ਪੁਸਤਕਾਲਾਭੁਲਾਈਪੁਰ

੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸਦੀ ਚੌਧਵੀਂ ਕਹੇ ਗੁਰਮੁਖ ਸਿੰਘ ਹੋਵੇ ਅਸਵਾਰ, ਸਾਂਢਣੀ ਉਤੇ ਸੋਭਾ ਪਾਈਆ। ਜੋੜਾ ਹੋਵੇ ਤਿੱਲੇਦਾਰ, ਨਵਾਂ ਨਕੋਰ ਨਜ਼ਰੀ ਆਈਆ। ਸਿਰ ਤੇ ਤੁਰਲੇ ਵਾਲੀ ਹੋਵੇ ਦਸਤਾਰ, ਰੰਗ ਨੀਲਾ ਸੋਭਾ ਪਾਈਆ। ਹੱਥ ਵਿਚ ਫੜੀ ਹੋਵੇ ਕਟਾਰ, ਬਿਨਾ ਮਿਆਨ ਤੋਂ ਚਮਕ ਵਿਚ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਬਣਾਈਆ। ਗੁਰਮੁਖ ਚੜ੍ਹੇ ਉਤੇ ਊਠ, ਓਟਾ ਢਈਆ ਰੰਗ ਰੰਗਾਈਆ। ਗੇੜਾ ਲਿਆਵੇ ਚਾਰ ਕੂਟ, ਸੰਗਤ ਇਰਦ ਗਿਰਦ ਭੁਆਈਆ। ਨਾਲ ਕੱਚੇ ਤੰਦ ਦਾ ਰੱਖੇ ਸੂਤ, ਧਾਗਾ ਸੋਹਣਾ ਸੋਭਾ ਪਾਈਆ। ਅੱਗੇ ਬਿਠਾਇਆ ਹੋਵੇ ਸੁਰਜੀਤ ਸਿੰਘ ਸਚ ਸਪੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਅਜਮੇਰ ਸਿੰਘ ਫੜੀ ਹੋਵੇ ਮੁਹਾਰ, ਸਦੀ ਚੌਧਵੀਂ ਘੋਲੀ ਵਾਰੀ ਆਪਾ ਘੋਲ ਘੁਮਾਈਆ। ਇਸ ਦੀ ਟੇਢੀ ਹੋਵੇ ਦਸਤਾਰ, ਖੱਬਾ ਕੰਨ ਪੜਦੇ ਵਿਚ ਛੁਪਾਈਆ। ਹੱਥ ਵਿਚ ਫੜੀ ਹੋਵੇ ਸਤਾਰ, ਕਿੰਗ ਨਿੱਕੀ ਜਿਹੀ ਵਡਿਆਈਆ। ਗਾਵੇ ਮਸਤੀ ਵਾਲੀ ਧਾਰ, ਤੂੰਹੀ ਤੂੰਹੀ ਰਾਗ ਅਲਾਈਆ। ਪਾਲ ਸਿੰਘ ਲਾਲ ਪਗੜੀ ਬੰਨ੍ਹ ਟੇਢੀ ਰੂਪ ਬਣੇ ਘੁਮਿਆਰ, ਪੇਚ ਵਿੰਗੇ ਟੇਢੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣਾ ਹੁਕਮ ਬਦਲਾਈਆ। ਸਦੀ ਚੌਧਵੀਂ ਕਹੇ ਪੰਜ ਬਣੇ ਹੋਣ ਰਾਕਸ਼, ਦੁਰਗਾ ਨਾਲ ਦੁਹਾਈਆ। ਪੰਜ ਲੌਂਦੇ ਹੋਣ ਆਤਸ਼, ਅਨਾਰ ਫੁਹਾਰਿਆਂ ਵਾਲੇ ਚਲਾਈਆ। ਪੰਜ ਕਰਦੇ ਔਣ ਸਾਜ਼ਸ਼, ਝਗੜਾ ਇਕ ਦੂਜੇ ਨਾਲ ਬਣਾਈਆ। ਪੰਜ ਚੁੱਕੀ ਔਣ ਬਾਲਕ, ਛੋਟੇ ਨੰਨ੍ਹੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਇਕ ਬਣਿਆ ਹੋਵੇ ਗੰਗੂ, ਬ੍ਰਾਹਮਣ ਰੂਪ ਵਟਾਈਆ। ਇਕ ਬਣਿਆ ਹੋਵੇ ਅੰਧੂ, ਨੈਣਹੀਣ ਸ਼ੁਦਾਈਆ। ਇਕ ਪੌਂਦਾ ਆਵੇ ਡੰਡੂ, ਰੌਲਾ ਵਾਹੋ ਦਾਹੀਆ। ਇਕ ਬਣ ਕੇ ਦੀਨਾਂ ਬੰਧੂ, ਬੰਧਨ ਆਪਣਾ ਆਪ ਪਵਾਈਆ। ਇਨ੍ਹਾਂ ਪਿਛੇ ਹੋਵੇ ਪੰਜਾਂ ਪਿਆਰਿਆਂ ਦਾ ਇਕ ਪੰਜੂ, ਪੰਜੇ ਲਾਲ ਰੰਗ ਰੰਗਾਈਆ। ਸਿਰ ਤੋਂ ਨੰਗਾ ਹੋਵੇ ਤੇਜਾ

ਸਿੰਘ ਗੰਜੂ, ਗਿਰਧਾਰਾ ਸਿੰਘ ਸਿਰ ਤੇਲ ਨਾਲ ਚਮਕਾਈਆ। ਬੁੱਢੜਾ ਨਾਲ ਹੋਵੇ ਨੰਦੂ, ਭੱਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਸਾਚੀ ਖੇਲ ਵਖਾਈਆ। ਸਦੀ ਚੌਧਵੀਂ ਕਹੇ ਰਣਜੀਤ ਕੌਰ ਕੋਲ ਹੋਵੇ ਠੰਡਾ ਪਾਣੀ, ਸਵਾ ਸੇਰ ਵੰਡ ਵੰਡਾਈਆ। ਇੱਕੀ ਬੀਬੀਆਂ ਪੜ੍ਹਨ ਧੁਰ ਦੀ ਬਾਣੀ, ਸ਼ਬਦ ਧੁਰ ਦਾ ਨਾਦ ਸੁਣਾਈਆ। ਇਨ੍ਹਾਂ ਵਿਚ ਇਕ ਹੋਵੇ ਕਾਣੀ, ਦੋਏ ਲੋਚਨ ਰੂਪ ਨਾ ਕੋਇ ਚਮਕਾਈਆ। ਇਕ ਹੋਵੇ ਤਰਖਾਣੀ, ਜ਼ਾਤ ਬਾਡੀ ਵੰਡ ਵੰਡਾਈਆ। ਜਿਸ ਦੇ ਹੱਥ ਹੋਵੇ ਮਧਾਣੀ, ਸਿਰੀ ਨਵੀਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਨਾਲ ਲੈਣੀ ਤੇਜ ਭਾਨ ਵਾਲੀ ਗੀਤਾ, ਪੁਰਾਨ ਭਵਿਖਤ ਲੈਣਾ ਉਠਾਈਆ। ਅੰਜੀਲ ਉਤੇ ਲਾ ਕੇ ਕਾਲਾ ਫੀਤਾ, ਬਗ਼ਲ ਲੈਣੀ ਛੁਪਾਈਆ। ਪ੍ਰਭ ਨੇ ਵੇਖਣਾ ਸਭ ਦਾ ਕੀਤਾ, ਕੀ ਅੱਖਰ ਦੇਣ ਗਵਾਹੀਆ। ਪੜਦਾ ਲਾਹੁਣਾ ਸੱਤ ਦੀਪਾਂ, ਲੋਆਂ ਖੋਜ ਖੁਜਾਈਆ। ਪੰਜਾਂ ਸਿੱਖਾਂ ਚੜ੍ਹ ਕੇ ਉਪਰ ਜੀਪਾ, ਤਿੰਨ ਚੱਕਰ ਦੇਣੇ ਲਗਾਈਆ। ਜਿਨ੍ਹਾਂ ਵਿਚ ਇਕ ਹੋਵੇ ਜ਼ਰੂਰ ਦੀਪਾ, ਦਲੀਪ ਸਿੰਘ ਨਾਉਂ ਵਡਿਆਈਆ। ਓਹ ਖੜਕਾਉਂਦਾ ਜਾਏ ਪੀਪਾ, ਮੁਖੋਂ ਕਹੇ ਵੇਖੋ ਧੁਰ ਦਾ ਮਾਹੀਆ। ਇਕ ਬਣਿਆ ਹੋਵੇ ਸੀਤਾ, ਇਕ ਰਾਮ ਰੂਪ ਜਣਾਈਆ। ਇਕ ਖੇਲ ਕਰੇ ਕ੍ਰਿਸ਼ਨ ਅਨਡੀਠਾ, ਇਕ ਰਾਧਾ ਰੰਗ ਰੰਗਾਈਆ। ਇਕ ਅਸ਼ਟਭੁਜ ਦੀ ਲੈ ਸੀਟਾ, ਹੱਥਾਂ ਬਾਹਵਾਂ ਜੋੜ ਜੁੜਾਈਆ। ਇਕ ਮੰਗਦਾ ਹੋਵੇ ਭੀਖਾ, ਕੋਈ ਭਿਛਿਆ ਨਾਮ ਝੋਲੀ ਦੇਵੇ ਪਾਈਆ। ਇਕ ਤੱਤੀ ਕਰ ਕੇ ਹੱਥ ਵਿਚ ਸੀਖਾ, ਮੋਢਿਆਂ ਉਤੇ ਟਿਕਾਈਆ। ਇਕ ਕਾਲਾ ਮੁਖ ਕਰ ਕੇ ਮਾਰੇ ਚੀਕਾਂ, ਹਾਲ ਹਾਲ ਦੁਹਾਈਆ। ਇਕ ਜੋੜਾ ਹੋਵੇ ਪੁਤ੍ਰ ਧੀ ਕਾ, ਪ੍ਰੇਮ ਪ੍ਰੀਤੀ ਵਿਚ ਸਮਝਾਈਆ। ਇਕ ਰੋਗੀ ਹੋਵੇ ਰੀਂਹ ਕਾ, ਜਿਸ ਦਾ ਹੱਡ ਹੱਡ ਦਰਦ ਨਾਲ ਸਤਾਈਆ। ਇਕ ਹਿੰਦਸਾ ਲਿਖਿਆ ਹੋਵੇ ਵੀਹ ਕਾ, ਜੋ ਗੁਰਸਿੱਖ ਸਭ ਨੂੰ ਦਏ ਜਣਾਈਆ। ਇਕ ਦਾਣਾ ਹੋਵੇ ਬੀ ਕਾ, ਜਿਸ ਬੀਜ ਦੀ ਸਮਝ ਨਾ ਕੋਇ ਸਮਝਾਈਆ। ਇਕ ਹਿੱਸਾ ਹੋਣਾ ਹੀਹ ਕਾ, ਚੂਲ ਪਾਵੇ ਵਿਚੋਂ ਕਢਾਈਆ। ਇਕ ਡੱਬਾ ਹੋਣਾ ਸਵਾ ਪਾ ਘੀ ਕਾ, ਘਿਰਤ ਨਾਨਕ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਧਾਰ ਨੀਲੀ, ਨੀਲੇ ਵਾਲਾ ਸੋਭਾ ਪਾਈਆ। ਨੌਆਂ ਬੀਬੀਆਂ ਦੇ ਨੱਕ ਵਿਚ ਹੋਵੇ ਤੀਲੀ, ਨਗ ਸੂਹੇ ਨਾਲ ਵਡਿਆਈਆ। ਇਕ ਇਕ ਹੱਥ ਵਿਚ ਹੋਵੇ ਕੀਲੀ, ਨੌ ਨੌਂ ਇੰਚ ਵੱਡੀ ਛੋਟੀ ਨਾ ਕੋਇ ਸਮਝਾਈਆ। ਉਨ੍ਹਾਂ ਉਤੇ ਚੁੰਨੀ ਹੋਵੇ ਗੀਲੀ, ਸਰਦੀ ਠੰਡ ਨਾ ਕੋਇ ਡਰਾਈਆ। ਜਿਸ ਦੀ ਧਾਰ ਹੋਵੇ ਪੀਲੀ, ਰੰਗ ਧੁਰ ਦਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਇਕ ਉਠਾਈਆ।

੭ ਜੇਠ ਸ਼ਹਿਨਸ਼ਾਹੀ ਸੰਮਤ ੫ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸੂਰੀਆ ਕਹੇ ਸੁਣੋ ਚੰਦ ਸਤਾਰ, ਸਤਿ ਸਤਿਵਾਦੀ ਦਿਆਂ ਜਣਾਈਆ। ਵੇਖੋ ਖੇਲ ਅਗੰਮ ਅਪਾਰ, ਹਰਿ ਕਰਤਾ ਆਪ ਕਰਾਈਆ। ਜਿਸ ਦੀ ਆਸਾ ਰੱਖ ਕੇ ਗਏ ਗੁਰ ਅਵਤਾਰ, ਪੈਗ਼ੰਬਰ ਧਿਆਨ ਲਗਾਈਆ। ਸੋ ਸਾਹਿਬ ਸਵਾਮੀ ਪਾਵੇ ਸਾਰ, ਹਰਿ ਸੱਜਣ ਵੇਖ ਵਖਾਈਆ। ਜੁਗ ਚੌਕੜੀ ਲਹਿਣਾ ਦੇਣਾ ਦਏ ਉਧਾਰ, ਲੇਖਾ ਸਭ ਦਾ ਪੂਰ ਕਰਾਈਆ। ਧਰਨੀ ਧਰਤ ਧਵਲ ਸੁਣ ਪੁਕਾਰ, ਪਾਰਬ੍ਰਹਮ ਪ੍ਰਭ ਮਿਹਰ ਨਜ਼ਰ ਉਠਾਈਆ। ਚਾਰ ਕੁੰਟ ਬਣੇ ਸਹਾਰ, ਸਾਹਿਬ

ਸੁਲਤਾਨ ਹੋ ਸਹਾਈਆ। ਸਭ ਕੁਛ ਆਪਣੇ ਰਖਣਾ ਅਖ਼ਤਿਆਰ, ਮੁਖ਼ਤਿਆਰਨਾਮਾ ਹੱਥ ਨਾ ਕਿਸੇ ਫੜਾਈਆ। ਕਲਜੁਗ ਬਦਲ ਦੇਵੇ ਧਾਰ, ਸਤਿਜੁਗ ਸਚ ਰੰਗ ਰੰਗਾਈਆ। ਸੰਮਤ ਪੰਜ ਖੇਲੇ ਖੇਲ ਸੱਚਾ ਸ਼ਾਹਕਾਰ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਸੂਰੀਆ ਕਹੇ ਵੇਖੋ ਚੰਦ ਸਿਤਾਰ ਮੀਤ, ਮਿੱਤਰੋ ਦਿਆਂ ਜਣਾਈਆ। ਚਾਰ ਕੁੰਟ ਰਿਹਾ ਚੀਕ, ਧੀਰਜ ਧੀਰ ਨਾ ਕੋਇ ਰਖਾਈਆ। ਕਾਇਆ ਹੋਏ ਨਾ ਠਾਂਡੀ ਸੀਤ, ਅਗਨੀ ਤੱਤ ਨਾ ਕੋਇ ਬੁਝਾਈਆ। ਆਤਮ ਪਰਮਾਤਮ ਬਣੇ ਨਾ ਕੋਈ ਪ੍ਰੀਤ, ਪ੍ਰੀਤਮ ਹੱਕ ਨਾ ਕੋਇ ਮਿਲਾਈਆ। ਰਸਨਾ ਰਸ ਲਏ ਕੋਇ ਨਾ ਮੀਠ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਤ੍ਰੈਗੁਣ ਹੋਏ ਨਾ ਕੋਇ ਅਤੀਤ, ਤ੍ਰੈਭਵਨ ਲਏ ਨਾ ਕੋਇ ਮਿਲਾਈਆ। ਜਿਸ ਸਾਹਿਬ ਦੀ ਕਰਨ ਉਡੀਕ, ਅਵਤਾਰ ਪੈਗ਼ੰਬਰ ਗੁਰ ਅੱਖ ਖੁਲ੍ਹਾਈਆ। ਸੋ ਸਭ ਦੀ ਕਰੇ ਤਸਦੀਕ਼, ਕਲਜੁਗ ਅੰਤਮ ਵੇਸ ਵਟਾਈਆ। ਅੰਧ ਅੰਧੇਰ ਮਿਟੇ ਤਾਰੀਕ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸਾਚਾ ਨਾਮ ਦੱਸ ਹਦੀਸ, ਹਜ਼ੂਰ ਹਾਜ਼ਰ ਹੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸੂਰੀਆ ਕਹੇ ਵੇਖੋ ਚੰਦ ਸਿਤਾਰ ਮੇਰੇ ਸੱਜਣ, ਕੀ ਕਰਤਾ ਕਾਰ ਕਮਾਈਆ। ਨਾਮ ਨਗਾਰੇ ਦੋ ਜਹਾਨ ਕੀ ਵੱਜਣ, ਬ੍ਰਹਿਮੰਡ ਖੰਡ ਕਰਨ ਕੀ ਸ਼ਨਵਾਈਆ। ਸ੍ਰਿਸ਼ਟੀ ਦਾ ਇਕੋ ਕਰਨਾ ਭਜਨ, ਬੰਦਗੀ ਇਕ ਸਮਝਾਈਆ। ਲੱਖ ਚੁਰਾਸੀ ਤੋਲੇ ਸਭ ਦਾ ਵਜ਼ਨ, ਕੰਡਾ ਨਾਮ ਤਰਾਜ਼ੂ ਹੱਥ ਉਠਾਈਆ। ਸਤਿਜੁਗ ਸਾਚੀ ਕਰੇ ਰਚਨ, ਰਚਨਾ ਆਪਣੀ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੇ ਬਚਨ, ਬੱਚਿਆਂ ਵਾਂਗ ਗੋਦ ਉਠਾਈਆ। ਸਚ ਦਵਾਰ ਸੁਹਾ ਕੇ ਵਤਨ, ਗ੍ਰਹਿ ਮੰਦਰ ਦਏ ਵਡਿਆਈਆ। ਚਾਰ ਵਰਨ ਦਾ ਸਾਂਝਾ ਕਰ ਕੇ ਪੱਤਨ, ਦਵਾਰਾ ਇਕੋ ਇਕ ਵਖਾਈਆ। ਜਿਥੇ ਦੂਸਰ ਚਲੇ ਨਾ ਕੋਇ ਯਤਨ, ਯਥਾਰਥ ਆਪਣਾ ਰੰਗ ਰੰਗਾਈਆ। ਭਗਤ ਸੁਹੇਲੇ ਸਾਚੇ ਵਸਣ, ਦਰਗਾਹ ਸਾਚੀ ਸੋਭਾ ਪਾਈਆ। ਲੱਖ ਚੁਰਾਸੀ ਕਾਇਆ ਕੱਟਣ, ਕਟਾਕਸ਼ ਆਪਣਾ ਨਾਮ ਲਗਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਆਇਆ ਪੱਟਣ, ਪਟਨੇ ਵਾਲਾ ਸ਼ਬਦੀ ਧਾਰ ਖੇਲ ਖਿਲਾਈਆ। ਨਵ ਸੱਤ ਖੋਲ੍ਹ ਕੇ ਹੱਟਨ, ਵਸਤ ਅਮੋਲਕ ਇਕ ਵਰਤਾਈਆ। ਸਚ ਦਵਾਰ ਕਰ ਕੇ ਜਸ਼ਨ, ਖ਼ੁਸ਼ੀਆਂ ਰੰਗ ਦਏ ਰੰਗਾਈਆ। ਭਗਤ ਭਗਵਾਨ ਦਾ ਸਾਂਝਾ ਹੋਵੇ ਮਿਸ਼ਨ, ਮਸਲਾ ਅਵਰ ਨਾ ਕੋਇ ਚਤੁਰਾਈਆ। ਜਿਸ ਨੂੰ ਸਿਰ ਝੁਕਾਵਣ ਬ੍ਰਹਮਾ ਰਾਮ ਕ੍ਰਿਸ਼ਨ, ਸ਼ੰਕਰ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਵੇਖੋ ਨੈਣ ਉਘਾੜ, ਉਗਣ ਆਥਣ ਧਿਆਨ ਲਗਾਈਆ। ਦਿਸ਼ਾ ਵੇਖੋ ਇਕ ਪਹਾੜ, ਪਰਦਾ ਅੰਦਰ ਰਹੇ ਨਾ ਰਾਈਆ । ਚਾਰੋਂ ਕੁੰਟ ਦਿਸੇ ਉਜਾੜ, ਖੇੜਾ ਗ੍ਰਹਿ ਨਾ ਕੋਇ ਵਡਿਆਈਆ। ਮਨ ਹੰਕਾਰੀ ਦਿਸੇ ਧਾੜ, ਧਾੜਵੀ ਕਲਜੁਗ ਨਾਲ ਰਲਾਈਆ । ਸਾਚੀ ਮੰਜ਼ਲ ਸਕੇ ਕੋਈ ਨਾ ਚਾੜ੍ਹ, ਚੜ੍ਹਦਾ ਲਹਿੰਦਾ ਰਿਹਾ ਕੁਰਲਾਈਆ। ਸੋਹਣਾ ਖੇਲ ਖਿਲਾਉਣਾ ਸਤਾਰਾਂ ਹਾੜ, ਹੜ੍ਹਦੀ ਵੇਖੇ ਕੂੜ ਲੋਕਾਈਆ। ਸ੍ਰਿਸ਼ਟੀ ਚਬਾਏ ਆਪਣੀ ਦਾੜ੍ਹ, ਦੂਸਰ ਸਮਝ ਕਿਸੇ ਨਾ ਆਈਆ। ਗੁਰਮੁਖ ਦੁਲਾਰੇ ਉਠਾਉਣੇ ਚਾਰ, ਚਾਰੇ ਵਰਨਾਂ ਵਿਚੋਂ ਜਗਾਈਆ। ਚਾਰੇ ਪਾਣੀ ਬਰਸਣ ਧਾਰ, ਅੰਮ੍ਰਿਤ ਕਿਉੜਾ ਨਾਲ ਸੁਹਾਈਆ। ਚਾਰ ਸਿੱਖ ਬਣ ਕੇ ਰੂਪ ਨਾਰ, ਸੋਹਣਾ ਤਨ ਸ਼ਿੰਗਾਰ ਬਣਾਈਆ। ਹੱਥ ਖਿੱਚ ਨੰਗੀ ਕਟਾਰ, ਕੰਧਿਆਂ ਉਤੇ ਲੈਣ ਉਠਾਈਆ। ਨੌ ਚੱਕਰ ਲਾਉਣ ਵਿਚ ਦਰਬਾਰ, ਆਰ ਪਾਰ ਆਪਣਾ ਪੰਧ ਮੁਕਾਈਆ। ਨੌ ਵਾਰ ਬੋਲਣ ਜੈਕਾਰ, ਜੈ ਜੈਕਾਰ ਤੇਰੀ ਸ਼ਰਨਾਈਆ। ਫੇਰ ਗੁਰਮੁਖ ਸਿੰਘ ਉਠ ਕੇ ਉਨ੍ਹਾਂ ਦੇ ਸਿਰ ਦਏ ਪਿਆਰ, ਸਿਰ ਆਪਣਾ ਹੱਥ ਰਖਾਈਆ। ਫਿਰ ਕਰ ਪ੍ਰਭੂ ਨਿਮਸਕਾਰ, ਲਿਖਾਰੀਆਂ ਦੇ ਪਿੱਛੇ ਬੈਠਣ ਚਾਈਂ ਚਾਈਂਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਮਾਰ ਲਓ ਝਾਕੀ, ਅਗਲਾ ਝਾਕਾ ਰਹੇ ਨਾ ਰਾਈਆ। ਚਾਰ ਇਕੱਠੇ ਹੋਵਣ ਚਾਰੇ ਜ਼ਾਤੀ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਸੋਭਾ ਪਾਈਆ। ਚੌਂਹਾਂ ਦੇ ਹੱਥ ਵਿਚ ਹੋਵੇ ਇਕ ਇਕ ਲਾਠੀ, ਝੰਡੀਆਂ ਕਾਲੀਆਂ ਨਾਲ ਸੁਹਾਈਆ। ਨਾਲ ਲਿਖੀ ਹੋਵੇ ਪਾਤੀ, ਸਭ ਦਾ ਇਕੋ ਪਿਤਾ ਮਾਈਆ। ਓਨ੍ਹਾਂ ਦੇ ਬਸਤਰ ਹੋਵਣ ਖ਼ਾਕੀ, ਤਨ ਪੋਸ਼ਾਕ ਇਕ ਸੁਹਾਈਆ। ਖੇਲ ਹੋਣਾ ਸਤਾਰਾਂ ਹਾੜ ਦੀ ਰਾਤੀ, ਰੁਤ ਆਪਣੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੂਰੀਆ ਕਹੇ ਚੰਦ ਸਿਤਾਰ ਖੋਲ੍ਹ ਕੇ ਵੇਖੋ ਆਪਣੀਆਂ ਅੱਖਾਂ, ਨੇਤਰ ਨੈਣ ਉਠਾਈਆ । ਇਕ ਗੁਰਮੁਖ ਸੂਰਾ ਪ੍ਰਭ ਬਣਾਉਣਾ ਆਪਣਾ ਬੱਚਾ, ਬਚਨ ਗੋਬਿੰਦ ਪੂਰ ਕਰਾਈਆ। ਉਹਦੇ ਗਲ ਤੰਦ ਹੋਵੇ ਕੱਚਾ, ਕ਼ਮੀਜ਼ ਨਾਲ ਨਾ ਕੋਇ ਛੁਹਾਈਆ। ਮੁਖੋਂ ਬਚਨ ਕਹੇ ਸੱਚਾ, ਤੁੱਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੂਰੀਆ ਕਹੇ ਚੰਦ ਸਿਤਾਰ ਵੇਲਾ ਵਕ਼ਤ ਜਾਗੋ, ਆਪਣੀ ਲਓ ਅੰਗੜਾਈਆ। ਇਕੋ ਪੁਰਖ ਅਕਾਲ ਅਰਾਧੋ, ਦੂਜਾ ਰਾਗ ਨਾ ਕੋਇ ਸੁਣਾਈਆ। ਮੰਡਲ ਉਤੇ ਆਪਣਾ ਆਪ ਸਾਧੋ, ਸਾਧਨਾ ਸਚ ਰਿਹਾ ਜਣਾਈਆ। ਜਿਸ ਨੂੰ ਕਹਿੰਦੇ ਰਹਿਣ ਮਾਧਵ ਮਾਧੋ, ਮਧੁਰ ਧੁਨ ਰਾਗ ਦ੍ਰਿੜਾਈਆ। ਜਿਸ ਨੇ ਲੇਖਾ ਪੂਰ ਕਰਾਇਆ ਕ੍ਰਿਸ਼ਨ ਯਾਦੋ, ਸੋ ਬੰਸਰੀ ਹੱਕ ਸਚ ਸੁਣਾਈਆ। ਸਚ ਸਰਨਾਈ ਉਸ ਦੀ ਲਾਗੋ, ਜੋ ਲਗ ਮਾਤਰ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਵੇਖੋ ਗੋਬਿੰਦ ਵਾਲਾ ਪੱਤਰ, ਪਤ੍ਰਕਾ ਦਿਆਂ ਉਲਟਾਈਆ। ਪੰਜਾਂ ਗੁਰਮਖਾਂ ਦੇ ਹੱਥ ਵਿਚ ਹੋਣਾ ਛਤ੍ਰ, ਛਤ੍ਰਧਾਰੀ ਦਏ ਵਡਿਆਈਆ। ਪੰਜਾਂ ਦਾ ਨਾਮ ਲਿਖਿਆ ਹੋਵੇ ਵਿਚ ਇਕੋ ਸਤਰ, ਲਾਈਨ ਇਕੋ ਇਕ ਜਣਾਈਆ। ਓਨ੍ਹਾਂ ਵਿਚੋਂ ਬਣੇ ਕੋਈ ਨਾ ਚਤੁਰ, ਮੂਰਖ ਮੂੜ੍ਹ ਨਾ ਕਿਸੇ ਸੁਣਾਈਆ। ਲਾਲ ਰੰਗ ਦੀ ਬੰਨ੍ਹੀ ਹੋਵੇ ਗਲ ਵਿਚ ਕਤਰ, ਨੋਕ ਤਿੱਖੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਤਾਰ ਵੇਖੋ ਖੇਲ ਸ੍ਰੀ ਭਗਵਾਨਾ, ਹਰਿ ਕਰਤਾ ਆਪ ਦ੍ਰਿੜਾਈਆ। ਇੱਕੀ ਬੀਬੀਆਂ ਵੇਸ ਕਰਨਾ ਮਰਦਾਨਾ, ਮਰਦਾਂ ਵਾਂਗ ਆਪਣਾ ਬਲ ਪ੍ਰਗਟਾਈਆ। ਹੱਥ ਵਿਚ ਉਠਾਉਣਾ ਧਰਮ ਨਿਸ਼ਾਨਾ, ਨਿਸ਼ਾਨਾ ਧੁਰ ਦਾ ਇਕ ਵਖਾਈਆ। ਸਾਹਿਬ ਸੁਲਤਾਨ ਦਾ ਗਾਉਣਾ ਗਾਣਾ, ਤੂੰ ਦਾਤਾ ਬੇਪਰਵਾਹੀਆ। ਮੋਢਿਆਂ ਉਤੇ ਉਠਾਉਣ ਤੀਰ ਕਮਾਨਾ, ਰੰਗ ਇਕੋ ਇਕ ਬਣਾਈਆ । ਸਭ ਦਾ ਚਿੱਟਾ ਹੋਵੇ ਬਾਣਾ, ਬਾਣੀ ਧੁਰ ਦੀ ਧਾਰ ਸਮਝਾਈਆ। ਕਿਸੇ ਦਾ ਬਸਤਰ ਨਾ ਹੋਵੇ ਪੁਰਾਣਾ, ਪਾਰਬ੍ਰਹਮ ਭੇਵ ਖੁਲ੍ਹਾਈਆ। ਹਿਰਦੇ ਅੰਦਰ ਨਾ ਹੋਵੇ ਮਾਣਾ, ਨਿਰਮਾਣਤਾ ਵਿਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੂਰੀਆ ਕਹੇ ਚੰਦ ਸਿਤਾਰ ਨਿਗਾਹ ਮਾਰੋ ਜਗ, ਜਗਜੀਵਣ ਦਾਤਾ ਦਏ ਵਡਿਆਈਆ। ਸਚ ਦਵਾਰਾ ਵੇਖੋ ਰਿਹਾ ਸਜ, ਹਰਿ ਸੱਜਣ ਆਪ ਸੁਹਾਈਆ। ਸਭ ਦਾ ਲਹਿਣਾ ਅਲਗ ਅਲਗ, ਵਖ ਵਖਰੀ ਸੇਵ ਲਗਾਈਆ । ਪੰਜਾਂ ਗੁਰਮੁਖਾਂ ਪੱਗ ਨੂੰ ਪਾਏ ਹੋਣ ਡੱਬ, ਰੰਗ ਇਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੂਰੀਆ ਕਹੇ ਤਾਰਾ ਚੰਦ ਵੇਖਣਾ ਪ੍ਰਭ ਦਾ ਖੇਲ ਅਪਾਰਾ, ਹਰਿ ਕਰਤਾ ਆਪ ਕਰਾਈਆ। ਸੋਹਣਾ ਸੁਹੰਞਣਾ ਸੁਹਾਏ ਦਰਬਾਰਾ, ਦਰਗਾਹ ਸਾਚੀ ਸਚ ਬਣਾਈਆ। ਇਕ ਗੁਰਮੁਖ ਦਿੰਦਾ ਹੋਵੇ ਇਸ਼ਾਰਾ, ਇਸ਼ਾਰੇ ਝੰਡੇ ਨਾਲ ਜਣਾਈਆ। ਇਕ ਬੈਠਾ ਹੋਵੇ ਦੂਰ ਕਿਨਾਰਾ, ਭਗਤ ਦਵਾਰੇ ਚੋਟੀ ਚੜ੍ਹ ਕੇ ਰਾਗ ਅਲਾਈਆ। ਇਕ

ਦਰਵਾਜ਼ੇ ਉਤੇ ਮਾਰੇ ਲਲਕਾਰਾ, ਖ਼ਬਰਦਾਰ ਹੋਵੇ ਲੋਕਾਈਆ। ਇਕ ਗੁਰਮੁਖ ਪੀਲੇ ਬਸਤਰ ਪਾ ਕੇ ਚੜ੍ਹੇ ਖਾਰਾ, ਜੋ ਆਪਣਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਸੂਰੀਆ ਕਹੇ ਤਾਰਾ ਚੰਦ ਪ੍ਰਭ ਨੇ ਪੂਰੀ ਕਰਨੀ ਸ਼ਰਤ, ਸ਼ਰਅ ਦੇਣੀ ਚੁਕਾਈਆ। ਜੋ ਨਿਰਗੁਣ ਆਇਆ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਭਾਗ ਲਗਾਵੇ ਧਰਨੀ ਧਰਤ, ਧਵਲ ਹੋਏ ਸਹਾਈਆ। ਪੰਜਾਂ ਪਿਆਰਿਆਂ ਦੇ ਕੰਧੇ ਉਤੇ ਸੁਨਿਹਰੀ ਰੰਗ ਦਾ ਲੱਗਾ ਹੋਵੇ ਵਰਕ, ਸੱਜਾ ਪਾਸਾ ਮਿਲੇ ਵਡਿਆਈਆ। ਖੱਬੀ ਨੰਗੀ ਰੱਖਣੀ ਅਰਕ, ਪਰਦਾ ਉਪਰ ਨਾ ਕੋਇ ਕਰਾਈਆ। ਕਮਰਕਸੇ ਵਿਚ ਛੁਪਾ ਕੇ ਰੱਖਣੀ ਇਕ ਇਕ ਕਰਦ, ਖੰਜਰ ਗੋਬਿੰਦ ਨਾਲ ਵਡਿਆਈਆ। ਇਕ ਕੋਲ ਰੱਖਣਾ ਚਰਚ, ਗਿਰਜਾ ਸੋਹਣਾ ਰੂਪ ਬਣਾਈਆ। ਟਿਕਾਉਣਾ ਆ ਕੇ ਉਤੇ ਅਰਸ਼, ਪ੍ਰਭ ਚਰਨਾਂ ਭੇਟ ਚੜ੍ਹਾਈਆ। ਜੈਕਾਰਾ ਬੋਲਣਾ ਗਰਜ, ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਇਹ ਖੇਲ ਹੋਣਾ ਭਾਰਤੀ, ਹਰਿ ਕਰਤਾ ਆਪ ਕਰਾਈਆ। ਨੌਆਂ ਬੀਬੀਆਂ ਕਰਨੀ ਆਰਤੀ, ਪੰਜ ਪੰਜ ਸ਼ਮਾਂਦਾਨ ਥਾਲੀਆਂ ਵਿਚ ਟਿਕਾਈਆ। ਧਾਰ ਗਾਉਣੀ ਇਕ ਏਕੰਕਾਰ ਦੀ, ਅਗੰਮ ਅਥਾਹ ਪੜ੍ਹਾਈਆ । ਅੱਗੇ ਰੀਤੀ ਬਦਲਣੀ ਸੰਸਾਰ ਦੀ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਮੰਜ਼ਲ ਮੁਕਣੀ ਚਾਰ ਯਾਰ ਦੀ, ਮੁਹੰਮਦ ਨਿਉਂ ਨਿਉਂ ਲਾਗੇ ਪਾਈਂਆ। ਖੇਲ ਵੇਖਣੀ ਇਕ ਦਾਤਾਰ ਦੀ, ਦਇਆਵਾਨ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਪੰਜ ਗੁਰਮੁਖ ਇਕੱਠੇ ਹੋਵਣ ਗਾਉਂਦੇ, ਗਾ ਗਾ ਸ਼ੁਕਰ ਮਨਾਈਆ। ਬਾਂਹ ਕੱਢ ਕੇ ਹੋਣ ਸੁਣਾਉਂਦੇ, ਪ੍ਰਭ ਤੇਰੀ ਬੇਪਰਵਾਹੀਆ। ਗੋਬਿੰਦ ਰਾਹ ਹੋਵਣ ਤਕਾਉਂਦੇ, ਨੇਤਰ ਲੋਚਣ ਅੱਖ ਉਠਾਈਆ। ਖੱਬਾ ਹੱਥ ਕੰਨਾਂ ਉਤੇ ਹੋਣ ਰਖਾਉਂਦੇ, ਗਰਦਨ ਟੇਢੀ ਕਰ ਟਿਕਾਈਆ। ਗੀਤ ਗਾਉਣ ਆਪਣੇ ਮਨ ਭਾਉਂਦੇ, ਜਗਤ ਵਾਲੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਇੱਕੀ ਬੀਬੀਆਂ ਗੀਤ ਗਾਉਣਾ ਸੁਹਾਗ, ਸੋਹਣਾ ਰਾਗ ਅਲਾਈਆ। ਪ੍ਰੇਮ ਵਿਚ ਆਵੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਸਵਾਧਾਨੀ ਵਿਚ ਜਾਣਾ ਜਾਗ, ਆਲਸ ਨਿੰਦਰਾ ਨਾ ਕੋਇ ਰਖਾਈਆ। ਮਾਝਾ ਮਾਲਵਾ ਦੁਆਬਾ ਜੰਮੂ ਆਪਣੀ ਆਪਣੀ ਕਢਣੀ ਆਵਾਜ਼, ਢੋਲੇ ਸੋਹਣੇ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਪੰਜ ਗੁਰਮੁਖ ਫਿਰਦੇ ਹੋਣ ਜਵਾਨ, ਜੋਬਨਵੰਤੇ ਨਜ਼ਰੀ ਆਈਆ। ਹੱਥਾਂ ਵਿਚ ਫੜੇ ਹੋਣ ਵਦਾਨ, ਮੋਢੇ ਸੱਜੇ ਉਤੇ ਛੁਹਾਈਆ। ਮੁਖੋਂ ਕਹਿਣ ਯੁੱਧ ਕਰਨਾ ਘਮਸਾਨ, ਚਾਰੋਂ ਕੁੰਟ ਜਗਤ ਲੜਾਈਆ। ਸੂਰਮਾ ਰਹੇ ਕੋਇ ਨਾ ਵਿਚ ਮੈਦਾਨ, ਸਿਰ ਸਕੇ ਨਾ ਕੋਇ ਉਠਾਈਆ। ਚਾਰ ਕੁੰਟ ਹੋਣੀ ਹੈਰਾਨ, ਹੈਰਾਨੀ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਪੰਜ ਬੁੱਢੜੀਆਂ ਮਾਈਆਂ ਕਪੜੇ ਪਾਉਣੇ ਸੂਹੇ, ਇਕੋ ਰੰਗ ਰੰਗਾਈਆ। ਹੱਥ ਵਿਚ ਫੜੇ ਹੋਣ ਮਰੇ ਹੋਏ ਚੂਹੇ, ਰੱਸੀ ਲੰਮੀ ਉਂਗਲ ਨਾਲ ਟਿਕਾਈਆ। ਉਨ੍ਹਾਂ ਵਿਚੋਂ ਇਕ ਇਕ ਵਾਰੀ ਵਾਰੀ ਕਹੇ, ਬਹੁੜੀ ਬਹੁੜੀ ਤੇਰੀ ਦੁਹਾਈਆ। ਬਿਨ ਤੇਰੀ ਕਿਰਪਾ ਜਗਤ ਜਹਾਨ ਸਾਰਾ ਰੁੜ੍ਹੇ, ਜੀਵਣ ਹੱਥ ਕਿਸੇ ਨਾ ਆਈਆ। ਅਸੀਂ ਅੰਤ ਸਮੇਂ ਪ੍ਰਭੂ ਸਭ ਆਈਆਂ ਤੇਰੀ ਜੂਹੇ, ਘਰ ਬਾਰ ਤਜਾਈਆ। ਸਭ ਦੀ ਲੇਖੇ ਲਾ ਲੈ ਰੂਹੇ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਇਕ ਦੂਜੇ ਦੇ ਫੜ ਲਓ ਮੋਢੇ, ਮੁਢਲਾ ਹਾਲ ਸੁਣਾਈਆ। ਪੰਜਾਂ ਗੁਰਮੁਖਾਂ ਬੈਠਣਾ ਭਾਰ ਗੋਡੇ, ਕਮਰ ਸਿੱਧੀ ਸਚ ਰਖਾਈਆ। ਓਨ੍ਹਾਂ ਦੇ ਕੋਲ ਹੋਵਣ ਪੰਜ ਪੰਜ ਡੋਡੇ, ਪੋਸਤ ਵਾਲੇ ਉਠਾਈਆ। ਸਿਰ ਤੇ ਰੱਖੇ ਹੋਵਣ ਬੋਦੇ, ਜੰਞੂ ਕੇਸ ਨਾ ਬੋਦੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਪੰਜਾਂ ਬੀਬੀਆਂ ਆਪਣੀ ਮਰਜੀ ਦੇ ਪਾਉਣੇ ਬਸਤਰ, ਹਿੱਸਾ ਰੰਗ ਨਾ ਕੋਇ ਵਡਿਆਈਆ। ਆਪਣੀ ਖ਼ੁਸ਼ੀ ਦੇ ਉਠਾਉਣੇ ਸ਼ਸਤਰ, ਤਨ ਹੱਥਾਂ ਨਾਲ ਸੁਹਾਈਆ। ਸ਼ਾਹੀ ਫ਼ੌਜ ਦਾ ਬਣ ਕੇ ਲਸ਼ਕਰ, ਆਪਣਾ ਬਲ ਪ੍ਰਗਟਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਪੁਸ਼ਕਰ, ਸੋ ਪੂਰਾ ਦੇਣਾ ਕਰਾਈਆ। ਅੰਤਰ ਸਭ ਦਾ ਹੋਵੇ ਖ਼ੁਸ਼ੀ ਦਿਲ, ਗ਼ਮੀ ਨੇੜ ਕੋਇ ਨਾ ਆਈਆ। ਓਨ੍ਹਾਂ ਵਿਚੋਂ ਹੋਵੇ ਕੋਈ ਨਾ ਬੁਜ਼ਦਿਲ, ਲੋਕ ਲੱਜਿਆ ਵਿਚ ਜੋ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਸੂਰੀਆ ਕਹੇ ਚੰਦ ਸਿਤਾਰ ਪੰਜਾਂ ਗੁਰਮੁਖਾਂ ਹੋਵੇ ਇਕ ਜਮਾਤ, ਉਮਰ ਇਕੋ ਨਜ਼ਰੀ ਆਈਆ। ਇਕੋ ਹੋਵੇ ਜ਼ਾਤ, ਇਕੋ ਕੁਲ ਵਡਿਆਈਆ। ਇਕੋ ਹੋਵੇ ਘਾਟ, ਮੰਜ਼ਲ ਇਕੋ ਰਾਹ ਤਕਾਈਆ। ਇਕੋ ਹੋਵੇ ਨਾਤ, ਨਾਤਾ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਸੁਣ ਚੰਦ ਸਿਤਾਰ, ਚੰਨਾਂ ਦਿਆਂ ਜਣਾਈਆ। ਅਗਲਾ ਲੇਖਾ ਅਗੰਮ ਅਪਾਰ, ਸਹਿਜ ਸਹਿਜ ਸਮਝਾਈਆ। ਕੀ ਖੇਲ ਕਰੇ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਜਿਤਨਾ ਹੁਕਮ ਸੰਦੇਸ਼ਾ ਦੇਵੇ ਆਪਣੀ ਧਾਰ, ਧਰਨੀ ਧਰਤ ਧਵਲ ਦਿਆਂ ਦ੍ਰਿੜਾਈਆ। ਅੰਤ ਕਰ ਕੇ ਨਿਮਸਕਾਰ, ਚਰਨ ਕਵਲ ਸੀਸ ਝੁਕਾਈਆ। ਸਤਿ ਧਰਮ ਦਾ ਬੋਲ ਜੈਕਾਰ, ਢੋਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਗੁਰਮੁਖਾਂ ਤੇੜ ਪਵਾ ਸਲਵਾਰ, ਚਲਾਏ ਨਾਲ ਤਿੱਖੀ ਰਫ਼ਤਾਰ, ਕ਼ਦਮ ਕ਼ਦਮ ਨਾਲ ਬਦਲਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੫ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸੰਮਤ ਪੰਜ ਕਹੇ ਮੇਰਾ ਮਿਹਰਵਾਨ ਖ਼ੁਦਾ, ਜੁਗ ਚੌਕੜੀ ਵੇਸ ਵਟਾ, ਕਰਨੀ ਕਰਤਾ ਕਾਰ ਕਮਾਈਆ। ਧੁਰ ਸੰਦੇਸ਼ਾ ਦਏ ਸੁਣਾ, ਹੱਕ ਹਕ਼ੀਕ਼ਤ ਸਮਝਾਈਆ। ਜਿਸ ਦਾ ਮੈਂ ਤਕਦਾ ਰਿਹਾ ਰਾਹ, ਨਿਤ ਨਵਿਤ ਧਿਆਨ ਲਗਾਈਆ। ਸੋ ਵੇਖਣਹਾਰਾ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜੁਗ ਜਨਮ ਦੇ ਵਿਛੜਿਆਂ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਪਤਤ ਪੁਨੀਤ ਦਏ ਕਰਾਈਆ। ਜਿਸ ਨੂੰ ਕਹਿੰਦੇ ਹੱਕ ਅਲਾਹ, ਆਦਿ ਜੁਗਾਦਿ ਨੂਰ ਖ਼ੁਦਾਈਆ। ਸੋ ਹੁਕਮ ਸੰਦੇਸ਼ਾ ਰਿਹਾ ਸੁਣਾ, ਧੁਰ ਦੀ ਧਾਰ ਇਕ ਜਣਾਈਆ। ਤੇਜਭਾਨ ਬਣਿਆ ਹੋਵੇ ਬਹਾਦਰ ਸ਼ਾਹ, ਲੇਖਾ ਗੋਬਿੰਦ ਵਾਲਾ ਦ੍ਰਿੜਾਈਆ। ਚੋਬਦਾਰ ਤਿੰਨ ਰਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਬਹਾਦਰ ਸ਼ਾਹ ਚੁਕਾਉਣਾ ਲੇਖ, ਭਵਿਖਤ ਦਏ ਗਵਾਹੀਆ। ਹਰਿ ਗੋਬਿੰਦ ਲਏ ਵੇਖ, ਗੋਬਿੰਦ ਸਤਿਗੁਰ ਪਰਦਾ ਲਾਹੀਆ। ਪੂਰਬ ਜਾਣੇ ਭੇਤ, ਅਗਲਾ ਆਪ ਖੁਲ੍ਹਾਈਆ। ਸਾਚਾ ਕਰ ਕੇ ਹੇਤ, ਲਹਿਣਾ ਝੋਲੀ ਪਾਈਆ। ਦੇਵੇ ਨਾਮ ਸੰਦੇਸ਼, ਕਲਮਾ ਸਚ ਜਣਾਈਆ। ਰਾਮ ਦਵਾਰੇ ਹੋਣਾ ਪੇਸ਼, ਪੇਸ਼ਤਰ ਆਪਣੀ ਕਾਰ ਕਮਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਵੇਖ ਹੋਇਆ ਮਮਨੂਨ, ਕੀ ਕਰਤਾ ਕਾਰ ਕਮਾਈਆ। ਜਿਸ ਦਾ ਜੁਗ ਚੌਕੜੀ ਕ਼ਾਨੂੰਨ, ਕਾਇਦਾ ਬਾਕਾਇਦਾ ਇਕ ਸਮਝਾਈਆ । ਸੰਦੇਸ਼ਾ ਦੇਵੇ ਨਾਮਾਲੂਮ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਦੀਨ ਦੁਨੀ ਹੋਈ ਮਾਸੂਮ, ਮਸਲਾ ਹੱਲ ਨਾ ਕੋਇ ਕਰਾਈਆ । ਭੇਵ ਅਭੇਦਾ ਜਣਾਏ ਮਜ਼ਮੂਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਕਹੇ ਜਿਸ ਵੇਲੇ ਬਹਾਦਰ ਸ਼ਾਹ ਕੀਤੀ ਪੁਕਾਰ, ਗੋਬਿੰਦ ਸੀਸ ਨਿਵਾਈਆ। ਉਸ ਵੇਲੇ ਕੀਤਾ ਅਗੰਮ ਇਕ਼ਰਾਰ, ਆਪਣਾ ਲੇਖ ਨਾ ਕੋਇ ਬਣਾਈਆ। ਜਗਤ ਸ਼ਹਿਨਸ਼ਾਹ ਰਹਿਣਾ ਖ਼ਬਰਦਾਰ, ਨੇਤਰ ਬੰਦ ਨਾ ਵੇਖ ਵਖਾਈਆ। ਸੋਹਣਾ ਹੁਕਮ ਉਸ ਪਰਵਰਦਿਗਾਰ, ਜਿਸ ਨੂੰ ਮੁਹੰਮਦ ਸਯਦਾ ਸੀਸ ਝੁਕਾਈਆ। ਭੁੱਲ ਨਾ ਜਾਣਾ ਵਿਚ ਸੰਸਾਰ, ਸਹਿਸਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗੋਬਿੰਦ ਕਿਹਾ ਸ਼ਾਹ ਬਹਾਦਰ, ਸ਼ਹਿਨਸ਼ਾਹ ਦਏ ਵਡਿਆਈਆ। ਅੰਤ ਰਹੇ ਕੋਈ ਨਾ ਸਾਬਤ, ਸਬੂਰੀ ਹੱਥ ਕਿਸੇ ਨਾ ਆਈਆ। ਜਿਸ ਨੂੰ ਲਿਖੇ ਕੋਈ ਨਾ ਕਾਤਬ, ਓਹ ਲੇਖਾ ਆਪਣੇ ਵਿਚ ਛੁਪਾਈਆ। ਕਲਜੁਗ ਅੰਤਮ ਕਰੇ ਮੁਖ਼ਾਤਬ, ਸਚ ਸਵਾਮੀ ਪਰਦਾ ਲਾਹੀਆ। ਜਿਸ ਵੇਲੇ ਅਵਤਾਰ ਪੈਗ਼ੰਬਰਾਂ ਗੁਰੂਆਂ ਰਿਹਾ ਨਾ ਕੋਇ ਤੁਆਕ਼ਬ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਮਨ ਅਫ਼ਗ਼ਾਨੀ ਕਰੇ ਬਗ਼ਾਵਤ, ਮਰਦ ਜਵਾਨ ਕੰਮ ਕਿਸੇ ਨਾ ਆਈਆ। ਫੀਲ ਚਲਾਵੇ ਨਾ ਕੋਇ ਮਹਾਬਤ, ਗਜ ਕ਼ਦਮ ਨਾ ਕੋਇ ਉਠਾਈਆ। ਸਚ ਕਰੇ ਨਾ ਕੋਇ ਸਖ਼ਾਵਤ, ਰਹਿਮਤ ਹੱਕ ਨਾ ਕੋਇ ਕਮਾਈਆ। ਦੀਨ ਦੁਨੀ ਰਹੇ ਨਾ ਸਚ ਬਨਾਵਟ, ਕੂੜੀ ਦਿਸੇ ਸ਼ਹਿਨਸ਼ਾਹੀਆ। ਕਰਮ ਕਰਮ ਕਰੇ ਅਦਾਵਤ, ਧਰਮ ਧਰਮ ਨਾਲ ਲੜਾਈਆ। ਉਸ ਵੇਲੇ ਤੇਰੀ ਭੁਗਤਾਉਣੀ ਇਕ ਸ਼ਹਾਦਤ, ਗੋਬਿੰਦ ਸ਼ਬਦ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਗੋਬਿੰਦ ਕਿਹਾ ਸੁਣ ਸ਼ਾਹ ਬਹਾਦਰ ਬੰਧੂ, ਬਿਨ ਬੰਦਗੀ ਦਿਆਂ ਜਣਾਈਆ। ਪ੍ਰਭ ਦਾ ਲਹਿਣਾ ਦੇਣਾ ਧਾਰ ਸਿੰਧੂ, ਸਿੰਧ ਸਾਗਰ ਸੀਸ ਨਿਵਾਈਆ। ਲਹਿਣਾ ਪੂਰਾ ਕਰਨਾ ਚੰਦੂ, ਤੇਰਾ ਲੇਖਾ ਅੰਤ ਗਣਾਈਆ। ਜੋ ਦਰਵੇਸ਼ ਬਣਿਆ ਚੰਦੂ, ਚੰਦ ਚਾਂਦਨਾ ਨੂਰ ਚਮਕਾਈਆ। ਨਿਮਕ ਹਰਾਮ ਵੇਖਣਾ ਗੰਗੂ, ਚਾਰੇ ਕੁੰਟ ਵੇਖ ਵਖਾਈਆ। ਪਰਦਾ ਲਾਹੁਣਾ ਜੋ ਨਾਨਕ ਚਾਰੀਆਂ ਮੱਝੂ, ਪਾਲੀ ਬਣ ਕੇ ਸੇਵ ਕਮਾਈਆ। ਸੁਣ ਹੁਕਮ ਅਨੋਖਾ ਛੰਦੂ, ਜਗਤ ਸ਼ਾਹ ਰਿਹਾ ਦ੍ਰਿੜਾਈਆ। ਜਿਸ ਵੇਲੇ ਸਦੀ ਚੌਧਵੀਂ ਲੰਘੂ, ਅੰਤ ਅਖ਼ੀਰ ਵਖਾਈਆ। ਬਿਨਾ ਖ਼ੁਦਾ ਤੋਂ ਰਹੇ ਕੋਈ ਨਾ ਦੀਨਾ ਬੰਧੂ, ਬੰਧਨ ਸਕੇ ਨਾ ਕੋਇ ਤੁੜਾਈਆ। ਧੁਰ ਦਾ ਕਲਮਾ ਕੋਇ ਨਾ ਵੰਡੂ, ਵੰਡਾਂ ਹਿੱਸੇ ਸਭ ਦੇ ਦਏ ਕਰਾਈਆ। ਸਾਚੀ ਮੰਜ਼ਲ ਕੋਇ ਨਾ ਲੰਘੂ, ਧਰਮ ਦਾ ਕ਼ਦਮ ਨਾ ਕੋਇ ਉਠਾਈਆ। ਪੁਰਖ ਅਕਾਲਾ ਗੁਰ ਅਵਤਾਰ ਪੈਗ਼ੰਬਰਾਂ ਲੇਖਾ ਮੰਗੂ, ਬਚਿਆ ਰਹਿਣ ਕੋਇ ਨਾ ਪਾਈਆ। ਲੇਖਾ ਚੁਕਾਏ ਇਸਾਈ ਸਿੱਖ ਮੁਸਲਿਮ ਹਿੰਦੂ, ਹਿੰਦਵਾਇਣ ਪਰਦਾ ਲਾਹੀਆ। ਜਗਤ ਵਸੇਰਾ ਕਰ ਕੇ ਪਿੰਡੂ, ਪਿੰਡ ਇੰਡ ਬ੍ਰਹਿਮੰਡ ਖੋਜ ਖੁਜਾਈਆ। ਜਗਤ ਜਹਾਨ ਸ਼ਾਹ ਸੁਲਤਾਨ ਵੇਖ ਕੇ ਟਿੰਗੂ, ਟਿੰਗਾਂ ਵਾਲਿਆਂ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਪੰਜ ਬਣੇ ਹੋਵਣ ਮੁਗ਼ਲ, ਮੁਗ਼ਲੀਆ ਖ਼ਾਨਦਾਨ ਵਡਿਆਈਆ। ਜਿਨ੍ਹਾਂ ਦੇ ਮਸਤਕ ਅੰਤਮ ਗੋਬਿੰਦ ਲਾਈ ਉਂਗਲ, ਇਸ਼ਾਰਾ ਗਿਆ ਕਰਾਈਆ। ਜਿਸ ਵੇਲੇ ਕਲਜੁਗ ਆਇਆ ਮੁੱਕਣ, ਅੰਤਮ ਪੰਧ ਮੁਕਾਈਆ। ਪੁਰਖ ਅਕਾਲਾ ਭਗਤਾਂ ਆਵੇ ਗੋਦੀ ਚੁੱਕਣ, ਫੜ ਬਾਹੋਂ ਗੋਦ ਉਠਾਈਆ। ਜਗਤ ਜਹਾਨ ਆਵੇ ਲੁਕਣ, ਨੇਤਰ ਨਜ਼ਰ ਕੋਇ ਨਾ ਆਈਆ। ਬਹਾਦਰ ਸ਼ਾਹ ਤੇਰੀ ਖੁਲ੍ਹਾਵੇ ਬੁੱਕਲ, ਪਰਦਾ

ਦਏ ਲਾਹੀਆ। ਗੋਬਿੰਦ ਸੂਰਾ ਨਾਲ ਹੋਵੇ ਪੁੱਤਰ, ਪਿਤਾ ਪੂਤ ਰੰਗ ਸਮਾਈਆ। ਦਰਗਾਹੋਂ ਸਾਚੀ ਆਵੇ ਉਤਰ, ਉੱਤਰ ਪੂਰਬ ਪੱਛਮ ਦੱਖਣ ਸਮਝ ਕਿਸੇ ਨਾ ਪਾਈਆ। ਤੁਸਾਂ ਸਭ ਨੇ ਕਰਨਾ ਸ਼ੁਕਰ, ਸ਼ੁਕਰਾਨੇ ਵਿਚ ਵਡਿਆਈਆ। ਨਾਲ ਫੜ ਕੇ ਲਿਆਉਣਾ ਕੁੱਕੜ, ਰੰਗ ਚਿੱਟਾ ਸੋਭਾ ਪਾਈਆ। ਇਕ ਕਸਾਈ ਹੋਵੇ ਨਾਲ ਬੁੱਚੜ, ਡਰਾਉਣੀ ਆਪਣੀ ਸ਼ਕਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਵਖਾਈਆ। ਸੰਮਤ ਪੰਜ ਕਹੇ ਹਾੜ ਸਤਾਰਾਂ ਆਉਂਦਾ, ਆਵਤ ਆਵਤ ਖ਼ੁਸ਼ੀ ਮਨਾਈਆ। ਪ੍ਰਭੂ ਕਰੇ ਖੇਲ ਜਗ ਭਾਉਂਦਾ, ਜੁਗ ਕਰਤਾ ਕਾਰ ਕਮਾਈਆ। ਜੋ ਕ਼ਲਮਾ ਹੱਕ ਸੁਣਾਉਂਦਾ, ਧੁਰ ਦੀ ਕਰੇ ਪੜ੍ਹਾਈਆ। ਸੋ ਵਿਛੜਿਆਂ ਮੇਲ ਮਿਲਾਉਂਦਾ, ਫੜ ਬਾਹੋਂ ਗੋਦ ਟਿਕਾਈਆ। ਸਾਚਾ ਸਮਾਂ ਵਕ਼ਤ ਸੁਹਾਉਂਦਾ, ਸੁਹੰਜਣੀ ਰੈਣ ਨਾਲ ਮਿਲਾਈਆ। ਭਗਤ ਸੁਹੇਲੇ ਨਾਲ ਰਲਾਉਂਦਾ, ਹਰਿਜਨ ਧੁਰ ਦਾ ਜੋੜ ਜੁੜਾਈਆ। ਕਰੇ ਕਰਾਵੇ ਜੋ ਹਰਿ ਭਾਉਂਦਾ, ਮਨ ਮਨਸਾ ਨਾ ਕੋਇ ਵਖਾਈਆ। ਪਤਤ ਪਾਪੀਆਂ ਪੁਨੀਤ ਆਪ ਕਰਾਉਂਦਾ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਧਰਤ ਧਵਲ ਹਿਲਾਉਂਦਾ, ਬ੍ਰਹਿਮੰਡ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਉਠਾਈਆ। ਹਾੜ ਸਤਾਰਾਂ ਕਹੇ ਬਹਾਦਰ ਸ਼ਾਹ ਗੋਬਿੰਦ ਅੱਗੇ ਝੁਕਣਾ, ਝੁਕ ਝੁਕ ਸੀਸ ਨਿਵਾਈਆ। ਤੇਰੇ ਕੋਲੋਂ ਬਚਨ ਓਹ ਪੁਛਣਾ, ਜੋ ਅੰਤਮ ਦਿਤਾ ਸੁਣਾਈਆ। ਸਤਿ ਦਵਾਰਿਉਂ ਕਦੇ ਨਾ ਰੁਠਣਾ, ਗੋਬਿੰਦ ਗਿਆ ਦ੍ਰਿੜਾਈਆ। ਮਿਹਰਵਾਨ ਕੋਲੋਂ ਨਾ ਲੁਕਣਾ, ਜੋ ਨਿਗਾਹ ਮਿਹਰ ਨਾਲ ਤਰਾਈਆ। ਝਗੜਾ ਮੇਟੇ ਕਾਇਆ ਬੁਤਨਾ, ਬੁਤਖ਼ਾਨੇ ਵੇਖ ਵਖਾਈਆ। ਅੰਤ ਅਖ਼ੀਰ ਉਸ ਨੇ ਪੁੱਜਣਾ ਲੇਖਾ ਸਭ ਦੇ ਕੋਲੋਂ ਪੁਛਣਾ, ਬਚਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਸਤਾਰਾਂ ਹਾੜ ਕਹੇ ਗੋਬਿੰਦ ਹੁਕਮ ਹੋਇਆ ਕ਼ਲਮਬੰਦ, ਬਾਹਰ ਸਕੇ ਨਾ ਕੋਇ ਸਮਝਾਈਆ। ਬਹਾਦਰ ਸ਼ਾਹ ਤੇਰੇ ਪਿੱਛੇ ਕਰ ਕੇ ਜੰਗ, ਜਗਹ ਬਜਗਹ ਕੀਤੀ ਸਫ਼ਾਈਆ। ਮੇਰੇ ਨੀਲੇ ਦਾ ਵੇਖ ਤੰਗ, ਜੋ ਸ਼ਹਾਦਤ ਰਿਹਾ ਭੁਗਤਾਈਆ। ਕੁਛ ਅੰਦਰੇ ਅੰਦਰ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਉਸ ਰੋ ਕੇ ਮੰਗਿਆ ਅੰਤਮ ਸੰਗ, ਧੁਰ ਦਾ ਸੰਗ ਬਣਾਈਆ। ਤੱਕਿਆ ਵਲ ਚੰਦ, ਤਾਰਿਆਂ ਅੱਖ ਉਠਾਈਆ। ਗੋਬਿੰਦ ਕਿਹਾ ਏਸ ਤੋਂ ਪਰੇ ਲੰਘ, ਇਨ੍ਹਾਂ ਕੀ ਚਤੁਰਾਈਆ। ਹੈਰਾਨ ਨਾ ਹੋਈਂ ਦੰਗ, ਪਰੇਸ਼ਾਨੀ ਨਾ ਕੋਇ ਵਖਾਈਆ। ਖੇਲ ਸਾਹਿਬ ਸੂਰਾ ਸਰਬੰਗ, ਸਤਿਗੁਰੂ ਨੂਰ ਅਲਾਹੀਆ। ਕੋਈ ਜਗਤ ਸ਼ਾਹ ਦਾ ਚੰਦ, ਜੋ ਜੰਮੇ ਅੰਤ ਮਰ ਜਾਈਆ। ਮੈਂ ਧਰਮ ਧਾਰ ਪਾਬੰਦ, ਨਿਤ ਨਿਤ ਵੇਖ ਵਖਾਈਆ। ਮੇਰਾ ਖੇਲ ਵਿਚ ਬ੍ਰਹਿਮੰਡ, ਵਰਭੰਡ ਕਾਰ ਕਮਾਈਆ। ਜਿਸ ਵੇਲੇ ਸਦੀ ਚੌਧਵੀਂ ਜਾਏ ਲੰਘ, ਮੁਹੱਬਤ ਆਸਾ ਮੁਹੰਮਦ ਵੇਖ ਵਖਾਈਆ। ਨਾਮ ਸੰਦੇਸ਼ਾ ਦੇਵੇ ਬਰੰਗ, ਮੋਹਰ ਮਹਿਰ ਨਾ ਕੋਇ ਲਗਾਈਆ। ਸੰਦੇਸ਼ਾ ਦੇਣਾ ਸ਼ਾਹੀ ਧਾਰ ਪਲੰਘ, ਤਿਲਕਧਾਰੀ ਨਾ ਕਲਮਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਸੰਮਤ ਪੰਜ ਕਹੇ ਬਹਾਦਰ ਸ਼ਾਹ ਉਧਾਰ, ਗੋਬਿੰਦ ਦਏ ਚੁਕਾਈਆ। ਫੇਰ ਨੀਤੀ ਬਦਲੇ ਵਿਚ ਸੰਸਾਰ, ਹੁਕਮ ਅਗੰਮ ਅਥਾਹੀਆ। ਪੂਰਬ ਕ਼ਰਜ਼ ਉਤਾਰ, ਤਰਜ ਕਰੇ ਸਫ਼ਾਈਆ। ਸੋਹਣਾ ਲੱਗਾ ਦਰਬਾਰ, ਦਰਵਾਜ਼ਾ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਕਰ ਕੇ ਖ਼ਬਰਦਾਰ, ਹੁਸ਼ਿਆਰੀ ਵਿਚ ਦਏ ਜਣਾਈਆ। ਤੁਹਾਡੇ ਉਤੇ ਰਿਹਾ ਨਾ ਕਿਸੇ ਇਤਬਾਰ, ਬੇਇਤਬਾਰੀ ਹੋਈ ਲੋਕਾਈਆ। ਅੱਗੇ ਸਭ ਕੁਛ ਉਸ ਦੇ ਅਖ਼ਤਿਆਰ, ਜੋ ਮੁਖ਼ਤਿਆਰਨਾਮੇ ਤੁਹਾਡੇ ਹੱਥ ਫੜਾਈਆ। ਆਓ ਕਰ ਲਓ ਦੀਦਾਰ, ਦੀਦਾ ਦੀਦ ਖ਼ੁਸ਼ੀ ਮਨਾਈਆ। ਜਾਓ ਚਰਨ ਕਵਲ ਬਲਿਹਾਰ, ਬਲਿਹਾਰੀ ਸੀਸ ਨਿਵਾਈਆ। ਖ਼ੁਸ਼ੀਆਂ ਨਾਲ ਵੇਖਣਾ ਸਤਾਰਾਂ ਹਾੜ੍ਹ, ਹਰ ਹਿਰਦੇ ਦੇ ਜਣਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦੀ ਧਾਰ ਲਾ ਦਰਬਾਰ, ਜਗਤ ਸ਼ਾਹੀ ਦਾ ਲੇਖਾ ਪੂਰਾ ਕਰੇ ਸੰਸਾਰ, ਸਮੇਂ ਸਾਰ ਵੇਖਣਹਾਰਾ ਥਾਉਂ ਥਾਈਂਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਗੋਬਿੰਦ ਕਹੇ ਪ੍ਰਭ ਖੇਲ ਖਲਾਉਣਾ ਯਕੀਨੀ, ਹੁਕਮ ਯਕ ਹੱਕ ਸੁਣਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਨ ਤਸਲੀਮੀ, ਤਿਲਸਮਾ ਅਵਰ ਨਾ ਕੋਇ ਜਣਾਈਆ। ਸੱਯਦਾ ਸੀਸ ਝੁਕਾ ਕੇ ਕਹਿਣ ਅਮੀਨੀ, ਬੇਪਰਵਾਹ ਤੇਰੀ ਵਡਿਆਈਆ। ਖੇਲ ਦ੍ਰਿੜਾਉਣਾ ਨਰ ਮਦੀਨੀ, ਮੁੱਦਾ ਮਾਨਵ ਆਪ ਸਮਝਾਈਆ। ਜ਼ਾਤ ਰਹੇ ਨਾ ਕੋਇ ਕਮੀਨੀ, ਸ਼ਰਅ ਛੁਰੀ ਨਾ ਕੋਇ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੋਬਿੰਦ ਕਹੇ ਦਿਤਾ ਹੁਕਮ ਯੱਕ, ਵਾਹਿਦ ਆਪ ਸੁਣਾਈਆ। ਵੇਖਣਾ ਖੇਲ ਸਮਰਥ, ਕਲ ਕਰਤਾ ਕਾਰ ਕਮਾਈਆ। ਚਾਰ ਜੁਗ ਦਾ ਪਿਛਲਾ ਲੈਣਾ ਹੱਕ, ਹਕੀਕਤ ਦਏ ਦਰਸਾਈਆ। ਝਗੜਾ ਮੇਟ ਕੇ ਗੁਰੂ ਤਤ, ਸ਼ਬਦੀ ਸਤਿਗੁਰ ਲਏ ਪਰਗਟਾਈਆ। ਜਿਸ ਨੇ ਦੀਨ ਦੁਨੀ ਦੀ ਬਦਲ ਦੇਣੀ ਮਤ, ਮਨਮਤ ਰਹੇ ਨਾ ਰਾਈਆ। ਧੀਰਜ ਦੇਵੇ ਸੰਤੋਖ ਸਤਿ, ਸਤਿ ਸਤਿਵਾਦੀ ਵੇਖ ਵਖਾਈਆ। ਨਾਮ ਭੰਡਾਰਾ ਦਰਸਾ ਦੇ ਹੱਟ, ਵਸਤ ਇਕੋ ਇਕ ਵਰਤਾਈਆ। ਕਲਜੁਗ ਕੂੜੀ ਕਿਰਿਆ ਕਟ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਮਿਟਾਈਆ। ਨਾਮ ਅਗੰਮੀ ਮਾਰੇ ਸੱਟ, ਸੋਈ ਸੁਰਤੀ ਜਗਤ ਉਠਾਈਆ। ਕੂੜਾ ਖੇੜਾ ਕਰੇ ਭੱਠ, ਭਠਿਆਲਾ ਅਗਨੀ ਆਪ ਤਪਾਈਆ। ਜਿਸ ਪਿਛੇ ਗੋਬਿੰਦ ਲੇਖੇ ਲਾਈ ਰੱਤ, ਸੋ ਰੁਤੜੀ ਦਏ ਸੁਹਾਈਆ। ਖੇਲ ਖਿਲਾਏ ਕਮਲਾਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੋਬਿੰਦ ਕਹੇ ਮਿਲਿਆ ਹੁਕਮ ਅਨੋਖਾ, ਹਰਿ ਕਰਤੇ ਦਿਤਾ ਦ੍ਰਿੜਾਈਆ। ਕਰਨਾ ਨਹੀਂ ਕਿਸੇ ਨਾਲ ਧੋਖਾ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਤੇਰਾ ਲਹਿਣਾ ਜੁਗ ਚੌਥਾ, ਚਾਰੇ ਵਰਨ ਤੇਰੀ ਝੋਲੀ ਪਾਈਆ। ਗੁਰਮੁਖ ਅੰਤਰ ਰਹੇ ਕੋਇ ਨਾ ਥੋਥਾ, ਦੁਰਮਤ ਮੈਲ ਦੇਣੀ ਧਵਾਈਆ। ਪੜ੍ਹਨਾ ਪਏ ਕਿਸੇ ਨਾ ਪੋਥਾ, ਆਤਮ ਬ੍ਰਹਮ ਦੇਣਾ ਸਮਝਾਈਆ। ਰੱਖਣਾ ਪਏ ਕੋਇ ਨਾ ਰੋਜ਼ਾ, ਨਿਮਾਜ਼ਾਂ ਵਿਚ ਨਾ ਸੀਸ ਨਿਵਾਈਆ। ਸੀਸ ਵਧਾਉਣਾ ਪਏ ਨਾ ਬੋਦਾ, ਜੰਞੂ ਸੰਗ ਨਾ ਕੋਇ ਬਣਾਈਆ। ਸਭ ਦਾ ਹਿਰਦਾ ਜਾਏ ਸੋਧਾ, ਵਦੀ ਸੁਦੀ ਨਾ ਵੇਖ ਵਖਾਈਆ। ਪੜਦਾ ਲਾਹੁਣਾ ਚੌਦਾਂ ਲੋਕਾ, ਚੌਦਾਂ ਤਬਕ ਭੇਵ ਖੁਲ੍ਹਾਈਆ। ਏਕਾ ਕਲਮਾ ਨਾਮ ਸਲੋਕਾ, ਸੋਹਲਾ ਧੁਰ ਦੇਣਾ ਦ੍ਰਿੜਾਈਆ। ਤੇਰੇ ਹੱਥ ਅੰਤਮ ਮੌਕਾ, ਮੁਕੰਮਲ ਦਿਆਂ ਜਣਾਈਆ। ਇਕੋ ਨਾਮ ਚਲਾਉਣੀ ਨੌਕਾ, ਨਈਆ ਇਕੋ ਇਕ ਵਖਾਈਆ। ਤੇਰੇ ਵਿਛੋੜੇ ਵਿਚ ਗੁਰਸਿਖ ਭਰੇ ਕੋਈ ਨਾ ਹੌਕਾ, ਹਉਮੇ ਦੇਣੀ ਮਿਟਾਈਆ। ਮੇਲ ਮਿਲਾਉਣਾ ਸਾਚੇ ਸ਼ਾਹੋ ਕਾ, ਸ਼ਹਿਨਸ਼ਾਹ ਆਪਣੇ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪੜਦਾ ਆਪ ਚੁਕਾਈਆ। ਗੋਬਿੰਦ ਕਹੇ ਪ੍ਰਭ ਦੱਸੀ ਕਹਾਣੀ ਅਕਥ, ਗੰਭੀਰ ਦਿਤੀ ਜਣਾਈਆ। ਆਹ ਲੈ ਅਗੰਮੀ ਵਥ, ਵਸਤ ਦਿਆਂ ਵਰਤਾਈਆ। ਜਿਸ ਕਾਰਨ ਸੱਥਰ ਸੁੱਤਾ ਸੱਥ, ਯਾਰੜਾ ਸੇਜ ਹੰਢਾਈਆ। ਪਿਛਲਾ ਲੇਖਾ ਗਿਆ ਟੱਪ, ਅੱਗੇ ਮਿਲੇ ਵਡਿਆਈਆ। ਪੰਧ ਮੁਕਾਉਣਾ ਨਠ ਨਠ, ਭੱਜਣਾ ਵਾਹੋ ਦਾਹੀਆ। ਸਦੀ ਚੌਧਵੀਂ ਮਾਰਨੀ ਸੱਟ, ਸ਼ਬਦੀ ਖੰਡਾ ਖੜਗ ਖੜਕਾਈਆ। ਦੀਨ ਮਜ਼੍ਹਬ ਮੇਟਣੀ ਵੱਟ, ਵਟਣਾ ਲਾਉਣਾ ਖ਼ਲਕ ਖ਼ੁਦਾਈਆ।

ਇਕ ਦਵਾਰਾ ਖੋਲ੍ਹਣਾ ਹੱਟ, ਇਕੋ ਵਸਤ ਜਗਤ ਵਰਤਾਈਆ। ਇਕੋ ਤੀਰਥ ਦੱਸਣਾ ਤਟ, ਕਿਨਾਰਾ ਇਕ ਸੁਹਾਈਆ। ਇਕੋ ਕਲਮਾ ਲੈਣਾ ਰਟ, ਇਕੋ ਨਾਮ ਵੱਜੇ ਵਧਾਈਆ। ਚਾਰ ਜੁਗ ਦਾ ਪਿਛਲਾ ਲਹਿਣਾ ਦੇਣਾ ਛਡ, ਅੱਗੇ ਆਪਣਾ ਹੁਕਮ ਵਰਤਾਈਆ। ਸੂਰ ਗਾਂ ਕਰੇ ਕੋਇ ਨਾ ਬਧ, ਛੁਰੀ ਫੜੇ ਨਾ ਕੋਇ ਕਸਾਈਆ। ਇਕੋ ਨਾਮ ਢੋਲਾ ਗਾਵਣ ਸਦ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਇਕ ਜੈਕਾਰਾ ਬੋਲਣਾ ਗੱਜ, ਦੋ ਜਹਾਨ ਵੱਜੇ ਵਧਾਈਆ। ਇਹ ਖੇਲ ਸੂਰਾ ਸਰਬਗ, ਹਰਿ ਕਰਤਾ ਆਪ ਸਮਝਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਮੂਲ ਰਹੇ ਨਾ ਕਗ, ਕਾਗੋਂ ਹੰਸ ਦੇਣੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੋਬਿੰਦ ਕਿਹਾ ਕਹਿ ਪ੍ਰਭੂ ਪ੍ਰਭ ਸਤਿ, ਹਰਿ ਸਤਿ ਦਿਤਾ ਦ੍ਰਿੜਾਈਆ। ਜਿਸ ਵੇਲੇ ਆਵਾਂ ਫੇਰ ਵਤ, ਵਤਨ ਬੇਵਤਨਾਂ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਰੱਖਾਂ ਪਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਤੇਰਾ ਦਰਸ਼ਨ ਦਿਆਂ ਕਰਾਈਆ। ਸਚ ਦਵਾਰੇ ਹੋ ਪ੍ਰਤਖ, ਪਰਗਟ ਆਪਣਾ ਆਪ ਕਰਾਈਆ। ਲੱਭਿਆਂ ਕਿਸੇ ਨਾ ਆਵਾਂ ਹੱਥ, ਭਾਵੇਂ ਖੋਜੇ ਜਗਤ ਲੋਕਾਈਆ। ਮੇਰੀ ਮਹਿੰਮਾ ਤੇਰਾ ਹੋਵੇ ਜਸ, ਸਿਫ਼ਤੀ ਸਿਫ਼ਤ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਪੁਰਖ ਅਕਾਲ ਕਹੇ ਮੈਂ ਕਰਾਂ ਕਿਰਪਾ, ਕਲਜੁਗ ਅੰਤ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਬਿਪਤਾ, ਬਿਪਰੀਤ ਦੇਣੀ ਗਵਾਈਆ। ਮਾਨਸ ਮਾਨਵ ਮਾਨੁੱਖ ਰੂਪ ਬਣਾਉਣਾ ਸਾਚੇ ਸਿੱਖ ਦਾ, ਸਿਖਿਆ ਇਕ ਦ੍ਰਿੜਾਈਆ। ਰਵਦਾਸ ਚਮਾਰਾ ਤੇਰਾ ਲੇਖ ਹੋਵੇ ਲਿਖਦਾ, ਗੁਰਮੁਖ ਰੰਗ ਰੰਗਾਈਆ। ਫੇਰ ਭੇਵ ਖੋਲ੍ਹਣਾ ਪੰਜਾਂ ਵਿਚ ਦਾ, ਪੰਚਮ ਕਲਮ ਚਲਾਈਆ। ਝਗੜਾ ਮਿਟਣਾ ਊਚ ਨੀਚ ਦਾ, ਜ਼ਾਤ ਪਾਤ ਨਾ ਕੋਇ ਲੜਾਈਆ। ਇਹ ਖੇਲ ਹੋਣਾ ਈਸਾ ਵਾਲੀ ਸਦੀ ਬੀਸ ਦਾ, ਬੀਸ ਬੀਸਾ ਨਾਲ ਮਿਲਾਈਆ। ਜਗਤ ਜਹਾਨ ਹੋਣਾ ਪੀਸਦਾ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਫੇਰ ਖੇਲ ਵਖਾਉਣਾ ਤ੍ਰੈਗੁਣ ਅਤੀਤ ਦਾ, ਤ੍ਰੈਭਵਣ ਧਨੀ ਕਾਰ ਕਮਾਈਆ। ਲੇਖਾ ਪੂਰਾ ਕਰਨਾ ਜੁਝਾਰ ਅਜੀਤ ਦਾ, ਮੁਹੰਮਦ ਰੋਵੇ ਮਾਰੇ ਧਾਈਆ। ਝਗੜਾ ਮੁਕਣਾ ਮੰਦਰ ਮਸੀਤ ਦਾ, ਕਾਇਆ ਕਾਅਬਾ ਇਕ ਵਖਾਈਆ। ਗੋਬਿੰਦ ਡੰਕਾ ਵੱਜਣਾ ਤੇਰੇ ਗੀਤ ਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਮਾਂ ਸਮੇਂ ਵਿਚੋਂ ਬੀਤਦਾ, ਆਪਣਾ ਪੰਧ ਮੁਕਾਈਆ। ਵਕਤ ਸੁਹੰਜਣਾ ਹੋਣਾ ਅਗੰਮੀ ਹਦੀਸ ਦਾ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਸਦੀ ਚੌਧਵੀਂ ਰਾਹ ਉਡੀਕਦਾ, ਵੇਲਾ ਵਕਤ ਦਏ ਗਵਾਹੀਆ। ਜਿਸ ਲੇਖਾ ਬਦਲਣਾ ਚਾਰ ਜੁਗ ਦੀ ਤਵਾਰੀਖ ਦਾ, ਤਾਰੀਖ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪਰਦਾ ਓਹਲਾ ਆਪ ਚੁਕਾਈਆ। ਗੋਬਿੰਦ ਕਹੇ ਪੁਰਖ ਅਕਾਲ ਕਰੇ ਇਸ਼ਾਰਾ, ਸੈਨਤ ਰਿਹਾ ਲਗਾਈਆ। ਆਉਣਾ ਅੰਤ ਦੁਬਾਰਾ, ਦੋਹਰੀ ਧਾਰ ਚਲਾਈਆ। ਨੂਰ ਕਰ ਉਜਿਆਰਾ, ਸ਼ਬਦੀ ਸ਼ਬਦ ਸ਼ਨਵਾਈਆ। ਸੋਹਣਾ ਇਕ ਦਵਾਰਾ, ਭਗਤ ਮਿਲੇ ਵਡਿਆਈਆ। ਆਉਣ ਗੁਰ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣੇ ਭਿਖਾਰਾ, ਦਰ ਠਾਂਡੇ ਅਲਖ ਜਗਾਈਆ। ਓਹ ਵੇਖਣਾ ਅਜਬ ਨਜ਼ਾਰਾ, ਨਜ਼ਰੀਆ ਸਭ ਦਾ ਦਏ ਬਦਲਾਈਆ। ਗੋਬਿੰਦ ਨਿਉਂ ਕੇ ਕੀਤੀ ਨਿਮਸਕਾਰਾ, ਸੀਸ ਦਿਤਾ ਝੁਕਾਈਆ। ਕਵਣ ਵੇਲਾ ਕਵਣ ਦਿਹਾੜਾ, ਕਵਣ ਥਿਤ ਵੱਜੇ ਵਧਾਈਆ। ਪੁਰਖ ਅਕਾਲ ਸ਼ਬਦ ਜੈਕਾਰਾ, ਏਕੰਕਾਰ ਦਿਤਾ ਸੁਣਾਈਆ। ਸੰਮਤ ਸ਼ਹਿਨਸ਼ਾਹੀ ਪੰਜ ਚਲੇ ਵਿਚ ਸੰਸਾਰਾ, ਹਰਿ ਕਰਤਾ ਆਪ ਪਰਗਟਾਈਆ। ਛੱਬੀ ਪੋਹ ਦਾ ਹੋਏ ਦਿਹਾੜਾ, ਤਿਉਹਾਰ ਇਕੋ ਇਕ ਸਮਝਾਈਆ। ਭਗਤ ਦਵਾਰੇ ਲੱਗਣਾ ਤੇਰਾ ਅਖਾੜਾ, ਖੜਗ ਖੰਡਾ ਇਕੋ ਇਕ ਵਖਾਈਆ। ਸਾਚੇ ਸੰਤਾਂ ਦੇਣਾ ਸਚ ਅਧਾਰਾ, ਗੁਰਮੁਖ ਗੁਰ ਗੁਰ ਗੋਦ

ਟਿਕਾਈਆ। ਗੁਰਸਿਖਾਂ ਕਰ ਪਿਆਰਾ, ਪ੍ਰੇਮੀ ਪ੍ਰੀਤਮ ਵੇਖ ਵਖਾਈਆ। ਸਭ ਨੇ ਇਕੋ ਬੋਲਣਾ ਨਾਅਰਾ, ਜੈਕਾਰਾ ਇਕ ਜਣਾਈਆ। ਪੁਰਖ ਅਕਾਲ ਕਹੇ ਗੋਬਿੰਦ ਨੌ ਨੌ ਫ਼ੁਟ ਦਾ ਰੱਖਣਾ ਅਧਵਿਚਕਾਰ ਦਾਇਰਾ, ਦਾਅਵਾ ਬੇਦਾਅਵਾ ਅਗਲਾ ਦਏ ਸਮਝਾਈਆ। ਓਥੇ ਪੰਜਾਂ ਗੁਰਮੁਖਾਂ ਦਾ ਹੋਵੇ ਪਹਿਰਾ, ਜੋ ਪਾਰਬ੍ਰਹਮ ਨੂੰ ਮਿਲ ਕੇ ਪਾਰਬ੍ਰਹਮ ਵਿਚ ਸਮਾਈਆ। ਵਿਚ ਹੋਏ ਨਾ ਕੋਇ ਗ਼ਦਾਰਾ, ਜੋ ਕਲਪਣਾ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਓਹ ਸੁਹੰਜਣੀ ਹੋਣੀ ਰਾਤ, ਰੁਤੜੀ ਆਪ ਮਹਿਕਾਈਆ। ਜਨ ਭਗਤੋ ਪਾਣੀ ਦੀ ਭਰੀ ਹੋਵੇ ਪਰਾਤ, ਸਾਫ਼ ਸੁਥਰਾ ਸੋਭਾ ਪਾਈਆ। ਲਾਗੇ ਰੱਖੀ ਹੋਵੇ ਕਲਮ ਦਵਾਤ, ਕਾਗ਼ਜ਼ ਕੋਰਾ ਨਾਲ ਟਿਕਾਈਆ। ਨੌਂ ਰੱਖੇ ਹੋਣ ਕਾਟ, ਜਿਨ੍ਹਾਂ ਨੂੰ ਕਾਰਡ ਕਹੇ ਲੋਕਾਈਆ। ਇਕ ਨਿੱਕੀ ਜੇਹੀ ਕੋਲ ਵਿਛੀ ਹੋਵੇ ਖਾਟ, ਤਕੀਆ ਸੀਸ ਵੱਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਮੈਂ ਗੁਰਮੁਖ ਵੇਖਣੇ ਹੀਰੇ, ਮਾਣਕ ਮੋਤੀ ਧੁਰ ਦੇ ਨਜ਼ਰੀ ਆਈਆ। ਨੌ ਨੇ ਨੌ ਰੰਗ ਦੇ ਬੰਨ੍ਹੇ ਹੋਣ ਚੀਰੇ, ਮਾਝੇ ਵਾਲੇ ਆਪਣਾ ਰੂਪ ਬਦਲਾਈਆ। ਹੱਥਾਂ ਵਿਚ ਫੜੇ ਹੋਣ ਕਮਾਨ ਤੀਰੇ, ਕਮਰਕਸਿਆਂ ਨਾਲ ਸੁਹਾਈਆ। ਇੱਕੀ ਬੀਬੀਆਂ ਲਾਲ ਰੰਗੇ ਹੋਣ ਲੀੜੇ, ਦੁਪੱਟੇ ਸੀਸ ਉਤੇ ਟਿਕਾਈਆ। ਹੱਥੀਂ ਬੰਨ੍ਹੇ ਹੋਣ ਕਲੀਰੇ, ਮੁਖੋਂ ਕਹਿਣਾ ਮਿਲਣਾ ਗੋਬਿੰਦ ਮਾਹੀਆ। ਸਾਰੀ ਸੰਗਤ ਨੂੰ ਕਹਿਣਾ ਭੈਣ ਭਰਾ ਵੀਰੇ, ਬਿਨਾ ਨਾਰ ਕੰਤ ਤੋਂ ਦੂਜਾ ਹੱਥ ਨਾ ਕੋਇ ਉਠਾਈਆ। ਪੰਜਾਂ ਮਿਸਤਰੀਆਂ ਹੱਥ ਵਿਚ ਫੜੇ ਹੋਣ ਗਡੀਰੇ, ਬਸਤਰ ਮੋਢਿਆਂ ਉਤੇ ਟਿਕਾਈਆ। ਪੰਜਾਂ ਬੀਬੀਆਂ ਹੱਥ ਵਿਚ ਫੜੇ ਹੋਣ ਪੀੜ੍ਹੇ, ਲਾਲ ਰੰਗਲੇ ਨਜ਼ਰੀ ਆਈਆ। ਅੱਗੇ ਵਧਣ ਧੀਰੇ ਧੀਰੇ, ਆਹਿਸਤਾ ਆਹਿਸਤਾ ਆਹਿਸਤਾ ਕਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਕਲਜੁਗ ਜ਼ਰੂਰ ਵਗਣੀ ਆਂਧੀ, ਅੰਧੇਰਾ ਹੋਵੇ ਲੋਕਾਈਆ। ਮਾਝੇ ਵਾਲਿਆਂ ਨੌ ਤੋਲੇ ਲਿਆਉਣੀ ਚਾਂਦੀ, ਚੰਦ ਸੂਰਜ ਦਏ ਗਵਾਹੀਆ। ਇਹ ਹਿੱਸੇ ਆਈ ਚੌਧਵੀਂ ਸਦੀ ਦੀ ਬਾਂਦੀ, ਬੰਦਨਾਂ ਵਿਚ ਦੁਹਾਈਆ। ਅੱਗੇ ਵਾਸਤੇ ਨਾ ਕੋਇ ਸੂਰ ਖਾਏ ਨਾ ਢਾਂਡੀ, ਰਸਨਾ ਮਾਸ ਨਾ ਕੋਇ ਲਗਾਈਆ। ਕਸਮ ਰਹੇ ਨਾ ਕਿਸੇ ਵਛੜੇ ਦੇਵਣ ਵਾਲੀ ਮਾਂ ਦੀ, ਚੁਪਾਇਆ ਉਤੇ ਧਰਮ ਨਾ ਕੋਇ ਟਿਕਾਈਆ। ਇਕੋ ਸਹਾਇਤਾ ਹੋਵੇ ਸ਼ਬਦੀ ਗੋਬਿੰਦ ਛਾਂ ਦੀ, ਦੂਸਰ ਓਟ ਨਾ ਕੋਇ ਜਣਾਈਆ। ਇਕੋ ਵਡਿਆਈ ਹੋਵੇ ਪੁਰਖ ਅਕਾਲ ਦੇ ਨਾਂ ਦੀ, ਦੂਸਰ ਗੀਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਅਗੰਮ ਅਥਾਹ ਦੀ, ਜਿਸ ਦਾ ਅਰਥ ਅਰਥਾਤ ਸਕੇ ਨਾ ਕੋਇ ਸਮਝਾਈਆ।