ਪੁਸਤਕਾਲਾਭੁਲਾਈਪੁਰ

੨੧ ਮਾਘ ਸ਼ਹਿਨਸ਼ਾਹੀ ਸੰਮਤ ੩ ਭਲਾਈਪੁਰ ਡੋਗਰਾਂ ਹਰਿ ਸੰਗਤ

ਗੁਰ ਅਰਜਨ ਕਹੇ ਖ਼ੁਸ਼ੀ ਹੋਈ ਆਜ, ਦੋ ਜਹਾਨ ਵੱਜੀ ਵਧਾਈਆ। ਕਿਰਪਾ ਕਰੇ ਪੁਰਖ ਅਕਾਲ ਸਾਹਿਬ ਸਿਰਤਾਜ, ਹਰਿ ਜਗਦੀਸ਼ਰ ਵਡ ਵਡਿਆਈਆ। ਜਿਸ ਦਾ ਏਥੇ ਓਥੇ ਦੋ ਜਹਾਨਾਂ ਰਾਜ, ਆਦਿ ਜੁਗਾਦਿ ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਾਜਨ ਸਾਜ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰ ਦੇਵਣਹਾਰਾ ਦਾਤ, ਦਾਤਾ ਦਾਨੀ ਸ਼ਾਹ ਸੁਲਤਾਨੀ ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਜਿਸ ਦਾ ਲੇਖਾ ਸਦਾ ਬਿਨ ਕਲਮ ਦਵਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਰਜਨ ਕਹੇ ਮੈਂ ਇਕੋ ਵੇਖਿਆ ਸ਼ਾਹ ਨਵਾਬ, ਨੌਬਤ ਹੱਕ ਨਾਮ ਵਜਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਸੱਯਦਾ ਕਰੋ ਆਦਾਬ, ਨਿਉਂ ਨਿਉਂ ਸੀਸ ਝੁਕਾਈਆ। ਇਕੋ ਕਲਮਾ ਪੜ੍ਹੋ ਵਾਹਦ, ਦੂਜੀ ਅਲਖ ਨਾ ਕੋਇ ਜਗਾਈਆ। ਜੋ ਦੋ ਜਹਾਨਾਂ ਮੁਸਾਹਿਬ, ਮੁਕਾਮੇ ਹੱਕ ਸੋਭਾ ਪਾਈਆ। ਅੰਤਮ ਸਭ ਦੀ ਕਰਨਹਾਰ ਅਜ਼ਮਾਇਸ਼, ਵੇਖਣਹਾਰਾ ਥਾਉਂ ਥਾਈਂਆ। ਘਟ ਨਿਵਾਸੀ ਜਾਨਣਹਾਰ ਰਹਾਇਸ਼, ਰਹਿਬਰ ਹੋ ਕੇ ਪੜਦਾ ਰਿਹਾ ਉਠਾਈਆ। ਜਿਸ ਦੀ ਸਮਝੇ ਨਾ ਕੋਇ ਪੈਦਾਇਸ਼, ਮਰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਅਰਜਨ ਕਹੇ ਮੈਨੂੰ ਯਾਦ ਆਇਆ ਚੇਤਾ, ਚਰਨ ਕਵਲ ਮਿਲੀ ਸਰਨਾਈਆ। ਪੁਰਖ ਅਕਾਲ ਇਕੋ ਨੇਤਾ, ਨਰ ਨਰਾਇਣ ਵੱਡੀ ਵਡਿਆਈਆ। ਜਿਸ ਨੇ ਲੋਕਮਾਤ ਸਭ ਨੂੰ ਦਿਤਾ ਠੇਕਾ, ਠਾਕਰ ਹੋ ਕੇ ਸੇਵ ਸਮਝਾਈਆ। ਭੇਜੇ ਅਗੇਤਾ ਪਛੇਤਾ, ਆਵਣ ਜਾਵਣ ਆਪਣਾ ਹੁਕਮ ਵਰਤਾਈਆ। ਜਿਸ ਕਾਰਨ ਮੇਰੇ ਸਿਰ ਵਿਚ ਪਈ ਰੇਤਾ, ਤੱਤੀ ਤਵੀ ਦਿਤਾ ਟਿਕਾਈਆ। ਇਸ ਦਾ ਨਾਨਕ ਕੋਲ ਲੇਖਾ, ਦੂਜਾ ਸਮਝ ਨਾ ਕੋਇ ਸਮਝਾਈਆ। ਜੋ ਵਸੇ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਡੇਰਾ ਲਾਈਆ। ਜਿਸ ਦਾ ਆਦਿ ਜੁਗਾਦੀ ਏਕਾ, ਏਕਾ ਏਕੰਕਾਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਹਿਕਮਤ ਵਿਚੋਂ ਬਦਲਾਈਆ। ਅਰਜਨ ਕਹੇ ਸੁਣ ਕੇ ਸਾਰੇ ਹੋਵੋ ਲਾਜਵਾਬ, ਜਵਾਬ ਦੇਵਣ ਕੋਇ ਨਾ ਪਾਈਆ। ਜਿਸ ਦੇ ਲੈਂਦੇ ਰਹੇ ਖ਼ਵਾਬ, ਭਵਿਖਤਾਂ ਵਿਚ ਸਮਝਾਈਆ। ਜੋ ਵਸੇ ਹੱਕ ਮਹਿਰਾਬ, ਮਹਿਬੂਬ ਨੂਰ ਅਲਾਹੀਆ। ਕੁਛ ਓਸ ਨੇ ਹੁਕਮ ਦਿਤਾ ਨਿਰਗੁਣ ਧਾਰ ਬਗਦਾਦ, ਸਰਗੁਣ ਨਾਨਕ ਆਪ ਸਮਝਾਈਆ। ਏਕਾ ਇਕ ਲੈਣਾ ਆਰਾਧ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਅਰਜਨ ਕਹੇ ਮੈਂ ਚੁਕਾਵਾਂ ਪੜਦਾ ਓਹਲਾ, ਭੇਵ ਰਹੇ ਨਾ ਰਾਈਆ। ਪੁਰਖ ਅਕਾਲ ਕਿਹਾ ਨਾਨਕ ਗਾ ਏਕਾ ਸੋਹਲਾ, ਤੇਰਾ ਮੇਰਾ ਇਕੋ ਰੂਪ ਨਜ਼ਰੀ ਆਈਆ। ਪ੍ਰੇਮ ਰਸ ਦਾ ਹੋਵੇ ਢੋਲਾ, ਅਗੰਮੀ ਨਾਦ ਸ਼ਨਵਾਈਆ। ਨਾਨਕ ਕਿਹਾ ਕੌਣ ਬਣੇ ਵਿਚੋਲਾ, ਪੜਦਾ ਦਏ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖਿਆ ਰੌਲਾ, ਚਾਰੋਂ ਕੁੰਟ ਦੁਹਾਈਆ। ਅੱਗੇ ਤੈਨੂੰ ਕਹਿੰਦੇ ਮੌਲਾ, ਅੱਲਾ ਅੱਖਰ ਦਿਤਾ ਪੜ੍ਹਾਈਆ। ਵੇਖ ਆਪਣੀ ਧਰਨੀ ਧੌਲਾ, ਧਵਲ ਧਿਆਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਪੁਰਖ ਅਕਾਲ ਕਿਹਾ ਨਾਨਕ ਮੇਰੇ ਨਾਮ ਦਾ ਲੈ ਸਵਾਦ, ਨਾਮ ਸਤਿ ਸਤਿ ਦ੍ਰਿੜਾਈਆ। ਤੇਰੇ ਤਨ ਦੀ ਇਕ ਰਬਾਬ, ਬਿਨ ਸਤਾਰਾਂ ਦਿਆਂ ਹਿਲਾਈਆ। ਜਿਸ ਦੇ ਵਿਚੋਂ ਤੂੰ ਹੀ ਤੂੰ ਹੀ ਨਿਕਲੇ ਰਾਗ, ਦੂਜੀ ਤੂਰ ਨਾ ਕੋਇ ਅਲਾਈਆ। ਤਤ ਵਜ਼ੂਦ ਸਵਰੇ ਕਾਜ, ਮਨਸਾ ਮਨ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਾਨਕ ਕਿਹਾ ਰਬਾਬ ਕਿਹੜਾ ਤੰਦ, ਸਾਹਿਬ ਸਵਾਮੀ ਦੇ ਸਮਝਾਈਆ। ਪੁਰਖ ਅਕਾਲ

ਬੋਲਿਆ ਬਿਨਾ ਦੰਦ, ਰਸ ਨਾਲ ਰਸਨਾ ਦਿਤਾ ਸਮਝਾਈਆ। ਸਤਿ ਸਤਿ ਦਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਜਿਥੇ ਦੋਹਾਂ ਦਾ ਸਾਂਝਾ ਹੋਵੇ ਛੰਦ, ਓਥੇ ਦੂਜੀ ਲੋੜ ਰਹੇ ਨਾ ਰਾਈਆ। ਆਪਣੀ ਧਾਰ ਆਪਣੇ ਲਾਵਾਂ ਅੰਗ, ਅੰਗੀਕਾਰ ਇਕ ਅਖਵਾਈਆ। ਮੈਂ ਸਾਹਿਬ ਸੂਰਾ ਸਰਬੰਗ, ਸ਼ਹਿਨਸ਼ਾਹ ਧੁਰਦਰਗਾਹੀਆ। ਨਾਨਕ ਨਿਰਗੁਣ ਮੰਗੀ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਕਿਸ ਬਿਧ ਤੇਰੇ ਪ੍ਰੇਮ ਦਾ ਬੱਝੇ ਤੰਦ, ਤੰਦੀ ਤੰਦ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਨਾਨਕ ਦੱਸਾਂ ਬਾਤ, ਬਾਤਨ ਭੇਵ ਜਣਾਈਆ। ਵੇਖੀਂ ਲਿਖੀਂ ਨਾਲ ਨਾ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾ ਜੋੜ ਜੁੜਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚੀ ਰਹੇ ਨਾ ਕੋਇ ਜਮਾਤ, ਪ੍ਰੀਤੀ ਪ੍ਰੇਮ ਨਾ ਕੋਇ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਭੁੱਲੇ ਗਾਥ, ਸੋਹਲਾ ਸਚ ਨਾ ਕੋਇ ਸੁਣਾਈਆ। ਗੁਰ ਚੇਲਾ ਰਹੇ ਕੋਈ ਨਾ ਦਾਸ, ਚੇਲਾ ਗੁਰੂ ਕਰੇ ਪੜ੍ਹਾਈਆ। ਪਿਤਾ ਪੁੱਤ ਦਾ ਹੋਵੇ ਘਾਤ, ਚਾਰੋਂ ਕੁੰਟ ਹੋਏ ਦੁਹਾਈਆ। ਓਸ ਵੇਲੇ ਵੇਖਾਂ ਖੇਲ ਤਮਾਸ਼, ਨਿਰਗੁਣ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਸੁਣ ਨਾਨਕ ਬੱਚੇ ਨੰਨ੍ਹੇ, ਸਚ ਦਿਆਂ ਸਮਝਾਈਆ। ਜੇ ਤੂੰ ਇਕੋ ਮੇਰੀ ਮੰਨੇ, ਮਮਤਾ ਅਵਰ ਰਹੇ ਨਾ ਰਾਈਆ। ਕਰਾਂ ਪਰਕਾਸ਼ ਸਾਚੇ ਤਨੇ, ਲੋਇਣ ਇਕੋ ਨਜ਼ਰੀ ਆਈਆ। ਆਪ ਫਿਰਾਂ ਤੇਰੇ ਸੰਨੇ, ਘਰ ਘਰ ਵਿਚ ਮੇਲ ਮਿਲਾਈਆ। ਨਿਰਗੁਣ ਦੀਪਕ ਏਕਾ ਬਲੇ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਕਾਰਨ ਤੈਨੂੰ ਘੱਲੇ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸਾਚਾ ਬਚਨ ਬੰਨ੍ਹਣਾ ਪੱਲੇ, ਪੱਲੂ ਆਪਣੀ ਗੰਢ ਰਖਾਈਆ। ਜਿਸ ਵੇਲੇ ਕਲਜੁਗ ਅੰਤਮ ਹੋਏ ਹੱਲੇ, ਹਾਲਤ ਵਿਗੜੇ ਜਗਤ ਲੋਕਾਈਆ। ਓਸ ਵੇਲੇ ਪੁਰਖ ਅਕਾਲ ਆਉਣਾ ਇਕੱਲੇ, ਦੂਜਾ ਸੰਗ ਨਾ ਕੋਇ ਰਖਾਈਆ। ਜਨ ਭਗਤਾਂ ਦੇ ਅੰਦਰ ਸਿੰਘਾਸਣ ਮੱਲੇ, ਦਵਾਰਾ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਨਾਨਕ ਨਿਰਗੁਣ ਦੱਸਾਂ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਇਹ ਸ਼ਬਦੀ ਅਕਥ ਕਹਾਣੀ, ਕਥਨੀ ਕਥ ਨਾ ਸਕੇ ਰਾਈਆ। ਲੇਖਾ ਸਮਝੇ ਨਾ ਕੋਇ ਦੋ ਜਹਾਨੀ, ਨਿਰਗੁਣ ਸਰਗੁਣ ਭੇਵ ਕੋਇ ਨਾ ਪਾਈਆ। ਪਰਮ ਪੁਰਖ ਪਰਮਾਤਮ ਦੇਵੇ ਇਕ ਨਿਸ਼ਾਨੀ, ਨਿਸ਼ਾਨਾ ਆਪਣਾ ਤੀਰ ਚਲਾਈਆ। ਜਿਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਅਭਿਮਾਨੀ, ਮਾਇਆ ਮਮਤਾ ਮੋਹ ਵਿਕਾਰ ਹਲਕਾਈਆ। ਓਸ ਵੇਲੇ ਜਨ ਭਗਤਾਂ ਉਤੇ ਕਰਾਂ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਾਰ ਕਮਾਵਾਂਗਾ। ਮਿਹਰਵਾਨ ਹੋ ਕੇ ਮਿਹਰ ਨਜ਼ਰ ਟਿਕਾਵਾਂਗਾ। ਸ੍ਰਿਸ਼ਟ ਸਬਾਈ ਕਰ ਕੇ ਹੇਰ ਫੇਰ, ਦੀਨ ਦੁਨੀ ਆਪ ਭੁਲਾਵਾਂਗਾ। ਸਾਚੇ ਸੰਤਾਂ ਲਹਿਣਾ ਦੇਣਾ ਦਿਆਂ ਨਬੇੜ, ਝਗੜਾ ਅਵਰ ਨਾ ਕੋਇ ਜਣਾਵਾਂਗਾ। ਸ਼ਬਦ ਹਲੂਣੇ ਸੋਈ ਸੁਰਤੀ ਛੇੜ, ਤੰਦ ਸਤਾਰ ਆਪ ਵਜਾਵਾਂਗਾ। ਓਸ ਵੇਲੇ ਮੇਰੇ ਨਾਮ ਦੀ ਇਕੋ ਹੋਵੇ ਡੇੜ੍ਹ, ਦੋਹਰਾ ਸਵਈਆਾ ਕਵਿਤ ਛੱਤੀ ਰਾਗਾਂ ਵਿਚ ਨਾ ਕੋਇ ਅਲਾਵਾਂਗਾ। ਸਭ ਤੋਂ ਵਸਾਂ ਨੇਰਨ ਨੇਰ, ਦੂਰ ਦੁਰਾਡਾ ਪੰਧ ਮੁਕਾਵਾਂਗਾ। ਇਕ ਅਰਜਨ ਵਖਾਵਾਂ ਆਪਣੀ ਖੇਡ, ਰਾਵੀ ਕੰਡਾ ਤਟ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਰਾਂਗਾ। ਸੰਤ ਸੁਹੇਲੇ ਗੁਰਮੁਖ ਵਰਾਂਗਾ। ਲੱਖ ਚੁਰਾਸੀ ਵਿਚੋਂ ਫੜਾਂਗਾ। ਕਾਇਆ ਮੰਦਰ ਸਾਚੇ ਚੜ੍ਹਾਂਗਾ। ਜੋਤੀ ਨੂਰ ਇਕੋ ਧਰਾਂਗਾ। ਸਚ ਦਵਾਰੇ ਅਗੰਮੀ ਖੜਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪੇ ਕਰਾਂਗਾ। ਸਾਚੀ ਕਰਨੀ ਕਾਰ ਕਮਾਵਾਂਗਾ। ਭਗਤ

ਸੁਹੇਲੇ ਆਪ ਉਠਾਵਾਂਗਾ। ਗੁਰ ਚੇਲੇ ਮੇਲ ਮਿਲਾਵਾਂਗਾ। ਤੁਰੀਆ ਪਦ ਦਾ ਭੇਵ ਖੁਲ੍ਹਾਵਾਂਗਾ। ਨਾਮ ਸਰੰਗਾ ਇਕ ਵਜਾਵਾਂਗਾ। ਨਾਨਕ ਨਿਰਗੁਣ ਜੋੜ ਜੁੜਾਵਾਂਗਾ। ਸਚ ਦਵਾਰੇ ਆਪੇ ਬਹੁੜ, ਪੜਦਾ ਓਹਲਾ ਆਪ ਉਠਾਵਾਂਗਾ। ਸਾਚੇ ਸੰਤਾਂ ਵੇਖਾਂ ਕਰ ਕੇ ਗ਼ੌਰ, ਗਹਿਰ ਗੰਭੀਰ ਹੋ ਕੇ ਆਪਣਾ ਫੇਰਾ ਪਾਵਾਂਗਾ। ਓਨ੍ਹਾਂ ਦਾ ਮਾਨਸ ਜਨਮ ਜਾਏ ਸੌਰ, ਜਿਨ੍ਹਾਂ ਨੂੰ ਆਪਣੇ ਰੰਗ ਰੰਗਾਵਾਂਗਾ। ਨਾਨਕ ਅਰਜਨ ਦਾ ਲੇਖਾ ਵਿਚ ਲਾਹੌਰ, ਲਹਿਰ ਆਪਣੀ ਇਕ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵਾਂਗਾ। ਨਾਨਕ ਭਗਤਾਂ ਦੀ ਰਬਾਬ ਹੋਵੇ ਰੱਬੀ, ਬਾਢੀ ਬਣਤ ਨਾ ਕੋਇ ਬਣਾਈਆ। ਜਿਸ ਦੀ ਸੁਰ ਬਿਨਾ ਹੱਥ ਤੋਂ ਜਾਵੇ ਵੱਜੀ, ਉਂਗਲਾਂ ਦੀ ਲੋੜ ਰਹੇ ਨਾ ਰਾਈਆ। ਚੁੱਕਣਾ ਪਏ ਨਾ ਭਾਰ ਮੋਢਿਆਂ ਉਤੇ ਵਾਂਗ ਡੱਗੀ, ਸਰੰਗਾ ਗਜ ਨਾ ਹੱਥ ਉਠਾਈਆ। ਬਿਨਾ ਕੱਪੜੇ ਤੋਂ ਹੋਵੇ ਕਦੇ ਨਾ ਨੰਗੀ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਸਤਿਗੁਰ ਨਾਨਕ ਕਿਹਾ ਪ੍ਰਭੂ ਤੇਰੀ ਖੇਲ ਬਹੁ ਰੰਗੀ, ਤੇਰਾ ਭੇਵ ਕੋਇ ਨਾ ਆਈਆ। ਤੂੰ ਆਦਿ ਜੁਗਾਦਿ ਸਦਾ ਕਰਨੀ ਦਾ ਕਰਤਾ ਢੰਗੀ, ਤਰੀਕਾ ਅਵਰ ਨਾ ਕਿਸੇ ਸਮਝਾਈਆ। ਮਿਹਰਵਾਨ ਉਹ ਕਿਹੜੇ ਦਵਾਰੇ ਟੰਗੀ, ਕਿੱਲੀ ਕਵਣ ਲਟਕਾਈਆ। ਪੁਰਖ ਅਕਾਲ ਕਿਹਾ ਨਾਨਕ ਨਜ਼ਰ ਨਾ ਆਏ ਵਿਚ ਬ੍ਰਹਿਮੰਡੀ, ਖੰਡੀਂ ਖੋਜ ਨਾ ਕੋਇ ਖੁਜਾਈਆ। ਜਿਸ ਦੀ ਲਿਖਤ ਲਿਖੀ ਕਿਸੇ ਨਹੀਂ ਸੰਦੀ, ਤਕਰੀਰ ਤਹਿਰੀਰ ਨਾ ਕੋਇ ਬਣਾਈਆ। ਖੋਜਿਆਂ ਹੱਥ ਨਾ ਆਏ ਵਿਚ ਵਰਭੰਡੀ, ਚਾਰੋਂ ਕੁੰਟ ਕੁਰਲਾਈਆ। ਉਹ ਓਸ ਥਾਂ ਉਤੇ ਟੰਗੀ ਜਿਥੇ ਇਕੋ ਜੋਤ ਨਿਰੰਜਣ ਲੰਘੀ, ਵਾਸਨਾ ਰਹੇ ਕੋਇ ਨਾ ਮੰਦੀ, ਦੀਨ ਮਜ਼੍ਹਬ ਦੀ ਨਹੀਂ ਪਾਬੰਦੀ, ਨਾਰ ਦੁਹਾਗਣ ਕਦੇ ਨਾ ਰੰਡੀ, ਅਰਜਨ ਧਾਰ ਉਹ ਰਾਵੀ ਦੀ ਕੰਢੀ, ਜਿਥੇ ਪਵਣ ਸਦਾ ਠੰਡੀ, ਅਗਨੀ ਤਤ ਨਾ ਕੋਇ ਤਪਾਈਆ। ਕੂੜੀ ਰਹੇ ਨਾ ਕੋਇ ਪਾਬੰਦੀ, ਨੇਤਰ ਅੱਖ ਨਾ ਹੋਵੇ ਅੰਧੀ, ਪੁਰਖ ਅਕਾਲ ਸਾਚਾ ਸੰਗੀ, ਸਾਚਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਨਾਨਕ ਕਿਹਾ ਪ੍ਰਭੂ ਓਸ ਸੁਰੰਗੀ ਦੀ ਕੀ ਆਵਾਜ਼, ਸਚ ਦੇ ਸੁਣਾਈਆ। ਪੁਰਖ ਅਕਾਲ ਕਿਹਾ ਉਹ ਸਿੱਧਾ ਮੇਰਾ ਖੋਲ੍ਹੇ ਰਾਜ਼, ਅੱਗੇ ਹੋ ਨਾ ਕੋਇ ਅਟਕਾਈਆ। ਉਹਦੀ ਸੁਰ ਵਿਚ ਸੁਰ ਦਾ ਸੁਰ ਜਵਾਬ, ਸਵਾਲ ਦੀ ਲੋੜ ਰਹੇ ਨਾ ਰਾਈਆ। ਸਦਾ ਦਿਵਸ ਰੈਣ ਵੱਜਦੀ ਰਹੇ ਰਬਾਬ, ਰਹਿਮਤ ਆਪ ਕਮਾਈਆ। ਪੁਰਖ ਅਕਾਲ ਕਿਹਾ ਨਾਨਕ ਇਕ ਵੇਰ ਕਰ ਆਦਾਬ, ਸੀਸ ਜਗਦੀਸ ਝੁਕਾਈਆ। ਸੀਸ ਝੁਕਦਿਆਂ ਲੇਖਾ ਦਿਸਿਆ ਵਿਚ ਬਗ਼ਦਾਦ, ਬਗ਼ਲੀ ਕਾਲੀ ਨਾਨਕ ਹੱਥ ਨਜ਼ਰੀ ਆਈਆ। ਜਿਸ ਦੇ ਵਿਚ ਉਹ ਹਿਸਾਬ, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਮਝ ਸਕੇ ਨਾ ਰਾਈਆ। ਵੇਖਿਆ ਓਸ ਮਹਿਰਾਬ, ਜਿਥੇ ਮਹਿਬੂਬ ਡੇਰਾ ਲਾਈਆ। ਜਲਵਾ ਨੂਰ ਵਾਹਦ, ਵਾਹਦ ਕਲਮਾ ਰਿਹਾ ਸੁਣਾਈਆ। ਨਾਨਕ ਨਿਰਗੁਣ ਕਰ ਅਦਾਬ, ਅਦਬ ਨਾਲ ਆਪਣਾ ਆਪ ਝੁਕਾਈਆ। ਮੁਖ਼ਾਤਬ ਹੋ ਕੇ ਦਿਤਾ ਖ਼ਤਾਬ, ਖ਼ੁਦ ਆਪਣਾ ਹੁਕਮ ਸੁਣਾਈਆ। ਨਾਨਕ ਵੇਖ ਉਹ ਰਬਾਬ, ਜਿਸ ਦਾ ਸਭ ਤੋਂ ਵੱਖਰਾ ਸਾਜ, ਸਾਜਣਹਾਰਾ ਆਪੇ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਨਾਨਕ ਕਿਹਾ ਪਰਮ ਪੁਰਖ ਕਿਉਂ ਵਖਾਈ ਕਾਲੀ ਬਗ਼ਲੀ, ਮਿਹਰਵਾਨ ਦੇਣਾ ਸਮਝਾਈਆ। ਪੁਰਖ ਅਕਾਲ ਕਿਹਾ ਸਦੀ ਚੌਧਵੀਂ ਉਮਤ ਵੇਖੀ ਪਗ਼ਲੀ, ਕਲਮਾ ਹੱਕ ਨਾ ਕੋਇ ਸੁਣਾਈਆ। ਸਭ ਨੇ ਫਿਰਨਾ ਵਿਚ ਜੰਗਲੀਂ, ਜਹਾਲਤ ਵਿਚ ਦੁਹਾਈਆ। ਗੋਬਿੰਦ ਦੀ ਚੌਦਾਂ ਕੜੀਆਂ ਵਾਲੀ ਸੰਗਲੀ, ਫ਼ਕੀਰਾਂ ਦੇ ਤਨੋਂ ਦੇਣੀ ਲੁਹਾਈਆ। ਸਚ ਖ਼ੁਦਾ ਦੇ ਨਾਲ ਰਹੇ ਕਿਸੇ ਦੀ ਨਾ ਮੰਗਣੀ, ਨਾਤਾ ਤੁੱਟੇ ਲੋਕਾਈਆ। ਦਹਿ ਦਿਸ਼ਾ ਲੱਗੇ ਅਗਨੀ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਨਾਨਕ ਕਿਹਾ ਮੈਂ ਵੇਖਿਆ ਝਾਕ,

ਬਿਨ ਅੱਖਾਂ ਅੱਖ ਉਠਾਈਆ। ਪੁਰਖ ਅਕਾਲ ਖੋਲ੍ਹਿਆ ਤਾਕ, ਪੜਦਾ ਦਿਤਾ ਹਟਾਈਆ। ਸਦੀ ਚੌਧਵੀਂ ਫ਼ਕੀਰਾਂ ਦੀ ਬਗ਼ਲੀ ਵਿਚ ਖ਼ਾਕ, ਖ਼ਾਲਸ ਵਸਤ ਨਜ਼ਰ ਕੋਇ ਨਾ ਆਈਆ। ਜਿਧਰ ਤੱਕਾਂ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਤਮ ਮੁੱਕਦੀ ਦਿਸੇ ਵਾਟ, ਪਾਂਧੀ ਰਹੇ ਕੁਰਲਾਈਆ। ਰਾਵੀ ਕੰਢੇ ਅਰਜਨ ਦੀ ਜ਼ਾਤ, ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਜਿਸ ਨੇ ਸਭ ਦਾ ਕਰਨਾ ਪੂਰਾ ਭਵਿਖਤ ਵਾਕ, ਵਾਕਿਆ ਵੇਖੇ ਥਾਈਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ। ਬਗ਼ਲੀ ਕਹੇ ਮੇਰਾ ਰਿਹਾ ਨਾ ਕੋਇ ਬਗ਼ਲਗੀਰ, ਸੰਗੀ ਸਾਥ ਨਾ ਕੋਇ ਨਿਭਾਈਆ। ਦਸਤ ਛੁੱਟ ਗਿਆ ਦਸਤਗੀਰ, ਬੇਦਸਤ ਹੋਈ ਲੋਕਾਈਆ। ਨਜ਼ਰੀ ਆਏ ਨਾ ਬੇਨਜ਼ੀਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਏਸ ਵਿਚ ਮੂੰਹ ਪਾ ਕੇ ਰੋ ਕੇ ਕਿਹਾ ਕਬੀਰ, ਤੇਰਾ ਨਾਮ ਦੁਹਾਈਆ। ਕਿਸੇ ਕੰਮ ਨਾ ਆਵੇ ਇਹ ਮਾਟੀ ਖ਼ਾਕੀ ਸਰੀਰ, ਜਿੰਨਾਂ ਚਿਰ ਤੇਰਾ ਨੂਰ ਨੂਰ ਨਾ ਕੋਇ ਚਮਕਾਈਆ। ਓਸ ਵੇਲੇ ਕਬੀਰ ਨੂੰ ਏਸ ਦੇ ਵਿਚੋਂ ਨਜ਼ਰੀ ਆਈ ਓਸ ਦੀ ਤਸਵੀਰ, ਜਿਸ ਨੂੰ ਲਾਤਸਵੀਰ ਕਰ ਕੇ ਸਾਰੇ ਰਹੇ ਗਾਈਆ। ਉਸ ਦੀ ਬਦਲ ਗਈ ਜ਼ਮੀਰ, ਜ਼ੱਰਾ ਜ਼ੱਰਾ ਵਿਚੋਂ ਇਕੋ ਨੂਰ ਕਰੇ ਰੁਸ਼ਨਾਈਆ। ਲੇਖਾ ਮੁਕਿਆ ਦਿਸਿਆ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਹੁਕਮ ਵਰਤਾਈਆ। ਫੇਰ ਕਿਹਾ ਕਿਸ ਬਿਧ ਬਦਲੇ ਤਕਦੀਰ, ਤਦਬੀਰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਬਗ਼ਲੀ ਕਹੇ ਮੈਨੂੰ ਨਾਨਕ ਰੱਖਿਆ ਤਿੰਨ ਦਿਨ ਆਪਣੇ ਹੱਥ, ਹੋਕਾ ਬਗ਼ਦਾਦ ਵਿਚ ਸੁਣਾਈਆ। ਸੂਫ਼ੀ ਫ਼ਕੀਰੋ ਕੋਈ ਵਸਤ ਹੈ ਤੇ ਇਹਦੇ ਵਿਚ ਦਿਓ ਘੱਤ, ਖਾਲੀ ਦਿਓ ਭਰਾਈਆ। ਨਾਨਕ ਏਥੇ ਫੇਰ ਨਹੀਂ ਔਣਾ ਵਤ, ਬੇਵਤਨੋਂ ਤੁਹਾਨੂੰ ਵਤਨ ਨਾ ਕੋਇ ਵਖਾਈਆ। ਜ਼ਰਾ ਤੱਕੋ ਓਸ ਅੱਖ, ਜਿਹੜੀ ਅੱਖ ਦੇ ਨਾਲ ਮੁਹੰਮਦ ਮਹਿਬੂਬ ਦਾ ਦਰਸ਼ਨ ਪਾਈਆ। ਮੈਨੂੰ ਖ਼ਾਲੀ ਦਿਸਦੇ ਹੱਟ, ਵਣਜਾਰੇ ਰਹੇ ਕੁਰਲਾਈਆ। ਖ਼ਾਲੀ ਦਿਸਣ ਤਟ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਬਗ਼ਲੀ ਕਹੇ ਨਾਨਕ ਕਿਉਂ ਮੈਨੂੰ ਫੜਿਆ, ਚਾਰੇ ਕੰਨੀਆਂ ਜੋੜ ਜੁੜਾਈਆ। ਵੇ ਮੈਂ ਕਮਲੀ ਕੋਝੀ ਅੜਿਆ, ਅੰਦਰੋਂ ਬਾਹਰੋਂ ਕਾਲੀ ਨਜ਼ਰੀ ਆਈਆ। ਮੇਰੇ ਵਿਚ ਕਿਸੇ ਨਹੀਂ ਕੁਛ ਧਰਿਆ, ਭੁੱਖੀ ਤਿਹਾਈ ਦਿਆਂ ਦੁਹਾਈਆ। ਮੇਰਾ ਨਕਰਮੀ ਦਾ ਮਸਤਕ ਸੜਿਆ, ਨੇਤਰ ਨੈਣਾਂ ਨੀਰ ਵਹਾਈਆ। ਓਸ ਵੇਲੇ ਨਾਨਕ ਖ਼ੁਸ਼ੀ ਵਿਚ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਿਆ, ਸੋਹੰ ਦਿਤਾ ਗਾਈਆ। ਪੁਰਖ ਅਕਾਲ ਸਭ ਦਾ ਮਾਲਕ ਹੋ ਕੇ ਏਸ ਦੇ ਵਿਚ ਵੜਿਆ, ਨਾਨਕ ਨੂੰ ਸਿੱਧਾ ਨਜ਼ਰੀ ਆਈਆ। ਫੇਰ ਵਖਾ ਕੇ ਆਪਣਾ ਘਰਿਆ, ਗ੍ਰਹਿ ਮੰਦਰ ਦਿਤਾ ਸੁਹਾਈਆ। ਬੰਨ੍ਹ ਕੇ ਆਪਣੇ ਲੜਿਆ, ਲੜ ਪੱਲੂ ਦਿਤਾ ਫੜਾਈਆ। ਕੌਲ ਇਕਰਾਰ ਇਕ ਕਰਿਆ, ਵਾਅਦੇ ਨਾਲ ਸਮਝਾਈਆ। ਨਾਨਕ ਜਿਸ ਵੇਲੇ ਚਾਰ ਕੁੰਟ ਦਹਿ ਦਿਸ਼ਾ ਸਤਿ ਧਰਮ ਹਰਿਆ, ਤੁਹਾਡਾ ਭੈ ਨਾ ਕੋਇ ਰਖਾਈਆ। ਓਸ ਵੇਲੇ ਆਵੇ ਨਰਾਇਣ ਨਰਿਆ, ਕਲ ਕਲਕੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਨਾਨਕ ਕਿਹਾ ਚਾਰ ਕੁੰਟ ਦੀ ਵੇਖੀ ਹਦੂਦ, ਬਿਨ ਅੱਖਾਂ ਅੱਖ ਉਠਾਈਆ। ਬਗ਼ਲਗੀਰ ਹੋਇਆ ਮੌਜੂਦ, ਬਗ਼ਲੀ ਵਿਚ ਸੋਭਾ ਪਾਈਆ। ਓਸ ਨੇ ਸੁਣਾਇਆ ਹਜ਼ਾਰਾ ਦਰੂਦ, ਧੁਰ ਦਾ ਢੋਲਾ ਇਕ ਅਲਾਹੀਆ। ਜਿਸ ਦੇ ਨਾਲ ਸ੍ਰਿਸ਼ਟੀ ਹੋ ਜਾਏ ਨੇਸਤੋ ਨਾਬੂਦ, ਜੜ੍ਹ ਨਜ਼ਰ ਕੋਇ ਨਾ ਆਈਆ। ਫੇਰ ਕਿਹਾ ਨਾਨਕ ਵੇਖ ਆਪਣੇ ਅੰਦਰ ਕਲਬੂਤ, ਕਾਇਆ ਦਾ ਕਾਅਬਾ, ਕਾਅਬੇ ਦਾ ਦੋਆਬਾ, ਦੋਆਬੇ ਦਾ ਮਹਿਰਾਬਾ, ਮਹਿਰਾਬੇ ਦਾ ਮਹਿਬੂਬ ਬੈਠਾ ਸੋਭਾ ਪਾਈਆ। ਜਿਥੇ ਨਾ ਕੋਈ ਪੁੰਨ ਨਾ ਕੋਈ ਸਵਾਬਾ, ਨਾ ਕੋਈ ਸਵਾਲ ਨਾ ਕੋਈ ਜਵਾਬਾ, ਜਵਾਬ ਤਲਬੀ ਵਿਚ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਆਪਣੀ ਖੇਲ ਕਰਾਈਆ। ਬਗ਼ਲੀ ਕਹੇ ਨਾਨਕ ਮੇਰੀ ਇਕ ਅਰਜ਼, ਆਰਜ਼ੂ ਦਿਆਂ ਜਣਾਈਆ। ਕੁਛ ਮੇਰਾ ਦੱਸ ਫ਼ਰਜ਼, ਸੇਵਾ ਕੀ ਕਮਾਈਆ। ਤੇਰਾ ਪ੍ਰਭੂ ਬੜਾ ਬੇਗ਼ਰਜ਼, ਬੇਅੰਤ ਆਪ ਅਖਵਾਈਆ। ਤੁਹਾਨੂੰ ਆਪਣੇ ਨਾਮ ਦੀ ਸੁਣਾ ਕੇ ਨਿੱਕੀ ਜਿਹੀ ਤਰਜ਼, ਤਰਾਜ਼ੂਆਂ ਵਿਚ ਤੋਲੀ ਲੋਕਾਈਆ। ਸ੍ਰਿਸ਼ਟੀ ਦਾ ਖੇਲ ਖਲਾ ਕੇ ਨਾਰ ਮਰਦ, ਲੱਖ ਚੁਰਾਸੀ ਜੋੜੇ ਜੋੜਿਆਂ ਨਾਲ ਜੁੜਾਈਆ। ਆਪਣਾ ਭੇਵ ਵੱਖਰਾ ਰੱਖ ਕੇ ਅਚਰਜ, ਸਨਮੁਖ ਹੋ ਕੇ ਨਜ਼ਰ ਕਦੇ ਨਾ ਆਈਆ। ਸਚ ਦੱਸ ਕਿਸ ਵੇਲੇ ਵੰਡੇ ਦਰਦ, ਦੁਖੀਆਂ ਦੁੱਖ ਮਿਟਾਈਆ। ਨਾਨਕ ਕਿਹਾ ਜਿਸ ਵੇਲੇ ਨਿਰਗੁਣ ਦਾ ਨਿਰਗੁਣ ਆਵੇ ਪਰਤ, ਤੱਤਾਂ ਦਾ ਡੇਰਾ ਢਾਹੀਆ। ਕਰੇ ਪਰਕਾਸ਼ ਉਤੇ ਧਰਤ, ਧਵਲ ਦਏ ਸੁਹਾਈਆ। ਓਸ ਵੇਲੇ ਆਪਣਿਆਂ ਭਗਤਾਂ ਉਤੇ ਕਰੇ ਤਰਸ, ਰਹਿਮਤ ਸਚ ਕਮਾਈਆ। ਜਨਮ ਜਨਮ ਦੀ ਮੇਟ ਕੇ ਹਰਸ, ਹਵਸ ਅਗਲੀ ਦਏ ਬੁਝਾਈਆ। ਮੇਲ ਮਿਲਾ ਕੇ ਉਤੇ ਫ਼ਰਸ਼, ਅਰਸ਼ਾਂ ਦੇ ਉਤੇ ਦਏ ਟਿਕਾਈਆ। ਬਗ਼ਲੀ ਕਿਹਾ ਨਾਨਕ ਉਹ ਕਿਸ ਤਰਾਂ ਦਾ ਹੋਵੇ ਮਰਦ, ਰੂਪ ਰੰਗ ਕੀ ਨਜ਼ਰੀ ਆਈਆ। ਨਾਨਕ ਕਿਹਾ ਜਿਸ ਨੂੰ ਛੁਰੀ ਕੱਟੇ ਕੋਈ ਨਾ ਕਰਦ, ਕਤਲਗਾਹ ਵਿਚ ਕਾਤਲ ਮਕਤੂਲ ਰੂਪ ਨਾ ਕੋਇ ਵਟਾਈਆ। ਉਹ ਸਭ ਦੀ ਲੈ ਕੇ ਆਵੇ ਫ਼ਰਦ, ਪਿਛਲੇ ਲੇਖੇ ਵੇਖ ਵਖਾਈਆ। ਬਗ਼ਲੀਏ ਤੇਰੀ ਜ਼ਰੂਰ ਮਨਜ਼ੂਰ ਕਰੇ ਅਰਜ਼, ਖ਼ਾਹਿਸ਼ ਆਪਣੀ ਝੋਲੀ ਪਾਈਆ। ਬਗ਼ਲੀ ਕਹੇ ਨਾਨਕ ਮੈਨੂੰ ਫੜਦੇ ਸਦਾ ਮੰਗਤੇ, ਭਿਖਾਰੀ ਦਰ ਦਰ ਅਲਖ ਜਗਾਈਆ। ਨਾਨਕ ਕਿਹਾ ਓ ਕਮਲੀਏ ਨਹੀਂ ਤੇਰੇ ਵਿਚ ਉਹ ਰੰਗ ਰੰਗਤੇ, ਜਿਨ੍ਹਾਂ ਦਾ ਰੰਗ ਨਾ ਕੋਇ ਬਦਲਾਈਆ। ਓ ਤੇਰਾ ਲਹਿਣਾ ਨਾਲ ਪ੍ਰਭੂ ਦੀ ਸੰਗਤੇ, ਜਿਨ੍ਹਾਂ ਦੀ ਭਿੱਛਿਆ ਨਾ ਕੋਇ ਬਦਲਾਈਆ। ਕੋਟਨ ਕੋਟ ਗੁਰੂ ਅਵਤਾਰ ਪੈਗ਼ੰਬਰ ਜੰਮਦੇ, ਜੰਮ ਕੇ ਮਰ ਕੇ ਫੇਰ ਓਸੇ ਵਿਚ ਸਮਾਈਆ। ਕੋਈ ਦਿਨ ਵਣਜਾਰੇ ਹੁੰਦੇ ਦਮ ਦੇ, ਸਾਹ ਸਾਹ ਨਾਲ ਢੋਲੇ ਗਾਈਆ। ਇਹ ਖੇਲ ਓਸ ਪ੍ਰਭੂ ਦੇ ਕੰਮ ਦੇ, ਜੋ ਕਾਮਨਾ ਸਭ ਦੀ ਵੇਖ ਵਖਾਈਆ। ਤੇਰਾ ਲੇਖਾ ਓਸ ਵੇਲੇ ਜਿਸ ਵੇਲੇ ਭਗਤਾਂ ਦੇ ਲੇਖੇ ਮੁਕੌਣੇ ਗ਼ਮ ਦੇ, ਪਹਿਲੋਂ ਹੱਥ ਨਾ ਕਿਸੇ ਫੜਾਈਆ। ਤੈਨੂੰ ਸਾਰੇ ਕਿੱਲੀਆਂ ਦੇ ਉਤੇ ਰਹੇ ਟੰਗਦੇ, ਮੈਂ ਭਗਤਾਂ ਦੇ ਅੰਦਰ ਦੇਣੀ ਲੁਕਾਈਆ। ਜਿਥੇ ਪਰਕਾਸ਼ ਨਹੀਂ ਸੂਰਜ ਚੰਦ ਦੇ, ਤਾਰਿਆਂ ਦੀ ਲੋੜ ਨਜ਼ਰ ਨਾ ਆਈਆ। ਜੇ ਵੇਖੇਂ ਤੇ ਵੇਖੇਂ ਖੇਲ ਓਸ ਪਾਰਬ੍ਰਹਮ ਦੇ, ਜੋ ਬ੍ਰਹਮ ਨੂੰ ਰਿਹਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਬਗ਼ਲੀ ਕਹੇ ਸਤਿਗੁਰ ਨਾਨਕ ਮੈਂ ਕਾਲੀ, ਕਲਜੁਗ ਕਾਲਾ ਟਿੱਕਾ ਦਿਤਾ ਲਗਾਈਆ। ਜਿਸ ਘਰ ਜਾਵਾਂ ਕੁੱਤੇ ਭੌਂਕਣ ਤੇ ਬੱਚੇ ਕੱਢਣ ਗਾਲੀ, ਤੇ ਸਾਰੇ ਗ਼ੁੱਸੇ ਨਾਲ ਖ਼ੈਰ ਮੇਰੇ ਵਿਚ ਪਾਈਆ। ਮੈਂ ਘਰ ਘਰ ਦੀ ਬਣਾਂ ਸਵਾਲੀ, ਫਿਰਾਂ ਥਾਉਂ ਥਾਈਂਆ। ਨਾਨਕ ਕਿਹਾ ਮੇਰੇ ਪ੍ਰਭ ਦੀ ਚਾਲ ਨਿਰਾਲੀ, ਜੁਗ ਜੁਗ ਵੇਸ ਵਟਾਈਆ। ਫਲ ਵੇਖੇ ਪੱਤ ਡਾਲੀ, ਲੱਖ ਚੁਰਾਸੀ ਫੋਲ ਫੁਲਾਈਆ। ਤੈਨੂੰ ਦੱਸਾਂ ਇਕ ਬਾਤ ਸੁਖਾਲੀ, ਸਹਿਜੇ ਦਿਆਂ ਸਮਝਾਈਆ। ਜਿਸ ਵੇਲੇ ਪ੍ਰਭ ਭਗਤਾਂ ਦੇ ਅੰਦਰ ਆਪਣੇ ਨੂਰ ਦੀ ਚਾੜ੍ਹਨੀ ਲਾਲੀ, ਨਾਮ ਦਾ ਰੰਗ ਰੰਗਾਈਆ। ਓਸ ਵੇਲੇ ਤੂੰ ਵੀ ਦਰ ਤੇ ਬਣੀਂ ਸਵਾਲੀ, ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਕਫ਼ਨੀ ਕਹੇ ਜਨ ਭਗਤੋ ਮੈਂ ਆ ਗਈ ਭੱਜੀ, ਭਜਨ ਬੰਦਗੀ ਦਾ ਪੰਧ ਮੁਕਾਈਆ। ਗੁਰਮੁਖਾਂ ਦੀ ਵੇਖੀ ਸੰਗਤ ਸੱਜੀ, ਸਜਰਾ ਰਾਹ ਤਕਾਈਆ। ਪਹਿਲੋਂ ਦਰਸ਼ਨ ਕਰ ਕੇ ਰੱਜੀ, ਬਿਨਾ ਅੱਖ ਤੋਂ ਅੱਖ ਉਠਾਈਆ। ਫੇਰ ਭੋਜਨ ਖਾ ਕੇ ਰੱਜੀ, ਜਿਹੜਾ ਚਾਰ ਜੁਗ ਨਾ ਕੋਇ ਖਵਾਈਆ। ਮੁਹੱਬਤ ਵਿਚ ਬੱਝੀ, ਨਿਉਂ ਨਿਉਂ ਸੀਸ ਨਿਵਾਈਆ। ਇਹ ਵੇਖੋ ਅੰਤ ਤੇ ਆਈ ਚੌਧਵੀਂ ਸਦੀ, ਸੱਦਾ ਦੇ ਕੇ ਰਹੀ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਿਸੇ ਦੀ ਰਹਿਣੀ ਨਹੀਂ ਕੋਈ ਗੱਦੀ, ਗਦਾਗਰ ਹੋਵੇ ਲੋਕਾਈਆ। ਨਾਮ ਦੀ ਦੇਵੇ ਕੋਈ ਨਾ ਵੱਢੀ, ਵੱਢੀ ਖਾਣ ਵਾਲੇ ਸਾਰੇ ਦੇਣੇ ਮੁਕਾਈਆ।

ਮੈਂ ਫਿਰਾਂ ਉਚੀ ਅੱਡੀ, ਭੱਜਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਗ਼ਲੀ ਕਹੇ ਮੇਰੇ ਵਿਚ ਕੋਈ ਨਹੀਂ ਦਾਣਾ ਆਟਾ, ਖ਼ਾਲੀ ਅੰਦਰੋਂ ਬਾਹਰੋਂ ਨਜ਼ਰੀ ਆਈਆ। ਜਨ ਭਗਤੋ ਤੁਹਾਡਾ ਪ੍ਰਭੂ ਤੋਂ ਪੂਰਾ ਕਰਾਵਾਂ ਘਾਟਾ, ਘਾਟੇ ਵਿਚੋਂ ਹਿੱਸਾ ਮੇਰੇ ਵਿਚ ਦੇਣਾ ਟਿਕਾਈਆ। ਬਗ਼ਦਾਦ ਦੀ ਵਿਛੜੀ ਕੱਟਦੀ ਰਹੀ ਵਾਟਾਂ, ਨਾਨਕ ਨਿਰਗੁਣ ਨਿਰਵੈਰ ਨਾਲ ਦਿਤਾ ਮਿਲਾਈਆ। ਵੇਂਹਦੀ ਰਹੀ ਇਹ ਰਾਤਾਂ, ਨੈਣਾਂ ਅੱਖ ਖੁਲ੍ਹਾਈਆ। ਜੋ ਅਰਜਨ ਦੱਸੀਆਂ ਬਾਤਾਂ, ਬਿਨ ਅੱਖਰਾਂ ਲੇਖ ਲਿਖਾਈਆ। ਸੋ ਸਚ ਸਚ ਆਖਾਂ, ਤੁਹਾਨੂੰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਗ਼ਲੀ ਕਹੇ ਮੈਂ ਕਦੀ ਨਹੀਂ ਆਈ ਜਗ, ਪ੍ਰਭੂ ਹੱਥ ਨਾ ਕਦੇ ਉਠਾਈਆ। ਸਦਾ ਰਹੀ ਅੱਡ, ਵੱਖਰਾ ਖੇਲ ਖਿਲਾਈਆ। ਜਨ ਭਗਤੋ ਕੱਪੜਿਆਂ ਦੀ ਬਗ਼ਲੀ ਦਿਓ ਛੱਡ, ਜਗਤ ਵਾਸਨਾ ਨਾ ਕੋਇ ਵਧਾਈਆ। ਆਪਣੇ ਅੰਤਰ ਆਤਮਾ ਦੀ ਝੋਲੀ ਦਿਓ ਅੱਡ, ਪਰਮਾਤਮਾ ਆਪੇ ਵਸਤ ਦਏ ਟਿਕਾਈਆ। ਜੇ ਤੁਸੀਂ ਨਹੀਂ ਲੱਭ ਸਕੇ ਤੇ ਓਨ ਤੁਹਾਨੂੰ ਲਿਆ ਲੱਭ, ਵਿਛੜਿਆਂ ਮੇਲ ਮਿਲਾਈਆ। ਹੁਣ ਮੰਗਣ ਦੀ ਖ਼ਤਮ ਹੋ ਜਾਏ ਹੱਦ, ਅਨਮੰਗੀ ਦੌਲਤ ਝੋਲੀ ਪਾਈਆ। ਤੁਸੀਂ ਓਸ ਪ੍ਰਭੂ ਦੀ ਯਦ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਅੱਗੇ ਰਹਿਣ ਨਾ ਦੇਵੇ ਵਿਚ ਅੰਧੇਰੀ ਖੱਡ, ਫੜ ਕੇ ਬਾਹੋਂ ਪਾਰ ਕਰਾਈਆ। ਜਿਸ ਕਾਰਨ ਲਏ ਸੱਦ, ਸੋ ਸੰਦੇਸ਼ਾ ਰਹੀ ਸੁਣਾਈਆ। ਸਭ ਦੇ ਪੜਦੇ ਲਵੇ ਕੱਜ, ਬਗ਼ਲਗੀਰ ਆਪ ਹੋ ਜਾਈਆ। ਜੇ ਮੰਗਣ ਦੀ ਨਹੀਂ ਜਾਚ, ਬਗ਼ਲੀ ਕਹੇ ਮੈਥੋਂ ਸਿੱਖੋ ਅੱਜ, ਚਾਰੇ ਕੰਨੀਆਂ ਅੱਗੇ ਡਾਹੀਆ। ਵੇਖਿਓ ਭੁਲੇਖੇ ਵਿਚ ਕੋਈ ਕਰਿਓ ਨਾ ਅੱਜ ਪੱਜ, ਭਰਮ ਦਾ ਭਾਂਡਾ ਲੈਣਾ ਭੰਨਾਈਆ। ਤੁਹਾਨੂੰ ਜਦੋਂ ਮਿਲੇ ਉਪਰ ਸ਼ਾਹ ਰਗ, ਨੌਂ ਦਵਾਰੇ ਦਾ ਡੇਰਾ ਢਾਹੀਆ। ਇਹੋ ਜਿਹਾ ਵੇਲਾ ਕਦੇ ਨਹੀਂ ਕਿਸੇ ਦੇ ਆਇਆ ਹੱਥ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਾਰੇ ਦੇਣ ਦੁਹਾਈਆ। ਤੁਹਾਡੀ ਬੁਝਾਵੇ ਆਪ ਅਗਨੀ ਅੱਗ, ਅੰਮ੍ਰਿਤ ਮੇਘ ਬਰਸਾਈਆ। ਤੁਸੀਂ ਉਹ ਮਾਣਕ ਮੋਤੀ ਹੀਰੇ ਨਗ, ਜੋ ਨਾਨਕ ਨਿਰਗੁਣ ਸਰਗੁਣ ਗਿਆ ਸਮਝਾਈਆ। ਸਾਰੀ ਸ੍ਰਿਸ਼ਟੀ ਤੋਂ ਪੜਦਾ ਲਿਆ ਕੱਜ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਕਾਬ ਕਹੇ ਮੈਂ ਪਾਇਆ ਪੜਦਾ, ਪਰਦਾਨਸ਼ੀਂ ਨਜ਼ਰ ਕਿਸੇ ਨਾ ਆਈਆ। ਜਗਤ ਜਹਾਨ ਵੇਖਿਆ ਸੜਦਾ, ਸ੍ਰਿਸ਼ਟੀ ਰਹੀ ਕੁਰਲਾਈਆ। ਮੈਂ ਹੈਰਾਨ ਹੋ ਗਈ ਜਿਸ ਵੇਲੇ ਭਗਤਾਂ ਦੇ ਅੰਦਰ ਵੜਦਾ, ਆਪਣਾ ਪੰਧ ਮੁਕਾਈਆ। ਖੇਲ ਅਗੰਮੀ ਕਰਦਾ, ਵਡ ਦਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਕਾਬ ਕਹੇ ਮੇਰਾ ਸਮਝੇ ਕੋਈ ਨਾ ਨੁਕਤਾ, ਮੂਸਾ ਈਸਾ ਮੁਹੰਮਦ ਅੱਖ ਨਾ ਕੋਇ ਖੁਲ੍ਹਾਈਆ। ਜਿਥੇ ਸਭ ਦੀ ਮੰਜ਼ਲ ਦਾ ਪੈਂਡਾ ਮੁੱਕਦਾ, ਓਥੇ ਮੇਰੀ ਹੋਏ ਚੜ੍ਹਾਈਆ। ਮੇਰਾ ਲਹਿਣਾ ਓਸ ਉਸ ਦਾ, ਜਿਸ ਦੀ ਉਸਤੱਤ ਕਰ ਕੇ ਸਾਰੇ ਰਹੇ ਗਾਈਆ। ਹੁਣ ਪੜਦਾ ਓਹਲਾ ਨਹੀਂ ਰਹਿਣਾ ਲੁੱਕ ਦਾ, ਹੁਕਮ ਧੁਰ ਦਾ ਦੇਣਾ ਸੁਣਾਈਆ। ਜੋ ਪ੍ਰਭੂ ਨਾਲੋਂ ਰੁੱਸਦਾ, ਰੁਸਿਆਂ ਨਾ ਕੋਇ ਮਨਾਈਆ। ਨਕਾਬ ਕਹੇ ਬੇਨਕਾਬਾਂ ਨੂੰ ਆਪੇ ਪੁੱਛਦਾ, ਜਿਨ੍ਹਾਂ ਲੋਕ ਲੱਜਿਆ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਆਪ ਵਸਾਈਆ। ਨਕਾਬ ਕਿਹਾ ਮੈਂ ਆਈ ਮੁਹੰਮਦ ਦੀ ਉਤੇ ਅੱਖ, ਪੜਦਾ ਨੂਰ ਵਾਲਾ ਚਮਕਾਈਆ। ਪੁੱਠਾ ਦਿਤਾ ਪਲੱਟ, ਧਰਨੀ ਉਤੇ ਸਵਾਈਆ। ਖ਼ੁਦਾ ਦਾ ਨੂਰ ਹੋਇਆ ਪਰਤੱਖ, ਜਲਵਾ ਇਕ ਰੁਸ਼ਨਾਈਆ। ਸੰਦੇਸ਼ਾ ਦਿਤਾ ਹੱਕ, ਹਕ਼ੀਕ਼ਤ ਵਿਚੋਂ ਪੜ੍ਹਾਈਆ। ਮੁਹੰਮਦਾ ਸਦੀ ਚੌਧਵੀਂ ਵਲ ਤੱਕ, ਤਕੱਬਰ ਰਹੇ ਨਾ ਰਾਈਆ। ਪਿਛਲਾ ਹੁਕਮ ਹੋਣਾ ਫੱਕ, ਫ਼ੈਸਲਾ ਇਕ ਸੁਣਾਈਆ। ਮਾਲਗੁਜ਼ਾਰੀ ਰਹੇ ਕੋਈ ਨਾ ਟੱਕ, ਚੌਦਾਂ ਤਬਕਾਂ ਡੇਰਾ ਢਾਹੀਆ। ਮੱਥੇ ਉਤੇ ਮਾਰ ਕੇ

ਸੱਟ, ਠੋਕਰ ਦਿਤੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਸਮਝਾਈਆ। ਨਕਾਬ ਕਹੇ ਮੈਂ ਕਦੇ ਨਾ ਆਉਂਦੀ ਕਿਸੇ ਦੇ ਮੁੱਖ, ਬੁਰਕੇ ਜਗਤ ਵਾਲੇ ਲੁਕਾਈਆ। ਮੇਰੀ ਸਾਰੇ ਸੁੱਖਣਾ ਗਏ ਸੁੱਖ, ਪ੍ਰਭ ਅੱਗੇ ਵਾਸਤਾ ਪਾਈਆ। ਜਿਸ ਈਸਾ ਨੇ ਆਪਣਾ ਆਪ ਮੰਨਿਆਂ ਖ਼ੁਦਾ ਦਾ ਸੁਤ, ਮਰੀਆ ਮਰਹੂਮ ਮਹਿਰਮ ਇਕ ਜਣਾਈਆ। ਓਸ ਨੂੰ ਲੱਗਾ ਦੁੱਖ, ਦਰਦ ਦਰਦ ਵਿਚ ਰਖਾਈਆ। ਜਿਸ ਵੇਲੇ ਫਾਸੀ ਦੇ ਫੱਟੇ ਤੋਂ ਲਿਆ ਚੁੱਕ, ਸਲੀਬ ਦੀ ਤਰਤੀਬ ਨਾ ਕਿਸੇ ਸਮਝਾਈਆ। ਨਿਰਗੁਣ ਧਾਰੋਂ ਆਪੇ ਉਠ, ਨਿਰਵੈਰ ਵੇਸ ਵਟਾਈਆ। ਸ਼ੇਰ ਵਾਂਗੂੰ ਬੁੱਕ, ਭਬਕ ਇਕ ਲਗਾਈਆ। ਓਸ ਵੇਲੇ ਈਸਾ ਕਿਹਾ ਤੂੰ ਮੇਰਾ ਮੈਂ ਤੇਰਾ ਇਹੋ ਪੜ੍ਹੀਂ ਤੁੱਕ, ਆਪਣਾ ਪੜਦਾ ਨਕਾਬ ਵਾਲਾ ਪਾਈਆ। ਬਿਨਾ ਸਜਦਿਆਂ ਤੋਂ ਸੀਸ ਗਿਆ ਝੁਕ, ਝੁਕਿਆਂ ਫੇਰ ਨਾ ਕੋਇ ਉਠਾਈਆ। ਓਸ ਵੇਲੇ ਓਸ ਕਿਹਾ ਜਿਸ ਵੇਲੇ ਬਦਲ ਕੇ ਆਵੇਂ ਆਪਣਾ ਰੁਖ਼, ਰੁਖ਼ਸਤ ਸਾਨੂੰ ਦੇਣੀ ਕਰਾਈਆ। ਪਰਵਰਦਿਗਾਰ ਸਾਂਝੇ ਯਾਰ ਤੂੰ ਨਾ ਮਾਨਸ ਤੇ ਨਾ ਮਾਨੁਖ, ਦੇਹੀ ਸਨੇਹੀ ਤੇਰਾ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚੌਥੀ ਧਾਰ ਰਿਹਾ ਪੁਛ, ਪੜ੍ਹ ਕੇ ਦੇਣਾ ਸੁਣਾਈਆ। ਸਾਢੇ ਤਿੰਨ ਸਫ਼ੇ ਦੀ ਕੱਢ ਲਓ ਕਾਪੀ, ਜਿਸ ਦੀ ਕਾਪੀ ਨਾ ਕੋਇ ਕਰਾਈਆ। ਗੁਰੂ ਗ੍ਰੰਥ ਲਿਖਣ ਲੱਗਿਆਂ ਅਰਜਨ ਨੇ ਛੱਡ ਦਿਤੇ ਸੀ ਪਾਪੀ, ਪ੍ਰਭ ਦੇ ਅੱਗੇ ਵਾਸਤਾ ਪਾਈਆ। ਮੈਂ ਭਗਤਾਂ ਦਾ ਸਾਥੀ, ਗੁਰਮੁਖਾਂ ਦਾ ਜੋੜ ਜੁੜਾਈਆ। ਸਾਹਿਬ ਸਤਿਗੁਰ ਮੰਨ ਕੇ ਆਖੀ, ਧੁਰ ਸੰਦੇਸ਼ਾ ਇਕ ਅਲਾਈਆ। ਅਰਜਨ ਇਹ ਮੇਰੀ ਰਹਿਣ ਦੇ ਬਾਕੀ, ਬਾਕੀ ਨਵੀਸ ਇਕ ਅਖਵਾਈਆ। ਜਿਸ ਵੇਲੇ ਆਪ ਆਵਾਂ ਇਤਫ਼ਾਕੀ, ਇਤਫ਼ਾਕੀਆ ਫੇਰਾ ਪਾਈਆ। ਸਭ ਦਾ ਬਣਾਂ ਸਾਥੀ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਮੈਂ ਮਾਲਕ ਪ੍ਰਿਤਪਾਲਕ ਖ਼ਾਲਕ ਸਭ ਦੀ ਮੁਆਫ਼ ਕਰਾਂ ਗੁਸਤਾਖ਼ੀ, ਜੋ ਚਰਨ ਕਵਲ ਸੀਸ ਨਿਵਾਈਆ। ਮਿਹਰ ਨਿਗਾਹ ਨਾਲ ਬਦਲ ਦੇਵਾਂ ਹਯਾਤੀ, ਹਯਾ ਸ਼ਰਮ ਰਹੇ ਕੋਇ ਨਾ ਰਾਈਆ। ਮੇਰਾ ਖੇਲ ਨਹੀਂ ਕੋਈ ਨਬਾਤਾਤੀ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਗੁਰ ਅਰਜਨ ਬਣ ਕੇ ਦਾਸ ਦਾਸੀ, ਸੀਸ ਜਗਦੀਸ ਦਿਤਾ ਝੁਕਾਈਆ। ਓਸੇ ਵੇਲੇ ਨਿਰਗੁਣ ਜੋਤ ਪਰਕਾਸ਼ੀ, ਦੋ ਜਹਾਨਾਂ ਹੋਈ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਅਰਜਨ ਨੂੰ ਕੋਈ ਨਾ ਦਿਸਿਆ ਪਾਪੀ, ਸਭ ਦੇ ਅੰਦਰ ਬੈਠਾ ਬੇਪਰਵਾਹੀਆ। ਜਿਧਰ ਵੇਖੇ ਵੱਡ ਪਰਤਾਪੀ, ਸ਼ਹਿਨਸ਼ਾਹ ਇਕ ਅਖਵਾਈਆ। ਚੀਊਂਟੀ ਹਾਥੀ ਦੀ ਕਰੇ ਰਾਖੀ, ਵਿਸ਼ਨ ਬ੍ਰਹਮਾ ਸ਼ਿਵ ਸਭ ਨੂੰ ਉਂਗਲੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਅਰਜਨ ਕਹੇ ਮੈਂ ਛੱਡੇ ਸਾਢੇ ਤਿੰਨ ਸਫ਼ੇ, ਲੇਕਿਨ ਸਾਢੇ ਤਿੰਨ ਸਫ਼ੇ ਵੰਡ ਨਾ ਕੋਇ ਵੰਡਾਈਆ। ਕਿਉਂ, ਸਾਢੇ ਤਿੰਨ ਹੱਥ ਵਿਚ ਮਿਲਦੇ ਪ੍ਰਭੂ ਦੇ ਨਾਮ ਦੇ ਗੱਫ਼ੇ, ਜੋ ਮੁਫ਼ਤ ਦਏ ਵਰਤਾਈਆ। ਜਗਤ ਭੁੱਖੇ ਚਨਿਆਂ ਦੇ ਮਾਰਦੇ ਫੱਕੇ, ਗੁਰਮੁਖ ਅੰਮ੍ਰਿਤ ਜਾਮ ਪੀ ਪੀ ਖ਼ੁਸ਼ੀ ਬਣਾਈਆ। ਅਰਜਨ ਤੱਕਿਆ ਪ੍ਰਭੂ ਦਵਾਰੇ ਪਾਪੀ ਅਪਰਾਧੀ ਭਗਤ ਸੰਤ ਸਾਰੇ ਭਾਈ ਸਕੇ, ਜੋ ਚਲ ਕੇ ਆਵਣ ਸਰਨਾਈਆ। ਜਿਨ੍ਹਾਂ ਦੇ ਸਿਰ ਉਤੇ ਹੱਥ ਰੱਖੇ, ਪੁਸ਼ਤ ਪਨਾਹ ਆਪ ਟਿਕਾਈਆ। ਉਹ ਓਸ ਦਵਾਰੇ ਵਸੇ, ਜਿਸ ਘਰ ਇਕੋ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਾਢੇ ਤਿੰਨ ਸਫੇ ਕਹਿਣ ਸਾਡੀ ਕਿਸੇ ਨਾ ਕੀਤੀ ਵੰਡ, ਵੰਡਣ ਵਾਲਾ ਨਜ਼ਰ ਕੋਇ ਨਾ ਆਈਆ। ਅਰਜਨ ਦੇ ਅੱਗੇ ਅਸਾਂ ਪਾਈ ਡੰਡ, ਰੋ ਰੋ ਦਿਤਾ ਸੁਣਾਈਆ। ਕਿਉਂ, ਕਰਵਟ ਬਦਲੀ ਕੰਡ, ਮੁਖ ਲਿਆ ਭਵਾਈਆ। ਅਰਜਨ ਕਿਹਾ ਤੁਹਾਡੇ ਉਤੇ ਉਹ ਆਉਣਾ ਛੰਦ, ਜਿਸ ਦਾ ਬੰਦ ਨਾ ਕੋਇ ਬਣਾਈਆ। ਪਾਪੀਆਂ ਨੇ ਓਸ ਦਵਾਰੇ ਜਾਣਾ ਲੰਘ, ਜਿਥੇ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਦਰਸ਼ਨ ਕੀਤਿਆਂ ਦਰਸੀ ਦੇ ਪੈ ਜਾਏ ਠੰਡ, ਆਦਰਸ਼ੀ ਇਕੋ ਵੇਖ ਵਖਾਈਆ।

ਸਾਢੇ ਤਿੰਨ ਹੱਥ ਸਭ ਨੂੰ ਪੈ ਜਾਏ ਗੰਢ, ਸਾਢੇ ਤਿੰਨ ਹੱਥ ਦੀ ਨਿਸ਼ਾਨੀ ਦਏ ਬਣਾਈਆ। ਸਾਢੇ ਤਿੰਨ ਹੱਥ ਦਾ ਨਿਸ਼ਾਨਾ ਦੇਵੇ ਟੰਗ, ਜਿਸ ਨੂੰ ਬ੍ਰਹਿਮੰਡ ਖੰਡ ਸੀਸ ਨਿਵਾਈਆ। ਸਾਢੇ ਤਿੰਨ ਸਫ਼ਿਓ ਤੁਹਾਡੇ ਲੇਖੇ ਦੇ ਪਿਛੋਂ ਸ੍ਰਿਸ਼ਟੀ ਵਿਚ ਹੋ ਜਾਏ ਜੰਗ, ਝਗੜਾ ਨਾ ਕੋਇ ਮੁਕਾਈਆ। ਭਗਤਾਂ ਨੂੰ ਚੜ੍ਹੇ ਰੰਗ, ਆਤਮ ਵੱਜੇ ਵਧਾਈਆ। ਪ੍ਰਭੂ ਸੌਂ ਜਾਏ ਅੰਦਰ ਆਤਮਾ ਦੀ ਸੇਜ ਪਲੰਘ, ਸੋਹਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਿਤਾਬ ਕਹੇ ਮੇਰੇ ਸਫ਼ੇ ਸਾਢੇ ਤਿੰਨ, ਤਿੰਨ ਲੋਕ ਧਿਆਨ ਲਗਾਈਆ। ਮੈਂ ਵਕ਼ਤ ਲੰਘਾਏ ਗਿਣ ਗਿਣ, ਦਿਨੇ ਰਾਤੀਂ ਨੀਂਦ ਕਦੇ ਨਾ ਆਈਆ। ਜਗਤ ਵੇਖੇ ਪੈਮਾਇਸ਼ਾਂ ਤੋਂ ਬਿਨਾ ਮਿਣ ਮਿਣ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਪ੍ਰਭ ਦਾ ਖੇਲ ਹੋਣਾ ਕਿਹੜੇ ਛਿੰਨ, ਸ਼ੰਕਰ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਸਫ਼ੇ ਕਹਿਣ ਅਸਾਂ ਵੇਖਿਆ ਪ੍ਰਭ ਦਾ ਓਹਲਾ, ਓਹਲੇ ਬਹਿ ਕੇ ਖੇਲ ਖਿਲਾਈਆ। ਜਿਸ ਨੇ ਭਗਤ ਪਿਆਰ ਦਾ ਚਿੱਟਾ ਪੌਣਾ ਚੋਲਾ, ਭਗਵਨ ਆਪਣਾ ਰੰਗ ਵਖਾਈਆ। ਪੂਰਬ ਉਧਾਰ ਤੇ ਪਿਛਲਾ ਲਹਿਣਾ ਸਵਰਨ ਨਾਨਕ ਨਾਲ ਹੁੰਦਾ ਸੀ ਤੋਲਾ, ਸੌਦਾ ਤੱਕੜੀ ਵਿਚ ਟਿਕਾਈਆ। ਇਕ ਦਿਨ ਤੋਲਦਿਆਂ ਤੋਲਦਿਆਂ ਨਾਨਕ ਦਾ ਫੜ ਲਿਆ ਡੌਲਾ, ਬਸ ਬਸ ਦੀ ਆਵਾਜ਼ ਸੁਣਾਈਆ। ਨਾਨਕ ਹੁਲਾਰਾ ਮਾਰਿਆ ਤੇ ਛਾਬਾ ਭਰਿਆ ਹੋ ਗਿਆ ਹੌਲਾ, ਵਸਤ ਹੋਰ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਨਕ ਕਿਹਾ ਮੇਰੀ ਤੱਕੜੀ ਨੂੰ ਬੰਨ੍ਹ ਦੇ ਬੋਦੀ, ਚਿੱਟਾ ਰੰਗ ਰਖਾਈਆ। ਹੁਣ ਮੈਂ ਵੇਦੀ ਤੇ ਫੇਰ ਹੋਵਾਂ ਸੋਢੀ, ਮੇਰੀ ਬੇਪਰਵਾਹੀਆ। ਹੁਣ ਮੈਂ ਭੇਖੀ ਤੇ ਜੋਗੀ, ਫੇਰ ਸ਼ਹਿਨਸ਼ਾਹ ਅਖਵਾਈਆ। ਸਮਝੇ ਨਾ ਕੋਇ ਲੋਕ ਪਰਲੋਕੀ, ਭੇਵ ਕਿਸੇ ਨਾ ਆਈਆ। ਤੋਲੇ ਕਿਹਾ ਕੀ ਮੈਨੂੰ ਵੀ ਦੇਵੇਂ ਸੋਝੀ, ਮੇਰੀ ਅੱਖ ਖੁਲ੍ਹਾਈਆ। ਨਾਨਕ ਕਿਹਾ ਮੇਰੇ ਹੱਥ ਲਾ ਗੋਡੀਂ, ਸਿਰ ਗੋਡਿਆਂ ਵਿਚ ਰਖਾਈਆ। ਤੈਨੂੰ ਓਸ ਬਾਗ਼ ਦੀ ਬਣਾਵਾ ਡੋਡੀ, ਜਿਥੇ ਭਗਤ ਭਗਵਾਨ ਮਹਿਕਾਈਆ। ਧਰਮ ਦਾ ਕਰ ਸੰਜੋਗੀ, ਮੇਲਾ ਲਵਾਂ ਮਿਲਾਈਆ। ਪ੍ਰੇਮ ਦਾ ਬਣ ਕੇ ਮੌਜੀ, ਮਜਲਸ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤੋਲੇ ਕਿਹਾ ਕੁਛ ਮੇਰਾ ਦੱਸ ਪਤਾ ਨਿਸ਼ਾਨੀ, ਕਿਸ ਬਿਧ ਮੇਲਾ ਲਏਂ ਮਿਲਾਈਆ। ਨਾਨਕ ਕਿਹਾ ਇਹ ਓਸ ਦੀ ਮਿਹਰਵਾਨੀ, ਜੋ ਮਾਲਕ ਮੇਰਾ ਮਾਹੀਆ। ਓਨੇ ਚਿਰ ਨੂੰ ਉਸ ਦੀ ਭੈਣ ਆ ਗਈ ਅੰਞਾਣੀ, ਉਮਰ ਨੌਂ ਸਾਲ ਵਖਾਈਆ। ਹੱਥ ਵਿਚ ਦਵਾਤ ਤੇ ਕਾਨੇ ਵਾਲੀ ਕਾਨੀ, ਨਾਨਕ ਅੱਗੇ ਦਿਤੀ ਟਿਕਾਈਆ। ਬਾਬਾ ਮੈਨੂੰ ਲਿਖ ਕੇ ਦੱਸ ਆਪਣੀ ਕਹਾਣੀ, ਭੁੱਲ ਕਦੇ ਨਾ ਜਾਈਆ। ਨਾਨਕ ਕਿਹਾ ਆ ਮੇਰੀ ਰਾਣੀ, ਦੇਵਾਂ ਮਾਣ ਵਡਿਆਈਆ। ਆਹ ਲੈ ਮੇਰੇ ਚਰਨਾਂ ਦਾ ਠੰਡਾ ਪਾਣੀ, ਅੰਮ੍ਰਿਤ ਦਿਆਂ ਚਖਾਈਆ। ਮੇਰਾ ਪਰਮ ਪੁਰਖ ਸੁਲਤਾਨੀ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਵੇਲੇ ਜਲਵਾ ਨੂਰ ਕਰੇ ਨੁਰਾਨੀ, ਨਿਰਗੁਣ ਫੇਰਾ ਪਾਈਆ। ਭਗਤਾਂ ਦੇ ਘਰ ਖਾਵੇ ਮਹਿਮਾਨੀ, ਦਰ ਦਰ ਡੇਰਾ ਲਾਈਆ। ਕਲਜੁਗ ਦੀ ਕੂੜ ਵੇਖੇ ਤੁਗ਼ਿਆਨੀ, ਚਾਰੋਂ ਕੁੰਟ ਫੋਲ ਫੁਲਾਈਆ। ਸਾਚੇ ਨਾਮ ਦੀ ਹੋਵੇ ਹਾਨੀ, ਚਾਰ ਵਰਨ ਲੜਾਈਆ। ਓਸ ਵੇਲੇ ਕਲਾ ਵਰਤੇ ਦੋ ਜਹਾਨੀ, ਜੀਵ ਜਗਤ ਸਮਝ ਕਿਸੇ ਨਾ ਆਈਆ। ਪੁਰਖ ਅਕਾਲ ਖੇਲ ਕਰੇ ਆਸਾਨੀ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਤੋਲੇ ਦੀ ਛੋਟੀ ਭੈਣ ਦੋਹਾਂ ਦੀ ਜਵਾਨੀ, ਪ੍ਰੇਮ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਨੰਨ੍ਹੀ ਕਿਹਾ ਲਿਖ ਦੇ ਨਾਲ ਕਲਮ ਦਵਾਤ, ਬਾਬਾ ਅੱਖਰ ਸੋਹਣਾ ਪਾਈਆ। ਮੇਰੇ ਭਾਈ ਨੂੰ ਨਹੀਂ ਜਾਚ, ਕਿਸ ਬਿਧ ਸਤਿਗੁਰ ਤੋਂ ਮੰਗ ਮੰਗਾਈਆ। ਇਹ ਤੱਕੜੀ ਦੀ ਬੋਦੀ ਨਹੀਂ ਜਾਣੀ ਸਾਥ, ਪੈਸਾ ਧੇਲਾ

ਕੰਮ ਕਿਸੇ ਨਾ ਆਈਆ। ਕੁਝ ਸਾਨੂੰ ਭੈਣ ਭਰਾਵਾਂ ਨੂੰ ਦੇ ਸੌਗ਼ਾਤ, ਵਸਤ ਅਮਲੋਕ ਝੋਲੀ ਪਾਈਆ। ਨਾਨਕ ਮਿਹਰ ਨਿਗਾਹ ਨਾਲ ਲਿਆ ਝਾਕ, ਮੁਹੱਬਤ ਅੱਖ ਉਠਾਈਆ। ਬੱਚਿਓ ਤੁਹਾਡਾ ਪਿਛਲਾ ਲੇਖਾ ਕੀਤਾ ਸਾਫ਼, ਜਨਮ ਦਾ ਗੁਨਾਹ ਰਿਹਾ ਨਾ ਰਾਈਆ। ਅੱਗੇ ਸੁਣੋ ਨਿੱਕੀ ਜਿਹੀ ਬਾਤ, ਤੁਹਾਨੂੰ ਦਿਆਂ ਸਮਝਾਈਆ। ਜਿਸ ਵੇਲੇ ਆਵੇ ਕਲਜੁਗ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਹੁਕਮ ਦੇਵਾਂ ਆਪ, ਆਪਣੇ ਹੁਕਮ ਨਾਲ ਪਰਗਟਾਈਆ। ਹੁਣ ਤੁਸੀਂ ਭੈਣ ਭਰਾ ਫੇਰ ਦੋਹਾਂ ਦਾ ਵੱਖਰਾ ਵੱਖਰਾ ਹੋਵੇ ਬਾਪ, ਮਾਈ ਇਕ ਨਾ ਕੋਇ ਜਾਈਆ। ਦੋਹਾਂ ਨੂੰ ਦੱਸ ਕੇ ਆਪਣਾ ਜਾਪ, ਤੂੰ ਮੇਰਾ ਮੈਂ ਤੇਰਾ ਦਿਆਂ ਸਮਝਾਈਆ। ਸ਼ਬਦੀ ਹੁਕਮ ਅੰਦਰ ਆਖ, ਸੰਦੇਸ਼ਾ ਸਚ ਸੁਣਾਈਆ। ਸੰਮਤ ਸ਼ਹਿਨਸ਼ਾਹੀ ਤਿੰਨ ਦੀ ਇੱਕੀ ਮਾਘ ਦੀ ਹੋਣੀ ਰਾਤ, ਨਾਨਕ ਅੰਕ ਦਿਤਾ ਬਣਾਈਆ। ਓ ਤੋਲਿਆ ਹੁਣ ਤੂੰ ਅਨਪੜ੍ਹ ਫੇਰ ਤੈਨੂੰ ਪੜ੍ਹਾ ਕੇ ਜਗਤ ਦੇ ਪਿਛੋਂ ਆਪਣੀ ਜਮਾਤ, ਪੱਟੀ ਦੇਣੀ ਸਮਝਾਈਆ। ਤੇਰੀ ਚਿੱਟੀ ਬੋਦੀ ਦਾ ਚਿੱਟਾ ਚੋਲਾ ਹੋਵੇ ਸਾਥ, ਚਿੱਟੀ ਧਾਰ ਦਏ ਸਮਝਾਈਆ। ਤੇਰੀ ਨਿੱਕੀ ਭੈਣ ਜਿਹੜੀ ਮਰ ਜਾਣੀ ਐਸੇ ਵਿਸਾਖ, ਫੇਰ ਜਨਮ ਵਿਚ ਨਾ ਆਈਆ। ਉਹਦਾ ਬੱਧਕ ਨਾਲ ਨਾਤ, ਕ੍ਰਿਸ਼ਨ ਦਏ ਗਵਾਹੀਆ। ਫੇਰ ਭਗਤਾਂ ਦੀ ਮਿਲੇ ਜਮਾਤ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਇਹੋ ਕਲਮ ਤੇ ਇਹੋ ਦਵਾਤ, ਫੇਰ ਓਸੇ ਦੇ ਹੱਥ ਫੜਾਈਆ। ਓਸ ਬੱਚੀ ਨੂੰ ਬੱਚਿਆਂ ਵਾਂਗ ਪ੍ਰਭ ਦੇ ਹੁਕਮ ਦੇ ਲਿਖਣ ਦੀ ਹੋਵੇ ਜਾਚ, ਕਲਮ ਸ਼ਾਹੀ ਰੰਗ ਚੜ੍ਹਾਈਆ। ਚਿੱਟਾ ਚੋਲਾ ਕਹੇ ਬੱਧਕ ਦੀ ਬੇਟੀ ਨਾਂ ਜੋਗਿੰਦਰ ਤੇ ਸਵਰਨ ਦੀ ਪਿਛਲੀ ਭੈਣ ਤੇ ਨਾਤਾ ਭਰਾਤ, ਹੁਣ ਤੱਕ ਸਮਝ ਕਿਸੇ ਨਾ ਆਈਆ। ਅਗਲੀ ਖੇਲ ਪੁਰਖ ਅਬਿਨਾਸ਼, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣੇ ਸਭ ਦੇ ਰਿਹਾ ਮੁਕਾਈਆ।

ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਪ੍ਰਭ ਦੇ ਨਿੱਕੇ ਜਿਹੇ ਦੀਵੇ, ਜੁਗ ਚੌਕੜੀ ਸੇਵ ਕਮਾਈਆ। ਜਗਦੇ ਜਗਦੇ ਜਗਦੇ ਲੋਕਮਾਤ ਹੋ ਗਏ ਆ ਕੇ ਨੀਵੇਂ, ਨਿਉਂ ਨਿਉਂ ਸੀਸ ਝੁਕਾਈਆ। ਵਿਸ਼ਨੂੰ ਕਹੇ ਓ ਬ੍ਰਹਮੇ ਹੁਣ ਅੰਮ੍ਰਿਤ ਰਸ ਕਿਥੋਂ ਪੀਵੇਂ, ਸ਼ੰਕਰ ਲੈ ਹਿਲਾਈਆ। ਸ਼ੰਕਰ ਕਿਹਾ ਮੈਂ ਵੇਖਿਆ ਉਹਦੇ ਭਗਤ ਹੋ ਗਏ ਖੀਵੇ, ਮਸਤੀ ਵਿਚ ਸਰਨਾਈਆ। ਜਿਹੜਾ ਏਸ ਦੇ ਚਰਨਾਂ ਥੀਵੇ, ਮਸਤਕ ਧੂੜ ਰਮਾਈਆ। ਉਹ ਆਦਿ ਜੁਗਾਦਿ ਜੀਵੇ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡਾ ਪਰਕਾਸ਼ ਹੋਇਆ ਮੱਧਮ, ਮੱਦਦ ਇਕੋ ਮੰਗ ਮੰਗਾਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਚੁੰਮਦੇ ਕਦਮ, ਨਿਉਂ ਨਿਉਂ ਸੀਸ ਨਿਵਾਈਆ। ਉਸ ਦਾ ਰੂਪ ਰੰਗ ਰੇਖ ਸਮਝੇ ਕੋਈ ਨਾ ਬਦਨ, ਜੋਤੀ ਜਾਤਾ ਧੁਰਦਰਗਾਹੀਆ। ਜੋ ਭਗਤਾਂ ਆਇਆ ਸੱਦਣ, ਹੁਕਮੇ ਹੁਕਮ ਸੁਣਾਈਆ। ਹੈਰਾਨ ਹੋ ਕੇ ਵਿਸ਼ਨੂੰ ਕਹਿੰਦਾ ਓ ਬ੍ਰਹਮੇ ਓ ਸ਼ੰਕਰ ਵੇਖ ਅੱਗ ਲੱਗੀ ਲੱਗਣ, ਸਕੇ ਨਾ ਕੋਇ ਬੁਝਾਈਆ। ਗੁਰ ਅਵਤਾਰ ਪੈਗ਼ੰਬਰ ਆਪਣੇ ਹੁਕਮ ਲੱਗੇ ਤੱਜਣ, ਪੱਲੂ ਰਹੇ ਛੁਡਾਈਆ। ਸਾਚੀ ਧੂੜੀ ਮਿਲੇ ਕਿਸੇ ਨਾ ਮਜਨ, ਦੁਰਮਤ ਮੈਲ ਨਾ ਕੋਇ ਧਵਾਈਆ। ਤੱਤੀ ਵਾ ਲੱਗੀ ਵਗਣ, ਅਗਨੀ ਅੱਗ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਬ੍ਰਹਮਾ ਕਹੇ ਸ਼ੰਕਰ ਵੇਖ ਮੈਂ ਕਿੱਡਾ ਚਾਲਾਕ, ਚਾਲਾਕੀ ਸਮਝ ਕਿਸੇ ਨਾ ਆਈਆ। ਵਿਸ਼ਨੂੰ ਨੂੰ ਨਾਲ ਲੈ ਕੇ ਪ੍ਰਭ ਦੀ ਕਿਰਪਾ ਨਾਲ ਸ੍ਰਿਸ਼ਟੀ ਦੀ ਰਚਨਾ ਰਚ ਦਿਤੀ ਪੰਜ ਤਤ ਮਾਟੀ ਖ਼ਾਕ, ਖ਼ਾਕ ਦੇ ਅੰਦਰ ਦੀਵੇ ਦਿਤੇ ਟਿਕਾਈਆ। ਇਹ ਤਿੰਨਾਂ ਬੱਤੀਆਂ ਦੀ ਹਰ ਅੰਦਰ ਲਾਟ, ਇਕ ਮਨ ਇਕ ਆਤਮਾ ਇਕ ਪਰਮਾਤਮਾ ਤਿੰਨਾਂ ਦੀ ਸਮਝ

ਨਾ ਕਿਸੇ ਸਮਝਾਈਆ। ਜੇ ਕੋਈ ਗੁਰ ਅਵਤਾਰ ਪੈਗ਼ੰਬਰ ਆਇਆ ਤੇ ਬਣ ਕੇ ਪ੍ਰਭੂ ਦਾ ਚਾਕ, ਚਾਕਰ ਹੋ ਕੇ ਸੀਸ ਨਿਵਾ ਨਿਵਾ ਕੇ ਆਪਣਾ ਝਟ ਲੰਘਾਈਆ। ਥੋੜ੍ਹਾ ਜਿਹਾ ਪ੍ਰਭੂ ਖੋਲ੍ਹਦਾ ਰਿਹਾ ਤਾਕ, ਘੁੰਗਟ ਵਿਚੋਂ ਪੜਦਾ ਆਪ ਉਠਾਈਆ। ਰਮਜ਼ ਨਾਲ ਦੱਸਦਾ ਰਿਹਾ ਬਾਤ, ਇਸ਼ਾਰਿਆਂ ਵਿਚ ਸਮਝਾਈਆ। ਸਿਫ਼ਤਾਂ ਲਿਖਾ ਕੇ ਉਤੇ ਕਾਗ਼ਜ਼ਾਤ, ਜਗਤ ਦਿਤੀ ਵਡਿਆਈਆ। ਅੰਤ ਸਾਰੇ ਪਾ ਕੇ ਗਏ ਵਫਾਤ, ਨਜ਼ਰ ਕੋਇ ਨਾ ਆਈਆ। ਕਿਉਂ, ਸਾਰਿਆਂ ਨੂੰ ਬੰਦ ਕੀਤਾ ਪੰਜ ਤਤ ਕਾਇਆ ਹਵਾਲਾਤ, ਕੁੰਜੀ ਜਿੰਦਾ ਆਪਣੇ ਹੱਥ ਰਖਾਈਆ। ਬਿਨਾ ਨਾਨਕ ਤੋਂ ਕਿਸੇ ਨੂੰ ਹੱਥ ਨਾ ਆਈ ਰਬਾਬ, ਜੋ ਭਗਤਾਂ ਦੇ ਅੰਦਰ ਦਿੱਤੀ ਟਿਕਾਈਆ। ਕਾਇਆ ਕੱਪੜ ਦੇ ਸਾਰੇ ਬਣੇ ਰਹੇ ਬਜ਼ਾਜ਼, ਰਾਮ ਕ੍ਰਿਸ਼ਨ ਅੱਲ੍ਹਾ ਵਾਹਿਗੁਰੂ ਸਤਿਨਾਮ ਦੇ ਟੁਕੜੇ ਦਿਤੇ ਕਰਾਈਆ। ਹੁਣ ਵਹੀ ਖਾਤੇ ਦਾ ਹੋਣ ਲੱਗਾ ਹਿਸਾਬ, ਅੰਕੜਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਅਸੀਂ ਜਗਦੇ ਰਹੇ ਜੋਤ, ਜੋਤ ਜੋਤ ਰੁਸ਼ਨਾਈਆ। ਜੋਤ ਤੋਂ ਬਣ ਗਈ ਵਰਨ ਗੋਤ, ਤੱਤਾਂ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਸਕਿਆ ਨਾ ਕੋਈ ਸੋਚ, ਸਮਝ ਨਾ ਕੋਇ ਸਮਝਾਈਆ। ਪ੍ਰਭ ਨੇ ਦੇ ਕੇ ਨਾਮ ਸਲੋਕ, ਸੂਰੇ ਦਿਤੇ ਬਣਾਈਆ। ਥੋੜ੍ਹਾ ਥੋੜ੍ਹਾ ਨਾਲ ਦੇ ਕੇ ਰੋਕ, ਹੱਟ ਨਿੱਕੇ ਨਿੱਕੇ ਖੁਲ੍ਹਾਈਆ। ਜੇ ਕੋਈ ਘਰ ਮੰਗਣ ਆਇਆ ਥੋਕ, ਪਿੱਠ ਤੇ ਠਪਕੀ ਲਾ ਕੇ ਮਾਤਲੋਕ ਦਿਤਾ ਭਜਾਈਆ। ਤੂੰ ਚਲ ਤੇ ਮੈਂ ਪਿਛੇ ਘਲਦਾ ਆਂ ਜੋਤ, ਪਹਿਲੇ ਮਾਤ ਗਰਭ ਵਿਚ ਡੇਰਾ ਲਾਈਆ। ਬਾਹਰ ਆਵੀਂ ਤੇ ਫੇਰ ਦੱਸਾਂ ਮੌਜ, ਅੰਦਰ ਸੜਨ ਦੀ ਮੈਨੂੰ ਲੋੜ ਨਾ ਰਾਈਆ। ਅੱਖਾਂ ਮੀਟ ਕੇ ਧਿਆਨ ਧਰ ਕੇ ਮੇਰੀ ਕਰਿਓ ਖੋਜ, ਪੱਲੂ ਗੱਲ ਵਿਚ ਪਾਈਆ। ਸਾਧਨਾ ਵਾਲਾ ਸਾਧਿਓ ਜੋਗ, ਜੁਗਤੀ ਦਿਆਂ ਦ੍ਰਿੜਾਈਆ। ਜੇ ਧਿਆਨ ਧਰੋਗੇ ਤੇ ਫੇਰ ਦਰਸ ਦਿਆਂਗਾ ਰੋਜ਼, ਬਿਨਾ ਕਾਰ ਕਮਾਈ ਤੋਂ ਹੱਥ ਕਿਸੇ ਨਾ ਆਈਆ। ਪਰ ਸਰੀਰ ਦਾ ਜ਼ਰੂਰ ਭੁਗਤਾਊਂਗਾ ਰੋਗ, ਛੁਟਕਾਰਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਮੇਰਾ ਵੇਖਣਾ ਚਾਹੋਗੇ ਚੋਜ, ਚੋਜੀ ਪ੍ਰੀਤਮ ਹੋ ਦੇ ਦਿਆਂ ਵਖਾਈਆ। ਜੇ ਕਹੋ ਅਸੀਂ ਮਾਲਕ ਲੋਕ ਪਰਲੋਕ, ਫੇਰ ਸੁਣਾ ਕੇ ਇਕ ਸਲੋਕ, ਤੁਹਾਨੂੰ ਬੱਚਿਆਂ ਵਾਂਗ ਵਰਚਾਈਆ। ਜੇ ਆਕੜੋ ਓਸੇ ਵੇਲੇ ਖਿੱਚ ਲਵਾਂ ਜੋਤ, ਖਾਲੀ ਭਾਂਡੇ ਦਿਆਂ ਕਰਾਈਆ। ਏਸੇ ਕਰ ਕੇ ਗੁਰ ਅਵਤਾਰ ਪੈਗ਼ੰਬਰ ਡਰਦੇ ਰਹੇ ਬਹੁਤ, ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿ ਕੇ ਸੀਸ ਨਿਵਾਈਆ। ਕਿਤੇ ਸਾਡੇ ਉਤੇ ਲੱਗ ਨਾ ਜਾਏ ਕੋਈ ਦੋਸ਼, ਭੁੱਲ ਨਾ ਲਏ ਭੁਲਾਈਆ। ਜਿਤਨੇ ਗੁਰ ਅਵਤਾਰ ਪੈਗ਼ੰਬਰ ਹੋਏ ਰਾਤ ਨੂੰ ਬੁੱਲਾਂ ਉਤੇ ਹੱਥ ਰੱਖ ਕੇ ਰਹਿੰਦੇ ਰਹੇ ਖ਼ਾਮੋਸ਼, ਆਸਣ ਐਹੋ ਰਹੇ ਲਗਾਈਆ। ਨਾ ਕਿਸੇ ਦਾ ਬੰਕ ਦਵਾਰ ਨਾ ਰਿਹਾ ਕੋਟ, ਕੋਟੀ ਕੋਟ ਗਏ ਫੇਰੀਆਂ ਪਾਈਆ। ਇਕ ਦੂਜੇ ਨੂੰ ਸਾਰੇ ਗਏ ਟੋਕ, ਨਾਮ ਦਾ ਟੁਕੜਾ ਦੇ ਕੇ ਸਾਰੇ ਦਿੱਤੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਦੀਵੇ ਕਹਿਣ ਸਾਡੀ ਬੁਝਣ ਵਾਲੀ ਲੋ, ਸਦਾ ਰਹਿਣ ਕੋਇ ਨਾ ਪਾਈਆ। ਜਨ ਭਗਤੋ ਤੁਸੀਂ ਸੁਣੋ ਓਸ ਦੀ ਸੋ, ਜੋ ਸੋਹੰ ਰੂਪ ਸਮਾਈਆ। ਜੋ ਤੁਹਾਡੇ ਜੋਗਾ ਗਿਆ ਹੋ, ਹੁਕਮ ਨਾਲ ਮਿਲਾਈਆ। ਜੇ ਤੁਸੀਂ ਹੋ ਜਾਵੋ ਨਿਰਮੋਹ, ਫਿਰ ਵੀ ਨਾ ਕਦੇ ਭੁਲਾਈਆ। ਜਿਸ ਦਾ ਬੂਟਾ ਲਿਆ ਬੋ, ਬੀਜ ਉਪਰ ਫਲ ਲਗਾਈਆ। ਜਿਥੇ ਨਾ ਇਕ ਤੇ ਨਾ ਦੋ, ਦੋਹਾਂ ਦਾ ਏਕਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਤਿੰਨ ਮੁਖੀਆ ਕਹੇ ਗੁਰਮੁਖੋ ਕਰ ਨਾ ਲਿਓ ਗ਼ੁੱਸਾ, ਮੈਂ ਸਚ ਦਿਆਂ ਸੁਣਾਈਆ। ਵੇਖੋ ਵਿਸ਼ਨ ਬ੍ਰਹਮਾ ਸ਼ਿਵ ਦਾ ਇਕੋ ਗੁੱਛਾ, ਤਿੰਨੇ ਮਿਲ ਕੇ ਸਾਰੀ ਸ੍ਰਿਸ਼ਟੀ ਰਹੇ ਚਲਾਈਆ। ਮਰਨ ਜੰਮਣ ਦਾ ਇਨ੍ਹਾਂ ਨੂੰ ਨਹੀਂ ਕੋਈ ਦੁੱਖਾ, ਕੋਈ ਉਪਾਏ ਕੋਈ ਸੰਘਾਰੇ ਆਪਣੀ ਆਪਣੀ ਸੇਵ ਕਮਾਈਆ। ਜੇ ਤੁਸੀਂ ਚਾਹੋ ਸਾਚਾ ਸੁਖਾ, ਸੁਖਮਨ ਦਾ ਖਹਿੜਾ ਲਓ

ਛੁਡਾਈਆ। ਇਕੋ ਪ੍ਰਭ ਦਾ ਨਾਮ ਲਓ ਸੁੱਕਾ, ਜਗਤ ਲਾਜ਼ਮਾ ਮਾਇਆ ਮਮਤਾ ਨਾਲ ਰਲਾਈਆ। ਪਿਛੇ ਭਾਵੇਂ ਕਿਸੇ ਦਾ ਤੀਰ ਨਹੀਂ ਲੱਗਾ ਤੇ ਤੁਹਾਡਾ ਸਹਿਜੇ ਲੱਗ ਗਿਆ ਤੁੱਕਾ, ਆਪਣਾ ਗੇੜਾ ਲਓ ਗਿੜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਓ ਤੁਹਾਡਾ ਵੇਲਾ ਉਹ ਢੁੱਕਾ, ਜਿਸ ਢੁਕਾਓ ਦਾ ਗੁਰ ਅਵਤਾਰ ਪੈਗ਼ੰਬਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਦੀਪਕ ਕਹਿਣ ਕੀ ਸਾਰੇ ਬਣੋਗੇ ਤ੍ਰੈਮੁਖੀ, ਮੁਖੋਂ ਦਿਓ ਜਣਾਈਆ। ਪਹਿਲਾ ਵਾਕ ਅਸੀਂ ਜਨਮ ਨਹੀਂ ਲੈਣਾ ਫੇਰ ਕੁੱਖੀਂ, ਮਾਤ ਗਰਭ ਕਦੇ ਨਾ ਆਈਆ। ( ਦੂਜਾ ਵਾਕ ) ਚੁਰਾਸੀ ਵਿਚ ਨਹੀਂ ਹੋਣਾ ਦੁਖੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਤੀਜਾ ਬਚਨ ਪ੍ਰਭ ਦੀ ਗੋਦ ਵਿਚ ਰਹਿਣਾ ਸੁਖੀ, ਜਿਸ ਘਰ ਇਕੋ ਵੱਜੇ ਵਧਾਈਆ। ਇਹ ਮੰਗ ਮਨੀ ਸਿੰਘ ਨੇ ਉਂਗਲੀ ਨਾਲ ਲਿਖ ਕੇ ਤੇ ਮੰਗੀ ਸੀ ਬੜੁੱਖੀਂ, ਮਸਤੂਆਣਾ ਦਏ ਗਵਾਹੀਆ। ਆਪ ਲੇਟ ਕੇ ਪਿਠ ਪੁੱਠੀ, ਨੇਤਰ ਨੈਣਾਂ ਨੀਰ ਵਹਾਈਆ। ਕਿਹਾ, ਐ ਪ੍ਰਭੂ ਆਪਣਿਆਂ ਭਗਤਾਂ ਨੂੰ ਕਦੇ ਨਾ ਵਾੜੀਂ ਵਿਚ ਤ੍ਰਿਕੁਟੀ, ਤ੍ਰਿਕੁਟੀ ਤੋਂ ਅੱਗੇ ਸਿੱਧਾ ਆਪਣਾ ਰਾਹ ਵਖਾਈਆ। ਜਿਹੜੀ ਲਿਵ ਮਾਤਾ ਦੇ ਗਰਭ ਤੋਂ ਬਾਹਰ ਆ ਕੇ ਛੁੱਟੀ, ਓਹੋ ਫੇਰ ਲੈਣੀ ਬੰਧਾਈਆ। ਤੇਰੇ ਕੋਲ ਕਿਹੜੀ ਤਰੁੱਟੀ, ਖ਼ਾਲੀ ਭੰਡਾਰੇ ਦੇਣੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਦੀਵੇ ਕਹਿਣ ਸਾਡੀ ਸਮਝਿਓ ਨਾ ਕੋਇ ਦੀਵਾਲੀ, ਦੀਵਾਲਾ ਸਭ ਦਾ ਕੱਢ ਵਖਾਈਆ। ਅਸਾਂ ਵੇਖਣਾ ਖੇਲ ਹਾਲੀ, ਮਾਜ਼ੀ ਦਾ ਡੇਰਾ ਦੇਣਾ ਢਾਹੀਆ। ਜਨ ਭਗਤੋ ਆਪਣੀ ਕਰ ਲਓ ਬਹਾਲੀ, ਬਹੁੜ ਜਨਮ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਚਲ ਕੇ ਆ ਗਏ ਮਾਰਨ ਤਾਲੀ, ਆਪਣਾ ਤਾਲ ਵਜਾਈਆ। ਅੱਗੇ ਕਿਸੇ ਦੀ ਰਹਿਣ ਨਹੀਂ ਦੇਣੀ ਕੋਈ ਦਲਾਲੀ, ਟਕਿਆਂ ਵਾਲਾ ਹੱਟ ਨਾ ਕੋਇ ਵਖਾਈਆ। ਸ਼ਰਅ ਦੀ ਰਹੇ ਨਾ ਕੋਇ ਗ਼ੁਲਾਮੀ, ਗ਼ੁਲਾਮ ਨਫਰ ਗੁਰਮੁਖ ਨਾ ਕੋਇ ਅਖਵਾਈਆ। ਜਨ ਭਗਤੋ ਤੁਹਾਡੀ ਮਨਜ਼ੂਰ ਹੋਈ ਸਲਾਮੀ, ਜਿਸ ਨੂੰ ਸਲਾਮ ਸਲਾਮਾਲੈਕਮ ਈਸਾ ਮੂਸਾ ਮੁਹੰਮਦ ਸਾਰੇ ਰਹੇ ਸੁਣਾਈਆ। ਤੁਹਾਡੀ ਕੱਟਣ ਆਇਆ ਬਦਨਾਮੀ, ਬਦੀਆਂ ਦਾ ਡੇਰਾ ਢਾਹੀਆ। ਤੁਹਾਡਾ ਮਾਲਕ ਇਕ ਅਨਾਮੀ, ਜੋ ਇਨਾਮ ਵਿਚ ਆਪਣਾ ਪੈਗ਼ਾਮ ਰਿਹਾ ਸੁਣਾਈਆ। ਦੇ ਕੇ ਧਰਮ ਨਿਸ਼ਾਨੀ, ਨਿਸ਼ਾਨਾ ਰਿਹਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੀਪਕ ਦੀਆ ਸਭ ਦਾ ਡਗਮਗਾਈਆ।

ਬਾਵਨ ਆਹ ਪਿਛਲਾ ਲੈ ਲਾ ਕਟੋਰਾ, ਕੁਟੀਆ ਦੇ ਲੁਕਣ ਵਾਲੇ ਜਿਸ ਨੇ ਦਿਤੇ ਭੁਲਾਈਆ। ਬਲ ਦਾ ਪਕਵਾਨ ਸੀ ਥੋੜ੍ਹਾ, ਜਿਸ ਵਿਚ ਦਹੀਂ ਨਜ਼ਰ ਨਾ ਆਈਆ। ਜਿਸ ਤਰਾਂ ਦੁੱਧ ਦਹੀਂ ਦਾ ਰੂਪ ਇਕ ਤੇ ਵੱਖਰਾ ਜੋੜਾ, ਭਗਤ ਭਗਵਾਨ ਆਪਣੀ ਖੇਲ ਰਖਾਈਆ। ਤਿੰਨ ਜੁਗ ਵਿਚ ਅਟਕਦਾ ਰਿਹਾ ਰੋੜਾ, ਗੁਰ ਅਵਤਾਰ ਪੈਗ਼ੰਬਰ ਆਪਣੀ ਆਪਣੀ ਕਥਾ ਗਏ ਸੁਣਾਈਆ। ਸੱਸੇ ਉਤੇ ਤੜਫਦਾ ਰਿਹਾ ਹੋੜਾ, ਨਿਰਗੁਣ ਸਰਗੁਣ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਦਹੀਂ ਕਹੇ ਬਾਵਨ ਕੁਛ ਹੱਸ ਕੇ ਗਿਆ ਦੱਸ, ਮਸਖ਼ਰਾ ਰੂਪ ਵਟਾਈਆ। ਜਿਸ ਵੇਲੇ ਸਾਰਿਆਂ ਜੁਗਾਂ ਦੀ ਹੋ ਗਈ ਬੱਸ, ਦਾਨੀ ਰਹਿਣ ਕੋਇ ਨਾ ਪਾਈਆ। ਚੱਕਰਵਰਤੀ ਹੋਣੇ ਭੱਠ, ਸੀਸ ਤਾਜ ਨਾ ਕੋਇ ਟਿਕਾਈਆ। ਧਰਮ ਦਾ ਰਿਹਾ ਨਾ ਕੋਇ ਇਕੱਠ, ਸਾਧ ਸੰਤ ਨਾ ਕੋਇ ਵਡਿਆਈਆ। ਭੰਡਾਰੇ ਵਾਲਾ ਰਿਹਾ ਕੋਈ ਨਾ ਹੱਟ, ਸਚ ਵਸਤ ਨਾ ਕੋਇ ਵਿਕਾਈਆ। ਮਨ ਨੇ ਸਾਧੂਆਂ ਦੇ ਭਾਂਡੇ ਅੰਦਰੋਂ ਲੈਣੇ ਚੱਟ, ਸਵਾਨ ਵਾਂਗ ਸਾਫ਼ ਦੇਣੇ ਕਰਾਈਆ। ਸਭ ਨੇ ਖਾਣਾ ਕੱਟ ਵੱਛ, ਬੁੱਧੀ ਬਿਬੇਕ ਨਾ ਕੋਇ ਬਣਾਈਆ। ਓ ਪ੍ਰਭੂ ਤੇਰੀ ਧਾਰ ਬ੍ਰਹਮ ਦੁੱਧ ਵਾਂਗੂੰ ਜਾਏ

ਫਟ, ਖੱਟਾ ਮਿੱਠਾ ਸਵਾਦ ਬਣਾਈਆ। ਤੇਰਾ ਨਾਮ ਕਿਸੇ ਨਹੀਂ ਲੈਣਾ ਰਟ, ਰੱਟਿਆਂ ਵਿਚ ਲੋਕਾਈਆ। ਬਲ ਨੇ ਕਿਹਾ ਇਹ ਕੌਣ ਮਾਰੇ ਸੱਟ, ਅੰਦਰੇ ਅੰਦਰ ਹਿਲਾਈਆ। ਬਾਵਨ ਕਿਹਾ ਇਹ ਖੇਲ ਪੁਰਖ ਸਮਰਥ, ਜਿਸ ਦਾ ਭੇਵ ਕੋਇ ਨਾ ਪਾਈਆ। ਅੰਤ ਓਹੋ ਹੋਵੇ ਪਰਗਟ, ਜੋ ਪਰਗਣੇ ਰਿਹਾ ਪਰਗਟਾਈਆ। ਸਭ ਦਾ ਲੇਖਾ ਵੇਖੇ ਸਚ, ਜੁਗ ਚੌਕੜੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਬਾਵਨ ਕਿਹਾ ਬਲ ਤੇਰੇ ਦਵਾਰੇ ਨਹੀਂ ਦਹੀਂ ਦੀ ਫੁੱਟੀ, ਮੈਂ ਫੁਟਕਲ ਵੇਖੀ ਲੋਕਾਈਆ। ਕਲਜੁਗ ਅੰਤ ਪ੍ਰੀਤ ਵੇਖੀ ਟੁੱਟੀ, ਟੁੱਟਿਆਂ ਨਾ ਕੋਇ ਜੁੜਾਈਆ। ਗਾਨਾ ਬੱਧਾ ਨਾ ਕਿਸੇ ਗੁੱਟੀਂ, ਸਗਨ ਸਚ ਨਾ ਕੋਇ ਮਨਾਈਆ। ਅੰਤਰ ਲਿਵ ਰਹੇ ਨਾ ਰੁਚੀ, ਰਚਨਾ ਕੂੜ ਹੋਵੇ ਲੋਕਾਈਆ। ਆਤਮਾ ਰਹੇ ਕੋਈ ਨਾ ਸੁਚੀ, ਕਿਉਂ ਸੁੱਚੀ ਆਤਮਾ ਮਨ ਦੇ ਓਹਲੇ ਬਹਿ ਕੇ ਅੱਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਬਾਵਨ ਕਿਹਾ ਅੰਤਰ ਵਿਚਾਰ, ਵਿਚਰਨ ਦੀ ਲੋੜ ਰਹੀ ਨਾ ਰਾਈਆ। ਕਵਾਰੀ ਕੰਨਿਆ ਘਰ ਭੰਡਾਰ, ਸਵਾ ਸੇਰ ਦਹੀਂ ਨਜ਼ਰੀ ਆਈਆ। ਜਿਸ ਦਾ ਕਲਜੁਗ ਅੰਤ ਹੋਣਾ ਵਿਹਾਰ, ਭੰਡਾਰਾ ਦੇਣਾ ਭਰਾਈਆ। ਜਿਸ ਵੇਲੇ ਜੀਵ ਤਨ ਛੱਡੇ ਵਿਚ ਸੰਸਾਰ, ਅੰਤ ਸਾਰੇ ਦਹੀਂ ਨਾਲ ਉਸ ਦਾ ਇਸ਼ਨਾਨ ਦੇਣ ਕਰਾਈਆ। ਉਹ ਦਹੀਂ ਦੁਰਮਤ ਮੈਲ ਨਾ ਸਕੇ ਉਤਾਰ, ਪਾਪਾਂ ਪਾਰ ਨਾ ਕੋਇ ਕਰਾਈਆ। ਬਾਵਨ ਕਿਹਾ ਇਹ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਆਪਣਾ ਫੇਰਾ ਪਾਈਆ। ਸਵਾ ਸੇਰ ਨਾਲ ਇਕੇ ਵਾਰ ਸਾਰੇ ਭਗਤ ਦਏ ਨੁਹਾਲ, ਮਰਨ ਤੋਂ ਪਿਛੋਂ ਮੁੜ ਕੇ ਨੁਹਾਉਣ ਦੀ ਲੋੜ ਰਹੇ ਨਾ ਰਾਈਆ। ਮਰਿਆਂ ਨੂੰ ਫੇਰ ਲਏ ਜਵਾਲ, ਆਤਮਾ ਪਰਮਾਤਮਾ ਵਿਚ ਮਿਲਾਈਆ। ਨਾਲੇ ਗੁਰੂ ਨਾਲੇ ਸ਼ਬਦ ਨਾਲੇ ਦਲਾਲ ਨਾਲੇ ਅਕਾਲ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਬਿਨਾ ਅੱਖਾਂ ਤੋਂ ਸਭ ਨੂੰ ਲਏ ਭਾਲ, ਜੁਗ ਜਨਮ ਕੇ ਵਿਛੜੇ ਆਪਣੇ ਜੋੜ ਜੁੜਾਈਆ। ਬਗ਼ਲੀ ਫੜ ਕੇ ਬਣੇ ਨਾ ਕਦੇ ਕੰਗਾਲ, ਬਗ਼ਲੀਆਂ ਸਭ ਦੀਆਂ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਦਹੀਂ ਕਹੇ ਬਾਵਨ ਮੈਨੂੰ ਯਾਦ ਆਈ ਬੋਲੀ, ਅਨਬੋਲਤ ਦਿੱਤੀ ਸੁਣਾਈਆ। ਸਤਿਜੁਗ ਦੀ ਵਿਛੜੀ ਕਲਜੁਗ ਵਿਚ ਓਹੋ ਕੰਨਿਆ ਭਗਤਾਂ ਦੀ ਬਣੀ ਵਿਚੋਲੀ, ਗੁਰਦਰਸ਼ਨ ਦਰਸ਼ਨ ਗੁਰ ਕਾ ਪਾਈਆ। ਪ੍ਰਭੂ ਦੀ ਖੇਲ ਬੜੀ ਆਹਿਸਤਾ ਤੇ ਬੜੀ ਹੌਲੀ, ਤਿੰਨ ਜੁਗ ਅੱਖ ਨਾ ਕੋਇ ਉਠਾਈਆ। ਦਹੀਂ ਕਹੇ ਮੇਰਾ ਹਿਸਾਬ ਵੇਖ ਲਓ ਤੇ ਗੁਰਮੁਖੋ ਐਵੇਂ ਛੇਤੀ ਨਾ ਪਾਓ ਰੌਲੀ, ਵੇਲੇ ਨਾਲ ਸਭ ਕੁਛ ਦਏ ਕਰਾਈਆ। ਇਹਨੂੰ ਤੁਹਾਡੇ ਨਾਲੋਂ ਤੌਲੀ, ਤੌਲੇ ਤੌਲੇ ਆਪਣੀ ਖੇਲ ਵਖਾਈਆ। ਤੁਹਾਡੇ ਨਾਲੋਂ ਬਹੁਤੀ ਰੋਵੇ ਧੌਲੀ, ਧਰਨੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਦਹੀਂ ਕਹੇ ਮੈਨੂੰ ਕਿਉਂ ਕਿਹਾ ਸੇਰ ਸਵਾ, ਸਵਾਇਆ ਦਿਤਾ ਬਣਾਈਆ। ਭਗਤੋ ਅੱਗੇ ਜੁਗ ਚਲਣਾ ਨਵਾਂ, ਨਵੀਂ ਰੀਤ ਵਖਾਈਆ। ਸਭ ਦਾ ਬਦਲ ਦੇਣਾ ਸਮਾਂ, ਸਮਝ ਦੇਣੀ ਸਮਝਾਈਆ। ਮੈਂ ਸਚ ਸਚ ਕਹਵਾਂ, ਸੁਨੇਹੜਾ ਇਕ ਸੁਣਾਈਆ। ਮੈਨੂੰ ਖ਼ੁਸ਼ੀ ਸਤਿਜੁਗ ਦੀ ਮੰਗ ਮੰਗੀ ਤੇ ਕਲਜੁਗ ਅੰਤ ਭਗਤਾਂ ਵਿਚ ਬਹਵਾਂ, ਇਹ ਪ੍ਰਭ ਦੀ ਬੇਪਰਵਾਹੀਆ। ਮੈਂ ਤਿੰਨ ਜੁਗ ਕੀਤਾ ਨਹੀਂ ਕੋਈ ਤਮਅ, ਸਵਾ ਦਾ ਸੇਰ ਸਵਾ ਸੇਰ ਫੇਰ ਤੁਹਾਡੇ ਅੱਗੇ ਆਈਆ। ਤੁਹਾਡਾ ਅੱਜ ਤੋਂ ਚੁੱਕਿਆ ਗ਼ਮਾ ਆਵਣ ਜਾਵਣ ਦਿਤਾ ਕਟਾਈਆ। ਬੇਸ਼ਕ ਵਿਸ਼ਨ ਬ੍ਰਹਮਾ ਸ਼ਿਵ ਦੀ ਬੁਝ ਜਾਏ ਸ਼ਮਾਂ, ਤੁਹਾਡਾ ਦੀਵਾ ਗੁਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡਾ ਭੰਡਾਰਾ ਤਿੰਨ ਜੁਗ ਸਾਂਭ ਕੇ ਰੱਖਿਆ ਭਗਤੋ ਤੁਹਾਨੂੰ ਦੇਣਾ ਵਰਤਾਈਆ। ਵੇਖ ਲਓ ਪ੍ਰਭ ਨੇ ਕੀਤਾ ਨਹੀਂ ਕੋਈ ਲਾਲਚ, ਉਂਗਲੀ ਮੁਖ ਨਾ ਕੋਇ ਛੁਹਾਈਆ। ਤੁਹਾਡਾ ਹਿੱਸਾ ਪੂਰਾ ਤੇ ਪੂਰਾ ਵੇਖੋ ਖ਼ਾਲਸ, ਰਲਾ ਅਵਰ ਨਾ ਕੋਇ ਰਲਾਈਆ।

ਪਿਛਲੇ ਜਨਮ ਦੀ ਬੱਚੀ ਕਲਜੁਗ ਅੰਤਮ ਸਾਲਸ, ਸਾਲਸੀ ਬਾਲਕਾਂ ਵਿਚ ਰਖਾਈਆ। ਮਕਰੂਜ਼ ਕਦੇ ਨਾ ਕਰੇ ਆਲਸ, ਕਰਜ਼ਾ ਤੁਹਾਡਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਪਾਰ ਕਰਾਏ ਬਿਨਾ ਸਫ਼ਾਰਸ਼, ਭਗਤਾਂ ਤੋਂ ਵੱਡਾ ਸਫ਼ਾਰਸ਼ ਕਰਨ ਵਾਲਾ ਨਜ਼ਰ ਕੋਇ ਨਾ ਆਈਆ।

ਬਾਲਮੀਕ ਦੀ ਮਰ ਗਈ ਗਾਂ, ਵੈਰਾਗੀ ਹੋ ਕੇ ਧਿਆਨ ਲਗਾਈਆ। ਓਸ ਨੇ ਮਰੀ ਉਤੇ ਕੀਤੀ ਛਾਂ, ਪੱਲਾ ਦਿਤਾ ਪਾਈਆ। ਓਨੇ ਚਿਰ ਨੂੰ ਆ ਗਈ ਉਸ ਦੀ ਮਾਂ, ਵੇਖ ਕੇ ਦਏ ਦੁਹਾਈਆ। ਓਧਰੋਂ ਉਡਦਾ ਆ ਗਿਆ ਕਾਂ, ਠੂੰਗਾ ਸਿਰ ਵਿਚ ਟਿਕਾਈਆ। ਲਾ ਕੇ ਆਪਣਾ ਦਾਅ, ਭੱਜਿਆਂ ਵਾਹੋ ਦਾਹੀਆ। ਉਸ ਨੇ ਕੀਤਾ ਹਾ ਹਾ, ਹੋਕਰ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਬਾਲਮੀਕ ਦੀ ਮਾਂ ਆਈ ਨੇੜੇ, ਆਪਣਾ ਪੰਧ ਮੁਕਾਈਆ। ਗਾਂ ਦਵਾਲੇ ਦੇ ਕੇ ਤਿੰਨ ਗੇੜੇ, ਨੈਣਾਂ ਨੀਰ ਵਹਾਈਆ। ਬਾਲਮੀਕ ਨਾਲ ਕਰੇ ਝੇੜੇ, ਤੇਰੀ ਭਗਤੀ ਕੰਮ ਕਿਸੇ ਨਾ ਆਈਆ। ਨਿੱਝ ਜੰਮਿਆ ਤੂੰ ਰੋੜ੍ਹ ਦਿਤੇ ਸਾਡੇ ਬੇੜੇ, ਗਊ ਮਾਤਾ ਦਿਤੀ ਸਵਾਈਆ। ਓਨੇ ਚਿਰ ਨੂੰ ਕਾਂ ਦੇ ਕੇ ਆ ਗਿਆ ਗੇੜੇ, ਠੂੰਗਾ ਮਾਤਾ ਸਿਰ ਵਿਚ ਟਿਕਾਈਆ। ਉਹ ਕਰ ਕੇ ਵੱਡੇ ਜੇਰੇ, ਦੁੱਖ ਆਪਣੇ ਅੰਦਰ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਮਾਈ ਕਹੇ ਵੇ ਬਾਲਮੀਕੂ, ਮੁੱਕੀ ਜ਼ੋਰ ਨਾਲ ਲਗਾਈਆ। ਤੈਨੂੰ ਸੀਖਾਂ ਨਾਲ ਸੀਖੂੰ, ਅੱਖਾਂ ਲਾਲ ਕੱਢ ਡਰਾਈਆ। ਤੂੰ ਬੜਾ ਬਣਿਆ ਮੀਸੂ, ਚੁਪ ਵੱਟ ਕੇ ਅੱਖ ਸ਼ਰਮਾਈਆ। ਓਨੇ ਚਿਰ ਨੂੰ ਓਥੇ ਆ ਗਿਆ ਜਗਦੀਸ਼ੂ, ਬ੍ਰਾਹਮਣ ਬਣ ਕੇ ਫੇਰਾ ਪਾਈਆ। ਬਟਵਾਰੇ ਕੀ ਤੁਹਾਡੀ ਰੀਤੂ, ਚਲ ਗਾਂ ਦਈਏ ਦਫ਼ਨਾਈਆ। ਅੱਗੋਂ ਮਾਂ ਦੀ ਨਿਕਲੀ ਚੀਕੂ, ਰੋ ਰੋ ਦਿਤਾ ਸੁਣਾਈਆ। ਇਹਨੂੰ ਮੋਈ ਨੂੰ ਕਿਹੜਾ ਘਸੀਟੂ, ਆਪਣਾ ਜ਼ੋਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਬ੍ਰਾਹਮਣ ਕਹੇ ਬਾਲਮੀਕ ਲਈਏ ਖਿੱਚ, ਆਪਣਾ ਬਲ ਵਧਾਈਆ। ਦੋਵੇਂ ਵੜ ਗਏ ਚੌਂਹ ਟੰਗਾਂ ਦੇ ਵਿਚ, ਖੁਰ ਦੋ ਦੋ ਬੰਧਾਈਆ। ਓਨੇ ਚਿਰ ਨੂੰ ਬਾਲਮੀਕ ਨੂੰ ਆ ਗਈ ਛਿੱਕ, ਜ਼ੋਰ ਨਾਲ ਲਗਾਈਆ। ਓਨੇ ਚਿਰ ਨੂੰ ਇਕ ਫਿਰਦਾ ਆ ਗਿਆ ਰਿੱਛ, ਕਾਲਾ ਰੰਗ ਰੰਗਾਈਆ। ਬਾਲਮੀਕ ਦੀ ਮਾਤਾ ਅੰਦਰ ਆਈ ਇੱਛ, ਮਨਸਾ ਇਕ ਵਧਾਈਆ। ਜੇ ਬ੍ਰਾਹਮਣ ਕੁਛ ਮੈਨੂੰ ਦੇਵੇ ਲਿਖ, ਨਾਲ ਕਲਮ ਸ਼ਾਹੀਆ। ਮੇਰਾ ਦੁਖੜਾ ਦਏ ਨਜਿੱਠ, ਮਿਹਰ ਨਜ਼ਰ ਉਠਾਈਆ। ਅੰਦਰੋਂ ਕਾਗ਼ਜ਼ ਲੈ ਆਈ ਸਵਾ ਗਿੱਠ, ਨੌਂ ਉਂਗਲ ਚੌੜਾ ਸੋਭਾ ਪਾਈਆ। ਰੱਖ ਕੇ ਬਾਲਮੀਕ ਦੀ ਪਿੱਠ, ਸਹਿਜ ਨਾਲ ਸੁਣਾਈਆ। ਪੰਡਤਾ ਸਾਡੇ ਨਾਲ ਕਰ ਹਿਤ, ਸਾਡੀ ਗਾਂ ਦੇ ਜਵਾਈਆ। ਮੇਰੇ ਅੰਦਰ ਪੈਂਦੀ ਖਿੱਚ, ਕੋਈ ਹਲੂਣਾ ਰਿਹਾ ਲਗਾਈਆ। ਜਿਸ ਦੀ ਸੇਵਾ ਕਰਦੀ ਸਾਂ ਨਿਤ, ਅੱਜ ਹੋ ਚਲੀ ਜੁਦਾਈਆ। ਦੋਹੱਥੜ ਮਾਰ ਕੇ ਪਈ ਪਿੱਟ, ਕੂਕ ਕੂਕ ਸੁਣਾਈਆ। ਬਾਲਮੀਕ ਨੇ ਫੜ ਕੇ ਇਕ ਇੱਟ, ਹੱਥ ਉਤੇ ਰਖਾਈਆ। ਜਾਂ ਵੇਖਿਆ ਉਹਦੇ ਥੱਲਿਉਂ ਨਿਕਲੀ ਇਕ ਚਿੱਟ, ਜਿਸ ਦੇ ਉਤੇ ਲਿਖਿਆ ਲੇਖ ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਇਸ ਨੂੰ ਗਊ ਦੇ ਉਤੇ ਸਿੱਟ, ਸਿੱਟਾਬਾਜ਼ੀ ਲੈ ਲਗਾਈਆ। ਫੇਰ ਬ੍ਰਾਹਮਣ ਵੱਲ ਲਾ ਟਿੱਕ, ਟਿਕ ਟਿਕੀ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਓਨੇ ਚਿਰ ਨੂੰ ਕਾਂ ਆਇਆ ਚੱਕਰ ਲਾ, ਆਪਣਾ ਫੇਰਾ ਪਾਈਆ। ਤੀਜਾ ਠੂੰਗਾ ਦਿਤਾ ਲਾ, ਚੁੰਜ ਜ਼ੋਰ ਨਾਲ ਖੁਭਾਈਆ। ਰੋ ਕੇ ਕਿਹਾ ਬਾਲਮੀਕ ਦੀ ਮਾਂ, ਬੱਚਿਆ ਮੈਨੂੰ ਲੈ ਬਚਾਈਆ। ਬ੍ਰਾਹਮਣ ਕਿਹਾ ਨਾਹ, ਹੱਥ ਨਾ ਕੋਇ ਛੁਹਾਈਆ। ਬਾਲਮੀਕ ਨੀਂਵੀਂ ਲਈ ਪਾ, ਮਾਂ ਵੱਲ ਨਾ ਮੂਲ ਤਕਾਈਆ। ਓਸ ਦੋਹੱਥੜ

ਦਿਤੀ ਲਾ, ਜ਼ੋਰ ਨਾਲ ਟਿਕਾਈਆ। ਨਾਲੇ ਮੇਰੀ ਗਾਂ ਜਵਾ, ਨਾਲੇ ਮੇਰਾ ਦੁੱਖ ਵੰਡਾਈਆ। ਦੋਹਾਂ ਦੀ ਬ੍ਰਾਹਮਣ ਫੜ ਲਈ ਬਾਂਹ, ਸਹਿਜ ਨਾਲ ਸਮਝਾਈਆ। ਮਸਤਕ ਨਾਲ ਮੱਥੇ ਲਓ ਲਗਾ, ਮਾਂ ਪੁੱਤਰ ਜੋੜ ਦਿਤਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਖਿਲਾਈਆ। ਬ੍ਰਾਹਮਣ ਨੇ ਦੋਹਾਂ ਦੇ ਜੋੜੇ ਸਿਰ, ਸਿਰ ਉਪਰ ਹੱਥ ਰਖਾਈਆ। ਸਾਝਾਂ ਦੱਸਿਆ ਪਿਰ, ਪ੍ਰੀਤਮ ਬੇਪਰਵਾਹੀਆ। ਜੋ ਵਸਿਆ ਘਰ ਥਿਰ, ਦਰਗਾਹ ਸਾਚੀ ਡੇਰਾ ਲਾਈਆ। ਨਿਰਵੈਰ ਸਦਾ ਨਿਰ, ਨਿਰਾਕਾਰ ਨੂਰ ਰੁਸ਼ਨਾਈਆ। ਜਿਸ ਲੇਖਾ ਪਿਛਲਾ ਚਿਰ, ਚਿਰੀ ਵਿਛੁੰਨੇ ਰਿਹਾ ਵਖਾਈਆ। ਉਲਟਾ ਗੇੜਾ ਰਿਹਾ ਗਿੜ, ਪੜਦਾ ਓਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਬ੍ਰਾਹਮਣ ਕਿਹਾ ਮਾਂ ਪੁੱਤ ਮੱਥੇ ਉਤੇ ਰੱਖੋ ਹੱਥ, ਹਥੇਲੀ ਨਾਲ ਦਬਾਈਆ। ਓਸੇ ਵੇਲੇ ਦੋਨਾਂ ਦੀ ਅੰਦਰੋਂ ਖੁਲ੍ਹੀ ਅੱਖ, ਨੂਰ ਜੋਤ ਜੋਤ ਰੁਸ਼ਨਾਈਆ। ਬਚਨ ਦਿਤਾ ਸੱਚ, ਹੁਕਮ ਇਕ ਸੁਣਾਈਆ। ਕਰੇ ਖੇਲ ਪੁਰਖ ਸਮਰਥ, ਵਡ ਦਾਤਾ ਬੇਪਰਵਾਹੀਆ। ਤ੍ਰੇਤਾ ਦੁਆਪਰ ਜਾਣਾ ਨੱਸ, ਕਲਜੁਗ ਵੇਲਾ ਅੰਤਮ ਆਈਆ। ਜਿਸ ਕਾਂ ਨੇ ਮਾਤਾ ਤੈਨੂੰ ਮਾਰੀ ਸੱਟ, ਤਿੰਨ ਵਾਰ ਆਪਣੀ ਚੁੰਜ ਲਗਾਈਆ। ਇਸ ਦਾ ਤਿੰਨ ਜਨਮ ਦਾ ਅੱਗੇ ਲੇਖਾ ਦੇਵਾਂ ਘਤ, ਨਾਤਾ ਲੋਕਮਾਤ ਜੁੜਾਈਆ। ਇਸ ਨੇ ਰਾਜਾ ਬਣਨਾ ਸਮਰਠ, ਆਪਣਾ ਬਲ ਧਰਾਈਆ। ਪੁਰਖ ਅਕਾਲ ਨਿਰਗੁਣ ਸੂਰਬੀਰ ਸੁੱਤ ਦੁਲਾਰਾ ਕਰਨਾ ਪਰਗਟ, ਜੋਧਾ ਗੋਬਿੰਦ ਇਕ ਅਖਵਾਈਆ। ਦੋਹਾਂ ਦਾ ਮੁਕਾਬਲਾ ਵੇਖਣਾ ਡੱਟ, ਵਿਚ ਆਪਣਾ ਪੜਦਾ ਪਾਈਆ। ਸਤਿ ਜੁਲਮ ਦਾ ਸਾਂਝਾ ਕਰ ਕੇ ਹੱਟ, ਇਕੇ ਧਰਤੀ ਦੇਣਾ ਟਿਕਾਈਆ। ਅੱਲਾ ਵਾਹਿਗੁਰੂ ਪਾ ਕੇ ਵੱਟ, ਦੋਵੇਂ ਦੇਣੇ ਲੜਾਈਆ। ਇਹ ਖੇਲ ਹੋਣਾ ਅਕੱਥ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਬ੍ਰਾਹਮਣ ਕਿਹਾ ਇਹ ਹੋਣਾ ਸ਼ਾਹ ਔਰੰਗਾ, ਅਵਰ ਕੀ ਅਵਰ ਖੇਲ ਖਿਲਾਈਆ। ਗੋਬਿੰਦ ਦੇ ਹੱਥ ਫੜਾਉਣਾ ਮਰਦੰਗਾ, ਪ੍ਰਭ ਦੀ ਬੇਪਰਵਾਹੀਆ। ਦੋਹਾਂ ਦਾ ਹੋਣਾ ਜੰਗਾ, ਸੂਰਬੀਰ ਅਖਵਾਈਆ। ਏਸ ਕਾਂ ਦਾ ਤਿੰਨਾਂ ਚੁੰਜਾਂ ਵਾਲਾ ਡੰਗਾ, ਤਿੰਨਾਂ ਜਨਮਾਂ ਵੇਖ ਵਖਾਈਆ। ਇਹ ਪ੍ਰਭ ਦੀ ਸਾਚੀ ਵੰਡਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਭਗਤ ਦੀ ਮਾਂ ਨਾਲ ਕੀਤਾ ਦੰਗਾ, ਦੁੱਖ ਵਿਚ ਦੁੱਖ ਪੁਚਾਈਆ। ਇਸ ਤੋਂ ਹੋਰ ਸੂਰਮਾਂ ਕਿਹੜਾ ਚੰਗਾ, ਜਿਹੜਾ ਚੰਗਿਆਂ ਨਾਲ ਕਰੇ ਲੜਾਈਆ। ਇਸ ਨੂੰ ਕਲਜੁਗ ਦੀ ਚੋਟੀ ਉਤੇ ਟੰਗਾਂ, ਬੋਦੀਆਂ ਵਾਲਿਆਂ ਦੀਆਂ ਬੋਦੀਆਂ ਹੱਥ ਫੜਾਈਆ। ਗੋਬਿੰਦ ਦੇ ਹੱਥ ਫੜਾ ਕੇ ਡੰਡਾ, ਵੇਖਾਂ ਖ਼ੂਬ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਕਾਂ ਬਣ ਗਿਆ ਔਰੰਗਜ਼ੇਬ, ਜ਼ੇਬੋ ਜ਼ੀਨਤ ਸੋਭਾ ਪਾਈਆ। ਗੋਬਿੰਦ ਭਰ ਕੇ ਧੁਰ ਦੀ ਜੇਬ, ਨਾਮ ਖ਼ਜ਼ਾਨਾ ਲੈ ਕੇ ਆਈਆ। ਦੋਹਾਂ ਨੂੰ ਹੁਕਮੇ ਨਾਲ ਦਿਤਾ ਭੇਜ, ਹੁਕਮ ਵਿਚ ਵਡਿਆਈਆ। ਪਰਮਾਤਮਾ ਦੋਹਾਂ ਦਾ ਸਾਝਾਂ ਤੇ ਅੰਦਰੋਂ ਵੱਖਰੀ ਸੇਜ, ਸੁਖ ਦੁੱਖ ਵਿਚ ਭੁਗਤਾਈਆ। ਅੰਤ ਗੋਬਿੰਦ ਨੇ ਲਿਖਿਆ ਲੇਖ, ਔਰੰਗੇ ਦਿਤਾ ਸਮਝਾਈਆ। ਹੁਣ ਛੱਡਣਾ ਪਏ ਦੇਸ, ਕੂੜੀ ਜਗਤ ਸ਼ਾਹੀਆ। ਹੁਕਮ ਇਕ ਨਰੇਸ਼, ਤੈਨੂੰ ਦੇਵਾਂ ਸੁਣਾਈਆ। ਤੇਰੀ ਆਤਮਾ ਹੋਵੇ ਪੇਸ਼, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਸੁਣਾਈਆ। ਗੋਬਿੰਦ ਕਿਹਾ ਨਜ਼ੂਨਾ ਨਾ ਰੰਗੇ · ਜ਼ਰੇ ਜ਼ੂਰ, ਹਮਦੇ ਸਨਾ ਤੌਫ਼ੀਕੇ ਖ਼ੁਦਾ ਦੇਵੇ ਅਜ਼ਾਬ, ਜਲਾਵਤਨੇ ਬੇਵਤਨੇ ਖ਼ਾਤਾਏ ਖ਼ਤ, ਕਾਗੋਂ

ਕੇ ਕਾਗ ਕਾਗੋਂ ਕੇ ਕਾਗ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਬੈਠ ਸੱਚੀ ਮਹਿਰਾਬ। ਸੁਣੀ ਆਵਾਜ਼ ਔਰੰਗੇ, ਬਿਨ ਕੰਨਾਂ ਅੰਦਰੀ ਆਈਆ। ਕਵਣ ਵਜਾਏ ਮਰਦੰਗੇ, ਕਵਣ ਰਿਹਾ ਸਮਝਾਈਆ। ਜਾਂ ਤਕਿਆ ਕੁਰਾਨ ਸ਼ਰੀਫ਼ ਬੱਤੀ ਟੰਗੇ, ਸਾਹਮਣੇ ਸੋਭਾ ਪਾਈਆ।

ਉਹ ਵੀ ਨਹੀਂ ਲੱਗਦੇ ਚੰਗੇ, ਜਿਸ ਵੇਲੇ ਜਮ ਰਹੇ ਡਰਾਈਆ। ਜਾਂ ਵੇਖਿਆ ਗੋਬਿੰਦ ਦਿਸਿਆ ਕੰਢੇ, ਜੋ ਭਵਜਲ ਪਾਰ ਕਰਾਈਆ। ਓਸ ਵੇਲੇ ਕਿਹਾ ਐ ਬੰਦਗੀ ਵਾਲੇ ਬੰਦੇ, ਬੰਦਨਾ ਸੀਸ ਨਿਵਾਈਆ। ਮੈਂ ਕਾਗ ਨੇ ਕੀਤੇ ਕੰਮ ਗੰਦੇ, ਫਿਰ ਕਿਉਂ ਕਾਗ ਕਾਗਾਂ ਵਿਚ ਮਿਲਾਈਆ। ਗੋਬਿੰਦ ਕਿਹਾ ਆਪਣੇ ਸੀਨੇ ਰੱਖ ਠੰਡੇ, ਹੌਸਲਾ ਇਕ ਵਧਾਈਆ। ਸਚ ਦੱਸ ਕਿੰਨੇ ਮਾਰੇ ਪੰਡੇ, ਕਿੰਨੇ ਹਿੰਦੂ ਮੁਸਲਮ ਦਿਤੇ ਬਣਾਈਆ। ਕਿੱਥੇ ਮੁਹੰਮਦ ਜਿਹੜਾ ਟੁੱਟੀ ਤੇਰੀ ਗੰਢੇ, ਨਾਤਾ ਆਪਣੇ ਨਾਲ ਜੁੜਾਈਆ। ਜ਼ਰਾ ਅੱਖੀਂ ਮੀਟ ਧਿਆਨ ਧਰ ਤੈਨੂੰ ਨਜ਼ਰੀ ਆਵਣ ਉਹ ਬੰਦੇ, ਜੋ ਬਾਲਮੀਕ ਤੇਰਾ ਵੇਖੇ ਅੰਧੇਰਾ ਤਾਰੀਕ, ਲਾਸ਼ਰੀਕ ਨਾਲ ਮਿਲ ਕੇ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਗੋਬਿੰਦ ਕਿਹਾ ਔਰੰਗੇ ਸਵਲਲੇ ਸਲਦ ਈਦ ਨਾਮੇ ਮਧ ਕਦੀਮੇ ਯਦ ਸਦ ਇਕੋ ਇਕ ਸੁਣਾਈਆ। ਹੁਣ ਜ਼ਰੂਰ ਬਣਨਾ ਪਏ ਕਗ, ਰੁਲਣਾ ਪਏ ਜਗ, ਫਿਰ ਵੀ ਤੇਰਾ ਵਿਚੋਲਾ ਪੁਰਖ ਅਕਾਲ ਲਿਆਵਾਂ ਸੱਦ, ਤੇਰੇ ਮਕਬਰੇ ਉਤੇ ਤੇਰਾ ਪੂਰਾ ਕਰਾ ਦਿਆਂ ਹੱਜ, ਹੁਜਰਾ ਤੇਰਾ ਇਕ ਸੁਹਾਈਆ। ਬਿਨ ਚਸ਼ਮਦੀਦ ਤੋਂ ਮੇਰਾ ਦਰਸ਼ਨ ਕਰ ਲੈ ਰੱਜ, ਅੱਗੇ ਜ਼ਰੂਰ ਛੁਟਕਾਰਾ ਕਰਾਵਾਂ ਜਗ, ਬਾਲਮੀਕ ਨੂੰ ਲਿਆਵਾਂ ਸੱਦ, ਜਿਸ ਦੀ ਮਾਂ ਦੇ ਪਿਛੇ ਤੈਨੂੰ ਮਿਲੀ ਸਜ਼ਾਈਆ। ਪਾਲ ਸਿੰਘ ਇਹਨੂੰ ਉਂਗਲਾਂ ਵਿਚ ਟੰਗ, ਇਹਨੂੰ ਗੋਬਿੰਦ ਚਾੜ੍ਹੇ ਰੰਗ, ਅੱਗੇ ਬਖ਼ਸ਼ੇ ਸੰਗ, ਜਿਥੇ ਭੁੱਖ ਰਹੇ ਨਾ ਨੰਗ, ਦੁਖੀਆਂ ਦੁੱਖ ਗਵਾਈਆ। ਪਿਛਲਾ ਕੌਲ ਇਕਰਾਰ ਕੀਤਾ ਨਹੀਂ ਹੋਣ ਦਿਤਾ ਭੰਗ, ਵੇਖੋ ਮਾਰਿਆਂ ਬਿਨਾ ਜੰਗ, ਨਿਸ਼ਾਨੇ ਓਸੇ ਨਾਲ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣੇ ਸਭ ਦੇ ਪੂਰ ਕਰਾਈਆ। ਨਵ ਨੌਂ ਦਾ ਨਵ ਜੈਕਾਰਾ, ਢੋਲਾ ਬੇਪਰਵਾਹੀਆ। ਨੌਂ ਦਵਾਰ ਤੋਂ ਪਾਰ ਕਿਨਾਰਾ, ਸਾਹਿਬ ਸਤਿਗੁਰ ਆਪ ਕਰਾਈਆ। ਨੌਂ ਜਨਮ ਦਾ ਪੂਰਬ ਉਧਾਰਾ, ਪਿਛਲਾ ਝੋਲੀ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਅੰਤ ਸਹਾਰਾ, ਪੁਰਖ ਅਕਾਲ ਨਜ਼ਰੀ ਆਈਆ। ਜਨ ਭਗਤ ਬਹਾਏ ਉਸ ਦਵਾਰਾ, ਜਿਸ ਦਾ ਦਰਵਾਜ਼ਾ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੌਂ ਨੌਂ ਨੌਂ, ਤਿੰਨਾਂ ਮੇਲ ਨਾ ਕੋਇ ਮਿਲਾਈਆ। ਜੋ ਆਇਆ ਸੋ ਦਿਨੇ ਜਾਗਿਆ ਤੇ ਰਾਤ ਨੂੰ ਜ਼ਰੂਰ ਗਿਆ ਸੌਂ, ਗੁਰ ਅਵਤਾਰ ਪੈਗ਼ੰਬਰ ਖਰਾਟਿਆਂ ਵਿਚ ਆਪਣਾ ਝਟ ਲੰਘਾਈਆ। ਪ੍ਰਭ ਨੂੰ ਯਾਦ ਕਰਦੇ ਰਹੇ ਕਿਉਂ ਉਹਨਾਂ ਦੇ ਅੰਦਰ ਆਪਣੇ ਮਿਲਣ ਦਾ ਰੱਖਿਆ ਗਉਂ, ਇਸੇ ਲਾਲਚ ਵਿਚ ਦਿਵਸ ਰੈਣ ਧਿਆਈਆ। ਆਪਣੀ ਲੋੜ ਨੂੰ ਕਹਿੰਦੇ ਰਹੇ ਸਾਡਾ ਪਿਤਾ ਸਾਡਾ ਮਾਉਂ, ਜੇ ਇਹ ਨਾ ਕਹਿੰਦੇ ਤੇ ਸਿਰ ਹੱਥ ਕੌਣ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਨੌਂ ਨੌਂ ਨੌਂ ਸਾਰੇ ਲਿਖ ਕੇ ਗਏ ਅੰਕ, ਨੌਂ ਤੱਕ ਹਿੰਦਸਾ ਇਕੋ ਨਜ਼ਰੀ ਆਈਆ। ਇਸ ਤੋਂ ਅੱਗੇ ਕਿਉਂ ਇਕ ਤੇ ਸਿਫ਼ਰ ਦਾ ਬਣ ਗਿਆ ਬੰਕ, ਇਹ ਗੱਲ ਨਾ ਕਿਸੇ ਸਮਝਾਈਆ। ਕਲਮ ਸ਼ਾਹੀ ਨਾਲ ਲਿਖ ਕੇ ਭਾਰ ਟੰਕ, ਵਜ਼ਨਾਂ ਵਿਚ ਟਿਕਾਈਆ। ਰਾਮ ਕ੍ਰਿਸ਼ਨ ਅੱਲ੍ਹਾ ਵਾਹਿਗੁਰੂ ਵਜਾ ਕੇ ਡੰਕ, ਡੌਰੂ ਸਾਰੇ ਗਏ ਖੜਕਾਈਆ। ਪੂਰਾ ਕਿਸੇ ਨਹੀਂ ਮੇਟਿਆ ਸ਼ੰਕ, ਜੇ ਸ਼ੰਕਾ ਮਿਟ ਜਾਂਦਾ ਫਿਰ ਪ੍ਰਭ ਦਾ ਨਾਂ ਕਿਉਂ ਗਏ ਬਦਲਾਈਆ। ਕਿਸੇ ਮੱਕੀ ਤੇ ਖਾਧਾ ਬਾਜਰਾ ਕਿਸੇ ਖਾਧੀ ਕਣਕ, ਚਪਾਤੀ ਰੋਟੀ ਦਾਲ ਨਾਲ ਮਿਲਾਈਆ। ਬਿਨਾ ਪ੍ਰਭੂ ਤੋਂ ਕੋਈ ਆਣ ਕੇ ਬੈਠਾ ਨਾ ਕਦੇ ਅਟੰਕ, ਆਸਾ ਤ੍ਰਿਸ਼ਨਾ ਤੋਂ ਬਾਹਰ ਡੇਰਾ ਲਾਈਆ। ਅੱਜ ਦੀ ਰਾਤ ਇਹ ਵੀ ਵਾਸਤਾ ਪਾ ਕੇ ਸੀਤਾ ਦੇ ਨਾਲ ਮਿਲ ਕੇ ਮੰਗੀ ਸੀ ਜਨਕ, ਓ ਰਾਮ ਦੇ ਰਾਮ ਬਿਨਾ ਤੇਰੇ ਭਗਤਾਂ ਦਾ ਭਾਰ ਨਾ ਕੋਇ ਉਠਾਈਆ। ਜਨਕ ਨੇ ਕੰਨ ਫੜਕੇ ਮੱਥਾ ਰਗੜ ਕੇ ਕਿਹਾ ਅਨੇਕ ਤੇਰੇ ਹੋਣੇ ਸੰਤ, ਬਿਨਾ ਕੰਤ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਗੁਰ

ਅਵਤਾਰ ਪੈਗ਼ੰਬਰੋ ਹੋ ਜਾਓ ਹਾਜ਼ਰ, ਹਜ਼ੂਰੀਓ ਹਜ਼ੂਰ ਰਿਹਾ ਸੁਣਾਈਆ। ਚਾਰ ਜੁਗ ਦੇ ਬਣੇ ਰਹੇ ਤਾਜਰ, ਵਪਾਰੀ ਸੋਹਣੇ ਨਜ਼ਰੀ ਆਈਆ। ਪ੍ਰਭ ਦਾ ਨਾਮ ਛੋਟੇ ਛੋਟੇ ਹਿੱਸਿਆਂ ਵਿਚ ਵੇਚਿਆ ਬਣਾ ਕੇ ਮੂਲੀ ਗਾਜਰ, ਕੀਮਤ ਟਕਿਆ ਵਾਲੀ ਪਾਈਆ। ਕਿਉਂ ਨਹੀਂ ਵਖਾਇਆ ਵਿਚ ਕਾਇਆ ਗਾਗਰ, ਇਹੋ ਜਿਹੀ ਟੇਢੀ ਬੰਕ ਤੁਸੀਂ ਨਾ ਪਾਰ ਕਰਾਈਆ। ਕਿਉਂ ਬਣੇ ਬਹਾਦਰ, ਸੂਰਬੀਰ ਅਖਵਾਈਆ। ਜਿਸ ਵੇਲੇ ਮੈਂ ਆਪਣੇ ਭਗਤ ਨੂੰ ਜੁਗ ਜੁਗ ਸਿੱਧਾ ਦੇਂਦਾ ਰਿਹਾ ਆਰਡਰ, ਉਹ ਦੀਨ ਦੁਨੀ ਨੂੰ ਛੱਡ ਕੇ ਸਿੱਧਾ ਮੇਰੇ ਵਿਚ ਸਮਾਈਆ। ਮੇਰੇ ਭਗਤ ਜਿਨ੍ਹਾਂ ਨੂੰ ਮੈਂ ਦਰਸ਼ਨ ਦਿਤਾ ਉਹ ਚਾਰ ਜੁਗ ਉਜਾਗਰ, ਤੁਹਾਡਾ ਸੇਵਕ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੂੰ ਗਹਿਰ ਗੰਭੀਰ ਵੱਡਾ ਸਾਗਰ, ਅਸੀਂ ਤੇਰੀ ਬੂੰਦ ਤੇਰੇ ਵਿਚੋਂ ਨਿਕਲ ਕੇ ਤੇਰੇ ਵਿਚ ਸਮਾਈਆ। ਪੁਰਖ ਅਕਾਲ ਕਹੇ ਬੱਚਿਓ ਸ਼ਾਬਾਸ਼ ਹੁਣ ਸੌਂ ਜਾਓ ਅੱਗੇ ਤਾਣ ਕੇ ਚਿੱਟੀ ਚਾਦਰ, ਤੁਹਾਡੀ ਲੋਕਮਾਤ ਲੋੜ ਰਹੇ ਨਾ ਰਾਈਆ। ਯਾਦ ਕਰੋ ਜਿਸ ਵੇਲੇ ਨਾਨਕ ਨੇ ਸ਼ਾਹੀ ਬਖ਼ਸ਼ੀ ਸੀ ਬਾਬਰ, ਵਾਸਤਾ ਮੇਰੇ ਅੱਗੇ ਪਾਈਆ। ਮੈਂ ਸਮਝ ਕੇ ਸੁਤ ਕਾਬਲ, ਗੋਬਿੰਦ ਇਕ ਪਰਗਟਾਈਆ। ਕਰ ਕੇ ਇਨਸਾਫ਼ ਅਦਲ ਬਣ ਕੇ ਆਦਲ, ਲਹਿਣਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਸਾਢੇ ਤਿੰਨ ਹੱਥ ਕਹੇ ਮੈਂ ਟੇਢੀ ਡੰਡੀ, ਡੰਡੌਤ ਕਰਨ ਵਾਲਿਆਂ ਪਾਰ ਨਾ ਕੋਇ ਕਰਾਈਆ। ਜੇ ਪ੍ਰਭੂ ਮੈਂ ਨਾ ਹੁੰਦੀ ਤੇਰੇ ਦਵਾਰੇ ਤੇ ਸਾਧਾਂ ਦੀ ਲੱਗ ਜਾਂਦੀ ਮੰਡੀ, ਸਾਰੇ ਬਹਿੰਦੇ ਧੂਣੀਆਂ ਤਾਈਆ। ਮੈਂ ਆਪਣੇ ਵਿਚ ਫਸਾ ਲੈਂਦੀ ਪਖੰਡੀ, ਅੱਗੇ ਰਾਹ ਨਾ ਕੋਇ ਵਖਾਈਆ। ਜੇ ਕੋਈ ਕਹੇ ਏਥੋਂ ਚੰਗੀ ਏਥੋਂ ਗੰਦੀ, ਅੱਗੋਂ ਕੱਢ ਕੇ ਦੰਦੀ ਹੀਂ ਹੀਂ ਕਰ ਕੇ ਸਾਰੇ ਦੇਵਾਂ ਡਰਾਈਆ। ਸਚ ਪੁਛੇਂ ਮੈਨੂੰ ਇਕ ਭੈ ਆਵੇ ਗੋਬਿੰਦ ਕੋਲੋਂ ਚੰਡੀ, ਜਿਹੜੀ ਚੰਡਾਲਾਂ ਕਰੇ ਸਫ਼ਾਈਆ। ਇਹ ਮੰਗ ਨੈਣਾਂ ਦੇਵੀ ਉਤੇ ਓਸ ਨੇ ਸੀ ਮੰਗੀ, ਕਲਗੀ ਤੋੜਾ ਲਾ ਕੇ ਉਂਗਲ ਕੰਨ ਵਿਚ ਟਿਕਾਈਆ। ਪ੍ਰਭੂ ਤੇਰਾ ਸੁਤ ਦੁਲਾਰਾ ਇਕੋ ਸ਼ਬਦ ਬੜਾ ਜੰਗੀ, ਜੰਗਜ਼ੂ ਬਹਾਦਰ ਦੋ ਜਹਾਨ ਅਖਵਾਈਆ। ਤੇਰੇ ਭਗਤਾਂ ਨੂੰ ਅੱਗੇ ਮੈਂ ਆਉਣ ਨਹੀਂ ਦੇਂਦਾ ਤੰਗੀ, ਦੁੱਖ ਸੁਖ ਵਿਚ ਬਦਲਾਈਆ। ਮੇਰੀ ਕਟਾਰ ਰਹੀ ਨੰਗੀ, ਜਿਸ ਦਾ ਬਿਆਨ ਨਾ ਕੋਇ ਵਖਾਈਆ। ਵਾਅਦਾ ਕਰ ਕੌਲ ਕਰ ਇਕਰਾਰ ਕਰ ਅਹਿਦ ਕਰ ਮੈਂ ਸਦਾ ਬਣਾਂ ਤੇਰਾ ਸੰਗੀ, ਧੁਰ ਦਾ ਸੰਗ ਨਿਭਾਈਆ। ਜਨ ਭਗਤਾਂ ਤੋੜਾਂ ਖਾਨਾਬੰਦੀ, ਬੰਦਗੀ ਇਕ ਸੁਣਾਈਆ। ਗੋਬਿੰਦ ਕਿਹਾ ਪ੍ਰਭੂ ਮੈਨੂੰ ਐਂ ਜਾਪਦਾ ਜਿਵੇਂ ਕਲਜੁਗ ਸੰਤਾਂ ਦੇ ਅੰਦਰ ਹੋਣੀ ਖਾਨਾਜੰਗੀ, ਦਿਵਸ ਰੈਣ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਸਾਢੇ ਤਿੰਨ ਹੱਥ ਦੀ ਵਿੰਗੀ ਟੇਢੀ ਕਹੇ ਸੋਟੀ, ਸੋਹਣਾ ਹੁਕਮ ਸੁਣਾਈਆ। ਜਨ ਭਗਤੋ ਮੈਂ ਰੋਂਦੀ ਟੇਢੀ ਬੰਕ ਕਿਉਂ ਤੁਹਾਡੇ ਅੰਦਰ ਪ੍ਰਭੂ ਚੜ੍ਹ ਗਿਆ ਆਪਣੀ ਚੋਟੀ, ਚੋਟ ਆਪਣਾ ਨਾਮ ਲਗਾਈਆ। ਸਭ ਦੀ ਦੁਰਮਤ ਮੈਲ ਜਾਏ ਧੋਤੀ, ਪਤਤ ਪੁਨੀਤ ਕਰਾਈਆ। ਕਿਸੇ ਦੀ ਮਤ ਰਹੇ ਨਾ ਹੋਛੀ, ਦੇਵੇ ਮਾਣ ਵਡਿਆਈਆ। ਖ਼ਬਰਦਾਰ ਕਿਸੇ ਪੜ੍ਹੀ ਪੋਥੀ, ਬੇਖ਼ਬਰਾਂ ਰਿਹਾ ਉਠਾਈਆ। ਜਿਹੜੀ ਕਥਾ ਕਹਾਣੀ ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਕਿਸੇ ਨਹੀਂ ਸੋਚੀ, ਬਿਨਾ ਸੋਚਿਆਂ ਤੁਹਾਨੂੰ ਦਿਤੀ ਸਮਝਾਈਆ। ਸਚ ਦਵਾਰ ਦੀ ਦੇ ਕੇ ਸੋਝੀ, ਸੁੱਤਿਆਂ ਲਿਆ ਉਠਾਈਆ। ਗੁਰਮੁਖ ਸਵਾਣੀ ਕਦੇ ਨਾ ਹੋਵੇ ਕਮਲੀ ਕੋਝੀ, ਨਾਰ ਸੁਹਾਗਣ ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਢੇ ਤਿੰਨ ਹੱਥ ਸਭ ਦਾ ਲੇਖਾ ਰਿਹਾ ਮੁਕਾਈਆ। ਸੋਟੀ ਕਹੇ ਵੇਖੋ ਮੇਰੇ ਵਲ, ਵਲਵਲੇ ਸਭ ਨੂੰ ਰਹੀ ਵਖਾਈਆ। ਸ੍ਰਿਸ਼ਟ ਸਬਾਈ ਨਾਲ ਕਰ ਕੇ ਛਲ, ਅਛਲ ਛਲ ਰਿਹਾ ਕਮਾਈਆ। ਜਨ ਭਗਤਾਂ ਦਵਾਰਾ ਅੰਤਰ ਮੱਲ, ਮਲੀਨ ਸਾਫ਼ ਕਰਾਈਆ। ਤੁਹਾਡੀ ਖ਼ਾਤਰ ਆਇਆ ਚਲ, ਨਿਹਚਲ ਫੇਰਾ ਪਾਈਆ। ਅੰਤਰ ਗਿਆ

ਰਲ, ਨੂਰ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਰਿਹਾ ਰੰਗਾਈਆ। ਗੁਰਮੁਖ ਦਾ ਸਿਰ ਰਹੇ ਕਦੇ ਨਾ ਨੰਗਾ, ਗ਼ਰੀਬਾਂ ਉਤੇ ਪੜਦਾ ਪਾਈਆ। ਜਿਹੜੀ ਸ਼ੰਕਰ ਦੀ ਧਾਰ ਗੰਗਾ, ਸਭ ਦੇ ਅੰਤਰ ਦਿਤੀ ਵਹਾਈਆ। ਇਕੋ ਘਾਟ ਪਤਣ ਇਕੋ ਕੰਡਾ, ਸਭ ਦਾ ਦਿਤਾ ਬਣਾਈਆ। ਜਿਸ ਦਾ ਅੰਮ੍ਰਿਤ ਜਲ ਠੰਡਾ, ਅਗਨ ਜੇਠ ਨਾ ਕੋਇ ਤਪਾਈਆ। ਪ੍ਰੇਮ ਪ੍ਰੀਤੀ ਚਾੜ੍ਹੇ ਰੰਗਾ, ਕਸੁੰਭੜਾ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੰਗਾ ਸਿਰ ਤੇ ਖੁਲ੍ਹੜੇ ਕੇਸ, ਸੋਹਣਾ ਵੇਸ ਵਟਾਈਆ। ਇਹ ਪ੍ਰੇਮ ਕੀਤਾ ਦਸ ਦਸਮੇਸ਼, ਪੁਰੀ ਅਨੰਦ ਵੱਜੀ ਵਧਾਈਆ। ਇਕ ਘੜੇ ਵਿਚ ਕਰ ਕੇ ਛੇਕ, ਮੋਰੀ ਵਿਚੋਂ ਉਂਗਲ ਲੰਘਾਈਆ। ਪਰਕਾਸ਼ ਪਾ ਕੇ ਆਪਣਾ ਤੇਜ, ਜੋਤ ਦਿੱਤੀ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਚੜ੍ਹਾਈਆ। ਗੋਬਿੰਦ ਘੜੇ ਵਿਚ ਕੱਢੀ ਮੋਰੀ, ਸਾਢੇ ਤਿੰਨ ਹੱਥ ਉਚੀ ਦਿੱਤੀ ਰਖਾਈਆ। ਰਾਤ ਸਭ ਤੋਂ ਕਰ ਕੇ ਚੋਰੀ, ਪੰਜਾਂ ਗ਼ਰੀਬਾਂ ਲਿਆ ਉਠਾਈਆ। ਆਓ ਤੁਹਾਨੂੰ ਵਸਤ ਦੇਵਾਂ ਥੋੜ੍ਹੀ ਥੋੜ੍ਹੀ, ਛੋਟਿਆਂ ਨੂੰ ਵੱਡਿਆਂ ਨਾਲ ਮਿਲਾਈਆ। ਜਿਸ ਵੇਲੇ ਮੇਰੀ ਅਕਾਲ ਨਾਲ ਬਣੀ ਜੋੜੀ, ਜੋੜਾ ਜੁੜ ਕੇ ਫੇਰਾ ਪਾਈਆ। ਸਾਚੇ ਨਾਮ ਦੀ ਲਾ ਕੇ ਪੌੜੀ, ਹਰਿਜਨ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਮੋਰੀ ਵਿਚ ਵਹਾਈ ਜਲ ਧਾਰ, ਪਾਣੀ ਪਾਣੀ ਵਿਚੋਂ ਬਦਲਾਈਆ। ਹੱਸ ਕੇ ਕਿਹਾ ਨਾਲ ਪਿਆਰ, ਪ੍ਰਭੂ ਤੇਰੀ ਬੇਪਰਵਾਹੀਆ। ਜੇ ਐਸੇ ਤਰਾ ਉਤੋਂ ਮਿਲੇਂ ਆਣ, ਵਹਿਣ ਥੱਲੇ ਵਲ ਵਹਾਈਆ। ਫੇਰ ਭਗਤਾਂ ਦੀ ਮੰਜ਼ਲ ਹੋਏ ਆਸਾਨ, ਜਿਨ੍ਹਾਂ ਦੇ ਅੰਦਰ ਵੜ ਕੇ ਆਪਣਾ ਭੇਵ ਖੁਲ੍ਹਾਈਆ। ਜੇ ਤੈਨੂੰ ਲੱਭਣ ਜਾਣ ਵਿਚ ਜੰਗਲ ਬੀਆਬਾਨ, ਟਿੱਲੇ ਪਰਬਤ ਫੋਲ ਫੁਲਾਈਆ। ਓਥੇ ਮਿਲੇ ਨਾ ਤੇਰਾ ਨਿਸ਼ਾਨ, ਬਿਨ ਤੇਰੀ ਕਿਰਪਾ ਤੇਰਾ ਘਰ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤੇ ਕੀਤਾ ਪਰਵਾਨ, ਸੰਦੇਸ਼ਾ ਗੋਬਿੰਦ ਦਿਤਾ ਦ੍ਰਿੜਾਈਆ। ਜਿਸ ਵੇਲੇ ਆਵਾਂ ਬਣ ਕੇ ਵਾਲੀ ਦੋ ਜਹਾਨ, ਭਗਤ ਸੁਹੇਲੇ ਸਹਿਜੇ ਲਵਾਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਨਾਮਾ ਕਹੇ ਭਰੀ ਕਟੋਰੀ ਦੁੱਧ, ਠਾਕਰ ਭੋਗ ਲਗਾਈਆ। ਅਗਲੀ ਆਵੇ ਸੁੱਧ, ਪੜਦਾ ਦੇ ਚੁਕਾਈਆ। ਤੈਨੂੰ ਲਵਾਂ ਬੁਝ, ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਠਾਕਰ ਕਿਹਾ ਸੁਣ ਨਾਮੇ, ਸਚ ਸੰਦੇਸ਼ ਸੁਣਾਈਆ। ਕਰਾਂ ਖੇਲ ਆਪਣੇ ਬਦਲ ਕੇ ਜਾਮੇ, ਬਹੱਤਰ ਰੂਪ ਧਰਾਈਆ। ਕ੍ਰਿਸ਼ਨ ਨੇ ਮਹਿਲ ਬਣਾਏ ਸੁਦਾਮੇ, ਮੈਂ ਤੇਰੀ ਛੱਪਰ ਛੰਨ ਛੁਹਾਈਆ। ਛੱਡਾਂ ਪੀਣੇ ਖਾਣੇ, ਮੁਫ਼ਤ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਨਾਮੇ ਕਿਹਾ ਤੂੰ ਬਾਢੀ ਬੜਾ ਸੋਹਣਾ ਤਰਖਾਣ, ਪ੍ਰਭੂ ਨਜ਼ਰੀ ਆਈਆ। ਸਚਖੰਡ ਦਾ ਭਗਵਾਨ, ਪਹਿਲਾ ਕਟੋਰਾ ਤੈਨੂੰ ਸਚਖੰਡ ਭੇਟ ਚੜ੍ਹਾਈਆ। ਫੇਰ ਆਵੇਂ ਵਿਚ ਜਹਾਨ, ਨਿਰਗੁਣ ਸਰਗੁਣ ਰੂਪ ਧਰਾਈਆ। ਇਹ ਭਗਤਾਂ ਦਾ ਦਾਨ, ਮੈਂ ਤੇਰੀ ਝੋਲੀ ਪਾਈਆ। ਤੀਜਾ ਹੋਰ ਸੁਣ ਫ਼ਰਮਾਨ, ਤੈਨੂੰ ਦਿਆਂ ਸੁਣਾਈਆ। ਜਿਸ ਵੇਲੇ ਫੇਰ ਜਾਵੇਂ ਉਤੇ ਅਸਮਾਨ, ਆਹ ਤੀਜਾ ਕਟੋਰਾ ਨਾਲ ਲੈ ਕੇ ਜਾਈਂ ਚਾਈਂ ਚਾਈਂਆ। ਅੱਗੋਂ ਹੱਸ ਕੇ ਕਿਹਾ ਮਿਹਰਵਾਨ, ਨਾਮੇ ਇਹ ਕੀ ਖੇਲ ਬਣਾਈਆ। ਨਾਮੇ ਕਿਹਾ ਤੂੰ ਭਗਤਾਂ ਦਾ ਮਹਿਮਾਨ, ਭਗਤ ਚਾਹੁੰਦੇ ਤੈਨੂੰ ਓਥੇ ਏਥੇ ਏਥੇ ਓਥੇ ਸਦਾ ਦੇਈਏ ਰਜਾਈਆ। ਪਰ ਏਹੋ ਦੁੱਖ ਸਾਡੇ ਕੋਲ ਕੋਈ ਦੇਣ ਵਾਲਾ ਨਹੀਂ ਦਾਨ, ਸਾਰੇ ਤੇਰੇ ਮੰਗਤੇ ਨਜ਼ਰੀ ਆਈਆ। ਜੇ ਤੂੰ ਕਿਰਪਾ ਕਰੇਂ ਸ੍ਰੀ ਭਗਵਾਨ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਆਵੇਂ ਵਿਚ ਜਹਾਨ, ਆਪਣਾ ਫੇਰਾ ਪਾਈਆ। ਫਿਰ ਭਗਤਾਂ ਲਈ ਸਭ ਤੋਂ ਵੱਖਰਾ ਲੈ ਕੇ ਆਵੀਂ ਦਾਨ,

ਜਿਹੜਾ ਤਿੰਨਾਂ ਲੋਕਾਂ ਵਿਚ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ।

ਮੁਹੰਮਦ ਨਬੀ ਬਣਨਾ ਕਿ ਰਸੂਲ, ਰਸੂਲੱਲਾਹ ਰਿਹਾ ਜਣਾਈਆ। ਕਿਸ ਨੂੰ ਕਰਨਾ ਕਬੂਲ, ਕਾਅਬਾ ਕਿ ਕਾਅਬੇ ਦਾ ਮਾਲਕ ਲੈਣਾ ਮਨਾਈਆ। ਕਿਹੜਾ ਮੰਨਣਾ ਦਸਤੂਰ, ਦਸਤ ਮਿਲੌਣਾ ਕਿ ਦਰਸ਼ਨ ਕਰਨਾ ਨੂਰ ਇਲਾਹੀਆ। ਇਕੋ ਸ਼ੁਕਰੀਏ ਵਿਚ ਹੋਣਾ ਮਸ਼ਕੂਰ, ਕਿਸ ਮੁਸ਼ਕਲ ਵਿਚ ਧਿਆਨ ਲਗਾਈਆ। ਜ਼ਰਾ ਨਿਗਾਹ ਮਾਰ ਵੇਖ ਦੂਰ, ਦੁਰਾਡੀ ਅੱਖ ਖੁਲ੍ਹਾਈਆ। ਸੂਲੀ ਚੜ੍ਹਦਾ ਵੇਖ ਮਨਸੂਰ, ਤਬਰੇਜ਼ ਖੱਲ ਲੁਹਾਈਆ। ਮੁਹੰਮਦ ਕਿਹਾ ਮੈਨੂੰ ਮਨਜ਼ੂਰ, ਮਨਜ਼ੂਰੀ ਵਿਚ ਸੀਸ ਝੁਕਾਈਆ। ਮੈਂ ਤੇਰਾ ਬਰਦਾ ਮਜ਼ਦੂਰ, ਚਾਕਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਮੁਹੰਮਦ ਕਿਹੜੀ ਕਰੇਂ ਇਬਾਦਤ, ਅੱਵਲ ਦੇ ਜਣਾਈਆ। ਮੁਹੰਮਦ ਕਿਹਾ ਜਿਹੜੀ ਪਾਵੇਂ ਆਦਤ, ਓਹੋ ਰਾਹ ਵਖਾਈਆ। ਜਿਹੜਾ ਬਣਾਵੇਂ ਤਾਲਬ, ਓਹੋ ਕਰਾਂ ਪੜ੍ਹਾਈਆ। ਤੂੰ ਸਾਹਿਬ ਇਕੋ ਮਾਲਕ, ਤੇਰੀ ਬੇਪਰਵਾਹੀਆ। ਮੈਂ ਨੰਨ੍ਹਾ ਤੇਰਾ ਬਾਲਕ, ਨੂਰ ਵਿਚ ਰੁਸ਼ਨਾਈਆ। ਮੈਨੂੰ ਐੈਂ ਦਿਸਦਾ ਸਦੀ ਚੌਧਵੀਂ ਸਭ ਦੇ ਮੱਥੇ ਲੱਗਣੀ ਕਾਲਖ, ਟਿੱਕਾ ਸਾਫ਼ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਮੁਹੰਮਦ ਆਹ ਲੈ ਬੰਨ੍ਹ ਲਾ ਮੌਲੀ ਤੰਦ, ਤੈਨੂੰ ਦਿਆਂ ਸਮਝਾਈਆ। ਓਨਾਂ ਚਿਰ ਤੇਰਾ ਚਮਕਦਾ ਰਹੇ ਚੰਦ, ਲੋਕਮਾਤ ਹੋਏ ਰੁਸ਼ਨਾਈਆ। ਜਿਸ ਵੇਲੇ ਅਮਾਮ ਬਣ ਕੇ ਆਵਾਂ ਤੇ ਸਾਰਿਆਂ ਦਾ ਲੇਖਾ ਹੋ ਜਾਏ ਬੰਦ, ਪਿਛਲੀ ਬੰਦਗੀ ਦੀ ਲੋੜ ਰਹੇ ਨਾ ਰਾਈਆ। ਸਭ ਦੀ ਬਦਲ ਦੇਵਾਂ ਕੰਡ, ਮੁਖ ਮੁਖ ਨਾਲੋਂ ਭਵਾਈਆ। ਇਕ ਸੁਣਾਵਾਂ ਛੰਦ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਲਾਹੀਆ। ਮੁਹੰਮਦ ਕਿਹਾ ਉਹ ਕਿਹੜਾ ਵੇਲਾ ਹੋਵੇ ਜਗਤ, ਸਚ ਦੇਣਾ ਦਰਸਾਈਆ। ਪਰਵਰਦਿਗਾਰ ਕਿਹਾ ਜਿਸ ਵੇਲੇ ਸਭ ਦੀ ਖਿੱਚਾਂ ਸ਼ਕਤ, ਤਾਕਤ ਰਹਿਣ ਕੋਇ ਨਾ ਪਾਈਆ। ਨੂਰ ਅਲਾਹੀ ਹੋ ਕੇ ਆਵਾਂ ਫ਼ਰਸ਼, ਅਰਸ਼ ਵੇਖ ਵਖਾਈਆ। ਸੂਫ਼ੀਆਂ ਉਤੇ ਕਰਾਂ ਤਰਸ, ਭਗਤਾਂ ਨਾਲ ਮਿਲਾਈਆ। ਮੁਹੰਮਦਾ ਤੇਰੀ ਮੇਰੀ ਪੱਕੀ ਹੋ ਗਈ ਸ਼ਰਤ, ਤੇਰੇ ਵਾਲਾ ਗਾਨਾ ਫੇਰ ਭਗਤਾਂ ਦੇਵਾਂ ਬੰਧਾਈਆ। ਅੱਲਾ ਆਪਣਿਆਂ ਬੰਦਿਆਂ ਵਿਚ ਕਦੇ ਨਾ ਪਾਵੇ ਫ਼ਰਕ, ਫ਼ਿਰਕੇਦਾਰੀ ਦਿਆਂ ਗਵਾਈਆ। ਹੁਣ ਮਗ਼ਰਬ ਤੇ ਫੇਰ ਸ਼ਰਕ, ਮਸ਼ਰਕ ਮੁਸਤਫ਼ਾ ਸਾਰੇ ਵੇਖ ਵਖਾਈਆ। ਸਭ ਦੀ ਮਾਣ ਵਡਿਆਈ ਹੋਣੀ ਗ਼ਰਕ, ਗ਼ਰੂਬ ਆਫ਼ਤਾਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਅੱਲਾ ਦਾ ਮੌਲੀ ਤੰਦ, ਮੁਹੰਮਦ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਵਿਚ ਰਖਸ਼ਿਸ਼, ਰਹਿਮਤ ਆਪਣੇ ਨਾਲ ਰਖਾਈਆ। ਆ ਬ੍ਰਹਮੇ ਵੇਖ ਆਪਣੀ ਕੌਲੀ, ਕਵਲ ਫੁੱਲ ਰਹੇ ਮੁਰਝਾਈਆ। ਸਭ ਦੀ ਸੁੱਕਣ ਲੱਗੀ ਬੌਲੀ, ਜੌਹੜ ਤਾਲਾਬ ਰਹੇ ਕੁਰਲਾਈਆ। ਚਾਰੇ ਖਾਣੀ ਪਾਵੇ ਰੌਲੀ, ਰੋ ਰੋ ਨੀਰ ਵਹਾਈਆ। ਧੀਰਜ ਮਿਲੇ ਨਾ ਕੋਇ ਧੌਲੀ, ਧਰਨੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਰਿਹਾ ਚੁਕਾਈਆ। ਕੌਲੀ ਕਹੇ ਜਿਸ ਵੇਲੇ ਮੁਹੰਮਦ ਨੇ ਪਹਿਲੇ ਪੜ੍ਹੀ ਕਲਾਮ, ਕਲਮਾ ਅੰਦਰੇ ਅੰਦਰ ਸੁਣ ਕੇ ਖ਼ੁਸ਼ੀ ਮਨਾਈਆ। ਹੱਕ ਦਾ ਜਾਣਿਆ ਪੈਗ਼ਾਮ, ਆਵਾਜ਼ ਇਕ ਅਲਾਈਆ। ਤੱਕਿਆ ਵੱਲ ਅਸਮਾਨ, ਅੱਖਾਂ ਅੱਖ ਉਠਾਈਆ। ਬਦਲਦਾ ਵੇਖਿਆ ਨਜ਼ਾਮ, ਦੋ ਜਹਾਨ ਦੁਹਾਈਆ। ਝਗੜਾ ਪਿਆ ਇਸਲਾਮ, ਅਸਲ ਵਸਲ ਨਾ ਕੋਇ ਕਰਾਈਆ। ਬਰਦੇ ਹੋਏ ਹੈਰਾਨ, ਗ਼ੁਲਾਮ ਭੱਜਣ ਵਾਹੋ ਦਾਹੀਆ। ਖ਼ੁਦਾ ਕਿਹਾ ਮੁਹੰਮਦ ਆਪਣੀ ਕਾਇਆ ਕੌਲੀ ਵਿਚ ਮੇਰੀ ਕਰ ਪਹਿਚਾਨ,

ਜਿਸ ਵਿਚ ਆਪਣੇ ਪ੍ਰੇਮ ਦਾ ਫੁੱਲ ਅਨਮੁੱਲ ਦਿਤਾ ਟਿਕਾਈਆ। ਮੁਹੰਮਦ ਕਰ ਕੇ ਸਲਾਮ, ਸੱਯਦੇ ਵਿਚ ਸੀਸ ਦਿਤਾ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਨਾਲ ਤਰਾਈਆ। ਕੌਲੀ ਕਹੇ ਮੇਰਾ ਸਭ ਤੋਂ ਛੋਟਾ ਰਕਬਾ, ਅਰਜ਼ ਤੂਲ ਸਮਝ ਕੋਇ ਨਾ ਪਾਈਆ। ਮੈਂ ਵਸਾਵਾਂ ਕਾਇਆ ਦੇ ਅੰਦਰ ਇਕ ਕਸਬਾ, ਸਭ ਕੁਛ ਓਸੇ ਵਿਚ ਟਿਕਾਈਆ। ਮੇਰੇ ਵਿਚ ਵੱਡਾ ਗੁਣ ਤੇ ਵੱਡਾ ਵਸਫ਼ਾ, ਕਾਬਲੀਅਤ ਵਿਚ ਵੱਡੀ ਨਜ਼ਰੀ ਆਈਆ। ਭਗਤੋ ਸੰਤੋ ਗੁਰਮੁਖੋ ਗੁਰਸਿੱਖੋ ਪ੍ਰਭ ਨੂੰ ਆਪਣੇ ਨਾਮ ਵਰਤੌਣ ਦਾ ਬੜਾ ਸਰਫ਼ਾ, ਗੁਰ ਅਵਤਾਰ ਪੈਗ਼ੰਬਰਾਂ ਨੂੰ ਨਿੱਕੀ ਜਿਹੀ ਕੌਲੀ ਦਾ ਜਾਮ ਪਿਆਈਆ। ਅੱਗੇ ਪਾ ਕੇ ਆਪਣੇ ਨਾਮ ਦਾ ਪਰਚਾ, ਪਰਾਚੀਨ ਦੇ ਵਿਛੜਿਆਂ ਤੋਂ ਸਵਾਲ ਰਿਹਾ ਕਢਾਈਆ। ਕਿਸੇ ਨੂੰ ਸਤਿਜੁਗ ਕਿਸੇ ਨੂੰ ਤਰੇਤਾ ਕਿਸੇ ਨੂੰ ਦਵਾਪਰ ਕਿਸੇ ਨੂੰ ਕਲਜੁਗ ਕਿਸੇ ਨੂੰ ਚੌਦਾਂ ਸਦੀਆਂ ਦਾ ਦਿਤਾ ਖ਼ਰਚਾ, ਅੱਗੋਂ ਖਾਲੀ ਸਾਰੇ ਦਿੱਤੇ ਕਰਾਈਆ। ਸਚਖੰਡ ਵਿਚ ਸਾਰੇ ਬਹਿ ਕੇ ਕਰਦੇ ਚਰਚਾ, ਚਰਚਾਂ ਵਿਚ ਨਜ਼ਰ ਕੋਇ ਨਾ ਆਈਆ। ਖੌਰੇ ਕੇਹੋ ਜਿਹਾ ਚੜ੍ਹਨਾ ਅੱਗੇ ਬਰਸਾ, ਸਾਡੀ ਬਰਸੀ ਭੁੱਲੇ ਜਗਤ ਲੋਕਾਈਆ। ਔਹ ਵੇਖੋ ਭਗਤਾਂ ਦੇ ਉਤੇ ਕਿਹੜੀ ਕਰਦਾ ਵਰਸ਼ਾ, ਕਵਣ ਮੇਘ ਵਰਸਾਈਆ। ਗੋਬਿੰਦ ਕਿਹਾ ਖ਼ਬਰਦਾਰ ਇਹ ਉਹ ਜਿਹੜੇ ਵਿਛੜੇ ਸਰਸਾ, ਗੁਰ ਅਵਤਾਰ ਪੈਗ਼ੰਬਰ ਅੱਖ ਨਾ ਕੋਇ ਉਠਾਈਆ। ਮੇਰੇ ਕੋਲ ਸਭ ਦੀਆਂ ਫ਼ਰਦਾਂ, ਜੁਗ ਜਨਮ ਦੇ ਵਿਛੜੇ ਲਵਾਂ ਉਠਾਈਆ। ਮੇਰੇ ਕੋਲ ਵਿਛੋੜੇ ਦੀਆਂ ਦਰਦਾਂ, ਬਿਰਹੁ ਵਾਲੇ ਲਵਾਂ ਜਗਾਈਆ। ਜਿਨ੍ਹਾਂ ਦੀਆਂ ਜਨਮ ਜਨਮ ਦੀਆਂ ਅਰਜ਼ਾਂ, ਓਨ੍ਹਾਂ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਕੌਲੀ ਕਹੇ ਮੈਂ ਵੇਖਾਂ ਕਾਇਨਾਤ, ਦੀਨ ਦੁਨੀ ਫੋਲ ਫੁਲਾਈਆ। ਬਿਨਾ ਮੇਰੇ ਕਿਸੇ ਨੂੰ ਪ੍ਰਭ ਕਰੇ ਨਾ ਕੁਛ ਅਨਾਇਤ, ਵਸਤ ਝੋਲੀ ਨਾ ਕੋਇ ਟਿਕਾਈਆ। ਚਾਰ ਜੁਗ ਮੈਂ ਸਭ ਦੀ ਕਰਦੀ ਰਹੀ ਹਮਾਇਤ, ਹਮਸਾਜਨ ਹੋ ਕੇ ਸੇਵ ਕਮਾਈਆ। ਜਨ ਭਗਤੋ ਹੁਣ ਪਤਾ ਨਹੀਂ ਸ਼ਾਇਦ, ਪ੍ਰਭ ਆਪਣੀ ਰੀਤੀ ਦਿਤੀ ਬਦਲਾਈਆ। ਅੱਜ ਤੋਂ ਮੈਂ ਛੋਟੀ ਪਿਆਲੀ ਹੋ ਗਈ ਗ਼ਾਇਬ, ਜਿੰਨਾਂ ਚਾਹੇ ਤੁਹਾਨੂੰ ਅੰਮ੍ਰਿਤ ਰਸ ਦਏ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਚੜ੍ਹਾਈਆ।

ਜੁਗ ਫਿਰਦਿਆਂ ਫਿਰਦਿਆਂ ਆ ਗਿਆ ਉਹ ਟਿਕਾਣਾ, ਜਿਸ ਦੇ ਟਿੱਕੇ ਸਾਰੇ ਰਹੇ ਲਗਾਈਆ। ਲੱਭਦਿਆਂ ਲੱਭਦਿਆਂ ਮਿਲ ਗਿਆ ਉਹ ਘਰਾਨਾ, ਜਿਥੇ ਘਰਾਂ ਦੀ ਵੰਡ ਨਾ ਕੋਇ ਵੰਡਾਈਆ। ਚੜ੍ਹਦਿਆਂ ਚੜ੍ਹਦਿਆਂ ਮਿਲ ਗਿਆ ਉਹ ਬਬਾਣਾ, ਜੋ ਦੋ ਜਹਾਨ ਆਪਣੇ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਈਆ। ਜਨ ਭਗਤੋ ਰਵਦਾਸ ਦੀ ਉਹ ਬੌਲੀ, ਜੋ ਚਮੜਿਆਂ ਰੰਗ ਰੰਗਾਈਆ। ਜਿਥੇ ਪ੍ਰੇਮ ਦੀ ਹੋਵੇ ਬੌਹਣੀ, ਨੇਮ ਦਾ ਭੇਵ ਖੁਲ੍ਹਾਈਆ। ਸਭ ਦੀ ਲੇਖੇ ਲੱਗ ਜਾਏ ਆਉਣੀ, ਦੁਰਮਤ ਮੈਲ ਧਵਾਈਆ। ਕਾਇਆ ਅੰਦਰ ਹੋ ਜਾਏ ਰੌਣੀ, ਅੰਮ੍ਰਿਤ ਜਲ ਕਰੇ ਸਿੰਚਾਈਆ। ਮਨਸਾ ਪੂਰੀ ਹੋਵੇ ਭਾਉਣੀ, ਭਾਵਨਾ ਆਪਣੇ ਰੰਗ ਰੰਗਾਈਆ। ਜਿਸ ਨੇ ਉਜੜੀ ਵਸਤੀ ਸਭ ਦੀ ਵਸਾਉਣੀ, ਦਰ ਠਾਂਡਾ ਇਕ ਵਖਾਈਆ। ਕਲਜੁਗ ਰੈਣ ਨਾ ਰਹੇ ਡਰਾਉਣੀ, ਸਤਿਜੁਗ ਸਾਚਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਰਵਦਾਸ ਬੌਲੀ ਪ੍ਰਭ ਦਾ ਤਾਲਾਬ, ਤਾਰਨਹਾਰ ਇਕ ਅਖਵਾਈਆ। ਭਗਤ ਸੁਹੇਲੇ ਫੁੱਲ ਉਹ ਗੁਲਾਬ, ਜਿਹੜਾ ਗੁਲ ਆਪ ਖਿਲਾਈਆ। ਜਿਥੇ ਨਾਨਕ ਦੀ ਵੱਜੇ ਰਬਾਬ, ਬਿਨ ਤਾਲ ਸੁਰ ਸੁਣਾਈਆ। ਖੇਲ ਸੱਚੀ ਜਨਾਬ, ਹਰਿ ਕਰਤਾ ਆਪ ਵਖਾਈਆ। ਅਰਜਨ ਦੀ ਕਿਤਾਬ, ਕੁਤਬਖ਼ਾਨਿਆਂ ਬਾਹਰ ਟਿਕਾਈਆ। ਦੁੱਧ ਦੀ ਜਾਗ,

ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦੇਵੇ ਵਡਿਆਈਆ। ਬੌਲੀ ਕਹੇ ਮੇਰੇ ਪਾਣੀ ਦਾ ਨਹੀਂ ਕੋਈ ਨਾਪ, ਪੈਮਾਨਾ ਨਜ਼ਰ ਕੋਇ ਨਾ ਆਈਆ। ਮੇਰੇ ਅੰਦਰੇ ਕੋਟ ਉਤਰਨ ਪਾਪ, ਪਾਪਾਂ ਕਰਾਂ ਸਫ਼ਾਈਆ। ਮੈਂ ਸਦਾ ਸੁਣਦੀ ਇਕੋ ਦਾ ਜਾਪ, ਜੋ ਸੋਹੰ ਢੋਲਾ ਗਾਈਆ। ਅੰਤ ਸਭ ਨੂੰ ਜਾਵਾਂ ਆਖ, ਸੰਦੇਸਾ ਇਕ ਇਲਾਹੀਆ। ਚਾਰ ਜੁਗ ਦੇ ਪੂਰੇ ਹੋਣੇ ਭਵਿਖਤ ਵਾਕ, ਜੋ ਭਾਖਿਆ ਗੁਰ ਅਵਤਾਰ ਪੈਗ਼ੰਬਰ ਗਏ ਸੁਣਾਈਆ। ਜਨ ਭਗਤ ਹੋਏ ਨਾ ਕੋਇ ਉਦਾਸ, ਗ਼ਮੀ ਵਿਚ ਗ਼ਮ ਨਾ ਕੋਇ ਬਣਾਈਆ। ਪ੍ਰਭ ਦਾ ਖੇਲ ਤਮਾਸ਼, ਹੁਕਮੇ ਅੰਦਰ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹੋਣ ਨਾ ਦੇਵੇ ਨਿਰਾਸ, ਨਿਰਾਸਾ ਆਸਾ ਵਿਚ ਸਮਾਈਆ।

ਡੇੜ੍ਹ ਰੋਟੀ ਦਾ ਖਾਣਾ ਖਾਧਾ, ਖਾ ਖਾ ਖ਼ੁਸ਼ੀ ਮਨਾਈਆ। ਇਹ ਭਗਤ ਭਗਵਾਨ ਦਾ ਵਾਧਾ, ਇਕ ਦਾ ਅੱਧਾ ਅੱਧੇ ਦਾ ਇਕ ਦੋਹਾਂ ਦਾ ਡੇੜ੍ਹ ਸੋਭਾ ਪਾਈਆ। ਗੋਬਿੰਦ ਪਿਤਾ ਤੇ ਪੁਰਖ ਅਕਾਲ ਦਾਦਾ, ਦੋਹਾਂ ਦਾ ਰਿਜ਼ਕ ਮੁਕ ਕਦੇ ਨਾ ਜਾਈਆ। ਸਦਾ ਪ੍ਰੇਮ ਪਿਆਰ ਵਿਚ ਹੋਵੇ ਸਾਦਾ, ਬੁੱਧੀ ਸਾਦੀ ਦਏ ਬਣਾਈਆ। ਦੁਰਮਤ ਮੈਲ ਧੋਵੇ ਦਾਗ਼ਾ, ਦਲਿਦਰੀਆਂ ਦਲਿਦ੍ਰ ਗਵਾਈਆ। ਇਹ ਖਾਣਾ ਮੰਗਿਆ ਸੀ ਬਾਵਨ ਕੋਲੋਂ ਬਲ ਰਾਜਾ, ਭਗਤੀ ਵਿਚ ਭਗਤ ਹੋ ਕੇ ਧਿਆਨ ਲਗਾਈਆ। ਹੁਕਮ ਹੋਇਆ ਜਿਸ ਵੇਲੇ ਆਪਣਾ ਭਗਤ ਪਰਗਟਾਵਾਂ ਧੁਰ ਦਾ ਸਾਹਿਬਜ਼ਾਦਾ, ਵੰਸ ਬੰਸ ਇਕੋ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਇਹ ਰੋਟੀ ਨਹੀਂ ਡੇੜ੍ਹ ਫੁਲਕਾ, ਫਲ ਫੂਲ ਰਿਹਾ ਮਹਿਕਾਈਆ। ਪਾਰ ਉਤਾਰਾ ਹੋਵੇ ਓਸ ਕੁਲ ਕਾ, ਜਿਸ ਕੁਲ ਵਿਚ ਗੁਰਮੁਖ ਨਜ਼ਰੀ ਆਈਆ। ਲੱਖ ਚੁਰਾਸੀ ਕਦੇ ਨਾ ਰੁਲਦਾ, ਜੂਨੀ ਵਿਚ ਨਾ ਕੋਇ ਭਵਾਈਆ। ਕਿਸੇ ਸਵਾਦ ਨਹੀਂ ਮਾਨਣਾ ਬੁੱਲ ਦਾ, ਰਸਨਾ ਰਸ ਨਾ ਕੋਇ ਵਡਿਆਈਆ। ਸੋ ਭਗਤ ਜੋ ਪ੍ਰਭ ਦੇ ਹੁਕਮ ਅੰਦਰ ਤੁਲਦਾ, ਨਾਮ ਤਰਾਜ਼ੂ ਉਤੇ ਆਪਣਾ ਆਪ ਟਿਕਾਈਆ। ਇਹ ਭਾਂਡਾ ਭੱਜਣਾ ਸਭ ਦੀ ਕਾਇਆ ਚੁਲ੍ਹ ਦਾ, ਠੀਕਰ ਨਜ਼ਰ ਕੋਇ ਨਾ ਆਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਭਗਤਾਂ ਦਾ ਦਵਾਰਾ ਖੁਲ੍ਹਦਾ, ਭਗਵਨ ਹੋਵੇ ਆਪ ਸਹਾਈਆ। ਜਿਸ ਦਾ ਰਾਹ ਸੁਲਹਕਲ ਦਾ, ਮਾਰਗ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ।

ਹਰਿ ਸੰਗਤ ਤੇਰਾ ਪਰਸ਼ਾਦ, ਪਰਸ਼ਾਦਿਆਂ ਦਾ ਲਹਿਣਾ ਦਏ ਚੁਕਾਈਆ। ਤੁਹਾਡਾ ਪ੍ਰਭੂ ਆਦਿ, ਤੁਸੀਂ ਜੁਗ ਤੇ ਸਤਿਗੁਰੂ ਜੁਗਾਦਿ, ਬਿਨਾ ਜੁਗ ਤੋਂ ਜਗਤ ਨਾ ਕੋਇ ਵਡਿਆਈਆ। ਤੁਸੀਂ ਪ੍ਰਭੂ ਦੇ ਪੁੱਤਰ ਤੁਸੀਂ ਦਾਮਾਦ, ਤੇ ਪੁੱਤਰ ਧੀ ਇਕੋ ਰੰਗ ਵਖਾਈਆ। ਤੁਸੀਂ ਓਸ ਦੇ ਸੰਤ ਤੁਸੀਂ ਓਸ ਦੇ ਸਾਧ, ਬਿਨਾ ਤੁਹਾਡੇ ਨਾਦ ਨਾ ਕਿਤੇ ਵਜਾਈਆ। ਤੁਸੀਂ ਸੁੱਤੇ ਤੇ ਤੁਸੀਂ ਪਏ ਜਾਗ, ਜਗਾਵਣ ਵਾਲਾ ਤੁਹਾਨੂੰ ਰਿਹਾ ਉਠਾਈਆ। ਅੱਜ ਤੋਂ ਤੁਸੀਂ ਨਹੀਂ ਰਹੇ ਕਾਗ, ਕਾਗੋਂ ਹੰਸ ਬਣਾਈਆ। ਸ੍ਰਿਸ਼ਟੀ ਵਿਚ ਤੁਹਾਡਾ ਜਗੇ ਚਰਾਗ਼, ਤੇਲ ਬਾਤੀ ਪ੍ਰਭੂ ਆਪੇ ਵਿਚ ਟਿਕਾਈਆ। ਤੂੰ ਮੇਰਾ ਮੈਂ ਤੇਰਾ ਇਹੋ ਪੱਕਾ ਰਹੇ ਸਾਕ, ਦੂਜਾ ਨਾਤਾ ਨਾ ਕੋਇ ਬਣਾਈਆ। ਤੁਸੀਂ ਭਗਤ ਤੇ ਪ੍ਰਭੂ ਤੁਹਾਡਾ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਤੁਸੀਂ ਆਤਮਾ ਤੇ ਉਹ ਤੁਹਾਡੀ ਤੱਤਾਂ ਵਾਲੀ ਖ਼ਾਕ, ਅੱਠੇ ਪਹਿਰ ਪੜਦਾ ਰਿਹਾ ਪਾਈਆ। ਜੇ ਇਕ ਮੰਨ ਲਓ ਬਾਤ, ਬਾਤਨ ਹੋਵੇ ਰੁਸ਼ਨਾਈਆ। ਸਾਰੇ ਸਮਝੋ ਇਕ ਨੂੰ ਬਾਪ, ਦੂਜੀ ਜਨਮ ਵਾਲੀ ਨਾ ਕੋਇ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਪਰਸ਼ਾਦ ਕਹੇ ਮੈਂ ਸਭ ਨੂੰ ਕੀਤਾ ਇਕੱਠਾ, ਪ੍ਰੀਤੀ ਅੰਦਰ ਮੇਲ ਮਿਲਾਈਆ। ਕਿਉਂ ਟੈਂਕੇ ਅੱਗੇ ਲੱਗਾ ਠੱਠਾ, ਪ੍ਰਭ ਨੂੰ ਸਾਰੇ ਕਰਦੇ ਠੱਠਾ, ਠੱਠੇ ਦਾ ਠਾਕਰ ਨਜ਼ਰ ਕਿਸੇ ਨਾ ਆਈਆ। ਜੇ ਕੋਈ ਵੇਖੇ ਲੰਮਾ ਉਚਾ ਜਾਂ ਕੋਈ ਤੱਕੇ ਗੱਠਾ, ਨਿੱਕਿਆਂ ਤੋਂ ਨਿੱਕਾ ਵੇਖਣ ਕੋਇ ਨਾ ਪਾਈਆ। ਜਿਸ ਗੁਰ ਅਵਤਾਰ ਪੈਗ਼ੰਬਰਾਂ ਤੋਂ ਸ੍ਰਿਸ਼ਟੀ ਵਿਚ ਪਵਾਇਆ ਰੱਟਾ, ਰਿਟਨ ਵਿਚ ਆਪਣਾ ਨਾਮ ਸਮਝਾਈਆ। ਤੇ ਜੇ ਆਦਿ ਤੋਂ ਅੰਤ ਤਕ ਇਕੋ ਦੱਸ ਦੇਂਦਾ ਆਪਣੇ ਨਾਮ ਦਾ ਟੱਪਾ, ਫੇਰ ਟਿੱਪੀ ਬਿੰਦੀ ਦੀ ਲੋੜ ਰਹਿੰਦੀ ਨਾ ਰਾਈਆ। ਸਚਖੰਡ ਬਹਿ ਕੇ ਗੁਰ ਅਵਤਾਰ ਪੈਗ਼ੰਬਰਾਂ ਉਤੇ ਲੋਕਮਾਤ ਰਖਦਾ ਰਿਹਾ ਛੱਪਾ, ਹੁਕਮ ਵਿਚ ਡਰਾਈਆ। ਪੱਚੀ ਅੱਖਰ ਬਣਾ ਕੇ ਪੱਚੀ ਪਰਕਿਰਤੀ ਵੰਡ ਵੰਡਾ ਕੇ ਸਭ ਤੋਂ ਅਖ਼ੀਰ ਛੱਬੀਆਂ ਬਣਾਇਆ ਪੱਪਾ, ਪੱਪੇ ਵਿਚ ਪੂਰਨ ਦਿਤਾ ਸਮਾਈਆ। ਜਿਸ ਨੇ ਫੱਫਾ ਬਣ ਸਭ ਦਾ ਮਾਰਨਾ ਫੱਕਾ, ਬੱਬਾ ਬੱਕਰੇ ਖਾਣ ਵਾਲਾ ਰਹਿਣ ਕੋਇ ਨਾ ਪਾਈਆ। ਭੱਬਾ ਹੋ ਕੇ ਭਿਅੰਕਰ ਦੇਵੇ ਧੱਕਾ, ਮੱਮਾ ਮਛਲੀਆਂ ਜਲਾਂ ਵਿਚ ਤਰਾਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਯੱਯੇ ਦਾ ਬਣਾ ਕੇ ਯੱਕਾ, ਰਾਰਾ ਰੇਲ ਉਤੇ ਚੜ੍ਹਾਈਆ। ਆਉਂਦੇ ਗਏ ਕੋਟਨ ਵਾਰ ਲੱਖਾਂ, ਲੱਲਾ ਲੇਖ ਦਏ ਸਮਝਾਈਆ। ਵਾਵਾ ਵਤਨ ਵਾਲਾ ਬੇਵਤਨ ਹੋ ਕੇ ਕੋਈ ਨਾ ਬਣਿਆ ਪੱਕਾ, ਜੋ ਆਇਆ ਸੋ ਗਿਆ ਪੰਧ ਮੁਕਾਈਆ। ੜਾੜਾ ਕਹੇ ਹੁਣ ੜਾੜ ਮੇਟੇ ਪ੍ਰਭ ਬਣ ਕੇ ਸਿੱਧਾ ਜੱਟਾ, ਜਟਾ ਜੂਟ ਧਾਰੀ ਨਜ਼ਰ ਕੋਇ ਨਾ ਆਈਆ। ਸਭ ਦੀ ਅੱਖੀਂ ਪਾ ਕੇ ਘੱਟਾ, ਆਪਣਾ ਖੇਲ ਖਿਲਾਈਆ। ਸਵਾਲ ਵਿਚ ਆਪਣਾ ਸਮਝਾਇਆ ਨਹੀਂ ਕਿਸੇ ਬਟਾ, ਇਸ਼ਾਰੀਏ ਕਸਰ ਸਾਰੇ ਦਿਤੇ ਉਡਾਈਆ। ਆਪਣੇ ਨਾਂ ਨੂੰ ਲੱਗਣ ਦੇਵੇ ਕਦੇ ਨਾ ਵੱਟਾ, ਵਟਾਂਦਰੇ ਵਿਚ ਗੁਰ ਅਵਤਾਰ ਪੈਗ਼ੰਬਰ ਸਾਰੇ ਦਏ ਬਦਲਾਈਆ। ਸਭ ਦਾ ਲੇਖਾ ਕਰ ਕੇ ਪੂਰਾ ਪਟੇਦਾਰੀ ਦਾ ਪੱਟਾ, ਸਦੀ ਚੌਧਵੀਂ ਪੰਧ ਮੁਕਾਈਆ। ਪਰਸ਼ਾਦ ਕਹੇ ਗੁਰਮੁਖੋ ਜ਼ਰੂਰ ਤੁਹਾਨੂੰ ਪਾਲਾ ਲੱਗਦਾ ਹੋਊਗਾ ਠੱਕਾ, ਸਾਰੇ ਲੇਫਾਂ ਤਲਾਈਆਂ ਵੱਲ ਵੇਖ ਵਖਾਈਆ। ਇਹ ਵੀ ਵਾਅਦਾ ਸੀ ਪਿਛਲਾ ਪੂਰਾ ਪੱਕਾ, ਜਿਸ ਕਾਰਨ ਪੂਰ ਕਰਾਈਆ। ਜੇ ਤੁਹਾਨੂੰ ਸਰਦੀ ਤੇ ਮੈਂ ਪਿੰਡਾ ਕਰ ਲਵਾਂ ਨੰਗਾ, ਨੰਗਾ ਹੋ ਕੇ ਖੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪਰਸ਼ਾਦ ਕਹੇ ਮੈਨੂੰ ਦਿਓ ਵਰਤ, ਵਰਤਮਾਨ ਵੇਖ ਵਖਾਈਆ। ਜੇ ਪ੍ਰਭੂ ਆਇਉਂ ਪਰਤ, ਪਤਿਪਰਮੇਸ਼ਵਰ ਹੋ ਸਹਾਈਆ। ਲੇਖਾ ਚੁਕਾ ਉਤੇ ਧਰਤ, ਧਰਨੀ ਧਵਲ ਧੌਲ ਤੇਰੀ ਓਟ ਤਕਾਈਆ। ਸਾਰਿਆਂ ਦੀ ਪੂਰੀ ਕਰ ਕੇ ਸ਼ਰਤ, ਸ਼ਰੀਅਤ ਤੋਂ ਬਾਹਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਹਿਮਤ ਵਿਚ ਕਰੇ ਤਰਸ, ਸਦਾ ਸਦਾ ਸਦ ਸਿਰ ਆਪਣਾ ਹੱਥ ਰਖਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ੩ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਗੋਬਿੰਦ ਕਹੇ ਪ੍ਰਭ ਤੇਰੀ ਵੇਖੀ ਰਸਮ, ਰਸੀਆ ਹੋ ਕੇ ਖੋਜ ਖੁਜਾਈਆ। ਸਚ ਸੌਗੰਦ ਖਾਧੀ ਕਸਮ, ਇਕਰਾਰ ਤੇਰਾ ਚੇਤੇ ਆਈਆ। ਮਾਟੀ ਖ਼ਾਕ ਵੇਖ ਭਸਮ, ਜੋ ਭਾਂਡਾ ਭਰਮ ਭੌ ਭੰਨਾਈਆ। ਨਿਗਾਹ ਮਾਰ ਅਗੰਮੇ ਨੂਰੇ ਚਸ਼ਮ, ਪੜਦਾ ਓਹਲਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਚਰਨ ਵਸਣ, ਸੀਸ ਜਗਦੀਸ ਇਕ ਝੁਕਾਈਆ। ਹੁਕਮੇ ਅੰਦਰ ਜੁਗ ਚੌਕੜੀ ਨੱਸਣ, ਭੱਜਣ ਵਾਹੋ ਦਾਹੀਆ। ਧੁਰ ਸੰਦੇਸਾ ਮਾਤ ਦੱਸਣ, ਕਲਮਾ ਨਾਮ ਸਿਫ਼ਤ ਸਾਲਾਹੀਆ। ਅੰਤਮ ਸਭ ਦੀ ਪੈਜ ਆਵੇ ਰੱਖਣ, ਨਿਰਗੁਣ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਗੋਬਿੰਦ ਕਹੇ ਮੈਂ ਵੇਖਿਆ ਤੇਰਾ ਰਿਵਾਜ, ਜੁਗ ਚੌਕੜੀ ਭੇਵ ਖੁਲ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਤੱਕੀ ਸਮਾਜ, ਇਸ਼ਟੀ ਵੰਡ ਵੰਡਾਈਆ। ਪੈਗ਼ੰਬਰ ਤੇਰੇ ਮੁਹਤਾਜ, ਅਵਤਾਰ ਝੋਲੀਆਂ ਡਾਹੀਆ। ਨਿਰਗੁਣ ਤੇਰਾ ਕਾਜ, ਸਰਗੁਣ ਜੋੜ ਜੁੜਾਈਆ। ਦੋ ਜਹਾਨਾਂ ਸੀਸ ਦਿਸੇ ਕਿਸੇ ਨਾ ਤਾਜ, ਹੁਕਮਰਾਨ ਹੁਕਮ ਨਾ ਕੋਇ ਮਨਾਈਆ। ਕਲਜੁਗ ਅੰਤ ਸਭ ਦਾ ਬੇੜਾ ਡੁਬਦਾ ਦਿਸੇ ਜਹਾਜ਼, ਪਾਰ ਕਿਨਾਰਾ ਨਾ ਕੋਇ ਵਖਾਈਆ। ਇਕ ਬੇਨੰਤੀ ਕਰਾਂ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਭੇਵ ਖੋਲ੍ਹ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਸਾਚਾ ਦਿਸੇ ਕੋਈ ਨਾ ਸਾਧ, ਸਾਧਨਾ ਸਿੱਧ ਨਾ ਕੋਇ ਵਖਾਈਆ। ਰਸਨਾ ਜਿਹਵਾ ਸਾਰੇ ਤੈਨੂੰ ਰਹੇ ਆਰਾਧ, ਹਿਰਦੇ ਅੰਦਰ ਦਰਸ ਕੋਇ ਨਾ ਪਾਈਆ। ਦੀਨ ਦੁਨੀਆ ਹੋਈ ਬੇਇਲਾਜ, ਨਾਮ ਦਾਰੂ ਮੁਖ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੋਬਿੰਦ ਕਹੇ ਵੇਖ ਆਪਣੀ ਰੀਤੀ, ਜੁਗ ਚੌਕੜੀ ਧਿਆਨ ਲਗਾਈਆ। ਅੰਤਮ ਤੇਰੀ ਸਦੀ ਬੀਤੀ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਮੇਰਾ ਲੇਖੇ ਲਾ ਖ਼ੂਨ ਕੱਢਿਆ ਚੀਚੀ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਗੁਰਮੁਖ ਭਗਤ ਸੁਹੇਲੇ ਧਰਮ ਦੀ ਇਕ ਬਗ਼ੀਚੀ, ਬਾਗ਼ਬਾਨ ਹੋ ਕੇ ਵੇਖ ਵਖਾਈਆ। ਦੂਰ ਦੁਰਾਡੇ ਵਸ ਨਜ਼ਦੀਕੀ, ਨੇਰਨ ਨੇਰਾ ਨਜ਼ਰੀ ਆਈਆ। ਸ਼ਰਅ ਤੋੜ ਜਗਤ ਸ਼ਰੀਕੀ, ਲਾਸ਼ਰੀਕ ਆਪਣੀ ਅੱਖ ਖੁਲ੍ਹਾਈਆ। ਤੇਰੇ ਵਿਚ ਇਕ ਤੌਫ਼ੀਕੀ, ਰਹਿਮਤ ਸਭ ਦੇ ਉਤੇ ਕਮਾਈਆ। ਪਿਛਲੀ ਬਦਲ ਸਰਬ ਤਵਾਰੀਖੀ, ਤਾਰੀਖ ਇਕ ਦ੍ਰਿੜਾਈਆ। ਦਰ ਦਰਵੇਸ਼ ਮੰਗਣ ਭੀਖੀ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੋਬਿੰਦ ਕਹੇ ਮੈਂ ਤੇਰਾ ਤੱਕਿਆ ਬਿਵਹਾਰ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਸਾਚਾ ਦਿਸੇ ਨਾ ਕੋਇ ਮਿੱਤਰ ਪਿਆਰ, ਮਾਇਆ ਮਮਤਾ ਮੋਹ ਹਲਕਾਈਆ। ਸਚ ਸੰਦੇਸ਼ਾ ਦੇ ਅਗੰਮੀ ਧਾਰ, ਧੁਰ ਦਾ ਹੁਕਮ ਇਕ ਪਰਗਟਾਈਆ। ਭਵਿਖਤਾਂ ਵਾਲਾ ਲੇਖਾ ਮੁਕੇ ਵਿਚ ਸੰਸਾਰ, ਸੰਸੇ ਸਭ ਦੇ ਦੂਰ ਕਰਾਈਆ। ਤੇਰੀ ਇਕ ਸੁਣੇ ਗੁਫ਼ਤਾਰ, ਦੂਜਾ ਰਾਗ ਨਾ ਕੋਇ ਅਲਾਈਆ। ਦਰ ਵਖਾ ਸੱਚਾ ਦਰਬਾਰ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਹਉਂ ਮਾਂਗਤ ਦਰ ਭਿਖਾਰ, ਜਗਦੀਸ ਸੀਸ ਨਿਵਾਈਆ। ਤੇਰਾ ਲੇਖਾ ਕਾਗਦ ਕਲਮ ਨਾ ਲਿਖਣਹਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਨਾਨਕ ਨਿਰਗੁਣ ਤੇਰੇ ਪ੍ਰੇਮ ਦੀ ਵਜਾਏ ਇਕ ਸਤਾਰ, ਰਬਾਬ ਰੱਬੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਗੋਬਿੰਦ ਕਹੇ ਤੇਰਾ ਵੇਖਿਆ ਘਾਟ ਪਤਣ, ਕਿਨਾਰਾ ਸੋਭਾ ਪਾਈਆ। ਜੁਗ ਚੌਕੜੀ ਸਾਰੇ ਕਰਦੇ ਗਏ ਯਤਨ, ਯਥਾਰਥ ਤੇਰੀ ਸੇਵ ਕਮਾਈਆ। ਦੁਨੀਆ ਵੇਖਦੇ ਗਏ ਬੇਵਤਨ, ਤੇਰਾ ਵਤਨ ਨਜ਼ਰ ਕਿਸੇ ਨਾ ਆਈਆ। ਧੰਨ ਭਾਗ ਜੇ ਕਲਜੁਗ ਅੰਤਮ ਆਇਉਂ ਪੈਜ ਰੱਖਣ, ਨਿਰਗੁਣ ਹੋ ਕੇ ਫੇਰਾ ਪਾਈਆ। ਸਚ ਦਵਾਰ ਦਾ ਦਿਤਾ ਭਜਨ, ਬੰਦਗੀ ਇਕੋ ਇਕ ਦਰਸਾਈਆ। ਲੱਖ ਚੁਰਾਸੀ ਤੋਲ ਕੇ ਵਜ਼ਨ, ਭਗਤ ਸੁਹੇਲੇ ਲਏ ਉਠਾਈਆ। ਜਿਨ੍ਹਾਂ ਦੇ ਨੇੜ ਨਾ ਆਵੇ ਅਜ਼ਲ, ਭੈ ਭੌ ਨਾ ਕੋਇ ਰਖਾਈਆ। ਓਨ੍ਹਾਂ ਦੀ ਪੂਰੀ ਕਰਦੇ ਮਜ਼ਲ, ਪੈਂਡਾ ਅਗਲਾ ਦੇ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸਾਚੀ ਗਾਉਂਦੇ ਗ਼ਜ਼ਲ, ਗ਼ਰਜ਼ ਸਭ ਦੀ ਵੇਖ ਵਖਾਈਆ। ਮਨ ਵਿਕਾਰ ਕੂੜੀ ਕਿਰਿਆ ਕਰਦੇ ਕਤਲ, ਨਾਮ ਖੰਡਾ ਇਕ ਚਮਕਾਈਆ। ਕੁਝ ਲੇਖਾ ਵੇਖਾਂ ਦੱਖਣ, ਨਦੇੜ, ਅਧੇੜ ਛੇੜ ਜਗਤ ਵਾਲੀ ਛਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇਣਾ ਰੰਗਾਈਆ। ਗੋਬਿੰਦ ਕਹੇ ਮੈਂ ਵੇਖਾਂ ਤੇਰਾ ਰੰਗ, ਰੰਗ ਰੰਗੀਲਾ ਸੋਹਣਾ ਭਾਈਆ। ਸਚ ਸੁਹੰਜਣਾ ਤੇਰਾ ਪਲੰਘ, ਪਾਰਬ੍ਰਹਮ ਨਜ਼ਰੀ ਆਈਆ। ਨਾਮ ਨਿਧਾਨ ਤੇਰਾ ਮਰਦੰਗ, ਦੋ ਜਹਾਨ ਕਰੇ ਸ਼ਨਵਾਈਆ। ਜੁਗ ਚੌਕੜੀ ਗਏ ਲੰਘ, ਗੁਰ ਅਵਤਾਰ ਪੈਗ਼ੰਬਰ ਤੇਰਾ ਰਾਹ ਤਕਾਈਆ। ਸ਼ਾਸਤਰ ਸਿਮਰਤ

ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪਾਵੇ ਡੰਡ, ਡੰਡਾਵਤ ਵਿਚ ਤੈਨੂੰ ਸੀਸ ਨਿਵਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਨੇਤਰ ਨੀਰ ਵਹਾਵੇ ਜਮਨਾ ਸੁਰਸਤੀ ਗੋਦਾਵਰੀ ਗੰਗ, ਗਹਿਰ ਗੰਭੀਰ ਤੇਰੀ ਓਟ ਤਕਾਈਆ। ਸਾਚਾ ਦੇ ਇਕ ਅਨੰਦ, ਜੋ ਪੁਰੀ ਅਨੰਦ ਵਿਚੋਂ ਅਨੰਦ ਮੇਰੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਪ੍ਰਭੂ ਮੇਰਾ ਜੰਗ ਤੇਰਾ ਜਿਦਾਲ, ਮਸੀਹ ਵਸੀਅ ਮੁਹੰਮਦ ਰਬੀਅ ਵਿਚ ਧਿਆਨ ਲਗਾਈਆ। ਜਮਾਦ ਉਲਸਾਨੀ ਤੇਰਾ ਖ਼ਿਆਲ, ਖ਼ੈਰਖ਼ਾਹ ਤੇਰੀ ਵਡ ਵਡਿਆਈਆ। ਰਮਜ਼ਾਨ ਸਮਝੇ ਨਾ ਕੋਇ ਨਿਸ਼ਾਨ, ਨਿਸ਼ਾਨੇ ਸਾਰੇ ਗਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਜਿਦਾਲ ਦਾ ਖੇਲ ਕਰ ਜਦੀਦ, ਯਦੀ ਆਪਣਾ ਹੁਕਮ ਚਲਾਈਆ। ਪੜਦਾ ਲਾਹ ਸ਼ੁਨੀਦ, ਗੁਫ਼ਤ ਰਾਗ ਸੁਣਾਈਆ। ਤੇਰਾ ਹੁਕਮ ਹੋਵੇ ਸ਼ਦੀਦ, ਸ਼ਹਾਦਤ ਦੀ ਲੋੜ ਰਹੇ ਨਾ ਰਾਈਆ। ਮੇਰੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਦੀ ਰੱਖੀ ਉਹ ਰਸੀਦ, ਜਿਸ ਵਿਚ ਹੁਕਮਨਾਮੇ ਸਭ ਨੂੰ ਦਿਤੇ ਸੁਣਾਈਆ। ਕਲਮਿਆਂ ਵਿਚ ਕੀਤੀ ਤਮਹੀਦ, ਤਾਕੀਦ ਆਪਣਾ ਨਾਮ ਦ੍ਰਿੜਾਈਆ। ਝਗੜਾ ਰਹੇ ਨਾ ਈਦ ਬਕਰੀਦ, ਬੱਕਰ ਬੁੱਕਰ ਬਾਕਾਇਦਾ ਵੇਖ ਵਖਾਈਆ। ਕਾਲੀ ਕਫ਼ਨੀ ਬਿਨਾ ਬਾਂਹਵਾਂ ਤੋਂ ਮੁਹੰਮਦ ਦੀ ਵੇਖ ਕਮੀਜ਼, ਜਿਸ ਦਾ ਅੱਗਾ ਪਿੱਛਾ ਰੂਪ ਨਾ ਕੋਇ ਸਮਝਾਈਆ। ਸਾਚੀ ਰਹੀ ਨਾ ਕੋਈ ਤਮੀਜ਼, ਤਮਅ ਵਿਚ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਗੋਬਿੰਦ ਕਹੇ ਮੈਂ ਤੱਕਾਂ ਕਿਹੜੀ ਅੱਖ, ਆਖ਼ਰ ਇਕੋ ਨਜ਼ਰੀ ਆਈਆ। ਸਭ ਨੂੰ ਦੱਸਾਂ ਸਚ, ਸਚ ਦਿਆਂ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਆਦਿ ਜੁਗਾਦੀ ਇਸ਼ਟ ਪੱਕ, ਤੱਤਾਂ ਵਾਲਾ ਇਸ਼ਟ ਰਹਿਣ ਕੋਇ ਨਾ ਪਾਈਆ। ਅੱਗੇ ਸਾਰੇ ਮਿਲ ਕੇ ਇਕੋ ਗਾਓ ਜਸ, ਇਕੋ ਨਾਮ ਸਿਫ਼ਤ ਸਾਲਾਹੀਆ। ਇਕ ਦਵਾਰੇ ਜਾਓ ਵਸ, ਵਾਸਤਾ ਇਕੋ ਨਾਲ ਰਖਾਈਆ। ਚਰਨ ਕਵਲ ਜਾਓ ਢੱਠ, ਧੂੜੀ ਟਿੱਕੇ ਮਸਤਕ ਲਾਈਆ। ਮੁਹੰਮਦ ਕਿਹਾ ਮੇਰਾ ਲੇਖਾ ਪੂਰਾ ਹੋਣਾ ਵਿਚ ਸਾਲ ਅੱਠ, ਅੱਠ ਸੱਠ ਦਏ ਦੁਹਾਈਆ। ਮੇਰੀ ਬੱਧੀ ਵੇਖੋ ਗੱਠ, ਗਠੜੀ ਆਪਣੇ ਕੋਲ ਟਿਕਾਈਆ। ਮੈਂ ਚੌਦਾਂ ਤਬਕਾਂ ਬਾਹਰ ਜਾਣਾ ਨੱਠ, ਆਪਣਾ ਪੰਧ ਮੁਕਾਈਆ। ਮੇਰੀ ਉਮਤ ਦਾ ਅੰਤਮ ਲੇਖਾ ਹੋਣਾ ਵਿਚ ਦਿਨ ਸੱਠ, ਸੱਠਾਂ ਤੋਂ ਅੱਗੇ ਨਾ ਕੋਇ ਟਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਪ੍ਰਭੂ ਮੈਂ ਵੇਖੀ ਤੇਰੀ ਕਿਤਾਬ, ਸੱਤਾਂ ਸਤਰਾਂ ਵਾਲੀ ਨਜ਼ਰੀ ਆਈਆ। ਜਿਸ ਦਾ ਸਮਝੇ ਨਾ ਕੋਇ ਹਿਸਾਬ, ਇਲਮ ਵਿਚ ਨਾ ਕੋਇ ਵਡਿਆਈਆ। ਹਿੱਸਿਆਂ ਵਾਲਾ ਨਹੀਂ ਬਾਬ, ਗਿਣਤੀ ਗਣਤ ਨਾ ਕੋਇ ਗਣਾਈਆ। ਓਸ ਦੇ ਵਿਚ ਇਕੋ ਸੱਯਦਾ ਇਕੋ ਆਦਾਬ, ਨਮਸਤੇ ਇਕੋ ਇਕ ਦਰਸਾਈਆ। ਸਚ ਖ਼ੁਦਾ ਦੱਸ ਕੇ ਵਾਹਦ, ਪੁਰਖ ਅਕਾਲ ਪੜਦਾ ਲਾਹੀਆ। ਜਿਸ ਦਾ ਦੋ ਜਹਾਨਾਂ ਰਾਜ, ਰੱਈਅਤ ਵਿਸ਼ਨ ਬ੍ਰਹਮਾ ਸ਼ਿਵ ਸਰਬ ਅਖਵਾਈਆ। ਅੰਤਮ ਸਭ ਦਾ ਕਰੇ ਕਾਜ, ਕਰਨੀ ਦਾ ਕਰਤਾ ਇਕ ਹੋ ਆਈਆ। ਸਭ ਨੂੰ ਦੇਵੇ ਦਾਤ, ਅਨਮੁਲੀ ਝੋਲੀ ਪਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਧੁਰ ਦੇ ਭਗਤਾਂ ਦੇਵੇ ਸਾਥ, ਸੱਚਾ ਸੰਗੀ ਇਕੋ ਨਜ਼ਰੀ ਆਈਆ। ਗੋਬਿੰਦ ਕਹੇ ਪ੍ਰਭੂ ਸਭ ਨੂੰ ਦੇ ਦੇ ਆਪਣਾ ਵਿਸ਼ਵਾਸ਼, ਵਿਸ਼ਿਆਂ ਦਾ ਝਗੜਾ ਦੇ ਚੁਕਾਈਆ। ਤੂੰ ਦਾਤਾ ਸਰਬ ਗੁਣਤਾਸ, ਗਹਿਰ ਗੰਭੀਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਬਣਾ ਇਕ ਸਮਾਜ, ਸਮੇਂ ਦੀ ਸਮਗਰੀ ਸਭ ਦੀ ਝੋਲੀ ਪਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ੩ ਗਿਆਨੀ ਗੁਰਮੁਖ ਸਿੰਘ ਦੇ ਟੀਉਬੈਲ ਲਈ ਨੀਂਹ
ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਰਾਵੀ ਕਹੇ ਖੇਲ ਅਨਡਿੱਠਾ, ਯਾਦ ਪੁਰਾਣੀ ਨਜ਼ਰੀ ਆਈਆ। ਜਿਥੇ ਮਿਲਿਆ ਅੰਮ੍ਰਿਤ ਰਸ ਮਿੱਠਾ, ਬੂੰਦ ਸਵਾਂਤ ਸੋਭਾ ਪਾਈਆ। ਸ਼ਬਦੀ ਹੁਕਮ ਸੁਣਿਆ ਚਿੱਠਾ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਕਲਜੁਗ ਅੰਤਮ ਪਾਇਆ ਹਿੱਸਾ, ਸਾਚੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਸਮਾਈਆ। ਰਾਵੀ ਕਹੇ ਏਥੇ ਹੁੰਦੀ ਸੀ ਇਕ ਝਿੜੀ, ਜੰਡ ਇੱਕੀ ਸੋਭਾ ਪਾਈਆ। ਪੱਤਿਆਂ ਵਾਲੀ ਗੁਲਜ਼ਾਰ ਖਿੜੀ, ਫੁੱਲ ਨਜ਼ਰ ਕੋਇ ਨਾ ਆਈਆ। ਕੀ ਵੇਖਿਆ ਅੰਮ੍ਰਿਤ ਝਿਰਨਾ ਰਿਹਾ ਝਿਰੀ, ਆਪਣਾ ਰਸ ਵਖਾਈਆ। ਜਾਂ ਤੱਕਿਆ ਦੂਰ ਦੁਰਾਡੀ ਇਕ ਸਿੱਲੀ, ਜੋ ਪੂਜਸ ਪਾਹਨ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਸਾਚਾ ਖੇਲ ਸ੍ਰੀ ਭਗਵਾਨ ਹਰਿ ਕਰਤਾ ਆਪ ਜਣਾਈਆ। ਅੰਮ੍ਰਿਤ ਰਸ ਠੰਡਾ ਪਾਣ, ਅਮਿਉਂ ਆਪ ਵਹਾਈਆ। ਪੂਰਬ ਸ਼ਬਦ ਦਾ ਗਿਆਨ, ਅਗੰਮੀ ਆਵਾਜ਼ ਇਲਾਹੀਆ। ਸਚ ਦਰ ਕਰ ਪਰਵਾਨ, ਲੇਖਾ ਪੂਰਬ ਦਏ ਚੁਕਾਈਆ। ਬੌਲੀ ਨਹੀਂ ਬਲੀਆਂ ਦਾ ਵਿਧਾਨ, ਵਾਸ ਬੌਲੀ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸਤਿਜੁਗ ਦਾ ਸਚ ਬਣਾ ਕੇ ਜਾਏ ਨਿਸ਼ਾਨ, ਜੋ ਨਿਸ਼ਾਨਾ ਚੌਸਠ ਹਜ਼ਾਰ ਬਰਸ ਨਾ ਕੋਇ ਉਠਾਈਆ।

੫ ਚੇਤ ਸ਼ਹਿਨਸ਼ਾਹੀ ਸੰਮਤ ਚਾਰ ਗਿਆਨੀ ਗੁਰਮੁਖ ਸਿੰਘ ਦੇ ਘਰ ਤੋਂ ਬਾਹਰ ਲਿਖਤ ਹੋਈ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਦੋਵੇਂ ਹੱਥ ਕਹਿਣ ਸਾਡੀ ਦੁਹਾਈ, ਦੋ ਜਹਾਨ ਕੂਕ ਸੁਣਾਈਆ। ਤੇਰਾ ਖੇਲ ਬੇਪ੍ਰਵਾਹੀ, ਪੀਰ ਪੈਗ਼ੰਬਰ ਗੁਰ ਅਵਤਾਰ ਵੇਖਣ ਚਾਈਂ ਚਾਈਂਆ। ਨਾਮ ਸੰਦੇਸ਼ਾ ਮਿਲੇ ਥਾਉਂ ਥਾਈਂ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਤੂੰ ਪਰਵਰਦਿਗਾਰ ਕਰਨਹਾਰ ਹੱਕ ਨਿਆਈਂ, ਅਦਲ ਅਦਾਲਤ ਇਕ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲਾ ਕਰਨਾ ਚਾਈਂ ਚਾਈਂ, ਗਲਵਕੜੀ ਦੋਹਾਂ ਇਕੋ ਰੂਪ ਬਣਾਈਆ। ਤੱਤਾਂ ਵਾਲੀ ਛਡ ਜਾਏ ਲੋਕਾਈ, ਮੁਹੱਬਤ ਤੇਰੀ ਇਕ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਦੋਵੇਂ ਹੱਥ ਕਹਿਣ ਆਤਮਾ ਪਰਮਾਤਮਾ ਸਾਂਝੀ ਪਾ ਲੈ ਜੱਫੀ, ਜਫ਼ਾਕਸ਼ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਨਫ਼ੀ, ਨਫ਼ਾ ਆਪਣੇ ਨਾਮ ਦਾ ਦੇ ਵਰਤਾਈਆ। ਕੂੜੀ ਕਲਪਨਾ ਰਹੇ ਨਾ ਕੱਫ਼ੀ, ਕੱਫ਼ਨ ਦਾ ਝਗੜਾ ਦੇਣਾ ਚੁਕਾਈਆ। ਜਿਹੜੀ ਤੇਰੀ ਸਚ ਦਵਾਰੇ ਬਸਤੀ ਬਸੀ, ਘਰ ਓਹੋ ਦੇਣਾ ਸਮਝਾਈਆ। ਜਿਸ ਵਿਚ ਲੱਖ ਚੁਰਾਸੀ ਫਸੀ, ਜਗਤ ਜ਼ੰਜੀਰ ਨਾ ਕੋਇ ਕਟਾਈਆ। ਨਸਣਾ ਨਹੀਂ ਦੇਣਾ ਹੱਥੋ ਹੱਥੀ, ਮਿਹਰ ਨਜ਼ਰ ਉਠਾਈਆ । ਜਿਹੜੀ ਕਲਮੇ ਤੋਂ ਪਹਿਲਾਂ ਮੁਹੰਮਦ ਨੇ ਪੜ੍ਹੀ ਪੱਟੀ, ਬਿਨਾ ਅਲਿਫ਼ ਯੇ ਸਮਝਾਈਆ। ਤੇਰੇ ਪ੍ਰੇਮ ਦੀ ਧਾਰ ਮੌਲੀ ਅੱਟੀ, ਇੱਟਾਂ ਪੱਥਰਾਂ ਦਾ ਖਹਿੜਾ ਦਿਤਾ ਛੁਡਾਈਆ। ਉਸ ਦਾ ਲੇਖਾ ਕਰਦੇ ਨਟੀ, ਨਟੂਏ ਨਾਮ ਹੁਕਮ ਵਰਤਾਈਆ। ਅੱਗੇ ਦੋ ਜਹਾਨ ਤੇਰੀ ਕਥਾ ਕਹਾਣੀ ਮਿਲੇ ਸਚੀ, ਗੁਰ ਅਵਤਾਰ ਪੈਗ਼ੰਬਰ ਸਕੇ ਨਾ ਕੋਇ ਬਦਲਾਈਆ। ਤੇਰੀ ਰੀਤੀ ਸਤਿ ਸਤਿਵਾਦੀ ਸਭ ਤੋਂ ਅੱਛੀ, ਅੱਛੀ ਤਰਹ ਦੇਣੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇਣਾ ਵਖਾਈਆ। ਹੱਥ ਕਹਿਣ ਇਹ ਨਾਤਾ ਜੁੜਿਆ ਪੰਝੀ, ਪ੍ਰਕਿਰਤੀਆਂ ਦੇਣ ਦੁਹਾਈਆ।

ਪੁਰਖ ਅਕਾਲ ਦੀਨ ਦਿਆਲ ਭਗਤਾਂ ਦੀ ਆਤਮ ਸੇਜ ਸੁਹੌਣੀ ਧੁਰ ਦੀ ਮੰਜੀ, ਸਿੰਘਾਸਣ ਇਕੋ ਇਕ ਵਡਿਆਈਆ। ਜਿਥੇ ਨਾ ਕੋਈ ਰੋਗ ਸੋਗ ਚਿੰਤਾ ਗ਼ਮ ਰੰਜੀ, ਰੰਜਸ਼ ਅੰਦਰੋਂ ਦੇਣੀ ਕਢਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਸ਼ਰਅ ਵਿਚ ਬੰਧਨ ਨਾ ਕੋਇ ਰਖਾਈਆ। ਗੁਰਮੁਖਾਂ ਨਿਜ ਨੇਤਰ ਅੱਖ ਮੂਲ ਰਹੇ ਨਾ ਅੰਧੀ, ਅਗਿਆਨ ਅੰਧੇਰਾ ਦੇਣਾ ਮਿਟਾਈਆ। ਗੋਬਿੰਦ ਦੀ ਲਿਖਤ ਪੁਰਖ ਅਕਾਲ ਦੀ ਸੰਧੀ, ਸੰਧਿਆ ਤੋਂ ਦੇਣਾ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹੱਥ ਕਹਿਣ ਸਾਡੀ ਸਿੱਧੀ ਵੇਖ ਉਂਗਲ, ਇਸ਼ਾਰਾ ਧੁਰ ਦਾ ਨਜ਼ਰੀ ਆਈਆ। ਘਟ ਨਿਵਾਸੀ ਰਹੇ ਕੋਈ ਨਾ ਗੁੰਝਲ, ਪੜਦਾ ਭੇਵ ਦੇਣਾ ਮਿਟਾਈਆ। ਤੈਨੂੰ ਰਹਿਣ ਨਹੀਂ ਦੇਣਾ ਨੈਣ ਮੂਦਨ, ਲੁਕ ਲੁਕ ਕੇ ਵਕ਼ਤ ਲੰਘਾਈਆ। ਤੇਰੇ ਭਗਤ ਸੁਹੇਲੇ ਚਾਰੋਂ ਕੁੰਟ ਤੈਨੂੰ ਪੂਜਣ, ਮਿਲ ਮਿਲ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕੋ ਇਕ ਸੁਹਾਈਆ।