ਪੁਸਤਕਾਲਾਭੁਲਾਈਪੁਰ

੪ ਮਾਘ ਸ਼ਹਿਨਸ਼ਾਹੀ ਸੰਮਤ ੧ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਮਾਘ ਕਹੇ ਮੈਂ ਗੁਰਮੁਖ ਵੇਖਾਂ ਮੰਗਦੇ, ਮਾਂਗਤ ਹੋ ਕੇ ਝੋਲੀ ਡਾਹੀਆ। ਅੰਤਰ ਆਤਮ ਤਨ ਵਜੂਦ ਰੰਗਦੇ, ਕਾਇਆ ਮਾਟੀ ਖ਼ਾਕੀ ਸੋਭਾ ਪਾਈਆ। ਦੁਰਮਤ ਮੈਲ ਪਾਪ ਧੋ ਕੇ ਚੰਮ ਦੇ, ਚੰਮ ਦ੍ਰਿਸ਼ਟੀ ਜਾਣ ਬਦਲਾਈਆ। ਭੇਵ ਮੁਕਾ ਕੇ ਹੰ ਬ੍ਰਹਮ, ਦੇ, ਪਾਰਬ੍ਰਹਮ ਪ੍ਰਭ ਪਤਿਪਰਮੇਸ਼ਵਰ ਦਰਸ਼ਨ ਪਾਈਆ। ਪੁਰਖ ਅਕਾਲ ਦੇ ਗ੍ਰਹਿ ਜੰਮਦੇ, ਜਨਮ ਜਨਮ ਵਿਚੋਂ ਬਦਲਾਈਆ। ਮਾਨਸ ਜਨਮ ਬੇੜਾ ਬੰਨ੍ਹਦੇ, ਨਾਤਾ ਜਗਤ ਵਾਲਾ ਤੁੜਾਈਆ। ਝਗੜੇ ਮੁਕਾ ਕੇ ਖ਼ੁਸ਼ੀ ਗ਼ਮ ਦੇ, ਇਕੋ ਰੰਗ ਰਹੇ ਸਮਾਈਆ। ਲੇਖੇ ਮੁਕਾ ਕੇ ਮਮਤਾ ਮਮ ਦੇ, ਸੀਸ ਜਗਦੀਸ਼ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਸਰਨਾਈਆ। ਮਾਘ ਕਹੇ ਮੰਗਤਿਆਂ ਵਿਚੋਂ ਨਜ਼ਰੀ ਆਈ ਮੰਗਤੀ, ਜੁਗ ਚੌਕੜੀ ਦਏ ਗਵਾਹੀਆ। ਜਿਸ ਨੂੰ ਸਮਝੇ ਨਾ ਕੋਈ ਪੰਡਤੀ, ਵੇਦ ਸ਼ਾਸਤਰ ਪੁਰਾਨ ਨਾ ਕੋਇ ਦ੍ਰਿੜਾਈਆ। ਭੇਵ ਜਾਣੇ ਧਾਰ ਨਾ ਕੋਈ ਮਨ ਦੀ, ਬੁਧੀ ਪੜਦਾ ਨਾ ਕੋਇ ਉਠਾਈਆ। ਖੇਲ ਨਹੀਂ ਕਿਸੇ ਪੰਜ ਤਤ ਕਾਇਆ ਤਨ ਦੀ, ਤਤਵ ਤਤ ਨਾ ਕੋਇ ਵਡਿਆਈਆ। ਚਾਲ ਅਵੱਲੜੀ ਸ੍ਰੀ ਭਗਵਨ ਦੀ, ਪਾਰਬ੍ਰਹਮ ਪ੍ਰਭ ਖੇਲ ਖਿਲਾਈਆ। ਵਸਤ ਪਿਛਲੀ ਬਲ ਵਾਲੇ ਅੰਨ ਦੀ, ਹੁਕਮੇ ਅੰਦਰ ਲਈ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਮਾਘ ਕਹੇ ਮੈਂ ਮੰਗਤੇ ਵੇਖੇ ਜਗ, ਜੁਗ ਚੌਕੜੀ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਪ੍ਰਭ ਨੂੰ ਰਹੇ ਲੱਭ, ਬਿਨ ਅੱਖਾਂ ਅੱਖ ਖੁਲ੍ਹਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਰਹੇ ਭੱਜ, ਭੱਜਣ ਵਾਹੋ ਦਾਹੀਆ। ਨਾਮ ਸੰਦੇਸ਼ਿਆਂ ਵਿਚ ਰਹੇ ਸੱਦ, ਨਾਅਰੇ ਕਲਮਿਆਂ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਾਘ ਕਹੇ ਮੈਂ ਵੇਖਾਂ ਪੂਰਬ ਲਹਿਣਾ, ਲੇਖਾ ਲੇਖੇ ਵਿਚੋਂ ਪਰਗਟਾਈਆ। ਸਤਿਜੁਗ ਖੇਲ ਕੀਤਾ ਨਰ ਨਰਾਇਣਾ, ਨਰ ਹਰਿ ਦਇਆ ਕਮਾਈਆ। ਪੁਰਖ ਅਕਾਲ ਅਗੰਮੀ ਸ਼ਬਦੀ ਢੋਲਾ ਕਹਿਣਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਥੋੜਾ ਲੇਖਾ ਬਾਲਮੀਕ ਲਿਖਿਆ ਵਿਚ ਰਮਾਇਣਾ, ਸਤਰਾਂ ਸਾਢੇ ਤਿੰਨ ਵੰਡ ਵੰਡਾਈਆ। ਰਵਦਾਸ ਚਮਾਰ ਨੇਤਰ ਲੋਚਣ ਤੱਕ ਕੇ ਆਪਣੇ ਨੈਣਾਂ, ਅੱਖ ਪਰਤੱਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਕੀ ਦੱਸਾਂ ਕਾਰ, ਸੋਚ ਸਮਝ ਰਹੀ ਨਾ ਰਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਸੰਦੇਸ਼ੇ ਦੇ ਕੇ ਗਏ ਗੁਰੂ ਅਵਤਾਰ, ਪੈਗ਼ੰਬਰ ਕਲਮਾ ਕਾਇਨਾਤ ਪੜ੍ਹਾਈਆ। ਬੋਧ ਅਗਾਧਾ ਸ਼ਬਦ ਅਨਾਦਾ ਖੋਲ੍ਹੇ ਨਾ ਕੋਇ ਕਿਵਾੜ, ਪੜਦਾ ਪੜਦਾ ਨਾ ਕੋਇ ਚੁਕਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰੀ ਦਰੋਹੀ ਜੰਗਲ ਵਿਚ ਉਜਾੜ, ਪਹਾੜ ਰਹੇ ਕੁਰਲਾਈਆ। ਸਦਮਾ ਹੋਇਆ ਪੁਰਖ ਨਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਕਹੇ ਮੇਰੀ ਕਿਸੇ ਨਾ ਲਿਖੀ ਲਿਖਤ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਸਮਝ ਆਈ ਨਾ ਦੁਨੀ ਦ੍ਰਿਸ਼ਟ, ਸ੍ਰਿਸ਼ਟ ਜੀਵ ਨਾ ਕੋਇ ਵਡਿਆਈਆ। ਥੋੜਾ ਇਸ਼ਾਰਾ ਕੀਤਾ ਰਾਮ ਵਸ਼ਿਸ਼ਟ, ਵਾਸਨਾ ਸ਼ਬਦੀ ਇਕ ਜਣਾਈਆ। ਕੂੜੀ ਕਿਰਿਆ ਅੰਤਮ ਹੋਵੇ ਨਿਸ਼ਟ, ਨਸ਼ਟ ਕਰੇ ਬੇਪਰਵਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਫ਼ਰਿਸਤ, ਨਿਹਕਰਮੀ ਕਰਮਾਂ ਖੋਜ ਖੁਜਾਈਆ। ਭੇਵ ਜਾਣੇ ਵੈਰਾਗੀ ਤਿਆਗੀ ਬੈਰਾਗੀ ਗ੍ਰਹਿਸਤ, ਕੰਤ ਸੁਹਾਗੀ ਖੋਜ ਖੁਜਾਈਆ। ਝਗੜਾ ਮੁਕਾਵੇ ਟਾਂਕ ਜਿਸਤ, ਇਕੋ ਏਕਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਕੀ ਦਸਾਂ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦੀ

ਦਾਤਾ ਦਾਨੀ ਗੁਣੀ ਗਹੀਰ, ਗਹਿਰ ਗਵਰ ਵਡ ਵਡਿਆਈਆ। ਜਿਸ ਦੀ ਅਕਸ ਵਿਚ ਨਹੀਂ ਤਸਵੀਰ, ਰੂਪ ਰੰਗ ਨਾ ਕੋਈ ਪਰਗਟਾਈਆ। ਦੋ ਜਹਾਨਾਂ ਮਾਲਕ ਖ਼ਾਲਕ ਵੱਡਾ ਪੀਰ, ਪਾਰਬ੍ਰਹਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਕਹੇ ਮੈਨੂੰ ਆਈ ਯਾਦ, ਬਲ ਦਵਾਰਾ ਨਜ਼ਰੀ ਆਈਆ। ਸ਼ਬਦ ਅਗੰਮੀ ਵੱਜੀ ਆਵਾਜ਼, ਹੁਕਮ ਰਹੀ ਸੁਣਾਈਆ। ਮੰਗਤੇ ਮੰਗਤਿਆਂ ਦਾ ਖੋਲ੍ਹ ਰਾਜ਼, ਪੜਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇ ਸਮਝਾਈਆ। ਪੜਦਾ ਕਹੇ ਮੈਂ ਰਖਣਾ ਉਹਲਾ, ਸਤਿ ਸਤਿ ਦੇਣਾ ਜਣਾਈਆ। ਸ਼ਬਦੀ ਹੁਕਮ ਬਣੇ ਵਿਚੋਲਾ, ਗੁਪਤ ਜ਼ਾਹਰ ਖੇਲ ਖਿਲਾਈਆ। ਕੂੜਾ ਪਾਏ ਕੋਈ ਨਾ ਰੌਲਾ, ਸਤਿ ਸਚ ਦਏ ਸਮਝਾਈਆ। ਯਾਦ ਕਰਾਏ ਧੁਰ ਦਾ ਬੋਲਾ, ਅਨਬੋਲਤ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। ਮਾਘ ਕਹੇ ਮੋਹੇ ਆਈ ਵੀਚਾਰ, ਸਤਿਜੁਗ ਪਿਛਲਾ ਯਾਦ ਆਈਆ। ਪੁਰਖ ਅਬਿਨਾਸ਼ੀ ਬਣ ਭਿਖਾਰ, ਮੰਗਣ ਜਾਏ ਚਾਈਂ ਚਾਈਂਆ। ਬਾਵਨ ਰੂਪ ਆਪਣਾ ਧਾਰ, ਦਰ ਠਾਂਡੇ ਆਸਣ ਲਾਈਆ। ਭੇਖੀ ਹੋ ਕੇ ਨਰ ਨਿਰੰਕਾਰ, ਮਾਲਾ ਮਣਕੇ ਰਿਹਾ ਵਖਾਈਆ। ਪਾਟੇ ਚੀਥੜ ਚੋਲੀ ਅਪਰ ਅਪਾਰ, ਬਹੱਤਰ ਕੰਨੀਆਂ ਗੰਢ ਪਵਾਈਆ। ਸੱਤ ਰੰਗ ਦੀ ਬੰਨ੍ਹ ਦਸਤਾਰ, ਲੀਰੋ ਲੀਰ ਲੀਰ ਵਖਾਈਆ। ਟੁੱਟਾ ਜੂਤਾ ਕਰ ਤਿਆਰ, ਅੱਧਾ ਖੱਬਾ ਚਰਨ ਨੰਗਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਮਾਘ ਕਹੇ ਮੈਂ ਮਾਂਗਤ ਵੇਖਿਆ ਦਰਵੇਸ਼, ਪੁਰਖ ਅਕਾਲਾ ਨਜ਼ਰੀ ਆਈਆ। ਜੋ ਵੇਸ ਵਟਾਏ ਨਿਤ ਹਮੇਸ਼, ਨਿਰਗੁਣ ਸਰਗੁਣ ਖੇਲ ਖਿਲਾਈਆ। ਬਲ ਦਵਾਰੇ ਕਰੇ ਆਦੇਸ਼, ਡੰਡੌਤ ਇਕੋ ਇਕ ਜਣਾਈਆ। ਨਾਲ ਲੈ ਕੇ ਪੰਜ ਰੇਠ, ਪੰਜਾਂ ਉਂਗਲੀਆਂ ਹੇਠ ਦਬਾਈਆ। ਜਿਸ ਦਾ ਸਮਝੇ ਕੋਈ ਨਾ ਭੇਤ, ਅਮੀਰ ਵਜ਼ੀਰ ਰਹੇ ਕੁਰਲਾਈਆ। ਸਭ ਤੋਂ ਵੱਖਰੀ ਕਰ ਕੇ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਵੇਖਿਆ ਕਰਤਾਰ, ਬਵਲਾ ਬੌਰਾ ਰੂਪ ਵਟਾਈਆ। ਬਿਰਧ ਅਵਸਥਾ ਵਿਚ ਸੰਸਾਰ, ਬਣਿਆਂ ਪਾਂਧੀ ਰਾਹੀਆ। ਇਕੋ ਢੋਲਾ ਗਾਵੇ ਅਪਰ ਅਪਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਭੁੱਖਿਆਂ ਬੀਤ ਗਏ ਜੁਗ ਚਾਰ, ਬ੍ਰਾਹਮਣ ਪੇਟ ਨਾ ਕਿੋੲ ਭਰਾਈਆ। ਖ਼ਾਲੀ ਦਿਸਦੇ ਸਰਬ ਦਵਾਰ, ਭੰਡਾਰਾ ਸਚ ਨਾ ਕੋਇ ਵਰਤਾਈਆ। ਗ਼ਰੀਬਾਂ ਕਰੇ ਨਾ ਕੋਇ ਪਿਆਰ, ਮੁਹੱਬਤ ਸਤਿ ਨਾ ਕੋਇ ਕਮਾਈਆ। ਨਾਲੇ ਰੋਵੇ ਧਾਹਾਂ ਮਾਰ, ਉਚੀ ਕੂਕ ਕੂਕ ਸੁਣਾਈਆ। ਮੈਂ ਨਹੀਂ ਵੇਖਿਆ ਰਾਜ ਦਰਬਾਰ, ਦਰ ਦਰਬਾਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਖੇਲ ਕਹੇ ਮੈਂ ਵੇਖਿਆ ਖਿਲਾਰੀ, ਹਰਿ ਕਰਤਾ ਬੇਪਰਵਾਹੀਆ। ਰੂਪ ਧਾਰ ਅਗੰਮ ਅਪਾਰੀ, ਨਿਰਗੁਣ ਸਰਗੁਣ ਆਸਣ ਲਾਈਆ। ਸਮਝ ਸਕੇ ਨਾ ਜੀਵ ਗਵਾਰੀ, ਦਰ ਦਰਬਾਨ ਭੇਵ ਕਿਸੇ ਨਾ ਪਾਈਆ। ਸਾਢੇ ਤਿੰਨ ਉਚੀ ਕੂਕ ਕੀਤੀ ਪੁਕਾਰੀ, ਹੋਕਾ ਦੇ ਕੇ ਦਿਤਾ ਸੁਣਾਈਆ। ਉਠ ਕੇ ਚਲਿਆ ਬੁੱਢਾ ਭਿਖਾਰੀ, ਬ੍ਰਾਹਮਣ ਵੇਤਾ ਫੇਰਾ ਪਾਈਆ। ਨੇਤਰ ਰੋਵੇ ਜ਼ਾਰੋ ਜ਼ਾਰੀ, ਨੈਣਾਂ ਨੀਰ ਵਹਾਈਆ। ਲੰਮੀ ਵਾਹਵਾ ਹਿੱਲੇ ਦਾੜ੍ਹੀ, ਢਾਈ ਹੱਥ ਨਜ਼ਰੀ ਆਈਆ। ਤਿੰਨ ਦਫਾ ਦੋਵਾਂ ਹੱਥਾਂ ਨਾਲ ਝਾੜੀ, ਦੋ ਜਹਾਨ ਰਹੇ ਸ਼ਰਮਾਈਆ। ਕੂਕ ਪੁਕਾਰੇ ਸੱਚੀ ਨਹੀਂ ਕੋਈ ਸਰਦਾਰੀ, ਛਤਰਧਾਰੀ ਪੂਰੀ ਆਸ ਨਾ ਕੋਇ ਕਰਾਈਆ। ਬਿਨਾ ਪੁਰਖ ਅਕਾਲ ਚੰਗੀ ਨਹੀਂ ਕੋਈ ਯਾਰੀ, ਯਾਰਾਨਾ ਤੋੜ ਨਾ ਕੋਇ ਨਿਭਾਈਆ। ਓਧਰੋਂ ਆ ਗਈ ਤੇਰਾਂ ਸਾਲ ਦੀ ਕੰਨਿਆਂ ਕਵਾਰੀ, ਜਿਸ ਦਾ ਪਿਤਾ ਯਸ਼ੀਮ ਨਜ਼ਰੀ ਆਈਆ। ਉਹਦਾ ਦਾਦਾ ਸੀ ਪਰਸ਼ੋਤਮ ਬੜਾ ਉਪਕਾਰੀ, ਨਿਤ ਬ੍ਰਾਹਮਣ ਸੇਵ ਕਮਾਈਆ। ਉਹ ਨੰਨ੍ਹੀ ਬੱਚੀ ਜਾ ਡਿੱਗੀ ਚਰਨ

ਦਵਾਰੀ, ਮਸਤਕ ਧੂੜੀ ਟਿੱਕਾ ਲਾਈਆ। ਚਲੋ ਪਿਤਾ ਮੈਂ ਸੇਵ ਕਰਾਂ ਤੁਮਹਾਰੀ, ਘਰ ਭੋਜਨ ਦੇਵਾਂ ਛਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਰਧ ਕਹੇ ਤੂੰ ਅਜੇ ਬਾਲੀ ਬੱਚੀ, ਸਚ ਦਿਆਂ ਸਮਝਾਈਆ। ਪਹਿਲਾਂ ਦਿਆਂ ਪ੍ਰੇਮ ਦੀ ਰੱਤੀ, ਨਾਮ ਖ਼ੁਮਾਰੀ ਦਿਆਂ ਚੜ੍ਹਾਈਆ। ਫੇਰ ਪੜ੍ਹਾ ਕੇ ਅਗੰਮੀ ਪੱਟੀ, ਨਿਰ ਅੱਖਰ ਦਿਆਂ ਸਮਝਾਈਆ। ਫਿਰ ਵਖਾਵਾਂ ਸਾਚੀ ਹੱਟੀ, ਮੈਥੋਂ ਵਸਤ ਖ਼ਰੀਦਣੀ ਚਾਈਂ ਚਾਈਂਆ। ਨਿਰਗੁਣ ਜੋਤ ਦੀ ਦੇਵਾਂ ਸੱਚੀ ਬੱਤੀ, ਅਗਨੀ ਅੱਗ ਲਏ ਜਲਾਈਆ। ਤੇਰੀ ਪ੍ਰੀਤ ਸਮਝ ਕੇ ਹੱਕੀ, ਹਕ਼ੀਕ਼ਤ ਦਿਆਂ ਦ੍ਰਿੜਾਈਆ। ਉਹ ਕੰਨਿਆਂ ਝਟ ਰੋ ਪਈ ਅੱਖੀਂ, ਨੇਤਰ ਨੀਰ ਰਹੀ ਵਖਾਈਆ। ਉਸ ਦੇ ਕੋਲ ਸੀ ਇਕ ਪੱਖੀ, ਹੌਲੀ ਹੌਲੀ ਝੱਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਰਧ ਕਹੇ ਮੈਂ ਬ੍ਰਾਹਮਣ ਬੁੱਢਾ, ਕ਼ਦਮ ਕ਼ਦਮ ਨਾ ਕੋਇ ਉਠਾਈਆ। ਮੈਂ ਕੀ ਦੱਸਾਂ ਭੇਵ ਗੁੱਝਾ, ਕਿਸ ਨੂੰ ਦਿਆਂ ਸਮਝਾਈਆ। ਸਤਿਜੁਗ ਪੈਂਡਾ ਦਿਸਦਾ ਮੁਕਾ, ਅੰਤ ਰਿਹਾ ਬਦਲਾਈਆ। ਮੈਨੂੰ ਟੁੱਕਰ ਦੇ ਦੇ ਸੁੱਕਾ, ਖਾ ਕੇ ਖ਼ੁਸ਼ੀ ਮਨਾਈਆ। ਕੰਨਿਆਂ ਰੋ ਪਈ ਮਾਰ ਕੇ ਭੁੱਬਾਂ, ਉਚੀ ਦਏ ਦੁਹਾਈਆ। ਮੈਨੂੰ ਬਖ਼ਸ਼ ਸਾਚੀ ਬੁਧਾ, ਭੇਵ ਦੇ ਖੁਲ੍ਹਾਈਆ। ਮੇਰਾ ਪਿਤਾ ਇਕ ਲੱਤ ਤੋਂ ਡੁੱਡਾ, ਲੰਗੜਾ ਨਜ਼ਰੀ ਆਈਆ। ਉਹਦਾ ਰਾਜੇ ਦੇ ਘਰ ਹੁੱਦਾ, ਹੋਕਾ ਦੇ ਕੇ ਸੱਦੇ ਲੋਕਾਈਆ। ਸਾਡਾ ਨੇੜੇ ਵਸਦਾ ਝੁੱਗਾ, ਵਿਚ ਮੇਰੀ ਬੁੱਢੀ ਮਾਈਆ। ਜਿਸ ਦੀਆਂ ਚਾਰ ਧੀਆਂ ਤੇ ਇਕੋ ਮੁੰਡਾ, ਨਰਾਇਣ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕੰਨਿਆਂ ਕਹੇ ਸੁਣ ਵੱਡੇ ਬਾਬੇ, ਬਾਬਲ ਦਿਆਂ ਜਣਾਈਆ। ਤੇਰੇ ਬਸਤਰ ਵੇਖੇ ਸਾਦੇ, ਗ਼ਰੀਬ ਨਿਮਾਣਾ ਨਜ਼ਰੀ ਆਈਆ। ਮੈਨੂੰ ਸਾਫ਼ ਦਿਸਦੇ ਇਰਾਦੇ, ਅੰਦਰੋਂ ਅੰਦਰ ਸਫ਼ਾਈਆ। ਤੂੰ ਵਸ ਪੈ ਗਿਉਂ ਡਾਢ੍ਹੇ, ਰਾਜ ਦਵਾਰ ਡੇਰਾ ਲਾਈਆ। ਮੇਰੀ ਇਛਿਆ ਤੈਨੂੰ ਭੋਜਨ ਛਕਾਵਾਂ ਆਪਣੇ ਹਾਂਡੇ, ਹਾਂਡੀ ਮੇਰੀ ਮਾਤਾ ਬਣਾਈਆ। ਨੰਨ੍ਹੇ ਨਿਕੇ ਬਾਲ ਮਿਲ ਕੇ ਖਾਂਦੇ, ਪੰਜੇ ਭੈਣ ਭਾਈ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੇ ਗੀਤ ਗਾਂਦੇ, ਅੱਠੇ ਪਹਿਰ ਧਿਆਨ ਰਖਾਈਆ। ਤੇਰੇ ਗੋਡੇ ਦਿਸਦੇ ਥੱਕੇ ਮਾਂਦੇ, ਪੈਰ ਛਾਲੇ ਰਹੇ ਵਖਾਈਆ। ਤੇਰੇ ਗਿੱਟੇ ਦਿਸਣ ਨਾਂਗੇ, ਧੋਤੀ ਉਪਰ ਲਈ ਟਿਕਾਈਆ। ਸਾਡੇ ਗ੍ਰਹਿ ਚਰਨ ਪਾ ਜਾ ਜਾਂਦੇ ਜਾਂਦੇ, ਏਹੋ ਮੰਗ ਮੰਗਾਈਆ। ਬਿਰਧ ਕਿਹਾ ਮੈਂ ਵੇਖਾਂ ਆਂਢੇ ਗਵਾਂਢੇ, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਉਠ ਕੇ ਗਿਆ ਬੈਠ, ਪਿੱਠ ਦਵਾਰ ਨਾਲ ਲਗਾਈਆ। ਬੈਠ ਕੇ ਗਿਆ ਲੇਟ, ਬਾਜੂ ਹੇਠਾਂ ਰਖਾਈਆ। ਲੇਟ ਕੇ ਹੋਇਆ ਮੂੰਧੇ ਪੇਟ, ਹੱਥ ਗਰਦਨ ਉਤੇ ਟਿਕਾਈਆ। ਹੱਸ ਕੇ ਕਿਹਾ ਬੇਟ, ਬੇਟੀ ਕਹਿ ਕੇ ਲਿਆ ਬੁਲਾਈਆ। ਮੈਨੂੰ ਤੇਰਾ ਆਇਆ ਹੇਤ, ਪ੍ਰੇਮ ਨਾਲ ਸਮਝਾਈਆ। ਤੂੰ ਅੱਛੇ ਘਰਾਨੇ ਦੀ ਨੇਕ, ਨੰਨ੍ਹੀ ਨਜ਼ਰੀ ਆਈਆ। ਤੂੰ ਮੈਨੂੰ ਲਿਆ ਵੇਖ, ਮੈਂ ਤੈਨੂੰ ਦਿਆਂ ਵਡਿਆਈਆ। ਘਰ ਨੂੰ ਦੇਵਾਂ ਭੇਜ, ਸਹਿਜ ਨਾਲ ਸਮਝਾਈਆ। ਜੋ ਪੱਕਿਆ ਲਿਆਵੀਂ ਲਪੇਟ, ਬੁੱਕਲ ਵਿਚ ਛੁਪਾਈਆ। ਖ਼ੁਸ਼ੀਆਂ ਨਾਲ ਲਵੀਂ ਖੇਡ, ਹੌਲੀ ਜਹੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਰਤਾਈਆ। ਕੰਨਿਆਂ ਕਰ ਕੇ ਨਿਮਸਕਾਰ, ਭੱਜੀ ਚਾਈਂ ਚਾਈਂਆ। ਰਸਤੇ ਵਿਚ ਡਿੱਗੀ ਵਾਰੀ ਦੋ ਚਾਰ, ਆਪਣੀ ਸੁਰਤ ਭੁਲਾਈਆ। ਖ਼ੁਸ਼ੀਆਂ ਨਾਲ ਲੰਘਿਆਂ ਬਾਰ, ਕ਼ਦਮ ਅਗੇ ਦਿਤਾ ਵਧਾਈਆ। ਆਵਾਜ਼ ਮਾਂ ਨੂੰ ਲਈ ਮਾਰ, ਮਾਤਾ ਕਹਿ ਕੇ ਲਿਆ ਬੁਲਾਈਆ। ਭੁੱਖਾ ਬ੍ਰਾਹਮਣ ਵੇਖਿਆ ਦਰ ਦਰਬਾਰ, ਬਲ ਦਵਾਰੇ ਦਏ ਦੁਹਾਈਆ। ਮੈਨੂੰ ਓਸ ਦਾ ਆਇਆ ਪਿਆਰ, ਪ੍ਰੀਤੀ ਵਿਚ ਜਣਾਈਆ। ਓਸ ਨੇ ਕਰਨਾ ਆਹਾਰ, ਭੁੱਖੇ ਭੁੱਖ ਗਵਾਈਆ। ਮੈਨੂੰ ਦੁਪੜਾਂ ਦੇ ਦੇ ਦੋ ਚਾਰ, ਛੇ ਸੱਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਂ ਕਿਹਾ ਸੁਣ ਬੱਚੀ ਭੋਲੀ ਭਾਲੀ, ਸਚ ਦਿਆਂ ਸਮਝਾਈਆ। ਤੂੰ ਨੱਢੀ ਅਜੇ ਬਾਲੀ, ਸਮਝ ਕੋਇ ਨਾ ਆਈਆ। ਪਾਤਸ਼ਾਹਾਂ ਦੇ ਦਰ ਜੋ ਮਿਲਦਾ ਸੋ ਲੈ ਕੇ ਜਾਵੇ ਡਾਲੀ, ਖ਼ਾਲੀ ਹੱਥ ਨਾ ਕੋਇ ਆਈਆ। ਪਤਾ ਨਹੀਂ ਉਹ ਕੇਹੋ ਜੇਹਾ ਸਵਾਲੀ, ਜਿਸ ਦੀ ਆਸ ਪੂਰੀ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਰਤਾਈਆ। ਬੱਚੀ ਕਿਹਾ ਦੇ ਦੇ ਜੋ ਰਿੱਦਾ ਪੱਕਾ, ਨਿਉਂ ਨਿਉਂ ਲਾਗੇ ਪਾਈਆ। ਓਧਰੋਂ ਆ ਗਿਆ ਭਈਆ ਸਕਾ, ਖ਼ੁਸ਼ੀ ਨਾਲ ਦ੍ਰਿੜਾਈਆ। ਮੈਂ ਵੀ ਬੁੱਢਾ ਵੇਖਿਆ ਢੱਠਾ, ਹੱਥ ਮੱਥੇ ਉਤੇ ਟਿਕਾਈਆ। ਛੋਟੀਆਂ ਭੈਣਾਂ ਪਾ ਲਿਆ ਰੱਟਾ, ਕੂਕ ਕੂਕ ਸੁਣਾਈਆ। ਬਿਰਧ ਨੂੰ ਤਾਪ ਵੇਖਿਆ ਚੜ੍ਹਿਆ ਮੱਠਾ ਮੱਠਾ, ਅੱਖਾਂ ਲਾਲ ਰਿਹਾ ਜਣਾਈਆ। ਵੱਡੀ ਭੈਣ ਨੇ ਫੜਿਆ ਪੱਖਾ, ਸੋਹਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਕੰਨਿਆਂ ਕਹੇ ਸੁਣ ਮਾਂ ਪਿਆਰੀ, ਮਮਤਾ ਵਿਚ ਦਿਆਂ ਜਣਾਈਆ। ਮੈਨੂੰ ਅੰਦਰੋਂ ਆਵਾਜ਼ ਆਏ ਇਕ ਨਿਆਰੀ, ਹੌਲੀ ਹੌਲੀ ਰਹੀ ਸੁਣਾਈਆ। ਛੇਤੀ ਛੇਤੀ ਕਰੋ ਤਿਆਰੀ, ਬੁੱਢਾ ਭੁੱਖਾ ਦਏ ਦੁਹਾਈਆ। ਚਾਰੇ ਭੈਣਾਂ ਚਲੋ ਇਕੋ ਵਾਰੀ, ਵਸਤ ਵੱਖੋ ਵੱਖ ਉਠਾਈਆ। ਕੋਈ ਵੇਖ ਨਾ ਲਏ ਰਾਜ ਦਰਬਾਰੀ, ਦਰ ਦਵਾਰੇ ਨਿਗਾਹ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਭੁਗਤਾਈਆ। ਖ਼ੁਸ਼ੀ ਨਾਲ ਮਾਤਾ ਦਿਤਾ ਭੱਤਾ, ਇਕ ਦੂਜੇ ਉਤੇ ਦਿਤਾ ਟਿਕਾਈਆ। ਨਾਲ ਬਚਨ ਕੀਤਾ ਸੱਚਾ, ਸੁਖ਼ਨ ਦਿਤਾ ਸੁਣਾਈਆ। ਪਹਿਲੋਂ ਜਾ ਕੇ ਟੇਕਿਓ ਮੱਥਾ, ਦੋਏ ਜੋੜ ਵਾਸਤਾ ਪਾਈਆ। ਫਿਰ ਬੋਲ ਬੋਲਿਓ ਕੱਠਾ, ਪ੍ਰਭ ਤੇਰੀ ਬੇਪਰਵਾਹੀਆ। ਥੋੜਾ ਨਮਕ ਦਿਤਾ ਮੱਠਾ, ਹਿੱਸਾ ਵੰਡ ਵੰਡਾਈਆ। ਬਿਨਾ ਚਖਿਉਂ ਪਾਇਆ ਖੱਟਾ, ਰਸ ਸਵਾਦ ਨਾ ਕੋਇ ਵਡਿਆਈਆ। ਉਤੇ ਦੇ ਕੇ ਹੱਥਾਂ ਨਾਲ ਦੋਪੱਟਾ, ਪਟਕਾ ਦਿਤਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਆਪ ਵਰਤਾਈਆ। ਓਧਰ ਬੁੱਢਾ ਬ੍ਰਾਹਮਣ ਰਿਹਾ ਤੱਕ, ਅੱਖ ਆਪਣੀ ਆਪ ਉਠਾਈਆ। ਖੇਲ ਕਰਾਂ ਹੋ ਸਮਰਥ, ਪੜਦਾ ਜਗਤ ਜਗ ਜਣਾਈਆ। ਮੇਲ ਮਿਲਾਉਣਾ ਏਨ੍ਹਾਂ ਸਚ, ਜੋ ਸਾਚੀ ਸੇਵ ਕਮਾਈਆ। ਸਾਚਾ ਮਾਰਗ ਦੇਣਾ ਦੱਸ, ਕਰਨੀ ਇਕ ਪੜ੍ਹਾਈਆ। ਅੰਮ੍ਰਿਤ ਦੇਣਾ ਰਸ, ਰਸਤਾ ਦੇਣਾ ਸਮਝਾਈਆ। ਜਿਨ੍ਹਾਂ ਗਾਉਣਾ ਮੇਰਾ ਜਸ, ਪ੍ਰਭ ਦੀ ਸਿਫ਼ਤ ਸਾਲਾਹੀਆ। ਏਨ੍ਹਾਂ ਅੰਤਰ ਜਾਣਾ ਵਸ, ਨਾਤਾ ਪ੍ਰੇਮ ਪਿਆਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਓਧਰੋਂ ਕੰਨਿਆਂ ਰਲ ਕੇ ਭੈਣਾਂ ਚਾਰ, ਆਈਆਂ ਚਾਈਂ ਚਾਈਂਆ। ਖ਼ੁਸ਼ੀਆਂ ਨਾਲ ਬੋਲ ਜੈਕਾਰ, ਗੀਤ ਇਕੋ ਦਿਤਾ ਗਾਈਆ। ਬਾਪੂ ਤੇਰੇ ਨਾਲ ਪਿਆਰ, ਸਰਨ ਦੇ ਸਰਨਾਈਆ। ਜੋ ਚੁੱਕ ਕੇ ਲਿਆਂਦਾ ਭਾਰ, ਅਗੇ ਦਿਤਾ ਟਿਕਾਈਆ। ਓਸ ਹੱਸ ਕੇ ਕਿਹਾ ਹੋ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਜਣਾਈਆ। ਕਿੱਥੇ ਤੁਹਾਡਾ ਵੀਰ ਪੰਜਵਾਂ ਲਾਲ, ਮੈਨੂੰ ਦਿਓ ਵਖਾਈਆ। ਉਹ ਪਿਛੇ ਪਿਛੇ ਕਰਦਾ ਆਵੇ ਹਾਲ ਹਾਲ, ਬਹੁੜੀ ਬਹੁੜੀ ਸੁਣਾਈਆ। ਮੈਂ ਵੀ ਕੰਨਿਆ ਹੁੰਦਾ ਮੈਨੂੰ ਲਿਆਉਦੀਆਂ ਨਾਲ, ਆਪ ਆਪਣਾ ਸੰਗ ਬਣਾਈਆ। ਅਬਿਨਾਸ਼ੀ ਕਰਤੇ ਕਿਹਾ ਮੈਂ ਵੀ ਤੇਰੀ ਕਰਾਂ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਜੇ ਤੂੰ ਪਿਛੋਂ ਮਿਲਿਉਂ ਆਣ, ਤੈਨੂੰ ਨਿੱਕਾ ਦਿਆਂ ਬਣਾਈਆ। ਜੇ ਕੰਨਿਆਂ ਬਣਨ ਦਾ ਧਿਆਨ, ਏਹ ਵੀ ਆਸਾ ਪੂਰ ਵਖਾਈਆ। ਪੰਜਾਂ ਇਕੱਠੇ ਕਰ ਕਰਾਂ ਕਲਿਆਣ, ਸਿਰ ਆਪਣਾ ਹੱਥ ਟਿਕਾਈਆ। ਅੱਜ ਤੁਹਾਡਾ ਬਣਿਆ ਮੈਂ ਮਹਿਮਾਨ, ਮਿਹਰਵਾਨ ਹੋ ਕੇ ਫੇਰਾ ਪਾਈਆ। ਪੜਦਾ ਲਾਹ ਕੇ ਉਤੋਂ ਪਕਵਾਨ, ਤਿੰਨ ਵੇਰਾਂ ਚਖ ਕੇ ਲਿਆ ਖਾਈਆ। ਤਿੰਨ ਜੁਗ ਦਾ ਲਹਿਣਾ ਕਰ ਪਰਵਾਨ, ਪਰਵਾਨਾ ਸ਼ਬਦੀ ਹੱਥ ਫੜਾਈਆ। ਹੁਕਮ ਦੇ ਕੇ ਧੁਰ ਫ਼ਰਮਾਨ, ਧੁਰ ਸੰਦੇਸ਼ਾ ਇਕ ਜਣਾਈਆ। ਜਿਸ ਵੇਲੇ ਕਲਜੁਗ ਅੰਤ ਨਿਰਗੁਣ

ਹੋ ਕੇ ਆਵਾਂ ਵਿਚ ਜਹਾਨ, ਨਿਰਵੈਰ ਹੋ ਕੇ ਫੇਰਾ ਪਾਈਆ। ਲਹਿਣਾ ਦੇਣਾ ਚੁਕਾਵਾਂ ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਬੇਪਹਿਚਾਨ ਰਹਿਣ ਕੋਇ ਨਾ ਪਾਈਆ। ਓਸੇ ਦਾ ਲੇਖਾ ਮੁੱਕਿਆ ਆਣ, ਲਹਿਣਾ ਰਿਹਾ ਦਿਵਾਈਆ। ਸ਼ਬਦ ਸੰਦੇਸ਼ਾ ਦੇ ਸ੍ਰੀ ਭਗਵਾਨ, ਹੁਕਮੀ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਥੋੜਾ ਜਿਹਾ ਪਕਵਾਨ ਛਕ, ਸ਼ਹਿਨਸ਼ਾਹ ਦਿਤਾ ਜਣਾਈਆ। ਬੱਚਿਓ ਉਪਰ ਵੇਖੋ ਮੇਰੀ ਅੱਖ, ਅੱਖ ਚੋਂ ਅੱਖ ਪਾਰ ਦਿਤੀ ਲੰਘਾਈਆ। ਪਹਿਲੋਂ ਦੇਵਾਂ ਤੁਹਾਡਾ ਹੱਕ, ਲਹਿਣਾ ਜੁਗ ਜੁਗ ਝੋਲੀ ਪਾਈਆ। ਤਿੰਨ ਜੁਗ ਪੜਦਾ ਰਖਾਂ ਢੱਕ, ਚੌਥੇ ਜੁਗ ਕਰਾਂ ਰੁਸ਼ਨਾਈਆ। ਪ੍ਰੇਮ ਪ੍ਰੀਤੀ ਦੇ ਕੇ ਸਤਿ, ਸਤਿ ਸਤਵੰਤੇ ਲਵਾਂ ਬਣਾਈਆ। ਨਾਮ ਰੰਗਣ ਚਾੜ੍ਹ ਕੇ ਰਤ, ਰਤਨ ਅਮੋਲਕ ਹੀਰੇ ਲਵਾਂ ਬਣਾਈਆ। ਏਥੇ ਓਥੇ ਰਖਾਂ ਪਤ, ਪਤਿਪਰਮੇਸ਼ਵਰ ਹੋ ਕੇ ਦਇਆ ਕਮਾਈਆ। ਅੰਮ੍ਰਿਤ ਜਾਮ ਦਾ ਦੇਵਾਂ ਰਸ, ਰਸਤਾ ਇਕੋ ਦਿਆਂ ਵਖਾਈਆ। ਸਹਿਜ ਸਭਾਉ ਕਰਾਂ ਇਕੱਠ, ਮੇਲਾ ਆਪਣਾ ਲਵਾਂ ਮਿਲਾਈਆ। ਮਾਤ ਪਿਤਾ ਘਰ ਜਨਮ ਹੋਵੇ ਅੱਡ ਅੱਡ, ਨਾਤਾ ਜਗਤ ਵਾਲਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜੇ ਰੋ ਪਏ ਬਾਲੇ ਨੱਢੇ, ਵੈਰਾਗ ਅੰਦਰੇ ਅੰਦਰ ਆਈਆ। ਹੁਣ ਕਿਸ ਬਿਧ ਸਾਨੂੰ ਛੱਡੇਂ, ਝੱਲੀ ਨਾ ਜਾਏ ਜੁਦਾਈਆ। ਨਾਤਾ ਜੁੜਿਆ ਮਾਸ ਨਾੜੀ ਹੱਡੇ, ਪੰਜ ਤਤ ਵੱਜੀ ਵਧਾਈਆ। ਦੀਨ ਦੁਨੀ ਵਿਚੋਂ ਕਿਹੜਾ ਕੱਢੇ, ਬਾਹਰ ਲਏ ਕਢਾਈਆ। ਪੁਰਖ ਅਕਾਲ ਬਹਾ ਕੇ ਸੱਜੇ ਖੱਬੇ, ਬੁੱਢਾ ਰੂਪ ਆਪਣੇ ਉਤੇ ਲਏ ਟਿਕਾਈਆ। ਮੇਰੇ ਪ੍ਰੇਮ ਪਿਆਰ ਵਿਚ ਰਿਹੋ ਬੱਧੇ, ਨਾਤਾ ਸਕੇ ਨਾ ਕੋਇ ਤੁੜਾਈਆ। ਜਿਸ ਵੇਲੇ ਆਇਆ ਉਪਰ ਜਗ ਜਗੇ, ਕਲ ਕਲਕੀ ਫੇਰਾ ਪਾਈਆ। ਤੱਤੀ ਵਾਉ ਇਕੋ ਵਗੇ, ਚਾਰ ਕੁੰਟ ਦਏ ਜਲਾਈਆ। ਤੁਹਾਡਾ ਪ੍ਰੇਮ ਪਿਆਰ ਇਕੋ ਦਰ ਲੱਭੇ, ਦੂਜਾ ਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਵੇਖੀ ਉਹ ਕੰਨਿਆ, ਜੋ ਬਾਵਨ ਸੀਸ ਨਿਵਾਈਆ। ਜਿਸ ਉਤੇ ਹਰਿ ਜੂ ਮੰਨਿਆ, ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਬੇੜਾ ਬੰਨ੍ਹਿਆ, ਜਨਮ ਜਨਮ ਦਾ ਲਹਿਣਾ ਦੇਵੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਮਾਘ ਕਹੇ ਮੈਂ ਵੇਖਾਂ ਉਹ ਨਜ਼ਾਰਾ, ਬਿਨ ਅੱਖਾਂ ਨਜ਼ਰੀ ਆਈਆ। ਬਲਖ ਦਿਸੇ ਬਲ ਦਵਾਰਾ, ਬਾਹਰ ਵੱਜੇ ਵਧਾਈਆ। ਬਿਰਧ ਬਾਲਾਂ ਦਾ ਪਿਆਰਾ, ਸੋਹਣਾ ਰੂਪ ਨਜ਼ਰੀ ਆਈਆ। ਸ਼ਬਦੀ ਹੋਏ ਹੁਸ਼ਿਆਰਾ, ਕਲਜੁਗ ਅੰਤ ਰਿਹਾ ਜਣਾਈਆ। ਤੁਹਾਡਾ ਲੇਖਾ ਚੁਕਾਵਾਂ ਵਿਚ ਸੰਸਾਰਾ, ਸੰਸਾਰ ਸਾਗਰ ਵਿਚੋਂ ਪਾਰ ਲੰਘਾਈਆ। ਚੌਹਾਂ ਨੂੰ ਜਨਮ ਦਵਾਵਾਂ ਦੁਬਾਰਾ, ਇਕ ਨੂੰ ਸਿਹ ਬਾਰ ਰੂਪ ਬਦਲਾਈਆ। ਹਾਜ਼ਰ ਹੋ ਕੇ ਕਰਾਂ ਵਿਵਹਾਰਾ, ਹਜ਼ੂਰ ਹੋ ਕੇ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਬੱਚਿਆਂ ਕਿਹਾ ਤੂੰ ਬਹੁਤ ਬਿਰਧ ਉਤੇ ਦਿਸੇ ਬੁੜ੍ਹਾਪਾ, ਡੰਗੋਰੀ ਸਹਾਰਾ ਨਜ਼ਰੀ ਆਈਆ। ਤੇਰਾ ਸਾਡੇ ਨਾਲ ਜੁੜ ਗਿਆ ਸਾਕਾ, ਮਿਹਰਵਾਨ ਹੋ ਕੇ ਦਇਆ ਕਮਾਈਆ। ਸਾਨੂੰ ਅਗਲਾ ਦੱਸ ਖ਼ਾਕਾ, ਪੜਦਾ ਦੇ ਉਠਾਈਆ। ਭਾਵੇਂ ਤੂੰ ਬੱਚਿਆਂ ਨਾਲ ਚੰਗੀਆਂ ਕੀਤੀਆਂ ਬਾਤਾਂ, ਪ੍ਰੇਮ ਨਾਲ ਜਣਾਈਆ। ਕੁਛ ਅਗਲੀਆਂ ਬਖ਼ਸ਼ ਦਾਤਾਂ, ਦਰ ਤੇਰੇ ਮੰਗ ਮੰਗਾਈਆ। ਪ੍ਰਭੂ ਕਿਹਾ ਮੈਂ ਮੰਗਤਾ ਤੁਹਾਡਾ, ਬੱਚਿਓ ਤੁਹਾਥੋਂ ਖਾ ਕੇ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਹੋਵੇ ਖੇਲ ਤਮਾਸ਼ਾ, ਖ਼ਾਲਕ ਹੋ ਕੇ ਦਿਆਂ ਦ੍ਰਿੜਾਈਆ। ਤੁਹਾਡੀ ਪੂਰੀ ਕਰਾਂ ਆਸਾ, ਤ੍ਰਿਸ਼ਨਾ ਦਿਆਂ ਬੁਝਾਈਆ। ਤੁਹਾਡਾ ਪਿਆਰ ਨਾ ਕਦੇ ਗਵਾਚਾ, ਤੁਹਾਡੇ ਵਿਚੋਂ ਲਵਾਂ ਪਰਗਟਾਈਆ। ਸਾਢੇ ਤਿੰਨ ਹੱਥ ਦਾ ਬਣਾ ਕੇ ਢਾਂਚਾ, ਮਾਣਸ ਜਨਮ ਦਿਆਂ ਦਵਾਈਆ। ਪੰਜਾਂ ਦਾ ਬਣਾ ਕੇ ਸਾਥਾ, ਸਗਲਾ ਸੰਗ ਜੁੜਾਈਆ। ਤੁਸੀਂ ਹੁਣ ਮੇਰਾ ਮੰਨਿਓ ਆਖਾ, ਘਰਾਂ

ਨੂੰ ਜਾਣਾ ਚਾਈਂ ਚਾਈਂਆ। ਮੇਰੀਆਂ ਹੁਣ ਕੁਛ ਬਲ ਨਾਲ ਬਾਤਾਂ, ਆਪਣਾ ਆਪ ਲੈਣਾ ਬਦਲਾਈਆ। ਕੰਨਿਆਂ ਕਿਹਾ ਉਹ ਰਾਜਾ ਸਭ ਦਾ ਪਿਤਾ ਮਾਤਾ, ਰਈਅਤ ਖ਼ੁਸ਼ੀ ਰਿਹਾ ਵਸਾਈਆ। ਬਾਵਨ ਕਿਹਾ ਫੇਰ ਵੀ ਤੁਹਾਡਾ ਰਖਾਵਾਂ ਸਾਥਾ, ਕਲਜੁਗ ਅੰਤਮ ਜੋੜ ਜੁੜਾਈਆ। ਦਾਸਾਂ ਦਾ ਹੋਵੇ ਦਾਸੀ ਦਾਸਾ, ਸੇਵਕਾਂ ਦਾ ਸੇਵਕ ਰੂਪ ਧਰਾਈਆ। ਮੇਰੇ ਉਤੇ ਕਰਿਓ ਭਰਵਾਸਾ, ਸ਼ਾਬਾਸ਼ ਕਹੇ ਲੋਕਾਈਆ। ਹੁਣ ਪਾਤਾਲ ਵਿਚ ਦੇਣਾ ਵਾਸਾ, ਸਿਤਲ ਲੋਕ ਰਾਹ ਤਕਾਈਆ। ਜਿਸ ਦਵਾਰੇ ਤੋਂ ਮੈਂ ਨਹੀਂ ਕੁਛ ਪੀਤਾ ਤੇ ਨਹੀਂ ਕੁਛ ਖਾਧਾ, ਰਾਜ ਭੋਜ ਰਸਨਾ ਨਾ ਕੁਛ ਲਗਾਈਆ। ਇਹ ਵੀ ਇਸ਼ਾਰਾ ਦੇ ਕੇ ਗਿਆ ਬਲ ਦਾ ਦਾਦਾ, ਦਇਆਵਾਨ ਹੋ ਕੇ ਪੂਰਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੰਨਿਆਂ ਕਿਹਾ ਤੇਰਾ ਕਿਸ ਬਿਧ ਹੋਵੇ ਦਰਸ਼ਨ, ਦੀਦਾਰ ਸਮਝ ਕੋਇ ਨਾ ਆਈਆ। ਮਨ ਵਾਸਨਾ ਮਿਟੇ ਹਰਸਨ, ਹਵਸ ਰਹੇ ਨਾ ਰਾਈਆ। ਲੋਚਨ ਦੀਦ ਪਰਸਨ, ਪਰਸ ਤੇਰੀ ਖ਼ੁਸ਼ੀ ਮਨਾਈਆ। ਮਨ ਵੈਰਾਗੀ ਹੋ ਕੇ ਕਰੇ ਤੜਪਨ, ਕੂਕ ਕੂਕ ਸੁਣਾਈਆ। ਕਿਸ ਬਿਧ ਤੇਰਾ ਹੋਵੇ ਲੋਕਮਾਤ ਪਰਤਨ, ਪਤਿਪਰਮੇਸ਼ਵਰ ਦੇ ਸਮਝਾਈਆ। ਕਵਣ ਦਵਾਰ ਲੰਘੇਂ ਸਰਦਲ, ਦਰ ਦਹਿਲੀਜ਼ ਚਰਨ ਟਿਕਾਈਆ। ਕਵਣ ਕਰੇ ਤੇਰੀ ਅਰਦਲ, ਸ਼ਾਹੋ ਭੂਪ ਕਿਸ ਬਿਧ ਅਖਵਾਈਆ। ਪੁਰਖ ਅਕਾਲ ਕਿਹਾ ਮੈਂ ਜੋਤੀ ਸ਼ਬਦੀ ਧਾਰ ਹੋਵਾਂ ਮਰਦਨ, ਮਰਦ ਮਰਦਾਨਾ ਵੇਸ ਵਟਾਈਆ। ਸਭ ਦੀ ਜਗਤ ਆਸਾ ਪੂਰੀ ਕਰਾਂ ਅਰਜ਼ਨ, ਮਨਸਾ ਸਭ ਦੀ ਵੇਖ ਵਖਾਈਆ। ਮੈਂ ਸਭ ਦਾ ਲਹਿਣਾ ਦੇਣਾ ਦੇਵਾਂ ਕ਼ਰਜਨ, ਮਕ਼ਰੂਜ਼ ਹੋ ਕੇ ਦਿਆਂ ਚੁਕਾਈਆ। ਮੈਨੂੰ ਪਤਾ ਬਾਲੇ ਨੱਢੇ ਬੱਚੇ ਕਿਸ ਤਰ੍ਹਾਂ ਪਰਚਨ, ਓਸੇ ਤਰ੍ਹਾਂ ਲਵਾਂ ਪਰਚਾਈਆ। ਖ਼ੁਸ਼ੀਆਂ ਨਾਲੇ ਖੇਡਣ ਹੱਸਣ, ਹੰਸੀਆਂ ਵਿਚੋਂ ਹੰਸੀਆਂ ਦਿਆਂ ਵਟਾਈਆ। ਨਾਲੇ ਤੁਹਾਡਾ ਜਨਮ ਕਰਮ ਆਵਾਂ ਦੱਸਣ, ਪੜਦਾ ਓਹਲਾ ਮਾਤ ਉਠਾਈਆ। ਬੱਚੀ ਨੱਢੀ ਕੰਨਿਆ ਕੁਆਰੀ ਓਸ ਵੇਲੇ ਵਿਹਾਰੀ ਤੇਰਾ ਨਾਮ ਹੋਵੇ ਗੁਰਦਰਸ਼ਨ, ਦਰਸ਼ਨ ਦਾ ਦਰਸ਼ਨ ਦਾਸਾਂ ਦਾ ਦਾਸ ਨੂਰੋ ਨੂਰ ਚੰਦ ਦਾ ਚੰਦ ਚੰਦ ਨਿਰਗੁਣ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕੰਨਿਆ ਕਹੇ, ਪ੍ਰਭੂ ਕੀ ! ਮੈਂ ਕਿਹੜਾ ਥਾਲ ਪਰੋਸਾਂ, ਸੇਵਾ ਸਚ ਨਾ ਕੋਇ ਕਮਾਈਆ। ਤਿੰਨੇ ਭੈਣਾਂ ਕਹਿਣ ਸਾਨੂੰ ਏਸ ਉਤੇ ਰੋਸਾ, ਕਿਉਂ ਨਹੀਂ ਸਾਨੂੰ ਪਹਿਲੋਂ ਦਿਤਾ ਸਮਝਾਈਆ। ਭਾਵੇਂ ਸਾਡੇ ਪਿਉ ਦਾ ਨਿੱਕਾ ਜਿਹਾ ਕੋਠਾ, ਚੌਦਾਂ ਹੱਥਾਂ ਵਾਲਾ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਿਹਾ ਮੈਨੂੰ ਸਮਝੋ ਨਾ ਬਿਰਧ ਬ੍ਰਾਹਮਣ, ਬ੍ਰਾਹਮਣ ਬ੍ਰਹਮ ਨਾ ਕੋਇ ਵਡਿਆਈਆ। ਮੈਂ ਤੁਹਾਡਾ ਅਗੇ ਬਣਨਾ ਜ਼ਾਮਨ, ਜ਼ਾਮਨੀ ਆਪਣੀ ਵਿਚ ਰਖਾਈਆ। ਸ਼ਬਦੀ ਧਾਰ ਪਕੜਾਉਣਾ ਦਾਮਨ, ਦਮਾਂ ਦਾ ਲੇਖਾ ਆਪਣੇ ਵਿਚ ਲਟਕਾਈਆ। ਸਾਚਾ ਦੇ ਕੇ ਅਗੰਮੀ ਨਾਮਨ, ਨਾਮ ਰੰਗ ਲੈਣਾ ਰੰਗਾਈਆ। ਆਪ ਹੋਏ ਪਤਿਤ ਪਾਵਨ, ਦੁਰਮਤ ਮੈਲ ਦੇਣੀ ਧੁਆਈਆ। ਜਗਤ ਤ੍ਰਿਸ਼ਨਾ ਰਹੇ ਕੋਈ ਨਾ ਕਾਮਨ, ਕੂੜੀ ਕਿਰਿਆ ਤੋਂ ਲੈਣਾ ਬਚਾਈਆ। ਨੇਤਰ ਲੋਚਣ ਬਿਨਾ ਦਰਸ ਤੋਂ ਦਰਸ ਪਾਵਣ, ਅੱਠੇ ਪਹਿਰ ਨਜ਼ਰੀ ਆਈਆ। ਅੰਮ੍ਰਿਤ ਮੇਘ ਬਰਸਦਾ ਰਹੇ ਅਗੰਮੀ ਸਾਵਣ, ਜਿਸ ਦੀ ਥਿਤ ਵਾਰ ਨਾ ਕਿਸੇ ਬਦਲਾਈਆ। ਚਰਨ ਧੂੜੀ ਮਿਲੇ ਧੁਰ ਦਾ ਨਹਾਵਣ, ਸਰ ਸਰੋਵਰ ਨਾਤਾ ਦਏ ਤੁੜਾਈਆ। ਭਾਗ ਲਗਾ ਕੇ ਕਾਇਆ ਗਰਾਮਨ, ਘਰ ਗ੍ਰਹਿ ਦੇਣਾ ਵਖਾਈਆ। ਹੁਣ ਮੇਰਾ ਰੂਪ ਬਲ ਦਵਾਰੇ ਬਾਵਨ, ਬੱਲ ਦਵਾਰੇ ਵਲ ਛਲ ਸ੍ਰਿਸ਼ਟੀ ਨੂੰ ਛਲ ਕੇ, ਭਗਤਾਂ ਅੰਦਰ ਰਲ ਕੇ, ਸਚ ਦਵਾਰੇ ਘੱਲ ਕੇ, ਖ਼ਲਕਤ ਤੋਂ ਬਾਹਰ ਲੈਣਾ ਕਢਾਈਆ। ਬੱਚਿਉਂ ਆਪ ਆਵਾਂ ਚਲ ਕੇ, ਨਿਰਗੁਣ ਨਿਰਗੁਣ ਜੋਤ ਬਲ ਕੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤੁਸੀਂ ਮੇਰਾ ਪਕਵਾਨ ਲਿਆਉਣਾ ਰਲ ਕੇ, ਭੈਣਾਂ ਭੈਣਾਂ ਨਾਤਾ ਦਿਆਂ ਬਣਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੰਨਿਆ ਕਿਹਾ ਆਹ ਫੜ ਇਕ ਗਲਾਸ, ਜੋ ਕਲਸ ਵਾਲਾ ਨਜ਼ਰੀ ਆਈਆ। ਬਾਵਨ ਕਿਹਾ ਮੇਰੀ ਖ਼ੁਸ਼ੀ ਨਾਲ ਬੁਝ ਗਈ ਪਿਆਸ, ਤ੍ਰਿਸ਼ਨਾ ਰਹੀ ਨਾ ਰਾਈਆ। ਨਿੱਕੇ ਬੱਚੇ ਅਗੇ ਹੋ ਗਏ ਪਾਸ, ਨੇੜੇ ਹੋ ਕੇ ਰਹੇ ਸੁਣਾਈਆ। ਸਾਨੂੰ ਪਿਆਉਣ ਦੀ ਬੁੱਢਿਆਂ ਨੂੰ ਚੰਗੀ ਜਾਚ, ਛਾਤੀ ਉਤੇ ਚੜ੍ਹ ਕੇ ਮੂੰਹ ਵਿਚ ਦਈਏ ਉਲਟਾਈਆ। ਨਾਲ ਕਰਨ ਹਾਸ ਬਿਲਾਸ, ਖ਼ੁਸ਼ੀਆਂ ਨਾਲ ਸੁਣਾਈਆ। ਬਾਵਨ ਕਿਹਾ ਸੁਣੋ ਬਾਤ, ਤੁਹਾਨੂੰ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਆਵਾਂ ਤੁਹਾਡੇ ਪਾਸ, ਨਿਰਗੁਣ ਵੇਸ ਵਟਾਈਆ। ਕਿਸੇ ਲੱਭਾਂ ਨਾ ਉਤੇ ਆਕਾਸ਼, ਪ੍ਰਿਥਮੀ ਨਾ ਅੱਖ ਖੁਲ੍ਹਾਈਆ। ਸ਼ਬਦ ਸੰਦੇਸ਼ਾ ਦੇ ਕੇ ਦੱਸਾਂ ਤੁਹਾਨੂੰ ਜਾਚ, ਰਾਹ ਦਿਆਂ ਵਖਾਈਆ। ਤੁਸਾਂ ਆਟਾ ਗੁੰਨ੍ਹਣਾ ਵਿਚ ਪਰਾਤ, ਪਾਣੀ ਵਿਚ ਛੁਹਾਈਆ। ਤੁਹਾਡੀ ਚਵਾਂ ਦੀ ਜਮਾਤ, ਸਹਿਜੇ ਦਿਆਂ ਰਲਾਈਆ। ਏਸੇ ਕਾਰਨ ਕਰ ਕੇ ਜਗਜੀਤ ਸੁਖਵੰਤ ਕਸ਼ਮੀਰ ਕੱਠੀਆਂ ਹੋਈਆਂ ਆਜ, ਪੰਜਵਾਂ ਭਾਈ ਦਵਿੰਦਰ ਨਿੱਕੀ ਨੰਨ੍ਹੀ ਬੱਚੀ ਨਜ਼ਰੀ ਆਈਆ। ਤੁਹਾਡਾ ਖਾਣਾ ਬੱਚਿਓ ਖਾਧਾ ਨਾਲ ਸਵਾਦ, ਇਹ ਵੀ ਰਵਦਾਸ ਦੀ ਵਡਿਆਈਆ। ਪਿਛਲਾ ਬਾਲਮੀਕ ਦਾ ਲਿਹਾਜ, ਜੋ ਨਾਤਾ ਰਿਹਾ ਜੁੜਾਈਆ। ਹੁਣ ਬੁੱਢਾ ਨਹੀਂ ਅਪਾਹਜ, ਰਾਜ ਦਰਬਾਰ ਨਾ ਕੋਇ ਵਖਾਈਆ। ਨਵੀਂ ਸਾਜਨ ਸਾਜ, ਭਗਵਨ ਭਗਤ ਰਿਹਾ ਬਣਾਈਆ। ਨਵੇਂ ਜੁਗ ਦਾ ਸਾਜਨ ਸਾਜ, ਸਤਿਜੁਗ ਬੂਟੇ ਰਿਹਾ ਲਗਾਈਆ। ਕਿਸੇ ਕਾਰਨ ਪੂਰਬ ਲੇਖੇ ਵਿਚੋਂ ਚੌਥੇ ਜੁਗ ਰਾਤ, ਰੈਣ ਭਿੰਨੜੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੀ ਵੇਖ ਕੇ ਅਗੰਮੀ ਸੌਗ਼ਾਤ, ਆਪਣੀ ਝੋਲੀ ਪਾਈਆ। ਚਾਰ ਮਾਘ ਕਹੇ ਮੈਂ ਵੇਖਿਆ ਅੱਜ ਦਾ ਭੋਜਨ, ਭਜਨ ਬੰਦਗੀ ਵਾਲਿਆਂ ਹੱਥ ਕਿਸੇ ਨਾ ਆਈਆ। ਨਾਨਕ ਨੂੰ ਮਿਲਿਆ ਉਪਰ ਕਰੋੜਾਂ ਤੇ ਕੋਟਾਂ ਜੋਜਨ, ਪ੍ਰਭ ਚਰਨ ਮਿਲੀ ਸਰਨਾਈਆ। ਜਿਥੇ ਭਗਤ ਭਗਵਾਨ ਇਕ ਦੂਜੇ ਨੂੰ ਲੋਚਨ, ਦੂਜਾ ਨਜ਼ਰ ਕੋਇ ਨਾ ਆਈਆ। ਮਨ ਬੁਧ ਮਿਟੇ ਸੋਚਨ, ਆਤਮ ਪਰਮਾਤਮ ਰਾਹ ਤਕਾਈਆ। ਓਥੇ ਗੁਰ ਅਵਤਾਰ ਪੈਗ਼ੰਬਰ ਮੂਲ ਨਾ ਰੋਕਣ, ਵਿਸ਼ਨ ਬ੍ਰਹਮਾ ਸ਼ਿਵ ਨਾ ਸਿਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭੋਜਨ ਕਹੇ ਮੇਰੀ ਨਿੱਕੀ ਸੋਹਣੀ ਇਕ ਦੁਪੜ, ਵਿਚ ਨਿਮਕ ਦਿਤਾ ਲਗਾਈਆ। ਉਤੋਂ ਦਿਤਾ ਚੋਪੜ, ਘਿਰਤ ਨਾਲ ਵਡਿਆਈਆ। ਅਸੀਂ ਓਥੇ ਗਏ ਉਪੜ, ਜਿਥੇ ਪਿਛੇ ਨਾ ਕੋਇ ਪਰਤਾਈਆ। ਜਾਂ ਵੇਖਿਆ ਭਗਤ ਭਗਵਾਨ ਦਾ ਨਾਤਾ ਪਿਤਾ ਪੁੱਤਰ, ਦੂਜਾ ਰੰਗ ਨਾ ਕੋਇ ਰੰਗਾਈਆ। ਜਿਸ ਨੂੰ ਨਾਨਕ ਕਿਹਾ ਆਪਣੀ ਧਾਰੋਂ ਆਏ ਉਤਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਓਸ ਦਾ ਸਾਰੇ ਕਰਦੇ ਸ਼ੁਕਰ, ਸ਼ੁਕਰਾਨੇ ਵਿਚ ਢੋਲੇ ਰਹੇ ਗਾਈਆ। ਓਹ ਕੌਲ ਇਕ਼ਰਾਰ ਤੋਂ ਕਦੇ ਨਾ ਜਾਏ ਮੁੱਕਰ, ਜੁਗ ਜੁਗ ਲਹਿਣੇ ਰਿਹਾ ਚੁਕਾਈਆ। ਗ਼ਰੀਬਾਂ ਦਾ ਖਾ ਕੇ ਟੁੱਕੜ, ਅਹਿਸਾਨ ਆਪਣੇ ਸਿਰ ਰਖਾਈਆ। ਅਗੇ ਭੰਡਾਰਾ ਨਾ ਦੇਵੇ ਮੁੱਕਣ, ਭੁੱਖਿਆਂ ਦਏ ਰਜਾਈਆ। ਗੋਦੀ ਆਇਆ ਚੁੱਕਣ, ਫੜ ਬਾਹੋਂ ਗਲੇ ਲਗਾਈਆ। ਵਿਛੜਿਆਂ ਨੂੰ ਆਇਆ ਪੁਛਣ, ਸਹਿਜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਜਣਾਈਆ। ਟੁੱਕੜਾ ਕਹੇ ਟੁਕੜੇ ਦਾ ਬਣਿਆ ਪਰਸਾਦ, ਪਰਸਾਦ ਨਾਲ ਪਰਸਾਦਾ ਲਿਆ ਬਣਾਈਆ। ਜਿਸ ਨੇ ਪਿਛਲੀ ਕਰਾਈ ਯਾਦ, ਯਾਦ ਯਾਦ ਵਿਚੋਂ ਪਰਗਟਾਈਆ। ਸ੍ਰੀ ਭਗਵਾਨ ਦੇ ਕੇ ਜਾਵੇ ਦਾਦ, ਵਸਤ ਅਮੋਲਕ ਇਕ ਵਰਤਾਈਆ। ਜਨ ਭਗਤੋ ਤੁਹਾਡਾ ਭਗਤ ਭੰਡਾਰਾ ਦੇਂਦਾ ਰਹੇ ਸਵਾਦ, ਅਨਰਸ ਰਸ ਰਸ ਵਿਚ ਭਰਾਈਆ। ਹੁਣ ਕੋਈ ਬੱਲ ਵਾਲਾ ਨਹੀਂ ਰਾਜ, ਰਾਜਿਆਂ ਦੇ ਰਾਜੇ ਗੁਰਮੁਖ ਰਿਹਾ ਬਣਾਈਆ। ਤੁਹਾਡੇ ਪਿੱਛੇ ਆਇਆ ਭਾਜ, ਪੈਂਡਾ ਪੰਧ ਮੁਕਾਈਆ। ਸ਼ਬਦੀ ਦੇ ਕੇ ਆਵਾਜ਼, ਸੁਤਿਆਂ ਲਿਆ ਉਠਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪਰਸਾਦਾ ਕਹੇ ਮੈਂ ਚੜ੍ਹ ਗਿਆ ਉਸ ਦੀ ਭੇਟ, ਜਿਸਦੀ ਭੇਟਾ ਹੋਵੇ ਲੋਕਾਈਆ। ਮੈਂ ਭਰਿਆ ਓਸ ਦਾ ਪੇਟ, ਜੋ ਪਟਨੇ ਵਾਲਾ ਨਾਲ ਮਿਲਾਈਆ। ਪ੍ਰੇਮੀਆਂ ਕਰੇ ਹੇਤ, ਗੁਰਮੁਖਾਂ ਰੰਗ ਚੜ੍ਹਾਈਆ। ਨਜ਼ਰੀ ਆਵੇ ਨੇਤਨ ਨੇਤ, ਨਿਜ ਨੇਤਰ ਕਰ ਰੁਸ਼ਨਾਈਆ। ਪੂਰਬ ਲਹਿਣਾ ਵੇਖ, ਵਿਛੜਿਆਂ ਲਿਆ ਮਿਲਾਈਆ। ਪਿਛਲਾ ਦੱਸ ਕੇ ਭੇਤ, ਪੜਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮੰਗਤੀ ਕਹੇ ਮੈਂ ਮੰਗਣੀ ਸਚ ਪ੍ਰੀਤ, ਪ੍ਰੀਤਮ ਅਗੇ ਝੋਲੀ ਡਾਹੀਆ। ਪ੍ਰੀਤਮ ਕਹੇ ਮੈਂ ਦੱਸਣੀ ਸਾਚੀ ਰੀਤ, ਸੰਦੇਸ਼ਾ ਸਚ ਸੁਣਾਈਆ। ਤੂੰ ਮੇਰਾ ਮੈਂ ਤੇਰਾ ਗਾਣਾ ਇਕੋ ਗੀਤ, ਇਕੋ ਰਾਗ ਅਲਾਈਆ। ਕਾਇਆ ਹੋਵੇ ਠਾਂਡੀ ਸੀਤ, ਅਗਨੀ ਅੱਗ ਦੇਣੀ ਬੁਝਾਈਆ। ਸਾਫ਼ ਪਵਿਤਰ ਰਖਣੀ ਨੀਤ, ਨਿਜ ਨੇਤਰ ਕਰ ਰੁਸ਼ਨਾਈਆ। ਰਹਿਣਾ ਸਦਾ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਪੁਰਖ ਅਕਾਲ ਦੀਨ ਦਿਆਲ ਆਪੇ ਵਸੇ ਬੀਚ, ਪੜਦਾ ਦਏ ਉਠਾਈਆ। ਸਚ ਭੰਡਾਰੇ ਦੀ ਸਤਿ ਧਰਮ ਦੀ ਚਲਣ ਲੱਗੀ ਰੀਤ, ਰੀਤੀ ਦੇਣੀ ਬਦਲਾਈਆ। ਚੌਦਾਂ ਮਹੀਨੇ ਗੁਰਮੁਖ ਸਿੰਘ ਪਹਿਲੋਂ ਲਗਵਾਉਣਾ ਕਰਨਾ ਭੋਗ ਠੀਕ, ਠਾਕਰ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪਰਸ਼ਾਦਾ ਕਹੇ ਮੈਨੂੰ ਫਿਰ ਲੱਗਣ ਲੱਗਾ ਭੋਗ, ਗਿਆਰਾਂ ਸਾਲਾਂ ਪਿਛੋਂ ਵਾਰੀ ਆਈਆ। ਭਗਤਾਂ ਵਾਲਾ ਬਦਲਣ ਲੱਗਾ ਜੋਗ, ਜੁਗਤੀ ਦਏ ਗਵਾਹੀਆ। ਕੱਟਣ ਲੱਗਾ ਰੋਗ, ਹਉਮੇਂ ਦਏ ਮਿਟਾਈਆ। ਮਿਲਣ ਲੱਗਾ ਧੁਰ ਸੰਜੋਗ, ਵਿਛੜਿਆਂ ਲਏ ਜੁੜਾਈਆ। ਸ਼ਬਦੀ ਸ਼ਬਦ ਕਰੇ ਚੋਜ, ਸੁਤਿਆਂ ਲਏ ਉਠਾਈਆ। ਆਤਮ ਪਰਮਾਤਮ ਦੀ ਦੇਵੇ ਮੌਜ, ਮਨਸਾ ਮੋਹ ਮਨ ਦਏ ਮਿਟਾਈਆ। ਕਿਸੇ ਦਵਾਰੇ ਰਹਿਣ ਨਾ ਦੇਵੇ ਤੋਟ, ਅਤੁਟ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਜਣਾਈਆ। ਭੋਗ ਕਹੇ ਕਿਸੇ ਨਾ ਜਾਣਿਆ ਇਹ ਕਿਉਂ ਲਗਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਆਦਿ ਜੁਗਾਦਿ ਕਦੇ ਨਾ ਰੱਜਦਾ, ਤ੍ਰਿਸ਼ਨਾ ਸਕੇ ਨਾ ਕੋਇ ਮਿਟਾਈਆ। ਭਗਤਾਂ ਦੇ ਪ੍ਰੇਮ ਪਿਆਰ ਅੰਦਰ ਇਨ੍ਹਾਂ ਦਾ ਭੰਡਾਰਾ ਚਖਦਾ, ਰਸਨਾ ਜਿਹਵਾ ਨਾਲ ਛੁਹਾਈਆ। ਅਗੇ ਲਹਿਣਾ ਦੇਵੇ ਹੱਕ ਦਾ, ਹਕ਼ੀਕ਼ਤ ਝੋਲੀ ਪਾਈਆ। ਇਸ਼ਾਰਾ ਦੇ ਕੇ ਅੱਖ ਦਾ, ਅੱਖੀਆਂ ਦਏ ਬਦਲਾਈਆ। ਸਦਾ ਅੰਦਰ ਹੋਵੇ ਵਸਦਾ, ਵਿਛੋੜਾ ਕਟੇ ਜੁਦਾਈਆ। ਨਾਮ ਸੰਦੇਸ਼ਾ ਦੇਵੇ ਜਸ ਦਾ, ਸਿਫ਼ਤਾਂ ਵਿਚ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖੇ ਲਾਵੇ ਦਿਨ ਅੱਜ ਦਾ, ਜੋ ਚਲ ਆਏ ਸਰਨਾਈਆ।

੫ ਮਾਘ ਸ਼ਹਿਨਸ਼ਾਹੀ ਸੰਮਤ ੧ ਪਾਲ ਸਿੰਘ ਲਾਂਗਰੀ ਦੇ ਘਰ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਮਾਘ ਕਹੇ ਧੁਰ ਫ਼ਰਮਾਨਾ ਹੁਕਮ ਦਰੁਸਤ, ਟੇਢੀ ਧਾਰ ਨਾ ਕੋਇ ਬਣਾਈਆ। ਜਨ ਭਗਤ ਸੁਹੇਲੇ ਕਰੇ ਚੁਸਤ, ਆਲਸ ਨਿੰਦਰਾ ਕੂੜ ਮਿਟਾਈਆ। ਨਾਮ ਭੰਡਾਰਾ ਵੰਡੇ ਮੁਫ਼ਤ, ਅਨਡਿਠੜੀ ਦੌਲਤ ਝੋਲੀ ਪਾਈਆ। ਭੇਵ ਖੁਲ੍ਹਾ ਕੇ ਇਕ ਅੰਗੁਸ਼ਤ, ਬਾਲਿਸ਼ਤ ਲੇਖਾ ਦਏ ਮੁਕਾਈਆ। ਨਜ਼ਰ ਦਰਸਾਏ ਧੁਰ ਦਾ ਉਰਸ, ਅਰਸ਼ ਅਜ਼ੀਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਮਾਘ ਕਹੇ ਮੈਂ ਸੁਣਾਂ ਫ਼ਰਮਾਣ ਅਨੋਖਾ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਧੂੰਆਂਧਾਰ ਤੋਂ ਲਏ ਬਚਾਈਆ। ਚਰਨ ਪ੍ਰੀਤੀ ਬਖ਼ਸ਼ੇ ਇਕੋ ਓਟਾ, ਓੜਕ ਆਪਣਾ ਰੰਗ

ਰੰਗਾਈਆ। ਸੰਤ ਸੁਹੇਲੇ ਲੱਭੇ ਵਿਚੋਂ ਕੋਟਾ, ਕੋਟੀ ਕੋਟ ਖੋਜ ਖੁਜਾਈਆ। ਸ਼ਬਦ ਦਮਾਮੇ ਮਾਰੇ ਚੋਟਾ, ਚੋਟੀ ਚੜ੍ਹ ਕੇ ਚੋਟ ਲਗਾਈਆ। ਸਚ ਪਰਕਾਸ਼ ਕਰੇ ਨਿਰਮਲ ਜੋਤਾ, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਮੇਟੇ ਪਿਛਲੀ ਅਗਲੀ ਸੋਚਾ, ਸਚ ਸਚ ਦਏ ਜਣਾਈਆ। ਨਾਮ ਸੰਦੇਸ਼ਾ ਦੇ ਕੇ ਹੋਕਾ, ਹੁਕਮ ਇਕ ਮਨਾਈਆ। ਹਰਿ ਕਾ ਭਾਣਾ ਕਿਸੇ ਨਾ ਰੋਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਢੋਲਾ ਗਾਇਆ ਸਚ ਸਲੋਕਾ, ਵੱਜੇ ਸਚ ਵਧਾਈਆ। ਮਾਰਗ ਰਹੇ ਕੋਈ ਨਾ ਔਖਾ, ਮੰਜ਼ਲ ਇਕੋ ਦਏ ਚੜ੍ਹਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਬਗ਼ਲ ਕ਼ੁਰਾਨ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਮਾਘ ਕਹੇ ਮੈਂ ਸੁਣਦਾ ਸਦਾ ਖ਼ੁਸ਼ਜੰਰੀ, ਖ਼ੁਸ਼ੀਆਂ ਵਿਚ ਜਣਾਈਆ। ਪੁਰਖ ਅਕਾਲਾ ਸ਼ੇਰ ਬੱਬਰੀ, ਭਬਕ ਆਪਣਾ ਨਾਮ ਸੁਣਾਈਆ। ਫਿਰੇ ਦਰੋਹੀ ਉਪਰ ਅੰਬਰੀ, ਜ਼ਿਮੀਂ ਜ਼ਮਾਂ ਰਿਹਾ ਕੁਰਲਾਈਆ। ਜਿਸ ਨੇ ਭਗਤਾਂ ਭਰਤੀ ਕੀਤੀ ਜਬਰੀ, ਨਾਮ ਪੈਮਾਨਾਂ ਆਪਣੇ ਹੱਥ ਉਠਾਈਆ। ਆਸਾ ਕਹੇ ਆਸਾ ਰਹੇ ਨਾ ਕੋਈ ਬੇਸਬਰੀ, ਸਾਂਤਕ ਸਤਿ ਰਿਹਾ ਵਰਤਾਈਆ। ਕੂੜ ਕੁੜਿਆਰੀ ਕਰ ਕੇ ਪਧਰੀ, ਹਮਵਾਰ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਮਾਘ ਕਹੇ ਮੈਂ ਸੁਣਿਆ ਸਚ ਸੰਦੇਸ਼ਾ, ਸਦੀਆਂ ਦੇ ਪਿਛੋਂ ਆਵਾਜ਼ ਸੁਣਾਈਆ। ਦੋ ਜਹਾਨ ਮੁਕਣਾ ਠੇਕਾ, ਠੇਕੇਦਾਰੀ ਰਹਿਣ ਕੋਇ ਨਾ ਪਾਈਆ। ਭਗਤ ਭਗਵਾਨ ਕਰਨਾ ਏਕਾ, ਏਕੰਕਾਰ ਇਕੋ ਰੰਗ ਚੜ੍ਹਾਈਆ। ਨਵ ਨੌ ਚਾਰ ਪੂਰਬ ਕਰਾਉਣਾ ਚੇਤਾ, ਭੇਵ ਅਭੇਦਾ ਅੰਤ ਖੁਲ੍ਹਾਈਆ। ਦੋ ਜਹਾਨਾਂ ਬਣਨਾ ਧੁਰ ਦਾ ਨੇਤਾ, ਨਰ ਨਿਰੰਕਾਰ ਵੱਡੀ ਵਡਿਆਈਆ। ਮਿਹਰਵਾਨ ਰਹੇ ਹਮੇਸ਼ਾ, ਸਦਾ ਸਦ ਆਪਣੀ ਦਇਆ ਕਮਾਈਆ। ਜਨਮ ਕਰਮ ਚੁਕਾਏ ਲੇਖਾ, ਲਿਖਤ ਭਵਿਖਤ ਦਏ ਸਮਝਾਈਆ। ਸ਼ਬਦੀ ਧਾਰ ਉਪਜਾ ਕੇ ਬੇਟਾ, ਪੇਟ ਆਪਣਾ ਕਰੇ ਸਫ਼ਾਈਆ। ਸੰਤ ਸੁਹੇਲਾ ਬਣ ਕੇ ਖੇਵਟ ਖੇਟਾ, ਨਈਆ ਨੌਕਾ ਨਾਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਮਾਘ ਕਹੇ ਮੈਂ ਸੁਣਾਂ ਆਵਾਜ ਅਗੰਮ, ਬਿਨਾ ਸਰਵਨ ਖ਼ੁਸ਼ੀ ਮਨਾਈਆ। ਲੇਖਾ ਚੁਕਾ ਕੇ ਮਾਟੀ ਚੰਮ, ਸ੍ਰੀ ਭਗਵਾਨ ਫੇਰਾ ਪਾਈਆ। ਹਰਖ਼ ਸੋਗ ਮੇਟ ਕੇ ਗ਼ਮ, ਚਿੰਤਾ ਚਿਖਾ ਦਿਤੀ ਤਜਾਈਆ। ਪਵਨ ਸਵਾਸ ਛੱਡ ਕੇ ਦਮ, ਘਟ ਘਟ ਰਿਹਾ ਸਮਾਈਆ। ਧੁਰ ਦਾ ਸੰਦੇਸ਼ਾ ਨਾਮ, ਨਰ ਨਿਰੰਕਾਰਾ ਆਪ ਵਰਤਾਈਆ। ਭਾਗ ਲਗਾ ਕੇ ਖੇੜਾ ਗਰਾਮ, ਗੁਰਮੁਖਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਪ੍ਰਭ ਦੀ ਨਹੀਂ ਕੋਈ ਕਰਾਮਾਤ, ਨਿਹਕਰਮੀ ਕਰਮ ਕਮਾਈਆ। ਲੇਖਾ ਲਿਖੇ ਨਾਲ ਕ਼ਲਮ ਦਵਾਤ, ਕਲਮਾ ਕਲਾਮ ਹੱਕ ਸੁਣਾਈਆ। ਆਪਣੀ ਦੱਸੇ ਵੱਖਰੀ ਜ਼ਾਤ, ਅਜਾਤੀ ਡੇਰਾ ਢਾਈਆ। ਕਲਜੁਗ ਮੇਟੇ ਕੂੜੀ ਅੰਧੇਰੀ ਰਾਤ, ਸਤਿ ਚੰਦ ਕਰੇ ਰੁਸ਼ਨਾਈਆ। ਸਚ ਉਜਲਾ ਹੋਏ ਪਰਭਾਤ, ਧੁੰਦੂਕਾਰਾ ਦਏ ਗੁਆਈਆ। ਭਗਤਾਂ ਪੂਰੀ ਹੋਵੇ ਆਸ, ਗੁਰਮੁਖਾਂ ਜੋੜ ਜੁੜਾਈਆ। ਚਿਤ ਆਵੇ ਸਵਾਸ ਸਵਾਸ, ਚੇਤਨ ਸੁਰਤੀ ਦਏ ਕਰਾਈਆ। ਅੰਦਰ ਬਾਹਰ ਵਸੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਮੰਜ਼ਲ ਵਖਾ ਕੇ ਅਗੰਮੀ ਘਾਟ, ਪਤਨ ਇਕੋ ਦਏ ਸਮਝਾਈਆ। ਭਗਤ ਸੁਹੇਲੇ ਮੇਲੇ ਆਪ, ਗੁਰ ਚੇਲੇ ਜੋੜ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦਾ ਬਣ ਕੇ ਮਾਈ ਬਾਪ, ਪਾਪ ਕੋਟ ਜਨਮ ਕਾਇਆ ਕੁਟੀਆ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਸੱਦਿਆਂ ਦੇਵੇ ਸਾਥ, ਸਾਥੀ ਹੋ ਕੇ ਸਗਲਾ ਸੰਗ ਨਿਭਾਈਆ।