੨੮ ਮੱਘਰ ੨੦੧੭ ਬਿਕ੍ਰਮੀ ਪਾਲ ਸਿੰਘ ਦੇ ਘਰ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸਚ ਪ੍ਰੀਤ, ਸਤਿ ਸਤਿਵਾਦੀ ਇਕ ਜਣਾਇੰਦਾ। ਹਰਿ ਪੁਰਖ ਨਿਰੰਜਣ ਸਚ ਪ੍ਰੀਤ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਆਦਿ ਨਿਰੰਜਣ ਸਚ ਪ੍ਰੀਤ, ਸਚ ਸਿੰਘਾਸਣ ਮੇਲ ਮਿਲਾਇੰਦਾ। ਏਕੰਕਾਰਾ ਸਚ ਪ੍ਰੀਤ, ਜੋਤੀ ਜੋਤ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਸਚ ਪ੍ਰੀਤ, ਸਚ ਸਿੰਘਾਸਣ ਮੇਲ ਮਿਲਾਇੰਦਾ । ਸ੍ਰੀ ਭਗਵਾਨ ਸਚ ਪ੍ਰੀਤ, ਠਾਂਡਾ ਸੀਤ ਦਰ ਸੁਹਾਇੰਦਾ। ਪਾਰਬ੍ਰਹਮ ਸਚ ਪ੍ਰੀਤ, ਸਚਖੰਡ ਦੁਆਰਾ ਇਕ ਸਮਝਾਇੰਦਾ। ਬੈਠਾ ਰਹੇ ਇਕ ਅਤੀਤ, ਰੂਪ ਰੰਗ ਰੇਖ ਨਾ ਕੋਈ ਜਣਾਇੰਦਾ। ਦੋ ਜਹਾਨਾਂ ਸਾਚਾ ਮੀਤ, ਸਗਲਾ ਸੰਗ ਆਪ ਰਖਾਇੰਦਾ। ਲੇਖਾ ਜਾਣੇ ਹਸਤ ਕੀਟ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਦੇਵੇ ਨਾਮ ਸ਼ਬਦ ਅਨਡੀਠ, ਨਾਦ ਅਨਾਦੀ ਨਾਦ ਵਜਾਇੰਦਾ। ਕਰੇ ਕਰਾਏ ਪਤਤ ਪੁਨੀਤ, ਪਤਤ ਪਾਪੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਾਚੀ ਰੀਤ ਆਪ ਵਖਾਇੰਦਾ। ਸਾਚੀ ਪ੍ਰੀਤ ਚਰਨ ਗੁਰਦੇਵ, ਪਾਰਬ੍ਰਹਮ ਸੱਚੀ ਸਰਨਾਈਆ। ਲੇਖਾ ਜਾਣੇ ਪੁਰਖ ਅਭੇਵ, ਅਲਖ ਅਗੋਚਰ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਦੇਵੇ ਵਡਿਆਈ ਵਡ ਦੇਵੀ ਦੇਵ, ਦੇਵਣਹਾਰਾ ਇਕ ਰਘੁਰਾਈਆ। ਅੰਮ੍ਰਿਤ ਆਤਮ ਬਖ਼ਸ਼ੇ ਨਾਮ ਨਿਧਾਨਾ ਸਾਚਾ ਮੇਵ, ਅਮਿਉਂ ਰਸ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਘਰ ਸਾਚੇ ਸੋਭਾ ਪਾਈਆ। ਸਚ ਪ੍ਰੀਤ ਸਤਿਗੁਰ ਧਾਰ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਜੁਗ ਜੁਗ ਖੇਲ ਖਿਲਾਇੰਦਾ। ਭਗਤ ਭਗਵੰਤ ਲਏ ਉਧਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਏਕਾ ਨਾਮ ਸਤਿ ਦਏ ਅਪਾਰ, ਵਣਜ ਵਣਜਾਰਾ ਇਕ ਅਖਵਾਇੰਦਾ। ਗਤਮਿਤ ਜਾਣੇ ਜਾਨਣਹਾਰ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਪੰਜ ਤੱਤ ਕਰੇ ਪਿਆਰ, ਹੱਡ ਮਾਸ ਨਾੜੀ ਰਤ ਵੇਖ ਵਖਾਇੰਦਾ। ਸਰਬ ਕਲ ਆਪੇ ਸਮਰਥ ਹਰਿ ਨਿਰੰਕਾਰ, ਦੂਸਰ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਹਰਿ ਮੰਦਰ ਸੋਭਾ ਪਾਇੰਦਾ। ਸਚ ਪ੍ਰੀਤ ਗਹਿਰ ਗੰਭੀਰ, ਗੁਣਵੰਤ ਵਡੀ ਵਡਿਆਈਆ। ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਸੀਰ, ਨਿਝਰ ਨੀਰ ਆਪ ਵਹਾਈਆ। ਹਉਮੇ ਹੰਗਤਾ ਦੂਈ ਦਵੈਤੀ ਕੱਢੇ ਪੀੜ, ਸਾਂਤਕ ਸਤਿ ਸੰਤੋਖ ਇਕ ਦਰਸਾਈਆ। ਤਨ ਪਹਿਨਾਏ ਸ਼ਬਦ ਸਾਚਾ ਚੀਰ, ਸ਼ਬਦ ਦੋਸ਼ਾਲਾ ਹੱਥ ਉਠਾਈਆ। ਏਥੇ ਓਥੇ ਦੋ ਜਹਾਨਾਂ ਬੰਨ੍ਹੇ ਬੀੜ, ਸਤਿਗੁਰ ਪੂਰਾ ਵਡ ਵਡਿਆਈਆ। ਏਕਾ ਚੋਟੀ ਚਾੜ੍ਹੇ ਫੜ ਅਖ਼ੀਰ, ਜੋਲਾਹਾ ਕਬੀਰ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਬਿਨ ਅਵਰ ਨਾ ਕੋਇ ਵਡਿਆਈਆ। ਸਚ ਪ੍ਰੀਤ ਸਾਚੇ ਘਰ, ਹਰਿ ਸਤਿਗੁਰ ਆਪ ਸਮਝਾਇੰਦਾ। ਗੁਰਮੁਖਾਂ ਦੇਵੇ ਸਾਚਾ ਵਰ, ਵਰ ਦਾਤਾ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਜਾਏ ਮਰ, ਜਨਮ ਮਰਨ ਖੇਲ ਖਿਲਾਇੰਦਾ। ਭਗਤ ਸੰਤ ਆਪੇ ਫੜ, ਭਗਵਨ ਆਪਣੇ ਦਰ ਬਹਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖਾਂ ਨਿਸ਼ਅੱਖਰ ਆਪ ਪੜ੍ਹਾਇੰਦਾ। ਕਾਇਆ ਕਿਲਾ ਕੋਟ ਵੇਖ ਗੜ੍ਹ, ਉਪਰ ਚੜ੍ਹ ਡੇਰਾ ਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਚੋਟੀ ਜੜ੍ਹ ਨਾ ਕੋਈ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਹਰਿ ਜੂ ਆਪਣਾ ਰੂਪ ਧਰਾਇੰਦਾ। ਸਚ ਪ੍ਰੀਤ ਸਤਿਗੁਰ ਦਰਸ, ਨੇਤਰ ਨੈਣ ਨੈਣ ਬਿਗਸਾਈਆ। ਗੁਰ ਪੂਰਾ ਅੰਮ੍ਰਿਤ ਆਤਮ ਮੇਘ ਦੇਵੇ ਬਰਸ, ਤ੍ਰੈਗੁਣ ਤੱਤ ਰਹੇ ਨਾ ਰਾਈਆ। ਜਗਤ ਤ੍ਰਿਸ਼ਨਾ ਮਿਟੇ ਹਰਸ, ਨਰ ਹਰਿ ਆਪਣਾ ਦਰਸ ਦਖਾਈਆ। ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਲਏ ਪਰਖ, ਨਾਮ ਕਸਵਟੀ ਹੱਥ ਰਖਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਹਰਿ, ਜੁਗ ਜੁਗ ਆਪਣੀ ਚਾਲ ਚਲਾਈਆ। ਜੁਗ ਜੁਗ ਚਾਲ ਚਲਾਇੰਦਾ, ਹਰਿ ਕਰ ਕਿਰਪਾ ਗੁਣ ਨਿਧਾਨ। ਸੋ ਪੁਰਖ ਨਿਰੰਜਣ ਵੇਸ ਵਟਾਇੰਦਾ, ਹਰਿ ਪੁਰਖ ਨਿਰੰਜਣ ਹੋ ਮਿਹਰਵਾਨ। ਏਕੰਕਾਰਾ ਆਪਣੀ ਕਲ ਆਪ ਧਰਾਇੰਦਾ, ਆਦਿ ਨਿਰੰਜਣ ਜੋਤ ਮਹਾਨ। ਸ੍ਰੀ ਭਗਵਾਨ ਸਚਖੰਡ ਦੁਆਰੇ ਸੋਭਾ ਪਾਇੰਦਾ, ਅਬਿਨਾਸ਼ੀ ਕਰਤਾ ਥਿਰ ਘਰ ਵਸੇ ਜਗਤ ਮਕਾਨ। ਪਾਰਬ੍ਰਹਮ ਆਪਣੇ ਰੰਗ ਆਪ ਸਮਾਇੰਦਾ, ਦੂਸਰ ਹੋਰ ਨਾ ਕੋਇ ਨਿਸ਼ਾਨ। ਸ਼ਬਦ ਅਗੰਮੀ ਨਾਦ ਵਜਾਇੰਦਾ, ਸਾਚੇ ਤਖ਼ਤ ਬੈਠ ਸੱਚਾ ਸੁਲਤਾਨ। ਧੁਰ ਫ਼ਰਮਾਨਾ ਆਪ ਸੁਣਾਇੰਦਾ, ਆਪੇ ਗਾਏ ਆਪਣਾ ਗਾਨ। ਆਪਣੀ ਰਚਨ ਆਪ ਰਚਾਇੰਦਾ, ਆਪੇ ਵੇਖਣਹਾਰਾ ਦੋ ਜਹਾਨ। ਆਪੇ ਸ਼ਬਦੀ ਹੁਕਮ ਵਰਤਾਇੰਦਾ, ਆਪੇ ਨਾਮ ਨਿਧਾਨਾ ਕਰ ਪਰਧਾਨ। ਨਾਉਂ ਨਿਰੰਕਾਰਾ ਆਪ ਉਪਾਇੰਦਾ, ਆਪੇ ਲੇਖਾ ਲਿਖੇ ਮਹਾਨ, ਆਪੇ ਬ੍ਰਹਿਮੰਡਾਂ ਖੰਡਾਂ ਰਚਨ ਰਚਾਇੰਦਾ, ਆਪੇ ਲੋਆਂ ਪੁਰੀਆਂ ਵੇਖੇ ਮਾਰ ਧਿਆਨ। ਆਪੇ ਰਵ ਸਸ ਚਮਕਾਇੰਦਾ, ਆਪੇ ਜੋਤੀ ਜੋਤ ਜਗਾਏ ਆਪ ਮਿਹਰਵਾਨ। ਆਪੇ ਵਿਸ਼ਨੂੰ ਰੂਪ ਧਰਾਇੰਦਾ, ਆਪੇ ਕਵਲ ਨਾਭੀ ਕਰੇ ਪਰਵਾਨ। ਆਪੇ ਬ੍ਰਹਮਾ ਬ੍ਰਹਮ ਰੂਪ ਪ੍ਰਗਟਾਇੰਦਾ, ਆਪੇ ਚਾਰੇ ਮੁਖ ਕਰੇ ਗਿਆਨ। ਆਪੇ ਸ਼ੰਕਰ ਧੂਆਂਧਾਰ ਸਮਾਇੰਦਾ, ਆਪੇ ਸੁੰਨ ਅਗੰਮੀ ਹੋਏ ਪਰਧਾਨ। ਆਪੇ ਤਿੰਨਾਂ ਏਕਾ ਗੁਰ ਵਖਾਇੰਦਾ, ਸਚ ਵਖਾਏ ਇਕ ਮਕਾਨ। ਆਪੇ ਏਕਾ ਗੋਦ ਬਹਾਇੰਦਾ, ਏਕਾ ਮਾਈ ਦੇਵੇ ਦਾਨ। ਆਪੇ ਏਕਾ ਅੱਖਰ ਆਪ ਪੜ੍ਹਾਇੰਦਾ, ਸੋ ਪੁਰਖ ਨਿਰੰਜਣ ਵਖਾਏ ਸਚ ਨਿਸ਼ਾਨ। ਆਪੇ ਚਾਰੇ ਵੇਦ ਲਿਖਾਇੰਦਾ, ਆਪੇ ਰੱਖੇ ਆਪਣੀ ਆਣ, ਆਪੇ ਤ੍ਰੈਗੁਣ ਰੰਗ ਰੰਗਾਇੰਦਾ, ਆਪੇ ਪੰਚਮ ਬਖ਼ਸ਼ੇ ਇਕ ਗਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤੀ ਦੇਵੇ ਦਾਨ। ਸਚ ਪ੍ਰੀਤੀ ਚਰਨ ਦੁਆਰ, ਵਿਸ਼ਨੂੰ ਵਿਸ਼ਵ ਸਮਝਾਇੰਦਾ। ਬ੍ਰਹਮਾ ਦੋਏ ਦੋਏ ਜੋੜ ਕਰੇ ਨਿਮਸਕਾਰ, ਪੁਰਖ ਅਬਿਨਾਸ਼ੀ ਏਕਾ ਘਰ ਵਖਾਇੰਦਾ। ਸ਼ੰਕਰ ਨਿਉਂ ਨਿਉਂ ਚਰਨ ਕਵਲ ਕਵਲ ਚਰਨ ਮੰਗੇ ਇਕ ਆਧਾਰ, ਜਟਾ ਜੂਟ ਸੇਵ ਕਮਾਇੰਦਾ। ਤਿੰਨਾਂ ਵਿਚੋਲਾ ਸ਼ਬਦ ਕਰਤਾਰ, ਤਿੰਨਾਂ ਸੰਦੇਸ਼ਾ ਇਕ ਸੁਣਾਇੰਦਾ। ਸੋ ਪੁਰਖ ਨਿਰੰਜਣ ਸਭ ਤੋਂ ਵਸਿਆ ਬਾਹਰ, ਹੱਥ ਕਿਸੇ ਨਾ ਆਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਸਚ ਭਾਣਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਸਚ ਪ੍ਰੀਤੀ ਇਕ ਸਮਝਾਇੰਦਾ। ਸਚ ਪ੍ਰੀਤੀ ਤ੍ਰੈਗੁਣ ਧਾਰ, ਤ੍ਰੈ ਤ੍ਰੈ ਇਹ ਸਮਝਾਇਆ। ਵਿਸ਼ਨ ਤੇਰਾ ਸਚ ਭੰਡਾਰ, ਪੁਰਖ ਅਬਿਨਾਸ਼ੀ ਆਪ ਵਰਤਾਇਆ। ਬ੍ਰਹਮੇ ਤੇਰਾ ਇਕ ਪਸਾਰ, ਪਾਰਬ੍ਰਹਮ ਹਰਿ ਵੇਖ ਵਖਾਇਆ। ਸ਼ੰਕਰ ਤੇਰਾ ਅੰਤ ਸੰਘਾਰ, ਜੋ ਘੜਿਆ ਭੰਨ ਵਖਾਇਆ। ਕਰੇ ਖੇਲ ਸੱਚੀ ਸਰਕਾਰ, ਸਾਚੇ ਤਖ਼ਤ ਸੋਭਾ ਪਾਇਆ। ਚਰਨ ਪ੍ਰੀਤੀ ਦੱਸੇ ਇਕ ਆਧਾਰ, ਆਦਿ ਜੁਗਾਦਿ ਵਿਛੜ ਨਾ ਜਾਇਆ। ਜਾਗਰਤ ਜੋਤ ਜਗੇ ਅਪਾਰ, ਜੁਗ ਕਰਤਾ ਖੇਲ ਖਿਲਾਇਆ। ਲੱਖ ਚੁਰਾਸੀ ਬਣ ਵਰਤਾਰ, ਗ੍ਰਹਿ ਮੰਦਰ ਸੇਵ ਕਮਾਇਆ। ਜੁਗ ਜੁਗ ਕਰੇ ਸਚ ਵਿਹਾਰ, ਲੇਖ ਅਲੇਖ ਆਪ ਬਣ ਜਾਇਆ। ਭੇਖ ਧਰੇ ਆਪ ਨਿਰੰਕਾਰ, ਲੋਕਮਾਤ ਵੇਖ ਵਖਾਇਆ। ਨਿਰਗੁਣ ਸਰਗੁਣ ਲਏ ਉਭਾਰ, ਨਿਰਗੁਣ ਸਰਗੁਣ ਵਿਚ ਟਿਕਾਇਆ। ਜੁਗ ਜੁਗ ਵੰਡੇ ਵੰਡ ਅਪਰ ਅਪਾਰ, ਜੁਗ ਚੌਕੜੀ ਬੰਧਨ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਬਣਿਆ ਰਹੇ ਸਹਾਰ, ਕਲਜੁਗ ਅੰਤਮ ਵੇਖ ਵਖਾਇਆ। ਨੌਂ ਖੰਡ ਦਏ ਆਧਾਰ, ਨੌਂ ਦੁਆਰ ਖੋਜ ਖੁਜਾਇਆ। ਚਾਰ ਵਰਨ ਪਾਵੇ ਸਾਰ, ਚਾਰ ਜੁਗ ਮੇਲ ਮਿਲਾਇਆ। ਚਾਰੇ ਬਾਣੀ ਲਏ ਉਭਾਰ, ਚਾਰੇ ਖਾਣੀ ਵਿਚ ਸਮਾਇਆ। ਪਰਾ ਪਸੰਤੀ ਮਧਮ ਬੈਖਰੀ ਏਕਾ ਧਾਰ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰੂਪ ਪ੍ਰਗਟਾਇਆ। ਕਰੇ ਖੇਲ ਸੱਚਾ ਸ਼ਾਹਕਾਰ, ਸ਼ਹਿਨਸ਼ਾਹ ਆਪਣੀ ਧਾਰ ਆਪ ਵਰਤਾਇਆ। ਜੁਗ ਜੁਗ ਵਰਤੇ ਇਕ ਵਰਤਾਰ, ਵੇਦ ਕਤੇਬ ਭੇਵ ਨਾ ਰਾਇਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਸਚ ਪ੍ਰੀਤੀ ਦਏ ਸਮਝਾਇਆ। ਸਚ ਪ੍ਰੀਤੀ ਵਿਸ਼ਨੂੰ ਨਾਤਾ, ਹਰਿ ਵਿਸ਼ਨੂੰ ਜੋੜ ਜੁੜਾਇੰਦਾ। ਬ੍ਰਹਮੇ ਤੇਰੀ ਉਤਮ ਜ਼ਾਤਾ, ਪਾਰਬ੍ਰਹਮ ਰੂਪ ਦਰਸਾਇੰਦਾ। ਸ਼ੰਕਰ ਤੇਰੀ ਸਾਚੀ ਗਾਥਾ, ਤ੍ਰਿਲੋਕੀ ਨਾਥਾ ਆਪ ਸੁਣਾਇੰਦਾ। ਤਿੰਨਾਂ ਪੂਰਾ ਕਰਨਹਾਰਾ ਘਾਟਾ, ਸਚ ਸਲੋਕ ਇਕ ਅਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਖੇ ਵਾਟਾ, ਹਰਿ ਜੂ ਆਪੇ ਪੰਧ ਮੁਕਾਇੰਦਾ। ਨਵ ਨੌਂ ਚਾਰ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਾਂਗ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤੀ ਇਕ ਦ੍ਰਿੜਾਇੰਦਾ। ਸਚ ਪ੍ਰੀਤ ਵਿਸ਼ਨੂੰ ਰੰਗ, ਹਰਿ ਹਰਿ ਆਪਣਾ ਆਪ ਰੰਗਾਈਆ। ਬ੍ਰਹਮਾ ਤੇਰੀ ਪੂਰੀ ਕਰੇ ਮੰਗ, ਪਾਰਬ੍ਰਹਮ ਵਡੀ ਵਡਿਆਈਆ। ਸ਼ੰਕਰ ਤੇਰੀ ਕਟੇ ਭੁੱਖ ਨੰਗ, ਤ੍ਰਿਸ਼ਨਾ ਤ੍ਰਿਪਤ ਆਪ ਕਰਾਈਆ। ਤਿੰਨਾਂ ਵਜਾਏ ਇਕ ਮਰਦੰਗ, ਸੋ ਪੁਰਖ ਨਿਰੰਜਣ ਹੱਥ ਉਠਾਈਆ। ਹਰਿ ਪੁਰਖ ਨਿਰੰਜਣ ਲਾਏ ਅੰਗ, ਏਕੰਕਾਰ ਹੋਏ ਸਹਾਈਆ। ਸੋ ਪੁਰਖ ਨਿਰੰਜਣ ਸੂਰਾ ਸਰਬੰਗ, ਅਬਿਨਾਸ਼ੀ ਕਰਤਾ ਮੇਲ ਮਿਲਾਈਆ। ਸ੍ਰੀ ਭਗਵਾਨ ਸਾਚੇ ਅਸਵ ਕਸੇ ਤੰਗ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਦੇਵੇ ਪਰਮਾਨੰਦ, ਆਤਮ ਅਨੰਦ ਆਪ ਸਮਝਾਈਆ। ਇਕ ਸੁਣਾਏ ਸਾਚਾ ਛੰਦ, ਸੋ ਆਪਣਾ ਰੂਪ ਧਰਾਈਆ। ਹੰ ਬ੍ਰਹਮ ਮੁਕਾਏ ਪੰਧ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤ ਇਕ ਅਤੀਤ, ਆਪਣੀ ਆਪ ਸਮਝਾਈਆ। ਸਚ ਪ੍ਰੀਤੀ ਹਰਿ ਸਮਝਾਇੰਦਾ, ਆਦਿ ਜੁਗਾਦੀ ਖੇਲ ਅਪਾਰ। ਵਿਸ਼ਨੂੰ ਵਿਸ਼ਵ ਰੂਪ ਧਰਾਇੰਦਾ, ਨਿਰਗੁਣ ਸਰਗੁਣ ਭੇਵ ਨਿਆਰ। ਬ੍ਰਹਮਾ ਬ੍ਰਹਮ ਰੂਪ ਪ੍ਰਗਟਾਇੰਦਾ, ਲੱਖ ਚੁਰਾਸੀ ਦਏ ਆਧਾਰ। ਸ਼ੰਕਰ ਅੰਤਮ ਸੇਵ ਕਮਾਇੰਦਾ, ਵੇਖ ਵਖਾਏ ਸਰਬ ਸੰਸਾਰ। ਹਰਿ ਜੂ ਆਪਣੀ ਖੇਲ ਖਿਲਾਇੰਦਾ, ਲੇਖਾ ਜਾਣੇ ਘੜਨ ਭੰਨਣਹਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਆਪ ਭਵਾਇੰਦਾ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਗੇੜਨਹਾਰ। ਅਵਤਾਰ ਗੁਰ ਰੂਪ ਪ੍ਰਗਟਾਇੰਦਾ, ਸੰਤ ਭਗਤ ਭਗਵੰਤ ਲਏ ਉਭਾਰ। ਗੁਰਸਿਖ ਸਾਚੇ ਆਪੇ ਉਠਾਇੰਦਾ, ਗੁਰਮਤ ਦੇਵੇ ਨਾਮ ਆਧਾਰ। ਮਨਮੁਖ ਏਕਾ ਰੰਗ ਰੰਗਾਇੰਦਾ, ਦਾਤਾ ਦਾਨੀ ਦੋ ਜਹਾਨ ਬਣੇ ਸ੍ਰੀ ਭਗਵਾਨ। ਦੋਏ ਦੋਏ ਆਪਣੀ ਧਾਰ ਚਲਾਇੰਦਾ, ਨਿਰਗੁਣ ਸਰਗੁਣ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਮੰਦਰ ਬੈਠ ਸੱਚੇ ਦਰਬਾਰ। ਹਰਿ ਮੰਦਰ ਹਰਿ ਸੁਹਾਇੰਦਾ, ਸਚਖੰਡ ਸਚ ਦਵਾਰਾ। ਨਿਰਗੁਣ ਆਪਣਾ ਆਸਣ ਲਾਇੰਦਾ, ਰੂਪ ਅਨੂਪ ਅਗੰਮ ਅਪਾਰਾ। ਨੂਰੋ ਨੂਰ ਨੂਰ ਉਜਿਆਰਾ। ਸਾਚੇ ਤਖ਼ਤ ਸੋਭਾ ਪਾਇੰਦਾ, ਤਖ਼ਤ ਨਿਵਾਸੀ ਹਰਿ ਕਰਤਾਰਾ। ਹੁਕਮੀ ਹੁਕਮ ਆਪ ਸੁਣਾਇੰਦਾ, ਧੁਰਦਰਗਾਹੀ ਪਰਵਰਦਿਗਾਰਾ। ਆਪਣੀ ਕਰਨੀ ਆਪ ਕਮਾਇੰਦਾ, ਕਰਤਾ ਪੁਰਖ ਹੋ ਤਿਆਰਾ। ਲੋਕਮਾਤ ਵੇਸ ਵਟਾਇੰਦਾ, ਨਿਰਗੁਣ ਨਿਰਗੁਣ ਲੈ ਅਵਤਾਰਾ। ਨਵ ਨੌਂ ਚਾਰ ਬੇੜਾ ਪਾਰ ਕਰਾਇੰਦਾ, ਲੇਖਾ ਜਾਣੇ ਸਮੁੰਦ ਸਾਗਰ ਮੰਝਧਾਰਾ। ਧਰਤ ਧਵਲ ਫੋਲ ਫੁਲਾਇੰਦਾ, ਜ਼ਿਮੀਂ ਅਸਮਾਨਾਂ ਵੇਖੇ ਪਾੜਾ। ਗਗਨ ਮੰਡਲ ਫੇਰਾ ਪਾਇੰਦਾ, ਆਕਾਸ਼ ਪਰਕਾਸ਼ ਵੇਖੇ ਸਚ ਅਖਾੜਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰਾ। ਕਰੋੜ ਤਤੀਸਾ ਸੀਸ ਝੁਕਾਇੰਦਾ, ਸੁਰਪਤ ਰਾਜਾ ਇੰਦ ਕਰੇ ਨਿਮਸਕਾਰਾ। ਗੁਰਸਿਖ ਤੇਰਾ ਮਾਣ ਰਖਾਇੰਦਾ, ਗੁਰ ਪੂਰਾ ਲੈ ਅਵਤਾਰਾ। ਕੋਟ ਜਨਮ ਦੇ ਪਾਪ ਗਵਾਇੰਦਾ, ਦੇਵੇ ਵਸਤ ਨਾਮ ਹਰਿ ਥਾਰਾ। ਚਰਨ ਪ੍ਰੀਤੀ ਇਕ ਰਖਾਇੰਦਾ, ਸਚ ਵਖਾਏ ਚਰਨ ਦੁਆਰਾ। ਡੁਬਦੇ ਪਾਥਰ ਆਪ ਤਰਾਇੰਦਾ, ਤਰਨੀ ਤਰ ਬਣ ਸੰਸਾਰਾ। ਕਾਗਦ ਕ਼ਲਮ ਭੇਵ ਨਾ ਆਇੰਦਾ, ਲਿਖ ਲਿਖ ਥੱਕੇ ਵੇਦ ਚਾਰਾ। ਪੁਰਾਨ ਅਠਾਰਾਂ ਸਰਬ ਕੁਰਲਾਇੰਦਾ, ਸ਼ਾਸਤਰ ਸਿਮਰਤ ਨਾ ਕੋਇ ਵਿਚਾਰਾ। ਖਾਣੀ ਬਾਣੀ ਭੇਵ ਨਾ ਆਇੰਦਾ,
ਨਾ ਕੋਈ ਕਾਤਬ ਬਣੇ ਲਿਖਾਰਾ। ਗੁਰ ਕਾ ਰੂਪ ਘਟ ਘਟ ਅੰਦਰ ਡੇਰਾ ਲਾਇੰਦਾ, ਜਿਸ ਜਨ ਬਖ਼ਸ਼ੇ ਚਰਨ ਸਰਨ ਸਰਨ ਚਰਨ ਇਕ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਏਕਾ ਬਖ਼ਸ਼ੇ ਨਾਮ ਅਧਾਰਾ। ਨਾਮ ਆਧਾਰ ਵਸਤ ਅਨਮੁਲ, ਗੁਰ ਸਤਿਗੁਰ ਹੱਟ ਵਿਕਾਈਆ। ਚੌਦਾਂ ਭਾਰ ਨਾ ਸਕੇ ਤੁਲ, ਨਾ ਕੋਈ ਤੋਲੇ ਤੋਲ ਤੁਲਾਈਆ। ਗੁਰਸਿਖ ਉਪਜੇ ਸਾਚੀ ਕੁਲ, ਧੰਨ ਧੰਨ ਜਣੇਂਦੀ ਮਾਈਆ। ਅੰਮ੍ਰਿਤ ਆਤਮ ਨਾ ਜਾਏ ਡੁੱਲ੍ਹ, ਸਰ ਸਰੋਵਰ ਹਰਿ ਭਰਾਈਆ। ਫੁੱਲ ਫੁਲਵਾੜੀ ਜਾਏ ਫੁੱਲ, ਰੁੱਤ ਬਸੰਤੀ ਇਕ ਸੁਹਾਈਆ। ਚਰਨ ਪ੍ਰੀਤੀ ਜੋ ਜਨ ਜਾਏ ਘੁੱਲ, ਘੋਲੀ ਘੋਲ ਘੋਲ ਘੁਮਾਈਆ। ਲੋਕਮਾਤ ਨਾ ਜਾਏ ਰੁਲ, ਜਿਸ ਸਿਰ ਸਤਿਗੁਰ ਪੂਰਾ ਹੱਥ ਟਿਕਾਈਆ। ਸਿੰਮਲ ਰੁੱਖ ਨਾ ਜਾਏ ਹੁਲ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਸਮਝਾਈਆ। ਸਚ ਪ੍ਰੀਤ ਚਰਨ ਜਨ ਜੋੜ, ਗੁਰ ਸਤਿਗੁਰ ਸਚ ਸਮਝਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਜਾਏ ਬੌਹੜ, ਗੁਰ ਸ਼ਬਦ ਵਿਚੋਲਾ ਰੂਪ ਪਰਗਟਾਇੰਦਾ। ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਆਤਮ ਰਸ ਭਰਾਇੰਦਾ। ਚੌਥੇ ਘਰ ਲਗਾਏ ਏਕਾ ਪੌੜ, ਚੌਥੇ ਪਦ ਆਪ ਸਮਾਇੰਦਾ। ਪੰਚ ਵਿਕਾਰਾ ਦੇਵੇ ਹੋੜ, ਪੰਚਮ ਸ਼ਬਦ ਧੁਨ ਸੁਣਾਇੰਦਾ। ਨਾਤਾ ਤੁਟੇ ਮੜ੍ਹੀ ਗੋਰ, ਖ਼ਾਕੀ ਖ਼ਾਕ ਨਾ ਕੋਇ ਸਮਾਇੰਦਾ। ਦਰਗਾਹ ਸਾਚੀ ਸਚਖੰਡ ਨਿਵਾਸ ਦੇਵੇ ਤੋਰ, ਤੁਰੀਆ ਰਾਗ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਸਚ ਪ੍ਰੀਤ ਆਪ ਨਿਭਾਇੰਦਾ। ਸਚ ਪ੍ਰੀਤ ਜਾਏ ਜੁੜ, ਜਿਸ ਜਨ ਆਪਣੀ ਦਇਆ ਕਮਾਈਆ। ਗੁਰਮੁਖ ਗੁਰਸਿਖ ਚੜ੍ਹੇ ਸਾਚੇ ਘੋੜ, ਗੁਰ ਸਤਿਗੁਰ ਆਪ ਚੜ੍ਹਾਈਆ। ਜਨਮ ਜਨਮ ਦੀ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਦਰਸ ਦਖਾਏ ਕਾਇਆ ਮੰਦਰ ਅੰਦਰ ਡੂੰਘੀ ਅੰਧ ਘੋਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੰਚਮ ਪੰਚ ਨਾ ਪਾਏ ਸ਼ੋਰ, ਹਰਿ ਸਖ਼ੀਆਂ ਮੰਗਲ ਏਕਾ ਗਾਈਆ। ਸੁਰਤ ਸੁਆਣੀ ਬੰਨ੍ਹੇ ਸ਼ਬਦੀ ਡੋਰ, ਨਾਮ ਪਤੰਗ ਇਕ ਉਡਾਈਆ। ਚਰਨ ਕਵਲ ਕਵਲ ਚਰਨ ਜਿਸ ਜਨ ਰਖਾਈ ਏਕਾ ਓਟ, ਦੂਸਰ ਦਰ ਨਾ ਮੰਗਣ ਜਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਲਭਦੇ ਫਿਰਦੇ ਕੋਟੀ ਕੋਟ, ਹਰਿ ਕਾ ਰੂਪ ਦਿਸ ਨਾ ਆਈਆ। ਮਾਇਆ ਮਮਤਾ ਜਗਤ ਤ੍ਰਿਸ਼ਨਾ ਜੀਵਾਂ ਜੰਤਾਂ ਭਰੀ ਨਾ ਪੋਟ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸਚ ਪ੍ਰੀਤ ਇਕ ਸਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਇਕ ਗਿਆਨ, ਧਿਆਨ ਧਿਆਨ ਵਿਚ ਰਖਾਈਆ।
੫ ਚੇਤ ੨੦੧੯ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਚ ਤਖ਼ਤ ਸੋਭਾਵੰਤ, ਹਰਿ ਜੂ ਹਰਿ ਹਰਿ ਆਸਣ ਲਾਇੰਦਾ। ਸਚਖੰਡ ਨਿਵਾਸੀ ਬੇਅੰਤ ਬੇਅੰਤ ਬੇਅੰਤ, ਭੂਪਤ ਭੂਪ ਦਇਆ ਕਮਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਅਨਭਵ ਪਰਕਾਸ਼ ਬਣਾ ਆਪਣੀ ਬਣਤ, ਅਜੂਨੀ ਰਹਿਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾਇੰਦਾ। ਸਚ ਸਿੰਘਾਸਣ ਹਰਿ ਨਿਰੰਕਾਰਾ, ਆਦਿ ਪੁਰਖ ਆਪ ਸੁਹਾਈਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਲੱਖਨਾ ਵਡ ਵਡਿਆਈਆ। ਸ਼ਬਦ ਅਗੰਮੀ ਧੁਰ
ਜੈਕਾਰਾ, ਧੁਰ ਦਰਬਾਰੀ ਆਪ ਸੁਣਾਈਆ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਨੈਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਆਪਣੀ ਕਾਰ ਕਰ ਕਰਤਾਰ, ਆਦਿ ਜੁਗਾਦਿ ਵੇਸ ਵਟਾਇੰਦਾ। ਖੇਲੇ ਖੇਲ ਨਿਰਗੁਣ ਸਰਗੁਣ ਧਾਰ, ਦੋਏ ਦੋਏ ਰੂਪ ਆਪ ਵਟਾਇੰਦਾ। ਲੱਖ ਚੁਰਾਸੀ ਕਰ ਪਸਾਰ, ਤ੍ਰੈਗੁਣ ਮਾਇਆ ਬੰਧਨ ਪਾਇੰਦਾ। ਪੰਜ ਤੱਤ ਤੱਤ ਅਖਾੜ, ਖਾਣੀ ਬਾਣੀ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਆਪੇ ਕਰ ਕਰ, ਕਰਤਾ ਪੁਰਖ ਵੇਖ ਵਖਾਈਆ। ਸਾਚੇ ਮੰਦਰ ਆਪੇ ਵੜ ਵੜ, ਸਚਖੰਡ ਦੁਆਰੇ ਦਏ ਵਡਿਆਈਆ। ਸਾਚਾ ਅੱਖਰ ਆਪੇ ਪੜ੍ਹ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਸਤਿ ਦੁਆਰੇ ਆਪੇ ਖੜ ਖੜ, ਸਤਿ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਏਕੰਕਾਰ, ਅਕਲ ਕਲਧਾਰੀ ਵਰਤਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਨਾਦ ਅਨਾਦੀ ਧੁਨ ਧੁੰਨਕਾਰ, ਰਾਗੀ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਖੇਲਣਹਾਰਾ, ਲੱਖ ਚੁਰਾਸੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਰੂਪ ਅਨੂਪ ਆਪ ਵਟਾਇੰਦਾ। ਗੁਰ ਗੁਰ ਦੇਵੇ ਮਾਤ ਸਹਾਰਾ, ਸਤਿਗੁਰ ਆਪਣਾ ਰੰਗ ਵਖਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪ ਚਲਾਇੰਦਾ। ਸਚ ਵਿਹਾਰਾ ਚਲੇ ਕਰਤਾਰ, ਚਾਲ ਨਿਰਾਲੀ ਆਪ ਰਖਾਈਆ। ਸੇਵਾ ਲਾ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਕਰ ਪੜ੍ਹਾਈਆ। ਜੁਗ ਚੌਕੜੀ ਕਰ ਤਿਆਰ, ਲੋਕਮਾਤ ਵੰਡ ਵੰਡਾਈਆ। ਬੋਧ ਅਗਾਧੀ ਕਰ ਗੁਫ਼ਤਾਰ, ਗੁਫਤ ਸ਼ਨੀਦ ਖੇਲ ਖਿਲਾਈਆ। ਲੇਖਾ ਜਾਣੇ ਬਾਤਨ ਜ਼ਾਹਰ, ਜ਼ਾਹਰ ਜ਼ਹੂਰ ਵਡੀ ਵਡਿਆਈਆ। ਕੁਦਰਤ ਕਾਦਰ ਕਰੇ ਪਿਆਰ, ਕਰਤਾ ਕਰੀਮ ਇਕ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਹਰਿ ਲਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਬਣ ਮਲਾਹ, ਖੇਵਟ ਖੇਟਾ ਬੇੜਾ ਆਪ ਚਲਾਇੰਦਾ। ਨਾਮ ਨਿਧਾਨਾ ਦੇ ਸਲਾਹ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਤਖ਼ਤ ਨਿਵਾਸੀ ਇਕ ਵਖਾਏ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਵਖਾਇੰਦਾ। ਸਾਚੀ ਰੀਤੀ ਹਰਿ ਕਰਤਾਰਾ, ਆਦਿ ਜੁਗਾਦਿ ਚਲਾਈਆ। ਹੁਕਮੇ ਹੁਕਮ ਦੇ ਫ਼ਰਮਾਣਾ, ਧੁਰ ਦੀ ਬਾਣੀ ਬਾਣ ਲਗਾਈਆ। ਸੇਵਕ ਸੇਵਾ ਗੁਰ ਅਵਤਾਰਾ, ਜੁਗ ਜੁਗ ਸੇਵ ਕਮਾਈਆ। ਦੋਏ ਦੋਏ ਜੋੜ ਕਰਨ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਖਾਲੀ ਝੋਲੀ ਮੰਗਣ ਬਣ ਭਿਖਾਰਾ, ਦਰ ਦਰਵੇਸ਼ ਅਲਖ ਜਗਾਈਆ। ਅਬਿਨਾਸ਼ੀ ਕਰਤਾ ਪਾਰਬ੍ਰਹਮ ਪਤਿਪਰਮੇਸ਼ਵਰ ਸਦਾ ਸਦਾ ਸਦ ਦੇਵਣਹਾਰਾ, ਅਤੋਟ ਅਤੁਟ ਆਪਣਾ ਨਾਉਂ ਵਰਤਾਈਆ। ਏਕਾ ਮੰਦਰ ਇਕ ਦੁਆਰਾ, ਏਕਾ ਗ੍ਰਹਿ ਦਏ ਸਮਝਾਈਆ। ਏਕਾ ਦੀਆ ਬਾਤੀ ਕਰ ਉਜਿਆਰਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਈਆ। ਸਚ ਸੰਦੇਸਾ ਬੋਧ ਅਗਾਧ, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਡਾਏ ਲਾਡ, ਗੋਦੀ ਗੋਦ ਆਪ ਸੁਹਾਇੰਦਾ। ਏਕਾ ਦੇਵੇ ਸਾਚਾ ਨਾਦ, ਤੁਰੀਆ ਰਾਗ ਰਾਗ ਅਲਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਪੀਰ ਪੈਗ਼ੰਬਰ ਗੁਰ ਗੁਰ ਲਏ ਅਵਤਾਰ, ਸਤਿਗੁਰ ਆਪਣਾ ਖੇਲ ਕਰਾਈਆ। ਪੀਰ ਪੈਗ਼ੰਬਰ ਕਰ ਤਿਆਰ, ਦਸਤਗੀਰ ਦਸਤ ਬਦਸਤ ਮਿਲਾਈਆ। ਆਪੇ ਵੇਖੇ ਚੋਟੀ ਚੜ੍ਹ ਅਖ਼ੀਰ, ਆਖਰ ਆਪਣੀ ਹੱਦ ਵਖਾਈਆ। ਮੁਕਾਮੇ ਹੱਕ ਇਕ ਤੌਫ਼ੀਕ, ਤੌਫ਼ੀਕ ਨਾਮ ਖ਼ੁਦਾਈਆ। ਇਕ ਇਕੱਲਾ ਲਾਸ਼ਰੀਕ, ਪਰਵਰਦਿਗਾਰ ਬੇਪਰਵਾਹੀਆ। ਸਚਖੰਡ ਦੁਆਰਾ ਨੂਰੋ ਨੂਰ ਪਰਕਾਸ਼ ਨਾ ਕੋਇ ਤਾਰੀਕ, ਅੰਧੇਰਾ ਅੰਧ ਨਾ ਕੋਇ ਰਖਾਈਆ। ਸਰਗੁਣ ਕਰੇ ਨਿਰਗੁਣ ਪ੍ਰੀਤ, ਪ੍ਰੀਤੀਵਾਨ ਬੇਪਰਵਾਹੀਆ। ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਭੇਵ ਜਣਾਏ ਹਰਿ ਅਨਡੀਠ, ਅਨਡਿਠੜੀ ਕਾਰ ਆਪ ਕਮਾਈਆ। ਜੁਗ ਚੌਕੜੀ ਗੁਰ ਅਵਤਾਰਾਂ ਸੁਣਾਏ ਆਪਣਾ ਗੀਤ, ਸਾਚਾ ਸੋਹਲਾ ਆਪੇ ਗਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਲਿਖ ਲਿਖ ਲੇਖਾ ਸਭ ਨੂੰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਵਰਤਾਈਆ। ਸਾਚੀ ਕਲ ਅਕਲ ਕਲ ਦਾਤਾ, ਆਪਣੀ ਆਪ ਵਰਤਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਚਾਰ ਜੁਗ ਚੌਕੜੀ ਗੁਰੂਆਂ ਪੀਰਾਂ ਬੱਧਾ ਨਾਤਾ, ਚਰਨ ਕਵਲ ਜੋੜ ਜੁੜਾਇੰਦਾ। ਅਗੰਮ ਅਗੰਮੜੀ ਸੁਣਾਏ ਗਾਥਾ, ਲਿਖਣ ਪੜ੍ਹਣ ਵਿਚ ਕਦੇ ਨਾ ਆਇੰਦਾ। ਸਰਬ ਜੀਆਂ ਬਣ ਪਿਤ ਮਾਤਾ, ਲੱਖ ਚੁਰਾਸੀ ਬਾਲ ਆਪਣੀ ਗੋਦ ਬਹਾਇੰਦਾ। ਸਾਧ ਸੰਤ ਭਗਤ ਭਗਵੰਤ ਦੇਵੇ ਦਾਤਾ, ਨਾਮ ਨਿਧਾਨਾ ਝੋਲੀ ਪਾਇੰਦਾ। ਗੁਰਮੁਖਾਂ ਮੇਟੇ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਗੁਰਸਿਖਾਂ ਪੂਰਾ ਕਰੇ ਘਾਟਾ, ਪੂਰਬ ਲਹਿਣਾ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੁਗ ਚੌਕੜੀ ਮੁੱਕੀ ਵਾਟਾ, ਬਣ ਪਾਂਧੀ ਪੰਧ ਮੁਕਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣਾ ਨਾਉਂ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਤਖ਼ਤ ਨਿਵਾਸੀ ਆਪ ਜਣਾਈਆ। ਜੁਗ ਚੌਕੜੀ ਹੋ ਪਰਧਾਨਾ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਈਆ। ਲੇਖਾ ਜਾਣੇ ਵੇਦ ਪੁਰਾਨਾ, ਸ਼ਾਸਤਰ ਸਿਮਰਤ ਕਰ ਪੜ੍ਹਾਈਆ। ਭੇਵ ਚੁਕਾਏ ਗੀਤਾ ਗਿਆਨਾ, ਅੰਜ਼ੀਲ ਕੁਰਾਨਾਂ ਨਾਲ ਰਲਾਈਆ। ਖਾਣੀ ਬਾਣੀ ਖੇਲ ਮਹਾਨਾ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਨੂਰ ਨੂਰ ਨਿਸ਼ਾਨਾ, ਨੂਰ ਨੁਰਾਨਾ ਆਪ ਵਖਾਈਆ। ਕਲਜੁਗ ਅੰਤਮ ਪਰਗਟ ਹੋ ਸ੍ਰੀ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸੱਚਾ ਹੁਕਮ ਸਚ ਸੰਦੇਸ, ਸਤਿ ਸਤਿਵਾਦੀ ਆਪ ਜਣਾਇੰਦਾ। ਆਪ ਉਠਾਏ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਬਲ ਨਾ ਕੋਇ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣਹਾਰਾ ਨਰ ਨਰੇਸ਼, ਨਰ ਨਰਾਇਣ ਪੜਦਾ ਲਾਹਿੰਦਾ। ਏਥੇ ਓਥੇ ਦੋ ਜਹਾਨ ਖੇਲ ਖਿਲਾਏ ਸਾਚੇ ਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਆਦਿ ਅੰਤ ਸ੍ਰੀ ਭਗਵੰਤ ਸਭ ਦਾ ਲਹਿਣਾ ਲਏ ਵੇਖ, ਬਚਿਆ ਕੋਇ ਰਹਿਣ ਨਾ ਪਾਇੰਦਾ। ਗੁਰ ਪੀਰਾਂ ਦਿਤਾ ਕਿਸੇ ਨਾ ਆਪਣਾ ਭੇਤ, ਹੁਕਮੇ ਅੰਦਰ ਸਰਬ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਕਰ ਕਰ ਹੇਤ, ਆਪਣਾ ਰੰਗ ਆਪ ਰੰਗਾਇੰਦਾ। ਜੁਗ ਜੁਗ ਰੰਗ ਰੰਗਦਾ, ਆਇਆ ਰੰਗਣਹਾਰ ਕਰਤਾਰਾ। ਜੁਗ ਜੁਗ ਦੋ ਜਹਾਨ ਦਰ ਦਰਵਾਜ਼ਾ ਲੰਘਦਾ, ਆਇਆ ਨਿਰਗੁਣ ਸਰਗੁਣ ਲੈ ਅਵਤਾਰਾ। ਜੁਗ ਜੁਗ ਕਰੇ ਖੇਲ ਸੂਰੇ ਸਰਬੰਗ ਦਾ, ਜੋਧਾ ਸੂਰਬੀਰ ਬਲੀ ਬਲਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਕਰੇ ਖੇਲ ਨਿਆਰਾ। ਜੁਗ ਚੌਕੜੀ ਖੇਲ ਨਿਆਰ, ਨਿਰਗੁਣ ਨਿਰਵੈਰ ਆਪ ਕਰਾਈਆ। ਕਲਜੁਗ ਅੰਤਮ ਹੋ ਤਿਆਰ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਚਾਰ ਜੁਗ ਨੌਂ ਸੌ ਚੁਰਾਨਵੇ
ਚੌਕੜੀ ਜੁਗ ਗੁਰ ਪੀਰ ਅਵਤਾਰ ਮੰਗਦੇ ਰਹੇ ਅਧਾਰ, ਦੋਏ ਜੋੜ ਜੋੜ ਸੀਸ ਝੁਕਾਈਆ। ਦਰ ਦਰਵੇਸ਼ ਬਣੇ ਰਹੇ ਭਿਖਾਰ, ਖਾਲੀ ਝੋਲੀ ਇਕ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵੇਖਣਹਾਰਾ, ਨਿਤ ਨਵਿਤ ਵੇਸ ਵਟਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਲੋਕਮਾਤ ਫੇਰਾ ਪਾਇੰਦਾ। ਸ਼ਬਦ ਸੰਦੇਸ ਪਹਿਲੀ ਵਾਰਾ, ਸਚਖੰਡ ਦੁਆਰੇ ਆਪ ਸੁਣਾਇੰਦਾ। ਸਚ ਦੁਆਰਾ ਵਿਚ ਸੰਸਾਰਾ, ਉਚ ਮੁਨਾਰਾ ਆਪ ਬਣਾਇੰਦਾ। ਆਪ ਲਗਾਏ ਸਚ ਦਰਬਾਰਾ, ਤਖ਼ਤ ਨਿਵਾਸੀ ਆਸਣ ਲਾਇੰਦਾ। ਚਰਨ ਬਹਾਏ ਪੀਰ ਪੈਗ਼ੰਬਰ ਗੁਰ ਅਵਤਾਰਾ, ਪੂਰਬ ਲਹਿਣਾ ਸਰਬ ਵਖਾਇੰਦਾ। ਚਾਰੋਂ ਕੁੰਟ ਵੇਖੋ ਨਜ਼ਾਰਾ, ਨਜ਼ਰ ਨਜ਼ਰ ਇਕ ਖੁਲ੍ਹਾਇੰਦਾ। ਆਪਣਾ ਆਪਣਾ ਬੋਲ ਬੋਲ ਗਏ ਜੈਕਾਰਾ, ਕੋਟਨ ਕੋਟ ਨਾਮ ਸੁਣਾਇੰਦਾ। ਕੋਈ ਸੀਆ ਰਾਮ ਪਿਆਰਾ ਕੋਈ ਕਾਹਨਾ ਕ੍ਰਿਸ਼ਨ ਅਧਾਰਾ ਕੋਈ ਸ਼ਬਦ ਵਜਾਏ ਨਗਾਰਾ, ਈਸਾ ਮੂਸਾ ਕੋਇ ਸੰਗ ਰਖਾਇੰਦਾ। ਕੋਈ ਨਾਮ ਸਤਿ ਕਰੇ ਪਿਆਰਾ, ਕੋਈ ਫਤਿਹ ਬੋਲ ਜੈਕਾਰਾ, ਰਸਨਾ ਜਿਹਵਾ ਬੱਤੀ ਦੰਦ ਸਲਾਹਿੰਦਾ। ਨਾਨਕ ਕਬੀਰ ਏਕਾ ਏਕੰਕਾਰਾ, ਆਦਿ ਜੁਗਾਦਿ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਛੋਟੇ ਬਾਲੇ ਕਰ ਤਿਆਰਾ, ਲੋਕਮਾਤ ਸੇਵਾ ਲਾਇੰਦਾ। ਪੰਜ ਤੱਤ ਕਰ ਅਕਾਰਾ, ਨਿਰਗੁਣ ਧਾਰਾ ਜੋਤ ਜਗਾਇੰਦਾ। ਘੜੇ ਭੰਨੇ ਭੰਨਣਹਾਰਾ, ਬਣ ਠਠਿਆਰਾ ਖੇਲ ਕਰਾਇੰਦਾ। ਕਲਜੁਗ ਆਈ ਅੰਤਮ ਵਾਰਾ, ਪੂਰਬ ਲਹਿਣਾ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸਮਝਾਇੰਦਾ। ਸਚ ਸੰਦੇਸਾ ਸਮਝਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਰੁੱਤ ਰੁੱਤੜੀ ਵੇਖ ਵਖਾਇੰਦਾ, ਜੁਗ ਚੌਕੜੀ ਕਰ ਗਵਾਹ। ਜੋਤੀ ਜੋਤ ਰੂਪ ਵਟਾਇੰਦਾ, ਪੀਰ ਪੈਗ਼ੰਬਰ ਗੁਰ ਅਵਤਾਰ ਦੇ ਦੇ ਗਏ ਸਲਾਹ। ਸਾਚੇ ਮੰਦਰ ਆਸਣ ਲਾਇੰਦਾ, ਸਾਢੇ ਤਿੰਨ ਹੱਥ ਬੰਕ ਸੁਹਾ। ਗੋਬਿੰਦ ਮੇਲਾ ਮੇਲ ਮਿਲਾਇੰਦਾ, ਸ਼ਬਦੀ ਸ਼ਬਦ ਡੰਕ ਵਜਾ। ਪਹਿਲੀ ਚੇਤ ਰੁੱਤ ਸੁਹਾਇੰਦਾ, ਭਗਤ ਫੁਲਵਾੜੀ ਆਪ ਮਹਿਕਾ। ਉਪਰ ਆਪਣਾ ਆਸਣ ਡਾਹਿੰਦਾ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ। ਗੁਰ ਪੀਰ ਅਵਤਾਰ ਭਗਤ ਭਗਵੰਤ ਆਪਣੇ ਦਰ ਬਹਾਇੰਦਾ, ਏਕਾ ਵਾਰ ਲਏ ਬੁਲਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਇੰਦਾ, ਉਚੀ ਕੂਕ ਮਾਰਨ ਧਾਹ। ਪੁਰਖ ਅਬਿਨਾਸ਼ੀ ਸਭ ਨੂੰ ਆਪ ਸਮਝਾਇੰਦਾ, ਆਪਣਾ ਆਪਣਾ ਲੇਖਾ ਵੇਖੋ ਆ। ਹਰਿ ਕਾ ਨਾਮ ਕਿਸੇ ਘਰ ਨਜ਼ਰ ਨਾ ਆਇੰਦਾ, ਮੰਦਰ ਮਸਜਦ ਸ਼ਿਵਦਵਾਲਾ ਮੱਠ ਗੁਰਦੁਆਰ ਰਿਹਾ ਕੁਰਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਰਿਹਾ ਵਖਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਵੇਖ, ਵੇਖ ਵੇਖ ਰਹੇ ਸ਼ਰਮਾਈਆ। ਸਾਡੀ ਮਿਟਦੀ ਜਾਏ ਰੇਖ, ਕਲਜੁਗ ਜੀਵ ਤੇਰਾ ਨਾਉਂ ਗਏ ਭੁਲਾਈਆ। ਕਬੀਰ ਕਹੇ ਮੈਂ ਦੱਸ ਕੇ ਗਿਆ ਭੇਤ, ਉਚ ਮਹੱਲ ਅਟੱਲ ਵਸੇ ਸਾਚਾ ਮਾਹੀਆ। ਨਾਨਕ ਨਿਰਗੁਣ ਕਹੇ ਮੈਂ ਕਰਕੇ ਗਿਆ ਚੇਤਨ ਚੇਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਗੋਬਿੰਦ ਕਹੇ ਮੈਂ ਦੱਸ ਕੇ ਗਿਆ ਭੇਤ, ਪੁਰਖ ਅਕਾਲ ਇਕ ਮਨਾਈਆ। ਅੰਤਮ ਸਭ ਨੇ ਝੂਝਣਾ ਲੋਕਮਾਤ ਖੇਤ, ਥਿਰ ਕੋਇ ਰਹਿਣ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਫੁਲਵਾੜੀ ਮਹਿਕਾਉਣੀ ਮਹੀਨਾ ਚੇਤ, ਰੁੱਤ ਬਸੰਤੀ ਮੁਖ ਸ਼ਰਮਾਈਆ। ਆਉ ਸਾਰੇ ਵੇਖੋ ਨੇਤਰ ਨੇਤ, ਨੈਣ ਨੈਣ ਉਠਾਈਆ। ਹਰਿ ਜੂ ਇਕ ਇਕੱਲਾ ਖੇਡਾਂ ਰਿਹਾ ਖੇਡ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਸੁਣਿਆ ਸੰਦੇਸਾ ਸ੍ਰੀ ਭਗਵਾਨ, ਨੇਤਰ ਨੈਣ ਸਰਬ ਉਠਾਇਆ। ਚਾਰੋਂ ਕੁੰਟ ਦਿਸੇ ਬੇਈਮਾਨ, ਸਾਚੀ ਸ਼ਰਅ ਨਾ ਕੋਇ ਪੜ੍ਹਾਇਆ। ਘਰ ਘਰ ਵੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਰਸਨਾ ਜਿਹਵਾ ਕਰਨ ਗਿਆਨ, ਆਤਮ ਅੰਤਰ ਹਰਿ ਨਾ ਕਿਸੇ ਵਸਾਇਆ। ਰਸਨਾ ਪੜ੍ਹ ਪੜ੍ਹ ਹੋਏ ਸ਼ੈਤਾਨ, ਪਾਰਬ੍ਰਹਮ
ਨਜ਼ਰ ਕਿਸੇ ਨਾ ਆਇਆ। ਚਾਰ ਦੀਵਾਰੀ ਵੜ ਵੜ ਬੈਠੇ ਅੰਦਰ ਮਕਾਨ, ਉਪਰ ਛੱਪਰ ਛੰਨ ਸੁਹਾਇਆ। ਸਚਖੰਡ ਨਾ ਦਿਸੇ ਕਿਸੇ ਨਿਸ਼ਾਨ, ਨਿਰਗੁਣ ਰੂਪ ਨਾ ਕੋਇ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਜੀ ਵੇਰ ਫੇਰ ਜਗਾਇਆ। ਦੂਜੀ ਵੇਰ ਜਗਾਏ ਜਾਗ, ਜਗ ਜੀਵਣ ਦਾਤਾ ਦਇਆ ਕਮਾਇੰਦਾ। ਉਠੋ ਨੇਤਰ ਵੇਖੋ ਆਪਣੀ ਉਮਤ ਸਾਕ, ਦੀਨ ਮਜ਼੍ਹਬ ਸਰਬ ਜਣਾਇੰਦਾ। ਨੌਂ ਖੰਡ ਪ੍ਰਿਥਮੀ ਨੇਤਰ ਵੇਖੋ ਆਪਣਾ ਆਪਣਾ ਹਾਟ, ਹਟ ਹਟਵਾਣਾ ਭੇਵ ਖੁਲ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸ ਕੇ ਆਏ ਗਾਥ, ਰਸਨਾ ਜਿਹਵਾ ਨਾਲ ਮਿਲਾਇੰਦਾ। ਕੋਈ ਨਾ ਦਿਸੇ ਕਿਸੇ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਰਬਾਰੀ ਖੇਲ ਕਰਾਇੰਦਾ। ਧੁਰ ਦਰਬਾਰੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇਆ। ਹੁਕਮੀ ਹੁਕਮ ਹੁਕਮ ਵਰਤਾਰਾ, ਸਚ ਸੰਦੇਸਾ ਆਪ ਸੁਣਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਹੋਇਆ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪ ਵਰਤਾਇਆ। ਹੁਕਮ ਵਰਤਾਏ ਸ੍ਰੀ ਭਗਵੰਤ, ਏਕਾ ਏਕ ਜਣਾਈਆ। ਚਾਰ ਜੁਗ ਬਣਦੇ ਰਹੇ ਗੁਰ ਅਵਤਾਰ ਕੰਤ, ਜੀਵ ਜੰਤ ਨਾਰ ਹੰਢਾਈਆ। ਪੰਜ ਤੱਤ ਕਾਇਆ ਚੋਲਾ ਬਣਾਈ ਬਣਤ, ਹੱਡ ਮਾਸ ਨਾੜੀ ਰਕਤ ਬੂੰਦ ਜੋੜ ਜੁੜਾਈਆ। ਥਿਰ ਨਾ ਦਿਸੇ ਕੋਈ ਅੰਤ, ਖ਼ਾਕੀ ਖ਼ਾਕ ਸਰਬ ਮਿਲਾਈਆ। ਏਕਾ ਨਾਉਂ ਆਪਣਾ ਮੰਤ, ਮੰਤਰ ਸਾਚਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਏਕਾ ਵਾਰ, ਹਰਿ ਜੂ ਹਰਿ ਜਣਾਇਆ। ਸਾਚੇ ਸੱਦ ਸੱਚੇ ਦਰਬਾਰ, ਦਰ ਦਰਬਾਰੇ ਆਪ ਬਹਾਇਆ। ਕਲਜੁਗ ਕੂੜਾ ਹੋਇਆ ਪਾਰ, ਲੋਕਮਾਤ ਰਹੇ ਨਾ ਰਾਇਆ। ਗੁਰ ਅਵਤਾਰ ਅੱਗੇ ਚਲੇ ਨਾ ਕੋਇ ਵਿਹਾਰ, ਸਭ ਦਾ ਲਹਿਣਾ ਝੋਲੀ ਰਿਹਾ ਭਰਾਇਆ। ਲੋਕਮਾਤ ਨਾ ਔਣਾ ਹੋ ਤਿਆਰ, ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਨਾ ਵੜਨਾ ਕਰ ਵਿਚਾਰ, ਧੁਰ ਫ਼ਰਮਾਣਾ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਇਕਾਵਨ ਬਾਵਨ ਬੋਲ ਜੈਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਸ਼ਾਹ ਪਾਤਸ਼ਾਹ ਤੇਰਾ ਖੇਲ ਨਿਆਰਾ, ਬੇਅੰਤ ਤੇਰੀ ਵਡਿਆਈਆ। ਸਾਹਿਬ ਸੁਲਤਾਨ ਤੂੰ ਪਰਵਰਦਿਗਾਰਾ, ਸੱਚੀ ਤੇਰੀ ਸ਼ਹਿਨਸ਼ਾਹੀਆ। ਚਾਰ ਜੁਗ ਲੋਕਮਾਤ ਦੱਸ ਦੱਸ ਗਏ ਧਾਰਾ, ਹੁਕਮੀ ਹੁਕਮ ਸੇਵ ਕਮਾਈਆ। ਅੰਤਮ ਹੋਇਆ ਪਾਰ ਕਿਨਾਰਾ, ਤੇਰੇ ਅੱਗੇ ਨਾ ਚਲੇ ਕੋਇ ਚਤੁਰਾਈਆ। ਦੋ ਦੋ ਜੋੜ ਕਰਨ ਨਿਮਸਕਾਰਾ, ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੇਵੇ ਕਰਤਾਰ, ਕਰਤਾ ਆਪਣਾ ਖੇਲ ਕਰਾਇੰਦਾ। ਸਤਿਜੁਗ ਚਲੇ ਸਚ ਵਿਹਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਸਰਬ ਜੀਆਂ ਦਾ ਇਕ ਦਵਾਰ, ਭਗਤ ਦੁਆਰਾ ਆਪ ਵਖਾਇੰਦਾ। ਮੰਦਰ ਸ਼ਿਵਦਵਾਲਾ ਮੱਠ ਮਸਜਦ ਨਾ ਕੋਇ ਅਧਾਰ, ਗ੍ਰਹਿ ਮੰਦਰ ਇਕ ਸੁਹਾਇੰਦਾ। ਤੀਰਥ ਤਟ ਨਾ ਕੋਇ ਕਿਨਾਰ, ਸਰੋਵਰ ਸਰ ਨਾ ਕੋਇ ਜਣਾਇੰਦਾ। ਸੋ ਧਾਮ ਹਰਿ ਕਰੇ ਉਜਿਆਰ, ਲੋਕਮਾਤ ਨਿਸ਼ਾਨ ਝੁਲਾਇੰਦਾ। ਜਿਸ ਦਰ ਗੁਰ ਅਵਤਾਰ ਪੀਰ ਪੈਗ਼ੰਬਰ ਆ ਕੇ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਸੋ ਦੁਆਰਾ ਸਚਖੰਡ ਲੋਕਮਾਤ ਹੋਏ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਆਪ ਮੁਕਾਇੰਦਾ। ਗੁਰ ਅਵਤਾਰ ਸਾਰੇ ਕਹਿਣ, ਰਲ ਮਿਲ ਰਹੇ ਸੁਣਾਈਆ। ਪੁਰਖ ਅਬਿਨਾਸ਼ੀ ਸਾਡਾ ਚੁੱਕਿਆ ਲਹਿਣ ਦੇਣ, ਲੋਕਮਾਤ ਰਹੇ ਨਾ ਰਾਈਆ। ਅਸੀਂ ਤੇਰਾ ਪਸਾਰਾ ਵੇਖਿਆ ਆਪਣੇ ਨੈਣ, ਦਰ ਤੇਰੇ ਦਰਸਨ ਪਾਈਆ। ਤੇਰੇ ਚਰਨ ਕਵਲ ਭਗਤ ਜਨ ਸਾਚੇ ਬਹਿਣ, ਜਿਨ੍ਹਾਂ ਦੇਵੇਂ ਮਾਣ ਵਡਿਆਈਆ। ਰਸਨਾ ਜਿਹਵਾ ਇਕੋ ਨਾਅਰਾ ਕਹਿਣ, ਆਤਮ ਪਰਮਾਤਮ ਵੱਜੇ ਵਧਾਈਆ।
ਕਲਜੁਗ ਮਿਟੀ ਅੰਧੇਰੀ ਰੈਣ, ਤੇਰਾ ਨੂਰ ਸਾਚਾ ਚੰਦ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਪੁਰਖ ਅਬਿਨਾਸ਼ੀ ਤੇਰੀ ਵਡਿਆਈ, ਗੁਰ ਅਵਤਾਰ ਸਰਬ ਜਸ ਗਾਇੰਦਾ । ਸਤਿਜੁਗ ਸਾਚੀ ਧਾਰ ਚਲਾਈ, ਵੇਦ ਕਤੇਬ ਭੇਵ ਨਾ ਪਾਇੰਦਾ। ਸਾਚੇ ਭਗਤਾਂ ਕਰ ਕੁੜਮਾਈ, ਆਪਣਾ ਨਾਤਾ ਆਪ ਜੁੜਾਇੰਦਾ। ਏਕਾ ਘਰ ਧੀ ਜਵਾਈ, ਏਕਾ ਮੰਦਰ ਆਪ ਸੁਹਾਇੰਦਾ। ਏਕਾ ਨੇਤਰ ਨੈਣ ਰਿਹਾ ਉਠਾਈ, ਏਕਾ ਮਿਲ ਮਿਲ ਖ਼ੁਸ਼ੀ ਮਨਾਇੰਦਾ। ਏਕਾ ਸੋਹਲਾ ਢੋਲਾ ਰਿਹਾ ਗਾਈ, ਏਕਾ ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਤੇਰਾ ਸੰਗ ਸ੍ਰੀ ਭਗਵਾਨ, ਏਕਾ ਏਕ ਵੇਖ ਵਖਾਇਆ। ਤੇਰਾ ਮੰਦਰ ਬੇਪਹਿਚਾਨ, ਨਜ਼ਰ ਵਿਚ ਕਿਸੇ ਨਾ ਆਇਆ। ਤੂੰ ਮਿਹਬਾਨ ਬੀਦੋ ਮਿਹਰਵਾਨ, ਮਹਿਬਾਨ ਤੇਰੀ ਵਡਿਆਇਆ। ਸਚਖੰਡ ਦੁਆਰੇ ਖੇਲ ਮਹਾਨ, ਸਚਖੰਡ ਦੁਆਰਾ ਲੋਕਮਾਤ ਵਖਾਇਆ। ਛੱਤੀ ਜੁਗ ਦੀ ਚੁੱਕੀ ਆਣ, ਨਾਨਕ ਰਸਨਾ ਰਿਹਾ ਗਾਇਆ। ਛੱਤੀ ਛੱਤੀ ਚਾਰੋਂ ਕੁੰਟ ਵਖਾਣ, ਛੱਤੀ ਉਪਰ ਧਿਆਨ ਲਗਾਇਆ। ਛੱਤੀ ਰਾਗ ਸਰਬ ਕੁਰਲਾਣ, ਨੇਤਰ ਨੈਣਾਂ ਨੀਰ ਵਹਾਇਆ। ਚਾਰ ਬਾਣੀ ਹੋਈ ਹੈਰਾਨ, ਚਾਰੇ ਖਾਣੀ ਭੇਵ ਨਾ ਆਇਆ। ਪੁਰਖ ਅਬਿਨਾਸ਼ੀ ਇਕ ਅਣਿਆਲਾ ਲਾਇਆ ਬਾਣ, ਦੋ ਜਹਾਨਾਂ ਰਿਹਾ ਹਿਲਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਸਭ ਚਰਨੀਂ ਡਿਗੇ ਆਣ, ਮਸਤਕ ਧੂੜੀ ਟਿੱਕਾ ਖ਼ਾਕ ਰਮਾਇਆ। ਰਸਨਾ ਕਹਿਣ ਤੂ ਹੀ ਤੂ ਭਗਵਾਨ, ਤੇਰਾ ਅੰਤ ਕਿਸੇ ਨਾ ਪਾਇਆ। ਅਸੀਂ ਗਾ ਗਾ ਗਏ ਤੇਰਾ ਗਾਨ, ਗਾ ਗਾ ਆਪਣਾ ਵਕਤ ਲੰਘਾਇਆ। ਤੂੰ ਸਾਹਿਬ ਸਦਾ ਬੇਜ਼ਬਾਨ, ਜ਼ਬਾਹ ਆਪਣਾ ਆਪ ਕਰਾਇਆ। ਤੇਰਾ ਅੰਤ ਨਾ ਮਿਲਿਆ ਕਿਸੇ ਨਿਸ਼ਾਨ, ਬਣ ਪਾਂਧੀ ਪੰਧ ਨਾ ਕੋਇ ਮੁਕਾਇਆ। ਨਾਨਕ ਕਬੀਰ ਕਰ ਕਰ ਧਿਆਨ, ਸਚਖੰਡ ਦੁਆਰੇ ਇਕੋ ਚਰਨ ਤੇਰਾ ਨਜ਼ਰੀ ਆਇਆ। ਉਪਰੋਂ ਰਿਹੋਂ ਬੇਪਹਿਚਾਨ, ਆਪ ਆਪਣਾ ਮੁੱਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਰਤਾਇਆ। ਤੇਰਾ ਖੇਲ ਸਦਾ ਬੇਅੰਤ, ਬੇਅੰਤ ਤੇਰੀ ਵਡਿਆਈਆ। ਅਸੀਂ ਜਾਣਿਆ ਤੂੰ ਕਰਿਆ ਅੰਤ, ਅੰਤ ਤੇਰੇ ਵਿਚ ਸਮਾਈਆ। ਤੂੰ ਸਰਬ ਜੀਆਂ ਦਾ ਸਾਚਾ ਕੰਤ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਣੀ ਇਕ ਪਨਾਹੀਆ। ਦਰ ਦੁਆਰੇ ਮੰਗ ਪਨਾਹ, ਸਭ ਨੇ ਸ਼ੁਕਰ ਮਨਾਇਆ। ਮੁਹੰਮਦ ਕਹੇ ਮੇਰਾ ਬਖ਼ਸ਼ ਗੁਨਾਹ, ਮੇਰੇ ਪੀਰ ਪੀਰ ਖ਼ੁਦਾਇਆ। ਦੂਰ ਦੁਰਾਡਾ ਅਧਵਿਚਕਾਰ ਬੈਠਾ ਕੋਈ ਨਾ ਪਕੜੇਂ ਬਾਂਹ, ਗੋਬਿੰਦ ਅੱਗੇ ਵਾਸਤਾ ਪਾਇਆ। ਉਹ ਤੇਰਾ ਹੁਕਮ ਰਿਹਾ ਸੁਣਾ, ਧੁਰ ਫ਼ਰਮਾਣਾ ਏਕਾ ਗਾਇਆ। ਚੌਦਾਂ ਤਬਕ ਦੇਣੇ ਢਾਹ, ਖ਼ਾਕੀ ਖ਼ਾਕ ਖ਼ਾਕ ਮਿਲਾਇਆ। ਅੱਲਾ ਰਾਣੀ ਨੈਣ ਰਹੀ ਸ਼ਰਮਾ, ਮੁਖ ਘੁੰਗਟ ਏਕਾ ਪਾਇਆ। ਮੈਂ ਜਾਵਾਂ ਕੇਹੜੇ ਥਾਂ, ਚਾਰੋਂ ਕੁੰਟ ਅੰਧੇਰਾ ਛਾਇਆ। ਕਲਜੁਗ ਸੇਜ ਮਾਣੇ ਪੁੱਤਰ ਮਾਂ, ਗੁਰ ਪੀਰ ਹੋਏ ਨਾ ਕੋਇ ਸਹਾਇਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰ ਦਰ ਵੇਸਵਾ ਨਾਚ ਰਹੇ ਕਰਾ, ਮਨ ਮਤ ਆਪਣੀ ਨਾਲ ਰਲਾਇਆ। ਤੂੰ ਵੇਖਣਹਾਰਾ ਥਾਉਂ ਥਾਂ, ਅਭੁਲ ਭੁਲ ਕਦੇ ਨਾ ਜਾਇਆ। ਏਕਾ ਹੁਕਮ ਦਿਤਾ ਸੁਣਾ, ਗੋਬਿੰਦ ਸਾਚੀ ਸੇਵਾ ਲਾਇਆ। ਗੋਬਿੰਦ ਆਪਣਾ ਖੰਡਾ ਰਿਹਾ ਚਮਕਾ, ਚੰਦ ਚਾਂਦਨੀ ਦਏ ਚਮਕਾਇਆ। ਖੜਗ ਖੰਡਾ ਦਏ ਖੜਕਾ, ਦੋ ਜਹਾਨਾਂ ਵੇਖ ਵਖਾਇਆ। ਮੇਰੀ ਸਦੀ ਚੌਧਵੀਂ ਦੇਣੀ ਪੂਰ ਕਰਾ, ਤੇਰੇ ਅੱਗੇ ਵਾਸਤਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਗੋਬਿੰਦ ਬਣਾਇਆ ਸਾਚਾ ਜੱਜ, ਦੂਜਾ ਸ਼ੈਸ਼ਨ ਨਾ ਕੋਇ ਰਖਾਈਆ। ਸਦੀ ਚੌਧਵੀਂ ਕਰੇ ਹੱਜ, ਬਣ ਹਾਜ਼ੀ ਫੇਰਾ ਪਾਈਆ। ਚੌਦਾਂ ਤਬਕ ਵੇਖ ਲਾ ਭੱਜ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਆਪਣਾ ਪੜਦਾ ਵੇਖ ਲੈ ਕਜ, ਦੋ ਜਹਾਨਾਂ
ਲੁਕਣ ਕਿਤੇ ਨਾ ਜਾਈਆ। ਤੇਰੇ ਬੁੱਢੇ ਸ਼ੇਖ਼ ਬੁੱਢੇ ਹੋਏ ਹੱਡ, ਦਾੜੀ ਰੱਤੜੀ ਆਪਣਾ ਰੰਗ ਵਟਾਈਆ। ਅੰਤਮ ਡਿਗਣਾ ਡੂੰਘੀ ਖੱਡ, ਨਾ ਸਕੇ ਕੋਇ ਉਠਾਈਆ। ਦੀਨ ਇਸਲਾਮ ਉਮਤੀ ਕਲਾਮ ਕਲਮਾ ਰਸੂਲ ਜਾਣਾ ਛੱਡ, ਰਸਮ ਆਪਣੇ ਨਾਲ ਰਖਾਈਆ। ਆਪਣੀ ਹੱਥੀਂ ਸ਼ਰਅ ਜ਼ੰਜੀਰ ਜਾਣੀ ਵੱਢ, ਮਿਲਿਆ ਹੁਕਮ ਧੁਰਦਰਗਾਹੀਆ। ਲੋਕਮਾਤ ਵਿਚੋਂ ਹੋਣਾ ਅੱਡ, ਏਥੇ ਮਿਲੇ ਠੋਰ ਨਾ ਰਾਈਆ। ਪੁਰਖ ਅਕਾਲ ਸਚ ਨਿਸ਼ਾਨਾ ਦੇਣਾ ਗੱਡ, ਦੋ ਜਹਾਨਾਂ ਆਪ ਝੁਲਾਈਆ। ਸਭ ਦੀ ਕਰੇ ਪਾਰ ਹੱਦ, ਆਪਣੀ ਹੱਦ ਨਾ ਕਿਸੇ ਵਖਾਈਆ। ਉਠੋ ਸਾਰੇ ਆਪਣਾ ਭਾਰ ਜਾਓ ਲਦ, ਸਿਰ ਆਪਣੀ ਗੰਢ ਉਠਾਈਆ। ਚੇਤ ਮਹੀਨਾ ਮੁੱਕੇ ਸਭ ਦੀ ਪੂਜਾ ਹੋਏ ਬੰਦ, ਸੀਸ ਕਿਸੇ ਨਾ ਕੋਇ ਝੁਕਾਈਆ। ਚਾਰ ਜੁਗ ਆਪਣਾ ਆਪਣਾ ਲੈ ਲਿਆ ਅਨੰਦ, ਅੱਗੇ ਅਨੰਦ ਪੁਰਖ ਅਕਾਲ ਆਪਣਾ ਆਪ ਜਣਾਈਆ। ਇਕੋ ਗੀਤ ਸੁਹਾਗੀ ਛੰਦ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਸਫ਼ਾ ਦਏ ਉਠਾਈਆ। ਸਭ ਦੀ ਸਫ਼ਾ ਦਏ ਚੁਕ, ਚੁਕਣਹਾਰ ਕਰਤਾਰਾ। ਸਭ ਦਾ ਪੈਂਡਾ ਗਿਆ ਮੁਕ, ਚਾਰ ਜੁਗ ਵੇਖਿਆ ਬਣ ਵਣਜਾਰਾ। ਸਭ ਦੀ ਔਧ ਗਈ ਪੁਗ, ਅੰਤਮ ਪਾਰ ਕਿਨਾਰਾ। ਆਪਣੀ ਆਪਣੀ ਚੋਗ ਲਈ ਚੁਗ, ਰਸਨਾ ਜਿਹਵਾ ਦੇ ਸਹਾਰਾ। ਹਰਿ ਕਾ ਭਾਣਾ ਨਾ ਸਕੇ ਰੁਕ, ਨਾ ਕੋਈ ਮੇਟੇ ਮੇਟਣਹਾਰਾ। ਨਿਰਗੁਣ ਸ਼ੇਰ ਏਕਾ ਰਿਹਾ ਬੁੱਕ, ਮਾਰੇ ਭਬਕ ਵਿਚ ਸੰਸਾਰਾ। ਅੱਗੇ ਸਕੇ ਨਾ ਕੋਈ ਉਠ, ਦੋ ਜਹਾਨ ਰੋਵਣ ਜ਼ਾਰੋ ਜ਼ਾਰਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਤੇਰੇ ਸਾਚੇ ਸੁਤ, ਤੂੰ ਸਾਹਿਬ ਬਖ਼ਸ਼ਣਹਾਰਾ। ਆਪਣੀ ਗੋਦੀ ਲੈ ਚੁੱਕ, ਤੇਰਾ ਤੱਕਿਆ ਇਕ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਖੇਲ ਅਗੰਮਾ, ਹਰਿ ਹਰਿ ਆਪ ਜਣਾਇੰਦਾ। ਸਭ ਦਾ ਅੰਤ ਮੁੱਕਿਆ ਬੰਨਾਂ, ਅੱਗੇ ਰਾਹ ਨਾ ਕੋਇ ਚਲਾਇੰਦਾ। ਪੁਰਖ ਅਕਾਲ ਦੋ ਜਹਾਨ ਇਸ਼ਟ ਦੇਵ ਗੁਰੂ ਗੁਰ ਸਭ ਨੇ ਮੰਨਾ, ਮਨ ਮਨਸਾ ਸਰਬ ਮਿਟਾਇੰਦਾ। ਪਹਿਲੋਂ ਤਾਰਿਆ ਇਕ ਜੱਟ ਧੰਨਾ, ਹੁਣ ਗੁਰਮੁਖ ਧੰਨੇ ਆਪਣੀ ਗੋਦ ਬਹਾਇੰਦਾ। ਕਲਜੁਗ ਜੀਵ ਨਾ ਜਾਣੇ ਅੰਨ੍ਹਾ, ਅਗਿਆਨ ਅੰਧੇਰ ਨਾ ਕੋਇ ਚੁਕਾਇੰਦਾ। ਭਗਤ ਭਗਵੰਤ ਏਕਾ ਮੰਨਾ, ਜਿਸ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਆਪ ਚੁਕਾਇੰਦਾ। ਪਿਛਲਾ ਲੇਖਾ ਚੁੱਕੇ ਚੂਕ, ਲੋਕਮਾਤ ਰਹਿਣ ਨਾ ਪਾਈਆ। ਸਭ ਦੀ ਅਰਥੀ ਦੇਵੇ ਫੂਕ, ਜੋਤ ਫੁੰਕਾਰਾ ਏਕਾ ਲਾਈਆ। ਅੰਤ ਨਾ ਸੁਣੇ ਕਿਸੇ ਦੀ ਕੂਕ, ਕੂਕ ਕੂਕ ਸਰਬ ਕੁਰਲਾਈਆ। ਹਰਿਜਨ ਵੇਖੇ ਸਾਚੇ ਪੂਤ, ਪੂਤ ਸਪੂਤੇ ਮੇਲ ਮਿਲਾਈਆ। ਗੁਰ ਚੇਲਾ ਤਾਣਾ ਪੇਟਾ ਏਕਾ ਸੂਤ, ਤੰਦੀ ਤੰਦ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਰਾਹ ਚਲਾਈਆ। ਸਤਿ ਸਤਿਵਾਦੀ ਰਾਹ ਚਲੌਣਾ, ਚਲੇ ਚਾਲ ਨਿਰਾਲੀ। ਸਤਿਜੁਗ ਸਾਚਾ ਖੇਲ ਕਰੌਣਾ, ਖੇਲ ਕਰਾਏ ਦੋ ਜਹਾਨਾਂ ਵਾਲੀ। ਪੁਰਖ ਅਕਾਲ ਇਕ ਮਨੌਣਾ, ਚਾਰੋਂ ਕੁੰਟ ਖੇਲ ਨਿਰਾਲੀ। ਸੋਹੰ ਢੋਲਾ ਸਭ ਨੇ ਗੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਨਿਰਗੁਣ ਸਰਗੁਣ ਕਰੇ ਆਪ ਦਲਾਲੀ।