ਪੁਸਤਕਾਲਾਭਗਤ ਭਗਵਾਨ

ਭਗਤ ਭਗਵਾਨ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਭਗਤਨ ਸੰਗ ਵਸੇ ਭਗਵੰਤ, ਭੈ ਭਿਆਨਕ ਸਦਾ ਸਹਾਈਆ। ਮੇਲ ਮਿਲਾਵਾ ਸਾਚੇ ਸੰਤ, ਹਰਿ ਸਤਿਗੁਰ ਆਪ ਮਿਲਾਈਆ। ਜੁਗ ਜੁਗ ਬਣਾਏ ਸਾਚੀ ਬਣਤ, ਸਿਰ ਆਪਣਾ ਹੱਥ ਟਿਕਾਈਆ। ਏਕਾ ਨਾਮ ਜਣਾਏ ਮਣੀਆ ਮੰਤ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਇਕ ਸਮਝਾਈਆ। ਲੇਖਾ ਜਾਣੇ ਆਦਿ ਅੰਤ, ਬੇਅੰਤ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਸਾਚਾ ਮੇਲ ਮਿਲਾਈਆ।

ਭਗਤ ਭਗਵਾਨ ਇਕੋ ਰਾਹ, ਏਕਾ ਦਰ ਸੁਹਾਇੰਦਾ। ਏਕਾ ਦੇਵੇ ਸਚ ਸਲਾਹ, ਸਾਚਾ ਨਾਮ ਜਣਾਇੰਦਾ। ਇਕ ਵਖਾਏ ਸਚ ਮਕਾਂ, ਸਚਖੰਡ ਦੁਆਰਾ ਸੋਭਾ ਪਾਇੰਦਾ। ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਇਕ ਇਕੱਲਾ ਦੇਵੇ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਏਕੰਕਾਰ ਪਕੜੇ ਬਾਂਹ, ਹਰਿਜਨ ਆਪਣੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣੇ ਰੰਗ ਰੰਗਾਇੰਦਾ।

ਭਗਤਨ ਮੀਤਾ ਏਕੰਕਾਰ, ਅਕਲ ਕਲਾ ਵਡਿਆਈਆ। ਜੁਗ ਜੁਗ ਪੈਜ ਦਏ ਸਵਾਰ, ਲੋਕਮਾਤ ਹੋਏ ਸਹਾਈਆ। ਲੱਖ ਚੁਰਾਸੀ ਕਰੇ ਪਾਰ, ਜਮ ਕੀ ਫਾਸੀ ਤੋੜ ਤੁੜਾਈਆ। ਨਾਮ ਉਦਾਸੀ ਇਕ ਖੁਮਾਰ, ਏਕਾ ਰੰਗ ਵਖਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਿਰਪਨ ਆਪਣੇ ਗਲੇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਮਾਣ ਵਡਿਆਈਆ।

ਭਗਤਨ ਮੀਤਾ ਹਰਿ ਗੋਬਿੰਦ, ਅਕਲ ਕਲਾ ਅਖਵਾਇਆ। ਜੁਗ ਜੁਗ ਮੇਟੇ ਝੂਠੀ ਚਿੰਦ, ਚਿੰਤਾ ਚਿਖਾ ਨਾ ਰੂਪ ਵਟਾਇਆ। ਦਇਆ ਕਮਾਏ ਗੁਣੀ ਗਹਿੰਦ, ਗਹਿਰ ਗੰਭੀਰ ਸਚਾ ਸ਼ਹਿਨਸ਼ਾਹਿਆ। ਅੰਮ੍ਰਿਤ

ਧਾਰ ਵਹਾਏ ਸਾਗਰ ਸਿੰਧ, ਸਰ ਸਰੋਵਰ ਇਕ ਵਖਾਇਆ। ਹਰਿਜਨ ਬਣਾਏ ਸਾਚੀ ਬਿੰਦ, ਪਿਤਾ ਪੂਤ ਨਾਉਂ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਵਖਾਇਆ ।

ਭਗਤਨ ਮੀਤਾ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਖੇਲ ਖਲਾਈਆ। ਜੁਗਾ ਜੁਗੰਤਰ ਕਰ ਪਸਾਰਾ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ । ਕਲਜੁਗ ਅੰਤਮ ਖੇਲ ਨਿਆਰਾ, ਖ਼ਾਲਕ ਖ਼ਲਕ ਰੂਪ ਵਟਾਈਆ। ਧਾਮ ਅਵੱਲੜਾ ਇਕ ਦਰਬਾਰਾ, ਦਰਗਹਿ ਸਾਚੀ ਦਏ ਵਡਿਆਈਆ। ਸ਼ਬਦ ਸੰਦੇਸ਼ ਇਕ ਜੈਕਾਰਾ, ਏਕਾ ਨਾਅਰਾ ਲਾਈਆ। ਏਕਾ ਮੰਦਰ ਇਕ ਦੁਆਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਏਕਾ ਨੂਰ ਪਰਵਰਦਿਗਾਰਾ, ਬੇਐਬ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ।

ਭਗਤਨ ਮੇਲਾ ਹਰਿ ਭਗਵਾਨ, ਭਗਵਨ ਆਪਣੀ ਦਇਆ ਕਮਾਈਆ । ਏਕਾ ਦੇਵੇ ਨਾਮ ਨਿਧਾਨ, ਵਸਤ ਅਮੋਲਕ ਝੋਲੀ ਪਾਈਆ। ਆਤਮ ਅੰਤਰ ਬ੍ਰਹਮ ਗਿਆਨ, ਪਾਰਬ੍ਰਹਮ ਪੜ੍ਹਾਈਆ। ਨਿਰਗੁਣ ਜੋਤ ਨੂਰ ਮਹਾਨ, ਦੀਪਕ ਦੀਆ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਪੀਣ ਖਾਣ, ਆਸਾ ਤ੍ਰਿਸ਼ਨਾ ਦਏ ਗਵਾਈਆ। ਨਾਮ ਵਖਾਏ ਸਚ ਬਬਾਣ, ਮਿਹਰਬਾਨ ਆਪ ਸਮਝਾਈਆ। ਆਪੇ ਹੋਏ ਜਾਣੀ ਜਾਣ, ਘਟ ਘਟ ਆਪਣਾ ਰੂਪ ਵਟਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਲਏ ਮਿਲਾਈਆ।

ਭਗਤਨ ਮੇਲਾ ਸਚ ਦੁਆਰ, ਬੰਕ ਦੁਆਰੀ ਆਪ ਕਰਾਇੰਦਾ। ਦੇਵੇ ਦਰਸ ਅਗੰਮ ਅਪਾਰ, ਅਲੱਖ ਅਗੋਚਰ ਸੇਵ ਕਮਾਇੰਦਾ। ਜੁਗ ਚੌਕੜੀ ਕਰ ਖ਼ੁਆਰ, ਸਭ ਦਾ ਪੰਧ ਮੁਕਾਇੰਦਾ। ਲਹਿਣਾ ਦੇਣਾ ਗੁਰ ਅਵਤਾਰ, ਲੋਕਮਾਤ ਵਖਾਇੰਦਾ। ਭਗਤ ਭਗਵੰਤ ਕਰ ਉਜਿਆਰ, ਏਕਾ ਚੰਦ ਚੜ੍ਹਾਇੰਦਾ । ਨਵ ਨੌਂ ਖੇਲ ਅਪਾਰ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਕਰੇ ਵਿਚਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸੰਗ ਆਪ ਨਿਭਾਇੰਦਾ ।

ਭਗਤਾਂ ਸੰਗ ਸਾਚਾ ਮੀਤ, ਮਿੱਤਰ ਪਿਆਰਾ ਸੰਗ ਨਿਭਾਈਆ। ਆਪੇ ਬੈਠਾ ਰਹੇ ਅਤੀਤ, ਦਰ ਘਰ ਸਾਚੇ ਸੋਭਾ ਪਾਈਆ। ਨਾਮ ਜਣਾਏ ਸਾਚਾ ਗੀਤ, ਗੀਤ ਗੋਬਿੰਦ ਆਪ ਅਲਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਵਸਣਹਾਰਾ ਧਾਮ ਅਨਡੀਠ, ਸਚਖੰਡ ਸਾਚੇ ਸੋਭਾ ਪਾਈਆ । ਆਦਿ ਜੁਗਾਦੀ ਜਾਣੇ ਆਪਣੀ ਰੀਤ, ਲੇਖਾ ਲੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਭੇਵ ਚੁਕਾਈਆ।

ਭਗਤਨ ਭੇਵ ਦੇਵੇ ਦੱਸ, ਦਹਿ ਦਿਸ਼ਾ ਉਠ ਧਾਇਆ। ਲੋਕਮਾਤ ਹਰਿ ਆਏ ਨੱਸ, ਨਿਰਗੁਣ ਵੇਸ ਵਟਾਇਆ। ਜਨਮ ਜਨਮ ਦੀ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਦਏ ਮੁਕਾਇਆ। ਲੇਖੇ ਲਾਏ ਪਵਣ ਸਵਾਸ, ਜਿਸ ਜਨ ਹਰਿ ਜੂ ਹਰਿ ਹਰਿ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਨਾਮ ਇਕ ਵਡਿਆਇਆ।

ਭਗਤਨ ਨਾਮ ਵੱਡਾ ਵਡ, ਹਰਿ ਵੱਡਾ ਸਚ ਵਡਿਆਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪਣਾ ਮੇਲ ਮਿਲਾਇੰਦਾ। ਲੋਆਂ ਪੁਰੀਆਂ ਕਰਾਏ ਪਾਰ ਹੱਦ, ਬ੍ਰਹਿਮੰਡ ਖੰਡ ਵੰਡ ਵੰਡਾਇੰਦਾ। ਇਕ ਸੁਣਾਏ

ਸਾਚਾ ਨਦ, ਅਨਹਦ ਨਾਦ ਵਜਾਇੰਦਾ। ਅੰਮ੍ਰਿਤ ਪਿਆਏ ਸਾਚੀ ਮਧ, ਮਧੁਰ ਨੈਣ ਸੇਵ ਕਮਾਇੰਦਾ । ਜੁਗ ਜੁਗ ਆਪਣੇ ਦੁਆਰੇ ਆਪੇ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਇੰਦਾ। ਕਲਜੁਗ ਅੰਤਮ ਦੇ ਕੇ ਜਾਵੇ ਅੱਧ, ਸਾਚਾ ਹਿੱਸਾ ਆਪ ਵੰਡਾਇੰਦਾ। ਭਗਤ ਬਣਾਏ ਆਪਣੀ ਯੱਦ, ਭਗਵਨ ਆਪਣਾ ਬੰਸ ਸੁਹਾਇੰਦਾ । ਕੋਟਨ ਕੋਟ ਭਾਰ ਗਏ ਲੱਦ, ਹੌਲਾ ਭਾਰ ਨਾ ਕੋਇ ਰਖਾਇੰਦਾ। ਅੰਤਮ ਪਰਦਾ ਦੇਵੇ ਨਾ ਕੋਇ ਕੱਜ, ਖ਼ਾਲੀ ਹੱਥ ਸਰਬ ਵਖਾਇੰਦਾ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਇੰਦਾ । ਭਗਤ ਹਰਿ ਭਗਵਨ ਦੁਆਰੇ ਜਾਏ ਸਜ, ਦਰ ਘਰ ਸਾਚੇ ਸੋਭਾ ਪਾਇੰਦਾ। ਲੋਕਲਾਜ ਮਾਤ ਤਜ, ਤਸ਼ਕਰ ਆਪਣਾ ਡੇਰਾ ਲਾਇੰਦਾ। ਏਕਾ ਚੜ੍ਹੇ ਨਾਮ ਜਹਾਜ਼, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਸ਼ਬਦ ਅਗੰਮੀ ਮਾਰੇ ਆਵਾਜ਼, ਆਵਾ ਗਵਣ ਨਾ ਕੋਇ ਫਿਰਾਇੰਦਾ। ਏਥੇ ਓਥੇ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸੀਸ ਜਗਦੀਸ਼ ਸੋਹੇ ਤਾਜ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਧੁਰਦਰਗਾਹੀ ਸਚਾ ਰਾਜ, ਸ਼ਾਹ ਪਾਤਸ਼ਾਹ ਆਪ ਕਮਾਇੰਦਾ । ਜਨ ਭਗਤਾਂ ਦੇਵੇ ਇਕੋ ਦਾਜ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸਦਾ ਸਲਾਹਿੰਦਾ।

ਭਗਤ ਸਲਾਹੇ ਹਰਿ ਭਗਵੰਤ, ਗੁਣ ਮਹਿਮਾ ਆਪ ਜਣਾਈਆ। ਧੰਨ ਵਡਿਆਈ ਸਾਚੇ ਕੰਤ, ਘਰ ਮੰਗਲ ਵੱਜੇ ਵਧਾਈਆ। ਹਰਿਜਨ ਚੋਲੀ ਰੰਗੇ ਬਸੰਤ, ਕਾਇਆ ਕੱਪੜ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਲੇਖਾ ਦਏ ਮੁਕਾਈਆ।

ਭਗਵਨ ਭਗਤਨ ਲੇਖਾ ਮੁੱਕਣਾ, ਕਲਜੁਗ ਅੰਤਮ ਵਾਰ। ਪਾਰਬ੍ਰਹਮ ਪ੍ਰਭ ਏਕਾ ਉਠਣਾ, ਨਿਰਗੁਣ ਨੂਰ ਕਰੇ ਉਜਿਆਰ। ਜੂਠਾ ਝੂਠਾ ਬੂਟਾ ਪੁੱਟਣਾ, ਦੇਵੇ ਜੜ੍ਹ ਉਖਾੜ। ਬਿਨ ਅੰਮ੍ਰਿਤ ਸਭ ਨੇ ਸੁੱਕਣਾ, ਲੱਖ ਚੁਰਾਸੀ ਹੋਏ ਖਵਾਰ। ਸਿੰਘ ਸ਼ੇਰ ਇਕੋ ਬੁੱਕਣਾ, ਨਿਰਗੁਣ ਜੋਤ ਸ਼ਬਦ ਭਬਕਾਰ। ਸ਼ਾਹ ਪਾਤਸ਼ਾਹਾਂ ਅੱਗੇ ਝੁਕਣਾ, ਨਾ ਕੋਈ ਸਕੇ ਸੀਸ ਉਠਾਲ। ਗੁਰਮੁਖ ਹਰਿ ਜੂ ਆਪਣੀ ਗੋਦੀ ਚੁੱਕਣਾ, ਚੁਕ ਚੁਕ ਕਰੇ ਪਿਆਰ। ਦੋ ਜਹਾਨਾਂ ਪੈਂਡਾ ਮੁੱਕਣਾ, ਪਾਂਧੀ ਬਣ ਨਾ ਚਲੇ ਕੋਈ ਰਫ਼ਤਾਰ। ਸਾਹਿਬ ਸੁਲਤਾਨ ਅੱਗੋਂ ਪੁਜਣਾ, ਭਗਤ ਭਗਵਾਨ ਲਏ ਉਠਾਲ। ਲੱਖ ਚੁਰਾਸੀ ਦੀਵਾ ਬੁਝਣਾ, ਨਾ ਸਕੇ ਕੋਈ ਬਾਲ। ਲਹਿਣਾ ਚੁਕੇ ਏਕਾ ਦੂਜਣਾ, ਤੀਜੇ ਹੋਰ ਨਾ ਕੋਈ ਸਵਾਲ। ਚੌਥੇ ਘਰ ਗੁਰਮੁਖ ਵਿਰਲੇ ਝੁਜਣਾ, ਨਾਤਾ ਤੋੜ ਕਾਲ ਮਹਾਂਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ।

ਸਦਾ ਸੰਭਾਲੇ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਵਸਣਹਾਰਾ ਸਚਖੰਡ ਸਚੀ ਧਰਮਸਾਲ, ਦਰਗਹਿ ਸਾਚੀ ਸੋਭਾ ਪਾਈਆ। ਕਲਜੁਗ ਅੰਤਮ ਭੇਵ ਨਿਰਾਲ, ਨਿਰਗੁਣ ਆਪਣਾ ਆਪ ਛੁਪਾਈਆ । ਜਗਤ ਜੁਗ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਸੰਤ ਸੁਹੇਲੇ ਲਏ ਭਾਲ, ਗੁਰ ਚੇਲੇ ਵੇਖ ਵਖਾਈਆ। ਆਪੇ ਚਲੇ ਨਾਲ ਨਾਲ, ਬਣ ਪਾਂਧੀ ਪੰਧ ਮੁਕਾਈਆ। ਜੁਗ ਚੌਕੜੀ ਜੋ ਘਾਲਣ ਗਏ ਘਾਲ, ਕੀਤੀ ਘਾਲ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਏ ਵਡਿਆਈਆ।

ਭਗਤ ਵਡਿਆਇਆ ਆਪ ਪ੍ਰਭ, ਆਪਣੀ ਕਿਰਪਾ ਧਾਰ। ਲੱਖ ਚੁਰਾਸੀ ਵਿਚੋਂ ਲੱਭ, ਆਪੇ ਦਿਤਾ ਦਰਸ ਦਿਖਾਲ। ਦਰ ਦੁਆਰੇ ਆਪੇ ਸੱਦ, ਕਿਰਪਾ ਕਰੇ ਆਪ ਕਿਰਪਾਲ। ਲੱਖ ਚੁਰਾਸੀ ਨਾਲੋਂ ਕੀਤਾ ਅੱਡ, ਇਕ ਬਹਾਏ ਸਚੀ ਧਰਮਸਾਲ। ਬੰਸ ਬਣਾਏ ਸਾਚੀ ਯਦ, ਵਿਸ਼ਵ ਰੂਪ ਦਏ ਵਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਬਣੇ ਸਦਾ ਪ੍ਰਿਤਪਾਲ।

ਪ੍ਰਿਤਪਾਲੇ ਸਾਰ ਸਮਾਲਦਾ, ਸਰਗੁਣ ਨਿਰਗੁਣ ਮਿਤ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਲੱਖ ਚੁਰਾਸੀ ਕਰੇ ਹਿਤ। ਰੂਪ ਵਟਾਏ ਆਪ ਦਲਾਲ ਦਾ, ਪਰਗਟ ਹੋਵੇ ਨਿਤ ਨਵਿਤ। ਨਾਤਾ ਤੋੜ ਜਗਤ ਜੰਜਾਲ ਦਾ, ਇਕ ਸੁਹਾਏ ਸਾਚੀ ਰੁੱਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਬਿਨਾਸ਼ੀ ਅਚੁਤ।

ਅਬਿਨਾਸ਼ੀ ਅਚੁਤ ਦੀਨ ਦਿਆਲਾ, ਭਗਤਨ ਸੰਗ ਸਮਾਇਆ। ਕਲਜੁਗ ਅੰਤ ਅਵਲੜੀ ਚਾਲਾ, ਵੇਦ ਕਤੇਬ ਭੇਵ ਨਾ ਆਇਆ। ਭਗਤ ਭਗਵੰਤ ਆਪੇ ਭਾਲਾ, ਫੜ ਆਪਣਾ ਮੇਲ ਮਿਲਾਇਆ। ਏਕਾ ਦੱਸਿਆ ਰਾਹ ਸੁਖਾਲਾ, ਸੋਹੰ ਸਾਚਾ ਜਾਪ ਜਪਾਇਆ। ਨੇਤਰ ਦਰਸ਼ਨ ਸਾਚੀ ਮਾਲਾ, ਸਾਚੀ ਸੇਵਾ ਹੱਥ ਮਣਕਾ ਮਨ ਭੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਲਏ ਜਗਾਇਆ ।

ਭਗਤ ਜਗਾਏ ਖੋਲ੍ਹੇ ਜਾਗ, ਆਲਸ ਨਿੰਦਰਾ ਨਾ ਕੋਇ ਵਖਾਈਆ। ਆਤਮ ਅੰਤਰ ਇਕ ਵੈਰਾਗ, ਵੈਰਾਗੀ ਪੁਰਖ ਆਪ ਉਪਜਾਈਆ। ਸਾਕ ਸੱਜਣ ਸੈਣ ਸੱਯਾ ਤਿਆਗ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ । ਮੇਲਾ ਮੇਲ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਈਆ। ਏਕਾ ਦੇਵੇ ਧੁਰ ਦੀ ਦਾਤ, ਦਾਤ ਅਨਮੁਲੜੀ ਆਪ ਵਰਤਾਈਆ। ਆਪ ਬੁਝਾਏ ਸਚ ਕਰਾਮਾਤ, ਜਿਸ ਜਨ ਆਪਣੀ ਬੂਝ ਬੁਝਾਈਆ। ਅੱਖਰ ਵੱਖਰ ਸੁਣਾਏ ਗਾਥ, ਗਾਥਾ ਏਕਾ ਏਕ ਵਡਿਆਈਆ। ਜਨਮ ਜਨਮ ਦਾ ਪੂਰਾ ਕਰੇ ਘਾਟ, ਘਾਟਾ ਕੋਇ ਰਹਿਣ ਨਾ ਪਾਈਆ। ਇਕ ਖੁਲ੍ਹਾਏ ਸਾਚਾ ਹਾਟ, ਲੋਕ ਪਰਲੋਕ ਦੇਣ ਗਵਾਹੀਆ। ਖ਼ੁਸ਼ੀ ਮਨਾਏ ਤ੍ਰਲੋਕੀ ਨਾਥ, ਲੋਆਂ ਪੁਰੀਆਂ ਵੱਜੇ ਵਧਾਈਆ। ਭਗਤਾਂ ਦੇਵੇ ਭਗਵਨ ਸਾਥ , ਵਿਛੜ ਕਦੇ ਨਾ ਜਾਈਆ । ਰਾਹ ਤੱਕੇ ਰਾਮਾ ਸੁੱਤ ਦਸਰਾਥ, ਨੇਤਰ ਨੈਣ ਉਠਾਈਆ। ਕਵਣ ਵੇਲਾ ਮੇਲਾ ਹੋਏ ਤਤਵ ਆਠ, ਤੱਤ ਤੱਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਸਦਾ ਸਹਾਈਆ ।

ਭਗਤਨ ਸਦਾ ਸਹਾਇਕ, ਸੋ ਪੁਰਖ ਬਲੀ ਬਲਵਾਨਾ। ਆਦਿ ਜੁਗਾਦੀ ਸਚਾ ਨਾਇਕ, ਭੂਪਤ ਭੁਪ ਰਾਜ ਰਾਜਾਨਾ। ਨਾ ਕੋਈ ਸ਼ਰਅ ਨਾ ਸ਼ਰਾਇਤ, ਲਾਸ਼ਰੀਕ ਇਕ ਮਿਹਰਵਾਨਾ। ਨਾ ਕੋਇ ਅੰਧੇਰਾ ਨਾ ਤਰੀਕ, ਨੂਰੋ ਨੂਰ ਡਗਮਗਾਨਾ। ਆਦਿ ਜੁਗਾਦਿ ਵਸੇ ਨਜ਼ੀਕ, ਨਿਜ਼ ਘਰ ਸਾਚਾ ਇਕ ਸੁਹਾਨਾ । ਭਗਤਨ ਕਰੇ ਆਪ ਪ੍ਰੀਤ, ਪਾਰਬ੍ਰਹਮ ਵਡ ਮਰਦਾਨਾ। ਕਲਜੁਗ ਅੰਤਮ ਸਾਚੀ ਰੀਤ, ਸਤਿਜੁਗ ਸਾਚਾ ਬੰਨ੍ਹੇ ਗਾਨਾ। ਲੱਖ ਚੁਰਾਸੀ ਪਰਖੇ ਨੀਤ, ਹਰ ਘਟ ਵੇਖ ਵਖਾਨਾ। ਗੁਰਮੁਖ ਵਿਰਲਾ ਗਾਏ ਗੀਤ, ਜਿਸ ਸੁਣਿਆਂ ਧੁਰ ਤਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਸੰਗ ਸਦਾ ਨਿਭਾਣਾ ।

ਭਗਤਨ ਸੰਗ ਨਿਭੇ ਤੋੜ, ਹਰਿ ਜੂ ਮਤਾ ਪਕਾਇਆ। ਨਿਰਗੁਣ ਚੜ੍ਹਿਆ ਸਾਚੇ ਘੋੜ, ਸ਼ਾਹ ਸਵਾਰ ਫੇਰਾ ਪਾਇਆ। ਦੋ ਜਹਾਨਾਂ ਆਪੇ ਦੌੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇਆ। ਜਨ ਭਗਤਾਂ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਮੇਘ ਬਰਸਾਇਆ। ਰਸ ਮਿੱਠਾ ਕਰੇ ਰੀਠਾ ਕੌੜ, ਕੂੜੀ ਕਿਰਿਆ ਦਏ ਗਵਾਇਆ। ਜਨ ਭਗਤਾਂ ਕਾਰਜ ਜਾਏ ਸੌਰ, ਸੋ ਪੁਰਖ ਨਿਰੰਜਣ ਸੇਵ ਕਮਾਇਆ। ਆਪੇ ਵੇਖੇ ਕਰੇ ਆਪਣਾ ਗੌਰ, ਗਹਿਰ ਗਵਰ ਵੇਸ ਵਟਾਇਆ। ਸਤਿ ਪੁਰਖ ਨਿਰੰਜਣ ਆਪਣੇ ਹੱਥ ਪਕੜੀ ਡੋਰ, ਚਾਰੋਂ ਕੁੰਟ ਰਿਹਾ ਭੁਵਾਇਆ। ਲੇਖਾ ਚੁਕਾਏ ਪੰਜ ਚੋਰ, ਠੱਗ ਕੋਇ ਰਹਿਣ ਨਾ ਪਾਇਆ। ਨਾਤਾ ਤੋੜੇ ਅੰਧ ਘੋਰ, ਸਾਚਾ ਨੂਰ ਕਰੇ ਰੁਸ਼ਨਾਇਆ। ਮਾਇਆ ਮਮਤਾ ਨਾ ਪਾਏ ਸ਼ੋਰ, ਛੌਹਰ ਆਪਣਾ ਬਲ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ।

ਤਾਰਨ ਕੋ ਹਰਿ ਇਕੋ ਇਕ, ਆਦਿ ਜੁਗਾਦਿ ਸਮਾਇੰਦਾ। ਤਿਸ ਸਾਹਿਬ ਕੋਲ ਸਾਚੀ ਭਿੱਖ, ਜੁਗਾ ਜੁਗੰਤਰ ਆਪ ਵਰਤਾਇੰਦਾ। ਜਿਉਂ ਭਾਵੇ ਤਿਉਂ ਦੇਵੇ ਲਿਖ, ਤਿਸ ਦਾ ਲੇਖਾ ਨਾ ਕੋਇ ਮਿਟਾਇੰਦਾ। ਵਡ ਵਡਿਆਈ ਗੁਰਮੁਖ ਵਿਰਲੇ ਪਾਇਆ ਸਿੱਖ, ਸਾਚੀ ਸਿਖਿਆ ਜਿਸ ਸਮਝਾਇੰਦਾ। ਮੇਲ ਮਿਲਾਏ ਆਪਣਾ ਤਿਸ, ਤੀਬਰ ਇਛਿਆ ਪੂਰ ਕਰਾਇੰਦਾ। ਏਥੇ ਓਥੇ ਸਾਚਾ ਹਿੱਸ, ਵੰਡਣ ਵੰਡ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣੀ ਗੋਦ ਬਹਾਇੰਦਾ।

ਭਗਤਨ ਸੋਹੇ ਸਚੇ ਘਰ, ਭਗਵਨ ਆਪ ਸੁਹਾਇਆ। ਨਿਰਭੌ ਚੁਕਾਏ ਝੂਠਾ ਡਰ, ਭੈ ਅਵਰ ਨਾ ਕੋਇ ਵਖਾਇਆ। ਆਪਣੀ ਕਿਰਪਾ ਆਪੇ ਕਰ, ਨਰ ਨਰਾਇਣ ਮੇਲ ਮਿਲਾਇਆ। ਅੰਦਰ ਮੰਦਰ ਆਪੇ ਵੜ, ਸਚ ਸਿੰਘਾਸਣ ਸੋਭਾ ਪਾਇਆ। ਸੰਤ ਸੁਹੇਲੇ ਆਪੇ ਫੜ, ਆਪਣੀ ਬੂਝ ਬੁਝਾਇਆ। ਭਗਤ ਭਗਵਾਨ ਲਾਏ ਲੜ, ਏਕਾ ਪੱਲੂ ਗੰਢ ਵਖਾਇਆ। ਲੇਖੇ ਲਾਏ ਨਾਰੀ ਨਰ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਭਗਤਾਂ ਹੋਏ ਸਹਾਇਆ ।

ਭਗਤ ਸਾਰੇ ਰਹੇ ਹੱਸ, ਆਪਣੀ ਖ਼ੁਸ਼ੀ ਮਨਾਈਆ। ਵੇਖੋ ਸਾਡੇ ਹੋਇਆ ਵਸ, ਘਰ ਸਾਚੇ ਸੇਵ ਕਮਾਈਆ। ਆਪਣੀ ਪੂਰੀ ਕਰੇ ਆਸ, ਭਗਤਾਂ ਦਰਸ਼ਨ ਪਾਈਆ। ਭਗਤਨ ਕਰੇ ਜੋਤ ਪਰਕਾਸ਼, ਨਿਰਗੁਣ ਨੂਰ ਟਿਕਾਈਆ। ਸਦਾ ਸੁਹੇਲਾ ਬਣ ਬਣ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਕਰਨ ਆਇਆ ਕਾਰਜ ਖ਼ਾਸ, ਖ਼ਾਹਸ਼ ਇਕੋ ਇਕ ਰਖਾਈਆ। ਭਗਤ ਦੁਆਰਾ ਲਵਾਂ ਤਰਾਸ਼, ਆਪ ਆਪਣੀ ਵੰਡ ਵੰਡਾਈਆ । ਜੁਗ ਜੁਗ ਦੀ ਮੇਰੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਸਾਚੇ ਭਗਤਾਂ ਕੱਢੇ ਨਾ ਕੋਇ ਸੁਰਾਖ਼, ਸੋਈ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਪਾਈਆ ।

ਹਰਿ ਭਗਤ ਸਾਰੇ ਕਹਿਣ, ਵਾਹ ਵਾ ਸ਼ੁਕਰ ਮਨਾਇਆ। ਹਰਿ ਜੂ ਭਗਤਾਂ ਆਏ ਲੈਣ, ਨਿਰਗੁਣ ਵੇਸ ਧਰਾਇਆ। ਸਾਡਾ ਚੁੱਕੇ ਲੈਣ ਦੇਣ, ਪਿਛਲਾ ਕਰਜ਼ਾ ਰਿਹਾ ਮੁਕਾਇਆ। ਆਪੇ ਦਰਸ ਪੇਖੇ ਨੈਣ, ਨੈਣ ਨੈਣਾਂ ਨਾਲ ਮਿਲਾਇਆ। ਸਖਾ ਸਹਾਈ ਬਣੇ ਸੈਣ, ਸੱਜਣ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਆਪ ਸਮਾਇਆ।

ਭਗਤ ਕਹਿਣ ਹਰਿ ਜੂ ਦਾਸ, ਦਰ ਦਰ ਫੇਰਾ ਪਾਈਆ। ਕਿਸੇ ਹੱਥ ਨਾ ਆਏ ਪ੍ਰਿਥਮੀ ਆਕਾਸ਼, ਘਰ ਸਾਡੇ ਆਵੇ ਵਾਹੋ ਦਾਹੀਆ। ਬਿਨ ਭਗਤਾਂ ਰਹੇ ਨਿਰਾਸ, ਧੀਰਜ ਧੀਰ ਨਾ ਕੋਇ ਜਣਾਈਆ। ਸਾਚਾ ਕਰੇ ਨਾ ਕੋਇ ਬਲਾਸ, ਭੋਗੀ ਬਣੀ ਸਰਬ ਲੋਕਾਈਆ। ਬਿਨ ਹਰਿ ਭਗਤ ਭਗਵਨ ਕਿਸੇ ਦਰ ਨਾ ਕਰੇ ਨਿਵਾਸ, ਮੰਦਰ ਦਏ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰੰਗ ਚੜ੍ਹਾਈਆ।

ਭਗਤ ਕਹਿਣ ਬੱਧੀ ਡੋਰ, ਹਰਿ ਜੂ ਆਪਣੇ ਤੰਦ ਬੰਧਾਇਆ। ਜਿਧਰ ਚਾਹੀਏ ਲਈਏ ਤੋਰ, ਤੋਰਾ ਮੋਰਾ ਮੋਹ ਚੁਕਾਇਆ। ਭਗਵਾਨ ਰੱਖੇ ਭਗਤਾਂ ਲੋੜ, ਜੁਗ ਜੁਗ ਭਗਤਾਂ ਹੋਏ ਸਹਾਇਆ। ਕਲਜੁਗ ਅੰਤਮ ਟੁੱਟੀ ਲਏ ਜੋੜ, ਆਪ ਆਪਣਾ ਬੰਧਨ ਪਾਇਆ। ਆਪਣੇ ਨਾਲ ਲਏ ਤੋਰ, ਸਾਚਾ ਸੰਗ ਰਖਾਇਆ । ਜੋਰਾਵਰ ਨਾ ਵਖਾਏ ਕੋਈ ਜ਼ੋਰ, ਜਾਬਰ ਜਬਰ ਨਾ ਰੂਪ ਵਟਾਇਆ। ਹੋਏ ਸਹਾਈ ਸਦਾ ਅੰਧਘੋਰ, ਅੰਧਲੇ ਰਾਹ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਮਾਰਗ ਆਪ ਚਲਾਇਆ। (੭ ਮੱਘਰ ੨੦੧੮ ਬਿਕ੍ਰਮੀ ਪ੍ਰੀਤਮ ਸਿੰਘ)

❋

❋

ਹਰਿ ਆਪੇ ਭਗਤ ਆਪ ਭਗਵੰਤ, ਭਗਤੀ ਰੂਪ ਆਪ ਅਖਵਾਈਆ। ਆਪੇ ਸਾਧ ਆਪ ਹਰਿ ਸੰਤ, ਸਾਂਤਕ ਸਤਿ ਆਪ ਹੋ ਜਾਈਆ। ਆਪੇ ਨਾਰ ਆਪੇ ਕੰਤ, ਨਰ ਨਰਾਇਣ ਆਪ ਅਖਵਾਈਆ । ਆਪੇ ਆਦਿ ਆਪੇ ਅੰਤ, ਮਧ ਆਪਣੀ ਖੇਲ ਕਰਾਈਆ। ਆਪੇ ਨਾਦ ਧੁੰਨ ਆਪੇ ਮੰਤ, ਆਪੇ ਰਾਗੀ ਰਾਗ ਅਲਾਈਆ। ਆਪ ਬਣਾਏ ਆਪਣੀ ਬਣਤ, ਘੜਨ ਭੰਨਣ ਆਪ ਹੋ ਜਾਈਆ। ਆਪੇ ਰਵਿਆ ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣਾ ਆਸਣ ਲਾਈਆ। ਆਪੇ ਰੁੱਤੜੀ ਰੁੱਤ ਬਸੰਤ, ਪਤ ਡਾਲੀ ਆਪ ਮਹਿਕਾਈਆ। ਆਪੇ ਮਹਿਮਾ ਹੋਏ ਅਗਣਤ, ਆਪੇ ਲਿਖ ਲਿਖ ਲੇਖ ਸਮਝਾਈਆ। ਆਪੇ ਭੁੱਖ ਆਪੇ ਨੰਗਤ, ਆਪੇ ਤ੍ਰਿਸ਼ਨਾ ਰਿਹਾ ਵਧਾਈਆ। ਆਪੇ ਦਰਵੇਸ਼ ਦਰ ਬਣੇ ਮੰਗਤ, ਆਪ ਘਰ ਘਰ ਅਲਖ ਜਗਾਈਆ। ਆਪੇ ਜੇਰਜ ਆਪੇ ਅੰਡਜ, ਉਤਭੁਜ ਸੇਤਜ ਆਪਣਾ ਖੇਲ ਖਿਲਾਈਆ। ਆਪੇ ਬੋਧ ਗਿਆਤਾ ਪੰਡਤ, ਆਪੇ ਹਰਫ਼ ਹਰਫ਼ ਰਿਹਾ ਸਲਾਹੀਆ। ਆਪੇ ਕਰੇ ਸਰਬ ਖੰਡਤ, ਖੰਡਾ ਖੜਗ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ।

ਆਪੇ ਭਗਤ ਆਪ ਭਗਵਾਨ, ਆਪੇ ਸਾਚੀ ਖੇਲ ਖਲਾਇੰਦਾ। ਆਪੇ ਜੀਵ ਜੰਤ ਜਹਾਨ, ਆਪੇ ਜੁਗ ਜੁਗ ਵੇਸ ਵਟਾਇੰਦਾ। ਆਪੇ ਦਾਤਾ ਆਪੇ ਦਾਨ, ਦੇਵਣਹਾਰਾ ਆਪ ਅਖਵਾਇੰਦਾ। ਆਪੇ ਗੋਪੀ ਆਪੇ ਕਾਹਨ, ਮੰਡਲ ਰਾਸ ਆਪ ਰਚਾਇੰਦਾ। ਆਪੇ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਸਮੁੰਦ ਸਾਗਰ ਆਪੇ ਵੇਖ ਵਖਾਇੰਦਾ। ਆਪੇ ਸ਼ਬਦ ਨਾਦ ਧੁੰਨ ਕਾਨ, ਆਪੇ ਰਾਗ ਰਾਗਨੀ ਖੇਲ ਖਲਾਇੰਦਾ। ਆਪੇ ਸ਼ਾਹ ਪਾਤਸ਼ਾਹ ਸਚਾ ਸੁਲਤਾਨ, ਸੁਲਾਹਕੁਲ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਇੰਦਾ।

ਆਪੇ ਭਗਤ ਆਪੇ ਭਾਓ, ਨਿਰਭਓ ਆਪਣਾ ਖੇਲ ਖਲਾਈਆ। ਆਪੇ ਪ੍ਰੇਮ ਆਪੇ ਚਾਓ, ਆਪੇ ਮਿਲ ਮਿਲ ਖ਼ੁਸ਼ੀ ਮਨਾਈਆ। ਆਪੇ ਵਸੇ ਹਰ ਘਟ ਥਾਉਂ, ਆਪੇ ਲੁਕ ਲੁਕ ਮੁੱਖ ਛੁਪਾਈਆ । ਆਪੇ ਨਗਰ ਖੇੜਾ ਵਸਾਏ ਗਰਾਉਂ, ਗ੍ਰਹਿ ਗ੍ਰਹਿ ਆਪਣਾ ਆਪ ਧਰਾਈਆ। ਆਪੇ ਪਕੜਣਹਾਰਾ ਬਾਹੋਂ, ਆਪੇ ਧੱਕਾ ਰਿਹਾ ਲਗਾਈਆ। ਆਪੇ ਪਿਤਾ ਆਪੇ ਮਾਉਂ, ਆਪੇ ਬਾਲਕ ਰੂਪ ਵਟਾਈਆ। ਆਪੇ ਕਰੇ ਸਚ ਨਿਆਉਂ, ਆਪੇ ਹੁਕਮੀ ਹੁਕਮ ਸੁਣਾਈਆ। ਆਪੇ ਵਸੇ ਥਲ ਅਸਗਾਹੋਂ, ਜਲ ਥਲ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।

ਆਪੇ ਭਗਤ ਆਪੇ ਨਾਮ, ਆਪਣੀ ਕਰਨੀ ਆਪ ਕਰਾਇੰਦਾ। ਆਪੇ ਅੰਮ੍ਰਿਤ ਆਪੇ ਜਾਮ, ਭਰ ਪਿਆਲਾ ਆਪ ਪਿਆਇੰਦਾ। ਆਪ ਰਹੀਮ ਆਪ ਰਾਮ, ਆਪੇ ਰਮ ਰਮ ਖੇਲ ਖਿਲਾਇੰਦਾ। ਆਪੇ ਕਰਤਾ ਆਪੇ ਕਾਮ, ਆਪੇ ਭੁਗਤ ਵੇਸ ਵਟਾਇੰਦਾ। ਆਪੇ ਜੁਗਤਾ ਬਣ ਬਣ ਦਏ ਕਲਾਮ, ਆਪੇ ਨਿਉਂ ਨਿਉਂ ਸਲਾਮ ਬੁਲਾਇੰਦਾ। ਆਪੇ ਰਵ ਸਸ ਤੇਜ ਭਾਨ, ਆਪੇ ਨੂਰ ਨੁਰਾਨਾ ਡਗਮਗਾਇੰਦਾ। ਆਪੇ ਜ਼ਿਮੀ ਆਪ ਅਸਮਾਨ, ਖ਼ਾਕੀ ਖ਼ਾਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇੰਦਾ।

ਆਪੇ ਭਗਤ ਆਪੇ ਰੰਗ, ਰੰਗ ਰੰਗੀਲਾ ਆਪ ਅਖਵਾਈਆ। ਆਪੇ ਸੇਜ ਆਪ ਪਲੰਘ, ਆਪੇ ਜੁਗ ਜੁਗ ਰਿਹਾ ਹੰਢਾਈਆ। ਆਪੇ ਡੋਰ ਆਪ ਪਤੰਗ, ਆਪੇ ਗੁਡੀਆ ਰਿਹਾ ਚੜ੍ਹਾਈਆ। ਆਪੇ ਨਾਦ

ਆਪ ਮਰਦੰਗ, ਸਚ ਮਰਦੰਗਾ ਆਪ ਸੁਣਾਈਆ। ਆਪਣੇ ਮੰਦਰ ਆਪੇ ਲੰਘ, ਹਰਿ ਆਪੇ ਵੇਖ ਵਖਾਈਆ । ਆਪੇ ਗੀਤ ਆਪੇ ਛੰਦ, ਆਪੇ ਗਾ ਗਾ ਖ਼ੁਸ਼ੀ ਮਨਾਈਆ । ਆਪੇ ਰਸ ਆਪ ਅਨੰਦ, ਮਹਾਂ ਅਨੰਦ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਦ੍ਰਿੜਾਈਆ ।

ਆਪੇ ਭਗਤ ਆਪ ਸਪੂਤ, ਆਪੇ ਆਪਣੀ ਖੇਲ ਕਰਾਇੰਦਾ। ਆਪੇ ਤਾਣਾ ਪੇਟਾ ਸੂਤ, ਆਪੇ ਆਪਣੀ ਬਣਤ ਬਣਾਇੰਦਾ। ਆਪੇ ਸੁੱਤ ਦੁਲਾਰਾ ਪੂਤ, ਆਪੇ ਦਾਈ ਦਾਇਆ ਸੇਵ ਕਮਾਇੰਦਾ। ਆਪੇ ਆਦਿ ਜੁਗਾਦਿ ਰਹੇ ਊਤ, ਬਿਨ ਭਗਤਾਂ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ।

ਆਪੇ ਭਗਤ ਆਪੇ ਮਿੱਤ, ਮਿੱਤਰ ਪਿਆਰਾ ਆਪ ਅਖਵਾਈਆ। ਆਪੇ ਪ੍ਰੇਮ ਆਪੇ ਹਿੱਤ, ਨਿਤ ਨਵਿਤ ਆਪ ਵਖਾਈਆ। ਆਪੇ ਕਾਇਆ ਆਪੇ ਖੇਤ, ਆਪੇ ਅੰਮ੍ਰਿਤ ਮੇਘ ਬਰਸਾਈਆ। ਆਪੇ ਰੁੱਤ ਬਸੰਤੀ ਚੇਤ, ਆਪੇ ਖ਼ਿਜਾਂ ਰੂਪ ਵਟਾਈਆ। ਆਪੇ ਵਸੇ ਨੇਤਨ ਨੇਤ, ਦੂਰ ਦੁਰਾਡਾ ਆਪ ਹੋ ਜਾਈਆ। ਆਪੇ ਜਾਣੇ ਆਪਣਾ ਭੇਤ, ਭੇਵ ਹੋਰ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਆਪੇ ਭਗਤ ਆਪੇ ਕਾਰ, ਹਰਿ ਕਰਨੀ ਆਪ ਕਮਾਇੰਦਾ। ਜਗਤ ਜੁਗ ਸਚ ਵਿਹਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਹਰਖ਼ ਸੋਗ ਤੋਂ ਵਸੇ ਬਾਹਰ, ਚਿੰਤਾ ਦੁੱਖ ਨਾ ਕੋਇ ਵਖਾਇੰਦਾ। ਇਕੋ ਜੋਗ ਅਗੰਮ ਅਪਾਰ, ਅਲਖ ਨਿਰੰਜਣ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਲਾਇੰਦਾ।

ਭਗਤਾਂ ਦੇਵੇ ਇਕੋ ਜੋਗ, ਜੋਗੀ ਜੁਗਤ ਆਪ ਜਣਾਈਆ। ਜਨਮ ਜਨਮ ਦਾ ਕੱਟੇ ਰੋਗ, ਰੋਗੀਆਂ ਰੋਗ ਗਵਾਈਆ। ਮੇਲ ਮਿਲਾਏ ਧੁਰ ਸੰਜੋਗ, ਬਣ ਸੰਜੋਗੀ ਵੇਖ ਵਖਾਈਆ। ਨਾਮ ਨਿਧਾਨ ਚੁਗਾਏ ਚੋਗ, ਸੋਹੰ ਹੰਸਾ ਮੋਤੀ ਮੁੱਖ ਰਖਾਈਆ। ਨਾਮ ਨਿਧਾਨਾ ਅਗਾਧ ਬੋਧ, ਬੋਧ ਅਗਾਧ ਕਰੇ ਪੜ੍ਹਾਈਆ। ਕਰਮ ਕਾਂਡ ਪ੍ਰਭ ਆਪੇ ਸੋਧ, ਜਨ ਭਗਤਾਂ ਲਏ ਤਰਾਈਆ। ਕਲਜੁਗ ਅੰਤਮ ਪਹਿਲੀ ਕਰੇ ਮੋਹਤ, ਮੋਹ ਮਮਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ ।

ਆਪੇ ਭਗਤ ਆਪੇ ਦਾਸ, ਦਾਸੀ ਬਣ ਬਣ ਸੇਵ ਕਮਾਇੰਦਾ। ਆਪੇ ਵਸੇ ਸਦਾ ਪਾਸ, ਘਰ ਸਾਚੇ ਸੋਭਾ ਪਾਇੰਦਾ। ਆਪੇ ਪੁਰਖ ਆਪ ਅਬਿਨਾਸ਼, ਅਬਿਨਾਸ਼ੀ ਪਦ ਆਪ ਹੋ ਜਾਇੰਦਾ। ਆਪੇ ਮੰਡਲ ਆਪੇ ਰਾਸ, ਆਪੇ ਸੂਰਜ ਚੰਦ ਨਚਾਇੰਦਾ। ਆਪੇ ਗੁਣ ਆਪੇ ਤਾਸ, ਸਰਬ ਗੁਣਵੰਤਾ ਆਪਣਾ ਖੇਲ ਖਲਾਇੰਦਾ । ਆਦਿ ਜੁਗਾਦਿ ਨਾ ਹੋਏ ਨਿਰਾਸ, ਨਿਰਾਸਤਾ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਮਾਰਗ ਇਕ ਵਖਾਇੰਦਾ।

ਆਪੇ ਜਗਤ ਆਪੇ ਰਾਹ, ਰਹਿਬਰ ਬਣ ਬਣ ਸੇਵ ਕਮਾਈਆ। ਜੁਗ ਚੌਕੜੀ ਮਿਲਣ ਦਾ ਰੱਖੇ ਚਾਅ, ਚਾਓ ਘਨੇਰਾ ਸਚੇ ਮਾਹੀਆ। ਨਿਰਗੁਣ ਸਰਗੁਣ ਬਣ ਮਲਾਹ, ਫੜ ਫੜ ਬੇੜਾ ਆਪ ਤਰਾਈਆ। ਕੋਟ ਜਨਮ ਦੇ ਬਖ਼ਸ਼ੇ ਗੁਨਾਹ, ਜਿਸ ਸਿਰ ਆਪਣਾ ਹੱਥ ਟਿਕਾਈਆ। ਦਰਗਹਿ ਸਾਚੀ ਦੇਵੇ ਪਨਾਹ, ਚਰਨ

ਕਵਲ ਸ਼ਰਨਾਈਆ। ਕਰੇ ਕਰਾਏ ਸਚ ਨਿਆਂ, ਸਾਚੇ ਤਖਤ ਬੈਠ ਸਚਾ ਸ਼ਹਿਨਸ਼ਾਹੀਆ । ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਨਿਥਾਵਿਆਂ ਦੇਵੇ ਥਾਂ, ਨਿਉਟਿਆਂ ਇਕੋ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਾਲਾਹੀਆ।

ਆਪੇ ਭਗਤ ਆਪੇ ਗੁਣ, ਗੁਣਵੰਤਾ ਆਪ ਅਖਵਾਈਆ। ਜੁਗ ਜੁਗ ਪੁਕਾਰ ਰਿਹਾ ਸੁਣ, ਜੁਗ ਕਰਤਾ ਸਚਾ ਮਾਹੀਆ। ਲੱਖ ਚੁਰਾਸੀ ਛਾਣ ਪੁਣ, ਨੌਂ ਸਤ ਨੌਂ ਸਤ ਵੇਖੇ ਥਾਉਂ ਥਾਈਂਆ। ਜਨ ਭਗਤਾਂ ਦੇਵੇ ਨਾਦ ਧੁਨ, ਧੁਨ ਆਤਮਕ ਇਕ ਸੁਣਾਈਆ। ਲੇਖਾ ਜਾਣੇ ਕੁਲੋ ਕੁਲ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ।

ਆਪੇ ਭਗਤ ਆਪੇ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਪੇ ਜੋਤ ਨੂਰ ਨਿਰਾਕਾਰ, ਆਪੇ ਪੰਜ ਤੱਤ ਡੇਰਾ ਲਾਈਆ। ਆਪੇ ਨਾਮ ਸ਼ਬਦ ਖ਼ੁਮਾਰ, ਆਪੇ ਅੰਮ੍ਰਿਤ ਧਾਰ ਵਹਾਈਆ। ਆਪੇ ਸਾਂਤਕ ਸਤਿ ਠੰਡਾ ਠਾਰ, ਆਪੇ ਅਗਨ ਰੂਪ ਵਟਾਈਆ। ਆਪੇ ਜੁਗ ਜੁਗ ਲੈ ਅਵਤਾਰ, ਨਿਰਗੁਣ ਆਪਣਾ ਵੇਸ ਵਟਾਈਆ। ਆਪੇ ਲੱਖ ਚੁਰਾਸੀ ਕਰੇ ਖ਼ਬਰਦਾਰ, ਬਣ ਬਣ ਸੇਵਕ ਸੇਵ ਕਮਾਈਆ। ਆਪੇ ਭਗਤਾਂ ਕਰੇ ਸਚ ਪਿਆਰ, ਭਗਵਨ ਆਪਣੀ ਦਇਆ ਕਮਾਈਆ। ਹਰਿਜਨ ਮੇਲਾ ਏਕਾ ਵਾਰ, ਮਿਲਿਆ ਮੇਲ ਵਿਛੜ ਨਾ ਜਾਈਆ। ਗੁਰ ਚੇਲੇ ਸੋਹਣ ਬੰਕ ਦੁਆਰ, ਦਰ ਦਰ ਖ਼ੁਸ਼ੀ ਮਨਾਈਆ। ਕਰੇ ਪਰਕਾਸ਼ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਥਾਉਂ ਥਾਈਂਆ।

ਆਪੇ ਭਗਤ ਆਪੇ ਰੂਪ, ਆਪੇ ਰਾਗ ਰੰਗ ਅਲਾਈਆ। ਆਪੇ ਨਿਰਗੁਣ ਸਤਿ ਸਰੂਪ, ਆਪੇ ਸਰਗੁਣ ਰੂਪ ਵਟਾਈਆ। ਆਪੇ ਹਵਣ ਆਪੇ ਧੂਪ, ਆਪੇ ਸੁਗੰਧੀ ਰਿਹਾ ਸਮਾਈਆ। ਆਪੇ ਵਸੇ ਚਾਰੇ ਕੂਟ, ਦਹਿ ਦਿਸ਼ਾ ਆਪੇ ਫੇਰਾ ਪਾਈਆ। ਆਪੇ ਜੂਠ ਆਪੇ ਝੂਠ, ਆਪੇ ਸਚ ਸੁੱਚ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ ।

ਆਪੇ ਭਗਤ ਆਪੇ ਸੁੱਖ, ਸੁਖ ਸਾਗਰ ਆਪ ਅਖਵਾਇੰਦਾ। ਆਪੇ ਮਾਨਸ ਆਪ ਮਨੁੱਖ, ਮਾਨਵ ਆਪਣੀ ਖੇਲ ਕਰਾਇੰਦਾ। ਆਪੇ ਦਸ ਦਸ ਮਾਸ ਬਹਿ ਲੁੱਕ, ਆਪਣਾ ਪਰਦਾ ਆਪੇ ਪਾਇੰਦਾ। ਆਪੇ ਨਿਰਗੁਣ ਸਰਗੁਣ ਹੋ ਕੇ ਪਏ ਉਠ, ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ।

ਆਪੇ ਭਗਤ ਆਪੇ ਧਰਮ, ਧਰਨੀ ਧਵਲ ਧਰਤ ਵਡਿਆਈਆ। ਆਪੇ ਕਰਮ ਆਪੇ ਕੁਕਰਮ, ਨੇਹਕਰਮੀ ਆਪ ਹੋ ਜਾਈਆ। ਆਪੇ ਲੱਜਿਆ ਆਪੇ ਸ਼ਰਮ, ਹਯਾ ਆਪਣੇ ਅੰਗ ਵਖਾਈਆ। ਆਪੇ ਭੈ ਆਪੇ ਭੇਵ ਆਪੇ ਭਰਮ, ਆਪੇ ਭਿਆਨਕ ਰੂਪ ਵਟਾਈਆ। ਆਪੇ ਜੀਵਨ ਆਪੇ ਮਰਨ, ਆਪੇ ਮਰ ਮਰ ਜੀਵ ਪ੍ਰਗਟਾਈਆ। ਆਪੇ ਕਰਨੀ ਆਪੇ ਕਰਨ, ਕਰਤਾ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ।

ਆਪੇ ਭਗਤ ਆਪੇ ਨੇਮ, ਆਪੇ ਸਾਚੀ ਕਾਰ ਕਮਾਇੰਦਾ। ਆਪੇ ਅਗਨੀ ਆਪੇ ਹੇਮ, ਆਪੇ ਖੰਡ ਬਹਿ ਬਹਿ ਧਿਆਨ ਲਗਾਇੰਦਾ। ਆਪੇ ਬਾਨਰ ਆਪੇ ਬੇਨ, ਆਪੇ ਬਹਿ ਬਹਿ ਖ਼ੁਸ਼ੀ ਮਨਾਇੰਦਾ। ਆਪੇ

ਸਾਗਰ ਆਪੇ ਸੈਨ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ।

ਆਪੇ ਭਗਤ ਆਪੇ ਦਾਤ, ਦਰ ਸਾਚੇ ਆਪ ਵਰਤਾਈਆ। ਆਪੇ ਮਜ਼੍ਹਬ ਆਪੇ ਜ਼ਾਤ, ਆਪੇ ਸ਼ਰਅ ਵੰਡ ਵੰਡਾਈਆ। ਆਪੇ ਖੰਡਾਂ ਬ੍ਰਹਿਮੰਡਾਂ ਵਸੇ ਕਾਇਨਾਤ, ਆਪੇ ਲੋਕ ਪ੍ਰਲੋਕ ਰਿਹਾ ਸਮਾਈਆ। ਆਪੇ ਘਟ ਘਟ ਵੇਖੇ ਮਾਰ ਝਾਤ, ਆਪੇ ਰੂਪ ਰੰਗ ਨਾ ਕੋਈ ਵਖਾਈਆ। ਆਪੇ ਖੇਲ ਕਰੇ ਬਹੁ ਬਿਧ ਭਾਂਤ, ਆਪੇ ਜੁਗ ਜੁਗ ਵੇਸ ਵਟਾਈਆ। ਆਪੇ ਬੈਠਾ ਰਹੇ ਇਕ ਇਕਾਂਤ, ਸਚ ਮਹੱਲੇ ਸੋਭਾ ਪਾਈਆ। ਆਪੇ ਭਗਤਾਂ ਪੁੱਛੇ ਵਾਤ, ਨਿਰਗੁਣ ਸਰਗੁਣ ਹੋਏ ਸਹਾਈਆ। ਆਪੇ ਜਾਣੇ ਪੂਜਾ ਪਾਠ, ਆਪੇ ਪੜ੍ਹ ਪੜ੍ਹ ਕਰੇ ਪੜ੍ਹਾਈਆ। ਆਪੇ ਤੀਰਥ ਆਪੇ ਤਾਟ, ਸਰ ਸਰੋਵਰ ਆਪ ਅਖਵਾਈਆ। ਆਪੇ ਪਾਰ ਕਿਨਾਰਾ ਘਾਟ, ਆਪੇ ਪੱਤਣ ਸਚਾ ਮਾਹੀਆ। ਜਨ ਭਗਤਾਂ ਮੁੱਕੇ ਵਾਟ, ਆਪਣਾ ਪੰਧ ਮੁਕਾਈਆ। ਸ਼ਬਦ ਵਿਛੌਣਾ ਸਾਚੀ ਖਾਟ, ਪੁਰਖ ਅਬਿਨਾਸ਼ੀ ਸੇਜ ਵਛਾਈਆ। ਦੀਪਕ ਜਗੇ ਇਕ ਲਲਾਟ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਆਪੇ ਭਗਤ ਆਪੇ ਰਸ, ਅਨਰਸ ਆਪਣੀ ਖੇਲ ਕਰਾਇੰਦਾ। ਆਪੇ ਪੂਰੀ ਕਰੇ ਆਸ, ਆਸਾ ਨਿਰਾਸਾ ਹੋ ਹੋ ਮੁੱਖ ਛੁਪਾਇੰਦਾ। ਆਪੇ ਪਵਣ ਆਪ ਸਵਾਸ, ਆਪੇ ਅੰਤਰ ਆਤਮ ਬੂਝ ਬੁਝਾਇੰਦਾ। ਆਪੇ ਸ਼ਾਹੋ ਆਪ ਸ਼ਾਬਾਸ਼, ਆਪੇ ਸਹਿ ਸਹਿ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਹਰਿ ਜੂ ਧਰ, ਲੋਕਮਾਤ ਵਡਿਆਈਆ । ਜੁਗ ਚੌਕੜੀ ਜਾਏ ਹਰ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਸੇਵਾ ਕਰ, ਅੰਤਮ ਮੁੱਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਬੇਪਰਵਾਹ ਖੇਲ ਖਲਾਇਆ, ਆਦਿ ਅਨਾਦੀ ਧਾਰ। ਜੁਗ ਚੌਕੜੀ ਵੇਖ ਵਖਾਇਆ, ਕੋਟਨ ਕੋਟ ਜੁਗ ਬੀਤੇ ਵਿਚ ਸੰਸਾਰ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਸ਼ਿਵ ਸ਼ੰਕਰ ਕਰੇ ਪਿਆਰ। ਲੱਖ ਚੁਰਾਸੀ ਬੰਧਨ ਪਾਇਆ, ਆਤਮ ਪਰਮਾਤਮ ਖੇਲ ਅਪਾਰ। ਗੁਰ ਅਵਤਾਰ ਕਾਇਆ ਚੋਲਾ ਸਰਬ ਹੰਢਾਇਆ, ਆਵਣ ਜਾਵਣ ਵਾਰੋ ਵਾਰ। ਧੁਰ ਫ਼ਰਮਾਣਾ ਢੋਲਾ ਇਕੋ ਗਾਇਆ, ਨਾਦ ਧੁਨ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਖੇਲ ਅਪਾਰ।

ਜੁਗ ਜੁਗ ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਅੰਤ ਨਜ਼ਰ ਕੋਈ ਨਾ ਆਈਆ। ਕਲਜੁਗ ਵਰਤੇ ਵਿਚ ਸੰਸਾਰਾ, ਚਾਰ ਕੁੰਟ ਲਏ ਅੰਗੜਾਈਆ। ਧੂਆਂਧਾਰ ਹੋਏ ਅੰਧਿਆਰਾ, ਅੰਧ ਅੰਧੇਰ ਨਾ ਕੋਈ ਮਿਟਾਈਆ। ਜੀਵ ਜੰਤ ਰੋਵੇ ਜ਼ਾਰੋ ਜ਼ਾਰਾ, ਗਿਰਿਆਜ਼ਾਰ ਸੁਣਾਈਆ। ਚਾਰੋਂ ਤਰਫ ਆਏ ਹਾਰਾ, ਜਿਤ ਰੂਪ ਨਾ ਕੋਈ ਵਟਾਈਆ । ਹਰਿ ਕਾ ਮਿਲੇ ਨਾ ਨਾਮ ਅਧਾਰਾ, ਹਰਿ ਕੀ ਪੌੜੀ ਨਾ ਕੋਈ ਚੜ੍ਹਾਈਆ। ਫੜ ਫੜ ਧੱਕੇ ਜੀਵ ਗਵਾਰਾ, ਪੜ੍ਹ ਪੜ੍ਹ ਲਿਖਤ ਨਾ ਕੋਈ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ।

ਸਾਚਾ ਖੇਲ ਸ੍ਰੀ ਭਗਵਾਨ, ਆਪਣਾ ਆਪ ਕਰਾਇੰਦਾ। ਲੱਖ ਚੁਰਾਸੀ ਮਾਰ ਧਿਆਨ, ਜੀਵ ਜੰਤ ਵੇਖ ਵਖਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨ, ਪੂਰਬ ਜਨਮ ਸੰਗ ਨਿਭਾਇੰਦਾ। ਅੱਠੇ ਪਹਿਰ ਕਰੇ

ਧਿਆਨ, ਪ੍ਰਭ ਦਰਸ਼ਨ ਰਾਹ ਤਕਾਇੰਦਾ। ਕਵਣ ਮੇਲ ਮਿਲਾਏ ਆਣ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ।

(੧੭ ਮੱਘਰ ੨੦੧੮ ਬਿਕ੍ਰਮੀ ਕਰਤਾਰ ਕੌਰ ਬਲਵੰਤ ਕੌਰ)

❋

ਭਗਤ ਭਗਵਾਨ ਸਾਚਾ ਰੰਗ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਦੋ ਜਹਾਨ ਵਾਲੀ ਲੋਕਮਾਤ ਫੇਰਾ ਪਾਇੰਦਾ। ਗੀਤ ਸੁਹਾਗ ਅਗੰਮੀ ਛੰਦ, ਨਿਰਗੁਣ ਸਰਗੁਣ ਆਪ ਜਣਾਇੰਦਾ। ਨਾਤਾ ਤੋੜ ਬੱਤੀ ਦੰਦ, ਆਤਮ ਅੰਤਰ ਬੂਝ ਬੁਝਾਇੰਦਾ। ਸਚ ਸੁਹੰਜਣੀ ਸੇਜ ਪਲੰਘ, ਘਰ ਘਰ ਵਿਚ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ।

ਭਗਤ ਭਗਵਾਨ ਏਕੋ ਧਾਰ, ਆਦਿ ਜੁਗਾਦਿ ਰਖਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਹਰਿਜਨ ਵੇਖੇ ਚਾਈਂ ਚਾਈਂਆ। ਰੋਗ ਸੋਗ ਦਰਦ ਨਿਵਾਰ, ਦਰਦੀ ਦਰਦ ਵੰਡਾਈਆ। ਏਕਾ ਦੇਵੇ ਨਾਮ ਖ਼ੁਮਾਰ, ਰਾਮ ਨਾਮ ਪੜ੍ਹਾਈਆ। ਏਕਾ ਮੰਦਰ ਦਏ ਵਖਾਲ, ਘਰ ਮੇਲੇ ਸਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਬਾਈਆ।

ਭਗਤ ਭਗਵਾਨ ਇਕੋ ਵੇਸ, ਆਦਿ ਅੰਤ ਜਣਾਇੰਦਾ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਨਿਰਗੁਣ ਸਰਗੁਣ ਲਏ ਵੇਖ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਲੇਖਾ ਜਾਣੇ ਰਿਖੀ ਕੇਸ਼, ਗਵਰਧਨ ਆਪਣੇ ਰੰਗ ਰੰਗਾਇੰਦਾ। ਸੇਵਕ ਸੇਵਾ ਬ੍ਰਹਮਾ ਵਿਸ਼ਨ ਮਹੇਸ਼, ਸਾਚੀ ਸੇਵਾ ਇਕ ਜਣਾਇੰਦਾ। ਭਗਤ ਭਗਵੰਤ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਦਾਤਾ ਦਾਨੀ ਜੋਧਾ ਸੂਰਬੀਰ ਨਰ ਨਰੇਸ਼, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਜਨ ਭਗਤਾਂ ਆਪ ਵਡਿਆਇੰਦਾ।

ਭਗਤ ਭਗਵੰਤ ਏਕਾ ਓਟ, ਆਦਿ ਜੁਗਾਦਿ ਰਖਾਈਆ। ਵਸਣਹਾਰਾ ਸਾਚੇ ਕੋਟ, ਸਚਖੰਡ ਦੁਆਰਾ ਇਕ ਸਮਝਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਈਆ। ਨਾਮ ਨਗਾਰੇ ਲਾਏ ਚੋਟ, ਅਨਹਦ ਨਾਦੀ ਨਾਦ ਵਜਾਈਆ। ਜਗਤ ਵਾਸਨਾ ਕਢੇ ਖੋਟ, ਮਾਇਆ ਮਮਤਾ ਮੋਹ ਮਿਟਾਈਆ । ਦੇਵੇ ਨਾਮ ਰਾਮ ਅਤੋਟ, ਅਤੁਟ ਭੰਡਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਰੰਗ ਵਖਾਈਆ।

ਭਗਤ ਭਗਵੰਤ ਇਕ ਮਕਾਨ, ਏਕਾ ਘਰ ਵਖਾਇੰਦਾ। ਆਦਿ ਜੁਗਾਦਿ ਖੇਲ ਮਹਾਨ, ਜੁਗ ਜੁਗ ਵੇਸ ਵਟਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਵਸਤ ਅਮੋਲਕ ਆਪ ਵਰਤਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਉਠਾਇੰਦਾ। ਜਨ ਭਗਤਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਘਰ ਬਹਾਇੰਦਾ।

ਭਗਤ ਭਗਵੰਤ ਸਾਚਾ ਮੇਲਾ, ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਧਾਮ ਨਵੇਲਾ, ਲੋਕਮਾਤ ਫੇਰਾ ਪਾਇੰਦਾ। ਜੁਗਾਂ ਜੁਗੰਤ ਸੱਜਣ ਸੁਹੇਲਾ, ਹਰਿਜਨ ਸਾਚੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਸਮਝਾਇੰਦਾ।

ਭਗਤ ਭਗਵੰਤ ਸਾਚਾ ਰਾਹ, ਹਰਿ ਸਚ ਸਚ ਜਣਾਈਆ। ਸ਼ਬਦੀ ਸ਼ਬਦ ਸ਼ਬਦ ਸਲਾਹ, ਰਾਮ ਨਾਮ ਪੜ੍ਹਾਈਆ। ਦੀਵਾ ਬਾਤੀ ਇਕ ਜਗਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਦਏ ਪਿਆ, ਅਗਨੀ ਤੱਤ ਬੁਝਾਈਆ। ਬੋਧ ਅਗਾਧੀ ਨਾਦ ਵਜਾ, ਧੁਨ ਆਤਮਕ ਕਰੇ ਸੁਣਾਈਆ। ਦੂਈ ਦਵੈਤੀ ਪੜਦਾ ਲਾਹ, ਸਤਿ ਸਰੂਪ ਪਰਗਟਾਈਆ। ਜੂਠ ਝੂਠ ਦਏ ਮਿਟਾ, ਸਚ ਸੁੱਚ ਬੰਧਨ ਪਾਈਆ । ਜ਼ਾਤ ਪਾਤ ਦਏ ਖਪਾ, ਊਚ ਨੀਚ ਨਾ ਕੋਇ ਰਖਾਈਆ। ਏਕਾ ਬ੍ਰਹਮ ਦਏ ਦਰਸਾ, ਈਸ਼ ਜੀਵ ਮੇਲ ਮਿਲਾਈਆ। ਜਗਤ ਜਗਦੀਸ਼ ਹੋਏ ਸਹਾ, ਸਿਰ ਆਪਣਾ ਹੱਥ ਟਿਕਾਈਆ। ਭਾਂਡਾ ਭਰਮ ਭੌ ਦੇਵੇ ਭੰਨਾ, ਕੂੜੀ ਕਿਰਿਆ ਦਏ ਖਪਾਈਆ । ਏਕਾ ਰੰਗ ਦਏ ਚੜ੍ਹਾ, ਉਤਰ ਕਦੇ ਨਾ ਜਾਈਆ। ਏਕਾ ਅਨੰਦ ਦਏ ਵਖਾ, ਅਨੰਦ ਅਨੰਦ ਅਨੰਦ ਘਰ ਘਰ ਵਿਚ ਸਮਾਈਆ। ਏਕਾ ਚੰਦ ਦਏ ਚੜ੍ਹਾ, ਅੰਧ ਅੰਧੇਰ ਰਹਿਣ ਨਾ ਪਾਈਆ। ਏਕਾ ਛੰਦ ਦਏ ਸੁਣਾ, ਸੋਹੰ ਢੋਲਾ ਏਕਾ ਗਾਈਆ। ਸਤਿਜੁਗ ਮਾਰਗ ਦਏ ਵਖਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣਾ ਚਰਨ ਛੁਹਾਈਆ । ਰਾਗ ਨਾਦ ਪੰਧ ਦਏ ਮੁਕਾ, ਇਕ ਇਕ ਅਵਾਜ਼ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਚਾਈਂ ਚਾਈਂਆ।

ਭਗਤਨ ਮਿਲੇ ਆਪ ਭਗਵਾਨ, ਜੁਗ ਜੁਗ ਦਇਆ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਪਹਿਚਾਨ, ਸਾਚਾ ਸੰਗ ਨਿਭਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਅੱਖਰ ਵਖਰ ਆਪ ਪੜ੍ਹਾਇੰਦਾ। ਕਾਇਆ ਮੰਦਰ ਵੇਖ ਮਕਾਨ, ਸਾਚੇ ਮੰਦਰ ਸੋਭਾ ਪਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨ, ਸ਼ਾਹੋ ਭੂਪ ਫੇਰਾ ਪਾਇੰਦਾ। ਲੇਖਾ ਜਾਣੇ ਦੋ ਜਹਾਨ, ਜੀਵ ਜੰਤ ਰੰਗ ਰੰਗਾਇੰਦਾ। ਲੱਖ ਚੁਰਾਸੀ ਦੇਵਣਹਾਰਾ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ । ਭਗਤਾਂ ਮੇਲਾ ਮੇਲੇ ਆਣ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿਜਨ ਸਾਚੇ ਆਪਣੇ ਘਰ ਬਹਾਇੰਦਾ।

ਭਗਤ ਭਗਵਾਨ ਇਕੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਗਤ ਭਗਵਾਨ ਇਕੋ ਘਰ, ਬੰਕ ਦੁਆਰਾ ਇਕ ਸੁਹਾਈਆ। ਭਗਤ ਭਗਵਾਨ ਏਕਾ ਅੱਖਰ ਜਾਣ ਪੜ੍ਹ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਭਗਤ ਭਗਵਾਨ ਏਕਾ ਮੰਦਰ ਜਾਣ ਵੜ, ਸਚ ਮਹੱਲਾ ਸੋਭਾ ਪਾਈਆ। ਭਗਤ ਭਗਵਾਨ ਇਕ ਦੂਜੇ ਦਾ ਲੜ ਲੈਣ ਫੜ, ਫੜਿਆ ਲੜ ਨਾ ਕੋਇ ਛੁਡਾਈਆ। ਭਗਤ ਭਗਵਾਨ ਇਕ ਦੂਜੇ ਦੇ ਪੌੜੇ ਜਾਇਣ ਚੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ ।

ਭਗਤ ਭਗਵਾਨ ਇਕੋ ਮੰਗ, ਏਕਾ ਆਸ ਰਖਾਈਆ। ਭਗਤ ਭਗਵਾਨ ਸਦਾ ਅਖੰਡ, ਖੰਡ ਖੰਡ ਨਾ ਕੋਇ ਕਰਾਈਆ। ਭਗਤ ਭਗਵਾਨ ਪਰਕਾਸ਼ ਵਿਚ ਬ੍ਰਹਿਮੰਡ, ਵਰਭੰਡ ਵੱਜੇ ਵਧਾਈਆ। ਭਗਤ ਭਗਵਾਨ ਉਤਮ ਜੇਰਜ ਅੰਡ, ਉਤਭੁਜ ਸੇਤਜ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਭਗਤੀ ਆਪ ਸਮਝਾਈਆ।

ਸਾਚੀ ਭਗਤੀ ਭਗਤ ਭਗਵਾਨ, ਜੁਗ ਜੁਗ ਆਪ ਸਮਝਾਇੰਦਾ। ਚਰਨ ਸਰਨ ਸਰਨ ਚਰਨ ਹਰਿ ਧਿਆਨ, ਦੂਜਾ ਇਸ਼ਟ ਨਾ ਕੋਇ ਵਖਾਇੰਦਾ । ਅੰਤਰ ਆਤਮ ਆਤਮ ਅੰਤਰ ਇਕ ਗਿਆਨ, ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਭਗਤ ਭਗਵੰਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਕਰਾਇੰਦਾ।

ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਥਿਰ ਮਾਤ ਰਹਿਣ ਨਾ ਪਾਈਆ। ਭਗਤ ਭਗਵੰਤ ਦਏ ਅਧਾਰ, ਏਕਾ ਬੂਝ ਬੁਝਾਈਆ। ਲੇਖਾ ਜਾਣੇ ਵਿਚ ਸੰਸਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਕਲਜੁਗ ਅੰਤਮ ਆਈ ਵਾਰ, ਗੁਰ ਗੁਰ ਅਵਤਾਰ ਕਹਿ ਕਹਿ ਗਏ ਪੁਕਾਰ, ਪੁਰਖ ਅਬਿਨਾਸ਼ੀ ਏਕਾ ਓਟ ਰਖਾਈਆ । ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ ਜੋਤ ਸਰੂਪੀ ਜਾਮਾ ਧਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਵਰਨ ਗੋਤ ਤੇ ਵਸੇ ਬਾਹਰ, ਰੂਪ ਰੰਗ ਰੇਖ ਨਾ ਕੋਇ ਵਿਚ ਸੰਸਾਰ, ਅਕਲ ਕਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਰਗੁਣ ਆਪਣਾ ਵੇਸ ਵਟਾਈਆ ।

ਨਿਰਗੁਣ ਵੇਸ ਆਪੇ ਧਰ, ਧਰ ਧਰਨੀ ਆਪ ਸੁਹਾਇੰਦਾ। ਭਗਤ ਭਗਵੰਤ ਲਏ ਫੜ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਇਕੋ ਦਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਸਮਝਾਇੰਦਾ।

ਸਾਚੀ ਵਸਤ ਭਗਤਨ ਦਾਤ, ਹਰਿ ਭਗਵਨ ਆਪ ਜਣਾਈਆ। ਸੋਹੰ ਅੱਖਰ ਸਤਿਜੁਗ ਗਾਥ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁੱਕੇ ਮਸਤਕ ਮਾਥ, ਪੂਰਬ ਲੇਖਾ ਰਹਿਣ ਨਾ ਪਾਈਆ । ਦੋ ਜਹਾਨਾਂ ਦੇਵੇ ਸਾਥ, ਏਥੇ ਓਥੇ ਹੋਏ ਸਹਾਈਆ । ਮੇਲ ਮਿਲਾਵਾ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਮਾਇਆ ਫੰਦ ਕਟਾਈਆ। ਘਰ ਘਰ ਵੇਖੇ ਹਰਿ ਰਘੁਨਾਥ, ਰਘੁਪਤ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਈਆ ।

ਭਗਤ ਭਗਵੰਤ ਇਕ ਭਰਵਾਸਾ, ਏਕਾ ਓਟ ਜਣਾਇੰਦਾ। ਨਿਰਗੁਣ ਸਰਗੁਣ ਦਾਸੀ ਦਾਸਾ, ਬਣ ਸੇਵਕ ਸੇਵ ਕਮਾਇੰਦਾ। ਕਾਇਆ ਮੰਦਰ ਪਾਵੇ ਰਾਸਾ, ਗੋਪੀ ਕਾਹਨ ਨਾਚ ਨਚਾਇੰਦਾ। ਹਰਿ ਭਗਤ ਹਰਿ ਦਰਸ਼ਨ ਪਿਆਸਾ, ਦੇ ਦਰਸ ਤ੍ਰਿਖਾ ਬੁਝਾਇੰਦਾ। ਆਦਿ ਅੰਤ ਨਾ ਹੋਏ ਵਿਨਾਸਾ, ਅਬਿਨਾਸ਼ੀ ਕਰਤਾ ਆਪਣੇ ਰੰਗ ਰੰਗਾਇੰਦਾ। ਕਲਜੁਗ ਅੰਤਮ ਵੇਖਣ ਆਇਆ ਆਪ ਤਮਾਸ਼ਾ, ਨਿਰਗੁਣ ਆਪਣਾ ਰੂਪ ਧਰਾਇੰਦਾ । ਲੱਖ ਚੁਰਾਸੀ ਤੋਲਣਹਾਰਾ ਤੋਲਾ ਮਾਸ਼ਾ, ਰੱਤੀ ਰੱਤ ਰੱਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਭਗਵਨ ਸਾਚਾ ਮੇਲ ਮਿਲਾਇੰਦਾ।

ਸਾਚਾ ਮੇਲਾ ਭਗਤ ਭਗਵੰਤ, ਸਾਚੇ ਘਰ ਵੱਜੇ ਵਧਾਈਆ। ਲੇਖਾ ਜਾਣੇ ਜੀਵ ਜੰਤ, ਘਟ ਘਟ ਰਿਹਾ ਸਮਾਈਆ। ਜਿਸ ਜਨ ਬਣਾਏ ਸਾਚੀ ਬਣਤ, ਤਿਸ ਆਪਣੀ ਬੂਝ ਬੁਝਾਈਆ। ਗੁਰਮੁਖ ਵੇਖੇ ਵਿਰਲਾ ਸੰਤ, ਹਰਿ ਸਤਿਗੁਰ ਹੋਏ ਸਹਾਈਆ। ਨਾਤਾ ਜੋੜ ਨਾਰ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ । ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਰਸਨਾ ਜਿਹਵਾ ਮਣੀਆ ਮੰਤ, ਸੋਹੰ ਅੱਖਰ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਗਤ ਭਗਵੰਤ ਏਕਾ ਦਰ ਵੱਜੇ ਵਧਾਈਆ।

ਏਕਾ ਦਰ ਵੱਜੇ ਵਾਜਾ, ਹਰਿ ਹਰਿ ਆਪ ਵਜਾਇੰਦਾ। ਮੇਲ ਮਿਲਾਵਾ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਲੱਖ ਚੁਰਾਸੀ ਸਾਜਣ ਸਾਜਾ, ਘਟ ਘਟ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਦਾਤਾ, ਵਸਤ ਅਮੋਲਕ ਆਪ ਵਰਤਾਇੰਦਾ। ਅੰਦਰ ਬਹਿ ਬਹਿ ਗਾਏ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਰਬ ਕਲ ਆਪੇ ਸਮਰਾਥਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਆਪਣਾ ਦਰਸ ਕਰਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਤਰਾਇੰਦਾ।

ਭਗਤ ਭਗਵੰਤ ਇਕੋ ਮਾਣ, ਏਕਾ ਮਿਲੇ ਵਡਿਆਈਆ। ਭਗਤ ਭਗਵੰਤ ਇਕ ਨਿਸ਼ਾਨ, ਏਕਾ ਤੀਰ ਚਲਾਈਆ। ਭਗਤ ਭਗਵੰਤ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਭਗਤ ਭਗਵੰਤ ਇਕ ਮਕਾਨ, ਏਕਾ ਘਰ ਡੇਰਾ ਲਾਈਆ। ਭਗਤ ਭਗਵੰਤ ਇਕ ਵਿਧਾਨ, ਸਾਚਾ ਮਾਰਗ ਜਗਤ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਦਾ ਸਲਾਹੀਆ।

ਹਰਿਜਨ ਵਡਿਆਈ ਭਗਤੀ ਭਗਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਲੇਖਾ ਜਾਣੇ ਬੂੰਦ ਰਕਤ, ਹੱਡ ਮਾਸ ਨਾੜੀ ਚੰਮ ਵੇਖ ਵਖਾਇੰਦਾ । ਦੇਵੇ ਵਡਿਆਈ ਵਿਚ ਜਗਤ, ਜੀਵਣ ਜੁਗਤ ਆਪ ਸਮਝਾਇੰਦਾ । ਆਪਣੇ ਮੇਲਣ ਦਾ ਆਪੇ ਜਾਣੇ ਵਕਤ, ਵੇਦ ਕਤੇਬ ਭੇਵ ਨਾ ਆਇੰਦਾ। ਕਰ ਕਿਰਪਾ ਜਿਸ ਦੇਵੇ ਦਰਸ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਰੰਗ ਵਖਾਇੰਦਾ। (੨੧ ਮਾਘ ੨੦੧੮ ਬਿਕ੍ਰਮੀ ਦੇਵੀ ਸਿੰਘ )

❋

ਭਗਤਾਂ ਕਰੇ ਸਦਾ ਪਿਆਰ, ਹਰਿ ਭਗਵਨ ਬੇਪਰਵਾਹੀਆ। ਭਗਤਾਂ ਦੇਵੇ ਨਾਮ ਅਧਾਰ, ਹਰਿ ਭਗਵਨ ਦਇਆ ਕਮਾਈਆ। ਭਗਤਾਂ ਦੇਵੇ ਸਚ ਸ਼ਿੰਗਾਰ, ਹਰਿ ਭਗਵਨ ਸ਼ਹਿਨਸ਼ਾਹੀਆ। ਭਗਤਾਂ ਦੇਵੇ ਇਕ ਆਧਾਰ, ਹਰਿ ਭਗਵਨ ਚਰਨ ਸਰਨ ਸਰਨਾਈਆ। ਭਗਤਾਂ ਦੇਵੇ ਇਕ ਖ਼ੁਮਾਰ, ਹਰਿ ਭਗਵਨ ਅੰਮ੍ਰਿਤ ਜਾਮ ਪਿਆਈਆ। ਭਗਤਾਂ ਦੇਵੇ ਇਕ ਜੈਕਾਰ, ਹਰਿ ਭਗਵਨ ਸਾਚਾ ਸੋਹਲਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜਨ ਭਗਤਾਂ ਸੇਵ ਕਮਾਈਆ।

ਭਗਵਨ ਮੇਲਾ ਏਕੰਕਾਰ, ਭਗਵਨ ਆਪਣਾ ਆਪ ਕਰਾਇੰਦਾ। ਭਗਤਨ ਸੇਜ ਦਏ ਸੁਵਾਰ, ਹਰਿ ਭਗਵਨ ਵੇਖ ਵਖਾਇੰਦਾ। ਭਗਤਨ ਵਖਾਏ ਸਚ ਵਿਹਾਰ, ਵਿਵਹਾਰੀ ਖੇਲ ਕਰਾਇੰਦਾ। ਜੁਗਾਂ ਜੁਗੰਤਰ ਲਏ ਅਵਤਾਰ, ਨਿਰਧਨ ਸਰਧਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਸੰਗ ਨਿਭਾਇੰਦਾ।

ਭਗਤਨ ਸੋਹੇ ਸਾਚਾ ਬੰਕ, ਬੰਕ ਦੁਆਰੀ ਆਪ ਸੁਹਾਈਆ। ਨਾਤਾ ਤੋੜ ਜੀਵ ਜੰਤ, ਹਰਿਜਨ ਆਪਣੇ ਸੰਗ ਮਿਲਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਬੂਝ ਬੁਝਾਈਆ। ਆਤਮ ਅੰਤਰ ਸਾਚਾ ਮੰਤ, ਸੋ ਪੁਰਖ ਨਿਰੰਜਣ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਭਗਤ ਮਾਣ ਵਡਿਆਈਆ।

ਭਗਤ ਵਡਿਆਈ ਵਿਚ ਜਗ, ਜੀਵਣ ਦਾਤਾ ਆਪ ਰਖਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਨੇਤਰ ਨੈਣ ਇਕ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਰਜੋ ਤਮੋ ਸਤੋ ਨਾ ਕੋਇ ਤਪਾਇੰਦਾ । ਸਚ ਨਗਾਰਾ ਜਾਏ ਵੱਜ, ਤ੍ਰੈਕਾਲ ਦਰਸੀ ਆਪ ਵਜਾਇੰਦਾ। ਪਾਰ ਕਿਨਾਰਾ ਕਰੇ ਹੱਦ, ਅਧਵਿਚਕਾਰ ਨਾ ਕੋਇ ਡੁਬਾਇੰਦਾ। ਭਗਤ ਭਗਵੰਤ ਸਾਚੀ ਯਦ, ਸਾਚਾ ਬੰਸ ਬਣਾਇੰਦਾ। ਆਦਿ ਅੰਤ ਦਰ ਦੁਆਰੇ ਸੱਦ, ਸਾਚਾ ਮੇਲ ਮਿਲਾਇੰਦਾ। ਭਗਤ ਪਿਆਰ ਜਏ ਵੱਝ, ਏਕਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਅਕੇਲਾ, ਜੁਗ ਜੁਗ ਖੇਲ ਕਰਾਇੰਦਾ।

ਜੁਗ ਜੁਗ ਖੇਲ ਪਾਰਬ੍ਰਹਮ, ਆਪਣਾ ਆਪ ਕਰਾਈਆ। ਨਾ ਮਰੇ ਨਾ ਪਏ ਜੰਮ, ਨਿਰਗੁਣ ਸਰਗੁਣ ਵੇਸ ਵਟਾਈਆ। ਦੋ ਜਹਾਨਾਂ ਜਾਣੇ ਕੰਮ, ਲੱਖ ਚੁਰਾਸੀ ਭੇਵ ਚੁਕਾਈਆ। ਲੇਖਾ ਜਾਣੇ ਦਮਾਂ ਦਮ, ਪਵਣ ਸਵਾਸ ਰਿਹਾ ਸਮਾਈਆ। ਭਗਤਾਂ ਬੇੜਾ ਆਪ ਬੰਨ੍ਹ, ਹਰਿਜੂ ਆਪਣੇ ਕੰਧ ਉਠਾਈਆ। ਰਾਏ ਧਰਮ ਨਾ ਦੇਵੇ ਡੰਨ, ਵੇਲੇ ਅੰਤ ਨਾ ਕੋਇ ਸਜਾਈਆ। ਏਕਾ ਰਾਗ ਸੁਣਾਏ ਕੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਥਾਉਂ ਥਾਈਂਆ।

ਭਗਤਨ ਵੇਖੇ ਥਾਨ ਥਨੰਤਰ, ਦੋ ਜਹਾਨਾਂ ਫੋਲ ਫੁਲਾਇੰਦਾ। ਭੇਵ ਚੁਕਾਏ ਗਗਨ ਗਗਨੰਤਰ, ਗਗਨ ਮੰਡਲ ਸੋਭਾ ਪਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਆਪਣਾ ਆਸਣ ਲਾਇੰਦਾ। ਜੁਗ ਜੁਗ ਜਣਾਏ ਆਪਣਾ ਮੰਤਰ, ਗੁਰ ਪੀਰ ਅਵਤਾਰ ਆਪ ਪੜ੍ਹਾਇੰਦਾ। ਆਦਿ ਜੁਗਾਦਿ ਸਦਾ ਸੁਤੰਤਰ, ਸਤਿ ਸਤਿਵਾਦੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ।

ਹਰਿਜਨ ਸਚਾ ਇਕੋ ਮੀਤ, ਦੂਸਰ ਸੰਗ ਨਾ ਕੋਇ ਰਖਾਈਆ। ਜਗਤ ਜੁਗ ਅਵੱਲੜੀ ਰੀਤ, ਜੁਗ ਕਰਤਾ ਆਪ ਚਲਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਦਿਵਸ ਰੈਣ ਰੈਣ ਦਿਵਸ ਆਪਣੀ ਸੇਵ ਕਮਾਈਆ। ਭਗਤਨ ਮੇਲਾ ਘਰ ਅਨਡੀਠ, ਅਨਡਿਠੜਾ ਧਾਮ ਵਖਾਈਆ। ਅੱਠੇ ਪਹਿਰ ਵਸੇ ਚੀਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਚਰਨ ਸਰਨ ਸਚ ਪ੍ਰੀਤ, ਪ੍ਰੀਤੀਵਾਨ ਇਕ ਸਿਖਾਈਆ । ਆਦਿ ਅੰਤ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਗ੍ਰਹਿ ਮੰਦਰ ਸੋਭਾ ਪਾਈਆ।

ਭਗਤਨ ਮੇਲਾ ਭਗਤਨ ਅੰਦਰ, ਕਾਇਆ ਬੰਕ ਸੁਹਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਕਾਇਆ ਭਵਰੀ ਫੋਲ ਫੁਲਾਇੰਦਾ। ਵਾਸਨਾ ਮੇਟੇ ਮਨੂਆ ਬੰਦਰ, ਆਸਾ ਤ੍ਰਿਸਨਾ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਦਇਆ ਕਮਾਇੰਦਾ।

ਹਰਿਜਨ ਨਾਤਾ ਤੁਟੇ ਮੋਹ, ਮਮਤਾ ਲੋਕਮਾਤ ਰਹਿਣ ਨਾ ਪਾਈਆ। ਜਗਤ ਵਿਕਾਰਾ ਦੇਵੇ ਕੋਹ, ਨਾਮ ਛੁਰੀ ਇਕ ਚਲਾਈਆ। ਭੇਵ ਖੁਲ੍ਹਾਏ ਸੋਹੰ ਸੋ, ਆਤਮ ਪਰਮਾਤਮ ਪੜਦਾ ਲਾਹੀਆ। ਅੰਮ੍ਰਿਤ ਆਤਮ ਦੇਵੇ ਚੋਅ, ਨਿਝਰ ਝਿਰਨਾ ਆਪ ਝਿਰਾਈਆ। ਜੋਤ ਨਿਰੰਜਣ ਕਰੇ ਲੋਅ, ਅੰਧ ਅੰਧੇਰ ਮਿਟਾਈਆ । ਹਰਿ ਕਾ ਨਾਮ ਢੋਆ ਢੋਅ, ਹਰਿ ਜੂ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਭਾਗ ਲਗਾਈਆ।

ਗ੍ਰਹਿ ਮੰਦਰ ਲੱਗੇ ਭਾਗ, ਕਾਇਆ ਬੰਕ ਸੁਹਾਇੰਦਾ। ਬੰਦ ਕਿਵਾੜੀ ਖੁਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਨਿਰਮਲ ਜੋਤ ਜਗੇ ਚਿਰਾਗ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਸ਼ਬਦ ਅਨਾਦੀ ਵੱਜੇ ਨਾਦ, ਅਨਹਦ ਰਾਗ ਅਲਾਇੰਦਾ। ਆਤਮ ਉਪਜੇ ਇਕ ਵੈਰਾਗ, ਵੈਰਾਗੀ ਰੂਪ ਆਪ ਅਖਵਾਇੰਦਾ । ਜਗਤ ਤ੍ਰਿਸਨਾ ਦਏ ਤਿਆਗ, ਤਿਆਗੀ ਆਪਣਾ ਰੰਗ ਰੰਗਾਇੰਦਾ। ਸੁਰਤ ਸਵਾਣੀ ਜਾਏ ਜਾਗ, ਸ਼ਬਦ ਹਾਣੀ ਮੇਲ ਮਿਲਾਇੰਦਾ। ਆਪਣੇ ਹੱਥ ਪਕੜੇ ਵਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੰਕ ਸੁਹਾਇੰਦਾ।

ਬੰਕ ਸੋਹੇ ਬੰਕ ਦੁਆਰ, ਟੇਢੀ ਬੰਕ ਪਾਰ ਕਰਾਈਆ। ਗ੍ਰਹਿ ਮੰਦਰ ਅੰਦਰ ਹੋਏ ਉਜਿਆਰ, ਨੂਰ ਨੂਰਾਨਾ ਨੂਰ ਰੁਸ਼ਨਾਈਆ। ਨਾਦ ਧੁਨ ਧੁਨ ਜੈਕਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ । ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਹੀਆ। ਵਾਹ ਵਾ ਸਤਿਗੁਰ ਵੱਜੇ ਸਿਤਾਰ, ਬਿਨ ਤੰਦੀ ਤਾਰ ਹਿਲਾਈਆ । ਏਕਾ ਨਾਦ ਏਕਓਅੰਕਾਰ, ਓਅੰਕਾਰਾ ਰੂਪ ਵਟਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ । ਭਗਤਾਂ ਪੈਜ ਆਪ ਸਵਾਰ, ਭਗਤ ਵਛਲ ਨਾਉਂ ਧਰਾਈਆ। ਜੁਗ ਜੁਗ ਲੋਕਮਾਤ ਲਏ ਅਵਤਾਰ, ਲੇਖਾ ਜਾਣੇ ਥਾਉਂ ਥਾਈਂਆ। ਕਲਜੁਗ ਅੰਤਮ ਖੇਲ ਅਪਾਰ, ਨਿਰਾਕਾਰ ਆਪ ਕਰਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਵੇਖੇ ਵਿਗਸੇ ਵੇਖਣਹਾਰ, ਅੱਖ ਪਰਤਖ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਤੀਤਾ ਠਾਂਡਾ ਸੀਤਾ ਪਤਿਤ ਪੁਨੀਤਾ ਸਾਚੀ ਰੀਤਾ ਆਪ ਚਲਾਈਆ ।

ਸਾਚੀ ਰੀਤਾ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਗਿਆਨ, ਏਕਾ ਗੁਣ ਸਮਝਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਆਤਮ ਅੰਤਰ ਬੂਝ ਬੁਝਾਇੰਦਾ। ਨੌਂ ਖੰਡ ਸਤ ਦੀਪ ਬ੍ਰਹਿਮੰਡ ਖੰਡ ਵਖਾਏ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖਾ ਜਾਣੇ ਅੰਜੀਲ ਕੁਰਾਨ, ਖਾਣੀ ਬਾਣੀ ਭੇਵ ਚੁਕਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਲੇਖਾ ਜਾਣ ਸ੍ਰੀ ਭਗਵਾਨ, ਪੂਰਬ ਲਹਿਣਾ ਝੋਲੀ ਪਾਇੰਦਾ। ਭਗਤਾਂ ਦੇਵੇ ਆਤਮ ਦਾਨ, ਸਾਚੇ ਸੰਤਾਂ ਮਿਲੇ ਆਣ, ਗੁਰਮੁਖ ਵੇਖੇ ਬਾਲ ਅਞਾਣ, ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਸਰਨ ਚਰਨ ਸਚੀ ਸਰਨਾਈਆ। ਦਾਤਾ ਦਾਨੀ ਨੌਜਵਾਨ, ਦੇਵਣਹਾਰਾ ਜੀਵ ਜਹਾਨ, ਆਦਿ ਅੰਤ ਸ੍ਰੀ ਭਗਵੰਤ ਜੁਗ ਜੁਗ ਸਾਚੀ ਭਿਛਿਆ ਏਕਾ ਏਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਗ੍ਰਹਿ ਮੰਦਰ ਆਪ ਸੁਹਾਈਆ।

ਗ੍ਰਹਿ ਮੰਦਰ ਵੇਖੇ ਕਾਇਆ ਤਨ, ਤ੍ਰੈਗੁਣ ਮਾਇਆ ਬੰਧਨ ਰਖਾਈਆ । ਬੁੱਧੀ ਮਤ ਵੇਖੇ ਮਨ, ਮਨ ਮਨਸਾ ਖੇਲ ਕਰਾਈਆ। ਜੋਤ ਨਿਰੰਜਣ ਚੜ੍ਹੇ ਚੰਨ, ਚੰਦ ਚੰਦ ਸ਼ਰਮਾਈਆ। ਪੰਚਮ ਪੰਚ ਬੇੜਾ ਬੰਨ, ਖੇਵਟ ਖੇਟਾ ਸਿਖ ਜਣਾਈਆ। ਵਸਤ ਅਮੋਲਕ ਨਾਮ ਧਨ, ਸਚ ਖ਼ਜ਼ੀਨਾ ਵਿਚ ਰਖਾਈਆ। ਦਿਸ ਨਾ ਆਏ ਨੇਤਰ ਅੰਨ੍ਹ, ਭਰਮੇ ਭੁੱਲੀ ਸਰਬ ਲੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦੇਵੇ ਡੰਨ, ਡੌਰੂ ਡੰਕਾ ਇਕ ਵਜਾਈਆ। ਜਨ ਭਗਤਾਂ ਕਿਰਪਾ ਕਰ ਸ੍ਰੀ ਭਗਵਨ, ਆਪਣੀ ਬੂਝ ਬੁਝਾਈਆ। ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਮੰਦਰ ਇਕ ਸੁਹਾਈਆ।

ਦਰ ਮੰਦਰ ਸਦਾ ਸੁਹੌਣਾ, ਹਰਿ ਸਾਚਾ ਆਪ ਸੁਹਾਈਆ। ਭਗਤ ਭਗਵੰਤ ਗੀਤ ਇਕੋ ਗਾਵਣਾ,

ਏਕਾ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਪਕੜੇ ਦਾਮਨਾ, ਦਾਮਨਗੀਰ ਸਚਾ ਸ਼ਹਿਨਸ਼ਾਹੀਆ । ਏਥੇ ਓਥੇ ਹੋਏ ਜਾਮਨਾ, ਸਾਚੀ ਜਾਮਨੀ ਆਪ ਨਿਭਾਈਆ। ਅੰਤਮ ਅੰਤ ਪੂਰੀ ਕਰੇ ਭਾਵਨਾ, ਭਾਵੀ ਕਾਲ ਨੇੜ ਨਾ ਆਈਆ। ਸੋਹੰ ਸੋ ਸਾਚਾ ਢੋਲਾ ਗਾਵਣਾ, ਆਤਮ ਪਰਮਾਤਮ ਹੋਏ ਸਹਾਈਆ। ਪਰਮ ਪੁਰਖ ਏਕਾ ਪਾਵਣਾ, ਅਮਰਾਪਦ ਇਕ ਵਖਾਈਆ। ਜੋਤੀ ਜੋਤ ਜੋਤ ਮਿਲਾਵਣਾ, ਭਗਤ ਭਗਵੰਤ ਏਕਾ ਰੰਗ ਵਖਾਈਆ। ਕਲਜੁਗ ਅੰਤਮ ਬੇੜਾ ਪਾਰ ਕਰਾਵਣਾ, ਜਿਸ ਜਨ ਸਾਚੇ ਬੇੜੇ ਲਏ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਫੜਾਏ ਦਾਮਨਾ, ਫੜਿਆ ਪੱਲੂ ਛੁੱਟ ਨਾ ਜਾਈਆ।

ਭਗਤ ਕਹੇ ਪ੍ਰਭ ਸਰਬਗ, ਹਰਿ ਏਕਾ ਏਕ ਬੂਝ ਬੁਝਾ। ਕਲਜੁਗ ਅੰਤਮ ਲੱਗੀ ਅੱਗ, ਚਾਰ ਵਰਨ ਰਿਹਾ ਕੁਰਲਾ। ਕੋਈ ਸਹਾਈ ਦਿਸੇ ਨਾ ਜਗ, ਵੇਖਿਆ ਥਾਉਂ ਥਾਂ। ਮੇਰੀ ਰੱਖੇ ਨਾ ਕੋਈ ਲਜ, ਅੰਤਮ ਪਕੜੇ ਨਾ ਕੋਈ ਬਾਂਹ। ਪੜਦਾ ਸਕੇ ਨਾ ਕੋਈ ਕਜ, ਸਾਰੇ ਬੈਠੇ ਕਰਕੇ ਨਾਂਹ। ਕੂੜ ਨਗਾਰਾ ਰਿਹਾ ਵੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ਣੀ ਸਚ ਸਰਨਾ।

ਭਗਤ ਕਹੇ ਦੱਸ ਭਗਵਾਨ, ਕਲਜੁਗ ਕੂਕੇ ਦਏ ਦੁਹਾਈਆ। ਚਾਰੋਂ ਕੁੰਟ ਹੋਈ ਵੈਰਾਨ, ਰੁੱਤ ਬਸੰਤ ਨਾ ਕੋਇ ਵਖਾਈਆ। ਰਸਨਾ ਜਿਹਵਾ ਸਾਰੇ ਗਾਣ, ਆਤਮ ਪਰਮਾਤਮ ਨਾ ਕੋਇ ਮਿਲਾਈਆ। ਜੀਵ ਜੰਤ ਹੋਏ ਹੈਰਾਨ, ਸਾਧ ਸੰਤ ਦੇਣ ਗਵਾਹੀਆ। ਕਲਜੁਗ ਜੋਧਾ ਵਡ ਬਲਵਾਨ, ਸਭ ਦੇ ਮਾਣ ਰਿਹਾ ਗਵਾਈਆ। ਘਰ ਘਰ ਪੰਚ ਵਿਕਾਰ ਹੋਇਆ ਪਰਧਾਨ, ਸਚ ਪਰਧਾਨਗੀ ਇਕ ਸਮਝਾਈਆ। ਅੰਦਰ ਬਹਿ ਬਹਿ ਖੇਲ ਕਰੇ ਸ਼ੈਤਾਨ, ਸ਼ਰੀਅਤ ਨਾਲ ਲੜਾਈਆ। ਤੇਰੀ ਕੋਈ ਨਾ ਮੰਨੇ ਆਣ, ਗੁਰ ਅਵਤਾਰ ਗਏ ਸਮਝਾਈਆ। ਪੀਰ ਪੈਗ਼ੰਬਰ ਹੋਏ ਬੇਪਹਿਚਾਨ, ਨੂਰ ਜ਼ਹੂਰ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਬਿਧ ਮਿਲੇ ਤੇਰੀ ਸਰਨਾਈਆ ।

ਭਗਤ ਕਹੇ ਸੁਣ ਭਗਵੰਤ, ਮੇਰੀ ਇਕ ਅਰਦਾਸ। ਲੱਖ ਚੁਰਾਸੀ ਜੀਵ ਜੰਤ, ਕਲਜੁਗ ਅੰਤ ਹੋਈ ਨਿਰਾਸ। ਕੋਈ ਨਾ ਦਿਸੇ ਸਾਚਾ ਸੰਤ, ਸਚ ਵਸਤ ਕਿਸੇ ਨਾ ਪਾਸ। ਕਲਜੁਗ ਮਾਇਆ ਪਾਈ ਬੇਅੰਤ, ਨਾ ਕੋਈ ਕਰੇ ਬੰਦ ਖੁਲਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸਚ ਧਰਵਾਸ।

ਸਚ ਧਰਵਾਸ ਦੇ ਨਿਰੰਕਾਰ, ਹਰਿ ਭਗਤ ਮੰਗ ਮੰਗਾਈਆ। ਤੇਰਾ ਖੇਲ ਪ੍ਰਿਥਮੀ ਅਕਾਸ਼, ਗਗਨ ਮੰਡਲ ਤੇਰੀ ਰੁਸ਼ਨਾਈਆ। ਰਵ ਸਸ ਤੇਰਾ ਪਰਕਾਸ਼, ਨੂਰ ਨੂਰ ਨੂਰ ਸਮਾਈਆ। ਗੁਰ ਅਵਤਾਰ ਤੇਰੇ ਦਾਸ, ਪੀਰ ਪੈਗ਼ੰਬਰ ਸੇਵ ਕਮਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸ਼ਾਹੋ ਸ਼ਬਾਸ, ਸਚਖੰਡ ਸਾਚੇ ਤਖ਼ਤ ਆਸਣ ਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਤੇਰੀ ਰਾਸ, ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਗੋਪੀ ਕਾਹਨ ਨਾਚ ਨਚਾਈਆ। ਘਟ ਘਟ ਅੰਦਰ ਤੇਰਾ ਵਾਸ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਰੱਖ ਆਪਣੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ।

ਸਾਚੇ ਭਗਤ ਸੁਣ ਲਾ ਮੀਤ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤ ਖੇਲ ਅਨਡੀਠ, ਅਨਭਵ ਆਪਣੀ ਧਾਰ ਚਲਾਇੰਦਾ। ਨਿਰਗੁਣ ਚਲਾਏ ਆਪਣੀ ਰੀਤ, ਸਰਗੁਣ ਰੂਪ ਨਾ ਕੋਇ ਵਖਾਇੰਦਾ । ਲੱਖ ਚੁਰਾਸੀ ਪਰਖੇ ਨੀਤ, ਜੀਵ ਜੰਤ ਵੇਖ ਵਖਾਇੰਦਾ। ਲੇਖਾ ਜਾਣੇ ਮੰਦਰ ਮਸੀਤ, ਸ਼ਿਵਦੁਆਲੇ ਮੱਠ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ।

ਸਾਚੇ ਭਗਤ ਰੱਖ ਉਡੀਕ, ਹਰਿ ਇਕੋ ਇਕ ਜਣਾਈਆ। ਵੇਦ ਵਿਆਸਾ ਲਿਖ ਕੇ ਗਿਆ ਤਾਰੀਕ, ਏਕਾ ਗੁਣ ਸਮਝਾਈਆ। ਈਸਾ ਕਹਿ ਕੇ ਗਿਆ ਲਾਸ਼ਰੀਕ, ਮੇਰਾ ਖ਼ੁਦਾਵੰਦ ਆਏ ਚਾਈਂ ਚਾਈਂਆ। ਮੁਹੰਮਦ ਰੱਖੀ ਇਕ ਪ੍ਰੀਤ, ਸਿਰ ਅਮਾਮਾ ਫੇਰਾ ਪਾਈਆ। ਨਿਰਗੁਣ ਨਾਨਕ ਕਹੇ ਹਰਿ ਨਜ਼ੀਕ, ਨੇਰਨ ਨੇਰਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਸਮਝਾਈਆ ।

ਸਾਚਾ ਗੁਣ ਸੁਣ ਲੈ ਬਾਲ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ । ਕਲਜੁਗ ਅੰਤਮ ਖੇਲ ਕਮਾਲ, ਕਮਲਾ ਰਮਲਾ ਆਪ ਕਰਾਇੰਦਾ। ਗੋਬਿੰਦ ਸੂਰਾ ਵੇਖੇ ਲਾਲ, ਲਾਲ ਅਨਮੁਲੜਾ ਗੋਦ ਬਹਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਲੋਕਮਾਤ ਵੇਸ ਵਟਾਇੰਦਾ। ਸੰਬਲ ਵੇਖੇ ਧਾਮ ਨਿਰਾਲ, ਨੇਹਚਲ ਮਹੱਲ ਬਣਾਇੰਦਾ । ਮਹਾਂਬਲੀ ਉਤਰੇ ਆਣ, ਨਾਨਕ ਲੇਖਾ ਪੂਰ ਕਰਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿ ਉਠਾਏ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ । ਜਨ ਭਗਤਾਂ ਵੇਖੇ ਆਪੇ ਆਣ, ਜਨਮ ਜਨਮ ਦਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ।

ਆਪਣਾ ਭੇਵ ਦੇਵੇ ਦੱਸ, ਹਰਿ ਵੱਡਾ ਵਡ ਵਡਿਆਈਆ। ਪਰਗਟ ਹੋਵੇ ਪੁਰਖ ਸਮਰਥ, ਨਿਹਕਲੰਕਾ ਨਾਉਂ ਰਖਾਈਆ। ਹਰਿਜਨ ਸਾਚੇ ਲਏ ਰੱਖ, ਲੱਖ ਚੁਰਾਸੀ ਵੇਖ ਵਖਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰ ਕਿਰਪਾ ਕਰੇ ਵੱਖ, ਸਿਰ ਆਪਣਾ ਹੱਥ ਟਿਕਾਈਆ। ਏਥੇ ਗਾਵੇ ਆਪਣਾ ਜਸ, ਓਥੇ ਦੇਵੇ ਮਾਣ ਵਡਿਆਈਆ। ਮੇਲ ਮਿਲਾਵਾ ਹੱਸ ਹੱਸ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਚੁਕਾਈਆ।

ਆਪਣਾ ਭੇਵ ਦੇਵੇ ਚੁੱਕ, ਸ੍ਰੀ ਭਗਵਾਨ ਚੁਕਾਇੰਦਾ। ਦਰਸ ਵਖਾਏ ਜੋ ਬੈਠਾ ਲੁਕ, ਰੂਪ ਅਨੂਪ ਧਰਾਇੰਦਾ। ਨਿਰਗੁਣ ਸ਼ੇਰ ਪਏ ਬੁੱਕ, ਸਿੰਘ ਆਪਣਾ ਰੂਪ ਵਖਾਇੰਦਾ। ਜਨ ਭਗਤਾਂ ਉਪਰ ਜਾਏ ਤੁਠ, ਮਿਹਰ ਨਜ਼ਰ ਇਕ ਟਿਕਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਿਲਣ ਦੀ ਬਿਧੀ ਆਪਣੇ ਹੱਥ ਰਖਾਇੰਦਾ।

ਆਦਿ ਜੁਗਾਦਿ ਮੇਲਾ ਹੱਥ, ਹਰਿ ਸਤਿਗੁਰ ਆਪ ਰਖਾਇੰਦਾ। ਜੁਗ ਜੁਗ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਪਾ ਨੱਥ, ਬ੍ਰਹਿਮੰਡ ਖੰਡ ਨਾਚ ਨਚਾਇੰਦਾ। ਲੇਖਾ ਜਾਣੇ ਅਠ ਸਠ, ਤੀਰਥ ਤਟ ਫੋਲ ਫੁਲਾਇੰਦਾ। ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਸੇਜ ਸੁਹਾਇੰਦਾ। ਜੋਤੀ ਨੂਰ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ। ਦੁਰਮਤ ਮੈਲ ਕਟ ਕਟ, ਸੁੱਚ ਸੰਜਮ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ।

ਹਰਿਜਨ ਮੇਲਾ ਅੰਤ ਕਲ, ਕਲ ਕਾਤੀ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਵਡ ਪਰਬਲ, ਬਲ ਆਪਣਾ ਆਪ ਵਖਾਈਆ। ਲੱਖ ਚੁਰਾਸੀ ਅਛਲ ਅਛੱਲ, ਹਰਿਜਨ ਸਾਚੇ ਲਏ ਉਠਾਈਆ। ਆਤਮ ਸਿੰਘਾਸਣ ਏਕਾ ਮਲ, ਸਾਚੀ ਸੇਜਾ ਸੋਭਾ ਪਾਈਆ। ਸ਼ਬਦ ਸੰਦੇਸਾ ਏਕਾ ਘੱਲ, ਘਰ ਘਰ ਵਿਚ ਲਏ ਜਗਾਈਆ। ਜੋਤੀ ਸ਼ਬਦੀ ਆਪੇ ਰਲ, ਨਿਰਗੁਣ ਨਿਰਗੁਣ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਏਕਾ ਘਰ, ਘਰ ਮੰਦਰ ਇਕ ਵਖਾਈਆ।

ਇਕੋ ਘਰ ਸੋਭਾਵੰਤ, ਆਦਿ ਜੁਗਾਦਿ ਸੁਹਾਇਆ। ਖੇਲੇ ਖੇਲ ਜੁਗਾਂ ਜੁਗੰਤ, ਜੁਗ ਜੁਗ ਵੇਸ ਵਟਾਇਆ । ਹਰਿਜਨ ਮੇਲਾ ਹਰਿ ਹਰਿ ਕੰਤ, ਘਰ ਸਾਚੇ ਸੋਭਾ ਪਾਇਆ। ਕਲਜੁਗ ਅੰਤ ਬਣਾਈ ਬਣਤ, ਬਸਨ ਬਨਵਾਰੀ ਆਪਣੀ ਦਇਆ ਕਮਾਇਆ। ਏਕਾ ਨਾਮ ਮਣੀਆ ਮੰਤ, ਮਨ ਕਾ ਮਣਕਾ ਦਏ ਭੁਵਾਇਆ। ਕਰੇ ਖੇਲ ਵਾਸੀ ਪੁਰੀ ਘਨਕ, ਘਨਈਆ ਆਪਣਾ ਰੂਪ ਧਰਾਇਆ। ਗੁਰਮੁਖ ਸੁਰਤੀ ਵਰੇ ਜਿਉਂ ਸੀਤਾ ਸਪੁੱਤਰੀ ਜਨਕ, ਜਾਨਕੀ ਆਪਣੇ ਅੰਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਦਰ, ਦਰ ਮੰਦਰ ਆਪ ਬਣਾਇਆ।

ਦਰ ਮੰਦਰ ਵੇਖੇ ਕਾਇਆ ਗੜ੍ਹ, ਪੰਜ ਤੱਤ ਵਡਿਆਈਆ। ਪੁਰਖ ਅਬਿਨਾਸ਼ੀ ਅੰਦਰ ਵੜ, ਆਪਣਾ ਪੰਧ ਮੁਕਾਈਆ। ਸਾਚੇ ਪੌੜੇ ਜਾਏ ਚੜ੍ਹ, ਔਦਾਂ ਜਾਂਦਾ ਦਿਸ ਨਾ ਆਈਆ। ਨਿਸ਼ਅੱਖਰ ਆਖਰ ਆਪੇ ਪੜ੍ਹ, ਕਰੇ ਸਚ ਪੜ੍ਹਾਈਆ। ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਧਰਾਈਆ। ਸੰਤ ਸੁਹੇਲੇ ਆਪੇ ਫੜ, ਫੜ ਫੜ ਬੰਧਨ ਪਾਈਆ। ਨਾ ਜਨਮੇ ਨਾ ਜਾਏ ਮਰ, ਭਗਤ ਭਗਵੰਤ ਸਦਾ ਸਦਾ ਆਪਣੀ ਗੋਦ ਰਖਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਜਣਾਈਆ। ਚਰਨ ਸਰੋਵਰ ਨੁਹਾਏ ਸਾਚੇ ਸਰ, ਸਰ ਆਤਮ ਇਕ ਵਖਾਈਆ। ਜਨ ਭਗਤਾਂ ਉਪਰ ਕਿਰਪਾ ਕਰ, ਕਿਰਪਾ ਨਿਧ ਗਹਿਰ ਗੁਣ ਸਾਗਰ, ਸੰਸਾਰ ਸਾਗਰ ਪਾਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਕਰਮ ਕਰੇ ਉਜਾਗਰ, ਤਿਸ ਕਰਮ ਕਾਂਡ ਕੋਇ ਰਹਿਣ ਨਾ ਪਾਈਆ।(੨੧ ਮਾਘ ੨੦੧੮ ਬਿਕ੍ਰਮੀ ਰਾਜਿੰਦਰ ਸਿੰਘ)

❋

ਭਗਤ ਭਗਵਾਨ ਮੇਲਾ ਜਗ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸੰਤ ਸੁਹੇਲੇ ਸਾਚੇ ਲੱਭ, ਹਰਿ ਪੁਰਖ ਨਿਰੰਜਣ ਖੇਲ ਵਖਾਇੰਦਾ। ਗੁਰਮੁਖ ਸਾਜਣ ਪਿਆਏ ਅੰਮ੍ਰਿਤ ਜਾਮ ਮਦਿ, ਰਸ ਰਸੀਆ ਇਕ ਵਖਾਇੰਦਾ। ਗੁਰਸਿਖ ਪਿਆਰੇ ਕਰ ਕਰ ਅੱਡ, ਨਾਮ ਡੋਰੀ ਬੰਧਨ ਪਾਇੰਦਾ। ਸਤਿ ਸਰੂਪ ਨਿਸ਼ਾਨਾ ਗੱਡ, ਸਤਿ ਸਤਿਵਾਦੀ ਆਪ ਵਖਾਇੰਦਾ। ਜਨਮ ਕਰਮ ਦੀ ਤੋੜ ਹੱਟ, ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ।

ਭਗਤ ਭਗਵੰਤ ਸਚ ਸੰਦੇਸਾ, ਏਕਾ ਏਕ ਜਣਾਈਆ। ਸੰਤ ਸਾਜਨ ਆਪੇ ਵੇਖਾ, ਲੋਚਣ ਨੈਣ ਨੈਣ ਖੁਲ੍ਹਾਈਆ। ਗੁਰਮੁਖਾਂ ਮੇਟੇ ਪਿਛਲੀ ਰੇਖਾ, ਅਗਲਾ ਪੰਧ ਵਖਾਈਆ। ਗੁਰਸਿਖਾਂ ਮੇਲੇ ਸਾਚੇ ਦੇਸਾ, ਘਰ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ ।

ਭਗਤ ਭਗਵੰਤ ਹੋਏ ਅਧੀਨ, ਏਕਾ ਦੂਆ ਭੇਵ ਚੁਕਾਇਆ। ਸੰਤਾਂ ਲੇਖਾ ਚੁਕਿਆ ਲੋਕ ਤੀਨ, ਲੋਕ ਪਰਲੋਕ ਵੇਖ ਵਖਾਇਆ। ਗੁਰਮੁਖਾਂ ਹਿਰਦਾ ਠਾਂਡਾ ਸੀਨ, ਸਾਂਤਕ ਸਤਿ ਸਤਿ ਕਰਾਇਆ। ਗੁਰਸਿਖ ਰਸਨਾ ਜਿਹਵਾ ਰਹੇ ਚੀਨ, ਨਿਮਖ ਨਿਮਖ ਗੁਣ ਗਾਇਆ। ਦਾਤਾ ਦਾਨੀ ਵਡ ਪਰਬੀਨ, ਮਿਹਰਵਾਨ ਦਇਆ ਕਮਾਇਆ। ਲੇਖਾ ਜਾਣੇ ਜਿਉਂ ਜਲ ਮੀਨ, ਜਲ ਮੀਨ ਆਪਣੀ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇਆ।

ਭਗਤ ਭਗਵੰਤ ਇਕੋ ਘਾਟ, ਹਰਿ ਸਾਚਾ ਸਚ ਰਖਾਇੰਦਾ। ਸੰਤਨ ਮੇਟੇ ਦੂਰ ਦੁਰਾਡੀ ਵਾਟ, ਆਪਣਾ

ਪੰਧ ਮੁਕਾਇੰਦਾ। ਗੁਰਮੁਖਾਂ ਦੇਵੇ ਇਕੋ ਦਾਤ, ਸਾਚੀ ਵਸਤ ਝੋਲੀ ਪਾਇੰਦਾ। ਗੁਰਸਿਖਾਂ ਜੋੜੇ ਸਾਚਾ ਨਾਤ, ਨਾਤਾ ਬਿਧਾਤਾ ਇਕ ਬੰਧਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਵਖਾਇੰਦਾ । ਸ਼ਬਦ ਅਗੰਮੀ ਹਰਿ ਹਰਿ ਗਾਥ, ਚਾਰ ਵਰਨ ਪੜ੍ਹਾਇੰਦਾ। ਅਠਾਰਾਂ ਬਰਨ ਦੇਵੇ ਸਾਥ, ਨਵ ਨੌਂ ਫੇਰਾ ਪਾਇੰਦਾ। ਚਾਰ ਚਾਰ ਮੇਲਾ ਕਮਲਾਪਾਤ, ਦਹਿ ਦਿਸ਼ਾ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਵਸਣਹਾਰਾ ਇਕ ਇਕਾਂਤ, ਅਕਲ ਕਲਾ ਰੂਪ ਵਟਾਇੰਦਾ। ਗੁਰਮੁਖ ਸੱਜਣ ਵੇਖੇ ਮਾਰ ਝਾਤ, ਆਪਣਾ ਨੈਣ ਖੁਲ੍ਹਾਇੰਦਾ। ਗੁਰਸਿਖਾਂ ਖੋਲ੍ਹਣਹਾਰਾ ਤਾਕ, ਬੰਦ ਤਾਕੀ ਆਪ ਤੁੜਾਇੰਦਾ। ਸੰਤਾ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਭਗਤ ਭਗਵੰਤ ਵਸੇ ਸਾਥ, ਸਗਲਾ ਸੰਗ ਰਖਾਇੰਦਾ। ਸਗਲ ਵਿਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਕਰਾਇੰਦਾ । ਨਾਤਾ ਤੁੱਟੇ ਪੂਜਾ ਪਾਠ, ਅਠ ਸਠ ਤੀਰਥ ਨਾ ਕੋਇ ਨੁਹਾਇੰਦਾ। ਇਕੋ ਰੱਖੇ ਸਾਚੀ ਯਾਦ, ਆਪਣੀ ਬੂਝ ਬੁਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਸੁਣਦਾ ਆਇਆ ਫ਼ਰਯਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪ ਮਿਲਾਇੰਦਾ।

ਭਗਤ ਭਗਵੰਤ ਦੱਸੇ ਰਾਹ, ਏਕਾ ਗੁਣ ਜਣਾਈਆ। ਸੰਤਨ ਮੇਲਾ ਸਹਿਜ ਸੁਭਾ, ਸਤਿਗੁਰ ਆਪ ਕਰਾਈਆ। ਗੁਰਮੁਖ ਨੇਤਰ ਪੇਖ ਚੜ੍ਹੇ ਚਾਅ, ਨਿਤ ਨਿਤ ਵੇਖ ਵਖਾਈਆ। ਗੁਰਸਿਖ ਗੁਰ ਗੁਰ ਸੀਸ ਰਿਹਾ ਝੁਕਾ, ਨਿਉਂ ਨਿਉਂ ਮਸਤਕ ਟਿੱਕਾ ਲਾਹੇ ਛਾਹੀਆ। ਸਤਿਗੁਰ ਪੂਰਾ ਬੇਪਰਵਾਹ, ਦੀਨਨ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਵੇਖੇ ਆ, ਵੇਖਣਹਾਰਾ ਦਿਸ ਨਾ ਆਈਆ। ਜਨ ਭਗਤਾਂ ਬਖ਼ਸ਼ੇ ਸਰਬ ਗੁਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਵਡ ਵਡਿਆਈਆ।

ਸਮਰਥ ਪੁਰਖ ਇਕ ਇਕੱਲਾ, ਆਦਿ ਜੁਗਾਦਿ ਸਮਾਇੰਦਾ। ਵਸਣਹਾਰਾ ਸਚਖੰਡ ਮਹੱਲਾ, ਸੋਭਨੀਕ ਸੋਭਾ ਪਾਇੰਦਾ। ਜੋਤੀ ਧਾਰ ਆਪੇ ਰਲਾ, ਸ਼ਬਦੀ ਨਾਦ ਵਜਾਇੰਦਾ। ਥਿਰ ਘਰ ਫੜਾਏ ਆਪਣਾ ਪੱਲਾ, ਸ਼ਬਦੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਭੇਵ ਆਪਣੇ ਹੱਥ ਰਖਾਇੰਦਾ।

ਆਦਿ ਪੁਰਖ ਹੋ ਉਜਿਆਰਾ, ਏਕਾ ਘਰ ਦਏ ਵਡਿਆਈਆ। ਸਚਖੰਡ ਸੁਹਾਏ ਸਚ ਮੁਨਾਰਾ, ਛੱਪਰ ਛੰਨ ਨਾ ਕੋਇ ਸੁਹਾਈਆ। ਜੋਤੀ ਜੋਤ ਜੋਤ ਉਜਿਆਰਾ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਧਰਤ ਧਵਲ ਨਾ ਕੋਇ ਅਖਾੜਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਇਕ ਇਕੱਲਾ ਏਕਓਅੰਕਾਰਾ, ਏਕਾ ਆਪਣਾ ਬੰਕ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸੀਸ ਜਗਦੀਸ ਆਪਣੇ ਤਾਜ਼ ਟਿਕਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਪੰਜ ਤੱਤ ਕਰ ਅਕਾਰਾ, ਨਿਰਗੁਣ ਸਰਗੁਣ ਬੰਧਨ ਪਾਈਆ। ਸ਼ਬਦੀ ਨਾਦ ਸਚੀ ਧੁੰਨਕਾਰਾ, ਘਟ ਮੰਦਰ ਆਪ ਵਜਾਈਆ। ਲੇਖਾ ਜਾਣੇ ਗੁਰ ਅਵਤਾਰਾ, ਗੁਰ ਗੁਰ ਆਪਣੀ ਬੂਝ ਬੁਝਾਈਆ। ਖਾਣੀ ਬਾਣੀ ਪਾਵੇ ਸਾਰਾ, ਅੰਡਜ ਜੇਰਜ ਉਤਭੁਜ ਸੇਤਜ ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਆਪਣਾ ਹੁਕਮ ਮਨਾਈਆ। ਰਾਉ ਰੰਕਾਂ ਰਾਜ ਰਾਜਾਨਾ ਸ਼ਾਹ ਸੁਲਤਾਨਾ ਦਏ ਸਹਾਰਾ, ਊਚ ਨੀਚ ਜਾਤ ਪਾਤ ਕਾਇਨਾਤ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੇੜਾ ਆਪਣੇ ਹੱਥ ਰਖਾਈਆ।

ਜੁਗ ਜੁਗ ਗੇੜਾ ਹਰਿ ਹਰਿ ਗੇੜ, ਕੋਹਲੂ ਚੱਕੀ ਚੱਕ ਭੁਵਾਇੰਦਾ। ਅੰਤਮ ਕਰੇ ਹੱਕ ਨਿਬੇੜ,

ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਰਹਿਣ ਨਾ ਪਾਇੰਦਾ। ਨਿਰਗੁਣ ਸਰਗੁਣ ਛੇੜਾ ਛੇੜ, ਜਗਤ ਖੇਲ ਆਪ ਖਿਲਾਇੰਦਾ। ਵਰਨ ਬਰਨ ਦੇਵੇ ਭੇੜ, ਜਾਤ ਪਾਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਧੰਦਾ ਤੇਰੀ ਝੋਲੀ ਪਾਇੰਦਾ।

ਕਲਜੁਗ ਉਠ ਉਠ ਮਲੰਗ, ਹਰਿ ਸਾਚਾ ਸਚ ਜਣਾਈਆ। ਅੰਤਮ ਵੇਲਾ ਵਜਾ ਮਰਦੰਗ, ਝੂਠ ਮਰਦੰਗਾ ਹੱਥ ਫੜਾਈਆ। ਸ੍ਰਿਸ਼ਟ ਸਬਾਈ ਹੋਈ ਨੰਗ, ਸਾਚਾ ਪੜਦਾ ਉਤੇ ਨਾ ਕੋਇ ਪਾਈਆ। ਆਤਮ ਪਰਮਾਤਮ ਅੰਦਰ ਝੂਠੀ ਕੰਧ, ਢਹਿ ਢੇਰੀ ਖ਼ਾਕ ਨਾ ਕੋਇ ਕਰਾਈਆ। ਤੇਰਾ ਨਸ਼ਾ ਝੂਠਾ ਗੰਦ, ਰਸਨਾ ਜਿਹਵਾ ਕਰੇ ਹਲਕਾਈਆ। ਕਿਸੇ ਨਾ ਆਵੇ ਪਰਮਾਨੰਦ, ਨਿਜ਼ਾਨੰਦ ਨਾ ਕੋਇ ਰਸਾਈਆ। ਗਾ ਗਾ ਥੱਕੇ ਬੱਤੀ ਦੰਦ, ਹਰਿ ਕਾ ਦਰਸ ਕੋਇ ਨਾ ਪਾਈਆ। ਹਰਿ ਜੂ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਲਏ ਬਦਲਾਈਆ। ਚਾਰੋਂ ਕੁੰਟ ਭੇਖ ਪਖੰਡ, ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਨਭਵ ਆਪਣੀ ਧਾਰ ਚਲਾਈਆ।

ਅਨਭਵ ਧਾਰ ਸ੍ਰੀ ਭਗਵਾਨ, ਹਰਿ ਸਾਚਾ ਸਚ ਚਲਾਇੰਦਾ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਹਿਲਾਇੰਦਾ । ਸੰਤ ਸੁਹੇਲੇ ਵੇਖੇ ਆਣ, ਭਗਤ ਭਗਵੰਤ ਮੇਲ ਮਿਲਾਇੰਦਾ। ਗੁਰਮੁਖਾਂ ਚੁੱਕੇ ਝੂਠੀ ਕਾਣ, ਦੂਸਰ ਆਣ ਨਾ ਕੋਇ ਪੁਵਾਇੰਦਾ। ਗੁਰਸਿਖਾਂ ਦੇਵੇ ਇਕ ਗਿਆਨ, ਗੋਝ ਗਿਆਨ ਸਮਝਾਇੰਦਾ। ਸੋਹੰ ਅੱਖਰ ਸਾਚਾ ਨਾਮ, ਸਤਿਗੁਰ ਪੂਰਾ ਝੋਲੀ ਪਾਇੰਦਾ। ਏਥੇ ਓਥੇ ਦੇਵੇ ਮਾਣ, ਸਗਲਾ ਸੰਗ ਰਖਾਇੰਦਾ। ਕਿਰਪਾ ਕਰ ਸ੍ਰੀ ਭਗਵਾਨ, ਵਿਸ਼ਨੂੰ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਨਿਧਾਨ, ਤਿਸ ਆਪਣਾ ਬੰਧਨ ਪਾਇੰਦਾ। (੨੧ ਮਾਘ ੨੦੧੮ ਬਿਕ੍ਰਮੀ ਸਰਦਾਰ ਸਿੰਘ)

❋

ਸ੍ਰੀ ਭਗਵਾਨ ਕਹੇ ਮੈਂ ਭਗਤਾਂ ਦਾਸ, ਲੋਕਮਾਤ ਨਾ ਕੋਇ ਵਡਿਆਈਆ । ਜੁਗ ਜੁਗ ਜਨ ਭਗਤ ਮਿਲਣ ਦੀ ਰੱਖਾਂ ਆਸ, ਸਚਖੰਡ ਬੈਠਾ ਧਿਆਨ ਲਗਾਈਆ। ਮਿਲ ਮਿਲ ਭਗਤ ਬੁਝੇ ਪਿਆਸ, ਤ੍ਰਿਸਨਾ ਤ੍ਰਿਖ ਰਹਿਣ ਨਾ ਪਾਈਆ। ਬਿਨ ਭਗਤ ਮੇਰੀ ਪੂਰੀ ਕਰੇ ਨਾ ਕੋਈ ਆਸ, ਆਸਾ ਪੂਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ । ਸਾਚਾ ਭਗਤ ਸਾਖਿਆਤ, ਮੇਰਾ ਰੂਪ ਦਰਸਾਇੰਦਾ। ਨਿਰਗੁਣ ਸਰਗੁਣ ਸਾਚਾ ਨਾਤ, ਲੋਕਮਾਤ ਬੰਧਨ ਵਖਾਇੰਦਾ । ਨਾਦ ਅਨਾਦ ਸੁਣਾਏ ਗਾਥ, ਸ਼ਬਦੀ ਸ਼ਬਦ ਪੜ੍ਹਾਇੰਦਾ। ਅੰਦਰ ਬਾਹਰ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਅੰਤ ਵਖਾਏ ਏਕਾ ਘਾਟ, ਸਤਿ ਕਿਨਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਚੁਕਾਇੰਦਾ।

ਜਨ ਭਗਤ ਮੇਰਾ ਸਚਾ ਮੀਤ, ਲੋਕਮਾਤ ਅਖਵਾਇੰਦਾ। ਆਦਿ ਜੁਗਾਦੀ ਸਾਚੀ ਰੀਤ, ਜੁਗ ਜੁਗ ਧਾਰ ਜਣਾਇੰਦਾ। ਮੇਰਾ ਉਹਦਾ ਇਕੋ ਗੀਤ, ਏਕਾ ਰਾਗ ਅਲਾਇੰਦਾ। ਸਦਾ ਸੁਹੇਲਾ ਠੰਡਾ ਸੀਤ, ਸਾਂਤਕ ਸਤਿ ਸਤਿ ਸਮਝਾਇੰਦਾ। ਸਤਿ ਸਤਿਵਾਦੀ ਸਚ ਪ੍ਰੀਤ, ਸਤਿ ਪੁਰਖ ਨਿਰੰਜਣ ਆਪ ਰਖਾਇੰਦਾ । ਮੇਲ

ਮਿਲਾਵਾ ਧਾਮ ਅਨਡੀਠ, ਅਨਡਿਠੜੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸਦਾ ਸਲਾਹਿੰਦਾ।

ਬਿਨ ਹਰਿ ਭਗਤ ਨਾ ਮੇਰੀ ਯਾਦ, ਜਗਤ ਜੁਗਤ ਨਾ ਕੋਇ ਵਡਿਆਈਆ। ਹਰਿ ਭਗਤ ਸਾਚੀ ਦਾਦ, ਪ੍ਰੇਮ ਵਸਤ ਝੋਲੀ ਪਾਈਆ। ਸੱਜਣ ਸੁਹੇਲਾ ਆਪੇ ਲਾਧ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਦਏ ਵਡਿਆਈਆ।

ਸਾਚੇ ਭਗਤ ਤੇਰਾ ਸਤਿ ਸਰੂਪ, ਹਰਿ ਸਾਚਾ ਸਚ ਜਣਾਇੰਦਾ। ਤੇਰੇ ਅੰਦਰ ਇਕ ਸਬੂਤ, ਆਪਣਾ ਆਪ ਵਖਾਇੰਦਾ। ਤੇਰੀ ਕਾਇਆ ਪੰਜ ਤੱਤ ਕਲਬੂਤ, ਅੰਦਰ ਆਪਣਾ ਆਸਣ ਲਾਇੰਦਾ। ਨਾਤਾ ਤੋੜ ਜੂਠ ਝੂਠ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਵਡਿਆਇੰਦਾ।

ਭਗਤ ਭਗਵੰਤ ਵੱਡਾ ਵਡ, ਹਰਿ ਦੇਵੇ ਮਾਣ ਵਡਿਆਈਆ। ਆਪਣੀ ਧਾਰ ਆਪਣੇ ਵਿਚੋਂ ਕੱਢ, ਆਪੇ ਲਏ ਪਰਗਟਾਈਆ। ਆਪੇ ਨਾਤਾ ਜੋੜੇ ਹੱਡ ਮਾਸ ਨਾੜੀ ਰੱਤ, ਬੂੰਦ ਰਕਤ ਬੰਧਨ ਪਾਈਆ । ਆਪੇ ਦੇਵੇ ਸਾਚੀ ਵੱਥ, ਆਤਮ ਪਰਮਾਤਮ ਵਡ ਵਡਿਆਈਆ। ਆਪਣੀ ਮਹਿਮਾ ਜਾਣੇ ਅਕੱਥ, ਬੋਧ ਅਗਾਧ ਕਰ ਪੜ੍ਹਾਈਆ। ਆਪ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਾਲਾਹੀਆ।

ਬਿਨ ਭਗਤ ਨਾ ਕੋਈ ਰੰਗ, ਰੂਪ ਰੇਖ ਮਾਤ ਨਾ ਕੋਈ ਸਮਝਾਈਆ। ਬਿਨ ਭਗਤ ਨਾ ਸੇਜ ਪਲੰਘ, ਸਚ ਸਿੰਘਾਸਣ ਨਾ ਕੋਈ ਬਹਾਈਆ। ਬਿਨ ਭਗਤ ਨਾ ਕੋਈ ਅਨੰਦ, ਅਨੰਦ ਅਨੰਦ ਨਾ ਕੋਈ ਰਖਾਈਆ। ਬਿਨ ਭਗਤ ਨਾ ਕੋਈ ਛੰਦ, ਰਸਨਾ ਜੇਹਵਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪਣਾ ਜ਼ਹੂਰ ਹਰਿ ਭਗਤ ਆਪ ਦਿਖਾਈਆ।

ਹਰਿ ਭਗਤ ਸਾਚਾ ਨੂਰ, ਨੂਰ ਨੂਰਾਨਾ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰ, ਆਪ ਆਪਣਾ ਖੇਲ ਕਰਾਇੰਦਾ। ਵਸਣਹਾਰਾ ਦੂਰਨ ਦੂਰ, ਨੇਰਨ ਨੇਰ ਪੰਧ ਮੁਕਾਇੰਦਾ। ਆਸਾ ਮਨਸਾ ਮਨਸਾ ਆਸਾ ਪੂਰ, ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ।

ਹਰਿਜਨ ਮਿਲੇ ਇਕ ਦੁਆਰ, ਕਲਜੁਗ ਅੰਤ ਮਿਲੀ ਵਡਿਆਈਆ। ਲਹਿਣਾ ਦੇਣਾ ਜੁਗ ਚਾਰ, ਜੁਗ ਚੌਕੜੀ ਬੰਧਨ ਪਾਈਆ। ਵੇਖੇ ਵਿਗਸੇ ਵੇਖਣਹਾਰ, ਨੌਂ ਖੰਡ ਪ੍ਰਿਥਮੀ ਫੋਲ ਫੁਲਾਈਆ। ਲੱਖ ਚੁਰਾਸੀ ਨੈਣ ਉਘਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ ।

ਬਿਨ ਭਗਤ ਨਾ ਕੋਈ ਸੰਗ, ਸਗਲਾ ਸੰਗ ਨਾ ਕੋਈ ਨਿਭਾਇੰਦਾ । ਨਾਮ ਵਜਾਏ ਨਾ ਕੋਈ ਮਰਦੰਗ, ਸਚ ਮਰਦਾਨਗੀ ਨਾ ਕੋਇ ਜਣਾਇੰਦਾ। ਨਾਮ ਚਿੱਲਾ ਤੀਰ ਕਮਾਨ ਖਿਚੇ ਨਾ ਕੋਈ ਕਮੰਦ, ਬਾਹੂ ਬਲ ਨਾ ਕੋਈ ਰਖਾਇੰਦਾ। ਭਗਤ ਸੁਹਾਗੀ ਗਾਏ ਨਾ ਕੋਈ ਛੰਦ, ਸਹਿੰਸਾ ਰੋਗ ਨਾ ਕੋਈ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਆਪ ਵਡਿਆਇੰਦਾ।

ਭਗਤ ਵਡਿਆਈ ਜੁਗ ਜੁਗ ਚਾਰ, ਜੁਗ ਜੁਗ ਆਪ ਕਰਾਇੰਦਾ। ਕਲਜੁਗ ਅੰਤਮ ਕਰ ਪਿਆਰ, ਏਕਾ ਬੂਝ ਬੁਝਾਇੰਦਾ। ਏਕਾ ਨਾਮ ਸ਼ਬਦ ਧੁੰਨਕਾਰ, ਸੋਹੰ ਢੋਲਾ ਆਪ ਸੁਣਾਇੰਦਾ। ਬਣ ਵਿਚੋਲਾ ਆਪ ਓਅੰਕਾਰ, ਸਾਚੀ ਸੇਵ ਕਮਾਇੰਦਾ। ਹੌਲਾ ਹੌਲਾ ਕਰ ਕਰ ਭਾਰ, ਸਾਚੀ ਵੰਡ ਵੰਡਾਇੰਦਾ। ਪੂਰਬ ਜਨਮ ਪਾਵੇ ਸਾਰ, ਲਿਖਤ ਲੇਖਾ ਫੋਲ ਫੁਲਾਇੰਦਾ। ਕਰਮੀ ਕਰਮ ਲਏ ਵਿਚਾਰ, ਨੇਹਕਰਮੀ ਵੇਸ ਵਟਾਇੰਦਾ। ਜਨਮ ਜਨਮ ਦਏ ਸਵਾਰ, ਅਜਨਮਾ ਰੋਗ ਗਵਾਇੰਦਾ। ਵਰਨ ਬਰਨ ਕਰੇ ਖੁਆਰ, ਸਾਚੀ ਸਰਨ ਇਕ ਸਮਝਾਇੰਦਾ। ਹਰਨ ਫਰਨ ਖੋਲ੍ਹ ਕਿਵਾੜ, ਰੂਪ ਅਨੂਪ ਦਰਸਾਇੰਦਾ। ਵਾਹ ਨਾ ਲੱਗੇ ਤੱਤੀ ਹਾੜ, ਅਗਨੀ ਤੱਤ ਨਾ ਕੋਈ ਜਲਾਇੰਦਾ। ਦੇਵੇ ਦਰਸ ਅਗੰਮ ਅਪਾਰ, ਰੂਪ ਅਨੂਪ ਵਟਾਇੰਦਾ। ਕਰੇ ਖੇਲ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਭਗਤ ਭਗਵੰਤ ਲਏ ਉਠਾਲ, ਆਪ ਆਪਣੀ ਬੂਝ ਬੁਝਾਇੰਦਾ । ਨਾਤਾ ਤੋੜ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਚਰਨ ਪ੍ਰੀਤੀ ਨਿਭੇ ਨਾਲ, ਪੁਰਖ ਅਬਿਨਾਸ਼ੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਆਪ ਤਰਾਇੰਦਾ ।

ਤਾਰਨਹਾਰਾ ਇਕੋ ਗੁਰ, ਆਦਿ ਅੰਤ ਅਖਵਾਇੰਦਾ। ਲੇਖਾ ਜਾਣੇ ਧੁਰਦਰਗਾਹੀ ਧੁਰ, ਧੁਰ ਲੇਖਾ ਆਪਣੇ ਹੱਥ ਰਖਾਇੰਦਾ। ਭਗਤ ਭਗਵਾਨ ਸੁਣਾਏ ਇਕੋ ਸੁਰ, ਰਾਗ ਅਨਾਦੀ ਨਾਦ ਅਲਾਇੰਦਾ। ਏਕਾ ਮੰਦਰ ਬਹਿਣ ਜੁੜ੍ਹ, ਜੋਤੀ ਜੋੜਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਰੰਗ ਆਪ ਰੰਗਾਇੰਦਾ।

ਭਗਵਨ ਰੰਗ ਰੰਗ ਅਪਾਰਾ, ਜਨ ਭਗਤਾਂ ਆਪ ਚੜ੍ਹਾਈਆ। ਕਲਜੁਗ ਅੰਤਮ ਦੇ ਸਹਾਰਾ, ਸਰਨਗਤ ਇਕ ਸਮਝਾਈਆ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਲੋਚਣ ਨੈਣ ਆਪ ਖੁਲ੍ਹਾਈਆ। ਦਰਸੀ ਦਰਸ ਅਪਰ ਅਪਾਰਾ, ਦਰਸਨ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਬਾਈਆ।

ਭਗਤਨ ਮੇਲਾ ਆਤਮ ਘਾਟ, ਘਰ ਘਰ ਵਿਚ ਮੇਲ ਮਿਲਾਇੰਦਾ। ਨਾਤਾ ਤੋੜ ਸੱਜਣ ਸਾਕ, ਸਾਚਾ ਬੰਧਨ ਪਾਇੰਦਾ। ਲੇਖਾ ਜਾਣੇ ਭਵਿਖਤ ਵਾਕ, ਅਨਭਵ ਆਪਣਾ ਖੇਲ ਖਿਲਾਇੰਦਾ। ਖੋਲ੍ਹਣਹਾਰਾ ਬੰਦ ਤਾਕ, ਦਰ ਦੁਆਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਧਾਮ ਬਹਾਇੰਦਾ।

ਹਰਿਜਨ ਵੇਖੇ ਸਾਚਾ ਧਾਮ, ਏਕਾ ਏਕ ਵਡਿਆਈਆ। ਨਿਰਗੁਣ ਉਥੇ ਵਸੇ ਰਾਮ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਸ਼ਾਹੋ ਭੂਪ ਸਚ ਅਮਾਮ, ਬੇਐਬ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।

ਬੇਐਬ ਡੇਰਾ ਆਪਣਾ ਲਾ, ਆਪਣਾ ਖੇਲ ਕਰਾਇੰਦਾ। ਸਾਚਾ ਸਯਦਾ ਸੀਸ ਝੁਕਾ, ਨਿਉਂ ਨਿਉਂ ਵੇਖ ਵਖਾਇੰਦਾ। ਸਾਚਾ ਕਾਅਬਾ ਦਏ ਵਡਿਆ, ਦੋਏ ਦੋਏ ਆਬਾ ਖੇਲ ਕਰਾਇੰਦਾ। ਤਨ ਰਬਾਬਾ ਦਏ ਵਜਾ, ਮਹਿਬਾਬ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪ ਵਡਿਆਇੰਦਾ।

ਹਰਿ ਭਗਤ ਤੇਰਾ ਮਾਣ, ਦੋ ਜਹਾਨ ਰਖਾਈਆ। ਕਲਜੁਗ ਅੰਤ ਕਰ ਪਛਾਣ, ਆਪਣਾ ਮੇਲ ਮਿਲਾਈਆ । ਨਾਤਾ ਤੋੜ ਜੀਵ ਜਹਾਨ, ਜੀਵਣ ਜੁਗਤ ਸਮਝਾਈਆ। ਆਤਮ ਅੰਤਰ ਦੇਵੇ ਦਾਨ, ਵਸਤ

ਅਮੋਲਕ ਆਪ ਵਰਤਾਈਆ। ਈਸ਼ ਜੀਵ ਕਰ ਪਰਵਾਨ, ਜਗਦੀਸ਼ਰ ਸੋਭਾ ਪਾਈਆ। ਕਾਇਆ ਮੰਦਰ ਵੇਖ ਮਕਾਨ, ਬੈਠਾ ਆਸਣ ਲਾਈਆ। ਸਚ ਸੰਦੇਸਾ ਧੁਰ ਫ਼ਰਮਾਣ, ਸੋਹੰ ਢੋਲਾ ਰਿਹਾ ਗਾਈਆ। ਨਰ ਨਰੇਸ਼ਾ ਨੌਜਵਾਨ, ਆਪਣਾ ਬਲ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਆਣ, ਨਿਉਂ ਨਿਉਂ ਸੀਸ ਝੁਕਾਈਆ। ਲੇਖਾ ਜਾਣੇ ਦੋ ਜਹਾਨ, ਭੇਵ ਕੋਇ ਨਾ ਪਾਈਆ। ਕਰੋੜ ਤੇਤੀਸਾ ਸਾਰੇ ਗਾਣ, ਲੱਖ ਲੱਖ ਸ਼ੁਕਰ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਬਲ ਆਪਣਾ ਆਪ ਧਰਾਈਆ।

ਭਗਤਨ ਮੇਲਾ ਸਚ ਦਰਬਾਰ, ਧੁਰ ਦਰਬਾਰੀ ਆਪ ਕਰਾਇੰਦਾ। ਖੇਲੇ ਖੇਲ ਅਪਰ ਅਪਾਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸ਼ਬਦੀ ਸ਼ਬਦ ਕਰ ਪਿਆਰ, ਦਰ ਘਰ ਸਾਚੇ ਸੋਭਾ ਪਾਇੰਦਾ। ਵਣਜੀ ਵਣਜ ਵਣਜ ਵਾਪਾਰ, ਸਾਚਾ ਹੱਟ ਚਲਾਇੰਦਾ। ਤੀਰਥ ਤਟ ਪਾਰ ਕਿਨਾਰ, ਅਠ ਸਠ ਭੇਵ ਮੁਕਾਇੰਦਾ । ਭਗਤ ਭਗਵੰਤ ਕਰ ਤਿਆਰ, ਸਾਚਾ ਮਾਰਗ ਲਾਇੰਦਾ। ਸੋਹੰ ਸ਼ਬਦ ਇਕ ਜੈਕਾਰ, ਜੈ ਜੈਕਾਰ ਸੁਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪ ਮਿਲਾਇੰਦਾ।

ਭਗਤਨ ਮੇਲਾ ਏਕੰਕਾਰ, ਆਦਿ ਜੁਗਾਦਿ ਕਰਾਇੰਦਾ। ਜੁਗ ਜੁਗ ਵੇਖੇ ਵੇਖਣਹਾਰ, ਆਪਣਾ ਰੂਪ ਧਰਾਇੰਦਾ। ਜੁਗ ਜਨਮ ਦੇ ਵਿਛੜੇ ਮੇਲੇ ਯਾਰ, ਆਪਣਾ ਬੰਧਨ ਪਾਇੰਦਾ। ਨਾਤਾ ਤੋੜ ਪੁਰਖ ਨਾਰ, ਏਕਾ ਰੰਗ ਵਖਾਇੰਦਾ। ਬਿਰਧ ਬਾਲ ਜਵਾਨ ਦੇਵੇ ਤਾਰ, ਜਿਸ ਜਨ ਆਪਣਾ ਦਰਸ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਵਸਿਆ ਬਾਹਰ, ਅੰਜੀਲ ਕੁਰਾਨ ਭੇਵ ਨਾ ਆਇੰਦਾ। ਰਾਗੀ ਨਾਦੀ ਗਏ ਹਾਰ, ਗਾ ਗਾ ਪੰਧ ਨਾ ਕੋਇ ਮੁਕਾਇੰਦਾ। ਮਹੱਲ ਅਟੱਲ ਉਚ ਮਨਾਰ, ਸੋਭਾਵੰਤ ਡੇਰਾ ਲਾਇੰਦਾ। ਨਿਰਮਲ ਨੂਰ ਜੋਤ ਉਜਿਆਰ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਸਚਖੰਡ ਵਸੇ ਸਚ ਮਿਨਾਰ, ਸਤਿ ਸਤਿਵਾਦੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਘਰ ਸੁਹੰਜਣਾ ਆਪ ਸੁਹਾਇੰਦਾ।

ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਵਡਿਆਈਆ। ਦੀਪਕ ਜੋਤ ਜਗੇ ਨਿਰੰਜਣਾ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਜਨ ਭਗਤਾਂ ਮੇਲ ਸਾਚੇ ਸੱਜਣਾ, ਹਰਿ ਸੱਜਣ ਆਪ ਕਰਾਈਆ। ਦੀਨਾ ਨਾਥ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਗੁਰਮੁਖ ਵਿਰਲੇ ਦੇਵੇ ਨੇਤਰ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਸਾਚਾ ਮਜਨਾ, ਦੁਰਮਤ ਮੈਲ ਧੁਵਾਈਆ। ਕਾਲ ਨਗਾਰਾ ਸਿਰ ਤੇ ਵੱਜਣਾ, ਕੂਕੇ ਸਰਬ ਲੋਕਾਈਆ। ਗੁਰਮੁਖ ਗੁਰ ਦਰ ਬਹਿ ਬਹਿ ਸਜਣਾ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਭਗਤਨ ਵੇਖੇ ਚਾਈਂ ਚਾਈਂਆ।

ਭਗਤਨ ਮੇਲਾ ਚਾਓ ਘਨੇਰਾ, ਏਕਾ ਏਕ ਜਣਾਇੰਦਾ। ਨਾਤਾ ਤੁੱਟੇ ਸੰਝ ਸਵੇਰਾ, ਏਕਾ ਰੰਗ ਵਖਾਇੰਦਾ । ਲੇਖਾ ਚੁੱਕੇ ਮੇਰਾ ਤੇਰਾ, ਤੇਰਾ ਮੇਰਾ ਏਕਾ ਰੂਪ ਪਰਗਟਾਇੰਦਾ। ਪਰਗਟ ਹੋਏ ਸਿੰਘ ਸ਼ੇਰ ਦਲੇਰਾ, ਭਬਕ ਆਪਣੀ ਆਪ ਲਗਾਇੰਦਾ। ਧਰਤ ਮਾਤ ਦਾ ਖੁਲ੍ਹਾ ਵੇਹੜਾ, ਕਰ ਕਰ ਖ਼ੁਸ਼ੀ ਮਨਾਇੰਦਾ। ਜੀਵ ਜੰਤ ਦੇਵੇ ਗੇੜਾ, ਗੇੜੇ ਵਿਚ ਭੁਵਾਇੰਦਾ। ਜਨ ਭਗਤਾਂ ਬੰਨ੍ਹੇ ਆਪੇ ਬੇੜਾ, ਸਾਚੀ ਸੇਵ ਕਮਾਇੰਦਾ। ਹਰਿਜਨ ਵਸੇ ਤੇਰਾ ਖੇੜਾ, ਦਰ ਘਰ ਸਾਚਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣੇ ਰੰਗ ਰੰਗਾਇੰਦਾ।

ਭਗਤਨ ਰੰਗ ਚੜ੍ਹੇ ਅਮੋਲਾ, ਅਮੁਲ ਆਪ ਚੜ੍ਹਾਈਆ। ਨਿਰਗੁਣ ਸਰਗੁਣ ਹੋਏ ਤੋਲਾ, ਏਕਾ ਕੰਡਾ ਹੱਥ ਉਠਾਈਆ। ਸੋਹੰ ਸੋ ਸਾਚਾ ਬੋਲਾ, ਧਾਰਨ ਨਾਲ ਜਣਾਈਆ। ਲੱਖ ਚੁਰਾਸੀ ਚਾਰ ਕੁੰਟ ਚਾਰ ਵਰਨ ਪਿਆ ਰੌਲਾ, ਹਰਿ ਕਾ ਭੇਵ ਕੋਇ ਨਾ ਪਾਈਆ। ਕੋਈ ਕਹੇ ਮੇਰਾ ਮੌਲਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ । ਕੋਈ ਕਹੇ ਮੇਰੇ ਨਾਲ ਕਰਕੇ ਗਿਆ ਕੌਲਾ, ਕੀਤਾ ਕੌਲ ਭੁੱਲ ਨਾ ਜਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਸਭ ਤੋਂ ਰੱਖਿਆ ਓਹਲਾ, ਆਪਣਾ ਭੇਵ ਨਾ ਕਿਸੇ ਜਣਾਈਆ। ਪੰਜ ਤੱਤ ਕਾਇਆ ਵਸਦਾ ਰਿਹਾ ਚੋਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਹੁਕਮ ਫਿਰਾਈਆ। ਕਲਜੁਗ ਅੰਤਮ ਬਣ ਵਿਚੋਲਾ, ਜਨ ਭਗਤਾਂ ਮੇਲ ਮਿਲਾਈਆ। ਭਗਤ ਦੁਆਰਾ ਏਕਾ ਖੋਲ੍ਹਾ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਪਰਗਟਾਈਆ।

ਸਾਚੇ ਭਗਤ ਮਾਤ ਪਰਗਟਾ, ਪਰਗਟ ਆਪਣਾ ਖੇਲ ਜਣਾਈਆ। ਸਾਚਾ ਹੱਟ ਆਪ ਖੁਲ੍ਹਾ, ਵਸਤ ਅਨਡਿਠ ਆਪ ਵਰਤਾਈਆ। ਸਾਚਾ ਤਟ ਆਪ ਜਣਾ, ਤਟ ਕਿਨਾਰੇ ਡੇਰਾ ਲਾਈਆ। ਸਚ ਰਾਗ ਆਪ ਅਲਾ, ਸੋਹੰ ਢੋਲਾ ਰਿਹਾ ਗਾਈਆ। ਸਾਚਾ ਨਾਦ ਆਪ ਵਜਾ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ।

ਸਹਿਜ ਸੁਭਾਉ ਮੇਲਾ ਭਗਤ, ਹਰਿ ਭਗਵਨ ਆਪ ਕਰਾਇੰਦਾ। ਵੇਖ ਲੋਕਾਈ ਦੇਵੇ ਮਾਣ ਜਗਤ, ਜੁਗਤ ਆਪਣੀ ਆਪ ਜਣਾਇੰਦਾ। ਸੇਵਕ ਸੇਵਾ ਆਦਿ ਸ਼ਕਤ, ਸ਼ਕਤੀ ਆਪਣੀ ਆਪ ਪਰਗਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਇੰਦਾ।

ਹਰਿਜਨ ਲੰਘੇ ਪਾਰ ਹੱਦ, ਹਰਿ ਸਤਿਗੁਰ ਆਪ ਲੰਘਾਈਆ। ਕਲਜੁਗ ਕੂੜਾ ਛੱਡੇ ਹਠ, ਪ੍ਰਭ ਅੱਗੇ ਸੀਸ ਝੁਕਾਈਆ। ਬਣ ਨਿਮਾਣਾ ਜਾਏ ਢੱਠ, ਢਹਿ ਢਹਿ ਨੀਰ ਵਹਾਈਆ। ਆਪਣੇ ਘਰੋਂ ਨਾ ਦੇਣਾ ਕੱਢ, ਤੁਧ ਬਿਨ ਹੋਰ ਨਾ ਕੋਇ ਸਰਨਾਈਆ। ਮੇਰੇ ਬੁੱਢੇ ਹੋਏ ਹੱਡ, ਦੁੱਖ ਅਵਰ ਨਾ ਝੱਲਿਆ ਜਾਈਆ । ਕਰ ਕਿਰਪਾ ਮੇਰਾ ਨਿਸ਼ਾਨਾ ਗੱਡ, ਦੋਏ ਜੋੜ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਸਚੀ ਸਰਨਾਈਆ।

ਸਚ ਸਰਨਾਈ ਦੇਣੀ ਚਰਨ, ਕਵਲ ਧਿਆਨ ਲਗਾਈਆ। ਨਾਤਾ ਤੁਟਿਆ ਜਨਮ ਮਰਨ, ਮਰਨ ਜਨਮ ਨਾ ਵੰਡ ਵੰਡਾਈਆ। ਪ੍ਰਭੂ ਮਿਲਿਆ ਘਾੜਤ ਘੜਨ, ਘੜ ਭਾਂਡੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਗਤਨ ਏਕਾ ਰੰਗ ਰੰਗਾਈਆ।

ਭਗਤਨ ਰੰਗੇ ਰੰਗ ਮਜੀਠ, ਸਾਚੀ ਭਗਤੀ ਇਕ ਜਣਾਇੰਦਾ। ਸਤਿਜੁਗ ਚਲੇ ਸਾਚੀ ਰੀਤ, ਸਤਿ ਸਤਿਵਾਦੀ ਆਪ ਲਗਾਇੰਦਾ। ਚਾਰ ਵਰਨ ਦਾ ਇਕੋ ਗੀਤ, ਸੋਹੰ ਢੋਲਾ ਇਕੋ ਗਾਇੰਦਾ। ਪੁਰਖ ਅਬਿਨਾਸ਼ੀ ਬਣੇ ਮੀਤ, ਬਣ ਬਣ ਮਿੱਤਰ ਸੇਵ ਕਮਾਇੰਦਾ। ਹਰਿਜਨ ਕਾਇਆ ਕਰੇ ਠੰਡੀ ਸੀਤ, ਆਪ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਚੇ ਵੇਖ ਵਖਾਇੰਦਾ।

ਹਰਿਜਨ ਹਰਿਜੂ ਆਪੇ ਵੇਖ, ਆਪਣੀ ਖ਼ੁਸ਼ੀ ਮਨਾਈਆ। ਕਰ ਕਿਰਪਾ ਧਾਰੇ ਸਾਚਾ ਭੇਸ, ਵੇਸ ਅਵੱਲੜਾ ਆਪ ਵਟਾਈਆ। ਨਾ ਕੋਈ ਜਾਣੇ ਨਰ ਨਰੇਸ਼, ਸ਼ਾਹ ਪਾਤਸ਼ਾਹ ਭੇਵ ਨਾ ਰਾਈਆ। ਲਿਖਣਹਾਰਾ ਸਾਚੇ ਲੇਖ, ਲਿਖ ਲਿਖ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ ।

ਭਗਤਨ ਮੇਲਾ ਲੋਕਮਾਤ, ਹਰਿ ਸਾਚਾ ਸਚ ਲਗਾਇੰਦਾ। ਆਪੇ ਵੇਖੇ ਮਾਰ ਝਾਤ, ਨੇਤਰ ਨੈਣ ਆਪ ਉਠਾਇੰਦਾ। ਆਪੇ ਹੋਏ ਸੱਜਣ ਸਾਕ, ਸਾਚਾ ਬੰਧਨ ਆਪੇ ਪਾਇੰਦਾ। ਆਪੇ ਜਾਣੇ ਸਾਚਾ ਘਾਟ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਆਪੇ ਲੇਖਾ ਜਾਣੇ ਸੀਆਂ ਸਾਢੇ ਤਿੰਨ ਹੱਥ ਮਾਟ, ਕਾਇਆ ਮਾਟੀ ਫੋਲ ਫੁਲਾਇੰਦਾ । ਆਪ ਉਤਾਰੇ ਸਾਚੇ ਘਾਟ, ਸਾਚਾ ਪੱਤਣ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਏਕਾ ਦਾਨ, ਸਤਿਗੁਰ ਭਿਛਿਆ ਆਪਣੀ ਇਛਿਆ ਝੋਲੀ ਪਾਇੰਦਾ।

(੨੧ ਮਾਘ ੨੦੧੮ ਬਿਕ੍ਰਮੀ ਅੰਗਰੇਜ਼ ਸਿੰਘ)

❋

ਸ੍ਰੀ ਭਗਵਾਨ ਭਗਤਨ ਸੰਗ, ਆਦਿ ਜੁਗਾਦਿ ਸਮਾਇੰਦਾ। ਨਿਰਗੁਣ ਨਿਰੰਕਾਰ ਨਿਰਵੈਰ ਚੜ੍ਹਾਏ ਸਾਚਾ ਰੰਗ, ਰੰਗ ਮਜੀਠ ਆਪ ਰੰਗਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਆਤਮ ਪਰਮਾਤਮ ਜੋੜ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਸੁਣਾਏ ਛੰਦ, ਨਾਮ ਨਿਧਾਨਾ ਆਪ ਅਲਾਇੰਦਾ। ਈਸ਼ ਜੀਵ ਮੇਟੇ ਚਿੰਦ, ਚਿੰਤਾ ਰੋਗ ਨਾ ਕੋਇ ਵਖਾਇੰਦਾ। ਸੁੱਤ ਅਨਾਦੀ ਬਣਾਏ ਬਿੰਦ, ਬਣ ਖੰਡ ਆਪਣਾ ਫੇਰਾ ਪਾਇੰਦਾ। ਦੇਵੇ ਵਸਤ ਗੁਣੀ ਗਹਿੰਦ, ਗਹਿਰ ਗੰਭੀਰ ਆਪ ਵਰਤਾਇੰਦਾ। ਅੰਮ੍ਰਿਤ ਆਤਮ ਸਾਗਰ ਸਿੰਧ, ਨਿਝਰ ਝਿਰਨਾ ਇਕ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਖੇਲ ਕਰਾਇੰਦਾ।

ਭਗਤ ਭਗਵੰਤ ਸਾਚਾ ਮੀਤ, ਜੁਗ ਜੁਗ ਦਇਆ ਕਮਾਈਆ। ਲੋਕਮਾਤ ਚਲਾਏ ਅਵੱਲੜੀ ਰੀਤ, ਨਿਰਗੁਣ ਸਰਗੁਣ ਬੰਧਨ ਪਾਈਆ। ਨਾਤਾ ਤੋੜੇ ਹਸਤ ਕੀਟ, ਊਚ ਨੀਚ ਏਕਾ ਰੰਗ ਵਖਾਈਆ। ਕਰੇ ਕਰਾਏ ਪਤਤ ਪੁਨੀਤ, ਵਰਨ ਬਰਨ ਦਏ ਗਵਾਈਆ। ਜਾਮ ਪਿਆਏ ਅੰਮ੍ਰਿਤ ਠਾਂਡਾ ਸੀਤ, ਤ੍ਰੈਗੁਣ ਅਗਨੀ ਤੱਤ ਬੁਝਾਈਆ। ਅੰਤਰ ਆਤਮ ਪਰਖੇ ਨੀਤ, ਮਨ ਮਤ ਬੁੱਧ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਭਗਤ ਭਗਵਾਨ ਇਕੋ ਰੰਗ, ਆਦਿ ਜੁਗਾਦਿ ਖੇਲ ਕਰਾਇੰਦਾ।

ਇਕੋ ਸੇਜ ਇਕ ਪਲੰਘ, ਸਚ ਸਿੰਘਾਸਣ ਇਕ ਵਡਿਆਇੰਦਾ। ਏਕਾ ਮੰਦਰ ਇਕ ਅਨੰਦ, ਏਕਾ ਘਰ ਬਹਿ ਬਹਿ ਮੰਗਲ ਗਾਇੰਦਾ। ਏਕਾ ਨੂਰ ਜੋਤੀ ਚੜ੍ਹੇ ਸਾਚਾ ਚੰਦ, ਅੰਧ ਅੰਧੇਰ ਮਿਟਾਇੰਦਾ । ਇਕ ਸੁਣਾਏ ਸੁਹਾਗੀ ਛੰਦ, ਅਨਹਦ ਨਾਦੀ ਨਾਦ ਵਜਾਇੰਦਾ। ਏਕਾ ਜਨਮ ਜਨਮ ਦਾ ਮੇਟੇ ਪੰਧ, ਪੂਰਬ ਲੇਖਾ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਆਪ ਤਰਾਇੰਦਾ।

ਭਗਤ ਭਗਵੰਤ ਇਕ ਨਿਸ਼ਾਨ, ਸਚਖੰਡ ਨਿਵਾਸੀ ਆਪ ਪਰਗਟਾਈਆ। ਸਤਿਜੁਗ ਤ੍ਰੇਤਾ ਦੁਆਪਰ ਦੇ ਦੇ ਦਾਨ, ਕਲਜੁਗ ਸਾਚੀ ਬਣਤ ਬਣਾਈਆ। ਲੇਖਾ ਜਾਣੇ ਦੋ ਜਹਾਨ, ਤ੍ਰੈਭਵਨ ਧਨੀ ਆਪਣੀ ਖੇਲ ਰਚਾਈਆ। ਚੌਦਾਂ ਲੋਕ ਖੋਲ੍ਹ ਹੱਟ ਦੁਕਾਨ, ਸੱਤ ਸੱਤ ਵੰਡ ਵੰਡਾਈਆ। ਏਕਾ ਵਸਤ ਨਾਮ ਪਰਧਾਨ, ਘਰ ਅਮੋਲਕ ਆਪ ਟਿਕਾਈਆ। ਗੁਰਮੁਖ ਵਿਰਲਾ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਈਆ । ਲੱਖ ਚੁਰਾਸੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਕਾਮ

ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਆਸਾ ਤ੍ਰਿਸ਼ਨਾ ਲੱਗੀ ਖਾਣ, ਹਉਂਮੇ ਹੰਗਤਾ ਗੜ੍ਹ ਬਣਾਈਆ । ਬਿਨ ਭਗਤ ਨਜ਼ਰ ਨਾ ਆਏ ਕਿਸੇ ਭਗਵਾਨ, ਲੋਚਣ ਨੈਣ ਦਰਸ ਕੋਇ ਨਾ ਪਾਈਆ। ਨੌਂ ਖੰਡ ਪ੍ਰਿਥਮੀ ਅੰਤ ਵੈਰਾਨ, ਪਤ ਡਾਲ੍ਹੀ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਵੇਖੇ ਚਾਈਂ ਚਾਈਂਆ।

ਭਗਤ ਭਗਵੰਤ ਇਕ ਦੁਆਰਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਭਗਤ ਭਗਵੰਤ ਇਕ ਸਹਾਰਾ, ਏਕਾ ਦੂਆ ਮੋਹ ਵਧਾਇੰਦਾ। ਭਗਤ ਭਗਵੰਤ ਇਕ ਵਣਜਾਰਾ, ਘਰ ਘਰ ਵਿਚ ਹੱਟ ਖੁਲ੍ਹਾਇੰਦਾ। ਭਗਤ ਭਗਵੰਤ ਇਕ ਨਗ਼ਾਰਾ, ਕਾਇਆ ਨੌਬਤ ਆਪ ਵਜਾਇੰਦਾ। ਭਗਤ ਭਗਵੰਤ ਇਕ ਜੈਕਾਰਾ, ਆਤਮ ਪਰਮਾਤਮ ਸੋਹੰ ਢੋਲਾ ਗਾਇੰਦਾ। ਭਗਤ ਭਗਵੰਤ ਇਕ ਅਖਾੜਾ, ਸਖੀ ਕਾਹਨ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਲਾਹਿੰਦਾ।

ਭਗਤ ਭਗਵੰਤ ਇਕ ਸਲਾਹ, ਹਰਿ ਜੂ ਆਪਣੀ ਆਪ ਜਣਾਈਆ। ਨਿਰਗੁਣ ਸਰਗੁਣ ਲਏ ਪਰਨਾ, ਨਾਰੀ ਕੰਤ ਰੂਪ ਵਟਾਈਆ। ਸ਼ਬਦ ਅਗੰਮੀ ਦਏ ਸਲਾਹ, ਸਚ ਸੰਦੇਸ਼ਾ ਇਕ ਜਣਾਈਆ। ਅੰਧ ਅੰਧੇਰ ਦਏ ਮਿਟਾ, ਦੀਪਕ ਜੋਤ ਨੂਰ ਰੁਸ਼ਨਾਈਆ। ਬਜ਼ਰ ਕਪਾਟੀ ਦਏ ਤੁੜਾ, ਦਵੈਤੀ ਪਰਦਾ ਆਪੇ ਲਾਹੀਆ। ਅਨਹਦ ਰਾਗ ਦਏ ਸੁਣਾ, ਪੰਚਮ ਮਿਲ ਮਿਲ ਆਪਣਾ ਢੋਲਾ ਗਾਈਆ। ਸਾਚਾ ਜਾਮ ਦਏ ਪਿਆ, ਆਬਹਯਾਤ ਇਕ ਵਖਾਈਆ। ਜਗਤ ਵਿਕਾਰਾ ਕਰੇ ਫ਼ਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪਣੀ ਖੇਲ ਰਚਾਈਆ।

ਭਗਤ ਭਗਵੰਤ ਖੇਲ ਰਚ, ਰਚ ਰਚ ਵੇਖ ਵਖਾਇੰਦਾ। ਜੁਗ ਜੁਗ ਮਾਰਗ ਲਾਏ ਸਚ, ਸਾਚੀ ਗਾਥਾ ਆਪੇ ਗਾਇੰਦਾ। ਲੱਖ ਚੁਰਾਸੀ ਰਾਹ ਦੇਵੇ ਦੱਸ, ਬਣ ਪਾਂਧੀ ਪੰਧ ਮੁਕਾਇੰਦਾ। ਹਰਿਜਨ ਮੇਲਾ ਹੱਸ ਹੱਸ, ਹੰਸ ਮੁਖ ਦਇਆ ਕਮਾਇੰਦਾ। ਹਿਰਦੇ ਅੰਦਰ ਵਸ ਵਸ, ਆਪ ਆਪਣਾ ਭੇਵ ਚੁਕਾਇੰਦਾ । ਮੇਟੇ ਰੈਣ ਅੰਧੇਰੀ ਮਸ, ਅੰਧ ਅੰਧੇਰ ਗਵਾਇੰਦਾ। ਜਨ ਭਗਤਾਂ ਗਾਏ ਹਰਿ ਜੂ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾਲ ਮਿਲਾਇੰਦਾ। ਜਗ ਜੀਵਣ ਦਾਤਾ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਵਖਾਇੰਦਾ । ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਸਦ ਆਵੇ ਪਾਸ, ਵਿਛੜ ਕਦੇ ਨਾ ਜਾਇੰਦਾ। ਲੱਖ ਚੁਰਾਸੀ ਕਰੇ ਬੰਦ ਖ਼ਲਾਸ, ਆਵਣ ਜਾਵਣ ਪਤਤ ਪਾਵਣ ਬੰਦੀਖ਼ਾਨਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਵੇਸ ਵਟਾਇੰਦਾ।

ਭਗਤ ਭਗਵੰਤ ਇਕੋ ਵੇਸ, ਵੇਸ ਅਨੇਕ ਵਟਾਈਆ। ਲੇਖਾ ਜਾਣੇ ਹਰਿ ਨਰੇਸ਼, ਨਰ ਨਰਾਇਣ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਗੁਰਮੁਖ ਸੱਜਣ ਆਪੇ ਵੇਖ, ਸੰਤ ਸੁਹੇਲੇ ਲਏ ਉਠਾਈਆ। ਲੇਖਾ ਜਾਣੇ ਪੂਰਬ ਰੇਖ, ਲਹਿਣਾ ਲਹਿਣੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਮਾਣ ਵਡਿਆਈਆ।

ਭਗਤ ਵਡਿਆਈ ਲੋਕਮਾਤ, ਹਰਿ ਜੂ ਹਰਿ ਹਰਿ ਆਪ ਦਿਵਾਇੰਦਾ। ਚਰਨ ਪ੍ਰੀਤੀ ਸਾਚੀ ਦਾਤ, ਨਿਤ ਨਵਿਤ ਝੋਲੀ ਪਾਇੰਦਾ। ਅੰਤਰ ਮੰਤਰ ਬਿਨ ਰਸਨਾ ਜਿਹਵਾ ਸੁਣਾਏ ਗਾਥ, ਨਿਸ਼ਅੱਖਰ ਆਪ ਪੜ੍ਹਾਇੰਦਾ। ਸਰਗੁਣ ਦੇਵੇ ਸਗਲਾ ਸਾਥ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਲਹਿਣਾ ਦੇਣਾ ਤੋੜ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪਾਰ ਕਰਾਇੰਦਾ। ਰਵ ਸਸ ਸੂਰਜ ਚੰਨ ਮੰਡਲ ਮੰਡਪ

ਦਾਸੀ ਦਾਸ, ਬਣ ਬਣ ਸੇਵਕ ਸੇਵ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸ਼ਾਬਾਸ਼, ਸ਼ਹਿਨਸ਼ਾਹ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਇਕੋ ਘਰ ਵਸਾਇੰਦਾ। ਇਕੋ ਘਰ ਕਰੇ ਵਸੇਰਾ, ਸਚਖੰਡ ਸਾਚੇ ਵੱਜੇ ਵਧਾਈਆ।

ਹਰਿ ਜੂ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮਿਲ ਮਿਲ ਕਰੇ ਚਾਓ ਘਨੇਰਾ, ਚਾਓ ਘਨੇਰਾ ਇਕ ਵਖਾਈਆ। ਜੂਠਾ ਝੂਠਾ ਭਰਮ ਭੌ ਢਾਹੇ ਡੇਰਾ, ਸਚ ਸੁਚ ਦਏ ਦ੍ਰਿੜਾਈਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਦੋ ਜਹਾਨ ਸ੍ਰੀ ਭਗਵਾਨ ਸ਼ਬਦ ਅਗੰਮੀ ਪਾਏ ਘੇਰਾ, ਪੁਰੀਆਂ ਲੋਆਂ ਆਪਣਾ ਬੰਧਨ ਪਾਈਆ । ਕਲਜੁਗ ਅੰਤਮ ਪਰਗਟ ਹੋਇਆ ਨਿਰਗੁਣ ਨਿਰਵੈਰ ਸਿੰਘ ਸ਼ੇਰਾ, ਸ਼ੇਰ ਆਪਣਾ ਰੂਪ ਵਖਾਈਆ। ਭਗਤ ਭਗਵੰਤ ਆਦਿ ਅੰਤ ਜੁਗਾ ਜੁਗੰਤ ਇਕ ਦੂਜੇ ਨੂੰ ਕਹਿਣ ਮੈਂ ਤੇਰਾ ਤੂੰ ਮੇਰਾ, ਸੋਹੰ ਢੋਲਾ ਰਸਨਾ ਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਦਏ ਸਮਝਾਈਆ।

ਭਗਤ ਭਗਵੰਤ ਇਕੋ ਢੋਲਾ, ਸੋਹੰ ਧਾਰ ਚਲਾਇੰਦਾ। ਹੰ ਬ੍ਰਹਮ ਆਪੇ ਬੋਲਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਬਣ ਬਣ ਤੋਲਾ, ਹੰ ਆਪਣਾ ਅੰਕ ਜਣਾਇੰਦਾ। ਏਕੰਕਾਰ ਬਣ ਵਿਚੋਲਾ, ਸਾਚਾ ਸਾਲਸ ਆਪ ਹੋ ਜਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਰੱਖਦਾ ਰਿਹਾ ਪਰਦਾ ਉਹਲਾ, ਗੁਰ ਅਵਤਾਰਾਂ ਸੇਵਾ ਲਾਇੰਦਾ। ਕਲਜੁਗ ਅੰਤਮ ਆਪਣਾ ਪੂਰਾ ਕਰੇ ਕੌਲਾ, ਵੇਦ ਵਿਆਸਾ ਸਚ ਖ਼ੁਲਾਸਾ ਜੋ ਲਿਖਾਇੰਦਾ। ਪਰਗਟ ਹੋਏ ਉਪਰ ਧਵਲਾ, ਧਰਨੀ ਧਰਤ ਧਵਲ ਸਮਝਾਇੰਦਾ। ਨਜ਼ਰੀ ਆਏ ਏਕਾ ਨੂਰ ਇਲਾਹੀ ਅਵਲਾ, ਆਲਮੀਨ ਹੱਕ ਹਕੀਕਤ ਖੋਜ ਖੁਜਾਇੰਦਾ। ਭੇਵ ਚੁਕਾਏ ਕਾਹਨਾ ਕ੍ਰਿਸ਼ਨਾ ਸਾਵਲ ਸਵਲਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਮੁਕਟ ਬੈਣ ਨੇਤਰ ਨੈਣ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਜਗਾਇੰਦਾ।

ਭਗਤ ਭਗਵੰਤ ਜਾਇਣ ਜਾਗ, ਜਾਗਰਤ ਜੋਤ ਇਕ ਜਗਾਈਆ। ਅੰਤਰ ਆਤਮ ਇਕ ਵੈਰਾਗ, ਬਣ ਵੈਰਾਗੀ ਰਿਹਾ ਉਪਜਾਈਆ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਦਏ ਧੁਵਾਈਆ। ਫੜ ਫੜ ਹੰਸ ਬਣਾਏ ਕਾਗ, ਸ੍ਰੀ ਭਗਵਾਨ ਵੱਡੀ ਵਡਿਆਈਆ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਮੋਹਣੀ ਆਪਣਾ ਰੂਪ ਵਖਾਈਆ। ਚਾਰ ਜੁਗ ਦੀ ਸੁਣੇ ਫ਼ਰਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣਾ ਭੇਵ ਸਮਝਾਈਆ। ਧੁਰ ਫ਼ਰਮਾਣਾ ਦੇਵੇ ਦਾਦ, ਨਾਮ ਅਮੋਲਕ ਵਸਤ ਝੋਲੀ ਪਾਈਆ। ਜਗਤ ਨੱਯਾ ਚਲਾਏ ਸਚ ਜਹਾਜ਼, ਖੇਵਟ ਖੇਟਾ ਰੂਪ ਅਨੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਮਿਲਾਈਆ।

ਭਗਤ ਮਿਲਾਵਾ ਸਚ ਘਰ, ਘਰ ਸਾਚਾ ਆਪ ਜਣਾਇੰਦਾ। ਜਨਮ ਜਨਮ ਦਾ ਚੁੱਕੇ ਡਰ, ਨਿਰਭੌ ਆਪਣਾ ਭੈ ਵਖਾਇੰਦਾ। ਆਤਮ ਪਰਮਾਤਮ ਲਏ ਵਰ, ਵਰ ਦਾਤਾ ਆਪ ਅਖਵਾਇੰਦਾ। ਲੇਖਾ ਚੁੱਕੇ ਨਾਰੀ ਨਰ, ਨਰ ਨਰਾਇਣ ਆਪਣੇ ਅੰਗ ਲਗਾਇੰਦਾ। ਆਤਮ ਅੰਦਰ ਸਾਚੇ ਮੰਦਰ ਉਚੇ ਟਿੱਲੇ ਵੇਖੇ ਚੜ੍ਹ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪੇ ਫੜ, ਸੁਰਤੀ ਸ਼ਬਦੀ ਬੰਨ੍ਹੇ ਲੜ, ਨਾਤਾ ਬਿਧਾਤਾ ਜੋੜ ਜੁੜਾਇੰਦਾ।

ਸ਼ਬਦੀ ਸੁਰਤੀ ਸਾਚਾ ਨਾਤਾ, ਨਿਤ ਨਵਿਤ ਜੁੜਾਈਆ। ਨਿਰਗੁਣ ਸਰਗੁਣ ਪਿਤਾ ਮਾਤਾ, ਲੋਕਮਾਤ ਵੇਖ ਵਖਾਈਆ। ਸਾਚੀ ਸਿਖਿਆ ਇਕੋ ਗਾਥਾ, ਏਕਾ ਅੱਖਰ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁਕਾਏ

ਮਸਤਕ ਮਾਥਾ, ਪੂਰਬ ਵੇਖੇ ਬੇਪਰਵਾਹੀਆ। ਹੋਏ ਸਹਾਈ ਅਨਾਥ ਨਾਥਾ, ਗ਼ਰੀਬ ਨਿਮਾਣੇ ਗਲੇ ਲਗਾਈਆ । ਜਨਮ ਜਨਮ ਦਾ ਪੂਰਾ ਕਰੇ ਘਾਟਾ, ਮਿਹਰਵਾਨ ਮਿਹਰਵਾਨ ਮਿਹਰ ਆਪਣੀ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਏਕਾ ਦਰ ਬਹਾਈਆ।

ਭਗਤ ਭਗਵਾਨ ਦਰ ਸਾਚੇ ਬਹਿਣਾ, ਨਰ ਹਰਿ ਆਪਣਾ ਖੇਲ ਕਰਾਇੰਦਾ। ਇਕ ਦੂਜੇ ਦਾ ਦਰਸ਼ਨ ਨੈਣਾ, ਨੈਣ ਨੈਣਾਂ ਨਾਲ ਮਿਲਾਇੰਦਾ। ਆਤਮ ਪਰਮਾਤਮ ਮੰਨੇ ਕਹਿਣਾ, ਬ੍ਰਹਮ ਪਾਰਬ੍ਰਹਮ ਸਮਝਾਇੰਦਾ । ਜਨਮ ਜਨਮ ਦਾ ਚੁੱਕੇ ਦੇਣਾ, ਦੇ ਦੇ ਆਪਣੀ ਖ਼ੁਸ਼ੀ ਵਖਾਇੰਦਾ। ਸਾਚੇ ਭਗਤ ਤਨ ਪਾਏ ਗਹਿਣਾ, ਬਸਤਰ ਆਪਣੇ ਨਾਮ ਰੰਗਾਇੰਦਾ। ਹਰਿ ਕਾ ਭਾਣਾ ਸਿਰ ਤੇ ਸਹਿਣਾ, ਸਾਚੀ ਸਿਖਿਆ ਸਿਖ ਜਣਾਇੰਦਾ। ਲੱਖ ਚੁਰਾਸੀ ਜੂਠਾ ਝੂਠਾ ਵਹਿਣ ਵਹਿਣਾ, ਕੂੜੀ ਕਿਰਿਆ ਨਾਲ ਰੁੜ੍ਹਾਇੰਦਾ। ਅੰਤਮ ਨਾਤਾ ਤੁੱਟੇ ਮਾਤ ਪਿਤ ਭਾਈ ਭੈਣਾ, ਸਾਕ ਸੱਜਣ ਸੈਣ ਨਾਰੀ ਕੰਤ ਸੰਗ ਨਾ ਕੋਇ ਜਾਇੰਦਾ। ਲਾੜੀ ਮੌਤ ਲੱਖ ਚੁਰਾਸੀ ਖਾਏ ਡੈਣਾ, ਰਾਏ ਧਰਮ ਆਪਣਾ ਖਾਤਾ ਆਪ ਵਖਾਇੰਦਾ। ਗੁਰਮੁਖ ਵਿਰਲੇ ਹਰਿ ਸਰਨਾਈ ਰਹਿਣਾ, ਸਰਨਗਤ ਜਿਸ ਜਨ ਆਪਣੀ ਆਪ ਦਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕ ਮਕਾਨ, ਸਾਚਾ ਮੰਦਰ ਆਪ ਸੁਹਾਇੰਦਾ।

ਭਗਤ ਭਗਵਾਨ ਇਕ ਮਕਾਨ, ਮੁਕਾਮੇ ਹੱਕ ਜਣਾਈਆ। ਭਗਤ ਭਗਵਾਨ ਇਕ ਨਿਸ਼ਾਨ, ਸਚਖੰਡ ਨਿਸ਼ਾਨਾ ਦਏ ਵਖਾਈਆ। ਭਗਤ ਭਗਵੰਤ ਇਕ ਗਿਆਨ, ਸੋਹੰ ਅੱਖਰ ਕਰਨ ਪੜ੍ਹਾਈਆ। ਭਗਤ ਭਗਵਾਨ ਇਕ ਦਾਨ, ਪ੍ਰੇਮ ਵਸਤ ਝੋਲੀ ਪਾਈਆ। ਭਗਤ ਭਗਵਾਨ ਇਕ ਅਸ਼ਨਾਨ, ਮਿਲ ਮਿਲ ਆਪਣੀ ਮੈਲ ਗਵਾਈਆ। ਭਗਤ ਭਗਵਾਨ ਇਕ ਧਿਆਨ, ਧਿਆਨ ਧਿਆਨ ਵਿਚ ਰਖਾਈਆ। ਭਗਤ ਭਗਵਾਨ ਇਕ ਪਹਿਚਾਨ, ਦੂਜੀ ਓਟ ਨਾ ਕੋਇ ਵਖਾਈਆ। ਭਗਤ ਭਗਵਾਨ ਕਾਇਆ ਚੋਲੇ ਅੰਦਰ ਵਸਣ ਇਕ ਮਿਆਨ, ਦੂਜਾ ਮਿਆਨ ਨਾ ਕੋਇ ਬਣਾਈਆ। ਭਗਤ ਭਗਵਾਨ ਇਕ ਦੂਜੇ ਦਾ ਗਾਇਣ ਗਾਨ, ਗਾ ਗਾ ਆਪਣੀ ਖ਼ੁਸ਼ੀ ਮਨਾਈਆ। ਭਗਤ ਭਗਵਾਨ ਨਾਤਾ ਤੋੜਨ ਸਗਲ ਜਹਾਨ, ਸਾਚਾ ਨਾਤਾ ਇਕ ਰਖਾਈਆ। ਭਗਤ ਭਗਵਾਨ ਖੇਲਣ ਖੇਲ ਮਹਾਨ, ਗੋਪੀ ਕਾਹਨ ਰੂਪ ਵਟਾਈਆ। ਭਗਤ ਭਗਵਾਨ ਨੌਜਵਾਨ, ਬਿਰਧ ਬਾਲ ਨਾ ਕੋਇ ਵਖਾਈਆ। ਭਗਤ ਭਗਵਾਨ ਇਕ ਦੂਜੇ ਨੂੰ ਕਰਨ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ।

ਭਗਤ ਭਗਵਾਨ ਇਕ ਕਹਾਣੀ, ਕਹਿ ਕਹਿ ਆਪਣਾ ਗੀਤ ਬਣਾਇੰਦਾ। ਭਗਤ ਭਗਵਾਨ ਇਕੋ ਬਾਣੀ, ਬਾਣ ਨਿਰਾਲਾ ਤੀਰ ਚਲਾਇੰਦਾ। ਭਗਤ ਭਗਵਾਨ ਏਕਾ ਮੰਦਰ ਵਸੇ ਸਚ ਮਕਾਨੀ, ਮੁਕਾਮ ਕਿਸੇ ਨਾ ਹੋਰ ਵਖਾਇੰਦਾ। ਭਗਤ ਭਗਵਾਨ ਇਕ ਦੂਜੇ ਤੋਂ ਹੋਣ ਕੁਰਬਾਨੀ, ਸੀਸ ਧੜ ਵੰਡ ਨਾ ਕੋਇ ਵੰਡਾਇੰਦਾ। ਭਗਤ ਭਗਵਾਨ ਖੇਲੇ ਖੇਲ ਰਾਜਾ ਰਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪਣੇ ਰੰਗ ਰੰਗਾਇੰਦਾ।

ਭਗਤ ਭਗਵਾਨ ਇਕ ਮਹੱਲ, ਮਹਿਫ਼ਲ ਆਪਣੀ ਰਹੇ ਲਗਾਈਆ। ਭਗਤ ਭਗਵਾਨ ਉਚ ਅਟੱਲ, ਅਟੱਲ ਮੰਦਰ ਬੈਠੇ ਆਸਣ ਲਾਈਆ। ਭਗਤ ਭਗਵਾਨ ਇਕ ਦੂਜੇ ਨਾਲ ਗਏ ਰਲ, ਜੋਤੀ ਜੋਤ ਜੋਤ ਮਿਲਾਈਆ। ਭਗਤ ਭਗਵਾਨ ਵਿਛੜ ਨਾ ਜਾਇਣ ਘੜੀ ਪਲ, ਚੌਕੜੀ ਜੁਗ ਆਪਣਾ ਖੇਲ ਵਖਾਈਆ। ਭਗਤ ਭਗਵਾਨ ਏਕਾ ਦੀਪਕ ਜਾਇਣ ਬਲ, ਤੇਲ ਬਾਤੀ ਨਾ ਕੋਇ ਪਾਈਆ। ਭਗਤ ਭਗਵਾਨ ਇਕ ਦੂਜੇ ਦਾ ਮੇਟਣ ਸਲ, ਆਪ ਆਪਣਾ ਦੇਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੂਜੇ ਨੂੰ ਸਚ ਸੰਦੇਸ਼ਾ ਘੱਲ ਘੱਲ, ਲੋਕਮਾਤ ਸਚਖੰਡ ਸਚਖੰਡ ਲੋਕਮਾਤ ਪਰਗਟਾਈਆ ।

ਲੋਕਮਾਤ ਸਚਖੰਡ ਦੁਆਰਾ, ਸ੍ਰੀ ਭਗਵਾਨ ਆਪ ਪਰਗਟਾਇੰਦਾ। ਭਗਤਾਂ ਪਾਵਣ ਆਏ ਸਾਰਾ, ਨਿਤ ਨਿਤ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਧਰੂ ਪ੍ਰਹਿਲਾਦ ਦੇਂਦਾ ਰਿਹਾ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਜੁਗ ਚੌਕੜੀ ਦੇ ਦੇ ਲਾਰਾ, ਗੁਰ ਅਵਤਾਰ ਵੇਖ ਵਖਾਇੰਦਾ। ਪੀਰ ਪੈਗ਼ੰਬਰ ਦੇ ਸਹਾਰਾ, ਲੋਕਮਾਤ ਨੱਯਾ ਆਪ ਚੜ੍ਹਾਇੰਦਾ। ਚੌਦਾਂ ਤਬਕ ਤਬਕ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ।

ਸਾਚਾ ਖੇਲ ਸ੍ਰੀ ਭਗਵੰਤ, ਜੁਗ ਚੌਕੜੀ ਆਪ ਕਰਾਈਆ। ਅੰਤਮ ਕਰੇ ਸਰਬ ਦਾ ਅੰਤ, ਲੋਕਮਾਤ ਰਹਿਣ ਕੋਇ ਨਾ ਪਾਈਆ। ਗਾ ਗਾ ਗਏ ਸਰਬ ਬੇਅੰਤ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੇ ਹੱਥ ਰੱਖੇ ਵਡਿਆਈਆ।

ਹੱਥ ਵਡਿਆਈ ਵੱਡਾ ਵਡ, ਸ੍ਰੀ ਭਗਵਾਨ ਆਪ ਰਖਾਇੰਦਾ। ਨਿਰਗੁਣ ਸਰਗੁਣ ਖੇਲ ਕਰੇ ਅੱਡ ਅੱਡ, ਅੰਤਮ ਇਕੋ ਰੰਗ ਵਖਾਇੰਦਾ। ਲੱਖ ਚੁਰਾਸੀ ਆਪਣੇ ਵਿਚੋਂ ਕੱਢ, ਅੰਤਮ ਆਪਣੇ ਖਾਤੇ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੰਡ ਵੰਡ ਗਏ ਹੱਦ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਰਨ ਬਰਨ ਗੰਢ ਪੁਵਾਇੰਦਾ। ਕਲਜੁਗ ਅੰਤਮ ਪਰਗਟ ਹੋ ਪੁਰਖ ਸਮਰਥ, ਸਮਰਥ ਆਪਣਾ ਖੇਲ ਵਖਾਇੰਦਾ। ਸ਼ਬਦ ਜਣਾਏ ਮਹਿਮਾ ਅਕੱਥ, ਬੋਧ ਅਗਾਧ ਨਾਮ ਦ੍ਰਿੜਾਇੰਦਾ। ਵੇਖਣਹਾਰਾ ਕਾਇਆ ਮੰਦਰ ਸਾਢੇ ਤਿੰਨ ਹੱਥ, ਨੌਂ ਖੰਡ ਪ੍ਰਿਥਮੀ ਘਰ ਘਰ ਫੇਰਾ ਪਾਇੰਦਾ। ਆਤਮ ਗਾਏ ਨਾ ਸਾਚਾ ਜਸ, ਪਰਮਾਤਮ ਨਜ਼ਰ ਕਿਸੇ ਨਾ ਆਇੰਦਾ। ਸ਼ਰਅ ਸ਼ਰੀਅਤ ਰਹੀ ਨੱਚ, ਦੀਨ ਮਜ਼੍ਹਬ ਡੌਰੂ ਵਜਾਇੰਦਾ। ਕੂਕ ਕੁਰਲਾਏ ਕਾਇਆ ਮਾਟੀ ਭਾਂਡਾ ਕੱਚ, ਜਿਸ ਘੜਿਆ ਤਿਸ ਦਾ ਅੰਤ ਕੋਇ ਨਾ ਪਾਇੰਦਾ। ਤ੍ਰੈਗੁਣ ਅੰਦਰ ਰਹੇ ਮੱਚ, ਪੰਜ ਤੱਤ ਅਗਨੀ ਲਾਇੰਦਾ। ਹਰਿ ਕਾ ਮੰਦਰ ਦਿਸੇ ਨਾ ਸਚ, ਚਾਰ ਖਾਣੀ ਚਾਰ ਬਾਣੀ ਜੇਰਜ ਅੰਡਜ ਉਤਭੁਜ ਸੇਤਜ ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦਇਆ ਕਮਾਇੰਦਾ।

ਦਇਆਨਿਧ ਠਾਕਰ ਸਵਾਮੀ, ਆਪਣੀ ਦਇਆ ਕਮਾਈਆ। ਸਰਬ ਜੀਆਂ ਘਟ ਅੰਤਰਜਾਮੀ, ਘਰ ਘਰ ਵੇਖ ਵਖਾਈਆ। ਪੁਰਖ ਅਕਾਲ ਅਗੰਮੀ ਬਾਣੀ, ਏਕਾ ਅੱਖਰ ਕਰੇ ਪੜ੍ਹਾਈਆ। ਸਤਿਜੁਗ ਦੀ ਸਾਚੀ ਰਾਣੀ, ਸਾਚਾ ਮਾਰਗ ਦਏ ਵਖਾਈਆ। ਇਕ ਵਖਾਏ ਪਦ ਨਿਰਬਾਣੀ, ਨਿਰਾਕਾਰ ਬੇਪਰਵਾਹੀਆ। ਭਗਤ ਭਗਵੰਤ ਦਏ ਨਿਸ਼ਾਨੀ, ਜਗਤ ਨਿਸ਼ਾਨਾ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ।

ਸ਼ਹਿਨਸ਼ਾਹ ਵਡ ਦੇਵੀ ਦੇਵਾ, ਦੇਵਤ ਸੁਰ ਆਪਣੇ ਰੰਗ ਰੰਗਾਇੰਦਾ । ਆਦਿ ਜੁਗਾਦੀ ਇਕੋ ਮੇਵਾ, ਅੰਮ੍ਰਿਤ ਰਸ ਮੁਖ ਪੁਵਾਇੰਦਾ। ਕਰੇ ਖੇਲ ਅਲੱਖ ਅਭੇਵਾ, ਅਗੰਮ ਅਥਾਹ ਬੇਪਰਵਾਹ ਆਪਣੀ ਧਾਰ ਚਲਾਇੰਦਾ। ਜਨ ਭਗਤਾਂ ਲੇਖੇ ਲਾਏ ਰਸਨਾ ਜੇਹਵਾ, ਗੁਣ ਆਪਣਾ ਇਕ ਸਮਝਾਇੰਦਾ। ਕੌਸਤਕ ਮਣੀਆ ਮਸਤਕ ਲਾਏ ਥੇਵਾ, ਜੋਤੀ ਨੂਰ ਡਗਮਗਾਇੰਦਾ। ਸਦਾ ਸੁਹੇਲਾ ਇਕ ਇਕੇਲਾ, ਅਕਲ ਕਲ ਆਪਣੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿੰਦਾ।

ਸਿਫ਼ਤੀ ਸਿਫ਼ਤ ਸਲਾਹੇ ਜਗਤ, ਸਿਫ਼ਤ ਵਿਚ ਕਦੇ ਨਾ ਆਈਆ। ਦੇਵੇ ਵਡਿਆਈ ਹਰਿ ਜੂ ਭਗਤ, ਭਗਵਾਨ ਆਪਣੀ ਗੋਦ ਬਹਾਈਆ। ਲੇਖੇ ਲਾਏ ਬੂੰਦ ਰਕਤ, ਮਾਤ ਗਰਭ ਹੋਏ ਸਹਾਈਆ। ਅੰਤਮ

ਮੇਲਾ ਜੋਤੀ ਜੋਤ ਨਾਰ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਚੋਲੀ ਚਾੜ੍ਹੇ ਰੰਗ ਬਸੰਤ, ਬਸਨ ਬਨਵਾਰੀ ਆਪ ਰੰਗਾਈਆ। ਏਕਾ ਅੱਖਰ ਮਣੀਆ ਮੰਤ, ਮਮਤਾ ਮੋਹ ਦਏ ਮਿਟਾਈਆ। ਸੋਹੰ ਢੋਲਾ ਸਾਚਾ ਛੰਤ, ਛੱਤੀ ਰਾਗ ਰਹੇ ਜਸ ਗਾਈਆ। ਆਦਿ ਜੁਗਾਦਿ ਸ਼ਬਦ ਗੁਰ ਗੁਰ ਬਣਾਈ ਬਣਤ, ਵਿਸ਼ਨ ਬ੍ਰਹਮਾ ਸ਼ਿਵ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰੰਤਰ ਬ੍ਰਹਮ ਦੇਵੇ ਦਾਨ, ਪਾਰਬ੍ਰਹਮ ਹੋਏ ਹੈਰਾਨ, ਭਗਤਾਂ ਮਿਲਿਆ ਸ੍ਰੀ ਭਗਵਾਨ, ਭਗਵਨ ਮੇਲਾ ਵਿਚ ਜਹਾਨ, ਜੀਵਣ ਜੁਗਤ ਜਨ ਆਪਣੇ ਹੱਥ ਰਖਾਈਆ। (੧੮ ਜੇਠ ੨੦੧੯ ਬਿਕਰਮੀ ਸੀਤਲ ਸਿੰਘ)

❋

ਹਰਿ ਭਗਤ ਤੇਰਾ ਭਗਤੀ ਭਾਉ, ਹਰਿ ਇਕੋ ਇਕ ਵਖਾਈਆ। ਸਦਾ ਪ੍ਰਭ ਮਿਲਣ ਦਾ ਰਹੇ ਚਾਉ, ਚਾਉ ਘਨੇਰਾ ਇਕ ਜਣਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹੋ, ਜੁਗ ਜੁਗ ਆਪਣਾ ਖੇਲ ਕਰਾਈਆ । ਜਨ ਭਗਤ ਉਠਾਏ ਫੜ ਫੜ ਬਾਹੋਂ, ਨਿਰਗੁਣ ਸਰਗੁਣ ਸੇਵ ਕਮਾਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਚਰਨ ਕਵਲ ਸਰਨਾਈਆ। ਗੁਰਮੁਖ ਬਾਲਕ ਵੇਖੇ ਬਣ ਪਿਤਾ ਮਾਉਂ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਇਆ ਕਮਾਈਆ।

ਪ੍ਰਭ ਮਿਲਣ ਦੀ ਭਗਤ ਆਸ, ਭਗਤੀ ਧਿਆਨ ਲਗਾਈਆ। ਜਨਮ ਕਰਮ ਦੀ ਬੁੱਝੇ ਪਿਆਸ, ਬਰਨ ਜ਼ਾਤ ਰਹਿਣ ਨਾ ਪਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਚੰਦ ਇਕੋ ਨੂਰ ਰੁਸ਼ਨਾਈਆ। ਦਰਸ ਦਿਖਾਏ ਸਾਖਿਆਤ, ਰੂਪ ਅਨੂਪ ਜਣਾਈਆ। ਸੋਵਤ ਜਾਗਤ ਪੁਛੇ ਵਾਤ, ਆਲਸ ਨਿੰਦਰਾ ਨਾ ਕੋਇ ਰਖਾਈਆ । ਇਕੋ ਦੱਸੇ ਆਪਣੀ ਗਾਥ, ਢੋਲਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ।

ਭਗਤ ਭਗਵਾਨ ਇਕੋ ਆਸ, ਦੂਜੀ ਆਸ ਨਾ ਕੋਇ ਰਖਾਈਆ। ਅੰਤਰ ਅੰਤਰ ਬੁਝੇ ਪਿਆਸ, ਬਾਹਰ ਬਸੰਤਰ ਨਾ ਕੋਇ ਲਗਾਈਆ। ਰਸ ਰਸੀਆ ਦੇਵੇ ਇਕ ਮਿਠਾਸ, ਸ਼ੰਕਰ ਖੰਡ ਤੁਲ ਨਾ ਰਾਈਆ। ਸਦਾ ਸੁਹੇਲਾ ਵਸੇ ਪਾਸ, ਦਿਵਸ ਰੈਣ ਵਿਛੜ ਨਾ ਜਾਈਆ। ਸਾਚਾ ਕਰੇ ਹਾਸ ਬਲਾਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਈਆ।

ਭਗਤਨ ਸਦਾ ਇਕੋ ਮੰਗ, ਆਤਮ ਪਰਮਾਤਮ ਮੇਲ ਮਿਲਾਈਆ। ਸਚ ਸੁਹੰਜਣੀ ਸੇਜ ਸੋਹੇ ਪਲੰਘ, ਫੂਲਣ ਬਰਖਾ ਆਪ ਲਗਾਈਆ। ਕੰਤ ਕੰਤੂਹਲ ਦਰ ਦਰਵਾਜਾ ਆਏ ਲੰਘ, ਘਰ ਸੱਜਣ ਫੇਰਾ ਪਾਈਆ । ਨਿਜ ਰਸੀਆ ਦੇਵੇ ਨਿਜ ਅਨੰਦ, ਪਰਮਾਨੰਦ ਵਿਚ ਸਮਾਈਆ। ਪ੍ਰੇਮ ਪਿਆਰ ਵਿਚ ਵੇਖੇ ਹੱਸ, ਸੋਹੰ ਹੰਸਾ ਰਾਗ ਅਲਾਈਆ। ਅਗੰਮੀ ਭਗਤੀ ਦੇਵੇ ਦੱਸ, ਜਗਤ ਭਗਤੀ ਨਾ ਕੋਇ ਸਿਖਾਈਆ। ਸਚ ਸੁਨੇਹੁੜਾ ਆਪਣਾ ਦੱਸ, ਬਣ ਪਾਂਧੀ ਪੰਧ ਮੁਕਾਈਆ। ਭਗਤ ਭਗਵਾਨ ਇਕ ਦੂਜੇ ਦੇ ਦੋਵੇਂ ਵਸ, ਇਕੱਲਾ ਕੰਮ ਕੋਇ ਨਾ ਆਈਆ। ਜੁਗ ਚੌਕੜੀ ਹੋਏ ਇਕੱਠ, ਇਕ ਇਕ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।

ਭਗਤ ਭਗਵਾਨ ਇਕੋ ਰਾਹ, ਰਹਿਬਰ ਅਵਰ ਨਾ ਕੋਇ ਜਣਾਇਆ। ਨਿਰਗੁਣ ਸਰਗੁਣ ਮੇਲ ਮਿਲਾ, ਮਿਲ ਆਪਣਾ ਮੰਗਲ ਗਾਇਆ। ਜੋਤ ਨਿਰੰਜਣ ਤੇਲ ਚੜ੍ਹਾ, ਆਦਿ ਨਿਰੰਜਣ ਸਗਨ ਮਨਾਇਆ। ਸਾਚਾ ਖੇੜਾ ਦਏ ਵਸਾ, ਝੂਠਾ ਝੇੜਾ ਆਪ ਮੁਕਾਇਆ। ਖੁਲ੍ਹਾ ਵੇਹੜਾ ਦਏ ਕਰਾ, ਕੂੜੀ ਕਿਰਿਆ ਬਾਹਰ ਕਢਾਇਆ। ਸੰਤ ਸੁਹੇਲੇ ਲਏ ਉਠਾ, ਗੁਰ ਚੇਲੇ ਰੰਗ ਰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇਆ।

ਭਗਵਾਨ ਭਗਤ ਇਕੋ ਮੰਦਰ, ਦਰਵਾਜਾ ਨਜ਼ਰ ਕਿਸੇ ਨਾ ਆਇੰਦਾ। ਇਕ ਦੂਜੇ ਦੇ ਵੜਨ ਅੰਦਰ, ਔਂਦਾ ਜਾਂਦਾ ਨਜ਼ਰ ਕੋਇ ਨਾ ਆਇੰਦਾ। ਉਚੀ ਕੂਕ ਕੂਕ ਗਾਇਣ ਅੰਦਰੇ ਅੰਦਰ, ਆਤਮ ਪਰਮਾਤਮ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕੋ ਘਰ ਵਸਾਇੰਦਾ।

ਭਗਤ ਭਗਵਾਨ ਘਰ ਇਕ ਵਸੇਰਾ, ਵਿਛੜ ਕਦੇ ਨਾ ਜਾਈਆ। ਜ਼ਾਤ ਪਾਤ ਕਰੇ ਨਬੇੜਾ, ਵਰਨਾਂ ਬਰਨਾਂ ਪੰਧ ਮੁਕਾਈਆ। ਸਾਚੀ ਸਰਨਾ ਬੰਨ੍ਹੇ ਬੇੜਾ, ਆਪਣੇ ਕੰਧ ਉਠਾਈਆ। ਕਰਾਵਣਹਾਰਾ ਹੱਕ ਨਬੇੜਾ, ਹਕੀਕਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਲੇਖਾ ਲੇਖੇ ਪਾਈਆ।

ਭਗਤ ਭਗਵਾਨ ਇਕੋ ਵੰਡ, ਵੰਡਣਹਾਰਾ ਆਪ ਵੰਡਾਈਆ। ਭਗਤ ਭਗਵਾਨ ਇਕ ਦੂਜੇ ਨੂੰ ਪਾਵਣ ਠੰਡ, ਵਿਛੋੜਾ ਅਗਨ ਬੁਝਾਈਆ। ਭਗਤ ਭਗਵਾਨ ਆਤਮ ਪਰਮਾਤਮ ਸਚ ਅਨੰਦ, ਬੱਤੀ ਦੰਦ ਨਾ ਕੋਇ ਸਾਲਾਹੀਆ। ਭਗਤ ਭਗਵਾਨ ਦਾ ਗੀਤ ਅੰਦਰ ਛੰਦ, ਸੋਹਲਾ ਇਕ ਦ੍ਰਿੜਾਈਆ। ਭਗਤ ਭਗਵਾਨ ਚੁੱਕੇ ਪੰਧ, ਅੱਧਵਾਟੇ ਫੇਰਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ।

ਭਗਤ ਭਗਵਾਨ ਇਕੋ ਆਸਾ, ਤ੍ਰਿਸ਼ਨਾ ਹੋਰ ਨਾ ਕੋਇ ਜਣਾਇੰਦਾ । ਭਗਤ ਭਗਵਾਨ ਸਚ ਭਰਵਾਸਾ, ਭਾਂਡਾ ਭਰਮ ਭੰਨਾਇੰਦਾ। ਭਗਤ ਭਗਵਾਨ ਦਾਸੀ ਦਾਸਾ, ਬਣ ਸੇਵਕ ਸੇਵ ਕਮਾਇੰਦਾ। ਭਗਤ ਭਗਵਾਨ ਸਾਚਾ ਰਾਖਾ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਭਗਵਾਨ ਦੇਵੇ ਦਾਤਾ, ਵਸਤ ਅਮੋਲਕ ਝੌਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ।

ਭਗਤ ਭਗਵਾਨ ਸਾਚਾ ਜੋੜਾ, ਹਰਿ ਜੋਂੜੀ ਆਪ ਜੁੜਾਇੰਦਾ। ਭਗਤ ਭਗਵਾਨ ਆਪੇ ਬੌਹੜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਭਗਤ ਭਗਵਾਨ ਲੇਖ ਲਿਖ ਕੇ ਦੇਵੇ ਕੋਰਾ, ਕਲਮ ਸ਼ਾਹੀ ਨਾ ਕੋਇ ਰਖਾਇੰਦਾ। ਭਗਤ ਭਗਵਾਨ ਲਹਿਣਾ ਚੁੱਕੇ ਮੋਰਾ ਤੋਰਾ, ਤੇਰਾ ਮੇਰਾ ਪਰਦਾ ਨਾ ਕੋਇ ਰਖਾਇੰਦਾ । ਭਗਤ ਭਗਵਾਨ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ।

ਭਗਤ ਭਗਵਾਨ ਸੱਜਣ ਸਾਕ, ਸਾਕਾ ਆਪਣਾ ਆਪ ਜਣਾਈਆ। ਭਗਤ ਭਗਵਾਨ ਭਵਿਖਤ ਵਾਕ, ਦਾਤਾ ਦਾਨੀ ਦਏ ਜਣਾਈਆ। ਭਗਤ ਭਗਵਾਨ ਸਚਾ ਨਾਤ, ਨਾਤਾ ਬਿਧਾਤਾ ਵੇਖ ਵਖਾਈਆ। ਭਗਤ ਭਗਵਾਨ ਮੇਟੇ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਈਆ। ਭਗਤ ਭਗਵਾਨ ਰਹਿਣ ਨਾ ਨਾਰ ਕਮਜ਼ਾਤ,

ਬੁੱਧ ਬਬੇਕੀ ਰੂਪ ਵਖਾਇੰਦਾ। ਭਗਤ ਭਗਵਾਨ ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਡਗਮਗਾਇੰਦਾ। ਭਗਤ ਭਗਵਾਨ ਇਕ ਦੂਜੇ ਨੂੰ ਕਹਿਣ ਸ਼ਾਬਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਇੰਦਾ।

ਸਾਚਾ ਖੇਲ ਕਰੇ ਜਗਦੀਸ਼, ਜਗਦੀਸ਼ਰ ਹੱਥ ਵਡਿਆਈਆ। ਜੁਗ ਚੌਕੜੀ ਪੀਸਣ ਲਿਆ ਪੀਸ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤ ਚੱਕੀ ਨਾਮ ਚਲਾਈਆ। ਨਿਤ ਨਵਿਤ ਕਰ ਕਰ ਹਿੱਤ ਦੇ ਨਾਮ ਹਦੀਸ, ਨਿਸ਼ਅੱਖਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਵਨ ਲੇਖਾ ਝੋਲੀ ਪਾਈਆ।

ਭਗਤ ਭਗਵਾਨ ਲੇਖ ਇਕ, ਏਕਾ ਵਾਰ ਜਣਾਇਆ। ਭਗਤ ਭਗਵਾਨ ਭੇਖ ਇਕ, ਏਕਾ ਰਾਹ ਦਰਸਾਇਆ। ਭਗਤ ਭਗਵਾਨ ਖੇਡ ਇਕ, ਖਲਾਰੀ ਇਕੋ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਇਆ।

ਭਗਤ ਭਗਵਾਨ ਨਿਤ ਉਡੀਕਾਂ, ਨੈਣ ਨੈਣ ਧਿਆਨ ਲਗਾਈਆ। ਭਗਤ ਭਗਵਾਨ ਨਾ ਕੋਇ ਸ਼ਰੀਕਾ, ਸ਼ਿਰਕਤ ਵਿਚ ਕਦੇ ਨਾ ਕੋਇ ਆਈਆ । ਭਗਤ ਭਗਵਾਨ ਇਕ ਤੌਫ਼ੀਕਾ, ਤੌਫ਼ੀਕ ਨੂਰ ਖ਼ੁਦਾਈਆ । ਭਗਤ ਭਗਵਾਨ ਇਕ ਹਦੀਸਾ, ਮੁਰੀਦ ਮੁਰਸ਼ਦ ਕਰੇ ਪੜ੍ਹਾਈਆ। ਭਗਤ ਭਗਵਾਨ ਲੇਖਾ ਜਾਣੇ ਜੀਵ ਜੀ ਕਾ, ਅਗੰਮ ਅਗੋਚਰ ਬੇਪਰਵਾਹ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰੰਗ ਵਖਾਈਆ।

ਭਗਤ ਭਗਵਾਨ ਭਗਤੀ ਵਿਚੋਲਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਪੰਜ ਤੱਤ ਕਾਇਆ ਚੁੱਕੇ ਡੋਲਾ, ਕੰਧ ਆਪਣੇ ਭਾਰ ਉਠਾਇੰਦਾ । ਪੂਰਬ ਲੇਖਾ ਪੂਰ ਕਰੇ ਕੌਲਾ, ਕੀਤਾ ਕੌਲ ਭੁੱਲ ਨਾ ਜਾਇੰਦਾ । ਜਨ ਭਗਤਾਂ ਕੋਲੋਂ ਕੋਈ ਨਾ ਰੱਖੇ ਉਹਲਾ, ਪਰਦਾ ਆਪਣਾ ਆਪ ਚੁਕਾਇੰਦਾ। ਧੁਰ ਸੰਦੇਸ ਸੁਣਾਏ ਢੋਲਾ, ਸੋਹੰ ਰਾਗ ਅਲਾਇੰਦਾ। ਸਭ ਦਾ ਕਰੇ ਭਾਰ ਹੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਅਗੰਮੀ ਇਕ ਫ਼ਰਮਾਣ, ਧੁਰ ਸੰਦੇਸਾ ਦੇਵੇ ਆਣ, ਨਰ ਨਰੇਸ਼ਾ ਖੇਲ ਕਰਾਇੰਦਾ।(੧੨ ਚੇਤ ੨੦੨੦ ਬਿਕਰਮੀ ਹਰਿ ਭਗਤ ਦੁਵਾਰ ਜੇਠੂਵਾਲ)

❋

ਭਗਤ ਕਹਿਣ ਦੱਸ ਭਗਵਾਨ, ਪ੍ਰਭੂ ਕੀ ਤੇਰੀ ਵਡਿਆਈਆ। ਕਲਜੁਗ ਅੰਤ ਹੋਏ ਹੈਰਾਨ, ਤੇਰਾ ਭੇਵ ਕੋਇ ਨਾ ਪਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨ, ਘਰ ਘਰ ਕਰੇ ਲੜਾਈਆ। ਨਾਮ ਦਿਸੇ ਨਾ ਕਿਸੇ ਮਕਾਨ, ਗੁਰ ਦਰ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਦੇਣ ਦੁਹਾਈਆ। ਧਰਮ ਮਿਲੇ ਨਾ ਕੋਇ ਨਿਸ਼ਾਨ, ਦਹਿ ਦਿਸ਼ਾ ਹੋਈ ਹਲਕਾਈਆ। ਸਾਚਾ ਰਾਗ ਸੁਣੇ ਨਾ ਕੋਈ ਕਾਨ, ਧੁਨ ਆਤਮਕ ਨਾਦ ਨਾ ਕੋਇ ਵਜਾਈਆ। ਗਾ ਗਾ ਥੱਕੀ ਰਸਨਾ ਜਿਹਵਾ ਜ਼ਬਾਨ, ਜ਼ੇਰ ਜ਼ਬਰ ਤੇਰੀ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ ।

ਭਗਤ ਕਹਿਣ ਪ੍ਰਭ ਸਾਚਾ ਮੀਤਾ, ਸਾਚੀ ਰੀਤ ਦਏ ਬਤਾਈਆ। ਤੇਰਾ ਧਾਮ ਸਦਾ ਅਨਡੀਠਾ,

ਜਗਤ ਨੇਤਰ ਨਜ਼ਰ ਨਾ ਆਈਆ। ਲੱਭ ਲੱਭ ਥੱਕੇ ਮੰਦਰ ਮਸੀਤਾਂ, ਮਹਿਫ਼ਲ ਘਰ ਘਰ ਡੇਰਾ ਲਾਈਆ । ਨੂਰ ਨਜ਼ਰ ਨਾ ਆਇਆ ਅਤੀਤਾ, ਤ੍ਰੈਗੁਣ ਪਰਦਾ ਨਾ ਕੋਇ ਲਾਹੀਆ। ਨਾਤਾ ਚੁੱਕੇ ਨਾ ਹਸਤ ਕੀਟਾਂ, ਊਚ ਨੀਚ ਭੇਵ ਨਾ ਕੋਇ ਗਵਾਈਆ। ਕਾਇਆ ਹੋਏ ਨਾ ਠਾਂਡੀ ਸੀਤਾ, ਸੀਤਲ ਧਾਰ ਨਾ ਕੋਇ ਵਹਾਈਆ । ਨਿਰਗੁਣ ਬੱਝੇ ਨਾ ਹੱਕ ਪ੍ਰੀਤਾ, ਪ੍ਰੇਮ ਪ੍ਰੀਤੀ ਨਾ ਕੋਇ ਸਿਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਵਾਰ ਬੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ।

ਭਗਤ ਕਹਿਣ ਭਗਵਾਨ ਦੱਸ, ਦੋਏ ਜੋੜ ਕਰਨ ਅਰਜ਼ੋਈਆ। ਸ੍ਰਿਸ਼ਟ ਸਬਾਈ ਵੇਖਿਆ ਨੱਸ ਨੱਸ, ਮਾਰਗ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਗਏ ਫਸ, ਫਾਂਸੀ ਜਮ ਨਾ ਕੋਇ ਕਟਾਈਆ । ਧੀਰਜ ਜੱਤ ਨਾ ਰਿਹਾ ਹਠ, ਸਤਿ ਸੰਤੋਖ ਨਾ ਕੋਇ ਰਖਾਈਆ। ਨਹਾ ਨਹਾ ਥੱਕੇ ਤੀਰਥ ਤੱਟ, ਅਠਸਠ ਫੇਰਾ ਪਾਈਆ। ਪੜ੍ਹ ਪੜ੍ਹ ਪੁਸਤਕ ਗਏ ਅੱਕ, ਅੰਤਰ ਅੱਖ ਨਾ ਕੋਇ ਖੁਲ੍ਹਾਈਆ। ਨਬੇੜਾ ਕਰੇ ਨਾ ਕੋਇ ਹੱਕ, ਹਕੀਕਤ ਦਏ ਨਾ ਕੋਇ ਜਣਾਈਆ। ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਨਾ ਕੋਇ ਸੁਕਾਈਆ । ਘਰ ਮਿਲੇ ਨਾ ਬ੍ਰਹਮ ਮਤ, ਪਾਰਬ੍ਰਹਮ ਨਾ ਕੋਇ ਸਰਨਾਈਆ । ਲਹਿਣਾ ਚੁੱਕੇ ਨਾ ਹੱਥੋ ਹੱਥ, ਖ਼ਾਲੀ ਹੱਥ ਦੇਣ ਦੁਹਾਈਆ। ਕਿਥੇ ਲੁਕਿਉਂ ਪੁਰਖ ਸਮਰਥ, ਤੇਰੀ ਜ਼ਾਤ ਨਜ਼ਰ ਨਾ ਆਈਆ। ਨਜ਼ਰ ਨਾ ਆਏ ਅਗੰਮੀ ਹੱਟ, ਵਣਜਾਰਾ ਹੱਟ ਨਾ ਕੋਇ ਖੁਲ੍ਹਾਈਆ। ਮਣਕਾ ਮਣਕਾ ਮਾਲਾ ਲਈ ਰਟ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਮਿਲਿਆ ਨੂਰ ਨਾ ਜੋਤ ਪਰਕਾਸ਼, ਅੰਧ ਅੰਧੇਰ ਨਾ ਕੋਇ ਗਵਾਈਆ। ਸਚਾ ਸਾਹਿਬ ਨਾ ਦਿਸਿਆ ਰਘੁਨਾਥ, ਰਘੁਪਤ ਰੂਪ ਨਾ ਕੋਇ ਦਰਸਾਈਆ। ਮਿਲਿਆ ਮੇਲ ਨਾ ਕਮਲਾਪਾਤ, ਨੇਤਰ ਨੈਣ ਨੈਣ ਦਰਸਾਈਆ। ਕਰ ਕਿਰਪਾ ਦੇ ਦਾਤ, ਦਰ ਤੇਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ।

ਭਗਤ ਕਹਿਣ ਸ੍ਰੀ ਭਗਵੰਤ, ਤੇਰਾ ਰਾਹ ਨਜ਼ਰ ਨਾ ਆਇੰਦਾ। ਕਲਜੁਗ ਨਜ਼ਰ ਨਾ ਆਏ ਕੋਈ ਸੰਤ, ਸਤਿਗੁਰ ਸਾਜਣ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਪਰਦਾ ਪਾਇਆ ਬੇਅੰਤ, ਦੂਈ ਦਵੈਤ ਨਾ ਕੋਇ ਮਿਟਾਇੰਦਾ। ਗੜ੍ਹ ਤੁਟੇ ਨਾ ਹਉਂਮੇ ਹੰਗਤ, ਹੰ ਬ੍ਰਹਮ ਨਾ ਕੋਇ ਜਣਾਇੰਦਾ । ਭੇਵ ਨਾ ਪਾਏ ਕੋਈ ਪੰਡਤ, ਬੋਧ ਅਗਾਧ ਨਾ ਕੋਇ ਸਮਝਾਇੰਦਾ। ਮਿਲੇ ਮੇਲ ਨਾ ਕਿਸੇ ਅਖੰਡਤ, ਖੜਗ ਖੰਡਾ ਨਾ ਕੋਇ ਚਮਕਾਇੰਦਾ। ਨਾਤਾ ਤੁਟੇ ਨਾ ਜੇਰਜ ਅੰਡਜ, ਉਤਭੁਜ ਸੇਤਜ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦਰ ਤੇਰੇ ਸੀਸ ਝੁਕਾਇੰਦਾ।

ਭਗਤ ਕਹੇ ਭਗਵਾਨ ਅਗੰਮ, ਅਗੰਮ ਤੇਰੀ ਵਡਿਆਈਆ। ਕਵਣ ਜਾਣੇ ਹਰਿ ਤੇਰਾ ਕੰਮ, ਨਿਹਕਰਮੀ ਕਰਮ ਕਮਾਈਆ। ਗਾ ਗਾ ਥੱਕੇ ਦਮਾਂ ਦਮ, ਪਵਣ ਸਵਾਸ ਸਿਫ਼ਤ ਸਾਲਾਹੀਆ। ਲੇਖੇ ਲੱਗਾ ਨਾ ਕਾਇਆ ਚੰਮ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਹਰਖ ਸੋਗ ਨਾ ਚੁੱਕਿਆ ਗ਼ਮ, ਚਿੰਤਾ ਰੋਗ ਨਾ ਕੋਇ ਮਿਟਾਈਆ। ਭਾਂਡਾ ਭਰਮ ਨਾ ਦੇਵੇ ਕੋਈ ਭੰਨ, ਕੂੜੀ ਕਿਰਿਆ ਨਾ ਬਾਹਰ ਕਢਾਈਆ । ਪਰਕਾਸ਼ ਹੋਏ ਨਾ ਨੇਤਰ ਅੰਨ੍ਹ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਨਾਦ ਸ਼ਬਦ ਨਾ ਸੁਣੇ ਕੋਈ ਧੁਨ, ਅਨਰਾਗੀ ਰਾਗ ਨਾ ਕੋਇ ਸੁਣਾਈਆ। ਨਾਤਾ ਤੁੱਟੇ ਨਾ ਵਾਸਨਾ ਮਨ, ਮਨਸਾ ਪੂਰ ਨਾ ਕੋਇ ਵਖਾਈਆ । ਸਾਚਾ ਮਿਲਿਆ ਨਾ ਨਾਮ ਧਨ, ਫਿਰ ਫਿਰ ਵੇਖੀ ਸਰਬ ਲੋਕਾਈਆ। ਵੜ ਵੜ ਬੈਠੇ ਛਪਰ ਛੰਨ, ਮਹੱਲ ਅਟੱਲ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚਾ ਵਰ, ਜਿਸ ਬਿਧ ਤੇਰਾ ਦਰਸ਼ਨ ਪਾਈਆ।

ਭਗਤ ਕਹੇ ਭਗਵਾਨ ਤੇਰਾ ਦਰਸ, ਬਿਨ ਤੇਰੀ ਕਿਰਪਾ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਰਹੇ ਤਰਸ, ਕੋਟਨ ਕੋਟ ਧਿਆਨ ਲਗਾਇੰਦਾ। ਕਰ ਕਿਰਪਾ ਹਰਿ ਮੇਘ ਬਰਸ, ਤ੍ਰਿਸ਼ਨਾ ਤ੍ਰਿਖਾ ਸਰਬ ਗਵਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਖੋਜ ਖੁਜਾਇੰਦਾ। ਕਲਜੁਗ ਅੰਤਮ ਰਹੇ ਭਟਕ, ਭਾਵਨਾ ਕੋਇ ਨਾ ਪੂਰ ਕਰਾਇੰਦਾ। ਨੌਂ ਦੁਆਰੇ ਰਹੇ ਅਟਕ, ਦਸਵੇਂ ਮੇਲ ਨਾ ਕੋਇ ਮਿਲਾਇੰਦਾ । ਸਾਚੀ ਨਜ਼ਰ ਨਾ ਆਏ ਸੜਕ, ਮਾਰਗ ਰਾਹ ਨਾ ਕੋਇ ਪਾਇੰਦਾ। ਪੰਚ ਵਿਕਾਰਾ ਚੜ੍ਹਿਆ ਕਟਕ, ਖੰਡਾ ਖੜਗ ਨਾ ਕੋਇ ਉਠਾਇੰਦਾ। ਲੱਖ ਚੁਰਾਸੀ ਵਿਚ ਰਹੇ ਲਟਕ, ਫੜ ਬਾਹੋਂ ਪਾਰ ਨਾ ਕੋਇ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚਾ ਵਰ, ਦਰ ਤੇਰੇ ਧਿਆਨ ਲਗਾਇੰਦਾ ।

ਭਗਤ ਕਹੇ ਭਗਵਾਨ ਤੇਰਾ ਧਿਆਨ, ਧਿਆਨ ਧਿਆਨ ਵਿਚ ਜਣਾਈਆ। ਬਿਨ ਪੜ੍ਹਿਆਂ ਦੇ ਗਿਆਨ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਚੌਦਾਂ ਲੋਕ ਹੋਣ ਹੈਰਾਨ, ਮਿਲੇ ਸਰਨ ਤੇਰੀ ਸਰਨਾਈਆ । ਚੌਦਾਂ ਤਬਕ ਨੈਣ ਸ਼ਰਮਾਣ, ਅੱਖ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਢੋਲੇ ਗਾਣ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮੰਗੀ ਇਕ ਸਰਨਾਈਆ।

ਭਗਤ ਭਗਵਾਨ ਦੇ ਸਰਨਾ, ਸਰਨਗਤ ਇਕ ਅਖਵਾਇੰਦਾ। ਨੇਤਰ ਨੈਣ ਇਕ ਖੁਲ੍ਹਾ, ਨਿਜ ਨੇਤਰ ਮੰਗ ਮੰਗਾਇੰਦਾ। ਜਨਮ ਮਰਨ ਪੰਧ ਮੁਕਾ, ਆਵਣ ਜਾਵਣ ਗੇੜ ਕਟਾਇੰਦਾ। ਦੋ ਜਹਾਨਾਂ ਲੇਖਾ ਦੇ ਮੁਕਾ, ਰਾਏ ਧਰਮ ਨਾ ਡੰਨ ਲਗਾਇੰਦਾ। ਚਿਤਰ ਗੁਪਤ ਹਿਸਾਬ ਨਾ ਸਕੇ ਵਖਾ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਅੰਤਮ ਆਪਣੀ ਗੋਦੀ ਲਏ ਉਠਾ, ਦੂਜੀ ਆਸ ਨਾ ਕੋਇ ਰਖਾਇੰਦਾ। ਕਬੀਰ ਜੁਲਾਹਾ ਗਿਆ ਸਮਝਾ, ਸਚ ਸੰਦੇਸਾ ਇਕ ਅਲਾਇੰਦਾ। ਮਹੱਲ ਅਟੱਲ ਹੋਏ ਰੁਸ਼ਨਾ, ਦੀਪਕ ਦੀਆ ਇਕ ਜਗਾਇੰਦਾ। ਜਿਸ ਜਨ ਮਿਲੇ ਬੇਪਰਵਾਹ, ਬੇਪਰਵਾਹੀ ਖੇਲ ਵਖਾਇੰਦਾ। ਫੜ ਬਾਹੋਂ ਗਲੇ ਲਏ ਲਗਾ, ਆਪ ਆਪਣੇ ਰੰਗ ਸਮਾਇੰਦਾ। ਚਰਨ ਕਵਲ ਲਏ ਬਹਾ, ਥਿਰ ਘਰ ਆਪਣੀ ਵੰਡ ਵੰਡਾਇੰਦਾ। ਸਚਖੰਡ ਦੁਆਰਾ ਦਏ ਸੁਹਾ, ਸੋਭਾਵੰਤ ਸੋਭਾ ਪਾਇੰਦਾ। ਸਾਚੇ ਤਖ਼ਤ ਡੇਰਾ ਲਾ, ਤਖ਼ਤ ਨਿਵਾਸੀ ਹੁਕਮ ਵਰਤਾਇੰਦਾ । ਪ੍ਰਿਥਮੀ ਆਕਾਸ਼ ਪਾਰ ਕਰਾ, ਗਗਨ ਮੰਡਲ ਚਰਨਾਂ ਹੇਠ ਦਬਾਇੰਦਾ। ਮੰਡਲ ਰਾਸੀ ਰਾਸ ਰਚਾ, ਗੋਪੀ ਕਾਹਨ ਨਾਚ ਨਚਾਇੰਦਾ। ਪੁਰਖ ਅਬਿਨਾਸ਼ੀ ਸਚਾ ਸ਼ਹਿਨਸ਼ਾਹ, ਪਾਤਸ਼ਾਹ ਇਕੋ ਨਜ਼ਰੀ ਆਇੰਦਾ। ਭਗਤ ਭਗਵਾਨ ਲੇਖੇ ਲਏ ਲਗਾ, ਲੇਖਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਸਾਚੀ ਸਿਖਿਆ ਦਏ ਸਮਝਾ, ਸਮਝ ਸਮਝ ਵਿਚ ਮਿਲਾਇੰਦਾ। ਇਸ਼ਾਰੇ ਨਾਲ ਦੱਸੇ ਰਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪ ਦ੍ਰਿੜਾਇੰਦਾ।

ਜਨ ਭਗਤਾਂ ਅੰਤ ਜਾਣਾ ਜਾਗ, ਸ੍ਰੀ ਭਗਵਾਨ ਆਪ ਜਗਾਈਆ। ਦੇਵਣਹਾਰਾ ਸਾਚੀ ਦਾਤ, ਨਿਰਗੁਣ ਦਾਤਾ ਵਡ ਵਡਿਆਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਨਜ਼ਰੀ ਆਏ ਇਕ ਇਕਾਂਤ, ਇਕ ਇਕੱਲਾ ਆਸਣ ਲਾਈਆ। ਸਚ ਸੁਣਾਏ ਅਗੰਮੀ ਗਾਥ, ਸੋਹੰ ਅੱਖਰ ਕਰੇ ਪੜ੍ਹਾਈਆ। ਲਹਿਣਾ ਦੇਣਾ ਵੇਖੇ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰਿਹਾ ਜਣਾਈਆ।

ਭਗਵਾਨ ਕਹੇ ਭਗਤ ਮੇਰੇ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ । ਸੋਹੰ ਢੋਲਾ ਗੌਣਾ ਗੀਤ, ਹਰਿ ਗੋਬਿੰਦ ਮੇਲ ਮਿਲਾਇੰਦਾ। ਸਤਿਜੁਗ ਦੀ ਸਾਚੀ ਰੀਤ, ਸੋ ਪੁਰਖ ਨਿਰੰਜਣ ਆਪ ਚਲਾਇੰਦਾ।

ਖਹਿੜਾ ਛੁੱਟੇ ਮੰਦਰ ਮਸੀਤ, ਕਾਇਆ ਮੰਦਰ ਅੰਦਰ ਆਪਣਾ ਰਾਗ ਅਲਾਇੰਦਾ। ਮਾਣਸ ਜਨਮ ਲੈਣਾ ਜੀਤ, ਹਾਰ ਰੂਪ ਨਾ ਕੋਇ ਵਟਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਠਾਂਡੀ ਸੀਤ, ਸੀਤਲ ਧਾਰਾ ਇਕ ਵਹਾਇੰਦਾ। ਬ੍ਰਹਮ ਪਾਰਬ੍ਰਹਮ ਲਗਾਏ ਸਚ ਪ੍ਰੀਤ, ਪ੍ਰੀਤੀਵਾਨ ਬੰਧਨ ਪਾਇੰਦਾ। ਲੇਖਾ ਚੁੱਕੇ ਹਸਤ ਕੀਟ, ਘਟ ਘਟ ਇਕੋ ਨਜ਼ਰੀ ਆਇੰਦਾ। ਮਿੱਠਾ ਕਰੇ ਕਾਇਆ ਕੌੜਾ ਰੀਠ, ਅੰਮ੍ਰਿਤ ਰਸ ਇਕ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਗਤ ਭਗਵਾਨ ਆਪ ਦ੍ਰਿੜਾਇੰਦਾ।

ਭਗਤ ਕਹੇ ਸੁਣ ਸਚੇ ਸੱਜਣ, ਭਗਵਾਨ ਦਏ ਵਡਿਆਈਆ। ਚਰਨ ਧੂੜੀ ਨਿਰਮਲ ਮਜਨ, ਦੁਰਮਤ ਮੈਲ ਧੁਵਾਈਆ। ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਸਵਾਮੀ ਆਇਆ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਨਾਮ ਭਗਤੀ ਰੱਖੇ ਮਘਨ, ਖ਼ੁਮਾਰੀ ਇਕੋ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਸਚ ਕਹਾਣੀ ਆਪ ਸੁਣਾਈਆ।

ਸਚ ਕਹਾਣੀ ਸੁਣਾਏ ਗਾਥਾ, ਭਗਤ ਭਗਵਾਨ ਦਇਆ ਕਮਾਇੰਦਾ । ਆਦਿ ਜੁਗਾਦੀ ਦਾਸੀ ਦਾਸਾ, ਜੁਗ ਜੁਗ ਸੇਵ ਕਮਾਇੰਦਾ। ਕਲਜੁਗ ਅੰਤ ਨੂਰ ਜੋਤ ਪਰਕਾਸ਼ਾ, ਪੰਜ ਤੱਤ ਚੋਲਾ ਨਾ ਕੋਇ ਵਖਾਇੰਦਾ । ਨਿਰਗੁਣ ਨਿਰਗੁਣ ਦੇਵਣਹਾਰ ਦਿਲਾਸਾ, ਸਰਗੁਣ ਆਪਣਾ ਬੰਧਨ ਪਾਇੰਦਾ। ਪੂਰੀ ਕਰੇ ਹਰਿਜਨ ਆਸਾ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ।

ਜਨ ਭਗਤਾਂ ਦਇਆ ਕਮਾਵਾਂਗਾ। ਨਿਰਗੁਣ ਹੋ ਕੇ ਮੇਲ ਮਿਲਾਵਾਂਗਾ। ਸਰਗੁਣ ਕੂੜਾ ਪੰਧ ਮੁਕਾਵਾਂਗਾ। ਨਾਮ ਛੰਦ ਇਕ ਸੁਣਾਵਾਂਗਾ । ਬੰਦੀਖ਼ਾਨਾ ਤੋੜ ਤੁੜਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਮੇਲ ਮਿਲਾਵਾਂਗਾ।

ਜੁਗ ਵਿਛੜੇ ਆਪ ਮਿਲਾਏਗਾ। ਮਿਹਰਵਾਨ ਦਇਆ ਕਮਾਏਗਾ। ਪੂਰਬ ਲਹਿਣਾ ਝੋਲੀ ਪਾਏਗਾ । ਨੇਤਰ ਨੈਣਾਂ ਨਜ਼ਰੀ ਆਏਗਾ। ਰਸਨਾ ਕਹਿ ਨਾ ਕੋਇ ਸੁਣਾਏਗਾ। ਭਗਤ ਰੀਤੀ ਇਕ ਵਡਿਆਏਗਾ । ਸਾਚੀ ਨੀਤੀ ਆਪ ਜਣਾਏਗਾ। ਹਸਤ ਕੀਟੀ ਰੰਗ ਰੰਗਾਏਗਾ। ਅਨਡੀਠੀ ਖੇਲ ਖਲਾਏਗਾ। ਸੁਰਤੀ ਸ਼ਬਦੀ ਮੇਲ ਮਿਲਾਏਗਾ। ਅਕਾਲ ਮੂਰਤੀ ਕਾਰ ਕਮਾਏਗਾ। ਨਾਦ ਤੂਰਤੀ ਇਕ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਏਗਾ।

ਜਨ ਭਗਤਾਂ ਵੇਖ ਵਖਾਵੇਗਾ। ਆਤਮ ਅੰਤਰ ਪਰਦਾ ਲਾਹਵੇਗਾ। ਨੌਂ ਦੁਆਰੇ ਪਾਰ ਕਰਾਵੇਗਾ । ਸੁਖਮਨ ਟੇਢੀ ਬੰਕ ਚਰਨਾਂ ਹੇਠ ਰਖਾਵੇਗਾ। ਈੜਾ ਪਿੰਗਲ ਮੂੰਹ ਦੇ ਭਾਰ ਸੁਟਾਵੇਗਾ। ਅੰਮਿਤ੍ਰ ਆਤਮ ਜਾਮ ਪਿਆਵੇਗਾ । ਨਿਝਰ ਝਿਰਨਾ ਇਕ ਝਿਰਾਵੇਗਾ। ਅਗਿਆਨ ਅੰਧੇਰ ਮਿਟਾਵੇਗਾ। ਦੀਪਕ ਦੀਆ ਡਗਮਗਾਵੇਗਾ। ਆਤਮ ਸੇਜਾ ਸੋਭਾ ਪਾਵੇਗਾ। ਸੁਰਤੀ ਸ਼ਬਦੀ ਰੰਗ ਰੰਗਾਵੇਗਾ। ਬਜ਼ਰ ਕਪਾਟੀ ਤੋੜ ਤੁੜਾਵੇਗਾ। ਸਾਚੀ ਹਾਟੀ ਇਕ ਵਖਾਵੇਗਾ। ਆਤਮ ਸੇਜਾ ਸੋਭਾ ਪਾਵੇਗਾ। ਬ੍ਰਹਮ ਆਪਣਾ ਬ੍ਰਹਮ ਜਣਾਵੇਗਾ। ਪਾਰਬ੍ਰਹਮ ਪ੍ਰਭ ਖੇਲ ਖਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਉਠਾਵੇਗਾ।

ਜਨ ਭਗਤਾਂ ਆਪ ਉਠਾਏਗਾ। ਪ੍ਰਭ ਆਪਣਾ ਪਰਦਾ ਲਾਹੇਗਾ। ਚਾਰੋਂ ਕੁੰਟ ਨਜ਼ਰੀ ਆਏਗਾ। ਨਿਰਗੁਣ ਦੀਪ ਇਕ ਰੁਸ਼ਨਾਏਗਾ। ਕਲ ਕਲਕੀ ਫੇਰਾ ਪਾਏਗਾ। ਨਿਹਕਲੰਕਾ ਡੰਕ ਵਜਾਏਗਾ। ਰਾਉ ਰੰਕਾਂ ਆਪ ਹਿਲਾਏਗਾ। ਭਗਤ ਦੁਆਰ ਬੰਕ ਇਕ ਸੁਹਾਏਗਾ। ਸਾਚਾ ਮਾਰਗ ਇਕ ਵਖਾਏਗਾ । ਦਰ ਦਰਵਾਜ਼ਾ ਇਕੋ ਵਾਰ ਬਣਾਏਗਾ। ਜੋ ਜਨ ਆ ਕੇ ਸੀਸ ਨਿਵਾਏਗਾ। ਫੜ ਬਾਹੋਂ ਗੋਦ ਬਹਾਏਗਾ । ਆਤਮ ਪਰਮਾਤਮ ਮੇਲ ਮਿਲਾਏਗਾ। ਬ੍ਰਹਮ ਪਾਰਬ੍ਰਹਮ ਜੋੜ ਜੁੜਾਏਗਾ। ਈਸ਼ ਜੀਵ ਜਗਦੀਸ਼ ਆਪਣੀ ਗੰਢ ਵਖਾਏਗਾ। ਨਾਮ ਮਰਦੰਗ ਇਕ ਸੁਣਾਏਗਾ। ਚਾੜ੍ਹ ਰੰਗ ਵੇਖ ਵਖਾਏਗਾ। ਸੂਰਾ ਸਰਬੰਗ ਦਇਆ ਕਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਮੇਲ, ਸੋਹੰ ਢੋਲਾ ਫੇਰ ਗਾਏਗਾ।

ਜੋ ਦਰ ਦਰਵਾਜ਼ੇ ਆਵੇਗਾ। ਪ੍ਰਭ ਸਾਚੇ ਦਰਸ਼ਨ ਪਾਵੇਗਾ। ਨਿਰਗੁਣ ਦਾਤਾ ਨਜ਼ਰੀ ਆਵੇਗਾ। ਪੁਰਖ ਅਕਾਲ ਇਸ਼ਟ ਦਰਸਾਵੇਗਾ। ਸ੍ਰਿਸ਼ਟ ਸਬਾਈ ਨਾਤਾ ਤੋੜ ਤੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਵਖਾਵੇਗਾ।

ਸਾਚੀ ਰੀਤ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਝੁਲਾਈਆ। ਤਖ਼ਤ ਨਿਵਾਸੀ ਨੌਜਵਾਨ, ਨਿਰਗੁਣ ਆਪਣਾ ਫੇਰਾ ਪਾਈਆ। ਸੰਦੇਸਾ ਦੇਵੇ ਹੁਕਮਰਾਨ, ਹਾਕਮ ਇਕੋ ਇਕ ਵਡਿਆਈਆ। ਸਚ ਸਿੰਘਾਸਣ ਇਕ ਪਰਵਾਨ, ਨਾਮ ਪਰਵਾਨਾ ਝੋਲੀ ਪਾਈਆ। ਭਗਤ ਭਗਵਾਨ ਲਏ ਪਛਾਣ, ਬੇਪਹਿਚਾਨ ਵੇਖ ਵਖਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਅਗਿਆਨ ਅੰਧੇਰ ਮਿਟਾਈਆ। ਜੋ ਜਨ ਸੋਹੰ ਢੋਲਾ ਗਾਣ, ਸ੍ਰੀ ਭਗਵਾਨ ਹੋਏ ਸਹਾਈਆ। ਅੰਦਰ ਬਾਹਰ ਗੁਪਤ ਜ਼ਾਹਰ ਏਥੇ ਓਥੇ ਦੋ ਜਹਾਨਾਂ ਮਿਲੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰਿਹਾ ਸਮਝਾਈਆ।

ਭਗਤ ਕਹਿਣ ਪ੍ਰਭ ਤੇਰੀ ਓਟ, ਧਿਆਨ ਇਕੋ ਇਕ ਰਖਾਈਆ। ਕਲਜੁਗ ਆਹਲਣਿਉਂ ਡਿਗੇ ਬੋਟ, ਸਕੇ ਕੋਇ ਨਾ ਮਾਤ ਉਠਾਈਆ। ਨੇਤਰ ਨੈਣ ਨੀਰ ਰੋਤ, ਰੋਵਤ ਰੋਵਤ ਰੋਵਤ ਦੇਣ ਦੁਹਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਕਰ ਨਾ ਸਕੇ ਸੋਚ, ਸੋਚ ਵਿਚ ਕਦੇ ਨਾ ਆਈਆ। ਬਿਨ ਤੇਰੇ ਨਾਮ ਤੇਰੇ ਕਲਮੇ ਆਈ ਨਾ ਕਿਸੇ ਹੋਸ਼, ਹੋਛੀ ਮਤ ਨਾ ਕੋਇ ਗਵਾਈਆ। ਤੇਰੇ ਬਰਦੇ ਹੋਏ ਬੇਦੋਸ਼, ਦੋਸ਼ ਲੱਗੇ ਨਾ ਕੋਇ ਰਾਈਆ । ਤੇਰੇ ਮਿਲਣ ਦਾ ਸਾਚਾ ਸ਼ੌਕ, ਅੰਤਰ ਆਤਮ ਧਿਆਨ ਲਗਾਈਆ। ਤੇਰੇ ਦਰ ਨਾ ਸਕੀਏ ਪਹੁੰਚ, ਤੇਰਾ ਘਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਦਰਸ ਬੇਪਰਵਾਹੀਆ।

ਭਗਤ ਕਹਿਣ ਤੇਰਾ ਦੂਰ ਦੁਰਾਡਾ ਪੰਧ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗਾ ਗਾ ਥੱਕੀ ਤੇਰਾ ਛੰਦ, ਸ਼ਹਿਨਸ਼ਾਹ ਤੇਰਾ ਰੰਗ ਨਾ ਕੋਇ ਵਖਾਇੰਦਾ। ਸਿਫ਼ਤ ਸਾਲਾਹੀ ਤੇਰੇ ਬੰਦ, ਬੰਦੀਖ਼ਾਨਾ ਨਾ ਕੋਇ ਤੁੜਾਇੰਦਾ। ਕਰ ਕਿਰਪਾ ਆਪਣਾ ਦੇ ਸਚਾ ਅਨੰਦ, ਅਨੰਦ ਇਕੋ ਇਕ ਨਜ਼ਰੀ ਆਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਸਚਾ ਭਾਇੰਦਾ।

ਭਗਵਾਨ ਕਹੇ ਭਗਤ ਪਿਆਰ, ਪਿਆਰ ਪਿਆਰ ਨਾਲ ਕੁੜਮਾਈਆ। ਜੁਗ ਚੌਕੜੀ ਜਗਤ ਵਿਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਹੰਢਾਈਆ। ਕਲਜੁਗ ਅੰਤਮ ਖੇਲ ਨਿਆਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਕਰਜ਼ਾ ਦਏ ਉਤਾਰ, ਮਕਰੂਜ਼ ਆਪਣੀ ਸੇਵ ਕਮਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਮੇਲੇ ਏਕਾ ਵਾਰ, ਏਕੰਕਾਰਾ ਹੋਏ ਸਹਾਈਆ। ਭਗਤ ਵਛਲ ਗਿਰਵਰ ਗਿਰਧਾਰ ਖੋਲ੍ਹਣਹਾਰ ਕਿਵਾੜ, ਸਚ ਦਰਬਾਰੇ ਸੋਭਾ ਪਾਈਆ। ਸੰਤ ਸੁਹੇਲੇ ਵੇਖੇ ਸਾਚੇ ਲਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਹਰਾ ਸੀਸ ਹਰਿ ਗੁੰਦਾਈਆ।

ਭਗਤ ਜਨੋ ਸਦ ਰੱਖੋ ਯਾਦ, ਸੋ ਪੁਰਖ ਨਿਰੰਜਣ ਆਪ ਜਣਾਈਆ । ਕਲਜੁਗ ਅੰਤ ਸੁਣੇ ਫ਼ਰਿਯਾਦ, ਬੇਪਰਵਾਹ ਫੇਰਾ ਪਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਅਜੂਨੀ ਰਹਿਤ ਰੱਖੇ ਲਾਜ, ਅਨਭਵ ਆਪਣੀ ਕਾਰ ਕਮਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਸ਼ਬਦ ਸਰੂਪੀ ਮਾਰੇ ਵਾਜ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ।

ਭਗਤ ਜਨੋ ਨਾ ਕਰੋ ਵਿਚਾਰ, ਹਰਿ ਸਤਿਗੁਰ ਆਪ ਜਣਾਇੰਦਾ। ਕਲਜੁਗ ਅੰਤਮ ਕਰੇ ਪਾਰ, ਨੱਯਾ ਨੌਕਾ ਨਾਮ ਚੜ੍ਹਾਇੰਦਾ। ਇਕੋ ਢੋਲਾ ਬੋਲੋ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ, ਜੈ ਜੈਕਾਰ ਲੋਕ ਪਰਲੋਕ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੁਹਾਡੇ ਚਲਣ ਨਾਲ ਨਾਲ, ਸਗਲਾ ਸੰਗ ਰਖਾਇੰਦਾ। ਭਗਤ ਦੁਆਰੇ ਦਿਤੇ ਬਿਠਾਲ, ਫੜ ਬਾਹੋਂ ਹੁਕਮ ਮਨਾਇੰਦਾ। ਅੰਤਮ ਸਾਰੇ ਹੋਏ ਕੰਗਾਲ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ । ਨਾਨਕ ਗੋਬਿੰਦ ਪੂਰਾ ਕਰੇ ਸਵਾਲ, ਮੂਸਾ ਈਸਾ ਮੁਹੰਮਦ ਆਸਾ ਝੋਲੀ ਪਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਸੁੱਤ ਦੁਲਾਰਾ ਦਏ ਉਠਾਲ, ਭੇਵ ਅਭੇਦਾ ਆਪ ਜਣਾਇੰਦਾ। ਸਾਚੇ ਮੰਦਰ ਮਹੱਲ ਅਟੱਲ ਉਚ ਮਨਾਰ ਸੰਬਲ ਨਗਰ ਖੇਲ ਕਰੇ ਕਮਾਲ, ਕਰਤਾ ਆਪਣੀ ਕਾਰ ਕਮਾਇੰਦਾ। ਸੁੱਤ ਦੁਲਾਰਾ ਅਗੰਮੀ ਬਣੇ ਦਲਾਲ, ਦੋ ਜਹਾਨਾਂ ਸੇਵ ਕਮਾਇੰਦਾ । ਲੱਖ ਚੁਰਾਸੀ ਵਿਚੋਂ ਭਗਤ ਭਗਵੰਤ ਲਏ ਭਾਲ, ਅੰਦਰ ਵੜ ਵੜ ਵੇਖ ਵਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਘਰ ਘਰ ਦਰ ਦਰ ਜਨ ਭਗਤਾਂ ਦੇਵੇ ਆਪ ਜੁਮਾਲ, ਨੂਰ ਨੁਰਾਨਾ ਨਜ਼ਰੀ ਆਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਆਪ ਆਪਣੀ ਗੋਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਭਗਤ ਭਗਵਾਨ ਸ਼ਬਦ ਗਿਆਨ, ਦੇਵਣਹਾਰਾ ਸਚਾ ਦਾਨ, ਅਨਮੁਲੜੀ ਦਾਤ ਆਪ ਵਰਤਾਇੰਦਾ।

ਅਨਮੁਲੜੀ ਦਾਤ ਚਾੜ੍ਹੇ ਰੰਗ, ਰੰਗ ਰੰਗੀਲਾ ਇਕ ਅਖਵਾਈਆ। ਆਤਮ ਸੇਜ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਉਪਰ ਬੈਠ ਸੂਰਾ ਸਰਬੰਗ, ਭਗਵਾਨ ਭਗਤ ਵੇਖੇ ਚਾਈਂ ਚਾਈਂਆ । ਸੰਤ ਸੁਹੇਲਾ ਵਿਰਲਾ ਆਏ ਲੰਘ, ਜਿਸ ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਗੁਰਸਿਖ ਢੋਲਾ ਗੌਂਦੇ ਸੋਹੰ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਨਾਤਾ ਟੁੱਟਾ ਲੱਖ ਚੁਰਾਸੀ ਬੰਦ, ਬੰਦੀਖ਼ਾਨਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਵਾਰ ਜਣਾਈਆ।

ਭਗਤਾਂ ਦੇਵੇ ਸਚ ਦਲੀਲ, ਹਰਿ ਸਤਿਗੁਰ ਦਇਆ ਕਮਾਇੰਦਾ। ਦਰਗਹਿ ਸਾਚੀ ਲੱਭੇ ਨਾ ਕੋਇ ਵਕੀਲ, ਵੁਕਲਾ ਨਜ਼ਰ ਕੋਇ ਨਾ ਆਇੰਦਾ । ਓਥੇ ਚਲੇ ਨਾ ਕੋਇ ਅਪੀਲ, ਹੁਕਮ ਇਕੋ ਇਕ ਸੁਣਾਇੰਦਾ । ਕਲਜੁਗ ਵੇਲਾ ਅੰਤ ਅਖ਼ੀਰ, ਬੀਸ ਬੀਸਾ ਆਪ ਦ੍ਰਿੜਾਇੰਦਾ। ਬਿਨ ਹਰਿ ਪੁਰਖ ਨਿਰੰਜਣ ਕੱਟੇ ਨਾ ਕੋਇ ਜ਼ੰਜੀਰ, ਕੜੀ ਕੜੀ ਬੰਦ ਨਾ ਕੋਇ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਲੱਖ ਚੁਰਾਸੀ ਨੇਤਰ ਵਹਾਵੇ ਨੀਰ, ਦੁਖੀਆਂ ਦਰਦ ਨਾ ਕੋਇ ਵੰਡਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਖਾਇੰਦਾ।

ਭਗਤ ਜਨੋ ਹਰਿ ਵੇਖੋ ਘਰ, ਹਰਿ ਮੰਦਰ ਮਿਲੇ ਵਡਿਆਈਆ। ਦੋ ਜਹਾਨਾਂ ਚੁੱਕੇ ਡਰ, ਭੈ ਰੂਪ ਨਾ ਕੋਇ ਜਣਾਈਆ । ਦਰਸ ਦਿਖਾਏ ਅੱਗੇ ਖੜ, ਹਰਿ ਸਤਿਗੁਰ ਵਡ ਵਡਿਆਈਆ। ਸਚ ਮਹੱਲੇ ਜਾਣਾ ਚੜ੍ਹ, ਅੱਧਵਿਚਕਾਰ ਨਾ ਕੋਇ ਅਟਕਾਈਆ। ਸੋਹੰ ਢੋਲਾ ਲੈਣਾ ਪੜ੍ਹ, ਆਤਮ ਪਰਮਾਤਮ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਉਪਰ ਧਵਲ ਦੇਵੇ ਇਕ ਸਰਨਾਈਆ। (੨੨ ਚੇਤ ੨੦੨੦ ਬਿਕਰਮੀ ਨਸੀਬ ਸਿੰਘ)

❋

ਭਗਤ ਭਗਵਾਨ ਕਰ ਮੰਜ਼ੂਰ, ਮਾਣਸ ਦੇਵਣਹਾਰ ਵਡਿਆਈਆ। ਜਨਮ ਕਰਮ ਬਖ਼ਸ਼ ਕਸੂਰ, ਮਾਨੁਖ ਆਪਣੇ ਲੇਖੇ ਲਾਈਆ। ਭੰਡਾਰਾ ਭਰ ਸ਼ਬਦ ਭਰਪੂਰ, ਮਨੁਸ਼ ਹੋਵੇ ਸਦਾ ਸਹਾਈਆ। ਨੇਤਰ ਬਖ਼ਸ਼ੇ ਦਰਸਨ ਨੂਰ, ਨੂਰ ਨੂਰਾਨਾ ਨਜ਼ਰੀ ਆਈਆ। ਪੰਧ ਮੁਕਾਏ ਨੇੜੇ ਦੂਰ, ਘਰ ਘਰ ਆਪਣਾ ਡੇਰਾ ਲਾਈਆ । ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੋਹ ਮੁਕਾਈਆ। ਹਰਿਜਨ ਬਖ਼ਸ਼ੇ ਚਰਨ ਧੂੜ, ਚਰਨੋਦਕ ਨਾਮ ਪਿਆਈਆ। ਸਦਾ ਸਹਾਈ ਹਾਜ਼ਰ ਹਜ਼ੂਰ, ਸਵੱਛ ਸਰੂਪੀ ਰੂਪ ਵਖਾਈਆ। ਜਨ ਭਗਤਾਂ ਰਹੇ ਸਦਾ ਮਸ਼ਕੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚੀ ਕਾਰ ਕਮਾਈਆ।

ਭਗਤ ਭਗਵਾਨ ਪੂਰੀ ਮਨਸਾ, ਮਾਨਸ ਦੇਵਣਹਾਰ ਵਡਿਆਈਆ। ਗੁਰਮੁਖ ਬਣਾਏ ਰੂਪ ਹੰਸਾ, ਹੰਸ ਮੁਖ ਸਿਫ਼ਤ ਸਾਲਾਹੀਆ। ਸੋਹੰ ਧਾਰ ਬਣਾਏ ਬੰਸਾ, ਬੰਸ ਇਕੋ ਇਕ ਵਖਾਈਆ। ਕਲਜੁਗ ਕੂੜਾ ਰਹੇ ਨਾ ਵਿਚ ਕੰਸਾ, ਰਾਵਣ ਰੂਪ ਨਾ ਕੋਇ ਜਣਾਈਆ। ਹਰਿਜਨ ਉਪਾਏ ਵਿਚੋਂ ਸਹੰਸਾ, ਸਾਹਿਬ ਸਤਿਗੁਰ ਹੋਏ ਸਹਾਈਆ। ਪੁਰਖ ਅਕਾਲ ਬਣਾਈ ਅੰਸਾ, ਅੰਗੀਕਾਰ ਆਪਣੇ ਅੰਗ ਲਗਾਈਆ। ਪੂਰੀ ਕਰੇ ਸਭ ਦੀ ਮਨਸਾ, ਤਨ ਮਨਤਵ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।

ਮਾਣਸ ਲਾਏ ਆਪਣੇ ਲੇਖੇ, ਲੇਖਾ ਆਪਣੇ ਹੱਥ ਰਖਾਈਆ। ਮਾਨੁਖ ਰੂਪ ਘਰ ਘਰ ਵੇਖੇ, ਮਾਨੁਸ਼ ਬੂਝ ਬੁਝਾਈਆ। ਭਗਤ ਭਗਵਾਨ ਕੱਢੇ ਭੁਲੇਖੇ, ਭਰਮੀ ਭਰਮ ਗੜ੍ਹ ਤੁੜਾਈਆ। ਨਿਰੰਤਰ ਬ੍ਰਹਮ ਕਰੇ ਹੇਤੇ, ਅੰਤਰ ਆਪਣਾ ਮੇਲ ਮਿਲਾਈਆ। ਭਾਗ ਲੱਗੇ ਕਾਇਆ ਖੇਤੇ, ਫੁਲ ਫੁਲਵਾੜੀ ਆਪ ਮਹਿਕਾਈਆ । ਗੁਰਮੁਖ ਤੇਰਾ ਕੋਈ ਨਾ ਲਏ ਠੇਕੇ, ਕੀਮਤ ਤੇਰੀ ਨਾ ਕੋਇ ਚੁਕਾਈਆ। ਲੱਖ ਚੁਰਾਸੀ ਜੀਵ ਜੰਤ, ਸ੍ਰੀ ਭਗਵਾਨ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨੁਸ਼ ਆਪਣੀ ਝੋਲੀ ਪਾਈਆ।

ਮਨੁਸ਼ ਮਨੁਖ ਮਾਣਸ ਪ੍ਰਭ ਦੀ ਝੋਲੀ, ਹਰਿ ਝੂਲਾ ਨਾਮ ਦਵਾਇੰਦਾ। ਨਿਰਗੁਣ ਸਰਗੁਣ ਚੁੱਕੇ ਡੋਲੀ, ਬਣ ਕਹਾਰ ਕੰਧ ਉਠਾਇੰਦਾ । ਤੋਰੀ ਜਾਏ ਹੌਲੀ ਹੌਲੀ, ਅਗਲਾ ਪੰਧ ਮੁਕਾਇੰਦਾ। ਮਨਮੁਖ ਜੀਵ ਪਾਵਣ ਰੌਲੀ, ਚਾਰੋਂ ਕੁੰਟ ਕੂਕ ਸੁਣਾਇੰਦਾ। ਕੂੜੀ ਕਿਰਿਆ ਖੇਲੇ ਹੋਲੀ, ਮਾਇਆ ਮਮਤਾ ਰੰਗ ਰੰਗਾਇੰਦਾ । ਗੁਰਮੁਖ ਬੋਲਣ ਇਕੋ ਬੋਲੀ, ਤੂੰ ਮੇਰਾ ਮੈਂ ਤੇਰਾ ਸੋਹੰ ਰਾਗ ਸਚਾ ਭਾਇੰਦਾ। ਜੋਤ ਨਿਰੰਜਣ ਬਣੇ ਵਚੋਲੀ, ਵਚੋਲਾ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਮਿਲਾਇੰਦਾ।

ਮਾਣਸ ਮਾਨੁਖ ਮਾਨੁਸ਼, ਮਾਣਸ ਮਨੁਖ ਮਨੁਖਤਾ ਦਏ ਵਡਿਆਈਆ। ਸੋਹੇ ਸੁਹੰਜਣੀ ਸਾਚੀ ਰੁੱਤ, ਰੁੱਤ ਆਪਣੇ ਨਾਲ ਮਿਲਾਈਆ। ਭਗਤ ਭਗਵਾਨ ਇਕ ਦੂਜੇ ਨੂੰ ਰਹੇ ਪੁੱਛ, ਜੁਗ ਜੁਗ ਦਿਤੀ ਕਿਉਂ ਜੁਦਾਈਆ। ਕਵਣ ਕੂਟੇ ਰਹੇਂ ਲੁਕ, ਦਿਸ਼ਾ ਹੱਥ ਕਿਸੇ ਨਾ ਆਈਆ। ਬਿਰਹੋਂ ਅੰਦਰ ਗਏ ਸੁੱਕ, ਡਾਲੀ ਨਜ਼ਰ ਕੋਇ ਨਾ ਆਈਆ। ਅੰਤਮ ਪੈਂਡਾ ਰਿਹਾ ਮੁੱਕ, ਮੁਕੀ ਵਾਟ ਪਰਾਈਆ। ਪ੍ਰਭ ਆ ਕੇ ਗੋਦੀ ਚੁਕ, ਇਕ ਤੇਰੀ ਓਟ ਤਕਾਈਆ । ਤੇਰੇ ਮਿਲਣ ਦੀ ਲੱਗੀ ਭੁੱਖ, ਭੁੱਖਿਆਂ ਧੀਰ ਨਾ ਕੋਇ ਧਰਾਈਆ। ਨਾਤਾ ਜੋੜ ਪਿਉ ਪੁੱਤ, ਪਿਤਾ ਪੂਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਜੋੜ ਜੁੜਾਈਆ।

ਮਾਣਸ ਜੋੜ ਚਰਨ ਕਵਲ, ਮਾਨੁਖ ਮਿਲੇ ਸਰਨਾਈਆ। ਮਾਨੁਸ਼ ਵਡਿਆਈ ਉਪਰ ਧਵਲ, ਹਰਿ ਕਰਤਾ ਹੋਏ ਸਹਾਈਆ। ਅੰਮ੍ਰਿਤ ਜਾਮ ਪਿਆਏ ਪੌਹਲ, ਪਹਿਲਾ ਰੂਪ ਦਰਸਾਈਆ। ਨੂਰ ਵਖਾਏ ਆਪਣਾ ਅਵਲ, ਇਲਾਹੀ ਰੂਪ ਧਰਾਈਆ। ਦੂਜੇ ਪੂਰਾ ਕਰੇ ਕਵਲ, ਕੀਤਾ ਕੌਲ ਨਿਭਾਈਆ। ਤੀਜੇ ਖੇਲ ਸਾਵਲ ਸਵਲ, ਨੇਤਰ ਨੈਣ ਖੁਲ੍ਹਾਈਆ। ਚੌਥੇ ਪਰੇਮ ਪ੍ਰੀਤੀ ਅੰਦਰ ਹੋਵੇ ਬਵਲ, ਸੁਧ ਬੁਧ ਕੋਇ ਰਹਿਣ ਨਾ ਪਾਈਆ। ਪੰਜਵੇਂ ਸੇਵਕ ਬਣ ਕੇ ਕਰੇ ਚਵਰ, ਅਵਰ ਆਪਣੀ ਕਾਰ ਕਮਾਈਆ। ਛੇਵੇਂ ਛੱਪਰ ਛੰਨ ਛੁਹਾਏ ਗਹਿਰ ਗਵਰ, ਹਰਿ ਗੰਭੀਰ ਫੇਰਾ ਪਾਈਆ। ਸੱਤਵੇਂ ਸਤਿ ਸਤਿਵਾਦੀ ਕੂੜੀ ਕਿਰਿਆ ਦੇਵੇ ਸਵਰ, ਕਰੇ ਸਫ਼ਾਈ ਥਾਉਂ ਥਾਈਂਆ। ਅੱਠਵੇਂ ਅੱਠਾਂ ਤੱਤਾਂ ਨਾਤਾ ਤੋੜੇ ਮੜੀ ਕਵਰ, ਮਕਬਰਾ ਰੂਪ ਨਾ ਕੋਇ ਜਣਾਈਆ । ਨੌਵੇਂ ਨੌਂ ਦਰ ਦੇਵੇ ਸਬਰ, ਸਬਰ ਪਿਆਲਾ ਇਕ ਪਿਆਈਆ। ਦਸਵੇਂ ਦਸਮ ਦਵਾਰੀ ਸ਼ਬਦ ਗੁਰੂ ਨਜ਼ਰੀ ਆਏ ਬੱਬਰ, ਸ਼ੇਰ ਆਪਣਾ ਰੂਪ ਵਟਾਈਆ। ਨਿਉਂ ਨਿਉਂ ਸੱਯਦਾ ਕਰੇ ਅੰਬਰ, ਜ਼ਿਮੀਂ ਅਸਮਾਨ ਸੀਸ ਝੁਕਾਈਆ। ਭਗਤ ਭਗਵਾਨ ਰਚੇ ਸਵੰਬਰ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਮੇਲਾ ਸਹਿਜ ਸੁਭਾਈਆ।

ਮਾਣਸ ਮੇਲਾ ਮਿਲਣੀ ਜਗਦੀਸ, ਜਗਦੀਸਰ ਦਇਆ ਕਮਾਇੰਦਾ। ਲੱਖ ਚੁਰਾਸੀ ਕੂੜੀ ਕਿਰਿਆ ਲੇਖਾ ਚੁਕੇ ਪੀਸਣ ਪੀਸ, ਸਚ ਹਦੀਸ ਇਕ ਸੁਣਾਇੰਦਾ। ਛਤਰ ਝੁਲਾ ਸਾਚਾ ਸੀਸ, ਸਾਹਿਬ ਸੁਲਤਾਨ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਨ ਬੀਸ ਬੀਸ, ਦੂਆ ਸਿਫ਼ਰਾ ਜ਼ੀਰੋ ਭਗਤ ਭਗਵਾਨ ਬਣਾਏ ਹੀਰੋ, ਹੀਰਾ ਚੀਰਾ ਸੀਸ ਜਗਦੀਸ ਆਪ ਸੁਹਾਇੰਦਾ। (੧੪ ਜੇਠ ੨੦੨੦ ਬਿਕ੍ਰਮੀ ਗੁਰਾ ਰਾਮ)

❋

ਭਗਵਾਨ ਕਹੇ ਮੇਰੀ ਪੂੰਜੀ ਰਾਸ, ਜਨ ਭਗਤ ਅਖਵਾਈਆ। ਭਗਤ ਕਹੇ ਮੇਰਾ ਪਿਤਾ ਮਾਤ, ਸ੍ਰੀ ਭਗਵਾਨ ਬੇਪਰਵਾਹੀਆ। ਭਗਵਾਨ ਕਹੇ ਮੇਰਾ ਸੰਤ ਸਾਂਸ, ਸਾਹ ਸਾਹ ਸਮਾਈਆ। ਸੰਤ ਕਹੇ ਮੇਰਾ ਭਗਵਾਨ ਨੂਰ ਜੋਤ ਪਰਕਾਸ਼, ਨੂਰ ਨੂਰ ਦਰਸਾਈਆ। ਭਗਵਾਨ ਕਹੇ ਮੇਰੀ ਗੁਰਮੁਖ ਆਸ, ਜੁਗ ਜੁਗ ਆਸ ਜਣਾਈਆ। ਗੁਰਮੁਖ ਕਹੇ ਸ੍ਰੀ ਭਗਵਾਨ ਸਾਖਿਆਤ, ਸਦਾ ਸਦਾ ਹੋਏ ਸਹਾਈਆ। ਭਗਵਾਨ ਕਹੇ ਮੇਰਾ ਗੁਰਸਿਖ ਦਾਸ, ਨਿਤ ਨਿਤ ਸੇਵ ਕਮਾਈਆ। ਗੁਰਸਿਖ ਕਹੇ ਭਗਵਾਨ ਸਦਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਸ੍ਰੀ ਭਗਵਾਨ ਕਹੇ ਮਨਮੁਖ ਰਹੇ ਉਦਾਸ, ਧੀਰਜ ਸਤਿ ਨਾ ਕੋਇ ਧਰਾਈਆ। ਮਨਮੁਖ ਕਹੇ ਮੈਂ ਹੋਇਆ ਨਿਰਾਸ, ਮੇਰੀ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਭਗਵਾਨ ਕਹੇ ਮੇਰੀ ਭਗਤ ਪੂੰਜੀ, ਵਸਤ ਅਮੋਲਕ ਇਕ ਜਣਾਇੰਦਾ । ਸੰਤ ਸੱਜਣ ਮੇਰੀ ਸਾਚੀ ਕੁੰਜੀ, ਸਚ ਭੰਡਾਰਾ ਇਕ ਰਖਾਇੰਦਾ। ਗੁਰਮੁਖ ਸੱਜਣ ਲੇਖਾ ਚੁਕਾਵਣ ਭਾਉ ਦੂਜੀ, ਦੂਈ ਧਾਰ ਨਾ ਕੋਇ ਵਖਾਇੰਦਾ। ਗੁਰਸਿਖ ਸਿਖਿਆ ਇਕੋ ਸੂਝੀ, ਸਤਿਗੁਰ ਚਰਨ ਧਿਆਨ ਲਗਾਇੰਦਾ। ਮਾਣ ਟੁਟੇ ਕੂੜੀ ਬੁੱਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ।

ਭਗਵਾਨ ਕਹੇ ਮੇਰਾ ਭਗਤ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਭਗਤ ਕਹੇ ਪ੍ਰਭ ਠਾਂਡਾ ਸੀਤ, ਸੀਤਲ ਧਾਰ ਵਹਾਈਆ। ਭਗਵਾਨ ਕਹੇ ਮੇਰਾ ਭਗਤ ਗੀਤ, ਜੁਗ ਜੁਗ ਢੋਲਾ ਗਾਈਆ । ਭਗਤ ਕਹੇ ਪ੍ਰਭ ਸਾਚੀ ਪ੍ਰੀਤ, ਆਦਿ ਜੁਗਾਦਿ ਨਿਭਾਈਆ। ਭਗਵਾਨ ਕਹੇ ਮੇਰਾ ਭਗਤ ਮੇਰੀ ਰੀਤ, ਜੁਗ ਚੌਕੜੀ ਖੇਲ ਕਰਾਈਆ। ਭਗਤ ਕਹੇ ਭਗਵਾਨ ਮੇਰਾ ਮੰਦਰ ਮਸੀਤ, ਇਸ਼ਟ ਇਕੋ ਨਜ਼ਰੀ ਆਈਆ। ਭਗਵਾਨ ਕਹੇ ਮੇਰਾ ਭਗਤ ਸਦਾ ਜਗ ਜੀਤ, ਜੀਵਣ ਮੁਕਤ ਅਖਵਾਈਆ। ਭਗਤ ਕਹੇ ਭਗਵਾਨ ਸਦਾ ਅਤੀਤ, ਸਚਖੰਡ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਆਪਣੇ ਹੱਥ ਰਖਾਈਆ।

ਭਗਵਾਨ ਕਹੇ ਮੇਰਾ ਭਗਤ ਸੁਹੰਜਣਾ, ਸੋਭਾ ਸਾਚੀ ਪਾਇੰਦਾ। ਭਗਤ ਕਹੇ ਭਗਵਾਨ ਮੇਰਾ ਅੰਞਣਾ, ਨੇਤਰ ਨੈਣ ਗਿਆਨ ਖੁਲ੍ਹਾਇੰਦਾ। ਭਗਵਾਨ ਕਹੇ ਮੇਰਾ ਭਗਤ ਮੇਰਾ ਸੱਜਣਾ, ਸਾਚਾ ਸੈਣ ਨਜ਼ਰੀ ਆਇੰਦਾ। ਭਗਤ ਕਹੇ ਭਗਵਾਨ ਮੇਰਾ ਮਜਨਾ, ਦੂਜਾ ਤਾਲ ਨਾ ਕੋਇ ਸੁਹਾਇੰਦਾ। ਭਗਵਾਨ ਕਹੇ ਮੈਂ ਭਗਤਾਂ ਪਰਦਾ ਕੱਜਣਾ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਕਹੇ ਮੈਂ ਤੇਰੇ ਚਰਨ ਸਜਣਾ, ਦੂਜਾ ਮੰਦਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰੇ ਲਾਇੰਦਾ।

ਭਗਵਾਨ ਕਹੇ ਮੇਰਾ ਭਗਤ ਗਹਿਰ ਗੰਭੀਰ, ਗਵਰ ਸਾਰ ਕਿਸੇ ਨਾ ਆਈਆ। ਭਗਤ ਕਹੇ ਭਗਵਾਨ ਮੇਰੀ ਤਸਵੀਰ, ਸਦਾ ਸਦ ਇਕੋ ਨਜ਼ਰੀ ਆਈਆ। ਭਗਵਾਨ ਕਹੇ ਮੇਰਾ ਭਗਤ ਚੋਟੀ ਚੜ੍ਹੇ ਅਖ਼ੀਰ, ਦੂਜਾ ਪੰਧ ਨਾ ਕੋਇ ਮੁਕਾਈਆ। ਭਗਤ ਕਹੇ ਭਗਵਾਨ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਭਗਵਾਨ ਕਹੇ ਭਗਤ ਇਕ ਤੌਫ਼ੀਕ, ਦੂਜਾ ਰਫ਼ੀਕ ਨਾ ਕੋਇ ਬਣਾਈਆ। ਭਗਤ ਕਹੇ ਭਗਵਾਨ ਲਾਸ਼ਰੀਕ, ਸ਼ਰਅ ਕਰੇ ਨਾ ਕੋਇ ਲੜਾਈਆ। ਭਗਵਾਨ ਕਹੇ ਭਗਤ ਮੇਰੇ ਨਜ਼ਦੀਕ, ਨਿਜ ਘਰ ਬੈਠਾ ਡੇਰਾ ਲਾਈਆ । ਭਗਤ ਕਹੇ ਭਗਵਾਨ ਮੇਰੀ ਪ੍ਰੀਤ, ਪ੍ਰੀਤੀਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ।

ਭਗਵਾਨ ਕਹੇ ਮੇਰਾ ਭਗਤ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਭਗਤ ਕਹੇ ਸ੍ਰੀ ਭਗਵਾਨ ਕਦੇ ਨਾ ਦੇਵੇ ਪਿਠ, ਜੁਗ ਜੁਗ ਆਪਣਾ ਮੁਖ ਦਿਖਲਾਇੰਦਾ। ਭਗਵਾਨ ਕਹੇ ਮੇਰਾ ਭਗਤ ਲੱਖ ਚੁਰਾਸੀ ਲਏ ਜਿਤ, ਹਾਰ ਰੂਪ ਨਾ ਕੋਇ ਬਣਾਇੰਦਾ। ਭਗਤ ਕਹੇ ਭਗਵਾਨ ਦੇਵੇ ਸਾਚੀ ਸਿਖ, ਸਿਖਿਆ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਦ੍ਰਿੜਾਇੰਦਾ।

ਭਗਵਾਨ ਕਹੇ ਮੇਰਾ ਭਗਤ ਮੀਤ, ਮਿੱਤਰ ਇਕ ਅਖਵਾਈਆ। ਭਗਤ ਕਹੇ ਮੇਰਾ ਭਗਵਾਨ ਇਕ ਅਤੀਤ, ਨੀਤੀਵਾਨ ਸਦਾ ਅਖਵਾਈਆ। ਲੇਖਾ ਜਾਣੇ ਹਸਤ ਕੀਟ, ਰਾਉ ਰੰਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦੋਵੇਂ ਦੇਵਣਹਾਰ ਵਡਿਆਈਆ।

ਭਗਵਾਨ ਕਹੇ ਮੇਰਾ ਭਗਤ ਵੱਡਾ, ਵੱਡੀ ਵਡ ਵਡਿਆਈਆ। ਭਗਤ ਕਹੇ ਮੇਰਾ ਭਗਵਾਨ ਵੱਡਾ, ਜਿਸ ਆਦਿ ਬਣਤ ਬਣਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਜੋ ਮੇਰਾ ਨਾਮ ਧਿਆਈਆ। ਭਗਤ ਕਹੇ ਭਗਵਾਨ ਵੱਡਾ ਜਿਸ ਆਪਣੀ ਬੂਝ ਬੁਝਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਜੋ ਸਰਗੁਣ ਰੂਪ ਧਰਾਈਆ। ਭਗਤ ਕਹੇ ਭਗਵਾਨ ਵੱਡਾ, ਜੋ ਨਿਰਗੁਣ ਹੋ ਕੇ ਅੰਦਰ ਡੇਰਾ ਲਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਪੰਜ ਤੱਤ ਕਾਇਆ ਕਰੇ ਕੁੜਮਾਈਆ। ਭਗਤ ਕਹੇ ਭਗਵਾਨ ਵੱਡਾ, ਆਤਮ ਪਰਮਾਤਮ ਜਿਸ ਜੋਤ ਜਗਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਜੋ ਅਨਹਦ ਨਾਦੀ ਰਾਗ ਸੁਣਾਈਆ । ਭਗਤ ਕਹੇ ਭਗਵਾਨ ਵੱਡਾ, ਵਿਸਮਾਦੀ ਵਿਸਮਾਦੀ ਰੂਪ ਵਟਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਮੇਰੀ ਕੁਲ ਜਗਤ ਚਲਾਈਆ। ਭਗਤ ਕਹੇ ਭਗਵਾਨ ਵੱਡਾ, ਜਿਸ ਅਨਮੁਲ ਦਾਤ ਝੋਲੀ ਪਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਜੋ ਲੱਖ ਚੁਰਾਸੀ ਜੀਵ ਜੰਤ ਜਣਾਈਆ। ਭਗਤ ਕਹੇ ਭਗਵਾਨ ਵੱਡਾ, ਜਿਸ ਦਿਤੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵੇਸ ਸੂਰਾ ਸਰਬੰਗਾ, ਨਰ ਨਰੇਸ਼ ਆਪਣੀ ਖੇਲ ਕਰਾਈਆ।

ਭਗਤ ਕਹੇ ਭਗਵਾਨ ਨੀਕਾ, ਨੀਚੋ ਨੀਚ ਅਖਵਾਇੰਦਾ। ਭਗਵਾਨ ਕਹੇ ਮੇਰਾ ਭਗਤ ਨੀਕਾ, ਨਿਉਂ ਨਿਉਂ ਸੀਸ ਝੁਕਾਇੰਦਾ। ਭਗਤ ਕਹੇ ਭਗਵਾਨ ਨੀਕਾ, ਘਟ ਘਟ ਡੇਰਾ ਲਾਇੰਦਾ। ਭਗਵਾਨ ਕਹੇ ਭਗਤ ਨੀਕਾ, ਬਣ ਸੇਵਕ ਸਾਚੀ ਸੇਵ ਕਮਾਇੰਦਾ। ਭਗਤ ਕਹੇ ਭਗਵਾਨ ਨੀਕਾ, ਨਿਜ ਘਰ ਆਪਣੀ ਤਾੜੀ ਲਾਇੰਦਾ। ਭਗਵਾਨ ਕਹੇ ਭਗਤ ਨੀਕਾ, ਨਿਤ ਉਡੀਕਾਂ ਰਾਹ ਤਕਾਇੰਦਾ। ਨਿਰਗੁਣ ਹੋਏ ਆਪੇ ਮੀਤਾ, ਮਿੱਤਰ ਪਿਆਰਾ ਸਾਂਝ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ ।

ਭਗਵਾਨ ਕਹੇ ਭਗਤ ਸੇਵਾ ਲੱਗ, ਸੇਵਾ ਸਚ ਜਣਾਈਆ। ਭਗਤ ਕਹੇ ਭਗਵਾਨ ਪਰਗਟ ਹੋ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਵਾਨ ਕਹੇ ਭਗਤ ਨਗਾਰ ਵੱਜ, ਦੋ ਜਹਾਨ ਕਰ ਸ਼ਨਵਾਈਆ । ਭਗਤ ਕਹੇ ਭਗਵਾਨ ਸਾਚੇ ਮੰਦਰ ਸਜ, ਕਾਇਆ ਬੰਕ ਇਕ ਸੁਹਾਈਆ। ਭਗਵਾਨ ਕਹੇ ਭਗਤ ਕੂੜ ਦਵਾਰ ਤਜ, ਘਰ ਮਿਲੇ ਮਾਣ ਵਡਿਆਈਆ। ਭਗਤ ਕਹੇ ਭਗਵਾਨ ਔਣਾ ਭੱਜ, ਲੋਕਮਾਤ ਪੰਧ ਮੁਕਾਈਆ । ਅੰਤਮ ਦੋਹਾਂ ਇਕੋ ਨਜ਼ਰੀ ਆਏ ਹੱਦ, ਹਦੂਦ ਅਰਬਾ ਨਾ ਕੋਇ ਵਟਾਈਆ। ਜਿਸ ਗ੍ਰਹਿ ਧਰੇਂ ਪਗ, ਚਰਨ ਕਵਲ ਟਿਕਾਈਆ। ਸੋ ਮੰਦਰ ਦੇਣਾ ਦੱਸ, ਦਹਿ ਦਿਸ਼ਾ ਵੱਜੇ ਵਧਾਈਆ। ਹੋਏ ਮਿਲਾਵਾ ਹੱਸ ਹੱਸ, ਨੇਤਰ ਨੈਣ ਨਾ ਨੀਰ ਵਹਾਈਆ। ਖੁਲ੍ਹੇ ਇਕੋ ਤੇਰੀ ਅੱਖ, ਦੋਏ ਲੋਚਣ ਬੰਦ ਕਰਾਈਆ। ਢੋਲਾ ਗਾਵਾਂ

ਤੇਰਾ ਜਸ, ਵੇਦ ਪੁਰਾਨ ਨਾ ਸਿਫ਼ਤ ਸਾਲਾਹੀਆ। ਤੇਰਾ ਨੂਰ ਵੇਖ ਪਰਕਾਸ਼, ਆਕਾਸ਼ ਦੇਣ ਦੁਹਾਈਆ । ਰਵ ਸਸ ਦਾਸੀ ਦਾਸ, ਮੰਡਲ ਮੰਡਪ ਸੀਸ ਝੁਕਾਈਆ। ਇਕੋ ਉਪਜੇ ਤੇਰੀ ਸ਼ਾਖ਼ ਭਗਤ ਭਗਵਾਨ ਨਜ਼ਰੀ ਆਈਆ। ਸਾਚੀ ਕਹਿਣੀ ਆਪੇ ਆਖ, ਆਖ਼ਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਭਗਵਾਨ ਕਹੇ ਮੇਰਾ ਭਗਤ ਨਤੀਜਾ, ਲੱਖ ਚੁਰਾਸੀ ਫ਼ੇਲ ਕਰਾਈਆ । ਭਗਤ ਕਹੇ ਮੇਰਾ ਭਗਵਾਨ ਜੀਜਾ, ਘਰ ਮੇਰੇ ਆਵੇ ਚਾਈਂ ਚਾਈਂਆ। ਭਗਵਾਨ ਕਹੇ ਮੇਰਾ ਭਗਤ ਕਿਸੇ ਦਾ ਬਣੇ ਨਾ ਫੇਰ ਭਤੀਜਾ, ਪਿਤਾ ਇਕੋ ਇਕ ਅਖਵਾਈਆ। ਭਗਤ ਕਹੇ ਭਗਵਾਨ ਮੇਰੀ ਕਰੇ ਰੀਝਾ, ਸਿਰ ਮੇਰੇ ਹੱਥ ਟਿਕਾਈਆ । ਭਗਵਾਨ ਕਹੇ ਜਨ ਭਗਤ ਮੈਂ ਤੇਰੇ ਮੰਦਰ ਅੰਦਰ ਲੰਘਾ ਦਹਿਲੀਜ਼ਾ, ਦੂਜੇ ਦਰ ਨਾ ਚਰਨ ਛੁਹਾਈਆ। ਭਗਤ ਕਹੇ ਮੈਂ ਤੇਰੇ ਉਤੇ ਪਤੀਜਾ, ਦੂਸਰ ਸੀਸ ਨਾ ਕਦੇ ਝੁਕਾਈਆ। ਭਗਵਾਨ ਕਹੇ ਭਗਤ ਮੈਂ ਤੇਰੇ ਅੱਗੇ ਹੋਇਆ ਨਾਚੀਜ਼ਾ, ਆਪਣਾ ਰੱਖਾਂ ਨਾ ਮਾਣ ਵਡਿਆਈਆ। ਏਕਾ ਛਤਰ ਝੁਲਾਵਾਂ ਸੀਸਾ, ਜਗਦੀਸ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ ।

ਭਗਤ ਕਹੇ ਭਗਵਾਨ ਸੰਗੀ, ਸਦਾ ਸਦਾ ਸਹਾਈਆ। ਭਗਵਾਨ ਕਹੇ ਮੈਂ ਭਗਤਾਂ ਪੂਰੀ ਕਰਾਂ ਮੰਗ ਮੰਗੀ, ਜੋ ਅੰਤਰ ਅੰਤਰ ਧਿਆਨ ਲਗਾਈਆ । ਭਗਤ ਕਹੇ ਭਗਵਾਨ ਪਰਮਾਨੰਦੀ, ਅਨੰਦ ਅਨੰਦ ਵਿਚੋਂ ਦਰਸਾਈਆ। ਭਗਵਾਨ ਕਹੇ ਮੇਰਾ ਭਗਤ ਨਿਰਮਲ ਚੰਦੀ, ਚੰਦ ਚੌਧਵੀਂ ਨੈਣ ਸ਼ਰਮਾਈਆ। ਭਗਤ ਕਹੇ ਭਗਵਾਨ ਸਦਾ ਬਖ਼ਸ਼ੰਦੀ, ਬਖ਼ਸ਼ਣਹਾਰ ਇਕ ਗੋਸਾਈਂਆ। ਭਗਵਾਨ ਕਹੇ ਭਗਤ ਮੇਰੀ ਲੋਕਮਾਤ ਡੰਡੀ, ਲੱਖ ਚੁਰਾਸੀ ਰਾਹ ਵਖਾਈਆ। ਭਗਤ ਕਹੇ ਭਗਵਾਨ ਮੇਰਾ ਆਇਆ ਉਤੇ ਕੰਢੀ, ਕੰਡਿਆਂ ਵਾੜ ਰਿਹਾ ਹਟਾਈਆ। ਭਗਵਾਨ ਕਹੇ ਮੇਰੀ ਭਗਤ ਵਾਸਨਾ ਹੋਏ ਕਦੇ ਨਾ ਰੰਡੀ, ਨਰ ਨਰਾਇਣ ਕੰਤ ਹੰਡਾਈਆ। ਭਗਤ ਕਹੇ ਭਗਵਾਨ ਮੇਰੀ ਕੱਟਣ ਆਇਆ ਫੰਦੀ, ਬਣ ਪਾਂਧੀ ਫੇਰਾ ਪਾਈਆ। ਭਗਵਾਨ ਕਹੇ ਭਗਤ ਤੇਰੀ ਕੁਲੀ ਲੱਗੀ ਚੰਗੀ, ਚੰਗੀ ਤਰ੍ਹਾਂ ਜਣਾਈਆ। ਸਾਹਿਬ ਸਤਿਗੁਰ ਗੁਰਮੁਖ ਪਿਆਰ ਵੇਖੀ ਇਕੋ ਝੰਗੀ, ਅੰਦਰ ਵੜਿਆ ਬੇਪਰਵਾਹੀਆ। ਗੁਰਮੁਖ ਗਾਵਣ ਪਰੇਮ ਪ੍ਰੀਤੀ ਬੰਦਗੀ ਨਜ਼ਰੀ ਆਏ ਨਾ ਖ਼ਾਨਾਬੰਦੀ, ਬੰਦਸ਼ ਹੋਰ ਨਾ ਕੋਇ ਬਣਾਈਆ। ਸ੍ਰਿਸ਼ਟ ਸਬਾਈ ਨੇਤਰ ਅੰਧੀ, ਅੱਖ ਸਕੇ ਨਾ ਕੋਇ ਖੁਲ੍ਹਾਈਆ । ਸਾਢੇ ਤਿੰਨ ਹੱਥ ਵਾਸਨਾ ਮੰਦੀ, ਮੰਦ ਵਾਸਨਾ ਭਰੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਖੇੜਾ ਇਕ ਵਸਾਈਆ।

ਭਗਤ ਕਹੇ ਮੇਰਾ ਭਗਵਾਨ, ਭਾਵੀ ਮੇਟ ਮਿਟਾਇੰਦਾ। ਭਗਵਾਨ ਕਹੇ ਮੇਰਾ ਭਗਤ ਜਵਾਨ, ਦੋ ਜਹਾਨਾਂ ਭੈ ਰਖਾਇੰਦਾ। ਭਗਤ ਕਹੇ ਮੇਰਾ ਭਗਵਾਨ, ਸਾਂਵੀਂ ਗੰਢ ਪੁਵਾਇੰਦਾ। ਭਗਵਾਨ ਕਹੇ ਮੇਰਾ ਭਗਤ ਨਿਸ਼ਾਨ, ਜਗਤ ਨਿਸ਼ਾਨਾ ਮਾਤ ਝੁਲਾਇੰਦਾ। ਭਗਤ ਕਹੇ ਮੇਰਾ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਵਾਨ ਭਗਤਾਂ ਆਪ ਸਮਝਾਇੰਦਾ।

ਜਨ ਭਗਤ ਆਪ ਸਮਝਾਵਾਂਗਾ। ਕਲ ਕੂੜੀ ਨੀਂਦ ਖੁਲ੍ਹਾਵਾਂਗਾ। ਨਿਰਗੁਣ ਈਦ ਚੰਦ ਚਮਕਾਵਾਂਗਾ। ਹੋ ਬਖ਼ਸ਼ੰਦ, ਮਿਹਰ ਨਜ਼ਰ ਉਠਾਵਾਂਗਾ। ਖ਼ਾਨਾ ਤੋੜ ਬੰਦੀ ਬੰਦ, ਰਾਹ ਸਚ ਇਕ ਜਣਾਵਾਂਗਾ। ਲਹਿਣਾ ਚੁਕੇ ਬੱਤੀ ਦੰਦ, ਆਤਮ ਪਰਮਾਤਮ ਜਾਪ ਜਪਾਵਾਂਗਾ। ਢੋਲਾ ਸੁਹਾਗੀ ਇਕੋ ਛੰਦ, ਸ਼ਮਾ ਦੀਪਕ ਨਾਲ ਜਗਾਵਾਂਗਾ। ਆਤਮ ਉਪਜੇ ਪਰਮਾਨੰਦ, ਅਨੰਦ ਅਨੰਦ ਵਿਚੋਂ ਵਖਾਵਾਂਗਾ।

ਤਨ ਚੋਲੀ ਚਾੜ੍ਹ ਰੰਗ, ਰੰਗ ਮਜੀਠ ਦਰਸਾਵਾਂਗਾ। ਅੰਮ੍ਰਿਤ ਧਾਰ ਵਹਾ ਗੰਗ, ਸੁਰਤੀ ਸੁਰਸਤੀ ਵਿਚ ਨੁਹਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਭੇਵ ਚੁਕਾਵਾਂਗਾ।

ਜਨ ਭਗਤ ਭੇਵ ਚੁਕਾਵਾਂਗਾ। ਘਟ ਘਟ ਵਿਚ ਨਜ਼ਰੀ ਆਵਾਂਗਾ। ਕਾਇਆ ਮਟ ਫੋਲ ਫੁਲਾਵਾਂਗਾ। ਰੱਤੀ ਰੱਤ ਵੇਖ ਵਖਾਵਾਂਗਾ। ਮਨ ਮਤ ਦੂਰ ਕਰਾਵਾਂਗਾ। ਗੁਰਮਤ ਇਕ ਸਮਝਾਵਾਂਗਾ । ਧੀਰਜ ਜਤ ਸਤਿ ਰਖਾਵਾਂਗਾ। ਚਰਨ ਕਵਲ ਨਤ ਬੰਧਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਵਾਂਗਾ।

ਕਰ ਕਿਰਪਾ ਵੇਖਣ ਆਏਗਾ। ਪ੍ਰਭ ਨਿਰਗੁਣ ਜੋਤ ਜਗਾਏਗਾ। ਵੇਸ ਅਨੇਕਾ ਰੂਪ ਵਟਾਏਗਾ । ਕਲਜੁਗ ਜੀਵ ਨਜ਼ਰ ਨਾ ਆਏਗਾ। ਪੜਦਾ ਉਹਲਾ ਇਕ ਰਖਾਏਗਾ। ਸ਼ਬਦ ਵਿਚੋਲਾ ਵਿਚ ਬਣਾਏਗਾ। ਸਾਚਾ ਢੋਲਾ ਨਾਮ ਸੁਣਾਏਗਾ। ਆਤਮ ਮੌਲਾ ਮੌਲਾ ਰੂਪ ਵਟਾਏਗਾ। ਉਲਟਾ ਕਵਲ ਨਾਭ ਜਣਾਏਗਾ। ਅੰਮ੍ਰਿਤ ਝਿਰਨਾ ਇਕ ਝਿਰਾਏਗਾ। ਕਿਰਨ ਕਿਰਨ ਮੇਘ ਬਰਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਘਰ ਫੇਰਾ ਪਾਏਗਾ।

ਜਨ ਭਗਤ ਦਵਾਰੇ ਆਵੇਗਾ। ਸ੍ਰੀ ਭਗਵਾਨ ਖੇਲ ਰਚਾਵੇਗਾ। ਸੰਤ ਸੁਹੇਲੇ ਆਪ ਉਠਾਵੇਗਾ। ਗੁਰ ਚੇਲੇ ਰੰਗ ਰੰਗਾਵੇਗਾ। ਸੱਜਣ ਸੁਹੇਲੇ ਅੰਗ ਲਗਾਵੇਗਾ। ਜੋ ਪ੍ਰਭ ਦੇ ਨਾਮ ਤੋਂ ਵੇਹਲੇ, ਰਾਏ ਧਰਮ ਹੱਥ ਫੜਾਵੇਗਾ। ਲੱਖ ਚੁਰਾਸੀ ਘੱਲੇ ਜੇਲੇ, ਫਾਸੀ ਗਲ ਇਕ ਲਟਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕ ਤਰਾਵੇਗਾ।

ਭਗਤ ਭਗਵਾਨ ਹਰਿ ਤਰਾਏਗਾ। ਫੜ ਬੇੜਾ ਪਾਰ ਕਰਾਏਗਾ। ਸ਼ੌਹੁ ਦਰਯਾ ਨਾ ਕੋਇ ਰੁੜ੍ਹਾਏਗਾ। ਬੈਤਰਨੀ ਰੂਪ ਨਾ ਕੋਇ ਵਖਾਏਗਾ। ਡੂੰਘੀ ਭਵਰ ਨਾ ਕੋਇ ਵਖਾਏਗਾ। ਕਾਇਆ ਕਵਰ ਨਾ ਕੋਇ ਦਬਾਏਗਾ। ਜਾਬਰ ਜਬਰ ਨਜ਼ਰ ਕੋਇ ਨਾ ਆਏਗਾ। ਸਬਰ ਪਿਆਲਾ ਇਕ ਪਿਆਏਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਏਗਾ।

ਭਗਤ ਭਗਵਾਨ ਵੇਖ ਵਖਾਵੇਗਾ। ਫੜ ਬਾਂਹੋਂ ਗਲੇ ਲਗਾਵੇਗਾ। ਪਾਹਨ ਪਾਥਰ ਪਾਰ ਕਰਾਵੇਗਾ । ਸਾਚਾ ਸਾਥੀ ਆਪ ਅਖਵਾਵੇਗਾ। ਨਾਮ ਰਾਥਨ ਇਕ ਚੜ੍ਹਾਵੇਗਾ। ਪੂਜਾ ਪਾਠਨ ਇਕ ਸਮਝਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਮਹਾਸ਼ਰ ਇਕੋ ਨਜ਼ਰੀ ਆਵੇਗਾ। ਵਸਣਹਾਰਾ ਸਾਚੇ ਦੇਸ, ਆਦੇਸ ਇਕੋ ਇਕ ਉਪਜਾਵੇਗਾ। ਆਦਿ ਜੁਗਾਦਿ ਰਹੇ ਹਮੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਆਪ ਉਠਾਵੇਗਾ।

ਜਨ ਭਗਤ ਸੁਹੇਲਾ ਉਠੇਗਾ। ਸ੍ਰੀ ਭਗਵਾਨ ਸਤਿਗੁਰ ਤੁਠੇਗਾ। ਪਿਛਲਾ ਲਹਿਣਾ ਮੁਕੇਗਾ । ਪੁਰਖ ਅਕਾਲ ਗੋਦੀ ਚੁਕੇਗਾ। ਸਿੰਘ ਸ਼ੇਰ ਹੋ ਕੇ ਬੁਕੇਗਾ। ਸਚ ਨਿਸ਼ਾਨਿਉਂ ਕਦੇ ਨਾ ਉਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਵੇਲੇ ਨੇੜੇ ਹੋ ਕੇ ਢੁਕੇਗਾ।

ਆਪਣਾ ਵੇਲਾ ਆਪ ਸੁਹਾਵੇਗਾ। ਗਹਿਰ ਗੰਭੀਰ ਵੇਸ ਵਟਾਵੇਗਾ । ਬਿਨ ਸਰੀਰ ਕਾਰ ਕਮਾਵੇਗਾ। ਜਨ ਭਗਤ ਤਕਦੀਰ ਉਠਾਵੇਗਾ। ਤਕਸੀਰ ਆਪਣੇ ਹੱਥ ਰਖਾਵੇਗਾ। ਸ਼ਰਅ ਜ਼ੰਜੀਰ ਕਟਾਵੇਗਾ।

ਦੀਨ ਮਜ਼੍ਹਬ ਮਿਟਾਵੇਗਾ। ਅਰਬ ਖਰਬ ਸਮਝਾਵੇਗਾ। ਤਕਸੀਮ ਜ਼ਰਬ ਨਾ ਕੋਇ ਕਰਾਵੇਗਾ। ਨੁਕਤਾ ਨੂਨ ਨਾ ਕੋਇ ਰਖਾਵੇਗਾ। ਮੀਮ ਮੁਖ ਨਾ ਕੋਇ ਭੁਵਾਵੇਗਾ। ਐਨ ਅੱਖ ਨਾ ਕੋਇ ਖੁਲ੍ਹਾਵੇਗਾ। ਹਮਜ਼ਾ ਰਮਜ਼ ਨਾ ਕੋਇ ਲਗਾਵੇਗਾ। ਅਲਫ਼ ਯੇ ਨਾ ਕੋਇ ਪੜ੍ਹਾਵੇਗਾ। ਬਸਤਾ ਬੇ ਨਾ ਕੋਇ ਬੰਨ੍ਹਾਵੇਗਾ। ਪੇ ਪੁਸਤਕ ਨਾ ਕੋਇ ਪੜ੍ਹਾਵੇਗਾ। ਤੇ ਤਖ਼ਤਾ ਸਰਬ ਉਲਟਾਵੇਗਾ। ਸੇ ਸਾਬਤ ਰੂਪ ਨਜ਼ਰੀ ਆਵੇਗਾ। ਹੇ ਹੁਜਰਾ ਹੱਕ ਜਣਾਵੇਗਾ। ਜੀਮ ਜੁਗਤੀ ਆਪ ਬਣਾਵੇਗਾ। ਚੇ ਚਰਚਾ ਘਰ ਘਰ ਆਪ ਸੁਣਾਵੇਗਾ। ਖ਼ੇ ਖ਼ਰਚਾ ਨਾਮ ਬੰਧਾਵੇਗਾ। ਪਰਚਾ ਸਭ ਦੇ ਅੱਗੇ ਇਕੋ ਪਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਹਲ ਸਵਾਲ ਨਾ ਕੋਇ ਕਰਾਵੇਗਾ। ਸਾਰੇ ਕਹਿਣ ਤੇਰਾ ਅਡੰਬਰ, ਤੁਧ ਬਿਨ ਰਚਨ ਨਾ ਕੋਇ ਰਚਾਵੇਗਾ। ਭਗਤ ਭਗਵਾਨ ਰਚਾ ਸਵੰਬਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖਣ ਸਰਬ ਆਵੇਗਾ।

ਭਗਵਾਨ ਸਵੰਬਰ ਰਚਾਏਗਾ। ਗੁਰ ਅਵਤਾਰ ਵੇਖਣ ਆਏਗਾ। ਪੀਰ ਪੈਗ਼ੰਬਰ ਸ਼ੁਕਰ ਮਨਾਏਗਾ । ਪਿਤਾ ਪੁੱਤਰ ਆਪ ਵਿਆਹੇਗਾ । ਸਿਰ ਸਿਹਰਾ ਸੀਸ ਬੰਧਾਏਗਾ। ਚੇਰਾ ਇਕੋ ਨਜ਼ਰੀ ਆਏਗਾ। ਘੇਰਾ ਗੁਰ ਅਵਤਾਰ ਰਖਾਏਗਾ। ਡੇਰਾ ਸਚਖੰਡ ਜਣਾਏਗਾ। ਵੇਹੜਾ ਖੁਲ੍ਹਾ ਆਪ ਬਣਾਏਗਾ। ਝੇੜਾ ਤੂੰ ਮੈਂ ਚੁਕਾਏਗਾ। ਕਰ ਮਿਹਰਾਂ ਵਕਤ ਸੁਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇਵੇ ਇਕ ਗਿਆਨ, ਗਿਆਨ ਭਗਤ ਭਗਵਾਨ ਨਿਸ਼ਾਨ, ਭਗਵਾਨ ਭਗਤ ਜਗਤ ਵਿਧਾਨ, ਵਿਦਿਅਤ ਆਪਣੇ ਨਾਮ ਕਰੇ ਪੜ੍ਹਾਈਆ । (੧੪ ਜੇਠ ੨੦੨੦ ਬਿਕ੍ਰਮੀ ਬੇਲੂ ਰਾਮ)

❋

ਭਗਤ ਕਹਿਣ ਪ੍ਰਭ ਆ ਜਾ ਨੇੜੇ, ਦੂਰ ਨਜ਼ਰ ਕਿਸੇ ਨਾ ਆਈਆ। ਜੁਗ ਜੁਗ ਵੇਖੇ ਤੇਰੇ ਝੇੜੇ, ਝਿੜਕਾਂ ਦੇਵੇ ਸਰਬ ਲੋਕਾਈਆ। ਕਰ ਕਿਰਪਾ ਵਸਾ ਸਾਚੇ ਖੇੜੇ, ਗ੍ਰਹਿ ਮੰਦਰ ਹੋਏ ਰੁਸ਼ਨਾਈਆ । ਕਲਜੁਗ ਅਸੀਂ ਹੁਣ ਹੋ ਗਏ ਤੇਰੇ, ਤੂੰ ਕਿਉਂ ਬੈਠਾ ਮੁਖ ਛੁਪਾਈਆ। ਖੁਲ੍ਹੇ ਰੱਖੇ ਅਸਾਂ ਵੇਹੜੇ, ਬੰਦ ਤਾਕ ਨਾ ਕੋਇ ਰਖਾਈਆ। ਤੂੰ ਜਾਣੇ ਕੇਹੜੇ ਕੇਹੜੇ, ਜਿਨ੍ਹਾਂ ਤੇਰੀ ਆਸ ਰਖਾਈਆ। ਮਿਹਰਵਾਨ ਹੋ ਕੇ ਬੰਨ੍ਹ ਬੇੜੇ, ਬੇੜਾ ਆਪਣੇ ਕੰਧ ਉਠਾਈਆ। ਕਲਜੁਗ ਲਵੇ ਨਾ ਆਪਣੇ ਘੇਰੇ, ਘੇਰਾ ਅਵਰ ਨਾ ਕੋਇ ਪਾਈਆ। ਤੇਰੇ ਹੱਥ ਸਾਡੇ ਨਬੇੜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਇਕ ਸਰਨਾਈਆ।

ਮੈਂ ਨਬੇੜਾ ਹੱਕ ਕਰਾਵਾਂਗਾ। ਅਨਥਕ ਸੇਵ ਕਮਾਵਾਂਗਾ। ਨੱਠ ਨੱਠ ਪੰਧ ਮੁਕਾਵਾਂਗਾ। ਝੱਟ ਗੁਰਮੁਖਾਂ ਘਰ ਆਵਾਂਗਾ। ਨਾਮ ਸੱਟ ਇਕ ਲਗਾਵਾਂਗਾ। ਦੁਰਮਤ ਮੈਲ ਕੱਟ, ਨਿਰਮਲ ਨੂਰ ਉਪਜਾਵਾਂਗਾ । ਵੇਲੇ ਅੰਤ ਰੱਖ ਪਤ, ਪਤਿਪਰਮੇਸ਼ਵਰ ਰੂਪ ਧਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਵਾਂਗਾ ।

ਹਰਿਜਨ ਸਾਚੇ ਆਪ ਉਠਾਵਾਂਗਾ। ਘਰ ਘਰ ਫੇਰਾ ਪਾਵਾਂਗਾ। ਦਰ ਦਰ ਅਲਖ ਜਗਾਵਾਂਗਾ। ਹਰਖ ਸੋਗ ਸਰਬ ਮਿਟਾਵਾਂਗਾ। ਹਉਮੇ ਰੋਗ ਸਰਬ ਚੁਕਾਵਾਂਗਾ । ਸਾਚਾ ਜੋਗ ਇਕ ਸਿਖਾਵਾਂਗਾ।

ਨਾਮ ਸਲੋਕ ਇਕ ਗਾਵਾਂਗਾ। ਲੋਕ ਪਰਲੋਕ ਵੇਖ ਵਖਾਵਾਂਗਾ। ਕਾਇਆ ਕੋਟ ਪੜਦਾ ਲਾਹਵਾਂਗਾ। ਨਾਮ ਚੋਟ ਇਕ ਲਗਾਵਾਂਗਾ । ਨਿਰਮਲ ਜੋਤ ਇਕ ਜਗਾਵਾਂਗਾ। ਹਰਖ਼ ਸੋਗ ਸਭ ਚੁਕਾਵਾਂਗਾ। ਦਰਸ ਅਮੋਘ ਆਪ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਪਾਰ ਲੰਘਾਵਾਂਗਾ।

ਸੰਤ ਸੁਹੇਲੇ ਪਾਰ ਲੰਘਾਵਾਂਗਾ। ਹੋ ਮਿਹਰਵਾਨ ਦਇਆ ਕਮਾਵਾਂਗਾ। ਨੇਰਨ ਨੇਰਾ ਵੇਸ ਵਟਾਵਾਂਗਾ। ਤੇਰਾ ਮੇਰਾ ਲੇਖ ਚੁਕਾਵਾਂਗਾ। ਚਾਉਂ ਘਨੇਰਾ ਇਕ ਵਖਾਵਾਂਗਾ। ਗੁਰਮੁਖਾਂ ਅੰਦਰ ਡੇਰਾ ਲਾਵਾਂਗਾ। ਸਾਚਾ ਮੰਦਰ ਇਕ ਸੁਹਾਵਾਂਗਾ। ਆਤਮ ਸੇਜਾ ਸੋਭਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਇਕ ਰੰਗਾਵਾਂਗਾ।

ਆਪਣਾ ਰੰਗ ਨਾਮ ਰੰਗਾਵਾਂਗਾ। ਗੀਤ ਇਕੋ ਇਕ ਸੁਣਾਵਾਂਗਾ। ਭਗਤ ਰੀਤ ਜਗਤ ਚਲਾਵਾਂਗਾ । ਸਤਿਜੁਗ ਸਾਚੇ ਕਰ ਸਰਜੀਤ, ਸਾਚਾ ਜਨਮ ਦਵਾਵਾਂਗਾ। ਚਾਰ ਵਰਨ ਇਕ ਪ੍ਰੀਤ, ਪ੍ਰੀਤੀਵਾਨ ਇਕ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਚੁਕਾਵਾਂਗਾ ।

ਜਨ ਭਗਤਾਂ ਭੇਵ ਚੁਕਾਵਾਂਗਾ। ਨਿਰਗੁਣ ਹੋ ਕੇ ਦਰਸ ਵਖਾਵਾਂਗਾ । ਸਰਗੁਣ ਆਪਣੇ ਨਾਲ ਮਿਲਾਵਾਂਗਾ। ਨਾਦ ਧੁਨ ਇਕ ਉਪਜਾਵਾਂਗਾ। ਮੁਨ ਸੁਨ ਆਪ ਖੁਲ੍ਹਾਵਾਂਗਾ। ਗੁਰਮੁਖ ਜਨ ਗੋਦ ਬਹਾਵਾਂਗਾ। ਮੇਰਾ ਖੇਲ ਮੰਤਰ ਫੁਨ, ਘੜੀ ਪਲ ਨਾ ਕੋਇ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਬਹਾਵਾਂਗਾ।

ਸਾਚੇ ਮੰਦਰ ਬਹਾਵਾਂਗਾ। ਵੱਜਾ ਜੰਦਰ ਤੋੜ ਤੁੜਾਵਾਂਗਾ। ਉਜੜਿਆ ਖੇੜਾ ਫੇਰ ਵਸਾਵਾਂਗਾ। ਨਿਰਮਲ ਨੂਰ ਜੋਤ ਜਗਾਵਾਂਗਾ। ਰਾਗ ਤੂਰ ਨਾਦ ਵਜਾਵਾਂਗਾ। ਜ਼ਾਹਰ ਜ਼ਹੂਰ ਨਜ਼ਰੀ ਆਵਾਂਗਾ। ਬਣ ਮਸ਼ਕੂਰ ਸ਼ੁਕਰ ਮਨਾਵਾਂਗਾ। ਜਨ ਭਗਤਾਂ ਮਿਲਾਂ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਵਾਂਗਾ। ਕਲਜੁਗ ਅੰਤ ਨਾ ਹੋਵਾਂ ਮਫ਼ਰੂਰ, ਲੁਕ ਲੁਕ ਨਾ ਵਕਤ ਲੰਘਾਵਾਂਗਾ। ਸਦ ਵਸਾਂ ਹਾਜ਼ਰ ਹਜ਼ੂਰ, ਹਾਜ਼ਰੀ ਆਪਣੀ ਘਰ ਘਰ ਉਤੇ ਗੁਰਮੁਖਾਂ ਹਿਰਦੇ ਆਪ ਲਿਖਾਵਾਂਗਾ। ਜੇ ਕੋਈ ਵਛੋੜੇ ਵਿਚ ਹੋਇਆ ਕਸੂਰ, ਕਸੂਰ ਦੀ ਮੁਆਫ਼ੀ ਮੰਗ ਮੰਗਾਵਾਂਗਾ। ਇਹ ਮੇਰਾ ਦਸਤੂਰ, ਜੋ ਮੈਨੂੰ ਭੁੱਲੇ ਮੈਂ ਓਨੂੰ ਨਾ ਕਦੇ ਭੁਲਾਵਾਂਗਾ। ਜੋ ਮੇਰਾ ਹੋਇਆ ਮੈਂ ਉਹਦਾ ਹੋਇਆ ਜ਼ਰੂਰ, ਜ਼ਰਾ ਜ਼ਰਾ ਆਪਣੀ ਖੇਲ ਵਖਾਵਾਂਗਾ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਅੱਗੇ ਮੇਰਾ ਚਲੇ ਨਾ ਕੋਇ ਗ਼ਰੂਰ, ਨੀਵਾਂ ਹੋ ਕੇ ਸਭ ਦੀ ਸੇਵ ਕਮਾਵਾਂਗਾ। ਏਸੇ ਕਾਰਨ ਆਦਿ ਜੁਗਾਦਿ ਸਦਾ ਮਸ਼ਹੂਰ, ਮੁਸ਼ਕਲ ਸਭ ਦੀ ਹੱਲ ਕਰਾਵਾਂਗਾ। ਆਸਾ ਮਨਸਾ ਮਨਸਾ ਪੂਰ, ਮਾਇਆ ਮੋਹ ਤੁੜਾਵਾਂਗਾ। ਸਰਬ ਕਲਾ ਆਪੇ ਭਰਪੂਰ, ਗੁਰਮੁਖ ਨਾਮ ਭਰਪੂਰ ਵਖਾਵਾਂਗਾ। ਕਲਜੁਗ ਅੰਤ ਨਾ ਹੋਵਾਂ ਦੂਰ, ਨੇੜੇ ਹੋ ਕੇ ਦਰ ਦਰ ਘਰ ਘਰ ਆਪਣਾ ਦਰਸ ਵਖਾਵਾਂਗਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤੀ ਨੂਰ, ਪੰਜ ਤੱਤ ਭਗਤ ਬੰਕ ਵਡਿਆਵਾਂਗਾ। (੨੮ ਜੇਠ ੨੦੨੦ ਬਿ ਅਦਾਲਤ ਸਿੰਘ)

❋

…… ਜਨ ਭਗਤ ਤੇਰੀ ਕਰਾਂ ਭਾਲ, ਭਾਲਾਂ ਸਰਬ ਲੋਕਾਈਆ। ਨਿਰਗੁਣ ਹੋ ਕੇ ਬਣ ਦਲਾਲ, ਸਾਚੀ ਸੇਵ ਕਮਾਈਆ। ਜਲਵਾ ਨੂਰੀ ਦੇ ਜਲਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਸਾਚਾ ਅਮਲ ਦੱਸ ਕਰਾਵਾਂ ਆਅਮਾਲ, ਉਲਮਾ ਬਣ ਕੇ ਕਰਾਂ ਹੱਕ ਪੜ੍ਹਾਈਆ। ਜੁਗ ਚੌਕੜੀ ਪੂਰਾ ਕਰ ਸਵਾਲ, ਫਿਕਰਾ ਇਕੋ ਨਾਮ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਭਗਤਾਂ ਭੇਵ ਚੁਕਾਈਆ।

ਹਰਿ ਭਗਤ ਕਹੇ ਮੈਂ ਤੇਰਾ ਮੀਤ, ਪ੍ਰਭ ਤੇਰੀ ਸਰਨ ਰਖਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰਾ ਗੁਰ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਭਗਤ ਕਹੇ ਮੈਂ ਲੱਭਣ ਨਾ ਜਾਵਾਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾ ਫੇਰਾ ਪਾਈਆ। ਸਤਿਗੁਰ ਕਹੇ ਮੈਂ ਤੇਰੇ ਘਰ ਆਵਾਂ ਠੀਕ, ਦੋ ਜਹਾਨਾਂ ਬਣ ਕੇ ਪਾਂਧੀ ਰਾਹੀਆ। ਗੁਰਸਿਖ ਕਹੇ ਮੈਂ ਬਿਨ ਤੇਰੇ ਕਰਾਂ ਨਾ ਕੋਇ ਪ੍ਰੀਤ, ਨਾਤਾ ਤੋੜਾਂ ਸਰਬ ਲੋਕਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰੀ ਚਿੱਟੇ ਉਤੇ ਪਾਵਾਂ ਇਕ ਲੀਕ, ਜੁਗ ਚੌਕੜੀ ਸਕੇ ਨਾ ਕੋਇ ਮਿਟਾਈਆ। ਭਗਤ ਕਹੇ ਪ੍ਰਭ ਮੈਂ ਵੇਖਾਂ ਤੇਰੀ ਰੀਤ, ਰੀਤੀਵਾਨ ਤੇਰੀ ਓਟ ਤਕਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਮੈਂ ਪਹਿਲੋਂ ਤੇਰਾ ਗਾਵਾਂ ਗੀਤ, ਖ਼ੁਸ਼ੀਆਂ ਢੋਲਾ ਇਕ ਸੁਣਾਈਆ। ਭਗਤ ਕਹੇ ਪ੍ਰਭ ਤੇਰੇ ਅੱਗੇ ਮੇਰਾ ਸੀਸ, ਤੱਤ ਤੇਰੀ ਭੇਟ ਚੜ੍ਹਾਈਆ। ਭਗਵਾਨ ਕਹੇ ਮੈਂ ਸਚ ਜਗਦੀਸ, ਨਾਤਾ ਤੇਰੇ ਨਾਲ ਰਖਾਈਆ। ਭਗਤ ਭਗਵਾਨ ਦੋਵੇਂ ਮਿਲ ਕੇ ਬਣਿਆ ਦੂਆ ਦੂਇਉਂ ਸਿਫ਼ਰ ਦੂਆ ਸਿਫ਼ਰਾ ਮਿਲ ਕੇ ਹੋਏ ਬੀਸ, ਬੀਸ ਬੀਸ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜਨ ਭਗਤ ਦੇਵੇ ਵਡਿਆਈਆ।

ਜਨ ਭਗਤ ਕਹੇ ਪ੍ਰਭ ਮੇਰਾ ਵੱਡਾ, ਉਚ ਅਗੰਮ ਅਥਾਹ ਅਖਵਾਇੰਦਾ। ਸ੍ਰੀ ਭਗਵਾਨ ਕਹੇ ਭਗਤ ਮੇਰਾ ਬੱਚਾ ਨੱਢਾ, ਜਿਸ ਬਿਨ ਮੇਰਾ ਲੋਕਮਾਤ ਰਾਹ ਨਾ ਕੋਇ ਚਲਾਇੰਦਾ। ਭਗਤ ਕਹੇ ਮੇਰਾ ਪਿਤਾ ਪੁਰਖ ਅਕਾਲ ਸਚਾ, ਸਚ ਕਹਾਣੀ ਇਕ ਸੁਣਾਇੰਦਾ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਲੂੰ ਲੂੰ ਅੰਦਰ ਰਚਾ, ਬਿਨ ਭਗਤਾਂ ਮੈਨੂੰ ਅੰਦਰ ਵੜਨ ਦੀ ਜਾਚ ਨਾ ਕੋਇ ਸਿਖਾਇੰਦਾ। ਭਗਤ ਕਹੇ ਪ੍ਰਭ ਮੈਂ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਇੰਦਾ। ਸ੍ਰੀ ਭਗਵਾਨ ਕਹੇ ਪੁਤ ਹੱਛਾ, ਹੱਛੀ ਤਰਾ ਆਪ ਸਮਝਾਇੰਦਾ। ਦੋਹਾਂ ਦਾ ਮਿਲ ਕੇ ਬਣਿਆ ਸੋਹੰ ਸਚਾ, ਸਤਿ ਸਰੂਪ ਰੂਪ ਵਟਾਇੰਦਾ। ਰਸਨਾ ਜਿਹਵਾ ਬੱਤੀ ਦੰਦ ਜਿਸ ਬੋਲਿਆ ਪੁਰਖ ਸਮਰਥਾ, ਸੋ ਸਮਰਥ ਦਇਆ ਕਮਾਇੰਦਾ। ਕੋਟ ਜਨਮ ਦੀ ਲੇਖੇ ਲੱਗੇ ਪੂਜਾ ਪਾਠਾ, ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰ ਸਾਚਾ ਮੀਤ, ਭਗਤ ਭਗਵਾਨ ਦੱਸੇ ਰੀਤ, ਮੇਲ ਮਿਲਾਏ ਬਿਨ ਮੰਦਰ ਮਸੀਤ, ਜਿਉਂ ਕੱਚੇ ਕੋਠੇ ਪ੍ਰਭੂ ਪਰਮਾਤਮਾ ਮਿਲਿਆ ਗੁਰਮੀਤ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। (੨੬ ਅੱਸੂ ੨੦੨੦ ਬਿ ਗੁਰਮੀਤ ਸਿੰਘ)

❋

ਭਗਤ ਕਹੇ ਪ੍ਰਭ ਤੇਰਾ ਸਹਾਰਾ, ਸਚ ਤੇਰੀ ਸਰਨਾਈਆ। ਤੁਧ ਬਿਨ ਕਰੇ ਨਾ ਕੋਈ ਪਿਆਰਾ, ਜਗਤ ਨਾਤਾ ਕੂੜ ਨਜ਼ਰੀ ਆਈਆ। ਸਚ ਦਿਸੇ ਨਾ ਕੋਈ ਕਿਨਾਰਾ, ਨੱਯਾ ਨੌਕਾ ਪਾਰ ਨਾ ਕੋਇ ਲੰਘਾਈਆ । ਜਗਤ ਵਾਸਨਾ ਜਗਤ ਅਖਾੜਾ, ਕੂੜੀ ਕਿਰਿਆ ਨਾਚ ਨਚਾਈਆ। ਘਰ ਘਰ ਚੋਰ ਪੰਚਮ ਧਾੜਾ, ਦਿਵਸ

ਰੈਣ ਲੁੱਟਣ ਵਾਹੋ ਦਾਹੀਆ। ਭਰਮ ਭੁਲਾਏ ਪੁਰਖ ਨਾਰਾ, ਨਾਰ ਪੁਰਖ ਸਮਝ ਕੋਇ ਨਾ ਆਈਆ। ਤੇਰਾ ਮੰਗੇ ਨਾ ਕੋਈ ਦਰਸ ਦੀਦਾਰਾ, ਜਗਤ ਪਿਆਰ ਪੁੱਤਰ ਧੀ ਰਖਾਈਆ। ਜਿਸ ਕਿਰਪਾ ਕਰ ਜਨਮ ਦਿਤਾ ਸੰਸਾਰਾ, ਤਿਸ ਸਤਿਗੁਰ ਬੈਠੇ ਸਰਬ ਆਪਣਾ ਮੁਖ ਭੁਆਈਆ। ਜਨ ਭਗਤ ਇਕੋ ਮੰਗੇ ਤੇਰਾ ਦੁਆਰਾ, ਦੂਜੀ ਆਸ ਨਾ ਕੋਇ ਰਖਾਈਆ। ਤੂੰ ਸਾਹਿਬ ਠਾਕਰ ਮੇਲਣਹਾਰਾ, ਮਿਹਰਵਾਨ ਬੇਪਰਵਾਹੀਆ। ਅੰਦਰ ਬਾਹਰ ਸਾਂਝਾ ਯਾਰਾ, ਸਗਲਾ ਸੰਗ ਨਿਭਾਈਆ। ਕਲਜੁਗ ਵੇਖ ਧੂਆਂਧਾਰਾ, ਤੇਰੇ ਚਰਨ ਮੰਗੀ ਸਰਨਾਈਆ । ਹਾਵ ਭਾਵ ਦਾ ਇਕ ਨਜ਼ਾਰਾ, ਹਰਿਮੰਦਰ ਦੇ ਵਖਾਈਆ। ਜਿਸ ਘਰ ਦੀਵਾ ਬਾਤੀ ਜਗੇ ਨਿਆਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅੰਮ੍ਰਿਤ ਮਿਲੇ ਠੰਡਾ ਠਾਰਾ, ਸਾਂਤਕ ਸਤਿ ਕਰਾਈਆ। ਸ਼ਬਦ ਅਗੰਮੀ ਦਏ ਹੁਲਾਰਾ, ਸਚ ਝਕੋਲਾ ਇਕ ਜਣਾਈਆ। ਤੇਰੇ ਚਰਨ ਕਵਲ ਸਦ ਬਲਿਹਾਰਾ, ਬਲਿਹਾਰੀ ਗੁਰ ਗੋਸਾਈਂਆ । ਤੇਰਾ ਮੇਰਾ ਮੇਰਾ ਤੇਰਾ ਇਕੋ ਰੂਪ ਅਪਾਰਾ, ਸਤਿ ਸਰੂਪ ਨਜ਼ਰੀ ਆਈਆ। ਜਿਸ ਵੇਲੇ ਗਾਵਾਂ ਤੇਰਾ ਨਾਅਰਾ, ਅੰਤਰ ਆਤਮ ਧੁਨ ਉਪਜਾਈਆ। ਓਸੇ ਵੇਲੇ ਤੂੰ ਕਹੇਂ ਤੂੰ ਮੇਰਾ ਮੈਂ ਤੇਰਾ ਪਿਆਰਾ, ਸੋਹੰ ਧਾਰ ਇਕ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਅੰਤ ਨਾ ਪਾਰਾਵਾਰਾ, ਜਿਸ ਅੰਤਸ਼ਕਰਨ ਅੰਤਰਗਤ ਦਿਤਾ ਬਦਲਾਈਆ।

ਸੁਣ ਭਗਤ ਇਹ ਤੇਰੀ ਵਡਿਆਈ, ਪ੍ਰਭ ਸੇਵਕ ਰੂਪ ਵਟਾਈਆ। ਜਨਮ ਕਰਮ ਦਾ ਲਹਿਣਾ ਰਿਹਾ ਚੁਕਾਈ, ਵਸਤ ਪਿਛਲੀ ਪਰਾਈ ਝੋਲੀ ਪਾਈਆ। ਤੇਰੇ ਪਿਆਰ ਅੰਦਰ ਝੱਲੀ ਨਾ ਜਾਏ ਜੁਦਾਈ, ਦੂਰ ਦੁਰਾਡਾ ਆਵੇ ਮਾਹੀਆ। ਅੰਦਰ ਵੜ ਕੇ ਵਜਾਏ ਵਧਾਈ, ਵਾਹਦ ਆਪਣਾ ਰਾਗ ਸੁਣਾਈਆ। ਖ਼ੁਸ਼ੀ ਹੋਵੇ ਬੇਪਰਵਾਹੀ, ਪਰਦਾ ਹਰਿਜਨ ਆਪ ਉਠਾਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਦਰ ਖੜ ਕੇ ਮੁਖ ਵੇਖੇ ਚਾਈਂ ਚਾਈਂ, ਨੂਰ ਨੁਰਾਨਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਭਗਤ ਤੇਰਾ ਮੰਦਰ ਇਕ ਸੁਹਾਈਆ।

ਭਗਤ ਕਹੇ ਪ੍ਰਭ ਮੰਦਰ ਤੇਰਾ, ਮੇਰੇ ਵਿਚ ਨਾ ਕੋਇ ਚਤੁਰਾਈਆ। ਮੈਂ ਵੇਖਾਂ ਤੇ ਘੁੱਪ ਅੰਧੇਰਾ, ਤੂੰ ਵੇਖੇਂ ਨੂਰ ਨਜ਼ਰੀ ਆਈਆ। ਤੇਰੀ ਕਿਰਪਾ ਮੇਰਾ ਬੱਝੇ ਬੇੜਾ, ਮੇਰੀ ਆਸਾ ਤੇਰੀ ਸਰਨਾਈਆ। ਧੰਨ ਭਾਗ ਮੇਰਾ ਵਸਾਏਂ ਖੇੜਾ, ਕੱਖਾਂ ਕੁਲੀ ਸੋਭਾ ਪਾਈਆ। ਤੇਰੇ ਅੱਗੇ ਬੇਨੰਤੀ ਨਹੀਂ ਕੋਈ ਝੇੜਾ, ਝਗੜਾ ਨਜ਼ਰ ਕੋਇ ਨਾ ਆਈਆ। ਤੇਰਾ ਪਿਆਰ ਇਕੋ ਮੇਰਾ, ਮੇਰਾ ਪਿਆਰ ਤੇਰੇ ਵਿਚ ਸਮਾਈਆ। ਬੇਪਰਵਾਹ ਸ਼ਹਿਨਸ਼ਾਹ ਤੇਰਾ ਵਡ ਜੇਰਾ, ਜੁਗ ਚੌਕੜੀ ਝੱਲਦਾ ਰਹੇਂ ਜੁਦਾਈਆ। ਕਰ ਕਿਰਪਾ ਜਿਸ ਇਕ ਵਾਰ ਲਿਆਏਂ ਆਪਣੇ ਨੇੜਾ, ਦੂਰ ਦੁਰਾਡਾ ਪੰਧ ਚੁਕਾਈਆ। ਸੋ ਗੁਰਮੁਖ ਕਹੇ ਮੈਂ ਆਇਆ ਵਿਚ ਘੇਰਾ, ਚਾਰ ਕੁੰਟ ਰਾਹ ਨਜ਼ਰ ਕੋਇ ਨਾ ਆਈਆ। ਪਹਿਰੇਦਾਰ ਬਣਿਆ ਮੇਰਾ ਸਿੰਘ ਸ਼ੇਰਾ, ਸ਼ਹਿਨਸ਼ਾਹ ਹੋ ਕੇ ਚਾਕਰ ਰੂਪ ਵਖਾਈਆ। ਜਨਮ ਕਰਮ ਦਾ ਚੁਕਾਵੇ ਫੇਰਾ, ਫੇਰਾ ਕੂੜੀ ਕਿਰਿਆ ਗੁੰਝਲ ਦਏ ਕਢਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਕਰ ਸਾਚੀ ਮਿਹਰਾ, ਮੁਹੱਬਤ ਆਪਣੇ ਨਾਲ ਰਖਾਈਆ।

ਸੁਣ ਭਗਤ ਕੀ ਕਰਾਂ, ਕਰਤਾ ਪੁਰਖ ਜਣਾਈਆ। ਤੇਰੇ ਕੋਲੋ ਸਦਾ ਡਰਾਂ, ਡਰ ਕੇ ਤੇਰੀ ਸੇਵ ਇਕ ਕਮਾਈਆ। ਪਹਿਲੋਂ ਆਪਣਾ ਆਪ ਹਰਾਂ, ਹਰਿਜਨ ਦੇਵਾਂ ਫੇਰ ਵਡਿਆਈਆ। ਜਨ ਭਗਤਾਂ ਪਿੱਛੇ ਆਪ ਮਰਾਂ, ਮਰ ਕੇ ਭਗਤਾਂ ਜੀਵਣ ਦਿਆਂ ਬਣਾਈਆ। ਨਿਰਗੁਣ ਹੋ ਕੇ ਅੰਦਰ ਵੜਾਂ, ਸਰਗੁਣ ਮਹੱਲ ਸੋਭਾ ਪਾਈਆ। ਸੂਰਬੀਰ ਹੋ ਕੇ ਉਪਰ ਚੜ੍ਹਾਂ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਪ੍ਰੇਮ ਪਿਆਰ ਅੰਦਰ ਸਾਚਾ ਢੋਲਾ ਪੜ੍ਹਾਂ, ਗੁਰਮੁਖ ਤੇਰਾ ਜਸ ਸੁਣਾਈਆ। ਜੇ ਰੁਠੇਂ ਅੱਗੋਂ ਹੋ ਕੇ ਫੜਾਂ, ਪਿੱਛਾ ਮੁਖ ਨਾ ਕਦੇ ਭੁਵਾਈਆ। ਲੇਖ ਚੁਕਾ ਨੌਂ ਦਰਾਂ, ਦਰ ਦਸਵੇਂ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿਖਿਆ ਇਕ ਸਮਝਾਈਆ।

ਭਗਤ ਕਹੇ ਸੁਣ ਭਗਵਾਨ, ਮੈਂ ਸਚ ਸਚ ਜਣਾਈਆ। ਤੂੰ ਪਿਤਾ ਪੁਰਖ ਬਲਵਾਨ, ਕੀ ਤੇਰੀ ਵਡਿਆਈਆ । ਜੇ ਬਾਲਾਂ ਮਿਲੇਂ ਆਣ, ਤੇਰਾ ਅਹਿਸਾਨ ਕੋਇ ਨਜ਼ਰ ਨਾ ਆਈਆ। ਤੇਰਾ ਖੇਲ ਸਦਾ ਮਿਹਰਵਾਨ, ਗ਼ਰੀਬ ਨਿਮਾਣਿਆਂ ਗਲੇ ਲਗਾਈਆ । ਫੜ ਗੋਦੀ ਚੁਕੇਂ ਆਣ, ਕੋਝੇ ਕਮਲੇ ਲਏਂ ਉਠਾਈਆ। ਪ੍ਰੇਮ ਪ੍ਰੀਤੀ ਅੰਦਰ ਆਪਣਾ ਦੇਵੇਂ ਗਿਆਨ, ਸਾਚੀ ਰੀਤੀ ਇਕ ਸਮਝਾਈਆ। ਧਰਮ ਦੁਆਰ ਵਖਾ ਨਿਸ਼ਾਨ, ਸਤਿ ਸਤਿਵਾਦੀ ਇਕ ਝੁਲਾਈਆ। ਜਨ ਭਗਤਾਂ ਨਾਲ ਮਿਲ ਕੇ ਬਣੇਂ ਭਗਵਾਨ, ਭਗਵਾਨ ਭਗਤ ਰੂਪ ਵਟਾਈਆ । ਇਕ ਦੋ ਇਕ ਨਿਸ਼ਾਨ, ਸੋਹੰ ਰੂਪ ਅਨੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲ ਕਰੇ ਸਾਚਾ ਹਰਿ, ਆਪਣੀ ਖੇਲ ਆਪਣੇ ਵਿਚੋਂ ਪਰਗਟਾਈਆ। (੨੭ ਅੱਸੂ ੨੦੨੦ ਬਿਕ੍ਰਮੀ ਬੀਬੀ ਚਰਨ ਕੌਰ)

❋

ਭਗਵਾਨ ਕਹੇ ਮੈਂ ਭਗਤਾਂ ਵਸ, ਆਪਣਾ ਬਲ ਨਾ ਕੋਈ ਰਖਾਈਆ । ਭਗਤ ਕਹੇ ਪ੍ਰਭ ਤੇਰਾ ਰਸ, ਸਾਂਤਕ ਸਤਿ ਸਰੂਪ ਨਜ਼ਰੀ ਆਈਆ। ਨਿਰਗੁਣ ਨਿਰਗੁਣ ਖੇਲ ਕਰੇ ਸਮਰਥ, ਬੇਪਰਵਾਹ ਵੱਡੀ ਵਡਿਆਈਆ। ਧੁਰ ਦਾ ਮਾਰਗ ਇਕੋ ਦੱਸ, ਦਹਿ ਦਿਸ਼ਾ ਦਏ ਸਮਝਾਈਆ। ਵਸਤ ਅਮੋਲਕ ਦੇਵੇ ਹੱਥ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਕਰ ਵਸੇਰਾ ਘਟ ਘਟ, ਨੂਰ ਜੋਤ ਕਰ ਰੁਸ਼ਨਾਈਆ। ਜਨ ਭਗਤਾਂ ਸ਼ਬਦ ਡੋਰੀ ਪਾ ਨੱਥ, ਤੰਦੀ ਡੋਰ ਆਪਣੇ ਹੱਥ ਰਖਾਈਆ। ਨਾਮ ਧੁਨ ਬੋਲ ਅਲੱਖ, ਅਲੱਖ ਨਿਰੰਜਣ ਭੇਵ ਚੁਕਾਈਆ।

ਨਿਰਗੁਣ ਨੂਰ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਜਨ ਭਗਤ ਕਹੇ ਮੇਰਾ ਲੇਖੇ ਲੱਗੇ ਸਵਾਸ, ਇਕ ਤੇਰਾ ਨਾਮ ਧਿਆਈਆ। ਜੁਗ ਜਨਮ ਦੀ ਪੂਰੀ ਕਰਨੀ ਆਸ, ਜਗਤ ਤ੍ਰਿਸਨਾ ਮੇਟ ਮਿਟਾਈਆ । ਰਲ ਮਿਲ ਕਰੀਏ ਬਚਨ ਬਲਾਸ, ਆਤਮ ਪਰਮਾਤਮ ਜੋੜ ਜੁੜਾਈਆ। ਕਾਇਆ ਚੋਲਾ ਪਹਿਨ ਲਬਾਸ, ਪੰਜ ਤੱਤ ਬੰਕ ਦੁਆਰ ਸੁਹਾਈਆ। ਜਿਸ ਅੰਦਰ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਰੂਪ ਨਜ਼ਰੀ ਆਈਆ । ਕਿਰਪਾ ਕਰ ਸਰਬ ਗੁਣਤਾਸ, ਗੁਣਵੰਤ ਤੇਰੀ ਸਰਨਾਈਆ। ਸਾਚਾ ਨੂਰ ਕਰ ਪਰਕਾਸ਼, ਆਪ ਆਪਣਾ ਦੇ ਬੁਝਾਈਆ। ਮੇਰੇ ਨਾਲ ਮਿਲ ਆ ਪਾ ਰਾਸ, ਗੋਪੀ ਕਾਹਨ ਰੂਪ ਧਰਾਈਆ। ਸੱਜਣ ਹੋ ਕੇ ਗਾ ਗਾਥ, ਸਾਚਾ ਢੋਲਾ ਰਾਗ ਅਲਾਈਆ । ਨਿਰਗੁਣ ਨਿਰਗੁਣ ਆਵੇ ਇਕ ਆਵਾਜ਼, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਚੁਕਾਈਆ। ਕਰ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਦਇਆ ਕਮਾਈਆ। ਜਨ ਭਗਤ ਰਹੇ ਸਦ ਤੇਰੇ ਪਾਸ, ਜਗਤ ਨਾਤਾ ਨਾ ਕੋਇ ਜਣਾਈਆ। ਸਿਮਰਨ ਜਾਣੇ ਪੂਜਾ ਪਾਠ, ਇਸ਼ਟ ਗੁਰਦੇਵ ਤੂ ਹੀ ਇਕ ਨਜ਼ਰੀ ਆਈਆ। ਤੇਰੇ ਨਾਲੋਂ ਵਿਛੜੀ ਮਿਲੇ ਤੇਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਰਖਾਈਆ। ਤੂੰ ਹੀ ਪਿਤਾ ਤੂੰ ਹੀ ਮਾਤ, ਹਉਂ ਬਾਲਕ ਮਾਂਗੋਂ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿ ਜੂ ਤੇਰੇ ਚਰਨ ਮਿਲੇ ਸਰਨਾਈਆ।

ਜਨ ਭਗਤਾਂ ਦੇਵੇ ਸਚ ਭਰਵਾਸ, ਭਰਵਾਸਾ ਇਕੋ ਇਕ ਜਣਾਇੰਦਾ। ਵੇਖ ਵਖਾ ਦੂਰ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਤ, ਡੂੰਘੀ ਕੰਦਰ ਫੋਲ ਫੋਲਾਇੰਦਾ। ਲੇਖੇ ਲਾ ਪਵਣ ਸਵਾਸ, ਰਸਨਾ ਜਿਹਵਾ ਕੀਮਤ ਪਾਇੰਦਾ। ਬਣ ਸਹਾਈ ਅਨਾਥਾਂ ਨਾਥ, ਦੀਨ ਦਿਆਲ ਦੀਨਨ ਆਪਣੇ ਗਲੇ ਲਗਾਇੰਦਾ । ਜੁਗ ਚੌਕੜੀ ਪੁੱਛਣਹਾਰਾ ਵਾਤ, ਕਲਜੁਗ ਅੰਤਮ ਫੇਰਾ ਪਾਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਸਤਿ ਸਤਿਵਾਦੀ

ਸਾਚਾ ਚੰਦ ਚਮਕਾਇੰਦਾ। ਜਨ ਭਗਤ ਦੁਆਰੇ ਹੋਏ ਦਾਸ, ਬਣ ਸੇਵਕ ਸੇਵ ਕਮਾਇੰਦਾ । ਰਾਤੀਂ ਸੁੱਤਿਆਂ ਜਾਏ ਆਖ, ਬਿਨ ਰਸਨਾ ਜਿਹਵਾ ਕੂਕ ਬੁਲਾਇੰਦਾ। ਗੁਰਮੁਖ ਉਠ ਵੇਖ ਖੋਲ੍ਹ ਤਾਕ, ਬੰਦ ਕਵਾੜੀ ਕੁੰਡਾ ਲਾਹਿੰਦਾ। ਸਤਿ ਸਰੂਪ ਨਜ਼ਰੀ ਦਿਸੇ ਸਾਥ, ਨਦਰ ਨਿਹਾਲੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ।

ਭਗਤ ਕਹੇ ਸੁਣ ਮੇਰੇ ਭੂਪ, ਭੂਪਤ ਤੇਰੀ ਵਡਿਆਈਆ। ਨਿਤ ਵੇਖਾਂ ਚਾਰੇ ਕੂਟ, ਦਹਿ ਦਿਸ਼ਾ ਨਜ਼ਰੀ ਆਈਆ। ਤੇਰਾ ਮੇਰਾ ਤਾਣਾਂ ਪੇਟਾ ਸੂਤ, ਸੂਤਰਧਾਰੀ ਤੇਰੀ ਸ਼ਰਨਾਈਆ। ਆਪ ਬਣਾ ਸਚ ਸਪੂਤ, ਕਪੂਤ ਰੂਪ ਨਾ ਕੋਇ ਵਖਾਈਆ। ਮੈਨੂੰ ਤੇਰੇ ਮਿਲਣ ਦੀ ਭੂਖ, ਦੂਜੀ ਤ੍ਰਿਸਨ ਨਾ ਕੋਇ ਰਖਾਈਆ। ਘਰ ਆ ਕੇ ਦੇਵੇਂ ਸੁਖ, ਨਿਰਗੁਣ ਆਪਣਾ ਪੰਧ ਮੁਕਾਈਆ। ਜਰਮ ਕਰਮ ਦਾ ਮੇਟੇਂ ਦੁੱਖ, ਲੱਖ ਚੁਰਾਸੀ ਪੰਧ ਮੁਕਾਈਆ। ਆਪਣੀ ਗੋਦੀ ਲਏਂ ਚੁੱਕ, ਪਿਤਾ ਪੂਤ ਦੇਣੀ ਵਡਿਆਈਆ। ਮੇਰਾ ਉਜਲ ਕਰ ਮੁਖ, ਅੰਮ੍ਰਿਤ ਸੀਰ ਇਕ ਚੁਵਾਈਆ। ਦਰਸ ਦੇ ਕਿਉਂ ਬੈਠਾ ਲੁਕ, ਪੜਦਾ ਆਪਣਾ ਦੇ ਉਠਾਈਆ। ਮਿਹਰਵਾਨ ਹੋ ਕੇ ਤੁਠ, ਮਿਹਰ ਨਜ਼ਰ ਨੈਣ ਅੱਖ ਖੁਲ੍ਹਾਈਆ। ਅੰਮ੍ਰਿਤ ਜਾਮ ਦੇ ਘੁੱਟ, ਨਿਝਰ ਝਿਰਨਾ ਰਸ ਚੁਵਾਈਆ । ਹੋਏ ਪਰਕਾਸ਼ ਸਾਚੀ ਜੋਤ, ਅੰਧ ਅੰਧੇਰ ਰਹਿਣ ਨਾ ਪਾਈਆ। ਤੇਰੇ ਨਾਲੋਂ ਵਿਛੜੀ ਤੈਨੂੰ ਮਿਲੇ ਜੋਤ, ਅੰਤ ਪ੍ਰਭ ਤੇਰੇ ਵਿਚ ਸਮਾਈਆ। ਸਦਾ ਵਸੀਏ ਤੇਰੇ ਸਚਖੰਡ ਦੁਆਰੇ ਕੋਟ, ਅਵਣ ਗਵਣ ਫੇਰਾ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਡੀ ਮਨਸਾ ਪੂਰੀ ਕਰ ਲੋਚ, ਲੋਚਣ ਨੇਤਰ ਨੈਣ ਸਦ ਤੇਰਾ ਦਰਸਨ ਪਾਈਆ।

ਭਗਤ ਜਨ ਤੇਰਾ ਸਦਾ ਦਰਸ, ਹਰਿ ਦਰਸੀ ਆਪ ਜਣਾਇੰਦਾ। ਕਿਰਪਾਨਿਧਾਨ ਕਰੇ ਤਰਸ, ਠਾਕਰ ਸੁਆਮੀ ਦਇਆ ਕਮਾਇੰਦਾ। ਪਰਵਰਦਿਗਾਰ ਮੇਟੇ ਹਰਸ, ਹਵਸ ਹੋਰ ਨਾ ਕੋਇ ਰਖਾਇੰਦਾ। ਇਕੋ ਰਾਗ ਸੁਣਾਏ ਤਾਲ ਤਰਜ਼, ਨਾਦ ਧੁਨ ਇਕ ਉਪਜਾਇੰਦਾ । ਜਨਮ ਮਰਨ ਦੀ ਮੇਟੇ ਹਰਸ, ਮੁਰਦਾ ਰੂਪ ਨਾ ਕੋਇ ਵਖਾਇੰਦਾ। ਕਰੇ ਖੇਲ ਆਪ ਅਸਚਰਜ, ਅਚਰਜ ਲੀਲਾ ਆਪ ਰਚਾਇੰਦਾ। ਪਰਗਟ ਹੋ ਮਰਦਾਨਾ ਮਰਦ, ਸਚ ਮਰਦਾਨਗੀ ਆਪ ਕਮਾਇੰਦਾ। ਜਨ ਭਗਤਾਂ ਵੰਡੇ ਦਰਦ, ਦਰਦ ਦੁੱਖ ਭੈ ਭੰਜਨ ਆਪਣਾ ਨਾਉਂ ਧਰਾਇੰਦਾ। ਸਭ ਦਾ ਲੇਖਾ ਪੂਰਬ ਵੇਖੇ ਖੋਲ੍ਹ ਫ਼ਰਦ, ਫ਼ਰਦ ਜ਼ੁਲਮ ਸਭ ਦੇ ਉਪਰ ਲਗਾਇੰਦਾ। ਜੋ ਜਨ ਸਚ ਦੁਆਰ ਹਰਿ ਨਿਰੰਕਾਰ ਅੱਗੇ ਦੋਏ ਜੋੜ ਕਰਨ ਅਰਜ਼, ਤਿਨ੍ਹਾਂ ਆਰਜ਼ੂ ਕਰ ਮਨਜ਼ੂਰ ਝੋਲੀ ਪਾਇੰਦਾ । ਨਿਰਗੁਣ ਸਰਗੁਣ ਮਿਲ ਕੇ ਭਗਤ ਭਗਵਾਨ ਦੋਹਾਂ ਪੂਰਾ ਹੋਵੇ ਫ਼ਰਜ਼, ਦੂਰ ਨੇੜੇ ਫ਼ਾਸਲਾ ਵਿਚ ਕੋਇ ਨਾ ਪਾਇੰਦਾ। ਜਨ ਭਗਤਾਂ ਹੋਣ ਨਾ ਦੇਵੇ ਕਦੀ ਹਰਜ, ਹਰਜਾਨਾ ਆਪਣੇ ਖਾਤੇ ਵਿਚੋਂ ਪੂਰਾ ਕਰਾਇੰਦਾ । ਕਿਸੇ ਕੋਲੋਂ ਲੈਣ ਨਾ ਦੇਵੇ ਕਰਜ਼, ਘਰੋਂ ਭੰਡਾਰਾ ਨਾਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭਗਤ ਭਗਵਾਨ ਜਗਤ ਨਿਸ਼ਾਨ ਦੋ ਜਹਾਨ ਮਿਹਰਵਾਨ ਰੂਪ ਵਖਾਇੰਦਾ। (੨੭ ਅੱਸੂ ੨੦੨੦ ਬਿਕ੍ਰਮੀ ਮਨਸਾ ਸਿੰਘ)

❋

ਜਨ ਭਗਤ ਕਹੇ ਮੈਂ ਆਰਾਧਿਆ ਇਕ, ਏਕੰਕਾਰ ਧਿਆਨ ਲਗਾਈਆ। ਜਿਸ ਆਪਣਾ ਲੇਖਾ ਮੇਰੇ ਅੰਤਰ ਦਿਤਾ ਲਿਖ, ਕਾਗ਼ਜ਼ ਕਲਮ ਛਾਹੀ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਓਹੋ ਰੂਪ ਆਏ ਦਿਸ, ਸਤਿ ਸਰੂਪ ਨਜ਼ਰੀ ਆਈਆ। ਆਤਮ ਪਰਮਾਤਮ ਕਰੇ ਸਾਚਾ

ਹਿਤ, ਪ੍ਰੀਤੀ ਇਕੋ ਇਕ ਵਖਾਈਆ। ਜਨਮ ਕਰਮ ਭਰਮ ਭੌ ਕੂੜੀ ਕਿਰਿਆ ਲੇਖਾ ਲਏ ਨਜਿਠ, ਵਡ ਦਾਤਾ ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਜੋ ਸੁੱਤਾ ਦੇ ਕਰ ਪਿਠ, ਗੁਰਮੁਖਾਂ ਸਨਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਤਰਾਈਆ ।

ਜਨ ਭਗਤ ਕਹੇ ਪ੍ਰਭ ਤੇਰੀ ਸਾਚੀ ਮਸਤੀ, ਨਾਮ ਖ਼ੁਮਾਰੀ ਇਕੋ ਨਜ਼ਰੀ ਆਈਆ। ਸਦਾ ਸਦਾ ਸਦ ਨਜ਼ਰੀ ਆਏ ਤੇਰੀ ਹਸਤੀ, ਘਟ ਘਟ ਆਪਣਾ ਡੇਰਾ ਲਾਈਆ। ਆਦਿ ਜੁਗਾਦਿ ਚੜ੍ਹੀ ਰਹੇ ਮਸਤੀ, ਸਚ ਮਤਵਾਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਇਕ ਵਡਿਆਈਆ।

ਜਨ ਭਗਤ ਕਹੇ ਪ੍ਰਭ ਤੇਰਾ ਨਗਾਰਾ, ਘਰ ਨਵ ਨਿਧ ਵੱਜੇ ਵਧਾਈਆ। ਨਾਤਾ ਛੁੱਟੇ ਸਰਬ ਸੰਸਾਰਾ, ਸਗਲੀ ਚਿੰਤ ਗਵਾਈਆ। ਨਿਜ ਨੇਤਰ ਨੈਣ ਦੀਦਾਰਾ, ਦਰਸ ਹਰਸ ਸਰਬ ਗਵਾਈਆ। ਗ੍ਰਹਿ ਦੀਪਕ ਜੋਤ ਉਜਿਆਰਾ, ਅੰਧ ਅੰਧੇਰ ਮਿਟਾਈਆ। ਸਤਿ ਮਿਲਣ ਦਾ ਸਚ ਪਿਆਰਾ, ਪ੍ਰੀਤਮ ਪ੍ਰੀਤੀ ਇਕ ਦ੍ਰਿੜਾਈਆ। ਮੰਦਰ ਸੁਹਾਏ ਮਹੱਲ ਮਨਾਰਾ, ਨਿਹਚਲ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰ ਆਪ ਅਖਵਾਈਆ।

ਜਨ ਭਗਤ ਕਹੇ ਕੀ ਤੇਰੀ ਸਿਫ਼ਤ, ਸਚ ਸਾਲਾਹੀ ਕਹਿਣ ਕੁਛ ਨਾ ਪਾਈਆ। ਕੋਈ ਨਾ ਜਾਣੇ ਤੇਰੀ ਨਿਸਬਤ, ਆਦਿ ਜੁਗਾਦਿ ਜੁਗ ਚੌਕੜੀ ਸਮਝ ਨਾ ਕੋਇ ਰਖਾਈਆ। ਤੇਰਾ ਲੇਖਾ ਸਦਾ ਸਦਾ ਇਲਬ, ਲੋਕ ਪਰਲੋਕ ਤੇਰਾ ਨੂਰ ਨਜ਼ਰੀ ਆਈਆ। ਸਚ ਸਵਾਮੀ ਜਨ ਭਗਤਾਂ ਕਰੇ ਇਕ ਮੁਹੱਬਤ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਹਰ ਘਟ, ਗ੍ਰਹਿ ਗ੍ਰਹਿ ਝੋਲੀ ਪਾਈਆ।

ਹਰੀ ਭਗਤ ਕਹੇ ਮੇਰੇ ਭਗਵੰਤ, ਤੇਰੀ ਭਗਤੀ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਕਰ ਕਰ ਥੱਕੇ ਸਾਧ ਸੰਤ, ਜੀਵ ਜੰਤ ਭੱਜਣ ਵਾਹੋ ਦਾਹੀਆ। ਕਿਸੇ ਹੱਥ ਨਾ ਆਵੇ ਮਣੀਆ ਮੰਤ, ਮੰਤਰ ਸਤਿ ਨਾ ਕੋਇ ਸਮਝਾਈਆ। ਰੂਪ ਅਨੂਪ ਤੇਰੇ ਵੇਖ ਅਨੰਤ, ਅਗਣਤ ਸਕੇ ਨਾ ਕੋਇ ਗਣਾਈਆ । ਭਰਮੇ ਭੁੱਲਾ ਜਗਤ ਸੰਸਾਰ ਕੁਕਰਮੀ ਜੰਤ, ਨਿਹਕਰਮੀ ਤੇਰਾ ਨੇਹੋਂ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਿਤੀ ਦ੍ਰਿੜਾਈਆ।

ਸ੍ਰੀ ਭਗਵਾਨ ਭੇਵ ਖੋਲ੍ਹ, ਜਨ ਭਗਤ ਦਏ ਸਮਝਾਈਆ। ਜੁਗ ਚੌਕੜੀ ਤੋਲਾਂ ਸਾਚਾ ਤੋਲ, ਨਾਮ ਤਰਾਜ਼ੂ ਹੱਥ ਉਠਾਈਆ। ਸਾਚੇ ਸੰਤਾਂ ਸੱਜਣ ਬਣ ਕੇ ਵਸਾਂ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਅੰਦਰ ਵੜ ਵਜਾਵਾਂ ਢੋਲ, ਸੁੱਤਿਆਂ ਆਪ ਉਠਾਈਆ। ਅੰਮ੍ਰਿਤ ਰਸ ਪਿਆਵਾਂ ਪੌਹਲ, ਜਾਮ ਨਾਮ ਹੱਥ ਉਠਾਈਆ । ਉਲਟਾ ਕਰ ਕੇ ਨਾਭ ਕੌਲ, ਝਿਰਨਾ ਇਕੋ ਸਤਿ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵੇ ਆਪ ਸਹਾਈਆ।

ਜਨ ਭਗਤ ਕਹੇ ਤੇਰਾ ਅੰਮ੍ਰਿਤ ਪੀਵੇ ਕੌਣ, ਸਮਝ ਵਿਚ ਕਿਸੇ ਨਾ ਆਈਆ। ਸਾਧ ਸੰਤ ਚਾਰ ਕੁੰਟ ਦਹਿ ਦਿਸ਼ਾ ਭੌਣ, ਦਿਵਸ ਰੈਣ ਮਨ ਵਾਸਨਾ ਨਾਲ ਰਲਾਈਆ। ਤੀਰਥ ਤਟ ਕਿਨਾਰ ਜੋ ਜਾ ਜਾ

ਨਹੌਣ, ਦੁਰਮਤ ਮੈਲ ਨਾ ਕੋਇ ਧੁਵਾਈਆ। ਮ੍ਰਿਗਸ਼ਾਲਾ ਜੋ ਸੇਜੇ ਸੌਣ, ਧੂੜੀ ਤਨ ਤਪਾਈਆ। ਸੀਸ ਭਸਮ ਜੋ ਫੜ ਫੜ ਪੌਣ, ਖ਼ਾਕੀ ਖ਼ਾਕ ਰੂਪ ਵਟਾਈਆ। ਰਾਗਾਂ ਨਾਦਾਂ ਅੰਦਰ ਜੋ ਗਾਣ, ਤਾਲ ਤਲਵਾੜੇ ਜੋ ਰਹੇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਸੰਗ ਸਕੇ ਨਾ ਕੋਇ ਨਿਭਾਈਆ।

ਪਾਰਬ੍ਰਹਮ ਕਹੇ ਮੇਰਾ ਲੇਖਾ ਸਚ, ਸਤਿ ਸਤਿ ਸਮਝਾਈਆ। ਜਨ ਭਗਤਾਂ ਮਿਲਾਂ ਹੱਸ ਹੱਸ, ਨਿਤ ਨਵਿਤ ਫੇਰਾ ਪਾਈਆ। ਜੁਗ ਚੌਕੜੀ ਦੇਵਾਂ ਵੱਥ, ਨਾਮ ਅਮੋਲਕ ਇਕ ਵਰਤਾਈਆ। ਹਿਰਦੇ ਅੰਦਰ ਆਪੇ ਵਸ, ਹਸਤੀ ਆਪਣੇ ਨਾਲ ਰਖਾਈਆ। ਅੰਮ੍ਰਿਤ ਆਤਮ ਸਾਚਾ ਝੱਟ, ਸਚ ਸਰੋਵਰ ਦਿਆਂ ਭਰਾਈਆ । ਸਤਿ ਧਰਮ ਦਾ ਖੋਲ੍ਹ ਕੇ ਹੱਟ, ਨਾਮ ਵਣਜਾਰਾ ਵੰਡ ਵੰਡਾਈਆ। ਆਤਮ ਸੇਜਾ ਬੈਠ ਸੁਹੰਜਣੀ ਖਾਟ, ਸਿੰਘਾਸਣ ਇਕੋ ਰੰਗ ਰੰਗਾਈਆ। ਭਾਗ ਲਗਾ ਕਾਇਆ ਮਾਟ, ਕਾਚੀ ਮਾਟੀ ਦਿਆਂ ਵਡਿਆਈਆ । ਸਦਾ ਸੁਹੇਲਾ ਬਣ ਕੇ ਵਸਾਂ ਸਾਥ, ਸਗਲਾ ਸੰਗ ਨਿਭਾਈਆ। ਜਿਨ੍ਹਾਂ ਸੁਣਾਵਾਂ ਆਪਣੀ ਗਾਥ, ਸੋਹੰ ਢੋਲਾ ਇਕ ਪੜ੍ਹਾਈਆ। ਤਿਨ੍ਹਾਂ ਏਥੇ ਓਥੇ ਬਣਾਂ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਪਕੜ ਚੜ੍ਹਾਵਾਂ ਸਾਚੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਆਪਣੇ ਮਿਲਣ ਦੀ ਅੰਤਰ ਆਪੇ ਦੱਸਾਂ ਜਾਚ, ਸੁਰਤੀ ਸ਼ਬਦ ਜੋੜ ਜੁੜਾਈਆ। ਸਾਚੀ ਸੇਜਾ ਕਰ ਕੇ ਭੋਗ ਬਲਾਸ, ਨਾਰੀ ਕੰਤ ਰੂਪ ਵਟਾਈਆ। ਜਨਮ ਜਨਮ ਦੀ ਪੂਰੀ ਆਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਸੰਗ ਰਖਾਈਆ।

ਜਨ ਭਗਤ ਕਹੇ ਕੀ ਤੇਰਾ ਰੰਗ, ਜਗ ਨੇਤਰ ਨਜ਼ਰ ਨਹੀਂ ਆਇੰਦਾ। ਕਵਣ ਸੇਜਾ ਸੋਹੇ ਪਲੰਘ, ਸਚ ਸਿੰਘਾਸਣ ਕਵਣ ਡੇਰਾ ਲਾਇੰਦਾ। ਕਵਣ ਨਾਮ ਵੱਜੇ ਮਰਦੰਗ, ਕਵਣ ਨਾਦ ਅਲਾਇੰਦਾ । ਕਵਣ ਪਰੇਮ ਦਏ ਅਨੰਦ, ਕਵਣ ਆਪਣਾ ਸੰਗ ਵਖਾਇੰਦਾ। ਕਵਣ ਢੋਲਾ ਗਾਏ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦਰ ਭਿਖਕ ਮੰਗ ਮੰਗਾਇੰਦਾ।

ਮੇਰਾ ਢੋਲਾ ਸੋਹੰ ਸੋ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਆਪ ਜਣਾਈਆ। ਸ੍ਰਿਸ਼ਟ ਸਬਾਈ ਨਾਲੋਂ ਕਰੇ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਕੂੜੀ ਕਿਰਿਆ ਲਵੇ ਖੋਹ, ਸਚ ਸੁਚ ਝੋਲੀ ਦਏ ਭਰਾਈਆ। ਕਰ ਪਰਕਾਸ਼ ਅੰਤਰ ਲੋ, ਅੰਧ ਅੰਧੇਰ ਗਵਾਈਆ। ਧੁਰ ਦਾ ਢੋਆ ਦੇਵੇ ਢੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਉਠਾਈਆ।

ਜਨ ਭਗਤ ਕਹੇ ਕੀ ਤੇਰਾ ਗੀਤ, ਮੇਰੀ ਸਮਝ ਵਿਚ ਨਾ ਆਈਆ । ਮੈਂ ਸੁਣ ਸੁਣ ਥੱਕਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਦਰ ਦਰ ਫੇਰਾ ਪਾਈਆ। ਤੇਰੀ ਕੋਈ ਨਾ ਜਾਣੇ ਅਚਰਜ ਰੀਤ, ਰੀਤੀਵਾਨ ਪੜਦਾ ਨਾ ਕੋਇ ਉਠਾਈਆ। ਸਾਰੇ ਕਹਿਣ ਪ੍ਰਭ ਦਾ ਖੇਲ ਸਦਾ ਅਨਡੀਠ, ਵੇਖਣ ਵਿਚ ਕਦੇ ਨਾ ਆਈਆ । ਜੋ ਜਨ ਕਰੇ ਚਰਨ ਪ੍ਰੀਤ, ਤਿਸ ਦੇਵੇ ਮਾਣ ਵਡਿਆਈਆ। ਕਰ ਕਿਰਪਾ ਸਵਾਮੀ ਬਖ਼ਸ਼ੇ ਇਕ ਹਦੀਸ, ਹਜ਼ਰਤ ਸਚ ਕਰ ਪੜ੍ਹਾਈਆ। ਹਉਂ ਬਾਲ ਇਆਣਾ ਨੀਕਨ ਨੀਕ, ਨੀਚੋਂ ਨੀਚ ਰਿਹਾ ਵਖਾਈਆ। ਕਾਇਆ ਚੋਲੀ ਚਾੜ੍ਹ ਰੰਗ ਮਜੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਮੇਰੀ ਨੰਗੀ ਨਾ ਹੋਵੇ ਪੀਠ, ਪੁਸ਼ਤ ਪਨਾਹ ਤੇਰਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਤੇਰੀ ਤਕਾਈਆ।

ਸ੍ਰੀ ਭਗਵਾਨ ਕਹੇ ਜਨ ਭਗਤ ਸਰਨ ਲੈਣੀ ਤੱਕ, ਓਟ ਇਕੋ ਇਕ ਰਖਾਈਆ। ਸਭ ਦੀ ਝੋਲੀ ਪਾਵਾਂ ਹੱਕ, ਹਕੀਕਤ ਵਿਚੋਂ ਖੋਜ ਖੁਜਾਈਆ। ਝੂਠੀ ਪ੍ਰੀਤ ਲਾ ਨਾ ਜਾਣਾ ਨੱਸ, ਭੱਜਿਆਂ ਮਾਰਗ ਹੱਥ ਨਾ

ਕੋਇ ਆਈਆ । ਕਿਰਪਾ ਕਰੇ ਪੁਰਖ ਸਮਰਥ, ਦੋ ਜਹਾਨ ਦਏ ਵਡਿਆਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਘਰ ਦਰਸ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਮਿਲ ਕੇ ਗੌਂਦੇ ਏਹੋ ਜਸ, ਸੋਹੰ ਢੋਲਾ ਇਕੋ ਗਾਈਆ। ਤੂੰ ਮੇਰਾ ਮੈਂ ਤੇਰੇ ਵਸ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਨੂਰ ਆਪਣਾ ਨੂਰ ਦਰਸਾਈਆ।

ਜਨ ਭਗਤ ਕਹੇ ਵੱਡਾ ਛੋਟਾ ਇਹ ਤੇਰਾ ਕੰਮ, ਮੇਰੀ ਸਮਝ ਵਿਚ ਨਾ ਆਈਆ। ਤੇਰੀ ਵਡਿਆਈ ਤੂੰ ਹੈਂ ਪ੍ਰਭੂ ਧੰਨ, ਧੰਨ ਤੇਰੀ ਸ਼ਰਨਾਈਆ । ਮੈਂ ਬਾਲਾ ਨੱਢਾ ਨੂਰੀ ਤੇਰਾ ਚੰਨ, ਤੂੰ ਚਾਂਦਨਾ ਬੇਪਰਵਾਹੀਆ । ਮੈਂ ਨਿਤ ਨਵਿਤ ਤੇਰਾ ਭਾਣਾ ਰਿਹਾ ਮੰਨ, ਤੂੰ ਸਦ ਆਪਣੇ ਭਾਣੇ ਵਿਚ ਸਮਾਈਆ। ਮੇਰਾ ਵਸੇਰਾ ਛੱਪਰੀ ਛੰਨ, ਤੇਰਾ ਮਹੱਲ ਅਟੱਲ ਸਚਖੰਡ ਸਾਚਾ ਸੋਭਾ ਪਾਈਆ । ਤੂੰ ਮੇਰਾ ਜਨਨੀ ਜਨ, ਹਉਂ ਪੂਤ ਸਪੂਤ ਦਰ ਠਾਂਡਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ ।

ਤੂੰ ਪੂਤ ਸਪੂਤ ਮੇਰਾ ਜਗ, ਸ੍ਰੀ ਭਗਵਾਨ ਸਚ ਸਮਝਾਇੰਦਾ। ਮੈਂ ਵਸਾਂ ਉਪਰ ਸ਼ਾਹ ਰਗ, ਘਰ ਸਾਚੇ ਡੇਰਾ ਲਾਇੰਦਾ। ਤੇਰਾ ਗੁਰਮੁਖ ਕਰ ਕੇ ਹੱਜ, ਆਪਣੀ ਹਾਜਤ ਪੂਰ ਕਰਾਇੰਦਾ। ਜਗਤ ਦਵਾਰ ਸਾਰੇ ਤਜ, ਤਖ਼ਤ ਤੇਰਾ ਇਕ ਵਡਿਆਇੰਦਾ । ਮੈਂ ਦਰਸਨ ਕਰਾਂ ਰੱਜ, ਨਿਤ ਲੋਚਣ ਤੇਰੇ ਨਾਲ ਮਿਲਾਇੰਦਾ । ਤੇਰੇ ਅੰਦਰ ਆਪਣਾ ਪਰਦਾ ਕਜ, ਪੰਜ ਤੱਤ ਕਾਇਆ ਓਢਣ ਇਕ ਸੁਹਾਇੰਦਾ। ਤੁਧ ਬਿਨ ਮੇਰਾ ਦੇਵੇ ਨਾ ਕੋਈ ਸਾਥ, ਸੰਗੀ ਸੰਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਇੰਦਾ।

ਭਗਤ ਕਹੇ ਤੂੰ ਮੇਰਾ ਬਾਪ, ਪਿਤਾ ਇਕੋ ਇਕ ਅਖਵਾਈਆ। ਬਿਨ ਰਸਨਾ ਜਿਹਵਾ ਕਰਾਂ ਜਾਪ, ਬਿਨ ਪੜ੍ਹਿਆਂ ਹੋਵੇ ਪੜ੍ਹਾਈਆ। ਨਿਜ ਨੇਤਰ ਵੇਖਾਂ ਤੇਰਾ ਪਰਤਾਪ, ਅਗੰਮ ਅਥਾਹ ਤੇਰਾ ਨੂਰ ਨਜ਼ਰੀ ਆਈਆ। ਸੰਸਾ ਰੋਗ ਨਾ ਕੋਇ ਸੰਤਾਪ, ਚਿੰਤਾ ਦੁੱਖ ਨਾ ਕੋਇ ਜਣਾਈਆ। ਧੰਨ ਵਡਿਆਈ ਜਾਗੇ ਮੇਰੇ ਭਾਗ, ਪੂਰਬ ਲਹਿਣਾ ਝੋਲੀ ਪਾਈਆ। ਨਾਮ ਅਮੋਲਕ ਦਿਤੀ ਦਾਤ, ਵਸਤ ਆਪਣੀ ਆਪ ਵਰਤਾਈਆ । ਚਰਨ ਪ੍ਰੀਤਾ ਬੱਧਾ ਨਾਤ, ਬਿਧਾਤਾ ਆਪਣਾ ਸੰਗ ਵਖਾਈਆ। ਤੂੰ ਬੈਠਾ ਰਹੇਂ ਇਕਾਂਤ, ਮੈਂ ਵੇਖਾਂ ਚਾਈਂ ਚਾਈਂਆ। ਬਿਨ ਤੇਰੀ ਕਿਰਪਾ ਤੇਰੀ ਸਮਝ ਆਏ ਕਿਸੇ ਨਾ ਬਾਤ, ਸੋਚ ਸਕੇ ਕੋਈ ਨਾ ਰਾਈਆ। ਜਿਨ੍ਹਾਂ ਬਖ਼ਸ਼ੇਂ ਆਪ ਨਜਾਤ, ਸਮਰਥ ਪੁਰਖ ਹੋ ਸਹਾਈਆ। ਤਿਨ੍ਹਾਂ ਗੁਰਮੁਖਾਂ ਪੂਰੀ ਹੋਵੇ ਆਸ, ਆਸ ਅਸਲ ਨਾਲ ਮਿਲਾਈਆ। ਕੋਟਨ ਕੋਟ ਕੋਟਾਂ ਵਿਚੋਂ ਹਰਿਜਨ ਵਿਰਲੇ ਨਾਲ ਕਰੇਂ ਮਿਲਾਪ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਬਣਾਏਂ ਸੱਜਣ ਸਾਕ, ਨਾਤਾ ਸਗਲਾ ਜਗਤ ਤੁੜਾਈਆ। ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਰੱਖ ਡੂੰਘਾ ਖਾਤ, ਜੁਗ ਚੌਕੜੀ ਖਾਤੇ ਆਪਣੇ ਵਿਚ ਸਮਾਈਆ। (੨੫ ਚੇਤ ੨੦੨੧ ਬਿਕ੍ਰਮੀ ਸਤਵੰਤ ਕੌਰ)

❋

ਜਨ ਭਗਤ ਕਹੇ ਮੇਰਾ ਇਸ਼ਟ ਭਗਵਾਨ, ਦੂਜਾ ਦੇਵ ਨਾ ਕੋਇ ਮਨਾਈਆ। ਜੋ ਅੰਤਰ ਆਤਮ ਦੇਵੇ ਸਚ ਗਿਆਨ, ਬਿਨ ਅੱਖਰਾਂ ਕਰੇ ਪੜ੍ਹਾਈਆ। ਨਿਰਮਲ ਦੀਆ ਜੋਤ ਜਗਾਏ ਮਹਾਨ, ਤੇਲ ਬਾਤੀ ਨਾ ਕੋਇ ਰਖਾਈਆ। ਅੰਮ੍ਰਿਤ ਰਸ ਪਿਆਏ ਜਾਮ, ਨਿਝਰ ਝਿਰਨਾ ਇਕ ਝਿਰਾਈਆ। ਕੂੜੀ

ਕਿਰਿਆ ਮੇਟੇ ਸ਼ੈਤਾਨ, ਮਮਤਾ ਮੋਹ ਨਾ ਕੋਇ ਹਲਕਾਈਆ । ਸਚ ਮੰਦਰ ਸੁਹਾਏ ਮਕਾਨ, ਘਰ ਘਰ ਵਿਚ ਸੋਭਾ ਪਾਈਆ। ਸਵੱਛ ਸਰੂਪੀ ਦਰਸਨ ਦੇਵੇ ਆਣ, ਸਤਿ ਸਵਾਮੀ ਨਜ਼ਰੀ ਆਈਆ। ਧੁਰ ਦਾ ਸ਼ਬਦ ਸੁਣਾਏ ਨਾਦ ਧੁਨਕਾਨ, ਅਨਹਦ ਰਾਗੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਵੇ ਮਾਣ ਵਡਿਆਈਆ।

ਸ੍ਰੀ ਭਗਵਾਨ ਕਹੇ ਮੇਰਾ ਭਗਤ ਪਿਆਰ, ਲੱਖ ਚੁਰਾਸੀ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਪਾਵਾਂ ਸਾਰ, ਨਿਤ ਨਵਿਤ ਵੇਖ ਵਖਾਈਆ। ਸਾਚੀ ਸਿਖਿਆ ਇਕ ਸਿਖਾਲ, ਧੁਰ ਦਾ ਨਾਮ ਕਰਾਂ ਪੜ੍ਹਾਈਆ । ਦੀਨਾ ਬੰਧਪ ਹੋ ਕੇ ਦੀਨ ਦਿਆਲ, ਦਰ ਘਰ ਸਾਚਾ ਵੇਖ ਵਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ।

ਜਨ ਭਗਤ ਕਹੇ ਮੇਰਾ ਭਗਵੰਤ, ਬਿਨ ਭਗਵਨ ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਸਤਿ ਸਤਿਵਾਦੀ ਧੁਰ ਦਾ ਕੰਤ, ਨਰ ਹਰਿ ਨਰਾਇਣ ਇਕੋ ਇਕ ਅਖਵਾਈਆ। ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਬਣਾਏ ਬਣਤ, ਸਾਧ ਸੰਤ ਦਏ ਸਮਝਾਈਆ। ਬੋਧ ਅਗਾਧ ਸ਼ਬਦ ਅਨਾਦ ਮਹਿਮਾ ਸੁਣਾਏ ਅਗਣਤ, ਖਾਣੀ ਬਾਣੀ ਆਪਣਾ ਰਾਗ ਅਲਾਈਆ। ਕੂੜੀ ਕਿਰਿਆ ਮਾਇਆ ਮਮਤਾ ਗੜ੍ਹ ਤੋੜੇ ਹਉਮੇ ਹੰਗਤ, ਸਚ ਸੁਚ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਓਥੇ ਹੋਏ ਸਹਾਈਆ।

ਸ੍ਰੀ ਭਗਵਾਨ ਕਹੇ ਮੇਰਾ ਭਗਤ ਸੱਜਣ, ਦੋ ਜਹਾਨਾਂ ਵਿਚੋਂ ਇਕੋ ਨਜ਼ਰੀ ਆਇੰਦਾ। ਚਰਨ ਧੂੜੀ ਕਰੇ ਸਚਾ ਮਜਨ, ਸਚ ਸਰੋਵਰ ਇਕੋ ਨਹਾ ਨਹਾ ਖ਼ੁਸ਼ੀ ਰਖਾਇੰਦਾ। ਦਿਵਸ ਰੈਣ ਅੱਠੇ ਪਹਿਰ ਰਹੇ ਮਗਨ, ਅੰਤਰ ਆਤਮ ਸਚ ਧਿਆਨ ਲਗਾਇੰਦਾ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਸਚ ਦਵਾਰਿਉਂ ਮੈਨੂੰ ਆਵੇ ਸੱਦਣ, ਉਚੀ ਕੂਕ ਕੂਕ ਸਾਚਾ ਨਾਮ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਸੰਗ ਸਮਾਇੰਦਾ।

ਜਨ ਭਗਤ ਕਹੇ ਮੇਰਾ ਠਾਕਰ ਸਵਾਮੀ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਘਟ ਘਟ ਹੋਏ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ। ਸ਼ਬਦੀ ਸ਼ਬਦ ਜੋ ਗਾਏ ਅਗੰਮੀ ਬਾਣੀ, ਧੁਰ ਸੰਦੇਸਾ ਇਕ ਸੁਣਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਭੇਵ ਖੁਲ੍ਹਾਏ ਪਦ ਨਿਰਬਾਣੀ, ਘਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਸ੍ਰੀ ਭਗਵੰਤ ਕਹੇ ਮੇਰਾ ਭਗਤ ਸੰਗ, ਸਾਥੀ ਦੋ ਜਹਾਨ ਨਜ਼ਰੀ ਆਇੰਦਾ। ਜਿਸ ਅੰਦਰ ਮੈਨੂੰ ਮਿਲੇ ਅਨੰਦ, ਘਰ ਵਿਚ ਘਰ ਬਹਿ ਖੁਸ਼ੀ ਮਨਾਇੰਦਾ। ਆਪਣਾ ਨੂਰੀ ਜੋਤ ਚਾੜ੍ਹ ਚੰਦ, ਸਾਚਾ ਨੂਰ ਇਕ ਰੁਸ਼ਨਾਇੰਦਾ । ਸਤਿਵਾਦੀ ਗਾ ਛੰਦ, ਸੋਹਲਾ ਢੋਲਾ ਰਾਗ ਅਲਾਇੰਦਾ। ਆਸਾ ਮਨਸਾ ਮੇਰੀ ਪੂਰੀ ਕਰੇ ਮੰਗ, ਹਰਿਜਨ ਆਪਣਾ ਆਪ ਭੇਟ ਚੜ੍ਹਾਇੰਦਾ। ਜਿਸ ਮਿਲਿਆਂ ਸਦਾ ਸਦ ਪਏ ਠੰਡ, ਸੋ ਭਗਤ ਸਾਹਿਬ ਸਤਿਗੁਰ ਸਚੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਖ਼ੁਸ਼ੀ ਮਨਾਇੰਦਾ।

ਜਨ ਭਗਤ ਕਹੇ ਮੇਰਾ ਭਗਵਾਨ ਅਗੰਮ, ਅਲਖ ਅਗੋਚਰ ਵਡ ਵਡਿਆਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ । ਪਵਣ ਸਵਾਸ ਨਾ ਕੋਇ ਦਮ, ਨੇਤਰ ਨੀਰ ਨਾ ਕੋਇ ਵਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੋ ਜਹਾਨ ਜਾਣੇ ਆਪਣਾ ਕੰਮ, ਨਿਹਕਰਮੀ ਸਾਚਾ ਕਰਮ ਕਮਾਈਆ। ਲੱਖ ਚੁਰਾਸੀ ਜੀਵ ਜੰਤ ਆਪੇ ਘੜੇ ਲਏ ਭੰਨ, ਘੜਨ ਭੰਨਣਹਾਰ ਖੇਲ ਖਲਾਈਆ। ਵਸਤ ਅਮੋਲਕ ਨਾਮ ਨਿਧਾਨ ਦੇਵੇ ਧਨ, ਘਟ ਘਟ ਅੰਦਰ ਝੋਲੀ ਆਪ ਭਰਾਈਆ। ਰਵ ਸਸ ਚਮਕਾਵਣਹਾਰਾ ਚੰਨ, ਚਾਨਨੀ ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਭਗਤ ਨਿਉਂ ਨਿਉਂ ਲਾਗੇ ਪਾਈਂਆ ।

ਸ੍ਰੀ ਭਗਵਾਨ ਕਹੇ ਭਗਤ ਅਪਾਰ, ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਜੋ ਨਿਤ ਨਵਿਤ ਮੰਗੇ ਇਕ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਨਾਤਾ ਤੋੜ ਕੂੜ ਸੰਸਾਰ, ਇਸ਼ਟ ਇਕੋ ਇਕ ਮਨਾਈਆ । ਦ੍ਰਿਸ਼ਟ ਖੋਲ੍ਹ ਆਪ ਕਰਤਾਰ, ਘਰ ਵੇਖੇ ਚਾਈਂ ਚਾਈਂਆ। ਮੇਲ ਮਿਲਾਵਾ ਠਾਂਡੇ ਦਰਬਾਰ, ਮਹੱਲ ਅਟੱਲ ਮਿਲੇ ਵਡਿਆਈਆ। ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਯਾਰ, ਮਿੱਤਰ ਪਿਆਰਾ ਬਣੇ ਬੇਪਰਵਾਹੀਆ। ਆਵਣ ਜਾਵਣ ਜਨਮ ਮਰਨ ਦਾ ਗੇੜ ਨਿਵਾਰ, ਲੱਖ ਚੁਰਾਸੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹੋਵੇ ਆਪ ਸਹਾਈਆ।

ਜਨ ਭਗਤ ਕਹੇ ਸ੍ਰੀ ਭਗਵਾਨ ਮੇਰਾ ਮਿੱਤਰ, ਮਾਤਰ ਭੂਮੀ ਦਏ ਵਡਿਆਈਆ। ਜੋਤੀ ਧਾਰੋਂ ਜੋਤ ਆਏ ਨਿਕਲ, ਸ਼ਬਦੀ ਸ਼ਬਦ ਨਾਦ ਵਜਾਈਆ। ਨਾ ਮੁਲੱਮਾਂ ਨਾ ਪਿੱਤਲ, ਸਚ ਸਵਰਨ ਪਾਰਸ ਰੂਪ ਵਖਾਈਆ। ਏਕਾ ਧਾਰ ਰਹੇ ਬਿਸਮਿਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ।

ਸ੍ਰੀ ਭਗਵਾਨ ਕਹੇ ਮੇਰਾ ਭਗਤ ਅਨੋਖਾ, ਕੋਟਾਂ ਵਿਚੋਂ ਨਜ਼ਰੀ ਆਈਆ। ਜਿਸ ਅੰਦਰ ਨਿਰਗੁਣ ਨੂਰ ਜਗੇ ਜੋਤਾ, ਅਗਿਆਨ ਅੰਧੇਰ ਬੈਠਾ ਮੁਖ ਛੁਪਾਈਆ। ਸੋ ਸਾਹਿਬ ਸੁਲਤਾਨ ਨਾਮ ਜਪੇ ਸੌਖਾ, ਬਿਨ ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਚਰਨ ਪ੍ਰੀਤੀ ਰੱਖੇ ਧੁਰ ਦੀ ਓਟਾ, ਸੀਸ ਉਪਰ ਨਾ ਕੋਇ ਉਠਾਈਆ । ਮਨ ਵਾਸਨਾ ਮਨ ਨਾ ਹੋਏ ਖੋਟਾ, ਕੂੜੀ ਕਿਰਿਆ ਦਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਮੇਲ ਮਿਲਾਈਆ।

ਜਨ ਭਗਤ ਕਹੇ ਮੇਰਾ ਭਗਵਾਨ ਵਚੋਲਾ, ਮੇਲਾ ਆਪਣਾ ਆਪੇ ਆਪ ਕਰਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਗੋਲਾ, ਜੁਗ ਜੁਗ ਸੇਵ ਕਮਾਈਆ। ਭਗਤ ਕਹੇ ਮੈਂ ਗਾਵਾਂ ਢੋਲਾ, ਨਿਰਗੁਣ ਤੇਰਾ ਨਾਮ ਧਿਆਈਆ । ਭਗਵਾਨ ਕਹੇ ਮੈਂ ਭਗਤਾਂ ਅੰਦਰ ਮੌਲਾ, ਸਰਗੁਣ ਆਪਣਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਚਾ ਸ਼ਹਿਨਸ਼ਾਹੀਆ।

ਭਗਤ ਭਗਵਾਨ ਇਕੋ ਰੰਗ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਸੇਜ ਇਕ ਪਲੰਘ, ਇਕੋ ਸਿੰਘਾਸਣ ਸੋਭਾ ਪਾਈਆ। ਇਕੋ ਪਰੇਮ ਇਕ ਅਨੰਦ, ਰਸ ਇਕੋ ਇਕ ਰਖਾਈਆ। ਇਕੋ ਗੀਤ ਇਕੋ ਛੰਦ, ਢੋਲਾ ਇਕੋ ਇਕ ਸੁਣਾਈਆ। ਇਕੋ ਮੰਜ਼ਲ ਇਕੋ ਪੰਧ, ਪਾਂਧੀ ਇਕੋ ਰੂਪ ਵਟਾਈਆ। ਇਕੋ ਤੁੱਟੀ ਦੇਵੇ ਗੰਢ, ਗੰਢਣਹਾਰ ਇਕ ਹੋ ਜਾਈਆ। ਇਕੋ ਸਚ ਦਵਾਰ ਜਾਏ ਲੰਘ, ਇਕੋ ਏਕ ਏਕੰਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਮੇਲ ਮਿਲਾਈਆ ।

ਭਗਤ ਭਗਵਾਨ ਹੋਏ ਮਿਲਾਪ, ਮਿਲਣੀ ਹਰਿ ਜਗਦੀਸ ਕਰਾਇੰਦਾ । ਦੋਵੇਂ ਮਿਲ ਕੇ ਇਕ ਦੂਜੇ ਦਾ ਕਰਨ ਜਾਪ, ਪਰੇਮ ਪ੍ਰੀਤੀ ਅੰਦਰ ਸਾਚਾ ਨਾਦ ਵਜਾਇੰਦਾ। ਨਾਤਾ ਜੁੜਾਏ ਪਿਤਾ ਪੂਤ ਬਾਪ, ਪੁਰਖ ਅਕਾਲ ਖੇਲ ਖਲਾਇੰਦਾ। ਆਤਮ ਪਰਮਾਤਮ ਬਣ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ । ਪਾਰਬ੍ਰਹਮ ਬ੍ਰਹਮ ਵੇਖੇ ਮਾਰ ਝਾਤ, ਪਰਦਾ ਉਹਲਾ ਆਪ ਉਠਾਇੰਦਾ। ਸਚ ਦਵਾਰੇ ਸਚ ਪ੍ਰੀਤੀ ਸਾਚਾ ਬੰਨ੍ਹੇ ਨਾਤ, ਏਥੇ ਓਥੇ ਦੋ ਜਹਾਨ ਨਾ ਕੋਇ ਤੁੜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਸੋਹਣ ਇਕੋ ਘਾਟ, ਪੱਤਣ ਸਾਹਿਬ ਸਤਿਗੁਰ ਇਕ ਵਖਾਇੰਦਾ।

ਭਗਤ ਭਗਵਾਨ ਸਚ ਮਹੱਲਾ, ਸਤਿ ਸਤਿਵਾਦੀ ਇਕ ਵਸਾਈਆ। ਇਕ ਦੂਜੇ ਦਾ ਫੜਿਆ ਪੱਲਾ, ਪੱਲੂ ਸਕੇ ਨਾ ਕੋਇ ਛੁਡਾਈਆ। ਜੋਤੀ ਸ਼ਬਦੀ ਧਾਰ ਰਲਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਜਰਮ ਕਰਮ ਦਾ ਮੇਟ ਸੱਲਾ, ਆਵਣ ਜਾਵਣ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਸਾਈਆ।

ਭਗਤ ਭਗਵਾਨ ਘਰ ਵਸੇ ਏਕ, ਸਚਖੰਡ ਵੱਜੇ ਵਧਾਈਆ। ਸਚ ਦਵਾਰੇ ਮਿਲੇ ਟੇਕ, ਸਤਿ ਸਤਿਵਾਦੀ ਹੋਏ ਸਹਾਈਆ। ਅਗਲਾ ਪਿਛਲਾ ਚੁੱਕੇ ਲੇਖ, ਕਲਮ ਸ਼ਾਹੀ ਕਾਗ਼ਜ਼ ਦਏ ਗਵਾਹੀਆ। ਨਿਰਗੁਣ ਆਤਮ ਨਿਰਗੁਣ ਪਰਮਾਤਮ ਦੋਹਾਂ ਬਣਿਆ ਹੇਤ, ਹਿਤਕਾਰੀ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੰਗ ਜੁਗ ਜੁਗ ਖੇਡੇ ਖੇਡ, ਬਣ ਖਲਾਰੀ ਆਪਣਾ ਖੇਲ ਰਚਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਦੱਸੇ ਆਤਮ ਅੰਤਰ ਆਪਣਾ ਭੇਤ, ਅਨਭਵ ਪਰਕਾਸ਼ ਪੁਰਖ ਅਬਿਨਾਸ਼ ਇਕੋ ਵਾਰ ਕਰਾਈਆ। (੨੫ ਚੇਤ ੨੦੨੧ ਬਿਕ੍ਰਮੀ ਬੀਬੀ ਭਗਵੰਤੀ)

❋

ਭਗਤ ਭਗਵਾਨ ਦਾ ਇਕੋ ਭੋਜਨ, ਭਜਨ ਬੰਦਗੀ ਸਚ ਵਡਿਆਈਆ। ਜਿਸਨੂੰ ਨਾਨਕ ਮਿਲਿਆ ਚੜ੍ਹ ਕੇ ਉਪਰ ਕੋਟਨ ਯੋਜਨ, ਜੁਜ਼ ਆਪਣਾ ਓਸੇ ਵਿਚ ਮਿਲਾਈਆ। ਨਾਮ ਸੰਦੇਸ਼ਾ ਲੈ ਕੇ ਆਇਆ ਅਗਾਧ ਬੋਧਨ, ਭੇਵ ਅਭੇਦਾ ਅਗੰਮ ਖੁਲ੍ਹਾਈਆ। ਸੋ ਭਗਤਾਂ ਦੇਵਣ ਆਇਆ ਸਾਚੀ ਮੌਜਣ, ਮੌਜੂਦਾ ਹੋ ਕੇ ਹੋਇਆ ਸਹਾਈਆ। ਜਨਮ ਜਨਮ ਦਾ ਕੱਟੇ ਰੋਗਣ, ਚਿੰਤਾ ਗ਼ਮ ਰਿਹਾ ਗਵਾਈਆ। ਨਾਮ ਦੁਸ਼ਾਲਾ ਦੇਵੇ ਓਢਣ, ਸੀਸ ਜਗਦੀਸ਼ ਹੱਥ ਰਖਾਈਆ। ਜਿਸ ਨੂੰ ਸੋਚੇ ਕੋਈ ਨਾ ਸੋਚਣ, ਬੁੱਧੀ ਚਲੇ ਨਾ ਕਿੋੲ ਚਤੁਰਾਈਆ। ਜਗ ਵੇਖੇ ਕੋਈ ਨਾ ਲੋਚਨ, ਨੈਣ ਅੱਖ ਸ਼ਰਮਾਈਆ। ਜਿਸ ਨੂੰ ਲੱਭਦੇ ਕੋਟੀ ਕੋਟਨ, ਭੱਜਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਈਆ ।

ਭਗਤ ਭਗਵਾਨ ਦਾ ਸਾਂਝਾ ਰਿਸ਼ਤਾ, ਆਤਮ ਪਰਮਾਤਮ ਵੱਜੇ ਵਧਾਈਆ। ਜੋ ਖੇਲੇ ਖੇਲ ਜੁਗ ਚੌਕੜੀ ਆਹਿਸਤਾ ਆਹਿਸਤਾ, ਹੌਲੀ ਹੌਲੀ ਭੇਵ ਖੁਲ੍ਹਾਈਆ। ਗੁਰਮੁਖਾਂ ਨਜ਼ਰੀ ਆਏ ਦੀਦਾ ਦਾਨਿਸਤਾ, ਦਾਸਤਾਨ ਪਿਛਲੀ ਰਿਹਾ ਦੁਹਰਾਈਆ। ਲੇਖਾ ਮੁਕਾ ਕੇ ਦੋਜ਼ਖ਼ ਬਹਿਸ਼ਤਾ, ਸਾਚਾ ਦਰ ਇਕ ਸੁਹਾਈਆ । ਜਿਥੇ ਲੇਖਾ ਮੰਗੇ ਕੋਈ ਨਾ ਫਰਿਸ਼ਤਾ, ਅਰਸ਼ ਫ਼ਰਸ਼ ਪੈਂਡਾ ਦਏ ਚੁਕਾਈਆ। ਲਹਿਣਾ ਦੇਣਾ ਜਾਨਣਹਾਰਾ ਰਾਮ ਵਸ਼ਿਸ਼ਟਾ, ਵਿਸ਼ਵ ਆਪਣਾ ਹੁਕਮ ਵਰਤਾਈਆ। ਨਿੰਦਰਾ ਵਿਚ ਖੋਲ੍ਹ ਕੇ ਦ੍ਰਿਸ਼ਟਾ, ਦ੍ਰਿਸ਼ ਆਪਣਾ ਦਏ ਜਣਾਈਆ। ਜੁਗ ਚੌਕੜੀ ਪਿਛਲੀ ਵੇਖ ਫਰਿਸਤਾ, ਗੁਰਮੁਖ ਗੋਦ ਲਏ ਉਠਾਈਆ। ਸਚ ਪ੍ਰੀਤੀ ਦੇ

ਕੇ ਨਿਸਚਾ, ਨੀਤੀ ਅੰਦਰੋਂ ਦਏ ਬਦਲਾਈਆ। ਪੂਰਬ ਲੇਖਾ ਜਿਸ ਜਿਸ ਦਾ, ਦਰ ਦਰ ਘਰ ਘਰ ਜਾ ਚੁਕਾਈਆ। ਜਨਮ ਜਨਮ ਦਾ ਕਾਜ ਨਜਿਠਦਾ, ਤਨ ਮਾਟੀ ਵੇਖ ਵਖਾਈਆ। ਅੱਗੇ ਵੇਲਾ ਨਹੀਂ ਕਰਵਟ ਵਾਲੀ ਪਿੱਠ ਦਾ, ਸਨਮੁਖ ਹੋ ਕੇ ਨਜ਼ਰੀ ਆਈਆ। ਝਗੜਾ ਮੁੱਕ ਗਿਆ ਹਾਰ ਜਿੱਤ ਦਾ, ਰੰਗ ਇਕੋ ਦਏ ਰੰਗਾਈਆ। ਦਰਸ਼ਨ ਬਖ਼ਸ਼ ਕੇ ਸਦਾ ਨਿੱਤ ਦਾ, ਨਿਝ ਆਤਮ ਮੇਲ ਮਿਲਾਈਆ। ਪਿਆਰ ਕਰ ਅਗੰਮੀ ਪਿਤ ਦਾ, ਗੁਰਮੁਖ ਪੂਤ ਗੋਦ ਉਠਾਈਆ। ਲੇਖਾ ਮੁਕਾ ਕੇ ਜਨਮਾਂ ਦੀ ਸਿਕ ਦਾ, ਸਿਖਰ ਚੋਟੀ ਦਏ ਚੜ੍ਹਾਈਆ। ਨਵ ਨੌਂ ਚਾਰ ਪਿਛੋਂ ਵਿਹਾਰ ਹੋਇਆ ਏਕੰਕਾਰ ਇਕ ਦਾ, ਇਕ ਇਕੱਲਾ ਬੇਪਰਵਾਹੀਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਲੇਖਾ ਗਿਆ ਲਿਖਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਸੋ ਮਾਲਕ ਬਣਿਆ ਗੁਰਮੁਖ ਪੂਰੇ ਸਿੱਖ ਦਾ, ਜਗਤ ਸਿਖਿਆ ਵਿਚੋਂ ਬਾਹਰ ਕਢਾਈਆ । ਦੀਨ ਦੁਨੀ ਕਿਸੇ ਨਾ ਦਿਸਦਾ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਭਗਤ ਭਗਵਾਨ ਸਦਾ ਮੀਤ, ਮਿਤਰਾਂ ਵਿਚੋਂ ਮਿੱਤਰ ਨਜ਼ਰੀ ਆਈਆ । ਜੁਗ ਚੌਕੜੀ ਬਦਲਦੇ ਰਹਿਣ ਰੀਤ, ਨਿੱਤ ਨਵਿਤ ਵੇਸ ਵਟਾਈਆ। ਸਾਂਝਾ ਗੌਂਦੇ ਰਹਿਣ ਗੀਤ, ਧੁਰ ਦਾ ਨਾਮ ਪੜ੍ਹਾਈਆ। ਝਗੜਾ ਛੱਡ ਕੇ ਮੰਦਰ ਮਸੀਤ, ਕਾਇਆ ਕਾਅਬੇ ਸੋਭਾ ਪਾਈਆ। ਮੇਲਾ ਮਿਲ ਕੇ ਹਰਿ ਜਗਦੀਸ਼, ਜਗਤ ਵਜੌਂਦੇ ਰਹਿਣ ਵਧਾਈਆ। ਵੱਖਰੀ ਨਿਰਾਲੀ ਕਰ ਪ੍ਰੀਤ, ਪ੍ਰੀਤਮ ਪ੍ਰੀਤੀ ਵਿਚੋਂ ਪਰਗਟਾਈਆ। ਬੈਠੇ ਰਹਿਣ ਸਦਾ ਅਤੀਤ, ਤ੍ਰੈਗੁਣ ਨੇੜ ਕੋਇ ਨਾ ਆਈਆ। ਜਿਸ ਦੀ ਕਰਦੇ ਰਹਿਣ ਉਡੀਕ, ਅੱਖਰਾਂ ਵਿਚ ਧਿਆਨ ਰਖਾਈਆ। ਸੋ ਸਾਹਿਬ ਆਇਆ ਨਜ਼ਦੀਕ, ਦੂਰ ਦੁਰਾਡਾ ਪੰਧ ਚੁਕਾਈਆ। ਜਨ ਭਗਤ ਦਵਾਰਿਉਂ ਮੰਗੇ ਭੀਖ, ਭਿਖਾਰੀ ਹੋ ਕੇ ਝੋਲੀ ਡਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਰੇ ਆਪ ਤਸਦੀਕ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। (੧੫ ਫੱਗਣ ਸ਼ ਸੰ ੧ ਪੂਰਨ ਸਿੰਘ)

❋

ਭਗਤ ਭਗਵਾਨ ਆਦਿ ਜੁਗਾਦੀ ਬੰਧਨ, ਬੰਦਗੀ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਦੇਵੇ ਸਾਚਾ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਧੂੜੀ ਟਿੱਕਾ ਮਸਤਕ ਲਾਏ ਚੰਦਨ, ਨਿਰਗੁਣ ਚਾਂਦਨੀ ਚੰਦ ਜੋਤੀ ਜੋਤ ਜੋਤ ਰੁਸ਼ਨਾਈਆ। ਸਾਹਿਬ ਸਵਾਮੀ ਅੰਤਰਜਾਮੀ ਹੋ ਕੇ ਲਾਏ ਅੰਗਨ, ਅੰਗੀਕਾਰ ਖ਼ੁਦ ਮੁਖਤਿਆਰ ਇਕ ਅਖਵਾਈਆ। ਲਹਿਣਾ ਦੇਣਾ ਮੂਲ ਚੁਕਾਏ ਲੋਕਮਾਤ ਵਰਭੰਡਨ, ਬ੍ਰਹਿਮੰਡ ਖੰਡ ਪੁਰੀ ਲੋਅ ਲੇਖਾ ਰਹੇ ਨਾ ਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਆਏ ਮੰਗਣ, ਪ੍ਰੇਮ ਪ੍ਰੀਤੀ ਸਾਚੀ ਨੀਤੀ ਆਪਣੀ ਝੋਲੀ ਪਾਈਆ। ਸਚ ਦਵਾਰ ਏਕੰਕਾਰ ਨਿਰਗੁਣ ਨਿਰਵੈਰ ਆਏ ਲੰਘਣ, ਜਗਤ ਦਵਾਰਕਾ ਲੇਖਾ ਰਹੇ ਨਾ ਰਾਈਆ । ਨਿਰਗੁਣ ਨਿਰਗੁਣ ਨਾਤਾ ਆਏ ਗੰਢਣ, ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਚਰਨ ਧੂੜੀ ਅੰਮ੍ਰਿਤ ਸਰ ਨੁਹਾਏ ਸਾਚੀ ਗੰਗਨ, ਅੰਦਰ ਬਾਹਰ ਗੁਪਤ ਜ਼ਾਹਰ ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ।

ਭਗਤ ਭਗਵਾਨ ਆਦਿ ਜੁਗਾਦੀ ਮੇਲਾ ਧੁਰ ਦਾ, ਧੁਰ ਮਸਤਕ ਲੇਖਾ ਆਪ ਬਣਾਈਆ। ਜੁਗ ਚੌਕੜੀ ਮੇਲਾ ਮਿਲਦਾ ਰਹੇ ਸਚੇ ਸਤਿਗੁਰ ਦਾ, ਸਤਿ ਸਵਾਮੀ ਸ਼ਬਦ ਅਨਾਮੀ ਇਕੋ ਬੇਪਰਵਾਹੀਆ। ਅੰਤਰ

ਅੰਤਰ ਨਿਰੰਤਰ ਸਾਚਾ ਫੁਰਨਾ ਰਹੇ ਫੁਰਦਾ, ਮਨ ਵਾਸਨਾ ਝਗੜਾ ਦਏ ਚੁਕਾਈਆ। ਤਾਲ ਬਣਿਆ ਰਹੇ ਸੁਰਤ ਸਵਾਣੀ ਸ਼ਬਦੀ ਸੁਰ ਦਾ, ਸੋਵਤ ਜਾਗਤ ਇਕੋ ਰੰਗ ਵਖਾਈਆ । ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਮੁਕੌਂਦਾ ਰਹੇ ਅਨੰਦ ਪੁਰ ਦਾ, ਪੂਰਨ ਬ੍ਰਹਮ ਪਾਰਬ੍ਰਹਮ ਪ੍ਰਭ ਆਪ ਜਣਾਈਆ। ਝਗੜਾ ਚੁਕੌਂਦਾ ਰਹੇ ਕਲਜੁਗ ਕੂੜੀ ਕਿਰਿਆ ਅੰਧ ਘੋਰ ਦਾ, ਸਤਿ ਸਤਿਵਾਦੀ ਆਪਣਾ ਨੂਰ ਕਰ ਰੁਸ਼ਨਾਈਆ। ਲੇਖਾ ਰਹਿਣ ਨਾ ਦੇਵੇ ਪੰਜ ਚੋਰ ਦਾ, ਠਗੌਰੀ ਮਨ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਾਰਜ ਕਰੇ ਲੋੜ ਦਾ, ਲੋੜੀਂਦਾ ਸਾਜਣ ਦਇਆ ਕਮਾਈਆ।

ਜਨ ਭਗਤਾਂ ਮੇਲਾ ਆਦਿ ਅੰਤ, ਅੰਤਸ਼ਕਰਨ ਲੇਖਾ ਰਹੇ ਨਾ ਰਾਈਆ। ਮੇਲਾ ਮਿਲਦਾ ਰਹੇ ਗੁਰਮੁਖ ਸਾਚੇ ਸੰਤ, ਸਤਿ ਸਤਿਵਾਦੀ ਆਪਣਾ ਜੋੜ ਜੁੜਾਈਆ। ਜੋੜ ਜੁੜਦਾ ਰਹੇ ਧੁਰ ਦੇ ਕੰਤ, ਨਿਰਗੁਣ ਸਰਗੁਣ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਚਲਦਾ ਰਹੇ ਇਕੋ ਮੰਤ, ਮੰਤਵ ਸਾਰੇ ਹੱਲ ਕਰਾਈਆ। ਰੁੱਤ ਮੌਲੀ ਰਹੇ ਸਦਾ ਬਸੰਤ, ਫੁੱਲ ਫੁਲਵਾੜੀ ਪੱਤ ਡਾਲੀ ਆਪ ਮਹਿਕਾਈਆ। ਭਗਤ ਭਗਵਾਨ ਜੋੜਾ ਜੁੜਦਾ ਰਹੇ ਵਿਚੋਂ ਜੀਵ ਜੰਤ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਵੇਖ ਵਖਾਈਆ।

ਭਗਤ ਭਗਵਾਨ ਇਕੋ ਗ੍ਰਹਿ ਹੁੰਦਾ ਰਹੇ ਵਾਸ, ਨਿਵਾਸ ਅਸਥਾਨ ਮਿਲੇ ਵਡਿਆਈਆ। ਇਕੋ ਮੰਦਰ ਹੁੰਦਾ ਰਹੇ ਪਰਕਾਸ਼, ਪਰਕਾਸ਼ਵਾਨ ਨੂਰ ਖ਼ੁਦਾਈਆ। ਬਿਨ ਮੰਜ਼ਲ ਬਣਿਆ ਰਹੇ ਸਾਥ, ਸਗਲਾ ਸੰਗ ਆਪ ਜਣਾਈਆ । ਪੂਰਬ ਜਨਮ ਪੂਰੀ ਕਰਦਾ ਰਹੇ ਆਸ, ਆਸਾ ਮਨਸਾ ਆਪਣੇ ਰੰਗ ਰੰਗਾਈਆ । ਨਿਰਗੁਣ ਹੋ ਕੇ ਵਸਦਾ ਰਹੇ ਪਾਸ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਪ੍ਰੇਮ ਪ੍ਰੀਤੀ ਅੰਦਰ ਦੇਂਦਾ ਰਹੇ ਸ਼ਾਬਾਸ਼, ਸ਼ਹਿਨਸ਼ਾਹ ਹੋ ਕੇ ਆਪਣੀ ਖ਼ੁਸ਼ੀ ਵਖਾਈਆ। ਝਗੜਾ ਮੁਕੌਂਦਾ ਰਹੇ ਪ੍ਰਿਥਮੀ ਆਕਾਸ਼, ਅਕਲ ਕਲਧਾਰੀ ਆਪਣੀ ਖੇਲ ਵਖਾਈਆ। ਲੇਖੇ ਲੌਂਦਾ ਰਹੇ ਪਵਣ ਸਵਾਸ, ਸਾਹ ਸਾਹ ਆਪਣਾ ਨਾਮ ਜਪਾਈਆ । ਤੂੰ ਮੇਰਾ ਮੈਂ ਤੇਰਾ ਇਕੋ ਦੱਸ ਕੇ ਜਾਪ, ਜਾਮਨ ਹੋ ਕੇ ਲਏ ਛੁਡਾਈਆ। ਕੋਟ ਜਨਮ ਦੇ ਮੇਟ ਦੇਵੇ ਪਾਪ, ਮਿਹਰਵਾਨ ਹੋ ਕੇ ਆਪਣਾ ਦਰਸ ਕਰਾਈਆ। ਤਨ ਮਾਟੀ ਖ਼ਾਕੀ ਕਰੇ ਪਾਕ, ਪਤਤ ਪੁਨੀਤ ਦਏ ਬਣਾਈਆ । ਜੁਗ ਚੌਕੜੀ ਪੂਰਾ ਕਰੇ ਵਾਕ, ਭਵਿਖਤ ਲੇਖਾ ਆਪਣੇ ਹੱਥ ਰਖਾਈਆ। ਗੁਰਮੁਖ ਗੁਰ ਗੁਰ ਬਣਾ ਸਾਕ, ਸੱਜਣ ਹੋ ਕੇ ਮੇਲ ਮਿਲਾਈਆ। ਆਤਮ ਪਰਮਾਤਮ ਵੇਖ ਆਪਣੀ ਜਾਤ, ਪੜਦਾ ਉਹਲਾ ਦਏ ਚੁਕਾਈਆ । ਭਗਤ ਭਗਵਾਨ ਇਕੋ ਮੰਦਰ ਅੰਦਰ ਧੁਰ ਦਾ ਵਾਸ, ਦੂਜਾ ਗ੍ਰਹਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਰੱਖੇ ਆਪਣੇ ਹਾਥ, ਦੂਸਰ ਹੱਥ ਨਾ ਕਿਸੇ ਫੜਾਈਆ। (੨੩ ਵਿਸਾਖ ਸ਼ ਸੰ ੨ ਊਧਮ ਸਿੰਘ)