ਪੁਸਤਕਾਲਾਭੁਲਾਈਪੁਰ

੨੪ ਭਾਦਰੋ ੨੦੨੦ ਬਿਕ੍ਰਮੀ ਡਾਕਟਰ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮਿਤ੍ਰਸਰ

ਵਿਸ਼ਨੂੰ ਉਠ ਉਠ ਤੱਕੇ ਰਾਹ, ਨੈਣ ਮੂੰਦ ਨੈਣ ਉਠਾਈਆ। ਬ੍ਰਹਮਾ ਵਾਸਤਾ ਰਿਹਾ ਪਾ, ਦੋਏ ਜੋੜ ਮੰਗੇ ਸਰਨਾਈਆ। ਸ਼ੰਕਰ ਰੋਵੇ ਮਾਰੇ ਧਾਹ, ਹੱਥ ਤ੍ਰਿਸੂਲ ਸੁਟਾਈਆ। ਤ੍ਰੈਗੁਣ ਵਾਸਤਾ ਰਹੀ ਪਾ, ਆਪਣਾ ਆਪ ਗਵਾਈਆ। ਪੰਜ ਤਤ ਚਰਨੀ ਡਿਗੇ ਆ, ਪਿਛਲੀ ਭੁੱਲ ਬਖ਼ਸ਼ਾਈਆ। ਗੁਰ ਅਵਤਾਰ ਮੰਗਣ ਪਨਾਹ, ਸਿਰ ਸਕੇ ਨਾ ਕੋਇ ਉਠਾਈਆ। ਪੀਰ ਪੈਗ਼ੰਬਰ ਕਹਿਣ ਐ ਖ਼ੁਦਾ, ਖ਼ਾਲਕ ਤੇਰੀ ਇਕ ਸਰਨਾਈਆ। ਭਗਤ ਭਗਵਾਨ ਰਹੇ ਧਿਆ, ਨਿਜ ਨੈਣ ਧਿਆਨ ਲਗਾਈਆ। ਸੰਤ ਸਾਜਣ ਮਸਤਕ ਟਿੱਕਾ ਧੂੜੀ ਲਾਵਣ ਛਾਹ, ਛਾਰ ਇਕੋ ਇਕ ਉਠਾਈਆ। ਗੁਰਮੁਖ ਕਹਿਣ ਪਾਰਬ੍ਰਹਮ ਪ੍ਰਭ ਫੇਰਾ ਪਾ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਗੁਰਸਿਖ ਕਹਿਣ ਬਿਨ ਸਤਿਗੁਰ ਪੂਰੇ ਕੋਈ ਨਾ ਹੋਏ ਸਹਾ, ਸਿਰ ਹੱਥ ਨਾ ਕੋਇ ਟਿਕਾਈਆ। ਦੋ ਜਹਾਨ ਡੇਰਾ ਰਹੇ ਢਾਹ, ਆਪਣਾ ਬਲ ਨਾ ਕੋਇ ਵਖਾਈਆ। ਬ੍ਰਹਿਮੰਡ ਖੰਡ ਆਪਣਾ ਆਪ ਰਹੇ ਗਵਾ, ਸਾਚੀ ਧਾਰ ਨਾ ਕੋਇ ਜਣਾਈਆ। ਪੁਰੀ ਲੋਅ ਪ੍ਰਿਥਮੀ ਆਕਾਸ਼ ਆਪਣਾ ਮੁਖ ਰਹੇ ਛੁਪਾ, ਨੇਤਰ ਨੈਣ ਨਾ ਕੋਇ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਤਿੰਨੇ ਉਠ ਉਠ ਬਣਨ ਗਵਾਹ, ਸਚ ਸ਼ਹਾਦਤ ਦੇਣ ਜਣਾਈਆ। ਕਲਜੁਗ ਅੰਤਮ ਆਪਣੀ ਕੂਕ ਰਿਹਾ ਸੁਣਾ, ਸਚ ਸੰਦੇਸ਼ਾ ਇਕੋ ਮਾਹੀਆ। ਨਵ ਖੰਡ ਪ੍ਰਿਥਮੀ ਸਤ ਦੀਪ ਜੀਵ ਜੰਤ ਸਾਧ ਸੰਤ ਭਰੇ ਗੁਨਾਹ, ਮਾਟੀ ਪਾਕ ਨਜ਼ਰ ਕੋਇ ਨਾ ਆਈਆ। ਸਾਚਾ ਆਫ਼ਤਾਬ ਹੋਏ ਨਾ ਕੋਇ ਰੁਸ਼ਨਾ, ਚੌਂਧਵੀਂ ਚੰਦ ਨਾ ਕੋਇ ਚਮਕਾਈਆ। ਚੌਂਦਾਂ ਤਬਕ ਸਕੇ ਨਾ ਕੋਈ ਬਚਾ, ਚੌਦਾਂ ਲੋਕ ਨਾ ਕੋਇ ਵਡਿਆਈਆ। ਚੌਦਾਂ ਵਿਦਿਆ ਕਰੇ ਹਾ ਹਾ, ਹਾਹਾਕਾਰ ਮਚਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਚਾ ਲੱਭੇ ਕਿਸੇ ਨਾ ਨਾਂ, ਨਾਉਂ ਨਿਰੰਕਾਰਾ ਹੱਥ ਕਿਸੇ ਨਾ ਆਈਆ। ਮਾਣਸ ਮਾਨੁਖ ਮਾਨਵ ਹੰਸ ਬਣੇ ਕਾਂ, ਬੁੱਧੀ ਕਾਗ ਵਾਂਗ ਕੁਰਲਾਈਆ। ਸਚ ਭੂਮਕਾ ਮਿਲੇ ਨਾ ਕੋਈ ਥਾਂ, ਮਹੱਲ ਅਟੱਲ ਨਜ਼ਰ ਕੋਇ ਨਾ ਆਈਆ। ਅੰਤਰ ਆਤਮ ਪਕੜੇ ਕੋਈ ਨਾ ਬਾਂਹ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਸਤਿ ਪਰਕਾਸ਼ ਸਕੇ ਨਾ ਕੋਇ ਕਰਾ, ਜੋਤ ਨਿਰੰਜਣ ਨੂਰ ਨਾ ਕੋਇ ਰੁਸ਼ਨਾਈਆ। ਅਨਹਦ ਨਾਦੀ ਨਾਦ ਨਾ ਸਕੇ ਕੋਈ ਸੁਣਾ, ਛੱਤੀ ਰਾਗ ਕਰ ਕਰ ਥੱਕੇ ਪੜ੍ਹਾਈਆ। ਬ੍ਰਹਮ ਬ੍ਰਹਿਮਾਦੀ ਭੇਵ ਸਕੇ ਨਾ ਕੋਈ ਖੁਲ੍ਹਾ, ਪੜਦਾ ਦੂਈ ਨਾ ਕੋਇ ਚੁਕਾਈਆ। ਬਜ਼ਰ ਕਪਾਟੀ ਸਕੇ ਨਾ ਕੋਇ ਤੁੜਾ, ਘਰ ਵਿਚ ਘਰ ਮੇਲ ਨਾ ਕੋਇ ਮਿਲਾਈਆ। ਸਾਚਾ ਕੰਤ ਸਕੇ ਨਾ ਕੋਇ ਹੰਢਾ, ਵਿਭਚਾਰ ਕਰੇ ਲੋਕਾਈਆ। ਸਤਿਗੁਰ ਇਸ਼ਟ ਕੋਈ ਨਾ ਸਕੇ ਬਣਾ, ਗੁਰਦੇਵ ਸਵਾਮੀ ਸੰਗ ਨਾ ਕੋਇ ਨਿਭਾਈਆ। ਸਾਚਾ ਮੰਦਰ ਦੀਪਕ ਸਕੇ ਨਾ ਕੋਈ ਜਗਾ, ਜਗਤ ਅੰਧੇਰਾ ਨਾ ਕੋਇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਰੂਪ ਸਕੇ ਨਾ ਕੋਈ ਬਣਾ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਵੇਖਣਹਾਰਾ, ਤ੍ਰੈ ਪੰਜ ਪੜਦਾ ਆਪੇ ਲਾਹਿੰਦਾ। ਲੇਖਾ ਜਾਣ ਗੁਰੂ ਅਵਤਾਰਾ, ਪੀਰ ਪੈਗ਼ੰਬਰ ਭੇਵ ਚੁਕਾਇੰਦਾ। ਭਗਤ ਭਗਵਾਨ ਖੋਲ੍ਹ ਕਵਾੜਾ, ਸੰਤ ਸਾਜਣ ਰੰਗ ਜਣਾਇੰਦਾ। ਗੁਰਮੁਖ ਗੁਰਸਿਖ ਵਖਾਏ ਨਾਮ ਅਖਾੜਾ, ਸਚ ਦੁਆਰੇ ਆਪ ਲਗਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣਹਾਰਾ ਵਾਰੋ ਵਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਬਣ ਲਿਖਾਰਾ, ਧੁਰ ਦੀ ਬਾਣੀ ਚਾਰੇ ਖਾਣੀ ਆਪ ਬੁਝਾਇੰਦਾ। ਚਾਰੇ ਵੇਦਾਂ ਦੇ ਸਹਾਰਾ, ਚਾਰੇ ਵਰਨ ਕਰ ਉਜਿਆਰਾ, ਪੁਰਾਨ ਅਠਾਰਾਂ ਇਕ ਅਖਾੜਾ, ਬਰਨ ਅਠਾਰਾਂ ਮਾਰੇ ਮਾਰਾ, ਦਹਿ ਦਿਸ਼ਾ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ

ਖੇਲ ਕਰੇ ਕਰਤਾਰ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਵਸੇ ਸਚਾ ਮਾਹੀਆ। ਸੋ ਪੁਰਖ ਨਿਰੰਜਣ ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਹਰਿ ਪੁਰਖ ਨਿਰੰਜਣ ਸੇਵਾਦਾਰ, ਏਕੰਕਾਰਾ ਸਿਫ਼ਤ ਸਾਲਾਹੀਆ। ਆਦਿ ਨਿਰੰਜਣ ਕਰ ਉਜਿਆਰ, ਸ੍ਰੀ ਭਗਵਾਨ ਸਗਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਵਾੜ, ਪਾਰਬ੍ਰਹਮ ਪ੍ਰਭ ਪੜਦਾ ਦਏ ਉਠਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ । ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਲੋਕ ਪਰਲੋਕ ਹੁਕਮ ਵਰਤਾਈਆ। ਰਵ ਸਸ ਸੂਰਜ ਚੰਨ ਕਰ ਪਰਧਾਨ, ਕਿਰਨ ਕਿਰਨ ਜੋਤ ਰੁਸ਼ਨਾਈਆ। ਲੱਖ ਚੁਰਾਸੀ ਖੋਲ੍ਹ ਦੁਕਾਨ, ਘਟ ਘਟ ਸਾਚਾ ਵਣਜ ਬਣ ਵਣਜਾਰਾ ਆਪ ਕਰਾਈਆ। ਨਾਮ ਵਸਤ ਇਕ ਮਹਾਨ, ਕਾਇਆ ਮਾਟੀ ਆਪ ਰਖਾਈਆ। ਦੇਵਣਹਾਰ ਸ੍ਰੀ ਭਗਵਾਨ, ਬੇਪਰਵਾਹ ਬੇਪਰਵਾਹੀਆ। ਨਿਰਗੁਣ ਸਰਗੁਣ ਹੋ ਪਰਧਾਨ, ਗੁਰ ਅਵਤਾਰ ਹੁਕਮ ਚਲਾਈਆ। ਧੁਰ ਸੰਦੇਸ਼ਾ ਦੇਵੇ ਆਣ, ਸ਼ਬਦ ਅਗੰਮੀ ਰਾਗ ਅਲਾਈਆ। ਚਾਰੇ ਯੁਗ ਕਰ ਪਹਿਚਾਨ, ਚਾਰ ਕੁੰਟ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਬੇਪਰਵਾਹੀਆ । ਚਾਰ ਯੁਗ ਦਾ ਲੇਖਾ ਲਹਿਣਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਸ਼ਨ ਬ੍ਰਹਮਾ ਸ਼ਿਵ ਆਪ ਚੁਕਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹਿਣਾ, ਪੁਰਖ ਅਕਾਲ ਦੀਨ ਦਿਆਲ ਸੂਰਾ ਸਰਬੰਗ ਬਿਨ ਰੂਪ ਰੰਗ ਬੇਪਰਵਾਹ ਆਪਣੀ ਕਾਰ ਕਮਾਇੰਦਾ। ਦੋ ਜਹਾਨ ਆਪ ਵਖਾਏ ਆਪਣਾ ਲਹਿਣਾ, ਨਿਜ ਨੇਤਰ ਇਕ ਖੁਲਾਇੰਦਾ । ਬ੍ਰਹਿਮੰਡ ਖੰਡ ਵਰਭੰਡ ਜੇਰਜ ਅੰਡਜ ਉਤਭੁਜ ਸੇਤਜ ਭਾਣਾ ਸਹਿਣਾ, ਹਰਿ ਕਾ ਭਾਣਾ ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਕਾਇਆ ਚੋਲਾ ਥਿਰ ਨਾ ਰਹਿਣਾ, ਅੰਤਮ ਖ਼ਾਕੀ ਖ਼ਾਕ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕੋ ਇਕ ਸੁਣਾਇੰਦਾ। ਚਾਰ ਯੁਗ ਦੇ ਸੁਣੋ ਸੰਗੀ, ਨਿਰਗੁਣ ਨਿਰਵੈਰ ਆਪ ਜਣਾਈਆ। ਜੁਗ ਚੌਕੜੀ ਖੇਲ ਬਹੁ ਰੰਗੀ, ਗੁਰ ਅਵਤਾਰ ਪੀਰ ਪੈਗ਼ੰਬਰ ਕਰੀ ਪੜ੍ਹਾਈਆ। ਦੇਂਦਾ ਰਿਹਾ ਵਸਤ ਸਦਾ ਅਨਮੰਗੀ, ਧੁਰ ਦੀ ਧਾਰ ਝੋਲੀ ਪਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵੰਡਦਾ ਰਿਹਾ ਵੰਡੀ, ਹੱਦ ਹਦੂਦ ਆਪ ਸਮਝਾਈਆ। ਜੀਵ ਜੰਤ ਵਾਸਨਾ ਭਰਦਾ ਰਿਹਾ ਗੰਦੀ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਹਉਮੇ ਹੰਗਤਾ ਨਾਲ ਮਿਲਾਈਆ । ਜੋਤ ਪਰਕਾਸ਼ ਕਰਦਾ ਰਿਹਾ ਚੰਦ ਨਵਚੰਦੀ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਪਵਣ ਸਵਾਸ ਦੇਂਦਾ ਰਿਹਾ ਠੰਡੀ, ਸਾਂਤਕ ਸਤਿ ਸਤਿ ਕਰਾਈਆ। ਆਤਮ ਪੰਜ ਤਤ ਕਾਇਆ ਪੌਂਦਾ ਰਿਹਾ ਖ਼ਾਨੇਬੰਦੀ, ਬੰਦੀਖ਼ਾਨਾ ਇਕ ਬਣਾਈਆ। ਢੋਲਾ ਰਾਗ ਸੁਣੌਂਦਾ ਰਿਹਾ ਛੰਦੀ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਨਾਮ ਚਮਕੌਂਦਾ ਰਿਹਾ ਸਾਚੀ ਚੰਡੀ, ਚੰਡ ਪਰਚੰਡ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਰਿਹਾ ਮੁਕਾਈਆ । ਧੁਰ ਦਾ ਲੇਖਾ ਜਾਏ ਮੁੱਕ, ਨਵ ਨੌਂ ਚਾਰ ਰਹਿਣ ਨਾ ਪਾਈਆ। ਪੁਰਖ ਅਕਾਲ ਆਏ ਉਠ, ਨਿਰਗੁਣ ਆਪਣਾ ਵੇਸ ਵਟਾਈਆ। ਸ਼ਬਦ ਅਗੰਮੀ ਹੋ ਕੇ ਜਾਏ ਬੁੱਕ, ਭੱਬਕ ਆਪਣਾ ਨਾਮ ਲਗਾਈਆ। ਦੋ ਜਹਾਨ ਇਕੋ ਨਾਮ ਸੁਣਾਏ ਤੁੱਕ, ਸੋਹੰ ਕਰੇ ਸਚ ਪੜ੍ਹਾਈਆ। ਆਵਣ ਜਾਵਣ ਪੈਂਡਾ ਜਾਏ ਮੁੱਕ, ਜੂਨੀ ਜੂਨ ਨਾ ਕੋਇ ਭਵਾਈਆ। ਮਾਤ ਗਰਭ ਨਾ ਉਲਟਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਈਆ। ਜਨ ਭਗਤਾਂ ਉਜਲ ਕਰੇ ਮੁਖ, ਮੁਖ ਮੁਖੜਾ ਸਿਫ਼ਤ ਸਾਲਾਹੀਆ । ਜਨਮ ਕਰਮ ਦਾ ਮਿਟੇ ਦੁੱਖ, ਕਰਮ ਕਾਂਡ ਨਾ ਕੋਇ ਦਰਸਾਈਆ। ਆਪਣੀ ਗੋਦੀ ਲਏ ਚੁੱਕ, ਫੜ ਬਾਹੋ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਜਣਾਈਆ। ਸਭ ਦਾ ਲੇਖਾ ਰਿਹਾ ਜਣਾ, ਜਾਣੀ

ਜਾਣ ਦਇਆ ਕਮਾਈਆ। ਤੇਈ ਅਵਤਾਰ ਰਿਹਾ ਉਠਾ, ਭਗਤ ਅਠਾਰਾਂ ਨਾਲ ਮਿਲਾਈਆ। ਈਸਾ ਮੂਸਾ ਮੁਹੰਮਦ ਰਿਹਾ ਹਿਲਾ, ਨਾਨਕ ਗੋਬਿੰਦ ਨੈਣ ਖੁਲ੍ਹਾਈਆ। ਸਚ ਸੰਦੇਸਾ ਰਿਹਾ ਸੁਣਾ, ਪੁਰਖ ਅਬਿਨਾਸ਼ੀ ਮਿਲੋ ਚਾਈਂ ਚਾਈਂਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਬਣੇ ਗਵਾਹ, ਸ਼ਹਾਦਤ ਇਕੋ ਇਕ ਰਖਾਈਆ। ਵਰਨ ਬਰਨ ਜ਼ਾਤ ਪਾਤ ਨਾਤਾ ਦਿਓ ਤੁੜਾ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਇਸ਼ਟ ਦੇਵ ਗੁਰੂ ਸੁਆਮੀ ਪੁਰਖ ਅਕਾਲ ਲਓ ਮਨਾ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦ ਨਿਸ਼ਾਨੀ ਰਿਹਾ ਵਖਾ, ਤੀਰ ਕਾਨੀ ਇਕ ਚਲਾਈਆ। ਗੋਬਿੰਦ ਮੇਲਾ ਸਹਿਜ ਸੁਭਾ, ਪਰਦਾ ਦੂਈ ਦਵੈਤ ਉਠਾਈਆ। ਮੁਲਾਂ ਸ਼ੇਖ਼ ਮਸਾਇਕ ਪੰਡਤ ਪਾਂਧਾ ਸਕੇ ਨਾ ਕੋਇ ਸਮਝਾ, ਗਿਆਨ ਧਿਆਨ ਚਲੇ ਨਾ ਕੋਇ ਚਤੁਰਾਈਆ। ਬਿਨ ਸਤਿਗੁਰ ਪੂਰੇ ਆਦਿ ਅੰਤ ਜੁਗਾ ਜੁਗੰਤ ਸਰਗੁਣ ਤੇਰਾ ਬਣੇ ਨਾ ਕੋਈ ਮਲਾਹ, ਬੇੜਾ ਪਾਰ ਨਾ ਕੋਇ ਕਰਾਈਆ। ਕਲਜੁਗ ਵੇਲਾ ਅੰਤਮ ਰਿਹਾ ਆ, ਚਾਰੋ ਕੁੰਟ ਦਏ ਦੁਹਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਕੂੜੀ ਕਿਰਿਆ ਰਹੇ ਕਮਾ, ਸਚ ਸੁੱਚ ਨਜ਼ਰ ਕੋਇ ਨਾ ਆਈਆ। ਗ਼ਰੀਬ ਨਿਮਾਣਿਆਂ ਕੋਈ ਨਾ ਪਕੜੇ ਬਾਂਹ, ਡੁਬਦੇ ਬਾਹਰ ਨਾ ਕੋਇ ਕਢਾਈਆ। ਹਿਰਦੇ ਹਰਿ ਨਾ ਕੋਈ ਰਿਹਾ ਵਸਾ, ਰਸਨਾ ਜਿਹਵਾ ਗਾ ਗਾ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਲੇਖਾ ਦਏ ਮੁਕਾਈਆ। ਅੰਤਮ ਲੇਖਾ ਹਰਿ ਮੁਕੌਣਾ, ਕਲਜੁਗ ਅੰਤ ਰਹਿਣ ਨਾ ਪਾਈਆ। ਨਿਰਗੁਣ ਨਿਰਵੈਰ ਫੇਰਾ ਪੌਣਾ, ਕਲ ਕਲਕੀ ਵੇਸ ਵਟਾਈਆ। ਸ਼ਬਦ ਅਗੰਮੀ ਡੰਕ ਵਜੌਣਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਚ ਸੰਦੇਸਾ ਇਕ ਸੁਣੌਣਾ, ਗੁਰਮੁਖ ਤੇਰਾ ਸਤਿਗੁਰ ਆਪ ਗਾਵੇ ਜਸ, ਗੁਰਮੁਖ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਤਮ ਮੰਤਰ ਇਕ ਪੜ੍ਹਾਈਆ। ਆਤਮ ਮੰਤਰ ਸ਼ਬਦ ਸੁਆਮੀ, ਸੋ ਸਤਿਗੁਰ ਆਪ ਜਣਾਈਆ। ਸਰਬ ਜੀਆਂ ਘਟ ਅੰਤਰਜਾਮੀ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਗੌਂਦੇ ਬਾਣੀ, ਸੋਹਲਾ ਢੋਲਾ ਰਾਗ ਅਲਾਈਆ। ਸੋ ਸਾਹਿਬ ਸ਼ਾਹ ਪਾਤਸ਼ਾਹ ਸਚਾ ਸੁਲਤਾਨੀ, ਤਖ਼ਤ ਨਿਵਾਸੀ ਇਕ ਅਖਵਾਈਆ। ਜਿਸ ਦਾ ਦਰ ਦਰਬਾਰ ਉਚ ਮਹੱਲ ਅਟੱਲ ਸਦਾ ਲਾਸਾਨੀ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਦੋ ਜਹਾਨਾਂ ਵੇਖ ਵਖਾਇੰਦਾ। ਆਦਿ ਜੁਗਾਦਿ ਜਿਸ ਦਾ ਮੰਤਰ, ਸੋ ਆਪਣਾ ਨਾਮ ਸਮਝਾਇੰਦਾ। ਗੁਰਮੁਖ ਉਠ ਕੇ ਵੇਖ ਅੰਤਰ, ਤੇਰੇ ਕਾਇਆ ਮੰਦਰ ਹਰਿ ਜੀ ਡੇਰਾ ਲਾਇੰਦਾ । ਕਰ ਕਿਰਪਾ ਬੁਝਾਏ ਤੇਰੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਤੂੰ ਮੇਰਾ ਮੈਂ ਤੇਰਾ ਨਿਤ ਨਵਿਤ ਗਾਏ ਮੰਤਰ, ਦੂਜਾ ਰਾਗ ਨਾ ਕੋਇ ਅਲਾਇੰਦਾ। ਘਰ ਵਿਚ ਘਰ ਵਖਾਏ ਗਗਨ ਗਗਨੰਤਰ, ਮੰਡਲ ਮੰਡਪ ਆਪ ਵਡਿਆਇੰਦਾ। ਮਾਣਸ ਜਨਮ ਬਣਾਏ ਬਣਤਰ, ਲੱਖ ਚੁਰਾਸੀ ਲੇਖ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਝੋਲੀ ਪਾਇੰਦਾ। ਜੁਗ ਜੁਗ ਲਹਿਣਾ ਝੋਲੀ ਪਾ, ਮਕਰੂਜ਼ ਆਪਣਾ ਕਰਜ਼ ਲਾਹੀਆ। ਜਨ ਭਗਤਾਂ ਬਣੇ ਆਪ ਮਲਾਹ, ਭਗਵਨ ਬੇੜੇ ਨਾਮ ਚੜ੍ਹਾਈਆ। ਸੰਤਾਂ ਦੇਵੇ ਸਚ ਸਲਾਹ, ਸਿਫ਼ਤੀ ਢੋਲਾ ਇਕੋ ਗਾਈਆ। ਗੁਰਮੁਖ ਗੋਦੀ ਲਏ ਉਠਾ, ਫੜ ਬਾਹੌਂ ਆਪ ਬਹਾਈਆ । ਗੁਰਸਿਖ ਚਰਨ ਕਵਲ ਧਰਤ ਧਵਲ ਉਤੇ ਲਏ ਟਿਕਾ, ਮਾਣ ਨਿਮਾਣਿਆਂ ਸਿਰ ਆਪਣਾ ਹੱਥ ਟਿਕਾਈਆ। ਸਾਚਾ ਮਾਰਗ ਦਏ ਸਮਝਾ, ਕੂੜੀ ਕਿਰਿਆ ਨਾਤਾ ਤੋੜ ਤੁੜਾਈਆ। ਮੇਲ ਮਿਲਾਏ ਬੇਪਰਵਾਹ, ਬੇਪਰਵਾਹੀ ਵਿਚ ਰਖਾਈਆ। ਜਿਸ ਨੂੰ ਪੀਰ ਪੈਗ਼ੰਬਰ ਸਯਦਾ ਰਹੇ ਕਰਾ, ਸੋ ਖ਼ੁਦਾਵੰਦ ਆਪਣਾ ਰੰਗ ਰੰਗਾਈਆ । ਜਿਸ ਦਾ ਰਾਮ ਕ੍ਰਿਸ਼ਨ ਇਸ਼ਟ ਰਹੇ ਜਣਾ,

ਸੋ ਦ੍ਰਿਸ਼ਟ ਰਿਹਾ ਖੁਲ੍ਹਾਈਆ। ਜਿਸ ਦਾ ਖਾਣੀ ਬਾਣੀ ਗਾਏ ਨਾਂ, ਸੋ ਨਰ ਨਿਰੰਕਾਰਾ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਪੰਜ ਤਤ ਤੇਰਾ ਲਹਿਣਾ ਦਏ ਚੁਕਾ, ਪੀਰ ਪੈਗ਼ੰਬਰ ਬਾਕੀ ਕੋਈ ਰਹਿਣ ਨਾ ਪਾਈਆ। ਅਲਿਫ਼ ਯੇ ਚੌਦਾਂ ਵਿਦਿਆ ਆਪਣੀ ਝੋਲੀ ਲਏ ਪਾ, ਲਾ-ਇਲਮ ਕਰੇ ਪੜ੍ਹਾਈਆ। ਅੰਦਰੇ ਅੰਦਰ ਤਾਰ ਸਿਤਾਰ ਦਏ ਹਿਲਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਅਜਪਾ ਜਾਪ ਦਏ ਸਮਝਾ, ਬੱਤੀ ਦੰਦ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਮੂਲ ਚੁਕਾਈਆ। ਸਭ ਦਾ ਲਹਿਣਾ ਚੁਕੇ ਮੂਲ, ਅਮੁਲ ਆਪ ਚੁਕਾਇੰਦਾ। ਆਦਿ ਪੁਰਖ ਨਾ ਜਾਏ ਭੂਲ, ਅਭੁਲ ਆਪਣੀ ਦਇਆ ਕਮਾਇੰਦਾ। ਸਭ ਨੂੰ ਦੇਵੇ ਜਵਾਬ ਇਕ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਬੰਨ੍ਹਿਆ ਆਪ ਅਸੂਲ, ਅਸਲੀਅਤ ਸਾਚੀ ਸਚ ਸਮਝਾਇੰਦਾ। ਕਲਜੁਗ ਅੰਤਮ ਚੌਥੇ ਯੁਗ ਸਭ ਨੂੰ ਕਰਨਾ ਪਏ ਕਬੂਲ, ਧੁਰ ਫ਼ੁਰਮਾਨਾ ਹੁਕਮ ਜੋ ਸੁਣਾਇੰਦਾ। ਦੋ ਜਹਾਨ ਹੋਏ ਅੰਤ ਮਜਬੂਰ, ਮਜਬੂਰੀ ਹਰਿ ਜੂ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਤਿਗੁਰ ਭੁੱਲੀ ਕਰੇ ਕਸੂਰ, ਸਾਚਾ ਮਾਰਗ ਨਜ਼ਰ ਕਿਸੇ ਨਾ ਆਇੰਦਾ। ਘਰ ਵਿਚ ਵਸਦਾ ਨੇੜੇ ਰਹਿੰਦਾ ਸਭ ਨੂੰ ਦਿਸੇ ਦੂਰ, ਕਾਇਆ ਮੰਦਰ ਅੰਦਰ ਦਰਸ ਕੋਇ ਨਾ ਪਾਇੰਦਾ। ਸੋ ਸਾਹਿਬ ਆਪਣਾ ਖੇਲ ਕਰੇ ਜ਼ਰੂਰ, ਖ਼ਾਲਕ ਖ਼ਲਕ ਪੜਦਾ ਲਾਹਿੰਦਾ। ਨਵ ਨੌਂ ਚਾਰ ਨਿਰਗੁਣ ਹੋ ਕੇ ਬਣਿਆ ਰਿਹਾ ਮਫ਼ਰੂਰ, ਲੋਕਮਾਤ ਹੱਥ ਕਿਸੇ ਨਾ ਆਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਤੋੜੇ ਸਰਬ ਗ਼ਰੂਰ, ਗ਼ੁਰਬਤ ਸਭ ਦੀ ਮੇਟ ਮਿਟਾਇੰਦਾ। ਈਸਾ ਮੂਸਾ ਮੁਹੰਮਦ ਆਸਾ ਤ੍ਰਿਸਨਾ ਪਿਛਲੀ ਮੇਟੇ ਜੋ ਬਹਿਸ਼ਤੀ ਮੰਗਦੇ ਹੂਰ, ਹੁਲੀਆ ਸਭ ਨੂੰ ਇਕ ਸਮਝਾਇੰਦਾ। ਆਦਿ ਜੁਗਾਦਿ ਸਚ ਖ਼ੁਦਾਏ ਇਕੋ ਨੂਰ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਰਹਿਮਤ ਰਹੀਮ ਰਹਿਮਾਨ ਇਕ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਖੜਨ ਹਜ਼ੂਰ, ਹਾਜ਼ਰ ਹਜ਼ਰਤ ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਸਾਰੇ ਕਹਿਣ ਪ੍ਰਭੂ ਅਸੀਂ ਤੇਰੇ ਮਜ਼ਦੂਰ, ਜੁਗ ਜੁਗ ਸਭ ਤੇਰੀ ਸੇਵ ਕਮਾਇੰਦਾ। ਤੂੰ ਸਮਰਥ ਸੁਆਮੀ ਸਰਬ ਕਲਾ ਭਰਪੂਰ, ਤੇਰਾ ਅੰਤ ਕੋਈ ਨਾ ਆਇੰਦਾ। ਤੇਰੇ ਚਰਨ ਮਸਤਕ ਲਾਈਏ ਧੂੜ, ਤਿਲਕ ਲਲਾਟੀ ਇਕੋ ਨਜ਼ਰੀ ਆਇੰਦਾ। ਚਤੁਰ ਸੁਘੜ ਬਣੀਏ ਮੂਰਖ ਮੂੜ, ਮਾਣ ਅਭਿਮਾਨ ਰਹਿਣ ਕੋਇ ਨਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਿਛਲਾ ਲੇਖਾ ਬਾਕੀ ਨਜ਼ਰ ਕੋਇ ਨਾ ਆਇੰਦਾ। ਪਿਛਲਾ ਲੇਖਾ ਰਹੇ ਨਾ ਬਾਕੀ, ਨਿਰਗੁਣ ਅੱਗੇ ਸਰਬ ਸੁਣਾਈਆ। ਪੰਜ ਤਤ ਕਾਇਆ ਚੋਲਾ ਹੰਢਾਇਆ ਖ਼ਾਕੀ, ਜੁਗ ਜੁਗ ਲੋਕਮਾਤ ਵੇਸ ਵਟਾਈਆ। ਤੇਰੇ ਸ਼ਬਦ ਘੋੜੇ ਚੜ੍ਹ ਕੇ ਗਏ ਰਾਕੀ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਤੇਰੇ ਝਰੋਖੇ ਦੀ ਖੋਲ੍ਹ ਕੇ ਆਏ ਤਾਕੀ, ਘਰ ਘਰ ਵਿਚ ਪੜਦਾ ਲਾਹੀਆ। ਜਾਮ ਪਿਆ ਕੇ ਆਏ ਬਣ ਕੇ ਸਾਕੀ, ਅੰਮ੍ਰਿਤ ਪਿਆਲਾ ਆਬੇ ਹਯਾਤ ਹੱਥ ਉਠਾਈਆ। ਤੇਰੀ ਦੱਸ ਕੇ ਆਏ ਖੇਲ ਬਾਂਕੀ, ਤੇਰੀ ਚਾਲ ਨਿਰਾਲੀ ਸਮਝ ਕਿਸੇ ਨਾ ਆਈਆ। ਤੇਰੀ ਖੋਲ੍ਹ ਕੇ ਆਏ ਨਾਮ ਹਾਟੀ, ਗੁਰ ਅਵਤਾਰ ਤੇਰਾ ਹੱਟ ਚਲਾਈਆ। ਤੇਰੇ ਪ੍ਰੇਮ ਪਿਆਰ ਦੀ ਪਿਆ ਕੇ ਆਏ ਬਾਟੀ, ਹੱਥ ਪਿਆਲਾ ਇਕ ਉਠਾਈਆ। ਤੇਰੀ ਦੱਸ ਕੇ ਆਏ ਸਾਚੀ ਸਾਖੀ, ਬਿਨ ਪੁਰਖ ਅਕਾਲ ਵੇਲੇ ਅੰਤ ਨਾ ਕੋਇ ਬਚਾਈਆ। ਤੇਰੀ ਦੇ ਕੇ ਆਏ ਸਾਚੀ ਬਾਣੀ ਧੁਰ ਦੀ ਭਾਖੀ, ਭਾਖਿਆ ਇਕੋ ਇਕ ਜਣਾਈਆ । ਪੜ੍ਹਾ ਕੇ ਆਏ ਤੇਰੇ ਨਾਮ ਦੀ ਇਕ ਜਮਾਤੀ, ਦੂਜੀ ਪੱਟੀ ਨਾ ਕੋਇ ਲਿਖਾਈਆ। ਦੱਸ ਕੇ ਆਏ ਪੂਜਾ ਪਾਠੀ, ਸਤਿਗੁਰ ਸਾਚਾ ਇਕ ਮੰਨਾਈਆ। ਵਖਾ ਕੇ ਆਏ ਤੀਰਥ ਤਾਟੀ, ਅੰਮ੍ਰਿਤ ਸਰੋਵਰ ਆਤਮ ਇਕ ਨੁਹਾਈਆ। ਮੇਟ ਕੇ ਆਏ ਅੰਧੇਰੀ ਰਾਤੀ, ਤੇਰਾ ਨਾਮ ਚੰਦ ਚਮਕਾਈਆ। ਦੇ ਕੇ ਆਏ ਸੁਨੇਹੜਾ ਤੇਰੀ ਪਾਤੀ, ਕਮਲਾਪਾਤੀ ਤੇਰਾ ਹੁਕਮ ਸਮਝਾਈਆ। ਪਿਆ ਕੇ ਆਏ ਅੰਮ੍ਰਿਤ ਬੂੰਦ

ਸਵਾਂਤੀ, ਨਿਝਰ ਝਿਰਨਾ ਘਰ ਘਰ ਆਪ ਝਿਰਾਈਆ। ਤੇਰਾ ਧਾਮ ਦੱਸ ਕੇ ਆਏ ਪ੍ਰਭ ਬੈਠਾ ਰਹੇ ਇਕ ਇਕਾਂਤੀ, ਇਕ ਇਕੱਲਾ ਡੇਰਾ ਲਾਈਆ। ਸਤਿਗੁਰ ਸੁਲਤਾਨ ਸਾਹਿਬ ਪੁਰਖ ਸਮਰਾਥੀ, ਦੂਜਾ ਸੰਗ ਨਾ ਕੋਇ ਨਿਭਾਈਆ। ਜਿਸ ਦੀ ਜੁਗ ਚੌਕੜੀ ਸਾਰੇ ਗੌਂਦੇ ਗਾਥੀ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਸਾਰੇ ਮੰਗਣ, ਏਕਾ ਚਾੜ੍ਹ ਅਗੰਮੀ ਰੰਗਣ, ਤੇਰਾ ਰੰਗ ਨਜ਼ਰ ਕਿਸੇ ਨਾ ਆਈਆ। ਅੰਤਮ ਲਹਿਣਾ ਦੇਵਾਂ ਅੰਤ, ਅੰਤਸ਼ਕਰਨ ਸਰਬ ਵੇਖ ਵਖਾਇੰਦਾ। ਲੇਖਾ ਜਾਣਾ ਲੱਖ ਚੁਰਾਸੀ ਜੀਵ ਜੰਤ, ਬਚਿਆ ਕੋਈ ਰਹਿਣ ਨਾ ਪਾਇੰਦਾ। ਫੋਲ ਫੁਲਾਵਾਂ ਗੁਰਮੁਖ ਸੱਚਾ ਸੰਤ, ਜੋ ਜਨ ਹਿਰਦੇ ਹਰਿ ਹਰਿ ਇਕ ਧਿਆਇੰਦਾ। ਲੇਖ ਮੁਕਾਵਾਂ ਗੁਰਮੁਖ ਵਡ ਵਡ ਭਗਤ, ਭਗਵੰਤ ਆਪਣੀ ਦਇਆ ਕਮਾਇੰਦਾ। ਸਾਚਾ ਮੰਤਰ ਇਕ ਦ੍ਰਿੜਾਵਾਂ ਮਣੀਆਂ ਮੰਤ, ਮਨ ਵਾਸਨਾ ਮੇਟ ਮਿਟਾਇੰਦਾ। ਲੱਖ ਚੁਰਾਸੀ ਜਣਾਵਾਂ ਇਕੋ ਕੰਤ, ਨਰ ਹਰਿ ਨਰਾਇਣ ਨਜ਼ਰੀ ਆਇੰਦਾ। ਸਾਚੀ ਚੋਲੀ ਚਾੜ੍ਹਾਂ ਰੰਗ ਬਸੰਤ, ਰੰਗ ਬਸੰਤ ਆਪਣਾ ਨਾਮ ਵਖਾਇੰਦਾ । ਗੁਰਮੁਖ ਦੂਜੇ ਦਰ ਨਾ ਜਾਏ ਮੰਗਤ, ਜਿਸ ਹਰਿ ਸਤਿਗੁਰ ਆਪਣਾ ਨਾਮ ਝੋਲੀ ਪਾਇੰਦਾ। ਗੁਰ ਕੀ ਸਿਖਿਆ ਕੋਈ ਨਾ ਦੇਵੇ ਪੰਡਤ, ਮੁੱਲਾ ਸ਼ੇਖ਼ ਹੱਕ ਨਾ ਕੋਇ ਸਮਝਾਇੰਦਾ। ਕਲਜੁਗ ਅੰਤਮ ਸਾਰੇ ਹੋਏ ਖੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲਹਿਣਾ ਘਰ ਘਰ ਝੋਲੀ ਪਾਇੰਦਾ। ਲਹਿਣਾ ਦੇਵੇ ਜਾ ਕੇ ਘਰ, ਵਸਤੂ ਆਪਣਾ ਨਾਮ ਟਿਕਾਈਆ। ਗੁਰਮੁਖ ਮਿਲੇ ਸਤਿਗੁਰ ਵਰ, ਵਰ ਦਾਤਾ ਬੇਪਰਵਾਹੀਆ। ਸ਼ਬਦ ਵਿਚੋਲਾ ਆਪੇ ਬਣ, ਸੌਹਰੇ ਪੇਈਏ ਆਵੇ ਜਾਵੇ ਚਾਈਂ ਚਾਈਂਆ। ਮੇਲ ਮਿਲਾਵਾ ਨਾਰੀ ਨਰ, ਸੁਰਤੀ ਸ਼ਬਦ ਕਰੇ ਕੁੜਮਾਈਆ। ਸਚ ਦੁਆਰੇ ਵੇਖੇ ਖੜ, ਪੜਦਾ ਉਹਲਾ ਆਪ ਉਠਾਈਆ। ਇਕੋ ਢੋਲਾ ਲਏ ਪੜ੍ਹ, ਮੇਰਾ ਤੇਰਾ ਭੇਤ ਰਹਿਣ ਨਾ ਪਾਈਆ। ਸਾਚਾ ਪੱਲੂ ਲੈਣਾ ਫੜ, ਨਿਰਗੁਣ ਸਰਗੁਣ ਗੰਢ ਬੰਧਾਈਆ। ਇਕ ਮਹੱਲੇ ਜਾਣਾ ਚੜ੍ਹ, ਸਤਿਗੁਰ ਬੈਠਾ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਜਨ ਭਗਤਾਂ ਲਹਿਣਾ ਦੇਣਾ ਇਕੋ ਰੰਗ ਵਖਾਈਆ। ਜਨ ਭਗਤ ਲਹਿਣਾ ਦੇਣਾ ਮੰਗਣ, ਝੋਲੀ ਸਤਿਗੁਰ ਅੱਗੇ ਡਾਹੀਆ। ਸ੍ਰੀ ਭਗਵਾਨ ਚਾੜ੍ਹਨਹਾਰਾ ਰੰਗਣ, ਸਚ ਲਲਾਰੀ ਨਾਮ ਰੰਗ ਚੜ੍ਹਾਈਆ। ਅੰਦਰ ਵੜ ਵਜਾਏ ਮਰਦੰਗਨ, ਸਚ ਮਰਦੰਗਾ ਇਕ ਉਠਾਈਆ। ਸਚ ਦੁਆਰੇ ਗੁਰਸਿਖ ਲੰਘਣ, ਗੁਰੂਦੁਆਰ ਇਕੋ ਨਜ਼ਰੀ ਆਈਆ। ਨਾ ਕੋਈ ਸੂਰਜ ਨਾ ਕੋਈ ਚੰਦਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਾ ਕੋਈ ਗੀਤ ਨਾ ਕੋਈ ਛੰਦਨ, ਢੋਲਾ ਰਾਗ ਨਾ ਕੋਇ ਅਲਾਈਆ। ਸਚ ਦੁਆਰੇ ਨਜ਼ਰੀ ਆਏ ਇਕੋ ਸਾਹਿਬ ਸੂਰਾ ਸਰਬੰਗਨ, ਵਡ ਵੱਡਾ ਵਡ ਵਡਿਆਈਆ। ਸਚ ਦ੍ਰਿੜਾਏ ਇਕ ਅਨੰਦਨ, ਅਨੰਦ ਅਨੰਦ ਵਿਚੋਂ ਜਣਾਈਆ। ਆਪ ਸਮਾਏ ਪਰਮਾਨੰਦਨ, ਪਰਮ ਪੁਰਖ ਬੇਪਰਵਾਹੀਆ। ਗੁਰਮੁਖ ਤੇਰਾ ਕਲਜੁਗ ਅੰਤ ਮਾਣਸ ਜਨਮ ਨਾ ਹੋਵੇ ਭੰਗਨ, ਜਿਸ ਮਿਲਿਆ ਗੋਬਿੰਦ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਲੇਖਾ ਲੇਖੇ ਰਿਹਾ ਲਗਾਈਆ।

੨੪ ਭਾਦਰੋ ੨੦੨੦ ਬਿਕ੍ਰਮੀ ਭਲਾਈਪੁਰ ਡੋਗਰਾਂ ਗਿਆਨੀ ਗੁਰਮੁਖ ਸਿੰਘ, ਪਾਲ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ

ਗੁਰਮੁਖ ਸਦਾ ਰਹੇ ਭਟਕ, ਪ੍ਰਭ ਚਰਨ ਧਿਆਨ ਲਗਾਈਆ। ਮਨਮੁਖ ਰਾਹ ਵਿਚ ਰਹੇ ਅਟਕ, ਪਾਂਧੀ ਪੰਧ ਨਾ ਕੋਇ ਮੁਕਾਈਆ। ਗੁਰਸਿਖ ਦਰ ਤੇ ਔਣ ਸਦਾ ਬੇਖਟਕ, ਖਟਕਾ ਕੋਇ ਨਜ਼ਰ ਨਾ ਆਈਆ। ਲੱਖ ਚੁਰਾਸੀ ਵਿਚੋਂ ਜਿਨ੍ਹਾਂ ਮਾਣਸ ਜਨਮ ਮਿਲਿਆ ਪਰਤ, ਬ੍ਰਹਮ ਪਾਰਬ੍ਰਹਮ ਦਏ ਸਮਝਾਈਆ। ਸਤਿਗੁਰ ਪੂਰਾ ਕੋਈ ਨਾ ਜਾਣੇ ਸੋਗ਼ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਜਿਸ ਜਨ ਕਰਾਏ ਆਪਣਾ ਦਰਸ, ਤਿਸ ਜਨਮ ਕਰਮ ਦੀ ਮੈਲ ਧਵਾਈਆ। ਅੰਮ੍ਰਿਤ ਮੇਘ ਅੰਤਰ ਬਰਸ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਰਮ ਜਰਮ ਪੂਰਬ ਕੋਈ ਨਾ ਸਕੇ ਜਾਣ, ਭਰਮੇ ਭੁੱਲੀ ਸਰਬ ਲੋਕਾਈਆ। ਜਗਤ ਵਿਦਿਆ ਹੋਈ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਸਾਰੇ ਦੱਸਣ ਨਿਸ਼ਾਨ, ਮੰਜ਼ਲ ਚੜ੍ਹ ਕੇ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਦੇਵਣ ਸਰਬ ਗਿਆਨ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਗੁਰਮੁਖ ਗੁਰਸਿਖ ਕਦੇ ਨਾ ਭੁੱਲੇ ਬਾਲ ਅਞਾਣ, ਅਭੁੱਲ ਆਪਣੀ ਦਇਆ ਕਮਾਈਆ। ਜਨਮ ਜਨਮ ਦਾ ਲੇਖਾ ਚੁੱਕੇ ਆਣ, ਜਿਸ ਜਨ ਮਿਹਰ ਨਜ਼ਰ ਉਠਾਈਆ। ਆਤਮ ਅੰਤਰ ਦੇਵੇ ਦਾਨ, ਬਸੰਤਰ ਕੂੜੀ ਦਏ ਬੁਝਾਈਆ। ਮਨ ਵਾਸਨਾ ਤੋੜ ਅਭਿਮਾਨ, ਨਿਵਣ-ਸੋ-ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਸਦ ਸਦਾ ਹੋਏ ਸਹਾਈਆ। ਜਨਮ ਕਰਮ ਦਾ ਲੇਖਾ ਜਾਣੇ ਆਪ, ਨਿਰਗੁਣ ਸਰਗੁਣ ਭੇਵ ਚੁਕਾਇੰਦਾ। ਆਦਿ ਜੁਗਾਦੀ ਮਾਈ ਬਾਪ, ਜੁਗ ਜੁਗ ਪਿਤਾ ਪੂਤ ਭੇਵ ਚੁਕਾਇੰਦਾ । ਨਿਤ ਨਵਿਤ ਦੇਵੇ ਸਾਚਾ ਸਾਥ, ਸਗਲਾ ਸੰਗ ਨਿਭਾਇੰਦਾ। ਏਥੇ ਓਥੇ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਇੰਦਾ। ਕੂੜ ਕੁੜਿਆਰਾ ਕੋਈ ਨਾ ਕਰੇ ਅੰਤਮ ਘਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਸਾਚੀ ਭਟਕਨਾ ਵੇਖ ਵਖਾਇੰਦਾ। ਜਗਤ ਭਟਕਨਾ ਮਨ ਦਾ ਕੰਮ, ਮਨ ਮਨਸਾ ਨਾਲ ਮਿਲਾਈਆ । ਗੁਰਮੁਖ ਭਟਕਨਾ ਪ੍ਰਭ ਦਰਸਨ ਮੰਗੇ ਦਮੋ ਦਮ, ਅੰਤਰ ਇਕ ਧਿਆਨ ਲਗਾਈਆ। ਗੁਰ ਦਾ ਭਟਕਨਾ ਗੁਰਮੁਖਾਂ ਬੇੜਾ ਦੇਵੇ ਬੰਨ੍ਹ, ਜੁਗ ਜੁਗ ਸੇਵ ਕਮਾਈਆ । ਹਰਿ ਦਾ ਭਟਕਨਾ ਜਨ ਭਗਤਾਂ ਆਵੇ ਕੰਮ, ਦੂਜੇ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਸਾਚੀ ਭਟਕਨਾ ਦਏ ਸਮਝਾਈਆ । ਸਭ ਤੋ ਪਹਿਲੋ ਭਟਕਿਆ ਆਪ ਭਗਵਾਨ, ਆਪਣੀ ਬਣਤ ਆਪ ਬਣਾਈਆ। ਆਪਣੀ ਭਟਕਨਾ ਅੰਦਰ ਦਿਤਾ ਦਾਨ, ਨਿਰਗੁਣ ਝੋਲੀ ਸਚ ਵਖਾਈਆ। ਭਟਕਨਾ ਅੰਦਰ ਜਨਨੀ ਜਨ ਕੇ ਜੰਮਿਆ ਪੁਤ ਸੁਲਤਾਨ, ਸ਼ਬਦ ਦੁਲਾਰਾ ਨਾਉਂ ਰਖਾਈਆ। ਭਟਕਨਾ ਅੰਦਰ ਬਣਿਆ ਸ਼ਾਹ ਸੁਲਤਾਨ, ਸ਼ਹਿਨਸ਼ਾਹ ਵੱਡੀ ਵਡਿਆਈਆ । ਭਟਕਨਾ ਅੰਦਰ ਸਚਖੰਡ ਬਣਾਇਆ ਮਕਾਨ, ਚਾਰ ਦੀਵਾਰੀ ਨਜ਼ਰ ਕਿਸੇ ਨਾ ਆਈਆ। ਭਟਕਨਾ ਅੰਦਰ ਥਿਰ ਘਰ ਖੋਲ੍ਹ ਆਪ ਦੁਕਾਨ, ਦਰ ਦਰਵਾਜ਼ਾ ਆਪਣੇ ਵਿਚ ਛੁਪਾਈਆ। ਭਟਕਨਾ ਅੰਦਰ ਸ਼ਬਦੀ ਸੁਤ ਦਿਤਾ ਦਾਨ, ਵਿਸ਼ਵ ਵਿਸ਼ਨੂੰ ਜਾਗ ਖੁਲ੍ਹਾਈਆ। ਭਟਕਨਾ ਅੰਦਰ ਪਾਰਬ੍ਰਹਮ ਬ੍ਰਹਮ ਵੰਡੀ ਪਾਏ ਆਣ, ਵੰਡਣਹਾਰਾ ਇਕ ਅਖਵਾਈਆ। ਭਟਕਨਾ ਅੰਦਰ ਸ਼ੰਕਰ ਕਰ ਪਰਵਾਨ, ਹੱਥ ਤ੍ਰਿਸੂਲ ਫੜਾਈਆ। ਭਟਕਨਾ ਅੰਦਰ ਤ੍ਰੈਗੁਣ ਮਾਇਆ ਕਰ ਬਲਵਾਨ, ਸਿਰ ਆਪਣਾ ਹੱਥ ਟਿਕਾਈਆ। ਭਟਕਨਾ ਅੰਦਰ ਪੰਜ ਤਤ ਕਰੇ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪ ਉਪਾਈਆ। ਭਟਕਨਾ ਅੰਦਰ ਖੇਲੇ ਖੇਲ ਜ਼ਿਮੀਂ ਅਸਮਾਨ, ਗਗਨ ਮੰਡਲ ਦਏ ਵਡਿਆਈਆ। ਭਟਕਨਾ ਅੰਦਰ ਨਿਰਗੁਣ ਸਰਗੁਣ ਪਰਗਟ ਹੋਵੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਟਕਨਾ ਆਪ ਬਣਾਈਆ। ਭਟਕਨਾ ਅੰਦਰ ਖੇਲ ਕਰਤਾਰ, ਹਰਿ ਕਰਤਾ ਆਪ

ਕਰਾਇੰਦਾ। ਭਟਕਨਾ ਅੰਦਰ ਲੇਖਾ ਲੇਖ ਲਿਖ ਜੁਗ ਚਾਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ । ਭਟਕਨਾ ਅੰਦਰ ਬ੍ਰਹਮਵੇਤਾ ਕਰ ਤਿਆਰ, ਬ੍ਰਹਮ ਵਿਦਿਆ ਇਕ ਸਮਝਾਇੰਦਾ। ਭਟਕਨਾ ਅੰਦਰ ਲੱਖ ਚੁਰਾਸੀ ਕਾਰ, ਜੇਰਜ ਅੰਡਜ ਉਤਭੁਜ ਸੇਤਜ ਰੰਗ ਰੰਗਾਇੰਦਾ । ਭਟਕਨਾ ਅੰਦਰ ਆਪਣਾ ਨਾਉਂ ਨਿਰੰਕਾਰਾ ਬੋਲ ਜੈਕਾਰ, ਸਾਚਾ ਨਾਮ ਆਪ ਸਾਲਾਹਿੰਦਾ। ਭਟਕਨਾ ਅੰਦਰ ਖੇਲ ਕਰੇ ਅਗੰਮ ਅਪਾਰ, ਅਲੱਖ ਅਗੋਚਰ ਆਪਣੀ ਕਾਰ ਕਮਾਇੰਦਾ। ਭਟਕਨਾ ਅੰਦਰ ਵਿਸ਼ਨੂੰ ਭਰੇ ਭੰਡਾਰ, ਸਾਚੀ ਵਸਤ ਆਪ ਵਰਤਾਇੰਦਾ। ਭਟਕਨਾ ਅੰਦਰ ਬ੍ਰਹਮੇ ਦਏ ਆਧਾਰ, ਘਟ ਘਟ ਬ੍ਰਹਮ ਜੋਤ ਵਖਾਇੰਦਾ । ਭਟਕਨਾ ਅੰਦਰ ਸ਼ੰਕਰ ਕਰੇ ਹੋਸ਼ਿਆਰ, ਭੋਲੇ ਨਾਥ ਤ੍ਰਿਸੂਲ ਹੱਥ ਵਖਾਇੰਦਾ। ਭਟਕਨਾ ਅੰਦਰ ਰਜੋ ਤਮੋ ਸਤੋ ਕਰੇ ਸ਼ੰਗਾਰ, ਨੇਤਰ ਨੈਣ ਨੈਣ ਮਟਕਾਇੰਦਾ। ਭਟਕਨਾ ਅੰਦਰ ਲੇਖਾ ਜਾਣ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਭਟਕਨਾ ਅੰਦਰ ਰਚ ਕੇ ਖਾਣੀ ਚਾਰ, ਖ਼ਾਲਸ ਆਪਣਾ ਰੂਪ ਵਖਾਇੰਦਾ । ਭਟਕਨਾ ਅੰਦਰ ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਆਪਣੀ ਧਾਰ ਜਣਾਇੰਦਾ। ਭਟਕਨਾ ਅੰਦਰ ਬੋਲ ਸਚ ਜੈਕਾਰ, ਸ਼ਬਦ ਅਨਾਦੀ ਨਾਦ ਸੁਣਾਇੰਦਾ । ਭਟਕਨਾ ਅੰਦਰ ਹੋਏ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਇੰਦਾ। ਭਟਕਨਾ ਅੰਦਰ ਬਣ ਕੇ ਸਾਂਝਾ ਯਾਰ, ਸਗਲਾ ਸੰਗ ਆਪ ਨਿਭਾਇੰਦਾ। ਭਟਕਨਾ ਅੰਦਰ ਆਤਮ ਪਰਮਾਤਮ ਕਰੇ ਪਿਆਰ, ਸਚ ਪ੍ਰੀਤੀ ਆਪ ਨਿਭਾਇੰਦਾ। ਭਟਕਨਾ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਚੇ ਵਾਰੋ ਵਾਰ, ਸਾਚੀ ਰਚਨਾ ਆਪ ਰਚਾਇੰਦਾ । ਭਟਕਨਾ ਅੰਦਰ ਸਾਚੀ ਸਿਖਿਆ ਦਏ ਸਿਖਾਲ, ਵਿਦਤ ਇਕੋ ਨਾਮ ਪੜ੍ਹਾਇੰਦਾ। ਭਟਕਨਾ ਅੰਦਰ ਹੋਏ ਦੀਨ ਦਿਆਲ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਭਟਕਨਾ ਅੰਦਰ ਦੋ ਜਹਾਨਾਂ ਬਣੇ ਦਲਾਲ, ਸਚ ਦਲਾਲੀ ਆਪ ਕਮਾਇੰਦਾ। ਭਟਕਨਾ ਅੰਦਰ ਵੇਖ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਖੁਲ੍ਹਾਇੰਦਾ । ਭਟਕਨਾ ਅੰਦਰ ਗੁਰੂ ਗੁਰਦੇਵ ਉਪਜਾਏ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਇੰਦਾ। ਭਟਕਨਾ ਅੰਦਰ ਸਭ ਘਟ ਚਲੇ ਨਾਲ, ਵਛੋੜਾ ਨਜ਼ਰ ਕੋਇ ਨਾ ਆਇੰਦਾ। ਭਟਕਨਾ ਅੰਦਰ ਆਪਣੀ ਘਾਲਨ ਰਿਹਾ ਘਾਲ, ਬਣ ਸੇਵਕ ਸੇਵ ਕਮਾਇੰਦਾ। ਭਟਕਨਾ ਅੰਦਰ ਬਣੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵੇਸ ਵਟਾਇੰਦਾ । ਭਟਕਨਾ ਅੰਦਰ ਦੇਵੇ ਨਾਮ ਸੱਚਾ ਧੰਨ ਮਾਲ, ਸਚ ਖ਼ਜ਼ੀਨਾ ਆਪ ਲੁਟਾਇੰਦਾ। ਭਟਕਨਾ ਅੰਦਰ ਪੀਰ ਪੈਗ਼ੰਬਰ ਲਏ ਉਠਾਲ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਭਟਕਨਾ ਅੰਦਰ ਹੱਕ ਹਕੀਕਤ ਦਏ ਵਖਾਲ, ਲਾਸ਼ਰੀਕ ਪੜਦਾ ਲਾਹਿੰਦਾ। ਭਟਕਨਾ ਅੰਦਰ ਮੁਕਾਮੇ ਹੱਕ ਨੂਰ ਧਰੇ ਜਲਾਲ, ਜਲਵਾ ਇਕੋ ਇਕ ਸਮਝਾਇੰਦਾ । ਭਟਕਨਾ ਅੰਦਰ ਸਾਚਾ ਕਲਮਾ ਬੋਲੇ ਕਲਾਮ, ਕਾਇਨਾਤ ਆਪ ਪੜ੍ਹਾਇੰਦਾ। ਭਟਕਨਾ ਅੰਦਰ ਬਣੇ ਅਮਾਮ, ਆਪ ਆਪਣਾ ਵੇਸ ਧਰਾਇੰਦਾ। ਭਟਕਨਾ ਅੰਦਰ ਪਿਆਏ ਜਾਮ, ਆਬੇ ਹਯਾਤ ਹੱਥ ਰਖਾਇੰਦਾ। ਭਟਕਨਾ ਅੰਦਰ ਕਰੇ ਸਲਾਮ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਭਟਕਨਾ ਅੰਦਰ ਬਣੇ ਗ਼ੁਲਾਮ, ਦਰ ਬਰਦਾ ਆਪ ਅਖਵਾਇੰਦਾ। ਭਟਕਨਾ ਅੰਦਰ ਦਏ ਪੈਗ਼ਾਮ, ਧੁਰ ਸੰਦੇਸਾ ਆਪ ਸੁਣਾਇੰਦਾ। ਭਟਕਨਾ ਅੰਦਰ ਕਰੇ ਕਾਮ, ਕਰਨੀ ਕਰਤਾ ਆਪ ਕਮਾਇੰਦਾ। ਭਟਕਨਾ ਅੰਦਰ ਬਦਲੇ ਨਜ਼ਾਮ, ਧੁਰ ਦੀ ਨੌਬਤ ਨਾਮ ਵਜਾਇੰਦਾ। ਭਟਕਨਾ ਅੰਦਰ ਦੇ ਗਿਆਨ, ਸਾਚੀ ਸਿਖਿਆ ਇਕ ਸਮਝਾਇੰਦਾ। ਭਟਕਨਾ ਅੰਦਰ ਝੁਲਾਏ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਭਟਕਨਾ ਅੰਦਰ ਬਣੇ ਕਾਹਨ, ਗੋਪੀ ਕਾਹਨ ਰੂਪ ਧਰਾਇੰਦਾ। ਭਟਕਨਾ ਅੰਦਰ ਬਣੇ ਰਾਮ, ਸੀਤਾ ਸੁਰਤੀ ਆਪ ਪਰਨਾਇੰਦਾ । ਭਟਕਨਾ ਅੰਦਰ ਬੋਲੇ ਸਤਿ ਨਾਮ, ਨਾਨਕ ਨਿਰਗੁਣ ਮੰਤਰ ਇਕ ਦ੍ਰਿੜਾਇੰਦਾ। ਭਟਕਨਾ ਅੰਦਰ ਸ੍ਰਿਸ਼ਟ ਸਬਾਈ ਵੇਖੇ ਆਣ, ਆਪ ਆਪਣਾ ਫੇਰਾ ਪਾਇੰਦਾ। ਭਟਕਨਾ ਅੰਦਰ ਗੋਬਿੰਦ ਕਰੇ ਇਕ ਪਰਨਾਮ, ਮਸਤਕ ਧੂੜੀ ਟਿੱਕਾ ਇਕ ਵਖਾਇੰਦਾ। ਭਟਕਨਾ ਅੰਦਰ ਇਕੋ ਖੇਲ ਕਰੇ ਅਕਾਲ, ਅਕਲ ਕਲਧਾਰੀ ਰਾਹ ਚਲਾਇੰਦਾ । ਭਟਕਨਾ

ਅੰਦਰ ਜਨ ਭਗਤਾਂ ਉਤੇ ਹੋਏ ਆਪ ਦਿਆਲ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਭਟਕਨਾ ਅੰਦਰ ਸਾਚੇ ਸੰਤ ਲਏ ਸੰਭਾਲ, ਸੰਭਲ ਸੰਬਲ ਆਪਣਾ ਰਾਹ ਜਣਾਇੰਦਾ। ਭਟਕਨਾ ਅੰਦਰ ਗੁਰਮੁਖ ਗੋਦੀ ਲਏ ਬਠਾਲ, ਫੜ ਬਾਂਹੋ ਗਲੇ ਲਗਾਇੰਦਾ। ਭਟਕਨਾ ਅੰਦਰ ਗੁਰਸਿਖਾਂ ਚਲੇ ਨਾਲ ਨਾਲ, ਨਾਮ ਇਸ਼ਾਰਾ ਇਕ ਵਖਾਇੰਦਾ। ਭਟਕਨਾ ਅੰਦਰ ਖੇਲ ਕਰੇ ਜੁਗ ਚਾਰ, ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਇੰਦਾ। ਭਟਕਨਾ ਅੰਦਰ ਖੇਲ ਗੁਰੂ ਅਵਤਾਰ, ਪੀਰ ਪੈਗ਼ੰਬਰ ਭਟਕਨਾ ਵਿਚ ਧੁਰ ਦੀ ਧਾਰ ਇਕ ਜਣਾਇੰਦਾ। ਭਟਕਨਾ ਵਿਚ ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਗੀਤਾ ਗਿਆਨ ਗਿਆਨ ਦ੍ਰਿੜਾਇੰਦਾ। ਭਟਕਨਾ ਅੰਦਰ ਅੰਜੀਲ ਕੁਰਾਨਾਂ ਦਏ ਆਧਾਰ, ਤੀਸ ਬਤੀਸਾ ਸਿਫ਼ਤ ਸਾਲਾਇੰਦਾ। ਭਟਕਨਾ ਅੰਦਰ ਨਾਨਕ ਨਿਰਗੁਣ ਬੋਲ ਜੈਕਾਰ, ਮੰਤਰ ਇਕੋ ਇਕ ਸਮਝਾਇੰਦਾ। ਭਟਕਨਾ ਅੰਦਰ ਗੁਰੂ ਗ੍ਰੰਥ ਗੁਰਦੇਵ ਕਰ ਪਿਆਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਭਟਕਨਾ ਅੰਦਰ ਕਰੇ ਸਰਬ ਨਿਮਸਕਾਰ, ਨਿਉਂ ਨਿਉਂ ਆਪਣਾ ਰਾਹ ਵਖਾਇੰਦਾ । ਭਟਕਨਾ ਅੰਦਰ ਸਭ ਦੀ ਆਸਾ ਮਨਸਾ ਪੂਰੇ ਤਾਲ, ਤ੍ਰਿਸਨਾ ਤ੍ਰਿਪਤ ਆਪ ਕਰਾਇੰਦਾ। ਭਟਕਨਾ ਅੰਦਰ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ । ਭਟਕਨਾ ਅੰਦਰ ਰਾਏ ਧਰਮ ਦਏ ਬਿਠਾਲ, ਸਾਚਾ ਹੁਕਮ ਇਕ ਜਣਾਇੰਦਾ। ਭਟਕਨਾ ਅੰਦਰ ਚਿਤਰਗੁਪਤ ਦਏ ਸਿਖਾਲ, ਸਿਖਿਆ ਇਕੋ ਇਕ ਰਖਾਇੰਦਾ। ਭਟਕਨਾ ਅੰਦਰ ਲਾੜੀ ਮੌਤ ਹੋ ਕੇ ਕਰੇ ਭਾਲ, ਬਚਿਆ ਕੋਈ ਰਹਿਣ ਨਾ ਪਾਇੰਦਾ। ਭਟਕਨਾ ਅੰਦਰ ਲੇਖਾ ਜਾਣੇ ਕਾਲ ਮਹਾਂਕਾਲ, ਮਿਹਰਵਾਨ ਆਪਣਾ ਹੁਕਮ ਵਰਤਾਇੰਦਾ। ਭਟਕਨਾ ਅੰਦਰ ਗੋਬਿੰਦ ਸੁਤ ਬਣਾਇਆ ਅਕਾਲ, ਪੂਤ ਸਪੂਤਾ ਦਏ ਵਡਿਆਈਆ। ਭਟਕਨਾ ਅੰਦਰ ਦੁਲਾਰੇ ਨੀਹਾਂ ਹੇਠ ਦਿਤੇ ਸੁਆਲ, ਸਾਚੀ ਸੇਵ ਇਕ ਸਮਝਾਈਆ। ਭਟਕਨਾ ਅੰਦਰ ਖੇਲ ਕਰੇ ਅਪਾਰ, ਅਪਰੰਪਰ ਆਪਣਾ ਰਾਹ ਜਣਾਈਆ। ਪ੍ਰਭ ਕੀ ਭਟਕਨਾ ਕਦੇ ਨਾ ਮੁੱਕੇ ਵਿਚ ਸੰਸਾਰ, ਬਿਨ ਭਟਕਨਾ ਸ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਗੁਰਸਿਖ ਤੇਰੀ ਭਟਕਨਾ ਸਦਾ ਖ਼ਬਰਦਾਰ, ਜੋ ਪ੍ਰਭ ਦਾ ਰਾਹ ਰਹੀ ਤਕਾਈਆ। ਦੂਰ ਦੁਰਾਡਾ ਡਿਗਦਾ ਢੈਂਹਦਾ ਗੁਰਮੁਖ ਦੁਆਰੇ ਮਿਲਿਆ ਆਣ, ਘਰ ਸਾਚੇ ਵੱਜੇ ਵਧਾਈਆ। ਜਨਮ ਕਰਮ ਸਾਰੇ ਵੇਖਣ ਆਣ, ਨੇਤਰ ਨੈਣ ਅੱਖ ਖੁਲ੍ਹਾਈਆ। ਨਿਰਗੁਣ ਦਾਤਾ ਨੌਜਵਾਨ, ਪਰਮ ਪੁਰਖ ਪ੍ਰਭ ਵੇਸ ਵਟਾਈਆ। ਜਿਸ ਦਾ ਰੂਪ ਗੋਪੀ ਕਾਹਨ, ਕੋਟਨ ਕੋਟ ਉਪਜਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਰਨ ਸਲਾਮ, ਦਰ ਬੈਠੇ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਭਟਕਨਾ ਇਕ ਜਣਾਈਆ। ਗੁਰਮੁਖ ਭਟਕੇ ਸਤਿਗੁਰ ਰੰਗ, ਰੰਗ ਸਤਿਗੁਰ ਆਪ ਚੜ੍ਹਾਈਆ । ਜਨਮ ਜਨਮ ਦੀ ਪੂਰੀ ਕਰੇ ਮੰਗ, ਹੋਰ ਲੇਖਾ ਰਹਿਣ ਨਾ ਪਾਈਆ। ਅੰਤਰ ਦੇਵੇ ਇਕ ਅਨੰਦ, ਬਾਹਰੋ ਮਨ ਵਾਸਨਾ ਕਰੇ ਲੜਾਈਆ। ਹਰਿਜਨ ਚੜ੍ਹਾਏ ਸਾਚੇ ਚੰਦ, ਗੁਜਰੀ ਚੰਦ ਨੂਰ ਚਮਕਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਚਾ ਨਾਮ ਦੇਵੇ ਵੰਡ, ਲੋਕਮਾਤ ਫੇਰਾ ਪਾਈਆ। ਗੁਰਮੁਖ ਸੁਹਾਗਣ ਨਾਰ ਨਾ ਹੋਏ ਰੰਡ, ਕੰਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਸੁਆਮੀ ਦਇਆ ਕਮਾਈਆ। ਗੁਰਮੁਖ ਭਟਕਨਾ ਭਟਕੇ ਆਪ, ਆਪਣੀ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਸਾਚਾ ਜਾਪ, ਤੇਰਾ ਮੇਰਾ ਰੂਪ ਧਰਾਇੰਦਾ। ਗੁਰਮੁਖ ਗੁਰਸਿਖ ਪ੍ਰਭ ਮਿਲੇ ਸੱਚਾ ਬਾਪ, ਜਗਤ ਨਾਤਾ ਤੋੜ ਤੁੜਾਇੰਦਾ । ਗੁਰਮੁਖ ਗੁਰਸਿਖ ਦਰਸ ਪਾਏ ਪਾਕੀ ਪਾਕ, ਪਾਕ ਰਸੂਲ ਨਜ਼ਰੀ ਆਇੰਦਾ। ਗੁਰਸਿਖ ਗੁਰਮੁਖ ਭਟਕਨਾ ਦਾ ਨੌਂ ਸੌ ਚੁਰਾਨਵੇ ਚੌਕੜੀ ਯੁਗ ਪਿੱਛੋ ਮਿਲਿਆ ਇਤਫ਼ਾਕ, ਇਤਫ਼ਾਕੀਆ ਆਪਣਾ ਮੇਲ ਮਿਲਾਇੰਦਾ। ਨਾ ਪਤਣ ਨਾ ਕੋਈ ਘਾਟ, ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਜਿਉਂ ਭਾਵੇਂ ਤਿਉਂ ਰਿਹਾ ਰਾਖ, ਮਿਹਰ ਨਜ਼ਰ ਇਕ ਉਠਾਇੰਦਾ। ਕਿਰਪਾ ਕਰ ਪੁਰਖ ਸਮਰਾਥ, ਸਮਰਥ ਆਪਣੀ ਧਾਰ ਜਣਾਇੰਦਾ। ਪੂਰਬ ਵਸੂਰੇ ਗਏ ਲਾਥ,

ਅਗਲਾ ਸੁਖ ਸੁਖ ਆਪ ਜਣਾਇੰਦਾ । ਲਹਿਣਾ ਦੇਣਾ ਦੇਵੇ ਹਾਥ, ਜਗਤ ਉਧਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਦਇਆ ਕਮਾਇੰਦਾ। ਸੂਫ਼ੀਆਂ ਦੱਸੀ ਇਕੋ ਕਤਲਗਾਹ, ਕਾਤਲ ਮਕਤੂਲ ਰੂਪ ਸਮਝਾਈਆ। ਜਿਸ ਘਰ ਵਸੇ ਬੇਪਰਵਾਹ, ਬੇਐਬ ਰੂਪ ਵਖਾਈਆ। ਸਚ ਧਿਆਨ ਦਿਤਾ ਲਗਾ, ਨੂਰੀ ਇਸਮ ਇਕ ਸਮਝਾਈਆ। ਪੰਜ ਤਤ ਕਾਇਆ ਕਰੋ ਫ਼ਿਦਾ, ਫ਼ਿਤਰਤ ਆਪਣੀ ਮਾਤ ਮਿਟਾਈਆ। ਬਿਸਮਲ ਹੋ ਕੇ ਪੰਜ ਤਤ ਨਾਲੋਂ ਹੋਵੋ ਜੁਦਾ, ਜੁਜ਼ ਖ਼ਾਲੀ ਆਪਣਾ ਜੁਜ਼ ਮਿਲਾਈਆ। ਅੰਦਰੋ ਦਿਤਾ ਰਾਹ ਸਿੱਧਾ, ਬਾਹਰੋਂ ਸਮਝ ਕੋਇ ਨਾ ਪਾਈਆ। ਜਿਨ੍ਹਾਂ ਮਿਲਣ ਦੀ ਸੁਫ਼ਨੇ ਵਿਚ ਦਿਤੀ ਬਿਧਾ, ਬਿਧ ਆਪਣੀ ਆਪ ਸਮਝਾਈਆ। ਪਰਵਰਦਿਗਾਰ ਖ਼ੁਸ਼ੀਆਂ ਨਾਲ ਪਾਵੇ ਗਿੱਧਾ, ਮਨਸੂਰ ਸੂਲੀਆਂ ਉਤੇ ਚੜ੍ਹਾਈਆ। ਸ਼ਮਸ ਤਬਰੇਜ਼ ਆਪਣੀ ਨੈਣੀ ਡਿਠਾ, ਪੁਠੜੀ ਖੱਲ ਲੁਹਾਈਆ। ਬਿਨ ਅੱਖੀਆਂ ਪੜ੍ਹਦੇ ਧੁਰ ਦਾ ਚਿੱਠਾ, ਬਿਨ ਨੈਣਾਂ ਦੇਣ ਸੁਣਾਈਆ। ਸਾਂਝੇ ਯਾਰ ਦਾ ਸਾਚਾ ਹਿਤਾ, ਬਿਰਹੋਂ ਅਗਨੀ ਰਿਹਾ ਜਲਾਈਆ। ਉਨ੍ਹਾਂ ਕਦੇ ਯਾਦ ਨਾ ਆਇਆ ਪਿੱਛਾ, ਜਿਨ੍ਹਾਂ ਅੱਗੇ ਮਿਲਿਆ ਬੇਪਰਵਾਹੀਆ। ਏਥੇ ਓਥੇ ਦਰਗਾਹ ਸਾਚੀ ਸਚਖੰਡ ਦੁਆਰ ਕਰੇ ਰਿਛਾ, ਪ੍ਰਿਤਪਾਲਕ ਇਕ ਗੋਸਾਈਂਆ । ਸੋ ਸੂਫੀ ਜਿਸ ਜਗਤ ਰਸ ਜਾਤਾ ਫਿਕਾ, ਫਿਕੀ ਵੇਖੀ ਸਰਬ ਲੋਕਾਈਆ। ਹਰਿ ਕਾ ਰੂਪ ਆਪਣੇ ਵਿਚ ਵੇਖਿਆ ਨਿੱਕਾ, ਨਿਕਿਉਂ ਵੱਡੇ ਨਾਲ ਮਿਲਾਈਆ। ਬਿਨ ਪੰਡਤ ਪਾਂਧੇ ਬਿਨ ਮੁੱਲਾ ਸ਼ੇਖ਼ ਲੱਗਾ ਮਿੱਠਾ, ਧੁਰ ਦੀ ਰੇਖ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸੂਫੀ ਸਾਬਤ ਸੂਰਤ ਆਪਣੀ ਦਏ ਸਮਝਾਈਆ। ਭਟਕਨਾ ਅੰਦਰ ਸਾਚਾ ਭਾਉ, ਭਗਤ ਭਗਵਾਨ ਜਣਾਈਆ। ਭਟਕਨਾ ਅੰਦਰ ਰਹੇ ਚਾਉ, ਚਾਉ ਘਨੇਰਾ ਇਕ ਦ੍ਰਿੜਾਈਆ। ਭਟਕਨਾ ਅੰਦਰ ਜਪਾਏ ਨਾਉਂ, ਨਾਉਂ ਨਿਰੰਕਾਰ ਆਪ ਸਮਝਾਈਆ। ਭਟਕਨਾ ਅੰਦਰ ਚਰਨ ਰੂਪ ਬਣਾਏ ਪਾਉਂ, ਸੀਸ ਜਗਦੀਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਟਕਨਾ ਭਟਕਨਾ ਵਿਚੋਂ ਪਰਗਟਾਈਆ। ਭਟਕਨਾ ਅੰਦਰ ਭਟਕੇ ਏਕ, ਅਨੇਕ ਰੂਪ ਵਟਾਈਆ। ਸਾਚੀ ਭਟਕਨਾ ਆਪੇ ਲਏ ਵੇਖ, ਜਨ ਭਗਤਾਂ ਅੰਦਰ ਡੇਰਾ ਲਾਈਆ। ਸੋ ਭਟਕਨਾ ਸਤਿਗੁਰ ਭੇਖ, ਜਿਸ ਭਟਕਨਾ ਅੰਦਰ ਗੁਰਮੁਖ ਗੁਰ ਗੁਰ ਨਾਉਂ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਟਕ ਭਟਕ ਭਾਵਨਾ ਆਪਣੀ ਨਾਲ ਮਿਲਾਈਆ। ਭਟਕਨਾ ਅੰਦਰ ਰੱਖ ਭਾਵਨਾ, ਭਾਂਡਾ ਭਰਮ ਭੰਨਾਇੰਦਾ। ਭਟਕਨਾ ਅੰਦਰ ਪਕੜੇ ਦਾਮਨਾ, ਦਾਮਨਗੀਰ ਆਪ ਅਖਵਾਇੰਦਾ। ਭਟਕਨਾ ਅੰਦਰ ਹੋਏ ਜ਼ਾਮਨਾ, ਧੁਰ ਦੀ ਜ਼ਾਮਨੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਟਕਨਾ ਅੰਦਰ ਆਮ੍ਹੋ ਸਾਮ੍ਹਣਾ ਹੋ ਕੇ ਸਾਮ੍ਹਣੇ ਰੂਪ ਵਖਾਇੰਦਾ। ਜੇ ਭਟਕਨਾ ਹੋਵੇ ਨਾ ਇਕ ਭਗਵਾਨ, ਭਟਕੇ ਮਾਤ ਨਾ ਕੋਇ ਲੋਕਾਈਆ। ਨਵ ਨੌਂ ਚਾਰ ਦਾ ਦੱਸੇ ਬਿਆਨ, ਭੇਵ ਅਭੇਦਾ ਭੇਵ ਖੁਲ੍ਹਾਈਆ। ਨਵ ਨੌਂ ਵੇਖ ਜਗਤ ਦੁਕਾਨ, ਨੌਂ ਖੰਡ ਫੇਰਾ ਆਪੇ ਪਾਈਆ। ਨੌਂ ਦੁਆਰ ਫਿਰੇ ਸੈਤਾਨ, ਜੁਗ ਜੁਗ ਸ਼ਰਅ ਕਰੇ ਲੜਾਈਆ। ਚਾਰੇ ਕੁੰਟ ਹੋਏ ਪਰਧਾਨ, ਚਾਰੇ ਖਾਣੀ ਰਿਹਾ ਹਿਲਾਈਆ। ਚਾਰੇ ਬਾਣੀ ਦੇ ਗਿਆਨ, ਚਾਰ ਯਾਰੀ ਵੰਡ ਵੰਡਾਈਆ। ਚਾਰ ਵੇਦ ਕਰ ਪਰਧਾਨ, ਜੀਵ ਜੰਤ ਜਗਤ ਸਮਝਾਈਆ। ਨਵ ਨੌਂ ਚਾਰ ਦਾ ਖੇਲ ਜਹਾਨ, ਆਦਿ ਜੁਗਾਦਿ ਇਕ ਜਣਾਈਆ। ਤਿਨ੍ਹਾਂ ਨੌਂ ਸੌ ਚੁਰਾਨਵੇ ਚੌਕੜੀ ਯੁਗ ਪੰਧ ਮੁਕੇ ਆਣ, ਜੋ ਚੌਥੇ ਪਦ ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਵ ਨੌਂ ਚਾਰ ਧਾਰ ਬੰਧਾਈਆ। ਕਲਜੁਗ ਅੰਤਮ ਹੋਈ ਰਹਿਮਤ, ਰਹਿਮਾਨ ਦਇਆ ਕਮਾਈਆ। ਪੁਰਖ ਅਕਾਲ ਗੋਬਿੰਦ ਨਾਲ ਹੋਇਆ ਸਹਿਮਤ, ਨਿਰਗੁਣ ਨਿਰਗੁਣ ਜੋੜੀ ਆਪ ਬਣਾਈਆ। ਨਾ ਕੋਈ ਧੋਤੀ ਨਾ ਕੋਈ ਤਹਿਮਤ, ਪਾਜਾਮਾ ਬੰਧਨ ਨਾ ਕੋਇ ਰਖਾਈਆ।

ਨਾ ਕੋਈ ਮੂਰਖ ਨਾ ਕੋਈ ਅਹਿਮਕ, ਨਾ ਕੋਈ ਵਿਦਿਆ ਕਰੇ ਪੜ੍ਹਾਈਆ । ਨਾ ਕੋਈ ਇਸ਼ਾਰਾ ਨਾ ਕੋਈ ਸੈਨਤ, ਨਾ ਕੋਈ ਸ਼ਰਅ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ । ਰਹਿਮਤ ਕਰਕੇ ਆਪ ਰਹੀਮ, ਆਪਣੀ ਦਇਆ ਕਮਾਇੰਦਾ। ਆਪਣੇ ਭਾਗ ਕਰ ਤਰਮੀਮ, ਸਾਚਾ ਮਾਰਗ ਆਪ ਜਣਾਇੰਦਾ। ਜਿਸ ਦਾ ਖੇਲ ਸਦਾ ਅਜ਼ੀਮ, ਸ਼ਾਨ ਸ਼ੌਕਤ ਇਕ ਵਖਾਇੰਦਾ। ਜਿਸ ਦਾ ਭੇਵ ਕਿਸੇ ਨਾ ਪਾਇਆ ਕ਼ਦੀਮ, ਕ਼ੁਦਰਤ ਕ਼ਾਦਰ ਨਾਉਂ ਧਰਾਇੰਦਾ। ਸੋ ਕਲਜੁਗ ਅੰਤਮ ਜਨ ਭਗਤ ਵਖਾਏ ਆਪਣਾ ਸੀਨ, ਸਾਖਿਆਤ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਇਕੋ ਇਕ ਵਖਾਇੰਦਾ। ਰਹਿਮ ਕਰੇ ਮਿਹਰ ਨਜ਼ਰ, ਨਜ਼ਰੀਆ ਇਕ ਉਠਾਈਆ। ਜਨ ਭਗਤ ਵਖਾਏ ਇਕੋ ਫ਼ਜ਼ਲ, ਫ਼ਜ਼ਲ ਆਪਣਾ ਆਪ ਕਮਾਈਆ। ਪਿਛਲੀ ਧਾਰਾ ਦੇਵੇ ਬਦਲ, ਬਦਲਾ ਚੁੱਕੇ ਸਰਬ ਲੋਕਾਈਆ। ਤਖ਼ਤ ਨਿਵਾਸੀ ਕਰੇ ਅਦਲ, ਅਦਾਲਤ ਇਕੋ ਇਕ ਜਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮੁਰੀਦ ਸੂਫੀ ਕੋਈ ਨਾ ਕਰੇ ਕਤਲ, ਕਾਤਲਾ ਹੱਥ ਨਾ ਕੋਇ ਉਠਾਈਆ । ਕਲਜੁਗ ਅੰਤਮ ਸ੍ਰੀ ਭਗਵਾਨ ਜਨ ਭਗਤਾਂ ਕੋਲੋਂ ਕੱਢਣ ਆਇਆ ਆਪਣਾ ਮਤਲਬ, ਮੁਤਲਾ ਸਭ ਨੂੰ ਰਿਹਾ ਕਰਾਈਆ। ਨਿਰਗੁਣ ਸਰਗੁਣ ਕਰਕੇ ਕਰਤਬ, ਨਾਮ ਖੰਡਾ ਖੜਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਪਿਛੋਂ ਕੀਤਾ ਰਹਿਮ, ਜਨ ਭਗਤਾਂ ਨਾਲ ਬਣਿਆ ਬਹਿਣ, ਘਰ ਇਕੇ ਬਹਿ ਬਹਿ, ਮੰਦਰ ਇਕੋ ਰਹਿ ਰਹਿ, ਨਾਮ ਇਕੋ ਕਹਿ ਕਹਿ, ਭਾਣਾ ਸਾਚਾ ਸਹਿ ਸਹਿ, ਜਨ ਭਗਤਾਂ ਚਰਨ ਢਹਿ ਢਹਿ, ਮਾਣ ਅਭਿਮਾਨ ਇਕ ਨਿਸ਼ਾਨ ਸ੍ਰੀ ਭਗਵਾਨ ਆਤਮ ਪਰਮਾਤਮ ਸੋਹੰ ਧਾਰ ਰੂਪ ਆਪਣਾ ਲਏ ਪਰਗਟਾਈਆ।

੨੫ ਭਾਦਰੋ ੨੦੨੦ ਬਿਕ੍ਰਮੀ ਭਲਾਈਪੁਰ ਡੋਗਰਾਂ ਫ਼ੌਜਾ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ

ਸਾਹਿਬ ਸਤਿਗੁਰ ਦੀਨ ਦਿਆਲਾ, ਹਰਿ ਜੁਗ ਜੁਗ ਦਇਆ ਕਮਾਇੰਦਾ। ਸਤਿ ਸਰੂਪੀ ਅੰਮ੍ਰਿਤ ਜਾਮ ਪਿਆਲਾ, ਨਿਰਗੁਣ ਸਰਗੁਣ ਆਪ ਪਿਆਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਧੁਰ ਦਰਬਾਰ ਆਪ ਵਖਾਇੰਦਾ। ਅੰਤਰ ਅੰਤਰ ਅਗੰਮੀ ਮਾਲਾ, ਬਿਨ ਰਸਨਾ ਜਿਹਵਾ ਜਾਪ ਜਪਾਇੰਦਾ। ਸ਼ਬਦ ਸਰੂਪੀ ਬਣ ਦਲਾਲਾ, ਘਰ ਘਰ ਸਾਚੀ ਸੇਵ ਕਮਾਇੰਦਾ। ਜਨ ਭਗਤਾਂ ਮਾਰਗ ਦੱਸੇ ਸੁਖਾਲਾ, ਔਝੜ ਰਾਹ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸਤਿਗੁਰ ਪੂਰਾ ਸੱਚਾ ਠਾਕਰ, ਠੋਕਰ ਇਕੋ ਨਾਮ ਲਗਾਈਆ। ਵੇਖ ਵਖਾਏ ਕਾਇਆ ਗਾਗਰ, ਗਹਿਰ ਗੰਭੀਰ ਖੋਜ ਖੋਜਾਈਆ। ਨਾਮ ਵਣਜਾਰਾ ਬਣ ਸੌਦਾਗਰ, ਸਾਚੀ ਵਸਤ ਹੱਟ ਵਿਕਾਈਆ। ਨਿਰਮਲ ਕਰਮ ਕਰ ਉਜਾਗਰ, ਗੁਰਮੁਖ ਇਕੋ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਦੇਵੇ ਮਾਣ ਵਡਿਆਈਆ। ਸਾਹਿਬ ਸਤਿਗੁਰ ਸਚ ਸੁਆਮੀ, ਏਕੰਕਾਰ ਇਕ ਅਖਵਾਇੰਦਾ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਡੇਰਾ ਲਾਇੰਦਾ। ਬੋਧ ਅਗਾਧ ਅਗੰਮੀ ਬਾਣੀ, ਧੁਰ ਦੀ ਧਾਰ ਆਪ ਸਮਝਾਇੰਦਾ। ਅੰਮ੍ਰਿਤ ਜਲ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਇੰਦਾ। ਸੁਰਤ ਮਿਲਾਵਾ ਸ਼ਬਦੀ ਹਾਣੀ, ਸੇਜ ਸੁਹੰਜਣੀ ਇਕ ਵਡਿਆਇੰਦਾ। ਖੇਲੇ ਖੇਲ ਜੋਤ ਨੁਰਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਬਖ਼ਸ਼ਣਹਾਰਾ ਪਦ ਨਿਰਬਾਣੀ, ਘਰ ਸਾਚਾ ਇਕ ਵਖਾਇੰਦਾ। ਸ਼ਾਹੋ ਭੂਪ ਹਰਿ ਵਡ ਸੁਲਤਾਨੀ, ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਸੱਚਾ ਸਰਬ ਵਿਆਪੀ, ਘਟ ਘਟ ਰਿਹਾ ਸਮਾਈਆ। ਆਦਿ ਜੁਗਾਦੀ ਵਡ ਪਰਤਾਪੀ, ਬੇਪਰਵਾਹ ਨਾਉਂ ਰਖਾਈਆ। ਸਚ ਰਸੂਲ ਪਾਕਨ ਪਾਕੀ, ਪਰਵਰਦਿਗਾਰ ਨੂਰ ਖ਼ੁਦਾਈਆ। ਜਨ ਭਗਤਾਂ ਪੁਸ਼ਤ ਦੇਵੇ ਅਗੰਮੀ ਥਾਪੀ, ਥਾਪਣਾ ਇਕੋ ਇਕ ਵਖਾਈਆ। ਸਚ ਜਪਾਏ ਆਪਣਾ ਜਾਪੀ, ਜੀਵਣ ਜਪਤ ਜੁਗਤ ਜਣਾਈਆ। ਖੋਲ੍ਹ ਵਖਾਏ ਧੁਰ ਦੀ ਹਾਟੀ, ਸਾਚਾ ਕੁੰਡਾ ਮੰਦਰ ਲਾਹੀਆ। ਪਾਰ ਉਤਾਰੇ ਫੜ ਕੇ ਘਾਟੀ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਏਥੇ ਓਥੇ ਦੋ ਜਹਾਨ ਮੁਕਾਏ ਵਾਟੀ, ਪਾਂਧੀ ਆਪਣਾ ਪੰਧ ਮੁਕਾਈਆ। ਧੁਰ ਸੰਦੇਸਾ ਲੈ ਕੇ ਆਵੇ ਪਾਤੀ, ਪਤਣ ਬਹਿ ਬਹਿ ਬੇਪਰਵਾਹੀਆ। ਕਰੇ ਖੇਲ ਨਿਰਵੈਰ ਪੁਰਖ ਜੋਤ ਪਰਕਾਸ਼ੀ, ਪਰਕਾਸ਼ਵਾਨ ਵੇਸ ਵਟਾਈਆ । ਜਨ ਭਗਤਾਂ ਪੂਰਬ ਜਨਮ ਲਾਹੇ ਉਦਾਸੀ, ਚਿੰਤਾ ਰੋਗ ਨਾ ਕੋਇ ਵਖਾਈਆ । ਸਚਖੰਡ ਦੁਆਰ ਦੀ ਨਾਮ ਸੁਣਾਏ ਸਾਖੀ, ਸ਼ਬਦੀ ਰਾਗ ਆਪ ਅਲਾਈਆ। ਸਤਿਗੁਰ ਪੂਰਾ ਦੀਨ ਦਿਆਲ ਜੁਗ ਜੁਗ ਧਰਮ ਦੁਆਰ ਦਾ ਬਣਿਆ ਰਹੇ ਪਾਠੀ, ਪਾਠਸ਼ਾਲਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਸਾਹਿਬ ਸਤਿਗੁਰ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਜੁਗ ਚੌਕੜੀ ਨਿਤ ਨਵਿਤ ਨਿਭੇ ਨਾਲ, ਸਗਲਾ ਸੰਗ ਨਾ ਕੋਇ ਤਜਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਲਏ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਕਾਇਆ ਮੰਦਰ ਅੰਦਰ ਕਰੇ ਪਰਕਾਸ਼ ਸੱਚੀ ਧਰਮਸਾਲ, ਜੋਤ ਨਿਰੰਜਣ ਨੂਰ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਸਰ ਸਰੋਵਰ ਇਕ ਨੁਹਾਈਆ। ਕੂੜੀ ਕਿਰਿਆ ਤ੍ਰੈਗੁਣ ਮਾਇਆ ਤੋੜ ਜੰਜਾਲ, ਸਤਿਗੁਰ ਬਖ਼ਸ਼ੇ ਸਚ ਸਰਨਾਈਆ। ਨਾਤਾ ਤੋੜ ਕਾਲ ਮਹਾਂਕਾਲ, ਰਾਏ ਧਰਮ ਦਰ ਦੁਰਕਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਕਰੇ ਕੁੜਮਾਈਆ। ਗੁਰਮੁਖ ਗੁਰਸਿਖ ਅੰਤਮ ਆਪਣੀ ਗੋਦੀ ਲਏ ਉਠਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰਾ ਆਪਣਾ ਵਰ, ਵਰ ਦਾਤਾ ਇਕ ਅਖਵਾਈਆ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਪ੍ਰਭ ਵੱਡਾ ਵਡ ਵਡਿਆਈਆ। ਤਖ਼ਤ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਦੋ ਜਹਾਨਾਂ ਪਹਿਲਵਾਨ, ਬਲ ਆਪਣਾ ਆਪ ਵਖਾਈਆ । ਧਰਮ ਉਠਾਏ ਇਕ ਨਿਸ਼ਾਨ, ਸਾਚੇ ਮੰਦਰ ਆਪ ਝੁਲਾਈਆ। ਦੇਵਣਹਾਰਾ ਧੁਰ ਫ਼ਰਮਾਨ, ਸ਼ਬਦੀ ਨਾਦ ਵਜਾਈਆ। ਵੇਖਣਹਾਰਾ ਜੀਵ ਜਹਾਨ, ਲੱਖ ਚੁਰਾਸੀ ਜੋਤ ਰੁਸ਼ਨਾਈਆ। ਗਾਵਣਹਾਰਾ ਆਪਣਾ ਗਾਨ, ਸ਼ਬਦੀ ਢੋਲਾ ਰਾਗ ਅਲਾਈਆ। ਦੇਵਣਹਾਰਾ ਧੁਰ ਦਾ ਦਾਨ, ਗੁਰ ਅਵਤਾਰ ਪੀਰ ਪੈਗੰਬਰ ਨਾਮ ਅਮੋਲਕ ਵਸਤ ਝੋਲੀ ਪਾਈਆ। ਬਖ਼ਸ਼ਣਹਾਰਾ ਸਾਚਾ ਮਾਣ, ਚਰਨ ਕਵਲ ਦਏ ਸਰਨਾਈਆ। ਦੇਵਣਹਾਰਾ ਇਕ ਧਿਆਨ, ਅੰਤਰ ਆਤਮ ਪਰਮਾਤਮ ਇਕ ਲਿਵ ਲਾਈਆ । ਮਾਰਨਹਾਰਾ ਅਗੰਮੀ ਬਾਣ, ਤੀਰ ਅਣਿਆਲਾ ਨਾਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰ ਗੁਰ ਆਪ ਸਾਲਾਹੀਆ। ਸਤਿਗੁਰ ਪੂਰਾ ਸਾਲਾਹਣ ਯੋਗ, ਬ੍ਰਹਿਮੰਡ ਖੰਡ ਰਾਗ ਅਲਾਇੰਦਾ। ਜਨ ਭਗਤਾਂ ਦੇਵੇ ਇਕੋ ਜੋਗ, ਸਾਚੀ ਸਿਖਿਆ ਸਿਖ ਦ੍ਰਿੜਾਇੰਦਾ । ਅੰਤਰ ਅੰਤਰ ਹੋਏ ਸੰਜੋਗ, ਬਾਹਰ ਬਸੰਤਰ ਨਾ ਕੋਇ ਲਗਾਇੰਦਾ। ਮੰਤਰ ਜਣਾਏ ਕਾਇਆ ਕੋਟ, ਘਰ ਇਕੋ ਇਕੋ ਗਾਇੰਦਾ। ਤਨ ਨਗਾਰ ਲਗਾਏ ਚੋਟ, ਸ਼ਬਦ ਨਗਾਰਾ ਆਪ ਵਜਾਇੰਦਾ। ਸਚ ਸੁਣਾਏ ਧੁਰ ਸਲੋਕ, ਧੁਰ ਦੀ ਧਾਰ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਸਤਿਗੁਰ ਪੂਰਾ ਸਚ ਦੁਆਰ, ਸਚਖੰਡ ਇਕ ਵਖਾਈਆ। ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਨਾਨਕ ਕਬੀਰ ਕਰੇ ਪਿਆਰ, ਬਿਨਾਂ ਸ਼ਰੀਰ ਖ਼ੁਸ਼ੀ ਮਨਾਈਆ। ਨਾ ਕੋਈ ਸ਼ਰਅ ਨਾ ਜ਼ੰਜੀਰ, ਤਕਬੀਰ

ਇਕੋ ਇਕ ਪੜ੍ਹਾਈਆ। ਹਜ਼ਰਤ ਨੂਰ ਇਲਾਹੀ ਤਸਵੀਰ, ਬੇਨਜ਼ੀਰ ਆਪ ਵਖਾਈਆ। ਨਿਗਹਬਾਨ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਲੇਖਾ ਤੋੜ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਰੰਗ ਰੰਗਾਈਆ। ਦਰ ਦਰਵੇਸ਼ ਕਰ ਫ਼ਕੀਰ, ਫ਼ਿਕਰਾ ਸਤਿ ਨਾਮ ਪੜ੍ਹਾਈਆ। ਚਾਰ ਵਰਨਾਂ ਦੇ ਧੀਰ, ਧੀਰਜ ਇਕੋ ਘਰ ਸਮਝਾਈਆ। ਅਠ ਸਠ ਤੀਰਥ ਵੇਖ ਨੀਰ, ਦਰ ਦਰ ਆਪਣਾ ਫੇਰਾ ਪਾਈਆ। ਚਾਰੇ ਕੁੰਟ ਪੰਧ ਚੀਰ, ਉਤਰ ਪੂਰਬ ਪੱਛਮ ਦੱਖਣ ਵੰਡ ਵੰਡਾਈਆ। ਕਲਜੁਗ ਜੀਵਾਂ ਬਦਲ ਜਾ ਤਕਦੀਰ, ਤਸਬੀ ਇਕੋ ਹੱਥ ਫੜਾਈਆ। ਦਹਿ ਦਿਸ਼ਾ ਫਿਰ ਵਡ ਪੀਰਨ ਪੀਰ, ਸ਼ਬਦ ਗੁਰ ਤੇਰੀ ਵਡਿਆਈਆ। ਤੇਰਾ ਲੇਖਾ ਧੁਰ ਲਕੀਰ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਮੁਖ ਗੁਰਸਿਖ ਅੰਮ੍ਰਿਤ ਜਾਮ ਪਿਆ ਸੀਰ, ਦੁੱਖ ਦਰਦ ਦਰਦ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸੱਚਾ ਹੁਕਮ ਵਰਤਾਈਆ । ਸਤਿਗੁਰ ਸੱਚਾ ਸ਼ਬਦ ਗੁਰਦੇਵ, ਪੰਜ ਤਤ ਕੰਮ ਕਿਸੇ ਨਾ ਆਈਆ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਬੈਠਾ ਡੇਰਾ ਲਾਈਆ। ਜੁਗ ਚੌਕੜੀ ਦੇਵਣਹਾਰਾ ਅੰਮ੍ਰਿਤ ਮੇਵ, ਫਲ ਸਾਚਾ ਇਕ ਖਵਾਈਆ। ਖੋਲ੍ਹਣਹਾਰਾ ਭੇਦ ਅਭੇਵ, ਪੜਦਾ ਉਹਲਾ ਦਏ ਚੁਕਾਈਆ। ਗਾਵਣਹਾਰਾ ਰਸਨਾ ਜਿਹਵ, ਧੁਰ ਦੀ ਧਾਰ ਆਪ ਅਲਾਈਆ। ਕਰਨਹਾਰਾ ਸਾਚੀ ਸੇਵ, ਘਰ ਘਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵਡ ਵਡਿਆਈਆ । ਸਤਿਗੁਰ ਪੂਰਾ ਸ਼ਬਦ ਗੁਰ ਦਾਤਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਸ਼ਬਦੀ ਸੁਰਤੀ ਬੰਨ੍ਹੇ ਨਾਤਾ, ਕੂੜਾ ਰੰਗ ਨਾ ਕੋਇ ਚੜ੍ਹਾਇੰਦਾ। ਨਾਮ ਨਿਧਾਨ ਸੁਣਾਏ ਗਾਥਾ, ਘਰ ਘਰ ਰਾਗ ਅਲਾਇੰਦਾ। ਪੁਰਖ ਅਕਾਲ ਬਣਾਏ ਪਿਤਾ ਮਾਤਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਪ੍ਰਿਤਪਾਲਕ ਬਣ ਕੇ ਹੋਵੇ ਰਾਖਾ, ਸਾਚੀ ਸੇਵਾ ਆਪ ਕਮਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਲੇਖਾ ਪੂਰਬ ਵੇਖ ਵਖਾਇੰਦਾ। ਨਾਮ ਖ਼ੁਮਾਰੀ ਵੇਖੇ ਖੇਲ ਤਮਾਸ਼ਾ, ਤੂ ਹੀ ਤੂ ਹੀ ਰਾਗ ਅਲਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸਾ, ਤ੍ਰਿਸਨਾ ਆਸਾ ਮੇਟ ਮਿਟਾਇੰਦਾ। ਸਾਚਾ ਨੂਰ ਕਰ ਪਰਕਾਸ਼ਾ, ਅਗਿਆਨ ਅੰਧੇਰ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਝੋਲੀ ਪਾਇੰਦਾ। ਗੁਰਮੁਖ ਲੇਖਾ ਝੋਲੀ ਪਾਏ, ਪਾਵਣਹਾਰ ਵੱਡੀ ਵਡਿਆਈਆ। ਜਨਮ ਅਜਨਮਾ ਵੇਖ ਵਖਾਏ, ਜੁਗ ਜੁਗ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਕਲਜੁਗ ਅੰਤਮ ਲਏ ਮਿਲਾਏ, ਮਿਲਣੀ ਹਰਿ ਜਗਦੀਸ ਕਰਾਈਆ। ਨਾਨਕ ਗੋਬਿੰਦ ਧਾਰ ਚਲਾਏ, ਅਰਜਣ ਲੇਖਾ ਲੇਖ ਸਮਝਾਈਆ। ਡੂਮ ਮਰਾਸੀ ਲਏ ਜਗਾਏ, ਬਲਵੰਡੇ ਸੱਤੇ ਸਮਝ ਸਮਝਾਈਆ। ਕਰੇ ਖੇਲ ਆਪ ਰਘਰਾਏ, ਰਘਪਤ ਆਪਣੀ ਧਾਰ ਜਣਾਈਆ। ਆਦਿ ਜੁਗਾਦਿ ਧੁਰ ਦਾ ਲੇਖਾ ਆਪਣੀ ਝੋਲੀ ਪਾਏ, ਜੁਗ ਜੁਗ ਲੋਕਮਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹਾਣੀ ਇਕ ਜਣਾਈਆ। ਸਚ ਕਹਾਣੀ ਧੁਰ ਦੀ ਧਾਰ, ਸ਼ਬਦ ਗੁਰੂ ਵਡਿਆਈਆ। ਅਰਜਣ ਗੁਰ ਗੁਰ ਇਕ ਦਰਬਾਰ, ਧੁਰ ਦਰਬਾਰ ਰਿਹਾ ਸਮਝਾਈਆ । ਸੱਤਾ ਗਾਵੇ ਅਪਣੀ ਵਾਰ, ਵਾਰਤਾ ਇਕ ਇਲਾਹੀਆ। ਹਰਿ ਕਾ ਖੇਲ ਨਾ ਜਾਣੇ ਸਿਰਜਣਹਾਰ, ਬੇਪਰਵਾਹ ਲੇਖਾ ਬੇਪਰਵਾਹੀਆ। ਅੰਤਰ ਵੜਿਆ ਇਕ ਹੰਕਾਰ, ਅਗਨੀ ਇਕ ਲਗਾਈਆ। ਬਿਨ ਮੇਰੇ ਗੁਰੂ ਦਾ ਸੋਹੇ ਨਾ ਕੋਈ ਦੁਆਰ, ਸਚ ਦੁਆਰ ਨਾ ਕੋਇ ਵਡਿਆਈਆ। ਕੂੜੀ ਮਾਇਆ ਕਰੇ ਪਿਆਰ, ਸਤਿਗੁਰ ਪਿਆਰ ਗਿਆ ਭੁਲਾਈਆ। ਜਿਸ ਦੇ ਨਾਲ ਚਲੇ ਵਿਹਾਰ, ਸੋ ਵਿਵਹਾਰੀ ਖੇਲ ਵਖਾਈਆ। ਗਹਿਰ ਗੰਭੀਰ ਜਾਨਣਹਾਰ, ਅੰਤਮ ਬੂਝ ਬੁਝਾਈਆ। ਵਰ ਦਿਤਾ ਇਕੋ ਵਾਰ, ਤੇਰਾ ਤੇਰਾ ਤੇਰੀ ਝੋਲੀ ਪਾਈਆ। ਬਿਨ ਸਤਿਗੁਰ ਪੂਰੇ ਰਾਗ ਰਾਗਨੀ ਗਏ ਹਾਰ, ਸੁਰ ਤਾਲ ਕੰਮ ਕਿਸੇ ਨਾ ਆਈਆ। ਅੰਤਮ ਦੋਏ ਜੋੜ ਕਰੇ ਨਿਮਸਕਾਰ, ਨੇਤਰ

ਰੋਵੇ ਮਾਰੇ ਧਾਹੀਂਆ। ਕਿਰਪਾ ਕਰ ਮੇਰੇ ਦਾਤਾਰ, ਤੇਰੇ ਹੱਥ ਮੇਰੀ ਵਡਿਆਈਆ। ਹਉਂ ਬਾਲਕ ਭੁੱਲਣਹਾਰ, ਅਭੁੱਲ ਤੇਰੀ ਸਰਨਾਈਆ। ਬਖ਼ਸ਼ਣਹਾਰ ਹੋ ਤਿਆਰ, ਸਿਰ ਆਪਣਾ ਹੱਥ ਟਿਕਾਈਆ। ਉਠ ਸੱਤੇ ਵੇਖ ਖੋਲ੍ਹ ਕਵਾੜ, ਸਤਿਗੁਰ ਪੂਰਾ ਇਕੋ ਨਜ਼ਰੀ ਆਈਆ। ਤੇਰਾ ਲਹਿਣਾ ਦੇਣਾ ਦੇਵਾਂ ਕਰਜ਼ ਉਤਾਰ, ਕਰਜ਼ਾ ਕੋਇ ਰਹਿਣ ਨਾ ਪਾਈਆ। ਮਾਣਸ ਜਨਮ ਵਿਚੋਂ ਮਾਣਸ ਜਨਮ ਦੇਵਾਂ ਦੂਜੀ ਵਾਰ, ਟੇਢੀ ਜੂਨ ਨਾ ਕੋਇ ਭਵਾਈਆ। ਨਿਰਗੁਣ ਹੋ ਕੇ ਆਵਾਂ ਵਿਚ ਸੰਸਾਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਅੰਦਰ ਹੋ ਕੇ ਤੇਰੀ ਕਾਇਆ ਜੋਹ ਕੇ ਰਬਾਬ ਬਣ ਕੇ ਵਜਾਵਾਂ ਸਤਾਰ, ਇਕੋ ਇਕੋ ਰਾਗ ਅਲਾਈਆ। ਜਿੰਨਾਂ ਚਿਰ ਨਾ ਕਹੇਂ ਤੂੰ ਮੇਰਾ ਮੈਂ ਤੇਰਾ ਯਾਰ, ਸੋਹੰ ਢੋਲਾ ਰਸਨਾ ਗਾਈਆ। ਉਸ ਵੇਲੇ ਤੇਰਾ ਕਰਜ਼ਾ ਲਾਹਵਾਂ ਉਧਾਰ, ਮਕਰੂਜ਼ ਆਪਣਾ ਫ਼ਰਜ਼ ਅਦਾ ਕਰਾਈਆ । ਗੁਰਮੁਖ ਬਣਾ ਕਰਾਂ ਪਿਆਰ, ਭਗਤਾਂ ਵਿਚ ਦਿਆਂ ਵਡਿਆਈਆ। ਮੇਰਾ ਨਾਉਂ ਨਰ ਨਿਰੰਕਾਰ, ਨਿਰਵੈਰ ਸਦਾ ਅਖਵਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਦਵੈਤ ਰੂਪ ਨਾ ਕੋਇ ਵਟਾਈਆ। ਫ਼ੌਜਾ ਸਿੰਘ ਨਹੀਂ ਸੱਤਾ ਡੂਮ ਜਿਸ ਦੇ ਅੰਦਰ ਕੀਆ ਪਿਆਰ, ਨਾਮ ਖ਼ੁਮਾਰੀ ਸ਼ਬਦ ਯਾਰੀ ਨਾਲ ਗੰਢਾਈਆ। ਉਚੀ ਕੂਕ ਘਰ ਬਾਹਰ ਕਰਦਾ ਰਿਹਾ ਪੁਕਾਰ, ਕਵਣ ਵੇਲੇ ਪ੍ਰਭ ਮਿਲੇ ਸੱਚਾ ਮਾਹੀਆ। ਦਿਲੀ ਦੁਆਰ ਗਲੀ ਕੂਚੇ ਕੀਤਾ ਹਾਹਾਕਾਰ, ਸਾਧਾਂ ਸੰਤਾਂ ਰਿਹਾ ਡਰਾਈਆ। ਉਠੋ ਵੇਖੋ ਮੇਰਾ ਅਗੰਮੀ ਯਾਰ, ਜਿਸ ਦਾ ਨੂਰ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਮੇਰੇ ਅੰਦਰ ਉਹਦੀ ਤਸਵੀਰ, ਜਿਸ ਦੇ ਹੱਥ ਨਾਮ ਸ਼ਮਸ਼ੀਰ, ਖੰਡਾ ਖੜਗ ਰਿਹਾ ਚਮਕਾਈਆ। ਉਹ ਸਾਹਿਬ ਪੀਰਾਂ ਦਾ ਪੀਰ, ਮੈਨੂੰ ਵੇਖਿਆ ਵਿਚੋਂ ਆਣ ਹਕੀਰ, ਹਕੀਕਤ ਆਪਣੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਲਹਿਣਾ ਦੇਣਾ ਸਭ ਦਾ ਝੋਲੀ ਪਾਈਆ।

੨੫ ਭਾਦਰੋ ੨੦੨੦ ਬਿਕ੍ਰਮੀ ਭਲਾਈਪੁਰ ਡੋਗਰਾਂ ਮਹਿੰਦਰ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ

ਦੇਵਣਹਾਰ ਸਰਬ ਵਡਿਆਈ, ਵਡ ਦਾਤਾ ਹਰਿ ਅਖਵਾਇੰਦਾ। ਹਰਿਜਨ ਸਾਚੇ ਲਏ ਤਰਾਈ, ਤਾਰਨਹਾਰ ਦਇਆ ਕਮਾਇੰਦਾ। ਮਿਹਰ ਨਜ਼ਰ ਇਕ ਉਠਾਈ, ਮਿਹਰਵਾਨ ਭੇਵ ਚੁਕਾਇੰਦਾ। ਨੀਚੋ ਊਚ ਰਿਹਾ ਬਣਾਈ, ਜਿਸ ਜਨ ਆਪਣੇ ਘਰ ਵਸਾਇੰਦਾ। ਜਨਮ ਜਨਮ ਦਾ ਲੇਖ ਮਿਟਾਈ, ਸਾਚਾ ਲੇਖਾ ਇਕ ਰਖਾਇੰਦਾ । ਗੁਰਸਿਖ ਮੇਲਾ ਸਹਿਜ ਸੁਭਾਈ, ਘਰ ਸਤਿਗੁਰ ਫੇਰਾ ਪਾਇੰਦਾ। ਭਰਮੇ ਭੁੱਲੇ ਨਾ ਕੋਇ ਰਾਹੀ, ਪਾਂਧੀ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਦਾਨ, ਤਿਸ ਦਾ ਰਹੇ ਜਗਤ ਨਿਸ਼ਾਨ, ਲੋਕਮਾਤ ਨਾ ਕੋਇ ਮਿਟਾਇੰਦਾ।