੧੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਜਨ ਭਗਤੋ ਮੈਂ ਤੁਹਾਡੇ ਅੰਦਰ ਜਾਵਾਂ ਲੰਘ, ਖ਼ੁਸ਼ੀਆਂ ਨਾਲ ਮਿਲਣਾ ਚਾਈਂ ਚਾਈਂਆ। ਜਿਥੇ ਪ੍ਰਭੂ ਪਿਆਰਿਆਂ ਦਾ ਸਾਚਾ ਸੰਗ, ਸਾਚਾ ਸੰਗੀ ਇਕੋ ਵੇਖ ਵਖਾਈਆ। ਪ੍ਰੇਮ ਪਿਆਰ ਦੀ ਧਾਰ ਵਗੇ ਅੰਮ੍ਰਿਤ ਗੰਗ, ਲਹਿਰ ਲਹਿਰ ਵਿਚੋਂ ਬਦਲਾਈਆ। ਮੈਨੂੰ ਚੰਗਾ ਸੋਹਣਾ ਦਿਸੇ ਢੰਗ, ਤਰੀਕ਼ਾ ਮੇਰੇ ਮਨ ਨੂੰ ਭਾਈਆ। ਤੁਸੀਂ ਖ਼ੁਸ਼ੀਆਂ ਢੋਲੇ ਗਾਉਣੇ ਛੰਦ, ਸੋਹੰ ਸਚ ਪੜ੍ਹਾਈਆ। ਆਤਮ ਧਾਰ ਹੋਏ ਪਾਬੰਦ, ਪਰਮਾਤਮ ਮਿਲ ਕੇ ਵਜੇ ਵਧਾਈਆ। ਜਿਥੇ ਰਹੇ ਨਾ ਭੁਖ ਨੰਗ, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ। ਸੇਜ ਸੁਹੰਜਣੀ ਹੋਏ ਪਲੰਘ, ਛੱਪਰ ਛੰਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਸੰਗ ਵੇਖਿਆ ਅਗੰਮ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਥੇ ਖ਼ੁਸ਼ੀ ਹੁੰਦਾ ਬੰਦ ਬੰਦ, ਬੰਦਗੀ ਪ੍ਰਭ ਦੀ ਵਿਚ ਸਮਾਈਆ। ਨੂਰੀ ਜੋਤ ਤਕ ਕੇ ਚੰਦ, ਅੰਧ ਅੰਧੇਰਾ ਅੰਧ ਮਿਟਾਈਆ। ਸਾਚੀ ਮੰਜ਼ਲ ਹਕ਼ੀਕ਼ੀ ਜਲਵਾ ਵੇਖੇ ਲੰਘ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਸੰਗ
ਹੁੰਦਾ ਕਾਇਆ ਮੰਦਰ ਘਰ, ਸਾਢੇ ਤਿੰਨ ਹੱਥ ਵਜੇ ਵਧਾਈਆ। ਜਿਥੇ ਅੰਮ੍ਰਿਤ ਮਿਲੇ ਡੂੰਘੇ ਸਰ, ਸਰੋਵਰ ਇਕੋ ਸੋਭਾ ਪਾਈਆ। ਮਿਹਰਵਾਨ ਮਿਹਰਵਾਨ ਮਿਹਰ ਕਿਰਪਾ ਦੇਵੇ ਕਰ, ਕਰਨੀ ਦਾ ਕਰਤਾ ਕਾਰ ਕਮਾਈਆ। ਸਚ ਭੰਡਾਰਾ ਦੇਵੇ ਭਰ, ਖ਼ਾਲੀ ਨਜ਼ਰ ਕੋਇ ਨਾ ਆਈਆ। ਮੇਲ ਮਿਲਾਵਾ ਹੋਵੇ ਇਕੋ ਹਰਿ, ਜੋ ਹਰ ਹਿਰਦੇ ਬੈਠਾ ਸੋਭਾ ਪਾਈਆ। ਆਤਮ ਪਰਮਾਤਮ ਲਏ ਵਰ, ਕੰਤ ਕੰਤੂਹਲ ਇਕ ਅਖਵਾਈਆ। ਜਿਸ ਨੂੰ ਕਹਿੰਦੇ ਨਰਾਇਣ ਨਰ, ਨਰ ਨਿਰੰਕਾਰ ਅਗੰਮ ਅਥਾਹੀਆ। ਨਿਰਭਉ ਹੋ ਕੇ ਚੁਕਾਵੇ ਡਰ, ਭਾਉ ਆਪਣਾ ਇਕ ਸਮਝਾਈਆ। ਜਿਸ ਦੀ ਸਰਨ ਸਰਨਾਈ ਜਾਈਏ ਪਰ, ਪਰਾ ਪਸੰਤੀ ਮਧਮ ਬੈਖਰੀ ਦਾ ਪੜਦਾ ਦਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਤਿਸੰਗ ਹੋਵੇ ਕਾਇਆ ਮੰਦਰ, ਤਨ ਵਜੂਦ ਵਜੇ ਵਧਾਈਆ। ਭਾਗ ਲੱਗੇ ਡੂੰਘੀ ਕੰਦਰ, ਅੰਧ ਅਗਿਆਨ ਰਹਿਣ ਨਾ ਪਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਏ ਬੰਦਰ, ਮਨਸਾ ਕੂੜ ਨਾ ਕੋਇ ਹਲਕਾਈਆ। ਬਜਰ ਕਪਾਟੀ ਤੁੱਟੇ ਜੰਦਰ, ਤ੍ਰੈਗੁਣ ਤਤ ਰਹੇ ਨਾ ਰਾਈਆ। ਹੋਵੇ ਪਰਕਾਸ਼ ਬਿਨਾ ਸੂਰੀਆ ਚੰਦਰ, ਜੋਤੀ ਜਾਤਾ ਡਗਮਗਾਈਆ। ਸ਼ਰਅ ਦਾ ਰਹੇ ਕੋਈ ਨਾ ਬੰਧਨ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਸਚ ਸੁਆਮੀ ਲਾਏ ਅੰਗਣ, ਅੰਗੀਕਾਰ ਇਕ ਅਖਵਾਈਆ। ਜਿਸ ਦੇ ਦੁਆਰਿਉਂ ਸਾਰੇ ਮੰਗਣ, ਖ਼ਾਲੀ ਝੋਲੀਆਂ ਅਗੇ ਡਾਹੀਆ। ਉਹ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਇਕ ਅਖਵਾਈਆ। ਜੋ ਭਗਤਾਂ ਸਦਾ ਸਤਿਸੰਗਣ, ਸਾਥੀ ਇਕੋ ਨਜ਼ਰੀ ਆਈਆ। ਜੋ ਟੁੱਟੀ ਆਵੇ ਗੰਢਣ, ਗੰਢਣਹਾਰ ਗੋਪਾਲ ਸੁਆਮੀ ਬੇਪਰਵਾਹੀਆ। ਸਾਚੀ ਦਾਤ ਆਵੇ ਵੰਡਣ, ਨਾਮ ਨਿਧਾਨਾ ਝੋਲੀ ਪਾਈਆ। ਜੋ ਲੇਖਾ ਜਾਣੇ ਵਿਚ ਬ੍ਰਹਿਮੰਡਣ, ਬ੍ਰਹਿਮਾਂਡ ਧਿਆਨ ਲਗਾਈਆ। ਜੋ ਵੇਖੇ ਕਲਜੁਗ ਘਾਟ ਕੰਢਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ । ਸਤਿਸੰਗ ਕਹੇ ਮੈਨੂੰ ਕਰਦਾ ਕੋਈ, ਕੋਟਾਂ ਵਿਚੋਂ ਨਜ਼ਰੀ ਆਈਆ। ਮੇਰੀ ਦੋ ਜਹਾਨ ਦਰੋਹੀ, ਦੋਏ ਜੋੜ ਵਾਸਤਾ ਪਾਈਆ। ਨਵ ਸੱਤ ਸਭ ਦੀ ਪਤ ਗਈ ਖੋਹੀ, ਪਤ ਪਤਵੰਤਾ ਮਿਲਣ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹੀ ਰੋਈ, ਬਿਨ ਨੈਣਾਂ ਨੀਰ ਵਹਾਈਆ। ਸੁਰਤੀ ਉਠੇ ਕਿਸੇ ਨਾ ਸੋਈ, ਸ਼ਬਦੀ ਸ਼ਬਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਸੰਗ ਕਹੇ ਮੇਰਾ ਰੂਪ ਨਿਰਾਲਾ ਜਗ, ਦੀਨ ਦੁਨੀ ਦਿਆਂ ਜਣਾਈਆ। ਮੇਰਾ ਮਾਰਗ ਵਖਰਾ ਅਲਗ, ਰਸਤਾ ਇਕੋ ਇਕ ਦਰਸਾਈਆ। ਮੇਰਾ ਮਾਲਕ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਮੇਰਾ ਲਹਿਣਾ ਦੇਣਾ ਜਨ ਭਗਤਾਂ ਜੋ ਪ੍ਰਭ ਦੀ ਸਰਨੀ ਗਏ ਲੱਗ, ਲਗ ਮਾਤਰ ਡੇਰਾ ਢਾਹੀਆ । ਮੈਂ ਖ਼ੁਸ਼ੀਆਂ ਵਿਚ ਹੋਵਾਂ ਗਦ ਗਦ, ਸਿਫ਼ਤੀ ਢੋਲੇ ਗਾਈਆ। ਮੇਰੀ ਚਾਰ ਦੀਵਾਰੀਆਂ ਬਾਹਰ ਹੱਦ, ਜਿਸ ਹਦੂਦ ਵਿਚ ਵਸੇ ਧੁਰ ਦਾ ਮਾਹੀਆ। ਜਿਸ ਦੀ ਲੱਖ ਚੁਰਾਸੀ ਯਦ, ਯਦੀ ਯਦਪ ਹੁਕਮ ਵਰਤਾਈਆ। ਉਸ ਦਾ ਨਾਮ ਸੰਦੇਸ਼ਾ ਸੁਣਾਂ ਨਦ, ਜੋ ਅਨਹਦ ਨਾਦੀ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਸੰਗ ਕਹੇ ਮੇਰੀ ਵਿਸ਼ਨ ਬ੍ਰਹਮਾ ਸ਼ਿਵ ਚਲਾਈ ਰੀਤ, ਨਿਰਗੁਣ ਨਿਰਗੁਣ ਢੋਲੇ ਗਾਈਆ। ਸੋਹੰ ਸ਼ਬਦ ਗਾਇਆ ਗੀਤ, ਤੂੰ ਮੇਰਾ ਮੈਂ ਤੇਰਾ ਹਕ ਪੜ੍ਹਾਈਆ। ਤ੍ਰੈਗੁਣ ਨਾਲੋਂ ਆਪਣੀ ਵਖਰੀ ਦੱਸ ਪ੍ਰੀਤ, ਪ੍ਰੀਤਮ ਹੋ ਕੇ ਦਿਆਂ ਜਣਾਈਆ। ਸਦਾ ਸੁਹੇਲਾ ਹੋ ਕੇ ਵਸਾਂ ਚੀਤ, ਠਗੌਰੀ ਤਨ ਰਹੇ ਨਾ ਰਾਈਆ। ਮੇਰਾ ਬ੍ਰਹਮ ਬ੍ਰਹਿਮਾਦੀ ਸਤਿ ਸਤਿਵਾਦੀ ਸ਼ਬਦ ਅਨਾਦੀ ਏਕਾ ਗੀਤ, ਗੋਬਿੰਦ ਢੋਲਾ ਸਹਿਜ ਸੁਭਾਈਆ। ਮੈਂ ਪਰਖਣਹਾਰਾ ਨਿਰਗੁਣ ਧਾਰ ਰੀਤ, ਰੀਤੀਵਾਨ ਇਕ ਅਖਵਾਈਆ। ਮੇਰਾ ਲੇਖਾ ਨਾਲ ਹਸਤ ਕੀਟ, ਕੀਟ ਕੀਟਾਂ ਡੇਰਾ
ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਸਤਿਸੰਗ ਕਹੇ ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਗਾਇਆ, ਗਹਿਰ ਗੰਭੀਰ ਧਿਆਨ ਲਗਾਈਆ। ਤ੍ਰੈਗੁਣ ਮਾਇਆ ਗੁਣ ਗਾਇਆ, ਰਜੋ ਤਮੋ ਸਤੋ ਵੰਡ ਵੰਡਾਈਆ। ਪੰਜਾਂ ਤਤਾਂ ਪੰਧ ਮੁਕਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾ ਕੋਇ ਚੁਕਾਈਆ। ਨੂਰ ਨੁਰਾਨਾ ਦੀਪ ਇਕ ਜਗਾਇਆ, ਜੋਤੀ ਜਾਤਾ ਇਕ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਗਾਇਆ, ਬਿਨ ਰਸਨਾ ਸਿਫ਼ਤ ਸਲਾਹੀਆ। ਤਿੰਨਾਂ ਮਿਲਕੇ ਮੇਰਾ ਸਾਚਾ ਸੰਗ ਬਣਾਇਆ, ਤਿੰਨਾਂ ਲੋਕਾਂ ਵਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਸੰਗ ਕਹੇ ਵਿਸ਼ਨ ਬ੍ਰਹਮਾ ਸ਼ਿਵ ਹੋਏ ਇਕੱਠੇ, ਆਦਿ ਦੀ ਧਾਰ ਦਿਆਂ ਜਣਾਈਆ। ਪਹਿਲੋਂ ਪ੍ਰਭ ਦੀ ਸਰਨ ਸਰਨਾਈ ਢੱਠੇ, ਸਚਖੰਡ ਸਾਚੇ ਸੀਸ ਨਿਵਾਈਆ। ਫਿਰ ਥਿਰ ਘਰ ਫਿਰਨ ਨਠੇ, ਭੱਜਣ ਵਾਹੋ ਦਾਹੀਆ। ਨਾਲੇ ਇਕ ਦੂਜੇ ਨੂੰ ਕਰਨ ਠੱਠੇ, ਮਸਖ਼ਰੀ ਰਹੇ ਉਡਾਈਆ। ਆਉ ਸਤਿਗੁਰ ਸ਼ਬਦ ਦੇ ਬਣੀਏ ਪੱਠੇ, ਜੋ ਸਿਖਿਆ ਦਏ ਸਮਝਾਈਆ। ਜਿਸ ਉਲਟੀ ਗੇੜਨੀ ਲਠੇ, ਲੱਖ ਚੁਰਾਸੀ ਵੰਡ ਵੰਡਾਈਆ। ਉਸ ਵੇਲੇ ਤਿੰਨਾਂ ਮਿਲਕੇ ਤੂੰ ਮੇਰਾ ਮੈਂ ਤੇਰਾ ਗਾਏ ਟੱਪੇ, ਸੋਹੰ ਕੀਤੀ ਸਚ ਪੜ੍ਹਾਈਆ। ਫਿਰ ਅੱਖਰਾਂ ਵਿਚ ਮਾਣ ਦਿਤਾ ਇਕੋ ਪੱਪੇ, ਪੂਰਨ ਬ੍ਰਹਮ ਦਿਤਾ ਸਮਝਾਈਆ। ਜਿਸ ਦੇ ਹੁਕਮ ਵਿਚ ਤ੍ਰੈਗੁਣ ਅਗਨੀ ਤਪੇ, ਤ੍ਰੈਗੁਣ ਅਤੀਤਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਸਤਿਸੰਗ ਕਹੇ ਮੇਰੀ ਰੀਤ ਬਹੁ ਪੁਰਾਣੀ, ਪੁਰਾਣ ਅਠਾਰਾਂ ਕਹਿਣ ਕੁਛ ਨਾ ਪਾਈਆ। ਮੇਰੀ ਬ੍ਰਹਮਾ ਵਿਸ਼ਨ ਸ਼ਿਵ ਜਾਣੇ ਕਹਾਣੀ, ਚਾਰੇ ਵੇਦ ਪੜਦਾ ਨਾ ਕੋਇ ਉਠਾਈਆ। ਮੇਰਾ ਗ੍ਰਹਿ ਪਦ ਨਿਰਬਾਣੀ, ਦੂਜੀ ਵੰਡ ਨਾ ਕੋਇ ਵੰਡਾਈਆ। ਮੇਰਾ ਸ਼ਹਿਨਸ਼ਾਹ ਨੂਰ ਨੁਰਾਨੀ, ਪਾਤਸ਼ਾਹ ਇਕ ਅਖਵਾਈਆ। ਜਿਸ ਨੂੰ ਜਗਤ ਜਹਾਨ ਗਾਉਂਣਾ ਜ਼ਬਾਨੀ, ਰਸਨਾ ਜਿਹਵਾ ਢੋਲੇ ਗਾਈਆ। ਖ਼ਲਕ ਵੇਖੇ ਖ਼ਾਲਕ ਅਸਮਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਮੇਰਾ ਲਹਿਣਾ ਦੇਣਾ ਨਹੀਂ ਨਾਲ ਸਮੁੰਦ ਸਾਗਰਾਂ ਪਾਣੀ, ਜਲਾਂ ਥਲਾਂ ਨਾ ਵੰਡ ਵੰਡਾਈਆ। ਮੇਰੀ ਮੰਜ਼ਲ ਨਹੀਂ ਰੁਹਾਨੀ, ਰੂਹ ਬੁਤ ਨਾ ਕੋਇ ਸ਼ਨਵਾਈਆ। ਮੇਰੀ ਖੇਲ ਨਹੀਂ ਕੋਈ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਮੇਰੀ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਪਹਿਲਾਂ ਦੀ ਕਹਾਣੀ, ਬਿਨਾ ਕਥਾ ਤੋਂ ਕਥਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰਾਹ ਇਕ ਦਰਸਾਈਆ। ਸਤਿਸੰਗ ਕਹੇ ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਕੀਤਾ, ਕਰਨੀ ਦਾ ਕਰਤਾ ਪੁਰਖ ਨਾਲ ਮਿਲਾਈਆ। ਸਤਿਗੁਰ ਸ਼ਬਦ ਸਾਡਾ ਬਣਿਆ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਨੇ ਮਿਲ ਕੇ ਚਲਣਾ ਦੱਸੀ ਰੀਤਾ, ਦੂਜੀ ਵੰਡ ਨਾ ਕੋਇ ਵੰਡਾਈਆ। ਸਾਡੀ ਤਿੰਨਾਂ ਦੀ ਇਕੋ ਕੀਤੀ ਨੀਤਾ, ਨੀਤੀਵਾਨ ਹੋਇਆ ਸਹਾਈਆ। ਬਿਨ ਰਸਨਾ ਨਾਮ ਨਿਧਾਨ ਅਗੰਮਾ ਪੀਤਾ, ਪਤਿਤ ਪਾਵਨ ਦਿਆਂ ਪਿਆਈਆ। ਸਾਡਾ ਅੰਤਸ਼ਕਰਨ ਹੋਇਆ ਠਾਂਡਾ ਸੀਤਾ, ਜੁਗ ਚੌਕੜੀ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡਾ ਸਤਿਸੰਗ ਹੋਇਆ ਪਹਿਲਾ ਨਾਲ ਪੁਰਖ ਅਕਾਲ, ਜਿਸ ਕਲਾ ਦਿਤੀ ਵਰਤਾਈਆ। ਸੋ ਹੋ ਕੇ ਆਪ ਦਿਆਲ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਚਲਾ ਕੇ ਚਾਲ, ਚਾਲ ਨਿਰਾਲੀ ਇਕ ਦਰਸਾਈਆ। ਏਕੰਕਾਰ ਕਰੀ ਸੰਭਾਲ, ਵੇਖਣਹਾਰਾ ਥਾਉਂ ਥਾਈਂਆ। ਸ੍ਰੀ ਭਗਵਾਨ ਵਸਿਆ ਨਾਲ, ਅਬਿਨਾਸ਼ੀ ਕਰਤਾ ਸੰਗ ਨਿਭਾਈਆ। ਪਾਰਬ੍ਰਹਮ ਕੀਤੀ ਭਾਲ, ਖੋਜ ਖੋਜਿਆ ਚਾਈਂ ਚਾਈਂਆ। ਸਤਿਗੁਰ ਸ਼ਬਦ ਹੋ ਕੇ ਨਾਲ, ਮੇਲ ਮਿਲਾਇਆ ਧੁਰਦਰਗਾਹੀਆ।
ਅਸਾਂ ਤਿੰਨਾਂ ਕੀਤਾ ਸਵਾਲ, ਨਿਵ ਨਿਵ ਸੀਸ ਝੁਕਾਈਆ। ਕੀ ਖੇਲ ਤੇਰਾ ਕਮਾਲ, ਕਮਲਾਪਾਤੀ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਿਹਾ ਸੁਣ ਵਿਸ਼ਨ ਬ੍ਰਹਮਾ ਸ਼ਿਵ ਧੁਰ ਦਾ ਹੁਕਮ ਰਖਣਾ ਯਾਦ, ਯਾਦਾਸ਼ਤ ਭੁਲ ਕਦੇ ਨਾ ਜਾਈਆ। ਤੁਹਾਡੀ ਧਾਰ ਸ੍ਰਿਸ਼ਟੀ ਕਰਨੀ ਆਬਾਦ, ਲੱਖ ਚੁਰਾਸੀ ਵੰਡ ਵੰਡਾਈਆ। ਤ੍ਰੈਗੁਣ ਮਾਇਆ ਪੰਜ ਤਤ ਦੀ ਦੇਣੀ ਦਾਤ, ਆਤਮ ਪਰਮਾਤਮ ਦੇਣੀ ਵਰਤਾਈਆ। ਖੇਲ ਖੇਲਣਾ ਬਣ ਕੇ ਮੋਹਣ ਮਾਧਵ ਮਾਧ, ਮਧੁਰ ਧੁਨ ਦੇਣੀ ਸ਼ਨਵਾਈਆ। ਹੁਕਮ ਸੰਦੇਸ਼ ਦੇਣਾ ਬੋਧ ਅਗਾਧ, ਬਿਨ ਅੱਖਰਾਂ ਅੱਖਰ ਸੁਣਾਈਆ। ਤੁਸਾਂ ਨਿਰਗੁਣ ਧਾਰ ਨਿਰਗੁਣ ਲੈਣਾ ਅਰਾਧ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਨੇੜ ਰਹੇ ਨਾ ਵਿਵਾਦ, ਵਿਖ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਜਣਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਬਣੇ ਮੇਰੇ ਸਤਿਸੰਗੀ, ਸੰਗੀਉ ਦਿਆਂ ਜਣਾਈਆ। ਸ੍ਰਿਸ਼ਟੀ ਖੇਲ ਹੋਣੀ ਬਹੁਰੰਗੀ, ਰੰਗਤ ਸਮਝ ਕੋਇ ਨਾ ਪਾਈਆ। ਇਕ ਖ਼ਬਰ ਸੁਣਾਵਾਂ ਚੰਗੀ, ਚਾਰੋਂ ਕੁੰਟ ਵੇਖ ਵਖਾਈਆ। ਸਾਚੇ ਨਾਮ ਦੀ ਲਾਵਾਂ ਪਾਬੰਦੀ, ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਨਾਲ ਕਰਾਵਾਂ ਸੰਧੀ, ਸਾਚਾ ਹੁਕਮ ਸੁਣਾਈਆ। ਸ਼ਰਅ ਵਿਚ ਸ਼ਰਅ ਜਾਣੀ ਵੰਡੀ, ਹਿੱਸੇ ਗੰਢ ਵਖਾਈਆ। ਜੁਗ ਚੌਕੜੀ ਜਾਣੀ ਲੰਘੀ, ਆਪਣਾ ਪੰਧ ਮੁਕਾਈਆ। ਕਲਜੁਗ ਕੂੜ ਕੁੜਿਆਰ ਦੀ ਆਉਣੀ ਕੰਢੀ, ਘਾਟਾਂ ਫੋਲ ਫੁਲਾਈਆ। ਕਿਤੇ ਪਵਣ ਨਹੀਂ ਵਗਣੀ ਠੰਡੀ, ਅਗਨੀ ਤਤ ਨਾ ਕੋਇ ਬੁਝਾਈਆ। ਚਾਰੋਂ ਕੁੰਟ ਕੂੜ ਦੀ ਚਮਕੇ ਚੰਡੀ, ਚੰਡਾਲਕਾ ਰੂਪ ਵਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਪਖੰਡੀ, ਬਹੁਰੂਪਾਂ ਵਿਚ ਕੁਰਲਾਈਆ। ਦਰੋਹੀ ਫਿਰਨੀ ਵਿਚ ਵਰਭੰਡੀ, ਬ੍ਰਹਿਮੰਡ ਦੇਣ ਸੁਣਾਈਆ। ਸਚ ਮਾਰਗ ਦੀ ਕਿਸੇ ਹੱਥ ਨਹੀਂ ਆਉਣੀ ਡੰਡੀ, ਡੰਡਾਵਤ ਸਾਰੇ ਜਾਣ ਭੁਲਾਈਆ। ਨੌ ਖੰਡ ਪ੍ਰਿਥਮੀ ਹੋਣੀ ਤੰਗੀ, ਸੱਤ ਦੀਪ ਰੋਵਣ ਮਾਰਨ ਧਾਹੀਆ। ਪ੍ਰਭੂ ਦੀ ਦਾਤ ਮਿਲੇ ਕਿਸੇ ਨਾ ਮੰਗੀ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਅੰਮ੍ਰਿਤ ਰਸ ਰਹਿਣੀ ਨਹੀਂ ਧਾਰ ਗੰਗੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰ ਕੋਇ ਨਾ ਪਾਈਆ। ਵਿਦਿਆ ਰਹਿਣੀ ਨਹੀਂ ਕਿਸੇ ਕੋਲ ਪੰਡੀ, ਪੰਡਤ ਪੰਧ ਨਾ ਕੋਇ ਮੁਕਾਈਆ। ਪ੍ਰੀਤੀ ਟੁੱਟੀ ਜਾਏ ਨਾ ਗੰਢੀ, ਸੁਰਤ ਸ਼ਬਦ ਨਾ ਕੋਇ ਜਣਾਈਆ। ਭਾਰ ਚੁੱਕੇ ਕੋਇ ਨਾ ਕੰਧੀ, ਬੋਝਲ ਦਿਸੇ ਕੂੜ ਲੋਕਾਈਆ। ਮਾਣ ਰਹੇ ਨਾ ਪ੍ਰਕਿਰਤੀ ਪੰਝੀ, ਪੰਚਮ ਤਤ ਨਾ ਕੋਇ ਚਤੁਰਾਈਆ। ਮਾਨਵ ਜ਼ਾਤੀ ਹੋਈ ਰੰਜੀ, ਰੰਜਸ਼ ਵਿਚ ਖ਼ਲਕ ਖ਼ੁਦਾਈਆ। ਉਸ ਵੇਲੇ ਧਰਨੀ ਰੋਵੇ ਨੇਤਰ ਹੰਝੀ, ਹੰਝੂਆਂ ਹਾਰ ਬਣਾਈਆ। ਕਲਜੁਗ ਕੂੜ ਕੁੜਿਆਰ ਪਹਿਰ ਕੇ ਬਾਣਾ ਜੰਗੀ, ਚਾਰੋਂ ਕੁੰਟ ਲਏ ਅੰਗੜਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਜਿਹੜਾ ਉਸ ਵੇਲੇ ਭਗਤਾਂ ਨਾਲ ਭਗਤ ਬਣੇਗਾ ਸੰਗੀ, ਸਗਲਾ ਸਾਥੀ ਆਤਮ ਪਰਮਾਤਮ ਲਏ ਪਰਨਾਈਆ । ਉਸ ਦਾ ਲੇਖਾ ਵੇਖਣਹਾਰਾ ਜਿਸ ਦੀ ਹਾਥ ਨਾ ਆਵੇ ਵੰਝੀ, ਵੰਝ ਮੁਹਾਣਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕ਼ਤ ਆਪ ਸੁਹਾਈਆ। ਸਤਿਸੰਗ ਕਹੇ ਮੇਰੀ ਪ੍ਰਭ ਚਰਨ ਕਵਲ ਅਰਦਾਸ, ਬੇਨੰਤੀ ਇਕ ਜਣਾਈਆ। ਪ੍ਰਭੂ ਰਖਣਾ ਆਪਣੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਬੇਸ਼ਕ ਤੇਰਾ ਲੇਖਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਸੋਭਾ ਪਾਈਆ। ਮੰਡਲ ਮੰਡਪ ਤੇਰੀ ਰਾਸ, ਰਵ ਸਸ ਸੂਰੀਆ ਚੰਨ ਤੇਰੀ ਰੁਸ਼ਨਾਈਆ । ਜਨ ਭਗਤ ਸੁਹੇਲੇ ਬਣਾਓ ਆਪਣੇ ਦਾਸ, ਹਰਿਜਨ ਆਪਣਾ ਮੇਲ ਮਿਲਾਈਆ। ਲੇਖੇ ਲਾਓ ਪਵਣ ਸਵਾਸ, ਸਾਹ ਸਾਹ ਤੇਰੇ ਚਰਨ ਟਿਕਾਈਆ। ਸ਼ਹਾਦਤ ਦੇਵੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਬ੍ਰਹਮਲੋਕ ਵਿਚ ਕਰੇ ਸ਼ਨਵਾਈਆ। ਵਿਸ਼ਨੂੰ ਵਿਸ਼ਵ ਦੀ ਧਾਰ ਆਵੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਸਤਿਸੰਗ
ਵਿਚ ਜਨ ਭਗਤ ਸੁਹੇਲਾ ਹੋਏ ਨਾ ਕੋਇ ਉਦਾਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਕਾਇਆ ਮੰਦਰ ਅੰਦਰ ਕਰਨਾ ਪਰਕਾਸ਼, ਜੋਤੀ ਜਾਤੇ ਡਗਮਗਾਈਆ। ਸਭ ਦੀ ਪੂਰੀ ਕਰਨੀ ਆਸ, ਤ੍ਰਿਸ਼ਨਾ ਤ੍ਰਿਖਾ ਜਗਤ ਕੂੜ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੇ ਉਤੇ ਵਿਸ਼ਵਾਸ਼, ਵਿਸ਼ਵ ਦਾ ਮਾਲਕ ਵਿਸ਼ਾ ਆਪਣਾ ਦੇਣਾ ਸਮਝਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਲਾਟ ਸਾਹਿਬ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਧਾਰ ਸਤਿ, ਸਤਿ ਸਤਿ ਵਿਚੋਂ ਪਰਗਟਾਈਆ। ਹਰਿ ਪੁਰਖ ਨਿਰੰਜਣ ਧਾਰ ਸਤਿ, ਬਿਨ ਰੂਪ ਰੰਗ ਰੇਖ ਸੋਭਾ ਪਾਈਆ। ਏਕੰਕਾਰ ਧਾਰ ਸਤਿ, ਜਿਸ ਦੀ ਬਣਤ ਜਗ ਨੇਤਰ ਵੇਖਣ ਕੋਇ ਨਾ ਪਾਈਆ। ਆਦਿ ਨਿਰੰਜਣ ਧਾਰ ਸਤਿ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਧਾਰ ਸਤਿ, ਸਤਿ ਸਤਿਵਾਦੀ ਆਪ ਪਰਗਟਾਈਆ। ਸ੍ਰੀ ਭਗਵਾਨ ਧਾਰ ਸਤਿ, ਸਤਿ ਸਤਿ ਸਤਿ ਆਪ ਹੋ ਜਾਈਆ। ਪਾਰਬ੍ਰਹਮ ਧਾਰ ਸਤਿ, ਪਰਮ ਪੁਰਖ ਵੇਖ ਵਖਾਈਆ। ਸਚਖੰਡ ਧਾਰ ਸਤਿ, ਬਿਨ ਛੱਪਰ ਛੰਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੋ ਪੁਰਖ ਨਿਰੰਜਣ ਸਾਚਾ ਸੰਗ, ਹਰਿ ਸੰਗੀ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਧੁਰ ਦਾ ਰੰਗ, ਰੰਗਤ ਜਗਤ ਨਾ ਕੋਇ ਵਡਿਆਈਆ। ਏਕੰਕਾਰਾ ਸਚ ਦੁਆਰਾ ਵੇਖੇ ਆਪਣਾ ਆਪੇ ਲੰਘ, ਦੂਜੀ ਮੰਜ਼ਲ ਨਾ ਕੋਇ ਜਣਾਈਆ। ਆਦਿ ਨਿਰੰਜਣ ਸੇਜ ਸੁਹਾਏ ਪਲੰਘ, ਬਿਨ ਪਾਵਾ ਚੂਲ ਸੋਭਾ ਪਾਈਆ। ਸ੍ਰੀ ਭਗਵਾਨ ਨੌਜੁਆਨ ਵਜਾਏ ਮਰਦੰਗ, ਬਿਨ ਤਾਲ ਤਲਵਾੜਾ ਆਪਣਾ ਹੁਕਮ ਦ੍ਰਿੜਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਅਗੰਮ, ਅਲਖ ਅਗੋਚਰ ਆਪਣੇ ਹੱਥ ਰਖੇ ਵਡਿਆਈਆ। ਪਾਰਬ੍ਰਹਮ ਹੁਕਮ ਸੁਣਾਏ ਬਿਨ ਰਸਨਾ ਜਿਹਵਾ ਦਮ, ਸਵਾਸ ਸਵਾਸਾ ਨਾ ਕੋਇ ਸਚਖੰਡ ਦੁਹਾਈਆ। ਨਿਰਗੁਣ ਧਾਰ ਜਾਣੇ ਆਪਣਾ ਕਰਮ, ਕਰਮ ਕਾਂਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਸੰਗ ਕਹੇ ਮੈਂ ਬਿਨਾ ਫਿਰਨਾ ਸਵਾਸ ਦਮਿਆ, ਦਾਮਨਗੀਰ ਇਕ ਅਖਵਾਈਆ। ਮੈਨੂੰ ਜਨਣੀ ਕਿਸੇ ਨਹੀਂ ਜੰਮਿਆ, ਤਨ ਵਜੂਦ ਨਾ ਵੇਸ ਵਟਾਈਆ। ਮੈਨੂੰ ਮਾਣ ਦਿਤਾ ਨਹੀਂ ਕਿਸੇ ਬ੍ਰਹਮਿਆ, ਸ੍ਰਿਸ਼ਟੀ ਸੰਗ ਨਾ ਕੋਇ ਰਖਾਈਆ। ਮੇਰਾ ਲੇਖਾ ਨਹੀਂ ਕਾਇਆ ਮਾਟੀ ਚੰਮਿਆ, ਚੰਮ ਦ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਮੈਨੂੰ ਹਰਖ਼ ਸੋਗ ਨਹੀਂ ਗ਼ਮਿਆ, ਚਿੰਤਾ ਚਿਖਾ ਨਾ ਕੋਇ ਤਪਾਈਆ। ਮੇਰਾ ਹੱਦ ਨਹੀਂ ਕੋਈ ਬੰਨਿਆ, ਜਗਤ ਵੰਡ ਨਾ ਕੋਇ ਵੰਡਾਈਆ। ਮੇਰਾ ਅੱਖਰ ਮੁਕਤਾ ਨਹੀਂ ਕੋਈ ਕੰਨਿਆ, ਕਾਇਨਾਤ ਨਾ ਵੇਖ ਵਖਾਈਆ। ਮੇਰਾ ਸਮਝੇ ਕੋਈ ਨਾ ਸਮਿਆ, ਜੁਗ ਚੌਕੜੀ ਸਮਾਪਤ ਹੁੰਦੀ ਵੇਖੀ ਲੋਕਾਈਆ। ਮੇਰਾ ਲੇਖਾ ਨਿਰਗੁਣ ਸਰਗੁਣ ਧਾਰ ਚੌਂਦਾ ਸੌ ਤੀਹ ਅੰਕ ਦਾ ਪੰਨਿਆਂ, ਅੱਖਰ ਅੱਖਰਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਸੰਗ ਕਹੇ ਮੇਰਾ ਮਾਲਕ ਇਕ ਸੁਆਮੀ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਦਾ ਲੇਖਾ ਦੋ ਜਹਾਨੀ, ਜ਼ਿਮੀਂ ਅਸਮਾਨਾਂ ਹੁਕਮ ਵਰਤਾਈਆ। ਜਿਸ ਦੇ ਹੁਕਮੇ ਅੰਦਰ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਬੈਠੀ ਵੇਸ ਵਟਾਈਆ। ਜਿਸ
ਦੀ ਮੰਜ਼ਲ ਹਕ ਨੁਰਾਨੀ, ਨੂਰ ਨੁਰਾਨਾ ਸੋਭਾ ਪਾਈਆ। ਜੋ ਵਸੇ ਸਚਖੰਡ ਮਕਾਨੀ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਨੇ ਲੋਕਮਾਤ ਮੇਰੀ ਬਣਾਈ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਸਮਝਾਈਆ। ਮੇਰਾ ਲੇਖਾ ਲਿਖ ਸਕੇ ਨਾ ਕੋਇ ਕਾਨੀ, ਕ਼ਲਮ ਸ਼ਾਹੀ ਨਾ ਕੋਇ ਵਡਿਆਈਆ। ਮੇਰੇ ਉਤੇ ਮਿਹਰਵਾਨ ਕੀਤੀ ਮਿਹਰਵਾਨੀ, ਮਹਿਬੂਬ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਸਤਿਸੰਗ ਕਹੇ ਮੇਰਾ ਖੇਲ ਨਿਆਰਾ, ਨਿਰਾਕਾਰ ਦਿਆਂ ਦ੍ਰਿੜਾਈਆ। ਮੇਰਾ ਲਹਿਣਾ ਦੇਣਾ ਨਾਲ ਪੁਰਖ ਨਾਰਾ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਮੈਂ ਖੇਲ ਖੇਲਿਆ ਨਾਲ ਤੇਈ ਅਵਤਾਰਾਂ, ਅਵਤਰੀ ਹੋ ਕੇ ਆਪਣਾ ਸੰਗ ਬਣਾਈਆ। ਧਰਮ ਧਾਰ ਦੀਆਂ ਤਕੀਆਂ ਬਹਾਰਾਂ, ਖ਼ੁਸ਼ੀ ਖ਼ੁਸ਼ੀਆਂ ਵਿਚੋਂ ਰਖਾਈਆ। ਮੇਰੇ ਸਿਫ਼ਤ ਦੀਆਂ ਬਣੀਆਂ ਵਾਰਾਂ, ਵਾਰਸ ਹੋ ਕੇ ਵੇਖੇ ਧੁਰ ਦਾ ਮਾਹੀਆ। ਮੈਂ ਲਹਿਣਾ ਦੇਣਾ ਦੱਸਾਂ ਸੰਮਤ ਸ਼ਹਿਨਸ਼ਾਹੀ ਗਿਆਰਾਂ, ਇਕ ਇਕ ਨਾਲ ਮਿਲਾਈਆ। ਜਿਸ ਸੁਆਮੀ ਅੰਤਰ ਆਤਮ ਹਿਲਾਉਣੀਆਂ ਤਾਰਾਂ, ਸੁੱਤਿਆਂ ਭਗਤਾਂ ਆਪ ਜਗਾਈਆ। ਬਿਨਾ ਹੁਲਾਰਿਆਂ ਦਏ ਹੁਲਾਰਾ, ਜ਼ਿਮੀਂ ਅਸਮਾਨਾਂ ਬਾਹਰ ਹਿਲਾਈਆ। ਸਾਚਾ ਸੰਗੀ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਤਿਸੰਗ ਕਹੇ ਜਿਸ ਮੈਨੂੰ ਪ੍ਰੇਮ ਨਾਲ ਕੀਤਾ, ਕਰਨੀ ਦਾ ਕਰਤਾ ਦਏ ਵਡਿਆਈਆ। ਉਹ ਹਰਿਜਨ ਹੋਏ ਪਤਿਤ ਪੁਨੀਤਾ, ਪਤਿਤ ਪਾਵਨ ਵੇਖ ਵਖਾਈਆ। ਮੇਰਾ ਇਸ਼ਾਰਾ ਵਸ਼ਿਸ਼ਟ ਨਾਲ ਕੀਤਾ ਰਾਮ ਨਾਲ ਸੀਤਾ, ਸੀਤਾ ਰਾਮ ਗਿਆ ਦ੍ਰਿੜਾਈਆ। ਭੇਵ ਖੁਲ੍ਹਾਇਆ ਕਾਹਨ ਅਰਜਨ ਵਿਚ ਗੀਤਾ, ਅਠਾਰਾਂ ਧਿਆਏ ਬੋਲਣ ਚਾਈਂ ਚਾਈਂਆ। ਪੈਗ਼ੰਬਰਾਂ ਕਿਹਾ ਮੇਰਾ ਖੇਲ ਅਵੱਲਾ ਚਰਚਾਂ ਬਾਹਰ ਮਸੀਤਾ, ਮਸਲਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਸਤਿਸੰਗ ਕਹੇ ਮੇਰਾ ਲੇਖਾ ਨਾਲ ਰਸੂਲਾ, ਰਸਮ ਪਿਛਲੀ ਦਿਆਂ ਦ੍ਰਿੜਾਈਆ। ਮੇਰਾ ਹੁਕਮ ਇਕ ਮਾਕੂਲਾ, ਮੁਕੰਮਲ ਦਿਆਂ ਦ੍ਰਿੜਾਈਆ। ਜਿਸ ਨੂੰ ਅਵਤਾਰਾਂ ਕਿਹਾ ਚਰਨ ਧੂਲਾ, ਧੂੜੀ ਖ਼ਾਕ ਰਮਾਈਆ। ਉਸ ਨੂੰ ਪੈਗ਼ੰਬਰਾਂ ਕ਼ਦਮ ਬੋਸੀ ਕਹਿ ਕ਼ਬੂਲਾ, ਕ਼ਿਬਲੇ ਅਜ਼ ਅਜ਼ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ । ਸਤਿਸੰਗ ਕਹੇ ਮੇਰਾ ਮਾਲਕ ਨੂਰ ਅਲਾਹ, ਆਲਮੀਨ ਇਕ ਅਖਵਾਈਆ। ਜਿਹੜਾ ਬਿਨ ਵੰਝ ਮੁਹਾਣਿਉਂ ਹੋਏ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਿਸ ਪੈਗ਼ੰਬਰਾਂ ਦਿਤੀ ਸਲਾਹ, ਮੂਸਾ ਈਸਾ ਮੁਹੰਮਦ ਕਲਮਿਆਂ ਨਾਲ ਪੜ੍ਹਾਈਆ। ਅਬਾਦਤਖ਼ਾਨੇ ਮੇਰੇ ਬਣਨੇ ਗਵਾਹ, ਸ਼ਹਾਦਤ ਜਗਤ ਵਾਲੀ ਭੁਗਤਾਈਆ। ਜਮਾਤ ਵਿਚ ਬਹਿ ਕੇ ਖ਼ੁਦਾ ਅਗੇ ਕਰਨ ਦੁਆ, ਦੋਏ ਦਸਤ ਦਸਤ ਉਠਾਈਆ। ਮੈਂ ਸਭ ਦਾ ਰਹਿਨੁਮਾ, ਰਹਿਬਰ ਭੇਵ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਸਤਿਸੰਗ ਕਹੇ ਮੈਨੂੰ ਮੂਸਾ ਦਿਤੀ ਤਰਜੀਹ, ਨੂਰੇ ਚਸ਼ਮ ਚਸ਼ਮ ਰੁਸ਼ਨਾਈਆ। ਜਿਸ ਦਾ ਮਾਲਕ ਇਕ ਤਲਵਜ਼ੀ, ਮੋਜ਼ੋਲੇ ਜੰਮ ਨੂਰ ਅਲਾਹੀਆ। ਜਿਸ ਦਾ ਹੁਕਮ ਦਾਇਰਾ ਅਗੰਮ ਵਸੀਹ, ਵਸੀਯਤ ਵਿਚ ਹੱਥ ਕਿਸੇ ਨਾ ਆਈਆ। ਉਸ ਨੇ ਦਿਤੀ ਸਚ ਤਰਜੀਹ, ਤਰੀਕ਼ੇ ਨਾਲ ਸੁਣਾਈਆ। ਜਿਸ ਨੇ ਮਾਲਕ ਲਭਣਾ ਰੱਬੀ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਮਵਿਸਤੀ ਮਦੀਉਲ ਦੁਆ ਦਸਤੇ ਦੁਆ ਗੋਸ਼ੇ ਜ਼ਮਾ ਜਮੂਵਲ ਜ਼ਮੀਅਲ ਜ਼ਮਨੇ ਜ਼ੱਰੇ ਜ਼ੱਰੇ ਤਕੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਥ ਆਪ ਬਣਾਈਆ। ਸਤਿਸੰਗ ਕਹੇ ਮੈਨੂੰ ਈਸਾ ਕੀਤਾ ਪਰਵਾਨ, ਮਨਜ਼ੂਰੀ ਹਜ਼ੂਰੀ ਵਿਚੋਂ ਆਈਆ। ਜਿਸ ਇਕ ਉਤੇ ਇਕ ਲਾਇਆ ਈਮਾਨ, ਇਕ
ਇਕ ਨਾਲ ਮਿਲਾਈਆ। ਕਲਮਾ ਗਾਂਦੇ ਬਿਨਾ ਜ਼ਬਾਨ, ਸੋਹਲਾ ਸੋਹਲਿਆਂ ਵਿਚੋਂ ਸਮਝਾਈਆ। ਜਿਸ ਮਿਲਣਾ ਰਹੀਮ ਰਹਿਮਾਨ, ਨੂਰ ਨੁਰਾਨਾ ਵੇਖਣਾ ਚਾਈਂ ਚਾਈਂਆ। ਉਹ ਮੇਰਾ ਪਿਆਰ ਕਰੇ ਪਰਵਾਨ, ਸੰਗੀ ਬਣਕੇ ਸਾਚਾ ਸੰਗ ਬਣਾਈਆ। ਜਿਸ ਵਿਚ ਦੁਖ ਮਿਲੇ ਮਹਾਨ, ਸੁਖ ਨਜ਼ਰ ਕੋਇ ਨਾ ਆਈਆ। ਯੂਨਾਹ ਧਰਤੀ ਉਤੇ ਲਾਇਆ ਨਿਸ਼ਾਨ, ਉਂਗਲਾਂ ਦਸ ਦਸ ਸੁਹਾਈਆ। ਕੀ ਖੇਲ ਕਰੇ ਨਿਗਾਹਬਾਨ, ਬਿਨ ਨੈਣਾਂ ਨੈਣ ਉਠਾਈਆ। ਈਸਾ ਤਕ ਕੇ ਉਤੇ ਅਸਮਾਨ, ਗਾਡ ਗੁਡ ਕਹਿ ਕੇ ਸੀਸ ਨਿਵਾਈਆ। ਮੇਰਾ ਬਾਪ ਵੱਡਾ ਪਹਿਲਵਾਨ, ਸੂਰਬੀਰ ਅਖਵਾਈਆ। ਜਿਸ ਨੇ ਮੇਰੀ ਬੀਸਵੀਂ ਸਦੀ ਕਰਨੀ ਕਲਿਆਣ, ਬੀਸ ਬੀਸਾ ਨੂਰ ਅਲਾਹੀਆ। ਸਭ ਦਾ ਰਖੇ ਆਪ ਧਿਆਨ, ਵੇਖਣਹਾਰਾ ਥਾਉਂ ਥਾਈਂਆ। ਇਕੱਠੇ ਹੋ ਕੇ ਉਸ ਦਾ ਗਾਈਏ ਗਾਣ, ਤੂੰ ਹੀ ਪਿਤਾ ਤੂੰ ਹੀ ਮਾਈਆ। ਸਤਿਸੰਗ ਕਹੇ ਹਜ਼ਰਤ ਈਸਾ ਬਣਾਇਆ ਵਿਧਾਨ, ਸ਼ਰਅ ਸ਼ਰੀਅਤ ਸੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਸੰਗ ਕਹੇ ਮੇਰਾ ਲੇਖਾ ਨਾਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਮਾਲਕ ਖ਼ਾਲਕ ਦਸਤਗੀਰ, ਦਾਮਨਗੀਰ ਨੂਰ ਅਲਾਹੀਆ। ਜਿਸ ਸ਼ਰਅ ਦੇ ਪਾਏ ਜ਼ੰਜੀਰ, ਕੁੰਡੀ ਸਕੇ ਨਾ ਕੋਇ ਤੁੜਾਈਆ। ਉਸ ਸੰਦੇਸ਼ਾ ਦਿਤਾ ਅਖੀਰ, ਅੱਖਰ ਅਲਿਫ਼ ਯੇ ਨਾਲ ਮਿਲਾਈਆ। ਨਾਮ ਕਲਮੇ ਦੀ ਦੱਸੀ ਤਦਬੀਰ, ਤਰੀਕ਼ਾ ਦਿਤਾ ਸਮਝਾਈਆ। ਮੇਰਾ ਮਾਲਕ ਪੀਰਾਂ ਦਾ ਪੀਰ, ਪਰਵਰਦਿਗਾਰ ਨੂਰ ਅਲਾਹੀਆ। ਜੋ ਲਹਿਣਾ ਦੇਣਾ ਜਾਣੇ ਸ਼ਾਹ ਹਕੀਰ, ਫ਼ਕੀਰ ਦਰਵੇਸ਼ਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਸੰਗ ਕਹੇ ਮੇਰੀ ਧਾਰ ਨਿਆਰੀ, ਨਿਰਾਕਾਰ ਦਿਤੀ ਵਡਿਆਈਆ। ਮੇਰਾ ਲਹਿਣਾ ਦੇਣਾ ਨਾਲ ਮੁਹੰਮਦ ਚਾਰ ਯਾਰੀ, ਅਬੂ ਬਕਰ ਸ਼ਹਾਦਤ ਦਏ ਭੁਗਤਾਈਆ। ਐਲੀ ਕੂਕ ਕੂਕ ਗਿਆ ਪੁਕਾਰੀ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਮੁਹੰਮਦ ਕੀਤਾ ਕੌਲ ਇਕ਼ਰਾਰੀ, ਵਾਅਦਾ ਵਾਅਦਿਆਂ ਵਿਚ ਜਣਾਈਆ। ਚਾਰ ਯਾਰ ਕਰਿਓ ਨਾ ਕੋਇ ਤਕਰਾਰੀ, ਝਗੜਾ ਦੁਨੀ ਨਾ ਕੋਇ ਰਖਾਈਆ। ਸਯਦਾ ਕਰਨਾ ਪਰਵਰਦਿਗਾਰੀ, ਦੋਏ ਜੋੜ ਵਾਸਤਾ ਪਾਈਆ। ਤੂੰ ਸ਼ਹਿਨਸ਼ਾਹ ਇਕ ਸਿਕਦਾਰੀ, ਪਾਤਸ਼ਾਹ ਨੂਰ ਅਲਾਹੀਆ। ਤੇਰੀ ਮਿਲ ਕੇ ਕਰੀਏ ਦਾਰੀ, ਦੀਨ ਦੁਨੀ ਦੇ ਮਾਲਕ ਦੇਣੀ ਵਡਿਆਈਆ। ਸਤਿਸੰਗ ਕਹੇ ਮੈਨੂੰ ਯਾਦ ਉਹ ਦਿਹਾਰੀ, ਦਿਵਸ ਰੈਣ ਵੇਖ ਵਖਾਈਆ। ਉਨੀ ਜੇਠ ਅਗੰਮੀ ਵਾਰੀ, ਵਾਰਤਾ ਪਿਛਲੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਆਪ ਖੁਲ੍ਹਾਈਆ। ਸਤਿਸੰਗ ਕਹੇ ਮੈਨੂੰ ਸਭ ਨੇ ਕੀਤਾ ਮਨਜ਼ੂਰ, ਮੁਤਲਾ ਸਭ ਨੂੰ ਦਿਆਂ ਕਰਾਈਆ। ਮੇਰਾ ਲਹਿਣਾ ਦੇਣਾ ਸੂਫ਼ੀਆਂ ਭਗਤਾਂ ਨਾਲ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਸਾਚਾ ਸਤਿਸੰਗੀ ਨੂਰੇ ਜ਼ਵਾ ਬਿਨ ਰਸਨਾ ਕਿਹਾ ਮਨਸੂਰ, ਖ਼ੁਦ ਖ਼ੁਦਾ ਇਕ ਅਖਵਾਈਆ। ਜਿਸ ਦਾ ਪੰਧ ਨਹੀਂ ਕੋਈ ਦੂਰ, ਦੂਰ ਨੇੜਾ ਵੰਡ ਨਾ ਕੋਇ ਵੰਡਾਈਆ। ਜਿਸ ਨੇ ਮੂਸਾ ਮੁਸਲਸਲ ਇਸ਼ਾਰਾ ਕੀਤਾ ਤੂਰ, ਤੁਰੀਆ ਤੋਂ ਬਾਹਰ ਦਿਆਂ ਜਣਾਈਆ। ਜਿਸ ਈਸਾ ਸਲੀਵ ਉਤੇ ਕੀਤਾ ਮਨਜ਼ੂਰ, ਮਿਹਰਵਾਨ ਹੋ ਕੇ ਵੇਖ ਵਖਾਈਆ। ਸਤਿਸੰਗ ਕਹੇ ਉਹ ਮਾਲਕ ਸੁਆਮੀ ਸਭ ਦੀ ਜ਼ਰੂਰਤ ਪੂਰੀ ਕਰੇ ਜ਼ਰੂਰ, ਜ਼ਾਹਰ ਜ਼ਹੂਰ ਵੇਖ ਵਖਾਈਆ। ਕਲਜੁਗ ਅੰਤਮ ਕਿਰਿਆ ਮੇਟੇ ਕੂੜ, ਕੂੜੀ ਬਾਹਰ ਕਢਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਜਿਸ ਦਾ ਆਦਿ ਜੁਗਾਦਿ ਸਚਾ ਦਸਤੂਰ, ਹੁਕਮ ਹੁਕਮ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਸੰਗ ਕਹੇ ਜਨ ਭਗਤੋ ਮੇਰੀ ਸਾਚੀ ਰੰਗਤ, ਰੰਗਣਹਾਰ ਇਕ ਅਖਵਾਈਆ। ਜਿਸ ਦੇ ਦਰ ਦੇ ਸਾਰੇ ਬਣੋ ਮੰਗਤ, ਭਿਖਿਆ
ਨਾਮ ਵਾਲੀ ਵਰਤਾਈਆ। ਚਾਰ ਵਰਨ ਬਣਾਏ ਇਕੋ ਸੰਗਤ, ਊਚ ਨੀਚ ਨਜ਼ਰ ਕੋਇ ਨਾ ਆਈਆ। ਧਰਮ ਦੀ ਧਾਰ ਬਣੇ ਪੰਡਤ, ਬੋਧ ਅਗਾਧਾ ਦਏ ਸਮਝਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਭੇਵ ਚੁਕਾਈਆ। ਸਚ ਦੁਆਰ ਬਣਾਏ ਆਪਣੀ ਸੰਗਤ, ਸਤਿ ਸਤਿ ਵਿਚ ਮਿਲਾਈਆ। ਅੰਤਮ ਲੇਖਾ ਮੁਕੇ ਵਿਚ ਜੀਵ ਜੰਤ, ਲੱਖ ਚੁਰਾਸੀ ਰਹੇ ਨਾ ਰਾਈਆ। ਆਤਮ ਪਰਮਾਤਮ ਮੇਲਾ ਮੇਲੇ ਧੁਰ ਦਾ ਕੰਤ, ਕੰਤੂਹਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਆਦਿ ਅੰਤ, ਜੁਗਾ ਜੁਗੰਤ ਧੁਰ ਦਾ ਹੁਕਮ ਵਰਤਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਤਰਸੇਮ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ
ਸਾਚਾ ਸੰਗੀ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜੋ ਧਰਮ ਦੀ ਧਾਰ ਪਾਵੇ ਰਹਿਰਾਸੀ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜਿਸ ਨੇ ਗੁਰੂ ਗੁਰਦੇਵ ਬਣਾਏ ਦਾਸ ਦਾਸੀ, ਸੇਵਕ ਸੇਵਾ ਵਿਚ ਰਖਾਈਆ। ਭੇਵ ਖੁਲ੍ਹਾ ਕੇ ਪ੍ਰਿਥਮੀ ਆਕਾਸ਼ੀ, ਪਰਦਾ ਦੋ ਜਹਾਨ ਚੁਕਾਈਆ। ਸਚ ਦੁਆਰ ਦਾ ਬਣ ਕੇ ਵਾਸੀ, ਸੰਦੇਸ਼ਾ ਦਿਤਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਖਾਈਆ। ਸਾਚਾ ਸਤਿਸੰਗੀ ਸਤਿਗੁਰ ਪੁਰਖ ਦੇਵੀ ਦੇਵ, ਦੇਵ ਆਤਮਾ ਦਏ ਵਡਿਆਈਆ। ਜਿਸ ਦਾ ਖੇਲ ਅਲਖ ਅਭੇਵ, ਅਗੋਚਰ ਕਹਿਣ ਕਿਛ ਨਾ ਪਾਈਆ। ਜੋ ਜਨ ਭਗਤਾਂ ਦੇਵੇ ਅੰਤਰ ਆਤਮ ਸਾਚਾ ਮੇਵ, ਮਿਹਰਵਾਨ ਹੋ ਕੇ ਵੇਖ ਵਖਾਈਆ। ਨਾਮ ਜਪਾਵੇ ਰਸਨਾ ਜਿਹਵ, ਪਵਣ ਸਵਾਸਾਂ ਨਾਲ ਵਡਿਆਈਆ। ਧਾਮ ਵਖਾਏ ਇਕ ਨਿਹਕੇਵ, ਨਿਹਚਲ ਆਪਣਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਸਤਿਸੰਗ ਵੇਖਿਆ ਗੋਬਿੰਦ ਧਾਰ, ਦਸ ਦਸ ਆਪਣਾ ਭੇਵ ਚੁਕਾਈਆ। ਨਾਨਕ ਕੀਤਾ ਨਾਲ ਪਿਆਰ, ਪ੍ਰੇਮ ਪ੍ਰੀਤੀ ਵਿਚ ਵਡਿਆਈਆ। ਨਾਮ ਸਤਿ ਬਣਾ ਕੇ ਯਾਰ, ਮਿਤਰ ਪਿਆਰਾ ਮੇਲ ਮਿਲਾਈਆ। ਢੋਲਾ ਗਾਇਆ ਅਗੰਮ ਅਪਾਰ, ਸੋਹੰ ਸਾਚਾ ਸਹਿਜ ਸੁਖਦਾਈਆ। ਨਾਲ ਸੁਰੰਗੀ ਵਜਾਈ ਸਿਤਾਰ, ਤੂੰ ਹੀ ਤੂੰ ਹੀ ਰਾਗ ਜਣਾਈਆ। ਸਤਿਸੰਗ ਵਖਾਇਆ ਵਿਚ ਸੰਸਾਰ, ਜੀਵਾਂ ਜੰਤਾਂ ਸਾਧਾਂ ਸੰਤਾਂ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਸੰਗ ਕਹੇ ਮੇਰਾ ਗੁਰੂਆਂ ਦਿਤਾ ਸੰਦੇਸ਼, ਦੀਨ ਦੁਨੀ ਜਣਾਈਆ। ਮੇਰਾ ਸਭ ਤੋਂ ਵਖਰਾ ਉਪਦੇਸ਼, ਉਪਨਿਸ਼ਦਾਂ ਵੇਖਣ ਨੈਣ ਉਠਾਈਆ। ਚੁਕੰਨਾ ਹੋਇਆ ਗਣਪਤ ਗਣੇਸ਼, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਮੇਰਾ ਲਹਿਣਾ ਦੇਣਾ ਨਾਲ ਦਸ ਦਸਮੇਸ਼, ਗੋਬਿੰਦ ਢੋਲਾ ਗਾਇਆ ਧੁਰ ਦਾ ਮਾਹੀਆ। ਚਾਰ ਵਰਨਾਂ ਇਕ ਜਣਾ ਕੇ ਭੇਸ, ਮਾਰਗ ਇਕੋ ਇਕ ਲਗਾਈਆ। ਸਤਿਸੰਗ ਦੱਸਿਆ ਮੁੱਛ ਦਾੜ੍ਹੀ ਰਖਣਾ ਕੇਸ, ਕੇਸਗੜ੍ਹ ਦਿਤੀ ਵਡਿਆਈਆ। ਬੁੱਧੀ ਰਹੇ ਨਾ ਕੋਇ ਮਲੇਛ, ਕੂੜੀ ਕਿਰਿਆ ਬਾਹਰ ਕਢਾਈਆ। ਪੁਰਖ ਅਕਾਲ ਜਣਾਇਆ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜਿਸ ਸਤਿਸੰਗ ਵਿਚ ਸਾਰੇ ਹੋਏ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਰਖਾਈਆ। ਜਿਸ ਦਾ ਵਿਸ਼ਾ ਇਕ ਵਿਸ਼ੇਸ਼, ਵਿਸ਼ਵ ਦਾ ਆਪਣਾ ਭੇਵ ਚੁਕਾਈਆ। ਕਲਜੁਗ ਹੋਣਾ ਅੰਤ ਕਲੇਸ਼, ਕਲਧਾਰੀ ਹੋਏ ਲੋਕਾਈਆ। ਫੇਰ ਭਾਗ ਲਗਣਾ ਸੰਬਲ ਦੇਸ, ਸਾਢੇ ਤਿੰਨ ਹੱਥ ਵਜੇ ਵਧਾਈਆ। ਜੋਤੀ
ਜਾਤਾ ਹੋਏ ਪਰਵੇਸ਼, ਪਰਾ ਪਸੰਤੀ ਮਧਮ ਬੈਖਰੀ ਦਾ ਪੜਦਾ ਆਪ ਚੁਕਾਈਆ। ਨਿਰਗੁਣ ਧਾਰ ਲਿਖੇ ਲੇਖ, ਲੇਖ ਲੇਖਣੀ ਦੇਵੇ ਮਾਣ ਵਡਿਆਈਆ । ਦੀਨ ਦੁਨੀ ਦੀ ਬਦਲੇ ਰੇਖ, ਰਿਖੀਆਂ ਮੁਨੀਆਂ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਸਤਿਸੰਗ ਕਹੇ ਮੈਨੂੰ ਗੋਬਿੰਦ ਕੀਤਾ ਲਲਕਾਰ, ਬਿਨਾ ਸ਼ਰਅ ਤੋਂ ਸ਼ਰਅ ਜਣਾਈਆ। ਖੰਡੇ ਖੜਗ ਦੀ ਦੱਸ ਚਮਕਾਰ, ਜਗਤ ਅੰਧੇਰਿਆਂ ਪੰਧ ਮੁਕਾਈਆ। ਪੁਰਖ ਅਕਾਲ ਅਗੇ ਕਿਹਾ ਪੁਕਾਰ, ਕੂਕ ਕੂਕ ਸੁਣਾਈਆ। ਤੂੰ ਸਤਿਸੰਗੀ ਮੇਰਾ ਯਾਰ, ਯਾਰੜੇ ਤੇਰੀ ਸੇਜ ਲਵਾਂ ਹੰਢਾਈਆ। ਮੇਰਾ ਲੇਖਾ ਵੇਖ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਮੈਂ ਸੰਦੇਸ਼ਾ ਦੇਵਾਂ ਗੁਰਸਿਖੋ ਆਪਣੀ ਵਾਰ, ਗੁਰਮੁਖਾਂ ਦਿਆਂ ਜਣਾਈਆ। ਸਤਿਸੰਗੀਉ ਰਹਿਣਾ ਸਦਾ ਤਿਆਰ, ਸਤਿ ਸਤਿ ਨਾਲ ਵਡਿਆਈਆ। ਅੰਮ੍ਰਿਤ ਦੇ ਕੇ ਠੰਢਾ ਠਾਰ, ਰਸ ਅੰਮਿਉਂ ਦਿਤਾ ਚੁਆਈਆ। ਪੰਚਮ ਮੀਤਾ ਬਣ ਕੀਤਾ ਸਚ ਪਿਆਰ, ਪ੍ਰੀਤ ਪ੍ਰੀਤੀ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦੁਆਰ ਇਕ ਸਮਝਾਈਆ। ਸਤਿਸੰਗ ਕਹੇ ਮੇਰਾ ਗੋਬਿੰਦ ਕੀਤਾ ਇਕੱਠ, ਸੋਹਣੀ ਦਿਤੀ ਵਡਿਆਈਆ। ਧੀਰਜ ਧਰਮ ਦਾ ਬਖ਼ਸ਼ਿਆ ਹਠ, ਸੰਤੋਖ ਗੁਰਮੁਖਾਂ ਝੋਲੀ ਪਾਈਆ। ਪ੍ਰੇਮ ਪ੍ਰੀਤੀ ਖੋਲ੍ਹਿਆ ਹੱਟ, ਵਣਜਾਰਾ ਬਣਿਆ ਧੁਰ ਦਾ ਮਾਹੀਆ। ਜਿਸ ਇਕੱਠੇ ਕੀਤੇ ਛੀਂਬੇ ਝੀਵਰ ਨਾਈ ਜੱਟ, ਗ਼ਰੀਬਾਂ ਅੰਗ ਲਗਾਈਆ। ਦੁਖੀਆਂ ਦਰਦ ਮੇਟ ਕੇ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਜਗਤ ਸ਼ਰਅ ਦੀ ਡੋਰੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਦੂਈ ਦੁਵੈਤੀ ਮੇਟ ਕੇ ਵਟ, ਵਟਣਾ ਮਲਿਆ ਚਾਈਂ ਚਾਈਂਆ। ਸਤਿਸੰਗ ਕਹੇ ਗੁਰਸਿਖਾਂ ਸਾਚਾ ਲਾਹਾ ਲਿਆ ਖਟ, ਖਟਕਾ ਜਨਮ ਰਿਹਾ ਨਾ ਰਾਈਆ। ਜਿਨ੍ਹਾਂ ਇਕੋ ਨਾਮ ਲਿਆ ਰਟ, ਵਾਹਵਾ ਵਾਹਿਗੁਰੂ ਤੇਰੀ ਬੇਪਰਵਾਹੀਆ। ਸਤਿਸੰਗ ਕਹੇ ਮੈਂ ਸ਼ੁਕਰਾਨੇ ਵਿਚ ਜੋੜੇ ਹੱਥ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਮਹਿੰਮਾ ਕਥ ਕਥ ਜਣਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਫੌਜਾ ਸਿੰਘ ਦੇ ਘਰ ਰਾਤ ਨੂੰ ਪਿੰਡ ਭਲਾਈਪੁਰ ਡੋਗਰਾਂ ਖੇਤਾਂ ਵਿਚ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰਾ ਸੀਨਾ ਹੋਇਆ ਠੰਡਾ, ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਅਗਨ ਦਿਤੀ ਬੁਝਾਈਆ। ਮੈਂ ਨਾਮ ਨਿਧਾਨ ਸ੍ਰੀ ਭਗਵਾਨ ਤੇਰਾ ਇਕੋ ਵੰਡਾ, ਨਵ ਸੱਤ ਭੱਜਾਂ ਵਾਹੋ ਦਾਹੀਆ। ਝਟ ਬਿਨਾ ਕ਼ਦਮਾਂ ਤੋਂ ਚਲ ਕੇ ਆ ਗਿਆ ਨਾਰਦ ਪੰਡਾ, ਸ਼ਬਦੀ ਸ਼ਬਦ ਰੂਪ ਦਰਸਾਈਆ। ਧਰਨੀਏ ਨਿਗਾਹ ਮਾਰ ਲੈ ਵਿਚ ਵਰਭੰਡਾ, ਦੋ ਜਹਾਨ ਅੱਖ ਖੁਲ੍ਹਾਈਆ। ਨਾਲ ਤਕ ਲੈ ਕਲਜੁਗ ਅਖ਼ੀਰੀ ਕੰਢਾ, ਕੰਢੀ ਘਾਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਧਰਨੀ ਆਪਣੀ ਸਿੱਧੀ ਕਰ ਲੈ ਨੀਤ, ਨੀਤੀਵਾਨ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਵਾਲੀ ਤਕ ਲੈ ਪ੍ਰੀਤ, ਪ੍ਰੀਤਮ ਹੋ ਕੇ ਕੀ ਸਮਝਾਈਆ। ਨਾਲੇ ਜ਼ੋਰ ਦੀ ਮਾਰ ਕੇ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਫੇਰ ਹਸ ਕੇ ਕਿਹਾ ਮੇਰੇ ਸਾਹਿਬ ਵਿਚ ਹਕ ਤੌਫ਼ੀਕ਼, ਜੋ ਤੋਫ਼ੇ ਦੇਵੇ ਥਾਉਂ ਥਾਈਂਆ। ਜਗਤ ਨਿਸ਼ਾਨ ਵੇਖ ਲੈ ਜਿਥੇ ਬਾਲਮੀਕ ਮਾਰੀ ਲੀਕ, ਲਾਈਨ ਲਾਈਨ ਵਿਚੋਂ ਸਮਝਾਈਆ। ਜਿਸ ਦੀ ਕਰਦੀ ਰਹੀਉਂ ਉਡੀਕ, ਆਪਣਾ ਧਿਆਨ ਲਗਾਈਆ। ਉਹ ਮਿਤਰ ਪਿਆਰਾ ਧੁਰ ਦਾ ਮੀਤ, ਯਾਰੜਾ ਹਕ ਸਮਾਈਆ। ਜੋ ਵਸਣਹਾਰਾ ਚੀਤ,
ਠਗੌਰੀ ਚਿਤ ਦਏ ਮਿਟਾਈਆ। ਜਿਸ ਦਾ ਢੋਲਾ ਇਕੋ ਗੀਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਕਰਨਹਾਰਾ ਪਤਿਤ ਪੁਨੀਤ, ਪਰਮ ਪੁਰਖ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਲੇਖ ਆਪ ਸਮਝਾਈਆ। ਧਰਨੀ ਕਹੇ ਨਾਰਦਾ ਮੇਰੀ ਅੰਤਰ ਆਈ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਮੇਰਾ ਤ੍ਰੇਤੇ ਜੁਗ ਦਾ ਵੇਖ ਵਿਹਾਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਨੂੰ ਬਾਲਮੀਕ ਦਿਤਾ ਅਧਾਰ, ਲਹਿਣਾ ਲਹਿਣਿਆਂ ਵਿਚੋਂ ਬਾਹਰ ਕਢਾਈਆ। ਬਿਨ ਹੱਥਾਂ ਤੋਂ ਮਾਰ ਲਕਾਰ, ਚਰਨ ਚਰਨ ਨਾਲ ਬਦਲਾਈਆ। ਨਾਲੇ ਕੂਕ ਕੇ ਕੀਤੀ ਪੁਕਾਰ, ਦੋ ਜਹਾਨ ਕੀਤੀ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਜਗਤ ਪੁਰਾਣਾ ਲੇਖਾ, ਲਿਖਤੀ ਸਬੂਤ ਦਿਆਂ ਜਣਾਈਆ। ਜਿਸ ਵਿਚ ਰਹੇ ਨਾ ਕੋਇ ਭੁਲੇਖਾ, ਭਾਂਡਾ ਭਰਮ ਭਉ ਭੰਨਾਈਆ। ਬਾਲਮੀਕ ਦੇ ਕੇ ਗਿਆ ਸੰਦੇਸ਼ਾ, ਸੰਧਿਆ ਸਰਘੀ ਬਾਹਰ ਸੁਣਾਈਆ। ਜੋ ਮਾਲਕ ਰਹੇ ਹਮੇਸ਼ਾ, ਨਿਰਗੁਣ ਨੂਰ ਨੂਰ ਅਲਾਹੀਆ। ਉਹ ਕਲਜੁਗ ਧਾਰੇ ਆਪਣਾ ਭੇਸਾ, ਭੇਖਾਧਾਰੀ ਬੇਪ੍ਰਵਾਹੀਆ। ਸੰਬਲ ਸੁਹਾਏ ਆਪਣਾ ਦੇਸਾ, ਸਾਢੇ ਤਿੰਨ ਹੱਥ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਜਿਸ ਵੇਲੇ ਬਾਲਮੀਕ ਲੀਕ ਮਾਰੀ ਮੇਰੀ ਸੋਈ ਸੁਰਤੀ ਜਾਗੀ, ਆਲਸ ਨਿੰਦਰਾ ਰਹੀ ਨਾ ਰਾਈਆ। ਮੈਂ ਬਿਨ ਕ਼ਦਮਾਂ ਤੋਂ ਭਾਗੀ, ਭੱਜੀ ਵਾਹੋ ਦਾਹੀਆ। ਮੈਂ ਤਕਾਂ ਕੰਤ ਸੁਹਾਗੀ, ਹਰਿ ਕਰਤਾ ਧੁਰਦਰਗਾਹੀਆ। ਜੁਗ ਬਦਲਣਾ ਜਿਸ ਦੀ ਵਾਦੀ, ਵਾਅਦੇ ਸਭ ਦੇ ਪੂਰ ਕਰਾਈਆ। ਉਦੋਂ ਏਸ ਥਾਂ ਨੌ ਘਰ ਬ੍ਰਾਹਮਣਾਂ ਦੀ ਹੁੰਦੀ ਸੀ ਆਬਾਦੀ, ਪ੍ਰੋਹਤ ਆਪਣੀ ਖੇਲ ਖਿਲਾਈਆ। ਜਿਨ੍ਹਾਂ ਦੀ ਸਾਂਝੀ ਇਕ ਪੜਦਾਦੀ, ਨਵੀਤਾ ਨਾਮ ਬਾਲਮੀਕ ਗਿਆ ਸਮਝਾਈਆ। ਜਿਸ ਦਾ ਪੋਤਰਾ ਹੋਇਆ ਇਕ ਵੈਰਾਗੀ, ਮਨਸੂ ਕਹਿ ਕੇ ਸਾਰੇ ਗਾਈਆ। ਉਹ ਗਊਆਂ ਬਣਿਆ ਵਾਗੀ, ਦਿਵਸ ਰੈਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਬੈਰਾਗੀ ਬਾਈ ਸਾਲ ਦਾ ਨੌਜਵਾਨ, ਮਨਸਾ ਜਗਤ ਨਾ ਕੋਇ ਰਖਾਈਆ। ਬਾਲਮੀਕ ਤਕਿਆ ਨਾਲ ਧਿਆਨ, ਨੈਣ ਨੈਣਾਂ ਵਿਚ ਰਖਾਈਆ। ਝਟ ਉਸ ਨੂੰ ਆਇਆ ਗਿਆਨ, ਸੁਰਤੀ ਸੁਰਤ ਵਿਚੋਂ ਬਦਲਾਈਆ। ਨਿਗਾਹ ਮਾਰ ਜ਼ਿਮੀਂ ਅਸਮਾਨ, ਜਗਤ ਜਹਾਨ ਵੇਖ ਵਖਾਈਆ। ਸ਼ਬਦ ਸੁਣਿਆ ਬਿਨਾ ਕਾਨ, ਧੁਨ ਆਤਮਕ ਰਾਗ ਦ੍ਰਿੜਾਈਆ। ਇਹ ਰਿਸ਼ੀ ਬੜੇ ਮਹਾਨ, ਮਹਿੰਮਾ ਕਥ ਕਥ ਵਖਾਈਆ। ਝਟ ਵੈਰਾਗੀ ਹੋਇਆ ਸਵਾਧਾਨ, ਆਪਣੀ ਲਈ ਅੰਗੜਾਈਆ। ਦੁੱਧ ਦੋਹ ਲਿਆਵਾਂ ਇਸ ਨੂੰ ਦੇਵਾਂ ਦਾਨ, ਖ਼ੁਸ਼ੀਆਂ ਨਾਲ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬੈਰਾਗੀ ਦੁੱਧ ਲਿਆਇਆ ਦੋਹ, ਬਾਲਮੀਕ ਅਗੇ ਟਿਕਾਈਆ। ਰਸਨਾ ਬੁੱਲਾਂ ਨਾਲ ਲੈਣਾ ਛੋਹ, ਛੋਹਰ ਬਾਂਕਾ ਰਿਹਾ ਦ੍ਰਿੜਾਈਆ। ਅਗੋਂ ਬਾਲਮੀਕ ਪਿਆ ਰੋ, ਬਿਨ ਨੈਣਾਂ ਨੀਰ ਵਹਾਈਆ। ਮਿਤਰਾ ਤੇਰਾ ਪਿਆਰ ਮੇਰੀ ਮੁਹੱਬਤ ਰਿਹਾ ਮੋਹ, ਦੂਸਰ ਨਜ਼ਰ ਕੋਇ ਨਾ ਆਈਆ। ਨਾਲ ਇਸ਼ਾਰਾ ਅੰਤਸ਼ਕਰਨ ਕੀਤੀ ਲੋ, ਲੋਇਣ ਤੀਜਾ ਦਿਤਾ ਖੁਲ੍ਹਾਈਆ। ਬਿਨਾ ਰਾਮ ਤੋਂ ਨਜ਼ਰ ਆਵੇ ਨਾ ਕੋ, ਨੂਰ ਨੁਰਾਨਾ ਇਕ ਦਰਸਾਈਆ। ਨਾਮ ਸ਼ਬਦ ਸੁਣਾਇਆ ਸੋ, ਸੋਹੰ ਸ਼ਬਦ ਦਿਤੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਬਾਲਮੀਕ ਦਿਤਾ ਇਕ ਪਿਆਰ, ਖ਼ੁਸ਼ੀਆਂ ਨਾਲ ਜਣਾਈਆ। ਤੇਰਾ ਦੁੱਧ ਦਾ ਮੇਰਾ ਉਧਾਰ, ਲੇਖਾ ਤੇਰੇ ਹੱਥ ਰਖਾਈਆ। ਨਿਗਾਹ ਮਾਰ ਲੈ ਵਿਚ ਸੰਸਾਰ, ਚਾਰੋਂ ਕੁੰਟ ਫੋਲ ਫੁਲਾਈਆ। ਬਿਨਾ ਪ੍ਰਭੂ ਤੋਂ ਮਿਤਰ ਨਾ ਕੋਇ
ਮੁਰਾਰ, ਸੰਗੀ ਸੰਗ ਨਾ ਕੋਇ ਨਿਭਾਈਆ । ਉਹ ਤਕ ਤ੍ਰੇਤੇ ਹੋਣਾ ਰਾਮ ਅਵਤਾਰ, ਦੁਆਪਰ ਕਾਹਨ ਕਾਹਨ ਸਮਝਾਈਆ। ਕਲਜੁਗ ਵੇਖ ਲੈ ਧੂੰਆਂਧਾਰ, ਨੂਰੀ ਚੰਦ ਚੰਦ ਚਮਕਾਈਆ। ਅੰਤ ਕਲਜੁਗ ਹੋਣਾ ਅਵਤਾਰ, ਨਿਹਕਲੰਕਾ ਨਾਉਂ ਪਰਗਟਾਈਆ। ਜਿਸ ਨੂੰ ਸਮਝੇ ਨਾ ਕੋਇ ਵਿਚੋਂ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਉਹ ਬਣੇ ਭਗਤਾਂ ਸਹਾਰ, ਸਿਰ ਸਿਰ ਆਪਣਾ ਹੱਥ ਰਖਾਈਆ। ਝਟ ਬੈਰਾਗੀ ਬਾਲਮੀਕ ਚਰਨਾਂ ਉਤੇ ਕੀਤੀ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਾਲਮੀਕ ਕਿਹਾ ਵੈਰਾਗੀਆ ਕਲਜੁਗ ਅੰਤ ਤਕਣੀਆਂ ਮੌਜਾਂ, ਮਜਲਸ ਭਗਤਾਂ ਨਾਲ ਰਖਾਈਆ। ਤੇਰਾ ਨਾਮ ਹੋਵੇ ਸਿੰਘ ਫ਼ੌਜਾ, ਦੂਸਰ ਵੰਡ ਨਾ ਕੋਇ ਵੰਡਾਈਆ। ਤੇਰੀ ਭਗਤੀ ਦੀ ਧਾਰ ਹੋਵੇ ਉਦਾ, ਮੰਜ਼ਲ ਹਕ ਹਕ ਸਮਝਾਈਆ। ਤੇਰਾ ਨਾਮ ਹੋਣਾ ਸੋਹੰ ਸੋ ਦਾ, ਸੁਰਤੀ ਸ਼ਬਦ ਵਿਚ ਸਮਾਈਆ। ਜੋੜਾ ਬਣਨਾ ਇਕ ਦੋ ਦਾ, ਦੋਹਰੀ ਕਲ ਵਰਤਾਈਆ। ਉਸ ਵੇਲੇ ਜਗਤ ਲੇਖਾ ਹੋਣਾ ਖੋਹ ਖੋਹ ਦਾ, ਪ੍ਰੇਮ ਮੁਹੱਬਤ ਵਿਚ ਨਾ ਕੋਇ ਸਮਾਈਆ। ਬੈਰਾਗੀ ਕਿਹਾ ਮੈਨੂੰ ਮਿਲੀ ਵਸਤ ਅਥਾਹ, ਬਾਲਮੀਕ ਦਿਤੀ ਵਰਤਾਈਆ। ਰਿਸ਼ੀ ਜੀ ਮੇਰਾ ਬਣਨਾ ਅੰਤ ਗਵਾਹ, ਸ਼ਹਾਦਤ ਸਚ ਵਾਲੀ ਭੁਗਤਾਈਆ। ਜਿਸ ਵੇਲੇ ਵਕ਼ਤ ਸੁਹੰਜਣਾ ਗਿਆ ਆ, ਆਲਮ ਇਲਮ ਸੁਣਨ ਕੋਇ ਨਾ ਪਾਈਆ। ਲੇਖਾ ਦੇਖੇ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਮੈਂ ਰਸਨਾ ਜਿਹਵਾ ਬੱਤੀ ਦੰਦਾਂ ਨਾਲ ਲਿਆ ਗਾ, ਗਹਿਰ ਗੰਭੀਰ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਵਕ਼ਤ ਆਪ ਸੁਹਾਈਆ। ਬਾਲਮੀਕ ਹਸ ਜਣਾਉਂਦਾ ਏ। ਧੁਰ ਫ਼ਰਮਾਨ ਇਕ ਦ੍ਰਿੜਾਉਂਦਾ ਏ। ਭੇਵ ਅਭੇਦਾ ਆਪ ਖੁਲ੍ਹਾਉਂਦਾ ਏ। ਚਾਰੇ ਵੇਦਾਂ ਬਾਹਰ ਪੜ੍ਹਾਉਂਦਾ ਏ। ਅਛਲ ਅਛੇਦਾ ਵੇਖ ਵਖਾਉਂਦਾ ਏ। ਜੋਤੀ ਜਾਤਾ ਵੇਸ ਵਟਾਉਂਦਾ ਏ। ਸੰਬਲ ਦੇਸ ਸੋਭਾ ਪਾਉਂਦਾ ਏ। ਧਰਨੀ ਧਰਤ ਧਵਲ ਧੌਲ ਚਰਨ ਟਿਕਾਉਂਦਾ ਏ। ਜੁਗ ਵਿਛੜਿਆਂ ਮੇਲ ਮਿਲਾਉਂਦਾ ਏ। ਜਨਮ ਜਨਮ ਦਾ ਲਹਿਣਾ ਝੋਲੀ ਪਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਉਂਦਾ ਏ। ਸਚ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਨਿਰਗੁਣ ਹੋ ਕੇ ਵੇਖ ਵਖਾਵੇਗਾ। ਸਰਗੁਣ ਆਪਣਾ ਰੰਗ ਚੜ੍ਹਾਵੇਗਾ। ਧਰਨੀ ਧਰਤ ਵਾਅਦਾ ਕੌਲ ਇਕ਼ਰਾਰ ਕੀਤਾ ਪੂਰ ਕਰਾਵੇਗਾ। ਜਨ ਭਗਤਾਂ ਅੰਦਰ ਜਾਵੇ ਮਵਲ, ਆਪਣਾ ਖੇਲ ਖਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਵੇਗਾ। ਸਾਚਾ ਹੁਕਮ ਇਕ ਵਰਤਾਏਗਾ। ਪਰਮ ਪੁਰਖ ਖੇਲ ਖਿਲਾਏਗਾ। ਨਿਰਗੁਣ ਧਾਰ ਦਰਸ ਦਿਖਾਏਗਾ। ਜਨਮ ਜਨਮ ਦੀ ਹਰਸ ਮਿਟਾਏਗਾ। ਅੰਮ੍ਰਿਤ ਮੇਘ ਅਗੰਮ ਬਰਸਾਏਗਾ। ਘਰ ਸੁਆਮੀ ਦੇਵੇ ਦਰਸ, ਲੋਚਨ ਨੈਣ ਖੁਲ੍ਹਾਏਗਾ । ਜੋ ਮਾਲਕ ਹੋ ਕੇ ਵਸੇ ਉਤੇ ਅਰਸ਼, ਫ਼ਰਸ਼ ਆਪਣਾ ਪੜਦਾ ਲਾਹੇਗਾ। ਸੰਮਤ ਸ਼ਹਿਨਸ਼ਾਹੀ ਗਿਆਰਾਂ ਹੋਣਾ ਬਰਸ, ਬਰਸੀ ਆਪਣੇ ਨਾਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਏਗਾ। ਧਰਨੀ ਕਹੇ ਮੇਰੇ ਉਦੈ ਹੋਏ ਭਾਗ, ਭਗਵਨ ਦਿਤੀ ਵਡਿਆਈਆ। ਮੇਰੇ ਗ੍ਰਹਿ ਜਗਿਆ ਚਰਾਗ਼, ਜੋਤੀ ਜਾਤਾ ਡਗਮਗਾਈਆ। ਮੇਰੀ ਤ੍ਰਿਸ਼ਨਾ ਮਿਟੀ ਆਗ, ਅਗਨੀ ਅੱਗ ਨਾ ਕੋਇ ਤਪਾਈਆ। ਮੇਰੇ ਅੰਤਸ਼ਕਰਨ ਆਇਆ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਦੁਰਮਤ ਮੈਲ ਰਿਹਾ ਨਾ ਦਾਗ਼, ਪਾਪਾਂ ਹੋਈ ਸਫ਼ਾਈਆ। ਮੈਂ ਹੰਸ ਬਣ ਗਈ ਕਾਗ, ਮਾਣਕ ਮੋਤੀ ਚੋਗ ਚੁਗਾਈਆ। ਮੈਂ ਸੁੱਤੀ ਗਈ ਜਾਗ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਮੈਨੂੰ ਬਾਲਮੀਕ ਮਾਰੀ ਆਵਾਜ਼, ਸਹਿਜ ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰਾ ਵਕ਼ਤ ਸੁਹੰਜਣਾ ਹੋਇਆ ਜਗ, ਧਵਲ ਹੋ ਕੇ ਦਿਆਂ ਸੁਣਾਈਆ। ਬਾਲਮੀਕ ਨੇ ਮੇਰੇ ਉਤੇ ਰਖੇ ਪੱਬ, ਪਾਲ ਸਿੰਘ ਜਨਮ ਜਨਮ ਵਿਚੋਂ ਬਦਲਾਈਆ। ਵੈਰਾਗੀ ਫ਼ੌਜਾ ਸਿੰਘ ਆਇਆ ਭੱਜ, ਭਜਨ ਬੰਦਗੀ ਪ੍ਰਭ ਦੀ ਵਿਚ ਸਮਾਈਆ। ਮੈਂ ਦਰਸ਼ਨ ਕਰਾਂ ਉਪਰ ਸ਼ਾਹਰਗ, ਨੂਰ ਨੁਰਾਨਾ ਵੇਖਾਂ ਚਾਈਂ ਚਾਈਂਆ। ਜਿਸ ਨੂੰ ਕਹਿੰਦੇ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਮੇਰਾ ਥਾਨ ਪੂਰਬ ਲਿਆ ਲੱਭ, ਖੋਜਣ ਦੀ ਲੋੜ ਰਹੀ ਨਾ ਰਾਈਆ। ਪਤਾ ਨਹੀਂ ਆਇਆ ਕਿਹੜੇ ਨਾਲ ਸਬਬ, ਸਮਝ ਚਲੇ ਨਾ ਕੋਇ ਚਤੁਰਾਈਆ। ਮੇਰੀ ਧਾਰ ਚਰਨਾਂ ਹੇਠਾਂ ਲਈ ਦੱਬ, ਕਵਲ ਕਵਲ ਉਠਾਈਆ। ਮੈਂ ਤਕ ਕੇ ਨੂਰ ਅਲਾਹੀ ਰੱਬ, ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਧਰਨੀ ਕਹੇ ਬਾਲਮੀਕ ਨੌ ਉਂਗਲ ਲੀਕ ਮਾਰੀ ਲੰਮੀ, ਲਮਹ ਲਮਹ ਧਿਆਨ ਲਗਾਈਆ। ਭੇਵ ਖੁਲ੍ਹਾ ਕੇ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਬਾਹਰ ਦ੍ਰਿੜਾਈਆ। ਪੜਦਾ ਲਾਹ ਕੇ ਪਵਣ ਸੁਆਸੀ ਦਮੀ, ਦਾਮਨਗੀਰ ਇਕ ਜਣਾਈਆ। ਭੇਵ ਚੁਕਾਇਆ ਬਾਹਰ ਖ਼ੁਸ਼ੀ ਗ਼ਮੀ, ਗ਼ਮਖਾਰ ਦਿਆਂ ਵਖਾਈਆ। ਨਾਲ ਸੰਦੇਸ਼ਾ ਦਿਤਾ ਜਿਸ ਵੇਲੇ ਖੇਲ ਹੋਣੀ ਨਵੀਂ, ਨਵਖੰਡ ਧਿਆਨ ਲਗਾਈਆ। ਸਤਿਗੁਰ ਸ਼ਬਦ ਹੋਣਾ ਕਵੀ, ਕਵਿਤਾ ਕਾਇਨਾਤ ਬਾਹਰ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਗਟ ਹੋਣਾ ਅਵਤਾਰ ਚਵੀ, ਚੌਬੀਸਾ ਜਗਦੀਸਾ ਇਕ ਅਖਵਾਈਆ। ਧਰਨੀਏ ਉਸ ਕੋਲੋਂ ਲਹਿਣਾ ਲਵੀਂ, ਨਿਵ ਨਿਵ ਲਗਣਾ ਪਾਈਆ। ਉਸੇ ਦਾ ਢੋਲਾ ਗਵੀਂ, ਗਾ ਗਾ ਸ਼ੁਕਰ ਮਨਾਈਆ। ਉਸ ਦੇ ਚਰਨਾਂ ਹੇਠਾਂ ਸਵੀਂ, ਸੇਜ ਸੁਹੰਜਣੀ ਇਕ ਬਣਾਈਆ। ਤੇਰਾ ਲੇਖਾ ਲਿਖਣਾ ਰਵੀਦਾਸ ਰਵੀ, ਬਲ ਦੀ ਗੋਲੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲਹਿਣਾ ਦੇਣਾ ਸਭ ਦਾ ਦਵੀਂ, ਦੇਵਣਹਾਰ ਤੇਰੇ ਹੱਥ ਵਡਿਆਈਆ।