ਪੁਸਤਕਾਲਾਭੁਲਾਈਪੁਰ

੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜਮੇਰ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ ਆਪਣਾ ਸੱਚਾ ਨਾਮ ਦੱਸ ਗਾਉਣਾ, ਜਨ ਭਗਤਾਂ ਦੇ ਸਮਝਾਈਆ। ਹਿਰਦੇ ਹਰਿ ਜੂ ਆ ਜਾਏ ਵਸਾਉਣਾ, ਜਗਤ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਘਰ ਸਵਾਮੀ ਦਰਸ਼ਨ ਆ ਜਾਏ ਪਾਉਣਾ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਵਿਛੜੇ ਸਤਿਗੁਰ ਆ ਜਾਏ ਮਨਾਉਣਾ, ਨਿਉਂ ਨਿਉਂ ਸੀਸ ਝੁਕਾਈਆ। ਸਾਚੇ ਮੰਦਰ ਆ ਜਾਏ ਵਸਾਉਣਾ, ਸਾਢੇ ਤਿੰਨ ਹੱਥ ਡੇਰਾ ਲਾਈਆ। ਤੇਰੇ ਚਰਨ ਧੂੜ ਆ ਜਾਏ ਨਹਾਉਣਾ, ਦੁਰਮਤ ਮੈਲ ਧਵਾਈਆ। ਤੇਰੀ ਸੇਜਾ ਸਾਚੀ ਆ ਜਾਏ ਸੌਣਾ, ਜਗਤ ਤ੍ਰਿਸ਼ਨਾ ਅੱਗ ਨਾ ਕੋਇ ਤਪਾਈਆ। ਤੇਰੇ ਦਰਸ਼ਨ ਬਿਨ ਲੋਚਨ ਨੈਣਾਂ ਆ ਜਾਏ ਪਾਉਣਾ, ਨਿਜ ਅੱਖ ਦੇ ਖੁਲ੍ਹਾਈਆ। ਲੱਖ ਚੁਰਾਸੀ ਫੰਦ ਆ ਜਾਏ ਕਟਾਉਣਾ, ਜਮ ਕੀ ਫਾਸੀ ਨਾ ਕੋਇ ਲਟਕਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਅਗੇ ਵਾਸਤਾ ਪਾਉਣਾ, ਗਲ ਪਲੂ ਸੀਸ ਝੁਕਾਈਆ। ਤੂੰ ਛੱਡ ਦੇ ਭਗਤਾਂ ਨੂੰ ਤਰਸਾਉਣਾ, ਮਿਹਰ ਨਜ਼ਰ ਨਾਲ ਲੇਖਾ ਦੇ ਚੁਕਾਈਆ। ਬਿਨ ਭਗਤਾਂ ਤੇਰਾ ਨਾਮ ਨਹੀਂ ਕਿਸੇ ਧਿਆਉਣਾ, ਲੋਕਮਾਤ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਚ ਵਰ, ਸਤਿਜੁਗ ਸਾਚਾ ਸਤਿ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਆਪਣਾ ਨਾਮ ਦੱਸ ਦੇ ਕਹਿਣਾ, ਕਹਿ ਕਹਿ ਸ਼ੁਕਰ ਮਨਾਈਆ। ਚਰਨਗਤ ਸਚ ਸਰਨਾਈ ਦੱਸਦੇ ਬਹਿਣਾ, ਬਹਿ ਬਹਿ ਓਟ ਤਕਾਈਆ। ਸਾਚੇ ਨੇਤਰ ਦਰਸ਼ਨ ਕਰਨਾ ਦੱਸ ਦੇ ਨੈਣਾਂ, ਨਿਰਾਕਾਰ ਨਿਰੰਕਾਰ ਸੋਭਾ ਪਾਈਆ। ਤੇਰਾ ਭਾਣਾ ਆ ਜਾਏ ਸਹਿਣਾ, ਰੋਗ ਸੋਗ ਚਿੰਤਾ ਦੁੱਖ ਨੇੜ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਲਹਿਣਾ ਦੇਣਾ, ਦੇ ਦੇ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਠਾਕਰ ਹੋ ਕੇ ਜਨ ਭਗਤ ਨਾ ਕੋਇ ਠੁਕਰਾਈਆ। ਸਤਿ ਕਹੇ ਪ੍ਰਭੂ ਭਗਤ ਉਧਾਰਨਾ ਤੇਰਾ ਕੰਮ ਮਾਮੂਲੀ, ਮਿਹਰ ਨਜ਼ਰ ਇਕ ਉਠਾਈਆ। ਤੂੰ ਸਾਹਿਬ ਸੁਲਤਾਨ ਜਗਤ ਪਿਤ ਅਸੂਲੀ, ਅਸਲ ਸਿਖਿਆ ਦੇ ਦ੍ਰਿੜਾਈਆ। ਝਗੜਾ ਰਹੇ ਨਾ ਪੈਗ਼ੰਬਰ ਕਿਸੇ ਰਸੂਲੀ, ਰਸਮ ਕਿਸਮ ਆਪਣੀ ਨਾਲ ਮਿਲਾਈਆ। ਅਗੇ ਤੇਰਿਆਂ ਭਗਤਾਂ ਤੋਂ ਕਰੇ ਨਾ ਕੋਇ ਵਸੂਲੀ, ਲੇਖਾ ਮੰਗਣ ਵਾਲਾ ਰਹਿਣ ਕੋਇ ਨਾ ਪਾਈਆ। ਤੇਰੀ ਆਤਮ ਪਰਮਾਤਮ ਰਹੇ ਨਾ ਭੂਲੀ, ਅਭੁੱਲ ਦੇ ਸਮਝਾਈਆ। ਤੂੰ ਆਦਿ ਜੁਗਾਦੀ ਵੱਡ ਕ਼ਾਨੂੰਨੀ, ਕਾਇਦੇ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਦ੍ਰਿੜਾਈਆ। ਕਲਜੁਗ ਅੰਤ ਸਾਚੇ ਸੰਤਾਂ ਕੋਲੋਂ ਕਰਾ ਲਵੀਂ ਨਾ ਹੁਕਮ ਅਦੂਲੀ, ਭਾਣੇ ਅੰਦਰ ਲੈਣਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਰਹੇ ਨਾ ਕੋਇ ਬੈਰੂਨੀ, ਅੰਦਰੂਨੀ ਲੇਖਾ ਆਪਣੇ ਨਾਲ ਰਖਾਈਆ।