ਪੁਸਤਕਾਲਾਭੁਲਾਈਪੁਰ

੫ ਚੇਤ ਸ਼ਹਿਨਸ਼ਾਹੀ ਸੰਮਤ ੪ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਗੁਰਮੁਖ ਦਵਾਰਿਉਂ ਬਣ ਕੇ ਜਾਣਾ ਗੁਰਮੁਖ, ਗੁਰ ਸਤਿਗੁਰ ਦਇਆ ਕਮਾਈਆ। ਹਰਿਸੰਗਤ ਵਿਚ ਰਹੇ ਕੋਈ ਨਾ ਦੁੱਖ, ਦਵੈਤ ਅੰਦਰੋਂ ਦੇਣੀ ਕਢਾਈਆ। ਪ੍ਰੇਮ ਪਿਆਰ ਦੀ ਲੈ ਕੇ ਜਾਣਾ ਸੁੱਚ, ਸੰਜਮ ਇਕੋ ਇਕ ਦਰਸਾਈਆ। ਬਿਨਾ ਧਰਮ ਤੋਂ ਪੱਲੇ ਨਹੀਂ ਕਿਸੇ ਦੇ ਕੁਛ, ਖ਼ਾਲੀ ਦਿਸੇ ਜਗਤ ਲੋਕਾਈਆ। ਪੁਰਖ ਅਕਾਲ ਦੇ ਜਨ ਭਗਤ ਸੁਹੇਲੇ ਬਣਿਉਂ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਲੇਖੇ ਲਾ ਕੇ ਜਾਣੇ ਕਾਇਆ ਬੁਤ, ਬੁਤਖ਼ਾਨੇ ਕਰ ਸਫ਼ਾਈਆ। ਤੁਹਾਡੀ ਪ੍ਰੀਤ ਜਾਵੇ ਨਾ ਟੁੱਟ, ਟੁਟਿਆਂ ਗੰਢ ਪੁਆਈਆ। ਸਭ ਦਾ ਆਵਣ ਜਾਵਣ ਜਾਏ ਛੁਟ, ਲੱਖ ਚੁਰਾਸੀ ਗੇੜ ਰਹੇ ਨਾ ਰਾਈਆ। ਅੰਤਰ ਆਤਮ ਪਰਮਾਤਮ ਉਪਜਾਵੇ ਸਾਚਾ ਸੁਖ, ਪਾਰਬ੍ਰਹਮ ਬ੍ਰਹਮ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਗੁਰਮੁਖ ਦਵਾਰੇ ਬਣ ਕੇ ਜਾਣਾ ਸੱਜਣ ਮੀਤ, ਹਰਿਸੰਗਤ ਵੈਰੀ ਰਹਿਣ ਕੋਇ ਨਾ ਪਾਈਆ । ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਂਝੀ ਕਰ ਪ੍ਰੀਤ, ਪ੍ਰੀਤਮ ਇਕੋ ਰਾਹ ਰਿਹਾ ਵਖਾਈਆ। ਸਭ ਨੇ ਅੰਦਰੋਂ ਨਿਰਮਲ ਕਰਨੀ ਮਨ ਕਲਪਣਾ ਨੀਤ, ਬੁਧ ਬਬੇਕ ਲੈਣੀ ਕਰਾਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਵਸੇ ਸਭ ਦੇ ਚੀਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗੌਣਾ ਗੀਤ, ਗਹਿਰ ਗੰਭੀਰ ਬੇਨਜ਼ੀਰ ਦਏ ਸਮਝਾਈਆ। ਲੇਖਾ ਚੁਕ ਜਾਏ ਮੰਦਰ ਮਸੀਤ, ਕਾਇਆ ਕਾਅਬੇ ਵੱਜੇ ਵਧਾਈਆ। ਤੁਹਾਡੇ ਅੰਤਰ ਨਿਰੰਤਰ ਹਰਿ ਕਰਤਾ ਵਸੇ ਵੀਚ, ਭੇਵ ਅਭੇਦਾ ਦਏ ਖੁਲ੍ਹਾਈਆ। ਹਉਮੇ ਰਹੇ ਊਚ ਨਾ ਨੀਚ, ਰਾਓ ਰੰਕ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਗੁਰਮੁਖ ਦਵਾਰੇ ਬਣ ਕੇ ਜਾਣਾ ਧੁਰ ਦੇ ਸੱਜਣ, ਹਰਿ ਸਾਜਣ ਇਕ ਪ੍ਰਨਾਈਆ। ਸਚ ਪ੍ਰੀਤੀ ਧੂੜੀ ਲੈ ਕੇ ਜਾਣਾ ਮਜਨ, ਦੁਰਮਤ ਮੈਲ ਧੁਆਈਆ। ਨਿਜ ਨੇਤਰ ਨਾਮ ਨਿਧਾਨਾ ਪਾ ਕੇ ਜਾਣਾ ਅੰਜਂਨ, ਨੇਤਰ ਅੱਖ ਪ੍ਰਤੱਖ ਕਰ ਰੁਸ਼ਨਾਈਆ। ਜੋ ਸਾਹਿਬ ਸਤਿਗੁਰ ਸੰਤ ਸੁਹੇਲੇ ਆਇਆ ਲੱਭਣ, ਲੱਖ ਚੁਰਾਸੀ ਖੋਜ ਖੁਜਾਈਆ। ਸੋ ਤੁਹਾਡਾ ਧਰਮ ਦਾ ਵੇਖਣ ਲੱਗਾ ਲਗਨ, ਲਗ ਮਾਤਰ ਰਹਿਣ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਬੁਝਾਵਣ ਆਇਆ ਅਗਨ, ਅਗਨੀ ਤੱਤ ਨਾ ਕੋਇ ਤਪਾਈਆ।

ਸਚ ਦਵਾਰੇ ਕਰ ਕੇ ਮਗਨ, ਮਗਰਲਾ ਲੇਖਾ ਦਏ ਮੁਕਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਯਤਨ, ਜੁਗ ਚੌਕੜੀ ਆਪਣੀ ਸੇਵ ਕਮਾਈਆ। ਉਹ ਵਖਾਵਣਹਾਰਾ ਇਕੋ ਪਤਣ, ਪਤਰਕਾ ਸਭ ਦੀ ਫੋਲ ਫੁਲਾਈਆ। ਜਨ ਭਗਤੋ ਤੁਹਾਡੀ ਲੱਜਿਆ ਆਇਆ ਰੱਖਣ, ਸਿਰ ਆਪਣਾ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਗੁਰਮੁਖ ਦੁਆਰ ਕਿਉਂ ਹੋਇਆ ਇਕੱਠ, ਸਹਿਜ ਨਾਲ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਵੇਲੇ ਆਵਣ ਨਠ, ਬਣ ਕੇ ਪਾਂਧੀ ਰਾਹੀਆ। ਉਹ ਆਪਣੀ ਵਸਤ ਨਾਲ ਲਿਆ ਕੇ ਸਭ ਕੁਛ ਮਿਲੌਣ ਹੱਥ, ਹੱਥੋ ਹੱਥ ਫੜਾਈਆ। ਇਹ ਕਥਾ ਕਹਾਣੀ ਅਕਥ, ਰਸਨਾ ਕਹਿ ਸਕੇ ਨਾ ਰਾਈਆ । ਸਭ ਦਾ ਲੇਖਾ ਪੂਰਾ ਕਰਨਾ ਜਿਸ ਵੇਲੇ ਹੋਏ ਸਵਾ ਅੱਠ, ਅੱਠ ਦਸ ਵੰਡ ਨਾ ਕੋਇ ਵੰਡਾਈਆ। ਸਭ ਨੇ ਪਿਛਲਾ ਖ਼ਿਆਲ ਘਰ ਦਾ ਦੇਣਾ ਛੱਡ, ਅੱਜ ਦੀ ਰਾਤ ਨਿਗਾਹ ਨਾ ਕੋਇ ਬਦਲਾਈਆ। ਇਕੋ ਅੰਤਰ ਢੋਲਾ ਲੈਣਾ ਰਟ, ਚਲਦਿਆਂ ਫਿਰਦਿਆਂ ਆਪਣਾ ਰਾਗ ਸੁਣਾਈਆ। ਪਿਛਲਾ ਝਗੜਾ ਦਵੈਤ ਦੀ ਢੌਣੀ ਹੰਗਤਾ ਵਾਲੀ ਵੱਟ, ਵਟਨਾ ਨਾਮ ਦਾ ਦਏ ਲਗਾਈਆ। ਇਕ ਸੰਦੇਸ਼ਾ ਨਰ ਨਰੇਸ਼ਾ ਚਾਰ ਜੁਗ ਦਾ ਸਾਂਝਾ ਦਏ ਦੱਸ, ਦਹਿ ਦਿਸ਼ਾ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਗੁਰਮੁਖ ਧਾਰ ਕਹੇ ਸੁਣ ਲਓ ਸਾਚੀ ਸਿਖਿਆ, ਸਾਹਿਬ ਸਚ ਦ੍ਰਿੜਾਈਆ। ਜਿਹੜਾ ਲੇਖ ਸਦਾ ਅਨਲਿਖਿਆ, ਉਸ ਦਾ ਪੜਦਾ ਦਏ ਉਠਾਈਆ। ਜਿਹੜੀ ਸ੍ਰਿਸ਼ਟੀ ਸਮਝਦੇ ਮਿਥਿਆ, ਮਿਥਿਆ ਜਗਤ ਲੋਕਾਈਆ। ਉਨ੍ਹਾਂ ਗੁਰ ਅਵਤਾਰ ਪੈਗ਼ੰਬਰਾਂ ਦੀ ਦੱਸਣੀ ਪਿਛਲੀ ਇਛਿਆ, ਨਿਰਇਛਤ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਈਆ। ਗੁਰਮੁਖ ਕਹੇ ਇਕ ਬੇਨੰਤੀ ਕਰੇ ਕਬੀਰ, ਕਾਅਬੇ ਤੋਂ ਪਰੇ ਦੁਹਾਈਆ। ਜਨ ਭਗਤੋ ਅੱਜ ਦੀ ਰਾਤ ਕੋਈ ਨਾ ਸਮਝਿਓ ਆਪਣਾ ਸਰੀਰ, ਸਰੀਰ ਤੱਤ ਨਾ ਕੋਇ ਵਡਿਆਈਆ। ਆਤਮਾ ਬੰਨ੍ਹਣੀ ਨਾਲ ਓਸ ਜ਼ੰਜੀਰ, ਜਿਥੋਂ ਸ਼ਰਅ ਨਾ ਕੋਇ ਤੁੜਾਈਆ। ਜ਼ਾਤ ਪਾਤ ਦੀਨ ਮਜ਼੍ਹਬ ਦਾ ਕੱਢਕੇ ਜਾਣਾ ਖ਼ਮੀਰ, ਖ਼ਾਲਸ ਆਪਣਾ ਆਪ ਬਣਾਈਆ। ਅੱਗੇ ਭਗਤਾਂ ਦਾ ਕਾਇਆ ਮੰਦਰ ਕਰਨਾ ਤਾਅਮੀਰ, ਆਪਣੀ ਹੱਥੀਂ ਨੀਂਹ ਰਖਾਈਆ। ਜਿਸ ਨੂੰ ਦੁਨੀਆ ਕਹੇ ਤਕ਼ਦੀਰ, ਉਸ ਦੀ ਤਦਬੀਰ ਦੇਣੀ ਦ੍ਰਿੜਾਈਆ। ਜਿਸ ਦੇ ਨਾਲ ਬਦਲੇ ਜ਼ਮੀਰ, ਜ਼ੱਰੇ ਜ਼ੱਰੇ ਕਰੇ ਰੁਸ਼ਨਾਈਆ । ਉਹ ਇਕੋ ਨੁਕਤਾ ਦੱਸਣਾ ਅਖ਼ੀਰ, ਆਖਰ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਕਬੀਰ ਕਹੇ ਰਾਤ ਨੂੰ ਬੈਠਣ ਲੱਗੇ ਚਾਰੇ ਇਕੱਠੇ ਕਰਿਓ ਅੰਗੂਠੇ, ਅੰਗੂਠਾ ਅੰਗੂਠੇ ਉਤੇ ਟਿਕਾਈਆ। ਫਿਰ ਖ਼ੈਰ ਪਏ ਤੁਹਾਡੇ ਠੂਠੇ, ਠੁਮਰੀ ਦਏ ਸੁਣਾਈਆ। ਜਿਸ ਸਾਰੇ ਕਰ ਦਿਤੇ ਝੂਠੇ, ਬਚਿਆ ਰਹਿਣ ਕੋਇ ਨਾ ਪਾਈਆ। ਤਤ ਰਹਿਣ ਨਹੀਂ ਦਿਤੇ ਪੰਜ ਭੂਤੇ, ਖ਼ਾਕੀ ਖ਼ਾਕ ਵਿਚ ਮਿਲਾਈਆ। ਡੰਕੇ ਵਜਦੇ ਰਹਿਣ ਨਾ ਦੇਵੇ ਗਲੀ ਕੂਚੇ, ਕੋਨਾ ਕੋਨਾ ਫੋਲ ਫੁਲਾਈਆ। ਜਨ ਭਗਤੋ ਤੁਸੀਂ ਓਸ ਪ੍ਰਭੂ ਦੇ ਬੂਟੇ, ਜੋ ਮਾਲਕ ਮਾਲੀ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਣ ਦਏ ਵਡਿਆਈਆ। ਚਾਰੇ ਅੰਗੂਠੇ ਇਕ ਦੂਜੇ ਨੂੰ ਲੱਗਣ, ਸੋਹਣਾ ਵਕ਼ਤ ਸੁਹਾਈਆ। ਨੇਤਰਮੀਟ ਹੋਵਨ ਮਗਨ, ਇੱਕੀ ਮਿੰਟ ਅੱਖ ਨਾ ਕੋਇ ਖੁਲ੍ਹਾਈਆ। ਜੋ ਤੁਹਾਨੂੰ ਆਇਆ ਸੱਦਣ, ਸੱਦੇ ਘਰ ਘਰ ਦਏ ਸੁਣਾਈਆ । ਇੱਕੀ ਮਿੰਟਾਂ ਵਿਚ ਕੋਈ ਹਿਸਾਬ ਕਿਤਾਬ ਲੇਖਾ ਕਰ ਕੇ ਆਵੇ ਵਿਚ ਅਦਨ, ਅੱਧੋ ਅੱਧ ਵਖਾਈਆ। ਜਿਸ ਨੇ ਗੁਰ ਅਵਤਾਰਾਂ ਪੈਗ਼ੰਬਰਾਂ ਨੂੰ ਦਿਤਾ ਬਦਨ, ਉਹ ਬਦਲੀ ਸਭ ਦੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਮਹੂਰਤ ਵੇਖ ਲਗਨ, ਸੂਰਤ ਸਚ ਦੀ ਦਏ ਜਣਾਈਆ।

ਪੰਜ ਚੇਤ ਕਹੇ ਚਾਰ ਜੁਗ ਦੀ ਮਿਟਣ ਲੱਗੀ ਸਮਾਧੀ, ਸਮਾਂ ਪ੍ਰਭ ਰਿਹਾ ਬਦਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਖੀਆਂ ਮੁਨੀਆਂ ਵਾਲੀ ਵਾਦੀ, ਵਾਅਦੇ ਨਾਲ ਪੂਰ ਕਰਾਈਆ। ਸਚ ਸੰਦੇਸ਼ਾ ਦੇਵੇ ਧੁਰ ਦਾ ਨਾਦੀ, ਹਰਿ ਕਰਤਾ ਬੇਪ੍ਰਵਾਹੀਆ । ਨਾਮ ਨਿਧਾਨ ਸੁਣਾਏ ਸ਼ਬਦ ਅਨਰਾਗੀ, ਤਾਲ ਤਲਵਾੜਾ ਇਕ ਵਜਾਈਆ। ਕਲਜੁਗ ਕੂੜੀ ਕਿਰਿਆ ਖ਼ਤਮ ਕਰੇ ਬਾਜ਼ੀ, ਬਾਜ਼ਾਂ ਵਾਲਾ ਦਏ ਗਵਾਹੀਆ। ਮੁਹੰਮਦ ਦਾ ਦੁਲਦੁਲ ਸ਼ਬਦ ਅਗੰਮਾ ਤਾਜੀ, ਤਾਜਨਾ ਵੇਖੇ ਥਾਉਂ ਥਾਈਂਆ। ਝਗੜਾ ਰਹੇ ਨਾ ਕਿਸੇ ਨਿਮਾਜ਼ੀ, ਨਿਵਾਜ਼ਸ਼ ਸਭ ਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਪੰਜ ਚੇਤ ਕਹੇ ਪਿਛਲੀ ਵੇਖੇ ਸਾਧਨਾ ਸਾਧ, ਹਰਿ ਕਰਤਾ ਬੇਪ੍ਰਵਾਹੀਆ। ਕਿਸ ਬਿਧ ਭਗਤ ਸੁਹੇਲੇ ਹੋਣ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਕਿਸ ਬਿਧ ਹਰਿ ਕਰਤਾ ਦੇਵੇ ਆਪਣੀ ਦਾਤ, ਦਾਤਾ ਦਾਨੀ ਦਇਆ ਕਮਾਈਆ। ਸਤਿ ਧਰਮ ਦੀ ਲੇਖੇ ਲਾਵੇ ਰਾਤ, ਭਿੰਨੜੀ ਰੈਣ ਵੱਜੇ ਵਧਾਈਆ। ਗੁਰਮੁਖਾਂ ਪੂਰੀ ਕਰੇ ਖ਼ਾਹਿਸ਼, ਤ੍ਰਿਸ਼ਨਾ ਤ੍ਰਿਪਤ ਕਰਾਈਆ। ਸਚ ਦੁਆਰੇ ਵਖਾ ਰਾਸ, ਗੋਪੀ ਕਾਹਨ ਇਕ ਦਰਸਾਈਆ। ਜੋ ਰਚਨਾ ਰਚੇ ਆਦਿ, ਜੁਗ ਜੁਗ ਵੇਸ ਵਟਾਈਆ। ਸੋ ਕਲਜੁਗ ਕੂੜੀ ਕਿਰਿਆ ਕਰੇ ਬਰਬਾਦ, ਮਾਇਆ ਮਮਤਾ ਮੋਹ ਮਿਟਾਈਆ। ਸਤਿਜੁਗ ਸਾਚੀ ਸਾਜਨਾ ਸਾਜ, ਸੰਤ ਸੁਹੇਲੇ ਲਏ ਉਠਾਈਆ । ਆਤਮ ਪਰਮਾਤਮ ਰਚ ਕੇ ਕਾਜ, ਨਾਤਾ ਨਿਰਗੁਣ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਾਧੀ ਇਕ ਸਮਝਾਈਆ। ਸਚ ਸਮਾਧੀ ਵੇਖੋ ਆ ਕੇ ਗੁਰ ਅਵਤਾਰ ਪੈਗ਼ੰਬਰ ਪੀਰ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਨਾਲ ਮਿਲਾਈਆ। ਭਗਤ ਸੁਹੇਲਾ ਦਿਸੇ ਨਾ ਕੋਈ ਦਿਲਗੀਰ, ਕਾਇਆ ਮੰਦਰ ਅੰਦਰ ਵੱਜਦੀ ਦਿਸੇ ਵਧਾਈਆ। ਚਾਰੋਂ ਕੁੰਟ ਭੱਜਾ ਫਿਰੇ ਕਬੀਰ, ਸੇਵਕ ਹੋ ਕੇ ਵਾਹੋ ਦਾਹੀਆ। ਧੰਨ ਵਡਿਆਈ ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਨੇ ਸਭ ਦੇ ਕੱਟੇ ਸ਼ਰਅ ਜ਼ੰਜੀਰ, ਮਜ਼੍ਹਬ ਦੀ ਵੰਡ ਨਾ ਕੋਇ ਵੰਡਾਈਆ। ਇਕੋ ਪੜ੍ਹ ਹੱਕ ਤਕਬੀਰ, ਤਦਬੀਰ ਦਿਤੀ ਸੁਣਾਈਆ। ਜਨ ਭਗਤ ਮੰਜ਼ਲ ਚੋਟੀ ਚਾੜ੍ਹ ਅਖ਼ੀਰ, ਆਖ਼ਰ ਆਪਣਾ ਰੰਗ ਰੰਗਾਈਆ। ਝਗੜਾ ਮੁਕਾ ਕੇ ਸ਼ਾਹ ਹਕੀਰ, ਆਅਲਾ ਅਦਨਾ ਹੋਏ ਸਹਾਈਆ। ਨਿਰਗੁਣ ਧਾਰ ਦੱਸ ਤਸਵੀਰ, ਤਸਬੀ ਮਾਲਾ ਮਣਕੇ ਤੋਂ ਝਗੜਾ ਦਿਤਾ ਮੁਕਾਈਆ। ਅੰਦਰ ਵੜ ਬਦਲ ਜ਼ਮੀਰ, ਜ਼ਾਹਰ ਜ਼ਹੂਰ ਕਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਚੇਤ ਕਹੇ ਗੁਰ ਅਵਤਾਰ ਪੈਗ਼ੰਬਰ ਆ ਗਏ ਨੇੜੇ, ਆਪਣਾ ਪੰਧ ਮੁਕਾਈਆ। ਭਗਤ ਦਵਾਰ ਸੁਹਾ ਕੇ ਖੇੜੇ, ਖਿੜਕੀ ਅੰਦਰੋਂ ਦਏ ਖੁਲ੍ਹਾਈਆ। ਜੁਗ ਚੌਕੜੀ ਵਿਛੜੇ ਜਿਹੜੇ, ਸਾਰੇ ਬੈਠੇ ਧਿਆਨ ਲਗਾਈਆ। ਪਰਮ ਪੁਰਖ ਦੇ ਚੜ੍ਹ ਗਏ ਬੇੜੇ, ਖੇਵਟ ਖੇਟਾ ਇਕੋ ਨਜ਼ਰੀ ਆਈਆ। ਇਕੋ ਰੰਗ ਰੰਗਾ ਕੇ ਰੁਤ ਸੁਹਾਏ ਸੰਞ ਸਵੇਰੇ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰੇ ਮਿਹਰੇ, ਨਿਗਾਹਬਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਰੰਗਣ ਰੰਗ ਰੰਗਾਈਆ । ਪੰਜ ਚੇਤ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣਾ ਪਿਛਲਾ ਵਰਕਾ ਵਰਕਾ, ਬਿਨ ਅੱਖਰ ਵੇਖ ਵਖਾਈਆ। ਓਸ ਦੀ ਖ਼ੈਰ ਓਸੇ ਦਾ ਸਦਕਾ, ਬੀਖ਼ੈਰ ਇਕੋ ਨੂਰ ਅਲਾਹੀਆ। ਜੋ ਨਿਰਗੁਣ ਧਾਰ ਹੋ ਕੇ ਪਰਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਲੇਖਾ ਉਤੇ ਅਰਸ਼ਾ, ਅਰਸ਼ੀ ਪ੍ਰੀਤਮ ਵੇਸ ਵਟਾਈਆ। ਸੋ ਭਾਗ ਲਗਾਏ ਧਰਨੀ ਧਰਤ ਧੌਲ ਫ਼ਰਸ਼ਾ, ਨਿਰਵੈਰ ਖੇਲ ਖਿਲਾਈਆ । ਜਨ ਭਗਤਾਂ ਦਾ ਦੇਵਣ ਆਇਆ ਕ਼ਰਜ਼ਾ, ਮਕ਼ਰੂਜ਼ ਹੋ ਕੇ ਵੇਖ ਵਖਾਈਆ। ਆਤਮ ਪਰਮਾਤਮ ਸਾਂਝੀ ਕਰ ਕੇ ਗ਼ਰਜ਼ਾ, ਆਸ਼ਾ ਮਨਸਾ ਮਨਸਾ ਆਸ਼ਾ ਆਪਣੇ ਵਿਚ ਸਮਾਈਆ। ਸੰਤ ਸੁਹੇਲਾ ਬਣ ਕੇ ਬਰਦਾ, ਦਰ ਦਰਵੇਸ਼ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤ ਜਨ ਹੋ ਗਏ ਸੁਨ ਮੁਨ, ਮਨ ਕਾ ਮੋਹ ਮਿਟਾਈਆ। ਅੰਤਰ ਇਕ ਪ੍ਰੇਮ ਦੀ ਧੁਨ, ਧੁਨ ਆਤਮਕ ਵੱਜੇ ਵਧਾਈਆ। ਬਾਕੀ ਰਿਹਾ ਕੋਇ ਨਾ ਮੁਨ, ਮੁਨੀਸ਼ਰ ਨਜ਼ਰ ਕੋਇ ਨਾ ਆਈਆ। ਚੁਰਾਸੀ ਵਿਚੋਂ ਪੁਰਖ ਅਕਾਲ ਦੀਨ ਦਿਆਲ ਲਏ ਚੁਣ, ਚਾਰ ਕੁੰਟ ਖੋਜ ਖੁਜਾਈਆ। ਨਾਮ ਸੰਦੇਸ਼ਾ ਦੇ ਕੇ ਫ਼ੁਨ, ਫ਼ੁਰਨਿਆਂ ਵਿਚੋਂ ਬਾਹਰ ਕਢਾਈਆ। ਸਚ ਦੁਆਰ ਦੇ ਕੇ ਗੁਣ, ਔਗੁਣ ਡੇਰਾ ਦਿਤਾ ਢਾਈਆ। ਏਕੰਕਾਰ ਬਣਾ ਕੇ ਆਪਣੀ ਕੁਲ, ਕੁਲ ਮਾਲਕ ਹੋਏ ਸਹਾਈਆ। ਨਾਮ ਭੰਡਾਰਾ ਦੇ ਅਨਮੁਲ, ਕ਼ੀਮਤ ਕਰਤਾ ਕੋਇ ਨਾ ਲਾਈਆ। ਗੁਰ ਅਵਤਾਰ ਪੈਗ਼ੰਬਰੋ ਭਗਤ ਦੁਵਾਰ ਦੀ ਵੇਖ ਲਉ ਚੁਲ੍ਹ, ਚਾਰ ਜੁਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਫਿਰਨ ਚਾਰ ਚੁਫੇਰੇ, ਚਾਰੋਂ ਕੁੰਟ ਚਾਈਂ ਚਾਈਂਆ। ਵੇਖੋ ਪੁਰਖ ਅਕਾਲ ਕਰੇ ਮਿਹਰੇ, ਮਿਹਰਵਾਨ ਦਇਆ ਕਮਾਈਆ। ਚਾਰ ਵਰਨ ਚੜ੍ਹਨ ਬੇੜੇ, ਨਈਆ ਨੌਕਾ ਇਕ ਸੁਹਾਈਆ। ਸਾਚੇ ਭਗਤ ਦੇ ਆ ਗਏ ਖੇੜੇ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜਿਥੇ ਦੀਨ ਮਜ਼੍ਹਬ ਦੇ ਰਹਿਣੇ ਨਹੀਂ ਝੇੜੇ, ਜ਼ਾਤ ਪਾਤ ਨਾ ਕੋਇ ਲੜਾਈਆ। ਗੁਰ ਗੋਬਿੰਦ ਲੌਣੇ ਡੇਰੇ, ਡੰਡਾਵਤ ਇਕੋ ਰਿਹਾ ਸਮਝਾਈਆ । ਸ਼ਬਦ ਧਾਰ ਸਿੰਘ ਸ਼ੇਰੇ, ਭਬਕ ਪੁਰਖ ਅਕਾਲ ਸਮਝਾਈਆ। ਲੱਖ ਚੁਰਾਸੀ ਗੇੜ ਗੇੜੇ, ਜੁਗ ਚੌਕੜੀ ਆਪ ਭੁਆਈਆ। ਸਤਿਜੁਗ ਔਂਦਾ ਅੱਗੇ ਨੇੜੇ, ਕਲਜੁਗ ਕੂੜਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੰਜ ਚੇਤ ਕੀ ਦੱਸੀ ਕਥਾ, ਕਹਾਣੀ ਸਮਝ ਕੋਇ ਨਾ ਆਈਆ। ਅਸੀਂ ਜਾਣੀਏ ਸਚ ਯਥਾਰਥ ਯਥਾ, ਯਦੀ ਆਪਣੀ ਅੱਖ ਖੁਲ੍ਹਾਈਆ। ਸਾਡੇ ਕੋਲ ਅਗੰਮੀ ਅੱਖਾ, ਬਿਨ ਨੈਣਾਂ ਨੈਣ ਰੁਸ਼ਨਾਈਆ। ਇਹ ਖੇਲ ਪ੍ਰਭੂ ਦਾ ਸੱਚਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਲੇਖਾ ਦਿਸਦਾ ਕੱਚਾ, ਕੱਲਰ ਕੰਧ ਦੁਹਾਈਆ। ਏਥੇ ਭਗਤ ਭਗਵਾਨ ਦਾ ਜੁੜਿਆ ਮੱਥਾ, ਮਸਤਕ ਨੂੁਰ ਹੋਵੇ ਰੁਸ਼ਨਾਈਆ। ਸ਼ਬਦੀ ਧਾਰ ਗੋਬਿੰਦ ਭੱਥਾ, ਕੰਧੇ ਕੰਧ ਉਠਾਈਆ। ਲੇਖਾ ਜਾਣ ਕੇ ਤੱਤ ਅੱਠਾ, ਤ੍ਰੈ ਪੰਜ ਖੋਜ ਖੁਜਾਈਆ। ਸਚ ਦੁਆਰ ਖੋਲ੍ਹ ਕੇ ਹੱਟਾ, ਵਸਤ ਅਮੋਲਕ ਆਪ ਵਰਤਾਈਆ। ਦੂਈ ਦਵੈਤ ਮੇਟ ਕੇ ਫੱਟਾ, ਨਾਮ ਪੱਟੀ ਇਕ ਬੰਧਾਈਆ। ਇਹ ਖੇਲ ਪੁਰਖ ਸਮਰਥਾ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਭ ਦੇ ਇਕੱਠੇ ਹੋਏ ਅੰਗੂਠੇ ਚਾਰ, ਚਾਰ ਜੁਗ ਦਾ ਪੰਧ ਮੁਕਾਈਆ। ਸਾਡਾ ਰਿਹਾ ਨਾ ਕੋਈ ਅਖ਼ਤਿਆਰ, ਬੇਅਖ਼ਤਿਆਰ ਦਿਸੀ ਲੋਕਾਈਆ। ਪੈਰਾਂ ਨਾਲ ਛੁਹਣ ਵਾਲੇ ਛੂਹ ਗਏ ਆਪਣੀ ਧਾਰ, ਧਾਰ ਧਰਮ ਬਦਲਾਈਆ। ਦੋਹਾਂ ਤੋਂ ਹੋ ਗਏ ਚਾਰ, ਚਾਰ ਕੁੰਟ ਦੁਹਾਈਆ । ਇਹ ਲੇਖਾ ਅਸੀਂ ਸਮਝਾ ਨਾ ਸਕੇ ਵਿਚ ਸੰਸਾਰ, ਸੰਸਾਰੀ ਭੰਡਾਰੀ ਭੇਵ ਕੋਇ ਨਾ ਪਾਈਆ। ਖੇਲ ਕਰਦੇ ਗਏ ਵਾਰੋ ਵਾਰ, ਵਾਰਤਾ ਜਗਤ ਵਿਚ ਵਡਿਆਈਆ। ਇਹ ਸਭ ਤੋਂ ਵੱਖਰਾ ਵਿਵਹਾਰ, ਰਿਸ਼ੀ ਮੁਨੀ ਸਮਝ ਕਿਸੇ ਨਾ ਆਈਆ। ਇਹ ਮੰਜ਼ਲ ਉਹ ਦੁਸ਼ਵਾਰ, ਜੋ ਬਿਨਾ ਪੁਰਖ ਅਕਾਲ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਮਾਧੀ ਏਹੋ ਸੁਧ, ਜੋ ਵਿਸ਼ਨ ਬ੍ਰਹਮਾ ਸ਼ਿਵ ਲਗਾਈਆ। ਏਸੇ ਦੀ ਨਕਲ ਕੀਤੀ ਬੁੱਧ, ਬੁੱਧੀ ਆਪਣੀ ਲਈ ਬਦਲਾਈਆ। ਏਹੋ ਨਾਨਕ ਭੇਵ ਰੱਖਿਆ ਗੁਝ, ਪੜਦਾ ਨਾ ਕਿਸੇ ਉਠਾਈਆ । ਏਹੋ ਖੇਲ ਕੀਤੀ ਹੇਂਮ ਕੁਟ, ਦੁਸ਼ਟ ਦਮਨ ਧਿਆਨ ਲਗਾਈਆ। ਏਹੋ ਧਾਰ ਨੈਣਾਂ ਦੇਵੀ ਕੀਤੀ ਲੁਕ, ਗੋਬਿੰਦ ਆਪਣੀ ਕਾਰ ਕਮਾਈਆ। ਏਸੇ ਧਾਰ ਵਿਚੋਂ ਨਿਕਲੇ ਓਹ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਜੁਗ ਜਨਮ ਦਾ ਲੇਖਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਹ ਸਮਾਧੀ ਕਿਸੇ ਨਾ ਲੱਭੀ, ਸਾਰੇ ਸ਼ਾਸਤਰ ਦੇਣ ਦੁਹਾਈਆ। ਹੱਥ ਨਾ ਆਵੇ ਕਵਲ ਨਭੀ, ਕਵਲ ਕਵਲਾ ਮੁਖ ਭੁਆਈਆ। ਗੁਰ ਅਵਤਾਰ ਪੈਗ਼ੰਬਰ ਕਿਸੇ ਨਾ ਬੱਧੀ, ਬੰਦਨਾ ਸਿਖਿਆ ਨਾ ਕੋਇ ਦ੍ਰਿੜਾਈਆ। ਹੱਥ ਨਾ ਆਵੇ ਪੈਗ਼ੰਬਰਾਂ ਵਾਲੀ ਗੱਦੀ, ਵਦੀ ਸੁਦੀ ਨਾ ਕੋਇ ਸਮਝਾਈਆ । ਕਲਜੁਗ ਅੰਤ ਅਖ਼ੀਰੀ ਸਦੀ, ਸੱਦਾ ਧੁਰ ਦਾ ਰਹੀ ਸੁਣਾਈਆ। ਚਾਰੋਂ ਕੁੰਟ ਹੋਈ ਬਦੀ, ਬਦ ਸਕੇ ਨਾ ਕੋਇ ਲੁਕਾਈਆ। ਮੋਹ ਵਿਕਾਰ ਦੀ ਵਹੇ ਨਦੀ, ਕਲਜੁਗ ਜੀਵਾਂ ਰਹੀ ਰੁੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਬੱਧੀ ਡੱਗੀ, ਡੱਗਾ ਕਾਇਆ ਅੰਦਰ ਖੜਕਾਈਆ। ਮਮਤਾ ਮੋਹ ਮਾਰ ਕੇ ਅੱਡੀ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਖੇਲ ਵੇਖਣਾ ਪ੍ਰਭ ਨੇ ਆਪਣੀ ਸਦੀ, ਸੱਦੇ ਸਭ ਨੂੰ ਦਏ ਸੁਣਾਈਆ। ਇਹ ਵਕ਼ਤ ਸੁਹੰਜਣਾ ਹੁੰਦਾ ਕਦੀ, ਨੌ ਸੌ ਚੁਰਾਨਵੇ ਚੌਕੜੀ ਹੱਥ ਕਦੇ ਨਾ ਆਈਆ। ਜਿਸ ਵੇਲੇ ਜੋਤ ਅਕਾਲਣ ਧਾਰ ਆਵੇ ਰੱਬੀ, ਨੂਰੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਮਾਧੀ ਸਚ ਸਮੂਹ, ਸਾਹਿਬ ਤੇਰੀ ਸਰਨਾਈਆ। ਅਸੀਂ ਖੇਲ ਵੇਖਿਆ ਹੂਬਹੂ, ਹੂਬਹੂ ਨਾਅਰਾ ਲਗਾਈਆ। ਤੇਰੇ ਭਗਤਾਂ ਦਾ ਪਵਿਤ੍ਰ ਹੋਇਆ ਬੁਤ ਰੂਹ, ਦੁਰਮਤ ਮੈਲ ਰਹੀ ਨਾ ਰਾਈਆ। ਸਭ ਦਾ ਸ਼ਬਦ ਅਗੰਮਾ ਗੁਰੂ, ਤੱਤਾਂ ਵਾਲੀ ਨਾ ਕੋਇ ਵਡਿਆਈਆ। ਜੋ ਆਤਮ ਪਰਮਾਤਮ ਨਾਲ ਜੁੜੂ, ਜੋੜੀ ਧੁਰ ਦੀ ਰਿਹਾ ਬਣਾਈਆ। ਚਾਰ ਜੁਗ ਦਾ ਕਲਮਾ ਪਿਛੇ ਮੁੜੂ, ਅੱਗੇ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਉਂ ਭਗਤਾਂ ਅੰਦਰ ਧਰਿਆ ਧਿਆਨ, ਧਿਆਨੀ ਹੋ ਕੇ ਧਿਆਨ ਲਗਾਈਆ। ਕਿਉਂ ਸਾਂਝਾ ਹੋਇਆ ਗਿਆਨ, ਅਗਿਆਨ ਅੰਧੇਰ ਮਿਟਾਈਆ। ਕਿਉਂ ਹੁਕਮ ਹੋਇਆ ਪ੍ਰਵਾਨ, ਪ੍ਰਵਾਨੇ ਰਿਹਾ ਸੁਣਾਈਆ। ਖੜਗ ਖਿਚ ਕੇ ਵਿਚੋਂ ਮਿਆਨ, ਖੰਡਾ ਰਿਹਾ ਚਮਕਾਈਆ । ਜੋ ਸਭ ਦੀ ਕਰੇ ਕਲਿਆਣ, ਉਹ ਕਲਮਾ ਇਕ ਪੜ੍ਹਾਈਆ। ਸਾਰੇ ਆਪਣਾ ਪਿਛਲਾ ਵੇਖੋ ਗਿਆਨ, ਜੋ ਸੰਦੇਸ਼ਿਆਂ ਵਿਚ ਸੁਣਾਈਆ। ਮੈਂ ਦੱਸਾਂ ਇਕ ਫ਼ਰਮਾਨ, ਫ਼ੁਰਨਿਆਂ ਵਿਚੋਂ ਪ੍ਰਗਟਾਈਆ। ਅੱਜ ਉਹ ਦਿਵਸ ਮਹਾਨ, ਜਿਸ ਦੀ ਮਹਿੰਮਾ ਸ਼ਾਸਤਰ ਸਿਮਰਤ ਨਾ ਕੋਇ ਗਾਈਆ। ਵਿਸ਼ਨੂੰ ਨੇਤਰ ਨੀਰ ਲੱਗਾ ਵਹਾਣ, ਹੰਝੂਆ ਹਾਰ ਬਣਾਈਆ। ਬ੍ਰਹਮਾ ਹੱਥ ਮਲ ਲੱਗਾ ਪਛਤਾਨ, ਪੱਛਮ ਦੱਖਣ ਵੇਖ ਵਖਾਈਆ। ਸ਼ੰਕਰ ਕੂਕ ਲੱਗਾ ਸੁਣਾਨ, ਟਿੱਲੇ ਪਰਬਤ ਦੇਣ ਦੁਹਾਈਆ। ਤੇਈ ਅਵਤਾਰ ਵੇਖਣ ਲੱਗੇ ਨਿਸ਼ਾਨ, ਨਿਸ਼ਾਨਾ ਏਹੋ ਆਪਣਾ ਹੱਥ ਰਖਾਈਆ। ਈਸਾ ਮੂਸਾ ਮੁਹੰਮਦ ਕਰਨ ਲੱਗੇ ਪਹਿਚਾਨ, ਬੇਪਹਿਚਾਨ ਰਾਹ ਤਕਾਈਆ। ਨਾਨਕ ਗੋਬਿੰਦ ਖੇਲ ਮਹਾਨ, ਹਰਿ ਕਰਤਾ ਆਪ ਸਮਝਾਈਆ। ਗੋਬਿੰਦ ਕਿਹਾ ਅੱਜ ਭਗਤਾਂ ਚਾਰ ਅੰਗੂਠੇ ਕਿਉਂ ਇਕੱਠੇ ਕੀਤੇ ਆਣ, ਚੌਂਹੁ ਜੁਗਾਂ ਵਿਚ ਸਮਝ ਕਿਸੇ ਨਾ ਆਈਆ। ਗੋਬਿੰਦ ਕਹੇ ਮੈਂ ਲੋਹਗੜ੍ਹ ਕਿਲ੍ਹੇ ਵਿਚ ਰੀਤੀ ਦੱਸੀ ਸੀ ਪਕਵਾਨ, ਪੱਕੀ ਇਕੋ ਗੱਲ ਸੁਣਾਈਆ। ਜਿਸ ਵੇਲੇ ਆਵੇ ਜੋਧਾ ਸੂਰਬੀਰ ਬਲੀ ਬਲਵਾਨ, ਹਰਿ ਕਰਤਾ ਧੁਰਦਰਗਾਹੀਆ। ਓਹ ਪਿਛਲਾ ਸਭ ਦਾ ਲੇਖਾ ਮੁਕਾਵੇ ਵਿਚ ਜਹਾਨ, ਜਹਾਲਤ ਕੂੜੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਕੀ ਕੁਛ ਪੱਕਾ, ਪਕਵਾਨ ਦੇ ਦ੍ਰਿੜਾਈਆ। ਕਿਉਂ ਚਾਰ ਜੁਗ ਤੋਂ ਮਿਲਿਆ ਧੱਕਾ, ਚਾਰ ਕੁੰਟ ਦੁਹਾਈਆ। ਦੀਨ ਮਜ਼੍ਹਬ ਰਿਹਾ ਨਾ ਸਕਾ, ਜ਼ਾਤ ਪਾਤ ਲੜਾਈਆ। ਝਗੜਾ ਪਿਆ ਮਦੀਨਾ ਮੱਕਾ, ਮੰਦਰ ਮਠ ਗੁਰੂਦੁਆਰ ਰਹੇ ਕੁਰਲਾਈਆ। ਕਿਉਂ ਪੈਗ਼ੰਬਰਾਂ ਬਦਲੀਆਂ ਅੱਖਾਂ, ਗੁਰ ਗੁਰ ਗੋਦ ਨਾ ਕੋਇ ਉਠਾਈਆ। ਇਕ ਬਚਨ ਦੱਸ ਦੇ ਸੱਚਾ, ਸਚ ਤੇਰੀ ਵਡਿਆਈਆ। ਗੋਬਿੰਦ ਕਿਹਾ ਮੈਂ ਇਕੋ

ਪੁਰਖ ਅਕਾਲ ਦਾ ਬੱਚਾ, ਅੰਤ ਅਖ਼ੀਰੀ ਸੋਭਾ ਪਾਈਆ। ਬਾਕੀ ਸਭ ਦਾ ਲੇਖਾ ਓਸ ਦੇ ਹੱਥਾ, ਜੋ ਸਮਰਥ ਧੁਰਦਰਗਾਹੀਆ। ਇਹ ਵਕ਼ਤ ਸੁਹੰਜਣਾ ਸਭ ਨੂੰ ਕੀਤਾ ਇਕੱਠਾ, ਇਕੋ ਦਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਗੋਬਿੰਦ ਕਿਹਾ ਇਹ ਉਹ ਪੱਕਾ ਰਿਧਾ, ਰਿਧੀ ਸਿਧੀ ਰਹਿਣ ਕੋਇ ਨਾ ਪਾਈਆ। ਸਤਿਜੁਗ ਸਚ ਧਰਮ ਦੀ ਬਿਧਾ, ਰਿਸ਼ਤਾ ਇਕੋ ਇਕ ਦ੍ਰਿੜਾਈਆ। ਮਾਰਗ ਕਰ ਕੇ ਸਿੱਧਾ, ਆਤਮ ਪਰਮਾਤਮ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਇਕ ਬੰਧਾਈਆ। ਗੁਰ ਅਵਤਾਰ ਪੈਗ਼ੰਬਰੋ ਇਹ ਵਿਵਹਾਰ ਨਹੀਂ ਹੁੰਦਾ ਜਲਦੀ, ਚਾਰ ਜੁਗ ਨਾ ਕੋਇ ਵਡਿਆਈਆ। ਇਹ ਖੇਲ ਅਛਲ ਅਛੱਲ ਦੀ, ਹਰਿ ਕਰਤਾ ਆਪ ਕਰਾਈਆ। ਜਿਸ ਵੇਲੇ ਨੌ ਸੌਂ ਚੁਰਾਨਵੇ ਚੌਕੜੀ ਜੁਗ ਜਵਾਨੀ ਢਲਦੀ, ਕਲਜੁਗ ਅੰਤਮ ਫੇਰਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਅੱਗ ਹੋਵੇ ਬਲਦੀ, ਬਿਨ ਪੁਰਖ ਅਕਾਲ ਨਾ ਕੋਇ ਬੁਝਾਈਆ। ਹੋਣੀ ਕ਼ਜ਼ਾ ਕਿਸੇ ਤੋਂ ਨਾ ਟਲਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਕਿਸੇ ਨੂੰ ਸਮਝ ਨਹੀਂ ਘੜੀ ਪਲ ਦੀ, ਪਲਕ ਦੇ ਅੰਦਰ ਕੀ ਕਰਾਈਆ। ਓਸ ਵੇਲੇ ਧਾਰ ਪ੍ਰਗਟੇ ਭਗਤਾਂ ਦੇ ਦਲ ਦੀ, ਦਲਿਦ੍ਰੀਆਂ ਦਲਿਦ੍ਰ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਗਰੀ ਇਕ ਉਪਜਾਈਆ। ਗੋਬਿੰਦ ਕਹੇ ਇਹ ਲੰਗਰ ਨਹੀਂ ਲਗ ਮਾਤਰ, ਲਗਨ ਇਕ ਲਗਾਈਆ। ਸਭ ਦਾ ਸੁਨੇਹੜਾ ਧੁਰ ਦਾ ਪਾਤਰ, ਪਤ੍ਰਕਾ ਵਿਚ ਲਿਖਾਈਆ। ਜਿਸ ਵੇਲੇ ਦੀਨ ਦੁਨੀ ਹੋਵੇ ਆਤਰ, ਅਦਲ ਇਨਸਾਫ਼ ਆਪ ਕਰਾਈਆ। ਓਸ ਵੇਲੇ ਪ੍ਰਭ ਭਗਤਾਂ ਕਰੇ ਖ਼ਾਤਰ, ਸੇਵਕ ਸੇਵਾਦਾਰ ਰੂਪ ਪ੍ਰਗਟਾਈਆ। ਕੋਝੇ ਕਮਲੇ ਬਣਾ ਕੇ ਚਾਤਰ, ਚਾਤਰਕ ਆਪਣੇ ਦਏ ਵਖਾਈਆ। ਮਨੂਆ ਮਨ ਕਰੇ ਸਾਂਤਕ, ਸਤਿ ਸਰੂਪ ਵਿਚ ਸਮਾਈਆ। ਕਲਜੁਗ ਕੂੜੀ ਬੁਝਾ ਕੇ ਆਤਸ਼, ਅੰਤਸ਼ਕਰਨ ਦਏ ਬਦਲਾਈਆ। ਜਿਨ੍ਹਾਂ ਦੇ ਪਿਛੇ ਜਾ ਕੇ ਆਵੇ ਵਾਪਸ, ਵਿਚ ਆਪਸ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰ ਇਕ ਵਖਾਈਆ। ਜਨ ਭਗਤਾਂ ਲੰਗਰ ਮੇਲ ਘਿਰਤ ਘਿਓ, ਘਿਰਨਾ ਵਿਚ ਨਾ ਕੋਇ ਰਖਾਈਆ। ਗੁਰਮੁਖੋ ਪੁਰਖ ਅਕਾਲ ਤੁਹਾਡਾ ਇਕੋ ਸਾਂਝਾ ਪਿਓ, ਗੋਬਿੰਦ ਗੁਰ ਲਿਆ ਮਨਾਈਆ। ਸਚ ਪ੍ਰੀਤੀ ਓਸ ਨੂੰ ਦਿਓ, ਸੀਸ ਜਗਦੀਸ਼ ਭੇਟ ਕਰਾਈਆ। ਦੂਸਰ ਜਗਤ ਕਿਸੇ ਨਾ ਨਿਉਂ, ਇਸ਼ਟ ਅਵਰ ਨਾ ਕੋਇ ਰਖਾਈਆ। ਤੁਹਾਡੇ ਅੰਮ੍ਰਿਤ ਬਰਖੇ ਮਿਹੋਂ, ਮੇਘਲਾ ਇਕੋ ਧਾਰ ਬਰਸਾਈਆ। ਅੱਜ ਪੱਕਾ ਕਰ ਲਿਓ ਨਿਹੋਂ, ਅੱਗੇ ਨਾ ਕੋਇ ਤੁੜਾਈਆ। ਰਹਿਣਾ ਸਚਖੰਡ ਦਵਾਰੇ ਦੂਜਾ ਨਾ ਕੋਇ ਥਾਉਂ ਨਾ ਕੋਈ ਥਿਉਂ, ਦਵਾਰਾ ਦਰ ਨਾ ਕੋਇ ਵਡਿਆਈਆ। ਭਰਮ ਭੁਲੇਖੇ ਵਿਚ ਨਾ ਰਿਹੋ, ਰਹਿਬਰ ਬੇਪ੍ਰਵਾਹੀਆ। ਵਸਤ ਅਮੋਲਕ ਇਕ ਲਿਓ, ਜੋ ਦੋ ਜਹਾਨਾਂ ਪਾਰ ਕਰਾਈਆ। ਸਚ ਦਵਾਰੇ ਧੁਰ ਦੇ ਬਿਹੋ, ਦਰਗਾਹ ਸਾਚੀ ਵੱਜੇ ਵਧਾਈਆ। ਭੁੱਲਕੇ ਕਦੀ ਨਾ ਕਿਹੋ, ਕਿਉਂ ਕਾਮਲ ਮੁਰਸ਼ਦ ਵੇਖ ਵਖਾਈਆ। ਸਭ ਦੇ ਅੰਦਰ ਤੀਰ ਨਿਰਾਲਾ ਲਾਣਾ ਬਿਰਹੋਂ, ਵਿਛੋੜੇ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਿਆਰ ਦਾ ਸਾਂਝਾ ਘਿਰਤ, ਖੋਲ੍ਹਣਹਾਰਾ ਸੁਰਤ ਨਿਰਤ, ਦੋ ਜਹਾਨਾਂ ਆਵੇ ਫਿਰਤ, ਫਿਰਤ ਭਗਤਾਂ ਨਾਲ ਕਮਾਈਆ। ਪੰਜ ਚੇਤ ਕਹੇ ਜਨ ਭਗਤੋ ਦੂਜੀ ਚੁਲ੍ਹ ਕੋਈ ਨਾ ਰੋਟੀ, ਅੰਨ ਪਕਵਾਨ ਨਾ ਕੋਇ ਵਡਿਆਈਆ। ਜਿਨ੍ਹਾਂ ਦੇ ਅੰਦਰ ਵਾਸਨਾ ਖੋਟੀ, ਦੁਰਮਤ ਮੈਲ ਨਾ ਕੋਇ ਧੁਆਈਆ। ਜਿਨ੍ਹਾਂ ਰਸਨਾ ਲਾਈ ਬੋਟੀ, ਗੋਬਿੰਦ ਗੁਰੂ ਨਾ ਦਏ ਗਵਾਹੀਆ। ਓਹ ਰੋਂਦੇ ਕੋਟਨ ਕੋਟੀ, ਰਾਏ ਧਰਮ ਦਏ ਸਜ਼ਾਈਆ। ਨਾ ਸਨਿਆਸੀ ਨਾ ਉਹ ਜੋਗੀ, ਵੈਰਾਗੀ ਤਿਆਗੀ ਸਰਬ ਸਜਾਈਆ। ਸਹਾਰਾ ਮਿਲੇ ਨਾ ਲੋਕ ਪ੍ਰਲੋਕੀ, ਚਰਨ ਕਵਲ ਨਾ ਕੋਇ ਵਡਿਆਈਆ। ਕਿਸੇ ਕੰਮ ਨਾ ਆਵੇ ਪੜ੍ਹੀ ਪੋਥੀ, ਪੁਸਤਕ ਬਗ਼ਲਾਂ ਵਿਚ ਟਿਕਾਈਆ। ਜਿਨ੍ਹਾਂ ਨੇ

ਪ੍ਰਭ ਦੀ ਮੰਜ਼ਲ ਸੋਚੀ, ਸੋਚ ਸਮਝ ਦਏ ਗਵਾਹੀਆ। ਉਨ੍ਹਾਂ ਦਾ ਵਿਚੋਲਾ ਬਣਦਾ ਦੇਖੋ ਰਵਦਾਸ ਚਮਾਰਾ ਮੋਚੀ, ਗੁਰਮੁਖ ਨਾਮ ਬਦਲਾਈਆ। ਜੋ ਸੁੱਕੀ ਖਾ ਕੇ ਰੋਟੀ, ਆਪਣਾ ਝਟ ਲੰਘਾਈਆ । ਹੁਣ ਭਗਤਾਂ ਦੇ ਭੰਡਾਰੇ ਭਰੌਣ ਲੱਗਾ ਕਿਸੇ ਦੀ ਖ਼ਾਲੀ ਹੋਵੇ ਤਨ ਨਾ ਕੋਠੀ, ਆਕ਼ਾ ਨਜ਼ਰ ਕੋਇ ਨਾ ਆਈਆ। ਲਓ ਇਕ ਅਕਾਲ ਦੀ ਓਟੀ, ਓੜਕ ਓਹੋ ਹੋਏ ਸਹਾਈਆ। ਅੰਨ ਖਾਧਿਆਂ ਮੰਜ਼ਲ ਚੜ੍ਹ ਗਏ ਚੋਟੀ, ਛਡ ਕੂੜ ਲੋਕਾਈਆ। ਦੂਜੀ ਚੁਲ੍ਹ ਸਦਾ ਥੋਥੀ, ਬਿਨਾ ਕਾਇਆ ਚੁਲ੍ਹ ਤੋਂ ਬਾਕੀ ਵਸਤ ਸਰਬ ਪਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ। ਸਵਾ ਪੰਜ ਦਾ ਆਇਆ ਵਕ਼ਤ, ਪੰਜ ਚੇਤ ਦਏ ਵਡਿਆਈਆ। ਮੈਂ ਇਕੱਠੇ ਹੁੰਦੇ ਵੇਖੇ ਭਗਤ, ਭਗਵਾਨ ਮਿਲ ਮਿਲ ਵੱਜੀ ਵਧਾਈਆ। ਇਸ ਨੂੰ ਸਮਝੇ ਕੋਈ ਨਾ ਜਗਤ, ਜੀਵਨ ਜੁਗਤ ਨਾ ਕੋਇ ਦ੍ਰਿੜਾਈਆ। ਇਹ ਖੇਲ ਓਸ ਸ਼ਕਤ, ਜੋ ਸ਼ਖ਼ਸੀਅਤ ਸਭ ਦੀ ਦਏ ਬਦਲਾਈਆ। ਜਿਸ ਵੇਲੇ ਰਾਮ ਦੁਹਾਈ ਪਾਈ ਸੀ ਭਰਤ, ਬਾਹਵਾਂ ਸਖਣੀਆਂ ਸੰਗ ਉਠਾਈਆ। ਓਸ ਵੇਲੇ ਰਾਮ ਇੱਕੀ ਮਿੰਟ ਗਿਆ ਸੀ ਅਟਕ, ਰਾਮ ਰਾਮ ਵਿਚ ਧਿਆਨ ਲਗਾਈਆ। ਪੁਰਖ ਅਕਾਲ ਨੇ ਨਿਗਾਹ ਮਾਰੀ ਉਪਰ ਧਰਤ, ਅਯੁਧਿਆ ਵਾਸੀ ਦੇਣ ਦੁਹਾਈਆ। ਓਸ ਵੇਲੇ ਲਾਈ ਸ਼ਰਤ, ਹੁਕਮ ਹੁਕਮ ਵਿਚੋਂ ਸੁਣਾਈਆ । ਜਿਸ ਵੇਲੇ ਆਵਾਂ ਉਪਰ ਧਰਤ, ਆਪਣਾ ਵੇਸ ਵਟਾਈਆ। ਜਿਹੜੇ ਰਾਮ ਤੇਰੇ ਦਰਸ ਨੂੰ ਰਹੇ ਤਰਸ, ਤੇਰਾ ਰਾਮ ਹੋ ਕੇ ਉਨ੍ਹਾਂ ਲਵਾਂ ਮਿਲਾਈਆ। ਇਹ ਪੂਰਬ ਦਾ ਲੇਖਾ ਪਿਛਲਾ ਕ਼ਰਜ਼, ਕ਼ਰਜ਼ਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਵੇਖ ਵਖਾਈਆ। ਪੰਝੀ ਪੰਝੀ ਹੋਇਆ ਜੋੜ, ਜੋੜੀ ਧੁਰਦਰਗਾਹੀਆ। ਜਿਸ ਵੇਲੇ ਬੁੱਧ ਨੂੰ ਗਿਆਨ ਹੋਇਆ ਹੇਠਾਂ ਬੋਹੜ, ਪੀਪਲ ਪੀਤਲ ਰੂਪ ਵਖਾਈਆ। ਓਸ ਨੇ ਵੇਖਿਆ ਤੱਕ ਕੇ ਗ਼ੌਰ, ਬਿਨ ਅੱਖਾਂ ਅੱਖ ਉਠਾਈਆ। ਕਲਜੁਗ ਵੀਹਵੀਂ ਸਦੀ ਮਚਿਆ ਸ਼ੋਰ, ਚਾਰੋਂ ਕੁੰਟ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਛੱਡਕੇ ਡੋਰ, ਪੱਲੂ ਆਪਣਾ ਗਏ ਛੁਡਾਈਆ। ਕਿਸੇ ਦੀ ਰਹੀ ਕਿਸੇ ਨਾ ਲੋੜ, ਆਸਾ ਪੂਰ ਨਾ ਕੋਇ ਕਰਾਈਆ। ਓਸ ਵੇਲੇ ਪੁਰਖ ਅਕਾਲਾ ਰਿਹਾ ਬਹੁੜ, ਨਿਰਗੁਣ ਨਿਰਵੈਰ ਦਇਆ ਕਮਾਈਆ। ਕਲਜੁਗ ਦਿਸੇ ਅੰਧੇਰਾ ਘੋਰ, ਚੰਦ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਪਿਆ ਪੰਜ ਚੋਰ, ਗ੍ਰਹਿ ਮੰਦਰ ਰਹੇ ਲੁਟਾਈਆ। ਉਸ ਨੂੰ ਨਜ਼ਰੀ ਆਇਆ ਭਗਤਾਂ ਦੀ ਪ੍ਰਭ ਨੇ ਆਪਣੇ ਹੱਥ ਰੱਖੀ ਡੋਰ, ਸ਼ਬਦੀ ਤੰਦ ਬੰਧਾਈਆ। ਪੰਝੀ ਪੰਝੀ ਇਕ ਦੂਜੇ ਦੇ ਵਸਣ ਕੋਲ, ਪੰਝੀ ਪੰਝੀ ਜੋੜ ਜੁੜਾਈਆ। ਉਨ੍ਹਾਂ ਦੇ ਅੰਤਰ ਨਾਮ ਅਨਮੋਲ, ਤੂੰ ਮੇਰਾ ਮੈਂ ਤੇਰਾ ਦਿਤਾ ਟਿਕਾਈਆ। ਗਲਵਕੜੀ ਪਾ ਕੇ ਆਪਣਾ ਆਪ ਲੈਣਾ ਤੋਲ, ਤਰਾਜ਼ੂ ਨਜ਼ਰ ਕੋਇ ਨਾ ਆਈਆ। ਬੁੱਧ ਨੇ ਖੇਲ ਵੇਖਿਆ ਉਪਰ ਧੌਲ, ਬੀਸ ਬੀਸਾ ਧਿਆਨ ਲਗਾਈਆ। ਏਸੇ ਕਾਰਨ ਕਿਸੇ ਨਾਲ ਨਹੀਂ ਮਾਰਿਆ ਰੋਲ, ਲਹਿਣਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਪੰਜ ਉਂਗਲੀਆਂ ਨੀਚੇ ਦੇਣ ਸ਼ਹਾਦਤ, ਸ਼ਬੇ ਰੋਜ਼ ਸ਼ਨਵਾਈਆ। ਉਹ ਗੁਰੂਆਂ ਦੀ ਇਬਾਦਤ, ਜਗਤ ਤੋਂ ਉਹਲੇ ਸੇਵ ਕਮਾਈਆ। ਏਸੇ ਵਿਚ ਪਰਮ ਪੁਰਖ ਕਰਦਾ ਰਿਹਾ ਸਖ਼ਾਵਤ, ਰਹਿਮਤ ਆਪ ਕਮਾਈਆ। ਬਖ਼ਸ਼ਦਾ ਰਿਹਾ ਨਾਮ ਅਮਾਨਤ, ਅਮਲਾਂ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੰਜਾਂ ਉਂਗਲੀਆਂ ਦੇ ਅਗਲੇ ਪੋਟੇ ਪੁਰਖ ਅਕਾਲ ਦੇ ਦੀਨਾਂ ਮਜ਼੍ਹਬਾਂ ਵਾਲੇ ਟੋਟੇ, ਟੁਕੜਿਆਂ ਦੇ ਇਸ਼ਾਰੇ ਸ਼ਰਅ ਵਿਚ ਵਖਾਈਆ। ਕਿਉਂ ਪਾਲ ਸਿੰਘ ਨੇ ਡਾਹੀ ਅੱਗ, ਅਗਨੀ ਅੱਗ ਤਪਾਈਆ । ਇਹ ਮਰਯਾਦਾ ਜਗ, ਬਿਨਾ ਭਗਤ ਭਗਵਾਨ ਦੇ ਦੂਜਾ ਯੱਗ ਕੰਮ ਕਿਸੇ ਨਾ ਆਈਆ। ਭਾਵੇਂ ਕੋਟਨ ਕੋਟ ਸਾਧੂ ਲਓ ਸੱਦ, ਸਾਧਨਾ ਵਿਚ ਨਾ ਕੋਇ ਸਫ਼ਾਈਆ। ਜਿਹੜੇ ਆਪ ਮੰਜ਼ਲ ਚੜ੍ਹ ਨਾ ਸਕੇ ਅੱਧ, ਅਗਲਾ ਭੇਵ ਕੀ ਖੁਲ੍ਹਾਈਆ। ਜਿਨ੍ਹਾਂ ਸੂਰ ਗਾਂ ਖਾਧੀ

ਵੱਢ, ਮੱਛੀਆਂ ਮਾਸ ਵਟਾਈਆ। ਉਹ ਸ੍ਰੀ ਭਗਵਾਨ ਤੋਂ ਸਦਾ ਲਈ ਹੋ ਗਏ ਅੱਡ, ਰਾਏ ਧਰਮ ਦਏ ਸਜ਼ਾਈਆ। ਜਿਸ ਨੇ ਧਰਮ ਨਿਸ਼ਾਨਾ ਦੇਣਾ ਗੱਡ, ਸਤਿਜੁਗ ਸਾਚੀ ਧਾਰ ਪ੍ਰਗਟਾਈਆ। ਓਹ ਸਭ ਤੋਂ ਖੇਲ ਕਰੇ ਅਲਗ, ਵਖਰੀ ਨੀਤੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਈਆ। ਕਿਉਂ ਪਾਣੀ ਦਾ ਜਗ ਰੱਖਿਆ ਨੇੜੇ, ਸਵਾ ਸੇਰ ਭਰਾਈਆ। ਜਿਸ ਵੇਲੇ ਗੋਬਿੰਦ ਨੇ ਸਰਸਾ ਵਿਚ ਰੋੜ੍ਹੇ ਸੀ ਬੇੜੇ, ਤੁਲਹਾ ਹੱਥ ਨਾ ਕੋਇ ਰਖਾਈਆ । ਓਸ ਨੇ ਪੰਜ ਬੁੱਕ ਭਰੇ ਏਹੋ ਮੈਨੂੰ ਬਥੇਰੇ, ਤੋਲ ਸਵਾ ਸੇਰ ਵਖਾਈਆ। ਜਿਹੜੇ ਆ ਗਏ ਮੇਰੇ ਘੇਰੇ, ਉਨ੍ਹਾਂ ਨੂੰ ਤ੍ਰਿਖਾ ਰਹੇ ਨਾ ਰਾਈਆ। ਓਹੋ ਜਲ ਅੰਤ ਨਾਲ ਲੈ ਗਿਆ ਵਿਚ ਨਦੇੜੇ, ਗੋਦਾਵਰੀ ਵਿਚ ਸੁਟਾਈਆ। ਫਿਰ ਫੜ ਕੇ ਖੰਡਾ ਫੇਰੇ, ਦੋ ਜਹਾਨ ਦਏ ਹਿਲਾਈਆ। ਇਕੋ ਘਰ ਵਖਾ ਕੇ ਗੁਰੂ ਗੁਰ ਚੇਰੇ, ਚੇਲਾ ਗੁਰ ਵਡਿਆਈਆ। ਜਿਨ੍ਹਾਂ ਉਤੇ ਪੁਰਖ ਅਕਾਲ ਕਰੇ ਮਿਹਰੇ, ਮੇਰਾ ਅੰਮ੍ਰਿਤ ਉਨ੍ਹਾਂ ਅੰਦਰ ਦਏ ਟਿਕਾਈਆ। ਉਨ੍ਹਾਂ ਮਾਰਨਾ ਨਾ ਪਏ ਚੁਰਾਸੀ ਵਾਲਾ ਗੇੜੇ, ਜਮ ਕੀ ਫਾਸੀ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋ ਸਭ ਦੇ ਅੰਤਰ ਅੰਮ੍ਰਿਤ ਦਏ ਟਿਕਾਈਆ। ਕਿਉਂ ਰਾਖ ਮੁੱਠੀ ਦੱਬੀ, ਸਵਾਹ ਖ਼ਾਕ ਰੂਪ ਸਮਝਾਈਆ। ਇਹ ਖੇਲ ਇਲਾਹੀ ਰੱਬੀ, ਨੂਰੋ ਨੂਰ ਰੁਸ਼ਨਾਈਆ। ਜਿਸ ਦਾ ਭੇਵ ਦੱਸੇ ਕੋਈ ਨਾ ਗੱਦੀ, ਸਦੀਆਂ ਦਾ ਰਾਹ ਤਕਾਈਆ। ਪਰਦਿਆਂ ਵਿਚੋਂ ਕਿਸੇ ਨਾ ਲੱਭੀ, ਖੋਜਿਆਂ ਹੱਥ ਨਾ ਕੋਇ ਫੜਾਈਆ। ਜਿਸ ਵੇਲੇ ਗੋਬਿੰਦ ਪਾਰ ਕਰਨੀ ਸੀ ਸਰਸਾ ਨਦੀ, ਮੁੱਠੀ ਖ਼ਾਕ ਚਰਨ ਜੋੜੇ ਵਿਚ ਛੁਪਾਈਆ। ਉਤੋਂ ਜ਼ੋਰ ਨਾਲ ਦੱਬੀ ਅੱਡੀ, ਭਾਰ ਦਿਤਾ ਪਾਈਆ। ਜਿਸ ਵੇਲੇ ਆਵੇ ਵੀਹਵੀਂ ਸਦੀ, ਸਦਮਾ ਪਏ ਲੋਕਾਈਆ। ਹੰਸ ਬੁੱਧੀ ਹੋਈ ਕੱਗੀ, ਕਾਗ ਵਾਂਗ ਕੁਰਲਾਈਆ। ਚਾਰੋਂ ਕੁੰਟ ਲੱਗਣੀ ਅੱਗੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਓਸ ਵੇਲੇ ਪਰਮ ਪੁਰਖ ਦੀਨ ਦਿਆਲ ਜੋਤ ਇਕੋ ਜਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਪ੍ਰੇਮ ਵਿਚ ਜਾਏ ਬੱਝੀ, ਨਾਤਾ ਧਰਮ ਦਾ ਧਰਮ ਬਣਾਈਆ। ਹਰਿਸੰਗਤ ਸਚ ਪਕਵਾਨ ਵਾਸਤੇ ਜਾਏ ਸੱਦੀ, ਹੋਕਾ ਧੁਰ ਦਾ ਇਕ ਸੁਣਾਈਆ। ਜਿਹੜੀ ਮਨ ਕਲਪਣਾ ਕਿਸੇ ਦੁਆਰਿਉਂ ਨਹੀਂ ਰੱਜੀ, ਉਸ ਦੀ ਤ੍ਰਿਸ਼ਨਾ ਪੂਰ ਕਰਾਈਆ। ਖ਼ਾਕ ਕਹੇ ਮੈਂ ਲੁਕ ਕੇ ਵਿਚ ਡੱਬੀ, ਆਪਣਾ ਝਟ ਰਹੀ ਲੰਘਾਈਆ। ਮੈਨੂੰ ਸਾਰੇ ਕਹਿੰਦੇ ਰਹੇ ਵੱਡੀ, ਰਿਸ਼ਵਤ ਖੋਰ ਜਗਤ ਲੋਕਾਈਆ। ਜਿਸ ਵੇਲੇ ਮੈਂ ਧਾਰ ਵੇਖੀ ਬੱਗੀ, ਸਤਿ ਸਫ਼ੈਦੀ ਸੋਭਾ ਪਾਈਆ। ਮੈਂ ਕੁੱਦੀ ਨੱਚੀ ਟੱਪੀ, ਆਪਣੀ ਖ਼ੁਸ਼ੀ ਲਈ ਬਣਾਈਆ। ਗੋਬਿੰਦ ਨਾਲ ਕਰ ਕੇ ਪੱਕੀ, ਅਗਲੀ ਗੰਢ ਰਖਾਈਆ। ਓਸ ਕਥਾ ਕਹਾਣੀ ਦੱਸੀ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਸਤਿ ਧਰਮ ਦੀ ਧਾਰ ਦੋ ਜਹਾਨੋਂ ਨੱਸੀ, ਚਾਰੋਂ ਕੁੰਟ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਾਚਾ ਰੰਗ ਇਕ ਵਖਾਈਆ । ਸਵਾ ਗਜ਼ ਕੱਪੜਾ ਗੁਰ ਅਰਜਨ ਦੀ ਧਾਰ, ਰਾਵੀ ਕੰਢਾ ਦਏ ਦੁਹਾਈਆ। ਥੱਲੇ ਰੱਖੀ ਨਾ ਕੋਇ ਦੁਸ਼ਾਲ, ਮਿਰਗਸ਼ਾਲਾ ਨਾ ਕੋਇ ਵਡਿਆਈਆ। ਇਸ ਦੀ ਬਣ ਕੇ ਸੱਚੀ ਧਰਮਸਾਲ, ਬੈਠਾ ਧਿਆਨ ਲਗਾਈਆ। ਨਿਗਾਹ ਕਰ ਕੇ ਪਰੇ ਦੋ ਜਹਾਨ, ਪੁਰਖ ਅਕਾਲ ਵਿਚ ਸਮਾਈਆ। ਸਚ ਸੰਦੇਸ਼ਾ ਦੇ ਸ੍ਰੀ ਭਗਵਾਨ, ਹੁਕਮੀ ਹੁਕਮ ਦ੍ਰਿੜਾਈਆ। ਕਲਜੁਗ ਕੂੜਾ ਕੂੜ ਦਿਸੇ ਨਿਸ਼ਾਨ, ਚਾਰੋਂ ਕੁਟ ਦੁਹਾਈਆ। ਪੁਰਖ ਅਕਾਲਾ ਦੇਵੇ ਧੁਰ ਫ਼ਰਮਾਨ, ਨਾਮ ਸੰਦੇਸਾ ਇਕ ਸੁਣਾਈਆ। ਸਦੀ ਬੀਸਵੀਂ ਚਾਰੋਂ ਕੁੰਟ ਹੋਏ ਹੈਰਾਨ, ਹੈਰਾਨੀ ਸਭ ਦੇ ਅੰਦਰ ਆਈਆ। ਸੰਤ ਰਹੇ ਨਾ ਕੋਇ ਜਿਸ ਨੂੰ ਹੋਵੇ ਬ੍ਰਹਮ ਗਿਆਨ, ਜਗਤ ਵਿਦਿਆ ਵਿਚ ਵਡਿਆਈਆ। ਓਸ ਵੇਲੇ ਲੇਖਾ ਹੋਵੇ ਭਗਤ ਭਗਵਾਨ, ਭਗਵਨ ਭਗਤਾਂ ਮੇਲ ਮਿਲਾਈਆ। ਸਵਾ ਗਜ਼ ਦਾ ਦੇ ਕੇ ਇਕੱਠਾ ਦਾਨ, ਸਭ ਦੇ ਅੰਦਰੋਂ ਆਸਣ ਦਏ ਬਦਲਾਈਆ। ਉਨ੍ਹਾਂ ਨੂੰ ਲੱਭਣਾ

ਪਏ ਨਾ ਵਿਚੋਂ ਬੀਆਬਾਨ, ਕਾਇਆ ਮੰਦਰ ਕਰੇ ਰੁਸ਼ਨਾਈਆ। ਗੁਰ ਅਰਜਨ ਖ਼ੁਸ਼ੀ ਨਾਲ ਕਿਹਾ ਵਾਹ ਵਾਹ ਤੇਰੀ ਖੇਲ ਮਹਾਨ, ਬੇਅੰਤ ਤੇਰੀ ਬੇਪਰਵਾਹੀਆ। ਸੋ ਵੇਲਾ ਵਕ਼ਤ ਪਹੁੰਚਿਆ ਆਣ, ਸਵਾ ਗਜ਼ ਦਾ ਗਜ਼ ਸਵਾ ਸਵਾਰਥ ਸਭ ਦਾ ਪੂਰ ਕਰਾਈਆ। ਇਹ ਪੁਰਾਣੇ ਕਪੜੇ ਦੀ ਜੇਬ, ਜਿਸ ਨੂੰ ਜੇਬਕਤਰਾ ਨਾ ਕੋਇ ਚੁਰਾਈਆ। ਜਿਸ ਵੇਲੇ ਭੀਲਨੀ ਨਾਲ ਰਾਮ ਕੀਤਾ ਫ਼ਰੇਬ, ਚਰਨ ਧੋ ਕੇ ਖ਼ੁਸ਼ੀ ਬਣਾਈਆ। ਓਸ ਨੇ ਕਿਹਾ ਬੇਰ, ਰਾਮ ਨਾ ਕਿਹਾ ਸੇਬ, ਮੁਖ ਨਾਲ ਮੁਫ਼ਤ ਸਾਲਾਹੀਆ। ਭੀਲਣੀ ਕਿਹਾ ਕੁਛ ਲਿਖ ਦੇ ਉਤੇ ਕਤੇਬ, ਅੱਖਰਾਂ ਨਾਲ ਵਡਿਆਈਆ। ਰਾਮ ਕਿਹਾ ਭੀਲਨੀ ਭਗਤ ਭਗਵਾਨ ਦੀ ਖੇਲ ਜਾਣਦੇ ਨਹੀਂ ਚਾਰ ਵੇਦ, ਸ਼ਾਸਤਰਾਂ ਵਿਚੋਂ ਹੱਥ ਕਿਸੇ ਨਾ ਆਈਆ । ਇਹ ਲੱਭਦਾ ਨਹੀਂ ਭੇਵ, ਭਾਂਡਾ ਭਰਮ ਨਾ ਕੋਇ ਭੰਨਾਈਆ। ਜਿਸ ਦਾ ਨਿਸ਼ਾਨਾ ਇਕੋ ਸੇਧ, ਮੰਜ਼ਲ ਧੁਰਦਰਗਾਹੀਆ। ਉਹ ਆਪੇ ਖੇਲੇ ਆਪਣੀ ਖੇਡ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤ ਜਿਸ ਵੇਲੇ ਭਗਤਾਂ ਦੇ ਪਕਵਾਨ ਦੀ ਬਣੌਣ ਦੇਗ, ਰਿੱਧਾ ਪੱਕਾ ਆਪ ਸੁਹਾਈਆ। ਓਸ ਵੇਲੇ ਗ਼ਰੀਬ ਨਿਮਾਣਿਆਂ ਦੀ ਆਪਣੇ ਨਾਮ ਨਾਲ ਭਰ ਦੇਵੇ ਜੇਬ, ਖ਼ਾਲੀ ਰਹਿਣ ਕੋਇ ਨਾ ਪਾਈਆ। ਸਚ ਭੰਡਾਰਾ ਧੁਰ ਦਰਗਾਹੋਂ ਦੇਵੇ ਭੇਜ, ਭਜਨ ਬੰਦਗੀ ਦਾ ਝਗੜਾ ਦੇਵੇ ਚੁਕਾਈਆ। ਕਮਲੀਏ ਅੰਦਰ ਵੜ ਕੇ ਦੇਵੇ ਜੋਤੀ ਤੇਜ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਦਾ ਆਤਮਾ ਦੀ ਮਾਣੇ ਸੇਜ, ਸਚ ਸਿੰਘਾਸਣ ਸੋਭਾ ਪਾਈਆ। ਭੀਲਣੀਏਂ ਇਹ ਪੁਰਾਣੀ ਇਸ ਕਰ ਕੇ ਰੱਖੀ ਸ਼ਾਇਦ ਕੋਈ ਗੁਰਸਿੱਖ ਭੁੱਲ ਕੇ ਇਹਨੂੰ ਨਾ ਆਵੇ ਵੇਚ, ਲਾਲਚ ਟੱਕਿਆਂ ਵਾਲਾ ਰਖਾਈਆ। ਕਿਉਂ ਕਲਜੁਗ ਨੇ ਅਮੀਰਾਂ ਗ਼ਰੀਬਾਂ ਨੂੰ ਧੋਖੇ ਫ਼ਰੇਬ ਦੀ ਪਾ ਦਿਤੀ ਗੇਝ, ਸ਼ਾਹ ਕੰਗਾਲ ਬਚਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਭ ਦਾ ਰਿਹਾ ਮੁਕਾਈਆ। ਪਾਟੀ ਪੁਰਾਣੀ ਪਗੜੀ ਕਹੇ ਓ ਬਾਵਨ, ਬਲ ਦੁਆਰੇ ਧਿਆਨ ਲਗਾਈਆ। ਤੇਰਾ ਬਣਿਆ ਕੋਈ ਨਾ ਜ਼ਾਮਨ, ਜ਼ੁਮੇਵਾਰੀ ਨਾ ਕੋਇ ਰਖਾਈਆ। ਜਗਤ ਤ੍ਰਿਸ਼ਨਾ ਕੂੜੀ ਕਾਮਨ, ਕਾਮਨਾ ਕੂੜ ਲੋਕਾਈਆ। ਪ੍ਰਭ ਦਾ ਖੇਲ ਆਹਮਣੋ ਸਾਹਮਣ, ਸਮਾਂ ਸਮੇਂ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪਗੜੀ ਕਹੇ ਮੈਨੂੰ ਬਾਹਮਣ ਬਾਵਨ ਆਇਆ ਬੰਨ੍ਹ ਕੇ, ਵੇਸ ਗ਼ਰੀਬਾਂ ਵਾਲਾ ਵਟਾਈਆ। ਇਕ ਈਨ ਆਇਆ ਮੰਨ ਕੇ, ਹੁਕਮ ਧੁਰਦਰਗਾਹੀਆ। ਪੈਂਡਾ ਮਾਰਿਆ ਚਲ ਕੇ, ਭੱਜਿਆ ਵਾਹੋ ਦਾਹੀਆ। ਇਕ ਆਵਾਜ਼ ਆਈ ਖਲ ਕੇ, ਤੂੰ ਮੇਰਾ ਮੈਂ ਤੇਰਾ ਢੋਲਾ ਦਿਤਾ ਗਾਈਆ । ਫੇਰ ਦਵਾਰਾ ਬਹਿ ਗਿਆ ਮੱਲ ਕੇ, ਆਪਣੀ ਸੁਰਤ ਰਹੀ ਨਾ ਰਾਈਆ। ਢਾਈ ਕਰਮਾਂ ਵਿਚ ਛਲ ਕੇ, ਮਾਣ ਦਿੱਤਾ ਮਿਟਾਈਆ । ਓਸ ਵੇਲੇ ਬਲ ਨੇ ਆਪਣੀ ਪਗੜੀ ਉਤੇ ਧਰ ਕੇ, ਧਰਨੀ ਦਾਨ ਕਰਾਈਆ। ਅੱਗੋਂ ਬਾਵਨ ਕਿਹਾ ਹੱਸ ਕੇ, ਬਲ ਖ਼ਾਲੀ ਹੱਥ ਦੇ ਵਖਾਈਆ। ਉਹ ਆਇਆ ਕੋਲ ਨੱਸ ਕੇ, ਨੇਤਰ ਨੈਣਾਂ ਨੀਰ ਵਹਾਈਆ। ਕੁਛ ਮੈਨੂੰ ਜਾ ਦੱਸ ਕੇ, ਕੀ ਵੇਸ ਲਿਆ ਵਟਾਈਆ । ਬਾਵਨ ਕਿਹਾ ਫਿਰ ਵੇਖ ਅੱਖ ਪੱਟ ਕੇ, ਹੁਕਮ ਦਿਤਾ ਜਣਾਈਆ। ਜਾਂ ਅੱਖ ਪੱਟੀ ਤੇ ਵੇਖੇ ਖੇਲ ਓਸ ਸਮਰਥ ਦੇ, ਜੋ ਹਰ ਘਟ ਰਿਹਾ ਸਮਾਈਆ। ਫਿਰ ਕਿਹਾ ਕੁਛ ਦਾਨ ਭਗਤ ਦੀ ਝੋਲੀ ਘੱਤ ਦੇ, ਮੇਰੀ ਤੇਰੇ ਅੱਗੇ ਅਰਜ਼ੋਈਆ। ਬਾਵਨ ਕਿਹਾ ਤੁਸੀਂ ਭਗਤ ਪ੍ਰਭੂ ਦੇ ਸਚ ਦੇ, ਆਹ ਪਾਟੀ ਪਗੜੀ ਤੇਰੇ ਸਿਰ ਟਿਕਾਈਆ। ਜੇ ਤੂੰ ਨਹੀਂ ਸਾਂਭਣੀ ਫਿਰ ਰਵਦਾਸ ਦੇ ਹੱਥ ਦੇ, ਜੋ ਚਮਰੇਟਾ ਧੁਰ ਦਾ ਨਜ਼ਰੀ ਆਈਆ। ਚਮਰੇਟੇ ਕੋਲੋਂ ਜਾਣੀ ਕੋਲ ਓਸ ਜੱਟ ਦੇ, ਜੋ ਜਟਾ ਜੂਟ ਸਾਰੇ ਦਏ ਵਿਕਾਈਆ । ਜਿਸ ਨੇ ਭੰਡਾਰੇ ਖੋਲ੍ਹਣੇ ਧੁਰ ਦੇ ਹੱਟ ਦੇ, ਹਟਵਾਣਾ ਰਹਿਣ ਕੋਇ ਨਾ ਪਾਈਆ। ਓਸ ਦੇ ਭਗਤ ਪ੍ਰੇਮ ਵਿਚ ਹੋਣੇ ਸਚ ਦੇ, ਗੁਰਮੁਖ ਗੁਰਸਿਖ ਸੋਭਾ ਪਾਈਆ। ਪਾਟੀਆਂ ਲੀਰਾਂ ਇਹ ਤੰਦ ਓਸ ਪੱਟ ਦੇ, ਜੋ ਭਗਤ ਭਗਵਾਨ ਦੀ ਧਾਰ ਵਿਚੋਂ ਖਿਚਾਈਆ। ਏਹੋ ਜਿਹੇ ਬਸਤਰ ਸੰਸਾਰ ਵਿਚ ਕਿਤੇ

ਨਹੀਂ ਲੱਭਦੇ, ਖੋਜ ਖੋਜ ਥੱਕੀ ਲੋਕਾਈਆ। ਇਹੋ ਖੇਲ ਪੁਰਖ ਸਮਰਥ ਦੇ, ਜੁਗ ਜਨਮ ਦੇ ਲਹਿਣੇ ਰਿਹਾ ਮੁਕਾਈਆ। ਲੰਗਰ ਪਕੌਣ ਲੱਗਿਆਂ ਕਿਸੇ ਗਲ ਨਾ ਹੋਵੇ ਹੋਰ ਕੋਟੀ, ਕੋਟੀ ਨਹੀਂ ਕੋਟ ਜਨਮ ਦਾ ਧਿਆਨ ਲਗਾਈਆ। ਜਿਸ ਤਰਅ ਤਨ ਦਾ ਇਕੋ ਬਸਤਰ ਤੇ ਇਕੋ ਪਕਵਾਨ ਤੇ ਪ੍ਰੇਮ ਦੀ ਰੋਟੀ, ਰੱਟਾ ਜਗਤ ਨਾ ਕੋਇ ਵਖਾਈਆ। ਕ਼ਮੀਜ਼ ਨਾਲੋਂ ਇਹ ਹੁੰਦੀ ਸਦਾ ਉਤੇ ਛੋਟੀ, ਛੋਟੀ ਨਹੀਂ ਛੋਟਿਆਂ ਤੋਂ ਵੱਡੇ ਦੇਣਾ ਬਣਾਈਆ। ਇਹ ਵਿਚਾਰ ਫ਼ਰੀਦ ਨੇ ਸੀ ਸੋਚੀ, ਜਿਸ ਵੇਲੇ ਰੋਟੀ ਕਾਠ ਖਾ ਕੇ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਉਠਾਈਆ। ਜਿਸ ਵੇਲੇ ਸੀਤਾ ਰਾਮ ਦਾ ਹੁੰਦਾ ਸੀ ਵਿਆਹ, ਚਿੱਲਾ ਧਨੁਸ਼ ਤੀਰ ਚਲਾਈਆ। ਓਸ ਵੇਲੇ ਮਹਾਂਰਿਸ਼ੀ ਮਲ ਕੇ ਆਏ ਸੁਆਹ, ਤਨ ਭਬੂਤ ਰਮਾਈਆ। ਇਕੱਠਿਆਂ ਕੀਤੀ ਸਲਾਹ, ਆਪਣੀ ਆਸ ਦ੍ਰਿੜਾਈਆ । ਜੇ ਕੋਈ ਕੁਛ ਸਾਨੂੰ ਦਏ ਖੁਵਾ, ਆਸਾ ਤ੍ਰਿਪਤ ਕਰਾਈਆ। ਓਧਰੋਂ ਸੀਤਾ ਦੀ ਸਹੇਲੀ ਗਈ ਆ, ਨੰਚਣੀ ਜਿਸ ਦਾ ਨਾਮ ਸੁਣਾਈਆ। ਓਹਨੇ ਹੱਸ ਕੇ ਕਿਹਾ ਤੁਹਾਡੇ ਮੁਖ ਮਿੱਠਾ ਦੇਵਾਂ ਪਾ, ਖ਼ੁਸ਼ੀ ਦਿਆਂ ਬਣਾਈਆ। ਉਨ੍ਹਾਂ ਨੈਣ ਲਏ ਉਠਾ, ਅੱਖ ਇਕੋ ਵਾਰ ਟਿਕਾਈਆ। ਉਧਰੋਂ ਤੇਜ਼ ਆਈ ਹਵਾ, ਓਢਣ ਦਿਤਾ ਉਡਾਈਆ। ਬਿਖੜੇ ਵਾਲ ਹਵਾ ਨੇ ਦਿਤੇ ਫੈਲਾ, ਇਧਰ ਓਧਰ ਭੱਜਣ ਵਾਹੋ ਦਾਹੀਆ। ਓਧਰੋ ਜਨਕ ਗਿਆ ਆ, ਰਾਜ ਮੰਤਰੀ ਪੰਜ ਨਾਲ ਸਲਾਹੀਆ। ਸਭ ਦੇ ਨੈਣ ਗਏ ਸ਼ਰਮਾ, ਸਾਧੂ ਸਿਰ ਨਾ ਕੋਇ ਉਠਾਈਆ। ਕੀ ਖਾਣਾ ਖਾਓ ਗ਼ਿਜ਼ਾ, ਮੈਨੂੰ ਦਿਓ ਸਮਝਾਈਆ। ਓਸ ਸਹੇਲੀ ਕਿਹਾ ਰਾਜਨ ਇਨ੍ਹਾਂ ਨੂੰ ਹੋਇਆ ਸ਼ੁਦਾ, ਬਦੀ ਲਈ ਬਦਲਾਈਆ। ਮੇਰੇ ਵਾਲ ਖੁਲ੍ਹੇ ਵੇਖ ਕੇ ਹੰਸੀ ਦਿਤੀ ਉਡਾ, ਤਾਲੀ ਦਿਤੀ ਵਜਾਈਆ। ਮੇਰੇ ਨੈਣ ਦਿਤੇ ਰਵਾ, ਹੰਝੂਆਂ ਧਾਰ ਵਹਾਈਆ। ਜਨਕ ਕਿਹਾ ਇਹਨਾ ਦਾ ਏਹੋ ਜਿਹਾ ਸੁਭਾ, ਕੀ ਸਜ਼ਾ ਦੇਵਾਂ ਭੁਗਤਾਈਆ। ਮੈਨੂੰ ਐਂ ਦਿਸਦਾ ਜਿਸ ਵੇਲੇ ਕਲਜੁਗ ਅੰਤ ਅਖ਼ੀਰੀ ਗਿਆ ਆ, ਚਾਰੋਂ ਕੁੰਟ ਅੰਧੇਰਾ ਛਾਈਆ। ਜਗਤ ਸੰਤ ਸਾਰੇ ਹੋਣ ਰਫ਼ਾ, ਰਫ਼ਾਕ਼ਤ ਸਚ ਨਾ ਕੋਇ ਕਮਾਈਆ। ਕਲਜੁਗ ਕੂੜੀ ਕਿਰਿਆ ਇਹਨਾਂ ਨੂੰ ਤੂੰ ਖੁਲ੍ਹਾ ਝਾਟਾ ਦੇ ਵਖਾ, ਬਾਟਾ ਹੱਥ ਨਾ ਕੋਇ ਫੜਾਈਆ। ਓਸ ਵੇਲੇ ਕਿਰਪਾ ਕਰੇ ਬੇਪ੍ਰਵਾਹ, ਨਿਰਗੁਣ ਆਪਣੀ ਦਇਆ ਕਮਾਈਆ। ਸਾਚੇ ਭਗਤਾਂ ਲਏ ਮਿਲਾ, ਮੇਲਾ ਹਰਿ ਜਗਦੀਸ਼ ਕਰਾਈਆ। ਸਤਿਜੁਗ ਦੀ ਸਾਚੀ ਮਰਿਯਾਦਾ ਲਏ ਚਲਾ, ਤਰੇਤਾ ਦੁਆਪਰ ਕਲਜੁਗ ਪੈਂਡਾ ਦਏ ਮੁਕਾਈਆ। ਸਾਚਾ ਪਕਵਾਨ ਲਏ ਪਕਾ, ਪੱਕੀ ਸਭ ਨੂੰ ਦਏ ਕਰਾਈਆ। ਪ੍ਰਭ ਨੂੰ ਮਿਲਿਆਂ ਰੰਡੀਆਂ ਤੋਂ ਦੁਹਾਗਣ ਰੂਪ ਨਾ ਲਏ ਵਟਾ, ਬਿਨਾ ਦੁਹਾਗਣਾਂ ਤੋਂ ਖੁਲ੍ਹਾ ਸਿਰ ਨਜ਼ਰ ਕਿਸੇ ਨਾ ਆਈਆ। ਏਸੇ ਕਾਰਨ ਇਹ ਹੁਕਮ ਦਿਤਾ ਵਰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਸਭ ਦਾ ਪੂਰ ਕਰਾਈਆ। ਜਿਸ ਨੇ ਜੀਵਾਂ ਦਾ ਖਾਧਾ ਹੋਵੇ ਮਾਸ, ਰਸਨਾ ਰਸ ਵਖਾਈਆ। ਉਹ ਭਗਤਾਂ ਦੀ ਪੂਰੀ ਕਰ ਨਾ ਸਕੇ ਆਸ, ਜਿਸ ਦੀ ਆਸ਼ਾ ਮਨ ਵਿਚ ਹਲਕਾਈਆ। ਜੁਗ ਜੁਗ ਜਨ ਭਗਤਾਂ ਦੀ ਭਗਵਨ ਕਰੇ ਤਲਾਸ਼, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਉਨ੍ਹਾਂ ਨੂੰ ਜਨਮ ਤੋਂ ਪਹਿਲੋਂ ਦੀ ਮਿਲੀ ਸ਼ਾਬਾਸ਼, ਜੋ ਰਸਨਾ ਜੇਹਵਾ ਮੁਖ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਖਿਆਤ, ਸਾਹਿਬ ਸਵਾਮੀ ਦਇਆ ਕਮਾਈਆ। ਢਾਈ ਗਜ਼ ਲੰਮੀ ਕੋਰੀ ਧੋਤੀ, ਧੋਬੀ ਖੁੰਬ ਨਾ ਕੋਇ ਚੜ੍ਹਾਈਆ। ਇਹ ਰਾਧਾ ਦੀ ਆਸਾ ਲੋਚੀ, ਕ੍ਰਿਸ਼ਨ ਓਢਣ ਦਿਤਾ ਟਿਕਾਈਆ। ਇਕ ਦਿਨ ਵੇਖ ਕੇ ਚਮਕਦੀ ਜੋਤੀ, ਉਤੇ ਪੜਦਾ ਦਿਤਾ ਪਾਈਆ। ਆਪ ਆਪਣੀ ਉਂਗਲ ਰੱਖ ਕੇ ਉਤੇ ਠੋਡੀ, ਸੋਚ ਸੋਚਾਂ ਵਿਚ ਡੁਬਾਈਆ। ਕੀ ਮੈਂ ਹੋ ਗਈ ਇਹਦੇ ਜੋਗੀ, ਜੋਗਣਾਂ ਵਾਲਾ ਵੇਸ ਵਟਾਈਆ। ਕੀ ਇਹ ਰਸੀਆ ਕੀ ਇਹ ਭੋਗੀ, ਕੀ ਇਹ ਅਨਰਸ ਵਿਚ ਸਮਾਈਆ। ਕੀ ਇਹ ਸੰਜੋਗੀ ਕੀ ਇਹ ਵਿਜੋਗੀ, ਕੀ ਇਹ ਨਾਥ ਤ੍ਰੈਲੋਕੀ, ਕੀ ਸਲੋਕੀ ਰਿਹਾ ਗਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਧੋਤੀ ਕਹੇ ਮੈਂ ਸਾਫ਼ ਸੁਥਰੀ ਕੋਰੀ, ਕੋਰਾਪਨ ਦਿਆਂ ਸਮਝਾਈਆ। ਰਾਧਾ ਬਾਂਕੀ ਨੱਢੀ ਛੋਹਰੀ, ਸ਼ੌਹਰ ਆਪਣਾ ਵੇਖ ਵਖਾਈਆ। ਮੈਂ ਬਣ ਕੇ ਡੂੰਘੀ ਘੋਰੀ, ਘੋਰ ਅੰਧੇਰਾ ਰਾਹ ਤਕਾਈਆ। ਜਾਂ ਤੱਕਿਆ ਪ੍ਰਭ ਸਭ ਦੇ ਅੰਦਰ ਵੜਿਆ ਚੋਰੀ ਚੋਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਕੀਤੀ ਬਹੁੜੀ ਬਹੁੜੀ, ਦਿਤੀ ਹੱਕ ਦੁਹਾਈਆ। ਮੈਨੂੰ ਆਵਾਜ਼ ਆਈ ਓਸ ਸਮਝ ਵਿਚ ਕੁਛ ਅਗਲੀ ਗੱਲ ਔੜੀ, ਪੜਦਾ ਦਿਤਾ ਉਠਾਈਆ। ਓਹ ਵੇਖ ਕਲਜੁਗ ਚੌਧਵੀਂ ਸਦੀ ਆਈ ਦੌੜੀ, ਮੁਹੰਮਦ ਦਏ ਗਵਾਹੀਆ। ਚਾਰੋਂ ਕੁੰਟ ਉਮਤ ਵੇਲ ਹੋਣੀ ਕੌੜੀ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਤੇਰੇ ਤੰਦ ਤੰਦ ਦੀ ਡੋਰੀ, ਡੌਰੂ ਸਭ ਦਾ ਦਏ ਵਜਾਈਆ। ਓਸ ਵੇਲੇ ਇਕ ਪੁਰਖ ਅਕਾਲਾ ਦੀਨ ਦਿਆਲਾ ਸ਼ਬਦ ਅਗੰਮੇ ਚੜ੍ਹਨਾ ਘੋੜੀ, ਅਸਵ ਆਸਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲਾ ਲੇਖਾ ਵੇਖ ਵਖਾਈਆ। ਦੀਪਕ ਕਹੇ ਮੈਂ ਜਗਦਾ ਚਿਰਾਗ਼, ਚਰਾਗਾਹਾਂ ਵਿਚ ਰੁਸ਼ਨਾਈਆ। ਬਿਨਾ ਭਗਤਾਂ ਤੋਂ ਰਿਹਾ ਕੋਈ ਨਾ ਜਾਗ, ਸੁੱਤੀ ਜਗਤ ਲੋਕਾਈਆ। ਅਬਿਨਾਸ਼ੀ ਕਰਤਾ ਬਦਲ ਰਿਹਾ ਸਮਾਜ, ਸਮਗਰੀ ਮੇਰੇ ਵਿਚ ਟਿਕਾਈਆ। ਮੈਨੂੰ ਖ਼ੁਸ਼ੀ ਹੋਈ ਆਜ, ਆਪਣਾ ਰੂਪ ਬਦਲਾਈਆ। ਸਤਿ ਧਰਮ ਦਾ ਸਚ ਰਿਵਾਜ, ਰਵਾਦਾਰ ਨਾ ਕੋਇ ਬਣਾਈਆ। ਜਨ ਭਗਤੋ ਆਪਣੇ ਕਾਇਆ ਮੰਦਰ ਸਾਚਾ ਨੂਰ ਵੇਖਿਓ ਪ੍ਰਕਾਸ਼, ਜੋਤੀ ਜੋਤ ਡਗਮਗਾਈਆ। ਪਰਮ ਪੁਰਖ ਤੇ ਕਰਨਾ ਇਕ ਵਿਸ਼ਵਾਸ, ਵਿਸ਼ਾ ਇਕੋ ਇਕ ਸਮਝਾਈਆ। ਦੀਪਕ ਕਹੇ ਮੇਰੀ ਜੁਗਾਂ ਜੁਗਾਂ ਦੀ ਪੂਰੀ ਕਰ ਕੇ ਆਸ, ਭਗਤਾਂ ਨਾਲ ਦਿਤੀ ਵਡਿਆਈਆ। ਮੈਂ ਜਾ ਕੇ ਸਭ ਨੂੰ ਕੀਤਾ ਤਲਾਸ਼, ਬਾਹਰੋਂ ਅੰਦਰ ਵੇਖ ਵਖਾਈਆ। ਭਗਤ ਭਗਵਾਨ ਇਕ ਦੂਜੇ ਦੇ ਦਾਸ, ਸੇਵਕ ਵਿਚ ਸੇਵਕ ਸੇਵਾ ਸਚ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ । ਸਾਢੇ ਤਿੰਨ ਹੱਥ ਦੀ ਵਿੰਗੀ ਟੇਢੀ ਸੋਟੀ, ਸੁਤਿਆਂ ਰਹੀ ਉਠਾਈਆ। ਜਿਸ ਵਿਚ ਫਸੇ ਦੀਨ ਦੁਨੀ ਲੋਕੀ, ਅਲੋਕਕ ਭੇਵ ਨਾ ਕੋਇ ਖੁਲ੍ਹਾਈਆ। ਸਮਝ ਨਾ ਆਏ ਅਗੰਮੀ ਪੋਥੀ, ਨਾਦੀ ਧੁਨ ਨਾ ਕੋਇ ਸ਼ਨਵਾਈਆ। ਮਨ ਬੁੱਧੀ ਹੋਈ ਥੋਥੀ, ਬਬੇਕੀ ਰੂਪ ਨਾ ਕੋਇ ਵਟਾਈਆ। ਮੰਜ਼ਲ ਚੜ੍ਹਿਆ ਕੋਇ ਨਾ ਚੋਟੀ, ਅੱਧਵਿਚਕਾਰੇ ਡੇਰਾ ਲਾਈਆ। ਧੁਰ ਦੀ ਸੋਚ ਕਿਸੇ ਨਾ ਸੋਚੀ, ਸਮਝ ਸਮਝ ਨਾ ਕੋਇ ਬਦਲਾਈਆ। ਇਹ ਖੇਲ ਖੇਲਣੀ ਨਾਲ ਰਵਦਾਸ ਚਮਾਰੇ ਮੋਚੀ, ਨਿਰਗੁਣ ਆਪਣੀ ਕਾਰ ਕਮਾਈਆ। ਇਕ ਦਿਨ ਅੰਦਰੋਂ ਬੁਝਾ ਕੇ ਜੋਤੀ, ਅੰਧ ਅੰਧੇਰਾ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਇਕ ਪ੍ਰਗਟਾਈਆ। ਰਵਦਾਸ ਵੇਖੇ ਚਾਰ ਚੁਫੇਰਾ, ਚਾਰੋਂ ਕੁੰਟ ਧਿਆਨ ਲਗਾਈਆ। ਜਿਧਰ ਤੱਕੇ ਉਧਰ ਅੰਧੇਰਾ, ਸੁਖਮਨ ਟੇਢੀ ਬੰਕ ਰਹੀ ਕੁਰਲਾਈਆ। ਕੋਈ ਨਾ ਬੰਨ੍ਹੇ ਬੇੜਾ, ਪਾਰ ਕਿਨਾਰਾ ਨਾ ਕੋਇ ਸਮਝਾਈਆ। ਅੰਦਰ ਕੂੜਾ ਮੱਚ ਗਿਆ ਝੇੜਾ, ਪਲਕ ਪਲਕ ਲੜਾਈਆ। ਓਸ ਜ਼ੋਰ ਲਾਇਆ ਬਥੇਰਾ, ਨੂਰ ਨਜ਼ਰ ਕੋਇ ਨਾ ਆਈਆ। ਫੇਰ ਰੋ ਕੇ ਕਿਹਾ ਪ੍ਰਭੂ ਤੂੰ ਮੇਰਾ ਮੈਂ ਤੇਰਾ, ਦੂਜਾ ਝਗੜਾ ਦਿਤਾ ਮੁਕਾਈਆ। ਭਗਤਾਂ ਨਾਲ ਟੇਢੀ ਬੰਕ ਦਾ ਕਦੀ ਨਾ ਕਰੀਂ ਬਖੇੜਾ, ਇਸ ਦੇ ਵਿਚ ਭੁਆਈਆ। ਇਸ ਤੋਂ ਅੱਗੇ ਦੁਆਰਾ ਤੇਰਾ, ਬਿਨਾ ਤੁਧ ਦੂਜਾ ਨਜ਼ਰ ਕੋਇ ਨਾ ਆਈਆ। ਅੱਜ ਤੋਂ ਇਹ ਵੀ ਛੁਟ ਗਿਆ ਖਹਿੜਾ, ਪੈਂਡਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿੰਗੇ ਟੇਡੇ ਰਸਤੇ ਰਾਹ, ਪੁਰਖ ਅਬਿਨਾਸ਼ੀ ਬਣ ਮਲਾਹ, ਸ਼ਬਦੀ ਸਤਿਗੁਰ ਦੇ ਸਲਾਹ, ਸਿੱਧੇ ਇਕੇ ਵਾਰ ਕਰਾਈਆ। ਸਭ ਨੇ ਬਸਤਰ ਪਹਿਨਣੇ ਚਿੱਟੇ, ਚਿੱਟੀ ਧਾਰ ਸਮਾਈਆ। ਕਿਸੇ ਨੇ ਪੂਜਣੇ ਨਹੀਂ ਪੱਥਰ ਵੱਟੇ, ਇੱਟਾਂ ਸੀਸ ਨਿਵਾਈਆ। ਕਿਸੇ ਚੜੌਣੇ ਨਹੀਂ ਟਕੇ, ਭੇਟਾ ਵਿਚ ਵਡਿਆਈਆ । ਤੁਹਾਡੀ ਆਤਮਾ ਪਰਮਾਤਮਾ ਦੇ ਨਾਤੇ ਸਕੇ,

ਸੱਜਣ ਇਕੋ ਦਿਤਾ ਸਮਝਾਈਆ। ਬਾਕੀ ਚੁੱਕ ਗਏ ਦੀਨ ਦੁਨੀ ਦੇ ਰੱਟੇ, ਰੱਟਣ ਇਕੋ ਲੈਣੀ ਲਗਾਈਆ। ਮਾਣਕ ਹੋ ਕੇ ਰੁਲਣਾ ਨਹੀਂ ਵਿਚ ਘੱਟੇ, ਮਾਟੀ ਖ਼ਾਕ ਸੀਸ ਪੁਆਈਆ। ਜਨ ਭਗਤੋ ਤੁਸੀਂ ਓਸ ਦਵਾਰੇ ਵਸੇ, ਜਿਥੇ ਵਸੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਵੇ ਹੱਕੇ, ਹਕ਼ੀਕ਼ਤ ਦਾ ਮਾਲਕ ਖ਼ਲਕ ਦਾ ਖ਼ਾਲਕ ਇਕੋ ਬੇਪ੍ਰਵਾਹੀਆ। ਜਨ ਭਗਤਾਂ ਮੌਲੀ ਤੰਦ ਬੱਧਾ ਖੱਬੇ ਗਿਟੇ, ਮੁਹੰਮਦ ਖ਼ੁਸ਼ੀ ਮਨਾਈਆ। ਚੌਦਾਂ ਤਬਕ ਦੁਹੱਥੜ ਮਾਰ ਕੇ ਪਿੱਟੇ, ਦਰੋਹੀ ਦਰੋਹੀ ਨੂਰ ਖ਼ੁਦਾਈਆ। ਸਾਨੂੰ ਕਿਹੜੇ ਖਾਤੇ ਸੁੱਟੇਂ, ਜਗਹ ਦੇ ਸਮਝਾਈਆ। ਸਾਡੇ ਦਵਾਰੇ ਜਾਣੇ ਲੁੱਟੇ, ਮੱਚੇ ਲੁੱਟ ਲੋਕਾਈਆ। ਭਗਤ ਭਗਵਾਨ ਦੀ ਧਾਰੋਂ ਫੁੱਟੇ, ਜੋਤੀ ਜੋਤ ਡਗਮਗਾਈਆ । ਓਸੇ ਦੇ ਕਲਮੇ ਵਿਚ ਜੁਟੇ, ਗੁਰ ਅਵਤਾਰ ਪੈਗ਼ੰਬਰਾਂ ਦੀ ਛਡ ਗਏ ਪੜ੍ਹਾਈਆ। ਸਾਡੇ ਕਿਸੇ ਕੰਮ ਨਹੀਂ ਔਣੇ ਕੀਤੇ ਗ਼ੁੱਸੇ, ਤਾਅਨੇ ਨਾਲ ਸੁਣਾਈਆ। ਅਬਿਨਾਸ਼ੀ ਕਰਤੇ ਭਾਗ ਲਗਾਇਆ ਉਨ੍ਹਾਂ ਦੇ ਜੁਸੇ, ਜਿਸਮ ਜ਼ਮੀਰ ਦਿਤੀ ਬਦਲਾਈਆ। ਨਿਰਗੁਣ ਹੋ ਕੇ ਉਨ੍ਹਾਂ ਪੁਛੇ, ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਚ ਘਰ, ਸਚਖੰਡ ਦੀ ਸਾਚੀ ਧਾਰ, ਦਰਗਾਹ ਸਾਚੀ ਦਾ ਦਰਦ ਪਿਆਰ, ਮੁਰਸ਼ਦਾਂ ਦਾ ਮੁਰਸ਼ਦ ਮੁਰੀਦਾਂ ਦਾ ਮੁਰੀਦ ਮਦਦਾਂ ਦਾ ਮਦਦਗਾਰ, ਮੁਦਤਾਂ ਦਾ ਮੂਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੌਲੀ ਦਾ ਤੰਦ ਮੁਹੰਮਦ ਦੀ ਮੰਗ, ਸੂਰਾ ਸਰਬੰਗ ਅਨੰਦ ਦਾ ਅਨੰਦ ਚੰਦ ਦਾ ਚੰਦ ਕਰੇ ਰੁਸ਼ਨਾਈਆ। ਆਟਾ ਗੁੰਨ੍ਹਣਾ ਨਹੀਂ ਖੁਲ੍ਹੇ ਝਾਟੇ, ਸ਼ਿਵ ਪਾਰਬਤੀ ਸਮਝਾਈਆ। ਇਹ ਵਸਤ ਲੱਭਣੀ ਨਹੀਂ ਕਿਸੇ ਹਾਟੇ, ਵਣਜਾਰਾ ਵਣਜ ਨਾ ਕੋਇ ਕਰਾਈਆ। ਚਾਰ ਜੁਗ ਪ੍ਰਭ ਨੇ ਵੇਖਣੇ ਖੇਲ ਤਮਾਸ਼ੇ, ਗੁਰ ਅਵਤਾਰ ਪੈਗ਼ੰਬਰਾਂ ਕਾਰ ਭੁਗਤਾਈਆ। ਅੰਤਮ ਲੇਖਾ ਜਾਣੇ ਪ੍ਰਿਥਮੀ ਆਕਾਸ਼ੇ, ਗਗਨ ਗਗਨੰਤਰ ਫੋਲ ਫੁਲਾਈਆ। ਦੀਨ ਦੁਨੀ ਜਿਸ ਵੇਲੇ ਹੋਵੇ ਵਿਚ ਘਾਟੇ, ਸਾਚਾ ਵਣਜ ਨਾ ਕੋਇ ਕਰਾਈਆ। ਗੋਬਿੰਦ ਦਾ ਭੁੱਲ ਜਾਣ ਅੰਮ੍ਰਿਤ ਪੀਤਾ ਬਾਟੇ, ਮਨ ਵਿਕਾਰ ਹੰਕਾਰ ਕੁਰਲਾਈਆ। ਓਸ ਵੇਲੇ ਕਰੇ ਖੇਲ ਪੁਰਖ ਸਮਰਾਥੇ, ਹਰਿ ਕਰਤਾ ਧੁਰਦਰਗਾਹੀਆ। ਮਾਰਗ ਲਾਵੇ ਸਾਚੇ, ਸਤਿ ਸਚ ਇਕ ਸਮਝਾਈਆ। ਸਤਿਜੁਗ ਸਾਚੇ ਆਖੇ, ਧੁਰ ਫ਼ਰਮਾਨਾ ਇਕ ਸੁਣਾਈਆ । ਜੋ ਉੱਤਮ ਪਕਵਾਨ ਪ੍ਰਭ ਰਸ ਚਾਖੇ, ਤਿਸ ਦਾ ਦਵੈਤ ਦਲਿਦ੍ਰ ਰਹੇ ਨਾ ਰਾਈਆ। ਓਸ ਅੰਨ ਨੂੰ ਬਣਾਏ ਨਾ ਕੋਇ ਖੁੱਲ੍ਹੇ ਝਾਟੇ, ਵੇਸਵਾ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਜਨ ਭਗਤੋ ਕਿਸੇ ਦਾ ਬਸਤਰ ਪਾਟਾ ਨਾ ਹੋਵੇ ਪੁਰਾਣਾ, ਪਰਾਨੀਆਂ ਪ੍ਰਾਨ ਦਏ ਵਡਿਆਈਆ। ਪ੍ਰਭੂ ਦਾ ਪਿਆਰ ਨਾ ਹੋਵੇ ਬੇਗਾਨਾ, ਬੇਗਾਨੀ ਧਾਰ ਨਾ ਕੋਇ ਵਖਾਈਆ। ਤੁਹਾਡੇ ਸਾਹਮਣੇ ਬਦਲ ਜਾਣਾ ਜ਼ਮਾਨਾ, ਜ਼ੁਮੇਵਾਰ ਰਹਿਣ ਕੋਇ ਨਾ ਪਾਈਆ। ਝਗੜਾ ਪੈਣਾ ਜ਼ਿਮੀਂ ਅਸਮਾਨਾ, ਅਫ਼ਗਾਨਾਂ ਵਿਚ ਦੁਹਾਈਆ। ਪੁਰਖ ਅਕਾਲ ਨੇ ਕਰਨੀ ਇਕ ਕਮਾਨਾ, ਧੁਰ ਦਾ ਹੁਕਮ ਇਕ ਸੁਣਾਈਆ। ਜਿਸ ਕਾਰਨ ਬਣਿਆ ਅੱਜ ਦੀਵਾਨਾ, ਦੀਵਾਨੇ ਸਾਰੇ ਦੇਣੇ ਵਖਾਈਆ। ਇਕੋ ਨੂਰ ਇਲਾਹੀ ਪ੍ਰਗਟ ਹੋਵੇ ਅਮਾਮਾ, ਅਮਲ ਵੇਖੇ ਖ਼ਲਕ ਖ਼ੁਦਾਈਆ। ਜਿਸ ਦਾ ਵੱਜਣਾ ਹੱਕ ਦਮਾਮਾ, ਸ਼ਬਦ ਡੰਕੇ ਨਾਲ ਸ਼ਨਵਾਈਆ। ਓਸ ਨੂੰ ਝੁਕਣੇ ਕ੍ਰਿਸ਼ਨਾ ਰਾਮਾ, ਸਿਰ ਸਕੇ ਨਾ ਕੋਇ ਉਠਾਈਆ। ਇਹ ਖੇਲ ਕਰੇ ਸ੍ਰੀ ਭਗਵਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਆਪਣਾ ਪੜਦਾ ਦਏ ਉਠਾਈਆ। ਖੁਲ੍ਹੇ ਜਲ ਦਾ ਬਾਟਾ ਕਹੇ ਮੈਂ ਦਰੋਪਤੀ ਦੀ ਦੱਸਾਂ ਪੁਕਾਰ, ਜੋ ਨਿਉਂ ਨਿਉਂ ਸੀਸ ਨਿਵਾਈਆ। ਜਿਸ ਵੇਲੇ ਦੋਸਾਸਣ ਬਸਤਰ ਰਿਹਾ ਸੀ ਉਤਾਰ, ਦਰਯੋਧਨ ਅੱਖ ਉਠਾਈਆ। ਨੇਤਰ ਰੋ ਪਈ ਜ਼ਾਰੋ ਜ਼ਾਰ, ਨੈਣਾਂ ਨੀਰ ਵਹਾਈਆ। ਪਾਂਡੋ

ਹੋਇਆ ਨਾ ਕੋਈ ਖ਼ਬਰਦਾਰ, ਬਲ ਬਾਹੂ ਨਾ ਕੋਇ ਧਰਾਈਆ। ਅੰਤਰ ਕੀਤੀ ਇਕ ਪੁਕਾਰ, ਵਾਹ ਵਾਹ ਤੇਰੀ ਬੇਪ੍ਰਵਾਹੀਆਾ। ਜੇ ਤੂੰ ਕਾਹਨਾ ਕ੍ਰਿਸ਼ਨ ਮੁਰਾਰ, ਸਖ਼ੀਆਂ ਦਾ ਹੋ ਸਹਾਈਆ। ਮੈਂ ਤੇਰੇ ਚਰਨ ਕਵਲ ਬਲਿਹਾਰ, ਹਉਂ ਵਾਰੀ ਘੋਲ ਘੁਮਾਈਆ। ਇਕ ਵਾਰੀ ਦਰਸ ਵਿਖਾਲ, ਮੁਕੰਦ ਮਨੋਹਰ ਤੇਰੀ ਸਰਨਾਈਆ। ਸ਼ਬਦ ਅਗੰਮੀ ਆਵਾਜ਼ ਆਈ ਕੁਛ ਸੁਣਾਣ, ਸਹਿਜ ਦਿਤਾ ਦ੍ਰਿੜਾਈਆ। ਪਿਛੇ ਮਾਰ ਧਿਆਨ, ਜਲ ਬਾਟਾ ਪਾਣੀ ਭਰਿਆ ਸੋਭਾ ਪਾਈਆ। ਓਸ ਵਿਚੋਂ ਮੂਰਤੀ ਨਜ਼ਰ ਆਈ ਭਗਵਾਨ, ਨੂਰੀ ਨੂਰ ਨੂਰ ਰੁਸ਼ਨਾਈਆ। ਆਹ ਕਿਸੇ ਪ੍ਰੇਮ ਦਾ ਦਾਨ, ਤੇਰੀ ਝੋਲੀ ਪਾਈਆ। ਤੇਰੀ ਲਜਪਤ ਰੱਖ ਵਿਚ ਜਹਾਨ, ਪੜਦਾ ਸਕੇ ਨਾ ਕੋਇ ਉਠਾਈਆ। ਦਰੋਪਤ ਰੋ ਕੇ ਕਿਹਾ ਸ੍ਰੀ ਭਗਵਾਨ, ਬੇਨੰਤੀ ਇਕ ਸੁਣਾਈਆ। ਫੇਰ ਕਦ ਹੋਵੇਂ ਮਿਹਰਵਾਨ, ਮੈਨੂੰ ਦੇ ਦ੍ਰਿੜਾਈਆ। ਅਬਿਨਾਸ਼ੀ ਕਰਤੇ ਕਿਹਾ ਹੁਣ ਬੰਸਰੀ ਵਾਲਾ ਸ਼ਾਮ, ਜਿਸ ਵੇਲੇ ਕਲਜੁਗ ਅੰਧੇਰਾ ਹੋਇਆ ਸ਼ਾਮ, ਓਸ ਵੇਲੇ ਸ਼ਾਮ ਵਿਚ ਸ਼ਮਅ ਨਾ ਕੋਇ ਜਗਾਈਆ। ਰਾਮ ਕ੍ਰਿਸ਼ਨ ਹੋ ਜਾਣੇ ਬਦਨਾਮ, ਬਦੀਆਂ ਦਾ ਝਗੜਾ ਨਾ ਕੋਇ ਮੁਕਾਈਆ। ਕਲਮਿਆਂ ਵਾਲੀ ਨਾ ਰਹੇ ਕਲਾਮ, ਮੰਤਰਾਂ ਵਾਲੀ ਨਾ ਕੋਇ ਸ਼ਨਵਾਈਆ। ਓਸ ਵੇਲੇ ਖੇਲ ਕਰਾਂ ਮਹਾਨ, ਮਿਹਰ ਨਜ਼ਰ ਉਠਾਈਆ। ਦਰੋਪਤ ਆਪਣਿਆਂ ਭਗਤਾਂ ਦੇ ਅੰਦਰ ਇਹ ਜਲ ਕਰਾਂ ਪ੍ਰਵਾਨ, ਜਿਸ ਵਿਚੋਂ ਕਾਹਨਾਂ ਦਾ ਕਾਹਨ ਤੈਨੂੰ ਨਜ਼ਰੀ ਆਈਆ। ਓਸ ਹੋ ਕੇ ਕਿਹਾ ਹੈਰਾਨ, ਨਿਉਂ ਨਿਉਂ ਸੀਸ ਝੁਕਾਈਆ। ਪ੍ਰਭੂ ਕੀ ਇਹ ਠੀਕ ਤੇਰਾ ਬਿਆਨ, ਹੁਕਮ ਨਾਲ ਵਡਿਆਈਆ। ਸ੍ਰੀ ਭਗਵਾਨ ਕਿਹਾ ਜਿਸ ਵੇਲੇ ਮਨ ਕਲਪਣਾ ਹੋਵੇ ਸ਼ੈਤਾਨ, ਚਾਰ ਕੁੰਟ ਕੁਰਲਾਈਆ। ਓਸ ਵੇਲੇ ਜ਼ਰੂਰ ਭਗਤਾਂ ਦੀ ਸਹਾਇਤਾ ਕਰਾਂ ਆਣ, ਏਹੋ ਮੇਰੀ ਵਡਿਆਈਆ। ਚੁਰਾਸੀ ਵਿਚੋਂ ਕਰ ਪਹਿਚਾਣ, ਬੇਪਹਿਚਾਣ ਲਵਾਂ ਮਿਲਾਈਆ। ਓਸ ਦਾ ਲੇਖਾ ਚੁਕਾਇਆ ਆਣ, ਬਾਟਾ ਨਹੀਂ ਇਹ ਪਿਛਲਾ ਘਾਟਾ ਸਭ ਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਕਾਸ਼ੀ ਰਾਮ ਬਖ਼ਸ਼ੀਸ਼ ਨੇ ਸਾਂਝੀ ਰਿਧੀ ਦਾਲ, ਦਲਿਦ੍ਰ ਦਿਤਾ ਗੁਆਈਆ। ਗੋਬਿੰਦ ਦੀ ਲੇਖੇ ਲੱਗੇ ਘਾਲ, ਜਿਸ ਘਾਇਲ ਹੋ ਕੇ ਸੇਵ ਕਮਾਈਆ। ਮਾਛੂਵਾੜੇ ਦਾ ਸੁਆਲ, ਬੇਨੰਤੀ ਪੁਰਖ ਅਕਾਲ ਜਣਾਈਆ। ਜਿਸ ਵੇਲੇ ਕਲਜੁਗ ਕੂੜ ਨਗਾਰਾ ਵੱਜਾ ਕਾਲ, ਚਾਰੋਂ ਕੁੰਟ ਦੁਹਾਈਆ। ਓਸ ਵੇਲੇ ਕਵਣ ਕਰੇ ਸੰਭਾਲ, ਅਵਤਾਰ ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਿਹਾ ਗੋਬਿੰਦ, ਸ਼ਬਦ ਗੁਰੂ ਸਭ ਦੀ ਕਰੇ ਭਾਲ, ਗੁਰਮੁਖ ਗੁਰਸਿਖ ਵੇਖ ਵਖਾਈਆ। ਉਨ੍ਹਾਂ ਨੂੰ ਫੜ ਕੇ ਮੇਲੇ ਮੇਰੇ ਨਾਲ, ਜਗਤ ਵਿਛੋੜਾ ਪੰਧ ਕਟਾਈਆ। ਉਨ੍ਹਾਂ ਦੀ ਸੇਵਾ ਇਕ ਮਹਾਨ, ਮਹਿੰਮਾ ਬੇਪ੍ਰਵਾਹੀਆ। ਭਗਤਾਂ ਦਾ ਪੱਕਣਾ ਇਕ ਪਕਵਾਨ, ਸ੍ਰੀ ਭਗਵਾਨ ਵੇਖ ਵਖਾਈਆ। ਇਹ ਜੋਧੇ ਸੂਰਬੀਰ ਉਹ ਬਲਵਾਨ, ਜੋ ਬਲ ਦੁਆਰੇ ਦੁਆਰਪਾਲ ਸੋਭਾ ਪਾਈਆ। ਜਿਨ੍ਹਾਂ ਨੂੰ ਬਾਵਨ ਪਹਿਲੋਂ ਮਿਲਿਆ ਆਣ, ਡੰਡਾਵਤ ਕਰ ਕੇ ਬਣ ਗਿਆ ਅਨਜਾਣ, ਸਮਝ ਵਿਚ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਰਿਹਾ ਵਖਾਈਆ। ਕਿਉਂ ਪਾਣੀ ਪਾਏ ਗਿਰਧਾਰਾ, ਗੋਦਾਵਰੀ ਦਏ ਗਵਾਹੀਆ। ਜਿਸ ਦਾ ਗੋਤਮ ਸੁਹਾਇਆ ਕਿਨਾਰਾ, ਅੰਤ ਬੈਠਾ ਡੇਰਾ ਲਾਈਆ। ਜਿਥੇ ਗੁਜ਼ਰੀ ਦਾ ਗਿਆ ਦੁਲਾਰਾ, ਗੋਬਿੰਦ ਗੁਰ ਸ਼ਹਿਨਸ਼ਾਹੀਆ। ਓਸ ਦਾ ਸ਼ਬਦ ਦਾ ਇਸ਼ਾਰਾ, ਧੁਰ ਫ਼ਰਮਾਨਾ ਇਕ ਸੁਣਾਈਆ। ਜਿਸ ਵੇਲੇ ਆਵੇ ਕਲ ਕਲਕੀ ਅਵਤਾਰਾ, ਨਿਰਗੁਣ ਨਿਰਵੈਰ ਨੂਰ ਖ਼ੁਦਾਈਆ । ਸਾਚੇ ਭਗਤਾਂ ਪਾਵੇ ਸਾਰਾ, ਗੁਰਮੁਖ ਆਪਣੀ ਗੋਦ ਉਠਾਈਆ। ਸਚ ਪ੍ਰੇਮ ਦਾ ਬਣ ਪਨਿਹਾਰਾ, ਸੇਵਾ ਧੁਰ ਦੀ ਆਪ ਕਮਾਈਆ । ਭਗਤਾਂ ਦਾ ਭਗਤ ਬਣਿਆ ਸਹਾਰਾ, ਨਾਤਾ ਦੁਨੀਆ ਨਾਲੋਂ ਤੁੜਾਈਆ। ਸਭ ਦਾ ਸਾਂਝਾ ਕਰ ਪਿਆਰਾ, ਪ੍ਰੀਤੀ ਪ੍ਰੇਮ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਰਧਾਰੇ ਦਾ ਦੱਸ ਕੇ ਇਕ ਇਸ਼ਾਰਾ, ਗੁਰਮੁਖ ਸਾਰੇ ਸੋਹੇ

ਸਚ ਦੁਆਰਾ, ਜਿਸ ਦੁਆਰੇ ਦਾ ਵਰਤਾਰਾ ਬੇਪ੍ਰਵਾਹੀਆ। ਕਿਉਂ ਸੁਰਿੰਦਰ ਸਿੰਘ ਦਿਤੀ ਅੱਗ ਡਾਹ, ਪੱਤ ਟਹਿਣੀ ਫੂਕ ਫੁਕਾਈਆ। ਇਸ ਨੇ ਸਾਢੇ ਤਿੰਨ ਦਿਨ ਰਾਮ ਦੀ ਸੇਵ ਲਈ ਕਮਾ, ਪੰਚਬਟੀ ਵਿਚ ਆਪਣੀ ਧੂਣੀ ਤਾਈਆ। ਇਕ ਦਿਨ ਮੱਥੇ ਉਤੇ ਤਰਸੂਲ ਨਿਸ਼ਾਨ ਲਗਾ, ਜੰਞੂ ਕੰਨਾਂ ਨਾਲ ਲਟਕਾਈਆ। ਜਲ ਪਾਣੀ ਗੜਵੀ ਹੱਥ ਉਠਾ, ਧੋਤੀ ਤੇੜ ਲਈ ਸੁਹਾਈਆ। ਹਰੀਅੰ ਹਰੀਅੰ ਕਹਿੰਦਾ ਗੋਦਾਵਰੀ ਕੰਢੇ ਗਿਆ ਆ, ਆਪਣੀ ਖ਼ੁਸ਼ੀ ਮਨਾਈਆ। ਓਧਰੋਂ ਰਾਮ ਨੇ ਫੜ ਕੇ ਬਾਂਹ, ਹਲੂਣਾ ਦਿਤਾ ਲਗਾਈਆ। ਅੱਜ ਤੇ ਕੁਛ ਖੁਵਾ, ਭੁੱਖ ਰਹੀ ਸਤਾਈਆ। ਇਧਰ ਉਧਰ ਮਾਰਿਆ ਇਸ ਧਿਆਂ, ਅੱਖ ਪ੍ਰਤੱਖ ਆਪ ਉਠਾਈਆ । ਕੋਈ ਈਂਧਨ ਮਾਚਸ ਲਕੜੀ ਹੱਥ ਗਿਆ ਨਾ ਆ, ਰੋ ਕੇ ਦਿਤਾ ਸੁਣਾਈਆ। ਗਲ ਪੱਲੂ ਵਾਸਤਾ ਪਾ, ਰਾਮ ਤੇਰੇ ਨਾਮ ਦੁਹਾਈਆ। ਮੈਨੂੰ ਸੇਵਾ ਹੋਰ ਸਮਝਾ, ਜਿਹੜੀ ਹੱਥਾਂ ਨਾਲ ਕਮਾਈਆ। ਰਾਮ ਨੇ ਕਿਹਾ ਓਹ ਵੇਖ ਬੇਪ੍ਰਵਾਹ ਗਿਆ ਆ, ਰਾਮ ਦਾ ਮਾਲਕ ਰਾਮ ਫੇਰਾ ਪਾਈਆ। ਕੁਛ ਹੌਲੀ ਹੌਲੀ ਰਿਹਾ ਸੁਣਾ, ਗੀਤ ਅਗੰਮ ਦ੍ਰਿੜਾਈਆ। ਰਾਮ ਤੇਰਾ ਤਰੇਤਾ ਦੁਆਪਰ ਕਲਜੁਗ ਜਾਏ ਵਿਹਾ, ਵਹਿੰਦਾ ਵਹਿਣ ਵਗਾਈਆ। ਚਾਰੋਂ ਕੁੰਟ ਅੰਧੇਰਾ ਜਾਏ ਛਾ, ਸਾਚਾ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਗੁਰ ਅਵਤਾਰ ਪੈਗ਼ੰਬਰ ਕੋਈ ਨਾ ਹੋਵੇ ਸਹਾ, ਸਿਰ ਹੱਥ ਨਾ ਕੋਇ ਟਿਕਾਈਆ। ਬਿਨਾ ਭਗਵਨ ਤੋਂ ਭਗਤਾਂ ਨੂੰ ਸਾਚੀ ਵਸਤੂ ਸਕੇ ਨਾ ਕੋਈ ਖੁਵਾ, ਬਨਾਵਣ ਵਾਲਾ ਨਜ਼ਰ ਕੋਇ ਨਾ ਆਈਆ। ਰਾਮ ਨੇ ਕਿਹਾ ਪ੍ਰਭੂ ਇਹਨੂੰ ਬਣਾ ਲੈ ਵਿਚ ਗਵਾਹ, ਸ਼ਹਾਦਤ ਦਏ ਭੁਗਤਾਈਆ। ਅੱਜ ਏਸ ਦੇ ਕੋਲ ਨਾ ਕੋਈ ਮਾਚਸ ਨਾ ਸਵਾਹ, ਨਾ ਧੂਣੀ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਜੇ ਤੇਰੀ ਰਾਮ ਏਹੋ ਆਸ਼ਾ ਤੇ ਫੇਰ ਏਸੇ ਤੋਂ ਅਗਨੀ ਦੇਵਾਂ ਬਲਾ, ਸੇਵਾ ਸਚ ਕਮਾਈਆ। ਜਿਥੇ ਭਗਤ ਭਗਵਾਨ ਇਕੱਠੇ ਹੋਵਣ ਆ, ਮਿਲ ਕੇ ਵੱਜੇ ਵਧਾਈਆ। ਏਸੇ ਕਾਰਨ ਇਹ ਖੇਲ ਦਿਤਾ ਖਿਲਾ, ਕਿਉਂ ਰਾਮ ਦਾ ਰਾਮ ਵਿਚੋਲਾ, ਭਗਤ ਦਾ ਭਗਤ ਗੋਲਾ, ਦੋਹਾਂ ਦਾ ਸਾਂਝਾ ਬੋਲਾ, ਰੌਲਾ ਵਿਚ ਰਿਹਾ ਨਾ ਰਾਈਆ। ਉਤੋਂ ਦਾਲ ਮੂਲ ਨਹੀਂ ਢਕਣਾ, ਪੜਦਾ ਜਗਤ ਵਾਲਾ ਪਾਈਆ। ਜਿਸ ਪ੍ਰਭੂ ਨੇ ਤੁਹਾਡਾ ਪੜਦਾ ਕੱਜਣਾ, ਓਹ ਵੇਖੇ ਚਾਈਂ ਚਾਈਂਆ। ਓਸ ਦੇ ਦਵਾਰਿਉਂ ਖਾ ਕੇ ਜਾਏ ਕੋਈ ਨਾ ਸਖਣਾ, ਭੁੱਖਿਆਂ ਭੁੱਖ ਮਿਟਾਈਆ। ਇਹ ਮਿੱਠਾ ਰਸ ਨਾਲੋਂ ਮੱਖਣਾ, ਜੇ ਕਾਹਨ ਨੂੰ ਪੁਛੋ ਉਹ ਵੀ ਤੁਹਾਡੀ ਦਏ ਸਫ਼ਾਈਆ। ਕਿਉਂ ਜਿਸ ਪਕਵਾਨ ਦਾ ਪ੍ਰਭ ਨੇ ਰਸ ਚਖਣਾ, ਓਸ ਨੂੰ ਚਕਸ਼ੂ ਦਿੱਬ ਨੇਤਰ ਗਿਆਨ ਨੇਤਰ ਨਿਜ ਨੇਤਰ ਵੇਖ ਨਾ ਸਕੇ ਰਾਈਆ। ਜਿਸ ਨੇ ਸਭ ਦੇ ਭੰਡਾਰੇ ਕੀਤੇ ਸੱਖਣਾ, ਖ਼ਾਲੀ ਦੇਣ ਦੁਹਾਈਆ। ਸੋ ਭਗਤੋ ਤੁਹਾਡਾ ਪੂਰਾ ਕਰਨ ਆਇਆ ਬਚਨਾ, ਲੇਖਾ ਪਿਛਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਕਹੇ ਮੇਰੀ ਕਾਲੀ ਧਾਰ, ਜਨ ਭਗਤੋ ਕਾਲਖ ਦਿਓ ਮਿਟਾਈਆ। ਮੈਨੂੰ ਸੁੱਟ ਕੇ ਵਿਚ ਦਾਲ, ਮੇਰਾ ਦਲਿਦ੍ਰ ਦਿਓ ਗਵਾਈਆ। ਮੇਰੀ ਲੇਖੇ ਲੱਗੇ ਕੀਤੀ ਘਾਲ, ਮੈਂ ਘਾਇਲ ਕੀਤੀ ਖ਼ਲਕ ਖ਼ੁਦਾਈਆ। ਬੇਨੰਤੀ ਵਿਚ ਕਰਾਂ ਸੁਆਲ, ਨਿਉਂ ਨਿਉਂ ਸੀਸ ਝੁਕਾਈਆ। ਮੈਂ ਸਮਝਦਾ ਤੁਸੀਂ ਓਸ ਪ੍ਰਭੂ ਦੇ ਲਾਲ, ਜੋ ਲਾਲਨ ਆਪਣਾ ਰੰਗ ਚੜ੍ਹਾਈਆ। ਤੁਸੀਂ ਬੈਠੇ ਓਸ ਸੱਚੀ ਧਰਮਸਾਲ, ਜੋ ਧਰਮ ਦਵਾਰਾ ਇਕੋ ਸੋਭਾ ਪਾਈਆ। ਮੇਰਾ ਓਸ ਨੂੰ ਦੱਸਿਓ ਹਾਲ, ਹਾਲਤ ਦੇਣੀ ਜਣਾਈਆ। ਸਦੀ ਚੌਧਵੀਂ ਸਭ ਦੇ ਸਿਰ ਤੇ ਕੂਕੇ ਕਾਲ, ਡੌਰੂ ਡੰਕ ਰਿਹਾ ਵਜਾਈਆ। ਜਨ ਭਗਤੋ ਤੁਹਾਡੇ ਨੇੜ ਨਾ ਆਵੇ ਕੀ ਉਹਦੀ ਮਜਾਲ, ਆਪਣਾ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਬਰਛੀ ਕਹੇ ਮੇਰਾ ਗੋਬਿੰਦ ਵਾਲਾ ਨਿਸ਼ਾਨਾ, ਨਿਸ਼ਾਨੇ ਦੇਣੇ ਬਦਲਾਈਆ। ਕੜਛੀ ਕਹੇ ਮੈਂ ਵੇਖਾਂ ਕੱਚਾ ਪੱਕਾ ਦਾਣਾ, ਦਾਣਾ ਦਾਣਾ ਫੋਲ ਫੁਲਾਈਆ। ਬਰਛੀ ਕਹੇ ਮੈਂ ਵੇਖਣਾ ਓਹ ਜਵਾਨਾ, ਜੋ ਸੂਰਬੀਰ

ਬੇਪ੍ਰਵਾਹੀਆ। ਕੜਛੀ ਕਹੇ ਮੈਂ ਸੁਣਨਾ ਓਹ ਗਾਣਾ, ਜੋ ਨਿਰਗੁਣ ਨਿਰਗੁਣ ਪੜਦਾ ਲਾਹੀਆ। ਬਰਛੀ ਕਹੇ ਮੈਂ ਗੋਬਿੰਦ ਨਾਲੋਂ ਗੁਰਮੁਖ ਰਹਿਣ ਨਹੀਂ ਦੇਣਾ ਬੇਗਾਨਾ, ਸ਼ਬਦ ਸ਼ਬਦੀ ਜੋੜ ਜੁੜਾਈਆ। ਕੜਛੀ ਕਹੇ ਮੈਂ ਖੁਵਾਣਾ ਓਹ ਖਾਣਾ, ਜੋ ਖਾਨੇ ਦਏ ਬਦਲਾਈਆ। ਬਰਛੀ ਕਹੇ ਲੋਹ ਗੜ੍ਹ ਦਾ ਮਾਲਕ ਹੁਣ ਗਿਆ ਵਿਚ ਸ੍ਰੀ ਭਗਵਾਨਾ, ਜਿਸ ਨੂੰ ਸਮਝੇ ਨਾ ਕੋਇ ਜ਼ਮਾਨਾ, ਜਿਸ ਦਾ ਚਿੱਲਾ ਤੀਰ ਕਮਾਨਾ, ਨਿਸ਼ਾਨਾ ਰੱਖੇ ਦੋ ਜਹਾਨਾਂ, ਅਣਿਆਲਾ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਹੁਕਮ ਵਰਤਾਈਆ। ਸਭ ਨੇ ਦੋ ਦੋ ਹੋ ਕੇ ਪਾਈ ਗਲਵਕੜੀ, ਪ੍ਰੇਮ ਪ੍ਰੀਤ ਬਣਾਈਆ। ਇਕੱਠੇ ਹੋ ਗਏ ਸ਼ੂਦਰ ਵੈਸ਼ ਬ੍ਰਾਹਮਣ ਖੱਤਰੀ, ਖ਼ਤਰਾ ਦੀਨ ਮਜ਼੍ਹਬ ਰਿਹਾ ਨਾ ਰਾਈਆ। ਤੋਲ ਤੁਲ ਗਏ ਇਕੇ ਤੱਕੜੀ, ਧਰਮ ਦਵਾਰ ਵੱਜੇ ਵਧਾਈਆ। ਬ੍ਰਾਹਮਣਾਂ ਕੋਲੋਂ ਫਲੌਣੀ ਨਹੀਂ ਪੱਤਰੀ, ਨਛੱਤਰ ਗ੍ਰਹਿ ਨੇੜ ਕੋਇ ਨਾ ਆਈਆ। ਨਾਨਕ ਧਾਰ ਨਿਰਗੁਣ ਪੈਂਤੀ ਅੱਖਰੀ, ਬਾਵਨ ਅੱਖਰੀ ਗੋਬਿੰਦ ਵਿਚ ਸਮਾਈਆ। ਜਿਸ ਦੀ ਖੇਲ ਸਦਾ ਵੱਖਰੀ, ਜੁਗ ਰੀਤੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਗ੍ਰਹਿ ਸਾਚਾ ਇਕ ਸਮਝਾਈਆ। ਕੇਹਰ ਸਿੰਘ ਦੁਆਬਿਉਂ ਲਿਆਇਆ ਤੱਕੜੀ ਦਾ ਛਾਬਾ, ਆਪਣਾ ਪੰਧ ਮੁਕਾਈਆ। ਨਾਨਕ ਦਾ ਧੜਵਾਈ ਸੀ ਇਹਦਾ ਬਾਬਾ, ਜੋ ਨਿਤ ਉਠ ਕੇ ਸੇਵ ਕਮਾਈਆ। ਓਹ ਮੁਸਲਮੀਨ ਨਾਨਕ ਦੇ ਚਰਨ ਮੰਨਦਾ ਸੀ ਕਾਅਬਾ, ਇਸ ਤੋਂ ਪਰੇ ਨਾ ਕੋਇ ਖ਼ੁਦਾਈਆ। ਇਕ ਦਿਨ ਕੇਹਰ ਸਿੰਘ ਨਾਂ ਨੂਰਾ ਸੱਤ ਸਾਲ ਦਾ ਕੋਲ ਆ ਕੇ ਮਾਰੇ ਆਵਾਜ਼ਾ, ਅੱਬਾ ਅੱਬਾ ਕਹਿ ਕੇ ਸੁਣਾਈਆ। ਓਸ ਕਿਹਾ ਅੱਗੇ ਨੇੜੇ ਆ ਜਾ, ਕੁਛ ਤੈਨੂੰ ਦਿਆਂ ਖੁਵਾਈਆ। ਬਾਲਕ ਕੋਲ ਆ ਕੇ ਗ਼ੁੱਸੇ ਵਿਚ ਮਾਰਿਆ ਦਾਬਾ, ਕੀ ਮੇਰੇ ਹੱਥ ਫੜਾਈਆ। ਝਟ ਨਾਨਕ ਕਿਹਾ ਸ਼ਾਬਾ, ਹੱਥ ਫੜ ਉਤੇ ਟਿਕਾਈਆ। ਓਨ ਕਿਹਾ ਤੂੰ ਮੇਰੇ ਅੱਬਾ ਦਾ ਰਾਜਾ, ਸ਼ਹਿਨਸ਼ਾਹ ਧੁਰਦਰਗਾਹੀਆ। ਤੇਰੀ ਤੱਕੜੀ ਵਿਚ ਕੀ ਖਾਜਾ, ਕੁਛ ਮੈਨੂੰ ਦੇ ਖਵਾਈਆ। ਨਾਨਕ ਕਿਹਾ ਇਸ ਦਾ ਸਭ ਤੋਂ ਵੱਖਰਾ ਸਵਾਦਾ, ਰਸਨਾ ਚਖ ਸਮਝ ਨਾ ਆਈਆ। ਓਹ ਬੱਚਾ ਕਹੇ ਤੇਰੇ ਸ਼ਬਦ ਨਾਲ ਮੈਂ ਜਾਗਾ, ਮੇਰੇ ਅੰਦਰ ਹੋਈ ਰੁਸ਼ਨਾਈਆ। ਮੈਨੂੰ ਐਂ ਦਿਸਦਾ ਤੂੰ ਤੋਲਣ ਵਾਲਾ ਡਾਹਢਾ, ਘਾਟਾ ਰਹਿਣ ਕੋਇ ਨਾ ਪਾਈਆ। ਮੈਂ ਵੀ ਵਸਤ ਲੈਣੀ ਰੋ ਪਿਆ ਮਾਰ ਕੇ ਡਾਡਾਂ, ਕੂਕ ਕੂਕ ਦੁਹਾਈਆ। ਨਾਨਕ ਗੋਦੀ ਚੁਕਿਆ ਨਾਲ ਲਾਡਾਂ, ਉਂਗਲੀ ਨਾਲ ਦਿਤਾ ਵਖਾਈਆ। ਓਹ ਵੇਖ ਜਿਸ ਵੇਲੇ ਗੋਬਿੰਦ ਪਿਤਾ ਤੇ ਪੁਰਖ ਅਕਾਲ ਆਵੇ ਤੇਰਾ ਦਾਦਾ, ਨਿਰਗੁਣ ਆਪਣਾ ਫੇਰਾ ਪਾਈਆ। ਭਗਤਾਂ ਦਾ ਰਚੇ ਕਾਜਾ, ਸੋਹਣੀ ਵੰਡ ਵੰਡਾਈਆ। ਭਾਗ ਲਗਾਵੇ ਦੇਸ ਮਾਝਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਬੱਚੂ ਆਹ ਲੈ ਤੱਕੜੀ ਤੇ ਓਸ ਦੇ ਅੱਗੇ ਡਾਹਵੀਂ ਛਾਬਾ, ਜੋ ਭਗਤਾਂ ਝੋਲੀ ਦਏ ਭਰਾਈਆ। ਮੈਂ ਤੇਰਾ ਬਾਬਾ ਓਹ ਤੇਰਾ ਬਾਬਾ, ਬਾਬੇ ਦਾ ਬਾਬਾ ਇਕੋ ਰੂਪ ਸਮਾਈਆ। ਓਸੇ ਦਾ ਖੇਲ ਓਸੇ ਦਾ ਕਾਜਾ, ਓਹ ਆਪੇ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਵਿਚੋਂ ਲਹਿਣੇ ਰਿਹਾ ਚੁਕਾਈਆ। ਨੌ ਦਿਨ ਦਾ ਵੱਖਰਾ ਹੋਣਾ ਵਿਹਾਰ, ਨੌ ਖੰਡ ਸੰਦੇਸ਼ਾ ਦਏ ਸੁਣਾਈਆ। ਪੰਜ ਚੇਤ ਦੀ ਰਾਤ ਨੂੰ ਜਗਤ ਦੇ ਸੁੱਤਿਆਂ ਉਨ੍ਹਾਂ ਨੂੰ ਕਰੇ ਖ਼ਬਰਦਾਰ, ਜਿਨ੍ਹਾਂ ਸੁਰਤੀ ਸ਼ਬਦ ਮਿਲਾਈਆ। ਨੌਵਾਂ ਖੰਡਾਂ ਦੀ ਅੱਜ ਤੋਂ ਬੱਝ ਗਈ ਵਾਰ, ਵਾਰੋ ਵਾਰੀ ਥਾਂ ਥਾਂ ਫੇਰਾ ਪਾਈਆ। ਕਿਧਰੇ ਜੋਤ ਨੂਰ ਉਜਿਆਰ, ਕਿਧਰੇ ਸ਼ਬਦ ਬੋਲ ਜੈਕਾਰ, ਕਿਧਰੇ ਸ਼ਹਿਨਸ਼ਾਹ ਸਿਕਦਾਰ, ਕਿਧਰੇ ਧਰਮ ਦੀ ਧਾਰ ਪਿਆਰ, ਕਿਧਰੇ ਜਲਵਾਗਰ ਉਜਿਆਰ, ਕਿਧਰੇ ਗਦਾਗਰ ਫਿਰੇ ਦਰ ਦੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਖੰਡ ਪ੍ਰਿਥਮੀ ਦੇਵੇ ਵਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪੰਜ ਚੇਤ ਦੀ ਰਾਤ ਲੇਖਾ ਪੰਜ ਸਤ, ਸਤਿ ਸਤਿਵਾਦੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਵਖਾਵੇ ਉਹ ਮਤ, ਜੋ ਬ੍ਰਹਮਮਤ ਦੀ

ਅਗਲੀ ਧਾਰ ਪ੍ਰਗਟਾਈਆ। ਜਿਥੇ ਸੰਤ ਸੁਹੇਲੇ ਰਹੇ ਵਸ, ਵਾਸਤਾ ਓਸੇ ਘਰ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਆਪੇ ਨੱਸ, ਦੋ ਜਹਾਨਾਂ ਪੰਧ ਮੁਕਾਈਆ। ਜਨ ਭਗਤਾਂ ਖੋਲ੍ਹ ਕੇ ਆਪਣੀ ਅੱਖ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਧੁਰ ਦਾ ਸਾਥੀ ਬਣ ਕੇ ਦੇਣਾ ਸਾਥ, ਸੰਗੀ ਸੰਗ ਨਿਭਾਈਆ। ਪੰਜ ਸਤ ਦੀ ਸਾਂਝੀ ਕਰ ਬਰਾਤ, ਨਵ ਨੌ ਚਾਰ ਦਏ ਵਖਾਈਆ। ਇਹ ਲੇਖਾ ਹੋ ਜਾਣਾ ਅੱਜ ਦੀ ਪ੍ਰਭਾਤ, ਪ੍ਰਭਾਤੀ ਆਪਣੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਰ ਵਖਾਈਆ। ਗੁਰਮੁਖ ਦੇ ਹੱਥ ਨੂੰ ਲਾਈ ਮਹਿੰਦੀ, ਪੰਜ ਪੰਜ ਨਿਸ਼ਾਨ ਲਗਾਈਆ। ਇਹ ਖੇਲ ਵਖੌਣੀ ਦਿਸ਼ਾ ਲਹਿੰਦੀ, ਮਤਾ ਮੁਹੰਮਦ ਨਾਲ ਪਕਾਈਆ। ਜਿਸ ਦੀ ਕਲਾ ਚੜ੍ਹਦੀ ਓਸੇ ਦੀ ਅੰਤਮ ਢਹਿੰਦੀ, ਪ੍ਰਭ ਢਾਹ ਢਾਹ ਖ਼ਾਕ ਮਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਭਾਣਾ ਸਹਿੰਦੀ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਰੰਗ ਰੰਗਾਈਆ। ਹੱਥ ਹਥੇਲੀ ਕਲਜੁਗ ਕੂੜੀ ਕਿਰਿਆ ਸ੍ਰਿਸ਼ਟੀ ਕਰੇ ਵਿਹਲੀ, ਵਿਹਲਾ ਹੋ ਕੇ ਆਪਣੀ ਕਾਰ ਕਮਾਈਆ। ਸੁਰਜੀਤ ਸਿੰਘ ਨੇ ਚੁੱਕੀ ਵਹਿੰਗੀ ਉਤੇ ਕੰਧੇ, ਮੋਢੇ ਉਤੇ ਟਿਕਾਈਆ। ਜਿਹਨੂੰ ਸਮਝਣ ਬੁਧੀ ਵਾਲੇ ਮੂਲ ਨਾ ਬੰਦੇ, ਬੰਦਗੀ ਵਾਲਿਆਂ ਭੇਵ ਖੁਲ੍ਹਾਈਆ। ਜਿਨ੍ਹਾਂ ਦੇ ਅੰਦਰੋਂ ਤੋੜੇ ਜਿੰਦੇ, ਜ਼ਿੰਦਗੀ ਦਿਤੀ ਬਦਲਾਈਆ। ਕਰਮਹੀਣ ਰਹੇ ਨਾ ਗੰਦੇ, ਕੂੜੀ ਕਿਰਿਆ ਬਾਹਰ ਕਢਾਈਆ। ਮੰਜ਼ਲ ਚਾੜ੍ਹ ਅਖ਼ੀਰੀ ਡੰਡੇ, ਡੰਡਾਵਤ ਇਕੋ ਦਿਤੀ ਸਮਝਾਈਆ। ਉਹ ਦਵਾਰਾ ਲੰਘੇ, ਜਿਥੇ ਬੈਠਾ ਧੁਰਦਰਗਾਹੀਆ। ਗੋਬਿੰਦ ਸ਼ਬਦ ਜਿਥੇ ਵਰ ਮੰਗੇ, ਆਪਣੀ ਝੋਲੀ ਡਾਹੀਆ। ਪੁਰਖ ਅਕਾਲ ਇਕੋ ਵੰਡੇ, ਦੇਵਣਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਇਸ ਵਹਿੰਗੀ ਦੀ ਵਹਿੰਦੀ ਧਾਰ, ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਇਸ ਦੇ ਵਿਚ ਵਸਤ ਅਪਾਰ, ਜੋ ਨਿਰਗੁਣ ਸਰਗੁਣ ਝੋਲੀ ਪਾਈਆ। ਇਸ ਦੇ ਵਿਚ ਅਗੰਮ ਭੰਡਾਰ, ਜੋ ਖੋਜਿਆਂ ਹੱਥ ਕਿਸੇ ਨਾ ਆਈਆ। ਏਸੇ ਨੂੰ ਲੱਭਦੇ ਗਏ ਗੁਰ ਅਵਤਾਰ, ਪੈਗ਼ੰਬਰ ਅੱਖ ਖੁਲ੍ਹਾਈਆ। ਏਸੇ ਦਾ ਰਾਹ ਤਕਦੇ ਗਏ ਸੂਫ਼ੀ ਸੂਲੀ ਚੜ੍ਹ ਹੋਏ ਖ਼ੁਆਰ, ਪੁੱਠੀ ਖੱਲ ਲੁਹਾਈਆ। ਬਿਨਾ ਗੋਬਿੰਦ ਦੇ ਹੱਥ ਨਾ ਫੜਾਈ ਕਿਸੇ ਕਰਤਾਰ, ਕ਼ੁਦਰਤ ਵੰਡ ਨਾ ਕਿਸੇ ਵੰਡਾਈਆ। ਇਹ ਲੇਖਾ ਓਸ ਵੇਲੇ ਜਿਸ ਵੇਲੇ ਝੂਜਣ ਲੱਗਾ ਸੀ ਜੁਝਾਰ, ਗੜ੍ਹੀ ਚਮਕੌਰ ਦਏ ਦੁਹਾਈਆ। ਵਹਿੰਗੀ ਨਜ਼ਰ ਆਈ ਜਿਸ ਨੇ ਸਭ ਦਾ ਚੁੱਕਣਾ ਭਾਰ, ਨਿਉਂ ਨਿਉਂ ਸੀਸ ਝੁਕਾਈਆ । ਗੋਬਿੰਦ ਤੇਰੇ ਉਤੋਂ ਬਲਿਹਾਰ, ਜੋ ਸੁਤ ਦੁਲਾਰੇ ਰਿਹਾ ਵਾਰ, ਗੁਰਮੁਖ ਪਿਆਰੇ ਕਰ ਸੰਸਾਰ, ਗੁਰਸਿੱਖ ਆਪਣੇ ਰੰਗ ਰੰਗਾਈਆ । ਗੋਬਿੰਦ ਕਿਹਾ ਜਿਸ ਵੇਲੇ ਆਵਾਂ ਦੂਜੀ ਵਾਰ, ਜੋਤ ਸਰੂਪੀ ਖੇਲ ਕਰਤਾਰ, ਸ਼ਬਦ ਡੰਕਾ ਵਜਾਵਾਂ ਧੁਰ ਦੀ ਧਾਰ, ਧਰਨੀ ਧਰਤ ਧਵਲ ਸੁਹਾਈਆ। ਓਸ ਵੇਲੇ ਗੁਰਮੁਖਾਂ ਭਾਰ ਲਵਾਂ ਉਠਾਲ, ਨਾਤਾ ਤੋੜ ਕੇ ਸ਼ਾਹ ਕੰਗਾਲ, ਸੇਵਾ ਲਾ ਕੇ ਆਪਣੇ ਲਾਲ, ਲਾਲਨ ਧੁਰ ਦਾ ਰੰਗ ਰੰਗਾਈਆ। ਚੁਰਾਸੀ ਵਿਚੋਂ ਕਰ ਬਹਾਲ, ਬਹਾਵਾਂ ਕੋਲ ਸਿੰਘ ਪਾਲ, ਜਿਥੇ ਦੀਪਕ ਜੋਤ ਬੇਮਿਸਾਲ, ਨਾਤਾ ਰਹੇ ਨਾ ਮਾਟੀ ਖਾਲ, ਸਚਖੰਡ ਦੁਆਰਾ ਸੱਚੀ ਧਰਮਸਾਲ, ਦੂਜਾ ਦਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਲਹਿੰਦੇ ਪਾਸੇ ਪੁਰਖ ਅਕਾਲ ਦਾ ਖਾੜਾ, ਗੋਬਿੰਦ ਕਲਾ ਦਿਤੀ ਬਦਲਾਈਆ। ਦੂਲ੍ਹਾ ਬਣ ਕੇ ਧੁਰ ਦਾ ਲਾੜਾ, ਆਪਣਾ ਬਲ ਪ੍ਰਗਟਾਈਆ। ਪਿਤਾ ਪੂਤ ਦਾ ਇਕ ਅਖਾੜਾ, ਡੰਕਾ ਧੁਰਦਰਗਾਹੀਆ। ਬੋਲ ਕੇ ਇਕ ਲਲਕਾਰਾ, ਸ਼ਬਦ ਦਿਤਾ ਸੁਣਾਈਆ। ਭਗਤਾਂ ਦਾ ਵਿਵਹਾਰਾ, ਤੇਰੇ ਨਾਲ ਵਡਿਆਈਆ। ਲਹਿੰਦੇ ਤੋਂ ਚੜ੍ਹਦੇ ਦਾ ਵੇਖ ਨਜ਼ਾਰਾ, ਨਜ਼ਰੀਆ ਦਿਤਾ ਬਦਲਾਈਆ। ਕਿਉਂ ਏਥੇ ਗੁਰਮੁਖ ਦਾ ਦੁਆਰਾ, ਜਿਸ ਨੂੰ ਪਿਛੇ ਕਹਿੰਦੇ ਰਵਦਾਸ ਚਮਾਰਾ, ਸਤਿਜੁਗ ਦਾ ਸਾਚਾ ਬਣਨਾ ਸਹਾਰਾ,

ਇਸ਼ਾਰਾ ਅਗਲੇ ਸਾਲ ਕਰਾਈਆ। ਨਵਾਂ ਹੋਣਾ ਇਕ ਵਿਹਾਰਾ, ਕੁਛ ਲੇਖਾ ਰਹਿ ਗਿਆ ਇੱਟਾਂ ਗਾਰਾ, ਭੇਵ ਅਭੇਦਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਵਾ ਪੰਜ ਸੇਰ ਇਹ ਜੋਤੀ ਧਾਰ ਘਿਰਤ, ਅਸ਼ਟਭੁਜ ਮੰਗ ਮੰਗਾਈਆ। ਓਹ ਵੀ ਅੱਜ ਪੂਰੀ ਕਰ ਕੇ ਜਾਏ ਆਪਣੀ ਹਿਰਸ, ਸਿੰਘ ਅਸਵਾਰ ਫੇਰਾ ਪਾਈਆ। ਓਹ ਬੈਠੀ ਵੇਖੋ ਕੋਲ ਬਿਰਖ, ਅੱਠੇ ਭੁਜਾਂ ਸੀਸ ਨਿਵਾਈਆ। ਨਾਲੇ ਕਹੇ ਪ੍ਰਭੂ ਬੜਾ ਬੇਕਿਰਕ, ਰਹਿਮਤ ਤਰਸ ਨਾ ਕੋਇ ਕਮਾਈਆ। ਸ੍ਰੀ ਭਗਵਾਨ ਕਹੇ ਮੈਂ ਉਨ੍ਹਾਂ ਮਿਲਾਂ ਬਿਛਰਤ, ਜੋ ਵਿਛੋੜੇ ਵਿਚ ਕੁਰਲਾਈਆ। ਜਿਹੜੇ ਆਪਣੇ ਇਸ਼ਟ ਦੀ ਕਰਨ ਐਸ਼ੋ ਇਸ਼ਰਤ, ਉਨ੍ਹਾਂ ਦੀ ਕਰਨ ਆਇਆ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਗੋਬਿੰਦ ਗੋਬਿੰਦੇ ਉਪਦੇਸਾ, ਬ੍ਰਹਮਾ ਮਹੇਸਾ ਵਿਸ਼ਨੂੰ ਸ਼ੇਸ਼ਾ, ਗਣਪਤ ਗਣੇਸ਼ਾ ਸੁਣੌਂਣਾ ਆਦੇਸਾ, ਪੁਰਖ ਅਕਾਲੇ ਸੰਦੇਸ਼ਾ, ਨਿਰਗੁਣ ਧਾਰੇ ਵੇਸਾ, ਜੋਤੀ ਜੋਤ ਜੋਤ ਰੁਸ਼ਨਾਈਆ। ਗੋਬਿੰਦੇ ਕਲਾਮ ਕਹਿੰਦੇ ਅਮਾਮ, ਨਾਛਿੰਦੇ ਅਸਲਾਮ, ਬਖ਼ਸ਼ਿੰਦੇ ਤਮਾਮ ਜ਼ਾਹਿਰਾ ਜ਼ਹੂਰ ਨਜ਼ਰੀ ਆਈਆ। ਗੋਸ਼ੇ ਕੁਨਿੰਨ ਰਹਿਮਾਨੇ ਨਵਿੰਨ ਮੁਫ਼ਲਿਸਾਨੇ ਬਖ਼ਸ਼ਿੰਦ ਮਜ਼ਜਹਾਨੇ ਚਿੰਦ ਇਵਜ਼ਾਨੇ ਹਿੰਦ ਅਜ਼ੀਮੁਲਸ਼ਾਨ ਬੇਪ੍ਰਵਾਹੀਆ। ਦਰਗਾਹਿ ਦਾਈਜ਼ੇ ਰਹਿਬਰੇ ਅਜ਼ੀਜ਼ੇ ਜ਼ੇਬਾਨੇ ਜ਼ਮੀਜ਼ੇ ਕ਼ੁਰਾਨੇ ਤਮੀਜ਼ੇ ਸ਼ਲੀਉਲ ਯੁਜ਼ਾਹ ਰਬੀਉਲਰਬਾ ਹਜ਼ਰਤੇ ਦੁਆ ਖ਼ੁਦਾਏ ਨਵਾ ਰਹਿਮਤੇ ਰਹਿਮਾਨ ਰਹੀਮ ਇਕ ਅਖਵਾਈਆ। ਬਜ਼ਾਤੇ ਬਾਈਦ ਨਿਜ਼ਾਤੇ ਨਜ਼ੀਦ ਖੁਮਾਤੇ ਈਦ ਦੀਵਾਨੇ ਦੀਦ ਦੀਦਾ ਦਾਨਿਸਤਾ ਦਰੇ ਦਰਬਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦੇ ਖੁਰੇ ਈਦ ਸਾਹਿਬੇ ਜ਼ਮੀਦ ਉਲਜ਼ਨੀ ਜ਼ਕੀਦ ਜ਼ਾਜ਼ੇ ਜ਼ੂਰ ਜ਼ੱਰਾ ਜ਼ੱਰਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਾਮੇ ਗੋਬਿੰਦ ਗੋਬਿੰਦੇ ਕਲਾਮ, ਕਲਮਾ ਕਾਇਨਾਤ ਸੋਭਾ ਪਾਈਆ। ਗੁਰਮੁਖ ਸਿੰਘ ਟਕੇ ਕੋਲ ਰੱਖੇ ਨੌਂ, ਨੌ ਖੰਡ ਮਾਇਆ ਦਏ ਰੁਲਾਈਆ। ਇਕ ਨਾਲ ਪ੍ਰਭ ਦਾ ਪੂਰਾ ਕੀਤਾ ਗਉਂ, ਗਹਿਰ ਗੰਭੀਰ ਦੀ ਖ਼ੁਸ਼ੀ ਦਿਤੀ ਬਣਾਈਆ। ਜਿਹੜੇ ਮਾਇਆ ਵਿਚ ਵੜ ਕੇ ਰਹੇ ਸੌਂ, ਕਲਜੁਗ ਮਾਇਆ ਚਾਰ ਕੁੰਟ ਵਹਾਈਆ। ਓਸ ਨੂੰ ਭਗਤਾਂ ਨਾਲ ਨਹੀਂ ਕੋਈ ਗਉਂ, ਲੁਕ ਕੇ ਆਪਣਾ ਝਟ ਲੰਘਾਈਆ। ਗੋਬਿੰਦ ਨੌ ਖੰਡ ਪ੍ਰਿਥਮੀ ਸ਼ਬਦੀ ਧਾਰ ਆਇਆ ਭਉਂ, ਭਾਂਡਾ ਭਰਮ ਭੰਨਾਈਆ। ਪ੍ਰਭੂ ਹੁਣ ਭੁੱਖਿਆਂ ਵਲ ਕਰ ਲੈ ਰਉਂ, ਦਰਦੀਆਂ ਦਰਦ ਗੁਆਈਆ। ਜਿਹੜੇ ਮਿੱਟੀ ਖ਼ਾਕ ਉਤੇ ਰਹੇ ਸੌਂ, ਜਾਗਤ ਸੋਵਤ ਤੇਰਾ ਧਿਆਨ ਲਗਾਈਆ। ਅੱਗੇ ਉਨ੍ਹਾਂ ਜੋਗਾ ਹੋ, ਕਲਜੁਗ ਕੂੜੀ ਕਿਰਿਆ ਕਰ ਸਫ਼ਾਈਆ। ਮਾਇਆਧਾਰੀ ਦੁਬਧਾ ਵਿਚ ਦੋ, ਏਕਾ ਰੂਪ ਨਾ ਕੋਇ ਸਮਾਈਆ। ਝੂਠੀ ਵਸਤ ਸਭ ਦੇ ਕੋਲੋਂ ਲੈਣੀ ਖੋਹ, ਖ਼ਾਲੀ ਦਏ ਕਰਾਈਆ। ਸਾਚੇ ਸੰਤਾਂ ਕਰੇ ਨਿਰਮੋਹ, ਗੁਰਮੁਖ ਆਪਣੀ ਗੋਦ ਉਠਾਈਆ। ਨਾਤਾ ਪੱਕਾ ਕਰ ਲੈ ਮੋਹ, ਮੁਹੱਬਤ ਇਕ ਬਣਾਈਆ। ਬਿਨਾ ਟਕਿਆਂ ਤੋਂ ਜੋ ਤੇਰੇ ਨਾਲ ਜਾਵਣ ਛੋਹ, ਉਨ੍ਹਾਂ ਦਾ ਲੋਇਣ ਦੇਣਾ ਖੁਲ੍ਹਾਈਆ। ਪਿਛਲੇ ਤੈਨੂੰ ਕਹਿੰਦੇ ਆਏ ਸਾਰੇ ਨਿਰਮੋਹ, ਮੁਹੱਬਤ ਹੱਕ ਨਾ ਕੋਇ ਕਮਾਈਆ। ਹੁਣ ਅਸੀਂ ਇਕੱਠੇ ਬਣ ਕੇ ਆਏ ਗ੍ਰੋਹ, ਮਜਲਸ ਧੁਰ ਦੀ ਇਕ ਕਮਾਈਆ। ਸਭ ਦੇ ਅੰਦਰ ਆਪਣਾ ਰਸ ਚੋ, ਅੰਮ੍ਰਿਤ ਬੂੰਦ ਚੁਆਈਆ। ਝਗੜਾ ਰਹੇ ਨਾ ਏਕਾ ਦੋ, ਦੂਆ ਏਕੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦੇਣਾ ਚੜ੍ਹਾਈਆ। ਪੰਜ ਚੇਤ ਦੀ ਕਹੇ ਰਾਤ, ਰੁਤੜੀ ਇਕ ਮਹਿਕਾਈਆ। ਇਹ ਗੋਬਿੰਦ ਵਾਲੀ ਦਾਤ, ਜੋ ਨੰਗੇ ਤਨ ਛੁਹਾਈਆ। ਜਿਸ ਦਾ ਲੇਖਾ ਲਿਖੇ ਨਾ ਕੋਈ ਕ਼ਲਮ ਦਵਾਤ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜਿਸ ਨੇ ਬਦਲ ਦੇਣਾ ਸਮਾਜ, ਦੀਨ ਦੁਨੀ ਉਲਟਾਈਆ। ਇਕ ਪੁਰਖ ਅਕਾਲ ਦਾ ਕਰਨਾ ਰਾਜ, ਰਈਅਤ ਦੋ ਜਹਾਨ ਵਖਾਈਆ। ਚਾਰ ਵਰਨ ਸੁਹੌਣਾ ਕਾਜ, ਕਰਨੀ ਕਰਤਾ ਹੁਕਮ ਵਰਤਾਈਆ। ਇਕ ਦੇ ਸੀਸ ਤੇ ਹੋਣਾ ਤਾਜ,

ਤਾਜਾਂ ਵਾਲੇ ਦੇਣੇ ਮਿਟਾਈਆ। ਨੌ ਖੰਡ ਪ੍ਰਿਥਮੀ ਵਿਚ ਸ਼ਬਦ ਅਗੰਮੀ ਸੁਣੌਣੀ ਆਵਾਜ਼, ਬਚਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਕਿਰਪਾਨ ਕਹੇ ਮੈਂ ਕੋਈ ਕਰਨ ਨਹੀਂ ਆਈ ਕਿਰਪਾ, ਕਿਰਪਨਾਂ ਦਿਆਂ ਵਡਿਆਈਆ। ਬਿਨਾ ਪੁਰਖ ਅਕਾਲ ਕੱਟੇ ਕੋਈ ਨਾ ਬਿਪਤਾ, ਜੁਗ ਜੁਗ ਨਾ ਹੋਏ ਸਹਾਈਆ। ਮਾਣ ਹੋਣਾ ਧੁਰ ਦੇ ਪਿਤ ਦਾ, ਪਤਿਪਰਮੇਸ਼ਵਰ ਦਏ ਵਡਿਆਈਆ। ਜੋ ਦੋ ਜਹਾਨਾਂ ਜਿੱਤਦਾ, ਬਿਨ ਸ਼ਸਤਰ ਕਰੇ ਲੜਾਈਆ। ਉਸ ਨੇ ਹੁਕਮ ਵਰਤੌਣਾ ਇਕ ਦਾ, ਗੋਬਿੰਦ ਨਾਲ ਚਤੁਰਾਈਆ। ਜੋ ਲਹਿਣੇ ਦੇਣੇ ਪੁਛਦਾ, ਲੱਖ ਚੁਰਾਸੀ ਖੋਜ ਖੁਜਾਈਆ। ਕਿਸੇ ਦੁਆਰੇ ਕਦੇ ਨਹੀਂ ਵਿਕਦਾ, ਕ਼ੀਮਤ ਨਾ ਕੋਇ ਚੁਕਾਈਆ। ਪੰਧ ਮੁਕਾ ਕੇ ਊਚ ਨੀਚ ਦਾ, ਇਕੋ ਘਰ ਦੇਣਾ ਵਸਾਈਆ। ਝਗੜਾ ਰਹਿਣ ਨਹੀਂ ਦੇਣਾ ਬੀਚ ਦਾ, ਵਿਚਲਾ ਪੜਦਾ ਦਏ ਉਠਾਈਆ। ਕਰਨਾ ਖੇਲ ਓਸ ਜਗਦੀਸ਼ ਦਾ, ਜਿਸ ਜਗਤ ਦ੍ਰਿਸ਼ਟੀ ਦੇਣੀ ਬਦਲਾਈਆ। ਕਲਜੁਗ ਕੂੜ ਕੁੜਿਆਰ ਵੇਖਿਓ ਪੀਸਦਾ, ਪਸਚਾਤਾਪ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਨੌ ਛੁਹਾਰੇ ਨੌ ਬਦਾਮ, ਸੌਗੀ ਨੌ ਵੰਡ ਵੰਡਾਈਆ। ਇਹ ਵਸ਼ਿਸ਼ਟ ਨੇ ਸਗਣ ਦਿਤਾ ਸੀ ਰਾਮ, ਝੋਲੀ ਆਤਮ ਵਾਲੀ ਭਰਾਈਆ। ਏਹੋ ਸਗਣ ਮੁਹੰਮਦ ਨੇ ਦਿਤਾ ਜਦੋਂ ਸੁਣੀ ਅਗੰਮੀ ਕਲਾਮ, ਕਲਮਾ ਧੁਰਦਰਗਾਹੀਆ। ਸੱਯਦੇ ਵਿਚ ਕਰ ਸਲਾਮ, ਸੀਸ ਜਗਦੀਸ਼ ਦਿਤਾ ਨਿਵਾਈਆ। ਇਹ ਖੇਲ ਬੜਾ ਮਹਾਨ, ਵਸ਼ਿਸ਼ਟ ਰਾਮ ਰਿਹਾ ਦ੍ਰਿੜਾਈਆ। ਬਿਨਾ ਸਤਿਗੁਰ ਤੋਂ ਜੀਉਣਾ ਨਹੀਂ ਵਿਚ ਜਹਾਨ, ਮਨੁਸ਼ਾ ਜਨਮ ਕੰਮ ਕਿਸੇ ਨਾ ਆਈਆ। ਭਾਵੇਂ ਵਿਦਿਆ ਪੜ੍ਹ ਲਓ ਤੇ ਚੜ੍ਹ ਜਾਓ ਉਤੇ ਅਸਮਾਨ, ਅਭਿਮਾਨ ਵਿਚ ਨਾ ਕੋਇ ਚਤੁਰਾਈਆ। ਸਤਿਗੁਰੂ ਤੋਂ ਅੱਗੇ ਜਿੰਨਾਂ ਚਿਰ ਨਾ ਮਿਲੇ ਭਗਵਾਨ, ਜੋਤ ਵਿਚ ਜੋਤ ਨਾ ਕੋਇ ਸਮਾਈਆ। ਏਹੋ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਦਏ ਗਿਆਨ, ਹਰਫ਼ ਹਰੂਫ਼ਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾਈਆ। ਪੈਗ਼ਾਮੇ ਮੁਹੰਮਦ ਵਾਹਿਦੇ ਖ਼ੁਦਾ ਅਲਾਹੀ ਹਮਦ ਜੁਦਾਈ ਜ਼ੁਜ਼ਾ ਜਿਹਨਾਈ ਜ਼ਨਾਂ ਬੇਨਾਈ ਅਜਾਂ ਖ਼ੁਦਾਈ ਸਹਮ ਖ਼ੁਦਾਈ ਖ਼ੁਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮੇ ਹਜ਼ੂ ਹਜ਼ੀਅਲ ਵਜ਼ੂ ਵਜ਼ਿਮਤੇ ਵਜ਼ੀਨੇ ਵਨਿਜ਼ ਵਾਜ਼ਿਆ ਦਿਤਾ ਕਰਾਈਆ। ਹੁਕਮੇ ਰੱਬੀ ਅਲਾਹੀ ਕਲਾਮ ਕਲਮਾ ਕੁਜ਼ਿੱਤੇ ਕਵਿਜ਼ਨੇ ਕਰਾਂ ਜ਼ਾਗਿਜ਼ਨੇ ਜ਼ਵਾ ਜ਼ਾਤੁਲ ਜ਼ਮਾਂ ਆਜ਼ਮਾ ਆਜ਼ਮਾ ਆਜ਼ਮਾ ਅਜ਼ੀਜ਼ੇ ਜਣਾ ਅਮਾਮੇ ਨਵਾਂ ਜ਼ਾਖੋਨੇ ਗੁਨਾਹ ਬਾਜ਼ੀਤੇ ਬਜ਼ੁਲਬ ਨਾਮਾਤੇ ਨਮਲਦ ਨਾਜ਼ਮਾਤੇ ਜ਼ਵਲਦ ਜ਼ੁਕਰੇ ਬਜ਼ੀਉਲ ਜ਼ਵਿਦ ਜ਼ਵੂ ਜ਼ਾਹ ਜ਼ੂਆ ਜ਼ਾਹਰਾ ਜ਼ਹੂਰ ਨਜ਼ਰੀ ਆਈਆ। ਸਵਾ ਗਿਠ ਇਹ ਗੋਬਿੰਦ ਦੀ ਨੀਲੀ ਟਾਕੀ, ਜਿਨ੍ਹ ਜੋਗੀਆਂ ਅਭਿਆਸੀਆਂ ਦਾ ਲੇਖਾ ਦਿਤਾ ਮੁਕਾਈਆ। ਬਿਨਾ ਪੁਰਖ ਅਕਾਲ ਤੋਂ ਦੂਜਾ ਰਹਿਣ ਨਹੀਂ ਦਿਤਾ ਸਾਕੀ, ਸਭ ਦੇ ਪਿਆਲੇ ਦਿਤੇ ਰੁੜ੍ਹਾਈਆ। ਬਿਨਾ ਸਤਿਗੁਰ ਸ਼ਬਦ ਤੋਂ ਗੁਰੂ ਰਹੇ ਨਾ ਕੋਇ ਤਨ ਖ਼ਾਕੀ, ਗੁਰੂ ਗ੍ਰੰਥ ਦਏ ਗਵਾਹੀਆ। ਬਿਨਾ ਪਰਮ ਪੁਰਖ ਪਰਮਾਤਮਾ ਤੋਂ ਲਹਿਣਾ ਦੇਣਾ ਚੁਕਾਏ ਕੋਈ ਨਾ ਬਾਕੀ, ਬਾਕ਼ਾਇਦਾ ਦਿਤਾ ਸੁਣਾਈਆ। ਬਿਨਾ ਗੋਬਿੰਦ ਦੇ ਅੰਮ੍ਰਿਤ ਜਾਮ ਤੋਂ ਬਦਲੇ ਨਾ ਕਿਸੇ ਦੀ ਹਯਾਤੀ, ਜੀਵਣ ਵਿਚ ਜੀਵਣ ਨਾ ਕੋਇ ਬਦਲਾਈਆ। ਸਭ ਨੂੰ ਮੰਨਣੀ ਪੈਣੀ ਪਰਮ ਪੁਰਖ ਦੀ ਆਖੀ, ਜਿਸ ਗੁਰ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਇਹ ਨੀਲੀ ਸਭ ਦੀ ਪਿਠ ਉਤੇ ਉਹ ਟਾਕੀ, ਜਿਹੜੀ ਟਕਿਆਂ ਨਾਲ ਹੱਥ ਕਿਤੋਂ ਨਾ ਆਈਆ। ਇਸ ਵਿਚ ਨਾ ਕੋਈ ਮਜ਼੍ਹਬ ਤੇ ਨਾ ਕੋਈ ਜ਼ਾਤੀ, ਚਾਰ ਵਰਨਾਂ ਦੀ ਸਾਂਝੀ ਸਾਖੀ, ਜੋ ਨਾਨਕ ਨਿਰਗੁਣ ਸਰਗੁਣ ਸ੍ਰਿਸ਼ਟੀ ਗਿਆ ਸਮਝਾਈਆ। ਬਿਨਾ ਅਬਿਨਾਸ਼ੀ ਕਰਤੇ ਦਿਸੇ ਕੋਈ ਨਾ ਮੰਜ਼ਲ ਸਾਚੀ, ਜੋ ਘਾਟੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਧੁਰਦਰਗਾਹੀਆ।

ਇੱਟ ਕਹੇ ਮੇਰੀ ਰਵਦਾਸ ਦੇ ਨਾਲ ਪ੍ਰੀਤੀ, ਜੋ ਘੁਟਨੇ ਹੇਠ ਦਬਾਈਆ। ਮੈਂ ਵੇਖਾਂ ਜੁਗ ਜੁਗ ਰੀਤੀ, ਨਿਤ ਨਿਤ ਧਿਆਨ ਲਗਾਈਆ। ਅੱਜ ਖ਼ੁਸ਼ੀ ਹੋਈ ਭਗਤਾਂ ਦੀ ਬਗ਼ੀਚੀ, ਸ੍ਰੀ ਭਗਵਾਨ ਦਿਤੀ ਸੁਹਾਈਆ। ਮੈਂ ਵੀ ਸੀਸ ਝੁਕਾਵਾਂ ਜਗਦੀਸ਼ ਆਪਣਾ ਸੀਸੀ, ਸਰਨ ਇਕ ਸਮਝਾਈਆ। ਮੈਂ ਨਿੱਕੀ ਜਿਹੀ ਗੱਲ ਪਿੱਛੇ ਰਵਦਾਸ ਨਾਲ ਕੀਤੀ, ਉਸ ਦੀ ਸਮਝ ਨਾ ਕੋਇ ਸਮਝਾਈਆ। ਹੱਸ ਕੇ ਕਿਹਾ ਓਏ ਭੁੱਖਿਆ ਜਿਸ ਵੇਲੇ ਸਦੀ ਚੌਧਵੀਂ ਬੀਤੀ, ਕਲਜੁਗ ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਧੁਰ ਦੀ ਖੇਲ ਕੀਤੀ, ਖ਼ਾਲਕ ਖ਼ਲਕ ਵੇਖ ਵਖਾਈਆ। ਓਸ ਵੇਲੇ ਸਭ ਦੀ ਬਦਲ ਜਾਣੀ ਨੀਤੀ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਮੇਰੀ ਇਕ ਯਾਦ ਕਰ ਲੈ ਚਿੱਠੀ, ਬਿਨਾ ਹੱਥਾਂ ਤੇਰੇ ਹੱਥ ਫੜਾਈਆ। ਪ੍ਰਭੂ ਦੀ ਧਾਰ ਹੋਣੀ ਭਗਤਾਂ ਦੀ ਇੱਕੀ, ਗੋਬਿੰਦ ਦੀ ਇੱਕੀ ਸਿੱਖੀ ਸਿਖਿਆ ਵਿਚ ਵਡਿਆਈਆ। ਫੇਰ ਮੈਂ ਇਕ ਕੁੱਲੀ ਬਣਾਣੀ ਨਿੱਕੀ, ਆਪਣੀ ਵੰਡ ਇੱਕੀ ਹਜ਼ਾਰ ਰਖਾਈਆ। ਜਿਥੇ ਚਾਰ ਜੁਗ ਦੇ ਭਗਤਾਂ ਨੇ ਸਿਖਿਆ ਸਿੱਖੀ, ਸਿਖਿਆ ਲੈ ਕੇ ਪ੍ਰਭ ਦਾ ਸ਼ੁਕਰ ਮਨਾਈਆ। ਸ਼ਹਿਨਸ਼ਾਹੀ ਸੰਮਤ ਪੰਜ ਵਿਚ ਪੂਰੀ ਕਰਾਂ ਇਹੋ ਮੇਰੀ ਇਛੀ, ਇਛਿਆ ਲੈ ਕੇ ਇਥੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਧਾਰ ਰੱਖੇ ਸਿੱਧੀ, ਭਗਤ ਭਗਵਾਨ ਦੇ ਮਿਲਣ ਦੀ ਰਹੀ ਬਿਧੀ, ਬਿਦਨਾ ਦਾ ਲੇਖਾ ਰਹੇ ਨਾ ਰਾਈਆ।