ਬਿਆਸ ਕਿਨਾਰੇ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਬਿਆਸ ਕਹੇ ਯਾਦ ਆਇਆ ਮੰਡੀ ਮੇਰੇ ਵਿਚ ਗੋਬਿੰਦ ਧੋਇਆ ਭੱਥਾ, ਪਾਣੀ ਪੰਜ ਵੇਰਾਂ ਆਪ ਹਿਲਾਈਆ। ਤੇਰਾਂ ਦਾ ਸੀ ਨਾਲ ਜੱਥਾ, ਗੁਰਮੁਖ ਸੰਗ ਲਿਆਈਆ। ਮੈਨੂੰ ਉਠਾ ਕੇ ਸੁਣਾਈ ਕਥਾ, ਸ਼ਬਦੀ ਹੁਕਮ ਦ੍ਰਿੜਾਈਆ । ਉਠ ਪਿਆਰੇ ਦੁਲਾਰੇ ਪ੍ਰਭ ਦੇ ਬੱਚਾ, ਬਚਪਨ ਤੇਰਾ ਦਿਆਂ ਸਮਝਾਈਆ। ਚਾਰ ਜੁਗ ਤੇਰਾ ਖੇਲ ਹੋਇਆ ਕੱਚਾ, ਇੱਟਾਂ ਪੱਥਰਾਂ ਨਾਲ ਟਕਰਾਈਆ। ਆ ਅੰਮ੍ਰਿਤ ਪੀ ਰਤਾ, ਸੱਜੇ ਹੱਥ ਦੀ ਉਂਗਲੀ ਦਿੱਤੀ ਚਟਾਈਆ। ਫੇਰ ਚੁੱਕ ਕੇ ਉਤੇ ਪੱਟਾਂ, ਹੱਥ ਛਾਤੀ ਉਤੇ ਰਖਾਈਆ। ਘਾਸ ਦਾ ਪੁੱਟ ਕੇ ਗੱਟਾ, ਮੇਰੇ ਵਿਚ ਦਿਤਾ ਰੁੜ੍ਹਾਈਆ। ਉਂਨੀ ਉਂਗਲਾਂ ਦਾ ਫੱਟਾ, ਸਹਿਜੇ ਦਿਤਾ ਟਿਕਾਈਆ । ਅੱਧ ਵਿਚਕਾਰੋਂ ਫੜ ਕੇ ਕੱਟਾ, ਖੰਡਾ ਦਿਤਾ ਛੁਹਾਈਆ। ਏਹ ਖੇਲ ਮੈਨੂੰ ਲੱਗਾ ਅੱਛਾ, ਵੇਖ ਖ਼ੁਸ਼ੀ ਮਨਾਈਆ । ਗੋਬਿੰਦ ਫੜ ਕੇ ਆਪਣਾ ਭੱਥਾ, ਮੇਰੇ ਉਤੇ ਦਿੱਤਾ ਹਿਲਾਈਆ। ਮੇਰੀਆਂ ਖੁਲ੍ਹ ਗਈਆਂ ਅੰਦਰੋਂ ਬਾਹਰੋਂ ਅੱਖਾਂ, ਦੋ ਜਹਾਨ ਨਜ਼ਰੀ ਆਈਆ। ਬਿਨਾ ਪੁਰਖ ਅਕਾਲ ਮਿਲਿਆ ਕੋਈ ਨਾ ਸਖਾ, ਕੂੜੀ ਦਿਸੀ ਜਗਤ ਲੋਕਾਈਆ। ਮੈਂ ਜੋੜ ਕੇ ਦੋਵੇਂ ਹੱਥਾਂ, ਬੰਦਨਾ ਚਰਨ ਲਈ ਕਰਾਈਆ। ਕੁਛ ਦੱਸ ਅਗਲਾ ਪਤਾ, ਮੈਨੂੰ ਦੇ ਸਮਝਾਈਆ। ਗੋਬਿੰਦ ਖ਼ੁਸ਼ੀਆਂ ਨਾਲ ਹੱਸਾ, ਸੱਜਾ ਚਰਨ ਤਿੰਨ ਵਾਰ ਪੱਥਰ ਨਾਲ ਟਕਰਾਈਆ । ਓਸੇ ਵੇਲੇ ਵਗਣ ਲੱਗਾ ਠੱਕਾ, ਹਵਾ ਪਾਣੀ ਜ਼ੋਰ ਲਗਾਈਆ। ਨਿਰਗੁਣ ਧਾਰ ਪੁਰਖ ਅਕਾਲ ਆਇਆ ਨੱਠਾ, ਜੋਤੀ ਜਾਤਾ ਫੇਰਾ ਪਾਈਆ। ਜਿਸ ਦੇ ਕੋਲ ਚਾਰ ਜੁਗ ਦੇ ਲੇਖ ਦਾ ਪਟਾ, ਹਿੱਸੇ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਵਖਾਈਆ । ਨਿਸ਼ਾਨਾ ਬਿਨ ਕਾਗਜ਼ ਨਜ਼ਰ ਆਇਆ ਚਿੱਟਾ, ਸ਼ਾਹੀ ਵੰਡ ਨਾ ਕੋਇ ਵੰਡਾਈਆ । ਬ੍ਰਹਿਮੰਡਾਂ ਖੰਡਾਂ ਨਾਲੋਂ ਲੰਮਾ ਚਿੱਠਾ, ਜਿਹੜਾ ਸਹਿਜੇ ਦਿੱਤਾ ਜਣਾਈਆ। ਮੈਂ ਹੋ ਕੇ ਹੱਕਾ ਬੱਕਾ, ਹੱਥ ਮੱਥੇ ਉਤੇ ਟਿਕਾਈਆ । ਗੋਬਿੰਦ ਸਹਿਜੇ ਮੈਨੂੰ ਲਾਇਆ ਧੱਕਾ, ਢਾਈ ਕਦਮ ਅੱਗੇ ਦਿੱਤਾ ਵਧਾਈਆ। ਜਿਥੇ ਵਿਛੀ ਅਗੰਮੀ ਸਫ਼ਾ, ਜਿਸ ਦੀ ਬਣਤ ਨਾ ਕੋਇ ਬਣਾਈਆ। ਪੁਰਖ ਅਕਾਲ ਦਿਸਿਆ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਵੱਡਿਉਂ ਵੱਡਾ ਨਿੱਕਿਉਂ ਨਿੱਕਾ, ਦੋਵੇਂ ਧਾਰਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਸਮਝਾਈਆ।
ਬਿਆਸ ਕਹੇ ਮੈਂ ਧੱਕਾ ਖਾਧਾ ਢਾਈ ਕਦਮ, ਹੁਲਾਰ ਸਮਝ ਕੋਇ ਨਾ ਆਈਆ। ਮੇਰਾ ਕੰਬ ਗਿਆ ਬਦਨ, ਸੁਰਤੀ ਅੰਦਰੋਂ ਸੁਰਤ ਭੁਵਾਈਆ। ਮੈਂ ਹੱਥ ਲੱਗਾ ਮੱਲਣ, ਆਪਣੇ ਆਪ ਪਛਤਾਈਆ। ਨੇਤਰ ਹੰਝੂ ਲੱਗਾ ਕਿਰਨ, ਮੋਤੀ ਛਹਿਬਰ ਲਾਈਆ। ਮੈਂ ਪਰਦੱਖਣਾ, ਵਿਚ ਲੱਗਾ ਫਿਰਨ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਪੁਰਖ ਅਕਾਲ ਜੋਤ ਦੀ ਦਿੱਤੀ ਕਿਰਨ, ਨੂਰ ਕੀਤਾ ਰੁਸ਼ਨਾਈਆ। ਓਧਰੋਂ ਸਾਢੇ ਤਿੰਨ ਸਾਲ ਦਾ ਬੱਚਾ ਆਇਆ ਹਿਰਨ, ਰੰਗ ਸੁਨਹਿਰੀ ਰੂਪ ਵਟਾਈਆ। ਗੋਬਿੰਦ ਡਿੱਗਾ ਆ ਕੇ ਚਰਨ, ਸੀਸ ਸੋਹਣਾ ਦਿੱਤਾ ਝੁਕਾਈਆ। ਮੈਂ ਓਸ ਨਾਲ ਲੱਗਾ ਲੜਨ, ਗੁੱਸਾ ਮੇਰੇ ਅੰਦਰ ਆਈਆ । ਮੈਂ ਇਸ ਦੀ ਤੱਕੀ ਸਰਨ, ਏਹ ਮੇਰਾ ਧੁਰਦਰਗਾਹੀਆ। ਦੂਜਾ ਏਥੇ ਕੋਈ ਨਹੀਂ ਦੇਣਾ ਵੜਨ, ਏਹ ਮੇਰੀ ਵਡਿਆਈਆ । ਆਪਣੇ ਵਿਚੋਂ ਕੋਈ ਨਹੀਂ ਦੇਣਾ ਤਰਨ, ਡੂੰਘੇ ਵਹਿਣ ਦਿਆਂ ਵਹਾਈਆ। ਗੋਬਿੰਦ ਕਿਹਾ ਮੈਂ ਕਰਨੀ ਦਾ ਕਰਨ, ਕਰਤੇ ਦਾ ਹੁਕਮ ਦਿਆਂ ਸਮਝਾਈਆ। ਗੋਬਿੰਦ ਪ੍ਰੇਮੀ ਸਾਰੇ ਤਰਨ, ਤੇਰੀ ਚੱਲੇ ਨਾ ਕੋਇ ਚਤਰਾਈਆ। ਸਾਚੀ ਮੰਜ਼ਲ ਮੇਰੀ ਚੜ੍ਹਨ, ਜਿਥੇ ਮਿਲੇ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਧੁਰ ਦਾ ਰਾਗ ਅਲਾਈਆ। ਬਿਆਸ ਕਹੇ ਮੈਂ ਵਿਚੇ ਵਿਚ ਲੱਗਾ ਸੜਨ, ਅਗਨੀ ਮੇਰੇ ਅੰਦਰ ਆਈਆ । ਓਧਰੋਂ ਭੱਜਾ ਆ ਗਿਆ ਦੇਵਤਾ ਵਰੁਨ, ਨਿਉਂ ਨਿਉਂ ਲਾਗੇ ਪਾਈਆ। ਓਧਰੋਂ ਅੰਮ੍ਰਿਤ ਮੇਘ ਝਿਰਨਾ ਲੱਗਾ ਝਿਰਨ, ਬਾਦਲ ਘਨਘੋਰ ਰਹੇ ਵਖਾਈਆ। ਓਧਰੋਂ ਸ਼ੰਕਰ ਕੈਲਾਸ਼ ਉਤੋਂ ਲੱਗਾ ਰਿੜ੍ਹਨ, ਨੱਠਿਆ ਵਾਹੋ ਦਾਹੀਆ। ਮੈਂ ਓਨੂੰ ਵੇਖ ਕੇ ਲੱਗਾ ਚਿੜ੍ਹਨ, ਤਬੀਅਤ ਲਈ ਬਦਲਾਈਆ। ਮੇਰਾ ਦਿਲ ਲੱਗਾ ਗਿਰਨ, ਹੌਸਲਾ ਰਿਹਾ ਢਾਹੀਆ। ਉਲਟਾ ਗੇੜਾ ਲੱਗਾ ਗਿੜਨ, ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ।
ਬਿਆਸ ਕਹੇ ਜਿਸ ਵੇਲੇ ਮੇਰੇ ਵਿਚ ਭੱਥਾ ਧੋਤਾ, ਆਪਣੀ ਹੱਥੀਂ ਸਾਫ਼ ਕਰਾਈਆ। ਮੈਂ ਜਾਗਿਆ ਉਠਿਆ ਸੋਤਾ, ਸੁਰਤੀ ਅੱਖ ਖੁਲ੍ਹਾਈਆ। ਓਧਰੋਂ ਨਹਾਵਣ ਆਇਆ ਖੋਤਾ, ਉਮਰ ਨੌਂ ਸਾਲ ਵਖਾਈਆ। ਓਧਰੋਂ ਮਛਲੀ ਮਾਰ ਕੇ ਗੋਤਾ, ਜਲ ਪਾਣੀ ਦਿੱਤਾ ਹਿਲਾਈਆ। ਓਧਰੋਂ ਕਾਫ਼ਲੇ ਵਿਚੋਂ ਵਿਛੜ ਕੇ ਆ ਗਿਆ ਬੋਤਾ, ਧੌਣ ਲੰਮੀ ਲਈ ਕਰਾਈਆ। ਓਧਰੋਂ ਲੱਕੜਹਾਰਾ ਹੱਥ ਫੜ ਕੇ ਟੋਕਾ, ਭੱਜਿਆ ਵਾਹੋ ਦਾਹੀਆ। ਓਧਰੋਂ ਚੌਦਾਂ ਸਾਲ ਦਾ ਬੁੱਢਾ ਵੇਖਿਆ ਝੋਟਾ, ਅੱਖਾਂ ਲਾਲ ਕੱਢ ਡਰਾਈਆ। ਗੋਬਿੰਦ ਸਭ ਨੂੰ ਵੇਖ ਕੇ ਚਰਨਾਂ ਤੋਂ ਲਾਹਿਆ ਖੋਸਾ, ਪੈਰ ਨੰਗੇ ਲਏ ਕਰਾਈਆ। ਆਓ ਰਿਖੀਓ ਤੁਹਾਡਾ ਮੇਰੇ ਨਾਲ ਹੁਣ ਨਹੀਂ ਕੋਈ ਰੋਸਾ, ਸਤਿਜੁਗ ਦੇ ਵਿਛੜੇ ਕਲਜੁਗ ਅੰਤਮ ਲਵਾਂ ਮਿਲਾਈਆ। ਪ੍ਰੇਮ ਪਿਆਰ ਅੰਦਰ ਤੁਹਾਡੇ ਅੰਦਰ ਜਗਾਵਾਂ ਜੋਤਾ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਤੁਹਾਡੀ ਜਨਮ ਜਨਮ ਜਨਮ ਦੀ ਮੁੱਕੇ ਸੋਚਾ, ਲੱਖ ਚੁਰਾਸੀ ਦਿਆਂ ਕਟਾਈਆ। ਦੁੱਖ ਭੋਗਿਆ ਬਹੁਤਾ, ਅੰਡਜ ਜੇਰਜ ਉਤਭੁਜ ਸੇਤਜ ਫੇਰਾ ਪਾਈਆ। ਹੁਣ ਮੇਰੇ ਮਿਲਣ ਦਾ ਮਿਲ ਗਿਆ ਮੌਕਾ, ਰਾਮ ਕ੍ਰਿਸ਼ਨ ਦਏ ਗਵਾਹੀਆ। ਸਾਚੀ ਨਈਆ ਚੜ੍ਹਾਵਾਂ ਨੌਕਾ, ਨਾਮ ਜਹਾਜ਼ ਦਿਆਂ ਦ੍ਰਿੜਾਈਆ। ਫੇਰ ਢਈਏ ਦਾ ਲੌਣਾ ਢੌਂਕਾ, ਲੱਭਿਆਂ ਹੱਥ ਕਿਸੇ ਨਾ ਆਈਆ । ਧਾਹੀਂ ਮਾਰੇ ਪਟਣਾ ਪੌਂਟਾ, ਨੇਤਰ ਨੈਣਾਂ ਨੀਰ ਵਹਾਈਆ। ਮੇਰਾ ਰੂਪ ਧਾਰ ਹੋਵੇ ਚੋਟਾ, ਚੋਟੀ ਚੜ੍ਹ ਕੇ ਵੇਖ ਵਖਾਈਆ। ਚਰਨ ਲੱਗਣ ਨਾ ਦੇਵਾਂ ਕੋਈ ਖੋਟਾ, ਕੂੜ ਕੁੜਿਆਰਾਂ ਪਰ੍ਹੇ ਹਟਾਈਆ। ਜਨ ਭਗਤਾਂ ਅੰਦਰ ਨਾਤਾ ਜੋੜਾਂ ਆਪਣੇ ਮੋਹ ਦਾ, ਮੁਹੱਬਤ ਇਕੋ ਘਰ ਬਣਾਈਆ। ਝਗੜਾ ਰਹਿਣ ਨਹੀਂ ਦੇਣਾ ਇਕ ਦੋ ਦਾ, ਏਕੰਕਾਰ ਆਪਣੇ ਨਾਲ ਮਿਲਾਈਆ। ਖੇਲ ਕਰਾਂ ਜੋਤੀ ਸ਼ਬਦੀ ਧਾਰ ਛੋਹ ਦਾ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਮੰਡੀ ਤੋਂ ਫ਼ਾਸਲਾ ਤਿੰਨ ਕੋਹ ਦਾ, ਗੋਬਿੰਦ ਸਹਿਜੇ ਗਿਆ ਸਮਝਾਈਆ। ਜਿਥੇ ਪਰਕਾਸ਼ ਨਹੀਂ ਕਿਸੇ ਦੀਪਕ ਲੋ ਦਾ, ਅੰਧ ਅੰਧੇਰਾ ਨਜ਼ਰੀ ਆਈਆ । ਏਹਦਾ ਲੇਖਾ ਲਿਖਣਾ ਜੋ ਨਾਤਾ ਜੋੜਿਆ ਛੱਬੀ ਪੋਹ ਦਾ, ਭੇਵ ਅਭੇਦਾ ਆਪ ਖੁਲ੍ਹਾਈਆ। ਬਿਆਸ ਕਹੇ ਮੇਰੇ ਅੰਦਰ ਗੁੱਸਾ ਆਇਆ ਰੋਹ ਦਾ, ਹੌਕਾ ਲੈ ਕੇ ਦਿਤਾ ਜਣਾਈਆ। ਕਿਥੋਂ ਮੇਲ ਹੋਇਆ ਏਸ ਗਰੋਹ ਦਾ, ਇਕੱਠੇ ਕੰਢੇ
ਉਤੇ ਆਈਆ । ਗੋਬਿੰਦ ਓਸ ਵੇਲੇ, ਬਿਆਸ ਕਹੇ ਮੈਨੂੰ ਸ਼ਬਦ ਸੁਣਾਇਆ ਸੋਹੰ ਸੋ ਦਾ, ਝਗੜਾ ਅਵਰ ਰਿਹਾ ਨਾ ਰਾਈਆ। ਜਿਸ ਵੇਲੇ ਚਾਨਣ ਹੋਵੇ ਪੁਰਖ ਅਕਾਲ ਦੀ ਲੋ ਦਾ, ਲੋਕ ਪਰਲੋਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ ।
ਬਿਆਸ ਕਹੇ ਜਿਸ ਵੇਲੇ ਗੋਬਿੰਦ ਭੱਥਾ ਮਲਦਾ, ਬਾਹਰੋਂ ਕਰੇ ਸਫਾਈਆ । ਓਸੇ ਵੇਲੇ ਬ੍ਰਹਮਾ ਚਲਦਾ, ਆਪਣਾ ਪੰਧ ਮੁਕਾਈਆ। ਓਧਰੋਂ ਸੂਰਜ ਜਾਂਦਾ ਸੀ ਢਲਦਾ, ਬਾਰਾਂ ਤੋਂ ਬਾਰਾਂ ਮਿੰਟ ਲੰਘਾਈਆ। ਬਿਆਸ ਕਹੇ ਮੈਂ ਭਰਿਆ ਸੀ ਜਲ ਦਾ, ਵਹਿਣਾਂ ਵਿਚ ਆਪਣਾ ਅੰਤ ਵਖਾਈਆ। ਇਕ ਹੁਲਾਰਾ ਆਇਆ ਛਲ ਦਾ, ਸੱਤ ਹੱਥ ਉਚਾ ਹੋ ਕੇ ਆਪਣੀ ਧਾਰ ਵਗਾਈਆ। ਗੋਬਿੰਦ ਹੱਸ ਕੇ ਕਿਹਾ ਏਹ ਖੇਲ ਕਲਜੁਗ ਕਲ ਦਾ, ਕੂੜ ਵਿਕਾਰ ਤੇਰੇ ਵਿਚੋਂ ਬਾਹਰ ਕਢਾਈਆ। ਤੇਰੇ ਪ੍ਰੇਮ ਅੰਦਰ ਪਿਆਰ ਹੋ ਕੇ ਰਲਦਾ, ਪ੍ਰੀਤਮ ਹੋ ਕੇ ਦਿਆਂ ਵਡਿਆਈਆ। ਲੇਖਾ ਜਾਣਾਂ ਦੀਨ ਦੁਨੀ ਜਗਤ ਥਲ ਦਾ, ਅਸਗਾਹ ਪੜਦੇ ਦਿਆਂ ਉਠਾਈਆ। ਕੁਛ ਸ਼ਬਦ ਸੰਦੇਸ਼ਾ ਪੁਰਖ ਅਕਾਲ ਪਿਛੋਂ ਘੱਲਦਾ, ਬਿਆਸੇ ਤੈਨੂੰ ਦਿਆਂ ਜਣਾਈਆ। ਜਿਹੜਾ ਜੁਗ ਚੌਕੜੀ ਸਭ ਨੂੰ ਰਿਹਾ ਛਲ ਦਾ, ਉਹ ਮੇਰਾ ਪਿਤਾ ਮਾਈਆ। ਓਸ ਦਾ ਭਾਣਾ ਕਦੇ ਨਾ ਟਲਦਾ, ਮੇਰੀ ਤੱਤਾਂ ਨਾਲੋਂ ਹੋਏ ਜੁਦਾਈਆ। ਮੈਂ ਮਾਲਕ ਬਣਨਾ ਸਚਖੰਡ ਦਵਾਰੇ ਅਟੱਲ ਦਾ, ਅਟੱਲ ਪਦਵੀ ਲੈਣੀ ਪਾਈਆ। ਸ਼ਬਦੀ ਧਾਰ ਹੋ ਕੇ ਜੋਤ ਵਿਚ ਰਲਦਾ, ਨਿਰਗੁਣ ਨਿਰਗੁਣ ਵਿਚ ਆਪਣਾ ਆਪ ਛੁਪਾਈਆ । ਦਰਗਹਿ ਸਾਚੀ ਰਹਿਵਾਂ ਪਲਦਾ, ਆਪਣਾ ਜੋਬਨ ਲਵਾਂ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ।
ਭੱਥਾ ਕਹੇ ਜਿਸ ਵੇਲੇ ਮੈਨੂੰ ਲੱਗੀ ਉਂਗਲ, ਮੇਰੇ ਤਨ ਲਈ ਅੰਗੜਾਈਆ । ਵਿਚੋਂ ਨਿਕਲੀ ਗੁੰਝਲ, ਦਵੈਤੀ ਡੇਰਾ ਢਾਹੀਆ। ਮੈਨੂੰ ਸਭ ਕੁਛ ਲੱਗਾ ਸੁੱਝਣ, ਅੱਖ ਦਿੱਤੀ ਖੁਲ੍ਹਾਈਆ। ਅਗਲਾ ਲੇਖਾ ਲੱਗਾ ਬੁੱਝਣ, ਪੜਦਾ ਦਿੱਤਾ ਚੁਕਾਈਆ । ਕੁਛ ਕੌਲ ਇਕਰਾਰ ਕੀਤਾ ਗੋਬਿੰਦ ਨਾਲ ਬੁੱਧਨ, ਬੁੱਧੂ ਸ਼ਾਹ ਓਸੇ ਵੇਲੇ ਸਨਮੁਖ ਹੋ ਕੇ ਦਏ ਦੁਹਾਈਆ। ਏਸ ਗੋਬਿੰਦ ਨੇ ਆਪਣੇ ਵਾਰ ਜਾਣੇ ਪੁੱਤਨ, ਗੁਰਮੁਖ ਪੁੱਤ ਗੋਦ ਲਏ ਉਠਾਈਆ। ਬਿਆਸ, ਇਕ ਵੇਰਾਂ ਅਕਾਲ ਪੁਰਖ ਨੂੰ ਜਾਵੇ ਪੁੱਛਣ, ਨਾਤਾ ਜਗਤ ਨਾਲੋਂ ਤੁੜਾਈਆ । ਫੇਰ ਸੰਤ ਸੁਹੇਲੇ ਆਵੇ ਗੋਦੀ ਚੁੱਕਣ, ਭਗਤ ਭਗਵਾਨ ਨਾਲ ਮਿਲਾਈਆ। ਜਨਮ ਜਨਮ ਦਾ ਮੇਟੇ ਦੁੱਖਣ, ਦਰਦੀਆਂ ਦਰਦ ਵੰਡਾਈਆ। ਕਲਜੁਗ ਕੂੜੀ ਜੜ੍ਹ ਆਵੇ ਪੁੱਟਣ, ਸ਼ੌਹ ਦਰਿਆ ਵਿਚ ਰੁੜ੍ਹਾਈਆ । ਓਸ ਵੇਲੇ ਗੁਰਮੁਖ ਵਿਰਲੇ ਕੋਟਾਂ ਵਿਚੋਂ ਉਠਣ, ਜਿਨ੍ਹਾਂ ਆਪਣੀ ਦਇਆ ਕਮਾਈਆ। ਦੁਨੀਆਂ ਤੋਂ ਆਵਾਂ ਲੁਕਣ, ਜਗਤ ਨੇਤਰ ਦਰਸ ਕੋਇ ਨਾ ਪਾਈਆ। ਫੇਰ ਤੈਨੂੰ ਆਵਾਂ ਪੁੱਛਣ, ਲਹਿਣਾ ਦੇਣਾ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰਾ ਮਾਰ ਧਿਆਨ, ਨਿਗਾਹ ਆਪਣੀ ਵਿਚ ਰਖਾਈਆ। (੧੪ ਮੱਘਰ ਸ਼ੈ ਸੰ ੨ ਗੁਰਦਿਆਲ ਸਿੰਘ)
ਬਿਆਸ ਕਹੇ ਮੇਰੇ ਵੇਂਹਦਿਆਂ ਭੱਜਾ ਆ ਗਿਆ ਖ਼ਰਗੋਸ਼, ਸੁੱਧ ਬੁੱਧ ਭੁਲਾਈਆ। ਗੋਬਿੰਦ ਚਰਨੀਂ ਡਿੱਗਾ ਹੋ ਬੇਹੋਸ਼, ਚਾਰੇ ਟੰਗਾਂ ਉਪਰ ਉਠਾਈਆ । ਸਾਂਸ ਨਾਲ ਹਿੱਲੇ ਪੋਸ਼, ਖਲੜੀ ਦਏ ਦੁਹਾਈਆ। ਸਾਹਿਬ ਸਤਿਗੁਰ ਕੁਛ ਸੋਚ, ਅੰਦਰੇ ਅੰਦਰ ਰਿਹਾ ਜਣਾਈਆ। ਕਿਉਂ ਜਨਮ ਦਿੱਤਾ ਮਾਤਲੋਕ, ਜੂਨੀਆਂ ਵਿਚ ਭੁਵਾਈਆ। ਮੇਰੇ ਪਿਛੇ ਸ਼ਿਕਾਰੀ ਲੱਗੇ ਬਹੁਤ, ਭੱਟੀ ਜਾਤ ਅਖਵਾਈਆ । ਫ਼ਤੂਰੀਏ ਓਨ੍ਹਾਂ ਦੇ ਦੋਹਤ,
ਕਹਿਲੂਰੀਏ ਨਾਲ ਰਲਾਈਆ। ਗਿਆਰਾਂ ਦਿਨ ਲੁੱਕਦਾ ਰਿਹਾ ਰੋਜ਼, ਆਪਣਾ ਆਪ ਛੁਪਾਈਆ। ਕਰਦਾ ਰਿਹਾ ਖੋਜ, ਚਾਰੋਂ ਕੁੰਟ ਨੈਣ ਤਕਾਈਆ। ਸ਼ਬਦੀ ਹੁਕਮ ਅੰਦਰ ਤੂੰ ਆਪਣੀ ਦੱਸੀ ਮੌਜ, ਕੰਢੇ ਬੈਠਾ ਧੁਰ ਦਾ ਮਾਹੀਆ। ਗ਼ਰੀਬ ਉਧਾਰਨਾ ਜਿਸ ਦਾ ਜੋਗ, ਦੀਨਾਂ ਦਇਆ ਕਮਾਈਆ। ਮੈਂ ਏਥੇ ਗਿਆ ਪਹੁੰਚ, ਚਰਨ ਕਵਲ ਸੀਸ ਝੁਕਾਈਆ । ਬੰਦਨਾ ਕਰ ਡੰਡੌਤ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਖ਼ਰਗੋਸ਼ ਪਿਛੇ ਆਏ ਕੁੱਤੇ ਚਾਰ, ਸੂਕਰ ਨਾਮ ਰਖਾਈਆ। ਨੇਤਰ ਰੋ ਪਏ ਜ਼ਾਰੋ ਜ਼ਾਰ, ਕੂਕ ਕੂਕ ਸੁਣਾਈਆ। ਕਿਰਪਾ ਕਰ ਗੋਬਿੰਦ ਧਾਰ, ਤੇਰੇ ਹੱਥ ਵਡਿਆਈਆ। ਸਾਡੇ ਨਾਲ ਗੋਬਿੰਦ ਕਰ ਪਿਆਰ, ਸੱਚ ਦਈਏ ਸੁਣਾਈਆ। ਨਾਨਕ ਦੇ ਕੇ ਗਿਆ ਲਾਰ, ਸ਼ਬਦੀ ਹੁਕਮ ਨਾਲ ਦ੍ਰਿੜਾਈਆ। ਲਾਲੋ ਦਵਾਰੇ ਦਰਸ਼ਨ ਕੀਤਾ ਆਣ, ਘਰੋਂ ਬਾਹਰ ਵੇਖ ਵਖਾਈਆ। ਨਿਮਰਤਾ ਨਾਲ ਕੀਤੀ ਪਰਨਾਮ, ਬੰਦਗੀ ਸੀਸ ਝੁਕਾਈਆ। ਓਸ ਦਿਤਾ ਫ਼ਰਮਾਣ, ਭੇਵ ਅਭੇਦ ਖੁਲ੍ਹਾਈਆ। ਜਿਸ ਵੇਲੇ ਗੋਬਿੰਦ ਭੱਥਾ ਲੈ ਕੇ ਆਵੇ ਵਿਚ ਜਹਾਨ, ਚਿੱਲਾ ਧੁਰ ਦਾ ਹੱਥ ਉਠਾਈਆ। ਤੁਹਾਨੂੰ ਦੇਵੇ ਇਕ ਗਿਆਨ, ਭੇਵ ਅਭੇਦ ਖੁਲ੍ਹਾਈਆ । ਹੋਵੇ ਮਿਹਰਵਾਨ, ਲਹਿਣਾ ਦੇਣਾ ਦਏ ਮੁਕਾਈਆ। ਕੂਕਰ ਕਹਿਣ ਉਹ ਵਕਤ ਪਹੁੰਚਿਆ ਆਣ, ਸਾਡਾ ਅੰਤਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਵਖਾਈਆ।
ਗੋਬਿੰਦ ਕਿਹਾ ਏਹ ਸੂਕਰ ਆਏ ਨੱਠੇ, ਆਪਣਾ ਪੰਧ ਮੁਕਾਈਆ। ਖ਼ਰਗੋਸ਼ ਨਾਲ ਹੋਏ ਕੱਠੇ , ਲੇਖਾ ਪਿਛਲਾ ਰਿਹਾ ਦ੍ਰਿੜਾਈਆ। ਤੁਹਾਡਾ ਪੂਰਬ ਜਨਮ ਨੌਂ ਨੌਂ ਵਾਰ ਹੋਇਆ ਜੋਬਨ ਵਾਲੇ ਵੱਛੇ, ਪੰਜ ਸਾਲ ਤੋਂ ਵੱਧ ਉਮਰ ਨਾ ਕੋਇ ਭੁਗਤਾਈਆ। ਇਕ ਵਾਰੀ ਮਾਨਸ ਜਨਮ ਮਿਲਿਆ ਅੱਛੇ, ਅੱਛੀ ਤਰ੍ਹਾਂ ਦ੍ਰਿੜਾਈਆ । ਤੁਸੀਂ ਮੇਰੀ ਚਰਨੀ ਢੱਠੇ, ਮਹੀਨੇ ਸਾਢੇ ਤਿੰਨ ਸੇਵ ਕਮਾਈਆ। ਤੁਹਾਡੇ ਮਨਾਂ ਨੇ ਪਾਏ ਰੱਟੇ, ਅੰਦਰੋਂ ਦਿੱਤਾ ਭੜਕਾਈਆ। ਕਿਸ ਦੇ ਜਾਲ ਵਿਚ ਫਸੇ, ਡੋਰੀ ਲਿਆ ਬੰਧਾਈਆ। ਚੋਰੀ ਚੋਰੀ ਮੇਰੀ ਖੇਲ ਵੇਖ ਹੱਸੇ, ਚੁਗਲੀ ਨਿੰਦਿਆ ਖ਼ੁਸ਼ੀ ਬਣਾਈਆ। ਜਿਸ ਵੇਲੇ ਮੈਂ ਪਰਗਟਾਏ ਪੰਜ ਕੱਕੇ, ਕਰਮ ਕਾਂਡ ਦਾ ਡੇਰਾ ਢਾਈਆ । ਤੁਸਾਂ ਪੰਜਾਂ ਨੇ ਚੋਰੀ ਕਰ ਕੇ ਗੁਰਮੁਖਾਂ ਦੇ ਕੱਛੇ, ਭੱਜ ਗਏ ਵਾਹੋ ਦਾਹੀਆ। ਓਸੇ ਵੇਲੇ ਸ਼ਬਦੀ ਧਾਰ ਮੈਨੂੰ ਦੱਸੇ, ਸੁਨੇਹੜਾ ਦਿੱਤਾ ਪੁਚਾਈਆ। ਹੁਕਮ ਅੰਦਰ ਦੇ ਕੇ ਧੱਕੇ, ਦੁਵਾਰਿਉਂ ਬਾਹਰ ਦਿਤਾ ਕਢਾਈਆ । ਤੁਹਾਡਾ ਲੇਖਾ ਕਿਹੜਾ ਕੱਟੇ, ਚੁਰਾਸੀ ਵਿਚੋਂ ਕਵਣ ਛੁਡਾਈਆ। ਤੁਸੀਂ ਗਿਆਰਾਂ ਵਾਰ ਆਂਡਿਆਂ ਵਿਚ ਬਣੇ ਬੱਚੇ, ਘੋਗੜ ਪਿਛਲੇ ਦਿਆਂ ਸਮਝਾਈਆ। ਤਿੰਨ ਵਾਰ ਮੇਰਾ ਬਾਜ਼ ਤੁਹਾਨੂੰ ਸੱਟੇ, ਛੱਤੀ ਦਿਨ ਤੋਂ ਵੱਧ ਉਮਰ ਨਾ ਕਿਸੇ ਭੁਗਤਾਈਆ । ਅੰਤ ਵੇਰ ਬਾਜ਼ ਮੇਰੀ ਚਰਨੀ ਢੱਠੇ, ਨਿਉਂ ਕੇ ਸੀਸ ਨਿਵਾਈਆ । ਕੁਛ ਖੇਲ ਦੱਸ ਸਤਿਗੁਰ ਸੱਚੇ, ਦਰ ਤੇਰੇ ਮੰਗ ਮੰਗਾਈਆ। ਮੈਨੂੰ ਐਂ ਦਿਸਦਾ ਏਹ ਤੇਰੇ ਸਿੱਖ ਕੱਚੇ, ਕੱਚਾ ਤੰਦ ਨਜ਼ਰੀ ਆਈਆ। ਕਰ ਕਿਰਪਾ ਬਖ਼ਸ਼ ਏਹ ਵੀ ਤੇਰੇ ਬੱਚੇ, ਲਹਿਣਾ ਦੇ ਮੁਕਾਈਆ। ਗੋਬਿੰਦ ਕਿਹਾ ਮਿਹਰਵਾਨ ਹੋ ਕੇ ਕਰਾਂ ਕੱਠੇ, ਦੇਵਾਂ ਮਾਣ ਵਡਿਆਈਆ। ਏਨ੍ਹਾਂ ਨੂੰ ਸ਼ੌਹ ਦਰਿਆ ਕੋਈ ਨਾ ਸੱਟੇ, ਜਲ ਧਾਰ ਨਾ ਕੋਇ ਰੁੜ੍ਹਾਈਆ। ਏਸੇ ਕਾਰਨ ਬਿਆਸ ਦੇ ਆਏ ਤੱਟੇ, ਕਿਨਾਰੇ ਉਤੇ ਡੇਰਾ ਲਾਈਆ । ਗੋਬਿੰਦ ਏਨ੍ਹਾਂ ਪੱਤ ਰੱਖੇ, ਨਾਤਾ ਜਗਤ ਨਾਲੋਂ ਤੁੜਾਈਆ। ਸਚਖੰਡ ਦਵਾਰੇ ਢਕੇ, ਜਿਥੇ ਫੇਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਮੁਕਾਈਆ ।
ਸੁਵਾਨਾਂ ਪਿਛੇ ਆਏ ਨੌਂ ਸ਼ਿਕਾਰੀ, ਟੋਪੀਆਂ ਪੱਗਾਂ ਸਿਰ ਟਿਕਾਈਆ। ਇਕ ਦਾ ਨਾਂ ਵਿਚ ਗਿਰਧਾਰੀ,
ਗੋਪੀ ਚੰਦ ਪਿਤਾ ਰਿਹਾ ਬਣਾਈਆ। ਉਹਦੀ ਪੱਥਰ ਠਾਕਰ ਨਾਲ ਯਾਰੀ, ਨਿੱਤ ਨਿੱਤ ਇਸ਼ਨਾਨ ਕਰਾਈਆ । ਉਹਦੇ ਘਰ ਪ੍ਰਭ ਦੇ ਮਿਲਣ ਵਾਲੀ ਸਧਰਾਂ ਭਰੀ ਲਾੜੀ, ਉਮਰ ਇੱਕੀ ਸਾਲ ਜਣਾਈਆ। ਗ਼ਰੀਬੀ ਵਿਚ ਸਦਾ ਕਰੇ ਦਿਹਾੜੀ, ਮਿਹਨਤ ਕਰ ਕੇ ਰੋਟੀ ਖਾਈਆ। ਗੋਬਿੰਦ ਵੇਖ ਉਹ ਵੀ ਮੰਗਣ ਆ ਗਈ ਵਾੜੀ, ਸੀਸ ਝੁਕਾ ਕੇ ਸੀਸ ਨਿਵਾਈਆ। ਬਾਂਕੇ ਤੇਰੀ ਸੋਹਣੀ ਲੱਗੇ ਦਾੜ੍ਹੀ, ਦਾੜ੍ਹੀ ਦਾ ਸਦਕਾ ਕੁਛ ਖੈਰ ਦੇਣਾ ਪਾਈਆ । ਅਸੀਂ ਲੋਕ ਗਵਾਰ ਰਹਿਣਾ ਵਿਚ ਪਹਾੜੀ, ਬੁੱਧੀ ਸਮਝ ਨਾ ਕੋਇ ਸਮਝਾਈਆ । ਮੇਰੇ ਹੱਥ ਵੇਖ ਕੁਹਾੜੀ, ਬਾਲਣ ਕੱਟ ਕੇ ਝੱਟ ਲੰਘਾਈਆ। ਨਾਲ ਤਿੱਖੀ ਰੱਖੀ ਆਰੀ, ਸਵਾ ਗਿਠ ਵਿਚ ਲੰਬਾਈਆ । ਮੈਨੂੰ ਪ੍ਰਭ ਦੇ ਮਿਲਣ ਦੀ ਬੀਮਾਰੀ, ਏਹ ਦੁੱਖ ਅੱਠੇ ਪਹਿਰ ਸਤਾਈਆ। ਏਸੇ ਬਿਆਸ ਵਿਚ ਮੈਂ ਠਰਾਂ ਦਿਨ ਦਿਹਾੜੀ, ਰੋਜ਼ ਨਹਾ ਨਹਾ ਕੇ ਵਾਸਤਾ ਪਾਈਆ। ਅਠਾਰਾਂ ਸਾਲ ਰਹੀ ਕਵਾਰੀ, ਕੁੰਭ ਵਿਚ ਪਾਣੀ ਰੱਖ ਕੇ ਜਲ ਪਿੰਡੇ ਉਤੇ ਵਹਾਈਆ। ਮੇਰੀ ਬੱਧੀ ਨਾ ਕਿਸੇ ਧਾਰੀ, ਅੰਦਰੋਂ ਧੀਰਜ ਨਾ ਕੋਇ ਰਖਾਈਆ । ਮੈਂ ਵੇਖ ਕੇ ਸੂਕਰ ਦਰਵੇਸ਼ ਤੇਰੇ ਭਿਖਾਰੀ, ਬੇਨੰਤੀ ਦਿੱਤੀ ਸੁਣਾਈਆ। ਏਨ੍ਹਾਂ ਨਵਾਂ ਵਿਚੋਂ ਮੇਰਾ ਪਤੀ ਜਿਸ ਨੇ ਮੈਨੂੰ ਕੀਤਾ ਦੁਖਿਆਰੀ, ਪੋਸ਼ ਗੋਸ਼ ਨਿੱਤ ਰਸਨਾ ਨਾਲ ਲਗਾਈਆ। ਵੈਰਾਗ ਵਿਚ ਆ ਕੇ ਉਤੋਂ ਆਪਣੀ ਚੁੰਨੀ ਪਾੜੀ, ਟੁਕੜੇ ਦੋ ਦਿੱਤੇ ਕਰਾਈਆ। ਥੱਲੇ ਵੱਛਾ ਕੇ ਨੇਤਰ ਰੋ ਕੇ ਹੌਕਾ ਭਰ ਕੇ ਧਾਹਾਂ ਮਾਰ ਕੇ ਕਿਹਾ ਮੇਰੀ ਸਧਰਾਂ ਵਾਲੀ ਖਾਰੀ, ਉਤੋਂ ਭਾਰ ਦੇਣਾ ਲੁਹਾਈਆ। ਭੁੱਖੀ ਨੂੰ ਫਿਰਦਿਆਂ ਲੰਘ ਗਈ ਅੱਜ ਦੀ ਦਿਹਾੜੀ, ਕੀਮਤ ਹੱਥ ਨਾ ਕਿਸੇ ਫੜਾਈਆ। ਮੈਨੂੰ ਐਂ ਦਿਸਦਾ ਨਾ ਤੂੰ ਪੁਰਖ ਨਾ ਤੂੰ ਨਾਰੀ, ਨਰ ਨਰਾਇਣ ਨਜ਼ਰੀ ਆਈਆ। ਵੇਖੀਂ ਮੈਨੂੰ ਕਿਤੇ ਮੈਨੂੰ ਵਸਦੀ ਨੂੰ ਨਾ ਉਜਾੜੀਂ, ਸੂਕਰਾਂ ਨਾਲ ਸ਼ਕਾਰੀਆਂ ਦਾ ਲੇਖਾ ਮੁਕਾਈਆ। ਮੇਰੇ ਉਤੇ ਫੇਰ ਮੁਸੀਬਤ ਆਵੇ ਭਾਰੀ, ਮੈਨੂੰ ਰੰਡੀ ਕਹੇ ਲੋਕਾਈਆ । ਮੈਨੂੰ ਬਣਾਵੀਂ ਨਾ ਮਾਤ ਵਿਭਚਾਰੀ, ਕੁਕਰਮਾਂ ਤੋਂ ਲੈਣਾ ਛੁਡਾਈਆ। ਪਿਛੋਂ ਆ ਕੇ ਓਸ ਦੀ ਮਾਂ ਨੇ ਵਾਜ ਮਾਰੀ, ਸਦੋ ਕਰ ਕੇ ਰਹੀ ਬੁਲਾਈਆ। ਉਠ ਘਰ ਨੂੰ ਚੱਲੀਏ ਉਤੋਂ ਰਾਤ ਆਈ ਕਾਲੀ, ਅੰਧੇਰਾ ਰਿਹਾ ਛਾਈਆ। ਸਦੋ ਕਿਹਾ ਮਾਂ ਮੈਨੂੰ ਜਗਦੀ ਦਿਸੇ ਦੀਵਾਲੀ, ਦੀਪ ਮਾਲਾ ਸੋਹਣੀ ਵੇਖ ਵਖਾਈਆ । ਏਹ ਦੁਖੀਆਂ ਦਾ ਪਾਲੀ, ਸੂਰਬੀਰ ਬਾਂਕਾ ਵੱਡਾ ਬੇਪਰਵਾਹੀਆ। ਜੇ ਫਲ ਲਾ ਦੇਵੇ ਮੇਰੀ ਡਾਲ੍ਹੀ, ਅੰਮ੍ਰਿਤ ਰਸ ਖੁਵਾਈਆ। ਮੇਰੀ ਲੇਖੇ ਲੱਗ ਜਾਏ ਘਾਲ ਘਾਲੀ, ਜਿਹੜੇ ਨੌਂ ਸੌ ਚੁਰਾਨਵੇਂ ਕਦਮ ਚਲ ਕੇ ਇਹਦੇ ਪਾਸ ਆਈਆ। ਮੇਰੀ ਬੁੱਧੀ ਅਜੇ ਬਾਲੀ, ਨੱਢੀ ਰੂਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦੇਣਾ ਰਿਹਾ ਮੁਕਾਈਆ।
ਸਦੋ ਕਹੇ ਮੇਰਾ ਹਾੜਾ, ਨਿਉਂ ਕੇ ਸੀਸ ਨਿਵਾਈਆ। ਸਿੰਧੂ ਕਹੇ ਮੈਂ ਏਸ ਦਾ ਲਾੜਾ, ਜੋੜ ਜਗਤ ਵਾਲਾ ਜੁੜਾਈਆ। ਮੇਰੇ ਕੋਲ ਨਹੀਂ ਕੋਈ ਭਾੜਾ, ਪਤਣ ਪਾਰ ਨਾ ਕੋਇ ਕਰਾਈਆ। ਸਦੋ ਕਿਹਾ ਇਹ ਧੁਰ ਦਾ ਸਿਕਦਾਰਾ, ਮੈਨੂੰ ਨਜ਼ਰੀ ਆਈਆ। ਕਮਲਿਆ ਬਣ ਜਾ ਚਰਨਾਂ ਦਾ ਭਿਖਾਰਾ, ਭਿਛਿਆ ਧੁਰ ਦੀ ਦੇਵੇ ਪਾਈਆ। ਫੇਰ ਲੱਭਣਾ ਨਹੀਂ ਬਿਆਸ ਕਿਨਾਰਾ, ਤੱਟਾਂ ਵਿਚੋਂ ਹੱਥ ਕਿਸੇ ਨਾ ਆਈਆ। ਉਹ ਕਰ ਕੇ ਨਿਮਸਕਾਰਾ, ਧੂੜ ਚਰਨਾਂ ਨਾਲ ਚਰਨਾਂ ਉਤੇ ਆਪਣਾ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।
ਬਿਆਸ ਕਹੇ ਓਨ੍ਹਾਂ ਦੇ ਪਿਛੇ ਸੱਤ ਆ ਗਏ ਮੰਡੀ ਦੇ ਸਿਕਦਾਰ, ਸੁੰਬ ਘੋੜਿਆਂ ਵਾਲੇ ਹਿਲਾਈਆ । ਸੋਹਣੇ ਸ਼ਸਤਰ ਤਨ ਸ਼ਿੰਗਾਰ, ਜੋਬਨ ਛਹਿਬਰ ਲਾਈਆ। ਦੂਰ ਖਲੋ ਗਏ ਕਦਮ ਨੌਂ ਦਸ ਪੰਜ ਚਾਰ, ਇਕ ਦੂਜੇ ਵਲ ਧਿਆਨ ਲਗਾਈਆ। ਬਿਆਸ ਕਹੇ ਮੈਂ ਵੇਖਿਆ ਓਨ੍ਹਾਂ ਦਾ ਹਾਲ, ਅੰਦਰੇ ਅੰਦਰ ਰਹੇ ਕੁਰਲਾਈਆ। ਗੋਬਿੰਦ ਟੇਢੀ ਅੱਖ ਕਰ ਕੇ ਥੋੜਾ ਜਿਹਾ ਦਿਤਾ ਜਮਾਲ, ਜਮਾਲ ਦੇ ਕੇ ਆਪਣੀ ਪਿੱਠ ਬਦਲਾਈਆ। ਓਨ੍ਹਾਂ ਨੂੰ ਨਜ਼ਰੀ ਔਣ ਡਹਿ ਪਿਆ ਕਾਲ, ਤਿੰਨਾਂ ਸਾਲਾਂ ਦੇ ਅੰਦਰ ਸਭ ਦੀ ਹੋਣੀ ਸਫ਼ਾਈਆ ।
ਜੇਬਾਂ ਵਿਚੋਂ ਕੱਢ ਕੇ ਰੁਮਾਲ, ਨੇਤਰਾਂ ਦੇ ਹੰਝੂ ਸਾਫ਼ ਕਰਾਈਆ। ਝੱਟ ਭੱਥੇ ਨੇ ਕਿਹਾ ਅੱਜ ਮੈਨੂੰ ਬਣਾਓ ਦਲਾਲ, ਮੇਰੇ ਕਾਰਨ ਗੋਬਿੰਦ ਤਟ ਕਿਨਾਰੇ ਡੇਰਾ ਲਾਈਆ। ਹੈਰਾਨੀ ਵਿਚ ਅੰਦਰੇ ਅੰਦਰ ਕਹਿਣ ਇਹ ਕੀ ਹੋਇਆ ਕਮਾਲ, ਸਾਨੂੰ ਕਵਣ ਖ਼ਬਰ ਸੁਣਾਈਆ। ਓਧਰੋਂ ਇਕ ਚਨਿਆਂ ਦਾ ਸੌਦਾ ਕਰੌਣ ਵਾਲਾ ਆ ਗਿਆ ਦਲਾਲ, ਜੋ ਮੰਡੀ ਦਾ ਸ਼ਾਹਕਾਰ ਅਖਵਾਈਆ। ਅੱਖ ਪੁਟ ਕੇ ਨੈਣ ਤੱਕ ਕੇ ਵੇਖਿਆ ਇਸ ਦੀ ਪਿਠ ਦੇ ਉਤੇ ਢਾਲ, ਸੋਹਣਾ ਰੰਗ ਚਮਕਾਈਆ। ਕਿਤੇ ਸਾਨੂੰ ਨਾ ਦੇਵੇ ਮਾਰ, ਖੜਗ ਖੰਡਾ ਉਠਾਈਆ । ਹੌਲੀ ਜੇਹੀ ਆਣ ਕੇ ਕੀਤਾ ਸਵਾਲ, ਸਾਥੀਆਂ ਦਿੱਤਾ ਜਣਾਈਆ। ਚਲੋ ਭੱਜੀਏ ਘੋੜਿਆਂ ਵਾਲੇ ਅਸਵਾਰ, ਨਾਲ ਮੈਨੂੰ ਲਓ ਟਿਕਾਈਆ। ਝੱਟ ਭੱਥੇ ਕਿਹਾ ਖ਼ਬਰਦਾਰ, ਗੋਬਿੰਦ ਕੰਢੇ ਆਇਆ ਭੱਜ ਕੋਇ ਨਾ ਜਾਈਆ । ਅੱਜ ਦਾ ਦਿਨ ਮੇਰੇ ਵੰਡੇ ਆਇਆ, ਜੋ ਆਇਆ ਪਾਰ ਲੰਘਾਈਆ। ਗੋਬਿੰਦ ਦੇ ਡੰਡੇ ਚੜ੍ਹਾਇਆ, ਪੌੜੀ ਦੋ ਜਹਾਨ ਨਾ ਕੋਇ ਵਖਾਈਆ। ਤੁਸੀਂ ਮਾਨਸ ਬੰਦੇ ਤੁਹਾਨੂੰ ਸਤਿਗੁਰ ਨਜ਼ਰ ਨਾ ਆਇਆ, ਜੋ ਸਭ ਦਾ ਪਿਤਾ ਮਾਈਆ। ਮਾਰਦਾ ਨਹੀਂ ਮੋਇਆਂ ਨੂੰ ਜਵਾਲਣ ਆਇਆ, ਸਦ ਜੀਵਤ ਆਪਣੇ ਵਿਚ ਸਮਾਈਆ । ਅਚਰਜ ਇਸ ਨੇ ਖੇਲ ਕਰਾਇਆ, ਜਿਸ ਨੂੰ ਸਮਝ ਕੋਇ ਨਾ ਰਾਈਆ। ਸਾਰਿਆਂ ਖ਼ੁਸ਼ੀ ਨਾਲ ਸੀਸ ਝੁਕਾਇਆ, ਚਰਨੀਂ ਡਿੱਗ ਕੇ ਚਰਨ ਚੁੰਮ ਕੇ ਚੰਮ ਦ੍ਰਿਸ਼ਟੀ ਲਈ ਬਦਲਾਈਆ।
ਇਨ੍ਹਾਂ ਦੇ ਪਿਛੇ ਇਕ ਕਸਾਈ ਮਛਲੀ ਫੜਨ ਵਾਲਾ ਆਇਆ, ਜਾਲ ਮੋਢਿਆਂ ਉਤੇ ਟਿਕਾਈਆ । ਕੁੰਡੀਆਂ ਦਾ ਅੱਗੋਂ ਮੂੰਹ ਭੁਵਾਇਆ, ਨੌਂ ਸੌ ਨੜ੍ਹਿਨਵੇਂ ਇਕੋ ਤੰਦ ਬੰਧਾਈਆ। ਢਾਈ ਢਾਈ ਤੋਲੇ ਗੋਸ਼ਤ ਸਭ ਦੇ ਅੱਗੇ ਟਿਕਾਇਆ, ਕਾਂਟਿਆਂ ਨਾਲ ਅਟਕਾਈਆ । ਖ਼ੁਸ਼ੀਆਂ ਵਿਚ ਅੰਦਰੇ ਅੰਦਰ ਕਰੇ ਸਲਾਹਿਆ, ਆਪਣਾ ਮਤਾ ਪਕਾਈਆ। ਜੇ ਕਿਰਪਾ ਕਰੇ ਬੇਪਰਵਾਹਿਆ, ਮੇਰਾ ਪੂਰ ਦਏ ਭਰਾਈਆ। ਨੌਂ ਸੌ ਨੜ੍ਹਿਨਵੇ ਮੀਨ ਇਕੋ ਵਾਰ ਦਏ ਫਸਾਇਆ, ਬੱਚ ਕੇ ਨਿਕਲ ਕੋਇ ਨਾ ਜਾਈਆ। ਫੇਰ ਕਹੇ ਮੈਂ ਬਿਆਸ ਕਿਨਾਰੇ ਆਇਆ, ਪ੍ਰਭ ਨੇ ਮੇਰੀ ਆਸਾ ਪੂਰ ਕਰਾਈਆ । ਢਾਈ ਰੁਪਈਏ ਸੈਂਕੜਾ ਸਭ ਦਾ ਮੁੱਲ ਦੇਵਾਂ ਪੁਵਾਇਆ, ਪੰਝੀਆਂ ਵਿਚੋਂ ਰਕਮ ਥੋੜੀ ਲਵਾਂ ਬਣਾਈਆ। ਫੇਰ ਖ਼ੁਸ਼ ਹੋਵੇ ਮੇਰੇ ਘਰ ਵਾਲੀ ਜਿਸ ਦਾ ਨਾਮ ਮਾਇਆ, ਉਮਰ ਪੈਂਤੀ ਸਾਲ ਹੰਢਾਈਆ। ਜਿਸ ਨੇ ਨਵਾਂ ਬੱਚਿਆਂ ਨੂੰ ਜਨਮ ਦਵਾਇਆ, ਛੋਟਾ ਅਠਾਰਾਂ ਦਿਨ ਦਾ ਨਜ਼ਰੀ ਆਈਆ। ਫੇਰ ਕਹਾਂ ਛੋਟੇ ਬੱਚੇ ਨੇ ਮੇਰਾ ਰੋਜ਼ਗਾਰ ਬਣਾਇਆ, ਸੌਦਾ ਸੱਚ ਕਰਾਈਆ। ਸੋਚਾਂ ਸੋਚਦਾ ਚਲਦਾ ਚਲਦਾ ਓਸੇ ਕੰਢੇ ਆਇਆ, ਜਿਥੇ ਗੋਬਿੰਦ ਡੇਰਾ ਲਾਈਆ। ਝੱਟ ਓਸੇ ਵੇਲੇ ਭੱਥਾ ਆਪਣੀ ਧਾਰ ਨਾਲ ਉਹਦਾ ਹਿਰਦਾ ਸਲਦਾ, ਤੀਰ ਨਿਰਾਲਾ ਦਿੱਤਾ ਲਗਾਈਆ। ਕੁਛ ਲੇਖਾ ਦੇ ਕਲ ਦਾ, ਮੱਛੀਆਂ ਦੇ ਨੌਂ ਵੱਟੇ, ਸਾਢੇ ਤਿੰਨ ਜੂਏ ਵਿਚ ਲਾਏ ਸੱਟੇ, ਢਾਈ ਵੇਸਵਾ ਝੋਲੀ ਘੱਤੇ, ਇਕ ਨਾਲ ਮਨ ਦੀ ਵਾਸਨਾ ਮਾਰੇ ਫੱਕੇ, ਦੋਹਾਂ ਨਾਲ ਬੱਚਿਆਂ ਝੱਟ ਲੰਘਾਈਆ। ਛੇਤੀ ਨਾਲ ਬਚਨ ਦੱਸ ਦੇ ਸੱਚੇ, ਤੇਰੇ ਯਾਰ ਕਿੱਥੇ ਕੱਚੇ, ਜਿਨ੍ਹਾਂ ਨਾਲ ਚੋਰੀ ਅੱਖ ਮਿਲਾਈਆ। ਓਸੇ ਵੇਲੇ ਮਾਹੀਗੀਰ ਚਰਨੀਂ ਢੱਠੇ, ਰੋ ਕੇ ਦਏ ਦੁਹਾਈਆ। ਮੇਰੇ ਪਾਪ ਕੌਣ ਕੱਟੇ, ਮੈਂ ਪੜਦਾ ਦਿਆਂ ਉਠਾਈਆ। ਮੈਂ ਆਪਣੇ ਚਾਚੇ ਦੇ ਤਿੰਨ ਪੁੱਤ ਕੱਟੇ, ਜਿਨ੍ਹਾਂ ਦੇ ਹਿੱਸੇ ਪਿਛੇ ਆਪਣੀ ਕੀਤੀ ਚਤਰਾਈਆ। ਏਸੇ ਘਾਟ ਉਤੇ ਵਾਰੋ ਵਾਰੀ ਆ ਕੇ ਸੁੱਟੇ, ਪਾਣੀ ਜਲ ਦਿੱਤੇ ਰੁੜ੍ਹਾਈਆ। ਓਧਰੋਂ ਭੌਂਕ ਪਏ ਚਾਰੇ ਕੁੱਤੇ, ਹੋਕਾ ਦੇ ਕੇ ਰਹੇ ਦ੍ਰਿੜਾਈਆ। ਓਹਨੂੰ ਨਜ਼ਰ ਆ ਗਏ ਓਸੇ ਵੇਲੇ ਮੇਰੇ ਜਨਮ ਹੋਏ ਤਿੰਨ ਪੁੱਠੇ, ਅੱਗਾ ਪਿਛਾ ਨਜ਼ਰ ਕੋਇ ਨਾ ਆਈਆ। ਓਧਰੋਂ ਭੱਥੇ ਦਾ ਨਿਸ਼ਾਨਾ ਫੇਰ ਛੁੱਟੇ, ਆਪਣਾ ਬਲ ਪਰਗਟਾਈਆ। ਸਹਿਆ ਖ਼ਰਗੋਸ਼ ਆਪਣੀਆਂ ਚਾਰੋਂ ਟੰਗਾਂ ਉਲਟੇ, ਸਿੱਧਾ ਹੋ ਕੇ ਕੰਨ ਹਿਲਾਈਆ। ਰੋ ਕੇ ਕਿਹਾ ਗੋਬਿੰਦ ਸਾਡੇ ਅਪਰਾਧ ਵੇਖ ਨਾ ਹੋਵੀਂ ਗੁੱਸੇ, ਸਾਰੇ ਦੁਖੀਏ ਤੇਰੇ ਅੱਗੇ ਕੁਰਲਾਈਆ। ਧੰਨ ਭਾਗ ਜੇ ਤੇਰਾ ਦਰਸ਼ਨ ਪਾਇਆ ਸਾਚੇ ਜੁੱਸੇ, ਸਾਡੇ ਜਿਸਮ ਦੇ ਬਦਲਾਈਆ। ਤੇਰੇ ਬਿਨਾਂ ਕੋਈ ਨਾ ਪੁੱਛੇ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜੁਗ ਜਨਮ ਦੇ ਵਿਛੜੇ ਆ ਗਏ ਰੁੱਠੇ, ਰੁਸਿਆਂ ਲੈ ਮਨਾਈਆ। ਕਿਰਪਾ ਕਰ ਕੇ ਬਣਾ ਆਪਣੇ ਪੁੱਤੇ, ਪਿਤਾ ਹੋ ਕੇ ਦੇ ਵਡਿਆਈਆ।
ਬਿਆਸ ਕਹੇ ਮੈਂ ਖੇਲ ਵੇਖੇ ਵੇਲੇ ਓਸੇ, ਸਨਮੁਖ ਹੋ ਕੇ ਅੱਖ ਖੁਲ੍ਹਾਈਆ । ਓਧਰੋਂ ਵਣਜਾਰਾ ਵੇਖਣ ਆ ਗਿਆ ਇਕ ਧੁੱਸੇ, ਕੰਨੀ ਲਾਲ ਪੀਲੀ ਬਣਾਈਆ । ਸੋਹਣੀ ਉਨ ਨਾਲ ਗੁੰਦੇ, ਡੋਰੇ ਢਾਈ ਉਂਗਲਾਂ ਰਖਾਈਆ। ਉਹਦੇ ਪਿਛੇ ਤਿੰਨ ਆ ਗਏ ਗੁੰਡੇ, ਸੋਟੇ ਮੋਢਿਆਂ ਉਤੇ ਟਿਕਾਈਆ। ਅੱਗੇ ਨੌਜਵਾਨ ਸੁਰਸਤੀ ਅੱਸੀ ਕਦਮ ਤੇ ਸਿੱਟੇ ਰਹੀ ਡੁੰਗੇ, ਹੱਥ ਬਾਜਰੇ ਨਾਲ ਛੁਹਾਈਆ। ਉਹਦੇ ਕੰਨੀਂ ਸੀ ਢਾਈ ਤੋਲੇ ਦੇ ਬੁੰਦੇ, ਮੋਤੀ ਨੌਂ ਨੌਂ ਜੁੜਾਈਆ। ਵਾਲ ਚੋਟੀ ਉਤੇ ਪਿਛੋਂ ਅੱਗੇ ਨੂੰ ਗੁੰਦੇ, ਲਿਟਾਂ ਮੱਥੇ ਉਤੇ ਲਟਕਾਈਆ। ਓਨੇ ਚਿਰ ਨੂੰ ਚੌਦਾਂ ਕੱਠੇ ਆ ਗਏ ਗੁੰਗੇ, ਇਸ਼ਾਰਿਆਂ ਨਾਲ ਇਕ ਦੂਜੇ ਸਮਝਾਈਆ । ਜੇ ਸਾਨੂੰ ਕੁਝ ਬਾਜਰਾ ਪਾ ਦੇਵੇ ਝੋਲੀ ਵਿਚ ਝੁੰਗੇ, ਰੁੰਗਾ ਕਰ ਕੇ ਲਈਏ ਖਾਈਆ। ਓਨੇ ਚਿਰ ਨੂੰ ਗਵਾਲਣ ਲੈ ਕੇ ਆ ਗਈ ਦੂਧੇ, ਮਟਕੀ ਸਿਰ ਦੇ ਉਤੇ ਉਠਾਈਆ । ਦੋ ਬੁੱਢੇ ਆ ਗਏ ਡੁੱਡੇ, ਹੱਥਾਂ ਨਾਲ ਚੱਲਣ ਵਾਹੋ ਦਾਹੀਆ। ਓਧਰੋਂ ਮੈਂਡਕ ਨੌਂ ਨਿਕਲ ਕੇ ਬਾਹਰ ਕੁੱਦੇ, ਆਪਣੀ ਆਪਣੀ ਛਾਲ ਵਖਾਈਆ। ਗੋਬਿੰਦ ਸਭ ਦੀਆਂ ਆਸਾਂ ਬੁੱਝੇ, ਕੰਢੇ ਉਤੇ ਬੈਠਾ ਭਾਰ ਵੱਖੀ ਵਾਲਾ ਪਾਈਆ।
ਓਧਰੋਂ ਕਿਨਾਰੇ ਤੱਕਿਆ ਦੂਜੇ, ਦੋ ਗਜ਼ ਦੇਣ ਦੁਹਾਈਆ। ਅੰਦਰੋਂ ਬੜਾ ਦੁੱਖੇ, ਦਰਦ ਰਹੇ ਸੁਣਾਈਆ । ਗੋਬਿੰਦ ਅਸੀਂ ਇੱਕੀ ਜਨਮ ਦੇ ਭੁੱਖੇ, ਗੁਰ ਹਰਿ ਗੋਬਿੰਦ ਗਿਆ ਸਮਝਾਈਆ। ਜੰਗਲਾਂ ਵਿਚ ਰਹੇ ਲੁਕੇ, ਪਰਭਾਸਾਂ ਵਿਚ ਝੱਟ ਲੰਘਾਈਆ। ਬਿਨ ਤੇਰੇ ਸਾਡਾ ਪੈਂਡਾ ਮੂਲ ਨਾ ਮੁੱਕੇ, ਅਗਲਾ ਪੰਧ ਨਾ ਕੋਇ ਚੁਕਾਈਆ। ਓਧਰੋਂ ਓਨ੍ਹਾਂ ਦਾ ਮਹਾਵਤ ਅੱਗ ਰੱਖ ਰਿਹਾ ਸੀ ਉਤੇ ਹੁੱਕੇ, ਫੂਕ ਮੁੱਖ ਨਾਲ ਲਗਾਈਆ । ਲਕੜੀ ਦੇ ਥਾਂ ਓਸ ਬਾਲ ਦਿੱਤੇ ਕਿੱਕਰਾਂ ਦੇ ਤੁੱਕੇ, ਜਿਨ੍ਹਾਂ ਦੇ ਅੰਦਰ ਬੀਜ ਦੇਣ ਦੁਹਾਈਆ। ਬੌਹੜੀ ਅਸੀਂ ਅੱਧ ਅਸਮਾਨੋਂ ਟੁੱਟੇ, ਧਰਤੀ ਉਤੇ ਆਪਣਾ ਆਪ ਰੁਲਾਈਆ। ਸਾਡੀ ਵਾਤ ਕੋਈ ਨਾ ਪੁੱਛੇ, ਫਲ ਫੁੱਲ ਕੰਮ ਕਿਸੇ ਨਾ ਆਈਆ। ਪਤਾ ਨਹੀਂ ਗੋਬਿੰਦ ਕਿਹੜੀ ਗੱਲੋਂ ਸਾਡੇ ਨਾਲ ਰੁੱਸੇ, ਦੂਰ ਬੈਠਾ ਅੱਖ ਨਾ ਕੋਇ ਖੁਲ੍ਹਾਈਆ। ਉਚੀ ਕੂਕ ਪੁਕਾਰ ਕਿਹਾ ਬੌਹੜੀ ਦਰੋਹੀ ਸਤਿਗੁਰ ਨਾਲੋਂ ਕਦੇ ਨਾ ਕਿਸੇ ਦੀ ਟੁੱਟੇ, ਜਗਤ ਜੀਵਣ ਕੰਮ ਕਿਸੇ ਨਾ ਆਈਆ।
ਓਧਰੋਂ ਤਿੰਨ ਚੋਰ ਆ ਗਏ ਜਿਨ੍ਹਾਂ ਜਾਂਦੇ ਰਾਹੀ ਲੁੱਟੇ, ਚਾਂਦੀ ਤਰ੍ਹੇਠ ਤੋਲੇ ਝੋਲੀ ਪਾਈਆ। ਓਧਰੋਂ ਇਕ ਸਵਾਣੀ ਆ ਗਈ ਜਿਸ ਨੇ ਸ਼ਿੰਗਾਰ ਕੀਤਾ ਆਪਣੇ ਸੱਜੇ ਗੁੱਟੇ, ਚੂੜੀਆਂ ਮੁਲੰਮੇ ਵਾਲੀਆਂ ਪਾਈਆ । ਚੋਰ ਓਸੇ ਵੇਲੇ ਉਹਦੇ ਉਤੇ ਤੁੱਠੇ, ਆਪਣਾ ਬਲ ਵਖਾਈਆ। ਓਨ ਲਾਹ ਕੇ ਕੰਗਣ ਓਨ੍ਹਾਂ ਅੱਗੇ ਸੁੱਟੇ, ਦੋ ਹੱਥੀਂ ਤਾਲੀ ਦਿੱਤੀ ਵਜਾਈਆ। ਔਹ ਵੇਖੇ ਗੋਬਿੰਦ ਤੁਹਾਡੀ ਜੜ੍ਹ ਪੁੱਟੇ, ਜੋ ਮੇਰਾ ਪਿਤਾ ਮਾਈਆ । ਮੈਨੂੰ ਆਪੇ ਗੋਦੀ ਚੁੱਕੇ, ਬੱਚੀ ਆਪਣੀ ਲਏ ਬਣਾਈਆ। ਓਧਰੋਂ ਟੋਪੀ ਵਿਚ ਰੋ ਪਏ ਤੁੱਕੇ, ਬੌਹੜੀ ਬੌਹੜੀ ਕਰ ਸੁਣਾਈਆ। ਭੈਣ ਕੀ ਤੂੰ ਵੀ ਸਾਡੇ ਨਾਲ ਗੁੱਸੇ, ਤੇਰੇ ਅੱਗੇ ਵਾਸਤਾ ਪਾਈਆ । ਜੇ ਫੜ ਕੇ ਸਾਡੀ ਅਗਨੀ ਅੱਗ ਅੰਗਿਆਰ ਵਾਲੀ ਸਵਾਹ ਕਰ ਕੇ ਉਹਦੇ ਚਰਨਾਂ ਉਤੇ ਸੁਟੇਂ, ਧੂੜ ਬਣ ਕੇ ਖ਼ੁਸ਼ੀ ਲਈਏ ਮਨਾਈਆ। ਓਧਰੋਂ ਦੋ ਨੌਜਵਾਨ ਆ ਗਏ ਰਾਹ ਘੁੱਸੇ, ਪਰੇਸ਼ਾਨੀ ਵਿਚ ਪਰੇਸ਼ਾਨ ਨਜ਼ਰੀ ਆਈਆ। ਓਨ੍ਹਾਂ ਦੇ ਅੰਦਰ ਇਕੋ ਲਹਿਰ ਉਠੇ, ਹੌਲੀ ਹੌਲੀ ਰਹੀ ਹਿਲਾਈਆ। ਤੁਹਾਡੇ ਵੇਲੇ ਅੰਤ ਅਖ਼ੀਰੀ ਚੁੱਕੇ, ਚੱਕ ਖੂਹ ਵਾਂਗੂੰ ਫੇਰ ਨਜ਼ਰ ਕਿਸੇ ਨਾ ਆਈਆ। ਉਹ ਇਕ ਦੂਜੇ ਨੂੰ ਰਹੇ ਪੁੱਛੇ, ਆਪਣਾ ਆਪਣਾ ਹਾਲ ਸੁਣਾਈਆ। ਓਧਰੋਂ ਸੱਠ ਸਾਲ ਦੀ ਮਾਈ ਬੁੱਢੀ ਤਿੰਨ ਭੁੰਨ ਕੇ ਆਈ ਗਈ ਭੁੱਟੇ, ਪਾਟੇ ਚੀਥੜ ਨਾਲ ਰਖਾਈਆ। ਵੇ ਬੱਚਿਓ ਜੇ ਤੁਹਾਨੂੰ ਪਾਰ ਕਿਨਾਰੇ ਵਾਲਾ ਪੁੱਛੇ, ਪਸਚਾਤਾਪ ਦਏ ਮੁਕਾਈਆ। ਤੁਹਾਡੇ ਅੰਦਰ ਓਸ ਦਾ ਪ੍ਰੇਮ ਫੁੱਟੇ, ਫਟ ਜਨਮ ਜਨਮ ਦਾ ਦਏ ਮਿਟਾਈਆ। ਔਹ ਵੇਖੋ ਸੂਕਰ ਓਸੇ ਦੇ ਤੀਰ ਨਾਲ ਫੱਟੇ, ਖ਼ਰਗੋਸ਼ ਖ਼ੁਦੀ ਗਿਆ ਗਵਾਈਆ। ਓਸੇ ਨੇ ਤਾਰਨੇ ਪੱਥਰ ਵੱਟੇ, ਮਿਹਰ ਨਿਗਾਹ ਨਜ਼ਰ ਜਿਧਰ ਉਠਾਈਆ। ਓਸੇ ਵੇਲੇ ਸਾਰੇ ਉਠ ਕੇ ਨੱਸੇ, ਭੱਜੇ ਵਾਹੋ ਦਾਹੀਆ। ਬਿਆਸ ਨਿਮਾਣਾ ਹੋ ਕੇ
ਰਾਹ ਦੋਹਾਂ ਵਿਚਕਾਰੋਂ ਛੱਡੇ, ਜਲ ਧਾਰਾ ਅੱਗੇ ਪਿਛੇ ਨਾ ਕੋਇ ਹਿਲਾਈਆ। ਗੋਬਿੰਦ ਕਿਹਾ ਨੇੜੇ ਆਇਆਂ ਨੂੰ ਆਓ ਮੇਰੇ ਡੱਡੇ, ਬੱਚਿਓ ਦਿਆਂ ਵਡਿਆਈਆ। ਅੱਜ ਤੋਂ ਤੁਹਾਨੂੰ ਆਪਣੇ ਲਾਵਾਂ ਅੱਗੇ, ਅਗਲਾ ਪੰਧ ਮੁਕਾਈਆ। ਚੁਰਾਸੀ ਵਿਚੋਂ ਕੱਢੇ, ਜਮ ਕੀ ਫ਼ਾਸੀ ਦਿੱਤੀ ਤੁੜਾਈਆ। ਫੇਰ ਜਿਸ ਵੇਲੇ ਆਵਾਂ ਤੁਸੀਂ ਸਾਰੇ ਆਓ ਸੱਦੇ, ਮੇਰੇ ਨਾਲ ਮੇਰਾ ਸੰਗ ਬਣਾਈਆ। ਮੈਂ ਮਨੁਸ਼ ਬਣੌਣੇ ਸੰਤ ਬਣੌਣੇ ਭਗਤ ਬਣੌਣੇ ਤੁਸੀਂ ਖੋਤੇ ਗਧੇ, ਲੂਲ੍ਹੇ ਲੰਗੜੇ ਟੁੰਡੇ ਆਪਣੇ ਨਾਲ ਮਿਲਾਈਆ। ਮੇਰੇ ਪਿਆਰ ਅੰਦਰ ਬੱਧੇ, ਤੱਤੀ ਵਾ ਕਦੇ ਨਾ ਲੱਗੇ, ਸਦਾ ਰਹੋ ਸੱਜੇ ਖੱਬੇ, ਅੱਗੇ ਪਿੱਛੇ ਸੋਹਣਾ ਜੋੜ ਜੁੜਾਈਆ।
ਬਿਆਸ ਕਹੇ ਮੈਂ ਪਰੇਸ਼ਾਨ ਹੋ ਕੇ ਦੋਵੇਂ ਹੱਥ ਬੱਧੇ, ਨਿਉਂ ਕੇ ਵਾਸਤਾ ਪਾਈਆ। ਸਾਹਿਬ ਸਤਿਗੁਰ ਤੈਨੂੰ ਕੇਹੜੇ ਲਗਦੇ ਚੰਗੇ, ਮੈਨੂੰ ਦੇ ਸਮਝਾਈਆ । ਕੀ ਜਿਹੜੇ ਨਹੌਂਦੇ ਗੋਦਾਵਰੀ ਗੰਗੇ, ਸੁਰਸਤੀ ਜਮਨਾ ਤਾਰੀਆਂ ਲਾਈਆ। ਗੋਬਿੰਦ ਕਿਹਾ ਬਿਨ ਮੇਰੇ ਪਿਆਰ ਸਾਰੇ ਗੰਦੇ, ਨਹਾਵਣ ਧੋਵਣ ਕੰਮ ਕਿਸੇ ਨਾ ਆਈਆ। ਜਿਹੜੇ ਮੁਹੱਬਤ ਵਿਚ ਰੰਗੇ, ਕਦੇ ਨਾ ਹੋਵਣ ਨੰਗੇ, ਮੰਦਿਆਂ ਦੇ ਮੰਦੇ ਆਪਣੇ ਘਰ ਵਸਾਈਆ । ਬਿਆਸ ਕਿਹਾ ਕੀ ਫੇਰ ਪਾਹੁਲ ਦੇਵੇਂ ਨਾਲ ਖੰਡੇ, ਜਲ ਪਾਣੀ ਕਿਸ ਬਿਧ ਵੰਡੇਂ, ਜਾਮ ਕਿਹੜਾ ਦੋਵੇਂ ਪਿਆਈਆ । ਗੋਬਿੰਦ ਕਿਹਾ ਓਨ੍ਹਾਂ ਦੇ ਅੰਤਰ ਨਿਰੰਤਰ ਹੋ ਕੇ ਮੇਰੀ ਧਾਰ ਲੰਘੇ, ਮੈਂ ਰਹਿਣ ਨਾ ਦੇਵਾਂ ਦੋ ਰੰਗੇ, ਫਸਾ ਕੇ ਆਪਣੇ ਫੰਦੇ, ਦੰਦੇ ਅਗਲੇ ਦਿਆਂ ਬਣਾਈਆ। ਸਦਾ ਰੱਖ ਕੇ ਠੰਡੇ, ਬਿਨਾ ਬੰਦਗੀ ਤੋਂ ਪਾਰ ਕਰਾ ਕੇ ਆਪਣੇ ਬੰਦੇ, ਤੂੰ ਮੇਰਾ ਮੈਂ ਤੇਰਾ ਢੋਲਾ ਸੁਣਾ ਕੇ ਛੰਦੇ, ਆਪਣਾ ਰੰਗ ਵਖਾਈਆ। ਬਿਆਸ ਕਿਹਾ ਕੀ ਫੇਰ ਵੀ ਆਏਂ ਮੇਰੇ ਕੰਢੇ, ਆਪਣਾ ਚਰਨ ਛੁਹਾਈਆ। ਗੋਬਿੰਦ ਕਿਹਾ ਤੇਰੇ ਤੋਂ ਪਾਰ ਮੇਰੇ ਗੁਰਮੁਖ ਚੰਗੇ, ਜਿਨ੍ਹਾਂ ਨਾਲ ਮਿਲ ਕੇ ਆਪਣਾ ਝੱਟ ਲੰਘਾਈਆ। ਏਸੇ ਕਾਰਨ ਗੁਰਮੁਖੋ ਤੁਹਾਡੇ ਨਾਤੇ ਗੰਢੇ, ਕੀਤਾ ਕੌਲ ਭੁੱਲ ਕਦੇ ਨਾ ਜਾਈਆ । ਗੁਰਮੁਖ ਗੁਰਸਿੱਖ ਭਾਵੇਂ ਮੈਥੋਂ ਕੁਛ ਮੰਗੇ ਭਾਵੇਂ ਨਾ ਮੰਗੇ, ਜਿਸ ਦਾ ਦੇਣਾ ਓਸੇ ਦੀ ਝੋਲੀ ਪਾਈਆ।
ਬਿਆਸ ਕਿਹਾ ਤੇਰੀ ਜੋਬਨ ਜਵਾਨੀ ਕਿਹੜੇ ਥਾਂ ਹੰਢੇ, ਟਿਕਾਣਾ ਦੇ ਦਰਸਾਈਆ। ਗੋਬਿੰਦ ਕਿਹਾ ਬਿਆਸ ਜਿਥੇ ਬੇਆਸਾ ਕੋਈ ਨਾ ਲੰਘੇ, ਜਗ ਨੇਤਰ ਅੱਖ ਨਾ ਕੋਇ ਉਠਾਈਆ। ਓਥੇ ਗੁਰਮੁਖਾਂ ਦੇ ਅੰਦਰ ਮੇਰੇ ਸਿੰਘਾਸਣ ਚੰਗੇ, ਜਿਨ੍ਹਾਂ ਦੀ ਸ਼ਾਲ ਦੋਸ਼ਾਲ ਕੀਮਤ ਨਾ ਕੋਇ ਰਖਾਈਆ। ਬਿਆਸ ਕਿਹਾ ਕੀ ਫੇਰ ਕਰੇਂ ਜੰਗੇ, ਮੈਨੂੰ ਦੇ ਦ੍ਰਿੜਾਈਆ। ਗੋਬਿੰਦ ਕਿਹਾ ਅੱਜ ਤੋਂ ਇਹ ਭੱਥੇ ਧੋ ਕੇ ਪੁਰਖ ਅਕਾਲ ਦੇ ਚਰਨੀਂ ਟੰਗੇ, ਜਗਤ ਸ਼ਸਤਰਾਂ ਵਾਲੀ ਨਾ ਕੋਇ ਲੜਾਈਆ। ਹੁਕਮੇ ਅੰਦਰ ਖੰਡ ਬ੍ਰਹਿਮੰਡੇ, ਜਿਥੇ ਚਮਕੇ ਨਾ ਕੋਈ ਚੰਡ ਪਰਚੰਡੇ, ਇਕੋ ਮੇਰਾ ਨੂਰ ਕੂੜ ਸਾਰਾ ਦਏ ਮਿਟਾਈਆ। ਮੇਰਾ ਖੇਲ ਸਮਝੇ ਕੋਈ ਨਾ ਪੰਡੇ, ਨਾ ਕੋਈ ਜਾਣੇ ਕਿਉਂ ਪੁੱਤਰ ਚਾਰੇ ਵੰਡੇ, ਖੇਲ ਆਪਣੇ ਨਾਲ ਕਰਾਈਆ। ਬਿਆਸ ਕਿਹਾ ਤੇਰਾ ਗੁਰਮੁਖ ਓਸ ਵੇਲੇ ਕੀ ਕੁਛ ਤੈਥੋਂ ਮੰਗੇ, ਕੀ ਵਸਤ ਦੇਵੇਂ ਵਰਤਾਈਆ। ਗੋਬਿੰਦ ਕਿਹਾ ਮੈਂ ਓਨ੍ਹਾਂ ਦਾ ਤੇ ਉਹ ਮੇਰੇ ਮੈਂ ਕੋਈ ਹਿਸਾਬ ਕਿਤਾਬ ਨਹੀਂ ਵੰਡੇ, ਵੰਡਾਂ ਵਿਚ ਗੁਰਮੁਖ ਨਾ ਕਦੇ ਰਖਾਈਆ। ਜੋ ਚੜ੍ਹ ਗਏ ਮੇਰੇ ਡੰਡੇ, ਅੰਤ ਮੇਰੇ ਵਿਚ ਬਹਿ ਕੇ ਮੇਰੇ ਡੇਰਾ ਲਾਈਆ। ਬਿਆਸਾ ਚਰਨ ਚੁੰਮ ਲਾ ਤੇਰੇ ਭਾਗ ਹੋ ਜਾਣ ਚੰਗੇ, ਚੰਗਿਆਂ ਗੁਰਮੁਖਾਂ ਨਾਲ ਦਿਆਂ ਵਡਿਆਈਆ। ਏਸੇ ਕਾਰਨ ਗੁਰਮੁਖੋ ਤੁਸੀਂ ਸਤਿਗੁਰ ਨਾਲ ਲੰਘੇ, ਪੱਤਣਾਂ ਉਤੋਂ ਦਿੱਤਾ ਟਪਾਈਆ।
ਬਿਆਸ ਕਿਹਾ ਗੋਬਿੰਦ ਔਹ ਵੇਖ ਮੈਨੂੰ ਕੁਛ ਦੱਸ ਰਿਹਾ ਸੰਜੇ, ਦੁਆਪਰ ਅੰਤ ਅਖ਼ੀਰ ਸਮਝਾਈਆ । ਰਾਜ ਰਾਜਾਨ ਸ਼ਾਹ ਸੁਲਤਾਨ ਮੈਨੂੰ ਸਾਰੇ ਦਿਸਦੇ ਸਿਰ ਤੋਂ ਗੰਜੇ, ਪੜਦਾ ਉਪਰ ਨਾ ਕੋਇ ਟਿਕਾਈਆ। ਚਾਰ ਵਰਨ ਅਠਾਰਾਂ ਬਰਨ ਸਾਰੇ ਹਾਏ ਹਾਏ ਕਰਦੇ ਫੜ ਕੇ ਕੰਧੇ, ਕਰਮਾਂ ਦਾ ਭਾਰ ਨਾ ਕੋਇ ਵੰਡਾਈਆ ।
ਮੈਂ ਵੇਖਿਆ ਜਿਹੜੇ ਗੁਰਮੁਖ ਤੇਰਾ ਪੱਤਣ ਲੰਘੇ, ਰੰਗਣ ਅਗਲੀ ਗਏ ਰੰਗਾਈਆ। ਓਨੇ ਚਿਰ ਨੂੰ ਸੁਥਰੇ ਵਜੌਂਦੇ ਆ ਗਏ ਡੰਡੇ, ਤੇਰੀ ਤੇਰੀ ਤੇਰੀ ਬੇਪਰਵਾਹੀਆ। ਓਧਰੋਂ ਪਵਣ ਚਲ ਪਈ ਠੰਡੇ, ਸਿਰੋਂ ਬੋਦੀਆਂ ਰਹੀ ਹਿਲਾਈਆ। ਪਵਣ ਝਕੋਲਾ ਦਿੱਤਾ ਸਾਰੇ ਪਿੰਡਿਉਂ ਹੋ ਗਏ ਨੰਗੇ, ਧੋਤੀ ਹੱਥ ਕਿਸੇ ਨਾ ਆਈਆ । ਅੱਖਾਂ ਮੀਟ ਹੋਏ ਸ਼ਰਮਿੰਦੇ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਬਿਆਸ ਕਿਹਾ, ਕਿਉਂ, ਮਰ ਗਏ ਜੀਂਦੇ, ਆਪਣਾ ਆਪ ਮਿਟਾਈਆ। ਹੌਲੀ ਜਿਹੀ ਸਾਰੇ ਰਲ ਕੇ ਕੂੰਦੇ, ਹਾਏ ਹਾਏ ਕਰ ਸੁਣਾਈਆ । ਓਸੇ ਵੇਲੇ ਡਿੱਗ ਪਏ ਭਾਰ ਮੂੰਹ ਦੇ, ਸਿਰ ਗੋਬਿੰਦ ਚਰਨਾਂ ਵਲ ਨਜ਼ਰੀ ਆਈਆ। ਬਿਆਸ ਕਿਹਾ ਗੋਬਿੰਦ ਏਹ ਨੇੜੇ ਪੁੱਜ ਗਏ ਤੇਰੀ ਬਰੂੰਹ ਦੇ, ਇਨ੍ਹਾਂ ਨੂੰ ਪਤਾ ਨਹੀਂ ਇਹ ਧੁਰ ਦਾ ਸੱਚਾ ਮਾਹੀਆ। ਮੈਂ ਸ਼ਾਸਤਰਾਂ ਵਿਚੋਂ ਸੁਣਿਆ ਸਭ ਕੁਛ ਹੱਥ ਪੂਰੇ ਸਤਿਗੁਰੂ ਦੇ, ਬਿਨ ਸਤਿਗੁਰ ਮਿਲੇ ਨਾ ਕਿਸੇ ਵਡਿਆਈਆ । ਗੋਬਿੰਦ ਤੇਰੇ ਖੇਲ ਜ਼ਰਾ ਛੂਹ ਦੇ, ਛੋਂਹਦਿਆਂ ਸਭ ਦਾ ਬੇੜਾ ਪਾਰ ਕਰਾਈਆ। ਇਨ੍ਹਾਂ ਦੇ ਰੋਗ ਮਿਟਾ ਦੇ ਲੂੰ ਲੂੰ ਦੇ, ਲੋਕ ਪਰਲੋਕ ਤੇਰਾ ਜਸ ਗਾਈਆ। ਨਾਦ ਸੁਣਾ ਦੇ ਤੂੰ ਹੀ ਤੂੰ ਦੇ, ਸ਼ਬਦ ਅਨਾਦੀ ਧੁਨ ਉਪਜਾਈਆ । ਗੋਬਿੰਦ ਕਿਹਾ ਬਿਆਸਾ ਤੈਨੂੰ ਪਤਾ ਨਹੀਂ ਏਹ ਮਾਲਕ ਵੱਡੇ ਤਿੰਨਾਂ ਮਾਹਲਾਂ ਵਾਲੇ ਖੂਹ ਦੇ, ਹਲਟ ਪੁੱਠੇ ਸਿੱਧੇ ਭੁਵਾਈਆ। ਏਹ ਕੁੱਤੇ ਓਸੇ ਜੂਹ ਦੇ, ਜਿਥੋਂ ਖ਼ਰਗੋਸ਼ ਨੱਠ ਕੇ ਆਈਆ। ਓਧਰੋਂ ਕੁਛ ਸੰਦੇਸ਼ੇ ਆ ਗਏ ਭਗਤ ਧਰੂ ਦੇ, ਧਰੋਹ ਕਰੀਂ ਨਾ ਗੁਰੂ ਗੋਸਾਈਂਆ। ਕੀ ਹੋਇਆ ਜੇ ਇਹ ਮਾਲਕ ਖੂਹ ਦੇ, ਹੁਣ ਦਰਵੇਸ਼ ਤੇਰੀ ਬਰੂੰਹ ਦੇ, ਦਰ ਤੇਰੇ ਸੀਸ ਨਿਵਾਈਆ। ਗੋਬਿੰਦ ਕਿਹਾ ਮਿਹਰ ਨਿਗਾਹ ਨਾਲ ਲੇਖੇ ਮੁਕਾਵਾਂ ਬਿਆਸ ਤੇਰੀ ਰਜੂਅ ਦੇ, ਵਜੂਹ ਵਜ੍ਹਾ ਨਾਲ ਬਣਾਈਆ। ਸਾਰੇ ਕਹਿਣ ਪੁਰਖ ਅਕਾਲ ਸਤਿਗੁਰ ਗੋਬਿੰਦ ਕਲਜੁਗ ਅੰਤ ਆਪਣੇ ਖੇਲ ਵਖੌਣੇ ਸ਼ੁਰੂ ਦੇ, ਸ਼ਰਅ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਿਆਂ ਵਿਚੋਂ ਲੇਖੇ ਆਪਣੇ ਲੇਖੇ ਪਾਈਆ। · (੧੪ ਮੱਘਰ ਸ਼ੈ ਸੰ ੨ ਪ੍ਰੀਤਮ ਸਿੰਘ)
ਬਿਆਸ ਕਹੇ ਮੇਰੇ ਕੰਢੇ ਆ ਗਿਆ ਬਾਘ, ਮੁਖ ਖ਼ੂਨ ਨਾਲ ਰੰਗਾਈਆ। ਗੋਬਿੰਦ ਦਾ ਜਗਦਾ ਵੇਖ ਚਿਰਾਗ, ਚਾਰਾਗਾਹਾਂ ਵਿਚ ਦਿਸੀ ਰੁਸ਼ਨਾਈਆ। ਗੋਬਿੰਦ ਸ਼ਬਦੀ ਅੰਦਰੋਂ ਮਾਰੀ ਆਵਾਜ਼, ਮੇਰੀ ਪਿਛਲੀ ਸੁਰਤ ਖੁਲ੍ਹਾਈਆ। ਜਾਂ ਵੇਖਿਆ ਮੈਂ ਬਾਲੀ ਜਿਸ ਸੁਗਰੀਵ ਦਾ ਖੋਹਿਆ ਤਾਜ, ਨਾਰੀ ਜ਼ੋਰ ਨਾਲ ਦਬਾਈਆ। ਰਾਮ ਦਾ ਭੁੱਲ ਕੇ ਰਾਮ ਰਾਜ, ਆਪਣਾ ਬਲ ਵਧਾਈਆ । ਅੰਦਰ ਮੇਰੇ ਮੈਨੂੰ ਦਿਸਿਆ ਦਾਗ਼, ਪਵਿੱਤਰ ਸਾਫ਼ ਨਾ ਕੋਇ ਕਰਾਈਆ। ਮੇਰੀ ਕੂਕ ਕੇ ਨਿਕਲੀ ਚਾਂਗ, ਭਬਕ ਦੀ ਬਜਾਏ ਤਭਕ ਕੇ ਹਾਲ ਸੁਣਾਈਆ । ਓਧਰੋਂ ਜਲ ਦੀ ਆ ਗਈ ਕਾਂਗ, ਲਹਿਰ ਲਹਿਰ ਨਾਲ ਟਕਰਾਈਆ। ਬਾਂਸ ਦੀ ਸੋਟੀ ਰੁੜ੍ਹਦੀ ਆਈ ਡਾਂਗ, ਸਾਢੇ ਤਿੰਨ ਹੱਥ ਰੂਪ ਬਦਲਾਈਆ। ਉਹਦੇ ਪਿਛੇ ਇਕ ਨਜ਼ਰੀ ਆਈ ਟਾਂਗ, ਪੈਰ ਅੱਧਾ ਰਹੀ ਵਖਾਈਆ। ਜਿਸ ਦੇ ਵਿਚ ਗੋਬਿੰਦ ਮਿਲਣ ਦੀ ਤਾਂਘ, ਆਸਾ ਨਾਲ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸਮਝਾਈਆ।
ਬਿਆਸ ਕਹੇ ਜਿਸ ਵੇਲੇ ਬਾਘ ਲੱਗਾ ਰੋਣ, ਮੈਂ ਕਰਵਟ ਲਈ ਬਦਲਾਈਆ। ਏਥੇ ਆਇਆ ਕੌਣ, ਨੇਤਰ ਨੀਰ ਵਹਾਈਆ। ਸ਼ਬਦ ਸਨੇਹਾ ਦਿੱਤਾ ਪੌਣ, ਮੈਨੂੰ ਦਿੱਤਾ ਦ੍ਰਿੜਾਈਆ। ਓਧਰੋਂ ਆਸ਼ਾ ਨੱਠੀ ਆਈ ਰੌਣ, ਬਿਨਾਂ ਸੀਸ ਤੋਂ ਦਏ ਦੁਹਾਈਆ। ਹੱਥ ਮਲ ਕੇ ਆਈ ਪਛਤੌਣ, ਪਸਚਾਤਾਪ ਵਿਚ ਦੁਹਾਈਆ। ਪਿਛਲਾ ਹਾਲ ਆਈ ਸੁਣੌਣ, ਪੜਦਾ ਰਹੀ ਚੁਕਾਈਆ। ਜਿਸ ਵੇਲੇ ਮੈਂ ਰਾਮ ਨੂੰ ਆਇਆ
ਸਾਂ ਮੁਕੌਣ, ਆਪ ਮੁੱਕ ਕੇ ਆਪਣਾ ਆਪ ਮੁਕਾਈਆ । ਓਸ ਵੇਲੇ ਰਾਮ ਨੇ ਸ਼ਬਦੀ ਹੁਕਮ ਨਾਲ ਧੱਫਾ ਲਾਇਆ ਮੇਰੀ ਧੌਣ, ਮੈਨੂੰ ਦਿੱਤਾ ਦ੍ਰਿੜਾਈਆ। ਤ੍ਰੇਤਾ ਦੁਆਪਰ ਤੈਨੂੰ ਦਿਤਾ ਸੌਣ, ਕਲਜੁਗ ਅੱਖ ਖੁਲ੍ਹਾਈਆ । ਜਿਸ ਵੇਲੇ ਸ਼ਬਦੀ ਗੋਬਿੰਦ ਦੁਖੀਆਂ ਦਾ ਦਰਦ ਆਇਆ ਵੰਡੌਣ, ਗ਼ਰੀਬ ਨਿਮਾਣਿਆਂ ਗਲੇ ਲਗਾਈਆ । ਸਚਖੰਡ ਦਵਾਰੇ ਆਇਆ ਪੁਚੌਣ, ਫੜ ਬਾਹੋਂ ਪਾਰ ਲੰਘਾਈਆ। ਪੂਰਬ ਲਹਿਣਾ ਸਭ ਦਾ ਆਇਆ ਚੁਕੌਣ, ਲੇਖਾ ਦਏ ਮੁਕਾਈਆ। ਕੂੜੀ ਕਿਰਿਆ ਆਇਆ ਢੌਣ, ਸੱਚ ਸੁੱਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ।
ਬਿਆਸ ਕਹੇ ਮੇਰੇ ਵਿਚ ਰੁੜ੍ਹਦੀ ਆਈ ਕੰਡਿਆਂ ਵਾਲੀ ਛਾਪੀ, ਟਾਹਣੀਆਂ ਨੌਂ ਵੰਡ ਵੰਡਾਈਆ। ਕੰਡਿਆਂ ਦੀ ਨੋਕ ਉਤੇ ਨੌਂ ਨੌਂ ਪਾਪੀ, ਜਿਹੜੇ ਸਤਿਗੁਰ ਤੋਂ ਮੁੱਖ ਭੁਵਾਈਆ। ਗੋਬਿੰਦ ਓਨ੍ਹਾਂ ਦੀ ਸ਼ਬਦ ਧਾਰ ਵਖਾਈ ਪਾਤੀ, ਬਿਨ ਅੱਖਰਾਂ ਦਿੱਤਾ ਦ੍ਰਿੜਾਈਆ। ਮੈਂ ਹੱਸ ਕੇ ਕੀਤੀ ਹਾਸੀ, ਖ਼ੁਸ਼ੀਆਂ ਨਾਲ ਤਾਲੀ ਦਿੱਤੀ ਵਜਾਈਆ। ਓਧਰੋਂ ਮੰਡੀ ਵਾਲੇ ਰਾਜੇ ਦੀ ਆ ਗਈ ਮਾਸੀ, ਜਿਹੜੀ ਨੌਂ ਸਾਲ ਪਹਿਲੇ ਆਪਣਾ ਤਨ ਗਈ ਤਜਾਈਆ। ਓਨੂੰ ਅੰਤ ਅਖ਼ੀਰ ਗੋਬਿੰਦ ਮਿਲਣ ਦੀ ਆਸੀ, ਆਸਾ ਆਪਣੇ ਨਾਲ ਰਖਾਈਆ। ਜਿਸ ਦੇ ਨਾਲ ਨੀਚ ਜਾਤ ਦੀ ਦਾਸੀ, ਆਯੂ ਸੱਤਰ ਸਾਲ ਵੰਡ ਵੰਡਾਈਆ। ਉਹ ਜੰਮੀਂ ਸੀ ਵਿਚ ਕਾਂਸੀ, ਪਿਤਾ ਚੰਦੂ ਨਾਉਂ ਧਰਾਈਆ। ਨੀਵੇਂ ਘਰ ਦੀ ਜਾਤੀ, ਸੇਵਾ ਵਿਚ ਵਡਿਆਈਆ। ਅੰਤ ਵੇਲੇ ਮਰਨ ਲੱਗੀ ਓਸ ਨੂੰ ਗੱਲ ਆਖੀ, ਮੇਰਾ ਮਿਲਿਆ ਨਾ ਗੋਬਿੰਦ ਮਾਹੀਆ। ਸਭ ਤੋਂ ਪ੍ਰੀਤ ਚੰਗੀ ਮੇਰੀ ਨਾਲ ਚਾਚੀ, ਜਿਹੜੀ ਰਾਮ ਦਾ ਇਸ਼ਟ ਮਨਾਈਆ। ਜਿਸ ਨੇ ਡੋਲੀ ਵਿਚ ਪੈਣ ਲੱਗੀ ਮੈਨੂੰ ਸਾਬਣ ਦੀ ਦਿੱਤੀ ਗਾਚੀ, ਹੱਥ ਮੇਰੇ ਫੜਾਈਆ। ਜਿੰਨਾਂ ਚਿਰ ਨਜ਼ਰ ਨਾ ਆਵੇ ਸਾਖਿਆਤੀ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ।
ਰਾਣੀ ਕਿਹਾ ਏਹ ਮੇਰੀ ਗਾਚੀ ਸਾਬਣ, ਆਸ਼ਾ ਵਿਚ ਦਬਾਈਆ। ਅੱਜ ਹੋਈ ਵਡ ਵਡ ਭਾਗਣ, ਗੋਬਿੰਦ ਮਿਲਿਆ ਬੇਪਰਵਾਹੀਆ। ਮੈਂ ਏਸ ਨੂੰ ਆਈ ਆਖਣ, ਤੇਰੀ ਓਟ ਤਕਾਈਆ। ਓਨੇ ਚਿਰ ਨੂੰ ਗੋਬਿੰਦ ਕੱਚੀ ਲੱਕੜ ਦੀ ਭੰਨ ਕੇ ਦਾਤਣ, ਦੰਦਾਂ ਹੇਠ ਦਬਾਈਆ। ਉਹਦੀ ਅੰਦਰੋਂ ਸੁਰਤੀ ਲੱਗੀ ਪਾਟਣ, ਪੜਦਾ ਦਿੱਤਾ ਉਠਾਈਆ। ਵੇਖਿਆ ਖੇਲ ਗੋਬਿੰਦ ਨਾਲ ਪੁਰਖ ਅਬਿਨਾਸ਼ਨ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ।
ਬਿਆਸ ਕਹੇ ਮੇਰੇ ਅੰਦਰ ਰੁੜ੍ਹਦੇ ਆਏ ਕੱਖ, ਘੌਂਸਲਾ ਬਣਿਆ ਨਜ਼ਰੀ ਆਈਆ। ਜਿਸ ਦੇ ਵਿਚ ਇਕ ਬੱਚ, ਤਿੰਨ ਦਿਨ ਦੀ ਉਮਰ ਵਖਾਈਆ। ਉਸ ਦੇ ਕੋਲ ਖਾਣ ਨੂੰ ਕੱਚ, ਦੂਜੀ ਵਸਤ ਨਾ ਕੋਇ ਟਿਕਾਈਆ। ਨੇੜ ਆ ਕੇ ਓਨ ਤੱਕਿਆ ਨਾਲ ਅੱਖ, ਗੋਬਿੰਦ ਕੰਢੇ ਬੈਠਾ ਸੋਭਾ ਪਾਈਆ। ਨੰਨ੍ਹਾ ਪਿਆ ਹੱਸ, ਖ਼ੁਸ਼ੀਆਂ ਵਿਚ ਤਾਲੀ ਦਿਤੀ ਲਗਾਈਆ। ਸੂਰਬੀਰ ਹੁਣ ਤੇ ਮੈਨੂੰ ਰੱਖ, ਰੁੜ੍ਹਦਿਆਂ ਪਾਰ ਕਰਾਈਆ। ਮੈਂ ਓਹ ਤਲਵੰਡੀ ਵਾਲਾ ਜੱਟ, ਜਿਸ ਦੀ ਖੇਤੀ ਮੱਝੀਆਂ ਦਿੱਤੀ ਖੁਵਾਈਆ। ਬੜੇ ਜਨਮ ਲਏ ਕੱਟ, ਦੁੱਖ ਦਰਦ ਨਾ ਕੋਇ ਵੰਡਾਈਆ। ਹੁਣ ਆ ਗਿਆ ਤੇਰੇ ਤੱਟ, ਕਿਨਾਰੇ ਉਤੇ ਡੇਰਾ ਲਾਈਆ । ਬੌਹੜੀ ਹੁਣ ਨਾ ਦੇਵੀਂ ਛੱਡ, ਰੋ ਰੋ ਦਿਆਂ ਦੁਹਾਈਆ। ਏਨੇ ਚਿਰ ਨੂੰ ਪਾਣੀ ਵਿਚੋਂ ਮਾਰ ਕੇ ਛਾਲ ਡੱਡ, ਓਸੇ ਘੋਸਲੇ ਵਿਚ ਬੈਠੀ ਆਈਆ। ਗੋਬਿੰਦ ਮੈਂ ਵੀ ਨਹੀਂ ਹੋਣਾ ਅੱਡ, ਤੇਰੀ ਓਟ ਤਕਾਈਆ। ਮੈਨੂੰ ਚੁਰਾਸੀ ਵਿਚੋਂ ਕੱਢ, ਮੈਂ ਤੇਰੀ ਜਨਮ ਵੇਲੇ ਦੀ ਦਾਈਆ। ਜਿਹੜੀ ਸ਼ਰੀਰ ਗਈ ਛੱਡ, ਨਾਤਾ ਜਗਤ ਤੁੜਾਈਆ। ਮੈਥੋਂ ਭੁੱਲ ਹੋਈ ਮੈਂ ਤੈਨੂੰ ਟੇਕਿਆ ਨਹੀਂ ਸੀ ਮੱਥ, ਬੱਚਾ ਸਮਝ ਕੇ ਜ਼ਮੀਨ ਉਤੇ ਦਿੱਤਾ ਲਟਾਈਆ। ਗੋਬਿੰਦ
ਅੱਗੋਂ ਪਿਆ ਹੱਸ, ਤੇਰੀ ਸੇਵਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਬਿਆਸ ਕਹੇ ਮੇਰੇ ਵਿਚ ਰੁੜ੍ਹਦਾ ਆਇਆ ਬੂਰ, ਭੱਜਿਆ ਵਾਹੋ ਦਾਹੀਆ । ਓਨ੍ਹਾਂ ਵਿਚੋਂ ਇਕ ਪੱਤਾ ਸੀ ਖਜੂਰ, ਜਿਸ ਦੀ ਨੋਕ ਅੱਗੋਂ ਤਿੱਖੀ ਨਜ਼ਰੀ ਆਈਆ। ਉਹਦੇ ਉਤੇ ਪਈ ਸੀ ਧੂੜ, ਮਿੱਟੀ ਘੱਟੇ ਨਾਲ ਵਡਿਆਈਆ। ਸੋਹਣਾ ਬਣਿਆ ਪੂਰ, ਕੱਠੇ ਹੋ ਕੇ ਝੱਟ ਲੰਘਾਈਆ। ਓਨ੍ਹਾਂ ਵੇਖਿਆ ਗੋਬਿੰਦ ਖੜ੍ਹਾ ਦੂਰ, ਦੂਰ ਦੁਰਾਡਾ ਡੇਰਾ ਲਾਈਆ। ਨੇੜੇ ਆਇਆ ਨੂਰ, ਨੂਰ ਵਿਚ ਰੁਸ਼ਨਾਈਆ। ਓਨ੍ਹਾਂ ਰੋ ਕੇ ਕਿਹਾ ਮੈਂ ਪੱਤਾ ਨਹੀਂ ਖਜੂਰ, ਖ਼ੁਸ਼ੀ ਨਾਲ ਜਣਾਈਆ । ਮੈਂ ਉਹ ਪੱਥਰ ਜਿਥੇ ਮੂਸਾ ਡਿੱਗਾ ਉਤੇ ਕੋਹਤੂਰ, ਆਪਣਾ ਆਪ ਭੁਲਾਈਆ। ਓਸ ਵੇਲੇ ਮੈਨੂੰ ਆਇਆ ਗ਼ਰੂਰ, ਹੰਕਾਰ ਵਿਚ ਸਯਦਾ ਨਾ ਕੋਇ ਕਰਾਈਆ। ਓਸ ਨੇ ਹੁਕਮ ਦਿੱਤਾ ਜ਼ਰੂਰ, ਮੈਨੂੰ ਦਿਤਾ ਦ੍ਰਿੜਾਈਆ। ਤੇਰਾ ਲੇਖਾ ਕਲਜੁਗ ਗੋਬਿੰਦ ਮੇਟੇ ਜਿਸ ਨੇ ਤਾਰਨੇ ਮੂਰਖ ਮੂੜ੍ਹ, ਮੁਗਧਾਂ ਪਾਰ ਕਰਾਈਆ। ਮੇਰੀ ਸਾਂਭ ਕੇ ਰੱਖੀਂ ਇਹ ਧੂੜ, ਤੇਰੇ ਉਤੇ ਦਿੱਤੀ ਟਿਕਾਈਆ। ਤੂੰ ਉਤਰਨਾ ਓਸ ਦੇ ਪੂਰ, ਮੂਸੇ ਕਿਹਾ ਮੈਨੂੰ ਪੁਰੀ ਅਨੰਦ ਦਾ ਵਾਸੀ ਨਜ਼ਰੀ ਆਈਆ । ਬਿਆਸ ਕਿਹਾ ਮੈਂ ਹੈਰਾਨ ਹੋਇਆ ਮੇਰਾ ਸੜਨਾ ਫ਼ਜ਼ੂਲ, ਪਤਾ ਨਹੀਂ ਏਹ ਕਿਉਂ ਸਭ ਨੂੰ ਪਾਰ ਕਰਾਈਆ । ਗੋਬਿੰਦ ਹੱਸ ਕੇ ਕਿਹਾ ਬਿਆਸ ਮੇਰਾ ਜਗਤ ਅੱਖਰਾਂ ਵਾਲਾ ਨਹੀਂ ਮਜ਼ਮੂਨ, ਗੁਰ ਅਵਤਾਰ ਪੈਗ਼ੰਬਰਾਂ ਵਾਲਾ ਨਹੀਂ ਕਾਨੂੰਨ, ਨਾ ਮਾਲੂਮ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਵੇਖੇ ਸਾਰੇ ਬਾਲਕ ਬੱਚੇ ਮਾਸੂਮ, ਛੋਟੇ ਵੱਡੇ ਆਪਣੇ ਰੰਗ ਰੰਗਾਈਆ। · (੧੫ ਮੱਘਰ ਸ਼ੈ ਸੰ ੨ ਪ੍ਰੇਮ ਸਿੰਘ)
ਬਿਆਸ ਕਹੇ ਫੇਰ ਭੱਥਾ ਪਿਆ ਬੋਲ, ਤਿੰਨ ਵਾਰ ਆਵਾਜ਼ ਲਗਾਈਆ । ਮੈਨੂੰ ਸੱਦਿਆ ਆ ਮੇਰੇ ਕੋਲ, ਤੈਨੂੰ ਦਿਆਂ ਦ੍ਰਿੜਾਈਆ। ਸਤਿਗੁਰ ਦੇ ਚੋਲ੍ਹ, ਧੁਰ ਦੇ ਦਿਆਂ ਸਮਝਾਈਆ। ਏਸ ਨੇ ਜੋਤੀ ਧਾਰ ਜਾਣਾ ਮੌਲ, ਸ਼ਬਦੀ ਰੂਪ ਵਟਾਈਆ। ਅੱਜ ਦਾ ਯਾਦ ਕਰ ਕੌਲ, ਇਕਰਾਰ ਦਿਆਂ ਸੁਣਾਈਆ। ਜਿਸ ਵੇਲੇ ਮੁੜ ਕੇ ਆਇਆ ਉਪਰ ਧੌਲ, ਨਿਰਗੁਣ ਹੋ ਕੇ ਫੇਰਾ ਪਾਈਆ। ਸਾਚੇ ਧਾਮ ਬੈਠਾ ਰਹੇ ਅਡੋਲ, ਹੁਕਮੇ ਅੰਦਰ ਹੁਕਮ ਵਰਤਾਈਆ। ਓਸ ਵੇਲੇ ਬਿਆਸ ਭਾਵੇਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਜਗਤ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਕਿੰਨਾਂ ਵਜਾਵੇ ਢੋਲ, ਬਿਨ ਗੋਬਿੰਦ ਕਿਰਪਾ ਅੱਖ ਨਾ ਕੋਇ ਖੁਲ੍ਹਾਈਆ। ਬਿਆਸ ਕਹਿੰਦਾ ਭੱਥਿਆ ਮੇਰੇ ਦਿਲ ਨੂੰ ਪੈਂਦਾ ਹੌਲ, ਕੀ ਏਹੋ ਜੇਹੀ ਕਾਰ ਕਮਾਈਆ। ਭੱਥਾ ਕਹੇ ਤੂੰ ਨਾ ਸਮਝ ਮਖ਼ੌਲ, ਮੈਂ ਸੱਚ ਦਿੱਤਾ ਦ੍ਰਿੜਾਈਆ। ਕੋਈ ਹਿਸਾਬ ਨਾ ਲਾ ਸਕੇ ਪਾਂਧਾ ਰੌਲ, ਪੰਡਤਾਂ ਚਲੇ ਨਾ ਕੋਇ ਚਤਰਾਈਆ। ਇਸ ਦਾ ਭੇਵ ਜਾਣੇ ਕੌਣ, ਗੁਣ ਕਵਣ ਗਾਈਆ। ਜਿਸ ਨੂੰ ਝੁਕਦੇ ਪਵਣ ਪੌਣ, ਪਾਣੀ ਬਸੰਤਰ ਸੀਸ ਨਿਵਾਈਆ। ਜ਼ਰੂਰ ਗੁਰਮੁਖਾਂ ਫੇਰ ਆਪਣੇ ਨਾਲ ਆਵੇ ਮਿਲੌਣ, ਮੇਲਾ ਲਏ ਕਰਾਈਆ। ਚੌਹ ਜੁਗਾਂ ਤੋਂ ਵੱਖਰਾ ਆਪਣਾ ਨਾਮ ਆਏ ਜਪੌਣ, ਢੋਲਾ ਇਕੋ ਦਏ ਸੁਣਾਈਆ। ਸਚਖੰਡ ਦਵਾਰ ਆਏ ਬਹੌਣ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਉਜੜਿਆਂ ਆਏ ਵਸੌਣ, ਵਸਦਿਆਂ ਉਜਾੜ ਕੇ ਖ਼ੁਸ਼ੀ ਮਨਾਈਆ।
ਬਿਆਸ ਕਹੇ ਭੱਥਿਆ ਔਹ ਵੇਖ ਉਡਦੀ ਆ ਗਈ ਭੰਬੀਰੀ, ਖੰਬ ਨਾਲ ਰਹੀ ਹਿਲਾਈਆ।
ਏਹਦਾ ਮੇਲ ਹੋਇਆ ਤਕਦੀਰੀ, ਇਸ ਦੀ ਤਕਦੀਰ ਰਹੀ ਜਣਾਈਆ। ਉਚੀ ਕੂਕ ਕੇ ਪੁੱਛਣ ਲੱਗੀ ਮੈਨੂੰ ਦੱਸੋ ਕਿਹੜੀ ਚੰਗੀ ਫ਼ਕੀਰੀ, ਜਿਹੜੀ ਫ਼ਿਕਰ ਦਏ ਗਵਾਈਆ। ਓਧਰੋਂ ਇਕ ਮਾਲਣ ਰੇੜ੍ਹਦੀ ਆ ਗਈ ਗਡੀਰੀ, ਟੋਕਰੀਆਂ ਫੁੱਲਾਂ ਨਾਲ ਭਰਾਈਆ। ਓਧਰੋਂ ਮੁਸਾਫਰ ਪੀਂਦਾ ਆ ਗਿਆ ਬੀੜੀ, ਦਮੇ ਦਾ ਰੋਗ ਰਿਹਾ ਸਤਾਈਆ। ਓਧਰੋਂ ਫ਼ਕੀਰ ਆ ਗਿਆ ਹੱਥ ਵਿਚ ਲੈ ਜ਼ੰਜੀਰੀ, ਕੁੱਲਾ ਸੀਸ ਉਤੇ ਟਿਕਾਈਆ । ਬਿਆਸ ਕਹੇ ਮੈਨੂੰ ਵੇਖ ਕੇ ਹੋਈ ਦਿਲਗੀਰੀ, ਫੇਰ ਕੱਠੇ ਹੋ ਕੇ ਡੇਰਾ ਬੈਠੇ ਲਾਈਆ। ਗੋਬਿੰਦ ਖ਼ੁਸ਼ੀ ਨਾਲ ਮੇਰੇ ਮਸਤਕ ਉਂਗਲੀ ਫੇਰੀ, ਲਕੀਰ ਦਿੱਤੀ ਖਿਚਾਈਆ। ਓਨੇ ਚਿਰ ਨੂੰ ਰੁੜ੍ਹਦੀ ਆ ਗਈ ਟਹਿਣੀ ਇਕ ਬੇਰੀ, ਬੇਰਾਂ ਨਾਲ ਭਰੀ ਸੋਭਾ ਪਾਈਆ। ਓਨੇ ਚਿਰ ਨੂੰ ਵਣਜਾਰਾ ਚੂੜੀਆਂ ਵਾਲਾ ਮਾਰ ਕੇ ਆਇਆ ਫੇਰੀ, ਹੋਕਾ ਗਰਾਂ ਗਰਾਂ ਸੁਣਾਈਆ। ਓਨੇ ਚਿਰ ਨੂੰ ਆਵਾਰਾ ਫਿਰਦੀ ਆ ਗਈ ਵਛੇਰੀ, ਉਮਰ ਦਸ ਮਹੀਨੇ ਬਣਾਈਆ। ਸਾਰਿਆਂ ਰੋ ਕੇ ਕਿਹਾ ਗੋਬਿੰਦ ਹੁਣ ਨਾ ਲਾ ਦੇਰੀ, ਵਿਛੜੇ ਲੈ ਮਿਲਾਈਆ। ਓਨ੍ਹਾਂ ਵਿਚੋਂ ਭੰਬੀਰੀ ਕਿਹਾ ਗੋਬਿੰਦ ਤੈਨੂੰ ਚੰਗੀ ਲੱਗੇ ਕਿਹੜੀ, ਸਾਨੂੰ ਦੇ ਸਮਝਾਈਆ। ਕਿਸ ਨੂੰ ਚਾੜ੍ਹੇਂ ਆਪਣੀ ਬੇੜੀ, ਕਿਸ ਨੂੰ ਵੈਂਹਦੇ ਵਹਿਣ ਵਹਾਈਆ। ਗੋਬਿੰਦ ਕਿਹਾ ਤੁਹਾਡੀ ਪਿਆਰ ਧਾਰ ਮੇਰੀ, ਵਿਚਾਰ ਪਿਛਲੀ ਦਿਆਂ ਸਮਝਾਈਆ। ਜਿਸ ਤੁਹਾਡੀ ਜੜ ਉਖੇੜੀ, ਉਹ ਵੀ ਦਿਆਂ ਸਮਝਾਈਆ। ਸਾਰਿਆਂ ਰੋ ਕੇ ਕਿਹਾ ਸਾਡੇ ਵਿਚੋਂ ਪਾਪਾਂ ਭਰੀ ਕਿਹੜੀ, ਸਭ ਤੋਂ ਵੱਡੀ ਨਜ਼ਰੀ ਆਈਆ। ਗੋਬਿੰਦ ਕਿਹਾ ਹੁਣ ਤੁਹਾਨੂੰ ਬਣਾ ਕੇ ਆਪਣੀ ਚੇਰੀ, ਚਿਰੀ ਵਿਛੁੰਨਿਆਂ ਦੁੱਖ ਗਵਾਈਆ। ਫਿਰਨਾ ਪਏ ਨਾ ਅੰਡਜ ਜੇਰੀ, ਉਤਭਜ ਸੇਤਜ ਨਾ ਕੋਇ ਭੁਵਾਈਆ। ਪਿਛੇ ਸਜ਼ਾ ਭੁਗਤ ਲਈ ਬਥੇਰੀ, ਸਤਿਗੁਰ ਤੋਂ ਭੁਲਿਆਂ ਮਿਲੀ ਸਜ਼ਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।
ਓਨ੍ਹਾਂ ਵਿਚੋਂ ਵਛੇਰੀ ਕਿਹਾ ਮੈਂ ਅੱਜੇ ਦੁਵਕ, ਬੇਨੰਤੀ ਦਿਆਂ ਸੁਣਾਈਆ । ਜਿਸ ਵੇਲੇ ਬਲ ਮੇਰੇ ਚੜ੍ਹਿਆ ਲੱਕ, ਆਪਣਾ ਆਸਣ ਲਾਈਆ। ਮੈਂ ਤੀਸ ਕੋਸ ਤੇ ਜਾ ਕੇ ਗਈ ਥੱਕ, ਰੋ ਰੋ ਹਾਲ ਸੁਣਾਈਆ । ਬਲ ਉਤਰ ਕੇ ਮੈਨੂੰ ਮਾਰਿਆ ਧੱਕ, ਮੂੰਹ ਦੇ ਭਾਰ ਸੁਟਾਈਆ। ਮੈਂ ਰੋ ਕੇ ਕਿਹਾ ਪੁਰਖ ਸਮਰੱਥ, ਮੇਰਾ ਹੋ ਸਹਾਈਆ। ਸ੍ਰੀ ਭਗਵਾਨ ਕਿਹਾ ਤੈਨੂੰ ਸੁਣਾਵਾਂ ਸੱਚ, ਹੁਕਮ ਦਿਆਂ ਦ੍ਰਿੜਾਈਆ। ਇਹ ਨਹੀਂ ਮੇਰੇ ਹੱਥ, ਨਾਤਾ ਗੋਬਿੰਦ ਨਾਲ ਜੁੜਾਈਆ। ਤਿੰਨ ਜੁਗ ਆਪਣੇ ਵਿਚ ਲਵਾਂ ਰੱਖ, ਮਾਤ ਜਨਮ ਨਾ ਕੋਇ ਭੁਵਾਈਆ। ਫੇਰ ਕਰ ਪਰਗਟ, ਆਸਣ ਪਲਾਣਾ ਨਾ ਕੋਇ ਟਿਕਾਈਆ। ਜਿਸ ਵੇਲੇ ਗੋਬਿੰਦ ਆਇਆ ਬਿਆਸ ਤੱਟ, ਕਿਨਾਰੇ ਡੇਰਾ ਲਾਈਆ। ਤੂੰ ਆਪੇ ਔਣਾ ਨੱਠ, ਆਪਣਾ ਪੰਧ ਮੁਕਾਈਆ। ਤੇਰਾ ਲਹਿਣਾ ਮੁਕਾਵੇ ਝੱਟ, ਜਨਮ ਜਨਮ ਦਾ ਗੇੜ ਕਟਾਈਆ। ਰੋ ਕੇ ਕਿਹਾ ਨਾਲ ਅੱਖ, ਅਖ਼ੀਰ ਦਿੱਤਾ ਸੁਣਾਈਆ। ਚਰਨਾਂ ਉਤੇ ਗਈ ਢੱਠ, ਆਪਣਾ ਆਪ ਮਿਟਾਈਆ। ਗੋਬਿੰਦ ਪਿਠ ਉਤੇ ਫੇਰ ਕੇ ਹੱਥ, ਪਿਛੋਂ ਦੁੰਬ ਦਿੱਤੀ ਹਿਲਾਈਆ। ਹੁਣ ਓਥੇ ਜਾ ਕੇ ਵਸ, ਜਿਥੇ ਮੇਰੇ ਗੁਰਮੁਖ ਡੇਰਾ ਲਾਈਆ। ਮੈਂ ਸਭ ਦਾ ਇਕੋ ਘਰ ਕਰਨਾ ਇਕੱਠ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰੱਥ, ਅਕੱਥ ਆਪਣਾ ਹੁਕਮ ਜਣਾਈਆ। (੧੫ ਮੱਘਰ ਸ਼ੈ ਸੰ ੨ ਕਰਤਾਰ ਕੌਰ)
ਬਿਆਸ ਕਹੇ ਗੋਬਿੰਦ ਮੇਰੇ ਉਤੇ ਛੁਹਾਇਆ ਹੱਥ, ਪੰਜਾ ਪੰਜਾਂ ਨਾਲ ਮਿਲਾਈਆ। ਮੇਰੀ ਖੋਲ੍ਹ ਕੇ ਦ੍ਰਿਸ਼ਟੀ ਵਾਲੀ ਅੱਖ, ਸ੍ਰਿਸ਼ਟੀ ਤੋਂ ਪਰੇ ਦਿਤਾ ਸਮਝਾਈਆ। ਨਜ਼ਰੀ ਆਇਆ ਅਗੰਮ ਅਥਾਹ ਬੇਪਰਵਾਹ
ਪੁਰਖ ਸਮਰੱਥ, ਪਾਰਬ੍ਰਹਮ ਪਤਿਪਰਮੇਸ਼ਵਰ ਦੋ ਜਹਾਨਾਂ ਵਾਲੀ ਸ਼ਹਿਨਸ਼ਾਹੀਆ। ਜਿਸ ਦੀ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਮਹਿੰਮਾ ਗਾ ਕੇ ਗਏ ਅਕੱਥ, ਰਸਨਾ ਜਿਹਵਾ ਬੱਤੀ ਦੰਦ ਢੋਲਿਆਂ ਵਿਚ ਸੁਣਾਈਆ। ਸੋ ਸੁਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੁਕਮ ਦੇਵੇ ਸੱਚ, ਸੱਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹੋਣਾ ਪਰਗਟ, ਜੋਤੀ ਜਾਤਾ ਜ਼ਾਹਰ ਜ਼ਹੂਰ ਨਿਰਗੁਣ ਨੂਰ ਕਰੇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਿਸ ਨੇ ਇਕੋ ਖੋਲ੍ਹਣਾ ਹੱਟ, ਵਸਤ ਅਮੋਲਕ ਆਪਣੀ ਦਏ ਵਰਤਾਈਆ। ਲਹਿਣਾ ਦੇਣਾ ਝਗ਼ੜਾ ਮੁਕਾਏ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੀਰਥ ਅੱਠ ਸੱਠ, ਤੱਟ ਕਿਨਾਰਾ ਵੇਖੇ ਥਾਉਂ ਥਾਈਂਆ। ਨੌਜਵਾਨ ਮਰਦ ਮਰਦਾਨ ਧੁਰ ਦਾ ਨਾਮ ਚਲਾਏ ਅਗੰਮੀ ਰਥ, ਬਣ ਰਥਵਾਹੀ ਧੁਰ ਦਰਗਾਹੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਕਰ ਕੇ ਗਏ ਆਸ, ਆਸਾ ਮਨਸਾ ਸਭ ਦੀ ਵੇਖ ਵਖਾਈਆ।
ਅੱਗੋਂ ਰੋ ਕੇ ਕਿਹਾ ਬਿਆਸ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਵਣ ਹੋਵੇ ਤੇਰਾ ਦਾਸ, ਯਾਚਕ ਕਵਣ ਅਖਵਾਈਆ। ਗੋਬਿੰਦ ਸਹਿਜੇ ਕਿਹਾ ਭਗਤਾਂ ਬਣੇ ਸਾਥ, ਆਤਮ ਪਰਮਾਤਮ ਹੋਵੇ ਗਾਥ, ਕਿਨਾਰਾ ਸੋਹੇ ਇਕੋ ਘਾਟ, ਪੱਤਣ ਆਪਣਾ ਦਏ ਵਖਾਈਆ। ਜਿਥੇ ਦੀਨ ਮਜ਼੍ਹਬ ਨਾ ਜਾਤ ਪਾਤ, ਊਚ ਨੀਚ ਨਾ ਕੋਈ ਸ਼ਾਖ਼, ਦਿਵਸ ਰੈਣ ਨਾ ਕੋਇ ਰਾਤ, ਘੜੀ ਪਲ ਜਗਤ ਵਾਸਨਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਧਾਰ ਦਏ ਦ੍ਰਿੜਾਈਆ।
ਬਿਆਸ ਕਹੇ ਜਿਸ ਵੇਲੇ ਗੋਬਿੰਦ ਦੇ ਹੱਥ ਨੇ ਪਾਇਆ ਭਾਰ, ਭਵ ਸਾਗਰ ਪਾਰ ਦਿੱਤਾ ਕਰਾਈਆ । ਮੈਨੂੰ ਨਜ਼ਰ ਆਇਆ ਮੁਹੰਮਦ ਨਾਲ ਚਾਰ ਯਾਰ, ਸਨਮੁਖ ਬੈਠਾ ਸੋਭਾ ਪਾਈਆ। ਪਰਵਰਦਿਗਾਰ ਦਾ ਬਣ ਕੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਨਿਉਂ ਨਿਉਂ ਕਰੇ ਨਿਸਮਕਾਰ, ਸੱਯਦਿਆਂ ਵਿਚ ਬਰਦਾ ਨਜ਼ਰੀ ਆਈਆ। ਦਰ ਦਰਵੇਸ਼ ਬਣ ਭਿਖਾਰ, ਫ਼ਾਕਾਕਸ਼ੀ ਵੇਖੇ ਜਗਤ ਲੋਕਾਈਆ। ਸਦੀ ਚੌਧਵੀਂ ਦਾ ਕਰ ਇਜ਼ਹਾਰ, ਸੰਦੇਸ਼ਾ ਰਿਹਾ ਸੁਣਾਈਆ । ਮੇਰੇ ਅਮਾਮਾਂ ਦੇ ਅਮਾਮ ਧੁਰ ਦੇ ਸਿਕਦਾਰ, ਦਰਗਹਿ ਸਾਚੀ ਤੇਰੀ ਬੇਪਰਵਾਹੀਆ । ਕਿਸ ਬਿਧ ਅੰਤ ਨਬੇੜਾ ਕਰੇਂ ਆਣ, ਕਲਜੁਗ ਖੇੜਾ ਵੇਖ ਵਖਾਈਆ। ਹੁਕਮੇ ਅੰਦਰ ਸ਼ਬਦ ਅੰਦਰ ਨਗ਼ਮੇ ਅੰਦਰ ਨਾਮ ਅੰਦਰ ਕਲਮੇ ਅੰਦਰ ਦੱਸਿਆ ਅਗੰਮੀ ਕਲਾਮ, ਕਾਇਨਾਤ ਤੋਂ ਪਰ੍ਹੇ ਕੀਤੀ ਪੜ੍ਹਾਈਆ। ਦੋ ਜਹਾਨਾਂ ਸ੍ਰੀ ਭਗਵਾਨਾ, ਨੌਜਵਾਨਾ ਮਰਦ ਮਰਦਾਨਾ ਵਾਲੀ ਦੋ ਜਹਾਨਾਂ ਹੋਵੇ ਹੁਕਮਰਾਨ, ਧੁਰ ਫ਼ਰਮਾਣਾ ਆਪਣਾ ਆਪ ਸੁਣਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮੇਟੇ ਨਿਸ਼ਾਨ, ਗੜ੍ਹ ਹੰਕਾਰ ਦਏ ਤੁੜਾਈਆ। ਜਨ ਭਗਤ ਸੁਹੇਲੇ ਸੂਫ਼ੀ ਸੰਤ ਫ਼ਕੀਰਾਂ ਲਏ ਪਛਾਣ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਆਪਣੇ ਹੱਥ ਰੱਖੇ ਵਡਿਆਈਆ।
ਬਿਆਸ ਕਹੇ ਭਾਰ ਨਾਲ ਮੈਂ ਗਿਆ ਦੱਬਿਆ, ਹੌਕਾ ਲੈ ਕੇ ਦਿੱਤਾ ਸੁਣਾਈਆ। ਓਸੇ ਵੇਲੇ ਮੈਨੂੰ ਸਦੀ ਚੌਧਵੀਂ ਦਾ ਅੰਤ ਲੱਭਿਆ, ਪੜਦਾ ਰਿਹਾ ਨਾ ਰਾਈਆ। ਪਿਤਾ ਪੂਤ ਨਾਲ ਕਰੇ ਦਗ਼ਿਆ, ਨਾਰ ਕੰਤ ਸੇਜ ਨਾ ਕੋਇ ਸੁਹਾਈਆ। ਮੁਰੀਦ ਮੁਰਸ਼ਦ ਲੁਟਣੋਂ ਕਿਸੇ ਨਾ ਛੱਡਿਆ, ਗੁਰੂ ਚੇਲਾ ਨਾ ਕੋਇ ਵਡਿਆਈਆ। ਚਾਰੋਂ ਕੁੰਟ ਕੂੜ ਕੁੜਿਆਰਾ ਜੂਠ ਝੂਠ ਉਡੇ ਘੱਟਿਆ, ਸਤਿ ਧਰਮ ਨਾ ਕੋਇ ਰਖਾਈਆ । ਗੁਰ ਅਵਤਾਰ ਪੈਗ਼ੰਬਰ ਆਪਣੇ ਹੁਕਮ ਦਾ ਪੂਰਾ ਕਰ ਕੇ ਪੱਟਿਆ, ਲੇਖਾ ਪ੍ਰਭ ਦੇ ਹੱਥ ਫੜਾਈਆ। ਅੰਤਮ ਮੇਟ ਦੀਨਾਂ
ਮਜ਼੍ਹਬਾਂ ਵਾਲੇ ਰੱਟਿਆ, ਆਤਮ ਬ੍ਰਹਮ ਸਭ ਨੂੰ ਦੇ ਜਣਾਈਆ। ਤੂੰ ਸਾਹਿਬ ਸਮਰੱਥਿਆ, ਪੁਰਖ ਅਕਾਲ ਤੇਰੀ ਸਰਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸਮਝਾ ਸਾਚੀ ਗਥਿਆ, ਰਸਨਾ ਜਿਹਵਾ ਬੱਤੀ ਦੰਦ ਤੇਰਾ ਇਕੋ ਨਾਮ ਧਿਆਈਆ। ਬਿਨ ਤੇਰੀ ਕਿਰਪਾ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕੋਇ ਨਾ ਵਸਿਆ, ਵਸਲ ਯਾਰ ਹੱਕ ਨਾ ਕੋਇ ਕਰਾਈਆ। ਬਿਆਸ ਕਹੇ ਮੈਂ ਫੇਰ ਖਿੜ ਖਿੜ ਹੱਸਿਆ, ਖ਼ੁਸ਼ੀਆਂ ਵਿਚ ਖ਼ੁਸ਼ੀ ਲਈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਨਬੇੜੇ ਕੱਠਿਆਂ, ਅੱਖਰਾਂ ਵਾਲਾ ਵੱਖਰਾ ਰਹਿਣ ਕੋਇ ਨਾ ਪਾਈਆ। (੧੫ ਮੱਘਰ ਸ਼ੈ ਸੰ ੨ ਅਜੀਤ ਸਿੰਘ)
ਬਿਆਸ ਕਹੇ ਮੈਂ ਗੋਬਿੰਦ ਦੇ ਚਰਨ ਵੇਖੇ ਨੰਗੇ, ਨੰਗਿਆਂ ਉਤੇ ਪੜਦਾ ਰਹੇ ਪਾਈਆ। ਜਿਸ ਦੀ ਛੋਹ ਨਾਲ ਤਰਦੇ ਜਾਣ ਚੰਗੇ ਮੰਦੇ, ਸਭ ਦਾ ਲਹਿਣਾ ਦੇਣਾ ਮੁਕਾਈਆ। ਪ੍ਰੇਮ ਧਾਰ ਜਾਣ ਰੰਗੇ, ਰੰਗਤ ਆਪਣੀ ਆਪ ਬਦਲਾਈਆ । ਜਿਨ੍ਹਾਂ ਨਾਲ ਮਿਲ ਕੇ ਕੀਤੇ ਦੰਗੇ, ਦਗ਼ੇਦਾਰ ਹੋ ਕੇ ਦਰਸ਼ਨ ਪਾਈਆ । ਉਹ ਵੀ ਕੀਤੇ ਠੰਡੇ, ਅੱਖ ਜਿਨ੍ਹਾਂ ਉਤੇ ਟਿਕਾਈਆ । ਹਿੰਦੂ ਮੁਸਲਮ ਸਭ ਦੀ ਗੰਢੇ, ਜੋ ਚਰਨ ਆਵਣ ਸਰਨਾਈਆ । ਕੱਟੀ ਜਾਏ ਚੁਰਾਸੀ ਫੰਦੇ, ਚੁਰਾਹੇ ਬੈਠਾ ਪਾਰ ਲੰਘਾਈਆ। ਇਕੋ ਸੱਚ ਪ੍ਰੀਤੀ ਮੰਗੇ, ਦੂਜੀ ਲੋੜ ਨਾ ਕੋਇ ਰਖਾਈਆ । ਛੇਤੀ ਨਾਲ ਫੇਰ ਆਪਣਾ ਹੱਥ ਮਾਰ ਕੇ ਸੀਸ ਫੜਿਆ ਆਪਣੇ ਕੰਘੇ, ਕੇਸਾਂ ਵਿਚੋਂ ਦਸਮੇਸ਼ ਬਾਹਰ ਕਢਾਈਆ। ਤੇਰੀ ਧਾਰ ਨਾਲ ਦੁਸ਼ਟ ਦੁਰਾਚਾਰੀ ਤਾਰਨੇ ਪੰਡੇ, ਜੋ ਅਸਤੀਆਂ ਬਿਆਸਾ ਵਿਚ ਟਿਕਾਈਆ । ਅੱਗੇ ਰਹਿਣ ਨਹੀਂ ਦੇਣੇ ਰੰਡੇ, ਨਾਤਾ ਧੁਰ ਦੇ ਕੰਤ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਰਿਹਾ ਖੁਲ੍ਹਾਈਆ।
ਬਿਆਸ ਕਹੇ ਗੋਬਿੰਦ ਖ਼ੁਸ਼ੀ ਨਾਲ ਆਪਣਾ ਬਾਹਰ ਕੱਢਿਆ ਖ਼ੰਜਰ, ਖ਼ੰਜੀਰ ਸਾਰੇ ਦੇਣ ਦੁਹਾਈਆ । ਭੱਜੇ ਫਿਰਨ ਵਿਚ ਬੰਜਰ, ਬਾਜ਼ੂ ਬਾਜ਼ੂ ਨਾਲ ਛੁਹਾਈਆ। ਉਧਰੋਂ ਫਟਕਾਰਿਆ ਹੋਇਆ ਆ ਗਿਆ ਕੰਜਰ, ਵੇਸਵਾ ਦਰ ਦੁਰਕਾਈਆ। ਕੋਲ ਦੀ ਲੱਗਾ ਲੰਘਣ, ਅੱਖ ਗੋਬਿੰਦ ਵਲ ਰਖਾਈਆ। ਗੋਬਿੰਦ ਹੱਥੋਂ ਲਾਹ ਕੇ ਕੰਗਣ, ਉਹਦੇ ਅੱਗੇ ਦਿੱਤਾ ਸੁਟਾਈਆ। ਓਸ ਕਰ ਕੇ ਦੋਂਹ ਹੱਥਾਂ ਦੀ ਬੰਦਨ, ਸੀਸ ਦਿੱਤਾ ਨਿਵਾਈਆ। ਧੂੜੀ ਦਾ ਲਾ ਕੇ ਚੰਦਨ, ਆਪਣੀ ਖ਼ੁਸ਼ੀ ਬਣਾਈਆ। ਗੋਬਿੰਦ ਹੱਸ ਕੇ ਕਿਹਾ ਤੂੰ ਰਵਦਾਸ ਨਾਲ ਠੱਗੀ ਕਰਨ ਵਾਲਾ ਉਹ ਬ੍ਰਹਿਮਣ, ਜਿਸ ਦਾ ਬਰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ।
ਬਿਆਸ ਕਹੇ ਮੇਰੇ ਵੇਂਹਦਿਆਂ ਰੇਸ਼ਮ ਦੇ ਵਪਾਰੀ ਆਏ ਸੌਦਾਗਰ, ਗੱਠਾਂ ਆਪਣੀਆਂ ਬੰਦ ਕਰਾਈਆ । ਬਣੇ ਸੋਹਣੇ ਉਚੇ ਲੰਮੇ ਬਹਾਦਰ, ਸੂਰਬੀਰ ਸੋਭਾ ਪਾਈਆ। ਨਾਲ ਚੁੱਕੀ ਹੋਈ ਇਕ ਗਾਗਰ, ਰੁਪਿਆ ਸੈਂਕੜੇ ਪੈਂਤੀ ਵਿਚ ਟਿਕਾਈਆ । ਉਤੋਂ ਮੂੰਹ ਬੱਧਾ ਨਾਲ ਚਾਦਰ, ਬਿਨਾਂ ਢੱਕਣ ਲਈ ਉਠਾਈਆ। ਗੋਬਿੰਦ ਕੋਲ ਆ ਕੇ ਕਰਮ ਹੋਇਆ ਉਜਾਗਰ, ਕਿਸਮਤ ਦਿੱਤੀ ਬਦਲਾਈਆ। ਮਿਹਰ ਨਿਗਾਹ ਨਾਲ ਵਖਾਇਆ ਕਰਨੀ ਦਾ ਕਰਤਾ ਕਾਦਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।
ਬਿਆਸ ਕਹੇ ਗਾਗਰ ਮੁੱਖ ਕੀਤਾ ਬੰਦ, ਅੰਦਰ ਨਜ਼ਰ ਕੁਛ ਨਾ ਆਈਆ। ਓਧਰੋਂ ਅੰਧੇਰਾ ਹੋ ਗਿਆ ਚਮਕਣ ਲੱਗਾ ਚੰਦ, ਚੌਧਵੀਂ ਵਾਲਾ ਅਖਵਾਈਆ। ਪੌਣ ਨੇ ਕੀਤੀ ਠੰਡ, ਸੀਤ ਰਹੀ ਸਤਾਈਆ। ਬਿਆਸ ਕਹੇ ਉਹ ਆ ਗਏ ਮੇਰੇ ਕੰਢ, ਕੰਢੀ ਡੇਰਾ ਲਾਈਆ। ਓਥੇ ਨੇੜੇ ਸੀ ਇਕ ਜੰਡ, ਜੀਹਨੂੰ ਮਾਤਾ ਕਹਿ ਕੇ ਜਗਤ ਪੂਜਾ ਵਿਚ ਰਖਾਈਆ। ਓਧਰੋਂ ਸਰਪ ਆ ਗਿਆ ਖਲਾਰ ਕੇ ਫਨ, ਆਪਣਾ ਭੈ ਦ੍ਰਿੜਾਈਆ। ਜਗਤ ਸੌਦਾਗਰ ਸੁਣਨ ਲਾ ਕੇ ਕੰਨ, ਕਵਣ ਆਵਾਜ਼ ਰਿਹਾ ਸੁਣਾਈਆ। ਸ਼ਬਦੀ ਹੁਕਮ ਆਇਆ ਤੁਹਾਡੇ ਕੋਲ ਏਹ ਧਨ, ਜਿਹੜਾ ਧਨ ਦਾ ਹਿੱਸਾ ਗੰਗੂ ਗਿਆ ਚੁਰਾਈਆ। ਓਸੇ ਵੇਲੇ ਗੋਬਿੰਦ ਅੱਗੇ ਗਏ ਮੰਨ, ਨਿਉਂ ਕੇ ਸੀਸ ਨਿਵਾਈਆ। ਗੋਬਿੰਦ ਕਿਹਾ ਏਹ ਉਹ ਧਨ ਨਹੀਂ ਏਹ ਗੰਗੂ ਦਾ ਮਨ, ਦਸ ਸਾਲ ਪਹਿਲੇ ਸਰਸੇ ਤੋਂ ਪਹਿਲੇ ਦੀ ਆਦਤ ਦਿਤੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਬੇਪਰਵਾਹੀਆ। (੧੫ ਮੱਘਰ ਸ਼ੈ ਸੰ ੨ ਗੁਰਮੀਤ ਸਿੰਘ)
ਗੋਬਿੰਦ ਕਹੇ ਬਿਆਸ ਮੈਂ ਪਿਛਲਾ ਲੇਖਾ ਲਿਖਦਾ, ਸਭ ਦਾ ਲਹਿਣਾ ਦੇਣਾ ਪੂਰ ਕਰਾਈਆ। ਅੱਗੇ ਨਵਾਂ ਰੂਪ ਦੱਸਣਾ ਸਿੱਖ ਦਾ, ਜਿਸ ਨੂੰ ਚਾਰ ਜੁਗ ਸਕਿਆ ਨਾ ਕੋਇ ਪਰਗਟਾਈਆ। ਜਿਨ੍ਹਾਂ ਦੇ ਅੰਦਰ ਪਿਆਰ ਬਖ਼ਸ਼ਣਾ ਇਕ ਦਾ, ਨਾਤਾ ਜਗਤ ਨਾਲੋਂ ਤੁੜਾਈਆ। ਅੰਤਰ ਹੋ ਕੇ ਆਪ ਦਿਸਦਾ, ਬਾਹਰੋਂ ਰੰਗ ਰੰਗਾਈਆ। ਪਿਆਰ ਪਾ ਕੇ ਖਿੱਚਦਾ, ਬੰਧਨ ਵਿਚ ਬੰਧਾਈਆ। ਪੜਦਾ ਲਾਹ ਕੇ ਵਿਚ ਦਾ, ਵਿਚੋਂ ਆਪਣਾ ਨੂਰ ਚਮਕਾਈਆ। ਵੇਲਾ ਨਾ ਰਹੇ ਜਿਚ ਦਾ, ਦੁੱਖ ਵਿਚ ਨਾ ਕੋਇ ਕੁਰਲਾਈਆ। ਕਿਸੇ ਦਾ ਇਸ਼ਟ ਰਹਿਣ ਨਹੀਂ ਦੇਣਾ ਪੱਥਰ ਇੱਟ ਦਾ, ਦੂਸਰ ਸੀਸ ਨਾ ਕੋਇ ਝੁਕਾਈਆ। ਲੇਖਾ ਪੂਰਾ ਕਰੌਣਾ ਭਵਿਖ ਦਾ, ਭਵਿਸ਼ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ।
ਬਿਆਸ ਕਹੇ ਕੀ ਕੁਛ ਦੇਵੇਂ ਸਿਖਿਆ, ਮੈਨੂੰ ਦੇ ਜਣਾਈਆ। ਗੋਬਿੰਦ ਕਹੇ ਅਜੇ ਮੈਂ ਲੇਖ ਨਹੀਂ ਉਹ ਲਿਖਿਆ, ਜਿਸ ਨੂੰ ਕੋਈ ਸਮਝ ਆਪਣੀ ਕਰੇ ਚਤਰਾਈਆ। ਪੁਰਖ ਅਕਾਲ ਨੇ ਮੈਨੂੰ ਦਿਤੀ ਅਗੰਮੀ ਚਿੱਠੀਆ, ਬਿਨ ਕਾਗਜ ਹੱਥ ਫੜਾਈਆ। ਸਿਰਫ਼ ਮੈਂ ਪੜਦਾ ਲੌਹਣਾ ਗੁਰਮੁਖਾਂ ਇੱਕੀਆਂ, ਇੱਕੀਆਂ ਦੇ ਅੱਗੇ ਇੱਕੀ ਇੱਕੀ ਹੋਰ ਬੰਧਾਈਆ। ਕਰਾਮਾਤ ਵਖੌਣੀ ਖੇਲ ਨਿੱਕਿਆ, ਪੁਰਖ ਅਕਾਲ ਕਦੇ ਨਾ ਭਾਈਆ । ਜਿਹੜੀਆਂ ਪ੍ਰੇਮ ਪਿਆਰ ਅੰਦਰ ਵਿਕੀਆਂ, ਕੀਮਤ ਅਗਲੀ ਪਿਛਲੀ ਗਈ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ।
ਬਿਆਸ ਕਹੇ ਕੀ ਅੰਦਰ ਦੇਵੇਂ ਇਸ਼ਾਰਾ, ਮੈਨੂੰ ਦੇ ਦ੍ਰਿੜਾਈਆ। ਸ਼ਬਦੀ ਦੇਵੇਂ ਹੁਲਾਰਾ, ਸੁਤਿਆਂ ਲਏਂ ਜਗਾਈਆ। ਜੋਤ ਦਏਂ ਚਮਕਾਰਾ, ਅੰਧ ਅੰਧੇਰ ਮਿਟਾਈਆ। ਅੰਮ੍ਰਿਤ ਦੇਵੇਂ ਠੰਡਾ ਠਾਰਾ, ਜਗਤ ਤ੍ਰਿਸ਼ਨਾ ਅੱਗ ਬੁਝਾਈਆ । ਗੋਬਿੰਦ ਕਿਹਾ ਨਹੀਂ ਬਿਨ ਮੇਰੀ ਕਿਰਪਾ ਦਿਸੇ ਕਿਸੇ ਨਾ ਪਾਰ ਕਿਨਾਰਾ, ਸੱਚ ਦਵਾਰੇ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਮਿਹਰਵਾਨ ਹੋ ਕੇ ਦੇਵਾਂ ਇਕ ਸਹਾਰਾ, ਸਹਾਇਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਅਛਲ ਛਲ ਮੇਰਾ ਖੇਲ ਨਿਆਰਾ, ਨਿਰਾਕਾਰ ਹੋ ਕੇ ਸਾਕਾਰ ਨਾ ਕਦੇ ਸਮਝਾਈਆ। ਛੋਟੀਆਂ ਛੋਟੀਆਂ ਕਥਾ ਜਣਾ ਕੇ ਵਾਰਾਂ, ਵਾਰਸ ਜਗਤ ਦਿਆਂ ਬਣਾਈਆ। ਮੇਰੇ
ਨਾਮ ਦੀਆਂ ਸ਼ਾਖ਼ਾਂ ਧਾਰਾਂ, ਧਰਨੀ ਉਤੇ ਚਮਕਾਈਆ। ਪ੍ਰਭ ਦਾ ਖੇਲ ਸਦਾ ਨਿਆਰਾ, ਨਿਰਵੈਰ ਹੋ ਕੇ ਆਪ ਵਖਾਈਆ। ਜਨ ਭਗਤਾਂ ਬਖ਼ਸ਼ ਕੇ ਇਕ ਆਧਾਰਾ, ਅਗਲਾ ਪੈਂਡਾ ਦਏ ਚੁਕਾਈਆ। ਬਿਨ ਕਿਰਪਾ ਸਤਿਗੁਰ ਅੱਗੇ ਕੋਈ ਕੱਢ ਨਾ ਸਕੇ ਹਾੜਾ, ਆਪਣਾ ਦੁੱਖ ਸੁਣੌਣ ਕੋਇ ਨਾ ਆਈਆ। ਜੁਗ ਚੌਕੜੀ ਪਿਛੋਂ ਲੱਗੇ ਏਹ ਅਖਾੜਾ, ਸੋਹਣਾ ਰੰਗ ਪਰਗਟਾਈਆ। ਗ਼ਮੀ ਵਿਚ ਖ਼ੁਸ਼ੀ ਦੀ ਦਏ ਬਹਾਰਾ, ਬਹਾਰ ਵਿਚ ਫੁਹਾਰ ਅੰਮ੍ਰਿਤ ਆਪ ਚੁਵਾਈਆ। ਬਿਆਸ ਕਿਹਾ ਕੀ ਖੇਲ ਕਰੇ ਨਿਰੰਕਾਰਾ, ਕੀ ਆਪਣੀ ਕਲ ਵਰਤਾਈਆ। ਗੋਬਿੰਦ ਕਿਹਾ ਉਹਦਾ ਰੂਪ ਹੋਵੇ ਹਮਾਰਾ, ਕੁਮਾਰ ਨਾਲ ਮਿਲ ਕੇ ਆਪਣੀ ਕਰੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਈਆ।
ਬਿਆਸ ਕਹੇ ਮੇਰੀ ਪੂਰੀ ਖੁਲ੍ਹੀ ਨਹੀਂ ਸੁਰਤੀ, ਸੁਰਤ ਦੇ ਖੁਲ੍ਹਾਈਆ। ਕੁਛ ਸਮਝ ਨਹੀਂ ਅਨੰਦ ਪੁਰ ਦੀ, ਪੁਰੀ ਅਨੰਦ ਦੇ ਦ੍ਰਿੜਾਈਆ। ਗੋਬਿੰਦ ਕਿਹਾ ਜਿਥੇ ਇੱਟ ਪੱਥਰ ਨਾਲ ਕਦੇ ਨਹੀਂ ਜੁੜਦੀ, ਮੈਂ ਓਸ ਘਰ ਵਿਚ ਡੇਰਾ ਲਾਈਆ। ਏਹ ਖੇਲ ਆਦਿ ਜੁਗਾਦਿ ਸਾਹਿਬ ਸਤਿਗੁਰ ਦੀ, ਜੋ ਮੈਨੂੰ ਰਿਹਾ ਵਖਾਈਆ। ਅਗਲੀ ਕਥਾ ਕਹਾਣੀ ਧੁਰ ਦੀ, ਤੈਨੂੰ ਦਿਆਂ ਸਮਝਾਈਆ। ਕਲਜੁਗ ਅੰਤ ਪੁਰਖ ਅਕਾਲ ਦੀਨ ਦਿਆਲ ਆਪਣੀ ਖੇਲ ਕਰਨੀ ਚੋਰ ਦੀ, ਰਾਹ ਜਾਂਦਾ ਨਜ਼ਰ ਕਿਸੇ ਨਾ ਆਈਆ। ਓਥੇ ਵਡਿਆਈ ਨਹੀਂ ਚੱਲਣੀ ਕਿਸੇ ਦੇ ਜ਼ੋਰ ਦੀ, ਤਾਕਤ ਨਾ ਕੋਇ ਅਜ਼ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਪਣੇ ਮੰਤਰ ਫੁਰਨੇ ਫੋਰ ਦੀ, ਫੁਰਤੀ ਸੁਰਤੀ ਸਮਝ ਨਾ ਕੋਇ ਪਾਈਆ।
(੧੫ ਮੱਘਰ ਸ਼ੈ ਸੰ ੨ ਮਨਸਾ ਸਿੰਘ)
ਬਿਆਸ ਕਹੇ ਮੈਂ ਸੁਣ ਕੇ ਤੇਰੀ ਗਾਥਾ, ਗੁੱਸਾ ਦਿੱਤਾ ਗਵਾਈਆ। ਟੇਕ ਕੇ ਤੈਨੂੰ ਮਾਥਾ, ਮਸਤਕ ਲਿਆ ਝੁਕਾਈਆ। ਅਗਲਾ ਬਚਨ ਦੱਸ ਸਾਚਾ, ਸੱਚ ਦੇ ਦ੍ਰਿੜਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤਾ, ਨੂਰੀ ਚੰਦ ਨਾ ਕੋਇ ਚਮਕਾਈਆ। ਪਿਆਰ ਕਰੇ ਨਾ ਪੁੱਤਰ ਮਾਤਾ, ਪਿਤਾ ਪੂਤ ਨਾ ਕੋਇ ਵਡਿਆਈਆ। ਝਗੜਾ ਪਏ ਖਾਦਮ ਆਕਾ, ਰਈਅਤ ਰਾਜੇ ਕਰਨ ਲੜਾਈਆ। ਧਰਮ ਰਹੇ ਕੋਈ ਨਾ ਨਾਤਾ, ਅਧਰਮ ਵੱਜੇ ਵਧਾਈਆ। ਫੇਰ ਕਿਸ ਬਿਧ ਤੇਰਾ ਚੱਲੇ ਸਾਕਾ, ਭੇਦ ਦੇਣਾ ਖੁਲ੍ਹਾਈਆ। ਗੋਬਿੰਦ ਕਿਹਾ ਮੈਂ ਨਾਲ ਲੈ ਕੇ ਆਵਾਂ ਪੁਰਖ ਅਬਿਨਾਸ਼ਾ, ਮੇਲਾ ਆਪਣੇ ਨਾਲ ਮਿਲਾਈਆ। ਚਾਰ ਜੁਗ ਦੀਆਂ ਰਹਿਣ ਨਾ ਦੇਵਾਂ ਸ਼ਾਖਾਂ, ਦੀਨਾਂ ਮਜ਼੍ਹਬਾਂ ਕਰਾਂ ਸਫ਼ਾਈਆ। ਜਨ ਭਗਤਾਂ ਪੂਰੀਆਂ ਕਰਾਂ ਆਸ਼ਾਂ, ਅਰਸ਼ੀ ਹੋ ਕੇ ਦਇਆ ਕਮਾਈਆ। ਮੇਰੇ ਕੋਲ ਰਹਿਮਤ ਦੀਆਂ ਰਾਸਾਂ, ਨਿਆਮਤ ਨਾਮ ਝੋਲੀ ਪਾਈਆ । ਜੇ ਕੋਈ ਬੁੱਧੀ ਨਾਲ ਮੇਰੀਆਂ ਕਰੇ ਕਿਆਸਾਂ, ਮੈਨੂੰ ਸਮਝ ਸਕੇ ਨਾ ਰਾਈਆ। ਸਿਰਫ਼ ਇਕ ਤੈਨੂੰ ਦੱਸਣਾ ਮੈਂ ਸਚਖੰਡ ਦਵਾਰੇ ਕਿਉਂ ਗਿਆ ਸਾਂ, ਤਨ ਵਜੂਦ ਨਾਤਾ ਜਗਤ ਤੁੜਾਈਆ। ਜੋਤ ਵਿਚ ਜੋਤ ਮਿਲ ਕੇ ਕਿਉਂ ਰਿਹਾ ਸਾਂ, ਆਪਣਾ ਆਪ ਛੁਪਾਈਆ। ਓਥੇ ਜਾ ਕੇ ਪੁਰਖ ਅਕਾਲ ਦੀ ਚਰਨੀਂ ਪਿਆ ਸਾਂ, ਪੂਤ ਹੋ ਕੇ ਪਿਤਾ ਮਨਾਈਆ। ਨਿਮਾਣਾ ਹੋ ਕੇ ਢਿਹਾ ਸਾਂ, ਛੱਡ ਮਾਣ ਵਡਿਆਈਆ । ਪੁਰਖ ਅਕਾਲ ਕਿਹਾ ਪਿਛਲਾ ਲੇਖਾ ਆਪਣਾ ਲਿਆ ਖਾਂ, ਮੈਂ ਵੇਖਾਂ ਚਾਈਂ ਚਾਈਂਆ। ਗੋਬਿੰਦ ਕਿਹਾ ਮੈਂ ਮਾਛੂਵਾੜੇ ਪਿਆ ਸਾਂ, ਸਭ ਕੁਛ ਆਪਣਾ ਆਪ ਲੁਟਾਈਆ। ਤੂੰ ਬਾਪ ਹੋ ਕੇ ਸੁੱਤਾ ਕਿਉਂ ਰਿਹਾ ਸਾਂ, ਮੇਰੀ ਅੱਖ ਤੇਰਾ ਰਾਹ ਤਕਾਈਆ। ਪੁਰਖ ਅਕਾਲ ਕਿਹਾ ਸ਼ਾਬਾਸ਼ ਤੂੰ ਮੇਰੇ ਭਾਣੇ ਵਿਚ ਪਿਆ ਸਾਂ, ਸੁੱਖ ਜਗਤ ਵਾਲਾ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।
ਗੋਬਿੰਦ ਕਹੇ ਬਿਆਸ ਕੁਛ ਲੱਗਾ ਪਤਾ, ਬਿਆਸ ਕਿਹਾ ’ਨਹੀਂ’, ਰੋ ਕੇ ਦਿੱਤਾ ਸੁਣਾਈਆ। ਗੋਬਿੰਦ ਕਿਹਾ ਮੈਂ ਲੈ ਕੇ ਆਇਆ ਸੁਨੇਹੜਾ ਸੱਚਾ, ਸੱਚ ਦਿਆਂ ਦ੍ਰਿੜਾਈਆ। ਜਿਹੜਾ ਗੁਰਸਿੱਖ ਚਾਰ ਜੁਗ ਦਾ ਰਿਹਾ ਕੱਚਾ, ਅੰਤਮ ਕੱਚਿਆਂ ਤੋਂ ਪੱਕੇ ਦਿਆਂ ਬਣਾਈਆ। ਜੋਤੀ ਸ਼ਬਦੀ ਧਾਰ ਹੋ ਕੇ ਨੱਠਾ, ਭੱਜਿਆ ਵਾਹੋ ਦਾਹੀਆ। ਜਗਤ ਮਸਖ਼ਰਾ ਮੈਨੂੰ ਕਰੇ ਠੱਠਾ, ਸੱਚ ਠਠਿਆਰ ਦੀ ਸਮਝ ਕਿਸੇ ਨਾ ਆਈਆ। ਜਿਸ ਨੇ ਲਹਿਣਾ ਦੇਣਾ ਸਭ ਦਾ ਮੁਕੌਣਾ ਕੱਠਾ, ਕੱਠੇ ਕਰ ਕੇ ਰੰਗ ਚੜ੍ਹਾਈਆ। ਪੁਰਖ ਅਕਾਲ ਰੋਜ਼ ਰੋਜ਼ ਨਹੀਂ ਤਪੌਂਦਾ ਆਪਣਾ ਭੱਠਾ, ਅੰਤ ਵਾਰ ਕਰ ਮਿਹਰ ਆਵਿਆਂ ਦੇ ਆਵੇ ਦਾਅਵੇ ਨਾਲ ਦਏ ਪਕਾਈਆ । ਕੀ ਹੋਇਆ ਗੁਰਮੁਖੋ ਜੇ ਤਹਾਡਾ ਮਨ ਕਰਦਾ ਰੱਟਾ, ਮਨ ਹੁਕਮ ਅੰਦਰ ਸੇਵ ਕਮਾਈਆ। ਤੁਹਾਡੇ ਗਲ ਵਿਚ ਪਾਇਆ ਓਸ ਨੇ ਸ਼ਬਦ ਅਗੰਮੀ ਪੱਟਾ, ਜਿਸ ਦੀ ਡੋਰੀ ਪਟਨੇ ਵਾਲੇ ਦੇ ਹੱਥ ਫੜਾਈਆ। ਤੁਹਾਡੀ ਕੋਈ ਕੀਮਤ ਨਹੀਂ ਟਕਾ, ਪੈਸਿਆਂ ਨਾਲ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ।
ਗੋਬਿੰਦ ਕਿਹਾ, ਬਿਆਸ, ਦੱਸ ਕੀ ਸੁਣਿਆ, ਓਸ ਸਿਰ ਦਿਤਾ ਹਿਲਾਈਆ। ਪੁਰਖ ਅਕਾਲ ਕਿਹਾ ਗੋਬਿੰਦ ਹੁਕਮ ਨਾਲ ਗੁਰਮੁਖ ਮੇਰਾ ਚੁਣਿਆ, ਸ਼ਬਦੀ ਮੇਲ ਮਿਲਾਈਆ। ਬਿਆਸ ਰੋ ਕੇ ਕਿਹਾ ਓ ਬਿਆਸਾ ਅਵਗੁਣਿਆ, ਆਪਣਾ ਮਾਣ ਦੇ ਤਜਾਈਆ। ਪਿਛਲਾ ਵੇਲਾ ਲੰਘ ਗਿਆ ਸਰਨਾਈ ਹੁਣ ਆ, ਸਰਨੀ ਢਹਿ ਕੇ ਖ਼ੁਸ਼ੀ ਮਨਾਈਆ। ਧੁਰਦਰਗਾਹੀ ਵੇਖ ਮਲਾਹ, ਬੇੜਾ ਤੇਰੇ ਵਿਚੋਂ ਤੇਰਾ ਪਾਰ ਕਰਾਈਆ । ਬਿਆਸ ਬਿਨਾਂ ਜ਼ਬਾਨ ਤੋਂ ਕੀਤੀ ਹਾਂ, ਅੰਦਰੇ ਅੰਦਰ ਦਿਤਾ ਸੁਣਾਈਆ। ਸੀਸ ਦਿੱਤਾ ਨਿਵਾ, ਚਰਨਾਂ ਉਤੇ ਟਿਕਾਈਆ। ਕਿਰਪਾ ਕਰੇ ਮੇਰੇ ਮਿਹਰਵਾਂ, ਮਹਿਬੂਬ ਤੇਰੀ ਓਟ ਰਖਾਈਆ । ਗੋਬਿੰਦ ਕਿਹਾ ਬਿਆਸ ਬਹੁਤਾ ਬੋਲਣਾ ਚੰਗਾ ਨਾ, ਜੋ ਆਇਆ ਸੋ ਪਾਰ ਕਰਾਈਆ। ਅੱਗੇ ਉਹ ਵੀ ਤਾਰਨੇ ਜਿਹੜੇ ਖਾਂਦੇ ਸੂਰ ਗਾਂ, ਕਸਾਈ ਰੂਪ ਬਣਾਈਆ। ਉਹ ਵੀ ਤਾਰਨੇ ਜਿਨ੍ਹਾਂ ਮਾਤਾ ਨਾਲ ਕੀਤਾ ਜਨਾਹ, ਇਸ ਤੋਂ ਪਾਪੀ ਪਰ੍ਹੇ ਨਜ਼ਰ ਕੋਇ ਨਾ ਆਈਆ। ਉਹ ਵੀ ਤਾਰਨੇ ਜਿਹੜੇ ਮੂੰਹ ਗਏ ਭੁਵਾ, ਪਿੱਠ ਗਏ ਵਖਾਈਆ। ਉਹ ਵੀ ਤਾਰਨੇ ਜਿਨ੍ਹਾਂ ਕਦੇ ਨਹੀਂ ਜਪਿਆ ਨਾਂ, ਪ੍ਰਭ ਦੀ ਆਸ ਨਾ ਕੋਇ ਰਖਾਈਆ। ਉਹ ਵੀ ਤਾਰਨੇ ਜਿਨ੍ਹਾਂ ਧਰਮ ਦਾ ਵੇਖਿਆ ਨਹੀਂ ਕੋਈ ਥਾਂ, ਸਤਿ ਸੱਚ ਨਾ ਕੋਇ ਸੁਣਾਈਆ। ਉਹ ਵੀ ਤਾਰਨੇ ਜਿਹੜੇ ਕੁਰਲੌਂਦੇ ਵਾਂਗ ਕਾਂ, ਨਿੰਦਿਆ ਮੁੱਖ ਨਾਲ ਸੁਣਾਈਆ। ਉਹ ਵੀ ਤਾਰਨੇ ਜਿਹੜੇ ਚੋਰੀ ਚੋਰੀ ਲੌਂਦੇ ਦਾਅ, ਮੂਰਖ ਹੋ ਕੇ ਪ੍ਰਭ ਨੂੰ ਮੂੜ੍ਹ ਰਹੇ ਬਣਾਈਆ। ਉਹ ਵੀ ਤਾਰਨੇ ਜਿਨ੍ਹਾਂ ਦਾ ਅਜੇ ਤਾਈਂ ਲਿਖਿਆ ਨਹੀਂ ਕਿਸੇ ਨਾਂ, ਬਹੁਤੇ ਚੁਰਾਸੀ ਵਿਚੋਂ ਨਜ਼ਰੀ ਆਈਆ। ਉਹ ਵੀ ਤਾਰਨੇ ਜਿਨ੍ਹਾਂ ਨੇ ਮਾਨਸ ਹੋ ਕੇ ਮਾਨਸ ਲਏ ਖਾ, ਖ਼ੂਨਖਾਰ ਰੂਪ ਵਟਾਈਆ। ਉਹ ਵੀ ਤਾਰਨੇ ਜਿਹੜੇ ਰਾਹਜਨ ਬਣੇ ਰਾਹ, ਲੁਟੇਰੇ ਰੂਪ ਬਣਾਈਆ । ਉਹ ਵੀ ਤਾਰਨੇ ਜਿਨ੍ਹਾਂ ਸੂਫੀ ਸੰਤ ਫ਼ਕੀਰ ਦਿੱਤੇ ਸਤਾ, ਆਪਣਾ ਹੁਕਮ ਵਰਤਾਈਆ। ਉਹ ਵੀ ਤਾਰਨੇ ਜਿਨ੍ਹਾਂ ਮੰਦਰ ਮਸਜਿਦ ਦਿੱਤੇ ਢਾਹ, ਅੰਜੀਲ ਕੁਰਾਨ ਗ੍ਰੰਥਾ ਅੱਗ ਲਗਾਈਆ। ਉਹ ਵੀ ਤਾਰਨੇ ਜਿਨ੍ਹਾਂ ਯਾਦ ਵਿਚ ਕੱਢਿਆ ਨਹੀਂ ਕੋਈ ਸਾਹ, ਸਵਾਸ ਵਿਚ ਨਾ ਕਦੇ ਲਿਆਈਆ। ਉਹ ਵੀ ਤਾਰਨੇ ਜਿਹੜੇ ਧਰਮ ਦੇ ਚਲੇ ਨਹੀਂ ਕਦੇ ਰਾਹ, ਜੂਠ ਝੂਠ ਨਾਲ ਕੁੜਮਾਈਆ। ਉਹ ਵੀ ਤਾਰਨੇ ਜਿਹੜੇ ਭਰਾ ਭੈਣਾਂ ਰਹੇ ਤਕਾ, ਅੱਖ ਅੱਖ ਨਾਲ ਬਦਲਾਈਆ। ਉਹ ਵੀ ਤਾਰਨੇ ਜਿਹੜੇ ਕੂਕਰ ਸੂਕਰ ਰੂਪ ਬੈਠੇ ਵਟਾ, ਟੇਢੀਆਂ ਜੂਨੀਆਂ ਵਿਚ ਬਹਿਕਾਈਆ। ਉਹ ਵੀ ਤਾਰਨੇ ਜਿਹੜੇ ਬਿਲਾਂ ਵਿਚ ਡੇਰਾ ਬੈਠੇ ਲਾ, ਮਿੱਟੀ ਖਾ ਕੇ ਝੱਟ ਲੰਘਾਈਆ। ਉਹ ਵੀ ਤਾਰਨੇ ਜਿਹੜੇ ਬਨਾਸਪਤ ਰਹੇ ਅਖਵਾ ਪੱਤ ਟਹਿਣੀ ਨਾਲ ਲਹਿਰਾਈਆ । ਗੋਬਿੰਦ ਕਿਹਾ, ਬਿਆਸ, ਮੇਰਾ ਪੁਰਖ ਅਕਾਲ ਮੇਰੇ ਸਾਥ, ਜਿਹੜਾ ਦੋਹਾਂ ਦੀ ਚਰਨੀ ਡਿੱਗਾ ਆ, ਓਨ੍ਹਾਂ ਦੇ ਬਖ਼ਸ਼ੇ ਸਰਬ ਗੁਨਾਹ, ਬਣ ਕੇ ਪਿਤਾ ਮਾਂ, ਕਲਜੁਗ ਕੂੜ ਕੁੜਿਆਰ ਵਿਚੋਂ ਬਾਹਰ ਕਢਾਈਆ।
ਬਿਆਸ ਕਿਹਾ ਏਹ ਖੇਲ ਤੇਰਾ ਕਦੋਂ ਹੋਣਾ ਰਵਾਂ, ਮੈਨੂੰ ਦੇ ਸੁਣਾਈਆ । ਗੋਬਿੰਦ ਕਿਹਾ ਤੇਰੇ ਕੰਨ ਵਿਚ ਕੁਛ ਕਹਵਾਂ, ਹੋਰ ਸੁਣਨ ਕੋਇ ਨਾ ਪਾਈਆ। ਬਿਆਸ ਕਹੇ ਮੇਰਾ ਨਹੀਂ ਕੋਈ ਮਾਟੀ ਚੰਮਾ, ਸਾਥੀ ਸੰਗ ਨਾ ਕੋਇ ਬਣਾਈਆ । ਗੋਬਿੰਦ ਕਿਹਾ ਤੈਨੂੰ ਸਭ ਕੁਛ ਦੱਸਾਂ ਬਿਨਾਂ ਦਮਾਂ, ਸਾਹ ਤੋਂ ਪਰ੍ਹੇ ਆਪਣੀ ਰਾਸ ਵਖਾਈਆ। ਦੋ ਤੋਂ ਪਹਿਲੇ ਔਣ ਵਾਲਾ ਸਮਾਂ, ਸਮਾਧੀ ਦਿਆਂ ਖੁਲ੍ਹਾਈਆ। ਅਗਲਾ ਲੇਖਾ ਫੇਰ ਦੱਸਾਂ ਨਵਾਂ, ਧੁਰ ਦਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੇਟ ਕੇ ਕੂੜੀ ਤਮ੍ਹਾਂ, ਤਮੰਨਾ ਇਕੋ ਦਏ ਵਖਾਈਆ। (੧੫ ਮੱਘਰ ਸ਼ੈ ਸੰ ੨ ਚਰਨ ਕੌਰ ਪਿੰਡ ਗਹਿਲਾ)
ਬਿਆਸ ਕਹੇ ਮੈਂ ਪੁਛਿਆ ਫੇਰ ਤੇਰੇ ਭਗਤ ਜਪਣ ਕੀ ਜਾਪ, ਜਿਨ੍ਹਾਂ ਪੁਰਖ ਅਕਾਲ ਨਾਲ ਮਿਲਾਈਆ । ਕਿਸ ਬਿਧ ਉਤਰਨ ਪਾਪ, ਦੁਰਮਤ ਮੈਲ ਧੁਵਾਈਆ। ਪਵਿਤਰ ਹੋਵਣ ਪਾਕ, ਆਪਣੀ ਕਰਨ ਸਫ਼ਾਈਆ । ਭਾਗ ਲਗੌਣ ਕਾਇਆ ਮਾਟੀ ਕਾਚ, ਕੰਚਣ ਲੈਣ ਬਣਾਈਆ। ਮੇਟ ਅੰਧੇਰੀ ਰਾਤ, ਸਾਚਾ ਚੰਦ ਚਮਕਾਈਆ । ਪੂਰੀ ਕਰਨ ਆਸ, ਤ੍ਰਿਸ਼ਨਾ ਜਗਤ ਬੁਝਾਈਆ। ਲੇਖੇ ਲੱਗੇ ਸਵਾਸ, ਸਾਹ ਸਾਹ ਖ਼ੁਸ਼ੀ ਬਣਾਈਆ। ਸਾਚਾ ਜੁੜੇ ਨਾਤ, ਚਰਨ ਮਿਲੇ ਵਡਿਆਈਆ। ਕਿਸ ਨਹਾਵਣ ਤੀਰਥ ਤਾਟ, ਸਰ ਸਰੋਵਰ ਸੋਭਾ ਪਾਈਆ । ਕਿਸ ਦੀ ਕਰਨ ਯਾਦ, ਕਿਸ ਦਾ ਨਾਮ ਸਾਲਾਹੀਆ। ਕਿਸ ਤੋਂ ਮੰਗਣ ਦਾਦ, ਝੋਲੀ ਕਿੱਥੇ ਡਾਹੀਆ । ਕਿਸ ਖੇੜੇ ਹੋਣ ਆਬਾਦ, ਮੈਨੂੰ ਦੇ ਸੁਣਾਈਆ। ਕੀ ਸੁਣਨ ਅਗੰਮੀ ਆਵਾਜ਼, ਕਵਣ ਕਰੇ ਪੜ੍ਹਾਈਆ । ਕਿਸ ਤਰ੍ਹਾ ਖੁਲ੍ਹੇ ਰਾਜ਼, ਪੜਦਾ ਉਹਲਾ ਰਹੇ ਨਾ ਰਾਈਆ। ਕੀ ਪੂਜਾ ਕਰਨ ਪਾਠ, ਕਵਣ ਸਾਜ ਨਾਲ ਖੜਕਾਈਆ। ਕੀ ਸੱਯਦਿਆਂ ਵਿਚ ਪੜ੍ਹਨ ਨਿਮਾਜ਼, ਰੋਜ਼ੇ ਰੱਖ ਕੇ ਆਸ ਰਖਾਈਆ । ਕੀ ਜੰਗਲਾਂ ਵਿਚ ਕਰਨ ਤਲਾਸ਼, ਟਿੱਲੇ ਪਰਬਤ ਫੋਲ ਫੁਲਾਈਆ। ਕੀ ਮੱਥੇ ਟੇਕਣ ਮੰਦਰ ਮਸਜਿਦ ਮਾਠ, ਸ਼ਿਵਦਵਾਲੇ ਨੱਕ ਰਗੜਾਈਆ। ਕੀ ਧੂਣੀਆਂ ਤਾਵਣ ਕਾਠ, ਅਗਨੀ ਖ਼ਾਕ ਰਮਾਈਆ। ਕੀ ਭੱਜਣ ਆਠ ਸਾਠ, ਬਣ ਬਣ ਪਾਂਧੀ ਰਾਹੀਆ। ਕੀ ਜਾਗਣ ਉਠ ਕੇ ਰਾਤ, ਮਾਲਾ ਮਣਕਿਆਂ ਵਾਲੀ ਭੁਵਾਈਆ। ਕੀ ਕਿਸੇ ਕੋਲੋਂ ਪੁੱਛਣ ਬਾਤ, ਪ੍ਰਭ ਦਾ ਰਾਹ ਤਕਾਈਆ। ਕੀ ਓਨ੍ਹਾਂ ਦੀ ਹੋਵੇ ਜਾਤ, ਮਜ਼੍ਹਬ ਦੇਣਾ ਦਰਸਾਈਆ । ਕੀ ਧੂੜੀ ਲੌਣ ਮਸਤਕ ਖ਼ਾਕ, ਟਿੱਕੇ ਜਗਤ ਵਖਾਈਆ। ਕਿਹੜੀ ਮੰਜ਼ਲ ਚੜ੍ਹਨ ਘਾਟ, ਕਿਸ ਦਵਾਰੇ ਸੀਸ ਨਿਵਾਈਆ। ਕੀ ਢੋਲੇ ਗਾਵਣ ਬਣ ਕੇ ਭਾਟ, ਭੱਟਾਂ ਵਾਲਾ ਰੂਪ ਵਟਾਈਆ । ਕਿਸ ਬਿਧ ਪੂਰੀ ਕਰਨ ਖ਼ਾਹਸ਼, ਤ੍ਰਿਸ਼ਨਾ ਜਗਤ ਬੁਝਾਈਆ। ਕਿਸ ਬਿਧ ਲੇਖੇ ਲਾਵਣ ਸਵਾਸ, ਸਾਹ ਸਾਹ ਧਿਆਈਆ। ਕੀ ਜਪਜੀ ਪੜ੍ਹਨ ਰਹਿਰਾਸ, ਸੋਹਲਿਆਂ ਵਿਚ ਸਮਾਈਆ। ਕੀ ਆਸਾ ਰੱਖਣ ਕਿਸੇ ਉਤੇ ਕਤਾਬ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਾਣੀ ਸਿਫ਼ਤਾਂ ਵਾਲੀ ਸੋਭਾ ਪਾਈਆ। ਕਿਸ ਪ੍ਰੇਮ ਦੀ ਵਜਾਵਣ ਰਬਾਬ, ਤੰਦ ਸਤਾਰ ਹਿਲਾਈਆ। ਕੀ ਪੀਵਣ ਹਯਾਤ ਆਬ, ਪ੍ਰੇਮ ਰਸ ਚਖਾਈਆ। ਕਿਸ ਬਿਧ ਲੈਣ ਆਪਣਾ ਸਵਾਦ, ਅੰਤਰ ਪ੍ਰੇਮ ਵਧਾਈਆ। ਕਿਸ ਨੂੰ ਕਹਿਣ ਗਾਡ, ਖ਼ੁਦਾ ਵਾਹਿਗੁਰੂ ਅੱਲ੍ਹਾ ਕਹਿ ਕੇ ਕਿਸ ਦਾ ਨਾਮ ਧਿਆਈਆ। ਕੀ ਤੇਰਾ ਵੇਖਣ ਬਾਜ਼, ਕਲਗੀ ਤੋੜਾ ਅੱਖ ਟਿਕਾਈਆ। ਕਿਸ ਬਿਧ ਦਰਗਾਹ ਦਾ ਲੱਭਣ ਰਾਜ, ਪਿਛਲਾ ਪੰਧ ਮੁਕਾਈਆ । ਕੀ ਲੇਖਾ ਲਿਖ ਕੇ ਗਿਆ ਭਾਰਦਵਾਜ, ਸੱਤਾਂ ਰਿਖੀਆਂ ਵਿਚੋਂ ਧਿਆਨ ਲਗਾਈਆ । ਕੀ ਮਨਸਾ ਰੱਖੀ ਭਸੁੰਡ ਕਾਗ, ਇਹ ਵੀ ਦੇ ਸੁਣਾਈਆ। ਕਿਹੜਾ ਗਜ ਨੂੰ ਦੱਸਿਆ ਜਾਪ, ਤੰਦੂਆ ਤੰਦ ਕਟਾਈਆ। ਕਿਸ ਬਿਧ ਪ੍ਰਹਿਲਾਦ ਕੋਲ ਆਇਆ ਸਾਖਿਆਤ, ਨਰ ਸਿੰਘ ਰੂਪ ਵਟਾਈਆ। ਕਿਸ ਬਿਧ ਧਰੂ ਦਾ ਬਣਿਆ ਬਾਪ, ਬਾਲ ਅੰਞਾਣਾ ਗੋਦ ਉਠਾਈਆ।
ਕਿਸ ਬਿਧ ਬਲ ਦਾ ਦਿੱਤਾ ਸਾਥ, ਵੇਸ ਅਨੇਕਾਂ ਰੂਪ ਵਟਾਈਆ। ਕਿਸ ਬਿਧ ਜਨਕ ਦੀ ਪੁੱਛੀ ਵਾਤ, ਗਿਆਨ ਦ੍ਰਿਸ਼ਟੀ ਇਕ ਵਖਾਈਆ। ਕਿਸ ਬਿਧ ਬਿਦਰ ਦਾ ਖਾਧਾ ਸਾਗ, ਸੁਦਾਮੇ ਤੰਦਲਾਂ ਭੋਗ ਲਗਾਈਆ। ਕਿਸ ਬਿਧ ਨਾਮਦੇਵ ਦਾ ਪੂਰਾ ਕੀਤਾ ਜਾਪ, ਕਿਸ ਬਿਧ ਤਾਰਿਆ ਸੈਣ ਨਾਈਆ। ਕਿਸ ਬਿਧ ਜੁਲਾਹੇ ਦਾ ਤਾਣਾ ਬੁਣਿਆ ਆਪ, ਕਬੀਰ ਕਾਇਆ ਕਬਰ ਵਿਚੋਂ ਬਾਹਰ ਕਢਾਈਆ। ਕਿਸ ਬਿਧ ਰਵਦਾਸ ਚੁਮਾਰਾ ਉਚਾ ਕੀਤਾ ਵਿਚੋਂ ਨੀਚੀ ਜਾਤ, ਪਾਣਾ ਗੰਢ ਕੇ ਖ਼ੁਸ਼ੀ ਵਖਾਈਆ। ਕਿਸ ਬਿਧ ਨਾਮੇ ਕੀਤਾਂ ਭਾਗ ਸੁਭਾਗ, ਛੱਪਰ ਛੰਨ ਛੁਹਾਈਆ। ਕਿਹੜਾ ਧੰਨੇ ਖੋਲ੍ਹਿਆ ਰਾਜ਼, ਪੜਦਾ ਦੇ ਚੁਕਾਈਆ। ਕਿਸ ਬਿਧ ਗਨਕਾ ਮਾਰ ਆਵਾਜ਼, ਸੋਈ ਦਿੱਤੀ ਉਠਾਈਆ। ਜੁਗ ਚੌਕੜੀ ਕੀਤਾ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਕਿਸ ਬਿਧ ਕਲਜੁਗ ਅੰਤ ਆਪਣਾ ਦੇਵੇਂ ਸਾਥ, ਸਗਲਾ ਸੰਗ ਬਣਾਈਆ । ਕੀ ਗੁਰਮੁਖਾਂ ਦੇਵੇਂ ਦਾਤ, ਲਹਿਣਾ ਦੇਣਾ ਝੋਲੀ ਪਾਈਆ। ਕਿਸ ਬਿਧ ਭਗਤ ਸੁਹੇਲਿਆਂ ਖੁਲ੍ਹੇ ਤਾਕ, ਪੜਦਾ ਲੈਣ ਚੁਕਾਈਆ। ਕੀ ਉਹ ਸਾਂਧਾ ਸੰਤਾਂ ਦੇ ਬਣਨ ਚਾਕ, ਪੀਰਾਂ ਪਿਛੇ ਫੇਰੀਆਂ ਪਾਈਆ। ਕੀ ਉਹ ਗ੍ਰੰਥਾਂ ਨੂੰ ਲੈਣ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਕੀ ਉਹ ਖੋਜਣ ਵਿਚ ਪਰਭਾਸ, ਫਿਰਨ ਵਾਹੋ ਦਾਹੀਆ। ਕੀ ਉਹ ਦੀਨਾਂ ਮਜ਼੍ਹਬਾਂ ਵਿਚ ਤੇਰੀ ਲੱਭਣ ਜਾਤ, ਇਹ ਵੀ ਦੇਣਾ ਦ੍ਰਿੜਾਈਆ।
ਗੋਬਿੰਦ ਕਿਹਾ ਬਿਆਸ ਸਭ ਬਿਰਥਾ ਖੇਲ ਤਮਾਸ਼, ਪ੍ਰਿਥਮੀ ਦਏ ਦੁਹਾਈਆ। ਕੀ ਕਰੇਗਾ ਪੂਜਾ ਪਾਠ, ਕੀ ਕਰੇਗਾ ਤੀਰਥ ਤਾਟ, ਕੀ ਕਰੇਗਾ ਪੁਸਤਕ ਕਤਾਬ, ਕੀ ਕਰੇਗਾ ਵਜਾਇਆ ਰਬਾਬ, ਕੀ ਕਰੇਗਾ ਗਾਇਆ ਗਾਥ, ਜਿਨ੍ਹਾਂ ਚਿਰ ਸਤਿਗੁਰ ਸ਼ਬਦ ਨਾ ਸਾਥ ਰਖਾਈਆ। ਓਸ ਵੇਲੇ ਪੁਰਖ ਅਕਾਲ ਹੋਵੇ ਮੇਰਾ ਬਾਪ, ਮੈਂ ਓਸ ਦੇ ਨਾਲ ਆਵਾਂ ਆਪ, ਕੋਟ ਜਨਮ ਦਿਆਂ ਵਿਛੜਿਆਂ ਮੇਟ ਕੇ ਪਾਪ, ਪੁਨ ਸਰਾਫਾਂ ਤੋਂ ਕਰ ਕੇ ਪਾਕ, ਆਪਣੀ ਮਿਲਾ ਕੇ ਸਾਚੀ ਜਾਤ, ਪਾਰਬ੍ਰਹਮ ਬ੍ਰਹਮ ਦਾ ਦੇ ਕੇ ਜਾਪ, ਮਿਹਰ ਨਜ਼ਰ ਨਾਲ ਮਿਹਰਵਾਨ ਹੋ ਕੇ ਅੰਤਮ ਅੰਤ ਭਗਵੰਤ ਵਿਚ ਮਿਲਾਈਆ। (੧੬ ਮੱਘਰ ਸ਼ੈ ਸੰ ੨ ਗੁਰਮੀਤ ਸਿੰਘ)
ਗੋਬਿੰਦ ਕਿਹਾ ਬਿਆਸ ਕਲਜੁਗ ਅੰਤ ਦਾ ਦੱਸਾਂ ਸੀਨ, ਸੀਨ ਸ਼ੀਨ ਜਿਸ ਨੂੰ ਸਮਝ ਕੋਈ ਨਾ ਪਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਕਮੀਨ, ਬੁੱਧ ਬਿਬੇਕ ਨਾ ਕੋਇ ਰਖਾਈਆ। ਵਾਸਨਾ ਹੋਏ ਮਲੀਨ, ਖ਼ਾਹਸ਼ ਕੂੜ ਵਡਿਆਈਆ। ਰਾਓ ਰੰਕ ਹੋਵੇ ਗ਼ਮਗੀਨ, ਹਿਰਦੇ ਖ਼ੁਸ਼ੀ ਨਾ ਕੋਇ ਬਣਾਈਆ । ਝਗੜਾ ਪਵੇ ਨਰ ਮਦੀਨ, ਦੋਹਾਂ ਕਰੇ ਨਾ ਕੋਇ ਸਫ਼ਾਈਆ। ਓਸ ਵੇਲੇ ਪੁਰਖ ਅਕਾਲ ਦੀਨ ਦਿਆਲ ਲੇਖਾ ਜਾਣੇ ਆਪ ਮਹੀਨ, ਮਿਹਰਵਾਨ ਧੁਰ ਦਾ ਮਾਹੀਆ। ਜਨ ਭਗਤ ਉਠਾਏ ਜੋ ਸੱਜਣ ਕਦੀਮ, ਕਦਮਾਂ ਦੇ ਨਾਲ ਮਿਲਾਈਆ । ਸਾਚੀ ਦੇ ਤਾਅਲੀਮ, ਆਤਮ ਪਰਮਾਤਮ ਦਏ ਸਮਝਾਈਆ। ਧੁਰ ਦਾ ਦੇ ਯਕੀਨ, ਇਸ਼ਟ ਦੇਵ ਇਕ ਵਖਾਈਆ। ਚਾੜ੍ਹ ਕੇ ਰੰਗ ਨਵੀਨ, ਨਵਾਂ ਜਨਮ ਦਏ ਬਦਲਾਈਆ। ਕੂੜੀ ਕਿਰਿਆ ਲਵੇ ਛੀਨ, ਮਾਇਆ ਮਮਤਾ ਮੋਹ ਮਿਟਾਈਆ । ਸੱਚ ਪ੍ਰੇਮ ਵਿਚ ਕਰੇ ਲੀਨ, ਲਿਵ ਅੰਤਰ ਦਏ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਤ ਦਏ ਰੰਗਾਈਆ।
ਬਿਆਸ ਕਿਹਾ ਕੀ ਭਗਤ ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰੱਖਣ ਓਟ, ਤੀਰਥ ਤੱਟ ਧਿਆਨ ਲਗਾਈਆ। ਕਿਹੜੀ ਜਾਤ ਪਾਤ ਚੰਗੀ ਸੋਹਣੀ ਗੋਤ, ਵਰਨ ਬਰਨ ਕਿਹੜਾ ਦੀਨ ਵਡਿਆਈਆ । ਕਿਹੜੇ ਇਸ਼ਟ ਦੀ ਕਰਨ ਸੋਚ, ਕਿਸ ਅਵਤਾਰ ਪੈਗ਼ੰਬਰ ਗੁਰੂ ਨਾਲ ਨਾਤਾ ਲੈਣ ਜੁੜਾਈਆ। ਕਿਸ
ਦੀ ਯਾਦ ਕਰਨ ਰੋਜ਼, ਸੁਬਾਹ ਸ਼ਾਮ ਢੋਲਾ ਗਾਈਆ। ਕਿਸ ਦਾ ਵੇਖਣ ਚੋਜ, ਕਿਸ ਦਾ ਰਾਹ ਤਕਾਈਆ । ਕਿਹੜਾ ਧਾਰਨ ਜੋਗ, ਕਵਣ ਰੰਗ ਵਖਾਈਆ। ਕਿਹੜਾ ਭੋਗਣ ਭੋਗ, ਇਹ ਦੇਣਾ ਸਮਝਾਈਆ। ਕਿਸ ਨਾਲ ਹੋਵੇ ਸੰਜੋਗ, ਨਾਤਾ ਮਾਤ ਬਣਾਈਆ। ਕਿਸ ਨਾਲ ਹੋਵੇ ਵਿਜੋਗ, ਵਿਛੜ ਖ਼ੁਸ਼ੀ ਵਖਾਈਆ । ਕਿਸ ਦਾ ਦਰਸ਼ਨ ਕਰਨ ਅਮੋਘ, ਅੰਮ੍ਰਿਤ ਰਸ ਚੁਵਾਈਆ। ਕੀ ਖਾਣਾ ਹੋਵੇ ਭੋਜ, ਭੋਜਨ ਮਿਲੇ ਵਡਿਆਈਆ । ਕਿਹੜੀ ਖ਼ੁਸ਼ੀ ਵਿਚ ਮਾਨਣ ਮੌਜ, ਆਪਣਾ ਆਪ ਪਰਚਾਈਆ। ਕਿਸ ਬਿਧ ਪੈਂਡਾ ਮੁਕਾਵਣ ਲੋਕ ਪਰਲੋਕ, ਲੱਖ ਚੁਰਾਸੀ ਡੇਰਾ ਢਾਹੀਆ। ਗੋਬਿੰਦ ਕਿਹਾ ਪੁਰਖ ਅਕਾਲ ਆਪੇ ਕਰੇ ਓਨ੍ਹਾਂ ਦੀ ਖੋਜ, ਲੱਖ ਚੁਰਾਸੀ ਵਿਚੋਂ ਆਪਣਾ ਮੇਲ ਮਿਲਾਈਆ। ਇਕੋ ਨਾਤਾ ਜੋੜ ਕੇ ਨਿਰਮਲ ਜੋਤ, ਆਤਮ ਪਰਮਾਤਮ ਲਏ ਮਿਲਾਈਆ । ਇਕੋ ਸ਼ਬਦ ਸੋਹੰ ਸੋ ਦੇ ਕੇ ਬਹੁਤ, ਬਹੁਤਿਆਂ ਜਾਪਾਂ ਤੋਂ ਲਏ ਬਚਾਈਆ। ਓਨ੍ਹਾਂ ਨੂੰ ਕੋਈ ਲੱਭਣਾ ਪਏ ਨਾ ਪੋਪ, ਪੰਡਤ ਮੁੱਲਾ ਅੱਖ ਨਾ ਕੋਇ ਮਿਲਾਈਆ। ਮੈਂ ਨਾਮ ਭੰਡਾਰਾ ਦੇਵਾਂ ਥੋਕ, ਪਰਚੂਨਾਂ ਦੀ ਗੰਢ ਨਾ ਕੋਇ ਖੁਲ੍ਹਾਈਆ। ਜਨਮ ਮਰਨ ਦਾ ਕੱਢ ਕੇ ਹਰਖ਼ ਸੋਗ, ਚਿੰਤਾ ਦਿਆਂ ਗਵਾਈਆ। ਸੱਚ ਪ੍ਰੀਤੀ ਦੇ ਕੇ ਜੋਗ, ਜੁਗਤੀ ਦਿਆਂ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਸਾਚੀ ਮੌਜ, ਮਜਲਸ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚ ਦਰ ਦੇਵੇ ਮਾਣ ਵਡਿਆਈਆ।
ਬਿਆਸ ਕਿਹਾ ਕੀ ਭਗਤਾਂ ਹੋਵੇ ਰੰਗ, ਰੰਗਤ ਕਵਣ ਰੰਗਾਈਆ। ਕੀ ਭਗਤਾਂ ਹੋਵੇ ਸੰਗ, ਸਗਲਾ ਸੰਗ ਬਣਾਈਆ। ਕੀ ਭਗਤਾਂ ਦੇਵੇ ਅਨੰਦ, ਅਨੰਦ ਵਿਚੋਂ ਪਰਗਟਾਈਆ। ਕੀ ਭਗਤਾਂ ਪਾਵੇ ਗੰਢ, ਨਾਤਾ ਲਏ ਰਖਾਈਆ । ਕੀ ਭਗਤਾਂ ਦੇਵੇ ਠੰਡ, ਅਗਨੀ ਤੱਤ ਬੁਝਾਈਆ। ਕੀ ਭਗਤਾਂ ਮੇਟੇ ਪੰਧ, ਚੁਰਾਸੀ ਫੰਦ ਕਟਾਈਆ। ਕੀ ਭਗਤਾਂ ਦੱਸੇ ਛੰਦ, ਆਪਣਾ ਨਾਮ ਸਮਝਾਈਆ । ਕੀ ਭਗਤਾਂ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਵਿਚ ਲਗਾਈਆ। ਕੀ ਭਗਤਾਂ ਕਰੇ ਪਾਬੰਦ, ਮਰਿਆਦਾ ਆਪਣੀ ਇਕ ਜਣਾਈਆ । ਕੀ ਭਗਤਾਂ ਅੰਦਰ ਜਾਵੇ ਲੰਘ, ਜਗਤ ਵਾਸਨਾ ਡੇਰਾ ਢਾਹੀਆ। ਕੀ ਭਗਤਾਂ ਸੇਜ ਸੁਹਾਏ ਪਲੰਘ, ਸਿੰਘਾਸਣ ਇਕੋ ਵੇਖ ਵਖਾਈਆ। ਕੀ ਭਗਤਾਂ ਕਰੇ ਆਪਣੇ ਮਾਨਿੰਦ, ਭੇਵ ਅਭੇਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਿਆਸ, ਪੁਰਖ ਅਕਾਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਵਿਚ ਆਪਣੇ ਘਰ ਵਸਾਈਆ।
ਬਿਆਸ ਕਿਹਾ ਕਿਸ ਉਤੇ ਰਹਿਮਤ ਕਰੇ ਨਿਰਗੁਣ ਧਾਰ ਜੋਤੀ, ਜੋਤ ਅਕਾਲਣ ਦਏ ਵਡਿਆਈਆ । ਗੋਬਿੰਦ ਕਿਹਾ ਆਤਮਾ ਸਾਰੀ ਉਸ ਦੀ ਗੋਤੀ, ਲੱਖ ਚੁਰਾਸੀ ਵਿਚ ਸਮਾਈਆ। ਉਹਦਾ ਝਗੜਾ ਨਹੀਂ ਸੁੰਨਤ ਬੋਦੀ, ਬੋਧੀ ਜੈਨੀ ਵੰਡ ਨਾ ਕੋਇ ਵੰਡਾਈਆ। ਬੁਰੀ ਨਹੀਂ ਤਹਿਮਤ ਧੋਤੀ, ਜਗਤ ਲਬਾਸ ਨਾ ਕੋਇ ਭਰਮਾਈਆ। ਜਿਨ੍ਹਾਂ ਦੀ ਅੰਤਰ ਸੁਰਤ ਉਠਾਈ ਸੋਤੀ, ਸੁੱਤਿਆਂ ਲਏ ਜਗਾਈਆ। ਓਨ੍ਹਾਂ ਦੀ ਚੜ੍ਹ ਕੇ ਚੋਟੀ, ਚੋਟ ਸ਼ਬਦ ਦਏ ਸੁਣਾਈਆ। ਕੱਢੇ ਵਾਸਨਾ ਖੋਟੀ, ਖੋਟਿਉਂ ਖਰੇ ਬਣਾਈਆ। ਬਿਆਸ, ਜਿਨ੍ਹਾਂ ਰਸਨਾ ਮਾਸ ਨਾ ਲਾਇਆ ਬੋਟੀ, ਜਮਕਾਲ ਬੁਚੜਾਂ ਤੋਂ ਲਏ ਛੁਡਾਈਆ। ਧੁਰ ਦੀ ਧਾਰ ਪੁਰਖ ਅਕਾਲ ਭਗਤਾਂ ਵਾਸਤੇ ਸੋਚੀ, ਦੂਸਰ ਸਮਝ ਨਾ ਕੋਇ ਸਮਝਾਈਆ। ਏਸੇ ਕਾਰਨ ਵਡਿਆਈ ਦਿੱਤੀ ਰਵਦਾਸ ਚਮਾਰ ਮੋਚੀ, ਸੁੱਕੇ ਟੁਕੜੇ ਖਾ ਕੇ ਝੱਟ ਲੰਘਾਈਆ। ਜਿਸ ਨੂੰ ਗੌਂਦੇ ਲੋਕ ਪਰਲੋਕੀ, ਪੁਰਖ ਅਕਾਲ ਓਸੇ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੜ੍ਹਾਏ ਆਪਣੇ ਨਾਮ ਦੀ ਅਗੰਮੀ ਨਾਮ ਵਾਲੀ ਪੋਥੀ, ਪੋਥੀ ਪੁਸਤਕ ਛਾਪੇਖਾਨੇ ਵਾਲੀ ਸਫ਼ਿਆਂ ਵਿਚ ਨਾ ਕੋਇ ਵਖਾਈਆ।
(੧੬ ਮੱਘਰ ਸ਼ੈ ਸੰ ੨ ਬੀਬੀ ਚਰਨ ਕੌਰ)
ਬਿਆਸ ਕਿਹਾ ਗੋਬਿੰਦ ਕਲਜੁਗ ਅੰਤ ਭਗਤਾਂ ਦੀ ਕਿਹੜੀ ਹੋਵੇ ਕੌਮ, ਕਿਆਮਤ ਤੋਂ ਕੌਣ ਬਚਾਈਆ । ਕਿਸ ਦੀ ਗੋਦ ਬਹਿ ਕੇ ਸੌਣ, ਸਿੰਘਾਸਣ ਕਵਣ ਵਡਿਆਈਆ। ਕੀ ਉਹ ਅਗਨੀ ਪੂਜਣ ਕਿ ਪੌਣ, ਕੀ ਸ਼ਾਸਤਰਾਂ ਓਟ ਰਖਾਈਆ। ਕੀ ਠਾਕਰ ਮੰਨਣ ਕਿ ਓਮ, ਕਿਸ ਨੂੰ ਸੀਸ ਝੁਕਾਈਆ। ਕੀ ਵਾਹਿਗੁਰੂ ਅੱਲਾ ਰਾਮ ਕ੍ਰਿਸ਼ਨ ਗੌਣ, ਕਿਸ ਦੀ ਜੈਕਾਰ ਸੁਣਾਈਆ। ਕਿਹੜਾ ਇਸ਼ਣ ਦੇਵ ਮਨੌਣ, ਸੱਚ ਦੇਣਾ ਸਮਝਾਈਆ। ਕਿਸ ਦੇ ਅੱਗੇ ਭੋਗ ਲਗੌਣ, ਸਵਾਰਥ ਆਪਣਾ ਪੂਰ ਕਰਾਈਆ। ਕਿਸ ਦੀ ਪੂਜਾ ਕਰ ਕੇ ਝੱਟ ਲੰਘੌਣ, ਜੀਵਣ ਸਫਲ ਕਰਾਈਆ। ਕੀ ਠਾਕਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਿਰ ਝੁਕੌਣ, ਗੁਰੂਦਵਾਰ ਖ਼ਾਕ ਰਮਾਈਆ। ਕੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਬਾਣੀ ਪੜ੍ਹ ਕੇ ਮਨ ਪਰਚੌਣ, ਪਰਚਾ ਜੀਵਣ ਵਾਲਾ ਪਾਈਆ। ਕੀ ਅੱਠ ਸੱਠ ਤੀਰਥ ਜਾ ਕੇ ਨਹੌਣ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ। ਕੀ ਪੁੰਨ ਦਾਨ ਕਰੌਣ, ਕੀ ਭੇਟਾ ਜਗਤ ਗੋਸਾਂਈਆ ।
ਗੋਬਿੰਦ ਕਿਹਾ ਦੀਨ ਦੁਨੀ ਦੇ ਨਾਤੇ ਸਰਬ ਤਜੌਣ, ਛੁੱਟੇ ਕੂੜ ਲੋਕਾਈਆ। ਇਕੋ ਪੁਰਖ ਅਕਾਲ ਮਨੌਣ, ਜਿਸ ਨੇ ਸਾਰੇ ਇਸ਼ਟ ਦਿੱਤੇ ਪਰਗਟਾਈਆ। ਓਸੇ ਦੀ ਮਹਿੰਮਾ ਕਰ ਕੇ ਸਾਰੇ ਝੱਟ ਲੰਘੌਣ, ਬਿਨਾ ਪੁਰਖ ਅਕਾਲ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੀਰਥ ਤੱਟ ਕਿਨਾਰ ਗੁਰ ਅਵਤਾਰ ਪੈਗ਼ੰਬਰ ਕੰਮ ਕਿਸੇ ਨਾ ਆਈਆ। ਇਹ ਸਾਰੇ ਓਸੇ ਦਾ ਨਿਸ਼ਾਨ, ਜਿਸ ਨੇ ਰਚਨਾ ਰਚੀ ਦੋ ਜਹਾਨ, ਖੇਲ ਖਲਾ ਜ਼ਿਮੀਂ ਅਸਮਾਨ, ਰਵ ਸਸ ਕਰ ਪਰਧਾਨ, ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਪਰਮਾਤਮ ਆਤਮ ਦੇ ਕੇ ਦਾਨ, ਤ੍ਰੈ ਪੰਜ ਖੇਲ ਖੇਲ ਮਹਾਨ, ਲੱਖ ਚੁਰਾਸੀ ਜੇਰਜ ਅੰਡ ਉਤਭਜ ਸੇਤਜ ਰਚਨ ਦਿੱਤੀ ਰਚਾਈਆ। ਓਨ੍ਹਾਂ ਸੰਦੇਸ਼ਾ ਦੇਵੇ ਨੌਜਵਾਨ, ਆਦਿ ਜੁਗਾਦੀ ਮਰਦ ਮਰਦਾਨ, ਦੋ ਜਹਾਨਾਂ ਨਿਗਾਹਬਾਨ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਦਇਆ ਕਮਾਈਆ। ਬਿਆਸ, ਸਾਚਾ ਨਾਅਰਾ ਦੱਸ ਕੇ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਆਵਣ ਜਾਵਣ ਲੇਖੇ ਮੁਕਾ ਕੇ ਤਮਾਮ, ਨਿਰਗੁਣ ਨਵਾਂ ਨੂਰ ਮਿਲੇ ਅਮਾਮ, ਮਾਨਸ ਜਨਮ ਦਾ ਸਫਲ ਹੋਵੇ ਕਾਮ, ਚਰਨ ਧੂੜੀ ਇਕੋ ਵਾਰ ਕਰਾ ਇਸ਼ਨਾਨ, ਮਿਹਰ ਨਾਲ ਦੇ ਗਿਆਨ, ਅੰਧ ਅਗਿਆਨ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਨੂੰ ਆਪਣੇ ਦਰ ਕਰੇ ਪਰਵਾਨ, ਤਿਨ੍ਹਾਂ ਦਾ ਲੇਖਾ ਹੋਰ ਰਹੇ ਨਾ ਰਾਈਆ। (੧੬ ਮੱਘਰ ਸ਼ੈ ਸੰ ੨ ਸਾਧੂ ਸਿੰਘ)
ਬਿਆਸ ਕਿਹਾ ਕਲਜੁਗ ਅੰਤ ਭਗਤ ਕਿਹੜੀ ਨਹਾਵਣ ਗੰਗ, ਗੰਗੋਤਰੀ ਦੇ ਸਮਝਾਈਆ। ਕਿਸ ਦਵਾਰੇ ਮਾਰਨ ਪੰਧ, ਸਫ਼ਰੀ ਸਫ਼ਰ ਵਖਾਈਆ। ਕਿਸ ਦਾ ਮਾਨਣ ਅਨੰਦ, ਪੁਰੀ ਅਨੰਦ ਵਾਲੇ ਦੇ ਦ੍ਰਿੜਾਈਆ। ਕਿਹੜਾ ਤਰੀਕਾ ਕਰਨ ਢੰਗ, ਰਸਤਾ ਲੈਣ ਅਪਣਾਈਆ। ਕਿਹੜਾ ਪੜਦਾ ਕੱਜੇ ਨੰਗ, ਓਢਣ ਸੀਸ ਟਿਕਾਈਆ। ਕਿਹੜਾ ਯੁੱਧ ਕਰਨ ਜੰਗ, ਸ਼ਸਤਰ ਕਵਣ ਉਠਾਈਆ। ਕਿਹੜਾ ਵਜਾਵਣ ਮਰਦੰਗ, ਨਗਾਰਾ ਡੰਕ ਛੁਹਾਈਆ। ਕਿਹੜਾ ਲੱਭਣ ਸੰਗ, ਅਗਲਾ ਸੰਗ ਬਣਾਈਆ। ਕਿਹੜਾ ਕਸਣ ਤੰਗ, ਪਾਖਰ ਅਸਵ ਜ਼ੀਨ ਸੁਹਾਈਆ। ਕਿਸ ਦੇ ਹੋਣ ਪਾਬੰਦ, ਚੱਲਣ ਸੱਚ ਰਜ਼ਾਈਆ। ਕਿਸ
ਬਿਧ ਪਾਵਣ ਠੰਡ, ਤੀਰਥ ਕਵਣ ਨੁਹਾਈਆ। ਟੁੱਟੀ ਲੈਣ ਗੰਢ, ਨਾਤਾ ਆਪ ਜੁੜਾਈਆ। ਭੇਵ ਖੁਲ੍ਹੇ ਬ੍ਰਹਮ, ਪੜਦਾ ਚੁੱਕੇ ਬੇਪਰਵਾਹੀਆ। ਸੁਖਾਲੇ ਹੋਵਣ ਦਮ, ਸਾਹ ਸੁਵਾਸ ਵਿਚ ਸਮਾਈਆ। ਮਿਟੇ ਚਿੰਤਾ ਗ਼ਮ, ਹਰਖ ਸੋਗ ਡੇਰਾ ਢਾਈਆ। ਭੰਡਾਰਾ ਮਿਲੇ ਧਨ, ਨਾਮ ਅਗੰਮ ਅਥਾਹੀਆ। ਚਮਕੇ ਨੂਰੀ ਚੰਨ, ਜੋਤ ਹੋਵੇ ਰੁਸ਼ਨਾਈਆ। ਗੋਬਿੰਦ ਕਿਹਾ ਬਿਆਸ ਜੇ ਇਕੋ ਮੇਰਾ ਹੁਕਮ ਲੈਣ ਮੰਨ, ਦੂਜੇ ਦੀ ਲੋੜ ਰਹੇ ਨਾ ਰਾਈਆ। ਮੇਰੀ ਧਾਰੋਂ ਪੈਣ ਜੰਮ, ਪਿਤਾ ਪੁਰਖ ਅਕਾਲ ਦਿਆਂ ਵਖਾਈਆ। ਦੋ ਜਹਾਨਾਂ ਚਾੜ੍ਹ ਕੇ ਚੰਨ, ਗੁਰਮੁਖਾਂ ਕਰਾਂ ਰੁਸ਼ਨਾਈਆ। ਭਗਤ ਉਧਾਰਨਾ ਮੇਰਾ ਕੰਮ, ਜੁਗ ਚੌਕੜੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸਮਝਾਈਆ।
ਬਿਆਸ ਕਿਹਾ ਉਹ ਦਵਾਰੇ ਕੀਹਦੇ ਝੁਕਣ, ਸੀਸ ਕਿਸ ਨਿਵਾਈਆ। ਕਿਸਦੇ ਕੋਲੋਂ ਪੁੱਛਣ, ਕਿੱਥੇ ਮਿਲੇ ਬੇਪਰਵਾਹੀਆ। ਕਿਸ ਨੂੰ ਸੁਣਾਵਣ ਦੁੱਖਣ, ਕਵਣ ਦਰਦੀ ਦਰਦ ਵੰਡਾਈਆ। ਕਿਸ ਬਿਧ ਕੂੜ ਕੁੜਿਆਰੀ ਜੜ੍ਹ ਪੁੱਟਣ, ਅੰਦਰੋਂ ਬਾਹਰ ਕਢਾਈਆ। ਜਗਤ ਵਾਸਨਾ ਕੂੜੀ ਬਾਹਰ ਥੁੱਕਣ, ਅੰਦਰ ਵਿਖ ਨਾ ਕੋਇ ਚੜ੍ਹਾਈਆ। ਮਨੂਆਂ ਖੇਲ ਨਾ ਕਰੇ ਫੱਫੇ ਕੁੱਟਣ, ਤ੍ਰਿਸ਼ਨਾ ਤ੍ਰਿਪਤ ਵਖਾਈਆ। ਕਿਸ ਬਿਧ ਪੈਂਡਾ ਓਨ੍ਹਾਂ ਆਵੇ ਮੁੱਕਣ, ਝਗੜਾ ਮੁੱਕੇ ਲੋਕਾਈਆ। ਗੋਬਿੰਦ ਕਿਹਾ ਬਿਆਸ ਜੇ ਇਕੋ ਮੇਰੇ ਬਣ ਜਾਣ ਸੁੱਤਣ, ਮੇਰਾ ਸੁੱਤ ਅਪਰਾਧ ਨਾ ਕੋਇ ਕਮਾਈਆ। ਆਪੇ ਗੋਦੀ ਆਵਾਂ ਚੁੱਕਣ, ਕੋਝੇ ਕਮਲਿਆਂ ਗਲੇ ਲਗਾਈਆ। ਦਰਗਾਹ ਸਾਚੀ ਆਵਾਂ ਸੁੱਟਣ, ਜਿਥੇ ਬੈਠਾ ਬੇਪਰਵਾਹੀਆ। ਸੋਹਣੀ ਸੁਹਾਵਾਂ ਰੁੱਤਣ, ਰੁੱਤੜੀ ਇਕ ਮਹਿਕਾਈਆ। ਜਿਹੜੇ ਏਸ ਨਿਸ਼ਾਨਿਉਂ ਉਕਣ, ਅਗਲੇ ਲੇਖੇ ਦੀ ਸਮਝ ਰਹੇ ਨਾ ਰਾਈਆ । ਸ਼ਬਦੀ ਧਾਰ ਨਾਲੋਂ ਟੁੱਟਣ, ਟੁੱਟਿਆ ਨਾ ਕੋਇ ਜੁੜਾਈਆ। ਜਨ ਭਗਤਾਂ ਹੁਕਮੇਂ ਅੰਦਰ ਦੇ ਕੇ ਧੁਰ ਦਾ ਸੁੱਖਣ, ਬਚਨ ਕੌਲ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਆਪਣੀ ਦਇਆ ਵਿਚ ਰਖਾਈਆ। (੧੬ ਮੱਘਰ ਸ਼ੈ ਸੰ ੨ ਮਹਿੰਦਰ ਸਿੰਘ)
ਬਿਆਸ ਕਿਹਾ ਗੋਬਿੰਦ ਕਲਜੁਗ ਅੰਤ ਭਗਤਾਂ ਦੀ ਕੀ ਪਹਿਚਾਣ, ਗੁਰਮੁਖਾਂ ਦਾ ਲੇਖ ਦੇ ਸਮਝਾਈਆ । ਕਿਸ ਦਾ ਕਰਨ ਧਿਆਨ, ਇਸ਼ਟ ਕਵਣ ਮਨਾਈਆ। ਕਿਸ ਦਾ ਸੁਣਨ ਗਿਆਨ, ਕਵਣ ਸੱਚ ਪੜ੍ਹਾਈਆ । ਕਿਸ ਦਾ ਰੱਖਣ ਮਾਣ, ਕਿਸ ਦੀ ਗੋਦ ਸੁਹਾਈਆ। ਕਿਸ ਤੋਂ ਮੰਗਣ ਦਾਨ, ਕਿਸ ਅੱਗੇ ਝੋਲੀ ਡਾਹੀਆ । ਕਿਸ ਤੋਂ ਲੈਣ ਅੰਮ੍ਰਿਤ ਪੀਣ ਖਾਣ, ਕਿਸ ਦਵਾਰੇ ਰਸ ਚੁਵਾਈਆ। ਕਿਸ ਦਾ ਢੋਲਾ ਗੀਤ ਗਾਣ, ਕਿਸ ਦੇ ਅੱਗੇ ਸੀਸ ਨਿਵਾਈਆ । ਕਿਸ ਦੇ ਚਰਨ ਕਰਨ ਪਰਨਾਮ, ਬੰਦਨਾ ਡੰਡਾਵਤ ਕਿਹੜੀ ਥਾਈਂਆ। ਕਿਸ ਦੇ ਹੋਣ ਗ਼ੁਲਾਮ, ਖ਼ਾਦਮ ਹੋ ਕੇ ਸੇਵ ਕਮਾਈਆ। ਕਿਸ ਦਾ ਸੁਣਨ ਪੈਗ਼ਾਮ, ਕਿਸ ਦੀ ਚਲਣ ਰਜ਼ਾਈਆ ?
ਗੋਬਿੰਦ ਕਿਹਾ ਬਿਆਸ ਉਠ ਵੇਖ ਨਿਸ਼ਾਨ, ਨਿਸ਼ਾਨਾ ਦਿਆਂ ਵਖਾਈਆ । ਉਹ ਸ਼ਬਦ ਅਗੰਮੀ ਸੁਣਨ ਗਿਆਨ, ਚਾਰ ਜੁਗ ਤੋਂ ਵੱਖਰੀ ਕਰਨ ਪੜ੍ਹਾਈਆ । ਇਕੋ ਇਸ਼ਟ ਮੰਨਣ ਸ੍ਰੀ ਭਗਵਾਨ, ਜੋ ਸਭ ਦਾ ਪਿਤਾ ਮਾਈਆ। ਸੱਚ ਪ੍ਰੀਤੀ ਅੰਮ੍ਰਿਤ ਰਸ ਪੀਣ ਖਾਣ, ਦੂਜੀ ਤ੍ਰਿਸ਼ਨਾ ਨਾ ਕੋਇ ਵਧਾਈਆ। ਸਚਖੰਡ
ਨਿਵਾਸੀ ਕਰ ਪਰਵਾਨ, ਲੇਖਾ ਸਭ ਦਾ ਦਏ ਲਗਾਈਆ। ਉਨ੍ਹਾਂ ਨੇ ਢੋਲਾ ਗੌਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਆਪਣਾ ਲੈਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪਣੇ ਰੰਗ ਰੰਗਾਈਆ। (੧੬ ਮੱਘਰ ਸ਼ੈ ਸੰ ੨ ਮਾਈ ਭਾਗੋ)
ਬਿਆਸ ਕਿਹਾ ਉਨ੍ਹਾਂ ਦੀ ਕਵਣ ਜਾਣੇ ਮਿਤ ਗੱਤ, ਕਵਣ ਦੇਵੇ ਵਡਿਆਈਆ। ਕਵਣ ਸਮਝਾਵੇ ਬ੍ਰਹਮ ਮੱਤ, ਬ੍ਰਹਮ ਪੜਦਾ ਕਵਣ ਉਠਾਈਆ । ਕਵਣ ਭਾਗ ਲਗਾਵੇ ਪੰਜ ਤੱਤ, ਤੱਤਵ ਦਏ ਦ੍ਰਿੜਾਈਆ । ਕਵਣ ਰੰਗ ਰੰਗਾਏ ਆਪਣੀ ਰੱਤ, ਲਾਲ ਗੁਲਾਲਾ ਦਏ ਚੜ੍ਹਾਈਆ। ਕਵਣ ਮਾਰਗ ਦੱਸੇ ਸੱਚ, ਜੂਠ ਝੂਠ ਡੇਰਾ ਢਾਹੀਆ। ਕਵਣ ਸੁਹਾਏ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਬਣਾਈਆ। ਕਵਣ ਦੇਵੇ ਅੰਮ੍ਰਿਤ ਰਸ, ਬਿਨ ਰਸਨਾ ਦਏ ਚਖਾਈਆ। ਕਵਣ ਮਨੂਆ ਕਰੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਕਵਣ ਖੋਲ੍ਹੇ ਅੰਦਰੋਂ ਅੱਖ, ਨਿਝ ਨੇਤਰ ਕਰ ਰੁਸ਼ਨਾਈਆ। ਕਵਣ ਪੜਦਾ ਦੇਵੇ ਢੱਕ, ਓਢਣ ਸੀਸ ਟਿਕਾਈਆ। ਕਵਣ ਲੱਖ ਚੁਰਾਸੀ ਵਿਚੋਂ ਲਵੇ ਕੱਢ, ਰਾਏ ਧਰਮ ਨਾ ਦਏ ਸਜ਼ਾਈਆ। ਕਵਣ ਸੱਚ ਦਵਾਰੇ ਲਏ ਸੱਦ, ਦਰਗਾਹ ਸਾਚੀ ਧਾਮ ਵਖਾਈਆ । ਕਵਣ ਹਕੀਕਤ ਦੇਵੇ ਹੱਕ, ਪੂਰਬ ਲੇਖਾ ਝੋਲੀ ਪਾਈਆ। ਕਵਣ ਮੇਲ ਮਿਲਾਏ ਨੱਠ ਨੱਠ, ਭੱਜੇ ਵਾਹੋ ਦਾਹੀਆ। ਕਵਣ ਊਚਾਂ ਨੀਚਾਂ ਖੋਲ੍ਹੇ ਇਕੋ ਹੱਟ, ਸੱਚ ਦਵਾਰਾ ਦਏ ਵਖਾਈਆ। ਕਵਣ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੀਨ ਮਜ਼੍ਹਬ ਖੇੜਾ ਕਰੇ ਭੱਠ, ਭਾਂਡਾ ਭਰਮ ਭਉ ਭੰਨਾਈਆ।
ਗੋਬਿੰਦ ਕਿਹਾ ਬਿਆਸ ਇਹ ਮਿਹਰ ਕਰੇ ਪੁਰਖ ਸਮਰੱਥ, ਦੀਨ ਦਿਆਲ ਦਇਆ ਕਮਾਈਆ । ਇਕੋ ਦੇ ਕੇ ਆਪਣਾ ਜਸ, ਸਾਰੀਆਂ ਸਿਫ਼ਤਾਂ ਓਸੇ ਵਿਚ ਸਮਾਈਆ। ਨਾਮ ਦਾ ਖੋਲ੍ਹ ਕੇ ਹੱਟ, ਵਸਤ ਦਏ ਵਰਤਾਈਆ। ਇਕੱਠੇ ਕਰ ਚਾਰ ਵਰਨ ਇਕ ਦਵਾਰੇ ਲਏ ਸੱਦ, ਦਰ ਦਰਬਾਰਾ ਇਕ ਵਖਾਈਆ । ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੱਸ ਕੇ ਛੰਦ, ਬੰਦ ਬੰਦ ਬੰਦਗੀ ਲੇਖੇ ਲਾਈਆ। ਅੱਗੇ ਦੇ ਕੇ ਸਚਖੰਡ ਦਾ ਅਨੰਦ, ਜੋਤੀ ਜੋਤ ਜੋਤ ਵਿਚ ਮਿਲਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਗਤ ਉਧਾਰਨਾ ਓਸ ਕੋਲ ਨਿਰਾਲਾ ਢੰਗ, ਜੁਗ ਚੌਕੜੀ ਲਏ ਬਦਲਾਈਆ । ਕਲਜੁਗ ਅੰਤ ਹੋ ਬਖ਼ਸ਼ੰਦ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਧੁਰ ਦਾ ਬਣਾ ਕੇ ਸੰਗ, ਸੰਗੀ ਹੋ ਕੇ ਸਗਲਾ ਸੰਗ ਨਿਭਾਈਆ। (੧੬ ਮੱਘਰ ਸ਼ਹਿਨਸ਼ਾਹੀ ਸੰਮਤ ੨ ਕੇਹਰ ਸਿੰਘ)
ਬਿਆਸ ਕਹੇ ਪ੍ਰਭ ਬਖ਼ਸ਼ ਅਗੰਮੀ ਸਤਿ, ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਅਗੰਮ ਅਥਾਹ ਬੇਪਰਵਾਹ ਉਪਜਾ ਬ੍ਰਹਮ ਮੱਤ, ਭੇਵ ਅਭੇਦਾ ਦੇ ਖੁਲ੍ਹਾਈਆ। ਸਤਿ ਧਰਮ ਜੁੜਾ ਸਾਚਾ ਨੱਤ, ਨਾਤਾ ਕੂੜ ਕੁੜਿਆਰ ਰਹਿਣ ਨਾ ਪਾਈਆ। ਨਿਰਵੈਰ ਹੋ ਕੇ ਨਿਰਾਕਾਰ ਹੋ ਕੇ ਨਿਰੰਕਾਰ ਹੋ ਕੇ ਖੇਲ ਕਰ ਪੁਰਖ ਸਮਰੱਥ, ਮਹਿੰਮਾਂ ਅਕੱਥ ਆਪ ਜਣਾਈਆ। ਤੇਰੀ ਆਤਮ ਪਰਮਾਤਮ ਤੈਥੋਂ ਹੋਈ ਵੱਖ, ਜੁਗ ਜਨਮ ਦੇ ਵਿਛੜੇ ਲੈ ਮਿਲਾਈਆ। ਸੱਚ ਦਵਾਰਾ ਏਕੰਕਾਰਾ ਖੋਲ੍ਹ ਆਪਣਾ ਹੱਟ, ਸ਼ਬਦ ਭੰਡਾਰਾ ਧੁਰ
ਦਰਬਾਰੇ ਦੇ ਵਰਤਾਈਆ। ਨਿਰਗੁਣ ਹੋ ਕੇ ਚਾਰ ਅਠਾਰਾਂ ਬਰਨ ਚਾਰ ਕੁੰਟ ਆਪਣੀ ਧਾਰ ਨੱਠ, ਦਿਵਸ ਰੈਣ ਅੱਠੇ ਪਹਿਰ ਧੁਰ ਦੀ ਸੇਵ ਕਮਾਈਆ। ਦੁਰਮਤ ਮੈਲ ਜੋ ਅੱਠ ਸੱਠ ਰਹੀ ਫੈਲ ਸ਼ਬਦ ਸਤਿਗੁਰ ਹੋ ਕੇ ਕੱਟ, ਕਾਇਆ ਕੁਟੀਆ ਅੰਦਰ ਘਰ ਘਰ ਕਰ ਸਫ਼ਾਈਆ। ਤਨ ਵਜੂਦ ਹੱਕ ਮਹਿਬੂਬ ਵਖਾ ਸਾਚਾ ਤੱਟ, ਸਰ ਸਰੋਵਰ ਇਕੋ ਇਕ ਪਰਗਟਾਈਆ। ਮਨ ਵਿਕਾਰ ਹਉਮੇ ਹੰਕਾਰ ਗੜ੍ਹ ਕੂੜ ਕੁੜਿਆਰ ਜਾਏ ਢੱਠ, ਲੋਭ ਮੋਹ ਹੰਕਾਰ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਰੱਖ, ਗੋਬਿੰਦ ਹੋ ਕੇ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਹੇਲੇ ਇਕ ਇਕੇਲੇ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੀ ਓਟ ਇਕ ਤਕਾਈਆ।
ਤੇਰੀ ਓਟ ਰੱਖੀ ਅਕਾਲ, ਅਕਲ ਕਲਧਾਰੀ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਬੇਹਾਲ, ਬੇਵਾ ਰੂਪ ਹੋਵੇ ਖ਼ੁਦਾਈਆ। ਸਾਚਾ ਮਿਲੇ ਨਾ ਕਿਸੇ ਜਲਾਲ, ਜਲਵਾ ਨੂਰ ਨਾ ਕੋਇ ਰੁਸ਼ਨਾਈਆ । ਬਿਨ ਤੇਰੀ ਕਿਰਪਾ ਲੇਖੇ ਲੱਗੇ ਕਿਸੇ ਨਾ ਘਾਲ, ਕੀਤੀ ਘਾਲ ਥਾਂਏ ਕੋਇ ਨਾ ਪਾਈਆ। ਦੁਨੀਆ ਅੰਦਰ ਦੁਨੀ ਦਾਰ ਹੋਏ ਕੰਗਾਲ, ਨਾਮ ਵਣਜਾਰਾ ਸਾਚਾ ਵਣਜ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖੀਆਂ ਦਰਦ ਵੇਖ ਆਣ, ਛੁਰੀ ਕਰਦ ਸ਼ਰਅ ਬਣੀ ਕਸਾਈਆ।
ਸ਼ਰਅ ਕਹੇ ਮੇਰਾ ਕਲਜੁਗ ਅੰਤ ਫ਼ਤੂਰ, ਫ਼ਤਵਾ ਸਭ ਤੇ ਦਿੱਤਾ ਲਾਈਆ। ਘਰ ਘਰ ਬਣਾ ਕੇ ਗੜ੍ਹ ਗਰੂਰ, ਹੰਕਾਰ ਦਿੱਤਾ ਪਰਗਟਾਈਆ। ਨਾਤਾ ਜੋੜ ਕੇ ਕੁੜਿਆਰ ਕੂੜ, ਕੁਟੰਬ ਮੂੜ੍ਹ ਦਿੱਤਾ ਵਖਾਈਆ । ਕਿਸੇ ਦੇ ਅੰਤਰ ਨਿਰੰਤਰ ਉਪਜੇ ਨਾ ਨਾਮ ਤੂਰ, ਤੁਰੀਆ ਦੀ ਮੰਜ਼ਲ ਹੱਕ ਨਾ ਕੋਇ ਵਖਾਈਆ। ਸਮਰੱਥ ਪੁਰਖ ਤੋਂ ਸਾਰੇ ਹੋਏ ਦੂਰ, ਕਰਵਟ ਸਕੇ ਨਾ ਕੋਇ ਬਦਲਾਈਆ। ਸਾਹਿਬ ਸਤਿਗੁਰ ਦੇਵੇ ਨਾ ਕਿਸੇ ਧੂੜ, ਦੁਰਮਤ ਮੈਲ ਨਾ ਕੋਇ ਧੁਵਾਈਆ। ਨਿਰਗੁਣ ਧਾਰ ਆਤਮ ਜੋਤੀ ਵੇਖੇ ਕੋਇ ਨਾ ਨੂਰ, ਵਰਨ ਗੋਤੀ ਝਗੜਾ ਪਿਆ ਲੋਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਨਿਰਵੈਰ ਨਿਰਾਕਾਰ ਕਿਰਪਾ ਕਰ ਹਾਜ਼ਰ ਹਜ਼ੂਰ, ਹਜ਼ਰਤ ਸੁਵਾਮੀ ਹੋ ਕੇ ਅੰਤਰਜਾਮੀ ਆਪਣਾ ਪੜਦਾ ਦੇ ਉਠਾਈਆ।
ਅੰਤਰਜਾਮੀ ਪੁਰਖ ਬਿਧਾਤੇ, ਤੇਰੀ ਇਕ ਸਰਨਾਈਆ। ਕਲਜੁਗ ਕੂੜੀ ਕਿਰਿਆ ਤੋੜ ਨਾਤੇ, ਸੱਚ ਸੁੱਚ ਮੇਲ ਮਿਲਾਈਆ। ਚੌਥੇ ਜੁਗ ਦੇ ਵੇਖ ਅੰਤਮ ਖਾਤੇ, ਸਦੀ ਬੀਸਵੀਂ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਲਿਖ ਕੇ ਗਏ ਗਾਥੇ, ਕਲਮ ਸ਼ਾਹੀ ਕਾਗ਼ਜ਼ ਜੋੜ ਜੁੜਾਈਆ। ਪਰਗਟ ਹੋ ਪੁਰਖ ਸਮਰਾਥੇ, ਪੜਦਾ ਉਹਲਾ ਦੇ ਚੁਕਾਈਆ। ਤੇਰਾ ਸ਼ਬਦ ਕੋਈ ਨਾ ਵਾਚੇ, ਵਾਚਕ ਗਿਆਨ ਰਿਹਾ ਕੁਰਲਾਈਆ। ਮਾਨਸ ਜਨਮ ਹੋਵੇ ਨਾ ਕਿਸੇ ਰਾਸੇ, ਰਸਤੇ ਚਲ ਕੇ ਤੇਰਾ ਦਰਸ ਕੋਇ ਨਾ ਪਾਈਆ। ਮਿਹਰਵਾਨ ਹੋ ਪੁਰਖ ਅਬਿਨਾਸ਼ੇ, ਅਬਿਨਾਸ਼ੀ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਮੇਟ ਵਾਟੇ, ਵੱਟਾ ਲੱਗਾ ਨਾਮ ਖ਼ੁਦਾਈਆ । ਸਤਿ ਧਰਮ ਚਲਾ ਸਾਚਾ ਰਾਥੇ, ਧੁਰ ਦਾ ਹੁਕਮ ਆਪ ਦ੍ਰਿੜਾਈਆ । ਕਲਜੁਗ ਅੰਤ ਸ੍ਰੀ ਭਗਵੰਤ ਮੇਲ ਮਿਲਾ ਆਪਣੇ ਸੰਤ ਗੁਰਮੁਖਾਂ ਪੂਰੇ ਕਰ ਘਾਟੇ, ਕਿਸੇ ਦੀ ਮੰਜ਼ਲ ਰਹੇ ਨਾ ਅਧਵਾਟੇ, ਚਰਨ ਕਵਲ ਉਪਰ ਧਵਲ ਸਾਹਿਬ ਸਤਿਗੁਰ ਪੁਰਖ ਅਗੰਮ ਏਕੰਕਾਰ ਇਕੋ ਬਖ਼ਸ਼ ਹੱਕ ਸਰਨਾਈਆ। (੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ ਸਿੰਘ)
ਬਿਆਸ ਕਹੇ ਗੋਬਿੰਦ ਦੇ ਕੇ ਗਿਆ ਸੰਦੇਸ਼ਾ, ਸਦੀਆਂ ਦਾ ਪਹਿਲੇ ਭੇਵ ਚੁਕਾਈਆ। ਕਲਜੁਗ ਅੰਤ ਖੇਲੇ ਖੇਲ ਨਰ ਨਰੇਸ਼ਾ, ਪੁਰਖ ਅਕਾਲ ਬੇਪਰਵਾਹੀਆ। ਜਿਸ ਦਾ ਹੁਕਮ ਚਲੇ ਆਦਿ ਜੁਗਾਦਿ ਜੁਗ ਚੌਕੜੀ ਹਮੇਸ਼ਾ, ਗੁਰ ਅਵਤਾਰ ਪੈਗ਼ੰਬਰ ਸਕੇ ਨਾ ਕੋਇ ਉਲਟਾਈਆ। ਸੀਸ ਝੁਕੌਂਦੇ ਬ੍ਰਹਮਾ ਵਿਸ਼ਨ ਸ਼ਿਵ ਗਣਪਤ ਗਣੇਸ਼ਾ, ਦੇਵਤ ਸੁਰ ਧਿਆਨ ਲਗਾਈਆ। ਪੈਗ਼ੰਬਰ ਸੱਯਦਿਆਂ ਵਿਚ ਕਰਨ ਆਦੇਸਾ, ਖ਼ਾਕ ਕਦਮਾਂ ਧੂੜ ਰਮਾਈਆ। ਸੋ ਜੁਗ ਚੌਕੜੀ ਨਿੱਤ ਨਵਿਤ ਬਦਲੇ ਆਪਣਾ ਭੇਸਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਲੱਖ ਚੁਰਾਸੀ ਜੀਵ ਜੰਤ ਨਬੇੜਨਹਾਰਾ ਲੇਖਾ, ਬ੍ਰਹਿਮੰਡ ਖੰਡ ਲਹਿਣਾ ਦੇਣਾ ਦਏ ਚੁਕਾਈਆ। ਦੋ ਜਹਾਨਾਂ ਬਣ ਕੇ ਆਵੇ ਨੇਤਾ, ਨਰ ਨਿਰੰਕਾਰ ਸੱਚਾ ਸ਼ਹਿਨਸ਼ਾਹੀਆ । ਜਿਸ ਨੂੰ ਸਾਰੇ ਕਰਨ ਆਦੇਸ਼ਾ, ਡੰਡਾਵਤ ਨਮਸਤੇ ਵਿਚ ਸੀਸ ਝੁਕਾਈਆ। ਸੋ ਵੇਖ ਵਖਾਣੇ ਲੋਕਮਾਤ ਪਰਦੇਸਾ, ਪੜਦਿਆਂ ਤੋਂ ਪਰ੍ਹੇ ਆਪਣੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਦਇਆ ਕਮਾਈਆ।
ਨਿਰਗੁਣ ਨਿਰਵੈਰ ਆਪੇ ਆਪ, ਪ੍ਰਭ ਕਲ ਕਲਕੀ ਨਾਉਂ ਧਰਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸ਼ਬਦੀ ਸ਼ਾਖ਼, ਜੋਤ ਧਾਰ ਰੁਸ਼ਨਾਈਆ। ਨਿੱਤ ਨਵਿਤ ਦੱਸੇ ਅਗੰਮਾ ਪਾਠ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਬਾਣੀ ਜਿਸ ਦੀ ਮਹਿੰਮਾ ਵਾਲੀ ਗੌਂਦੀ ਗਾਥ, ਢੋਲੇ ਸਿਫਤਾਂ ਵਾਲੇ ਸੁਣਾਈਆ। ਸੋ ਖੇਲ ਖਿਲਾਏ ਪੁਰਖ ਸਮਰੱਥ, ਸੁਵਾਮੀ ਅੰਤਰਜਾਮੀ ਪੜਦਾ ਆਪਣਾ ਦਏ ਉਠਾਈਆ। ਕਰਨਾ ਕਰੌਣਾ ਜਿਸ ਦੇ ਸਭ ਕੁਛ ਹੱਥ, ਕੁਦਰਤ ਦਾ ਮਾਲਕ ਨਜ਼ਰੀ ਆਈਆ। ਨਿਰਗੁਣ ਧਾਰ ਹੋਵੇ ਪਰਗਟ, ਜੋਤੀ ਜਾਤਾ ਵੱਡ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਖੋਲ੍ਹੇ ਇਕੋ ਹੱਟ, ਨਾਮ ਨਿਧਾਨ ਸ੍ਰੀ ਭਗਵਾਨ ਦਏ ਵਰਤਾਈਆ। ਜਨ ਭਗਤਾਂ ਨਿਝ ਨੇਤਰ ਖੋਲ੍ਹ ਅਗੰਮੀ ਅੱਖ, ਲੋਚਨ ਧੁਰ ਦੇ ਕਰੇ ਰੁਸ਼ਨਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਸੁਹਾਈਆ। ਦੀਨ ਦੁਨੀ ਨਾਲੋਂ ਕਰ ਕੇ ਵੱਖ, ਵੱਖਰਾ ਧਾਮ ਇਕ ਵਖਾਈਆ। ਜਿਸ ਗ੍ਰਹਿ ਦੀਪਕ ਜੋਤ ਜਗੇ ਲੱਟ ਲੱਟ, ਅੰਧ ਅੰਧੇਰ ਨਾ ਕੋਇ ਵਖਾਈਆ। ਸ਼ਬਦ ਸੁਣਾ ਅਗੰਮੀ ਅਨਹਦ, ਨਾਦੀ ਨਾਦ ਦਏ ਜਣਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਅੰਤ ਹੋਵੇ ਪਰਗਟ, ਕੰਤ ਸੁਹਾਗੀ ਵੇਸ ਵਟਾਈਆ।
ਕੰਤ ਸੁਹਾਗੀ ਆਵੇ ਏਕ, ਏਕੰਕਾਰ ਵੱਡੀ ਵਡਿਆਈਆ। ਜਨ ਭਗਤਾਂ ਬਖ਼ਸ਼ੇ ਟੇਕ, ਸਿਰ ਆਪਣਾ ਹੱਥ ਰਖਾਈਆ। ਆਤਮ ਪਰਮਾਤਮ ਕਰੇ ਹੇਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਕੂੜੀ ਕਿਰਿਆ ਕਰੇ ਖੇਤ, ਸੱਚ ਸੁੱਚ ਇਕ ਸਮਝਾਈਆ। ਦਰਸ ਵਖਾਵੇ ਨੇਤਨ ਨੇਤ, ਨਿਝ ਨੈਣ ਅੱਖ ਖੁਲ੍ਹਾਈਆ। ਲੱਖ ਚੁਰਾਸੀ ਵਿਚੋਂ ਲਏ ਵੇਖ, ਵੇਖਣਹਾਰਾ ਪੜਦਾ ਲਾਹੀਆ। ਜਨਮ ਜਨਮ ਦੀ ਬਦਲ ਦੇਵੇ ਰੇਖ, ਲੇਖਾ ਆਪਣੇ ਹੱਥ ਵਖਾਈਆ। ਜਿਸ ਦੀ ਯਾਦ ਕਰ ਕੇ ਗਿਆ ਗੋਬਿੰਦ ਦਸ ਦਸਮੇਸ਼, ਸ਼ਬਦ ਤਰਾਨਿਆਂ ਵਿਚ ਗਾਈਆ। ਸੋ ਧਾਰ ਅਵਲੜਾ ਵੇਸ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੰਬਲ ਵਸੇ ਅਗੰਮੇ ਦੇਸ, ਜਿਸ ਨਗਰੀ ਦੀ ਵੰਡ ਨਾ ਕੋਇ ਕਰਾਈਆ। ਮੁੱਛ ਦਾਹੜੀ ਨਾ ਕੋਇ ਕੇਸ, ਜੋਤੀ ਜਾਤਾ ਬੇਪਰਵਾਹੀਆ। ਜਨ ਭਗਤਾਂ ਕਰੇ ਸਦਾ ਹੇਤ, ਹਿਤਕਾਰੀ ਧੁਰ ਦਾ ਨਜ਼ਰੀ ਆਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਰੱਖੇ ਧੁਰ ਦੀ ਸਾਇਆ ਹੇਠ, ਕਲਜੁਗ ਅਗਨੀ ਅੱਗ ਨਾ ਕੋਇ ਤਪਾਈਆ। (੧੭ ਮੱਘਰ ਸ਼ਹਿਨਸ਼ਾਹੀ ਸੰਮਤ ੨ ਸੰਤੋਖ ਸਿੰਘ)