ਅਕਲ ਕਹੇ
ਨੀਂਦ · ੩
ਰੂਹ-ਮਨ · ੬
ਦੁੱਖ ਰੋਗ · ੧੦
ਆਤਮਾ · ੧੩
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਅਕਲ ਕਹੇ ਜਨ ਭਗਤੋ ਸੁਣੋ ਮੇਰਾ ਬਿਆਨ, ਅਕਲਾਂ ਵਾਲਿਓ ਤੁਹਾਨੂੰ ਦਿਆਂ ਸਮਝਾਈਆ। ਜੇ ਮੈਨੂੰ ਸਮਝ ਕੇ ਵੱਡੀ ਜਹਾਨ, ਆਪਣਾ ਮਾਣ ਤਾਣ ਬਣਾਈਆ। ਮਾਇਆ ਕਰ ਪਰਵਾਨ, ਧਨਾਢ ਰੂਪ ਵਟਾਈਆ। ਸੋਹਣਾ ਪਕਵਾ ਕੇ ਖਾਣ, ਬਿਸਤਰ ਸੇਜ ਹੰਢਾਈਆ। ਮਹੱਲ ਅਟੱਲ ਮਕਾਨ, ਝਰੋਖੇ ਨਜ਼ਰੀ ਆਈਆ। ਸੇਵਕ ਦਰਵੇਸ਼ ਦਰਬਾਨ, ਬੈਠੇ ਸੇਵ ਕਮਾਈਆ। ਉਚੇ ਸੁੱਚੇ ਬਣ ਕੇ ਇਨਸਾਨ, ਜਗਤ ਰੰਗ ਵਿਚ ਸਮਾਈਆ। ਵੱਡੇ ਵੱਡੇ ਬਣ ਕੇ ਚਤੁਰ ਸੁਘੜ ਸੁਜਾਣ, ਸੁਚੱਜੇ ਰੂਪ ਵਟਾਈਆ। ਸ਼ਾਸਤਰ ਸਿਮਰਤ ਪੜ੍ਹ ਕੇ ਵੇਦ ਪੁਰਾਨ, ਗੀਤਾ ਗਿਆਨ ਢੋਲੇ ਗਾਈਆ । ਅਕਲ ਕਹੇ ਮੈਂ ਆਪਣੀ ਅਕਲ ਨਾਲ ਅਜੇ ਤੱਕ ਨਹੀਂ ਲੱਭਿਆ ਭਗਵਾਨ, ਅੱਗੇ ਹੋ ਨਾ ਦਰਸ਼ਨ ਪਾਈਆ। ਮੈਨੂੰ ਜਦੋਂ ਮਿਲਿਆ ਸ਼ਰਅ ਦਾ ਸ਼ੈਤਾਨ, ਸ਼ਰੀਅਤ ਵਿਚ ਦੇਵੇ ਫਸਾਈਆ। ਜੇ ਮੁਹੱਬਤ ਕਰੇ ਤੇ ਬਣ ਕੇ ਹਰਾਮ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮੇਰਾ ਕਿਸੇ ਕੰਮ ਨਹੀਂ ਆਇਆ ਕਾਮ, ਨਿਕੰਮੀ ਆਪਣਾ ਹਾਲ ਸੁਣਾਈਆ। ਜਨ ਭਗਤੋ ਮੇਰੀ ਬੇਨੰਤੀ, ਇਕੋ ਮੰਨ ਕੇ ਪ੍ਰਭ ਦਾ ਚਰਨ ਕਰੋ ਧਿਆਨ, ਨੇਤਰ ਨੈਣ ਰਾਹ ਤਕਾਈਆ। ਜੇ ਓਹ ਕਿਰਪਾ ਕਰ ਕੇ ਤੁਹਾਨੂੰ ਆ ਮਿਲੇ ਭਗਵਾਨ, ਓਥੇ ਅਕਲ ਕਹੇ ਮੇਰੀ ਲੋੜ ਰਹੇ ਨਾ ਰਾਈਆ। ਭੁੱਲ ਨਾ ਜਾਓ ਬਣ ਅੰਞਾਣ, ਸੁਰ ਧੁਰ ਸੰਦੇਸ਼ੇ ਰਹੀ ਸੁਣਾਈਆ। ਮੇਰੇ ਆਵਾਜ਼ ਪਈ ਇਕ ਕਾਨ, ਕੰਨੋਂ ਫੜ ਕੇ ਮੈਨੂੰ ਦਿਤਾ ਹਿਲਾਈਆ। ਮੈਂ ਹੋ ਗਈ ਹੈਰਾਨ, ਚਾਰੇ ਕੁੰਟਾਂ ਅੱਖ ਖੁਲ੍ਹਾਈਆ। ਮੈਨੂੰ ਦਿਸ ਪਿਆ ਇਕ ਨਿਸ਼ਾਨ, ਜੋ ਭਗਤਾਂ ਦਵਾਰੇ ਲਹਿਰ ਲਹਿਰਾਈਆ। ਓਸ ਕਿਹਾ ਤੈਨੂੰ ਨਹੀਂ ਪਹਿਚਾਨ, ਆ ਤੈਨੂੰ ਦਿਆਂ ਦ੍ਰਿੜਾਈਆ। ਆ ਵੇਖ ਭਗਤਾਂ ਦਾ ਭਗਵਾਨ, ਜੋ ਮੂਰਖਾਂ ਮੁਗਧਾਂ ਅਨਪੜ੍ਹਾਂ ਪਾਰ ਲੰਘਾਈਆ। ਗੁਰਮੁਖੋ ਮੈਂ ਵੀ ਚਰਨੀ ਡਿੱਗੀ ਆਣ, ਆਪਣਾ ਆਪ ਰਹੀ ਮਿਟਾਈਆ। ਨਾ ਕੋਈ ਮਾਣ ਨਾ ਕੋਈ ਅਭਿਮਾਨ, ਇਕੋ ਮੰਗਾਂ ਸੱਚਾ ਦਾਨ, ਝੋਲੀ ਅੱਡ ਕੇ ਨੇਤਰ ਨੀਰ ਵਹਾਈਆ । ਜੇ ਤੂੰ ਭਗਤਾਂ ਦਾ ਭਗਵਾਨ, ਮੈਨੂੰ ਕਰ ਲਾ ਪਰਵਾਨ, ਤੇਰੇ ਭਗਤਾਂ ਨੂੰ ਆਈ ਕੁਛ ਸੁਣਾਨ, ਸੁਨੇਹੜਾ ਦੇ ਕੇ ਤੇਰੇ ਚਰਨਾਂ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਮਿਹਰਵਾਨ, ਮਹਿਮਾਨ ਸਾਰੇ ਆਪਣੇ ਘਰ ਬਹਾਈਆ। (੧੧ ਚੇਤ ਸ਼ਹਿਨਸ਼ਾਹੀ ਸੰਮਤ ੧)
❋
❋
ਨਾਰਦ ਕਹੇ ਸੁਣ ਨੀ ਨੀਂਦੇ, ਨੀਂਦਰੇ ਵਾਲੀਏ ਤੈਨੂੰ ਦਿਆਂ ਜਣਾਈਆ। ਜਗਿਆਸੂ ਤੇਰੇ ਪਿਆਰ ਵਿਚ ਬਾਹਰੋਂ ਮਰੇ ਤੇ ਅੰਦਰੋਂ ਜੀਂਦੇ, ਸੁਫਨਿਆਂ ਵਿਚ ਭੱਜਣ ਵਾਹੋ ਦਾਹੀਆ। ਸਮੁੰਦ ਸਾਗਰਾਂ ਜਗਤ ਦਰਿਆਵਾਂ ਜਲ ਪੀਂਦੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਗੁਵਾਹੀਆ। ਖ਼ੁਸ਼ੀਆਂ ਵਿਚ ਬਲ ਬਲ ਥੀਂਦੇ, ਵਾਹਵਾ ਆਪਣੇ ਢੋਲੇ ਗਾਈਆ। ਇਹ ਮਾਰਗ ਪੁਰਾਣੇ ਅਗੰਮੀ ਲੀਹ ਦੇ, ਰਸਤੇ ਜੁਗੋ ਜੁਗ ਵਖਾਈਆ। ਵਸ ਨਹੀਂ ਕੁਛ ਜੀਅ ਦੇ, ਜੀਵ ਜੰਤ ਪ੍ਰਭ ਹੁਕਮ ਵਿਚ ਭੁਵਾਈਆ। ਤੇਰੇ ਰਿਸ਼ਤੇ ਨਹੀਂ ਕਿਸੇ ਪੁੱਤਰ ਧੀ ਦੇ, ਬੰਸ ਸਰਬੰਸ ਨਾ ਕੋਇ ਵਡਿਆਈਆ। ਲੇਖੇ ਤੱਕ ਲੈ ਇਕੀਹ ਵੀਹ ਦੇ, ਭਾਈ ਗੁਰਦਾਸ ਦਏ ਗੁਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਨੀਂਦ ਕਹੇ ਨਾਰਦਾ ਮੈਂ ਬੜੀ ਸੁਚੱਜੀ, ਬਾਹਮਣਾ ਤੈਨੂੰ ਦਿਆਂ ਜਣਾਈਆ। ਮੈਂ ਸਭ ਦੀ ਰੱਖਾਂ ਲੱਜੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਦਿਵਸ ਰੈਣ ਫਿਰਾਂ ਭੱਜੀ, ਬਿਨ ਕਦਮਾਂ ਕਦਮ ਉਠਾਈਆ । ਮੇਰੀ ਮੁਹੱਬਤ ਜਗਿਆਸੂਆਂ ਨਾਲ ਉਨ੍ਹਾਂ ਨੇਤਰਾਂ ਵਿਚ ਲੱਗੀ, ਜਿਨ੍ਹਾਂ ਨੇਤਰਾਂ ਵਿਚੋਂ ਮਿਲੇ ਧੁਰ ਦਾ ਮਾਹੀਆ । ਮੈਂ ਵੀ ਬੜੀ ਲਾਲਚਨ ਤੇ ਲਬੀਂ, ਤੈਨੂੰ ਸਚ ਦਿਆਂ ਸੁਣਾਈਆ । ਜਦੋਂ ਮੇਰਾ ਸਾਹਿਬ ਸੁਵਾਮੀ ਲੋਕਮਾਤ ਆਉਂਦਾ ਕਦੀ ਕਦੀ, ਕੁਦਰਤ ਦਾ ਕਾਦਰ ਧੁਰਦਰਗਾਹੀਆ। ਮੈਂ ਵੀ ਪਾਰ ਕਰਾਂ ਸਮੁੰਦ ਸਾਗਰ ਨਾਲੇ ਨਦੀ, ਪਰਬਤ ਚੋਟੀਆਂ ਪੰਧ ਮੁਕਾਈਆ। ਮੇਰੇ ਅੰਤਰ ਪ੍ਰੀਤ ਹੋਵੇ ਲੱਗੀ, ਲਗ ਮਾਤਰ ਡੇਰਾ ਢਾਹੀਆ । ਜਿਥੇ ਪੁਰਖ ਅਕਾਲ ਦੀ ਜੋਤ ਹੋਵੇ ਜਗੀ, ਜਾਵਾਂ ਚਾਈਂ ਚਾਈਂਆ। ਮੇਰਾ ਲਹਿਣਾ ਦੇਣਾ ਨਾਲ ਸ਼ਾਹ ਰਗੀ, ਰਘੁਪਤ ਦਿੱਤੀ ਮਾਣ ਵਡਿਆਈਆ। ਮੈਂ ਮਸਤੀ ਵਿਚ ਮਸਤਾਨੀ ਮਧੀ, ਮਧੁਰ ਧੁਨ ਸੁਣਾ ਚਾਈਂ ਚਾਈਂਆ। ਮੇਰਾ ਮੇਲ ਹੁੰਦਾ ਸਬੱਬੀ, ਸਾਹਿਬ ਦੇਵੇ ਮਾਣ ਵਡਿਆਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ।
ਨਾਰਦ ਕਹੇ ਨੀਂਦੇ ਤੂੰ ਬੜੀ ਉਚੱਕੀ, ਚਾਤਰੇ ਤੈਨੂੰ ਦਿਆਂ ਸੁਣਾਈਆ । ਤੂੰ ਨਿਗਾਹ ਮਾਰ ਕੇ ਤੱਕੀ, ਬਿਨ ਨੈਣਾਂ ਨੈਣ ਉਠਾਈਆ। ਆਪਣਾ ਲੇਖਾ ਤੱਕ ਲੈ ਹੱਕੀ, ਹਕੀਕਤ ਵਿਚੋਂ ਫੋਲ ਫੁਲਾਈਆ। ਤੇਰੇ ਅੰਦਰ ਜਗਿਆਸੂ ਹੁੰਦੇ ਛੱਕੀ, ਸਹਿੰਸਿਆਂ ਵਿਚ ਖ਼ਲਕ ਖੁਦਾਈਆ । ਕਈਆਂ ਸੁਹਾਗਣਾਂ ਦੇ ਤੂੰ ਲੁੱਟ ਲੈਂਦੀ ਪਤੀ, ਨਾਤਾ ਜਗਤ ਨਾਲੋਂ ਤੁੜਾਈਆ। ਕਈਆਂ ਨੂੰ ਤੂੰ ਰਾਗ ਸੁਣਾ ਕੇ ਛੱਤੀ, ਢੋਲੇ ਨਾਦ ਦ੍ਰਿੜਾਈਆ । ਕਈਆਂ ਦਾ ਖੇਲ ਵਖਾ ਕੇ ਹੱਠੀ, ਹਠ ਦਏਂ ਸਮਝਾਈਆ। ਕਈਆਂ ਨੂੰ ਤੂੰ ਤਪਾ ਕੇ ਵਿਚ ਭੱਠੀ, ਅਗਨੀ ਤੱਤ ਜਲਾਈਆ। ਤੇਰੀ ਖੇਲ ਅਨੋਖੀ ਸਮਝੇ ਕੋਇ ਨਾ ਰਤੀ, ਰਤੀ ਸਮਝ ਕਿਸੇ ਨਾ ਆਈਆ। ਤੂੰ ਮਸਤੀ ਦੇ ਵਿਚ ਮਤੀ, ਮਤ ਵਾਲੀਏ ਤੈਨੂੰ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਨੀਂਦ ਕਹੇ ਨਾਰਦਾ ਮੈਨੂੰ ਸਾਹਿਬ ਦੇਵੇ ਮਾਣ, ਸਿਰ ਮੇਰੇ ਹੱਥ ਟਿਕਾਈਆ। ਤੂੰ ਨਿਗਾਹ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੇਰਾ ਸਾਰੇ ਰਾਹ ਤਕਾਉਣ, ਵੇਖਣ ਚਾਈਂ ਚਾਈਂਆ। ਮੈਂ ਪਿਆਰੀ ਤੇਰੇ ਨਾਲੋਂ ਭਗਵਾਨ, ਤੈਨੂੰ ਸਚ ਦਿਆਂ ਸੁਣਾਈਆ। ਮੇਰੇ ਮੁਹੱਬਤ ਵਿਚ ਮਾਂ ਪੁੱਤਰ ਨਾ ਸਕੇ ਪਛਾਣ, ਕਰਵਟ ਸਭ ਦੀ ਦਿਆਂ ਬਦਲਾਈਆ। ਮੈਂ ਸਾਰਾ ਜਗ ਕਰਾਂ ਸੁੰਝ ਮਸਾਣ, ਮੁਰਦੇ ਬਿਸਤਰਿਆਂ ਉਤੇ ਲਿਟਾਈਆ। ਫੇਰ ਵੇਖਾਂ ਮਾਰ ਧਿਆਨ, ਬਿਨ ਮੇਰੇ ਬਚਿਆ ਨਜ਼ਰ ਕੋਇ ਨਾ ਆਈਆ। ਮੇਰੇ
ਅੱਗੇ ਅੜ ਸਕੇ ਨਾ ਕੋਇ ਰਾਜ ਰਾਜਾਨ, ਸ਼ਾਹ ਸੁਲਤਾਨ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਮੇਰਾ ਲੈ ਕੇ ਦਾਨ, ਆਪਣੀ ਕਾਇਆ ਚੋਲੀ ਵਿਚ ਟਿਕਾਈਆ। ਮੈਂ ਵੇਖ ਕੇ ਹੁੰਦੀ ਰਹੀ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ।
ਨਾਰਦ ਕਹੇ ਨੀਂਦੇ ਕਰ ਨਾ ਐਡੀ ਚਲਾਕੀ, ਚਲਾਕੇ ਤੈਨੂੰ ਦਿਆਂ ਸਮਝਾਈਆ। ਤੇਰਾ ਨਾਤਾ ਨਾਲ ਤੱਤਾਂ ਖ਼ਾਕੀ, ਪੰਜਾਂ ਮਿਲ ਕੇ ਵੱਜੇ ਵਧਾਈਆ । ਤੂੰ ਸਤਿ ਧਾਰ ਨਾ ਅਜੇ ਪਛਾਤੀ, ਪਾਰਬ੍ਰਹਮ ਭੇਵ ਨਾ ਆਇਆ ਰਾਈਆ। ਨੀ ਤੂੰ ਕਾਲੀ ਰੈਣ ਤੇਰਾ ਲੇਖਾ ਨਾਲ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਤੇਰੀ ਪੁੱਛੇ ਕੋਇ ਨਾ ਵਾਤੀ, ਤੇਰਾ ਸੰਗ ਨਾ ਕੋਇ ਰਖਾਈਆ । ਸਚ ਸਰੋਵਰ ਕਦੇ ਨਾ ਨਹਾਤੀ, ਸਤਿ ਰੰਗ ਨਾ ਕੋਇ ਵਟਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਪੰਧ ਮੁਕਿਆ ਜ਼ਰਾ ਨਾ ਰਾਈਆ। ਤੂੰ ਚੁਰਾਸੀ ਵਿਚ ਰਿਹੋ ਫਾਸੀ, ਦਿਵਸ ਰੈਣ ਭੱਜੇਂ ਵਾਹੋ ਦਾਹੀਆ। ਤੇਰਾ ਮੰਡਲ ਦੀਨ ਦੁਨੀ ਦਾ ਤੱਕਿਆ ਰਾਸੀ, ਰਸਤਾ ਧਰਨੀ ਉਤੇ ਪ੍ਰਗਟਾਈਆ। ਕਮਲੀਏ ਕਦੇ ਪੁਰਖ ਅਕਾਲ ਨਹੀਂ ਤੱਕਿਆ ਅਬਿਨਾਸ਼ੀ, ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਖੇਲ ਆਪ ਖਿਲਾਈਆ।
ਧਰਨੀ ਕਹੇ ਨਾਰਦਾ ਤੂੰ ਕਿਧਰੋਂ ਆਇਆ ਬੁਲਾਰਾ, ਬੋਲੀ ਕੀ ਜਣਾਈਆ। ਪੰਡਤਾ ਤੇਰਾ ਕੀ ਇਸ਼ਾਰਾ, ਸੈਨਤ ਕੀ ਸਮਝਾਈਆ। ਤੂੰ ਮੂਰਖ ਮੁਗਧ ਗੁਵਾਰਾ, ਸਮਝ ਸਕੇ ਨਾ ਰਾਈਆ। ਮੇਰਾ ਸਭ ਦੇ ਨਾਲ ਪ੍ਰੇਮ ਪਿਆਰਾ, ਪ੍ਰੀਤਮ ਨਾਲੋਂ ਵੱਡੀ ਨਜ਼ਰੀ ਆਈਆ। ਮੇਰਾ ਵਸੇਰਾ ਮੰਦਰ ਮਸਜਿਦ ਸ਼ਿਵਦੁਵਾਲੇ ਮੱਠ ਵਿਚ ਗੁਰੂਦੁਵਾਰਾ, ਤੀਰਥ ਤਟਾਂ ਡੇਰਾ ਲਾਈਆ। ਮੈਂ ਜੀਵਾਂ ਜੰਤਾਂ ਸਾਧਾਂ ਸੰਤਾਂ ਚਾੜ੍ਹਾਂ ਖ਼ੁਮਾਰਾ, ਮਸਤੀ ਇਕ ਵਖਾਈਆ। ਮੈਂ ਆਪਣੀ ਮੁਹੱਬਤ ਵਿਚ ਪ੍ਰਭੂ ਦਾ ਨਾਮ ਵਿਸਾਰਾਂ, ਯਾਦ ਯਾਦ ਵਿਚੋਂ ਕਢਾਈਆ । ਸੂਰਬੀਰ ਜੁਵਾਨਾਂ ਮੂੰਹ ਦੇ ਭਾਰ ਮਾਰਾਂ, ਸਿਰ ਧਰਤੀ ਉਤੇ ਟਿਕਾਈਆ। ਠੱਗਾਂ ਚੋਰਾਂ ਯਾਰਾਂ ਲਾਵਾਂ ਬਹਾਰਾਂ, ਇਹ ਮੇਰੀ ਬੇਪਰਵਾਹੀਆ। ਪਤੀਆਂ ਸੁੱਤਿਆਂ ਕੋਲੋਂ ਛੱਡ ਜਾਵਣ ਨਾਰਾਂ, ਪਾਂਧੀਆਂ ਪੰਧ ਭੁਆਈਆ। ਮੇਰਾ ਖੇਲ ਸਦਾ ਜੁਗ ਚਾਰਾ, ਬਦਲੀ ਕਰਨ ਕੋਇ ਨਾ ਆਈਆ। ਮੇਰਾ ਇਕੋ ਇਕ ਜੈਕਾਰਾ, ਸਚ ਦਿਆਂ ਸੁਣਾਈਆ। ਜੋ ਮਾਤਲੋਕ ਵਿਚ ਜੰਮਿਆਂ ਉਸ ਨੂੰ ਮੇਰਾ ਲੈਣਾ ਪਵੇਗਾ ਸਹਾਰਾ, ਬਿਨ ਮੇਰੇ ਜੀਵਣ ਕੰਮ ਕਿਸੇ ਨਾ ਆਈਆ। ਮੇਰਾ ਨਾਰਦਾ ਪ੍ਰਭੂ ਵਰਗਾ ਨਹੀਂ ਲਾਰਾ, ਜੋ ਜੁਗ ਜੁਗ ਭਗਤਾਂ ਰਿਹਾ ਲਗਾਈਆ । ਓਹ ਕਹਿੰਦਾ ਮੈਂ ਤੁਹਾਨੂੰ ਜਰੂਰ ਮਿਲਾਂਗਾ ਜਾਹਿਰਾ, ਪਤਾ ਨਹੀਂ ਮਿਲਣ ਕਦੋਂ ਕਦ ਆਈਆ। ਮੈਂ ਅੱਠਾਂ ਪਹਿਰਾਂ ਵਿਚ ਦੋ ਚਾਰ ਵੇਰਾਂ ਆਪਣਾ ਦੇਵਾਂ ਨਜ਼ਾਰਾ, ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਸੰਗ ਰਖਾਈਆ।
ਨਾਰਦ ਕਹੇ ਨੀਂਦੇ ਤੂੰ ਭਗਤਾਂ ਕੋਲ ਨਾ ਆਵੀਂ, ਐਂਵੇਂ ਆਪਣਾ ਆਪ ਗੁਆਈਆ। ਆਪਣੇ ਗੁਣ ਮੂਲ ਨਾ ਗਾਵੀਂ, ਚਲੇ ਨਾ ਕੋਇ ਚਤੁਰਾਈਆ। ਨੀਂਦ ਕਹੇ ਨਾਰਦਾ ਮੇਰੀ ਖੇਲ ਭਗਤ ਨਾਲ ਸਾਵੀਂ, ਇਕੋ ਰੰਗ ਰੰਗਾਈਆ। ਮੈਂ ਫਿਰਦੀ ਚਾਵੀਂ ਚਾਵੀਂ, ਚਾਓ ਘਨੇਰਾ ਇਕ ਸੁਣਾਈਆ। ਤੂੰ ਭੇਵ ਮੇਰਾ ਪਾਵੀਂ, ਤੈਨੂੰ ਦਿਆਂ ਦ੍ਰਿੜਾਈਆ। ਪਹਿਲੋਂ ਰਾਵੀ ਦੇ ਵਿਚੋਂ ਨਹਾਵੀਂ, ਆਪਣੀ ਅੱਖ ਖੁਲ੍ਹਾਈਆ। ਫੇਰ ਬਾਹਵਾਂ ਦੋਵੇਂ ਹਲਾਵੀਂ, ਬੋਦੀ ਨਾਲ ਮਿਲਾਈਆ। ਫੇਰ ਸਿੰਘਾਸਣ ਆਪਣਾ ਵਖਾਵੀਂ, ਸੇਜ ਕਵਣ ਸੁਹਾਈਆ। ਸੋਹਣਿਆਂ ਮੈਂ ਕਦੇ ਨਾ ਹੋਈ ਨਿਥਾਵੀਂ, ਨਿਥਾਵਿਆਂ ਤੈਨੂੰ ਦਿਆਂ ਦ੍ਰਿੜਾਈਆ। ਜਾਂ ਮੈਂ ਰੂਪ ਬਦਲਿਆ ਤੂੰ ਵੀ ਵੇਖੇਂ ਨੈਣ ਉਠਾਵੀਂ, ਬਿਨ ਨੈਣਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ।
ਨਾਰਦ ਕਹੇ ਧਰਨੀਏ ਭਗਤ ਕਦੇ ਨਾ ਸੌਂਦੇ, ਸੁੱਤੀਏ ਤੈਨੂੰ ਦਿਆਂ ਜਣਾਈਆ । ਓਹ ਪ੍ਰਭੂ ਦੇ ਪਿਆਰ ਵਿਚ ਭੌਂਦੇ, ਤ੍ਰੈਭਵਣ ਧਨੀ ਵੇਖ ਵਿਖਾਈਆ । ਓਹ ਸੁਰਤੀ ਅੰਦਰ ਸ਼ਬਦ ਅਨਾਦੀ ਗੌਂਦੇ, ਢੋਲੇ ਧੁਰਦਰਗਾਹੀਆ। ਆਤਮ ਪਰਮਾਤਮ ਵਿਚ ਮਿਲੌਂਦੇ, ਤੇਰੀ ਲੋੜ ਰਹੇ ਨਾ ਰਾਈਆ। ਸਚ ਸਿੰਘਾਸਣ ਸੋਭਾ ਪੌਂਦੇ, ਜਿਥੇ ਦੂਜਾ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਨੀਂਦ ਕਹੇ ਨਾਰਦਾ ਨਾ ਕਰ ਏਡੀ ਸ਼ੇਖੀ, ਤੇਰੀ ਕੀ ਚਤੁਰਾਈਆ। ਮੈਂ ਵੇਖੇ ਜਗਤ ਜਹਾਨ ਦੇ ਭੇਖੀ, ਜਗਤ ਜਗਿਆਸੂਆਂ ਧਿਆਨ ਲਗਾਈਆ। ਜਿਹੜੇ ਸੰਤ ਘਰ ਛੱਡ ਹੋਣ ਪ੍ਰਦੇਸ਼ੀ, ਜੰਗਲਾਂ ਡੇਰਾ ਲਾਈਆ। ਵਟਾ ਰੂਪ ਅਵੇਸ਼ੀ, ਅਨਕ ਧਾਰ ਪ੍ਰਗਟਾਈਆ। ਮੂੰਡ ਮੁੰਡਾ ਕੇ ਕੇਸੀ, ਭੱਜਣ ਵਾਹੋ ਦਾਹੀਆ । ਸਭ ਨੂੰ ਮੇਰੇ ਅੱਗੇ ਭੁਗਤਣੀ ਪੈਂਦੀ ਪੇਸ਼ੀ, ਬਚਿਆ ਨਜ਼ਰ ਕੋਇ ਨਾ ਆਈਆ। ਮੇਰਾ ਲਹਿਣਾ ਜਗਤ ਵਿਸ਼ੇਸ਼ੀ, ਵਿਸ਼ਿਆਂ ਤੋਂ ਬਾਹਰ ਦ੍ਰਿੜਾਈਆ। ਮੈਂ ਸਦਾ ਰਹਾਂ ਹਮੇਸ਼ੀ, ਮਰਨ ਜੰਮਣ ਵਿਚ ਕਦੇ ਨਾ ਆਈਆ । ਮੇਰਾ ਮਾਲਕ ਇਕ ਨਰੇਸ਼ੀ, ਨਰ ਨਰਾਇਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ।
ਨਾਰਦ ਕਹੇ ਨੀਂਦੇ ਨੀ ਤੈਨੂੰ ਕਾਹਦੀ ਚੜ੍ਹੀ ਖ਼ੁਮਾਰੀ, ਨਿਖਸਮੀਏ ਦੇ ਜਣਾਈਆ। ਜਗਤ ਜਗਿਆਸੂਆਂ ਨਾਲ ਤੇਰੀ ਕਾਹਦੀ ਯਾਰੀ, ਮੁਹੱਬਤ ਕੀ ਵਖਾਈਆ । ਤੂੰ ਜੀਵਦਿਆਂ ਨੂੰ ਜਾਵੇਂ ਮਾਰੀ, ਕੀ ਤੇਰੀ ਦਨਾਈਆ। ਪਰਮਾਤਮਾ ਨੂੰ ਜਾਵੀਂ ਵਿਸਾਰੀ, ਤੇਰੇ ਹੱਥ ਕਿਛ ਨਾ ਆਈਆ। ਨੀ ਨਾ ਤੂੰ ਮਰਦ ਨਾ ਤੂੰ ਨਾਰੀ, ਆਪਣਾ ਰੂਪ ਦੇ ਦ੍ਰਿੜਾਈਆ। ਨਾ ਤੂੰ ਵਿਆਹੀ ਨਾ ਕੁਵਾਰੀ, ਲਾੜੀ ਬਣ ਕੇ ਖੁਸ਼ੀ ਨਾ ਕੋਇ ਬਣਾਈਆ। ਤੂੰ ਜੁਗ ਜੁਗ ਘਰਾਨੇ ਗਈ ਉਜਾੜੀ, ਸੁੱਤਿਆਂ ਦੇ ਸੀਸ ਦਿੱਤੇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ ।
ਨੀਂਦ ਕਹੇ ਨਾਰਦਾ ਨਾਰੀ ਮਰਦ ਮੇਰਾ ਰਾਹ ਤੱਕਦਾ, ਬਿਰਧ ਬਾਲ ਧਿਆਨ ਲਗਾਈਆ। ਮੈਥੋਂ ਲੇਖਾ ਮੰਗਣ ਹੱਕ ਦਾ, ਹਕੀਕਤ ਦੇਣ ਸਮਝਾਈਆ। ਤਨ ਸ਼ਰੀਰ ਜਗਤ ਵਿਚ ਥੱਕਦਾ, ਮੇਰੇ ਬਿਨਾਂ ਥਕਾਵਟ ਦੂਰ ਨਾ ਕੋਇ ਕਰਾਈਆ । ਮੇਰੇ ਪਿਆਰ ਵਿਚ ਕੋਈ ਪਿਆਰਾ ਰਹਿੰਦਾ ਨਹੀਂ ਰਤ ਦਾ, ਪਿਤਾ ਪੂਤ ਨਾਲੋਂ ਹੋਵੇ ਜੁਦਾਈਆ। ਮੇਰਾ ਲੇਖਾ ਸਦਾ ਸਤਿ ਦਾ, ਸਤਿ ਸਤਿਵਾਦੀ ਦਿੱਤਾ ਬਣਾਈਆ । ਜੇ ਮੇਰਾ ਲੇਖਾ ਪੁੱਛਣਾ ਓਨ੍ਹਾਂ ਤੋਂ ਪੁੱਛ ਜਿਨ੍ਹਾਂ ਦਾ ਸਰੀਰ ਪੰਜ ਤੱਤ ਦਾ, ਮਨ ਮਤ ਬੁਧ ਨਾਲ ਮਿਲ ਕੇ ਮੇਰੇ ਵਿਚ ਸਮਾਈਆ। ਨਾਰਦ ਕਹੇ ਨੀਂਦੇ ਤੂੰ ਜਰਾ ਝਾਕ ਜਿਨ੍ਹਾਂ ਦਾ ਲਹਿਣਾ ਬ੍ਰਹਮ ਮਤ ਦਾ, ਤੈਨੂੰ ਚਰਨਾਂ ਹੇਠ ਦਬਾਈਆ। ਨੀਂਦ ਕਹੇ ਨਾਰਦਾ ਐਵੇਂ ਨਾ ਫਿਰ ਟੱਪਦਾ, ਆਪਣੀ ਲੈ ਅੰਗੜਾਈਆ। ਜਗਤ ਜਹਾਨ ਵਿਚੋਂ ਕੋਈ ਭਗਤ ਮੇਰੇ ਕੋਲੋਂ ਨਹੀਂ ਬਚਦਾ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਨੀਂਦ ਕਹੇ ਨਾਰਦ ਤੂੰ ਆਇਉਂ ਕਿਹੜੇ ਦਿਹਾੜੇ, ਮੈਨੂੰ ਦੇ ਸਮਝਾਈਆ। ਮਿੰਨਤਾਂ ਕੱਢੇ ਕਿ ਹਾੜੇ, ਤਰਲਿਆਂ ਵਿਚ ਜਣਾਈਆ। ਨਾਰਦ ਕਹੇ ਮੈਂ ਆਇਉਂ ਉਸ ਧਰਮ ਦੇ ਅਖਾੜੇ, ਜਿਥੇ ਖੜ੍ਹਾ ਹੋ ਕੇ ਬਿਨ ਸੀਸ ਸੀਸ ਝੁਕਾਈਆ । ਮੈਂ ਫਿਰੇ ਜੰਗਲ ਜੂਹ ਉਜਾੜੇ, ਟਿੱਲੇ ਪਰਬਤ ਧਿਆਨ ਲਗਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਮੰਗੇ ਵਾੜੇ, ਨਿੱਤ ਨਿੱਤ ਆਪਣੀਆਂ ਫੇਰੀਆਂ ਪਾਈਆ। ਨੀਂਦਰੇ ਮੈਂ ਤੈਨੂੰ ਆਉਣ ਨਹੀਂ ਦਿੱਤਾ ਵਿਚ ਆਪਣੇ ਚੁਬਾਰੇ, ਚੋਬਦਾਰ
ਹੋ ਕੇ ਤੈਨੂੰ ਪਰ੍ਹੇ ਦਿੱਤਾ ਧਕਾਈਆ। ਨੀਂਦ ਕਹੇ ਨਾਰਦਾ ਤੂੰ ਇਕ ਇਕੱਲਾ ਤੇ ਮੈਂ ਵੱਸ ਕੀਤੇ ਜਗਿਆਸੂ ਵਿਚ ਸਰਬ ਸੰਸਾਰੇ, ਸਾਰੇ ਮੇਰੇ ਪਿਆਰੇ ਨਜ਼ਰੀ ਆਈਆ। ਜੇ ਮੈਂ ਨਾ ਆਵਾਂ ਤੇ ਇਹ ਰੋਣ ਜ਼ਾਰੋ ਜਾਰੇ, ਬਹੁੜੀ ਬਹੁੜੀ ਕਰ ਕੁਰਲਾਈਆ । ਪੁਤਰਾਂ ਦੀਆਂ ਮਾਵਾਂ ਮੈਨੂੰ ਆਵਾਜਾਂ ਰਹੀਆਂ ਮਾਰੇ, ਸੱਦਣ ਚਾਈਂ ਚਾਈਂਆ। ਜੇ ਨੀਂਦੇ ਤੂੰ ਆ ਜਾਵੇਂ ਸਾਰੇ ਸੌਂ ਜਾਣ ਦੁਲਾਰੇ, ਖ਼ੁਸ਼ੀਆਂ ਵਿਚ ਆਪਣਾ ਝੱਟ ਲੰਘਾਈਆ । ਜੇ ਮੈਂ ਨਾ ਆਵਾਂ ਓਹ ਰੋਣ ਜਾਰੋ ਜਾਰੇ, ਨੰਨ੍ਹੇ ਬੱਚੇ ਦੇਣ ਦੁਹਾਈਆ । ਨਾਰਦ ਆਂਹਦਾ ਮੇਰਾ ਜੀਅ ਕਰਦਾ ਕਿ ਤੇਰੇ ਭੰਨ ਦੇਵਾਂ ਚਬਾੜੇ, ਮੁੱਕੀ ਜ਼ੋਰ ਨਾਲ ਲਗਾਈਆ। ਪਰ ਤੂੰ ਇਕ ਦੱਸ ਜੇ ਤੂੰ ਆਉਂਦੀ ਏਂ ਤੇਰੇ ਵਿਚ ਕਿੱਥੋਂ ਆਉਂਦੇ ਨੇ ਘੁਰਾੜੇ, ਨੀਂਦ ਕਹੇ ਨਾਰਦਾ ਕਿਸ਼ਨ ਸਿੰਘ ਤੋਂ ਪੁੱਛ ਲੈ ਚਾਈਂ ਚਾਈਂਆ । ਨੀਂਦ ਕਹੇ ਨਾਰਦਾ ਮੈਂ ਆਪਣੇ ਚੀਥੜ ਪਾੜੇ, ਦਰੋਹੀ ਮੇਰੀ ਦੁਹਾਈਆ। ਇਹ ਘਰਾੜੇ ਨਹੀਂ ਇਹ ਖ਼ਬਰਦਾਰੀ ਦੇ ਲਲਕਾਰੇ, ਜੋ ਮੈਨੂੰ ਰਹੇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਲਸ ਨਿੰਦਰਾ ਵਿਚ ਸਭ ਦੀ ਪੈਜ ਸੁਵਾਰੇ, ਭਗਤਨ ਮੀਤਾ ਸਿਰ ਸਿਰ ਹੋਏ ਆਪ ਸਹਾਈਆ। (੨੪ ਚੇਤ ਸਹਿਨਸ਼ਾਹੀ ਸੰਮਤ ੧੦)
❋
ਰੂਹ ਕਹੇ ਮੇਰਾ ਖੇਲ ਰੂਹ ਰੁਹਾਨੀ, ਬੁੱਤਾਂ ਨਾਲ ਮਿਲ ਕੇ ਵੱਜੇ ਵਧਾਈਆ । ਮੇਰਾ ਲੇਖਾ ਪੰਜ ਤਤ ਜਿਸਮਾਨੀ, ਜਿਸਮ ਜਮੀਰਾਂ ਵੇਖ ਵਿਖਾਈਆ। ਮੇਰਾ ਮਾਲਕ ਖਾਲਕ ਸ਼ਹਿਨਸ਼ਾਹ ਨੂਰ ਨੁਰਾਨੀ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜਿਸ ਦਾ ਖੇਲ ਜਿਮੀ ਅਸਮਾਨੀ, ਦੋ ਜਹਾਨਾਂ ਡਗਮਗਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਾਤਾਲ ਧਰਮ ਦੀ ਧਾਰ ਬਣਾਏ ਨਿਸ਼ਾਨੀ, ਨਿਸ਼ਾਨਾ ਆਪਣੇ ਵਿਚੋਂ ਪ੍ਰਗਟਾਈਆ। ਮੇਰੀ ਆਦਿ ਅੰਤ ਕਿਸੇ ਸਮਝ ਨਾ ਆਏ ਜਿੰਦਗਾਨੀ, ਜੀਵਨ ਦਾ ਭੇਵ ਕੋਇ ਨਾ ਪਾਈਆ। ਮੇਰਾ ਧਿਆਨ ਬਿਨ ਚਰਨ ਪਰਮ ਪੁਰਖ ਸੁਲਤਾਨੀ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ ।
ਮਨ ਕਹੇ ਮੈਂ ਵੀ ਜੋਤ ਸਰੂਪ, ਜੋਤੀ ਜਾਤੇ ਦਿੱਤੀ ਵਡਿਆਈਆ। ਮੇਰਾ ਸੁਵਾਮੀ ਅਗੰਮਾ ਭੂਪ, ਸ਼ਹਿਨਸ਼ਾਹ ਇਕ ਅਖਵਾਈਆ । ਜਿਸ ਦਾ ਲੇਖਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਿਖਾਈਆ। ਉਹਦੀ ਕਿਰਪਾ ਨਾਲ ਮੈਂ ਚਾਰੇ ਕੂਟ ਕਰਾਂ ਅੰਧਕੂਪ, ਇਹ ਮੇਰੀ ਬੇਪਰਵਾਹੀਆ । ਮੈਨੂੰ ਜਨਮਿਆਂ ਕਿਸੇ ਨਹੀਂ ਮਾਈ ਨਾ ਬਣਿਆ ਕਿਸੇ ਦਾ ਪੂਤ, ਗੋਦੀ ਗੋਦ ਨਾ ਕੋਇ ਵਡਿਆਈਆ। ਮੈਂ ਆਪਣੇ ਗ੍ਰਹਿ ਮੰਦਰ ਤਨ ਵਜੂਦਾਂ ਅੰਦਰ ਸੁਹਾਵਾਂ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਇਕੋ ਪੁਰਖ ਅਕਾਲ ਦੀ ਰੱਖ ਕੇ ਓਟ, ਸੀਸ ਜਗਦੀਸ਼ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਰੂਹ ਕਹੇ ਮੇਰਾ ਲੇਖਾ ਆਤਮ ਧਾਰ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਮਨ ਕਹੇ ਮੈਂ ਮਨਸਾ ਦਾ ਸਿਕਦਾਰ, ਸਦ ਆਪਣਾ ਹੁਕਮ ਵਰਤਾਈਆ। ਰੂਹ ਕਹੇ ਮੇਰਾ ਲੇਖਾ ਲਹਿਣਾ ਨਾਲ ਨਿਰਾਕਾਰ, ਨਿਰੰਕਾਰ ਨਾਲ ਮਿਲ ਕੇ ਵੱਜਦੀ ਰਹੇ ਵਧਾਈਆ। ਮਨ ਕਹੇ ਮੇਰਾ ਮੇਲਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਮੇਰਾ ਖੇਲ ਵੇਖ ਵਖਾਈਆ। ਰੂਹ ਕਹੇ ਮੇਰਾ ਜੋਤੀ ਜਾਤਾ ਪੁਰਖ ਭਤਾਰ, ਹਰਿ ਕਰਤਾ ਧੁਰਦਰਗਾਹੀਆ।
ਮਨ ਕਹੇ ਮੈਂ ਚਾਕਰ ਸੇਵਾਦਾਰ, ਨਿੱਤ ਨਵਿਤ ਆਪਣੀ ਸੇਵ ਕਮਾਈਆ। ਰੂਹ ਕਹੇ ਮੈਂ ਦੱਸਾਂ ਕੂਕ ਪੁਕਾਰ, ਖ਼ੁਸ਼ੀਆਂ ਨਾਲ ਜਣਾਈਆ। ਮਨ ਕਹੇ ਮੈਂ ਸਦਾ ਖ਼ਬਰਦਾਰ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਰੂਹ ਕਹੇ ਮੇਰਾ ਲਹਿਣਾ ਦੇਣਾ ਨਾਲ ਅਗੰਮੇ ਯਾਰ, ਜਿਸ ਦੀ ਗੋਬਿੰਦ ਯਾਰੜਾ ਸੇਜ ਹੰਢਾਈਆ। ਮਨ ਕਹੇ ਮੈਂ ਨਵ ਸੱਤ ਦਾ ਸਿਕਦਾਰ, ਹੁਕਮ ਹਾਕਮਾਂ ਵਾਲਾ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਡ ਦਾਤਾ ਇਕ ਅਖਵਾਈਆ ।
ਰੂਹ ਕਹੇ ਮੈਂ ਵਸਾਂ ਤਨ ਵਜੂਦ, ਮਾਟੀ ਖ਼ਾਕ ਸੋਭਾ ਪਾਈਆ। ਮਨ ਕਹੇ ਮੇਰੀ ਹਦੂਦ, ਨਵ ਦੁਵਾਰੇ ਵੰਡ ਵੰਡਾਈਆ। ਦੋਹਾਂ ਦੇ ਅੰਦਰ ਇਕੋ ਇਕ ਮੌਜੂਦ, ਮਾਲਕ ਧੁਰਦਰਗਾਹੀਆ। ਜਿਸ ਦੀ ਮੰਜ਼ਲ ਹੱਕ ਮਕਸੂਦ, ਸਚ ਦੁਵਾਰੇ ਸੋਭਾ ਪਾਈਆ । ਉਸ ਦਾ ਲੇਖਾ ਅਰਸ਼ ਅਰੂਜ, ਜ਼ਿਮੀਂ ਅਸਮਾਨ ਦੇਣ ਗੁਵਾਹੀਆ। ਜੋ ਵਸੇ ਚਾਰੋਂ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਰੂਹ ਕਹੇ ਮੇਰੇ ਬਿਨਾ ਜੀਵਤ ਰਹੇ ਨਾ ਕੋਇ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕੰਮ ਕਿਸੇ ਨਾ ਆਈਆ। ਮਨ ਕਹੇ ਮੇਰੇ ਬਿਨਾਂ ਦੀਨ ਦੁਨੀ ਦੀ ਕਲਪਣਾ ਦਾ ਦੇਵੇ ਨਾ ਕੋਇ ਸਬੂਤ, ਜਗਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਆਪਣਾ ਹੁਕਮ ਵਰਤਾਈਆ।
ਮਨ ਕਹੇ ਮੈਂ ਬੜਾ ਬਲਵਾਨ, ਬਲ ਸਮਝ ਕਿਸੇ ਨਾ ਆਈਆ। ਮਤ ਬੁੱਧ ਕਰਾਂ ਨਿਧਾਨ, ਬਿਥੇਕੀਆਂ ਰੂਪ ਬਦਲਾਈਆ। ਮੈਂ ਕਲਪਣਾ ਦਾ ਸ਼ੈਤਾਨ, ਸ਼ਰਅ ਵਿਚ ਲੜਾਈਆ। ਮੈਂ ਕਾਮ ਕਰੋਧ ਲੋਭ ਮੋਹ ਹੰਕਾਰ ਯੁੱਧ ਕਰਾਵਾਂ ਘਮਸਾਨ, ਬਿਨਾਂ ਖੰਡੇ ਖੜਗ ਖੜਕਾਈਆ। ਮੈਂ ਸਤਿ ਧਰਮੀਆਂ ਬਣਾਵਾਂ ਬੇਈਮਾਨ, ਇਹ ਮੇਰੀ ਬੇਪ੍ਰਵਾਹੀਆ। ਮੇਰਾ ਲੇਖਾ ਨਵ ਸੱਤ ਵਿਚ ਜਹਾਨ, ਘਰ ਘਰ ਅੰਦਰ ਰੰਗ ਰੰਗਾਈਆ। ਸਾਬਤ ਰਹਿਣ ਨਾ ਦੇਵਾਂ ਕਿਸੇ ਈਮਾਨ, ਧਰਮ ਵਿਚ ਨਾ ਕੋਇ ਸਮਾਈਆ। ਮੈਂ ਝਗੜੇ ਪਵਾ ਦੇਵਾਂ ਗੋਪੀ ਕਾਹਨ, ਨਿੱਤ ਨਵਿਤ ਆਪਣੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ।
ਰੂਹ ਕਹੇ ਮੈਂ ਕਾਇਆ ਮੰਦਰ ਅੰਦਰ ਵੜਦਾ, ਨਿਰਗੁਣ ਧਾਰ ਆਸਣ ਲਾਈਆ। ਤੂੰ ਮੇਰਾ ਮੈਂ ਤੇਰਾ ਨਿਰਅੱਖਰ ਧਾਰ ਪੜ੍ਹਦਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਸਾਚੀ ਮੰਜ਼ਲ ਹਕੀਕੀ ਚੜ੍ਹਦਾ, ਜਿਸ ਦਾ ਪੌੜੀ ਡੰਡਾ ਨਜ਼ਰ ਕਿਸੇ ਨਾ ਆਈਆ। ਇਕੋ ਪੁਰਖ ਅਕਾਲੇ ਲੜ ਫੜਦਾ, ਜੋਤੀ ਜਾਤੇ ਨਾਲ ਗੰਢ ਪੁਵਾਈਆ। ਨਾ ਜੰਮਦਾ ਨਾ ਕਦੇ ਮਰਦਾ, ਲੱਖ ਚੁਰਾਸੀ ਵੇਖਾਂ ਚਾਈਂ ਚਾਈਂਆ। ਅਗਨੀ ਵਿਚ ਕਦੇ ਨਾ ਸੜਦਾ, ਗੋਰਾਂ ਵਿਚ ਨਾ ਕੋਇ ਦਬਾਈਆ। ਜਲ ਵਹਿਣਾਂ ਵਿਚ ਕਦੇ ਨਾ ਹੜ੍ਹਦਾ, ਸਮੁੰਦ ਸਾਗਰਾਂ ਨਾ ਕੋਇ ਡੁਬਾਈਆ। ਅੱਗੇ ਹੋ ਹੱਥਾਂ ਨਾਲ ਮੈਨੂੰ ਕੋਇ ਨਾ ਫੜਦਾ, ਫੜ ਬਾਹੋਂ ਨਾ ਲਏ ਉਠਾਈਆ । ਮੈਂ ਇਕੋ ਇਕ ਏਕੰਕਾਰਾ ਕੋਲੋਂ ਡਰਦਾ, ਦੂਸਰ ਭੈ ਨਾ ਕੋਇ ਜਣਾਈਆ। ਮੇਰਾ ਲੇਖ ਅਨੋਖਾ ਲਹਿਣਾ ਅਗੰਮੀ ਹਰਿ ਦਾ, ਜੋ ਹਰ ਘਟ ਵਸਿਆ ਚਾਈਂ ਚਾਈਂਆ। ਮੈਂ ਦਰਵੇਸ ਉਸੇ ਦਰ ਦਾ, ਜਿਥੇ ਭਿਖਕ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰੀ ਬਣਤ ਬਣਾਈਆ।
ਮਨ ਕਹੇ ਜੇ ਮੈਂ ਨਾ ਹੋਵਾਂ ਵਿਚ ਸ਼ਰੀਰ, ਵਜੂਦ ਕੰਮ ਕਿਸੇ ਨਾ ਆਈਆ। ਕਿਸੇ ਅੰਦਰ ਵੈਰਾਗ ਵਿਚ ਨਾ ਹੋਵੇ ਪੀਰ, ਦੁਖੀਆਂ ਦੁੱਖ ਨਾ ਕੋਇ ਦ੍ਰਿੜਾਈਆ। ਨੇਤਰ ਨੈਣਾਂ ਵਗੇ ਨਾ ਨੀਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਸ਼ਾਹ ਸੁਲਤਾਨਾਂ ਬਣਾਏ ਨਾ ਕੋਇ ਫ਼ਕੀਰ, ਫ਼ਕੀਰਾਂ ਕਾਮਨਾ ਵਿਚ ਕਰੇ
ਨਾ ਕੋਇ ਹਲਕਾਈਆ । ਮੇਰਾ ਖੇਲ ਜਿਸ ਨੂੰ ਜਗਤ ਕਹਿੰਦਾ ਤਕਦੀਰ, ਤਦਬੀਰ ਆਪਣੀ ਨਾਲ ਬਣਾਈਆ । ਮੇਰੀ ਖ਼ਾਹਿਸ਼ ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਸਮੁੰਦ ਸਾਗਰਾਂ ਤੋਂ ਪਾਰ ਜਾਏ ਪੈਂਡਾ ਚੀਰ, ਭੱਜੇ ਵਾਹੋ ਦਾਹੀਆ। ਮੈਂ ਸੁਫਨਿਆਂ ਵਿਚ ਸ਼ਾਹ ਕੰਗਾਲਾਂ ਬਣਾ ਕੇ ਤਸਵੀਰ, ਤਸੱਵਰ ਕਰ ਕੇ ਦਿਆਂ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ ।
ਮਨ ਕਹੇ ਮੇਰਾ ਸਚ ਨਾਲੋਂ ਹੋਵੇ ਤਿਆਗ, ਆਪਣੀ ਖ਼ੁਸ਼ੀ ਬਣਾਈਆ । ਫੜ ਫੜ ਹੰਸ ਬਣਾਵਾਂ ਕਾਗ, ਭੁਲਾਵਾਂ ਬੇਪ੍ਰਵਾਹੀਆ। ਸਾਧਾਂ ਸੰਤਾਂ ਲਾਵਾਂ ਦਾਗ਼, ਵਾਸਨਾ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਕਰਾਂ ਹਲਕਾਈਆ। ਘਰ ਘਰ ਕੂੜ ਜਗਾਵਾਂ ਚਰਾਗ, ਅੰਧ ਅੰਧੇਰ ਵਖਾਈਆ। ਮੰਦਹੀਣ ਬੁਰੇ ਹੋਵਣ ਭਾਗ, ਭਗਵਨ ਮਿਲਣ ਕਿਸੇ ਨਾ ਪਾਈਆ। ਮਾਇਆ ਮਮਤਾ ਵਿਕਾਰ ਪਿਆ ਕੇ ਸ਼ਰਾਬ, ਆਬੇ ਹਯਾਤ ਦਿਆਂ ਮੁਕਾਈਆ। ਮਨ ਕਹੇ ਮੇਰੀ ਝੱਲ ਸਕੇ ਕੋਇ ਨਾ ਤਾਬ, ਤਾਬਿਆ ਵਿਚ ਖ਼ਲਕ ਖੁਦਾਈਆ। ਮੇਰੀ ਸਿਫ਼ਤਾਂ ਦੀ ਗੁਣਾਂ ਵਾਲੀ ਗੁਰ ਅਵਤਾਰ ਪੈਗ਼ੰਬਰਾਂ ਲਿਖਤ ਲਿਖੀ ਵਿਚ ਕਿਤਾਬ, ਗ੍ਰੰਥ ਮੇਰੀ ਦੇਣ ਗੁਵਾਹੀਆ। ਮਨ ਕਹੇ ਮੈਂ ਸ਼ਰੀਰ ਵਿਚ ਬੇਨਜ਼ੀਰ ਹੋ ਕੇ ਸਭ ਦਾ ਬਣਿਆ ਜਨਾਬ, ਜਨਾਬੇ ਆਲੀ ਕਹਿ ਕੇ ਮੈਨੂੰ ਸਾਰੇ ਸੀਸ ਨਿਵਾਈਆ। ਮੈਨੂੰ ਸਾਰੇ ਕਰਦੇ ਅਦਾਬ, ਅਦਬ ਨਾਲ ਬੁਲਾਈਆ । ਜੇ ਮੈਂ ਅਜਾਜਤ ਦੇਵਾਂ ਫੇਰ ਲੋਕਮਾਤ ਬੁੱਧੀ ਵਾਲੇ ਰੂਹ ਦਾ ਮੇਲਾ ਪ੍ਰਭ ਦੇ ਨਾਲ ਕਰਨ ਮੇਰੇ ਤੋਂ ਬਾਅਦ, ਬਾਅਦ ਦਾ ਲੇਖਾ ਆਪਣੇ ਹੱਥ ਰਖਾਈਆ। ਮਨ ਕਹੇ ਜੇ ਮੈਂ ਨਾ ਹੋਵਾਂ ਸੰਸਾਰੀਓ ਤੁਹਾਨੂੰ ਰਸਨਾ ਦਾ ਕਦੇ ਨਾ ਆਵੇ ਸੁਵਾਦ, ਖਾ ਖਾ ਕੇ ਸ਼ੁਕਰ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ।
ਰੂਹ ਕਹੇ ਮੈਂ ਨਿਰਗੁਣ ਜੋਤ ਨੁਰਾਨੀ, ਜਹੂਰ ਪ੍ਰਭ ਦਾ ਨਜ਼ਰੀ ਆਈਆ। ਮੇਰੀ ਤੱਤਾਂ ਵਾਲੀ ਜੂਹ ਬੇਗਾਨੀ, ਨਿੱਤ ਨਵਿਤ ਆਪਣਾ ਖੇਲ ਖਲਾਈਆ। ਮੈਨੂੰ ਈਸ਼ ਜੀਵ ਆਤਮਾ ਕਹੋ ਬ੍ਰਹਮ ਕਹੋ ਭਾਵੇਂਕਹੋ ਸੁਵਾਸਾਂ ਵਾਲਾ ਪ੍ਰਾਣੀ, ਤੱਤਾਂ ਅੰਦਰ ਆਪਣਾ ਡੇਰਾ ਲਾਈਆ। ਜੇ ਮੈਂ ਨਾ ਹੋਵਾਂ ਸ਼ਰੀਰ ਦੀ ਰਹੇ ਨਾ ਕੋਇ ਨਿਸ਼ਾਨੀ, ਜਗਤ ਨਿਸ਼ਾਨਾ ਨਾ ਕੋਇ ਵਖਾਈਆ। ਰੂਹ ਕਹੇ ਇਹ ਉਸ ਪ੍ਰਭੂ ਦੀ ਮਿਹਰਵਾਨੀ, ਜਿਸ ਮਿਹਰਵਾਨ ਹੋ ਕੇ ਮੇਰਾ ਲੇਖਾ ਦਿੱਤਾ ਬਣਾਈਆ। ਮਨ ਕਹੇ ਮੈਂ ਵੀ ਉਸੇ ਦੇ ਚਰਨ ਕਰਾਂ ਧਿਆਨੀ, ਜਿਸ ਦਿੱਤੀ ਮਾਣ ਵਡਿਆਈਆ। ਅਸੀਂ ਦੋਵੇਂ ਇਕ ਘਰ ਵੱਸਦੇ ਤੇ ਸਾਡੀ ਜੂਹ ਵੱਖੋ ਵੱਖਰੀ ਮਿਣਤੀ ਵਿਚ ਮਿਣ ਕੇ ਸਮਝਾ ਸਕੇ ਨਾ ਕੋਇ ਵਿਦਵਾਨੀ, ਵਿਦਿਆ ਵਾਲੇ ਬੈਠੇ ਮੁਖ ਭੁਵਾਈਆ। ਮਨ ਕਹੇ ਜੇ ਮੈਂ ਨਾ ਹੋਵਾਂ ਜਗਤ ਵਿਚ ਕੰਮ ਕਾਜ ਕਰਨ ਦੀ ਪ੍ਰਗਟ ਹੋਵੇ ਨਾ ਕਿਸੇ ਅੰਤਰ ਜੁਵਾਨੀ, ਜੋਵਨਵੰਤਾ ਆਪਣਾ ਜੋਵਨ ਸਕੇ ਨਾ ਕੋਇ ਹੰਢਾਈਆ। ਰੂਹ ਕਹੇ ਮੇਰਾ ਲੇਖਾ ਕਾਇਆ ਮੰਦਰ ਅੰਦਰ ਮੰਜ਼ਲ ਮੇਰੀ ਰੁਹਾਨੀ, ਦਸ ਦਸ ਦੀ ਧਾਰ ਵਡਿਆਈਆ। ਈੜਾ ਪਿੰਗਲ ਸੁਖਮਨ ਅੱਧ ਵਿਚਕਾਰ ਬੈਠੇ ਜਿਸ ਦਾ ਲੇਖਾ ਕਥਿਆ ਨਾ ਜਾਵੇ ਜੇਹਵਾ ਨਾਲ ਜ਼ੁਬਾਨੀ, ਬੇਜਬਾਨ ਹੋ ਕੇ ਰਹੇ ਜਣਾਈਆ। ਮਨ ਰੂਹ ਇਕੋ ਧਾਰ ਦੇ ਧਾਰ ਸਤਿ ਸਰੂਪ ਖੇਲ ਵਿਚ ਕਾਇਆ ਹਦੂਦ ਅਗੰਮੀ ਕੂਟ ਕੁਟੀਆ ਵਿਚ ਰਹਿ ਕੇ ਹੁਕਮ ਮੰਨ ਕੇ ਪ੍ਰਭ ਨੂੰ ਦੋਵੇਂ ਸੀਸ ਨਿਵਾਈਆ। (੧੫ ਮਾਘ ਸ਼ੈ ਸੰ ੯)
❋
❋
ਪੰਜ ਤੱਤ ਕਾਇਆ ਰੋਗ, ਦੁੱਖ ਦੁੱਖ ਸਤਾਈਆ। ਕਰਮ ਕਰਮਾਂ ਮਿਲਿਆ ਭੋਗ, ਭੋਗੀ ਭੋਗ ਭੋਗਾਈਆ। ਇਸਤਰੀ ਪੁਰਸ਼ ਹੋਇਆ ਸੰਜੋਗ, ਜੋੜੀ ਜੋੜ ਜੁੜਾਈਆ। ਜੋ ਜਨ ਸਤਿਗੁਰ ਪੂਰੇ ਰੱਖੇ ਓਟ, ਤਿਸ ਜਨ ਜਗਤ ਦੁੱਖ ਰਹੇ ਨਾ ਰਾਈਆ। ਹਰਿ ਕਾ ਨਾਉਂ ਚੁਗੇ ਚੋਗ, ਅੰਮ੍ਰਿਤ ਰਸ ਮੁੱਖ ਪਾਈਆ। ਰਸਨਾ ਗਾਏ ਇਕ ਸਲੋਕ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਅਗਨੀ ਤੱਤ ਦਏ ਮਿਟਾਈਆ। ਮਨ ਦਰੁਬਧਾ ਹੋਏ ਦੂਰ, ਮਨ ਵਾਸਨਾ ਦਏ ਖਪਾਈਆ। ਮਨ ਵਾਸਨਾ ਦਿਸੇ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਮਨ ਅੰਦਰ ਵਖਾਏ ਸਾਚਾ ਨੂਰ, ਮਨ ਜੋਤ ਨੂਰ ਰੁਸ਼ਨਾਈਆ । ਮਨ ਕਰੇ ਆਸਾ ਪੂਰ, ਮਨ ਮਨਸਾ ਦਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਸਾਚੇ ਧੰਦੇ ਲਾਈਆ।
ਮਨ ਧੰਦਾ ਸ਼ਬਦ ਗੁਰਦੇਵ, ਹਰਿ ਸਾਚਾ ਸਚ ਜਣਾਇੰਦਾ। ਮਨ ਅੰਧਾ ਲੱਗੇ ਸੇਵ, ਸਾਚੀ ਸੇਵਾ ਆਪ ਕਰਾਇੰਦਾ। ਮਨ ਵਾਸਨਾ ਗੰਦਾ ਖਾਏ ਸਾਚਾ ਮੇਵ, ਅੰਮ੍ਰਿਤ ਰਸ ਆਪ ਚਖਾਇੰਦਾ। ਮਨ ਅੰਧਾ ਭੁੱਲਿਆ ਅਲਖ ਅਭੇਵ, ਅਲੱਖ ਅਭੇਵ ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਕਾ ਮਣਕਾ ਆਪ ਭੁਵਾਇੰਦਾ।
ਮਨ ਕਾ ਮਣਕਾ ਦੇਵੇ ਫੇਰ, ਗੁਰ ਸਤਿਗੁਰ ਹੱਥ ਵਡਿਆਈਆ। ਅੱਠੇ ਪਹਿਰ ਜੋ ਛੇੜਾਂ ਰਿਹਾ ਛੇੜ, ਏਕਾ ਬੰਧਨ ਪਾਈਆ । ਆਪੇ ਦੇਵੇ ਆਪਣਾ ਗੇੜ, ਉਲਟਾ ਗੇੜਾ ਮੁੱਖ ਭੁਵਾਈਆ । ਉਚੇ ਟਿੱਲੇ ਪਰਬਤ ਚੜ੍ਹ ਕੇ ਜੋ ਬੈਠਾ ਥੱਲੇ ਦੇਵੇ ਰੇੜ੍ਹ, ਮਨ ਹੰਕਾਰ ਵਿਕਾਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਮਤਾ ਦਏ ਚੁਕਾਈਆ।
ਮਨ ਮਮਤਾ ਵਾਸਨਾ ਜਗ, ਜੂਠ ਝੂਠ ਪਰਨਾਇਆ। ਦਿਵਸ ਰੈਣ ਲੱਗੀ ਅੱਗ, ਤੱਤਵ ਤੱਤ ਨਾ ਕੋਇ ਸਮਝਾਇਆ। ਚਾਰੋਂ ਕੁੰਟ ਰਿਹਾ ਭੱਜ, ਦਹਿ ਦਿਸ਼ਾ ਫੇਰਾ ਪਾਇਆ। ਘਰ ਵੜ ਨਾ ਕੀਤਾ ਆਪਣਾ ਹੱਜ, ਕਾਅਬਾ ਨਜ਼ਰ ਕੋਇ ਨਾ ਆਇਆ। ਨਾ ਕੋਈ ਸ਼ਰਮ ਹੱਯਾ ਨਾ ਦਿਸੇ ਲੱਜ, ਬੇਲੱਜਾ ਹੋ ਹੋ ਉਠ ਧਾਇਆ । ਬਿਨ ਸਤਿਗੁਰ ਪੂਰੇ ਪਰਦਾ ਦੇਵੇ ਨਾ ਕੋਇ ਕੱਜ, ਨਾਮ ਦੁਸ਼ਾਲਾ ਉਪਰ ਪਾਇਆ । ਬਣ ਰਾਜਾ ਘਰ ਬੈਠਾ ਸਜ, ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਦਰੁਬਧਾ ਦਏ ਗਵਾਇਆ।
ਮਨ ਦਰੁਬਧਾ ਜਾਏ ਨੱਠ, ਅੰਦਰ ਰਾਮ ਨਾਮ ਵਸਾਈਆ। ਮਨ ਦਰੁਬਧਾ ਤੁਟੇ ਹਠ, ਗੁਰ ਸ਼ਬਦ ਖੰਡਾ ਇਕ ਚਮਕਾਈਆ। ਮਨ ਦਰੁਬਧਾ ਜਾਏ ਢੱਠ, ਸਤਿਗੁਰ ਪੂਰਾ ਧੱਕਾ ਲਾਈਆ। ਮਨ ਰੋਵੇ ਆਪਣੇ ਇੰਦਰਿਆਂ ਦਾ ਕਰੇ ਇਕੱਠ, ਚਾਰੋਂ ਕੁੰਟ ਵੇਖੇ ਨੇਤਰ ਨੈਣਾਂ ਨੀਰ ਵਹਾਈਆ। ਕਵਣ ਗੁਰੂ ਜਿਸ ਲਾਇਆ ਫੱਟ, ਮੇਰਾ ਦੁੱਖ ਮੇਰੇ ਕੋਲੋਂ ਝੱਲਿਆ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਦਰੁਬਧਾ ਦਏ ਧੁਵਾਈਆ।
ਮਨ ਦਰੁਬਧਾ ਦੇਵੇ ਧੋ, ਹਰਿ ਸਤਿਗੁਰ ਦਇਆ ਕਮਾਇੰਦਾ। ਅੰਮ੍ਰਿਤ ਆਤਮ ਸਾਚਾ ਚੋ, ਨਿਰਮਲ ਨੀਰ ਪਿਆਇੰਦਾ। ਦਰਸ ਦਿਖਾਏ ਅੱਗੇ ਹੋ, ਸਵੱਛ ਸਰੂਪੀ ਰੂਪ ਵਟਾਇੰਦਾ। ਨਾਤਾ ਤੋੜੇ ਜੂਠਾ ਮੋਹ,
ਆਪਣਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮਨ ਦੀ ਦਰੁਬਧਾ ਮੈਲ ਧੁਆਇੰਦਾ।
ਮਨ ਦਰੁਬਧਾ ਜਾਏ ਧੁਪ, ਕੂੜੀ ਕਿਰਿਆ ਰਹਿਣ ਨਾ ਪਾਈਆ। ਦਰਸ ਦਿਖਾਏ ਜੋ ਅੰਦਰ ਬੈਠਾ ਛੁਪ, ਆਪ ਆਪਣਾ ਰੂਪ ਵਟਾਈਆ। ਸਦਾ ਬੈਠਾ ਰਹੇ ਚੁਪ, ਸੁਨ ਸਮਾਧ ਸਮਾਈਆ। ਮਨ ਬੁੱਕਦਾ ਰਹੇ ਅੰਧੇਰੇ ਘੁੱਪ, ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਤਿਸ ਮਨ ਦਰੁਬਧਾ ਰਹੇ ਨਾ ਰਾਈਆ।
ਮਨ ਦਰੁਬਧਾ ਰਹੇ ਨਾ ਰਾਇਆ, ਘਰ ਕਾਇਆ ਕੰਚਨ ਗੜ੍ਹ ਅਪਾਰ । ਬੁੱਧੀ ਬੁਧ ਬਿਬੇਕ ਵਖਾਇਆ, ਮਤ ਮਤਵਾਲੀ ਦਏ ਆਧਾਰ। ਸਾਚੇ ਧੰਦੇ ਆਪੇ ਲਾਇਆ, ਸੁਰਤ ਸਵਾਣੀ ਲਏ ਉਠਾਲ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਏਥੇ ਓਥੇ ਓਥੇ ਏਥੇ ਰਿਹਾ ਸੁਰਤ ਸੰਭਾਲ। (੧੦ ੭੧੬)
❋
ਮਨ ਮਰੇ ਮਨ ਚੜ੍ਹੇ ਫਾਸ, ਮਨ ਲਹਿਣਾ ਦਏ ਚੁਕਾਈਆ। ਮਨ ਰੋਵੇ ਮਨ ਕਰੇ ਹਾਸ, ਮਨ ਵੇਖੇ ਵੱਜਦੀ ਵਧਾਈਆ। ਸਤਿਗੁਰ ਪੂਰਾ ਗੁਰਮੁਖਾਂ ਕਰੇ ਪੂਰੀ ਆਸ, ਆਸ ਨਿਰਾਸ ਨਾ ਕੋਈ ਜਣਾਈਆ । ਜੀਵਦਿਆਂ ਆਪਣੀ ਹੱਥੀਂ ਕੱਟੀ ਫਾਸ, ਮੋਇਆਂ ਗਲ ਨਾ ਕੋਈ ਪਾਈਆ। ਮੁਗਲ ਜਾਮਾ ਨਾ ਜਾਣਿਆ ਕਰ ਕਰ ਹਾਸ, ਗੁਰਮੁਖਾਂ ਹੱਥੋਂ ਦਿਤੀ ਆਪ ਸਜਾਈਆ। ਕਲਜੁਗ ਅੰਤਮ ਪਰਗਟ ਹੋ ਨੇਹਕਲੰਕ ਨਰਾਇਣ ਘਨਕ ਪੁਰ ਵਾਸ, ਪਿਛਲਾ ਲਹਿਣਾ ਆਪਣੀ ਝੋਲੀ ਪਾਈਆ। ਘਰ ਵਿਚ ਘਰ ਜੋਤ ਹੋਈ ਪਰਕਾਸ਼, ਪੁਰਖ ਅਕਾਲ ਦੀਨ ਦਿਆਲ ਨਾਲ ਰਖਾਈਆ ਗੋਬਿੰਦ ਲਾਲ, ਪੀਲਾ ਬਸਤਰ ਤਨ ਛੁਹਾਈਆ । ਲੇਖਾ ਚੁੱਕਿਆ ਸ਼ਾਹ ਕੰਗਾਲ, ਆਪੇ ਬਣਿਆ ਹਰਿ ਦਲਾਲ, ਸੰਗਤ ਰੱਖੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਚੀਤ ਅਤੀਤ ਆਪੇ ਭਾਲ, ਸਾਵਣ ਸੁਰਤ ਲਏ ਸੰਭਾਲ, ਅੰਤ ਨਾ ਖਾਏ ਕੋਈ ਜਮ ਕਾਲ, ਜਮ ਕਾਲ ਗਰਾਸ ਨਾ ਕੋਈ ਕਰਾਈਆ। ਗੁਰਮੁਖ ਤੇਰਾ ਵਿੰਗਾ ਹੋਏ ਨਾ ਵਾਲ, ਫਲ ਲੱਗੇ ਕਾਇਆ ਡਾਲ੍ਹ, ਪਤ ਡਾਲ੍ਹੀ ਆਪ ਮਹਿਕਾਈਆ। ਦਸਮੇਂ ਜਾਮੇ ਨਾਲ ਰਖਾਇਆ ਚੋਬਦਾਰ ਸਿੰਘ ਪਾਲ, ਜਿਸ ਸ਼ਸਤਰ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। (੦੯ ੧੦੯੩)
❋
ਹੱਸ ਕੇ ਕਹੇ ਦੁੱਖ ਰੋਗ ਸੰਤਾਪ, ਬਿਨ ਰਸਨਾ ਜਿਹਵਾ ਢੋਲੇ ਢੋਲ ਰਿਹਾ ਸੁਣਾਈਆ। ਸਤਿਗੁਰ ਸ਼ਬਦ ਤੂੰ ਆਦਿ ਜੁਗਾਦੀ ਸਾਡਾ ਮਾਈ ਬਾਪ, ਤੁਧ ਬਿਨ ਦੂਜਾ ਗੋਦ ਨਾ ਕੋਇ ਟਿਕਾਈਆ। ਮਿਹਰਵਾਨ ਹੋ ਕੇ ਸਾਨੂੰ ਹੁਕਮ ਦਿਤਾ ਆਪ, ਆਪ ਆਪਣਾ ਹੁਕਮ ਵਰਤਾਈਆ । ਤੇਰੇ ਦਰ ਪਿਆਰ ਰੂਪ ਕਲਜੁਗ ਦੀ ਧਾਰਾ ਤਾਪ, ਅਗਨੀ ਤੱਤ ਤੱਤ ਤਪਾਈਆ। ਮੇਰੇ ਦੀਨ ਦਿਆਲ ਜੇ ਅਸੀਂ ਨਾ ਹੋਈਏ ਤੇਰਾ ਕੋਈ ਨਾ ਜਪੇ ਜਾਪ, ਤੇਰੀ ਲੋੜ ਨਾ ਕੋਇ ਰਖਾਈਆ। ਜਗਤ ਅੰਧੇਰਾ ਹੋ ਜਾਏ ਰਾਤ, ਸਾਚਾ ਚੰਦ ਨਾ ਕੋਇ
ਚਮਕਾਈਆ। ਮਿਹਰਵਾਨਾ ਅਸੀਂ ਸਭ ਦੇ ਸਾਂਝੇ ਸਾਡੀ ਵੰਡ ਨਹੀਂ ਕਿਸੇ ਨਾਲ ਜਾਤ, ਦੀਨਾਂ ਮਜ਼੍ਹਬਾਂ ਵਿਚ ਆਪਣੀ ਖ਼ੁਸ਼ੀ ਬਣਾਈਆ। ਨਿਗਾਹਬਾਨ ਹੋ ਕੇ ਸਾਡੇ ਵਲ ਮਾਰੀ ਝਾਤ, ਝਾਕੀ ਆਪਣੀ ਇਕ ਵਖਾਈਆ। ਸਾਡਾ ਖੇਲ ਵੇਖ ਬਹੁ ਭਾਂਤ, ਭੱਜੀਏ ਨੱਠੀਏ ਵਾਹੋ ਦਾਹੀਆ। ਸਾਡੇ ਹਿਸੇ ਆਇਆ ਸਾਢੇ ਤਿੰਨ ਹੱਥ ਸਰੀਰ ਦਾ ਇਕ ਪਰਾਂਤ, ਬਹੁਤੀ ਮੰਗ ਨਾ ਕੋਇ ਮੰਗਾਈਆ। ਅਸੀਂ ਤੇਰੇ ਹੁਕਮ ਵਿਚ ਸ੍ਰਿਸ਼ਟੀ ਦੇ ਅੰਦਰ ਵੜ ਕੇ ਬਹਿੰਦੇ ਇਕਾਂਤ, ਧਿਆਨ ਤੇਰੇ ਚਰਨ ਟਿਕਾਈਆ। ਸਾਨੂੰ ਬੜੀ ਆਉਂਦੀ ਸ਼ਾਂਤ, ਜਿਸ ਵੇਲੇ ਭਗਤਾਂ ਅੰਤਰ ਤੇਰਾ ਰੰਗ ਵੇਖ ਵਖਾਈਆ। ਤੇਰਾ ਨਾਮ ਮਿਲਦਾ ਅੰਮ੍ਰਿਤ ਬੂੰਦ ਸੁਵਾਂਤ, ਅਗਨੀ ਤੱਤ ਤੱਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ।
ਸੰਤਾਪ ਕਹੇ ਮੇਰੇ ਸਾਥੀ ਜਗਤ ਦੁੱਖ ਰੋਗ, ਸੋਹਣਾ ਸੰਗ ਬਣਾਈਆ। ਇਹ ਮੇਰਾ ਜਗਿਆਸੂਆਂ ਵਾਲਾ ਜੋਗ, ਜੁਗਤੀ ਤੇਰੇ ਹੱਥ ਫੜਾਈਆ। ਅਸੀਂ ਹਰ ਘਟ ਅੰਦਰ ਵੜ ਕੇ ਭੋਗੀਏ ਭੋਗ, ਰਸ ਆਪਣਾ ਆਪ ਪਰਗਟਾਈਆ। ਸਾਡਾ ਮੇਲਾ ਹੁੰਦਾ ਧਰਮ ਸੰਜੋਗ, ਵਿਜੋਗ ਵਿਚ ਤੇਰੀ ਖ਼ੁਸ਼ੀ ਮਨਾਈਆ। ਪਰ ਅਸੀਂ ਕਿਸੇ ਦੇ ਘਰ ਜਾਂਦੇ ਨਹੀਂ ਰੋਜ, ਕਦੀ ਕਦੀ ਆਪਣਾ ਫੇਰਾ ਆਈਆ। ਹੇ ਪ੍ਰਭੂ ਸਾਡੇ ਮਿਲ ਕੇ ਨਾਲ ਜਗਿਆਸੂਆਂ ਮਿਲਦੀ ਨਹੀਂ ਮੌਜ, ਖ਼ੁਸ਼ੀ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।
ਦੁੱਖ ਰੋਗ ਕਹਿਣ ਪ੍ਰਭੂ ਰੂਪ ਵੇਖ ਦਲਿਦਰ, ਜਗਤ ਜਹਾਨ ਵੱਖਰਾ ਨਜ਼ਰੀ ਆਈਆ। ਜਰ੍ਹਾ ਨਿਗਾਹ ਮਾਰ ਉਧਰ ਇਧਰ, ਏਥੇ ਬੈਠੇ ਤੇਰੀ ਓਟ ਤਕਾਈਆ । ਪਤਾ ਨਹੀਂ ਅਸੀਂ ਫਿਰਦੇ ਕਿਧਰ ਕਿਧਰ, ਭੱਜੀਏ ਵਾਹੋ ਦਾਹੀਆ। ਵੇਖੀਏ ਬਿਟਰ ਬਿਟਰ, ਬਿਨ ਨੈਣਾਂ ਨੈਣ ਉਠਾਈਆ। ਸਾਡੇ ਅੰਤਰ ਸਦਾ ਰਹਿਦੀ ਸੱਧਰ, ਸੱਧਰਾਂ ਤੇਰੇ ਚਰਨ ਟਿਕਾਈਆ। ਸਾਨੂੰ ਯਾਦ ਆਉਂਦਾ ਸਾਡੇ ਨਾਲ ਪਿਆਰ ਕੀਤਾ ਸੀ ਬਿਦਰ, ਸੁਦਾਮਾ ਖ਼ੁਸ਼ੀਆਂ ਵਾਲੀ ਗਲਵਕੜੀ ਪਾਈਆ। ਕਾਇਆ ਮੰਦਰ ਦਾ ਖੋਲ੍ਹ ਕੇ ਜਿੰਦਰ, ਤਾਕੀ ਸਾਨੂੰ ਦਿਤੀ ਵਖਾਈਆ। ਤੁਸੀਂ ਫਿਰਦੇ ਕਿਧਰ, ਦਰ ਮੇਰੇ ਆਉਂਣਾ ਚਾਈਂ ਚਾਈਂਆ । ਤਾਕੀ ਮੇਰੀ ਆਲਸ ਮਿਟੇ ਨਿੰਦਰ, ਗਫ਼ਲਤ ਰਹਿਣ ਕੋਇ ਨਾ ਪਾਈਆ। ਬੇਸ਼ਕ ਮੇਰਾ ਦੁੱਖੀ ਹੋਵੇ ਪਿੰਜਰ, ਤਨ ਵਜ਼ੂਦ ਹੱਡ ਮਾਸ ਨਾੜੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ।
ਰੋਗ ਸੋਗ ਕਹਿਣ ਸਾਡਾ ਨਾਉਂ ਚਿੰਤਾ ਦੁੱਖ, ਸਾਂਤਕ ਸਤਿ ਸਤਿ ਨਾ ਕੋਇ ਕਰਾਈਆ। ਸਾਨੂੰ ਵੇਖ ਕੇ ਸਭ ਦੇ ਕੁਮਲਾ ਜਾਂਦੇ ਮੁੱਖ, ਖ਼ੁਸ਼ੀ ਵਿਚ ਕੋਇ ਨਾ ਆਈਆ। ਸਾਡੇ ਅੰਦਰ ਵੜਦਿਆਂ ਇਨਸਾਨਾਂ ਦੀ ਮਿਟ ਜਾਦੀ ਭੁੱਖ, ਰਸਨਾ ਜਿਹਵਾ ਰਸ ਨਾ ਕੋਇ ਚਖਾਈਆ। ਸਾਨੂੰ ਕੋਈ ਨਹੀਂ ਕਹਿੰਦਾ ਪਿਆਰ ਵਿਚ ਮਨੁਖ, ਪ੍ਰੇਮ ਨਾਲ ਸਾਡੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।
ਦੁੱਖ ਰੋਗ ਕਹਿਣ ਪ੍ਰਭੂ ਅਸੀਂ ਸਦਾ ਘਤਦੇ ਰਹੀਏ ਵਹੀਰ, ਭੱਜੀਏ ਵਾਹੋ ਦਾਹੀਆ। ਨਾ ਸਾਡਾ ਬਸਤਰ ਨਾ ਕੋਈ ਚੀਰ, ਓਢਣ ਸੀਸ ਨਾ ਕੋਇ ਟਿਕਾਈਆ। ਅਸੀਂ ਕਦੇ ਨਹੀਂ ਹੁੰਦੇ ਦਿਲਗੀਰ, ਚਿੰਤਾ ਚਿਖਾ ਨਾ ਕੋਇ ਜਲਾਈਆ। ਪੀਂਦੇ ਨਹੀਂ ਕੋਈ ਸੀਰ, ਅੰਮ੍ਰਿਤ ਰਸ ਮੁੱਖ ਨਾ ਕੋਇ ਛੁਹਾਈਆ । ਪਰ ਜਿਸ ਦੇ ਵਲ ਜਾਈਏ ਉਹਦੇ ਨੇਤਰਾਂ ਵਗੇ ਨੀਰ, ਰੋ ਰੋ ਦਏ ਸੁਣਾਈਆ। ਅਸੀਂ ਫਿਰਦੇ ਵਾਂਗ
ਕੀਰ, ਕੀਰਨੇ ਤੇਰੇ ਨਾਮ ਦੇ ਪਾਈਆ। ਇਕ ਗੱਲ ਯਾਦ ਜਿਸ ਵੇਲੇ ਬੱਧਕ ਨੇ ਕ੍ਰਿਸ਼ਨ ਨੂੰ ਮਾਰਿਆ ਤੀਰ, ਨਿਸ਼ਾਨਾ ਆਪਣਾ ਦਿਤਾ ਲਗਾਈਆ। ਉਸ ਦੁੱਖ ਵਿਚ ਕ੍ਰਿਸ਼ਨ ਨੇ ਬੱਧਕ ਨੂੰ ਕਿਹਾ ਆ ਮੇਰੇ ਵੀਰ, ਗਲਵਕੜੀ ਲਈ ਪਾਈਆ। ਨਾਲੇ ਮਸਤਕ ਤੇ ਹੱਥ ਰੱਖ ਕੇ ਬਦਲ ਦਿਤੀ ਤਕਦੀਰ, ਤਾਰੀਕਾ ਆਪਣੇ ਵਿਚ ਛੁਪਾਈਆ । ਦੁੱਖ ਕਹੇ ਸਾਨੂੰ ਉਸ ਵੇਲੇ ਆਈ ਧੀਰ, ਧਰਮ ਨਾਲ ਧਰਮ ਦਈਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ।
ਦੁੱਖ ਰੋਗ ਕਹਿਣ ਪ੍ਰਭੂ ਕੀ ਖੇਲ ਦੱਸੀਏ ਕਲਜੁਗ ਕਲ ਦਾ, ਆਪ ਆਪਣਾ ਭੇਵ ਖੁਲ੍ਹਾਈਆ। ਸਾਡਾ ਲਹਿਣਾ ਦੇਣਾ ਪੂਰਬ ਰਾਜੇ ਬਲ ਦਾ, ਬਾਵਨ ਆਪਣਾ ਸੰਦੇਸ਼ ਗਿਆ ਦ੍ਰਿੜਾਈਆ। ਸਾਡਾ ਪਿਆਰ ਜਿਸ ਅੰਦਰ ਵੜਦਾ ਉਸ ਨੂੰ ਛਲਦਾ, ਤੀਰ ਅਣਿਆਲਾ ਇਕ ਵਖਾਈਆ। ਸਾਡਾ ਪਿਆਰ ਕੋਈ ਝੱਲ ਨਹੀਂ ਸਕਦਾ ਪਲ ਦਾ, ਦੁੱਖੀ ਹੋ ਕੇ ਸਾਰੇ ਦੇਣ ਦੁਹਾਈਆ। ਸਾਡਾ ਸੁਵਾਦ ਨਹੀਂ ਕੋਈ ਹੱਲ ਦਾ, ਅੰਕੜਾ ਸਮਝ ਕੋਇ ਨਾ ਆਈਆ। ਤੂੰ ਮਿਹਰਵਾਨਾ ਸਦਾ ਸਦਾ ਸਭ ਨੂੰ ਛਲਦਾ, ਅਛਲ ਅਛੱਲ ਇਕ ਅਖਵਾਈਆ । ਝਟ ਸਤਿਗੁਰ ਸ਼ਬਦ ਕਿਹਾ ਦੁੱਖ ਰੋਗ ਬਿਨਾਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਤੋਂ ਤੁਹਾਨੂੰ ਨਹੀਂ ਕੋਈ ਝੱਲਦਾ, ਝਲਿਓ ਤੁਹਾਡੀ ਝਲਕ ਵਿਚ ਆਪਣੀ ਖ਼ੁਸ਼ੀ ਨਾ ਕੋਇ ਬਣਾਈਆ। ਤੇ ਬਿਨਾ ਤੁਹਾਡੇ ਪਿਆਰ ਤੋਂ ਜਗਤ ਭਗਤ ਕੋਈ ਨਹੀਂ ਫਲਦਾ, ਸਤਿਗੁਰ ਓਟ ਨਾ ਕੋਇ ਤਕਾਈਆ। ਕਿਉਂ ਤੁਹਾਨੂੰ ਹੁਕਮ ਅੰਦਰ ਆਪ ਘੱਲਦਾ, ਵੇਖਣਹਾਰਾ ਬਣੇ ਆਪ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।
ਦੁੱਖ ਰੋਗ ਕਹਿਣ ਪ੍ਰਭੂ ਸਾਨੂੰ ਕਦੇ ਕਿਸੇ ਕੀਤਾ ਨਹੀਂ ਪਿਆਰ, ਮੁਹੱਬਤ ਨਾਲ ਘਰ ਨਾ ਕੋਇ ਬੁਲਾਈਆ। ਜਿਧਰ ਜਾਈਏ ਉਹ ਰੋਵਣ ਧਾਈ ਮਾਰ, ਉਚੀ ਕੂਕ ਕੂਕ ਸੁਣਾਈਆ। ਸਾਡੇ ਨਾਲ ਕਰਨ ਤਕਰਾਰ, ਝਗੜਾ ਦਿਸੇ ਥਾਉਂ ਥਾਈਂਆ। ਅਸੀਂ ਇਕ ਵਾਰ ਧਨੰਤਰ ਅੱਗੇ ਕੀਤੀ ਪੁਕਾਰ, ਅੰਤਸ਼ਕਰਨ ਆਸ਼ਾ ਉਸ ਦੇ ਅੱਗੇ ਟਿਕਾਈਆ। ਕਿਉਂ ਸਾਡਾ ਨਾਤਾ ਜੋੜਿਆ ਨਾਲ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤਿੰਨਾਂ ਦੇ ਸਮਝਾਈਆ । ਆਪਾਂ ਹੱਸ ਕੇ ਕਿਹਾ ਤੁਹਾਡਾ ਫਲ ਰਹੇ ਸਦਾ ਜੁਗ ਚਾਰ, ਲੋਕਮਾਤ ਵੱਜਦੀ ਰਹੇ ਵਧਾਈਆ। ਮੈਂ ਤੁਹਾਡੇ ਪਿਆਰ ਨਾਲ ਔਸ਼ਧ ਕਰਾਂ ਤਿਆਰ, ਲੇਖਾ ਦੀਨ ਦੁਨੀ ਬਣਾਈਆ। ਪਰ ਇਕ ਗੱਲ ਯਾਦ ਰੱਖਿਓ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਹਾਡਾ ਦੁੱਖਾਂ ਦਾ ਭਰਿਆ ਰਹੇ ਭੰਡਾਰ, ਅਤੋਲ ਅਤੁਟ ਅਤੁਟ ਵਰਤਾਈਆ। ਸ੍ਰਿਸ਼ਟੀ ਵਿਚ ਹੁੰਦੀ ਰਹੇ ਹਾਹਾਕਾਰ, ਹਾਏ ਉਫ ਕਰ ਕੁਰਲਾਈਆ । ਤੁਹਾਡੀ ਗਿਣਤੀ ਵਧਣੀ ਚੁਰਾਸੀ ਲੱਖ ਨਾਲ ਚੁਰਾਸੀ ਹੋਰ ਵਾਰ, ਚੁਰਾਸੀ ਨਾਲ ਚੁਰਾਸੀ ਫੇਰ ਅੰਕੜੇ ਹੋਰ ਲਓ ਵਧਾਈਆ। ਉਸ ਵੇਲੇ ਸ੍ਰਿਸ਼ਟੀ ਨੂੰ ਪਤਾ ਨਹੀਂ ਕਿਤਨੀ ਗਿਣਤੀ ਤੁਹਾਡੀ ਵਧੇ ਬਾਰਮਬਾਰ, ਅਰਬਾਂ ਖਰਬਾਂ ਨਾਲ ਗਣਤ ਨਾ ਕੋਇ ਗਿਣਾਈਆ । ਪਰ ਯਾਦ ਰੱਖਿਓ ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਆਪ ਨਿਰੰਕਾਰ, ਨਿਰਾਕਾਰ ਹੋ ਕੇ ਵੇਖ ਵਖਾਈਆ। ਤੁਹਾਡਾ ਨਾਤਾ ਜੋੜੇ ਭਗਤਾਂ ਨਾਲ ਵਿਚ ਸੰਸਾਰ, ਸੰਸਾਰੀ ਹੋ ਕੇ ਆਪਣਾ ਖੇਲ ਖਿਲਾਈਆ। ਜਿਸ ਵੇਲੇ ਕਲਜੁਗ ਅੰਤ ਕੀਤਾ ਸਤਿਜੁਗ ਵਿਚ ਸਤਿ ਦਾ ਹੋਇਆ ਪਰਚਾਰ, ਤੁਹਾਡਿਆਂ ਪਿਛਲਿਆਂ ਪਰਚਿਆਂ ਦਾ ਲੇਖਾ ਰਹੇ ਨਾ ਰਾਈਆ । ਸਭ ਤੋਂ ਉਤਮ ਸ੍ਰੇਸ਼ਟ ਜਨ ਭਗਤ ਦਿਸਣਗੇ ਤਨ ਵਜ਼ੂਦ ਕਰਨ ਸ਼ਿੰਗਾਰ, ਸੋਹਣਾ ਰੂਪ ਬਣਾਈਆ। ਤੁਹਾਡਾ ਵਕਤ ਬਹੁਤਾ ਨਹੀਂ ਥੋੜਾ ਨਹੀਂ ਪੰਜ ਛੇ ਸਾਲ ਤੇ ਮਹੀਨੇ ਨਾਲ ਚਾਰ, ਦੁੱਖ ਰੋਗ ਤੁਹਾਡਾ ਵਕਤ ਅਗਲਾ ਨਜ਼ਰ ਕੋਇ ਨਾ ਆਈਆ। ਫੇਰ ਭਗਤਾਂ ਦੀ ਭਗਵਾਨ ਨਾਲ ਸਦਾ ਰਹੇਗੀ ਬਹਾਰ, ਖ਼ੁਸ਼ੀਆਂ ਦੇ ਢੋਲੇ ਗਾਈਆ । ਪਰ ਇਕ ਬਖ਼ਸ਼ਿਸ਼ ਜ਼ਰੂਰ ਕਰਾਂਗਾ ਤੁਹਾਨੂੰ ਸੱਦਿਆ ਕਰਾਂਗਾ ਭਗਤਾਂ ਦੇ ਘਰ ਬਾਹਰ, ਇਕ ਸੌ ਇਕ
ਕਦਮ ਤੋਂ ਪਿਛੇ ਸੀਸ ਨਿਵਾ ਕੇ ਜਾਣਾ ਚਾਈਂ ਚਾਈਂਆ। ਸਤਿਜੁਗ ਵਿਚ ਸਤਿਗੁਰ ਦਾ ਭਗਤ ਕਦੇ ਨਾ ਹੋਵੇਗਾ ਬੀਮਾਰ, ਤਨ ਵਜ਼ੂਦ ਕੰਚਨ ਵਰਗਾ ਸੋਭਾ ਪਾਈਆ। ਝੱਟ ਦੁੱਖਾਂ ਰੋਗਾਂ ਖ਼ੁਸ਼ੀਆਂ ਨਾਲ ਕੀਤੀ ਨਿਮਸਕਾਰ, ਨਿਉਂ ਨਿਉਂ ਕੇ ਸੀਸ ਝੁਕਾਈਆ। ਪ੍ਰਭੂ ਜੇ ਅਸੀਂ ਬੱਧਕ ਦੇ ਅੰਦਰ ਨਾ ਵੜਦੇ ਸਾਡਾ ਕਿਸ ਤਰ੍ਹਾਂ ਹੁੰਦਾ ਉਧਾਰ, ਸਤਿਜੁਗ ਵਿਚ ਸਾਨੂੰ ਮਿਲਦੀ ਕੀ ਵਡਿਆਈਆ। ਜਿਸ ਦੇ ਹਿਰਦੇ ਵਿਚ ਵਸਿਉਂ ਤੂੰ ਆਪ ਨਿਰੰਕਾਰ, ਨਿਰਵੈਰ ਹੋ ਕੇ ਆਸਣ ਆਪਣਾ ਆਪ ਲਗਾਈਆ। ਉਹਦੀ ਬੁੱਧੀ ਦੀ ਨਹੀਂ ਸੀ ਪੁਕਾਰ, ਆਤਮਾ ਤੇਰੇ ਢੋਲੇ ਗਾਈਆ। ਨਾ ਕੋਈ ਦੁਨੀਆ ਵਾਲਾ ਬੁਖਾਰ, ਸਿਰਫ ਵਿਛੋੜਾ ਸੀ ਸਤਿਗੁਰ ਸੀ ਯਾਰ, ਯਾਰ ਦੇ ਯਰਾਨੇ ਯਾਰੀ ਕੰਮ ਕਿਸੇ ਨਾ ਆਈਆ। ਜਿਸ ਦੇ ਪਿਆਰ ਵਿਚ ਪਿਛਲੇ ਜੁਗ ਬੀਤੇ ਤੇ ਲੰਘ ਗਏ, ਆਪਣਾ ਪੰਧ ਮੁਕਾਈ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲਹਿਣਾ ਝੋਲੀ ਪਾਈਆ।
ਦੁੱਖ ਰੋਗ ਕਹਿਣ ਪ੍ਰਭੂ ਸਾਨੂੰ ਪੰਜ ਛੇ ਸਾਲ ਚਾਰੋਂ ਕੁੰਟ ਲੈਣ ਦੇ ਭੱਜ, ਭਜਨ ਬੰਦਗੀ ਵਾਲੇ ਫੜੀਏ ਥਾਉਂ ਥਾਈਂਆ। ਨਾਲੇ ਵੇਖੀਏ ਉਹ ਕਿਹੜੇ ਸਾਹਿਬ ਦਾ ਕਰਦੇ ਹੱਜ, ਹੁਜਰੇ ਵਿਚ ਕਿਹੜਾ ਮਾਲਕ ਬੈਠਾ ਟਿਕਾਈਆ। ਅਸੀਂ ਬੇਨੰਤੀ ਕਰਦੇ ਅੱਜ, ਆਜ਼ਜ਼ ਹੋ ਕੇ ਸੀਸ ਨਿਵਾਈਆ। ਤੂੰ ਮਾਲਕ ਸ੍ਰਿਸ਼ਟ ਸਬਾਈ ਜਗ, ਜਾਗਰਤ ਜੋਤ ਨੂਰ ਅਲਾਹੀਆ। ਪਰ ਇਕ ਬੇਨੰਤੀ ਪ੍ਰਭੂ ਤੂੰ ਜਦੋਂ ਵਸਣਾ ਤੇ ਵਸੀਂ ਭਗਤਾਂ ਦੇ ਉਪਰ ਸ਼ਾਹ ਰਗ, ਹੇਠਲਾ ਹਿਸਾ ਸਾਡੀ ਝੋਲੀ ਦੇਣਾ ਪਾਈਆ। ਅਸੀਂ ਖ਼ੁਸ਼ੀ ਹੋਈਏ ਗਦ ਗਦ, ਗੱਦੀਨਸ਼ੀਨਾਂ ਵੇਖੀਏ ਥਾਉਂ ਥਾਈਂਆ। ਅੱਗੇ ਸਾਡੀ ਭਗਤਾਂ ਨਾਲੋਂ ਪੂਰੀ ਹੋਵੇ ਹੱਦ, ਹਦੂਦ ਲੰਘਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮੇਰਾ ਹੋਇਆ ਤੇਰੇ ਨਾਲ ਸਬੱਬ, ਸਾਡੀ ਚਲੇ ਨਾ ਕੋਇ ਚਤੁਰਾਈਆ। (੨੮ ਵਿਸਾਖ ਸ਼ਹਿਨਸ਼ਾਹੀ ਸੰਮਤ ੧੧)
❋
ਆਤਮਾ ਕਹੇ ਮੈਂ ਕਦੇ ਨਾ ਮਰਦਾ, ਮਰਨ ਜਨਮ ਪ੍ਰਭ ਦੀ ਖੇਲ ਨਜ਼ਰੀ ਆਈਆ। ਤਨ ਵਜੂਦ ਵਸੇਰਾ ਮੇਰੇ ਘਰ ਦਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਭਾਣਾ ਜਰਦਾ, ਹੁਕਮੇ ਅੰਦਰ ਸੀਸ ਨਿਵਾਈਆ। ਜੋ ਸਾਹਿਬ ਸੁਲਤਾਨ ਹੁਕਮ ਕਰਦਾ, ਧੁਰ ਸੰਦੇਸ਼ਾ ਇਕ ਸੁਣਾਈਆ । ਓਸ ਤੋਂ ਸਦਾ ਰਹਿੰਦਾ ਡਰਦਾ, ਸਿਰ ਅੱਗੇ ਨਾ ਕੋਇ ਉਠਾਈਆ। ਨਿਤ ਨਵਿਤ ਯਾਦ ਓਸੇ ਦੀ ਕਰਦਾ, ਜਿਸ ਮੇਰੀ ਬਣਤ ਬਣਾਈਆ। ਸ੍ਰਿਸ਼ਟੀ ਤੋਂ ਪਾ ਕੇ ਪੜਦਾ, ਉਹਲੇ ਆਪਣਾ ਡੇਰਾ ਲਾਈਆ। ਮੰਜ਼ਲ ਹਕੀਕੀ ਚੜ੍ਹਦਾ, ਸਚ ਦਵਾਰੇ ਮਿਲ ਕੇ ਵੱਜੇ ਵਧਾਈਆ। ਵੇਖਾਂ ਖੇਲ ਨਰ ਹਰਿ ਦਾ, ਨਰ ਨਰਾਇਣ ਆਪ ਵਖਾਈਆ। ਕੁਛ ਲੇਖਾ ਮੇਰਾ ਕੱਲ ਦਾ, ਕਲ ਕਾਤੀ ਵਿਚ ਸਮਝਾਈਆ । ਰਸ ਵੇਖਿਆ ਪ੍ਰਭ ਸਾਗਰ ਜਲ ਦਾ, ਜਲ ਥਲ ਮਹੀਅਲ ਖੋਜ ਖੁਜਾਈਆ। ਪ੍ਰਭ ਦਾ ਹੁਕਮ ਪ੍ਰਭ ਦੀ ਕਿਰਪਾ ਨਾਲ ਟਲਦਾ, ਦੂਜਾ ਮੇਟ ਨਾ ਕੋਇ ਮਿਟਾਈਆ। ਮਹਿੰਦਰ ਸਿੰਘ ਦਾ ਦੀਪਕ ਜੋਤ ਰਹੇ ਬਲਦਾ, ਸਾਹਿਬ ਸਤਿਗੁਰ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਅੰਦਰ ਰਲਦਾ, ਰਲਾ ਰਹਿਣ ਕੋਇ ਨਾ ਪਾਈਆ। (੯ ਮਾਘ ਸ਼ਹਿਨਸ਼ਾਹੀ ਸੰਮਤ ੩)
❋
ਆਤਮਾ ਨਿਰਗੁਣ ਅਗੰਮੀ ਨੂਰ, ਮੈਟੀਰੀਅਲ ਨਜ਼ਰ ਕੋਇ ਨਾ ਆਈਆ। ਤੱਤਾਂ ਨਾਲ ਖੇਲਣਾ ਜਿਸ ਦਾ ਦਸਤੂਰ, ਕੁਦਰਤ ਦੇ ਕਾਦਰ ਦਿਤਾ ਬਣਾਈਆ। ਉਹ ਚਤਰ ਸੁਘੜ ਨਾ ਮੂੜ੍ਹ, ਇਕੋ ਰੂਪ ਰਹੀ ਸਮਾਈਆ। ਨਾ ਕਰਨੀ ਦੇ ਫੱਲ ਅੰਦਰ ਹੋਵੇ ਮਜਬੂਰ, ਸਜ਼ਾ ਕਰਮ ਨਾ ਕੋਇ ਭੁਗਤਾਈਆ । ਜਿਸਦਾ ਮਾਲਕ ਹਜ਼ਰਤ ਹਜ਼ੂਰ, ਸ਼ਹਿਨਸ਼ਾਹ ਬੇਪਰਵਾਹੀਆ । ਓਸ ਦਾ ਮੇਲਾ ਆਪਣੇ ਨਾਲ ਰੱਖੇ ਜ਼ਰੂਰ, ਤਨ ਵਜੂਦ ਜਗਤ ਲੋਕਮਾਤ ਕਾਇਨਾਤ ਕੁੜਮਾਈਆ । ਆਪਣੀ ਮੁਹੱਬਤ ਦਾ ਦੇ ਸਰੂਰ, ਸਦ ਖ਼ੁਸ਼ੀਆਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮਾ ਵੇਸ ਨਾ ਕੋਇ ਬਦਲਾਈਆ ।
ਆਤਮਾ ਨਿਰਗੁਣ ਰੂਪ ਨਿਰਾਕਾਰ, ਪਰਕਾਸ਼ ਪਰਕਾਸ਼ ਵਿਚੋਂ ਨਜ਼ਰੀ ਆਈਆ। ਜਿਸ ਦਾ ਮਾਲਕ ਇਕ ਸਰਦਾਰ, ਸਤਿ ਸਤਿਵਾਦੀ ਬੇਪਰਵਾਹੀਆ । ਜੋ ਵੇਖੇ ਵਿਗਸੇ ਵੇਖਣਹਾਰ, ਬਿਨ ਅੱਖਾਂ ਅੱਖ ਖੁਲ੍ਹਾਈਆ । ਜਨਮ ਕਰਮ ਤੋਂ ਕਰ ਕੇ ਬਾਹਰ, ਨਾਤਾ ਆਪਣੇ ਨਾਲ ਜੁੜਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਕਰਨ ਪੁਕਾਰ, ਸਿਫ਼ਤਾਂ ਵਾਲੇ ਢੋਲੇ ਗਾਈਆ। ਆਤਮਾ ਦਾ ਕਥਨੀ ਵਾਲਾ ਨਹੀਂ ਇਜ਼ਹਾਰ, ਵਿਦਿਆ ਵਿਚ ਨਾ ਕੋਇ ਬਣਾਈਆ। ਖ਼ਲਕ ਦਾ ਖ਼ਾਲਕ ਮਖ਼ਲੂਕ ਦਾ ਮਾਲਕ ਜਾਣੇ ਭੇਵ ਨਿਆਰ, ਅਰਸ਼ ਅਜ਼ੀਮ ਤਾਅਲੀਮ ਆਪਣੀ ਇਕ ਜਣਾਈਆ। ਫ਼ਰਸ਼ੇ ਖ਼ਾਕੀ ਨਾ ਕੋਇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਆਪਣਾ ਰੰਗ ਵਖਾਈਆ।
ਆਤਮ ਕਦੇ ਨਾ ਹੋਵੇ ਵਿਨਾਸ, ਮੜ੍ਹੀ ਗੋਰ ਨਾ ਕੋਇ ਦਬਾਈਆ। ਨੂਰ ਨੂਰ ਦਾ ਸਚ ਪਰਕਾਸ਼, ਰੂਹੇ ਰਵਾਂ ਨਜ਼ਰੀ ਆਈਆ। ਖੇਲ ਵੇਖ ਪ੍ਰਿਥਮੀ ਆਕਾਸ਼, ਜ਼ਿਮੀ ਅਸਮਾਨ ਭੇਵ ਚੁਕਾਈਆ। ਪਰਵਰਦਿਗਾਰ ਸਦਾ ਸਾਥ, ਸਗਲਾ ਸੰਗ ਬਣਾਈਆ। ਸਦਾ ਇਕੋ (ਨੂੰ ਕਰੇ) ਆਦਾਬ, ਨਮਸਤਿਆਂ ਵਿਚ ਸੀਸ ਝੁਕਾਈਆ । ਤਨ ਮਾਟੀ ਪਹਿਨ ਕੇ ਖ਼ਾਕ, ਵਜੂਦ ਵਿਚ ਵਸਲ ਕਰੇ ਯਾਰ ਖ਼ੁਦਾਈਆ। ਮੁਹੱਬਤ ਵਿਚ ਸਦਾ ਵਜਾਏ ਰਬਾਬ, ਅਹਿਬਾਬ ਮਿਲੇ ਚਾਈਂ ਚਾਈਂਆ। ਜਿਥੇ ਨਹੀਂ ਕੋਈ ਸੁਵਾਲ, ਨਹੀਂ ਕੋਈ ਜੁਵਾਬ, ਰਸਨਾ ਰਸ ਨਹੀਂ ਕੋਈ ਸੁਵਾਦ, ਅਲਫ ਯੇ ਵਾਲਾ ਨਹੀਂ ਅਲਫਾਜ਼, ਵਿਦਿਆ ਵਾਲੀ ਨਹੀਂ ਕਿਤਾਬ, ਹਿੰਦਸਿਆਂ ਵਾਲਾ ਨਹੀਂ ਹਿਸਾਬ, ਆਤਮਾ ਦਾ ਉਹ ਖ਼ਤਾਬ, ਜਿਥੇ ਰਸਨਾ ਜਿਹਵਾ ਬੱਤੀ ਦੰਦ ਹੋ ਜਾਏ ਲਾਜੁਵਾਬ, ਮਹਿਰਾਬ ਮਹਿਬੂਬ ਮਿਲ ਕੇ ਆਪਣਾ ਝਟ ਲੰਘਾਈਆ। ਜਗਤ ਵਿਦਿਆ ਦਾ ਫਸਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਤਮ ਅੰਤਰ ਨਿਰੰਤਰ ਨਿਰਗੁਣ ਨੂਰ ਦਏ ਸਮਝਾਈਆ।
ਆਤਮਾ ਨਾ ਜੰਮਦੀ ਨਾ ਮਰਦੀ, ਜੀਵਣ ਮਰਨ ਰੂਪ ਨਾ ਕੋਇ ਵਟਾਈਆ। ਸਦਾ ਭਿਖਾਰਨ ਪਰਵਰਦਿਗਾਰ ਦੇ ਦਰ ਦੀ, ਦਰਗਹਿ ਸਾਚੀ ਸੀਸ ਨਿਵਾਈਆ। ਬਿਨ ਅੱਖਰਾਂ ਤੋਂ ਭੇਜੇ ਆਪਣੀ ਅਰਜ਼ੀ, ਆਰਜ਼ੂ ਆਪਣੀ ਦਏ ਸਮਝਾਈਆ। ਹੁਕਮੇ ਅੰਦਰ ਪੰਜ ਤੱਤ ਪਹਿਨ ਕੇ ਵਰਦੀ, ਫਰਜ਼ ਧੁਰ ਦਾ ਪੂਰ ਕਰਾਈਆ। ਦਰਵੇਸ਼ ਬਣੇ ਓਸ ਘਰ ਦੀ, ਜਿਥੇ ਹਮੇਸ਼ ਜਲਵਾਗਰ ਨੂਰ ਖ਼ੁਦਾਈਆ। ਵਾਕਫ਼ਕਾਰ ਨਹੀਂ ਲਿਖਣ ਪੜ੍ਹਨ ਦੀ, ਇਲਮ ਤੋਂ ਪਰੇ ਆਪਣਾ ਰਾਗ ਸੁਣਾਈਆ। ਜਿਸ ਦੇ ਕੋਲ ਮੰਜ਼ਲ ਹੱਕ ਹਕੀਕਤ ਚੜ੍ਹਨ ਦੀ, ਮੁਕਾਮੇ ਹੱਕ ਸਯਦਾ ਕਰ ਕਰ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਨਾਲ ਖਿਲਾਈਆ।
ਤਨ ਮਾਟੀ ਖ਼ਾਕੀ ਰਹਿ ਜਾਵੇ ਜਗਤ, ਦਫਨ ਕਫਨ ਨਾਲ ਕਰਾਈਆ । ਨਾਤਾ ਜਗਤ ਵਾਲਾ ਜਾਏ ਤੁੱਟ, ਖ਼ਲਕ ਨਾਲੋਂ ਹੋਏ ਜੁਦਾਈਆ। ਆਪਣੀ ਓਸ ਨਾਲ ਮੌਲੇ ਰੁੱਤ, ਜੋ ਰੁਤੜੀ ਦਾ ਮਾਲਕ ਬੇਪਰਵਾਹੀਆ। ਜਿਸ ਤੋਂ ਵਿਛੜੀ ਓਸੇ ਨਾਲ ਮਿਲ ਕੇ ਹੋਵੇ ਖ਼ੁਸ਼, ਖ਼ੁਸ਼ੀਆਂ ਵਾਲਾ ਢੋਲਾ ਗਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਆਪਣੀ ਧਾਰਾ ਲਏ ਚੁੱਕ, ਨਿਰਗੁਣ ਨੂਰ ਆਪਣੇ ਨੂਰ ਵਿਚ ਮਿਲਾਈਆ । ਸਭ ਦਾ ਮਾਲਕ ਸਹੀ ਸਲਾਮਤ ਵੇਖੇ ਝੁਕ, ਦੋ ਜਹਾਨਾਂ ਪੜਦਾ ਦਏ ਉਠਾਈਆ। ਜਨਮ ਤੋਂ ਪਹਿਲਾਂ ਮਰਨ ਤੋਂ ਬਾਦ ਆਤਮਾ ਨਰਕ ਸਵਰਗ ਦਾ ਜਾਣੇ ਕੋਇ ਨਾ ਸੁਖ ਦੁੱਖ, ਭੁੱਖ ਪਿਆਸ ਦਰ ਦੇ ਮਾਲਕ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਰਮ ਪੁਰਖ ਪਰਮਾਤਮ ਆਤਮ ਆਪਣੇ ਰੰਗ ਰੰਗਾਈਆ। (੨੮ ਅੱਸੂ ਸ਼ਹਿਨਸ਼ਾਹੀ ਸੰਮਤ ੨)