ਭਗਤ ਜਨ ਸੋ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਭਗਤ ਜਨਾਂ ਪ੍ਰਭ ਦੇਵੇ ਮਾਣ, ਈਸ਼ਰ ਜੋਤ ਜਗਤ ਪਲਟਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੋਤ ਨਿਰੰਜਣ ਦੇਹ ਵਿਚ ਆਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਖੋਲ੍ਹ ਕਿਵਾੜ ਦਰਸ ਦਿਖਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਗੁਰਸਿਖ ਮਹਿੰਮਾ ਆਪ ਜਣਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਗੁਰਬਾਣੀ ਵਿਚ ਨਾਮ ਲਿਖਵਾਏ।
ਭਗਤ ਜਨਾਂ ਪ੍ਰਭ ਦੇਵੇ ਮਾਣ, ਜੁਗੋ ਜੁਗ ਅਟੱਲ ਰਹਿ ਜਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਗੁਰਸਿਖਾਂ ਵਿਟੁਹ ਕੁਰਬਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਕਲਜੁਗ ਵਿਚ ਗੁਰ ਲੀਆ ਪਛਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਮਿਲ ਸੰਗਤ ਜੋ ਹਰਿ ਜਸ ਗਾਣ । ਭਗਤ ਜਨਾਂ ਪ੍ਰਭ ਦੇਵੇ ਮਾਣ, ਜੋਤ ਸਰੂਪ ਪ੍ਰਭ ਜੋਤ ਜਗਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਦੇਵੇ ਦਾਤ ਅਪਾਰ ਮਨ ਮੇਂ ਉਪਜੇ ਸ਼ਬਦ ਗਿਆਨ । ਭਗਤ ਜਨਾਂ ਪ੍ਰਭ ਦੇਵੇ ਮਾਣ, ਕੋਇ ਨਾ ਜਾਏ ਨਿਰਾਸ ਗੁਰ ਚਰਨ ਲਾਏ ਧਿਆਨ। ਭਗਤ ਜਨਾਂ ਪ੍ਰਭ ਦੇਵੇ ਮਾਣ, ਮਹਾਰਾਜ ਸ਼ੇਰ ਸਿੰਘ ਬਣੇ ਬਬਾਣ।
ਭਗਤ ਜਨਾਂ ਜਾਈਏ ਕੁਰਬਾਨ, ਜਿਨ ਕੀ ਮਹਿੰਮਾ ਪ੍ਰਭ ਆਪ ਗਣਾਏ। ਭਗਤ ਜਨਾਂ ਜਾਈਏ ਕੁਰਬਾਨ, ਧਰੂ ਪ੍ਰਹਿਲਾਦ ਪ੍ਰਭ ਸੰਗ ਸਮਾਏ। ਭਗਤ ਜਨਾਂ ਜਾਈਏ ਕੁਰਬਾਨ, ਭਗਤ ਅਮਰੀਕ ਪਾਰ ਲੰਘਾਏ। ਭਗਤ ਜਨਾਂ ਜਾਈਏ ਕੁਰਬਾਨ, ਜਨਮ ਦਰੋਪਤੀ ਮਾਣ ਦਵਾਏ। ਭਗਤ ਜਨਾਂ ਜਾਈਏ ਕੁਰਬਾਨ, ਬਿਦਰ ਸੁਦਾਮੇ ਦਰਸ ਦਿਖਾਏ। ਭਗਤ ਜਨਾਂ ਜਾਈਏ ਕੁਰਬਾਨ, ਘਰ ਜਿਨ੍ਹਾਂ ਦੇ ਈਸ਼ਰ ਆਏ। ਭਗਤ ਜਨਾਂ ਜਾਈਏ ਕੁਰਬਾਨ, ਜੈ ਦਿਉ ਨਾਮਾ ਚਰਨ ਲਗਾਏ। ਭਗਤ ਜਨਾਂ ਜਾਈਏ ਕੁਰਬਾਨ, ਤ੍ਰਿਲੋਚਣ ਨਾ ਦੁੱਖ ਉਠਾਏ। ਭਗਤ ਜਨਾਂ ਜਾਈਏ ਕੁਰਬਾਨ, ਬੈਣੀ ਸੈਣ ਪ੍ਰਭ ਵੇਸ ਵਟਾਏ। ਭਗਤ ਜਨਾਂ ਜਾਈਏ ਕੁਰਬਾਨ, ਈਸ਼ਰ ਜਿਨ੍ਹਾਂ ਦੇ ਦਰ ਆਏ। ਭਗਤ ਜਨਾਂ ਜਾਈਏ ਕੁਰਬਾਨ, ਗਨਕਾ ਅਜਾਮਲ ਪੂਤਨਾ ਸਭ ਜੋਤ ਮਿਲਾਏ। ਭਗਤ ਜਨਾਂ ਜਾਈਏ ਕੁਰਬਾਨ, ਕਬੀਰ ਤਾਈਂ ਸਚਖੰਡ ਵਖਾਏ। ਭਗਤ ਜਨਾਂ ਜਾਈਏ ਕੁਰਬਾਨ, ਨਾਮ ਦੇਉ ਰਵਦਾਸ ਤਰਾਏ। ਭਗਤ ਜਨਾਂ ਜਾਈਏ ਕੁਰਬਾਨ, ਬੱਧਕ ਤੀਰ ਕ੍ਰਿਸ਼ਨ ਚਰਨ ਲਗਾਏ। ਭਗਤ ਜਨਾਂ ਜਾਈਏ ਕੁਰਬਾਨ, ਜਿਥੇ ਈਸ਼ਰ ਦਰਸ ਦਿਖਾਏ। ਭਗਤ ਜਨਾਂ ਜਾਈਏ ਕੁਰਬਾਨ, ਜੁਗੋ ਜੁਗ
ਪ੍ਰਭ ਦਰਸ ਦਿਖਾਏ। ਭਗਤ ਜਨਾਂ ਜਾਈਏ ਕੁਰਬਾਨ, ਜੋਤ ਸਦਾ ਪ੍ਰਭ ਸੰਗ ਸਮਾਏ। ਭਗਤ ਜਨਾਂ ਜਾਈਏ ਕੁਰਬਾਨ, ਕਲਜੁਗ ਭਏ ਅਵਤਾਰ ਸ਼ੇਰ ਸਿੰਘ ਨਾਮ ਰਖਾਏ। (੪ ਵਿਸਾਖ ੨੦੦੭ ਬਿ)
❋
ਕਲਜੁਗ ਭਗਤ ਪਛਾਣ, ਜਿਨ੍ਹਾਂ ਗੁਰ ਦਰਸ਼ਨ ਪਾਇਆ। ਕਲਜੁਗ ਭਗਤ ਪਛਾਣ, ਜਿਨ੍ਹਾਂ ਸੋਹੰ ਗਾਇਆ। ਕਲਜੁਗ ਭਗਤ ਪਛਾਣ, ਜਿਨ੍ਹਾਂ ਗੁਰ ਮਾਣ ਦੁਵਾਇਆ। ਕਲਜੁਗ ਭਗਤ ਪਛਾਣ, ਜਿਨ੍ਹਾਂ ਹਰਿ ਮੰਗਲ ਗਾਇਆ। ਕਲਜੁਗ ਭਗਤ ਪਛਾਣ, ਜਿਨ੍ਹਾਂ ਗੁਰ ਚਰਨ ਲਗਾਇਆ। ਕਲਜੁਗ ਭਗਤ ਪਛਾਣ, ਜਿਨ੍ਹਾਂ ਗੁਰ ਚਰਨੀ ਸੀਸ ਝੁਕਾਇਆ। ਕਲਜੁਗ ਪ੍ਰਗਟ ਕੀਏ ਭਗਤ, ਭਗਵਾਨ ਆਣ ਇਹ ਬਿਰਦ ਰਖਾਇਆ।
ਭਗਤ ਮੇਰੇ ਦੀ ਇਹ ਵਡਿਆਈ। ਅਚਰਜ ਵਿਚ ਅਚਰਜ਼ ਮਿਲ ਜਾਈ। ਵਿਸਮਾਦੇ ਵਿਸਮਾਦ ਸਮਾਈ। ਬ੍ਰਹਮ ਸਰੂਪ ਬ੍ਰਹਮ ਜੋਤ ਜਗਾਈ। ਗੁਰਸਿੱਖ ਉਪਜੇ ਨਾਉਂ, ਜਿਨ ਇਹ ਬੂਝ ਬੁਝਾਈ । ਬੇਮੁਖ ਪਾਏ ਨਾ ਠਾਉਂ, ਦਰ ਦਰ ਧੱਕੇ ਖਾਈ। ਸੋਹੰ ਸੱਚੀ ਨਾਓ, ਗੁਰਸਿਖ ਪਾਰ ਲੰਘਾਈ। ਮਹਾਰਾਜ ਸ਼ੇਰ ਸਿੰਘ ਕਿਰਪਾਲ, ਭਗਤਨ ਦੀ ਪੈਜ ਰਖਾਈ।
ਭਗਤ ਹੋਣ ਗੁਰਸਿਖ, ਜਿਨ੍ਹਾਂ ਰੰਗ ਮਾਣਿਆਂ। ਭਗਤ ਹੋਣ ਗੁਰਸਿੱਖ, ਚਲਣ ਗੁਰ ਕੇ ਭਾਣਿਆਂ । ਭਗਤ ਹੋਣ ਗੁਰਸਿੱਖ, ਜਿਨ੍ਹਾਂ ਸਤਿਗੁਰ ਪਛਾਣਿਆਂ। ਭਗਤ ਹੋਣ ਗੁਰਸਿੱਖ, ਜਗਤ ਵਿਚ ਵਾਂਗ ਨਿਮਾਣਿਆਂ । ਭਗਤ ਹੋਣ ਗੁਰਸਿੱਖ, ਈਸ਼ਰ ਪਿਤਾ ਆਪ ਪੂਤ ਅੰਜਾਣਿਆਂ। ਭਗਤ ਹੋਣ ਗੁਰਸਿੱਖ, ਜਿਨ੍ਹਾਂ ਸੋਹੰ ਸ਼ਬਦ ਪਛਾਣਿਆਂ। (੧੧ ਵਿਸਾਖ ੨੦੦੭ ਬਿ)
❋
ਭਗਤ ਜਨ ਸੋ, ਜੋ ਦਰ ਸੁਹੰਦੇ। ਭਗਤ ਜਨ ਸੋ, ਜੋ ਕਲ ਤਰੰਦੇ। ਭਗਤ ਜਨ ਸੋ, ਜੋ ਕਰ ਦਰਸ ਸਰਨ ਪੜੰਦੇ। ਭਗਤ ਜਨ ਸੋ, ਜੋ ਜਿਸ ਬਖ਼ਸ਼ੇ ਜਨ ਆਪ ਬਖ਼ਸ਼ਿੰਦੇ। ਭਗਤ ਜਨ ਸੋ, ਮਿਲ ਸਾਧ ਸੰਗਤ ਜਨ ਦੁਤਰ ਤਰੰਦੇ। ਭਗਤ ਜਨ ਸੋ, ਜਨ ਪਾਇਆ ਮੁਰਾਰ ਮਨੋਹਰ ਮੁਕੰਦੇ। ਭਗਤ ਜਨ ਸੋ, ਆਤਮ ਰਸ ਨਿਝਰੋਂ ਝਿਰੰਦੇ। ਭਗਤ ਜਨ ਸੋ, ਕਵਲ ਨਾਭ ਅੰਮ੍ਰਿਤ ਬੂੰਦ ਮੁਖ ਚੁਵਿੰਦ । ਭਗਤ ਜਨ ਸੋ, ਜਿਨ ਪ੍ਰਭ ਦਸਮ ਦਵਾਰ ਖੁਲਿੰਦੇ। ਭਗਤ ਜਨ ਸੋ, ਜੋ ਕਲਜੁਗ ਸਾਧ ਸੰਗਤ ਮਿਲ ਬਹਿੰਦੇ। ਭਗਤ ਜਨ ਸੋ, ਜੋ ਨਿਹਕਲੰਕ ਦਰਸ ਕਰਿੰਦੇ। ਭਗਤ ਜਨ ਸੋ, ਜਿਨ ਮਹਾਰਾਜ ਸ਼ੇਰ ਸਿੰਘ ਪ੍ਰਭ ਗੋਬਿੰਦੇ। (੨ ਵਸਾਖ ੨੦੦੮ ਬਿ)
❋
ਸੰਤ ਜਨਾਂ ਪ੍ਰਭ ਜੋਤ ਜਗਾਏ। ਸੰਤ ਜਨਾਂ ਪ੍ਰਭ ਵਿਚ ਸਮਾਏ। ਸੰਤ ਜਨਾਂ ਪ੍ਰਭ ਅੰਮ੍ਰਿਤ ਝਿਰਨਾ ਦੇਹ ਝਿਰਾਏ। ਸੰਤ ਜਨਾਂ ਪ੍ਰਭ ਅੰਮ੍ਰਿਤ ਰਸ ਮੁੱਖ ਚੁਆਵੇ। ਸੰਤ ਜਨਾਂ ਪ੍ਰਭ ਅੰਮ੍ਰਿਤ ਝਿਰਨਾ ਨਭ ਕਵਲ
ਕਵਲ ਨਭ ਮੁਖ ਚੁਆਵੇ। ਸੰਤ ਜਨਾਂ ਪ੍ਰਭ ਜੋਤ ਸਰੂਪੀ ਮੇਲ ਮਿਲਾਏ। ਸੰਤ ਜਨਾਂ ਪ੍ਰਭ ਸਾਚਾ ਸਤਿ ਗਿਆਨ ਦੁਆਵੇ। ਸੰਤ ਜਨਾਂ ਪ੍ਰਭ ਏਕਾ ਦੂਜਾ ਭਉ ਚੁਕਾਏ। ਸੰਤ ਜਨਾਂ ਪ੍ਰਭ ਸਚ ਘਰ ਦੀ ਬੂਝ ਬੁਝਾਏ। ਸੰਤ ਜਨਾਂ ਪ੍ਰਭ ਆਪਣਾ ਭੇਵ ਆਪ ਖੁਲ੍ਹਾਏ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ।
ਸੰਤ ਜਨਾਂ ਪ੍ਰਭ ਧੀਰ ਧਰਾਏ। ਸੰਤ ਜਨਾਂ ਪ੍ਰਭ ਸਾਚਾ ਆਤਮ ਸੀਰ ਪਿਲਾਏ। ਸੰਤ ਜਨਾਂ ਹਉਮੇ ਵਿਚੋਂ ਪੀੜ ਗੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਧੀਰ ਧਰਾਏ।
ਸੰਤ ਜਨਾਂ ਪ੍ਰਭ ਸਰਧਾ ਪੂਰ। ਸੰਤ ਜਨਾਂ ਪ੍ਰਭ ਆਤਮ ਦੇਵੇ ਸਤਿ ਸਰੂਰ। ਸੰਤ ਜਨਾਂ ਪ੍ਰਭ ਆਤਮ ਜੋਤ ਕਰੇ ਨੂਰੋ ਨੂਰ। ਸੰਤ ਜਨਾਂ ਪ੍ਰਭ ਭੰਡਾਰ ਕਰੇ ਭਰਪੂਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਆਸਾ ਮਨਸਾ ਪੂਰ।
ਸੰਤ ਜਨਾਂ ਪ੍ਰਭ ਲਾਜ ਰਖਾਏ। ਸੰਤ ਜਨਾਂ ਪ੍ਰਭ ਮਾਣ ਦੁਆਏ। ਸੰਤ ਜਨਾਂ ਪ੍ਰਭ ਸਾਚਾ ਨਾਮ ਝੋਲੀ ਪਾਏ। ਸੰਤ ਜਨਾਂ ਪ੍ਰਭ ਏਕਾ ਗਿਆਨ ਸੁਰਤ ਦੁਆਏ। ਸੰਤ ਜਨਾਂ ਪ੍ਰਭ ਪਰਗਟ ਜੋਤ ਜੋਤ ਸਰੂਪ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ।
ਸੰਤ ਜਨਾਂ ਪ੍ਰਭ ਦੇ ਵਡਿਆਈ। ਸੰਤ ਜਨਾਂ ਪ੍ਰਭ ਸਾਚੀ ਭਿਛਿਆ ਪਾਈ। ਸੰਤ ਜਨਾਂ ਚਰਨ ਧੂੜ ਮਸਤਕ ਲਾਈ। ਸੰਤ ਜਨਾਂ ਸਾਚੀ ਜੋਤ ਵਿਚ ਲਲਾਟ ਜਗਾਈ। ਸੰਤ ਜਨਾਂ ਊਚ ਪਦਵੀ ਪ੍ਰਭ ਦਰ ਤੇ ਪਾਈ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਦਇਆ ਕਮਾਈ।
ਸੰਤ ਜਨਾਂ ਪ੍ਰਭ ਚਰਨ ਭਰਵਾਸਾ। ਸੰਤ ਜਨਾਂ ਪ੍ਰਭ ਚਰਨ ਰਹਿਰਾਸਾ। ਸੰਤ ਜਨਾਂ ਪ੍ਰਭ ਕਰੇ ਬੰਦ ਖੁਲਾਸਾ। ਸੰਤ ਜਨਾਂ ਪ੍ਰਭ ਕਰੇ ਜੋਤ ਪਰਕਾਸ਼ਾ। ਸੰਤ ਜਨਾਂ ਪ੍ਰਭ ਪੂਰ ਕਰਾਏ ਆਸਾ। ਸੰਤ ਜਨਾਂ ਪ੍ਰਭ ਸਾਚਾ ਸਦ ਰੱਖੇ ਵਿਚ ਵਾਸਾ। ਝੂਠੀ ਸ੍ਰਿਸ਼ਟ ਵੇਖੇ ਤਮਾਸ਼ਾ। ਸੰਤ ਜਨਾਂ ਪ੍ਰਭ ਹੋਏ ਦਾਸਨ ਦਾਸਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦੇਵੇ ਚਰਨ ਭਰਵਾਸਾ।
ਸੰਤ ਜਨਾਂ ਪ੍ਰਭ ਸਦਾ ਸੰਗ। ਏਕਾ ਨਾਮ ਚੜ੍ਹਾਏ ਰੰਗ। ਅੰਮ੍ਰਿਤ ਝਿਰਨਾ ਝਿਰਾਏ ਵਿਚ ਦੇਹ ਗੰਗ। ਸਾਚਾ ਪ੍ਰਭ ਸਾਚਾ ਵਰ ਸਾਚਾ ਦਰ ਜਨ ਸੰਤ ਲਿਆ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਦਾ ਅੰਗ ਸੰਗ।
ਸੰਤ ਜਨਾਂ ਸਰਬ ਗਿਆਤਾ। ਸੰਤ ਜਨਾਂ ਏਕਾ ਮਿਲਿਆ ਭਗਵੰਤ ਭਰਾਤਾ। ਸੰਤ ਜਨਾਂ ਪ੍ਰਭ ਸਦਾ ਰੰਗ ਰਾਤਾ। ਸੰਤ ਜਨਾਂ ਅੰਮ੍ਰਿਤ ਬੂੰਦ ਪੀਏ ਸਵਾਂਤ ਸਵਾਂਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਮਿਲਾਤਾ। · (੧ ਮਾਘ ੨੦੦੮ ਬਿ)
❋
❋
ਸੰਤ ਜਨਾਂ ਪ੍ਰਭ ਸਾਚਾ ਪਾਇਆ। ਸੰਤ ਜਨਾਂ ਪ੍ਰਭ ਮੇਲ ਮਿਲਾਇਆ। ਸੰਤ ਜਨਾਂ ਪ੍ਰਭ ਭਉ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਇਆ।
ਸੰਤ ਜਨਾਂ ਪ੍ਰਭ ਆਸ ਪੁਜਾਏ। ਸੰਤ ਜਨਾਂ ਪ੍ਰਭ ਹੋਏ ਸਹਾਏ। ਸੰਤ ਜਨਾਂ ਪ੍ਰਭ ਸਾਚਾ ਰਾਹ ਦਿਖਾਏ। ਸੰਤ ਜਨਾਂ ਪ੍ਰਭ ਆਤਮ ਸਾਚੀ ਜੋਤ ਜਗਾਏ। ਸੰਤ ਜਨਾਂ ਅਗਿਆਨ ਅੰਧੇਰ ਸਰਬ ਮਿਟਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਪਰਗਟ ਜੋਤ ਦਰਸ ਦਿਖਾਏ।
ਸੰਤ ਜਨਾਂ ਪ੍ਰਭ ਭਏ ਸਹਾਇਆ। ਸੰਤ ਜਨਾਂ ਪ੍ਰਭ ਆਪ ਪਿਤ ਮਾਇਆ। ਸੰਤ ਜਨਾਂ ਪ੍ਰਭ ਸਾਚੇ ਮਾਰਗ ਲਾਇਆ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ।
ਸੰਤ ਜਨਾਂ ਪ੍ਰਭ ਸਦ ਰਖਵਾਲਾ। ਸੰਤ ਜਨਾਂ ਸਦਾ ਪ੍ਰਿਤਪਾਲਾ। ਸੰਤ ਜਨਾਂ ਆਤਮ ਜੋਤ ਕਰੇ ਉਜਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚਾ ਦੀਪਕ ਬਾਲਾ। ਸੰਤ ਜਨਾਂ ਪ੍ਰਭ ਸਾਚੀ ਓਟ। ਆਤਮ ਸ਼ਬਦ ਜਗਾਵੇ ਸਾਚੀ ਜੋਤ। ਸੰਤ ਜਨਾਂ ਪ੍ਰਭ ਆਤਮ ਕੱਢੇ ਹਉਮੇ ਖੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਦੀ ਸਾਚੀ ਓਟ।
ਸੰਤ ਜਨਾਂ ਸਿਰ ਪ੍ਰਭ ਹੱਥ ਟਿਕਾਏ। ਸੰਤ ਜਨਾਂ ਪ੍ਰਭ ਮਾਣ ਦਵਾਏ। ਸੰਤ ਜਨਾਂ ਸਾਚੀ ਦਰਗਹਿ ਮਾਣ ਦਵਾਏ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਨ ਲਗਾਏ।
ਸੰਤ ਜਨਾਂ ਪ੍ਰਭ ਨਾਮ ਜਪਾਇਆ। ਸੰਤ ਜਨਾਂ ਪ੍ਰਭ ਸੋਹੰ ਦਾਤ ਝੋਲੀ ਪਾਇਆ। ਸੰਤ ਜਨਾਂ ਪ੍ਰਭ ਸਾਚੇ ਸਚ ਮਾਰਗ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਸਾਚਾ ਮੰਗ ਵਰ ਘਰ ਸਾਚਾ ਪਾਇਆ।
ਸੰਤ ਜਨਾਂ ਜਾਓ ਬਲਿਹਾਰ। ਪ੍ਰਭ ਸਾਚਾ ਸੋਹਣ ਚਰਨ ਦਵਾਰ। ਸੰਤ ਜਨਾਂ ਮਿਲੇ ਵਡਿਆਈ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਨਿਹਕਲੰਕ ਨਰ ਅਵਤਾਰ।
ਸੰਤ ਜਨਾਂ ਸਰਬ ਸੁੱਖ ਮਾਣਿਆ। ਸੰਤ ਜਨਾਂ ਪੂਰਨ ਬ੍ਰਹਮ ਗਿਆਨਿਆ। ਸੰਤ ਜਨਾਂ ਨਿਹਕਲੰਕ ਤੇਰਾ ਜਾਮਾ ਸਤਿ ਕਰ ਮਾਨਿਆ। ਸੰਤ ਜਨਾਂ ਹੋਏ ਵਿਸਮਾਦ ਪ੍ਰਭ ਵਿਸ਼ਨੂੰ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਮਾਣ ਜੋ ਜਨ ਆਏ ਚਰਨ ਨਿਮਾਣਿਆਂ।
ਸੰਤ ਜਨਾਂ ਆਤਮ ਭਰਪੂਰ। ਸੰਤ ਜਨਾਂ ਪ੍ਰਭ ਆਤਮ ਉਪਜਾਵੇ ਸਾਚੀ ਤੂਰ। ਸੰਤ ਜਨਾਂ ਪ੍ਰਭ ਏਕਾ ਦੇਵੇ ਸ਼ਬਦ ਸਰੂਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਦੇਵੇ ਨੂਰ।
ਸੰਤ ਜਨਾਂ ਪ੍ਰਭ ਉਪਜਾਵੇ ਸਾਚੀ ਧੁੰਨ। ਸੰਤ ਜਨਾਂ ਪ੍ਰਭ ਖੋਲ੍ਹ ਵਖਾਵੇ ਆਤਮ ਸੁੰਨ। ਸੰਤ ਜਨਾਂ
ਪ੍ਰਭ ਚਰਨ ਲਗਾਵੇ ਵਿਚ ਮਾਤਲੋਕ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਾ ਜਾਣੇ ਤੇਰੇ ਗੁਣ।
ਸੰਤ ਜਨਾਂ ਸਿਰ ਹੱਥ ਟਿਕਾਇਆ। ਸੰਤ ਜਨਾਂ ਪ੍ਰਭ ਹੋਏ ਸਹਾਇਆ। ਸੰਤ ਜਨਾਂ ਪ੍ਰਭ ਸਾਚਾ ਦੀਪਕ ਦੇਹ ਜਗਾਇਆ। ਸੰਤ ਜਨਾਂ ਸਾਚੀ ਜੋਤ ਕਰੇ ਰੁਸ਼ਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਇਆ।
ਸੰਤ ਜਨਾਂ ਸਦਾ ਬਲਿਹਾਰ। ਸੰਤ ਜਨਾਂ ਪ੍ਰਭ ਸਾਚਾ ਜਾਏ ਤਾਰ। ਸੰਤ ਜਨਾਂ ਦੇਵੇ ਵਡਿਆਈ ਨਿਹਕਲੰਕ ਵਿਚ ਸੰਸਾਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਭਰੇ ਭੰਡਾਰ ।
ਸੰਤ ਜਨਾਂ ਪ੍ਰਭ ਧੀਰ ਧਰਾਇਆ। ਸੰਤ ਜਨਾਂ ਪ੍ਰਭ ਆਤਮ ਸਾਚਾ ਦੀਪ ਜਗਾਇਆ। ਸੰਤ ਜਨਾਂ ਪ੍ਰਭ ਸਾਚੇ ਸਾਚੀ ਦਰਗਹਿ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਤੇਰਾ ਭੇਦ ਨਾ ਪਾਇਆ।
ਸੰਤ ਜਨ ਮਿਲੇ ਪ੍ਰਭ ਸਾਰੰਗ ਧਰ। ਸੰਤ ਜਨ ਪ੍ਰਭ ਸਰਨੀ ਗਏ ਪਰ। ਸੰਤ ਜਨ ਗੁਰ ਚਰਨ ਲਾਗ ਗਏ ਤਰ। ਸੰਤ ਜਨ ਅੰਤਕਾਲ ਨਾ ਜਾਇਣ ਮਰ। ਸੰਤ ਜਨ ਪ੍ਰਭ ਅੰਮ੍ਰਿਤ ਝਿਰਨਾ ਝਿਰਾਏ ਸਾਚਾ ਸਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸਾਵੇ ਸਾਚਾ ਦਰ।
ਸੰਤ ਜਨਾਂ ਪ੍ਰਭ ਦਰ ਸੱਚਾ ਦਰਬਾਰ। ਸੰਤ ਜਨਾਂ ਪ੍ਰਭ ਦੇਵੇ ਦਰਸ ਅਗੰਮ ਅਪਾਰ। ਸੰਤ ਜਨਾਂ ਦਿਸਾਵੇ ਨਿਹਕਲੰਕ ਨਰਾਇਣ ਨਰ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਗਤ ਪਸਾਰ।
ਸੰਤ ਜਨਾਂ ਉਪਜਾਵੇ ਧੁੰਨ ਅਨਾਦ ਅਨਾਦੀ। ਸੰਤ ਜਨਾਂ ਪ੍ਰਭ ਮਿਲੇ ਆਦਿ ਜੁਗਾਦੀ। ਸੰਤ ਜਨਾਂ ਪ੍ਰਭ ਚਰਨ ਲਾਗ ਆਤਮ ਸਾਧੀ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦਾ ਵਿਸਮਾਦੀ।
ਸੰਤ ਜਨਾਂ ਪ੍ਰਭ ਸਦ ਵਿਸਮਾਦੇ। ਸੰਤ ਜਨਾਂ ਏਕਾ ਧੁੰਨ ਉਪਜਾਵੇ ਸਾਚੀ ਨਾਦੇ। ਸੰਤ ਜਨਾਂ ਸ਼ਬਦ ਚਲਾਵੇ ਬੋਧ ਅਗਾਧੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਵਿਚ ਸਦ ਵਿਸਮਾਦੇ ।
ਸੰਤ ਜਨਾਂ ਸਦਾ ਪ੍ਰਭ ਵਸੇ। ਸੰਤ ਜਨਾਂ ਆਪਣਾ ਭੇਵ ਆਪ ਪ੍ਰਭ ਦੱਸੇ। ਸੰਤ ਜਨਾਂ ਪ੍ਰਭ ਕਰੇ ਪਰਕਾਸ਼ ਜਿਉਂ ਰਵ ਸੱਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹਿਰਦੇ ਵਸੇ।
ਸੰਤ ਜਨਾਂ ਪ੍ਰਭ ਭੇਦ ਖੁਲ੍ਹਾਇਆ। ਸੰਤ ਜਨਾਂ ਪ੍ਰਭ ਰਾਗ ਸੁਣਾਇਆ। ਸੰਤ ਜਨਾਂ ਪ੍ਰਭ ਅਨਹਦ ਸਾਚੀ ਧੁਨ ਉਪਜਾਇਆ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁੰਨ ਸਮਾਧ ਖੁਲ੍ਹਾਇਆ ।
ਸੰਤ ਜਨਾਂ ਪ੍ਰਭ ਸੰਗ ਸੁਹੇਲਾ। ਸੰਤ ਜਨਾਂ ਪ੍ਰਭ ਜੋਤ ਸਰੂਪੀ ਕਰਾਏ ਮੇਲਾ। ਸੰਤ ਜਨਾਂ ਸੰਗ
ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਾਚਾ ਸੱਜਣ ਸੁਹੇਲਾ।
ਸੰਤ ਜਨਾਂ ਪ੍ਰਭ ਦਇਆ ਧਾਰੀ। ਸੰਤ ਜਨਾਂ ਪ੍ਰਭ ਆਤਮ ਕਰੇ ਉਜਿਆਰੀ। ਸੰਤ ਜਨਾਂ ਦੇਵੇ ਦਰਸ ਆਪ ਗਿਰਧਾਰੀ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਸਾਚੀ ਦਰਗਹਿ ਦੇਵੇ ਸਿਕਦਾਰੀ।
ਸੰਤ ਜਨਾਂ ਸੱਚ ਧਾਮ ਨਿਆਰਾ। ਸੰਤ ਜਨਾਂ ਪ੍ਰਭ ਸਾਚਾ ਦੇਵੇ ਮੋਖ ਦਵਾਰਾ। ਸੰਤ ਜਨਾਂ ਸਾਚੀ ਜੋਤ ਮਿਲੇ ਵਿਚ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਪਾਰ ਉਤਾਰਾ।
ਸੰਤ ਜਨਾਂ ਪ੍ਰਭ ਪਾਰ ਉਤਾਰੇ। ਕਿਰਪਾ ਕਰੇ ਆਪ ਬਨਵਾਰੇ। ਸੋਹੰ ਉਪਾਏ ਗਿਰਧਾਰੇ। ਜਾਮਾ ਮਾਤਲੋਕ ਵਿਚ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੇ।
ਸੰਤ ਜਨਾਂ ਪ੍ਰਭ ਸੁਣੀ ਪੁਕਾਰਾ। ਪ੍ਰਭ ਅਬਿਨਾਸ਼ੀ ਲਏ ਅਵਤਾਰਾ । ਜੋਤ ਸਰੂਪੀ ਕੀਆ ਅਕਾਰਾ । ਕਲਜੁਗ ਮਿਟਾਏ ਅੰਧ ਅੰਧਿਆਰਾ। ਸਤਿਜੁਗ ਵਰਤਾਏ ਸਤਿ ਕਰੇ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। (੨੧ ਮਾਘ ੨੦੦੮ ਬਿ)
❋
ਸੰਤ ਜਨਾਂ ਦੇਵੇ ਵਡਿਆਈ। ਸੰਤ ਜਨਾਂ ਪ੍ਰਭ ਪੈਜ ਰਖਾਈ। ਸੰਤ ਜਨਾਂ ਪ੍ਰਭ ਅਬਿਨਾਸ਼ੀ ਸੇਵ ਕਮਾਈ। ਸੰਤ ਜਨਾਂ ਪ੍ਰਭ ਸਾਚੇ ਪੂਰਨ ਆਸ ਕਰਾਈ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਈ।
ਸੰਤ ਜਨਾਂ ਪ੍ਰਭ ਤਾਰਨਹਾਰਾ। ਸੰਤ ਜਨਾਂ ਪ੍ਰਭ ਦੇਵੇ ਸ਼ਬਦ ਅਧਾਰਾ। ਸੰਤ ਜਨਾਂ ਪ੍ਰਭ ਸਾਚੇ ਆਤਮ ਗੁਣ ਵਿਚਾਰਾ। ਸੰਤ ਜਨਾਂ ਦੇਵੇ ਸਾਚੀ ਧੁਨ ਸ਼ਬਦ ਧੁਨਕਾਰਾ। ਸੰਤ ਜਨਾਂ ਖੋਲ੍ਹ ਦੇਵੇ ਪ੍ਰਭ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਦਾ ਕਾਜ ਸਵਾਰਾ।
ਸੰਤ ਜਨਾਂ ਪ੍ਰਭ ਦਰਸ ਦਿਖਾਏ। ਸੰਤ ਜਨਾਂ ਪ੍ਰਭ ਬੂਝ ਬੁਝਾਏ। ਸੰਤ ਜਨਾਂ ਪ੍ਰਭ ਆਤਮ ਭੇਵ ਗੂਝ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਦੇ ਵਿਚ ਸਮਾਏ।
ਸੰਤ ਜਨਾਂ ਪ੍ਰਭ ਸਦਾ ਸਮਾਵੇ। ਸੰਤ ਜਨਾਂ ਪ੍ਰਭ ਏਕਾ ਧੁਨ ਉਪਜਾਵੇ। ਸੰਤ ਜਨਾਂ ਪ੍ਰਭ ਅਗਾਧ ਬੋਧ ਬੋਧ ਅਗਾਧ ਸ਼ਬਦ ਜਣਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਵੇ।
ਗੁਰਮੁਖ ਸਾਚੇ ਭਉ ਚੁਕਾਇਆ। ਸੰਤ ਜਨਾਂ ਪ੍ਰਭ ਲੇਖ ਲਿਖਾਇਆ। ਸੰਤ ਜਨਾਂ ਪ੍ਰਭ ਵੇਖ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਦੇ ਵਿਚ ਸਮਾਇਆ।
ਸੰਤ ਜਨਾਂ ਪ੍ਰਭ ਸਦਾ ਸਮੀਪ। ਸੰਤ ਜਨਾਂ ਪ੍ਰਭ ਜੋਤ ਜਗਾਏ ਆਤਮ ਦੀਪ। ਸੰਤ ਜਨਾਂ ਪ੍ਰਭ ਸਾਚਾ ਮੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਰਸਨਾ ਚੀਤ ।
ਸੰਤ ਜਨਾਂ ਪ੍ਰਭ ਆਤਮ ਵਸੇ। ਸੰਤ ਜਨਾਂ ਪ੍ਰਭ ਸਾਚਾ ਘਰ ਦੱਸੇ। ਸੰਤ ਜਨਾਂ ਪ੍ਰਭ ਸਾਚਾ ਰਸਨਾ ਰਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਦ ਹਿਰਦੇ ਵਸੇ।
ਸੰਤ ਜਨਾਂ ਪ੍ਰਭ ਹੋਏ ਸਹਾਇਆ। ਪ੍ਰਭ ਅਬਿਨਾਸ਼ੀ ਰਸਨਾ ਗਾਇਆ। ਰੰਗ ਰੰਗ ਰੰਗ ਪ੍ਰਭ ਆਤਮ ਸਾਚਾ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਿਰ ਹੱਥ ਟਿਕਾਇਆ। (੨੨ ਮਾਘ ੨੦੦੮ ਬਿ)
❋
ਸੰਤ ਜਨਾਂ ਵਰ ਘਰ ਪਾਇਆ। ਸੰਤ ਜਨਾਂ ਹਰਿ ਦਰ ਬੁਝਾਇਆ। ਸੰਤ ਜਨਾਂ ਸਚ ਮਾਰਗ ਲਾਇਆ। ਸੰਤ ਜਨਾਂ ਭੇਵ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਇਆ।
ਸੰਤ ਜਨਾਂ ਸਦ ਬਲਿਹਾਰ। ਸੰਤ ਜਨਾਂ ਪ੍ਰਭ ਜੋਤ ਅਕਾਰ। ਸੰਤ ਜਨਾਂ ਏਕਾ ਦਿਸੇ ਦਰ ਦਰਬਾਰ। ਸੰਤ ਜਨਾਂ ਨਿਰਮਲ ਜੋਤ ਕਰੇ ਅਕਾਰ। ਸੰਤ ਜਨਾਂ ਪ੍ਰਭ ਬਖ਼ਸ਼ੇ ਏਕਾ ਚਰਨ ਪਿਆਰ । ਸੰਤ ਜਨਾਂ ਸੋਹੰ ਸ਼ਬਦ ਉਪਜੇ ਸੱਚੀ ਧੁਨਕਾਰ। ਸੰਤ ਜਨਾਂ ਏਕਾ ਬਣਾਏ ਦਿਖਾਏ ਚਲਾਏ ਰਖਾਏ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਕਰਤਾਰ।
ਸੰਤ ਸੰਗ ਪ੍ਰਭ ਰੰਗ ਰੰਗਾਇਆ। ਸੰਤ ਰੰਗ ਪ੍ਰਭ ਇਕ ਮਜੀਠ ਚੜ੍ਹਾਇਆ। ਸੰਤ ਰੰਗ ਆਤਮ ਉਪਜੇ ਜੋਤ ਸਵਾਇਆ। ਭਗਤਨ ਜੰਗ ਕਾਮ ਕਰੋਧ ਹੰਕਾਰ ਸੰਗ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਫੜਾਇਆ। · (੧੭ ਚੇਤ ੨੦੦੯ ਬਿ)
❋
ਸੰਤ ਜਨਾਂ ਪ੍ਰਭ ਆਪ ਉਠਾਵਣਾ। ਸੰਤ ਜਨਾਂ ਪ੍ਰਭ ਭਰਮ ਚੁਕਾਵਣਾ। ਸੰਤ ਜਨਾਂ ਪ੍ਰਭ ਸਰਨ ਲਗਾਵਣਾ। ਸੰਤ ਜਨਾਂ ਪ੍ਰਭ ਪੂਰਨ ਘਾਲ ਕਰਾਵਣਾ। ਸੰਤ ਜਨਾਂ ਸੋਹੰ ਸੱਚਾ ਧੰਨ ਮਾਲ ਝੋਲੀ ਪਾਵਣਾ। ਸੰਤ ਜਨਾਂ ਏਕਾ ਆਤਮ ਲਾਲ ਰਖਾਵਣਾ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਰਸਨਾ ਗਾਵਣਾ।
ਸੰਤ ਜਨਾਂ ਦੇਵੇ ਵਡਿਆਈ। ਸੰਤ ਜਨਾਂ ਪ੍ਰਭ ਹੋਏ ਸਹਾਈ। ਸੰਤ ਜਨਾਂ ਮਨ ਵੱਜੇ ਵਧਾਈ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਜਮਨ ਕਿਨਾਰੇ ਹੋਏ ਸਹਾਈ।
(੧੮ ਜੇਠ ੨੦੦੯ ਬਿ)
❋
ਸੰਤ ਜਨਾਂ ਪ੍ਰਭ ਆਪ ਹਲੂਣਿਆਂ। ਆਪ ਮਿਟਾਏ ਤਾਈਆਂ ਧੂਣੀਆਂ। ਆਪ ਗਵਾਵੇ ਦੁੱਖ ਮਿਟਾਵੇ ਆਂਦਰਾਂ ਲੂਹਣੀਆਂ। ਆਪ ਚੁਕਾਵੇ ਮੁਕਾਵੇ ਖਵਾਵੇ ਸੁੱਕੀਆਂ ਅਲੂਣੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪਰਗਟਾਵੇ ਸੰਤ ਜਨਾਂ ਜੋਤ ਜਗਾਏ ਕਰਾਏ ਸਵਾਈਆਂ ਦੂਣੀਆਂ।
ਸੰਤ ਜਨਾਂ ਜੋਤ ਜਗਾ। ਸੰਤ ਜਨਾਂ ਦੁੱਖ ਮਿਟਾ। ਸੰਤ ਜਨਾਂ ਦਰਸ ਅਮੋਘ ਦਿਖਾ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਸਾਚਾ ਰਾਹ।
ਸੰਤ ਜਣਾਏ ਉਠਾਏ ਆਪ। ਸੰਤ ਜਨ ਜਗਾਏ ਆਪ। ਸੰਤ ਜਨ ਉਪਜਾਏ ਆਪ। ਸੰਤ ਜਨ ਸੋਹੰ ਸ਼ਬਦ ਸੁਣਾਏ ਆਪ। ਸੰਤ ਜਨ ਆਪੇ ਆਪ ਵਿਚ ਸਮਾਏ ਆਪ। ਸੰਤ ਜਨ ਮਾਈ ਬਾਪ ਅਖਵਾਏ ਆਪ। ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਆਪ।
ਸੰਤ ਜਨਾਂ ਸਾਚੀ ਸਾਰਾ। ਸੰਤ ਜਨਾਂ ਦੇਵੇ ਸ਼ਬਦ ਹੁਲਾਰਾ। ਸੰਤ ਜਨਾਂ ਖੋਲ੍ਹੇ ਆਪੇ ਆਪ ਦਸਮ ਦਵਾਰਾ। ਸੰਤ ਜਨਾਂ ਆਪੇ ਆਪ ਉਤਾਰੇ ਪਾਪ ਪਹਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਦ ਰੱਖੇ ਪਿਆਰਾ।
ਸੰਤ ਜਨਾਂ ਸਾਚਾ ਪਿਆਰ। ਸੰਤ ਜਨਾਂ ਪ੍ਰਭ ਦੇਵੇ ਤਾਰ। ਸੰਤ ਜਨਾਂ ਏਕਾ ਏਕ ਦਰ ਏਕਾ ਘਰ ਬਾਹਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਸਰਕਾਰ।
ਜਨ ਸੰਤ ਦੂਤ ਪਠਈਆ। ਜਨ ਸੰਤ ਸਾਚਾ ਨਾਮ ਰਸਨਾ ਸੂਤ ਕਤਈਆ। ਸੰਤ ਜਨ ਜਨ ਸੰਤ ਏਕਾ ਰੂਪ ਆਪ ਰਖਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਆਪ ਚੜ੍ਹਾਏ ਸਾਚੀ ਨਈਆ।
ਸੰਤ ਜਨਾਂ ਸਾਚਾ ਨਾਉਂ। ਆਪ ਬਹਾਏ ਸਾਚੇ ਥਾਉਂ। ਆਪ ਦਿਸਾਏ ਪ੍ਰਭ ਸਾਚਾ ਰੂਪ ਅਗੰਮ ਅਥਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ ਬੈਕੁੰਠ ਨਿਵਾਸੀ ਸਦ ਸਦ ਸਦ ਰਸਨਾ ਗਾਓ।
ਸੰਤ ਜਨਾਂ ਪ੍ਰਭ ਸਾਰੰਗ ਧਰ। ਸੰਤ ਜਨਾਂ ਪ੍ਰਭ ਆਇਆ ਘਰ ਅਵਤਾਰ ਨਰ। ਸੰਤ ਜਨਾਂ ਪ੍ਰਭ ਅਬਿਨਾਸ਼ੀ ਦਰਸ ਕਰ ਕਲਜੁਗ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਰਤਾਏ ਸਚ ਭੰਡਾਰ ਲਗਾਏ ਆਪੇ ਆਪ ਦਵਾਏ। (੨੪ ਸਾਵਣ ੨੦੦੯ ਬਿ)
❋
ਸੰਤ ਜਨਾਂ ਘਰ ਸਾਚਾ ਪਾਇਆ। ਸੰਤ ਜਨਾਂ ਹਰਿ ਰਿਦੇ ਵਸਾਇਆ। ਸੰਤ ਜਨਾਂ ਭਾਂਡਾ ਭਰਮ ਭਉ ਗਵਾਇਆ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਇਆ ।
ਸੰਤ ਜਨਾਂ ਹਰਿ ਰਸਨਾ ਗਾਇਆ। ਸੰਤ ਜਨਾਂ ਥਿਰ ਘਰ ਵਾਸੀ ਥਿਰ ਘਰ ਮੇਂ ਪਾਇਆ। ਸੰਤ ਜਨਾਂ ਰਿਧ ਸਿਧ ਹੋਏ ਦਾਸੀ, ਪ੍ਰਭ ਅਬਿਨਾਸ਼ੀ ਸਿਰ ਹੱਥ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਆਪ ਆਪਣੀ ਸੇਵਾ ਲਾਇਆ।
ਸੰਤ ਜਨਾਂ ਹਰਿ ਹਿਰਦੇ ਵਸਿਆ। ਖੋਲ੍ਹ ਕਪਾਟ ਰਾਹ ਸਾਚਾ ਦੱਸਿਆ। ਨਾ ਆਵੇ ਘਾਟ ਜਗੇ ਜੋਤ ਵਿਚ ਲਲਾਟ, ਹੋਏ ਪਰਕਾਸ਼ ਕੋਟ ਰਵ ਸੱਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਸਾਚੀ ਦਰਗਾਹ ਜਾਏ ਵਸਿਆ।
ਸੰਤ ਜਨਾਂ ਹਰਿ ਕਾਜ ਸਵਾਰੇ। ਆਪੇ ਆਵੇ ਚਲ ਦਵਾਰੇ। ਏਕਾ ਜੋਤ ਕਰੇ ਅਕਾਰੇ। ਜੋਤ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰੇ। ਆਏ ਘਰ ਖਾਲੀ ਭਰੇ ਭੰਡਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਦੁੱਤਰ ਤਾਰੇ।
ਸੰਤ ਜਨ ਪ੍ਰਭ ਸਾਚੇ ਚੁਣ। ਆਪ ਉਪਜਾਏ ਸ਼ਬਦ ਧੁਨ। ਆਪ ਖੁਲ੍ਹਾਏ ਆਤਮ ਸੁੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੇ ਗੁਣ।
ਗੁਣਵੰਤ ਗੁਣ ਵਿਚਾਰੇ। ਪਾਰਬ੍ਰਹਮ ਅਪਰ ਅਪਾਰੇ। ਕਲਜੁਗ ਭੇਖ ਸਰਬ ਸੰਸਾਰੇ। ਮਾਇਆ ਅਗਨ ਕਾਇਆ ਚੁਲ੍ਹਿਆ, ਆਪ ਚਲਾਏ ਬਹੱਤਰ ਨਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਬੇਮੁਖ ਜੀਵ ਅਗਨ ਜੋਤ ਵਿਚ ਸਾੜੇ।
ਸੰਤ ਜਨਾਂ ਹਰਿ ਮਾਣ ਦਵਾਏ। ਪੂਰਨ ਕਾਮ ਆਪ ਕਰਾਏ। ਏਕਾ ਸੋਹੰ ਸਾਚਾ ਨਾਮ ਜਪਾਏ । ਦੋਅੰ ਦੋਆ ਭੇਵ ਮਿਟਾਏ। ਅਠਾਰਾਂ ਵਰਨ ਸਰਨ ਲਗਾਏ। ਚਾਰ ਵਰਨ ਰਹਿਣ ਨਾ ਪਾਏ। ਏਕਾ ਏਕੰਕਾਰ ਆਪਣੀ ਸਰਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ ।
ਸੰਤ ਜਨਾਂ ਹਰਿ ਰਸ ਮਾਣਿਆ। ਪ੍ਰਭ ਅਬਿਨਾਸ਼ੀ ਸਾਚਾ ਜਾਣਿਆ। ਪੂਰਨ ਬ੍ਰਹਮ ਆਪ ਪਛਾਣਿਆ । ਸਚ ਕਰਮ ਆਤਮ ਤੁੱਟਾ ਅਭਿਮਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਾਹ ਸਾਚਾ ਦੇਵੇ ਮਾਣਿਆ।
ਦਰਗਾਹ ਸਾਚੀ ਸੰਤ ਪਰਵਾਨ। ਸਾਚੇ ਸੰਤ ਇਕ ਰੰਗ ਸਮਾਨ। ਆਵਣ ਜਾਵਣ ਚੁੱਕੇ ਕਾਨ। ਲੱਖ ਚੁਰਾਸੀ ਮਿਟੇ, ਨਾ ਜਾਏ ਮੜ੍ਹੀ ਮਸਾਨ। ਏਕਾ ਇਕ ਹੋ ਜਾਏ ਜੋਤ ਮਿਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
ਸੰਤ ਜਨਾਂ ਹਰਿ ਸੁਣ ਪੁਕਾਰ। ਮਾਤਲੋਕ ਲਏ ਅਵਤਾਰ। ਪੁਰੀ ਘਨਕ ਸੁੱਤਾ ਪੈਰ ਪਸਾਰ । ਸ੍ਰਿਸ਼ਟ ਸਬਾਈ ਅੰਧ ਅੰਧਿਆਰ। ਗੁਰਮੁਖ ਵਿਰਲਾ ਪਾਵੇ ਸਾਰ। ਜਿਸ ਜਨ ਦੇਵੇ ਚਰਨ ਪਿਆਰ। ਹਰਨ ਫਰਨ ਦਏ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ।
ਸੰਤ ਜਨਾਂ ਹਰਿ ਮਾਣ ਦਵਾਇਆ। ਆਪ ਆਪਣਾ ਤਾਣ ਰਖਾਇਆ। ਏਕਾ ਬਾਣ ਸ਼ਬਦ ਲਗਾਇਆ। ਹੋਏ ਪਰਵਾਨ ਜਿਸ ਰਸਨਾ ਗਾਇਆ। ਛੁੱਟਾ ਆਵਣ ਜਾਣ, ਲੱਖ ਚੁਰਾਸੀ ਗੇੜ ਚੁਕਾਇਆ । ਆਪ ਬਿਠਾਏ ਵਿਚ ਬਬਾਣ, ਵੇਲੇ ਅੰਤ ਹੋਏ ਸਹਾਇਆ। ਸਰਬ ਘਟਾਂ ਘਟ ਜਾਣੀ ਜਾਣ, ਭੇਵ ਕਿਸੇ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ।
ਸੰਤ ਜਨਾ ਹਰਿ ਰੰਗ ਰਾਤੇ। ਆਪੇ ਮੇਲ ਮਿਲਾਇਆ, ਪ੍ਰਭ ਅਬਿਨਾਸ਼ੀ ਪੁਰਖ ਬਿਧਾਤੇ। ਗੁਰ ਗੁਰ ਗੁਰਸਿਖ ਗੁਰ ਸੰਗਤ ਗੁਰ ਚਰਨ ਸਾਚੇ ਨਾਤੇ। ਸੋਹੰ ਸਾਚਾ ਨਾਉਂ ਜੀਵ ਜਪ ਦਿਵਸ ਰਾਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਪੇ ਖੜਾ ਰਹੇ ਸਰਹਾਣੇ ਤੇਰੇ ਸੁੱਤਿਆਂ ਰਾਤੇ।
ਸੰਤ ਜਨਾਂ ਹਰਿ ਦੇ ਵਡਿਆਈ। ਦਰ ਘਰ ਸਾਚੇ ਮਾਣ ਰਖਾਈ। ਕਲਜੁਗ ਜੀਵ ਭਾਂਡੇ ਕਾਚੇ, ਵੇਲੇ ਅੰਤ ਕਲ ਦੇ ਭੰਨਾਈ। ਗੁਰਸਿਖ ਸਾਚੇ ਸੱਚ ਦਰ ਵਾਚੇ, ਸੱਚ ਘਰ ਦੇ ਬਹਾਈ। ਬੇਮੁਖ ਦਰ ਆਏ ਨਾਚੇ, ਕੋਈ ਨਾ ਦੇਵੇ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਾਚੋ ਸਾਚੇ, ਆਪਣੇ ਭਾਣੇ ਸਦ ਰਹਾਈ।
ਸੰਤ ਹਰਿ ਹਰਿ ਸੰਤ ਦੋਏ ਏਕਾ। ਜਨ ਸੰਤਾਂ ਕਰੇ ਬੁੱਧ ਬਿਬੇਕਾ। ਏਕਾ ਦੇਵੇ ਚਰਨ ਟੇਕਾ। ਕਲਜੁਗ ਮਾਇਆ ਨਾ ਲਾਗੇ ਸੇਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰੰਗ ਰੰਗਾਏ ਏਕਾ। (ਪਹਿਲੀ ਮਾਘ ੨੦੦੯ ਬਿ)
❋
ਜਨ ਭਗਤਾਂ ਸਦਾ ਰੰਗ ਏਕ, ਵੱਡਾ ਛੋਟਾ ਨਜ਼ਰ ਕੋਇ ਨਾ ਆਇੰਦਾ। ਅਬਿਨਾਸ਼ੀ ਕਰਤਾ ਬੁੱਧੀ ਕਰਨਹਾਰ ਬਿਬੇਕ, ਮਨ ਵਾਸਨਾ ਦੁਰਮਤ ਮੈਲ ਧੁਵਾਇੰਦਾ। ਚਰਨ ਪ੍ਰੀਤੀ ਸਾਚੀ ਰੀਤੀ ਦੱਸੇ ਧੁਰ ਦੀ ਟੇਕ, ਟਿੱਕਾ ਮਸਤਕ ਨਾਮ ਧੂੜੀ ਚਰਨ ਛਾਰ ਇਕ ਛੁਹਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਅੱਖਾਂ ਸਭ ਨੂੰ ਲਏ ਪੇਖ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਇੰਦਾ। ਪੂਰਬ ਜਨਮ ਲਹਿਣਾ ਦੇਣਾ ਜਨਮ ਕਰਮ ਲੇਖਾ ਲਿਖਤ ਭਵਿਖਤ ਜਾਣੇ ਰੇਖ, ਰਿਖੀ ਮੁਨੀ ਗੁਰਮੁਖ ਸੰਤ ਸੁਹੇਲੇ ਆਪ ਉਠਾਇੰਦਾ । ਨਾਮ ਸੁਨੇਹੜਾ ਦੇਵਣਹਾਰਾ ਸਚ ਸੰਦੇਸ਼, ਧੁਰ ਫੁਰਮਾਣਾ ਸ੍ਰੀ ਭਗਵਾਨਾ ਆਪ ਸੁਣਾਇੰਦਾ। ਜਨ ਭਗਤਾਂ ਵੇਖਣਹਾਰਾ ਸੱਚਾ ਸੁੱਚਾ ਦੇਸ, ਜਿਸ ਗ੍ਰਹਿ ਆਤਮ ਨਾਲ ਪਰਮਾਤਮ ਰਹਿ ਕੇ ਸੋਭਾ ਪਾਇੰਦਾ। ਮਾਣ ਵਡਿਆਈ ਦੇਵਣਹਾਰਾ ਵਿਸ਼ੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸੱਚਾ ਘਰ, ਸਚ ਦਵਾਰਾ ਏਕੰਕਾਰਾ ਵਿਚ ਸੰਸਾਰਾ, ਚਰਨ ਕਵਲ ਉਪਰ ਧਵਲ ਧਰਮ ਧਾਰ ਇਕ ਜਣਾਇੰਦਾ।
(੨੩ ਚੇਤ ਸ਼ ਸੰ ੨ ਸਾਂਝੀ ਰਾਮ ਦੇ ਗ੍ਰਹਿ)
❋
ਜਨ ਭਗਤਾਂ ਨਾਮ ਪਵਣ ਮਿਲੇ ਠੰਡੀ, ਜਗਤ ਬਵਲਾ ਰਹਿਣ ਕੋਇ ਨਾ ਪਾਈਆ। ਸ਼ਬਦ ਧਾਰ ਦੀ ਮਿਲੇ ਅਗੰਮੀ ਸੁਗੰਧੀ, ਦੁਰਗੰਧੀ ਅੰਦਰੋਂ ਬਾਹਰ ਕਢਾਈਆ। ਦੀਨ ਮਜ਼੍ਹਬ ਨਾ ਰਹੇ ਪਾਬੰਦੀ, ਜਾਤ
ਪਾਤ ਨਾ ਕੋਇ ਲੜਾਈਆ। ਆਤਮਾ ਪਰਮਾਤਮਾ ਮਿਲ ਕੇ ਹੋ ਜਾਏ ਚੰਗੀ, ਚਾਰ ਕੁੰਟ ਵੱਜੇ ਵਧਾਈਆ । ਆਵਣ ਜਾਵਣ ਰਾਏ ਧਰਮ ਦੀ ਰਹੇ ਨਾ ਬੰਦੀ, ਚੁਰਾਸੀ ਗੇੜ ਨਾ ਕੋਇ ਭੁਵਾਈਆ। ਪੁਰਖ ਅਕਾਲ ਦੀਨ ਦਿਆਲ ਮਿਲ ਜਾਏ ਧੁਰ ਦਾ ਸੰਗੀ, ਸੰਗਤ ਵਲ ਹੋ ਕੇ ਧੁਰ ਦਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਅਨੰਦੀ, ਅੰਤਰ ਅੰਤਰ ਰਸ ਨਿਝਰ ਨਿਝਰ ਝਿਰਨਾ ਝਰੋਕੇ ਵਿਚੋਂ ਆਪ ਝਿਰਾਈਆ। (੨੩ ਚੇਤ ਸ਼ ਸੰ ੨ ਪੂਰਨ ਸਿੰਘ ਦੇ ਗ੍ਰਹਿ)
❋
ਜਨ ਭਗਤ ਤੇਰਾ ਸ਼ਬਦ ਗਿਆਨ, ਜਗਤ ਗਿਆਨੀਆਂ ਹੱਥ ਮੂਲ ਨਾ ਆਇੰਦਾ। ਸ਼ਾਸਤਰ ਸਿਮਰਤ ਜਿਸ ਦਾ ਦੇਂਦੇ ਪਰਮਾਣ, ਸੋ ਪਰਵਾਨਾ ਹੁਕਮ ਨਾਮ ਸੁਣਾਇੰਦਾ। ਚਰਨ ਪ੍ਰੀਤੀ ਏਕੰਕਾਰ ਇਕੋ ਵਾਰ ਕਰ ਧਿਆਨ, ਇਕ ਇਕੱਲਾ ਲੇਖਾ ਸਰਬ ਮੁਕਾਇੰਦਾ। ਜੋਧੇ ਸੂਰਬੀਰ ਬਣੋ ਬਲਵਾਨ, ਬਲਧਾਰੀ ਆਪ ਸਮਝਾਇੰਦਾ । ਆਤਮ ਪਰਮਾਤਮ ਮੇਲ ਮਿਲਾਓ ਸ੍ਰੀ ਭਗਵਾਨ, ਸਾਂਝਾ ਯਾਰ ਸਗਲਾ ਇਕ ਅਖਵਾਇੰਦਾ। ਬਿਨ ਸਾਹਿਬ ਸਤਿਗੁਰ ਕਿਸੇ ਦੀ ਹੋਵੇ ਨਾ ਮਾਤ ਕਲਿਆਣ, ਪੁਸਤਕ ਪੜ੍ਹਿਆਂ ਪਾਰ ਨਾ ਕੋਇ ਕਰਾਇੰਦਾ । ਕਲਜੁਗ ਅੰਤ ਸ੍ਰੀ ਭਗਵੰਤ ਜੋ ਦਰਸ਼ਨ ਕਰੇ ਆਣ, ਦਾਸੀ ਦਾਸ ਹੋ ਕੇ ਵੇਖ ਵਖਾਇੰਦਾ। ਦਰਗਹਿ ਸਾਚੀ ਸਚ ਦਵਾਰੇ ਦੇਵੇ ਇਕੋ ਮਾਣ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸ਼ਮਾਂ ਜਗਾਏ ਆਣ, ਦੀਪਕ ਆਪਣੇ ਨਾਲ ਡਗਮਗਾਇੰਦਾ। (੨੩ ਚੇਤ ਸ਼ ਸੰ ੨ ਬੀਬੀ ਚੰਨੋਂ ਦੇ ਗ੍ਰਹਿ)
❋
ਜਨ ਭਗਤ ਤੇਰਾ ਪਦਾਰਥ ਚੰਗਾ ਨਾਲੋਂ ਭੋਜਨ ਛੱਤੀ, ਗਿਣਤੀ ਦੀ ਲੋੜ ਰਹੇ ਨਾ ਰਾਈਆ। ਇਸ ਦਾ ਰਸ ਸਵਾਦ ਸੋਹਣਾ ਅਵੱਲੜਾ ਨਾਲੋਂ ਦੰਦ ਬੱਤੀ, ਜਿਹਵਾ ਚੱਖ ਨਾ ਕੋਇ ਸਮਝਾਈਆ। ਇਕ ਇਕੱਲਾ ਸਾਹਿਬ ਸਵਾਮੀ ਅੰਤਰਜਾਮੀ ਜਾਣੇ ਕਮਲਾਪਾਤੀ, ਕਾਮਲ ਮੁਰਸ਼ਦ ਜੋ ਖਾ ਕੇ ਖ਼ੁਸ਼ੀ ਮਨਾਈਆ। ਜੁਗ ਚੌਕੜੀ ਨਿੱਤ ਨਵਿਤ ਜਿਸ ਦੀ ਧਾਰ ਚਲੇ ਸੁੱਚੀ, ਸਚ ਸਾਜਣ ਆਪ ਬਣਾਈਆ। ਇਹ ਕੋਈ ਜਗਤ ਵਿਹਾਰ ਵਾਲੀ ਨਹੀਂ ਪੱਕੀ ਰੋਟੀ, ਪੇਟ ਭਰਨ ਦੀ ਆਸ ਨਾ ਕੋਇ ਰਖਾਈਆ। ਮਿਹਰ ਨਜ਼ਰ ਕਰ ਕੇ ਸਿਰਫ ਗੁਰਮੁਖ ਚਾੜ੍ਹੇ ਚੋਟੀ, ਚੱਟੀਆਂ ਤੋਂ ਲੈਣੇ ਬਚਾਈਆ। ਅੰਤਮ ਮੇਲਾ ਕਰ ਕੇ ਧੁਰ ਦੀ ਜੋਤੀ, ਜੋਤ ਜੋਤ ਵਿਚ ਸਮਾਈਆ। ਘੜੀ ਆਵਣ ਨਾ ਦੇਵੇ ਔਖੀ, ਰਾਏ ਧਰਮ ਨਾ ਕੋਇ ਸਜ਼ਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਪੜ੍ਹ ਲਈ ਅਗੰਮੀ ਪੋਥੀ, ਪੁਸਤਕਾਂ ਤੋਂ ਪਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰੇ ਦੀ ਖੋਲ੍ਹ ਕੇ ਕੋਠੀ, ਲੰਗਰ ਭਗਤਾਂ ਦਿਤਾ ਲਗਾਈਆ। (੨੩ ਚੇਤ ਸ਼ ਸੰ ੨ ਵਕੀਲ ਸਿੰਘ ਦੇ ਗ੍ਰਹਿ)
❋
ਜਨ ਭਗਤ ਤੇਰੀ ਮੰਜ਼ਲ ਰੂਹਾਨੀ, ਰੂਹੇ ਰਵਾਂ ਦਇਆ ਕਮਾਇੰਦਾ। ਕਿਰਪਾ ਕਰੇ ਖਾਕ ਜਿਸਮਾਨੀ, ਜਿਸਮ ਇਸਮ ਇਕ ਦ੍ਰਿੜਾਇੰਦਾ। ਮਿਲੇ ਮੇਲ ਮਹਿਬੂਬ ਆਸਮਾਨੀ, ਅਹਿਸਾਨ ਸਿਰ ਨਾ ਕੋਇ ਰਖਾਇੰਦਾ ।
ਸਚ ਦਵਾਰ ਬਖ਼ਸ਼ੇ ਇਕ ਮਹਿਮਾਨੀ, ਮਹਿਮਾਨ ਨਿਵਾਜ਼ ਆਪਣੀ ਦਇਆ ਕਮਾਇੰਦਾ। ਹਰਿਜਨ ਵਸਤ ਦਿਸੇ ਨਾ ਕੋਇ ਬੇਗਾਨੀ, ਧੁਰ ਦੀ ਦਾਤ ਝੋਲੀ ਪਾਇੰਦਾ। ਕਿਰਪਾ ਕਰੇ ਸਾਹਿਬ ਗੁਣ ਨਿਧਾਨੀ, ਗੁਣਵੰਤ ਗੁਣ ਵਖਾਇੰਦਾ। ਜਿਨ੍ਹਾਂ ਬਖ਼ਸ਼ੇ ਚਰਨ ਪ੍ਰੀਤੀ ਸਚ ਧਿਆਨੀ, ਪੜਦਾ ਉਹਲਾ ਦਵੈਤ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਪਵਿਤ ਪੁਨੀਤ ਪਰਾਨੀ, ਪੂਰਨ ਬ੍ਰਹਮ ਆਪ ਸਮਝਾਇੰਦਾ। (੨੪ ਚੇਤ ਸ਼ ਸੰ ੨ ਮਹਿੰਦਰ ਕੌਰ ਦੇ ਗ੍ਰਹਿ)
❋
ਜਨ ਭਗਤ ਤੇਰੀ ਜਗਦੀ ਜੋਤ, ਜੋਤੀ ਜਾਤਾ ਆਪ ਜਗਾਇੰਦਾ। ਭਾਗ ਲਗਾ ਕੇ ਕਾਇਆ ਮੰਦਰ ਸਾਚੇ ਕੋਟ, ਮਹੱਲ ਅਟੱਲ ਉਚ ਮਨਾਰ ਆਪ ਸੁਹਾਇੰਦਾ। ਸ਼ਬਦ ਅਗੰਮੀ ਲਾ ਕੇ ਆਪਣੀ ਚੋਟ, ਸੋਈ ਸੁਰਤੀ ਮਾਤ ਉਠਾਇੰਦਾ। ਝਗੜਾ ਮੁਕਾ ਕੇ ਵਰਨ ਗੋਤ, ਆਤਮ ਬ੍ਰਹਮ ਸਚ ਸਮਝਾਇੰਦਾ। ਬੁੱਧੀ ਵਾਲੀ ਰਹੇ ਨਾ ਕੋਈ ਸੋਚ, ਅਨਭਵ ਆਪਣਾ ਖੇਲ ਵਖਾਇੰਦਾ। ਨਾਮ ਖ਼ੁਮਾਰੀ ਅੰਦਰ ਕਰੇ ਮਦਹੋਸ਼, ਮਨ ਵਾਸਨਾ ਕੂੜੀ ਕਿਰਿਆ ਆਪ ਬਦਲਾਇੰਦਾ। ਸਚ ਪ੍ਰੀਤੀ ਅੰਤਰ ਕਰੇ ਸੰਤੋਸ਼, ਅਗਨੀ ਅੱਗ ਨਾ ਕੋਇ ਤਪਾਇੰਦਾ। ਗੁਣ ਨਿਧਾਨਾ ਦੱਸ ਕੇ ਇਕ ਸਲੋਕ, ਸੋਹੰ ਢੋਲਾ ਆਪ ਪੜ੍ਹਾਇੰਦਾ। ਲੇਖਾ ਮੁਕਾ ਕੇ ਲੋਕ ਪਰਲੋਕ, ਸਚਖੰਡ ਦਵਾਰਾ ਇਕ ਵਖਾਇੰਦਾ। ਜਿਥੇ ਆਦਿ ਜੁਗਾਦਿ ਇਕੋ ਮੌਜ, ਦੂਜਾ ਰੂਪ ਨਾ ਕੋਇ ਬਦਲਾਇੰਦਾ। ਜਨ ਭਗਤਾਂ ਸੰਗ ਜੁਗ ਚੌਕੜੀ ਕਰਦਾ ਰਹੇ ਚੋਜ, ਚੋਜੀ ਪ੍ਰੀਤਮ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ।
ਜਨ ਭਗਤ ਤੇਰਾ ਸਾਚਾ ਨੂਰ, ਅਰਸ਼ਾਂ ਤੋਂ ਪਰ੍ਹੇ ਨਜ਼ਰੀ ਆਈਆ। ਜਿਥੇ ਵਸੇ ਹਰਿ ਹਜ਼ੂਰ, ਸਰਬ ਕਲਾ ਭਰਪੂਰ ਡੇਰਾ ਲਾਈਆ। ਪੈਂਡਾ ਰਹੇ ਨਾ ਨੇੜੇ ਦੂਰ, ਮੰਜ਼ਲ ਪੰਧ ਨਾ ਕੋਇ ਵਖਾਈਆ। ਜੋਤੀ ਜਾਤਾ ਇਕੋ ਨਜ਼ਰੀ ਆਏ ਜ਼ਹੂਰ, ਜ਼ਰੂਰਤ ਅਵਰ ਰਹੇ ਨਾ ਰਾਈਆ। ਨਾਤਾ ਤੁਟ ਜਾਏ ਕੂੜੋ ਕੂੜ, ਸਤਿ ਸਚ ਮਿਲੇ ਵਡਿਆਈਆ। ਮਸਤਕ ਮਿਲਦੀ ਰਹੇ ਅਗੰਮੀ ਧੂੜ, ਧੂੜੀ ਟਿੱਕਾ ਸਰਗੁਣ ਆਪ ਰਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਵੇਖ ਵਖਾਈਆ।
ਹਰਿਜਨ ਤੇਰੀ ਪੂਰੀ ਮਨਸਾ, ਮਨ ਮਮਤਾ ਮੋਹ ਮਿਟਾਇੰਦਾ। ਸੋਹੰ ਰੂਪ ਬਣਾ ਕੇ ਹੰਸਾ, ਮਾਣਕ ਮੋਤੀ ਚੋਗ ਚੁਗਾਇੰਦਾ। ਕੋਟਨ ਜਨਮ ਦਾ ਲਹਿਣਾ ਚੁਕਾ ਕੇ ਸਹੰਸਾ, ਸਿਰ ਆਪਣਾ ਹੱਥ ਰਖਾਇੰਦਾ। ਭਗਤ ਭਗਵਾਨ ਮਿਲ ਕੇ ਬਣਾਏ ਧੁਰ ਦਾ ਬੰਸਾ, ਬੰਸਾਵਲੀ ਆਪਣੀ ਆਪਣੇ ਹੱਥ ਰਖਾਇੰਦਾ। ਮਨੂਆ ਰੱਖੇ ਨਾ ਕੋਇ ਸੰਸਾ, ਹਉਮੇ ਰੋਗ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ।
ਜਨ ਭਗਤ ਤੇਰੀ ਧੁਰ ਦੀ ਪੂਜਾ, ਸਿਲ ਪੂਜਸ ਲੋੜ ਰਹੇ ਨਾ ਰਾਈਆ। ਭਾਓ ਭੇਵ ਖੁਲ੍ਹੇ ਗੂਝਾ, ਪੜਦਾ ਓਹਲਾ ਦਏ ਉਠਾਈਆ। ਨਿਰਮਲ ਨਿਰਮਲ ਸਾਫ਼ ਪਵਿਤਰ ਕਰੇ ਬੁੱਧਾ, ਚਿੱਟੀ ਧਾਰ ਵਿਚ ਪਰਗਟਾਈਆ। ਜੋ ਪ੍ਰਭ ਸਰਨਾਈ ਝੂਜਾ, ਸਚ ਦਵਾਰੇ ਦਏ ਟਿਕਾਈਆ। ਜਿਥੇ ਅਵਰ ਨਾ ਕੋਈ ਦੂਜਾ, ਨਿਰਗੁਣ ਨਿਰਵੈਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੋਕਮਾਤ ਲਾਏ ਬੂਟਾ, ਪੱਤ ਡਾਲੀ ਆਪ ਮਹਿਕਾਈਆ।
ਜਨ ਭਗਤ ਤੇਰਾ ਲੇਖਾ ਵਿਚ ਜਹਾਨ, ਜਹਾਲਤ ਵਿਚੋਂ ਬਾਹਰ ਕਢਾਈਆ। ਮੇਲ ਮਿਲਾ ਸ੍ਰੀ ਭਗਵਾਨ, ਭਗਵਨ ਆਪਣਾ ਰੰਗ ਚੜ੍ਹਾਈਆ। ਮੁਹੱਬਤ ਵਿਚ ਬਣ ਮਹਿਮਾਨ, ਦਰ ਦਰ ਆਪਣੀ ਅਲਖ ਜਗਾਈਆ। ਲੇਖੇ ਲਾ ਪੱਕਾ ਪਕਵਾਨ, ਪਾਕੀਜ਼ਾ ਅੰਦਰੋਂ ਦਏ ਕਰਾਈਆ। ਦਰਗਹਿ ਸਾਚੀ ਦੇਵੇ ਮਾਣ, ਸਚਖੰਡ ਮਿਲ ਕੇ ਖ਼ੁਸ਼ੀ ਵਖਾਈਆ। ਕਲਜੁਗ ਅੰਤ ਕਰ ਪਰਵਾਨ, ਮਿਹਰਵਾਨ ਹੋਇਆ ਸਹਾਈਆ। ਜਿਸ ਦਵਾਰੇ ਝੁਲਾ ਕੇ ਜਾਏ ਸਚ ਨਿਸ਼ਾਨ, ਤਿਸਦਾ ਨਿਸ਼ਾਨਾ ਨਾ ਕੋਇ ਮਿਟਾਈਆ। ਚਾਰ ਜੁਗ ਦੇਂਦੇ ਰਹੇ ਬਿਆਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੋਹਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਕਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਰਮ ਵਿਚੋਂ ਬਾਹਰ ਕਢਾਈਆ। (੨੪ ਚੇਤ ਸ਼ ਸੰ ੨ ਮੁਨਸ਼ਾ ਸਿੰਘ ਦੇ ਗ੍ਰਹਿ)
❋
ਜਨ ਭਗਤ ਤੇਰੀ ਅੰਤਰ ਯਾਦ, ਯਾਦ ਪੂਰਬ ਰਹੀ ਕਰਾਈਆ। ਜਿਸ ਕਾਰਨ ਪੰਜ ਤੱਤ ਖੇੜਾ ਹੋਇਆ ਆਬਾਦ, ਸਾਢੇ ਤਿੰਨ ਹੱਥ ਵੱਜੀ ਵਧਾਈਆ। ਸ਼ਬਦ ਅਗੰਮੀ ਸੁਣ ਨਾਦ, ਸੁਰ ਤਾਲ ਬਦਲਾਈਆ । ਖੁਲ੍ਹੇ ਅੰਦਰੋਂ ਰਾਜ਼, ਪੜਦਾ ਦਏ ਉਠਾਈਆ। ਝਗੜਾ ਮੁੱਕ ਜਾਏ ਸਿਮਰਨ ਪੂਜਾ ਨਿਮਾਜ਼, ਸੀਸ ਇਕੋ ਇਕ ਝੁਕਾਈਆ। ਕਿਰਪਾ ਕਰੇ ਆਪ ਮਹਾਰਾਜ, ਪੁਰਖ ਅਕਾਲਾ ਦੀਨ ਦਿਆਲਾ ਬੇਪਰਵਾਹੀਆ। ਨਵੇਂ ਜਨਮ ਦੀ ਸਾਜਣ ਦੇਵੇ ਸਾਜ, ਜਨਮ ਜਨਮ ਵਿਚੋਂ ਬਦਲਾਈਆ। ਸ਼ਬਦ ਅਗੰਮੇ ਚਾੜ੍ਹ ਜਹਾਜ, ਦੋ ਜਹਾਨਾਂ ਪਾਰ ਲੰਘਾਈਆ। ਮਾਇਆ ਮਮਤਾ ਮੇਟ ਕੇ ਵਾਦ ਵਿਵਾਦ, ਅੰਮ੍ਰਿਤ ਇਕੋ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ।
ਜਨ ਭਗਤ ਤੇਰੀ ਉਜਲ ਬੁੱਧੀ, ਮਨ ਵਿਕਾਰ ਰਹੇ ਨਾ ਰਾਈਆ। ਅੰਤਰ ਆਤਮ ਆਪੇ ਕਰੇ ਸੁੱਧੀ, ਅੰਤ ਪਵਿਤ ਆਪ ਬਣਾਈਆ। ਰਮਜ਼ ਲਾਏ ਸ਼ਬਦੀ ਗੁਝੀ, ਸੋਈ ਸੁਰਤੀ ਆਪ ਉਠਾਈਆ। ਖੇਲ ਰਹੇ ਕੋਈ ਨਾ ਲੁਕੀ, ਪੜਦਾ ਆਪ ਉਠਾਈਆ। ਅੰਤ ਅੰਤਸ਼ਕਰਨ ਵਿਚ ਰਹੇ ਕੋਈ ਨਾ ਦੁੱਖੀ, ਸੁੱਖ ਸਾਗਰ ਰੂਪ ਸਮਾਈਆ। ਉਜਲ ਕਰੇ ਮਾਤ ਮੁੱਖੀ, ਮੁਫ਼ਤ ਆਪਣਾ ਰੰਗ ਚੜ੍ਹਾਈਆ। ਸਚਖੰਡ ਦਵਾਰੇ ਗੋਦੀ ਫਿਰੇ ਚੁੱਕੀ, ਦਰ ਘਰ ਸਾਚੇ ਦਏ ਬਹਾਈਆ। ਲੋਕਮਾਤ ਰੋਟੀ ਖਾ ਕੇ ਸੁੱਕੀ, ਸੁੱਕੇ ਰੁੱਖੜੇ ਹਰੇ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਕੋਲੋਂ ਸਲਾਹ ਨਹੀਂ ਕੋਈ ਪੁੱਛਣੀ, ਪੁਸ਼ਤ ਪਨਾਹ ਜਨ ਭਗਤਾਂ ਆਪਣਾ ਹੱਥ ਟਿਕਾਈਆ।
(੨੪ ਚੇਤ ਸ਼ ਸੰ ੨ ਤਰਲੋਕ ਸਿੰਘ ਦੇ ਗ੍ਰਹਿ)
❋
ਜਨ ਭਗਤ ਤੇਰਾ ਊਚ ਟਿਕਾਣਾ, ਟਕਿਆਂ ਵਾਲਾ ਪਹੁੰਚਣ ਕੋਇ ਨਾ ਪਾਈਆ। ਜਿਥੇ ਖੜੇ ਇਕੋ ਸ਼ਬਦ ਬਬਾਨਾ, ਖ਼ਾਕੀ ਤਨ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਗੌਂਦੀ ਜਾਏ ਗਾਣਾ, ਸੋਹੰ ਢੋਲਾ ਸਹਿਜ ਸੁਭਾਈਆ। ਅੰਤ ਪਏ ਨਾ ਪਛੋਤਾਣਾ, ਸਾਚੇ ਦਰ ਨਾ ਹੋਏ ਜੁਦਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਭਗਵਨ ਆਪਣੇ ਘਰ ਵਸਾਈਆ। ਚਰਨ ਕਵਲ ਬਖ਼ਸ਼ੇ ਸਚ ਧਿਆਨਾ, ਦੂਜੀ ਓਟ ਨਾ ਕੋਇ ਤਕਾਈਆ। ਮੰਦਰ ਸੋਹੇ ਸਚ ਮਕਾਨਾ, ਸਚਖੰਡ ਵੱਜਦੀ ਰਹੇ ਵਧਾਈਆ। ਲੇਖੇ ਲੱਗੇ ਆਵਣ ਜਾਣਾ,
ਜਾਨਣਹਾਰ ਹੋਏ ਸਹਾਈਆ। ਚਲੇ ਚਲਾਏ ਸਦਾ ਆਪਣੇ ਭਾਣਾ, ਭਾਵੀ ਭੌ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰੇ ਦੇਵੇ ਇਕੋ ਮਾਣਾ, ਮਾਨ ਅਭਿਮਾਨ ਰਹੇ ਨਾ ਰਾਈਆ।
ਜਨ ਭਗਤ ਤੇਰੀ ਉਚੀ ਚੋਟੀ, ਚੋਟ ਸਤਿਗੁਰ ਸ਼ਬਦ ਆਪ ਲਗਾਇੰਦਾ। ਜਿਥੇ ਪਹੁੰਚ ਨਾ ਸਕਣ ਕੋਟਨ ਕੋਟੀ, ਕੂੜ ਕੁਟੰਬ ਭੇਵ ਕੋਇ ਨਾ ਆਇੰਦਾ। ਜਿਸ ਗ੍ਰਹਿ ਜਗੇ ਇਕੋ ਨਿਰਮਲ ਜੋਤੀ, ਜਾਗਰਤ ਜੋਤ ਡਗਮਗਾਇੰਦਾ। ਉਹ ਮੰਜ਼ਲ ਤੇਰੀ ਹੋਵੇ ਸੌਖੀ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਪੜ੍ਹਨੀ ਪਏ ਕੋਈ ਨਾ ਪੋਥੀ, ਪੁਸਤਕ ਹੱਥ ਨਾ ਕੋਇ ਫੜਾਇੰਦਾ। ਕਿਸੇ ਦਵਾਰਿਉਂ ਭਿਖਿਅਕ ਹੋ ਕੇ ਮੰਗਣੀ ਪਏ ਨਾ ਰੋਟੀ, ਸਚ ਭੰਡਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹੱਲ ਅਟੱਲ ਇਕੋ ਇਕ ਸੁਹਾਇੰਦਾ।
ਜਨ ਭਗਤ ਤੇਰਾ ਘਰ ਬਹੁਰੰਗਾ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਜਿਥੇ ਸਤਿ ਸਤਿਵਾਦੀ ਡੱਠਾ ਇਕ ਪਲੰਘਾ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਵਜਾਏ ਮਰਦੰਗਾ, ਤਾਰ ਸਤਾਰ ਨਾ ਕੋਇ ਹਲਾਈਆ। ਬਿਨਾਂ ਰਸਨਾ ਤੋਂ ਆਵੇ ਰਸ ਅਨੰਦਾ, ਰਸਤਾ ਦਿਸੇ ਬੇਪਰਵਾਹੀਆ। ਅੰਮ੍ਰਿਤ ਧਾਰ ਵਹੇ ਬਿਨਾ ਗੰਗਾ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਮਨ ਵਾਸਨਾ ਦਿਸੇ ਕੋਇ ਨਾ ਦੰਗਾ, ਕਿਰਿਆ ਕੂੜ ਨਾ ਕੋਇ ਲੜਾਈਆ। ਸਤਿ ਪੁਰਖ ਨਿਰੰਜਣ ਇਕ ਲਹਿਰਾਏ ਧੁਰ ਦਾ ਝੰਡਾ, ਬ੍ਰਹਿਮੰਡਾਂ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਫੜ ਕੇ ਖੰਡਾ, ਖੰਡਰਾਂ ਵਿਚੋਂ ਜਨ ਭਗਤਾਂ ਪਾਰ ਕਰਾਈਆ। (੨੪ ਚੇਤ ਸ਼ ਸੰ ੨ ਸਵਰਨ ਸਿੰਘ ਦੇ ਗ੍ਰਹਿ)
❋
ਜਨ ਭਗਤ ਤੇਰਾ ਧੁਰ ਦਾ ਜ਼ਾਮਨ, ਕਰਤਾ ਅਬਿਨਾਸ਼ੀ ਇਕ ਅਖਵਾਇੰਦਾ। ਬਿਨ ਹੱਥਾਂ ਪਕੜੇ ਦਾਮਨ, ਦਾਮਨਗੀਰ ਪੱਲੂ ਗੰਢ ਪੁਵਾਇੰਦਾ। ਜਗਤ ਅੰਧੇਰਾ ਮੇਟੇ ਸ਼ਾਮਨ, ਸ਼ਾਮ ਹੋ ਕੇ ਸ਼ਮ੍ਹਾਂ ਆਪ ਜਗਾਇੰਦਾ। ਮੇਲਾ ਮਿਲਿਆ ਰਹੇ ਅਗੰਮੀ ਰਾਮਨ, ਰਾਮ ਹੋ ਕੇ ਰਹਿਬਰ ਦਇਆ ਕਮਾਇੰਦਾ । ਜਣੌਂਦਾ ਰਹੇ ਧੁਰ ਦਾ ਨਾਮ, ਨਾਮ ਨਿਧਾਨਾ ਝੋਲੀ ਪਾਇੰਦਾ। ਵਖੌਂਦਾ ਰਹੇ ਸੱਚਾ ਆਰਾਮ, ਸਿੰਘਾਸਣ ਆਸਣ ਇਕ ਵਡਿਆਇੰਦਾ। ਜਣੌਂਦਾ ਰਹੇ ਧੁਰ ਪੈਗ਼ਾਮ, ਧੁਰ ਦਾ ਧਰਮ ਇਕ ਦਸਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਡਿਆਇੰਦਾ।
ਜਨ ਭਗਤ ਤੇਰਾ ਡਾਹਢਾ ਜ਼ੋਰ, ਜ਼ੋਰਾਵਰ ਦਏ ਬਣਾਈਆ। ਆਤਮ ਪਰਮਾਤਮ ਬੱਝੀ ਰਹੇ ਡੋਰ, ਜਗਤ ਜਹਾਨ ਸਕੇ ਨਾ ਕੋਇ ਤੁੜਾਈਆ। ਝਗੜਾ ਮੁੱਕਿਆ ਰਹੇ ਪੰਜ ਚੋਰ, ਮਮਤਾ ਮੋਹ ਨਾ ਕੋਇ ਸਤਾਈਆ। ਮੰਦਰ ਲੱਭਣਾ ਪਏ ਨਾ ਕੋਈ ਹੋਰ, ਘਟ ਦਵਾਲੇ ਵੱਜੇ ਵਧਾਈਆ। ਮਨੂਆਂ ਮਨ ਨਾ ਪਾਵੇ ਸ਼ੋਰ, ਛੋਹਰਾ ਬਾਂਕਾ ਸ਼ਬਦੀ ਆਪਣੀ ਲਏ ਅੰਗੜਾਈਆ। ਸਦਾ ਸਦਾ ਸਦ ਰੱਖੇ ਤੇਰੀ ਲੋੜ, ਅਬਿਨਾਸ਼ੀ ਕਰਤਾ ਧਿਆਨ ਲਗਾਈਆ। ਸਮੇਂ ਸਮੇਂ ਲਏ ਜੋੜ, ਮੇਲਾ ਕਰੇ ਸਹਿਜ ਸੁਭਾਈਆ। ਅੰਤ ਕਾਲ ਕਲਜੁਗ ਇਕੱਲਾ ਕਦੇ ਨਾ ਜਾਵੇ ਛੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੁਟਕੀ ਲਿਵ ਆਪ ਲਗਾਈਆ। (੨੫ ਚੇਤ ਸ਼ ਸੰ ੨ ਲਾਲ ਸਿੰਘ ਦੇ ਗ੍ਰਹਿ)
❋
❋
ਜਨ ਭਗਤ ਵੇਖੋ ਸਚਖੰਡ, ਧਰਮ ਦਵਾਰਾ ਇਕੋ ਸੋਭਾ ਪਾਇੰਦਾ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰੁਸ਼ਨਾਇੰਦਾ। ਨਾ ਕੋਈ ਢੋਲਾ ਗੀਤ ਗਾਵੇ ਛੰਦ, ਰਾਗਾਂ ਤਾਲ ਨਾ ਕੋਇ ਅਲਾਇੰਦਾ। ਨਾ ਕੋਈ ਦਰ ਦਰਵੇਸ਼ ਭਿਖਿਆ ਰਿਹਾ ਮੰਗ, ਜਗਤ ਅਲੱਖ ਨਾ ਕੋਇ ਜਗਾਇੰਦਾ । ਨਾ ਕੋਈ ਮਨ ਵਾਸਨਾ ਦਿਸੇ ਅਨੰਦ, ਬੁੱਧੀ ਬਿਬੇਕ ਨਾ ਕੋਇ ਬਣਾਇੰਦਾ। ਨਾ ਕੋਈ ਤੀਰਥ ਤੱਟਾਂ ਵਾਲਾ ਪੰਧ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਾ ਕੋਇ ਪਰਗਟਾਇੰਦਾ। ਨਾ ਕੋਈ ਅੰਮ੍ਰਿਤ ਧਾਰ ਦਿਸੇ ਗੰਗ, ਜਲ ਵਹਿਣ ਨਾ ਕੋਇ ਵਹਾਇੰਦਾ। ਨਾ ਕੋਈ ਸਾਕ ਸੱਜਣ ਸੈਣ ਹੋਵੇ ਸੰਗ, ਨਾਰ ਕੰਤ ਸੇਜ ਨਾ ਕੋਇ ਹੰਢਾਇੰਦਾ। ਨਾ ਕੋਈ ਪੂਜਾ ਪਾਠ ਸਿਮਰਨ ਜੋਗ ਅਭਿਆਸ ਮਿਲਣ ਦਾ ਢੰਗ, ਜੰਗਲ ਜੂਹ ਉਜਾੜ ਪਹਾੜ ਉਚਾ ਟਿੱਲਾ ਪਰਬਤ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਆਵਣ ਜਾਵਣ ਲੱਖ ਚੁਰਾਸੀ ਪਾਵੇ ਫੰਦ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਧਰਨੀ ਧਰਤ ਧਵਲ ਦਿਸੇ ਵਰਭੰਡ, ਬ੍ਰਹਿਮੰਡ ਖੰਡ ਪੁਰੀ ਲੋਅ ਨਾਚ ਨਾ ਕੋਇ ਨਚਾਇੰਦਾ। ਨਾ ਕੋਈ ਕਿਰਿਆ ਜੂਠ ਝੂਠ ਮਮਤਾ ਦਿਸੇ ਗੰਦ, ਸੁਗੰਧ ਧਾਰ ਨਾ ਕੋਇ ਬਣਾਇੰਦਾ। ਨਾ ਕੋਈ ਸੇਜ ਸੁਹੰਜਣੀ ਦਿਸੇ ਪਲੰਘ, ਜਗਤ ਆਸਣ ਨਾ ਕੋਇ ਵਿਛਾਇੰਦਾ। ਨਾ ਕੋਈ ਦੂਈ ਦਵੈਤ ਭਰਮਾਂ ਦਿਸੇ ਕੰਧ, ਭਾਂਡਾ ਭਰਮ ਨਾ ਕੋਇ ਵਡਿਆਇੰਦਾ। ਇਕ ਇਕੱਲਾ ਏਕੰਕਾਰਾ ਬੈਠਾ ਸੂਰਾ ਸਰਬੰਗ, ਜੋਤੀ ਜਾਤਾ ਪੁਰਖ ਬਿਧਾਤਾ ਨੂਰੋ ਨੂਰ ਨੂਰ ਰੁਸ਼ਨਾਇੰਦਾ। ਜਨ ਭਗਤਾਂ ਕੋਲੋਂ ਸਚ ਪ੍ਰੀਤੀ ਪ੍ਰੇਮ ਪਿਆਰ ਮੁਹੱਬਤ ਰਿਹਾ ਮੰਗ, ਦੂਜੀ ਆਸ ਨਾ ਕੋਇ ਵਖਾਇੰਦਾ। ਇਕੋ ਨਾਮ ਸੰਦੇਸ਼ਾ ਦੇਵੇ ਸੋਹੰ ਢੋਲਾ ਸੁਣਾਏ ਛੰਦ, ਨਿਰਗੁਣ ਨਿਰਗੁਣ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਇੰਦਾ।
ਜਨ ਭਗਤ ਵੇਖ ਪ੍ਰਭੂ ਦਾ ਦੇਸ, ਪਰਦੇਸੀ ਹੋ ਕੇ ਫੇਰਾ ਪਾਈਆ। ਜਿਥੇ ਵਸੇ ਇਕ ਨਰੇਸ਼, ਨਰ ਨਰਾਇਣ ਡੇਰਾ ਲਾਈਆ। ਜੁਗ ਚੌਕੜੀ ਦੇਵੇ ਸੰਦੇਸ਼, ਧੁਰ ਫ਼ਰਮਾਣੇ ਹੁਕਮ ਸੁਣਾਈਆ। ਚਰਨ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਦੇਵਤ ਸੁਰ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਹੇਤ, ਚਰਨ ਧੂੜੀ ਖਾਕ ਰਮਾਈਆ। ਸ਼ਬਦੀ ਗੁਰ ਪੁਛਦੇ ਭੇਤ, ਪੜਦਾ ਉਹਲਾ ਰਿਹਾ ਉਠਾਈਆ। ਸੰਤ ਸੁਹੇਲੇ ਤੱਕਦੇ ਨੇਤ ਨੇਤ, ਬਿਨ ਅੱਖਾਂ ਅੱਖ ਮਿਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਰੁੱਤ ਬਦਲ ਕੇ ਚੇਤ, ਚੇਤਨ ਸੁਰਤੀ ਸਭ ਦੀ ਦਏ ਕਰਾਈਆ । ਸ਼ਬਦੀ ਧਾਰ ਅਗੰਮੀ ਲਿਖੇ ਲੇਖ, ਲਿਖਤ ਭਵਿਖਤ ਨਾਲ ਵਡਿਆਈਆ। ਜਿਨ੍ਹਾਂ ਪਹਿਲੋਂ ਲਿਆ ਭੇਜ, ਅੰਤਮ ਸਹਿਜ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪ੍ਰੀਤੀ ਅੰਦਰ ਲਏ ਪੇਖ, ਰੇਖ ਪਿਛਲੀ ਦਏ ਬਦਲਾਈਆ । (੨੫ ਚੇਤ ਸ਼ ਸੰ ੨ ਬੀਬੀ ਮਹੰਤੀ ਦੇ ਗ੍ਰਹਿ)
❋
ਜਨ ਭਗਤ ਸਾਚੀ ਪ੍ਰਭ ਦੀ ਪ੍ਰੀਤ, ਆਦਿ ਜੁਗਾਦਿ ਜੁਗ ਚੌਕੜੀ ਲੋਕਮਾਤ ਬਣੀ ਆਈਆ। ਆਤਮ ਪਰਮਾਤਮ ਸਾਹਿਬ ਸੁਹੇਲਾ ਇਕੋ ਵਸੇ ਚੀਤ, ਚੇਤਨ ਸੁਰਤੀ ਅੰਦਰੋਂ ਦਏ ਕਰਾਈਆ। ਤੂੰ ਮੇਰਾ ਮੈਂ ਤੇਰਾ ਸਦਾ ਗੌਂਦੇ ਰਹਿਣਾ ਗੀਤ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਮਨਾਈਆ। ਕਾਇਆ ਮਾਟੀ ਤਨ ਵਜੂਦ ਹੋਵੇ ਠਾਂਡਾ ਸੀਤ, ਅਗਨੀ ਤੱਤ ਮੋਹ ਵਿਕਾਰ ਨਾ ਕੋਇ ਸਤਾਈਆ। ਸਾਚਾ ਕਲਮਾ ਧੁਰ ਦਾ ਨਗ਼ਮਾ ਸੁਣਦੇ ਰਹਿਣ ਹਦੀਸ, ਹਜ਼ਰਤ ਹੋ ਕੇ ਹਰਿ ਜੂ ਕਰੇ ਪੜ੍ਹਾਈਆ। ਮਨ ਮਨੂਆ ਨਿਝ ਗ੍ਰਹਿ ਬਦਲ ਜਾਵੇ
ਨੀਤ, ਬੁੱਧ ਬਿਬੇਕ ਸਾਚੀ ਟੇਕ ਦਏ ਸਮਝਾਈਆ। ਝਗੜਾ ਮੁੱਕ ਜਾਏ ਊਚ ਨੀਚ, ਰਾਓ ਰੰਕ ਹਸਤ ਕੀਟ ਜਾਤ ਪਾਤ ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਅਬਿਨਾਸ਼ੀ ਕਰਤਾ ਸਭ ਦਾ ਮੀਤ, ਦਵੈਤ ਭਾਵਨਾ ਵਿਚ ਕਦੇ ਨਾ ਆਈਆ। ਸਦਾ ਛਤਰ ਝੁਲਦਾ ਰਹੇ ਜਿਸ ਦੇ ਸੀਸ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਦਵਾਰੇ ਨਿਰਗੁਣ ਜੋਤ ਸੋਭਾ ਪਾਈਆ। ਨਾਮ ਭੰਡਾਰਾ ਹਰਿ ਨਿਰੰਕਾਰਾ ਨਿੱਤ ਨਵਿਤ ਭਗਤਾਂ ਕਰਦਾ ਰਹੇ ਬਖ਼ਸ਼ੀਸ਼, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ।
ਜਨ ਭਗਤ ਪ੍ਰਭੂ ਦਾ ਸੱਚਾ ਪਿਆਰ, ਬਿਨ ਕਿਰਪਾ ਹੱਥ ਕਿਸੇ ਨਾ ਆਇੰਦਾ। ਜੁਗ ਚੌਕੜੀ ਖੇਲੇ ਖੇਲ ਅਗੰਮ ਅਪਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸੰਤ ਸੁਹੇਲੇ ਲਏ ਉਠਾਲ, ਗੁਰ ਚੇਲੇ ਰੰਗ ਰੰਗਾਇੰਦਾ। ਦੀਆ ਬਾਤੀ ਕਮਲਾਪਾਤੀ ਕਾਇਆ ਮੰਦਰ ਅੰਦਰ ਦੇਵੇ ਬਾਲ, ਆਦਿ ਨਿਰੰਜਣ ਜੋਤ ਨਿਰੰਜਣ ਡਗਮਗਾਇੰਦਾ। ਸਾਢੇ ਤਿੰਨ ਹੱਥ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਇਕ ਵਡਿਆਇੰਦਾ। ਜਿਸ ਗ੍ਰਹਿ ਮਿਲੇ ਦੀਨ ਦਿਆਲ, ਸੋ ਮੰਦਰ ਸੋਭਾਵੰਤ ਅਖਵਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਦਿਵਸ ਰੈਣ ਚਲੇ ਨਾਲ, ਮਨ ਨਾਲਿਸ਼ ਮੇਟ ਮਿਟਾਇੰਦਾ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਦਰ ਵਖਾਇੰਦਾ। ਜਨ ਭਗਤਾਂ ਜੁਗ ਜੁਗ ਸੁਰਤ ਰਿਹਾ ਸੰਭਾਲ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਇੰਦਾ । ਨਿਰਵੈਰ ਹੋ ਕੇ ਬਣਦਾ ਰਿਹਾ ਦਲਾਲ, ਨਿਰੰਕਾਰ ਹੋ ਕੇ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵਿਚ ਸਮਾਇੰਦਾ।
ਜਨ ਭਗਤ ਆਦਿ ਜੁਗਾਦੀ ਪ੍ਰਭ ਦਾ ਸੱਚਾ ਨਾਤਾ, ਦੋ ਜਹਾਨ ਨਾ ਕੋਇ ਤੁੜਾਈਆ। ਮਾਰਗ ਦੱਸੇ ਧੁਰ ਦਾ ਸਾਚਾ, ਮੰਜ਼ਲ ਮੰਜ਼ਲ ਰਾਹ ਵਿਚ ਨਾ ਕੋਇ ਅਟਕਾਈਆ। ਆਤਮ ਪਰਮਾਤਮ ਦੱਸੇ ਗਾਥਾ, ਧੁਰ ਦੀ ਕਰੇ ਸਚ ਪੜ੍ਹਾਈਆ। ਜੋਤੀ ਦਾ ਬਣ ਕੇ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਅੰਤਰ ਮੇਟ ਅੰਧੇਰੀ ਰਾਤਾ, ਨਿਰੰਤਰ ਨੂਰ ਕਰੇ ਰੁਸ਼ਨਾਈਆ। ਗ੍ਰਹਿ ਮੰਦਰ ਵਖਾਏ ਸਾਚਾ, ਦਰ ਘਰ ਠਾਂਡੇ ਵੱਜੇ ਵਧਾਈਆ। ਜਿਸ ਗ੍ਰਹਿ ਭਗਤਾਂ ਬਣੇ ਰਾਖਾ, ਸਿਰ ਆਪਣਾ ਹੱਥ ਟਿਕਾਈਆ। ਪਿਆਵਣਹਾਰਾ ਅੰਮ੍ਰਿਤ ਬਾਟਾ, ਆਬੇਹਯਾਤ ਬੂੰਦ ਸਵਾਂਤੀ ਮੁਖ ਚੁਵਾਈਆ। ਸੁਹਾਵਣਹਾਰਾ ਆਤਮ ਸੁਹੰਜਣੀ ਸੇਜ ਖਾਟਾ, ਬਿਸਤਰ ਨਾ ਕੋਇ ਟਿਕਾਈਆ। ਜਨਮ ਜਨਮ ਕਰਮ ਕਰਮ ਲੱਖ ਚੁਰਾਸੀ ਆਵਣ ਜਾਵਣ ਮੇਟਣਹਾਰਾ ਵਾਟਾ, ਜਮ ਕੀ ਫਾਸੀ ਦਏ ਤੁੜਾਈਆ। ਅੰਤਮ ਮੇਲ ਮਿਲਾਏ ਪੁਰਖ ਸਮਰਾਥਾ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵਖਾਏ ਇਕ ਘਰ, ਜਿਥੇ ਅਵਰ ਨਾ ਕੋਇ ਸਾਕਾ, ਸੱਜਣ ਸਾਹਿਬ ਸਤਿਗੁਰ ਇਕੋ ਨਜ਼ਰੀ ਆਈਆ। (੨੫ ਚੇਤ ਸ਼ ਸੰ ੨ ਕੌਸ਼ਲਿਆ ਦੇਵੀ ਦੇ ਗ੍ਰਹਿ)
❋
ਜਨ ਭਗਤ ਨਿਰਗੁਣ ਧਾਰ ਵੇਖ ਪ੍ਰਭ ਚਰਨ, ਕਵਲ ਮਿਲੇ ਸਰਨਾਈਆ। ਦੋ ਜਹਾਨਾਂ ਬਖ਼ਸ਼ੇ ਸਰਨ, ਸਰਨਗਤ ਇਕੋ ਇਕ ਸਮਝਾਈਆ। ਸਾਚੀ ਮੰਜ਼ਲ ਹੋਵੇ ਚੜ੍ਹਨ, ਅੱਗੇ ਹੋ ਨਾ ਕੋਇ ਅਟਕਾਈਆ। ਧੁਰ ਦਾ ਢੋਲਾ ਪੈਣਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਝਗੜਾ ਚੁੱਕ ਜਾਏ ਜਾਤ ਪਾਤ ਵਰਨ ਬਰਨ, ਹਿੰਸਾ ਵਾਲੀ ਵੰਡ ਨਾ ਕੋਇ ਵੰਡਾਈਆ। ਕਲਜੁਗ ਅਗਨੀ ਅੱਗ ਨਾ ਪਵੇ ਸੜਨ, ਅੰਤਰ ਆਤਮ ਮੇਘ ਬਰਸਾਈਆ। ਮਰਨ ਵਿਚੋਂ ਮਿਲੇ ਮਰਨ, ਜੀਵਣ ਵਿਚੋਂ ਜੀਵਣ ਦਏ
ਬਦਲਾਈਆ। ਨਿਝ ਨੇਤਰ ਖੁਲ੍ਹਾ ਰਹੇ ਹਰਨ ਫਰਨ, ਦਰਸ਼ਨ ਦੇਵੇ ਚਾਈਂ ਚਾਈਂਆ। ਕਰਨੀ ਦਾ ਕਰਤਾ ਆਪ ਹਾਰਕਰਨ, ਕਰਤਾ ਪੁਰਖ ਬੇਪਰਵਾਹੀਆ। ਸੰਤ ਸੁਹੇਲੇ ਜੁਗ ਜੁਗ ਆਵੇ ਫੜਨ, ਭਗਤ ਭਗਵੰਤ ਵਿਛੜੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲਏ ਮਿਲਾਈਆ।
ਜਨ ਭਗਤ ਵੇਖ ਪ੍ਰਭੂ ਦਾ ਨੂਰ, ਨਿਰਗੁਣ ਜੋਤ ਡਗਮਗਾਈਆ। ਸਰਬ ਕਲਾ ਭਰਪੂਰ, ਖਾਲੀ ਭੰਡਾਰੇ ਦਏ ਭਰਾਈਆ। ਜਨ ਭਗਤਾਂ ਮਿਲੇ ਜ਼ਰੂਰ, ਨਿੱਤ ਨਵਿਤ ਵੇਸ ਵਟਾਈਆ। ਨਾਤਾ ਤੋੜ ਕੇ ਕੂੜੋ ਕੂੜ, ਸਤਿ ਸਚ ਇਕ ਸਮਝਾਈਆ। ਲੇਖੇ ਲਾ ਕੇ ਮੂਰਖ ਮੂੜ੍ਹ, ਮੁਗਧਾਂ ਦਏ ਵਡਿਆਈਆ। ਬੇੜੇ ਚਾੜ੍ਹ ਕੇ ਆਪਣੇ ਪੂਰ, ਜਗਤ ਜਹਾਨ ਪਾਰ ਕਰਾਈਆ। ਸਾਚੇ ਨਾਮ ਦਾ ਦੇ ਸਰੂਰ, ਸੁਖਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਵੇ ਇਕ ਘਰ, ਪਰਮ ਪੁਰਖ ਆਤਮ ਪਰਮਾਤਮ ਭਗਤ ਭਗਵਾਨ ਦਰ ਦਵਾਰਾ ਇਕੋ ਇਕ ਸੁਹਾਈਆ। (੨੫ ਚੇਤ ਸ਼ ਸੰ ੨ ਕੰਸ ਰਾਜ ਦੇ ਗ੍ਰਹਿ)
❋
ਜਨ ਭਗਤ ਰਹੇ ਨਾ ਔਖੀ ਘਾਟੀ, ਆਵਣ ਜਾਵਣ ਲੇਖਾ ਦਏ ਮੁਕਾਈਆ। ਕੂੜੀ ਕਿਰਿਆ ਰਹੇ ਨਾ ਅੰਧੇਰੀ ਰਾਤੀ, ਨਾਮ ਨਿਧਾਨਾ ਸਾਚਾ ਚੰਦ ਚਮਕਾਈਆ। ਦੀਨ ਮਜ਼੍ਹਬ ਝਗੜਾ ਰਹੇ ਨਾ ਜਾਤ ਪਾਤੀ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਮੇਲਾ ਹੋਵੇ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਰੰਗ ਦਏ ਰੰਗਾਈਆ। ਨਾਮ ਪਿਆਲਾ ਜਾਮ ਦੇਵੇ ਬਣ ਕੇ ਧੁਰ ਦਾ ਸਾਕੀ, ਰਸ ਖ਼ੁਮਾਰੀ ਇਕੋ ਇਕ ਚੜ੍ਹਾਈਆ। ਪ੍ਰੇਮ ਪ੍ਰੀਤੀ ਮੁਹੱਬਤ ਅੰਦਰ ਦੇਵੇ ਸੱਚੀ ਦਾਤੀ, ਦਾਤਾ ਦਇਆਵਾਨ ਆਪਣੀ ਦਇਆ ਕਮਾਈਆ। ਨਿਝ ਗ੍ਰਹਿ ਨਿਝ ਮੰਦਰ ਸਾਚੇ ਘਰ ਨਿਰਗੁਣ ਧਾਰ ਕਰੇ ਵਾਸੀ, ਪੁਰਖ ਅਬਿਨਾਸ਼ੀ ਸਚ ਦਵਾਰਾ ਇਕ ਸੁਹਾਈਆ। ਅੰਮ੍ਰਿਤ ਬੂੰਦ ਅਗੰਮ ਪਿਆਏ ਸਵਾਂਤੀ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਏਥੇ ਓਥੇ ਦੋ ਜਹਾਨਾਂ ਜਨ ਭਗਤਾਂ ਬਣਿਆ ਰਹੇ ਧੁਰ ਦਾ ਸਾਥੀ, ਨਿਰਗੁਣ ਨਿਰਵੈਰ ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲੇਖੇ ਲਾਈਆ।
ਜਨ ਭਗਤਾਂ ਲੇਖਾ ਰਹੇ ਨਾ ਮਾਤਲੋਕ, ਜੂਨੀ ਜੂਨ ਨਾ ਕੋਇ ਭੁਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਰ ਨਰਾਇਣ ਆਤਮ ਪਰਮਾਤਮ ਦੱਸੇ ਇਕ ਸਲੋਕ, ਸੋਹੰ ਢੋਲਾ ਸਚ ਸੁਣਾਈਆ। ਘਟ ਭੀਤਰ ਗ੍ਰਹਿ ਮੰਦਰ ਹੋਵੇ ਪਰਕਾਸ਼ ਜੋਤ, ਨਿਰਮਲ ਨੂਰ ਡਗਮਗਾਈਆ। ਜੰਗਲ ਜੂਹ ਉਜਾੜ ਪਹਾੜ ਕਰਨੀ ਨਾ ਪਏ ਖੋਜ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰ ਨਾ ਕੋਇ ਭੁਵਾਈਆ। ਕੂੜੀ ਕਿਰਿਆ ਹਉਮੇ ਹੰਗਤਾ ਸੰਸਾ ਮੇਟੇ ਚਿੰਤਾ ਸੋਗ, ਹਰਖ ਹਵਸ ਨਾ ਕੋਇ ਵਧਾਈਆ। ਚਰਨ ਪ੍ਰੀਤੀ ਧੁਰ ਦੀ ਨੀਤੀ ਮਿਲੇ ਧੁਰ ਦਾ ਜੋਗ, ਜੋਗੀਸ਼ਰ ਰਿਖੀਸ਼ਰ ਮੁਨੀਸ਼ਰ ਲੱਭਣ ਦੀ ਲੋੜ ਰਹੇ ਨਾ ਰਾਈਆ। ਭਾਗ ਲੱਗੇ ਕਾਇਆ ਮਾਟੀ ਸਾਚੇ ਕੋਟ, ਕਿਲਾ ਬੰਕ ਦਵਾਰ ਇਕ ਸੁਹਾਈਆ। ਸ਼ਬਦ ਨਾਦ ਵੱਜਦੀ ਰਹੇ ਚੋਟ, ਸੋਈ ਸਵਾਣੀ ਸੁਰਤੀ ਸ਼ਬਦ ਹਾਣੀ ਆਪ ਉਠਾਈਆ। ਭਗਤ ਭਗਵਾਨ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਗੁਣ ਮਿਲ ਕੇ ਮਾਨਣ ਮੌਜ, ਸਰਗੁਣ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਗੰਮੀ ਆਪ ਵਰਤਾਈਆ।
ਜਨ ਭਗਤ ਸਦਾ ਮਿਲਦਾ ਰਹੇ ਓਸ, ਜੋ ਏਕ ਏਕੰਕਾਰਾ ਆਪਣਾ ਨਾਉਂ ਧਰਾਈਆ। ਨਿਝ ਘਰ ਸਦ ਵਸਿਆ ਰਹੇ ਪੜੋਸ, ਮੰਦਰ ਅੰਦਰ ਡੇਰਾ ਲਾਈਆ। ਨਾਮ ਖ਼ੁਮਾਰੀ ਅੰਦਰ ਰੱਖੇ ਸਦਾ ਮਦਹੋਸ਼, ਜਗਤ ਪਿਆਲਾ ਮਧਰ ਨਾ ਕੋਇ ਪਿਆਈਆ। ਬੁਧੀ ਤੋਂ ਪਰੇ ਸ਼ਬਦੀ ਧਾਰ ਦੱਸੇ ਸੋਚ, ਜਗਤ ਵਿਦਿਆ ਲੋੜ ਰਹੇ ਨਾ ਰਾਈਆ। ਜਿਸ ਮੰਜ਼ਲ ਜਗਿਆਸੂ ਜੀਵ ਨਾ ਸਕੇ ਪਹੁੰਚ, ਜਨ ਭਗਤ ਸੁਹੇਲੇ ਸਹਿਜੇ ਬੈਠੇ ਡੇਰਾ ਲਾਈਆ। ਝਗੜਾ ਮੁੱਕ ਗਿਆ ਚੌਦਾਂ ਲੋਕ, ਚੌਦਾਂ ਤਬਕ ਓਟ ਨਾ ਕੋਇ ਰਖਾਈਆ। ਇਕੋ ਢੋਲਾ ਗੀਤ ਗੌਂਦੇ ਤੂੰ ਮੇਰਾ ਮੈਂ ਤੇਰਾ ਸਲੋਕ, ਸੋਹਲਾ ਸਾਹਿਬ ਸਵਾਮੀ ਅੰਤਰ ਆਪ ਜਣਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕੱਟ ਰੋਗ, ਸਚ ਸੁੱਚ ਸੰਜਮ ਵਿਚ ਗਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਏ ਧੁਰ ਦਾ ਘਰ, ਸਚਖੰਡ ਦਵਾਰਾ ਏਕੰਕਾਰਾ ਨਿਰਗੁਣ ਧਾਰਾ ਜੋਤੀ ਜਾਤਾ ਜਾਗਰਤ ਜੋਤ ਕਰੇ ਰੁਸ਼ਨਾਈਆ।
ਜਨ ਭਗਤ ਤੇਰਾ ਦਵਾਰਾ ਧੁਰ ਦਾ ਇਕ, ਅਬਿਨਾਸ਼ੀ ਕਰਤੇ ਦਿਤਾ ਬਣਾਈਆ। ਬਿਨਾਂ ਕਲਮ ਸ਼ਾਹੀ ਲੇਖ ਦਿਤਾ ਲਿਖ, ਏਥੇ ਓਥੇ ਦੋ ਜਹਾਨ ਸਕੇ ਨਾ ਕੋਇ ਮਿਟਾਈਆ। ਨਾਮ ਪਦਾਰਥ ਅਗੰਮੀ ਪਾਏ ਭਿੱਖ, ਭਿਛਿਆ ਇਕੋ ਵਾਰ ਵਰਤਾਈਆ। ਸਚ ਦਵਾਰੇ ਜੋ ਬਣਿਆ ਸਿੱਖ ਸ਼ਿਸ਼, ਸਿੱਧਾ ਆਪਣੇ ਨਾਲ ਮਿਲਾਈਆ । ਜਨਮ ਜਨਮ ਦੀ ਕਰਮ ਕਰਮ ਦੀ ਪੂਰੀ ਕਰੇ ਪੂਰਬ ਇਛ, ਇਛਿਆ ਅੰਦਰ ਆਸਾ ਦਏ ਭਰਾਈਆ। ਪੁਰਖ ਅਕਾਲਾ ਦੀਨ ਦਿਆਲਾ ਸਾਖਿਆਤ ਨਿਝ ਮਹੱਲ ਅਟੱਲ ਪਏ ਦਿਸ, ਦਹਿ ਦਿਸ਼ਾ ਲੱਭਣ ਦੀ ਲੋੜ ਰਹੇ ਨਾ ਰਾਈਆ। ਜਨ ਭਗਤਾਂ ਸੰਗ ਆਦਿ ਜੁਗਾਦਿ ਸਦਾ ਕਰੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ । ਲੋਕਮਾਤ ਔਂਦਾ ਰਹੇ ਨਵਿਤ, ਜੋਤੀ ਜਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਦੇਵੇ ਜੀਆ ਦਾਨ, ਜੀਵਣ ਜੁਗਤਾ ਮੁਫਤ ਦਰੁਸਤ ਦੀਨ ਦਿਆਲ ਦਏ ਸਮਝਾਈਆ। (੨੬ ਚੇਤ ਸ਼ ਸੰ ੨ ਜਸਵੰਤ ਸਿੰਘ ਦੇ ਗ੍ਰਹਿ)
❋
ਜਨ ਭਗਤਾਂ ਪ੍ਰਭ ਆਪ ਬਣਦਾ, ਬੰਧਨਾਂ ਵਿਚੋਂ ਦਏ ਕਢਾਈਆ। ਗੁਰਮੁਖ ਸੁਹੇਲੇ ਸ਼ਬਦੀ ਧਾਰੋਂ ਜਣਦਾ, ਆਦਿ ਜੁਗਾਦੀ ਬਣੇ ਧੰਨ ਜਣੇਂਦੀ ਮਾਈਆ। ਲਹਿਣਾ ਦੇਣਾ ਚੁਕਾਏ ਪੰਜ ਤੱਤ ਖ਼ਾਕੀ ਮਾਟੀ ਤਨ ਦਾ, ਵਜੂਦ ਮਹਿਬੂਬ ਕਰੇ ਸਫ਼ਾਈਆ। ਝਗੜਾ ਮੇਟ ਕੇ ਅੰਦਰੋਂ ਮਨ ਦਾ, ਪਤਤ ਪੁਨੀਤ ਦਏ ਬਣਾਈਆ । ਇਕੋ ਨਾਮ ਅੱਖਰ ਦੇਵੇ ਧੰਨ ਧੰਨ ਧੰਨ ਦਾ, ਖ਼ੁਸ਼ੀਆਂ ਵਿਚ ਖ਼ੁਸ਼ੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਓਨ੍ਹਾਂ ਦੇ ਬੇੜੇ ਬੰਨ੍ਹਦਾ, ਜੋ ਪੂਰਬ ਜਨਮ ਵਿਛੜੇ ਰਾਹ ਤਕਾਈਆ। ( ੨੬ ਚੇਤ ਸ਼ ਸੰ ੨ ਬੀਬੀ ਗਿਆਨੋ ਦੇ ਗ੍ਰਹਿ)
❋
ਭਗਤ ਸੁਹੇਲੇ ਜੁਗ ਜੁਗ ਲੱਭਦਾ, ਲਾਵਾਰਸ ਰਹਿਣ ਕੋਇ ਨਾ ਪਾਈਆ। ਮੇਲਾ ਕਰੇ ਆਪਣੇ ਸਬੱਬ ਦਾ, ਸਹਿਜ ਸੁਭਾਉ ਲਏ ਉਠਾਈਆ । ਹੁਕਮੇਂ ਅੰਦਰ ਸ਼ਬਦੀ ਧਾਰ ਸੱਦਦਾ, ਸੁਨੇਹੜਾ ਇਕ ਜਣਾਈਆ । ਕੂੜਾ ਨਾਤਾ ਸਮਝੋ ਜਗ ਦਾ, ਬਿਨਾਂ ਸ੍ਰੀ ਭਗਵਾਨ ਲੇਖਾ ਨਾ ਕੋਇ ਮੁਕਾਈਆ। ਮਨ ਵਿਕਾਰ ਅੰਦਰ ਸੜਨਾ
ਅੱਗ ਦਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਜੋ ਸਾਹਿਬ ਸਤਿਗੁਰ ਸਰਨਾਈ ਲਗਦਾ, ਸੋ ਮੰਜ਼ਲ ਚੜ੍ਹ ਕੇ ਸੋਭਾ ਪਾਈਆ। ਜਿਥੇ ਨਾਉਂ ਨਿਰੰਕਾਰਾ ਡੰਕਾ ਵੱਜਦਾ, ਦੂਜਾ ਰਾਗ ਨਾ ਕੋਇ ਅਲਾਈਆ। ਝਗੜਾ ਮੁੱਕੇ ਜਗਤ ਜਹਾਨ ਕੂੜੀ ਹੱਦ ਦਾ, ਦੀਨ ਦੁਨੀ ਨਾ ਕੋਇ ਲੜਾਈਆ। ਦਰਸ਼ਨ ਹੋਵੇ ਇਕੋ ਸੂਰੇ ਸਰਬੱਗ ਦਾ, ਸਰਬ ਵਿਆਪੀ ਨਜ਼ਰੀ ਆਈਆ। ਵਿਛੋੜਾ ਰਹੇ ਨਾ ਅੱਗ ਅਲੱਗ ਦਾ, ਪਿਛਲਾ ਪੰਧ ਦਏ ਮੁਕਾਈਆ । ਪਿਆਰ ਬਣਿਆ ਰਹੇ ਸੱਚੇ ਜਸ ਦਾ, ਮੁਹੱਬਤ ਵਿਚ ਢੋਲਾ ਗਾਈਆ। ਇਸ਼ਾਰਾ ਮਿਲ ਜਾਏ ਓਸ ਅੱਖ ਦਾ, ਜੋ ਆਖਰ ਇਕੋ ਘਰ ਟਿਕਾਈਆ। ਜੁਗ ਜੁਗ ਜਨ ਭਗਤਾਂ ਪੈਜ ਆਪੇ ਰੱਖ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਮੁਕਾ ਕੇ ਜਗਤ ਰੂਪ ਕੱਗ ਦਾ, ਹੰਸ ਗੁਰਮੁਖ ਆਪ ਪਰਗਟਾਈਆ। (੨੬ ਚੇਤ ਸ਼ ਸੰ ੨ ਬੀਬੀ ਦੁਰਗੀ ਦੇ ਗ੍ਰਹਿ)
❋
ਜਨ ਭਗਤਾਂ ਪ੍ਰਭ ਸਦਾ ਸੰਗ, ਆਦਿ ਜੁਗਾਦਿ ਜੁਗ ਚੌਕੜੀ ਧੁਰ ਦਾ ਸੰਗ ਨਿਭਾਇੰਦਾ। ਆਤਮ ਪਰਮਾਤਮ ਚਾੜ੍ਹੇ ਅਗੰਮੀ ਰੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਨਾਮ ਨਿਧਾਨ ਸ੍ਰੀ ਭਗਵਾਨ ਵਜਾਏ ਆਪਣਾ ਮਰਦੰਗ, ਧੁਨ ਆਤਮਕ ਰਾਗ ਅਨਰਾਗੀ ਆਪ ਸੁਣਾਇੰਦਾ। ਜਗਤ ਦਵਾਰਾ ਵੇਖੇ ਪਾਰ ਲੰਘ, ਘਰ ਵਿਚ ਘਰ ਗ੍ਰਹਿ ਵਿਚ ਗ੍ਰਹਿ ਆਪ ਵਡਿਆਇੰਦਾ। ਜਿਥੇ ਨਾਉਂ ਨਿਰੰਕਾਰਾ ਵੱਜੇ ਮਰਦੰਗ, ਸੁਰ ਤਾਲ ਰੂਪ ਨਾ ਕੋਇ ਬਦਲਾਇੰਦਾ। ਹੋਵੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜਾਤਾ ਡਗਮਗਾਇੰਦਾ। ਸਾਚਾ ਅੰਮ੍ਰਿਤ ਦੇਵੇ ਨਿਜਾਨੰਦ, ਰਸ ਉਮੰਗ ਬੇਪਰਵਾਹ ਆਪਣਾ ਭੇਵ ਖੁਲ੍ਹਾਇੰਦਾ। ਤੂੰ ਮੇਰਾ ਮੈਂ ਤੇਰਾ ਢੋਲਾ ਦੱਸ ਕੇ ਛੰਦ, ਸੋਹੰ ਸਤਿ ਸਰੂਪ ਆਪ ਸਮਝਾਇੰਦਾ। ਪੜਦਾ ਰਹੇ ਨਾ ਹੰ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣੇ ਵਿਚ ਮਿਲਾਇੰਦਾ। ਸੰਤ ਸੁਹੇਲਾ ਦੂਜੀ ਵਾਰ ਨਾ ਪਏ ਜੰਮ, ਲੱਖ ਚੁਰਾਸੀ ਗੇੜ ਨਾ ਕੋਇ ਭੁਵਾਇੰਦਾ। ਧੁਰ ਸੰਜੋਗੀ ਮੇਲਾ ਹੋਵੇ ਨਾਲ ਸ੍ਰੀ ਭਗਵਨ, ਭਗਤ ਭਗਵਾਨ ਇਕੋ ਘਰ ਸੋਭਾ ਪਾਇੰਦਾ। ਜਿਥੇ ਝੁੱਲੇ ਸਤਿ ਸਚ ਇਕ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਵਖਾਇੰਦਾ। ਬਿਨ ਪੜ੍ਹਿਆਂ ਹੋਵੇ ਗਿਆਨ, ਨਿਰਅੱਖਰ ਧਾਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੜਦਾ ਆਪ ਉਠਾਇੰਦਾ।
ਹਰਿਜਨ ਮਿਲੇ ਨਾਲ ਜਗਦੀਸ਼, ਜਗਦੀਸ਼ ਆਪਣੇ ਵਿਚ ਸਮਾਈਆ । ਸਾਚਾ ਨਾਮ ਕਲਮਾ ਦੱਸੇ ਹੱਕ ਹਦੀਸ, ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਅੰਤਰ ਅੰਤਰ ਮਨ ਵਾਸਨਾ ਬਦਲ ਦੇਵੇ ਰੀਤ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਝਗੜਾ ਮੁਕ ਜਾਏ ਮੰਦਰ ਮਸੀਤ, ਕਾਇਆ ਕਾਅਬਾ ਦਏ ਵਖਾਈਆ। ਜਿਥੇ ਬੈਠਾ ਸਦਾ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਲੇਖਾ ਰਹੇ ਨਾ ਹਸਤ ਕੀਟ, ਊਚ ਨੀਚ ਰਾਓ ਰੰਕ ਨਾ ਕੋਇ ਵਖਾਈਆ। ਆਤਮ ਪਰਮਾਤਮ ਦੱਸੇ ਸਚ ਪ੍ਰੀਤ, ਪਰਮ ਪੁਰਖ ਪ੍ਰਭ ਆਪਣਾ ਭੇਵ ਖੁਲ੍ਹਾਈਆ। ਜਨ ਭਗਤਾਂ ਸਾਚੀ ਮੰਜ਼ਲ ਚੜ੍ਹ ਕੇ ਵੇਖੇ ਠੀਕ, ਠੀਕਰ ਕੂੜਾ ਭੰਨ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੰਘਣਹਾਰਾ ਓਸ ਦਹਿਲੀਜ਼, ਜਿਥੇ ਜਗਤ ਵਾਸਨਾ ਰਹਿਣ ਕੋਇ ਨਾ ਪਾਈਆ।
ਜਨ ਭਗਤਾਂ ਪ੍ਰਭ ਦੇਵਣਹਾਰਾ ਜੁਗਤ, ਸ਼ਬਦੀ ਸ਼ਬਦ ਭੇਵ ਖੁਲ੍ਹਾਈਆ। ਸਚ ਦਵਾਰੇ
ਚੜ੍ਹੀ ਰਹੇ ਸੁਰਤ, ਸੁਤਿਆਂ ਆਲਸ ਨਿੰਦਰਾ ਦਏ ਗਵਾਈਆ। ਨਜ਼ਰੀ ਆਏ ਅਕਾਲ ਮੂਰਤ, ਅਕਲ ਕਲਧਾਰੀ ਬੇਪਰਵਾਹੀਆ। ਜਿਸ ਦਾ ਨਾਮ ਅਗੰਮੀ ਸਾਚਾ ਤੂਰਤ, ਤੁਰੀਆ ਪਦ ਤੋਂ ਆਪਣਾ ਅਗਲਾ ਖੇਲ ਵਖਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਤ, ਸੰਤ ਸੁਹੇਲੇ ਸਾਚੇ ਦਰ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਤ ਨਵਿਤ ਕਰ ਕਰ ਹਿਤ, ਪੁਰਖ ਅਬਿਨਾਸ਼ੀ ਧੁਰ ਦਾ ਪਿਤ, ਪਤਿਪਰਮੇਸ਼ਵਰ ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ।
(੨੬ ਚੇਤ ਸ਼ ਸੰ ੨ ਤੇਜ ਕੌਰ ਦੇ ਗ੍ਰਹਿ)
❋
ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਸੀਰ, ਧੁਰ ਦਾ ਜਾਮ ਇਕ ਪਿਲਾਈਆ। ਮਨ ਕਲਪਣਾ ਆਵੇ ਧੀਰ, ਧਾਮ ਰਾਮ ਦਏ ਜਣਾਈਆ। ਹਉਮੇ ਰਹੇ ਨਾ ਕੋਈ ਪੀੜ, ਸੋਗ ਰੋਗ ਦਏ ਗਵਾਈਆ । ਮਾਨਸ ਜਨਮ ਬੰਨ੍ਹੇ ਬੀੜ, ਬੇੜਾ ਆਪਣੇ ਕੰਧ ਉਠਾਈਆ। ਸਚਖੰਡ ਦਵਾਰੇ ਭਗਤਾਂ ਦੀ ਕੋਈ ਬਹੁਤੀ ਨਹੀਂ ਭੀੜ, ਕੋਟਾਂ ਵਿਚੋਂ ਥੋੜੇ ਬੈਠੇ ਸੋਭਾ ਪਾਈਆ। ਜਿਨ੍ਹਾਂ ਦਾ ਉਪਦੇਸ਼ਕ ਇਕ ਕਬੀਰ, ਕਾਮਲ ਮੁਰਸ਼ਦ ਨਾਲ ਮਿਲਾਈਆ। ਦਰਸ ਕਰਾਵੇ ਬੇਨਜ਼ੀਰ, ਨਜ਼ਰ ਨਜ਼ਰ ਵਿਚੋਂ ਬਦਲਾਈਆ। ਲਹਿਣਾ ਰਹੇ ਨਾ ਕੋਈ ਤੱਤ ਸਰੀਰ, ਸ਼ਰਅ ਛੁਰੀ ਨਾ ਕੋਇ ਚਲਾਈਆ। ਜਗਤ ਖੜਗ ਨਾ ਕੋਇ ਸ਼ਮਸ਼ੀਰ, ਚਿੱਲਾ ਤੀਰ ਨਾ ਕੋਇ ਉਠਾਈਆ। ਕਿਰਪਾ ਕਰੇ ਦਾਤਾ ਗਹਿਰ ਗੰਭੀਰ, ਗੁਣਵੰਤਾ ਹੋਏ ਸਹਾਈਆ। ਜਨ ਭਗਤਾਂ ਚਰਨ ਪ੍ਰੀਤੀ ਦੇ ਕੇ ਧੀਰ, ਧੀਰਜ ਧਰਵਾਸ ਇਕ ਦ੍ਰਿੜਾਈਆ। ਸਚ ਦਵਾਰੇ ਰਹੇ ਨਾ ਕੋਇ ਗ਼ਰੀਬ, ਗ਼ਰੀਬ ਅਮੀਰ ਇਕੋ ਰੰਗ ਦਏ ਵਖਾਈਆ। ਜੋ ਸੋਹੰ ਢੋਲਾ ਗਾਏ ਫ਼ਿਕਰਾ ਸੋ ਹੱਕ ਫ਼ਕੀਰ, ਫ਼ੱਕਰ ਹੋ ਕੇ ਫ਼ਕਤ ਜਾਤੀ ਨਾਤਾ ਜਾਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰੋਂ ਬਦਲ ਦੇਵੇ ਤਾਸੀਰ, ਬਿਨ ਤਸਬੀ ਮਾਲਾ ਆਤਮ ਪਰਮਾਤਮ ਨਾਮ ਜਪਾਈਆ । (੨੬ ਚੇਤ ਸ਼ ਸੰ ੨ ਚਰਨ ਸਿੰਘ ਦੇ ਗ੍ਰਹਿ)
❋
ਜਨ ਭਗਤ ਤੇਰੀ ਰਹੇ ਨਾ ਗਿਰਿਆਜ਼ਾਰੀ, ਗ੍ਰਿਹਾ ਗ੍ਰਹਿ ਵੇਖ ਵਖਾਈਆ। ਚੁਰਾਸੀ ਕੱਟੇ ਜਗਤ ਬੇਜ਼ਾਰੀ, ਬੇਵਾ ਨਾਤਾ ਦਏ ਤੁੜਾਈਆ। ਕਿਰਪਾ ਕਰੇ ਅਪਰ ਅਪਾਰੀ, ਅਪਰੰਪਰ ਹੋਵੇ ਆਪ ਸਹਾਈਆ । ਆਤਮ ਰਹਿਣ ਨਾ ਦੇਵੇ ਕੁਵਾਰੀ, ਪਰਮਾਤਮ ਹੋ ਕੇ ਆਪ ਪਰਨਾਈਆ। ਚਰਨ ਕਵਲ ਸਚ ਪ੍ਰੀਤ ਦੇਵੇ ਆਧਾਰੀ, ਸਿਰ ਆਪਣਾ ਹੱਥ ਟਿਕਾਈਆ। ਜਗਤ ਵਿਛੁੰਨਿਆਂ ਮੇਲੀ ਜਾਏ ਵਾਰੋ ਵਾਰੀ, ਵਾਰਤਾ ਪਿਛਲੀ ਵੇਖ ਵਖਾਈਆ। ਲੇਖਾ ਜਾਣੇ ਧੁਰਦਰਬਾਰੀ, ਪੜਦਾ ਉਹਲਾ ਦਏ ਉਠਾਈਆ। ਮੇਲਾ ਮਿਲੇ ਜੋਤ ਨਿਰੰਕਾਰੀ, ਨਿਰਗੁਣ ਆਪਣੇ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਲਕ ਬਣ ਕੇ ਧੁਰ ਦਰਬਾਰੀ, ਦਰਗਾਹ ਸਾਚੀ ਸਾਚੇ ਧਾਮ ਧੁਰ ਦਾ ਰਾਮ ਆਰਾਮ ਨਾਲ ਗੁਰਮੁਖ ਦਏ ਟਿਕਾਈਆ ।
(੨੬ ਚੇਤ ਸ਼ ਸੰ ੨ ਤਾਰਾ ਸਿੰਘ ਦੇ ਗ੍ਰਹਿ)
❋
ਜਨ ਭਗਤ ਪ੍ਰਭ ਪਾਵੇ ਸਾਰ, ਸਾਰ ਸ਼ਬਦ ਸ਼ਬਦ ਵਿਚ ਮਿਲਾਈਆ । ਨਿਝ ਨੇਤਰ ਨੈਣ ਦੇਵੇ ਦੀਦਾਰ, ਬਿਨ ਅੱਖਾਂ ਅੱਖ ਪਰਤੱਖ ਖੁਲ੍ਹਾਈਆ। ਅੰਮ੍ਰਿਤ ਰਸ ਨਿਝਰ ਹਕੀਕੀ ਜਾਮ ਦਏ ਪਿਆਲ, ਮਨ ਵਾਸਨਾ ਕੂੜੀ ਤ੍ਰਿਸ਼ਨਾ ਮੇਟ ਮਿਟਾਈਆ। ਕਾਇਆ ਮੰਦਰ ਅੰਦਰ ਧੁਰ ਦਾ ਕਾਅਬਾ ਵਖਾਏ ਸੱਚੀ ਧਰਮਸਾਲ, ਸਚ ਦਵਾਰਾ ਇਕੋ ਇਕ ਸੁਹਾਈਆ। ਬਿਨ ਤੇਲ ਬਾਤੀ ਜੋਤੀ ਦੀਪਕ ਦੇਵੇ ਬਾਲ, ਦਿਵਸ ਰੈਣ ਅੱਠੇ ਪਹਿਰ ਕਰੇ ਰੁਸ਼ਨਾਈਆ। ਨਿਰਗੁਣ ਹੋ ਕੇ ਸਰਗੁਣ ਕਰੇ ਸੰਭਾਲ, ਰੱਖਕ ਰੱਖਿਆ ਕਰੇ ਥਾਉਂ ਥਾਈਂਆ। ਆਤਮ ਪਰਮਾਤਮ ਹੋ ਕੇ ਵਸੇ ਨਾਲ, ਨਾਲਿਸ਼ ਕੂੜ ਨਾ ਕੋਇ ਪਰਗਟਾਈਆ। ਜਨਮ ਜ਼ਿੰਦਗੀ ਜੀਵਣ ਆਪਣੀ ਜੁਗਤੀ ਕਰੇ ਬਹਾਲ, ਗੇੜੇ ਵਿਚ ਫੇਰੇ ਵਿਚ ਭਰਮ ਨਾ ਕੋਇ ਭੁਲਾਈਆ। ਪੂਰਬ ਲਹਿਣਾ ਆਸਾ ਮਨਸਾ ਪੂਰਾ ਕਰੇ ਸਵਾਲ, ਅਹਿਵਾਲ ਆਪਣਾ ਇਕ ਜਣਾਈਆ। ਸਦਾ ਸੁਹੇਲਾ ਇਕ ਇਕੇਲਾ ਪਾਰਬ੍ਰਹਮ ਬ੍ਰਹਮ ਵਸੇ ਨਾਲ, ਨਾਲਿਸ਼ ਕੂੜੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਦੇਵੇ ਪ੍ਰਭ ਹੱਕ ਦੀਦਾਰ, ਨੂਰ ਨੂਰ ਵਿਚੋਂ ਚਮਕਾਈਆ। ਸੋਈ ਸੁਰਤੀ ਕਰੇ ਬੇਦਾਰ, ਆਲਸ ਗਫ਼ਲਤ ਨਾ ਕੋਇ ਵਡਿਆਈਆ। ਪੜਦਾ ਲਾਹ ਕੇ ਦਹਿ ਦਿਸ਼ਾ ਕੁੰਟ ਚਾਰ, ਚਾਰ ਵਰਨ ਅਠਾਰਾਂ ਬਰਨ ਝਗੜਾ ਦਏ ਚੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਦੱਸ ਕੇ ਇਕ ਪਿਆਰ, ਮੁਹੱਬਤ ਮਹਿਬੂਬ ਨਾਲ ਜਣਾਈਆ। ਕੁਦਰਤ ਦਾ ਕਾਦਰ ਕਰਨੀ ਦਾ ਕਰਤਾ ਪਾਵੇ ਸਾਰ, ਸਰਬ ਵਿਆਪੀ ਆਪਣਾ ਰੰਗ ਰੰਗਾਈਆ। ਹਰਿ ਸੰਤ ਸੁਹੇਲੇ ਗੁਰੂ ਗੁਰ ਚੇਲੇ ਮੇਲੇ ਵਿਚ ਸੰਸਾਰ, ਸੰਸਾਰੀ ਹੋ ਕੇ ਖੁਆਰੀ ਦਏ ਗਵਾਈਆ। ਕਾਇਆ ਮੰਦਰ ਅੰਦਰ ਵਖਾਏ ਧਰਮ ਦਵਾਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪੜਦਾ ਇਕ ਉਠਾਈਆ। ਨਾਦ ਸ਼ਬਦ ਸੁਣਾਏ ਸੱਚੀ ਧੁਨ ਧੁਨਕਾਰ, ਅਨਹਦ ਨਾਦੀ ਨਾਦ ਅਲਾਈਆ। ਵੇਖੇ ਵਿਗਸੇ ਪਾਵੇ ਸਾਰ, ਪੜਦਾ ਓਹਲਾ ਅੰਦਰੋਂ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ।
ਜਨ ਭਗਤਾਂ ਪ੍ਰਭ ਦੱਸੇ ਏਕਾ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਅੰਤਰ ਅੰਤਰ ਕਰਨਾ ਬਿਬੇਕ, ਸੁਰਤੀ ਸੁਰਤ ਸ਼ਬਦ ਵਿਚ ਸਮਾਈਆ। ਕੂੜ ਕੁੜਿਆਰਾ ਰਹੇ ਕੋਈ ਨਾ ਭੇਵ, ਪਾਖੰਡ ਰੂਪ ਨਾ ਕੋਇ ਬਦਲਾਈਆ। ਪਰਮਾਤਮ ਆਤਮ ਏਕੰਕਾਰਾ ਏਕ, ਏਕ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ।
ਜਨ ਭਗਤ ਦੱਸੇ ਏਕਾ ਓਟ, ਓੜਕ ਆਪਣੇ ਨਾਲ ਮਿਲਾਈਆ। ਗੁਰਮੁਖ ਤੇਰਾ ਸਤਿ ਸਰੂਪ ਸਤਿ ਨਿਰਮਲ ਜੋਤ, ਪਰਕਾਸ਼ ਵਿਚੋਂ ਪਰਕਾਸ਼ ਕਰੇ ਰੁਸ਼ਨਾਈਆ। ਝਗੜਾ ਰਿਹਾ ਨਾ ਜਾਤ ਪਾਤ ਦੀਨ ਮਜ਼੍ਹਬ ਵਰਨ ਗੋਤ, ਸਤਿਗੁਰ ਸ਼ਬਦ ਇਕੋ ਕਰੇ ਸ਼ਨਵਾਈਆ। ਲਹਿਣਾ ਦੇਣਾ ਚੁੱਕੇ ਲੋਕ ਪਰਲੋਕ, ਲੇਖਾ ਮੰਗਣ ਕੋਇ ਨਾ ਆਈਆ। ਮਨ ਬੁੱਧੀ ਦੀ ਕਰੇ ਕੋਈ ਨਾ ਸੋਚ, ਬਿਨ ਅਨਭਵ ਹਮਸਾਜਣ ਮਿਲਣ ਕੋਇ ਨਾ ਪਾਈਆ। ਰਸਨਾ ਜੇਹਵਾ ਬੱਤੀ ਦੰਦ ਸਿਫ਼ਤਾਂ ਵਾਲੇ ਸਲੋਕ, ਅੰਤਰ ਅੰਤਰ ਬਿਨ ਰਸਨਾ ਹੋਵੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ ।
ਜਨ ਭਗਤ ਪ੍ਰਭ ਪੜਦਾ ਖੋਲ੍ਹੇ ਆਪ, ਆਪਣੀ ਦਇਆ ਕਮਾਈਆ । ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਜਾਪ, ਦੂਜੀ ਵੰਡ ਨਾ ਕੋਇ ਵੰਡਾਈਆ। ਮੇਰਾ ਨੂਰ ਸਦਾ ਪਾਕ, ਪੂਤ ਪਵਿਤ ਸੋਭਾ ਪਾਈਆ। ਲੱਭਿਆਂ ਕੋਈ ਕਰ ਨਾ ਸਕੇ ਤਲਾਸ਼, ਖੋਜਿਆਂ ਹੱਥ ਕਿਸੇ ਨਾ ਆਈਆ। ਕਾਇਆ ਮੰਦਰ ਅੰਦਰ ਬਣ ਨਿਰਗੁਣ ਧਾਰ ਜਾਵਾਂ ਗਵਾਚ, ਭਰਮ ਭੁਲਾਵਾਂ ਸਰਬ ਲੋਕਾਈਆ। ਕੂੜ ਕੁੜਿਆਰਾਂ ਲਾਵਾਂ ਆਂਚ, ਅਗਨੀ
ਅੱਗ ਤਪਾਈਆ। ਜਨ ਭਗਤਾਂ ਮੇਲ ਮਿਲਾ ਕੇ ਕਮਲਾਪਾਤ, ਪਤਿਪਰਮੇਸ਼ਵਰ ਨਾਤਾ ਦਿਆਂ ਜੁੜਾਈਆ । ਸਾਚੇ ਸੰਤਾਂ ਧੁਰ ਸੰਦੇਸ਼ਾ ਜਾਵਾਂ ਆਖ, ਆਖ਼ਰ ਇਕੋ ਹੁਕਮ ਦ੍ਰਿੜਾਈਆ। ਮਨ ਵਾਸਨਾ ਹੋਇਓ ਨਾ ਕੋਇ ਗੁਸਤਾਖ, ਪੰਜਾਂ ਨਾਤਾ ਜਾਣਾ ਤੁੜਾਈਆ। ਮਾਨੁਖ ਮਾਨਵ ਮਾਨਸ ਏਕੋ ਜਾਤ, ਦੂਜੀ ਵੰਡ ਨਾ ਕੋਇ ਵੰਡਾਈਆ । ਪ੍ਰੇਮ ਪਿਆਰ ਮੁਹੱਬਤ ਵਿਚ ਰੱਖੋ ਇਤਫਾਕ, ਇਤਮੀਨਾਨ ਆਪਣਾ ਨਾਮ ਦਏ ਕਰਾਈਆ। ਹੱਥੋਂ ਸੁੱਟੋ ਨਾ ਕੋਇ ਰਬਾਬ, ਅਹਿਬਾਬ ਮਿਲ ਕੇ ਵੱਜੇ ਵਧਾਈਆ। ਸੁਫਨੇ ਵਾਲਾ ਨਹੀਂ ਖਵਾਬ, ਖ਼ਾਲਸ ਮਿਲ ਕੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਭ ਨੂੰ ਸਜਦਾ ਕਲਮਾ ਦੱਸੇ ਇਕ ਆਦਾਬ, ਆਦਤ ਇਬਾਦਤ ਅੰਦਰੋਂ ਦਏ ਬਦਲਾਈਆ। (੧੦ ਜੇਠ ਸ਼ ਸੰ ੨ ਅਮਰੋ ਦੇਵੀ ਦੇ ਗ੍ਰਹਿ)
❋
ਜਨ ਭਗਤ ਆਪਣਾ ਤਨ ਵਜੂਦ ਵੇਖ ਜੁੱਸਾ, ਨਜ਼ਰ ਵਿਚੋਂ ਨਜ਼ਰ ਉਠਾਈਆ। ਆਤਮ ਪਰਮਾਤਮ ਕਦੇ ਨਾ ਰੁੱਸਾ, ਮਨ ਵਾਸਨਾ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਸਤਿ ਸਚ ਕਰਨਾ ਨਹੀਂ ਕਦੇ ਗੁੱਸਾ, ਗਿਲੇ ਵਿਚ ਗੁੱਸਾ ਨਾ ਕੋਇ ਪਾਈਆ। ਸਚ ਦਵਾਰ ਰਹਿਣਾ ਨਾ ਰੁੱਸਾ, ਸਾਚੀ ਸਿਖਿਆ ਇਕ ਸਮਝਾਈਆ। ਆਤਮ ਨੂਰ ਰਹੇ ਨਾ ਲੁਕਾ, ਹਰਿਜਨ ਵੇਖ ਖ਼ੁਸ਼ੀ ਮਨਾਈਆ । ਕਾਇਆ ਮੰਦਰ ਅੰਦਰ ਤੂੰ ਮੇਰਾ ਮੈਂ ਤੇਰਾ ਪੜ੍ਹਨਾ ਇਕੋ ਤੁਕਾ, ਜਿਸ ਨਾਲ ਤੋਹਮਤ ਲੱਗੇ ਨਾ ਕੋਇ ਲੋਕਾਈਆ। ਕਰਮ ਕਰਮ ਰਹੇ ਨਾ ਦੁੱਖਾ, ਦਲਿੱਦਰਾਂ ਦਏ ਚੁਕਾਈਆ। ਤਨ ਸਰੀਰ ਕਰ ਕੇ ਸੁੱਚਾ, ਸੰਜਮ ਇਕੋ ਦਏ ਸਮਝਾਈਆ। ਕਲਜੁਗ ਅੰਤਮ ਪੈਂਡਾ ਰਿਹਾ ਮੁੱਕਾ, ਸਤਿਜੁਗ ਸਾਚੇ ਵੱਜੇ ਵਧਾਈਆ। ਜਨ ਭਗਤੋ ਸ੍ਰੀ ਭਗਵਾਨ ਨਾਤਾ ਸ਼ਬਦੀ ਧਾਰ ਪਿਤਾ ਪੁੱਤਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਵਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਇਕ ਉਠਾਈਆ। (੧੦ ਜੇਠ ਸ਼ ਸੰ ੨ ਸਧਰੋ ਦੇਵੀ)
❋
ਜਨ ਭਗਤ ਤੇਰਾ ਸੱਚਾ ਰਸਤਾ, ਰਹਿਬਰ ਇਕੋ ਨਜ਼ਰੀ ਆਈਆ। ਬੰਨ੍ਹਣਾ ਪਏ ਕੋਇ ਨਾ ਬਸਤਾ, ਪੁਸਤਕ ਸੀਸ ਨਾ ਕੋਇ ਉਠਾਈਆ। ਸਚ ਭੰਡਾਰਾ ਮਿਲੇ ਸਸਤਾ, ਬਿਨ ਕੀਮਤ ਝੋਲੀ ਪਾਈਆ। ਸਚ ਮੁਹੱਬਤ ਵਿਚ ਹੋਣਾ ਵਾਬਸਤਾ, ਆਹਿਸਤਾ ਆਹਿਸਤਾ ਦੇਵਣਹਾਰ ਸਰਨਾਈਆ। ਮਾਨਸ ਜਨਮ ਲਾਹਾ ਖੱਟਣਾ ਸਾਚੇ ਜਸ ਦਾ, ਕੂੜੀ ਕਿਰਿਆ ਬਾਹਰ ਕਢਾਈਆ। ਨਜ਼ਾਰਾ ਤੱਕਣਾ ਨਿਝ ਨੇਤਰ ਅੱਖ ਦਾ, ਦੋਏ ਲੋਚਨ ਬੰਦ ਕਰਾਈਆ। ਚੰਗਾ ਨਹੀਂ ਲੱਗਦਾ ਵਸਣਾ ਵੱਖ ਦਾ, ਆਤਮ ਪਰਮਾਤਮ ਕਾਇਆ ਮੰਦਰ ਅੰਦਰ ਮਿਲ ਕੇ ਇਕੋ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਸਮਝਾਈਆ।
ਜਨ ਭਗਤ ਤੇਰੀ ਆਤਮ ਸ੍ਰੇਸ਼ਟ ਸਿਫ਼ਤਾਂ ਤੋਂ ਬਾਹਰ ਜਾਤ, ਵਰਨਾਂ ਦਾ ਵਰਨ ਇਕੋ ਨਜ਼ਰੀ ਆਈਆ । ਸਚ ਪ੍ਰੇਮ ਪਿਆਰ ਮੁਹੱਬਤ ਦੀ ਤੇਰੀ ਜਮਾਤ, ਅੱਖਰਾਂ ਵਿਚੋਂ ਨਿਰਅੱਖਰ ਤੇਰੀ ਅਗੰਮ ਪੜ੍ਹਾਈਆ। ਆਤਮਾ ਕਦੇ ਨਾ ਪਾਏ ਵਫਾਤ, ਮਰਨ ਵਿਚ ਮਰ ਕੇ ਆਪਣਾ ਆਪ ਨਾ ਕਦੇ ਮਿਟਾਈਆ । ਇਸ ਦੀ ਸਿਫ਼ਤ
ਅੱਖਰਾਂ ਵਿਚ ਕਰੇ ਨਾ ਕੋਇ ਲੁਗਾਤ, ਲਾਇਕ ਨਾਲਾਇਕ ਭੇਵ ਕੋਇ ਨਾ ਪਾਈਆ। ਜੁਗ ਚੌਕੜੀ ਆਤਮ ਪਰਮਾਤਮ ਮੇਲ ਹੁੰਦਾ ਪ੍ਰਭ ਕਿਰਪਾ ਇਤਫਾਕ, ਪਰਵਰਦਿਗਾਰ ਸਾਂਝਾ ਯਾਰ ਆਪਣਾ ਰੰਗ ਵਖਾਈਆ। ਲਹਿਣਾ ਦੇਣਾ ਪੂਰਬ ਲੇਖਾ ਕਰਾਏ ਬੇਬਾਕ, ਹਿਸਾਬ ਕਿਤਾਬ ਨਾ ਕੋਇ ਵਡਿਆਈਆ। ਸਚ ਪ੍ਰੀਤੀ ਜੋੜ ਕੇ ਆਪਣਾ ਨਾਤ, ਨਾਤਵਾਂ ਤੋਂ ਨੌਜਵਾਨ ਦਏ ਬਣਾਈਆ। ਬਿਨ ਸਾਹਿਬ ਸੁਵਾਮੀ ਅੰਤਰਜਾਮੀ ਸਤਿਗੁਰ ਪੂਰੇ ਦੂਸਰ ਕੋਲੋਂ ਸਿਖੀ ਕਿਸੇ ਨਾ ਜਾਚ, ਜਗਤ ਮੀਤ ਹੱਕ ਵਤਨ ਨਾ ਕੋਇ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸਣਹਾਰਾ ਗਾਥ, ਗਾਵਣਹਾਰਾ ਗਾ ਗਾ ਖ਼ੁਸ਼ੀ ਮਨਾਈਆ।
ਜਨ ਭਗਤ ਸਤਿ ਸਤਿ ਤੇਰਾ ਰੂਪ ਮਨੁੱਖ ਮਨੁੱਸ਼, ਮੁਸ਼ਕਲ ਰਹੇ ਨਾ ਰਾਈਆ। ਮਾਨਵ ਆਏ ਕੋਈ ਨਾ ਦੁੱਖ, ਮੰਤਰ ਆਪਣਾ ਦਏ ਦ੍ਰਿੜਾਈਆ। ਤ੍ਰਿਸ਼ਨਾ ਜਗਤ ਰਹੇ ਨਾ ਭੁੱਖ, ਮਮਤਾ ਮੋਹ ਵਿਚੋਂ ਕਢਾਈਆ । ਸਾਚੇ ਨਾਮ ਦੀ ਦੱਸ ਕੇ ਤੁਕ, ਤੂੰ ਮੇਰਾ ਮੈਂ ਤੇਰਾ ਇਕੋ ਘਰ ਦਏ ਵਖਾਈਆ। ਅਗਲਾ ਪੈਂਡਾ ਜਾਏ ਮੁੱਕ, ਪਿਛਲਾ ਲੇਖਾ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਜਨ ਭਗਤ ਤੇਰੇ ਹੱਥ ਸਚ ਤੌਫੀਕ, ਯਕਤਰਫ ਮਿਲੇ ਵਡਿਆਈਆ। ਤੇਰਾ ਰਹੇ ਨਾ ਕੋਇ ਫ਼ਰੀਕ, ਫ਼ਿਰਕੇ ਕੂੜੇ ਦੇਣੇ ਚੁਕਾਈਆ । ਕਾਇਆ ਮਾਟੀ ਕਰਕੇ ਅੰਦਰੋਂ ਸੀਤ, ਅਗਨੀ ਅੱਗ ਬੁਝਾਈਆ । ਚਾਰ ਵਰਨ ਬਣਾ ਕੇ ਪ੍ਰੀਤ, ਪ੍ਰੀਤਮ ਇਕੋ ਲੈਣਾ ਮਨਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਤਸਦੀਕ, ਸ਼ਹਾਦਤ ਸ਼ਬਦ ਹੁਕਮ ਭੁਗਤਾਈਆ। ਸਚ ਦਵਾਰੇ ਦਾ ਮਾਲਕ ਬਣ ਵਸਨੀਕ, ਵਾਸਤਾ ਤੁਹਾਡੇ ਨਾਲ ਜੁੜਾਈਆ। ਸਤਿ ਸਚ ਦੀ ਇਕ ਉਮੀਦ, ਅਮਲਾਂ ਵਿਚੋਂ ਅਮਲ ਇਕੋ ਦੇਣਾ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਕਾਇਆ ਮਾਟੀ ਸਚ ਗ੍ਰਹਿ ਵਸਣ ਵਾਲਾ ਨਜ਼ਦੀਕ, ਦੂਰ ਦੁਰਾਡਾ ਸਫ਼ਰ ਮੁਸਾਫ਼ਰ ਹੋ ਕੇ ਆਪੇ ਦਏ ਮੁਕਾਈਆ। · (੧੦ ਜੇਠ ਸ਼ ਸੰ ੨ ਕੇਸਰੀ ਦੇਵੀ)
❋
ਜਨ ਭਗਤ ਸਦ ਲੇਖੇ ਲੱਗੇ ਜਰਮ, ਜਨਮ ਜਨਮ ਮਿਲੇ ਵਡਿਆਈਆ। ਅਬਿਨਾਸ਼ੀ ਕਰਤਾ ਕਰਨੇਹਾਰ ਦੇਵੇ ਆਪਣੀ ਸਰਨ, ਸਵਰਨ ਕੰਚਨ ਗੜ੍ਹ ਕਾਇਆ ਮਾਟੀ ਸੋਭਾ ਪਾਈਆ। ਇਕ ਪ੍ਰੀਤੀ ਧੁਰ ਦੀ ਨੀਤੀ ਇਸ਼ਟ ਪੁਰਖ ਅਕਾਲ ਚਰਨ, ਦ੍ਰਿਸ਼ਟੀ ਦਇਆ ਨਾਲ ਖੁਲ੍ਹਾਈਆ। ਪੂਰਬ ਲੇਖਾ ਰਹਿਣ ਨਾ ਦੇਵੇ ਕੋਈ ਕਰਮ, ਕਾਮਨਾ ਕਾਇਨਾਤ ਵਿਚੋਂ ਪੂਰ ਕਰਾਈਆ । ਨਿੱਤ ਨਵਿਤ ਕੌਲ ਇਕਰਾਰ ਪੂਰਾ ਕਰੇ ਪ੍ਰਨ, ਪਰਮਾਨੰਦ ਨਿਜਾਨੰਦ ਨਿਝ ਗ੍ਰਹਿ ਆਪ ਵਖਾਈਆ। ਝਗੜਾ ਚੁਕਾ ਕੇ ਜਾਤ ਪਾਤੀ ਵਰਨ ਬਰਨ, ਆਤਮ ਬ੍ਰਹਮ ਇਕ ਦ੍ਰਿੜਾਈਆ। ਜਗਤ ਵਿਕਾਰ ਸ਼ਬਦੀ ਧਾਰ ਨਿਰਗੁਣ ਨਿਰੰਕਾਰ ਆਵੇ ਲੜਨ, ਨਾਮ ਖੰਡਾ ਸਚ ਬ੍ਰਹਿਮੰਡਾਂ ਇਕੋ ਇਕ ਉਠਾਈਆ। ਗੁਰਮੁਖ ਸੰਤ ਫ਼ਕੀਰ ਆਪਣੇ ਫ਼ਿਕਰੇ ਨਾਲ ਆਵੇ ਫੜਨ, ਡੋਰੀ ਤੰਦ ਮੁਹੱਬਤ ਨਾਲ ਬੰਧਾਈਆ। ਸਾਚੀ ਮੰਜ਼ਲ ਮਹਿਬੂਬ ਹੋ ਕੇ ਆਵੇ ਚੜ੍ਹਨ, ਚਾਰ ਦੀਵਾਰੀ ਜਗਤ ਦੁਸ਼ਵਾਰੀ ਸ਼ਤਰੂ ਦੁਸ਼ਮਣ ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਲਕ ਹੋ ਕੇ ਤਰਨੀ ਤਰਨ, ਜਨ ਭਗਤਾਂ ਤਾਰ ਭਵਸਾਗਰ ਪਾਰ ਸਚ ਦਰਬਾਰ ਦਵਾਰਾ ਇਕੋ ਇਕ ਜਣਾਈਆ। (੧੦ ਜੇਠ ਸ਼ ਸੰ ੨ ਬੀਬੀ ਬੰਤੀ ਦੇਵੀ)
❋
ਜਨ ਭਗਤਾਂ ਦੇਵੇ ਪ੍ਰਭ ਇਕੋ ਜੋਗ, ਜੁਗਤੀ ਆਪਣੀ ਇਕ ਦ੍ਰਿੜਾਈਆ। ਬਿਨ ਕਪੜੇ ਰੰਗਣ ਤੋਂ ਬਖ਼ਸ਼ੇ ਉਹ ਅਗੰਮੀ ਮੌਜ, ਜਿਸ ਦਾ ਮਾਜਰਾ ਗਾਵੇ ਸਰਬ ਲੋਕਾਈਆ। ਯਾਦ ਅੰਦਰ ਯਾਦ ਦੇਵੇ ਰੋਜ਼, ਰੋਜ਼ਿਆਂ ਤੋਂ ਬਿਨਾਂ ਰਹਿਮ ਵਿਚ ਮਿਲੇ ਸਚ ਗੁਸਾਈਆ। ਨਾਮ ਭੰਡਾਰਾ ਬਖ਼ਸ਼ ਆਪਣੀ ਚੋਗ, ਚੁਗਲੀ ਨਿੰਦਿਆਂ ਕੂੜੀ ਕਿਰਿਆ ਤੋਂ ਲਏ ਬਚਾਈਆ। ਆਤਮ ਪਰਮਾਤਮ ਮਿਲਣ ਦੀ ਦੱਸੇ ਸਾਚੀ ਹੋਸ਼, ਹਵਸ ਹਵਾਸ ਹਮਦ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ।
ਜਨ ਭਗਤ ਤਪੀਸ਼ਰ ਹੋਵੇ ਸਤਿ, ਤਪਦਾ ਹਿਰਦਾ ਸ਼ਾਂਤ ਕਰਾਈਆ । ਇਕੋ ਨਾਮ ਲਏ ਜਪ, ਅਜਪਾ ਜਾਪ ਵਿਚ ਬਦਲਾਈਆ। ਕੋਟ ਜਨਮ ਦੇ ਮਿਟਣ ਪਪ, ਪਤਰਿਆਂ ਦੀ ਕਰਨੀ ਪਏ ਨਾ ਕੋਇ ਪੜ੍ਹਾਈਆ । ਮਾਲਕ ਮਿਲੇ ਜਗਤ ਵਾਲਾ ਹੱਕ, ਹਿਕਮਤ ਨਾਲ ਹੁਕਮ ਦਏ ਸਮਝਾਈਆ। ਦਇਆਵਾਨ ਹੋ ਪੁਰਖ ਸਮਰੱਥ, ਸਮੇਂ ਨਾਲ ਸਮਾਂ ਦਏ ਟਕਰਾਈਆ। ਜਨ ਭਗਤ ਮੇਲੇ ਨੱਠ ਨੱਠ, ਦੀਨ ਦੁਨੀ ਵਿਚੋਂ ਬਾਹਰ ਕਢਾਈਆ । ਸਚ ਦਵਾਰਾ ਖੋਲ੍ਹ ਕੇ ਹੱਟ, ਵਸਤ ਧੁਰ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ।
ਹਰਿ ਭਗਤ ਵੱਡ ਵੱਡਾ ਰਿਖੀ, ਰੇਖਾ ਆਪਣੀ ਆਪ ਬਦਲਾਈਆ। ਜਿਸ ਦੇ ਪਾਸ ਨਾਮ ਨਿਧਾਨ ਧੁਰ ਦੀ ਚਿੱਠੀ, ਬਿਨ ਅੱਖਰਾਂ ਪੜ੍ਹ ਕੇ ਆਪਣੀ ਖ਼ੁਸ਼ੀ ਵਿਚ ਸਮਾਈਆ। ਜਿਸ ਦੀ ਸਤਰ ਮਜਮੂਨ ਵਿਚ ਨਿੱਕੀ, ਕਾਨੂੰਨ ਵਿਚ ਵੱਡੀ ਨਜ਼ਰੀ ਆਈਆ। ਧਾਰ ਹੋਵੇ ਤਿੱਖੀ, ਤ੍ਰਿਖਾ ਤ੍ਰਿਸ਼ਨਾ ਦਏ ਬੁਝਾਈਆ। ਮੇਲਾ ਮਿਲ ਕੇ ਨਾਲ ਸਾਚੀ ਸਿੱਖੀ, ਸਾਖਿਆਤ ਸਿਖਾਵਤ ਵਾਲਾ ਪ੍ਰਭ ਦਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਦਲ ਦੇਵੇ ਸੰਮਤ ਵਾਲੀ ਮਿੱਤੀ, ਮਿੱਤਰ ਮਤਾਹਤ ਨਾ ਕਿਸੇ ਰਖਾਈਆ।
ਜਨ ਭਗਤ ਪ੍ਰੇਮ ਪਿਆਰ ਦਾ ਵੱਡਾ ਰਸੀਆ, ਰਸ ਵਿਚ ਰਸ ਸਮਾਈਆ। ਨੈਣਾਂ ਵਿਚੋਂ ਨੈਣ ਨੇਤਰਾਂ ਵਿਚੋਂ ਨੇਤਰ ਅੱਖਾਂ ਵਿਚੋਂ ਅੱਖੀਆਂ, ਆਖ਼ਰ ਇਕੋ ਨਾਲ ਮਿਲਾਈਆ। ਜਿਸ ਮੁਹੱਬਤ ਪਿਆਰ ਨੂੰ ਜੁਗਾਂ ਪਰਵਾਨ ਲੱਭਦੀਆਂ ਰਹੀਆਂ ਸਖੀਆਂ, ਸੋ ਮਿਹਰਵਾਨ ਹੋ ਕੇ ਭਗਤਾਂ ਅੰਦਰ ਦਏ ਟਿਕਾਈਆ। ਸਚ ਪਿਆਰ ਦੀਆਂ ਰਸਮਾਂ ਚਸਮਾਂ ਅੰਦਰੋਂ ਕਰ ਕੇ ਪੱਕੀਆਂ, ਜਿਸਮ ਵਿਚੋਂ ਇਸਮ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜ ਕੁੜਿਆਰਿਆਂ ਰਹਿਣ ਨਾ ਦੇਵੇ ਹਿੱਸੇ ਵਾਲੀ ਪੱਤੀਆਂ, ਪਤਿਪਰਮੇਸ਼ਵਰ ਹੋ ਕੇ ਇਕੋ ਹੁਕਮ ਦਏ ਵਰਤਾਈਆ । (੧੦ ਜੇਠ ਸ਼ ਸੰ ੨ ਅਮਰੋ ਦੇਵੀ)
❋
ਜਨ ਭਗਤਾਂ ਪ੍ਰਭ ਦੇਵੇ ਅਨੰਦ, ਅਨੱਨ ਦਇਆ ਕਮਾਈਆ। ਧੁਰ ਦਾ ਨਾਮ ਸੁਣਾ ਕੇ ਸੱਚਾ ਛੰਦ, ਸਹਿੰਸਾ ਰੋਗ ਦਏ ਮਿਟਾਈਆ। ਆਤਮ ਪਰਮਾਤਮ ਪਾ ਗੰਢ, ਨਾਤਾ ਧੁਰ ਦਾ ਲਏ ਜੁੜਾਈਆ। ਅੰਦਰ ਬਾਹਰ ਹੋ ਕੇ ਸੰਗ, ਸਗਲਾ ਸੰਗ ਨਿਭਾਈਆ। ਸਚ ਪਰਕਾਸ਼ ਚਾੜ੍ਹ ਕੇ ਚੰਦ, ਅਬਿਨਾਸ਼ੀ ਕਰਤਾ ਵੇਖ ਵਖਾਈਆ । ਆਵਣ ਜਾਵਣ ਚੁਕਾ ਕੇ ਪੰਧ, ਮੁਸਾਫਰ ਕਾਫਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ।
ਜਨ ਭਗਤਾਂ ਸੁਹਾਏ ਸੁਹਾਵਣੀ ਰੁੱਤ, ਸੋਭਾਵੰਤ ਸੁਹਾਈਆ। ਨਾਮ ਭੰਡਾਰਾ ਦੇ ਕੇ ਸਭ ਕੁੱਛ, ਕਿਸ਼ਤੀ ਨਈਆ ਨੌਕਾ ਨਾਮ ਚੜ੍ਹਾਈਆ। ਮਿਹਰਵਾਨ ਹੋ ਕੇ ਜਨਮ ਕਰਮ ਦਾ ਲੇਖਾ ਲਏ ਪੁਛ, ਧਰਮ ਦੀ ਧਾਰ ਇਕ ਸਮਝਾਈਆ। ਜਗਤ ਕਿਰਿਆ ਮੇਟੇ ਦੁੱਖ, ਦੁਖੜਾ ਦਰਦ ਵਾਲਾ ਗਵਾਈਆ । ਸਾਚੇ ਨਾਮ ਦਾ ਦੇਵੇ ਸੁੱਖ, ਸੋਹੰ ਢੋਲਾ ਇਕ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਭਗਤੀ ਅੰਦਰ ਗੋਦੀ ਲਏ ਚੁੱਕ, ਸ਼ਕਤੀ ਅੰਦਰ ਸ਼ਹਿਨਸ਼ਾਹ ਦਏ ਵਡਿਆਈਆ।
(੧੧ ਜੇਠ ਸ਼ ਸੰ ੨ ਜੀਵਣ ਸਿੰਘ ਦੇ ਗ੍ਰਹਿ)
❋
ਜਨ ਭਗਤਾਂ ਸਦ ਮਨਸਾ ਪੂਰੀ, ਮਾਨਸ ਜਨਮ ਮਿਲੇ ਵਡਿਆਈਆ । ਪੁਰਖ ਅਕਾਲ ਦੀਨ ਦਿਆਲ ਕਿਰਪਾ ਕਰੇ ਜ਼ਰੂਰੀ, ਜ਼ਾਹਿਰ ਹੋ ਕੇ ਬਾਤਨ ਪੜਦਾ ਲਾਹੀਆ। ਲੱਖ ਚੁਰਾਸੀ ਆਵਣ ਜਾਵਣ ਕੱਟੇ ਮਜਬੂਰੀ, ਮਜ਼ਦੂਰੀ ਨਾਮ ਦੀ ਝੋਲੀ ਪਾਈਆ। ਜਲਵਾ ਬਖ਼ਸ਼ ਕੇ ਇਕੋ ਨੂਰੀ, ਅੰਧ ਅੰਧੇਰ ਦਏ ਗਵਾਈਆ। ਚਰਨ ਕਵਲ ਸਰਨਾਈ ਬਖ਼ਸ਼ੇ ਧੂੜੀ, ਹਾਜ਼ਰ ਹੋ ਕੇ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਵਖਾਈਆ। ਜਨ ਭਗਤ ਆਤਮ ਪਰਮਾਤਮ ਰੱਖਦਾ ਰਹੇ ਮਿਲਾਪ, ਵਿਛੋੜਾ ਵਿਚ ਨਾ ਕੋਇ ਰਖਾਈਆ।
ਧੁਰ ਫ਼ਰਮਾਣੇ ਸੁਣਦਾ ਰਹੇ ਬਾਤ, ਸ਼ਬਦ ਅਨਾਦ ਧੁਨ ਸ਼ਨਵਾਈਆ। ਦੀਨ ਮਜ਼੍ਹਬ ਵਿਚੋਂ ਬਣਿਆ ਰਹੇ ਆਜ਼ਾਦ, ਪਾਬੰਦੀ ਜਗਤ ਨਾ ਕੋਇ ਲਗਾਈਆ। ਬਿਨਾ ਸਾਧਨਾਂ ਤੋਂ ਸਚ ਦਵਾਰ ਨਾ ਬਣਿਆ ਰਹੇ ਸਾਧ, ਸਿਦਕ ਹਰਿ ਚਰਨ ਇਕ ਸਰਨਾਈਆ। ਸਾਚਾ ਖੇੜਾ ਕਰਦਾ ਰਹੇ ਆਬਾਦ, ਇਬਾਦਤ ਇਕੋ ਅਵਲ ਅਲ੍ਹਾ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹਦਾ ਰਹੇ ਅੰਤਰ ਰਾਜ਼, ਰਹਿਮਤ ਨਾਲ ਪੜਦਾ ਆਪ ਉਠਾਈਆ।
ਜਨ ਭਗਤ ਆਲਸ ਵਿਚ ਕਦੇ ਨਾ ਆਵੇ ਨਿੰਦਰਾ, ਗਫ਼ਲਤ ਵਿਚ ਗਾਫ਼ਲ ਨਾ ਕੋਇ ਬਣਾਈਆ । ਲੱਭਣਾ ਪਏ ਨਾ ਗੋਕਲ ਬਿੰਦਰਾ, ਬਨ ਬਨ ਨਾ ਫੇਰਾ ਪਾਈਆ। ਸਾੜਨਾ ਪਏ ਨਾ ਤਨ ਮਾਟੀ ਪਿੰਜਰਾ, ਪਿੰਜਰ ਖ਼ਾਕ ਨਾ ਕੋਇ ਰਮਾਈਆ। ਮਨੌਣਾ ਪਏ ਨਾ ਗਣਪਤ ਗਣੇਸ਼ ਇੰਦਰਾ, ਸੁਰਪਤ ਸੀਸ ਨਾ ਕੋਇ ਨਿਵਾਈਆ। ਜਗਤ ਜਗਿਆਸੂਆਂ ਕੋਲੋਂ ਖੁਲ੍ਹੌਣਾ ਪਏ ਨਾ ਜਿੰਦਰਾ, ਕੁਫਲ ਬੰਦ ਨਾ ਕੋਇ ਕਰਾਈਆ। ਮਨ ਬੁੱਧੀ ਅੰਦਰ ਸੋਚਨੀ ਪਏ ਕੋਈ ਨਾ ਬਿਧਨਾ, ਇਸ਼ਾਰਾ ਰਮਜ਼ ਨਾ ਕੋਇ ਲਗਾਈਆ। ਧੁਰ ਦਾ ਲੇਖਾ ਪੁਰਖ ਅਕਾਲ ਸਭ ਦਾ ਦੇਵੇ ਜਿਤਨਾ, ਪੂਰਬ ਲਹਿਣਾ ਵੇਖ ਵਖਾਈਆ। ਸਚ ਦਵਾਰੇ ਬਣ ਕੇ ਇਕੋ ਪਿਤਨਾ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਹੁਕਮੇ ਅੰਦਰ ਲਿਖਨਾ, ਕਲਮ ਸ਼ਾਹੀ ਕਾਗਜ਼ ਵੰਡ ਨਾ ਕੋਇ ਵੰਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹਰਿਜਨ ਹਰਿਭਗਤ ਪ੍ਰੇਮ ਪ੍ਰੀਤੀ ਅੰਦਰ ਜਿਤਨਾ, ਜੀਵਤ ਜੀ ਜਾਗਰਤ ਜੋਤ ਵਿਚ ਸਮਾਈਆ। (੧੧ ਜੇਠ ਸ਼ ਸੰ ੨ ਬਸੰਤੀ ਦੇਵੀ ਦੇ ਘਰ)
❋
ਜਨ ਭਗਤ ਤੇਰਾ ਸਤਿ ਸਰੂਪ, ਤੱਤਾਂ ਪੜਦਾ ਓਹਲਾ ਆਪ ਰਖਾਈਆ। ਤੇਰਾ ਮਾਲਕ ਦਾਤਾ ਦਾਨੀ ਏਕਾ ਸ਼ਾਹੋ ਭੂਪ, ਪਾਰਬ੍ਰਹਮ ਪਤਿਪਰਮੇਸ਼ਵਰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਏਕਾ ਰੰਗ ਏਕਾ ਰੂਪ, ਰੇਖ ਭੇਖ ਇਕੋ ਇਕ ਵਖਾਈਆ। ਇਕੋ ਗ੍ਰਹਿ ਘਰ ਘਰਾਨਾ ਲੇਖਾ ਚਾਰ ਕੂਟ, ਦਹਿ ਦਿਸ਼ਾ ਮਿਲੇ ਵਡਿਆਈਆ। ਇਕੋ ਨੂਰ ਜੋਤੀ ਦੀਪਕ ਜਾਗਰਤ ਰੂਪ ਜਗੇ ਮਹਾਨਾ, ਸਤਿ ਸਤਿਵਾਦ ਨਜ਼ਰੀ ਆਈਆ। ਇਕੋ ਨਾਮ ਸ਼ਬਦ ਧੁਨ ਧੁਰ ਦਾ ਗਾਣਾ, ਗਾਵਤ ਗਾ ਗਾ ਖ਼ੁਸ਼ੀ ਮਨਾਈਆ । ਏਕਾ ਪੁਰਖ ਏਕਾ ਭਗਵੰਤ ਏਕਾ ਸ੍ਰੀ ਭਗਵਾਨਾ, ਭਗਵਨ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਆਪਣੇ ਵਿਚ ਟਿਕਾਈਆ।
ਜਨ ਭਗਤ ਤੇਰੀ ਮਹਿੰਮਾ ਅਕੱਥ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕੋਇ ਨਾ ਪਾਈਆ। ਤੇਰਾ ਮਾਲਕ ਦਾਤਾ ਸਚ ਸਵਾਮੀ ਸਮਰੱਥ, ਪੁਰਖ ਅਕਾਲ ਦੀਨ ਦਿਆਲ ਬੇਪਰਵਾਹੀਆ। ਜੋ ਸਦਾ ਸਦਾ ਨਿੱਤ ਨਵਿਤ ਆਤਮ ਪਰਮਾਤਮ ਸਾਂਝਾ ਰੱਖੇ ਜਸ, ਹਿੱਸੇ ਵਾਲੀ ਵੰਡ ਨਾ ਕੋਈ ਵੰਡਾਈਆ । ਨਿਰਗੁਣ ਹੋ ਕੇ ਸਰਗੁਣ ਮਿਲਦਾ ਰਹੇ ਹੱਸ ਹੱਸ, ਹਸਤੀ ਮਸਤੀ ਨਾਮ ਖ਼ੁਮਾਰੀ ਧੁਰ ਦੀ ਇਕ ਚੜ੍ਹਾਈਆ। ਪਿਆਰ ਅੰਦਰ ਕਰ ਕੇ ਵਸ, ਮਹਿਬੂਬ ਹੋ ਕੇ ਮਹਿਵ ਆਪਣਾ ਰੰਗ ਰੰਗਾਈਆ। ਇਸ਼ਾਰੇ ਅੰਤਰ ਨਿਰੰਤਰ ਨਿਝ ਨੇਤਰ ਖੋਲ੍ਹੇ ਅੱਖ, ਪਰਤੱਖ ਰੂਪ ਨਜ਼ਰ ਆਏ ਗੋਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਅਰਾ ਬੋਲ ਇਕ ਅਲੱਖ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਦੇਵਣਹਾਰ ਵਡਿਆਈਆ ।
ਜਨ ਭਗਤ ਤੇਰਾ ਮੰਦਰ ਸੁਹੇਲਾ, ਸਾਹਿਬ ਸਵਾਮੀ ਅੰਤਰਜਾਮੀ ਆਪ ਮਨਾਈਆ। ਜਿਥੇ ਵਸੇ ਏਕਾ ਏਕੰਕਾਰ ਅਕੇਲਾ, ਅਕਲ ਕਲਧਾਰੀ ਸੋਭਾ ਪਾਈਆ। ਸਿੱਧਾ ਭਗਤਾਂ ਕਰਦਾ ਰਹੇ ਮੇਲਾ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਬਣਿਆ ਰਹੇ ਸੱਜਣ ਸੁਹੇਲਾ, ਧੁਰ ਦਾ ਸੰਗੀ ਬਹੁਰੰਗੀ ਫੇਰਾ ਪਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਸੁਹਾਵਣਹਾਰਾ ਵੇਲਾ, ਦਰ ਦਰਬਾਰ ਦਰ ਆਪਣੇ ਹੱਥ ਰੱਖੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਸ਼ਹਿਨਸ਼ਾਹੀਆ ।
ਜਨ ਭਗਤ ਤੇਰਾ ਮਹੱਲ ਅਟੱਲ ਉਚ ਮੁਨਾਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੀਆ ਬਾਤੀ ਜਗੇ ਅਗੰਮ ਅਪਾਰ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਸ਼ਬਦ ਨਾਦ ਵੱਜੇ ਧੁਨਕਾਰ, ਧੁਰ ਦਾ ਰਾਗ ਅਲਾਈਆ । ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਸੁਣਾਈਆ। ਝਗੜਾ ਮੁੱਕੇ ਪੁਰਖ ਨਾਰ, ਨਾਰ ਕੰਤ ਇਕੋ ਰੰਗ ਵਟਾਈਆ। ਸਾਚਾ ਦਰ ਸੋਹੇ ਬੰਕ ਦਵਾਰ ਦਰ ਦਰਬਾਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਹਿੱਸਾ ਪੂਰਬ ਇੱਛਾ ਹਰਿਜਨ ਝੋਲੀ ਪਾਈਆ। (੧੧ ਜੇਠ ਸ਼ ਸੰ ੨ ਈਸ਼ਰ ਸਿੰਘ ਕੇ ਗ੍ਰਹਿ)
❋
ਜਨ ਭਗਤ ਤੇਰਾ ਰਾਹ ਤੱਕਣ ਚੌਦਾਂ ਲੋਕ, ਬ੍ਰਹਿਮੰਡ ਖੰਡ ਰਾਹ ਤਕਾਈਆ। ਗੁਰ ਅਵਤਾਰ ਪੈਗ਼ੰਬਰ ਸੁਣਨ ਇਕ ਸਲੋਕ, ਸੋਹੰ ਢੋਲਾ ਚਾਈਂ ਚਾਈਂਆ। ਪਰਕਾਸ਼ ਤੱਕਣ ਨਿਰਮਲ ਜੋਤ, ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਸਾਧ ਸੰਤ ਫ਼ਕੀਰ ਮਾਨਣ ਮੌਜ, ਮਜਲਸ ਵੇਖ ਬੇਪਰਵਾਹੀਆ। ਆਪਣੀ ਆਪ
ਮਿਟਾ ਕੇ ਸੋਚ, ਸਮਝ ਵਿਚੋਂ ਸਮਝ ਗਏ ਗਵਾਈਆ। ਜਨ ਭਗਤ ਤੱਕਣ ਬਿਨਾ ਤਕੱਲਫ ਮਿਲੀ ਮੌਜ, ਮੁਕੰਮਲ ਆਪਣਾ ਰੰਗ ਚੜ੍ਹਾਈਆ। ਜੰਗਲਾਂ ਕਰਨੀ ਪਏ ਨਾ ਖੋਜ, ਟਿੱਲੇ ਪਰਬਤ ਕੋਇ ਨਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਵਖਾਈਆ ।
ਜਨ ਭਗਤ ਤੇਰਾ ਨਿਰਾਲਾ ਗ੍ਰਹਿ, ਗ੍ਰਹਿਸਤੀ ਮਿਲੇ ਮਾਣ ਵਡਿਆਈਆ। ਜਿਸ ਘਰ ਸਵਾਮੀ ਰਹੇ, ਪਤਿਪਰਮੇਸ਼ਵਰ ਸੋਭਾ ਪਾਈਆ। ਸਚ ਭੰਡਾਰਾ ਅੰਮ੍ਰਿਤ ਦਏ, ਦਾਤਾ ਦਾਨੀ ਝੋਲੀ ਪਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਕਹੇ, ਕਹਿ ਕਹਿ ਆਪਣੀ ਖ਼ੁਸ਼ੀ ਮਨਾਈਆ। ਸਚ ਪਿਆਰ ਵਗਾ ਕੇ ਨੈ, ਨਈਆ ਨੌਕਾ ਨਾਮ ਚੜ੍ਹਾਈਆ। ਨਿਰਗੁਣ ਵਸਤ ਅਮੋਲਕ ਦੇ ਕੇ ਸ਼ੈ, ਸ਼ਹਿਨਸ਼ਾਹ ਆਪਣਾ ਘਰ ਸਮਝਾਈਆ । ਜਿਥੇ ਗੁਰਮੁਖ ਸੱਜਣ ਬੈਹ, ਬਹਿਸ਼ਤ ਸਵਰਗ ਦੋਵੇਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਜਨ ਭਗਤ ਤੇਰਾ ਘਰ ਸੁਹੰਜਣਾ, ਸੋਭਾਵੰਤ ਸੁਹਾਈਆ। ਦੀਪਕ ਜੋਤ ਜਗੇ ਨਿਰੰਜਣਾ, ਨੂਰ ਜਹੂਰ ਕਰੇ ਰੁਸ਼ਨਾਈਆ। ਸਾਹਿਬ ਸਤਿਗੁਰ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਦਰਗਾਹ ਸਾਚੀ ਬਣੇ ਸੱਜਣਾ, ਸਗਲਾ ਸੰਗ ਰਖਾਈਆ। ਨੇਤਰ ਲੋਚਣ ਨੈਣ ਪਾਵੇ ਕਜਲਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਧੁਆਈਆ। ਸਾਚੀ ਦੱਸੇ ਧੁਰ ਦੀ ਬੰਦਨਾ, ਬੰਦਗੀ ਸੀਸ ਜਗਦੀਸ ਵਖਾਈਆ। ਆਤਮ ਦੇ ਕੇ ਪਰਮਾਨੰਦਨਾ, ਨਿਝਾਨੰਦ ਕਰੇ ਰਸਾਈਆ। ਦੂਜਾ ਦਰ ਪਏ ਨਾ ਮੰਗਨਾ, ਸਚ ਭੰਡਾਰਾ ਝੋਲੀ ਦੇਵੇ ਪਾਈਆ। ਭਾਗ ਲਗਾਏ ਕਾਇਆ ਬੰਗਲਾ, ਮੰਗਲਾਚਾਰ ਇਕੋ ਇਕ ਸੁਣਾਈਆ। ਪੁਰਖ ਅਕਾਲ ਸਾਹਿਬ ਮਿਲੇ ਰੰਗਲਾ, ਰੰਗ ਰਤੜਾ ਵੇਖ ਵਖਾਈਆ। ਜਿਸ ਦੀ ਏਥੇ ਓਥੇ ਕੋਈ ਨਾ ਵੰਡਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਤੇਰੀ ਮੰਜ਼ਲ ਹੱਕ, ਧੁਰ ਦੇ ਹੁਕਮ ਨਾਲ ਬਣਾਈਆ। ਜਿਥੇ ਰਹੇ ਕੋਈ ਨਾ ਸ਼ੱਕ, ਸ਼ਕਾਇਤ ਕਰ ਨਾ ਕੋਈ ਸੁਣਾਈਆ। ਅਗਨੀ ਤਪੇ ਕੋਈ ਨਾ ਮੱਠ, ਕੂੜੀ ਵੱਜੇ ਨਾ ਕੋਇ ਵਧਾਈਆ। ਤੀਰਥ ਦਿਸੇ ਨਾ ਅੱਠ ਸੱਠ, ਜਗਤ ਧਾਰ ਨਾ ਕੋਈ ਜਣਾਈਆ। ਵਣਜਾਰਾ ਬਹੇ ਕੋਈ ਨਾ ਹੱਟ, ਹੱਟੋ ਹੱਟ ਨਾ ਕੋਇ ਫਿਰਾਈਆ। ਇਕੋ ਮੇਲਾ ਪੁਰਖ ਸਮਰੱਥ, ਜੋ ਸਭ ਦਾ ਪਿਤਾ ਮਾਈਆ। ਨਿਝ ਨੇਤਰ ਖੋਲ੍ਹੇ ਅੱਖ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ । ਪਿਆਰ ਮੁਹੱਬਤ ਵਿਚ ਕਰ ਕੇ ਵਸ, ਵਸਲ ਯਾਰ ਦਏ ਸਮਝਾਈਆ । ਨਾਤਾ ਜੋੜ ਕੇ ਧੁਰ ਦਾ ਸੱਚ, ਸਤਿ ਸਤਿਵਾਦੀ ਮੇਲ ਮਿਲਾਈਆ। ਮਾਰਗ ਮਹਿਬੂਬ ਹੋ ਕੇ ਦੇਵੇ ਦੱਸ, ਦਹਿ ਦਿਸ਼ਾ ਪੰਧ ਚੁਕਾਈਆ। ਜਨ ਭਗਤਾਂ ਸਾਚਾ ਦੱਸ ਕੇ ਆਪਣਾ ਜਸ, ਢੋਲਾ ਇਕੋ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੋੜਾ ਰਹਿਣ ਨਾ ਦੇਵੇ ਵੱਖ, ਵਾਸਤਾ ਆਪਣੇ ਨਾਲ ਰਖਾਈਆ। (੧੧ ਜੇਠ ਸ਼ ਸੰ ੨ ਪਰਤਾਪ ਸਿੰਘ ਦੇ ਗ੍ਰਹਿ)
ਜਨ ਭਗਤ ਤੇਰਾ ਝਗੜਾ ਰਹੇ ਨਾ ਪ੍ਰਿਥਮੀ ਆਕਾਸ਼, ਗਗਨ ਮੰਡਲ ਨਾ ਕੋਇ ਲੜਾਈਆ। ਮੰਡਲ ਰਹੇ ਕੋਈ ਨਾ ਰਾਸ, ਗੋਪੀ ਕਾਹਨ ਨਾ ਕੋਇ ਨਚਾਈਆ। ਸੁਰਤੀ ਹੋਵੇ ਕਿਸੇ ਨਾ ਦਾਸ, ਸੇਵਕ ਸੇਵ ਨਾ ਕੋਇ ਕਮਾਈਆ। ਮਨੂਆਂ ਮਨ ਨਾ ਕਰੇ ਘਾਤ, ਦਾਓ ਚਲੇ ਨਾ ਕੋਇ ਚਤੁਰਾਈਆ। ਜਗਤ ਆਏ ਨਾ ਅੰਧੇਰੀ ਰਾਤ, ਕੂੜ ਅੰਧੇਰ ਨਾ ਕੋਇ ਛੁਪਾਈਆ। ਇਕੋ ਮੇਲਾ ਮਿਲੇ ਪੁਰਖ ਸਮਰਾਥ, ਜੋ
ਬਖ਼ਸ਼ਣਹਾਰ ਬੇਪਰਵਾਹੀਆ। ਪੂਰਾ ਕਰ ਭਵਿਖਤ ਵਾਕ, ਵਾਕਫਕਾਰ ਅਗਲਾ ਲਏ ਬਣਾਈਆ । ਦੁਰਮਤ ਮੈਲ ਅੰਦਰੋਂ ਕਾਟ, ਬਾਹਰੋਂ ਬ੍ਰਹਮ ਕਰੇ ਸਫ਼ਾਈਆ। ਜਨਮ ਜਨਮ ਦੀ ਮੇਟੇ ਵਾਟ, ਡੰਕਾ ਧੁਰ ਦਾ ਰੰਗ ਚੜ੍ਹਾਈਆ। ਸਦਾ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਈਆ। ਮਾਲਕ ਹੋ ਕੇ ਕਮਲਾਪਾਤ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਦੱਸ ਕੇ ਇਕੋ ਜਾਤ, ਜੇਰ ਜਬਰ ਦੀ ਕਰੇ ਨਾ ਕੋਈ ਪੜ੍ਹਾਈਆ। ਸਚ ਪ੍ਰੀਤੀ ਜੋੜ ਕੇ ਨਾਤ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਵਸੇ ਪਾਸ, ਪਾਸਾ ਦੁਨੀ ਵਾਲਾ ਉਲਟਾਈਆ ।
ਜਨ ਭਗਤ ਤੇਰੀ ਕੋਈ ਨਾ ਜਾਣੇ ਹੱਦ, ਹਦੂਦ ਸਮਝ ਕੋਇ ਨਾ ਪਾਈਆ। ਤੇਰਾ ਨੂਰ ਪੁਰਖ ਅਕਾਲ ਦੀ ਯਦ, ਪਿਤਾ ਪੂਤ ਰੀਤੀ ਚਲੀ ਆਈਆ। ਜੁਗ ਚੌਕੜੀ ਹੁਕਮ ਅੰਦਰ ਲਵੇ ਸਦ, ਹੁਕਮੇ ਅੰਦਰ ਹੁਕਮ ਮਨਾਈਆ। ਆਪਣੀ ਧਾਰੋਂ ਲਏ ਕੱਢ, ਪੰਜ ਤੱਤ ਨਾਤਾ ਮਾਨਵ ਜਾਤੀ ਲਏ ਬਣਾਈਆ। ਲੋਕਮਾਤ ਰਹਿਣ ਨਾ ਦੇਵੇ ਅੱਡ, ਨਿਰਗੁਣ ਹੋ ਕੇ ਸਰਗੁਣ ਵੇਖ ਵਖ। ਅੰਦਰ ਵੜ ਕੇ ਦੱਸੇ ਧੁਰ ਦਾ ਛੰਦ, ਛੰਦ ਇਕੋ ਇਕ ਸੁਣਾਈਆ । ਸਚ ਪ੍ਰੇਮ ਦਾ ਦੇ ਕੇ ਅਨੰਦ, ਚੰਦ ਨੂਰ ਕਰੇ ਰੁਸ਼ਨਾਈਆ। ਲੇਖਾ ਚੁਕਾ ਕੇ ਬੰਦ ਬੰਦ, ਬੰਦਗੀ ਇਕੋ ਦਏ ਦ੍ਰਿੜਾਈਆ। ਭਗਤ ਸੁਹੇਲਾ ਇਕ ਅਕੇਲਾ ਵਾਹੋ ਦਾਹੀ ਮਾਰੇ ਪੰਧ, ਵੇਖਣਹਾਰ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਸਦਾ ਬਖ਼ਸ਼ੰਦ, ਤੱਤਾਂ ਦਾ ਲੇਖਾ ਲੇਖੇ ਵਿਚ ਲੇਖੇ ਲਏ ਲਗਾਈਆ। (੧੧ ਜੇਠ ਸ਼ ਸੰ ੨ ਪਰਕਾਸ਼ ਸਿੰਘ ਦੇ ਘਰ)
❋
ਜਨ ਭਗਤ ਸੁਹੰਜਣੀ ਸੁਹਾਵਣੀ ਸਾਚੀ ਝੁੱਗੀ, ਅੰਦਰਾਂ ਵਿਚੋਂ ਅੰਦਰ ਮੰਦਰਾਂ ਵਿਚੋਂ ਮੰਦਰ ਸੋਭਾ ਪਾਈਆ । ਜਿਥੇ ਪ੍ਰਭ ਦਾ ਵਸੇਰਾ ਹੁੰਦਾ ਬਾਹਰ ਜੁਗੀਂ, ਜੁਗ ਜੁਗ ਦੇਵੇ ਮਾਣ ਵਡਿਆਈਆ। ਜਿਸ ਦੀ ਵਿਚਾਰ ਕਰੇ ਕੋਈ ਨਾ ਬੁੱਧੀ, ਮਨ ਮੰਨਣ ਕੋਈ ਨਾ ਪਾਈਆ। ਰਮਜ਼ ਇਸ਼ਾਰਾ ਸੈਨਤ ਲਾਵੇ ਗੁੱਝੀ, ਹਲੂਣਾ ਹਿਰਦੇ ਵਿਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਇਕ ਦਰਸਾਈਆ ।
ਜਨ ਭਗਤ ਝੁਗੀ ਜਗ ਜਗਦੀਸ਼, ਮਿਲੇ ਮਾਣ ਵਡਿਆਈਆ। ਆਤਮ ਪਰਮਾਤਮ ਜਿਥੇ ਮੇਲਾ ਹੋਵੇ ਬਿਨਾਂ ਧੜ ਸੀਸ, ਤਿਨ੍ਹਾਂ ਅੰਦਰ ਵੜ ਕੇ ਖ਼ੁਸ਼ੀ ਮਨਾਈਆ। ਸਾਚਾ ਹੁਕਮ ਮੰਨ ਇਕ ਹਕੀਸ, ਹੱਦਾਂ ਤੋਂ ਪਰੇ ਝਗੜਾ ਵਰਨਾਂ ਵਾਲਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪੂਰੀ ਕਰੇ ਉਡੀਕ, ਆਸਾ ਮਨਸਾ ਪੂਰ ਕਰਾਈਆ।
ਜਨ ਭਗਤ ਲੇਖਾ ਜਾਣੇ ਆਪਣੇ ਨੇਹੁੰ ਦਾ, ਨਵ ਨੌਂ ਚਾਰ ਵੰਡ ਨਾ ਕੋਇ ਵੰਡਾਈਆ। ਰਸ ਮਾਣੇ ਅਗੰਮੀ ਮੇਉਂ ਦਾ, ਮੇਘ ਅੰਮ੍ਰਿਤ ਰੂਪ ਬਦਲਾਈਆ। ਝਗੜਾ ਰਹੇ ਨਾ ਤੂੰ ਮੈਂ ਕਿਉਂ ਦਾ, ਕਾਮਲ ਮੁਰਸ਼ਦ ਮਿਲ ਕੇ ਵੱਜੇ ਵਧਾਈਆ। ਖੇਲ ਵੇਖੇ ਅਲਖ ਅਭੇਉ ਦਾ, ਪੜਦਾ ਓਹਲਾ ਦਏ ਚੁਕਾਈਆ। ਘਰਾਨਾ ਵੇਖੇ ਧੁਰ ਦੇ ਦੇਉ ਦਾ, ਦੇਵਤ ਸੁਰ ਜਿਸ ਦਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਤਾ ਜੋੜ ਕੇ ਪਿਤਾ ਪੂਤ ਪਿਓ ਦਾ, ਪੀਆ ਪ੍ਰੀਤਮ ਹੋ ਕੇ ਗੋਦ ਉਠਾਈਆ ।
ਜਨ ਭਗਤ ਸਦਾ ਰਹੇ ਖ਼ੁਸ਼ਹਾਲ, ਖ਼ੁਸ਼ੀ ਗ਼ਮੀ ਨਾ ਕੋਈ ਵਖਾਈਆ । ਮੰਨਦਾ ਰਹੇ ਏਕਾ ਦੀਨ ਦਿਆਲ, ਜੋ ਦਇਆ ਵਿਚ ਦਾਨ ਝੋਲੀ ਪਾਈਆ। ਬਣੌਂਦਾ ਰਹੇ ਭਗਤ ਸੁਹੇਲੇ ਸਾਚੇ ਲਾਲ, ਲਾਲ ਗੁਲਾਲਾ ਆਪਣਾ ਰੰਗ ਚੜ੍ਹਾਈਆ। ਕਰਦਾ ਰਹੇ ਏਥੇ ਓਥੇ ਸਦਾ ਸੰਭਾਲ, ਦੂਸਰ ਹੱਥ ਨਾ ਦਏ ਫੜਾਈਆ । ਝਗੜਾ ਮੁਕੌਂਦਾ ਰਹੇ ਸ਼ਾਹ ਕੰਗਾਲ, ਊਚਾਂ ਨੀਚਾਂ ਇਕੋ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲੇ ਸਾਚੇ ਭਾਲ, ਭਾਰ ਸਭ ਦਾ ਦਏ ਚੁਕਾਈਆ। (੧੨ ਜੇਠ ਸ਼ ਸੰ ੨ ਲਾਲ ਚੰਦ ਦੇ ਘਰ)
❋
ਜਨ ਭਗਤ ਚੁੱਕੇ ਅੰਤਰ ਪੜਦਾ, ਪਰਦਾਨਸ਼ੀਨ ਦਇਆ ਕਮਾਈਆ। ਓਹਲਾ ਮਿਟਾਏ ਆਪਣੇ ਘਰ ਦਾ, ਗ੍ਰਹਿ ਵਿਚੋਂ ਗ੍ਰਹਿ ਲਏ ਪਰਗਟਾਈਆ। ਇਸ਼ਨਾਨ ਕਰਾਏ ਸਾਚੇ ਸਰ ਦਾ, ਸਰੋਵਰ ਇਕੋ ਇਕ ਵਖਾਈਆ। ਰੂਪ ਦਰਸਾਏ ਅਗੰਮੀ ਹਰਿ ਦਾ, ਜੋ ਹਰ ਘਟ ਡੇਰਾ ਲਾਈਆ । ਭੇਵ ਖੁਲ੍ਹਾਏ ਘਰ ਥਿਰ ਦਾ, ਜਿਥੇ ਗੁਰਮੁਖ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
ਜਨ ਭਗਤ ਥਿਰ ਘਰ ਸਦਾ ਨਾ ਰੱਖੇ ਆਸਣ, ਆਸ ਆਪਣੀ ਆਪ ਵਧਾਈਆ। ਤੱਕੇ ਰਾਹ ਪੁਰਖ ਅਬਿਨਾਸ਼ਣ, ਨਿਰਗੁਣ ਨਿਰਵੈਰ ਬੇਪਰਵਾਹੀਆ। ਜਿਸ ਦਾ ਸਚ ਦਵਾਰ ਸਿੰਘਾਸਣ, ਸਵਾਮੀ ਹੋ ਕੇ ਸੋਭਾ ਪਾਈਆ। ਨਿਰਗੁਣ ਜੋਤ ਜੋਤ ਪਰਕਾਸ਼ਣ, ਰਵ ਸਸ ਨਾ ਕੋਇ ਵਡਿਆਈਆ। ਘੜੀ ਪਲ ਦਿਵਸ ਰਾਤਣ, ਮਾਸ ਬਰਖ ਨਾ ਵੰਡ ਵੰਡਾਈਆ । ਸ਼ਾਹੋ ਭੂਪ ਜਗਤ ਨਾ ਕੋਇ ਰਾਜਣ, ਸੀਸ ਤਾਜ ਨਾ ਕੋਇ ਟਿਕਾਈਆ। ਜਗਤ ਵਣਜਾਰਾ ਵਕਤ ਨਾ ਕੋਇ ਮਹਾਜਨ, ਹੱਟੋ ਹੱਟ ਨਾ ਕੋਇ ਭੁਵਾਈਆ । ਨਾਦ ਧੁਨ ਸ਼ਬਦ ਨਾ ਕੋਇ ਆਵਾਜ਼ਨ, ਤਾਲ ਤਲਵਾੜਾ ਨਾ ਕੋਇ ਖੜਕਾਈਆ। ਗੁਰ ਅਵਤਾਰ ਪੈਗ਼ੰਬਰ ਪੁਸਤਕ ਕੋਇ ਨਾ ਵਾਚਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਨਾ ਕੋਇ ਪੜ੍ਹਾਈਆ। ਕਰੇ ਖੇਲ ਸਰਬ ਗੁਣਤਾਸਣ, ਗੁਣ ਕਰਤਾ ਨੂਰ ਖ਼ੁਦਾਈਆ। ਜਲਵਾ ਜ਼ਾਹਰ ਕਰ ਬਾਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਥਿਰ ਘਰ ਅੱਗੇ ਜਾਵੇ ਵਧ, ਬਿਨ ਕਦਮਾਂ ਕਦਮ ਉਠਾਈਆ।
ਪੁਰਖ ਅਕਾਲ ਸਹਿਜੇ ਲਏ ਸੱਦ, ਸਦਮਾ ਪਿਛਲਾ ਦਏ ਚੁਕਾਈਆ । ਸਚ ਦਵਾਰਾ ਵਖਾਏ ਹੱਦ, ਹਦੂਦ ਪਿਛਲੀ ਦਏ ਮਿਟਾਈਆ। ਵਿਸ਼ਨੂੰ ਧਾਰ ਬਣਾ ਕੇ ਆਪਣੀ ਯੱਦ, ਯਦਪ ਆਪਣੇ ਰੰਗ ਰੰਗਾਈਆ । ਬਿਨ ਤੱਤਾਂ ਹੋ ਜਾਣ ਸੰਗ, ਵਜੂਦ ਖ਼ਾਕ ਮਾਟੀ ਤੱਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਪੂਰੀ ਕਰੇ ਮੰਗ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਸਚਖੰਡ ਦਵਾਰਾ ਵੇਖ ਇਕ ਪਰਕਾਸ਼, ਪਰਕਾਸ਼ ਵਿਚ ਸਮਾਈਆ। ਨਾ ਕੋਈ ਬਚਨ ਨਾ ਬਿਲਾਸ, ਅਨਭਵ ਅੰਤਰ ਰਾਗ ਅਲਾਈਆ। ਨਾ ਸੇਵਕ ਨਾ ਦਾਸ, ਖਾਲਸ ਹੋ ਕੇ ਮਾਲਕ ਵਿਚ ਸਮਾਈਆ । ਨਾ ਮੰਡਲ ਨਾ ਰਾਸ, ਗੋਪੀ ਕਾਹਨ ਨਾ ਸੂਰਤ ਬਦਲਾਈਆ। ਨਾ ਸੀਆ ਨਾ ਰਾਮ ਨਾ ਜੰਗਲ ਬਨਬਾਸ, ਸਮੁੰਦ ਸਾਗਰ ਨਾ ਕੋਇ ਫੋਲ ਫੁਲਾਈਆ। ਨਾ ਹਜ਼ਰਤ ਨਾ ਰੂਹ ਪਾਕ, ਨਾ ਅਲਫ ਯੇ ਪੜ੍ਹੇ ਲੁਗਾਤ, ਕਲਮਾ ਹੱਕ ਨਾ ਕੋਇ ਜਣਾਈਆ। ਸਚ ਦਵਾਰੇ ਖੋਲ੍ਹ ਕੇ ਤਾਕ, ਕਰ ਪਰਕਾਸ਼
ਬਿਨ ਆਫਤਾਬ, ਸਚ ਰੁਬਾਬ ਅਹਿਬਾਬ ਹੋ ਕੇ ਆਪਣੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਕਰ ਕੇ ਆਜ਼ਾਦ, ਦਰ ਘਰ ਠਾਂਡੇ ਦਏ ਟਿਕਾਈਆ।
ਦਰ ਘਰ ਦੱਸੇ ਇਕੋ ਠੰਡਾ, ਚਰਨ ਕਵਲ ਮਿਲੇ ਸਰਨਾਈਆ। ਜਿਥੇ ਬੰਦਗੀ ਕਰੇ ਕੋਈ ਨਾ ਬੰਦਾ, ਰਸਨਾ ਜੇਹਵਾ ਬੱਤੀ ਦੰਦ ਨਾ ਕੋਇ ਹਲਾਈਆ। ਨਾ ਕੋਈ ਢੋਲਾ ਨਾ ਕੋਈ ਛੰਦਾ, ਗੀਤ ਰਾਗ ਨਾ ਕੋਇ ਸੁਣਾਈਆ। ਨਾ ਕੋਈ ਸੁਖਸਾਗਰ ਅਨੰਦਾ, ਸਦਾ ਅਨੰਦ ਚਿਤ ਨਾ ਕੋਇ ਵਡਿਆਈਆ । ਨਾ ਕੋਈ ਹੰ ਨਾ ਕੋਈ ਬ੍ਰਹਮਾ, ਨਾ ਕੋਈ ਧਰਮ ਨਾ ਧਰਮਾ, ਧਰਨੀ ਧੌਲ ਨਾ ਕੋਇ ਵਖਾਈਆ। ਨਾ ਕੋਈ ਜੀਵਣ ਨਾ ਕੋਇ ਮਰਨਾ, ਨਾ ਕੋਈ ਨੇਤਰ ਖੁਲ੍ਹੇ ਹਰਨਾ ਫਰਨਾ, ਨਾ ਕੋਈ ਗੁਰੂ ਅਵਤਾਰ ਪੈਗ਼ੰਬਰ ਦੇਵੇ ਸਰਨਾ, ਸਰਨਗਤ ਨਜ਼ਰ ਕੋਇ ਨਾ ਆਈਆ। ਨਾ ਕੋਈ ਮੰਜ਼ਲ ਪੌੜੀ ਡੰਡਾ ਚੜ੍ਹਨਾ, ਨਾ ਕੋਈ ਵਿਦਿਆ ਅੱਖਰ ਪੜ੍ਹਨਾ, ਨਾ ਕੋਈ ਤੱਤਾਂ ਵਾਲਾ ਲੜ ਫੜਨਾ, ਜਿਸ ਦੇ ਨਾਲੋਂ ਹੋਏ ਜੁਦਾਈਆ। ਪੁਰਖ ਅਬਿਨਾਸ਼ੀ ਜੋਤ ਪਰਕਾਸ਼ੀ ਸ਼ਾਹੋ ਸ਼ਾਬਾਸ਼ੀ ਇਕ ਪਰਮਾਤਮਾ ਵਰਨਾ, ਜੋ ਵਰਨਾਂ ਬਰਨਾਂ ਖਹਿੜਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਜਨ ਭਗਤ ਮੰਜ਼ਲ ਚੜ੍ਹੇ ਅਨੋਖੀ, ਜਗਤ ਜੁਗ ਨਜ਼ਰ ਕੋਇ ਨਾ ਆਈਆ। ਜਿਥੇ ਪੜ੍ਹਨੀ ਪਏ ਨਾ ਕੋਇ ਪੋਥੀ, ਬਗਲ ਕੁਰਾਨ ਨਾ ਕੋਇ ਟਿਕਾਈਆ। ਦਰਵੇਸ਼ ਹੋ ਕੇ ਮੰਗਣੀ ਪਏ ਨਾ ਰੋਟੀ, ਭਿੱਛਿਆ ਅਲਖ ਨਾ ਕੋਇ ਵਖਾਈਆ। ਬਿਰਧ ਬਾਲ ਹੋ ਕੇ ਫੜਨੀ ਪਏ ਨਾ ਸੋਟੀ, ਕਦਮਾਂ ਨਾਲ ਚਲੇ ਨਾ ਵਾਹੋ ਦਾਹੀਆ। ਇਕੋ ਨੂਰ ਨਿਰਮਲ ਸਚ ਪਰਕਾਸ਼ ਹੋ ਕੇ ਜੋਤੀ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੇਹੜੀ ਮੰਜ਼ਲ ਦਿਤੀ ਰਵਦਾਸ ਚੁਮਾਰੇ ਮੋਚੀ, ਮੌਜੂਦਾ ਹੋ ਕੇ ਆਪਣੇ ਵਿਚ ਸਮਾਈਆ।
ਜਨ ਭਗਤ ਸਚਖੰਡ ਦਵਾਰੇ ਚੜ੍ਹੇ ਆਪ, ਆਪਣਾ ਆਪ ਬਦਲਾਈਆ। ਇਕੋ ਪੁਰਖ ਅਕਾਲ ਮਿਲ ਕੇ ਬਾਪ, ਸਚ ਸਿੰਘਾਸਣ ਸੋਭਾ ਪਾਈਆ। ਲੋਕਮਾਤ ਫੇਰ ਕਦੇ ਨਾ ਲਵੇ ਝਾਕ, ਲੱਖ ਚੁਰਾਸੀ ਨਾਤਾ ਨਾ ਕੋਇ ਜੁੜਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਸਦਾ ਸਦ ਵਸੇ ਓਸ ਦੇ ਪਾਸ, ਜਿਸ ਦਾ ਪਾਸਾ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਸੁਹੇਲੇ ਨਿਰਗੁਣ ਨੂਰ ਜੋਤ ਜੋੜੇ ਨਾਤ, ਤੱਤਾਂ ਵਾਲੀ ਵੰਡ ਨਾ ਕੋਇ ਵੰਡਾਈਆ। (੧੨ ਜੇਠ ਸ਼ ਸੰ ੨ ਗੁਰਨਾਮ ਸਿੰਘ ਦੇ ਗ੍ਰਹਿ)
❋
ਜਨ ਭਗਤ ਪ੍ਰਭ ਪੂਰੀ ਕਰੇ ਸੱਧਰ, ਸਦਾ ਸਦਾ ਸਦ ਆਪਣਾ ਰੰਗ ਵਖਾਇੰਦਾ। ਲੋਕਮਾਤ ਨਿਰਗੁਣ ਧਾਰ ਸਰਗੁਣ ਕਰੇ ਕਦਰ, ਕੁਦਰਤ ਦਾ ਕਾਦਰ ਵੇਖ ਵਖਾਇੰਦਾ। ਅੰਮ੍ਰਿਤ ਰਸ ਨਾਮ ਪਿਆਲਾ ਦੇਵੇ ਮਧੁਰ, ਮਦਿ ਪਿਆਸ ਨਾ ਕੋਇ ਜਣਾਇੰਦਾ। ਜੀਵਣ ਜੁਗਤੀ ਦੇਵੇ ਬਦਲ, ਬਦੀ ਨੇਕੀ ਵਿਚ ਵਟਾਇੰਦਾ । ਪੂਰ ਕਰਾ ਕੇ ਮਜ਼ਲ, ਮੰਜ਼ਲ ਆਪਣੀ ਇਕ ਸਮਝਾਇੰਦਾ । ਸਚ ਤਰਾਜੂ ਤੋਲ ਕੇ ਵਜ਼ਨ, ਝੂਠ ਸਚ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ।
ਜਨ ਭਗਤ ਜਾਗਰਤ ਜੋਤ, ਸ਼ਮਾ ਸ਼ਮਸ਼ਾਨ ਭੂਮੀ ਨਾ ਕੋਇ ਸਮਝਾਈਆ। ਸਦਾ ਪਰਕਾਸ਼
ਹੁੰਦਾ ਰਹੇ ਸਾਚੇ ਕੋਟ, ਕੁਟੀਆ ਵਿਚੋਂ ਕੂੜ ਕੁਟੰਬ ਬਾਹਰ ਕਢਾਈਆ। ਸੁਣਦਾ ਰਹੇ ਸਦਾ ਧੁਰ ਸਲੋਕ, ਸੋਹਲਾ ਅਗੰਮ ਅਥਾਹ ਬੇਪਰਵਾਹੀਆ। ਬੈਠਾ ਰਹੇ ਘਰਾਣੇ ਵਾਲੇ ਚੌਕ, ਚਾਰ ਕੁੰਟ ਜਿਸ ਦਾ ਰਸਤਾ ਇਕੋ ਸੋਭਾ ਪਾਈਆ। ਪਰਮ ਪੁਰਖ ਦਾ ਪੂਰਾ ਕਰਦਾ ਰਹੇ ਸ਼ੌਕ, ਸ਼ਾਕਰ ਹੋ ਕੇ ਸਦ ਸਦ ਸੀਸ ਨਿਵਾਈਆ । ਸਾਚੀ ਮੰਜ਼ਲ ਜਾਏ ਪਹੁੰਚ, ਦਰ ਘਰ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।
ਜਨ ਭਗਤ ਕੋਈ ਨਾ ਰਹੇ ਤ੍ਰਿਖਾ, ਤ੍ਰਿਖਾ ਜਗਤ ਨਾ ਕੋਇ ਸਤਾਈਆ। ਪੁਰਖ ਅਬਿਨਾਸ਼ੀ ਪਾਵੇ ਭਿੱਛਾ, ਭਿੱਖਕ ਝੋਲੀ ਦਏ ਭਰਾਈਆ। ਮਨ ਬੁੱਧੀ ਪੂਰੀ ਕਰੇ ਇੱਛਾ, ਨਿਰਇੱਛਤ ਹੋ ਕੇ ਦਇਆ ਕਮਾਈਆ। ਰੂਪ ਬਣਾ ਕੇ ਸਾਚੇ ਸਿੱਖਾ, ਸਿਖਿਆ ਧੁਰ ਦੀ ਇਕ ਦ੍ਰਿੜਾਈਆ। ਜਨਮ ਜਨਮ ਦੀ ਮੇਟ ਕੇ ਵਿੱਖਾ, ਅੰਮ੍ਰਿਤ ਫਲ ਦਏ ਖੁਆਈਆ। ਸਚ ਸੰਦੇਸ਼ ਦੇਵੇ ਚਿੱਠਾ, ਕਲਮ ਸ਼ਾਹੀ ਨਾ ਕੋਇ ਬਣਾਈਆ । ਧਾਰ ਵਖਾਏ ਇਕ ਅਨਡਿੱਠਾ, ਜਿਥੇ ਵਸੇ ਬੇਪਰਵਾਹੀਆ। ਜਨ ਭਗਤਾਂ ਦਏ ਕਦੀ ਨਾ ਪਿੱਛਾ, ਸਨਮੁਖ ਹੋ ਕੇ ਗਲੇ ਲਗਾਈਆ। ਜੁਗ ਚੌਕੜੀ ਜਗਤ ਨੇਤਰ ਕਿਸੇ ਨਾ ਦਿਸ਼ਾ, ਬਿਨ ਭਗਤਾਂ ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਬਿਨ ਪ੍ਰੇਮ ਪਿਆਰ ਕਿਤੇ ਨਾ ਵਿਕਾ, ਖਾਲੀ ਹੱਥ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਦੂਜੇ ਘਰ ਨਾ ਬਣਨ ਗਾਹਕ, ਵਸਤ ਲੈਣ ਕੋਇ ਨਾ ਜਾਈਆ। ਕਦੇ ਹੋਰ ਬਣੇ ਨਾ ਰਾਹਕ, ਹਿਸੇਦਾਰ ਨਾ ਕੋਇ ਜਣਾਈਆ। ਸਿੱਧਾ ਪੁਰਖ ਅਕਾਲ ਬਣਾਵੇ ਸਾਕ, ਸੱਜਣ ਸੈਣ ਇਕ ਅਖਵਾਈਆ। ਸਹਿਜ ਨਾਲ ਖੁਲ੍ਹਾਵੇ ਅੰਦਰੋਂ ਤਾਕ, ਪੜਦਾ ਓਹਲਾ ਪਰ੍ਹੇ ਹਟਾਈਆ। ਕਿਸੇ ਹੀਰ ਦਾ ਬਣੇ ਕਦੇ ਨਾ ਚਾਕ, ਚਾਕ ਦੀ ਹੀਰ ਬਣ ਕੇ ਆਪਣੀ ਸੇਵ ਕਮਾਈਆ। ਮੰਗਦਾ ਰਹੇ ਇਕੋ ਧੁਰ ਦੀ ਦਾਤ, ਜੋ ਦਾਤਾਰ ਬਿਨ ਤਮ੍ਹਾ ਰਿਹਾ ਵਰਤਾਈਆ। ਆਤਮ ਪਰਮਾਤਮ ਮਿਲਣ ਦਾ ਬਣਿਆ ਰਹੇ ਇਤਫਾਕ, ਵਿਛੋੜੇ ਵਿਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਸਦਾ ਲਾਵੇ ਇਕੋ ਨਾਅਰਾ, ਨਰ ਹੋ ਕੇ ਨਰਾਇਣ ਧਿਆਈਆ। ਪ੍ਰੇਮ ਪਿਆਰ ਦਾ ਹੱਕ ਜੈਕਾਰਾ, ਜੈ ਜੈ ਕਾਰ ਵਿਚ ਸਮਾਈਆ । ਕੂੜੀ ਕਿਰਿਆ ਜਗਤ ਵਾਸਨਾ ਛੱਡ ਕੇ ਦਾਇਰਾ, ਦਾਮਨ ਫੜ ਕੇ ਖ਼ੁਸ਼ੀ ਮਨਾਈਆ। ਰਮਜ਼ ਵਾਲਾ ਸਮਝ ਕੇ ਇਕ ਇਸ਼ਾਰਾ, ਬਹੁਤੀ ਕਰੇ ਨਾ ਕੋਇ ਪੜ੍ਹਾਈਆ । ਪਾਰ ਹੋਵੇ ਦੂਰ ਕਿਨਾਰਾ, ਮੰਜ਼ਲ ਨੇੜੇ ਲਏ ਮੁਕਾਈਆ। ਘਰ ਸੱਜਣ ਮਿਲੇ ਮੀਤ ਮੁਰਾਰਾ, ਠਾਕਰ ਹੋ ਕੇ ਦਰਸ ਦਿਖਾਈਆ। ਹਕੀਕਤ ਵਿਚੋਂ ਹੱਕ ਲੈ ਲਏ ਸਾਰਾ, ਮੁਜਾਰਾ ਹੋ ਕੇ ਦੂਜਾ ਹਿਸਾ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪਣੇ ਵਿਚ ਸਮਾਈਆ।
(੧੩ ਜੇਠ ਸ਼ ਸੰ ੨ ਸਰਦਾਰਾ ਸਿੰਘ ਦੇ ਗ੍ਰਹਿ)
❋
ਜਨ ਭਗਤ ਵਿਰਲਾ ਵਿਚੋਂ ਪਦਮਾਂ, ਪਦ ਸਾਚਾ ਵੇਖ ਖ਼ੁਸ਼ੀ ਮਨਾਈਆ। ਦੂਸਰ ਚੁੱਕੇ ਨਾ ਕਦਮਾਂ, ਕਦੀਮ ਦੀ ਰੀਤੀ ਪ੍ਰਭ ਨੂੰ ਸੀਸ ਝੁਕਾਈਆ। ਧਰਮ ਰਾਏ ਦੀ ਅਦਾਲਤ ਭੁਗਤੇ ਨਾ ਮੁਕੱਦਮਾ,
ਸਚ ਮੁਕਾਮ ਜਾਏ ਚਾਈਂ ਚਾਈਂਆ। ਲੱਖ ਚੁਰਾਸੀ ਭਰਮਣ ਦਾ ਰਹੇ ਕੋਈ ਨਾ ਸਦਮਾ, ਦੁੱਖ ਦਰਦ ਨਾ ਕੋਇ ਸਤਾਈਆ। ਝਗੜਾ ਰਹੇ ਨਾ ਪੰਜ ਤੱਤ ਕਾਇਆ ਮਾਟੀ ਬਦਨਾ, ਬਦਲਾ ਅਗਲਾ ਦਏ ਮੁਕਾਈਆ । ਮਨੂਆ ਰਹੇ ਨਾ ਕੋਈ ਪਗਲਾ, ਸੋਈ ਸੁਰਤ ਸੁਰਤ ਉਠਾਈਆ। ਭਟਕਣਾ ਪਏ ਨਾ ਵਿਚ ਜੰਗਲਾਂ, ਜੂਹ ਕੰਦਰਾਂ ਨਾ ਖੋਜ ਖੁਜਾਈਆ। ਭੀੜੀ ਗਲੀ ਪਏ ਨਾ ਲੰਘਣਾ, ਮੰਦਰ ਸਾਚੇ ਦਏ ਟਿਕਾਈਆ। ਮੰਗਤਿਆਂ ਕੋਲੋਂ ਪਏ ਨਾ ਮੰਗਣਾ, ਦਵਾਰਾ ਇਕੋ ਮੰਗੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੱਸ ਕੇ ਸਾਚੀ ਬੰਦਨਾ, ਬੰਦੀਖਾਨੇ ਵਿਚੋਂ ਬਾਹਰ ਕਢਾਈਆ।
ਜਨ ਭਗਤ ਦੂਜੇ ਘਰ ਨਾ ਕਰੇ ਅਰਜ਼, ਆਰਜ਼ੂ ਅਵਰ ਨਾ ਕੋਇ ਜਣਾਈਆ। ਪੁਰਖ ਅਕਾਲ ਪੂਰਾ ਕਰੇ ਫਰਜ਼, ਮਿਹਰਵਾਨ ਹੋ ਕੇ ਦਇਆ ਕਮਾਈਆ। ਦੁਖੀਆਂ ਦੀ ਦੁੱਖ ਵਿਚੋਂ ਵੰਡੇ ਦਰਦ, ਦੀਨ ਦਿਆਲ ਹੋ ਕੇ ਵੇਖ ਵਖਾਈਆ। ਪੂਰਬ ਜਨਮ ਦੀ ਫੋਲ ਕੇ ਫਰਦ, ਫਰਮਾਂਬਰਦਾਰਾਂ ਆਪਣੀ ਗੋਦ ਉਠਾਈਆ । ਜਗਤ ਵਾਸਨਾ ਲੱਗਣ ਨਾ ਦੇਵੇ ਵਰਗ, ਵਾਹਿਦ ਕਲਮਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚ ਅਸਚਰਜ, ਅਚਰਜ ਲੀਲਾ ਆਪ ਵਰਤਾਈਆ।
ਜਨ ਭਗਤ ਕਿਸੇ ਨਾ ਹੋਵੇ ਅਧੀਨ, ਭੈ ਭੌ ਨਾ ਕੋਇ ਮਨਾਈਆ। ਇਕੋ ਪੁਰਖ ਅਕਾਲ ਲਏ ਚੀਨ, ਹਿਰਦੇ ਹਰਿ ਹਰਿ ਆਪ ਵਸਾਈਆ। ਮਾਰਗ ਚੜ੍ਹ ਕੇ ਜਗਤ ਮਹੀਨ, ਪੈਂਡਾ ਅਗਲਾ ਲਏ ਮੁਕਾਈਆ । ਸ੍ਰੀ ਭਗਵਾਨ ਕਰੇ ਤਸਲੀਮ, ਤਸਬੀ ਮਾਲਾ ਗਲੋਂ ਸੁਟਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਦੇ ਯਕੀਨ, ਯਕ ਹੁਕਮ ਇਕ ਸੁਣਾਈਆ। ਬਿਨਾ ਮੁਰਸ਼ਦ ਤੋਂ ਦੱਸੇ ਨਾ ਕੋਇ ਤਾਲੀਮ, ਮੁਰੀਦ ਮੁਰਦਾ ਨਾ ਕੋਇ ਉਠਾਈਆ । ਗੁਰਮੁਖ ਰਹੇ ਨਾ ਕੋਇ ਗ਼ਮਗੀਨ, ਗੁੱਸਾ ਗਿਲਾ ਦੇਵੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚਾ ਵਰ, ਝਗੜਾ ਰਹੇ ਨਾ ਨਰ ਮਦੀਨ, ਆਤਮ ਰੂਪ ਸਤਿ ਸਰੂਪ ਸਭ ਦਾ ਇਕੋ ਨਜ਼ਰੀ ਆਈਆ। (੧੩ ਜੇਠ ਸ਼ ਸੰ ੨ ਜੋਗਿੰਦਰ ਸਿੰਘ ਦੇ ਗ੍ਰਹਿ)
❋
ਜਨ ਭਗਤਾਂ ਹੋਵੇ ਨਾ ਕਦੇ ਹੈਰਾਨੀ, ਪਸਚਾਤਾਪ ਨਾ ਕੋਇ ਰਖਾਈਆ। ਮਨ ਕਰੇ ਨਾ ਕੋਈ ਸ਼ੈਤਾਨੀ, ਸ਼ਰਅ ਜੰਜ਼ੀਰ ਨਾ ਕੋਇ ਬੰਧਾਈਆ। ਮੰਜ਼ਲ ਵੇਖੇ ਸਚ ਅਸਾਨੀ, ਅਹਿਸਾਨ ਵਿਚ ਕਿਸੇ ਨਾ ਆਈਆ । ਜੂਹ ਜਾਣੇ ਨਾ ਕੋਇ ਬੇਗਾਨੀ, ਹਰ ਘਟ ਰਮਿਆ ਵੇਖੇ ਧੁਰ ਦਾ ਮਾਹੀਆ। ਝਗੜਾ ਰਹੇ ਨਾ ਬੁੱਤਖਾਨੀ, ਖ਼ਾਲਸ ਰੰਗ ਵਿਚ ਸਮਾਈਆ। ਕਿਸੇ ਤੋਂ ਮੰਜ਼ਲ ਪੁੱਛਣੀ ਪਏ ਨਾ ਰੁਹਾਨੀ, ਪੌੜੇ ਡੰਡੇ ਹੱਥ ਨਾ ਕੋਇ ਟਕਾਈਆ। ਕਿਸੇ ਉਧਾਰ ਨਾ ਹੋਏ ਪ੍ਰਾਨੀ, ਜਗਤ ਰੀਤ ਨਾ ਕੋਇ ਵਖਾਈਆ। ਇਕੋ ਤੱਕੇ ਸਚ ਨਿਸ਼ਾਨੀ, ਜਿਸ ਦਾ ਨਿਸ਼ਾਨਾ ਝੁੱਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਚੁਕਾਵਣਹਾਰਾ ਜਨਮ ਕਰਮ ਦੀਵਾਨੀ, ਦਾਅਵਾ ਦਾਇਰ ਫਿਰ ਨਾ ਕੋਇ ਕਰਾਈਆ ।
ਜਨ ਭਗਤ ਮਾਇਆ ਮਮਤਾ ਕਰੇ ਕੋਇ ਨਾ ਸੋਚ, ਗ਼ਮ ਵਿਚ ਨਾ ਕਦੇ ਸਮਾਈਆ। ਇਕੋ ਦਰਸ਼ਨ ਰਿਹਾ ਲੋਚ, ਲੋਚਾ ਮਨਸਾ ਪੂਰ ਮਿਲੇ ਵਡਿਆਈਆ। ਘਰ ਵਿਚ ਠਾਕਰ ਕਰੇ ਖੋਜ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਸਤਿਗੁਰ ਸਰਨ ਚਰਨ ਸਾਚੀ ਮੌਜ, ਮਜ਼ਾ ਅੰਦਰੋਂ ਦਏ ਚਖਾਈਆ। ਬਿਨਾ ਕਪੜੇ ਰੰਗਿਉਂ ਦੇਵੇ ਜੋਗ, ਜੁਗਤੀ ਆਪਣਾ ਨਾਮ ਸਮਝਾਈਆ। ਦਰਸ਼ਨ ਦੇਵੇ ਰੋਜ਼, ਰੋਜ਼ਿਆਂ ਤੋਂ ਲਵੇ
ਬਚਾਈਆ। ਵਿਕਾਰਾਂ ਤੋਂ ਲਵੇ ਰੋਕ, ਹੰਗਤਾ ਦਏ ਮਿਟਾਈਆ। ਸੁਣਾ ਕੇ ਇਕ ਸਲੋਕ, ਸੂਖਮ ਮੇਲਾ ਸਹਿਜ ਸੁਭਾਈਆ। ਗੁਆ ਕੇ ਚਿੰਤਾ ਸੋਗ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਧੁਰ ਸੰਜੋਗ, ਜਗ ਵਿਛੜਿਆਂ ਜੋੜ ਜੁੜਾਈਆ।
ਜਨ ਭਗਤ ਦੇਵੇ ਨਾ ਕਿਸੇ ਖਰਾਜ, ਜਜ਼ੀਆ ਡੰਨ ਭਰਨ ਕੋਇ ਨਾ ਆਈਆ। ਦੂਸਰ ਹੋਵੇ ਨਾ ਕਿਸੇ ਮੁਹਤਾਜ, ਆਸਾ ਵਿਚ ਨਾ ਨੀਰ ਵਹਾਈਆ । ਸਾਹਿਬ ਸਤਿਗੁਰ ਪੂਰਾ ਕਰੇ ਕਾਜ, ਕਰਨੀ ਦਾ ਮਾਲਕ ਹੋਏ ਸਹਾਈਆ। ਸ਼ਬਦੀ ਬੇੜੇ ਚਾੜ੍ਹ ਜਹਾਜ, ਜਗਤ ਜਹਾਨ ਪਾਰ ਲੰਘਾਈਆ। ਪੂਰਬ ਕਰਮਾਂ ਦਾ ਬਦਲ ਰਿਵਾਜ਼, ਰਵਾਦਾਰੀ ਪਿਛਲੀ ਦਏ ਚੁਕਾਈਆ। ਸਾਚਾ ਦੱਸ ਕੇ ਇਕ ਅਦਾਬ, ਸਿਖਿਆ ਸਿਖ ਸਿੱਖ ਦ੍ਰਿੜਾਈਆ। ਧੁਨ ਆਤਮਕ ਸੱਚੀ ਨਿਕਲੇ ਆਵਾਜ਼, ਸੋਹੰ ਢੋਲਾ ਸਹਿਜ ਸੁਭਾਈਆ। ਕੋਟਾਂ ਵਿਚੋਂ ਖੋਲ੍ਹ ਕੇ ਰਾਜ਼, ਹਰਿਜਨ ਸਾਚਾ ਆਪ ਜਗਾਈਆ। ਦੁਰਮਤ ਮੈਲ ਧੋਵੇ ਦਾਗ਼, ਦਗੇਬਾਜ਼ੀ ਤੋਂ ਲਵੇ ਬਚਾਈਆ । ਜੋਤੀ ਦੀਪ ਜਗਾ ਚਰਾਗ, ਚਾਰਾਗਾਹਾਂ ਵਿਚ ਨਾ ਕੋਇ ਫਿਰਾਈਆ। ਭਗਤ ਭਗਵਾਨ ਦੱਸ ਸਮਾਜ, ਸਮਗਰੀ ਇਕੋ ਝੋਲੀ ਪਾਈਆ । ਧੁਰ ਦਾ ਖੇੜਾ ਕਰ ਆਬਾਦ, ਇਬਾਦਤ ਆਪਣੀ ਦਏ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮਾਟੀ ਖ਼ਾਕੀ ਸਾਚੀ ਦੇਵੇ ਪੋਸ਼ਾਕ, ਪੋਸ਼ੀਦਾ ਆਪਣਾ ਆਪ ਰਿਹਾ ਢੁਕਾਈਆ।
ਜਨ ਭਗਤ ਸਦ ਰੱਖੇ ਹੱਥ ਪੁਸ਼ਤ, ਪਨਾਹ ਇਕੋ ਇਕ ਜਣਾਈਆ। ਹੁਕਮ ਨਾਮ ਦੇਵੇ ਦਰੁਸਤ, ਕੂੜੀ ਵੰਡ ਨਾ ਕੋਇ ਵੰਡਾਈਆ। ਨਾਮ ਭੰਡਾਰਾ ਵੰਡੇ ਮੁਫ਼ਤ, ਕੀਮਤ ਕਰਤਾ ਨਾ ਕੋਇ ਲਗਾਈਆ । ਵਾਸਾ ਹੋਵੇ ਨਾ ਫੇਰ ਉਲਟ, ਗਰਭ ਜੂਨ ਨਾ ਫੇਰ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।
ਜਨ ਭਗਤ ਕਦੇ ਨਾ ਹੋਵੇ ਮੁਰਦਾ, ਮੁਰੀਦ ਮੁਰਸ਼ਦ ਵਿਚ ਸਮਾਈਆ। ਆਦਿ ਜੁਗਾਦਿ ਲਹਿਣਾ ਦੇਣਾ ਸਾਚੇ ਸਤਿਗੁਰ ਦਾ, ਸਤਿ ਸਤਿਵਾਦੀ ਧਾਰ ਚਲੀ ਆਈਆ। ਜੋ ਸਚ ਪ੍ਰੇਮ ਅੰਦਰ ਜੁੜਦਾ, ਜੋੜੀ ਆਪਣੀ ਲਏ ਬਣਾਈਆ। ਰਾਗ ਸੁਣਾ ਕੇ ਸ਼ਬਦੀ ਤਾਲ ਸੁਰ ਦਾ, ਸੁਤਿਆਂ ਲਏ ਉਠਾਈਆ । ਝਗੜਾ ਮੁਕਾ ਕੇ ਅੰਧ ਘੋਰ ਦਾ, ਘਰਾਨਾ ਸਾਚਾ ਦਏ ਵਸਾਈਆ। ਝਗੜਾ ਚੁਕਾ ਕੇ ਠੱਗ ਚੋਰ ਦਾ, ਚੁਰਸਤੇ ਸਾਰੇ ਸਾਫ਼ ਕਰਾਈਆ। ਦਰਸ਼ਨ ਦੇਵੇ ਆਪਣੀ ਲੋੜ ਦਾ, ਲੋਕ ਪਰਲੋਕ ਵੇਖ ਵਖਾਈਆ । ਪੈਂਡਾ ਮੁਕਾਵੇ ਕਾਇਆ ਮੰਦਰ ਅੰਦਰ ਆਪਣੇ ਕੋਲ ਦਾ, ਕੁੱਲ ਮਾਲਕ ਆਪਣੀ ਦਇਆ ਕਮਾਈਆ। ਸਚ ਦਰਵਾਜ਼ਾ ਇਕੋ ਖੋਲ੍ਹਦਾ, ਜਨ ਭਗਤਾਂ ਦਏ ਸਮਝਾਈਆ। ਗੁਰਮੁਖਾਂ ਕੁਕਰਮ ਕਦੇ ਨਾ ਫੋਲ ਦਾ, ਜਗਤ ਕਰਮਾਂ ਦੀ ਕਰੇ ਸਫ਼ਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਕੰਡੇ ਤਰਾਜ਼ੂ ਸਾਚੇ ਤੋਲਦਾ, ਧੜੀ ਵੱਟੇ ਸੇਰ ਨਾਲ ਨਾ ਕੋਇ ਰਖਾਈਆ। (੧੩ ਜੇਠ ਸ਼ ਸੰ ੨ ਮਾਈ ਲਛਮੀ ਦੇ ਗ੍ਰਹਿ)
❋
ਜਨ ਭਗਤ ਬਦਲੇ ਕਦੇ ਨਾ ਮਨਸਾ, ਚਰਨ ਕਵਲ ਧਿਆਨ ਲਗਾਈਆ। ਸੋਹੰ ਰੂਪ ਬਣਿਆ ਰਹੇ ਹੰਸਾ, ਚਤੁਰਮੁਖ ਸਾਚਾ ਢੋਲਾ ਗਾਈਆ। ਨਾਤਾ ਤੁਟੇ ਜਗਤ ਵਿਕਾਰ ਬੰਸਾ, ਅੰਦਰ ਦੇ ਬੰਧੂ ਬੰਦਨ ਕੋਇ ਨਾ ਪਾਈਆ। ਮਨੂਆ ਹੰਕਾਰੀ ਰਹੇ ਨਾ ਕੰਸਾ, ਕੂੜਾ ਗੜ੍ਹ ਦਏ ਤੁੜਾਈਆ । ਜਨਮ ਮਰਨ ਚੁੱਕੇ ਸੰਸਾ, ਗੇੜ ਚੁਰਾਸੀ ਨਾ ਕੋਇ ਭੁਵਾਈਆ। ਦੂਈ ਦਵੈਤ ਰਹੇ ਨਾ ਹਿੰਸਾ, ਇਕੋ ਰੰਗ ਵੇਖੇ ਸਰਬ
ਲੋਕਾਈਆ। ਜੁਗ ਚੌਕੜੀ ਹੁਕਮੇ ਅੰਦਰ ਬਿਨਸਾ, ਅਬਿਨਾਸ਼ੀ ਆਪਣੀ ਖੇਲ ਖਿਲਾਈਆ। ਬਿਨ ਭਗਤਾਂ ਝਗੜਾ ਕਿਸੇ ਨਾ ਚੁਕਿਆ ਜੂਹ ਪਿੰਡ ਦਾ, ਬ੍ਰਹਿਮੰਡ ਖੰਡ ਪੰਧ ਨਾ ਕੋਇ ਮੁਕਾਈਆ। ਜਗਤ ਜਹਾਨ ਸਰਬ ਅਬਿਨਾਸ਼ੀ ਕਰਤਾ ਨਿੰਦ ਦਾ, ਨਿੰਦਕ ਹੋ ਕੇ ਦੇਣ ਦੁਹਾਈਆ। ਕੋਈ ਭੇਵ ਨਾ ਜਾਣੇ ਗਹਿਰ ਗੰਭੀਰ ਸਾਗਰ ਸਿੰਧ ਦਾ, ਸੰਗੀ ਹੋ ਕੇ ਸੰਗ ਨਾ ਕੋਇ ਰਖਾਈਆ। ਜਗਤ ਮਕਾਨ ਹੁਜਰਾ ਬਣਿਆ ਰਹੇ ਚਿੰਦ ਦਾ, ਚਿੰਤਾ ਵਿਚੋਂ ਬਾਹਰ ਨਾ ਕੋਇ ਕਢਾਈਆ। ਲੇਖਾ ਮੁਕੇ ਨਾ ਕਿਸੇ ਜ਼ਿੰਦਗਾਨੀ ਜ਼ਿੰਦ ਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਨਾ ਕੋਇ ਬਦਲਾਈਆ। ਰਾਗ ਸੁਣਦੇ ਸਾਰੇ ਸੁਰਾਂ ਵਾਲੀ ਕਿੰਗ ਦਾ, ਸਾਚੇ ਸ਼ਬਦ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਖੇਲ ਗੁਣੀ ਗਹਿੰਦ ਦਾ, ਗਹਿਰ ਗਵਰ ਇਕ ਅਖਵਾਈਆ।
ਜਨ ਭਗਤ ਕਦੇ ਨਾ ਜਾਵੇ ਦੋਜ਼ਖ਼ ਬਹਿਸ਼ਤ, ਸਵਰਗਾਂ ਵਿਚ ਡੇਰਾ ਕਦੇ ਨਾ ਲਾਈਆ। ਅਪੱਛਰਾਂ ਭੋਗੇ ਨਾ ਕੋਇ ਗ੍ਰਹਿਸਤ, ਮਮਤਾ ਨਾ ਕੋਇ ਵਧਾਈਆ। ਇਕੋ ਪੁਰਖ ਅਕਾਲ ਮੰਨੇ ਇਸ਼ਟ, ਆਸ਼ਕ ਮਾਸ਼ੂਕ ਦੋਹਾਂ ਵਿਚੋਂ ਬਾਹਰ ਕਢਾਈਆ। ਸਦਾ ਖੁਲ੍ਹੀ ਰੱਖੇ ਦ੍ਰਿਸ਼ਟ, ਦਿਬ ਨੇਤਰ ਵਿਚ ਰੁਸ਼ਨਾਈਆ। ਮਾਨਸ ਜਨਮ ਅੰਤ ਅਖ਼ੀਰੀ ਚੁਰਾਸੀ ਦੀ ਤਾਰਨ ਆਵੇ ਕਿਸ਼ਤ, ਪਿਛਲਾ ਲੇਖਾ ਹਿਸਾਬ ਬੇਬਾਕ ਕਰਾਈਆ। ਇਹ ਇਸ਼ਾਰਾ ਰਾਮ ਨੂੰ ਦਿਤਾ ਵਸ਼ਿਸ਼ਟ, ਵਿਸ਼ਿਆਂ ਵਾਲਾ ਰਾਮ ਵਿਸ਼ੇਸ਼ ਇਕੋ ਵਿਚ ਸਮਾਈਆ। ਜਿਸ ਦੀ ਕਲਪਣਾ ਵਿਚ ਅੰਤਰ ਨਾ ਜਾਵੇ ਭ੍ਰਿਸ਼ਟ, ਭਰਮਾਂ ਵਿਚ ਨਾ ਕੋਇ ਖੁਲ੍ਹਾਈਆ। ਅਯੁਧਿਆ ਨਿਵਾਸੀ ਵੇਖ ਲਿਸਟ, ਫਰਿਸਤ ਅਗਲੀ ਦਿਤੀ ਵਖਾਈਆ। ਗੋਬਿੰਦ ਧਾਰ ਪਿਛੋਂ ਭਾਰਤ ਖੇਲ ਹੋਣਾ ਬ੍ਰਿਟਿਸ਼, ਵੈਰੀ ਘਰ ਘਰ ਨਜ਼ਰੀ ਆਈਆ। ਮੇਰਾ ਨਾਉਂ ਹੋਣਾ ਟਾਂਕ ਜਿਸਤ, ਇਕ ਦੋ ਵੰਡ ਵੰਡਾਈਆ। ਸਤਿ ਧਰਮ ਹੋਣਾ ਨਿਸ਼ਟ, ਨਸ਼ਿਆਂ ਵਿਚ ਹੋਵੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਵਿਚੋਂ ਸਾਰਿਆਂ ਜਾਣਾ ਖਿਸਕ, ਪੱਲੂ ਜਗਤ ਨਾਲੋਂ ਛੁਡਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਪੂਰੀ ਕਰਨੀ ਲਿਖਤ, ਜੋ ਭਵਿਖਤਾਂ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ।
ਜਨ ਭਗਤ ਕਦੇ ਨਾ ਜਾਏ ਮੜ੍ਹੀ ਗੋਰ ਕਬਰ, ਲੇਖਾਂ ਵਾਲਾ ਰਾਹ ਨਾ ਕੋਇ ਤਕਾਈਆ। ਰਾਹ ਤੱਕੇ ਨਾ ਧਰਤੀ ਉਪਰ ਨੀਲਾ ਅੰਬਰ, ਜ਼ਿਮੀਂ ਅਸਮਾਨ ਨਾ ਕੋਇ ਵਡਿਆਈਆ। ਪ੍ਰੇਮ ਪਿਆਰ ਅੰਦਰ ਕਰ ਕੇ ਸਾਚਾ ਸਬਰ, ਸਾਬਤ ਸੂਰਤ ਤੱਕੇ ਧੁਰ ਦਾ ਮਾਹੀਆ। ਜਾਮ ਪਿਆਲਾ ਪੀ ਕੇ ਇਕੋ ਮਧਰ, ਮੱਧਮ ਬੈਖਰੀ ਪਰਾ ਪਸੰਤੀ ਚਾਰੇ ਜਾਏ ਤਜਾਈਆ। ਸੁਣੇ ਸੰਦੇਸ਼ਾ ਧੁਰ ਦੀ ਖ਼ਬਰ, ਸ਼ਾਸਤਰਾਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਜਿਸ ਦਾ ਹੁਕਮ ਲੇਖ ਕੋਈ ਕਰ ਨਾ ਸਕੇ ਰਬੜ, ਗਲਤੀ ਵਿਚ ਦੁਰਸਤੀ ਕਰ ਨਾ ਕੋਇ ਵਖਾਈਆ। ਲੱਖ ਚੁਰਾਸੀ ਜੀਵ ਜੰਤ ਗੁਰ ਅਵਤਾਰ ਪੈਗ਼ੰਬਰ ਸਾਧ ਸੰਤ ਜਿਸ ਦਾ ਨਿੱਕਾ ਜਿਹਾ ਟੱਬਰ, ਟੱਪਿਆਂ ਵਾਲੀ ਸਭ ਨੂੰ ਕਰ ਕੇ ਗਿਆ ਪੜ੍ਹਾਈਆ। ਬਿਨ ਭਗਤਾਂ ਪੁਰਖ ਅਕਾਲ ਦੀਨ ਦਿਆਲ ਸਚਖੰਡ ਕੀਤੀ ਨਾ ਕਿਸੇ ਦੀ ਕਦਰ, ਬੇਕਦਰੀ ਹੋਈ ਲੁਕਾਈਆ। ਵਸ਼ਿਸ਼ਟ ਨੇ ਕਿਹਾ ਰਾਮ ਕਲਜੁਗ ਜਿਸ ਵੇਲੇ ਸ਼ੱਤਰੀਆਂ ਨੇ ਪਹਿਨਆਂ ਖੱਦਰ, ਕਿਸੇ ਦੀ ਪੂਰੀ ਹੋਣੀ ਨਹੀਂ ਸੱਧਰ, ਪੁਰਖ ਅਕਾਲ ਕਰਨਾ ਪੱਧਰ, ਉਪੱਦਰ ਵਿਚ ਵੇਖੇ ਜਗਤ ਲੁਕਾਈਆ। ਦੀਨ ਦੁਨੀ ਹੋਵੇ ਕਤਲ, ਸਾਚਾ ਮਿਲੇ ਨਾ ਕਿਸੇ ਪਤਨ, ਪੈਗ਼ੰਬਰਾਂ ਦਾ ਚਲੇ ਕੋਈ ਨਾ ਯਤਨ, ਯਥਾਰਥ ਇਕੋ ਹੁਕਮ ਵਰਤਾਈਆ। ਸੰਤ ਸੁਹੇਲੇ ਆਵੇ ਰੱਖਣ, ਲੱਖ ਚੁਰਾਸੀ ਵਿਚੋਂ ਵਰੋਲੇ ਮੱਖਣ, ਦਿਸ਼ਾ ਵੇਖੇ ਉਤਰ ਪੂਰਬ ਪੱਛਮ ਦੱਖਣ, ਚਾਰੇ ਖਾਣੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਜੜ੍ਹ ਆਵੇ ਪੱਟਣ ਚਾਰ ਵਰਨ ਕਰੇ ਸਫ਼ਾਈਆ। (੧੩ ਜੇਠ ਸ਼ ਸੰ ੨ ਮਾਨ ਕੌਰ ਦੇ ਘਰ)
❋
❋
ਜਨ ਭਗਤਾਂ ਤਾਲੇ ਲੱਗੀ ਰਹੇ ਸਦਾ ਕੁੰਜੀ, ਕੁਫਲ ਬੰਦ ਨਾ ਕੋਇ ਕਰਾਈਆ। ਸਚ ਪ੍ਰੇਮ ਦੀ ਮਿਲੀ ਰਹੇ ਪੂੰਜੀ, ਅਤੋਟ ਅਤੁੱਟ ਦੇਣੀ ਵਰਤਾਈਆ। ਦੀਨ ਮਜ਼੍ਹਬ ਦੀ ਦੇਣੀ ਪਏ ਨਾ ਚੁੰਗੀ, ਸ਼ਰਅ ਮਸੂਲ ਨਾ ਕੋਇ ਲਗਾਈਆ। ਰਸਨਾ ਰਹੇ ਨਾ ਕੋਇ ਗੂੰਗੀ, ਗੁਣ ਗਹਿਰ ਗੰਭੀਰ ਸਦ ਗਾਈਆ। ਬਿਨ ਮੇਰੀ ਕਿਰਪਾ ਵਸਤ ਲੱਭੇ ਨਾ ਕਿਤੇ ਢੂੰਡੀ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਜਨ ਭਗਤਾ ਕਵਲੀ ਕਰਨੀ ਊਂਧੀ, ਨਾਭ ਵਿਚੋਂ ਆਬ ਦੇਣਾ ਚੁਆਈਆ। ਦਰ ਦਰ ਘਰ ਘਰ ਖਾ ਕੇ ਦਾਲ ਮਸਰ ਮੂੰਗੀ, ਅਸਰ ਆਪਣਾ ਦੇਣਾ ਵਖਾਈਆ। ਬਿਨ ਮੇਰੇ ਆਤਮਾ ਦਿਸੇ ਨਾ ਕੋਈ ਜੀਉਂਦੀ, ਅਮਰ ਰੂਪ ਨਾ ਕੋਇ ਵਟਾਈਆ। ਦਾਤ ਬਖ਼ਸ਼ਣ ਲੱਗੇ ਨੇਂਹੋਂ ਦੀ, ਨਿਉਂ ਨਿਉਂ ਸੀਸ ਝੁਕਾਈਆ। ਧਾਰ ਮਿਲ ਜਾਏ ਅੰਮ੍ਰਿਤ ਮੇਹੋਂ ਦੀ, ਮੇਘਲਾ ਇਕ ਸ਼ਰਮਾਈਆ। ਖੇਲ ਤੱਕੀਏ ਅਛਲ ਅਭੇਓ ਦੀ, ਜਨ ਭਗਤ ਝੋਲੀ ਡਾਹੀਆ। ਸੇਜ ਮਾਣੀਏਂ ਓਸ ਪਿਓ ਦੀ, ਜਿਥੇ ਮਤਰੇਆ ਭਗਤ ਨਜ਼ਰ ਕੋਇ ਨਾ ਆਈਆ। ਪ੍ਰਭੂ ਤੇਰੇ ਅੱਗੇ ਸ਼ਰੀਣੀ ਰੱਖਣੀ ਨਹੀਂ ਕਿਸੇ ਘਿਓ ਦੀ, ਘਿਰਤ ਨਾਲ ਨਾ ਕੋਇ ਵਡਿਆਈਆ। ਸਾਚੀ ਖੇਲ ਵੇਖਣੀ ਅਗੰਮੀ ਦਿਓ ਦੀ, ਜਿਸ ਦਾ ਦੇਵਤ ਸੁਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ।
ਜਨ ਭਗਤ ਕਿਸੇ ਨਾਲ ਨਾ ਜੋੜੇ ਰਿਸ਼ਤਾ, ਬੰਧਨ ਅਵਰ ਨਾ ਕੋਇ ਰਖਾਈਆ। ਲੇਖਾ ਰੱਖੇ ਨਾ ਕੋਈ ਫਰਿਸ਼ਤਾ, ਫਰਿਸਤ ਵਿਚੋਂ ਆਪਣਾ ਆਪ ਬਾਹਰ ਕਢਾਈਆ। ਇਕੋ ਸ੍ਰੀ ਭਗਵਾਨ ਉਤੇ ਕਰੇ ਨਿਸਚਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਚਾਰ ਕੁੰਟ ਅਵਰ ਨਾ ਕੋਈ ਦਿਸਦਾ, ਦਹਿ ਦਿਸ਼ਾ ਇਕੋ ਰੂਪ ਸਮਾਈਆ । ਗ੍ਰਹਿ ਵੇਖੇ ਧੁਰ ਦੇ ਮਿਤ ਦਾ, ਪਤਿਪਰਮੇਸ਼ਵਰ ਪੜਦਾ ਦਏ ਉਠਾਈਆ। ਮਾਨਸ ਜਨਮ ਵੇਲਾ ਜਿੱਤ ਦਾ, ਹਾਰ ਨੇੜ ਕੋਇ ਨਾ ਆਈਆ। ਸਾਡਾ ਨਾਤਾ ਨਹੀਂ ਕੋਈ ਮੁਨ ਰਿੱਖ ਦਾ, ਜੋ ਜੰਗਲਾਂ ਵਿਚ ਬਹਿ ਕੇ ਧੂਣੀਆਂ ਰਹੇ ਤਪਾਈਆ। ਸਾਡਾ ਪਿਆਰ ਨਹੀਂ ਜਗਤ ਵਾਲੇ ਸਿੱਖ ਦਾ, ਜੋ ਸੁੱਖ ਕਾਰਨ ਤੇਰਾ ਨਾਮ ਧਿਆਈਆ । ਸਾਡਾ ਲਹਿਣਾ ਦੇਣਾ ਆਦਿ ਜੁਗਾਦੀ ਏਕੰਕਾਰ ਇੱਕ ਦਾ, ਇਕ ਇਕੱਲੇ ਦੇ ਵਡਿਆਈਆ। ਜੇ ਭਗਤ ਨਾ ਹੋਵੇ ਤੂੰ ਕਿਸ ਦਾ ਨਾਮ ਲਿਖਦਾ, ਤੇਰੇ ਨਾਮ ਦੀ ਕਦਰ ਕੋਇ ਨਾ ਪਾਈਆ। ਲੇਖਾ ਮੁਕਾ ਦੇ ਕਰਵਟ ਵਾਲੀ ਪਿੱਠ ਦਾ, ਪਿਛਲਾ ਅਗਲਾ ਦੇ ਬਦਲਾਈਆ। ਅਸੀਂ ਸਫ਼ਰ ਨਹੀਂ ਕਰਨਾ ਸਵਾ ਗਿੱਠ ਦਾ, ਕਫਨੀ ਵਿਚ ਆਪਣਾ ਆਪ ਨਾ ਬੰਦ ਕਰਾਈਆ। ਅਸੀਂ ਕੋਈ ਤੇਰਾ ਦਵਾਰਾ ਵੇਖਿਆ ਨਹੀਂ ਪੱਥਰ ਇੱਟ ਦਾ, ਜਿਸ ਨੂੰ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਹਰ ਘਟ ਦਿਸਦਾ, ਦੇਸ ਦੇਸੰਤਰ ਤੇਰਾ ਢੋਲਾ ਗਾਈਆ।
ਜਨ ਭਗਤ ਨਾਮ ਲਏ ਕੋਈ ਨਾ ਮੁੱਲ ਦਾ, ਕੀਮਤ ਕਰ ਕੋਈ ਨਾ ਪਾਈਆ। ਤੇਰੇ ਪਿਆਰ ਅੰਦਰ ਤੁਲਦਾ, ਭਾਣੇ ਵਿਚ ਸਮਾਈਆ। ਲੇਖਾ ਮੁਕਾ ਦੇ ਆਪਣੀ ਕੁਲ ਦਾ, ਕੁਲ ਮਾਲਕ ਕੁਲ ਤੇਰੀ ਝੋਲੀ ਪਾਈਆ । ਨਜ਼ਾਰਾ ਤੱਕ ਤੇਰੇ ਅਸਲ ਅਸੂਲ ਦਾ, ਵਸਲ ਵਿਚ ਆਪਣਾ ਆਪ ਸਮਾਈਆ। ਮਾਨਸ ਜਨਮ ਵੇਲਾ ਵਕਤ ਨਹੀਂ ਫਜ਼ੂਲ ਦਾ, ਫ਼ੈਸਲਾ ਹੱਕ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਤੇਰੀ ਯਾਦ ਕਦੇ ਨਾ ਭੁੱਲਦਾ, ਭੁੱਲੇਖੇ ਵਿਚ ਨਾ ਕੋਇ ਭਰਮਾਈਆ।
ਜਨ ਭਗਤ ਪ੍ਰਭ ਚਲੇ ਤੇਰੇ ਭਾਉ, ਭਵਰ ਵਿਚ ਨਾ ਕੋਇ ਭਵਾਈਆ। ਜਪੇ ਸਾਚਾ ਨਾਉਂ, ਨਈਆ ਨੌਕਾ ਚਰਨ ਨਾ ਕੋਇ ਟਿਕਾਈਆ। ਵਸੇ ਤੇਰੇ ਗਾਉਂ, ਗਲੀ ਕੂਚੇ ਫਿਰੇ ਨਾ ਵਾਹੋ ਦਾਹੀਆ। ਕਰ ਕਿਰਪਾ ਪਕੜ ਉਹਨਾਂ ਬਾਹੋਂ, ਬਲ ਆਪਣਾ ਆਪ ਪਰਗਟਾਈਆ। ਕਲਜੁਗ ਅੰਤ ਦੇ ਠੰਡੀ ਛਾਉਂ,
ਅਗਨੀ ਅੱਗ ਦੇ ਬੁਝਾਈਆ। ਤੇਰੇ ਹੱਥ ਸੱਚਾ ਨਿਆਉਂ, ਅਦਲ ਇਨਸਾਫ਼ ਦੇ ਵਖਾਈਆ । ਗੁਰ ਅਵਤਾਰ ਪੈਗ਼ੰਬਰ ਤੈਨੂੰ ਕਰਦੇ ਵਾਹੋ ਵਾਹੋ, ਵਾਹਿਗੁਰੂ ਤੇਰੀ ਸਰਨਾਈਆ। ਤੇਰੇ ਮਿਲਣ ਦਾ ਸੱਚਾ ਚਾਓ, ਘਨੇਰਾ ਘਰ ਘਰ ਨਜ਼ਰੀ ਆਈਆ। ਪਾਂਧੀ ਭੁੱਲੇ ਨਾ ਕੋਈ ਰਾਹੋਂ, ਜੋ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਣਾ ਸਹਾਈਆ।
ਜਨ ਭਗਤ ਤੇਰਾ ਨੂਰ ਇਕੋ ਲੱਭਦਾ, ਅੰਦਰੇ ਅੰਦਰ ਖੋਜ ਖੁਜਾਈਆ। ਜਿਥੇ ਝਗੜਾ ਮੁੱਕੇ ਹੱਬ ਦਾ, ਜਗਤ ਸਬੱਬ ਨਾ ਕੋਇ ਲੜਾਈਆ। ਵਿਛੋੜਾ ਮਿਟੇ ਪਿਛਲਾ ਕੱਬ ਦਾ, ਕਦੀਮ ਦੇ ਕਰਮ ਦੇਵੇ ਕਟਾਈਆ। ਨੂਰ ਨਜ਼ਰੀ ਆਵੇ ਇਕੋ ਰੱਬ ਦਾ, ਜੋ ਰਹਿਮਤ ਰਿਹਾ ਕਮਾਈਆ। ਹੁਕਮੇ ਅੰਦਰ ਭਗਤਾਂ ਸਦਾ ਸੱਦ ਦਾ, ਸੁਨੇਹੜਾ ਸ਼ਬਦ ਧਾਰ ਪਹੁੰਚਾਈਆ। ਪ੍ਰੇਮ ਪ੍ਰੀਤੀ ਅੰਦਰ ਪਰਮਾਤਮ ਆਤਮ ਨਾਲ ਲੱਗਦਾ, ਲਗ ਮਾਤਰ ਨਜ਼ਰ ਕੋਇ ਨਾ ਆਈਆ। ਪਰਕਾਸ਼ ਹੋ ਕੇ ਜਗਦਾ, ਜੋਤੀ ਜੋਤ ਹੋਵੇ ਰੁਸ਼ਨਾਈਆ । ਕਾਇਆ ਭਵਰੀ ਵਿਚੋਂ ਕੱਢਦਾ, ਇਸ਼ਾਰਾ ਅਗਲਾ ਇਕ ਵਖਾਈਆ। ਸਚ ਸਿੰਘਾਸਣ ਜਿਥੇ ਸਜਦਾ, ਸਾਜਣ ਇਕੋ ਸੋਭਾ ਪਾਈਆ। ਸਚ ਨਗਾਰਾ ਇਕੋ ਵੱਜਦਾ, ਨਾਮ ਅਗੰਮਾ ਹੋਏ ਸ਼ਨਵਾਈਆ। ਦੀਪਕ ਨਿਰਾਲਾ ਇਕੋ ਜਗਦਾ, ਤੇਲ ਬਾਤੀ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਜਿਥੇ ਵਸਦਾ, ਦਰ ਘਰ ਠਾਂਡਾ ਸੋਹਣਾ ਨਜ਼ਰੀ ਆਈਆ। ਜਨ ਭਗਤ ਮਾਲਕ ਓਸੇ ਹੱਕ ਦਾ, ਜਿਸ ਹੱਕ ਵਿਚ ਸ਼ੱਕ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਸਦਾ ਪੈਜ ਰੱਖਦਾ, ਭਗਤਾਂ ਭਜਨ ਆਪਣਾ ਆਪ ਜਣਾਈਆ।
(੧੩ ਜੇਠ ਸ਼ ਸੰ ੨ ਮਾਇਆ ਦੇਵੀ ਦੇ ਗ੍ਰਹਿ)
❋
ਜਨ ਭਗਤ ਭਵੇ ਕਿਸੇ ਨਾ ਕੂਟ, ਕੁਟੀਆ ਜਗਤ ਨਾ ਕੋਇ ਬਣਾਈਆ। ਖਾਕ ਰਮਾ ਨਾ ਬਣੇ ਅਵਧੂਤ, ਮਾਟੀ ਖੇਹ ਨਾ ਕੋਇ ਉਡਾਈਆ । ਗਲੀ ਗਲੀ ਨਾ ਕਰੇ ਕੂਚ, ਘਰ ਘਰ ਨਾ ਅਲਖ ਜਗਾਈਆ। ਭਾਗ ਲਗਾਏ ਕਾਇਆ ਪੰਜ ਭੂਤ, ਭਾਓ ਆਪਣਾ ਪੂਰ ਕਰਾਈਆ। ਚਿੰਤਾ ਗ਼ਮ ਮਿਟਾ ਕੇ ਦੂਖ, ਦਲਿੱਦਰ ਦਏ ਗਵਾਈਆ। ਸੰਸਾ ਰੋਗ ਜਾਏ ਚੂਕ, ਚੁਕੰਨਾ ਹੋ ਕੇ ਵੇਖ ਵਖਾਈਆ। ਸਤਿ ਸਚ ਦੀ ਪਾਵੇ ਸੂਝ, ਬੁੱਧ ਬਿਬੇਕ ਬਣਾਈਆ। ਘਰ ਤੱਕ ਮਹੱਲ ਅਰੂਜ਼, ਪੇਖ ਪੇਖ ਖ਼ੁਸ਼ੀ ਪਰਗਟਾਈਆ । ਝਗੜਾ ਰਹੇ ਨਾ ਏਕ ਦੂਜ, ਦੂਆ ਏਕਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਰੰਗ ਆਪ ਸਮਾਈਆ।
ਜਨ ਭਗਤ ਵਸਤੂ ਲੱਭੇ ਨਾ ਕਿਸੇ ਬਜ਼ਾਰ, ਗਲੀ ਗਲੀ ਨਾ ਫੇਰਾ ਪਾਈਆ। ਨੇਤਰ ਰੋਵੇ ਨਾ ਜ਼ਾਰੋ ਜ਼ਾਰ, ਹੰਝੂਆਂ ਧਾਰ ਨਾ ਕੋਇ ਵਹਾਈਆ। ਅੰਤਰ ਅੰਤਰ ਕਰੇ ਸਚ ਪਿਆਰ, ਮੰਤਰ ਫੁਰਨੇ ਵਾਲਾ ਗਾਈਆ। ਬਸੰਤਰ ਸਕੇ ਕੋਈ ਨਾ ਸਾੜ, ਅਗਨੀ ਤੱਤ ਨਾ ਕੋਇ ਜਲਾਈਆ। ਪਰਕਾਸ਼ ਹੋਵੇ ਨਾੜ ਨਾੜ, ਹਾਡੀ ਮਾਟੀ ਸੋਭਾ ਪਾਈਆ। ਸਾਚਾ ਵੇਖੇ ਇਕ ਅਖਾੜ, ਸੁਰਤੀ ਸ਼ਬਦੀ ਮਿਲ ਕੇ ਰੰਗ ਰਹੇ ਵਖਾਈਆ। ਸ਼ਬਦ ਅਨਾਦੀ ਵੱਜੇ ਤਾੜ ਤਾੜ, ਪੰਚ ਵਿਕਾਰਾ ਸਿਰ ਨਾ ਕੋਇ ਉਠਾਈਆ । ਸਦਾ ਖੁਲ੍ਹਿਆ ਰਹੇ ਕਿਵਾੜ, ਬੰਧਨ ਬੰਦ ਨਾ ਕੋਇ ਕਰਾਈਆ। ਦੇਣੀ ਪਏ ਨਾ ਕਿਸੇ ਆੜ, ਆੜ੍ਹਤ ਜਗਤ ਨਾ ਕੋਇ ਵਖਾਈਆ। ਇਕੋ ਦਰਸ ਕਰੇ ਨਿਰੰਕਾਰ, ਨਿਰਵੈਰ ਮਿਲ ਕੇ ਖ਼ੁਸ਼ੀ ਮਨਾਈਆ। ਜੋ ਸੁਣੇ
ਸਦਾ ਪੁਕਾਰ, ਪਾਰਬ੍ਰਹਮ ਬੇਪਰਵਾਹੀਆ। ਜਨ ਭਗਤਾਂ ਹੋਵੇ ਮਦਦਗਾਰ, ਸਿਰ ਆਪਣਾ ਹੱਥ ਟਿਕਾਈਆ । ਕਲਜੁਗ ਹੋਣ ਨਾ ਦੇਵੇ ਖੁਆਰ, ਖੁਆਰੀ ਗਵਾਰੀ ਦੋਵੇਂ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚਾ ਅਧਾਰ, ਧੀਰਜ ਧੀਰ ਇਕ ਵਖਾਈਆ।
ਜਨ ਭਗਤ ਪੁਸਤਕ ਪੜ੍ਹੇ ਨਾ ਕੋਇ ਕਤਾਬ, ਕੁਤਬਖਾਨਾ ਫੋਲਣ ਕੋਇ ਨਾ ਜਾਈਆ। ਸਤਾਰ ਵਜਾਏ ਨਾ ਕੋਇ ਰਬਾਬ, ਸਰੰਗਾ ਕੰਧ ਨਾ ਕੋਇ ਲਗਾਈਆ। ਮੁਹੱਬਤ ਵਿਚ ਮਿਲੇ ਇਕ ਅਹਿਬਾਬ, ਜੋ ਮਿਹਰ ਨਜ਼ਰ ਉਠਾਈਆ। ਪਿਆਲਾ ਦੇਵੇ ਹਯਾਤੇ ਆਬ, ਆਬਰੂ ਰੱਖੇ ਥਾਉਂ ਥਾਈਂਆ। ਸਾਚਾ ਬਖ਼ਸ਼ ਕੇ ਹੱਕ ਖਤਾਬ, ਖ਼ਤਾ ਪਿਛਲੀ ਸਾਫ਼ ਕਰਾਈਆ। ਜਨਮ ਜਨਮ ਚੋਂ ਕਰ ਆਜ਼ਾਦ, ਮਾਰਗ ਸਾਚਾ ਦਏ ਵਖਾਈਆ। ਜਿਹੜਾ ਹੋਵੇ ਨਾ ਕਦੇ ਬਰਬਾਦ, ਅਬਾਦੀ ਵਿਚ ਬਹੁਤੀ ਸੰਖਿਆ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਦਾਦ, ਦਾਸਤਾਨ ਅਵਰ ਨਾ ਕੋਇ ਦੋਹਰਾਈਆ।
ਜਨ ਭਗਤ ਹੋਏ ਨਾ ਕਦੇ ਦਿਲਗੀਰ, ਜਿੰਦਾਦਿਲ ਨਜ਼ਰੀ ਆਈਆ। ਦਰ ਦਰ ਦਰਵੇਸ਼ ਨਾ ਬਣੇ ਫ਼ਕੀਰ, ਫ਼ਿਕਰਾ ਪ੍ਰਭ ਦਾ ਢੋਲਾ ਗਾਈਆ। ਸ਼ਰਅ ਵਾਲੀ ਪਾਏ ਨਾ ਕੋਇ ਜ਼ੰਜੀਰ, ਡੋਰੀ ਤੰਦ ਨਾ ਕੋਇ ਬੰਧਾਈਆ। ਸਾਗਰਾਂ ਵਿਚੋਂ ਲੱਭੇ ਨਾ ਨੀਰ, ਅੰਮ੍ਰਿਤ ਆਤਮ ਰਸ ਚੁਵਾਈਆ। ਸਾਹਿਬ ਸਵਾਮੀ ਇਕੋ ਕਰ ਕੇ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਸਦਾ ਰਹੇ ਬਗ਼ਲਗੀਰ, ਹਮ ਸਾਜਣ ਹੋ ਕੇ ਸੋਭਾ ਪਾਈਆ। ਜਿਥੇ ਪੜ੍ਹਨੀ ਪਏ ਨਾ ਕੁਰਾਨ ਮਜ਼ੀਦ, ਆਇਤ ਸੁਣਨ ਕੋਇ ਨਾ ਆਈਆ । ਸਦਾ ਖ਼ੁਸ਼ੀ ਰਹੇ ਤਬੀਅਤ, ਤਬ੍ਹਾ ਤਬੀਬ ਨਾ ਕੋਇ ਬਦਲਾਈਆ। ਨਜ਼ਰੀ ਆਏ ਹੱਕ ਅਸਲੀਅਤ, ਅਸਲ ਵੇਖੇ ਚਾਉਂ ਚਾਈਂਆ। ਭਗਤ ਭਗਵਾਨ ਜਾਣ ਵਲਦੀਅਤ, ਵਾਹਦ ਇਕੋ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੱਸਣਹਾਰਾ ਸਚ ਨਸੀਹਤ, ਦੂਜਾ ਨਾਮ ਨਸ਼ਰ ਨਾ ਕੋਇ ਕਰਾਈਆ।
(੧੩ ਜੇਠ ਸ਼ ਸੰ ੨ ਬੀਬੀ ਸ਼ਾਹਣੀ ਦੇ ਗ੍ਰਹਿ)
❋
ਜਨ ਭਗਤ ਪੜ੍ਹੇ ਕਿਸੇ ਨਾ ਪਾਠਸ਼ਾਲਾ, ਸਿਖਿਆ ਜਗਤ ਨਾ ਕੋਇ ਜਣਾਈਆ। ਵੜੇ ਕਿਸੇ ਨਾ ਧਰਮਸਾਲਾ, ਜੋ ਇੱਟਾਂ ਪੱਥਰਾਂ ਨਾਲ ਸੋਭਾ ਪਾਈਆ। ਨਹਾਵੇ ਨਾ ਕਿਸੇ ਤਾਲਾ, ਜੋ ਬੂੰਦ ਬੂੰਦ ਮਿਲ ਕੇ ਵਹਿਣ ਵਹਾਈਆ। ਕੂੜੀ ਘਾਲੇ ਨਾ ਕੋਈ ਘਾਲਾ, ਘਾਇਲ ਮਾਇਆ ਨਾ ਕੋਇ ਕਰਾਈਆ। ਇਕੋ ਮਿਲੇ ਪੁਰਖ ਅਕਾਲਾ, ਅਕਲ ਆਪਣੀ ਛੱਡ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਵਖਾਈਆ।
ਜਨ ਭਗਤ ਪੜ੍ਹੇ ਨਾ ਕਿਸੇ ਮਕਤਬ ਮਦਰੱਸੇ, ਸਬਕ ਲੈਣ ਕੋਇ ਨਾ ਜਾਈਆ। ਲੇਖਾ ਲਿਖੇ ਨਾ ਉਪਰ ਕਿਸੇ ਫੱਟੇ, ਪੱਟੀ ਫੱਟੀ ਨਾ ਕੋਇ ਬਣਾਈਆ। ਕੈਦਾ ਖ਼ਰੀਦੇ ਨਾ ਕਿਸੇ ਹੱਟੇ, ਉਂਗਲਾਂ ਅੱਖਰਾਂ ਉਤੇ ਘਸਾਈਆ। ਇਕੋ ਓਟ ਪ੍ਰਭ ਦੀ ਰੱਖੇ, ਜੋ ਮਾਲਕ ਧੁਰ ਦਾ ਨਜ਼ਰੀ ਆਈਆ। ਜੋ ਸਿਖਿਆ ਸਾਚੀ ਦੱਸੇ, ਦਸਮ ਦਵਾਰੀ ਤੋਂ ਅੱਗੇ ਕਰੇ ਪੜ੍ਹਾਈਆ। ਪ੍ਰੀਤੀ ਵਿਚ ਕਰੇ ਪੱਕੇ, ਮਿਹਰ ਮੋਹਰ ਨਜ਼ਰ ਲਗਾਈਆ। ਖ਼ੁਸ਼ੀ ਰੱਖੇ ਪਹਿਰ ਅੱਠੇ, ਅੱਠਾਂ ਤੱਤਾਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਕਰਮ ਦੇ ਮੇਟ ਕੇ ਰੱਟੇ, ਲੇਖਾ ਅਗਲਾ ਦਏ ਚੁਕਾਈਆ।
ਜਨ ਭਗਤ ਪੜ੍ਹੇ ਨਾ ਕੋਲ ਕਿਸੇ ਉਸਤਾਦ, ਹਿੰਦਸਾ ਹਰਫ਼ ਨਾ ਕੋਇ ਜਣਾਈਆ। ਬੰਧਨ ਪਾਏ ਨਾ ਕੋਇ ਸਮਾਜ, ਜਾਤੀ ਵੰਡ ਨਾ ਕੋਇ ਵੰਡਾਈਆ। ਲੇਖਾ ਲਿਖੇ ਨਾ ਕੋਇ ਹਿਸਾਬ, ਵਧਾਓ ਘਟਾਓ ਨਾ ਕੋਇ ਰਖਾਈਆ। ਇਕੋ ਪ੍ਰਭ ਦੀ ਰੱਖੇ ਯਾਦ, ਯਾਦਦਾਸ਼ਤ ਨਾ ਕਦੇ ਭੁਲਾਈਆ। ਜਿਸ ਕਾਇਆ ਖੇੜਾ ਕੀਤਾ ਆਬਾਦ, ਇਬਾਦਤ ਆਪਣੀ ਦਏ ਸਮਝਾਈਆ। ਪ੍ਰੇਮ ਅੰਦਰ ਮਾਰੇ ਆਵਾਜ਼, ਸੁਤਿਆਂ ਲਏ ਜਗਾਈਆ। ਮਾਨਸ ਜਨਮ ਪੂਰਾ ਕਰੇ ਕਾਜ, ਕਰਨੀ ਆਪਣੀ ਇਕ ਦ੍ਰਿੜਾਈਆ। ਸਚ ਦਵਾਰ ਦਾ ਸਵਰਾਜ, ਸਰੋਪਾ ਇਕ ਰਖਾਈਆ। ਜਨਮ ਕਰਮ ਦਾ ਬਦਲ ਰਿਵਾਜ, ਰਾਹ ਆਪਣੇ ਲਏ ਚਲਾਈਆ । ਕਿਸੇ ਦਾ ਹੋਣ ਨਾ ਦੇਵੇ ਮੁਹਤਾਜ, ਸਚ ਭੰਡਾਰਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਬੇੜੇ ਚਾੜ੍ਹ ਜਹਾਜ਼, ਜਗਤ ਜਹਾਲਤ ਵਿਚੋਂ ਬਾਹਰ ਕਢਾਈਆ। (੧੩ ਜੇਠ ਸ਼ ਸੰ ੨ ਪਰਕਾਸ਼ੋ ਦੇਵੀ ਦੇ ਗ੍ਰਹਿ)
❋
ਜਨ ਭਗਤ ਅਵਸਥਾ ਸਦਾ ਬਾਲ, ਪੁਰਖ ਅਕਾਲ ਆਪਣੀ ਗੋਦ ਟਿਕਾਇੰਦਾ। ਲੋਕਮਾਤ ਮਾਤਲੋਕ ਦੇ ਸਾਚੇ ਲਾਲ, ਲਾਲ ਗੁਲਾਲਾ ਅਗੰਮੀ ਰੰਗ ਚੜ੍ਹਾਇੰਦਾ। ਜੁਗ ਚੌਕੜੀ ਸਦ ਕਰਦਾ ਰਹੇ ਪ੍ਰਿਤਪਾਲ, ਸੇਵਕ ਹੋ ਕੇ ਆਪਣੀ ਸੇਵ ਕਮਾਇੰਦਾ। ਸ਼ਬਦ ਅਨਾਦੀ ਬਣਾਉਂਦਾ ਰਹੇ ਦਲਾਲ, ਵਿਚੋਲਾ ਹੋ ਕੇ ਵਿਚਲਾ ਭੇਵ ਖੁਲ੍ਹਾਇੰਦਾ। ਮੁਰੀਦਾਂ ਮੁਰਸ਼ਦ ਹੋ ਕੇ ਸੁਣਦਾ ਰਹੇ ਹਾਲ, ਹਾਲਤ ਸਭ ਦੀ ਫੋਲ ਫੁਲਾਇੰਦਾ। ਨਿਰਗੁਣ ਹੋ ਕੇ ਵਸਦਾ ਰਹੇ ਨਾਲ, ਸਰਗੁਣ ਮੇਲਾ ਆਪ ਕਰਾਇੰਦਾ। ਜੁਗ ਜੁਗ ਜਗਤ ਚਲੇ ਅਵਲੱੜੀ ਚਾਲ, ਭਗਤ ਭਗਵੰਤ ਆਪਣੀ ਕਾਰੇ ਲਾਇੰਦਾ। ਸਾਚਾ ਮੰਤਰ ਅੰਤਰ ਨਿਰੰਤਰ ਦੇਵੇ ਸਿਖਾਲ, ਇਸ਼ਟੀ ਦ੍ਰਿਸ਼ਟੀ ਇਕੋ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੱਸ ਸੱਚੀ ਧਰਮਸਾਲ, ਧਰਮ ਦੀ ਧਿਰ ਆਪਣੇ ਨਾਲ ਰਖਾਇੰਦਾ।
ਜਨ ਭਗਤ ਮਾਂਗੇ ਇਕ ਦਵਾਰ, ਘਰ ਠਾਂਡੇ ਡੇਰਾ ਲਾਈਆ। ਜਿਥੇ ਮਿਲੇ ਵਸਤ ਨਾਮ ਹਰਿ ਥਾਰ, ਥਿਰ ਘਰ ਵੱਜਦੀ ਰਹੇ ਵਧਾਈਆ। ਸਾਚੀ ਚੜ੍ਹੀ ਰਹੇ ਖ਼ੁਮਾਰ, ਖ਼ੁਸ਼ੀ ਆਪਣਾ ਰੰਗ ਵਖਾਈਆ। ਭਰਮੇ ਭੁੱਲੇ ਨਾ ਵਿਚ ਸੰਸਾਰ, ਸਹਿਸਾ ਗ਼ਮ ਨਾ ਕੋਇ ਸਤਾਈਆ। ਆਤਮ ਮਾਣੇ ਆਪਣੀ ਬਹਾਰ, ਬਸੰਤ ਬਸੰਤ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਅਧਾਰ, ਆਦਰ ਇਕੋ ਘਰ ਰਖਾਈਆ।
ਜਨ ਭਗਤ ਸਦ ਪੂਰੀ ਹੋਵੇ ਮੁਰਾਦ, ਮੁਰੀਦ ਮੁਰਸ਼ਦ ਮਿਲ ਕੇ ਖ਼ੁਸ਼ੀ ਮਨਾਈਆ। ਠਾਕਰ ਕਰਦਾ ਰਹੇ ਇਮਦਾਦ, ਮਿਹਰਵਾਨ ਹੋ ਕੇ ਆਪ ਸਹਾਈਆ। ਆਪਣੇ ਉਪਰ ਰੱਖੇ ਸ਼ਾਕਰ ਸ਼ਾਦ, ਸ਼ਦੀਦ ਰੋਗ ਨਾ ਕੋਇ ਸਤਾਈਆ। ਕਰਨੀ ਹੋਣ ਨਾ ਦੇਵੇ ਬਰਬਾਦ, ਕਰਤਾ ਕਰਮ ਵੇਖ ਵਖਾਈਆ। ਲੇਖਾ ਅੱਗੇ ਮੰਗੇ ਨਾ ਕੋਇ ਜੁਆਬ, ਜਵਾਬ ਤਲਬੀ ਵਿਚ ਨਾ ਕੋਇ ਰਖਾਈਆ। ਦੋ ਜਹਾਨ ਦੇਣ ਸ਼ਾਬਾਸ਼, ਵਾਹਵਾ ਕਰ ਕੇ ਢੋਲੇ ਗਾਈਆ। ਪੁਰਖ ਅਕਾਲ ਹੋਇਆ ਸਾਥ, ਸਗਲਾ ਸੰਗ ਨਿਭਾਈਆ। ਝਗੜਾ ਪ੍ਰਿਥਮੀ ਆਕਾਸ਼, ਗਗਨਾਂ ਉਤੇ ਮੰਗਲ ਵੇਖ ਵਖਾਈਆ। ਲੇਖੇ ਲੱਗਾ ਸਾਹ ਸਵਾਸ, ਸਵਾਰਥ ਮਿਲੀ ਮਾਣ ਵਡਿਆਈਆ। ਦੀਆ ਜੋਤ ਹੋਈ ਪਰਕਾਸ਼, ਬਾਤੀ ਕਮਲਾਪਾਤੀ ਨਾਮ ਟਿਕਾਈਆ। ਪ੍ਰਭ ਚਰਨ ਮਿਲਿਆ ਪਰਤਾਪ, ਪਰਤ ਫੇਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਵੇਖ ਕੇ ਆਪ, ਆਪਣੇ ਘਰ ਟਿਕਾਈਆ।
ਜਨ ਭਗਤ ਮਾਲਕ ਸਾਚੇ ਘਰ ਦਾ, ਘਿਰਨਾ ਵਿਚ ਕਦੇ ਨਾ ਆਈਆ । ਜਿਥੇ ਇਕੋ ਦੀਪਕ ਜਗਦਾ, ਜਗ੍ਹਾ ਜਗ੍ਹਾ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਸਚ ਸਿੰਘਾਸਣ ਸਜਦਾ, ਸੋਭਾਵੰਤ ਡੇਰਾ ਲਾਈਆ । ਹੁਕਮ ਸੁਨੇਹੜਾ ਜੁਗ ਜੁਗ ਘਲਦਾ, ਫ਼ਰਮਾਨਾ ਆਪ ਉਪਾਈਆ। ਲੱਖ ਚੁਰਾਸੀ ਚੋਲੀ ਰੰਗਦਾ, ਤਨ ਮਾਟੀ ਕਰ ਸਫ਼ਾਈਆ। ਜਨ ਭਗਤਾਂ ਸਚ ਬੇਨੰਤੀ ਮੰਨਦਾ, ਸੁਣਨਹਾਰ ਗੁਸਾਈਂਆ। ਕਦੇ ਕੱਚਾ ਨਾ ਹੋਵੇ ਕੰਨ ਦਾ, ਚੁਗਲੀ ਨਿੰਦਿਆ ਸੁਣਨ ਕੋਇ ਨਾ ਪਾਈਆ। ਪਿਆਰਾ ਬਣੇ ਸਾਚੇ ਜਨ ਦਾ, ਜੋ ਜਨਮ ਪ੍ਰਭ ਦੀ ਝੋਲੀ ਪਾਈਆ। ਪੂਰਾ ਲੇਖਾ ਕਰੇ ਪਵਣ ਸਵਾਸ ਦਮ ਦਾ, ਦਾਮਨ ਆਪਣਾ ਦਏ ਫੜਾਈਆ। ਲੇਖਾ ਰਹੇ ਨਾ ਕੋਈ ਮਨ ਦਾ, ਮਨਸਾ ਮੋਹ ਕੂੜ ਦਏ ਚੁਕਾਈਆ। ਕਰ ਪਰਕਾਸ਼ ਸਾਚੇ ਚੰਨ ਦਾ, ਅੰਧ ਅੰਧੇਰਾ ਦਏ ਮਿਟਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ ਦਾ, ਪਾਰਬ੍ਰਹਮ ਆਪਣੇ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਸਦ ਸਾਚੇ ਘਰ ਟਿਕਾਈਆ।
ਹਰਿ ਭਗਤ ਵੇਖੇ ਗ੍ਰਹਿ ਠੰਡਾ, ਅਗਨੀ ਤੱਤ ਨਾ ਕੋਇ ਤਪਾਈਆ । ਜਗਤ ਵਾਸਨਾ ਵਿਚ ਨਾ ਹੋਏ ਗੰਦਾ, ਕੂੜੀ ਕਿਰਿਆ ਨਾ ਕੋਇ ਰਖਾਈਆ। ਰਸਨਾ ਵਾਲਾ ਸੁਣੇ ਨਾ ਕੋਇ ਛੰਦਾ, ਅਗੰਮੀ ਨਾਦ ਕਰੇ ਸ਼ਨਵਾਈਆ। ਵਾਸਨਾ ਵਾਲਾ ਦਿਸੇ ਨਾ ਕੋਇ ਬੰਦਾ, ਬੰਦਗੀ ਵਿਚ ਬੰਧਨ ਸਾਰੇ ਜਾਏ ਤੁੜਾਈਆ। ਮੰਜ਼ਲ ਪੌੜੀ ਪਾਰ ਹੋਵੇ ਡੰਡਾ, ਡੰਡੌਤ ਕਰ ਕੇ ਸੀਸ ਝੁਕਾਈਆ। ਪੂਰੀ ਹੋਵੇ ਮਨਸਾ ਆਸਾ ਉਮੰਗਾ, ਸਹਿਸਾ ਸਹਿਮ ਰਹੇ ਨਾ ਰਾਈਆ। ਧਾਮ ਸੁਹਾਵਣਾ ਮਿਲੇ ਚੰਗਾ, ਚੰਗਿਆਈਆਂ ਬੁਰਿਆਈਆਂ ਦਾ ਲੇਖਾ ਦਏ ਮੁਕਾਈਆ । ਚਰਨਾਂ ਹੇਠਾਂ ਵਹਿੰਦੀ ਵਖਾਏ ਗੰਗਾ, ਗੋਦਾਵਰੀ ਸੁਰਸਤੀ ਜਮਨਾ ਝੁਕ ਝੁਕ ਲਾਗਣ ਪਾਈਆ। ਮਿਲੇ ਮੇਲ ਸੂਰਾ ਸਰਬੰਗਾ, ਸਾਹਿਬ ਸਵਾਮੀ ਨਜ਼ਰੀ ਆਈਆ। ਜਿਸ ਦਾ ਪਿਆਰ ਇਕ ਅਨੰਦਾ, ਚਿੰਤਾ ਰੋਗ ਦਏ ਗਵਾਈਆ । ਸਚ ਦਵਾਰਾ ਵਖਾਵੇ ਧੁਰ ਦਰਗਾਹ ਠੰਡਾ, ਸਚਖੰਡ ਨਿਵਾਸੀ ਮਿਹਰ ਨਜ਼ਰ ਉਠਾਈਆ । ਜਨ ਭਗਤ ਪ੍ਰਭ ਦੇਵੇ ਸਚ ਸੁਗੰਧਾ, ਦੁਰਗੰਧਾਂ ਅੰਦਰੋਂ ਬਾਹਰ ਕਢਾਈਆ। ਦੀਨ ਦਿਆਲ ਹੋ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਾਰਨ ਸਚ ਦਵਾਰ ਦਾ ਸਦਾ ਖੁਲ੍ਹਾ ਰੱਖੇ ਜੰਦਾ, ਕੁਫਲ ਕਾਫਰ ਬੰਦ ਨਾ ਕੋਇ ਕਰਾਈਆ। (੧੪ ਜੇਠ ਸ਼ ਸੰ ੨ ਹਰੀ ਸਿੰਘ ਦੇ ਗ੍ਰਹਿ)
❋
ਜਨ ਭਗਤ ਪ੍ਰੇਮ ਪਿਆਰਾ ਨਿਰਮਲ ਜੋਤ, ਇਸ਼ਟਾਂ ਦਾ ਇਸ਼ਟ ਇਕੋ ਵੇਖ ਵਖਾਈਆ। ਧਾਮ ਵੇਖੇ ਸਚਖੰਡ ਦਵਾਰਾ ਧੁਰ ਦਾ ਕੋਟ, ਬੰਕ ਦਵਾਰ ਛੱਪਰ ਛੰਨ ਨਾ ਕੋਇ ਛੁਹਾਈਆ। ਮਨ ਬੁੱਧੀ ਦੀ ਕਰੇ ਨਾ ਸੋਚ, ਅਨਭਵ ਅੰਦਰ ਆਪਣੀ ਅੱਖ ਖੁਲ੍ਹਾਈਆ। ਲੇਖਾ ਜਾਣੇ ਨਾ ਲੋਕ ਪਰਲੋਕ, ਬ੍ਰਹਿਮੰਡਾਂ ਖੰਡਾਂ ਧਿਆਨ ਨਾ ਕੋਇ ਲਗਾਈਆ। ਇਕੋ ਪਤਿਪਰਮੇਸ਼ਵਰ ਪੁਰਖ ਅਕਾਲ ਦੀ ਰੱਖੇ ਓਟ, ਓੜਕ ਆਪਣਾ ਆਪ ਓਸੇ ਵਿਚ ਸਮਾਈਆ। ਸਾਚਾ ਢੋਲਾ ਗਾਉਂਦਾ ਰਹੇ ਸਲੋਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਸਾਚਾ ਨੂਰ ਕਰੇ ਰੁਸ਼ਨਾਈਆ ।
ਜਨ ਭਗਤ ਇਕੋ ਹੋਵੇ ਧਾਰ, ਧਾਰਨਾ ਵਿਚ ਦੂਜੀ ਕਦੇ ਨਾ ਆਈਆ। ਨਾਤਾ ਤੋੜ ਸਰਬ ਸੰਸਾਰ, ਸੰਸਾਰੀ ਅੰਦਰ ਆਪਣਾ ਆਪ ਸਮਾਈਆ। ਸਤਿ ਧਰਮ ਦਾ ਬੋਲ ਜੈਕਾਰ, ਤੂੰਹੀ ਤੂੰਹੀ ਰਾਗ ਅਲਾਈਆ । ਦਰ ਵੇਖ ਠਾਂਡਾ ਦਰਬਾਰ, ਨਮਸਤੇ ਕਹਿ ਕੇ ਸੀਸ ਝੁਕਾਈਆ। ਕੂੜੀ ਕਿਰਿਆ ਵਿਚੋਂ
ਹੋਏ ਬਾਹਰ, ਮਾਇਆ ਮਮਤਾ ਨਾ ਕੋਇ ਸਤਾਈਆ। ਮੰਜ਼ਲ ਚੜ੍ਹੇ ਜਗਤ ਦੁਸ਼ਵਾਰ, ਦੁਸ਼ਮਣ ਅੰਦਰੋਂ ਬਾਹਰ ਕਢਾਈਆ । ਸੁਰਤੀ ਸ਼ਬਦੀ ਕਰ ਪਿਆਰ, ਪਰਾ ਪਸੰਤੀ ਮਧਮ ਬੈਖਰੀ ਲੇਖਾ ਦਏ ਮੁਕਾਈਆ। ਏਕਾ ਰੰਗ ਮਾਣੇ ਕੰਤ ਭਤਾਰ, ਆਤਮ ਸੇਜਾ ਸੋਭਾ ਪਾਈਆ। ਦੀਆ ਬਾਤੀ ਕਮਲਾਪਾਤੀ ਘਰ ਕਰੇ ਉਜਿਆਰ, ਉਜਾਲਾ ਨਿਰਾਲਾ ਆਪਣਾ ਇਕ ਦਰਸਾਈਆ। ਜਿਸ ਦਾ ਹੁਕਮ ਚਲੇ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨਾ ਕੋਇ ਉਲਟਾਈਆ। ਸੋ ਭਗਤ ਸੁਹੇਲਾ ਆਵੇ ਆਪਣੀ ਵਾਰ, ਵਾਰਤਾ ਪਿਛਲੀ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਲਏ ਉਬਾਰ, ਨਿਰਗੁਣ ਹੋ ਕੇ ਸਰਗੁਣ ਲਏ ਜਗਾਈਆ। ਜਿਸ ਦਾ ਲੇਖਾ ਕਾਗਤ ਕਲਮ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤਰਾਈਆ। ਸੰਦੇਸ਼ੇ ਵਿਚ ਸੁਨੇਹੜਾ ਦੇਵੇ ਆਪ ਨਿਰੰਕਾਰ, ਹੁਕਮੇ ਅੰਦਰ ਹੁਕਮ ਆਪ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲਾਵੇ ਪਾਰ, ਪਾਰਸ ਰੂਪ ਦੇਵੇ ਵਖਾਈਆ।
ਜਨ ਭਗਤ ਦੂਸਰ ਕੋਈ ਨਾ ਜਾਣੇ ਜੁਗਤ, ਜੁਗਤੀ ਵਿਚ ਕਦੇ ਨਾ ਆਈਆ। ਕਦੀ ਨਾ ਮੰਗੇ ਮੁਕਤ, ਮੁਕਤੀ ਤੋਂ ਪਰੇ ਆਪਣਾ ਘਰ ਵਸਾਈਆ । ਜਿਥੇ ਪ੍ਰਭ ਦਾ ਦਰਸ਼ਨ ਹੋਵੇ ਮੁਫਤ, ਟਕਿਆਂ ਦੀ ਲੋੜ ਰਹੇ ਨਾ ਰਾਈਆ। ਮਾਤ ਗਰਭ ਫੇਰ ਨਾ ਆਵੇ ਉਲਟ, ਅਗਨੀ ਤੱਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ।
ਜਨ ਭਗਤ ਕੂੜੀ ਕਿਰਿਆ ਮੇਟੇ ਲੀਕ, ਲਕੀਰ ਫ਼ਕੀਰ ਨਾ ਕਦੇ ਅਖਵਾਈਆ। ਪ੍ਰਭ ਦਾ ਦਰਸ਼ਨ ਮੰਗੇ ਠੀਕ, ਠਾਕਰ ਇਕੋ ਲਏ ਧਿਆਈਆ। ਜੋ ਦੇਵੇ ਵਡਿਆਈ ਊਚ ਨੀਚ, ਰਾਓ ਰੰਕਾਂ ਹੋਏ ਸਹਾਈਆ । ਸਦਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਸਕੇ ਨਾ ਕੋਇ ਫਸਾਈਆ। ਜਨ ਭਗਤਾਂ ਕਾਇਆ ਮਾਟੀ ਠਾਂਡੀ ਕਰੇ ਸੀਤ, ਅੰਮ੍ਰਿਤ ਧਾਰਾ ਮੁੱਖ ਚਵਾਈਆ। ਸਚ ਦਵਾਰ ਧੁਰ ਦੀ ਦੱਸੇ ਪ੍ਰੀਤ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਮੇਲੇ ਸਹਿਜ ਸੁਭਾਈਆ।
ਜਨ ਭਗਤ ਕਿਸੇ ਨਾ ਬਣੇ ਕਦੇ ਖਾਦਮ, ਖਿਦਮਤਗਾਰ ਇਕੋ ਘਰ ਦਾ ਨਜ਼ਰੀ ਆਈਆ। ਮਾਨਸ ਰੂਪ ਜਾਣੇ ਧੁਰ ਦਾ ਆਦਮ, ਹਵਾ ਪਵਣ ਨਾਲ ਉਡਾਈਆ। ਲੇਖਾ ਸਮਝੇ ਨਾ ਕੋਈ ਕਾਹਨਾ ਯਾਦਵ, ਯਦਿਪ ਆਪਣੇ ਰੰਗ ਵਿਚ ਸਮਾਈਆ। ਨਿਰਗੁਣ ਸਰਗੁਣ ਹੁੰਦਾ ਵੇਖੇ ਤਬਾਦਲ, ਤਬਦੀਲੀ ਅੰਦਰ ਖ਼ੁਸ਼ੀ ਮਨਾਈਆ। ਸਚ ਦਵਾਰੇ ਇਨਸਾਫ਼ ਤੱਕੇ ਆਦਲ, ਅਦਲੀ ਹੋਵੇ ਬੇਪਰਵਾਹੀਆ। ਜਿਥੇ ਦੂਜਾ ਰਹੇ ਨਾ ਕੋਇ ਕਾਤਲ, ਮਕਤੂਲ ਰੂਪ ਨਾ ਕੋਇ ਵਟਾਈਆ। ਜਲਵਾ ਹੋਏ ਬਾਤਨ, ਜ਼ਰਾ ਜ਼ਰਾ ਰੁਸ਼ਨਾਈਆ। ਪੁਰਖ ਅਬਿਨਾਸ਼ੀ ਦਿਸੇ ਸਾਥਨ, ਸਗਲਾ ਸੰਗ ਨਿਭਾਈਆ। ਭਗਤਾਂ ਪੜ੍ਹੇ ਗਾਥਨ, ਢੋਲਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਦੱਸੇ ਧੁਰ ਦਾ ਪਾਤਨ, ਪਤਨ ਇਕੋ ਦਏ ਵਖਾਈਆ।
ਜਨ ਭਗਤ ਦੂਜੇ ਜਾਏ ਕਦੇ ਨਾ ਪੱਤਨ, ਘਾਟ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਮਿਲਣ ਦਾ ਇਕੋ ਕਰੇ ਯਤਨ, ਦਿਵਸ ਰੈਣ ਧਿਆਨ ਲਗਾਈਆ। ਮੁੜ ਕੇ ਜਾਣਾ ਓਸ ਵਤਨ, ਜਿਸ ਗ੍ਰਹਿ ਵਿਚੋਂ ਹੋਈ ਜੁਦਾਈਆ। ਸਾਹਿਬ ਸਤਿਗੁਰ ਪਤ ਆਪੇ ਆਵੇ ਰੱਖਣ, ਰੱਖਿਆ ਕਰੇ ਥਾਉਂ ਥਾਈਂਆ । ਦਰਸ ਵਖਾਵੇ ਆਪਣੀ ਅੱਖਣ, ਆਖ਼ਰ ਆਪਣਾ ਪੜਦਾ ਦਏ ਉਠਾਈਆ। ਜਨ ਭਗਤਾਂ ਹਿਰਦੇ ਆਵੇ ਵਸਣ, ਓਹਲਾ ਅੰਦਰ ਰਹੇ ਨਾ ਰਾਈਆ। ਸੱਚਾ ਮਾਰਗ ਆਵੇ ਦੱਸਣ, ਸਹਿਜੇ ਕਰੇ ਪੜ੍ਹਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਏ ਆਪਣੇ ਹੱਥਨ, ਦੂਸਰ ਹੱਥ ਨਾ ਕੋਇ ਫੜਾਈਆ।
ਜਨ ਭਗਤ ਆਤਮ ਕਦੇ ਨਾ ਹੋਵੇ ਅਕੇਲੀ, ਅਕਲ ਕਲਧਾਰੀ ਮੇਲ ਮਿਲਾਇੰਦਾ। ਪੁਰਖ ਅਕਾਲ ਬਣੇ ਬੇਲੀ, ਬੇਲੇ ਜੰਗਲ ਜੂਹ ਉਜਾੜ ਪਹਾੜ ਵੇਖ ਵਖਾਇੰਦਾ। ਸਤਿ ਪਿਆਰ ਬਣਾ ਕੇ ਚੇਲੀ, ਮੁਹੱਬਤ ਮਹਿਬੂਬ ਵਿਚੋਂ ਪਰਗਟਾਇੰਦਾ। ਸ਼ਬਦੀ ਧਾਰ ਬਣਾ ਸਹੇਲੀ, ਸੱਜਣ ਹੋ ਕੇ ਸੰਗ ਰਖਾਇੰਦਾ । ਅਚਰਜ ਖੇਲ ਪਾਰਬ੍ਰਹਮ ਆਦਿ ਜੁਗਾਦਿ ਜੁਗ ਚੌਕੜੀ ਖੇਲੀ, ਖ਼ਾਲਕ ਹੋ ਕੇ ਭੇਵ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੀਸ ਰੱਖੇ ਓਸ ਹਥੇਲੀ, ਜਿਸ ਹੱਥ ਉਤੋਂ ਫੜ ਪਰੇ ਨਾ ਕੋਇ ਸੁਟਾਇੰਦਾ । (੧੪ ਜੇਠ ਸ਼ ਸੰ ੨ ਵਕੀਲ ਸਿੰਘ ਦੇ ਗ੍ਰਹਿ)
❋
ਜਨ ਭਗਤਾਂ ਧਾਮ ਮਿਲੇ ਅਨਡਿੱਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮਿਲੇ ਅੰਮ੍ਰਿਤ ਰਸ ਇਕੋ ਮਿੱਠਾ, ਵਿਖ ਰੂਪ ਨਾ ਕੋਇ ਬਦਲਾਈਆ। ਜਨਮ ਕਰਮ ਦਾ ਲੇਖਾ ਹੋ ਜਾਏ ਚਿੱਟਾ, ਕਾਲੀ ਸ਼ਾਹੀ ਨਾ ਰੰਗ ਰੰਗਾਈਆ। ਮਾਨਸ ਜਨਮ ਦਾ ਅੰਤ ਅਖ਼ੀਰੀ ਨਿਕਲੇ ਸਿੱਟਾ, ਸਿੱਟੇਬਾਜੀ ਮੁੱਕੇ ਜਗਤ ਲੋਕਾਈਆ। ਪੁਰਖ ਅਬਿਨਾਸ਼ੀ ਇਕੋ ਮਿਲੇ ਪਿਤਾ, ਪਤਿਪਰਮੇਸ਼ਵਰ ਸ਼ਹਿਨਸ਼ਾਹੀਆ। ਜੋ ਸਾਚੇ ਭਗਤਾਂ ਕਰੇ ਸਾਚਾ ਹਿੱਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੇਲ ਮਿਲਾਵੇ ਨਿੱਤ ਨਵਿਤਾ, ਜੁਗ ਚੌਕੜੀ ਕਾਰ ਕਮਾਈਆ। ਏਥੇ ਓਥੇ ਦੋ ਜਹਾਨਾਂ ਕਦੇ ਨਾ ਦੇਵੇ ਪਿੱਛਾ, ਪੱਲੂ ਗੰਢ ਨਾ ਕਦੇ ਖੁਲ੍ਹਾਈਆ। ਸਦਾ ਸੁਹੇਲਾ ਕਰਦਾ ਰਹੇ ਰਿੱਛਾ, ਰੱਛਕ ਹੋ ਕੇ ਵੇਖ ਵਖਾਈਆ। ਨਾਮ ਨਿਧਾਨਾ ਪਾਉਂਦਾ ਰਹੇ ਭਿੱਖਾ, ਭਿੱਖਕ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਲਾਵੇ ਵੱਡਾ ਨਿੱਕਾ, ਨਿੱਕਾ ਵੱਡਾ ਜਨ ਭਗਤ ਮਾਂਗੇ ਇਕੋ ਸਰਨਗਤ ਸਰਨ ਸਰਨਾਈਆ।
ਮਾਲਕ ਮਿਲੇ ਤਰਨੀ ਤਰਨ, ਤਾਰਨਹਾਰ ਬੇਪਰਵਾਹੀਆ। ਜਿਸ ਦੀ ਮੰਜ਼ਲ ਸੰਤ ਸੁਹੇਲੇ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਧੁਰ ਦਾ ਢੋਲਾ ਪੜ੍ਹਨ, ਬੋਧ ਅਗਾਧ ਸਮਝਾਈਆ। ਜੀਵਣ ਵਿਚ ਜੀਵਣ ਮਰਨ ਵਿਚ ਹੋਵੇ ਨਾ ਕਦੇ ਮਰਨ, ਮਰ ਜੀਵਤ ਰੂਪ ਵਟਾਈਆ। ਸਚ ਦਵਾਰੇ ਖੜ੍ਹਨ, ਸਨਮੁਖ ਹੋ ਕੇ ਸੋਭਾ ਪਾਈਆ। ਨਿੱਤ ਨਵਿਤ ਦਰਸ਼ਨ ਕਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ।
ਜਨ ਭਗਤ ਰੂਪ ਧਾਰੇ ਨਾ ਕਦੇ ਜਲ ਮੀਨ, ਵਿਛੋੜਾ ਅੰਤਰ ਨਾ ਕੋਇ ਰਖਾਈਆ। ਲੇਖਾ ਮੁਕਾ ਕੇ ਲੋਕ ਤੀਨ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਇਕੋ ਪਰਮ ਪੁਰਖ ਦੇ ਹੋ ਅਧੀਨ, ਸੀਸ ਜਗਦੀਸ਼ ਦੇਵੇ ਝੁਕਾਈਆ। ਮਾਰਗ ਮੰਜ਼ਲ ਚੜ੍ਹੇ ਦੁਸ਼ਵਾਰ ਮਹੀਨ, ਮਹਿਬੂਬ ਮਿਲ ਕੇ ਖ਼ੁਸ਼ੀ ਮਨਾਈਆ। ਪਰਵਰਦਿਗਾਰ ਉਤੇ ਰੱਖੇ ਯਕੀਨ, ਦਲੀਲ ਦਲੀਲ ਵਿਚੋਂ ਨਾ ਕੋਇ ਪਰਗਟਾਈਆ। ਸੋ ਸਵਾਮੀ ਆਪੇ ਕਰੇ ਤਸਲੀਮ, ਤਸਬੀ ਮਾਲਾ ਪਰੇ ਦਏ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਤਾਲੀਮ, ਜਿਸ ਦੀ ਅਲਫ਼ ਯੇ ਸਿਫ਼ਤ ਕਰ ਕੇ ਖ਼ੁਸ਼ੀ ਮਨਾਈਆ।
ਜਨ ਭਗਤ ਅਗੰਮ ਪੜ੍ਹੇ ਹਰਫ਼, ਹਰੂਫ਼ਾਂ ਜੋੜ ਨਾ ਕੋਇ ਜੁੜਾਈਆ। ਜੋ ਦੀਨ ਦੁਨੀ ਨਾਲੋਂ ਕਰੇ ਬੇਤਰਫ਼, ਨਾਤਾ ਕੂੜਾ ਦਏ ਛੁਡਾਈਆ। ਮਾਇਆ ਮਮਤਾ ਮਿਟੇ ਹਰਸ, ਹਵਸ ਦੇਵੇ ਬੁਝਾਈਆ। ਝਗੜਾ ਮੁਕਾ ਕੇ ਉਤੇ ਅਰਸ਼, ਸਚ ਦਵਾਰੇ ਦਏ ਬਹਾਈਆ। ਲੇਖਾ ਰਹੇ ਨਾ ਕੋਈ ਫ਼ਰਸ਼, ਫਰੇਬਾਂ ਵਿਚ ਨਾ ਕੋਇ ਭਰਮਾਈਆ। ਮਿਲੇ ਮੇਲ ਮਰਦਾਨੇ ਮਰਦ, ਮਾਲਕ ਇਕੋ ਨਜ਼ਰੀ ਆਈਆ। ਜਿਥੇ ਸ਼ਰਅ ਛੁਰੀ ਚਲੇ ਨਾ ਕਰਦ, ਕਦੀਮ ਦਾ ਮਾਲਕ ਇਕੋ ਸੋਭਾ ਪਾਈਆ। ਗ਼ਰੀਬ ਨਿਮਾਣਿਆਂ ਜਨ ਭਗਤਾਂ ਵੰਡੇ ਦਰਦ, ਦੀਨਾਂ ਦੁੱਖ ਆਪਣੇ ਵਿਚ ਛੁਪਾਈਆ। ਲੋਕਮਾਤ ਸੰਤ ਸੁਹੇਲਾ ਹੋ ਕੇ ਆਵੇ ਪਰਤ, ਨਿਰਗੁਣ ਸਰਗੁਣ ਵੇਸ ਵਟਾਈਆ। ਚਾਰ ਯੁਗ ਚਾਰ ਵਰਨ ਅਠਾਰਾਂ ਬਰਨ ਮਾਨਵ ਜਾਤੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਡਜ਼ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਸਭ ਦੀ ਰੱਖੇ ਫਰਦ, ਬਚਿਆ ਰਹਿਣ ਕੋਇ ਨਾ ਪਾਈਆ। ਭਗਤਨ ਮੀਤਾ ਠਾਂਡਾ ਸੀਤਾ ਕਦੇ ਹੋਣ ਨਾ ਦੇਵੇ ਹਰਜ, ਹਰਜਾਨਾ ਸ੍ਰੀ ਭਗਵਾਨਾ ਨਾਮ ਨਿਧਾਨਾ ਸਭ ਦੀ ਝੋਲੀ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣੀ ਤਾਲ ਖੇਲ ਕਰੇ ਅਸਚਰਜ, ਅਚਰਜ ਦਾ ਮਾਲਕ ਅਚਰਜ ਵਿਚ ਅਚਰਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਟ ਕੇ ਜਨਮ ਜਨਮ ਦੀ ਤੜਪ, ਤਪਸ਼ ਭਟਕ ਵਾਲੀ ਬੁਝਾਈਆ।
ਜਨ ਭਗਤ ਵੇਖੇ ਧੁਰ ਦਾ ਗ੍ਰਹਿ, ਗਰਾਮੀ ਇਨਾਮੀ ਆਪਣਾ ਧਿਆਨ ਲਗਾਈਆ। ਜਿਥੇ ਸਮਰੱਥ ਪੁਰਖ ਅਬਿਨਾਸ਼ੀ ਰਹੇ, ਦੂਜਾ ਰਹਿਬਰ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਹੋਏ ਕੋਈ ਨਾ ਲੈ, ਵਿਸ਼ਨ ਬ੍ਰਹਮਾ ਸ਼ਿਵ ਨਜ਼ਰ ਕੋਇ ਨਾ ਆਈਆ। ਹੁਕਮ ਸੰਦੇਸ਼ਾ ਧੁਰ ਫ਼ਰਮਾਣ ਤਖ਼ਤ ਨਿਵਾਸੀ ਇਕੋ ਕਹੇ, ਥਿਰ ਘਰ ਵਾਸੀ ਸਾਚੇ ਘਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਧੁਰ ਦਾ ਘਰ, ਘਰਾਨਾ ਇਕ ਦਰਸਾਈਆ।
ਜਨ ਭਗਤ ਸਾਚੀ ਮੰਜ਼ਲ ਵੇਖੇ ਮਹਿਬੂਬ, ਅਧ ਵਿਚ ਡੇਰਾ ਕੋਇ ਨਾ ਲਾਈਆ। ਜਿਸ ਦਾ ਅਰਸ਼ ਤੋਂ ਉਪਰ ਅਰੂਜ਼, ਕੁਰਸ਼ ਕੁਰਾਹ ਨਾ ਕੋਇ ਵਖਾਈਆ। ਜਿਸ ਦੀ ਸਮਝੇ ਨਾ ਕੋਇ ਹਦੂਦ, ਹਿੱਸਾ ਵੰਡ ਨਾ ਕੋਇ ਵੰਡਾਈਆ। ਜੋ ਹਰ ਘਟ ਹਰ ਥਾਂ ਲੱਖ ਚੁਰਾਸੀ ਮੌਜੂਦ, ਨਿਰਗੁਣ ਹੋ ਕੇ ਸਰਗੁਣ ਸੋਭਾ ਪਾਈਆ। ਸੋ ਸਾਹਿਬ ਸਵਾਮੀ ਜਨ ਭਗਤਾਂ ਰੱਖੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਭਾਗ ਲਗਾਏ ਕਾਇਆ ਕਾਅਬਾ ਕਲਬੂਤ, ਹੁਕਮ ਇਕੋ ਦਏ ਜਣਾਈਆ। ਜਿਸ ਦਾ ਸਚ ਦਰਬਾਰ ਸਚਖੰਡ ਮਿਲੇ ਸਬੂਤ, ਸਾਬਤ ਸੂਰਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਦਰ ਸਹਿਜੇ ਮੇਲ ਮਿਲਾਈਆ।
ਜਨ ਭਗਤ ਮੰਜ਼ਲ ਚੜ੍ਹੇ ਸਚ ਅਟਾਰੀ, ਅਟੱਲ ਪਦਵੀ ਇਕੋ ਪਾਈਆ। ਜਿਥੇ ਨਿਰਮਲ ਜੋਤ ਜਗੇ ਨਿਰੰਕਾਰੀ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਤਖ਼ਤ ਨਿਵਾਸੀ ਇਕੋ ਸੋਹੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵਡ ਬਲਕਾਰੀ, ਸੁਲਤਾਨ ਭੂਪ ਸੋਭਾ ਪਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰੀ, ਬ੍ਰਹਿਮੰਡ ਖੰਡ ਸਕੇ ਨਾ ਕੋਇ ਉਲਟਾਈਆ। ਜਿਸ ਦੀ ਧਾਰ ਪੈਗ਼ੰਬਰ ਗੁਰ ਅਵਤਾਰੀ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋ ਜਨ ਭਗਤਾਂ ਦਏ ਅਧਾਰੀ, ਅੰਤਰ ਆਤਮ ਬੂਝ ਬੁਝਾਈਆ। ਸਾਚੇ ਸੰਤਾਂ ਦੇਵੇ ਨਾਮ ਖ਼ੁਮਾਰੀ, ਮਸਤ ਦੀਵਾਨੇ ਦਏ ਕਰਾਈਆ। ਗੁਰਮੁਖਾਂ ਜਾਏ ਪੈਜ ਸਵਾਰੀ, ਮਿਹਰ ਨਜ਼ਰ ਇਕ ਉਠਾਈਆ । ਗੁਰਸਿੱਖ ਸਾਚੀ ਮੰਜ਼ਲ ਜਾਏ ਚਾੜ੍ਹੀ, ਅਗੰਮ ਅਥਾਹ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲਾ ਕਰੇ ਖੇਲ ਨਿਆਰੀ, ਨਿਰੰਕਾਰ ਆਪਣੀ ਕਾਰ ਕਮਾਈਆ।
ਜਨ ਭਗਤ ਆਦਿ ਜੁਗਾਦਿ ਸਦਾ ਸਦ ਰਹੇ ਉਜਲ, ਅੰਧ ਅੰਧੇਰ ਨਾ ਕੋਇ ਕਰਾਈਆ। ਅੰਦਰ ਰਹੇ ਕੋਈ ਨਾ ਗੁੰਝਲ, ਸੁਖਮਨ ਟੇਢੀ ਬੰਕ ਨਾ ਕੋਇ ਅਟਕਾਈਆ। ਧੁਰ ਦਾ ਹੁਕਮ ਸੰਦੇਸ਼ਾ ਬੁੱਝਣ, ਸ਼ਬਦੀ ਸ਼ਬਦ ਹੋਏ ਸ਼ਨਵਾਈਆ। ਲੇਖਾ ਜਾਣਨ ਆਥਣ ਉਗਣ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ । ਪ੍ਰਭ ਸਰਨਾਈ ਚਰਨ ਕਵਲ ਬਿਨ ਸ਼ਸਤਰ ਝੂਜਣ, ਕਾਤਲ ਮਕਤੂਲ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚੀ ਮੰਜ਼ਲ ਹੱਕ ਮਹਿਬੂਬ, ਦਰ ਦਰਵਾਜ਼ਾ ਇਕ ਖੁਲ੍ਹਾਈਆ।
ਜਨ ਭਗਤ ਚੜ੍ਹੇ ਅਗੰਮੀ ਪੌੜੀ, ਡੰਡੇ ਹੱਥ ਨਾ ਕੋਇ ਟਿਕਾਈਆ। ਗਲੀ ਦਿਸੇ ਨਾ ਕੋਈ ਭੀੜੀ ਸੌੜੀ, ਡੂੰਘੀ ਭਵਰ ਨਾ ਕੋਇ ਭੁਵਾਈਆ। ਵਾਸਨਾ ਰਹੇ ਨਾ ਕੋਇ ਕੌੜੀ, ਸੁਗੰਧੀ ਇਕੋ ਇਕ ਪਰਗਟਾਈਆ । ਆਤਮ ਪਰਮਾਤਮ ਸਾਚੇ ਮੰਦਰ ਬਣ ਜਾਏ ਸਾਚੀ ਜੋੜੀ, ਲੁੜੀਂਦਾ ਸਾਜਣ ਘਰ ਘਰ ਨਜ਼ਰੀ ਆਈਆ। ਮਨੂਆਂ ਮਨ ਕਰੇ ਨਾ ਬੌਹੜੀ ਬੌਹੜੀ, ਬੁੱਧੀ ਦੇਵੇ ਨਾ ਕੋਇ ਦੁਹਾਈਆ। ਤੱਤਾਂ ਵਾਲੀ ਅਗਨ ਨਾ ਉਬਲੇ ਤੌੜੀ, ਸਾਢੇ ਤਿੰਨ ਹੱਥ ਵੱਜਦੀ ਰਹੇ ਵਧਾਈਆ। ਪੰਚ ਵਿਕਾਰਾ ਕਰੇ ਕੋਈ ਨਾ ਚੋਰੀ, ਚੁਰਸਤੇ ਸਭ ਦੇ ਬੰਦ ਕਰਾਈਆ। ਆਪਣਾ ਦਰਸ ਦੇ ਕੇ ਭੋਰੀ, ਭੋਰੇ ਵਿਚੋਂ ਬਾਹਰ ਕਢਾਈਆ। ਝਗੜਾ ਚੁਕਾ ਕੇ ਮੜ੍ਹੀ ਗੋਰੀ, ਗਹਿਰ ਗਵਰ ਆਪਣੇ ਵਿਚ ਸਮਾਈਆ। ਜਨ ਭਗਤ ਆਤਮਾ ਸਚਖੰਡ ਦਵਾਰੇ ਖ਼ੁਸ਼ੀਆਂ ਨਾਲ ਜਾਏ ਦੌੜੀ, ਭੱਜੇ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਖੇਲ ਮੁਕਾ ਕੇ ਮੋਰੀ ਤੋਰੀ, ਤੋਰਾ ਮੋਰਾ ਇਕੋ ਦਏ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭਾਗ ਕਰੇ ਮਥੋਰੀ, ਮਿਥਿਆ ਦਿਸੇ ਸਰਬ ਲੋਕਾਈਆ। (੧੫ ਜੇਠ ਸ਼ ਸੰ ੨ ਜਸ ਕੌਰ ਦੇ ਗ੍ਰਹਿ)
❋
ਜਨ ਭਗਤ ਦਰਸ਼ਨ ਮੰਗੇ ਪੁਰਖ ਅਕਾਲ, ਅਕਲ ਕਲਧਾਰੀ ਮਿਲੇ ਬੇਪਰਵਾਹੀਆ। ਸਾਹਿਬ ਸਵਾਮੀ ਲੱਭੇ ਦੀਨ ਦਿਆਲ, ਜੋ ਦੀਨ ਕਰ ਕੇ ਰੱਛਿਆ ਖ਼ੁਸ਼ੀ ਮਨਾਈਆ। ਲੇਖੇ ਲਾਏ ਜਨਮ ਜਨਮ ਦੀ ਕੀਤੀ ਘਾਲ, ਘਾਇਲ ਹੋ ਕੇ ਪੱਟੀ ਨਾਮ ਬੰਧਾਈਆ। ਗੋਦੀ ਚੁੱਕੇ ਆਪਣੇ ਲਾਲ, ਬਾਲ ਅੰਞਾਣੇ ਦਏ ਵਡਿਆਈਆ। ਸਦਾ ਸੁਹੇਲਾ ਹੋ ਕੇ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਚਰਨ ਦਵਾਰ ਬਖ਼ਸ਼ੇ ਸੱਚੀ ਧਰਮਸਾਲ, ਦਰ ਘਰ ਸਾਚੇ ਵੱਜਦੀ ਰਹੇ ਵਧਾਈਆ। ਬਿਰਹੋਂ ਵਿਛੋੜੇ ਵਿਚ ਕਦੇ ਨਾ ਕਰੇ ਬੇਹਾਲ, ਬੇਹਬਲ ਰੂਪ ਨਾ ਕੋਇ ਬਦਲਾਈਆ। ਨਾਮ ਸ਼ਬਦ ਦੇ ਕੇ ਸੱਚਾ ਧਨ ਮਾਲ, ਧਨੀ ਧੁਰ ਦੇ ਦਏ ਬਣਾਈਆ। ਨਿਰਮਾਣਤਾ ਵਿਚ ਰੱਖੇ ਕੰਗਾਲ, ਅਧੀਨਗੀ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ।
ਜਨ ਭਗਤ ਸੁਣੇ ਇਕ ਸੰਦੇਸ਼ਾ, ਅੱਠੇ ਪਹਿਰ ਧਿਆਨ ਲਗਾਈਆ। ਮਿਲੇ ਮੇਲ ਨਰ ਨਰੇਸ਼ਾ, ਜੋ ਨਰਾਇਣ ਹੋ ਕੇ ਨਰਾਂ ਦਏ ਵਡਿਆਈਆ। ਝਗੜਾ ਮੁਕਾਏ ਬ੍ਰਹਿਮੰਡ ਖੰਡ ਦੇਸ ਪਰਦੇਸ਼ਾ, ਪੁਰੀਆਂ ਲੋਆਂ ਵਿਚੋਂ ਬਾਹਰ ਕਢਾਈਆ। ਮਿੰਨਤ ਕਰਨੀ ਨਾ ਪਏ ਕਿਸੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਸ਼ੰਕਰ ਸੀਸ ਨਾ ਕੋਇ ਨਿਵਾਈਆ। ਦੂਜਾ ਮੰਗੇ ਕੋਈ ਨਾ ਲੇਖਾ, ਰਾਏ ਧਰਮ ਨਾ ਦਏ ਸਜ਼ਾਈਆ। ਮੰਜ਼ਲ ਚੜ੍ਹਦਿਆਂ ਲੱਗੇ ਕੋਈ ਨਾ ਠੇਡਾ, ਅੱਗੇ ਹੋ ਨਾ ਕੋਇ ਅਟਕਾਈਆ। ਸਚ ਦਵਾਰ ਦਾ ਖੁੱਲ੍ਹੇ ਭੇਦਾ, ਪੜਦਾ ਰਹੇ ਨਾ ਰਾਈਆ। ਫੋਲਣਾ ਪਏ ਨਾ ਚਾਰ ਵੇਦਾਂ, ਪੁਰਾਨ ਅਠਾਰਾਂ ਨਾ ਕੋਇ ਖੁਲ੍ਹਾਈਆ। ਸਿੱਧਾ ਮਿਹਰਵਾਨ ਨਾਲ ਮਿਲੇ ਦੀਦਾ, ਦੀਦਾ ਦਾਨਿਸ਼ਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸੇ ਸਿਫ਼ਤ ਨਾਮ ਤਆਰੀਫਾ, ਤੁਆਰਫ ਵਿਚ ਪੜਦਾ ਦਏ ਉਠਾਈਆ।
ਜਨ ਭਗਤ ਪੜਦਾ ਦੇਵੇ ਚੁੱਕ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਅੰਤਰ ਓਹਲਾ ਰਹੇ ਲੁੱਕ, ਅੰਧ ਅੰਧੇਰ ਨਾ ਕੋਇ ਜਣਾਈਆ। ਮਨੂਆਂ ਮਨ ਨਾ ਹੋਵੇ ਚੁਪ, ਉਚੀ ਕੂਕ ਨਾ ਕੋਇ ਸੁਣਾਈਆ। ਜਗਤ ਤ੍ਰਿਸ਼ਨਾ ਮਿਟੇ ਭੁੱਖ, ਕਾਮ ਕਰੋਧ ਨਾ ਕੋਇ ਹਲਕਾਈਆ। ਲੱਖ ਚੁਰਾਸੀ ਰਹੇ ਨਾ ਦੁੱਖ, ਜੂਨੀ ਜੂਨ ਨਾ ਕੋਇ ਭੁਵਾਈਆ। ਘਰ ਸਵਾਮੀ ਠਾਕਰ ਮਿਲੇ ਅਬਿਨਾਸ਼ੀ ਅਚੁੱਤ, ਚੇਤਨ ਸੁਰਤੀ ਦਏ ਕਰਾਈਆ। ਅੰਦਰੇ ਅੰਦਰ ਬਦਲ ਕੇ ਰੁਖ, ਰੁਖਸਤ ਦੇ ਕੇ ਨਾਤਾ ਜਗਤ ਦੇਵੇ ਤੁੜਾਈਆ। ਉਜਲ ਕਰੇ ਮੁੱਖ, ਮੁਫ਼ਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰੋਂ ਪਏ ਉਠ, ਨਿਰਗੁਣ ਹੋ ਕੇ ਨੂਰ ਕਰੇ ਰੁਸ਼ਨਾਈਆ।
ਜਨ ਭਗਤ ਕਦੇ ਨਾ ਹੋਵੇ ਦੁਖੀਆ, ਦਲਿੱਦਰ ਵਿਚ ਕਦੇ ਨਾ ਆਈਆ। ਆਤਮ ਪਰਮਾਤਮ ਮਿਲ ਕੇ ਕਰੇ ਸੁਖੀਆ, ਸੁਖਸਾਗਰ ਵਿਚ ਸਮਾਈਆ। ਇਕੋ ਧਿਆਨ ਰੱਖੇ ਰੁਚੀਆ, ਰਚਨਾ ਬਾਹਰ ਨਾ ਕੋਇ ਰਖਾਈਆ। ਬੁੱਧੀ ਬਿਬੇਕ ਕਰੇ , ਆਪਣਾ ਆਪ ਲਏ ਅਪਨਾਈਆ। ਮਨ ਵਾਸਨਾ ਕੱਟੇ ਕੋਈ ਨਾ ਬੁੱਤੀਆ, ਬੁਤਖਾਨੇ ਵੱਜੇ ਵਧਾਈਆ। ਭਾਓ ਰਹੇ ਨਾ ਕੋਈ ਦੁਤੀਆ, ਦਵੈਤੀ ਲੇਖਾ ਦਏ ਚੁਕਾਈਆ। ਪ੍ਰੇਮ ਪਿਆਰ ਮੁਹੱਬਤ ਅੰਦਰ ਮਾਣੇ ਸਦਾ ਖ਼ੁਸ਼ੀਆ, ਖ਼ੁਸ਼ਹਾਲ ਮਿਲ ਕੇ ਆਪਣਾ ਆਪ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਲਗਾਏ ਕਾਇਆ ਕੁਟੀਆ, ਕੁਟਲਤਾ ਅੰਦਰੋਂ ਬਾਹਰ ਕਢਾਈਆ।
ਜਨ ਭਗਤ ਕਾਇਆ ਕੁਟੀਆ ਕਰੇ ਖਿਆਲ, ਲੇਖਾ ਹੋਰ ਨਾ ਕੋਇ ਰਖਾਈਆ। ਜਿਸ ਘਰ ਵਸੇ ਦੀਨ ਦਿਆਲ, ਸੋ ਮੰਦਰ ਸੋਭਾ ਪਾਈਆ। ਸੁਰਤੀ ਸ਼ਬਦੀ ਸੁਣੇ ਤਾਲ, ਤਲਵਾੜਾ ਵੱਜੇ ਚਾਈਂ ਚਾਈਂਆ । ਮਾਇਆ ਮਮਤਾ ਤੁੱਟੇ ਜੰਜ਼ਾਲ, ਜਾਗਰਤ ਜੋਤ ਹੋਏ ਰੁਸ਼ਨਾਈਆ। ਜੀਵਨ ਜਿੰਦਗੀ ਹਲ ਹੋਏ ਸਵਾਲ, ਫ਼ਿਕਰਾ ਅਵਰ ਨਾ ਕੋਇ ਪੜ੍ਹਾਈਆ। ਲੇਖਾ ਰਹੇ ਨਾ ਸ਼ਾਹ ਕੰਗਾਲ, ਕਿੰਗਰੇ ਕਿੰਗਰ ਮਰਦੰਗ ਨਾ ਕੋਇ ਵਜਾਈਆ। ਨਜ਼ਰੀ ਆਏ ਦੀਨ ਦਿਆਲ, ਬੇਨਜ਼ੀਰ ਆਪਣੀ ਨਜ਼ਰ ਬਦਲਾਈਆ। ਜਨ ਭਗਤਾਂ ਸਦ ਰੱਖੇ ਚਰਨਾਂ ਨਾਲ, ਚਰਨੋਦਕ ਬੂੰਦ ਸਵਾਂਤੀ ਮੁਖ ਚੁਆਈਆ। ਲੱਖ ਚੁਰਾਸੀ ਵਿਚੋਂ ਭਾਲ, ਗਫ਼ਲਤ ਵਿਚੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਧਨ ਮਾਲ, ਨਾਮ ਖਜ਼ੀਨਾ ਇਕੋ ਦਏ ਵਖਾਈਆ।
ਜਨ ਭਗਤ ਸਦ ਰੱਖੇ ਇਕੋ ਘਰ ਵਸੇਰਾ, ਜਿਥੇ ਵਿਸਰ ਕਦੇ ਨਾ ਜਾਈਆ। ਜੁਗ ਚੌਕੜੀ ਹੋਏ ਨਾ ਕਦੇ ਅੰਧੇਰਾ, ਕਿਸ਼ਨਾ ਸ਼ੁਕਲਾ ਪੱਖ ਥਿਤ ਨਾ ਕੋਇ ਵੰਡਾਈਆ। ਝਗੜਾ ਰਹੇ ਨਾ ਮੇਰਾ ਤੇਰਾ, ਤੂੰ ਮੈਂ ਨਾ ਕੋਇ ਲੜਾਈਆ। ਇਕੋ ਵਸੇ ਨਗਰ ਖੇੜਾ, ਜਿਥੇ ਸਾਹਿਬ ਸਵਾਮੀ ਡੇਰਾ ਲਾਈਆ। ਤੱਤਾਂ ਵਾਲਾ ਰਹੇ ਨਾ ਝੇੜਾ, ਦੀਨ ਮਜ਼੍ਹਬ ਰੋ ਰੋ ਦੇਵੇ ਨਾ ਕੋਇ ਦੁਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰਨਹਾਰਾ ਮਿਹਰਾ, ਮਿਹਰਵਾਨ ਆਪਣੀ ਦਇਆ ਕਮਾਈਆ। ਜਨ ਭਗਤਾਂ ਕਰੇ ਹੱਕ, ਨਬੇੜਾ, ਹਕੀਕਤ ਵਿਚੋਂ ਹਕੀਕਤ ਖੋਜ ਖੁਜਾਈਆ। ਚਰਨ ਸਰਨ ਸਰਨਾਈ ਆਇਆ ਜਿਹੜਾ, ਜਗਤ ਝੇੜੇ ਵਿਚੋਂ ਬਾਹਰ ਕਢਾਈਆ। ਸ਼ੌਹ ਦਰਿਆਏ ਡੁੱਬਣ ਨਾ ਦੇਵੇ ਬੇੜਾ, ਬਣ ਮਲਾਹ ਖੇਵਟ ਖੇਟਾ ਬੰਨ੍ਹੇ ਦੇਵੇ ਲਗਾਈਆ । ਪੁਰਖ ਅਕਾਲ ਦੀਨ ਦਿਆਲ ਸਤਿਗੁਰ ਸੱਚਾ ਆਦਿ ਜੁਗਾਦਿ ਜੁਗ ਚੌਕੜੀ ਇਕੋ ਬਥੇਰਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਇਕੋ ਰੰਗ ਰਵੇ ਸਦਾ ਸਦਾ ਸਦ ਗੁਰੂ ਗੁਰ ਚੇਲਾ, ਗੁਰ ਗੋਬਿੰਦ ਗਿਆ ਸਮਝਾਈਆ । ਮਾਨਸ ਜਨਮ ਹੋਵੇ ਵਕਤ ਸੁਹੇਲਾ, ਸੁਹੰਜਣੀ ਘੜੀ ਮਿਲੇ ਵਡਿਆਈਆ। ਜਨ ਭਗਤਾਂ ਪਰਮਾਤਮ ਲੱਭਣਾ ਨਾ ਪਏ ਜੰਗਲ ਜੂਹ ਵਿਚ ਬੇਲਾ, ਘਰ ਬੈਠਿਆਂ ਘਰ ਵਿਚ ਘਰ ਦਏ ਸਮਝਾਈਆ। ਜੋ ਵਸਣਹਾਰਾ
ਧਾਮ ਨਵੇਲਾ, ਨਿਝ ਘਰ ਵਾਸੀ ਪੁਰਖ ਅਬਿਨਾਸ਼ੀ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਬੰਦ ਖਲਾਸੀ, ਬੰਧਨ ਅੱਗੇ ਨਾ ਕੋਇ ਰਖਾਈਆ।
ਜਨ ਭਗਤ ਕਿਸੇ ਦਾ ਬਣੇ ਨਾ ਕਦੇ ਖਾਦਮ, ਖਿਦਮਤਗਾਰ ਨਾ ਕੋਇ ਅਖਵਾਈਆ। ਜਗਤ ਸ਼ਰਅ ਨਾ ਕੋਇ ਬਾਂਧਨ, ਬੰਧਨਾ ਵਿਚ ਨਾ ਕੋਇ ਭਟਕਾਈਆ। ਪਰਕਾਸ਼ ਤੱਕੇ ਨਾ ਸੂਰਜ ਚਾਂਦਨ, ਸਤਿ ਜੋਤ ਵੇਖੇ ਚਾਈਂ ਚਾਈਂਆ। ਪੈਸਿਆਂ ਟਕਿਆਂ ਦੀ ਲੱਭੇ ਕਦੇ ਨਾ ਆਮਦਨ, ਆਮਦ ਵਿਚ ਖ਼ੁਸ਼ਾਮਦ ਵਿਚ ਬਰਾਮਦ ਵਿਚ ਰਾਹ ਤੱਕੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਨਿਰਗੁਣ ਧਾਰ ਆਪਣੇ ਮਿਲਣ ਦਾ ਦੱਸ ਕੇ ਸਾਧਨ, ਸਿੱਧਾ ਆਪਣੇ ਰੰਗ ਸਮਾਈਆ। (੧੫ ਜੇਠ ਸ਼ ਸੰ ੨ ਭਗਤ ਸਿੰਘ ਦੇ ਗ੍ਰਹਿ)
❋
ਜਨ ਭਗਤ ਅੰਤਰ ਆਤਮ ਪਰਮਾਤਮ ਨਾਲ ਜਾਏ ਜੁੜ, ਨਾਤਾ ਬਿਧਾਤਾ ਇਕ ਰਖਾਈਆ। ਕਿਸੇ ਆਸ ਨਾ ਰੱਖੇ ਦੇਵਤ ਸੁਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਾ ਕੋਇ ਝੁਕਾਈਆ। ਬਾਹਰੋਂ ਸੁਣੇ ਨਾ ਕੋਇ ਰਾਗ ਤਾਲ ਸੁਰ, ਧੁਨ ਆਤਮਕ ਸੁਣ ਕੇ ਖ਼ੁਸ਼ੀ ਮਨਾਈਆ। ਜਗਤ ਵਸਤ ਦੀ ਸਮਝੇ ਕੋਇ ਨਾ ਥੁੜ, ਨਾਮ ਭੰਡਾਰਾ ਲੈ ਕੇ ਹੱਸੇ ਚਾਈਂ ਚਾਈਂਆ। ਪਾਂਧੀ ਬਣ ਕੇ ਮੰਜ਼ਲ ਚੜ੍ਹੇ ਧੁਰ, ਧਾਮ ਦਵਾਰੇ ਜਾ ਕੇ ਸੋਭਾ ਪਾਈਆ। ਜਿਥੇ ਜਾ ਕੇ ਕੋਈ ਨਾ ਆਵੇ ਮੁੜ, ਪ੍ਰਭ ਚਰਨ ਕਵਲ ਬੈਠੇ ਡੇਰਾ ਲਾਈਆ। ਪੁਰਖ ਅਬਿਨਾਸ਼ੀ ਸਾਹਿਬ ਸਵਾਮੀ ਇਕੋ ਮਿਲੇ ਸਤਿਗੁਰ, ਸਤਿਗੁਰੂ ਗੁਰ ਗੋਰ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਇਕੋ ਦਰ ਰਹੇ ਹਜ਼ੂਰੀ, ਹਾਜ਼ਰ ਹੋ ਕੇ ਸੇਵ ਕਮਾਈਆ।
ਸਚਖੰਡ ਦੀ ਲੈ ਮਨਜ਼ੂਰੀ, ਲੇਖਾ ਪਿਛਲਾ ਦਏ ਚੁਕਾਈਆ। ਵਾਸਨਾ ਰਹੇ ਕੋਇ ਨਾ ਕੂੜੀ, ਕੂੜ ਕੁਟੰਬ ਨਾ ਭਰਮ ਭੁਲਾਈਆ। ਬੁੱਧੀ ਰਹੇ ਨਾ ਮੂਰਖ, ਮੂੜ੍ਹੀ, ਚਤਰ ਸੁਘੜ ਵੱਜੇ ਵਧਾਈਆ। ਮੰਜ਼ਲ ਰਹੇ ਨਾ ਨੇੜੇ ਦੂਰੀ, ਪੈਂਡਾ ਅਗਲਾ ਦਏ ਮੁਕਾਈਆ। ਮਾਨਸ ਜਨਮ ਲੇਖੇ ਲੱਗੇ ਜ਼ਰੂਰੀ, ਚੁਰਾਸੀ ਵਿਚ ਨਾ ਕੋਇ ਭਵਾਈਆ। ਇਕੋ ਦਰਸ਼ਨ ਕਰੇ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਜਨਮ ਜਨਮ ਦੀ ਕਰਮ ਕਰਮ ਦੀ ਲੇਖੇ ਲੱਗੇ ਮਜ਼ਦੂਰੀ, ਮੁਸ਼ਕਲ ਅੱਗੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ।
ਜਨ ਭਗਤ ਕਦੇ ਨਾ ਰਹੇ ਓਹਲੇ, ਪੜਦਿਆਂ ਵਿਚੋਂ ਪੜਦਾ ਲਏ ਉਠਾਈਆ। ਸੁਰਤੀ ਸ਼ਬਦੀ ਪ੍ਰੀਤਮ ਵਿਚ ਮੌਲੇ, ਮੌਲਾ ਘਰ ਮੇਂ ਨਜ਼ਰੀ ਆਈਆ। ਦੇਵੇ ਵਡਿਆਈ ਉਪਰ ਧਰਨ ਧਰਤ ਧਵਲੇ, ਧੌਲ ਹੱਸੇ ਚਾਈਂ ਚਾਈਂਆ। ਕਰੇ ਪਰਕਾਸ਼ ਨੂਰ ਅਲਾਹੀ ਅਵਲੇ, ਅੱਵਲ ਇਕੋ ਏਕੰਕਾਰ ਬੇਪਰਵਾਹੀਆ। ਜਨ ਭਗਤ ਸੁਹੇਲੇ ਮਸਤੀ ਅੰਦਰ ਕਰੇ ਬਵਲੇ, ਬਾਬਲ ਬਾਵਰਾ ਆਪਣਾ ਰੰਗ ਲਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਜਾਵਣ ਨਾ ਦੇਵੇ ਕੋਈ ਹੱਥਾਂ ਵਾਲੇ ਤਬਲੇ, ਤਪਦੇ ਹਿਰਦੇ ਸ਼ਾਂਤ ਕਰਕੇ ਸਤਿ ਦਏ ਸਮਝਾਈਆ।
ਜਨ ਭਗਤ ਸਾਂਤਕ ਹੋਵੇ ਸਦਾ ਸਤਿ, ਅਗਨੀ ਤੱਤ ਨਾ ਕੋਇ ਤਪਾਈਆ। ਇਕੋ ਉਪਜੇ ਬ੍ਰਹਮਤ,
ਬ੍ਰਹਮ ਵਿਦਿਆ ਦਏ ਸਮਝਾਈਆ। ਨਾੜੀ ਨਾੜੀ ਨਾ ਉਬਲੇ ਰਤ, ਬਹੱਤਰ ਭਵਰ ਨਾ ਕੋਇ ਭੁਵਾਈਆ । ਅਗਨੀ ਕੂੜ ਪੋਹ ਨਾ ਸਕੇ ਅੱਗ, ਅੰਮ੍ਰਿਤ ਮੇਘ ਦਏ ਬਰਸਾਈਆ। ਹੰਸ ਬੁੱਧੀ ਬਣਾਏ ਕਗ, ਕਾਗੋਂ ਹੰਸ ਉਡਾਈਆ। ਦਰਸ ਵਖਾ ਉਪਰ ਸ਼ਾਹ ਰਗ, ਸ਼ਮਾਂ ਬੁਝੀ ਦਏ ਜਗਾਈਆ। ਜਗਤ ਵਾਸਨਾ ਦੂਰ ਕਰਾਏ ਹੱਦ, ਹਦੂਦ ਆਪਣੀ ਦਏ ਵਖਾਈਆ। ਜਿਥੇ ਇਕੋ ਨਾਦ ਰਿਹਾ ਵੱਜ, ਆਦਿ ਜੁਗਾਦਿ ਕਰੇ ਸ਼ਨਵਾਈਆ। ਦੀਪਕ ਜੋਤੀ ਰਿਹਾ ਜਗ, ਅੰਧ ਅੰਧੇਰਾ ਰਿਹਾ ਮਿਟਾਈਆ। ਭਗਤ ਭਗਵਾਨ ਕਦੇ ਨਾ ਹੋਵਣ ਅੱਡ, ਸੁਹੰਜਣੀ ਸੇਜ ਸੋਭਾ ਪਾਈਆ। ਪਿਛਲਾ ਲੇਖਾ ਪਿਛੇ ਜਾਏ ਛੱਡ, ਅੱਗੇ ਅਗਲਾ ਮਾਲਕ ਮਿਲੇ ਬੇਪਰਵਾਹੀਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਨਾਲ ਮਿਲ ਕੇ ਬਣਦੀ ਯੱਦ, ਪੁਸ਼ਤ ਪਨਾਹ ਸਦ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਸਾਚੇ ਗ੍ਰਹਿ ਲਵੇ ਸੱਦ, ਸੱਦਾ ਹੋਕਾ ਆਪਣਾ ਨਾਮ ਸੁਣਾਈਆ।
ਜਨ ਭਗਤ ਰਾਹ ਤੱਕੇ ਗਹਿਰ ਗੰਭੀਰ, ਗਵਰ ਇਕੋ ਨਜ਼ਰੀ ਆਈਆ। ਜਿਸ ਦਾ ਤੱਤਾਂ ਵਾਲਾ ਨਹੀਂ ਸ਼ਰੀਰ, ਪੰਜ ਤੱਤ ਕਾਇਆ ਦੇਵਣਹਾਰ ਵਡਿਆਈਆ। ਜਿਸ ਦੇ ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਚਾਰੇ ਖਾਣੀ ਵਿਚੋਂ ਗਾਈਆ। ਸ਼ਰਅ ਸ਼ਰੀਅਤ ਤਨ ਮਾਟੀ ਖ਼ਾਕੀ ਪਾ ਜੰਜ਼ੀਰ, ਜ਼ੇਰ ਜ਼ਬਰ ਗਏ ਸਮਝਾਈਆ। ਮੰਜ਼ਲ ਦੱਸ ਕੇ ਚੋਟੀ ਅਖ਼ੀਰ, ਵਾਹਵਾ ਕਹਿ ਕੇ ਢੋਲੇ ਰਹੇ ਸੁਣਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਮੁਸੱਵਰ ਰੂਪ ਨਾ ਕਿਸੇ ਦਰਸਾਈਆ । ਜਿਸ ਨੂੰ ਸੱਯਦਾ ਕੀਤਾ ਕਬੀਰ, ਕਬਰਾਂ ਵਿਚੋਂ ਬਾਹਰ ਡੇਰਾ ਗਿਆ ਲਗਾਈਆ। ਹਜ਼ਰਤਾਂ ਕਿਹਾ ਆਮੀਨ, ਤੇਰੀ ਬੇਪਰਵਾਹੀਆ। ਭਗਤਾਂ ਦੇਵੇ ਯਕੀਨ, ਭਰਵਾਸਾ ਇਕੋ ਇਕ ਰਖਾਈਆ। ਹੁਕਮੇ ਅੰਦਰ ਦੇ ਤਲਕੀਨ, ਤੁਲਬੇ ਸਾਰੇ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਮਾਰਗ ਦਏ ਲਗਾਈਆ।
ਜਨ ਭਗਤ ਲੱਭੇ ਇਕ ਮਲਾਹ, ਖੇਵਟ ਖੇਟਾ ਅਵਰ ਨਾ ਕੋਇ ਰਖਾਈਆ। ਜੋ ਸਿਧਾ ਸਚਖੰਡ ਦਾ ਦੱਸੇ ਰਾਹ, ਦੂਜੀ ਬਿਧੀ ਨਾ ਕੋਇ ਸਮਝਾਈਆ। ਮੰਜ਼ਲ ਮੰਜ਼ਲ ਸਾਚੀ ਮਜਲ ਦਏ ਪਹੁੰਚਾ, ਪੰਧ ਅੱਗੇ ਰਹੇ ਨਾ ਰਾਈਆ। ਨਿਰਅੱਖਰ ਵੱਖਰ ਸਿਖਿਆ ਦਏ ਸਖਾ, ਵਿਦਿਆ ਦਾ ਲੇਖਾ ਦਏ ਚੁਕਾਈਆ । ਪ੍ਰੇਮ ਪਿਆਰ ਦੀ ਭਿਛਿਆ ਦੇਵੇ ਪਾ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਪਾਰ ਕਰਾ ਕੇ ਥਲ ਅਸਗਾਹ, ਟਿੱਲੇ ਪਰਬਤ ਚੋਟੀ ਚਰਨਾਂ ਹੇਠ ਦਬਾਈਆ। ਧੁਰ ਦਾ ਦੱਸ ਕੇ ਇਕੋ ਨਾਂ, ਨਾਉਂ ਨਿਰੰਕਾਰ ਅੰਦਰ ਦਏ ਵਸਾਈਆ। ਸਦਾ ਸੁਹੇਲਾ ਹੋ ਕੇ ਦੇਵੇ ਠੰਡੀ ਛਾਂ, ਅਗਨੀ ਤੱਤ ਨਾ ਕੋਇ ਤਪਾਈਆ। ਬਾਲ ਅੰਞਾਣਿਆਂ ਬਣੇ ਪਿਤਾ ਮਾਂ, ਗੋਦੀ ਆਪਣੀ ਲਏ ਉਠਾਈਆ। ਜਨ ਭਗਤਾਂ ਵਖਾ ਕੇ ਧੁਰ ਦਾ ਥਾਂ, ਡੇਰਾ ਪਿਛਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਨਾਲ ਮਿਲ ਕੇ ਸ਼ਬਦੀ ਧਾਰ ਹਾਂ ਵਿਚ ਕਰ ਲਈ ਹਾਂ, ਹਾਰ ਜਿੱਤ ਦਾ ਲੇਖਾ ਦਏ ਚੁਕਾਈਆ। (੧੫ ਜੇਠ ਸ਼ ਸੰ ੨ ਸੇਵਾ ਸਿੰਘ ਦੇ ਗ੍ਰਹਿ)
❋
ਜਨ ਭਗਤ ਪ੍ਰਭ ਮਿਲਣ ਦਾ ਰੱਖੇ ਸ਼ੌਂਕ, ਸ਼ਮਾ ਅੰਤਰ ਆਪਣੀ ਆਪ ਜਗਾਈਆ। ਸਾਚੀ ਮੰਜ਼ਲ ਜਾਏ ਪਹੁੰਚ, ਜਿਥੇ ਜਗਤ ਵਿਕਾਰ ਨਾ ਕੋਇ ਅਟਕਾਈਆ। ਮਨ ਬੁੱਧੀ ਦੀ ਰਹੇ ਕੋਈ ਨਾ ਸੋਚ, ਵਾਸਨਾ
ਕੂੜ ਨਾ ਕੋਇ ਭਰਮਾਈਆ। ਝਗੜਾ ਰਹੇ ਨਾ ਕੋਈ ਜੀਵ ਲੋਕ, ਜਾਗਰਤ ਜੋਤ ਹੋਵੇ ਰੁਸ਼ਨਾਈਆ । ਨਾਮ ਨਿਧਾਨਾ ਸੁਣੇ ਇਕ ਸਲੋਕ, ਜਿਸ ਦੇ ਸੋਹਲੇ ਸਿਫ਼ਤ ਸਲਾਹੀਆ। ਸਚ ਦਵਾਰੇ ਲੱਗੀ ਵੇਖੇ ਮੌਜ, ਮਹਿਬੂਬ ਮਜਲਸ ਭਗਤਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ।
ਜਨ ਭਗਤ ਵੇਖੇ ਆਪਣਾ ਪਿਛਲਾ ਘਰਾਨਾ, ਜਿਸ ਵਿਚੋਂ ਹੋਈ ਜੁਦਾਈਆ। ਜਿਸ ਦਾ ਮਾਲਕ ਇਕੋ ਇਕ ਸ੍ਰੀ ਭਗਵਾਨਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਓਥੇ ਦਿਸੇ ਨਾ ਕੋਇ ਬੇਗਾਨਾ, ਵੈਰੀ ਵੈਰ ਨਾ ਕੋਇ ਕਮਾਈਆ। ਕੂੜਾ ਦਿਸੇ ਨਾ ਕੋਇ ਨਿਸ਼ਾਨਾ, ਜੂਠ ਝੂਠ ਨਜ਼ਰ ਕੋਇ ਨਾ ਆਈਆ। ਇਕੋ ਤਖ਼ਤ ਬੈਠਾ ਸ਼ਾਹ ਸੁਲਤਾਨਾ, ਤਖ਼ਤ ਨਿਵਾਸੀ ਸੋਭਾ ਪਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਨਾਮ ਦਾਨਾ, ਭਗਤਾਂ ਭਗਤੀ ਵਿਚ ਲਗਾਈਆ। ਜੁਗ ਚੌਕੜੀ ਖੇਲ ਖੇਲਦਾ ਰਹੇ ਵਿਚ ਜਹਾਨਾ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਰਅੱਖਰ ਧਾਰ ਅੱਖਰਾਂ ਵਾਲਾ ਬਣੌਂਦਾ ਰਹੇ ਗਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ।
ਜਨ ਭਗਤ ਘਰ ਮੰਦਰ ਆਪਣੇ ਵੇਖੇ ਮੀਤ, ਮਿੱਤਰ ਪਿਆਰਾ ਹਰਿ ਜੂ ਨਜ਼ਰੀ ਆਈਆ। ਜਿਸ ਦਾ ਝਗੜਾ ਨਹੀਂ ਹਸਤ ਕੀਟ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਾਚਾ ਨਾਮ ਸਭ ਨੂੰ ਦੱਸੇ ਹਦੀਸ, ਹਾਜਰ ਹੋ ਕੇ ਹਜ਼ਰਤਾਂ ਕਰੇ ਪੜ੍ਹਾਈਆ। ਮਨੂਆਂ ਸ਼ੈਤਾਨ ਨਾ ਰਹੇ ਅਬਲੀਸ, ਲਾਹਨਤ ਜਾਮਾ ਗਲ ਨਾ ਕੋਇ ਪਵਾਈਆ। ਜਨ ਭਗਤਾਂ ਰੱਖੇ ਸਦਾ ਉਡੀਕ, ਸੂਫ਼ੀ ਸੰਤਾਂ ਰਾਹ ਤਕਾਈਆ। ਸਾਚੇ ਨਾਮ ਦੀ ਕਰੇ ਤਬਲੀਕ, ਤਰਤੀਬ ਵਾਰ ਸਦਾ ਸਮਝਾਈਆ। ਗੁਰਮੁਖਾਂ ਬਦਲ ਦੇਵੇ ਨਸੀਬ, ਨਸਲ ਧੁਰ ਦੀ ਦਏ ਸਮਝਾਈਆ। ਘਰ ਵਖਾਏ ਇਕ ਅਜ਼ੀਬ, ਨਿਰਗੁਣ ਜੋਤ ਕਰ ਰੁਸ਼ਨਾਈਆ । ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਤਾਅਈਦ, ਸੋ ਸਚਖੰਡ ਦਵਾਰਾ ਦਏ ਜਣਾਈਆ। ਜਿਥੇ ਭਗਤਾਂ ਪ੍ਰਭ ਮਿਲਣ ਦੀ ਸਦਾ ਰਹੇ ਉਮੀਦ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਦਰ ਦਏ ਟਿਕਾਈਆ।
ਜਨ ਭਗਤ ਆਪਣਾ ਗ੍ਰਹਿ ਮੰਦਰ ਵੇਖੇ ਕੋਠਾ, ਕੁਟੀਆ ਸੋਹਣੀ ਨਜ਼ਰੀ ਆਈਆ। ਜਿਸ ਨੂੰ ਸਮਝੇ ਕੋਇ ਨਾ ਲੰਬਾ ਚੌੜਾ ਛੋਟਾ, ਨਾਪ ਵਿਚ ਨਾ ਕੋਇ ਰਖਾਈਆ। ਜਿਥੇ ਇਕੋ ਪਰਕਾਸ਼ ਦੇਵੇ ਨਿਰਗੁਣ ਜੋਤਾ, ਆਦਿ ਜੁਗਾਦਿ ਸਦਾ ਰੁਸ਼ਨਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਵਿਰਲੇ ਮਿਲਦਾ ਮੌਕਾ, ਜੋ ਮੰਦਰ ਚੜ੍ਹ ਕੇ ਅੰਦਰ ਵੜ ਕੇ ਖ਼ੁਸ਼ੀ ਮਨਾਈਆ। ਹੱਕ ਹਕੀਕਤ ਦਾ ਦੇਵੇ ਹੋਕਾ, ਉਚੀ ਕੂਕ ਕੂਕ ਸੁਣਾਈਆ। ਪੈਂਡਾ ਮੁਕੇ ਚੌਦਾਂ ਲੋਕਾ, ਚੌਦਾਂ ਤਬਕਾਂ ਲਹਿਣਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ।
ਜਨ ਭਗਤ ਆਪਣਾ ਗ੍ਰਹਿ ਮੰਦਰ ਵੇਖੇ ਧੁਰ ਦਾ ਮਠ, ਪੜਦਿਆਂ ਵਿਚੋਂ ਪੜਦਾ ਫਾਸ਼ ਕਰਾਈਆ। ਜਿਥੇ ਨੂਰ ਨੁਰਾਨਾ ਜੋਤ ਰੋਸ਼ਨ ਹੋਵੇ ਲਟ ਲਟ, ਅੰਧ ਅੰਧੇਰ ਨਜ਼ਰ ਕੋਇ ਨਾ ਆਈਆ। ਇਕੋ ਸੋਭਾਵੰਤ ਸੋਭਾ ਪਾਏ ਪੁਰਖ ਸਮਰੱਥ, ਜਿਸ ਦੀ ਮਹਿੰਮਾ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜਿਸ ਦੇ ਚਰਨ ਕਵਲ ਪੈਗ਼ੰਬਰ ਅਵਤਾਰ ਗੁਰੂ ਸ਼ੁਰੂ ਤੋਂ ਜਾਣ ਢੱਠ, ਅੰਤ ਨੂੰ ਓਸੇ ਵਿਚ ਸਮਾਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦੀ ਧਾਰ ਅੰਦਰ ਕਰ ਇਕੱਠ, ਏਕੰਕਾਰ ਵੇਖ ਵਖਾਈਆ। ਜਨ ਭਗਤਾਂ ਕਾਰਨ ਖੋਲ੍ਹ ਕੇ ਹੱਟ, ਭਗਤ ਦਵਾਰ ਦਿਤੀ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਸਭ ਦਾ ਸਾਂਝਾ ਰੱਖ
ਕੇ ਹੱਕ, ਹਕੀਕਤ ਧੁਰ ਦੀ ਦਿਤੀ ਜਣਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਈ ਵੱਟ, ਸ਼ਰਅ ਕਰੇ ਨਾ ਕੋਇ ਲੜਾਈਆ। ਊਚ ਨੀਚ ਦਾ ਦਿਸੇ ਕੋਇ ਨਾ ਹੱਟ, ਸਭ ਦਾ ਮਾਲਕ ਇਕੋ ਨਜ਼ਰੀ ਆਈਆ। ਜੋ ਸਰਨ ਸਰਨਾਈ ਜਾਏ ਢੱਠ, ਚਰਨ ਕਵਲ ਧਿਆਨ ਲਗਾਈਆ। ਓਹ ਲੋਆਂ ਪੁਰੀਆਂ ਬ੍ਰਹਿਮੰਡ ਖੰਡ ਆਕਾਸ਼ ਪਰਕਾਸ਼ ਵਿਚ ਜਾਵੇ ਟੱਪ, ਅੱਗੇ ਹੋ ਨਾ ਕੋਇ ਅਟਕਾਈਆ। ਸਚਖੰਡ ਦਵਾਰੇ ਸਾਚੇ ਘਰ ਜਾਵੇ ਵਸ, ਜਿਥੇ ਮੇਲਾ ਹੋਵੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਚਖੰਡ ਦਵਾਰੇ ਦੇ ਕੇ ਧੁਰ ਦਾ ਹੱਕ, ਹਿਕਮਤ ਨਾਲ ਕੂੜੀ ਹਕੂਮਤ ਦਏ ਬਦਲਾਈਆ। (੧੬ ਜੇਠ ਸ਼ ਸੰ ੨ ਕਰਤਾਰ ਸਿੰਘ ਦੇ ਗ੍ਰਹਿ)
❋
ਜਨ ਭਗਤ ਪ੍ਰਭ ਚਰਨ ਧੂੜੀ ਖ਼ਾਕ ਰਮਾਏ ਜਿਸਮ, ਰੋਮ ਰੋਮ ਵਿਚ ਸਮਾਈਆ। ਧੂਣੀ ਤਾਏ ਨਾ ਜਗਤ ਕੂੜੀ ਵੇਖੇ ਭਸਮ, ਸਵਾਹ ਸੀਸ ਨਾ ਕੋਇ ਪਵਾਈਆ। ਸਚ ਸੁਗੰਧ ਪ੍ਰਭੂ ਪ੍ਰੇਮ ਪ੍ਰੀਤੀ ਖਾਏ ਕਸਮ, ਕਿਸਮਤ ਆਪਣੀ ਲਏ ਬਦਲਾਈਆ। ਸਦ ਦਰਸ਼ਨ ਲੋੜੇ ਨੂਰੇ ਚਸ਼ਮ, ਅੱਖ ਪਰਤਖ ਨਜ਼ਰ ਆਏ ਗੁਸਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ।
ਜਨ ਭਗਤ ਨੂਰ ਵਿਚੋਂ ਲੋੜੇ ਨੂਰ, ਜਹੂਰ ਵਿਚੋਂ ਜਹੂਰ ਕਰੇ ਰੁਸ਼ਨਾਈਆ। ਮੰਜ਼ਲ ਵਿਚੋਂ ਮੰਜ਼ਲ ਨੇੜੇ ਕਰੇ ਦੂਰ, ਦੂਰ ਦਾ ਦਰਾ ਬੰਦ ਕਰਾਈਆ। ਹਾਜ਼ਰੀ ਵਿਚੋਂ ਹਾਜ਼ਰ ਤੱਕੇ ਹਜ਼ੂਰ, ਹਜ਼ਰਤ ਧੁਰਦਰਗਾਹੀਆ। ਸ਼ੁਕਰੀਏ ਵਿਚ ਸ਼ੁਕਰ ਕਰੇ ਮਸ਼ਕੂਰ, ਮੁਸ਼ਕਲ ਵਿਚੋਂ ਮੁਸ਼ਕਲ ਆਪਣੀ ਹਲ ਕਰਾਈਆ । ਵਿਛੋੜੇ ਵਿਚ ਵਿਛੜ ਕਦੇ ਨਾ ਰਹੇ ਮਜਬੂਰ, ਮਜਬੂਰੀ ਮਖਮੂਰੀ ਵਿਚ ਬਦਲਾਈਆ। ਸਦਾ ਸਦਾ ਸਦ ਅੰਮ੍ਰਿਤ ਰਸ ਦਾ ਚੱਖ ਇਕ ਸਰੂਰ, ਜੋ ਸਵਰਨ ਪਾਰਸ ਦੋਹਾਂ ਤੋਂ ਅੱਗੇ ਲੇਖਾ ਦਏ ਬਤਾਈਆ। ਖ਼ੁਸ਼ੀ ਵਿਚ ਸਦਾ ਹੋਵੇ ਮਸ਼ਕੂਰ, ਸਾਹਿਬ ਮੁਸਾਹਿਬ ਆਪਣਾ ਇਕ ਮਨਾਈਆ। ਗ਼ੁਰਬਤ ਤਨ ਨਾ ਰਹੇ ਗ਼ਰੂਰ, ਗ਼ਰੀਬ ਨਿਮਾਣਾ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦਾ ਮੇਟ ਕਸੂਰ, ਕੁਸ਼ਲ ਕੁਸ਼ਲਤਾ ਝੋਲੀ ਪਾਈਆ।
ਜਨ ਭਗਤ ਕਦੇ ਨਾ ਹੋਵੇ ਔਖਾ, ਦੁਖੜੇ ਵਿਚ ਨਾ ਦੁੱਖ ਸਮਾਈਆ। ਆਪਣਾ ਪੰਧ ਮੁਕਾਵੇ ਸੌਖਾ, ਸੁਖਮਣ ਵਿਚ ਨਾ ਕੋਇ ਅਟਕਾਈਆ। ਮਨੂਆਂ ਦੇਵੇ ਕੋਈ ਨਾ ਧੋਖਾ, ਧੂੰਆਂਧਾਰ ਨਾ ਕੋਇ ਕਰਾਈਆ । ਪੜ੍ਹਨਾ ਪਏ ਨਾ ਕੋਈ ਪੋਥਾ, ਪੁਸਤਕ ਹੱਥ ਨਾ ਕੋਇ ਉਠਾਈਆ। ਪੰਧ ਮੁਕਾਵੇ ਲੋਕ ਪਰਲੋਕਾ, ਭੱਜੇ ਵਾਹੋ ਦਾਹੀਆ। ਗਾਵੇ ਇਕ ਸਲੋਕਾ, ਸੋਹੰ ਰਾਗ ਅਲਾਹੀਆ। ਪ੍ਰਭ ਮਿਲਣ ਦਾ ਰੱਖ ਕੇ ਸ਼ੌਂਕਾ, ਸ਼ਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਜਨ ਭਗਤਾਂ ਅੰਦਰ ਵਜਾਏ ਅਗੰਮੀ ਧੌਂਸਾ, ਭੈ ਵਿਚ ਵਿਕਾਰ ਦਏ ਕਢਾਈਆ।
ਜਨ ਭਗਤ ਸੁਣੇ ਇਕੋ ਧੌਂਸਾ ਡੰਕਾ, ਨਾਅਰਾ ਬੇਪਰਵਾਹੀਆ। ਜੋ ਜਾਣਿਆ ਰਾਜੇ ਜਨਕਾ, ਜਨ ਅੰਦਰੋਂ ਦਿਤਾ ਕਢਾਈਆ। ਜਿਸ ਕਾਰਨ ਫੇਰਿਆ ਮਨ ਕਾ ਮਣਕਾ, ਅਸ਼ਟ ਬੱਕਰ ਮਿਲੀ ਵਡਿਆਈਆ । ਭਾਗ ਹੋਇਆ ਸਾਚੇ ਤਨ ਕਾ, ਤਨ ਮਾਟੀ ਖ਼ਾਕੀ ਸੋਭਾ ਪਾਈਆ। ਪਰਕਾਸ਼ ਹੋਇਆ ਅਗੰਮੀ ਚੰਨ ਕਾ,
ਨੂਰ ਨੂਰ ਨੂਰ ਰੁਸ਼ਨਾਈਆ। ਭੰਡਾਰਾ ਮਿਲਿਆ ਧੁਰ ਦੇ ਨਾਮ ਧਨ ਕਾ, ਘਰ ਖਜ਼ਾਨਾ ਦਿਤਾ ਟਿਕਾਈਆ । ਰਾਗ ਸੁਣਨਾ ਚੁਕਿਆ ਕੰਨ ਕਾ, ਕਾਇਆ ਮੰਦਰ ਅੰਦਰ ਸ਼ਬਦ ਸੁਣੇ ਸ਼ਨਵਾਈਆ। ਮਾਣ ਰਿਹਾ ਨਾ ਹਉਂ ਹਮ ਕਾ, ਹੰ ਬ੍ਰਹਮ ਰੂਪ ਆਪਣਾ ਨਜ਼ਰੀ ਆਈਆ। ਝੂਠਾ ਨਾਤਾ ਦਿਸਿਆ ਚਮੜੀ ਚੰਮ ਕਾ, ਚੰਮ ਦ੍ਰਿਸ਼ਟੀ ਲਈ ਬਦਲਾਈਆ। ਲੇਖਾ ਲਾ ਕੇ ਪਵਣ ਸਵਾਸ ਦਮ ਦਾ, ਦਾਮਨਗੀਰ ਇਕੋ ਸ੍ਰੀ ਭਗਵਾਨ ਲਿਆ ਬਣਾਈਆ । ਜੋ ਨਾ ਮਰੇ ਨਾ ਕਦੇ ਜੰਮਦਾ, ਜੂਨੀ ਵਿਚ ਲੱਖ ਚੁਰਾਸੀ ਰਿਹਾ ਭੁਵਾਈਆ। ਜਨ ਭਗਤਾਂ ਕਦੇ ਨਾ ਡੰਨਦਾ, ਲੱਖ ਚੁਰਾਸੀ ਸਜ਼ਾ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਵਕਤ ਸੁਹੰਜਣਾ ਕਰੇ ਧੰਨ ਧੰਨ ਧੰਨ ਕਾ, ਧਰਮ ਦਵਾਰਾ ਏਕੰਕਾਰਾ ਸਾਚਾ ਗ੍ਰਹਿ ਸਚਖੰਡ ਇਕੋ ਇਕ ਵਖਾਈਆ । (੧੬ ਜੇਠ ਸ਼ ਸੰ ੨ ਬੇਲਾ ਸਿੰਘ ਦੇ ਗ੍ਰਹਿ)
❋
ਜਨ ਭਗਤ ਤੇਰਾ ਵਡ ਘਰਾਨਾ, ਘਰ ਬਾਹਰ ਇਕੋ ਇਕ ਦਸਾਈਆ। ਉਚ ਅਗੰਮ ਅਥਾਹ ਟਿਕਾਣਾ, ਟਕਿਆਂ ਵਾਲਾ ਕੋਈ ਪਹੁੰਚ ਨਾ ਸਕੇ ਰਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਹੋਵੇ ਗਾਣਾ, ਗਾਵਣ ਵਾਲਾ ਨਜ਼ਰ ਕੋਇ ਨਾ ਆਈਆ। ਦੀਪਕ ਜੋਤ ਜਗੇ ਮਹਾਨਾ, ਬਿਨ ਨੂਰ ਨੂਰ ਰੁਸ਼ਨਾਈਆ। ਸੋਭਾਵੰਤ ਹੋਵੇ ਸਾਚਾ ਕਾਹਨਾ, ਰਾਧਾ ਆਪਣਾ ਖੇਲ ਖਿਲਾਈਆ। ਤਖ਼ਤ ਨਿਵਾਸੀ ਹੋਏ ਸ੍ਰੀ ਭਗਵਾਨਾ, ਸ਼ਾਹੋ ਸ਼ਾਬਾਸ਼ੀ ਸ਼ਹਿਨਸ਼ਾਹੀਆ। ਜੋ ਭਗਤਾਂ ਦੇਵਣ ਆਏ ਫ਼ਰਮਾਣਾ, ਧੁਰ ਦਾ ਹੁਕਮ ਇਕ ਸਮਝਾਈਆ । ਇਸ਼ਟ ਦੇਵ ਇਕ ਮਨਾਨਾ, ਦੂਜੀ ਟੇਕ ਨਾ ਕੋਇ ਬੰਧਾਈਆ। ਦਰਸ ਕਰੋ ਰੂਪ ਨਾਨਾ, ਨਰ ਨਰਾਇਣ ਹੋਏ ਸਹਾਈਆ। ਲੇਖਾ ਚੁੱਕੇ ਆਵਣ ਜਾਣਾ, ਜਾਨਸ਼ੀਂ ਆਪਣੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਉਪਰ ਹੋਏ ਆਪ ਮਿਹਰਵਾਨਾ, ਮਿਹਰ ਧੁਰ ਦੀ ਨਾਲ ਤਰਾਈਆ। (੨੩ ਚੇਤ ਸ਼ ਸੰ ੨ ਬੰਤਾ ਸਿੰਘ ਦੇ ਗ੍ਰਹਿ)
❋
ਜਨ ਭਗਤਾਂ ਪ੍ਰਭ ਸਦਾ ਵਿਚੋਲਾ, ਜੁਗ ਵਿਛੜੇ ਮੇਲ ਮਿਲਾਇੰਦਾ। ਨਾਮ ਦੱਸ ਕੇ ਧੁਰ ਦਾ ਸਾਚਾ ਢੋਲਾ, ਢੋਲ ਮਾਹੀ ਹੋ ਕੇ ਦਇਆ ਕਮਾਇੰਦਾ। ਮਾਣ ਵਡਿਆਈ ਦੇ ਕੇ ਉਪਰ ਧਰਨੀ ਧਰਤ ਧੌਲਾ, ਧਰਮ ਧੁਰ ਦਾ ਇਕ ਸਮਾਇੰਦਾ। ਲੇਖੇ ਲਾਏ ਮੂਰਖ ਮੁਗਧ ਕਮਲਾ, ਕਮਲਾਪਾਤੀ ਆਪਣੇ ਰੰਗ ਰੰਗਾਇੰਦਾ । ਬਿਰਥਾ ਜਾਣ ਨਾ ਦੇਵੇ ਮਾਨਸ ਜਨਮਾ, ਕੂੜਿਆਂ ਕਰਮਾਂ ਵਿਚੋਂ ਬਾਹਰ ਕਢਾਇੰਦਾ। ਸੰਸਾ ਰੋਗ ਚੁਕਾਏ ਭਰਮਾ, ਮਾਇਆ ਮਮਤਾ ਮੋਹ ਮਿਟਾਇੰਦਾ। ਝਗੜਾ ਮੁਕਾ ਕੇ ਵਰਨਾਂ ਬਰਨਾਂ, ਬ੍ਰਹਮ ਮਤ ਇਕ ਸਮਝਾਇੰਦਾ। ਇਕੋ ਪੁਰਖ ਅਕਾਲ ਦੀ ਸਾਚੀ ਸਰਨਾ, ਜੋ ਸਰਨ ਆਇਆ ਸਰਾਸਰ ਪਾਰ ਲੰਘਾਇੰਦਾ। ਝਗੜਾ ਰਹੇ ਨਾ ਫੇਰ ਮਰਨਾ, ਮਰਨ ਤੋਂ ਪਹਿਲੋਂ ਜਨਮ ਆਪਣੇ ਘਰ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਢੋਲਾ ਸਭ ਨੇ ਪੜ੍ਹਨਾ, ਪਾਟੇ ਚੀਥੜ ਰੰਗ ਅਗੰਮੀ ਆਪ ਰੰਗਾਇੰਦਾ। (੨੩ ਚੇਤ ਸ਼ ਸੰ ੨ ਗਿਆਨ ਚੰਦ ਦੇ ਗ੍ਰਹਿ)
❋
ਹਰਿਜਨ ਵੇਖੇ ਜਾਗਦੇ, ਲੱਗਾ ਮਾਤ ਭਾਗ। ਗੁਰ ਅਵਤਾਰ ਆਖਦੇ, ਉਚੀ ਕੂਕ ਆਵਾਜ਼ । ਇਹ ਗੁਰਮੁਖ ਸੱਚੇ ਸਾਧ ਜੇ, ਜਿਨ੍ਹਾਂ ਮਿਲਿਆ ਗ਼ਰੀਬ ਨਿਵਾਜ਼। ਇਹ ਸਦਾ ਸਦਾ ਸਦ ਸਤਿ ਵਿਚ ਵਿਸਮਾਦ ਜੇ, ਜੋ ਬਿਨ ਜਿਹਵਾ ਰਹੇ ਆਰਾਧ। ਏਨ੍ਹਾਂ ਪ੍ਰਭੂ ਸਵਾਰੇ ਕਾਜ ਜੇ, ਜੋ ਹਰਿ ਸਰਨਾਈ ਗਏ ਲਾਗ। ਸਚ ਪੁਛੋ ਬਿਨ ਕਰਨੀਉਂ ਬਿਨ ਕਮਾਈਉਂ ਬਿਨ ਨਾਮ ਬਿਨ ਸ਼ਬਦ ਬਿਨ ਕਿਰਤ ਆਪਣੇ ਹੱਥ ਵਿਚ ਪਕੜੀ ਵਾਗ, ਚਾਰੋਂ ਕੁੰਟ ਆਪ ਫਿਰਾਈਆ। ਮਿਹਰ ਨਜ਼ਰ ਨਾਲ ਦੁਰਮਤ ਮੈਲ ਧੋਤਾ ਦਾਗ਼, ਕੂੜੀ ਕਿਰਿਆ ਪਰੇ ਹਟਾਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਦਵਾਰੇ ਖੜ ਕੇ ਮਾਰੇ ਆਵਾਜ਼, ਸੁੱਤਿਆਂ ਲਏ ਜਗਾਈਆ। ਆਓ ਮਿਲੋ ਵੇਖੋ ਗੁਰੂ ਮਹਾਰਾਜ, ਜਿਸ ਦਾ ਸ਼ਾਸਤਰ ਸਿਮਰਤ ਰਹੇ ਜਸ ਗਾਈਆ। ਜਿਸ ਦਾ ਈਸਾ ਮੂਸਾ ਮੁਹੰਮਦ ਕਲਮਾ ਪੜ੍ਹਦੇ ਨਮਾਜ਼, ਹਜ਼ਰਤ ਆਇਆ ਬੇਪਰਵਾਹੀਆ। ਜਿਸ ਦਾ ਬੇੜਾ ਇਕ ਜਹਾਜ਼, ਚਾਰ ਵਰਨਾਂ ਰਿਹਾ ਚੜ੍ਹਾਈਆ। ਲੇਖਾ ਦੇ ਕੇ ਵਿਚ ਮਹੀਨੇ ਮਾਘ, …… …… (੧੬-੭੬੦)