ਪੁਸਤਕਾਲਾਦੀਵਾਲੀ ਦੁਸਿਹਰਾ ਅਤੇ ਲੋਹੜੀ

ਦੀਵਾਲੀ ਦੁਸਿਹਰਾ ਅਤੇ ਲੋਹੜੀ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਗੁਰਮੁਖ ਦੀਪਕ ਸਦਾ ਜਗਦਾ, ਜੁਗ ਚੌਕੜੀ ਰਹੇ ਰੁਸ਼ਨਾਈਆ। ਗੁਰ ਸਤਿਗੁਰ ਪੂਰੇ ਸੋਹਣਾ ਲੱਗਦਾ, ਦੋ ਜਹਾਨਾਂ ਵੇਖ ਵੇਖ ਖ਼ੁਸ਼ੀ ਮਨਾਈਆ। ਸਾਢੇ ਤਿੰਨ ਹੱਥ ਮੰਦਰ ਅੰਦਰ ਰੱਖਦਾ, ਘਰ ਵਿਚ ਲਏ ਟਿਕਾਈਆ। ਲੇਖ ਚੁਕਾ ਕੇ ਮਾਚਸ ਅੱਗ ਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਤ ਨਵਿਤ ਪੇਖ ਪੇਖ ਕਦੇ ਨਾ ਰੱਜਦਾ, ਆਸਾ ਤ੍ਰਿਸਨਾ ਹੋਰ ਵਧਾਈਆ। ਦੇ ਕੇ ਲਹਿਣਾ ਹਕੀਕਤ ਹੱਕ ਦਾ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਨ ਨੂਰ ਕਰੇ ਰੁਸ਼ਨਾਈਆ।

ਗੁਰਮੁਖ ਦੀਪਕ ਸਦਾ ਉਜਾਲਾ, ਉਜਲ ਨਜ਼ਰੀ ਆਈਆ। ਦੋ ਜਹਾਨ ਹੋਵੇ ਨਾ ਕਾਲਾ, ਕੂੜਾ ਰੰਗ ਨਾ ਕੋਇ ਵਖਾਈਆ। ਕਾਇਆ ਅੰਦਰ ਸੱਚੀ ਧਰਮਸਾਲਾ, ਸਚ ਦਵਾਰੇ ਸੋਭਾ ਪਾਈਆ। ਵੇਖਣਹਾਰਾ ਹਰਿ ਗੋਪਾਲਾ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।

ਗੁਰਮੁਖ ਦੀਪਕ ਧੁਰ ਦਾ ਚਾਨਣ, ਸੂਰਜ ਚੰਦ ਕਿਰਨ ਸ਼ਰਮਾਈਆ। ਸਚ ਦਵਾਰੇ ਸਤਿਗੁਰ ਆਵੇ ਬਾਲਣ, ਮਿਹਰ ਨਜ਼ਰ ਇਕ ਉਠਾਈਆ। ਚਮਕੇ ਦਾਮਨੀ ਨਾਲੋਂ ਤੇਜ ਦਾਮਨ, ਦਮਕ ਵੱਖਰੀ ਇਕ ਪਰਗਟਾਈਆ। ਜਿਸ ਨੂੰ ਲੱਭਦੇ ਸ਼ੂਦਰ ਵੈਸ਼ ਸ਼ੱਤਰੀ ਬ੍ਰਹਿਮਣ, ਪਾਰ ਕਿਨਾਰੇ ਧਿਆਨ ਲਗਾਈਆ । ਸੋ ਦੇਵਣਹਾਰਾ ਸਚ ਨਿਸ਼ਾਨਨ, ਨਿਸ਼ਾਨਾ ਇਕੋ ਇਕ ਵਖਾਈਆ। ਸੰਤ ਸੁਹੇਲੇ ਵਿਰਲੇ ਜਾਨਣ, ਜਿਨ੍ਹਾਂ ਦੇਵੇ ਮਾਤ ਵਡਿਆਈਆ। ਗੁਰਮੁਖ ਸੱਚੇ ਲੋਕਮਾਤ ਮਾਨਣ, ਮਨਸਾ ਮਾਣ ਮਿਟਾਈਆ। ਸਾਚਾ ਦੀਪਕ

ਸਾਚੇ ਗ੍ਰਹਿ ਪਹਿਚਾਨਣ, ਸਾਚੇ ਘਰ ਵੇਖ ਵਖਾਈਆ। ਹਨਵੰਤ ਕਹੇ ਮੇਰਾ ਨੂਰ ਸੱਚਾ ਰਾਮਨ, ਜੋਤੀ ਧਾਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ।

ਗੁਰਮੁਖ ਦੀਆ ਜਗੇ ਬਿਨ ਬਾਤੀ, ਸਦ ਸਤਿਗੁਰ ਆਪ ਜਗਾਈਆ। ਕਰੇ ਪਰਕਾਸ਼ ਅੰਧੇਰੀ ਰਾਤੀ, ਜੁਗ ਚੌਕੜੀ ਸਚ ਰੁਸ਼ਨਾਈਆ। ਊਚੋ ਊਚ ਨਿਕਲੇ ਅਗੰਮੀ ਲਾਟੀ, ਜਵਾਲਾ ਅੱਖ ਨਾ ਕੋਇ ਉਠਾਈਆ । ਵੇਖਣਹਾਰਾ ਕਮਲਾਪਾਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਗੁਰਮੁਖ ਦੀਪਕ ਸਚ ਨਿਰਾਲਾ, ਨਿਰਗੁਣ ਆਪ ਪਰਗਟਾਈਆ। ਜਿਸ ਦੀ ਵੱਖਰੀ ਅਗੰਮੀ ਮਾਲਾ, ਦਰ ਘਰ ਕਰੇ ਰੁਸ਼ਨਾਈਆ। ਜਿਥੇ ਵੇਖਣਹਾਰਾ ਦੀਨ ਦਿਆਲਾ, ਦੂਜਾ ਨਜ਼ਰ ਕੋਇ ਨਾ ਪਾਈਆ। ਉਹ ਮੰਦਰ ਸੋਹਣਾ ਸਚ ਧਰਮਸ਼ਾਲਾ, ਦਵਾਰਾ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਪਕ ਦਏ ਵਡਿਆਈਆ।

ਗੁਰਮੁਖ ਦੀਪਕ ਸਦਾ ਜਗਦਾ, ਜੁਗ ਜੁਗ ਪਰਗਟਾਇੰਦਾ। ਬਿਨ ਅੱਖਾਂ ਸੋਹਣਾ ਲੱਗਦਾ, ਬਿਨ ਨੇਤਰ ਰੰਗ ਚੜ੍ਹਾਇੰਦਾ। ਬਿਨ ਫਟੀ ਸਹਾਰੇ ਸਜਦਾ, ਆਸਰਾ ਅਵਰ ਨਾ ਕੋਇ ਤਕਾਇੰਦਾ। ਮਸਤੀ ਖ਼ੁਮਾਰੀ ਅੰਦਰ ਦਗਦਾ, ਰੂਪ ਅਨੂਪ ਰੰਗ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੀਪਕ ਇਕ ਰੁਸ਼ਨਾਇੰਦਾ।

ਗੁਰਮੁਖ ਦੀਪਕ ਸਭ ਤੋਂ ਸੋਹਣਾ, ਗੁਰ ਅਵਤਾਰ ਗਏ ਜਸ ਗਾਈਆ । ਜਿਸ ਨੂੰ ਤੱਕੇ ਇਕੋ ਤੀਜਾ ਨੇਤਰ ਲੋਇਣਾ, ਲੋਚਣ ਦੋਏ ਨਜ਼ਰ ਨਾ ਆਈਆ । ਸਚ ਦਵਾਰੇ ਆਪ ਟਿਕੌਣਾ, ਹਰਿ ਜੂ ਧੁਰ ਦੀ ਵੰਡ ਵੰਡਾਈਆ। ਬਿਨ ਤੇਲ ਬਾਤੀ ਡਗਮਗੌਣਾ, ਦਿਵਸ ਰੈਣ ਕਰੇ ਰੁਸ਼ਨਾਈਆ। ਹਵਾ ਝਕੋਲੇ ਝੱਖੜ ਨਾ ਕਿਸੇ ਬੁਝਾਉਂਣਾ, ਸਵਾਣੀ ਫੂਕ ਨਾ ਕੋਇ ਲਗਾਈਆ। ਬਿਨ ਸਤਿਗੁਰ ਆਪਣੀ ਜੋਤ ਨਾ ਕਿਸੇ ਮਿਲੌਣਾ, ਨੂਰ ਨੂਰ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ।

ਗੁਰਮੁਖ ਦੀਪਕ ਸਭ ਤੋਂ ਪਿਆਰਾ, ਮਿੱਤਰਾਂ ਵਿਚੋਂ ਮਿੱਤਰ ਨਜ਼ਰੀ ਆਈਆ। ਜਿਸ ਦਾ ਵੱਖਰਾ ਅਜੀਬ ਨਜ਼ਾਰਾ, ਬਿਨਾਂ ਭਗਤਾਂ ਸਮਝ ਕਿਸੇ ਨਾ ਪਾਈਆ। ਨਜ਼ਰੀ ਆਏ ਮਹੱਲ ਅਟੱਲ ਉਚ ਮਨਾਰਾ, ਹਰਿ ਮੰਦਰ ਦਏ ਵਡਿਆਈਆ। ਜੁਗ ਚੌਕੜੀ ਦੱਸ ਦੇ ਗਏ ਗੁਰੂ ਅਵਤਾਰਾ, ਪੈਗ਼ੰਬਰ ਮਾਤ ਜਣਾਈਆ । ਬਿਨ ਸਤਿਗੁਰ ਕਿਰਪਾ ਦੀਪਕ ਹੋਏ ਨਾ ਕੋਇ ਉਜਿਆਰਾ, ਲੱਖ ਚੁਰਾਸੀ ਅੰਧ ਅੰਧੇਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਵੇਖਣਹਾਰ ਵਡਿਆਈਆ।

ਗੁਰਮੁਖ ਦੀਪਕ ਗਹਿਰ ਗੰਭੀਰ, ਗੁਰ ਕਰਤਾ ਆਪ ਜਣਾਈਆ। ਘਰ ਟਿਕਾਇਆ ਤੱਤ ਸਰੀਰ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਦੀਪਕ ਨੂੰ ਤੱਕ ਕੇ ਭਗਤ ਕਬੀਰ, ਨੇਤਰ ਨੀਰ ਵਹਾਈਆ । ਇਹ ਮੰਦਰ ਰੱਖਿਆ ਉਸ ਅਖ਼ੀਰ, ਧੁਰ ਦੀ ਚੋਟੀ ਦਿਤਾ ਟਿਕਾਈਆ। ਜਿਥੇ ਸ਼ਰਅ ਦੇ ਟੁੱਟੇ ਜਜ਼ੀਰ, ਮਜ਼੍ਹਬ ਦੀਨ ਨਾ ਕੋਇ ਵਖਾਈਆ। ਅੱਖਰਾਂ ਵਾਲੀ ਨਾ ਕੋਇ ਲਕੀਰ, ਹਰਫ਼ਾਂ ਵਾਲੀ ਨਾ ਕੋਇ ਪੜ੍ਹਾਈਆ । ਨਕ਼ਸ਼ਿਆਂ ਵਾਲੀ ਨਾ ਕੋਇ ਤਸਵੀਰ, ਤਸਬੀ ਹੱਥ ਨਾ ਕੋਇ ਲਟਕਾਈਆ। ਓਥੇ ਇਕੋ ਇਕ ਜੋਤ ਸਰੂਪੀ

ਧੁਰ ਦਾ ਪੀਰ, ਪਤਿਪਰਮੇਸ਼ਵਰ ਡੇਰਾ ਲਾਈਆ। ਜਿਸਦਾ ਖੇਲ ਬੇਨਜ਼ੀਰ, ਜਗਤ ਨਜ਼ਰ ਨਾ ਕੋਇ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨੂਰ ਰੁਸ਼ਨਾਈਆ।

ਗੁਰਮੁਖ ਦੀਪਕ ਨੂਰੋ ਨੂਰ, ਨੁਰਾਨਾ ਇਕ ਅਖਵਾਇੰਦਾ। ਜੋ ਜਲਵਾ ਤੱਕਿਆ ਮੂਸੇ ਉਤੇ ਕੋਹਤੂਰ, ਸੋ ਗੁਰਮੁਖ ਅੰਦਰ ਹਰਿ ਪਰਗਟਾਇੰਦਾ। ਹਰਿਜਨ ਏਸੇ ਕਾਰਨ ਮਸ਼ਹੂਰ, ਭਗਤ ਭਗਵਾਨ ਘਰ ਘਰ ਵੇਖ ਵਖਾਇੰਦਾ। ਪੰਧ ਮੁਕਾ ਕੇ ਨੇੜਾ ਦੂਰ, ਦੂਰ ਦੁਰਾਡਾ ਘਰ ਸਾਚੇ ਚਲ ਕੇ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ।

ਗੁਰਮੁਖ ਦੀਪਕ ਘਰ ਮੰਦਰ ਟਿਕਿਆ, ਟਿਕ ਟਿਕੀ ਇਕ ਲਗਾਈਆ। ਜਿਸ ਮੰਜ਼ਲ ਤੇ ਮਿਲਦੀ ਸਾਚੀ ਸਿਖਿਆ, ਆਤਮ ਬ੍ਰਹਮ ਹੋਵੇ ਪੜ੍ਹਾਈਆ। ਜਿਸ ਦਵਾਰੇ ਇਕੋ ਦਿਸਿਆ, ਦਹਿ ਦਿਸ਼ਾ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਨੂਰ ਕਰੇ ਰੁਸ਼ਨਾਈਆ।

ਗੁਰਮੁਖ ਦੀਪਕ ਨੂਰ ਨੂਰਾਨਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਸਾਚਾ ਮੰਦਰ ਸੋਹੇ ਮਕਾਨਾ, ਬੰਕ ਦਵਾਰ ਮਿਲੇ ਵਡਿਆਈਆ। ਕਰੇ ਪਰਕਾਸ਼ ਕੋਟਨ ਭਾਨਾ, ਸੂਰਜ ਚੰਦ ਨੈਣ ਸ਼ਰਮਾਈਆ। ਮਿਹਰਵਾਨ ਹੋ ਸ੍ਰੀ ਭਗਵਾਨਾ, ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਜਨ ਭਗਤਾਂ ਦੇ ਕੇ ਦਾਨਾ, ਦਾਤੇ ਆਪਣੀ ਦਇਆ ਕਮਾਈਆ। ਅੰਤਰ ਆਤਮ ਦਿਵਸ ਰੈਣ ਅੱਠੇ ਪਹਿਰ ਨਿਰਗੁਣ ਨੂਰ ਦੀਪਕ ਜੋਤ ਜਗੇ ਮਹਾਨਾ, ਮਹਾਂਬਲੀ ਦਿਤਾ ਟਿਕਾਈਆ। ਵੇਖਣਹਾਰ ਸ੍ਰੀ ਭਗਵਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮਹਾਰਾਜ ਸ਼ੇਰ ਸਿੰਘ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਘਰ ਪਰਵਾਨਾ, ਦੀਪਕ ਦੀਆ ਘਰ ਘਰ ਦਿਤਾ ਟਿਕਾਈਆ । ਅੱਠੇ ਪਹਿਰ ਵੇਖੇ ਮਾਰ ਧਿਆਨਾ, ਦਿਵਸ ਰੈਣ ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੀਵਾਲੀ ਦੀਪਕ ਕਰ ਪਰਧਾਨਾ, ਸਚ ਮੰਦਰ ਦਿਤਾ ਟਿਕਾਈਆ। (੧੯ ਕੱਤਕ ੨੦੨੧ ਬਿਕ੍ਰਮੀ ਦੀਵਾਲੀ ਦਿਵਸ)

ਭਗਤ ਦੀਵਾਲੀ ਦੀਪਕ ਬਿਲੋਏ, ਬਾਲ ਬਾਲ ਰੁਸ਼ਨਾਈਆ। ਸਚ ਸਮਗਰੀ ਇਕੋ ਹੋਇ, ਸਤਿ ਸਤਿ ਇਕੋ ਵਡਿਆਈਆ। ਸਚ ਪਰਕਾਸ਼ ਸਦਾ ਤ੍ਰੈਲੋਏ, ਲੋਕ ਅਲੋਕ ਸਹਾਈਆ। ਪ੍ਰੇਮ ਪ੍ਰੀਤੀ ਅੰਤਰ ਮੋਹੇ, ਮੁਹੱਬਤ ਬੇਪਰਵਾਹੀਆ। ਦੋਏ ਏਕ ਰੂਪ ਤਨ ਅੰਤਰ ਹੋਏ, ਦੂਜਾ ਨਜ਼ਰ ਕੋਇ ਨਾ ਆਈਆ । ਜਨ ਭਗਤ ਦੀਵਾਲੀ ਜਾਣੇ ਕੋਇ, ਜੁਗ ਚੌਕੜੀ ਸਾਰ ਕੋਇ ਨਾ ਆਈਆ। ਰਾਮ ਰਾਮ ਨੂੰ ਦੇਵੇ ਢੋਏ, ਪਰਨਾਮ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਇਕ ਵਖਾਈਆ।

ਭਗਤ ਦੀਵਾਲੀ ਕਹੇ ਮੇਰਾ ਜਗਦਾ ਦੀਪ, ਦੀਪਕ ਕਰੇ ਰੁਸ਼ਨਾਈਆ। ਮੇਰੀ ਓਸ ਦੇ ਨਾਲ ਪ੍ਰੀਤ, ਜੋ ਪ੍ਰੀਤਮ ਪਤਿਪਰਮੇਸ਼ਵਰ ਰਿਹਾ ਵਖਾਈਆ। ਮੈਂ ਵੇਖਿਆ ਲੰਘ ਕੇ ਸਚ ਦਹਿਲੀਜ, ਮੰਜ਼ਲ ਪੰਧ ਮੁਕਾਈਆ ।

ਜਿਸ ਦੀ ਜੁਗ ਚੌਕੜੀ ਰੱਖੀ ਰੀਝ, ਬਿਨ ਨੇਤਰ ਨੈਣ ਅੱਖ ਉਠਾਈਆ। ਸੋ ਮਿਲਿਆ ਸਾਹਿਬ ਹਬੀਬ, ਤਬੀਬ ਨੂਰ ਖ਼ੁਦਾਈਆ। ਜਲਵਾ ਤੱਕ ਅਜ਼ੀਬ, ਹੈਰਾਨੀ ਵਿਚ ਤਕਾਈਆ। ਜਿਸ ਦਾ ਲੇਖਾ ਸ਼ਾਹ ਗ਼ਰੀਬ, ਗੈਰਾਂ ਕਰੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਇਕ ਵਖਾਈਆ।

ਦੀਵਾਲੀ ਕਹੇ ਮੈਂ ਭਗਤਾਂ ਜੋਗੀ, ਜੁਗ ਜੁਗ ਰਾਹ ਤਕਾਈਆ। ਜਿਨ੍ਹਾਂ ਨੂੰ ਸਾਹਿਬ ਸੱਚੇ ਦੀ ਆ ਗਈ ਸੋਝੀ, ਗ੍ਰਹਿ ਮੰਦਰ ਹੋਈ ਰੁਸ਼ਨਾਈਆ। ਉਨ੍ਹਾਂ ਦੀ ਪੂਜਾ ਕਰਨ ਲੋਕੀ, ਪਰਲੋਕ ਵੱਜੀ ਵਧਾਈਆ । ਖੇਲ ਵੇਖ ਕੇ ਠਾਕਰ ਮੌਜੀ, ਮਜਲਸ ਇਕੋ ਘਰ ਸੁਹਾਈਆ। ਜਿਸ ਦੀਵਾਲੀ ਨੂੰ ਵੇਖ ਕੇ ਗਏ ਵੇਦੀ ਸੋਢੀ, ਨਾਨਕ ਗੋਬਿੰਦ ਅੱਖ ਖੁਲ੍ਹਾਈਆ। ਸੋ ਦੀਪਕ ਲੋ ਪਰਕਾਸ਼ ਦੇਵੇ ਓਹਦੀ, ਜਿਸ ਦੀ ਜੋਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਦਏ ਦ੍ਰਿੜਾਈਆ ।

ਭਗਤ ਦੀਵਾਲੀ ਕਹੇ ਮੈਂ ਸਦਾ ਰਹਾਂ ਦਿਨ ਰਾਤ, ਦਿਵਸਾਂ ਵਾਲੀ ਨਾ ਵੰਡ ਵੰਡਾਈਆ। ਅੱਠੇ ਪਹਿਰ ਰੱਖਾਂ ਪਰਕਾਸ਼, ਪ੍ਰੇਮ ਨੂਰ ਰੁਸ਼ਨਾਈਆ। ਦੀਪਕ ਵਿਚੋਂ ਦੀਪਕ ਦੀ ਦੇਵਾਂ ਲਾਟ, ਲਲਾਟ ਕਰਾਂ ਰੁਸ਼ਨਾਈਆ। ਜਨ ਭਗਤਾਂ ਦੀ ਮੇਟਾਂ ਵਾਟ, ਅਧਵਾਟਾ ਪੰਧ ਮੁਕਾਈਆ। ਮੰਜ਼ਲ ਵਖਾ ਕੇ ਘਾਟ, ਘਾਟੇ ਪੂਰ ਕਰਾਈਆ। ਆਤਮ ਦੀ ਦੱਸ ਕੇ ਜਾਤ, ਪਰਮਾਤਮ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਦੀਵਾਲੀ ਕਹੇ ਮੈਂ ਆਈ ਵਿਚ ਸੰਸਾਰ, ਦੀਵੇ ਬੱਤੀ ਸਭ ਦੇ ਗੁਲ ਕਰਾਈਆ। ਮੇਰੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹੀ ਵਿਵਹਾਰ, ਸਾਚੀ ਸ਼ਮਾਂ ਨਾ ਕੋਇ ਜਗਾਈਆ। ਖੇੜੇ ਉਜੜੇ ਵਿਚ ਸੰਸਾਰ, ਬੇੜੇ ਕੂੜੇ ਦਿਆਂ ਡੁਬਾਈਆ। ਭਗਤਾਂ ਕਰਾਂ ਪਿਆਰ, ਪ੍ਰੇਮੀਆਂ ਲਿਆ ਉਠਾਈਆ। ਜਿਨ੍ਹਾਂ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਬੋਲਿਆ ਜੈਕਾਰ, ਉਨ੍ਹਾਂ ਦੇਵਾਂ ਮਾਣ ਵਡਿਆਈਆ । ਦੀਆ ਬਾਤੀ ਕਮਲਾਪਾਤੀ ਬਾਲ ਕੇ ਅਗੰਮ ਅਪਾਰ, ਤੇਲ ਬੱਤੀ ਬਿਨਾ ਦਿੱਤਾ ਟਿਕਾਈਆ। ਸੋ ਜਗਦਾ ਰਹੇ ਸਦ ਭਗਤਾਂ ਵਾਲੀ ਪਰਭਾਤ, ਨੂਰ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਚ ਕਰੇ ਰੁਸ਼ਨਾਈਆ।

ਭਗਤ ਦੀਵਾਲੀ ਕਹੇ ਮੈਨੂੰ ਲੋੜ ਨਹੀਂ ਦੀਆ ਬੱਤੀ, ਤੇਲ ਵਾਲੀ ਨਾ ਆਸ ਰਖਾਈਆ। ਮੈਂ ਭਗਤਾਂ ਨੂੰ ਮਿਲਾਉਣਾ ਧੁਰ ਦਾ ਕਮਲਾਪਤੀ, ਜਿਸ ਨੂੰ ਮਿਲਿਆ ਜੋਤ ਨਾ ਕੋਇ ਬੁਝਾਈਆ। ਇਹੋ ਖੇਲ ਲੱਗੇ ਹੱਛੀ, ਅੱਛੀ ਤਰਾਂ ਦ੍ਰਿੜਾਈਆ। ਜਨ ਭਗਤਾਂ ਕਰਾਂ ਪੱਕੀ, ਹੁਕਮ ਦੱਸਾਂ ਬੇਪਰਵਾਹੀਆ। ਜਨ ਭਗਤੋ ਸਚ ਦੀਵਾਲੀ ਵੇਖੋ ਆਪਣੀ ਉਸ ਅੱਖੀਂ, ਜੋ ਅੱਖੀਆਂ ਦੇ ਪਿੱਛੇ ਅੱਖੀ ਦਿੱਤੀ ਲਗਾਈਆ। ਜਿਥੇ ਅੰਧੇਰ ਰਹੇ ਨਾ ਰਤੀ, ਦਿਵਸ ਰੈਣ ਹੋਏ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇ ਕੇ ਇਕ ਮਤੀ, ਮਤਲਬ ਗੁਰਮੁਖਾਂ ਹਲ ਕਰਾਈਆ।

ਦੀਵਾਲੀ ਜਗਤ ਕਹੇ ਮੈਂ ਚੁੱਕ ਕੇ ਵੇਖਿਆ ਪਰਦਾ, ਨੈਣ ਅੱਖ ਨਾਲ ਬਦਲਾਈਆ। ਲੇਖਾ ਜਾਣਿਆਂ ਘਰ ਘਰ ਦਾ, ਵੇਖੀ ਸਰਬ ਲੋਕਾਈਆ। ਦੀਪਕ ਤੇਲ ਬਾਤੀ ਨਾਲ ਤਕਿਆ ਬਲਦਾ, ਥੋੜ੍ਹੇ ਸਮੇਂ ਲਈ ਰੁਸ਼ਨਾਈਆ। ਜਗਤ ਜਹਾਨ ਦੀਪਕ ਜਲਦਾ, ਰੈਣ ਸਬਾਈ ਤੱਕੀ ਹਾਲ ਦੁਹਾਈਆ। ਜਿਨ੍ਹਾਂ ਉਤੇ ਭਾਣਾ ਵਰਤਨਾ ਕਲਜੁਗ ਕਲ ਦਾ, ਕਾਲਖ ਟਿੱਕੇ ਨਾ ਕੋਇ ਮਿਟਾਈਆ। ਲੇਖਾ ਮਿਲਣਾ ਕੂੜੇ ਫਲ ਦਾ,

ਕਰਮਾਂ ਦੀ ਹੋਏ ਸਜ਼ਾਈਆ। ਸ਼ੇਰ ਬੁੱਕਣਾ ਦੋ ਜਹਾਨ ਵਡੀ ਝੱਲ ਦਾ, ਝਲਕ ਆਪਣੀ ਦਏ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੀਵਾਲੀ ਦਏ ਬੁਝਾਈਆ।

ਜਗਤ ਦੀਵਾਲੀ ਕਹੇ ਬਹੁਤੇ ਦੀਵੇ ਹੋਏ ਗੁਲ, ਰੋਸ਼ਨ ਨਾ ਕੋਇ ਕਰਾਈਆ। ਮਾਟੀ ਦਾ ਪਿਆ ਨਾ ਕੋਇ ਮੁੱਲ, ਕੀਮਤ ਨਾ ਕੋਇ ਚੁਕਾਈਆ । ਸਚ ਨਾ ਤੁਲਿਆ ਤੁਲ, ਲਹਿਣਾ ਹੱਥ ਨਾ ਕੋਇ ਫੜਾਈਆ । ਮਨ ਵਾਸਨਾ ਗਏ ਭੁੱਲ, ਭਰਮ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੀਵਾਲੀ ਘਰ ਘਰ ਦਏ ਦੁਹਾਈਆ।

ਜਗਤ ਦੀਵਾਲੀ ਕਹੇ ਸਾਚਾ ਵੇਖੋ ਜਗਦਾ ਇਕੋ ਦੀਆ, ਜੋ ਦੀਵਾਨਖਾਨਿਆਂ ਕਰੇ ਰੁਸ਼ਨਾਈਆ । ਉਸ ਦੇ ਵੇਖਣ ਦਾ ਕਰ ਲਓ ਹੀਆ, ਹਿੰਮਤ ਨਾਲ ਆਪਣਾ ਆਪ ਉਠਾਈਆ। ਸਾਚੀ ਦੀਪਕ ਜਗਾਉਣ ਵਾਲੀ ਬਣ ਜਾਉ ਤ੍ਰੀਆ, ਤ੍ਰੀਮਤ ਆਪਣਾ ਰੂਪ ਬਦਲਾਈਆ। ਮਿਲ ਕੇ ਪ੍ਰੇਮੀ ਸੱਚੇ ਪ੍ਰੀਆ, ਦੀਪਕ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਅੰਤਮ ਹੀਆ, ਹਰਿ ਜੂ ਹਰਿ ਹਰਿ ਦਏ ਸਮਝਾਈਆ। ਅੱਗੇ ਭੋਗਣਾ ਸਭ ਨੇ ਆਪਣਾ ਕੀਆ, ਕੀਮਤ ਸਕੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਦੀਵਾਲੀ ਰਿਹਾ ਸਮਝਾਈਆ।

ਜਗਤ ਦੀਵਾਲੀ ਕਹੇ ਮੈਨੂੰ ਆਉਂਦਾ ਰਿਹਾ ਡਰ, ਡਰ ਡਰ ਰਿਹਾ ਸੁਣਾਈਆ। ਖ਼ੁਸ਼ੀ ਹੋਈ ਨਹੀਂ ਘਰ ਘਰ, ਥੋੜ੍ਹਿਆਂ ਵਿਚੋਂ ਬਹੁਤੇ ਰਹੇ ਪਛਤਾਈਆ। ਮੰਜ਼ਲ ਵੇਖਿਆ ਨਾ ਕਿਸੇ ਚੜ੍ਹ, ਸਤਿ ਦੀਪਕ ਨਾ ਕੋਇ ਚਮਕਾਈਆ। ਖਾਲੀ ਵੇਖ ਕੇ ਕਿਲੇ ਗੜ੍ਹ, ਮੈਂ ਅੰਦਰੋਂ ਕਰਾਂ ਦੁਹਾਈਆ। ਇਉਂ ਭਾਸਦਾ ਜਿਵੇਂ ਸਭ ਦੀ ਉਖੜਨ ਵਾਲੀ ਜੜ੍ਹ, ਸਿਰ ਸਕੇ ਨਾ ਕੋਇ ਉਠਾਈਆ। ਦੀਆ ਦੀਪਕ ਰਿਹਾ ਕੋਈ ਨਾ ਬਲ, ਬਲਦੀ ਅੱਗ ਨਾ ਕੋਇ ਬੁਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਭਗਤਾਂ ਸਾਚਾ ਦਿੱਤਾ ਕਿਸੇ ਨਾ ਫਲ, ਕੂੜ ਕੁੜਿਆਰਾਂ ਦੀਵੇ ਰਿਹਾ ਕਰਾਈਆ। (੧੦ ਕੱਤਕ ਸ਼ਹਿਨਸ਼ਾਹੀ ਸੰਮਤ ੧)

ਦੀਵਾਲੀ ਕਹੇ ਮੇਰਾ ਸਚ ਪਰਕਾਸ਼, ਪ੍ਰਭ ਜੋਤ ਨਾਲ ਵਡਿਆਈਆ। ਜੁਗ ਜੁਗ ਭਗਤਾਂ ਅੰਦਰ ਮੇਰਾ ਖੇਲ ਤਮਾਸ਼, ਨਿਤ ਨਵਿਤ ਸਾਚੀ ਸੇਵ ਕਮਾਈਆ। ਹੁਕਮ ਮੰਨ ਸਾਹਿਬ ਗੁਣਤਾਸ, ਸਚ ਸੁਵਾਮੀ ਸੀਸ ਨਿਵਾਈਆ। ਜਿਨ੍ਹਾਂ ਦੇ ਅੰਦਰੋਂ ਅੰਧ ਅੰਧੇਰ ਜਾਏ ਵਿਨਾਸ਼, ਅਬਿਨਾਸ਼ੀ ਕਰਤਾ ਕਰੇ ਰੁਸ਼ਨਾਈਆ । ਤਿਸ ਮੰਡਲ ਹੋਵੇ ਮੇਰੀ ਰਹਿਰਾਸ, ਸਚ ਸਮਿਗਰੀ ਇਕ ਪਰਗਟਾਈਆ। ਸਚ ਦੁਵਾਰੇ ਕਰ ਕੇ ਵਾਸ, ਆਪਣਾ ਨੂਰ ਦਿਆਂ ਚਮਕਾਈਆ । ਅਵਤਾਰ ਪੈਗ਼ੰਬਰ ਗੁਰੂ ਜਿਸ ਦੇ ਦਾਸ, ਤਿਸ ਦਾ ਰੂਪ ਅਨੂਪ ਪਰਗਟਾਈਆ । ਖੇਲ ਤੱਕ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੰਧ ਮੁਕਾਈਆ। ਲੱਖ ਚੁਰਾਸੀ ਅੰਦਰ ਕਰ ਕੇ ਵਾਸ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਕਵਣ ਵਸਿਆ ਪ੍ਰਭ ਦੇ ਪਾਸ, ਭਗਤ ਸੁਹੇਲਾ ਕਵਣ ਅਖਵਾਈਆ । ਜਿਸ ਦਾ ਸਾਹਿਬ ਉਤੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਰਾਹ ਤਕਾਈਆ। ਉਸ ਦੀ ਪੂਰੀ ਹੋਵੇ ਆਸ, ਸਿੱਧਾ ਰਸਤਾ ਦੇਵੇ ਧੁਰਦਰਗਾਹੀਆ। ਦੀਵਾਲੀ ਕਹੇ ਮੈਂ ਭਗਤਾਂ ਦੇਵਾਂ ਸ਼ਾਬਾਸ਼, ਗੁਰਮੁਖਾਂ ਨਾਲ ਵਡਿਆਈਆ । ਜਿਨ੍ਹਾਂ ਦਾ ਲੇਖਾ ਹੋਵੇ ਖਲਾਸ, ਚੁਰਾਸੀ ਵਿਚ ਨਾ ਕੋਇ ਭੁਵਾਈਆ।

ਤਨ ਵਜੂਦ ਪਹਿਨਣਾ ਪਏ ਨਾ ਕੋਇ ਲਬਾਸ, ਓਢਣ ਤਨ ਨਾ ਕੋਇ ਹੰਢਾਈਆ। ਪਵਣ ਸੁਵਾਸੀ ਰਹੇ ਨਾ ਕੋਇ ਸੁਵਾਸ, ਰਜੋ ਤਮੋ ਸਤੋ ਨਾ ਕੋਇ ਰੰਗ ਰੰਗਾਈਆ। ਸ਼ੰਕਰ ਤੱਕਣਾ ਪਏ ਨਾ ਉਤੇ ਕੈਲਾਸ਼, ਬ੍ਰਹਮਾ ਬ੍ਰਹਮ ਨਾ ਧਿਆਨ ਲਗਾਈਆ। ਜਿਨ੍ਹਾਂ ਨਿਰੰਤਰ ਪ੍ਰਭ ਮੇਰਾ ਕੀਤਾ ਪਰਕਾਸ਼, ਦੀਪਕ ਦੀਆ ਆਤਮ ਪਰਮਾਤਮ ਦਿਤਾ ਜਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ ।

ਦੀਵਾਲੀ ਕਹੇ ਮੈਂ ਕੋਈ ਧਾਰ ਨਹੀਂ ਅੱਗ ਦੀ, ਦੀਵਾ ਬੱਤੀ ਨਾ ਕੋਇ ਵਡਿਆਈਆ। ਮੈਂ ਧਾਰ ਸੂਰੇ ਸਰਬੱਗ ਦੀ, ਜੁਗ ਚੌਕੜੀ ਵੇਸ ਵਟਾਈਆ। ਪਰਕਾਸ਼ ਵਿਚੋਂ ਪਰਕਾਸ਼ ਹੋ ਕੇ ਜਗਦੀ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰੀ ਖੇਲ ਉਪਰ ਸ਼ਾਹ ਰਗ ਦੀ, ਨੌ ਦੁਵਾਰੇ ਡੇਰਾ ਢਾਹੀਆ। ਮੈਂ ਸਾਥਣ ਨਹੀਂ ਜੀਵ ਅਲਪਗ ਦੀ, ਕੂੜ ਕਿਰਿਆ ਨਾ ਕੋਇ ਵਡਿਆਈਆ। ਮੇਰੀ ਆਸ਼ਾ ਭਗਤਾਂ ਪ੍ਰੇਮ ਵਿਚ ਸੱਦ ਦੀ, ਸੱਦਾ ਦੇਵੇ ਥਾਉਂ ਥਾਈਂਆ। ਉਨ੍ਹਾਂ ਘੜੀ ਸੁਲੱਖਣੀ ਹੋਵੇ ਅੱਜ ਦੀ, ਜਿਨ੍ਹਾਂ ਮਿਲਿਆ ਧੁਰਦਰਗਾਹੀਆ । ਜੋ ਸ੍ਰਿਸ਼ਟੀ ਜਗਤ ਮਾਇਆ ਪਿਆਰ ਵਿਚ ਬਲਦੀ, ਮਮਤਾ ਮੋਹ ਵਿਚ ਹਲਕਾਈਆ। ਸਾਹਿਬ ਸਤਿਗੁਰ ਦਾ ਸਾਥ ਛੱਡਦੀ, ਨਾਤਾ ਕੂੜ ਨਾਲ ਬੰਧਾਈਆ। ਕੂੜੀ ਆਸਾ ਹੋਵੇ ਕੱਗ ਦੀ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਰਖਾਈਆ। ਦੀਵਾਲੀ ਕਹੇ ਮੈਂਂ ਪਰਕਾਸ਼ ਹੋ ਕੇ ਪਰਕਾਸ਼ ਧੁਰ ਦਾ ਲੱਭਦੀ, ਭਗਤ ਸੁਹੇਲੇ ਵੇਖ ਵਖਾਈਆ । ਮੇਰੀ ਆਸਾ ਨਹੀਂ ਕੋਈ ਮਦਿ ਦੀ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਦੀਵਾਲੀ ਕਹੇ ਮੈਨੂੰ ਬ੍ਰਹਮਾ ਕੀਤਾ ਪਿਆਰ, ਦੀਪਕ ਦੀਆ ਅਗੰਮ ਜਲਾਈਆ। ਵਿਸ਼ਨੂੰ ਮੇਰੀ ਬੱਧੀ ਧਾਰ, ਜੋਤੀ ਜੋਤ ਨਾਲ ਰੁਸ਼ਨਾਈਆ। ਸ਼ੰਕਰ ਮੇਰੀ ਕੀਤੀ ਵਿਚਾਰ, ਕੈਲਾਸ਼ ਉਪਰ ਕਰ ਰੁਸ਼ਨਾਈਆ । ਇੰਦਰ ਮੇਰਾ ਕੀਤਾ ਦੀਦਾਰ, ਜੋਤ ਵੇਖ ਅਗੰਮ ਅਥਾਹੀਆ। ਪੜਦਾ ਚੁਕਦੇ ਰਹੇ ਪੈਗ਼ੰਬਰ ਗੁਰ ਅਵਤਾਰ, ਅੰਧ ਅੰਧੇਰਾ ਦੂਰ ਕਰਾਈਆ। ਮੇਰੀ ਜਗਮਗ ਜੋਤ ਅਪਾਰ, ਅਪਰੰਪਰ ਸੁਵਾਮੀ ਦਿਤੀ ਪਰਗਟਾਈਆ । ਅਸ਼ਟਭੁਜ ਮੈਨੂੰ ਲਿਆਂਦਾ ਵਿਚ ਸੰਸਾਰ, ਦੀਪਕ ਨੌ ਨੌ ਜਗਾਈਆ। ਫੇਰ ਜਗੀ ਬਲ ਦੁਵਾਰ, ਬਾਵਨ ਰੰਗ ਵੇਖਿਆ ਚਾਈਂ ਚਾਈਂਆ। ਰਾਮ ਦਿਤਾ ਆਧਾਰ, ਮਿਲੀ ਮਾਣ ਵਡਿਆਈਆ। ਕ੍ਰਿਸ਼ਨ ਨੇ ਅਰਜਨ ਦਿਤਾ ਵਖਾਲ, ਪ੍ਰਭ ਜੋਤੀ ਜੋਤ ਰੁਸ਼ਨਾਈਆ। ਮੈਂ ਜੁਗ ਜੁਗ ਚਲਦੀ ਰਹੀ ਸਾਲ ਬਸਾਲ, ਸੰਮਤ ਸੰਮਤੀ ਪੰਧ ਮੁਕਾਈਆ। ਦੀਨ ਦੁਨੀ ਦਾ ਵੇਖਦੀ ਰਹੀ ਹਾਲ, ਜੁਗ ਚੌਕੜੀ ਧਿਆਨ ਲਗਾਈਆ। ਬਿਨਾ ਭਗਤਾਂ ਘਰ ਦੀਪਕ ਸਕਿਆ ਕੋਇ ਨਾ ਬਾਲ, ਅੰਧ ਅੰਧੇਰ ਨਾ ਕੋਇ ਮਿਟਾਈਆ। ਜਗਤ ਦੀਵਾਲੀ ਸਭ ਨੂੰ ਕੀਤਾ ਕੰਗਾਲ, ਜਗਤ ਵਾਸਨਾ ਵਿਚ ਸ੍ਰਿਸ਼ਟ ਹਲਕਾਈਆ। ਮੈਂ ਸਦਾ ਜਗਦੀ ਰਹੀ ਸਚ ਸੱਚੀ ਧਰਮਸਾਲ, ਕਾਇਆ ਮੰਦਰ ਅੰਦਰ ਆਪਣੀ ਆਪ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਅੰਦਰ ਆਪਣਾ ਦੀਪਕ ਦੇਵੇ ਬਾਲ, ਦੀਵਾਲੀ ਕਹੇ ਮੈਂ ਸਦਾ ਉਸ ਦੇ ਨਾਲ ਜਗਤ ਰੰਗ ਦਾ ਪੰਧ ਮੁਕਾਈਆ। (੧੩ ਕੱਤਕ ਸ਼ਹਿਨਸ਼ਾਹੀ ਸੰਮਤ ੬)

ਕਲਜੁਗ ਕਹੇ ਦੀਵਾਲੀ ਮੇਰਾ ਲੁੱਟਣ ਆਈ ਸੋਨਾ ਚਾਂਦੀ, ਚੰਦ ਸਿਤਾਰ ਅੱਖ ਖੁਲ੍ਹਾਈਆ। ਕਲਜੁਗ

ਕੂੜੀ ਕਿਰਿਆ ਭੰਨਣ ਆਈ ਹਾਂਡੀ, ਉਮਤ ਨਬੀ ਰਸੂਲਾਂ ਧਿਆਨ ਲਗਾਈਆ। ਲੇਖਾ ਵੇਖਣ ਆਈ ਜਨ ਭਗਤਾਂ ਕਿਸ ਬਿਧ ਚਲਦੀ ਕਾਂਡੀ, ਕਾਂਡ ਦੀਨ ਦੁਨੀ ਬਦਲਾਈਆ। ਜਿਸ ਝਗੜਾ ਮੇਟਣਾ ਸੂਰ ਗਾਂ ਢਾਂਡੀ, ਢੰਡੋਰਾ ਦੇਵੇ ਅਗੰਮ ਅਥਾਹੀਆ। ਪਿਆਰ ਰਹਿਣਾ ਨਹੀਂ ਆਂਢੀ ਗੁਵਾਂਢੀ, ਸੰਗੀ ਸੰਗ ਨਾ ਕੋਇ ਬਣਾਈਆ। ਕਲਜੁਗ ਅੰਤਮ ਸਭ ਦੀ ਪੱਤ ਜਾਂਦੀ, ਜਾਂਦੀ ਸਕੇ ਨਾ ਕੋਇ ਅਟਕਾਈਆ। ਗੁਰ ਅਵਤਾਰਾਂ ਪੂਰੀ ਕਰੇ ਤਾਂਘੀ, ਤ੍ਰਿਸ਼ਨਾ ਪੈਗ਼ੰਬਰਾਂ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ।

ਕਲਜੁਗ ਕਹੇ ਦੀਵਾਲੀ ਕੱਢੇ ਮੇਰਾ ਦੀਵਾਲਾ, ਦੀਵਾਲੀਆ ਜਗਤ ਜਹਾਨ ਕਰਾਈਆ। ਮੈਂ ਅੱਗੇ ਕਿਸ ਦਾ ਦਿਆਂ ਅਹਿਵਾਲਾ, ਸੰਦੇਸ਼ਾ ਸੰਦੇਸ਼ ਵਿਚੋਂ ਜਣਾਈਆ। ਕੀ ਖੇਲ ਕਰੇ ਪੁਰਖ ਅਕਾਲਾ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ। ਜਿਸ ਨੇ ਲੇਖੇ ਲਾਇਆ ਭਗਤਾਂ ਦਾ ਗੁਰਮਾਲਾ, ਗੋਬਿੰਦ ਗੜ੍ਹੀ ਚਮਕੌਰ ਗਿਆ ਜਣਾਈਆ। ਉਹ ਲੇਖਾ ਵੇਖੇ ਅੰਤਮ ਹਾਲਾ, ਹਾਲਤ ਦੀਨ ਦੁਨੀ ਖੋਜ ਖੁਜਾਈਆ। ਚਾਰੋਂ ਕੁੰਟ ਹੋਣਾ ਅੰਧੇਰਾ ਕਾਲਾ, ਕਲ ਕਲਕੀ ਆਪਣਾ ਹੁਕਮ ਵਰਤਾਈਆ। ਅੱਗੇ ਸਮਾਂ ਰਹੇ ਨਾ ਬਾਹਲਾ, ਜਗਤ ਵੰਡ ਨਾ ਕੋਇ ਵੰਡਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਬਦਲ ਦੇਵੇ ਚਾਲਾ, ਚਾਲ ਅਵੱਲੜੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਕਲਜੁਗ ਕਹੇ ਦੀਵਾਲੀ ਕਰੇਂ ਕਿਹੜੀ ਕਾਰੀ, ਕੀ ਕਰਨੀ ਕਾਰ ਕਮਾਈਆ। ਮੁਹੰਮਦ ਲੇਖਾ ਰਿਹਾ ਵਿਚਾਰੀ, ਬਿਨ ਨੈਣਾਂ ਨੈਣ ਉਠਾਈਆ। ਨਾਤਾ ਤੁਟਦਾ ਜਾਂਦਾ ਚਾਰ ਯਾਰੀ, ਯਰਾਨਾ ਤੋੜ ਨਾ ਕੋਇ ਨਿਭਾਈਆ। ਚਾਰੋਂ ਕੁੰਟ ਰੈਣ ਅੰਧਿਆਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੁਹੱਬਤ ਰਹੇ ਨਾ ਕਿਸੇ ਪਿਆਰੀ, ਪ੍ਰੇਮੀ ਪ੍ਰੀਤਮ ਪ੍ਰੇਮ ਨਾ ਕੋਇ ਨਿਭਾਈਆ। ਚਾਰੋਂ ਕੁੰਟ ਹੋਣੀ ਖੁਆਰੀ, ਖਾਰ ਵਿਚ ਦਿਸੇ ਲੋਕਾਈਆ। ਜਿਸ ਨੇ ਭਗਤਾਂ ਦੀ ਲੇਖੇ ਲਾਉਣੀ ਸੀਸ ਚੁੱਕੀ ਹੋਈ ਤਗ਼ਾਰੀ, ਤਰਾ ਤਰਾ ਆਪਣਾ ਹੁਕਮ ਵਰਤਾਈਆ । ਸਭ ਦੀ ਅੰਤਮ ਕਰੇ ਬੇਇਤਬਾਰੀ, ਇਤਬਾਰ ਸਕੇ ਨਾ ਕੋਇ ਰਖਾਈਆ। ਉਮਤ ਉਮਤੀ ਕਰੇ ਗ਼ਦਾਰੀ, ਸਾਚਾ ਰੰਗ ਨਾ ਕੋਇ ਚੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਕਲਾ ਵਰਤਾਈ ਜ਼ਾਹਰੀ, ਜ਼ਾਹਰ ਜ਼ਹੂਰ ਖੇਲ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਕਰਾਈਆ।

ਕਲਜੁਗ ਕਹੇ ਦੀਵਾਲੀ ਲੇਖਾ ਵੇਖੇ ਸਭ ਦਾ ਉਤੇ ਵਹੀ, ਖਾਤੇ ਪੂਰਬ ਫੋਲ ਫੁਲਾਈਆ। ਜਿਸ ਦੀ ਪੈਗ਼ੰਬਰਾਂ ਪਾਈ ਸਹੀ, ਸਹੀ ਸਲਾਮਤ ਨੂਰ ਇਲਾਹੀਆ। ਜਿਸ ਨੇ ਭਗਤਾਂ ਲੇਖੇ ਲਾਉਣੀ ਪਹਿਲੀ ਕੱਤਕ ਵਾਲੀ ਕਹੀ, ਕਰਮ ਕਾਂਡ ਦਾ ਡੇਰਾ ਢਾਹੀਆ। ਨਿਰਗੁਣ ਧਾਰ ਬਣ ਮੁਦੇਈ, ਮੁੱਦਾ ਵੇਖੇ ਥਾਉਂ ਥਾਈਂਆ। ਜਗਤ ਚਾਨਣਾ ਚੰਨ ਕੋਇ ਨਾ ਰਹੀ, ਰਹਿਮਤ ਰਹੀਮ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ ।

ਦੀਵਾਲੀ ਕਹੇ ਮੇਰਾ ਕਿਸੇ ਨਾ ਸਮਝਿਆ ਚਾਨਣ, ਅੱਖਾਂ ਵਾਲਿਆਂ ਨਜ਼ਰ ਕਦੇ ਨਾ ਆਈਆ। ਮੈਨੂੰ ਕੋਟਾਂ ਵਿਚੋਂ ਭਗਤ ਸੁਹੇਲੇ ਜਾਨਣ, ਜਿਨ੍ਹਾਂ ਦੀ ਜਨਣੀ ਮਿਲੇ ਵਡਿਆਈਆ। ਮੇਰਾ ਪਰਕਾਸ਼ ਉਤੇ ਅਸਮਾਨਣ, ਨੂਰ ਨੂਰ ਵਿਚ ਰੁਸ਼ਨਾਈਆ। ਮੇਰਾ ਸਚ ਘਰ ਦਾ ਕਾਮਨ, ਦੂਜੀ ਵੰਡ ਨਾ ਕੋਇ ਵੰਡਾਈਆ । ਮੈਨੂੰ ਰਾਮ ਨੇ ਰਾਮ ਦਾ ਕੀਤਾ ਜਾਮਨ, ਵਿਚੋਲਾ ਵਿਚਲਾ ਇਕ ਬਣਾਈਆ। ਦੀਵਾਲੀ ਕਹੇ ਜਿਸ ਵੇਲੇ

ਭਗਵਨ ਭਗਤਾਂ ਦੇ ਅੰਦਰੋਂ ਮੇਟੇ ਅੰਧੇਰੀ ਸ਼ਾਮਨ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਉਸ ਵੇਲੇ ਪਰਕਾਸ਼ ਹੋਵੇ ਕੋਟਨ ਭਾਨਨ, ਜਗਤ ਦੀਪਕ ਦੀ ਲੋੜ ਰਹੇ ਨਾ ਰਾਈਆ। ਹਰਿਜਨ ਤੱਕਣ ਜ਼ਿਮੀ ਅਸਮਾਨਣ, ਜ਼ਿਮੀ ਅਸਮਾਨ ਤੋਂ ਬਾਹਰ ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ।

ਦੀਵਾਲੀ ਕਹੇ ਮੈਨੂੰ ਸਭ ਨੇ ਕਿਹਾ ਦੌਲੀ, ਦੌਲਤਵੰਦ ਅਖਵਾਈਆ। ਮੇਰਾ ਖੇਲ ਉਪਰ ਧੌਲੀ, ਧਰਨੀ ਧਰਤ ਧਵਲ ਸੁਹਾਈਆ। ਮੈਂ ਸਚ ਦੱਸਾਂ ਦੀਨਾਂ ਮਜ਼੍ਹਬਾਂ ਦੀ ਕੀਮਤ ਨਹੀਂ ਰਹਿਣੀ ਪੌਲੀ, ਰੁਪਈਆ ਰੋਕ ਨਾ ਕੋਇ ਵਖਾਈਆ। ਸਭ ਦਾ ਲੇਖਾ ਮੁਕਣਾ ਹੌਲੀ ਹੌਲੀ, ਹੌਲੇ ਭਾਰ ਸਰਬ ਦਏ ਵਖਾਈਆ । ਮੈਂ ਜੁਗ ਚੌਕੜੀ ਹੋਈ ਨਹੀਂ ਤੌਲੀ, ਆਹਿਸਤਾ ਆਹਿਸਤਾ ਆਪਣਾ ਪੰਧ ਮੁਕਾਈਆ। ਨਵ ਨੌ ਚਾਰ ਪਿਛੋਂ ਜਨ ਭਗਤ ਫਰਕਨ ਡੌਲੀ, ਡਾਂਵਾਡੋਲ ਹੋਏ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ ਧਰਨੀ ਨਾਲ ਧੌਲੀ, ਧਰਮ ਦੀ ਧਾਰ ਨਾਲ ਬੰਧਾਈਆ । (੨ ਕੱਤਕ ਸ਼ ਸੰ ੭)

ਨਾਰਦ ਕਹੇ ਰਾਮ ਵੇਖ ਲੈ ਆਪਣੀ ਦੁਨੀਆਂ ਵਾਲੀ ਦੀਵਾਲੀ, ਦਿਵਾਲਾ ਨਿਕਲਿਆ ਖਲਕ ਖ਼ੁਦਾਈਆ । ਅੰਤਰ ਨਿਰੰਤਰ ਸਭ ਦੀ ਧਾਰ ਹੋਈ ਕਾਲੀ, ਬਾਹਰ ਦੀਪਕਾਂ ਕਰਨ ਰੁਸ਼ਨਾਈਆ। ਘਰ ਮੰਦਰ ਸੋਹੇ ਨਾ ਕੋਇ ਧਰਮਸਾਲੀ, ਪਵਿਤਰ ਗ੍ਰਹਿ ਨਜ਼ਰ ਕੋਇ ਨਾ ਆਈਆ। ਫਲ ਰਿਹਾ ਨਾ ਕਿਸੇ ਪਤ ਡਾਲੀ, ਟਹਿਣੀ ਟਹਿਣੀ ਰੰਗ ਨਾ ਕੋਇ ਰੰਗਾਈਆ। ਮੈਂ ਵੈਰਾਗਣ ਹੋ ਕੇ ਬਣਾਂ ਸੁਵਾਲੀ, ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਦੀਵਾਲੀ ਕਹੇ ਸੁਣ ਮੇਰੇ ਰਾਮ ਰਮਈਆ, ਰਮਤਾ ਰਮਤਾ ਦਿਆਂ ਜਣਾਈਆ। ਸੰਦੇਸ਼ਾ ਦੇਵਾਂ ਸਾਚੇ ਸਈਆ, ਕੀ ਸੁਨੇਹੜਾ ਰਿਹਾ ਦ੍ਰਿੜਾਈਆ। ਲੇਖਾ ਵੇਖ ਲੈ ਕੱਢ ਕੇ ਆਪਣੀ ਵਹੀਆ, ਬਿਨ ਅੱਖਰਾਂ ਅੱਖਰ ਧਿਆਨ ਲਗਾਈਆ। ਜੋ ਇਸ਼ਾਰਾ ਕੀਤਾ ਮਾਂ ਮਤਰੇਈ ਕਕਈਆ, ਦਸਰਥ ਸੰਗ ਨਾ ਕੋਇ ਰਖਾਈਆ । ਕੀ ਧਾਰ ਹੋਣੀ ਕਲਜੁਗ ਅੰਤਮ ਕੂੜ ਕੁੜਿਆਰ ਦੀ ਨਈਆ, ਮੋਹ ਵਿਕਾਰਾ ਹੜ੍ਹ ਵਗਾਈਆ। ਕੀ ਆਸ਼ਾ ਰੱਖ ਕੇ ਗਈ ਦੁਰਗਾ ਅਸ਼ਟਭੁਜ ਮਈਆ, ਸਿੰਘ ਅਸਵਾਰ ਧਿਆਨ ਲਗਾਈਆ। ਕੀ ਸੰਦੇਸ਼ਾ ਦੇ ਕੇ ਗਿਆ ਕਾਹਨ ਘਨਈਆ, ਘਨੀ ਸ਼ਾਮ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਨਾਰਦ ਕਹੇ ਰਾਮ ਜੀ ਬਾਹਰੋਂ ਜਗਦੇ ਵੇਖ ਲੈ ਦੀਵੇ, ਤੇਲ ਬਾਤੀ ਨਾਲ ਦੀਨ ਦੁਨੀ ਵਡਿਆਈਆ । ਤੇਰੀ ਨਾਮ ਮਸਤੀ ਵਿਚ ਕੋਈ ਨਾ ਖੀਵੇ, ਸਾਚਾ ਰੰਗ ਨਾ ਕੋਇ ਚੜ੍ਹਾਈਆ। ਸਚਖੰਡ ਦੁਵਾਰਿਉਂ ਵੇਖ ਲੈ ਹੋ ਕੇ ਨੀਵੇਂ, ਧਰਨੀ ਉਤੇ ਧਿਆਨ ਲਗਾਈਆ। ਸਚ ਪਿਆਰ ਕੋਈ ਨਾ ਜੀਵੇ, ਕੂੜ ਕਿਰਿਆ ਜਗਤ ਹਲਕਾਈਆ। ਸਭ ਦਾ ਲਹਿਣਾ ਤਕ ਲੈ ਅੰਤਮ ਸਾਡੇ ਤਿੰਨ ਹੱਥ ਸੀਵੇਂ, ਸ਼ਾਹ ਪਾਤਸ਼ਾਹ ਬਚਿਆ ਰਹਿਣ

ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਨਾਰਦ ਕਹੇ ਰਾਮ ਜੀ ਦੀਵਾ ਬਾਤੀ ਕਿਹੜੇ ਕਾਰ, ਤੇਲ ਬੱਤੀ ਕੀ ਵਡਿਆਈਆ। ਜਿਨ੍ਹਾਂ ਦੇ ਅੰਤਰ ਵਸਿਆ ਨਹੀਂ ਨਿਰੰਕਾਰ, ਹਿਰਦੇ ਹਰਿ ਨਾ ਕੋਇ ਟਿਕਾਈਆ। ਉਹ ਫਿਰਦੇ ਵਿਚ ਅੰਧ ਅੰਧਿਆਰ, ਜਗਤ ਲੋਚਨ ਨਾ ਕੋਇ ਰੁਸ਼ਨਾਈਆ। ਕਲਜੁਗ ਦਾ ਤੱਕ ਲੈ ਵਿਵਹਾਰ, ਕੀ ਵਿਵਹਾਰੀ ਕਾਰ ਕਮਾਈਆ । ਜਿਸ ਨੇ ਸ੍ਰਿਸ਼ਟੀ ਮਾਨਵ ਜਾਤੀ ਕੀਤੀ ਬੇਕਾਰ, ਬੇਰੁਜਗਾਰ ਹੋਈ ਲੋਕਾਈਆ। ਆਤਮ ਪਰਮਾਤਮ ਕਿਰਤ ਕਰੇ ਨਾ ਕੋਇ ਸੰਸਾਰ, ਸਾਚੀ ਕਰਨੀ ਨਾ ਕੋਇ ਕਮਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਰੋਵਣ ਧਾਹਾਂ ਮਾਰ, ਕੂਕ ਕੂਕ ਸੁਣਾਈਆ। ਹਰਿ ਭਗਤ ਦੁਵਾਰਾ ਕਰੇ ਗਿਰਿਆਜ਼ਾਰ, ਹਾਏ ਉਫ ਕਰ ਜਣਾਈਆ। ਪ੍ਰਭੂ ਦੀ ਧਾਰ ਤੋਂ ਜਗਤ ਜਹਾਨ ਹੋਇਆ ਬਾਹਰ, ਪਿਆਰ ਵਿਚ ਨਾ ਕੋਇ ਸਮਾਈਆ। ਦੀਆ ਬਾਤੀ ਜਗਤ ਮੰਦਰਾਂ ਉਤੇ ਕਰੇ ਉਜਿਆਰ, ਕਾਇਆ ਅੰਧੇਰਾ ਦੂਰ ਨਾ ਕੋਇ ਕਰਾਈਆ। ਨਾਲੇ ਰਾਮ ਨੂੰ ਕੀਤੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਝਟ ਰਾਮ ਨੇ ਕੀਤਾ ਇਸ਼ਾਰ, ਸਹਿਜ ਨਾਲ ਸੁਣਾਈਆ। ਨਾਰਦਾ ਸਤਿਜੁਗ ਕੂਕ ਰਿਹਾ ਪੁਕਾਰ, ਦੋ ਜਹਾਨ ਸੁਣਾਈਆ। ਮੇਰਾ ਮਾਰਗ ਹੋਵੇ ਅਪਰ ਅਪਾਰ, ਅਪਰੰਪਰ ਸੁਵਾਮੀ ਦਏ ਵਡਿਆਈਆ। ਕੋਈ ਦੀਵਾ ਬੱਤੀ ਅੱਗੇ ਜਗਾਏ ਨਾ ਭਗਤ ਦੁਵਾਰ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਜੋ ਬੁਝ ਜਾਏ ਫਿਰ ਹੋ ਨਾ ਸਕੇ ਉਜਿਆਰ, ਜਗਾਵਣ ਵਾਲਾ ਨਜ਼ਰ ਕੋਇ ਨਾ ਆਈਆ। ਹਰਿ ਭਗਤ ਦੁਵਾਰੇ ਅੰਦਰ ਹਰਿ ਭਗਤ ਉਹ ਹੋਣ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਦੀਪ ਸਦਾ ਰਹੇ ਤਿਆਰ, ਦਿਵਸ ਰੈਣ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਨਾਰਦ ਕਹੇ ਰਾਮ ਜੀ ਆਪਣਾ ਪੁਰਾਣਾ ਵੇਖੋ ਹਿਸਾਬ, ਜਗਤ ਅੰਕੜਿਆਂ ਬਾਹਰ ਧਿਆਨ ਲਗਾਈਆ । ਆਪਣੀ ਕੱਢ ਕੇ ਵੇਖੋ ਕਿਤਾਬ, ਬਿਨ ਹਰਫ਼ ਹਰੂਫ਼ ਲਿਖਾਈਆ। ਸੰਮਤ ਸ਼ਹਿਨਸ਼ਾਹੀ ਬਾਰਾਂ ਦਾ ਰਿਵਾਜ, ਸਹਿਜ ਨਾਲ ਸਮਝਾਈਆ। ਹੁਕਮ ਦੇਵੇ ਗਰੀਬ ਨਿਵਾਜ਼, ਨਾ ਕੋਇ ਮੇਟੇ ਮੇਟ ਮਿਟਾਈਆ। ਜੋ ਹੁਕਮ ਵਰਤਣਾ ਦੇਸ ਮਾਝ, ਲੇਖਾ ਲਿਖਣਾ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਸ਼ਹਿਨਸ਼ਾਹੀ ਸੰਮਤ ਬਾਰਾਂ ਕਹੇ ਮੇਰੇ ਅੰਤਰ ਆਏ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਦੀਵਾਲੀ ਵਾਲੇ ਦਿਨ ਭਗਤ ਦੁਵਾਰੇ ਵੱਜਾ ਹੋਵੇਗਾ ਜੰਦ, ਜੰਦਰਾ ਕੁੰਜੀ ਹੱਥ ਨਾ ਕਿਸੇ ਫੜਾਈਆ। ਨੌਂ ਦਿਨ ਫੇਰ ਰਹੇਗਾ ਬੰਦ, ਅੰਦਰ ਵੜ ਦਰਸ ਕੋਇ ਨਾ ਪਾਈਆ। ਇਹ ਖੇਲ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਢਾਈ ਸਾਲ ਤੱਕ ਜੇਠੂਵਾਲ ਦੀ ਸੰਗਤ ਪਰਸ਼ਾਦ ਸਕੇ ਕੋਈ ਨਾ ਵੰਡ, ਭੋਗ ਘਰ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। (੧੮ ਕੱਤਕ ਸ਼ਹਿਨਸ਼ਾਹੀ ਸੰਮਤ ੧੧)

ਜਗਤ ਦੁਸਹਿਰਾ ਦਹਿਸਰ ਰਾਵਣ, ਰਾਮ ਰਾਮ ਦੁਹਾਈਆ। ਰਾਮ ਨਾਲੋਂ ਦਹਿਸਰ ਨੂੰ ਬਹੁਤੇ ਗਾਵਣ, ਇਹ ਪ੍ਰਭ ਦੀ ਬੇਪਰਵਾਹੀਆ। ਜਿਸ ਦਾ ਲੇਖਾ ਨਾਲ ਬਾਵਨ, ਨਿਰਗੁਣ ਧਾਰ ਅਗੰਮ ਅਥਾਹੀਆ । ਜਿਸ ਦਾ ਹਿਸਾਬ ਗੁਰੂ ਗ੍ਰੰਥ ਦੀ ਧਾਰ ਇਕਾਵਨ, ਪੰਜ ਇਕ ਸੋਭਾ ਪਾਈਆ। ਜਿਸ ਦਾ ਭੇਵ ਜਗਤ ਜੁਗ ਦਾਮਨ, ਪਲੂ ਜਗਤ ਵਖਾਈਆ। ਰਾਵਣ ਦਾ ਭੇਵ ਨਾ ਕੋਇ ਆਇਆ ਸਮਝਾਵਣ, ਕਵਣ ਰਾਮ ਕਵਣ ਰਾਵਣ ਰਾਵਣ ਰਾਮ ਕੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ।

ਰਾਵਣ ਰਾਮ ਕਦੇ ਨਾ ਮਰਦਾ, ਮਰਨ ਵਿਚ ਕਦੇ ਨਾ ਆਈਆ। ਜਿਸ ਨੂੰ ਰਾਮ ਮਾਰਿਆ ਉਹ ਰਾਵਣ ਸਚਖੰਡ ਦਵਾਰੇ ਵੜਦਾ, ਸਚ ਸਚ ਵਿਚ ਸਮਾਈਆ। ਜਿਸ ਰਾਵਣ ਪਿਛੇ ਰਾਮ ਰਿਹਾ ਲੜਦਾ, ਉਹ ਰਾਵਣ ਰਾਮ ਰੂਪ ਪਹਿਲੋਂ ਆਇਆ ਪਰਗਟਾਈਆ। ਜੇ ਰਾਵਣ ਇਹ ਖੇਲ ਨਾ ਕਰਦਾ, ਫੇਰ ਆਦਿ ਦੀ ਰੀਤੀ ਜੁਗ ਜੁਗ ਪੂਰ ਨਾ ਕੋਇ ਕਰਾਈਆ। ਇਹ ਖੇਲ ਓਸ ਅਗੰਮੇ ਘਰ ਦਾ, ਜਿਥੇ ਰਾਮ ਤੇ ਰਾਵਣ ਬੈਠੇ ਸੋਭਾ ਪਾਈਆ। ਜਗਤ ਵਿਹਾਰ ਮਨ ਮਤ ਬੁੱਧੀ ਵਿਚ ਚਲਦਾ, ਦਵੈਤ ਸਭ ਦੇ ਵਿਚ ਟਿਕਾਈਆ । ਭਾਰਤ ਵਾਲਿਆਂ ਆਪਣਾ ਮਾਣ ਰੱਖਿਆ ਇਕ ਗੱਲ ਦਾ, ਆਪਣੀ ਲੈ ਅੰਗੜਾਈਆ। ਅੰਦਾਜ਼ਾ ਨਹੀਂ ਲਾਇਆ ਓਸ ਦੇ ਬਲ ਦਾ, ਜਿਸ ਤ੍ਰੇਤਾ ਜੁਗ ਦਿਤਾ ਬਦਲਾਈਆ। ਜਗਤ ਜਗਿਆਸੂਆਂ ਵਿਚਾਰ ਚਲਦਾ, ਜੀਵ ਜੰਤ ਸਲਾਹ ਪਕਾਈਆ। ਸਾਡਾ ਰਾਮ ਅਵਤਾਰੀ ਅਯੁਧਿਆ ਮਲਦਾ, ਸਿੰਘਾਸਣ ਸੋਭਾ ਪਾਈਆ । ਸਭ ਦੇ ਅੰਦਰ ਸਲ ਕਿਉਂ ਸੀਤਾ ਨੂੰ ਰਾਵਣ ਛਲਦਾ, ਸਤਵੰਤੀ ਸਤਿ ਗੁਵਾਈਆ। ਏਸੇ ਗੁੱਸੇ ਵਿਚ ਭਾਰਤ ਰਾਵਣ ਜਲਦਾ, ਅਸਲ ਭੇਵ ਨਾ ਕੋਇ ਖੁਲ੍ਹਾਈਆ। ਸਚ ਸਚ ਸਚ ਰਾਵਣ ਤੇ ਰਾਮ ਇਕੋ ਦੁਵਾਰੇ ਪਲਦਾ, ਦੂਜਾ ਦਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਪੜਦਾ ਦਏ ਚੁਕਾਈਆ। (੫ ਕੱਤਕ ਸ ਸ ੫)

ਰਾਵਣ ਆਸਾ ਸਵਾ ਲੱਖ ਨਾਤੀ, ਰਕਤ ਬੂੰਦ ਵੰਡ ਨਾ ਕੋਇ ਵੰਡਾਈਆ । ਜਿਸ ਦਾ ਲੇਖਾ ਲਿਖ ਸਕੇ ਨਾ ਕਲਮ ਦੁਵਾਤੀ, ਚਾਰ ਵੇਦ ਛੇ ਸ਼ਾਸਤਰ ਸਮਝ ਕੋਇ ਨਾ ਪਾਈਆ। ਜਿਸ ਦੇ ਕੋਲੋਂ ਖੇਲ ਕਰਾਇਆ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਹੁਕਮ ਸੁਣਾਈਆ। ਉਹ ਰਾਵਣ ਜਗਤ ਵਿਦਿਆ ਸਮਰਾਥੀ, ਗੁਣਵਾਨ ਅਖਵਾਈਆ। ਜਿਸ ਦਾ ਲੇਖਾ ਬਣਿਆ ਨਾਲ ਰਾਮ ਰਘੁਨਾਥੀ, ਰਘੁਪਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ।

ਸਵਾ ਲੱਖ ਨਾਤੀ ਰਾਵਣ ਤ੍ਰਿਸ਼ਨਾ, ਤਮਾ ਤਨ ਰਖਾਈਆ। ਜਿਸ ਦੀ ਸ਼ਹਾਦਤ ਦੇਵੇ ਸ਼ਿਵ ਬ੍ਰਹਮਾ ਵਿਸ਼ਨਾ, ਤ੍ਰੈਗੁਣ ਅਤੀਤੇ ਆਪ ਦ੍ਰਿੜਾਈਆ। ਉਸ ਦਾ ਭੇਵ ਜਾਣੇ ਕਵਣਾ, ਬੁੱਧੀ ਵਿਚ ਨਾ ਕੋਇ ਚਤੁਰਾਈਆ । ਜਿਸ ਕਾਰਨ ਦਸਰਥ ਬੇਟਾ ਜੰਗਲਾਂ ਵਿਚ ਭਵਣਾ, ਦਹਿ ਦਿਸ਼ਾ ਭੱਜਿਆ ਵਾਹੋ ਦਾਹੀਆ। ਉਹ ਖੇਲ ਅਗੰਮਾ ਬਿਨ ਰਾਵਣ ਰਾਮ ਕਿਸੇ ਨਾ ਮੰਨਣਾ, ਦੂਸਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ ।

ਸਵਾ ਲੱਖ ਨਾਤੀ ਰਾਵਣ ਆਸਾ, ਸਾਹ ਸਾਹ ਵਿਚ ਸਮਾਈਆ। ਜਿਸ ਨਾਲ ਤੱਕੇ ਪ੍ਰਿਥਮੀ ਅਕਾਸ਼ਾ,

ਗਗਨ ਗਗਨੰਤਰ ਭੇਵ ਖੁਲ੍ਹਾਈਆ। ਮਨ ਮੰਦਰ ਅੰਦਰ ਪਾਵੇ ਰਾਸਾ, ਸੁਰਤੀ ਖੇਲ ਖਿਲਾਈਆ। ਜਪੇ ਸਵਾਸ ਸਵਾਸਾ, ਬਿਨ ਰਸਨਾ ਜਿਹਵਾ ਹਿਲਾਈਆ। ਧੁਰ ਦਾ ਮੰਨੇ ਆਖਾ, ਕੀ ਰਾਮ ਦਾ ਰਾਮ ਸਮਝਾਈਆ । ਜਿਸ ਦੀ ਪੁੱਤਰ ਧੀਆਂ ਵਾਲੀ ਗਿਣਤੀ ਨਹੀਂ ਕੋਇ ਸ਼ਾਖਾ, ਸ਼ਨਾਖਤ ਸਕੇ ਨਾ ਕੋਇ ਕਰਾਈਆ। ਉਹ ਨਿਰਗੁਣ ਨਿਰਵੈਰ ਨਿਰੰਕਾਰ ਦਾ ਸਾਕਾ, ਬਿਨਾ ਰਾਮ ਦੇ ਪੜ੍ਹਨ ਕੋਇ ਨਾ ਪਾਈਆ। ਤ੍ਰੇਤਾ ਦੁਆਪਰ ਜਿਸ ਦੀਆਂ ਕਰਦੇ ਆਉਂਦੇ ਬਾਤਾ, ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣੀ ਖੇਲ ਵਰਤਾਈਆ।

ਸਵਾ ਲੱਖ ਨਾਤੀ ਰਾਵਣ ਤਮੰਨਾ, ਤਾਮਸ ਤਮੰਨਾ ਨਾਲ ਮਿਲਾਈਆ। ਜਿਸ ਦਾ ਭੇਵ ਨਾ ਜਾਣੇ ਗੰਗਾ ਗੋਦਾਵਰੀ ਸੁਰਸਤੀ ਜਮਨਾ, ਅੱਠ ਸੱਠ ਸਮਝ ਕਿਸੇ ਨਾ ਆਈਆ। ਜਿਸ ਵਿਚ ਲਹਿਣਾ ਦੇਣਾ ਵਰਨਾਂ ਬਰਨਾਂ, ਚੁਰਾਸੀ ਤਾਂਘ ਰਖਾਈਆ। ਹਿਸਾਬ ਕਿਤਾਬ ਜੰਮਣਾ ਮਰਨਾ, ਕਾਲ ਪਾਵੇ ਨਾਲ ਬੰਧਾਈਆ। ਨਿਰਭੈ ਹੋ ਨਹੀਂ ਡਰਨਾ, ਆਪਣਾ ਬਲ ਵਖਾਈਆ। ਸੀਤਾ ਸੁਵਾਣੀ ਜੰਗਲ ਹਰਨਾ, ਆਪਣਾ ਰੂਪ ਬਦਲਾਈਆ। ਚਾਰ ਜੁਗ ਤੋਂ ਵੱਖਰਾ ਵੇਦ ਪੜ੍ਹਨਾ, ਇਹ ਤ੍ਰਿਸ਼ਨਾ ਰਾਵਣ ਅੱਗੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ ।

ਸਵਾ ਲੱਖ ਨਾਤੀ ਰਾਵਣ ਅੰਤਰ ਅੰਤਸ਼ ਖਾਹਿਸ਼, ਖਾਲਸ ਸਮਝ ਕਿਸੇ ਨਾ ਆਈਆ। ਬਿਨਾ ਰਾਮ ਦੇ ਰਾਮ ਤੋਂ ਕਰੀ ਨਾ ਕਿਸੇ ਤਲਾਸ਼, ਖੋਜਤ ਖੋਜਤ ਖੋਜ ਨਾ ਕੋਇ ਸਮਝਾਈਆ। ਜਿਸ ਸੁਹਾਵਣਾ ਬਨਵਾਸ, ਰਾਮ ਜੰਗਲਾਂ ਵਿਚ ਭੁਵਾਈਆ। ਉਹ ਲੇਖਾ ਜਾਣੇ ਸਾਹਿਬ ਗੁਣਤਾਸ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਮਨ ਕਾ ਗੜ੍ਹ ਸੁਹਾਇਆ ਆਪ, ਦਹਿ ਦਿਸ਼ਾ ਰੰਗ ਰੰਗਾਈਆ। ਅੰਦਰ ਵਧਾ ਕੇ ਰੋਗ ਸੰਤਾਪ, ਸਹਿੰਸਿਆਂ ਵਿਚ ਸਮਾਈਆ। ਸ਼ਾਸਤਰ ਦੇ ਕੇ ਜਾਪ, ਦਿਤੀ ਮਾਣ ਵਡਿਆਈਆ। ਉਸ ਵਿਸ਼ੇ ਨੂੰ ਸਮਝ ਸਕਿਆ ਨਾ ਕੋਇ ਸਾਖਿਆਤ, ਜਿਸ ਕਾਰਨ ਰਾਮ ਰਾਵਣ ਦੋਵੇਂ ਲੋਕਮਾਤ ਪਰਗਟਾਈਆ । ਜਗਤ ਕਹਾਣੀ ਜੋ ਵਿਦਿਆ ਵਿਚ ਕੋਈ ਗਿਆ ਆਖ, ਵਿਦਵਾਨਾਂ ਸਿਫ਼ਤ ਸਾਲਾਹੀਆ। ਬਾਕੀ ਸਾਰੇ ਕਰਦੇ ਪਸਚਾਤਾਪ, ਸਹਿਸਾ ਮਨ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਵਾ ਲੱਖ ਨਾਤੀ ਰਾਵਣ ਦੇ ਅੰਦਰ ਦੀ ਝਾਕੀ, ਜਿਸ ਦਾ ਲੇਖਾ ਜਾਣੇ ਕੁਛ ਵਿਸ਼ਿਸ਼ਟ ਜਿਸ ਨਿਰੰਤਰ ਖੁਲ੍ਹੀ ਤਾਕੀ, ਸੰਦੇਸ਼ਾ ਪਾਤੀ ਪਤਰਕਾ ਰਾਮ ਰਾਮ ਰਾਮ ਸਮਝਾਈਆ। (੩੦ ਅੱਸੂ ਸ਼ਹਿਨਸ਼ਾਹੀ ਸੰਮਤ ੬)

ਇਕ ਦਿਨ ਬਾਲੇ ਨਾਨਕ ਨੂੰ ਗੰਨਾ ਦਿੱਤਾ ਜਿਸ ਦੀ ਇੱਕੀ ਪੋਰੀ, ਢਾਈ ਹੱਥ ਉਤਲਾ ਹਿੱਸਾ ਬਾਕੀ ਦਿੱਤਾ ਰਖਾਈਆ। ਹੱਥ ਨਾਲ ਦਿੱਤਾ ਮਰੋੜੀ, ਹਿੱਸਾ ਅੱਡ ਵੰਡਾਈਆ। ਉਸ ਓਸ ਵੇਲੇ ਕੀਤਾ ਬਹੁੜੀ, ਦਿੱਤੀ ਹਾਲ ਦੁਹਾਈਆ। ਬਾਲਿਆਂ ਬਾਕੀ ਨਾਨਕ ਨਾਲ ਮਿਲ ਕੇ ਹੁੰਦੇ ਜੋੜੀ ਜੋੜੀ, ਮੈਨੂੰ ਵੱਖਰਾ ਦਿੱਤਾ ਬਹਾਈਆ। ਬਾਲੇ ਕਿਹਾ ਅੱਜ ਦਿਨ ਲੋਹੜੀ, ਰਸ ਚੱਖਣ ਨੂੰ ਸਾਡਾ ਵੀ ਜੀ ਕਰ ਆਈਆ। ਗੰਨੇ ਕਿਹਾ ਮੇਰਾ ਨਹੀਂ ਕੋਈ ਜੋਰੀ, ਪਰ ਅਧੀਨ ਰਿਹਾ ਕੁਰਲਾਈਆ। ਓਧਰੋਂ ਨਾਨਕ ਬੋਲ ਪਿਆ ਹੌਲੀ, ਹੌਲੀ ਜਿਹੀ ਆਖ ਸੁਣਾਈਆ। ਇਹ ਕੀ ਗੱਲ ਕਿਹੜੀ ਘੁੰਡੀ ਖੋਲ੍ਹੀ, ਮੈਨੂੰ ਦਿਉ ਜਣਾਈਆ। ਬਾਲੇ ਕਿਹਾ ਇਹ ਐਵੇਂ ਪੌਂਦਾ ਰੌਲੀ, ਗੰਨਾ ਦੇਵੇ ਪਿਆ ਦੁਹਾਈਆ। ਓਸ ਕਿਹਾ ਮੇਰੀ ਰੁੱਤ ਅਜੇ ਪੂਰੀ ਨਹੀਂ ਮੌਲੀ, ਆਪਣਾ ਰੰਗ ਵਖਾਈਆ। ਓਧਰੋਂ ਬਾਲੇ ਨੇ ਜੇਬ ਵਿਚੋਂ ਕੱਢ ਲਈ ਕੌਲੀ, ਪੈਰ ਹੇਠਾਂ ਦੱਬ ਕੇ

ਜੋਰ ਨਾਲ ਵਟ ਦਿੱਤਾ ਚੜ੍ਹਾਈਆ। ਓਸ ਗੰਨੇ ਨੇ ਆਪਣੀ ਰੱਤ ਰਸ ਧਾਰ ਡੋਲ੍ਹੀ, ਹਾਏ ਸੀ ਨਾ ਕੋਇ ਸੁਣਾਈਆ। ਉਧਰੋਂ ਗੁਰੂ ਨਾਨਕ ਨੇ ਸੱਜੇ ਹੱਥ ਦੀ ਉਂਗਲੀਂ ਵਿਚ ਡੁਬੋ ਲਈ, ਪੋਟੇ ਨੂੰ ਲਾ ਕੇ ਆਪਣੇ ਮੁੱਖ ਵਿਚ ਲਾਈਆ। ਓਸ ਵੇਲੇ ਉਸ ਨੇ ਕਿਹਾ ਮੈਂ ਘੋਲ ਘੋਲੀ, ਆਪਣਾ ਆਪ ਗਵਾਈਆ। ਸਤਿਗੁਰ ਮੈਨੂੰ ਰੱਖ ਲੈ ਆਪਣੀ ਕਾਇਆ ਅੰਦਰ ਚੋਲੀ, ਮੇਰਾ ਦੁਖੜਾ ਦੇ ਮਿਟਾਈਆ। ਗੁਰੂ ਨਾਨਕ ਕਿਹਾ ਬਹੁਤਾ ਨਾ ਬੋਲੀਂ, ਤੈਨੂੰ ਦਿਆਂ ਸਮਝਾਈਆ। ਤੇਰੇ ਪਿਆਰ ਰਸ ਦੀ ਰਸ ਬਣਨਾ ਵਿਚੋਲੀ, ਭਗਵਨ ਰਿਹਾ ਜਣਾਈਆ। ਓਸ ਕਿਹਾ ਇਹ ਧਾਰ ਵੱਖਰੀ ਨਿਰੋਲੀ, ਸਮਝ ਕੋਇ ਨਾ ਪਾਈਆ। ਨਾਨਕ ਕਿਹਾ ਜਿਸ ਵੇਲੇ ਮੇਰਾ ਮਾਲਕ ਆਪਣਿਆਂ ਭਗਤਾਂ ਦੀ ਚੁੱਕਣ ਆਵੇ ਡੋਲੀ, ਲੋਕਮਾਤ ਫੇਰਾ ਪਾਈਆ। ਓਸੇ ਵੇਲੇ ਤੇਰੀ ਗੰਢ ਫੇਰ ਲਵੇ ਖੋਲ੍ਹੀ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।

ਇੱਕੀ ਗੰਢਾਂ ਪਾ ਬੈਠੀਆਂ ਝਗੜਾ, ਇਕੱਠੀਆਂ ਰਹੀਆਂ ਜਣਾਈਆ। ਕੁਛ ਸਾਨੂੰ ਦੱਸ ਭੇਦ ਅਗਲਾ, ਤੇਰੇ ਅੱਗੇ ਵਾਸਤਾ ਪਾਈਆ। ਜਿਸ ਵੇਲੇ ਉਹ ਮਾਲਕ ਆਇਆ ਸਗਲਾ, ਮਿੱਤਰ ਬੇਪਰਵਾਹੀਆ। ਉਹ ਇੱਕੀਆਂ ਵਿਚੋਂ ਕਿਹਨੂੰ ਚੰਗਾ ਲੱਗਣਾ, ਕਿਸ ਨਾਲ ਪ੍ਰੇਮ ਵਧਾਈਆ। ਨਾਨਕ ਕਿਹਾ ਉਸ ਸਭ ਦਾ ਇਕੋ ਜਿਹਾ ਹਿੱਸਾ ਰੱਖਣਾ, ਵੱਡੀ ਛੋਟੀ ਨਾ ਕੋਇ ਵਡਿਆਈਆ। ਓਸ ਦਾ ਹਿਸਾਬ ਓਸੇ ਨੂੰ ਜਚਣਾ, ਓਸੇ ਦੇ ਹੱਥ ਵਡਿਆਈਆ। ਉਹਨਾਂ ਕਿਹਾ ਕਿਤਨਾ ਕਿ ਕਿਤਨਾ, ਸਾਨੂੰ ਦੇ ਸਮਝਾਈਆ। ਨਾਨਕ ਹੱਸ ਦੇ ਕਿਹਾ ਨਿੱਕੀਉ ਇਤਨਾ, ਜਿਹਨੂੰ ਇੱਕੀ ਸੇਰ ਦਿੱਤਾ ਬਣਾਈਆ। ਤੁਸਾਂ ਭਗਤਾਂ ਦੇ ਦਵਾਰੇ ਵਿੱਕਣਾ, ਇੱਕੀ ਇੱਕੀ ਗੰਢ ਪਵਾਈਆ। ਮੈਂ ਤੁਹਾਡੀਆਂ ਸਿਫ਼ਤਾਂ ਦਾ ਲੇਖ ਲਿਖਣਾ, ਸ਼ਬਦੀ ਦੇਵਾਂ ਗਵਾਹੀਆ । ਤੁਹਾਡਾ ਪ੍ਰੇਮ ਪਿਆਰ ਰਸ ਮਿੱਠਣਾ, ਗੁਰਮੁਖਾਂ ਦਿਆਂ ਚਖਾਈਆ। ਤੁਸਾਂ ਕਿਸੇ ਹੋਰ ਉਤੇ ਨਹੀਂ ਵਿੱਸਣਾ, ਥੋੜ੍ਹਾ ਜਿਹਾ ਪੜਦਾ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। (੨੯ ਪੋਹ ੨੦੨੧ ਬਿਕ੍ਰਮੀ)

ਵਰੁਣ ਕਹੇ ਮੇਰੀ ਇਹ ਲੋਹੜੀ, ਦੇਵਤਿਆਂ ਵਿਚੋਂ ਪ੍ਰਭ ਦਿੱਤੀ ਵਡਿਆਈਆ। ਸਭ ਤੋਂ ਕਰ ਕੇ ਚੋਰੀ, ਬੂੰਦ ਸਵਾਂਤੀ ਮੇਰੀ ਝੋਲੀ ਪਾਈਆ। ਵਸਤ ਦਿੱਤੀ ਜ਼ੋਰੀ, ਜ਼ੋਰਾਵਰ ਬੇਪਰਵਾਹੀਆ। ਹੱਥ ਫੜ ਕੇ ਡੋਰੀ, ਮਿਹਰ ਨਜ਼ਰ ਉਠਾਈਆ। ਦੇਵਤ ਵੇਖ ਏਹ ਲੱਗੀ ਧਾਰ ਕੌੜੀ, ਧਾਰ ਅਸੁਰ ਕਰੇ ਲੜਾਈਆ । ਖ਼ੁਦੀ ਹੰਕਾਰ ਦੀ ਰਲੀ ਜੋੜੀ, ਝਗੜੇ ਵਿਚ ਵਡਿਆਈਆ। ਸਾਚੀ ਵਸਤ ਕਿਸੇ ਨਾ ਮਿਲੀ ਭੋਰੀ, ਭਰਮਾਂ ਵਿਚ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਦਇਆ ਕਮਾਈਆ।

ਵਰੁਣ ਕਹੇ ਸਾਚੇ ਦਿਵਸ ਮਿਲੀ ਵਡਿਆਈ, ਮੇਰੇ ਅੰਤਰ ਵੱਜੀ ਵਧਾਈਆ। ਬੂੰਦ ਸਵਾਂਤੀ ਪ੍ਰਭ ਨੇ ਝੋਲੀ ਪਾਈ, ਭੰਡਾਰਾ ਦਿੱਤਾ ਭਰਾਈਆ। ਸ਼ਬਦ ਅਗੰਮੀ ਆਵਾਜ਼ ਸੁਣਾਈ, ਸੰਦੇਸ਼ਾ ਧੁਰਦਰਗਾਹੀਆ । ਸ੍ਰਿਸ਼ਟੀ ਨਾਲ ਨਾਤਾ ਰਿਹਾ ਜੁੜਾਈ, ਜਗ ਜੀਵਣ ਦਾਤਾ ਆਪਣੀ ਦਇਆ ਕਮਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਵੱਜਦੀ ਰਹੇ ਵਧਾਈ, ਸਾਚਾ ਘਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਵਰੁਣ ਕਹੇ ਮੈਂ ਅੰਮ੍ਰਿਤ ਲੈ ਕੇ ਰਸ, ਰਸੀਆ ਹੋ ਕੇ ਸੀਸ ਨਿਵਾਈਆ । ਜੋੜ ਕੇ ਦੋਵੇਂ ਹੱਥ, ਬੰਦਨਾ ਵਿਚ ਖ਼ੁਸ਼ੀ ਮਨਾਈਆ। ਖੋਲ੍ਹ ਕੇ ਆਪਣੀ ਅੱਖ, ਤੱਕਿਆ ਬੇਪਰਵਾਹੀਆ। ਸੋ ਖ਼ੁਸ਼ੀਆਂ ਵਿਚ ਗਿਆ ਹੱਸ, ਗ਼ਮੀ ਰੂਪ ਨਾ ਕੋਇ ਬਦਲਾਈਆ। ਸ਼ਬਦ ਅਗੰਮੀ ਦਿੱਤਾ ਸੱਚ, ਸਚ ਦਿੱਤੀ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਈਆ।

ਵਰੁਣ ਕਹੇ ਸਾਚੇ ਦਿਵਸ ਮੋਹੇ ਦਿੱਤਾ ਦਾਨ, ਦੇਵਣਹਾਰ ਦਇਆ ਕਮਾਈਆ। ਮੇਰੇ ਅੰਤਰ ਬਖ਼ਸ਼ ਗਿਆਨ, ਭੇਵ ਅਭੇਦਾ ਦਿੱਤਾ ਖੁਲ੍ਹਾਈਆ। ਤੇਰਾ ਲਹਿਣਾ ਦੇਣਾ ਜ਼ਮੀਨ ਤੋਂ ਉਤੇ ਥੱਲੇ ਅਸਮਾਨ, ਹੁਕਮੇ ਅੰਦਰ ਬੰਧਨ ਪਾਈਆ। ਊਚਾਂ ਨੀਚਾਂ ਰਹਿਣਾ ਵਿਚ ਦਰਮਿਆਨ, ਹੁਕਮੇ ਅੰਦਰ ਸੇਵ ਕਮਾਈਆ । ਬਿਨ ਤੇਰੀ ਧਾਰ ਉਪਜੇ ਨਾ ਕੋਇ ਪਕਵਾਨ, ਰਾਜ਼ਕ ਰਿਜਕ ਰਹੀਮ ਤੇਰੇ ਹੱਥ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ।

ਵਰੁਣ ਕਹੇ ਹੁਕਮ ਦਿੱਤਾ ਧੁਰਦਰਗਾਹ, ਧੁਰ ਦੀ ਧਾਰ ਜਣਾਈਆ। ਸਚ ਸੰਦੇਸ਼ਾ ਇਕ ਸੁਣਾ, ਮੇਰੀ ਬਣਤ ਲਈ ਬਣਾਈਆ। ਵਸਤ ਅਮੋਲਕ ਇਕ ਵਖਾ, ਵੱਖਰੀ ਧਾਰ ਦ੍ਰਿੜਾਈਆ। ਵਾਯੂ ਅੰਦਰ ਜਲ ਮਿਲਾ, ਥਲਾਂ ਦੇਣੀ ਵਡਿਆਈਆ। ਖੇਲ ਕਰਨਾ ਵਿਚ ਜਹਾਨ, ਹੁਕਮੇ ਅੰਦਰ ਸੀਸ ਨਿਵਾਈਆ। ਤੇਰੀ ਪੁਸ਼ਤ ਪਨਾਹ ਸਦਾ ਰਹਿਵਾਂ, ਸਿਰ ਆਪਣਾ ਹੱਥ ਟਿਕਾਈਆ। ਸਦਾ ਜੁਗ ਬਦਲਦਾ ਰਹਵਾਂ ਨਵਾਂ, ਚੌਕੜੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪ ਵਰਤਾਈਆ।

ਵਰੁਣ ਕਹੇ ਮੈਨੂੰ ਸੱਦ ਕੇ ਪਾਸ, ਆਪਣੇ ਵਿਚੋਂ ਆਪਾ ਦਿੱਤਾ ਜਣਾਈਆ। ਸਾਚੀ ਵਸਤ ਪੂੰਜੀ ਲੈ ਰਾਸ, ਵਸਤ ਅਮੋਲਕ ਆਪ ਵਰਤਾਈਆ । ਮੇਰੀ ਮਿਹਰ ਤੇਰੇ ਸਾਥ, ਜਲ ਪਾਣੀ ਰੂਪ ਵਟਾਈਆ। ਧਰਤ ਤੋਂ ਜਾਵੇ ਆਕਾਸ਼, ਆਕਾਸ਼ ਤੋਂ ਧਰਤ ਉਤੇ ਸੁਹਾਈਆ। ਅਗੰਮਾ ਖੇਲ ਤਮਾਸ਼, ਤੈਨੂੰ ਦਿਤਾ ਦ੍ਰਿੜਾਈਆ। ਵਰੁਣ ਕਹੇ ਉਹ ਪੋਹ ਦਾ ਦਿਨ ਅਖ਼ੀਰੀ ਖ਼ਾਸ, ਅਗਲੀ ਥਿਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।

ਵਰੁਣ ਕਹੇ ਮੈਨੂੰ ਆਈ ਅਗੰਮੀ ਬਾਣੀ, ਬਲਹੀਣ ਦਿੱਤੀ ਜਣਾਈਆ । ਖੇਲ ਵਖਾਇਆ ਪਵਣ ਪਾਣੀ, ਬਸੰਤਰ ਭੇਵ ਚੁਕਾਈਆ। ਨਜ਼ਰੀ ਆਈ ਅਗੰਮ ਨਿਸ਼ਾਨੀ, ਨਿਸ਼ਾਨਾ ਦਿੱਤਾ ਦ੍ਰਿੜਾਈਆ। ਮੇਰਾ ਖੇਲ ਧੁਰ ਜਗਤ ਜਹਾਨੀ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਬਖ਼ਸ਼ਿਸ਼ ਕਰ ਕੇ ਅੰਮ੍ਰਿਤ ਰਸ ਜੀਵਤ ਜੁਗ ਪਾਣੀ, ਝੋਲੀ ਦਿੱਤੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਈਆ।

ਵਰੁਣ ਕਹੇ ਮੇਰੇ ਉਤੇ ਕਿਰਪਾ ਕਰੀ, ਕਿਰਪਾਲ ਦਿੱਤੀ ਵਡਿਆਈਆ। ਮੇਰੇ ਅੰਤਰ ਲੋ ਦਿੱਤੀ ਹਰੀ, ਲੋ ਹਰੀ ਆਪ ਕਰਾਈਆ। ਏਹ ਵੇਖ ਦੇਵਤਿਆਂ ਔਖੀ ਹੋਈ ਘੜੀ, ਦੁੱਖ ਅੰਦਰੇ ਅੰਦਰ ਮਨਾਈਆ । ਝਗੜੇ ਵਿਚ ਲੜਾਈ ਹੋਈ ਬੜੀ, ਮੂਰਖ ਹੋ ਕੇ ਝਗੜਾ ਪਾਈਆ। ਪੁਰਖ ਅਕਾਲ ਕੋਲੋਂ ਮੰਗ ਮੰਗੀ ਖਰੀ, ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਵਰੁਣ ਕਹੇ ਮੈਂ ਮੰਗਤੇ ਕੀਤੀ ਆਸ, ਅੰਤਰ ਧਿਆਨ ਲਗਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਤੇਰੇ ਹੱਥ ਵਡਿਆਈਆ। ਸਭ ਨੂੰ ਦੇ ਦਾਤ, ਝਗੜਾ ਕਰੇ ਕੋਈ ਨਾ ਰਾਈਆ। ਦੂਸਰ ਹੋਵੇ ਨਾ ਕੋਈ ਘਾਤ, ਘਾਉ ਅਵਰ ਨਾ ਕੋਇ ਲਗਾਈਆ। ਸਭ ਕਿਛ ਤੇਰੇ ਹੱਥ ਪੁਰਖ ਅਬਿਨਾਸ਼, ਬੇਪਰਵਾਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ ।

ਪੁਰਖ ਅਕਾਲ ਕਿਹਾ ਵਰੁਣ ਦੋਵੇਂ ਜੋੜ ਹਾਥ, ਭੁਜਾਂ ਅੱਗੇ ਵਧਾਈਆ। ਤੇਰੀ ਝੋਲੀ ਪਾਵਾਂ ਦਾਤ, ਸਾਢੇ ਤਿੰਨ ਸੇਰ ਵੰਡ ਵੰਡਾਈਆ। ਜੁਗ ਚੌਕੜੀ ਰਹਿਵੇ ਤੇਰੇ ਸਾਥ, ਦੂਸਰ ਵੰਡ ਨਾ ਕੋਇ ਵੰਡਾਈਆ । ਵਰੁਣ ਕਿਹਾ ਕਿਥੇ ਰੱਖਾਂ ਸਾਂਭ, ਸਚ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ।

ਪੁਰਖ ਅਕਾਲ ਕਿਹਾ ਏਹ ਜਲ ਸਾਢੇ ਤਿੰਨ ਸੇਰ, ਕਹਾਵਤ ਜਗਤ ਵਾਲੀ ਬਣਾਈਆ। ਬਖ਼ਸ਼ਿਸ਼ ਵਾਲੀ ਮਿਹਰ, ਤੇਰੀ ਝੋਲੀ ਪਾਈਆ। ਬਿਨ ਮੇਰੇ ਭਗਤਾਂ ਸਭ ਦਾ ਹੁੰਦਾ ਰਹੇ ਭੇੜ, ਖ਼ੁਸ਼ੀ ਗ਼ਮੀ ਵਿਚ ਬਦਲਾਈਆ। ਦੇਵਤਿਆਂ ਕੋਲੋਂ ਛਿੜਾਈ ਛੇੜ, ਸੁਘੜ ਸਿਆਣੇ ਮੂਰਖ ਦੇਣੇ ਬਣਾਈਆ। ਵਰੁਣ ਕਿਹਾ ਕੀ ਲੇਖਾ ਦਏਂ ਨਬੇੜ, ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਨਹੀਂ ਲਹਿਣਾ ਚੁਕਾਵਾਂ ਫੇਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਹੰਢਾਈਆ। ਚਾਰ ਜੁਗ ਦਾ ਰੱਖ ਕੇ ਗੇੜ੍ਹ, ਗੇੜੇ ਵਿਚ ਵੇਖਾਂ ਲੋਕਾਈਆ। ਕਲਜੁਗ ਅੰਤਮ ਬਣ ਕੇ ਆਵਾਂ ਸਿੰਘ ਸ਼ੇਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸ਼ਬਦੀ ਧਾਰ ਜਨਮ ਲਵਾਂ ਨਾ ਵਿਚੋਂ ਕਿਸੇ ਜੇਰ, ਜੇਰਜ ਅੰਡ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਵਰੁਣ ਕਹੇ ਮੇਰੇ ਅੰਤਰ ਕੀਤੀ ਲੋ ਹਰੀ, ਲੋੜੀਂਦਾ ਸੱਜਣ ਪਾਇਆ। ਖ਼ੁਮਾਰੀ ਬੇਅੰਤ ਚੜ੍ਹੀ, ਖ਼ੁਸ਼ੀਆਂ ਰੰਗ ਰੰਗਾਇਆ। ਸੁਹੰਜਣੀ ਹੋਈ ਘੜੀ, ਦੀਨ ਦਿਆਲ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ।

ਵਰੁਣ ਕਿਹਾ ਤੇਰੀ ਬਖ਼ਸ਼ਿਸ਼ ਸਾਢੇ ਤਿੰਨ ਸੇਰ ਪਾਣੀ, ਪਵਣ ਪਾਣੀ ਜਿਸ ਦੀ ਸੇਵ ਕਮਾਈਆ। ਪੁਰਖ ਅਕਾਲ ਸ਼ਬਦ ਸੁਣਾਈ ਅਗੰਮੀ ਬਾਣੀ, ਬਾਣ ਨਿਰਾਲਾ ਦਿੱਤਾ ਲਗਾਈਆ। ਇਹ ਲੇਖਾ ਚਾਰੇ ਖਾਣੀ, ਅੰਡਜ ਜੇਰਜ ਉਤਭਜ ਸੇਤਜ ਨਾਲ ਰਲਾਈਆ। ਬਿਨ ਇਸ ਦੇ ਹੋਏ ਵੈਰਾਨੀ, ਸਾਚਾ ਸੁੱਖ ਨਾ ਕੋਇ ਉਪਜਾਈਆ। ਵਰੁਣ ਕਹੇ ਮੇਰੇ ਅੰਦਰ ਆਈ ਹੈਰਾਨੀ, ਪਰੇਸ਼ਾਨ ਹੋ ਕੇ ਸੀਸ ਝੁਕਾਈਆ। ਕਿਰਪਾ ਕਰ ਮੇਰੇ ਸ਼ਾਹ ਸੁਲਤਾਨੀ, ਮਿਹਰ ਨਜ਼ਰ ਉਠਾਈਆ। ਇਸ ਜਲ ਦੀ ਕੀ ਕਹਾਣੀ, ਮੈਨੂੰ ਦੇ ਦ੍ਰੜਾਈਆ। ਪੁਰਖ ਅਕਾਲ ਕਹੇ ਜਿਸ ਵੇਲੇ ਮੈਂ ਭਗਤਾਂ ਦਾ ਬਣ ਕੇ ਆਇਆ ਬਾਨੀ, ਪਾਰਬ੍ਰਹਮ ਹੋ ਕੇ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ।

ਪਾਰਬ੍ਰਹਮ ਕਹੇ ਮੇਰਾ ਖੇਲ ਤਮਾਸ਼, ਸਮਝ ਕੋਇ ਨਾ ਪਾਈਆ। ਕਲਜੁਗ ਅੰਤਮ ਔਣਾ ਖ਼ਾਸ, ਖ਼ਾਲਸ ਆਪਣਾ ਨੂਰ ਕਰਾਂ ਰੁਸ਼ਨਾਈਆ। ਭਗਤਾਂ ਬਣਾਂ ਦਾਸ, ਸਾਚਾ ਰੰਗ ਰੰਗਾਈਆ। ਤੇਰੀ ਪੂਰੀ ਕਰਾਂ ਆਸ, ਮਨਸਾ ਨਾਲ ਮਿਲਾਈਆ। ਭਗਤਾਂ ਹੋ ਕੇ ਦਾਸ, ਸਾਚੀ ਸੇਵ ਕਮਾਈਆ। ਧਰਮ ਪ੍ਰੀਤੀ ਦੇ ਵਿਸ਼ਵਾਸ਼, ਆਪਣੇ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ।

ਵਰੁਣ ਕਹੇ ਪ੍ਰਭੂ ਮੇਰੇ ਅੰਦਰ ਕੀਤੀ ਲੋ, ਆਪਣੀ ਦਇਆ ਕਮਾਈਆ । ਸ਼ਬਦੀ ਧਾਰ ਲਿਆ ਮੋਹ, ਮੁਹੱਬਤ ਵਿਚ ਜੁੜਾਈਆ। ਸਾਚਾ ਜਾਪ ਦੇ ਕੇ ਸੋਹੰ ਸੋ, ਸੁਰਤੀ ਦਿੱਤੀ ਬਦਲਾਈਆ। ਵਿਰੱਕਤ ਕਰ ਨਿਰਮੋਹ, ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।

ਵਰੁਣ ਕਹੇ ਮੈਨੂੰ ਕੀਤੀ ਲੋ ਹਰੀ, ਆਪਣੀ ਦਇਆ ਕਮਾਈਆ। ਬਾਕੀ ਤੇ ਔਖੀ ਆਈ ਘੜੀ, ਦੇਵਤ ਕਰਨ ਲੜਾਈਆ। ਮੈਂ ਪ੍ਰਭ ਦੇ ਅੱਗੇ ਮਿੰਨਤ ਕਰੀ, ਇਹ ਕੀ ਖੇਲ ਦਿੱਤਾ ਰਚਾਈਆ। ਪੁਰਖ ਅਕਾਲ ਕਿਹਾ ਮੂਲ ਨਾ ਡਰੀਂ, ਸਿਰ ਤੇਰੇ ਹੱਥ ਰਖਾਈਆ। ਇਹ ਖੇਲ ਕਰਨੀ ਕਲਜੁਗ ਘਰ ਘਰੀਂ, ਬਚਿਆ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟੀ ਕਰਨੀ ਦੀਨ ਮਜ਼੍ਹਬ ਸ਼ਰਅਈ, ਸ਼ਰਅ ਵਿਚ ਹਲਕਾਈਆ । ਸਾਬਤ ਰਹੇ ਨਾ ਕੋਇ ਸਹੀ, ਸਤਿ ਸਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ।

ਵਰੁਣ ਕਿਹਾ ਪ੍ਰਭ ਹਰੀ ਕੀਤੀ ਲੋ, ਹਰਿ ਮੰਦਰ ਦਿੱਤਾ ਵਖਾਈਆ। ਅੰਮ੍ਰਿਤ ਰਸ ਚੋ, ਬੂੰਦ ਸੁਵਾਂਤ ਪਿਲਾਈਆ। ਮਾਰਗ ਦੱਸ ਕੇ ਦੋ, ਝਗੜਾ ਪ੍ਰੇਮ ਵੰਡ ਵੰਡਾਈਆ। ਸ੍ਰਿਸ਼ਟੀ ਨਾਲ ਕਰ ਕੇ ਧਰੋਹ, ਭਗਤਾਂ ਰੰਗ ਰੰਗਾਈਆ। ਧੁਰ ਫ਼ਰਮਾਣਾ ਹੁਕਮ ਦਿੱਤਾ ਉਹ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਵਰੁਣ ਕਹੇ ਮੈਂ ਅੱਗੇ ਹੋ, ਸੀਸ ਦਿੱਤਾ ਝੁਕਾਈਆ। ਪ੍ਰਭੂ ਤੇਰਾ ਖੇਲ ਜਾਣੇ ਕੋ, ਕਵਣ ਵੇਖ ਵਖਾਈਆ। ਪੁਰਖ ਅਕਾਲ ਕਿਹਾ ਮੈਂ ਜਿਨ੍ਹਾਂ ਬਖ਼ਸ਼ਾਂ ਆਪਣਾ ਮੋਹ, ਆਪਣੇ ਰੰਗ ਰੰਗਾਈਆ। ਸੋ ਮੇਰਾ ਚਰਨ ਕਵਲ ਪੀਵਣ ਧੋ ਧੋ, ਆਪਣੀ ਮੈਲ ਗਵਾਈਆ। ਸ੍ਰਿਸ਼ਟ ਸਬਾਈ ਲੜੇ ਹੋ ਕੇ ਦੋ ਦੋ, ਝਗੜਾ ਰਹੇ ਲੋਕਾਈਆ। ਸੁੱਖ ਰਹੇ ਨਾ ਕਿਸੇ ਗਰੋਹ, ਹੰਗਤਾ ਵਿਚ ਦੁਹਾਈਆ। ਜੋ ਮੇਰੇ ਜਾਵਣ ਹੋ, ਹਿਰਦੇ ਵੜ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ।

ਵਰੁਣ ਕਿਹਾ ਭਗਤਾਂ ਕਿਹੜੀ ਹੋਵੇ ਧਾਰ, ਪ੍ਰਭ ਸਾਚੇ ਦੇ ਜਣਾਈਆ। ਕਿਹੜਾ ਵਕਤ ਹੋਵੇ ਸੰਸਾਰ, ਕਵਣ ਥਿਤ ਵਡਿਆਈਆ। ਕਵਣ ਦਰ ਹੋਵੇ ਦਰਬਾਰ, ਦਰਵਾਜ਼ਾ ਕਵਣ ਖੁਲ੍ਹਾਈਆ। ਕਵਣ ਗਾਵੇ ਮੰਗਲਾਚਾਰ, ਧੁਰ ਦਾ ਗੀਤ ਸੁਣਾਈਆ। ਕਵਣ ਵੇਖੇ ਵਿਗਸੇ ਪਾਵੇ ਸਾਰ, ਮਿਹਰ ਨਜ਼ਰ ਅੱਖ ਉਠਾਈਆ । ਪੁਰਖ ਅਕਾਲ ਕਿਹਾ ਮੈਂ ਸਭ ਕੁਛ ਕਰਨੇਹਾਰ, ਕਰਨੀ ਦਾ ਕਰਤਾ ਬੇਪਰਵਾਹੀਆ। ਜਿਸ ਵੇਲੇ ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਡੰਕ ਵਜਾਈਆ। ਚਾਰੋਂ ਕੁੰਟ ਹੋਵੇ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਮੇਘ ਬਰਸੇ ਨਾ ਕੋਈ ਨਾਲ ਪਿਆਰ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਆਪਣਾ ਇਸ਼ਟ ਜਾਏ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਗੁਰ ਅਵਤਾਰ ਪੈਗ਼ੰਬਰ ਉਚੀ ਕੂਕ ਕਰਨ ਪੁਕਾਰ, ਸਚ ਸਚ ਸੁਣਾਈਆ। ਕਿਰਪਾ ਕਰ ਪੁਰਖ ਅਕਾਲ, ਤੇਰੇ ਹੱਥ ਵਡਿਆਈਆ। ਓਸ ਵੇਲੇ ਆਵਾਂ ਨਿਰਗੁਣ ਧਾਰ, ਜੋਤੀ ਜੋਤ ਕਰ ਰੁਸ਼ਨਾਈਆ । ਜਨ ਭਗਤ ਸੁਹੇਲੇ ਲਵਾਂ ਉਠਾਲ, ਸੁਰਤੀ ਸ਼ਬਦੀ ਆਪ ਜਗਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਏਕਾ ਰੰਗ ਰੰਗਾਈਆ। ਭਗਤ ਦਵਾਰ ਬਣਾ ਸੱਚੀ ਧਰਮਸਾਲ, ਦਰ ਇਕੋ ਦਿਆਂ ਵਖਾਈਆ। ਤੂੰ ਮੇਰਾ ਜਲ ਰੱਖਣਾ ਸੰਭਾਲ, ਜੁਗ ਚੌਕੜੀ ਨਾ ਕਿਸੇ ਫੜਾਈਆ। ਕਲਜੁਗ ਅੰਤ ਅਖ਼ੀਰ ਜਨ ਭਗਤਾਂ ਦਿਆਂ ਪਿਆਲ, ਅੰਮ੍ਰਿਤ ਰਸ ਬਣਾਈਆ। ਦੀਨ ਦੁਨੀ ਹੋਏ ਬੇਹਾਲ, ਬਿਹਬਲ ਹੋ ਕੇ ਮਾਤ ਕੁਰਲਾਈਆ। ਵਰੁਣ ਕਹੇ ਮੈਂ ਫੇਰ ਕੀਤਾ ਨਹੀਂ ਕੋਈ ਸਵਾਲ, ਸਿਰ ਦੇ ਕੇ ਆਪਣਾ ਸਿਰ ਬਚਾਈਆ। ਤੇਰੇ ਹੱਥ ਤੇਰੀ ਅਵੱਲੜੀ

ਚਾਲ, ਤੂੰ ਦਾਤਾ ਬੇਪਰਵਾਹੀਆ। ਦੀਨਾਂ ਬੰਧਪ ਹੋਣਾ ਦੀਨ ਦਿਆਲ, ਦਇਆਨਿਧ ਤੇਰੀ ਓਟ ਰਖਾਈਆ । ਵਰੁਣ ਕਹੇ ਮੈਂ ਕਹਵਾ ਲੋ ਹਰੀ ਲੋਹੜੀ ਕਹੇ ਜਹਾਨ, ਲੋਹੜੀ ਕਹਿਣ ਵਾਲਾ ਲੋੜੀਂਦਾ ਸੱਜਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵੀਂ ਫੁਲਵਾੜੀ ਦਾ ਦੇ ਕੇ ਦਾਨ, ਵਾੜੀ ਆਪਣੀ ਆਪ ਸੁਹਾਈਆ। (੩੦ ਪੋਹ ਸ਼ਹਿਨਸ਼ਾਹੀ ਸੰਮਤ ੨)

ਸਦੀ ਚੌਧਵੀਂ ਕਹੇ ਮੇਰੀ ਖ਼ੁਸ਼ੀਆਂ ਵਾਲੀ ਲੋਹੜੀ, ਅੰਕ ਸਹੇਲੜੀਓ ਦਿਆਂ ਜਣਾਈਆ। ਵੇਖੋ ਮੇਰੀ ਪ੍ਰਭ ਦੇ ਨਾਲ ਬਣ ਗਈ ਜੋੜੀ, ਜੋੜਾ ਧੁਰ ਦਾ ਲਿਆ ਬਣਾਈਆ। ਨਾ ਮੈਂ ਕਾਲੀ ਨਾ ਮੈਂ ਗੋਰੀ, ਰੂਪ ਰੰਗ ਰੇਖ ਨਜ਼ਰ ਨਾ ਕੋਇ ਪਾਈਆ। ਮੇਰੇ ਮਾਲਕ ਮੇਰੇ ਉਤੇ ਕਿਰਪਾ ਕੀਤੀ ਭੋਰੀ, ਭਾਂਡਾ ਭਰਮ ਦਿੱਤਾ ਭੰਨਾਈਆ। ਦੀਨ ਦੁਨੀ ਤੋਂ ਕਰ ਕੇ ਚੋਰੀ, ਚਰਨਾਂ ਵਿਚ ਲਿਆ ਰਖਾਈਆ। ਮੇਰਾ ਮਾਣ ਤਾਣ ਨਾ ਜ਼ੋਰੀ, ਨਿਉਂ ਨਿਉਂ ਲਾਗਾਂ ਪਾਈਂਆ। ਮੈਂ ਆਦਿ ਜੁਗਾਦਿ ਦੀ ਬਾਂਕੀ ਛੋਹਰੀ, ਛੈਲ ਛਬੀਲੀ ਨਜ਼ਰੀ ਆਈਆ। ਮੇਰੀ ਆਸਾ ਨਵੀਂ ਨਕੋਰੀ, ਨਿਰਵੈਰ ਦਿੱਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਸਦੀ ਚੌਧਵੀਂ ਕਹੇ ਮੇਰਾ ਸਾਹਿਬ ਸੁਵਾਮੀ ਸੱਜਣ, ਸੋਹਣਾ ਨਜ਼ਰੀ ਆਈਆ। ਮੈਂ ਪ੍ਰੇਮ ਪ੍ਰੀਤੀ ਕਰਾਂ ਮੱਜਨ, ਧੁਰ ਦਾ ਰੰਗ ਰੰਗਾਈਆ। ਸਚ ਸੰਦੇਸ਼ੇ ਆਈ ਸੱਦਣ, ਹੋਕਾ ਇਕ ਅਲਾਈਆ। ਮਿਹਰਵਾਨ ਮਹਿਬੂਬ ਸਚ ਮੁਹੱਬਤ ਵਿਚ ਰਹੇ ਤੇਰੀ ਲਗਨ, ਦੂਸਰ ਅਵਰ ਨਾ ਕੋਇ ਮਨਾਈਆ। ਮਮਤਾ ਮੋਹ ਰਹੇ ਨਾ ਬੰਧਨ, ਕੂੜੀ ਕਿਰਿਆ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ।

ਸਦੀ ਚੌਧਵੀਂ ਕਹੇ ਮੈਂ ਲੋਹੜੀ ਵੰਡਾਂ, ਵੰਡੀ ਧੁਰ ਦੀ ਪਾਈਆ। ਮੈਂ ਪ੍ਰਭ ਦੇ ਕੋਲੋਂ ਪ੍ਰੀਤੀ ਲੈ ਕੇ ਆਈ ਪੰਡਾਂ, ਅਨਡਿੱਠੜਾ ਭਾਰ ਉਠਾਈਆ। ਮੈਂ ਕਿਸੇ ਵੜੀ ਨਹੀਂ ਮੰਦਰ ਮਸੀਤ ਗੁਰਦੁਵਾਰ ਸ਼ਿਵਦਵਾਲੇ ਮੱਠ ਪੱਥਰ ਇੱਟਾਂ ਵਾਲੀ ਕੰਧਾਂ, ਮਹਿਰਾਬਾਂ ਵਿਚ ਨਾ ਡੇਰਾ ਲਾਈਆ। ਮੈਂ ਤੱਕਦੀ ਇਕ ਚੰਦਾ, ਜੋ ਚੰਦ ਨੂਰ ਕਰੇ ਰੁਸ਼ਨਾਈਆ। ਜੋ ਖੇਲ ਵਖਾਏ ਸੂਰਾ ਸਰਬੰਗਾ, ਸੋ ਸਚ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਦਇਆ ਕਮਾਈਆ ।

ਸਦੀ ਚੌਧਵੀਂ ਕਹੇ ਮੇਰੀ ਲੋਹੜੀ ਦਾ ਲੋਹੜੇ ਪੈਣਿਆ ਨਾ ਕੀਤਾ ਚਾਓ, ਚਾਰੋਂ ਕੁੰਟ ਅੰਧੇਰਾ ਛਾਈਆ । ਮੈਂ ਹਲੂਣਿਆਂ ਫੜ ਕੇ ਬਾਹੋਂ, ਅੱਖ ਦਿੱਤੀ ਖੁਲ੍ਹਾਈਆ। ਵੇਖੋ ਹੰਸ ਹੋਏ ਕਾਉਂ, ਕਾਗ ਹੰਸ ਰੂਪ ਬਦਲਾਈਆ । ਸਾਚਾ ਧਰਮ ਨਾ ਕੋਇ ਨਿਆਉਂ, ਅਦਲ ਇਨਸਾਫ਼ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਸਦੀ ਚੌਧਵੀਂ ਕਹੇ ਲੋਹੜੀ ਦੇ ਥਾਂ ਪ੍ਰਭ ਦਾ ਮਿਲੇ ਪਿਆਰ, ਪ੍ਰੇਮ ਪ੍ਰੇਮ ਵਿਚੋਂ ਪ੍ਰਗਟਾਈਆ। ਤੁਸੀਂ ਉਹਦੇ ਉਹ ਤੁਹਾਡਾ ਯਾਰ, ਯਾਰਾਨਾ ਧੁਰ ਦਾ ਲਿਆ ਲਗਾਈਆ। ਭਰੋਸੇ ਵਿਚ ਰੱਖੋ ਇਤਬਾਰ, ਭਾਂਡਾ ਭਰਮ ਭੌ ਭੰਨਾਈਆ। ਮਿਹਰਵਾਨ ਕਰੇ ਸਚ ਸ਼ਿੰਗਾਰ, ਕੂੜੀ ਕਿਰਿਆ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਸਦੀ ਚੌਧਵੀਂ ਕਹੇ ਚਾਓ ਅੰਦਰ ਗਾਓ ਮੰਗਲ, ਮੰਗਲਾਚਾਰ ਵਡਿਆਈਆ। ਸ਼ਰਅ ਕੱਟੋ ਸੰਗਲ, ਜ਼ੰਜੀਰੀ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਚੜ੍ਹੇ ਅਗੰਮੀ ਰੰਗਨ, ਰੰਗਤ ਇਕ ਰੰਗਾਈਆ । ਤੁਹਾਡਾ ਪਵਿੱਤਰ ਹੋਵੇ ਬਦਨ, ਅੰਤਰ ਆਤਮਾ ਨੂਰ ਰੁਸ਼ਨਾਈਆ। ਸਚ ਦੁਵਾਰਾ ਮਿਲਿਆ ਪਤਨ, ਦਰਗਹਿ ਵਿਚ ਵਡਿਆਈਆ। ਦੀਨ ਦਿਆਲਾ ਆਇਆ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੁਆਰਾ ਇਕ ਵਖਾਈਆ ।

ਸਦੀ ਚੌਧਵੀਂ ਕਹੇ ਮੇਰੇ ਸਾਹਿਬ ਦਾ ਵੇਖੋ ਆਗ਼ਾਜ਼, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਧੁਰ ਦੇ ਨਾਮ ਦੀ ਸੁਣੋ ਆਵਾਜ਼, ਜੋ ਅਜ਼ਲ ਤੋਂ ਦਏ ਬਚਾਈਆ। ਜਿਸ ਆਪਣੀ ਸਾਜਣ ਸਾਜ, ਸਗਲਾ ਸੰਗ ਗੁਰਮੁਖ ਰਿਹਾ ਤਰਾਈਆ। ਸਤਿ ਧਰਮ ਦਾ ਬਦਲ ਕੇ ਆਪ ਰਿਵਾਜ਼, ਰਿਆਇਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣੀ ਖੇਲ ਖਲਾਈਆ।

(੨੯ ਪੋਹ ਸ਼ਹਿਨਸ਼ਾਹੀ ਸੰਮਤ ੪)

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਤੇਰਿਆਂ ਭਗਤਾਂ ਮੰਗੀ ਲੋਹੜੀ, ਲੋਆਂ ਪੁਰੀਆਂ ਤੋਂ ਬਾਹਰ ਧਿਆਨ ਲਗਾਈਆ। ਕਿਸ਼ਨ ਸਿੰਘ ਹਾਲ ਦੁਹਾਈ ਕੀਤੀ ਬਹੁੜੀ, ਉਚੀ ਕੂਕ ਕੂਕ ਸੁਣਾਈਆ। ਦਾਤ ਵਿਚ ਮੰਗਣ ਭਗਤ ਭਗਵਾਨ ਦੀ ਬਣੀ ਰਹੇ ਜੋੜੀ, ਨਾਤਾ ਆਤਮ ਪਰਮਾਤਮ ਰਖਾਈਆ। ਸੋਹੰ ਧਾਰ ਮਿੱਠਾ ਰਸ ਦੇ ਗੁੜ ਰੋੜੀ, ਰੋੜਾ ਕੂੜ ਰਹੇ ਨਾ ਰਾਈਆ। ਪਿੱਛੇ ਦੇਂਦਾ ਰਿਹੋਂ ਭੋਰੀ ਭੋਰੀ, ਹੁਣ ਝੋਲੀ ਦੇ ਭਰਾਈਆ। ਸਾਧ ਸੰਤ ਤੈਨੂੰ ਲੱਭਦੇ ਚੋਰੀ, ਅੰਦਰ ਵੜ ਧਿਆਨ ਲਗਾਈਆ। ਭਗਤਾਂ ਆਪਣੇ ਨਾਲ ਬੰਨ੍ਹ ਲੈ ਡੋਰੀ, ਅੱਗੇ ਸਕੇ ਨਾ ਕੋਇ ਤੁੜਾਈਆ। ਮਨ ਕਲਪਣਾ ਵਲੋਂ ਮੋੜੀਂ, ਮੂਰਖ ਮੂੜ੍ਹ ਆਪ ਸਮਝਾਈਆ। ਸਾਡੀ ਮੰਗ ਬਹੁਤੀ ਥੋੜ੍ਹੀ, ਖ਼ੁਸ਼ੀਆਂ ਨਾਲ ਮੰਗ ਮੰਗਾਈਆ। ਵੇਖੀਂ ਦਰ ਆਏ ਕਿਸੇ ਨਾ ਹੋੜੀਂ, ਕਰਵਟ ਆਪਣੀ ਨਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤ ਮੰਗਦੇ ਮੁਰਾਦ ਚੰਗੀ, ਲੋੜੀਂਦੇ ਸੱਜਣ ਦੇਣੀ ਪਾਈਆ । ਸਾਡੀ ਪਿੱਠ ਰਹੇ ਨਾ ਨੰਗੀ, ਮਿਹਰ ਨਜ਼ਰ ਹੱਥ ਉਠਾਈਆ। ਦੁੱਖ ਭੁੱਖ ਰਹੇ ਨਾ ਤੰਗੀ, ਸੁੱਖ ਸਾਗਰ ਵਿਚ ਸਮਾਈਆ। ਨੇਤਰ ਅੱਖ ਰਹੇ ਨਾ ਅੰਧੀ, ਲੋਚਨ ਦੇਣਾ ਖੁਲ੍ਹਾਈਆ। ਆਤਮ ਧਾਰ ਰਹੇ ਨਾ ਰੰਡੀ, ਕੰਤ ਸੁਹਾਗ ਹੋਣਾ ਸਹਾਈਆ। ਪਿਛਲੀ ਟੁੱਟੀ ਜਾਏ ਗੰਢੀ, ਅੱਗੇ ਸਕੇ ਨਾ ਕੋਇ ਤੁੜਾਈਆ । ਮਨ ਵਾਸਨਾ ਰਹੇ ਨਾ ਮੰਦੀ, ਮੋਹ ਮਮਤਾ ਪਰੇ ਤਜਾਈਆ। ਸਿਰ ਝੁਕੇ ਕਿਸੇ ਨਾ ਡੰਬੀ, ਪਖੰਡੀ ਸੰਗ ਨਾ ਕੋਇ ਨਿਭਾਈਆ । ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਸ਼ਰਅ ਜ਼ੰਜੀਰ ਦੇਣੇ ਕਟਾਈਆ। ਝਗੜਾ ਮੁਕੌਣਾ ਜੇਰਜ ਅੰਡੀ, ਉਤਭੁਜ ਸੇਤਜ ਖਹਿੜਾ ਦੇਣਾ ਛੁਡਾਈਆ। ਨਾਮ ਮੁਹਾਣਾ ਦੇਣਾ ਵੰਞੀ, ਸੰਸਾਰ ਸਾਗਰ ਪਾਰ ਕਰਾਈਆ। ਆਤਮ ਸੇਜ ਸੁਹੌਣੀ ਮੰਜੀ, ਸਿੰਘਾਸਣ ਆਪਣਾ ਆਪ ਵਡਿਆਈਆ। ਦੂਈ ਦੀ ਧਾਰ ਰਹੇ ਨਾ ਕੰਧੀ, ਹਉਮੇ ਰੋਗ ਦੇਣਾ ਗਵਾਈਆ। ਭਗਤ ਭਗਤ ਦਾ ਬਣੌਣਾ ਸਤਿਸੰਗੀ, ਗੁਰਮੁਖ ਗੁਰਮੁਖ ਜੋੜ ਜੁੜਾਈਆ। ਨਿੱਝਰ ਰਸ ਦੇਣਾ ਅਨੰਦੀ, ਅਨੰਦ ਆਪਣਾ ਇਕ ਵਰਤਾਈਆ। ਵਾਸਨਾ ਮੂਲ ਰਹੇ ਨਾ ਗੰਦੀ, ਦੁਰਮਤ ਮੈਲ ਦੇਣੀ ਧੁਵਾਈਆ। ਪਿਛਲੀ ਪਿਛੇ ਜੇਹੜੀ ਲੰਘੀ, ਅੱਗੇ ਆਪਣਾ ਰੰਗ

ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਖੇਲ ਖਿਲਾਈਆ।

ਅਵਤਾਰ ਪੈਗ਼ੰਬਰ ਗੁਰ ਕਹਿਣ ਗੁਰਮੁਖ ਲੋਹੜੀ ਮੰਗਦੇ ਨਾਮ ਨਿਧਾਨ, ਤੇਰੀ ਸਰਨਾਈਆ। ਅਗਲਾ ਹੁਕਮ ਦੱਸ ਪੈਗ਼ਾਮ, ਹਜ਼ਰਤਾਂ ਦੇ ਹਜ਼ਰਤ ਕਰ ਪੜ੍ਹਾਈਆ। ਮੰਜ਼ਲ ਮਾਰਗ ਹੋਏ ਆਸਾਨ, ਰਹਿਬਰ ਰਾਹ ਦੇਣਾ ਜਣਾਈਆ। ਸ਼ਰਅ ਜ਼ੰਜੀਰ ਰਹੇ ਨਾ ਕੋਇ ਗੁਲਾਮ, ਗੁਰਬਤ ਅੰਦਰੋਂ ਬਾਹਰ ਕਢਾਈਆ। ਇਕੋ ਕਲਮਾ ਦੇ ਕਲਾਮ, ਕਾਇਨਾਤ ਦੇ ਸਮਝਾਈਆ। ਇਕੋ ਮਹਿਬੂਬ ਹੋਵੇ ਮਿਹਰਵਾਨ, ਮੁਹੱਬਤ ਵਿਚ ਸਮਾਈਆ। ਇਕੋ ਰਸ ਪੀਣ ਖਾਣ, ਇਕੋ ਗੰਢ ਦੇਣੀ ਜਣਾਈਆ। ਇਕੋ ਰੰਗ ਮਹੱਲ ਅਟੱਲ ਮਹਾਨ, ਬੇਪਹਿਚਾਨ ਦੇਣਾ ਜਣਾਈਆ। ਤੇਰਾ ਲੇਖਾ ਨੌਜਵਾਨ, ਜੁਗ ਜੁਗ ਸਭ ਦੀ ਝੋਲੀ ਪਾਈਆ । ਕਲਜੁਗ ਅੰਤਮ ਮਾਰ ਧਿਆਨ, ਗਿਆਨੀ ਧਿਆਨੀ ਬੈਠੇ ਮੁੱਖ ਭੁਵਾਈਆ। ਪਵਿੱਤਰ ਹੋਇਆ ਨਾ ਕੋਈ ਕਰ ਇਸ਼ਨਾਨ, ਅੱਠ ਸੱਠ ਸਾਰੇ ਦੇਣ ਦੁਹਾਈਆ । ਪੁਸਤਕ ਪੜ੍ਹ ਪੜ੍ਹ ਥੱਕਾ ਜਹਾਨ, ਤੇਰਾ ਦਰਸ ਕੋਇ ਨਾ ਪਾਈਆ। ਕਿਰਪਾ ਕਰ ਕੇ ਜਨ ਭਗਤਾਂ ਆਪੇ ਮਿਲ ਆਣ, ਮਿਲਣੀ ਆਪਣੇ ਨਾਲ ਕਰਾਈਆ। ਕੋਝਿਆਂ ਕਮਲਿਆਂ ਕਰ ਪਰਵਾਨ, ਚਿੱਕੜ ਭਰੇ ਗੋਦ ਉਠਾਈਆ। ਸਾਡੇ ਸਿਰ ਕਰ ਅਹਿਸਾਨ, ਸਿਰ ਆਪਣਾ ਹੱਥ ਟਿਕਾਈਆ। ਪ੍ਰਭੂ ਭਗਤ ਨਾਲੇ ਤੇਰੇ ਮੰਗਤੇ ਨਾਲੇ ਤੇਰੇ ਮਹਿਮਾਨ, ਦੋਵੇਂ ਰੂਪ ਦਰਸਾਈਆ । ਨਾਲੇ ਬੁੱਢੇ ਨੱਢੇ ਬਣ ਅੰਜਾਣ, ਰੋ ਰੋ ਕੁਰਲਾਈਆ। ਸਾਡੀ ਝੋਲੀ ਪਾ ਦੇ ਭਗਤੀ ਦਾ ਦਾਨ, ਜਗਤ ਲੋਹੜੀ ਮੰਗ ਨਾ ਕੋਇ ਮੰਗਾਈਆ। ਰਸਨਾ ਮੰਗੇ ਨਾ ਪੀਣ ਖਾਣ, ਪਾਨ ਸਪਾਰੀ ਨਾ ਰਸ ਚਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਅਵਤਾਰ ਪੈਗ਼ੰਬਰ ਗੁਰ ਕਹਿਣ ਜਨ ਭਗਤ ਲੋਹੜੀ ਮੰਗਣ ਕੋਇ ਨਾ ਆਇਆ, ਪਿਛਲਾ ਜੁਗ ਦਏ ਗਵਾਹੀਆ। ਕਲਜੁਗ ਖੇਲ ਵੇਖ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਹਰਿਜਨ ਜੋ ਆਪਣੇ ਰੰਗ ਰੰਗਾਇਆ, ਰੰਗ ਰਤੜਾ ਘਰ ਬਹਾਈਆ। ਉਹ ਛੱਡ ਕੇ ਜਗਤ ਮਾਇਆ, ਝੋਲੀ ਨਾਮ ਅੱਗੇ ਡਾਹੀਆ। ਦੇ ਵਸਤ ਜਿਹੜੀ ਤੋਹੇ ਭਾਇਆ, ਭਾਵ ਭਾਵਨੀ ਨਾ ਕੋਇ ਰਖਾਈਆ। ਮਾਇਆ ਮਮਤਾ ਮੋਹ ਤਜਾਇਆ, ਰਜੋ ਤਮੋ ਸਤੋ ਸੰਗ ਨਾ ਕੋਇ ਰਖਾਈਆ। ਆਪਣੀ ਕਾਇਆ ਚਰਨਾਂ ਭੇਟ ਚੜ੍ਹਾਇਆ, ਤੇਰਾ ਤੇਰੀ ਝੋਲੀ ਪਾਈਆ। ਨਾਮ ਭੰਡਾਰਾ ਦੇ ਵਰਤਾਇਆ, ਮਿਹਰ ਨਜ਼ਰ ਇਕ ਉਠਾਈਆ । ਜਨ ਭਗਤਾਂ ਰਲ ਕੇ ਸ਼ੋਰ ਮਚਾਇਆ, ਉਚੀ ਕੂਕ ਕੂਕ ਸੁਣਾਈਆ। ਪ੍ਰਭੂ ਕਿਹਨੂੰ ਕਹੇਂ ਪਰਾਇਆ, ਨਾਤਾ ਜਾਏਂ ਤੁੜਾਈਆ। ਜੋ ਤੇਰੇ ਦਰ ਤੇ ਆਇਆ, ਖਾਲੀ ਪਰਤ ਮੁੱਖ ਨਾ ਕੋਇ ਭੁਵਾਈਆ। ਸਚ ਭੰਡਾਰੇ ਨਾਲ ਦੇ ਰਜਾਇਆ, ਤ੍ਰਿਸ਼ਨਾ ਤ੍ਰਿਖਾ ਗੁਵਾਈਆ। ਜੁਗ ਚੌਕੜੀ ਪਿਛੋਂ ਲੋੜੀਂਦੇ ਸੱਜਣ ਲੋਹੜੀ ਮੰਗਣ ਤੇਰਾ ਹਰਿਜਨ ਆਇਆ, ਭਗਤ ਸੁਹੇਲਾ ਪਿਛਲਾ ਪੰਧ ਮੁਕਾਈਆ। ਵਸਤ ਅਗੰਮ ਦੇ ਵਰਤਾਇਆ, ਅਮੋਲਕ ਆਪਣੀ ਝੋਲੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ।

ਪੁਰਖ ਅਕਾਲ ਕਹੇ ਮੇਰੀ ਲੋਹੜੀ ਸਦਾ ਅਨਡਿੱਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਇਹ ਜਗਤ ਰਸਨਾ ਸੁਵਾਦ ਨਾਲੋਂ ਮਿੱਠੀ, ਰਸਨਾ ਚੱਖ ਕਹਿਣ ਕਿਛ ਨਾ ਪਾਈਆ। ਨਾ ਇਹ ਅਕਾਸ਼ ਮਿਲੇ ਨਾ ਧਰਤੀ ਵਾਲੀ ਵਿਚੋਂ ਮਿੱਟੀ, ਖੋਜਿਆਂ ਹੱਥ ਕਿਸੇ ਨਾ ਆਈਆ। ਨਾ ਇਹ ਕਾਲੀ ਨਾ ਇਹ ਚਿੱਟੀ, ਸੂਹਾ ਵੇਸ ਨਾ ਕੋਇ ਵਟਾਈਆ। ਨਾ ਇਹ ਵੱਡੀ ਨਾ ਇਹ ਨਿੱਕੀ, ਜਵਾਨੀ ਰੂਪ ਨਾ ਕੋਇ ਦਰਸਾਈਆ ।

ਕਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਹਿੰਦੂ ਮੁਲਸਮਾਨ ਈਸਾਈ ਸਿੱਖੀ, ਤਨ ਵਜੂਦ ਨਾ ਕੋਇ ਰਖਾਈਆ । ਨਾ ਕੋਈ ਦੋ ਇਕ ਸਰਗੁਣ ਨਿਰਗੁਣ ਰੂਪ ਦਰਸਾਏ ਮਨ ਚਿਤੀ, ਠਗੌਰੀ ਖੇਲ ਨਾ ਕੋਇ ਖਲਾਈਆ। ਕਲਮ ਸ਼ਾਹੀ ਨਾਲ ਨਾ ਜਾਏ ਲਿਖੀ, ਕਾਗਜ ਜੋੜ ਨਾ ਕੋਇ ਜੁੜਾਈਆ। ਜੁਗ ਚੌਕੜੀ ਜਿਸ ਨੂੰ ਮਿਹਰਵਾਨ ਹੋ ਕੇ ਦਿਤੀ, ਕਿਰਪਾ ਨਿਧਾਨ ਝੋਲੀ ਆਪ ਭਰਾਈਆ। ਓਸੇ ਲੋਹੜੀ ਦੀ ਧਾਰ ਦੀ ਹਾਹੇ ਉਤੇ ਬਣੀ ਟਿੱਪੀ, ਜਿਨ ਆਤਮਾ ਦਿਤੀ ਪਰਗਟਾਈਆ। ਜਿਸ ਆਤਮਾ ਨੇ ਪਰਮਾਤਮਾ ਨਾਲ ਮਿਲ ਕੇ ਅਨੇਕ ਜ਼ਬਾਨਾਂ ਦੀ ਬਣਾਈ ਲਿੱਪੀ, ਇਲਮ ਆਲਮਾਂ ਤਾਈਂ ਜਣਾਈਆ। ਸਾਧਾਂ ਹੱਥ ਫੜਾ ਕੇ ਚਿੱਪੀ, ਦਰ ਦਰ ਦਿਤਾ ਭੁਵਾਈਆ। ਸ਼ਰਅ ਜ਼ੰਜੀਰ ਪਵਾ ਕੇ ਗਿੱਚੀ, ਗੁਰ ਅਵਤਾਰ ਪੈਗ਼ੰਬਰ ਦਿਤੇ ਬੰਧਾਈਆ। ਸ੍ਰਿਸ਼ਟੀ ਦੇ ਮੱਥੇ ਘਸਾ ਦਿਤੇ ਪੱਥਰਾਂ ਇੱਟੀ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਰਗੜਾਈਆ। ਇਕ ਥਾਂ ਕਦੇ ਨਾ ਟਿਕੀ, ਜੁਗ ਚੌਕੜੀ ਭੱਜੀ ਵਾਹੋ ਦਾਹੀਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੁਹੱਥੜ ਮਾਰ ਕੇ ਪਿਟੀ, ਰੋ ਕੇ ਦਿਤਾ ਸੁਣਾਈਆ। ਮਾਟੀ ਖ਼ਾਕ ਵਿਚ ਲਿਟੀ, ਆਪਣਾ ਰੂਪ ਬਦਲਾਈਆ। ਫਿਰ ਵਾਸਤਾ ਪਾ ਕੇ ਮੰਗੀ ਚਿੱਠੀ, ਦੋਏ ਜੋੜ ਸੀਸ ਨਿਵਾਈਆ। ਮੁੱਖੋਂ ਹੱਸ ਕੇ ਬਾਤ ਕੀਤੀ ਮਿੱਠੀ, ਨੈਣਾਂ ਨੀਰ ਵਹਾਈਆ। ਫੇਰ ਤੱਕਿਆ ਬਿਟ ਬਿਟੀ, ਅੱਖ ਨਾ ਕੋਇ ਝਮਕਾਈਆ। ਪ੍ਰਭੂ ਕਿਰਪਾ ਕਰ ਦਾਤ ਦੇ ਦੇ ਦਾਤਾਰ ਆਪਣੀ ਟਿੱਪੀ, ਜਿਸ ਉਤੇ ਟੀਕਾ ਟਿੱਪਣੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਭਾਵ ਪ੍ਰਭੂ ਤੇਰੀ ਲੋਹੜੀ, ਸਚ ਦੇ ਸਮਝਾਈਆ। ਪੁਰਖ ਅਕਾਲ ਕਿਹਾ ਮੈਂ ਆਪਣੀ ਆਪਣੇ ਨਾਲ ਬਣਾ ਕੇ ਜੋੜੀ, ਆਪ ਆਪਣਾ ਮੇਲ ਮਿਲਾਈਆ। ਆਪਣੀ ਵਸਤ ਆਪੇ ਦੇ ਕੇ ਥੋੜ੍ਹੀ, ਆਪਣੀ ਝੋਲੀ ਆਪ ਭਰਾਈਆ। ਆਪਣੀ ਖੇਲ ਆਪ ਤੋਰੀ, ਤੁਰਤ ਆਪਣੀ ਕਾਰ ਕਮਾਈਆ। ਜਿਸ ਦਾ ਰੂਪ ਨਾਰੀ ਨਰ ਨਾ ਜੋਰੂ ਜੋਰੀ, ਜੋਰੂ ਨਜ਼ਰ ਕੋਇ ਨਾ ਆਈਆ। ਜੋਬਨਵੰਤੀ ਨਾ ਬਾਂਕੀ ਛੋਹਰੀ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਹਿਰਦਾ ਕਪਟ ਨਾ ਦਿਸੇ ਕਠੋਰੀ, ਮਮਤਾ ਮੋਹ ਨਾ ਕੋਇ ਹਲਕਾਈਆ। ਹਾਏ ਉਫ ਨਾ ਕਰੇ ਬਹੁੜੀ, ਦੁੱਖੀ ਹੋ ਨਾ ਕਦੇ ਕੁਰਲਾਈਆ। ਇਕੋ ਵਰ ਇਕੋ ਦਰ ਇਕੋ ਘਰ ਮੇਰਾ ਰਹੀ ਲੋੜੀ, ਸਚ ਲੋੜੀ ਨੂੰ ਲੋਹੜੀ ਦਿਤਾ ਬਣਾਈਆ। ਇਹ ਰੀਤੀ ਵਿਸ਼ਨ ਬ੍ਰਹਮਾ ਸ਼ਿਵ ਨੇ ਤੋਰੀ, ਨਿਰਗੁਣ ਕੋਲੋਂ ਨਿਰਗੁਣ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।

ਲੋਹੜੀ ਕਹੇ ਮੈਂ ਸਾਰੇ ਵੇਖੇ ਮੰਗਤੇ, ਮੰਗੇ ਜਗਤ ਲੋਕਾਈਆ। ਜੁਗ ਚੌਕੜੀ ਗਏ ਲੰਘਦੇ, ਸਮਾਂ ਸਮੇਂ ਵਿਚੋਂ ਬਦਲਾਈਆ। ਮੈਂ ਖੇਲ ਵੇਖਦੀ ਰਹੀ ਓਸ ਅਨੰਦ ਦੇ, ਜੋ ਅਨੰਦ ਅਨੰਦ ਵਿਚੋਂ ਪਰਗਟਾਈਆ । ਜਿਸ ਦਰ ਤੋਂ ਸਾਰੇ ਗਏ ਮੰਗਦੇ, ਗੁਰ ਅਵਤਾਰ ਪੈਗ਼ੰਬਰ ਝੋਲੀਆਂ ਡਾਹੀਆ। ਉਹ ਲੋਹੜੀ ਪ੍ਰਭੂ ਇਹਨਾਂ ਭਗਤਾਂ ਵੰਡ ਦੇ, ਜਿਨ੍ਹਾਂ ਤੇਰੀ ਆਸ ਰਖਾਈਆ। ਜੇ ਪਿਛੇ ਵਿਛੜੇ ਤੇ ਅੱਗੇ ਗੰਢ ਦੇ, ਨਾਤਾ ਸਕੇ ਨਾ ਕੋਇ ਤੁੜਾਈਆ। ਸ਼ੌਹ ਦਰਿਆ ਜਗਤ ਵਿਚੋਂ ਬੇੜਾ ਬੰਨ੍ਹ ਦੇ, ਫੜ ਆਪਣੇ ਕੰਧ ਉਠਾਈਆ। ਜੇਹੜੇ ਤੈਨੂੰ ਭਗਵਨ ਕਰਕੇ ਮੰਨਦੇ, ਉਨ੍ਹਾਂ ਆਪਣਾ ਰੰਗ ਰੰਗਾਈਆ। ਸਚ ਪ੍ਰੇਮ ਦਾ ਸਾਚਾ ਧਨ ਦੇ, ਮਨ ਮਨਸਾ ਕੂੜ ਗਵਾਈਆ। ਫਿੱਕੇ ਬੋਲ ਨਾ ਸੁਣੀਏ ਕੰਨ ਦੇ, ਚੁਗਲੀ ਨਿੰਦਿਆ ਨਾ ਕੋਇ ਚਤੁਰਾਈਆ। ਜੇ ਕਿਰਪਾ ਕਰੇਂ ਤੇ ਦਰਸ਼ਨ ਕਰੀਏ ਗੋਬਿੰਦ ਤੇਰੇ ਚੰਨ ਦੇ, ਅੰਧ ਅੰਧੇਰ ਰਹੇ ਨਾ ਰਾਈਆ। ਜੇਹੜੇ ਕੂੜੇ ਨਾਤੇ ਤਨ ਦੇ, ਜਗਤ ਜਾਈਏ ਤਜਾਈਆ। ਅੰਦਰੋਂ ਲੇਖੇ ਮੁਕਾ ਦੇ ਗ਼ਮ ਦੇ, ਚਿੰਤਾ ਚਿਖਾ ਬਾਹਰ ਕਢਾਈਆ। ਮੇਲ ਮਿਲਾ ਲੈ ਹੰ ਬ੍ਰਹਮ ਦੇ, ਪਾਰਬ੍ਰਹਮ ਆਪਣੇ ਵਿਚ ਮਿਲਾਈਆ। ਜਨ ਭਗਤ ਜੁਗ ਚੌਕੜੀ ਜਦੋਂ ਜੰਮਦੇ, ਜੰਮ ਕੇ ਮੰਗਤੇ ਤੇਰੇ ਅੱਗੇ ਝੋਲੀ ਡਾਹੀਆ। ਸਚ ਬਖ਼ਸ਼ੀਸ਼ ਆਪਣਾ ਰੂਪ ਬ੍ਰਹਮ ਦੇ, ਪਾਰਬ੍ਰਹਮ

ਸਰਨਾਈਆ। ਲੇਖੇ ਰਹਿਣ ਨਾ ਜਨਮ ਕਰਮ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਭੁਲੇਖੇ ਕੱਢ ਦੇ ਅੰਦਰੋਂ ਭਰਮ ਦੇ, ਹਉਮੇ ਹੰਗਤਾ ਰਹੇ ਨਾ ਰਾਈਆ। ਆਪਣੇ ਘਰ ਵਿਚ ਆਪਣਾ ਜਰਮ ਦੇ, ਜਨ ਭਗਤਾਂ ਭੁੱਲ ਜਾਵੇ ਜੰਮਣ ਵਾਲੀ ਮਾਈਆ। ਸਦਾ ਪੁਜਾਰੀ ਰਹਿਣ ਤੇਰੇ ਚਰਨ ਦੇ, ਦੂਸਰ ਸੀਸ ਨਾ ਕਦੇ ਨਿਵਾਈਆ। ਭੈ ਚੁਕਾ ਦੇ ਡਰਨ ਮਰਨ ਦੇ, ਚੁਰਾਸੀ ਗੇੜ ਕਟਾਈਆ । ਤੇਰੇ ਹੋ ਕੇ ਤੇਰੇ ਢੋਲੇ ਪੜ੍ਹਨਗੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਰਨਾਈ ਸਰਨ ਦੇ, ਸਿਰ ਆਪਣਾ ਹੱਥ ਰਖਾਈਆ। (੨੯ ਪੋਹ ਸ਼ਹਿਨਸ਼ਾਹੀ ਸੰਮਤ ੫)

ਮੋਹਿ ਮਾਈ ਦੇਵੇ ਲੋਹੜੀ, ਲੋੜੀਂਦੀ ਆਸਾ ਪੂਰ ਕਰਾਈਆ। ਭਗਤ ਭਗਵਾਨ ਬਣੀ ਰਹੇ ਜੋੜੀ, ਵਿਛੋੜਾ ਦੋ ਜਹਾਨ ਨਾ ਕੋਇ ਕਰਾਈਆ। ਪਿਆਰ ਮੁਹੱਬਤ ਦੀ ਚੜ੍ਹੇ ਰਹਿਣ ਘੋੜੀ, ਹਰਿਜਨ ਸਾਚੇ ਆਸਣ ਲਾਈਆ। ਕਿਸੇ ਦੀ ਆਸ਼ਾ ਰਹੇ ਨਾ ਖੋਰੀ, ਬਹੁ ਗੁਣ ਆਪੇ ਦਏ ਕਰਾਈਆ। ਸੰਤ ਸੁਹੇਲੇ ਬਣਾਏ ਮੋਹਰੀ, ਲੋਕਮਾਤ ਦਿਤੇ ਪਰਗਟਾਈਆ। ਰੈਣ ਮੇਟੇ ਅੰਧੇਰ ਘੋਰੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਚਰਨ ਲਿਆਏ ਖਿੱਚ ਜ਼ੋਰੀ, ਜ਼ਬਰਦਸਤੀ ਆਪਣਾ ਰੰਗ ਰੰਗਾਈਆ। ਨਾਮ ਨਿਧਾਨ ਨਾਲ ਬੰਨ੍ਹ ਕੇ ਡੋਰੀ, ਆਤਮ ਪਰਮਾਤਮ ਰਿਹਾ ਜੁੜਾਈਆ। ਜਗਤ ਵਿਕਾਰ ਰਿਹਾ ਹੋੜੀ, ਕੂੜੀ ਕਿਰਿਆ ਬਾਹਰ ਕਢਾਈਆ । ਹੱਥ ਰੱਖੇ ਪੁਸ਼ਤ ਪਨਾਹ ਮੋਰੀ, ਸੀਸ ਜਗਦੀਸ ਆਪ ਟਿਕਾਈਆ । ਲੋਹੜੀ ਕਹੇ ਕੁਛ ਖੇਲ ਵਖਾਉਣਾ ਸ਼ਾਹ ਅਫਗਾਨ ਨਾਲ ਪਿਸ਼ੋਰੀ, ਪਸ਼ਾਵਰ ਪੜਦਾ ਲਾਹੀਆ। ਖੇਲ ਵੇਖਣਾ ਦੋ ਧਾਰ ਦਿਸੌਰੀ, ਦੋਹਰੀ ਆਪਣੀ ਕਾਰ ਭੁਗਤਾਈਆ । ਦੀਨ ਦੁਨੀ ਤੱਕੇ ਬਣ ਕੇ ਜੌਹਰੀ, ਜੌਹਰ ਆਪਣਾ ਇਕ ਪਰਗਟਾਈਆ। ਸ੍ਰਿਸ਼ਟੀ ਨਾਤਾ ਤੁਟੇ ਖੌਂਤ ਸ਼ੌਹਰੀ, ਛੋਹਰ ਨਜ਼ਰ ਕਿਸੇ ਨਾ ਆਈਆ। ਦੀਨ ਦੁਨੀ ਕਰੇ ਬਹੁੜੀ ਬਹੁੜੀ, ਦਰੋਹੀ ਤੇਰਾ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।

ਲੋਹੜੀ ਕਹੇ ਮੈਂ ਪਾਉਣ ਆਈ ਲੋਹੜਾ, ਲੋੜ ਅਵਤਾਰ ਪੈਗ਼ੰਬਰ ਗੁਰੂਆਂ ਪੂਰ ਕਰਾਈਆ। ਇਕੋ ਸੰਦੇਸ ਦੇਵਾਂ ਗਾਵਾਂ ਧੁਰ ਦਾ ਦੋਹਰਾ, ਦੋਹਰੀ ਆਪਣੀ ਸੇਵ ਕਮਾਈਆ। ਜਿਸ ਪ੍ਰਭੂ ਦਾ ਨਾਮ ਖਾਂਦੇ ਰਹੇ ਭੋਰਾ ਭੋਰਾ, ਮਸਤੀ ਵਿਚ ਮਸਤਾਨੇ ਹੋ ਕੇ ਖ਼ੁਸ਼ੀ ਬਣਾਈਆ। ਉਹ ਸਾਹਿਬ ਖੇਲ ਕਰੇ ਹੋਰ ਦਾ ਹੋਰਾ, ਅਵਰ ਅਵਰਾ ਆਪਣੀ ਕਾਰ ਭੁਗਤਾਈਆ। ਜਨ ਭਗਤਾਂ ਕਰਨ ਆਇਆ ਭਾਗ ਮਥੋਰਾ, ਮਿਥਿਆ ਦੱਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਲੋਹੜੀ ਕਹੇ ਮੈਂ ਕੀ ਦੱਸਾਂ ਆਪ, ਸਪਤਸ ਰਿਖੀ ਦੇਣ ਮੇਰੀ ਗਵਾਹੀਆ । ਜਿਨ੍ਹਾਂ ਰੁੱਤ ਬਦਲਣ ਤੇ ਕੀਤਾ ਸੀ ਜਾਪ, ਮਾਘੀ ਤੋਂ ਪਹਿਲਾਂ ਪਿਛਲੀ ਰੁੱਤ ਬਦਲਾਈਆ। ਨਾਲੇ ਰੋ ਕੇ ਕਿਹਾ ਪ੍ਰਭੂ ਤੋੜ ਜਗਤ ਸੰਤਾਪ, ਸਹਿਸਾ ਪਿਛਲਾ ਰਹੇ ਨਾ ਰਾਈਆ। ਆਤਮ ਬ੍ਰਹਮ ਆਪਣਾ ਜੋੜ ਨਾਤ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਲੇਖਾ ਰਹੇ ਨਾ ਫੇਰ ਮਾਤ, ਮਾਤਰ ਵੰਡ ਨਾ ਕੋਇ ਵੰਡਾਈਆ । ਧੁਰ ਦੇ ਮਾਲਕ ਬਖ਼ਸ਼ ਦੇ ਦਾਤ, ਦਇਆਵਾਨ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਲੋਹੜੀ ਕਹੇ ਮੈਨੂੰ ਸਦਾ ਮੰਗਦੇ ਗਏ ਭਗਤ, ਪ੍ਰਭ ਅੱਗੇ ਆਸ ਰਖਾਈਆ। ਦੁਨੀ ਖਾਣ ਪੀਣ ਦਾ ਨਸ਼ਾ ਜਗਤ, ਕੂੜ ਕਿਰਿਆ ਵਿਚ ਹਲਕਾਈਆ । ਸਿਰਫ ਸਚ ਦਾਤ ਲੱਭਦੇ ਗੁਰਮੁਖ ਫਕਤ, ਜੋ ਫਿਕਰਾ ਇਕੋ ਗਾਈਆ। ਇਕੋ ਸੁਹਾਵਣਾ ਸਮਾਂ ਸਮਝਣ ਵਕਤ, ਰੁਤੜੀ ਆਪਣੇ ਨਾਲ ਮਹਿਕਾਈਆ । ਨਾਤਾ ਤੋੜ ਕੇ ਬੂੰਦ ਰਕਤ, ਆਤਮ ਬ੍ਰਹਮ ਵੇਖ ਵਖਾਈਆ। ਨਿਗਹ ਮਾਰ ਉਪਰ ਧਰਤ, ਧਰਨੀ ਧਵਲ ਵੇਖ ਵਖਾਈਆ। ਸਚ ਦਾਤ ਕਿਹੜਾ ਦੇਵੇ ਉਤੋਂ ਅਰਸ਼, ਅਰਸ਼ੀ ਪ੍ਰੀਤਮ ਝੋਲੀ ਪਾਈਆ। ਖ਼ੁਸ਼ੀਆਂ ਵਾਲਾ ਨਵਾਂ ਸਾਲ ਚੜ੍ਹੇ ਬਰਸ, ਚਰਨ ਧੂੜ ਪੁਰਖ ਅਕਾਲ ਨਹਾਵਣ ਨਹਾਈਆ। ਮਿਟੇ ਦੋ ਜਹਾਨਾਂ ਹਰਸ, ਮਜਨ ਮਾਘ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਲੋਹੜੀ ਕਹੇ ਇਕ ਦਿਨ ਸੀਤਾ ਨੇ ਮੰਗ ਲਈ ਮੰਗ, ਰਾਮ ਅੱਗੇ ਝੋਲੀ ਡਾਹੀਆ। ਮੈਨੂੰ ਉਹ ਲੋਹੜੀ ਬਖ਼ਸ਼ ਲੋੜੀਂਦੇ ਸਾਜਣ ਤੇਰਾ ਸਦਾ ਰਹਵੇ ਸੰਗ, ਸਗਲਾ ਸੰਗ ਰਖਾਈਆ। ਭਾਵੇਂ ਦੁੱਖ ਝੱਲਣੇ ਪੈਣ ਹੋਵਾਂ ਤੰਗ, ਸੋਗ ਜਗਤ ਵਾਲਾ ਜਣਾਈਆ। ਪਰ ਮੇਰੇ ਅੰਤਰ ਤੇਰੇ ਪਿਆਰ ਦਾ ਨਿਕਲੇ ਛੰਦ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਬੇਸ਼ਕ ਮੁੱਖ ਨਾ ਉਘੜੇ ਬੋਲਣ ਨਾ ਬੱਤੀ ਦੰਦ, ਅਜਪਾ ਜਾਪ ਤੇਰਾ ਨਾਮ ਧਿਆਈਆ। ਮੇਰੇ ਅੰਤਰ ਨਿਰੰਤਰ ਨਿਜ ਆਤਮ ਦੇਣਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਇਕੋ ਮੰਗ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਦੀਨ ਦਿਆਲ ਬਖ਼ਸ਼ੰਦ, ਰਹਿਮਤ ਸਚ ਦੇਣੀ ਕਮਾਈਆ। ਤੇਰੀ ਯਾਦ ਵਿਚ ਖ਼ੁਸ਼ੀਆਂ ਵਾਲਾ ਸਾਲ ਜਾਏ ਲੰਘ, ਗ਼ਮੀ ਨੇੜ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਲੋਹੜੀ ਕਹੇ ਇਕ ਦਿਨ ਕ੍ਰਿਸ਼ਨ ਤੋਂ ਮੰਗਣ ਚਲਿਆ ਸੁਦਾਮਾ, ਜਾ ਕੇ ਢੋਲਾ ਦਿਤਾ ਸੁਣਾਈਆ । ਮੈਨੂੰ ਲੋਹੜੀ ਦੇ ਦੇ ਓ ਬੰਸਰੀ ਵਾਲਿਆ ਕਾਹਨਾ, ਮੁਕਟ ਨੈਣ ਵਾਲੇ ਆਪਣਾ ਨੈਣ ਬਦਲਾਈਆ। ਛੇਤੀ ਝੋਲੀ ਪਾ ਦੇ ਆਪਣਾ ਦਾਨਾ, ਦਾਤ ਧੁਰ ਦੀ ਇਕ ਵਰਤਾਈਆ। ਝੱਟ ਕ੍ਰਿਸ਼ਨ ਨੇ ਪਕੜ ਕੇ ਕਾਨਾ, ਉਹਦੇ ਹੱਥ ਦਿਤਾ ਫੜਾਈਆ। ਸੁਦਾਮੇ ਹੱਸ ਕੇ ਕਿਹਾ ਇਹਦਾ ਕੀ ਨਿਸ਼ਾਨਾ, ਨਿਸ਼ਾਨੀ ਦੇ ਸਮਝਾਈਆ । ਕ੍ਰਿਸ਼ਨ ਕਿਹਾ ਜਿਸ ਵੇਲੇ ਕਲਜੁਗ ਰਿਹਾ ਨਾ ਕੋਇ ਸਿਆਣਾ, ਬੁੱਧ ਬਿਬੇਕ ਨਾ ਕੋਇ ਕਰਾਈਆ। ਉਸ ਵੇਲੇ ਪਰਗਟ ਹੋਵੇ ਕਲ ਕਲਕੀ ਮਿਹਰਵਾਨਾ, ਮਹਿਬੂਬ ਧੁਰਦਰਗਾਹੀਆ। ਜਿਸ ਨੇ ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਲੇਖ ਲਿਖਾਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਚਾਈਂ ਚਾਈਂਆ। ਉਹਦੇ ਧਰਮ ਗ੍ਰੰਥਾਂ ਉਤੇ ਇਸ ਕਾਨੇ ਦੀ ਕਲਮ ਦਾ ਹੋਏ ਨਿਸ਼ਾਨਾ, ਪਹਿਲਾ ਅੱਖਰ ਏਸੇ ਕਾਨੇ ਦੀ ਕਾਨੀ ਨਾਲ ਬਣਾਈਆ । ਖ਼ੁਸ਼ੀ ਹੋ ਗਿਆ ਬ੍ਰਾਹਮਣ ਨਿਵ ਨਿਵ ਸੀਸ ਝੁਕਾਣਾ, ਨਮੋ ਨਮੋ ਸੁਣਾਈਆ। ਵਾਹ ਮੇਰੇ ਤ੍ਰੈਲੋਕੀ ਨਾਥ ਭਗਵਾਨਾ, ਤੇਰੀ ਬੇਪਰਵਾਹੀਆ। ਮੈਂ ਤੇ ਭੁੱਖਾ ਮੰਗਣ ਆਇਆ ਸਾਂ ਕੋਇ ਦੇ ਦੇਵੇ ਅੰਨ ਦਾਣਾ, ਤੂੰ ਭੁੱਖੇ ਦੇ ਹੱਥ ਵਿਚ ਸੜਿਆ ਕਾਨਾ ਦਿਤਾ ਫੜਾਈਆ। ਪਰ ਮੈਨੂੰ ਫੇਰ ਵੀ ਤੇਰੇ ਉਤੇ ਮਾਣਾ, ਭਰੋਸਾ ਰੱਖ ਕੇ ਸੀਸ ਝੁਕਾਈਆ। ਜੇ ਏਸ ਜੁਗ ਨਹੀਂ ਤੇ ਅਗਲੇ ਜੁਗ ਜ਼ਰੂਰ ਦੇਵੇਗਾ ਖਜ਼ਾਨਾ, ਅਤੋਟ ਅਤੁੱਟ ਵਰਤਾਈਆ। ਤੇਰੇ ਦਰ ਦੀ ਮੰਗੀ ਲੋਹੜੀ ਮੇਰੇ ਅੰਤਰ ਹੋਈ ਪਰਵਾਨਾ, ਪਰਮ ਪੁਰਖ ਮਿਲੀ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਿਆਂ ਲੇਖਿਆਂ ਦਾ ਲੇਖਾ ਪੂਰ ਕਰੇ ਜਨ ਭਗਤੋ ਤੁਹਾਡੇ ਨਾਲ ਲਗਾਇਆ ਯਾਰਾਨਾ, ਯਾਰਾਨੇ ਦੀ ਯਾਰੀ ਪਿੱਛੇ ਧੁਰ ਦਾ ਪਿਆਰ ਲੋੜੀਂਦਾ ਸੱਜਣ ਲੋਹੜੀ ਵਾਲੇ ਦਿਵਸ ਤੁਹਾਡੀ ਝੋਲੀ ਪਾਈਆ। (੨੯ ਪੋਹ ਸ਼ਹਿਨਸ਼ਾਹੀ ਸੰਮਤ ੭)

ਗਿਰਧਾਰਾ ਸਿੰਘ ਤੇਰੀ ਕਾਲੀ ਪੱਗ, ਰੰਗ ਕਾਲੇ ਨਾਲ ਸੋਭਾ ਪਾਈਆ । ਸੰਪੂਰਨ ਹੋਇਆ ਭਗਤਾਂ ਜਗ, ਜੁਗਤੀ ਪ੍ਰਭ ਨੇ ਦਿੱਤੀ ਬਣਾਈਆ। ਲੇਖੇ ਲੱਗੇ ਭੱਠੀਆਂ ਵਿਚ ਡਾਹੁਣ ਵਾਲੇ ਅੱਗ, ਬਾਲਣ ਵਾਲੇ ਸਾਚੇ ਲੇਖੇ ਪਾਈਆ। ਸਚਖੰਡ ਦੁਵਾਰੇ ਸੇਵਾਦਾਰ ਸਾਰੇ ਜਾਣ ਭੱਜ, ਅੱਗੇ ਹੋ ਨਾ ਕੋਇ ਅਟਕਾਈਆ। ਜਿਨ੍ਹਾਂ ਮੰਡੇ ਦਿੱਤੇ ਠੱਪ, ਪੇੜਿਆਂ ਸੇਵ ਕਮਾਈਆ। ਸੇਵਾ ਕੀਤੀ ਹੱਸ ਹੱਸ, ਵੱਡੇ ਛੋਟੇ ਭੱਜੇ ਵਾਹੋ ਦਾਹੀਆ । ਪ੍ਰਭ ਖ਼ੁਸ਼ੀਆਂ ਦਾ ਮਾਣਦੇ ਰਹੇ ਰਸ, ਚਿੰਤਾ ਦੁੱਖ ਗੁਵਾਈਆ। ਲੇਖੇ ਲਾਉਂਦੇ ਰਹੇ ਆਪਣੀ ਰੁੱਤ, ਸਰਦੀ ਵਿਚ ਰਾਤੀ ਜਾਗਤ ਆਪਣੀ ਖ਼ੁਸ਼ੀ ਬਣਾਈਆ। ਸਿਖਿਆ ਲੈਂਦੇ ਰਹੇ ਸਾਚੀ ਮਤ, ਕੂੜ ਵਿਕਾਰ ਗੁਵਾਈਆ । ਲੰਗਰ ਤਿਆਰ ਕਰ ਕੇ ਲਾਂਗਰੀ ਲੈਣ ਰੱਖ, ਪਾਲ ਸਿੰਘ ਬਖ਼ਸ਼ੀਸ਼ ਕਾਂਸ਼ੀ ਨਾਲ ਮਿਲਾਈਆ। ਲੰਗਰ ਕਹੇ ਮੇਰੀ ਸੁਹੰਜਣੀ ਹੋ ਗਈ ਛੱਤ, ਛਤਰਧਾਰ ਦਿੱਤੀ ਵਡਿਆਈਆ। ਜਿਸ ਭਗਤਾਂ ਰੱਖੀ ਪੱਤ, ਪਤਿਪਰਮੇਸ਼ਵਰ ਬੇਪਰਵਾਹੀਆ। ਓਹ ਮੁੜ ਕੇ ਆਇਆ ਵੱਤ, ਬੇਵਤਨਾਂ ਲਏ ਮਿਲਾਈਆ। ਵੇਖੇ ਸਭ ਨੂੰ ਆਪਣੀ ਅੱਖ, ਅੱਖਰਾਂ ਵਾਲਾ ਸਮਝ ਸਕੇ ਨਾ ਰਾਈਆ। ਜਗਤ ਜਹਾਨ ਨਾਲੋਂ ਵੱਖ, ਭਗਤ ਭਗਵਾਨ ਰੀਤ ਚਲਾਈਆ । ਭਗਤ ਭੰਡਾਰਾ ਜਿਹੜਾ ਪ੍ਰੇਮ ਵਿਚ ਗਿਆ ਪੱਕ, ਲੋਹ ਅਗਨੀ ਤੱਤ ਤਪਾਈਆ। ਓਹ ਓਹਨਾਂ ਭਗਤਾਂ ਲਿਆ ਛਕ, ਜੋ ਸ਼ਹਿਨਸ਼ਾਹ ਭਗਤ ਦਿੱਤੇ ਬਣਾਈਆ। ਨਾਮ ਰਸ ਲੈ ਕੇ ਯੱਕ, ਯੱਕ ਮੁਰਸ਼ਦ ਵੇਖ ਵਖਾਈਆ । ਝੋਲੀ ਉਨ੍ਹਾਂ ਪਿਆ ਹੱਕ, ਖਾਲੀ ਭੰਡਾਰੇ ਦਿੱਤੇ ਭਰਾਈਆ। ਕਿਰਪਾ ਕਰੀ ਪੁਰਖ ਸਮਰੱਥ, ਮਿਹਰ ਨਜ਼ਰ ਉਠਾਈਆ। ਭਾਵੇਂ ਗਿਰਧਾਰਾ ਸਿੰਘ ਦਾ ਵਿੰਗਾ ਟੇਢਾ ਹੱਥ, ਫੇਰ ਵੀ ਜ਼ੋਰ ਨਾਲ ਕੜਛੇ ਦਿਤੇ ਹਿਲਾਈਆ । ਸੱਜੇ ਖੱਬੇ ਹੋ ਕੇ ਰਿਹਾ ਨੱਠ, ਧੌਣ ਟੇਢੀ ਰਿਹਾ ਵਿਖਾਈਆ। ਜਦੋਂ ਗੁੱਸੇ ਵਿਚ ਆਵੇ ਝੱਟ, ਅੱਖਾਂ ਲਾਲ ਕੱਢ ਡਰਾਈਆ। ਫੇਰ ਪੱਟਾਂ ਤੇ ਮਾਰੇ ਹੱਥ, ਮੋਟਾ ਪਤਲਾ ਵੇਖ ਵਿਖਾਈਆ। ਭੱਠੀਆਂ ਦੇ ਇਰਦ ਗਿਰਦ ਟੱਪ, ਕੰਨ ਖੁਰਕ ਕੇ ਪੱਗ ਲਏ ਹਿਲਾਈਆ। ਆਂਢ ਗੁਵਾਂਢ ਨੂੰ ਦੱਸ, ਸਬਜ਼ੀ ਭਾਜੀ ਰਿਹਾ ਚਿਰਾਈਆ। ਲੋਹੜੀ ਕਹੇ ਮੈਂ ਲੋਹੜਾ ਪੈਣੀ ਕਹਾਂ ਬੋਲ ਕੇ ਵੱਜ, ਵਾਜਾ ਪ੍ਰੇਮ ਵਾਲਾ ਵਜਾਈਆ। ਜਨ ਭਗਤਾਂ ਖ਼ੁਸ਼ੀ ਖ਼ੁਸ਼ੀ ਹੋਈ ਜਬ, ਦਰਸ ਪਾਇਆ ਪ੍ਰਭ ਸਤਿਗੁਰ ਮਿਲ ਕੇ ਖ਼ੁਸ਼ੀ ਬਣਾਈਆ। ਸ੍ਰਿਸ਼ਟੀ ਦੁਨੀ ਰਸਨਾ ਲਾਉਂਦੀ ਮਦਿ, ਕੂੜ ਵਿਕਾਰ ਹਲਕਾਈਆ। ਜਨ ਭਗਤਾਂ ਸਾਚੀ ਮੰਜ਼ਲ ਪਾਰ ਕਰ ਕੇ ਹੱਦ, ਦਰ ਘਰ ਸਾਚੇ ਸੋਭਾ ਪਾਈਆ। ਜਿਨ੍ਹਾਂ ਨੂੰ ਲੋਹੜੀ ਵਿਚ ਲੋਹੜੇ ਪੈਣੀ ਵਸਤ ਗਈ ਲੱਭ, ਅਨਮੁੱਲ ਦਿੱਤੀ ਵਰਤਾਈਆ। ਹਰਿਜਨ ਗੁਰਮੁਖ ਦਰਸ਼ਨ ਕਰਨ ਰੱਜ, ਅੱਖੀਆਂ ਨੈਣ ਨੈਣ ਬਿਘਸਾਈਆ। ਓਹ ਵੇਖੋ ਨਾਰਦ ਆਇਆ ਭੱਜ, ਬੋਦੀ ਰਿਹਾ ਹਿਲਾਈਆ। ਹੱਸ ਕੇ ਕਹਿੰਦਾ ਜਿਸ ਵੇਲੇ ਮੈਂ ਗਿਰਧਾਰਾ ਸਿੰਘ ਦਾ ਸੁਰੀਲਾ ਸੁਣਿਆ ਛੰਤ, ਆਪਣੀ ਲਈ ਅੰਗੜਾਈਆ। ਕਿੰਨਰ ਯਸ਼ਪ ਅਪੱਛਰਾਂ ਪਈਆਂ ਨੱਚ, ਕੁੱਦਣ ਟੱਪਣ ਥਾਉਂ ਥਾਈਂਆ। ਇਕ ਦੂਜੇ ਨੂੰ ਕਹਿਣ ਉਹ ਭਗਤ ਕਿਹੋ ਜਿਹਾ ਹੋਵੇ ਸੱਚ, ਕਵਣ ਰੂਪ ਸੋਭਾ ਪਾਈਆ। ਨਾਰਦ ਕਹੇ ਮੈਂ ਤਾਲੀ ਮਾਰ ਕੇ ਕਿਹਾ ਉਹਦਾ ਰੰਗ ਕਾਲਾ ਤੇ ਮੋਟੀ ਅੱਖ, ਜਗਤ ਜਹਾਨ ਸੋਭਾ ਪਾਈਆ। ਪਰ ਜਦੋਂ ਤੁਰਦਾ ਇਕ ਹੱਥ ਢਾਕ ਉਤੇ ਕਦੇ ਕਦੇ ਲਏ ਰੱਖ, ਬੜਾ ਸੋਹਣਾ ਵਿੰਗਾ ਟੇਢਾ ਨਜ਼ਰੀ ਆਈਆ। ਮੈਂ ਉਸ ਦਾ ਕਰਾਂ ਕੀ ਜਸ, ਕੀ ਸਿਫ਼ਤਾਂ ਨਾਲ ਮਿਲਾਈਆ। ਮੇਰੇ ਨਾਲ ਚਲੋ ਕਮਲੀਓ ਮੈਂ ਤੁਹਾਨੂੰ ਦੇਵਾਂ ਦੱਸ, ਅੱਖਾਂ ਲਓ ਖੁਲ੍ਹਾਈਆ। ਸਾਰੀਆਂ ਕਹਿਣ ਉਠੋ ਚੱਲੀਏ ਨੱਸ, ਭੱਜੀਏ ਵਾਹੋ ਦਾਹੀਆ। ਜੇ ਉਸ ਦਾ ਵੱਡਾ ਤਪ, ਤਪੀਆਂ ਸੋਭਾ ਪਾਈਆ। ਅਸੀਂ ਤੁਹਾਨੂੰ ਕਹੀਏ ਜੇ ਭਗਤਾ ਨੌਂ ਸੌ ਨੜਿਨਵੇ ਅਪੱਛਰਾਂ ਸਾਨੂੰ ਸਾਰੀਆਂ ਨੂੰ ਲਏਂ ਰੱਖ, ਲੰਗਰ ਵਿਚ ਤੇਰਾ ਹੱਥ ਲਈਏ ਵਟਾਈਆ। ਵਿਹਲੀਆਂ ਹੋ ਕੇ ਫੇਰ ਤੇਰੇ ਸਿਰ ਨੂੰ ਦਈਏ ਝੱਸ, ਜੋ ਬਿਨਾ ਵਾਲਾ ਤੋਂ ਸੋਭਾ ਪਾਈਆ। ਫੇਰ ਤੇਰੀ ਛੋਟੀ ਲੱਤ ਨੂੰ ਬੰਨ੍ਹੀਏ ਕੱਸ, ਇਕੋ ਜਿਹੀ ਇਕੋ ਰੰਗ ਨਜ਼ਰੀ ਆਈਆ। ਜੇ ਜਿਆਦਾ ਘੁੱਟਿਆ ਤੈਨੂੰ ਖ਼ੁਸ਼ੀ ਵਿਚ ਪੈ ਜਾਏ ਗਸ਼, ਫੇਰ ਮੁਖ ਅੰਮ੍ਰਿਤ ਦਈਏ ਚੁਵਾਈਆ। ਬਾਲਣ ਚੁੱਕ ਕੇ ਲਿਆਉਣ ਕਿੰਨਰ ਯਸ਼ਪ, ਗੰਧਰਵ ਸੇਵ ਕਮਾਈਆ। ਸਾਨੂੰ ਡਰ ਲਗਦਾ

ਤੇਰੀ ਸੂਰਤ ਵੇਖ ਕੇ ਤੇਰੇ ਪਿਆਰ ਵਿਚ ਨਾ ਜਾਈਏ ਫਸ, ਮੁਹੱਬਤ ਵਿਚ ਤੇਰੇ ਢੋਲੇ ਗਾਈਆ। ਸਚ ਦੱਸੀਏ ਕਿਤੇ ਗੁੱਸੇ ਵਿਚ ਆ ਕੇ ਸਾਨੂੰ ਖੌਂਚੇ ਨਾ ਮਾਰੀ ਠੱਪ ਠੱਪ, ਸਾਡੀਆਂ ਪੱਟੀਆਂ ਦਏਂ ਹਿਲਾਈਆ। ਜੇ ਇਕ ਵਾਰ ਆਖੇਂਗਾ ਤੇ ਅਸੀਂ ਭਰ ਭਰ ਗੁੰਨ੍ਹ ਦੇਵਾਂਗੀਆਂ ਆਟੇ ਦੇ ਟੱਪ, ਫੁਲਕੇ ਲੋਹਾਂ ਉਤੇ ਟਿਕਾਈਆ । ਤੈਥੋਂ ਡਰਦੀਆਂ ਸੋਹੰ ਦਾ ਕਰਾਂਗੀਆਂ ਜਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪਰ ਤੂੰ ਵੀ ਸਾਡੇ ਪਿਆਰ ਵਿਚ ਪਸੀਨੇ ਦੀ ਥਾਂ ਡੋਲ੍ਹੀ ਰੱਤ, ਰੰਗ ਰਤੜਾ ਹੋ ਕੇ ਨਜ਼ਰੀ ਆਈਆ। ਝੱਟ ਨਾਰਦ ਬੋਲਿਆ ਥੋੜ੍ਹੀ ਮੇਰੀ ਵੀ ਖਿਚ ਦਿਓ ਲੱਤ, ਨਾਲੇ ਬੋਦੀ ਦਿਓ ਵਧਾਈਆ। ਮੈਂ ਵੀ ਚਰੋਕਣਾ ਰਿਹਾ ਸਾਂ ਤੱਕ, ਕੀ ਖੇਲ ਪ੍ਰਭੂ ਕਰਾਈਆ। ਤੁਸੀਂ ਇਧਰ ਵੇਖੋ ਮੇਰਾ ਗਿਰਧਾਰੇ ਨਾਲੋਂ ਚੰਗਾ ਨੱਕ, ਮੇਰੀਆਂ ਨਾਸਾਂ ਵਿਚ ਵਾਲ ਨਜ਼ਰ ਕੋਇ ਨਾ ਆਈਆ। ਮੇਰੇ ਮੱਥੇ ਵਿਚ ਨਹੀਂ ਕੋਈ ਵੱਟ, ਗਿਰਧਾਰਾ ਸਿੰਘ ਤਿਉੜੀ ਬਲ ਪਾ ਕੇ ਚੜ੍ਹਾਈਆ। ਗਿਰਧਾਰਾ ਕਹੇ ਉਹ ਨਾਰਦ ਵੇਖ ਆ ਮੇਰੀਆਂ ਭੱਠੀਆਂ ਦੀ ਅੱਗ ਬਲੇ ਲਟ ਲਟ, ਜਿਥੇ ਲਾਟਾਂ ਵਾਲੀ ਸੇਵ ਕਮਾਈਆ। ਤੈਨੂੰ ਪਤਾ ਨਹੀਂ ਮੇਰਾ ਪਾਤਸ਼ਾਹ ਦੋ ਜਹਾਨਾਂ ਕਿਰਸਾਣਾਂ ਤੇ ਸ਼ਬਦ ਧਾਰ ਦਾ ਜੱਟ, ਜਿਸ ਮੈਨੂੰ ਦਿੱਤੀ ਵਡਿਆਈਆ । ਤੁਹਾਨੂੰ ਸਾਰਿਆਂ ਨੂੰ ਖਿੱਚ ਕੇ ਕੀਤਾ ਇਕੱਠ, ਸਿਰ ਸਕੇ ਨਾ ਕੋਇ ਉਠਾਈਆ। ਜੇ ਮੇਰਾ ਦਿਲ ਕਰ ਆਇਆ ਤੇ ਮੈਂ ਸਾਰੀਆਂ ਨੂੰ ਲਊਂਗਾ ਰੱਖ, ਤੈਨੂੰ ਵੀ ਏਸੇ ਜਗ੍ਹਾ ਸੇਵਾ ਵਿਚ ਲਗਾਈਆ। ਤੂੰ ਮੇਰੀ ਮੱਝ ਨੂੰ ਪਾਇਆ ਕਰੀਂ ਕੱਖ, ਮੈਂ ਮੁੱਛਾਂ ਨੂੰ ਤਾਅ ਦੇ ਕੇ ਬੈਠਾਂ ਚਾਈਂ ਚਾਈਂਆ। ਨਾਰਦ ਕਿਹਾ ਏਥੇ ਸਭ ਦਾ ਸਾਂਝਾ ਹੱਕ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਵੀ ਸੇਵਾਦਾਰ ਜੁਗ ਚੌਕੜੀ ਦਾ ਪੱਕ, ਪੱਕੀ ਦਿਆਂ ਸੁਣਾਈਆ। ਪਰ ਮੈਂ ਤੇਰੇ ਨਾਲੋਂ ਪ੍ਰਭੂ ਦੇ ਪਿਆਰ ਵਿਚ ਸਤਿ, ਜਿਸ ਸਤਿਜੁਗ ਤਰੇਤਾ ਦੁਵਾਪਰ ਕਲਜੁਗ ਨਾ ਕੀਤੀ ਕੁੜਮਾਈਆ। ਪਰ ਤੂੰ ਯਾਦ ਕਰ ਲੈ ਸਤਿਜੁਗ ਅਹਲਿਆ ਨੂੰ ਲਾਹਿਆ ਸਥ, ਪੱਥਰ ਪਾਹਨ ਦਿੱਤਾ ਬਣਾਈਆ। ਜੇ ਰਾਮ ਉਪਰ ਚਰਨ ਨਾ ਦੇਂਦਾ ਰੱਖ, ਉਸ ਨੂੰ ਮਿਲਦੀ ਨਾ ਮਾਣ ਵਡਿਆਈਆ। ਮੈਂ ਤਦ ਦਾ ਡਰਦਾ ਨਾਰਦ ਕਹੇ ਕਿ ਤੇਰਾ ਸਾਹਿਬ ਸਮਰੱਥ, ਦਾਤਾ ਬੇਪ੍ਰਵਾਹੀਆ। ਅੱਜ ਲੋਹੜੀ ਤੂੰ ਖ਼ੁਸ਼ੀਆਂ ਮਿਲਾ ਲੈ ਹੱਥ, ਬਿਨ ਹਥੇਲੀ ਹੱਥ ਲਗਾਈਆ। ਜੇ ਤੂੰ ਗਿਆ ਏਂ ਥੱਕ, ਮੈਂ ਅਪੱਛਰਾਂ ਨੂੰ ਕਹਾਂ ਇਹਨੂੰ ਘੁੱਟੋ ਚਾਈਂ ਚਾਈਂਆ। ਪਰ ਵੇਖੀ ਨੌ ਸੌ ਨੜਿਨਵੇ ਕੋਲੋਂ ਨਾ ਜਾਈਂ ਅੱਕ, ਅੰਦਰੇ ਅੰਦਰ ਆਪਣਾ ਮਨ ਡਰਾਈਆ। ਨਾਰਦ ਕਹੇ ਪੁਰਖ ਅਕਾਲ ਦੀਨ ਦਿਆਲ ਦਾ ਜਗਤ ਭੰਡਾਰਾ ਸਦਾ ਸਤਿ, ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਪੰਚਮ ਪੰਚ ਪਿਆਰ ਦੇ ਤੱਤ, ਤਤਵ ਤੱਤ ਆਪਣੇ ਰੰਗ ਰੰਗਾਈਆ। (ਗਿਰਧਾਰਾ ਸਿੰਘ ਨੇ ਲੋਹੜੀ ਮੰਗੀ ੨੯ ਪੋਹ ਸ਼ ਸੰਮਤ ੮)

ਧਰਮ ਦੀ ਧਾਰ ਕਹੇ ਲੋਹੜੀ, ਲੁੜੀਂਦੇ ਸਾਜਣ ਤੇਰੀ ਸ਼ਰਨਾਈਆ। ਆਤਮ ਪਰਮਾਤਮ ਬਣਾਈਂ ਜੋੜੀ, ਪਰਮ ਪੁਰਖ ਹੋਣਾ ਸਹਾਈਆ। ਸਾਚੇ ਸ਼ਬਦ ਦੀ ਚਾੜ੍ਹੀਂ ਘੋੜੀ, ਦੋ ਜਹਾਨਾਂ ਪੰਧ ਮੁਕਾਈਆ । ਕਲਜੁਗ ਕੂੜੀ ਕਿਰਿਆ ਵੱਲੋਂ ਮੋੜੀਂ, ਮੁਹੱਬਤ ਆਪਣੇ ਨਾਲ ਰਖਾਈਆ। ਜਗਤ ਵਿਕਾਰੇ ਸ਼ੌਹ ਦਰਿਆਏ ਰੋੜ੍ਹੀਂ, ਅੱਗੇ ਹੋ ਨਾ ਕੋਇ ਅਟਕਾਈਆ। ਜਨ ਭਗਤ ਦੋਵੇਂ ਹੱਥ ਖਲੋਤੇ ਜੋੜੀ, ਨਿਵ ਨਿਵ ਲਾਗਣ ਪਾਈਂਆ। ਕਲਜੁਗ ਜੀਵ ਕਰਦੇ ਬਹੁੜੀ ਬਹੁੜੀ, ਨਵ ਸੱਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ।

ਲੋਹੜੀ ਕਹੇ ਮੇਰੇ ਸਤਿਗੁਰ ਸ਼ਬਦ ਅਹਿਬਾਬੀ, ਮਿੱਤਰ ਪਿਆਰੇ ਦੇਣੀ ਵਡਿਆਈਆ। ਸ਼ਾਹੋ

ਭੂਪ ਸਚ ਅਦਾਬੀ, ਨਿਵ ਨਿਵ ਸੀਸ ਝੁਕਾਈਆ । ਵਸਣਹਾਰੇ ਅਗੰਮ ਮਹਿਰਾਬੀ, ਮਹਿਬੂਬ ਤੇਰੀ ਵਡ ਵਡਿਆਈਆ। ਮੇਰੇ ਦਿਵਸ ਜਗਤ ਜਹਾਨ ਭੁੰਨ ਖਾਏ ਕਬਾਬੀ, ਬਹੁੜੀ ਬਹੁੜੀ ਦੁਹਾਈਆ। ਜਗਤ ਵਿਕਾਰ ਕੀਤਾ ਸ਼ਰਾਬੀ, ਸ਼ਰਅ ਸ਼ਰੀਅਤ ਨਾ ਕੋਇ ਵਡਿਆਈਆ। ਇਸ਼ਕ ਰਿਹਾ ਨਾ ਹਕੀਕੀ ਮਜਾਜੀ, ਦੋਵੇਂ ਦੇਣ ਦੁਹਾਈਆ। ਪੁਰਖ ਅਕਾਲ ਤੂੰ ਬੇਨੰਤੀ ਸੁਣ ਸਾਡੀ, ਸਹਿਜ ਨਾਲ ਸੁਣਾਈਆ। ਤੇਰੀ ਖੇਲ ਅਗੰਮੜੀ ਡਾਹਡੀ, ਡੰਡਾਵਤ ਵਿਚ ਸੀਸ ਨਿਵਾਈਆ। ਤੇਰਾ ਲਹਿਣਾ ਦੇਣਾ ਸਚ ਸੰਗੀਤ ਨਾਲ ਢਾਡੀ ਰਬਾਬੀ, ਰਬਾਬ ਤਨ ਦੇਣੀ ਵਜਾਈਆ। ਤੇਰੀ ਧਰਮ ਧਾਰ ਇਮਦਾਦੀ, ਮਿਹਰਵਾਨ ਹੋਣਾ ਆਪ ਸਹਾਈਆ । ਤੇਰਾ ਲੇਖਾ ਅਗੰਮ ਖੇਲ ਜਗਤ ਪੰਜ ਆਬੀ, ਪੰਚਮ ਧਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ।

ਲੋਹੜੀ ਕਹੇ ਪ੍ਰਭੂ ਮੈਂ ਇਕੋ ਵਸਤ ਮੰਗਦੀ, ਦਰ ਠਾਂਡੇ ਝੋਲੀ ਡਾਹੀਆ । ਜਨ ਭਗਤਾਂ ਖੇਲ ਮੁਕਾ ਦੇ ਭੁੱਖ ਨੰਗ ਦੀ, ਤ੍ਰਿਸ਼ਨਾ ਤ੍ਰਿਖਾ ਪੂਰ ਕਰਾਈਆ। ਕਿਸੇ ਤੋਟ ਰਹੇ ਨਾ ਅੰਨ ਦੀ, ਅਤੁੱਲ ਭੰਡਾਰ ਵਰਤਾਈਆ। ਕਲਪਣਾ ਮੇਟ ਦੇ ਮਨ ਦੀ, ਮਨਸਾ ਖੋਜ ਖੁਜਾਈਆ। ਆਸ਼ਾ ਪੂਰੀ ਕਰ ਦੇ ਗੋਬਿੰਦ ਚੰਨ ਦੀ, ਚੰਨ ਚਾਨਣੇ ਤੇਰੇ ਹੱਥ ਵਡਿਆਈਆ। ਖੇਲ ਸਮਝਾ ਦੇ ਪੰਜ ਤੱਤ ਤਨ ਦੀ, ਵਜੂਦਾਂ ਮਹਿਬੂਬਾ ਪਰਦਾ ਲਾਹੀਆ। ਤੇਰੀ ਆਵਾਜ ਇਕੋ ਹੋਵੇ ਧੰਨ ਧੰਨ ਦੀ, ਧੰਨ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਚ ਤੇਰੀ ਸਰਨਾਈਆ।

ਲੋਹੜੀ ਕਹੇ ਮੇਰੇ ਸਤਿਗੁਰ ਪਿਆਰੇ ਸੱਜਣਾ, ਦੀਨਾਂ ਬੰਧਪ ਦੀਨ ਦਿਆਲ। ਚਰਨ ਧੂੜ ਕਰਾ ਦੇ ਮਜਨਾ, ਮੇਰੇ ਸਾਹਿਬ ਬੇਮਿਸਾਲ। ਮੇਰੇ ਨੇਤਰ ਪਾ ਦੇ ਅੰਞਨਾ, ਭੂਪਤ ਭੂਪ ਹੋ ਕਿਰਪਾਲ। ਧਰਮ ਦੀ ਧਾਰ ਚਾੜ੍ਹ ਦੇ ਰੰਗਣਾ, ਰੰਗਤ ਦੋ ਜਹਾਨ ਬੇਮਿਸਾਲ। ਦਰ ਠਾਂਡਾ ਇਕੋ ਮੰਗਣਾ, ਵਸਤ ਅਗੰਮੜੀ ਦੇਣੀ ਡਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਸੰਭਾਲ।

ਲੋਹੜੀ ਕਹੇ ਪ੍ਰਭੂ ਮੇਰੀ ਵੇਖ ਲੈ ਰੈਣ, ਲੋਕਮਾਤ ਧਿਆਨ ਲਗਾਈਆ । ਸਚ ਦਾ ਦਿਸੇ ਨਾ ਕੋਇ ਸਾਕ ਸੈਣ, ਸਾਜਣ ਰੰਗ ਨਾ ਕੋਇ ਰੰਗਾਈਆ। ਤੇਰੀ ਸ੍ਰਿਸ਼ਟੀ ਤੇਰੇ ਨਾਲੋਂ ਹੋਈ ਤ੍ਰਫੈਣ, ਦੁਤੀਆ ਭਾਉ ਰਖਾਈਆ। ਮੈਂ ਬੇਨੰਤੀ ਆਈ ਕਹਿਣ, ਕਹਿ ਕਹਿ ਰਹੀ ਜਣਾਈਆ। ਜੋ ਲੇਖਾ ਲਿਖਿਆ ਵਿਚ ਰਮਾਇਣ, ਮਹਾਂਭਾਰਤ ਨਾਲ ਵਡਿਆਈਆ। ਉਹਦਾ ਲਹਿਣਾ ਮੁਕਾਉਣਾ ਸੁਖੈਣ, ਦਰ ਠਾਂਡੇ ਖ਼ੁਸ਼ੀ ਮਨਾਈਆ । ਜਨ ਭਗਤਾਂ ਦਰਸ਼ਨ ਦੇ ਦੇ ਆਪਣੇ ਨੈਣ, ਲੋਚਨਾਂ ਕਰ ਰੁਸ਼ਨਾਈਆ। ਚਰਨ ਪ੍ਰੀਤੀ ਦੇ ਦੇ ਦੇਣ, ਜੋ ਚਲ ਆਏ ਸਰਨਾਈਆ। ਚਰਨ ਧੂੜ ਬਣਾ ਲੈ ਰੈਣ, ਟਿੱਕੇ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦਿਸੇ ਨਾ ਕੋਇ ਸੈਣ, ਸਾਕ ਨਜ਼ਰ ਕੋਇ ਨਾ ਆਈਆ। (੨੯ ਪੋਹ ਸ਼ਹਿਨਸ਼ਾਹੀ ਸੰਮਤ ੯)

ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦਾ ਲਓ ਰੁਪਈਆ, ਰੂਪਾ ਸੋਨਾ ਚਾਂਦੀ ਜਗਤ ਕੰਮ ਕਿਛ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਬਣਾਓ ਧੁਰ ਦਾ ਸੇਈਆ, ਮਾਲਕ ਮਿੱਤਰ ਪਿਆਰਾ

ਏਕੰਕਾਰਾ ਸੰਗ ਨਿਭਾਈਆ। ਸਾਜਣ ਮੀਤ ਇਕ ਦੂਜੇ ਦੇ ਬਣੋ ਸਈਆ, ਸਗਲੇ ਸੰਗੀ ਬਹੁ ਰੰਗੀ ਆਪਣੀ ਖੁਸ਼ੀ ਬਣਾਈਆ। ਧੁਰ ਦੇ ਰਾਮ ਦੀ ਚੜ੍ਹੋ ਅਗੰਮੀ ਨਈਆ, ਨੌਕਾ ਸਤਿਗੁਰ ਸ਼ਬਦ ਆਪ ਵਖਾਈਆ । ਰਾਏ ਧਰਮ ਲੇਖਾ ਕੱਢ ਨਾ ਸਕੇ ਵਹੀਆ, ਵਾਅਦੇ ਸਭ ਦੇ ਪੂਰ ਕਰਾਈਆ। ਜਿਸ ਕਾਰਨ ਬੁਲ੍ਹੇ ਗਾਇਆ ਥਈਆ, ਥਈਆ ਥਈਆ ਕਹਿ ਕਹਿ ਖੁਸ਼ੀ ਬਣਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਤੁਹਾਡਾ ਇਕ ਰਮਈਆ, ਰਾਮ ਰਹੀਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ।

ਲੋਹੜੀ ਕਹੇ ਭਗਤੋ ਧਰਮ ਧਾਰ ਦੇ ਚੱਬੋ ਦਾਣੇ ਮੱਕੀ, ਮੁਕੰਮਲ ਦਿਆਂ ਦ੍ਰਿੜਾਈਆ। ਪ੍ਰਭੂ ਦਾ ਪਿਆਰ ਵੇਖੋ ਹੱਕੀ, ਹਕੀਕਤ ਨਾਲ ਸੁਣਾਈਆ। ਜਿਸ ਦੀ ਧਾਰ ਜੀਵ ਜਹਾਨ ਕਿਸੇ ਨਾ ਤੱਕੀ, ਜਗਤ ਨੇਤਰ ਦਰਸ਼ਨ ਕੋਇ ਨਾ ਪਾਈਆ। ਉਸ ਦੇ ਨਾਲ ਪ੍ਰੀਤੀ ਜੋੜੋ ਪੱਕੀ, ਪਾਰਬ੍ਰਹਮ ਪ੍ਰਭ ਆਪਣੇ ਰੰਗ ਰੰਗਾਈਆ। ਨਿਗਾਹ ਮਾਰ ਕੇ ਵੇਖੋ ਅੱਖੀ, ਬਿਨ ਨੈਣ ਨੈਣ ਉਠਾਈਆ। ਜਿਸ ਦਾ ਲੇਖਾ ਦੀਗਰੇ ਬਾਦ ਯੱਕੀ, ਯੱਕੀ ਇਕੋ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ।

ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦਾ ਲਓ ਰਸ, ਮਿੱਠਾ ਇਕੋ ਨਾਮ ਦ੍ਰਿੜਾਈਆ। ਹਿਰਦੇ ਹਰਿਜੂ ਜਾਏ ਵਸ, ਅਨਡਿਠੜਾ ਖੇਲ ਵਖਾਈਆ। ਪੰਧ ਮਾਰਨਾ ਪਏ ਨਾ ਨੱਸ ਨੱਸ, ਭੱਜਣ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਲੇਖਾ ਬਾਹਰ ਰਵ ਸਸ, ਸੂਰੀਆ ਚੰਦ ਨਾ ਕੋਇ ਚਤੁਰਾਈਆ। ਉਹ ਮੇਟਣਹਾਰ ਅੰਧੇਰੀ ਮਸ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਸੋ ਪੁਰਖ ਅਕਾਲਾ ਤੁਹਾਡਾ ਗਾਵੇ ਜਸ, ਸਿਫਤਾਂ ਨਾਲ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਰਨੀ ਕਾਰ ਕਮਾਈਆ ।

ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦੀ ਪੀਵੋ ਮਦਿ, ਮਧੁਰ ਧੁਨ ਨਾਮ ਸ਼ਨਵਾਈਆ। ਸਤਿਗੁਰੂ ਦੁਵਾਰ ਸੁਹੰਝਣੀ ਹੱਦ, ਹਦੂਦਾਂ ਡੇਰਾ ਢਾਹੀਆ । ਤੁਸੀਂ ਉਸ ਪ੍ਰਭ ਦੀ ਯਦ, ਜੋ ਯਦੀ ਆਪਣਾ ਖੇਲ ਵਰਤਾਈਆ। ਸਚ ਪ੍ਰੀਤ ਵਿਚ ਜਾਓ ਲੱਗ, ਲਗ ਮਾਤਰ ਡੇਰਾ ਢਾਹੀਆ। ਤੁਹਾਡੇ ਅੰਦਰੋਂ ਬੁਝਾਵੇ ਅੱਗ, ਅੰਮ੍ਰਿਤ ਮੇਘ ਬਰਸਾਈਆ। ਕੂੜੀ ਕਿਰਿਆ ਮਿਟੇ ਜੱਗ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲ੍ਹਾਈਆ।

ਲੋਹੜੀ ਕਹੇ ਜਨ ਭਗਤੋ ਆਪਣੀ ਆਸ਼ਾ ਲੈਣੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪਰਮ ਪੁਰਖ ਚਾੜ੍ਹ ਦੇ ਰੰਗ, ਦੋ ਜਹਾਨਾ ਉਤਰ ਨਾ ਜਾਈਆ। ਨਿਰਗੁਣ ਧਾਰ ਹੋਣਾ ਸੰਗ, ਸਗਲੇ ਸੰਗੀ ਬਹੁ ਰੰਗੀ ਭੇਵ ਦੇਣਾ ਚੁਕਾਈਆ। ਪਰਮ ਪੁਰਖ ਪਰਮਾਤਮ ਤੇਰਾ ਸਚ ਦੁਵਾਰਾ ਜਾਈਏ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਮਾਨਸ ਜਨਮ ਨਾ ਹੋਏ ਭੰਗ, ਦੇਣੀ ਸਚ ਸਚ ਸਰਨਾਈਆ। ਆਤਮ ਸੇਜ ਸੁਹਾਉਣੀ ਪਲੰਘ, ਦਰ ਠਾਂਡੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।

ਲੋਹੜੀ ਕਹੇ ਜਨ ਭਗਤੋ ਅੱਜ ਖੁਸ਼ੀਆਂ ਦਿਵਸ ਧਰਨੀ ਵੇਖੋ ਦੱਸਦੀ, ਦਹਿ ਦਿਸ਼ਾ ਰਹੀ ਜਣਾਈਆ । ਮਸਤੀ ਦੇ ਵਿਚ ਹੱਸਦੀ, ਖੁਸ਼ੀਆਂ ਢੋਲੇ ਗਾਈਆ। ਪਿਆਸੀ ਪ੍ਰੇਮ ਰਸ ਦੀ, ਚਾਰੋਂ ਕੁੰਟ ਵੇਖ ਵਖਾਈਆ । ਆਪਣੀ ਬਿਰਹੁ ਕਹਾਣੀ ਦੱਸਦੀ, ਕੂਕ ਕੂਕ ਜਣਾਈਆ। ਮੇਰੇ ਉਤੇ ਧਾਰ ਰਹੀ ਨਹੀਂ ਸਚ ਦੀ, ਕਲਜੁਗ

ਕੂੜ ਕੁਟੰਬ ਵਧਾਈਆ। ਮੇਰੀ ਛਾਤੀ ਵੇਖੋ ਮੱਚਦੀ, ਅਗਨੀ ਤੱਤ ਨਾ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਸਮਝਾਈਆ।

ਲੋਹੜੀ ਕਹੇ ਜਨ ਭਗਤੋ ਸਤਿਗੁਰ ਸ਼ਬਦ ਦਾ ਲਓ ਪਿਆਰ, ਜੋਤੀ ਜਾਤਾ ਸਿਰ ਹੱਥ ਟਿਕਾਈਆ । ਮੇਰਾ ਖੁਸ਼ੀਆਂ ਦਾ ਵਿਵਹਾਰ, ਦਿਵਸ ਰੈਣ ਢੋਲੇ ਗਾਈਆ। ਧੰਨ ਭਾਗ ਜੇ ਤੁਹਾਨੂੰ ਹੋਇਆ ਦੀਦਾਰ, ਨਿਰਗੁਣ ਨੂਰ ਜੋਤ ਅਲਾਹੀਆ। ਤੁਹਾਡੀ ਪੈਜ ਜਾਏ ਸੁਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਲੋਹੜੀ ਕਹੇ ਜਨ ਭਗਤੋ ਪ੍ਰਭ ਦੀਆਂ ਲੋੜਾਂ, ਲੁੜੀਂਦਾ ਸਾਜਣ ਦਏ ਵਡਿਆਈਆ। ਆਦਿ ਜੁਗਾਦਿ ਭਗਤ ਭਗਵਾਨ ਦਾ ਜੋੜਾ, ਜੁਗ ਚੌਕੜੀ ਰੀਤੀ ਚਲੀ ਆਈਆ। ਜਨ ਭਗਤਾਂ ਪ੍ਰਭ ਸਦਾ ਹੋਵੇ ਬਹੁੜਾ, ਬਾਂਹੋ ਫੜ ਫੜ ਬਾਹਰ ਕਢਾਈਆ। ਤੁਹਾਡਾ ਅੰਤਰ ਰਹੇ ਨਾ ਕੌੜਾ, ਸਤਿਗੁਰ ਮਿੱਠਾ ਰਸ ਦਏ ਪਿਆਈਆ । ਜਿਸ ਦਾ ਸ਼ਬਦ ਅਗੰਮੀ ਘੋੜਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਉਸ ਦੀ ਸਦਾ ਸਦਾ ਸਦ ਲੋੜਾ, ਲੁੜੀਂਦਾ ਸੱਜਣ ਧੁਰਦਰਗਾਹੀਆ। ਜਿਸ ਸੱਸੇ ਉਪਰ ਲਾ ਕੇ ਹੋੜਾ, ਹੰ ਬ੍ਰਹਮ ਦਿਤੀ ਵਡਿਆਈਆ । ਜਿਸ ਦਾ ਵਕਤ ਅੱਗੇ ਥੋੜਾ, ਬਹੁਤੀ ਵੰਡ ਨਾ ਕੋਇ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੇਮ ਦਾ ਬਖਸ਼ਣਹਾਰਾ ਘੋੜਾ, ਬਿਨ ਰਾਸਾਂ ਚਾਰ ਕੁੰਟ ਦੁੜਾਈਆ।

(੩੦ ਪੋਹ ਸ਼ਹਿਨਸ਼ਾਹੀ ਸੰਮਤ ੧੦)

ਜਨ ਭਗਤਾਂ ਸਦਾ ਲੋਹੜੀ, ਲੁੜੀਂਦਾ ਸਾਜਣ ਦਏ ਵਡਿਆਈਆ। ਚਰਨ ਪ੍ਰੀਤੀ ਬਖ਼ਸ਼ੇ ਗੁੜ ਦੀ ਰੋੜੀ, ਬਿਨ ਰਸਨਾ ਰਸ ਚਖਾਈਆ। ਸ਼ਬਦੀ ਧਾਰ ਚੜ੍ਹਾ ਕੇ ਘੋੜੀ, ਵਾਗਾਂ ਆਪਣੇ ਹੱਥ ਰਖਾਈਆ । ਭਗਤ ਭਗਵਾਨ ਬਣਾ ਕੇ ਜੋੜੀ, ਸੋਹਣਾ ਧੁਰ ਦਾ ਰੰਗ ਰੰਗਾਈਆ। ਜਗਤ ਵਿਕਾਰਾ ਅੰਦਰੋਂ ਹੋੜੀ, ਹੋੜਾ ਸੱਸੇ ਵਾਲਾ ਦਏ ਵਖਾਈਆ। ਮਨ ਮਨਸਾ ਆਪਣੇ ਵੱਲ ਮੋੜੀ, ਮੇਲ ਮਿਲਾਏ ਸਹਿਜ ਸੁਭਾਈਆ । ਜਨ ਭਗਤਾਂ ਜੁਗ ਜੁਗ ਵਸਤ ਇਹ ਦਿਤੀ ਥੋੜੀ, ਥੋੜਾ ਥੋੜਾ ਰਸ ਝੋਲੀ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪ ਗਿਆ ਬਹੁੜੀ, ਆਪ ਆਪਣੀ ਦਇਆ ਕਮਾਈਆ। ਵਿਕਾਰ ਮਧ ਅੰਤਰ ਰਹਿਣ ਨਾ ਦੇਵੇ ਕੌੜੀ, ਰਸ ਅੰਮ੍ਰਿਤ ਨਾਮ ਭਰਾਈਆ। ਪਾਰ ਕਰਾ ਦੇ ਭੀੜੀ ਗਲੀ ਸੌੜੀ, ਮਾਰਗ ਇਕੋ ਇਕ ਵਖਾਈਆ। ਰਾਗਾਂ ਵਿਚੋਂ ਰਾਗ ਉਪਜਿਆ ਗੌੜੀ, ਲੋਹੜੀ ਦੇ ਦਿਨ ਦੀ ਇਹੋ ਵੱਡੀ ਵਡਿਆਈਆ। ਨਾਨਕ ਧਾਰ ਜੋ ਸ਼ਬਦ ਜਣਾਇਆ ਪੌੜੀ, ਏਸੇ ਦਿਵਸ ਕੀਤੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।

ਲੋਹੜੀ ਕਹੇ ਮੈਂ ਜੁਗ ਜੁਗ ਲੋੜਦੀ, ਆਸ਼ਾ ਆਪਣੇ ਅੰਦਰ ਰਖਾਈਆ । ਭਗਤ ਭਗਵਾਨ ਨਾਲ ਜੋੜਦੀ, ਜੁਗ ਜੁਗ ਦੀ ਰੀਤੀ ਚਲੀ ਆਈਆ। ਮੇਰਾ ਦਿਵਸ ਓਹ ਜਿਸ ਵਿਚ ਸਭ ਤੋਂ ਪਹਿਲਾਂ ਪੂਜਾ ਹੋਈ ਬੋਹੜ ਦੀ, ਪਿੱਪਲਾਂ ਸੀਸ ਨਿਵਾਈਆ। ਯਗੈ ਪੁਰਸ਼ ਦੀ ਧਾਰ ਹਾਵਗਰੀਵ ਦੇ ਮੋੜਦੀ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਬਾਵਨ ਦੀ ਧਾਰ ਜਿਸ ਦੀ ਖੇਲ ਬ੍ਰਹਮਣ ਗੌੜ ਦੀ, ਬਿਨ ਅੱਖਰਾਂ ਅੱਖਰ

ਜਣਾਈਆ। ਮੇਰੀ ਆਦਿ ਜੁਗਾਦੀ ਧਾਰ ਸਦਾ ਦੌੜਦੀ, ਭੱਜੇ ਵਾਹੋ ਦਾਹੀਆ। ਮੇਰਾ ਦਿਵਸ ਦਿਹਾੜਾ ਉਹ ਜਿਸ ਵਿਚ ਪੂਜਾ ਚੱਲੀ ਪਹਿਲੀ ਵਾਰ ਤਲਾਬ ਜੌਹੜ ਦੀ, ਜਲ ਧਾਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ ।

ਲੋਹੜੀ ਕਹੇ ਮੈਂ ਜੁਗ ਜੁਗ ਲੋੜਦੀ ਸਾਜਣ, ਸਜਣੂਆਂ ਧੁਰਦਰਗਾਹੀਆ । ਜੋ ਦੋ ਜਹਾਨਾਂ ਰਾਜਨ, ਸ਼ਾਹੋ ਭੂਪ ਨੂਰ ਅਲਾਹੀਆ। ਮੇਰਾ ਦਿਵਸ ਉਹ ਜਿਸ ਵਿਚ ਜਗਤ ਦਾ ਲਹਿਣਾ ਦੇਣਾ ਦੇਣਾ ਲਹਿਣਾ ਬਣਿਆ ਨਾਲ ਮਹਾਜਨ, ਜਗਤ ਹੱਟਾਂ ਖੇਲ ਖਿਲਾਈਆ। ਮੇਰੇ ਦਿਵਸ ਪਹਿਲੀ ਵਾਰ ਕਪਲ ਮੁਨ ਮਾਰੀ ਅਵਾਜਨ, ਖ਼ੁਸ਼ੀਆਂ ਨਾਲ ਸੁਣਾਈਆ। ਸਾਂਖ ਯੋਗ ਦੱਸਿਆ ਆਪਣੀ ਮਾਤਨ, ਰੀਤੀ ਦੀਨ ਦੁਨੀ ਬਦਲਾਈਆ। ਮੇਰੇ ਦਿਵਸ ਜਗਤ ਦੰਦਾਸਾ ਸ਼ੁਰੂ ਹੋਇਆ ਸੀ ਦਾਤਨ, ਕੁਦਰਤ ਦੇ ਰੰਗ ਨੂੰ ਜਗਤ ਰੰਗ ਵਿਚ ਬਦਲਾਈਆ। ਮੇਰੇ ਦਿਵਸ ਵਿਚ ਮਤਸਯ ਜਲ ਧਾਰ ਕੀਤਾ ਉਦਘਾਟਨ, ਮਛ ਕਛ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ।

ਲੋਹੜੀ ਕਹੇ ਮੇਰੇ ਦਿਵਸ ਭਗਤਾਂ ਭਗਵਾਨ ਨਾਲ ਮਿਲਿਆ ਮੇਲ, ਮੇਲਾ ਹਰਿ ਜਗਦੀਸ਼ ਕਰਾਈਆ । ਦੀਨ ਦੁਨੀ ਨੂੰ ਕਲਪਣਾ ਦਾ ਚੜ੍ਹਿਆ ਤੇਲ, ਹਉਮੇ ਹੰਗਤਾ ਸੰਗ ਰਖਾਈਆ। ਪਿਆਰ ਤੁਟਿਆ ਸੱਜਣ ਸੁਹੇਲ, ਸਾਚਾ ਸੰਗ ਨਾ ਕੋਇ ਬਣਾਈਆ। ਲੋਹੜੀ ਕਹੇ ਜਨ ਭਗਤਾਂ ਦੀ ਪ੍ਰਭ ਦੇ ਪਿਆਰ ਵਿਚ ਵਧੀ ਵੇਲ, ਵੇਲਾ ਵਕਤ ਦਏ ਗੁਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਲੋਹੜੀ ਕਹੇ ਮੇਰੇ ਦਿਵਸ ਰਿੜਕਿਆ ਗਿਆ ਸਾਗਰ, ਸਗਲੀ ਸ੍ਰਿਸ਼ਟ ਜਣਾਈਆ। ਅੰਮ੍ਰਿਤ ਭਰਿਆ ਗਿਆ ਅਗੰਮੀ ਗਾਗਰ, ਜਿਸ ਨੂੰ ਵੇਖਣ ਕੋਇ ਨਾ ਪਾਈਆ। ਵਣਜਾਰੇ ਬਣਾਏ ਧਰਮ ਸੌਦਾਗਰ, ਸੋਹਣੀ ਵਸਤ ਵਖਾਈਆ। ਨਿਰਮਲ ਕਰਮ ਕਰ ਉਜਾਗਰ, ਦੇਵੇ ਮਾਣ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ ।

ਲੋਹੜੀ ਕਹੇ ਸਮੁੰਦ ਸਾਗਰ ਲੇਖਾ ਮੁਕਾਇਆ ਅੱਧ, ਹਿਸਾ ਵੰਡ ਆਪਣੇ ਹੱਥ ਰਖਾਈਆ। ਇਕ ਪਾਸੇ ਅੰਮ੍ਰਿਤ ਤੇ ਇਕ ਪਾਸੇ ਮਦਿ, ਵੇਖਣਹਾਰਾ ਬੇਪਰਵਾਹੀਆ। ਰਾਕਸ਼ਸ਼ ਦੇਵਤ ਦੋਵੇਂ ਲਏ ਸੱਦ, ਪ੍ਰੇਮ ਨਾਲ ਬੁਲਾਈਆ। ਦੋਵੇਂ ਇਕ ਦੂਜੇ ਨਾਲੋਂ ਅੱਗੇ ਬਹਿਣ ਵਧ, ਆਪਣੀ ਖ਼ੁਸ਼ੀ ਵਖਾਈਆ । ਲੋਹੜੀ ਕਹੇ ਮੇਰਾ ਦਿਵਸ ਸੁਹਾਵਣਾ ਜਿਸ ਵਿਚ ਕਲਸ ਜਗ ਰਾਕਸ਼ ਮਦਿ ਵਿਚ ਲਪਟਾਈਆ। ਦੋਹਾਂ ਦੀ ਧਾਰ ਦਿਤੀ ਵੰਡ, ਪ੍ਰਭ ਆਪਣੀ ਖੇਲ ਵਖਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਰਹੇ ਹੰਢ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ।

ਲੋਹੜੀ ਕਹੇ ਜਨ ਭਗਤਾਂ ਮਿਲੇ ਦੀਨ ਦਿਆਲਾ, ਅੰਮ੍ਰਿਤ ਰਸ ਚਖਾਈਆ। ਰਾਕਸ਼ਾਂ ਮਿਲੇ ਮਦਿ ਪਿਆਲਾ, ਮਿਟੀ ਖਾਕ ਸਿਰ ਵਿਚ ਛਾਹੀਆ। ਸਰਗੁਣ ਦੀ ਧਾਰ ਨਿਰਗੁਣ ਦਾ ਖੇਲ ਖੇਲ ਨਿਰਾਲਾ, ਦੋਵੇਂ ਰੰਗ ਮੇਰੇ ਦਿਵਸ ਵਿਚ ਰਖਾਈਆ। ਮੈਂ ਗ਼ਮੀ ਖ਼ੁਸ਼ੀ ਦੋਹਾਂ ਵਿਚ ਹੋਈ ਬੇਹਾਲਾ, ਆਪ ਆਪਣਾ ਗਈ ਭੁਲਾਈਆ। ਪਰਮ ਪੁਰਖ ਪਰਮਾਤਮ ਆਪਣਾ ਖੇਲ ਕੀਤਾ ਭਗਤਾਂ ਮਾਰਗ ਦੇ ਸੁਖਾਲਾ, ਸਚ ਰੰਗ

ਰੰਗਾਈਆ। ਮੂਰਖ ਮੁਗਧ ਕਰ ਬੇਹਾਲਾ, ਜਗਤ ਵਾਸਨਾ ਵਿਚ ਹਲਕਾਈਆ। ਲੋਹੜੀ ਕਹੇ ਜਨ ਭਗਤੋ ਤੁਹਾਡੇ ਧੰਨਭਾਗ ਜਿਨ੍ਹਾਂ ਅੰਤਰ ਪ੍ਰਭੂ ਪ੍ਰੇਮ ਦੀ ਮਾਲਾ, ਜਗਤ ਮਣਕੇ ਫੇਰਨ ਦੀ ਲੋੜ ਰਹੀ ਨਾ ਰਾਈਆ । ਤੁਹਾਡਾ ਘਰ ਗ੍ਰਹਿ ਮੰਦਰ ਸਰੀਰ ਪ੍ਰਭੂ ਦੀ ਧਰਮਸਾਲਾ, ਦੁਵਾਰਾ ਸਾਚਾ ਸੋਭਾ ਪਾਈਆ। ਲੋਹੜੀ ਕਹੇ ਲੁੜੀਂਦਾ ਸਾਜਣ ਮਿਲਿਆ ਘਰ ਗੋਪਾਲਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਮੇਰਾ ਨਿੱਕਾ ਜਿਹਾ ਅਹਿਵਾਲਾ, ਅਹਿਲ ਨਾਲ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਵੇਖਣਹਾਰਾ ਸ਼ਾਹ ਕੰਗਾਲਾ, ਪਾਤਸ਼ਾਹ ਆਪਣਾ ਰੰਗ ਰੰਗਾਈਆ। · (੨੯ ਪੋਹ ਸ਼ਹਿਨਸ਼ਾਹੀ ਸੰਮਤ ੧੧)