ਪੁਸਤਕਾਲਾਭੁਲਾਈਪੁਰ

੧੮ ਪੋਹ ੨੦੨੧ ਬਿਕ੍ਰਮੀ ਪਾਲ ਸਿੰਘ ਦੇ ਨਵਿਤ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਸਫ਼ ਕਹੇ ਮੈਨੂੰ ਇਕ ਦਿਨ ਕਿਸੇ ਨੇ ਕਿਹਾ ਨੀ ਤੂੰ ਤਪੜੀ, ਕੱਚੇ ਤੰਦਾਂ ਵਾਲੀ ਨਜ਼ਰੀ ਆਈਆ। ਮੈਂ ਕਿਹਾ ਮੈਂ ਓਸ ਥਾਂ ਅੱਪੜੀ, ਜਿਥੇ ਮੰਜ਼ਲ ਬੇਪਰਵਾਹੀਆ। ਓਥੇ ਨਾ ਕੋਈ ਬ੍ਰਾਹਮਣ ਨਾ ਕੋਈ ਖਤਰੀ, ਸ਼ੂਦਰ ਵੈਸ਼ ਰੂਪ ਨਾ ਕੋਇ ਵਟਾਈਆ। ਓਥੇ ਨਾ ਕੋਈ ਪੰਡਤ ਵਾਚੇ ਪਤਰੀ, ਨਾ ਕੋਈ ਮੁਲਾ ਸ਼ੇਖ਼ ਮੁਸਾਇਕ ਮਸਲੇ ਰਿਹਾ ਸੁਣਾਈਆ। ਨਾ ਕੋਈ ਮੱਝ ਗਾਂ ਲਵੇਰੀ ਬਕਰੀ, ਨਾ ਕੋਈ ਚਰਵਾਹਾ ਨਜ਼ਰੀ ਆਈਆ। ਨਾ ਕੋਈ ਧੜੀ ਵੱਟਾ ਜਗਤ ਤਰਾਜ਼ੂ ਤੱਕੜੀ, ਇਕੋ ਕੰਡਾ ਬੇਪਰਵਾਹੀਆ। ਨਾ ਰੰਬੀ ਆਰ ਨਾ ਸਥਰੀ, ਜਗਤ ਸਮੱਗਰੀ ਵੇਖਣ ਕੋਇ ਨਾ ਪਾਈਆ। ਕੀ ਦੱਸਾਂ ਓਥੇ ਇਕੋ ਨਿਰਮਲ ਜੋਤ ਇਕੱਗਰੀ, ਏਕੰਕਾਰਾ ਇਕੋ ਸੋਭਾ ਪਾਈਆ। ਜਿਸ ਦੇ ਕੋਲ ਪ੍ਰੇਮ ਪ੍ਰੀਤੀ ਭਗਤਾਂ ਦੀ ਸਮੱਗਰੀ, ਜੁਗ ਜੁਗ ਰਿਹਾ ਵਰਤਾਈਆ। ਪਾਤਸ਼ਾਹਾਂ ਦਾ ਪਾਤਸ਼ਾਹ ਆਦਲਾਂ ਦਾ ਅਦਲੀ, ਅਦਾਲਤ ਇਕ ਲਗਾਈਆ। ਜਿਸ ਵੇਲੇ ਚਾਹੇ ਜੁਗਾਂ ਦੀ ਕਰ ਦੇਵੇ ਬਦਲੀ, ਤਬਾਦਲੇ ਆਪਣੇ ਹੱਥ ਰਖਾਈਆ। ਜਗਤ ਵਿਦਿਆ ਜਿਸ ਵਿਚ ਪਗ਼ਲੀ, ਮਨ ਮਤਿ ਬੁਧਿ ਦੀ ਕਰਦੇ ਰਹੇ ਲੜਾਈਆ। ਕੋਈ ਸਮਝ ਨਾ ਜਾਣੇ ਅਗਲੀ, ਅੱਖਰਾਂ ਵਾਲੀ ਡਿਗਰੀ ਕੰਮ ਕਿਸੇ ਨਾ ਆਈਆ। ਮੈਂ ਮੰਜ਼ਲ ਉਹ ਲੰਘ ਗਈ, ਆਪਣਾ ਪੰਧ ਮੁਕਾਈਆ । ਮੈਂ ਦਰਸ਼ਨ ਕਰਨ ਨੰਦ ਚੰਦ ਲਈ, ਜੋ ਨੂਰੀ ਜੋਤ ਰੁਸ਼ਨਾਈਆ। ਮੈਂ ਭੱਜੀ ਓਸ ਦੇ ਸੰਗ ਲਈ, ਜੋ ਧੁਰ ਦਾ ਨਾਤਾ ਰਿਹਾ ਬਣਾਈਆ। ਮੈਂ ਪਿਆਸੀ ਓਸ ਦੀ ਠੰਡ ਲਈ, ਜੋ ਤਪਦਿਆਂ ਹਿਰਦਿਆਂ ਸ਼ਾਂਤ ਕਰਾਈਆ। ਜਿਸ ਨੇ ਸਦਾ ਸਦਾ ਆਪਣੀ ਬਖ਼ਸ਼ਿਸ਼ ਭਗਤਾਂ ਨੂੰ ਵੰਡ ਲਈ, ਗੁਰਮੁਖਾਂ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਰਿਹਾ ਵਖਾਈਆ। ਤਪੜੀ ਕਹੇ ਮੈਨੂੰ ਇਕ ਦਿਨ ਪੁੱਛਣ ਆਈ ਸਹੇਲੀ, ਸਖ਼ੀ ਸਚ ਦੇ ਸੁਣਾਈਆ। ਤੂੰ ਕਿਸ ਤਰਹ ਰਹੇਂ ਅਕੇਲੀ, ਮਿੱਟੀ ਉਤੇ ਆਸਣ ਲਾਈਆ। ਮੈਂ ਕਿਹਾ ਮੇਰੇ ਮਾਲਕ ਦਾ ਇਕ ਹੋਰ ਮਾਲਕ ਜੋ ਸਭਨਾ ਦਾ ਬੇਲੀ, ਬੇਲਿਆਂ ਵਿਚ ਆਪਣੀ ਦਇਆ ਕਮਾਈਆ। ਦਿਵਸ ਰੈਣ ਮੈਨੂੰ ਕੋਈ ਨਾ ਸਮਝਿਓ ਵੇਲ੍ਹੀ, ਮੈਂ ਓਸੇ ਪੀਰ ਦੇ ਪੈਰਾਂ ਹੇਠਾਂ ਆਪਣਾ ਆਪ ਵਛਾਈਆ। ਇਹੋ ਖੇਲ ਭਗਤਾਂ ਨਾਲ ਪ੍ਰਭ ਨੇ ਖੇਲੀ, ਖ਼ਲਕ਼ਤ ਵਾਲਿਓ ਖ਼ਾਲਕ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਤਪੜੀ ਕਹੇ ਇਕ ਦਿਨ ਮੈਨੂੰ ਕਿਸੇ ਪੁੱਛਿਆ ਆਣ, ਮੈਨੂੰ ਚੋਰੀ ਚੋਰੀ ਦੇ ਸਮਝਾਈਆ। ਨੀ ਉਹ ਕਿਹੋ ਜਿਹਾ ਭਗਵਾਨ, ਜਿਹੜਾ ਭਗਤਾਂ ਅੰਦਰ ਡੇਰਾ ਲਾਈਆ। ਮੈਂ ਹਸ ਕੇ ਕਿਹਾ ਤੁਸੀਂ ਕੀ ਸਮਝੋ ਉਹਨੂੰ ਅੰਞਾਣ, ਅੱਖਾਂ ਦਿਓ ਅੰਧਿਓ, ਖ਼ੁਦਾ ਦਿਓ ਬੰਦਿਓ, ਵਿਕਾਰ ਦਿਓ ਗੰਦਿਓ, ਮਨ ਮਮਤਾ ਦੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਖੇਲ ਖਲਾਈਆ। ਫੂੜ੍ਹੀ ਕਹੇ ਇਕ ਦਿਨ ਮੇਰੀ ਆਈ ਸਾਥਣ, ਨੇੜੇ ਆ ਕੇ ਰਹੀ ਸੁਣਾਈਆ । ਉਠ ਛਡ ਇਹ ਥਾਂ ਤੇਰਾ ਮਹਲਾਂ ਵਿਚ ਕਰਾਂ ਆਸਣ, ਸੋਹਣਾ ਰੂਪ ਵਟਾਈਆ। ਜਿਥੇ ਮਹਾਰਾਜਿਆਂ ਦੀ ਰਾਣੀ ਮਾਇਆ ਤ੍ਰੈਗੁਣ ਬਹਵੇ ਕਰ ਕੇ ਦਾਤਣ, ਦੰਦਾਸਾ ਰੂਪ ਚੜ੍ਹਾਈਆ। ਸੋਹਣੇ ਸਾਫ਼ ਸੁਥਰੇ ਭੂਸ਼ਣ ਪਾ ਕੇ ਬਣੇ ਫੁਲ ਗੁਲਾਬਣ ਜੋਬਨਵੰਤੀ ਆਪਣਾ ਜੋਬਨ ਰਹੀ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਵਿਚੋਂ ਲਏ ਪਰਗਟਾਈਆ। ਮੈਂ ਕਿਹਾ ਸੁਣ ਮੇਰੀ ਭੈਣ, ਤੈਨੂੰ ਦਿਆਂ ਜਣਾਈਆ। ਮੈਨੂੰ ਚੰਗਾ ਮੰਦਰਾਂ ਨਾਲੋਂ ਏਥੇ ਰਹਿਣ, ਇਹ ਭੂਮਿਕਾ ਸੋਹਣੀ ਨਜ਼ਰੀ ਆਈਆ। ਜਿਸ ਉਤੇ ਭਗਤ ਭਗਵਾਨ ਇਕੱਠੇ ਹੋ ਕੇ ਬਹਿਣ, ਓਥੇ ਜਗਤ ਦੁਸ਼ਾਲਿਆਂ ਦੀ ਲੋੜ ਰਹੇ ਨਾ ਰਾਈਆ। ਉਹਨਾਂ ਨੂੰ ਤਕ ਕੇ ਮੇਰੇ ਖ਼ੁਸ਼ੀ ਹੁੰਦੇ ਨੈਣ, ਮੇਰਾ ਅੰਤਰ ਮਰਦੰਗ ਇਕ ਵਜਾਈਆ। ਮੈਂ ਕੂੜੇ ਵਹਿਣ ਵਿਚ ਨਹੀਂ ਜਾਣਾ ਵਹਿਣ, ਆਪਣਾ ਆਪ ਰੁੜ੍ਹਾਈਆ। ਮੇਰਾ ਮਾਲਕ ਆਪੇ ਦੇਵੇ ਮੇਰਾ ਦੇਣ, ਲੇਖਾ ਧੁਰ ਦਾ ਝੋਲੀ

ਪਾਈਆ। ਓਸ ਦੇ ਕੋਲ ਸਾਚੇ ਨਾਮ ਦੀ ਵਡੀ ਰਸੈਣ, ਜਿਸ ਰਸੈਣ ਨਾਲ ਭਗਤਾਂ ਦੇ ਸੁਵਰਨਾਂ ਦੇ ਮੰਦਰ ਰਿਹਾ ਬਣਾਈਆ। ਮੈਂ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਨਹੀਂ ਜਾਣਾ ਖਹਿਣ, ਆਸਾ ਮਨਸਾ ਨਾਲ ਕਰਨੀ ਨਾ ਕੋਇ ਲੜਾਈਆ। ਕਿਉਂ ਮੈਨੂੰ ਇਕੋ ਆਸਾ ਭਰਵਾਸਾ ਪਰਮ ਪੁਰਖ ਮੇਰਾ ਮੈਨੂੰ ਮਿਲੇ ਨਰਾਇਣ, ਜਿਸ ਦੇ ਨੈਣ ਮੇਰੇ ਨੈਣਾਂ ਗਏ ਚੁਰਾਈਆ। ਜਿਸ ਵੇਲੇ ਉਹ ਮੈਨੂੰ ਆਵੇ ਲੈਣ, ਮੈਂ ਭੱਜਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਤਪੜੀ ਕਹੇ ਇਕ ਦਿਨ ਰਵਿਦਾਸ ਆ ਗਿਆ ਚੁਪ ਚੁਪੀਤਾ, ਹੱਥ ਮੱਥੇ ਉਤੇ ਰਖਾਈਆ । ਕੋਲ ਢਾਈਆਂ ਹੱਥਾਂ ਦਾ ਫ਼ੀਤਾ, ਧਰਤੀ ਦਿਤੀ ਮਿਣਾਈਆ। ਉਹਦੇ ਅੰਦਰ ਪ੍ਰੇਮ ਦਾ ਲਾਇਆ ਬਾਗ਼ੀਚਾ, ਚਾਰੋਂ ਕੁੰਟ ਲਕੀਰ ਖਿਚਾਈਆ । ਫੇਰ ਵੇਖਿਆ ਤਕ ਕੇ ਨਾਲ ਰੀਝਾਂ, ਨੇਤਰ ਨੈਣ ਮਿਲਾਈਆ। ਅਗੋਂ ਨਜ਼ਰੀ ਆਇਆ ਮਾਰਗ ਸਿੱਧਾ, ਜੋ ਸਿੱਧਾ ਰਸਤਾ ਰਿਹਾ ਵਖਾਈਆ। ਮੰਦਰ ਦਿਸਿਆ ਨਿੱਘਾ, ਸਰਦੀ ਗਰਮੀ ਦੋਵੇਂ ਗਿਆ ਭੁਲਾਈਆ। ਪ੍ਰਭ ਨੂੰ ਵੇਖਿਆ ਪਿੰਡਿਉਂ ਨੰਗਾ ਨਾ ਕੋਈ ਝੱਗਾ, ਝੌਂਪੜੀ ਨਜ਼ਰ ਕੋਇ ਨਾ ਆਈਆ । ਨਾ ਕਾਲਾ ਨਾ ਦਿਸੇ ਬੱਗਾ, ਇਕੋ ਰੰਗ ਸਮਾਈਆ। ਨਾ ਨਜ਼ਰ ਆਏ ਅੱਗਾ ਨਾ ਪਿੱਛਾ, ਕਿੰਨਾਂ ਲੰਮਾਂ ਕਿੰਨਾਂ ਚੌੜਾ ਕਿਹੜੇ ਧਾਮ ਆਸਣ ਲਾਈਆ । ਓਸੇ ਵੇਲੇ ਚਰਨੀ ਢਹਿ ਕੇ ਡਿੱਗਾ, ਨੇਤਰ ਨੈਣਾਂ ਨੀਰ ਵਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮ ਪੁਰਖ ਪਤਿਪਰਮੇਸ਼ਵਰ ਬਣ ਕੇ ਪਿਤਾ, ਪਤਵੰਤਾ ਹੋ ਕੇ ਸਤਵੰਤਿਆਂ ਆਪਣੀ ਗੋਦ ਉਠਾਈਆ। ਰਵਿਦਾਸ ਇਕ ਦਿਨ ਆਪਣੀ ਪੁਰਾਣੀ ਗਠੜੀ, ਗੋਡੇ ਹੇਠਾਂ ਲਈ ਟਿਕਾਈਆ। ਉਹ ਰਗੜ ਦੇ ਨਾਲ ਸੀ ਗਈ ਰਗੜੀ, ਹੇਠੋਂ ਰਹੀ ਕੁਰਲਾਈਆ। ਓਨੇ ਚਿਰ ਨੂੰ ਇਕ ਜੋਕਾਂ ਲੌਂਣ ਵਾਲੀ ਕੋਲ ਆ ਗਈ ਗਗੜੀ, ਮਿੱਟੀ ਦਾ ਕੁੱਜਾ ਹੱਥ ਉਠਾਈਆ। ਓਸ ਨੇ ਕਿਹਾ ਇਹ ਕੋਈ ਪਾਗ਼ਲ ਬੈਠਾ ਜੰਗਲੀ, ਆਪਣਾ ਆਸਣ ਲਾਈਆ। ਇਸ ਤੋਂ ਵਸਤ ਕੀ ਮੰਗਣੀ, ਭੁੱਖਿਆਂ ਵਾਲਾ ਵੇਸ ਧਰਾਈਆ। ਗਠੜੀ ਬੋਲੀ ਮੇਰੀ ਗੱਲ ਸੁਣ ਅਗਲੀ, ਤੈਨੂੰ ਦਿਆਂ ਜਣਾਈਆ। ਇਹ ਪ੍ਰੇਮੀ ਪਿਆਰਾ ਆਇਆ ਜਗ ਲਈ, ਇਹਨੂੰ ਆਪਣੀ ਲੋੜ ਨਾ ਰਾਈਆ। ਕੁਛ ਇਸ ਦੇ ਕੋਲੋਂ ਮੰਗ ਲਈਂ, ਭਗਤਾਂ ਝੋਲੀ ਰਿਹਾ ਭਰਾਈਆ। ਉਹ ਅਗੋਂ ਦੀ ਨੀਵੀਂ ਅੱਖੀਂ ਲੰਘ ਗਈ, ਹਿਰਦੇ ਵਿਚ ਇਕੋ ਆਸ ਤਕਾਈਆ। ਜੇ ਬਖ਼ਸ਼ੇਂ ਤੇ ਆਪਣਾ ਸੰਗ ਦਈਂ, ਹੋਰ ਲੋੜ ਨਾ ਕੋਇ ਜਣਾਈਆ। ਚੁਰਾਸੀ ਦੇ ਗੇੜ ਵਿਚੋਂ ਕੱਢ ਲਈਂ, ਆਪਣਾ ਪ੍ਰਭੂ ਦੇਣਾ ਮਿਲਾਈਆ। ਭੈਣ ਭਰਾਵਾਂ ਵਾਂਗੂ ਮਿਲ ਕੇ ਵਸਤ ਵੰਡ ਲਈਂ, ਹਿੱਸਾ ਮੇਰਾ ਮੇਰੀ ਝੋਲੀ ਪਾਈਆ । ਰਵਿਦਾਸ ਨੇ ਓਸੇ ਵੇਲੇ ਇਕ ਲਕੀਰ ਆਪਣੀ ਛਾਤੀ ਉਤੇ ਕੱਢ ਲਈ, ਹੌਲੀ ਜਿਹੀ ਦਿਤਾ ਸੁਣਾਈਆ। ਤੂੰ ਆਪਣਾ ਅੱਧ ਮੇਰੇ ਕੋਲੋਂ ਵੰਡ ਲਈਂ, ਪਰਦਾ ਉਹਲਾ ਨਾ ਕੋਈ ਰਖਾਈਆ। ਏਸੇ ਕਾਰਨ ਪਾਲ ਸਿੰਘ ਤੇਰੀ ਭਰਾ ਵਾਲੀ ਗੰਢ ਪਈ, ਮਾਲਕ ਦੋਹਾਂ ਦਾ ਇਕੋ ਨਜ਼ਰੀ ਆਈਆ। ਹਰਿਸੰਗਤ ਹਰਿਭਗਤ ਏਸੇ ਰੰਗਣ ਵਿਚ ਰੰਗ ਲਈ, ਰੰਗ ਆਪਣਾ ਦਿਤਾ ਚੜ੍ਹਾਈਆ। ਮਹਾਰਾਜ ਆਇਆ ਕਿਸੇ ਕਾਰਨ ਮਾਰਨ ਪੰਧ ਨਹੀਂ, ਪਾਂਧੀਆਂ ਨੂੰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਰੇ ਆਪਣੇ ਅਨੰਦ ਲਈ, ਬਿਨ ਭਗਤਾਂ ਦੇ ਪ੍ਰਭ ਨੂੰ ਅਨੰਦ ਨਾ ਕੋਇ ਵਖਾਈਆ। ਜੇ ਹੋਰ ਕੁਛ ਹੋਇਆ ਤੇ ਉਹ ਗੁਜਰੀ ਦੇ ਚੰਦ ਲਈ, ਨਿਰਗੁਣ ਸਰਗੁਣ ਅਪਣੀ ਖੇਲ ਵਖਾਈਆ । ਜਿਸ ਜੁਗ ਜਨਮ ਦੀ ਟੁੱਟੀ ਗੰਢ ਲਈ, ਰੁੱਸਿਆਂ ਲਿਆ ਮਨਾਈਆ। ਜੇ ਆਇਆ ਤੇ ਪ੍ਰੇਮ ਪ੍ਰੀਤੀ ਦੇ ਫੰਧ ਲਈ, ਜਮ ਦੀ ਫ਼ਾਸੀ ਰਿਹਾ ਕਟਾਈਆ । ਸੋਹਣਾ ਹੋਇਆ ਸੋਹਣੀ ਮੰਗ ਮੰਗ ਲਈ, ਪ੍ਰਭ ਖ਼ਾਲੀ ਝੋਲੀ ਦਏ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਸੇ ਕਾਰਨ ਹਰਿ ਸੰਗਤ ਸਦ ਲਈ, ਬਿਨਾ ਕਾਰਨੋਂ ਕਿਸੇ ਦੇ ਕੰਮ ਦਾ ਹਰਜਾਨਾ ਨਾ ਕੋਇ ਕਰਾਈਆ। ਪ੍ਰੇਮ ਡੋਰੀ ਅੰਦਰ ਬੰਧ ਲਈ, ਚਾਰੋਂ ਕੁੰਟ ਗੰਢ ਦਿਤੀ ਪਵਾਈਆ । ਹੁਣ ਅੰਦਰ ਉਹਲਾ ਨਾ ਕੰਧ ਰਹੀ, ਪਰਦਾ ਦਿਤਾ

ਉਠਾਈਆ। ਨਾ ਕਰਮਾਂ ਵਾਲੀ ਤੁਹਾਡੇ ਸਿਰ ਤੇ ਪੰਡ ਰਹੀ, ਝਗੜਾ ਦਿਤਾ ਮੁਕਾਈਆ। ਨਾ ਸੁਰਤ ਤੁਹਾਡੀ ਰੰਡ ਰਹੀ, ਕੰਤ ਸੁਹਾਗੀ ਹਰਿ ਆਪਣਾ ਜੋੜ ਜੁੜਾਈਆ। ਨਾ ਬ੍ਰਹਿਮੰਡਾਂ ਵਾਲੀ ਵੰਡ ਰਹੀ, ਸਚਖੰਡ ਸਾਚੇ ਧਾਮ ਬਹਾਈਆ । ਨਾ ਕੁਆਰੀਆਂ ਵਾਲੀ ਕੱਚੀ ਵੰਗ ਰਹੀ, ਨਾਮ ਕੰਗਣ ਹੱਥ ਵਿਚ ਦਿਤਾ ਪਾਈਆ। ਨਾ ਰੁਸ਼ਨਾਈ ਵਾਲੀ ਸੂਰਜ ਚੰਦ ਰਹੀ, ਜੋਤੀ ਜੋਤ ਵਿਚ ਮਿਲਾਈਆ। ਨਾ ਅੰਮ੍ਰਿਤ ਧਾਰ ਪਾਣੀ ਵਾਲੀ ਠੰਡ ਰਹੀ, ਸਾਚੇ ਸੋਮੇ ਵਿਚ ਦਿਤਾ ਨੁਹਾਈਆ। ਓ ਗੁਰਮੁਖੋ ਤੁਹਾਡੇ ਚਰਨਾਂ ਦੀ ਸੇਵਾ ਕਰਨ ਵਾਲੀ ਨਾ ਮਾਈ ਗੰਗ ਰਹੀ, ਗੋਦਾਵਰੀ ਸੁਰਸਤੀ ਜਮਨਾ ਦੂਰ ਦੁਰਾਡੀਆਂ ਵੇਖੋ ਰੋਵਣ ਮਾਰਨ ਧਾਈਂਆ। ਵੇਖ ਕੇ ਪ੍ਰਭ ਦੀ ਖੇਲ ਅਸ਼ਟਭੁਜ ਦੁਰਗਾ ਦੰਗ ਰਹੀ, ਜਿਸ ਨੇ ਦੰਗਾ ਸੁੰਭ ਨਸੁੰਭ ਨਾਲ ਦਿਤਾ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕਹਿਣ ਭਗਤਾਂ ਦੀ ਆਸ਼ਾ ਐਥੋਂ ਦੀ ਲੰਘ ਗਈ, ਜਾਂਦੀ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਫ਼ ਕਿਹਾ ਲੋਕਮਾਤ ਇਕ ਪ੍ਰੀਤੀ ਭਗਤਾਂ ਦੀ ਭਗਵਾਨ ਨਾਲ ਹੰਢ ਗਈ, ਬਾਕੀ ਕੂੜੇ ਨਾਤੇ ਸਾਰੇ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤੋ ਤੁਹਾਨੂੰ ਮਾਣ ਤਾਣ ਦੇ ਕੇ ਭਗਵਾਨ ਫੇਰ ਚੜ੍ਹੇ ਸ਼ਬਦ ਸਰੂਪੀ ਜੰਗ ਲਈ, ਜੰਗਜੂ ਬਹਾਦਰ ਇਕੋ ਇਕ ਅਖਵਾਈਆ। ਹੁਕਮ ਦੇਵੇ ਅਸਵ ਦੇ ਤੰਗ ਲਈ, ਸ਼ਾਹ ਅਸਵਾਰਾ ਆਪਣੀ ਦਇਆ ਕਮਾਈਆ। ਹੁਕਮ ਦੇਵੇ ਨਾਮ ਦੇ ਮਰਦੰਗ ਲਈ, ਸਚ ਨਗਾਰਾ ਇਕ ਵਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਸਚ ਪ੍ਰੀਤੀ ਮਿਲ ਭਗਤਾਂ ਨਾਲ ਵੰਡ ਲਈ, ਵਖਰੀ ਰਖੀ ਨਾ ਕੋਇ ਲੁਕਾਈਆ।

੧੧ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਗਿਆਨੀ ਗੁਰਮੁਖ ਸਿੰਘ ਜੀ ਦੀ ਸਪੁੱਤਰੀ
ਦੀ ਕੁੜਮਾਈ ਦੇ ਸਮੇਂ ਜੇਠੂਵਾਲ

ਪੂਰਬ ਲਹਿਣਾ ਜਨਮ ਸੰਜੋਗ, ਮਿਲੇ ਮਾਣ ਵਡਿਆਈਆ । ਨਾਮ ਸ਼ਨਵਾਈ ਸਚ ਸਲੋਕ, ਢੋਲਾ ਅਗੰਮ ਅਥਾਹੀਆ। ਪ੍ਰੇਮ ਪਿਆਰ ਦੀ ਸਾਚੀ ਮੋਖ, ਸਾਹਿਬ ਸਤਿਗੁਰ ਝੋਲੀ ਪਾਈਆ। ਅੰਤਰ ਅੰਤਰ ਧੁਰ ਦੀ ਮੌਜ, ਹਰਿ ਕਰਤਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ। ਧੁਰ ਦਾ ਮੇਲਾ ਹਰਿ ਨਿਰੰਕਾਰ, ਹਰਿ ਕਰਤਾ ਆਪ ਕਰਾਈਆ। ਲੇਖਾ ਜਾਣੇ ਜਾਨਣਹਾਰ, ਬੇਪਰਵਾਹ ਵੱਡੀ ਵਡਿਆਈਆ। ਗੁਰ ਅੰਗਦ ਦਾ ਉਧਾਰ, ਲਹਿਣਾ ਰਿਹਾ ਮੁਕਾਈਆ। ਅਗਲਾ ਲੇਖਾ ਵਿਚ ਸੰਸਾਰ, ਸਾਹਿਬ ਸਵਾਮੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਚ ਸਰਨਾਈ ਦੇਵੇ ਆਪ, ਆਪਣੀ ਦਇਆ ਕਮਾਇੰਦਾ। ਸਿਰ ਰਖੇ ਦੇ ਕਰ ਹਾਥ, ਮਿਹਰ ਨਜ਼ਰ ਉਠਾਇੰਦਾ। ਧੁਰ ਦਾ ਬਣ ਕੇ ਸੱਜਣ ਸਾਕ, ਨਾਤਾ ਤੋੜ ਨਿਭਾਇੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਦੇਵੇ ਸਾਖਿਆਤ, ਆਪ ਆਪਣਾ ਹੁਕਮ ਵਰਤਾਇੰਦਾ।

੨੪ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਮਹਿੰਦਰ ਸਿੰਘ ਦੇ ਗ੍ਰਹਿ
ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਕਲਜੁਗ ਕਹੇ ਮੇਰੀ ਮੁਕੀ ਔਧ, ਜਨ ਭਗਤਾਂ ਸੀਸ ਨਿਵਾਈਆ। ਜਿਨ੍ਹਾਂ ਨੂੰ ਪੁਰਖ ਅਕਾਲ ਕੀਤਾ ਬੋਧ, ਅੰਧ ਅਗਿਆਨ ਦਿਤਾ ਮਿਟਾਈਆ । ਆਤਮ ਪਰਮਾਤਮ ਲਈ ਸੋਧ, ਸਵੱਛ ਸਰੂਪ ਆਪਣਾ ਦਰਸ ਵਖਾਈਆ। ਅੰਦਰੋਂ ਕਟ ਕੇ ਹਉਮੇ ਰੋਗ, ਦੂਈ ਦੁਖੜਾ ਦਿਤਾ ਗਵਾਈਆ। ਸਤਿ ਸਤਿ ਦਾ ਕਰ ਕੇ ਧੁਰ ਸੰਜੋਗ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਨਾਮ ਸੁਣਾ ਕੇ ਸਚ ਸਲੋਕ, ਤੂੰ ਮੇਰਾ ਤੇਰਾ ਇਕੋ ਢੋਲਾ ਦਿਤਾ ਦ੍ਰਿੜਾਈਆ। ਲੇਖਾ ਚੁਕਾ ਕੇ ਚੌਦਾਂ ਲੋਕ, ਚੌਦਾਂ ਤਬਕਾਂ ਪੰਧ ਮੁਕਾਈਆ। ਸਚ ਪ੍ਰੀਤੀ ਬਖ਼ਸ਼ ਕੇ ਧੁਰ ਦੀ ਓਟ, ਕਵਲ ਚਰਨ ਉਪਰ ਧਰਨ ਦਿਤੀ ਸਰਨਾਈਆ। ਨਾਮ ਤਨ ਨਗਾਰੇ ਲਾ ਕੇ ਚੋਟ, ਸੋਈ ਸੁਰਤੀ ਦਿਤੀ ਉਠਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਕਢ ਕੇ ਖੋਟ, ਸਚ ਸੁਗੰਧੀ ਨਾਮ ਭਰਾਈਆ। ਨਿਰਮਲ ਨੂਰ ਪਰਕਾਸ਼ ਕਰ ਕੇ ਜੋਤ, ਜੋਤੀ ਜੋਤ ਕਰੀ ਰੁਸ਼ਨਾਈਆ। ਜਿਥੇ ਕੋਈ ਨਾ ਸਕਿਆ ਪਹੁੰਚ, ਮੰਜ਼ਲ ਦਿਤੀ ਬੇਪਰਵਾਹੀਆ। ਆਦਿ ਅੰਤ ਅਖ਼ੀਰੀ ਇਕੋ ਮੌਜ, ਮਜਲਸ ਆਪਣੀ ਦਿਤੀ ਵਖਾਈਆ। ਜਿਥੇ ਕੋਈ ਨਾ ਸਕੇ ਰੋਕ, ਅਧ ਵਿਚਕਾਰ ਨਾ ਕੋਇ ਅਟਕਾਈਆ। ਸਚਖੰਡ ਦਵਾਰਾ ਬਖ਼ਸ਼ ਕੇ ਕਿਲਾ ਕੋਟ, ਕੋਟਨ ਕੋਟਾਂ ਵਿਚੋਂ ਪਾਰ ਲੰਘਾਈਆ। ਕਲਜੁਗ ਕਹੇ ਮੇਰੀ ਅੰਤ ਅਖ਼ੀਰੀ ਮੁੱਕੀ ਸੋਚ, ਸਮਝ ਸਮਝ ਦਿਤੀ ਬਦਲਾਈਆ। ਜਿਸ ਦੇ ਦਰਸ਼ਨ ਗੁਰ ਅਵਤਾਰ ਪੀਰ ਪੈਗ਼ੰਬਰ ਨਵ ਨੌ ਚਾਰ ਰਹੇ ਲੋਚ, ਸੋ ਲੋਚਾ ਪੂਰ ਆਸਾ ਮਨਸਾ ਵਿਚ ਸਮਾਈਆ। ਜਿਸ ਦੀ ਖਾਣੀ ਬਾਣੀ ਕਰਦੀ ਰਹੀ ਖੋਜ, ਗਹਿਰ ਗੰਭੀਰ ਬੇਨਜ਼ੀਰ ਆਪਣੀ ਨਜ਼ਰ ਰਿਹਾ ਉਠਾਈਆ। ਗੁਰਮੁਖਾਂ ਆਵਣ ਜਾਵਣ ਪਤਿਤ ਪਾਵਨ ਧੁਰ ਦਾ ਕਟ ਵਿਜੋਗ, ਸਾਚਾ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਕਲਜੁਗ ਕਹੇ ਮੇਰਾ ਅੰਤ ਅਖ਼ੀਰ, ਤਾ ਆਖ਼ਰ ਦਿਆਂ ਜਣਾਈਆ। ਮੈਂ ਨਜ਼ਰੀ ਤਕਿਆ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਸਵੰਬਰ ਸਾਚਾ ਰਿਹਾ ਰਚਾਈਆ। ਜਿਸ ਦਾ ਸ਼ਬਦ ਨਿਰਾਲਾ ਅਨੋਖਾ ਤੀਰ, ਅਣਿਆਲਾ ਤਿੱਖੀ ਮੁਖੀ ਧਾਰ ਜਣਾਈਆ। ਜੋ ਦੋ ਜਹਾਨਾਂ ਮੰਜ਼ਲ ਪੈਂਡਾ ਪੰਧ ਰਿਹਾ ਚੀਰ, ਚਾਰ ਕੁੰਟ ਦਹਿ ਦਿਸ਼ਾ ਵੇਖੇ ਥਾਉਂ ਥਾਈਂਆ। ਜਿਸ ਮਿਹਰ ਨਜ਼ਰ ਨਾਲ ਜਨ ਭਗਤਾਂ ਬਦਲ ਦਿਤੀ ਤਕ਼ਦੀਰ, ਤਦਬੀਰ ਨਾਲ ਤਾਸੀਰ ਦਿਤੀ ਬਦਲਾਈਆ। ਲੇਖੇ ਲਾ ਕੇ ਸ਼ਾਹ ਹਕੀਰ ਫ਼ਕੀਰ, ਦੀਨ ਮਜ਼੍ਹਬ ਸ਼ਰਅ ਜ਼ੰਜੀਰ ਦਿਤੀ ਕਟਾਈਆ। ਦੂਰ ਦੁਰਾਡਾ ਹਕ ਖ਼ੁਦਾਈ ਨਜ਼ਰੀ ਆਏ ਮਹਿਰਾਬ ਮਹਿਬੂਬ ਨਜ਼ਦੀਕ, ਗ੍ਰਹਿ ਮੰਦਰ ਅੰਦਰ ਮੇਲ ਮਿਲਾਇਆ ਸਹਿਜ ਸੁਭਾਈਆ। ਜਿਸ ਦਾ ਖੇਲ ਨਿਰਾਲਾ ਤੱਕਿਆ ਅਜਬ ਅਜੀਬ, ਜਗਤ ਬੁੱਧੀ ਭੇਵ ਕੋਇ ਨਾ ਆਈਆ। ਜਿਸ ਦਾ ਧੁਰ ਦਾ ਕਲਮਾ ਕ਼ੁਦਰਤ ਕ਼ਾਦਰ ਕ਼ਦਰਾਂ ਵਾਲੀ ਦੱਸੇ ਹਦੀਸ, ਹਜ਼ਰਤਾਂ ਦਾ ਹਜ਼ਰਤ ਹਾਜ਼ਰ ਹੋ ਕੇ ਆਪਣਾ ਹੁਕਮ ਵਰਤਾਈਆ। ਲੇਖਾ ਚੁਕਾ ਕੇ ਬੀਸ ਇਕੀਸ, ਬਿਸਤਰੇ ਸਭ ਦੇ ਦਿਤੇ ਬੰਧਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਦੋ ਜਹਾਨ ਸ੍ਰੀ ਭਗਵਾਨ ਸਚ ਸਵਾਮੀ ਦੇਵਣਹਾਰ ਆਪਣੀ ਤਰਤੀਬ, ਤਰਹ ਤਰਹ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਆਦਿ ਸ਼ਕਤ ਸਰਬ ਦਿਤੇ ਸਮਝਾਈਆ। ਕਲਜੁਗ ਕਹੇ ਮੇਰੀ ਕੂੜ ਕੁੜਿਆਰੀ ਭਗਤਾਂ ਅੰਦਰੋਂ ਮੇਟ ਕੇ ਲੀਕ, ਸ਼ਬਦ ਅਗੰਮੀ ਕਰ ਕੇ ਤਸਦੀਕ਼, ਬਿਨ ਅਬਾਦਤ ਸਚ ਸ਼ਹਾਦਤ ਦਿਤੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕਹੇ ਮੇਰੀ ਅੰਤ ਅੰਤ ਜਨ ਭਗਤੋ ਅਰਦਾਸ, ਭਗਵਨ ਲੇਖਾ ਰਿਹਾ ਮੁਕਾਈਆ। ਜਿਨ੍ਹਾਂ ਦਾ ਸਾਹਿਬ ਉਹਨਾਂ ਦੇ ਵਸਿਆ ਪਾਸ,

ਤਿਨ੍ਹਾਂ ਦਾ ਲਹਿਣਾ ਦੇਣਾ ਦਿਤਾ ਚੁਕਾਈਆ । ਮੇਰੀ ਅੰਤ ਅਖ਼ੀਰੀ ਖ਼ਾਹਿਸ਼, ਮੈਂ ਵਸਾਂ ਸਵਾਸ ਸਵਾਸ, ਬੀਸ ਬੀਸੇ ਪੂਰੀ ਹੋਈ ਆਸ, ਨਿਰਾਸਤਾ ਆਪਣਾ ਮੁਖ ਭਵਾਈਆ। ਮੈਂ ਤਕ ਕੇ ਵੇਖਿਆ ਪ੍ਰਿਥਮੀ ਆਕਾਸ਼, ਲੱਖ ਚੁਰਾਸੀ ਪੰਜ ਤੱਤ ਕਾਇਆ ਵੇਖਿਆ ਲਬਾਸ, ਮੰਡਲ ਮੰਡਪ ਗੋਪੀ ਕਾਹਨ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਪੈਂਦੀ ਵੇਖੀ ਰਾਸ, ਰਸਤਾ ਤੱਕਿਆ ਬੇਪਰਵਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਸਿਮਰਨ ਪੂਜਾ ਪਾਠ ਵੇਖੀ ਨਿਮਾਜ਼, ਅੰਦਰ ਵੜ ਕੇ ਮਹਲ ਚੜ੍ਹ ਕੇ ਵੇਖਿਆ ਨਾ ਕਿਸੇ ਆਗ਼ਾਜ਼, ਰਾਜ਼ ਸਕਿਆ ਨਾ ਕੋਇ ਖੁਲ੍ਹਾਈਆ। ਮੈਂ ਹੈਰਾਨ ਹੋ ਕੇ ਵੈਰਾਨ ਹੋ ਕੇ ਸ਼ੈਤਾਨ ਹੋ ਕੇ ਨੌਜਵਾਨ ਹੋ ਕੇ ਨਿਗਹਬਾਨ ਹੋ ਕੇ ਜਨ ਭਗਤਾਂ ਕਹਾਂ ਸ਼ਾਬਾਸ਼, ਧਿਆਨ ਧੁਰ ਦਾ ਇਕ ਲਗਾਈਆ । ਜਿਨ੍ਹਾਂ ਮੇਰੇ ਅੰਦਰ ਰਹਿ ਕੇ ਆਪਣੇ ਮੰਦਰ ਲਿਆ ਝਾਕ, ਜਿਥੇ ਪ੍ਰਭੂ ਦਾ ਮੇਲਾ ਹੋਇਆ ਨਾਲ ਇਤਫ਼ਾਕ, ਨਾਤਾ ਤੁਟ ਗਿਆ ਕੂੜੇ ਸਾਕ, ਸੱਜਣ ਮਿਲਿਆ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੇ ਕੀਤੇ ਭਵਿਖਤ ਵਾਕ, ਨੌ ਖੰਡ ਪ੍ਰਿਥਮੀ ਖੋਲ੍ਹੇ ਤਾਕ, ਸ਼ਬਦ ਅਗੰਮੀ ਚੜ੍ਹੇ ਰਾਕ, ਦੋ ਜਹਾਨਾਂ ਆਪਣੇ ਹੱਥ ਵਿਚ ਪਕੜੇ ਵਾਗ, ਦੂਜਾ ਵਾਗੀ ਰਹਿਣ ਨਾ ਕੋਇ ਪਾਈਆ। ਬੀਸ ਬੀਸਾ ਹਰਿ ਜਗਦੀਸਾ ਸਭ ਦਾ ਲੇਖਾ ਕਰੇ ਬੇਬਾਕ, ਸਚ ਦਵਾਰੇ ਸਨਮੁਖ ਹੋ ਕੇ ਸਾਰੇ ਹੋਏ ਲਾਜਵਾਬ, ਅਹਿਬਾਬ ਰਬਾਬ ਤੰਦ ਸਤਾਰ ਧੁਰ ਦੀ ਆਪਣੀ ਇਕ ਵਜਾਈਆ। ਜਨ ਭਗਤਾਂ ਦੇ ਕੇ ਚਰਨ ਪ੍ਰੀਤੀ ਧੁਰ ਦਾ ਲਾਭ, ਆਸਾ ਮਨਸਾ ਪੂਰੀ ਕਰ ਕੇ ਮੁਰਾਦ, ਮੁਰਦੇ ਮੁਹੱਬਤ ਨਾਲ ਜ਼ਿੰਦਾ ਲਏ ਕਰਾਈਆ। ਵਸਦਾ ਖੇੜਾ ਬਿਨਾ ਉਜੜਿਆਂ ਹੋਏ ਆਬਾਦ, ਆਤਮ ਅੰਤਰ ਪਏ ਜਾਗ, ਸਚ ਪ੍ਰੀਤੀ ਉਪਜੇ ਵੈਰਾਗ, ਜਗਤ ਤ੍ਰਿਸ਼ਨਾ ਆਗ ਦਏ ਬੁਝਾਈਆ। ਜਿਸ ਹੰਸ ਬਣਾਏ ਕਾਗ, ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਸੁਣਾਏ ਆਵਾਜ਼, ਪਰਦਾ ਓਹਲਾ ਲਾਹ ਕੇ ਦੇਸ ਮਾਝ, ਸੀਸ ਜਗਦੀਸ਼ ਰਖ ਕੇ ਤਾਜ, ਤਾਜਾਂ ਵਾਲੇ ਤਖ਼ਤ ਨਿਵਾਸੀ ਤਖ਼ਤਾ ਦੀਨ ਦੁਨੀ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਖੇਲੇ ਖੇਲ ਹਕ ਗੁਸਾਂਈਂਆ। ਕਲਜੁਗ ਕਹੇ ਮੈਨੂੰ ਕੋਈ ਨਾ ਕਿਹੋ ਕਮਲਾ, ਕਲਮੇ ਵਾਲਿਆਂ ਕਲਮਾ ਅਗਲਾ ਦਿਆਂ ਪੜ੍ਹਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪੀਰ ਪੈਗ਼ੰਬਰ ਗੁਰ ਅਵਤਾਰ ਲੇਖਾ ਅਮਲਾਂ, ਆਮਲ ਕਾਮਲ ਮੁਰਸ਼ਦ ਧੁਰ ਦਾ ਹੁਕਮ ਰਿਹਾ ਜਣਾਈਆ। ਜਨ ਭਗਤ ਸੁਹੇਲੇ ਧੁਰ ਦੇ ਵੇਖਾਂ ਸੱਜਣਾਂ, ਸਾਜਣ ਹੋ ਕੇ ਖੋਜ ਖੁਜਾਈਆ। ਚਰਨ ਪ੍ਰੀਤੀ ਸਾਚੀ ਰੀਤੀ ਧੂੜੀ ਇਸ਼ਨਾਨ ਕਰਾਵਾਂ ਮਜਨਾ, ਕੂੜ ਕੁੜਿਆਰੀ ਦੁਰਮਤ ਮੈਲ ਧਵਾਈਆ। ਬਿਨ ਮੱਕੇ ਕਾਅਬਿਉਂ ਕਰਾਵਾਂ ਧੁਰ ਦਾ ਹੱਜਣਾ, ਹਾਜ਼ਰ ਹੋ ਕੇ ਹਜ਼ਰਤ ਦਿਆਂ ਮਿਲਾਈਆ। ਜਿਸ ਏਥੇ ਓਥੇ ਦੋ ਜਹਾਨ ਪਰਦਾ ਕਜਣਾ, ਨਾਮ ਦੁਸ਼ਾਲਾ ਸੀਸ ਓਢਣ ਦਏ ਟਿਕਾਈਆ। ਜਿਸ ਦਾ ਲੇਖਾ ਕੋਈ ਸਮਝ ਨਾ ਸਕੇ ਅਗਲਾ, ਪਿਛਲੇ ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ । ਕਲਜੁਗ ਕਹੇ ਮੈਂ ਕਲਜੁਗ ਜੀਵਾਂ ਕੀਤਾ ਕੰਗਲਾ, ਸਾਚੀ ਵਸਤ ਨਾਮ ਅਮੋਲਕ ਧਨ ਦੌਲਤ ਧੁਰ ਦੀ ਹੱਥ ਕਿਸੇ ਨਾ ਆਈਆ। ਗੁਰਮੁਖ ਗੁਰਸਿਖ ਸਚ ਪ੍ਰੀਤੀ ਮਨ ਆਤਮ ਰੰਗਲਾ, ਪਰਮਾਤਮ ਮਿਲ ਮਿਲ ਢੋਲਾ ਗਾਈਆ। ਅੱਠੇ ਪਹਿਰ ਦਿਵਸ ਰੈਣ ਤਨ ਮਨ ਅੰਦਰ ਰਹੇ ਚਾਰ ਮੰਗਲਾ, ਗੀਤ ਗੋਬਿੰਦ ਬਿਨ ਰਸਨਾ ਜੇਹਵਾ ਗਾਈਆ। ਕਲਜੁਗ ਕਹੇ ਜਨ ਭਗਤੋ ਮੈਂ ਅੰਤ ਏਹੋ ਮੰਗ ਮੰਗ ਲਾਂ, ਮਾਂਗਤ ਹੋ ਕੇ ਆਪਣੀ ਝੋਲੀ ਡਾਹੀਆ । ਪ੍ਰਭੂ ਤੇਰੀ ਚਰਨ ਪ੍ਰੀਤੀ ਸਦਾ ਸਦਾ ਸਦ ਅਨੰਦ ਲਾਂ, ਅਨੰਦ ਚੰਦ ਆਪਣਾ ਨੂਰੀ ਨੂਰ ਦੇਣਾ ਚਮਕਾਈਆ। ਆਪਣੀ ਮੰਜ਼ਲ ਦਾ ਪੈਂਡਾ ਲੰਘ ਲਾਂ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖੇ ਥਾਉਂ ਥਾਈਂਆ। ਸਚ ਪੋਸ਼ਾਕ ਨਾਮ ਹੋ ਰਹੀ ਤਿਆਰ, ਤ੍ਰੈਗੁਣ ਅਤੀਤਾ ਤ੍ਰੈਭਵਨ ਧਨੀ ਰਿਹਾ ਬਣਾਈਆ। ਜਿਸ ਨੂੰ ਜਾਨਣਹਾਰਾ ਇਕ ਇਕਲਾ ਏਕੰਕਾਰ, ਅਕਲ ਕਲਧਾਰੀ ਆਪਣੀ ਕਲ ਰਿਹਾ ਵਰਤਾਈਆ। ਜਨ ਭਗਤ ਦਾ ਬਣੇ

ਸ਼ਿੰਗਾਰ, ਜਗਤ ਜਹਾਨ ਨਾ ਪਾਵੇ ਸਾਰ, ਮਨ ਮਤਿ ਬੁਧਿ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੋਸ਼ਾਕ ਕਹੇ ਮੈਂ ਬਣਨਾ ਕੱਪੜ, ਤਨ ਮਾਟੀ ਖ਼ਾਕੀ ਦਿਆਂ ਵਡਿਆਈਆ। ਮੈਂ ਓਥੇ ਜਾਣਾ ਅੱਪੜ, ਜਿਥੇ ਮੰਜ਼ਲ ਬੇਪਰਵਾਹੀਆ। ਨਾ ਕੋਈ ਛੰਨ ਤੇ ਨਾ ਕੋਈ ਛੱਪਰ, ਮਹਲ ਅਟਲ ਨਜ਼ਰ ਕੋਇ ਨਾ ਆਈਆ। ਨਾ ਕੋਈ ਅੱਖਰ ਲਗ ਮਾਤਰ ਨਾ ਕੋਈ ਸਤਰ, ਹਿੰਦਸਿਆਂ ਵਾਲੀ ਵੰਡ ਨਾ ਕੋਇ ਵੰਡਾਈਆ । ਨਾ ਕੋਈ ਕ਼ਲਮ ਦਵਾਤ ਸ਼ਾਹੀ ਪੱਤਰ, ਨਾ ਕੋਈ ਕਾਤਬ ਲੇਖਾ ਰਿਹਾ ਜਣਾਈਆ। ਇਕੋ ਨੂਰ ਜ਼ਹੂਰ ਬ੍ਰਹਮ ਪਾਰਬ੍ਰਹਮ ਨਿਰੰਤਰ, ਨਰ ਨਿਰੰਕਾਰ ਨਿਰਾਕਾਰ ਸੋਭਾ ਪਾਈਆ । ਨਾ ਕੋਈ ਰਾਗ ਧੁੰਨ ਸ਼ਬਦ ਮੰਤਰ, ਗਾਇਣ ਗਾਥਾ ਨਾ ਕੋਇ ਦ੍ਰਿੜਾਈਆ। ਜਿਸ ਧਾਮ ਤੇ ਕੋਈ ਨਾ ਪਹੁੰਚਿਆ ਸੰਤਨ, ਕਬੀਰ ਜੁਲਾਹਾ ਤਕ ਕੇ ਖ਼ੁਸ਼ੀ ਮਨਾਈਆ। ਗੁਰਮੁਖ ਓਸ ਪਹੁੰਚਣਾ ਪਤਣ, ਜਿਥੇ ਖੇਵਟ ਖੇਟਾ ਸ਼ਹਿਨਸ਼ਾਹੀਆ। ਸਚ ਦਵਾਰਾ ਵੇਖਣਾ ਓਹ ਵਤਨ, ਜਿਸ ਵਤਨ ਵਿਚੋਂ ਬੇਵਤਨ ਹੋ ਕੇ ਲੋਕਮਾਤ ਫੇਰਾ ਪਾਈਆ। ਸਤਿਗੁਰ ਸ਼ਬਦ ਪੋਸ਼ਾਕ ਕਹੇ ਭਗਤਾਂ ਦਾ ਭਗਤੀ ਵਾਲਾ ਪੂਰਾ ਹੋਇਆ ਯਤਨ, ਯਥਾਰਥ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਣਤ ਰਿਹਾ ਬਣਾਈਆ। ਪੋਸ਼ਾਕ ਕਹੇ ਮੈਨੂੰ ਕੋਈ ਨਾ ਸੀਏ ਨਾਲ ਸੂਈ ਧਾਗਾ, ਜਗਤ ਕਲਾ ਨਾ ਕੋਇ ਵਡਿਆਈਆ । ਜਗਤ ਕੂੜ ਕੁੜਿਆਰ ਨਾਲ ਮੈਨੂੰ ਕਦੇ ਨਾ ਲਗੇ ਦਾਗ਼ਾ, ਮੈਲਾ ਰੂਪ ਨਾ ਕੋਇ ਵਟਾਈਆ। ਮੈਂ ਓਸ ਦੀ ਰੱਖਾਂ ਲਾਜਾ, ਜਿਸ ਨੂੰ ਮਿਲਿਆ ਪ੍ਰਭੂ ਵਡਭਾਗਾ, ਭਾਗਾਂ ਵਾਲਿਆਂ ਭਾਗ ਧੁਰ ਦਾ ਝੋਲੀ ਪਾਈਆ । ਨੰਗੇ ਪਿੰਡੇ ਰਵਿਦਾਸ ਮਾਰੀ ਇਕ ਆਵਾਜ਼ਾ, ਬੋਲ ਕੇ ਕਿਹਾ ਗ਼ਰੀਬ ਨਿਵਾਜ਼ਾ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਮਹਿਬੂਬ ਮਹਿਮਾਨ ਹੋ ਕੇ ਮੁਹੱਬਤ ਵਿਚ ਆ ਜਾ, ਆਪ ਆਪਣਾ ਰੰਗ ਰੰਗਾਈਆ। ਤਨ ਬਸਤਰ ਇਕ ਪਹਿਨਾ ਜਾ, ਤਨ ਖ਼ਾਕੀ ਆਪਣੇ ਰੰਗ ਰੰਗਾਈਆ । ਅਬਿਨਾਸ਼ੀ ਕਰਤੇ ਕਿਹਾ ਇਹ ਲੇਖਾ ਵਡ ਹਿਸਾਬਾ, ਬਿਨ ਕ਼ਲਮ ਸ਼ਾਹੀ ਦਿਆਂ ਜਣਾਈਆ। ਜਿਸ ਵੇਲੇ ਜੋਤੀ ਜਲਵਾ ਧਰ ਕੇ ਆਇਆ ਦੇਸ ਮਾਝਾ, ਮਜਲਸ ਭਗਤਾਂ ਵਿਚ ਰਖਾਈਆ। ਓਸ ਵੇਲੇ ਤੇਰਾ ਤਨ ਨਾ ਹੋਵੇ ਨਾਂਗਾ, ਸੋਹਣਾ ਬਸਤਰ ਦਿਆਂ ਪਹਿਨਾਈਆ। ਜਿਸ ਬਸਤਰ ਦਾ ਜਗਤ ਜਹਾਨ ਵਿਚ ਕੋਈ ਨਾ ਹੋਵੇ ਗਾਹਕਾ, ਬਿਨ ਕ਼ੀਮਤ ਤੇਰੇ ਹੱਥ ਫੜਾਈਆ। ਉਹ ਬਸਤਰ ਆਪਣੀ ਆਸ ਰਖ ਕੇ ਆਪਣੇ ਵੇਲੇ ਨਾਲ ਜਾਗਾ, ਆਪਣੀ ਆਪ ਲਏ ਅੰਗੜਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਧੁਰ ਦੇ ਠਾਕਰ ਮੇਰੀ ਰਖ ਲਾਜਾ, ਦੇ ਮਾਣ ਸੱਚੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਾਇਆ ਮੰਦਰ ਅੰਦਰ ਆਤਮ ਪਰਮਾਤਮ ਸਤਿ ਪ੍ਰੇਮ ਸਚ ਨੇਮ ਦੀ ਪਹਿਨਾਏ ਉਹ ਪੋਸ਼ਾਕਾ, ਜਿਸ ਪੋਸ਼ਾਕ ਦਾ ਕਾਇਆ ਮਾਟੀ ਹੱਡ ਮਾਸ ਨਾੜੀ ਰਕਤ ਅੰਦਰ ਲਬਾਸ ਦਏ ਛੁਪਾਈਆ।

੨੪ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਹਰਭਜਨ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਇਕ ਦਿਨ ਬਾਲਮੀਕ ਬੈਠਾ ਨਾਲ ਧਿਆਨ, ਅੰਤਰ ਅੰਤਰ ਧਿਆਨ ਲਗਾਈਆ। ਓਸ ਸੁਣਿਆ ਅਗੰਮੀ ਇਕ ਫ਼ਰਮਾਨ, ਧੁਰ ਸੰਦੇਸ਼ਾ ਸ਼ਹਿਨਸ਼ਾਹੀਆ। ਸੁਣ ਕੇ ਹੋਇਆ ਹੈਰਾਨ, ਕਵਣ ਢੋਲੇ ਰਿਹਾ ਗਾਈਆ। ਕਿਰਪਾ ਕਰ ਸ੍ਰੀ ਭਗਵਾਨ, ਆਪਣਾ ਹੁਕਮ ਦਿਤਾ ਜਣਾਈਆ । ਬਾਲ ਰਿਸ਼ੀ ਖੇਲ ਮਹਾਨ, ਮਹਿੰਮਾ ਅਗੰਮ ਅਥਾਹੀਆ। ਜਿਸ ਵੇਲੇ ਜੁਗ ਚੌਕੜੀ ਬੀਤੇ ਵਿਚ ਜਹਾਨ, ਕਲਜੁਗ ਵੇਲਾ ਅੰਤਮ ਦਏ ਗਵਾਹੀਆ । ਓਸ ਵੇਲੇ ਕਿਰਪਾ ਕਰੇ ਆਪ ਮਿਹਰਵਾਨ, ਨਜ਼ਰ

ਮਿਹਰ ਇਕ ਉਠਾਈਆ। ਸਚ ਦਵਾਰੇ ਚਰਨ ਛੁਹਾਏ ਆਣ, ਰੂਪ ਅਨੂਪਾ ਵੇਸ ਵਟਾਈਆ। ਜਿਸ ਦੀ ਕਰੇ ਨਾ ਕੋਈ ਪਹਿਚਾਣ, ਭਾਂਡਾ ਭਰਮ ਨਾ ਕੋਇ ਭੰਨਾਈਆ। ਉਹ ਸਖ਼ੀਆਂ ਦਾ ਸੁਲਤਾਨ, ਰਾਮਾਂ ਦਾ ਰਾਮ ਨੂਰ ਖ਼ੁਦਾਈਆ। ਜਿਹੜੀ ਭੂਮੀ ਹੁਣ ਨਜ਼ਰ ਆਵੇ ਸ਼ਮਸ਼ਾਨ, ਮੁਰਦੇ ਰਹੀ ਜਲਾਈਆ। ਏਥੇ ਭਗਤ ਕਰੇ ਪਰਵਾਨ, ਪਰਵਾਨਾ ਆਪਣਾ ਹੱਥ ਫੜਾਈਆ। ਓਧਰੋਂ ਆ ਗਿਆ ਨੌਜਵਾਨ, ਪਾਲੀ ਚੋਖਰਾਂ ਸੇਵ ਕਮਾਈਆ। ਓਨ ਵੇਖਿਆ ਮਾਰ ਧਿਆਨ, ਕਵਣ ਸੁੰਨ ਸਮਾਧੀ ਵਿਚ ਸਮਾਈਆ। ਸਹਿਜ ਸੁਭਾਓ ਚਰਨ ਨਮਸਤੇ ਕੀਤੀ ਆਣ, ਧੂੜੀ ਟਿੱਕਾ ਖ਼ਾਕ ਰਮਾਈਆ। ਬਾਲਮੀਕ ਬਦਲ ਕੇ ਆਪਣਾ ਧਿਆਨ, ਝਟ ਪੁਸ਼ਤ ਪਨਾਹ ਆਪਣਾ ਹੱਥ ਦਿਤਾ ਟਿਕਾਈਆ। ਓਧਰੋਂ ਆਇਆ ਧੁਰ ਫ਼ਰਮਾਨ, ਹਰਿ ਸੁਨੇਹੜਾ ਸਚ ਜਣਾਈਆ। ਰਿਸ਼ੀ ਏਸ ਦੀ ਕਰ ਪਹਿਚਾਣ, ਨੇਤਰ ਨੇਤਰਾਂ ਨਾਲ ਜੁੜਾਈਆ । ਅੰਤਮ ਲਹਿਣਾ ਦੇਣਾ ਮੈਂ ਦੇਵਾਂ ਬਣ ਕੇ ਗੁਣ ਨਿਧਾਨ, ਗੁਣਵੰਤਾ ਹੋ ਕੇ ਝੋਲੀ ਪਾਈਆ। ਬਾਲਮੀਕ ਸੀਸ ਨਿਵਾਇਆ ਕਿਹਾ ਵਾਹ ਮੇਰੇ ਮਿਹਰਵਾਨ, ਤੇਰੀ ਬੇਪਰਵਾਹੀਆ। ਓਸ ਪਾਲੀ ਨੇ ਮੰਗ ਲਿਆ ਦਾਨ, ਝੋਲੀ ਆਪਣੀ ਅਗੇ ਡਾਹੀਆ। ਮੇਰੀ ਪ੍ਰੀਤੀ ਰਹੇ ਨਾਲ, ਜਗਤ ਕੰਗਾਲ ਮਿਲੇ ਮਾਣ ਵਡਿਆਈਆ। ਬਾਲਮੀਕ ਕਿਹਾ ਮੇਰੇ ਲਾਲ, ਲਾਲ ਰੰਗ ਦੇਵਾਂ ਰੰਗਾਈਆ। ਤੇਰਾ ਮੇਰੇ ਅਗੇ ਸੁਆਲ, ਮੈਂ ਧੁਰ ਦਰਗਾਹੀ ਦਿਆਂ ਪੁਚਾਈਆ। ਜਿਸ ਦੇ ਕੋਲ ਸਭ ਦਾ ਅਹਿਵਾਲ, ਲੇਖਾ ਜਾਣੇ ਥਾਉਂ ਥਾਈਂਆ। ਜੁਗ ਚੌਕੜੀ ਜੋ ਬਦਲਣਹਾਰਾ ਚਾਲ, ਆਪਣਾ ਹੁਕਮ ਵਰਤਾਈਆ। ਓਸ ਪਾਲੀ ਬੇਹਾਲ ਹੋ ਕੇ ਕਿਹਾ ਮੇਰੀ ਕਰਨੀ ਸੰਭਾਲ, ਸਭਾ ਆਪਣੀ ਲੈਣਾ ਮਿਲਾਈਆ। ਰਿਸ਼ੀ ਸਹਿਜ ਸੁਭਾਓ ਕਿਹਾ ਤੇਰਾ ਬਣਾਂ ਆਪ ਦਲਾਲ, ਦਲਾਲੀ ਦੋ ਜਹਾਨ ਕਮਾਈਆ। ਜਿਸ ਵੇਲੇ ਵੇਲਾ ਵਕ਼ਤ ਪਹੁੰਚਿਆ ਆਣ, ਸ੍ਰੀ ਭਗਵਾਨ ਦਿਆਂ ਮਿਲਾਈਆ। ਸ਼ਬਦ ਅਗੰਮੀ ਚੜ੍ਹਾ ਕੇ ਬਬਾਨ, ਮੰਜ਼ਲ ਮੰਜ਼ਲ ਪੰਧ ਚੁਕਾਈਆ। ਧਰਨੀ ਕਿਹਾ ਮੈਂ ਵੇਖ ਕੇ ਹੋਈ ਹੈਰਾਨ, ਕਿਸ ਬਿਧ ਰਿਹਾ ਲੇਖਾ ਲੇਖੇ ਵਿਚ ਪਾਈਆ। ਬਾਲਮੀਕ ਦਾ ਸਾਥੀ ਬਾਲ ਅੰਞਾਣ, ਬਾਲੀ ਬੁਧਿ ਹਿਰਦਾ ਸੁਧ ਖ਼ੁਸ਼ੀ ਵਖਾਈਆ। ਭਜਨ ਸਿੰਘ ਭੱਜਿਆ ਨਹੀਂ ਭੱਜੇ ਜਾਂਦਿਆਂ ਨੂੰ ਮਿਲਾਇਆ ਆਣ, ਆਣ ਆਪਣੀ ਰਿਹਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਬ ਰਿਹਾ ਚੁਕਾਈਆ।

੨੪ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੈਂ ਭਾਗਾਂ ਵਾਲੀ ਭੂਮੀ, ਮੇਰੇ ਅੰਤਰ ਵਜੀ ਵਧਾਈਆ। ਜਿਸ ਨੂੰ ਖੋਜਦੇ ਰਿਖੀ ਮੁਨੀ, ਮਾਨਵ ਭਜਣ ਵਾਹੋ ਦਾਹੀਆ। ਜਿਸ ਨੂੰ ਲਭਦੇ ਵਡ ਗੁਣ ਗੁਣੀ, ਗੁਣਵਾਨ ਖੋਜ ਖੁਜਾਈਆ। ਸੋ ਸਾਹਿਬ ਸਵਾਮੀ ਪੁਕਾਰ ਸਚ ਸੁਣੀ, ਸਚਖੰਡ ਨਿਵਾਸੀ ਦਇਆ ਕਮਾਈਆ। ਆਪਣੇ ਨਾਮ ਨਿਧਾਨ ਦੀ ਸੁਣਾਵਣ ਆਇਆ ਧੁਨੀ, ਰਾਗ ਅਗੰਮੀ ਢੋਲਾ ਗਾਈਆ। ਵਸਤ ਦੇਵਣ ਆਇਆ ਅਨਮੁੱਲੀ, ਦੌਲਤ ਬੇਪਰਵਾਹੀਆ। ਜਿਥੇ ਸੋਹੇ ਇਹ ਕੁਲੀ, ਕੁਲ ਮਾਲਕ ਖ਼ੁਸ਼ੀ ਮਨਾਈਆ। ਮੈਨੂੰ ਉਹ ਕਥਾ ਕਹਾਣੀ ਨਹੀਂ ਭੁੱਲੀ, ਜਿਹੜੀ ਬਾਲਮੀਕ ਇੱਕੀ ਸਾਲ ਤਪਸਿਆ ਗਿਆ ਕਮਾਈਆ। ਖਾ ਕੇ ਰੁੱਖੀ ਸੁੱਕੀ ਗੁੱਲੀ, ਸੁੱਕੇ ਟੁਕੜਿਆਂ ਝਟ ਲੰਘਾਈਆ। ਪਾਣੀ ਥੋੜ੍ਹਾ ਲਾ ਕੇ ਬੁਲੀਂ, ਬਲ ਆਪਣਾ ਗਿਆ ਵਧਾਈਆ। ਉਸੇ ਦੀ ਫੁਲਵਾੜੀ ਫੁੱਲੀ, ਆਪਣੀ ਰੁਤ ਰਹੀ ਬਦਲਾਈਆ। ਓਸੇ ਦੀ ਪ੍ਰੇਮ ਪ੍ਰੀਤੀ ਲਹਿਰ ਝੁੱਲੀ, ਪਵਣ ਠੰਡੀ ਠੰਡਕ ਰਹੀ ਪਾਈਆ। ਓਸੇ ਦੀ ਪ੍ਰੀਤੀ ਚਰਨਾਂ ਉਤੇ ਘੋਲ ਘੁੱਲੀ, ਘਾਇਲ ਹੋ ਕੇ ਰਹੀ ਜਣਾਈਆ। ਓਸੇ ਦੀ ਸੁਰਤ ਅੰਦਰੋਂ ਖੁਲ੍ਹੀ, ਸਾਵਧਾਨ ਹੋ ਕੇ ਢੋਲਾ ਗਾਈਆ। ਧਰਨੀ ਕਹੇ ਮੈਨੂੰ ਵਸਤ ਮਿਲੀ ਅਨਮੁੱਲੀ, ਕਰਤੇ ਝੋਲੀ ਦਿਤੀ ਪਾਈਆ। ਮੇਰੀ ਪਤ ਟਹਿਣੀ ਮੂਲ ਨਾ ਫੁੱਲੀ, ਫੁਲ ਸੋਹਣਾ ਦਿਤਾ ਲਗਾਈਆ।

ਲੋਕਮਾਤ ਮੇਰੀ ਖ਼ਾਕ ਨਾ ਰੁਲੀ, ਰੁਲਦੀ ਖ਼ਾਕ ਨੂੰ ਪਾਕ ਦਿਤਾ ਬਣਾਈਆ। ਆਪਣੇ ਪ੍ਰੇਮ ਪਿਆਰ ਦੀ ਅੰਮ੍ਰਿਤ ਦੇ ਕੇ ਨਿਝਰ ਚੁਲੀ, ਚੇਲਾ ਗੁਰੂ ਇਕੋ ਰੰਗ ਰੰਗਾਈਆ। ਜਿਸ ਦੀ ਬੂੰਦ ਸਵਾਂਤੀ ਮੂਲ ਨਾ ਡੁੱਲ੍ਹੀ, ਕਤਰਾ ਕਤਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਰ ਹੌਲਾ ਰਿਹਾ ਕਰਾਈਆ।

ਧਰਨੀ ਕਹੇ ਮੈਂ ਕਿਹਾ ਨਿਧੜਕ, ਹੌਸਲੇ ਨਾਲ ਜਣਾਈਆ। ਭਗਤਾਂ ਦੀ ਸਿੱਧੀ ਸੜਕ, ਰਹਿਬਰ ਹੋ ਕੇ ਰਿਹਾ ਲਗਾਈਆ। ਮੰਜ਼ਲ ਵਿਚ ਨਹੀਂ ਕੋਈ ਅਟਕ, ਰਸਤਾ ਬਿਖੜਾ ਨਾ ਕੋਇ ਜਣਾਈਆ। ਅਧ ਵਿਚਕਾਰ ਕੋਈ ਨਾ ਰਹੇ ਲਟਕ, ਜਿਸ ਨੂੰ ਪਲੂ ਰਿਹਾ ਫੜਾਈਆ। ਜਗਤ ਨਾਲੋਂ ਚਾਲ ਨਿਰਾਲੀ ਕਰੇ ਮਟਕ, ਵਖਰਾ ਰੰਗ ਰੰਗਾਈਆ। ਭੈ ਭਉ ਚੁਕਾ ਕੇ ਕਰੇ ਬੇਖਟਕ, ਕੂੜਾ ਖਟਕਾ ਦਏ ਗਵਾਈਆ। ਲੇਖੇ ਲਾ ਕੇ ਬੂੰਦ ਰਕਤ, ਸੁਤ ਅਨਾਦੀ ਲਏ ਬਣਾਈਆ। ਆਤਮ ਪਰਮਾਤਮ ਦੇ ਕੇ ਸ਼ਕਤ, ਸਾਖਿਆਤ ਹੋਏ ਸਹਾਈਆ। ਲੇਖਾ ਚੁਕਾਵਣ ਆਇਆ ਭਗਤਾਂ ਦਾ ਫ਼ਕਤ, ਫ਼ਿਕਰਾ ਇਕੋ ਰਿਹਾ ਸੁਣਾਈਆ। ਭਰਮ ਭੁਲੇਖੇ ਪਾ ਕੇ ਜਗਤ, ਗੁਰਮੁਖ ਜੀਵਣ ਜੁਗਤੀ ਆਪਣੀ ਰਿਹਾ ਦ੍ਰਿੜਾਈਆ। ਆਤਮ ਦਰਸੀ ਹੋ ਕੇ ਦੇਵੇ ਦਰਸ, ਨਿਜ ਨੇਤਰ ਨੈਣ ਨੇਤਰ ਦਏ ਦਰਸਾਈਆ। ਜਨਮ ਜਨਮ ਦੀ ਮੇਟ ਕੇ ਹਰਸ, ਅਗਲੀ ਹਵਸ ਰਿਹਾ ਬੁਝਾਈਆ। ਏਸ ਦੀ ਕਿਆ ਕੋਈ ਕਰੇ ਪਰਖ, ਕਸਵਟੀ ਕਵਣ ਚੜ੍ਹਾਈਆ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਆਪਣੇ ਅੰਦਰ ਕਰ ਕੇ ਹੜਪ, ਤੜਪ ਜਗਤ ਦਿਤੀ ਲਗਾਈਆ। ਜਿਸ ਦਾ ਨਾਮ ਨਿਧਾਨਾ ਦੋ ਜਹਾਨਾਂ ਸ਼ਬਦ ਖੰਡਾ ਖੜਗ, ਲੱਖ ਚੁਰਾਸੀ ਝਟਕ ਝਟਕ ਰਿਹਾ ਵਖਾਈਆ। ਓਸ ਦੀ ਇਕੋ ਸਚ ਪ੍ਰੇਮ ਵਾਲੀ ਰਗੜ, ਜਨ ਭਗਤਾਂ ਦੀ ਆਤਮ ਨਾਲ ਪਰਮਾਤਮ ਹੋ ਕੇ ਦਏ ਛੁਹਾਈਆ । ਮੂਰਖ ਮੁਗਧ ਅੰਞਾਣ ਮਨ ਮਤਿ ਰਹੇ ਝਗੜ, ਝਗੜੇ ਵਿਚ ਸਰਬ ਲੋਕਾਈਆ । ਜਿਨ੍ਹਾਂ ਨੂੰ ਅੰਦਰੋ ਅੰਦਰ ਲਏ ਪਕੜ, ਸੁਰਤੀ ਸ਼ਬਦੀ ਡੋਰ ਬੰਧਾਈਆ। ਤੋਲ ਤੋਲ ਲਏ ਆਪਣੇ ਤੱਕੜ, ਨਾਮ ਤਰਾਜ਼ੂ ਕੰਡੇ ਲਏ ਉਠਾਈਆ। ਉਹ ਭਗਤ ਜਨ ਫ਼ਕੀਰਾਂ ਦੇ ਫ਼ੱਕਰ, ਫ਼ਿਕਰਾਂ ਦੇ ਫ਼ਿਕਰ ਸਾਰੇ ਜਾਣ ਮੁਕਾਈਆ । ਜਿਨ੍ਹਾਂ ਦਾ ਪੁਰਖ ਅਕਾਲ ਕਰੇ ਜ਼ਿਕਰ, ਧੁਰ ਦੇ ਢੋਲਿਆਂ ਵਿਚ ਗਾਈਆ। ਤਿਨ੍ਹਾਂ ਦਾ ਸਵਾਮੀ ਬਣ ਕੇ ਮਿਤਰ, ਮਿਤਰਤਾ ਦਏ ਜਣਾਈਆ। ਨੂਰ ਨੂਰ ਵਿਚੋਂ ਆਵੇ ਨਿਤਰ, ਜ਼ਹੂਰ ਜ਼ਹੂਰ ਕਰੇ ਰੁਸ਼ਨਾਈਆ। ਧਰਤੀ ਕਹੇ ਮੇਰਾ ਪ੍ਰੇਮ ਪ੍ਰੀਤੀ ਦਾ ਬਾਲਮੀਕ ਨਾਲ ਇਸ਼ਕ, ਆਸ਼ਕ ਮਾਸ਼ੂਕ ਦੋਹਾਂ ਤੋਂ ਵਖਰੀ ਆਪਣੀ ਧਾਰ ਚਲਾਈਆ। ਸੁਖ ਛਡ ਕੇ ਸਵਰਗ ਬਹਿਸ਼ਤ, ਆਪਣਾ ਕ਼ਦਮ ਉਠਾਈਆ। ਖ਼ੁਸ਼ੀ ਹੋਈ ਵੇਖ ਕੇ ਜਿਨ੍ਹਾਂ ਨੂੰ ਮਿਲ ਗਿਆ ਇਕੋ ਇਸ਼ਟ, ਰਾਮ ਵਸ਼ਿਸ਼ਟ ਜਿਨ੍ਹਾਂ ਦਾ ਸੰਗ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਜਨਮ ਦੀ ਭਗਤਾਂ ਦੀ ਸਦਾ ਆਪਣੇ ਕੋਲ ਰਖੇ ਲਿਸਟ, ਫ਼ਰਿਸਤ ਹੱਥ ਨਾ ਕਿਸੇ ਫੜਾਈਆ।