ਅੰਮ੍ਰਿਤ ਬਾਣੀ
(ਨੇਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
…… ‘‘ਓਹ ਪਰਮਾਤਮਾ ਜਿਸ ਨੇ ਜਦੋਂ ਵੀ ਸੰਸਾਰ ਵਿਚ ਨਵਾਂ ਮਾਰਗ ਲਾਇਆ ਏ, ਕਿਸੇ ਅਵਤਾਰ ਪੈਗੰਬਰ ਗੁਰੂ ਨੂੰ ਭੇਜਿਆ ਏ, ਉਹਨੂੰ ਪਿਛਲੀ ਕਥਾ ਕਹਾਣੀ ਨਹੀਂ ਉਹਨੂੰ ਕਹੀ। ਪਿਛਲੇ ਗ੍ਰੰਥਾਂ ਸਾਸ਼ਤਰਾਂ ਨੂੰ ਪੜ੍ਹਨ ਵਾਸਤੇ ਨਹੀਂ ਉਹਨੂੰ ਕਿਹਾ। ਓਹ ਜਦੋਂ ਆਇਆ, ਓਹ ਨਵਾਂ ਸੰਦੇਸ਼ ਨਵਾਂ ਫ਼ਰਮਾਣ ਨਵਾਂ ਨਾਮ ਨਵਾਂ ਕਲਮਾ ਭੇਜਿਆ ਹੈ ਔਰ ਉਸ ਨੂੰ ਸੰਸਾਰ ਅੰਦਰ ਪ੍ਰਸਿਧ ਕੀਤਾ ਹੈ।’’ …… …… (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)
❋
ਨਾਰਦ ਕਹੇ ਭਗਤੋ ਸੁਣ ਲਓ ਹੁਕਮਨਾਮਾ, ਤੇ ਗੱਲਾਂ ਨਵੀਆਂ ਨਵੀਆਂ ਜਣਾਈਆ। ਇਹਨੂੰ ਬਿਨਾ ਕਲਮ ਤੋਂ ਲਿਖਿਆ ਸੀ ਭਗਵਾਨਾ, ਬਿਨਾ ਕਾਗਜ਼ ਤੋਂ ਪ੍ਰਵਾਨਾ ਦਿਤਾ ਫੜਾਈਆ। ਇਹਦੇ ਉਤੇ ਤੱਕ ਲਓ ਵਿਸ਼ਨ ਬ੍ਰਹਮਾ ਸ਼ਿਵ ਤੇ ਸੀਤਾ ਰਾਮਾ, ਤੇ ਰਾਧਾ ਕ੍ਰਿਸ਼ਨ ਬੈਠੇ ਝੁਗੀਆਂ ਪਾਈਆ। ਪੈਗ਼ੰਬਰ ਤੱਕੋ ਕਰਦੇ ਸਲਾਮਾ, ਸਜਦਿਆਂ ਵਿਚ ਸੀਸ ਝੁਕਾਈਆ। ਸਤਿਨਾਮ ਦਾ ਸੁਣੋ ਨਾਮਾ, ਨਾਮ ਨਿਧਾਨਾ ਰਿਹਾ ਦ੍ਰਿੜਾਈਆ । ਗੋਬਿੰਦ ਦਾ ਵੇਖੋ ਨਿਸ਼ਾਨਾ, ਜੋ ਅਣਿਆਲਾ ਤੀਰ ਚਲਾਈਆ। ਫੇਰ ਤੱਕ ਲਓ ਅਜ ਦਾ ਦਿਨ ਤੇ ਕੀ ਕਹਿੰਦਾ ਜਮਾਨਾ, ਜਿਮੀ ਅਸਮਾਨਾ ਦੋਵੇਂ ਵੇਖ ਵਖਾਈਆ। ਕਿਸੇ ਦੇ ਅੰਦਰੋਂ ਪ੍ਰਭੂ ਦੇ ਨਾਮ ਦਾ ਨਿਕਲਦਾ ਨਹੀਂ ਤਰਾਨਾ, ਤੁਰੀਆ ਤੋਂ ਪਰੇ ਪ੍ਰਭ ਦਾ ਦਰਸ ਕੋਇ ਨਾ ਪਾਈਆ । ਰਸਨਾ ਜਿਹਵਾ ਤੇ ਬੱਤੀ ਦੰਦ ਜਗਤ ਦਾ ਬਣਿਆ ਗਾਣਾ, ਢੋਲੇ ਗਾ ਗਾ ਝੱਟ ਲੰਘਾਈਆ। ਨਾ ਕਿਸੇ ਨੂੰ ਰਾਮ ਮਿਲੇ ਤੇ ਨਾ ਕਿਸੇ ਨੂੰ ਮਿਲੇ ਕਾਹਨਾ, ਸਨਮੁਖ ਬਹਾ ਕੇ ਸਤਿਗੁਰ ਦਾ ਦਰਸ਼ਨ ਵੇਖਣ ਕੋਇ ਨਾ ਪਾਈਆ। ਪਤਾ ਨਹੀਂ ਸਤਿਗੁਰੂ ਕਿਹੜੇ ਘਰ ਵਿਚ ਕਰੇ ਵਿਸ਼ਰਾਮਾ, ਸੁਖਆਸਣ ਆਪਣਾ ਡੇਰਾ ਲਾਈਆ। ਜਗਿਆਸੂ ਧਰਤੀ ਉਤੇ ਕਹਿਣ ਤੂੰ ਮੇਰਾ ਕ੍ਰਿਸ਼ਨ ਤੂੰ ਮੇਰਾ ਰਾਮਾ, ਸਖਾ ਸਹਾਈ ਇਕ ਅਖਵਾਈਆ। ਮੁਰਸ਼ਦ ਕਰਦੇ ਫਿਰਨ ਸਲਾਮਾਂ, ਸਜਦਿਆਂ ਵਿਚ ਆਪਣਾ ਆਪ ਝੁਕਾਈਆ। ਪੜ੍ਹਦੇ ਫਿਰਨ ਕਲਾਮਾ, ਕਾਇਨਾਤ ਦ੍ਰਿੜਾਈਆ। ਨਾਰਦ ਕਹੇ ਭਗਤੋ ਤੁਸੀਂ ਨਹੀਂ ਜਾਣਦੇ ਪ੍ਰਭੂ ਦਾ ਕਿਸ ਤਰ੍ਹਾਂ ਦਾ ਇੰਤਜਾਮਾ, ਤੇ ਬੰਦੋਬਸਤ ਕਿਸ ਤਰ੍ਹਾਂ ਆਪਣੇ ਹੱਥ ਰਖਾਈਆ । ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਸੰਤ ਭਗਤ ਬਣਾਏ ਆਪਣਾ ਗੁਲਾਮਾ, ਗੁਲਾਮੀ ਦੇ ਜੰਜੀਰ ਸ਼ਰਅ ਨਾਲ ਬੰਨ੍ਹ ਕੇ ਜਗਤ ਲੋਕਮਾਤ ਦਿਤੇ ਟਿਕਾਈਆ। ਜਦੋਂ ਖੁਸ਼ੀ ਵਿਚ ਆਵੇ ਤੇ ਸਚਖੰਡ ਵਿਚੋਂ ਸੁਣਾਵੇ, ਤੇ ਸਤਿਗੁਰ ਸ਼ਬਦ ਸੰਦੇਸ਼ਾ ਲੈ ਕੇ ਆਵੇ, ਤੱਤਾਂ ਵਾਲੇ ਸਰੀਰ ਵਿਚ ਟਿਕਾਵੇ, ਓਹ ਫਿਰ ਅਵਤਾਰ ਪੈਗ਼ੰਬਰ ਗੁਰੂ ਮੁਖ ਰਸਨਾ ਨਾਲ ਗਾਵੇ, ਤੇ ਅੱਖਰਾਂ ਦੇ ਅੱਖਰ ਬਣਾ ਲਿਖਾਏ, ਤੇ ਕਾਗਜ ਉਤੇ ਟਿਕਾਏ, ਤੇ ਓਸੇ ਦਾ ਧਿਆਨ ਓਸੇ ਵਲ ਲਗਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। · (੨੩--੫੨੭)
❋
ਬਚਨ ਅਮੋੜੇ ਗੁਰ ਕਾ ਭਾਈ, ਵਿਚ ਸੰਸਾਰ ਰਹਿਣ ਨਾ ਪਾਈ। ਸੰਗਤ ਵਿਚ ਗੁਰ ਅੰਮ੍ਰਿਤ ਬਰਖੇ, ਮੰਗੇ ਕਹਿਰ ਦੇਹ ਤੇ ਵਰਤੇ। ਸੰਗਤ ਨੂੰ ਇਹ ਰਾਹ ਬਤਾਇਆ, ਸਤਿ ਕਰ ਮੰਨੋ ਗੁਰੂ ਸੁਣਾਇਆ। ਵਰਤਾਵੇ ਕਹਿਰ ਨਾ ਮੇਟੇ ਕੋਇ, ਮਹਾਰਾਜ ਸ਼ੇਰ ਸਿੰਘ ਦੀ ਜੋਤ ਪ੍ਰਗਟ ਹੋਏ।
(੭ ਜੇਠ ੨੦੦੬ ਬਿਕ੍ਰਮੀ ਹਰਿ ਬਾਣੀ ਦਾ ਅਰੰਭ)
❋
ਮੋ ਕੋ ਆਖੇ ਈਸ਼ਰ ਦੇਵ ਸਭ ਭਾਈ। ਮੇਰਾ ਨਾਮ ਬਾਣੀ ਜਗਤ ਅਖਵਾਈ। ਬਾਣੀ ਵਿਨਾਸ਼ੇ ਸਤਿਗੁਰ ਨਾ ਵਿਨਾਸ਼ੇ। ਬਾਣੀ ਅਲੋਪ ਸਤਿਗੁਰ ਪ੍ਰਕਾਸ਼ੇ। ਸਤਿਗੁਰ ਦੇਵੇ ਭਗਤਨ ਕੋ ਵਡਿਆਈ। ਦਰਸ ਪਾਏ ਭਗਤ ਜਸ ਗਾਈ। ਮੇਰਾ ਨਾਮ ਲੈਣ ਜੋ ਭਗਤਨ। ਉਸ ਕੋ ਬਾਣੀ ਜਗਤ ਮੇਂ ਕਹਿਤਨ । ਬਾਣੀ ਆਪ ਗੁਰੂ ਉਪਜਾਵੇ। ਮਹਿਮਾ ਆਪਣੀ ਆਪ ਲਿਖਾਵੇ। ਸਮੇਂ ਅਨੁਸਾਰ ਕਰੇ ਅੰਤਕਾਲ। ਥਿਰ ਰਹੇ ਇਹ ਆਪ ਦੀਨ ਦਿਆਲ। ਦੀਨ ਦਿਆਲ ਸਦਾ ਪ੍ਰਿਤਪਾਲ। ਮਹਾਰਾਜ ਸ਼ੇਰ ਸਿੰਘ ਲਏ ਬਿਰਦ ਸੰਭਾਲ । (੦੧ ੦੦੨)
❋
❋
ਕਾਲ ਕੀਆ ਕਲਜੁਗ ਦਾ ਆ ਕੇ। ਮਹਾਰਾਜ ਸ਼ੇਰ ਸਿੰਘ ਨਾਂ ਰਖਾ ਕੇ। ਸੋਹੰ ਸ਼ਬਦ ਦਾ ਜਾਪ ਕਰਾ ਕੇ। ਬਾਕੀ ਸਭਨ ਦਾ ਨਾਸ ਕਰਾ ਕੇ। ਬਾਬੇ ਮਨੀ ਸਿੰਘ ਤੋਂ ਲਿਖਤ ਕਰਾ ਕੇ। ਛੇ ਮਹੀਨੇ ਕਲਮ ਚਲਾ ਕੇ। ਅੱਠ ਮਣ ਸਾਢੇ ਸੱਤ ਛਟਾਂਕ ਬਾਣੀ ਲਿਖਵਾ ਕੇ। ਚਾਰ ਜੁਗ ਦਾ ਵਰਨ ਕਰਾ ਕੇ। (੦੧ ੦੦੩)
❋
ਹਰਿ ਬਾਣੀ ਹਰਿ ਰੂਪ ਹੈ, ਗੁਰ ਸਤਿਗੁਰ ਵਿਚ ਸਮਾਏ। ਹਰਿ ਬਾਣੀ ਸਤਿ ਸਰੂਪ ਹੈ, ਸਤਿਗੁਰ ਸਾਚਾ ਵੇਖ ਵਖਾਏ। ਹਰਿ ਬਾਣੀ ਚਾਰੇ ਕੂਟ ਹੈ, ਦਹਿ ਦਿਸ਼ਾ ਵਿਚ ਸਮਾਏ। ਹਰਿ ਬਾਣੀ ਸਾਚਾ ਸੂਤ ਹੈ, ਤਾਣਾ ਪੇਟਾ ਇਕ ਅਖਵਾਏ। ਹਰਿ ਬਾਣੀ ਸਾਚਾ ਭੂਪ ਹੈ, ਰਾਜ ਜੋਗ ਸਚ ਸੁਲਤਾਨ ਇਕ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਾਚਾ ਮੰਤਰ ਨਾਮ ਦ੍ਰਿੜਾਏ।
ਹਰਿ ਬਾਣੀ ਹਰਿ ਅੰਤਰ ਧਿਆਨ, ਗੁਰ ਸਤਿਗੁਰ ਬੂਝ ਬੁਝਾਈਆ। ਹਰਿ ਬਾਣੀ ਮਾਰੇ ਬਾਣ ਮਹਾਨ, ਤੀਰ ਨਿਰਾਲਾ ਇਕ ਚਲਾਈਆ। ਹਰਿ ਬਾਣੀ ਮੇਟੇ ਪੰਜ ਸ਼ੈਤਾਨ, ਹਉਮੇ ਹਿੰਸਾ ਰਹੇ ਨਾ ਰਾਈਆ। ਹਰਿ ਬਾਣੀ ਮੇਟੇ ਨੌਜੁਵਾਨ, ਪੰਚਮ ਮੇਲ ਨਾ ਕੋਇ ਵਖਾਈਆ। ਹਰਿ ਬਾਣੀ ਲਹਿਣਾ ਚੁਕਾਏ ਜਗਤ ਜਹਾਨ, ਚਾਰੇ ਖਾਣੀ ਪੰਧ ਮੁਕਾਈਆ। ਹਰਿ ਬਾਣੀ ਦੇਵੇ ਧੁਰ ਫ਼ਰਮਾਣ, ਸ਼ਬਦ ਢੋਲਾ ਏਕਾ ਗਾਈਆ। ਹਰਿ ਬਾਣੀ ਹੋਏ ਦਰ ਪਰਵਾਨ, ਹਰਿ ਸਾਚਾ ਲੇਖਾ ਲੇਖੇ ਪਾਈਆ। ਹਰਿ ਬਾਣੀ ਲੋਕਮਾਤ ਕਰ ਪਰਧਾਨ, ਆਪਣੇ ਨਾਮ ਕਰੇ ਵਡਿਆਈਆ। ਹਰਿ ਬਾਣੀ ਗੁਰਮੁਖਾਂ ਦੇਵੇ ਜਗਤ ਮਾਣ, ਭਗਤ ਵਛਲ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਏਕਾ ਸ਼ਬਦ ਕਰੇ ਕੁੜਮਾਈਆ ।
ਹਰਿ ਬਾਣੀ ਅੰਮ੍ਰਿਤ ਰਸ, ਗੁਰ ਸਤਿਗੁਰ ਆਪ ਚੁਵਾਇਆ। ਪਾਰਬ੍ਰਹਮ ਅਬਿਨਾਸ਼ੀ ਅੰਦਰ ਵਸ, ਆਪ ਆਪਣਾ ਭੇਵ ਖੁਲ੍ਹਾਇਆ। ਦਰਸ ਦਖਾਏ ਹੱਸ ਹੱਸ, ਨਿਰਗੁਣ ਸਰਗੁਣ ਮੇਲ ਮਿਲਾਇਆ। ਤੀਰ ਨਿਰਾਲਾ ਮਾਰੇ ਕਸ, ਅਨਯਾਲਾ ਆਪ ਚਲਾਇਆ। ਸਾਚਾ ਮਾਰਗ ਲੋਕਮਾਤ ਦੱਸ, ਦਰ ਦਸਵਾਂ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਗੁਰ ਮੰਤਰ ਨਾਮ ਸਮਝਾਇਆ।
ਹਰਿ ਬਾਣੀ ਹਰਿ ਕਾ ਨੇਤਰ, ਗੁਰ ਗੁਰ ਆਪ ਖੁਲ੍ਹਾਇੰਦਾ। ਆਪੇ ਵੇਖੇ ਕਾਇਆ ਖੇਤਰ, ਨਵ ਨਵ ਫੋਲ ਫੁਲਾਇੰਦਾ। ਰੁੱਤ ਬਸੰਤੀ ਮਹੀਨਾ ਚੇਤਰ, ਫਲ ਫੁਲਵਾੜੀ ਫਲ ਮਹਿਕਾਇੰਦਾ। ਗੁਰਮੁਖਾਂ ਕਰੇ ਸਾਚਾ ਹੇਤੜ, ਨਿਤ ਨਵਿਤ ਵੇਖ ਵਖਾਇੰਦਾ। ਲੇਖਾ ਜਾਣੇ ਪੰਚਮ ਜੇਠੜ, ਵਦੀ ਸੁਦੀ ਨਾ ਨਾਲ ਰਲਾਇੰਦਾ । ਹਰਿਜਨ ਰੱਖੇ ਸਾਇਆ ਹੇਠੜ, ਸਿਰ ਆਪਣਾ ਹੱਥ ਟਿਕਾਇੰਦਾ। ਲੱਭਦੇ ਫਿਰਦੇ ਕੋਟੀ ਕੋਟ ਕੇਤੜ, ਦਿਸ ਕਿਸੇ ਨਾ ਆਇੰਦਾ। ਰਾਜ ਰਾਜਾਨ ਵਡ ਵਡ ਸੇਠੜ, ਪੁੰਨ ਦਾਨ ਸਰਬ ਕਰਾਇੰਦਾ। ਮਿਲੇ ਮੇਲ ਨਾ ਹਰਿ ਹਰਿ ਮੀਤੜ, ਮਿੱਤਰ ਪਿਆਰਾ ਨਾ ਕੋਇ ਮਿਲਾਇੰਦਾ। ਕਾਇਆ ਕਰੇ ਨਾ ਠਾਂਡੀ ਸੀਤੜ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ ਗੁਰਮੁਖਾਂ ਮੇਲਾ ਆਪੇ ਕੀਤੜ, ਹਸਤ ਕੀਟ ਏਕਾ ਰੰਗ ਰੰਗਾਇੰਦਾ। ਰੰਗ ਰੰਗਾਏ ਇਕ ਮਜੀਠੜ, ਲਾਲ ਗੁਲਾਲਾ ਰੂਪ ਵਟਾਇੰਦਾ। ਸ਼ਾਹੋ ਭੂਪ
ਵਡ ਬੀਠਲਾ ਬੀਠਲ, ਮੋਹਨ ਮਾਧਵ ਨਾਉਂ ਧਰਾਇੰਦਾ। ਆਦਿ ਜੁਗਾਦੀ ਜਾਣੇ ਰੀਤੜ, ਆਪਣਾ ਮਾਰਗ ਆਪੇ ਲਾਇੰਦਾ। ਸਤਿਜੁਗ ਸਾਚਾ ਪਤਿਤ ਪੁਨੀਤੜ, ਪਾਰਬ੍ਰਹਮ ਪ੍ਰਭ ਨਾਉਂ ਧਰਾਇੰਦਾ। ਨਾ ਕੋਈ ਗੁਰਦੁਵਾਰ ਨਾ ਮੰਦਰ ਮਸੀਤੜ, ਚਾਰ ਵਰਨਾਂ ਸਤਿਗੁਰ ਏਕਾ ਰੂਪ ਦਰਸਾਇੰਦਾ। ਹਰਿ ਬਾਣੀ ਹਰਿ ਸ਼ਬਦ ਜਗਤ ਅਨਡੀਠੜ, ਸਤਿਗੁਰ ਪੂਰਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਮੇਲ ਮਿਲਾਇੰਦਾ।
ਹਰਿ ਬਾਣੀ ਹਰਿ ਜਾਣਿਆ, ਗੁਰ ਸਤਿਗੁਰ ਰੂਪ ਅਪਾਰ। ਦਰ ਘਰ ਸਾਚਾ ਇਕ ਪਛਾਣਿਆ, ਮਿਲਿਆ ਮੇਲ ਸ੍ਰੀ ਭਗਵਾਨ। ਲੇਖਾ ਚੁੱਕਾ ਜੀਵ ਜਹਾਨਿਆ, ਪਾਇਆ ਪਦ ਪਦ ਨਿਰਬਾਣ। ਅੰਮ੍ਰਿਤ ਮਿਲਿਆ ਠੰਡਾ ਪਾਣੀਆ, ਸਾਚਾ ਨੀਰ ਸੀਰ ਵਿਰੋਲੇ ਦੋ ਜਹਾਨ। ਸਤਿਗੁਰ ਪੂਰਾ ਗਾਏ ਅਕੱਥ ਕਹਾਣੀਆ, ਲੇਖਾ ਜਾਣੇ ਨਾ ਵੇਦ ਪੁਰਾਨ। ਗੁਰਮੁਖ ਸਾਚਾ ਸਾਚੀ ਸੁਘੜ ਸੁਵਾਣੀਆ, ਮੇਲ ਮਿਲਾਵਾ ਸੀਤਾ ਰਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਨਾਮ ਪਿਆਏ ਜਾਮ।
ਹਰਿ ਬਾਣੀ ਹਰਿ ਨਾਮ ਪਿਆਲਾ, ਗੁਰ ਸਤਿਗੁਰ ਹੱਥ ਫੜਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੇਖਾ ਲੇਖ ਨਾ ਕੋਇ ਵਖਾਇੰਦਾ। ਗੁਰਮੁਖ ਕਾਇਆ ਸਚੀ ਧਰਮਸਾਲਾ, ਸਾਚਾ ਬੰਕ ਸੁਹਾਇੰਦਾ। ਜੋਤੀ ਨੂਰ ਹਾਜ਼ਰ ਹਜ਼ੂਰ ਇਕ ਉਜਾਲਾ, ਪਰਕਾਸ਼ ਅਕਾਸ਼ ਰਖਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲਾ, ਬਾਲ ਬਾਲਾ ਲੇਖੇ ਲਾਇੰਦਾ। ਗਲ ਵਿਚ ਪਾਏ ਏਕਾ ਮਾਲਾ, ਸੋਹੰ ਹਾਰ ਗਲ ਵਿਚ ਪਾਇੰਦਾ। ਅਜਪਾ ਜਾਪ ਆਪੇ ਘਾਲੇ ਆਪਣੀ ਘਾਲਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਫਲ ਲਗਾਏ ਸਾਚੇ ਡਾਲਾ, ਪਤ ਡਾਲ੍ਹੀ ਵੇਖ ਵਖਾਇੰਦਾ। ਦੋ ਜਹਾਨੀ ਬਣ ਦਲਾਲਾ, ਸਾਚਾ ਜੋੜਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਮੁਖ ਸਲਾਹਿੰਦਾ।
ਹਰਿ ਬਾਣੀ ਸਾਚਾ ਰੰਗ ਸਾਚੀ ਅੰਮੜੀਏ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਰੰਗ ਰੰਗੇ ਕਾਇਆ ਮਾਟੀ ਝੂਠੀ ਚੰਮੜੀਏ, ਚੰਮ ਦ੍ਰਿਸ਼ਟੀ ਇਸ਼ਟ ਮਿਟਾਇੰਦਾ। ਕੀਮਤ ਕਰਤਾ ਕੋਇ ਨਾ ਲਾਏ ਪੈਸਾ ਧੇਲਾ ਦਮੜੀਏ, ਚਰਨ ਪ੍ਰੀਤੀ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਆਪੇ ਵੇਖ ਵਖਾਇੰਦਾ।
ਹਰਿ ਬਾਣੀ ਹਰਿ ਸਾਚਾ ਜ਼ੋਰ, ਜਗਤ ਜੁਗਤ ਬਣਾਈਆ। ਗੁਰ ਸਤਿਗੁਰ ਆਪੇ ਤੋਰ, ਲੋਕਮਾਤ ਕਰੇ ਜਣਾਈਆ। ਨਿਰਗੁਣ ਆਪਣੇ ਹੱਥ ਰੱਖੇ ਡੋਰ, ਸਰਗੁਣ ਤੰਦ ਬੰਧਾਈਆ। ਨੇਤਰ ਖੋਲ੍ਹੇ ਹਰਨ ਫੋਰ, ਫੁਰਨਾ ਫੁਰੇ ਬੇਪਰਵਾਹੀਆ। ਆਪੇ ਹੁਕਮੇ ਰਿਹਾ ਤੋਰ, ਹੁਕਮੀ ਹੁਕਮ ਫਿਰਾਈਆ। ਪਾਵੇ ਸਾਰ ਅੰਧ ਘੋਰ, ਏਕਾ ਜੋਤ ਕਰ ਰੁਸ਼ਨਾਈਆ। ਹਰਿ ਬਿਨ ਅਵਰ ਨਾ ਦੀਸੇ ਕੋਈ ਹੋਰ, ਨਾ ਕੋਈ ਕੁਦਰਤ ਰਚਨ ਰਚਾਈਆ । ਲੱਖ ਚੁਰਾਸੀ ਨਾ ਜੋੜੇ ਜੋੜ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਸਹਾਈਆ। ਹਰਿ ਕਾ ਰੂਪ ਸਤਿ ਸਰੂਪ ਗੁਰਮੁਖਾਂ ਚੁਕਾਏ ਮੋਰ ਤੋਰ, ਤੇਰਾ ਮੇਰਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਬਾਣੀ ਆਪਣੀ ਆਪ ਸੁਣਾਈਆ।
ਹਰਿ ਬਾਣੀ ਪਤਿਤ ਪੁਨੀਤ, ਪਤਿਤ ਪਾਵਣ ਆਪ ਚਲਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਰਸਨਾ ਗਾਵਤ ਗਾਵਤ ਗਾਵਤ ਪਾਰ ਕਰਾਈਆ। ਧੁਰ ਦਾ ਸ਼ਬਦ ਸਾਚਾ ਮੀਤ, ਸਾਕ ਸੱਜਣ ਸੈਣ ਇਕ ਅਖਵਾਈਆ । ਗੁਰਸਿਖ ਗੌਣਾ ਸੋਹੰ ਸੁਹਾਗੀ ਗੀਤ, ਸਤਿਗੁਰ ਪੂਰਾ ਕਰੇ ਕੁੜਮਾਈਆ। ਅੱਠੇ
ਪਹਿਰ ਵਸੇ ਚੀਤ, ਚੇਤਨ ਸਤਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਬੰਕ ਦੁਵਾਰਾ ਇਕ ਵਖਾਈਆ।
ਹਰਿ ਬਾਣੀ ਬਾਣ ਨਿਰਾਲਾ, ਗੁਰ ਸਤਿਗੁਰ ਹੱਥ ਉਠਾਇਆ। ਰਸਨਾ ਚਿੱਲਾ ਤੀਰ ਕਮਾਨਾ, ਲੋਕਮਾਤ ਆਪ ਚਲਾਇਆ। ਖੇਲੇ ਖੇਲ ਦੋ ਜਹਾਨਾਂ, ਭੇਵ ਅਭੇਦਾ ਭੇਵ ਛੁਪਾਇਆ। ਗੁਰਮੁਖਾਂ ਮਾਰੇ ਇਕ ਨਿਸ਼ਾਨਾ, ਸੋਏ ਮਾਤ ਲਏ ਉਠਾਇਆ। ਪੁਰਖ ਅਬਿਨਾਸ਼ੀ ਬੀਨਾ ਦਾਨਾ, ਦਾਨਾ ਬੀਨਾ ਆਪ ਹੋ ਜਾਇਆ। ਹਰਿਜਨ ਕਰੇ ਠਾਂਡਾ ਸੀਨਾ, ਸਤਿ ਸਤਿ ਸਤਿ ਵਰਤਾਇਆ। ਤਿੰਨਾਂ ਲੋਕਾਂ ਪਾਰ ਕੀਨਾ, ਬ੍ਰਹਮਾ ਵਿਸ਼ਨ ਸ਼ਿਵ ਰਾਹ ਰਹੇ ਤਕਾਇਆ । ਆਪਣਾ ਰੰਗ ਚੜ੍ਹਾਇਆ ਭੀਨਾ, ਭਿੰਨੜੀ ਰੈਣ ਨਾਲ ਸੁਹਾਇਆ। ਰਸਨਾ ਜਿਹਵਾ ਜਿਸ ਜਨ ਸੋਹੰ ਚੀਨਾ, ਚਿੰਤਾ ਸੋਗ ਰਹੇ ਨਾ ਰਾਇਆ। ਅੰਤਮ ਅੰਤ ਆਪ ਆਪਣੇ ਜੇਹਾ ਕੀਨਾ, ਹੰ ਬ੍ਰਹਮ ਪਾਰਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਖਲਾਇਆ।
ਹਰਿ ਸ਼ਬਦ ਸਚੀ ਧੁਨਕਾਰ, ਧੁਰ ਬਾਣੀ ਨਾਉਂ ਧਰਾਈਆ। ਪੁਰਖ ਅਗੰਮ ਖੇਲ ਕਰਤਾਰ, ਕੁਲਾਵੰਤ ਕਲ ਵਰਤਾਈਆ। ਬੇਅੰਤ ਬੇਅੰਤ ਬੇਅੰਤ ਸਿਰਜਣਹਾਰ, ਅੰਤ ਆਦਿ ਵੱਡੀ ਵਡਿਆਈਆ । ਕੰਤ ਕੰਤ ਕੰਤ ਹਰਿ ਨਾਰ ਭਤਾਰ, ਦਰ ਸੁਹਾਗਣ ਸੋਭਾ ਪਾਈਆ। ਇਛਿਆ ਭਿਛਿਆ ਕਰ ਸ਼ਿੰਗਾਰ, ਭੂਸ਼ਨ ਬਸਤਰ ਇਕ ਸਜ਼ਾਈਆ। ਕੌਸਤਕ ਮਣੀਆ ਸਾਚਾ ਹਾਰ, ਮਸਤਕ ਟਿੱਕਾ ਤਿਲਕ ਲਲਾਟ ਲਗਾਈਆ। ਨੈਣਾਂ ਕੱਜਲ ਨਾਮ ਧਾਰ, ਲੋਇਣ ਰਹੀ ਮਟਕਾਈਆ। ਹੱਸ ਮੁਖ ਬੱਤੀ ਦੰਦ ਉਚਾਰ, ਗੋਬਿੰਦ ਗੋਬਿੰਦ ਜਿਹਵਾ ਰਹੀ ਗਾਈਆ। ਸਰਵਨ ਸੁਨਣ ਕੰਤ ਪਿਆਰ, ਧੁਨੀ ਨਾਦ ਏਕਾ ਲਿਵ ਲਾਈਆ। ਨੱਕ ਵਾਸਨਾ ਸੁਗੰਧੀ ਵੇਖ ਵਿਹਾਰ, ਗੁਰ ਸੰਗਤ ਸੰਗ ਮਹਿਕਾਈਆ। ਬੰਦੀ ਤੋੜ ਆਇਆ ਵਿਚ ਸੰਸਾਰ, ਬੰਦੀਖ਼ਾਨਾ ਤੋੜ ਤੁੜਾਈਆ । ਸ਼ਾਹੋ ਭੂਪ ਸਾਚੇ ਘੋੜੇ ਚੜ੍ਹਿਆ ਸ਼ਾਹ ਸਵਾਰ, ਸੋਲਾਂ ਕਲੀਆਂ ਆਸਣ ਪਾਈਆ। ਸੋਲਾਂ ਸੋਲਾਂ ਬੰਨ੍ਹੇ ਧਾਰ, ਸੋਲਾਂ ਸੋਲਾਂ ਵਡ ਵਡਿਆਈਆ। ਸੋਲਾਂ ਸੋਲਾਂ ਮਾਰੇ ਮਾਰ, ਸੋਲਾਂ ਸੋਲਾਂ ਲੇਖ ਲਿਖਾਈਆ। ਬਦਲਿਆ ਚੋਲਾ ਕਲਜੁਗ ਤੇਰੀ ਅੰਤਮ ਵਾਰ, ਪੰਜ ਤੱਤ ਨਾ ਕੋਇ ਰਖਾਈਆ। ਬਣਿਆ ਗੋਲਾ ਗੁਰਸਿਖ ਦੁਵਾਰ, ਲੋਕ ਸਾਚੀ ਸੇਵਾ ਰਿਹਾ ਕਮਾਈਆ। ਗਾਇਆ ਢੋਲਾ ਬੇਐਬ ਪਰਵਰਦਿਗਾਰ, ਸੋਹੰ ਰਸਨਾ ਗਾਈਆ। ਬਣਿਆ ਤੋਲਾ ਵਿਚ ਸੰਸਾਰ, ਨਾਮ ਕੰਡਾ ਹੱਥ ਉਠਾਈਆ। ਪਾਏ ਰੌਲਾ ਨਰ ਨਾਰ, ਚਾਰੋਂ ਕੁੰਟ ਪਈ ਦੁਹਾਈਆ । ਮਨਮੁਖ ਮਾਇਆ ਕਰੇ ਖ਼ੁਆਰ, ਕਾਮੀ ਕਰੋਧੀ ਲੋਭੀ ਆਸਾ ਤ੍ਰਿਸ਼ਨਾ ਹੋਈ ਹਲਕਾਈਆ। ਮਾਣਸ ਮਾਨੁੱਖ ਜਨਮ ਗਏ ਹਾਰ, ਗਲ ਪਾਈ ਜਮ ਕੀ ਫਾਹੀਆ। ਦਰਸ਼ ਨਾ ਪਾਇਆ ਗੁਰ ਕਰਤਾਰ, ਜਗਤ ਵੇਖ ਵੇਖ ਨੈਣ ਨੈਣਾਂ ਨਾਲ ਮਿਲਾਈਆ। ਬੰਦ ਕਿਵਾੜ ਨਾ ਖੋਲ੍ਹਿਆ ਤਾਕ, ਆਪਣੀ ਅੱਖ ਨਾ ਆਪ ਉਠਾਈਆ । ਗੁਰਮੁਖਾਂ ਮੇਲਾ ਸਾਚੇ ਸੱਜਣ ਸੈਣ ਸਾਕ, ਸਤਿਗੁਰ ਪੂਰਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਬਾਣੀ ਹਰਿ ਮੰਤਰ, ਗੁਰ ਸਤਿਗੁਰ ਮੁਖ ਸੁਣਾਈਆ।
ਸਤਿਗੁਰ ਗਾਏ ਧੁਰ ਧੁਰ ਰਾਗ, ਹਰਿ ਰਾਗੀ ਰਾਗ ਅਲਾਇੰਦਾ। ਸ਼ਬਦ ਅਗੰਮੀ ਏਕਾ ਅਵਾਜ਼, ਧੁਰ ਧਾਮੀ ਆਪ ਸੁਣਾਇੰਦਾ। ਆਪੇ ਰਚਿਆ ਸਚ ਕਾਜ, ਸਾਚੀ ਵਸਤੂ ਸੰਗ ਰਖਾਇੰਦਾ। ਜੁਗਾ ਜੁਗੰਤਰ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਲਜੁਗ ਅੰਤਮ ਦੇਸ ਮਾਝ, ਮਜਨ ਮਾਘ ਇਕ ਵਖਾਇੰਦਾ । ਹਾੜ ਸਤਾਰਾਂ ਸਾਜਣ ਸਾਜ, ਜਨ ਭਗਤਾਂ ਭਗਤੀ ਲੇਖੇ ਲਾਇੰਦਾ। ਸੀਸ ਰਖਾਏ ਸਾਚਾ ਤਾਜ, ਆਪੇ ਵੇਖ ਵਖਾਇੰਦਾ। ਧੁਰਦਰਗਾਹੀ ਏਕਾ ਰਾਜ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਪਾਰ ਕਰਾਇੰਦਾ।
ਪਾਰ ਉਤਾਰਾ ਆਪੇ ਕਰ, ਗੁਰ ਸ਼ਬਦੀ ਬੇੜਾ ਹਰਿ ਚਲਾਈਆ। ਆਪ ਉਤਾਰੇ ਆਪਣੇ ਘਰ, ਵੰਞ ਮੁਹਾਣਾ ਇਕ ਰਖਾਈਆ। ਆਵਣ ਜਾਵਣ ਦੋ ਜਹਾਨਾਂ ਚੁੱਕੇ ਡਰ, ਸਾਚਾ ਦਾਮਨ ਰਿਹਾ ਫੜਾਈਆ । ਗੁਰਮੁਖ ਜ਼ਾਮਨ ਬਣਿਆ ਹਰਿ, ਹਰਿ ਕੀ ਪੌੜੀ ਦਏ ਚੜ੍ਹਾਈਆ। ਕਲਜੁਗ ਮੇਟੇ ਹੰਕਾਰੀ ਰਾਵਣ ਗੜ, ਹਉਮੇ ਲੰਕਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰਮੁਖ ਗੁਰ ਗੁਰ ਗੁਰ ਝੋਲੀ ਪਾਈਆ।
ਗੁਰਸਿਖ ਆਪਣੀ ਝੋਲੀ ਪਾ, ਪੂਰਬ ਲਹਿਣਾ ਲਹਿਣ ਚੁਕਾਇੰਦਾ। ਸਤਿਗੁਰ ਸਾਜਣ ਬਣ ਮਲਾਹ, ਬੇੜਾ ਮਾਤ ਚਲਾਇੰਦਾ। ਅੰਤਮ ਵੇਲੇ ਪਕੜੇ ਬਾਂਹ, ਲੇਖਾ ਲੇਖ ਲਖਾਇੰਦਾ। ਨੇਹਕਲੰਕੀ ਜਾਮਾ ਪਾ, ਜੋਤ ਜਾਤ ਜਗਤ ਇਕ ਵਖਾਇੰਦਾ। ਗੁਰਸਿਖਾਂ ਬਣਿਆ ਪਿਤਾ ਮਾਂ, ਬਾਲ ਅੰਞਾਣੇ ਗਲੇ ਲਗਾਇੰਦਾ । ਹਰਿ ਸੰਗਤ ਤੇਰੀ ਠੰਡੀ ਛਾਂ, ਸਤਿਗੁਰ ਸਿਰ ਆਪਣਾ ਹੇਠ ਧਰਾਇੰਦਾ। ਇਕ ਦੂਜੇ ਦੀ ਫੜੀ ਬਾਂਹ, ਦੂਜਾ ਵਿਚੋਲਾ ਨਾ ਕੋਇ ਵਖਾਇੰਦਾ । ਪੁਤਰਾਂ ਪਿਆਰੀ ਲੱਗੇ ਮਾਂ, ਮਾਂ ਪੁੱਤਰਾਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਤੀਰ ਨਾ ਕਮਾਨ, ਨਾ ਕੋਈ ਰਥ ਰਥਵਾਹੀ ਦਿਸੇ ਨਿਸ਼ਾਨ, ਏਕਾ ਜੋਤੀ ਨੂਰ ਵਾਲੀ ਦੋ ਜਹਾਨ, ਗੁਰਮੁਖਾਂ ਕਰੇ ਕਲ ਪਛਾਣ, ਲੱਖ ਚੁਰਾਸੀ ਮਾਰ ਧਿਆਨ, ਏਕਾ ਦੇਵੇ ਸੋਹੰ ਦਾਨ, ਬ੍ਰਹਮ ਪਾਰਬ੍ਰਹਮ ਨਾ ਕੋਈ ਗੋਤ ਨਾ ਕੋਈ ਵਰਨ, ਅੰਸ ਬੰਸ ਬੰਸ ਅੰਸ, ਅੰਸਾ ਬੰਸਾ ਆਪ ਅਖਵਾਇੰਦਾ। · (੦੮ ੬੩੪--੬੩੭)
❋
ਗੁਰ ਬਾਣੀ ਹਰਿ ਕਾ ਜਸ, ਗੁਰ ਗੁਰ ਹੁਕਮੀ ਹੁਕਮ ਗਾਈਆ। ਨਿਰਗੁਣ ਸਰਗੁਣ ਅੰਦਰ ਵਸ, ਆਪਣਾ ਭੇਵ ਆਪ ਖੁਲ੍ਹਾਈਆ। ਪੁਰਖ ਅਕਾਲ ਨਾਨਕ ਕਰੇ ਪੂਰੀ ਆਸ, ਆਪ ਆਪਣਾ ਭੇਵ ਖੁਲ੍ਹਾਈਆ। ਸਾਚੇ ਮੰਡਲ ਸਾਚੀ ਰਾਸ, ਜੋਤੀ ਜਾਤਾ ਦਏ ਵਖਾਈਆ। ਲਹਿਣਾ ਤੋੜ ਪ੍ਰਿਥਮੀ ਆਕਾਸ਼, ਗਗਨ ਮੰਡਲ ਉਪਰ ਡੇਰਾ ਲਾਈਆ। ਸਚਖੰਡ ਦੁਆਰੇ ਕਰ ਕਰ ਵਾਸ, ਸਚ ਸਿੰਘਾਸਣ ਸੋਭਾ ਪਾਈਆ । ਧੁਰ ਫ਼ਰਮਾਣਾ ਦੇਵੇ ਧੁਰ ਧਰਵਾਸ, ਧੁਰ ਦਰਬਾਰੀ ਆਪ ਜਣਾਈਆ। ਆਤਮ ਪਰਮਾਤਮ ਘਟ ਘਟ ਵਾਸ, ਵਰਨ ਗੋਤ ਨਾ ਕੋਇ ਰਖਾਈਆ। ਪੰਜ ਤੱਤ ਚੋਲਾ ਕਾਇਆ ਗੁਰ ਅਵਤਾਰਾਂ ਹੋਵੇ ਨਾਸ, ਥਿਰ ਕੋਇ ਰਹਿਣ ਨਾ ਪਾਈਆ। ਹਰਿ ਕਾ ਸ਼ਬਦ ਸਦਾ ਪਰਕਾਸ਼, ਨਾ ਮਰੇ ਨਾ ਜਾਈਆ। ਜੁਗ ਚੌਕੜੀ ਗੌਂਦੇ ਰਹੇ ਰਸਨ ਸਵਾਸ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਬਾਣੀ ਭੇਵ ਖੁਲ੍ਹਾਈਆ।
ਹਰਿ ਕਾ ਨਾਉਂ ਗੁਰ ਗੁਰ ਬਾਣੀ, ਹਰਿ ਸਤਿਗੁਰ ਆਪ ਜਣਾਇੰਦਾ। ਸਤਿਗੁਰ ਮਹਿਮਾ ਅਕੱਥ ਕਹਾਣੀ, ਲਿਖ ਲਿਖ ਲੇਖ ਬਣਾਇੰਦਾ। ਗੁਰ ਗੁਰ ਰੂਪ ਖੇਲ ਮਹਾਨੀ, ਬਿਨ ਸਤਿਗੁਰ ਬਾਣੀ ਨਾਉਂ ਨਾ ਕੋਇ ਅਲਾਇੰਦਾ । ਬਿਨ ਬਾਣੀ ਸਤਿਗੁਰ ਕੋਇ ਨਾ ਹੋਏ ਜਾਣ ਜਾਣੀ, ਗੁਰ ਗੁਰ ਨਿਸ਼ਾਨਾ ਨਜ਼ਰ ਕੋਇ ਨਾ ਆਇੰਦਾ। ਦੋਹਾਂ ਵਿਚੋਲਾ ਸ਼ਾਹ ਸੁਲਤਾਨੀ, ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦੇਵੇ ਸਾਚਾ ਵਰ, ਗੋਬਿੰਦ ਏਕਾ ਬੂਝ ਬੁਝਾਇੰਦਾ।
ਨਾਨਕ ਗੋਬਿੰਦ ਪਰਦਾ ਖੋਲ੍ਹ, ਹਰਿ ਜੂ ਹਰਿ ਹਰਿ ਆਪ ਬੁਝਾਈਆ। ਸਤਿਗੁਰ ਸਾਜਣ ਬੋਲੇ ਬੋਲ,
ਅੱਖਰ ਵੱਖਰ ਆਪੇ ਗਾਈਆ। ਹਰਿ ਕਾ ਨਾਉਂ ਤੋਲੇ ਤੋਲ, ਤੋਲਣਹਾਰਾ ਆਪ ਹੋ ਜਾਈਆ। ਸ਼ਬਦੀ ਗੁਰ ਘਟ ਘਟ ਜਾਏ ਮੌਲ, ਗੁਰੂ ਗ੍ਰੰਥ ਦਏ ਗਵਾਹੀਆ। ਬਾਣੀ ਗੁਰ ਗੁਰ ਬਾਣੀ ਆਦਿ ਜੁਗਾਦੀ ਇਕ ਦੂਜੇ ਦੇ ਵਸਣ ਕੋਲ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕ ਸਮਝਾਈਆ।
ਗੁਰ ਸ਼ਬਦ ਸਾਚਾ ਗੁਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨਾਨਕ ਨਿਰਗੁਣ ਗਿਆ ਜੁੜ, ਨਿਰਵੈਰ ਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਆਪੇ ਬੌਹੁੜ, ਭੇਵ ਅਭੇਦ ਆਪ ਜਣਾਇੰਦਾ। ਨਾਤਾ ਤੋੜੇ ਮਿੱਠਾ ਕੌੜ, ਰਸ ਅਨਡਿਠਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਬਾਣੀ ਆਪ ਪਰਗਟਾਇੰਦਾ।
ਗੁਰ ਬਾਣੀ ਸਤਿਗੁਰ ਰਾਗ, ਰਸਨਾ ਜਿਹਵਾ ਆਪੇ ਗਾਈਆ। ਬਾਣੀ ਮੇਲਾ ਸ਼ਬਦ ਸੁਹਾਗ, ਗੁਰ ਗੁਰ ਕੰਤ ਹੰਢਾਈਆ। ਦੋਹਾਂ ਵਿਚੋਲਾ ਬਣੇ ਆਪ, ਨਿਰੰਤਰ ਆਪਣੀ ਧਾਰ ਵਖਾਈਆ। ਆਤਮ ਪਰਮਾਤਮ ਸਚਾ ਜਾਪ, ਜੀਵਣ ਜੁਗਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਕਾ ਸ਼ਬਦ ਏਕਾ ਗੁਰ ਵਡਿਆਈਆ।
ਏਕਾ ਗੁਰ ਇਕ ਅਵਤਾਰਾ, ਏਕਾ ਬੂਝ ਬੁਝਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਮਹਿਮਾ ਅਕੱਥ ਬੋਲੇ ਜੈਕਾਰਾ, ਜੈ ਜੈ ਆਪਣੇ ਨਾਉਂ ਕਰਾਇੰਦਾ। ਚਲਾਏ ਰਥ ਵਿਚ ਸੰਸਾਰਾ, ਬੋਧ ਗਿਆਨ ਆਪ ਦ੍ਰਿੜਾਇੰਦਾ। ਸਮਰੱਥ ਪੁਰਖ ਕਰੇ ਖੇਲ ਅਪਾਰਾ, ਨਾਨਕ ਗੋਬਿੰਦ ਸਾਚਾ ਫ਼ਿਰਕਾ ਇਕ ਸਮਝਾਇੰਦਾ। ਸਾਚਾ ਫ਼ਿਰਕਾ ਬਿਨ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਈਆ। ਸਤਿਗੁਰ ਪੂਰਾ ਮੇਟੇ ਅੰਧੇਰੀ ਰਾਤ, ਆਤਮ ਚੰਦ ਇਕ ਚੜ੍ਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣਾਇਆ ਸਾਕ, ਆਪਣਾ ਬੰਧਨ ਪਾਈਆ। ਪੰਚਮ ਮੀਤਾ ਬੋਲ ਵਾਕ, ਸੀਸ ਆਪਣਾ ਰਿਹਾ ਝੁਕਾਈਆ। ਗੁਰ ਚੇਲਾ ਵਸੇ ਪਾਸ, ਚੇਲਾ ਗੁਰ ਰੂਪ ਵਟਾਈਆ। ਹਰਿ ਕਾ ਨਾਉਂ ਨਾ ਜਾਏ ਵਿਨਾਸ, ਗੁਰ ਸ਼ਬਦ ਆਦਿ ਜੁਗਾਦਿ ਸਮਾਈਆ । ਗੁਰੂ ਗ੍ਰੰਥ ਗੁਰ ਬੂਝੇ ਕਰ ਕਿਆਸ, ਖ਼ਿਆਨਤ ਨੇੜ ਕਦੇ ਨਾ ਆਈਆ। ਅੰਤ ਉਤਾਰੇ ਆਪਣੇ ਘਾਟ, ਮੰਜਧਾਰ ਨਾ ਕੋਇ ਰੁੜ੍ਹਾਈਆ। ਪੰਜ ਤੱਤ ਚੋਲਾ ਦੇਵੇ ਕੋਇ ਨਾ ਸਾਥ, ਨਾਨਕ ਗੋਬਿੰਦ ਸ਼ਬਦ ਸਰੂਪ ਸ਼ਬਦੀ ਗੁਰ ਇਕ ਅਖਵਾਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਬੇਪਰਵਾਹੀਆ। ਕੂੜੀ ਕਿਰਿਆ ਕਰੇ ਵਿਨਾਸ, ਫ਼ਤਹਿ ਡੰਕਾ ਇਕ ਵਜਾਈਆ। ਪੁਰਖ ਅਕਾਲ ਲੱਖ ਚੁਰਾਸੀ ਗਾਏ ਸਵਾਸ ਸਵਾਸ, ਦੂਜਾ ਇਸ਼ਟ ਨਾ ਕੋਇ ਮਨਾਈਆ। ਗੁਰ ਸ਼ਬਦ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਘਟ ਘਟ ਵਸੇ ਪਾਸ, ਗੁਰ ਬਾਣੀ ਗੁਰ ਸ਼ਬਦ ਕਹਾਣੀ, ਕਹਿ ਕਹਿ ਗੁਰ ਗੁਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੀ ਸਾਚੀ ਰਾਣੀ, ਸਚਖੰਡ ਦੀ ਸਚ ਸਵਾਣੀ, ਲੋਕਮਾਤ ਭਗਤ ਭਗਵੰਤ ਸਾਚੇ ਸੰਤ ਗੁਰਮੁਖ ਗੁਰਸਿਖ ਗੁਰ ਗੁਰ ਸ਼ਬਦ ਆਪ ਪਰਨਾਈਆ। (੧੦--੮੮ ੮੯)
❋
ਕਿਆ ਬੇਨੰਤੀ ਕਿਆ ਪੁਕਾਰ, ਆਪਣੀ ਗਤ ਜੀਵਣ ਜੁਗਤ ਕਹਿਣ ਨਾ ਜਾਈਆ। ਮਨ ਮਤ ਬੁਧ ਨਾ ਸਕੇ ਵਿਚਾਰ, ਹਰਿ ਕਾ ਭੇਵ ਭੇਵ ਨਾ ਰਾਈਆ। ਕਾਗਦ ਕਲਮ ਕਰੇ ਪੁਕਾਰ, ਨੇਤਰ ਰੋਵੇ ਜਗਤ ਸ਼ਾਹੀਆ। ਹਰਿ ਜੂ ਹਰਿ ਮੰਦਰ ਵਸਿਆ ਸਭ ਤੋਂ ਬਾਹਰ, ਆਪਣਾ ਘਾੜਨ ਆਪ ਘੜਾਈਆ ।
ਜੋ ਬੋਲੇ ਸੋ ਸੁਣੇ ਸੁਣਨੇਹਾਰ, ਭੁੱਲ ਕਦੇ ਨਾ ਜਾਈਆ। ਹਰਿ ਕਾ ਬੋਲਿਆ ਜੀਵ ਨਾ ਸਕੇ ਕੋਇ ਵਿਚਾਰ, ਭੁੱਲੀ ਸਰਬ ਲੋਕਾਈਆ। ਗੁਰਮੁਖ ਗੁਰਸਿਖ ਆਪਣੇ ਕੰਡੇ ਆਪੇ ਤੋਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਏਕਾ ਏਕ ਸਹਿਜ ਸੁਖਦਾਈਆ। (੦੯--੧੦੩੪)
❋
ਨਿਰੰਕਾਰ ਘਰ ਆਇਆ ਨਿਰੰਕਾਰਾ, ਨਿਰਗੁਣ ਆਪਣਾ ਵੇਸ ਵਟਾਈਆ। ਇਕ ਦੂਜੇ ਦੀ ਪੁੱਛੋ ਧਾਰਾ, ਕਵਣ ਬੈਠੇ ਆਸਣ ਲਾਈਆ। ਕਵਣ ਕਰੇ ਸਰਬ ਪਸਾਰਾ, ਕਵਣ ਘਟ ਘਟ ਰਿਹਾ ਸਮਾਈਆ । ਕਵਣ ਸ਼ਬਦ ਨਾਦ ਧੁਨਕਾਰਾ, ਕਵਣ ਅਨਹਦ ਰਾਗ ਅਲਾਈਆ। ਕਵਣ ਅੰਮ੍ਰਿਤ ਆਤਮ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਆਪ ਪਿਆਈਆ। ਧੁਰ ਕੀ ਬਾਣੀ ਨਾ ਜਾਣੋ ਆਵਾਰਾ, ਜੀਵ ਜੰਤ ਕਹਿਣ ਨਾ ਪਾਈਆ। ਬਿਨ ਸਚਖੰਡ ਨਿਵਾਸੀ ਸਾਚੇ ਸ਼ਬਦ ਨਾ ਬਣੇ ਕੋਈ ਲਿਖਾਰਾ, ਲਿਖ ਲਿਖ ਥੱਕੀ ਸਰਬ ਲੋਕਾਈਆ । ਇਕੋ ਨਿਰੰਕਾਰ ਘਰ ਘਰ ਪਾਏ ਪੁਆੜਾ, ਦਰ ਦਰ ਪਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰੰਕਾਰ ਵੇਖੇ ਨਿਰੰਕਾਰ ਘਰ, ਬਿਨ ਨਿਰੰਕਾਰ ਨਿਰੰਕਾਰ ਵੇਖਣ ਕੋਇ ਨਾ ਆਈਆ। · (੧੩--੬੬੨)
❋
ਗੁਰਸਿਖ ਗੁਰ ਉਠਾਇਆ, ਸਤਿਗੁਰ ਕਿਰਪਾ ਧਾਰ। ਉਜਲ ਮੁਖ ਆਪ ਕਰਾਇਆ, ਦੁਰਮਤ ਮੈਲ ਉਤਾਰ। ਆਤਮ ਸੁਖ ਇਕ ਉਪਜਾਇਆ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਕਲਜੁਗ ਕੂੜਾ ਰੋਗ ਮਿਟਾਇਆ, ਸੋਗ ਰਹੇ ਨਾ ਵਿਚ ਸੰਸਾਰ। ਚਰਨ ਪ੍ਰੀਤੀ ਜੋਗ ਸਿਖਾਇਆ, ਦਿਵਸ ਰੈਣ ਇਕ ਪਿਆਰ। ਅਜਪਾ ਜਾਪ ਆਪਣਾ ਆਪੇ ਰਿਹਾ ਗਾਇਆ, ਜੀਵ ਜੰਤ ਨਾ ਪਾਇਣ ਸਾਰ। ਜਿਸ ਜਨ ਸਿਰ ਆਪਣਾ ਹੱਥ ਟਿਕਾਇਆ, ਤਿਸ ਜਨ ਚਾਰੇ ਬਾਣੀ ਕਰਨ ਨਿਮਸਕਾਰ। ਹਰਿ ਕੀ ਬਾਣੀ ਹਰਿ ਕਾ ਰੂਪ ਵਟਾਇਆ, ਗੁਰ ਸ਼ਬਦੀ ਸ਼ਬਦ ਜੈਕਾਰ। ਗੁਰ ਕਾ ਸ਼ਬਦ ਗੁਰ ਇਛਿਆ ਬਾਹਰ ਵਖਾਇਆ, ਭਿਛਿਆ ਪਾਏ ਆਪ ਨਿੰਰਾਕਾਰ। ਔਂਦਾ ਜਾਂਦਾ ਦਿਸ ਨਾ ਆਇਆ, ਲਿਖ ਲਿਖ ਕਲਮ ਕਰੇ ਵਿਚਾਰ। ਸਰਗੁਣ ਬਾਣੀ ਰੂਪ ਪਰਗਟਾਇਆ, ਚਾਰ ਖਾਣੀ ਹੋਏ ਉਧਾਰ। ਚਾਰੇ ਖਾਣੀ ਰੰਗ ਰੰਗਾਇਆ, ਮਨ ਮਤ ਬੁਧ ਪੈਜ ਸੁਆਰ। ਮਨ ਮਤ ਬੁਧ ਦਏ ਸਮਝਾਇਆ, ਪਦ ਏਕਾ ਏਕੰਕਾਰ। ਤਿੰਨਾਂ ਲੇਖਾ ਰਹਿਣ ਨਾ ਪਾਇਆ, ਘਰ ਚੌਥੇ ਮੇਲਾ ਕੰਤ ਭਤਾਰ । ਸਾਚੀ ਸਖ਼ੀ ਮਿਲ ਹਰਿ ਕੰਤ ਸਗਨ ਮਨਾਇਆ, ਸੋਹਿਆ ਬੰਕ ਦਵਾਰ। ਏਕਾ ਅਲਫ਼ੀ ਤਨ ਸ਼ੰਗਾਰ ਕਰਾਇਆ, ਲੱਖ ਚੁਰਾਸੀ ਚੋਲੀ ਗਲੋਂ ਉਤਾਰ। ਪਾਰਬ੍ਰਹਮ ਅਬਿਨਾਸ਼ੀ ਕਰਤੇ ਹਲਫ਼ੀਆ ਬਿਆਨ ਆਪ ਸੁਣਾਇਆ, ਉਚੀ ਕੂਕ ਕੂਕ ਪੁਕਾਰ। ਜੁਗ ਜੁਗ ਭਗਤ ਤੇਰਾ ਸੰਗ ਨਿਭਾਇਆ, ਵਿਛੜ ਨਾ ਜਾਵਾਂ ਵਿਚ ਸੰਸਾਰ। ਤੇਰਾ ਤਨ ਮਰਦੰਗ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਖੇਲ ਅਪਾਰ । · (੯ - ੮੧੧)
❋
ਸਾਚਾ ਨਾਉਂ ਅੰਮ੍ਰਿਤ ਬਾਣੀ, ਭਗਤ ਭਗਵਾਨ ਆਪ ਜਣਾਇੰਦਾ। ਸਤ ਸਰੋਵਰ ਦੇਵੇ ਠੰਡਾ ਪਾਣੀ, ਰਸ ਇਕੋ ਇਕ ਵਖਾਇੰਦਾ। ਬੋਧ ਅਗਾਧ ਜਣਾਏ ਸਚ ਕਹਾਣੀ, ਮਹਿਮਾ ਅਕੱਥ ਕਥ ਦ੍ਰਿੜਾਇੰਦਾ। ਸੁਰਤ ਸ਼ਬਦ ਮਿਲਾਏ ਸਾਚਾ ਹਾਣੀ, ਦਰ ਘਰ ਸਾਚਾ ਇਕ ਵਡਿਆਇੰਦਾ। ਚਰਨ ਕਵਲ ਬਖ਼ਸ਼ੇ ਪ੍ਰਭ
ਧਿਆਨੀ, ਨਿਜ ਨੇਤਰ ਨੈਣ ਖੁਲ੍ਹਾਇੰਦਾ। ਦੇਵਣਹਾਰਾ ਪਦ ਨਿਰਬਾਣੀ, ਨਿਰਬਾਣ ਪਦ ਇਕ ਵਖਾਇੰਦਾ। ਵਖਾਵਣਹਾਰਾ ਸਚ ਨਿਸ਼ਾਨੀ, ਸਤਿ ਦੁਆਰੇ ਪੜਦਾ ਲਾਹਿੰਦਾ। ਨਿਰਗੁਣ ਜੋਤ ਨੂਰ ਮਹਾਨੀ, ਜਲਵਾ ਨੂਰ ਨੂਰ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਮ੍ਰਿਤ ਬਾਣੀ ਆਪ ਜਣਾਇੰਦਾ।
ਅੰਮ੍ਰਿਤ ਬਾਣੀ ਸੁਣਾਏ ਨਾਦ, ਅਨਹਦ ਰਾਗ ਅਲਾਈਆ। ਭਗਤ ਭਗਵਾਨ ਸਾਚੇ ਲਾਧ, ਨਿਰਗੁਣ ਸਰਗੁਣ ਜੋੜ ਜੁੜਾਈਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਰੂਪ ਰਹਿਣ ਨਾ ਪਾਈਆ। ਬਿਨ ਰਸਨਾ ਜਿਹਵਾ ਦੇਵੇ ਸੁਆਦ, ਨਿਝਰ ਝਿਰਨਾ ਆਪ ਝਿਰਾਈਆ। ਕੂੜੀ ਕਿਰਿਆ ਦੇਵੇ ਕਾਢ, ਸਚ ਸੁੱਚ ਦਏ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨਾਮ ਅੰਮ੍ਰਿਤ ਬਾਣੀ ਦਏ ਸਮਝਾਈਆ।
ਅੰਮ੍ਰਿਤ ਬਾਣੀ ਹਰਿ ਕਾ ਨਾਉਂ, ਨਿਰੰਕਾਰਾ ਆਪ ਦ੍ਰਿੜਾਇੰਦਾ। ਲੇਖਾ ਜਾਣੇ ਅਗੰਮ ਅਥਾਹੋ, ਭੇਵ ਅਭੇਦ ਖੁਲ੍ਹਾਇੰਦਾ। ਭਗਤ ਭਗਵਾਨ ਫੜ ਫੜ ਬਾਹੋਂ ਨਿਰਗੁਣ ਨਿਰਾਕਾਰ ਨਿਰੰਕਾਰ ਆਪ ਜਣਾਇੰਦਾ । ਨਾਤਾ ਜੋੜੇ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਗੋਦ ਸੁਹਾਇੰਦਾ। ਨਥਾਵਿਆਂ ਦੇਵੇ ਸਾਚਾ ਥਾਉਂ, ਥਾਨ ਥਨੰਤਰ ਇਕ ਵਖਾਇੰਦਾ। ਸਦਾ ਸਦਾ ਸਦ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਰਖਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗ ਹੰਸ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਰੰਗ ਰੰਗਾਇੰਦਾ।
ਅੰਮ੍ਰਿਤ ਬਾਣੀ ਆਤਮ ਰਸ, ਰਸ ਰਸੀਆ ਆਪ ਜਣਾਈਆ। ਭਗਤ ਭਗਵਾਨ ਹੋ ਵਸ, ਬਣ ਸੇਵਕ ਸੇਵ ਕਮਾਈਆ। ਜਿਉਂ ਗੋਰਾਇਆ ਵਿਚ ਗਿਆ ਫਸ, ਰਾਹ ਵਿਚ ਫਾਂਦੀ ਬੈਠੇ ਡੇਰਾ ਲਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਨਾ ਜਾਏ ਨੱਠ, ਬਲ ਆਪਣਾ ਨਾ ਕੋਇ ਰਖਾਈਆ। ਗ਼ਰੀਬ ਨਿਮਾਣਿਆਂ ਕਰ ਇਕੱਠ, ਸਾਚਾ ਮਤਾ ਲਿਆ ਪਕਾਈਆ। ਜਿੰਨਾਂ ਚਿਰ ਸਾਡੇ ਅੰਦਰ ਨਾ ਜਾਏ ਵਸ, ਹਰ ਹਿਰਦੇ ਡੇਰਾ ਲਾਈਆ। ਆਪਣਾ ਮੰਦਰ ਨਾ ਦੇਵੇ ਦੱਸ, ਦਵੈਤੀ ਪਰਦਾ ਆਪ ਚੁਕਾਈਆ। ਅੰਮ੍ਰਿਤ ਦੇਵੇ ਨਾ ਮਿੱਠਾ ਰਸ, ਖਹਿੜਾ ਛੱਡੋ ਨਾ ਮਿਲ ਕੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਅੰਮ੍ਰਿਤ ਬਾਣੀ ਦਏ ਸਮਝਾਈਆ।
ਨਾਮ ਅੰਮ੍ਰਿਤ ਬਾਣੀ ਸਤਿਗੁਰ ਪਿਆਰ, ਦੂਜੀ ਧਾਰ ਨਾ ਕੋਇ ਵਖਾਇੰਦਾ। ਅੰਦਰੇ ਅੰਦਰ ਕਰੇ ਗ਼ੁਫ਼ਤਾਰ, ਗ਼ੁਫ਼ਤ ਸ਼ੁਨੀਦ ਖੇਲ ਵਖਾਇੰਦਾ। ਕਰੇ ਖੇਲ ਆਪ ਕਰਤਾਰ, ਕਰਨੀ ਆਪਣੀ ਆਪ ਜਣਾਇੰਦਾ । ਦਰ ਦਰਵੇਸ਼ ਬਣ ਭਿਖਾਰ, ਹਰਿ ਅਲੱਖ ਨਿਰੰਜਣ ਅਲਖ ਜਗਾਇੰਦਾ। ਭਗਤ ਭਗਵੰਤ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਲਾਇੰਦਾ। ਸਚਾ ਨਾਦ ਵੱਜੇ ਧੁਨਕਾਰ, ਰੁਣ ਝੁਣ ਆਪਣੀ ਆਪ ਸਮਝਾਇੰਦਾ । ਸੜਕ ਕੰਢੇ ਬੈਠੇ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਪੁਚਾਇੰਦਾ। ਇਸ ਤੋਂ ਪਰੇ ਨਾ ਕੋਈ ਕਰਤਾਰ, ਸਚ ਦੁਆਰਾ ਨਾ ਕੋਈ ਵਡਿਆਇੰਦਾ। ਜਿਸ ਅੰਤਰ ਇਕ ਅਧਾਰ, ਤਿਸ ਮੰਤਰ ਨਾਮ ਸੁਣਾਇੰਦਾ। ਬਾਣੀ ਅੰਮ੍ਰਿਤ ਕਰੇ ਪੁਕਾਰ, ਗੁਰਮੁਖਾਂ ਰਾਹ ਤਕਾਇੰਦਾ। ਬਿਨ ਭਗਤਾਂ ਕਰੇ ਨਾ ਕੋਈ ਸ਼ਿੰਗਾਰ, ਸਚ ਰੂਪ ਨਾ ਕੋਇ ਵਟਾਇੰਦਾ। ਤਖ਼ਤ ਨਿਵਾਸੀ ਏਕੰਕਾਰ, ਨਿਰਗੁਣ ਆਪਣੀ ਦਇਆ ਕਮਾਇੰਦਾ। ਬੇਵਸ ਹੋ ਕੇ ਡਿਗਾ ਮੂੰਹ ਦੇ ਭਾਰ, ਆਪਣਾ ਬਲ ਨਾ ਕੋਇ ਜਣਾਇੰਦਾ। ਦੇਵਣਹਾਰ ਇਕ ਦਾਤਾਰ, ਦਾਤਾ ਦਾਨੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।
ਅੰਮ੍ਰਿਤ ਬਾਣੀ ਕਰੇ ਪੁਕਾਰ, ਪ੍ਰਭ ਅੱਗੇ ਕੂਕ ਸੁਣਾਈਆ। ਬਿਨ ਭਗਤਾਂ ਨਜ਼ਰ ਕੋਈ ਨਾ ਆਏ ਮੀਤ ਮੁਰਾਰ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਸਚ ਦਰ ਮਿਲੇ ਨਾ ਕੋਇ ਦੁਆਰ, ਦਰ ਸਚਾ ਦਰਸ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਬਣਿਆ ਗੜ੍ਹ ਹੰਕਾਰ, ਹਉਮੇ ਹੰਗਤਾ ਕਰੇ ਲੜਾਈਆ। ਬਿਨ ਹਰਿ ਕੰਤ ਮਿਲੇ ਨਾ ਕੋਈ ਸਚਾ ਯਾਰ, ਯਾਰੀ ਸਚ ਨਾ ਕੋਇ ਨਿਭਾਈਆ। ਮੇਰੀ ਸੁਣੇ ਨਾ ਕੋਇ ਗ਼ਫ਼ਤਾਰ, ਮੇਰਾ ਰਾਗ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਮ੍ਰਿਤ ਬਾਣੀ ਦੋਏ ਜੋੜ ਵਾਸਤਾ ਪਾਈਆ।
ਅੰਮ੍ਰਿਤ ਬਾਣੀ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਈਆ। ਜਿੰਨਾ ਚਿਰ ਤੂੰ ਨਾ ਹੋਵੇਂ ਸੰਗ, ਮੇਰੀ ਕਦਰ ਕਿਸੇ ਨਾ ਪਾਈਆ। ਗੁਰਦਰ ਸ਼ਿਵਦੁਆਲੇ ਮੱਠ ਮੇਰਾ ਤੇਰਾ ਹੋਇਆ ਨੰਗ, ਓਢਣ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਗਾਏ ਮੇਰਾ ਛੰਦ, ਪਿਆਰ ਪਿਆਰ ਵਿਚ ਨਾ ਕੋਇ ਬੰਧਾਈਆ। ਮੈਂ ਪਾਰ ਕਰ ਕੇ ਆਈ ਦੂਈ ਦਵੈਤੀ ਕੰਧ, ਜਨ ਭਗਤਾਂ ਡੇਰਾ ਡੇਰੇ ਲਾਈਆ। ਆ ਕੇ ਸੁਣਿਆ ਸਚਾ ਛੰਦ, ਤੂੰ ਮੇਰਾ ਮੈਂ ਤੇਰਾ ਸਾਰੇ ਰਹੇ ਗਾਈਆ। ਮੈਨੂੰ ਆਪਣਾ ਭੁੱਲਿਆ ਅਨੰਦ, ਤੇਰਾ ਅਨੰਦ ਨਜ਼ਰੀ ਆਈਆ । ਜਿਧਰ ਵੇਖਾਂ ਵੇਖਿਆ ਚੰਦ, ਗੁਰਮੁਖ ਨੂਰ ਜੋਤ ਰੁਸ਼ਨਾਈਆ। ਜਿਨ੍ਹਾਂ ਮਿਲਿਆ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਵਾਰ ਵਰਤਾਈਆ। ਚਰਨ ਪ੍ਰੀਤੀ ਸਾਚੀ ਗੰਢ, ਤੁੱਟੀ ਗੰਢ ਵਖਾਈਆ। ਅੰਮ੍ਰਿਤ ਬਾਣੀ ਆਪਣਾ ਨਾਮ ਦੇ ਕੇ ਪਾਈ ਠੰਡ, ਅਗਨੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਰਿਹਾ ਸਮਝਾਈਆ।
ਅੰਮ੍ਰਿਤ ਬਾਣੀ ਉਠ ਨੇਤਰ ਖੋਲ੍ਹ, ਸੋ ਪੁਰਖ ਨਿਰੰਜਣ ਆਪ ਜਣਾਈਆ । ਜਿਸ ਦਾ ਵਜੌਂਦੀ ਫਿਰੇਂ ਢੋਲ, ਸੋ ਸਾਹਿਬ ਫੇਰਾ ਪਾਈਆ। ਜਨ ਭਗਤਾਂ ਵਸੇ ਕੋਲ, ਤੇਰੀ ਲੋੜ ਰਹੇ ਨਾ ਰਾਈਆ। ਹਰਿ ਤੋਲਿਆ ਆਪਣਾ ਤੋਲ, ਨਾਮ ਕੰਡਾ ਹੱਥ ਉਠਾਈਆ। ਤੂੰ ਚਾਰ ਜੁਗ ਰਹੀ ਅਨਭੋਲ, ਤੇਰੀ ਅੱਖ ਨਾ ਕਿਸੇ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਾਣੀ ਰਿਹਾ ਜਣਾਈਆ।
ਅੰਮ੍ਰਿਤ ਬਾਣੀ ਤੇਰਾ ਰਾਹ, ਹਰਿ ਸਤਿਗੁਰ ਆਪ ਜਣਾਇੰਦਾ। ਤੂੰ ਮੇਰੀ ਕਰੇਂ ਸਿਫ਼ਤ ਸਾਲਾਹ, ਸਦਾ ਸਦ ਤੇਰੀ ਸੇਵ ਲਗਾਇੰਦਾ। ਅੰਤਮ ਸੰਦੇਸਾ ਦਏਂ ਜਣਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਮੇਰੇ ਭਗਤਾਂ ਨਾਲ ਮਿਲ ਕੇ ਮੇਰਾ ਗੀਤ ਗਾ, ਗੀਤ ਸੁਹਾਗੀ ਇਕ ਜਣਾਇੰਦਾ । ਇਕੋ ਉਪਜੇ ਸਚਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਨਿਮਾਣਿਆਂ ਦੇਵੇ ਸਾਚਾ ਥਾਂ, ਥਾਨ ਥਨੰਤਰ ਇਕ ਜਣਾਇੰਦਾ । ਊਚਾਂ ਨੀਚਾਂ ਰਾਉ ਰੰਕਾਂ ਦਏ ਪੜ੍ਹਾ, ਸ਼ਾਹ ਸੁਲਤਾਨਾਂ ਆਪ ਸਮਝਾਇੰਦਾ। ਚਾਰ ਵਰਨ ਤੇਰਾ ਜਾਮ ਦਏ ਪਿਆ, ਪਿਆਲਾ ਆਪਣੇ ਹੱਥ ਰਖਾਇੰਦਾ। ਬਾਣੀ ਬਾਣ ਨਿਰਾਲਾ ਤੀਰ ਜਾਏ ਚਲਾ, ਅਣਯਾਲਾ ਨਜ਼ਰ ਕਿਸੇ ਨਾ ਆਇੰਦਾ। ਕਰੇ ਖੇਲ ਸਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਇਕੋ ਨਾਮ ਦਰਸਾਇੰਦਾ ।
ਅੰਮ੍ਰਿਤ ਬਾਣੀ ਹਰਿ ਕਾ ਜਸ, ਜਸ ਵੇਦ ਪੁਰਾਨ ਜਣਾਈਆ। ਅੰਮ੍ਰਿਤ ਬਾਣੀ ਹਰਿ ਮਹਿਮਾ ਅਕੱਥ, ਕਥ ਕਥ ਸਮਝਾਈਆ। ਅੰਮ੍ਰਿਤ ਬਾਣੀ ਮੇਲ ਮਿਲਾਵਾ ਪੁਰਖ ਸਮਰਥ, ਸਮਰਥ ਆਪਣੇ ਅੰਗ ਲਗਾਈਆ । ਅੰਮ੍ਰਿਤ ਬਾਣੀ ਨਿਰਗੁਣ ਜੋਤ ਕਰੇ ਪ੍ਰਕਾਸ਼, ਸ੍ਰੀ ਭਗਵਾਨ ਆਪਣਾ ਨੂਰ ਰਿਹਾ ਵਖਾਈਆ। ਅੰਮ੍ਰਿਤ ਬਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੋ ਇਕ ਰਿਹਾ ਜਣਾਈਆ ।
ਅੰਮ੍ਰਿਤ ਬਾਣੀ ਧੁਰ ਦੀ ਧਾਰ, ਧੁਰ ਦਰਬਾਰੀ ਆਪ ਸਮਝਾਇੰਦਾ। ਅੰਮ੍ਰਿਤ ਬਾਣੀ ਭਗਤ ਆਧਾਰ, ਹਰਿ ਭਗਵਨ ਆਪ ਸਮਝਾਇੰਦਾ। ਅੰਮ੍ਰਿਤ ਬਾਣੀ ਅਨਹਦ ਨਾਦ ਸੁਣੇ ਸੁਣਾਏ ਪੁਕਾਰ, ਭੇਵ ਅਭੇਦ ਖੁਲ੍ਹਾਇੰਦਾ । ਅੰਮ੍ਰਿਤ ਬਾਣੀ ਅੰਮ੍ਰਿਤ ਦੇਵੇ ਸਚ ਭੰਡਾਰ, ਨਿਝਰ ਝਿਰਨਾ ਆਪ ਵਖਾਇੰਦਾ। ਅੰਮ੍ਰਿਤ ਬਾਣੀ ਨਾਤਾ ਤੋੜੇ ਨੌਂ ਦੁਆਰ, ਘਰ ਇਕੋ ਇਕ ਵਡਿਆਇੰਦਾ। ਅੰਮ੍ਰਿਤ ਬਾਣੀ ਲਹਿਣਾ ਦੇਣਾ ਮੁਕਾਏ ਕੂੜ ਕੁੜਿਆਰ, ਸਚ ਸੁੱਚ ਇਕ ਵਡਿਆਇੰਦਾ। ਅੰਮ੍ਰਿਤ ਬਾਣੀ ਮੇਲ ਮਿਲਾਵਾ ਕਰੇ ਕਰਾਏ ਨਾਰ ਕੰਤ ਭਤਾਰ, ਸੇਜ ਸੁਹੰਜਣੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਾਣੀ ਇਕੋ ਨਾਉਂ ਵਡਿਆਇੰਦਾ।
ਅੰਮ੍ਰਿਤ ਬਾਣੀ ਦੱਸੇ ਹਾਲ, ਆਪਣਾ ਹਾਲ ਜਣਾਈਆ। ਅੰਮ੍ਰਿਤ ਬਾਣੀ ਸਿਫ਼ਤ ਕਰੇ ਦੀਨ ਦਿਆਲ, ਦਇਆਨਿਧ ਮੰਗੇ ਸਰਨਾਈਆ। ਅੰਮ੍ਰਿਤ ਬਾਣੀ ਜੁਗ ਚੌਕੜੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਵਖਾਈਆ। ਅੰਮ੍ਰਿਤ ਬਾਣੀ ਸਾਚਾ ਮਾਰਗ ਦਏ ਵਖਾਲ, ਹਰਿ ਆਪਣਾ ਰੰਗ ਰੰਗਾਈਆ। ਅੰਮ੍ਰਿਤ ਬਾਣੀ ਘਰ ਘਰ ਵਿਚ ਬਣੇ ਦਲਾਲ, ਬਣ ਸੇਵਕ ਸੇਵ ਕਮਾਈਆ। ਅੰਮ੍ਰਿਤ ਬਾਣੀ ਗੁਰਮੁਖ ਵਿਰਲਾ ਪਾਏ ਲਾਲ, ਜਿਸ ਜਨ ਆਪਣੀ ਦਇਆ ਕਮਾਈਆ। ਅੰਮ੍ਰਿਤ ਬਾਣੀ ਨਾਤਾ ਤੋੜੇ ਕਾਲ, ਤ੍ਰੈਗੁਣ ਲੇਖਾ ਦਏ ਮੁਕਾਈਆ । ਅੰਮ੍ਰਿਤ ਬਾਣੀ ਸਾਚਾ ਮੰਦਰ ਦਏ ਵਖਾਲ, ਜਿਸ ਘਰ ਵਸੇ ਸਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਆਪਣਾ ਨਾਉਂ ਵਡਿਆਈਆ।
ਅੰਮ੍ਰਿਤ ਬਾਣੀ ਹਰਿ ਕਾ ਨਾਉਂ ਵਡ, ਵਡ ਵੱਡਾ ਆਪ ਵਡਿਆਇੰਦਾ । ਆਪਣੀ ਧਾਰੋਂ ਬਾਹਰ ਕੱਢ, ਧਾਰ ਧਾਰ ਵਿਚ ਦਰਸਾਇੰਦਾ। ਅੰਮ੍ਰਿਤ ਬਾਣੀ ਰੱਖੇ ਅੰਦਰ ਹੱਦ, ਪਾਰ ਕਿਨਾਰਾ ਨਾ ਕਿਸੇ ਵਖਾਇੰਦਾ। ਅੰਮ੍ਰਿਤ ਬਾਣੀ ਵਜਾਏ ਨਦ, ਅਨਰਾਗੀ ਰਾਗ ਅਲਾਇੰਦਾ। ਅੰਮ੍ਰਿਤ ਬਾਣੀ ਜਾਮ ਪਿਆਏ ਮਧ, ਰਸ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਾਣੀ ਇਕੋ ਇਕ ਵਡਿਆਇੰਦਾ ।
ਅੰਮ੍ਰਿਤ ਬਾਣੀ ਇਕੋ ਨੂਰ, ਨੂਰ ਨੂਰ ਦਰਸਾਈਆ। ਅੰਮ੍ਰਿਤ ਬਾਣੀ ਸਰਧਾ ਪੂਰ, ਆਸਾ ਮਨਸਾ ਵੇਖ ਵਖਾਈਆ। ਅੰਮ੍ਰਿਤ ਬਾਣੀ ਹਾਜ਼ਰ ਹਜ਼ੂਰ, ਹਰਿ ਸਤਿਗੁਰ ਹੋਏ ਸਹਾਈਆ । ਅੰਮ੍ਰਿਤ ਬਾਣੀ ਨਾਤਾ ਤੋੜੇ ਕੂੜ, ਕੂੜੀ ਕਿਰਿਆ ਦਏ ਖਪਾਈਆ। ਅੰਮ੍ਰਿਤ ਬਾਣੀ ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਮੂੜ੍ਹੇ ਆਪਣੇ ਧੰਦੇ ਲਾਈਆ। ਅੰਮ੍ਰਿਤ ਬਾਣੀ ਕੋਟ ਜਨਮ ਦੇ ਬਖ਼ਸ਼ੇ ਮਾਤ ਕਸੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਘਰ ਜਣਾਈਆ।
ਅੰਮ੍ਰਿਤ ਬਾਣੀ ਘਰ ਏਕਾ, ਏਕੰਕਾਰਾ ਆਪ ਬੁਝਾਇੰਦਾ। ਅੰਮ੍ਰਿਤ ਬਾਣੀ ਸਾਚੀ ਟੇਕਾ, ਸਤਿ ਪੁਰਖ ਨਿਰੰਜਣ ਵੇਖ ਵਖਾਇੰਦਾ। ਅੰਮ੍ਰਿਤ ਬਾਣੀ ਕਰੇ ਬੁੱਧ ਬਬੇਕਾ, ਬਬੇਕੀ ਆਪਣਾ ਰਾਹ ਵਖਾਇੰਦਾ । ਅੰਮ੍ਰਿਤ ਬਾਣੀ ਚੁਕਾਏ ਪੂਰਬ ਲੇਖਾ, ਲੇਖਾ ਅਗਲਾ ਪੰਧ ਮੁਕਾਇੰਦਾ। ਅੰਮ੍ਰਿਤ ਬਾਣੀ ਕਰੇ ਸਚਾ ਹੇਤਾ, ਹਿਤਕਾਰੀ ਵੇਖ ਵਖਾਇੰਦਾ। ਅੰਮ੍ਰਿਤ ਬਾਣੀ ਅੰਤਰ ਆਤਮ ਖੋਲ੍ਹੇ ਭੇਤਾ, ਭੇਵ ਅਭੇਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪ ਦ੍ਰਿੜਾਇੰਦਾ ।
ਅੰਮ੍ਰਿਤ ਬਾਣੀ ਭਗਤ ਜਨ, ਸ੍ਰੀ ਭਗਵਾਨ ਆਪ ਜਣਾਈਆ। ਸੰਸਾ ਚੁਕੇ ਮਨਸਾ ਮਨ, ਮਨ ਵਾਸਨਾ ਦਏ ਮਿਟਾਈਆ। ਲੇਖਾ ਤੋੜ ਕਾਇਆ ਤਨ, ਪੰਜ ਤੱਤ ਦਏ ਸੁਹਾਈਆ। ਮਾਣਸ ਜਨਮ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਸਾਚਾ ਦੇ ਨਾਮ ਧਨ, ਭੰਡਾਰਾ ਇਕ ਵਰਤਾਈਆ। ਨਿਰਗੁਣ ਜੋਤ ਚਾੜ੍ਹ ਚੰਨ, ਅਗਿਆਨ ਅੰਧੇਰ ਮਿਟਾਈਆ। ਸੋਹੰ ਢੋਲਾ ਸੁਣਾਏ ਛੰਦ, ਅੰਮ੍ਰਿਤ ਬਾਣੀ ਆਪਣਾ ਰੂਪ ਦਰਸਾਈਆ। ਗੁਰਮੁਖ ਵਿਰਲਾ ਜਾਏ ਮੰਨ, ਜਿਸ ਮਿਹਰ ਨਜ਼ਰ ਟਿਕਾਈਆ। ਲੱਖ ਚੁਰਾਸੀ ਨੇਤਰ ਅੰਨ੍ਹ, ਸਰਵਣ ਸੁਣਨ ਕੋਇ ਨਾ ਪਾਈਆ। ਤਖ਼ਤ ਨਿਵਾਸੀ ਸ੍ਰੀ ਭਗਵਨ, ਭਗਤਨ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡ ਵਡਿਆਈਆ।
ਅੰਮ੍ਰਿਤ ਬਾਣੀ ਕਹੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਕਿਰਪਾ ਕਰ ਆਪ ਕਰਤਾਰ, ਤੇਰੇ ਹੱਥ ਮੇਰੀ ਵਡਿਆਈਆ। ਤੇਰਾ ਨਾਦ ਸ਼ਬਦ ਧੁਨਕਾਰ, ਤੇਰਾ ਰਾਗ ਅਗੰਮ ਅਥਾਹੀਆ। ਤੇਰਾ ਸਾਚਾ ਮੰਗਲਾਚਾਰ, ਨਜ਼ਰ ਕਿਸੇ ਨਾ ਆਈਆ। ਮੈਂ ਮੰਗਾਂ ਮੰਗ ਭਿਖਾਰ, ਝੋਲੀ ਆਪਣੀ ਅੱਗੇ ਡਾਹੀਆ । ਕਿਰਪਾ ਕਰ ਸਿਰਜਣਹਾਰ, ਪ੍ਰਭ ਹੋਣਾ ਆਪ ਸਹਾਈਆ। ਤੇਰੇ ਹੁਕਮੇ ਅੰਦਰ ਕਰਾਂ ਪਿਆਰ, ਆਪਣਾ ਮਾਣ ਨਾ ਕੋਇ ਰਖਾਈਆ। ਜਾ ਕੇ ਭਗਤਾਂ ਕਰਾਂ ਦੀਦਾਰ, ਜੋ ਤੇਰਾ ਨਾਮ ਧਿਆਈਆ । ਅੰਦਰ ਵੜ ਕੇ ਦੇਵਾਂ ਆਧਾਰ, ਆਪਣੀ ਬੂਝ ਬੁਝਾਈਆ। ਘਰ ਵੜ ਕੇ ਬੋਲਾਂ ਜੈਕਾਰ, ਤੂੰ ਹੀ ਤੂੰ ਹੀ ਤੂਹੀ ਢੋਲਾ ਗਾਈਆ । ਤੇਰਾ ਰੂਪ ਨਜ਼ਰੀ ਆਏ ਨਿਰੰਕਾਰ, ਦੂਜਾ ਨੂਰ ਨਾ ਕੋਇ ਰੁਸ਼ਨਾਈਆ। ਜਿਸ ਘਰ ਤੇਰਾ ਦਰਬਾਰ, ਤਿਸ ਮਿਲੇ ਮਾਣ ਵਡਿਆਈਆ। ਮੈਂ ਨਿਉਂ ਨਿਉਂ ਕਰਾਂ ਨਿਮਸਕਾਰ, ਬਣ ਸੇਵਕ ਸੇਵ ਕਮਾਈਆ । ਜਿਸ ਵੇਲੇ ਭਗਤਾਂ ਕੋਲੋਂ ਸੋਹੰ ਸ਼ਬਦ ਸੁਣਾਂ ਜੈਕਾਰ, ਮਾਣ ਤਾਣ ਰਹੇ ਨਾ ਰਾਈਆ। ਮੈਂ ਆਖਾਂ ਮੈਨੂੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਿਓ ਵਖਾਲ, ਬਿਨ ਨੈਣਾਂ ਦਰਸ਼ਨ ਪਾਈਆ। ਜਿਸ ਦੇ ਪਿਛੇ ਹੋਏ ਕੰਗਾਲ, ਜੁਗ ਚੌਕੜੀ ਸੇਵ ਕਮਾਈਆ। ਅੱਖਾਂ ਅੰਦਰ ਥੱਕੀ ਭਾਲ, ਨਿਸ਼ਅੱਖਰ ਰੂਪ ਨਜ਼ਰ ਨਾ ਆਈਆ। ਕਲਜੁਗ ਅੰਤਮ ਚਲੀ ਅਵੱਲੜੀ ਚਾਲ, ਚਾਲ ਨਿਰਾਲੀ ਇਕ ਚਲਾਈਆ। ਭਗਤਾਂ ਅੰਦਰ ਵੜਿਆ ਸਚੀ ਧਰਮਸਾਲ, ਧਰਮ ਦੁਆਰਾ ਆਪ ਬਣਾਈਆ। ਓਥੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜਿਸ ਨਾਤਾ ਤੋੜਿਆ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਪ੍ਰੇਮ ਪਿਆਲਾ ਦਿਤਾ ਪਿਆਲ, ਅੰਮ੍ਰਿਤ ਆਪਣਾ ਨਾਮ ਜਣਾਈਆ । ਪ੍ਰੇਮ ਪਿਆਰ ਤੀਰ ਨਿਰਾਲਾ ਮਾਰਿਆ ਬਾਣ, ਮੁਖੀ ਤਿਖੀ ਧਾਰ ਵਖਾਈਆ। ਮੈਂ ਉਸ ਦੀ ਕਰਾਂ ਪਹਿਚਾਨ, ਬੇਪਹਿਚਾਨ ਆਇਆ ਮਾਹੀਆ। ਜਿਸ ਨੇ ਮੈਨੂੰ ਦਿਤਾ ਦਾਨ, ਸੋ ਭਗਤਾਂ ਝੋਲੀ ਰਿਹਾ ਭਰਾਈਆ । ਮੈਂ ਨਿਤ ਨਿਤ ਗਾਵਾਂ ਉਹਦਾ ਗਾਨ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਅਕੱਥ ਕਹਾਣੀ ਧੁਰ ਨਿਸ਼ਾਨੀ ਜੋਤ ਨੁਰਾਨੀ ਸ਼ਬਦ ਤੁਰਾਨੀ, ਇਕੋ ਤੂਰ ਜਣਾਈਆ।
ਦਾਸ ਬਣੇ ਜਨ ਦੀਨਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਤਾ ਜੋੜੇ ਜਿਉਂ ਜਲ ਮੀਨਾ, ਬਿਰਹੋਂ ਰੋਗ ਨਾ ਕੋਇ ਸਤਾਈਆ। ਠਾਂਡਾ ਕਰੇ ਸਤਿਗੁਰ ਸੀਨਾ, ਅੰਮ੍ਰਿਤ ਬਾਣੀ ਮੇਘ ਬਰਸਾਈਆ। ਮੇਟ ਮਿਟਾਏ ਤਾਪ ਤੀਨਾਂ, ਤ੍ਰੈਗੁਣ ਲੇਖਾ ਦਏ ਚੁਕਾਈਆ । ਗੁਰਸਿਖ ਬਣਿਆ ਨਾ ਰਹੇ ਨਾਬੀਨਾ, ਨਿਜ ਨੇਤਰ ਦਏ ਖੁਲ੍ਹਾਈਆ। ਹਰਿਜਨ ਹੋਏ ਨਾ ਭਾਗ ਹੀਣਾ, ਭਾਗ ਆਪਣਾ ਝੋਲੀ ਪਾਈਆ। ਨਾਮ ਨਿਧਾਨ ਵਜਾਏ ਸਾਚੀ ਬੀਨਾ, ਅਨਰਾਗੀ ਰਾਗ ਸੁਣਾਈਆ। ਲੱਖ ਚੁਰਾਸੀ ਨਾਲੋਂ ਵੱਖ ਕੀਨਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਮੌਲੇ ਰੁੱਤ ਚੇਤ ਮਹੀਨਾ, ਬਸੰਤੀ ਇਕੋ ਇਕ ਵਖਾਈਆ। ਚਾੜ੍ਹੇ ਰੰਗ ਸਤਿਗੁਰ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਅਗਲਾ ਲੇਖਾ ਚੁੱਕੇ ਮਰਨਾ ਜੀਣਾ, ਜੀਵਣ ਮੁਕਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਲੇਖੇ ਲਾਈਆ।
ਔਖਾ ਬਣਨਾ ਦੀਨਨ ਦੀਨ, ਹਰਿ ਦਾਤਾ ਸਚ ਜਣਾਇੰਦਾ। ਸਾਹਿਬ ਸਚੇ ਦੀ ਸਾਚੀ ਈਨ, ਜੁਗ ਚੌਕੜੀ ਰਾਹ ਚਲਾਇੰਦਾ। ਭਗਤ ਭਗਵਾਨ ਲੇਖਾ ਮਸਕੀਨ, ਮਾਣ ਤਾਣ ਨਾ ਕੋਇ ਵਖਾਇੰਦਾ। ਮਾਰਗ ਦੱਸੇ ਇਕ ਮਹੀਨ, ਜਗ ਨੇਤਰ ਨਜ਼ਰ ਨਾ ਆਇੰਦਾ। ਕੂੜੀ ਕਿਰਿਆ ਗੁਰਮੁਖਾਂ ਕੋਲੋਂ ਛੀਨ, ਸਤਿਗੁਰ ਆਪਣੀ ਝੋਲੀ ਪਾਇੰਦਾ। ਆਤਮ ਪਰਮਾਤਮ ਦਏ ਯਕੀਨ, ਧੁਰ ਭਰਵਾਸਾ ਆਪ ਬੰਧਾਇੰਦਾ। ਪੰਚ ਵਿਕਾਰ ਕਰੇ ਤਲਕੀਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ ।
ਵੇਖਣਹਾਰਾ ਦੀਨਨ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਗੁਰਸਿਖ ਵੇਖੇ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ । ਗੁਰਸਿਖ ਸਤਿਗੁਰ ਲਏ ਉਠਾਲ, ਗੁਰ ਗੁਰ ਬੂਝ ਬੁਝਾਈਆ। ਸੰਤਾਂ ਵਖਾਏ ਸਚੀ ਧਰਮਸਾਲ, ਘਰ ਮੰਦਰ ਕੁੰਡਾ ਲਾਹੀਆ। ਭਗਤ ਭਗਵਾਨ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਸਾਚਾ ਮਾਰਗ ਇਕ ਵਖਾਲ, ਭੇਖ ਅਵੱਲੜਾ ਦਏ ਜਣਾਈਆ। ਨਿਰਗੁਣ ਦੀਵਾ ਬਾਤੀ ਇਕੋ ਬਾਲ, ਨੂਰੋ ਨੂਰ ਨੂਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਮਿਹਰਵਾਨ ਮਿਹਰ ਨਜ਼ਰ ਉਠਾਈਆ।
ਦੀਨ ਬਣੇ ਜੋ ਦਰ ਦੁਆਰ, ਆਪਣੀ ਦਇਆ ਕਮਾਇੰਦਾ । ਅੰਤਮ ਆਤਮ ਕਰ ਪਿਆਰ, ਪਰਮ ਪੁਰਖ ਵੇਖ ਵਖਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ । ਜੋਤ ਇਕਾਂਤੀ ਦੀਆ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਕਾਇਆ ਮੰਦਰ ਅੰਦਰ ਸਚੀ ਧਰਮਸਾਲ, ਦਸਮ ਦੁਆਰੀ ਕੁੰਡਾ ਲਾਹਿੰਦਾ। ਆਤਮ ਸੇਜਾ ਸਚ ਬਹਾਲ, ਸੇਜ ਸੁਹੰਜਣੀ ਆਪ ਸੁਹਾਇੰਦਾ। ਸਾਚਾ ਵਜਾਵੇ ਨਰ ਹਰਿ ਤਾਲ, ਤਲਵਾੜਾ ਨਜ਼ਰ ਕੋਇ ਨਾ ਆਇੰਦਾ। ਸਦਾ ਸਦਾ ਸਦ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵੇਖ ਵਖਾਇੰਦਾ । ਭਗਤਾਂ ਪੂਰੀ ਕਰੇ ਘਾਲ, ਕੀਤੀ ਘਾਲ ਲੇਖੇ ਲਾਇੰਦਾ। ਆਪਣਾ ਆਪੇ ਕਰੇ ਹੱਲ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਇਕੋ ਇਕ ਵਡਿਆਇੰਦਾ।
ਦੀਨ ਹੋਏ ਸੋ ਸਚਾ ਸਿਖ, ਜਿਸ ਜਨ ਆਪਣੀ ਦਇਆ ਕਮਾਈਆ। ਅੰਮ੍ਰਿਤ ਬਾਣੀ ਪਾਏ ਭਿਖ, ਭਿਛਿਆ ਆਪ ਵਰਤਾਈਆ। ਅੱਗੇ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਜਿਧਰ ਵੇਖੇ ਸਾਹਿਬ ਸਤਿਗੁਰ ਆਏ ਦਿਸ, ਦੂਜਾ ਰੂਪ ਨਾ ਕੋਇ ਦਰਸਾਈਆ। ਜਨਮ ਜਨਮ ਦੀ ਮਿਟੇ ਵਿਖ, ਕਰਮ ਕਾਂਡ ਰਹਿਣ ਨਾ ਪਾਈਆ। ਦਰਸ਼ਨ ਦੇਵੇ ਨਿਤ ਨਿਤ, ਨਵਿਤ ਆਪਣਾ ਫੇਰਾ ਪਾਈਆ। ਲੇਖਾ ਜਾਣੇ ਮਾਤ ਪਿਤ, ਪਿਤਾ ਪੂਤ ਗੋਦ ਉਠਾਈਆ । ਦੀਨਾਂ ਕਦੇ ਨਾ ਦੇਵੇ ਪਿੱਠ, ਹੰਕਾਰੀਆਂ ਮੁਖ ਨਾ ਕਦੇ ਵਖਾਈਆ । ਜਿਨ੍ਹਾਂ ਸਤਿਗੁਰ ਵਲੇ ਕੀਤੇ ਮੁਖ, ਫੜ ਬਾਹੋਂ ਗੋਦ ਬਹਾਈਆ। ਨਾ ਮਾਣਸ ਨਾ ਮਾਨੁਖ, ਦੇਵਤ ਸੁਰ ਨਾ ਕੋਇ ਵਡਿਆਈਆ। ਸ਼ਬਦੀ ਸ਼ਬਦ ਗੋਦੀ ਲਏ ਚੁੱਕ, ਦੋ ਜਹਾਨ ਲੇਖਾ ਪਾਰ ਕਰਾਈਆ। ਦੀਨ ਬੂਟਾ ਕਦੇ ਨਾ ਜਾਏ ਸੁੱਕ, ਸਤਿਗੁਰ ਹਰਿਆ ਆਪ ਕਰਾਈਆ। ਜੋ ਏਸ ਨਿਸ਼ਾਨਿਉਂ ਗਿਆ ਉਕ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਜਨਨੀ ਸਫਲ ਨਾ ਹੋਏ ਕੁੱਖ, ਮਾਤ ਗਰਭ ਨਾ ਕੋਇ ਵਡਿਆਈਆ । ਆਵਣ ਜਾਵਣ ਮਿਟੇ ਨਾ ਦੁੱਖ, ਦੁਖੀਆਂ ਦੁੱਖ ਨਾ ਕੋਇ ਗਵਾਈਆ। ਦੀਨਾਂ ਅਨਾਥਾਂ ਦੇਵੇ ਆਪਣਾ ਸੁਖ, ਸੁਖ ਅੰਮ੍ਰਿਤ ਬਾਣੀ ਨਾਮ ਜਣਾਈਆ। ਜੋ ਜਨ ਹਿਰਦਿਉਂ ਗਿਆ ਝੁਕ, ਤਿਸ ਲੇਖਾ ਰਹੇ ਨਾ ਰਾਈਆ। ਏਥੇ ਓਥੇ ਉਜਲ ਹੋਵੇ ਮੁਖ, ਦੁਰਮਤ ਮੈਲ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਲੇਖਾ ਦਏ ਮੁਕਾਈਆ।
ਗੁਰਮੁਖ ਬਣਿਆ ਦੀਨ, ਦਰ ਆਪਣਾ ਆਪ ਗਵਾਇਆ। ਪ੍ਰਭ ਵੇਖਣਹਾਰਾ ਨੇਤਰ ਨੈਣ ਹੀਨ,
ਬਿਨ ਅੱਖਾਂ ਫੋਲ ਫੁਲਾਇਆ। ਠਾਕਰ ਹੋ ਕੇ ਬਣੇ ਅਧੀਨ, ਸੇਵਕ ਸਾਚੀ ਸੇਵ ਕਮਾਇਆ। ਗੁਰਮੁਖ ਬਣਾਏ ਆਪ ਨਗੀਨ, ਨਗੀਨਾ ਆਪਣੇ ਮਸਤਕ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦੀਨ ਬਣਨ ਦੀ ਸਿਖਿਆ ਰਿਹਾ ਸਮਝਾਇਆ।
ਦੀਨ ਬਣੋ ਵਿਚ ਲੋਕ ਜਗ, ਜਗ ਜੀਵਣ ਦਾਤਾ ਆਪ ਜਣਾਈਆ। ਕੂੜੀ ਕਿਰਿਆ ਦਿਓ ਤਜ, ਮਾਣ ਅਭਿਮਾਨ ਰਹਿਣ ਨਾ ਪਾਈਆ। ਸਤਿਗੁਰ ਦੁਆਰ ਵੇਖੋ ਭੱਜ, ਬਣ ਬਣ ਪਾਂਧੀ ਆਈਆ। ਇਕੋ ਨਗਾਰਾ ਰਿਹਾ ਵੱਜ, ਦੂਜਾ ਰਾਗ ਨਾ ਕੋਇ ਅਲਾਈਆ। ਅਨਾਥ ਅਨਾਥਾਂ ਰਿਹਾ ਸੱਦ, ਸੱਦਾ ਨਾਮ ਜਣਾਈਆ। ਸ੍ਰਿਸ਼ਟ ਸਬਾਈ ਪਾਰ ਕਰੇ ਹੱਦ, ਹਦੂਦ ਆਪਣੀ ਦਏ ਵਖਾਈਆ। ਢੋਲਾ ਸੁਣਾਏ ਸਾਚਾ ਛੰਦ, ਛੰਤ ਕਰੇ ਨਾਮ ਪੜ੍ਹਾਈਆ। ਸਾਹਿਬ ਸਤਿਗੁਰ ਪਰਦਾ ਦੇਵੇ ਕੱਜ, ਮਿਹਰ ਨਜ਼ਰ ਨੈਣ ਉਠਾਈਆ । ਲੌਣ ਦੇਵੇ ਨਾ ਕਿਸੇ ਅਜ ਪਜ, ਧੋਖੇ ਵਿਚ ਕਦੇ ਨਾ ਆਈਆ। ਜਿਸ ਨੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਿਖਾਇਆ ਚੱਜ, ਆਪਣੀ ਪੱਟੀ ਨਾਮ ਪੜ੍ਹਾਈਆ। ਸੋ ਭਗਵਾਨ ਭਗਤਾਂ ਪ੍ਰੇਮ ਅੰਦਰ ਗਿਆ ਬੱਝ, ਆਪ ਆਪਣਾ ਮਾਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਇਕੋ ਇਕ ਵਡਿਆਈਆ।
ਦੀਨ ਬਣੇ ਜਗ ਸਾਚਾ ਸੰਤ, ਜਿਸ ਅੰਤਰ ਨਾਮ ਵਸਾਇਆ। ਮੇਲ ਮਿਲਾਏ ਨਰ ਹਰਿ ਕੰਤ, ਨਰਾਇਣ ਦਇਆ ਕਮਾਇਆ। ਗੜ੍ਹ ਤੋੜੇ ਹਉਮੇ ਹੰਗਤ, ਆਸਾ ਤ੍ਰਿਸ਼ਨਾ ਮੋਹ ਚੁਕਾਇਆ। ਨਾਮ ਜਣਾਏ ਇਕੋ ਮੰਤ, ਹਰਿ ਅੰਮ੍ਰਿਤ ਬਾਣੀ ਰੂਪ ਵਖਾਇਆ। ਬੋਧ ਅਗਾਧ ਮਹਿਮਾ ਜਣਾਏ ਅਗਣਤ, ਭੇਵ ਅਭੇਦ ਖੁਲ੍ਹਾਇਆ । ਮੇਲ ਮਿਲਾਏ ਸਾਚੀ ਸੰਗਤ, ਸੰਗ ਆਪਣਾ ਸਦਾ ਰਖਾਇਆ । ਦੂਜੇ ਦਰ ਨਾ ਹੋਏ ਮੰਗਤ, ਖ਼ਾਲੀ ਝੋਲੀ ਦਏ ਭਰਾਇਆ। ਜਿਉਂ ਨਾਨਕ ਨਿਰਗੁਣ ਅੰਗ ਲਗਾਇਆ ਅੰਗਦ, ਅੰਗੀਕਾਰ ਆਪ ਹੋ ਜਾਇਆ। ਮਾਣਸ ਜਨਮ ਨਾ ਹੋਏ ਭੰਗਤ, ਭਾਂਡਾ ਭਰਮ ਭੌ ਦਏ ਭੰਨਾਇਆ। ਭੇਵ ਜਾਣੇ ਨਾ ਕੋਈ ਪੰਡਤ, ਗਰੰਥੀ ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਗੁਰਮੁਖ ਇਕ ਬਣਾਇਆ ।
ਦੀਨ ਬਣੇ ਸਚਾ ਗੁਰਮੁਖ, ਗੁਰਮੁਖ ਗੁਰ ਸਾਲਾਹੀਆ। ਜਨਮ ਜਨਮ ਦਾ ਮਿਟੇ ਦੁੱਖ, ਦੁੱਖ ਦਰਦ ਰਹਿਣ ਨਾ ਪਾਈਆ। ਦਰਸ ਦਖਾਏ ਜੋ ਬੈਠਾ ਲੁਕ, ਘਰ ਘਰ ਵਿਚ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਭਗਤ ਸਮਝਾਈਆ।
ਦੀਨ ਬਣਾਏ ਕਲਜੁਗ ਅੰਤ ਭਗਤ, ਭਗਵਨ ਰਾਹ ਜਣਾਈਆ। ਨਾਤਾ ਤੋੜ ਕੂੜੇ ਜਗਤ, ਸਾਕ ਸੱਜਣ ਸੈਣ ਨਜ਼ਰ ਕੋਇ ਨਾ ਆਈਆ। ਲੇਖੇ ਲਾਈ ਬੂੰਦ ਰਕਤ, ਪ੍ਰਭ ਚਰਨ ਲਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਦੀਨ ਆਪ ਬਣਾਈਆ।
ਦੀਨ ਬਣੇ ਗੁਰ ਚਰਨ ਕਵਲ, ਮਿਲੇ ਮਾਣ ਵਡਿਆਈਆ। ਕਰਾਏ ਖੇਲ ਉਪਰ ਧਵਲ, ਬੇਪਰਵਾਹ ਸਚਾ ਸ਼ਹਿਨਸ਼ਾਹੀਆ। ਜਿਸ ਨੂੰ ਕਹਿੰਦੇ ਨੂਰ ਅਵੱਲ, ਸੋ ਪਰਵਰਦਿਗਾਰ ਵੇਸ ਵਟਾਈਆ। ਜਿਸ ਦਾ ਅੰਮ੍ਰਿਤ ਬੂੰਦ ਨਾਭ ਕਵਲ, ਰਸ ਆਪਣਾ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਸਾਚਾ ਨਾਉਂ, ਦੀਨਨ ਦੇਵੇ ਫੜ ਕੇ ਬਾਹੋਂ, ਦਰ ਦਰ ਘਰ ਘਰ ਨਰ ਨਰਾਇਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਾਰਗ ਇਕੋ ਇਕ ਸਮਝਾਈਆ। (੨੮ ਫੱਗਣ ੨੦੧੯ ਬਿਕਰਮੀ)
❋
ਜਨ ਭਗਤ ਕਹੇ ਮੈਂ ਦੱਸਣ ਆਇਆ ਕਹਾਣੀ, ਕਹਾਵਤ ਨਾਲ ਰਲਾਈਆ। ਜਨ ਭਗਤੋ ਪ੍ਰਭੂ ਦੀ ਭੁਲਿਓ ਕਦੇ ਨਾ ਬਾਣੀ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਚੜ੍ਹਾਈਆ। ਸਤਿ ਧਰਮ ਦੀ ਰੱਖਿਓ ਯਾਦ ਨਿਸ਼ਾਨੀ, ਕੂੜ ਅਪਰਾਧ ਨਾ ਕੋਇ ਕਮਾਈਆ। ਤੁਹਾਡਾ ਆਤਮ ਜੋਤ ਨੁਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ । ਖੇਲ ਵੇਖਣਾ ਦੋ ਜਹਾਨੀ, ਲੋਕ ਪ੍ਰਲੋਕ ਖ਼ੁਸ਼ੀ ਮਨਾਈਆ। ਅੰਮ੍ਰਿਤ ਜਲ ਪੀਣਾ ਠੰਡਾ ਪਾਣੀ, ਨਿਝ ਆਤਮ ਰਸ ਚਖਾਈਆ। ਤੁਹਾਡੀ ਸਤਿਗੁਰ ਦੁਵਾਰੇ ਮਨਜ਼ੂਰ ਸਦਾ ਕੁਰਬਾਨੀ, ਜੇ ਮਨ ਦੀ ਮਨਸਾ ਦਿਓ ਮਿਟਾਈਆ। ਤੁਹਾਡੀ ਚੜ੍ਹਦੀ ਸਦਾ ਜੁਵਾਨੀ, ਬੁਢੇਪਾ ਪਰਤ ਕੋਇ ਨਾ ਆਈਆ। ਮਿਲੇ ਵਡਿਆਈ ਵਿਚ ਚਾਰ ਖਾਣੀ, ਚਾਰੋਂ ਕੁੰਟ ਹੋਏ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਰਾਈਆ। · (੧੯--੧੬੦)
ਹਰਿ ਮੰਦਰ ਹਰਿ ਦਵਾਰ ਹਰਿ ਸਾਚਾ ਤਾਲ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਗੁਰ ਅਰਜਨ ਵੇਖ ਵਖਾਇਆ। ਅੱਠੇ ਪਹਿਰ ਰੰਗ ਕਰਤਾਰ, ਅੰਧ ਅੰਧੇਰ ਦਿਸ ਨਾ ਆਇਆ। ਦਿਵਸ ਰੈਣ ਸ਼ਬਦ ਧੁੰਨਕਾਰ, ਧੁਨ ਅਨਾਦੀ ਰਿਹਾ ਵਜਾਇਆ। ਚਰਨ ਕਵਲ ਹਰਿ ਕਰ ਪਿਆਰ, ਗੁਰ ਨਾਨਕ ਨਜ਼ਰੀ ਆਇਆ। ਨਾਨਕ ਬੋਲੇ ਕਰ ਪਿਆਰ, ਅਰਜਨ ਵੇਖ ਵਖਾਇਆ। ਆਏ ਦਾਨ ਧੁਰ ਫ਼ਰਮਾਣ, ਲੇਖਾ ਇਹ ਸਮਝਾਇਆ । ਚਿੱਟੇ ਉਤੇ ਲਿਖ ਕਾਲਾ ਨਿਸ਼ਾਨ, ਨਾ ਕੋਈ ਸਕੇ ਮੇਟ ਮਿਟਾਇਆ। ਕਲਜੁਗ ਮੇਟੇ ਝੂਠ ਦੁਕਾਨ, ਭੇਖ ਪਖੰਡ ਰਹਿਣ ਨਾ ਪਾਇਆ। ਗੁਰ ਕਾ ਗਿਆਨ ਨਾ ਕੋਈ ਵੇਚੇ ਵਿਚ ਦੁਕਾਨ, ਨਾ ਹੱਟੋ ਹੱਟ ਫਿਰਾਇਆ। ਦੋ ਜਹਾਨ ਕੀਮਤ ਕੋਈ ਨਾ ਸਕੇ ਚੁਕਾਨ, ਨਾ ਕੋਈ ਮੁੱਲ ਪੁਵਾਇਆ। ਧੁਰ ਦੀ ਬਾਣੀ ਧੁਰ ਦੀ ਬਾਣ, ਧੁਰ ਕਰਤਾ ਰਿਹਾ ਲਿਖਾਇਆ। ਅਕਾਲ ਪੁਰਖ ਹੋਇਆ ਮਿਹਰਵਾਨ, ਗੁਰ ਅਰਜਨ ਸੇਵਾ ਲਾਇਆ। ਸ਼ਬਦ ਗੁਰ ਆਇਆ ਵਿਚ ਮੈਦਾਨ, ਆਪਣਾ ਪੜਦਾ ਲਾਹਿਆ। ਗੁਰਮੁਖ ਵਿਰਲਾ ਕਰੇ ਧਿਆਨ, ਜਿਸ ਜਨ ਬੂਝ ਬੁਝਾਇਆ। ਜਗਤ ਗਿਆਨ ਨਾ ਸਕੇ ਪਛਾਨ, ਪੜ੍ਹ ਪੜ੍ਹ ਵਾਦਿ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਦਿਤਾ ਏਕਾ ਵਰ, ਏਕਾ ਗੁਰ ਵਖਾਇਆ।
ਏਕਾ ਗੁਰ ਇਕ ਗ੍ਰੰਥ, ਏਕਾ ਰੂਪ ਦਰਸਾਇੰਦਾ। ਏਕਾ ਸਿਖ ਏਕਾ ਸਿਖਿਆ ਏਕਾ ਪੰਥ, ਏਕਾ ਮਾਰਗ ਲਾਇੰਦਾ। ਸ੍ਰਿਸ਼ਟ ਸਬਾਈ ਦੀਸੇ ਮਿਥਿਆ ਨਾ ਕੋਈ ਰਹੇ ਅੰਤ, ਅਸਥਿਲ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਜਣਾਈ ਲੋਕਮਾਤ ਵੱਜੇ ਵਧਾਈ ਧਾਮ ਸੁਹਾਏ ਇਕ ਅਨਡੀਠਿਆ।
ਗੁਰੂ ਗ੍ਰੰਥ ਸ਼ਬਦ ਚੋਟ, ਏਕਾ ਤਨ ਲਗਾਈਆ। ਮਨਮੁਖਾਂ ਕੱਢੇ ਕਾਇਆ ਖੋਟ, ਜੋ ਜਨ ਹਿਰਦੇ ਰਿਹਾ ਦਿਸਾਈਆ। ਗ੍ਰੰਥੀ ਪੰਥੀ ਮਾਇਆ ਭਰੇ ਨਾ ਕੋਈ ਪੋਟ, ਨਾ ਕੋਈ ਵਿਸ਼ਟਾ ਵੱਢੀ ਲੈ ਲੈ ਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਸ਼ਬਦ ਧਰ, ਸ਼ਬਦ ਗੁਰ ਰਿਹਾ ਸਲਾਹੀਆ।
ਸ਼ਬਦ ਗੁਰ ਗੁਰ ਦੀਨਾਂ, ਸ਼ਬਦੀ ਲੇਖ ਲਿਖਾਇਆ। ਸ਼ਬਦੀ ਸ਼ਬਦ ਸ਼ਬਦ ਰਸ ਭੀਨਾ, ਸ਼ਬਦੀ ਰੰਗ ਚੜ੍ਹਾਇਆ। ਸ਼ਬਦ ਜਲ ਸ਼ਬਦ ਮੀਨਾ, ਸ਼ਬਦ ਸ਼ਬਦ ਵਿਚ ਸਮਾਇਆ। ਸ਼ਬਦ ਬੰਨੇ ਲੋਕ ਤੀਨਾਂ, ਅਕਾਸ਼ ਪਰਕਾਸ਼ ਸ਼ਬਦ ਟਿਕਾਇਆ। ਸ਼ਬਦ ਦਾਨਾ ਸ਼ਬਦ ਬੀਨਾ, ਦਾਨਾ ਬੀਨਾ ਸ਼ਬਦ ਅਖਵਾਇਆ। ਸ਼ਬਦ ਖਾਣਾ ਸ਼ਬਦ ਪੀਣਾ, ਸ਼ਬਦ ਤ੍ਰਿਸਨਾ ਤ੍ਰਿਪਤ ਕਰਾਇਆ। ਸ਼ਬਦ ਮਰਨਾ ਸ਼ਬਦ ਜੀਣਾ, ਸ਼ਬਦ ਸ਼ਬਦ ਲਏ ਉਪਾਇਆ। ਸ਼ਬਦ ਜੋਧਾ ਸ਼ਬਦ ਪਰਬੀਨਾ, ਸ਼ਬਦ ਡੰਕ ਵਜਾਇਆ। ਸ਼ਬਦ ਪੰਚਮ ਨੀਚੋ ਨੀਚ ਸ਼ਬਦ ਹੀਣਾ, ਸ਼ਬਦ ਨਿਉਂ ਨਿਉਂ ਸੀਸ ਝੁਕਾਇਆ।
ਸ਼ਬਦ ਰਾਜ ਸ਼ਬਦ ਰਾਜਾਨਾ, ਸ਼ਬਦ ਸ਼ਾਹ ਸੁਲਤਾਨ ਅਖਵਾਇਆ। ਸ਼ਬਦ ਕਾਜ ਸ਼ਬਦ ਸਾਜ, ਸ਼ਬਦ ਬੰਧ ਬੰਧਾਇਆ। ਸ਼ਬਦ ਸੀਸ ਸ਼ਬਦ ਤਾਜ, ਸ਼ਬਦ ਰਿਹਾ ਟਿਕਾਇਆ। ਸ਼ਬਦ ਮੰਤਰੀ ਸ਼ਬਦ ਜੋਗ ਰਾਜ, ਸ਼ਬਦ ਰਯੀਅਤ ਰਿਹਾ ਅਖਵਾਇਆ। ਸ਼ਬਦ ਰੱਖੇ ਜਗਤ ਸਾਂਝ, ਸ਼ਬਦ ਨਾਤਾ ਦਏ ਤੁੜਾਇਆ । ਸ਼ਬਦ ਗੁਰ ਆਏ ਲੋਕਮਾਤ ਭਾਜ, ਸ਼ਬਦ ਗੁਰ ਰੂਪ ਵਟਾਇਆ। ਸ਼ਬਦ ਗੁਰ ਰੱਖੇ ਲਾਜ, ਸ਼ਬਦ ਗੁਰ ਹੋਏ ਸਹਾਇਆ। ਨਾਨਕ ਸੁਣਾਈ ਨੌਂ ਖੰਡ ਪ੍ਰਿਥਮੀ ਇਕ ਅਵਾਜ਼, ਗੁਰ ਅਰਜਨ ਲੇਖ ਲਿਖਾਇਆ। ਗੁਰ ਅਰਜਨ ਮਾਰੇ ਇਕ ਅਵਾਜ਼, ਹਰਿ ਮੰਦਰ ਦਏ ਸੁਹਾਇਆ। ਹਰਿ ਜੂ ਸਵਾਰੇ ਆਪਣਾ ਕਾਜ, ਗੁਰ ਅਰਜਨ ਇਹ ਸਮਝਾਇਆ। ਕਲਜੁਗ ਅੰਤਮ ਆਵੇ ਭਾਜ, ਜੋਤੀ ਜਾਮਾ ਭੇਖ ਵਟਾਇਆ। ਭਾਗ ਲਗਾਏ ਦੇਸ ਮਾਝ, ਛੇ ਯੋਜਨ ਵੰਡ ਵੰਡਾਇਆ। ਛੇ ਸ਼ਾਸਤਰ ਖੋਲ੍ਹੇ ਪਾਜ, ਚਾਰ ਵੇਦ ਫੋਲ ਫੋਲਾਇਆ। ਕਲਜੁਗ ਰਾਵਣ ਗੜ੍ਹ ਹੰਕਾਰੀ ਤੋੜੇ ਜਗਤ ਸਮਾਜ, ਕੂੜੀ ਕਿਰਿਆ ਦਏ ਮਿਟਾਇਆ। ਸੱਜਾ ਚਰਨ ਛੁਹਾਏ ਦਿਲੀ ਦਿਲੀਜ, ਆਰ ਪਾਰ ਆਪ ਹੋ ਜਾਇਆ। ਗੁਰੂ ਗ੍ਰੰਥ ਉਪਰ ਬਾਣੀ ਕਲਜੁਗ ਜੀਵਾਂ ਇਕ ਨਕ਼ਾਬ, ਪੜਦਾ ਇਕ ਰਖਾਇਆ। ਅਕਾਲ ਤਖ਼ਤ ਅਕਾਲ ਮੂਰਤ ਨਿਰਗੁਣ ਸੁਣਾਏ ਨਾ ਕੋਈ ਅਵਾਜ਼ , ਢੱਡ ਸਾਰਿੰਗੇ ਰਹੇ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਵੇਖੇ ਤੇਰਾ ਦਰ, ਹਰਿ ਮੰਦਰ ਸੋਹੇ ਸਾਚਾ ਘਰ, ਗੁਰੂ ਗ੍ਰੰਥ ਮਿਲੇ ਵਰ, ਭੇਵ ਚੁਕਾਏ ਨਾਰੀ ਨਰ, ਹਰਿ ਸਾਚਾ ਢਾਡੀ ਦੋ ਜਹਾਨੀ ਬਣੇ ਗਾਡੀ, ਦੂਈ ਦਵੈਤੀ ਜਾਏ ਵਾਡੀ, ਏਕਾ ਦਰ ਰਖਾਇਆ। · (੦੭--੪੬੩ ੪੬੪)
❋
ਹਰਿ ਕਾ ਸ਼ਬਦ ਅਟੱਲ, ਜਗਤ ਧੁਨਕਾਰ ਹੈ। ਹਰਿ ਕਾ ਸ਼ਬਦ ਅਟੱਲ, ਵਸੇ ਸਚ ਮਹੱਲ ਦੱਸੇ ਪਾਰ ਕਿਨਾਰ ਹੈ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਦੇਹੀ ਨਾ ਕੋਈ ਖੱਲ, ਏਕਾ ਰੰਗ ਅਪਰ ਅਪਾਰ ਹੈ।
ਹਰਿ ਕਾ ਸ਼ਬਦ ਅਟੱਲ, ਨਾ ਕੋਈ ਫੁੱਲ ਨਾ ਕੋਈ ਫਲ, ਚਾਰੋਂ ਕੁੰਟ ਪਸਰ ਪਸਾਰਿਆ। ਹਰਿ ਕਾ ਸ਼ਬਦ ਅਟੱਲ, ਵੱਸੇ ਜਲ ਥਲ, ਤਿੰਨਾਂ ਲੋਆਂ ਪਾਵੇ ਸਾਰਿਆ। ਹਰਿ ਕਾ ਸ਼ਬਦ ਅਟੱਲ, ਬੇਮੁਖ ਭੁਲਾਏ ਕਰ ਕਰ ਵਲ ਛਲ, ਗੁਰਮੁਖਾਂ ਦੇਵੇ ਸਾਚੀ ਧਾਰਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਸਾਚੇ ਸੰਤ ਜਨਾਂ, ਵੱਸੇ ਕਾਇਆ ਸਚ ਮਹੱਲ ਮੁਨਾਰਿਆ। ਹਰਿ ਕਾ ਸ਼ਬਦ ਅਟੱਲ, ਜਗਤ ਅਮੋਲਿਆ। ਹਰਿ ਸ਼ਬਦ ਅਟੱਲ, ਕਿਸੇ ਨਾ ਤੋਲਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖਾਂ ਪਰਦਾ ਸਾਚਾ ਖੋਲ੍ਹਿਆ। ਹਰਿ ਕਾ ਸ਼ਬਦ ਅਟੱਲ, ਕਾਇਆ ਮੰਦਰ ਸਾਚੇ ਬੋਲਿਆ। ਹਰਿ ਕਾ ਸ਼ਬਦ ਅਟੱਲ, ਰੰਗ ਰੰਗਾਏ ਕਾਇਆ ਚੋਲਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਹਰਿ ਹਰਿ ਬੋਲਿਆ।
ਹਰਿ ਕਾ ਸ਼ਬਦ ਅਟੱਲ, ਜਗਤ ਵਣਜਾਰਿਆ। ਹਰਿ ਸ਼ਬਦ ਅਟਲ, ਭਗਤ ਭੰਡਾਰਿਆ। ਹਰਿ ਕਾ ਸ਼ਬਦ ਅਟੱਲ, ਦੇਵਣਹਾਰ ਹਰਿ ਨਿਰੰਕਾਰਿਆ। ਹਰਿ ਕਾ ਸ਼ਬਦ ਅਟੱਲ, ਅਨਹਦ ਧੁਨ ਸਚੀ ਧੁਨਕਾਰਿਆ। ਹਰਿ ਕਾ ਸ਼ਬਦ ਅਟੱਲ, ਤੋੜੇ ਮੁਨ ਸੁਨ ਆਤਮ ਜੋਤੀ ਮੇਲ ਮਿਲਾ ਰਿਹਾ । ਹਰਿ ਕਾ ਸ਼ਬਦ ਅਟੱਲ, ਨਾ ਕੋਈ ਵਰਨ ਨਾ ਕੋਈ ਗੋਤੀ, ਏਕਾ ਰੰਗ ਸਮਾ ਰਿਹਾ। ਹਰਿ ਕਾ ਸ਼ਬਦ ਅਟੱਲ, ਗੁਰਮੁਖਾਂ ਉਠਾਏ ਕਾਇਆ ਸੋਤੀ, ਇੱਕ ਹਲੂਣਾ ਹਿਲਾ ਰਿਹਾ। ਹਰਿ ਕਾ ਸ਼ਬਦ ਅਟੱਲ, ਲੱਖ ਚੁਰਾਸੀ ਰਹੀ ਰੋਤੀ, ਦਿੱਸ ਕਿਸੇ ਨਾ ਆ ਰਿਹਾ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਉਪਜਾਏ ਦਇਆ ਕਮਾਏ
ਲੋਕਮਾਤ ਸਾਚੇ ਮੋਤੀ, ਪਭ ਸਾਚਾ ਹਾਰ ਗੁੰਦਾ ਰਿਹਾ। ਹਰਿ ਕਾ ਸ਼ਬਦ ਅਟੱਲ, ਦੁਰਮਤ ਮੈਲ ਜਾਏ ਧੋਤੀ, ਜੋ ਜਨ ਰਸਨਾ ਹਰਿ ਗੁਣ ਗਾ ਰਿਹਾ। ਹਰਿ ਸ਼ਬਦ ਅਟਲ, ਨਾ ਕੋਈ ਮੰਗੇ ਦਾਨ ਅਹੂਤੀ, ਅੰਮ੍ਰਿਤ ਸਾਚਾ ਜਾਮ ਪਿਆ ਰਿਹਾ। ਹਰਿ ਕਾ ਸ਼ਬਦ ਅਟੱਲ, ਏਕਾ ਨਾਮ ਜਗਤ ਭਬੂਤੀ, ਗੁਰਮੁਖ ਵਿਰਲਾ ਮਸਤਕ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਦਵਾਰਾ ਇਕ ਖੁਲ੍ਹਾ ਰਿਹਾ।
ਹਰਿ ਕਾ ਸ਼ਬਦ ਅਟੱਲ, ਧਾਮ ਅਸਥੂਲਿਆ। ਹਰਿ ਕਾ ਸ਼ਬਦ ਅਟੱਲ, ਮਿਲਾਏ ਮੇਲ ਕੰਤ ਕੰਤੂਲਿਆ । ਹਰਿ ਸ਼ਬਦ ਅਟਲ, ਅੱਠੇ ਪਹਿਰ ਦਿਵਸ ਰੈਣ ਤਿੰਨਾਂ ਲੋਆਂ ਰੱਖੇ ਏਕਾ ਝੂਲਿਆ। ਹਰਿ ਕਾ ਸ਼ਬਦ ਅਟੱਲ, ਚੁਕਾਏ ਲਹਿਣ ਦੇਣ, ਜੋ ਜਨ ਗਾਏ ਰਸਨਾ ਭੂਲਿਆ।
ਹਰਿ ਸ਼ਬਦ ਅਟਲ, ਆਪ ਬਣੇ ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ, ਅਗਲਾ ਪਿਛਲਾ ਚੁਕਾਏ ਮੂਲਿਆ। ਹਰਿ ਕਾ ਸ਼ਬਦ ਅਟੱਲ, ਰਸਨਾ ਸਕੇ ਨਾ ਕਿਸੇ ਕਹਿਣ, ਜੋਤੀ ਜੋਤ ਸਰੂਪ ਹਰਿ, ਕਲਜੁਗ ਜੀਵਾਂ ਅੰਤਮ ਭੂਲਿਆ। ਆਪ ਵਹਾਏ ਵਹਿੰਦੇ ਵਹਿਣ, ਲਾੜੀ ਮੌਤ ਖਾਏ ਡੈਣ, ਘਰ ਘਰ ਉਡਦੀ ਦਿੱਸੇ ਧੂਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਸਚ ਦਵਾਰੇ ਲੋਕਮਾਤ ਫਲਿਆ ਫੂਲਿਆ।
ਹਰਿ ਕਾ ਸ਼ਬਦ ਅਟੱਲ, ਜਗਤ ਸਨਿਆਸ ਹੈ। ਹਰਿ ਕਾ ਸ਼ਬਦ ਅਟੱਲ, ਸਰਬ ਘਟ ਵਾਸ ਹੈ । ਹਰਿ ਸ਼ਬਦ ਅਟਲ, ਹੋਏ ਸਹਾਈ ਗਰਭ ਦਸ ਮਾਸ ਹੈ। ਹਰਿ ਕਾ ਸ਼ਬਦ ਅਟੱਲ, ਪਵਣ ਚਲਾਏ ਰਸਨ ਸਵਾਸ ਹੈ। ਹਰਿ ਕਾ ਸ਼ਬਦ ਅਟੱਲ, ਇੱਕ ਵਖਾਏ ਸਚ ਮੰਡਲ ਦੀ ਸਾਚੀ ਰਾਸ ਹੈ। ਹਰਿ ਸ਼ਬਦ ਅਟਲ, ਗੁਰਮੁਖ ਸਾਚੇ ਸੰਤ ਜਨਾਂ, ਨਿਜ ਘਰ ਆਤਮ ਰੱਖੇ ਵਾਸ ਹੈ। ਹਰਿ ਕਾ ਸ਼ਬਦ ਅਟੱਲ, ਖੋਲ੍ਹੇ ਬੰਦ ਕਿਵਾੜ, ਸਦਾ ਹੋਇਆ ਰਹੇ ਦਾਸ ਹੈ। ਹਰਿ ਸ਼ਬਦ ਅਟਲ, ਪੰਜਾਂ ਚੋਰਾਂ ਚਬਾਏ ਦਾੜ੍ਹ, ਸਾਚੀ ਜੋਤ ਕਰੇ ਪ੍ਰਕਾਸ਼ ਹੈ। ਹਰਿ ਕਾ ਸ਼ਬਦ ਅਟੱਲ, ਜੋਤ ਜਗਾਏ ਬਹੱਤਰ ਨਾੜ, ਵੇਖ ਵਖਾਣੇ ਪ੍ਰਿਥਮੀ ਅਕਾਸ਼ ਹੈ । ਹਰਿ ਕਾ ਸ਼ਬਦ ਅਟੱਲ, ਆਦਿ ਅੰਤ ਨਾ ਜਾਏ ਵਿਨਾਸ ਹੈ। ਹਰਿ ਕਾ ਸ਼ਬਦ ਅਟੱਲ, ਵੱਸੇ ਧਾਮ ਇੱਕ ਇਕੱਲ, ਜਨ ਭਗਤਾਂ ਕਰੇ ਬੰਦ ਖ਼ਲਾਸ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਹਕਲੰਕ ਜੋਤ ਧਰ, ਆਪ ਆਪਣਾ ਕਰੇ ਸਾਚਾ ਵਾਸ ਹੈ।
ਹਰਿ ਕਾ ਸ਼ਬਦ ਅਟੱਲ, ਭਗਤ ਗਿਆਨਿਆ। ਹਰਿ ਕਾ ਸ਼ਬਦ ਅਟੱਲ, ਮਾਣ ਗਵਾਏ ਵੇਦ ਚਾਰ ਅਠਾਰਾਂ ਪੁਰਾਨਿਆ। ਹਰਿ ਕਾ ਸ਼ਬਦ ਅਟੱਲ, ਰਸਨਾ ਗਾਏ ਕ੍ਰਿਸ਼ਨ ਭਗਵਾਨਿਆ। ਹਰਿ ਸ਼ਬਦ ਅਟਲ, ਗੀਤਾ ਗਾਏ ਜਗਤ ਸੁਣਾਏ, ਦੇਵੇ ਬ੍ਰਹਮ ਗਿਆਨਿਆ। ਹਰਿ ਕਾ ਸ਼ਬਦ ਅਟੱਲ, ਵੇਦ ਬਿਆਸਾ ਰਿਹਾ ਸੁਣਾਏ, ਸਾਚੀ ਰਸਨਾ ਹਰਿ ਵਖਾਨਿਆ। ਹਰਿ ਕਾ ਸ਼ਬਦ ਅਟੱਲ, ਊਚੋ ਊਚ ਇੱਕ ਪ੍ਰਬਲ, ਗੌਤਮ ਬੁੱਧਾ ਆਤਮ ਸੁੱਧਾ, ਮਿਲਿਆ ਮਾਣ ਜਗਤ ਜਹਾਨਿਆ। ਹਰਿ ਸ਼ਬਦ ਅਟੱਲ, ਆਪੇ ਵੇਖੇ ਪਾਣੀ ਦੁੱਧਾ, ਅੱਠਾਂ ਤੱਤਾਂ ਵੱਖ ਰਖਾਨਿਆਂ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਵਿਰਲੇ ਆਤਮ ਗੁੱਧਾ, ਤਨ ਸਾਚਾ ਸੁੱਧਾ ਮਿਲੇ ਮਾਣ ਜਗਤ ਨਿਸ਼ਾਨਿਆ। ਹਰਿ ਕਾ ਸ਼ਬਦ ਅਟਲ, ਜੋਤੀ ਜੋਤ ਸਰੂਪ ਹਰਿ, ਨੇਹਕਲੰਕ ਨਰਾਇਣ ਨਰ, ਇਕ ਉਡਾਏ ਸ਼ਬਦ ਬਿਬਾਣਿਆ।
ਹਰਿ ਕਾ ਰੂਪ ਅਗੰਮ, ਸ਼ਬਦ ਬਿਬਾਣ ਹੈ। ਹਰਿ ਕਾ ਸ਼ਬਦ ਅਗੰਮ, ਪੁਰੀਆਂ ਲੋਆਂ ਇਕ ਉਡਾਨ ਹੈ। ਹਰਿ ਕਾ ਰੂਪ ਅਗੰਮ, ਚਾਰੇ ਕੁੰਟ ਦਹਿ ਦਿਸ਼ਾ ਏਕਾ ਕਰੇ ਧਿਆਨ ਹੈ। ਹਰਿ ਕਾ ਸ਼ਬਦ
ਅਗੰਮ, ਸਾਚੀ ਧੁਨ ਸਚੀ ਧੁਨਕਾਨ ਹੈ। ਹਰਿ ਕਾ ਰੂਪ ਅਗੰਮ, ਜੋਤੀ ਜਗੇ ਬੇਮੁਹਾਨ ਹੈ। ਹਰਿ ਕਾ ਸ਼ਬਦ ਅਗੰਮ, ਨਾ ਦਿਸੇ ਕੋਈ ਨਿਸ਼ਾਨ ਹੈ। ਹਰਿ ਕਾ ਰੂਪ ਅਗੰਮ, ਨਾ ਸਕੇ ਕੋਈ ਪਛਾਣ ਹੈ। ਹਰਿ ਕਾ ਸ਼ਬਦ ਅਗੰਮ, ਜਗਤ ਨਿਮਾਣਿਆ ਦੇਵੇ ਮਾਣ ਹੈ। ਹਰਿ ਕਾ ਰੂਪ ਅਗੰਮ, ਰਾਜੇ ਰਾਣਿਆ ਬੇਮੁਹਾਣਿਆ ਅੰਤਮ ਆਈ ਹਾਨ ਹੈ। ਹਰਿ ਕਾ ਸ਼ਬਦ ਅਗੰਮ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਆਪ ਉਠਾਏ ਸ਼ਾਹ ਸੁਲਤਾਨ ਹੈ।
ਹਰਿ ਕਾ ਸ਼ਬਦ ਅਗੰਮ, ਸਚ ਦੁਕਾਨ ਹੈ। ਹਰਿ ਕਾ ਰੂਪ ਅਗੰਮ, ਪਵਣ ਮਸਾਣ ਹੈ। ਹਰਿ ਕਾ ਸ਼ਬਦ ਅਗੰਮ, ਨਾ ਵੱਸੇ ਕਿਸੇ ਮਕਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਪੱਤ ਨਾ ਕੋਈ ਪੱਤੀ, ਨਾ ਕੋਈ ਦਿੱਸੇ ਡਾਹਣ ਹੈ। ਹਰਿ ਕਾ ਰੂਪ ਅਗੰਮ, ਦਿਸ ਨਾ ਆਏ ਤੀਰਥ ਤੱਟੀ, ਅਠਸਠ ਰਹੇ ਖ਼ਾਕ ਛਾਣ ਹੈ। ਹਰਿ ਕਾ ਰੂਪ ਅਗੰਮ, ਕਿਸੇ ਹੱਥ ਨਾ ਆਏ ਰੱਤੀ, ਵੇਦ ਪੁਰਾਨਾਂ ਆਈ ਹਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਜਾਣੇ ਜੋਗੀ ਜਤੀ, ਆਤਮ ਧੀਰਜ ਹੋਈ ਹੈਰਾਨ ਹੈ। ਹਰਿ ਕਾ ਸ਼ਬਦ ਅਗੰਮ, ਗੁਰਮੁਖਾਂ ਦੇ ਸਮਝਾਵੇ ਮਤੀ, ਸਾਚਾ ਧਰਮ ਵਿਚ ਜਹਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਨਾਰ ਨਾ ਕੋਈ ਪਤੀ, ਨਾ ਕੋਈ ਦੀਵਾ ਨਾ ਕੋਈ ਬੱਤੀ, ਆਤਮ ਸਭ ਦੀ ਹੋਈ ਤੱਤੀ, ਕਲਜੁਗ ਮਾਰੇ ਬਲੀ ਬਲਵਾਨ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਵਿਸ਼ਨੂੰ ਭਗਵਾਨ ਹੈ।
ਹਰਿ ਕਾ ਸ਼ਬਦ ਅਟੱਲ, ਧੀਰ ਧਰਾਇੰਦਾ। ਹਰਿ ਕਾ ਸ਼ਬਦ ਅਟੱਲ, ਅੰਮ੍ਰਿਤ ਆਤਮ ਸਾਚਾ ਸੀਰ ਪਿਲਾਇੰਦਾ। ਹਰਿ ਕਾ ਸ਼ਬਦ ਅਟੱਲ, ਏਕਾ ਤੀਰਥ ਸਾਚਾ ਸੀਰਥ ਆਤਮ ਇਕ ਵਖਾਇੰਦਾ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਜਾਣੇ ਸ਼ਾਹ ਸੁਲਤਾਨ ਪੀਰ ਫ਼ਕੀਰ, ਵੇਦ ਪੁਰਾਨਾਂ ਹੱਥ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਹਰਿ ਪ੍ਰਗਟਾਇੰਦਾ।(੨੬ ਪੋਹ ੨੦੧੧ ਬਿ)
❋
ਹਰਿਜਨ ਸ਼ਬਦ ਪਛਾਣ, ਨਾਮ ਅਧਾਰਿਆ। ਹਰਿਜਨ ਸ਼ਬਦ ਪਛਾਣ, ਏਕਾ ਸਚ ਉਡਾਰਿਆ । ਹਰਿਜਨ ਸ਼ਬਦ ਪਛਾਣ, ਤਿੰਨਾਂ ਲੋਕਾਂ ਵਸੇ ਬਾਹਰਿਆ। ਹਰਿਜਨ ਸ਼ਬਦ ਪਛਾਣ, ਸਾਚੀ ਵੱਖਰ ਏਕਾ ਅੱਖਰ, ਨਾਮ ਨਿਰੰਜਣ ਨਰ ਨਿਰੰਕਾਰਿਆ। ਹਰਿਜਨ ਸ਼ਬਦ ਪਛਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਗਿਰਵਰ ਗਿਰਧਾਰਿਆ।
ਹਰਿਜਨ ਸ਼ਬਦ ਪਛਾਣ, ਜਗਤ ਅਮੋਲ ਹੈ। ਹਰਿਜਨ ਸ਼ਬਦ ਪਛਾਣ, ਅੰਤਮ ਤੁਲੇ ਪੂਰੇ ਤੋਲ ਹੈ। ਹਰਿਜਨ ਸ਼ਬਦ ਪਛਾਣ, ਗੁਰਮੁਖ ਸਾਚੇ ਸੰਤ ਜਨ, ਮਿਲੇ ਲਾਲ ਇੱਕ ਅਨਮੁੱਲੜਾ, ਰੱਖਣੀ ਵਸਤ ਸੰਭਾਲ ਹੈ। ਹਰਿਜਨ ਸ਼ਬਦ ਪਛਾਣ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਸਚਾ ਦਾਨ ਹੈ ।
ਹਰਿਜਨ ਸ਼ਬਦ ਪਛਾਣ, ਸਾਚੀ ਦਾਤ ਹੈ। ਹਰਿਜਨ ਸ਼ਬਦ ਪਛਾਣ, ਵਿੱਚ ਲੋਕਮਾਤ ਉਤਮ ਦਾਤ ਹੈ। ਹਰਿਜਨ ਸ਼ਬਦ ਪਛਾਣ, ਲੋਕਮਾਤ ਵੱਡੀ ਇੱਕ ਕਰਾਮਾਤ ਹੈ। ਹਰਿਜਨ ਸ਼ਬਦ ਪਛਾਣ, ਆਤਮ
ਉਪਜੇ ਬ੍ਰਹਮ ਗਿਆਨ ਹੈ। ਹਰਿਜਨ ਸ਼ਬਦ ਪਛਾਣ, ਅੱਠੇ ਪਹਿਰ ਏਕਾ ਰੰਗ ਰੰਗਾਨ ਹੈ। ਹਰਿਜਨ ਸ਼ਬਦ ਪਛਾਣ, ਨਰ ਹਰਿ ਹਰੀ ਭਗਵਾਨ, ਆਤਮ ਮਿਟਾਏ ਅੰਧੇਰੀ ਰੈਣ ਹੈ।
ਹਰਿਜਨ ਸ਼ਬਦ ਪਛਾਣ, ਅੰਧੇਰੀ ਰੈਣ ਜਗਤ ਢੰਡੋਰਾ। ਹਰਿਜਨ ਸ਼ਬਦ ਪਛਾਣ, ਅੰਤਮ ਵੇਲੇ ਮੌਤ ਲਾੜੀ, ਅੱਗੇ ਪਿੱਛੇ ਫੇਰੇ ਘੋੜਾ। ਹਰਿਜਨ ਸ਼ਬਦ ਅਮੋਲ, ਕਿਰਪਾ ਕਰੇ ਸਤਾਰਾਂ ਹਾੜਾ। ਹਰਿਜਨ ਸ਼ਬਦ ਅਮੋਲ, ਜੋਤੀ ਜੋਤ ਸਰੂਪ ਹਰਿ, ਸਾਚਾ ਸ਼ਬਦ ਕੰਨ ਸੁਣਾਏ, ਗੁਰਮੁਖਾਂ ਹਰਿ ਦਇਆ ਕਮਾਏ, ਬੇਮੁਖਾਂ ਆਤਮ ਅਗਨ ਲਗਾਏ, ਕਲਜੁਗ ਵਕਤ ਰਹਿ ਗਿਆ ਥੋੜਾ।
ਹਰਿਜਨ ਸ਼ਬਦ ਪਛਾਣ, ਸਾਚੀ ਬਾਤੀ ਪੁਰਖ ਅਬਿਨਾਸ਼ੀ ਆਪ ਜਗਾਈ ਹੈ। ਹਰਿਜਨ ਸ਼ਬਦ ਪਛਾਣ, ਸਾਚੀ ਬਾਣੀ ਸੋਹੰ ਰਾਣੀ, ਦੋ ਜਹਾਨੀ ਅਚਰਜ ਖੇਲ ਰਚਾਈ ਹੈ। ਹਰਿਜਨ ਸ਼ਬਦ ਪਛਾਣ, ਧੁਰਦਰਗਾਹੀ ਸਾਚਾ ਦੇਵੇ ਦਾਨ, ਚਰਨ ਧੂੜ ਮਸਤਕ ਦੇਵੇ ਆਤਮ ਸਰ ਕਰਾਏ ਇਸ਼ਨਾਨ, ਹੋਏ ਆਪ ਸਹਾਈ ਹੈ। ਹਰਿਜਨ ਸ਼ਬਦ ਪਛਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਰਹੇ ਨਿਗਹਬਾਨ ਹੈ।
ਹਰਿਜਨ ਸ਼ਬਦ ਪਛਾਣ, ਸਾਚੀ ਸ਼ਬਦ ਘਨਘੋਰ ਹੈ। ਹਰਿਜਨ ਸ਼ਬਦ ਪਛਾਣ, ਧੁਨੀ ਧੁਨਕਾਰ ਹੈ। ਹਰਿਜਨ ਸ਼ਬਦ ਪਛਾਣ, ਅੱਠੇ ਪਹਿਰ ਪਾਵੇ ਸ਼ੋਰ, ਏਕਾ ਰੱਖੇ ਆਪਣੀ ਧਾਰ ਹੈ। ਜਨ ਭਗਤਾਂ ਚੁਕਾਏ ਮੋਰ ਤੋਰ, ਦੇਵੇ ਨਾਮ ਅਪਾਰ ਹੈ। ਹਰਿ ਬਿਨ ਅਵਰ ਨਾ ਦੀਸੇ ਕੋਈ ਹੋਰ, ਲੋਕਮਾਤ ਠੱਗ ਚੋਰ ਯਾਰ ਹੈ। ਏਕਾ ਚੜ੍ਹਨਾ ਸ਼ਬਦ ਘੋੜ, ਰਹਿਣਾ ਸਦ ਅਸਵਾਰ ਹੈ। ਬੇਮੁਖਾਂ ਮਾਰੇ ਸਿਰ ਵਿੱਚ ਪੌੜ, ਉਤੇ ਪਾਏ ਡਾਹਢਾ ਭਾਰ ਹੈ। ਜਨ ਭਗਤਾਂ ਅੰਤਮ ਜਾਏ ਬਹੁੜ, ਆਪੇ ਹੋਏ ਸਹਾਰ ਹੈ। ਵੇਖੇ ਪਰਖੇ ਪਰਖ ਪਛਾਣੇ ਮਿੱਠੇ ਕੌੜ, ਰਸਨਾ ਫਿਕੇ ਸ਼ਬਦ ਕਟਾਰ ਹੈ। ਪੜ੍ਹਨ ਪੁਰਾਨ ਵਿਚਾਰਨ ਵੇਦ ਵਖਾਨਣ, ਲੱਭਦੇ ਫਿਰਨ ਬ੍ਰਹਿਮਣ ਗੌੜ, ਨਾ ਜਾਨਣ ਹਰਿ ਭਗਵਾਨ ਹੈ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਲੱਖ ਚੁਰਾਸੀ ਲਏ ਵਰ, ਧਰਮ ਰਾਏ ਤੇਰਾ ਦਰ ਦਵਾਰ ਏਕਾ ਵਾਰ ਦਏ ਭਰ, ਲੋਕਮਾਤ ਹਰਿ ਆਇਆ ਦੌੜ ਹੈ।
(੧੮ ਹਾੜ ੨੦੧੧ ਬਿਕ੍ਰਮੀ)
❋
ਹਰਿ ਸ਼ਬਦ ਗੁਰ ਧਾਰ। ਗੁਰ ਸ਼ਬਦ ਜਗਤ ਪਸਾਰ। ਹਰਿ ਸ਼ਬਦ ਬ੍ਰਹਮ ਵਿਚਾਰ। ਗੁਰ ਸ਼ਬਦ ਜਗਤ ਅਧਾਰ। ਹਰਿ ਸ਼ਬਦ ਅੰਧ ਅੰਧਿਆਰ। ਗੁਰ ਸ਼ਬਦ ਅੰਦਰ ਬਾਹਰ। ਹਰਿ ਸ਼ਬਦ ਨੂਰ ਉਜਿਆਰ। ਗੁਰ ਸ਼ਬਦ ਮਾਤ ਪਸਾਰ। ਹਰਿ ਸ਼ਬਦ ਰੰਗ ਅਪਾਰ। ਗੁਰਮੁਖ ਗੁਰ ਸ਼ਬਦ ਸੰਗ ਪਿਆਰ। ਹਰਿ ਸ਼ਬਦ ਗੁਰ ਸ਼ਬਦ ਗੁਰਮੁਖ ਵਿਰਲੇ ਕਰਨ ਵਿਚਾਰ।
ਹਰਿ ਸ਼ਬਦ ਗੁਰ ਅਧਾਰਿਆ। ਗੁਰ ਸ਼ਬਦ ਵਿੱਚ ਸੰਸਾਰਿਆ। ਹਰਿ ਸ਼ਬਦ ਅਗੰਮ ਵੇਖ ਵੇਖ ਨਾ ਕਿਸੇ ਵਿਚਾਰਿਆ। ਗੁਰ ਸ਼ਬਦ ਲੋਕਮਾਤੀ ਗਗਨੀ ਥੰਮ, ਰਸਨਾ ਰਸ ਉਪਾ ਰਿਹਾ। ਹਰਿ ਸ਼ਬਦ ਨਾ ਜਾਏ ਮਰ, ਸਾਚੀ ਧੁਨ ਧੁਨੀ ਧੁਨਕਾਰਿਆ। ਗੁਰ ਸ਼ਬਦ ਕਾਇਆ ਭੰਨੇ ਘੜੇ, ਕਰੇ ਵੇਸ ਵਾਰੋ ਵਾਰਿਆ। ਹਰਿ ਸ਼ਬਦ ਗੁਰ ਸ਼ਬਦ ਵਿਰਲੇ ਮਾਤ ਵਿਚਾਰਿਆ।
ਹਰਿ ਸ਼ਬਦ ਗੁਰ ਜਣਾਈਆ। ਗੁਰ ਸ਼ਬਦ ਜਗਤ ਵਡਿਆਈਆ। ਹਰਿ ਸ਼ਬਦ ਨਾ ਕਿਸੇ ਲੇਖ ਲਿਖਾਈਆ। ਗੁਰ ਸ਼ਬਦ ਲੋਕਮਾਤੀ ਹੁਕਮ ਚਲਾਈਆ। ਹਰਿ ਸ਼ਬਦ ਗੁਣਵੰਤ ਗੁਣ ਨਿਧਾਨ ਹਰਿ
ਭਗਵਨ, ਆਪੇ ਆਪ ਰਿਹਾ ਉਪਾਈਆ। ਗੁਰ ਸ਼ਬਦ ਸਰਗੁਣ ਸਾਚਾ ਸਾਚਾ ਰੂਪ, ਕਥ ਕਥ ਜੀਵ ਜੰਤ ਰਿਹਾ ਸਮਝਾਈਆ। ਹਰਿ ਕਾ ਸ਼ਬਦ ਗੁਰ ਕਾ ਸ਼ਬਦ ਗੁਰਮੁਖ ਵਿਰਲੇ ਬੂਝ ਬੁਝਾਈਆ।
ਹਰਿ ਸ਼ਬਦ ਅਡੋਲ, ਕਾਇਆ ਚੋਲਿਆ। ਗੁਰ ਕਾ ਸ਼ਬਦ ਅਮੋਲ, ਰਸਨਾ ਬੋਲਿਆ। ਹਰਿ ਕਾ ਸ਼ਬਦ ਕਾਇਆ ਮੰਦਰ ਸਾਚੇ ਅੰਦਰ, ਗੁਰ ਪੂਰੇ ਮਾਤ ਫਰੋਲਿਆ। ਗੁਰ ਕਾ ਸ਼ਬਦ ਲੋਕਮਾਤੀ ਕਲਜੁਗ ਜੀਵਾਂ ਹੋ ਹੋ ਨੀਵਾਂ ਤੋਲ ਤੋਲਿਆ। ਹਰਿ ਕਾ ਸ਼ਬਦ ਗੁਰ ਪੂਰੇ ਹਾਜਰ ਹਜ਼ੂਰੇ, ਆਤਮ ਸੁਣਿਆ ਸਚ ਢੋਲਿਆ। ਗੁਰ ਕਾ ਸ਼ਬਦ ਅਪਾਰ ਸਾਚੀ ਤੂਰੇ, ਲੋਕਮਾਤ ਗੁਰਮੁਖਾਂ ਆਤਮ ਪੜਦਾ ਖੋਲ੍ਹਿਆ। ਹਰਿ ਸ਼ਬਦ ਗੁਰ ਸ਼ਬਦ ਗੁਰਮੁਖ ਸਾਚੇ ਸੰਤ ਪਿਆਰੇ, ਹਰਿ ਭਗਤ ਨਾਮ ਵਣਜਾਰੇ, ਆਤਮ ਸਾਚੀ ਕੋਲਿਆ ।
ਹਰਿ ਸ਼ਬਦ ਜਗਤ ਗੁਰ ਨਿਆਉਂ ਹੈ। ਗੁਰ ਸ਼ਬਦ ਵੱਸੇ ਥਾਉਂ ਥਾਉਂ ਹੈ। ਹਰਿ ਸ਼ਬਦ ਗੁਰ ਪੂਰੇ ਰੱਖੀ ਠੰਡੀ ਛਾਉਂ ਹੈ। ਗੁਰ ਸ਼ਬਦ ਲੋਕਮਾਤ ਪਿਤਾ ਮਾਉਂ ਹੈ। ਹਰਿ ਸ਼ਬਦ ਨਾ ਕੋਈ ਵੇਖੇ ਨਾ ਕੋਈ ਜਾਣੇ, ਨਾ ਕੋਈ ਦੱਸੇ ਨਾਉਂ ਹੈ। ਗੁਰ ਸ਼ਬਦ ਲੋਕਮਾਤ ਰਾਗ ਛਤੀਸਾ, ਵੰਡੇ ਕਰ ਕਰ ਨਿਆਉਂ ਹੈ। ਹਰਿ ਸ਼ਬਦ ਗੁਰ ਸ਼ਬਦ ਗੁਰਮੁਖ ਸਾਚਾ ਸੰਤ ਪਿਆਰਾ, ਹਰਿਜਨ ਸਾਚਾ ਭਗਤ ਉਜਿਆਰਾ, ਜਾਣੇ ਨੇਹਚਲ ਥਾਉਂ ਹੈ।
ਹਰਿ ਸ਼ਬਦ ਗੁਰ ਗੁਰ ਦਾਤ। ਗੁਰ ਗੁਰ ਸ਼ਬਦ ਜਗਤ ਕਰਾਮਾਤ । ਹਰਿ ਸ਼ਬਦ ਕਾਇਆ ਰੈਣ ਅੰਧੇਰੀ ਡੂੰਘੀ ਕੰਦਰ ਖੋਲ੍ਹੇ ਤਾਕ। ਗੁਰ ਸ਼ਬਦ ਗੁਰ ਰਸਨੀ ਗਾਏ, ਜਗਤ ਜਣਾਏ ਭਵਿੱਖਤ ਵਾਕ। ਹਰਿ ਸ਼ਬਦ ਹਰਿ ਘਰ ਵਸੇਰਾ, ਨਾ ਕੋਈ ਰੱਖੇ ਦੂਜੀ ਆਸ। ਗੁਰ ਸ਼ਬਦ ਲੋਕਮਾਤ ਕਰੇ ਨਿਬੇੜਾ, ਚੱਲੇ ਸਵਾਸ ਸਵਾਸ। ਹਰਿ ਸ਼ਬਦ ਗੁਰ ਸ਼ਬਦ ਨਿਰਗੁਣ ਸਰਗੁਣ ਦੋਹਾਂ ਬਣਾਏ ਸਾਚੀ ਰਾਸ। ਹਰਿ ਸ਼ਬਦ ਸੁਣੇ ਪੁਕਾਰ। ਹਰਿ ਸ਼ਬਦ ਗੁਰ ਅਧਾਰ। ਘਰ ਘਰ ਵੇਖੇ ਨੇਤਰ ਪੇਖੇ, ਇੱਕੋ ਸਚਾ ਇਕ ਵਿਚਾਰ। ਧੁਰਦਰਗਾਹੀ ਲਿਖੀ ਰੇਖੇ, ਆਪੇ ਲਿਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਧਾਰ। · (੨੯ ਪੋਹ ੨੦੧੧ ਬਿਕ੍ਰਮੀ)
❋
ਹਰਿ ਸ਼ਬਦ ਅਟੱਲ, ਗੁਰਮੁਖ ਵਿਰਲੇ ਜਾਣਿਆ। ਹਰਿ ਸ਼ਬਦ ਅਮੋਘ, ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਹਰਿ ਸ਼ਬਦ ਅਮੋਘ, ਗੁਰਮੁਖ ਸਾਚੇ ਦਰ ਘਰ ਸਾਚੇ ਏਕਾ ਏਕ ਵਖਾਣਿਆ। ਹਰਿ ਦਰਸ ਅਮੋਘ, ਜੋਤੀ ਦੇਵੇ ਨਾਮ, ਜੋਤੀ ਜੋਤ ਸਰੂਪ ਹਰਿ, ਆਪੇ ਆਪਣੇ ਚੱਲੇ ਭਾਣਿਆ।
ਹਰਿ ਦਰਸ ਅਮੋਘ, ਗੁਰ ਦਰ ਦਵਾਰਿਆ। ਹਉਮੇ ਕੱਟੇ ਮਾਇਆ ਰੋਗ, ਦੇਵੇ ਨਾਮ ਅਟੱਲ ਅਪਾਰਿਆ। ਮਿਲਾਏ ਮੇਲ ਧੁਰ ਸੰਜੋਗ, ਸਾਚਾ ਦੀਪਕ ਜੋਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਗੁਰਮੁਖ ਸਾਚੇ ਬਣਤ ਬਣਾ ਰਿਹਾ।
ਹਰਿ ਦਰਸ ਅਮੋਘ ਜਗਤ ਵਣਜਾਰੜਾ। ਹਰਿ ਦਰਸ ਅਮੋਘ, ਹਰਿ ਵੱਸੇ ਧਾਮ ਨਿਆਰੜਾ। ਹਰਿ ਦਰਸ ਅਮੋਘ, ਗੁਰਮੁਖਾਂ ਪੂਰ ਕਰਾਏ ਕਾਮ, ਮਿਲੇ ਮੀਤ ਮੁਰਾਰੜ। ਹਰਿ ਦਰਸ ਅਮੋਘ, ਕੋਈ ਨਾ ਮੰਗੇ ਦਾਮ, ਚਰਨ ਪ੍ਰੀਤੀ ਸਾਚੀ ਨੀਤੀ ਏਕਾ ਰਾਹ ਅਪਾਰੜਾ। ਹਰਿ ਦਰਸ ਅਮੋਘ, ਮਾਨਸ ਦੇਹੀ ਜਾਏ
ਜੀਤੀ, ਮਿਲਿਆ ਕੰਤ ਸੁਹਾਗੜਾ। ਹਰਿ ਦਰਸ ਅਮੋਘ, ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਨਾਮ ਰੰਗਾਏ ਲਾਲ ਗੁਲਾਲੜਾ।
ਕਾਇਆ ਰੰਗਣ ਰੰਗ ਗੁਲਾਲ। ਗੁਰਮੁਖ ਦਰ ਏਕਾ ਮੰਗਣ, ਆਤਮ ਜੋਤੀ ਸਾਚਾ ਲਾਲ। ਆਪੇ ਕੱਟੇ ਭੁੱਖ ਨੰਗਣ, ਸਾਚੀ ਦੇਵੇ ਵਸਤ ਸੰਭਾਲ। ਆਪ ਸੁਹਾਏ ਆਪਣੇ ਅੰਗਣ, ਦੋ ਜਹਾਨੀ ਕਰੇ ਪ੍ਰਿਤਪਾਲ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਚੱਲੇ ਚਾਲ।
ਹਰਿ ਦਰਸ ਅਮੋਘ, ਜਗਤ ਦੀਵਾਨਿਆ। ਆਤਮ ਰਸ ਸਚਾ ਜੋਗ, ਸੁੱਖ ਸਹਿਜੇ ਸਹਿਜ ਸਮਾਨਿਆ । ਮਿਲੇ ਮੇਲ ਲਿਖਿਆ ਧੁਰ ਸੰਜੋਗ, ਨਰ ਹਰਿ ਸ੍ਰੀ ਭਗਵਾਨਿਆ। ਆਤਮ ਕੱਟੇ ਹਉਮੇ ਰੋਗ, ਸ਼ਬਦ ਮਾਰੇ ਤੀਰ ਨਿਸ਼ਾਨਿਅ। ਨੇੜ ਨਾ ਆਏ ਪੰਚਮ ਤੱਤਾਂ ਕਾਮ ਕਰੋਧ, ਪ੍ਰਭ ਆਤਮ ਦੇਵੇ ਸੋਧ, ਸਾਚਾ ਸ਼ਬਦ ਬ੍ਰਹਮ ਗਿਆਨਿਆ। ਹਰਿ ਹਰਿ ਸ਼ਬਦ ਵੱਡ ਜੋਧਨ ਜੋਧ, ਵੱਡ ਸੂਰਾ ਸੂਰਬੀਰ ਬਲਵਾਨਿਆ। ਧੁਰ ਫ਼ਰਮਾਣਾ ਸ੍ਰੀ ਭਗਵਾਨਾ ਏਕਾ ਸ਼ਬਦ ਅਗਾਧ ਬੋਧ, ਲੋਕਮਾਤ ਸਚਾ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪੇ ਜਾਣਿਆ। (੩ ਮਾਘ ੨੦੧੧ ਬਿਕ੍ਰਮੀ)
❋
ਹਰਿ ਸ਼ਬਦ ਅਪਾਰ, ਬ੍ਰਹਿਮੰਡ ਸਹਾਰਿਆ। ਹਰਿ ਸ਼ਬਦ ਅਪਾਰ, ਵਰਭੰਡ ਜੈਕਾਰਿਆ। ਹਰਿ ਸ਼ਬਦ ਅਪਾਰ, ਆਪ ਚਲਾਏ ਨਵ ਖੰਡ, ਏਕਾ ਏਕ ਸਚੀ ਧਾਰਿਆ। ਹਰਿ ਸ਼ਬਦ ਅਪਾਰ, ਪੁਰੀਆਂ ਲੋਆਂ ਰਿਹਾ ਵੰਡ, ਆਪੇ ਆਪ ਬਣਤ ਬਣਾ ਰਿਹਾ। ਹਰਿ ਸ਼ਬਦ ਅਪਾਰ, ਇਕ ਰਖਾਏ ਚੰਡ ਪ੍ਰਚੰਡ, ਸਾਚਾ ਖੇਲ ਰਚਾ ਰਿਹਾ। ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਦੇਵੇ ਦੰਡ, ਹਰਿ ਆਪਣੇ ਹੱਥ ਰਖਾ ਰਿਹਾ। ਹਰਿ ਸ਼ਬਦ ਅਪਾਰ, ਗੁਰਮੁਖਾਂ ਰਿਹਾ ਵੰਡ, ਗੁਣਵੰਤਾ ਗੁਣ ਵਿਚਾਰਿਆ। ਹਰਿ ਸ਼ਬਦ ਅਪਾਰ, ਬੇਮੁਖਾਂ ਵੱਢੇ ਕੰਡ, ਤਿੱਖੀ ਰੱਖੇ ਧਾਰਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਪਾਏ ਠੰਡ, ਅੰਮ੍ਰਿਤ ਦੇਵੇ ਠੰਡਾ ਠਾਰਿਆ। ਹਰਿ ਸ਼ਬਦ ਅਪਾਰ, ਬੇਮੁਖਾਂ ਆਤਮ ਹੋਈ ਰੰਡ, ਭੁੱਲੇ ਜੀਵ ਗਵਾਰਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਪਾਏ ਠੰਡ, ਗੁਰਮੁਖ ਵਿਰਲਾ ਆਤਮ ਬੰਨ੍ਹੇ ਸਾਚੀ ਗੰਢ, ਧੁਰਦਰਗਾਹੀ ਵਸਤ ਅਪਾਰਿਆ। ਹਰਿ ਸ਼ਬਦ ਹਰਿ ਆਪੇ ਦੇ ਵੰਡ, ਲੱਖ ਚੁਰਾਸੀ ਸੁਣਾ ਰਿਹਾ। ਹਰਿ ਸ਼ਬਦ ਅਪਾਰ, ਵਡ ਖ਼ਜ਼ਾਨਿਆ। ਹਰਿ ਸ਼ਬਦ ਅਪਾਰ, ਮਿਲਾਏ ਮੇਲ ਹਰਿ ਬੀਨੇ ਦਾਨਿਆ। ਹਰਿ ਸ਼ਬਦ ਅਪਾਰ, ਏਕਾ ਘਰ ਰਹਾਏ ਉਪਜਾਏ ਲੱਖ ਚੁਰਾਸੀ ਕੰਨ ਸੁਣਾਨਿਆ। ਹਰਿ ਸ਼ਬਦ ਅਪਾਰ, ਤਿੱਖੀ ਰੱਖੇ ਹਰਿ ਜੀ ਧਾਰ, ਕਾਇਆ ਮੰਦਰ ਸਾਚੇ ਅੰਦਰ, ਆਪ ਵਖਾਏ ਸਚ ਟਿਕਾਣਿਆ। (੫ ਮਾਘ ੨੦੧੧ ਬਿਕ੍ਰਮੀ)
❋
ਹਰਿ ਸ਼ਬਦ ਅਪਾਰ, ਜਗਤ ਚਲਾਈਆ। ਹਰਿ ਸ਼ਬਦ ਅਪਾਰ, ਗੁਰੂਆਂ ਪੀਰਾਂ ਸਾਧਾਂ ਸੰਤਾਂ, ਆਤਮ ਵੱਜੀ ਇੱਕ ਵਧਾਈਆ। ਹਰਿ ਸ਼ਬਦ ਅਪਾਰ, ਏਕਾ ਏਕ ਸਚਾ ਤੀਰਾ, ਬਜ਼ਰ ਕਪਾਟੀ ਚੀਰ ਵਖਾਈਆ । ਹਰਿ ਸ਼ਬਦ ਅਪਾਰ, ਅੰਮ੍ਰਿਤ ਆਤਮ ਕੱਢੇ ਬਾਹਰ, ਠੰਡੀ ਧਾਰ ਇਕ ਵਹਾਈਆ। ਗੁਰਮੁਖਾਂ ਆਤਮ ਕੱਢੇ ਹਉਮੇ ਪੀੜਾ, ਏਕਾ ਧਾਰ ਬੰਧਾਈਆ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਕ ਏਕਾ ਡੰਕ, ਰਾਓ ਰੰਕ ਰਖਾਈਆ।
ਹਰਿ ਸ਼ਬਦ ਅਪਾਰ, ਖੇਲ ਨਿਰਾਲੀਆ। ਜਨ ਭਗਤਾਂ ਕਰਾਏ ਮੇਲ ਵਾਲੀ ਦੋ ਜਹਾਨਿਆਂ। ਹਰਿ ਸ਼ਬਦ ਅਪਾਰ, ਗੁਰਮੁਖ ਸਾਚੇ ਸੰਤ ਜਨ ਆਤਮ ਪਾਏ ਸਾਰ, ਸੁਰਤ ਸੰਭਾਲੀਆ। ਹਰਿ ਸ਼ਬਦ ਅਪਾਰ, ਧਰਮ ਰਾਏ ਦੀ ਕੱਟੇ ਜੇਲ੍ਹ, ਦੇਵੇ ਨਾਮ ਇਕ ਬਿਬਾਣਿਆ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਮਾਰ ਝਾਤ, ਦੇਵੇ ਇੱਕ ਸੁਗਾਤ ਸਚੀ ਨਿਸ਼ਾਨੀਆਂ।
ਹਰਿ ਸ਼ਬਦ ਅਪਾਰ, ਸਦਾ ਅਡੋਲਿਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਮਾਤ ਬੋਲਿਆ । ਹਰਿ ਸ਼ਬਦ ਅਪਾਰ, ਗੁਰ ਪ੍ਰਸਾਦਿ ਸਾਧ ਸੰਤ, ਪੂਰਾ ਕਿਸੇ ਨਾ ਤੋਲਿਆ। ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਭੁੱਲੇ ਜੀਵ ਜੰਤ, ਆਤਮ ਪੜਦਾ ਕਿਸੇ ਨਾ ਖੋਲ੍ਹਿਆ। ਹਰਿ ਸ਼ਬਦ ਅਪਾਰਾ ਮੇਲ ਮਿਲਾਵਾ ਸਾਚੇ ਕੰਤ, ਹਰਿ ਸ਼ਬਦ ਅਪਾਰ, ਗੁਰਮੁਖ ਵਿਰਲਾ ਜਾਣੇ ਸੰਤ, ਆਤਮ ਕੁੰਡਾ ਜਿਸ ਨੇ ਖੋਲ੍ਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅੰਦਰ ਆਪੇ ਬੋਲਿਆ।
ਹਰਿ ਸ਼ਬਦ ਅਪਾਰ, ਜਗਤ ਧੁਨਕਾਈਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਬੂਝ ਬੁਝਾਈਆ । ਹਰਿ ਸ਼ਬਦ ਅਪਾਰ, ਏਕਾ ਦੂਜਾ ਭਉ ਚੁਕਾਈਆ। ਹਰਿ ਸ਼ਬਦ ਅਪਾਰ, ਘਰ ਸਾਚੇ ਵੱਜੇ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਸੁਹਾਈਆ।
ਹਰਿ ਸ਼ਬਦ ਅਪਾਰ, ਸਦਾ ਜੈਕਾਰਿਆ। ਹਰਿ ਸ਼ਬਦ ਅਪਾਰ, ਏਕਾ ਘਰ ਸਾਚੇ ਦਰ ਸਦਾ ਸਦਾ ਪਸਾਰਿਆ। ਹਰਿ ਸ਼ਬਦ ਅਪਾਰ, ਵਿਰਲੇ ਮਿਲਾਏ ਮੇਲ ਕੰਤ ਭਤਾਰਿਆ। ਹਰਿ ਸ਼ਬਦ ਅਪਾਰ, ਕਾਇਆ ਸੀਤਲ ਠੰਡੀ ਧਾਰ, ਕਰੇ ਠੰਡਾ ਠਾਰਿਆ। ਹਰਿ ਸ਼ਬਦ ਅਪਾਰ, ਸਾਚੇ ਮੰਦਰ ਜਾਏ ਵੜ੍ਹ, ਏਕਾ ਜੋਤੀ ਅਗੰਮ ਅਪਾਰਿਆ। ਪੁਰਖ ਅਬਿਨਾਸ਼ੀ ਅੱਗੇ ਖੜ੍ਹ, ਆਪ ਫੜਾਏ ਆਪਣੇ ਲੜ, ਇਕ ਬਹਾਏ ਸਚ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚੁਕਾਏ ਜਮ ਕਾ ਡਰ, ਆਦਿ ਅੰਤ ਏਕਾ ਏਕ ਆਵੇ ਜਾਵੇ ਵਾਰੋ ਵਾਰਿਆ।
ਵਾਰੋ ਵਾਰ ਆਏ ਸੰਸਾਰ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰ। ਗੁਰਮੁਖਾਂ ਦੇਵੇ ਨਾਮ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨਾ ਧਰਨੀ ਧਰਨਾ ਕਲਜੁਗ ਤੇਰੀ ਅੰਤਮ ਵਾਰ।
ਹਰਿ ਸ਼ਬਦ ਅਪਾਰ, ਵਡ ਵਡਿਆਇਆ। ਹਰਿ ਸ਼ਬਦ ਅਪਾਰ, ਖੇਲ ਕਰਤਾਰਿਆ। ਹਰਿ ਸ਼ਬਦ ਅਪਾਰ, ਜਨ ਭਗਤਾਂ ਕਰਾਏ ਮੇਲ ਵਿਚ ਸੰਸਾਰਿਆ। ਹਰਿ ਸ਼ਬਦ ਅਪਾਰ, ਲੋਕਮਾਤ ਰਖਾਵੇ ਉਪਜਾਵੇ ਵਾਰੋ ਵਾਰਿਆ। ਹਰਿ ਸ਼ਬਦ ਅਪਾਰ, ਏਕਾ ਡੰਕ ਰਾਓ ਰੰਕ ਅਠਾਰਾਂ ਵਰਨਾਂ ਏਕਾ ਸਰਨਾ ਆਪੇ ਆਪ ਰਖਾ ਰਿਹਾ। ਹਰਿ ਸ਼ਬਦ ਅਪਾਰ, ਗੁਰਮੁਖਾਂ ਲਾਏ ਆਤਮ ਤਨਕਾ, ਖਿੱਚ ਲਿਆਏ ਚਰਨ ਦਵਾਰ। ਹਰਿ ਸ਼ਬਦ ਅਪਾਰ, ਸੰਤ ਸੁਹੇਲੇ ਤਾਰੇ ਜਿਉਂ ਭਗਤ ਜਨਕਾ, ਆਤਮ ਪੜਦੇ ਦੇਵੇ ਪਾੜ। ਹਰਿ ਸ਼ਬਦ ਅਪਾਰ, ਪਤਤ ਪਾਪੀ ਜਾਏ ਤਾਰ ਜਿਉਂ ਤਾਰੀ ਗਨਕਾ, ਰਸਨਾ ਗਾਏ ਹਰਿ ਨਿਰੰਕਾਰ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਜਪਾਏ ਆਦਿ ਅੰਤ ਵਾਰੋ ਵਾਰ।
ਹਰਿ ਸ਼ਬਦ ਅਪਾਰ, ਹਰਿ ਖ਼ੀਨਿਆ। ਹਰਿ ਸ਼ਬਦ ਅਪਾਰ, ਵਡ ਵਡ ਦਾਨਾ ਬੀਨਿਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਰਸਨਾ ਚੀਨਿਆ। ਹਰਿ ਸ਼ਬਦ ਅਪਾਰ, ਤਨ ਮਨ ਕਾਇਆ ਠੰਡਾ ਕਰੇ
ਸੀਨਿਆ । ਹਰਿ ਸ਼ਬਦ ਅਪਾਰ, ਅੰਮ੍ਰਿਤ ਸਿੰਚ ਕਾਇਆ ਕਰਾਏ ਠੰਡੀ ਠਾਰ, ਹਰਿ ਸ਼ਬਦ ਅਪਾਰ, ਖੋਲ੍ਹੇ ਬੰਦ ਕਵਾੜ, ਤੱਤੀ ਵਾ ਨਾ ਲੱਗੇ ਹਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ, ਆਪੇ ਪਰਖੇ ਚੰਗੇ ਮਾੜੇ, ਸਚ ਸਚ ਸਚ ਨਗੀਨਿਆ।
ਹਰਿ ਸ਼ਬਦ ਅਪਾਰ, ਵਥ ਰਘੁਰਾਈਆ। ਹਰਿ ਸ਼ਬਦ ਅਪਾਰ, ਸਰਬ ਕਲਾ ਸਮਰਥ, ਮਾਤਲੋਕ ਸਦਾ ਏਕਾ ਵਸਤ ਟਿਕਾਈਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਦੇਵੇ ਵਥ, ਸਿਰ ਰੱਖੇ ਦੇ ਕਰ ਹੱਥ, ਆਤਮ ਭੇਵ ਗੂਝ ਖੁਲ੍ਹਾਈਆ। ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਪਾਈ ਨੱਥ, ਚਾਰੋਂ ਕੁੰਟ ਫਿਰਨ ਵਾਹੋ ਦਾਹੀਆ। ਹਰਿ ਸ਼ਬਦ ਅਪਾਰ, ਪੰਜਾਂ ਚੋਰਾਂ ਜਾਏ ਮਥ, ਇੱਕ ਚੜ੍ਹਾਏ ਸ਼ਬਦ ਰਥ, ਲੋਆਂ ਪੁਰੀਆਂ ਪਾਰ ਕਰਾਈਆ। ਹਰਿ ਸ਼ਬਦ ਅਪਾਰ, ਜਨ ਭਗਤਾਂ ਦੇਵੇ ਨਾਮ ਵਥ, ਸ਼ਬਦ ਗਹਿਣਾ ਲੋਕਮਾਤ ਲੈਣਾ, ਹਰਿਜਨ ਸੇਵ ਕਮਾਈਆ। ਪੁਰਖ ਅਬਿਨਾਸ਼ੀ ਸਾਚਾ ਸੈਣਾ, ਦਰਸ ਦਿਖਾਏ ਤੀਜੇ ਨੈਣਾ, ਸੰਤ ਸੁਹੇਲੇ ਮਿਲ ਮਿਲ ਬਹਿਣਾ, ਅਚਰਜ ਰੀਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਦੁਰਮੱਤ ਮੈਲ ਤਨ ਰਿਹਾ ਧੋਤ, ਹਰਿਜਨ ਰਹੇ ਸਰਨਾਈਆ।
ਹਰਿ ਸੰਤ ਅਪਾਰ, ਸਤਿ ਸਰੂਪਿਆ। ਹਰਿ ਸੰਤ ਅਪਾਰ, ਕਰੇ ਪ੍ਰਕਾਸ਼ ਅੰਧ ਅੰਧ ਕੂਪਿਆ। ਹਰਿ ਸੰਤ ਅਪਾਰ, ਜਗਤ ਬੰਧਾਏ ਧਾਰ, ਫੜ ਉਠਾਏ ਵੱਡ ਵੱਡ ਸ਼ਾਹੋ ਭੂਪਿਆ। ਹਰਿ ਸੰਤ ਅਪਾਰ, ਮਿਲਿਆ ਮੇਲ ਕੰਤ ਭਤਾਰ, ਵਸੇ ਸਚ ਮਹੱਲ ਉਚ ਮੁਨਾਰ, ਰੰਗ ਮਾਣੇ ਹਰਿ ਭਗਵਾਨ, ਨਾ ਕੋਈ ਜਾਣੇ ਰੇਖ ਰੂਪਿਆ। ਹਰਿ ਸੰਤ ਅਪਾਰ, ਜੀਵ ਜੰਤ ਵਖਾਣੇ ਸਚ ਇੱਕ ਟਿਕਾਣਿਆ। ਹਰਿ ਸੰਤ ਅਪਾਰ, ਕੁਲਵੰਤ ਸੋਭਾਵੰਤ ਸੁਹਾਗੀ ਨਾਰ, ਜੋਤੀ ਜੋਤ ਸਰੂਪ ਹਰਿ, ਇਕ ਬਿਠਾਏ ਦਇਆ ਕਮਾਏ, ਸਾਚੇ ਸ਼ਬਦ ਬਿਬਾਣਿਆ । (੧੧ ਮਾਘ ੨੦੧੧ ਬਿਕ੍ਰਮੀ)
❋
ਹਰਿ ਸ਼ਬਦ ਅਥਾਹ ਬੇਪਰਵਾਹੀਆ। ਗੁਰ ਸ਼ਬਦ ਜਗਤ ਮਲਾਹ, ਭੇਵ ਨਾ ਰਾਈਆ। ਹੋਏ ਸਹਾਈ ਸਭਨੀ ਥਾਂ, ਏਕਾ ਧਾਰ ਆਪ ਵਹਾਈਆ। ਨਾ ਕੋਈ ਜਾਣੇ ਪਿਤਾ ਮਾਂ, ਪੁੱਤਰ ਧੀਆਂ ਨਾ ਕੋਈ ਜਣਾਈਆ। ਗੁਰਮੁਖਾਂ ਰੱਖੇ ਠੰਡੀ ਛਾਂ, ਦਿਵਸ ਰੈਣ ਅੰਮ੍ਰਿਤ ਧਾਰ ਪਿਆਈਆ। ਅੰਮ੍ਰਿਤ ਦਰ ਦਵਾਰਾ ਸਾਚੇ ਥਾਂ, ਬਜਰ ਕਪਾਟੀ ਪਾੜ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਸ਼ਬਦ ਮੇਲ ਕਰ, ਭਗਤ ਭਗਵੰਤ ਸੰਤ ਅਸੰਤ ਜੀਵ ਜੰਤ ਬਾਹਰ ਰਖਾਈਆ।
ਹਰਿ ਸ਼ਬਦ ਅਲੱਖ, ਅਲੱਖਨਾ ਲਖਿਆ। ਗੁਰ ਕਾ ਸ਼ਬਦ ਪਰਤਖ, ਗੁਰਮੁਖ ਸਾਚੇ ਰਸਨਾ ਚੱਖਿਆ । ਵੇਲੇ ਲਏ ਰੱਖ, ਦੇਵੇ ਸਿਰ ਸਮਰਥਿਆ। ਪੰਚਮ ਚੋਰਾਂ ਪਾਏ ਨੱਥ, ਅੰਦਰੇ ਅੰਦਰ ਆਪੇ ਆਪ ਮੱਥਿਆ। ਪੁਰਖ ਅਬਿਨਾਸ਼ੀ ਮਹਿੰਮਾ ਅਕਥ, ਕਥਨੀ ਕਥ ਨਾ ਕਿਸੇ ਕਥਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੋਤੀ ਸ਼ਬਦ ਮੇਲ ਹਰਿ, ਜਗਤ ਚਲਾਏ ਏਕਾ ਰਥਿਆ।
ਹਰਿ ਸ਼ਬਦ ਅਪਾਰ ਗੁਰਦਵਾਰਿਆ। ਗੁਰ ਸ਼ਬਦ ਅਪਾਰ, ਜਗਤ ਅਧਾਰਿਆ। ਗੁਰਮੁਖ ਉਧਰੇ ਪਾਰ, ਜਿਸ ਰਸਨਾ ਨਾਉਂ ਉਚਾਰਿਆ। ਜੁਗਾ ਜੁਗੰਤਰ ਸਾਚੀ ਕਾਰ, ਆਦਿ ਅੰਤ ਨਾ ਪਾਰਾਵਾਰਿਆ। ਆਪੇ ਬੰਨ੍ਹੇ ਆਪਣੀ ਧਾਰ, ਨਾ ਕੋਈ ਮੰਗੇ ਹੋਰ ਸਹਾਰਿਆ। ਆਪੇ ਪੁਰਖ ਆਪੇ ਨਾਰ, ਆਪੇ ਜੋਤੀ ਸ਼ਬਦ ਅਧਾਰ, ਆਪੇ ਪਵਣ ਸਵਾਸੀ ਹੋਈ ਉਡਾਰਿਆ। (੧੨ ਭਾਦਰੋਂ ੨੦੧੨ ਬਿਕ੍ਰਮੀ)
❋
ਇਕੋ ਜਪਣਾ ਧੁਰ ਦਾ ਨਾਮ, ਨਾਮ ਨਿਧਾਨਾ ਇਕ ਸਮਝਾਈਆ। ਪੂਰਨ ਹੋਵਣ ਸਗਲੇ ਕਾਮ, ਨਿਹਕਰਮੀ ਕਰਮ ਕਮਾਈਆ । ਭਾਗ ਲੱਗੇ ਨਗਰ ਖੇੜਾ ਕਾਇਆ ਗਰਾਮ, ਸਾਢੇ ਤਿੰਨ ਹੱਥ ਸੋਭਾ ਪਾਈਆ। ਅੰਮ੍ਰਿਤ ਆਤਮ ਪੀਣਾ ਜਾਮ, ਨਿਝਰ ਝਿਰਨਾ ਰਸ ਝਿਰਾਈਆ । ਜੋਤ ਪਰਕਾਸ਼ ਕਰਨਾ ਭਾਨ, ਅੰਧ ਅੰਧੇਰਾ ਅੰਧ ਮਿਟਾਈਆ। ਸਤਿਗੁਰ ਸ਼ਬਦ ਸੁਣਨਾ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਬ੍ਰਹਮ ਹੋਵੇ ਧਿਆਨ, ਪਾਰਬ੍ਰਹਮ ਨਜ਼ਰੀ ਆਈਆ। ਸੋਹਣਾ ਮੰਦਰ ਸੋਹੇ ਮਕਾਨ, ਕਾਇਆ ਮਾਟੀ ਰੰਗ ਰੰਗਾਈਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਕਰੇ ਕਿਆਮ, ਸਚ ਸਿੰਘਾਸਣ ਡੇਰਾ ਲਾਈਆ ਠਾਕਰ ਸਵਾਮੀ ਮਿਲਣਾ ਹੋਵੇ ਅਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜਨ ਭਗਤੋ ਕੋਟ ਜਨਮ ਭਾਵੇਂ ਲਾਉਂਦੇ ਰਹੇ ਦੀਵਾਨ, ਬਿਨਾ ਪ੍ਰਭ ਦਰਸ ਲੇਖਾ ਮਾਤ ਨਾ ਕੋਇ ਮੁਕਾਈਆ। ਹਰਿ ਕੇ ਨਾਮ ਪਿਛੇ ਭਾਵੇਂ ਹੋ ਜਾਉ ਬਦਨਾਮ, ਬਦੀ ਨੇਕੀ ਆਪਣਾ ਰੂਪ ਦਏ ਬਦਲਾਈਆ। ਤੁਹਾਡੇ ਅੰਦਰ ਰਹੇ ਨਾ ਅੰਧੇਰੀ ਸ਼ਾਮ, ਸਤਿ ਸਚ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਰਿਹਾ ਦਿਸਾਈਆ। (੧੮ ਮਾਘ ਸੈ ਸੰ)