦਾ ਸਤਿਕਾਰ ਹੋ ਸਕਦਾ ਹੈ, ਲੇਕਿਨ ਸਤਿਗੁਰੂ ਸ਼ਬਦ ਹੈ, ਸ਼ਰੀਰ ਸਤਿਗੁਰੂ ਨਹੀਂ ਹੈ। ਇਹ ਗੁਰੂ ਨਾਨਕ ਦੇਵ ਜੀ ਨੇ ਫੈਸਲੇ ਵਾਸਤੇ ਇਹ ਸਾਰਾ ਖੇਲ ਖੇਲਿਆ। ……

…… ਅਵਤਾਰ ਪੈਗੰਬਰ ਗੁਰੁ ਕਹਿੰਦੇ ਨੇ, ਐ ਧਰਨੀਏ, ਅਸੀਂ ਸਚਖੰਡ ਵਿਚ ਬੈਠੇ ਹੋਏ ਐਸ ਵੇਲੇ ਦੇ ਮਨੁੱਸ਼ ਤੇ ਇਨਸਾਨ ਨੇ, ਐਸ ਵੇਲੇ ਦੀਨਾਂ ਮਜ੍ਹਬਾਂ ਦੀ ਧਾਰ ਨੇ, ਸਾਡੀ ਕਮਜੂਤ ਨਹੀਂ ਕੋਈ ਰਹਿਣ ਦਿਤੀ। ਸਾਡੇ ਗ੍ਰੰਥ ਸਾਸ਼ਤਰ ਸਾਡੇ ਪਵਿਤਰ ਜਿਤਨੇ ਵੀ ਸਨ ਧੁਰ ਦੇ ਫ਼ਰਮਾਣ, ਉਹਨਾਂ ਨੂੰ ਹੱਟਾਂ ਬਜਾਰ ਦੇ ਵਿਚ ਪੈਸਿਆਂ ਤੇ ਵੇਚਣਾ ਸ਼ੁਰੂ ਕਰ ਦਿਤਾ ਹੈ । ਨਾਲੇ ਸਾਡੇ ਗਰੰਥਾਂ ਨੂੰ ਗੁਰੂ ਮੰਨਦੇ ਆ, ਮੱਥੇ ਟੇਕਦੇ ਨੇ, ਨਿਮਸਕਾਰਾਂ ਜਨਾਰਦਨਾਂ ਬੰਦਨਾ ਤੇ ਸਯਦੇ ਕਰਦੇ ਨੇ, ਨਾਲੇ ਹੱਟੀਆਂ ਦੇ ਵਿਚ ਉਹਨਾਂ ਨੂੰ ਸੌਦਿਆਂ ਵਾਗੂੰ ਕੀਮਤਾਂ ਦੇ ਉਤੇ ਵੇਚ ਦਿਤਾ ਹੈ। ਜਿਸ ਗੁਰੂ ਦੀ ਕੀਮਤ ਪੈ ਗਈ, ਉਸ ਗੁਰੂ ਦਾ ਸਤਿਕਾਰ ਕੀ ਰਹਿ ਗਿਆ। ਗੁਰੂ ਦੀ ਕੀਮਤ ਕਦੀ ਨਹੀਂ ਪੈ ਸਕਦੀ। ਸਤਿਗੁਰੂ ਦੀ ਕੀਮਤ ਕੋਈ ਚੁਕਾ ਨਹੀਂ ਸਕਦਾ। ਸਾਡੀ ਦਸ਼ਾ ਜੋ ਹੋ ਰਹੀ ਹੈ ਅਸੀ ਵੇਖ ਰਹੇ ਹਾਂ ਕਿ ਸਾਨੂੰ ਹੱਟਾਂ ਬਜ਼ਾਰਾ ਦੇ ਵਿਚ ਕੀਮਤ ਤੋਂ ਵੇਚਿਆ ਜਾ ਰਿਹਾ ਹੈ। ……

…… ਓਹ ਪਰਮਾਤਮਾ ਜਿਸ ਨੇ ਜਦੋਂ ਵੀ ਸੰਸਾਰ ਵਿਚ ਨਵਾਂ ਮਾਰਗ ਲਾਇਆ ਏ, ਕਿਸੇ ਅਵਤਾਰ ਪੈਗੰਬਰ ਗੁਰੂ ਨੂੰ ਭੇਜਿਆ ਏ, ਉਹਨੂੰ ਪਿਛਲੀ ਕਥਾ ਕਹਾਣੀ ਨਹੀਂ ਉਹਨੂੰ ਕਹੀ । ਪਿਛਲੇ ਗ੍ਰੰਥਾਂ ਸਾਸ਼ਤਰਾਂ ਨੂੰ ਪੜ੍ਹਨ ਵਾਸਤੇ ਨਹੀਂ ਉਹਨੂੰ ਕਿਹਾ। ਓਹ ਜਦੋਂ ਆਇਆ, ਓਹ ਨਵਾਂ ਸੰਦੇਸ਼ ਨਵਾਂ ਫ਼ਰਮਾਣ ਨਵਾਂ ਨਾਮ ਨਵਾਂ ਕਲਮਾ ਭੇਜਿਆ ਹੈ ਔਰ ਉਸ ਨੂੰ ਸੰਸਾਰ ਅੰਦਰ ਪ੍ਰਸਿਧ ਕੀਤਾ ਹੈ। ……

…… ਇਹ ਸਤਿਗੁਰੂ ਤੇ ਧਰਨੀਏ ਸ਼ਬਦ ਹੈ ਜਿਸ ਨੇ ਬਹੁ ਰੂਪਾਂ ਵਿਚ ਖੇਲ ਖੇਲਿਆ ਹੈ । ਅਸੀਂ ਵੀ ਉਸੇ ਦਾ ਰੂਪ ਬਣੇ ਹਾਂ। ਅਵਤਾਰ ਹਾਂ ਪੈਗੰਬਰ ਹਾਂ ਗੁਰੂ ਹਾਂ, ਸਾਂਈਂ ਉਸੇ ਦੀ ਤਾਕਤ ਉਸੇ ਦੀ ਸ਼ਕਤੀ ਲੈ ਕੇ ਸਾਰਾ ਖੇਲ ਹੋਇਆ ਸੀ। (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)

❋

ਗੁਰਮੁਖੋ ਵੇਲਾ ਔਣਾ ਤੁਸਾਂ ਇਕ ਦੂਜੇ ਦੇ ਪਿਆਰ ਨੂੰ ਤਰਸਣਾ, ਬਿਨ ਮੇਰੇ ਪਿਆਰ ਹੱਥ ਕਿਸੇ ਨਾ ਆਈਆ। ਤੁਹਾਨੂੰ ਕੁਕਰਮ ਕਰਦਿਆਂ ਅੱਗੇ ਹੋ ਕੇ ਨਹੀਂ ਵਰਜਣਾ, ਹੁਕਮ ਦੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਰਿਹਾ ਦ੍ਰਿੜਾਈਆ। (੨੪ ਚੇਤ ਸ਼ੈ ਸੰ ੧)

❋

ਅੰਮ੍ਰਿਤ ਕਹੇ ਹੋਈ ਸਾਚੀ ਵਰਖਾ, ਬਾਣੀ ਅੰਮ੍ਰਿਤ ਨਜ਼ਰੀ ਆਈਆ। (੧੮-੪੩੦)

❋

ਜਨ ਭਗਤੋ ਪ੍ਰਭੂ ਦਾ ਅੰਮ੍ਰਿਤ ਕਦੇ ਨਾ ਲੱਭਿਓ ਬਾਹਰ ਕਿਸੇ ਕਟੋਰੇ ਵਿਚ ਬਾਟੀ, ਕਿਰਪਾ ਨਾਲ ਸਭ ਦੇ ਅੰਦਰ ਦਏ ਚਖਾਈਆ। ਤੁਸਾਂ ਤੇ ਸਿਰਫ ਹੁਕਮ ਦੀ ਮੰਨਣੀ ਆਖੀ, ਪਾਰ ਕਰਨਾ ਉਹਦੀ ਵਡਿਆਈਆ। (੨੧ ੭੫੫)

❋

ਜਿਧਰ ਤੱਕੋ ਭਗਤ ਭਗਵਾਨ ਭਗਵਾਨ ਭਗਤ ਦੇ ਪਿਆਰ ਦੇ ਸੱਥਰ ਲੱਥਾ, ਦੂਜੀ ਸੇਜ ਨਾ ਕੋਇ ਹੰਢਾਈਆ। ਪ੍ਰਭੂ ਕਦੀ ਖੁਸ਼ ਨਹੀਂ ਹੋਇਆ ਟੇਕਿਆਂ ਮੱਥਾ, ਨੱਕ ਜਿਮੀ ਉਤੇ ਰਗੜਾਈਆ। ਓਹ ਕਦੀ ਮੰਨਿਆ ਨਹੀਂ ਜ਼ਬਾਨ ਵਾਲੀ ਕਰਦਿਆਂ ਕਥਾ, ਕਥਨੀ ਨਾਲ ਨਾ ਕੋਇ ਚਤਰਾਈਆ । ਓਹ ਕਦੀ ਰੀਝਿਆ ਨਹੀ ਦੀਨਾਂ ਮਜ਼੍ਹਬਾਂ ਬਣਾਇਆ ਜੱਥਾ, ਜੱਥਿਆਂ ਵੰਡ ਨਾ ਕੋਇ ਵੰਡਾਈਆ। ਓਹ ਕਦੇ ਖੁਸ਼ ਨਹੀਂ ਹੋਇਆ ਨੱਪਿਆ ਘੁੱਟਿਆ ਹੱਥਾਂ, ਹਸਤ ਕਵਲਾਂ ਨਾਲ ਦਬਾਈਆ। ਓਹ ਕਦੇ ਹੱਥ ਨਹੀਂ ਆਇਆ ਕਰੋੜਾ ਰੁਪਇਆਂ ਲੱਖਾਂ, ਅਰਬਾਂ ਖ਼ਰਬਾਂ ਮਿਲਣ ਕਦੇ ਨਾ ਪਾਈਆ । ਓਹ ਜਦੋਂ ਮਿਲਿਆ ਭਗਤੋ ਤੇ ਮਿਲੇ ਵਾਂਗ ਬਿਦਰ ਕੁੱਲੀ ਕੱਖਾਂ, ਗਰੀਬ ਨਿਮਾਣਿਓ ਤੁਹਾਡੀ ਕਾਇਆ ਕੁਲੀ ਵਿਚੋਂ ਨਜ਼ਰੀ ਆਈਆ।

(੨੩ ੨੮੫)

❋

ਗੱਲੀਂ ਬਾਤੀਂ ਦੇਵਣਹਾਰਾ ਸ਼ਾਹ ਕੰਗਾਲ, ਭੰਡਾਰਾ ਗੱਲੀਂ ਬਾਤੀਂ ਭਰਾਈਆ। ਗੱਲੀਂ ਬਾਤੀਂ ਆਵੇ ਜਗਤ ਜਵਾਲ, ਗੱਲੀਂ ਬਾਤੀਂ ਦੀਨ ਦੁਨੀ ਕਰੇ ਤਬਾਹੀਆ। ਗੱਲੀਂ ਬਾਤੀਂ ਭਗਤਾਂ ਕਰੇ ਸੰਭਾਲ, ਗੱਲੀਂ ਬਾਤੀਂ ਹੋਏ ਸਹਾਈਆ। ਗੱਲੀਂ ਬਾਤੀਂ ਮੇਲਾ ਮਿਲੇ ਭਗਤ ਭਗਵਾਨ, ਬਿਨਾਂ ਗੱਲਾਂ ਬਾਤਾਂ ਤੋਂ ਸ਼ਬਦ ਨਾਦ ਨਾ ਕੋਇ ਸ਼ਨਵਾਈਆ। ਗੱਲੀਂ ਬਾਤੀਂ ਕੂੜੀ ਕਾਇਆ ਮਾਟੀ ਦਿਸੇ ਖਾਲ, ਗੱਲੀਂ ਬਾਤੀਂ ਵੱਜਦੀ ਰਹੇ ਵਧਾਈਆ।

ਬਿਨਾਂ ਗੱਲਾਂ ਬਾਤਾਂ ਤੋਂ ਅੱਜ ਤੱਕ ਖੇਲ ਹੋਇਆ ਨਹੀਂ ਜਹਾਨ, ਜੁਗ ਚੌਕੜੀ ਰੀਤੀ ਚਲੀ ਆਈਆ। ਨਾਤਾ ਤੁੱਟੇ ਜਗਤ ਛੁੱਟੇ ਗੱਲ ਫੇਰ ਸੁਣੇ ਕੋਇ ਨਾ ਕਾਨ, ਬਿਨਾਂ ਗੱਲ ਤੋਂ ਗੁਲਾਮੀ ਸਕੇ ਨਾ ਕੋਇ ਕਟਾਈਆ। (੨੨-੧੦੮੧)

❋

ਗੱਲਾਂ ਬਾਤਾਂ ਸ਼ਬਦ ਧਾਰ ਦੀ ਖ਼ੁਸ਼ੀ, ਖ਼ੁਸ਼ਹਾਲੀ ਵਿਚ ਪਰਗਟਾਈਆ। ਗੱਲਾਂ ਬਾਤਾਂ ਵਿਚ ਸਾਹਿਬ ਦੀ ਰੁਚੀ, ਬਿਨਾਂ ਗੱਲਾਂ ਬਾਤਾਂ ਤੋਂ ਰਚਨਾ ਰਚ ਨਾ ਕੋਇ ਜਣਾਈਆ । ਗੱਲਾਂ ਬਾਤਾਂ ਵਿਚ ਪ੍ਰਭ ਦੀ ਮੰਜ਼ਲ ਮਿਲੇ ਉਚੀ, ਬਿਨਾ ਗੱਲਾਂ ਬਾਤਾਂ ਤੋਂ ਹੱਥ ਕਿਛ ਨਾ ਆਈਆ। (੨੨ ੧੦੮੧)

❋

ਗੁਰਸਿਖੋ ਯਾਦ ਕਰ ਲਓ ਸਿਖ ਨੂੰ ਸਿਖ ਤਰਸਦਾ ਮਰ ਗਿਆ ਵਿਚ ਸਰਸਾ, ਸਿਖ ਨਾਲ ਸਿਖ ਸਕਿਆ ਨਾ ਕੋਇ ਮਿਲਾਈਆ। ਉਸ ਨੂੰ ਕੋਈ ਬਹੁਤਾ ਨਹੀਂ ਬੀਤਿਆ ਅਰਸਾ, ਥੋੜਾ ਸਮਾਂ ਰਿਹਾ ਜਣਾਈਆ। ਹੁਣ ਵੀ ਤੁਹਾਡੇ ਉਤੇ ਪੈਣ ਵਾਲਾ ਪਰਚਾ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ। ਜਨ ਭਗਤੋ ਤੁਹਾਡੇ ਵਿਚ ਨਿੰਦਿਆ ਵਾਲੀ ਹੋਵੇ ਕਦੇ ਨਾ ਚਰਚਾ, ਜੋ ਨਿੰਦਕ ਹੋਵੇ ਉਸ ਨੂੰ ਬਾਹਰ ਕੱਢ ਕੇ ਦਿਉ ਵਖਾਈਆ। (੨੨-੯੮੫)

❋

ਤੁਹਾਡੇ ਵਾਸਤੇ ਮੇਰਾ ਸਚਖੰਡ ਵੱਡਾ ਮਹਾਨੀ, ਮੇਰੇ ਵਾਸਤੇ ਮੇਰੇ ਚਰਨਾਂ ਦੀ ਧੂੜ ਛਾਰ ਨਜ਼ਰੀ ਆਈਆ। ਤੁਹਾਡੇ ਵਾਸਤੇ ਮੇਰਾ ਨਾਮ ਮੇਰਾ ਕਲਮਾ ਵੱਡੀ ਉਚੀ ਮੰਜ਼ਲ ਰੁਹਾਨੀ, ਮੇਰੇ ਵਾਸਤੇ ਮੇਰਾ ਛੋਟਾ ਜਿਹਾ ਸ਼ਬਦ ਸੁੱਤ ਤੁਹਾਨੂੰ ਗੱਲਾਂ ਰਿਹਾ ਸੁਣਾਈਆ। (੨੧-੫੪੨-੫੪੩)

❋

ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀ ਜਗਹ ਘਰ ਘਰ ਆਪਣੇ ਬੱਚਿਆਂ ਦੀ ਮਨਾਉਣ ਡਹਿ ਪੈਣ ਬਰਸੀ, ਸਾਧ ਸੰਤ ਉਨ੍ਹਾਂ ਦੇ ਘਰ ਜਾ ਜਾ ਕੇ ਪਕਵਾਨ ਲੈਣ ਖਾਈਆ। ਏਦੂ ਵੱਡੀ ਹੋਰ ਕੀ ਹੋਣੀ ਗਰਕੀ, ਗੁਰੂਆਂ ਦੀ ਜਗਹ ਮਲ ਮੂਤਰ ਵਾਲੇ ਬੱਚੇ ਘਰ ਵਿਚ ਆਪਣੇ ਗੁਰੂ ਲੈਣ ਬਣਾਈਆ। (੨੧-੭੯੩)

❋

ਭਾਵੇਂ ਵਿਦਿਆ ਪੜ੍ਹ ਲਓ ਤੇ ਚੜ੍ਹ ਜਾਓ ਉਤੇ ਅਸਮਾਨ, ਅਭਿਮਾਨ ਵਿਚ ਨਾ ਕੋਇ ਚਤੁਰਾਈਆ। ਸਤਿਗੁਰੂ ਤੋਂ ਅੱਗੇ ਜਿੰਨਾਂ ਚਿਰ ਨਾ ਮਿਲੇ ਭਗਵਾਨ, ਜੋਤ ਵਿਚ ਜੋਤ ਨਾ ਕੋਇ ਸਮਾਈਆ। ਏਹੋ ਸ਼ਾਸਤਰ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਦਏ ਗਿਆਨ, ਹਰਫ਼ ਹਰੂਫ਼ਾਂ ਵਿਚ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾਈਆ। (੨੧ ੦੨੯)

❋

❋

ਸਤਿਜੁਗ ਮਾਨਣ ਦਾ ਜਿਨ੍ਹਾਂ ਗੁਰਸਿਖਾਂ ਚਾ, ਆਸਾ ਮਨਸਾ ਵਿਚੋਂ ਪਰਗਟਾਈਆ। ਸੋ ਦਿਵਸ ਰੈਣ ਘੜੀ ਪਲ ਅੱਠੇ ਪਹਿਰ ਪੁਰਖ ਅਕਾਲ ਦਾ ਜਪਿਓ ਨਾਂ, ਮਾਇਆ ਮਮਤਾ ਮੋਹ ਚੁਕਾਈਆ। ਕਾਇਆ ਮੰਦਰ ਅੰਦਰ ਸੁਹਾਓ ਸੱਚਾ ਥਾਂ, ਭਗਤ ਦਵਾਰਾ ਸੋਭਾ ਪਾਈਆ। ਰਸਨਾ ਲਾਓ ਨਾ ਸੂਰ ਗਾਂ, ਅੰਮ੍ਰਿਤ ਰਸ ਪੀ ਕੇ ਨਾਮ ਖੁਮਾਰੀ ਲੈਣੀ ਚੜ੍ਹਾਈਆ। ਹੰਸ ਬੁਧੀ ਰਹੇ ਨਾ ਕਾਂ, ਸੋਹੰ ਹੰਸਾ ਜਾਪ ਜਪਾਈਆ। ਦੇਵੇ ਵਡਿਆਈ ਪਰਮ ਪੁਰਖ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਰੰਗ ਰੰਗਾਈਆ । ਪੁਰਖ ਅਕਾਲ ਦੀਨ ਦਿਆਲ ਭਗਤ ਵਛਲ ਕਿਰਪਾਲ ਕੋਟ ਜਨਮ ਦੇ ਬਖਸ਼ ਗੁਨਾਂਹ, ਪਤਤ ਪੁਨੀਤ ਪਵਿਤ ਦਏ ਕਰਾਈਆ। (੧੯ ੭੩੮)

❋

ਸਤਿਗੁਰ ਸ਼ਬਦ ਸੁਣਨਾ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਬ੍ਰਹਮ ਹੋਵੇ ਧਿਆਨ, ਪਾਰਬ੍ਰਹਮ ਨਜ਼ਰੀ ਆਈਆ। ਸੋਹਣਾ ਮੰਦਰ ਸੋਹੇ ਮਕਾਨ, ਕਾਇਆ ਮਾਟੀ ਰੰਗ ਰੰਗਾਈਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਕਰੇ ਕਿਆਮ, ਸਚ ਸਿੰਘਾਸਣ ਡੇਰਾ ਲਾਈਆ। ਠਾਕਰ ਸਵਾਮੀ ਮਿਲਣਾ ਹੋਵੇ ਅਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜਨ ਭਗਤੋ ਕੋਟ ਜਨਮ ਭਾਵੇਂ ਲਾਉਂਦੇ ਰਹੇ ਦੀਵਾਨ, ਬਿਨਾ ਪ੍ਰਭ ਦਰਸ ਲੇਖਾ ਮਾਤ ਨਾ ਕੋਇ ਮੁਕਾਈਆ। ਹਰਿ ਕੇ ਨਾਮ ਪਿਛੇ ਭਾਵੇਂ ਹੋ ਜਾਓ ਬਦਨਾਮ, ਬਦੀ ਨੇਕੀ ਆਪਣਾ ਰੂਪ ਦਏ ਬਦਲਾਈਆ। (੧੮ ਮਾਘ ਸੈ ਸੰ ੧)

❋

ਚਿਟੇ ਹੰਸ ਨਾ ਬਣਿਓ ਕਾਗ, ਬਗਲਿਆਂ ਵਾਲਾ ਰੂਪ ਵਟਾਈਆ । ਤੁਹਾਡੇ ਪਿਛੇ ਸ੍ਰੀ ਭਗਵਾਨ ਨੂੰ ਨਾ ਲੱਗੇ ਦਾਗ਼, ਜੋ ਭਾਗਾਂ ਦਾ ਹਿਸਾ ਤੁਹਾਡੀ ਝੋਲੀ ਪਾਈਆ। ਤੁਹਾਡੇ ਨਾਲ ਮਿਲ ਕੇ ਸ੍ਰਿਸ਼ਟੀ ਦਾ ਬਦਲ ਦੇਣਾ ਰਵਾਜ, ਦੀਨ ਮਜ਼੍ਹਬ ਦਾ ਲੇਖਾ ਦੇਣਾ ਚੁਕਾਈਆ। (੧੮-੬੭੨)

❋

ਨਿਰਗੁਣ ਨਿਰਗੁਣ ਸਰਗੁਣ ਧਾਰ ਸਦਾ ਰਹੇ ਕੋਲ, ਘਰ ਵਿਚ ਘਰ ਗ੍ਰਹਿ ਵਿਚ ਗ੍ਰਹਿ ਮੰਦਰ ਬੈਠਾ ਸੋਭਾ ਪਾਈਆ। ਮਨੂਆਂ ਨਾ ਪਾਵੇ ਸ਼ੋਰ, ਚਾਰ ਕੁੰਟ ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਾਚਾ ਦਰਸ ਅਕਸ ਬਿਨਾ ਨਹੀਂ ਕੋਈ ਹੋਰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਰਸ, ਦਾਸਤਾਨ ਪਿਛਲੀ ਵੇਖ ਵਖਾਈਆ।(੧੯ ੮੫੫)

❋

ਸਾਹਿਬ ਸੁਲਤਾਨ ਸਾਚਾ ਦੱਸਿਆ ਇਕੋ ਰੋਜ਼ਾ, ਜਿਸ ਰੋਜ਼ੇ ਵਿਚ ਜੂਠ ਝੂਠ ਰਸਨਾ ਕੋਇ ਨਾ ਲਾਇੰਦਾ। ਉਸ ਰੋਜ਼ੇ ਵਿਚ ਸਦਾ ਮੌਜਾਂ, ਮੌਜੂਦਾ ਹੋ ਕੇ ਦਰਸ ਦਿਖਾਇੰਦਾ। ਉਸ ਦੀ ਖੋਜੇ ਨਾ ਕੋਈ ਖੋਜਾ, ਭਰਮੇ ਭਰਮੀ ਸਰਬ ਭੁਲਾਇੰਦਾ। (੧੮-੭੮੦)

❋

❋

ਓ ਗੁਰਸਿਖੋ ਛੋਟੀ ਜਿਹੀ ਸਿਖੋ ਜਾਚ, ਹੌਲੀ ਹੌਲੀ ਦਿਆਂ ਬਤਾਈਆ। ਸਭ ਕੁਛ ਛੱਡ ਕੇ ਚਰਨ ਕਵਲ ਬੰਧਾ ਲਓ ਨਾਤ, ਨਾਤਾ ਬਿਧਾਤਾ ਸਕੇ ਨਾ ਫੇਰ ਤੁੜਾਈਆ। ਇਕੋ ਵਾਰ ਕਹਿ ਦਿਓ ਅਸੀਂ ਤੇਰੀ ਜ਼ਾਤ, ਤੂੰ ਸਾਡਾ ਬੇਪਰਵਾਹੀਆ। ਫੇਰ ਗੁਰਮੁਖ ਕੋਈ ਨਾ ਰਹੇ ਨਾਰ ਕਮਜ਼ਾਤ, ਘਰ ਘਰ ਸੁਹਾਗਣ ਨਜ਼ਰੀ ਆਈਆ। ਸੌਹਰੇ ਪੇਈਏ ਪ੍ਰਭ ਦੇ ਕੇ ਅਗੰਮੀ ਦਾਤ, ਘਰ ਖ਼ਜ਼ਾਨਾ ਦਏ ਭਰਾਈਆ। (੧੬ ੬੪੨ ੬੪੩)

❋

ਨਿਰਗੁਣ ਜੋਤ ਧੁਰ ਦੀ ਮਾਤ, ਪਿਤਾ ਮਾਤ ਇਕੋ ਰੰਗ ਸਮਾਈਆ। ਕੁਵਾਰ ਕੰਨਿਆ ਉਸ ਨੂੰ ਗਿਆ ਆਖ, ਜਿਸ ਦਾ ਕੰਤ ਬਿਨਾ ਬੇਅੰਤ ਨਜ਼ਰ ਕਿਸੇ ਨਾ ਆਈਆ। ਸਚ ਦੁਵਾਰੇ ਰੱਖੇ ਵਾਸ, ਸੰਬਲ ਆਪਣਾ ਡੇਰਾ ਲਾਈਆ। (੧੯-੫੩੧-੫੩੨)

❋

ਜੇਹੜੇ ਰਸਨਾ ਜੇਹਵਾ ਤੇਰੇ ਸਿਫ਼ਤ ਦੀ ਪੜ੍ਹ ਕੇ ਕਿਤਾਬ, ਆਪਣਾ ਨਾਮ ਰਹੇ ਵਡਿਆਈਆ। ਸ੍ਰਿਸ਼ਟੀ ਨੂੰ ਚੜ੍ਹੌਂਦੇ ਜਾਣ ਚੱਪੂ ਜਹਾਜ, ਚੱਪੂ ਆਪਣਾ ਨਾਮ ਲਗਾਈਆ। ਅੰਤ ਅਖੀਰੀ ਉਹਨਾਂ ਦਾ ਖੋਲ੍ਹ ਦੇ ਪਾਜ, ਪਰਦਾ ਰਹਿਣ ਕੋਇ ਨਾ ਪਾਈਆ। ਬਿਨ ਹਰਿਨਾਮੇ ਖਾਲੀ ਕਰਦੇ ਲਾਸ਼, ਸਾਢੇ ਨੌਂ ਵਕਤ ਸੁਹਾਈਆ। ਮਾਇਆ ਮਮਤਾ ਵਾਲੀ ਵੇਖ ਕੇ ਖਾਹਿਸ਼, ਕੂੜੀ ਕਿਰਿਆ ਨਾਲ ਮਿਲਾਈਆ। ਦਸ ਦਸ ਹਜ਼ਾਰ ਜਨਮ ਤੈਨੂੰ ਕਰ ਨਾ ਸਕਣ ਤਾਲਾਸ਼, ਲੱਭਿਆਂ ਹੱਥ ਕਿਸੇ ਨਾ ਆਈਆ। ਦਰਿੰਦਿਆਂ ਕੋਲੋਂ ਕਟੌਣਾ ਮਾਸ, ਪਰਿੰਦਿਆਂ ਵਾਲਾ ਰੂਪ ਬਣਾਈਆ । ਜਮ ਦੀ ਪੌਣੀ ਗਲ ਵਿਚ ਫਾਂਸ, ਰਾਏ ਧਰਮ ਹੱਥ ਫੜਾਈਆ। ਸਭ ਨੂੰ ਭੁੱਲ ਜਾਏ ਸੁਰਾਹੀ ਪੈਮਾਨਾ ਗਿਲਾਸ, ਗਲਾਫ ਤਨ ਦਾ ਦੇਣਾ ਬਦਲਾਈਆ। ਵੇਖੀਂ ਪ੍ਰਭੂ ਕਿਤੇ ਮਿਹਰ ਵਿਚ ਆ ਕੇ ਨਾ ਕਰੀਂ ਮੁਆਫ, ਗੁਸਤਾਖਾਂ ਨੂੰ ਸਜਾ ਦੇਣੀ ਭੁਗਤਾਈਆ। ਜਿਹੜਾ ਅੰਦਰੋਂ ਬਾਹਰੋਂ ਕਰ ਨਾ ਸਕਿਆ ਅਦਾਬ, ਸਿਰ ਆਪਣੇ ਛਤਰ ਝੁਲਾਈਆ। ਭੁੰਨ ਕੇ ਖਾਂਦੇ ਰਹੇ ਕਬਾਬ, ਸਲਾਖਾਂ ਉਤੇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਪੰਜ ਆਬ ਕਹੇ ਪ੍ਰਭੂ ਝੂਠਿਆਂ ਸਾਧਾਂ ਦੀ ਵੇਖ ਲਿਸਟ, ਬਾਵਨ ਲੱਖ ਨਜ਼ਰੀ ਆਈਆ। ਜਿਨ੍ਹਾਂ ਨੇ ਭੁੱਲਿਆ ਅੰਤਰ ਤੇਰਾ ਇਸ਼ਟ, ਬਾਹਰੋਂ ਆਪਣਾ ਆਪ ਰਹੇ ਵਡਿਆਈਆ। ਤਿਆਗੀ ਹੋ ਕੇ ਭੋਗਣ ਗ੍ਰਹਿਸਤ, ਕੂੜ ਕੁੜਿਆਰਾ ਬੰਧਨ ਪਾਈਆ। ਕਾਮ ਕਰੋਧ ਦਾ ਪਾ ਕੇ ਇਸ਼ਕ, ਤੇਰੇ ਨਾਮ ਦੀ ਕਰਨ ਪੜ੍ਹਾਈਆ। ਅੰਤਰ ਵੇਖਿਆ ਨਾ ਕਿਸੇ ਦ੍ਰਿਸ਼ਟ, ਪੁਸ਼ਤ ਪਨਾਹ ਦੋ ਜਹਾਨ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇ ਮੁਕਾਈਆ। (੧੮ ੫੭੧)

❋

ਜੇ ਕੋਈ ਕਰੇ ਤੇਰੀ ਰੀਸ, ਲੱਖ ਚੁਰਾਸੀ ਵਿਚ ਦੇ ਭੁਵਾਈਆ । ਨਾ ਕੋਈ ਕਲਮਾ ਯਾਦ ਰਹੇ ਹਦੀਸ, ਆਪਣਾ ਨਾਮ ਦੇਣਾ ਭੁਲਾਈਆ । ਜਿਸ ਵੇਲੇ ਚਾਰ ਜੁਗ ਅਗਲੇ ਜਾਣ ਬੀਤ, ਫੇਰ ਗੋਬਿੰਦ

ਨਾਲ ਮਿਲਾਈਆ। ਚੁਰਾਸੀ ਚੁਰਾਸੀ ਚੁਰਾਸੀ ਜਾਮੇ ਜਾਮੇ ਸਭ ਨੂੰ ਦੇਣੇ ਵਿਚ ਕੀਟ, ਪਤੰਗਿਆਂ ਵਿਚ ਪਰ ਨਾ ਕੋਇ ਲਗਾਈਆ। ਸਾਫ ਬੁੱਧੀ ਰਹੇ ਕੋਈ ਨਾ ਅਤੀਤ, ਨੇਤਰਹੀਣ ਦੇਣੇ ਜਣਾਈਆ। ਦੁੱਖਾਂ ਵਿਚ ਮਾਰਦੇ ਰਹਿਣ ਚੀਕ, ਸਾਂਤਕ ਸਤਿ ਨਾ ਕੋਇ ਕਰਾਈਆ। ਸਤਿਜੁਗ ਤਰੇਤਾ ਦੁਵਾਪਰ ਕਲਜੁਗ ਤੇਰੇ ਸ਼ਬਦ ਗੁਰੂ ਦੀ ਕਰਦੇ ਰਹਿਣ ਉਡੀਕ, ਬਿਨ ਗੋਬਿੰਦ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਇਕੋ ਤੇਰੇ ਵਿਚ ਤੌਫੀਕ, ਤਾਰੀਫ ਆਪਣੀ ਦੇਣੀ ਸਮਝਾਈਆ। (੧੯-੮੯੪)

❋

ਧੁਰ ਦੀ ਖੇਲ ਕਹੇ ਪ੍ਰਭ ਦੇ ਦੇ ਸਚ ਸੰਦੇਸ਼ਾ, ਸੱਦਿਆਂ ਵਾਲਾ ਸੁਣਾਈਆ। ਸਮਾਂ ਕਹੇ ਮੈਂ ਬਦਲ ਕੇ ਆਇਆ ਆਪਣਾ ਵੇਸਾ, ਸੋਹਣਾ ਰੂਪ ਪਰਗਟਾਈਆ। ਸਭ ਦਾ ਲਹਿਣਾ ਚੁਕਾਵਾਂ ਲੇਖਾ, ਪਿਛਲੀ ਲਿਖਤ ਦਿਆਂ ਭੁਗਤਾਈਆ। ਅੱਗੇ ਨੂੰ ਸਭ ਦਾ ਮੁਕਾ ਕੇ ਠੇਕਾ, ਧੁਰ ਦਾ ਆਪਣਾ ਹੁਕਮ ਮਨਾਈਆ । ਬੇਸ਼ਕ ਭਾਵੇਂ ਕੋਈ ਆਇਆ ਅਗੇਤਾ ਭਾਵੇਂ ਪਛੇਤਾ, ਪਿਛੜਿਆਂ ਨੂੰ ਅਗਲਿਆਂ ਨਾਲ ਮਿਲਾਈਆ। ਤੇਰਾ ਖੇਲ ਜਿਹੜਾ ਅਜੇ ਤੱਕ ਕਿਸੇ ਨਹੀਂ ਵੇਖਾ, ਉਹ ਗੁਰਮੁਖ ਵੇਖਣ ਨੂੰ ਬੈਠੇ ਰਾਹ ਤਕਾਈਆ। ਹੁਕਮੇਂ ਅੰਦਰ ਬਦਲ ਦੇ ਰੇਖਾ, ਰਿਖੀਆਂ ਮੁੰਨੀਆਂ ਫੜ ਫੜ ਦੇ ਹਿਲਾਈਆ। ਪਰਦਾ ਲਾਹ ਦੇ ਮੁਲਾਂ ਸ਼ੇਖਾ, ਸ਼ੇਖੀ ਸਭ ਦੀ ਦੇ ਗਵਾਈਆ। ਤੇਰੇ ਨਾਉਂ ਦਾ ਇਕੋ ਏਕਾ, ਇਕ ਏਕੰਕਾਰ ਤੇਰੀ ਵਡ ਵਡਿਆਈਆ। ਤੇਰਾ ਹੁਕਮ ਦੇਸ਼ ਪਰਦੇਸ਼ਾ, ਸ਼ਬਦ ਸ਼ਬਦੀ ਨਾਲ ਜਣਾਈਆ। ਜਿਨ੍ਹਾਂ ਤੇਰੇ ਨਾਮ ਵੇਚਣ ਦਾ ਫੜਿਆ ਪੇਸ਼ਾ, ਤਿਨ੍ਹਾਂ ਨੂੰ ਪੇਸ਼ੇ ਵਾਲੀ ਵੇਸਵਾ ਫੇਰ ਬਣਾਈਆ। ਮਸਤਕ ਲਿਖਦੇ ਵਿਕਾਰ ਹਮੇਸ਼ਾ, ਛੇਤੀ ਦਰਸ ਕਰਨ ਕੋਇ ਨਾ ਆਈਆ। ਮਰਨ ਤੋਂ ਪਹਿਲੇ ਸਾਢੇ ਤਿੰਨ ਸਾਲ ਹੱਡਾਂ ਵਿਚ ਪੈ ਗਿਆ ਰੇਸ਼ਾ, ਤੜਫ ਤੜਫ ਕੇ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਵਰਤਾਈਆ । (੧੮--੫੭੩)

❋

ਜਿਸ ਵੇਲੇ ਸਾਹਿਬ ਦਾ ਲੱਗੇ ਸੱਚ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਨੌਂ ਸਿਖ ਰਹਿਣ ਪਹਿਰੇਦਾਰ, ਨੌਂ ਦੁਆਰੇ ਸੇਵਾ ਲਾਇੰਦਾ। ਜੋ ਜਨ ਬੋਲੇ ਅੰਦਰ ਬਾਹਰ, ਫੜ ਬਾਂਹੋਂ ਬਾਹਰ ਕਢਾਇੰਦਾ। (੧੪-੭੨੪)

❋

ਸਚ ਸੰਦੇਸਾ ਸ੍ਰੀ ਭਗਵਾਨ, ਭਗਵਨ ਆਪ ਜਣਾਈਆ । ਦਰ ਔਣਾ ਹੋਏ ਪਰਵਾਨ, ਜੋ ਦਰ ਦਰਵਾਜੇ ਸੀਸ ਝੁਕਾਈਆ। ਲੇਖਾ ਪੜ੍ਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਬਿਧਾਤਾ ਜੋੜ ਜੁੜਾਈਆ। ਸਜਦਾ ਸੀਸ ਝੁਕ ਕਰੇ ਸਲਾਮ, ਧੂੜੀ ਟਿੱਕਾ ਮਸਤਕ ਲਾਈਆ। ਦਰਵੇਸ਼ ਬਰਦਾ ਬਣੇ ਗ਼ੁਲਾਮ, ਗੁਰਬਤ ਰਹੇ ਨਾ ਰਾਈਆ । ਨੇਤਰ ਨੈਣ ਕਰੇ ਧਿਆਨ, ਅੱਖ ਪਲਕ ਨਾ ਕੋਇ ਵਡਿਆਈਆ। ਨਜ਼ਰੀ ਆਏ ਸ੍ਰੀ ਭਗਵਾਨ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਈਆ। (੧੪-੮੫)

❋

❋

ਪਾਥਰ ਪਾਹਨ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਬਿਨ ਤੁਧ ਚਰਨ ਨਾ ਮੈਨੂੰ ਕੋਈ ਹੋਰ ਮਾਣ, ਪੂਜਾ ਪਾਠ ਨਾ ਮੋਹੇ ਭਾਈਆ। ਤੇਰਾ ਦਰਸ ਮੰਗਾਂ ਸ੍ਰੀ ਭਗਵਾਨ, ਦੇ ਦਰਸ ਮੈਂ ਕਿਸੇ ਥਾਂ ਨਾ ਤ੍ਰਿਪਤ ਕਰਾਈਆ। ਮੇਰਾ ਨਾ ਕੁਛ ਪੀਣ ਨਾ ਕੁਛ ਖਾਣ, ਨਾ ਕੋਈ ਰਸਨਾ ਬੋਲੇ ਜ਼ਬਾਨ ਨਾ ਤੇਰਾ ਭੇਵ ਸਕਾਂ ਜਣਾਈਆ। ਤੂੰ ਪਰਦਾ ਪਾਇਆ ਕਿਉਂ ਜਹਾਨ, ਭਰਮ ਭੁਲੇਖਾ ਵਸਿਆ ਮਾਤ ਲੋਕਾਈਆ। ਪੱਥਰ ਕਦੇ ਨਾ ਬਣਿਆ ਕਾਹਨ, ਪੱਥਰ ਕਦੇ ਨਾ ਬਣਿਆ ਭਗਵਾਨ, ਭਗਵਨ ਤੇਰਾ ਰੂਪ ਤੋਹੇ ਭਾਈਆ। ਮੈਂ ਮੂਰਖ ਮੁਗਧ ਅਞਾਣ, ਮੇਰਾ ਨੱਕ ਮੂੰਹ ਹੱਥ ਘੜਨ ਤ੍ਰਖਾਨ, ਹੱਥ ਵਿਚ ਤਿਖੀ ਤੇਸੀ ਉਠਾਈਆ। ਫਿਰ ਚੁੱਕ ਕੇ ਚਾਰ ਦੀਵਾਰੀ ਅੰਦਰ ਟਿਕਾਣ, ਜਿਥੇ ਬਹਾਵਣ ਓਥੇ ਬੈਠਾ ਰਹਾਂ, ਉਠ ਉਠ ਦਿਸ਼ਾ ਨਾ ਕਿਸੇ ਜਾਈਆ। ਨਾ ਕੋਈ ਖਾਵਾਂ ਪੀਆਂ ਪਕਵਾਨ, ਨਾ ਕੋਈ ਨਹਾਵਾਂ ਨਹਾਨ, ਜੇ ਕੋਈ ਨੁਹਾਵੇ ਆਪਣੇ ਉਪਰੋਂ ਬਾਹਰ ਬਾਹਰ ਧਾਰ ਦਿਆਂ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਪੱਥਰ ਤੁਧ ਬਿਨ ਲੱਥਾ ਸੱਥਰ, ਮੇਰੀ ਸੇਜ ਨਾ ਕੋਇ ਸੁਹਾਈਆ। (੧੦-੫੨੩ ੫੨੪)

❋

ਸ਼ਬਦ ਗੋਬਿੰਦ ਕਿਹਾ ਮੇਰੇ ਸ੍ਰੀ ਭਗਵਾਨ, ਭਗਵਨ ਦਿਆਂ ਜਣਾਈਆ। ਉਠ ਵੇਖ ਲੈ ਵਿਚ ਜਹਾਨ, ਜਹਾਲਤ ਭਰੀ ਲੋਕਾਈਆ। ਸਤਿ ਰਿਹਾ ਨਾ ਵਿਚ ਇਨਸਾਨ, ਪੰਜ ਤੱਤ ਰਿਹਾ ਕੁਰਲਾਈਆ। ਤਨ ਵਜੂਦ ਹੋਇਆ ਹਰਾਮ, ਹੈਰਤ ਵਿਚ ਦੁਹਾਈਆ। ਤੇਰਾ ਨਜ਼ਰ ਨਾ ਆਵੇ ਨਾਮ, ਕਾਮ ਪੜਦਾ ਲਿਆ ਪਾਈਆ। ਤੇਰੀ ਬਾਣੀ ਨਾਲੋਂ ਵੱਧ ਸ਼ੈਤਾਨ, ਆਪਣਾ ਹੁਕਮ ਰਿਹਾ ਵਰਤਾਈਆ। ਕਿਉਂ ਨਹੀਂ ਹੁੰਦਾ ਪ੍ਰਭੂ ਸਵਾਧਾਨ, ਆਪਣੀ ਲੈ ਅੰਗੜਾਈਆ। ਅੱਖਰਾਂ ਦਾ ਰਿਹਾ ਨਾ ਕੋਇ ਗਿਆਨ, ਚਾਰ ਜੁਗ ਦੇ ਸ਼ਾਸਤਰ ਦੇਣ ਗੁਵਾਹੀਆ। ਸਾਬਤ ਦਿਸੇ ਨਾ ਕੋਇ ਈਮਾਨ, ਪੈਗ਼ੰਬਰ ਮੁੱਖ ਛੁਪਾਈਆ। ਉਠ ਵੇਖ ਨੌਜਵਾਨ, ਜੋਧੇ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। (੧ ਕੱਤਕ ਸੈ ਸੰ ੫)

❋

ਕਿਉਂ ਪਾਲ ਸਿੰਘ ਨੇ ਡਾਹੀ ਅੱਗ, ਅਗਨੀ ਅੱਗ ਤਪਾਈਆ । ਇਹ ਮਰਯਾਦਾ ਜੱਗ, ਬਿਨਾ ਭਗਤ ਭਗਵਾਨ ਦੇ ਦੂਜਾ ਯੱਗ ਕੰਮ ਕਿਸੇ ਨਾ ਆਈਆ। ਭਾਵੇਂ ਕੋਟਨ ਕੋਟ ਸਾਧੂ ਲਓ ਸੱਦ, ਸਾਧਨਾ ਵਿਚ ਨਾ ਕੋਇ ਸਫ਼ਾਈਆ। ਜਿਹੜੇ ਆਪ ਮੰਜ਼ਲ ਚੜ੍ਹ ਨਾ ਸਕੇ ਅੱਧ, ਅਗਲਾ ਭੇਵ ਕੀ ਖੁਲ੍ਹਾਈਆ। ਜਿਨ੍ਹਾਂ ਸੂਰ ਗਾਂ ਖਾਧੀ ਵੱਢ, ਮੱਛੀਆਂ ਮਾਸ ਵਟਾਈਆ। ਉਹ ਸ੍ਰੀ ਭਗਵਾਨ ਤੋਂ ਸਦਾ ਲਈ ਹੋ ਗਏ ਅੱਡ, ਰਾਏ ਧਰਮ ਦਏ ਸਜ਼ਾਈਆ। ਜਿਸ ਨੇ ਧਰਮ ਨਿਸ਼ਾਨਾ ਦੇਣਾ ਗੱਡ, ਸਤਿਜੁਗ ਸਾਚੀ ਧਾਰ ਪ੍ਰਗਟਾਈਆ। ਓਹ ਸਭ ਤੋਂ ਖੇਲ ਕਰੇ ਅਲੱਗ, ਵੱਖਰੀ ਨੀਤੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਈਆ। · (੨੧ ੦੨੧)

❋

ਸਭ ਨੇ ਬਸਤਰ ਪਹਿਨਣੇ ਚਿੱਟੇ, ਚਿੱਟੀ ਧਾਰ ਸਮਾਈਆ। ਕਿਸੇ ਨੇ ਪੂਜਣੇ ਨਹੀਂ ਪੱਥਰ ਵੱਟੇ, ਇੱਟਾਂ ਸੀਸ ਨਿਵਾਈਆ। ਕਿਸੇ ਚੜੌਣੇ ਨਹੀਂ ਟਕੇ, ਭੇਟਾ ਵਿਚ ਵਡਿਆਈਆ। ਤੁਹਾਡੀ ਆਤਮਾ ਪਰਮਾਤਮਾ ਦੇ ਨਾਤੇ ਸਕੇ, ਸੱਜਣ ਇਕੋ ਦਿਤਾ ਸਮਝਾਈਆ। ਬਾਕੀ ਚੁੱਕ ਗਏ ਦੀਨ ਦੁਨੀ ਦੇ ਰੱਟੇ, ਰੱਟਣ ਇਕੋ ਲੈਣੀ ਲਗਾਈਆ। ਮਾਣਕ ਹੋ ਕੇ ਰੁਲਣਾ ਨਹੀਂ ਵਿਚ ਘੱਟੇ, ਮਾਟੀ ਖ਼ਾਕ ਖ਼ਾਕ ਸੀਸ ਪੁਵਾਈਆ। ਜਨ ਭਗਤੋ ਤੁਸੀਂ ਓਸ ਦਵਾਰੇ ਵਸੇ, ਜਿਥੇ ਵਸੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਵੇ ਹੱਕੇ, ਹਕੀਕਤ ਦਾ ਮਾਲਕ ਖ਼ਲਕ ਦਾ ਖ਼ਾਲਕ ਇਕੋ ਬੇਪ੍ਰਵਾਹੀਆ। (੨੧ ੦੨੪)

❋

ਜਨਮ ਜਨਮ ਦੀ ਮੈਲ ਸਤਿਗੁਰ ਸੇਵਾ ਵਿਚ ਲੱਥਦੀ, ਕਰਮ ਕਰਮ ਦਾ ਪੰਧ ਮੁਕਾਈਆ। ਕਲਜੁਗ ਅੰਤਮ ਇਹ ਭਗਤੀ ਰੱਖੀ ਹੱਕ ਦੀ, ਕੰਮ ਕਾਜ ਕਰਦਿਆਂ ਪਾਰ ਕਰਾਈਆ। (੮ ਵਿਸਾਖ ਸ਼ੈ ਸੰ ੮)

❋

ਜਿਨ੍ਹਾਂ ਨੇ ਧੁਰ ਨਾਮ ਸੁਣ ਕੇ ਕੰਨਾ, ਅੰਦਰ ਨਾ ਲਿਆ ਵਸਾਈਆ। ਉਨ੍ਹਾਂ ਧਰਮ ਰਾਏ ਪੀੜਨਾ ਜਿਉਂ ਵੇਲਣੇ ਵਿਚ ਗੰਨਾ, ਨਾਨਕ ਗੋਬਿੰਦ ਦੋਵੇਂ ਦੇਣ ਗਵਾਹੀਆ। (੨੨-੭੫੮)

❋

ਭਗਤ ਆਤਮਾ ਕਹੇ ਜਨ ਭਗਤੋ ਕਰ ਲਓ ਇਕੋ ਪ੍ਰਣ, ਪਰਨਾਮ ਇਕ ਜਣਾਈਆ । ਜੀਵਣ ਨਾਲੋਂ ਚੰਗਾ ਸਮਝਿਓ ਮਰਨ, ਜਿਸ ਮਰਨ ਤੋਂ ਪਿਛੋਂ ਪ੍ਰਭ ਦੇ ਵਿਚ ਸਮਾਈਆ। ਸਾਚੀ ਮੰਜ਼ਲ ਪੌੜੀ ਸਿਖਿਓ ਚੜ੍ਹਨ, ਆਪਣਾ ਬਲ ਵਧਾਈਆ। ਜੇ ਕੋਈ ਮਨ ਵਾਸਨਾ ਤੁਹਾਡੇ ਨਾਲ ਆਵੇ ਲੜਨ, ਉਹਦੇ ਵਲ ਨਾ ਅੱਖ ਉਠਾਈਆ। ਜੇ ਕੋਈ ਤੁਹਾਡਾ ਧਰਮ ਸਤਿ ਆਵੇ ਹਰਨ, ਉਸ ਦਾ ਮੁਖੜਾ ਦਿਉ ਭੁਵਾਈਆ। ਪੁਰਖ ਅਬਿਨਾਸ਼ੀ ਇਕੋ ਬਖ਼ਸ਼ ਸਾਚੀ ਸਰਨ, ਸਿਰ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। (੫ ਮਾਘ ਸ਼ੈ ਸੰ ੧)

❋

ਸੱਚਾ ਧੰਦਾ ਹਰਿ ਕੀ ਸੇਵਾ, ਦੂਜੀ ਅਵਰ ਨਾ ਕੋਇ ਚਤੁਰਾਈਆ। ਅੰਮ੍ਰਿਤ ਆਤਮ ਮਿਲੇ ਮੇਵਾ, ਅੰਮਿਉਂ ਰਸ ਆਪ ਚੁਵਾਈਆ। (੧੩ ੪੨੩)

❋

ਆਟਾ ਗੁੰਨਣਾ ਨਹੀਂ ਖੁਲ੍ਹੇ ਝਾਟੇ, ਸ਼ਿਵ ਪਾਰਬਤੀ ਸਮਝਾਈਆ। ਇਹ ਵਸਤ ਲੱਭਣੀ ਨਹੀਂ ਕਿਸੇ ਹਾਟੇ, ਵਣਜਾਰਾ ਵਣਜ ਨਾ ਕੋਇ ਕਰਾਈਆ। (੨੧ ੦੨੪)

❋

❋

ਮਦਿਰਾ ਮਾਸ ਮੁੱਖ ਲੱਗੇ ਚਾਹ, ਹਰਿ ਸੰਗਤ ਵਿਚ ਰਹਿਣ ਨਾ ਪਾਈਆ। ਹਰਿ ਸੰਗਤ ਧੱਕਾ ਦੇਣਾ ਲਾ, ਮਨਮੁੱਖ ਕੋਇ ਦਿਸ ਨਾ ਆਈਆ। ਇਕੀ ਸਿਖ ਬਣੇ ਗਵਾਹ, ਨਾ ਸਕੇ ਕੋਇ ਮਿਟਾਈਆ। (੮-੩੩੭)

❋

ਰਿਧੀ ਸਿਧੀ ਨਵੇਂ ਨਵੇਂ ਛੋਟੇ ਛੋਟੇ ਚਮਤਕਾਰ, ਜੁਗਨੂੰਆਂ ਵਾਂਗੂ ਨਜ਼ਰੀ ਆਈਆ। ਮਨ ਮਤ ਬੁਧੀ ਦਾ ਖੇਲ ਸੰਸਾਰ, ਰੁਚੀ ਜਗਤ ਰਚਨਾ ਵਿਚ ਲਗਾਈਆ। ਥੋੜੀ ਥੋੜੀ ਅਗਨੀ ਚੰਗਿਆੜੀ ਨਿਕਲੇ ਬਾਹਰ, ਸੋਹਲਾ ਉਡ ਕੇ ਮੁੜ ਭਸਮ ਰੂਪ ਵਟਾਈਆ। ਇਹ ਖਾਣ ਪੀਣ ਦਾ ਅਧਾਰ, ਪੇਟ ਦਾ ਸ਼ਿੰਗਾਰ, ਤੱਤ ਸੋਭਾ ਪਾਈਆ। ਭਗਤ ਸੰਤ ਏਸ ਤੋਂ ਵਸਣ ਬਾਹਰ, ਜਿਥੇ ਖੇਲ ਅਪਾਰ, ਇਕੋ ਮਿਲੇ ਸਾਂਝਾ ਯਾਰ, ਨੂਰ ਖ਼ੁਦਾਈ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰੋ ਨੂਰ ਨੂਰ ਉਜਿਆਰ, ਬਿਨਾਂ ਸਖੀਆਂ ਮੰਗਲਾਚਾਰ, ਬਿਨਾਂ ਅੱਖੀਆਂ ਹੋਵੇ ਦੀਦਾਰ, ਦਰਸ ਦਰਸ ਵਿਚ ਮਿਲਾਈਆ । ਨਿੱਕੇ ਨਿੱਕੇ ਚਮਤਕਾਰ, ਨਹੀਂ ਇਹ ਕੂੜੀ ਚਮਕ, ਚਾਨਣ ਸਚ ਨਾ ਕੋਇ ਰੁਸ਼ਨਾਈਆ। ਉਹ ਧੋਖਾ ਦੇਣ ਵਾਲੇ ਅਹਿਮਕ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸੱਚੇ ਸੰਤ ਉਹਨਾਂ ਦੇ ਨਾਲ ਕਦੇ ਨਹੀਂ ਹੁੰਦੇ ਸਹਿਮਤ, ਜਿਨ੍ਹਾਂ ਸਾਹਿਬ ਦਾ ਦਰਸ਼ਨ ਅੰਦਰੇ ਅੰਦਰ ਲੈਣਾ ਪਾਈਆ। ਸ੍ਰੀ ਭਗਵਾਨ ਜਿਨ੍ਹਾਂ ਦੇ ਉਤੇ ਕਰਦਾ ਰਹਿਮਤ, ਮਿਹਰਵਾਨ ਹੋ ਕੇ ਅੱਖ ਖੁਲ੍ਹਾਈਆ। ਉਹਨਾਂ ਦੇ ਮਨ ਵਿਕਾਰ ਹੰਕਾਰ ਦੀ ਕੋਈ ਨਹੀਂ ਰਹਿੰਦੀ ਜਹਿਮਤ, ਜਗਤ ਬਿਮਾਰੀ ਦਏ ਗਵਾਈਆ। ਹਰਿਜਨੋ ਜਿਨ੍ਹਾਂ ਨੂੰ ਸਚ ਇਸ਼ਾਰੇ ਦੀ ਵਜਦੀ ਸੈਨਤ, ਸਮਝ ਵਿਚੋਂ ਸਮਝ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਚਮਕ ਚਾਂਦਨੀ ਨਾ ਕੋਇ ਰੁਸ਼ਨਾਈਆ। (੧੮ ੫੧੬)

❋

ਸਤਿਗੁਰ ਹੁਕਮ ਤੇ ਸਦਾ ਕਰੋ ਯਕੀਨ, ਭੁੱਲ ਵਿਚ ਭੁੱਲ ਕਦੇ ਨਾ ਜਾਈਆ। ਇਸ ਤੋਂ ਵੱਡੀ ਨਹੀਂ ਕੋਈ ਹੋਰ ਤਾਲੀਮ, ਜਗਤ ਸਿਖਿਆ ਕੰਮ ਕਿਸੇ ਨਾ ਆਈਆ। (੨੨-੬੧੪)

❋

ਲੰਗਰ ਵਿਚ ਲਾਗਰੀ ਹੋ ਕੇ ਰਹੇ, ਲੰਗਰ ਮੰਦਰਾਂ ਨਾਲੋਂ ਚੰਗਾ ਨਜ਼ਰੀ ਆਈਆ। ਰਵਦਾਸ
ਸੁੱਕਾ ਟੁਕੜਾ ਦੇ ਕੇ ਗਿਆ ਕਹਿ, ਸਭ ਨੂੰ ਸਚ ਸੁਣਾਈਆ। ਜਿਸ ਪਕਵਾਨ ਨੂੰ ਭਗਵਾਨ ਬੇਹਾ ਕਦੇ
ਨਾ ਕਹੇ, ਸਦ ਅੰਮ੍ਰਿਤ ਰੂਪ ਵਖਾਈਆ। ਏਥੇ ਓਥੇ ਇਕੋ ਜੇਹਾ ਰਹੇ, ਹਰਿ ਸੰਗਤ ਲੰਗਰ ਕੂਕਰਾਂ ਸ਼ੂਕਰਾਂ
ਅੱਗੇ ਨਾ ਕੋਈ ਸੁਟਾਈਆ। ਓਸ ਲੰਗਰ ਵਿਚ ਪਰਮਾਤਮਾ ਬਹੇ, ਅੱਗ ਉਤੇ ਸੜ ਕੇ ਤਵੇ ਉਤੇ ਆਪਣਾ
ਆਪ ਤਲ ਕੇ, ਪ੍ਰੇਮ ਪ੍ਰੀਤੀ ਵਿਚ ਰਲ ਕੇ, ਆਪਣਾ ਰੰਗ ਵਖਾਈਆ। (੨੫ ਮਾਘ ੨੦੨੦ ਬਿ)

❋

❋

ਜੋ ਲੰਗਰ ਵਿਚ ਹੋਵਣ ਸੇਵਾਦਾਰ, ਸੇਵਾ ਪ੍ਰੇਮ ਨਾਲ ਕਮਾਈਆ। ਮੁਖੋਂ ਕੁਬਚਨ ਸਕੇ ਨਾ ਕੋਇ ਉਚਾਰ, ਰਸਨਾ ਫਿਕ ਨਾ ਕੋਇ ਰਖਾਈਆ। (੯ ਅੱਸੂ ਸ਼ ਸ ੫)

❋

ਜਨ ਭਗਤੋ ਮੱਥੇ ਟੇਕਣ ਨਾਲੋਂ ਲੰਗਰ ਦੀ ਸੇਵਾ ਮਹਾਨ, ਮਹਿੰਮਾ ਅਕੱਥ ਅਕੱਥ ਅਕੱਥ ਨਾ ਕੋਇ ਦ੍ਰਿੜਾਈਆ। · (੯ ਅੱਸੂ ਸ਼ ਸ ੫)

❋

ਰੋਟੀ ਕਹੇ ਜਿਸ ਵੇਲੇ ਗੁੰਨੋ ਆਟਾ, ਪਾਣੀ ਵਿਚ ਮਿਲਾਈਆ। ਕਿਸੇ ਦਾ ਖੁਲ੍ਹਾ ਨਾ ਹੋਵੇ ਝਾਟਾ, ਮੇਂਡੀ ਸੀਸ ਸੀਸ ਗੁੰਦਾਈਆ । ਕਿਸੇ ਦਾ ਬਸਤਰ ਨਾ ਹੋਵੇ ਪਾਟਾ, ਕਪੜ ਕੂੜ ਨਾ ਕੋਇ ਵਡਿਆਈਆ। ਨਾਲ ਇਕ ਖੁੱਲ੍ਹੇ ਜਲ ਦਾ ਰੱਖਣਾ ਬਾਟਾ, ਉਂਗਲ ਵਿਚ ਨਾ ਕੋਇ ਛੁਪਾਈਆ। ਅੱਗੇ ਆਵੇ ਨਾ ਫੇਰ ਘਾਟਾ, ਇਹ ਬਣਤ ਦੇਣੀ ਬਣਾਈਆ । ਓਸ ਵੇਲੇ ਸੇਵਾ ਕਰੇ ਜ਼ਰੂਰ ਅਸ਼ਟਭੁਜ ਜਵਾਲਾ ਜਿਸ ਨੂੰ ਦੇਵੀ ਕਹਿੰਦੇ ਵਾਲੀ ਲਾਟਾ, ਆਪ ਆਪਣਾ ਫੇਰਾ ਪਾਈਆ। (੧ ਚੇਤ ਸ਼ ਸ ੪)

❋

ਆਟਾ ਗੁੰਨਣਾ ਨਹੀਂ ਖੁਲ੍ਹੇ ਝਾਟੇ, ਸ਼ਿਵ ਪਾਰਬਤੀ ਸਮਝਾਈਆ । ਇਹ ਵਸਤ ਲੱਭਣੀ ਨਹੀਂ ਕਿਸੇ ਹਾਟੇ, ਵਣਜਾਰਾ ਵਣਜ ਨਾ ਕੋਇ ਕਰਾਈਆ । (੫ ਚੇਤ ਸ਼ ਸ ੪)

❋

ਲੰਗਰ ਪਕੌਣ ਤੋਂ ਪਹਿਲਾਂ ਪੰਜ ਵੇਰ ਜਰੂਰ ਲੌਣਾ ਜੈਕਾਰਾ, ਬਿਨ ਜੈਕਾਰਿਉਂ ਚਪਾਤੀ ਹੱਥ ਨਾ ਕੋਇ ਸੁਹਾਈਆ । ਖਤਮ ਹੋਣ ਤੋਂ ਬਾਦ ਫੇਰ ਏਹੋ ਹੁਕਮ ਦੁਬਾਰਾ, ਜੈ ਜੈਕਾਰ ਦੇਣਾ ਸੁਣਾਈਆ। ਅੱਜ ਤੋਂ ਇਹ ਭੁੱਲਣਾ ਨਹੀਂ ਵਿਵਹਾਰਾ, ਧੁਰ ਦਾ ਹੁਕਮ ਇਕ ਸੁਣਾਈਆ। ਉਸ ਵੇਲੇ ਜਰੂਰ ਹਾਜਰ ਹੋਵੇ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਈਆ। (੯ ਅੱਸੂ ਸ਼ ਸ ੫)

❋

ਵਿਸ਼ਨੂੰ ਕਹੇ ਸਾਹਿਬ ਸਤਿਗੁਰ ਦਾ ਜਿਥੇ ਚਲਦਾ ਹੋਵੇ ਲੰਗਰ, ਲਾਂਗਰੀ ਸੇਵਾ ਪ੍ਰੇਮ ਕਮਾਈਆ। ਹਿਰਦੇ ਅੰਦਰੋਂ ਗਾਵਣ ਚਾਰਮੰਗਲ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਕੋਈ ਗੰਦੀ ਰੱਖੇ ਨਾ ਉਂਗਲ, ਸਾਫ ਸੁਥਰੇ ਸੋਭਾ ਪਾਈਆ। ਸਤਿਗੁਰ ਦੇ ਲੰਗਰ ਦਾ ਕੋਈ ਮਾਰੇ ਕਦੇ ਨਾ ਚੁਗਲੀ ਚੁਗਲ, ਮਾੜਾ ਕਹਿ ਨਾ ਕੋਇ ਸੁਣਾਈਆ। (੯ ਅੱਸੂ ਸ਼ ਸ ੫)

❋

❋

ਨਾਰਦ ਕਹੇ ਏਸੇ ਕਰ ਕੇ ਉਸ ਚਿਠੀਆਂ ਦੇ ਅਧਾਰ ਉਤੇ ਹਰਿ ਸੰਗਤ ਨੂੰ ਹੁਕਮ ਦਿਤਾ ਲੰਗਰ ਵਰਤਾਉਣ ਤੋਂ ਪਹਿਲਾਂ ਤੇ ਲੰਗਰ ਵਰਤਾਉਣ ਤੋਂ ਬਾਦ ਸਦਾ ਬੋਲਣੀ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਜੈ ਜੈ ਜੈਕਾਰ ਸੁਣਾਈਆ। ਇਹ ਲੇਖਾ ਹਰਿ ਭਗਤ ਦੁਵਾਰ ਤੇ ਭਗਤਾਂ ਦੇ ਗ੍ਰਹਿ ਗ੍ਰਹਿ, ਬਚਿਆ ਰਹਿਣ ਕੋਇ ਨਾ ਪਾਈਆ। (੬ ਸਾਵਣ ਸ਼ ਸ ੮)

❋

ਮੈਂ ਸਚ ਦੱਸਾਂ, ਫਰੀਦ ਕਹੇ, ਜੋ ਹਰਿ ਕਾ ਬਚਨ ਭੁੱਲਿਆ ਉਸ ਨੂੰ ਕਰਨਾ ਕਿਸੇ ਨਹੀਂ ਮੁਆਫ, ਅੱਗੇ ਹੋ ਨਾ ਕੋਇ ਛੁਡਾਈਆ। (੧੮-੩੭੭)