੩ ਚੇਤ ਸ਼ਹਿਨਸ਼ਾਹੀ ਸੰਮਤ ੭ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਤਿੰਨ ਚੇਤ ਕਹੇ ਸੋਹਿਆ ਦਵਾਰਾ ਗੁਰਮੁਖ, ਸਤਿਗੁਰ ਸ਼ਬਦ ਸ਼ਬਦ ਸੁਹਾਈਆ। ਅਵਤਾਰ ਪੈਗ਼ੰਬਰ ਤਕੋ ਸਨਮੁਖ, ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਜਨ ਭਗਤੋ ਤੁਹਾਡਾ ਜਨਮ ਕਰਮ ਰਹੇ ਕੋਇ ਨਾ ਦੁੱਖ, ਦੁਖੜਾ ਦੂਰ ਕਰਾਈਆ। ਤੁਸੀਂ ਸਤਿਗੁਰ ਦੀ ਜਨਮੇ ਵਿਚੋਂ ਕੁੱਖ, ਨਾਤਾ ਤੁੱਟਿਆ ਜੰਮਣ ਵਾਲੀ ਮਾਈਆ। ਆਤਮ ਪਰਮਾਤਮ ਮਾਨਣਾ ਸਚ ਦਵਾਰੇ ਸੁਖ, ਸੂਖਮ ਆਪਣਾ ਰੰਗ ਰੰਗਾਈਆ। ਧੁਰ ਦੇ ਬੱਚਿਉ ਧਰਮ ਦੀ ਧਾਰ ਜਾਣਾ ਉਠ, ਸੋਇਆ ਰਹਿਣ ਕੋਇ ਨਾ ਪਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਰਿਹਾ ਕਰਾਈਆ। ਗੁਰਮੁਖੋ ਗੁਰਮੁਖ ਦਵਾਰੇ ਤੁਹਾਡੀ ਮੌਲੇ ਰੁੱਤ, ਰੁਤੜੀ ਤੁਹਾਡੀ ਆਪ ਮਹਿਕਾਈਆ। ਤੁਸੀਂ ਸਾਰੇ ਉਸ ਪ੍ਰਭੂ ਦੇ ਸੁਤ , ਜੋ ਆਦਿ ਜੁਗਾਦੀ ਪਿਤਾ ਮਾਈਆ। ਤੁਹਾਡਾ ਭਾਗ ਨਾ ਜਾਏ ਨਿਖੁੱਟ, ਜਨਮ ਕਰਮ ਦਾ ਡੇਰਾ ਢਾਹੀਆ। ਆਤਮ ਧਾਰ ਨਾ ਜਾਵੇ ਟੁੱਟ, ਟੁੱਟਿਆਂ ਲਏ ਜੁੜਾਈਆ। ਚੁਰਾਸੀ ਗੇੜਾ ਜਾਏ ਛੁਟ, ਅੱਗੇ ਦੇਵੇ ਨਾ ਕੋਇ ਸਜ਼ਾਈਆ। ਵੇਖੋ ਰਵਦਾਸ ਹੁੰਦਾ ਖ਼ੁਸ਼, ਖ਼ੁਸ਼ੀਆਂ ਹਾਲ ਸੁਣਾਈਆ। ਪੁਰਖ ਅਕਾਲ ਨੂੰ ਰਿਹਾ ਪੁਛ, ਸਹਿਜ ਸਹਿਜ ਮੰਗ ਮੰਗਾਈਆ। ਪ੍ਰਭੂ ਵੇਖ ਕਲਜੁਗ ਮਚਾਈ ਲੁੱਟ, ਲੁਟੇਰਾ ਬਣਿਆ ਥਾਉਂ ਥਾਈਂਆ। ਅੰਮ੍ਰਿਤ ਮਿਲੇ ਕਿਸੇ ਨਾ ਘੁੱਟ, ਅਠ ਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਮੇਰੇ ਦੀਨ ਦਿਆਲ ਮੈਂ ਜੇਹੜੇ ਤੇਰੀ ਯਾਦ ਵਿਚ ਪੁਰਾਣੇ ਟੁੱਟੇ ਗੰਢੇ ਜੁੱਤ, ਪੁਰਾਣਾ ਜੂਤਾ ਦਏ ਗਵਾਹੀਆ। ਚਮਿਆਰ ਦੀ ਆਰ ਰਹੀ ਨਾ ਛੁਪ, ਸਭ ਨੂੰ ਨਜ਼ਰੀ ਆਈਆ। ਇਹਨਾਂ ਵਿਚੋਂ ਬਹੁਤੇ ਜੇਹੜੇ ਗੰਗਾ ਜਾਂਦੇ ਮੇਰੇ ਕੋਲ ਗਏ ਰੁਕ, ਗੰਢ ਪੁਆ ਕੇ ਬਣੇ ਪਾਂਧੀ ਰਾਹੀਆ। ਮੈਂ ਸੰਦੇਸ਼ਾ ਦੇਂਦਾ ਰਿਹਾ ਓ ਗੁਰਮੁਖੋ ਗਾਉਣੀ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫੇਰ ਤੁਹਾਡਾ ਪੈਂਡਾ ਜਾਏ ਮੁਕ, ਅੱਗੇ ਪੰਧ ਨਾ ਕੋਇ ਵਖਾਈਆ। ਤੁਸਾਂ ਤੱਟ ਕਿਨਾਰੇ ਜਾ ਕੇ ਪਾਉਣੀ ਨਹੀਂ ਲੁੱਟ, ਲੁਟੇਰਾ ਰੂਪ ਨਾ ਕੋਇ ਵਖਾਈਆ। ਨਾਲੇ ਹੱਸ ਕੇ ਕਹਿ ਦੇਂਦਾ ਉਹ ਵੇਖੋ ਭਗਵਾਨ ਮੇਰਾ ਖੁਸ਼, ਮੇਰੀ ਰੰਬੀ ਨਾਲ ਤੁਹਾਡੀ ਟੁੱਟਿਆਂ ਦੀ ਗੰਢ ਪਵਾਈਆ। ਆਰ ਕਦੇ ਨਾ ਜਾਵੇ ਰੁਕ, ਆਰ ਪਾਰ ਵਿੰਨ੍ਹ ਕੇ ਤੁਹਾਨੂੰ ਪ੍ਰਭ ਦਾ ਚਿੰਨ੍ਹ ਵਖਾਈਆ। ਇਹ ਟੁੱਟਾ ਜੂਤਾ ਕਹੇ ਮੈਂ ਚਮਾਰ ਦੇ ਸਾਥੀ ਸਾਰੇ ਲਿਆਂਦੇ ਖਿੱਚ, ਗੁਰਮੁਖ ਦੇ ਦਵਾਰੇ ਦਿਤੇ ਬਹਾਈਆ। ਜਿਹੋ ਜਿਹਾ ਚਮਿਆਰ ਗ਼ਰੀਬ ਉਸ ਨੇ ਪੁੱਠੀ ਮੰਜੀ ਉਤੇ ਭਗਵਾਨ ਬਹਾ ਲਿਆ ਆਪ ਹੋ ਗਿਆ ਚੁੱਪ, ਮੁਖੋਂ ਬਚਨ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜੁੱਤੀ ਕਹੇ ਭਗਤੋ ਮੈਂ ਚਲਦੀ ਚਲਦੀ ਗਈ ਘਸ, ਪੁਰਾਣੀ ਹੋ ਕੇ ਆਪਣਾ ਆਪ ਤੁੜਾਈਆ। ਤੀਰਥ ਤੱਟਾਂ ਫਿਰੀ ਪੈਂਡਾ ਮੁਕਾਇਆ ਨੱਸ ਨੱਸ, ਭੱਜੀ ਵਾਹੋ ਦਾਹੀਆ। ਜੰਗਲਾਂ ਜੂਹਾ ਆਸਣ ਬੈਠੀ ਘੱਤ, ਟਿਲਿਆਂ ਡੇਰੇ ਲਾਈਆ। ਅਗਨੀ ਨਾਲ ਸੁਕਾਈ ਰੱਤ, ਜਲਧਾਰਾ ਨਾਲ ਠਰਾਈਆ। ਧੀਰਜ ਰੱਖਿਆ ਜਤ, ਸੰਤੋਖ ਵਿਚ ਸਮਾਈਆ। ਹੋਕਾ ਦਿਤਾ ਜਗਤ ਜਗਿਆਸੂਓ ਕੋਈ ਮਿਲਾ ਦਿਉ ਮੇਰਾ ਪਰਮੇਸ਼ਵਰ ਪਤਿ, ਜੋ ਵਿਛੜੀ ਆਪਣੇ ਨਾਲ ਜੁੜਾਈਆ। ਮੇਰਾ ਪੂਰਾ ਕਰ ਦੇ ਹੱਕ, ਹਕੀਕਤ ਰਹੇ ਨਾ ਰਾਈਆ। ਟੁੱਟੀ ਜੁੱਤੀ ਕਹੇ ਰਵਦਾਸ ਖ਼ੁਸ਼ੀ ਨਾਲ ਕਹਿੰਦਾ ਮੈਨੂੰ ਆਪਣੀ ਵੇਖੋ ਅੰਦਰ ਅੱਖ, ਬਿਨ ਅੱਖਾਂ ਅੱਖ ਉਠਾਈਆ। ਨਾਲੇ ਜ਼ੋਰ ਨਾਲ ਆਰ ਦੇਂਦਾ ਧੱਕ, ਤਲੀ ਨਾਲ ਦਬਾਈਆ। ਫੇਰ ਖ਼ੁਸ਼ੀ ਨਾਲ ਪਵੇ ਹੱਸ, ਆਓ ਜੁੱਤੇ ਗੰਢਾਉਣ ਵਾਲਿਓ ਤੁਹਾਨੂੰ ਦੱਸਾਂ ਸਚ, ਸਚ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਟੁੱਟੀ ਜੁੱਤੀ ਕਹੇ ਇਕ ਦਿਨ ਰਵਦਾਸ ਨੇ ਆਰ ਦੱਬੀ, ਦੱਬ ਕੇ ਦਿਤੀ ਹਿਲਾਈਆ। ਉਸ ਨੂੰ ਨੂਰ ਨਜ਼ਰ ਆਇਆ ਰੱਬੀ, ਅਲਾਹੀ ਬੇਪਰਵਾਹੀਆ। ਓਸ ਆਪਣੀ
ਆਸਾ ਸੱਦੀ, ਸੱਦ ਕੇ ਦਿਤਾ ਸੁਣਾਈਆ। ਨਾਲੇ ਵੇਖਿਆ ਪ੍ਰਭੂ ਦਾ ਖੇਲ ਅਵਤਾਰ ਪੈਗ਼ੰਬਰ ਗੁਰੂਆਂ ਦੀ ਚਲਾਉਂਦਾ ਗੱਦੀ, ਸ਼ਹਿਨਸ਼ਾਹ ਹੋ ਕੇ ਆਪਣਾ ਆਪ ਛੁਪਾਈਆ। ਭਗਤਾਂ ਦਾ ਵੇਲਾ ਆਉਂਦਾ ਕਦੀ, ਆਪਣਿਆਂ ਕਦਮਾਂ ਉਤੇ ਝੁਕ ਕੇ ਤਾਲੀ ਦਿਤੀ ਵਜਾਈਆ। ਜਾਂ ਤੱਕਿਆ ਤੇ ਵੇਖੀ ਚੌਧਵੀਂ ਸਦੀ, ਸਦਮੇ ਭਰੀ ਲੋਕਾਈਆ। ਫੇਰ ਤੱਕਿਆ ਅਗਿਆਨ ਦੀ ਅੰਧੇਰੀ ਵਗੀ, ਸਤਿ ਧਰਮ ਗਈ ਉਡਾਈਆ। ਪੰਚ ਸ਼ਬਦ ਦੀ ਧੁੰਨ ਕਿਸੇ ਅੰਦਰ ਨਾ ਦਿਸੇ ਵੱਜੀ, ਅਨਾਦੀ ਨਾਦ ਨਾ ਕੋਇ ਸੁਣਾਈਆ। ਫੇਰ ਧਿਆਨ ਮਾਰਿਆ ਪ੍ਰਭ ਦੀ ਕਿਰਪਾ ਨਾਲ ਜਨ ਭਗਤਾਂ ਦੀ ਜੋਤ ਹੋਣੀ ਜਗੀ, ਪੰਜਾਂ ਤਤਾਂ ਦਾ ਮਾਲਕ ਪੰਜ ਦਾਨ ਸ਼ਮਾਂ ਕਰੇ ਰੁਸ਼ਨਾਈਆ। ਉਸ ਵੇਲੇ ਇਕ ਸਭਾ ਲੱਗਣੀ ਵੱਡੀ, ਹਰਿ ਵੱਡਾ ਦਏ ਵਡਿਆਈਆ। ਰਵਦਾਸ ਨੇ ਕਿਹਾ ਭਗਤਾਂ ਦੀ ਮੈਲ ਪੰਜਾਂ ਧੋਬੀਆਂ ਗਠੜੀ ਹੋਣੀ ਬੱਧੀ, ਭਾਰ ਮੋਢਿਆਂ ਉਤੇ ਟਿਕਾਈਆ। ਜਗਤ ਦੀ ਧਾਰ ਹੋਣੀ ਬਦੀ, ਪੰਜ ਪੰਜਾਂ ਤਤਾਂ ਵਿਚ ਸਮਾਈਆ। ਪੰਜਾਂ ਬੋਦੀ ਖੁਲ੍ਹੀ ਹੋਣੀ ਛੱਡੀ, ਆਪਣਾ ਵੇਸ ਵਟਾਈਆ। ਪੰਜ ਬੁੱਲ ਬੈਠੇ ਹੋਣ ਰੰਗੀ, ਆਪਣਾ ਰੰਗ ਚੜ੍ਹਾਈਆ। ਪੰਜ ਵਿੰਗਿਆਂ ਟੇਡਿਆਂ ਡੰਡਿਆਂ ਵਾਲੇ ਸਭ ਨੂੰ ਦੇਣ ਦੰਡੀ, ਕਲਜੁਗ ਦਾ ਡਿੰਗਾ ਟੇਢਾ ਰਸਤਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਆਰ ਕਹੇ ਓ ਮੈਨੂੰ ਸਾਰੇ ਕਹਿੰਦੇ ਆਰ, ਜੁਗ ਜੁਗ ਸਿਫ਼ਤ ਸਾਲਾਹੀਆ। ਪਰ ਗੁਰਮੁਖੋ ਯਾਦ ਰਖ਼ਿਉ ਮੈਂ ਜਦੋਂ ਹੋਵਾਂ ਤੇ ਹੋਵਾਂ ਆਰ ਪਾਰ, ਤੇ ਨਵੇਂ ਪੁਰਾਣੇ ਵਿੰਨ੍ਹ ਕੇ ਦਿਆਂ ਵਖਾਈਆ। ਮੈਂ ਟੁੱਟੇ ਗੰਢਾਂ ਤੇ ਵਿਗੜੇ ਦਿਆਂ ਸਵਾਰ, ਆਪਣਾ ਸਵਾਰਥ ਨਾ ਕੋਇ ਰਖਾਈਆ। ਮੈਨੂੰ ਇਕ ਦਿਨ ਹੱਸ ਕੇ ਕਿਹਾ ਰਵਦਾਸ ਚਮਾਰ, ਮੁੱਠ ਵੱਲੋਂ ਚੁੰਮ ਕੇ ਖ਼ੁਸ਼ੀ ਨਾਲ ਹਸਾਈਆ। ਨਾਲੇ ਚਪੇੜ ਮਾਰੀ ਨਾਲੇ ਕਿਹਾ ਕਮਲੀਏ ਕਦੇ ਬਣ ਨਾ ਜਾਵੀਂ ਗ਼ੱਦਾਰ, ਆਪਣੀ ਮਨਸਾ ਨਾ ਲਈਂ ਬਦਲਾਈਆ। ਕਿਉਂ ਕਲਜੁਗ ਦਾ ਸਮਾਂ ਆਉਣਾ ਚਾਰੋਂ ਕੁੰਟ ਹੋਣਾ ਅੰਧਿਆਰ, ਸਚ ਦਾ ਚੰਦ ਨਾ ਕੋਇ ਚਮਕਾਈਆ। ਗੁਰੂ ਚੇਲਾ ਨਹੀਂ ਰਹਿਣੇ ਯਾਰ, ਮੁਰੀਦ ਮੁਰਸ਼ਦ ਨਾ ਸੰਗ ਨਿਭਾਈਆ। ਸਚ ਦੀ ਸਚ ਨਹੀਂ ਰਹਿਣੀ ਗੁਫ਼ਤਾਰ, ਸਤਿ ਨਾਲ ਸਤਿ ਨਾ ਕੋਇ ਰਖਾਈਆ। ਝਗੜਾ ਪੈ ਜਾਣਾ ਪੁਰਖ ਤੇ ਨਾਰ, ਘਰ ਘਰ ਹੋਵੇ ਲੜਾਈਆ। ਧਰਮ ਰਹਿਣਾ ਨਹੀਂ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ, ਅੱਠ ਸੱਠ ਅੰਮ੍ਰਿਤ ਰਸ ਨਾ ਕੋਇ ਭਰਾਈਆ। ਜਗਤ ਜਹਾਨ ਕਰੇ ਵਿਭਚਾਰ, ਭੈਣ ਭਾਈਆ ਅੱਖ ਬਦਲਾਈਆ। ਉਸ ਵੇਲੇ ਫੇਰ ਖੇਲ ਹੋਣਾ ਅਪਰ ਅਪਾਰ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਇਕ ਸਤਿਗੁਰ ਸ਼ਬਦ ਸ਼ਬਦ ਹੋਣਾ ਸਿਕਦਾਰ, ਸਿਰ ਸਿਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਰਵਦਾਸ ਕਿਹਾ ਮੋਹੇ ਬਚਨ ਨਾ ਭੂਲਾ, ਅਭੂਲੋ ਦਿਆਂ ਦ੍ਰਿੜਾਈਆ। ਤੀਨਾ ਜ਼ਮੋ ਜ਼ਖ਼ਤੇ ਜ਼ਬੀਂ ਕਾਜ਼ੀਨਾ ਕਮਾਲੋ ਕਾਸੇ ਨਾਜ਼ਾਈਆ। ਆਰੇ ਉਸ ਵੇਲੇ ਬਦਲਣਾ ਸਭ ਅਸੂਲੋ, ਅਸਲ ਅਸਲ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਰਵਦਾਸ ਕਿਹਾ ਆਰੇ ਰਹੀਂ ਨਾ ਸੋਤੀ, ਸੁਤਿਆਂ ਦੇਣਾ ਜਗਾਈਆ। ਜਗਤ ਜਹਾਨ ਹੋਣਾ ਲੰਗੜਾ ਲੂਲ੍ਹਾ ਕੂੜ ਦੀ ਬੰਨ੍ਹਣੀ ਤੇੜ ਲੰਗੋਟੀ, ਲੰਗੋਟਿਆਂ ਵਾਲੇ ਦੇਣ ਗਵਾਹੀਆ। ਉਸ ਵੇਲੇ ਆਵੇ ਰਵਦਾਸ ਚਮਿਆਰ ਦੇ ਗ੍ਰਹਿ ਦਵਾਰੇ, ਗੁਰਮੁਖ ਰੂਪ ਹੋਏ ਸੰਸਾਰੇ, ਪ੍ਰਭੂ ਦੇ ਭਗਤ ਇਕੱਠੇ ਹੋਣ ਦੁਲਾਰੇ, ਜਿਨ੍ਹਾ ਦਾ ਦੂਲ੍ਹਾ ਇਕੋ ਨਜ਼ਰੀ ਆਈਆ। ਪੁਰਾਣੇ ਜੁਤਿਆਂ ਵਾਂਗ ਪੁਰਾਣੇ ਜਨਮ ਕਰਮ ਸਾਰਿਆਂ ਦੀ ਪਾਵੇ ਸਾਰੇ, ਮਹਾਂਸਾਰਥੀ ਆਪ ਦਇਆ ਕਮਾਈਆ। ਨਿਰਗੁਣ ਜੋਤ ਨਿਰਵੈਰ ਕਰ ਅਕਾਰੇ, ਨਿਰਾਕਾਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਆਰ ਕਹੇ ਰਵਦਾਸਾ ਮੈਨੂੰ ਫੇਰ ਲਿਆਵੀਂ ਨਾ
ਉਤੇ ਗੰਗਾ, ਗੰਗਾ ਦੀ ਲੋੜ ਰਹੇ ਨਾ ਰਾਈਆ। ਮੈਂ ਇਕੋ ਵਸਤ ਪ੍ਰੇਮ ਦੀ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭੂ ਤੋਂ ਵਰ ਮੰਗ ਲੈ ਅੱਗੇ ਵਾਸਤੇ ਤੇਰਿਆਂ ਭਗਤਾਂ ਦਾ ਪੈਰ ਹੋਵੇ ਕਦੇ ਨਾ ਨੰਗਾ, ਪ੍ਰਭੂ ਤੂੰ ਭਗਵਾਨ ਹੋ ਕੇ ਮਿਹਰਵਾਨ ਹੋ ਕੇ ਜਨ ਭਗਤ ਦਵਾਰੇ ਨੰਗੀਂ ਪੈਰੀਂ ਭੱਜੀਂ ਚਾਈਂ ਚਾਈਂਆ। ਉਸ ਵੇਲੇ ਤੇਰੀ ਨਿਸ਼ਾਨੀ ਸਾਹਿਬ ਸੁਲਤਾਨੀ ਧਰਮ ਦੀ ਧਾਰ ਕਹੇ ਰਵਦਾਸ ਦੀ ਆਰ ਹੋਵੇ ਹੱਥ ਸਤਰੰਗਾ, ਰੰਗਤ ਸਭ ਦੀ ਦੇਣੀ ਬਦਲਾਈਆ। ਪ੍ਰੇਮੀ ਪ੍ਰੀਤਮ ਹੋ ਕੇ ਪੁਰਖ ਅਕਾਲ ਦੇਣਾ ਸੰਗਾ, ਸਗਲਾ ਸੰਗ ਰਖਾਈਆ। ਖਾ ਕੇ ਭਗਤਾਂ ਦੇ ਘਰ ਘਰ ਦਾ ਸੁੱਕਾ ਮੰਡਾ, ਰਵਦਾਸ ਦਾ ਪਿਛਲਾ ਲੇਖਾ ਪੂਰਾ ਦੇਣਾ ਕਰਾਈਆ। ਯਾਦ ਕਰ ਲੈ ਜਿਸ ਤਰਾਂ ਭਗਤਾਂ ਨੂੰ ਖਵਾਂਦਾ ਰਿਹੋਂ ਕੱਚਾ ਗੰਢਾ, ਉਸ ਤਰ੍ਹਾਂ ਤੈਨੂੰ ਵੀ ਖਾਣਾ ਪਏ ਥਾਉਂ ਥਾਈਂਆ। ਜਵਾਂ ਦੀ ਰੋਟੀ ਨਾਲ ਦੇਵੇ ਕੋਈ ਨਾ ਪਾਣੀ ਠੰਡਾ, ਕੋਸਾ ਕਰਕੇ ਅੱਗੇ ਦੇਣਾ ਟਿਕਾਈਆ। ਜਨ ਭਗਤੋ ਇਹ ਕੋਈ ਖੇਲ ਨਹੀਂ ਅਚੰਭਾ, ਹੈਰਾਨੀ ਵਿਚ ਹੈਰਾਨੀ ਨਾ ਕੋਇ ਪਰਗਟਾਈਆ। ਜੇ ਪ੍ਰਭੂ ਨਾਲ ਐਂ ਨਾ ਕਰੋਗੇ ਫੇਰ ਏਸ ਕਲਜੁਗ ਦਾ ਪੈਂਡਾ ਨਹੀਂ ਮੇਟਣਾ ਲੰਬਾ, ਛੇਤੀ ਛੇਤੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਵਦਾਸ ਕਹੇ ਇਕ ਦਿਨ ਅੰਤਰ ਅੰਤਰ ਆਈ ਵਿਚਾਰੀ, ਅੰਤਰ ਅੰਤਰ ਧਿਆਨ ਲਗਾਈਆ। ਮੈਂ ਪ੍ਰੇਮ ਵਿਚ ਪੁਛਿਆ ਪ੍ਰਭੂ ਤੂੰ ਪੁਰਖ ਕਿ ਨਾਰੀ, ਜਿਹੜਾ ਤੇਰਾ ਸੋਹਣਾ ਰੂਪ ਉਹੋ ਮੈਨੂੰ ਦੇ ਵਖਾਈਆ। ਤੂੰ ਸ਼ਬਦ ਸਤਿਗੁਰ ਕਿ ਸ਼ਬਦ ਦਾ ਲਿਖਾਰੀ, ਪੜਦਾ ਦੇਣਾ ਉਠਾਈਆ। ਪੁਰਖ ਅਕਾਲ ਹੱਸ ਕੇ ਕਿਹਾ ਰਵਦਾਸ ਵੇਖ ਨੈਣ ਉਘਾੜੀ, ਇਸ਼ਾਰੇ ਨਾਲ ਸਮਝਾਈਆ। ਮੇਰਾ ਸਤਿ ਸਰੂਪ ਆਪੇ ਪੁਰਖ ਆਪੇ ਨਾਰੀ, ਆਪੇ ਸਤਿਗੁਰ ਸ਼ਬਦ ਆਪੇ ਲਿਖਾਰੀ, ਪੰਜੇ ਲਿਖਾਰੀ ਉਠ ਕੇ ਦਿਓ ਵਖਾਈਆ। ਆਪੇ ਮੁੱਛ ਆਪੇ ਦਾੜ੍ਹੀ, ਆਪੇ ਨਰ ਨਰਾਇਣ ਵਿਸ਼ਨੂੰ ਧਾਰੀ, ਮੁੱਛ ਦਾੜ੍ਹੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਵਦਾਸ ਕਹੇ ਮੈਂ ਫੇਰ ਹੱਸ ਕੇ ਕਿਹਾ ਪ੍ਰਭੂ ਤੂੰ ਲਾੜਾ ਕਿ ਲਾੜੀ, ਮੈਨੂੰ ਦੇ ਸਮਝਾਈਆ। ਧੋਤੀ ਬੰਨ੍ਹੇਂ ਕਿ ਸਾੜ੍ਹੀ, ਪੜਦਾ ਦੇਣਾ ਉਠਾਈਆ। ਮੂੰਡ ਮੁੰਡਾਏਂ ਕਿ ਰੱਖੇਂ ਦਾੜ੍ਹੀ, ਕਵਣ ਰੰਗ ਰੰਗਾਈਆ। ਪੁਰਖ ਅਕਾਲ ਕਿਹਾ ਰਵਦਾਸਾ ਮੈਂ ਆਦਿ ਤੋਂ ਪ੍ਰਦੇਸਣ ਪ੍ਰੇਮੀਆਂ ਦੀ ਪਿਆਰੀ, ਖੁਲ੍ਹੜੇ ਕੇਸ ਖੇਲ ਨਿਆਰੀ, ਨਿਰਾਕਾਰ ਨਿਰੰਕਾਰ ਆਪਣਾ ਰੂਪ ਤੇਰੇ ਦਰ ਤੇ ਦਏ ਦਰਸਾਈਆ। ਰਵਦਾਸਾ ਉਹ ਵੇਖ ਸ਼ਬਦ ਸਤਿਗੁਰ ਤੇ ਸਤਿਗੁਰ ਸ਼ਬਦ ਲਿਖਾਰੀ, ਦੋਵੇਂ ਸੋਭਾ ਪਾਈਆ। ਜਿਨ੍ਹਾਂ ਦਾ ਇਕੋ ਮੰਦਰ ਇਕੋ ਗ੍ਰਹਿ ਇਕੋ ਘਰ ਇਕੋ ਅਟਾਰੀ, ਅਟਲ ਪਦਵੀ ਸਭ ਨੂੰ ਰਹੇ ਵਖਾਈਆ। ਲਿਖਾਰੀਓ ਲਿਖ ਦਿਓ ਜਨ ਭਗਤੋ ਤੁਹਾਡਾ ਸਤਿ ਦਾ ਰੂਪ ਨਿਰੰਕਾਰੀ, ਬ੍ਰਹਮ ਬ੍ਰਹਮ ਤਤ ਦਾ ਰੂਪ ਜੋਤ ਉਜਿਆਰੀ, ਤੁਹਾਡੀ ਆਤਮਾ ਤੁਹਾਡੀ ਆਸ਼ਾ ਸਤਿਗੁਰ ਦੇ ਘਰ ਨਾ ਰਹੀ ਕਵਾਰੀ, ਸੁਹਾਗਣ ਅੰਤ ਤਕ ਬਣਾਈਆ। ਜਨਮ ਦੀ ਕਰਮ ਦੀ ਭਰਮ ਦੀ ਸ਼ਰਮ ਦੀ ਪੈਜ ਸਵਾਰੀ, ਸ਼ਰਅ ਦਾ ਲੇਖਾ ਦਿਤਾ ਮੁਕਾਈਆ। ਸਤਿਗੁਰ ਦੇ ਸ਼ਰਨ ਲੱਗ ਕੇ ਨਾ ਰਹੇ ਗੁਨਾਂਹਗਾਰੀ, ਪਤਿਤਾਂ ਪੁਨੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸਿੰਘਾਸਣ ਕਹੇ ਪ੍ਰਭੂ ਕਿਉਂ ਮੇਰੇ ਨਾਲ ਰੁੱਠਾ, ਸਾਹਿਬ ਦੇ ਸੁਣਾਈਆ। ਕਿਉਂ ਮੈਨੂੰ ਕੀਤਾ ਪੁੱਠਾ, ਚਾਰੇ ਪਾਵੇ ਰੋਵਣ ਮਾਰਨ ਧਾਈਂਆ। ਵੇਖ ਲਹਿੰਦੀ ਵਾਲੀ ਗੁੱਠਾ, ਜਿਥੇ ਤਾਰਾ ਚੰਨ ਰਹੇ ਆਪਣਾ ਆਸਣ ਲਾਈਆ। ਉਹ ਕੂਕ ਪੁਕਾਰਨ ਭਗਤੋ ਸਾਡਾ ਸ਼ਰਅ ਦਾ ਨਾਤਾ ਤੁੱਟਾ, ਸਦੀ ਚੌਧਵੀਂ ਮੁਹੰਮਦ ਅੰਤ ਲੇਖਾ ਰਹੇ ਨਾ ਰਾਈਆ। ਕਿਉਂ ਪ੍ਰਭੂ ਨੇ ਵੜਨਾ ਭਗਤਾਂ ਦੇ ਵਿਚ ਜੁੱਸਾ, ਜਿਸਮ ਜ਼ਮੀਰ ਦੇਣੀ ਬਦਲਾਈਆ। ਕੂੜ ਕਿਰਿਆ ਦੀ ਰਹਿਣ ਨਹੀਂ ਦੇਣੀ ਲੁੱਟਾ, ਧਰਮ ਦੀ ਧਾਰ ਦੇਣੀ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਖੁਲ੍ਹਾਈਆ। ਚੰਦ ਕਹੇ ਸੁਣ ਮੀਤ ਸਤਾਰਾ, ਸਤਹ ਬੁਲੰਦੀ ਧਿਆਨ ਲਗਾਈਆ। ਉਹ ਵੇਖ ਖੇਲ ਪਰਵਰਦਿਗਾਰਾ, ਜਲਵਾ ਰਿਹਾ ਵਖਾਈਆ। ਲੇਖਾ ਮੁਕਣਾ ਸੰਗ ਮੁਹੰਮਦ ਚਾਰ ਯਾਰਾ, ਚਾਰੇ ਪਾਵੇ ਦੇਣ ਗਵਾਹੀਆ। ਸੱਤ ਰੰਗ ਦਾ ਡੰਡਾ ਕਰੇ ਇਸ਼ਾਰਾ, ਜਿਸ ਨੇ ਡੰਡਾਵਤ ਸਭ ਦੀ ਦੇਣੀ ਬਦਲਾਈਆ। ਘਰ ਘਰ ਭਗਤਾਂ ਦੀਪਕ ਹੋਣਾ ਉਜਿਆਰਾ, ਪੰਚਮ ਤਤ ਹੋਏ ਰੁਸ਼ਨਾਈਆ। ਜਿਨ੍ਹਾਂ ਦਾ ਫੇਰ ਜਨਮ ਨਹੀਂ ਹੋਣਾ ਦੁਬਾਰਾ, ਚੁਰਾਸੀ ਵਿਚ ਨਾ ਕੋਇ ਭਵਾਈਆ। ਸੀਸ ਤੇ ਬੰਨ੍ਹਣੀ ਪੁਰਖ ਅਕਾਲ ਨੇ ਇਕ ਇਕ ਦਸਤਾਰਾ, ਇਕ ਰੁਪਈਆ ਧਰਮ ਦਾ ਰੂਪ ਸੀਸ ਟਿਕਾਈਆ। ਗੁਰਮੁਖ ਤੇਰਾ ਗੁਰਮੁਖ ਰੂਪ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਤਕ ਲਓ ਇਹ ਸੇਵਾ ਦਾ ਫਲ ਮਿਲਦਾ ਸਾਰਾ, ਜੋ ਮਾਤਾ ਪਿਤਾ ਸਾਕ ਸੱਜਣ ਭੈਣ ਭਾਈ ਕੋਈ ਦੇ ਨਾ ਸਕੇ ਰਾਈਆ। ਅਜ ਤੋਂ ਸਭ ਦਾ ਜਨਮ ਹੋਇਆ ਦੁਬਾਰਾ, ਉਹ ਤੁਹਾਡੇ ਗੁਰਮੁਖ ਦਵਾਰੇ ਸਾਰੇ ਦੇਣੇ ਵਸਾਈਆ। ਤੁਹਾਡਾ ਓਸ ਪ੍ਰਭੂ ਨਾਲ ਪਿਆਰਾ, ਜੋ ਪ੍ਰੀਤਮ ਧੁਰਦਰਗਾਹੀਆ। ਵੇਖੋ ਹੁਣ ਉਹ ਹੋ ਗਿਆ ਤੁਹਾਡੇ ਸਹਾਰਾ, ਸਹਾਰਾ ਤੁਹਾਡਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਵਦਾਸ ਕਹੇ ਉਹ ਮਖੀਆ ਮੇਰੀ ਖੇਲ ਪੁਰਾਣੀ, ਪੂਖਾ ਨਾ ਨਜ਼ਰੀ ਆਈਆ। ਜੁੱਤੀਆ ਗਾਂਢੋਂ ਨਾ ਪੀਉਂ ਨਾ ਖਾਣੀ, ਖਨਸੋ ਤੇਰੀ ਦੁਹਾਈਆ। ਮਨ ਵਸੇ ਨਾ ਬੇਈਮਾਨੀ, ਓ ਸੂਮੇ ਕਿਉਂ ਬੈਠਾ ਗੰਢ ਘੁਟਾਈਆ। ਟੁਟੀਆ ਖਾਟੀ ਜਲੋ ਨਾ ਮਾਟੀ ਈਂਗਣ ਪਾਟੀ, ਟਾਸੋ ਨਾ ਕੋ ਸਾਈਆ। ਹੀਨੋ ਜ਼ਾਤੀ ਤਖ਼ਨੇ ਬ੍ਰਹਮ ਪਹਿਚਾਤੀ, ਅਰੇ ਭੂਕਾ ਮਰੂੰ ਸੁਕੀਆ ਚਪਾਤੀ ਚੱਪੇ ਚੱਪੇ ਵਿਚ ਤੇਰਾ ਨੂਰ ਨਜ਼ਰੀ ਆਈਆ। ਇਹੋ ਤੀਨਾ ਚੇਤਾ ਦੀ ਰਾਤੀ, ਰਵਦਾਸ ਆਪਣੇ ਕੰਨ ਖਿੱਚ ਕੇ ਏਧਰ ਏਧਰ ਲੱਫੜ ਮਾਰੇ ਉਹ ਤੂੰ ਮੇਰਾ ਸਾਹਿਬ ਕਮਲਾ ਪਾਤੀ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਪਰ ਮੈਂ ਦਰਸ ਮੰਗਦਾ ਤਰਸ ਮੰਗਦਾ ਓ ਤੇਰਾ ਸਤਿ ਸਰੂਪੀ ਦਰਸ ਮੰਗਦਾ ਉਪਰ ਫ਼ਰਸ਼ ਖ਼ਾਕੀ, ਉਹ ਖ਼ਾਕ ਵਿਚ ਮਿਲਾਉਣ ਵਾਲਿਆ ਖ਼ਾਕ ਵਿਚੋਂ ਪਾਕ ਦੇ ਬਣਾਈਆ। ਤੇਰਾ ਜੀਵਣ ਤੇਰੀ ਹਯਾਤੀ, ਉਹ ਤੇਰੀ ਨਾਰ ਤੂੰਹੀ ਕਮਲਾਪਾਤੀ, ਨਾ ਹੰਡੀਓ ਨਾ ਨਮਕੋ ਨਾ ਬੋਸਾਤੀ, ਅਬੂਸਲੇ ਬਸਨ ਬਨਵਾਰੀ ਤੇਰੀ ਖੇਲ ਮੋਹੇ ਚੰਗੀ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਵਦਾਸ ਤਿੰਨ ਚੇਤ ਦੀ ਤਕੀ ਰਾਤੀ, ਅੱਖਾਂ ਮੀਟ ਧਿਆਨ ਲਗਾਈਆ। ਸਹਿਜ ਨਾਲ ਉਠ ਕੇ ਕੰਧ ਨਾਲ ਲਾ ਲਈ ਆਪਣੀ ਛਾਤੀ, ਸ਼ਹਿਨਸ਼ਾਹ ਵਿਚ ਸਮਾਈਆ। ਬਿਨ ਬੋਲਣ ਤੋਂ ਬਿਨਾ ਜ਼ਬਾਨ ਤੋਂ ਆਪਣੀ ਗੱਲ ਆਖੀ, ਆਖ ਕੇ ਦਿਤਾ ਦ੍ਰਿੜਾਈਆ। ਭੁੱਖੇ ਗ਼ਰੀਬ ਨੂੰ ਬਖ਼ਸ਼ ਦੇ ਦਾਤੀ, ਸ਼ਹਿਨਸ਼ਾਹ ਤੇਰੇ ਅੱਗੇ ਝੋਲੀ ਡਾਹੀਆ। ਮੇਰੀ ਇਕ ਬੇਨੰਤੀ ਪ੍ਰਭੂ ਮੰਨਣੀ ਆਖੀ, ਨਿਮਾਣਾ ਹੋ ਕੇ ਸੀਸ ਝੁਕਾਈਆ। ਮਿਹਰ ਕਰੀਂ ਕਲਜੁਗ ਅੰਤਮ ਆਪਣਿਆਂ ਭਗਤਾਂ ਦੀ ਆਪ ਕਰੀਂ ਰਾਖੀ, ਜਿੰਨਾਂ ਚਿਰ ਤੂੰ ਕਿਰਪਾ ਨਾ ਕਰੀ ਭਗਤ ਬਣਨ ਵਾਲਾ ਨਜ਼ਰ ਕੋਇ ਨਾ ਆਈਆ। ਓ ਪਰਵਰਦਿਗਾਰ ਉਨਾਂ ਦੇ ਕਰਮ ਕੁਕਰਮ ਵੱਲ ਮੂਲ ਨਾ ਝਾਕੀਂ, ਜੇ ਝਾਕੀ ਮਾਰੇਂ ਕੋਟ ਜਨਮ ਦੇ ਪਾਪ ਦੇਣੇ ਮੁਕਾਈਆ। ਪਰ ਯਾਦ ਰੱਖ ਲੈ ਉਨ੍ਹਾਂ ਦੀ ਜ਼ਰੂਰ ਖੋਲ੍ਹੀਂ ਤਾਕੀ, ਉਹ ਸੁੱਤੇ ਹੋਣ ਤੂੰ ਘਰ ਘਰ ਜਾ ਕੇ ਦਰਸ ਦੇਣਾ ਦਿਖਾਈਆ। ਇਕ ਹੋਰ ਬਚਨ ਤੂੰ ਉਨ੍ਹਾਂ ਦਾ ਕਰੀਂ ਪਾਠੀ, ਪਾਠਸ਼ਾਲਾ ਉਹਨਾਂ ਦਾ ਕਾਇਆ ਮੰਦਰ ਦੇਣਾ ਵਸਾਈਆ। ਹੋਰ ਬੇਨੰਤੀ ਉਹਨਾਂ ਦੀ ਬਦਲ ਦੇਵੀਂ ਹਯਾਤੀ, ਹਯਾ ਕੂੜ ਕਿਰਿਆ ਰਹਿਣ ਕੋਇ ਨਾ ਪਾਈਆ। ਪ੍ਰਭੂ ਇਕ ਹੋਰ ਆਸ਼ਾ ਕਲਜੁਗ ਅੰਤਮ ਆਪਣਿਆਂ ਭਗਤਾਂ ਨੂੰ ਚੜ੍ਹਨ ਨਾ ਦੇਵੀਂ ਫਾਸੀ, ਫ਼ੈਸਲਾ ਇਕੋ ਵਾਰ ਦੇਣਾ ਸੁਣਾਈਆ। ਤੈਨੂੰ ਕਿਸੇ ਨੂੰ ਲੱਭਣ ਜਾਣਾ ਪਏ ਨਾ ਤੀਰਥ ਤੱਟਾਂ ਉਤੇ ਕਾਸ਼ੀ, ਪਰਾਗ ਅਯੁਧਿਆ ਬਿੰਦਰਾਬਨ ਫੇਰਾ ਕੋਇ ਨਾ ਪਾਈਆ। ਪਰ ਮਿਹਰ ਕਰੀਂ ਜਿਥੇ ਭਗਤ ਹੋਣ
ਉਥੇ ਆਪ ਜਾਵੀਂ ਲੰਮੀ ਚੌੜੀ ਨਾ ਰੱਖੀਂ ਵਾਟੀ, ਪੈਂਡਾ ਸਹਿਜ ਸਹਿਜ ਮੁਕਾਈਆ। ਜੇ ਪਿਆਰ ਕਰੇਂ ਤੇ ਲਾ ਲਈਂ ਨਾਲ ਸੀਨੇ ਛਾਤੀ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਬੇਸ਼ਕ ਤੇਰੇ ਵਾਸਤੇ ਪੁੱਠੀ ਹੋਵੇ ਖਾਟੀ, ਤੂੰ ਪੁੱਠੇ ਲੱਟਕਣ ਵਾਲਿਆਂ ਨੂੰ ਸਿੱਧੇ ਸਚਖੰਡ ਦੇਣਾ ਪਹੁੰਚਾਈਆ। ਜਿਥੇ ਪੁਰਖ ਅਕਾਲ ਦੀ ਹਾਟੀ, ਦੂਜਾ ਦਰ ਨਾ ਕੋਇ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰੂ ਮੁਕਾਮੇ ਹੱਕ ਹੱਕ ਦੇ ਸਾਰੇ ਬਣਾ ਦਈਂ ਇਹਨਾਂ ਦੇ ਸਾਥੀ, ਜੋ ਤੇਰੇ ਚਰਨਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਰਵਦਾਸ ਕਹੇ ਮੈਂ ਗ਼ਰੀਬ ਨਿਮਾਣਾ ਮੰਗਤਾ, ਮਾਣ ਤਾਣ ਨਾ ਕੋਇ ਰਖਾਈਆ। ਭਾਵੇਂ ਮੇਰੇ ਘਰ ਆਟਾ ਨਹੀਂ ਇਕ ਡੰਗ ਦਾ, ਢੋਰਾਂ ਦੀ ਖੱਲ ਲਾਹ ਕੇ ਆਪਣਾ ਝਟ ਲੰਘਾਈਆ। ਮੈਂ ਟੁੱਟੇ ਜੁੱਤੇ ਗੰਢਦਾ, ਗੰਢ ਤੇਰੇ ਨਾਲ ਰਖਾਈਆ। ਪਰ ਇਕ ਬੇਨੰਤੀ ਪ੍ਰਭੂ ਜਿਹੜਾ ਤੇਰਾ ਭਗਤ ਹੋਵੇ ਉਹਨੂੰ ਧਰਮ ਰਾਏ ਨਾ ਹੋਵੇ ਡੰਡਦਾ, ਸਗੋਂ ਡੰਡਾਵਤ ਕਰ ਕੇ ਭਗਤਾਂ ਨੂੰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀਆਂ ਵਿਚੋਂ ਖ਼ੁਸ਼ੀ ਹੋਵੇ ਵੰਡਦਾ, ਖ਼ੁਸ਼ੀ ਖ਼ੁਸ਼ੀ ਨਾਲ ਵਰਤਾਈਆ। ਪੈਗ਼ੰਬਰ ਕਹਿਣ ਉਹ ਵੇਖੇ ਨੂਰ ਨੁਰਾਨੇ ਪੁਰਖ ਅਕਾਲ ਦੇ ਸ਼ਬਦ ਸਤਿਗੁਰ ਸ਼ਬਦ ਸਤਿਗੁਰ ਦੇ ਫ਼ਰਜ਼ੰਦ ਦਾ, ਫ਼ਰਜ਼ ਆਪਣਾ ਪੂਰ ਕਰਾਈਆ। ਉਸ ਵੇਲੇ ਸਮਾਂ ਤੇਰੀ ਯਾਦ ਵਿਚ ਤੇਰਿਆਂ ਭਗਤਾਂ ਹੋਵੇ ਲੰਘਦਾ, ਦੂਸਰ ਓਟ ਨਾ ਕੋਇ ਤਕਾਈਆ। ਵਿਛੋੜਾ ਰਹੇ ਨਾ ਨਾਰ ਦੁਹਾਗਣ ਰੰਡ ਦਾ, ਰੰਡੇਪਾ ਦੇਣਾ ਕਟਾਈਆ। ਝਗੜਾ ਮੁਕਾਉਣਾ ਵਰਭੰਡ ਦਾ, ਬ੍ਰਹਿਮੰਡ ਪਾਰ ਖੇਲ ਖਿਲਾਈਆ। ਜਿਥੇ ਪ੍ਰਕਾਸ਼ ਤੇਰਾ ਇਲਾਹੀ ਚੰਦ ਦਾ, ਨੂਰ ਨੁਰਾਨਾ ਨਜ਼ਰੀ ਆਈਆ। ਤੇਰਾ ਰੂਪ ਹੋਵੇ ਸਾਹਿਬ ਬਖ਼ਸ਼ੰਦ ਦਾ, ਬਖਸ਼ਿਸ਼ ਰਹਿਮਤ ਸਭ ਦੀ ਝੋਲੀ ਪਾਈਆ। ਤੈਨੂੰ ਕੋਈ ਚਾਅ ਨਾ ਹੋਵੇ ਆਪਣੇ ਆਸਣ ਪਲੰਘ ਦਾ, ਭਗਤਾਂ ਦੀ ਖ਼ੁਸ਼ੀ ਵੇਖ ਕੇ ਆਪਣੀ ਖ਼ੁਸ਼ੀ ਲੈਣੀ ਬਣਾਈਆ। ਪ੍ਰਭੂ ਤੂੰ ਵੇਰਵਾ ਨਹੀਂ ਰੱਖਣਾ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜਿਹੜਾ ਭਗਤ ਭਗਵਾਨ ਤੇਰੀ ਧਾਰੋਂ ਜੰਮਦਾ, ਉਹ ਅੰਤ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲੈ ਮਿਲਾਈਆ। ਸੱਤਰੰਗਾ ਕਹੇ ਸੁਣ ਰਵਦਾਸਾ, ਓ ਮੈਂ ਵੀ ਦਾਸ ਹੋ ਕੇ ਦਿਆਂ ਜਣਾਈਆ। ਹੁਣ ਦੀਨ ਦੁਨੀ ਦਾ ਬਦਲਣਾ ਪਾਸਾ, ਪਾਸ਼ਾ ਸਭ ਦਾ ਦੇਣਾ ਉਲਟਾਈਆ। ਵੇਖੀ ਖੇਲ ਤਮਾਸ਼ਾ, ਤਮਾਸ਼ਬੀਨ ਕਰਾਂ ਲੋਕਾਈਆ। ਹੌਲੀ ਹੌਲੀ ਜ਼ਰੂਰ ਖੋਲ੍ਹੀ ਜਾਵਾਂ ਖੁਲਾਸਾ, ਖੁਫ਼ੀਆ ਪਰਦਾ ਦਿਆਂ ਉਠਾਈਆ। ਭਗਤਾਂ ਦਿਆਂ ਵਿਸ਼ਵਾਸ਼ਾ, ਵਿਸ਼ਵ ਦਾ ਰਾਹ ਦ੍ਰਿੜਾਈਆ। ਸ਼ੰਕਰ ਜਰੂਰ ਪਹੁੰਚਾਵਾਂ ਉਪਰ ਕੈਲਾਸ਼ਾ, ਕਲਸ ਹੱਥ ਵਿਚ ਫੜ ਕੇ ਭੱਜੇ ਵਾਹੋ ਦਾਹੀਆ। ਬਾਸ਼ਕ ਸਹੰਸਰ ਮੁਖ ਗਾਏ ਸਵਾਸਾ, ਦੋ ਸਹੰਸਰ ਜਿਹਵਾ ਨਾਲ ਹਿਲਾਈਆ। ਬ੍ਰਹਮਾ ਨੂਰ ਨੂਰ ਦਾ ਤਕੇ ਪ੍ਰਕਾਸ਼ਾ, ਪ੍ਰਕਾਸ਼ ਪ੍ਰਕਾਸ਼ ਵਿਚੋਂ ਪ੍ਰਗਟਾਈਆ। ਵਿਸ਼ਨੂੰ ਵਿਸ਼ਵ ਦੀ ਵੇਖੇ ਰਾਸਾ, ਰਾਸ ਮੰਡਲ ਗੋਪੀ ਕਾਹਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਆਰ ਕਹੇ ਮੈਂ ਦੱਸਾਂ ਬਿਨਾ ਦੰਦੀਂ, ਦੰਦਾਂ ਵਾਲਿਓ ਦਿਆਂ ਜਣਾਈਆ। ਪ੍ਰਭ ਦਾ ਪਿਆਰ ਨਹੀਂ ਪਾਬੰਦੀ, ਸ਼ਬਦ ਸ਼ਬਦ ਨਾਲ ਸਮਝਾਈਆ। ਸਦੀ ਚੌਧਵੀਂ ਜਾਂਦੀ ਲੰਘੀ, ਪੈਂਡਾ ਆਪਣਾ ਪੰਧ ਚੁਕਾਈਆ। ਕਿਸੇ ਨੂੰ ਕਿਸੇ ਨੇ ਲਾਉਣਾ ਨਹੀਂ ਅੰਗੀ, ਅੰਗੀਕਾਰ ਨਾ ਕੋਇ ਅਖਵਾਈਆ। ਪ੍ਰਭੂ ਪਿਆਰ ਵਿਚ ਅੰਦਰੋਂ ਵਾਸਨਾ ਕਢੀਂ ਗੰਦੀ, ਕੂੜੀ ਕਿਰਿਆ ਦੇਣੀ ਤਜਾਈਆ। ਆਤਮਾ ਪਰਮਾਤਮਾ ਬਣਾਉਣਾ ਸੰਗੀ, ਸਗਲਾ ਸੰਗ ਬਣਾਈਆ। ਪੰਜ ਦੀਪਕ ਸ਼ਮਾਦਾਨ ਘਿਰਤ ਦੀ ਦੇਣਾ ਸੁਗੰਧੀ, ਅਗਨੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਭਗਤਾਂ ਦੇ ਬਣਾਏ ਸਨਬੰਧੀ, ਨਾਤਾ ਧਰਮ ਦਾ ਧਰਮ ਨਾਲ ਜੁੜਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੭ ਪਾਲ ਸਿੰਘ, ਫੌਜਾ ਸਿੰਘ, ਸ਼ਿੰਗਾਰਾ ਸਿੰਘ, ਸੁੱਚਾ ਸਿੰਘ ਮਹਿੰਦਰ ਸਿੰਘ, ਤਰਸੇਮ ਸਿੰਘ,
ਹਰਭਜਨ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ ਗਗੜੇਵਾਲ, ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਚੇਤ ਕਹੇ ਪ੍ਰਭੂ ਮੈਂ ਬਲਿਹਾਰ, ਬਲਿਹਾਰੀ ਆਪਣਾ ਆਪ ਕਰਾਈਆ। ਸਤਿ ਦੀ ਸਚ ਚਲੀ ਚਾਲ, ਧਰਤੀ ਧਰਤ ਧਵਲ ਖ਼ੁਸ਼ੀ ਮਨਾਈਆ। ਮੇਰੀ ਨਮੋ ਨਮੋ ਨਿਮਸਕਾਰ, ਨਮਸਤੇ ਕਹਿ ਕੇ ਸੀਸ ਝੁਕਾਈਆ। ਦਸ ਗੁਰਮੁਖਾਂ ਪਹਿਲਾ ਮੇਰਾ ਕੀਤਾ ਵਿਹਾਰ, ਦਸ ਦਸਮੇਸ਼ ਦੀ ਆਸਾ ਪੂਰ ਕਰਾਈਆ। ਦਸਮ ਦਵਾਰ ਬਣੇ ਤੇਰਾ ਘਰ ਬਾਰ, ਗ੍ਰਹਿ ਗੁਰਮੁਖਾਂ ਡੇਰਾ ਲਾਈਆ। ਸੋਹਣਾ ਸੁਹੰਜਣਾ ਦਿਸੇ ਪਰਿਵਾਰ, ਬੰਸ ਇਕੋ ਨਜ਼ਰੀ ਆਈਆ। ਸੁਤ ਦੁਲਾਰੇ ਬਣਾ ਕੇ ਬੰਨ੍ਹੀ ਸਿਰ ਦਸਤਾਰ, ਸੀਸ ਆਪਣਾ ਹੱਥ ਰਖਾਈਆ। ਇਕ ਇਕ ਰੁਪਈਆ ਇਹਨਾਂ ਦੇ ਸਿਰ ਤੋਂ ਦੇਵੇ ਵਾਰ, ਵਾਰਸ ਹੋ ਕੇ ਆਪਣਾ ਮੇਲ ਮਿਲਾਈਆ। ਕੂੜ ਮਾਇਆ ਦਾ ਰਹੇ ਨਾ ਕਿਸੇ ਪਿਆਰ, ਸਤਿਗੁਰ ਪ੍ਰੇਮ ਵਿਚ ਸਮਾਈਆ। ਧਰਮ ਦਾ ਗੰਢਾ ਅਸੀਂ ਖ਼ੁਸ਼ੀ ਵਿਚ ਤੇਰਾ ਕਰਾਉਣਾ ਆਹਾਰ, ਭੋਗ ਲਾਉਣਾ ਚਾਈਂ ਚਾਈਂਆ। ਤੇਰੀ ਮਿਹਰ ਦਾ ਸਦਕਾ ਇਹ ਲੇਖਾ ਰਹੇ ਸਦਾ ਜੁਗ ਚਾਰ, ਚੌਕੜੀ ਤੇਰੇ ਨਾਮ ਦੀ ਵੱਜੇ ਵਧਾਈਆ। ਤੇਰਾ ਦਰ ਠਾਂਡਾ ਦਰਬਾਰ, ਦਰ ਦਵਾਰ ਸੋਭਾ ਪਾਈਆ। ਮੈਂ ਸਦਾ ਸਦਾ ਸੇਵਾਦਾਰ, ਸਚ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਪਗੜੀ ਕਹੇ ਸੁਣੋ ਗੁਰਮੁਖ ਮੀਤ, ਮਿੱਤਰੋਂ ਦਿਆਂ ਜਣਾਈਆ। ਸਤਿਗੁਰ ਰੱਖਣਾ ਚੀਤ, ਹਿਰਦੇ ਵਿਚ ਵਸਾਈਆ। ਆਤਮ ਪਰਮਾਤਮ ਗਾਉਣਾ ਗੀਤ, ਢੋਲਾ ਅਗੰਮ ਅਥਾਹੀਆ। ਕਲਜੁਗ ਵਿਚ ਸਤਿਜੁਗ ਬਦਲਣੀ ਰੀਤ, ਰੀਤੀ ਧੁਰ ਦੀ ਇਕ ਅਪਣਾਈਆ। ਇਕ ਨੂੰ ਝੁਕੇ ਸੀਸ, ਪਗੜੀ ਕਹੇ ਇਹ ਸੀਸ ਫਿਰ ਝੁਕਣ ਕਿਸੇ ਨਾ ਪਾਈਆ। ਜੀਵਣ ਨਾਲੋਂ ਮਰਨਾ ਚੰਗਾ ਜੇਹੜਾ ਮੁਖ ਮੋੜੇ ਜਗਦੀਸ, ਜਗਦੀਸ਼ਰ ਪ੍ਰੇਮ ਤੁੜਾਈਆ। ਇਹੋ ਹੁਕਮ ਇਹੋ ਪਿਆਰ ਇਹੋ ਕਲਮਾ ਇਹੋ ਹਦੀਸ, ਜੇਹੜੀ ਹਜ਼ਰਤਾਂ ਤੋਂ ਪਰੇ ਦਿਤੀ ਸਮਝਾਈਆ। ਤੁਸੀਂ ਇਕ ਦੇ ਇਕ ਨਾਲ ਕਰਨੀ ਪ੍ਰੀਤ, ਜੋ ਪ੍ਰੀਤਮ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਦਇਆ ਆਪ ਕਮਾਈਆ। ਸੀਸ ਕਹੇ ਉਹ ਪਗੜੀਏ ਆ ਜਾ ਮੇਰੇ ਉਤੇ, ਲੱਜਿਆ ਰੱਖਣੀ ਚਾਈਂ ਚਾਈਂਆ। ਮੇਰੇ ਭਾਗ ਜਾਗ ਪਏ ਸੁੱਤੇ, ਸੁੱਤਿਆਂ ਲਿਆ ਉਠਾਈਆ। ਖ਼ੁਸ਼ੀ ਹੋਈ ਵਿਚ ਜੁੱਸੇ, ਜ਼ਮੀਰ ਵੱਜੀ ਵਧਾਈਆ। ਸੀਸ ਕਹੇ ਮੈਂ ਸੁਗੰਦ ਖਾਵਾਂ ਦੂਸਰ ਅੱਗੇ ਕਦੇ ਨਾ ਝੁੱਕੇ, ਜੇ ਲੱਥ ਜਾਵੇ ਸੀ ਨਾ ਕਦੇ ਸੁਣਾਈਆ। ਅੱਜ ਤੋਂ ਪਿਛਲੇ ਸਭ ਦੇ ਪੈਂਡੇ ਮੁਕੇ, ਅਵਤਾਰ ਪੈਗ਼ੰਬਰ ਗੁਰੂ ਦਾ ਨਾਤਾ ਦਿਤਾ ਤੁੜਾਈਆ। ਭਗਤ ਭਗਵਾਨ ਹੋ ਕੇ ਉਠੇ, ਲੋਕਮਾਤ ਲਈ ਅੰਗੜਾਈਆ। ਸਤਿਗੁਰ ਸ਼ਬਦ ਹੋ ਕੇ ਤੁਠੇ, ਮਿਹਰ ਨਜ਼ਰ ਉਠਾਈਆ। ਸੁਹੰਜਣੀ ਹੋਈ ਰੁਤੇ, ਪ੍ਰਭ ਬਖ਼ਸ਼ੀ ਮਾਣ ਵਡਿਆਈਆ। ਜਨਮ ਕਰਮ ਦੇ ਮਨਾਏ ਰੁੱਸੇ, ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਰ ਪੁਛੇ, ਦੂਸਰ ਹੱਥ ਨਾ ਕੁਛ ਫੜਾਈਆ।
੨੩ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰਗੁਰਮੁਖ ਸਿੰਘ ਦੇ ਗ੍ਰਹਿ
ਧਰਮ ਕਹੇ ਧਰਨੀਏ ਮੈਂ ਅੰਤ ਬੇਆਸਾ, ਆਸ ਨਜ਼ਰ ਕੋਇ ਨਾ ਆਈਆ। ਮੇਰਿਆਂ ਦੁੱਖਾਂ ਦਾ ਸੁਣ ਖੁਲਾਸਾ, ਸਚ ਸਚ ਸੁਣਾਈਆ। ਚਾਰੋਂ ਕੁੰਟ ਅੰਧੇਰਾ ਛੁਪਾ ਚੰਦ ਪ੍ਰਕਾਸ਼ਾ, ਨੂਰ ਨਜ਼ਰ ਕੋਇ ਨਾ ਆਈਆ। ਮੇਰਾ ਹਾਲ ਹੋ ਗਿਆ ਨਿਰਾਸ਼ਾ, ਭਿੱਛਿਆ ਨਾਮ ਨਾ ਕੋਇ ਪਾਈਆ। ਦੀਨ ਦੁਨੀ ਬਦਲ ਗਈ ਪਾਸਾ, ਕਰਵਟ ਕਲਜੁਗ ਦਿਤੀ ਬਦਲਾਈਆ। ਪ੍ਰਭ ਦੀ ਆਵੇ ਨਾ ਕਿਸੇ ਸ਼ਨਾਸਾ, ਸਨਾਖ਼ਤ ਸਕੇ ਨਾ ਕੋਇ ਕਰਾਈਆ। ਫਿਰੀ ਦਰੋਹੀ ਉਤੇ ਆਕਾਸ਼ਾ, ਧਵਲ ਰੋਵੇ ਮਾਰੇ ਧਾਹੀਆ। ਜਿਧਰ ਤੱਕਾਂ ਆਵੇ ਘਾਟਾ, ਘਾਟਾ ਪੂਰ ਨਾ ਕੋਇ ਕਰਾਈਆ। ਰਸ ਹੱਥ ਨਾ ਆਵੇ ਕਿਸੇ ਗੋਬਿੰਦ ਬਾਟਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਮਿਟਾਈਆ। ਮੁਖ ਲੁਕਾ ਗਈ ਅਸ਼ਟਭੁਜ ਵਾਲੀ ਲਾਟਾ, ਖੰਡਾ ਖੜਗ ਨਾ ਕੋਇ ਰਖਾਈਆ। ਤੇਈ ਅਵਤਾਰਾਂ ਤੁਟਾ ਸਾਕਾ, ਸੱਜਣ ਸੰਗ ਨਾ ਕੋਇ ਬਣਾਈਆ। ਪੈਗ਼ੰਬਰਾਂ ਦਾ ਭੁੱਲ ਗਿਆ ਦੱਸਿਆ ਖ਼ਾਕਾ, ਮਾਲਕ ਮਿਲਣ ਕੋਇ ਨਾ ਆਈਆ। ਰੰਗ ਨਾ ਚੜ੍ਹੇ ਨਾਨਕ ਨਿਰਗੁਣ ਦਾਤਾ, ਜਗਤ ਭੁੱਲੀ ਕੂੜ ਲੋਕਾਈਆ। ਸਤਿ ਧਰਮ ਦੀ ਧਰਮ ਕਹੇ ਮੇਰੇ ਕੋਲ ਰਹੀ ਨਾ ਗਾਠਾ, ਗਠੜੀ ਖ਼ਾਲੀ ਨਜ਼ਰੀ ਆਈਆ। ਨੇਤਰ ਰੋਵੇ ਤੀਰਥ ਅੱਠ ਸਾਠਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਪਿਆਰ ਰਿਹਾ ਨਾ ਪੂਜਾ ਪਾਠਾ, ਸਿਮਰਨ ਯੋਗ ਨਾ ਕੋਇ ਚਤੁਰਾਈਆ। ਹਉਮੇ ਰੋਗ ਨਾ ਜਾਏ ਕਾਟਾ, ਸ਼ਾਸਤਰ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਧਰਮ ਕਹੇ ਧਰਨੀ ਮੇਰਾ ਖ਼ਾਲੀ ਹੋ ਗਿਆ ਖੀਸਾ, ਜੇਬ ਪਾਕਟ ਰਹੀ ਕੁਰਲਾਈਆ। ਛਤਰ ਸੁਹਾਏ ਕਿਸੇ ਨਾ ਸੀਸਾ, ਤਾਜ ਤਖ਼ਤ ਗਏ ਗਵਾਈਆ। ਕੀ ਖੇਲ ਕਰੇ ਬੀਸ ਬੀਸਾ, ਹਰਿ ਜਗਦੀਸ਼ਾ ਧੁਰ ਦਾ ਮਾਹੀਆ। ਜਿਸ ਦਾ ਰੂਪ ਇਕੋ ਇਕੀਸਾ, ਇਕ ਏਕੰਕਾਰਾ ਆਪ ਅਖਵਾਈਆ। ਕਿਸ ਬਿਧ ਉਹ ਕਲਜੁਗ ਬਦਲੇ ਰੀਤਾ, ਮੰਦਰ ਮਸੀਤਾਂ ਪੰਧ ਚੁਕਾਈਆ। ਜਿਸ ਨੂੰ ਝੁਕਦੇ ਰਾਮ ਸੀਤਾ, ਕ੍ਰਿਸ਼ਨ ਕ੍ਰਿਸ਼ਨਾ ਸੀਸ ਨਿਵਾਈਆ। ਉਹ ਹੋ ਕੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪਣਾ ਭੇਵ ਖੁਲ੍ਹਾਈਆ। ਬਣ ਕੇ ਪਿਆਰਾ ਮੀਤਾ, ਮਿਤਰ ਪਿਆਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਰਗ ਇਕ ਪ੍ਰਗਟਾਈਆ। ਧਰਨੀ ਕਹੇ ਧਰਮ ਉਹ ਵੇਖ ਪੈਗ਼ੰਬਰ ਕਰਦੇ ਤੋਬਾ ਤੋਬਾ ਤੋਬਾ, ਬੰਦਗੀਆਂ ਵਿਚ ਸੀਸ ਨਿਵਾਈਆ। ਤੂੰ ਓਸ ਦੀ ਸੁਣ ਸੋਭਾ, ਸੋਹਬਤ ਜਿਸ ਦੀ ਸਾਰੇ ਗਾਈਆ। ਜਿਸ ਨੂੰ ਲਾਲਚ ਨਹੀਂ ਕੋਈ ਲੋਭਾ, ਲਾਲਚ ਵਿਚ ਕਦੇ ਨਾ ਆਈਆ। ਉਹ ਸਭ ਦਾ ਹਿਰਦਾ ਰਿਹਾ ਸੋਧਾ, ਸੁਦੀ ਵਦੀ ਦਾ ਡੇਰਾ ਢਾਹੀਆ। ਸਤਿਗੁਰ ਸ਼ਬਦ ਬਣ ਕੇ ਯੋਧਾ, ਵਡ ਬਲਵਾਨਾ ਫੇਰਾ ਪਾਈਆ। ਜਿਸ ਨੇ ਝਗੜਾ ਮੁਕਾਉਣਾ ਬਾਂਗ ਰੋਜ਼ਾ, ਨਿਮਾਜ਼ਾਂ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਝਗੜਾ ਮੇਟੇ ਜੰਞੂ ਬੋਦਾ, ਬੋਦੀ ਨਾਰਦ ਦੀ ਦਏ ਗਵਾਹੀਆ। ਨਾਰਦ ਕਹੇ ਵਾਹ ਓਏ ਧਰਮਾ, ਕੀ ਧਰਨੀ ਰਿਹਾ ਸੁਣਾਈਆ। ਤੂੰ ਕੀ ਜਾਣੇ ਮੇਰਾ ਕਰਮਾ, ਕੀ ਪ੍ਰਭੂ ਦਿਤੀ ਵਡਿਆਈਆ। ਮੈਂ ਸ਼ਬਦ ਧਾਰ ਵਿਚੋਂ ਜਰਮਾ, ਸ਼ਬਦ ਸ਼ਬਦ ਵਿਚ ਸਮਾਈਆ। ਕੋਈ ਭਰਾਂਤ ਰਹੇ ਨਾ ਭਰਮਾ, ਭਾਂਡਾ ਦਿਆਂ ਭੰਨਾਈਆ। ਇਕੋ ਰੂਪ ਹੋਵਾਂ ਪ੍ਰਭ ਚਰਨਾ, ਦੂਜਾ ਸਹਾਰਾ ਨਾ ਕੋਇ ਤਕਾਈਆ। ਜਿਸ ਝਗੜਾ ਮੇਟਣਾ ਵਰਨਾਂ ਬਰਨਾਂ, ਏਕਾ ਰੰਗ ਰੰਗਾਈਆ। ਉਸ ਖੇਲ ਅਗੰਮਾ ਕਰਨਾ, ਕਰਨੀ ਕਰਤਾ ਆਪਣੀ ਕਾਰ ਭੁਗਤਾਈਆ। ਜਨ ਭਗਤਾਂ ਨੇਤਰ ਖੋਲ੍ਹ ਕੇ ਹਰਨਾ ਫ਼ਰਨਾ, ਨਿਜ ਨੈਣ ਕਰੇ ਰੁਸ਼ਨਾਈਆ। ਜਿਨ੍ਹਾਂ ਇਕੋ ਅੱਖਰ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਚ ਦਵਾਰੇ ਮੰਜ਼ਲ ਚੜ੍ਹਨਾ, ਦਰਗਾਹ ਸਾਚੀ ਸੋਭਾ ਪਾਈਆ। ਪੁਰਖ ਅਕਾਲ ਦੀ ਜੋਤ ਰਲਨਾ,
ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਆਪਣਾ ਖੇਲ ਆਪੇ ਕਰਨਾ, ਕਰਨਯੋਗ ਆਪ ਅਖਵਾਈਆ।
੨੩ ਮਾਘ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ ਪਾਲ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੈਂ ਭਾਗਾਂ ਭਰੀ, ਪ੍ਰਭੂ ਭਾਗ ਦਿਤਾ ਲਗਾਈਆ। ਕਿਰਪਾ ਕਰੀ ਆਪ ਪ੍ਰਭ ਹਰੀ, ਹਰਿਆਵਲ ਮੇਰੇ ਉਤੇ ਮਹਿਕਾਈਆ। ਭਾਗ ਲਗਾਇਆ ਗੁਰਮੁਖਾਂ ਦੇ ਘਰ ਘਰੀ, ਜਨ ਭਗਤਾਂ ਦਿਤੀ ਵਡਿਆਈਆ। ਮੈਨੂੰ ਖ਼ੁਸ਼ੀ ਹੋਈ ਬੜੀ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਮੈਂ ਪ੍ਰੇਮ ਨਾਲ ਪ੍ਰੇਮ ਦੀ ਬੱਝੀ ਵੇਖੀ ਲੜੀ, ਗੁਰਸਿਖ ਗੁਰਸਿਖਾਂ ਨਾਲ ਗੰਢ ਬੰਧਾਈਆ। ਮੇਰੀ ਸੁਲੱਖਣੀ ਹੋਈ ਘੜੀ, ਘੜਿਆਲ ਧੁਰ ਦਾ ਦਏ ਗਵਾਹੀਆ। ਮੈਂ ਖ਼ੁਸ਼ੀਆਂ ਦੇ ਵਿਚ ਖੜੀ, ਅੰਦਰ ਖਟਕਾ ਰਿਹਾ ਨਾ ਰਾਈਆ। ਮੈਂ ਇਕੋ ਤੁਕ ਜਨ ਭਗਤਾਂ ਨਾਲ ਮਿਲ ਕੇ ਪੜ੍ਹੀ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਜਗਤ ਅਗਨੀ ਵਿਚ ਨਾ ਸੜੀ, ਤੱਤੀ ਵਾਅ ਨਾ ਲੱਗੀ ਰਾਈਆ। ਇਕੋ ਪੁਰਖ ਅਕਾਲ ਦੀ ਸਰਨੀ ਪੜੀ, ਨਿਵ ਨਿਵ ਸੀਸ ਝੁਕਾਈਆ। ਤੂੰ ਸੁਹਾਉਣੀ ਗੁਰਮੁਖਾਂ ਦੀ ਕਾਇਆ ਵਾਲੀ ਗੜ੍ਹੀ, ਕੰਚਨ ਗੜ੍ਹ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਧਰਮ ਮੇਰਾ ਹੋਇਆ ਵਕਤ ਸੁਹਾਵਾ, ਹਰਿ ਸਚ ਦਿਤੀ ਵਡਿਆਈਆ। ਮੈਂ ਗੀਤ ਖ਼ੁਸ਼ੀ ਵਿਚ ਗਾਵਾਂ, ਗਾ ਗਾ ਖ਼ੁਸ਼ੀ ਬਣਾਈਆ। ਫੇਰ ਇਕ ਪ੍ਰਭੂ ਨੂੰ ਰਾਵਾਂ, ਜੋ ਰਵਿਆ ਸਰਬ ਠਾਈਂਆ। ਫੇਰ ਭੁਜਾਂ ਉਠਾਵਾਂ ਬਾਹਵਾਂ, ਹੱਥਾਂ ਲਵਾਂ ਫੈਲਾਈਆ। ਤੇਰੇ ਕਦਮਾਂ ਬਲ ਬਲ ਜਾਵਾਂ, ਕਿਰਪਾ ਕਰ ਸਾਹਿਬ ਗੁਸਾਈਂਆ। ਤੇਰਾ ਭਗਤ ਰਹੇ ਨਾ ਕੋਇ ਨਿਥਾਵਾਂ, ਥਾਨ ਥਨੰਤਰ ਦੇਣੀ ਵਡਿਆਈਆ। ਸਭ ਦਾ ਤੋਲ ਤਰਾਜੂ ਕਰਨਾ ਸਾਂਵਾਂ, ਕੰਡਾ ਆਪਣਾ ਨਾਮ ਬਣਾਈਆ। ਸਿਰ ਭਗਤਾਂ ਦੇਵੀਂ ਠੰਡੀਆਂ ਛਾਂਵਾਂ, ਮਿਹਰ ਨਜ਼ਰ ਟਿਕਾਈਆ। ਜਿਨ੍ਹਾਂ ਇਕ ਵਾਰ ਤੇਰੇ ਨਾਲ ਲੈ ਲਈਆਂ ਲਾਵਾਂ, ਵਿਛੋੜਾ ਦੋ ਜਹਾਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਧਰਮ ਪ੍ਰਭੂ ਕੀਤਾ ਬੜਾ ਤਰਸ, ਰਹਿਮਤ ਆਪ ਕਮਾਈਆ। ਮੇਰੀ ਤ੍ਰਿਸ਼ਨਾ ਮੇਟੀ ਹਰਸ, ਹਵਸ ਦਿਤੀ ਚੁਕਾਈਆ। ਆ ਕੇ ਉਤੇ ਫ਼ਰਸ਼, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਤਰਸਦੇ ਸਾਰੇ ਅਰਸ਼, ਬਿਨ ਨੈਣਾਂ ਨੈਣ ਉਠਾਈਆ। ਓਹ ਮੇਘ ਅਗੰਮਾ ਰਿਹਾ ਬਰਸ, ਅਗਨੀ ਤਤ ਗਵਾਈਆ। ਮੈਂ ਖ਼ੁਸ਼ੀਆਂ ਵਿਚ ਟੱਪਾਂ ਧਰਤ, ਧਰਨੀ ਹੋਕੇ ਲਵਾਂ ਅੰਗੜਾਈਆ। ਧੌਲ ਉਤੇ ਆਇਆ ਪਰਤ, ਧਵਲ ਸੀਸ ਝੁਕਾਈਆ। ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਦਾ ਡੇਰਾ ਢਾਹੀਆ। ਸੂਰਬੀਰ ਮਰਦਾਨਾ ਬਣ ਕੇ ਮਰਦ, ਬਲਧਾਰੀ ਬਲ ਪ੍ਰਗਟਾਈਆ। ਜਨ ਭਗਤਾਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਮੇਰੀ ਇਕ ਬੇਨੰਤੀ ਅਰਜ਼, ਆਰਜ਼ੂ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਅੱਗੇ ਝੋਲੀ ਡਾਹੀਆ। ਧਰਨੀ ਕਹੇ ਧਰਮ ਖੇਲ ਨਹੀਂ ਕੋਈ ਲੁਕਦਾ, ਸਤਿ ਸਚ ਜਣਾਈਆ। ਸਤਿਗੁਰ ਸ਼ਬਦ ਸ਼ਬਦ ਹੋ ਕੇ ਬੁਕਦਾ, ਭਬਕ ਨਾਮ ਰਖਾਈਆ। ਜਨ ਭਗਤਾਂ ਮਾਣ ਦੇ ਕੇ ਇਕੋ ਤੁਕ ਦਾ, ਦੋ ਜਹਾਨਾਂ ਪੰਧ ਮੁਕਾਈਆ। ਜਿਸ ਦਾ ਭਾਣਾ ਕਦੇ ਨਾ ਰੁਕਦਾ, ਓਹ ਹੋਏ ਆਪ ਸਹਾਈਆ। ਜਿਸ ਦਾ ਬਾਹਰੋਂ ਰੂਪ ਮਨੁਖ ਦਾ, ਅੰਤਰ ਜੋਤ ਜੋਤ ਵਡਿਆਈਆ। ਉਹ ਗੁਰਮੁਖਾਂ ਵਕਤ ਸੁਹੰਜਣਾ ਕਰੇ ਸੁਖ ਦਾ, ਦਰਦੀਆਂ ਦਰਦ
ਵੰਡਾਈਆ। ਲਹਿਣਾ ਦੇਵੇ ਜਨਣੀ ਕੁੱਖ ਦਾ, ਸਿਰ ਆਪਣੇ ਹੱਥ ਰਖਾਈਆ। ਉਹ ਘਰ ਘਰ ਜਨ ਭਗਤਾਂ ਪੁੱਛਦਾ, ਦਿਵਸ ਰੈਣ ਪੰਧ ਮੁਕਾਈਆ। ਲਾਡ ਲਡਾਵੇ ਸ਼ਬਦ ਦੁਲਾਰੇ ਸੁਤ ਦਾ, ਸੁੱਤਿਆਂ ਲਏ ਜਗਾਈਆ। ਬਿਨਾ ਹੱਥਾਂ ਬਾਹਵਾਂ ਗੋਦੀ ਚੁੱਕਦਾ, ਆਪਣੀ ਗੋਦ ਟਿਕਾਈਆ। ਧਰਨੀ ਕਹੇ ਧਰਮ ਮੇਰਾ ਵਕਤ ਸੁਹੰਜਣਾ ਹੋਇਆ ਰੁੱਤ ਦਾ, ਰੁਤੜੀ ਪ੍ਰਭ ਮਹਿਕਾਈਆ। ਉਹ ਨਾਰਦ ਮੁਨੀ ਪੁਛਦਾ, ਚੋਰੀ ਚੋਰੀ ਆਵਾਜ਼ ਲਗਾਈਆ। ਕਿਉਂ ਧਰਮ ਦਾ ਧਰਮ ਪਿਆਰ ਜਾਂਦਾ ਟੁੱਟਦਾ, ਮੈਨੂੰ ਦੇ ਸਮਝਾਈਆ। ਮੈਂ ਹੱਸ ਕੇ ਕਿਹਾ ਨਾਰਦਾ ਥੋੜ੍ਹਾ ਸਮਾਂ ਕਲਜੁਗ ਲੁੱਟ ਦਾ, ਲੁਟੇਰਾ ਹੋ ਕੇ ਲੁੱਟੇ ਚਾਈਂ ਚਾਈਂਆ। ਫੇਰ ਇਸ਼ਾਰਾ ਕੀਤਾ ਉਹ ਵੇਖ ਪੁਰਖ ਅਕਾਲਾ ਸਭ ਨੂੰ ਪੁੱਟਦਾ, ਕਾਇਆ ਕੁਟੀਆ ਕਰੇ ਸਫ਼ਾਈਆ। ਰੂਪ ਸੁਹਾਇਆ ਜਿਨ੍ਹਾਂ ਭਗਤਾਂ ਪੰਜ ਤਤ ਬੁਤ ਦਾ, ਬੁਤਖ਼ਾਨਿਆਂ ਕਰੇ ਰੁਸ਼ਨਾਈਆ। ਮੈਂ ਦੀਦਾਰ ਕਰਾਂ ਓਸ ਦੇ ਸੋਹਣੇ ਮੁਖ ਦਾ, ਜਿਸ ਦੀ ਚੰਦ ਤੋਂ ਬਾਹਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਧਰਮ ਮੈਂ ਹੋਈ ਭਾਗਾਂ ਵੰਤੀ, ਆਪਣੀ ਖ਼ੁਸ਼ੀ ਬਣਾਈਆ। ਪ੍ਰਭ ਪਾਇਆ ਧੁਰ ਦਾ ਕੰਤੀ, ਸੁਹਾਗ ਇਕ ਹੰਢਾਈਆ। ਮੈਨੂੰ ਚੜ੍ਹਿਆ ਰੰਗ ਬਸੰਤੀ, ਉਤਰ ਕਦੇ ਨਾ ਜਾਈਆ। ਮੈਂ ਤ੍ਰਿਸ਼ਨਾ ਛਡੀ ਮਨ ਦੀ, ਮਨ ਮਨਸਾ ਦਿਤੀ ਗਵਾਈਆ। ਮੈਂ ਨਿੰਦਿਆ ਛਡੀ ਕੰਨ ਦੀ, ਸੁਣਨ ਵਿਚ ਕਦੇ ਨਾ ਆਈਆ। ਮੈਂ ਵਿਭੂਤੀ ਛਡੀ ਤਨ ਦੀ, ਕੂੜੀ ਖ਼ਾਕ ਨਾ ਕੋਇ ਰਮਾਈਆ। ਮੈਂ ਆਸਾ ਛਡੀ ਗ਼ਮ ਦੀ, ਚਿੰਤਾ ਦਿਤੀ ਮਿਟਾਈਆ। ਮੈਂ ਵਣਜਾਰੀ ਨਹੀਂ ਚਮੜੀ ਚੰਮ ਦੀ, ਚੰਮ ਦ੍ਰਿਸ਼ਟੀ ਨਾ ਕੋਇ ਰਖਾਈਆ। ਮੈਂ ਪ੍ਰੇਮਣ ਇਕ ਬ੍ਰਹਮ ਦੀ, ਜੋ ਪਾਰਬ੍ਰਹਮ ਦਏ ਮਿਲਾਈਆ। ਮੈਂ ਭਗਤਾਂ ਦੇ ਅੱਗੇ ਹੱਥ ਬੰਨ੍ਹਦੀ, ਬੰਦਨਾ ਵਿਚ ਸੀਸ ਨਿਵਾਈਆ। ਜਨ ਭਗਤੋ ਇਹ ਖੇਲ ਸ੍ਰੀ ਭਗਵਨ ਦੀ, ਜੋ ਤੁਹਾਡੇ ਨਾਲ ਮਿਲ ਕੇ ਰਿਹਾ ਕਰਾਈਆ। ਧਰਨੀ ਕਹੇ ਮੇਰੀ ਸੁਗੰਧੀ ਨਹੀਂ ਕੋਈ ਪਵਣ ਸਵਾਸੀ ਦਮ ਦੀ, ਸਾਹ ਸਾਹ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਕੀਕਤ ਜਾਣੇ ਸਭ ਦੇ ਕਰਮ ਦੀ, ਜਨਮ ਕਰਮ ਦਾ ਮਾਲਕ ਵੇਖ ਵਖਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਭਲਾਈਪੁਰ ਡੋਗਰਾਂ ਪਾਲ ਸਿੰਘ ਦੇ ਗ੍ਰਹਿ ਰਾਤ ਨੂੰ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਵਾਹ ਉਏ ਜੇਠ ਅਠਾਰਾਂ, ਇਕ ਇਕ ਦੇ ਮਾਲਕ ਗਿਆਰਾਂ ਦਏ ਵਡਿਆਈਆ। ਮੈਂ ਖ਼ੁਸ਼ੀ ਹੋਵਾਂ ਵੇਖ ਕੇ ਤੇਈ ਅਵਤਾਰਾਂ, ਦੂਆ ਤੀਆ ਸਰਗੁਣ ਤ੍ਰੈਗੁਣ ਆਪਣਾ ਭੇਵ ਚੁਕਾਈਆ। ਸ਼ਬਦੀ ਧਾਰ ਸਤਿਗੁਰ ਤਕਾਂ ਬਹਾਰਾਂ, ਦੋ ਜਹਾਨਾਂ ਨੌਜਵਾਨਾ ਹੋ ਕੇ ਵੇਖ ਵਖਾਈਆ। ਬਿਨਾ ਨੇਤਰ ਲੋਚਨ ਨੈਣ ਵੇਖਾਂ ਇਸ਼ਾਰਾ, ਬਿਨਾ ਸੈਨਤ ਦੀਨ ਦੁਨੀ ਪ੍ਰਭੂ ਰਿਹਾ ਸਮਝਾਈਆ । ਜੋ ਲਹਿਣਾ ਦੇਣਾ ਜੁਗ ਚੌਕੜੀ ਪੂਰਾ ਕਰੇ ਉਧਾਰਾ, ਲੇਖਾ ਸਭ ਦੀ ਝੋਲੀ ਪਾਈਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖੇ ਹੱਟੀ ਬਾਜ਼ਾਰਾ, ਬ੍ਰਹਿਮੰਡਾਂ ਖੰਡਾਂ ਧਿਆਨ ਲਗਾਈਆ। ਜਿਸ ਖੇਲ ਖਿਲਾਇਆ ਲੱਖ ਚੁਰਾਸੀ ਜੀਵ ਜੰਤ ਪੁਰਖ ਨਾਰਾ, ਤਨ ਵਜੂਦਾਂ ਸੋਭਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਹੋ ਕੇ ਪੁਰਖ ਜ਼ਾਹਰਾ, ਜ਼ਾਹਰ ਜ਼ਹੂਰ ਹੋ ਕੇ ਆਪਣੀ ਕਲ ਪਰਗਟਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਏਕੰਕਾਰਾ, ਲੱਖ ਚੁਰਾਸੀ ਆਪਣੀ ਕਲ ਪਰਗਟਾਈਆ। ਮੈਂ ਨਿਵ ਨਿਵ ਬਿਨਾ ਚਰਨ ਕਰਾਂ ਨਿਮਸਕਾਰਾ, ਬਿਨ ਧੂੜੀ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਤੇਈ ਅਵਤਾਰੋ ਮੇਰੇ ਪਿਆਰੇ ਮਿਤਰੋ,
ਸੱਜਣੋ ਧਿਆਨ ਲਗਾਈਆ। ਪ੍ਰਭ ਦੀ ਧਾਰ ਵਿਚੋਂ ਬਾਹਰ ਨਿਤਰੋ, ਨਿਰਵੈਰ ਹੋ ਕੇ ਵੇਖ ਵਖਾਈਆ। ਚੋਟੀ ਚੜ੍ਹ ਕੇ ਵੇਖੋ ਸਿਖਰੋ, ਅੰਤ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਅਵਤਰੀ ਤੀਨਾ ਧਾਰ ਤਮੀਨਾ ਤਵਸੀ ਰਾਮ ਜ਼ਵੂਹ ਜੋਤੀ ਨਾਲ ਜ਼ਵਦਦੀ ਗੋਸ਼ੇ ਮੈਂ ਰਹੂਆ ਮਿਹਰਵਾਨ ਮਿਹਰਵਾਨ ਮਿਹਰਵਾਨ ਕੀ ਖੇਲ ਕਰੇ ਆਪਣੀ ਬਿਧ ਦੀ, ਬਿਦਨਾ ਦੋਵੇਂ ਹੱਥ ਬਧੂ ਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਰੂ ਆ। ਗੁਰਦੇਵ ਸੁਆਮੀ ਅਤਰੀ, ਤੇਈ ਤਰੇਈ ਧਾਰ। ਤੁਸੀਂ ਬ੍ਰਾਹਮਣ ਕਿ ਕਸ਼ਤਰੀ, ਸ਼ੂਦਰ ਵੈਸ਼ ਦਸੋ ਵਿਚਾਰ। ਬਿਨ ਅੱਖਰਾਂ ਫੋਲੋ ਪੱਤਰੀ, ਬਿਨ ਨੈਣਾਂ ਨੈਣ ਉਘਾੜ। ਬਿਨ ਰਸਨਾ ਗਾਉ ਮੰਤਰੀ, ਬਿਨ ਸ਼ਬਦ ਨਾਦ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਏਕੰਕਾਰ। ਨਾਰਦ ਕਹੇ ਤੇਈ ਅਵਤਾਰ ਵੇਖੋ ਆਪਣਾ ਸਾਹਿਤ, ਸਤਿਜੁਗ ਤ੍ਰੇਤਾ ਦੁਆਪਰ ਧਿਆਨ ਲਗਾਈਆ । ਕਿਰਿਆ ਕਾਂਡ ਦੀ ਵੇਖੋ ਰਹਿਤ, ਕਰਮਾਂ ਨਾਲ ਸਮਝਾਈਆ। ਸਚ ਪ੍ਰੇਮ ਦੀ ਤਕੋ ਮਹਿਕ, ਦੀਨ ਦੁਨੀ ਵੇਖ ਵਖਾਈਆ। ਜਗਤ ਸਿੰਘਾਸਣ ਵੇਖੋ ਬਹਿਕ, ਆਸਣ ਆਪਣਾ ਫੋਲ ਫੁਲਾਈਆ। ਕੀ ਸ਼ਬਦੀ ਢੋਲੇ ਸਤਿਗੁਰ ਸ਼ਬਦ ਕਹਿਤ, ਕਹਿ ਕਹਿ ਰਿਹਾ ਜਣਾਈਆ। ਕੀ ਹੁਕਮ ਸੰਦੇਸ਼ਾ ਮਿਲੇ ਹਦਾਯਤ, ਫ਼ਰਮਾਨਾ ਧੁਰਦਰਗਾਹੀਆ। ਕੀ ਬਖ਼ਸ਼ਿਸ਼ ਹੋਈ ਅਨਾਇਤ, ਵਸਤ ਅਗੰਮ ਵਰਤਾਈਆ। ਕਵਣ ਤੁਹਾਡੀ ਕਰੇ ਹਮਾਇਤ, ਹਮ ਸਾਜਣ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਅਵਤਾਰੋ ਬਿਨ ਅੱਖਰਾਂ ਵੇਖੋ ਆਪਣੀਆਂ ਕਾਪੀਆਂ, ਕ਼ਲਮ ਸ਼ਾਹੀ ਰੰਗ ਨਾ ਕੋਇ ਰੰਗਾਈਆ। ਦਰਗਾਹ ਸਚ ਦੀ ਪੜ੍ਹੋ ਪਾਤੀਆਂ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸੀਨੇ ਪਾੜ ਕੇ ਵੇਖੋ ਛਾਤੀਆਂ, ਅੰਤਰ ਧਿਆਨ ਲਗਾਈਆ। ਆਪਣੀਆਂ ਆਪੇ ਪੁਛੋ ਵਾਤੀਆਂ, ਆਪਣੀ ਆਪ ਲਓ ਅੰਗੜਾਈਆ। ਕਿਉਂ ਕਲਜੁਗ ਹੋਈਆਂ ਅੰਧੇਰੀਆਂ ਰਾਤੀਆਂ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਰਿਹਾ ਨਾ ਲੋਕਮਾਤੀਆ, ਮਾਤਰ ਭੂਮੀ ਰੋਵੇ ਮਾਰੇ ਧਾਹੀਆ। ਪਿਛਲੀਆਂ ਦੱਸੋ ਕਥਾ ਕਹਾਣੀਆਂ ਬਾਤੀਆਂ, ਬਾਤਨ ਭੇਵ ਚੁਕਾਈਆ। ਨਾਮ ਦੀਆਂ ਰਹੀਆਂ ਮੂਲ ਨਾ ਹਾਟੀਆਂ, ਹਟਵਾਣਿਓ ਕਿੱਥੇ ਵਸਤ ਗਏ ਲੁਟਾਈਆ। ਮੰਜ਼ਲਾਂ ਦੂਰ ਹੋਈਆਂ ਘਾਟੀਆਂ, ਪਾਂਧੀ ਚੜ੍ਹਨ ਕੋਇ ਨਾ ਪਾਈਆ। ਆਤਮ ਸੇਜਾਂ ਸੁੰਞੀ ਹੋਈਆਂ ਖਾਟੀਆਂ, ਸਿੰਘਾਸਣ ਹਕ ਨਾ ਕੋਇ ਸੁਹਾਈਆ। ਸਚ ਪ੍ਰੇਮ ਦੀਆਂ ਡੋਰਾਂ ਗਈਆਂ ਕਾਟੀਆਂ, ਟੁੱਟੀ ਗੰਢ ਨਾ ਕੋਇ ਵਖਾਈਆ। ਜੋਤ ਨੂਰ ਜਗੇ ਨਾ ਕੋਇ ਲਿਲਾਟੀਆ, ਅੰਧ ਅੰਧੇਰ ਨਾ ਕੋਇ ਮਿਟਾਈਆ। ਮੰਜ਼ਲ ਮੁਕਣ ਕਿਸੇ ਨਾ ਵਾਟੀਆ, ਪਾਂਧੀਓ ਆਪਣਾ ਪੰਧ ਦਿਓ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਅਠਾਰਾਂ ਜੇਠ ਕਹੇ ਸੁਣ ਨਾਰਦ ਪੰਡਾ, ਪੰਡਤਾ ਤੈਨੂੰ ਦਿਆਂ ਜਣਾਈਆ। ਨਿਗਾਹ ਮਾਰ ਲੈ ਵਿਚ ਬ੍ਰਹਿਮੰਡਾਂ, ਬ੍ਰਹਿਮਾਂਡ ਖੋਜ ਖੁਜਾਈਆ। ਖੇਲ ਤਕ ਲੈ ਜੇਰਜ ਅੰਡਾ, ਉਤਭੁਜ ਸੇਤਜ ਪਰਦਾ ਆਪ ਉਠਾਈਆ। ਦੀਨ ਦੁਨੀ ਦੀਆਂ ਵੇਖ ਲੈ ਵੰਡਾਂ, ਮਾਨਸ ਮਾਨਵ ਮਾਨੁਖ ਬੈਠੇ ਰੂਪ ਬਦਲਾਈਆ। ਜਗਤ ਵਿਕਾਰ ਤਕ ਲੈ ਗੰਢਾ, ਮੋਹ ਵਿਕਾਰੇ ਨਾਲ ਬੰਧਾਈਆ। ਆਤਮ ਸਭ ਦਾ ਹੋ ਗਿਆ ਰੰਡਾ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਸੀਨਾ ਹੋਵੇ ਕਿਸੇ ਨਾ ਠੰਢਾ, ਅਗਨੀ ਤਤ ਨਾ ਕੋਇ ਬੁਝਾਈਆ। ਧਰਮ ਦਾ ਰਿਹਾ ਕੋਈ ਨਾ ਖੰਡਾ, ਖੜਗਾਂ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਜੇਠ ਕਹੇ ਸੁਣ ਪੰਡਤ ਧਰਮ ਧਾਰ ਦੇ ਮੀਤੇ, ਸੱਜਣੂਆ ਦਿਆਂ ਜਣਾਈਆ।
ਜੋ ਅਵਤਾਰਾਂ ਕੌਲ ਇਕ਼ਰਾਰ ਕੀਤੇ, ਜੁਗ ਜੁਗ ਭੇਵ ਖੁਲ੍ਹਾਈਆ। ਸਭ ਦੇ ਵਕ਼ਤ ਅੰਤ ਬੀਤੇ, ਸਤਿਜੁਗ ਤ੍ਰੇਤਾ ਦੁਆਪਰ ਦਏ ਗਵਾਹੀਆ। ਅਗਲਾ ਹੁਕਮ ਕਰੇ ਪਰਮ ਪੁਰਖ ਅਤੀਤੇ, ਤ੍ਰੈਗੁਣ ਬਾਹਰ ਆਪ ਜਣਾਈਆ। ਜਿਸ ਨੇ ਜੁਗ ਚੌਕੜੀ ਜੀਤੇ, ਸਤਿਜੁਗ ਤ੍ਰੇਤਾ ਦੁਆਪਰ ਪਿਛਲੇ ਪੰਧ ਮੁਕਾਈਆ। ਜਿਸ ਦੀ ਸਭ ਤੋਂ ਵਖਰੀ ਰੀਤੇ, ਰੀਤੀਵਾਨ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਅਠਾਰਾਂ ਜੇਠ ਕਹੇ ਨਾਰਦ ਮੇਰੇ ਵਿਚ ਹੁੰਦਾ ਰਿਹਾ ਕੌਲ ਇਕ਼ਰਾਰ, ਇਕ਼ਰਾਰਨਾਮੇ ਬਿਨ ਅੱਖਰਾਂ ਦੇਣ ਗਵਾਹੀਆ। ਇਹ ਹੁਕਮੇ ਬੱਧੇ ਤੇਈ ਅਵਤਾਰ, ਜਗਤ ਸਰੀਰ ਗਏ ਹੰਢਾਈਆ। ਰਸਨਾ ਜਿਹਵਾ ਪ੍ਰਭੂ ਦਾ ਨਾਮ ਗਏ ਉਚਾਰ, ਗ੍ਰੰਥ ਸ਼ਾਸਤਰਾਂ ਨਾਲ ਲਿਖਾਈਆ। ਸੰਦੇਸ਼ਾ ਦੇਂਦੇ ਗਏ ਵਾਰੋ ਵਾਰ, ਲੋਕਮਾਤ ਆਪਣੀ ਸੇਵ ਕਮਾਈਆ। ਭਵਿਖਤਾਂ ਵਿਚ ਗਏ ਉਚਾਰ, ਅੱਖਰ ਅੱਖਰਾਂ ਨਾਲ ਜੁੜਾਈਆ। ਸਭ ਦਾ ਮਾਲਕ ਏਕੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਕਰਦੇ ਰਹੇ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜੋ ਵਸੇ ਸਚਖੰਡ ਸਚੇ ਦਰਬਾਰ, ਸਚ ਸਿੰਘਾਸਣ ਸੋਭਾ ਪਾਈਆ। ਉਸ ਦਾ ਖੇਲ ਅਪਰ ਅਪਾਰ, ਅਪਰੰਪਰ ਸੁਆਮੀ ਆਪਣੇ ਹੱਥ ਰਖੇ ਵਡਿਆਈਆ। ਜੋ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਵੇ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਪਰਗਟਾਈਆ। ਝਟ ਵੇਦ ਵਿਆਸੇ ਉਠ ਕੇ ਮਾਰੀ ਇਕ ਲਲਕਾਰ, ਕੂਕ ਕੂਕ ਸੁਣਾਈਆ। ਉਹ ਬ੍ਰਾਹਮਣ ਗੌੜਾ ਸਭ ਦਾ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਜੋ ਹੋਵੇ ਉਦਰ ਤੋਂ ਬਾਹਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜਾਤਾ ਹੋ ਕੇ ਹੋਵੇ ਜ਼ਾਹਰ, ਜ਼ਾਹਰ ਜ਼ਹੂਰ ਆਪਣਾ ਆਪ ਕਰਾਈਆ। ਸ਼ਬਦੀ ਸ਼ਬਦ ਦੀ ਬਣਾ ਕੇ ਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਤੇਈ ਅਵਤਾਰ ਉਸੇ ਦਾ ਕਰਨ ਇਜ਼ਹਾਰ, ਸਿਫ਼ਤਾਂ ਨਾਲ ਸਿਫ਼ਤ ਸਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਈਂਆ। ਤੇਈ ਅਵਤਾਰ ਕਹਿਣ ਸਾਡਾ ਨਹੀਂ ਕੋਈ ਤਕਰਾਰ, ਬੋਲ ਜਗਤ ਨਾ ਕੋਇ ਜਣਾਈਆ। ਅਸੀਂ ਆਏ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਫੇਰਾ ਪਾਈਆ। ਹੁਕਮ ਮੰਨਦੇ ਰਹੇ ਸਚੀ ਸਰਕਾਰ, ਜੋ ਸ਼ਹਿਨਸ਼ਾਹ ਰਿਹਾ ਦ੍ਰਿੜਾਈਆ। ਅੱਖਰਾਂ ਨਾਲ ਅੱਖਰ ਦੇਂਦੇ ਰਹੇ ਅਧਾਰ, ਮੇਲ ਮਿਲਾਇਆ ਚਾਈਂ ਚਾਈਂਆ। ਗ੍ਰੰਥ ਸ਼ਾਸਤਰ ਗਏ ਉਚਾਰ, ਰਸਨਾ ਜਿਹਵਾ ਢੋਲੇ ਗਾਈਆ। ਰਾਮ ਰਾਮਾ ਕਰ ਪਿਆਰ, ਰਮਈਆ ਰੂਪ ਸਮਝਾਈਆ। ਕਾਹਨਾ ਕਾਹਨ ਦੱਸ ਸਿਕਦਾਰ, ਘਨਈਆ ਇਕੋ ਇਕ ਦਰਸਾਈਆ। ਬੁੱਧੀ ਤੋਂ ਪਰੇ ਜਿਸ ਦਾ ਵਿਵਹਾਰ, ਅਕਲ ਚਲੇ ਨਾ ਕੋਇ ਚਤੁਰਾਈਆ। ਉਸ ਦੇ ਬਣਕੇ ਸੇਵਾਦਾਰ, ਜੁਗ ਜੁਗ ਸੇਵ ਕਮਾਈਆ। ਅੰਤ ਕਰਦੇ ਰਹੇ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਜਿਸ ਦੇ ਹੁਕਮ ਵਿਚ ਹੁਕਮ ਦੀ ਮੌਲਣੀ ਬਹਾਰ, ਬਸੰਤ ਬੈਠੇ ਸੀਸ ਨਿਵਾਈਆ। ਭਗਤ ਵਛਲ ਹੋਏ ਗਿਰਧਾਰ, ਭਗਵਨ ਆਪਣਾ ਰੂਪ ਵਟਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਾਵਣਹਾਰਾ ਸਾਰ, ਮਹਾਸਾਰਥੀ ਵਡ ਵਡਿਆਈਆ। ਜਿਸ ਨੂੰ ਸਭ ਨੇ ਕਰਨੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ । ਅਵਤਾਰ ਕਹਿਣ ਪੰਡਤਾ ਸਾਡਾ ਪ੍ਰਭ ਸਦਾ ਬੇਅੰਤ, ਤੈਨੂੰ ਦੇਈਏ ਜਣਾਈਆ। ਜੋ ਮਾਲਕ ਧੁਰ ਦਾ ਕੰਤ, ਕੰਤੂਹਲ ਇਕ ਅਖਵਾਈਆ। ਜਿਸ ਦੀ ਸਾਰੇ ਕਰਦੇ ਮੰਨਤ, ਨਿਵ ਨਿਵ ਸੀਸ ਨਿਵਾਈਆ। ਉਸ ਸਾਡੀ ਬਣਾਈ ਬਣਤ, ਘੜਨ ਭੰਨਣਹਾਰ ਧੁਰਦਰਗਾਹੀਆ। ਭੇਵ ਖੁਲ੍ਹਾਇਆ ਵਿਚ ਜੰਨਤ, ਜੀਵਾਂ ਦਿਤਾ ਜਣਾਈਆ। ਮਹਿੰਮਾ ਦੱਸ ਅਗਣਤ, ਸਿਫ਼ਤਾਂ ਨਾਲ ਸਲਾਹੀਆ । ਜਿਸ ਦੇ ਨਾਮ ਦਾ ਗਾਇਆ ਮੰਤ, ਮੰਤਵ ਦੀਨ ਦੁਨੀ ਹਲ ਕਰਾਈਆ। ਉਹ ਲੇਖਾ ਲਹਿਣਾ ਪੂਰਾ ਕਰੇ ਅੰਤ, ਅੰਤ ਉਸੇ ਹੱਥ ਵਡਿਆਈਆ। ਉਸ ਦਾ ਲਹਿਣਾ
ਸਮਝ ਸਕੇ ਕੋਈ ਨਾ ਪੰਡਤ, ਪੰਡਤਾ ਤੇਰੀ ਕੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਅਵਤਾਰੋ ਮੈਂ ਕੋਈ ਭਗਤ ਨਹੀਂ ਸ਼ਰੀਰ, ਤਨ ਵਜੂਦ ਨਾ ਕੋਇ ਰਖਾਈਆ। ਮੇਰਾ ਰੂਪ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਂ ਸ਼ਾਹ ਨਹੀਂ ਹਕੀਰ, ਜਗਤ ਵੰਡ ਨਾ ਕੋਇ ਵੰਡਾਈਆ। ਮੇਰੀ ਮਨਸਾ ਨਹੀਂ ਜ਼ਮੀਰ, ਖ਼ਾਹਿਸ਼ ਦੁਨੀ ਨਾ ਕੋਇ ਜਣਾਈਆ। ਮੇਰੀ ਬਦਲੀ ਨਾ ਕਦੇ ਤਕ਼ਦੀਰ, ਤਦਬੀਰ ਜਗਤ ਨਾ ਕੋਇ ਜਣਾਈਆ। ਮੈਂ ਪਰਮ ਪੁਰਖ ਪਰਮਾਤਮ ਦਾ ਇਕੋ ਪੀਤਾ ਸੀਰ, ਬਿਨ ਰਸਨਾ ਜਿਹਵਾ ਮੁਖ ਲਗਾਈਆ। ਜਿਸ ਨਾਲ ਮੈਨੂੰ ਆਈ ਧੀਰ, ਧੀਰਜ ਦਿਤੀ ਟਿਕਾਈਆ। ਮੈਂ ਗ਼ਰੀਬ ਨਹੀਂ ਅਮੀਰ, ਅਮਰਾਪਦ ਬਹਿ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਤੇਈ ਅਵਤਾਰ ਕਹਿਣ ਨਾਰਦ ਸਾਡਾ ਇਕੋ ਇਕ ਬਚਨ, ਬਿਨ ਰਸਨਾ ਦਈਏ ਜਣਾਈਆ। ਤੇਰਾ ਕਿਹੜਾ ਗੜ੍ਹ ਕੰਚਨ, ਸਾਨੂੰ ਦੇ ਸੁਣਾਈਆ। ਨਾਰਦ ਕਿਹਾ ਮੇਰਾ ਮੰਦਰ ਨੂਰ ਨੁਰਾਨਾ ਇਕ ਨਿਰੰਜਣ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਮਾਲਕ ਦਰਦ ਦੁਖ ਭੈ ਭੰਜਣ, ਭਵ ਸਾਗਰਾਂ ਪਾਰ ਕਰਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਜੋਤੀ ਧਾਰ ਜਗਣ, ਜਾਗਰਤ ਜੋਤ ਕਰ ਰੁਸ਼ਨਾਈਆ। ਜੋ ਨਾਮ ਨਿਧਾਨ ਸਭ ਦੇ ਮੁਖ ਲਗਾਵੇ ਸਗਨ, ਵਸਤ ਅਗੰਮ ਆਪ ਵਰਤਾਈਆ। ਪ੍ਰੇਮ ਪਿਆਰ ਮਸਤੀ ਵਿਚ ਕਰਕੇ ਮਗਨ, ਆਪਣਾ ਰੰਗ ਚੜ੍ਹਾਈਆ। ਜਿਸ ਦੀ ਮੰਜ਼ਲ ਸਾਰੇ ਲੰਘਣ, ਭੱਜਣ ਵਾਹੋ ਦਾਹੀਆ। ਜਿਸ ਦੇ ਅਵਤਰ ਹੋ ਕੇ ਸਾਰੇ ਮੰਗਣ, ਖ਼ਾਲੀ ਝੋਲੀਆਂ ਅਗੇ ਡਾਹੀਆ। ਉਹ ਨਾਮ ਨਿਧਾਨਾ ਜੁਗ ਜੁਗ ਆਵੇ ਵੰਡਣ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅਠਾਰਾਂ ਜੇਠ ਕਹੇ ਮੈਂ ਸਭ ਨੂੰ ਦੇਵਾਂ ਸੰਦੇਸ਼ਾ, ਅਵਤਰ ਤੇਈ ਧਿਆਨ ਲਗਾਈਆ। ਨਾਰਦਾ ਤਕ ਲੈ ਇਕੋ ਨਰ ਨਰੇਸ਼ਾ, ਨਰ ਨਰਾਇਣ ਧੁਰਦਰਗਾਹੀਆ। ਜੋ ਸਦਾ ਰਹੇ ਹਮੇਸ਼ਾ, ਸਾਜਣ ਇਕ ਅਖਵਾਈਆ। ਜਿਸ ਦੇ ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਦੇਵਤ ਸੁਰ ਭੱਜਣ ਵਾਹੋ ਦਾਹੀਆ। ਜੋ ਵਸਣਹਾਰਾ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਵਖਰਾ ਵੇਸਾ, ਤੇਈ ਅਵਤਾਰਾਂ ਵੇਸ ਵਟਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਦੇਣ ਗਵਾਹੀਆ। ਜੋ ਮੇਟਣਹਾਰਾ ਕੂੜ ਕਲੇਸ਼ਾ, ਕੁਕਰਮ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਜੇਠ ਕਹੇ ਮੇਰੀ ਬਾਤ ਇਕ ਅਵੱਲੀ, ਅਵੱਲੜੀ ਦਿਆਂ ਜਣਾਈਆ। ਮੇਰੀ ਆਸ਼ਾ ਇਕ ਇਕੱਲੀ, ਅਕਲ ਕਲਧਾਰੀ ਦਿਤੀ ਬਣਾਈਆ। ਜੋ ਆਦਿ ਜੁਗਾਦੀ ਵਲ ਛਲੀ, ਅਛਲ ਛਲ ਆਪਣਾ ਹੁਕਮ ਵਰਤਾਈਆ। ਉਸ ਨੇ ਖ਼ਬਰ ਬਿਨ ਅੱਖਰਾਂ ਦੱਸੀ ਭਲੀ, ਜੋ ਭਾਂਡਾ ਭਰਮ ਭੰਨਾਈਆ। ਜੋ ਸਦਾ ਫਿਰੇ ਭਗਤਾਂ ਦੀ ਗਲੀ, ਕਾਇਆ ਕੂਟੇ ਭੱਜੇ ਵਾਹੋ ਦਾਹੀਆ। ਜਿਸ ਦੀ ਧਾਰ ਆਤਮਾ ਨਾਲ ਪਰਮਾਤਮਾ ਹੋ ਕੇ ਰਲੀ, ਰਲ ਮਿਲ ਕੇ ਖ਼ੁਸ਼ੀ ਬਣਾਈਆ। ਜੋ ਖੇਲ ਖਿਲਾਵੇ ਕਾਇਆ ਮਾਟੀ ਖੱਲੀ, ਖ਼ੁਦ ਮਾਲਕ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਜੇਠ ਉਹ ਮਿਤਰ ਪਿਆਰਾ ਚੰਗਾ, ਚੰਗੀ ਦਏ ਵਡਿਆਈਆ। ਜਿਸ ਦਾ ਪਿਆਰ ਅੰਮ੍ਰਿਤ ਰਸ ਅਗੰਮੀ ਗੰਗਾ, ਗੰਗੋਤਰੀ ਸਮਝ ਕਿਛ ਨਾ ਆਈਆ। ਜਿਸ ਦੇ ਹੁਕਮ ਵਿਚ ਤੇਈ ਅਵਤਾਰਾਂ ਵਕ਼ਤ ਲੰਘਾ, ਆਪਣਾ ਪੰਧ ਮੁਕਾਈਆ। ਜੋ ਦੇਵਣਹਾਰਾ ਭਗਤਾਂ ਸੰਗਾ, ਸਗਲਾ ਸੰਗੀ ਇਕ ਹੋ ਜਾਈਆ। ਜੋ ਓਢਣ ਬਖ਼ਸ਼ੇ ਸੀਸ ਨੰਗਾ, ਸੋ ਸਿਰ ਸਿਰ ਆਪਣਾ ਹੱਥ ਵਖਾਈਆ। ਜਿਸ ਲੇਖਾ ਪੂਰਾ
ਕਰਨਾ ਤਤਾਂ ਪੰਜਾਂ, ਪੰਚਮ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਖੁਲ੍ਹਾਈਆ। ਅਵਤਾਰ ਕਹਿਣ ਸਾਡਾ ਮਾਲਕ ਇਕ ਜਗਦੀਸ਼, ਜਗਦੀਸ਼ਰ ਨਜ਼ਰੀ ਆਈਆ। ਜਿਸ ਨੂੰ ਝੁਕਦੇ ਸੀਸ, ਸੀਸ ਬਿਨ ਕ਼ਦਮਾਂ ਕ਼ਦਮ ਟਿਕਾਈਆ। ਜਿਸ ਦੀ ਕਰੇ ਕੋਈ ਨਾ ਰੀਸ, ਰੂਪ ਅਨੂਪ ਨਾ ਕੋਇ ਦਰਸਾਈਆ। ਉਸ ਦਾ ਖੇਲ ਇਕ ਇਕੀਸ, ਦੂਆ ਏਕਾ ਮਿਲ ਕੇ ਵਜੇ ਵਧਾਈਆ । ਜਿਸ ਦੇ ਛਤਰ ਝੁਲਦਾ ਸੀਸ, ਦੋ ਜਹਾਨਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਅਵਤਾਰ ਕਹਿਣ ਉਸ ਦਾ ਵਕ਼ਤ ਸੁਹੰਜਣਾ ਆਇਆ, ਅਸੀਂ ਮਿਲ ਕੇ ਦਈਏ ਜਣਾਈਆ। ਜਿਸ ਦਾ ਜੁਗ ਜੁਗ ਢੋਲਾ ਗਾਇਆ, ਸਿਫ਼ਤਾਂ ਨਾਲ ਸਲਾਹੀਆ। ਉਹ ਵੇਖਣਹਾਰਾ ਤ੍ਰੈਗੁਣ ਮਾਇਆ, ਤ੍ਰੈਭਵਣ ਧਨੀ ਇਕ ਅਖਵਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਖੇਲ ਰਚਾਇਆ, ਕਲਜੁਗ ਅੰਤਮ ਖੋਜ ਖੁਜਾਈਆ। ਜੋ ਭਗਤ ਸੁਹੇਲਾ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਇਆ, ਜੋਤੀ ਜਾਤਾ ਡਗਮਗਾਈਆ। ਉਸ ਦਾ ਹੁਕਮ ਸੰਦੇਸ਼ਾ ਇਕੋ ਇਕ ਸੁਣਾਇਆ, ਨਿਰਅੱਖਰ ਧਾਰ ਪੜ੍ਹਾਈਆ। ਅਠਾਰਾਂ ਜੇਠ ਖ਼ੁਸ਼ੀ ਮਨਾਇਆ, ਨਿਵ ਨਿਵ ਲਾਗਾ ਪਾਈਆ। ਨਾਰਦ ਕਹੇ ਮੈਂ ਲੱਖ ਲੱਖ ਸ਼ੁਕਰ ਮਨਾਇਆ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਅਵਤਾਰੋ ਤੁਹਾਨੂੰ ਦਿਆਂ ਸੁਣਾਇਆ, ਅਣਸੁਣਤ ਰਹਿਣ ਕੋਇ ਨਾ ਪਾਈਆ । ਤੁਹਾਡਾ ਅੰਤਮ ਪੰਧ ਮੁਕਾਇਆ, ਕ਼ਦਮ ਅਗੇ ਨਾ ਕੋਇ ਉਠਾਈਆ। ਸਭ ਦਾ ਮਾਰਗ ਇਕ ਸਮਝਾਇਆ, ਦੀਨ ਮਜ਼੍ਹਬਾਂ ਨਾ ਵੰਡ ਵੰਡਾਈਆ। ਆਤਮ ਪਰਮਾਤਮ ਭੇਵ ਖੁਲਾਇਆ, ਪਰਦਾ ਪਰਦਿਆਂ ਵਿਚੋਂ ਉਠਾਈਆ। ਪੂਰਬ ਲਹਿਣਾ ਸਭ ਦਾ ਝੋਲੀ ਪਾਇਆ, ਬਾਕੀ ਨਜ਼ਰ ਕੋਇ ਨਾ ਆਈਆ। ਜਿਸ ਨੇ ਭਗਤਾਂ ਵਕ਼ਤ ਸੁਹਾਇਆ, ਭਗਵਨ ਦਏ ਵਡਿਆਈਆ। ਉਸ ਦੀ ਧੂੜੀ ਖ਼ਾਕ ਰਮਾਇਆ, ਮਸਤਕ ਟਿੱਕੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਆਦਿ ਜੁਗਾਦੀ ਖੇਲ ਰਚਾਇਆ, ਰਚਣਹਾਰ ਇਕ ਅਖਵਾਈਆ।