ਪੁਸਤਕਾਲਾਅਨੰਦਪੁਰ

ਅਨੰਦਪੁਰ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣ ਆਏ ਨਜ਼ਾਰਾ, ਜੁਗਾਂ ਦਾ ਲਹਿਣ ਮੁਕਾਈਆ। ਪੂਰਬਲਾ ਲੈਣ ਆਏ ਉਧਾਰਾ, ਇਕਰਾਰ ਪ੍ਰਭ ਨਾਲ ਕਰਾਈਆ। ਅੱਜ ਖਾ ਭਗਤਾਂ ਦਾ ਭੰਡਾਰਾ, ਲਹਿਣਾ ਰਹੇ ਸਮਝਾਈਆ । ਇਕੋ ਗੋਬਿੰਦ ਸੁਤ ਦੁਲਾਰਾ, ਪੁਰਖ ਅਕਾਲ ਦਾ ਗਿਆ ਜਣਾਈਆ। ਜਿਸ ਵੇਲੇ ਕਲਜੁਗ ਅੰਤਮ ਹੋਵੇ ਅੰਧ ਅੰਧਿਆਰਾ, ਜਗ ਨੂਰ ਨਜ਼ਰ ਨਾ ਆਈਆ। ਹਾਹਾਕਾਰ ਕਰੇ ਸੰਸਾਰਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੁਰਲਾਈਆ । ਧਰਮ ਰਹੇ ਨਾ ਕਿਸੇ ਦਵਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਪਿਤਾ ਪੂਤ ਨਾ ਕਰੇ ਪਿਆਰਾ, ਨਾਰ ਕੰਤ ਨਾ ਸੋਭਾ ਪਾਈਆ। ਸਾਧ ਸੰਤ ਕਰਨ ਵਿਭਚਾਰਾ, ਮੁੱਲਾ ਸ਼ੇਖ ਕੂੜ ਕੁੜਮਾਈਆ। ਪੰਡਤ ਪਾਂਧੇ ਪ੍ਰਭ ਦੇ ਨਾਮ ਦਾ ਮੰਗਣ ਭਾੜਾ, ਕੀਮਤ ਟਕਿਆਂ ਵਾਲੀ ਪਾਈਆ। ਕਲਜੁਗ ਕੂੜੀ ਕਿਰਿਆ ਦਾ ਘਰ ਘਰ ਲੱਗੇ ਅਖਾੜਾ, ਸ੍ਰਿਸ਼ਟੀ ਦ੍ਰਿਸ਼ਟੀ ਦਏ ਨਚਾਈਆ। ਗੁਰ ਅਵਤਾਰ ਪੈਗ਼ੰਬਰਾਂ ਚਲੇ ਕੋਈ ਨਾ ਚਾਰਾ, ਚਾਰੋਂ ਕੁੰਟ ਰਹੀ ਕੁਰਲਾਈਆ। ਖੇਲ ਕਰੇ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਜਿਸ ਦਾ ਸਾਰੇ ਮੰਗਦੇ ਗਏ ਸਹਾਰਾ, ਨਿਉਂ ਨਿਉਂ ਸੀਸ ਝੁਕਾਈਆ। ਭਵਿਖਤਾਂ ਵਿਚ ਲੇਖ ਚਵੀਆਂ ਅਵਤਾਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਅੱਖਰਾਂ ਵੰਡ ਨਾ ਕੋਇ ਵੰਡਾਈਆ । ਕਰੇ ਖੇਲ ਗੁਪਤ ਜ਼ਾਹਰਾ, ਚੋਰੀ ਠੱਗੀ ਵਿਚ ਲੋਕਾਈਆ। ਵਖਰਾ ਹੋ ਕੇ ਸਭ ਤੋਂ ਨਿਆਰਾ, ਨਿਰਗੁਣ ਆਪਣੀ ਕਲ ਵਰਤਾਈਆ। ਇਕ ਬਣਾਏ ਭਗਤ ਦਵਾਰਾ, ਧੁਰ ਦਰਬਾਰਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਧੁਰ ਦੇ ਨੱਠੇ, ਭੱਜੇ ਵਾਹੋ ਦਾਹੀਆ। ਸਾਡੇ ਪਿਠੇ ਚੁੱਕੇ ਥੱਕ ਗਏ ਗਰਦਨ ਵਾਲੇ ਪੱਠੇ, ਨਾੜੀ ਨਾੜੀ ਦਏ ਗਵਾਹੀਆ। ਜਨ ਭਗਤ ਸੁਹੇਲੇ ਵੇਖੇ ਲੋਕਮਾਤ ਸੱਚੇ, ਪ੍ਰੀਤੀ ਸਾਹਿਬ ਸਤਿਗੁਰ ਨਾਲ ਰਖਾਈਆ। ਆ ਗਏ ਓਸੇ ਦੇ ਕੋਲ ਨੱਸੇ, ਜਿਸ ਦੀ ਮੰਜ਼ਲ ਅੱਗੇ ਨਾ

ਕੋਇ ਵਖਾਈਆ। ਇਕ ਮੁਹੱਬਤ ਵਿਚ ਫਸੇ, ਦੂਜੀ ਕਰਨ ਨਾ ਕੋਇ ਪੜ੍ਹਾਈਆ। ਵਿਕ ਗਏ ਇਕੋ ਹੱਟੇ, ਕੀਮਤ ਜਗਤ ਵਾਲੀ ਰਹੇ ਗਵਾਈਆ। ਤੁਲ ਗਏ ਇਕੋ ਵੱਟੇ, ਦੂਜਾ ਤਰਾਜ਼ੂ ਨਾ ਕੋਇ ਉਠਾਈਆ । ਕਰਿਆ ਖੇਲ ਪੁਰਖ ਸਮਰੱਥੇ, ਛੱਬੀ ਪੋਹ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਮਾਤਾ ਗੁਜਰੀ ਆਈ ਵਿਚਾਰ, ਗੁਜ਼ਰਿਆ ਹਾਲ ਦੇਣਾ ਸੁਣਾਈਆ । ਜਿਸ ਨੂੰ ਸਮਝ ਨਾ ਸਕੇ ਵੇਦ ਚਾਰ, ਪੁਰਾਨ ਅਠਾਰਾਂ ਨਾ ਪੜਦਾ ਲਾਹੀਆ। ਗੀਤਾ ਗਿਆਨ ਨਾ ਅੱਖ ਸਕੀ ਉਘਾੜ, ਸ਼ਾਸਤਰ ਛੇ ਨਾ ਕੋਇ ਵਡਿਆਈਆ। ਅੰਜੀਲ ਕੁਰਾਨ ਨਾ ਸਕਿਆ ਕੋਈ ਉਠਾਲ, ਬਾਹੋਂ ਫੜ ਨਾ ਕੋਇ ਉਠਾਈਆ। ਗ੍ਰੰਥਾਂ ਵਿਚੋਂ ਨਾ ਆਈ ਭਾਲ, ਪੰਥਾਂ ਵਾਲੇ ਦੇਣ ਦੁਹਾਈਆ। ਜਿਸ ਦਾ ਜਗਤ ਖੇਲ ਕਮਾਲ, ਕਾਮਲ ਮੁਰਸ਼ਦ ਬੇਪਰਵਾਹੀਆ। ਉਹ ਜਾਣੇ ਮੁਰੀਦਾਂ ਹਾਲ, ਧੁਰ ਦਾ ਮਾਲਕ ਨਜ਼ਰੀ ਆਈਆ । ਹੁਕਮ ਦਿੱਤਾ ਧੁਰ ਕਰਤਾਰ, ਕੁਦਰਤ ਦਾ ਮਾਲਕ ਆਪ ਜਣਾਈਆ। ਗੋਬਿੰਦ ਹੋ ਕੇ ਆਪ ਤਿਆਰ, ਕਦਮ ਆਪਣਾ ਲਿਆ ਉਠਾਈਆ। ਸਾਚਾ ਫ਼ਤਿਹ ਬੋਲ ਜੈਕਾਰ, ਜੈਕਾਰਾ ਇਕੋ ਦਿੱਤਾ ਲਗਾਈਆ। ਗੁਜਰੀ ਉਠ ਕੇ ਦੇਣ ਲੱਗੀ ਪਿਆਰ, ਪੁੱਤਰ ਕਹਿ ਕੇ ਹੱਥ ਉਠਾਈਆ। ਗੋਬਿੰਦ ਕਿਹਾ ਮੇਰੇ ਅੰਦਰ ਪੁਰਖ ਅਕਾਲ, ਤੂੰ ਹੁਣ ਨਹੀਂ ਮੇਰੀ ਜੰਮਣ ਵਾਲੀ ਮਾਈਆ। ਮੈਂ ਛੱਡ ਜਾਣਾ ਘਰ ਬਾਰ, ਝਗੜੇ ਦੇਣੇ ਮਿਟਾਈਆ । ਮੈਂ ਬਣ ਜਾਣਾ ਕੰਗਾਲ, ਗੁਰਮੁਖਾਂ ਦੇ ਅੰਦਰ ਵੜ ਕੇ ਝੱਟ ਲੰਘਾਈਆ। ਮੈਂ ਇਕੋ ਦਾ ਬਣਨਾ ਲਾਲ, ਜਿਸ ਦਾ ਜਮਾਲ ਨਾ ਕੋਇ ਮਿਟਾਈਆ। ਮੇਰੇ ਕਦੀ ਨਹੀਂ ਮੁਕਣੇ ਸਾਲ, ਮੇਰੀ ਆਯੂ ਨਾ ਕੋਇ ਗਵਾਈਆ । ਮੈਂ ਵਸਣਾ ਓਸ ਧਰਮਸਾਲ, ਜਿਥੇ ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਗੁਜਰੀ ਫੇਰ ਕਿਹਾ ਆ ਮੇਰੇ ਲਾਡਲੇ ਲਾਲ, ਗੱਲਵਕੜੀ ਲਵਾਂ ਪਾਈਆ। ਗੋਬਿੰਦ ਕਿਹਾ ਮੈਨੂੰ ਪੁਰਖ ਅਕਾਲ ਗੋਦੀ ਲਿਆ ਬਠਾਲ, ਸੁੱਖ ਬਹੁਤਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੁਜਰੀ ਕਹੇ ਸੁਣ ਮੇਰੇ ਬਾਂਕੇ ਨੌਜਵਾਨ, ਬਚਨ ਨਿੱਕਾ ਦਿਆਂ ਸੁਣਾਈਆ। ਇਹ ਸੋਹਣੇ ਦਿਸਣ ਮਕਾਨ, ਜੋ ਸਿੱਖਾਂ ਲਏ ਬਣਾਈਆ। ਇਹ ਵਡੇ ਵਡੇ ਪਹਿਲਵਾਨ, ਜੋ ਭੁੱਖੇ ਮਰ ਕੇ ਝੱਟ ਲੰਘਾਈਆ। ਉਹ ਵਡੇ ਵਡੇ ਪਰਧਾਨ, ਮਾਝੇ ਵਾਲੇ ਗਏ ਮੁਖ ਭੁਆਈਆ। ਉਹ ਸੁਣਨ ਵਾਲੇ ਫ਼ਰਮਾਣ, ਨੀਵੀਆਂ ਰਹੇ ਪਾਈਆ। ਬਾਹਰ ਹੁੰਦੀ ਕਤਲੇਆਮ, ਚਾਰੋਂ ਕੁੰਟ ਪਏ ਦੁਹਾਈਆ । ਪੁਰਖ ਅਕਾਲ ਖੇਲ ਕਰੇ ਕਮਾਲ, ਆਪਣੀ ਕਲ ਵਰਤਾਈਆ। ਗੋਬਿੰਦ ਕਿਹਾ ਧੰਨਭਾਗ ਜੇ ਛੁੱਟਣ ਲੱਗਾ ਜੰਜਾਲ, ਨਾਤਾ ਜਗਤ ਨਾਲੋਂ ਤੁੜਾਈਆ । ਫਲ ਲੱਗਣ ਲੱਗਾ ਮੇਰੇ ਡਾਲ, ਚਾਰ ਕੁੰਟ ਮਹਿਕ ਦਏ ਮਹਿਕਾਈਆ। ਮੇਰਾ ਅੰਤ ਇਕ ਸਵਾਲ, ਸੁਣ ਲੈਣਾ ਮੇਰੀ ਜਗਤ ਵਾਲੀ ਮਾਈਆ। ਮੈਨੂੰ ਅੱਜ ਤੋਂ ਨਹੀਂ ਕਹਿਣਾ ਮੇਰਾ ਲਾਲ, ਪੁੱਤਰ ਆਖ ਨਾ ਕਦੇ ਬੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ।

ਗੁਜਰੀ ਕਿਹਾ ਗੋਬਿੰਦ ਔਹ ਵੇਖ ਹਾਥੀ ਘੋੜੇ, ਬੱਧੇ ਨਜ਼ਰੀ ਆਈਆ। ਗੋਬਿੰਦ ਕਿਹਾ ਮੈਂ ਹੱਥੋਂ ਲਾਹ ਦਿਤੇ ਕੰਗਣਾਂ ਦੇ ਜੋੜੇ, ਖ਼ਾਕ ਵਿਚ ਰਲਾਈਆ। ਮੈਂ ਸੁਣੇ ਉਹ ਦੋਹਰੇ, ਜੋ ਦੋਹਰਾ ਰੰਗ ਚੜ੍ਹਾਈਆ। ਕਿਉਂ ਤੇਗ ਬਹਾਦਰ ਪਿਆ ਰਿਹਾ ਵਿਚ ਭੇਰੋ, ਭੋਰੇ ਖਾ ਕੇ ਝੱਟ ਲੰਘਾਈਆ। ਕਿਉਂ ਗੁਰੂ ਗ੍ਰੰਥ ਵਿਚ ਕਾਗ਼ਜ਼ ਰੱਖੇ ਕੋਰੇ, ਬਿਨ ਅਰਜਨ ਸਮਝ ਕਿਸੇ ਨਾ ਆਈਆ। ਇਕ ਪੁਰਖ ਅਕਾਲ ਦੀ ਲੋੜੇ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੁਜਰੀ ਕਹੇ ਹੁਣ ਚਲਣਾ ਕਿਹੜੇ ਰਾਹ, ਰਸਤਾ ਨਜ਼ਰ ਕੋਇ ਨਾ ਆਈਆ। ਕੀ ਬੰਧਨ ਲਵਾਂ ਬੰਧਾ, ਭਾਰ ਸਿਰ ਉਠਾਈਆ। ਗੋਬਿੰਦ ਕਿਹਾ ਮੈਂ ਸਭ ਕੁਛ ਜਾਣਾ ਲੁਟਾ, ਜਗਤ ਵਸਤ ਦੀ ਲੋੜ ਰਹੇ ਨਾ ਰਾਈਆ। ਸਭ ਨੂੰ ਖ਼ਾਲੀ ਹੱਥ ਦੇਣੇ ਵਖਾ, ਆਪ ਗੁਰਮੁਖਾਂ ਦੇ ਅੰਦਰ ਵੜ ਕੇ ਝੱਟ ਲੰਘਾਈਆ । ਜੇ ਕੋਈ ਪਿਆਰ ਨਾਲ ਆਪਣੀ ਮੁਹੱਬਤ ਦੇਵੇ ਖੁਵਾ, ਓਨੂੰ ਖਾ ਕੇ ਝੱਟ ਲੰਘਾਈਆ। ਤੂੰ ਅੱਜ ਤੋਂ ਮੇਰੀ ਨਹੀਂ ਨੂਰੀ ਮਾਂ, ਤੱਤਾਂ ਵਾਲੀ ਦਿਆਂ ਸਮਝਾਈਆ। ਮੇਰੀ ਓਸ ਨੇ ਪਕੜੀ ਬਾਂਹ, ਜਿਸ ਨਾਲੋਂ ਨਾ ਹੋਵੇ ਜੁਦਾਈਆ । ਹੌਕੇ ਵਿਚ ਗੁਜਰੀ ਦੀ ਨਿਕਲ ਗਈ ਧਾਹ, ਹੱਥ ਛਾਤੀ ਉਤੇ ਰਖਾਈਆ। ਕਿਉਂ ਪੁਰੀ ਅਨੰਦ ਦਿੱਤਾ ਛੁਡਾ, ਦੋਹੱਥੜ ਮਾਰ ਕੇ ਦਿੱਤੀ ਦੁਹਾਈਆ। ਜਿਹੜਾ ਖ਼ੁਸ਼ੀਆਂ ਨਾਲ ਦਿੱਤਾ ਵਸਾ, ਉਹ ਆਪੇ ਦਿਤਾ ਢਾਹੀਆ। ਅੱਗੇ ਸਰਸਾ ਵਗੇ ਦਰਿਆ, ਪਵਣ ਠੰਡੀ ਨਾਲ ਰਲਾਈਆ। ਗੋਬਿੰਦ ਕਿਹਾ ਸਭ ਕੁਛ ਦੇ ਭੁਲਾ, ਹਵਸ ਨਾ ਕੋਇ ਵਧਾਈਆ। ਬੇੜੇ ਪਾਰ ਕਰੌਣ ਵਾਲਾ ਮੈਂ ਇਕੋ ਬੜਾ ਮਲਾਹ, ਜੋ ਆਦਿ ਜੁਗਾਦਿ ਪੱਤਣ ਤੇ ਬੈਠਾ ਨਜ਼ਰੀ ਆਈਆ। ਮੇਰੇ ਬਿਨਾ ਕਦੀ ਕੰਮ ਨਾ ਆਵੇ ਕਿਸੇ ਦੇ ਖ਼ੁਦਾ, ਪਰਮਾਤਮਾ ਮਿਲਣ ਕਿਸੇ ਨਾ ਆਈਆ । ਮੈਂ ਸ਼ਬਦ ਗੋਬਿੰਦ ਹੋ ਕੇ ਪਹਿਲੋਂ ਸਭ ਦਾ ਸਾਫ਼ ਕਰਾਂ ਰਾਹ, ਰਸਤਾ ਦਿਆਂ ਬਣਾਈਆ। ਫਿਰ ਓਨ੍ਹਾਂ ਲਵਾਂ ਉਠਾ, ਜਿਨ੍ਹਾਂ ਆਪਣਾ ਰੰਗ ਚੜ੍ਹਾਈਆ। ਸਚ ਦਵਾਰੇ ਲਵਾਂ ਮਿਲਾ, ਮਿਲਣੀ ਹਰਿ ਜਗਦੀਸ਼ ਕਰਾਈਆ । ਤੈਨੂੰ ਅਗਲਾ ਲੇਖਾ ਦਿਆਂ ਸੁਣਾ, ਬਿਨਾਂ ਲਿਖ ਕੇ ਕਲਮ ਸ਼ਾਹੀਆ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਇਕ ਉਠਾਈਆ।

ਗੁਜਰੀ ਕਹੇ ਮੈਂ ਵੇਖਾਂ ਚਾਰ ਚੌਫੇਰ, ਅੰਤ ਅਖ਼ੀਰੀ ਧਿਆਨ ਲਗਾਈਆ । ਛੱਡਣ ਲੱਗਿਆਂ ਨਹੀਂ ਲੱਗੀ ਦੇਰ, ਧੁਰ ਦਾ ਹੁਕਮ ਦਿੱਤਾ ਸਮਝਾਈਆ। ਗੋਬਿੰਦ ਕਿਹਾ ਇਹ ਮੈਂ ਛੇੜੀ ਨਿੱਕੀ ਜਿਹੀ ਛੇੜ, ਛੇਕੜ ਸਭ ਨੂੰ ਦਿਆਂ ਖਪਾਈਆ। ਮੇਰਾ ਸਮਝੇ ਕੋਈ ਨਾ ਗੇੜ, ਲੱਖ ਚੁਰਾਸੀ ਰਿਹਾ ਭੁਵਾਈਆ। ਪੁਰਖ ਅਕਾਲ ਮੇਰੇ ਉਤੇ ਰੱਖਣੀ ਮਿਹਰ, ਮਹਿਬੂਬ ਇਕੋ ਨਜ਼ਰੀ ਆਈਆ। ਮੈਂ ਕਿਸੇ ਦੀ ਚਲਣ ਦੇਣੀ ਨਹੀਂ ਜ਼ਬਰ ਜ਼ੇਰ, ਜ਼ੋਰੂ ਜ਼ਰ ਦੇਣਾ ਮੁਕਾਈਆ। ਮੈਂ ਬੱਬਰ ਹੋਣਾ ਸ਼ੇਰ ਕੇਹਰ, ਘੇਰੇ ਵਿਚ ਰੱਖਾਂ ਲੋਕਾਈਆ। ਲਹਿਣੇ ਦੇਣੇ ਦੇਵਾਂ ਨਬੇੜ, ਝਗੜਾ ਦਿਆਂ ਚੁਕਾਈਆ। ਇਹ ਮੇਰੀ ਨਿੱਕੀ ਜਿਹੀ ਖੇਡ, ਪੁਰੀ ਅਨੰਦ ਤੋਂ ਸ਼ੁਰੂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ।

ਗੁਜਰੀ ਦੇ ਅੰਦਰ ਆਇਆ ਇਕ ਉਤਸ਼ਾਹ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਨੇਤਰ ਹੰਝੂ ਦਿੱਤਾ ਵਖਾ, ਮੁਖ ਨਾਲ ਹੌਕਾ ਇਕ ਸੁਣਾਈਆ। ਓਸੇ ਵੇਲੇ ਗੋਬਿੰਦ ਰੁਮਾਲ ਚਿੱਟਾ ਹੱਥ ਦਿੱਤਾ ਫੜਾ, ਜਲ ਧਾਰ ਸਾਫ਼ ਕਰਾਈਆ। ਜੇ ਤੈਨੂੰ ਮਾਂ ਬਣਨ ਦਾ ਚਾ, ਦੂਜੀ ਵਾਰਾਂ ਫੇਰ ਭੀ ਨਾਲ ਮਿਲਾਈਆ । ਮੈਂ ਲੱਭਣਾ ਕਿਸੇ ਨਹੀਂ ਥਾਂ, ਐਵੇਂ ਕਰਨੀ ਨਹੀਂ ਝੂਠੀ ਹਾਂ, ਇਸ਼ਾਰੇ ਨਾਲ ਦ੍ਰਿੜਾਈਆ। ਮੈਂ ਮੰਦਰ ਅਗੰਮੀ ਰਹਾਂ, ਜਿਥੇ ਜੋਬਨ ਮਿਲਦਾ ਨਵਾਂ, ਬੁੜਾਪਾ ਰੂਪ ਨਾ ਕੋਇ ਬਦਲਾਈਆ। ਪੁਰਖ ਅਕਾਲ ਦੱਸੇ ਜੇ ਸਮਾਂ, ਜੇ ਹੁਕਮ ਕਰੇ ਤੇ ਭਗਤਾਂ ਸਭ ਕੁਛ ਦੇਵਾਂ, ਦੇਂਦਿਆਂ ਤੋਟ ਰਹੇ ਨਾ ਰਾਈਆ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਗੁਜਰੀ ਕਿਹਾ ਮੈਨੂੰ ਅੰਦਰ ਭੁੱਲ ਗਈ ਇਕ ਜ਼ੰਜੀਰੀ, ਜਿਹੜੀ ਸੋਹਣੀ ਨਜ਼ਰੀ ਆਈਆ। ਗੋਬਿੰਦ ਕਿਹਾ ਓਂਹਦੀ ਕੜੀ ਵੇਖ ਅਖ਼ੀਰੀ, ਜੋ ਨਜ਼ਰ ਕਿਸੇ ਨਾ ਆਈਆ। ਜਿਸ ਵੇਲੇ ਮੇਰਾ ਪੁਰਖ ਅਕਾਲ ਮੇਰੇ ਨਾਲ ਆ ਗਿਆ ਤਕਦੀਰੀ, ਤਕਦੀਰ ਭਗਤਾਂ ਦਏ ਬਦਲਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਮੀਰੀ ਪੀਰੀ, ਲੇਖੇ ਸਭ ਦੇ ਦੇਣੇ ਮੁਕਾਈਆ। ਭਗਤਾਂ ਨੂੰ ਵਖੌਣੀ ਨਹੀਂ ਕੋਈ ਗਲੀ ਭੀੜੀ, ਖੁਲ੍ਹੇ ਰਾਹ ਪਾਰ ਲੰਘਾਈਆ। ਕੀ ਹੋ ਗਿਆ ਜੇ ਵਲ ਕਰ ਕੇ ਪਰਲਾਦ ਨੂੰ ਤਾਰਨ ਦਾ ਬਹਾਨਾ ਬਣਾਇਆ ਕੀੜੀ, ਓਸੇ

ਕੀੜੀ ਨੇ ਮਾਛੂਵਾੜੇ ਵਿਚ ਆ ਕੇ ਮੇਰਾ ਖੇਲ ਵੇਖਣਾ ਅਖ਼ੀਰੀ, ਅਖ਼ੀਰ ਵਿਚ ਓਸੇ ਨੂੰ ਗੁਰਮੁਖ ਲੈਣਾ ਬਣਾਈਆ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ।

ਗੁਜਰੀ ਕਿਹਾ ਮੇਰਾ ਅੰਦਰ ਰਹਿ ਗਿਆ ਇਕ ਦੁਪੱਟਾ, ਜੋ ਤੇਰੇ ਪਿਤਾ ਦਿੱਤਾ ਬਣਾਈਆ। ਗੋਬਿੰਦ ਕਿਹਾ ਮੈਂ ਓਸ ਦੇ ਕਾਰਨ ਮੁੜ ਕੇ ਆਵਾਂ ਨੱਠਾ, ਅਚਰਜ ਖੇਲ ਬਣਾਈਆ। ਭੇਖ ਧਾਰਾਂ ਜਗਤ ਵਾਲਾ ਜੱਟਾ, ਜਟਾਂ ਜੂਟਾਂ ਸਮਝ ਕਿਸੇ ਨਾ ਆਈਆ। ਗੁਰਮੁਖਾਂ ਦੇ ਹਿਰਦੇ ਫੱਟਾ, ਤੀਰ ਨਿਰਾਲਾ ਇਕ ਚਲਾਈਆ । ਵਸਤ ਅਮੋਲਕ ਅੰਦਰ ਘੱਤਾਂ, ਅਨਮੁਲੜੀ ਆਪ ਵਰਤਾਈਆ। ਲੱਖ ਚੁਰਾਸੀ ਕੋਲੋਂ ਬਚਾਂ, ਪੜਦੇ ਉਹਲੇ ਪੜਦਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ ।

ਗੁਜਰੀ ਕਿਹਾ ਮੇਰੇ ਅੰਤਰ ਇਕ ਪਿਆਸਾ, ਸਚ ਦਿਆਂ ਸਮਝਾਈਆ। ਗੋਬਿੰਦ ਹੁਣ ਤੂੰ ਕਿਉਂ ਨਹੀਂ ਲੰਘਿਆ ਬਿਆਸਾ, ਚਾਰ ਜੁਗ ਦਾ ਲੇਖਾ ਦੇ ਦ੍ਰਿੜਾਈਆ। ਗੋਬਿੰਦ ਕਿਹਾ ਇਕ ਕਦਮ ਚੁੱਕਣ ਨਾਲ ਪ੍ਰਭੂ ਦੇ ਭਗਤਾਂ ਨੂੰ ਪਵੇ ਘਾਟਾ, ਏਸੇ ਕਰ ਕੇ ਕਦਮ ਨਾ ਅੱਗੇ ਟਿਕਾਈਆ। ਜਿਸ ਵੇਲੇ ਕਲਜੁਗ ਦੀ ਮੁਕੌਣੀ ਵਾਟਾ, ਝਗੜਾ ਮੁਕੌਣਾ ਲੋਕਾਈਆ। ਅਗੰਮੀ ਅੰਮ੍ਰਿਤ ਦਾ ਲਿਔਣਾ ਬਾਟਾ, ਗੁਰੂਆਂ ਪੈਗ਼ੰਬਰਾਂ ਸਿਰ ਉਠਾਈਆ। ਰਵਦਾਸ ਦਾ ਵੇਖ ਕੇ ਚੀਥੜ ਪਾਟਾ, ਪਾਰਬ੍ਰਹਮ ਦਾ ਮੇਲਾ ਲੈਣਾ ਮਿਲਾਈਆ। ਨਵਾਂ ਬਣਾ ਕੇ ਸਾਕਾ, ਸਾਖਿਆਤ ਕਰਾਂ ਰੁਸ਼ਨਾਈਆ। ਤੂੰ ਹੁਣ ਮੇਰਾ ਮੰਨ ਲੈ ਆਖਾ, ਅੱਗੇ ਅੱਖਰਾਂ ਵਾਲਾ, ਗੋਬਿੰਦ ਫੱਟਿਆਂ ਉਤੇ ਸੌਣ ਵਾਲਾ, ਖਾ ਪੀ ਕੇ ਨਹੌਣ ਵਾਲਾ, ਰਸਨਾ ਨਾਲ ਗੌਣ ਵਾਲਾ, ਫ਼ਾਰਸੀ ਪੜ੍ਹੌਣ ਵਾਲਾ, ਕਾਂਸ਼ੀ ਵਿਚ ਗੁਰਸਿੱਖ ਪੁਚੌਣ ਵਾਲਾ, ਹੱਥਾਂ ਵਿਕ ਕਤਾਬਾਂ ਫੜੌਣ ਵਾਲਾ, ਸਤਰਾਂ ਉਤੇ ਉਂਗਲਾਂ ਚਲੌਣ ਵਾਲਾ, ਵਰਕੇ ਉਲਟੌਣ ਵਾਲਾ, ਅਰਦਾਸੇ ਸੁਧੌਣ ਵਾਲਾ, ਫਿਰ ਕਦੇ ਨਾ ਆਈਆ। ਜੇ ਆਵਾਂ ਤੇ ਸਭ ਦਾ ਲੇਖਾ ਮੁਕੌਣ ਵਾਲਾ, ਇਕੋ ਪੁਰਖ ਅਕਾਲ ਦਾ ਢੋਲਾ ਗੌਣ ਵਾਲਾ, ਦੂਜਾ ਜਾਪ ਨਾ ਕੋਇ ਜਪਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਫੜ ਕੇ ਬਾਹੋਂ ਸਚਖੰਡ ਦਵਾਰ ਪੁਚੌਣ ਵਾਲਾ, ਜੂਹਾਂ ਜੰਗਲਾਂ ਦਾ ਗੇੜ ਮੁਕਾਈਆ । ਪੁਰੀ ਲੋਅ ਆਕਾਸ਼ ਪਾਤਾਲ ਬ੍ਰਹਿਮੰਡ ਖੰਡ ਹਿਲੌਣ ਵਾਲਾ, ਹਲੂਣਾ ਸ਼ਬਦ ਇਕ ਦ੍ਰਿੜਾਈਆ । ਰੁਸਿਆਂ ਨੂੰ ਮਨੌਣ ਵਾਲਾ, ਪੁੱਠਿਆਂ ਟੰਗਿਆਂ ਨੂੰ ਬਚੌਣ ਵਾਲਾ, ਲੰਗੜੇ ਅੰਧਿਆਂ ਨੂੰ ਰਾਹੇ ਚਲੌਣ ਵਾਲਾ, ਜਗਤ ਵਿਕਾਰਾ ਗੰਦੇ ਮੰਦਿਆਂ ਨੂੰ ਗੋਦੀ ਬਹੌਣ ਵਾਲਾ, ਬਿਨਾਂ ਬੰਦਗੀ ਤੋਂ ਬੰਦਿਆਂ ਨੂੰ ਬੰਦੇ ਬਣੌਣ ਵਾਲਾ, ਬਿਨਾਂ ਡੰਡਿਆਂ ਤੋਂ ਗੁਰਮੁਖ ਪ੍ਰੇਮ ਦੀ ਮੰਜ਼ਲ ਟਪੌਣ ਵਾਲਾ, ਪਾਰਬ੍ਰਹਮ ਆਪਣਾ ਰੰਗ ਵਖਾਈਆ।

ਗੁਜਰੀ ਕਿਹਾ ਓ ਗੋਬਿੰਦ ਕਿਹੋ ਜਿਹਾ ਵੇਲਾ ਗੁਜ਼ਰਾ, ਮੇਰਾ ਅੰਦਰ ਦਏ ਦੁਹਾਈਆ। ਗੋਬਿੰਦ ਕਿਹਾ ਏਹ ਮੇਰਿਆਂ ਭਗਤਾਂ ਦਾ ਵੇਖੀਂ ਫੇਰ ਮੁਜਰਾ, ਮੁਝ ਮਿਲ ਕੇ ਮਿਲਣੀ ਭਗਵਾਨ ਨਾਲ ਕਰਾਈਆ। ਇਨ੍ਹਾਂ ਦਾ ਸੋਹਵੇ ਹੁਜਰਾ, ਜਿਨ੍ਹਾਂ ਨੂੰ ਹੁੱਜਤ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਗੁਜਰੀ ਕਿਹਾ ਮੇਰੇ ਅੰਦਰ ਪੈਂਦਾ ਹੌਲ, ਹੌਲੀ ਹੌਲੀ ਦਿਆਂ ਜਣਾਈਆ । ਗੋਬਿੰਦ ਕਿਹਾ ਮੇਰਾ ਪੁਰਖ ਅਕਾਲ ਨਾਲ ਕੌਲ, ਦੁਸ਼ਟ ਦਮਨ ਦਿਆਂ ਦ੍ਰਿੜਾਈਆ । ਤੂੰ ਨਾ ਬਣ ਅਨਭੋਲ, ਅਗਲੀ ਅੱਖ ਖੁਲ੍ਹਾਈਆ । ਮੇਰਾ ਵਿਗੜਿਆ ਨਹੀਂ ਕੁਝ ਰੱਤੀ ਚੌਲ, ਕੋਟਾਂ ਗੁਣਾਂ ਬਹੁਤਾ ਨਜ਼ਰੀ ਆਈਆ। ਮੇਰਾ ਪਰਕਾਸ਼ ਹੋਣਾ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਹੁਣ ਮੈਂ ਸਿਰਫ਼ ਪੰਜਾਂ ਨੂੰ ਦੇ ਕੇ ਜਾਣੀ ਪੌਹਲ, ਅੰਮ੍ਰਿਤ ਰੂਪ ਦਰਸਾਈਆ । ਜਿਸ ਵੇਲੇ ਸ੍ਰੀ ਭਗਵਾਨ ਨਾਲ ਮਿਲ ਕੇ ਆਵਾਂ ਭਗਤਾਂ ਕੋਲ, ਨੇੜੇ ਹੋ ਕੇ ਦਰਸ ਦਿਖਾਈਆ। ਓਥੇ ਕੀ ਕੋਈ ਢੋਲੀ ਵਜਾਵੇ ਢੋਲ, ਡੱਗਿਆਂ ਨਾਲ ਡੰਕਾ ਨਾ ਕੋਇ ਖੜਕਾਈਆ। ਮੈਂ ਹਰ ਘਟ ਜਾਵਾਂ ਮੌਲ,

ਇਹ ਮੇਰੀ ਬੇਪਰਵਾਹੀਆ। ਬਿਨ ਕੰਡਿਉਂ ਤੋਲ ਕੇ ਤੋਲ, ਆਪਣੇ ਤੱਕੜ ਦਿਆਂ ਚੜ੍ਹਾਈਆ। ਸਭ ਦਾ ਕਰ ਕੇ ਭਾਰ ਹੌਲ, ਆਪ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ।

ਗੁਜਰੀ ਕਿਹਾ ਮੈਨੂੰ ਕੁਛ ਹੋ ਗਿਆ ਸੰਸਾ, ਸਹਿਜ ਨਾਲ ਜਣਾਈਆ। ਗੋਬਿੰਦ ਮੈਨੂੰ ਐਂ ਜਾਪਿਆ ਮੇਰਾ ਵਿਛੜ ਜਾਣਾ ਬੰਸਾ, ਸਰਬੰਸ ਸੰਗ ਨਾ ਕੋਇ ਨਿਭਾਈਆ। ਗੋਬਿੰਦ ਕਿਹਾ ਇਹ ਮੇਰੇ ਸਾਹਿਬ ਦੀ ਬਣਤਾ, ਜਿਸ ਦੀ ਸਮਝ ਕੋਇ ਨਾ ਪਾਈਆ। ਕੋਟਨ ਕੋਟ ਵਾਰ ਮੈਂ ਆਇਆ ਵਿਚ ਜੰਤਾ, ਜਗਤ ਜੀਵ ਵੇਖ ਵਖਾਈਆ। ਮੇਰਾ ਲੇਖਾ ਨਹੀਂ ਕੋਈ ਗਣਤਾ, ਅਗਣਤ ਦੇਣ ਦੁਹਾਈਆ। ਮੈਂ ਇਕ ਨਹੀਂ ਗੁਰਮੁਖ ਚਾਰ ਜੁਗ ਦੇ ਕੱਠੇ ਤਾਰਨੇ ਬਣਾ ਕੇ ਪ੍ਰਭੂ ਦੀ ਸੰਗਤਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਓ ਗੁਜਰੀ ਤੇਰਾ ਪੁੱਤ ਨਹੀਂ ਹੋਵੇ ਕਿਸੇ ਦਾ ਮੰਗਤਾ, ਮੰਗਣ ਦਵਾਰੇ ਕਿਸੇ ਨਾ ਜਾਈਆ। ਹੁਣ ਥੋੜ੍ਹਾ ਜਿਹਾ ਖੇਲ ਵੇਖਣਾ ਇਸ਼ਾਰੇ ਵਾਲੇ ਜੰਗ ਦਾ, ਜੰਗਜੂ ਗੁਰਮੁਖ ਲਏ ਬਣਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਉਤੇ ਵੇਲਾ ਆਇਆ ਤੰਗ ਦਾ, ਤੰਗੀ ਸਕੇ ਨਾ ਕੋਇ ਕਟਾਈਆ। ਦੁਨੀਆਂ ਵਿਚ ਝਗੜਾ ਪਿਆ ਭੁੱਖ ਨੰਗ ਦਾ, ਭੁੱਖਿਆਂ ਨਾ ਕੋਇ ਰਜਾਈਆ। ਸਤਿਗੁਰੂ ਪਾਤਸ਼ਾਹ ਹੋ ਕੇ ਗ਼ਰੀਬਾਂ ਦੇ ਘਰ ਪੁਰਖ ਅਕਾਲ ਫਿਰੇ ਮੰਗਦਾ, ਘਰ ਘਰ ਝੋਲੀ ਡਾਹੀਆ। ਇਹ ਖੇਲ ਓਹੋ ਪੁਰੀ ਅਨੰਦ ਦਾ, ਜਿਸ ਦਾ ਅਨੰਦ ਹੱਥ ਕਿਸੇ ਨਾ ਆਈਆ । ਜੋ ਤੁਟਿਆਂ ਗੰਢਦਾ, ਗੰਢਣਹਾਰ ਗੋਪਾਲ ਸਵਾਮੀ ਸਭ ਨੂੰ ਦਏ ਸੁਣਾਈਆ। ਉਹ ਜਿਸ ਨੇ ਖੇਲ ਕਰਨਾ ਬ੍ਰਹਿਮੰਡ ਖੰਡ ਦਾ, ਨਵ ਖੰਡ ਆਪਣਾ ਡੰਕ ਵਜਾਈਆ। ਇਹ ਲੇਖਾ ਨਹੀਂ ਕਿਸੇ ਕੱਚੇ ਤੰਦ ਦਾ, ਤੰਦੀ ਤੰਦ ਸਤਾਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਿਰਦੇ ਅੰਦਰ ਆਪਣਾ ਰੰਗ ਰੰਗਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਅਸੀਂ ਸੁਣਿਆ ਇਕ ਸਲੋਕ, ਜੋ ਸੁਲ੍ਹਾ ਕੁਲ ਦਿੱਤਾ ਸਮਝਾਈਆ । ਗੋਬਿੰਦ ਕਿਹਾ ਵੇਖਿਓ ਹੋਇਓ ਕੋਈ ਨਾ ਡਰਪੋਕ, ਦੀਨਾਂ ਮਜ਼੍ਹਬਾਂ ਵਾਲਿਓ ਆਪਣਾ ਪੈਂਡਾ ਲੈਣਾ ਮੁਕਾਈਆ । ਸਾਰੇ ਗੁਰੂ ਅਵਤਾਰ ਪੈਗ਼ੰਬਰ ਬਿਨਾਂ ਗੋਬਿੰਦ ਤੋਂ ਮੱਥੇ ਉਤੇ ਹੱਥ ਹੱਥ ਕੇ ਕਰਨ ਲੱਗੇ ਸੋਚ, ਸੋਚੀ ਸੋਚ ਸਮਝ ਕਿਸੇ ਨਾ ਆਈਆ। ਗੋਬਿੰਦ ਖੋਲ੍ਹ ਕੇ ਆਪਣਾ ਨੇਤਰ ਲੋਚਣ ਲੋਚ, ਲੋਚਾ ਸਭ ਦੀ ਰਿਹਾ ਦਰਸਾਈਆ । ਓ ਜੇ ਤੁਸੀਂ ਭਗਤ ਦੁਵਾਰੇ ਗਏ ਪਹੁੰਚ, ਪੋਚਾ ਪਾ ਕੇ ਕਰੇ ਨਾ ਕੋਇ ਸਫ਼ਾਈਆ। ਏਥੇ ਕੋਈ ਮਾਰਿਆ ਨਹੀਂ ਜਾਂਦਾ ਨਿਰਦੋਸ਼, ਦੋਸ਼ੀਆਂ ਦਰ ਆਇਆਂ ਪਾਰ ਕਰਾਈਆ। ਵੇਖਿਓ ਕੋਈ ਸੰਗ ਵਿਚ ਰਿਹੋ ਨਾ ਖ਼ਾਮੋਸ਼, ਆਪਣਾ ਹਾਲ ਦੇਣਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਝਗੜਾ ਪਾਇਆ ਚਮੜੀ ਵਾਲਾ ਪੋਸ਼, ਦੱਸ ਕੇ ਚੌਦਾਂ ਲੋਕ, ਚੌਦਾਂ ਤਬਕ ਫਿਰਦੇ ਰਹੇ ਮਾਰ ਕੇ ਲੰਗੋਟ, ਅੱਲਾ ਵਾਹਿਗੁਰੂ ਰਾਮ ਗਾ ਗਾ ਸਾਡੇ ਥੱਕ ਗਏ ਹੋਂਟ, ਅੰਤ ਮਿਲ ਕੇ ਨਿਰਮਲ ਜੋਤ, ਜਿਥੇ ਵਰਨ ਨਾ ਕੋਇ ਗੋਤ, ਬਿਨਾ ਪੁਰਖ ਅਕਾਲ ਦੇ ਕੋਈ ਨਾ ਓਟ, ਜਿਸ ਨੂੰ ਗੋਬਿੰਦ ਪਿਤਾ ਲਿਆ ਬਣਾਈਆ। ਗੁਰਸਿੱਖੋ ਏਸ ਤੋਂ ਪਰ੍ਹੇ ਹੋਰ ਨਹੀਂ ਕੋਈ ਜੋਗ, ਬਿਨਾ ਸਤਿਗੁਰ ਸ਼ਬਦ ਤੋਂ ਕਿਸੇ ਨਾਲ ਨਾ ਕਰਿਆ ਸੰਜੋਗ, ਬਿਨਾ ਪਾਰਬ੍ਰਹਮ ਬ੍ਰਹਮ ਨਾਲ ਭੋਗੇ ਕੋਈ ਨਾ ਭੋਗ, ਧੁਰ ਦਾ ਰਸ ਅੰਦਰ ਵਸ ਨਾ ਕੋਇ ਚਖਾਈਆ।

ਗੁਜਰੀ ਕਹੇ ਗੋਬਿੰਦ ਮੇਰੇ ਆ ਨੇੜੇ, ਤੈਨੂੰ ਦਿਆਂ ਦਰਸਾਈਆ। ਪੁਰੀ ਅਨੰਦ ਨੂੰ ਪਏ ਘੇਰੇ, ਜ਼ੋਰ ਦੁਸ਼ਮਣ ਰਹੇ ਜਣਾਈਆ। ਗੁਰਸਿੱਖ ਵੇਖ ਤੇਰੇ ਕਿਹੜੇ ਕਿਹੜੇ, ਬੈਠੇ ਬਲ ਵਧਾਈਆ। ਗੋਬਿੰਦ ਕਿਹਾ ਮੇਰੇ ਦੋ ਚਾਰ ਬਥੇਰੇ, ਜਿਨ੍ਹਾਂ ਦੇ ਮੇਰੇ ਨਾਲ ਨਬੇੜੇ, ਇਨ੍ਹਾਂ ਨੂੰ ਮਾਰ ਮੁਕਾਵੇ ਹੁਕਮ ਕਿਹੜੇ, ਹੁਕਮ ਦਾ ਮਾਲਕ

ਪੁਰਖ ਅਕਾਲ ਨਜ਼ਰੀ ਆਈਆ। ਜਿਹੜੇ ਚੜ੍ਹ ਗਏ ਮੇਰੇ ਬੇੜੇ, ਉਹ ਵਸਦੇ ਸਦਾ ਸਾਹਿਬ ਦੇ ਨੇੜੇ, ਘੇਰੇ ਵਿਚ ਕਦੇ ਨਾ ਆਈਆ। ਥੋੜ੍ਹਾ ਸਮਾਂ ਰੱਖ ਲੈ ਜੇਰੇ, ਪਰਕਾਸ਼ ਹੋਣਾ ਵਿਚ ਅੰਧੇਰੇ, ਕਲਜੁਗ ਰੈਣ ਅੰਧੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ ।

ਗੁਜਰੀ ਕਹੇ ਗੋਬਿੰਦ ਇਨ੍ਹਾਂ ਦਾ ਕਦੋਂ ਹੋਣਾ ਔਂਤਰਿਆਂ ਦਾ ਸਿਆਪਾ, ਸਫਾ ਦਏਂ ਮਿਟਾਈਆ। ਗੋਬਿੰਦ ਕਿਹਾ ਮੈਨੂੰ ਨਾਲ ਲੈ ਔਣ ਦੇ ਆਪਣਾ ਬਾਪਾ, ਜਿਸ ਦੀ ਆਪਾ ਭੇਟ ਕਰਾਈਆ। ਅਜੇ ਮੈਂ ਓਸ ਦਾ ਨਿੱਕਾ ਜਿਹਾ ਕਾਕਾ, ਕਾਇਆ ਕੰਚਨ ਅੰਦਰ ਡੇਰਾ ਲਾਈਆ। ਜਿਸ ਵੇਲੇ ਮੇਰੇ ਪੁਰਖ ਅਕਾਲ ਦਾ ਦੀਨ ਦਿਆਲ ਦਾ ਹੋਣਾ ਵਡ ਪਰਤਾਪਾ, ਪਰਤਾਪੀ ਰਹਿਣ ਕੋਇ ਨਾ ਪਾਈਆ । ਤੂੰ ਮੇਰਾ ਮੈਂ ਤੇਰਾ ਸਾਂਝਾ ਦੱਸਣਾ ਜਾਪਾ, ਜਗ ਜੀਵਣ ਦਾਤਾ ਹੋ ਕੇ ਵੇਖ ਵਖਾਈਆ। ਓਸ ਵੇਲੇ ਫੇਰ ਵੇਖੀਂ ਖੇਲ ਤਮਾਸ਼ਾ, ਖੁਲ੍ਹੀ ਅੱਖੀਂ ਦਿਆਂ ਵਖਾਈਆ । ਸਾਰੀ ਦੁਨੀਆ ਦਾ ਉਲਟਾ ਕੇ ਪਾਸਾ, ਪੁਸ਼ਤ ਪਨਾਹ ਭਗਤਾਂ ਹੱਥ ਟਿਕਾਈਆ । ਨਾਲੇ ਦੇਵਾਂ ਆਪ ਸ਼ਾਬਾਸ਼ਾ, ਚਾਰੋਂ ਕੁੰਟ ਵੇਖਾਂ ਚਾਈਂ ਚਾਈਂਆ। ਬਣ ਕੇ ਦਾਸੀ ਦਾਸਾ, ਸਭ ਦੀ ਸੇਵਾ ਲਵਾਂ ਕਮਾਈਆ । ਮੇਰਾ ਨੂਰ ਦਾ ਇਕੋ ਹੋਣਾ ਪਰਕਾਸ਼ਾ, ਜੋਤੀ ਜੋਤ ਡਗਮਗਾਈਆ। ਸਾਥ ਹੋਵੇ ਪੁਰਖ ਅਬਿਨਾਸ਼ਾ, ਸੋਹਣਾ ਜੋੜ ਜੁੜਾਈਆ। ਸਭ ਦਾ ਪੂਰਾ ਕਰਾਂ ਘਾਟਾ, ਖ਼ਾਲੀ ਝੋਲੀਆਂ ਦੇਵਾਂ ਭਰਾਈਆ। ਜਿਹੜਾ ਅੰਮ੍ਰਿਤ ਚਖਾਇਆ ਵਿਚ ਬਾਟਾ, ਉਹਦਾ ਲਹਿਣਾ ਕਲਜੁਗ ਦਿਆਂ ਮੁਕਾਈਆ। ਅਗਲਾ ਦੇ ਕੇ ਸਾਥਾ, ਸਗਲਾ ਸੰਗ ਬਣਾਈਆ । ਜੋ ਰੱਖੀ ਅੰਦਰ ਆਸਾ, ਉਹ ਵੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ।

ਗੋਬਿੰਦ ਕਿਹਾ ਛੱਡ ਦੇ ਦੀਨ ਦੁਨੀਆਂ, ਦੁਨੀ ਵਲ ਧਿਆਨ ਨਾ ਕੋਇ ਲਗਾਈਆ। ਮੇਰਾ ਮਾਲਕ ਇਕ ਵਡ ਗੁਣ ਗੁਣੀਆ, ਜੋ ਦਾਤਾ ਬੇਪਰਵਾਹੀਆ। ਜਿਸ ਨੇ ਪੁਕਾਰ ਮੇਰੀ ਸੁਣੀਆ, ਫੜ ਬਾਹੋਂ ਲਿਆ ਉਠਾਈਆ । ਲੱਖ ਚੁਰਾਸੀ ਰਿਹਾ ਪੁਣੀਆ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਝਗੜਾ ਮੁਕਾਏ ਰਿਖੀਆਂ ਮੁਨੀਆਂ, ਮੁਰੀਦਾਂ ਨਾਲੋਂ ਮੁਰਸ਼ਦ ਮੁਰਸ਼ਦਾਂ ਨਾਲੋਂ ਮੁਰੀਦ ਸਾਰੇ ਦਏ ਸਮਝਾਈਆ।

ਗੁਜਰੀ ਕਿਹਾ ਦੱਸ ਕਿਸ ਤਰ੍ਹਾਂ ਭੁੱਲਣਾ, ਭੁੱਲ ਵਿਚ ਹੋਏ ਲੋਕਾਈਆ । ਗੋਬਿੰਦ ਕਿਹਾ ਬਿਨ ਗੁਰਮੁਖਾਂ ਤੋਂ ਸਾਚੇ ਕੰਡੇ ਕਿਸੇ ਨਹੀਂ ਤੁਲਣਾ, ਕੰਡੇ ਹੱਥ ਨਾ ਕੋਇ ਰਖਾਈਆ। ਬਿਨਾਂ ਸਤਿਗੁਰ ਸ਼ਬਦ ਕਿਸੇ ਦਾ ਪੈਣਾ ਨਹੀਂ ਮੁੱਲਣਾ, ਦੀਨ ਦੁਨੀ ਦਏ ਦੁਹਾਈਆ। ਇਕ ਜਗਤ ਵਿਕਾਰੀ ਅੰਧੇਰ ਝੁਲਣਾ, ਚਾਰੋਂ ਕੁੰਟ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੁਜਰੀ ਕਿਹਾ ਹਾਏ ਕਿਸ ਤਰਾਂ ਪਾਰ ਕਰਾਂ ਦਰਵਾਜ਼ਾ, ਪਿਛੇ ਮੁੜ ਧਿਆਨ ਲਗਾਈਆ। ਗੋਬਿੰਦ ਕਿਹਾ ਅੱਗੇ ਵੇਖ ਤੇਰਾ ਗ਼ਰੀਬ ਨਿਵਾਜਾ, ਸਚਖੰਡ ਨਿਵਾਸੀ ਬੈਠਾ ਡੇਰਾ ਲਾਈਆ। ਜਿਹੜਾ ਤੇਰੇ ਪੁੱਤ ਨਾਲੋਂ ਪੋਤਰਿਆਂ ਨੂੰ ਪਹਿਲੋਂ ਮਾਰੇ ਵਾਜਾਂ, ਸ਼ਬਦੀ ਹੁਕਮ ਇਕ ਦ੍ਰਿੜਾਈਆ। ਜਿਸ ਨੇ ਰਚਣਾ ਨਵਾਂ ਕਾਜਾ, ਸੁਵਾਰਥ ਪਰਮਾਰਥ ਆਪਣੇ ਰੰਗ ਰੰਗਾਈਆ। ਜਿਸ ਦਾ ਸੁਨੇਹੜਾ ਦੇ ਕੇ ਆਇਆ ਨਾਨਕ ਵਿਚ ਬਗ਼ਦਾਦਾ, ਬਦੀ ਵਾਲੇ ਸਰਬ ਸਮਝਾਈਆ। ਉਸ ਦਾ ਖੇਲ ਵੇਖਣਾ ਤਮਾਸ਼ਾ, ਤਮਾਸ਼ਬੀਨ ਹੋ ਕੇ ਆਪਣੀ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਖਾਈਆ।

ਗੁਜਰੀ ਕਹੇ ਕਿੱਡਾ ਸੋਹਣਾ ਪੁਰ ਅਨੰਦ, ਸੋਹਣਿਆਂ ਦਿੱਤਾ ਬਣਾਈਆ । ਅੱਜ ਕਰ ਦਰਵਾਜ਼ੇ ਬੰਦ, ਕੀਤੀ ਸਰਬ ਜੁਦਾਈਆ। ਗੋਬਿੰਦ ਕਿਹਾ ਓ ਜਗਤ ਮਾਤਾ ਗਾਈਏ ਓਸ ਦਾ ਛੰਦ, ਤੂੰ ਮੇਰਾ ਮੈਂ ਤੇਰਾ

ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਦਿੱਤਾ ਇਹ ਜੀਉ ਪਿੰਡ, ਪੰਜ ਤੱਤ ਕਰੀ ਕੁੜਮਾਈਆ। ਦੇ ਕੇ ਧਾਰਾ ਅੰਮ੍ਰਿਤ ਸਿੰਧ, ਸਾਗਰ ਵਹਿਣ ਦਿੱਤਾ ਵਹਾਈਆ। ਉਹ ਗੁਜਰੀਏ ਹੁਣ ਨਹੀਂ ਤੇਰੀ ਬਿੰਦ, ਪੁਰਖ ਅਕਾਲ ਮੇਰਾ ਪਿਤਾ ਮਾਈਆ। ਇਹ ਤੱਤਾਂ ਵਾਲੀ ਤੇਰੇ ਪਿਛੇ ਭੇਜ ਦੇਣੀ ਆਪਣੀ ਜ਼ਿੰਦ, ਜ਼ਿੰਦਗੀ ਗੁਰਮੁਖਾਂ ਲੇਖੇ ਆਈਆ। ਫੇਰ ਪਰਗਟ ਹੋ ਕੇ ਔਣਾ ਵਿਚ ਹਿੰਦ, ਹਿੰਦੂ ਤੁਰਕ ਦਾ ਲੇਖਾ ਦੇਣਾ ਮੁਕਾਈਆ । ਜਿਹੜੀ ਰਬਾਬ ਸਤਿਗੁਰ ਨਾਨਕ ਵਜਾਈ ਕਿੰਗ, ਕਿੰਗਰੇ ਕਿੰਗਰੇ ਦੇਣੀ ਖੜਕਾਈਆ। ਜਗਤ ਮਾਤਾ ਇਕ ਗੱਲ ਪਹਿਲੋਂ ਮੇਰੀ ਸਾਰਿਆਂ ਕਰਨੀ ਨਿੰਦ, ਨਿੰਦਕ ਬਣੇ ਲੋਕਾਈਆ। ਜਿਸ ਵੇਲੇ ਮੇਰਾ ਮਾਲਕ ਪੁਰਖ ਅਕਾਲ ਹੁਕਮ ਦੇਵੇ ਮਰਗਿੰਦ, ਫ਼ਰਮਾਣ ਧੁਰ ਵਡਿਆਈਆ। ਫੇਰ ਨਾ ਮੈਨੂੰ ਨਾ ਮੇਰੇ ਭਗਤਾਂ ਨੂੰ ਕਿਸੇ ਨੂੰ ਰਹੇ ਕੋਈ ਚਿੰਦ, ਚਿੰਤਾ ਦੇਣੀ ਗਵਾਈਆ। ਚਰਨਾਂ ਹੇਠ ਬਹਿ ਕੇ ਕੋਟਨ ਕੋਟ ਸੁਰਪਤ ਰਾਜਾ ਇੰਦ, ਵਿਸ਼ਨ ਬ੍ਰਹਮਾ ਸ਼ਿਵ ਉਂਗਲੀ ਦੇ ਇਸ਼ਾਰੇ ਨਾਲ ਭੁਵਾਈਆ। ਪਰ ਭਗਤਾਂ ਗੁਰਸਿੱਖਾਂ ਸਾਚੇ ਸੰਤਾ ਦਾ ਬਣ ਬਖਸ਼ਿੰਦ, ਬਖਸ਼ਿਸ਼ ਆਪਣੇ ਹੱਥ ਰਖਾਈਆ। ਦੀਨ ਦੁਨੀ ਚਾਰ ਕੁੰਟ ਦਹਿ ਦਿਸ਼ਾ ਨਵ ਖੰਡ ਸੱਤ ਦੀਪ ਇਕ ਲਗਾਏ ਹੁਕਮ ਦੀ ਨਿੱਕੀ ਜਿਹੀ ਚਿਣਗ, ਸਾਰੀ ਸ੍ਰਿਸ਼ਟੀ ਦੇਣੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆ ਗਏ ਭੱਜੇ, ਭਜਨ ਬੰਦਗੀ ਛੱਡੀ ਸਰਬ ਲੋਕਾਈਆ। ਉਹ ਪੁਰਖ ਅਕਾਲ ਪਰਵਰਦਿਗਾਰ ਸਾਂਝਾ ਯਾਰ ਸਾਡੇ ਪੜਦੇ ਕੱਜੇ, ਓਢਨ ਆਪਣਾ ਸੀਸ ਟਿਕਾਈਆ। ਫਿਰ ਅਸੀਂ ਓਸੇ ਦੇ ਹੁਕਮ ਦੇ ਬੱਧੇ, ਚਲੀਏ ਸਚ ਰਜ਼ਾਈਆ। ਓਸੇ ਦੇ ਹੁਕਮ ਨਾਲ ਆ ਗਏ ਸੱਦੇ, ਬੈਠੇ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਹਿਣ ਅਸੀਂ ਅੱਜ ਖਾ ਖਾ ਰੱਜੇ, ਉਠਣ ਦੀ ਵਾਹ ਨਾ ਰਾਈਆ । ਸਾਡੇ ਪੇਟ ਭਰ ਭਰ ਥੱਪੇ, ਚਰਨਾਂ ਭਾਰ ਨਾ ਕੋਇ ਉਠਾਈਆ। ਗੋਬਿੰਦ ਕਿਹਾ ਜ਼ਰਾ ਤੱਕੋ ਸਾਰ ਅੱਗੇ, ਪੰਜ ਤੱਤ ਬੈਠਾ ਰਘੁਪਤ ਨਜ਼ਰੀ ਆਈਆ। ਭੱਜੋ ਨੱਠੋ ਦੌੜੋ ਜਿਹੜੇ ਮਾਰਗ ਤੁਹਾਨੂੰ ਦੱਸੇ, ਜਾ ਕੇ ਵੇਖੋ ਥਾਉਂ ਬਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਾਰਤਾ ਇਬਾਰਤਾਂ ਵਾਲੀ ਨਾ ਕੋਇ ਲਿਖਾਈਆ।

ਗੁਰ ਅਵਤਾਰ ਪੈਗ਼ੰਬਰੋ ਕੋਈ ਹੁਣ ਪੜ੍ਹਨੀ ਨਹੀਂ ਅਲਫ਼ ਯੇ, ਕਲਮ ਸ਼ਾਹੀ ਨਾ ਰੰਗ ਰੰਗਾਈਆ । ਸਿੱਧਾ ਲੌਣਾ ਪਰਵਰਦਿਗਾਰ ਨਾਲ ਨੇਂਹ, ਦੂਜੇ ਸੰਗ ਅੰਗ ਨਾ ਕੋਇ ਜੁੜਾਈਆ। ਤਨ ਮਾਟੀ ਉਹ ਕਿੱਥੇ ਗਈ ਜਿਹੜੀ ਕੀਤੀ ਖੇਹ, ਖ਼ਾਲਸ ਰੂਪ ਨਿਰਗੁਣ ਜੋਤ ਬਿਨ ਵਰਨ ਗੋਤ ਬਿਨ ਕਾਇਆ ਕਿਲੇ ਕੋਟ ਸਚਖੰਡ ਦੁਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਆਪਣੇ ਵਿਚ ਮਿਲਾਈਆ। ਦੱਸੋ ਤੁਹਾਡੇ ਕਿਧਰ ਗਏ ਯਾਰ, ਜਿਹੜੇ ਬਣਾਏ ਹੋਣਹਾਰ, ਜਗਤ ਦੇ ਸਿਕਦਾਰ, ਤੱਤਾਂ ਦੇ ਦਿਲਦਾਰ, ਸੱਚੇ ਦਰਬਾਰ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ ।

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੱਸੀਏ ਕੀਹਨੂੰ, ਹੋਰ ਕੋਈ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਓ ਕੀ ਲੱਭਣ ਚਲੇ ਮੈਨੂੰ, ਤੇ ਮਮਤਾ ਜਗਤ ਖੋਜ ਖੋਜਾਈਆ। ਗੋਬਿੰਦ ਕਿਹਾ ਨਹੀਂ ਮੈਂ ਸਭ ਦੀਆਂ ਹੱਦਾਂ ਭੰਨੂੰ, ਵੰਡ ਰਹੇ ਨਾ ਕੋਇ ਲੋਕਾਈਆ। ਜੋ ਅੜਿਆ ਓਸੇ ਨੂੰ ਸ਼ਬਦ ਦੇ ਹੁਕਮ ਨਾਲ ਡੰਨੂੰ, ਭੇਕਾ ਵੱਜੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ।

ਗੁਜਰੀ ਕਹੇ ਜ਼ਰਾ ਆਜਾ ਨੇੜੇ ਝੁਕ, ਕੰਨ ਨਾਲ ਮੁਖ ਲਗਾਈਆ। ਕੀ ਸਾਡਾ ਦਾਣਾ ਪਾਣੀ

ਏਥੋਂ ਗਿਆ ਮੁੱਕ, ਮੈਨੂੰ ਦੇ ਸਮਝਾਈਆ। ਗੋਬਿੰਦ ਕਿਹਾ ਨਹੀਂ ਨਹੀਂ ਏਹ ਖੇਲ ਓਸੇ ਦਾ ਜਿਸ ਦਾ ਮੈਂ ਬਣਿਆ ਪੁੱਤ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਤੂੰ ਪੜ੍ਹ ਲੈ ਓਸੇ ਦੀ ਤੁਕ, ਕੰਨ ਵਿਚ ਗੋਬਿੰਦ ਸੋਹੰ ਢੋਲਾ ਦਿੱਤਾ ਸੁਣਾਈਆ। ਗੁਜਰੀ ਸੁਣ ਕੇ ਹੋ ਗਈ ਚੁੱਪ, ਅਨੰਦ ਵਿਚ, ਪਰਮਾਨੰਦ ਵਿਚ, ਸਤਿ ਦੇ ਚੰਦ ਵਿਚ, ਦੀਨ ਦਿਆਲ ਬਖ਼ਸ਼ੰਦ ਵਿਚ, ਬਿਨ ਧਿਆਨ ਗਈ ਸਮਾਈਆ। ਬਾਹਰ ਸੁਣੇ ਨਾ ਕੋਈ ਡੰਡ, ਸੂਰਮੇ ਇਕ ਦੁਜੇ ਦੀ ਵੱਢਣ ਕੰਡ, ਨਾਲੇ ਗਾਵਣ ਢੋਲੇ ਛੰਦ, ਗੋਬਿੰਦ ਉਚੀ ਚੜ੍ਹ ਕੇ ਵੇਖੇ ਜੰਗ, ਜਗਤ ਨਜ਼ਰ ਕਿਸੇ ਨਾ ਆਈਆ। ਇਹ ਸੋਹਣਾ ਪੁਰ ਅਨੰਦ, ਜਿਸ ਨੇ ਭਗਤਾਂ ਦੀ ਮੰਗੀ ਮੰਗ, ਜਿਨ੍ਹਾਂ ਕਾਰਨ ਆਵੇ ਸੂਰਾ ਸਰਬੰਗ, ਸੁੱਤਿਆਂ ਲਏ ਜਗਾਈਆ। ਗੁਜਰੀ ਕਿਹਾ ਉਹ ਕਿਹੜਾ ਢੰਗ, ਤਰੀਕਾ ਦੇ ਦਰਸਾਈਆ । ਗੋਬਿੰਦ ਕਿਹਾ ਜਿਧਰ ਵੇਖ ਵੇਖ ਵੇਖ ਜਗਤ ਮਾਤਾ ਤਿੰਨ ਵਾਰ ਬਚਨ ਕਹਿ ਕੇ ਦਿਤਾ ਦੱਸ, ਖਾਲੀ ਨਜ਼ਰ ਕੋਇ ਨਾ ਆਈਆ। ਕੀ ਹੋਇਆ ਜੇ ਤੂੰ ਮੈਨੂੰ ਸ਼ਿਕਮ ਵਿਚੋਂ ਤੱਤਾਂ ਵਾਲਾ ਗੋਬਿੰਦ ਜੰਮਿਆ ਭਾਰ ਉਠਾਇਆ ਪੇਟ, ਖੇਵਟ ਖੇਟ ਪੁਰਖ ਅਕਾਲ ਇਕੋ ਧੁਰ ਦਾ ਮਾਹੀਆ। ਜਿਸ ਨੂੰ ਮੈਂ ਅੰਦਰ ਰਿਹਾ ਚੇਤ, ਓਸ ਨਾਲ ਮੇਰਾ ਹੇਤ, ਮੈਂ ਓਸ ਦੇ ਰਣ ਵਿਚ ਹੋਣਾ ਖੇਤ, ਖਿਤਿਆਂ ਦਾ ਲੇਖਾ ਦੇਣਾ ਮੁਕਾਈਆ । ਗੁਜਰੀ ਕਿਹਾ ਅੱਜ ਚਲਿਉਂ ਕਿਹੜੇ ਪਰਦੇਸ, ਕਰ ਫ਼ਕੀਰੀ ਵੇਸ ਆਪਣਾ ਪੰਧ ਮੁਕਾਈਆ। ਗੋਬਿੰਦ ਕਿਹਾ ਮੈਂ ਵਸਣ ਚਲਿਆ ਭਗਤਾਂ ਦੇ ਦੇਸ, ਜਿਥੇ ਰਹਿਵਾਂ ਸਦਾ ਹਮੇਸ਼, ਨਾ ਕੋਈ ਕਲ ਨਾ ਕਲੇਸ਼, ਜੁਗ ਚੌਕੜੀ ਸਾਰੇ ਯਾਦ ਰੱਖੇ ਦਸਮੇਸ਼, ਦਹਿ ਦਿਸ਼ਾ ਦਾ ਮਾਲਕ ਹੋ ਕੇ ਨਜ਼ਰੀ ਆਈਆ। ਮੇਰਾ ਸ਼ਬਦ ਸਰੂਪੀ ਪੇਚ, ਪੇਚਾਦਾਰੀ ਜਗਤ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਰੰਗ ਰਿਹਾ ਰੰਗਾਈਆ ।

ਗੁਜਰੀ ਕਹੇ ਦੱਸ ਕਿਹੜੇ ਚਲੀਏ ਰਾਹ, ਰਸਤਾ ਦੇ ਸਮਝਾਈਆ। ਗੋਬਿੰਦ ਪਿਛਾ ਲਿਆ ਭੁਵਾ, ਹਾਂ ਹੂੰ ਨਾ ਕੋਇ ਸੁਣਾਈਆ। ਜਿਧਰ ਖੜੇ ਬੇਪਰਵਾਹ, ਓਧਰ ਜਾਣਾ ਚਾਈਂ ਚਾਈਂਆ। ਮੈਂ ਅੱਜ ਤੋਂ ਓਸੇ ਦੀ ਭੇਟਾ ਦਿੱਤਾ ਕਰਾ, ਆਪਣਾ ਸੰਗ ਨਾ ਕੋਇ ਬਣਾਈਆ। ਨਾਤਾ ਲਿਆ ਤੁੜਾ, ਕੀਤੀ ਜਗਤ ਜੁਦਾਈਆ । ਅਗਲਾ ਖੇਲ ਕਰੇ ਜਿਸ ਨੂੰ ਜਾਣੇ ਕੋਈ ਨਾ, ਲੇਖਾ ਲਿਖਤ ਨਾ ਕੋਇ ਦ੍ਰਿੜਾਈਆ। ਹੁਕਮੇ ਅੰਦਰ ਦਿਆਂ ਸੁਣਾ, ਸ਼ਬਦ ਨੂਰ ਖ਼ੁਦਾਈਆ। ਦੋਹਾਂ ਨੂੰ ਨੀਹਾਂ ਹੇਠ ਦੇਣਾ ਦਬਾ, ਤੇਰੀ ਝੋਲੀ ਪਾਈਆ। ਦੋਹਾਂ ਨੂੰ ਮੈਦਾਨ ਵਿਚ ਸੂਰਬੀਰ ਦਿਆਂ ਬਣਾ, ਸੁਰ ਨਰ ਝੁਕਣ ਥਾਈਂ ਥਾਈਂਆ। ਆਪ ਆਪਣਾ ਆਪਣੇ ਦੇ ਲੇਖੇ ਲਾ, ਲਾਇਕ ਪੁੱਤਰ ਹੋ ਕੇ ਸੇਵ ਕਮਾਈਆ। ਗੁਰਮੁਖ ਸੱਜਣ ਸਾਰੇ ਦੇਣੇ ਤਜਾ, ਲਸ਼ਕਰ ਘੋੜਾ ਨਜ਼ਰ ਕੋਇ ਨਾ ਆਈਆ । ਨੰਗੀ ਪੈਂਰੀ ਭੱਜਣਾ ਵਾਹੋ ਦਾਹ, ਚੀਥੜ ਪੁਰਾਣੇ ਰਿਹਾ ਵਖਾਈਆ। ਸੂਲਾਂ ਸੇਜ ਸੱਥਰ ਲੈਣਾ ਹੰਢਾ, ਯਾਰੜਾ ਸੇਜ ਇਕ ਬਣਾਈਆ। ਇਕ ਸੁਨੇਹੜਾ ਦੇਣਾ ਸੁਣਾ, ਅਨਸੁਣਤ ਆਪ ਸਮਝਾਈਆ। ਤੇਰੀ ਖੇਲ ਮੇਰੇ ਸ਼ਹਿਨਸ਼ਾਹ, ਖੁਸ਼ੀਆਂ ਨਾਲ ਪੂਰ ਕਰਾਈਆ। ਜੇ ਸੁਣੇਂ ਤੇ ਚੜ੍ਹੇ ਚਾ, ਚਾਓ ਘਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੁਜਰੀ ਕਿਹਾ ਏਹ ਕੀ ਦੱਸਿਆ ਹਾਲ, ਵਾਜ ਪੁੱਛ ਪੁੱਛ ਦਿੱਤੀ ਲਗਾਈਆ। ਵੇਖੀਂ ਮੈਨੂੰ ਅੱਖਾਂ ਨਾਲ ਨਾ ਦੇਂਈ ਵਖਾਲ, ਮੈਥੋਂ ਝੱਲੀ ਨਾ ਜਾਏ ਜੁਦਾਈਆ। ਗੋਬਿੰਦ ਕਿਹਾ ਛੱਡ ਦੇ ਕੂੜਾ ਜੰਜਾਲ, ਮਮਤਾ ਮੋਹ ਨਾ ਕੋਇ ਵਧਾਈਆ। ਧੁਰ ਦਾ ਹੁਕਮ ਲੈਣਾ ਪਾਲ, ਪਾਲ ਸਿੰਘ ਦਾ ਲੇਖਾ ਫੇਰ ਬਣਾਈਆ । ਤੱਤਾਂ ਵਾਲਾ ਓਸੇ ਦਾ ਬਾਲ, ਬਣ ਬਹਾਦਰ ਤੇਗ਼ ਚਲਾਈਆ। ਫੇਰ ਫਲ ਲੱਗੇ ਸਾਚੇ ਡਾਲ, ਡਾਲੀ ਡਾਲੀ ਰੰਗ ਚੜ੍ਹਾਈਆ। ਜਿਸ ਵੇਲੇ ਕਲਜੁਗ ਸਭ ਦੇ ਸਿਰ ਤੇ ਕੂਕੇ ਕਾਲ, ਹੁਕਮ ਸਾਰੇ ਜਾਣ ਭੁਲਾਈਆ। ਧਰਮ ਰਹੇ ਨਾ ਕਿਸੇ ਧਰਮਸਾਲ, ਗੁਰਦੁਵਾਰ ਦਵਾਰ ਨਾ ਕੋਇ ਵਡਿਆਈਆ। ਕਿਸੇ ਕੰਮ ਨਾ ਆਵੇ ਢਾਲ

ਤਲਵਾਰ, ਦਗ਼ੇਦਾਰ ਦਿਸੇ ਲੋਕਾਈਆ। ਗੋਬਿੰਦ ਕਿਹਾ ਮੇਰਾ ਬਚਨ ਕੋਈ ਨਾ ਸਕੇ ਪਾਲ, ਸਚ ਰੂਪ ਨਾ ਕੋਇ ਸਮਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਏ ਬੇਹਾਲ, ਚਾਰੋਂ ਕੁੰਟ ਕੂਕ ਕੁਰਲਾਈਆ। ਜਿਹੜਾ ਸਤਿਗੁਰ ਸ਼ਬਦ ਦਲਾਲ, ਉਹ ਮੇਰਾ ਰੂਪ ਨਜ਼ਰੀ ਆਈਆ। ਭਗਤ ਸੁਹੇਲੇ ਲਏ ਭਾਲ, ਚੁਰਾਸੀ ਵਿਚੋਂ ਲਏ ਉਠਾਲ, ਸਭ ਦਾ ਪੂਰਾ ਕਰੇ ਸਵਾਲ, ਜੋ ਸਵਾਲੀ ਦਰ ਤੇ ਆਈਆ। ਗੁਰ ਅਵਤਾਰ ਪੈਗ਼ੰਬਰਾਂ ਰਹੇ ਨਾ ਕੋਈ ਮਜਾਲ, ਸਿਰ ਸਕੇ ਨਾ ਕੋਇ ਉਠਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਸਾਂਝਾ ਵੱਜੇ ਤਾਲ, ਤਲਵਾੜਾ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ।

ਗੋਬਿੰਦ ਕਿਹਾ ਮੇਰੇ ਸੂਰਬੀਰ ਬਹਾਦਰ, ਜੋਧੇ ਗੁਰਮੁਖ ਨਜ਼ਰੀ ਆਈਆ । ਜਿਨ੍ਹਾਂ ਨੂੰ ਜੰਗ ਬਹਾਦਰ ਦੇਵੇ ਆਦਰ, ਸਭ ਤੋਂ ਪਹਿਲੋਂ ਸ਼ਹੀਦੀ ਪਾ ਕੇ ਉਮੀਦਾਂ ਵਿਚ ਆਸ ਰਖਾਈਆ। ਓਸ ਦੇ ਉਤੇ ਚਿੱਟੀ ਚਾਦਰ, ਓਸ ਦਾ ਮਾਲਕ ਕਰੀਮ ਕਾਦਰ, ਕੁਦਰਤ ਦਾ ਕਰਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਅਨੰਦ ਪੁਰੀ ਵਿਚੋਂ ਗੋਬਿੰਦ ਤੁਰਨ ਲੱਗਾ, ਲੱਗੇ ਬੱਧੇ ਨਾਲ ਮਿਲਾਈਆ । ਪੁਰਖ ਅਕਾਲ ਨੇ ਦਿੱਤਾ ਸੱਦਾ, ਧੁਰ ਫ਼ਰਮਾਣ ਦ੍ਰਿੜਾਈਆ। ਗਲੋਂ ਚੋਲਾ ਲਾਹ ਦੇ ਝੱਗਾ, ਅੰਤ ਅਖ਼ੀਰੀ ਤੇਰਾ ਵੇਖ ਵਖਾਈਆ। ਆਪਣਾ ਆਪ ਕਰ ਦੇ ਨੰਗਾ, ਸੋਹਣਾ ਰੰਗ ਚੜ੍ਹਾਈਆ। ਮੇਰੇ ਪਰੇਮ ਦਾ ਲੈ ਮਜ਼ਾ, ਰਸ ਵੇਖ ਨੂਰ ਖ਼ੁਦਾਈਆ । ਤੇਰੇ ਕੋਲ ਨਹੀਂ ਔਣੀ ਕਜ਼ਾ, ਦੋ ਜਹਾਨ ਤੇਰੇ ਚਰਨਾਂ ਹੇਠ ਦਬਾਈਆ। ਗੋਬਿੰਦ ਤੂੰ ਮੇਰਾ ਇਕੋ ਨੂਰ ਦੀਪਕ ਜੋਤ ਜਗਾ, ਦੋ ਜਹਾਨ ਕਰੇ ਰੁਸ਼ਨਾਈਆ। ਵੇਖੀਂ ਮੇਰਿਆਂ ਭਗਤਾਂ ਨਾਲ ਕਦੇ ਨਾ ਕਰੀਂ ਦਗ਼ਾ, ਦਗ਼ੇਬਾਜ਼ੀ ਦੀਨ ਦੁਨੀਆ ਵਿਚੋਂ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ।

ਗੋਬਿੰਦ ਕਿਹਾ ਪ੍ਰਭੂ ਮੈਂ ਤੇਰਾ ਪੁੱਤਰ ਬਾਲ ਜਵਾਨ, ਸੋਹਣਾ ਬਾਂਕਾ ਨਜ਼ਰੀ ਆਈਆ। ਜਦੋਂ ਵੇਖੇਂ ਨੌਜੁਵਾਨ, ਜੋਬਨਵੰਤਾ ਸੋਭਾ ਪਾਈਆ। ਸ੍ਰਿਸ਼ਟ ਸਬਾਈ ਬਣਾਵਾਂ ਇਕ ਮੈਦਾਨ, ਮਧ ਵਿਚ ਦੂਜਾ ਸੰਗ ਨਾ ਕੋਇ ਰਲਾਈਆ। ਹੁਕਮ ਤੇਰਾ ਮੇਰਾ ਹੋਏ ਫ਼ਰਮਾਣ, ਫ਼ੁਰਨਾ ਸਭ ਦਾ ਬੰਦ ਕਰਾਈਆ। ਤੂੰ ਮੇਰਾ ਰਹਿਣਾ ਨਿਗਾਹਬਾਨ, ਨੇਤਰ ਅੱਖ ਖੁਲ੍ਹਾਈਆ। ਮੈਂ ਕਿਸੇ ਦੀ ਮੰਨਣੀ ਨਹੀਂ ਆਣ, ਗੁਰ ਅਵਤਾਰ ਪੈਗ਼ੰਬਰ ਉਂਗਲਾਂ ਨਾਲ ਭੁਵਾਈਆ। ਇਹ ਕੋਈ ਕਥਾ ਨਹੀਂ ਆਇਆ ਸੁਣਾਣ, ਜੋ ਵਰਤੇ ਵਰਤਮਾਨ, ਸੋ ਲੇਖਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਦੇ ਡੰਕੇ ਨਾਲ ਸ੍ਰਿਸ਼ਟ ਸਬਾਈ ਲਏ ਉਠਾਈਆ।

ਗੋਬਿੰਦ ਕਹੇ ਗੁਜ਼ਰੀ ਨਾ ਕਰ ਅੰਤਰ ਕਲੇਸ਼, ਝਗੜਾ ਦੇ ਮੁਕਾਈਆ । ਗੋਬਿੰਦ ਤੇਰਾ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਮੈਂ ਹੋ ਗਿਆ ਓਸ ਦੇ ਪੇਸ਼, ਜੋ ਪੁਸ਼ਤ ਪਨਾਹ ਮੇਰੀ ਹੱਥ ਟਿਕਾਈਆ । ਮੈਂ ਹੁਣ ਵਸਣਾ ਓਸ ਦੇ ਦੇਸ, ਜਿਸ ਨੂੰ ਸਚਖੰਡ ਕਹਿ ਕੇ ਸਾਰੇ ਰਹੇ ਗਾਈਆ। ਮੈਂ ਆਦਿ ਜੁਗਾਦਿ ਜਦ ਵੇਖੋ ਇਕ ਦਾ ਏਕ, ਜੋ ਭਗਤਾਂ ਦੇਵਾਂ ਟੇਕ, ਗੁਰਮੁਖਾਂ ਬੁੱਧ ਕਰਾਂ ਬਿਬੇਕ, ਤ੍ਰੈਗੁਣ ਮਾਇਆ ਨਾ ਲਾਵੇ ਸੇਕ, ਅੰਦਰ ਵੜ ਕੇ ਦੇਵਾਂ ਭੇਤ, ਓ ਜਗਤ ਮਾਤਾ ਗੁਜਰੀ ਕਿਉਂ ਅਰਜਨ ਸਿਰ ਵਿਚ ਪਾਈ ਰੇਤ, ਖੁਲ੍ਹੜੇ ਕੇਸ ਦਿੱਤੇ ਵਖਾਈਆ। ਵੇਖ ਸਾਡੇ ਓਸ ਨੇ ਲਿਖੇ ਲੇਖ, ਜਿਸ ਦਾ ਨਾ ਕੋਈ ਰੂਪ ਤੇ ਨਾ ਕੋਈ ਰੇਖ, ਤੱਤਾਂ ਵਾਲਾ ਤੱਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਡਾ ਰੰਗ ਰਿਹਾ ਰੰਗਾਈਆ।

ਗੋਬਿੰਦ ਕਿਹਾ ਮੈਨੂੰ ਨੈਣ ਲੈਣ ਦੇ ਨੱਪ, ਗੁਜਰੀ ਦਿਆਂ ਜਣਾਈਆ। ਦੋ ਜਹਾਨ ਲੈਣ ਦੇ ਘੱਤ, ਪੰਡ ਕੂੜ ਲੋਕਾਈਆ। ਨਾਤਾ ਜੋੜ ਲੈਣ ਦੇ ਪੱਕ, ਕਦੇ ਨਾ ਹੋਵੇ ਜੁਦਾਈਆ। ਪਰਕਾਸ਼ ਕਰ ਲੈਣ ਦੇ ਸੱਚ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮੈਂ ਮੁੜ ਕੇ ਨਹੀਂ ਔਣਾ ਤੱਤਾਂ ਵਾਲਾ ਸ਼ਰੀਰ ਕੱਚ, ਕੰਚਨ ਗੜ੍ਹ ਭੰਨ ਕੇ ਖੁਸ਼ੀ ਮਨਾਈਆ। ਓਸ ਦਾ ਲੈਣਾ ਰਸ, ਜੋ ਰਸਤੇ ਰਿਹਾ ਭੁਵਾਈਆ । ਓਸ ਦੇ ਨਾਲ ਮਿਲ ਕੇ ਜਨ ਭਗਤ ਦੁਵਾਰੇ ਜਾਣਾ ਵਸ, ਵਾਸਤਾ ਇਕੋ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੁਜਰੀ ਕਿਹਾ ਗੋਬਿੰਦ ਮੈਨੂੰ ਤੇਰਾ ਬੜਾ ਆਵੇ ਮੋਹ, ਮੁਹੱਬਤ ਨਜ਼ਰੀ ਆਈਆ। ਤੈਥੋਂ ਸਭ ਕੁਛ ਲਿਆ ਖੋਹ, ਅਨੰਦ ਪੁਰੀ ਖਾਲੀ ਦਏ ਵਖਾਈਆ । ਗੋਬਿੰਦ ਕਿਹਾ ਜਗਤ ਮਾਤਾ ਤੂੰ ਵੇਖੀਂ ਮੇਰੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹੀ ਸੰਮਤ ਦੋ, ਦੋ ਜਹਾਨਾਂ ਤੋਂ ਪਰ੍ਹੇ ਨਜ਼ਰੀ ਆਈਆ। ਜਿਸ ਦੀ ਵਾਰ ਥਿਤ ਵਦੀਆਂ ਸੁਦੀਆਂ ਵਾਲੀ ਨਹੀਂ ਧਾਰਨਾ ਵਾਲੀ ਛੱਬੀ ਪੋਹ, ਪੋਹ ਦਾ ਮਹੀਨਾ ਤੇਰਾ ਠਰ ਨਾ ਜਾਏ ਸੀਨਾ, ਤੇਰਾ ਗੋਬਿੰਦ ਇਕ ਨਗੀਨਾ, ਜਿਸ ਦੀ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਰਿਹਾ ਰੰਗਾਈਆ।

ਗੁਜਰੀ ਕਹੇ ਮੇਰੀ ਦੁੱਧੀਂ ਆ ਗਿਆ ਸੀਰ, ਹੱਸ ਕੇ ਹਾਲ ਸੁਣਾਈਆ । ਗੋਬਿੰਦ ਕਿਹਾ ਮੇਰੀ ਬਦਲ ਗਈ ਤਕਦੀਰ, ਤਦਬੀਰ ਪ੍ਰਭ ਜਣਾਈਆ। ਮੈਂ ਚੜ੍ਹ ਗਿਆ ਚੋਟੀ ਅਖ਼ੀਰ, ਜਿਥੇ ਮੰਜ਼ਲ ਇਕੋ ਨਜ਼ਰੀ ਆਈਆ । ਓਥੇ ਗੁਰ ਅਵਤਾਰ ਪੈਗ਼ੰਬਰਾਂ ਦੀ ਲੱਗੀ ਕੋਈ ਨਹੀਂ ਭੀੜ, ਥੱਲੇ ਬੈਠੇ ਸੀਸ ਨਿਵਾਈਆ। ਓਥੇ ਮੇਰੇ ਸਿਰ ਤੇ ਨਹੀਂ ਕੋਈ ਚੀਰ, ਸੀਸ ਦਸਤਾਰ ਨਾ ਕੋਇ ਸੁਹਾਈਆ। ਨਾ ਕੋਈ ਕਮਾਨ ਨਜ਼ਰੀ ਆਵੇ ਤੀਰ, ਖੰਡਾ ਕਟਾਰ ਨਾ ਕੋਇ ਲਟਕਾਈਆ। ਨਾ ਕੋਈ ਮਜ਼੍ਹਬਾਂ ਵਾਲੀ ਜ਼ੰਜੀਰ, ਜਗਤ ਹੱਦ ਨਾ ਕੋਇ ਵੰਡਾਈਆ । ਨਾ ਕੋਈ ਦੁੱਖ ਦਰਦ ਨਾ ਭੀੜ, ਚਿੰਤਾ ਰੋਗ ਨਾ ਕੋਇ ਸਤਾਈਆ। ਨਾ ਕੋਈ ਸ਼ਾਸਤਰਾਂ ਗ੍ਰੰਥਾਂ ਦੀ ਬੰਨ੍ਹਣੀ ਪਏ ਬੀੜ, ਨਾ ਗ੍ਹੰਥਾਂ ਕਰੇ ਪੜ੍ਹਾਈਆ। ਮੈਂ ਓਸ ਦਾ ਪੀਤਾ ਸੀਰ, ਜਿਸ ਨੂੰ ਸ੍ਰੀ ਭਗਵਾਨ ਕਹਿ ਕੇ ਸਾਰੇ ਸੀਸ ਨਿਵਾਈਆ। ਫੇਰ ਕੱਢ ਕੇ ਗਾਤਰੇ ਵਿਚੋਂ ਸ਼ਮਸ਼ੀਰ, ਸ਼ਬਦ ਰੂਪ ਜਣਾਈਆ। ਮੈਂ ਪਹਿਨਣੇ ਬਸਤਰ ਨੀਲ, ਨੀਲੇ ਵਾਲਾ ਰੂਪ ਵਟਾਈਆ। ਫੇਰ ਪੁਰਖ ਅਕਾਲ ਦੇ ਅੱਗੇ ਕਰਨੀ ਇਕ ਅਪੀਲ, ਦਿੱਤੀ ਸਚ ਸੁਣਾਈਆ। ਮੇਰੇ ਨਾਲ ਸਾਂਝੀ ਕਰੇ ਦਲੀਲ, ਅੱਗੇ ਨੂੰ ਪੁੱਛਣ ਗਿੱਛਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਵਰਤਾਈਆ ।

ਗੁਰ ਅਵਤਾਰ ਪੈਗ਼ੰਬਰ ਜਿਸ ਵੇਲੇ ਅਸੀਂ ਪੁਰੀ ਅਨੰਦ ਪੁੱਜੇ, ਵੇਲਾ ਵਕਤ ਵੇਖ ਵਖਾਈਆ। ਸਾਡੇ ਅੰਦਰ ਭੇਵ ਨਾ ਰਹੇ ਦੂਜੇ, ਦੁਤੀਆ ਰੂਪ ਨਾ ਕੋਇ ਜਣਾਈਆ। ਸਾਨੂੰ ਇਕੋ ਦੁਵਾਰਾ ਸੁੱਝੇ, ਜਿਥੇ ਵਸੇ ਧੁਰ ਦਾ ਮਾਹੀਆ। ਜਿਸ ਭੇਵ ਖੁਲ੍ਹਾਏ ਗੁੱਝੇ, ਫ਼ਰਮਾਣਾ ਇਕ ਦ੍ਰਿੜਾਈਆ। ਅਸੀਂ ਉਹਲੇ ਰਹੇ ਲੁਕੇ, ਮੈਦਾਨ ਵਿਚ ਕੋਇ ਨਾ ਆਈਆ। ਸਾਰਿਆਂ ਦੇ ਬੁੱਲ੍ਹ ਸੁੱਕੇ, ਕਰਬਲੇ ਵਾਲੇ ਰਹੇ ਕੁਰਲਾਈਆ। ਬਣਾਂ ਵਾਲਿਆਂ ਦੇ ਬਣਾਂ ਵਾਲੇ ਮਾਣ ਤੁੱਟੇ, ਤੀਰ ਕਮਾਨ ਕੰਧਿਆਂ ਉਤੇ ਉਠਾਈਆ। ਰਥਵਾਹੀਆਂ ਦੇ ਰਥ ਕਿਸੇ ਨਾ ਜੁਤੇ, ਅਸਵ ਰਾਸ ਹੱਥ ਨਾ ਕੋਇ ਫ਼ੜਾਈਆ। ਗਲੋਂ ਫ਼ਾਸੀ ਵਾਲੇ ਰੱਸੇ ਕਿਸੇ ਨਾ ਟੁੱਟੇ, ਲਟਕਦੇ ਓਸੇ ਤਰ੍ਹਾਂ ਨਜ਼ਰੀ ਆਈਆ। ਮੁਹੰਮਦ ਵਰਗੇ ਵੇਖੇ ਜੁੱਸੇ, ਤੋਬਾ ਤੋਬਾ ਦੇਣ ਦੁਹਾਈਆ। ਪੁਰਖ ਅਕਾਲ ਉਤੋਂ ਵੇਖੇ ਨਾਲ ਗੁੱਸੇ, ਕਿਉਂ ਬੈਠੇ ਅੱਖ ਸ਼ਰਮਾਈਆ। ਗੁਰ ਅਵਤਾਰ ਪੈਗ਼ੰਬਰੋ ਤਾਅ ਦਿਓ ਮੁੱਛੇ, ਮੁਸ਼ਕਲ ਸਭ ਦੀ ਵੇਖ ਵਖਾਈਆ। ਹੁਣ ਕਿਸੇ ਦੇ ਰਹਿਣ ਨਹੀਂ ਦੇਣੇ ਨ੍ਹੇਰਨੇ ਉਸਤਰੇ ਵਿਚ ਕੱਛੇ, ਲਬਾਂ ਸਕੇ

ਨਾ ਕੋਇ ਕਟਾਈਆ। ਵਕਤ ਵੇਲਾ ਅਖ਼ੀਰੀ ਢੁੱਕੇ, ਭੇਵ ਅਭੇਦ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਅਜੇ ਤੱਕ ਇਕ ਦੂਜੇ ਨਾਲ (ਰੁੱਸੇ), ਦੀਨ ਮਜ਼੍ਹਬਾਂ ਵਿਚ ਵੜ ਕੇ ਝਗੜੇ ਵਿਚ ਲੋਕਾਈਆ । ਜਿਸ ਵੇਲੇ ਗੋਬਿੰਦ ਦਾ ਸ਼ਬਦੀ ਨੂਰ ਫੁੱਟੇ, ਹੋਵੇ ਇਕ ਰੁਸ਼ਨਾਈਆ। ਓਸ ਵੇਲੇ ਭਗਤ ਬਣਨੇ ਸੱਚੇ, ਸਚ ਸੰਜਮ ਇਕ ਰਖਾਈਆ। ਗੁਰਸਿੱਖ ਰਹਿਣ ਨਹੀਂ ਦੇਣੇ ਲੁੱਕੇ, ਲੁਕਿਆਂ ਲਏ ਜਗਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਪਾਰ ਕਰਨੇ ਸੁੱਕੇ, ਆਪਣੇ ਕੰਧ ਉਠਾਈਆ। ਆਪ ਵੜ ਕੇ ਦੂਜੇ ਦੇ ਜੁੱਸੇ, ਜਿਸਮ ਦਾ ਇਸਮ ਇਸਮ ਦੀ ਕਿਸਮ ਬਿਨ ਚਸ਼ਮ ਦੇਣੀ ਬਦਲਾਈਆ। ਲੇਖੇ ਲੌਣੇ ਅਨਡਿੱਠੇ, ਜਿਹੜੇ ਲੇਖ ਕਿਸੇ ਨਹੀਂ ਡਿੱਠੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਹੋ ਗਏ ਉਹਲੇ, ਚੋਰੀ ਚੁਪਕੇ ਵੇਖ ਵਖਾਈਆ। ਗੋਬਿੰਦ ਕਿਸ ਤਰ੍ਹਾ ਆਪਣੇ ਜੁੜੌਂਦਾ ਪੁੱਤੇ, ਬੱਚੇ ਛੋਟਿਆਂ ਹੁਕਮ ਸ਼ਬਦ ਕਰਾਈਆ। ਕਿਸ ਤਰ੍ਹਾ ਟੁੱਕੜ ਖਾਵੇ ਰੁੱਖੇ, ਭੁੱਖੇ ਰਹਿ ਕੇ ਝਟ ਲੰਘਾਈਆ। ਜਾਂ ਤੱਕਿਆ ਗੋਬਿੰਦ ਸੂਰਾ ਇਕੋ ਬੁੱਕੇ, ਬੁੱਕਲ ਵਿਚ ਸਾਰੇ ਲਏ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ।

ਗੁਜਰੀ ਕਹੇ ਗੋਬਿੰਦ ਮੈਂ ਇਕ ਨੌਂ ਦਿਨ ਦੀ ਸੁਕਾ ਕੇ ਰੱਖੀ ਮੂਲੀ, ਤੁਰਨ ਲੱਗਿਆਂ ਮੁਖ ਸਗਨ ਦੇਵਾਂ ਲਗਾਈਆ। ਗੋਬਿੰਦ ਕਿਹਾ ਵੇਖੀਂ ਜਗਤ ਮਾਤਾ ਭੋਲੀ, ਭਰਮ ਵਿਚ ਨਾ ਪਾਈਆ। ਇਹ ਤੇਰੀ ਮੂਲੀ ਨਹੀਂ ਮੇਰੇ ਗੁਰਮੁਖਾਂ ਦੀ ਕੱਟੀ ਜਾਏ ਸੂਲੀ, ਜਮ ਕੀ ਫ਼ਾਸੀ ਰਹਿਣ ਕੋਇ ਨਾ ਪਾਈਆ। ਬੇਸ਼ਕ ਇਹ ਬੜੀ ਸੀ ਕੂਲੀ, ਤੂੰ ਚੀਰ ਫਾੜ ਕੇ ਟੋਟੇ ਕਰਕੇ ਧੁੱਪੇ ਧਰ ਕੇ ਅੰਦਰੋਂ ਬਾਹਰੋਂ ਦਿੱਤੀ ਸੁਕਾਈਆ। ਮੈਂ ਮੰਜ਼ਲ ਵੇਖਾਂ ਚੜ੍ਹ ਕੇ ਜਿਥੋਂ ਮੇਰੇ ਭਗਤ ਸੁਹੇਲੇ ਔਣੇ ਪੜ੍ਹ ਕੇ, ਇਕੋ ਧੁਰ ਦਾ ਨਾਮ ਧਿਆਈਆ। ਹੁਣ ਤੁਸਾਂ ਸਾਰਿਆਂ ਨੇ ਭਾਣੇ ਜਾਣੇ ਜਰ ਕੇ, ਪੁਰੀ ਅਨੰਦ ਨੂੰ ਛੱਡ ਕੇ, ਮੈਨੂੰ ਕਹੁ ਮੈਂ ਵਾਰੀ ਘੋਲੀ ਸਦਕੇ, ਸੇਵ ਸੇਵਾਦਾਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਵਿਚ ਆਪਣਾ ਰੰਗ ਵਖਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਿਆ ਉਹ ਸਮਾਂ, ਸੋਹਣਾ ਨਜ਼ਰੀ ਆਈਆ। ਗੋਬਿੰਦ ਨੂੰ ਕਹਿੰਦੀ ਕੀ ਅੰਮਾਂ, ਜੋ ਅੰਮੜੀ ਜਗਤ ਅਖਵਾਈਆ। ਜਿਸ ਨੇ ਜਨਮ ਦਿਤਾ ਮਾਟੀ ਚੰਮਾਂ, ਤਨ ਵਜੂਦ ਵਖਾਈਆ। ਸਾਹ ਵਾਲਾ ਵੇਖਦੀ ਦਮਾ, ਨੈਣਾਂ ਨਾਲ ਤਕਾਈਆ। ਚਿੰਤਾ ਵਿਚ ਕਰੇ ਗ਼ਮਾਂ, ਗ਼ਮਗੀਨ ਹੋ ਕੇ ਆਪਣਾ ਅੰਦਰ ਆਪਣੇ ਵਿਚ ਵਖਾਈਆ। ਗੋਬਿੰਦ ਕਿਹਾ ਗੁਜਰੀ ਕੋਈ ਨਾ ਕਰੀਂ ਤਮ੍ਹਾਂ, ਤਮੰਨਾ ਜਗਤ ਨਾ ਕੋਇ ਰਖਾਈਆ। ਮੇਰਾ ਪੁਰਖ ਅਕਾਲ ਦੀਨ ਦਿਆਲ ਮੈਨੂੰ ਕਰਦਾ ਮਨ੍ਹਾ, ਧੁਰ ਫ਼ਰਮਾਣਾ ਇਕ ਸੁਣਾਈਆ । ਓ ਉਠ ਮੇਰੇ ਲਾਡਲੇ ਚੰਨਾ, ਮੇਰਾ ਨੂਰ ਤੇਰੀ ਰੁਸ਼ਨਾਈਆ। ਤੇਰੇ ਕੋਲ ਭੰਡਾਰਾ ਮੇਰੇ ਨਾਮ ਦਾ ਧਨਾ, ਧਨਾਡ ਧੁਰ ਦਾ ਦਿੱਤਾ ਬਣਾਈਆ। ਜਿਸ ਦੇ ਵਿਚ ਰਹੇ ਕੋਈ ਨਾ ਬੰਨ੍ਹਾ, ਲੇਖਾ ਸਭ ਦਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਚਲੇ ਹੁਕਮ ਰਜਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖ ਕੇ ਕੀਤੀ ਸਲਾਹ, ਇਕੱਠੇ ਹੋ ਕੇ ਮਤਾ ਪਕਾਈਆ। ਕੀ ਹੁਕਮ ਦੇਵੇ ਬੇਪਰਵਾਹ, ਧੁਰ ਦਾ ਮਾਲਕ ਸ਼ਹਿਨਸ਼ਾਹੀਆ। ਗੋਬਿੰਦ ਕਿਹਾ ਜਾਓ ਆਪਣਾ ਪਕੜੋ ਰਾਹ, ਪ੍ਰਭ ਚਰਨ ਦਵਾਰੇ ਬਹਿ ਕੇ ਝਟ ਲੰਘਾਈਆ। ਮੈਂ ਕਦੀ ਨਹੀਂ ਹੋਣ ਵਾਲਾ ਫ਼ਨਾਹ, ਫਲ ਸਭ ਨੂੰ ਦਿਆਂ ਖੁਵਾਈਆ। ਹੁਕਮੇ ਅੰਦਰ ਕਦੇ ਕਰਾਂ ਨਾ ਨਾਂਹ, ਜੋਧਾ ਹੋ ਕੇ ਖ਼ੁਸ਼ੀ ਮਨਾਈਆ। ਮੈਨੂੰ ਪੁਰਖ ਅਕਾਲ

ਨੇ ਦੱਸਿਆ ਉਹ ਦਾਅ, ਗੁਰ ਅਵਤਾਰ ਪੈਗ਼ੰਬਰੋ ਚਾਰ ਜੁਗ ਨਾ ਕਿਸੇ ਸਮਝਾਈਆ। ਮੈਂ ਕੋਈ ਹੱਥ ਵਿਚ ਮਾਲਾ ਨਹੀਂ ਲੈਣੀ ਫੜਾ, ਮਣਕਾ ਮਣਕਾ ਨਾ ਕੋਇ ਭੁਵਾਈਆ। ਤੱਟਾਂ ਉਤੇ ਨਹੀਂ ਦੇਣੇ ਬਹਾ, ਵਹਿਣਾਂ ਵਿਚ ਨੁਹਾਈਆ। ਜੰਗਲਾਂ ਵਿਚ ਨਹੀਂ ਦੇਣੇ ਭਜਾ, ਟਿੱਲਿਆਂ ਉਤੇ ਚੜ੍ਹਾਈਆ। ਗੁਫ਼ਾ ਦੇ ਅੰਦਰ ਨਹੀਂ ਦੇਣੇ ਧਕਾ, ਅੰਧੇਰੇ ਘੁਪ ਛੁਪਾਈਆ। ਸਿਰ ਵਿਚ ਪੌਣੀ ਨਹੀਂ ਸੁਵਾਹ, ਅਗਨੀ ਨਾ ਕੋਇ ਤਪਾਈਆ। ਮਿਹਰ ਨਜ਼ਰ ਨਾਲ ਸਭ ਦੇ ਇਕੇ ਵਾਰ ਬਖ਼ਸ਼ ਗੁਨਾਹ, ਤਿੰਨਾਂ ਗੁਣਾਂ ਦਾ ਡੇਰਾ ਦੇਣਾ ਢਾਹੀਆ। ਅੰਦਰ ਵੜ ਕੇ ਸਭ ਦੇ ਰਹਵਾਂ, ਰਿਹਾਇਸ਼ ਨਜ਼ਰ ਕਿਸੇ ਨਾ ਆਈਆ। ਸਦਾ ਪ੍ਰਭ ਦਾ ਹੁਕਮ ਲੈ ਕੇ ਆਵਾਂ ਨਵਾਂ, ਪਿਛਲੀ ਕਰਾਂ ਨਾ ਕੋਇ ਪੜ੍ਹਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਦੇ ਵਿਚ ਬਹਵਾਂ, ਦੂਜਾ ਸੰਗ ਨਾ ਕੋਇ ਰਖਾਈਆ। ਜਿਸ ਵੇਲੇ ਪੈਗ਼ੰਬਰਾਂ ਦਾ ਅੰਤ ਬਦਲਿਆ ਸਮਾਂ, ਸਮਝ ਤੋਂ ਬਾਹਰ ਰਮਜ਼ ਦਿਆਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੋਬਿੰਦ ਕਿਹਾ ਗੁਰ ਅਵਤਾਰ ਪੈਗ਼ੰਬਰੋ ਜਾਓ ਚਲੇ, ਇਹ ਚਲਿੱਤਰ ਬੇਪਰਵਾਹੀਆ। ਵਸੋ ਆਪਣੇ ਜਾ ਮਹੱਲੇ, ਮਹਿਫ਼ਲ ਲਓ ਲਗਾਈਆ। ਤੁਸੀਂ ਸਦਾ ਆਏ ਸੁਣ ਲਓ ਕੱਲੇ ਕੱਲੇ, ਕਲਮਿਆਂ ਵਿਚ ਪ੍ਰਭ ਨੂੰ ਗਏ ਗਾਈਆ। ਮੇਰਾ ਦਵਾਰਾ ਏਕੰਕਾਰਾ ਪਰਵਰਦਿਗਾਰਾ ਹਰਿ ਨਿਰੰਕਾਰਾ ਸਾਂਝਾ ਯਾਰਾ ਸਾਂਝਾ ਯਾਰ ਹੋ ਕੇ ਮੱਲੇ, ਇਕ ਤੋਂ ਦੋ ਦੋ ਤੋਂ ਇਕ, ਦੋਹਾਂ ਦੀ ਪੂਰੀ ਸਿਕ, ਜਿਸ ਦਾ ਲੇਖਾ ਸਕੇ ਨਾ ਕੋਇ ਲਿਖ, ਲਿਖਤਾਂ ਵਿਚ ਬੰਦ ਨਾ ਕੋਇ ਕਰਾਈਆ। ਤੁਹਾਨੂੰ ਦੇ ਕੇ ਅੱਖਰਾਂ ਵਾਲੀ ਨਿੱਕੀ ਜਿਹੀ ਚਿੱਟ, ਸਮਝਾ ਕੇ ਇਕ ਦੂਜੇ ਨੂੰ ਦਿਓ ਭਿਟ, ਪਿੱਟ ਪਿੱਟ ਮਰਦੀ ਰਹੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਪਰਮਾਨੰਦ ਗੋਬਿੰਦ ਵੱਲੇ ਤੱਕਣ ਬਿਟ ਬਿਟ, ਅੱਖਾਂ ਅੱਖਾਂ ਪਿਛੇ ਛੁਪਾਈਆ। ਗੋਬਿੰਦ ਔਣ ਲੱਗਿਆਂ ਅਨੰਦ ਪੁਰੀ ਦੀ ਪੁੱਟ ਕੇ ਇਕ ਇੱਟ, ਆਪਣੇ ਚੋਲੇ ਅੰਦਰ ਲਈ ਛੁਪਾਈਆ। ਸਰਸੇ ਵਿਚੋਂ ਆ ਕੇ ਉਹਦੇ ਉਤੇ ਪਾਈ ਇਕ ਛਿਟ, ਤੁਬਕਾ ਉਂਗਲੀ ਨਾਲ ਚੁਵਾਈਆ। ਉਹ ਰੋ ਕੇ ਪਈ ਪਿੱਟ, ਦਿੱਤੀ ਅੰਤ ਦੁਹਾਈਆ। ਮੇਰਾ ਲੇਖਾ ਅਗਲਾ ਦੇ ਲਿਖ, ਤੇਰੇ ਹੱਥ ਵਡਿਆਈਆ। ਮੈਨੂੰ ਦਿਸਦਾ ਤੈਥੋਂ ਵਿਛੜ ਜਾਣੇ ਸਾਰੇ ਸਿੱਖ, ਅਗਲਾ ਸਾਥ ਨਾ ਕੋਇ ਦਸਾਈਆ। ਗੋਬਿੰਦ ਕਿਹਾ ਨਹੀਂ ਮੇਰੀ ਮੇਰੇ ਗੁਰਮੁਖਾਂ ਨਾਲ ਨਹੀਂ ਕੋਈ ਵਿਥ, ਹਿੱਸਾ ਵੰਡ ਨਾ ਕੋਇ ਵੰਡਾਈਆ। ਗੋਬਿੰਦ ਨੇ ਕਮਰਕਸਾ ਲਿਆ ਖਿੱਚ, ਸੱਜਾ ਚਰਨ ਤਿੰਨ ਵਾਰ ਠੁਕਰਾਈਆ । ਤੈਨੂੰ ਓਥੇ ਦੇਵਾਂ ਸੁੱਟ, ਜਿਥੇ ਚਾਰ ਵਰਨ ਸੀਸ ਨਿਵਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਈ ਭਿਟ, ਭਗਤ ਦਵਾਰਾ ਕਹਿ ਕੇ ਸਾਰੇ ਢੋਲਾ ਗਾਈਆ। ਫਿਰ ਆਵਾਂ ਉਹਦੇ ਵਿਚ, ਨਾਲ ਪੁਰਖ ਅਕਾਲ ਮਿਲਾਈਆ । ਗੁਰਮੁਖ ਰਹਿਣ ਨਾ ਦੇਵਾਂ ਕੋਈ ਜਿਚ, ਚੁਰਾਸੀ ਦਾ ਗੇੜ ਨਾ ਕੋਇ ਭੁਵਾਈਆ । ਸਭ ਦੇ ਅੰਦਰ ਬਿਨਾਂ ਮੰਦਰ ਅੰਧੇਰੀ ਕੰਦਰ ਤੋੜ ਕੇ ਜੰਦਰ ਆਪਣੇ ਨਾਮ ਦੀ ਲਕੀਰ ਦੇਵਾਂ ਖਿਚ, ਲਾਈਨ ਐਨ ਗ਼ੈਨ ਸ਼ਾਸਤਰ ਸਿਮਰਤ ਵੇਦ ਪੁਰਾਨ ਰਮਾਇਣ ਅੰਜੀਲ ਕੁਰਾਨ ਵਖਾ ਨਾ ਸਕੇ ਤਿਸ, ਗ੍ਰੰਥਾਂ ਵਿਚੋਂ ਗਿਰਹਿ ਨਾ ਕੋਇ ਸਮਝਾਈਆ । ਕੱਢ ਕੇ ਵਿਚੋਂ ਕੂੜੇ ਵਹਿਣ, ਸਾਚੀ ਸੰਗਤ ਵਿਚ ਦੱਸਾਂ ਬਹਿਣ, ਊਚ ਨੀਚ ਰਹੇ ਨਾ ਕੋਇ ਤਰਫ਼ੈਨ, ਸਾਰੇ ਬਣਾ ਕੇ ਭਾਈ ਭੈਣ, ਆਪਣੇ ਰੰਗ ਦਿਆਂ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।

ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰੋ ਜਾਓ ਓਸ ਦੇ ਪਾਸ, ਜੋ ਪਾਰਬ੍ਰਹਮ ਅਖਵਾਈਆ। ਇਹ ਮੇਰਾ ਇਕੱਲੇ ਦਾ ਕੰਮ ਖ਼ਾਸ, ਕਮਰਕਸਾ ਦਿੱਤਾ ਖਿਚਾਈਆ । ਮੈਨੂੰ ਕਿਸੇ ਦੀ ਲੋੜ ਨਹੀਂ ਸਭ ਨੂੰ ਦਿੱਤਾ ਜਵਾਬ, ਪਹੁੰਚੋ ਧੁਰਦਰਗਾਹੀਆ। ਮੈਂ ਇਕੋ ਨੂੰ ਕਰਨਾ ਆਦਾਬ, ਇਕੋ ਨੂੰ ਸੀਸ ਨਿਵਾਈਆ। ਇਕੋ ਰੱਖੇ ਲਾਜ, ਇਕੋ ਬੇਪਰਵਾਹੀਆ। ਓਸੇ ਨੇ ਰਚਿਆ ਕਾਜ, ਓਹੋ ਵੇਖ ਵਖਾਈਆ। ਜਿਸ ਦਾ ਆਦਿ ਜੁਗਾਦਿ ਸ਼ਬਦ ਇਕ ਸਮਾਜ, ਦੂਜਾ ਸਚ ਨਾ ਕੋਇ ਜਣਾਈਆ। ਮੈਂ ਓਸੇ ਦਾ ਮੁਹਤਾਜ, ਦੂਜਾ ਸੰਗ ਨਾ ਕੋਇ

ਰਖਾਈਆ । ਮੈਨੂੰ ਖ਼ੁਸ਼ੀ ਹੋਈ ਆਜ, ਸਭ ਨੂੰ ਦਿਆਂ ਦ੍ਰਿੜਾਈਆ। ਓ ਗੋਬਿੰਦ ਕਿਹਾ ਗੁਰ ਅਵਤਾਰ ਪੈਗ਼ੰਬਰੋ ਮੈਂ ਕੋਈ ਲੂਲ੍ਹਾ ਲੰਗੜਾ ਨਹੀਂ ਅਪਹਾਜ, ਸੂਰਬੀਰ ਸੋਹਣਾ ਬਾਂਕਾ ਨਜ਼ਰੀ ਆਈਆ। ਬਿਨਾ ਮੇਰੇ ਪੁਰਖ ਅਕਾਲ ਦਾ, ਕੋਟ ਸਚਖੰਡ ਦਾ, ਬ੍ਰਹਿਮੰਡ ਦਾ, ਜੇਰਜ ਅੰਡ ਦਾ, ਉਤਭਜ ਸੇਤਜ ਦਾ, ਆਤਮਾ ਪਰਮਾਤਮਾ ਦਾ, ਨਿਰਗੁਣ ਸਰਗੁਣ ਦਾ, ਤੱਤ ਸਰੀਰ ਦਾ, ਬੇਨਜ਼ੀਰ ਦਾ, ਸ਼ਾਹ ਹਕੀਰ ਦਾ, ਪੰਜ ਪੀਰ ਦਾ, ਕਦੇ ਨਾ ਚਲੇ ਰਾਜ, ਹਕੂਮਤ ਕਰਨ ਵਾਲਾ ਸਤਿਗੁਰ ਸ਼ਬਦ ਬਿਨਾ ਨਜ਼ਰ ਕੋਇ ਨਾ ਆਈਆ। ਇਹ ਕੋਈ ਲੇਖਾ ਨਹੀਂ ਚਾਲਾਕ ਦਾ , ਕੋਈ ਹਿਸਾਬ ਨਹੀਂ ਕਲਮ ਦਵਾਤ ਦਾ, ਇਹ ਕੋਈ ਝਗੜਾ ਨਹੀਂ ਸ਼ਿਵਦਵਾਲੇ ਮੰਦਰ ਮਸਜਿਦ ਮੱਠ ਮਹਿਰਾਬ ਦਾ, ਇਹ ਕੋਈ ਹੁਕਮ ਨਹੀਂ ਦੋਜ਼ਖ਼ ਬਹਿਸਤ ਪੁੰਨ ਸਵਾਬ ਦਾ, ਇਹ ਖੇਲ ਓਸ ਹਕੀਕੀ ਜਨਾਬ ਦਾ, ਜੋ ਲਾਸ਼ਰੀਕ ਆਦਿ ਜੁਗਾਦਿ ਨਜ਼ਰੀ ਆਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਅੰਤਮ ਫ਼ਤਿਹ, ਗੋਬਿੰਦ ਚਲੇ ਪੀਠ ਭੁਵਾਈਆ। ਗੋਬਿੰਦ ਕਿਹਾ ਪ੍ਰਭ ਦਾ ਸੁੱਤ ਦੁਲਾਰਾ ਇਕੋ ਗੱਜੇ, ਗਜਾਂ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਨੂਰ ਦੋ ਜਹਾਨ ਜਗੇ, ਮੇਰੇ ਅੰਦਰ ਕਰੇ ਰੁਸ਼ਨਾਈਆ। ਮੈਂ ਕੋਈ ਗੋਬਿੰਦ ਸਤਿਗੁਰ ਬਣ ਕੇ ਸੌਣ ਨਹੀਂ ਆਇਆ ਉਤੇ ਕਿਸੇ ਮੰਜੇ, ਸੱਥਰ ਯਾਰੜਾ ਸੇਜ ਹੰਢਾਈਆ। ਜਿਸ ਨੇ ਮੇਰੇ ਪੜਦੇ ਕੱਜੇ, ਕਾਇਮ ਮੁਕਾਮ ਬੈਠਾ ਦਰਗਾਹ ਸਾਚੀ ਸੋਭਾ ਪਾਈਆ। ਸਾਰੇ ਓਸੇ ਦੇ ਹੁਕਮ ਅੰਦਰ ਤੁਸੀਂ ਆਏ ਬੱਧੇ, ਬੰਦਨਾ ਕਰ ਕੇ ਆਪਣਾ ਝਟ ਲੰਘਾਈਆ । ਜਿਸ ਨੇ ਗੋਬਿੰਦ ਕਿਹਾ ਪੁਰੀ ਅਨੰਦ ਛੱਡਣ ਤੋਂ ਪਹਿਲੋਂ ਮੇਰੇ ਗਲੋਂ ਲੁਹਾਏ ਝੱਗੇ, ਪੜਦਾ ਆਪਣਾ ਉਤੇ ਪਾਈਆ। ਓਸ ਦੇ ਹੁਕਮ ਅੰਦਰ ਫੇਰ ਆਏ ਸੱਦੇ, ਬਸਤਰ ਪਹਿਨ ਵੇਖ ਨੈਣ ਆਪਣੀ ਅੱਖ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ।

ਗੋਬਿੰਦ ਕਿਹਾ ਮਾਤਾ ਗੁਜਰੀ ਜਗਤ ਵਾਲੀ ਉਠ, ਚਲੀਏ ਚਾਈਂ ਚਾਈਂਆ। ਮੈਨੂੰ ਗਾਨਾ ਬੰਨ੍ਹ ਸੱਜੇ ਗੁੱਟ, ਫੜ ਬਾਹੋਂ ਖ਼ੁਸ਼ੀ ਮਨਾਈਆ। ਮੈਂ ਇਨ੍ਹਾਂ ਦੀ ਜੜ੍ਹ ਦੇਵਾਂ ਪੁੱਟ, ਜਿਹੜੇ ਦੁਖੀਆਂ ਰਹੇ ਦੁਖਾਈਆ । ਮੈਂ ਭਗਤਾਂ ਗੁਰਮੁਖਾਂ ਸਭ ਕੁਛ, ਪਹਿਲੇ ਆਪਣਾ ਘਰਾਨਾ ਦਿਆਂ ਲੁਟਾਈਆ। ਜੇ ਪੁਰਖ ਅਕਾਲ ਮੈਨੂੰ ਲਏ ਪੁਛ, ਤੇ ਆਪਣਾ ਆਪ ਓਸੇ ਦੇ ਅੱਗੇ ਟਿਕਾਈਆ। ਮਾਤਾ ਜਗਤ ਇਕ ਵੇਰਾਂ ਫੇਰ ਸੁਣ ਲਾ ਅਨੰਦ ਪੁਰ ਛੱਡਣ ਲੱਗਿਆਂ ਤੂੰ ਪੜ੍ਹ ਲੈ ਇਕ ਤੁਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮਾਤਾ ਗੁਜਰੀ ਜਗਤ ਵਾਲੀ ਖੋਲ੍ਹ ਦੇ ਆਪਣੀ ਗੁੱਤ, ਧਿਆਨ ਪੁਰਖ ਅਕਾਲ ਵਲ ਲਗਾਈਆ। ਗੋਬਿੰਦ ਤਾਅ ਦੇ ਕੇ ਸੱਜੀ ਮੁੱਛ, ਮੁਸ਼ਕਲ ਭਗਤਾਂ ਪਾਰ ਕਰਾਈਆ। ਕਲਜੁਗ ਅੰਤ ਜਿਸ ਵੇਲੇ ਕਵੇਲੇ ਦਾ ਵੇਲਾ ਗਿਆ ਢੁੱਕ, ਭਰਮੇ ਭੁੱਲੇ ਲੋਕਾਈਆ। ਪਿਆਰ ਰਹੇ ਨਾ ਮਾਤ ਪੁਤ, ਪਿਤਾ ਪੂਤ ਹੋਏ ਜੁਦਾਈਆ। ਮਨ ਵਾਸਨਾ ਲੱਗੇ ਦੁੱਖ, ਤ੍ਰਿਸ਼ਨਾ ਨਾ ਕੋਇ ਬੁਝਾਈਆ। ਬਿਨ ਪ੍ਰਭ ਦੀ ਕਿਰਪਾ ਜਨਨੀ ਭਗਤ ਜਣੇ ਨਾ ਆਪਣੀ ਕੁੱਖ, ਸਾਚਾ ਨੂਰ ਨਾ ਕੋਇ ਪਰਗਟਾਈਆ। ਸਾਧ ਸੰਤ ਸਤਿ ਵਿਚ ਮਿਲਣ ਵਾਲੇ ਸਾਰੇ ਜਾਣੇ ਲੁਕ, ਕਥਾ ਕਰਨ ਵਾਲੇ ਪੜ੍ਹ ਪੜ੍ਹ ਆਪਣਾ ਝੱਟ ਲੰਘਾਈਆ। ਮੈਂ ਓਸ ਧਾਰੋਂ ਫੇਰ ਔਣਾ ਉਠ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਲੁਕ, ਆਪਣਾ ਆਪ ਛੁਪਾਈਆ। ਨਿਰਗੁਣ ਧਾਰ ਬਣ ਕੇ ਸੁੱਤ, ਸੁਹੌਣੀ ਸਾਚੀ ਰੁੱਤ ਅਬਿਨਾਸ਼ੀ ਅਚੁਤ ਆਪਣੇ ਨਾਲ ਮਿਲਾਈਆ। ਭਗਤ ਸੁਹੇਲੇ ਗੋਦੀ ਲੈਣੇ ਚੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗਲਾ ਲੇਖਾ ਆਪਣੇ ਹੱਥ ਰਖਾਈਆ।

ਗੁਜਰੀ ਕਿਹਾ ਮੈਨੂੰ ਇਕ ਵੇਰਾਂ ਨੈਣਾਂ ਵਿਚੋ ਵਹਾ ਲੈਣ ਦੇ ਨੀਰ, ਅੱਖਾਂ ਹੌਲੀਆਂ ਲਵਾਂ ਕਰਾਈਆ । ਮੈਨੂੰ ਦੁੱਖ ਲੱਗੇ ਜਿਸ ਵੇਲੇ ਗੁਰਮੁਖ ਘੱਤੀ ਜਾਣ ਵਹੀਰ, ਅੰਦਰੋਂ ਬਾਹਰ ਚਾਈਂ ਚਾਈਂਆ। ਗੋਬਿੰਦ ਕਿਹਾ ਖੰਡਾ ਖਿੱਚ ਕੇ ਮੈਂ ਫੇਰ ਦਿੱਤੀ ਲਕੀਰ, ਏਥੇ ਦਾ ਲੇਖਾ ਏਥੇ ਦਿੱਤਾ ਮੁਕਾਈਆ। ਅੱਗੇ ਬਦਲ ਦੇਵਾਂ ਤਕਦੀਰ,

ਹੁਕਮ ਸੁਣਾਵਾਂ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ।

ਜਗਤ ਮਾਤਾ ਸਚ ਦ੍ਰਿੜਾਵਾਗਾ। ਹੁਕਮ ਧੁਰ ਦਾ ਇਕ ਸੁਣਾਵਾਂਗਾ। ਅਗਲਾ ਲੇਖਾ ਵੇਖ ਵਖਾਵਾਂਗਾ । ਸ਼ਬਦੀ ਧਾਰ ਗੋਬਿੰਦ ਅਖਵਾਵਾਂਗਾ। ਪੁਰਖ ਅਕਾਲ ਨਾਲ ਰਲਾਵਾਂਗਾ। ਸਾਚਾ ਦੇਸ ਇਕ ਸੁਹਾਵਾਂਗਾ। ਨਰ ਨਰੇਸ਼ ਹੋ ਕੇ ਫੇਰਾ ਪਾਵਾਂਗਾ। ਪਿਛਲਾ ਮੇਟ ਕੇ ਲੇਖ, ਨੂਰੀ ਰਾਹ ਇਕ ਧਰਾਵਾਂਗਾ। ਭਾਗ ਲਗਾ ਕੇ ਸੰਬਲ ਦੇਸ, ਡੰਕ ਵਜਾਵਾਂਗਾ। ਫੇਰ ਕਰ ਅਗੰਮੀ ਖੇਡ, ਸੰਮਤ ਸ਼ਹਿਨਸ਼ਾਹੀ ਵਰਤਾਵਾਂਗਾ। ਜਿਹੜੇ ਅਨੰਦ ਪੁਰੀ ਵਿਚੋਂ ਦਿਤੇ ਭੇਜ, ਫੇਰ ਆਪਣੇ ਨਾਲ ਰਲਾਵਾਂਗਾ। ਖ਼ੁਸ਼ੀਆਂ ਨਾਲ ਦੇ ਕੇ ਇਕ ਸੰਦੇਸ਼, ਸੋਹਣਾ ਸਵਾਂਗ ਆਪ ਪਰਗਟਾਵਾਂਗਾ। ਸਾਰੇ ਕਰ ਕੇ ਏਕ ਦੇ ਏਕ, ਇਕੋ ਢੋਲਾ ਰਾਗ ਸੁਣਾਵਾਂਗਾ। ਚਰਨ ਪ੍ਰੀਤੀ ਬਖ਼ਸ਼ ਕੇ ਟੇਕ, ਟਿੱਕੇ ਧੂੜੀ ਮਸਤਕ ਸਭ ਦੇ ਖ਼ਾਕ ਰਮਾਵਾਂਗਾ। ਮੈਂ ਛੱਡ ਕੇ ਸਚਖੰਡ ਦੇਸ, ਪਰਦੇਸੀ ਹੋ ਕੇ ਮਾਤਲੋਕ ਭਗਤ ਸੁਹੇਲੇ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਵਾਂਗਾ।

ਜਗਤ ਮਾਤਾ ਤੈਨੂੰ ਕੈਂਹਦੇ ਸਾਰੇ ਗੁਜਰੀ, ਦੁੱਧ ਪਿਆਵਣ ਵਾਲੀ ਬਣਨਾ ਮਾਈਆ। ਤੇਰੀ ਅਨੰਦ ਪੁਰੀ ਬਾਹਰੋਂ ਉਜੜੀ, ਅੰਦਰੋਂ ਵਸਦੀ ਨਜ਼ਰੀ ਆਈਆ। ਜੇ ਮੇਰੀ ਰਮਜ਼ ਕਿਸੇ ਬੁੱਝ ਲਈ, ਬੁਝਾਰਤ ਜੁਗ ਅੱਗੇ ਰਖਾਈਆ । ਏਥੇ ਖੇਲ ਮੇਰੀ ਨਹੀਂ ਮੁੱਕ ਗਈ, ਅਗਲਾ ਲੇਖਾ ਰਿਹਾ ਸਮਝਾਈਆ। ਫੇਰ ਮੈਂ ਪਰਤ ਕੇ ਔਣਾ ਇਕ ਪੁਰਖ ਅਕਾਲ ਦੇ ਨਾਮ ਦੀ ਤੁਕ ਲਈ, ਦੂਜਾ ਢੋਲਾ ਕੋਇ ਨਾ ਗਾਈਆ। ਇਸ ਦੇਹ ਅੰਦਰ ਬੇਨਜ਼ੀਰ ਅੰਦਰ ਬਾਹਰੋਂ ਆ ਕੇ ਭਗਤ ਦਵਾਰੇ ਵਿਚ ਸੁਖ ਲਈਂ, ਜਿਥੇ ਭਗਤ ਸੁਹੇਲੇ ਹੋ ਕੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੈਗ਼ੰਬਰ ਇਹ ਭੱਜੇ ਆਉਣੇ ਓਥੇ ਭਗਤਾਂ ਦੇ ਟੁੱਕ ਲਈ, ਪਹਿਲੋਂ ਟੋਕਰੇ ਸਿਰਾਂ ਉਤੇ ਭਾਰ ਉਠਾਈਆ। ਗੁਜਰੀ ਓਸੇ ਵੇਲੇ ਖ਼ੁਸ਼ ਹੋਈ, ਖ਼ੁਸ਼ੀ ਵਿਚ ਤਾਲੀ ਦਿੱਤੀ ਲਗਾਈਆ । ਪ੍ਰੇਮ ਪ੍ਰੀਤੀ ਦੇ ਨਸ਼ੇ ਵਿਚ ਗੁੱਟ ਹੋਈ, ਦੁਖੜਾ ਲਿਆ ਗਵਾਈਆ। ਗੋਬਿੰਦ ਨੇ ਅੰਦਰ ਵਖਾਇਆ ਵੇਖ ਦੀਨ ਦੁਨੀ ਦੀ ਲੁੱਟ ਹੋਈ, ਤੇਰਾ ਪੁੱਤ ਲੁੱਟ ਕਦੇ ਨਾ ਜਾਈਆ। ਜੇ ਆਵਾਂ ਤੇ ਗੁਰਮੁਖਾਂ ਦੇ ਸੁੱਖ ਲਈ, ਆਪਣੀ ਲੋੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ ।

ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਦਾ ਉਹ ਵਕਤ ਵੇਖਿਆ ਸੁਹਾਵਣਾ, ਸੋਹਣੀ ਖ਼ੁਸ਼ੀ ਬਣਾਈਆ । ਭਗਤਾਂ ਦਾ ਪਕੜਿਆਂ ਦਾਮਨਾ, ਦਾਮਨਗੀਰ ਨਜ਼ਰੀ ਆਈਆ। ਪੂਰ ਕਰਾਈ ਕਾਮਨਾ, ਭਾਵਨਾ ਵੇਖ ਵਖਾਈਆ । ਛੱਬੀ ਪੋਹ ਰੰਗ ਰੰਗਾਵਣਾ, ਰੰਗਤ ਚੜ੍ਹੇ ਨੂਰ ਖ਼ੁਦਾਈਆ। ਸਤਾਈ ਪੋਹ ਸਭ ਨੇ ਖਾਧਾ ਖਾਵਣਾ, ਖਾ ਖਾ ਮਿਲੀ ਵਡਿਆਈਆ। ਖ਼ੁਸ਼ੀਆਂ ਵਿਚ ਗੁਰ ਅਵਤਾਰ ਪੈਗ਼ੰਬਰਾਂ ਭਗਤਾਂ ਦੇ ਅੰਦਰ ਵੜ ਕੇ ਕਿਹਾ ਤੁਸਾਂ ਪ੍ਰੇਮ ਦਾ ਭੰਗੜਾ ਪਾਵਣਾ, ਧੁਰ ਦੇ ਢੋਲੇ ਗਾਈਆ। ਜਿਸ ਕਾਰਨ ਗੋਬਿੰਦ ਵੇਸ ਵਟਾਵਣਾ, ਪੜਦਾ ਦਏ ਚੁਕਾਈਆ। ਸਾਡੀ ਅੰਤ ਅਖ਼ੀਰੀ ਇਕੋ ਕਾਮਨਾ, ਉਚੀ ਕੂਕ ਦੇਈਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਬੇਨੰਤੀ ਲੱਗੇ ਸੁਣਾਣ, ਸੁਣ ਬੇਪਰਵਾਹੀਆ। ਵੇਖਿਆ ਖੇਲ ਮਹਾਨ, ਖ਼ੁਸ਼ੀ ਧੁਰਦਰਗਾਹੀਆ। ਕਲਜੁਗ ਕੂੜ ਲੱਗਾ ਪਛਤਾਣ, ਰੋਵੇ ਮਾਰੇ ਧਾਹੀਂਆ। ਕੂੜ ਰਾਜਾ ਕੂੜੀ ਪਰਜਾ ਕੂੜਾ ਦਿਸੇ ਜਹਾਨ, ਕੂੜੀ ਸਰਬ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਜੇ ਸਭ

ਦੀ ਇਕੋ ਵਾਰ ਲਾਹਵੇਂ ਮਕਾਣ, ਘਰ ਘਰ ਰੋਣ ਦੀ ਲੋੜ ਰਹੇ ਨਾ ਰਾਈਆ। ਸਿਆਪੇ ਕਰਨ ਜਿਉਂ ਮਾਪਿਆਂ ਦੇ ਪੁੱਤ ਮਰੇ ਜਵਾਨ, ਬੌਹੜੀ ਬੌਹੜੀ ਜਗਤ ਵਿਚ ਦੁਹਾਈਆ। ਅਸੀਂ ਵੇਖੀਏ ਖ਼ੁਸ਼ੀਆਂ ਨਾਲ ਕਿਸ ਬਿਧ ਵੱਜੇ ਦੋਹੱਥੜਾਂ ਵਾਲਾ ਤਾਲ, ਤਲਵਾੜਾ ਤੇਰਾ ਨਾਮ ਬਣਾਈਆ। ਮਾਝੇ ਵਾਲਿਆਂ ਦਾ ਜੇ ਬੇਦਾਵਬਾ ਦਿਤਾ ਪਾੜ, ਏਨ੍ਹਾਂ ਦਾ ਸੁਣ ਹਾੜ, ਹਾੜੇ ਕਰ ਕੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੋਬਿੰਦ ਕਹੇ ਕਲਜੁਗ ਕੂੜੀ ਕਿਰਿਆ ਕਰੋ ਸਿਆਪਾ, ਮਾਝਾ ਪਹਿਲੀ ਵੰਡ ਵੰਡਾਈਆ। ਦੂਜਾ ਹੁਕਮ ਮਿਲੇ ਦੋਆਬਾ, ਦੋਹਰਾ ਤਾਲ ਵਜਾਈਆ। ਤੀਜਾ ਮਾਲਵੇ ਪੂਰਾ ਹੋਵੇ ਖ਼ੁਵਾਬਾ, ਜੋ ਡੱਲੇ ਗੋਬਿੰਦ ਗਿਆ ਸਮਝਾਈਆ। ਚੌਥੇ ਜੰਮੂ ਉਚੀ ਕੂਕ ਮਾਰੇ ਚਾਂਗਾਂ, ਬੌਹੜੀ ਬੌਹੜੀ ਕਰ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀਆਂ ਪੂਰਨ ਹੋਵਣ ਤਾਂਘਾਂ, ਆਸਾ ਮਨਸਾ ਪੂਰ ਕਰਾਈਆ । ਗੋਬਿੰਦ ਸ਼ਬਦ ਕਹੇ ਮੇਰੇ ਪੁਰਖ ਅਕਾਲ ਦਾ ਇਹ ਸਵਾਂਗਾ, ਦੂਜਾ ਸਮਝੇ ਕੋਇ ਨਾ ਰਾਈਆ। ਜਨ ਭਗਤਾਂ ਭੰਗੜਾ ਪਾਇਆ ਫੜ ਕੇ ਸੋਟੇ ਡਾਗਾਂ, ਖੰਡਾ ਖੜਗ ਨਾਲ ਚਮਕਾਈਆ। ਬੀਬੀਆਂ ਪਿਟਣ ਨਾਲ ਜ਼ੋਰਾਂ ਮਾਰ ਕੇ ਚਾਂਗਾਂ, ਸੋਹਣਾ ਸੰਗ ਵਖਾਈਆ। ਇਹ ਗੋਬਿੰਦ ਦੇ ਪ੍ਰੇਮ ਦੀਆਂ ਤਾਂਘਾਂ, ਅੰਮ੍ਰਿਤ ਰਸ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਖੇਲ ਵਖਾਈਆ। · (੨੭ ਪੋਹ ਸ਼ ਸ਼ੰ ੨)

❋

ਗੋਬਿੰਦ ਕਹੇ ਮੈਂ ਪੁਰ ਅਨੰਦ ਹੋਇਆ ਵੱਖਰਾ, ਵੱਖਰੀ ਧਾਰ ਚਲਾਈਆ । ਮੈਂ ਉਹਲੇ ਹੋ ਕੇ ਨਾਲੋਂ ਅੱਖਰਾਂ, ਅੱਖੀਆਂ ਤੋਂ ਪਰ੍ਹੇ ਡੇਰਾ ਲਾਈਆ। ਫੂੜੀਆਂ ਤੋਂ ਦੂਰ ਵਛਾ ਕੇ ਸਥਰਾ, ਸੱਥਰ ਯਾਰੜਾ ਇਕ ਸਹਾਈਆ । ਨੇਤਰ ਹੰਝੂ ਛੱਡ ਕੇ ਅੱਥਰਾ, ਸਤਿ ਸਰੂਪੀ ਧਾਰ ਵਹਾਈਆ। ਜਗਤ ਨਿਸ਼ਾਨਾ ਛੱਡ ਕੇ ਪੱਥਰਾ, ਪੱਤਣ ਮਿਲਿਆ ਬੇਪਰਵਾਹੀਆ। ਖੋਜਿਆਂ ਹੱਥ ਨਾ ਆਵਾਂ ਜੰਗਲ ਜੂਹ ਉਜਾੜ ਪਹਾੜ ਰਕੜਾ, ਥਲਾਂ ਵਿਚ ਅੱਖ ਨਾ ਕੋਇ ਮਿਲਾਈਆ। ਸਿਫ਼ਤ ਦੱਸਾਂ ਨਾ ਵਿਚ ਸਤਰਾ, ਮਹਿੰਮਾਂ ਗਣਤ ਨਾ ਕੋਇ ਵਡਿਆਈਆ। ਸ੍ਰਿਸ਼ਟੀ ਨਾਲੋਂ ਹੋ ਕੇ ਬੇਵਤਨਾ, ਵਤਨ ਮੱਲਿਆ ਧੁਰ ਦਰਗਾਹੀਆ। ਜਿਸ ਦਾ ਚਾਰ ਜੁਗ ਕਰਦੇ ਰਹੇ ਯਤਨਾ, ਯਥਾ ਯੋਗ ਆਪਣੀ ਸੇਵ ਕਮਾਈਆ। ਮੈਨੂੰ ਚੰਗਾ ਲੱਗਾ ਓਥੇ ਵੱਸਣਾ, ਜਿਥੇ ਵਸਲ ਨੂਰ ਖ਼ੁਦਾਈਆ। ਮੇਰਾ ਰੂਪ ਸਮਝਿਆ ਕਿਸੇ ਨਾ ਅਸਲਾ, ਅਸਲ ਭੇਵ ਨਾ ਕੋਇ ਚੁਕਾਈਆ। ਰਸ ਅਗੰਮੀ ਜਾਣੇ ਕੋਈ ਨਾ ਰਸਨਾ, ਰਸਤਾ ਲੱਭੇ ਨਾ ਕਿਸੇ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਕਰੇ ਕੋਈ ਨਾ ਜਸਨਾ, ਸਿਫ਼ਤਾਂ ਵਿਚ ਨਾ ਸਿਫ਼ਤ ਸਾਲਾਹੀਆ । ਮੈਂ ਤੱਜਿਆ ਦੁਨੀ ਵਾਲਾ ਪਟਨਾ, ਘਰ ਇਕੋ ਵੇਖ ਵਖਾਈਆ। ਜਿਸ ਗ੍ਰਹਿ ਦੀ ਕੋਈ ਨਾ ਜਾਣੇ ਘਟਨਾ, ਘਾਟੀ ਚੜ੍ਹ ਨਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਸੰਗ ਬਣਾਈਆ।

ਗੋਬਿੰਦ ਕਹੇ ਮੇਰਾ ਕੋਈ ਨਾ ਜਾਣੇ ਪੁਰ ਅਨੰਦ ਵਿਛੋੜਾ, ਵਿਸ਼ਾ ਸਮਝ ਕਿਸੇ ਨਾ ਆਈਆ । ਮੇਰਾ ਜਾਣੇ ਕੋਈ ਨਾ ਜੋੜਾ, ਜੋੜੀ ਕਿਸ ਦੇ ਨਾਲ ਬਣਾਈਆ। ਮੇਰਾ ਤੱਕੇ ਕੋਈ ਨਾ ਘੋੜਾ, ਜੋ ਚਲੇ ਵਾਹੋ ਦਾਹੀਆ। ਮੈਂ ਓਸ ਦਾ ਬਾਂਕਾ ਛੋਹਰਾ, ਜਿਸ ਨੂੰ ਸ਼ਹਿਨਸ਼ਾਹ ਕਹਿ ਕੇ ਸਾਰੇ ਗਾਈਆ। ਜਿਸ ਨਿਰਗੁਣ ਤੋਂ ਸਰਗੁਣ ਸੱਸੇ ਉਤੇ ਲਾਇਆ ਹੋੜਾ, ਸੋਹਣੀ ਵੰਡ ਵੰਡਾਈਆ। ਹੰ ਬ੍ਰਹਮ ਬਣਾ ਕੇ ਪੌੜਾ, ਮੰਜ਼ਲ ਆਪਣੀ ਦਿੱਤੀ ਵਿਖਾਈਆ। ਮੁਹੱਬਤ ਪਿਆਰ ਦੀ ਰੱਖ ਕੇ ਲੋੜਾ, ਨਾਤਾ ਦੁਨੀ ਨਾਲੋਂ ਤੁੜਾਈਆ। ਹੁਕਮ

ਦੇ ਕੇ ਇਕੋ ਕੋਰਾ, ਕੂੜੀ ਕਿਰਿਆ ਡੇਰਾ ਢਾਈਆ। ਮਾਣ ਦੇ ਕੇ ਬਾਂਕਾ ਛੋਹਰਾ, ਸ਼ੁਹਰਤ ਆਪਣੀ ਇਕ ਸਮਝਾਈਆ। ਕਰ ਪਰਕਾਸ਼ ਅੰਧੇਰ ਘੋਰਾ, ਨੂਰ ਨੂਰ ਨਾਲ ਚਮਕਾਈਆ। ਸਾਚਾ ਬਲ ਦੇ ਕੇ ਜ਼ੋਰਾ, ਜੋਰੂ ਜ਼ਰ ਜ਼ੇਰ ਕਰਾਈਆ। ਪੜਦਾ ਲਾਹ ਕੇ ਤੋਰਾ ਮੋਰਾ, ਆਪ ਆਪਣੇ ਅੰਗ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ।

ਗੋਬਿੰਦ ਕਹੇ ਕਿਉਂ ਪੁਰੀ ਅਨੰਦ ਛੱਡੀ, ਨਾਤਾ ਲਿਆ ਤੁੜਾਈਆ। ਕਿਉਂ ਗੋਬਿੰਦ ਚੱਲੀ ਨਾ ਗੱਦੀ, ਅੱਗੇ ਗੁਰੂ ਤੱਤ ਨਾ ਕੋਇ ਵਡਿਆਈਆ। ਕਿਉਂ ਸ਼ਬਦੀ ਧਾਰ ਬੱਧੀ, ਹੁਕਮੀ ਹੁਕਮ ਸ਼ਨਵਾਈਆ। ਕਿਉਂ ਖੇਲ ਕੀਤਾ ਯਦੀ, ਯੱਕ ਨਾਅਰਾ ਇਕ ਸੁਣਾਈਆ। ਇਹ ਵੇਲਾ ਵਕਤ ਔਂਦਾ ਕਦੀ, ਕਦੀਮ ਤੋਂ ਪ੍ਰਭ ਦੀ ਰੀਤੀ ਚਲੀ ਆਈਆ। ਮੇਰੀ ਧਾਰ ਓਸ ਨਾਲ ਬੱਧੀ, ਜਿਸ ਨੂੰ ਬੰਦਨਾ ਕਰ ਕੇ ਸਾਰੇ ਸੀਸ ਝੁਕਾਈਆ। ਜਿਸ ਦਾ ਹੁਕਮ ਕਦੇ ਨਾ ਹੋਵੇ ਰੱਦੀ, ਬਦਲੀ ਵਿਚ ਨਾ ਕੋਇ ਬਦਲਾਈਆ। ਓਸ ਦੇ ਪ੍ਰੇਮ ਦੀ ਸੱਚੀ ਸਦੀ, ਸੱਦੇ ਦੇ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਮੇਰੇ ਅੰਦਰ ਵਰਤਾਈਆ।

ਗੋਬਿੰਦ ਕਿਹਾ ਕਿਉਂ ਹੋਇਆ ਪੁਰ ਅਨੰਦ ਅਲੱਗ, ਸਮਝ ਕਿਸੇ ਨਾ ਆਈਆ। ਖੋਜ ਸਕੇ ਨਾ ਕੋਇ ਜਗ, ਭੇਵ ਸਕੇ ਨਾ ਕੋਇ ਦ੍ਰਿੜਾਈਆ। ਰਾਜ਼ ਸਕੇ ਨਾ ਕੋਇ ਲੱਭ, ਸਮਝ ਵਿਚ ਨਾ ਕੋਈ ਚਤਰਾਈਆ । ਜਗਤ ਵਾਸਨਾ ਮੇਟ ਕੇ ਹੱਦ, ਮਾਇਆ ਖ਼ਾਹਸ਼ ਦਿੱਤੀ ਤਜਾਈਆ। ਪੁਰਖ ਅਕਾਲ ਦਾ ਕਰ ਕੇ ਹੱਜ, ਹਾਜਤ ਆਪਣੀ ਵੇਖ ਵਖਾਈਆ। ਸਚ ਦਵਾਰੇ ਮੰਗ ਕੇ ਮੰਗ, ਮੰਗੀ ਖ਼ੁਸ਼ੀ ਰਾਈਆ। ਕਿਰਪਾ ਕੀਤੀ ਸੂਰੇ ਸਰਬੰਗ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ਼ਬਦ ਅਗੰਮੀ ਹੁਕਮ ਦਿੱਤਾ ਅਸਵ ਨੀਲੇ ਨਹੀਂ ਕਸਣਾ ਤੰਗ, ਜ਼ੀਨ ਪਾਖਰ ਖ਼ੁਸ਼ੀ ਨਾਲ ਟਿਕਾਈਆ। ਹੁਕਮੇ ਅੰਦਰ ਦੇ ਕੇ ਢੰਗ, ਤਰੀਕਾ ਅਗਲਾ ਦਿੱਤਾ ਸਮਝਾਈਆ । ਜਗਤ ਗੋਬਿੰਦ ਤੇਰਾ ਸ਼ਸਤਰਾਂ ਵਾਲਾ ਜੰਗ, ਜਗਤ ਖੇਲ ਲੋਕਾਈਆ। ਤੇਰਾ ਭਗਤਾਂ ਵਾਲਾ ਅਨੰਦ, ਆਪਣੇ ਵਿਚ ਛੁਪਾਈਆ । ਗੁਰਮੁਖਾਂ ਵਾਲਾ ਸੰਗ, ਜੋਤ ਸ਼ਬਦ ਵਡਿਆਈਆ। ਨਿਰਗੁਣ ਨੂਰ ਦੱਸ ਕੇ ਹੰ, ਪਾਰਬ੍ਰਹਮ ਪੜਦਾ ਲਾਹੀਆ। ਜਿਸ ਧਾਰੋਂ ਆਏ ਜੰਮ, ਤਨ ਵਜੂਦ ਮਿਲੇ ਵਡਿਆਈਆ। ਭਾਗ ਲੱਗੇ ਮਾਟੀ ਕੱਚ ਚੰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।

ਗੋਬਿੰਦ ਕਹੇ ਕਿਉਂ ਤਜਿਆ ਘਰ ਬਾਰ, ਘਰਾਨਾ ਦਿੱਤਾ ਤਜਾਈਆ। ਓਟ ਰੱਖ ਕੇ ਇਕ ਯਾਰ, ਯਾਰਾਨੇ ਕੂੜੇ ਦਿੱਤੇ ਮੁਕਾਈਆ। ਪ੍ਰੇਮ ਪ੍ਰੀਤੀ ਪਹਿਨ ਹਥਿਆਰ, ਹੱਥ ਜੋੜ ਸੀਸ ਨਿਵਾਈਆ। ਪੁਰਖ ਅਕਾਲ ਖਿੱਚ ਕਟਾਰ, ਕਰਤਬ ਆਪਣਾ ਦਿੱਤਾ ਦ੍ਰਿੜਾਈਆ। ਇਸ ਦਾ ਲਹਿਣਾ ਦੇਣਾ ਬਰਸ ਦੋ ਚਾਰ, ਪੰਜ ਸੱਤ ਤੋਂ ਵੱਧ ਨਾ ਵੰਡ ਵੰਡਾਈਆ। ਅਗਲਾ ਖੇਲ ਨਾਲ ਨਿਰੰਕਾਰ, ਨਿਰਗੁਣ ਸਰਗੁਣ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਬਣੇ ਹਥਿਆਰ, ਜਿਸ ਦੀ ਸਮਝੇ ਕੋਇ ਨਾ ਧਾਰ, ਕਟਾਰ ਤਲਵਾਰ ਕੰਮ ਕੋਇ ਨਾ ਆਈਆ। ਲਹਿਣਾ ਦੇਣਾ ਮੁਕਾਵੇ ਸਰਬ ਸੰਸਾਰ, ਕੂੜੀ ਕਿਰਿਆ ਕਰੇ ਖੁਆਰ, ਗੁਰਮੁਖ ਸੱਜਣ ਲਏ ਉਬਾਰ, ਅੰਤਰ ਬਾਹਰ ਕਰੇ ਪਿਆਰ, ਨਿਰੰਤਰ ਨੂਰ ਕਰ ਉਜਿਆਰ, ਮੰਤਰ ਇਕ ਜੈਕਾਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਰ ਕੇ ਨਿਮਸਕਾਰ, ਮੰਗੀ ਮੰਗ ਦਰ ਭਿਖਾਰ, ਸਭ ਕਿਛ ਤੇਰੇ ਅਖ਼ਤਿਆਰ, ਦੇਵਣਹਾਰੇ ਸਿਰਜਣਹਾਰ, ਬੇਪਰਵਾਹ ਤੇਰੀ ਬੇਪਰਵਾਹੀ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਆਪਣੀ ਕਾਰ, ਕਰਨੀ ਦਾ ਕਰਤਾ ਕਾਇਨਾਤ ਆਪਣਾ ਖੇਲ ਵਖਾਈਆ।

(੧੮ ਮਾਘ ਸ਼ਹਿਨਸ਼ਾਹੀ ਸੰਮਤ ੨)

❋

❋

ਗੋਬਿੰਦ ਕਹੇ ਪੁਰਖ ਅਕਾਲ ਜਾਣੇ ਵਜ਼ਿਆ, ਸ਼ਾਸਤਰ ਸਿਮਰਤ ਸਮਝ ਕਿਸੇ ਨਾ ਆਈਆ। ਜਿਸ ਕਾਰਨ ਪੁਰੀ ਅਨੰਦ ਤਜਿਆ, ਨਾਤਾ ਕੂੜ ਤੁੜਾਈਆ । ਸਚਖੰਡ ਦਵਾਰੇ ਸਾਚੇ ਸਜਿਆ, ਸੱਜਣ ਪਾਇਆ ਬੇਪਰਵਾਹੀਆ। ਜਿਸ ਦਾ ਨਾਮ ਦਮਾਮਾ ਵੱਜਿਆ, ਚੋਟ ਅਗੰਮੀ ਲਾਈਆ। ਓਸੇ ਦਾ ਆਇਆ ਸੱਦਿਆ, ਘਰ ਓਹੋ ਵੇਖਿਆ ਚਾਈਂ ਚਾਈਂਆ। ਸਚ ਪ੍ਰੇਮ ਦਾ ਵੇਖ ਕੇ ਮਜ਼ਿਆ, ਅਨੰਦ ਆਪਣਾ ਲਿਆ ਬਣਾਈਆ । ਜਿਸ ਮੇਰਾ ਪੜਦਾ ਕੱਜਿਆ, ਓਢਣ ਸੀਸ ਦਿੱਤਾ ਟਿਕਾਈਆ। ਓਸ ਦੇ ਹੁਕਮ ਅੰਦਰ ਆਦਿ ਜੁਗਾਦਿ ਲੱਗਿਆ, ਦਿਵਸ ਰੈਣ ਸੇਵ ਕਮਾਈਆ। ਸਚ ਮੁਹੱਬਤ ਦੀ ਪੀ ਕੇ ਮਧਿਆ, ਮਧਰ ਧੁਨ ਓਸੇ ਦਾ ਨਾਮ ਧਿਆਈਆ । ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸੱਜਣ ਮੀਤ ਮੁਰਾਰਾ ਇਕੋ ਲੱਭਿਆ, ਜਿਸ ਨਾਲ ਮਿਲ ਕੇ ਆਦਿ ਜੁਗਾਦਿ ਝੱਟ ਲੰਘਾਈਆ। ਏਥੇ ਓਥੇ ਨਿਰਗੁਣ ਸਰਗੁਣ ਕਦੇ ਨਾ ਕਰੇ ਦਗ਼ਿਆ, ਦਗ਼ਾ ਫ਼ਰੇਬੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਆਪਣਾ ਰੰਗ ਚੜ੍ਹਾਈਆ।

ਗੋਬਿੰਦ ਕਹੇ ਕਿਉਂ ਛੱਡਿਆ ਜਗਤ ਮੰਦਰ, ਮੰਤਵ ਸਮਝੇ ਕੋਇ ਨਾ ਰਾਈਆ। ਮੈਂ ਲੰਘਿਆ ਓਸ ਅੰਦਰ, ਜਿਸ ਦਾ ਕੁਫ਼ਲ ਬੰਦ ਨਾ ਕੋਇ ਕਰਾਈਆ। ਅਗੰਮੀ ਵੇਖੀ ਰੰਗਣ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਕੋਟਨ ਮੰਗਣ, ਅਨਗਿਣਤ ਵਿਸ਼ਨ ਬ੍ਰਹਮਾ ਸ਼ਿਵ ਝੋਲੀਆਂ ਡਾਹੀਆ । ਪੁਰੀ ਅਨੰਦ ਨਾਲੋਂ ਮੈਨੂੰ ਆਇਆ ਚੰਗਾ ਅਨੰਦਨ, ਅਨੰਦ ਵੇਖਿਆ ਧੁਰ ਦਰਗਾਹੀਆ। ਸਾਚੀ ਧੂੜੀ ਦੀ ਲਾ ਕੇ ਚੰਦਨ, ਮਸਤਕ ਆਪਣੀ ਰੇਖ ਬਦਲਾਈਆ। ਬਿਨਾਂ ਹੱਥਾਂ ਤੋਂ ਕਰ ਕੇ ਬੰਦਨ, ਬੰਦੇ ਦੀ ਬੰਦਗੀ ਤੋਂ ਪਰ੍ਹੇ ਪਾਰਬ੍ਰਹਮ ਵਿਚ ਸਮਾਈਆ। ਗਾ ਕੇ ਢੋਲਾ ਛੰਦਨ, ਸੋਹੰ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ।

ਗੋਬਿੰਦ ਕਹੇ ਕਿਉਂ ਪੁਰੀ ਅਨੰਦ ਵਿਚੋਂ ਹੋਇਆ ਭਗੌੜਾ, ਭਾਜੜ ਦਿੱਤੀ ਪਾਈਆ। ਇਕੋ ਹੱਥ ਫੜਾ ਕੇ ਡੋਰਾ, ਡੋਰੀ ਓਸੇ ਨਾਲ ਜੁੜਾਈਆ। ਜਿਸ ਦਾ ਖੇਲ ਬ੍ਰਹਿਮਣ ਗੌੜਾ, ਬ੍ਰਹਮਾ ਵੇਤਾ ਸਮਝ ਨਾ ਰਾਈਆ। ਜੁਗ ਚੌਕੜੀ ਜਿਸ ਦਾ ਨਾਮ ਵਰਤਿਆ ਭੋਰਾ ਭੋਰਾ, ਭੋਰ ਭੋਰ ਗੁਰ ਅਵਤਾਰ ਪੈਗ਼ੰਬਰ ਗਏ ਖਾਈਆ। ਬਿਨਾਂ ਤੱਤਾਂ ਤੋਂ ਓਸ ਦਾ ਬਣਿਆ ਛੋਹਰਾ, ਬਾਂਕਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਹੁਕਮ ਅੰਦਰ ਖੇਲ ਵਰਤਾਈਆ।

ਗੋਬਿੰਦ ਕਹੇ ਕਿਉਂ ਪੁਰੀ ਅਨੰਦੋਂ ਨੱਠਾ, ਖ਼ੁਸ਼ੀਆਂ ਢੋਲਾ ਗਾਈਆ। ਕਿਉਂ ਗੁਰਸਿੱਖਾਂ ਸਰਸੇ ਖੇਲ ਖੇਲਿਆ ਕੱਠਾ, ਖ਼ਲਕ ਪੜਦਾ ਨਾ ਕੋਇ ਉਠਾਈਆ। ਕਿਉਂ ਦੇ ਕੇ ਧੀਰਜ ਹੱਠਾ, ਸਤਿ ਸੰਤੋਖ ਦਿੱਤਾ ਬੰਧਾਈਆ । ਪੁਰਖ ਅਕਾਲ ਕਿਸ ਬਿਧ ਮਾਰੇ ਮੇਰੇ ਅੰਦਰ ਸੱਟਾ, ਸ਼ਬਦੀ ਸ਼ਬਦ ਹੁਕਮ ਸੁਣਾਈਆ। ਤੇਰੇ ਸ਼ਰੀਰ ਦਾ ਹੋਣਾ ਵਟਾ, ਬਦਲੀ ਸ਼ਬਦ ਨਾਲ ਬਦਲਾਈਆ। ਮੁੜ ਕੇ ਕਰਨਾ ਪਏ ਨਾ ਰੱਟਾ, ਝਗੜਾ ਝਗੜਨਾ ਪਏ ਨਾ ਨਾਲ ਲੋਕਾਈਆ। ਜਿਹੜਾ ਮੇਰਾ ਨਾਮ ਨੂਰ ਲੱਭਦੇ ਰਤਾ, ਭੋਰਾ ਭੋਰਾ ਸਰਬ ਵਰਤਾਈਆ। ਫਿਰ ਸਭ ਕੁਛ ਦੇਵਾਂ ਤੇਰੇ ਹੱਥਾਂ, ਨਾਤਾ ਆਪਣੇ ਨਾਲ ਜੁੜਾਈਆ। ਹੁਣ ਛੱਡ ਦੇ ਮੰਦਰ ਮੁਨਾਰੇ ਇੱਟਾਂ, ਕੱਖਾਂ ਨਾਲ ਨਾ ਕੋਇ ਵਡਿਆਈਆ। ਫਿਰ ਮੈਂ ਤੇਰੇ ਅੰਦਰ ਵਸਾਂ, ਜਿਸ ਨੂੰ ਸਮਝੇ ਨਾ ਕੋਇ ਜਗਤ ਸ਼ਾਸਤਰ ਸ਼ਰਅ ਵਾਲੀ ਦੁਹਾਈਆ। ਆਪਣੀ ਰਚਨਾ ਤੇਰੇ ਨਾਲ ਮਿਲ ਕੇ ਵੇਖਾਂ ਬਿਨਾ ਅੱਖਾਂ, ਰੱਖਕ ਹੋ ਕੇ ਰੱਖਿਆ ਕਰਾਂ ਥਾਉਂ ਥਾਈਂਆ। ਕੌਲ ਇਕਰਾਰ ਕਰਾਂ ਸੱਚਾ, ਸਚ ਸਚ ਦਿਆਂ ਜਣਾਈਆ। ਅਸਲ ਵਿਚ ਵਸਲ ਵਿਚ ਤੂੰ ਮੇਰਾ ਸ਼ਬਦੀ ਪੂਤ ਪੱਕਾ, ਸੁੱਤ ਦੁਲਾਰਾ ਨਿਰਗੁਣ ਨਜ਼ਰੀ ਆਈਆ। ਇਹ ਕਾਇਆ

ਦਾ ਭਾਂਡਾ ਕੱਚਾ, ਅੰਤ ਨਾਤਾ ਜਾਏ ਛੁਡਾਈਆ। ਗੋਬਿੰਦ ਸੀਸ ਨਵਾ ਕੇ ਕਿਹਾ ਅੱਛਾ, ਤੇਰੇ ਹੁਕਮ ਅੰਦਰ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸਮਝਾਈਆ ।

ਗੋਬਿੰਦ ਕਹੇ ਅਨੰਦ ਪੁਰ ਛੱਡਦਿਆਂ ਕੀਤੀ ਫ਼ਰਿਆਦ, ਫ਼ਰਮਾਂਬਰਦਾਰ ਹੋ ਕੇ ਸੀਸ ਨਿਵਾਈਆ। ਮੈਨੂੰ ਰਸ ਦੇ ਜੋ ਅਗੰਮੀ ਆਦਿ ਜੁਗਾਦਿ, ਜੁਗ ਬਦਲ ਕਦੇ ਨਾ ਜਾਈਆ। ਪੁਰਖ ਅਕਾਲ ਮਾਰ ਅਵਾਜ਼, ਧੁਰ ਦੀ ਧਾਰ ਅੰਦਰ ਜਣਾਈਆ। ਤੂੰ ਮੇਰਾ ਮੈਂ ਤੇਰਾ ਇਹ ਗਾ ਆਪਣਾ ਰਾਗ, ਦੂਜਾ ਸੁਣਨ ਕੋਇ ਨਾ ਪਾਈਆ। ਸਚ ਮੁਹੱਬਤ ਵਿਚ ਸਦਾ ਰੱਖਣੀ ਆਸ, ਆਸਾ ਵਿਚ ਭਰਵਾਸਾ ਦਿੱਤਾ ਬੰਧਾਈਆ। ਮੇਰੀ ਪਵਣ ਤੇਰਾ ਸਵਾਸ, ਤੇਰਾ ਸਵਾਸ ਮੇਰਾ ਪਰਕਾਸ਼, ਵਿਚ ਪ੍ਰਿਥਮੀ ਆਕਾਸ਼ ਸੀਸ ਨਿਵਾਈਆ। ਦੱਸਾਂ ਖੇਲ ਬਿਨ ਤੱਤਾਂ ਮੇਲ ਨਿਰਗੁਣ ਨਿਰਗੁਣ ਤਮਾਸ਼, ਖ਼ਾਲਕ ਹੋ ਕੇ ਖ਼ਲਕ ਵਿਚ ਖਿਲਾਈਆ। ਮਿਹਰਵਾਨ ਹੋ ਕੇ ਦੇਵਾਂ ਸ਼ਾਬਾਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਕੇ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਗੁਣਤਾਸ, ਗੁਣਵੰਤਾ ਗਹਿਰ ਗੰਭੀਰ ਬੇਨਜ਼ੀਰ ਨਜ਼ਰ ਤੋਂ ਪਰ੍ਹੇ, ਕਰੇ ਖੇਲ ਆਪਣਾ ਹਰੇ, ਹਰੀ ਹਰਿ ਹਰਿ ਹਰਿ ਗੋਬਿੰਦ ਹੁਕਮ ਵਰਤਾਈਆ। (੧੮ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਹੇ ਪੁਰੀ ਅਨੰਦ ਦਾ ਆਇਆ ਚੇਤਾ, ਚੇਤਨ ਹੋ ਕੇ ਦਿਆਂ ਜਣਾਈਆ। ਹੁਕਮ ਸੁਣਿਆ ਪੁਰਖ ਅਕਾਲ ਹੋਣਾ ਸਭ ਦਾ ਨੇਤਾ, ਨਰ ਨਿਰੰਕਾਰ ਧੁਰਦਰਗਾਹੀਆ। ਲੱਖ ਚੁਰਾਸੀ ਵੇਖੇ ਆਪਣੇ ਖੇਤਾ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਈਆ। ਬ੍ਰਹਿਮੰਡਾ ਖੰਡਾਂ ਕਰੇ ਵੇਂਤਾ, ਪੁਰੀਆਂ ਲੋਆ ਹੁਕਮ ਵਰਤਾਈਆ । ਲੱਖ ਚੁਰਾਸੀ ਜਾਣੇ ਲੇਖਾ, ਅੰਡਜ ਜੇਰਜ ਉਤਭਜ ਸੇਤਜ ਫੋਲ ਫੁਲਾਈਆ। ਕੂੜੀ ਕਿਰਿਆ ਮੇਟੇ ਭੇਖਾ, ਇਕੋ ਡੰਕਾ ਨਾਮ ਸੁਣਾਈਆ। ਪੜਦਾ ਲਾਹੇ ਦੇਸ ਪਰਦੇਸਾ, ਦੋ ਜਹਾਨਾਂ ਭੇਵ ਚੁਕਾਈਆ ਸ਼ਾਹੋ ਭੂਪ ਬਣ ਨਰ ਨਰੇਸ਼ਾ, ਨਰ ਨਰਾਇਣ ਹੁਕਮ ਵਰਤਾਈਆ। ਜਿਸ ਨੂੰ ਸਾਰੇ ਕਰਨ ਆਦੇਸਾ, ਸਚ ਦੁਵਾਰੇ ਸੀਸ ਝੁਕਾਈਆ । ਸੋ ਸਦਾ ਰਹੇ ਹਮੇਸ਼ਾ, ਜੁਗ ਜੌਕੜੀ ਆਪਣੀ ਕਾਰ ਕਮਾਈਆ। ਭਗਤ ਉਧਾਰਨਾ ਜਿਸਦਾ ਪੇਸ਼ਾ, ਗੁਰਮੁਖ ਆਪਣੀ ਗੋਦ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਉਠਾਈਆ।

ਗੋਬਿੰਦ ਕਿਹਾ ਪੁਰੀ ਅਨੰਦ ਅਗੰਮੀ ਆਈ ਖ਼ਬਰ, ਧੁਰ ਸੰਦੇਸ ਸੁਣਾਈਆ। ਇਸ ਦਾ ਪਰਕਾਸ਼ ਦੋ ਜਹਾਨਾਂ ਉਤੇ ਅੰਬਰ, ਆਦਿ ਅੰਤ ਸਦਾ ਰੁਸ਼ਨਾਈਆ। ਓਸ ਦਿੱਤਾ ਪਿਆਲਾ ਸਬਰ, ਮਧਰ ਜਾਮ ਪਿਆਈਆ । ਰੂਪ ਦੱਸ ਅਗੰਮੀ ਬੱਬਰ, ਬਾਬਰ ਸ਼ਾਹੀ ਦਿੱਤੀ ਖਪਾਈਆ। ਲੇਖੇ ਲਾ ਆਪਣਾ ਬੰਸ ਸਰਬੰਸ ਟੱਬਰ, ਲੇਖਾ ਪਿਛਲਾ ਮੂਲ ਚੁਕਾਈਆ। ਜਿਹੜੀ ਮੰਗ ਮੁਹੰਮਦ ਮੰਗੀ ਵੜਨ ਲੱਗੇ ਵਿਚ ਕਬਰ, ਕਾਅਬੇ ਦੇ ਮਾਲਕ ਕਾਇਲ ਹੋ ਕੇ ਤੇਰੀ ਆਸ ਤਕਾਈਆ। ਸਦੀ ਚੌਧਵੀਂ ਦੇਣੀ ਬਦਲ, ਬਦਲ ਵਿਚ ਅਦਲ ਤੇਰਾ ਨਜ਼ਰੀ ਆਈਆ। ਜਗਤ ਵਾਸਨਾ ਕਰ ਕਤਲ, ਨਾਮ ਖੰਡਾ ਸ਼ਮਸ਼ੀਰ ਸ਼ਰ੍ਹਅ ਕਰੇ ਸਫ਼ਾਈਆ। ਓਸ ਦਾ ਕਰਨਾ ਯਤਨ, ਯਥਾਰਥ ਗੋਬਿੰਦ ਸੇਵਾ ਲਾਈਆ। ਜਿਸ ਦਾ ਇਕੋ ਆਦਿ ਜੁਗਾਦੀ ਵਤਨ, ਬੇਵਤਨ ਹੋ ਕੇ ਬੇਵਤਨਾਂ ਆਪਣੇ ਘਰ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ ।

ਗੋਬਿੰਦ ਕਿਹਾ ਮੇਰੀ ਅੰਤ ਅੰਤਰ ਸੱਧਰ, ਸਦੀਆਂ ਦੀ ਪਿਛਲੀ ਦਿਆਂ ਜਣਾਈਆ। ਕੂੜੀ ਕਿਰਿਆ ਵੇਖ ਗ਼ਦਰ, ਨੇਤਰ ਨੈਣ ਅੱਖ ਖੁਲ੍ਹਾਈਆ। ਬੇਨੰਤੀ ਵਿਚ ਕਿਹਾ ਕਿਰਪਾ ਕਰ ਕਰ ਅਦਲ, ਪੁਰਖ ਅਕਾਲ ਤੇਰੀ ਸਰਨਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਆਵੇਂ ਮੇਰੇ ਵਤਨ, ਘਰਾਨੇ ਡੇਰਾ ਲਾਈਆ । ਫੇਰ ਬਣਾ ਕੇ ਤੇਰਾ ਪੱਤਣ, ਕਿਨਾਰਾ ਧੁਰ ਦਾ ਦਿਆਂ ਸੁਹਾਈਆ। ਨਜ਼ਾਰਾ ਵੇਖਾਂ ਬਿਨ ਨੇਤਰ ਅੱਖਨ, ਅੱਖੀਆਂ ਪੱਖੀਆ ਤੋਂ ਡੇਰਾ ਪਰ੍ਹੇ ਲਾਈਆ। ਪੈਜ ਮਾਤ ਆਵਾ ਰੱਖਣ, ਸਹਿਜ ਸਹਿਜ ਆਪਣੀ ਕਾਰ ਕਮਾਈਆ । ਸਚ ਦੇਹੁਰੇ ਆਵਾ ਵਸਣ, ਮੰਦਰ ਮਹਿਬੂਬ ਹੋ ਕੇ ਮਹੱਲ ਦਿਆਂ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ।

ਗੋਬਿੰਦ ਕਹੇ ਸ਼ਬਦ ਅਗੰਮੀ ਕਾਇਆ ਅੰਦਰ ਫਿਰਿਆ, ਭੱਜਿਆ ਵਾਹੋ ਦਾਹੀਆ। ਪੁਰਖ ਅਕਾਲ ਦੀ ਦੱਸੀ ਸਾਚੀ ਕਿਰਿਆ, ਪੜਦਾ ਦਿੱਤਾ ਉਠਾਈਆ। ਗੇੜਾ ਇਕੋ ਵਾਰ ਗਿੜਿਆ, ਗਰਦਸ਼ ਰਹੀ ਨਾ ਕੋਇ ਲੋਕਾਈਆ । ਪ੍ਰੇਮ ਪ੍ਰੀਤੀ ਫੁਲ ਖਿੜਿਆ, ਪੰਖੜੀ ਵੰਡ ਨਾ ਕੋਇ ਵੰਡਾਈਆ। ਘਰ ਵੇਖ ਅਗੰਮਾ ਥਿਰਿਆ, ਸਚ ਦੁਵਾਰ ਸੋਭਾ ਪਾਈਆ। ਜੋ ਜੁਗ ਚੌਕੜੀ ਚਿਰੀਂ ਵਿਛੜਿਆ, ਸਹਿਜੇ ਵੇਖ ਵਖਾਈਆ । ਆਪਣੀ ਧਾਰ ਵਿਚੋਂ ਨਿਕਲਿਆ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਹੁਕਮ ਨਾਲ ਕਿਹਾ ਗੋਬਿੰਦ ਆਪਣੇ ਸਿੱਖ ਲਿਆ, ਜਿਨ੍ਹਾਂ ਦੇਵਾਂ ਮਾਣ ਵਡਿਆਈਆ। ਗੋਬਿੰਦ ਕਿਹਾ ਪਹਿਲੋਂ ਮੈਨੂੰ ਭਿੱਖ ਪਾ, ਗੁਰਮੁਖਾਂ ਨੂੰ ਰਸ ਦਿਆਂ ਚਖਾਈਆ। ਜਨਮ ਜਨਮ ਦੀ ਤ੍ਰਿਖ ਮਿਟਾ, ਤ੍ਰਿਸਨਾ ਦਿਆਂ ਗਵਾਈਆ। ਸਾਚਾ ਮਾਰਗ ਇਕ ਲਗਾ, ਇਕੋ ਰੰਗ ਰੰਗਾਈਆ। ਹੁਣ ਅੰਮ੍ਰਿਤ ਜਾਮ ਜਾਵਾਂ ਪਿਆ, ਅੰਮ੍ਰਿਤ ਰਸ ਚਖਾਈਆ। ਦੂਜੀ ਵਾਰ ਤੇਰੀ ਚਰਨੀ ਦਿਆਂ ਟਿਕਾ, ਟਿੱਕੇ ਮਸਤਕ ਆਪਣਾ ਨਾਮ ਲਗਾਈਆ। ਪੁਰਖ ਅਕਾਲ ਕਿਹਾ ਕੁਛ ਖ਼ੁਸ਼ੀ ਨਾਲ ਖੁਵਾ, ਆਪਣੀ ਵਸਤ ਵਰਤਾਈਆ। ਗੋਬਿੰਦ ਕਿਹਾ ਮੈਨੂੰ ਸੱਦ ਲੈਣ ਦੇ ਗਵਾਹ, ਬਾਵਨ ਆਵਾਜ਼ ਲਗਾਈਆ। ਓਸ ਆ ਕੇ ਸੀਸ ਦਿੱਤਾ ਝੁਕਾ, ਚਰਨ ਧੂੜੀ ਛਾਰ ਛੁਹਾਈਆ। ਪ੍ਰਭੂ ਉਹ ਵੇਲਾ ਲੈਣ ਦੇ ਆ, ਮਰਿਆਦਾ ਪਰਸ਼ੋਤਮ ਤੇਰੀ ਮਰਯਾਦਾ ਧੁਰ ਦੀ ਚਲੀ ਆਈਆ। ਜਿਸ ਵੇਲੇ ਨਿਰਗੁਣ ਨੂਰ ਜੋਤ ਕਰੇਂਰੁਸ਼ਨਾ, ਗੋਬਿੰਦ ਸ਼ਬਦੀ ਧਾਰ ਆਪਣਾ ਨਾਮ ਡੰਕ ਲਏ ਵਜਾ, ਗੁਰਮੁਖ ਗੁਰਸਿੱਖ ਹਰਿ ਭਗਤ ਸੁਹੇਲੇ ਸਹਿਜੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਖਲਾ, ਖੇਲ ਵਿਚ ਆਪਣਾ ਆਪ ਖਲਾਈਆ। (੧੮ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਹੇ ਕਿਉਂ ਛੱਡਿਆ ਜਗਤ ਅਨੰਦ ਪੁਰ ਕਿਲ੍ਹਾ, ਚਾਰ ਦੀਵਾਰੀ ਦਿੱਤੀ ਤਜਾਈਆ । ਪੁਰਖ ਅਕਾਲ ਹੁਕਮ ਇਕੋ ਮਿਲਾ, ਧੁਰ ਫ਼ਰਮਾਣਾ ਦਿੱਤਾ ਦ੍ਰਿੜਾਈਆ। ਸ਼ਬਦੀ ਧਾਰ ਰਹਿਣਾ ਨਾ ਢਿੱਲਾ, ਤੱਤ ਸੁੱਖ ਨਾ ਕੋਇ ਚਤਰਾਈਆ। ਮੇਰੇ ਹੁਕਮ ਦਾ ਕੱਟਣਾ ਛਿਲਾ, ਚਿੱਲਾ ਤੀਰ ਕਮਾਨ ਸੁਹਾਈਆ । ਸੁਹੰਜਣਾ ਹੋਏ ਵੇਲਾ, ਧੁਰ ਦੇ ਵਕਤ ਵੱਜੇ ਵਧਾਈਆ। ਤੇਰਾ ਮਾਲਕ ਇਕ ਇਕੇਲਾ, ਸਚਖੰਡ ਨਿਵਾਸੀ ਨਜ਼ਰੀ ਆਈਆ। ਜੋ ਮੰਗਣਾ ਮੰਗ ਕੇ ਲੈ ਲਾ, ਦੇਵਣਹਾਰ ਦਇਆ ਕਮਾਈਆ। ਜੋ ਕਹਿਣਾ ਰਸਨਾ ਨਾਲ ਕਹਿ ਲਾ, ਹਰਿ ਸੁਣ ਕੇ ਖੁਸ਼ੀ ਬਣਾਈਆ। ਗੋਬਿੰਦ ਕਿਹਾ ਮੈਂ ਤੇਰਾ ਭਾਣਾ ਸਹਿਣਾ, ਦੂਜੀ ਆਸ ਨਾ ਕੋਇ ਵਧਾਈਆ। ਤੇਰੇ ਚਰਨ ਕਵਲਾਂ ਰਹਿਣਾ, ਇਹੋ ਮੇਰੀ ਵਡਿਆਈਆ। ਤੇਰੇ ਧਾਮ ਦੁਵਾਰੇ ਬਹਿਣਾ, ਅਸਥਾਨ ਇਕੋ ਸੋਭਾ ਪਾਈਆ। ਦਰਸ ਕਰਾਂ ਬਿਨ ਨੈਣਾਂ, ਤੇਰੀ ਅੱਖ ਮੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਲੈਣਾ ਬਣਾਈਆ।

ਗੋਬਿੰਦ ਕਹੇ ਮੈਨੂੰ ਅਗੰਮੀ ਲੱਗਾ ਟਿੱਕਾ, ਬਿਨ ਹੱਥਾਂ ਦਿੱਤਾ ਕਿਸੇ ਲਗਾਈਆ। ਮੇਰਾ ਰੂਪ ਹੋ ਗਿਆ ਨਿੱਕਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਲੇਖ ਅਨੋਖਾ ਲਿਖਾ, ਲਾਈਨ ਸਤਰ ਢਾਈ ਵੰਡ ਵੰਡਾਈਆ। ਪੁਰਖ ਅਕਾਲ ਕਿਹਾ ਉਠ ਮੇਰਿਆ ਸਿਖਾ, ਸਿਖਿਆ ਤੈਨੂੰ ਦਿੱਤੀ ਦ੍ਰਿੜਾਈਆ। ਗੋਬਿੰਦ ਕਿਹਾ ਧੁਰ ਦੇ ਬਿਨ ਧਰਨੀ ਤੋਂ ਮੇਰੇ ਪਿਤਾ, ਧਰਮ ਦਾ ਸਾਕ ਨਾ ਕੋਇ ਬਣਾਈਆ। ਸਦਾ ਮੇਰਾ ਪੂਰੀਂ ਪਿੱਛਾ, ਪਿਛੋਤਾ ਰਹੇ ਨਾ ਕੋਇ ਲੋਕਾਈਆ। ਮੈਂ ਤੇਰੇ ਦੁਵਾਰੇ ਵਿਕਾ, ਕੀਮਤ ਆਪੇ ਲੈਣੀ ਪਾਈਆ। ਪੁਰਖ ਅਕਾਲ ਕਰ ਕੇ ਹਿਤਾ, ਮਿਹਰ ਨਜ਼ਰ ਇਕ ਉਠਾਈਆ। ਅਗਲਾ ਕਰਾਇਆ ਚੇਤਾ, ਪੜਦਾ ਦਿੱਤਾ ਚੁਕਾਈਆ । ਜਿਸ ਵੇਲੇ ਹੋਵਾਂ ਇਕੋ ਨੇਤਾ, ਨਰ ਨਰਾਇਣ ਵੇਸ ਵਟਾਈਆ। ਤੇਰਾ ਮੇਰਾ ਮੇਰੇ ਘਰ ਹੋਵੇ ਏਕਾ, ਏਕੰਕਾਰ ਹੋ ਕੇ ਖੇਲ ਖਲਾਈਆ। ਸਿੱਖ ਉਧਾਰਨੇ ਤੇਰਾ ਮੁਹੱਬਤ ਵਾਲਾ ਠੇਕਾ, ਦੂਜੀ ਸ਼ਰਅ ਨਾ ਕੋਇ ਬਣਾਈਆ । ਤੇਰਾ ਗੁਰਮੁਖ ਫੇਰ ਜਨਮੇ ਨਾ ਮਾਈ ਪੇਟਾ, ਅਗਨੀ ਅਗਨ ਨਾ ਕੋਇ ਤਪਾਈਆ। ਤੂੰ ਸ਼ਬਦੀ ਗੋਬਿੰਦ ਸਤਿ ਸਚ ਦਾ ਖੇਵਟ ਖੇਟਾ, ਮਲਾਹ ਧੁਰ ਦਾ ਦਿਆਂ ਵਖਾਈਆ। ਆਦਿ ਦਾ ਉਪਜਿਆ, ਹੁਕਮ ਦਾ ਬੇਟਾ, ਸ਼ਬਦ ਦੀ ਸ਼ਬਦੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇ ਕੇ ਸਤਿ ਸਚ ਦੀ ਭੇਟਾ, ਗੋਬਿੰਦ ਭਾਵ ਆਪਣੇ ਵਿਚ ਰਖਾਈਆ। (੧੮ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਹੇ ਕਿਉਂ ਛੱਡਿਆ ਗੋਬਿੰਦ ਖੇੜਾ, ਅਖਾੜਾ ਜਗਤ ਵਾਲਾ ਬਣਾਈਆ। ਕਿਉਂ ਪਿਆ ਦਵੈਤੀ ਝੇੜਾ, ਝਗੜੇ ਵਿਚ ਲੜਾਈਆ। ਕਿਉਂ ਸਰਸੇ ਡੋਬਿਆ ਬੇੜਾ, ਆਪਣਾ ਲੇਖਾ ਭੇਟ ਕਰਾਈਆ। ਕਿਉਂ ਆਪਣਾ ਬੰਸ ਨਿਖੇੜਾ, ਧੁਰ ਦੀ ਵੰਡ ਵੰਡਾਈਆ। ਕਿਉਂ ਜਗਤ ਹੋਇਆ ਅੰਧੇਰਾ, ਰੈਣ ਅੰਧੇਰੀ ਛਾਈਆ। ਕਿਉਂ ਅੰਤਮ ਹੋਇਆ ਫੇਰਾ, ਅੱਗੇ ਗੁਰੂ ਨਾ ਕੋਇ ਵਡਿਆਈਆ। ਕਿਉਂ ਗੋਬਿੰਦ ਬਣ ਕੇ ਚੇਰਾ, ਚਿਰੀ ਵਿਛੁੰਨੇ ਜੋੜ ਜੁੜਾਈਆ। ਕਿਉਂ ਨਾਉਂ ਧਰਾਇਆ ਸਿੰਘ ਸ਼ੇਰਾ, ਸ਼ਰਅ ਤੋਂ ਬਾਹਰ ਪਰਗਟਾਈਆ। ਕਿਉਂ ਬਣ ਵੱਡ ਦਲੇਰਾ, ਦੋ ਜਹਾਨਾਂ ਰਿਹਾ ਭੁਵਾਈਆ। ਕਿਉਂ ਛੁਪਾ ਕੇ ਆਪਣਾ ਚਿਹਰਾ, ਜਲਵਾ ਨੂਰ ਕੀਤਾ ਰੁਸ਼ਨਾਈਆ । ਕਿਉਂ ਸ਼ਬਦੀ ਬਣ ਕੇ ਕੇਹਰਾ, ਭਬਕ ਦਿੱਤੀ ਸੁਣਾਈਆ। ਕਿਉਂ ਨਿਰਵੈਰ ਹੋ ਕੇ ਕਰੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ ।

ਗੋਬਿੰਦ ਕਹੇ ਕਿਉਂ ਪੁਰ ਅਨੰਦ ਛੱਡਿਆ ਗਰਾਂ, ਗਿਰਹਿ ਆਪਣੀ ਵੇਖ ਵਖਾਈਆ। ਸ਼ਬਦੀ ਸਤਿਗੁਰ ਸ਼ਬਦ ਕਰਾਈ ਹਾਂ, ਰਸਨਾ ਜਿਹਵਾ ਵੰਡ ਨਾ ਕੋਇ ਵੰਡਾਈਆ। ਕੀ ਸਿਖਿਆ ਦਿੱਤੀ ਮਾਂ, ਜਗਤ ਨਾਤਾ ਹੋ ਕੇ ਰਮਜ਼ ਲਗਾਈਆ। ਕਿਉਂ ਹਲੂਣੀ ਫੜ ਕੇ ਬਾਂਹ, ਬੱਚਿਆਂ ਵਾਂਗ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ।

ਗੋਬਿੰਦ ਕਹੇ ਯਾਦ ਆਦੀ ਪੁਰਾਣੀ, ਪੂਰਬ ਦਿਆਂ ਜਣਾਈਆ। ਜਿਸ ਵੇਲੇ ਨਿਰਗੁਣ ਨਾਨਕ ਸਰਗੁਣ ਨਾਨਕ ਪਹਿਲੀ ਵਾਰ ਸੁਣਾਈ ਆਪਣੀ ਬਾਣੀ, ਆਪਣਾ ਨਾਮ ਜਣਾਈਆ। ਖੇਲ ਦੱਸ ਕੇ ਪਰ੍ਹੇ ਚਾਰ ਖਾਣੀ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰ੍ਹੇ ਢੋਲਾ ਗਾਈਆ। ਸ਼ਬਦ ਸਤਿਗੁਰ ਦੱਸ ਹਾਣੀ, ਇਕੋ ਰੰਗ ਰੰਗਾਈਆ । ਆਪਣਾ ਪ੍ਰੇਮ ਅੰਮ੍ਰਿਤ ਪਾਣੀ, ਜਾਮ ਧੁਰ ਦਾ ਦਿੱਤਾ ਪਿਲਾਈਆ। ਘਰ ਬਣਾ ਸੁਘੜ ਸੁਚੱਜੀ ਸਵਾਣੀ, ਸੋਹਣਾ ਰੰਗ ਰੰਗਾਈਆ। ਪੁਰਖ ਅਕਾਲ ਕਰ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਦਸ ਜਾਮੇ ਬਣ

ਕੇ ਰਹਿਣਾ ਬਾਲ ਅੰਞਾਣੀ, ਤੱਤਾਂ ਵਾਲਾ ਸ਼ਰੀਰ ਹੰਢਾਈਆ। ਫੇਰ ਨਿਰਗੁਣ ਧਾਰ ਆਵੇ ਜਵਾਨੀ, ਜੋਬਨ ਅਗਲਾ ਲੈਣਾ ਹੰਢਾਈਆ। ਜਿਸ ਦੀ ਚਾਰ ਜੁਗ ਦੱਸ ਨਾ ਸਕਣ ਨਿਸ਼ਾਨੀ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਓਸ ਵੇਲੇ ਤੇਰਾ ਪਿਆਰ ਨਾਮ ਮੁਹੱਬਤ ਮੇਰੀ ਹੋਵੇ ਮਹਿਮਾਨੀ, ਰਸ ਅਗੰਮ ਇਕ ਵਖਾਈਆ। ਇਹ ਖੇਲ ਪਰ੍ਹੇ ਦੋ ਜਹਾਨੀ, ਸ੍ਰਿਸ਼ਟੀ ਦਾ ਰਚੇਤਾ ਬ੍ਰਹਮਾ ਭੇਵ ਕੋਇ ਨਾ ਪਾਈਆ। ਕੋਈ ਜਲਵਾ ਨਹੀਂ ਜਿਸਮਾਨੀ, ਤੱਤਾਂ ਨਾਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ , ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਾਣ ਜਾਣੀ, ਜਾਨਣਹਾਰ ਆਪਣੀ ਖੇਲ ਖਿਲਾਈਆ। (੧੮ ਮਾਘ ਸ਼ੈ ਸੰ ੨)

❋

ਗੋਬਿੰਦ ਕਹੇ ਪੁਰ ਅਨੰਦ ਪਿਆ ਰੋ, ਬਿਂਨ ਨੇਤਰ ਨੈਣਾਂ ਨੀਰ ਵਹਾਈਆ। ਤੁਧ ਬਿਨ ਮੇਰੀ ਬਾਤ ਨਾ ਪੁੱਛੇ ਕੋ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ। ਕਿਉਂ ਨਾਤਾ ਤੋੜਿਆ ਮੁਹੱਬਤ ਮੋਹ, ਭੇਵ ਅਭੇਦਾ ਦੇ ਖੁਲ੍ਹਾਈਆ। ਮੇਰੇ ਅੰਦਰ ਤੇਰਾ ਚਰਨ ਗਿਆ ਛੋਹ, ਸਰਨ ਮਿਲੀ ਸਰਨਾਈਆ । ਧਰਨੀ ਨੇ ਆਪਣਾ ਪਾਪ ਲਿਆ ਧੋ, ਦੁਰਮਤ ਮੈਲ ਗਵਾਈਆ। ਤੇਰੇ ਪਰਕਾਸ਼ ਦੀ ਹੋਈ ਲੋ, ਬਿਨ ਲੋਚਨ ਨਜ਼ਰੀ ਆਈਆ। ਕਿਉਂ ਸਭ ਕੁਛ ਲਿਆ ਖੋਹ, ਖਾਲੀ ਭੰਡਾਰੇ ਦਿੱਤੇ ਬਣਾਈਆ। ਮੇਰੇ ਨਾਲ ਕਰ ਕੇ ਧਰੋਹ, ਧੁਰ ਦਾ ਨਾਤਾ ਲਿਆ ਜੁੜਾਈਆ। ਕੁਛ ਅੰਮ੍ਰਿਤ ਰਸ ਆਪਣਾ ਚੋ, ਗਹਿਰ ਗੰਭੀਰ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਕਰਾਈਆ।

ਗੋਬਿੰਦ ਕਹੇ ਪੁਰ ਅਨੰਦ ਵਹਾਏ ਨੀਰ, ਛਹਿਬਰ ਪ੍ਰੇਮ ਲਗਾਈਆ। ਕਿਉਂ ਬਦਲ ਦਿੱਤੀ ਤਕਦੀਰ, ਤਦਬੀਰ ਕੀ ਬਣਾਈਆ। ਮੈਂ ਬਣ ਕੇ ਹਕੀਰ, ਸ਼ਹਿਨਸ਼ਾਹ ਤੇਰੇ ਚਰਨਾਂ ਸੀਸ ਝੁਕਾਈਆ। ਸਾਚੇ ਪ੍ਰੇਮ ਦਾ ਦੇ ਸੀਰ, ਅੰਮ੍ਰਿਤ ਰਸ ਚਖਾਈਆ। ਇਹ ਤੇਰਾ ਵਿਰਸਾ ਤੇਰੀ ਜਾਗੀਰ, ਤੇਰੇ ਨਾਮ ਲਗਾਈਆ। ਜਿਥੇ ਗੁਰਮੁਖਾਂ ਦੀ ਰਹਿੰਦੀ ਭੀੜ, ਉਹ ਖਾਲੀ ਦੁਵਾਰੇ ਰਹੇ ਕੁਰਲਾਈਆ। ਬਿਰਹੋਂ ਵਿਚ ਮੇਰੀ ਅੰਦਰੋਂ ਨਿਕਲੇ ਪੀੜ, ਧੀਰਜ ਧੀਰ ਨਾ ਕੋਇ ਆਈਆ। ਵਾਸਤਾ ਕੱਢ ਲਕੀਰ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਨੂਰ ਖ਼ੁਦਾਈਆ। ਤੇਰੇ ਅੱਗੇ ਵਾਸਤਾ ਹੱਕ ਅਮੀਨ, ਕਾਮਲ ਮੁਰਸ਼ਦ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।

ਗੁਰ ਗੋਬਿੰਦ ਕਹੇ ਪੁਰ ਅਨੰਦ ਮਾਰੀ ਧਾਹ, ਕੂਕ ਕੂਕ ਸੁਣਾਈਆ। ਮੈਨੂੰ ਦਿਸੇ ਕੋਈ ਨਾ ਰਾਹ, ਰਹਿਬਰ ਤੇਰੀ ਝੱਲੀ ਨਾ ਜਾਏ ਜੁਦਾਈਆ। ਤੇਰੇ ਬਿਨਾ ਕੰਮ ਨਾ ਆਵੇ ਖ਼ਲਕ ਖ਼ੁਦਾ, ਖ਼ਾਦਮ ਹੋ ਕੇ ਝੋਲੀ ਡਾਹੀਆ। ਮੇਰਾ ਲੇਖਾ ਦੇ ਬਦਲਾ, ਬਦਲੀ ਵਿਚ ਅਦਲੀ ਰੂਪ ਵਟਾਈਆ। ਠਾਂਡੇ ਦਰ ਹੋ ਸਹਾ, ਸੁਹਾਇਤਾ ਅਨਾਇਤ ਵਿਚ ਝੋਲੀ ਪਾਈਆ। ਕਿਉਂ ਬੈਠਾ ਮੱਖ ਭੁਆ, ਬਿਨ ਕਰਵਟ ਲੈ ਅੰਗੜਾਈਆ। ਮੈਂ ਵਾਸਤਾ ਰਿਹਾ ਪਾ, ਤੇਰੇ ਚਰਨਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ।

ਗੋਬਿੰਦ ਕਹੇ ਪੁਰ ਅਨੰਦ ਚੀਕ, ਉਚੀ ਕੂਕ ਕੂਕ ਸੁਣਾਈਆ। ਹੁਣ ਕਦ ਰੱਖਾਂ ਉਡੀਕ, ਧੁਰ ਦੇ ਮਾਲਕ ਦੱਸਣਾ ਮਾਹੀਆ। ਕਵਣ ਵੇਲਾ ਵਕਤ ਤਾਰੀਖ਼, ਤਰੀਕਾ ਦੇਣਾ ਜਣਾਈਆ। ਮੇਰਾ ਅੰਤਰ ਹੋਵੇ ਠਾਂਡਾ ਸੀਤ, ਅਗਨੀ ਤੱਤ ਬੁਝਾਈਆ। ਗੋਬਿੰਦ ਕਿਹਾ ਜਿਸ ਵੇਲੇ ਤੇਰਾ ਮੇਰਾ ਸਾਂਝਾ ਹੋਇਆ ਗੀਤ,

ਪੁਰਖ ਅਕਾਲ, ਇਕੋ ਢੋਲਾ ਦਏ ਸਮਝਾਈਆ। ਤੂੰ ਬੈਠਾ ਰਹਿਣਾ ਅਤੀਤ, ਤ੍ਰੈਗੁਣ ਵਿਚੋਂ ਆਪਣਾ ਮੁਖ ਛੁਪਾਈਆ । ਆਪਣੇ ਅੰਤਰ ਰੱਖਣੀ ਮੇਰੀ ਪ੍ਰੀਤ, ਬਾਹਰ ਸ੍ਰਿਸ਼ਟੀ ਹੋਏ ਹਲਕਾਈਆ। ਸਾਚੇ ਨਾਮ ਦੀ ਦੇ ਵਸੀਅਤ, ਅਸਲੀਅਤ ਦਿੱਤੀ ਦ੍ਰਿੜਾਈਆ। ਜਿਸ ਵੇਲੇ ਦੀਨ ਦੁਨੀ ਬਦਲੀ ਨੀਯਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਰਹੇ ਨਾ ਕੋਇ ਅਹਿਮੀਯਤ, ਮਾਣ ਚਲੇ ਨਾ ਕੋਇ ਚਤਰਾਈਆ। ਓਸ ਵੇਲੇ ਸਚ ਪਿਆਰ ਦੀ ਬਦਲਾ ਵਲਦੀਯਤ, ਵੇਸ ਅਵੇਸਾ ਰੂਪ ਵਟਾਈਆ। ਸਚ ਅਨੰਦ ਦੀ ਬਣਾ ਮਲਕੀਅਤ, ਪੂਰ ਪੂਰਨ ਬ੍ਰਹਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ।

(੧੮ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਹੇ ਪੁਰ ਅਨੰਦ ਕੱਢਿਆ ਹਾੜਾ, ਹਾਏ ਹਾਏ ਕਰ ਸੁਣਾਈਆ । ਕਿੱਥੇ ਚੱਲਿਆ ਧੁਰ ਦਾ ਲਾੜਾ, ਲਾੜੀ ਮੌਤ ਜਗਤ ਕਰੇ ਕੁੜਮਾਈਆ। ਮੈਨੂੰ ਦੇ ਕੇ ਲਾਰਾ, ਬੈਠਾ ਮੁਖ ਭੁਵਾਈਆ। ਅਗਲਾ ਦੇ ਸਹਾਰਾ, ਸਹਿਜੇ ਰਿਹਾ ਜਣਾਈਆ। ਜਿਸ ਵੇਲੇ ਆਵਾਂ ਨਿਰਗੁਣ ਧਾਰਾ, ਨਿਰਵੈਰ ਨਾਲ ਮਿਲ ਕੇ ਵੇਸ ਵਟਾਈਆ। ਡੰਕ ਵਜਾਵਾਂ ਅਪਰ ਅਪਾਰਾ, ਅਪਰੰਪਰ ਸਵਾਮੀ ਖ਼ੁਸ਼ੀ ਬਣਾਈਆ। ਹੁਕਮ ਦੇਵਾਂ ਵਿਚ ਸੰਸਾਰਾ, ਮਹਾਂਸਾਰਬੀ ਹੋ ਕੇ ਆਪ ਸਮਝਾਈਆ। ਤੇਰਾ ਪੂਰਬ ਲਹਿਣਾ ਦੇਣਾ ਲੇਖਾ ਜਗਤ ਵਿਚਾਰਾਂ, ਵਿਚਲਾ ਪੜਦਾ ਆਪ ਚੁਕਾਈਆ। ਭਾਗ ਲਗਾਵਾਂ ਓਸ ਦੁਵਾਰਾ, ਜਿਸ ਦੁਵਾਰੇ ਆਪਣਾ ਰੰਗ ਵਖਾਈਆ । ਸਾਚਾ ਅਨੰਦ ਕਰ ਉਜਿਆਰਾ, ਪੁਰ ਪੁਰੀਆਂ ਤੋਂ ਬਾਹਰ ਪਰਗਟਾਈਆ। ਜਿਥੇ ਭਗਤਾਂ ਮਿਲੇ ਸਹਾਰਾ, ਸਭ ਨੂੰ ਆਪਣੇ ਘਰ ਵਸਾਈਆ । ਮੇਲ ਮਿਲਾ ਕੇ ਸਿਰਜਣਹਾਰਾ, ਸਿਰ ਸਿਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਕਰ ਕੇ ਪਾਰ ਕਿਨਾਰਾ, ਅਨੰਦ ਆਪਣਾ ਦਏ ਵਖਾਈਆ। ( ੧ ੮ ਮ ਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਿਹਾ ਪੁਰ ਅਨੰਦ ਰੋ ਕੇ ਕੱਢੇ ਤਰਲਾ, ਤਰ੍ਹਾਂ, ਤਰ੍ਹਾਂ ਸਮਝਾਈਆ। ਸਾਹਿਬ ਸਤਿਗੁਰ ਸਦ ਰੱਖ ਆਪਣੇ ਚਰਨਾਂ, ਚਰਨ ਧੂੜੀ ਟਿੱਕਾ ਖ਼ਾਕ ਰਮਾਈਆ। ਗੋਬਿੰਦ ਕਿਹਾ ਇਕੋ ਧੁਰ ਦਾ ਢੋਲਾ ਪੜ੍ਹ ਲਾ, ਬਿਨ ਵਿਦਿਆ ਦਿਆਂ ਜਣਾਈਆ। ਤੂੰ ਮੇਰਾ ਮੈਂ ਤੇਰਾ ਯਾਦ ਕਰ ਲਾ, ਯਾਦਦਾਸ਼ਤ ਆਪਣੀ ਲੈ ਬਣਾਈਆ । ਸਚ ਦੁਵਾਰ ਇਕੋ ਮਲ ਲਾ, ਕਦੀਮ ਦਾ ਅਗਲਾ ਪੰਧ ਮੁਕਾਈਆ। ਸਚ ਅਨੰਦ ਅਨੰਦ ਓਸ ਕਰ ਲਾ, ਜਿਥੇ ਮੁੱਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਆਪਣਾ ਭੇਵ ਖੁਲ੍ਹਾਈਆ। (੧੮ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਿਹਾ ਪੁਰ ਅਨੰਦ ਹਾਏ, ਬੌਹੜੀ ਕਰ ਸੁਣਾਈਆ। ਤੁੱਧ ਬਿਨ ਦੂਜਾ ਨਜ਼ਰ ਕੋਇ ਨਾ ਆਏ, ਨਈਆ ਨੌਕਾ ਪਾਰ ਨਾ ਕੋਇ ਲੰਘਾਈਆ । ਧਰਨੀ ਧਰਤ ਧਵਲ ਉਪਰ ਪਕੜੇ ਕੋਇ ਨਾ ਬਾਂਹੇ,

ਸਗਲਾ ਸੰਗ ਨਾ ਕੋਇ ਬਣਾਈਆ। ਸਾਚਾ ਰੰਗ ਨਾ ਕੋਇ ਵਖਾਏ, ਅਨੰਦ ਅਨੰਦ ਵਿਚੋਂ ਪਰਗਟਾਈਆ । ਧੁਰ ਦਾ ਗੀਤ ਕੋਇ ਨਾ ਗਾਏ, ਅਨਰਾਗੀ ਰਾਗ ਨਾ ਕੋਇ ਸੁਣਾਈਆ। ਪੁਰਖ ਅਕਾਲ ਨਾ ਵੇਖਣ ਆਏ, ਬਿਨ ਗੋਬਿੰਦ ਗ੍ਰਹਿ ਨਾ ਕੋਇ ਵਡਿਆਈਆ । ਪੁਰ ਅਨੰਦ ਕਹੇ ਕਿਉਂ ਬੈਠਾ ਮੁਖ ਛੁਪਾਏ, ਛੱਪਰ ਛੰਨ ਦੇ ਸੁਹਾਈਆ । ਗੋਬਿੰਦ ਕਿਹਾ ਇਹ ਹੁਕਮ ਬੇਪਰਵਾਹੇ, ਦੇਵਣਹਾਰਾ ਧੁਰਦਰਗਾਹੀਆ। ਹੁਣ ਤੇਰਾ ਮੇਰਾ ਸੰਗ ਰਹੇ ਨਾ ਰਾਏ, ਅਗਲਾ ਸੰਗ ਇਕ ਬਣਾਈਆ। ਜਿਸ ਵੇਲੇ ਮਿਹਰਵਾਨ ਮਹਿਬੂਬ ਕਿਰਪਾ ਕਰੇ ਖ਼ੁਦਾਏ, ਖ਼ੁਦ ਮਾਲਕ ਆਪਣਾ ਫੇਰਾ ਪਾਈਆ । ਨਿਰਗੁਣ ਧਾਰ ਗੋਬਿੰਦ ਸ਼ਬਦ ਨਾਲ ਰਲਾਏ, ਲੋਕਮਾਤ ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਚ ਅਨੰਦ ਪੁਰ ਇਕ ਵਸਾਏ, ਜਿਸ ਵਿਚ ਭਗਤ ਬਹਿ ਕੇ ਸੋਭਾ ਪਾਈਆ। ਵਰਨ ਬਰਨ ਨਾ ਵੰਡ ਵੰਡਾਏ, ਜਾਤ ਪਾਤ ਨਾ ਕੋਏ ਰਖਾਏ, ਊਚ ਨੀਚ ਨਾ ਕੋਇ ਅਖਵਾਏ, ਰੰਕ ਰਾਜਾਨ ਨਾ ਕੋਏ ਚਤਰਾਈਆ। ਇਕੋ ਢੋਲਾ ਸਭ ਨੂੰ ਦਏ ਸੁਣਾਏ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਏ ਨਾ ਆਈਆ । ਵੇਲਾ ਵਕਤ ਦਏ ਵਡਿਆਏ, ਭਗਤ ਦੁਵਾਰ ਵੱਜੇ ਵਧਾਈਆ। ਤੇਰੀ ਆਸਾ ਮਨਸਾ ਪੂਰ ਕਰਾਏ, ਅਮਾਵਸ ਅੰਧੇਰ ਦਏ ਗਵਾਈਆ। ਸਾਚਾ ਨੂਰੀ ਚੰਦ ਚਮਕਾਏ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲੇ ਸੰਗ ਰਖਾਏ, ਗੁਰਮੁਖ ਆਪਣੇ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਜੋਤ ਉਜਿਆਰ, ਸਚ ਵਚੋਲਾ ਆਪ ਅਖਵਾਏ, ਜਗਤ ਰੌਲਾ ਰਹਿਣ ਕੋਏ ਨਾ ਪਾਈਆ।

(੧੮ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿਦ ਕਿਹਾ ਮੇਰਾ ਸੱਚਾ ਅਨੰਦਪੁਰ, ਪੁਰੀਆਂ ਲੋਆਂ ਤੋਂ ਪਰ੍ਹੇ ਨਜ਼ਰੀ ਆਈਆ। ਜਿਥੇ ਪੁਰਖ ਅਕਾਲ ਵਸੇ ਧੁਰ, ਸਚਖੰਡ ਨਿਵਾਸੀ ਬੈਠਾ ਸੋਭਾ ਪਾਈਆ। ਦਰ ਦਰਵੇਸ਼ ਮੰਗਤੇ ਅਵਤਾਰ ਪੈਗ਼ੰਬਰ ਗੁਰ, ਦਰ ਠਾਂਡੇ ਸੀਸ ਝੁਕਾਈਆ। ਰਾਹ ਤੱਕਣ ਦੇਵਤ ਸੁਰ, ਵਿਸ਼ਨ ਬ੍ਰਹਮਾ ਸ਼ਿਵ ਅੱਖ ਉਠਾਈਆ । ਨਿਰਗੁਣ ਨਿਰਾਕਾਰ ਨਿਰਵੈਰ ਨਾਲ ਜੁੜ, ਆਪਣਾ ਆਪ ਬਦਲਾਈਆ। ਵਸਤ ਭੰਡਾਰਾ ਰਹੇ ਕੋਈ ਨਾ ਥੁੜ, ਅਤੋਟ ਅਤੁਟ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਸਾਚਾ ਇਕ ਦਰਸਾਈਆ।

ਗੋਬਿੰਦ ਕਿਹਾ ਮੇਰਾ ਅਨੰਦ ਪੁਰ ਅਗੰਮਾ ਅਹਾਤਾ, ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ। ਛੱਪਰ ਛੰਨ ਨਾ ਕੋਈ ਛਾਤਾ, ਬਾਢੀ ਬਣਤ ਨਾ ਕੋਇ ਬਣਾਈਆ। ਨਾ ਕੋਈ ਨਜ਼ਰੀ ਆਵੇ ਤਾਕਾ, ਕਵਾੜ ਬੰਦ ਨਾ ਕੋਇ ਕਰਾਈਆ। ਨਾ ਕੋਈ ਵੇਖ ਸਕੇ ਖ਼ਾਕਾ, ਰੂਪ ਰੰਗ ਨਾ ਕੋਇ ਸਮਝਾਈਆ। ਜਿਸ ਘਰ ਵਸੇ ਪੁਰਖ ਅਬਿਨਾਸ਼ਾ, ਨਿਰਗੁਣ ਦਾਤਾ ਬੇਪਰਵਾਹੀਆ। ਸਚ ਪ੍ਰੀਤੀ ਦੇ ਭਰਵਾਸਾ, ਨਾਮ ਸਬੂਰੀ ਸਿਦਕ ਬਣਾਈਆ। ਨਿਰਗੁਣ ਨੂਰ ਕਰ ਪਰਕਾਸ਼ਾ, ਜੋਤੀ ਜਾਤਾ ਡਗਮਗਾਈਆ। ਸਭ ਤੋਂ ਵਖਰਾ ਰੱਖਿਆ ਆਪਣਾ ਖਾਤਾ, ਦੂਜਾ ਵੰਡ ਨਾ ਕੋਇ ਕਰਾਈਆ। ਸੋ ਵਸਦਾ ਰਹੇ ਆਦਿ ਜੁਗਾਦਾ, ਜੁਗ ਚੌਕੜੀ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਨੰਦ ਆਪਣਾ ਇਕ ਵਖਾਈਆ।

ਗੋਬਿੰਦ ਕਿਹਾ ਮੈਂ ਅਨੰਦ ਪੁਰ ਵੇਖਿਆ ਅਗੰਮੀ ਚੰਗਾ, ਚੰਗਿਆਈਆਂ ਬੁਰਿਆਈਆਂ ਵਿਚੋਂ ਬਾਹਰ ਨਜ਼ਰੀ ਆਈਆ। ਜਿਥੇ ਬੈਠਾ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਆਸਣ ਲਾਈਆ । ਇਕੋ ਨਾਮ ਵੱਜੇ ਮਰਦੰਗਾ, ਦੂਜਾ ਤਾਲ ਨਾ ਕੋਇ ਸੁਣਾਈਆ। ਇਕੋ ਢੋਲਾ ਇਕੋ ਛੰਦਾ, ਕਲਮਾ ਇਕੋ ਇਕ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ ।

ਗੋਬਿੰਦ ਕਹੇ ਮੈਂ ਵੇਖਿਆ ਅਨੰਦਪੁਰ ਆਅਲਾ, ਆਲੀਸ਼ਾਨ ਨਜ਼ਰੀ ਆਈਆ। ਜਿਸ ਦਾ ਮਾਰਗ ਸਚ ਸੁਖਾਲਾ, ਭਗਤਾਂ ਦਿੱਤਾ ਦ੍ਰਿੜਾਈਆ। ਜਿਥੇ ਨੂਰ ਇਕ ਨਿਰਾਲਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ । ਜਿਥੇ ਵਸਣ ਸ਼ਾਹ ਕੰਗਾਲਾ, ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਰਿਹਾ ਟਿਕਾਈਆ।

ਗੋਬਿੰਦ ਕਿਹਾ ਮੈਂ ਵੇਖਿਆ ਅਨੰਦ ਪੁਰ ਅਨੋਖਾ, ਪਰਮ ਪੁਰਖ ਦਿੱਤਾ ਜਣਾਈਆ। ਜਿਸ ਘਰ ਹੋਵੇ ਕੋਈ ਨਾ ਧੋਖਾ, ਭਰਮ ਵਿਚ ਨਾ ਕੋਇ ਭੁਲਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਅੱਖਰਾਂ ਅੱਖ ਨਾ ਕੋਇ ਤਕਾਈਆ । ਮਾਰਗ ਦਿਸੇ ਸੌਖਾ, ਅਬਿਨਾਸੀ ਕਰਤਾ ਦਏ ਚੜ੍ਹਾਈਆ। ਝਗੜਾ ਰਹੇ ਨਾ ਚੌਦਾਂ ਲੋਕਾਂ, ਚੌਦਾਂ ਤਬਕ ਨਾ ਕੋਇ ਵਡਿਆਈਆ। ਓਥੇ ਇਕੋ ਅਗੰਮੀ ਸੁਣਿਆ ਸਲੋਕਾ, ਤੂੰ ਮੇਰਾ ਮੈਂ ਤੇਰਾ ਨਾਮ ਧਿਆਈਆ। ਸ਼ਬਦ ਧਾਰ ਸਤਿਗੁਰ ਹੋਕਾ, ਹੁਕਮ ਫ਼ਰਮਾਣਾ ਇਕ ਸੁਣਾਈਆ। ਹੋਏ ਪਰਕਾਸ਼ ਸਾਚੀ ਜੋਤਾ, ਨੂਰ ਨੁਰਾਨਾ ਡਗਮਗਾਈਆ। ਦੋ ਜਹਾਨ ਤੋਂ ਵੱਖਰਾ ਕੋਠਾ, ਕਾਇਨਾਤ ਤੋਂ ਬਾਹਰ ਦਿੱਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ।

ਗੋਬਿੰਦ ਕਹੇ ਮੈਂ ਅਨੰਦ ਪੁਰ ਤੱਕਿਆ ਬਿਨਾਂ ਅੱਖਾਂ, ਸਤਿ ਸੁਹੰਜਣਾ ਨਜ਼ਰੀ ਆਈਆ। ਜਿਥੇ ਪੁਰਖ ਅਕਾਲ ਬੈਠਾ ਸਖਾ, ਸਹਾਇਕ ਨਾਇਕ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਮੰਗਦੇ ਲੱਖਾਂ, ਖਾਲੀ ਝੋਲੀ ਅੱਗੇ ਡਾਹੀਆ। ਇਕੋ ਨਾਮ ਜੈਕਾਰਾ ਲੱਗੇ ਸੱਚਾ, ਸੋਹੰ ਧੁਨ ਇਕ ਸ਼ਨਵਾਈਆ। ਕਾਇਆ ਮਾਟੀ ਦਿਸੇ ਕੋਇ ਨਾ ਭਾਂਡਾ ਕੱਚਾ, ਤਨ ਵਜੂਦ ਨਾ ਕੋਇ ਵਡਿਆਈਆ । ਕਰੇ ਖੇਲ ਪੁਰਖ ਸਮਰੱਥਾ, ਮਿਹਰਵਾਨ ਆਪਣਾ ਡੇਰਾ ਲਾਈਆ। ਦੇਵੇ ਹੁਕਮ ਅਲੱਖਨਾ ਅਲੱਖਾ, ਅਲੱਖ ਅਗੋਚਰ ਆਪਣੀ ਕਾਰ ਕਮਾਈਆ। ਚੁੱਕਣਾ ਪਏ ਨਾ ਤੀਰ ਕਮਾਨ ਭੱਥਾ, ਜਗਤ ਕਟਾਰ ਨਾ ਕੋਇ ਉਠਾਈਆ। ਇਕੋ ਮਿਲੇ ਅਗੰਮੀ ਵੱਥਾ, ਵਸਤ ਅਮੋਲਕ ਦਏ ਵਰਤਾਈਆ। ਤੂੰ ਮੇਰਾ ਮੈਂ ਤੇਰਾ ਸਭ ਤੋਂ ਉਤਮ ਹੋਵੇ ਕਥਾ, ਰਸਨਾ ਕਥਨੀ ਕੱਥੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰੱਥਾ, ਸਮਰੱਥ ਸਵਾਮੀ ਅੰਤਰਜਾਮੀ ਘਰ ਆਪਣੇ ਸੋਭਾ ਪਾਈਆ।

ਗੋਬਿੰਦ ਕਹੇ ਮੈਂ ਅਨੰਦ ਪੁਰ ਦਾ ਵੇਖਿਆ ਅਨੰਦ, ਅਨੰਦ ਧੁਰ ਦਾ ਨਜ਼ਰੀ ਆਈਆ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਕੋਈ ਸ਼ਸਤਰ ਨਾ ਕੋਈ ਸੰਦ, ਸੰਧਿਆ ਰੂਪ ਨਾ ਕੋਇ ਵਖਾਈਆ। ਨਾ ਕੋਈ ਦੀਨ ਮਜ਼੍ਹਬ ਪਾਬੰਦ, ਸ਼ਰਅ ਸ਼ਰੀਅਤ ਜ਼ੰਜੀਰ ਨਾ ਕੋਇ ਬੰਧਾਈਆ। ਨਾ ਕੋਈ ਦਵੈਤ ਦੂਈ ਕੰਧ, ਭਰਮਾਂ ਵਿਚ ਨਾ ਕੋਇ ਡਰਮਾਈਆ। ਨਾ ਕੋਈ ਸਿਫ਼ਤਾਂ ਵਾਲਾ ਛੰਦ, ਇਕੋ ਢੋਲਾ ਰਿਹਾ ਗਾਈਆ। ਨਾ ਕੋਈ ਜਗਤ ਕਟਾਰ ਜੰਗ, ਮਨ ਵਾਸਨਾ ਨਾ ਕੋਇ ਲੜਾਈਆ। ਇਕੋ ਨਜ਼ਰੀ ਆਏ ਸੂਰਾ ਸਰਬੰਗ, ਧੁਰ ਦਾ ਦਾਤਾ ਬੇਪਰਵਾਹੀਆ। ਪ੍ਰੇਮ ਪ੍ਰੀਤੀ ਚਾੜ੍ਹੇ ਰੰਗ, ਰੰਗਤ ਆਪਣਾ ਨਾਮ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਦੇਵੇ ਸਗਲਾ ਸੰਗ, ਸਾਥੀ ਹੋ ਕੇ ਆਪਣਾ ਸਾਥ ਨਿਭਾਈਆ । (੧੮ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਹੇ ਅਨੰਦ ਪੁਰ ਤੋਂ ਅਗਲਾ ਵੇਖਿਆ ਸੁਖ, ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤਜਾਈਆ। ਜਗਤ ਵਾਸਨਾ ਦੀਨ ਦੁਨੀ ਰਿਹਾ ਨਾ ਕੋਈ ਦੁੱਖ, ਮਮਤਾ ਮੋਹ ਤਨ ਵਜੂਦ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਉਜਲ ਕੀਤਾ ਮੁਖ, ਦੁਰਮਤ ਮੈਲ ਦੀਨ ਦਿਆਲ ਪਾਰਬ੍ਰਹਮ ਪ੍ਰਭ ਆਪਣੀ ਆਪ ਧੁਵਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣੀ ਗੋਦੀ ਲਿਆ ਚੁੱਕ, ਸਚਖੰਡ ਦਵਾਰ ਏਕੰਕਾਰ ਆਪਣਾ ਰੰਗ ਚੜ੍ਹਾਈਆ। ਪੜਦਾ ਉਹਲਾ ਨਿਰਗੁਣ ਸਰਗੁਣ ਰਿਹਾ ਕੋਈ ਨਾ ਲੁਕ, ਜੋਤੀ ਜਾਤੇ ਪੁਰਖ ਬਿਧਾਤੇ ਆਪਣੀ ਦਇਆ ਕਮਾਈਆ। ਦਰਗਾਹ ਸਾਚੀ ਸਚ ਦਵਾਰੇ ਲਿਆ ਪੁੱਛ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਬੁਲਾਈਆ। ਮੈਂ ਨਿਰਗੁਣ ਧਾਰ ਹੋਇਆ ਖ਼ੁਸ਼, ਸ਼ਬਦੀ ਢੋਲਾ ਰਾਗ ਸੁਣਾਈਆ। ਅਕਲਕਲਧਾਰੀ ਤੂੰ ਮੇਰਾ ਮੈਂ ਤੇਰਾ ਪੁੱਤ, ਬਿਨਾ ਪਤਿਪਰਮੇਸ਼ਵਰ ਦੂਜਾ ਸੰਗ ਨਾ ਕੋਇ ਰਖਾਈਆ। ਕੂੜੀ ਕਿਰਿਆ ਨਾਤਾ ਤੁੱਟਾ ਪੰਜ ਤੱਤ ਕਾਇਆ ਬੁੱਤ, ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਬਾਹਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ।

ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਵੇਖਿਆ ਘਰ ਅਗੰਮਾ, ਅਲਖ ਅਗੋਚਰ ਦਿੱਤਾ ਵਖਾਈਆ । ਜਿਸ ਧਾਰੋਂ ਬਿਨ ਮਾਤ ਪਿਤਾ ਦੇ ਜੰਮਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਦ ਜੀਵਤ ਰਹਾਂ ਬਿਨਾਂ ਦਮਾਂ, ਜਨਮ ਮਰਨ ਨਾ ਰੂਪ ਵਟਾਈਆ। ਵਸਦਾ ਰਹਾਂ ਬਿਨ ਕਾਇਆ ਮਾਟੀ ਚੰਮਾਂ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਜੋੜ ਨਾ ਕੋਇ ਜੁੜਾਈਆ। ਨਿੱਤ ਜੋਬਨ ਹੰਢਾਵਾਂ ਜੁਗ ਚੌਕੜੀ ਨਵਾਂ, ਰੂਪ ਰੰਗ ਰੇਖ ਭੇਖ ਪ੍ਰਭ ਦੇ ਹੱਥ, ਫੜਾਈਆ। ਖੇਲ ਵਿਚ ਵੇਖਦਾ ਰਹਾਂ ਸਮਾਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧੁਰ ਦੀ ਕਾਰ ਕਮਾਈਆ । ਲੇਖੇ ਲਾ ਕੇ ਸੁੱਤ ਦੁਲਾਰੇ ਚੌਹਾਂ, ਚਾਰ ਜੁਗ ਦਾ ਲਹਿਣਾ ਦਿੱਤਾ ਮੁਕਾਈਆ। ਮਾਇਆ ਮਮਤਾ ਰਹੀ ਨਾ ਕੋਈ ਤਮ੍ਹਾਂ, ਘਰ ਗ੍ਰਹਿ ਘਰਾਨੇ ਦਿੱਤੇ ਤਜਾਈਆ। ਲੋੜ ਰਹੀ ਨਾ ਤੇਲ ਬਾਤੀ ਵਾਲੀ ਸ਼ਮ੍ਹਾਂ, ਸ਼ਮਸ਼ਾਨ ਭੂਮੀ ਵਿਚੋਂ ਬਾਹਰ ਡੇਰਾ ਲਾਈਆ। ਸਦ ਇਕੋ ਢੋਲਾ ਕਹਿਵਾਂ, ਤੂੰ ਮੇਰਾ ਮੈਂ ਤੇਰਾ ਪੁਰਖ ਅਕਾਲ ਪਿਤਾ ਮਾਈਆ। ਸੋਹੰ ਧਾਰ ਵਿਚ ਰਹਵਾਂ, ਦੂਜਾ ਰੰਗ ਨਾ ਕੋਇ ਬਦਲਾਈਆ। ਸਚ ਸਿੰਘਾਸਣ ਅਗੰਮੀ ਸੇਜੇ ਸਵਾਂ, ਸੱਥਰ ਯਾਰ ਇਕ ਹੰਢਾਈਆ। ਅੰਮ੍ਰਿਤ ਰਸ ਪ੍ਰੇਮ ਪ੍ਰੀਤੀ ਅੰਦਰ ਪੀਵਾਂ, ਤ੍ਰਿਸ਼ਨਾ ਭੁੱਖ ਜਗਤ ਨਾ ਲਾਗੇ ਰਾਈਆ। ਬਿਨ ਸੀਸ ਜਗਦੀਸ ਦਵਾਰੇ ਰਹਵਾਂ ਨੀਵਾਂ, ਸਚਖੰਡ ਦਵਾਰੇ ਦਰਗਾਹ ਸਾਚੀ ਸੋਭਾ ਪਾਈਆ। ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰ ਢੋਲਾ ਗਾਵਾਂ, ਗੀਤ ਗੋਬਿੰਦ ਇਕੋ ਨਾਮ ਬਣਾਈਆ। ਸਾਚੀ ਸੇਜਾ ਸਾਹਿਬ ਸੁਵਾਮੀ ਅੰਤਰਜਾਮੀ ਇਕੋ ਰਾਵਾਂ, ਨਾਰ ਭਤਾਰ ਕੰਤ, ਕੰਤ ਕੰਤੂਹਲ ਸੁੱਤ ਦੁਲਾਰਾ ਇਕੋ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਿੱਤਾ ਵਖਾਈਆ ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਅਗਲਾ ਵੇਖਿਆ ਗ੍ਰਹਿ, ਮੰਦਰ ਧੁਰ ਦਾ ਨਜ਼ਰੀ ਆਈਆ। ਜਿਥੇ ਸੋ ਪੁਰਖ ਨਿਰੰਜਣ ਨਿਰਗੁਣ ਹੋ ਕੇ ਬਹੇ, ਹਰਿ ਪੁਰਖ ਨਿਰੰਜਣ ਹੋ ਕੇ ਆਪਣੀ ਕਾਰ ਕਮਾਈਆ। ਏਕੰਕਾਰ ਹੋ ਕੇ ਆਪਣੀ ਧਾਰ ਵਹੇ, ਆਦਿ ਨਿਰੰਜਣ ਹੋ ਕੇ ਨਿਰਗੁਣ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਹੋ ਕੇ ਆਪਣਾ ਹੁਕਮ ਕਹੇ, ਸ੍ਰੀ ਭਗਵਾਨ ਹੋ ਕੇ ਵੇਖੇ ਚਾਈਂ ਚਾਈਂਆ । ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਆਪਣੀ ਵਸਤ ਆਪੇ ਦਏ, ਦਾਤਾ ਦਾਨੀ ਦੀਨ ਦਿਆਲ ਵੱਡੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੇ ਆਦਿ ਜੁਗਾਦਿ ਜੁਗ ਚੌਕੜੀ ਕੋਟਨ ਕੋਟ ਕੀਤੇ ਲੈ, ਸਰਗੁਣ ਨਿਰਗੁਣ ਆਪਣੇ ਵਿਚ ਛੁਪਾਈਆ । ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਸਰਨੀ ਢਹੇ, ਦਰ ਦਵਾਰੇ ਭਿੱਖਕ ਹੋ ਕੇ ਮੰਗਣ ਥਾਉਂ ਥਾਈਂਆ। ਕੋਟਨ ਕੋਟ ਜੁਗ ਸ਼ਬਦੀ ਧਾਰ ਇਛਿਆ ਅੰਦਰ ਜਿਸ ਨੇ ਕੀਤੇ ਲੈ, ਉਤਪਤ ਵਿਚ ਉਪਮਾਂ ਜਗਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਈਆ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਖੇਲ ਵੇਖਿਆ ਅਗਲਾ, ਭੇਵ ਅਭੇਦਾ ਕਹਿਣ ਕੋਇ ਨਾ ਪਾਈਆ । ਜਿਥੇ ਆਦਿ ਜੁਗਾਦਿ ਜੁਗ ਚੌਕੜੀ ਇਕੋ ਚਾਰ ਮੰਗਲਾ, ਦੂਜਾ ਰਾਗ ਨਾਦ ਨਾ ਕੋਇ ਸੁਣਾਈਆ। ਸ਼ਰਅ ਜ਼ੰਜੀਰ ਰਹੇ ਕੋਈ ਨਾ ਸੰਗਲਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਧੁਰ ਦਾ ਸੱਯਦਾ ਇਕੋ ਹੋਵੇ ਬੰਦਨਾ, ਨਮੋਂ ਨਮਸਤੇ ਰੂਪ ਨਾ ਕੋਇ ਬਦਲਾਈਆ। ਮਸਤਕ ਧੂੜੀ ਜਗਤ ਲਲਾਟੀ ਲਾਏ ਕੋਈ ਨਾ ਚੰਦਨਾ, ਸਰਗੁਣ ਧਾਰ ਨਾ ਬੰਧਨ ਪਾਈਆ। ਦੀਨ ਦਿਆਲ ਸਮਰੱਥ ਸੁਵਾਮੀ ਪੁਰਖ ਅਕਾਲਾ ਇਕੋ ਏਕ ਏਕ ਬਖ਼ਸ਼ੰਦਨਾ, ਬਖ਼ਸ਼ਿਸ਼ ਰਹਿਮਤ ਆਪਣੇ ਹੱਥ ਰਖਾਈਆ। ਜਿਸ ਦਾ ਦਵਾਰਾ ਬਣ ਭਿਖਾਰਾ ਲਾਲ ਦੁਲਾਰਾ ਹੋ ਕੇ ਮੰਗਣਾ, ਖ਼ੁਸ਼ੀਆਂ ਨਾਲ ਵਸਤ ਅਮੋਲਕ ਧੁਰ ਦੀ ਝੋਲੀ ਆਪ ਭਰਾਈਆ। ਸਤਿ ਸਤਿਵਾਦ ਆਪਣੀ ਧਾਰ ਦੀ ਚਾੜ੍ਹੇ ਰੰਗਣਾ, ਰੰਗਤ ਵਿਚ ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਸਚਖੰਡ ਦਵਾਰ ਏਕੰਕਾਰ ਇਕ ਇਕੱਲਾ ਸੁਹਾਏ ਆਪਣਾ ਅੰਗਣਾ, ਅੰਗੀਕਾਰ ਇਕੋ ਨਜ਼ਰੀ ਆਈਆ। ਜਿਸ ਦੀ ਚਰਨ ਧੂੜ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਮਜਨਾ, ਭਗਤ ਸੰਤ ਗੁਰਮੁਖ ਗੁਰਸਿੱਖ ਸੂਫ਼ੀ ਬੈਠੇ ਰਾਹ ਤਕਾਈਆ। ਜਿਸ ਦਾ ਨਾਮ ਨਗਾਰਾ ਦੋ ਜਹਾਨਾਂ ਤਾਲ ਵੱਜਣਾ, ਵਾਜਬ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਡਿਆਈਆ। (੧੯ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਵੇਖਿਆ ਨੂਰ, ਨੂਰ ਨੁਰਾਨਾ ਨਜ਼ਰੀ ਆਇਆ। ਪੁਰਖ ਅਕਾਲਾ ਹਾਜ਼ਰ ਹਜ਼ੂਰ, ਹਰਿ ਜੂ ਬੈਠਾ ਸੋਭਾ ਪਾਈਆ। ਮੇਰੀ ਅਰਜ਼ ਬੇਨੰਤੀ ਕਰ ਮਨਜ਼ੂਰ, ਮਿਹਰ ਨਜ਼ਰ ਇਕ ਉਠਾਈਆ । ਜੁਗ ਚੌਕੜੀ ਭਗਤ ਉਧਾਰਨਾ ਮੇਰਾ ਦਸਤੂਰ, ਨਿਤ ਨਵਿਤ ਨਿਰਗੁਣ ਸਰਗੁਣ ਸੇਵ ਕਮਾਈਆ । ਪ੍ਰੇਮ ਪ੍ਰੀਤੀ ਅੰਦਰ ਹੋਵਾਂ ਮਜਬੂਰ, ਮੁਸ਼ਕਲ ਵਿਚ ਖ਼ੁਸ਼ਦਿਲ ਹੋ ਕੇ ਰੰਗ ਰੰਗਾਈਆ। ਨਾਮ ਖ਼ੁਮਾਰੀ ਦੇਵਾਂ ਸਰੂਰ, ਸੁਰਤੀ ਸ਼ਬਦ ਨਾਲ ਜੁੜਾਈਆ। ਸਚ ਭੰਡਾਰਾ ਭਰਾਂ ਭਰਪੂਰ, ਅਤੋਟ ਅਤੁੱਟ ਵਰਤਾਈਆ। ਸੰਤ ਸੁਹੇਲੇ ਵੇਖਾਂ ਜ਼ਰੂਰ, ਜ਼ਾਹਰ ਜ਼ਹੂਰ ਹੋ ਕੇ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਧੁਰ ਦਰਬਾਰਾ ਇਕ ਵਖਾਈਆ।

ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਵੇਖਿਆ ਧੁਰ ਦਾ ਘਰ, ਮੰਦਰ ਸੋਹਣਾ ਨਜ਼ਰੀ ਆਈਆ। ਜਿਥੇ ਵਸੇ ਨਿਰਗੁਣ ਹਰਿ, ਹਰੀ ਬੈਠਾ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਵੇ ਵਰ, ਵਸਤ ਅਮੋਲਕ ਝੋਲੀ ਪਾਈਆ। ਹੁਕਮੇ ਅੰਦਰ ਸਭ ਕੁਛ ਰਿਹਾ ਕਰ, ਕਰਨੀ ਦਾ ਕਰਤਾ ਖੇਲ ਖਿਲਾਈਆ । ਮਹੱਲ ਅਟੱਲ ਉਚ ਮਨਾਰੇ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਸਾਚੀ ਸਿਖਿਆ ਬਿਨ ਲਿਖਿਆਂ ਸਭ ਦੇ ਅੱਗੇ ਦੇਵੇ ਧਰ, ਧੁਰ ਫ਼ਰਮਾਣਾ ਇਕੋ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਤੂੰ ਮੇਰਾ ਮੈਂ ਤੇਰਾ ਲੈਣ ਪੜ੍ਹ, ਸੋਹੰ ਢੋਲਾ ਸਾਰੇ ਗਾਈਆ। ਨਿਰਗੁਣ ਨਾਲ ਨਿਰਗੁਣ ਦੀ ਲੱਗੇ ਜੜ੍ਹ, ਨਿਰਗੁਣ ਸਰਗੁਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰ ਦੇਵੇ ਮਾਣ ਵਡਿਆਈਆ।

ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਤੱਕਿਆ ਰਾਹ, ਦੋ ਜਹਾਨਾਂ ਪਰ੍ਹੇ ਨਜ਼ਰੀ ਆਈਆ। ਜਿਸ ਦਾ ਅਬਿਨਾਸ਼ੀ ਕਰਤਾ ਇਕ ਮਲਾਹ, ਬੇੜਾ ਆਪਣਾ ਨਾਮ ਚਲਾਈਆ। ਸੂਫ਼ੀਆਂ ਜਿਸ ਨੂੰ ਕਿਹਾ ਖ਼ੁਦਾ, ਪੈਗ਼ੰਬਰ ਸੱਯਦਿਆਂ ਵਿਚ ਸੀਸ ਝੁਕਾਈਆ। ਜਿਸ ਦਾ ਨਾਮ ਤਰਾਨਾ ਧੁਰ ਦੀ ਸਦਾ, ਰਾਗਾਂ ਨਾਦਾਂ ਬਾਹਰ ਸੋਭਾ

ਪਾਈਆ। ਉਸ ਦੀ ਸਮਝੇ ਕੋਈ ਨਾ ਵਜਹ, ਵਾਹਦ ਆਪਣੀ ਕਾਰ ਕਮਾਈਆ। ਨਿਰਗੁਣ ਧਾਰ ਸਭ ਦਾ ਅੱਬਾ, ਬਾਲ ਅੰਞਾਣੇ ਵੇਖੇ ਥਾਉਂ ਥਾਈਂਆ। ਦੋ ਜਹਾਨ ਜਿਸ ਨੇ ਹੁਕਮੇ ਅੰਦਰ ਬੱਧਾ, ਬੰਦਗੀ ਵਿਚ ਸਾਰੇ ਸੀਸ ਨਿਵਾਈਆ। ਗੋਬਿੰਦ ਕਹੇ ਮੈਂ ਓਸ ਦਾ ਸੁਣਿਆ ਸੱਦਾ, ਸ਼ਬਦੀ ਹੁਕਮ ਵਿਚ ਸ਼ਨਵਾਈਆ। ਸਚਖੰਡ ਦਵਾਰ ਗਿਆ ਭੱਜਾ, ਮਾਤਲੋਕ ਵਿਚੋਂ ਆਪਣਾ ਪੰਧ ਮੁਕਾਈਆ। ਕਿਸੇ ਨਾਲ ਨਹੀਂ ਕੀਤਾ ਦਗ਼ਾ, ਕੂੜ ਫ਼ਰੇਬ ਨਾ ਕੋਇ ਹਲਕਾਈਆ। ਸਚ ਦਵਾਰਾ ਧੁਰ ਦਾ ਲੱਭਾ, ਨਾਤਾ ਤੁੱਟਾ ਕੂੜ ਲੋਕਾਈਆ । ਪੁਰਖ ਅਕਾਲ ਦੀਨ ਦਿਆਲ ਪ੍ਰੀਤੀ ਵਿਚ ਲੱਗਾ ਚੰਗਾ, ਸਚ ਸਵਾਮੀ ਅੰਤਰਜਾਮੀ ਆਪਣੀ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਦਏ ਵਡਿਆਈਆ । (੧੯ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਿਹਾ ਅਨੰਦ ਪੁਰ ਤੋਂ ਅਗਲਾ ਵੇਖਿਆ ਹੱਕ ਮਹੱਲਾ, ਜਿਸ ਦੀ ਬਾਢੀ ਬਣਤ ਨਾ ਕੋਇ ਬਣਾਈਆ। ਪਰਵਰਦਿਗਾਰ ਵਸਿਆ ਇਕ ਇਕੱਲਾ, ਅੱਲਾ ਜਿਸ ਨੂੰ ਕਹਿ ਕੇ ਸਾਰੇ ਗਾਈਆ। ਧਾਮ ਸੁਹਾ ਕੇ ਨੇਹਚਲ ਅਟੱਲਾ, ਦੇਵਣਹਾਰ ਸਰਬ ਵਡਿਆਈਆ। ਸ਼ਬਦੀ ਧਾਰ ਫੜਾ ਕੇ ਪੱਲਾ, ਆਪਣੀ ਗੰਢ ਪੁਵਾਈਆ। ਓਸ ਦੀ ਧਾਰ ਵਿਚ ਰਲਾ, ਜੁਗ ਨੇਤਰ ਨੈਣ ਵੇਖਣ ਕੋਇ ਨਾ ਪਾਈਆ। ਇਹ ਖੇਲ ਅਛਲ ਅਛੱਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਮਝ ਨਾ ਕੋਇ ਸਮਝਾਈਆ । ਸਚ ਦਵਾਰ ਦਰਗਾਹ ਸਾਚੀ ਮੁਕਾਮੇ ਹੱਕ ਇਕੋ ਮੱਲਾ, ਮਾਲਕ ਮਹਿਬੂਬ ਵੇਖ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਇਕ ਸੁਹਾਈਆ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਬਾਅਦ, ਅਨੰਦ ਅਨੰਦ ਵਿਚ ਸਮਾਈਆ । ਨਿਰਗੁਣ ਧਾਰ ਹੋ ਆਜ਼ਾਦ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਜਨ ਭਗਤਾਂ ਕਰਾ ਪਿਛਲੀ ਯਾਦ, ਯਾਦਾਸ਼ਤ ਅਗਲੀ ਰਿਹਾ ਜਣਾਈਆ । ਭੇਵ ਅਭੇਦਾ ਖੋਲ੍ਹ ਆਗਾਜ਼, ਪੜਦਾ ਉਹਲਾ ਆਪ ਚੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਰਾਜ਼, ਰਹਿਮਤ ਹੱਕ ਕਮਾਈਆ। ਧੁਰ ਦਾ ਸ਼ਬਦ ਅਗੰਮੀ ਮਾਰ ਆਵਾਜ਼, ਸੋਈ ਸੁਰਤੀ ਸੁੱਤੀ ਆਪ ਉਠਾਈਆ। ਭੇਵ ਖੁਲ੍ਹਾ ਪੁਰਖ ਅਬਿਨਾਸ਼, ਰਾਹ ਮਾਰਗ ਰਿਹਾ ਵਖਾਈਆ। ਜਿਸ ਦਾ ਹੁਕਮ ਪ੍ਰਿਥਮੀ ਆਕਾਸ਼, ਹਰ ਘਟ ਰੱਖੇ ਨਿਵਾਸ, ਨਿਰਗੁਣ ਨੂਰ ਜੋਤ ਪਰਕਾਸ਼, ਆਤਮ ਪਰਮਾਤਮ ਆਪਣੀ ਧਾਰ ਜਣਾਈਆ। ਓਸ ਘਰ ਗ੍ਰਹਿ ਮੰਦਰ ਸੁਹਾਵਣੇ ਕੀਤਾ ਨਿਵਾਸ, ਛੱਡੀ ਸੇਜ ਜਗਤ ਪਰਭਾਸ, ਯਾਰੜੇ ਪੂਰੀ ਕੀਤੀ ਆਸ, ਨਾਤਾ ਤੋੜ ਕੇ ਪਵਣ ਸਵਾਸ, ਪੰਧ ਮੁਕਾ ਕੇ ਪ੍ਰਿਥਮੀ ਆਕਾਸ਼, ਵਾਸਤਾ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਕਰ ਆਬਾਦ, ਨਿਰਗੁਣ ਧਾਰ ਨਿਰਗੁਣ ਕਰੀ ਇਮਦਾਦ, ਆਮਦ ਵਿਚ ਆਪਣੇ ਵਿਚ ਸਮਾਈਆ।

(੧੯ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਅਨੰਦ ਪੁਰ ਤੋਂ ਅਗਲਾ ਘਰ ਦਿਸਿਆ ਸੁਹੰਞਣਾ, ਗੋਬਿੰਦ ਵੇਖ ਖੁਸ਼ੀ ਮਨਾਈਆ। ਪੁਰਖ ਅਕਾਲ ਮਿਲਿਆ ਆਦਿ ਨਿਰੰਜਣਾ, ਅਬਿਨਾਸ਼ੀ ਕਰਤਾ ਧੁਰ ਦਰਗਾਹੀਆ। ਸਤਿ ਪ੍ਰੀਤੀ ਕਰਾਇਆ ਮਜਨਾ, ਸਰੋਵਰ ਅਗੰਮ ਅਥਾਹ ਨੁਹਾਈਆ। ਠਾਕਰ ਹੋ ਕੇ ਮਿਲਿਆ ਸੱਜਣਾ, ਸਗਲਾ ਸੰਗ ਬਣਾਈਆ। ਬੰਦਗੀ ਦੱਸ

ਕੇ ਆਪਣੀ ਭਜਨਾ, ਭਾਉ ਭੇਵ ਪੜਦਾ ਦਿੱਤਾ ਉਠਾਈਆ। ਸਚਖੰਡ ਦਵਾਰੇ ਸਦਾ ਵੱਸਣਾ, ਥਿਰ ਘਰ ਵੱਜਦੀ ਰਹੇ ਵਧਾਈਆ। ਕਰਨਾ ਖੇਲ ਪ੍ਰਿਥਮੀ ਆਕਾਸ਼ਨਾ, ਦੋ ਜਹਾਨਾਂ ਸੋਭਾ ਪਾਈਆ। ਨਿਰਗੁਣ ਨੂਰ ਜੋਤ ਹੋਵੇ ਪਰਕਾਸ਼ਨਾ, ਸ਼ਬਦੀ ਆਪਣਾ ਡੰਕ ਸੁਣਾਈਆ। ਨਿਰਗੁਣ ਧਾਰ ਵੇਖਣਾ ਖੇਲ ਤਮਾਸ਼ਨਾ, ਤਮ੍ਹਾਂ ਤ੍ਰਿਸ਼ਨਾ ਕੂੜ ਮਿਟਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਉਪਾਸ਼ਨਾ, ਲੋਕਮਾਤ ਧਿਆਨ ਲਗਾਈਆ। ਸੋ ਲੇਖਾ ਜਾਣੇ ਸਰਬ ਗੁਣ ਤਾਸਨਾ, ਗਹਿਰ ਗੰਭੀਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ।

ਗੋਬਿੰਦ ਕਹੇ ਅਨੰਦ ਪੁਰ ਤੋਂ ਅਗਲਾ ਵੇਖਿਆ ਸੰਗ, ਹਰਿ ਸੰਗੀ ਧੁਰ ਦਰਗਾਹੀਆ। ਚਾੜ੍ਹ ਅਗੰਮੀ ਰੰਗ, ਰੰਗਤ ਦਿੱਤੀ ਬਦਲਾਈਆ। ਆਸਾ ਮਨਸਾ ਪੂਰੀ ਕਰ ਉਮੰਗ, ਤ੍ਰਿਸ਼ਨਾ ਦਿੱਤੀ ਮਿਟਾਈਆ। ਤੂੰ ਮੇਰਾ ਮੈਂ ਤੇਰਾ ਸੁਣਾ ਕੇ ਛੰਦ, ਸੋਹੰ ਢੋਲਾ ਦਿੱਤਾ ਜਣਾਈਆ। ਨੂਰ ਵਿਚ ਨੂਰ ਚਾੜ੍ਹ ਚੰਦ, ਨੂਰ ਨੂਰ ਵਿਚ ਸਮਾਈਆ। ਸਚ ਦਵਾਰ ਦਾ ਦੇ ਅਨੰਦ, ਅਨੰਦ ਪੁਰੀ ਦਾ ਲੇਖਾ ਦਿੱਤਾ ਮੁਕਾਈਆ। ਝਗੜਾ ਰਿਹਾ ਨਾ ਕੋਈ ਜੰਗ, ਖੜਗ ਖੰਡਾ ਨਾ ਕੋਇ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਘਰ ਸੋਭਾ ਪਾਈਆ।

ਗੋਬਿੰਦ ਕਹੇ ਅਨੰਦ ਪੁਰੀ ਦਾ ਕਰ ਕਿਨਾਰਾ, ਪੱਤਣ ਪਿਛਲਾ ਦਿੱਤਾ ਤਜਾਈਆ। ਵੇਖਿਆ ਖੇਲ ਨਰ ਨਿਰੰਕਾਰਾ, ਸਚਖੰਡ ਦਵਾਰ ਵੱਜੇ ਵਧਾਈਆ। ਜੋਤ ਸਰੂਪ ਅਗੰਮ ਅਪਾਰਾ, ਅਲਖ ਅਗੋਚਰ ਸੋਭਾ ਪਾਈਆ । ਸਚ ਸਿੰਘਾਸਣ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸ਼ਬਦੀ ਸ਼ਬਦ ਇਕ ਜੈਕਾਰਾ, ਧੁਰ ਸੰਦੇਸ਼ਾ ਰਾਗ ਅਲਾਈਆ। ਮੰਦਰ ਮਹੱਲ ਅਟੱਲ ਉਚ ਮਨਾਰਾ, ਦਰਗਾਹ ਸਚ ਮੁਕਾਮੇ ਹੱਕ ਸੋਭਾ ਪਾਈਆ । ਕੋਟਨ ਕੋਟ ਦਰ ਦਰਵੇਸ਼ ਖੜ੍ਹੇ ਗੁਰ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਪੁਰਖ ਅਕਾਲ ਦੀਨ ਦਿਆਲ ਸਮਰੱਥ ਸਵਾਮੀ ਅੰਤਰਜਾਮੀ ਦੇਵਣਹਾਰਾ, ਦੇ ਦੇ ਆਪਣੀ ਖ਼ੁਸ਼ੀ ਬਣਾਈਆ । ਗੋਬਿੰਦ ਕਹੇ ਮੈਂ ਵੇਖਿਆ ਸੱਚਾ ਘਰ ਬਾਹਰਾ, ਪਿਛਲਾ ਭੁੱਲ ਗਿਆ ਪਿਆਰਾ, ਅੱਗੇ ਆਪਣਾ ਆਪ ਪ੍ਰਭ ਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਕਰੇ ਵਿਹਾਰਾ, ਬਿਵਹਾਰੀ ਹੋ ਕੇ ਧਾਰ ਆਪਣੀ ਆਪ ਬਦਲਾਈਆ। (੧੯ ਮਾਘ ਸ਼ੈ ਸੰ ੨)

❋

ਗੋਬਿੰਦ ਕਹੇ ਅਨੰਦ ਪੁਰ ਤੋਂ ਵੇਖੀ ਧਾਰ ਅਗਲੀ, ਦੋ ਜਹਾਨਾਂ ਪਰ੍ਹੇ ਧਿਆਨ ਲਗਾਈਆ। ਨਾਤਾ ਤੋੜ ਸ੍ਰਿਸ਼ਟੀ ਸਗਲੀ, ਧੁਰ ਸਵਾਮੀ ਅੰਤਰਜਾਮੀ ਮਿਲ ਕੇ ਖ਼ੁਸ਼ੀ ਮਨਾਈਆ। ਫੇਰ ਸੱਥਰ ਯਾਰ ਸੇਜ ਵਿਛੌਣੀ ਪਏ ਨਾ ਵਿਚ ਜੰਗਲੀਂ, ਉਚੀ ਕੂਕ ਨਾ ਕੋਇ ਸੁਣਾਈਆ। ਵਸਤ ਅਗੰਮ ਅਥਾਹ ਇਕੋ ਮੰਗ ਲਈ, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਰੰਗ ਰੰਗ ਲਈਂ, ਰੰਗਤ ਇਕੋ ਇਕ ਚੜ੍ਹਾਈਆ। ਸਚ ਦਵਾਰੇ ਸਾਚੇ ਸੱਦ ਲਈਂ, ਸਦਕੇ ਵਾਰੀ ਹਉਂ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ।

ਗੋਬਿੰਦ ਕਹੇ ਪੁਰ ਅਨੰਦ ਤੋਂ ਅਗਲਾ ਵੇਖਿਆ ਰਸਤਾ, ਜਗਤ ਜਹਾਨ ਪਗਡੰਡੀ ਦਿੱਤੀ ਤਜਾਈਆ । ਪੁਰਖ ਅਕਾਲ ਦੀਨ ਦਿਆਲ ਤੱਕਿਆ ਹੱਸਦਾ, ਹਸਤੀ ਵਿਚ ਮਸਤੀ ਰਿਹਾ ਚੜ੍ਹਾਈਆ। ਨਾਮ ਪਿਆਲਾ ਦੇਵੇ ਆਪਣੇ ਰਸ ਦਾ, ਰਸਨਾ ਤੋਂ ਬਾਹਰ ਸਿਫ਼ਤ ਸਾਲਾਹੀਆ। ਇਸ਼ਾਰਾ ਦੇ ਅਗੰਮੀ ਅੱਖ ਦਾ, ਜਗ ਲੋਚਣਾਂ ਤੋਂ ਨੈਣ ਲਿਆ ਬਦਲਾਈਆ। ਖੇਲ ਦੱਸ ਸਚਖੰਡ ਪਰਤੱਖ ਦਾ, ਦਰਗਾਹ ਸਾਚੀ ਧਾਮ ਨਿਆਰੇ ਪੜਦਾ ਦਿੱਤਾ ਉਠਾਈਆ। ਭੰਡਾਰਾ ਖੋਲ੍ਹ ਨੂਰ ਨੁਰਾਨੇ ਹੱਟ ਦਾ, ਵਣਜਾਰਾ ਹੋ ਕੇ ਵਣਜ ਦਿੱਤਾ ਕਰਾਈਆ। ਪੜਦਾ ਲਾਹ ਕੇ ਲੱਖ ਚੁਰਾਸੀ ਅੰਤਰ ਆਤਮ ਘਟ ਘਟ ਦਾ, ਚਾਰੇ ਖਾਣੀ ਲੇਖਾ ਦਿੱਤਾ ਸਮਝਾਈਆ। ਨਾਦ ਵਜਾ ਕੇ ਅਨਹਦ ਆਪਣੇ ਨਦ ਦਾ, ਪਰਾ ਪਸੰਤੀ ਮਧਮ ਬੈਖਰੀ ਲਹਿਣਾ ਦਿੱਤਾ ਮੁਕਾਈਆ। ਹੁਕਮ ਦੇ ਕੇ ਖੇਲ ਦੱਸਿਆ ਅਲੱਗ ਦਾ, ਤੱਤਾਂ ਵਾਲਾ ਨਾਤਾ ਦਿੱਤਾ ਤੁੜਾਈਆ। ਜੋੜਾ ਦੱਸਿਆ ਸੂਰੇ ਸਰਬੱਗ, ਦਾ ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਲਿਆ ਤੱਕ, ਹਰਿ ਕਰਤਾ ਨਜ਼ਰੀ ਆਈਆ। ਨਿਰਗੁਣ ਧਾਰ ਸਾਹਿਬ ਸਮਰੱਥ, ਪਰਵਰਦਿਗਾਰ ਬੇਪਰਵਾਹੀਆ। ਹਕੀਕਤ ਵਿਚੋਂ ਦੱਸੇ ਹੱਕ, ਪਰਤੱਖ ਰੂਪ ਗੋਸਾਈਂਆ। ਸਚ ਜੈਕਾਰਾ ਬੋਲ ਅਲੱਖ, ਅਲੱਖ ਅਗੋਚਰ ਆਪਣਾ ਆਪ ਦਿੱਤਾ ਦ੍ਰਿੜਾਈਆ। ਮੈਂ ਚਰਨ ਕਵਲ ਬਿਨ ਧਵਲ ਗਿਆ ਢੱਠ, ਬਿਨ ਧੂੜੀ ਮਸਤਕ ਟਿੱਕਾ ਸਾਚਾ ਲਿਆ ਰਮਾਈਆ। ਸਾਹਿਬ ਸਤਿਗੁਰ ਪਕੜ ਉਠਾਇਆ ਝੱਟ, ਬਿਨ ਹੱਥਾਂ ਹੱਥ ਲਗਾਈਆ। ਤੈਨੂੰ ਰਹਿਣ ਨਹੀਂ ਦੇਣਾ ਵੱਖ, ਅੱਡਰਾ ਘਰ ਨਾ ਕੋਇ ਬਣਾਈਆ । ਨਾਤਾ ਤੋੜ ਕੇ ਮਾਸ ਨਾੜੀ ਹੱਡ, ਜੋਤੀ ਧਾਰ ਵਿਚ ਸਮਾਈਆ। ਕੀ ਹੋਇਆ ਪੁਰੀ ਅਨੰਦ ਆਇਆ ਛੱਡ, ਸਚਖੰਡ ਸੋਹਣਾ ਮੰਦਰ ਇਕ ਸੁਹਾਈਆ। ਜਿਥੇ ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਮੇਰੀ ਚਲੇ ਯਦ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕੋਈ ਨਾ ਸਕੇ ਲੱਭ, ਖੋਜ ਵਿਚ ਖੋਜਣ ਕੋਇ ਨਾ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਆਪ ਸੁਣਾਈਆ ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਤੱਕਿਆ ਏਕੰਕਾਰ ਉਹ, ਓੜਕ ਜਿਸ ਦੀ ਸਾਰੇ ਓਟ ਤਕਾਈਆ । ਸ੍ਰਿਸ਼ਟੀ ਦ੍ਰਿਸ਼ਟੀ ਨਾਲੋਂ ਬੈਠਾ ਹੋ ਨਿਰਮੋਹ, ਮੋਹ ਮੁਹੱਬਤ ਨਿਰਗੁਣ ਨਿਰਗੁਣ ਨਾਲ ਰਖਾਈਆ। ਜਿਸ ਦਾ ਲੇਖਾ ਅਵਰ ਨਾ ਜਾਣੇ ਕੋ, ਕੋਟਨ ਕੋਟ ਜੁਗ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸੁਣਦੇ ਰਹੇ ਸੋ, ਸੋ ਸਾਹਿਬ ਸੁਵਾਮੀ ਅੰਤਰਜਾਮੀ ਆਪਣਾ ਭੇਵ ਖੁਲ੍ਹਾਈਆ। ਸਚ ਪਰਕਾਸ਼ ਕਰ ਅਗੰਮੀ ਲੋ, ਲੋਇਨ ਤੋਂ ਪਰ੍ਹੇ ਕਰੇ ਰੁਸ਼ਨਾਈਆ। ਜਿਸ ਦੀ ਧਾਰ ਸਦਾ ਦੋ, ਨਿਰਗੁਣ ਸਰਗੁਣ ਵੇਸ ਵਟਾਈਆ । ਪਰਮਾਤਮ ਹੋ ਕੇ ਆਤਮ ਜਾਵੇ ਛੋਹ, ਸ਼ਹਿਨਸ਼ਾਹ ਹੋ ਕੇ ਵਸਤ ਅਮੋਲਕ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਘਟ ਜੋਤ ਪਰਕਾਸ਼ੀ, ਨਿਰਗੁਣ ਨੂਰ ਕਰੇ ਰੁਸ਼ਨਾਈਆ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਤੱਕਿਆ ਇਕ ਅਕਾਲ, ਅਕਲ ਕਲਧਾਰੀ ਨਜ਼ਰੀ ਆਈਆ। ਜਿਸ ਮੈਨੂੰ ਬਣਾਇਆ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਵਿਚ ਸਮਾਈਆ। ਮੇਰੀ ਲੇਖੇ ਲਾ ਕੇ ਘਾਲ, ਕੀਤੀ ਘਾਲ ਥਾਏਂ ਪਾਈਆ। ਸਚਖੰਡ ਦਵਾਰਾ ਵਖਾ ਸੱਚੀ ਧਰਮਸਾਲ, ਸਚ ਸਿੰਘਾਸਣ ਆਸਣ ਦਿੱਤਾ ਲਗਾਈਆ। ਝਗੜਾ ਮੁਕਾ ਕੇ ਕਾਲ ਮਹਾਂਕਾਲ, ਦੀਨ ਦਿਆਲ ਦਿੱਤੀ ਵਡਿਆਈਆ। ਮੇਰਾ ਹਲ ਹੋਇਆ ਸਵਾਲ, ਮਨਸਾ ਮੋਹ ਦਿੱਤਾ ਚੁਕਾਈਆ। ਤੱਤਾਂ ਵਿਚੋਂ

ਲਿਆ ਜਵਾਲ, ਅਗਨੀ ਅੱਗ ਨਾ ਕੋਇ ਤਪਾਈਆ। ਬਾਲਾ ਨੱਢਾ ਬਣਾ ਨੌਜੁਵਾਨ, ਜੋਬਨ ਆਪਣਾ ਦਿੱਤਾ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਆਪ ਸੁਣਾਈਆ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਖੁਲ੍ਹਿਆ ਵੇਖਿਆ ਤਾਕ, ਤਾਕਤਵਰ ਪੜਦਾ ਆਪ ਉਠਾਈਆ । ਜਿਸ ਦਾ ਦੇ ਕੇ ਆਏ ਭਵਿਖਤ ਵਾਕ, ਵਾਕਿਆ ਵੇਖੇ ਚਾਈਂ ਚਾਈਂਆ। ਸਾਹਿਬ ਸੁਵਾਮੀ ਹੋ ਕੇ ਦੇਵੇ ਸਾਥ, ਸਗਲਾ ਸੰਗ ਨਿਭਾਈਆ । ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਸੋਹੰ ਢੋਲਾ ਦਿੱਤਾ ਦ੍ਰਿੜਾਈਆ । ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਜਿਸ ਦਾ ਜਾਪ, ਜਗਜੀਵਣ ਦਾਤਾ ਜੁਗਤੀ ਜੋਗ ਇਕ ਜਣਾਈਆ। ਗੋਬਿੰਦ ਕਹੇ ਜਿਸ ਦੀ ਸਿਫ਼ਤ ਵਿਚ ਸਿਫ਼ਤ ਗਏ ਆਖ, ਆਖ਼ਰ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਦੇਵੇ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਕੂੜੀ ਕਿਰਿਆ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਨੂਰ ਰੁਸ਼ਨਾਈਆ। ਜਨ ਭਗਤ ਬਣਾਏ ਸਚ ਜਮਾਤ, ਜੁਮਲਾ ਅੱਖਰ ਵੱਖਰ ਇਕੋ ਨਾਮ ਪੜ੍ਹਾਈਆ। ਮਹੱਲ ਅਟੱਲ ਉਚ ਮਨਾਰਾ ਸੁਹਾਏ ਇਕ ਮਹਿਰਾਬ, ਮਹਿਬੂਬ ਹੋ ਕੇ ਮੁਹੱਬਤ ਵਿਚ ਆਸਣ ਲਾਈਆ। ਸਚ ਸੁਨੇਹੜਾ ਸਤਿਗੁਰ ਹੋ ਕੇ ਦੇਵੇ ਆਪ, ਗੁਰਮੁਖ ਗੁਰ ਗੁਰ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਧੁਰ ਦਾ ਸਾਥ, ਸੰਗੀ ਸਾਥੀ ਹਰਿ ਕਰਤਾ ਇਕੋ ਨਜ਼ਰੀ ਆਈਆ। (੧੯ ਮਾਘ ਸ਼ਹਿਨਸ਼ਾਹੀ ਸੰਮਤ ੨)

❋

ਗੋਬਿੰਦ ਕਹੇ ਪੁਰ ਅਨੰਦ ਤੋਂ ਚੰਗਾ ਸਚਖੰਡ, ਦਰਗਾਹ ਸਾਚੀ ਵੱਜੇ ਸਚ ਵਧਾਈਆ। ਜਿਸ ਗ੍ਰਹਿ ਮੰਦਰ ਅੰਦਰ ਬੈਠਾ ਨਿਰਗੁਣ ਰੂਪ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਰਵਰਦਿਗਾਰ ਸਾਂਝਾ ਯਾਰ ਨੂਰ ਖ਼ੁਦਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਹੀਂ ਕੋਈ ਵੰਡ, ਤੱਤ ਵਜੂਦ ਨਜ਼ਰ ਕੋਇ ਨਾ ਆਈਆ। ਅੱਖਰਾਂ ਵਾਲਾ ਨਹੀਂ ਕੋਈ ਗਾਵਣ ਵਾਲਾ ਛੰਦ, ਰਾਗ ਨਾਦ ਗੀਤ ਸੰਗੀਤ ਵੱਜੇ ਨਾ ਕੋਇ ਵਧਾਈਆ । ਇਕੋ ਜੋਤ ਨੂਰ ਅਗੰਮੀ ਚੜ੍ਹਿਆ ਚੰਦ, ਰਵ ਸਸ ਸੂਰੀਆ ਮੁਖ ਨਾ ਕੋਇ ਵਖਾਈਆ। ਝਗੜਾ ਨਹੀਂ ਕੋਈ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਜਾਤ ਪਾਤ ਵਿਚ ਵਰਭੰਡ, ਲੋਕ ਪਰਲੋਕ ਗਣਤ ਨਾ ਕੋਇ ਗਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਇਕ ਇਕੱਲਾ ਸਚ ਸਿੰਘਾਸਣ ਸੋਭਾ ਪਾਈਆ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਵੇਖਿਆ ਮੁਕਾਮੇ ਹੱਕ, ਹਕੀਕਤ ਇਕੋ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਪੁਰਖ ਅਕਾਲ ਮਿਲੇ ਸਮਰੱਥ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਦਾ ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਜਸ, ਰਸਨਾ ਜਿਹਵਾ ਬੱਤੀ ਦੰਦ ਸੋਹਲੇ ਢੋਲੇ ਰਾਗ ਸੁਣਾਈਆ। ਸੋ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਚ ਦਵਾਰੇ ਰਿਹਾ ਵੱਸ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਕੋਟਨ ਕੋਟ ਦੇਵਤ ਸੁਰ ਰਿਖ ਮੁਨ ਸਾਧ ਸੰਤ ਸੂਫ਼ੀ ਫ਼ਕੀਰ ਬੇਨਜ਼ੀਰ ਚਰਨੀ ਰਹੇ ਢੱਠ, ਬਿਨ ਸੀਸ ਜਗਦੀਸ਼ ਸਾਰੇ ਰਹੇ ਝੁਕਾਈਆ। ਚਾਰੇ ਖਾਣੀ ਚਾਰੇ ਬਾਣੀ ਅੰਤਰ ਨਿਰੰਤਰ ਮੰਤਰ ਜਿਸ ਦਾ ਨਾਮ ਰਹੇ ਰਟ, ਬੋਧ ਅਗਾਧ ਸ਼ਬਦ ਅਨਾਦ ਧੁਰ ਦੀ

ਧੁਨ ਕਰੇ ਸ਼ਨਵਾਈਆ । ਸੋ ਸਾਹਿਬ ਸਤਿਗੁਰ ਦੀਨ ਦਿਆਲਾ ਪੁਰਖ ਅਕਾਲਾ ਮਾਰਗ ਲਾਵੇ ਸੱਚ, ਕਲਜੁਗ ਕੂੜੀ ਕਿਰਿਆ ਚਾਰ ਕੁੰਟ ਚਾਰ ਵਰਨ ਅਠਾਰਾਂ ਬਰਨ ਦਏ ਗਵਾਈਆ। ਕਰ ਪਰਕਾਸ਼ ਕਾਇਆ ਮਾਟੀ ਪੰਜ ਤੱਤ ਕੱਚ, ਆਤਮ ਬ੍ਰਹਮ ਪਾਰਬ੍ਰਹਮ ਭੇਵ ਅਭੇਦਾ ਅਛਲ ਅਛੇਦਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਦੇਵੇ ਮਾਣ ਵਡਿਆਈਆ।

ਗੋਬਿੰਦ ਕਿਹਾ ਅਨੰਦ ਪੁਰ ਤੋਂ ਅੱਗੇ ਵੇਖਿਆ ਅਗੰਮ ਦਵਾਰ, ਜਿਸ ਦਾ ਭੇਵ ਨਾ ਕੋਇ ਖੁਲ੍ਹਾਈਆ । ਜਿਸ ਨੂੰ ਸਮਝ ਨਾ ਸਕੇ ਵੇਦ ਚਾਰ, ਸ਼ਾਸਤਰ ਸਿਮਰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਰ ਦੇ ਭਿਖਾਰ, ਭਿੱਖਕ ਹੋ ਕੇ ਬੈਠੇ ਝੋਲੀਆਂ ਡਾਹੀਆ। ਸੋ ਦਵਾਰਾ ਏਕੰਕਾਰਾ ਰੱਖੇ ਠੰਡਾ ਠਾਰ, ਅਗਨੀ ਤੱਤ ਆਦਿ ਜੁਗਾਦਿ ਨਾ ਕੋਇ ਤਪਾਈਆ। ਨਿਰਗੁਣ ਸਰਗੁਣ ਵਸਤ ਦੇਵੇ ਦਾਤਾ ਦਾਨੀ ਬਣ ਥਾਰ, ਥਿਰ ਘਰ ਪੜਦਾ ਉਹਲਾ ਦਏ ਚੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ, ਕਲ ਕਲਕੀ ਵੇਸ ਵਟਾਈਆ। ਜਿਸ ਦੀ ਆਦਿ ਅੰਤ ਜੁਗਾ ਜੁਗੰਤ ਪਾਵੇ ਕੋਈ ਨਾ ਸਾਰ, ਮਹਾਂਸਾਰਥੀ ਹੋ ਕੇ ਦੋ ਜਹਾਨਾਂ ਸ੍ਰੀ ਭਗਵਾਨਾ ਆਪਣਾ ਰਥ ਚਲਾਈਆ। ਕੂੜ ਕਿਰਿਆ ਜਗਤ ਮਾਇਆ ਮਮਤਾ ਮੇਟੇ ਵਿਭਚਾਰ, ਦੁਰਮਤ ਮੈਲ ਅਗਨੀ ਤੱਤ ਬੁਝਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਦੱਸੇ ਇਕ ਪਿਆਰ, ਸੁਰਤੀ ਸ਼ਬਦੀ ਨਾਤਾ ਦਏ ਜੁੜਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਸਾਧ ਸੰਤ ਇਕੋ ਘਰ ਦਏ ਵਖਾਲ, ਜਿਸ ਗ੍ਰਹਿ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚਖੰਡ ਨਿਵਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਸ਼ਬਦੀ ਨਾਦ ਵਜਾਈਆ।

ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਮੰਜ਼ਲ ਹਕੀਕੀ ਚੜ੍ਹਿਆ, ਪੁਰਖ ਅਕਾਲ ਦਿੱਤੀ ਵਡਿਆਈਆ । ਬਿਨ ਅੱਖਾਂ ਬਿਨ ਅੱਖਰਾਂ ਨਿਰਅੱਖਰ ਇਕੋ ਪੜ੍ਹਿਆ, ਜਿਸ ਨੇ ਭੇਵ ਅਭੇਦਾ ਦਿੱਤਾ ਖੁਲ੍ਹਾਈਆ। ਸਚ ਵਖਾਇਆ ਧੁਰ ਦਾ ਘਰਿਆ, ਗ੍ਰਹਿ ਮੰਦਰ ਵੱਜਦੀ ਦਿਸੀ ਵਧਾਈਆ। ਨਿਰਗੁਣ ਨੂਰ ਜੋਤ ਪਰਕਾਸ਼ ਪਰਵਰਦਿਗਾਰ ਇਕੋ ਕਰਿਆ, ਜ਼ਾਹੂਰ ਜ਼ਹੂਰ ਵਿਚੋਂ ਪਰਗਟਾਈਆ। ਚਰਨ ਕਵਲ ਸਚ ਸਰਨਾਈ ਬਿਨ ਸੀਸ ਧੜ ਪੜ੍ਹਿਆ, ਜੋਤੀ ਜੋਤ ਜੋਤ ਭੇਟ ਕਰਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਹੁਕਮ ਅਗੰਮਾ ਕਰਿਆ, ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਦਿੱਤਾ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਿਉਂ ਲੜਿਆ, ਭਾਵਨਾ ਮਮਤਾ ਮੋਹ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ ਨਰ ਨਰੇਸ਼ ਨਿਰਗੁਣ ਧਾਰ ਆਪ ਸੁਣਾਈਆ ।

ਗੋਬਿੰਦ ਕਹੇ ਮੈਂ ਸੁਣ ਅਗੰਮੀ ਫ਼ਰਮਾਣਾ, ਬਿਨ ਰਸਨਾ ਜਿਹਵਾ ਬੱਤੀ ਦੰਦ ਜੋ ਪ੍ਰਭ ਨੇ ਦਿੱਤਾ ਜਣਾਈਆ । ਭੇਵ ਅਭੇਦਾ ਖੋਲ੍ਹ ਦੋ ਜਹਾਨਾਂ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਗਗਨ ਗਗਨੰਤਰਾਂ ਪੜਦਾ ਦਿੱਤਾ ਉਠਾਈਆ । ਜਿਸ ਵਿਚ ਸਤਿਜੁਗ ਦਾ ਸਤਿ ਵਖਾਇਆ ਇਕ ਨਿਸ਼ਾਨਾ, ਸਤਿ ਧਰਮ ਦਾ ਸੱਚਾ ਰਾਹ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟੇ ਵਿਚ ਜਹਾਨਾਂ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਪ੍ਰਮਾਤਮ ਆਤਮ ਦੂਸਰ ਦਿਸੇ ਨਾ ਕੋਇ ਬੇਗਾਨਾ, ਤੱਤ ਸ਼ਰੀਰ ਤਨ ਵਜੂਦ ਮਾਟੀ ਖ਼ਾਕ ਵੰਡ ਨਾ ਕੋਇ ਵੰਡਾਈਆ। ਏਕਾ ਨਾਮ ਏਕਾ ਦਾਨ ਦੇਵੇ ਧੁਰ ਸ੍ਰੀ ਭਗਵਾਨਾ, ਸਤਿ ਸਤਿਵਾਦੀ ਆਪਣਾ ਹੁਕਮ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਆਪਣਾ ਰੰਗ ਚੜ੍ਹਾਈਆ।

ਗੋਬਿੰਦ ਕਿਹਾ ਪੁਰਖ ਅਕਾਲ ਦਿੱਤਾ ਧੁਰ ਸੰਦੇਸ਼ਾ, ਸੰਧੀ ਹੱਥ ਕਿਸੇ ਨਾ ਆਈਆ। ਤਖ਼ਤ ਨਿਵਾਸੀ ਬਣ ਨਰੇਸ਼ਾ, ਨਰ ਨਰਾਇਣ ਦਿੱਤਾ ਸਮਝਾਈਆ। ਗੋਬਿੰਦ ਸ਼ਬਦ ਸਤਿਗੁਰ ਪੂਰਾ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਜਗਤ ਵਜੂਦ ਖੇਲ ਬਣਾਈਆ। ਜੁਗ ਚੌਕੜੀ ਨਿੱਤ ਨਵਿਤ ਮੇਟੇ ਲੇਖਾ, ਭਰਮ ਭੁਲੇਖਾ ਕੂੜੀ ਕਿਰਿਆ ਦਏ ਕਢਾਈਆ। ਕਲਜੁਗ ਅੰਤ ਚੌਦਾਂ ਸਦੀਆਂ ਮੁਹੰਮਦ ਠੇਕਾ, ਠਾਕਰ ਸੁਵਾਮੀ ਅੰਤਰਜਾਮੀ ਸਭ ਦਾ ਪੂਰਬ ਲਹਿਣਾ ਦਏ ਮੁਕਾਈਆ। ਜੂਠ ਝੂਠ ਰਹਿਣ ਨਾ ਦੇਵੇ ਭੇਖਾ, ਸਚ ਸੁੱਚ ਲੋਕਮਾਤ ਦਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧਰਮ ਦਵਾਰਾ ਇਕੋ ਇਕ ਵਖਾਈਆ।

ਗੋਬਿੰਦ ਕਹੇ ਪੁਰਖ ਅਕਾਲ ਦੇਵੇ ਧੁਰ ਫ਼ਰਮਾਣ, ਹੁਕਮ ਅੰਦਰ ਹੁਕਮ ਬਦਲਾਈਆ। ਝਗੜਾ ਮੇਟ ਜ਼ਿਮੀਂ ਅਸਮਾਨ, ਦੀਨ ਦੁਨੀ ਦਏ ਬਦਲਾਈਆ। ਚਾਰ ਵਰਨ ਅਠਾਰਾਂ ਬਰਨ ਮਾਨਵ ਜਾਤੀ ਸ਼ਬਦੀ ਸਤਿਗੁਰ ਇਕ ਗਿਆਨ, ਮਨ ਵਾਸਨਾ ਨਾ ਕੋਇ ਲੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਭੇਵ ਖੋਲ੍ਹ ਮਹਾਨ, ਮਹਿੰਮਾ ਅਕੱਥ ਪੁਰਖ ਸਮਰੱਥ ਦੇ ਸਮਝਾਈਆ। ਏਕਾ ਨਾਮ ਦੱਸੇ ਗੁਣ ਨਿਧਾਨ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ।

ਸਾਚੀ ਕਰਨੀ ਦੱਸੇ ਕਰਤਾਰ, ਕੁਦਰਤ ਦਾ ਮਾਲਕ ਦਇਆ ਕਮਾਈਆ । ਕਲਜੁਗ ਕੂੜੀ ਕਿਰਿਆ ਲੋਕਮਾਤ ਨਿਵਾਰ, ਮਾਇਆ ਮਮਤਾ ਮੋਹ ਮਿਟਾਈਆ। ਸਚ ਸੁੱਚ ਸਤਿ ਧਰਮ ਡੰਕ ਵੱਜੇ ਸੰਸਾਰ, ਰਾਓ ਰੰਕ ਕਰ ਸ਼ਨਵਾਈਆ। ਇਕੋ ਪੁਰਖ ਅਕਾਲ ਦਾ ਹੋਵੇ ਜੈਕਾਰ, ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਢੋਲਾ ਗਾਈਆ। ਸਚ ਦਵਾਰੇ ਆਤਮ ਕਰੇ ਨਿਮਸਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਪੁਰਖ ਅਕਾਲ ਦੀਨ ਦਿਆਲ ਵੇਖੇ ਵਿਗਸੇ ਵੇਖਣਹਾਰ, ਘਟ ਘਟ ਅੰਦਰ ਕਾਇਆ ਮੰਦਰ ਫੋਲ ਫੁਲਾਈਆ। ਗੋਬਿੰਦ ਵਿਚੋਲਾ ਸ਼ਬਦੀ ਸ਼ਬਦ ਸ਼ਬਦ ਸੰਸਾਰ, ਸੁਰਤੀ ਸੁਰਤ ਅਕਾਲ ਮੂਰਤ ਅਕਲ ਕਲਧਾਰੀ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਰ ਖੁਆਰ, ਬੀਸ ਬੀਸੇ ਦੇ ਅਧਾਰ, ਸਤਿਜੁਗ ਸਚ ਕਰ ਉਜਿਆਰ, ਕਲਜੁਗ ਅੰਧ ਅੰਧੇਰ ਕੂੜੀ ਕਿਰਿਆ ਦੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਨਿਰਗੁਣ ਰੂਪ ਸ੍ਰੀ ਭਗਵਾਨਾ, ਸ੍ਰਿਸ਼ਟ ਸਬਾਈ ਦ੍ਰਿਸ਼ਟੀ ਅੰਦਰ ਦੇਵੇ ਦਾਨਾ, ਦਇਆਵਾਨ ਦੀਨਨ ਦੀਨ ਇਕੋ ਇਕ ਅਖਵਾਈਆ।

(੨੦ ਮਾਘ ਸ਼ਹਿਨਸ਼ਾਹੀ ਸੰਮਤ ੨)

❋

…… ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਗਨ ਪਿਆ ਰਾਵੀ ਕੰਢਾ, ਰਵੀ ਦਏ ਗਵਾਹੀਆ। ਖੇਲ ਵੇਖੇ ਸੂਰੀਯਾ ਚੰਦਾ, ਸਿਤਾਰ ਅੱਖ ਟਿਕਾਈਆ। ਵੇਸ ਧਰ ਵਾਸੀ ਪੁਰੀ ਅਨੰਦਾ, ਅਨੰਦ ਆਪਣਾ ਇਕ ਜਣਾਈਆ। ਉਸ ਨੇ ਖੇਲ ਦੱਸਿਆ ਪਿਛਲਾ ਲਹਿਣਾ ਜੋ ਗੋਬਿੰਦ ਨਾਲ ਸੰਗਾ, ਸਗਲਾ ਸੰਗ ਵਖਾਈਆ । ਜਿਸ ਵੇਲੇ ਪੁਰੀ ਅਨੰਦ ਛੱਡਿਆ ਤੇ ਗੁਰਮੁਖਾਂ ਹੱਥ ਫੜਾਇਆ ਟੁਕੜਾ ਅਚਾਰ ਤੇ ਕੱਚਾ ਗੰਡਾ, ਭੋਜਨ ਮਾਤਾ ਗੁਜਰੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਸੱਤਰ ਸਿਖਾਂ ਨੇ ਲੈ ਕੇ ਦਾਨ, ਝੋਲੀ ਲਈ ਭਰਾਈਆ। ਨਾਲੇ ਕਿਹਾ ਗੋਬਿੰਦ ਤੇਰਾ ਪਕਵਾਨ, ਸਾਨੂੰ ਦਏ ਰਜਾਈਆ । ਚਾਰੋਂ ਕੁੰਟ ਮਾਰ ਧਿਆਨ, ਵੇਖਣ ਨੈਣ ਉਠਾਈਆ।

ਫੇਰ ਔਣਾ ਨਹੀਂ ਏਸ ਅਸਥਾਨ, ਪੁਰੀ ਅਨੰਦ ਨਾ ਕੋਇ ਸੁਹਾਈਆ। ਮਾਤਾ ਗੁਜਰੀ ਸ਼ਬਦ ਸੁਣਿਆ ਬਿਨਾਂ ਕਾਨ, ਕੰਨਾਂ ਵਿਚ ਜਣਾਈਆ। ਛੱਤੀ ਜੁਗ ਦਾ ਜਗਤ ਗਿਆਨ, ਨਾਨਕ ਨਿਰਗੁਣ ਸਰਗੁਣ ਦਏ ਦ੍ਰਿੜਾਈਆ । ਖੇਲੇ ਖੇਲ ਸ੍ਰੀ ਭਗਵਾਨ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਆਪਣੀ ਕਾਰ ਕਮਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਜਿਸ ਵੇਲੇ ਪੁਰੀ ਅਨੰਦ ਛੱਡਿਆ, ਛੱਡੀ ਆਸਾ ਜੱਗ। ਗੋਬਿੰਦ ਮੁਖ ਤੇ ਪੜਦਾ ਪਾ ਕੇ ਗੱਜਿਆ, ਵਡ ਬਣ ਸੂਰਾ ਸਰਬੱਗ। ਪੁਰਖ ਅਕਾਲੇ ਰੱਖੀਂ ਲੱਜਿਆ, ਮੈਂ ਤੇਰਾ ਨੂਰੀ ਅਗੰਮਾ ਚੰਦ। ਜਿਸ ਕਾਰਨ ਮੈਨੂੰ ਲੋਕਮਾਤ ਸੱਦਿਆ, ਨਾਮ ਦਮਾਮਾ ਵਜਾ ਮਰਦੰਗ। ਉਸ ਵਿਚ ਨਾ ਪਵੇ ਭੰਗਿਆ, ਖ਼ੁਸ਼ੀ ਕਰਨਾ ਬੰਦ ਬੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ।

ਪੁਰਖ ਅਕਾਲ ਕੀਤਾ ਇਸ਼ਾਰਾ, ਸ਼ਬਦ ਨਾਲ ਸਮਝਾਈਆ। ਗੋਬਿੰਦ ਤੇਰਾ ਵੇਖਿਆ ਜਗਤ ਭੰਡਾਰਾ, ਬਿਨ ਨੈਣਾਂ ਨੈਣ ਉਠਾਈਆ। ਅੱਜ ਖਾਲੀ ਹੋਏ ਦੁਵਾਰਾ, ਦਰ ਨਜ਼ਰ ਕਿਛ ਨਾ ਆਈਆ। ਜਰਾ ਇਸ ਦੀ ਕਰ ਵਿਚਾਰਾ, ਵਿਚਰ ਕੇ ਦੇ ਜਣਾਈਆ। ਇਕ ਹਲੂਣਾ ਜ਼ੋਰ ਦੀ ਮਾਰਾ, ਗੋਬਿੰਦ ਨੂੰ ਦਿਤਾ ਹਿਲਾਈਆ । ਜੋਤੀ ਜੋਤ ਦਾ ਦੇ ਚਮਤਕਾਰਾ, ਨੂਰ ਕੀਤਾ ਰੁਸ਼ਨਾਈਆ। ਗੋਬਿੰਦ ਕਿਹਾ ਪੁਰਖ ਅਕਾਲ ਮੇਰੀ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਵੇਲੇ ਸਤਾਰਾਂ ਸੌ ਛਪਿੰਜਾ ਕੀਤਾ ਸੀ ਪੰਥ ਤਿਆਰਾ, ਸਿਖ ਸਮਾਜ ਬਣਾਈਆ। ਬਣਿਆ ਸੀ ਵਰਤਾਰਾ, ਆਪਣੀ ਦਇਆ ਦਇਆ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਆਪਣਾ ਹੁਕਮ ਵਰਤਾਈਆ।

ਗੋਬਿੰਦ ਕਿਹਾ ਪ੍ਰਭੂ ਮੇਰੇ ਵਿਚ ਇਕ ਵਾਰੀ ਇਕ ਛਿੰਨ ਆਇਆ ਸੀ ਹੰਕਾਰ, ਮੈਂ ਬੋਲ ਕੇ ਦਿਤਾ ਸੁਣਾਈਆ। ਗੁਰਸਿਖੋ ਮੈਂ ਤੁਹਾਡਾ ਦਾਤਾਰ, ਦੇਵਣਹਾਰ ਬੇਪਰਵਾਹੀਆ। ਪੁਰੀ ਅਨੰਦ ਦੇ ਭਰੇ ਭੰਡਾਰ, ਰਾਣੇ ਮਹਾਂਰਾਣੇ ਸੀਸ ਨਿਵਾਈਆ। ਖਿਚ ਕੇ ਨੰਗੀ ਤਲਵਾਰ, ਕਟਾਰ ਦਿਤੀ ਚਮਕਾਈਆ। ਸਭ ਨੂੰ ਦੇਵਾਂ ਸ਼ੰਘਾਰ, ਸ਼ਤਰੂ ਰਹਿਣ ਕੋਇ ਨਾ ਪਾਈਆ। ਫੇਰ ਹੱਥ ਮਾਰ ਉਤੇ ਦਸਤਾਰ, ਕਲਗੀ ਦਿਤੀ ਹਿਲਾਈਆ । ਮੈਂ ਰੂਪ ਸੱਚੀ ਸਰਕਾਰ, ਨਿਰਗੁਣ ਸਰਗੁਣ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਝਟ ਤੂੰ ਉਸ ਵੇਲੇ ਮੇਰੇ ਉਤੇ ਪਾਇਆ ਭਾਰ, ਸ਼ਬਦ ਸ਼ਬਦ ਨਾਲ ਦਬਾਈਆ। ਨਾਲੇ ਹੱਸ ਕੇ ਕਿਹਾ ਗੋਬਿੰਦ ਤੂੰ ਪੁਰੀ ਅਨੰਦ ਦਾ ਚਾਰ ਦਿਨ ਦਾ ਮੁਖਤਿਆਰ, ਅੰਤ ਭੰਡਾਰਾ ਰਹਿਣ ਕੋਇ ਨਾ ਪਾਈਆ। ਮੈਂ ਝਟ ਨੌਂ ਵਾਰ ਚਰਨਾਂ ਤੇ ਕੀਤੀ ਨਮਸਕਾਰ, ਫਿਰ ਫਿਰ ਸੀਸ ਝੁਕਾਈਆ। ਪ੍ਰਭੂ ਤੂੰ ਫੇਰ ਲਿਆ ਉਠਾਲ, ਫੜ ਬਾਹੋਂ ਗਲੇ ਲਗਾਈਆ । ਜ਼ਿਮੀਂ ਤੋਂ ਚੁੱਕ ਕੇ ਇਸ਼ਾਰਾ ਕੀਤਾ ਔਹ ਵੇਖ ਕਲਜੁਗ ਅੰਤ ਕਾਲ, ਚਾਰੋਂ ਕੁੰਟ ਨਗਾਰ ਲਗਾਈਆ। ਫੇਰ ਵਖਾਇਆ ਔਹ ਵੇਖ ਮੇਰੇ ਭਗਤ ਦੁਲਾਰੇ ਲਾਲ, ਲਾਲ ਆਪਣੇ ਰੰਗ ਰੰਗਾਈਆ। ਬਿਨ ਮੇਰੀ ਕਿਰਪਾ ਮੇਰਿਆਂ ਭਗਤਾਂ ਨੂੰ ਕੋਈ ਨਾ ਸਕੇ ਖੁਵਾਲ, ਅਵਤਾਰ ਪੈਗ਼ੰਬਰ ਗੁਰੂ ਨਾ ਕੋਇ ਵਡਿਆਈਆ। ਆਦਿ ਜੁਗਾਦਿ ਦਾ ਮੈਂ ਦਲਾਲ, ਵਿਚੋਲਾ ਇਕ ਅਖਵਾਈਆ। ਸਚਖੰਡ ਮੇਰਾ ਸੱਚੀ ਧਰਮਸਾਲ, ਧਰਮ ਦੁਵਾਰਾ ਇਕ ਉਪਜਾਈਆ । ਜਿਥੇ ਮੰਗਤੇ ਸ਼ਾਹ ਕੰਗਾਲ, ਦੇਵਣਹਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਗੋਬਿੰਦ ਔਹ ਵੇਖ ਕਲਜੁਗ ਅੰਤ ਨਜ਼ਾਰਾ, ਸਚ ਦਿਆਂ ਵਖਾਈਆ। ਤੈਨੂੰ ਛੱਡਣਾ ਪਏ ਪੁਰੀ ਅਨੰਦ ਦੁਵਾਰਾ, ਅਨੰਦ ਪੁਰੀ ਰਹੀ ਕੁਰਲਾਈਆ। ਇਹ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪ ਸਮਝਾਈਆ ।

ਸੰਦੇਸ਼ਾ ਦੇਵਾਂ ਸ਼ਬਦ ਦੀ ਧਾਰਾ, ਧਾਰ ਧਾਰ ਵਿਚੋਂ ਪਰਗਟਾਈਆ। ਜਿਸ ਵੇਲੇ ਕਲ ਕਲਕੀ ਬਣ ਕੇ ਆਵਾਂ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਖੇਲ ਕਰਾਂ ਅਪਰ ਅਪਾਰਾ, ਅਪਰੰਪਰ ਹੋ ਕੇ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਇਕ ਅਖਵਾਈਆ ।

ਪੁਰਖ ਅਕਾਲ ਕਿਹਾ ਗੋਬਿੰਦ ਗੁਰ ਅਵਤਾਰ ਪੈਗ਼ੰਬਰ ਕੋਈ ਨਾ ਕਹੇ ਮੈਂ ਦਾਤਾ ਦਾਨੀ, ਦਾਤਾ ਇਕੋ ਇਕ ਅਖਵਾਈਆ। ਤੁਸੀਂ ਸਾਰੇ ਮੇਰੇ ਨਾਮ ਦੀ ਪੜ੍ਹਦੇ ਬਾਣੀ, ਸ਼ਬਦ ਸ਼ਬਦ ਨਾਲ ਸਾਲਾਹੀਆ। ਮੈਂ ਮਾਲਕ ਚਾਰੇ ਖਾਣੀ, ਲੱਖ ਚੁਰਾਸੀ ਮੇਰਾ ਨੂਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਅੰਦਰ ਭਰਨ ਪਾਣੀ, ਸੇਵਕ ਹੋ ਕੇ ਸੇਵ ਕਮਾਈਆ। ਆਦਿ ਜੁਗਾਦਿ ਜੁਗ ਮੇਰੀ ਮਿਹਰਵਾਨੀ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ ।

ਪੁਰਖ ਅਕਾਲ ਕਿਹਾ ਗੋਬਿੰਦ ਸੋਹਣਾ ਵਕਤ ਸੁਹੰਞਣਾ ਔਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵੇਖ ਵਖਾਈਆ। ਮੈਂ ਨਿਰਗੁਣ ਨੂਰ ਕਰਾਂ ਉਜਿਆਰਾ, ਜੋਤੀ ਜਾਤਾ ਵੇਸ ਵਟਾਈਆ। ਕਲ ਕਲਕੀ ਲਏ ਅਵਤਾਰਾ, ਅਵਤਰਾ ਆਪਣਾ ਫੇਰਾ ਪਾਈਆ। ਸਤਿਜੁਗ ਰੀਤੀ ਮਾਰ (ਲਕਾਰਾ), ਸੰਸਾਰ ਧੁਰ ਦਾ ਰਾਹ ਇਕ ਪਰਗਟਾਈਆ। ਕਿਸੇ ਦੇ ਅੰਦਰ ਰਹੇ ਨਾ ਕੋਇ ਹੰਕਾਰਾ, ਸਾਧ ਸੰਤ ਨਾ ਕੋਇ ਚਤੁਰਾਈਆ। ਜਨ ਭਗਤਾਂ ਦੁਵਾਰੇ ਬਣਾਂ ਆਪ ਭਿਖਾਰਾ, ਭਿੱਖਕ ਹੋ ਕੇ ਮੰਗ ਮੰਗਾਈਆ। ਇਕ ਨਿਸ਼ਾਨੀ ਤੇਰੀ ਰੱਖਾਂ ਪੁਰੀ ਅਨੰਦ ਦਾ ਅੰਤ ਗੰਡਾ ਤੇ ਅਚਾਰਾ, ਸ਼ਹਾਦਤ ਸਚ ਦੇਣੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਸਮਝਾਈਆ।

ਗੋਬਿੰਦ ਕਹੇ ਗੰਡਾ ਅਚਾਰ ਦਾ ਵੱਡਾ ਆਚਰਨ, ਸਚ ਸਚ ਸੁਣਾਈਆ। ਜਿਸ ਖਾਧਾ ਤਿਸ ਲੇਖਾ ਮੁਕਿਆ ਜੀਵਨ ਮਰਨ, ਚੁਰਾਸੀ ਫਾਸੀ ਨਾ ਕੋਇ ਲਟਕਾਈਆ। ਝਗੜਾ ਮੁਕਿਆ ਵਰਨ ਬਰਨ, ਜ਼ਾਤ ਪਾਤੀ ਨਾ ਵੰਡ ਵੰਡਾਈਆ। ਗੁਰਮੁਖ ਸਾਚੀ ਮੰਜ਼ਲ ਚੜ੍ਹਨ, ਜਿਥੇ ਮਿਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। …… (ਂ੨੫ ਜੇਠ ਸ਼ ਸੰ ੬)

❋

‘‘ਗੁਰ ਗੋਬਿੰਦਾ ਸਾਚਾ ਸੰਗੀ, ਆਪਣਾ ਆਪ ਰਖਾਇਆ। ਲੱਖ ਚੁਰਾਸੀ ਆਏ ਤੰਗੀ, ਕਲਜੁਗ ਅੰਤਮ ਦਏ ਦੁਹਾਇਆ। ਲਾੜੀ ਮੌਤ ਏਕਾ ਮੰਗ ਮੰਗੀ, ਲਾਲ ਚੁੰਨੀ ਅੱਗੇ ਡਾਹਿਆ। ਕਾਲ ਸਿਰ ਵਾਹੇ ਕੰਘੀ, ਸਾਚੀ ਪੱਟੀ ਦਏ ਗੁੰਦਾਇਆ। ਲੱਖ ਚੁਰਾਸੀ ਨਾਰ ਦੁਹਾਗਣ ਲੱਗੇ ਚੰਗੀ, ਸੰਮਤ ਸੋਲਾਂ ਪੰਚਮ ਜੇਠ ਸਗਨ ਦੇਵੇ ਝੋਲੀ ਪਾਇਆ। ਧਰਮ ਰਾਏ ਚਿਤਰ ਗੁਪਤ ਨਾਲ ਫਰੰਗੀ, ਦੇਵੇ ਜੰਞ ਚੜ੍ਹਾਇਆ। ਧਰਤ ਮਾਤ ਇਕ ਸੋਹਣੀ ਥਾਂ ਮੰਗੀ, ਜੰਬੂ ਦੀਪ ਦਏ ਸੁਹਾਇਆ। ਖੇਲੇ ਖੇਲ ਦਾਤਾ ਸੂਰਾ ਜੋਧਾ ਸਰਬੰਗੀ, ਦੋ ਜਹਾਨਾਂ ਪਾਰ ਆਸਣ ਲਾਇਆ। ਇਕ ਵਜਾਏ ਵਡ ਮਰਦੰਗੀ, ਕਾਲ ਨਗਾਰਾ ਹੱਥ ਫੜਾਇਆ। ਗੁਰਮੁਖਾਂ ਚੋਲੀ ਜਾਏ ਰੰਗੀ, ਜੋਤ ਨਿਰੰਜਣ ਸੇਵਾ ਲਾਇਆ। ਬਜਰ ਕਪਾਟੀ ਪਾੜ ਆਤਮ ਕਰਦੀ ਜਾਏ ਨੰਗੀ, ਏਕਾ ਰਾਹ ਵਖਾਇਆ। ਨਿਹਕਲੰਕ ਮਿਲਿਆ ਸਾਚਾ ਸੰਗੀ, ਗੁਰ ਗੋਬਿੰਦੇ ਲੜ ਫੜਾਇਆ। ਜੁਗ ਜੁਗ ਜਾਣੇ ਆਪਣਾ ਢੰਗੀ, ਬਿਧ ਆਪਣੇ ਹੱਥ ਰਖਾਇਆ। ਨਾਨਕ ਤੇਰੀ ਨਾਮ ਸੁਰੰਗੀ, ਗੁਰਮੁਖ ਤੇਰੇ ਤਨ ਮੰਦਰ ਅੰਦਰ

ਦਏ ਵਜਾਇਆ। ਗੁਰ ਗੋਬਿੰਦੇ ਮੰਗ ਏਕਾ ਮੰਗੀ, ਮਾਛੂਵਾੜੇ ਝਾੜੀਂ ਬੈਠਾ ਆਸਣ ਲਾਇਆ। ਨੰਗੀ ਪੈਰੀ ਫਿਰੇ ਪ੍ਰਭ ਲਾਏ ਅੰਗੀ, ਅੰਗੀਕਾਰ ਆਪ ਅਖਵਾਇਆ। ਤੇਰੀ ਕੱਟੇ ਅੰਤਮ ਪਰਗਟ ਹੋ ਹੋ ਤੰਗੀ, ਕਿਲ੍ਹਾ ਪੁਰ ਅਨੰਦ ਛੁਡਾਇਆ। ਅਨੰਦ ਪੁਰ ਨਾ ਕਿਸੇ ਦਾ ਸੰਗੀ, ਇੱਟ ਪੱਥਰ ਨਾਲ ਰਲਾਇਆ। ਪ੍ਰਭ ਦੀ ਜੋਤ ਸਭ ਤੋਂ ਚੰਗੀ, ਆਵਣ ਜਾਵਣ ਦਏ ਮਿਟਾਇਆ। ਗੁਰ ਗੋਬਿੰਦਾ ਏਕਾ ਮੰਗ ਆਪਣੀ ਮੰਗੀ, ਪੁਰੀ ਅਨੰਦ ਦਏ ਸਮਝਾਇਆ। ਪਾਰਬ੍ਰਹਮ ਆਪ ਸਮਝਾਏ, ਗੁਰ ਗੋਬਿੰਦ ਸਪੂਤਾ। ਪੁਰੀ ਅਨੰਦ ਇਕ ਵਿਖਾਏ, ਨਾ ਕੋਈ ਦਿਸੇ ਕੂਟਾ। ਸੂਰਜ ਚੰਨ ਨਾ ਕੋਈ ਚੜ੍ਹਾਏ, ਪਵਣ ਨਾ ਦੇਵੇ ਹੂਟਾ। ਖਾਣੀ ਬਾਣੀ ਕੋਈ ਦਿਸ ਨਾ ਆਏ, ਲੋਕਮਾਤ ਨਾ ਕੋਈ ਬੂਟਾ। ਪੀਣ ਖਾਣ ਕੋਈ ਦਿਸ ਨਾ ਆਏ, ਨਾ ਕੋਈ ਦਿਸੇ ਹੱਥ ਠੂਠਾ। ਤੀਰ ਕਮਾਨ ਨਾ ਕੋਇ ਰਖਾਏ, ਨਾ ਭੱਥਾ ਭੰਨੇ ਪਿਛੇ ਮੁੱਠਾ। ਪਹਾੜ ਉਜਾੜ ਨਾ ਕੋਈ ਨਿਸ਼ਾਨ ਜਣਾਏ, ਨਾ ਕੋਈ ਵਿਖਾਏ ਗੁੱਠਾ। ਸਚ ਧਾਮ ਇਕ ਮਕਾਨ ਸੁਹਾਏ, ਗੁਰ ਗੋਬਿੰਦ ਸੁਣਾਏ ਹਰਿ ਅਨਡਿਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਦਿਤਾ ਭਰ, ਰਸ ਮਾਣਿਆ ਏਕਾ ਮਿੱਠਾ।

ਐੜਾ ਆਕਾਰ ਹਰਿ ਨਿਰੰਕਾਰ, ਏਕਾ ਏਕ ਵਖਾਇਆ। ਆਪ ਆਪਣਾ ਖੇਲ ਅਪਾਰ, ਆਪਣੇ ਰੰਗ ਸਮਾਇਆ। ਨੱਨਾ ਨਿਰਗੁਣ ਰੂਪ ਨਿਰੰਕਾਰ, ਨਿਰਵੈਰ ਅਖਵਾਇਆ। ਆਪ ਆਪਣਾ ਕਰ ਤਿਆਰ, ਸਰਗੁਣ ਰਿਹਾ ਉਪਜਾਇਆ। ਦੱਦਾ ਦੋ ਜਹਾਨਾਂ ਵਸਿਆ ਬਾਹਰ, ਲਿਖਣ ਪੜ੍ਹਨ ਵਿਚ ਨਾ ਆਇਆ। ਪੱਪਾ ਪੁਰਖ ਹਰਿ ਸੁਲਤਾਨ, ਏਕਾ ਸ਼ਾਹੋ ਅਖਵਾਇਆ। ਇਕ ਇਕੱਲੜਾ ਵੇਖ ਬਾਲ ਨਿਧਾਨ, ਚਰਨ ਜੋੜਾ ਛੁਹਾਇਆ। ਰਾਰਾ ਰੇਖ ਨਾ ਕੋਈ ਜਹਾਨ, ਨਾ ਕੋਈ ਨਜ਼ਰੀ ਆਇਆ। ਨਾ ਕੋਈ ਧਾਰੀ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇਆ। ਨੱਨਾ ਨਾਨਕ ਗੁਰ ਦਸਮੇਸ ਹਰਿ ਜੋਤੀ ਸਵਾਇਆ। ਹਰਿ ਕਾ ਰੂਪ ਪੰਜ ਤੱਤ ਪ੍ਰਵੇਸ਼, ਸੋ ਸਤਿਗੁਰ ਆਪ ਬਣਾਇਆ। ਸੋ ਪੁਰਖ ਨਿਰੰਜਣ ਕਰੇ ਆਦੇਸ, ਆਪ ਆਪਣਾ ਦੇਸ ਰਿਹਾ ਵਸਾਇਆ। ਪੁਰ ਅਨੰਦ ਇਕ ਨਰੇਸ਼, ਹਰਿ ਸਾਚਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸ ਦਸਮੇਸ ਮੇਲ ਮਿਲਾਇਆ।

ਦਸ ਦਸਮੇਸ ਗੁਰ ਗੋਬਿੰਦ, ਆਤਮ ਵੱਜੀ ਵਧਾਈਆ। ਦੋ ਜਹਾਨੀ ਵੱਜੀ ਵਧਾਈ ਮਿਟੀ ਚਿੰਦ, ਹਰਿ ਜੋਤ ਹੋਈ ਕੁੜਮਾਈਆ। ਮਿਲਿਆ ਵਰ ਵਡ ਮਰਗਿੰਦ, ਡਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰਿਹਾ ਸਮਝਾਈਆ। ਪਾਰਬ੍ਰਹਮ ਪ੍ਰਭ ਆਪ ਸਮਝਾਏ, ਗੁਰ ਸ਼ਬਦੀ ਸ਼ਬਦ ਜਣਾਇਆ। ਦਰ ਦਵਾਰਾ ਵੇਖ ਵਖਾਏ, ਕਲਜੁਗ ਦਏ ਦੁਹਾਇਆ। ਸੰਮਤ ਚੌਦਾਂ ਰੁੱਤ ਸੁਹਾਏ, ਚੌਦਾਂ ਲੋਕਾਂ ਹੱਟ ਖੁਲ੍ਹਾਇਆ। ਕਾਇਆ ਬੁੱਤ ਪ੍ਰਭ ਡੇਰਾ ਲਾਏ, ਦਿਸ ਕਿਸੇ ਨਾ ਆਇਆ। ਗੁਰਮੁਖ ਸਾਚੇ ਸੰਤ ਉਠਾਏ, ਚਰਨ ਕਵਲ ਉਪਰ ਧਵਲ ਸਾਚਾ ਨਾਤਾ ਰਿਹਾ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਪੰਚਮ ਜੇਠ ਸਾਚਾ ਲੇਖ ਰਿਹਾ ਲਿਖਾਇਆ।’’

(੧ ਜੇਠ ੨੦੧੪ ਬਿ)