੫ ਮਾਘ ਸ਼ਹਿਨਸ਼ਾਹੀ ਸੰਮਤ ੧ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਮਾਘ ਕਹੇ ਮੇਰਾ ਮੇਟਿਆ ਭਰਮ, ਸਹਿੰਸਾ ਨਜ਼ਰ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਮਿਹਰ ਨਜ਼ਰ ਕਰ ਕਰੇ ਕਰਮ, ਨਿਹਕਰਮੀ ਵੇਖ ਵਖਾਇੰਦਾ। ਜਨ ਭਗਤਾਂ ਲੇਖੇ ਲਾਏ ਜਨਮ, ਜਰਮ ਆਪਣੇ ਘਰ ਜਣਾਇੰਦਾ। ਝਗੜਾ ਮੁਕਾ ਕੇ ਜਗਤ ਮਰਨ, ਮਰਨ ਤੋਂ ਪਹਿਲੇ ਮੁਰੀਦ ਮੁਰਸ਼ਦ ਵਿਚ ਟਿਕਾਇੰਦਾ। ਬਖ਼ਸ਼ੀਸ਼ ਵਿਚ ਬਖ਼ਸ਼ ਕੇ ਸਰਨ, ਸਰਨਗਤ ਇਕੋ ਇਕ ਦਰਸਾਇੰਦਾ। ਜੁਗ ਚੌਕੜੀ ਪੂਰਾ ਕਰਨ ਆਇਆ ਪਰਨ, ਪਰਨਾਮ ਬੰਦਨਾ ਡੰਡਾਵਤ ਇਕ ਦਸਾਇੰਦਾ। ਜੁਗ ਵਿਛੜੇ ਜਗ ਆਇਆ ਫੜਨ, ਪਾਂਧੀ ਹੋ ਕੇ ਪੰਧ ਚੁਕਾਇੰਦਾ। ਨਵੀਂ ਘਾੜਨ ਆਇਆ ਘੜਨ, ਠਠਿਆਰ ਹੋ ਕੇ ਠੋਕਰ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਗ੍ਰਹਿ ਵਸਾਇੰਦਾ। ਮਾਘ ਕਹੇ ਮੇਰਾ ਭੁਲੇਖਾ ਹੋਇਆ ਦੂਰ, ਭਰਮ ਰਿਹਾ ਨਾ ਰਾਈਆ। ਭਗਤ ਭਗਵਾਨ ਤੱਕਿਆ ਹਾਜ਼ਰ ਹਜ਼ੂਰ, ਹੁਜਰਿਆਂ ਦਾ ਲੇਖਾ ਦਿਤਾ ਮਿਟਾਈਆ। ਜੁਗ ਚੌਕੜੀ ਜੋ ਮਜ਼ਦੂਰੀ ਨਾਮ ਕਰਦੇ ਰਹੇ ਮਜ਼ਦੂਰ, ਲੇਖਾ ਓਹਨਾਂ ਝੋਲੀ ਪਾਈਆ। ਦੇਵਣਹਾਰਾ ਦੇਣ ਦੇਵੇ ਜ਼ਰੂਰ, ਜ਼ਰੂਰਤ ਆਪੇ ਪੂਰ ਕਰਾਈਆ। ਮੈਂ ਹੋਵਾਂ ਬੜਾ ਮਸ਼ਕੂਰ, ਖ਼ੁਸ਼ੀਆਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਾਘ ਕਹੇ ਮੈਂ ਬਿਨ ਰੁੱਤੀ ਹੋਵਾਂ ਖ਼ੁਸ਼ਹਾਲ, ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਇਕੋ ਜਲਵਾ ਨੂਰ ਤੱਕਾਂ ਪੁਰਖ ਅਕਾਲ, ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਈਆ। ਸ਼ਬਦ ਅਗੰਮੀ ਸੁਣਾਂ ਤਾਲ, ਅਨਹਦ ਨਾਦੀ ਨਾਦ ਸ਼ਨਵਾਈਆ। ਜਿਸ ਦਾ ਸ਼ਾਸਤਰ ਵੇਦ ਪੁਰਾਨ ਦੇਣ ਅਹਿਵਾਲ, ਅੰਜੀਲ ਕ਼ੁਰਾਨ ਖਾਣੀ ਬਾਣੀ ਸਿਫ਼ਤ ਸਾਲਾਹ ਢੋਲੇ ਗਾਈਆ। ਉਹ ਠਾਕਰ ਸਵਾਮੀ ਕਰਨੀ ਕਰਤਾ ਦਇਆਨਿਧ ਦੀਨ ਦਿਆਲ, ਦਇਆਵਾਨ ਅਖਵਾਈਆ। ਭਗਤ ਸੁਹੇਲਾ ਇਕ ਇਕੇਲਾ ਆਤਮ ਅੰਤਰ ਨਿਰੰਤਰ ਮਿਲੇ ਆਣ, ਨਿਰਗੁਣ ਸਰਗੁਣ ਆਪਣਾ ਰੰਗ ਚੜ੍ਹਾਈਆ। ਜਗਤ ਨੇਤਰ ਚਾਰ ਕੁੰਟ ਦਹਿ ਦਿਸ਼ਾ ਨਜ਼ਰ ਨਾ ਆਵੇ ਜੀਵ ਜਹਾਨ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਹਿਜ ਸੁਆਮੀ ਅੰਤਰਜਾਮੀ ਪਰਵਰਦਿਗਾਰ ਬੇਪਰਵਾਹੀਆ। ਮਾਘ ਕਹੇ ਮੈਂ ਤੱਕਾਂ ਚਾਰ ਕੁੰਟ ਦਹਿ ਦਿਸ਼ਾ ਖੋਲ੍ਹ ਅੱਖ, ਬਿਨ ਅੱਖਾਂ ਅੱਖ ਵਖਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਭਾਂਡੇ ਦਿਸਣ ਸੱਖ, ਹਰਿ ਹਿਰਦੇ ਨਾਮ ਨਾ ਕੋਇ ਵਸਾਈਆ। ਰਸਨਾ ਜੇਹਵਾ ਬੱਤੀ ਦੰਦ ਜਗਤ ਵਿਦਿਆ ਪੜ੍ਹ ਪੜ੍ਹ ਗਏ ਥੱਕ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਭੇਵ ਖੁਲ੍ਹਿਆ ਨਾ ਹਕ਼ੀਕ਼ਤ ਹੱਕ, ਲਾਸ਼ਰੀਕ ਸ਼ਿਰਕਤ ਨਾ ਕੋਇ ਮਿਟਾਈਆ। ਸ਼ਬਦੀ ਨਾਦ ਨਾ ਸੁਣਿਆ ਸਚ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਨਾਮ ਰੰਗਣ ਰੰਗੇ ਕੋਈ ਨਾ ਰੱਤ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਈਆ। ਸਚ ਸੁਆਮੀ ਅੰਤਰਜਾਮੀ ਦਰਸ਼ਨ ਪਾਏ ਨਾ ਕੋਇ ਪੁਰਖ ਸਮਰਥ, ਨਿਜ ਲੋਚਣ ਨੈਣ ਨੇਤਰ ਗਿਆਨ ਖੁਲ੍ਹਾਈਆ। ਮਾਇਆ ਮਮਤਾ ਹਉਮੇਂ ਹੰਗਤਾ ਸ੍ਰਿਸ਼ਟੀ ਦ੍ਰਿਸ਼ਟੀ ਕੀਤੀ ਵੱਖ, ਇਸ਼ਟੀ ਏਕੰਕਾਰ ਨਾ ਕੋਇ ਜਣਾਈਆ। ਸਵਰਗ ਬਹਿਸ਼ਤੀ ਰਹੇ ਲੱਭ, ਚੌਦਾਂ ਲੋਕ ਚੌਦਾਂ ਤਬਕ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਮਾਘ ਕਹੇ ਮੈਂ ਵੇਖਿਆ ਦੋ ਜਹਾਂ, ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਖੋਜ ਖੁਜਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਨੌਂ ਚਾਰ ਦਿਸੇ ਵੈਰਾਂ, ਪੱਤ ਡਾਲੀ ਫਲ ਫੁਲਵਾੜੀ ਹੱਕ ਨਾ ਕੋਇ ਮਹਿਕਾਈਆ। ਬਿਨਾ ਰਸਨਾ ਜੇਹਵਾ ਬੱਤੀ ਦੰਦ ਜਪੇ ਕੋਈ ਨਾ ਨਾਂ, ਅਜਪਾ ਜਾਪ ਸਮਝ ਕਿਸੇ ਨਾ ਆਈਆ। ਸਚ ਟਿਕਾਣਾ ਉਚ ਮਹੱਲ ਅਟਲ ਦਿਸੇ ਨਾ ਕਿਸੇ ਨਿਸ਼ਾਂ, ਨਿਸ਼ਾਨਾ ਜਗਤ ਗਿਆ ਭੁਲਾਈਆ। ਹੰਸ ਬੁਧੀ ਹੋਈ ਕਾਂ, ਮਨ ਵਾਸਨਾ ਕਾਗ
ਵਾਂਗ ਕੁਰਲਾਈਆ। ਸਾਚਾ ਖੇੜਾ ਨਗਰ ਨਾ ਦਿਸੇ ਗਰਾਂ, ਗ੍ਰਹਿ ਮੰਦਰ ਅੰਦਰ ਬਜਰ ਕਪਾਟੀ ਪੜਦਾ ਨਾ ਕੋਇ ਉਠਾਈਆ। ਪੁਰਖ ਅਕਾਲ ਦੀਨ ਦਿਆਲ ਅਬਿਨਾਸ਼ੀ ਕਰਤਾ ਪਰਵਰਦਿਗਾਰ ਸਾਂਝਾ ਯਾਰ ਲੱਭਦੇ ਥਾਂ ਥਾਂ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਟਿੱਲੇ ਪਰਬਤ ਡੂੰਘੀ ਕੰਦਰ ਸਮੁੰਦ ਸਾਗਰ ਫੋਲ ਫੁਲਾਈਆ। ਕਾਇਆ ਅੰਦਰ ਮਾਰੇ ਨਾ ਕੋਈ ਧਿਆਨ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਮਾਘ ਕਹੇ ਮੈਂ ਵੇਖਿਆ ਚਾਰ ਕੁੰਟ ਜਗ, ਜਗ ਜੀਵਨ ਦਾਤਾ ਅਚਰਜ ਖੇਲ ਵਰਤਾਈਆ। ਮਨ ਵਾਸਨਾ ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਤ੍ਰਿਸ਼ਨਾ ਲੱਗੀ ਅੱਗ, ਤਨ ਵਜੂਦ ਪੰਜ ਤਤ ਕਾਇਆ ਮਾਟੀ ਰਿਹਾ ਜਲਾਈਆ। ਹੱਕ ਹਕ਼ੀਕ਼ਤ ਕਿਸੇ ਨਜ਼ਰ ਨਾ ਆਇਆ ਸਚ ਮਹਿਬੂਬ ਵਿਚ ਨਾ ਕੋਇ ਸਮਾਈਆ। ਦੀਨ ਮਜ਼੍ਹਬ ਜ਼ਾਤ ਪਾਤ ਹਿੱਸਿਆਂ ਵਾਲੀ ਹਦੂਦ, ਵਿਸ਼ਵ ਧਾਰ ਨਾ ਕੋਇ ਪਰਗਟਾਈਆ। ਭਗਤ ਸੁਹੇਲਾ ਇਕ ਇਕੇਲਾ ਸ੍ਰੀ ਭਗਵਾਨ ਏਥੇ ਓਥੇ ਦੋ ਜਹਾਨ ਜਾਣੇ ਮੌਜੂਦ, ਖ਼ਾਲੀ ਬੁਤਖ਼ਾਨਾ ਨਜ਼ਰ ਕੋਇ ਨਾ ਆਈਆ। ਜਿਸ ਦਾ ਮਹੱਲ ਅਟਲ ਉਚ ਮੁਨਾਰਾ ਅਰਸ਼ ਕੁਰਸ਼ ਅਰੂਜ, ਮਹਿਫ਼ੂਜ਼ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਘ ਕਹੇ ਮੈਂ ਜਗਤ ਸਦੀ ਚੌਧਵੀਂ ਮਾਸਟਰ ਪੈਗ਼ੰਬਰ ਵੇਖੇ ਉਸਤਾਦ, ਜਗਤ ਇਲਮ ਕਰਨ ਪੜ੍ਹਾਈਆ। ਅੰਤਰ ਆਤਮ ਪਰਮਾਤਮ ਖੋਲ੍ਹੇ ਕੋਈ ਨਾ ਰਾਜ਼, ਹਕ਼ੀਕ਼ਤ ਹੱਕ ਨਾ ਕੋਇ ਸਮਝਾਈਆ। ਮਨੂਆ ਫੜੇ ਨਾ ਕੋਇ ਗੁਸਤਾਖ, ਮਨ ਕਾ ਮਣਕਾ ਨਾ ਕੋਇ ਭੁਆਈਆ। ਸਾਚੇ ਸੁਆਲ ਦਾ ਹੱਲ ਕਰੇ ਨਾ ਕੋਇ ਜੁਆਬ, ਜਮਅ ਤਫਰੀਕ ਸਾਰੇ ਰਹੇ ਸਮਝਾਈਆ। ਆਤਮ ਪਰਮਾਤਮ ਮੇਲ ਮਿਲਾਏ ਨਾ ਕੋਇ ਨਾਲ ਇਤਫ਼ਾਕ, ਦੂਈ ਦਵੈਤ ਬਾਹਰ ਨਾ ਕੋਇ ਕਢਾਈਆ। ਬਲੈਕ ਬੋਰਡਾਂ ਉਤੇ ਲਿਖ ਕੇ ਨਾਲ ਚਾਕ, ਕਾਲੇ ਉਤੇ ਚਿੱਟਾ ਪਾ ਕੇ ਕਾਲੀ ਧਾਰ ਮੇਟ ਨਾ ਕੋਇ ਮਿਟਾਈਆ। ਕੁਤਬਖ਼ਾਨਿਆਂ ਵਿਚੋਂ ਲੈ ਕਿਤਾਬ, ਸਤਰਾਂ ਵਾਲੀ ਕਰਨ ਪੜ੍ਹਾਈਆ। ਧੁਰ ਦਾ ਮੇਲ ਮਿਲਾਏ ਨਾ ਕੋਈ ਨਾਲ ਵਾਹਦ, ਵਾਕਿਫ਼ਕਾਰ ਨਜ਼ਰ ਕੋਇ ਨਾ ਆਈਆ। ਸਾਚੀ ਚੜ੍ਹੇ ਨਾ ਕੋਈ ਜਮਾਤ, ਵਿਦਿਆਰਥੀ ਵਿਦਿਆ ਸਮਝ ਕਿਸੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮਾਈਆ। ਮਾਘ ਕਹੇ ਮੈਂ ਵੇਖੇ ਵਿਦਿਆਵਾਨ ਬਹੁ ਪੰਡਤੀ, ਗਿਆਨ ਧਿਆਨ ਰਹੇ ਦ੍ਰਿੜਾਈਆ। ਗੜ੍ਹ ਤੁੱਟਾ ਨਾ ਹਉਮੇਂ ਹੰਗਤੀ, ਹੰ ਬ੍ਰਹਮ ਨਾ ਕੋਇ ਜਣਾਈਆ। ਜਗਤ ਵਾਸਨਾ ਭੁੱਖੀ ਨੰਗਤੀ, ਵਾਹਵਾ ਘਰ ਘਰ ਅਲਖ ਰਹੀ ਜਗਾਈਆ। ਇਹ ਖੇਲ ਸਾਰੀ ਮਨ ਦੀ, ਬੁਧ ਬਿਬੇਕ ਨਾ ਕੋਇ ਵਡਿਆਈਆ। ਜਿਸ ਨੂੰ ਸਮਝ ਨਹੀਂ ਆਈ ਆਪਣੇ ਤਨ ਦੀ, ਸਾਢੇ ਤਿੰਨ ਹੱਥ ਅੰਦਰ ਪੜਦਾ ਓਹਲਾ ਨਾ ਸਕਿਆ ਉਠਾਈਆ। ਸਮਝ ਆਈ ਨਾ ਆਪਣੇ ਕੰਨ ਦੀ, ਜੋ ਧੁਰ ਸ਼ਬਦ ਅਗੰਮੀ ਸੁਣੇ ਚਾਈਂ ਚਾਈਂਆ। ਕਲਜੁਗ ਖੇਲ ਅੰਤ ਹੈਰਾਨ ਦੀ, ਹੈਰਾਨੀ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਮਾਘ ਕਹੇ ਮੈਂ ਕੋਟਨ ਕੋਟ ਵੇਖੇ ਪੜ੍ਹਦੇ, ਤਾਲੀਮ ਮਕਤਬ ਪਾਠਸ਼ਾਲਿਆਂ ਵਿਚ ਪਾਈਆ। ਸਾਚੀ ਮੰਜ਼ਲ ਕੋਈ ਨਾ ਚੜ੍ਹਦੇ, ਅਗਲਾ ਪੰਧ ਨਾ ਕੋਇ ਮੁਕਾਈਆ। ਦਰਸ਼ਨ ਪਾਉਣ ਨਾ ਨਿਰਗੁਣ ਨਿਰਵੈਰ ਨਰ ਹਰਿ ਦੇ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਸਚ ਸਰਨਾਈ ਬੇਪਰਵਾਹੀ ਪਤਿਪਰਮੇਸ਼ਵਰ ਮੂਲ ਨਾ ਪੜਦੇ, ਧੂੜੀ ਟਿੱਕਾ ਖ਼ਾਕ ਨਾ ਕੋਇ ਰਮਾਈਆ। ਜਗਤ ਕਿਤਾਬਾਂ ਵਰਕੇ ਰਹੇ ਉਥਲਦੇ, ਮਨ ਦਾ ਪਤਰਾ ਨਾ ਕੋਇ ਪਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਵੇਖੀ ਜਗਤ ਦਾਤ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਜਗਤ ਵਿਦਿਆ ਲੇਖਾ ਨਾਲ ਕ਼ਲਮ ਦਵਾਤ, ਕਾਗ਼ਜ਼ ਕਾਲੇ ਰਹੇ ਕਰਾਈਆ। ਆਪਣੀ ਸਮਝੀਂ ਕਿਸੇ ਨਾ ਜ਼ਾਤ, ਪੜਦਾ ਓਹਲਾ ਨਾ ਕੋਇ ਉਠਾਈਆ। ਹਕ਼ੀਕ਼ਤ ਵਿਚੋਂ
ਖੋਲ੍ਹੇ ਕੋਈ ਨਾ ਰਾਜ਼, ਰਾਮ ਰਾਮ ਨਾ ਕੋਇ ਮਿਲਾਈਆ। ਪਿਛਲੀ ਕਰਦੇ ਯਾਦ, ਪੂਰਬ ਰਹੇ ਸੁਣਾਈਆ। ਆਪਣਾ ਖੇੜਾ ਕਰੇ ਨਾ ਕੋਇ ਆਬਾਦ, ਕਾਇਆ ਮੰਦਰ ਨਾ ਵੱਜੇ ਵਧਾਈਆ। ਹਿੱਸਿਆਂ ਵਾਲਾ ਸਮਝੇ ਕੋਈ ਨਾ ਬਾਬ, ਇਬਾਰਤ ਇਕ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਮਾਘ ਕਹੇ ਮੈਂ ਵੇਖਿਆ ਭਗਤਾਂ ਅੰਦਰ ਰੰਗ, ਲਲਾਰੀ ਨਜ਼ਰ ਕੋਇ ਨਾ ਆਈਆ। ਸੁਣਿਆ ਅਗੰਮੀ ਛੰਦ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਰਹੇ ਗਾਈਆ। ਵੇਖਿਆ ਅਨੋਖਾ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਬਿਨ ਅੱਖਾਂ ਤੱਕਿਆ ਸੰਗ, ਸਗਲਾ ਸੰਗ ਨਿਭਾਈਆ। ਬਿਨ ਸੂਰਜ ਚੰਦ ਚਾੜ੍ਹ ਕੇ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਖ਼ ਸੋਗ ਮੇਟ ਕੇ ਗ਼ਮ, ਖ਼ੁਸ਼ੀ ਖ਼ੁਸ਼ੀ ਵਿਚੋਂ ਬਦਲਾਈਆ। ਨਾਤਾ ਤੋੜ ਕੇ ਹੱਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟੀ ਦਏ ਗਵਾਈਆ। ਖੇਲ ਕਰੇ ਸ੍ਰੀ ਭਗਵਨ, ਭਗਤ ਸੁਹੇਲੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖ ਵਖਾਈਆ। ਮਾਘ ਕਹੇ ਮੈਂ ਭਗਤਾਂ ਅੰਦਰ ਮਾਰੀ ਝਾਕੀ, ਪੜਦਾ ਅੰਦਰੋਂ ਦਿਤਾ ਉਠਾਈਆ। ਓਨ੍ਹਾਂ ਦੀ ਖੁਲ੍ਹੀ ਵੇਖੀ ਤਾਕੀ, ਤਕਵਾ ਇਕੋ ਉਪਰ ਰਖਾਈਆ। ਗ੍ਰਹਿ ਮੰਦਰ ਅੰਦਰ ਬੈਠਾ ਪੁਰਖ ਅਬਿਨਾਸ਼ੀ, ਪਰਵਰਦਿਗਾਰ ਸਾਂਝਾ ਯਾਰ ਜਲਵਾ ਨੂਰ ਖ਼ੁਦਾਈਆ। ਬਿਨ ਗੋਪੀ ਕਾਹਨ ਸੁਹਾਵੇ ਮੰਡਲ ਰਾਸੀ, ਖੇਲ ਆਪਣਾ ਆਪ ਜਣਾਈਆ। ਇਕੋ ਨੂਰ ਜੋਤ ਜੋਤ ਪਰਕਾਸ਼ੀ, ਰੂਪ ਰੰਗ ਰੇਖ ਨਾ ਕੋਇ ਦਰਸਾਈਆ। ਏਥੇ ਓਥੇ ਦੋ ਜਹਾਨ ਅੰਦਰ ਬਾਹਰ ਗੁਪਤ ਜ਼ਾਹਰ ਆਤਮ ਪਰਮਾਤਮ ਬਣ ਸਾਥੀ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ। ਜਨ ਭਗਤਾਂ ਔਖੀ ਮੰਜ਼ਲ ਚਾੜ੍ਹ ਕੇ ਘਾਟੀ, ਸਚਖੰਡ ਦਵਾਰਾ ਏਕੰਕਾਰਾ ਨਰ ਨਿਰੰਕਾਰਾ ਦਏ ਵਖਾਈਆ। ਜਨਮ ਜਨਮ ਦੀ ਪੂਰੀ ਕਰੇ ਆਸੀ, ਆਸਾ ਤ੍ਰਿਸ਼ਨਾ ਇਕੋ ਵਾਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮਾਘ ਕਹੇ ਮੈਂ ਭਗਤਾਂ ਅੰਦਰ ਸਹਿਜੇ ਲਿਆ ਤੱਕ, ਇਕ ਧਿਆਨ ਲਗਾਈਆ। ਉਹ ਸਭ ਕੁਛ ਬੈਠੇ ਛੱਡ, ਦੀਨ ਦੁਨੀ ਗਏ ਮੁਕਾਈਆ। ਸ੍ਰਿਸ਼ਟੀ ਤੋਂ ਹੋ ਕੇ ਅੱਡ, ਦ੍ਰਿਸ਼ਟੀ ਪ੍ਰਭ ਦੇ ਵਿਚ ਟਿਕਾਈਆ। ਪੁਰਖ ਅਕਾਲ ਦੀ ਬਣ ਕੇ ਯਦ, ਇਕੋ ਨਾਤਾ ਰਹੇ ਜੁੜਾਈਆ। ਨੌ ਦਵਾਰ ਪਾਰ ਕਰ ਕੇ ਹੱਦ, ਸੁਖਮਨ ਟੇਢੀ ਬੰਕ ਪੰਧ ਮੁਕਾਈਆ। ਸ਼ਬਦ ਅਗੰਮੀ ਨਾਦ ਗਾਵਣ ਇਕੋ ਛੰਦ, ਛੰਦ ਇਕੋ ਰਹੇ ਸੁਣਾਈਆ। ਨਿਜ ਆਤਮ ਪਰਮਾਤਮ ਲੈ ਕੇ ਅਨੰਦ, ਪਰਮਾਨੰਦ ਵਿਚ ਸਮਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਮਿਲ ਕੇ ਖ਼ੁਸ਼ੀ ਵਖਾਈਆ। ਸਚ ਦਵਾਰੇ ਚੜ੍ਹ ਕੇ ਚੰਨ, ਜੋਤੀ ਜੋਤ ਕਰਨ ਰੁਸ਼ਨਾਈਆ। ਪੁਰਖ ਅਕਾਲ ਸਰਬ ਸਵਾਮੀ ਅੰਤਰਜਾਮੀ ਜਨ ਭਗਤਾਂ ਕਹੇ ਧੰਨ, ਧੰਨ ਧੰਨ ਧੰਨ ਜਗਤ ਵਡਿਆਈਆ। ਮਾਘ ਕਹੇ ਮੈਂ ਭਗਤਾਂ ਤੱਕਿਆਂ ਇਸ਼ਾਰਾ, ਬਿਨ ਅੱਖਾਂ ਰਹੇ ਲਗਾਈਆ। ਜੋਤ ਨੂਰ ਇਕ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਅਗੰਮ ਵੱਜੇ ਨਗਾਰਾ, ਸੋਈ ਸੁਰਤ ਰਿਹਾ ਉਠਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਅੰਤ ਕਹਿਣ ਕੋਇ ਨਾ ਪਾਈਆ। ਸਭ ਤੋਂ ਵੱਖਰਾ ਸਭ ਤੋਂ ਨਿਆਰਾ, ਨਿਰਵੈਰ ਨਿਰੰਕਾਰ ਆਪਣੀ ਕਾਰ ਕਮਾਈਆ। ਸਾਚੀ ਸਖ਼ੀਆਂ ਮਿਲ ਕੇ ਲਾਵੇ ਸਤਿ ਅਖਾੜਾ, ਧਰਮ ਦਵਾਰਾ ਇਕੋ ਸੋਭਾ ਪਾਈਆ। ਜਿਸ ਗ੍ਰਹਿ ਵਸੇ ਤੇਈ ਅਵਤਾਰਾ, ਈਸਾ ਮੂਸਾ ਮੁਹੰਮਦ ਬੈਠੇ ਸਜਦਿਆਂ ਵਿਚ ਸੀਸ ਝੁਕਾਈਆ। ਗੁਰ ਦਸ ਕਰ ਨਿਮਸਕਾਰਾ, ਭਗਤ ਅਠਾਰਾਂ ਚਰਨ ਧੂੜ ਖ਼ਾਕ ਰਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਖੇ ਵਿਗਸੇ ਵੇਖਣਹਾਰਾ, ਦੀਨ ਦਿਆਲ ਦਇਆਨਿਧ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਮਾਘ ਕਹੇ ਮੈਂ ਭਗਤ ਭਗਵਾਨ ਦਾ ਵੇਖਿਆ ਮਿਲਾਪ, ਦੂਜਾ ਨਜ਼ਰ ਕੋਇ ਨਾ ਆਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਕਰਦੇ ਜਾਪ,
ਅਨਬੋਲਤ ਰਾਗ ਸੁਣਾਈਆ। ਬਿਰਹੋਂ ਵਿਛੋੜੇ ਅੰਦਰ ਬਿਨ ਨੈਣਾਂ ਨੀਰ ਤੋਂ ਵੈਰਾਗ, ਵੈਰਾਗੀ ਹੋ ਕੇ ਰਹੇ ਜਣਾਈਆ। ਇਕ ਦੂਜੇ ਨੂੰ ਮਿਲ ਕੇ ਨਾਤਾ ਜੁੜੇ ਨਾਰ ਕੰਤ ਸੁਹਾਗ, ਘਰ ਠਾਂਡੇ ਵੱਜੇ ਵਧਾਈਆ। ਸਚ ਦਵਾਰੇ ਸਚਖੰਡ ਮੁਕਾਮੇ ਹੱਕ ਹੋਣ ਵਿਸਮਾਦ, ਬਿਸਮਿਲ ਹੋ ਕੇ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਦੀਨ ਦੁਨੀ ਬਦਲ ਦੇਣ ਸਮਾਜ, ਸਾਚਾ ਹੁਕਮ ਇਕ ਪਰਗਟਾਈਆ। ਮਾਘ ਕਹੇ ਭਗਤ ਭਗਵਾਨ ਜੋੜਾ ਵੇਖਿਆ ਜੁੜਦਾ, ਕਲਜੁਗ ਅੰਤ ਵੱਜੇ ਵਧਾਈਆ। ਜੀਵ ਜਹਾਨ ਵੇਖਿਆ ਰੁੜ੍ਹਦਾ, ਮਾਇਆ ਮਮਤਾ ਧੱਕਾ ਰਹੀ ਲਾਈਆ। ਕੋਈ ਭੇਵ ਨਾ ਜਾਣੇ ਸ਼ਬਦੀ ਸਤਿਗੁਰ ਦਾ, ਜੋ ਸਤਿ ਸਤਿਵਾਦੀ ਨਾਦੀ ਬ੍ਰਹਿਮਾਦੀ ਵੇਖ ਵਖਾਈਆ। ਕੋਈ ਰਸ ਨਾ ਮਾਣੇ ਧੁਰ ਦੇ ਤਾਲ ਸੁਰ ਦਾ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਅੰਤਰ ਆਤਮ ਨਿਰੰਤਰ ਫੁਰਨਾ ਕਿਸੇ ਨਾ ਫ਼ੁਰਦਾ, ਮਨ ਵਾਸਨਾ ਸਾਰੇ ਰਹੇ ਗਾਈਆ। ਜੋ ਦਿਨੇ ਜਾਗਦਿਆਂ ਰਾਤੀਂ ਸੁਤਿਆਂ ਦਰਸ਼ਨ ਪਾਵੇ ਨਿਰਗੁਣ ਜੋਤ ਪੁਰਖ ਅਕਾਲ ਦਾ, ਪਰਕਾਸ਼ ਪਰਕਾਸ਼ ਵਿਚ ਸਮਾਈਆ। ਨਜ਼ਾਰਾ ਤੱਕੇ ਕਾਇਆ ਮੰਦਰ ਸੱਚੀ ਧਰਮਸਾਲ ਦਾ, ਬੰਕ ਦਵਾਰਾ ਸੋਭਾ ਪਾਈਆ। ਝਗੜਾ ਮੁੱਕੇ ਕਾਲ ਮਹਾਂਕਾਲ ਦਾ, ਰਾਏ ਧਰਮ ਨਾ ਦਏ ਸਜਾਈਆ। ਜਲਵਾ ਤੱਕੇ ਨੂਰ ਜਮਾਲ ਦਾ, ਨੂਰੋ ਨੂਰ ਨੂਰ ਰੁਸ਼ਨਾਈਆ। ਲੇਖਾ ਚੁੱਕੇ ਤ੍ਰੈਗੁਣ ਜੰਜਾਲ ਦਾ, ਜਾਗਰਤ ਜੋਤ ਹੋਏ ਰੁਸ਼ਨਾਈਆ। ਜਨ ਭਗਤਾਂ ਸ੍ਰੀ ਭਗਵਾਨ ਆਪੇ ਸੁਰਤ ਸੰਭਾਲਦਾ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਦਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਊਚ ਨੀਚ ਵੰਡ ਨਾ ਕੋਇ ਵੰਡਾਈਆ। ਪਦਾਰਥ ਦੇਵੇ ਨਾਮ ਸਾਚੇ ਧਨ ਮਾਲ ਦਾ, ਭੰਡਾਰਾ ਇਕੋ ਇਕ ਵਰਤਾਈਆ। ਝਗੜਾ ਚੁਕਾਵੇ ਆਵਣ ਜਾਣ ਦਾ, ਲੱਖ ਚੁਰਾਸੀ ਪੈਂਡਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਗੁਰ ਚੇਲੇ ਧੁਰ ਦੇ ਰੰਗ ਲਏ ਰੰਗਾਈਆ। ਮਾਘ ਕਹੇ ਮੈਂ ਤੱਕਿਆਂ ਏਕੰਕਾਰ, ਇਕ ਇਕੱਲਾ ਨਜ਼ਰੀ ਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਜੋ ਭਵਿਖਤਾਂ ਕਰੇ ਵਿਚਾਰ, ਗੁਰ ਅਵਤਾਰ ਪੈਗ਼ੰਬਰਾਂ ਲੇਖਾ ਪੂਰ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਵੇਸ ਅਨੇਕਾ ਰੂਪ ਵਟਾਈਆ। ਲੱਖ ਚੁਰਾਸੀ ਸੁਣੇ ਪੁਕਾਰ, ਗ੍ਰਹਿ ਗ੍ਰਹਿ ਮੰਦਰ ਖੋਜ ਖੁਜਾਈਆ। ਭਗਤਾਂ ਦਏ ਦੀਦਾਰ, ਨਿਜ ਨੇਤਰ ਲੋਚਨ ਅੱਖ ਖੁਲ੍ਹਾਈਆ। ਸੂਫੀਆਂ ਕਰੇ ਉਜਿਆਰ, ਨੂਰ ਉਜਾਲਾ ਇਕ ਰੁਸ਼ਨਾਈਆ। ਸਚ ਵਖਾ ਕੇ ਬਹਾਰ, ਗੁਲਸ਼ਨ ਇਕੋ ਦਏ ਮਹਿਕਾਈਆ। ਝਗੜਾ ਮੁਕਾ ਕੇ ਕੂੜ ਕੁੜਿਆਰ, ਸਤਿ ਸਚ ਦਏ ਦ੍ਰਿੜਾਈਆ। ਆਤਮ ਪਰਮਾਤਮ ਦੱਸ ਪਿਆਰ, ਦੀਨ ਮਜ਼੍ਹਬ ਜ਼ਾਤ ਪਾਤ ਲੇਖਾ ਦਏ ਮੁਕਾਈਆ। ਪੁਰਖ ਅਬਿਨਾਸ਼ੀ ਸਰਬ ਨਿਵਾਸੀ ਜੋਤ ਪਰਕਾਸ਼ੀ ਪਰਵਰਦਿਗਾਰ ਸਭ ਦਾ ਯਾਰ, ਅਕਲ ਕਲਧਾਰੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ਿਸ਼ ਰਹਿਮਤ ਆਪਣਾ ਨਾਮ ਵਰਤਾਈਆ। ਮਾਘ ਕਹੇ ਮੈਂ ਚਾਰ ਕੁੰਟ ਵੇਖੀ ਮੰਡਪ ਮਾੜੀ, ਟਿੱਲੇ ਪਰਬਤ ਫੋਲ ਫੁਲਾਈਆ। ਮੈਂ ਲੱਖ ਚੁਰਾਸੀ ਮਾਨਵ ਜ਼ਾਤੀ ਤੱਕੀ ਨਰ ਨਾਰੀ, ਘਟ ਘਟ ਅੰਦਰ ਖੋਜ ਖੁਜਾਈਆ। ਮਨ ਵਾਸਨਾ ਤੱਕੀ ਦੁਰਾਚਾਰੀ, ਦੁਰਗੰਧ ਵਿਚ ਸਮਾਈਆ। ਮਨੂਆ ਹੋਇਆ ਹੰਕਾਰੀ, ਬੰਕ ਗੜ੍ਹ ਰਿਹਾ ਬਣਾਈਆ। ਕੋਟਾਂ ਵਿਚੋਂ ਜਨ ਭਗਤਾਂ ਇਕੋ ਲਾਈ ਪ੍ਰਭ ਨਾਲ ਯਾਰੀ, ਯਾਰਾਨੇ ਕੂੜੇ ਗਏ ਤਜਾਈਆ। ਇਕੋ ਮੇਲ ਜੋਤ ਨਿਰੰਕਾਰੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੈਗ਼ੰਬਰ ਲੈ ਕੇ ਆਏ ਸਰਦਾਰੀ, ਸਦੀਆਂ ਦੇ ਪਿਛੋਂ ਭੱਜੇ ਵਾਹੋ ਦਾਹੀਆ। ਢੋਲਾ ਗਾਉਂਦੇ ਗਏ ਵਾਰੋ ਵਾਰੀ, ਸਿਫ਼ਤਾਂ ਵਿਚ ਸਾਲਾਹੀਆ। ਕਾਤਬ ਬਣੇ ਲਿਖਾਰੀ, ਕ਼ਲਮ ਸ਼ਾਹੀ ਵੰਡ ਵੰਡਾਈਆ। ਅੰਤਮ ਕਰ ਕੇ ਚਰਨ ਕਵਲ ਨਿਮਸਕਾਰੀ, ਬੇਅੰਤ ਬੇਅੰਤ ਬੇਅੰਤ ਕਹਿ ਕੇ ਪੱਲੂ ਗਏ ਛੁਡਾਈਆ। ਕਲਜੁਗ
ਅੰਤ ਓਸੇ ਦੀ ਵਾਰੀ, ਵਾਰਤਾ ਅਗਲੀ ਦਏ ਦ੍ਰਿੜਾਈਆ। ਭਗਤ ਸੁਹੇਲਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਖੇਲ ਕਰੇ ਨਿਆਰੀ, ਨਿਰਗੁਣ ਨਿਰਾਕਾਰ ਆਪਣੀ ਕਾਰ ਕਮਾਈਆ। ਚਾਰ ਵਰਨ ਅਠਾਰਾਂ ਬਰਨ ਊਚ ਨੀਚ ਰਾਓ ਰੰਕ ਇਕੋ ਗ੍ਰਹਿ ਵਸੇ ਦਰਬਾਰੀ, ਦਰ ਦਰਬਾਰਾ ਇਕੋ ਦਏ ਵਖਾਈਆ। ਭਗਤ ਭਗਵਾਨ ਪ੍ਰੇਮ ਪਿਆਰ ਮੁਹੱਬਤ ਵਿਚ ਲਾਵਣ ਜੈਕਾਰੀ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸੱਚਾ ਗਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰੀ, ਜਗਤ ਵਿਦਿਆ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਸਦਾ ਮਿਹਰਵਾਨ, ਮਹਿਬੂਬ ਮੁਹੱਬਤ ਅੰਦਰ ਮਿਹਰ ਨਜ਼ਰ ਬੇਨਜ਼ੀਰ ਆਪਣੀ ਇਕ ਉਠਾਈਆ।
੨੧ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਇੰਦਰਜੀਤ ਸਿੰਘ, ਅਜਮੇਰ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੈਂ ਦੋ ਜਹਾਨ ਵੇਖੀ ਕੁਟੀਆ, ਕੋਟਨ ਕੋਟ ਬ੍ਰਹਿਮੰਡ ਖੰਡ ਵੇਖ ਵਖਾਈਆ। ਬਿਨ ਭਗਤਾਂ ਲੱਖ ਚੁਰਾਸੀ ਖ਼ਾਲੀ ਵੇਖੀ ਲੁਟੀਆ, ਆਬੇ ਹਯਾਤ ਅੰਮ੍ਰਿਤ ਧਾਰਾ ਨਾ ਕੋਇ ਸੁਹਾਈਆ। ਸਚ ਸੁਹੰਜਣੀ ਸੋਹੇ ਕੋਈ ਨਾ ਰੁਤੀਆ, ਰੁਤੜੀ ਰੁਤ ਅਬਿਨਾਸ਼ੀ ਅਚੁਤ ਨਾ ਕੋਇ ਮਹਿਕਾਈਆ। ਚਾਰ ਵਰਨ ਅਠਾਰਾਂ ਬਰਨ ਭਾਉ ਜਾਣਿਆ ਦੁਤੀਆ, ਏਕਾ ਏਕੰਕਾਰ ਏਕਾ ਰੰਗ ਨਾ ਕੋਇ ਸਮਾਈਆ। ਜਗਤ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਵੇਖੀ ਸੁਤੀਆ, ਸੋਵਤ ਜਾਗਤ ਹਰਿ ਕਾ ਦਰਸ ਕੋਇ ਨਾ ਪਾਈਆ। ਮਾਨਸ ਜਨਮ ਕਲਜੁਗ ਜੀਵ ਕਰਨ ਆਏ ਬੁੱਤੀਆ, ਬੁਤਖ਼ਾਨੇ ਅੰਦਰ ਮਨ ਵਾਸਨਾ ਰਹੀ ਕੁਰਲਾਈਆ। ਸੁਰਤ ਸਵਾਣੀ ਸ਼ਬਦ ਹਾਣੀ ਮਿਲ ਕੋਈ ਨਾ ਉਠੀਆ, ਸਤਿ ਸਚ ਲਏ ਨਾ ਕੋਇ ਅੰਗੜਾਈਆ। ਆਤਮ ਪਰਮਾਤਮ ਪਰਮ ਪੁਰਖ ਲੱਗੇ ਕੋਇ ਨਾ ਰੁਚੀਆ, ਰਚਨਾ ਕੂੜੀ ਤੱਕੇ ਜਗਤ ਲੋਕਾਈਆ। ਬਿਨ ਸਤਿਗੁਰ ਚਰਨ ਤਨ ਮਾਟੀ ਖ਼ਾਕ ਹੋਏ ਕੋਇ ਨਾ ਸੁਚੀਆ, ਸੁਚ ਸੰਜਮ ਕੀਤੇ ਕੰਮ ਕਿਸੇ ਨਾ ਆਈਆ। ਜਿਸ ਦੀ ਯਾਦ ਵਿਚ ਜੁਗ ਚੌਕੜੀ ਮੁਕੀਆ, ਮੁਕੰਮਲ ਗੁਰ ਅਵਤਾਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਜੋ ਗੁਰਮੁਖ ਸੰਤ ਸੁਹੇਲੇ ਕਰੇ ਮੁੱਖੀਆ, ਮੁਖ ਅੰਤਰ ਨਰੰਤਰ ਬਸੰਤਰ ਦਏ ਬੁਝਾਈਆ। ਸੰਤ ਸੁਹੇਲੇ ਗੁਰ ਚੇਲੇ ਕਰੇ ਸੁਖੀਆ, ਸੁਖਆਸਣ ਸਿੰਘਾਸਣ ਪੁਰਖ ਅਬਿਨਾਸ਼ਣ ਇਕ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਰਨ ਕਹੇ ਮੈਂ ਤੱਕਾਂ ਲੱਖ ਚੁਰਾਸੀ, ਧੁਰ ਹੁਕਮ ਧਿਆਨ ਲਗਾਈਆ। ਬਿਨ ਭਗਤਾਂ ਸਭ ਦੇ ਗਲੇ ਦਿਸੇ ਫਾਸੀ, ਫ਼ੈਸਲਾ ਹੱਕ ਨਾ ਕੋਇ ਸੁਣਾਈਆ। ਸਚਖੰਡ ਦਵਾਰ ਦਾ ਬਣੇ ਕੋਇ ਨਾ ਵਾਸੀ, ਵਸਲ ਯਾਰ ਕਰੇ ਨਾ ਕੋਇ ਨੂਰ ਖ਼ੁਦਾਈਆ। ਕਲਮਿਆਂ ਅੰਦਰ ਭੁੱਲਿਆ ਬੰਦਾ ਖ਼ਾਕੀ, ਖ਼ਾਲਸ ਰੰਗ ਨਾ ਕੋਇ ਚੜ੍ਹਾਈਆ। ਬਿਨਾ ਮਹਿਬੂਬ ਖੋਲ੍ਹੇ ਕੋਇ ਨਾ ਤਾਕੀ, ਤਕਵਾ ਹੱਕ ਨਾ ਕੋਇ ਜਣਾਈਆ। ਜਿਨ੍ਹਾਂ ਦਾ ਮੇਲ ਹੋਇਆ ਇਤਫ਼ਾਕੀ, ਇਤਮੀਨਾਨ ਦਏ ਜਣਾਈਆ। ਪ੍ਰੇਮ ਪਿਆਲਾ ਦੇਵੇ ਬਣ ਕੇ ਸਾਕੀ, ਸਕਿਆਂ ਤੋਂ ਲਏ ਛੁਡਾਈਆ। ਵਸਤ ਅਮੋਲਕ ਦੇ ਕੇ ਦਾਤੀ, ਦਾਤਾਰ ਆਪਣਾ ਭੇਵ ਖੁਲ੍ਹਾਈਆ। ਪੂਰਬ ਲਹਿਣਾ ਜਾਣ ਕੇ ਬਾਕੀ, ਬੰਧਨ ਅਗਲੇ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਹੁਕਮ ਕਹੇ ਮੇਰਾ ਹੁਕਮੀ ਸੰਦੇਸ਼ਾ, ਫ਼ਰਮਾਨਾ ਇਕ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਵਡ ਨਰੇਸ਼ਾ, ਨਰ ਨਰਾਇਣ ਸ਼ਹਿਨਸ਼ਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਰਹੇ ਹਮੇਸ਼ਾ, ਸਦਾ ਸਦਾ ਸਦ ਆਪਣਾ ਖੇਲ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੋ ਜਹਾਨਾਂ ਬਣਿਆ ਰਹੇ ਮੀਤਾ, ਨਿਤ ਨਵਿਤ
ਆਪਣੀ ਕਾਰ ਕਮਾਈਆ। ਭਗਤ ਸੁਹੇਲਾ ਇਕ ਇਕੇਲਾ ਕਰਦਾ ਰਹੇ ਹੇਤਾ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਸਤਿ ਸਵਾਮੀ ਅੰਤਰਜਾਮੀ ਹੋ ਕੇ ਭੁੱਲੇ ਕਦੇ ਨਾ ਚੇਤਾ, ਚਾਤਰਕ ਗੁਰਮੁਖ ਗੁਰਸਿਖ ਗੁਰ ਗੁਰ ਲਏ ਉਠਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਚ ਦਵਾਰ ਖੜ ਕੇ ਖੋਲ੍ਹੇ ਭੇਤਾ, ਭਾਵਨਾ ਭਾਉ ਭੈ ਭੌ ਭਾਵੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਹਰਿ ਹਰਿ ਆਪਣੇ ਰੰਗ ਵਖਾਈਆ। ਹਰਿ ਹਰਿ ਰੰਗ ਆਦਿ ਜੁਗਾਦਿ ਅਨੋਖਾ, ਜਗਤ ਲਲਾਰੀ ਸਮਝ ਕੋਇ ਨਾ ਪਾਈਆ। ਜਿਸ ਦੇ ਵਿਚ ਏਥੇ ਓਥੇ ਨਹੀਂ ਧੋਖਾ, ਅਗਨੀ ਵਾਲੀ ਭੱਠੀ ਨਾ ਕੋਇ ਤਪਾਈਆ। ਮੰਜ਼ਲ ਮਾਰਗ ਰਾਹ ਦੱਸ ਕੇ ਸੌਖਾ, ਸੋਹਣੇ ਮਨਮੋਹਣੇ ਗੁਰਮੁਖ ਲਏ ਤਰਾਈਆ। ਝਗੜਾ ਰਹੇ ਨਾ ਚੌਦਾਂ ਲੋਕਾ, ਲੁਕਵਾਂ ਭੇਵ ਅਗਲਾ ਦਏ ਖੁਲ੍ਹਾਈਆ। ਪੜ੍ਹਨਾ ਪਏ ਨਾ ਕੋਈ ਪੋਥਾ, ਵਰਕਾ ਵਰਕਾ ਨਾ ਕੋਇ ਉਲਟਾਈਆ। ਲੱਭਣਾ ਪਏ ਕੋਈ ਨਾ ਕੋਠਾ, ਮੰਜ਼ਲ ਆਪਣੀ ਦਏ ਚੜ੍ਹਾਈਆ। ਜਿਥੇ ਰਹੇ ਕੋਈ ਨਾ ਰੋਗਾ, ਹੰ ਬ੍ਰਹਮ ਨਾ ਕੋਇ ਵਡਿਆਈਆ। ਤੱਤਾਂ ਵਾਲਾ ਦਿਸੇ ਕੋਈ ਨਾ ਚੋਗਾ, ਤਨ ਵਜੂਦ ਨਾ ਕੋਇ ਸਫ਼ਾਈਆ। ਬੈਰਾਗੀਆਂ ਵਾਲਾ ਧਾਰਨਾ ਪਏ ਨਾ ਜੋਗਾ, ਜਗਤ ਜੋਗੀਸ਼ਰ ਨਾ ਕੋਇ ਸਮਝਾਈਆ। ਅਲਖ ਜਗਾ ਕੇ ਦੇਣਾ ਪਏ ਨਾ ਹੋਕਾ, ਰਸਨਾ ਢੋਲਾ ਗੀਤਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚਰਨ ਪ੍ਰੀਤੀ ਦੇ ਕੇ ਇਕੋ ਮੌਕਾ, ਮੁਫ਼ਤ ਆਪਣੇ ਨਾਲ ਰਲਾਈਆ। ਮੁਫ਼ਤ ਕਹੇ ਮੇਰੀ ਕੋਈ ਨਾ ਜਾਣੇ ਕ਼ੀਮਤ, ਕ਼ਿਆਮਗਾਹ ਵਿਚ ਗੁਰ ਅਵਤਾਰ ਨਾ ਕੋਇ ਚੁਕਾਈਆ। ਜਨ ਭਗਤਾਂ ਵਕ਼ਤ ਦੱਸਾਂ, ਗ਼ਨੀਮਤ, ਗ਼ਮੀ ਦੇ ਵਿਚੋਂ ਗੁਮਨਾਮ ਬਾਹਰ ਕਢਾਈਆ। ਪੜਦਾ ਰਹੇ ਨਾ ਤਿਰੀਆ ਤ੍ਰੀਮਤ, ਤਵਾਮ ਆਮ ਬਮਕਾਮ ਨਿਸ਼ਾਨ ਨਾ ਕੋਇ ਵਖਾਈਆ। ਵਿਚਾਰਨੀ ਪਏ ਨਾ ਕੋਇ ਜ਼ਹਿਨੀਅਤ, ਜ਼ਿਹਨ ਜਹਾਨ ਨਾ ਕੋਇ ਰੁਸ਼ਨਾਈਆ। ਵਡਿਆਈ ਦਿਸੇ ਨਾ ਕੋਇ ਵਿਚ ਜ਼ੀਨਤ, ਜ਼ੇਰ ਜ਼ਬਰ ਜ਼ਬਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਦਮੇ ਦਏ ਮਿਟਾਈਆ। ਸਦ ਕਹੇ ਸਦਾ ਮੇਟਦਾ ਰਹਾਂ ਸਦਮਾ, ਸਦੀ ਸਦੀਵੀ ਸਮਝ ਕੋਇ ਨਾ ਪਾਈਆ। ਗੁਰਮੁਖ ਤਾਰਾਂ ਵਿਚੋਂ ਪਦਮਾਂ, ਪਦਮ ਦੀ ਰੇਖਾ ਦਏ ਗਵਾਹੀਆ। ਪੁਰਖ ਅਕਾਲ ਦੇ ਰਖਾਂ ਵਿਚ ਕ਼ਦਮਾਂ, ਕ਼ਦੀਮ ਤੋਂ ਧਾਰਾ ਜਿਸ ਦੀ ਚਲੀ ਆਈਆ। ਨਾਮ ਨਿਧਾਨ ਸੁਣਾਵਾਂ ਨਗ਼ਮਾ, ਨਬੀਆਂ ਦੀ ਸੇਵਾ ਇਕ ਸਮਝਾਈਆ। ਨੂਰ ਨੁਰਾਨਾ ਦੇਵਾਂ ਚਸ਼ਮਾ, ਚਸ਼ਮੇ ਦੀਦ ਸ਼ਮਾਂ ਗੁਲ ਗੁਲੇ ਗੁਲਸ਼ਨ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਸਦਾ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਵੇਖਾਂ ਸ਼ਾਹ ਫ਼ਕੀਰ, ਆਅਲਾ ਅਦਨਾ ਖੋਜ ਖੁਜਾਈਆ। ਮੈਂ ਫਿਰਦੇ ਵੇਖੇ ਫ਼ਕੀਰ, ਫ਼ਿਕਰੇ ਢੋਲੇ ਰਹੇ ਗਾਈਆ। ਪ੍ਰਭੂ ਦੀ ਵੇਖੀ ਤਦਬੀਰ, ਤਾਲੀਮ ਵਿਚ ਸਕੇ ਨਾ ਕੋਇ ਸਮਝਾਈਆ। ਸ਼ਰਅ ਦੀ ਵੇਖੀ ਜ਼ੰਜੀਰ, ਸ਼ਰੀਅਤ ਨਾਲ ਲੜਾਈਆ। ਦੁਨੀ ਦੀ ਵੇਖੀ ਤਕ਼ਦੀਰ, ਤਕੱਬਰ ਵਿਚ ਲੋਕਾਈਆ। ਦੁੱਧ ਦੀ ਵੇਖੀ ਤਾਸੀਰ, ਤਬਾ ਰਹੀ ਬਦਲਾਈਆ। ਝਗੜਾ ਪਿਆ ਅਮੀਰ ਗ਼ਰੀਬ, ਅਮਰਾਪਦ ਨਾ ਕੋਇ ਸਮਝਾਈਆ। ਸਾਚੀ ਦਏ ਨਾ ਕੋਇ ਤਰਤੀਬ, ਦੀਨ ਮਜ਼੍ਹਬ ਪਲੂ ਨਾ ਕੋਇ ਛੁਡਾਈਆ। ਖੇਲ ਵੇਖਿਆ ਅਜੀਬ, ਅਜਬ ਨਿਰਾਲਾ ਹਰਿ ਕਰਾਈਆ। ਜਨ ਭਗਤਾਂ ਪੂਰੀ ਹੋਈ ਉਮੀਦ, ਆਮਦ ਵਿਚ ਖ਼ੁਸ਼ਾਮਦ ਵਿਚ ਦਰ ਪਾਇਆ ਬੇਪਰਵਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰੇ ਤਮਹੀਦ, ਸਿਫ਼ਤਾਂ ਵਿਚ ਸਿਫ਼ਤੀ ਸਿਫ਼ਤ ਸਾਲਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੱਸੇ ਇਕ ਪ੍ਰੀਤ, ਪ੍ਰੀਤਮ ਹੋ ਕੇ ਪਰਮ ਪੁਰਖ ਆਪਣਾ ਰੰਗ ਰੰਗਾਈਆ। ਦੂਰ ਦੁਰਾਡਾ ਨੇਰਨ ਨੇਰਾ ਭੀਤਰ ਹੋ ਕੇ ਵਸਿਆ ਭੀਤ, ਕਰੇ
ਕਰਾਏ ਠਾਂਡਾ ਸੀਤ, ਸੀਤਲ ਧਾਰਾ ਸਤਿ ਸਵਾਮੀ ਇਕ ਵਹਾਈਆ। ਜਨ ਭਗਤ ਅੰਦਰ ਬਾਹਰ ਹੋਣ ਨਾ ਦੇਵੇ ਪਲੀਤ, ਫ਼ਰੀਕ ਫ਼ਿਰਕਾ ਮਨ ਨਾ ਕੋਇ ਬਣਾਈਆ। ਨਾਉਂ ਨਿਰੰਕਾਰਾ ਦੇ ਕੇ ਇਕ ਤੌਫੀਕ, ਹਦੀਸ ਕਲਮਾ ਸਚ ਪੜ੍ਹਾਈਆ। ਨੇੜੇ ਆਏ ਨਾ ਕੋਇ ਅਬਲੀਸ, ਲਾਅਨਤ ਜਾਮਾ ਨਾ ਕੋਇ ਛੁਹਾਈਆ। ਮੁਰਸ਼ਦ ਮੁਰੀਦ ਬਣਾ ਕੇ ਅਜ਼ੀਜ਼, ਮੁਹੱਬਤ ਵਿਚ ਆਪਣੀ ਗੋਦ ਉਠਾਈਆ। ਸਾਚੇ ਘਰ ਦੀ ਦੱਸ ਤਮੀਜ਼, ਤਮਾ ਕੂੜੀ ਦਏ ਗਵਾਈਆ। ਝਗੜਾ ਰਹੇ ਨਾ ਊਚ ਨੀਚ, ਇਕੋ ਰੰਗ ਦਏ ਚੜ੍ਹਾਈਆ। ਜਨ ਭਗਤ ਜਗਜੀਵਣ ਦਾਤਾ ਮਿਲ ਕੇ ਜਗਤ ਜਾਵਣ ਜੀਤ, ਹਾਰ ਹਿਰਦੇ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬਖ਼ਸ਼ਣਹਾਰ ਪ੍ਰੇਮ ਪਿਆਰ ਦੀ ਇਕ ਬਖ਼ਸ਼ੀਸ਼, ਬਖ਼ਸ਼ਸ਼ ਵਿਚੋਂ ਬਖ਼ਸ਼ਸ਼ ਰਹਿਮਤ ਵਿਚੋਂ ਰਹਿਮ ਕਾਇਮ ਮੁਕਾਮ ਮੁਕੀਮ ਮੁਕੰਮਲ ਆਪਣੀ ਦਇਆ ਕਮਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਤੇਰਾ ਸਤਿਜੁਗ ਸਤਿ ਸੁਹੰਜਣਾ ਜਗ, ਰਸਨਾ ਜੇਹਵਾ ਬੱਤੀ ਦੰਦ ਦਏ ਵਡਿਆਈਆ। ਜਨਮ ਜਨਮ ਕਰਮ ਕਰਮ ਦੇ ਉਤਰਨੇ ਕੋਟਨ ਪੱਪ, ਪਤਿਤ ਪੁਨੀਤ ਠਾਂਡੇ ਸੀਤ ਗੁਰਮੁਖ ਦਏ ਬਣਾਈਆ। ਨੇੜ ਨਾ ਆਏ ਮਮਤਾ ਮੋਹ ਵਿਕਾਰ ਡਸਨੀ ਸੱਪ, ਤ੍ਰਿਸ਼ਨਾ ਤ੍ਰਿਖਾ ਹੰਕਾਰ ਨਾ ਕੋਇ ਹਲਕਾਈਆ। ਪੜਦਾ ਖੁਲ੍ਹੇ ਨਜ਼ਰੀ ਆਏ ਆਪਣਾ ਅਪ, ਹੰ ਬ੍ਰਹਮ ਨੂਰ ਜੋਤ ਹੋਵੇ ਰੁਸ਼ਨਾਈਆ। ਸੋ ਪੁਰਖ ਨਿਰੰਜਣ ਨਜ਼ਰੀ ਆਏ ਸਥ, ਸਗਲਾ ਸੰਗੀ ਬਹੁਰੰਗੀ ਵੇਸ ਵਟਾਈਆ। ਚਾਰ ਜੁਗ ਤੋਂ ਵੱਖਰੀ ਤੇਰੀ ਅੱਖਰੀ ਗੱਥ, ਗੁਰ ਅਵਤਾਰ ਪੈਗ਼ੰਬਰ ਸੁਣ ਕੇ ਜਿਸ ਨੂੰ ਖ਼ੁਸ਼ੀ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਹੱਸ, ਹਸਤੀ ਵਿਚ ਮਸਤੀ ਅਰਸ਼ੀ ਪ੍ਰੀਤਮ ਦਿਤੀ ਚੜ੍ਹਾਈਆ। ਬ੍ਰਹਿਮੰਡ ਖੰਡ ਕਹਿਣ ਧੰਨ ਵਡਿਆਈ ਜਿਸ ਭਗਤ ਭਗਵਾਨ ਦਾ ਸਾਂਝਾ ਕੀਤਾ ਜਸ, ਵੱਖਰੀ ਧਾਰ ਰਹਿਣ ਕੋਇ ਨਾ ਪਾਈਆ। ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਦਿਤਾ ਆਪਣਾ ਅਮਿਉਂ ਰਸ, ਰਸੀਆ ਰਹਿਬਰ ਹੋ ਕੇ ਸਵਾਂਤੀ ਬੂੰਦ ਆਪ ਟਪਕਾਈਆ। ਗੁਣ ਨਿਧਾਨ ਦੀਨ ਦਿਆਲ ਹੋ ਕੇ ਭਗਤਾਂ ਖੋਲ੍ਹੀ ਅੱਖ, ਪਰਤੱਖ ਹੋ ਕੇ ਮਿਲਿਆ ਸਾਹਿਬ ਗੁਸਾਈਂਆ। ਸਵਾਮੀ ਅੰਤਰਜਾਮੀ ਨਿਹਕਰਮੀ ਹੋ ਕੇ ਸਿਰ ਰੱਖਿਆ ਹੱਥ, ਨਾਮ ਬਾਣੀ ਧੁਰ ਦੀ ਕਰੇ ਪੜ੍ਹਾਈਆ। ਕੂੜੀ ਕਿਰਿਆ ਜਗਤ ਵਾਸਨਾ ਵਿਚੋਂ ਕਰ ਕੇ ਵੱਖ, ਸਚ ਸੰਦੇਸ਼ਾ ਨਰ ਨਰੇਸ਼ਾ ਦਿਤਾ ਸੁਣਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਝੋਲੀ ਪਾ ਕੇ ਹੱਕ, ਹਕ਼ੀਕ਼ਤ ਲਾਸ਼ਰੀਕ ਆਪਣੀ ਦਿਤੀ ਸਮਝਾਈਆ। ਮੰਜ਼ਲ ਪੌੜੇ ਚੜ੍ਹ ਕੇ ਆਪ ਨੱਸ, ਨਸੀਬ ਦੀ ਨਿਸਬਤ ਛੱਡ, ਤਕ਼ਦੀਰ ਤਦਬੀਰ ਨਾਲ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਨਾਮ ਜੈਕਾਰਾ ਬੋਲ ਅਲੱਖ, ਅਲਖ ਅਗੋਚਰ ਬੋਧ ਅਗਾਧ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭੰਡਾਰਾ ਦੇ ਕੇ ਸਚ, ਸਤਿ ਅੰਦਰ ਦਿਤਾ ਟਿਕਾਈਆ। ਸਤਿ ਕਹੇ ਪ੍ਰਭ ਤੇਰਾ ਨਾਮ ਸਦਾ ਸਤਿ, ਸਤਿਜੁਗ ਸਤਿ ਸਤਿ ਦਏ ਵਡਿਆਈਆ। ਸਾਚੀ ਦੇ ਕੇ ਬ੍ਰਹਮ ਮਤ, ਬ੍ਰਹਮ ਵਿਦਿਆ ਦਏ ਸਮਝਾਈਆ। ਪਰਮੇਸ਼ਵਰ ਹੋ ਕੇ ਪਾਰਬ੍ਰਹਮ ਭਗਤਾਂ ਰਖੀਂ ਪਤ, ਪਤਿ ਪਤਨੀ ਆਪਣੀ ਧਾਰ ਚਲਾਈਆ। ਸਿਦਕ ਭਰੋਸਾ ਦੇਵੀਂ ਚਰਨ ਕਵਲ ਹੱਠ, ਜਪ ਤਪ ਆਪਣਾ ਆਪ ਜਣਾਈਆ। ਝਗੜਾ ਮੁਕਾ ਕੇ ਗਹਿਰ ਗੰਭੀਰ ਬੇਨਜ਼ੀਰ ਅੱਠ ਸੱਠ, ਸਚ ਸਰੋਵਰ ਅੰਮ੍ਰਿਤ ਦਈਂ ਨੁਹਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਖੋਲ੍ਹ ਕੇ ਹੱਟ, ਭਗਤ ਵਣਜਾਰਾ ਵਿਚ ਸੰਸਾਰਾ ਆਪਣਾ ਲੈ ਬਣਾਈਆ। ਆਦਿ ਜੁਗਾਦੀ ਵਸਣਹਾਰਾ ਘਟ, ਘਟ ਭੀਤਰ
ਹੋ ਕੇ ਗ੍ਰਹਿ ਮੰਦਰ ਅੰਦਰ ਭਗਤਾਂ ਕਰੀਂ ਰੁਸ਼ਨਾਈਆ। ਤੇਰਾ ਨਾਮ ਨਿਧਾਨ ਹਰਿ ਸੰਤ ਸੁਜਾਨ ਲੈਣ ਰੱਟ, ਰੱਟਾ ਝਗੜਾ ਦੀਨ ਦੁਨੀ ਮੁਕਾਈਆ। ਸ਼ਬਦ ਅਗੰਮੀ ਸਚ ਦਵਾਰੇ ਲਾਵੀਂ ਸੱਟ, ਸੋਈ ਸੁਰਤੀ ਆਪ ਉਠਾਈਆ। ਕੂੜੀ ਕਿਰਿਆ ਭੇਖੀ ਦੇਵੀਂ ਕੱਟ, ਕਟਾਖਸ਼ ਆਪਣਾ ਇਕ ਜਣਾਈਆ। ਜਗਤ ਸੰਸਾਰੀ ਖੇਲ ਖਲਾਵੀਂ ਬਾਜ਼ੀਗਰ ਨਟੂਆ ਨਟ, ਸਵਾਂਗੀ ਹੋ ਕੇ ਆਪਣਾ ਸਵਾਂਗ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਹੋ ਪਰਗਟ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਨਿਰਗੁਣ ਧਾਰ ਕਰ ਇਕੱਠ, ਪੜਦਾ ਉਹਲਾ ਕਾਇਆ ਚੋਲਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਜਾਣਾ ਵਸ, ਵਾਸਤਾ ਭਗਤਾਂ ਨਾਲ ਰਖਾਈਆ। ਸਤਿ ਕਹੇ ਪ੍ਰਭ ਤੇਰੇ ਭਗਤਾਂ ਇਕੋ ਨਾਮ, ਨਰ ਨਿਰੰਕਾਰਾ ਨਜ਼ਰੀ ਆਈਆ। ਜਿਸ ਦਵਾਰਿਉਂ ਮਿਲੇ ਹਕ਼ੀਕ਼ੀ ਜਾਮ, ਜਮਾਂ ਦਾ ਝਗੜਾ ਦਏ ਮੁਕਾਈਆ। ਸੰਸਾ ਰੋਗ ਮਿਟੇ ਤਮਾਮ, ਤਮਅ ਤ੍ਰਿਸ਼ਨਾ ਨਾ ਕੋਇ ਹਲਕਾਈਆ। ਮਾਇਆ ਮਮਤਾ ਮੋਹ ਚੁੱਕੇ ਮਾਟੀ ਚਾਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਭਾਗ ਲਗਾਏ ਕਾਇਆ ਨਗਰ ਗਰਾਮ, ਖੇੜਾ ਇਕੋ ਦਏ ਵਸਾਈਆ। ਜਿਥੇ ਵਸੇ ਧੁਰ ਦਾ ਰਾਮ, ਰਹਿਮਤ ਦਾ ਮਾਲਕ ਬੇਪਰਵਾਹੀਆ। ਨਾਮ ਸੰਦੇਸ਼ਾ ਦੇਵੇ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਮਨ ਵਾਸਨਾ ਕੋਈ ਲਾ ਨਾ ਸਕੇ ਇਲਜਾਮ, ਲਾਅਨਤ ਕੂੜ ਨਾ ਕੋਇ ਜਣਾਈਆ। ਸੁਰਤੀ ਸ਼ਬਦ ਕਰੇ ਗ਼ੁਲਾਮ, ਜ਼ੰਜੀਰੀ ਪ੍ਰੇਮ ਪ੍ਰੀਤੀ ਪਾਈਆ। ਦੀਨ ਦੁਨੀ ਕਰ ਨਾ ਸਕੇ ਕੋਇ ਬਦਨਾਮ, ਬਦੀ ਦਾ ਲੇਖਾ ਸਾਚਾ ਨਾਮ ਦਏ ਵਰਤਾਈਆ। ਆਦਿ ਜੁਗਾਦਿ ਜੁਗ ਚੌਕੜੀ ਕਰੇ ਖੇਲ ਸ੍ਰੀ ਭਗਵਾਨ, ਭਗਤਾਂ ਮੀਤਾ ਠਾਂਡਾ ਸੀਤਾ ਆਪਣਾ ਰੰਗ ਰੰਗਾਈਆ। ਸਤਿ ਧਰਮ ਚੜ੍ਹਾਏ ਇਕ ਨਿਸ਼ਾਨ, ਨਿਸ਼ਾਨੇ ਨਿਸ਼ਾਵਰ ਕਰ ਕੇ ਸਾਰੇ ਦਏ ਵਖਾਈਆ। ਜਿਸ ਦਾ ਖੇਲ ਸਮਝ ਸਕੇ ਨਾ ਕੋਇ ਇਨਸਾਨ, ਬੁਧੀ ਤੋਂ ਪਰੇ ਨਰ ਹਰੇ ਨਿਰਵੈਰ ਆਪਣੀ ਕਾਰ ਕਮਾਈਆ। ਜਨ ਭਗਤਾਂ ਸੰਤਾਂ ਦੇ ਕੇ ਇਕ ਗਿਆਨ, ਦ੍ਰਿਸ਼ਟੀ ਵਿਚ ਦਿਸ਼ਾ ਆਪਣੀ ਦਏ ਸਮਝਾਈਆ। ਜਿਥੇ ਸੁਣੇ ਧੁਰ ਫ਼ਰਮਾਨ, ਦਮਾਂ ਦਮਾਂ ਦੀ ਲੋੜ ਰਹੇ ਨਾ ਰਾਈਆ। ਜ਼ਾਮਨ ਹੋ ਜਾਏ ਇਕੋ ਕਾਹਨ, ਕਾਮਨਾ ਪੂਰੀ ਦਏ ਕਰਾਈਆ। ਨਜ਼ਰੀ ਆਵੇ ਇਕ ਇਮਾਮ, ਅਮਲਾਂ ਤੋਂ ਰਹਿਤ ਬੇਪਰਵਾਹੀਆ। ਸਤਿਗੁਰ ਸਾਚਾ ਦਿਸੇ ਨਿਗਾਹਬਾਨ, ਬਿਨ ਅੱਖਾਂ ਵੇਖ ਵਖਾਈਆ। ਜੋ ਵਸੇ ਸਚਖੰਡ ਸਾਚੇ ਮਕਾਨ, ਹਕ਼ੀਕ਼ਤ ਦਾ ਮਾਲਕ ਨਜ਼ਰੀ ਆਈਆ। ਜਿਸ ਨੂੰ ਸਜਦੇ ਕਰਨ ਤਮਾਮ, ਗੁਰ ਅਵਤਾਰ ਪੈਗ਼ੰਬਰ ਬੰਦਨਾ ਵਿਚ ਸੀਸ ਝੁਕਾਈਆ। ਸੋ ਸਵਾਮੀ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਕਲਜੁਗ ਅੰਤ ਪਰਗਟ ਹੋ ਵਿਚ ਜਹਾਨ, ਜਗਤ ਜਹਾਲਤ ਕੂੜੀ ਦੇ ਕਢਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੱਸ ਕੇ ਸਾਂਝਾ ਨਾਮ, ਨਾਮ ਨਾਮਾ ਦਏ ਦ੍ਰਿੜਾਈਆ। ਜਿਸ ਤੋਂ ਵੱਖ ਨਹੀਂ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਸਮਾਈਆ। ਜਿਸ ਨੂੰ ਝੁਕਦੇ ਜਿਮੀਂ ਅਸਮਾਨ, ਦੋ ਜਹਾਨ ਲਾਗਣ ਪਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਮੇਲੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਜੁਗ ਦੀ ਸਚ ਜੈਕਾਰ, ਜੈ ਜੈ ਵਿਚ ਆਪਣੀ ਧਾਰ ਰਖਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਤੇਰਾ ਨਾਮ ਸ਼ਬਦ ਗੋਬਿੰਦ, ਗੁਣਵੰਤ ਗੁਣ ਨਿਧਾਨ ਨਜ਼ਰੀ ਆਈਆ। ਜਿਸ ਜੀ ਭਗਤ ਸੁਹੇਲੇ ਸੱਜਣ ਸਾਚੀ ਬਿੰਦ, ਆਦਿ ਜੁਗਾਦੀ ਸਤਿ ਅਖਵਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ, ਇੰਦਰਾਸਣ ਸਿੰਘਾਸਣ ਸੀਸ ਨਾ ਕੋਇ ਉਠਾਈਆ। ਦੀਨ ਦਿਆਲ ਸਦਾ ਹੋਵੇ ਬਖ਼ਸ਼ਿੰਦ, ਬਖ਼ਸ਼ਿਸ਼ ਵਿਚ ਰੱਖਿਆ ਕਰੇ ਥਾਉਂ ਥਾਈਂਆ। ਮਨ ਵਾਸਨਾ ਕੂੜੀ ਕਿਰਿਆ ਸਗਲੀ ਮੇਟੇ ਚਿੰਦ, ਅੰਤਰ ਆਤਮ ਸਾਂਤਕ ਸਤਿ ਦਏ ਕਰਾਈਆ। ਭਾਗ ਲਗਾਏ ਕਾਇਆ ਮਾਟੀ ਜੀਉ ਪਿੰਡ, ਸਾਢੇ ਤਿੰਨ ਹੱਥ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਬਦੀ ਧਾਰ ਹੋ ਕੇ ਸਿੰਘ, ਭੈ ਭਉ ਦੇਣਾ ਦ੍ਰਿੜਾਈਆ। ਸਤਿ ਕਹੇ ਤੇਰੇ ਨਾਮ ਦਾ ਆਦਿ ਜੁਗਾਦੀ ਇਕ ਸਹਾਰਾ, ਸਾਹਿਬ ਸੁਲਤਾਨ ਨਜ਼ਰੀ ਆਈਆ। ਕਲਜੁਗ ਵੇਖ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਇਕੋ ਮਿਲੇ ਨਾ ਮੀਤ ਮੁਰਾਰਾ, ਸੱਜਣ ਸੈਣ ਨਾ ਕੋਇ ਅਖਵਾਈਆ। ਝਗੜਾ ਪਿਆ ਵਰਨ ਚਾਰਾ, ਚਾਰ ਕੁੰਟ ਕਰੇ ਲੜਾਈਆ। ਤੇਰਾ ਨਾਮ ਨਾ ਕਿਸੇ ਪਿਆਰਾ, ਪ੍ਰੀਤਮ ਪ੍ਰੇਮ ਨਾ ਕੋਇ ਵਧਾਈਆ। ਸ੍ਰਿਸ਼ਟ ਸਬਾਈ ਧੁੰਦੂਕਾਰਾ, ਗਿਆਨ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਚਾਰੇ ਦਿਸ਼ਾ ਰੋਵੇ ਜ਼ਾਰੋ ਜ਼ਾਰਾ, ਉੱਤਰ ਪੂਰਬ ਪੱਛਮ ਦੱਖਣ ਨੈਣਾਂ ਨੀਰ ਵਹਾਈਆ। ਸਾਚੀ ਰੁੱਤ ਮੌਲੇ ਕੋਈ ਨਾ ਬਹਾਰਾ, ਖ਼ਿਜ਼ਾਂ ਪੱਤਝੜ ਆਪਣਾ ਰੰਗ ਬਦਲਾਈਆ। ਮਨ ਵਾਸਨਾ ਕਲਜੁਗ ਜੀਵ ਹੋਇਆ ਗਵਾਰਾ, ਗਹਿਰ ਗੰਭੀਰ ਤੇਰੀ ਸਾਰ ਕਿਸੇ ਨਾ ਪਾਈਆ। ਤੂੰ ਹਰ ਘਟ ਵਸਣਹਾਰਾ ਨਿਰੰਕਾਰਾ, ਨਿਰਗੁਣ ਹੋ ਕੇ ਡੇਰਾ ਲਾਈਆ। ਸਾਚੇ ਭਗਤਾਂ ਖੋਲ੍ਹ ਬੰਦ ਕਿਵਾੜਾ, ਕਾਇਆ ਕਾਅਬਾ ਦੇ ਵਖਾਈਆ। ਜਿਥੇ ਤੇਰਾ ਨੂਰ ਹੋਵੇ ਉਜਿਆਰਾ, ਜੋਤੀ ਜੋਤ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਵੇ ਪਨਿਹਾਰਾ, ਕਰੋੜ ਤੇਤੀਸਾ ਝੋਲੀ ਡਾਹੀਆ। ਗੁਰ ਅਵਤਾਰ ਪੈਗ਼ੰਬਰ ਦਿਸੇ ਸੇਵਾਦਾਰਾ, ਯਾਚਕ ਹੋ ਕੇ ਤੇਰੀ ਸੇਵ ਕਮਾਈਆ। ਤੂੰ ਸਭ ਤੋਂ ਵਸੇਂ ਨਿਆਰਾ, ਸਚਖੰਡ ਦਵਾਰੇ ਸੋਭਾ ਪਾਈਆ। ਤੇਰਾ ਸ਼ਬਦ ਗੁਰੂ ਆਦਿ ਜੁਗਾਦੀ ਇਕੋ ਨਜ਼ਰੀ ਆਏ ਅਵਤਾਰਾ, ਦੂਜਾ ਸਤਿਗੁਰੂ ਵੇਸ ਨਾ ਕੋਇ ਵਟਾਈਆ। ਤੂੰ ਬੇਅੰਤ ਬੇਪਰਵਾਹ ਪਰਵਰਦਿਗਾਰਾ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਸਤਿ ਧਰਮ ਦਾ ਸੁਣ ਕੇ ਤੇਰਾ ਸਚ ਜੈਕਾਰਾ, ਦਰਗਾਹ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਖ਼ਸ਼ ਚਰਨ ਪਿਆਰਾ, ਵਸਤ ਇਕੋ ਮੰਗ ਮੰਗਾਈਆ। ਸਤਿ ਕਹੇ ਪ੍ਰਭ ਤੇਰੇ ਨਾਮ ਦਾ ਅਗੰਮਾ ਰਸ, ਰਸਤੇ ਭਗਤਾਂ ਮਾਰਗ ਲਾਈਆ। ਮਨੂਆ ਹੋਵੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਨਿਰਗੁਣ ਤੇਰੀ ਖੁਲ੍ਹੇ ਅੱਖ, ਨਿਜ ਲੋਚਨ ਹੋਏ ਰੁਸ਼ਨਾਈਆ। ਰਸਨਾ ਗਾਏ ਜਸ, ਤੂੰਹੀ ਤੂੰ ਰਾਗ ਅਲਾਈਆ। ਵਸਤ ਅਮੋਲਕ ਆਵੇ ਹੱਥ, ਭੰਡਾਰਾ ਤੇਰਾ ਬੇਪਰਵਾਹੀਆ। ਕਾਇਆ ਖੇੜਾ ਨਾ ਹੋਵੇ ਭੱਠ, ਚੁਰਾਸੀ ਗੇੜਾ ਨਾ ਕੋਇ ਭਵਾਈਆ। ਭਾਗ ਲੱਗੇ ਤਤ ਅੱਠ, ਤਾਰ ਸਿਤਾਰ ਅੰਦਰੋਂ ਦੇ ਹਿਲਾਈਆ। ਤੇਰੇ ਨਾਮ ਦਾ ਢੋਲਾ ਸਾਰੇ ਇਕੋ ਲੈਣ ਰੱਟ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਬ੍ਰਹਮ ਰਹੇ ਕਦੇ ਨਾ ਅੱਡ, ਵੱਖਰਾ ਘਰ ਨਾ ਕੋਇ ਵਸਾਈਆ। ਕੂੜੀ ਕਿਰਿਆ ਕਲਜੁਗ ਵਿਚੋਂ ਕੱਢ, ਕਾਮਨਾ ਕਾਮ ਨਾ ਕੋਇ ਸਤਾਈਆ। ਪਵਿੱਤਰ ਕਰ ਹੱਡ ਹੱਡ, ਮਾਸ ਨਾੜੀ ਅੰਦਰ ਕਰ ਸਫ਼ਾਈਆ। ਤੇਰੇ ਭਗਤਾਂ ਦੀ ਚਲੇ ਤੇਰੀ ਯਦ, ਵਿਸ਼ਨੂੰ ਡੰਕਾ ਦੇਣਾ ਵਜਾਈਆ। ਬਿਨਾ ਮੱਕੇ ਕਾਅਬਿਉਂ ਕਰਾਉਣਾ ਹੱਜ, ਹਜ਼ਰਤ ਹੋ ਕੇ ਨਜ਼ਰੀ ਆਈਆ। ਤੇਰੀ ਭਗਤਾਂ ਦੇ ਅੰਦਰ ਸੱਚੀ ਹਦ, ਬਾਹਰੋਂ ਵੰਡ ਨਾ ਕੋਇ ਵੰਡਾਈਆ। ਸਰਬ ਕਲਾ ਸਮਰਥ, ਪ੍ਰਭ ਤੇਰੀ ਬੇਪਰਵਾਹੀਆ। ਸਚ ਪ੍ਰੀਤੀ ਬਖ਼ਸ਼ੀਂ ਵਿਚ ਜਗ, ਜਗ ਜੀਵਣ ਦਾਤੇ ਤੇਰੀ ਵਡ ਵਡਿਆਈਆ। ਜਗਤ ਤ੍ਰਿਸ਼ਨਾ ਬੁਝੇ ਅੱਗ, ਅਗਨੀ ਮੋਹ
ਨਾ ਕੋਇ ਤਪਾਈਆ। ਸਚ ਦਵਾਰੇ ਜਾਵਣ ਸੱਜ, ਗੁਰਮੁਖ ਗੁਰ ਗੁਰ ਖ਼ੁਸ਼ੀ ਮਨਾਈਆ। ਤੇਰੇ ਨਾਮ ਦਾ ਗਾ ਕੇ ਛੰਦ, ਸੋਹੰ ਧੁਰ ਦਾ ਰਾਗ ਅਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਨਿਹਕਲੰਕ ਨਰਾਇਣ ਨਰ, ਤੇਰਾ ਨਾਮ ਤੇਰੀ ਸਿਫ਼ਤ ਸਾਲਾਹੀਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਤੇਰੇ ਨਾਮ ਦਾ ਅਗੰਮਾ ਰਸ ਸੌਗ਼ਾਤ, ਰਸਨਾ ਜੇਹਵਾ ਬੱਤੀ ਦੰਦ ਜਗਤ ਵਿਚ ਨਾ ਕੋਇ ਵਡਿਆਈਆ। ਕਰ ਕਿਰਪਾ ਦਿਤੀ ਅਮੋਲਕ ਦਾਤ, ਵਸਤ ਆਪਣੀ ਆਪ ਵਰਤਾਈਆ। ਸਤਿ ਸਚ ਉਪਜੇ ਇਕ ਨਾਦ, ਅਨਾਦੀ ਧੁਨ ਸ਼ਨਵਾਈਆ। ਸੰਦੇਸ਼ਾ ਦੇਵੇ ਬ੍ਰਹਮ ਬ੍ਰਹਿਮਾਦ, ਕਰੇ ਸਚ ਸੁਣਾਈਆ। ਕੂੜੀ ਕਿਰਿਆ ਮੇਟੇ ਵਾਦ ਵਿਵਾਦ, ਵਿਖ ਅੰਮ੍ਰਿਤ ਦਏ ਬਣਾਈਆ। ਨਿਰਗੁਣ ਧਾਰ ਖੋਲ੍ਹੇ ਰਾਜ਼, ਮਾਇਆ ਮਮਤਾ ਮੋਹ ਪੜਦਾ ਉਠਾਈਆ। ਸਤਿ ਧਰਮ ਦਾ ਦਿਸੇ ਰਿਵਾਜ, ਸਮਾਜ ਇਕੋ ਇਕ ਜਣਾਈਆ। ਸੋਈ ਸੁਰਤੀ ਖੋਲ੍ਹੇ ਜਾਗ, ਨੇਤਰ ਅੱਖ ਖੁਲ੍ਹਾਈਆ। ਉਪਜੇ ਮਨ ਵੈਰਾਗ, ਅੰਦਰ ਵੈਰੀ ਮੁਖ ਛੁਪਾਈਆ। ਹੰਸ ਹੋਏ ਕਾਗ, ਬੁਧੀ ਕਾਗ ਨਾ ਕੋਇ ਕੁਰਲਾਈਆ। ਮਾਇਆ ਮਮਤਾ ਕਰੇ ਤਿਆਗ, ਧਿਆਨ ਇਕੋ ਵਿਚ ਲਗਾਈਆ। ਗੁਰਮੁਖ ਸੱਜਣ ਬਣ ਜਾਏ ਸਾਧ, ਸਿੱਧਾ ਤੇਰਾ ਰਾਹ ਤਕਾਈਆ। ਤੇਰਾ ਨਾਮ ਬੋਧ ਅਗਾਧ, ਕਰੇ ਸਚ ਪੜ੍ਹਾਈਆ। ਪੂਰਬ ਲੇਖਾ ਆਵੇ ਯਾਦ, ਪਿਛਲਾ ਦੇਣਾ ਝੋਲੀ ਪਾਈਆ। ਸਾਚਾ ਖੇੜਾ ਕਰ ਆਬਾਦ, ਦੀਪਕ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਣਾ ਸਹਾਈ ਜੁਗਾਦਿ ਆਦਿ, ਆਦਿ ਅੰਤ ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਸਤਿ ਕਹੇ ਪ੍ਰਭ ਤੇਰੇ ਨਾਮ ਦੀ ਸੱਚੀ ਸਾਂਝ, ਆਤਮ ਪਰਮਾਤਮ ਨਜ਼ਰੀ ਆਈਆ। ਸੁਰਤੀ ਰਹੇ ਨਾ ਕੋਈ ਬਾਂਝ, ਜੋ ਤੇਰੀ ਓਟ ਤਕਾਈਆ। ਭਰਮਾਂ ਰਹੇ ਨਾ ਕੋਈ ਕੰਧ, ਕੰਚਨ ਗੜ੍ਹ ਮਿਲੇ ਵਡਿਆਈਆ। ਤੇਰਾ ਨੂਰ ਚਮਕੇ ਚੰਦ, ਅੰਧ ਅੰਧੇਰ ਛੁਪਾਈਆ। ਸੋਹਣਾ ਉਪਜੇ ਛੰਦ, ਮੇਰਾ ਤੇਰਾ ਢੋਲਾ ਗਾਈਆ। ਮਿਲੇ ਅਗੰਮੀ ਅਨੰਦ, ਰਸਨਾ ਨਾ ਸਕੇ ਸਮਝਾਈਆ। ਤ੍ਰਿਸ਼ਨਾ ਚੁਕੇ ਚਿੰਦ, ਗਹਿਰ ਗੰਭੀਰ ਦਇਆ ਕਮਾਈਆ। ਬਖ਼ਸ਼ੇ ਪਰਮਾਨੰਦ, ਨਿਜਾਨੰਦ ਹੋਵੇ ਰਸਾਈਆ। ਝਗੜਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਨਾ ਕੋਇ ਭਵਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਇਕੋ ਦੇ ਸਮਝਾਈਆ। ਮਨੂਆ ਕਦੇ ਕਰੇ ਨਾ ਰੰਜ, ਗ਼ਮ ਚਿੰਤਾ ਨਾ ਕੋਇ ਸਤਾਈਆ। ਤੇਰੇ ਕੋਲ ਆਦਿ ਜੁਗਾਦੀ ਸੱਚਾ ਢੰਗ, ਤਰੀਕੇ ਨਾਲ ਦਏਂ ਵਡਿਆਈਆ। ਤੇਰਾ ਵੇਸ ਅਨੇਕ ਵੇਖਿਆ ਬਹੁਰੰਗ, ਜੁਗ ਚੌਕੜੀ ਫੇਰਾ ਪਾਈਆ। ਦਵਾਰੇ ਤੇਰੇ ਮੰਗਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਦੇਵਣਹਾਰ ਅਖਵਾਈਆ। ਸਤਿ ਕਹੇ ਮੇਰੀ ਆਸਾ ਮਨਸਾ ਪੂਰੀ ਕਰ ਮੰਗ, ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਤੇਰੇ ਮਨਸਾ ਪੂਰ ਨਾ ਕੋਇ ਕਰਾਈਆ। ਤੂੰ ਆਪਣੇ ਨਾਮ ਦਾ ਆਪ ਦੱਸਿਆ ਛੰਦ, ਗੁਰ ਅਵਤਾਰਾਂ ਪੈਗ਼ੰਬਰਾਂ ਵਾਲੀ ਨਾ ਕੋਇ ਪੜ੍ਹਾਈਆ। ਦਾਤੇ ਦਾਨੀ ਸੂਰੇ ਸਰਬੰਗ, ਸਰਬ ਕਲਾ ਸਮਰਥ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦਾ ਇਕ ਤਰੰਗ, ਤੁਰਤ ਅਕਾਲ ਮੂਰਤ ਤੇਰੇ ਨਾਲ ਮਿਲਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਤੇਰਾ ਸ਼ਬਦ ਦੋ ਜਹਾਨਾਂ ਦਿਸੇ ਰਾਠ, ਹੁਕਮਰਾਨ ਇਕ ਅਖਵਾਈਆ। ਜਿਸ ਦੀ ਦੋ ਜਹਾਨ ਸ੍ਰੀ ਭਗਵਾਨ ਮੰਨਣ ਬਾਤ, ਦਾਤਾਰ ਮਾਲਕ ਨਜ਼ਰੀ ਆਈਆ। ਦੂਜੀ ਰਹੇ ਨਾ ਕਿਸੇ ਠਾਠ, ਠੌਰ ਪਏ ਕੋਇ ਨਾ ਥਾਈਂਆ। ਜੋਧਾ ਸੂਰਬੀਰ ਹੋਵੇ ਸਮਰਾਠ, ਸਭਨਾ ਲੇਖਾ ਦਏ ਮੁਕਾਈਆ। ਮਿਹਰਵਾਨ ਹੋਵੇ ਆਨਵਾਟ, (ਅਲਪ) ਬੁਧੀ ਪਾਰ ਕਰਾਈਆ। ਦੀਨਾਂ ਨਾਥ ਦਇਆ ਕਰੇ ਕਰਵਾਠ, ਕੂੜੀ ਕਿਰਿਆ ਕੂੜ ਕੁਟੰਬ ਖਪਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਨਿਰਲਾਠ, ਨਾਰੀ ਨਰ ਵੇਖ ਵਖਾਈਆ। ਕਲਜੁਗ ਅੰਤ ਸਭ ਦਾ ਅੰਤ ਅੰਤਰ ਵੇਖੇ ਕੁਰਲਾਹਠ, ਕੁਲਘਾਤੀ ਖੋਜ ਖੁਜਾਈਆ। ਗੋਬਿੰਦ ਅੰਕ ਸਮਝਾਵੇ ਉਨਾਹਠ, ਪੰਜ ਨੌਂ ਭੇਵ ਖੁਲ੍ਹਾਈਆ। ਪੜਦਾ ਚੁਕਾਵੇ ਸਾਖੀ ਬਾਹਠ, ਬਹਿਸ਼ਤ ਦੋਜ਼ਖ਼ ਦੋਵੇਂ ਪੰਧ ਮੁਕਾਈਆ। ਹੁਕਮ ਸੁਣਾਏ ਅਠਾਹਠ, ਅੱਠ ਸੱਠ ਲੇਖਾ ਰਹੇ ਨਾ ਰਾਈਆ। ਨਾਮ ਧਰਮ ਚਲਾਏ ਰਾਹਟ, ਹਲਟ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਲੱਗੇ ਚੰਗਾ, ਚੰਗਿਆਈਆਂ ਬੁਰਿਆਈਆਂ ਵਿਚੋਂ ਪਰਗਟਾਈਆ। ਸਦਾ ਸੁਹੇਲਾ ਬਣੇ ਸੰਗਾ, ਸਧਨਾ ਸੈਣ ਤਰਾਈਆ। ਪਿਆਰ ਦੇ ਅਣਮੰਗਾ, ਪ੍ਰੀਤੀ ਝੋਲੀ ਪਾਈਆ। ਖੇਲ ਕਰੇ ਬਹੁਰੰਗਾ, ਅਨਭਵ ਪਰਕਾਸ਼ ਵਖਾਈਆ। ਸਚ ਵਜਾਏ ਮਰਦੰਗਾ, ਤਲਵਾੜਾ ਇਕ ਸ਼ਨਵਾਈਆ। ਦੇਵੇ ਅਗੰਮ ਅਨੰਦਾ, ਨਿਜਾਨੰਦ ਰਮਾਈਆ। ਭਾਗ ਰਹੇ ਨਾ ਮੰਦਾ, ਕੂੜ ਵਾਸਨਾ ਬਾਹਰ ਕਢਾਈਆ। ਨਹਾਉਣਾ ਪਏ ਨਾ ਕਿਸੇ ਗੰਗਾ, ਚਰਨ ਸਰੋਵਰ ਇਸ਼ਨਾਨ ਕਰਾਈਆ। ਚੜ੍ਹਨਾ ਪਏ ਨਾ ਕੋਈ ਡੰਡਾ, ਇਕੋ ਡੰਡਾਵਤ ਵਿਚ ਮੰਜ਼ਲ ਪਾਰ ਕਰਾਈਆ। ਲੱਭਣਾ ਪਏ ਕੋਈ ਨਾ ਕੰਢਾ, ਤਟ ਕਿਨਾਰੇ ਲੇਖਾ ਦਏ ਮੁਕਾਈਆ। ਫੇਰਨਾ ਪਏ ਨਾ ਕੋਈ ਖੰਡਾ, ਨਾਮ ਚੰਡ ਪਰਚੰਡ ਆਪ ਚਮਕਾਈਆ। ਪੂਜਣਾ ਪਏ ਨਾ ਕੋਈ ਜੰਡਾ, ਨਿਰਗੁਣ ਨੂਰ ਨਜ਼ਰੀ ਆਈਆ। ਅੰਤਰ ਆਤਮ ਕਰੇ ਠੰਡਾ, ਅਗਨੀ ਅੱਗ ਨਾ ਕੋਇ ਤਪਾਈਆ। ਸਚ ਦਵਾਰ ਜਾਵੇ ਲੰਘਾ, ਅੰਦਰ ਵੜ ਕੇ ਸੋਭਾ ਪਾਈਆ। ਸੇਜ ਸੁਹਾਏ ਪਿਆਰ ਪਲੰਘਾ, ਵਿਛੋੜਾ ਪਲਕ ਨਾ ਕੋਇ ਰਖਾਈਆ। ਨਾਮ ਵਜਾਏ ਹੱਕ ਸੁਰੰਗਾ, ਸੁਰ ਤਾਲ ਦੀ ਲੋੜ ਰਹੇ ਨਾ ਰਾਈਆ। ਮਨੂਆ ਮਨ ਨਾ ਰਹੇ ਨੌਰੰਗਾ, ਗੋਬਿੰਦ ਆਪਣੀ ਖ਼ੁਸ਼ੀ ਪਰਗਟਾਈਆ। ਸਚ ਦਵਾਰੇ ਬਣਾ ਕੇ ਬੰਦਾ, ਬੰਦਗੀ ਇਕੋ ਇਕ ਦ੍ਰਿੜਾਈਆ। ਲੱਖ ਚੁਰਾਸੀ ਰਹੇ ਨਾ ਫੰਦਾ, ਜਮ ਕੀ ਫਾਂਸੀ ਨਾ ਕੋਇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਲਾਹਵੇ ਹੰ ਬ੍ਰਹਮਾ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਈਆ। ਸਤਿ ਕਹੇ ਪ੍ਰਭ ਤੇਰਾ ਨਾਮ ਸਦਾ ਸਮਰਥ, ਸਮੇਂ ਸਮੇਂ ਸੁਹਾਈਆ। ਮਹਿੰਮਾ ਸਦਾ ਅਕਥ, ਰਸਨਾ ਜੇਹਵਾ ਨਾ ਕੋਇ ਵਡਿਆਈਆ। ਹਿਰਦੇ ਅੰਦਰ ਜਾਵੇ ਵਸ, ਵਿਸ਼ਵ ਰੰਗ ਚੜ੍ਹਾਈਆ। ਬੋਲ ਜੈਕਾਰਾ ਅਲੱਖ, ਲਿਖਿਆ ਲੇਖ ਮਿਟਾਈਆ। ਸ੍ਰਿਸ਼ਟੀ ਨਾਲੋਂ ਕਰ ਕੇ ਵੱਖ, ਦ੍ਰਿਸ਼ਟੀ ਪੜਦਾ ਦਏ ਚੁਕਾਈਆ। ਸਾਂਝਾ ਬਣਾ ਕੇ ਜਸ, ਸੋਹੰ ਢੋਲਾ ਦਏ ਪੜ੍ਹਾਈਆ। ਨੇਤਰ ਖੋਲ੍ਹ ਕੇ ਅੱਖ, ਆਖ਼ਰ ਮੰਜ਼ਲ ਇਕ ਵਖਾਈਆ। ਲਜ ਪਤ ਲਏ ਰਖ, ਸਿਰ ਆਪਣਾ ਹੱਥ ਟਿਕਾਈਆ। ਚਰਨ ਕਵਲ ਹਿਰਦੇ ਅੰਦਰ ਲਏ ਢਕ, ਓਢਣ ਆਪਣਾ ਨਾਮ ਦਿਸਾਈਆ। ਜਨ ਭਗਤਾਂ ਅੰਦਰ ਸੱਚਾ ਦੇ ਕੇ ਰਸ, ਰਸੀਆ ਹੋ ਕੇ ਕਰੇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਮਾਰਗ ਲਾਵੇ ਸਚ, ਸਚ ਕਰਨੀ ਕਾਰ ਕਮਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਸ਼ਿੰਗਾਰਾ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਵੱਡਾ ਉਜਲ, ਨਿਰਮਲ ਨਿਰਮਲ ਨਜ਼ਰੀ ਆਈਆ। ਮਨ ਵਾਸਨਾ ਰਹਿਣ ਨਾ ਦੇਵੇ ਕੋਈ ਗੁੰਝਲ, ਕੂੜੀ ਕਿਰਿਆ ਗੜ੍ਹ ਤੁੜਾਈਆ। ਨਿੰਦਿਆ ਵਿਚ ਨਾ ਰਹੇ ਚੁਗ਼ਲ, ਕੂੜ ਕੁੜਿਆਰਾ ਬਾਹਰ ਕਢਾਈਆ। ਮਨ ਵਾਸਨਾ ਰਹੇ ਨਾ ਮੁਗ਼ਲ, ਮੂਰਖ ਮੁਗਧ ਦਏ ਸਮਝਾਈਆ। ਇਸ਼ਾਰੇ ਵਾਲੀ ਝੂਠੀ ਕਰੇ ਕੋਈ ਨਾ ਉਂਗਲ, ਪੰਜਾ ਤੇਰਾ ਨਾਮ ਨਜ਼ਰੀ ਆਈਆ। ਜੇਬਾਂ ਵਾਲਾ ਰਹੇ ਨਾ ਕੁੰਡਲ, ਘੁੰਡੀ ਅਪਰਾਧ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਵਾਸਨਾ ਆਵੇ ਸੁੰਘਣ, ਗੰਦਗੀ ਵਿਚੋਂ ਸੁਗੰਧੀ ਆਪ ਪਰਗਟਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਸਭ ਦਾ ਸਵਾਮੀ, ਸਮਾਂ ਸਮਾਂ ਸਮਝਾਈਆ। ਤੇਰੀ ਸਿਫ਼ਤ ਦੀ ਗਾਵੇ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਤੇਰੇ ਪ੍ਰੇਮ ਦੀ ਦੱਸੇ ਕਹਾਣੀ, ਗਾ ਗਾ ਖ਼ੁਸ਼ੀ ਮਨਾਈਆ। ਤੇਰੇ ਰਸ ਦਾ ਦੇਵੇ ਅੰਮ੍ਰਿਤ ਪਾਣੀ, ਪੀ ਪੀ ਸ਼ਾਂਤ ਕਰਾਈਆ। ਤੇਰੀ ਜੋਤ ਦਾ ਬਖ਼ਸ਼ੇ ਨੂਰ ਨੁਰਾਨੀ, ਅੰਧ ਅੰਧੇਰ ਮਿਟਾਈਆ। ਤੇਰੀ ਮੰਜ਼ਲ ਦਾ ਦਿਸੇ ਪਦ ਨਿਰਬਾਣੀ, ਨਿਰਬਾਣ ਪਦ ਸਮਝਾਈਆ। ਤੇਰੇ ਗ੍ਰਹਿ ਦਾ ਦੱਸੇ ਸਚ ਮਕਾਨੀ, ਮੁਕਾਮ ਇਕੋ ਸੋਭਾ ਪਾਈਆ। ਜਿਥੇ ਵਸੇ ਨਾ ਕੋਇ ਦੁਰਾਨੀ, ਦੂਈ ਦਵੈਤ ਨਜ਼ਰ ਕੋਇ ਨਾ ਆਈਆ। ਮੰਡਲ ਦਿਸੇ ਨਾ ਕੋਇ ਅਸਮਾਨੀ, ਜਿਸਮਾਨੀ ਧਾਰ ਨਾ ਕੋਇ ਪਰਗਟਾਈਆ। ਸ਼ਰਅ ਕਰੇ ਨਾ ਕੋਇ ਬੇਈਮਾਨੀ, ਬੇਵਾ ਰੂਪ ਬਦਲਾਈਆ। ਤੇਰੀ ਹੋਵੇ ਨਾ ਕੋਇ ਬਦਨਾਮੀ, ਬਦੀਆਂ ਦਾ ਬਦਲਾ ਨਾ ਕੋਇ ਵਖਾਈਆ। ਸਚ ਦਵਾਰੇ ਤੇਰਾ ਜਲਵਾ ਨੂਰ ਨੁਰਾਨੀ, ਜ਼ਹੂਰ ਵਿਚ ਤੇਰੀ ਬੇਪਰਵਾਹੀਆ। ਤੂੰ ਕਾਮਲ ਮੁਰਸ਼ਦ ਦੋ ਜਹਾਨੀ, ਮੁਰੀਦਾਂ ਵੇਖ ਖ਼ੁਸ਼ੀ ਮਨਾਈਆ। ਤੇਰੀ ਮੁਹੱਬਤ ਆਖ਼ਰ ਤੋਂ ਆਖ਼ਰ ਮੰਜ਼ਲ ਰੁਹਾਨੀ, ਰੂਹ ਬੁਤ ਵੱਜੇ ਵਧਾਈਆ। ਜਿਥੇ ਮਿਲੇ ਕਲਮਾ ਹੱਕ ਪੈਗ਼ਾਮੀ, ਪੈਗ਼ੰਬਰਾਂ ਵਾਲੀ ਪੜ੍ਹਾਈਆ। ਝਗੜਾ ਰਹੇ ਨਾ ਕੋਈ ਦੀਵਾਨੀ, ਦਾਅਵਾ ਪੂਰਬਲੇ ਜਨਮ ਦਾ ਲੇਖੇ ਲਏ ਲਗਾਈਆ। ਏਹੋ ਤੇਰੀ ਵੱਡੀ ਮਿਹਰਵਾਨੀ, ਜੁਗ ਜੁਗ ਭਗਤਾਂ ਪੈਜ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ, ਮਹਾਰਾਜ ਸ਼ੇਰ ਸਿੰਘ ਦੀ ਦੇ ਕੇ ਨਿਸ਼ਾਨੀ, ਨਸ਼ਿਆਂ ਵਿਸ਼ਿਆਂ ਵਿਚੋਂ ਬਾਹਰ ਦਿਤਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤੇਰੇ ਕ਼ਦਮਾਂ ਤੋਂ ਕ਼ੁਰਬਾਨੀ, ਜਿਸ ਪਦਮਾਂ ਵਿਚੋਂ ਗੁਰਮੁਖ ਲਏ ਉਠਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਅਨਰਸ ਮੀਠ, ਰਸਨਾ ਰਸ ਨਾ ਕੋਇ ਸਮਝਾਈਆ। ਸਦ ਵਸੇ ਧਾਮ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਦੁਰਮਤ ਮੈਲ ਧਵਾਈਆ। ਮਿੱਠਾ ਕਰੇ ਕੌੜਾ ਰੀਠ, ਵਿਖ ਅੰਮ੍ਰਿਤ ਦਏ ਬਦਲਾਈਆ। ਕਦੇ ਨਾ ਬਦਲੇ ਪੀਠ, ਜਨ ਭਗਤਾਂ ਮੁਖ ਸਾਲਾਹੀਆ। ਜੁਗ ਚੌਕੜੀ ਬਦਲਣ ਵਾਲਾ ਰੀਤ, ਰੀਤਵਾਨ ਇਕ ਹੋ ਜਾਈਆ। ਬਣਾਵਣਹਾਰਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਦਏ ਸਮਝਾਈਆ। ਉਪਜਾਵਣਹਾਰਾ ਸਾਚਾ ਗੀਤ, ਨਾਮ ਨਿਧਾਨ ਦ੍ਰਿੜਾਈਆ। ਵਖਾਵਣਹਾਰਾ ਹਸਤ ਕੀਟ, ਊਚਾਂ ਨੀਚਾਂ ਭੇਵ ਖੁਲ੍ਹਾਈਆ। ਧਰਮ ਦਵਾਰੇ ਬੰਨ੍ਹਣਹਾਰਾ ਰੀਤ, ਸੱਜਣ ਬੇਪਰਵਾਹੀਆ। ਸਭ ਦੇ ਵਸਣਹਾਰਾ ਚੀਤ, ਮਨ ਮਨੂਆ ਠਗੌਰੀ ਨਾ ਪਾਈਆ। ਪਰਖਣਹਾਰਾ ਨੀਤ, ਲੱਖ ਚੁਰਾਸੀ ਖੋਜ ਖੁਜਾਈਆ। ਸਰਬ ਨੂੰ ਜਾਏ ਜੀਤ,
ਦਰਭ ਵਿਚ ਨਾ ਕੋਇ ਭਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਮ ਸਦਾ ਅਤੀਤ, ਤ੍ਰੈਗੁਣ ਵਿਚ ਨਾ ਕੋਇ ਭਰਮਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਨਿਰਾਲਾ, ਨਿਰਾਕਾਰ ਤੇਰੀ ਸਿਫ਼ਤ ਸਾਲਾਹੀਆ। ਭੇਵ ਖੋਲ੍ਹੇ ਪੁਰਖ ਅਕਾਲਾ, ਅਕਲ ਕਲਧਾਰੀ ਦੇ ਸਮਝਾਈਆ। ਪੜਦਾ ਲਾਹੇ ਦੀਨ ਦਿਆਲਾ, ਦਇਆਨਿਧ ਦੱਸੇ ਤੇਰੀ ਬੇਪਰਵਾਹੀਆ। ਸਚ ਵਖਾਏ ਸੱਚੀ ਧਰਮਸਾਲਾ, ਧਰਮ ਦਵਾਰਾ ਇਕ ਪਰਗਟਾਈਆ। ਜਨ ਭਗਤਾਂ ਲੇਖੇ ਲਾਏ ਕੀਤੀ ਘਾਲਾ, ਘਾਇਲ ਹੋ ਕੇ ਮਾਇਲ ਹੋ ਕੇ ਆਇਲ ਹੋ ਕੇ ਮੁਸਾਇਲ ਵਿਚ ਜੋ ਤੇਰਾ ਨਾਮ ਧਿਆਈਆ। ਗੁਰਮੁਖ ਹਲ ਕਰੇ ਸਵਾਲਾ, ਮੁਸ਼ਕਲ ਪੈਂਡਾ ਦਏ ਮੁਕਾਈਆ। ਤੇਰੇ ਗ੍ਰਹਿ ਦਾ ਦੱਸ ਅਹਿਵਾਲਾ, ਠਾਂਡੇ ਦਰ ਦਏ ਪੁਚਾਈਆ। ਜਿਥੇ ਮਿਲੇ ਨਾ ਕੋਇ ਖਿਆਲਾ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਤੇਰੇ ਪਿਆਰ ਦੀ ਬਣ ਕੇ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਦੱਸ ਸੁਖਾਲਾ, ਸੁਖ ਸਾਗਰ ਵਿਚ ਸੁਖ ਰੂਪ ਜਾਏ ਸਮਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਮੇਰਾ ਸੱਚਾ ਸੱਜਣ, ਸਮਝ ਤੋਂ ਪਰੇ ਕਰੇ ਪੜ੍ਹਾਈਆ। ਜਨ ਭਗਤਾਂ ਜੁਗ ਜੁਗ ਆਵੇ ਪੜਦੇ ਕੱਜਣ, ਮਿਹਰਵਾਨ ਹੋ ਕੇ ਦਇਆ ਕਮਾਈਆ। ਸਤਿ ਪਰਕਾਸ਼ ਹੋ ਕੇ ਆਵੇ ਜਗਣ, ਜਾਗਰਤ ਜੋਤ ਅੰਧ ਅੰਧੇਰ ਮਿਟਾਈਆ। ਜਨ ਭਗਤਾਂ ਮੁਖ ਲਗਾਵਣ ਆਵੇ ਸਗਣ ਆਤਮ ਪਰਮਾਤਮ ਮੇਲ ਮਿਲਾਈਆ। ਕੂੜੀ ਕਿਰਿਆ ਅੰਦਰੋਂ ਆਵੇ ਕੱਢਣ, ਹੋਕਾ ਹੱਕ ਨਾਮ ਸੁਣਾਈਆ। ਸੰਤ ਸੁਹੇਲੇ ਆਵੇ ਲੱਭਣ, ਮਾਨਵ ਜ਼ਾਤੀ ਫੋਲ ਫੁਲਾਈਆ। ਜਗਤ ਵਿਕਾਰਾ ਆਵੇ ਦੱਬਣ, ਧੁਰ ਦਾ ਪੜਦਾ ਏਕਾ ਪਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਆਵੇ ਵੱਢਣ, ਸਾਚੀ ਕਲ ਆਪ ਧਰਾਈਆ। ਧੁਰ ਦਾ ਧਰਮ ਲੋਕਮਾਤ ਆਵੇ ਛੱਡਣ, ਧਰਨੀ ਧਰਤ ਧਵਲ ਨਾਲ ਮਿਲਾਈਆ। ਭਾਗ ਲਗਾਵੇ ਕਾਇਆ ਮਾਟੀ ਬਦਨ, ਬਦਲਾ ਚੁਕਾਵੇ ਥਾਉਂ ਥਾਈਂਆ। ਗੁਰਮੁਖ ਗੁਰ ਗੁਰ ਆਵੇ ਸੱਦਣ, ਸੁਨੇਹੜਾ ਲੋਕਮਾਤ ਪੁਚਾਈਆ। ਗੁਰਸਿਖ ਚਲੋ ਆਪਣੇ ਵਤਨ, ਬੇਵਤਨਾਂ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਉਂ ਸਿਫ਼ਤ ਸਾਲਾਹੀਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਉਂ ਭੇਵ ਖੁਲ੍ਹਾਏ ਜਗ ਈਸ਼ਰ, ਜੁਗੀਸ਼ਰ ਸਿਫ਼ਤਾਂ ਵਿਚ ਸਾਲਾਹੀਆ। ਤੇਰੀ ਵਡਿਆਈ ਕਰਾਏ ਕੋਲੋਂ ਮੁਨੀਸ਼ਰ, ਤਾਮਸ ਦਏ ਗਵਾਈਆ। ਢੋਲੇ ਗਾਇਨ ਰਖੀਸ਼ਰ, ਰਿਖੀ ਮੁਨੀ ਧਿਆਨ ਲਗਾਈਆ। ਤੇਰਾ ਭੇਵ ਖੁਲ੍ਹਾਏ ਗੋਰਖ ਬ੍ਰਹਮਾ ਦੱਸ ਕੇ ਈਸ਼ਰ, ਈਸ਼ ਜੀਵ ਨਾਲ ਵਡਿਆਈਆ। ਜਨ ਭਗਤਾਂ ਮਾਣ ਵਡਿਆਈ ਦੇਵੇ ਸ਼ੀਘਰ, ਸ਼ਹਿਨਸ਼ਾਹ ਹੋ ਕੇ ਦਇਆ ਕਮਾਈਆ। ਤ੍ਰੈਗੁਣ ਮਾਇਆ ਅਗਨੀ ਸੜਨ ਨਾ ਦੇਵੇ ਈਂਧਨ, ਧੂੰਆਂਧਾਰ ਨਾ ਕੋਇ ਵਖਾਈਆ। ਗ਼ਫ਼ਲਤ ਸੌਣ ਨਾ ਦੇਵੇ ਨੀਂਦਰ, ਆਲਸ ਕੂੜਾ ਦਏ ਚੁਕਾਈਆ। ਸਵਾਮੀ ਹੋ ਕੇ ਵਸੇ ਚੀਤਨ, ਚੇਤਨ ਸੁਰਤੀ ਆਪ ਕਰਾਈਆ। ਦਰਗਾਹ ਸਾਚੀ ਬਣੇ ਮੀਤਨ, ਮਿੱਤਰ ਪਿਆਰਾ ਇਕ ਅਖਵਾਈਆ। ਧੁਰ ਦੀ ਦੱਸੇ ਸਚ ਪ੍ਰੀਤਣ, ਪ੍ਰੀਤਮ ਹੋ ਕੇ ਪ੍ਰੇਮ ਵਧਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤਣ, ਗੀਤ ਗੋਬਿੰਦ ਦਏ ਸਮਝਾਈਆ। ਝਗੜਾ ਮੁਕਾਏ ਊਚ ਨੀਚਣ, ਰਾਓ ਰੰਕ ਇਕੋ ਰੰਗ ਰੰਗਾਈਆ। ਸਾਚਾ ਕਲਮਾ ਦਏ ਹਦੀਸਣ, ਹਾਜ਼ਰ ਹੋ ਕੇ ਦਏ ਸਮਝਾਈਆ। ਜਨ ਭਗਤਾਂ ਦੇ ਕੇ ਧੁਰ ਦੀ ਭੀਖਣ, ਭਿਛਿਆ ਇਕੋ ਝੋਲੀ ਪਾਈਆ। ਵੈਰਾਗ ਤਿਆਗ ਜਾਗ ਵਿਚੋਂ ਮੂਲ ਨਾ
ਦੇਵੇ ਚੀਕਣ, ਸਾਚਾ ਨੂਰ ਕਰੇ ਰੁਸ਼ਨਾਈਆ। ਬਿਰਹੋਂ ਵਿਚ ਨਾ ਮੂਲ ਉਡੀਕਣ, ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਛਤਰ ਝੁਲਣ ਤੇਰੇ ਸੀਸਣ, ਸਿਰ ਸਿਰ ਹੋਵੀਂ ਆਪ ਸਹਾਈਆ।