੧੭ ਜੇਠ ਸ਼ਹਿਨਸ਼ਾਹੀ ਸੰਮਤ ੬ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਵਿਸ਼ਨ ਬ੍ਰਹਮਾ ਸ਼ਿਵ ਕਹਿਣ ਨਿਰਗੁਣ ਧਾਰ ਜੋਤ ਨਿਰੰਕਾਰੀ, ਨਿਰਾਕਾਰ ਨਿਰਵੈਰ ਤੇਰੀ ਸਰਨਾਈਆ। ਜੁਗ ਚੌਕੜੀ ਆਦਿ ਪੁਰਖ ਅਪਰੰਪਰ ਸਵਾਮੀ ਵੇਖੀ ਤੇਰੀ ਖੇਲ ਨਿਆਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਸਰਗੁਣ ਸਰਗੁਣ ਬਣਿਆ ਰਿਹਾ ਪੁਜਾਰੀ, ਪੂਜਾ ਤਨ ਵਜੂਦ ਇਸ਼ਟ ਜਣਾਈਆ। ਖੇਲ ਹੁੰਦਾ ਰਿਹਾ ਪੈਗ਼ੰਬਰ ਗੁਰ ਅਵਤਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਖੇਲ ਖਿਲਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਤੇਰੀ ਕੋਇ ਨਾ
ਪਾਵੇ ਸਾਰੀ, ਸਾਹਿਬ ਸੁਲਤਾਨ ਪਰਦਾ ਪਰਦੇ ਵਿਚੋਂ ਨਾ ਕੋਇ ਉਠਾਈਆ। ਅੱਖਰ ਧਾਰ ਤੇਰੇ ਸਿਫ਼ਤਾਂ ਵਾਲੇ ਬਣੇ ਰਹੇ ਪੁਜਾਰੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਰਾਗਾਂ ਨਾਦਾਂ ਵਿਚ ਢੋਲੇ ਗਾਈਆ। ਨਿਰਗੁਣ ਜੋਤ ਬਿਨ ਵਰਨ ਗੋਤ, ਤੇਰੀ ਸਰਨ ਚਰਨ ਕਰੇ ਨਾ ਕੋਇ ਨਿਮਸਕਾਰੀ, ਪਾਹਨ ਪਾਥਰ ਸਿਲ ਪੂਜਸ ਵੇਖੀ ਜਗਤ ਲੋਕਾਈਆ। ਪੜ੍ਹ ਪੜ੍ਹ ਰਸਨਾ ਜਿਹਵਾ ਸਾਰੇ ਰਹੇ ਉਚਾਰੀ, ਉਸਤਤ ਤੇਰਾ ਨਾਮ ਜਣਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਤੇਰੀ ਮੰਜ਼ਲ ਮਿਲੀ ਨਾ ਇਕ ਵਾਰੀ, ਏਕੰਕਾਰ ਤੇਰੀ ਓਟ ਨਾ ਕੋਇ ਤਕਾਈਆ। ਕਲਜੁਗ ਅੰਤ ਦੋ ਜਹਾਨ ਸ੍ਰਿਸ਼ਟ ਦ੍ਰਿਸ਼ਟ ਹੋਈ ਦੁਖਿਆਰੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਾਂਤਕ ਸਤਿ ਨਾ ਕੋਇ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਮਾਨਵ ਮਾਨਵ ਹੋਈ ਖ਼ੁਆਰੀ, ਖ਼ਾਲਸ ਤੇਰਾ ਰੂਪ ਨਾ ਕੋਇ ਦਰਸਾਈਆ। ਮਨ ਕਲਪਣਾ ਵਿਚ ਦੀਨ ਦੁਨੀ ਹੰਕਾਰੀ, ਜ਼ਾਤ ਪਾਤ ਦੀਨ ਮਜ਼੍ਹਬ ਕਰੇ ਲੜਾਈਆ। ਤੇਰੇ ਨਾਮ ਦੀ ਝਗੜਿਆਂ ਵਾਲੀ ਲੱਗੀ ਅਖਾੜੀ, ਅੱਲਾ ਵਾਹਿਗੁਰੂ ਰਾਮ ਓਮ ਹਰੀ ਓਮ ਤਤ ਸਤਿ ਕਰੇ ਲੜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡੀ ਆਸ਼ਾ ਕਲਜੁਗ ਅੰਤਮ ਵੇਖ ਹਾਰੀ, ਹਰਿ ਹਰਿਜੂ ਸੀਸ ਨਿਵਾਈਆ। ਆਤਮ ਬ੍ਰਹਮ ਪਾਰਬ੍ਰਹਮ ਬਿਨ ਤੇਰੇ ਕਰੇ ਕੋਇ ਨਾ ਦਾਰੀ, ਅੰਤਰ ਨਿਰੰਤਰ ਮੇਲ ਨਾ ਕੋਇ ਮਿਲਾਈਆ। ਤੇਰੇ ਪਿਆਰ ਅੰਦਰ ਆਈ ਇਕ ਵਿਚਾਰੀ, ਵਿਚਰ ਕੇ ਦਈਏ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਨੂਰ ਜੋਤ ਕਰ ਉਜਿਆਰੀ, ਪਾਰਬ੍ਰਹਮ ਪ੍ਰਭ ਆਪਣਾ ਖੇਲ ਖਿਲਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਕਰ ਕੇ ਗਏ ਇਜ਼ਹਾਰੀ, ਰਾਗਾਂ ਨਾਦਾਂ ਵਿਚ ਦ੍ਰਿੜਾਈਆ। ਜਿਸ ਦੀ ਸਾਰੇ ਮੰਨਣ ਤਾਬਿਆਦਾਰੀ, ਸੀਸ ਜਗਦੀਸ ਨਾ ਕੋਇ ਉਠਾਈਆ। ਸਭ ਦਾ ਲਹਿਣਾ ਦੇਣਾ ਵੇਖ ਪਾ ਸਾਰੀ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਵਿਸ਼ਨ ਸ਼ਿਵ ਸੁਣ ਬ੍ਰਹਮ, ਬ੍ਰਹਿਮਾਦ ਦਿਆਂ ਜਣਾਈਆ। ਆਦਿ ਜੁਗਾਦਿ ਮੇਰਾ ਇਕੋ ਧਰਮ, ਸਤਿ ਸਚ ਦੀ ਬਾਣ ਸਮਝਾਈਆ। ਲੱਖ ਚੁਰਾਸੀ ਮੇਰੀ ਧਾਰ ਤੋਂ ਲਏ ਜਰਮ, ਆਤਮ ਮੇਰਾ ਨੂਰ ਇਲਾਹੀਆ। ਜਗਤ ਕਰਨੀ ਬਣਾ ਕੇ ਕਰਮ, ਕਾਂਡਾਂ ਵਿਚ ਖੇਲ ਖਿਲਾਈਆ। ਦੀਨ ਮਜ਼੍ਹਬ ਬਣਾਇਆ ਭਰਮ, ਜ਼ਾਤਾਂ ਵਿਚ ਕੀਤੀ ਲੜਾਈਆ। ਝਗੜਾ ਪਾ ਕੇ ਮਾਟੀ ਚਰਮ, ਸ੍ਰਿਸ਼ਟੀ ਦ੍ਰਿਸ਼ਟੀ ਦਿਤੀ ਬਦਲਾਈਆ। ਜੋ ਆਏ ਮੇਰੀ ਸਰਨ, ਸਿਰ ਆਪਣਾ ਹੱਥ ਰਖਾਈਆ। ਨਾਤਾ ਤੋੜ ਕੇ ਜਨਮ ਮਰਨ, ਮਰ ਜੀਵਤ ਰੂਪ ਸਮਝਾਈਆ। ਮਾਲਕ ਬਣ ਕੇ ਤਰਨੀ ਤਰਨ, ਨਿਰਗੁਣ ਜੋਤ ਵਿਚ ਸਮਾਈਆ। ਉਹ ਮੰਜ਼ਲ ਸਾਚੀ ਚੜ੍ਹਨ, ਦਰਗਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਿਨ ਸੀਸ ਜਗਦੀਸ ਝੁਕੇ, ਸਚਖੰਡ ਸੀਸ ਨਿਵਾਈਆ। ਪੁਰਖ ਅਕਾਲੇ ਸਭ ਦੇ ਪੈਂਡੇ ਮੁਕੇ, ਅੰਤਮ ਵੇਖ ਥਾਉਂ ਥਾਈਂਆ। ਤੇਰਾ ਭਾਣਾ ਕਦੇ ਨਾ ਰੁਕੇ, ਨਾ ਕੋਇ ਮੇਟੇ ਮੇਟ ਮਿਟਾਈਆ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਦੁੱਖੇ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਜੀਵ ਜਹਾਨ ਵੇਖ ਭੁੱਖੇ, ਆਤਮ ਰਸ ਨਾ ਕੋਇ ਚਖਾਈਆ। ਭਾਗ ਲੱਗਾ ਕਿਸੇ ਨਾ ਕੁੱਖੇ, ਭਗਤ ਜਨਮੇ ਕੋਇ ਨਾ ਮਾਈਆ। ਮਾਨਵ ਜ਼ਾਤੀ ਉਲਟ ਰੁੱਖੇ, ਗੇੜਾ ਗੇੜਾ ਨਾ ਕੋਇ ਪਵਾਈਆ। ਭਾਗ ਲੱਗੇ ਨਾ ਕਾਇਆ ਪੰਜ ਤਤ ਬੁੱਤੇ, ਬੁਤਖ਼ਾਨੇ ਪਈ ਦੁਹਾਈਆ। ਸਾਨੂੰ ਇਉਂ ਜਾਪਦਾ ਗੁਰੂ ਅਵਤਾਰ ਪੈਗ਼ੰਬਰ ਪੁਰਖ ਅਕਾਲ ਤੇਰੀ ਜੋਤ ਵਿਚ ਸੁਤੇ, ਧਰਨੀ ਧਰਤ ਧਵਲ ਧੌਲ ਉਤੇ ਲਵੇ ਨਾ ਕੋਇ ਅੰਗੜਾਈਆ। ਆਪਣਿਆਂ ਮੁਰੀਦਾਂ ਸਿੱਖਾਂ ਸ਼ਬਦ ਗੋਦੀ ਕੋਇ ਨਾ ਚੁੱਕੇ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਹੇ
ਵਿਸ਼ਨ ਬ੍ਰਹਮਾ ਸ਼ਿਵ ਤੁਹਾਡੀ ਸਚ ਸੁਣਾਂ ਅਰਦਾਸ, ਬੇਨੰਤੀ ਆਪਣੀ ਝੋਲੀ ਪਾਈਆ। ਮੇਰਾ ਖੇਲ ਅਗੰਮ ਤਮਾਸ਼, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਕਲਜੁਗ ਅੰਤਮ ਪਾਵਾਂ ਰਾਸ, ਨਿਰਗੁਣ ਨਿਰਗੁਣ ਗੋਪੀ ਕਾਹਨ ਨਚਾਈਆ। ਵੇਲਾ ਵਕਤ ਦੱਸਣਾ ਖ਼ਾਸ, ਥਿਤ ਵਾਰ ਦਿਆਂ ਦ੍ਰਿੜਾਈਆ। ਸਤਾਰਾਂ ਹਾੜ ਸਭ ਨੇ ਬਣਾਉਣਾ ਸਾਥ, ਸੰਗ ਇਕੋ ਇਕ ਜਣਾਈਆ। ਤੂੰ ਮੇਰਾ ਮੈਂ ਤੇਰਾ ਗਾਉਣੀ ਗਾਥ, ਢੋਲਾ ਅਗੰਮ ਅਥਾਹੀਆ। ਸੋਹਣੀ ਸੁਹੰਜਣੀ ਸੁਹਾਉਣੀ ਰਾਤ, ਰੁਤੜੀ ਆਪਣੀ ਇਕ ਮਹਿਕਾਈਆ। ਸ਼ੰਕਰ ਪਿੱਠ ਤੇ ਬੰਨ੍ਹ ਕੇ ਲਿਔਣੀ ਕਲਮ ਦਵਾਤ, ਜੋ ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਤੈਨੂੰ ਖੇਲ ਵਖਾਵਾਂ ਸਾਖਿਆਤ, ਭੇਵ ਅਭੇਦ ਆਪ ਖੁਲ੍ਹਾਈਆ। ਚਾਰ ਜੁਗ ਸਿਰਫ਼ ਮੇਰੇ ਨਾਮ ਦੀ ਹੁੰਦੀ ਰਹੀ ਅਰਦਾਸ, ਮੇਰਾ ਦਰਸ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰੂ ਗਾ ਕੇ ਗਏ ਗਾਥ, ਸਿਫ਼ਤਾਂ ਵਾਲੇ ਢੋਲੇ ਜਗਤ ਸੁਣਾਈਆ। ਮੈਨੂੰ ਮੰਨ ਕੇ ਗਏ ਪੁਰਖ ਸਮਰਾਥ, ਸਚਖੰਡ ਦਾ ਵਾਸੀ ਧੁਰਦਰਗਾਹੀਆ। ਦੀਨ ਮਜ਼੍ਹਬ ਵਿਚੋਂ ਮੈਂ ਕਿਸੇ ਨਾ ਆਇਆ ਹਾਥ, ਸਨਮੁਖ ਹੋ ਨਾ ਮੇਲ ਮਿਲਾਈਆ। ਜੁਗ ਜੁਗ ਜਦ ਕਿਰਪਾ ਕੀਤੀ ਜਨ ਭਗਤਾਂ ਦਿਤੀ ਦਾਤ, ਜ਼ਾਤ ਪਾਤ ਨਾ ਕੋਇ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਚਲਦੀ ਆਈ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਮੇਰਾ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪਣੀ ਕਾਰ ਕਮਾਈਆ। ਤੁਸਾਂ ਤਿੰਨਾਂ ਬਿਨਾ ਹੱਥਾਂ ਤੋਂ ਜੋੜੇ ਹਾਥ, ਨਮੋਂ ਨਮੋਂ ਸੀਸ ਝੁਕਾਈਆ। ਬ੍ਰਹਮਾ ਤੇਰੀ ਵਿਦਿਆ ਹੋਵੇ ਪਾਸ, ਚਾਰੇ ਵੇਦ ਨਾ ਕੋਇ ਚਤੁਰਾਈਆ। ਵਿਸ਼ਨੂੰ ਤੇਰਾ ਧਰਮ ਦੀ ਧਾਰ ਭੰਡਾਰਾ ਹੋਵੇ ਖ਼ਾਸ, ਖ਼ਾਲਸ ਆਪਣੀ ਕਾਰ ਕਮਾਈਆ। ਤਿੰਨਾਂ ਨੇ ਮੇਰਾ ਨਾਮ ਗਾਉਣਾ ਬਣ ਕੇ ਭਾਟ, ਬਿਨ ਰਾਗਾਂ ਰਾਗ ਅਲਾਈਆ। ਮੰਜ਼ਲ ਮਾਰ ਕੇ ਆਉਣਾ ਵਾਟ, ਭਗਤ ਦਵਾਰ ਪਹੁੰਚਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਸ਼ੰਕਰ ਕਹੇ ਮੇਰੇ ਪ੍ਰਭੂ ਪ੍ਰਭ ਨਾਥ, ਅਨਾਥਾਂ ਹੋਏਂ ਸਹਾਈਆ। ਜੇ ਸ਼ਬਦ ਅਗੰਮੀ ਦਿਤਾ ਆਖ, ਆਖ਼ਰ ਸੀਸ ਝੁਕਾਈਆ। ਤੇਰੇ ਚਰਨ ਕਵਲ ਨਿਰਗੁਣ ਧਾਰ ਜੋੜੀਏ ਨਾਤ, ਨਾਤਾ ਇਕੋ ਨਾਲ ਜੁੜਾਈਆ। ਸਾਡੀ ਸਭ ਦੀ ਪੁਛੀਂ ਵਾਤ, ਵਾਸਤਾ ਤੇਰੇ ਅੱਗੇ ਪਾਈਆ। ਤੂੰ ਸਾਹਿਬ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਅਸਾਂ ਭਗਤ ਦਵਾਰ ਆ ਕੇ ਜਨ ਭਗਤਾਂ ਲਈ ਮੰਗਣੀ ਦਾਤ, ਖ਼ਾਲੀ ਝੋਲੀ ਆਪਣੀ ਡਾਹੀਆ। ਗ਼ਰੀਬ ਨਿਮਾਣਿਆਂ ਪੁਛ ਵਾਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧਰਮ ਦੀ ਧਾਰ ਚਲਾ ਸਾਚ, ਸਚ ਦੀ ਕਰਨੀ ਕਾਰ ਕਮਾਈਆ। ਪ੍ਰਕਾਸ਼ ਕਰ ਕਾਇਆ ਮਾਟੀ ਕਾਚ, ਕੰਚਨ ਗੜ੍ਹ ਦੇ ਵਡਿਆਈਆ। ਤੇਰਾ ਖੇਲ ਅਲੱਖਣਾ ਅਲਾਖ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਅਸਾਂ ਤਿੰਨਾਂ ਸਚਖੰਡ ਦਵਾਰਿਉਂ ਤੇਰੀ ਚਰਨ ਧੂੜ ਦਾ ਲੈ ਕੇ ਆਉਣਾ ਪਰਸਾਦ, ਤੇਰੀ ਕਿਰਪਾ ਕਿਰਪਾ ਨਾਲ ਰਖਾਈਆ। ਤੂੰ ਮਾਲਕ ਖ਼ਾਲਕ ਆਦਿ ਦਾ ਆਦਿ, ਅੰਤ ਤੇਰੀ ਵਡ ਵਡਿਆਈਆ। ਅਸੀਂ ਚਾਹੁੰਦੇ ਤੂੰ ਜਨ ਭਗਤਾਂ ਬਣਾ ਯਾਦ, ਆਪਣਾ ਰੰਗ ਰੰਗਾਈਆ। ਤੇਰਿਆਂ ਗੁਰਮੁਖਾਂ ਖੇੜਾ ਰਹੇ ਆਬਾਦ, ਲੋਕਮਾਤ ਉਜੜ ਨਾ ਜਾਈਆ। ਅੰਦਰ ਵੜ ਕੇ ਖੋਲ੍ਹ ਜਾਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਚਾਰ ਜੁਗ ਤੈਨੂੰ ਲੱਭਦੇ ਰਹੇ ਸੰਤ ਸਾਧ, ਹੁਣ ਭਗਤਾਂ ਪਰਗਟ ਹੋ ਕੇ ਆਪਣਾ ਦਰਸ ਦਿਖਾਈਆ। ਸਤਿਜੁਗ ਤੇਰਾ ਵੇਖਣਾ ਚਾਹੁੰਦੇ ਬਗੀਚਾ ਬਾਗ਼, ਫੁੱਲ ਫੁਲਵਾੜੀ ਅਗੰਮ ਮਹਿਕਾਈਆ। ਜਿਧਰ ਜਾਈਏ ਓਧਰ ਤੇਰੇ ਨਾਮ ਦਾ ਵੱਜੇ ਨਾਦ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਬੇਪਰਵਾਹ ਹੁਕਮ ਸੁਣਾਈਆ। ਸਤਿਜੁਗ ਸਾਚਾ ਕਰ ਆਬਾਦ, ਗੁਰਮੁਖ ਸਾਚੇ ਵਿਚ ਟਿਕਾਈਆ। ਹਰ ਹਿਰਦੇ ਅੰਦਰ ਹੋ ਵਿਸਮਾਦ, ਬਿਸਮਿਲ ਆਪਣੀ ਕਾਰ ਕਮਾਈਆ। ਝਗੜਾ ਮੁਕਾ ਦੇ ਇਸ਼ਕ ਹਕੀਕੀ ਤੇ ਮਿਜਾਜ਼, ਮਿਸਲ ਆਪਣੀ ਇਕ ਸਮਝਾਈਆ। ਜਿਸ ਨੂੰ ਸਮਝੇ ਬੁਧੀ
ਅਕਲ ਨਾ ਕੋਇ ਦਿਮਾਗ਼, ਅਨਭਵ ਆਪਣੀ ਕਾਰ ਕਮਾਈਆ। ਗ੍ਰਹਿ ਗ੍ਰਹਿ ਦੀਪਕ ਜੋਤ ਜਗਾ ਚਿਰਾਗ਼, ਕਾਇਆ ਚਰਾਗਾਹਾਂ ਅੰਦਰ ਹੋਏ ਰੁਸ਼ਨਾਈਆ। ਹਰਿਜਨ ਹੰਸ ਬਣਾ ਕਾਗ, ਦੁਰਮਤ ਮੈਲ ਧਵਾਈਆ। ਕਿਸੇ ਦਾ ਰਹੇ ਨਾ ਸਵਾਲ ਜਵਾਬ, ਧੁਰ ਫ਼ਰਮਾਨਾ ਇਕ ਸੁਣਾਈਆ। ਤੇਰੇ ਦਵਾਰਿਉਂ ਸਭ ਨੂੰ ਹੋਵੇ ਲਾਭ, ਗੁਰ ਅਵਤਾਰ ਪੈਗ਼ੰਬਰ ਬੈਠਣ ਸੀਸ ਨਿਵਾਈਆ। ਜਿਹੜਾ ਅੰਮ੍ਰਿਤ ਝਿਰਨਾ ਝਿਰਦਾ ਦੱਸ ਕੇ ਆਏ ਕਵਲ ਨਾਭ, ਸੋ ਬੂੰਦ ਸਵਾਂਤੀ ਮਿਹਰ ਨਜ਼ਰ ਨਾਲ ਪਿਆਈਆ। ਜਿਹੜਾ ਨੂਰ ਦੱਸਦੇ ਆਏ ਸੂਰੀਆ ਚਾਂਦ, ਕਾਇਆ ਅੰਤਰ ਕਰੇ ਰੁਸ਼ਨਾਈਆ। ਸੋ ਪੜਦਾ ਲਾਹ ਦੇ ਜਨ ਭਗਤਾਂ ਬੰਧਨਾਂ ਤੋਂ ਕਰ ਅਜ਼ਾਦ, ਸਤਿ ਸਰੂਪ ਆਪਣਾ ਦਰਸ ਦਖਾਈਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਸਤਿਗੁਰ ਸ਼ਬਦ ਹੋ ਕੇ ਮਾਰ ਆਵਾਜ਼, ਤਤਾਂ ਵਾਲੇ ਗੁਰੂ ਦਾ ਝਗੜਾ ਦੇ ਮੁਕਾਈਆ। ਪੁਰਖ ਅਕਾਲੇ ਨਵੀਂ ਸਾਜਣਾ ਸਾਜ, ਅਵਤਾਰ ਪੈਗ਼ੰਬਰ ਗੁਰੂ ਜਿਸ ਦੀ ਭਵਿਖਤਾਂ ਵਿਚ ਦੇ ਕੇ ਗਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣੋ ਸ਼ਬਦ ਤ੍ਰੈਗੁਣ ਅਤੀਤ, ਤ੍ਰੈਭਵਣ ਆਪ ਜਣਾਈਆ। ਆਦਿ ਜੁਗਾਦੀ ਧੁਰ ਦੀ ਰੀਤ, ਨਿਤ ਨਵਿਤ ਖੇਲ ਵਖਾਈਆ। ਜੁਗ ਚੌਕੜੀ ਖੇਲ ਖੇਲਿਆ ਠਾਕਰ ਦਵਾਰਾ ਮੰਦਰ ਮਸੀਤ ਸ਼ਿਵਦਵਾਲੇ ਮੱਠ ਗੁਰਦਵਾਰਿਆਂ ਵੰਡ ਵੰਡਾਈਆ। ਅੰਤ ਲੇਖਾ ਸਭ ਦਾ ਤੁਸਾਂ ਕਰਨਾ ਤਸਦੀਕ, ਸ਼ਹਾਦਤ ਵੱਖ ਵੱਖ ਭੁਗਤਾਈਆ। ਸਚ ਦਵਾਰੇ ਕਵਣ ਹੋਇਆ ਵਸਨੀਕ, ਵਸਣਹਾਰ ਕਵਣ ਹੋ ਜਾਈਆ। ਗੁਰ ਅਵਤਾਰ ਪੈਗ਼ੰਬਰ ਕੀ ਰੱਖਣ ਉਮੀਦ, ਆਸਾ ਕੀ ਜਣਾਈਆ। ਕਿਸ ਦੀ ਸਿਫ਼ਤ ਕੀਤੀ ਤੌਹੀਦ, ਭੇਵ ਅਭੇਦ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭੂ ਅਸੀਂ ਸਾਰੇ ਤੇਰੇ ਅਜ਼ੀਜ਼, ਨਿਉਂ ਨਿਉਂ ਸੀਸ ਝੁਕਾਈਆ। ਬਿਨਾ ਤੇਰੇ ਨਾਮ ਕਲਮੇ ਤੋਂ ਕਿਸੇ ਨਾ ਆਈ ਤਮੀਜ਼, ਸਤਿ ਸਚ ਨਾ ਕੋਇ ਬਣਾਈਆ। ਪਰ ਸਾਨੂੰ ਜੁਗ ਚੌਕੜੀ ਪਿਛੋਂ ਇਹੋ ਆਈ ਰੀਝ, ਜੋ ਨਿਉਂ ਕੇ ਦਈਏ ਦ੍ਰਿੜਾਈਆ। ਔਹ ਵੇਖ ਭਵਿਖਤਾਂ ਤੇਰੀ ਸਦੀ ਚੌਧਵੀਂ ਰਹੀ ਬੀਤ, ਬੀਸਵੀਂ ਆਪਣਾ ਪੰਧ ਮੁਕਾਈਆ। ਦੋ ਜਹਾਨ ਤੇਰੇ ਨਾਮ ਦਾ ਇਕੋ ਗਾਵੇ ਗੀਤ, ਦੂਜਾ ਨਾਮ ਨਾ ਸਿਫ਼ਤ ਸਾਲਾਹੀਆ। ਇਕੋ ਕਲਮਾ ਹੋਵੇ ਹਦੀਸ, ਇਕੋ ਤੇਰੀ ਹੱਕ ਪੜ੍ਹਾਈਆ। ਤਿੰਨਾਂ ਰੋ ਕੇ ਮਾਰੀ ਚੀਕ, ਕੂਕ ਕੂਕ ਦਿਤਾ ਸੁਣਾਈਆ। ਬਹੁੜੀ ਤੇਰੀ ਸਾਰੇ ਕਰਨ ਉਡੀਕ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਕਲਜੁਗ ਅੰਧੇਰਾ ਬਦਲ ਦੇ ਤਾਰੀਕ, ਤਾਰੀਖ ਆਪਣੀ ਦੇ ਸਮਝਾਈਆ। ਲੱਖ ਚੁਰਾਸੀ ਬਦਲ ਦੇ ਨੀਤ, ਨੀਤੀਵਾਨ ਫੇਰਾ ਪਾਈਆ। ਤੇਰੇ ਦਰ ਤੇ ਮੰਗਦੇ ਭੀਖ, ਭਿੱਖਕ ਹੋ ਕੇ ਝੋਲੀ ਢਾਹੀਆ। ਚਰਨ ਕਵਲ ਤੇਰੇ ਸੀਸ, ਜਗਦੀਸ ਇਕ ਟਿਕਾਈਆ। ਲੇਖਾ ਵੇਖ ਬੀਸ ਇਕੀਸ, ਗੋਬਿੰਦ ਧਾਰ ਧਾਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਹੇ ਵਿਸ਼ਨ ਬ੍ਰਹਮਾ ਸ਼ਿਵ ਰੱਖਣਾ ਯਾਦ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸਮਝਾਈਆ। ਸਚ ਦਾ ਮਾਰਗ ਕਰਾਂ ਆਬਾਦ, ਧਰਨੀ ਧਰਤ ਧਵਲ ਧੌਲ ਦਿਆਂ ਵਡਿਆਈਆ। ਗੁਰਮੁਖਾਂ ਦੀ ਗੁਰਮੁਖ ਸਿੰਘ ਨਾਲ ਬਣਾਵਾਂ ਮੁਨਿਆਦ, ਮੁਨਿਆਦੀ ਆਪਣਾ ਨਾਮ ਕਰਾਈਆ। ਤਿੰਨ ਅੱਸੂ ਨਵੀਂ ਸਾਜਣਾ ਸਾਜ, ਸਚ ਸਚ ਦਾ ਖੇਲ ਵਖਾਈਆ। ਨੌਂ ਗੁਰਮੁਖ ਲਗਾ ਕੇ ਰਾਜ, ਰਾਜਨ ਰਾਜ ਹੁਕਮ ਵਰਤਾਈਆ। ਪੰਦਰਾਂ ਪੰਦਰਾਂ ਆਪਣੀ ਧਾਰ ਲਾਧ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਿਰਗੁਣ ਧਾਰ ਹੋ ਵਿਸਮਾਦ, ਵੇਖਾਂ ਚਾਰੋਂ ਕੁੰਟ ਥਾਉਂ ਥਾਈਂਆ। ਫੇਰ ਹੁਕਮ ਸੁਣਾਵਾਂ ਜਿਸ ਨੇ ਬਦਲ ਦੇਣਾ ਸਮਾਜ, ਸਮਾਂ ਸਮੇਂ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਹੁਕਮ ਸੁਣਾਈਆ। ਗੁਰਮੁਖ ਦਵਾਰਾ ਪੰਦਰਾਂ ਪੰਦਰਾਂ ਵੰਦ, ਇਕ ਪੰਜ ਸਮਝਾਈਆ। ਹਰਿ ਸੰਗਤ ਤੂੰ ਮੇਰਾ ਮੈਂ ਤੇਰਾ ਗਾ ਕੇ ਛੰਦ, ਖ਼ੁਸ਼ੀ ਖ਼ੁਸ਼ੀ ਲੈਣੀ ਮਨਾਈਆ।
ਆਤਮ ਧਾਰ ਪ੍ਰੇਮ ਪਿਆਰ ਸੋਹੇ ਪਲੰਘ, ਸੇਜ ਸੁਹੰਜਣੀ ਇਕ ਚਤੁਰਾਈਆ। ਅੰਦਰ ਨਿਸ਼ਾਨ ਬਣਾਉਣਾ ਤਾਰਾ ਚੰਦ, ਲਹਿੰਦੀ ਦਿਸ਼ਾ ਵੇਖ ਵਖਾਈਆ। ਅਗਲਾ ਖੇਲ ਸੂਰਾ ਸਰਬੰਗ, ਸਮਾਂ ਸਮੇਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਨ ਭਗਤਾਂ ਭਗਤ ਦਵਾਰ ਸੁਹਾਉਣਾ, ਦੇਵੇ ਮਾਣ ਵਡਿਆਈਆ। ਰਵਦਾਸ ਚਮਾਰਾ ਗੁਰਮੁਖ ਰੰਗ ਰੰਗਾਉਣਾ, ਸਿੰਘ ਸਿੰਘ ਵੱਜੇ ਵਧਾਈਆ। ਦੂਜਾ ਹੁਕਮ ਹੁਕਮ ਫੇਰ ਸਮਝਾਉਣਾ, ਸਮਝ ਸਮਝ ਵਿਚੋਂ ਬਦਲਾਈਆ। ਸਚ ਦਾ ਮਾਰਗ ਸਤਿਜੁਗ ਇਕ ਰਖਾਉਣਾ, ਸਤਿ ਸਤਿ ਨਾਲ ਕੁੜਮਾਈਆ। ਬ੍ਰਹਮ ਬ੍ਰਹਮ ਦਾ ਪੜਦਾ ਲਾਹੁਣਾ, ਬ੍ਰਹਮ ਮਤ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਗੁਰਮੁਖ ਸਿੰਘ ਨੂੰ ਦੇ ਕੇ ਦਾਦ, ਸ਼ਬਦ ਸ਼ਬਦ ਨਾਲ ਵਡਿਆਈਆ। ਫੇਰ ਬਣਾਉਣੀ ਭਗਤ ਦਵਾਰੇ ਸਚ ਸਮਾਧ, ਜੋਗਿੰਦਰ ਤ੍ਰਿਪਤ ਜਿਸ ਵਿਚ ਜਾਣ ਸਮਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਰੱਖਣੀ ਲਾਜ, ਸਰਗੁਣ ਆਪਣੀ ਕਾਰ ਕਮਾਈਆ। ਜਿਥੇ ਲੇਖਾ ਮੁਕਣਾ ਕਲਜੁਗ ਲੂਲ੍ਹੇ ਲੰਗੜੇ ਅਪਹਾਜ, ਬਲਹੀਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਕਰਨੀ ਕਾਰ ਕਮਾਈਆ। ਸ਼ੰਕਰ ਕਹੇ ਮੈਂ ਕਲਮ ਦਵਾਤ ਲਿਆਉਣੀ, ਥਿਤ ਸਤਾਰਾਂ ਹਾੜ੍ਹ ਸਮਝਾਈਆ। ਕੀ ਸਾਹਿਬ ਖੇਲ ਖਿਲਾਉਣੀ, ਨਿਰਗੁਣ ਨਿਰਵੈਰ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਮੈਂ ਨਵੀਂ ਲਿਖਤ ਲਿਖਾਉਣੀ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸਮਝ ਸਕਿਆ ਕੋਇ ਨਾ ਰਾਈਆ। ਨਵੀਂ ਨਵੀਂ ਧਾਰ ਪਰਗਟਾਉਣੀ, ਵਿਸ਼ਨ ਬ੍ਰਹਮਾ ਸ਼ਿਵ ਸਭ ਨੇ ਨਿਉਂ ਨਿਉਂ ਲੱਗਣਾ ਪਾਈਂਆ। ਇੱਕੀ ਧਾਮਾਂ ਵੰਡ ਵੰਡਾਉਣੀ, ਜਿਨ੍ਹਾਂ ਸਤਿਜੁਗ ਸਚ ਸਚ ਕਰਨੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਸ਼ੰਕਰ ਤੇਰੀ ਕਲਮ ਦਵਾਤ ਭਰੀ ਹੋਵੇ ਨਾਲ ਸਿਆਹੀ, ਸਿਆਹ ਰੂਪ ਨਾ ਕੋਇ ਦਰਸਾਈਆ। ਕਲਮ ਬਣਾਉਣੀ ਜੇਹੜਾ ਗੋਬਿੰਦ ਬੂਟਾ ਪੁੱਟਿਆ ਕਾਹੀ, ਕਾਇਨਾਤ ਨਾਤ ਵਿਚੋਂ ਪਰਗਟਾਈਆ। ਲਹਿਣਾ ਦੇਣਾ ਪੂਰਾ ਕਰਨਾ ਜੋ ਮਾਛੂਵਾੜੇ ਸਿਫ਼ਤ ਸਾਲਾਹੀ, ਮਹਿਮਾ ਕਥ ਕਥ ਸੁਣਾਈਆ। ਜੋ ਸੰਦੇਸ਼ਾ ਦਿਤਾ ਪਾਂਧੀ ਰਾਹੀ, ਰਹਿਬਰ ਹੋ ਕੇ ਆਪ ਦ੍ਰਿੜਾਈਆ। ਪੁਰਖ ਅਕਾਲਾ ਬਣ ਕੇ ਧੁਰ ਦਾ ਮਾਹੀ, ਮਹਿਬੂਬ ਹੋ ਕੇ ਮੁਹੱਬਤ ਵਿਚ ਆਪਣੀ ਕਾਰ ਕਮਾਈਆ। ਜਨ ਭਗਤਾਂ ਲੱਖ ਚੁਰਾਸੀ ਜਮ ਦੀ ਫਾਸੀ ਕਟੇ ਫਾਹੀ, ਰਾਏ ਧਰਮ ਨਾ ਦਏ ਸਜ਼ਾਈਆ। ਲੇਖਾ ਲਿਖਣਾ ਇਕੋ ਵਾਰ ਦੂਜੀ ਲੋੜ ਰਹੇ ਨਾ ਰਾਈ, ਰਹਿਮਤ ਆਪਣੀ ਆਪ ਕਮਾਈਆ। ਜਨ ਭਗਤ ਸੁਹੇਲੇ ਪਾਰ ਉਤਾਰੇ ਫੜ ਕੇ ਬਾਂਹੀਂ, ਬਲ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸਮਝਾਈਆ। ਸ਼ੰਕਰ ਕਿਹਾ ਮੇਰੀ ਕਲਮ ਦਵਾਤ ਕੀ ਹੋਵੇ ਵਡੀ ਨਿੱਕੀ, ਸਾਹਿਬ ਦੇ ਸਮਝਾਈਆ। ਪੁਰਖ ਅਕਾਲ ਕਿਹਾ ਸਰਗੁਣ ਧਾਰ ਨਿਰਗੁਣ ਦੂਆ ਏਕਾ ਬਣ ਕੇ ਹੋਵੇ ਇੱਕੀ, ਇਕੋ ਵਾਰ ਜਣਾਈਆ। ਜਿਹਦੀ ਧਾਰ ਨੋਕ ਹੋਵੇ ਤਿੱਖੀ, ਅੱਗੇ ਹੋ ਨਾ ਕੋਇ ਅਟਕਾਈਆ। ਪੁਰਖ ਅਕਾਲ ਸਤਿਜੁਗ ਸਚ ਧਰਮ ਦੀ ਤੇਰੇ ਨਾਲ ਲਿਖ ਕੇ ਬਣਾਉਣੀ ਸਿੱਖੀ, ਸਿੱਖ ਸਤਿਗੁਰ ਰੂਪ ਸਮਾਈਆ। ਨਾਲ ਲਿਆਉਣੀ ਗੋਬਿੰਦ ਵਾਲੀ ਉਹ ਚਿੱਠੀ, ਜਿਸ ਦਾ ਅੱਖਰ ਨਜ਼ਰ ਕੋਇ ਨਾ ਆਈਆ। ਜਿਸ ਵਿਚ ਲੱਖ ਚੁਰਾਸੀ ਇਕੋ ਰੂਪ ਦੱਸਿਆ ਹਾਹੇ ਉਤੇ ਟਿੱਪੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਵੇਖ ਕੇ ਕਲਜੁਗ ਦੀ ਧਾਰ ਆਸਾ ਪਿੱਟੀ, ਰੋ ਰੋ ਰੋ ਕੁਰਲਾਈਆ। ਅੱਗੇ ਨੂੰ ਖਹਿੜਾ ਛੁੱਟਣਾ ਦੀਨ ਦੁਨੀ ਦਾ ਪੱਥਰ ਇੱਟੀਂ, ਕਾਗ਼ਜ਼ਾਂ ਸੀਸ ਨਾ ਕੋਇ ਨਿਵਾਈਆ। ਸਤਿਜੁਗ ਦੀ ਧਾਰ ਸਤਾਰਾਂ ਹਾੜ੍ਹ ਦੀ ਹੋਣੀ ਮਿਤੀ, ਮਿੱਤਰ ਪਿਆਰਾ ਦਏ
ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸ਼ੰਕਰ ਕਹੇ ਦਵਾਤ ਊਣੀ ਹੋਵੇ ਕਿ ਭਰੀ, ਮੇਰਾ ਭਰਮ ਦੇਣਾ ਚੁਕਾਈਆ। ਪੁਰਖ ਅਕਾਲ ਕਿਹਾ ਇਸ ਗੱਲ ਤੋਂ ਮੂਲ ਨਾ ਡਰੀਂ, ਡਰ ਤੇਰਾ ਦਿਆਂ ਚੁਕਾਈਆ। ਤੂੰ ਚਰਨ ਕਵਲ ਨਿਗਾਹ ਕਰੀਂ, ਨੇਤਰ ਨੈਣ ਨੀਰ ਵਹਾਈਆ। ਅੰਮ੍ਰਿਤ ਧਾਰ ਵਹੇ ਸਰੀ, ਸਰੋਵਰਾਂ ਲੇਖਾ ਦੇ ਮੁਕਾਈਆ। ਇਹ ਖੇਲ ਨਰਾਇਣ ਨਰ ਹਰੀ, ਹਰਿ ਕਰਤਾ ਆਪ ਕਰਾਈਆ। ਜਿਸ ਦੀ ਧਾਰ ਕਦੇ ਨਾ ਮਰੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਉਸ ਦੀ ਸਰਨੀ ਸਚ ਦਵਾਰ ਪਰੀਂ, ਧੂੜੀ ਚਰਨ ਖ਼ਾਕ ਰਮਾਈਆ। ਦੀਨ ਦਿਆਲਾ ਇਕੋ ਵਰੀਂ, ਵਰ ਦਾਤਾ ਅਗੰਮ ਅਥਾਹੀਆ। ਤੇਰੀ ਖੇਲ ਹੋਵੇ ਖਰੀ, ਖ਼ੈਰਖਾਹੀ ਵਿਚ ਸਮਝਾਈਆ। ਸ਼ੰਕਰਾ ਤੈਨੂੰ ਕਰਕੇ ਬਰੀ, ਤੇਰਾ ਲੇਖਾ ਦਏ ਮੁਕਾਈਆ। ਅੱਗੇ ਸਤਿਜੁਗ ਧਾਰ ਨਵੀਂ ਉਠਾਵੇ ਖੜ੍ਹੀ, ਖੜਗ ਖੰਡੇ ਦੀ ਲੋੜ ਰਹੇ ਨਾ ਰਾਈਆ। ਮੇਰੀ ਇਕੋ ਤੁਕ ਲੈਣੀ ਪੜ੍ਹੀ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਅਗੰਮ ਅਥਾਹੀਆ। ਫੇਰ ਅੰਤ ਅਖ਼ੀਰੀ ਮੰਜ਼ਲ ਚੜ੍ਹੀਂ, ਚੜ੍ਹ ਕੇ ਮਿਲਣਾ ਨੂਰ ਇਲਾਹੀਆ। ਤੇਰੀ ਪਿਛਲੀ ਸੇਵਾ ਬੜੀ, ਅੱਗੇ ਤੋਂ ਲੇਖਾ ਦੇ ਬਦਲਾਈਆ। ਖ਼ੁਸ਼ੀਆਂ ਵਿਚ ਨਿਮਸਕਾਰ ਕਰੀਂ, ਕਰਤੇ ਅੱਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਲੇਖਾ ਕਲਜੁਗ ਅੰਤਮ ਰਹਿਣ ਨਾ ਦੇਵੇ ਸ਼ਰੀ, ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਦਾ ਝਗੜਾ ਦਏ ਚੁਕਾਈਆ।
੩ ਹਾੜ ਸ਼ਹਿਨਸ਼ਾਹੀ ਸੰਮਤ ੬ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਜਗਤ ਜਹਾਨ, ਗੁਰ ਅਵਤਾਰ ਪੈਗ਼ੰਬਰੋ ਖੋਜ ਖੁਜਾਈਆ। ਸਤਿ ਧਰਮ ਨਾ ਮਿਲੇ ਨਿਸ਼ਾਨ, ਸਚ ਵਿਚ ਨਾ ਕੋਇ ਸਮਾਈਆ। ਆਤਮ ਦਾ ਰਿਹਾ ਨਾ ਕੋਇ ਗਿਆਨ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖੀ ਦੀਨ ਦੁਨੀ ਦੀ ਧਾਰ, ਗੁਰ ਅਵਤਾਰ ਪੈਗ਼ੰਬਰੋ ਖੋਜ ਖੁਜਾਈਆ। ਸਾਚਾ ਦਿਸੇ ਨਾ ਕੋਇ ਮੀਤ ਮੁਰਾਰ, ਮਿੱਤਰ ਪਿਆਰਾ ਸੰਗ ਨਾ ਕੋਇ ਰਖਾਈਆ। ਪਤਿ ਪਤਵੰਤ ਦਿਸੇ ਨਾ ਕੋਇ ਨਾਰ, ਨਰ ਨਰਾਇਣ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਦੀਨ ਮਜ਼੍ਹਬ ਦੀ ਧਾਰ ਤਕੀ, ਤਕਵਾ ਹੱਥ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋ ਗਈ ਸ਼ੱਕੀ, ਸ਼ਿਕਵਾ ਅੰਦਰੋਂ ਨਾ ਕੋਇ ਗਵਾਈਆ। ਪ੍ਰਭ ਮਿਲੇ ਕਿਸੇ ਨਾ ਹੱਕੀ, ਹਕੀਕਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਧੁਰ ਸਮਰਥੀ, ਸਮਰਥ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਜਗਤ ਖੇਲ, ਗੁਰ ਅਵਤਾਰ ਪੈਗ਼ੰਬਰੋ ਖੋਜ ਖੁਜਾਈਆ। ਆਤਮ ਪਰਮਾਤਮ ਕਰੇ ਕੋਇ ਨਾ ਮੇਲ, ਮਿਲਣੀ ਜਗਦੀਸ਼ ਨਾ ਕੋਇ ਕਰਾਈਆ। ਧਰਮ ਦਾ ਰਿਹਾ ਨਾ ਕੋਇ ਸੁਹੇਲ, ਸੱਜਣ ਮੀਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖੀ ਜਗਤ ਜਗਤ ਦੀ ਕਾਰ, ਕਰਨੀ ਕਰਤਾ ਹੋ ਕੇ ਧਿਆਨ ਲਗਾਈਆ। ਸਾਚਾ ਸੋਹੇ
ਨਾ ਕੋਇ ਦਵਾਰ, ਸਾਢੇ ਤਿੰਨ ਹੱਥ ਨਾ ਕੋਇ ਚਤੁਰਾਈਆ। ਚਾਰੋਂ ਕੁੰਟ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਦੀਨ ਦੁਨੀ ਦਾ ਕੰਮ, ਗੁਰ ਅਵਤਾਰ ਪੈਗ਼ੰਬਰੋ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗ਼ਮ, ਗ਼ਮਖ਼ਾਰ ਯਾਰ ਨਾ ਕੋਇ ਮਿਲਾਈਆ। ਝਗੜਾ ਵੇਖ ਕੇ ਕਾਇਆ ਮਾਟੀ ਚੰਮ, ਚਾਰ ਕੁੰਟ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਤੱਕਿਆ ਦੀਨ ਦੁਨੀ ਦਾ ਰਾਹ, ਗੁਰ ਅਵਤਾਰ ਪੈਗ਼ੰਬਰ ਪੜਦਾ ਆਪ ਉਠਾਈਆ। ਸਾਚਾ ਦਿਸੇ ਨਾ ਕੋਇ ਮਲਾਹ, ਚਾਰ ਵਰਨ ਕੰਧ ਨਾ ਕੋਇ ਉਠਾਈਆ। ਸੀਸ ਜਗਦੀਸ ਸਕੇ ਨਾ ਕੋਇ ਝੁਕਾ, ਚਰਨ ਧੂੜ ਖ਼ਾਕ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਤਕੀ ਦੀਨ ਮਜ਼੍ਹਬ ਵਾਲੀ ਕਰਨੀ, ਅੰਦਰ ਵੜ ਕੇ ਫੋਲ ਫੁਲਾਈਆ। ਝਗੜਾ ਮੇਟੇ ਕੋਇ ਨਾ ਵਰਨੀ ਬਰਨੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਰੰਗ ਨਾ ਕੋਇ ਰੰਗਾਈਆ। ਨੇਤਰ ਲੋਚਨ ਨੈਣ ਅੱਖ ਖੋਲ੍ਹੇ ਨਾ ਹਰਨੀ ਫਰਨੀ, ਜੋਤ ਨੂਰ ਪ੍ਰਭ ਦਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਤਕੇ ਮਹੱਲ ਮੁਨਾਰੇ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਫੋਲ ਫੁਲਾਈਆ। ਸਤਿ ਧਰਮ ਦੇ ਵੱਜਣ ਨਾ ਮੂਲ ਨਗਾਰੇ, ਨੌਬਤ ਨਾਮ ਨਾ ਕੋਇ ਸ਼ਨਵਾਈਆ। ਚਾਰੋਂ ਕੁੰਟ ਧੂੰਆਂਧਾਰੇ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਜਨ ਭਗਤਾਂ ਪਾਏ ਕੋਇ ਨਾ ਸਾਰੇ, ਸਰਨਗਤ ਵਿਚ ਸਰਨ ਨਾ ਕੋਇ ਰਖਾਈਆ।
੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਮੁਖ ਦਵਾਰੇ ਨੀਂਹ ਰੱਖਣ ਸਮੇਂ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਅੱਸੂ ਤਿੰਨ ਕਹੇ ਸੁਣ ਚੰਦ ਸਿਤਾਰਿਆ, ਸੰਮਤ ਸ਼ਹਿਨਸ਼ਾਹੀ ਛੇ ਧਿਆਨ ਲਗਾਈਆ। ਤਕ ਮੁਹੰਮਦ ਵਾਲਾ ਨਜ਼ਾਰਿਆ, ਨਜ਼ਰ ਆਪਣੀ ਇਕ ਉਠਾਈਆ। ਜਿਸ ਨੇ ਚੌਦਾਂ ਤਬਕ ਵੰਗਾਰਿਆ, ਵੰਗਾਰ ਕੇ ਦਿਤਾ ਸੁਣਾਈਆ। ਇਹ ਹੁਕਮ ਪਰਵਰਦਿਗਾਰਿਆ, ਸ਼ਾਹ ਸੁਲਤਾਨਾਂ ਰਿਹਾ ਦ੍ਰਿੜਾਈਆ। ਚੌਦਾਂ ਸਦ ਮੇਰਾ ਬਲਕਾਰਿਆ, ਬਲ ਇਕੋ ਇਕ ਵਖਾਈਆ। ਫਿਰ ਹੱਥ ਮਸਤਕ ਉਤੇ ਮਾਰਿਆ, ਉਂਗਲਾਂ ਪੰਜ ਤਿੰਨ ਛੁਹਾਈਆ। ਫਿਰ ਉਪਰ ਨੇਤਰ ਲੈਣ ਉਘਾੜਿਆ, ਨੇਤਰ ਨੈਣ ਅੱਖ ਲਈ ਉਠਾਈਆ। ਜਿਸ ਵੇਲੇ ਮਾਤਲੋਕ ਆਵੇ ਧੁਰ ਦਾ ਲਾੜਿਆ, ਲਾੜੀ ਸਭ ਨੂੰ ਲਏ ਬਣਾਈਆ। ਲੇਖਾ ਪੂਰਾ ਕਰ ਸਤਾਰਾਂ ਹਾੜਿਆ, ਹਾੜਾ ਸਭ ਦਾ ਲੇਖੇ ਲਾਈਆ। ਨਾਉਂ ਧਰਾ ਨਰ ਅਵਤਾਰਿਆ, ਨਰ ਨਰਾਇਣ ਫੇਰਾ ਪਾਈਆ। ਜਗਤ ਜਹਾਨ ਹੋਵੇ ਜ਼ਾਹਰਿਆ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਖੇਲ ਕਰੇ ਅਗੰਮ ਅਪਾਰਿਆ, ਨਰ ਨਰਾਇਣ ਆਪਣੀ ਦਇਆ ਕਮਾਈਆ। ਆਪਣਿਆਂ ਮੁਰੀਦਾਂ ਭਗਤਾਂ ਕਰੇ ਉਜਿਆਰਿਆ, ਸਿੱਖਾਂ ਸੰਗ ਨਿਭਾਈਆ। ਸਤਿਜੁਗ ਸਾਚਾ ਕਰ ਵਰਤਾਰਿਆ, ਸਚ ਸਚ ਦਏ ਪਰਗਟਾਈਆ। ਪਰਸਿੱਧ ਕਰ ਗੁਰਮੁਖ ਦਵਾਰਿਆ, ਗੁਰਸਿਖ ਆਪਣੇ ਰੰਗ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰ ਆਵੇ ਹਾਰਿਆ, ਸੰਭਲ ਸਕੇ ਕੋਇ ਨਾ ਰਾਈਆ। ਫੇਰ ਮੁਹੰਮਦ ਨੇ ਆਪਣਾ ਕਾਲਾ ਚੋਲਾ ਪਾੜਿਆ, ਟੁਕੜੇ ਸੱਤ ਦਿਤੇ ਕਰਾਈਆ। ਫੇਰ ਮਸਤਕ ਰੰਗ
ਲਾਵੇ ਗਾੜ੍ਹਿਆ, ਲਾਲ ਦਿਤਾ ਜਣਾਈਆ। ਫੇਰ ਮਹਿੰਦੀ ਲਾ ਕੇ ਦਾੜ੍ਹਿਆ, ਹੱਥਾਂ ਨਾਲ ਛੁਹਾਈਆ। ਫੇਰ ਆਪਣਾ ਅਲਫ਼ੀ ਕਫ਼ਨ ਸਾੜਿਆ, ਆਂਚ ਅੱਗ ਜਲਾਈਆ। ਫੇਰ ਉਪਰ ਕੀਤਾ ਇਸ਼ਾਰਿਆ, ਉਂਗਲਾਂ ਕੰਨਾਂ ਵਿਚ ਪਾਈਆ। ਫੇਰ ਰੋ ਕੇ ਜ਼ਾਰੋ ਜ਼ਾਰਿਆ, ਕੀਤੀ ਹਾਲ ਦੁਹਾਈਆ। ਫੇਰ ਤੱਕਿਆ ਸਮੁੰਦ ਸਾਗਰ ਪਾਣੀ ਖਾਰਿਆ, ਮਿੱਠਾ ਰਸ ਨਾ ਕੋਇ ਚਖਾਈਆ। ਫੇਰ ਆਪਣਾ ਆਪ ਉਭਾਰਿਆ, ਬਲ ਲਿਆ ਪਰਗਟਾਈਆ। ਫੇਰ ਇਕ ਅੱਖ ਮੀਟ ਕੇ ਕਿਹਾ ਮੇਰੇ ਆਸਮਾਂ ਅਸਮਾਨੀ ਤਾਰਿਆ, ਤਾਰ ਸਿਤਾਰ ਵੇਖ ਵਖਾਈਆ। ਫੇਰ ਕਿਹਾ ਚੰਨ ਚੰਨ ਮੇਰੇ ਪਿਆਰਿਆ, ਚੰਨ ਤੇਰੀ ਵਡਿਆਈਆ। ਦੋਹਾਂ ਤਾਲੀ ਵਜਾ ਕੇ ਕਿਹਾ ਮੁਹੰਮਦਾ ਜਿਸ ਵੇਲੇ ਤੁਹਾਡਾ ਮਾਲਕ ਆਇਆ ਵਿਚ ਅਖਾੜਿਆ, ਅਕਲ ਕਲ ਧਾਰੀ ਆਪਣਾ ਫੇਰਾ ਪਾਈਆ। ਲੇਖਾ ਜਾਣੇ ਨਾੜੀ ਨਾੜਿਆ, ਤਨ ਵਜੂਦ ਖੋਜ ਖੁਜਾਈਆ। ਮੈਨੂੰ ਇਉਂ ਦਿਸਦਾ ਉਹਨੇ ਤੇਰਾ ਚੌਦਾਂ ਤਬਕ ਖ਼ੁਸ਼ੀ ਵਿਚ ਉਜਾੜਿਆ, ਮਾਲਕ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਹਿਰਦਾ ਕਰੇ ਠੰਡਾ ਠਾਰਿਆ, ਅਗਨੀ ਤਤ ਬੁਝਾਈਆ। ਤੇਰਾ ਕੀਤਾ ਕੀ ਹੋਵੇ ਖਸਾਰਿਆ, ਘਾਟਾ ਕੀ ਰਖਾਈਆ। ਮੁਹੰਮਦ ਕੀਤਾ ਹਾਲ ਪਾਹਰਿਆ, ਦਰੋਹੀ ਦਰੋਹੀ ਹਾਲ ਜਣਾਈਆ। ਕਿਸ ਬਿਧ ਮੇਰੀ ਉਮਤ ਲੱਗੇ ਚੰਗਿਆੜਿਆ, ਸ਼ੋਲੇ ਉਡਣ ਥਾਉਂ ਥਾਈਂਆ। ਜਗਤ ਜੁਗ ਦੀਆਂ ਉਜਾੜਨ ਵਾੜੀਆਂ ਵਾੜਾ ਰਹਿਣ ਕੋਇ ਨਾ ਪਾਈਆ। ਧੂੰਆਂਧਾਰ ਹੋਣਾ ਉਚ ਪਹਾੜੀਆਂ, ਟਿੱਲੇ ਅਸਗਾਹ ਰੋਵਣ ਮਾਰਨ ਧਾਈਂਆ। ਰੂਪ ਰਹਿਣਾ ਨਹੀਂ ਕਿਸੇ ਧੀ ਭੈਣ ਕਵਾਰੀਆਂ, ਧਰਮ ਦੀ ਧਾਰ ਕਲਮਾ ਹੱਕ ਨਾ ਕੋਇ ਜਣਾਈਆ। ਸੁਹਾਗ ਦੀਆਂ ਸਿਰ ਤੇ ਚੁਕਣੀਆਂ ਨਹੀਂ ਕਿਸੇ ਨੇ ਖਾਰੀਆਂ, ਖ਼ਾਲਸ ਰੰਗ ਨਾ ਕੋਇ ਸਮਝਾਈਆ। ਜਿਸ ਵੇਲੇ ਜਨ ਭਗਤਾਂ ਗੁਰਮੁਖ ਦਵਾਰੇ ਵਾਸਤੇ ਚੁਕਣੀਆਂ ਸਿਰਾਂ ਤੇ ਤਗਾਰੀਆਂ, ਤੇਗ਼ਾਂ ਵਾਲੇ ਉਠਣ ਥਾਉਂ ਥਾਈਂਆ। ਕਲਮਾਂ ਪਰਸਿਧ ਹੋਣੀਆਂ ਪੰਜਾਂ ਲਿਖਾਰੀਆਂ, ਪੰਜਾਂ ਦਰਬਾਰੀਆਂ ਸੰਗ ਮਿਲਾਈਆ। ਪੰਜਾਂ ਪਿਆਰਿਆਂ ਖ਼ੁਸ਼ੀਆਂ ਮਨਾਉਣੀਆਂ ਸਾਰੀਆਂ, ਗ਼ਮੀ ਰਹਿਣ ਕੋਇ ਨਾ ਪਾਈਆ। ਹਰਿ ਸੰਗਤ ਦੇ ਗੁਰਮੁਖਾਂ ਨੇ ਮੁੱਛਾਂ ਹੋਣ ਚਾੜ੍ਹੀਆਂ, ਸੂਰਬੀਰ ਆਪਣਾ ਬਲ ਪਰਗਟਾਈਆ। ਪੁਰਖ ਅਕਾਲ ਖੇਲ ਕਰਨਾ ਆਪਣੀ ਵਾਰੀਆਂ, ਵਾਹਿਦ ਆਪਣਾ ਹੁਕਮ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਉਤੋਂ ਉਡ ਜਾਣੀਆਂ ਇਤਬਾਰੀਆਂ, ਬੇਇਤਬਾਰੀ ਹੋਏ ਲੋਕਾਈਆ। ਜਿਸ ਕਾਰਨ ਦੋ ਦਰਵਾਜ਼ੇ ਤੇ ਛੇ ਲੱਗੀਆਂ ਬਾਰੀਆਂ, ਛੇ ਘਰ ਦਾ ਲੇਖਾ ਦਿਤਾ ਮੁਕਾਈਆ। ਮੁਹੰਮਦ ਜਿਸ ਪ੍ਰਭੂ ਨੇ ਮਿਹਰ ਨਾਲ ਆਪਣੀਆਂ ਸੰਗਤਾਂ ਤਾਰੀਆਂ, ਤਾਰਨਹਾਰ ਦਇਆ ਕਮਾਈਆ। ਉਸ ਦੇ ਪਿਛੇ ਗੁਰ ਅਵਤਾਰ ਪੈਗ਼ੰਬਰ ਫਿਰਨੇ ਵਾਂਗ ਵੰਗਾਰੀਆਂ, ਦੋ ਜਹਾਨਾਂ ਥਾਉਂ ਥਾਈਂਆ। ਗੁਰਮੁਖਾਂ ਖ਼ੁਸ਼ੀਆਂ ਵਿਚ ਮਾਰਨੀਆਂ ਕੁਦਾੜੀਆਂ, ਭੱਜਣ ਵਾਹੋ ਦਾਹੀਆ। ਹੰਕਾਰੀਆਂ ਦੀਆਂ ਭੰਨ ਦੇਣੀਆਂ ਚਬਾੜੀਆਂ, ਡੰਡਾ ਸ਼ਬਦ ਵਾਲਾ ਉਠਾਈਆ। ਮੁਹੰਮਦ ਤੱਕਿਆ ਕੀ ਹਾਲ ਹੋਣਾ ਖ਼ਾਵੰਦ ਤੇ ਲਾੜੀਆਂ, ਜ਼ਨੋ ਮਰਦ ਸਰਬ ਕੁਰਲਾਈਆ। ਕਿਸੇ ਨੇ ਖਾਣੀਆਂ ਨਹੀਂ ਮੁਖ ਪਾਨ ਸੁਪਾਰੀਆਂ, ਖੂੰਖਾਰ ਹੋਏ ਲੋਕਾਈਆ। ਕਿਉਂ ਪੁਰਖ ਅਕਾਲ ਨੇ ਚਾਰ ਜੁਗ ਦੀਆਂ ਪੇਸ਼ੀਨਗੋਈਆਂ ਉਚਾਰੀਆਂ, ਅੱਖਰ ਅੱਖਰ ਫੋਲ ਫੁਲਾਈਆ। ਗ੍ਰੰਥ ਰੱਖੇ ਨਹੀਂ ਰਹਿਣੇ ਵਿਚ ਅਲਮਾਰੀਆਂ, ਪਰਗਟ ਆਪਣਾ ਨਾਉਂ ਕਰਾਈਆ। ਜਨ ਭਗਤਾਂ ਬਖ਼ਸ਼ ਕੇ ਨਾਮ ਖ਼ੁਮਾਰੀਆਂ, ਖ਼ਿਮਾ ਵਿਚ ਆਪਣਾ ਰੰਗ ਰੰਗਾਈਆ। ਦੀਨ ਦੁਨੀ ਰੋਵੇ ਬੇਸ਼ੁਮਾਰੀਆਂ, ਸ਼ਮਾਂ ਨੂਰ ਨਾ ਕੋਇ ਰੁਸ਼ਨਾਈਆ। ਹੁਣ ਗੁਰਮੁਖ ਦਾ ਜਨਮ ਨਹੀਂ ਘਰ ਚਮਿਆਰੀਆਂ, ਗੁਰਸਿਖ ਦਾ ਬੇਟਾ ਗੁਰਮੁਖ ਨਜ਼ਰੀ ਆਈਆ। ਜਿਨ੍ਹ ਆਪਣੀਆਂ ਆਸਾਂ ਸ਼ਬਦ ਗੋਬਿੰਦ ਉਤੋਂ ਵਾਰੀਆਂ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ। ਮੁਹੰਮਦਾ ਤੇਰੀਆਂ ਧਾਰਾਂ ਅੰਤਮ ਹਾਰੀਆਂ, ਜਿੱਤ ਨਜ਼ਰ ਕੋਇ ਨਾ ਆਈਆ। ਮੁਹੰਮਦ ਕਹੇ ਮੇਰੀ ਤੋਬਾ ਮੈਂ ਸੁੱਟ ਦਿਤੀਆਂ ਹੱਥੋਂ ਛੁਰੀ ਕਟਾਰੀਆਂ, ਜ਼ਿਬਹ ਕਰ ਨਾ ਕੋਇ ਵਖਾਈਆ। ਅੰਦਰ ਰਹਿਣੀਆਂ ਨਹੀਂ ਗ਼ਦਾਰੀਆਂ, ਗਦਾਗਰ ਹੋਏ ਜਗਤ ਲੋਕਾਈਆ। ਮਾਣ ਰਹਿਣਾ ਨਹੀਂ ਕਿਸੇ
ਅਟਾਰੀਆਂ, ਮਹੱਲ ਅਟੱਲ ਨਾ ਕੋਇ ਜਣਾਈਆ। ਕਿਉਂ ਗੁਰਮੁਖ ਦਵਾਰੇ ਨੌਆਂ ਮਿਸਤਰੀਆਂ ਨੇ ਕਰਨੀਆਂ ਉਸਾਰੀਆਂ, ਨੌਂ ਦਰ ਦਾ ਲੇਖਾ ਰਹੇ ਨਾ ਰਾਈਆ। ਨੌਵੇਂ ਮਿਸਤਰੀ ਇਕ ਇਕ ਵਾਰ ਹੱਥ ਲਾਉ ਇੱਟ ਰੱਖੋ ਲਹਿੰਦੀ ਦਿਸ਼ਾ ਸਾਰੀ ਸੰਗਤ ਮੁਖੋਂ ਬੋਲੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਜ ਪੰਜ ਜੈਕਾਰੀਆਂ, ਜੈ ਜੈਕਾਰ ਕਰੇ ਸਰਬ ਲੋਕਾਈਆ। ਗੁਰਮੁਖ ਦਵਾਰੇ ਸੇਵਾ ਕਰਨਗੀਆਂ ਸੰਗਤਾਂ ਸਾਰੀਆਂ, ਇਕੱਲਾ ਹੱਕ ਨਾ ਕੋਇ ਰਖਾਈਆ। ਅੱਗੇ ਮਾਣ ਰਹਿਣਾ ਨਹੀਂ ਕਿਸੇ ਪੁਜਾਰੀਆਂ, ਪੂਜਾ ਧਾਨ ਕੋਇ ਨਾ ਖਾਈਆ। ਏਥੇ ਆਉਣਾ ਨਹੀਂ ਕਿਸੇ ਜਗਤ ਜੁਆਰੀਆਂ, ਠੱਗ ਰਹਿਣ ਕੋਇ ਨਾ ਪਾਈਆ। ਇਸ ਦੇ ਪਿਛੋਂ ਫੇਰ ਸਮਾਧਾਂ ਦੀਆਂ ਲੱਗਣੀਆਂ ਉਸਾਰੀਆਂ, ਹੁਕਮ ਧੁਰ ਦਾ ਇਕ ਜਣਾਈਆ। ਵਿਆਧਾਂ ਦੀਆਂ ਮਿਟਣ ਬੀਮਾਰੀਆਂ, ਕੂੜੀ ਕਿਰਿਆ ਰੋਗ ਗੁਆਈਆ। ਜਿਸ ਦੀ ਸੇਵਾ ਕਰਨ ਪੁਰਖ ਨਾਰੀਆਂ, ਨਰ ਨਰਾਇਣ ਰੰਗ ਰੰਗਾਈਆ। ਸਾਰੀ ਹਰਿ ਸੰਗਤ ਇਕ ਇਕ ਉਂਗਲੀ ਇੱਟ ਉਤੇ ਰੱਖਣ ਵਾਰੋ ਵਾਰੀਆ, ਉਂਗਲੀ ਖ਼ੁਸ਼ੀਆਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਗਿਆਨੀ ਗੁਰਮੁਖ ਸਿੰਘ ਦੇ ਘਰ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਤਿੰਨ ਅੱਸੂ ਕਹੇ ਮੁਹੰਮਦ ਸੱਯਦਾ ਕੀਤਾ ਲਹਿੰਦਿਉਂ ਚੜ੍ਹਦਾ, ਚੜ੍ਹਦੀ ਦਿਸ਼ਾ ਧਿਆਨ ਲਗਾਈਆ। ਨਜ਼ਾਰਾ ਤੱਕਿਆ ਗੁਰਮੁਖ ਘਰ ਦਾ, ਗ੍ਰਹਿ ਮੰਦਰ ਵੇਖ ਵਖਾਈਆ। ਜਿਥੇ ਖੇਲ ਅਗੰਮੀ ਹਰਿ ਦਾ, ਪਰਵਰਦਿਗਾਰ ਰਿਹਾ ਕਰਾਈਆ। ਭਗਤ ਸੁਹੇਲਾ ਰੂਪ ਅਗੰਮਾ ਧਰਦਾ, ਧਰਨੀ ਧਰਤ ਧਵਲ ਹੋਏ ਰੁਸ਼ਨਾਈਆ। ਸਭ ਦੀ ਆਸਾ ਮਨਸਾ ਪੂਰੀ ਕਰਦਾ, ਪੂਰਬ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਮੁਹੰਮਦ ਕਹੇ ਮੇਰੀ ਸਚ ਸਚ ਤਕਬੀਰ, ਤਕਵਾ ਇਕ ਰਖਾਈਆ। ਪਰਵਰਦਿਗਾਰ ਕੀ ਕਰੇ ਤਦਬੀਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਬਹੁੜੀ ਮੇਰੀ ਸ਼ਰਅ ਦੇ ਤੋੜਨ ਲੱਗਾ ਜ਼ੰਜੀਰ, ਚੌਦਾਂ ਤਬਕ ਖੋਜ ਖੁਜਾਈਆ। ਮੇਰੀ ਮੰਜ਼ਲ ਹੋਈ ਅਖ਼ੀਰ, ਆਖ਼ਰ ਰੋ ਕੇ ਦਿਆਂ ਸੁਣਾਈਆ। ਸ਼ਰਅ ਦਾ ਰਿਹਾ ਨਾ ਕੋਈ ਫ਼ਕੀਰ, ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਦੁਹਾਈ ਤੋਬਾ ਗੁਰਮੁਖ ਦਵਾਰਾ ਹੋਇਆ ਤਾਮੀਰ, ਤਾਮੀਲ ਸਭ ਤੋਂ ਲਈ ਕਰਾਈਆ। ਮੇਰੇ ਨੇਤਰ ਵਗੇ ਨੀਰ, ਨੈਣ ਛਹਿਬਰ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੇਰੀ ਅੰਤ ਅਖ਼ੀਰ ਸਲਾਮ, ਅਲੈਕਮ ਇਕ ਜਣਾਈਆ। ਮੇਰਾ ਕਲਮਾ ਧੁਰ ਕਲਾਮ, ਕਾਇਨਾਤ ਦੀ ਕਰੇ ਬੇਵਫ਼ਾਈਆ। ਨਾਤਾ ਤੁਟਣ ਲੱਗਾ ਨਾਲੋਂ ਅਵਾਮ, ਆਮ ਦਾ ਲੇਖਾ ਰਹੇ ਨਾ ਰਾਈਆ। ਮੇਰਾ ਰਹੇ ਨਾ ਕੋਇ ਗ਼ੁਲਾਮ, ਬੰਧਨ ਬੰਧ ਨਾ ਕੋਇ ਖੁਲ੍ਹਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਪਰਵਰਦਿਗਾਰ ਨੂਰ ਇਲਾਹੀਆ। ਮੇਰਾ ਵਿਗੜਨ ਲੱਗਾ ਨਿਜ਼ਾਮ, ਇੰਤਜ਼ਾਮ ਨਾ ਕੋਇ ਰਖਾਈਆ। ਚਾਰੋਂ ਕੁੰਟ ਹੋਈ ਅੰਧੇਰੀ ਸ਼ਾਮ, ਤਾਰਾ ਚੰਦ ਦਏ ਗਵਾਹੀਆ। ਮੇਰਾ ਸਦਮੇ ਵਿਚ ਅੰਤਰ ਹੋਇਆ ਹੈਰਾਨ, ਹੈਰਾਨੀ ਮੇਰੇ ਉਤੇ ਆਈਆ। ਅਗਲਾ ਖੇਲ ਸ੍ਰੀ ਭਗਵਾਨ, ਭਗਵਨ ਆਪਣੇ ਵਿਚ ਛੁਪਾਈਆ। ਮੁਹੰਮਦ ਕਹੇ ਗੁਰਮੁਖ ਦਵਾਰੇ ਵੱਲ ਮੇਰਾ ਸੰਦੇਸ਼ਾ ਇਕ ਪੈਗ਼ਾਮ, ਪੀਰ ਪੀਰਾਂ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਡ ਅਮਾਮ, ਅਮਾਮ ਅਮਾਮਾ ਨੌਜਵਾਨਾ, ਮਰਦ ਮਰਦਾਨਾ ਸ਼ਾਹ ਸੁਲਤਾਨਾ, ਆਪਣਾ ਹੁਕਮ ਹਿਕਮਤ ਨਾਲ ਵਰਤਾਈਆ।