ਪੁਸਤਕਾਲਾਭੁਲਾਈਪੁਰ

੬ ਚੇਤ ੨੦੧੯ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸਾਹਿਬ ਸਮਰਥ, ਮਹਿਮਾ ਅਕਥ ਅਕਥ ਵਡਿਆਈਆ। ਸ਼ਬਦੀ ਧਾਰ ਗੁਰ ਗੁਰ ਵਸ, ਗੁਰ ਸਤਿਗੁਰ ਵੇਸ ਵਟਾਈਆ। ਭਗਤ ਭਗਵੰਤ ਮਾਰਗ ਦੱਸ, ਦੋ ਜਹਾਨਾਂ ਖੇਲ ਕਰਾਈਆ। ਸੰਤਨ ਦੇਵੇ ਸਾਚਾ ਰਸ, ਆਤਮ ਅੰਤਰ ਬੂਝ ਬੁਝਾਈਆ। ਗੁਰਮੁਖਾਂ ਮੇਲ ਮਿਲਾਵਾ ਹੱਸ ਹੱਸ, ਨਿਰਗੁਣ ਸਰਗੁਣ ਬੰਧਨ ਪਾਈਆ। ਗੁਰਸਿਖਾਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਜੁਗ ਚੌਕੜੀ ਚਰਨਾਂ ਹੇਠਾਂ ਝੱਸ, ਕੋਟਨ ਕੋਟ ਕਾਲ ਖਪਾਈਆ। ਕਿਸੇ ਨਾ ਚਲੇ ਕੋਈ ਵਸ, ਵਿਸ਼ਨ ਬ੍ਰਹਮਾ ਸ਼ਿਵ ਦੇਣ ਦੁਹਾਈਆ। ਗੁਰ ਅਵਤਾਰ ਆਪਣਾ ਪੰਧ ਮੁਕਾ ਗਏ ਨੱਸ ਨੱਸ, ਰਸਨਾ ਜਿਹਵਾ ਹਰਿ ਗੁਣ ਗਾਈਆ। ਏਕਾ ਓਟ ਰੱਖਦੇ ਗਏ ਆਸ, ਪੁਰਖ ਅਕਾਲ ਚਰਨ ਧਿਆਨ ਲਗਾਈਆ। ਜੁਗਾ ਜੁਗੰਤਰ ਖੇਲੇ ਖੇਲ ਤਮਾਸ਼, ਖੇਲਣਹਾਰਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਪੂਰੀ ਕਰੀ ਆਸ, ਕਲਜੁਗ ਆਸਾ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਘਟ ਘਟ ਅੰਦਰ ਰੱਖਣਹਾਰਾ ਵਾਸ, ਨੂਰ ਨੁਰਾਨਾ ਨਿਰਗੁਣ ਜੋਤ ਜੋਤ ਰੁਸ਼ਨਾਈਆ। ਭੂਪਤ ਭੂਪ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਸਚਖੰਡ ਬੈਠਾ ਆਸਣ ਲਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਵੇ ਰਾਸ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਆਪਣੀ ਖੇਲ ਕਰਾਈਆ। ਹਰਿ ਸਤਿਗੁਰ ਪੂਰਾ ਏਕਾ ਹਰਿ, ਏਕੰਕਾਰਾ ਆਪ ਅਖਵਾਇੰਦਾ। ਸ਼ਬਦੀ ਸ਼ਬਦ ਸਾਚਾ ਵਰ, ਗੁਰ ਗੁਰ ਝੋਲੀ ਆਪ ਭਰਾਇੰਦਾ। ਭਗਤ ਭਗਵੰਤ ਚੁਕਾਏ ਡਰ, ਭੈ ਭੌ ਨਾ ਕੋਇ ਵਖਾਇੰਦਾ। ਸੰਤਨ ਦੇਵੇ ਏਕਾ ਵਰ, ਨਾਮ ਵਸਤ ਆਪ ਵਰਤਾਇੰਦਾ। ਗੁਰਮੁਖ ਸੱਜਣ ਸਾਚੇ ਫੜ, ਆਤਮ ਪਰਮਾਤਮ ਜੋੜ ਜੁੜਾਇੰਦਾ। ਗੁਰਸਿਖ ਲਗਾਏ ਆਪਣੇ ਲੜ, ਫੜ ਪੱਲੂ ਗੰਢ ਪੁਵਾਇੰਦਾ। ਜੁਗ ਚੌਕੜੀ ਜਾਏ ਹਰ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰਨ ਪੀਰ ਘਾੜਨ ਘੜ, ਤੱਤਵ ਤੱਤ ਹੁਕਮ ਵਰਤਾਇੰਦਾ। ਜੁਗਾ ਜੁਗੰਤਰ ਵੇਸ ਕਰ, ਕਾਇਆ ਚੋਲਾ ਆਪ ਜਣਾਇੰਦਾ। ਨਵ ਨੌਂ ਬੇੜਾ ਪਾਰ ਕਰ, ਚਾਰ ਚਾਰ ਪੰਧ ਮੁਕਾਇੰਦਾ। ਸਾਚੇ ਤਖ਼ਤ ਆਪੇ ਖੜ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਚਾਰ ਜੁਗ ਦੇ ਕਰਤੇ ਏਕਾ ਵਾਰ ਫੜ, ਪਿਛਲੀ ਕਰਨੀ ਸਭ ਦੀ ਵੇਖ ਵਖਾਇੰਦਾ। ਦੋ ਜਹਾਨ ਵਖਾਏ ਘਰ ਘਰ, ਦੋਏ ਦੋਏ ਨੇਤਰ ਨਾਲ ਮਿਲਾਇੰਦਾ। ਆਪਣੀ ਕਰਨੀ ਸਭ ਨੇ ਲੈਣੀ ਭਰ, ਅੱਗੇ ਹੋ ਨਾ ਕੋਇ ਬਚਾਇੰਦਾ। ਪੁਰਖ ਅਬਿਨਾਸ਼ੀ ਅੱਗੇ ਸਾਰੇ ਕੰਬਣ ਥਰ ਥਰ, ਆਪਣਾ ਬਲ ਨਾ ਕੋਇ ਜਣਾਇੰਦਾ। ਤੂ ਹੀ ਪੁਰਖ ਤੂ ਹੀ ਨਾਰੀ ਨਰ, ਨਰਾਇਣ ਤੇਰਾ ਅੰਤ ਕੋਇ ਨਾ ਪਾਇੰਦਾ। ਆਦਿ ਜੁਗਾਦੀ ਘਾੜਨ ਘੜ, ਘੜ ਘੜ ਭਾਂਡੇ ਵੇਖ ਵਖਾਇੰਦਾ। ਪੰਜ ਤੱਤ ਕਾਇਆ ਚੋਲਾ ਜਗਤ ਅਗਨੀ ਜਾਏ ਸੜ, ਤੱਤਵ ਤੱਤ ਸੰਗ ਨਾ ਕੋਇ ਲਿਆਇੰਦਾ। ਨਿਰਗੁਣ ਸਰਗੁਣ ਆਪੇ ਲਿਆ ਫੜ, ਆਪਣਾ ਬੰਧਨ ਏਕਾ ਪਾਇੰਦਾ। ਚਰਨ ਕਵਲ ਲਿਆ ਧਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਕੋਇ ਨਾ ਪਾਇੰਦਾ। ਤੇਰਾ ਅੰਤ ਨਾ ਪਾਰਾਵਾਰ, ਗੁਰ ਗੁਰ ਦੇਣ ਦੁਹਾਈਆ। ਤੂੰ ਸਤਿਗੁਰ ਸੱਚਾ ਸਾਹਿਬ ਦਾਤਾਰ, ਬੇਅੰਤ ਤੇਰੀ ਵਡਿਆਈਆ। ਹਉਂ ਸੇਵਕ ਸੇਵਾਦਾਰ, ਬਣ ਚਾਕਰ ਸੇਵ ਕਮਾਈਆ। ਤੇਰਾ ਹੁਕਮ ਤੇਰਾ ਵਰਤਾਰ, ਹੁਕਮੇ ਅੰਦਰ ਸਰਬ ਭੁਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕੱਟ ਕੇ ਆਏ ਵੰਗਾਰ, ਲੋਕਮਾਤ ਫੇਰਾ ਪਾਈਆ। ਕਲਜੁਗ ਅੰਤਮ ਗਏ ਹਾਰ, ਭੁੱਲੀ ਸਰਬ ਲੋਕਾਈਆ। ਘਰ ਘਰ ਦਰ ਦਰ ਚਾਰ ਕੁੰਟ, ਦਹਿ ਦਿਸ਼ਾ ਦਿਸੇ ਵਿਭਚਾਰ, ਸਚ ਸ਼ਿੰਗਾਰ ਨਾ ਕੋਇ ਕਰਾਈਆ। ਮੁੱਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗਏ ਹਾਰ, ਹਰਿ ਕਾ ਨਾਮ ਨਾ ਕੋਇ ਸਮਝਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਪੜ੍ਹ ਪੁਸਤਕ ਵਾਦ ਵਧਾਈਆ। ਕਾਇਆ ਮੰਦਰ ਅੰਦਰ ਖੋਲ੍ਹੇ ਨਾ ਕੋਈ ਕਿਵਾੜ, ਆਤਮ ਤਾਕੀ

ਕੋਇ ਨਾ ਲਾਹੀਆ। ਸਾਧ ਸੰਤ ਫਿਰਨ ਜੰਗਲ ਜੂਹ ਉਜਾੜ ਪਹਾੜ, ਬਣ ਖੰਡ ਬੈਠੇ ਧੂਆਂ ਲਾਈਆ। ਅੰਤਰ ਲੱਗੀ ਅਗਨੀ ਹਾੜ, ਤ੍ਰੈਗੁਣ ਬਸੰਤਰ ਨਾ ਕੋਇ ਬੁਝਾਈਆ। ਮਨ ਇਛਿਆ ਵੇਸਵਾ ਨਾਰ ਚਲੇ ਨਾਲ ਨਾਲ, ਨਾ ਕੋਇ ਸਕੇ ਪੱਲੂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਮਾਣ ਵਡਿਆਈਆ। ਮਾਣ ਵਡਿਆਈ ਤੇਰੇ ਹੱਥ, ਪੁਰਖ ਅਕਾਲ ਸੱਚੇ ਦਾਤਾਰਾ। ਜਿਉਂ ਭਾਵੇਂ ਤਿਉਂ ਲੈਣਾ ਰਖ, ਕਲਜੁਗ ਆਈ ਅੰਤਮ ਵਾਰਾ। ਸਭ ਦੇ ਭਾਂਡੇ ਦਿਸਣ ਸਖ, ਨਾ ਕੋਈ ਮੰਦਰ ਗੁਰੂਦੁਆਰਾ। ਚਾਰੋਂ ਕੁੰਟ ਹੋਇਆ ਭੱਠ, ਭੱਠ ਖੇੜਾ ਦਿਸੇ ਸੰਸਾਰਾ। ਕਿਸੇ ਅੰਤਰ ਨਾ ਧੀਰਜ ਜਤ, ਸਤਿ ਸੰਤੋਖ ਨਾ ਕੋਇ ਅਧਾਰਾ। ਚਾਰ ਕੁੰਟ ਚਾਰ ਵਰਨ ਚਲੌਣ ਆਪਣੀ ਮਤ, ਏਕਾ ਭੁੱਲਿਆ ਹਰਿ ਨਿਰੰਕਾਰਾ। ਪੜ੍ਹ ਪੜ੍ਹ ਸ਼ਾਸਤਰ ਸਿਮਰਤ ਵੇਦ ਪੁਰਾਨ ਗਾਵਣ ਜਸ, ਹਰਿ ਜੂ ਵਸੇ ਵੇਦ ਪੁਰਾਨਾਂ ਬਾਹਰਾ। ਨਾਨਕ ਸਤਿਗੁਰ ਰਿਹਾ ਹੱਸ, ਕਲਜੁਗ ਭੁੱਲੇ ਜੀਵ ਗਵਾਰਾ। ਗੋਬਿੰਦ ਕਹੇ ਮੈਂ ਮਾਰਗ ਆਇਆ ਦੱਸ, ਏਕਾ ਪਿਤਾ ਪੁਰਖ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਖੇਲ ਮਹਾਨਾ, ਹਰਿ ਜੂ ਭੇਵ ਕੋਇ ਨਾ ਪਾਈਆ। ਤੂੰ ਆਦਿ ਜੁਗਾਦਿ ਸੱਚਾ ਸੁਲਤਾਨਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਬਲ ਆਪਣਾ ਆਪ ਧਰਾਈਆ। ਤੂੰ ਭੂਪਤ ਭੂਪ ਰਾਜ ਰਾਜਾਨਾ, ਹੁਕਮੀ ਹੁਕਮ ਆਪ ਵਰਤਾਈਆ। ਸਚਖੰਡ ਨਿਵਾਸੀ ਤੇਰਾ ਖੇਲ ਮਹਾਨਾ, ਦੋ ਜਹਾਨਾਂ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੁਣਦੇ ਰਹੇ ਤਰਾਨਾ, ਸੁਣ ਤਰਾਨਾ ਲੋਕਮਾਤ ਸੁਣਾਈਆ। ਲਿਖ ਲਿਖ ਲੇਖ ਬਣਿਆ ਜਗਤ ਮਹਾਨਾ, ਲਿਖਿਆ ਲੇਖ ਲੇਖਕ ਦਏ ਜਣਾਈਆ। ਬਿਨ ਤੇਰੇ ਨਾਉਂ ਮਿਲੇ ਨਾ ਕੋਇ ਟਿਕਾਣਾ, ਏਥੇ ਓਥੇ ਨਾ ਕੋਇ ਸਹਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਰਸਨਾ ਜਿਹਵਾ ਦੀਨ ਮਜ਼੍ਹਬ ਗਾਏ ਗਾਣਾ, ਜ਼ਾਤ ਪਾਤ ਵੰਡ ਵੰਡਾਈਆ। ਪੰਜ ਤੱਤ ਇਸ਼ਟ ਰਖਾਣਾ, ਕਾਇਆ ਮਾਟੀ ਪੂਜਸ ਪੂਜ ਪੁਜਾਈਆ। ਹਰਿ ਕਾ ਸ਼ਬਦ ਨਾ ਕਿਸੇ ਪਛਾਣਾ, ਗੁਰ ਸ਼ਬਦ ਨਜ਼ਰ ਨਾ ਆਈਆ। ਕਾਗਜ਼ ਸ਼ਾਹੀ ਉਤੇ ਰੱਖਿਆ ਮਾਣਾ, ਕਲਮ ਸ਼ਾਹੀ ਅੰਤ ਕੰਮ ਕਿਸੇ ਨਾ ਆਈਆ। ਸਾਰੇ ਰਲ ਮਿਲ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਪ੍ਰਭ ਅਬਿਨਾਸ਼ੀ ਦਾ ਕਰਨ ਧਿਆਨਾ, ਨੇਤਰ ਨੈਣ ਨੈਣ ਉਠਾਈਆ। ਪੁਰਖ ਅਬਿਨਾਸ਼ੀ ਜੋਧਾ ਸੂਰਬੀਰ ਬਲੀ ਬਲਵਾਨਾ, ਆਪਣਾ ਬਲ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਮ ਸ਼ਾਹੀ ਕਾਗ਼ਜ਼ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਤੇਰਾ ਲੇਖਾ ਲਿਖ ਲਿਖ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵ ਕਮਾਇਆ। ਤੇਰਾ ਮਾਰਗ ਦਿਸੇ ਨਾ ਅਗੰਮ ਅਪਾਰ, ਮੰਜ਼ਲ ਹੱਥ ਕਿਸੇ ਨਾ ਆਇਆ। ਕੋਟਨ ਕੋਟ ਚੜ੍ਹ ਚੜ੍ਹ ਗਏ ਹਾਰ, ਅਧਵਿਚਕਾਰੇ ਡੇਰਾ ਢਾਹਿਆ। ਅੰਤਮ ਤੂ ਹੀ ਤੂ ਹੀ ਤੂ ਹੀ ਕਰ ਪੁਕਾਰ, ਬੇਅੰਤ ਬੇਅੰਤ ਬੇਅੰਤ ਤੇਰਾ ਨਾਉਂ ਵਡਿਆਇਆ। ਅਸੀਂ ਦੇ ਦੇ ਸਿਖਿਆ ਗਏ ਹਾਰ, ਸਾਡੀ ਸਿਖਿਆ ਕੰਮ ਕਿਸੇ ਨਾ ਆਇਆ। ਧੁਰ ਦਾ ਲਿਖਿਆ ਵਿਕਿਆ ਹੱਟ ਬਾਜਾਰ, ਕੌਡੀ ਕੌਡੀ ਮੁਲ ਪੁਵਾਇਆ। ਰਸਨਾ ਕਹਿਣ ਸਾਡਾ ਗੁਰੂ ਮਹਾਰਾਜ, ਰਾਤੀ ਸੁਤਿਆਂ ਅੰਦਰ ਬੰਦ ਕਰਾਇਆ। ਬਿਨ ਬੁਲਾਇਆਂ ਦੇਵੇ ਨਾ ਅੱਗੋਂ ਅਵਾਜ਼ ਆਪਣਾ ਬਲ ਨਾ ਕੋਇ ਰਖਾਇਆ। ਜੀਵ ਜੰਤ ਬੱਝਾ ਵਿਚ ਸਮਾਜ, ਸਾਚਾ ਭੇਵ ਨਾ ਕੋਇ ਖੁਲ੍ਹਾਇਆ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮੁਸ਼ਾਇਕ ਤੇਰੇ ਬਰਦੇ ਬਣ ਬਣ ਤੇਰੇ ਦਰ ਦਰ ਪੜ੍ਹਦੇ ਗਏ ਨਿਮਾਜ਼, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਭਗਤ ਕਹਿਣ ਭਗਵਾਨ ਸਾਡਾ ਸਾਜਣ ਲਿਆ ਸਾਜ, ਸਿਰ ਸਾਡੇ ਹੱਥ ਰਖਾਇਆ। ਨਾਨਕ ਗੋਬਿੰਦ ਕਹੇ ਏਕਾ ਏਕ ਚਲਾਏ ਜਹਾਜ, ਸਚਖੰਡ ਸਾਚੇ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਮ ਸ਼ਾਹੀ ਦਏ ਦੁਹਾਇਆ। ਕਲਮ ਸ਼ਾਹੀ ਨੇਤਰ ਰੋਏ, ਨੈਣਾਂ ਨੈਣਾਂ

ਨੀਰ ਵਹਾਈਆ। ਤੁਧ ਬਿਨ ਦੁਖੜਾ ਸੁਣੇ ਨਾ ਕੋਇ, ਚਾਰੋਂ ਕੁੰਟ ਕੂਕ ਸੁਣਾਈਆ। ਤੁਧ ਬਿਨ ਪਰਕਾਸ਼ ਕਰੇ ਨਾ ਕੋਈ ਲੋਏ, ਅੰਧ ਅੰਧੇਰਾ ਰਿਹਾ ਛਾਈਆ। ਮੈਂ ਲੋਕਮਾਤ ਚਾਰ ਖਾਣੀ ਅੱਗੇ ਲੈ ਕੇ ਆਈ ਢੋਏ, ਬਾਣੀ ਬਣ ਬਣ ਰੂਪ ਵਟਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਾਰੇ ਟੋਹੇ, ਘਰ ਘਰ ਫੇਰਾ ਪਾਈਆ। ਕਲਜੁਗ ਅੰਤਮ ਸਾਰੇ ਹੋਏ ਮਰਦ ਅਧ ਮੋਏ, ਆਪਣਾ ਬਲ ਨਾ ਕੋਇ ਰਖਾਈਆ। ਤ੍ਰੈਗੁਣ ਮਾਇਆ ਮਮਤਾ ਮੋਹੇ, ਮਨ ਵਾਸਨਾ ਹੋਏ ਹਲਕਾਈਆ। ਤੇਰਾ ਨਾਉਂ ਨਾ ਜਾਣੇ ਕੋਇ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸਾਚਾ ਬੀਜ ਨਾ ਕੋਇ ਬੋਏ, ਲੱਖ ਚੁਰਾਸੀ ਸਿੰਮਲ ਰਿਹਾ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਇਕ ਅਰਜ਼ੋਈਆ। ਤੇਰੇ ਅੱਗੇ ਇਕ ਅਰਦਾਸ, ਮੇਰੇ ਸਾਹਿਬ ਸੱਚੇ ਸੁਲਤਾਨਾ। ਮੈਂ ਲਿਖ ਲਿਖ ਲੇਖ ਤੇਰਾ ਸੇਵਾ ਕੀਤੀ ਖਾਸ, ਤੇਰਾ ਗਾਇਆ ਸਚ ਤਰਾਨਾ। ਕਲਜੁਗ ਅੰਤਮ ਮੇਰੇ ਵਿਚ ਦਿਸੇ ਨਾ ਕੋਈ ਸਾਸ, ਮੇਰਾ ਤੁਟਾ ਮਾਣ ਅਭਿਮਾਨਾ। ਮੇਰੀ ਪੂਰੀ ਹੋਈ ਨਾ ਆਸ, ਕਲਜੁਗ ਜੀਵ ਮਿਲੇ ਸ਼ੈਤਾਨਾ। ਕਰ ਕਿਰਪਾ ਸੱਦ ਲੈ ਪਾਸ, ਮਿਹਰਵਾਨ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਦੇ ਦੇ ਸੱਚਾ ਦਾਨਾ। ਦੇ ਵਰ ਮੇਰੇ ਭਗਵੰਤ, ਤੇਰੇ ਅੱਗੇ ਝੋਲੀ ਡਾਹੀਆ। ਤੂੰ ਬਣਾਈ ਮੇਰੀ ਬਣਤ, ਗੁਰ ਅਵਤਾਰਾਂ ਕਰ ਪੜ੍ਹਾਈਆ। ਤੇਰੇ ਹੱਥ ਲੇਖਾ ਅੰਤ, ਅੰਤ ਤੇਰੇ ਚਰਨਾਂ ਓਟ ਰਖਾਈਆ। ਪਹਿਲਾਂ ਗੌਂਦੇ ਰਹੇ ਮੈਨੂੰ ਸੰਤ, ਸਤਿਗੁਰ ਤੇਰੀ ਓਟ ਰਖਾਈਆ। ਹੁਣ ਸਾਰੇ ਹੋਏ ਨੰਗਤ, ਤੇਰਾ ਨਾਮ ਓਢਣ ਕੋਇ ਨਾ ਆਈਆ। ਦਰ ਭਿਖਾਰੀ ਬਣੇ ਮੰਗਤ, ਦਰ ਦਰ ਫੇਰਾ ਪਾਈਆ। ਅੰਤਮ ਗੜ੍ਹ ਬਣਿਆ ਹਉਮੇ ਹੰਗਤ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਮੰਗ ਮੰਗਾਈਆ। ਮੰਗਾਂ ਮੰਗ ਮੇਰੇ ਦਾਤਾਰ, ਚਰਨੀ ਚਰਨ ਸੀਸ ਝੁਕਾਇਆ। ਤੇਰੀ ਮਹਿਮਾ ਲਿਖ ਲਿਖ ਗਈ ਹਾਰ, ਚਾਰ ਜੁਗ ਸੇਵ ਕਮਾਇਆ। ਗੁਰ ਅਵਤਾਰ ਕਰ ਕਰ ਗਏ ਪੁਕਾਰ, ਤੇਰਾ ਢੋਲਾ ਸੋਹਲਾ ਮਾਤ ਸੁਣਾਇਆ। ਜੀਵ ਜੰਤ ਕਰੇ ਨਾ ਕੋਈ ਵਿਚਾਰ, ਤੂੰ ਵਿਚਾਰ ਵਿਚ ਕਦੇ ਨਾ ਆਇਆ। ਮੈਨੂੰ ਪੜ੍ਹ ਪੜ੍ਹ ਕਰਨ ਖੁਆਰ, ਦਰ ਦਰ ਦੇਵਣ ਧੱਕਾ ਲਾਇਆ। ਮੈਂ ਨਿਤ ਨਿਤ ਰੋਵਾਂ ਜ਼ਾਰੋ ਜ਼ਾਰਾ, ਨੇਤਰ ਨੈਣ ਨੈਣ ਉਠਾਇਆ। ਕਲਜੁਗ ਜੀਵ ਹੋਏ ਵਿਭਚਾਰ, ਵਿਭਚਾਰੀ ਆਪਣਾ ਕਰਮ ਰਹੇ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਇਆ। ਮੇਰਾ ਲੇਖਾ ਦੇ ਮੁਕਾ, ਤੇਰੇ ਦਰ ਦਰ ਸੀਸ ਝੁਕਾਇਆ। ਬਣ ਨਿਮਾਣੀ ਰਹੀ ਕੁਰਲਾ, ਚਾਰੇ ਬਾਣੀ ਵਾਸਤਾ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾ, ਵਾਂਗ ਸੁਆਨ ਘਰ ਘਰ ਰਿਹਾ ਦੌੜਾਇਆ। ਮੈਨੂੰ ਪੜ੍ਹਨ ਵਾਲੇ ਤੇਰਾ ਨਾਮ ਗਏ ਭੁਲਾ, ਤੇਰਾ ਭੈ ਨਾ ਕੋਇ ਰਖਾਇਆ। ਧੀਆਂ ਭੈਣਾਂ ਰਹੇ ਤਕਾ, ਪਹਿਲੋਂ ਆਪਣਾ ਨੇਤਰ ਨੈਣ ਉਠਾਇਆ। ਫੇਰ ਮੇਰੇ ਉਤੋਂ ਪੜਦਾ ਲੈਣ ਲਾਹ, ਵਰਕਾ ਵਰਕਾ ਲੈਣ ਉਲਟਾਇਆ। ਰਸਨਾ ਗਾਉਦੇ ਚੜ੍ਹਿਆ ਚਾਅ, ਮਾਇਆ ਰਾਣੀ ਨਾਲ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਸਾਚੀ ਮੰਗ ਮੰਗਾਇਆ। ਮੰਗਾ ਮੰਗ ਬਣ ਨਿਮਾਣੀ, ਦਰ ਤੇਰੇ ਸੀਸ ਝੁਕਾਈਆ। ਤੂੰ ਬਣਾਈ ਸਾਚੀ ਰਾਣੀ, ਲੋਕਮਾਤ ਦਿਤੀ ਵਡਿਆਈਆ। ਤੂੰ ਸੁਣਾਈ ਅਕਥ ਕਹਾਣੀ, ਗੁਰ ਅਵਤਾਰਾਂ ਦੇ ਵਡਿਆਈਆ। ਮੇਰਾ ਨਾਉਂ ਧਰਾਇਆ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਬੌਹੜੀ ਬੌਹੜੀ ਕਲਜੁਗ ਮਿਲੇ ਨਾ ਕੋਈ ਸੱਚਾ ਹਾਣੀ, ਮੇਰਾ ਸੰਗ ਨਾ ਕੋਇ ਰਖਾਈਆ। ਅੰਮ੍ਰਿਤ ਮਿਲੇ ਨਾ ਠੰਡਾ ਪਾਣੀ, ਸਾਂਤਕ ਸਤਿ ਨਾ ਕੋਇ ਜਣਾਈਆ। ਮੈਨੂੰ ਪੜ੍ਹਣ ਵਾਲੇ ਹੋਏ ਸ਼ੈਤਾਨੀ, ਸ਼ਰਅ ਆਪਣੇ ਗਲ ਪੁਵਾਈਆ। ਮੇਰੇ ਨੇਤਰ ਨੈਣ ਸ਼ਰਮਾਨੀ, ਉਪਰ ਅੱਖ ਨਾ ਸਕਾਂ ਉਠਾਈਆ। ਮੈਨੂੰ ਮੱਥਾ ਟੇਕਣ ਵਾਲੇ ਕਰਨ ਬੇਈਮਾਨੀ, ਤੇਰਾ ਨਾਉਂ ਗਏ

ਭੁਲਾਈਆ। ਤੂੰ ਸਰਬ ਘਟਾ ਦਾ ਜਾਣ ਜਾਣੀ, ਜਾਨਣਹਾਰ ਤੇਰੀ ਵਡਿਆਈਆ। ਮੈਂ ਲੈ ਕੇ ਆਈ ਤੇਰੀ ਨਿਸ਼ਾਨੀ, ਕਲਜੁਗ ਜੀਵ ਤੇਰਾ ਨਿਸ਼ਾਨਾ ਰਹੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਅੰਤਮ ਲੇਖਾ ਚੁਕਾ ਆਣ, ਸਭ ਦਾ ਪੰਧ ਮੁਕਾਇੰਦਾ। ਤੇਰੀ ਬੇਨੰਤੀ ਕਰ ਪਰਵਾਨ, ਆਪਣੇ ਵਿਚ ਰਖਾਇੰਦਾ। ਚਾਰ ਜੁਗ ਦਾ ਮੇਟ ਨਿਸ਼ਾਨ, ਚਾਰੇ ਕੁੰਟ ਫੇਰਾ ਪਾਇੰਦਾ। ਸਤਿ ਸਤਿਵਾਦੀ ਨਿਗਹਬਾਨ, ਨਿਗਹ ਆਪਣੀ ਆਪ ਉਠਾਇੰਦਾ। ਏਕਾ ਨਾਉਂ ਕਰ ਬਲਵਾਨ, ਲੋਕਮਾਤ ਹੁਕਮ ਚਲਾਇੰਦਾ। ਲੱਖ ਚੁਰਾਸੀ ਦੇਵੇ ਗਿਆਨ, ਗਿਆਨ ਆਪਣਾ ਆਪ ਪਰਗਟਾਇੰਦਾ। ਨੌਂ ਖੰਡ ਪ੍ਰਿਥਮੀ ਮਾਰੇ ਬਾਣ, ਬਾਣ ਨਿਰਾਲਾ ਆਪ ਚਲਾਇੰਦਾ। ਲੱਖ ਚੁਰਾਸੀ ਕਰ ਪਹਿਚਾਨ, ਭਗਤ ਭਗਵੰਤ ਵੇਖ ਵਖਾਇੰਦਾ। ਦਰ ਦੁਆਰੇ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਤੂੰ ਵੀਂ ਚਰਨੀ ਡਿਗੀਂ ਆਣ, ਆਪਣਾ ਭੇਵ ਖੁਲ੍ਹਾਇੰਦਾ। ਸਾਚੇ ਭਗਤ ਕਰਨ ਤੈਨੂੰ ਪਰਵਾਨ, ਤੇਰਾ ਲੜ ਨਾਲ ਲੜ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਦਏ ਸੰਦੇਸਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਕਰੇ ਖੇਲ ਨਰ ਨਰੇਸ਼ਾ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਧਾਰੇ ਆਪਣਾ ਵੇਸਾ, ਨਿਰਵੈਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਵੱਜੇ ਵਧਾਈਆ। ਸਾਚਾ ਵਰ ਸੁਣ ਲੈ ਬਾਤ, ਹਰਿ ਬਾਤਨ ਆਪ ਜਣਾਇੰਦਾ। ਚਾਰ ਜੁਗ ਤੂੰ ਗਾਉਂਦੀ ਰਹੀ ਗਾਥ, ਮੇਰਾ ਨਾਉਂ ਤੇਰਾ ਰੰਗ ਵਖਾਇੰਦਾ। ਅੰਤਮ ਦਿਸੇ ਕੋਇ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਚਾਰ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਪੜ੍ਹ ਪੜ੍ਹ ਮੁੱਕੇ ਨਾ ਤੇਰੀ ਵਾਟ, ਤੂੰ ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਤੇਰਾ ਨੇੜੇ ਦਿਸੇ ਹਾਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਕਰ ਕਿਰਪਾ ਮੇਰੀ ਮੁਕਾ ਵਾਟ, ਅੰਤ ਭਗਵੰਤ ਤੇਰਾ ਦਰ ਮੋਹੇ ਭਾਇੰਦਾ। ਜਗਤ ਖੇਲ ਬਾਜ਼ੀਗਰ ਨਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਸਿਰ ਰੱਖ ਹੱਥ ਨਿਰੰਕਾਰਾ, ਨਿਰਗੁਣ ਨਰ ਹਰਿ ਆਪ ਜਣਾਇੰਦਾ। ਤੂੰ ਔਣਾ ਚਲ ਦੁਆਰਾ, ਭਗਤ ਦੁਆਰਾ ਇਕ ਵਖਾਇੰਦਾ। ਓਥੇ ਕਰਾਂ ਸਚ ਵਿਹਾਰਾ, ਗੁਰ ਅਵਤਾਰਾਂ ਨਾਲ ਮਿਲਾਇੰਦਾ। ਜਿਨ੍ਹਾਂ ਗਾਈ ਤੇਰੀ ਵਾਰਾ, ਤਿਨ੍ਹਾਂ ਤੇਰੇ ਕੋਲ ਬਹਾਇੰਦਾ। ਪਹਿਲੋਂ ਕਰਨ ਉਹ ਨਿਮਸਕਾਰਾ, ਫੇਰ ਤੇਰਾ ਸੀਸ ਝੁਕਾਇੰਦਾ। ਤੇਰਾ ਝੁਕਿਆ ਸੀਸ ਤੇਰਾ ਪਾਰ ਕਰਾਏ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸਾਚਾ ਭੇਵ ਦੱਸ ਭਗਵਾਨ, ਮੇਰੇ ਸੱਚੇ ਸਾਹਿਬ ਗੁਸਾਈਂਆ। ਕਵਣ ਵੇਲਾ ਦਰ ਡਿਗਾ ਆਣ, ਲੈ ਨਿਮਾਣੀ ਗਲੇ ਲਗਾਇਆ। ਮੇਰਾ ਛੁੱਟਾ ਪੀਣ ਖਾਣ, ਦਿਵਸ ਰੈਣ ਰਹੀ ਕੁਰਲਾਇਆ। ਮੈਨੂੰ ਸਕੇ ਨਾ ਕੋਈ ਪਛਾਣ, ਮੇਰਾ ਭੇਵ ਕਿਸੇ ਨਾ ਪਾਇਆ। ਨਾਨਕ ਨਿਰਗੁਣ ਚਾਰ ਵਰਨਾਂ ਦੇ ਕੇ ਗਿਆਨ, ਚਾਰੇ ਵਰਨ ਗਏ ਭੁਲਾਇਆ। ਅੰਤਮ ਸਭ ਦੀ ਕਰਨੀ ਹਾਣ, ਹਰਿ ਜੂ ਤੇਰੇ ਹੱਥ ਵਡਿਆਇਆ। ਗੋਬਿੰਦ ਵਖਾ ਕੇ ਗਿਆ ਇਕ ਕਿਰਪਾਨ, ਕਿਰਪਾਨਿਧ ਦਇਆ ਕਮਾਇਆ। ਪੰਜਾਂ ਮੇਲਾ ਵਿਚ ਜਹਾਨ, ਪੰਚਮ ਸਾਚਾ ਜੋੜ ਜੁੜਾਇਆ। ਸਚ ਸੁੱਚ ਦਾ ਇਕ ਵਿਧਾਨ, ਬਣ ਬਿਧਾਤਾ ਆਪ ਰਖਾਇਆ। ਅੰਤਮ ਦਿਸੇ ਨਾ ਕੋਇ ਜਵਾਨ, ਸੂਰਬੀਰ ਨਜ਼ਰ ਕੋਇ ਨਾ ਆਇਆ। ਧੀਰਜ ਜਤ ਨਾ ਕਿਸੇ ਮਕਾਨ, ਸਾਚਾ ਹਠ ਨਾ ਕੋਇ ਰਖਾਇਆ। ਅੰਦਰ ਵੜਿਆ ਤੱਤ ਸ਼ੈਤਾਨ, ਆਪਣੀ ਸ਼ਰਅ ਰਿਹਾ ਚਲਾਇਆ। ਏਕਾ ਭੁੱਲਿਆ ਗੁਰ ਫ਼ਰਮਾਣ, ਫ਼ਰਮਾਬਰਦਾਰ ਨਜ਼ਰ ਕੋਇ ਨਾ ਆਇਆ। ਗੋਬਿੰਦ ਸੂਰਾ ਵਡ ਬਲਵਾਨ, ਦੋ ਜਹਾਨਾਂ ਵੇਖ ਵਖਾਇਆ। ਕਲਜੁਗ ਅੰਤਮ ਹੋਏ ਹੈਰਾਨ, ਸਾਰੇ ਹਰਿ ਜੂ ਰਹੇ ਭੁਲਾਇਆ। ਕੋਈ ਮੰਨੇ ਨਾ ਪੁਰਖ ਅਕਾਲ,

ਇੱਟਾ ਪੱਥਰ ਰਹੇ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਸਰਬ ਵਡਿਆਇਆ। ਤੇਰੇ ਹੱਥ ਵਡਿਆਈ ਸੱਚੇ ਭਗਵਾਨ, ਮਹਿਮਾ ਅਗਣਤ ਗਣੀ ਨਾ ਜਾਈਆ। ਜੁਗ ਜੁਗ ਮੇਟੇ ਤੂ ਹੀ ਨਿਸ਼ਾਨ, ਜਗਤ ਨਿਸ਼ਾਨਾ ਤੂ ਹੀ ਝੁਲਾਈਆ। ਤੇਰਾ ਨਾਉਂ ਹੋਏ ਪਰਧਾਨ, ਸਤਿ ਪਰਧਾਨਗੀ ਮਾਤ ਕਮਾਈਆ। ਤੂੰ ਆਦਿ ਜੁਗਾਦੀ ਸ਼ਾਹ ਸੁਲਤਾਨ, ਦੂਸਰ ਰਾਜ ਨਾ ਕੋਇ ਕਮਾਈਆ। ਤੇਰਾ ਹੁਕਮ ਇਕ ਫ਼ਰਮਾਨ, ਦੋ ਜਹਾਨਾਂ ਰਿਹਾ ਝੁਲਾਈਆ। ਕਲਜੁਗ ਅੰਤਮ ਵੇਖਿਆ ਆਣ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਸਿਦਕ ਨਾ ਈਮਾਨ, ਸ਼ਰਅ ਸ਼ਰੀਅਤ ਰਹੀ ਕੁਰਲਾਈਆ। ਨਾ ਕੋਈ ਮਜ਼੍ਹਬ ਨਾ ਇਸਲਾਮ, ਇਸਮ ਆਜਮ ਨਾ ਕੋਇ ਵਖਾਈਆ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਸਾਚਾ ਮਸਲਾ ਹੱਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਲੈਣਾ ਕਰ, ਸਾਡੀ ਚਲੇ ਨਾ ਕੋਇ ਚਤੁਰਾਈਆ।

੧੧ ਹਾੜ ੨੦੨੦ ਬਿਕ੍ਰਮੀ ਭਲਾਈਪੁਰ ਡੋਗਰਾਂ ਸੰਗਤ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਚ ਪ੍ਰੀਤ ਕਰੇ ਜਗ ਭਗਤ, ਸ੍ਰੀ ਭਗਵਾਨ ਧਿਆਨ ਲਗਾਈਆ। ਜੁਗ ਚੌਕੜੀ ਸੁਹਾਏ ਵਕਤ, ਸੁਹੰਜਣੀ ਰੁੱਤ ਵਡਿਆਈਆ। ਲੇਖੇ ਲਾਏ ਆਪਣੀ ਰਕਤ, ਤਨ ਮਾਟੀ ਕੰਚਨ ਰੂਪ ਵਟਾਈਆ। ਘਰ ਆਪਣਾ ਵੇਖੇ ਪਰਤ, ਨਿਜ ਮੰਦਰ ਫੇਰਾ ਪਾਈਆ। ਲੇਖਾ ਚੁੱਕੇ ਜਗਤ ਹਰਸ, ਤ੍ਰਿਸਨਾ ਅਵਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਜਣਾਈਆ। ਸਚ ਪ੍ਰੀਤ ਮੰਗੇ ਧਰੂ, ਦਰ ਇਕ ਧਿਆਨ ਲਗਾਈਆ। ਤੇਰੀ ਆਤਮ ਤੇਰਾ ਰੂਹ, ਬੁੱਤ ਮੇਰਾ ਰੰਗ ਵਟਾਈਆ। ਤੇਰੀ ਮਹਿਮਾ ਜਾਣੇਂ ਤੂਹੀ ਤੂ, ਦੂਜੀ ਅਵਰ ਨਾ ਕੋਇ ਚਤਰਾਈਆ। ਮੈਂ ਤੇਰਾ ਨਾਉਂ ਗਾਵਾਂ ਹੂ, ਹੱਕ ਤੇਰੀ ਸਰਨਾਈਆ। ਕਰ ਕਿਰਪਾ ਨਾਲ ਜਾਣਾ ਛੂਹ, ਅੰਗੀਕਾਰ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵੇ ਮਾਣ ਵਡਿਆਈਆ। ਸਚ ਪ੍ਰੀਤ ਕਰੀ ਪ੍ਰਹਿਲਾਦ, ਨਿਜ ਨੇਤਰ ਧਿਆਨ ਲਗਾਈਆ। ਸੋ ਸਾਹਿਬ ਸੁਣੇ ਫ਼ਰਯਾਦ, ਨਿਰਗੁਣ ਆਪਣਾ ਵੇਸ ਵਟਾਈਆ। ਜੋ ਜਨ ਅੰਤਰ ਬਾਹਰ ਕਰੇ ਯਾਦ, ਤਿਸ ਲੇਖਾ ਲੇਖੇ ਪਾਈਆ। ਵੇਸ ਵਟਾਏ ਜਿਸ ਰਚਨਾ ਰਚੀ ਆਦਿ, ਜੁਗ ਜੁਗ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚ ਪ੍ਰੀਤ ਕਰੀ ਬਲ ਬਾਵਨ, ਏਕਾ ਰੰਗ ਸਮਾਈਆ। ਭੇਖ ਭਿਖਾਰੀ ਆਮ੍ਹਣ ਸਾਮ੍ਹਣ, ਦਰ ਦਰਵੇਸ਼ ਨਜ਼ਰੀ ਆਈਆ। ਆਕਾਸ਼ ਪਾਤਾਲ ਬਣਿਆ ਜ਼ਾਮਨ, ਸਾਚੀ ਜ਼ਾਮਨੀ ਆਪ ਨਿਭਾਈਆ। ਇਕ ਫੜਾਇਆ ਅਗੰਮੀ ਦਾਮਨ, ਪੱਲੂ ਛੁੱਟ ਕਦੇ ਨਾ ਜਾਈਆ। ਕਰ ਪਰਕਾਸ਼ ਆਪਣੇ ਭਾਨਣ, ਨੂਰੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਵਖਾਈਆ। ਸਚ ਪ੍ਰੀਤ ਕਰੇ ਅਮਰੀਕ, ਅੰਤਰ ਧਿਆਨ ਲਗਾਈਆ। ਸ੍ਰੀ ਭਗਵਾਨ ਹੋਏ ਸਹਾਈ ਠੀਕ, ਦਰਦੀ ਆਪਣਾ ਦਰਦ ਵੰਡਾਈਆ। ਦੁਰਬਾਸ਼ਾ ਨੇੜ ਨਾ ਆਏ ਨਜ਼ਦੀਕ, ਦੂਰ ਦੁਰਾਡਾ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚ ਪ੍ਰੀਤ ਜਨਕ ਕਮਾਈ, ਜਨ ਜਨਨੀ ਲੇਖੇ ਲਾਈਆ। ਸਚ ਸਪੁੱਤਰੀ ਏਕਾ ਜਾਈ, ਘਰ ਇਕੋ ਵੱਜੇ ਵਧਾਈਆ। ਇਸ਼ਟ ਦੇਵ ਗੁਰ ਇਕ ਮਨਾਈ, ਇਕੋ ਨੂਰ ਖੋਜ ਖੁਜਾਈਆ। ਅਸ਼ਟਾਬੱਕਰ ਮਿਲੀ ਵਡਿਆਈ, ਮਾਣ ਅਭਿਮਾਨ ਗਵਾਈਆ। ਸਾਚਾ ਮੇਲਾ ਹਰਿ ਰਘੁਰਾਈ, ਰਾਮ ਰਾਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਚ ਪ੍ਰੀਤੀ ਲਵੇ ਵਰ, ਘਰ ਆਪਣੇ ਝੋਲੀ ਡਾਹੀਆ। ਸਚ ਪ੍ਰੀਤ ਕਰੇ ਹਰੀ ਚੰਦ, ਹਰਿ ਹਰਿ ਜੂ ਧਿਆਨ ਲਗਾਈਆ। ਦਰ ਦੁਆਰਾ ਇਕੋ ਮੰਗ, ਇਕੋ ਆਸ ਰਖਾਈਆ। ਜਗਤ ਨਾਤਾ ਤੋੜ ਅਨੰਦ, ਘਰ ਸੁਖ ਸਾਗਰ ਵੇਖ ਵਖਾਈਆ। ਜਨਮ ਜਨਮ ਦਾ ਕੱਟ ਪੰਧ, ਮਰਨ ਮਰਨ ਦਾ ਭੈ ਮਿਟਾਈਆ। ਗ੍ਰਹਿ ਢੋਲਾ ਗਾਏ ਇਕੋ ਛੰਦ, ਅਗੰਮੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਲਗਾਈਆ। ਸਚ ਪ੍ਰੀਤੀ ਬਿਦਰ ਜਨ, ਸੋ ਸਾਹਿਬ ਆਪ ਜਣਾਈਆ। ਇਕੋ ਨਾਮ ਵਸਾਇਆ ਤਨ, ਹਿਰਦੇ ਹਰਿ ਸਮਾਈਆ। ਇਕੋ ਰਾਗ ਜਣਾਇਆ ਕੰਨ, ਅਨਹਦ ਨਾਦ ਵਜਾਈਆ। ਇਕੋ ਨੂਰ ਚੜ੍ਹਾਇਆ ਸਾਚਾ ਚੰਨ, ਜੋਤੀ ਜੋਤ ਜੋਤ ਰੁਸ਼ਨਾਈਆ। ਏਕਾ ਡੋਰੀ ਬੱਧਾ ਮਨ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਵਖਾਈਆ। ਸਚ ਪ੍ਰੀਤ ਕਰੇ ਸੁਦਾਮਾ, ਸੁੱਧ ਆਪਣੀ ਰਹਿਣ ਨਾ ਪਾਈਆ। ਮੇਲ ਮਿਲਾਵਾ ਸਾਚੇ ਕਾਹਨਾ, ਘਰ ਵੱਜੇ ਨਾਮ ਵਧਾਈਆ। ਦੋਏ ਜੋੜ ਕਰੇ ਪਰਨਾਮਾ, ਪਰਨਾਮ ਆਪਣਾ ਇਕ ਵਖਾਈਆ। ਘਰ ਸੱਜਣ ਹੋਏ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਨਿਰਗੁਣ ਨਿਰਗੁਣ ਬਦਲੇ ਜਾਮਾ, ਚੋਲਾ ਤੱਤ ਜਗਤ ਹੰਡਾਈਆ। ਦੇਵਣਹਾਰਾ ਬ੍ਰਹਮ ਗਿਆਨਾ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਸਾਚੇ ਤੰਦਲ ਮੁੱਖ ਲਗਾਈਆ। ਸਚ ਪ੍ਰੀਤ ਕਰੀ ਜੈ ਦੇਵ, ਦੇਵ ਆਤਮਾ ਭੇਟ ਚੜ੍ਹਾਇੰਦਾ। ਪਾਰਬ੍ਰਹਮ ਪ੍ਰਭ ਤੇਰੀ ਸੇਵ, ਇਕੋ ਆਸ ਰਖਾਇੰਦਾ। ਮਿਲੇ ਅਬਿਨਾਸ਼ੀ ਇਕ ਨਿਹਕੇਵ, ਨਿਹਚਲ ਡੇਰਾ ਲਾਇੰਦਾ। ਰਸਨਾ ਗਾ ਗਾ ਥੱਕੀ ਜਿਹਵ, ਗਾਇਆਂ ਹੱਥ ਕਿਸੇ ਨਾ ਆਇੰਦਾ। ਕਰ ਕਿਰਪਾ ਜਿਸ ਖੋਲ੍ਹੇ ਆਪਣਾ ਭੇਵ, ਅਭੇਵ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਇੰਦਾ। ਸਚ ਪ੍ਰੀਤ ਕਰੇ ਸੈਣ, ਸੱਯਾ ਆਪਣੇ ਰੰਗ ਰੰਗਾਈਆ। ਆਪੇ ਵੇਖੇ ਆਪਣੇ ਨੈਣ, ਨੇਤਰ ਇਕੋ ਇਕ ਦਰਸਾਈਆ। ਘਰ ਦੇਵੇ ਜਾ ਕੇ ਦੇਣ, ਲਹਿਣਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਆਪਣਾ ਵੇਸ ਵਟਾਈਆ। ਸਚ ਪ੍ਰੀਤ ਕਰੇ ਬੈਣੀ, ਗ਼ਰੀਬ ਨਿਮਾਣਾ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਸੱਜਣ ਸੈਣੀ, ਸਾਕ ਇਕੋ ਇਕ ਅਖਵਾਈਆ। ਜਿਸ ਦੀ ਸਚਖੰਡ ਦੁਆਰੇ ਸਾਚੀ ਰਹਿਣੀ, ਸਚ ਸਿੰਘਾਸਣ ਆਸਣ ਲਾਈਆ। ਜਿਸ ਦੀ ਮਹੱਲ ਅਟੱਲ ਉਤੇ ਬਹਿਣੀ, ਬਹਿ ਬਹਿ ਆਪਣਾ ਹੁਕਮ ਵਰਤਾਈਆ। ਜਿਸ ਦਾ ਨੇਤਰ ਨੂਰ ਨਜ਼ਰ ਨਾ ਆਏ ਜਗਤ ਨੈਣੀ, ਨਿਜ ਨੇਤਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਪ੍ਰੀਤ ਲਗਾਈ ਤਰਲੋਚਣ, ਤ੍ਰੈ ਤ੍ਰੈ ਲੋਆਂ ਵੇਖ ਵਖਾਇੰਦਾ। ਹਰਿ ਕਾ ਭੇਵ ਵਿਚ ਨਾ ਆਏ ਸੋਚਣ, ਸੋਚਿਆਂ ਸੋਚ ਨਾ ਕੋਇ ਰਖਾਇੰਦਾ। ਵੇਖੇ ਖੇਲ ਲੋਕ ਪਰਲੋਕਨ, ਦੋ ਜਹਾਨਾਂ ਭੇਵ ਚੁਕਾਇੰਦਾ। ਬਖ਼ਸ਼ਣਹਾਰਾ ਸਾਚੀ ਓਟਨ, ਸਿਰ ਆਪਣਾ ਹੱਥ, ਟਿਕਾਇੰਦਾ। ਕਰੇ ਪਰਕਾਸ਼ ਨਿਰਮਲ ਜੋਤਨ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚ ਪ੍ਰੀਤੀ ਕਰੀ ਧੰਨੇ ਜੱਟ, ਆਪ ਆਪਣਾ ਬਲ ਰਖਾਈਆ । ਸ੍ਰੀ ਭਗਵਾਨ ਕਰ ਪਰਗਟ, ਘਰ ਆਪਣੇ ਦਰਸਨ ਪਾਈਆ। ਵੱਟੇ ਨਾਲ ਵੱਟੇ ਵਾਲਾ ਗਿਆ ਵਟ, ਵੱਟੀ ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਬਣ ਪਾਲੀ ਸੇਵ ਕਮਾਈਆ। ਸਚ ਪ੍ਰੀਤ ਕਰੇ ਹਰਿ ਨਾਮਾ, ਨਾਮੇ ਛੱਪਰੀ ਆਪ ਛੁਹਾਈਆ। ਸਚ ਪ੍ਰੀਤ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਵੇਸ ਵਟਾਈਆ। ਲੇਖਾ ਜਾਣੇ ਦੋ ਜਹਾਨਾਂ ਦੋਏ ਦੋਏ ਆਪਣਾ ਰੰਗ ਰੰਗਾਈਆ। ਸੱਤ ਦੋ ਦਾ ਖੇਲ ਮਹਾਨਾਂ, ਅੰਕ ਅੰਕ ਨਾਲ ਜੁੜਾਈਆ। ਘਰ ਮੰਦਰ ਸੋਹੇ ਇਕ ਮਕਾਨਾ, ਪ੍ਰੀਤੀ

ਅੰਦਰ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਚ ਪ੍ਰੀਤ ਕਰੀ ਜੋਲਾਹ, ਕਬੀਰ ਕਬਰ ਵਿਚ ਫੇਰ ਨਾ ਆਈਆ। ਆਤਮ ਮਿਲੀ ਇਕ ਮਲਾਹ, ਪਰਮਾਤਮ ਭੇਵ ਜਣਾਈਆ। ਸਚ ਮਹੱਲ ਲਿਆ ਵਸਾ, ਕਾਇਆ ਖੇੜਾ ਵੱਜੇ ਵਧਾਈਆ। ਬੰਦ ਤਾਕ ਲਿਆ ਖੁਲਾ, ਕੂੜੀ ਕਿਰਿਆ ਪਰੇ ਹਟਾਈਆ। ਰਾਗ ਧੁਨ ਲਿਆ ਉਪਜਾ, ਸ਼ਬਦੀ ਸ਼ਬਦ ਸ਼ਨਵਾਈਆ। ਘਰ ਦੀਪਕ ਲਿਆ ਜਗਾ, ਜਾਗਰਤ ਜੋਤ ਹੋਏ ਰੁਸ਼ਨਾਈਆ। ਸ੍ਰੀ ਭਗਵਾਨ ਇਕੋ ਇਕ ਲਿਆ ਮਨਾ, ਦੂਜੀ ਓਟ ਨਾ ਕੋਇ ਤਕਾਈਆ। ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪਣੇ ਹੱਥ ਰਖਾਈਆ। ਸਚ ਪ੍ਰੀਤ ਕਰੀ ਰਵੀਦਾਸ, ਰਵ ਸਸ ਮੁਖ ਸ਼ਰਮਾਇੰਦਾ। ਰਸਨਾ ਜਿਹਵਾ ਜਪ ਸਵਾਸ, ਪਵਣ ਪਵਣਾ ਨਾਲ ਮਿਲਾਇੰਦਾ। ਅੰਤਰ ਆਤਮ ਇਕੋ ਆਸ, ਆਸਾਵੰਦ ਰਖਾਇੰਦਾ। ਤੇਰਾ ਲੇਖਾ ਗੰਗਾ ਘਾਟ, ਕਸੀਰਾ ਕੌਡੀ ਆਪਣੀ ਕੀਮਤ ਪਾਇੰਦਾ। ਜਗਤ ਬ੍ਰਹਿਮਣ ਹੋਵੇ ਸਾਥ, ਸਤਿਗੁਰ ਪ੍ਰੀਤੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਆਪ ਰਖਾਇੰਦਾ। ਸਚ ਪ੍ਰੀਤ ਕਰੇ ਕਰਤਾਰ, ਕਰਨੀ ਆਪਣੀ ਆਪ ਕਮਾਈਆ। ਜਿਉਂ ਭਾਵੇ ਤਿਉਂ ਲਵੇ ਤਾਰ, ਤਾਰਨਹਾਰੇ ਹੱਥ ਵਡਿਆਈਆ। ਗਨਕਾ ਕੀਤਾ ਇਕ ਪਿਆਰ, ਤੋਤਾ ਰਾਮ ਨਾਮ ਪੜ੍ਹਾਈਆ। ਭੁੱਲੀ ਭਟਕੀ ਵਿਚ ਸੰਸਾਰ, ਸਾਚੇ ਰਾਹ ਆਪ ਲਗਾਈਆ। ਕਿਰਪਾ ਕਰ ਸੱਚੀ ਸਰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਈਆ। ਸਚ ਪ੍ਰੀਤ ਕਰੇ ਬੱਧਕ, ਬਦਲਾ ਆਪਣੇ ਸਿਰ ਰਖਾਈਆ। ਜਿਸ ਦਾ ਲੇਖਾ ਸਦਾ ਅੱਧਕ, ਪੂਰਾ ਤੋਲ ਨਾ ਕੋਇ ਵਖਾਈਆ। ਤਿਸ ਨੂੰ ਵੇਖੇ ਸਾਹਿਬ ਪਰਤ, ਬੇਪਰਵਾਹ ਫੇਰਾ ਪਾਈਆ। ਨਾਤਾ ਤੋੜ ਕੂੜੇ ਹਰਖ, ਚਿੰਤਾ ਗ਼ਮ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਸਾਚਾ ਚਿੱਲਾ ਤੀਰ ਇਕ ਚਲਾਈਆ। ਸਚ ਪ੍ਰੀਤ ਪੂਤਨਾ ਪਾਪਣ, ਇਕੋ ਵਾਰ ਕਰਾਈਆ। ਮੁਕੰਦ ਮਨੋਹਰ ਆਈ ਥਾਪਣ, ਵੇਸ ਅਨੇਕ ਵਟਾਈਆ। ਕਰ ਖੇਲ ਪੁਰਖ ਅਬਿਨਾਸ਼ਨ, ਮਿਹਰ ਨਜ਼ਰ ਉਠਾਈਆ। ਵੇਲੇ ਅੰਤਮ ਲੇਖੇ ਲਾਏ ਪਵਨ ਸਵਾਸਨ, ਸਵਾਸ ਸਵਾਸਾਂ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪ੍ਰੀਤ ਆਪੇ ਦਏ ਜਣਾਈਆ। ਸਚ ਪ੍ਰੀਤ ਕਰੀ ਜੁਗ ਚਾਰ, ਚੌਕੜੀ ਆਪਣਾ ਰਾਹ ਚਲਾਈਆ। ਸਚ ਪ੍ਰੀਤ ਕਰੀ ਗੁਰੂ ਅਵਤਾਰ, ਪੀਰ ਪੈਗ਼ੰਬਰ ਓਟ ਰਖਾਈਆ। ਸਚ ਪ੍ਰੀਤ ਚਲਦੀ ਰਹੀ ਵਿਚ ਸੰਸਾਰ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਈਆ। ਸਚ ਪ੍ਰੀਤ ਮੰਗਦੇ ਰਹੇ ਸਦਾ ਦੀਦਾਰ, ਅੰਤਰ ਅੰਤਰ ਇਕੋ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਸਮਝਾਈਆ। ਸਚ ਪ੍ਰੀਤ ਕਲਜੁਗ ਅੰਤ, ਸ੍ਰੀ ਭਗਵਾਨ ਆਪ ਕਮਾਇੰਦਾ। ਆਦਿ ਜੁਗਾਦੀ ਜਿਸ ਦਾ ਲੇਖਾ ਬੇਅੰਤ, ਸੋ ਬੇਪਰਵਾਹ ਵੇਸ ਵਟਾਇੰਦਾ। ਗੁਰਮੁਖ ਵੇਖੇ ਸਾਚੇ ਸੰਤ, ਹਰਿ ਸੱਜਣ ਆਪ ਜਗਾਇੰਦਾ। ਨਾਮ ਨਿਧਾਨਾ ਮਣੀਆ ਮੰਤ, ਇਕੋ ਰਾਗ ਸੁਣਾਇੰਦਾ। ਆਪ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਸੱਤਰਾਂ ਦੇਵੇ ਇਕੋ ਮੰਤ, ਬਹੱਤਰਾਂ ਆਪਣਾ ਨਾਮ ਜਪਾਇੰਦਾ। ਚੁਹੱਤਰਾਂ ਬਣਿਆ ਸਾਚਾ ਅੰਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਰੇ ਪਿਆਰ ਸਾਚੀ ਸੰਗਤ, ਹਰਿ ਜੂ ਸਗਲਾ ਸੰਗ ਰਖਾਇੰਦਾ। ਗੁਰਮੁਖ ਬੁੱਢਾ ਨੱਢਾ ਕੋਈ ਨਾ ਹੋਵੇ ਮੰਗਤ, ਦੂਜੇ ਦਰ ਮੰਗਣ ਕੋਇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਨਿਭਾਇੰਦਾ। ਸਚ ਪ੍ਰੀਤ ਨਿਭਾਏ ਅੰਤ, ਆਪਣੀ ਦਇਆ ਕਮਾਈਆ। ਲੇਖਾ ਜਾਣ ਜੁਗਾ ਜੁਗੰਤ, ਜੁਗ ਚੌਕੜੀ ਪੰਧ ਮੁਕਾਈਆ। ਕਲਜੁਗ ਖੇਲ ਕਰੇ ਬੇਅੰਤ, ਅੰਤ ਆਪਣਾ ਹੁਕਮ ਵਰਤਾਈਆ। ਭਗਤ

ਸੁਹੇਲੇ ਲੱਭੇ ਸੰਤ, ਗੁਰਮੁਖ ਗੁਰਸਿਖ ਰੰਗ ਰੰਗਾਈਆ। ਬਿਰਹੋਂ ਵਿਛੁੰਨੀ ਨਾਰ ਦੁਹਾਗਣ ਮੇਲੇ ਕੰਤ, ਘਰ ਸੱਜਣ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਲਗਾਈਆ। ਸਚ ਪ੍ਰੀਤ ਲਗਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਦਰ ਦਰਵੇਸ਼ ਖੋਲ੍ਹ ਦਰ, ਦਰ ਬੈਠਾ ਅਲਖ ਜਗਾਈਆ। ਨਿਰਗੁਣ ਨਿਰਵੈਰ ਕਿਰਪਾ ਕਰ, ਨਰ ਹਰਿ ਬਖ਼ਸ਼ਸ਼ ਇਕੋ ਇਕ ਰਖਾਈਆ। ਮਹੱਲ ਅਟੱਲ ਵੇਖੇ ਚੜ੍ਹ, ਮੰਜ਼ਲ ਸਾਚੀ ਸੋਭਾ ਪਾਈਆ। ਪ੍ਰੀਤੀ ਅੰਦਰ ਪ੍ਰੀਤਮ ਦਰ, ਪਰਮ ਪੁਰਖ ਪ੍ਰਭ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਲਗਾਈਆ। ਪ੍ਰੀਤ ਲਗਾ ਹੋਵੇ ਖਾਮੋਸ਼, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਅਗਲੀ ਪਿਛਲੀ ਭੁੱਲੇ ਸੋਚ, ਸੋਚ ਸੋਚਨ ਕੋਇ ਨਾ ਜਾਇੰਦਾ। ਜਿਸ ਪ੍ਰਭ ਦਰਸਨ ਕਰਿਆ ਲੋਚਨ ਲੋਚ, ਸੋ ਆਪਣੀ ਲੋਚਾ ਪੂਰ ਕਰਾਇੰਦਾ। ਤਿਸ ਦਾਸੀ ਹੋਵੇ ਮੋਖ, ਮੁਕਤੀ ਮੁਫ਼ਤ ਚਰਨਾਂ ਹੇਠ ਦਬਾਇੰਦਾ। ਤਨ ਨਗਾਰੇ ਲਾਏ ਚੋਟ, ਨਾਮ ਡੰਕਾ ਇਕ ਸੁਣਾਇੰਦਾ। ਕਰ ਪਰਕਾਸ਼ ਅਗੰਮੀ ਜੋਤ, ਜੋਤੀ ਜਾਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਕਮਾਇੰਦਾ। ਸਚ ਪ੍ਰੀਤ ਕਮਾਏ ਜਨ, ਕਲਜੁਗ ਅੰਤ ਮਿਲੇ ਵਡਿਆਈਆ। ਜਿਨ੍ਹਾਂ ਮੇਲ ਸ੍ਰੀ ਭਗਵਨ, ਭਗਵਨ ਆਪਣੇ ਘਰ ਵਸਾਈਆ। ਦੇਵੇ ਨਾਮ ਸੱਚਾ ਸਚ ਧੰਨ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਚ ਪ੍ਰੀਤ ਕਰੀ ਬਾਲਮੀਕ, ਬਜਵਾਰਾ ਆਪਣਾ ਖੇਲ ਕਰਾਇੰਦਾ। ਬਟਵਾੜਾ ਲੇਖਾ ਜਾਣੇ ਠੀਕ, ਠਾਕਰ ਆਪਣਾ ਭੇਵ ਚੁਕਾਇੰਦਾ। ਸਦ ਵਸਣਹਾਰ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਪ੍ਰੀਤਮ ਡੋਰ, ਡੋਰੀ ਤੰਦ ਨਾ ਕੋਇ ਜਣਾਈਆ। ਸਾਚੀ ਪ੍ਰੀਤ ਨਾਤਾ ਤੋੜੇ ਮੋਰ ਤੋਰ, ਤੇਰਾ ਮੇਰਾ ਇਕੋ ਨਜ਼ਰੀ ਆਈਆ। ਸਚ ਪ੍ਰੀਤੀ ਸ੍ਰੀ ਭਗਵਾਨ ਰੱਖੇ ਸਦਾ ਲੋੜ, ਲੋੜੀਂਦੀ ਆਸ ਇਕ ਜਣਾਈਆ। ਸਚ ਪ੍ਰੀਤੀ ਨਾਤਾ ਤੋੜੇ ਠੱਗ ਚੋਰ, ਕੂੜੀ ਕਿਰਿਆ ਨੇੜ ਨਾ ਆਈਆ। ਸਚ ਪ੍ਰੀਤ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਰਹੇ ਲੋੜ, ਗੁਰ ਸਤਿਗੁਰ ਚਰਨ ਧਿਆਨ ਲਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਮ ਪੁਰਖ ਆਪੇ ਬਹੁੜ, ਬੇਪਰਵਾਹ ਤੇਰੀ ਸਰਨਾਈਆ। ਤੁਧ ਬਿਨ ਨਜ਼ਰ ਨਾ ਆਏ ਕੋਈ ਔਰ, ਔਰਾ ਕੋਇ ਨਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਕਲ ਸਚ ਪ੍ਰੀਤ ਕਮਾਵਾਂਗਾ। ਜਨ ਭਗਤਾਂ ਸੰਗ ਰਖਾਵਾਂਗਾ। ਅੰਤ ਆਪਣੇ ਅੰਗ ਲਗਾਵਾਂਗਾ। ਕੂੜੀ ਕਿਰਿਆ ਭੁੱਖ ਨੰਗ ਕੱਟ, ਦਰਗਾਹ ਸਾਚੀ ਨਾਮ ਮਰਦੰਗ ਵਜਾਵਾਂਗਾ। ਮਾਣਸ ਜਨਮ ਨਾ ਹੋਏ ਭੰਗ, ਜਿਨ੍ਹਾਂ ਆਪਣੀ ਚਰਨੀ ਲਾਵਾਂਗਾ। ਏਥੇ ਓਥੇ ਸਚ ਅਨੰਦ, ਅਨੰਦ ਅਨੰਦ ਵਿਚ ਰਖਾਵਾਂਗਾ। ਕਰਾਂ ਪਰਕਾਸ਼ ਜਿਉਂ ਗੁਜਰੀ ਚੰਦ, ਚੰਦ ਗੁਜਰੀ ਗੁਰਮੁਖਾਂ ਰੂਪ ਵਟਾਵਾਂਗਾ। ਜਿਨ੍ਹਾਂ ਢੋਲਾ ਗਾਇਆ ਮੇਰਾ ਛੰਦ, ਤਿਨ੍ਹਾਂ ਸੰਸਾ ਰੋਗ ਚੁਕਾਵਾਂਗਾ। ਸਚ ਪ੍ਰੀਤ ਦੁਆਰਿਉਂ ਮੰਗ, ਆਪਣੀ ਖਾਲੀ ਝੋਲੀ ਭਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਇਕੋ ਇਕ ਲਗਾਵਾਂਗਾ। ਪ੍ਰੀਤ ਲਗਾਏ ਇਕੋ ਇਕ, ਇਕ ਓਅੰਕਾਰ ਵੱਡੀ ਵਡਿਆਈਆ। ਸਾਚੀ ਸਿਖਿਆ ਗੁਰਮੁਖ ਲੈਣ ਸਿਖ, ਸਿਖਾਵਣਹਾਰਾ ਆਪ ਪੁਰਖ ਅਬਿਨਾਸ਼ੀ ਵੇਸ ਵਟਾਈਆ। ਰਸਨਾ ਢੋਲਾ ਸੋਹੰ ਗੌਣਾ ਜਾਪ, ਜੀਵਨ ਮੁਕਤ ਦਏ ਕਰਾਈਆ। ਜਨਮ ਜਨਮ ਦੇ ਕੱਟੇ ਪਾਪ, ਰੋਗ ਸੰਤਾਪ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਦਏ ਜਣਾਈਆ। ਸਚ ਪ੍ਰੀਤ ਕਰੇ ਰਵਿਦਾਸ, ਬਾਲਮੀਕ ਜਣਾਈਆ। ਦੂਰ ਦੁਰਾਡੇ ਵਸਣਾ ਪਾਸ, ਪੰਧ ਨਜ਼ਰ ਕੋਇ ਨਾ ਆਈਆ। ਤੇਰੇ ਮਿਲਣ ਦੀ ਇਕੋ ਆਸ, ਦੂਜੀ ਤ੍ਰਿਸਨ ਨਾ ਕੋਇ ਵਧਾਈਆ। ਜਹਿੰ ਵੇਖਾਂ

ਤਹਿੰ ਦਿਸੇਂ ਸਾਥ, ਆਪਣਾ ਸੰਗ ਨਿਭਾਈਆ। ਦੋਹਾਂ ਦਾ ਸਾਂਝਾ ਇਕੋ ਬਾਪ, ਪੁਰਖ ਅਕਾਲ ਅਖਵਾਈਆ। ਜਿਸ ਮੇਰੇ ਕੱਟੇ ਜਗਤ ਸੰਤਾਪ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪ੍ਰੀਤ ਆਪ ਲਗਾਈਆ। ਸਚ ਪ੍ਰੀਤੀ ਬਾਲਮੀਕ, ਰਵਿਦਾਸੇ ਗੰਢ ਪੁਆਇੰਦਾ। ਸਚ ਨਿਸ਼ਾਨਾ ਦੋਹਾਂ ਠੀਕ, ਠਾਕਰ ਹਰਿ ਜੂ ਵੇਖ ਵਖਾਇੰਦਾ। ਲੱਭਿਆਂ ਹੱਥ ਨਾ ਆਏ ਬਾਰੀਕ, ਜਗਤ ਨੈਣ ਨਜ਼ਰ ਨਾ ਆਇੰਦਾ। ਅੰਤਰ ਅੰਤਰ ਇਕ ਪ੍ਰੀਤ, ਬਾਹਰੋਂ ਗੰਢ ਨਾ ਕੋਇ ਵਖਾਇੰਦਾ। ਅੰਤਮ ਲੇਖਾ ਬੀਸ ਬੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰੀਤ ਆਪ ਵਡਿਆਇੰਦਾ। ਸਚ ਪ੍ਰੀਤ ਵਡ ਵੱਡੀ, ਜੀਵ ਜੰਤ ਰਹੇ ਜਸ ਗਾਈਆ। ਸ੍ਰੀ ਭਗਵਾਨ ਕਹੇ ਬਾਲੀ ਨੱਢੀ, ਨਿੱਕੀ ਨਿੱਕੀ ਧਾਰ ਜਣਾਈਆ। ਹੁਕਮੇ ਅੰਦਰ ਸਦਾ ਬੱਧੀ, ਸਿਰ ਸਕੇ ਨਾ ਕੋਇ ਉਠਾਈਆ। ਤੱਕਦੀ ਰਹੀ ਹਰਿ ਜੂ ਹੱਦੀ, ਨੇਤਰ ਨੈਣ ਨੈਣ ਉਠਾਈਆ। ਦਰ ਆਵੇ ਸਾਚੇ ਸੱਦੀ, ਬਿਨ ਸੱਦਿਆਂ ਅੰਦਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕੋ ਰੱਖੀ, ਰੱਖਣਹਾਰ ਆਪ ਹੋ ਜਾਈਆ। ਪ੍ਰੀਤ ਕਹੇ ਮੈਂ ਪ੍ਰੀਤਮ ਲੋੜਾਂ, ਦੂਜੀ ਆਸ ਨਾ ਕੋਇ ਰਖਾਈਆ। ਜਗਤ ਵਿਛੁੰਨੀ ਮੇਲ ਜੋੜਾ, ਜੋੜੀ ਇਕੋ ਘਰ ਵਖਾਈਆ। ਕੂੜੀ ਕਿਰਿਆ ਦਰ ਤੋਂ ਹੋੜਾਂ, ਜੂਠ ਝੂਠ ਮੋਹ ਤੁੜਾਈਆ। ਸਚ ਜੁਆਬ ਦੇਵਾਂ ਕੋਰਾ, ਧੁਰ ਫ਼ਰਮਾਨ ਅਲਾਈਆ। ਮੇਰਾ ਠਾਕਰ ਸਵਾਮੀ ਸਾਹਿਬ ਸਤਿਗੁਰ ਬਾਂਕਾ ਛੋਹਰਾ, ਕਵਲ ਨੈਣ ਵਡ ਗੁਸਾਂਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਵੇਖਿਆ ਹਨੋਰਾ, ਗ਼ੁਸੇ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਨਾਮ ਦੇਂਦਾ ਰਿਹਾ ਥੋੜਾ ਥੋੜਾ, ਵਸਤ ਅਮੋਲਕ ਆਪ ਵਰਤਾਈਆ। ਸੋ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਾਹ ਸਵਾਰਾ ਹਰਿ ਨਿਰੰਕਾਰਾ ਚੜ੍ਹੇ ਅਸਵ ਘੋੜਾ, ਪੌੜਾ ਇਕੋ ਇਕ ਉਠਾਈਆ। ਏਥੇ ਓਥੇ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਫਿਰੇ ਦੌੜਾ, ਦੋਹਰੀ ਆਪਣੀ ਸੇਵ ਕਮਾਈਆ। ਪ੍ਰੀਤ ਅੰਦਰ ਜਿਨ੍ਹਾਂ ਲੱਗੀ ਪ੍ਰਭ ਮਿਲਣ ਦੀ ਔੜਾ, ਤਿਨ੍ਹਾਂ ਨਿਜ ਨੇਤਰ ਦਰਸ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤ ਆਪ ਲਗਾਈਆ। ਸਚ ਪ੍ਰੀਤ ਲਗਾਏ ਆਖਰ, ਆਖਰੀ ਆਪਣਾ ਮੇਲ ਮਿਲਾਇੰਦਾ। ਸਾਚੇ ਘੋੜੇ ਪਾਏ ਪਾਖਰ, ਸਾਚੀ ਰਾਸ ਹੱਥ ਉਠਾਇੰਦਾ। ਟਿੱਲੇ ਪਰਬਤ ਵੇਖੇ ਪਾਥਰ, ਉਚੀ ਮੰਜ਼ਲ ਚੜ੍ਹ ਚੜ੍ਹ ਡੇਰਾ ਲਾਇੰਦਾ। ਲੱਖ ਚੁਰਾਸੀ ਭੇਵ ਜਾਣੇ ਨਿੰਦਕ ਸਾਕਤ, ਗੁਰਮੁਖ ਸੱਜਣ ਫੋਲ ਫੁਲਾਇੰਦਾ। ਦਰਗਾਹ ਸਾਚੀ ਧਾਮ ਸੁਹੰਜਣੇ ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਸਿਫਾਰਸ਼, ਫੜ ਬਾਂਹੋਂ ਹਰਿ ਜੂ ਹਰਿ ਨਾ ਕੋਇ ਮਿਲਾਇੰਦਾ। ਜਗਤ ਵਾਰਤਾ ਨਹੀਂ ਇਬਾਰਤ, ਵਾਰਤਾਲਾਪ ਨਾ ਕੋਇ ਅਲਾਇੰਦਾ। ਜਗਤ ਦੁਕਾਨ ਨਹੀਂ ਕੋਈ ਆੜਤ, ਦਲਾਲੀ ਰੂਪ ਨਾ ਕੋਇ ਵਟਾਇੰਦਾ। ਸਚ ਪ੍ਰੀਤ ਜਿਸ ਘੜਿਆ ਘਾੜਤ, ਸੋ ਸਾਹਿਬ ਵੇਖ ਵਖਾਇੰਦਾ। ਜਿਸ ਦਾ ਨਾਮ ਨਾ ਦੂਜੇ ਮਾਰਫਤ, ਸਿੱਧਾ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਦੇਵੇ ਦਾਨ, ਸੱਤਰ ਬਹੱਤਰ ਚੁਹੱਤਰ ਕਰ ਪਰਵਾਨ, ਹਰਿ ਸੰਗਤ ਮੇਲਾ ਦੋ ਜਹਾਨ, ਏਥੇ ਓਥੇ ਵਿਛੜ ਕਦੇ ਨਾ ਜਾਇੰਦਾ।