ਗਰੀਨ ਹਾਲ ਗੁਰੂਦੁਵਾਰੇ ਵਿਚ ਵਿਹਾਰ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
੪ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ
ਗਰੀਨ ਹਾਲ ਗੁਰੂਦਵਾਰੇ ਵਿਚ
ਵਿਹਾਰ ਹੋਇਆ
ਧਰਨੀ ਕਹੇ ਮੈਨੂੰ ਕਹਿੰਦੇ ਧਵਲ ਧੌਲ ਧਰਤ, ਜਗਤ ਲੋਕਮਾਤ ਮਿਲੀ ਵਡਿਆਈਆ। ਮੇਰਾ ਮਾਲਕ ਖ਼ਾਲਕ ਅਗੰਮਾ ਵਾਲੀ ਅਰਸ਼, ਅਰਸ਼ੀ ਪ੍ਰੀਤਮ ਬੇਪਰਵਾਹੀਆ। ਜਿਸ ਦੇ ਹੁਕਮ ਵਿਚ ਮੇਰੀ ਅਗੰਮੀ ਗਰਜ਼, ਅੰਤਸ਼ ਸਮਝ ਸਕੇ ਕੋਇ ਨਾ ਰਾਈਆ। ਜਿਸ ਦਾ ਖੇਲ ਸਦਾ ਅਸਚਰਜ਼, ਆਦਿ ਅੰਤ ਮਧ ਭੇਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵੱਡ ਵਡਿਆਈਆ।
ਧਰਤੀ ਕਹੇ ਮੇਰਾ ਰੂਪ ਮਿਟੀ ਖ਼ਾਕ, ਜਲ ਧਾਰਾ ਨਾਲ ਸਮਾਈਆ। ਮੈਨੂੰ ਪੱਤਤ ਕਹੋ ਕਿ ਪਾਕ, ਪੁਨੀਤ ਦਾ ਭੇਵ ਕੋਇ ਨਾ ਆਈਆ। ਮੈਂ ਆਦਿ ਦੀ ਚਾਕਰੀ ਵਿਚ ਚਾਕ, ਜੁਗ ਜੁਗ ਸੇਵ ਕਮਾਈਆ। ਮੇਰਾ ਇਕ ਸਾਹਿਬ ਉਤੇ ਵਿਸ਼ਵਾਸ, ਜੋ ਵਿਸ਼ਿਆਂ ਤੋਂ ਬਾਹਰ ਨੂਰ ਅਲਾਹੀਆ। ਜੋ ਸਰਬ ਗੁਣਾਂ ਗੁਣਤਾਸ, ਗੁਣਵੰਤਾ ਇਕ ਅਖਵਾਈਆ। ਜਿਸ ਦਾ ਆਦਿ ਅਸੁਤੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ । ਜਿਸ ਦਾ ਸ਼ਬਦ ਸੁੱਤ ਦੁਲਾਰਾ ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ ਪਾਵੇ ਰਾਸ, ਮੰਡਲ ਮੰਡਪ ਵੱਜੇ ਵਧਾਈਆ । ਓਹ ਸਾਹਿਬ ਸੁਵਾਮੀ ਅੰਤਰਜਾਮੀ ਜੋ ਮੇਰੇ ਅੰਤਰ ਨਿਰੰਤਰ ਕਰੇ ਨਿਵਾਸ, ਬਾਹਰੋਂ ਨਜ਼ਰ ਕਿਸੇ ਨਾ ਆਈਆ । ਜਿਸ ਵਿਸ਼ਨ ਬ੍ਰਹਮਾ ਸ਼ਿਵ ਖੇਲ ਕੀਤਾ ਤਮਾਸ਼, ਤ੍ਰੈ ਆਪਣਾ ਹੁਕਮ ਸੁਣਾਈਆ। ਸੰਸਾਰੀ ਭੰਡਾਰੀ ਸੰਘਾਰੀ ਵੇਖਣ ਖੇਲ ਤਮਾਸ਼, ਭੇਵ ਅਭੇਦਾ ਆਪ ਜਣਾਈਆ। ਤ੍ਰੈਗੁਣ ਮਾਇਆ ਝੋਲੀ ਪਾ ਕੇ ਦਾਤ, ਤ੍ਰੈਗੁਣ ਅਤੀਤੇ ਤ੍ਰੈਭਵਣ ਧਨੀ ਦਿਤੀ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਜਾਂ ਤੱਤਾਂ ਬਖ਼ਸ਼ ਕੇ ਸਾਥ, ਸਗਲਾ ਸੰਗ ਜਣਾਈਆ। ਧੁਰ ਦਾ ਹੁਕਮ ਸਚ ਪੈਗ਼ਾਮ ਸ਼ਬਦ ਅਗੰਮੀ ਸਤਿਗੁਰ ਦਿਤਾ ਆਖ, ਬਿਨ ਅੱਖਰਾਂ ਕੀਤੀ
ਪੜ੍ਹਾਈਆ। ਧਰਨੀ ਮੇਰੇ ਚਰਨ ਕਵਲ ਦੀ ਰਾਖ, ਧੂੜੀ ਇਕੋ ਇਕ ਜਣਾਈਆ। ਜਿਸ ਦੀ ਮੈਂ ਸਦਾ ਸੁਣਾਂ ਫਰਿਆਦ, ਆਹ ਆਪਣੇ ਵਿਚ ਸਮਾਈਆ। ਮਿਹਰਵਾਨ ਮਹਿਬੂਬ ਹੋ ਕੇ ਇਕੋ ਧੁਰ ਦੀ ਦੇਵਾਂ ਦਾਦ, ਵਸਤ ਅਮੋਲਕ ਅਗੰਮ ਵਰਤਾਈਆ। ਲੱਖ ਚੁਰਾਸੀ ਜੀਵ ਜੰਤ ਕਰਾਂ ਅਬਾਦ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਧਰਨੀ ਕਹੇ ਕਿਰਪਾ ਕੀਤੀ ਮੇਰੇ ਭਗਵੰਤ, ਮਿਹਰਵਾਨ ਦਇਆ ਕਮਾਈਆ। ਮੇਰੀ ਚਰਨ ਧੂੜ ਬਣਾ ਕੇ ਬਣਤ, ਸਤਿ ਸਤਿ ਵਿਚ ਟਿਕਾਈਆ । ਧੁਰ ਸੁਵਾਮੀ ਬਣ ਕੇ ਕੰਤ, ਕੰਤ ਕੰਤੂਹਲ ਵੇਖ ਵਖਾਈਆ । ਵਿਸ਼ਨ ਬ੍ਰਹਮਾ ਸ਼ਿਵ ਧਾਰ ਜਣਾਈ ਨਾਲ ਰਲਾਇਆ ਲੱਖ ਚੁਰਾਸੀ ਜੰਤ, ਜੀਵਾਂ ਰੰਗ ਰੰਗਾਈਆ। ਬੋਧ ਅਗਾਧਾ ਬਣ ਪੰਡਤ, ਬੁੱਧੀ ਤੋਂ ਪਰੇ ਕੀਤੀ ਪੜ੍ਹਾਈਆ। ਆਪਣਾ ਖੇਲ ਦੱਸ ਅਨੰਤ, ਅਨੰਤ ਕਲਧਾਰੀ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਧਰਨੀ ਕਹੇ ਮੇਰੇ ਉਤੇ ਖੇਲ ਕੀਤਾ ਅਪਾਰ, ਪੁਰਖ ਅਕਾਲ ਦਿਤੀ ਵਡਿਆਈਆ। ਧਵਲ ਕਹੇ ਮੇਰਾ ਧੌਲ ਨੇ ਚੁੱਕਿਆ ਭਾਰ, ਜਗ ਨੇਤਰ ਵੇਖਣ ਕੋਇ ਨਾ ਜਾਈਆ। ਧਰਨੀ ਕਹੇ ਮੈਂ ਖੇਲ ਖੇਲਾਂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਧਵਲ ਕਹੇ ਮੇਰਾ ਲੇਖਾ ਓਸ ਪ੍ਰਭੂ ਦੇ ਨਾਲ, ਜਿਸ ਪਾਰਬ੍ਰਹਮ ਪਤਿਪਰਮੇਸ਼ਵਰ ਦਾ ਅੰਤ ਕਹਿਣ ਕੋਇ ਨਾ ਪਾਈਆ। ਓਹ ਬਖ਼ਸ਼ਿਸ਼ ਕੀਤੀ ਬਖ਼ਸ਼ਣਹਾਰ, ਰਹਿਮਤ ਆਪਣੀ ਸਚ ਕਮਾਈਆ। ਲੱਖ ਚੁਰਾਸੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਰੀ ਝੋਲੀ ਦਿਤੀ ਡਾਰ, ਸੀਸ ਜਗਦੀਸ਼ ਆਪਣਾ ਹੱਥ ਟਿਕਾਈਆ। ਤ੍ਰੈਗੁਣ ਮਾਇਆ ਪੰਜਾਂ ਤੱਤਾਂ ਦੇ ਅਧਾਰ, ਤਨ ਵਜ਼ੂਦ ਕਰੀ ਰੁਸ਼ਨਾਈਆ । ਆਤਮ ਜੋਤ ਕਰ ਉਜਿਆਰ, ਪਰਮਾਤਮ ਕੀਤੀ ਸਚ ਰੁਸ਼ਨਾਈਆ । ਪਾਰਬ੍ਰਹਮ ਬ੍ਰਹਮ ਖੇਲ ਕੀਤਾ ਅਗੰਮ ਅਪਾਰ, ਅਪਰੰਪਰ ਆਪਣਾ ਰਾਹ ਚਲਾਈਆ । ਈਸ਼ ਜੀਵ ਕਰ ਤਿਆਰ, ਤ੍ਰੈਗੁਣ ਅਤੀਤੇ ਆਪਣਾ ਰੰਗ ਦਿਤਾ ਚੜ੍ਹਾਈਆ। ਇਹ ਮੈਂ ਖੇਲ ਤੱਕਿਆ ਅਨਡੀਠ, ਅਨਡਿਠੜੀ ਹਰਿਜੂ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।
ਧਰਨੀ ਕਰੇ ਮੇਰੇ ਉਤੇ ਆਏ ਜੀਵ ਜੰਤ ਮਾਨਸ, ਸੋਹਣਾ ਰੰਗ ਰੰਗਾਈਆ। ਮੇਰੇ ਵਿਚ ਨਾ ਕੋਈ ਨਿੰਦਰਾ ਨਾ ਕੋਈ ਆਲਸ, ਗ਼ਮੀ ਚਿੰਤਾ ਨਾ ਕੋਇ ਜਣਾਈਆ। ਮੇਰਾ ਰੂਪ ਅਨੂਪ ਪ੍ਰਭ ਪ੍ਰਗਟਾਇਆ ਖਾਲਸ, ਦੂਜਾ ਸੰਗ ਨਾ ਕੋਇ ਰਲਾਈਆ। ਮੈਂ ਉਸ ਦੀ ਧਾਰ ਓਸੇ ਦਾ ਬਾਲਕ, ਓਸੇ ਦਾ ਨੂਰ ਓਸੇ ਦਾ ਜ਼ਹੂਰ ਓਸੇ ਦਾ ਰੂਪ ਨਜ਼ਰੀ ਆਈਆ। ਮੇਰਾ ਆਦਿ ਅੰਤ ਦਾ ਇਕੋ ਸਾਲਸ, ਦੂਜਾ ਵਿਚੋਲਾ ਵੇਖਣ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਧਰਨੀ ਕਹੇ ਮੇਰੇ ਉਤੇ ਪੰਜ ਤੱਤ ਕੀਤੇ ਪ੍ਰਧਾਨ, ਤਨ ਵਜ਼ੂਦ ਦਿਤੀ ਵਡਿਆਈਆ। ਸ਼ਰੀਰ ਬਣਾਇਆ ਮਹਾਨ, ਵਖੋ ਵੱਖ ਖੇਲ ਖਿਲਾਈਆ। ਨੌਂ ਦੁਵਾਰੇ ਖੋਲ੍ਹ ਦੁਕਾਨ, ਆਸਾ ਮਨਸਾ ਤ੍ਰਿਸ਼ਨਾ ਸਭ ਵਿਚ ਟਿਕਾਈਆ । ਦੀਪਕ ਦੀਆ ਜੋਤ ਜਗਾ ਮਹਾਨ, ਨੂਰ ਜ਼ਹੂਰ ਦਿਤਾ ਟਪਕਾਈਆ। ਅੰਮ੍ਰਿਤ ਰਸ ਖੇਲ ਆਪਣੇ ਵਿਚੋਂ ਕੀਤਾ ਪ੍ਰਵਾਨ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ।
ਧਰਨੀ ਕਹੇ ਮਨੁਸ਼ਾਂ ਅੰਦਰ ਪ੍ਰਭੂ ਕੀਤੀ ਕਿਰਪਾ, ਮਿਹਰ ਨਜ਼ਰ ਉਠਾਈਆ। ਰੂਪ ਦੱਸਿਆ
ਆਪਣਾ ਇਕ ਦਾ, ਏਕੰਕਾਰ ਦਿਤਾ ਸਮਝਾਈਆ । ਜਿਸ ਦਾ ਲੇਖਾ ਬ੍ਰਹਮਾ ਪਾਰਬ੍ਰਹਮ ਦੀ ਧਾਰ ਨਾਲ ਲਿਖਦਾ, ਚਾਰੇ ਵੇਦ ਦੇਣ ਗਵਾਹੀਆ। ਓਹ ਇਸ਼ਾਰਾ ਕਰੇ ਨਿਰਗੁਣ ਨਿਰਵੈਰ ਨਿਰੰਕਾਰ ਜਿਸ ਨੂੰ ਕਦੇ ਕੋਇ ਨਾ ਜਿਤਦਾ, ਹਾਰ ਵਿਚ ਸਰਬ ਰਖਾਈਆ। ਓਹ ਮਾਲਕ ਖ਼ਾਲਕ ਪ੍ਰਿਤਪਾਲਕ ਰੂਪ ਧਰ ਅਗੰਮੇ ਪਿਤ ਦਾ, ਲੱਖ ਚੁਰਾਸੀ ਆਪਣੀ ਗੋਦ ਟਿਕਾਈਆ । ਧਰਨੀ ਕਹੇ ਮੇਰਾ ਬਿਨ ਨੈਣ ਤੋਂ ਰਾਹ ਹੋਇਆ ਬਿਟ ਬਿਟ ਦਾ, ਵੇਖ ਵੇਖ ਬਿਘਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚ ਦੀ ਖੇਲ ਆਪ ਖਿਲਾਈਆ।
ਧਰਨੀ ਕਹੇ ਮੇਰੀ ਕੀਤੀ ਅਗੰਮੀ ਵੰਡ, ਮੇਰੇ ਟੁਕੜੇ ਟੁਕੜੇ ਦਿਤੇ ਕਰਾਈਆ। ਮੇਰੇ ਅੰਦਰ ਆਇਆ ਰੰਜ, ਮੈਂ ਰੋ ਕੇ ਦਿਤੀ ਦੁਹਾਈਆ। ਪੁਰਖ ਅਕਾਲ ਕਿਹਾ ਨਾ ਕੋਈ ਮੇਰਾ ਸਵੇਰ ਨਾ ਕੋਈ ਸੰਝ, ਘੜੀ ਪਲ ਨਾ ਕੋਇ ਵੰਡਾਈਆ। ਆਦਿ ਜੁਗਾਦਿ ਰੂਪ ਧਰਾਂ ਸੂਰਾ ਸਰਬੰਗ, ਨਿਰਗੁਣ ਸਰਗੁਣ ਵੇਸ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ ।
ਧਰਨੀ ਕਿਹਾ ਮੇਰੇ ਮਾਲਕ ਮੇਰੇ ਸੁਲਤਾਨ, ਸਾਹਿਬ ਤੇਰੀ ਸਰਨਾਈਆ । ਮੇਰੇ ਵਲ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਤੇਰੀ ਚੁਰਾਸੀ ਹੋਈ ਪ੍ਰਧਾਨ, ਚਾਰੇ ਖਾਣੀ ਵੱਜੇ ਵਧਾਈਆ। ਮੈਂ ਵੇਖ ਕੇ ਹੋਈ ਹੈਰਾਨ, ਹੈਰਾਨੀ ਵਿਚ ਤੇਰੇ ਅੱਗੇ ਦਿਆਂ ਦੁਹਾਈਆ। ਏਨ੍ਹਾਂ ਦਾ ਵਾਰਸ ਏਨ੍ਹਾਂ ਦਾ ਮਾਲਕ ਕਵਣ ਹੋਵੇ ਵਿਚ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਦੇ ਚੁਕਾਈਆ। ਝਟ ਮੇਰੀ ਬੇਨੰਤੀ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਏਕੰਕਾਰ ਕੀਤੀ ਪ੍ਰਵਾਨ, ਬਿਨ ਅੱਖਰਾਂ ਮੈਨੂੰ ਦਿਤਾ ਦ੍ਰਿੜਾਈਆ । ਤੂੰ ਫਿਕਰ ਨਾ ਕਰ ਮੈਂ ਤੇਰੀ ਸਾਰ ਪਾਵਾਂ ਆਣ, ਆਪ ਆਪਣਾ ਵੇਸ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਧਰਨੀ ਕਹੇ ਮੇਰੇ ਉਤੇ ਰੂਪ ਧਰਿਆ ਭਗਵਾਨ, ਨਿਰਗੁਣ ਸਰਗੁਣ ਖੇਲ ਖਿਲਾਈਆ। ਸੰਤ ਕੁਮਾਰਾ ਹੋ ਪ੍ਰਧਾਨ, ਪਰਦਾ ਦਿਤਾ ਉਠਾਈਆ। ਬਰਾਹ ਖੇਲ ਕੀਤਾ ਮਹਾਨ, ਮੈਨੂੰ ਦਿਤੀ ਮਾਣ ਵਡਿਆਈਆ। ਯਗਅ ਪੁਰਸ਼ ਕੀਤੀ ਕਲਿਆਣ, ਹਾਵ ਗਰੀਵ ਨਾਲ ਰਲਾਈਆ। ਨਰ ਨਰਾਇਣ ਹੁਕਮ ਦਿਤਾ ਆਣ, ਸੰਦੇਸ਼ਾ ਧੁਰਦਰਗਾਹੀਆ। ਕਪਲ ਮੁਨ ਕਰ ਪ੍ਰਧਾਨ, ਦੱਤਾ ਤ੍ਰੈ ਵੰਡ ਵੰਡਾਈਆ। ਰਿਖਵ ਭੇਵ ਖੁਲ੍ਹਾਇਆ ਮਹਾਨ, ਪ੍ਰਿਥੂ ਮੇਰੇ ਵਿਚੋਂ ਮਥ ਕੇ ਅੰਨ ਦਿਤਾ ਕਢਾਈਆ। ਮਤਸ ਖੇਲ ਕੀਤਾ ਮਹਾਨ, ਸਾਗਰਾਂ ਵਿਚ ਸਮਾਈਆ । ਕਛਪ ਕਰ ਪ੍ਰਧਾਨ, ਚੌਦਾਂ ਰਤਨ ਕੱਢੇ ਚਾਈਂ ਚਾਈਂਆ। ਫੇਰ ਨਰਸਿੰਗ ਰੂਪ ਧਰ ਮਹਾਨ, ਭਗਤਾਂ ਰੱਖਿਆ ਕਰੇ ਬੇਪ੍ਰਵਾਹੀਆ। ਬਲ ਬਾਵਨ ਹੋਏ ਪ੍ਰਧਾਨ, ਮੇਲ ਮਿਲਾਵਾ ਸਹਿਜ ਸੁਭਾਈਆ। ਹਰੀ ਹਰਿ ਕਰੇ ਕਲਿਆਣ, ਲੇਖਾ ਚੁਕਾਏ ਥਾਉਂ ਥਾਈਂਆ। ਗਜ ਮੇਲਾ ਮੇਲੇ ਪਰਮ ਪੁਰਖ ਆਪਣੀ ਧਾਰ, ਧਰਨੀ ਕਹੇ ਮੇਰੇ ਉਤੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਧਰਨੀ ਕਹੇ ਮੇਰੇ ਉਤੇ ਪ੍ਰਭ ਆਉਣ ਲੱਗਾ ਨਿਰਗੁਣ ਸਰਗੁਣ ਧਾਰ, ਆਪਣਾ ਵੇਸ ਵਟਾਈਆ। ਆਪਣੇ ਨਾਮ ਦਾ ਦੱਸਣ ਲੱਗਾ ਜੈਕਾਰ, ਧੁਰ ਦੀ ਸਿਫਤ ਸਲਾਹੀਆ। ਖੇਲ ਦੱਸਿਆ ਅਪਰ ਅਪਾਰ, ਅਗੰਮ ਅਗੋਚਰ ਦਿਤਾ ਦ੍ਰਿੜਾਈਆ। ਵੇਸ ਅਨੇਕਾ ਕਰ ਜੋਤੀ ਜਾਤਾ ਹੋ ਉਜਿਆਰ, ਹੁਕਮੀ ਹੁਕਮ ਇਕ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੀ ਬਣਤ ਬਣਾਈਆ ।
ਧਰਨੀ ਕਹੇ ਸਤਿਜੁਗ ਸਤਿ ਧਰਮ ਦੀ ਧਾਰ, ਲੋਕਮਾਤ ਵੱਜੀ ਵਧਾਈਆ । ਮੈਂ ਵੇਖਿਆ ਪਾਰਬ੍ਰਹਮ ਕਰਤਾਰ, ਕੁਦਰਤ ਦਾ ਮਾਲਕ ਇਕ ਅਖਵਾਈਆ। ਜਿਸ ਦਾ ਹੁਕਮ ਸੰਦੇਸ਼ਾ ਲਿਖਣ ਪੜ੍ਹਨ ਤੋਂ ਬਾਹਰ, ਬਿਨ ਕਲਮ ਛਾਹੀ ਕਾਗਜ਼ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।
ਧਰਨੀ ਕਹੇ ਮੇਰੇ ਉਤੇ ਹੋਰ ਹੋਇਆ ਦਿਆਲ, ਦੀਨ ਦਿਆਲ ਕਮਾਈਆ । ਸਤਿ ਬਣਾਈ ਸਚ ਧਰਮਸਾਲ, ਧਰਮ ਦੁਵਾਰਾ ਇਕ ਵਖਾਈਆ। ਅੰਮ੍ਰਿਤ ਰਸ ਕੀਤਾ ਪ੍ਰਵਾਨ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਵਿਖ ਖੇਲ ਕੀਤਾ ਮਹਾਨ, ਵਿਸ਼ ਪਰਦਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ।
ਧਰਨੀ ਕਹੇ ਮੇਰੇ ੳਤੇ ਨਿਰਗੁਣ ਨੇ ਚਲਾਈਆਂ ਧਾਰਾਂ ਦੋ, ਆਦਿ ਪੁਰਖ ਖੇਲ ਖਿਲਾਈਆ। ਕਿਸੇ ਦੇ ਅੰਦਰ ਅੰਮ੍ਰਿਤ ਰਸ ਦਿਤਾ ਚੋ, ਨਿਝਰ ਝਿਰਨਾ ਦਿਤਾ ਝਿਰਾਈਆ। ਕਿਸੇ ਨੂੰ ਮਧ ਪਿਆ ਕੇ ਹੋਕਾ ਦਿਤਾ ਹੋ, ਹੰ ਬ੍ਰਹਮ ਹੰਕਾਰ ਵਿਚ ਰਖਾਈਆ। ਕਿਸੇ ਦੇ ਅੰਦਰ ਲੋਇਣ ਤੀਜਾ ਖੋਲ੍ਹ ਕੇ ਦਿਤੀ ਲੋਅ, ਨੂਰ ਜੋਤ ਕੀਤਾ ਰੁਸ਼ਨਾਈਆ। ਕਿਸੇ ਦੇ ਅੰਦਰ ਮਾਇਆ ਮਮਤਾ ਭਰ ਕੇ ਮੋਹ, ਹੰਕਾਰ ਵਿਕਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ ।
ਧਰਨੀ ਕਹੇ ਮੇਰੇ ਉਤੇ ਖੇਲ ਹੋਇਆ ਅਵੱਲਾ, ਮੈਂ ਰੋ ਕੇ ਦਿਤਾ ਸੁਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਤੂੰ ਆਦਿ ਜੁਗਾਦੀ ਇਕ ਅਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਚਾਹੁੰਦੀ ਮੇਰਾ ਇਕ ਹੋਵੇ ਮਹੱਲਾ, ਦੂਜੀ ਵੰਡ ਨਾ ਕੋਇ ਵੰਡਾਈਆ। ਲੇਖਾ ਮੁਕਾ ਦੇ ਜਲ ਥੱਲਾ, ਮਹੀਅਲ ਤੇਰਾ ਨੂਰ ਨਜ਼ਰੀ ਆਈਆ। ਤੇਰਾ ਪ੍ਰਕਾਸ਼ ਦੀਪਕ ਇਕੋ ਹੋਵੇ ਬਲਾ, ਦੂਜਾ ਰੰਗ ਨਾ ਕੋਇ ਚਮਕਾਈਆ। ਜਿਸ ਤਰ੍ਹਾਂ ਸਚਖੰਡ ਦੁਵਾਰਾ ਤੇਰਾ ਨੇਹਚਲ ਧਾਮ ਅਟੱਲਾ, ਧਰਨੀ ਕਹੇ ਮਾਤਲੋਕ ਮੈਨੂੰ ਦੇ ਵਡਿਆਈਆ। ਮੈਂ ਗਲ ਵਿਚ ਪਾਵਾਂ ਪੱਲਾ, ਨਿਵ ਨਿਵ ਮਸਤਕ ਧੂੜ ਲਾਵਾਂ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਪੁਰਖ ਅਕਾਲ ਕਿਹਾ ਸੁਣ ਧਰਨੀ ਧਵਲ ਧਾਰ, ਧਰਮ ਧਾਰ ਦਿਆਂ ਜਣਾਈਆ। ਮੇਰਾ ਖੇਲ ਹੋਵੇ ਅਪਰ ਅਪਾਰ, ਭੇਵ ਅਭੇਦ ਨਾ ਕੋਇ ਸਮਝਾਈਆ । ਸਤਿਜੁਗ ਤਰੇਤਾ ਦੁਵਾਪਰ ਕਲਜੁਗ ਖੇਲ ਕਰਾਂ ਵਿਚ ਸੰਸਾਰ, ਸੰਸਾਰੀ ਆਪਣਾ ਹੁਕਮ ਵਰਤਾਈਆ। ਤੇਈ ਭੇਜ ਭੇਜ ਅਵਤਾਰ, ਅਵਤਰ ਆਪਣਾ ਰੂਪ ਬਦਲਾਈਆ । ਰਾਮ ਪਰਸ ਰਾਮ ਰਾਮਾ ਕਰ ਖ਼ਬਰਦਾਰ, ਰਾਮ ਰਾਮਾ ਪਰਦਾ ਲਾਹੀਆ। ਵੇਦ ਵਿਆਸ ਦੇ ਅਧਾਰ, ਕ੍ਰਿਸ਼ਨਾ ਕਾਹਨਾ ਗੰਢ ਪੁਵਾਈਆ। ਬੁੱਧੀ ਤੋਂ ਪਰੇ ਬੁੱਧ ਨੂੰ ਕਰ ਕੇ ਖ਼ਬਰਦਾਰ, ਬੋਧ ਆਪਣਾ ਦਿਤਾ ਸਮਝਾਈਆ । ਫੇਰ ਰੂਪ ਧਰ ਅਪਾਰ, ਅਪਰੰਪਰ ਸੁਵਾਮੀ ਕਹੇ ਮੈਂ ਆਪਣਾ ਵੇਸ ਲੈਣਾ ਬਦਲਾਈਆ। ਆਪਣੇ ਨਾਮ ਦੀ ਨਾਮ ਨਾਲ ਵੰਡ ਕਰਦਾ ਆਵਾਂ ਜੁਗ ਚਾਰ, ਇਕ ਇਕ ਦੇ ਨਾਲ ਬਦਲਾਈਆ। ਰਾਮ ਕ੍ਰਿਸ਼ਨ ਤੋਂ ਹੋ ਬਾਹਰ, ਅਗਲਾ ਖੇਲ ਆਪ ਖਿਲਾਈਆ। ਤੱਤਾਂ ਵਾਲਾ ਸਰਗੁਣ ਸਰੀਰ ਕਰ ਤਿਆਰ, ਪੈਗ਼ੰਬਰ ਰੂਪ ਬਦਲਾਈਆ। ਆਪਣੇ ਨੂਰ ਨੂੰ ਗੌਡ ਗੁਡ ਕਹਾਂ ਵਿਚ ਸੰਸਾਰ, ਗਾਇਡ ਆਪਣਾ ਆਪ ਆਪ ਪ੍ਰਗਟਾਈਆ । ਮੂਸੇ ਨੂੰ ਸੁੱਟ ਕੇ ਮੂੰਹ ਦੇ ਭਾਰ, ਈਸਾ ਆਪਣੇ ਰੰਗ ਰੰਗਾਈਆ। ਮੁਹੰਮਦ ਨੂੰ ਕਰ ਕੇ ਖ਼ਬਰਦਾਰ, ਤੀਸ ਬਤੀਸਾ ਢੋਲਾ ਦਿਆਂ ਸਮਝਾਈਆ। ਸ਼ਰਅ ਸ਼ਰਾਇਤ ਵੰਡਣੀ ਧਰਨੀਏ ਮੇਰਾ ਤੇਰੇ ਉਤੇ ਜੁਗ ਚੌਕੜੀ ਚਲਦਾ
ਅਗੰਮ ਵਿਹਾਰ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਕਹਿਣ ਕੋਇ ਨਾ ਪਾਈਆ। ਕਿਉਂ ਮੈਂ ਆਦਿ ਜੁਗਾਦੀ ਇਕ ਇਕੱਲਾ ਏਕੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਝੱਟ ਰੋ ਪਈ ਧਾਹਾਂ ਮਾਰ, ਬਿਨ ਹੱਥਾਂ ਤੋਂ ਹੱਥ ਉਠਾਈਆ। ਮੇਰੇ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਆਤਮਾ ਤੇਰਾ ਨੂਰ ਉਜਿਆਰ, ਤੇਰੇ ਤੇਰੇ ਵਿਚ ਸਮਾਈਆ। ਸਭ ਨੂੰ ਇਕੋ ਦੱਸ ਦੇ ਆਪਣਾ ਘਰ ਬਾਹਰ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਜੇ ਤੂੰ ਸਚਖੰਡ ਦੁਵਾਰੇ ਦਰਗਹਿ ਸਾਚੀ ਇਕ ਇਕੱਲਾ ਨਿਰਗੁਣ ਨੂਰ ਜੋਤ ਉਜਿਆਰ, ਕਿਉਂ ਮੇਰੇ ਉਤੇ ਮਨੁਸ਼ਾਂ ਦੀ ਦੀਨਾਂ ਮਜ਼੍ਹਬਾਂ ਵਿਚ ਵੰਡ ਵੰਡਾਈਆ। ਕਿਉਂ ਆਪਣੇ ਨਾਮ ਦੇ ਹਿਸੇ ਕਰੇਂ ਜੁਗ ਚਾਰ, ਇਕੋ ਨਾਮ ਆਪਣਾ ਦੇ ਸਮਝਾਈਆ। ਮੈਂ ਤੇਰੇ ਚਰਨਾਂ ਦੀ ਧੂੜ ਲਾਵਾਂ ਛਾਰ, ਮਸਤਕ ਟਿੱਕਾ ਖ਼ਾਕ ਰਮਾਈਆ। ਝਟ ਦੀਨ ਦਿਆਲ ਪੁਰਖ ਅਕਾਲ ਕੀਤਾ ਖ਼ਬਰਦਾਰ, ਬਖਬਰੇ ਤੈਨੂੰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।
ਪੁਰਖ ਅਕਾਲ ਕਹੇ ਮੈਂ ਖੇਲ ਖਿਲਾਉਂਦਾ ਹਾਂ। ਖ਼ਲਕ ਦਾ ਖ਼ਾਲਕ ਇਕ ਅਖਵਾਉਂਦਾ ਹਾਂ। ਪ੍ਰਿਤਪਾਲਕ ਨਾਮ ਧਰਾਉਂਦਾ ਹਾਂ। ਦੀਨ ਦਿਆਲ ਹੋ ਕੇ ਵੰਡ ਵੰਡਾਉਂਦਾ ਹਾਂ। ਬ੍ਰਹਿਮੰਡ ਖੰਡ ਆਪਣੀ ਰਚਨ ਜਣਾਉਂਦਾ ਹਾਂ। ਜ਼ੇਰਜ਼ ਅੰਡ ਉਤਭਜ ਸੇਤਜ ਰੰਗ ਰੰਗਾਉਂਦਾ ਹਾਂ। ਢੋਲਾ ਜਿਹਵਾ ਦੱਸ, ਨਾਮ ਬੱਤੀ ਦੰਦ ਪੜ੍ਹਾਉਂਦਾ ਹਾਂ। ਵੱਖ ਵੱਖ ਆਪਣਾ ਦੱਸ ਕੇ ਪਰਮਾਨੰਦ, ਅਨੰਦ ਅਨੰਦ ਵਿਚੋਂ ਜਣਾਉਂਦਾ ਹਾਂ। ਆਤਮ ਪਰਮਾਤਮ ਪਰਮਾਤਮ ਆਤਮ ਆਦਿ ਦਾ ਇਕੋ ਛੰਦ, ਬਾਕੀ ਸੋਹਲੇ ਢੋਲੇ ਗੀਤ ਸਿਫਤਾਂ ਵਾਲੇ ਜਣਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਉਂਦਾ ਹਾਂ।
ਧਰਨੀ ਕਹੇ ਮੇਰਿਆ ਮਹਿਬੂਬਾ ਕਿਉਂ ਮੇਰੇ ਉਤੇ ਕਰੇਂ ਗਜ਼੍ਹਬ, ਦਰੋਹੀ ਤੇਰਾ ਨਾਮ ਖ਼ੁਦਾਈਆ। ਬਹੁ ਕਰੀ ਨਾ ਜਾ ਮਜ਼੍ਹਬ, ਦੀਨਾਂ ਵੰਡ ਵੰਡਾਈਆ। ਇਕੋ ਤੇਰੇ ਪੂਜਣ ਹੋਵਣ ਕਦਮ, ਕਦਮਬੋਸੀ ਵਿਚ ਸਾਰੇ ਸੀਸ ਨਿਵਾਈਆ। ਭਾਵੇ ਸੰਖਿਆ ਕੋਟਨ ਕੋਟ ਹੋ ਜਾਏ ਅਸੰਖ ਅਸੰਖਾ ਪਦਮ, ਪਦ ਤੇਰਾ ਇਕੋ ਸੋਭਾ ਪਾਈਆ। ਕਿਉਂ ਤੂੰ ਸਭ ਨੂੰ ਪੰਜਾਂ ਤੱਤਾਂ ਵਾਲਾ ਦਿਤਾ ਬਦਨ, ਵਿਚ ਆਤਮ ਰੱਖ ਕੇ ਪਰਮਾਤਮ ਨੂਰ ਕੀਤਾ ਰੁਸ਼ਨਾਈਆ। ਤੂੰ ਸਚ ਸੁਵਾਮੀ ਸਭ ਦਾ ਸੱਜਣ, ਵੈਰੀ ਰਹਿਣ ਕੋਇ ਨਾ ਪਾਈਆ। ਬੇਸ਼ਕ ਜੇ ਤੂੰ ਘੜੇ ਭਾਂਡੇ ਅੰਤਮ ਭੱਜਣ, ਥਿਰ ਨਜ਼ਰ ਕੋਇ ਨਾ ਆਈਆ। ਮੇਰੇ ਮਿਹਰਵਾਨਾ ਸਭ ਨੂੰ ਅੰਤਰ ਨਿਰੰਤਰ ਇਕੋ ਆਪਣੇ ਨਾਮ ਦੀ ਦੇਦੇ ਲਗਨ, ਲਗ ਮਾਤਰ ਦਾ ਡੇਰਾ ਢਾਹੀਆ। ਤੇਰੇ ਦੀਪਕ ਜੋਤੀ ਘਰ ਘਰ ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਜਗਣ, ਗ੍ਰਹਿ ਗ੍ਰਹਿ ਹੋਵੇ ਰੁਸ਼ਨਾਈਆ। ਸ਼ਬਦ ਅਨਾਦੀ ਨਾਦ ਅਗੰਮੇ ਵੱਜਣ, ਸੋਈ ਸੁਰਤ ਸੁਰਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।
ਧਰਨੀ ਕਹੇ ਪ੍ਰਭੂ ਤੂੰ ਕੀ ਕੀਤਾ ਖੇਲ ਵਿਚ ਅਵਾਮ, ਆਮ ਦੇ ਮਾਲਕ ਦਿਆਂ ਜਣਾਈਆ। ਤੂੰ ਸ਼ਰਅ ਸ਼ਰੀਅਤ ਦੱਸ ਇਸਲਾਮ, ਇਸਮ ਆਜ਼ਮ ਇਕ ਜਣਾਈਆ। ਅੱਲ੍ਹਾ ਰੂਪ ਹੋ ਮਿਹਰਵਾਨ, ਮਹਿਬਾਨ ਬੀਦੋ ਆਪਣਾ ਪਰਦਾ ਦਿਤਾ ਉਠਾਈਆ। ਮੈਂ ਤੇਰੇ ਕਦਮਾ ਵਿਚ ਸੀਸ ਝੁਕਾਵਾਂ ਆਣ, ਬਿਨ ਸੀਸ ਸੀਸ ਨਿਵਾਈਆ । ਤੂੰ ਵਸਤ ਅਮੋਲਕ ਦੇਣੀ ਦਾਨ, ਦਾਤੇ ਦਾਨੀ ਆਪ ਵਰਤਾਈਆ । ਮੈਂ ਪਹਿਲੋਂ ਤੱਕਿਆ ਮੇਰੇ ਤੇ ਸੀਤਾ ਆਇਆ ਰਾਮ, ਕਾਹਨਾ ਕ੍ਰਿਸ਼ਨ ਆਪਣਾ ਡੰਕ ਗਿਆ ਵਜਾਈਆ। ਹੁਣ ਹੋਰ ਖੇਲ ਕੀਤਾ ਸ਼ਰਅ ਦਾ ਸ਼ਰਅ ਨਾਲ ਨਾਮ ਦਾ ਕਲਮੇ ਨਾਲ ਹੋਵੇ ਕਤਲੇਆਮ, ਕਾਤਲ ਮਕਤੂਲ ਸਮਝ ਕੋਇ ਨਾ ਪਾਈਆ । ਮੈਨੂੰ ਆਪਣੇ ਨਾਮ ਕਲਮੇ ਵਿਚ ਵੱਖ ਵੱਖ ਨਾ ਕਰ ਗੁਲਾਮ, ਬੰਧਨ ਜੰਜੀਰ ਨਾ ਕੋਇ ਪੁਵਾਈਆ। ਮੈਂ
ਚਾਹੁੰਦੀ ਤੇਰਾ ਇਕੋ ਦਾ ਹੋਵੇ ਇੰਤਜਾਮ, ਬੰਦੋਬਸਤ ਅਵਰ ਨਾ ਹੱਥ ਫੜਾਈਆ। ਸਾਰੀ ਸ੍ਰਿਸ਼ਟੀ ਦਾ ਸਾਂਝਾ ਕਰਦੇ ਪੀਣ ਖਾਣ, ਆਤਮ ਬ੍ਰਹਮ ਦੇ ਦ੍ਰਿੜਾਈਆ। ਮੈਂ ਪਹਿਲੋਂ ਤੱਕਿਆ ਸਾਰੇ ਗਊ ਦੀ ਪੂਜਾ ਕਰੇ ਜਹਾਨ, ਹੁਣ ਤੇਰੀ ਗਊ ਨੂੰ ਜ਼ਬ੍ਹਾ ਕਰ ਕੇ ਖਾਣ ਵਾਲੇ ਖ਼ੁਸ਼ੀਆਂ ਰਹੇ ਮਨਾਈਆ। ਝੱਟ ਹੁਕਮ ਹੋਇਆ ਮਿਹਰਵਾਨ, ਸੰਦੇਸਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵੱਡ ਵਡਿਆਈਆ।
ਪਰਵਰਦਿਗਾਰ ਕਿਹਾ ਧਰਤੀ ਨਾ ਰੋ ਬਿਨ ਅੱਖਾਂ, ਹੰਝੂਆਂ ਹਾਰ ਬਣਾਈਆ। ਮੈਂ ਬੇਸ਼ਕ ਸਭ ਦਾ ਸਖਾ, ਮਿਤਰ ਪਿਆਰਾ ਇਕ ਅਖਵਾਈਆ। ਮੈਂ ਖੇਲ ਕਰਾਂ ਕੋਟਨ ਵਾਰ ਲੱਖਾਂ, ਗਿਣਤੀ ਗਣਤ ਨਾ ਕੋਇ ਗਿਣਾਈਆ। ਮੇਰਾ ਨੂਰ ਪ੍ਰਕਾਸ਼ ਜੋਤ ਲਟ ਲਟਾ, ਦੋ ਜਹਾਨਾਂ ਡਗਮਗਾਈਆ। ਮੈਂ ਵਸਣਹਾਰਾ ਘਟ ਘਟਾ, ਲੱਖ ਚੁਰਾਸੀ ਡੇਰਾ ਲਾਈਆ। ਪਰ ਮੇਰਾ ਖੇਲ ਮੈਂ ਦੀਨ ਮਜ਼੍ਹਬ ਦੀਆਂ ਜ਼ਰੂਰ ਤੇਰੇ ਉਤੇ ਬਣਾਉਣੀਆਂ ਵੱਟਾਂ, ਹੱਦਾਂ ਅਵਤਾਰਾਂ ਪੈਗ਼ੰਬਰਾਂ ਕੋਲੋਂ ਰਖਾਈਆ । ਔਹ ਵੇਖ ਮੁਹੰਮਦ ਦੇ ਪਿਛੇ ਨਾਨਕ ਨਿਰਗੁਣ ਧਾਰ ਆਉਂਦਾ ਨੱਠਾ, ਸਰਗੁਣ ਵੱਜੇ ਸੱਚ ਵਧਾਈਆ। ਜਿਸ ਦੇ ਕੋਲ ਨਾਮ ਸੰਦੇਸਾ ਸਤਿ ਦਾ ਹੋਣਾ ਜਿਸ ਵਿਚ ਹੋਣੀ ਸਤ੍ਹਾ, ਸਤਿਨਾਮ ਜਪਾਈਆ। ਓਸ ਦਾ ਸੁਣ ਲੈ ਕਮਲੀਏ ਪਤਾ, ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ । ਓਹਦਾ ਅੰਦਰ ਬਾਹਰ ਗੁਪਤ ਜ਼ਾਹਰ ਇਕੋ ਨਾਲ ਹੋਵੇਗਾ ਮਤਾ, ਮਤ ਮਤਾਂਤਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵੱਡ ਵਡਿਆਈਆ।
ਧਰਨੀ ਕਿਹਾ ਪ੍ਰਭੂ ਕਰ ਲੈ ਛੇਤੀ, ਮੇਰੀ ਤੇਰੇ ਅੱਗੇ ਦੁਹਾਈਆ। ਜੇ ਸਤਿਗੁਰ ਨਾਨਕ ਹੋਵੇ ਤੇਰੇ ਘਰ ਦਾ ਭੇਤੀ, ਪਰਦਾ ਮੇਰਾ ਦਏ ਖੁਲ੍ਹਾਈਆ। ਮੈਂ ਵੀ ਆਦਿ ਤੋਂ ਤੇਰੀ ਬੇਟੀ, ਤੂੰ ਪਿਤਾ ਮੇਰਾ ਇਕੋ ਨਜ਼ਰੀ ਆਈਆ। ਮੇਰੇ ਨਾਲ ਨਾਨਕ ਨੂੰ ਭੇਜ ਕੇ ਕਰਦੇ ਨੇਕੀ, ਮੇਰੀ ਮਾਣ ਨਿਮਾਣੀ ਦੀ ਇਜ਼ਤ ਲੈ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲੱਖ ਜਗਾਈਆ ।
ਪੁਰਖ ਅਕਾਲ ਕਿਹਾ ਨਾਨਕ ਆਵੇ ਨਿਰਗੁਣ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਸ਼ਬਦ ਕਰੇ ਜੈਕਾਰ, ਢੋਲਾ ਧੁਰਦਰਗਾਹੀਆ। ਜਿਸ ਦਾ ਸਰੋਤਾ ਬਣੇ ਸਰਬ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੱਜੇ ਵਧਾਈਆ। ਓਹ ਉਠ ਉਠ ਧਾਵੇ ਚਾਰ ਕੁੰਟ ਵਾਰੋ ਵਾਰ, ਭੱਜੇ ਵਾਹੋ ਦਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਗਗਨ ਗਗਨੰਤਰ ਜਿਮੀ ਅਸਮਾਨ ਸਾਰੇ ਕਰਨ ਨਿਮਸਕਾਰ, ਧਰਨੀ ਤੂੰ ਵੀ ਚਰਨ ਚੁੰਮ ਕੇ ਆਪਣੀ ਖੁਸ਼ੀ ਲੈਣੀ ਬਣਾਈਆ। ਓਹ ਮੇਰਾ ਰੂਪ ਅਨੂਪ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਦੇਵਤ ਸੁਰ ਸਾਰੇ ਓਸੇ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।
ਧਰਨੀ ਕਹੇ ਮੇਰੇ ਮਾਲਕਾ ਕੀ ਨਾਨਕ ਦੀ ਹੋਵੇ ਨਿਸ਼ਾਨੀ, ਨਿਸ਼ਾਨਾ ਦੇ ਜਣਾਈਆ। ਪੁਰਖ ਅਕਾਲ ਕਿਹਾ ਜਰਾ ਨਿਗਹ ਮਾਰ ਲੈ ਦੋ ਜਹਾਨੀ, ਦੋਹਾਂ ਰੂਪਾਂ ਤੋਂ ਬਾਹਰ ਵੇਖ ਵਖਾਈਆ। ਓਹ ਮੇਰਾ ਨੂਰ ਹੋਵੇ ਨੁਰਾਨੀ, ਸ਼ਬਦੀ ਡੰਕ ਸੁਣਾਈਆ। ਓਹਦੀ ਤਾਰ ਸਿਤਾਰ ਵੱਜੇ ਤਰੇਤੇ ਵਾਲੇ ਸੁਰੰਗੇ ਦੀ ਜਿਸ ਦੀ ਖੇਲ ਮਹਾਨੀ, ਰਾਜਾ ਜਨਕ ਦਏ ਗੁਵਾਹੀਆ। ਤੇਰਾ ਲੇਖਾ ਜਾਣੇ ਤੇ ਵੇਖੇ ਜੀਵ ਪੁਰਾਨੀ, ਘਟ ਘਟ ਅੰਦਰ ਫੋਲ ਫੁਲਾਈਆ। ਮੇਰੇ ਨਾਮ ਦੀ ਮੇਰੇ ਸੰਦੇਸੇ ਦੀ ਹੁਕਮ ਦੀ ਪੈਗ਼ਾਮ ਦੀ ਸਤਿ ਦੀ ਸਚ ਦੀ ਬ੍ਰਹਿਮਤ
ਦੀ ਆਤਮ ਤਤ ਦੀ ਉਹ ਚਾਰ ਵਰਨਾਂ ਅਠਾਰਾਂ ਬਰਨਾਂ ਹਿੰਦੂ ਮੁਸਲਮ ਸਿਖ ਈਸਾਈ ਪਾਰਸੀਆਂ ਬੋਧੀਆਂ ਸੁਣਾਵੇ ਧੁਰ ਦੀ ਬਾਣੀ, ਧੁਰ ਦੀ ਧਾਰ ਧਾਰ ਜਣਾਈਆ। ਧਰਤੀਏ ਨੀਂ ਉਹ ਤੇਰਾ ਆਦਿ ਦਾ ਅੰਤ ਦਾ ਜੁਗਾ ਦਾ ਜੁਗੰਤ ਦਾ ਸੱਚਾ ਬਣੇ ਹਾਣੀ, ਹਾਣੀ ਇਕੋ ਵੇਖ ਵਖਾਈਆ। ਓਸ ਨੇ ਫੇਰਨੇ ਅਠਸਠ ਤੀਰਥ ਵਰੋਲਣੇ ਸਮੁੰਦਰਾਂ ਵਾਲੇ ਪਾਣੀ, ਭੱਜੇ ਵਾਹੋ ਦਾਹੀਆ। ਓਹ ਨਿਜ ਨੇਤਰ ਨਾਲ ਤੱਕਣੀ ਚਾਰੇ ਖਾਣੀ, ਅੰਡਜ ਜੇਰਜ ਉਤਭਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਧਰਨੀ ਕਹੇ ਮੇਰੇ ਪ੍ਰਭੂ ਦੱਸ ਦੇ ਇਕੋ ਬਾਤ, ਬਾਤਨ ਪਰਦਾ ਦੇ ਖੁਲ੍ਹਾਈਆ। ਕੀ ਸਤਿਗੁਰ ਨਾਨਕ ਤੇਰਾ ਰੂਪ ਦਿਨ ਵੇਖੇ ਕਿ ਰਾਤ, ਰੁਤੜੀ ਕਵਣ ਮਹਿਕਾਈਆ। ਬਾਹਰੋਂ ਤੱਕੇ ਕਿ ਅੰਦਰ ਮਾਰੇ ਝਾਤ, ਕਾਇਆ ਮਾਟੀ ਭਾਂਡੇ ਫੋਲ ਫੁਲਾਈਆ। ਕੀ ਨੌਂ ਦੁਵਾਰੇ ਵੇਖੇ ਕਿ ਅੰਦਰੋਂ ਖੋਲ੍ਹੇ ਬਜ਼ਰ ਕਪਾਟ, ਤ੍ਰੈਕੁਟੀ ਦਾ ਲੇਖਾ ਦਏ ਮੁਕਾਈਆ। ਕੀ ਰਸਨਾ ਨਾਲ ਗਾਵੇ ਅਗੰਮੀ ਸ਼ਬਦ ਅਨਾਦੀ ਨਾਦ, ਅਨਹਦ ਧੁਨ ਸੁਣਾਈਆ । ਕੀ ਧਰਨੀ ਵੇਖੇ ਕਿ ਵੇਖੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਕੀ ਆਲਸ ਵਿਚ ਨਿੰਦਰਾ ਵਿਚ ਹੋਵੇ ਕਿ ਦਿਵਸ ਰੈਣ ਜਾਏ ਜਾਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਪੁਰਖ ਅਕਾਲ ਕਿਹਾ ਧਰਨੀਏ ਮੇਰਾ ਨਾਨਕ ਰੂਪ ਸਭ ਦੇ ਵਿਚ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਉਹ ਵਖਾਵੇ ਖੇਲ ਅਗੰਮਾ ਤਮਾਸ਼, ਤਮਾਸ਼ਬੀਨ ਬਣੇ ਲੋਕਾਈਆ। ਮੈਂ ਵੇਖਾਂ ਉਤੋਂ ਅਕਾਸ਼, ਸਚਖੰਡ ਬੈਠੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਪੁਰਖ ਅਕਾਲ ਨੇ ਸਤਿਗੁਰ ਨਾਨਕ ਨਿਰਗੁਣ ਨੂੰ ਕਿਹਾ ਜਾਹ ਲੋਕਮਾਤ, ਧਰਨੀ ਧਰਤ ਤੇਰਾ ਰਾਹ ਤਕਾਈਆ। ਆਹ ਲੈ ਜਾਹ ਮੇਰੀ ਸਤਿਨਾਮ ਦੀ ਦਾਤ, ਧੁਰ ਦੇ ਦਾਤੇ ਅਗੰਮੀ ਝੋਲੀ ਦਿਤੀ ਪਾਈਆ । ਵੇਖੀਂ ਕੋਈ ਨਾ ਜ਼ਾਤ ਪਾਤ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਆਤਮ ਦਾ ਪਰਦਾ ਖੋਲ੍ਹਣਾ ਬ੍ਰਹਮ ਦਾ ਖੋਲ੍ਹਣਾ ਤਾਕ, ਈਸ਼ ਜੀਵ ਇਕੋ ਰੂਪ ਦਰਸਾਈਆ। ਮੇਰੇ ਨੂਰ ਦਾ ਜੋਤ ਦਾ ਹਰ ਘਟ ਅੰਦਰ ਕਰਨਾ ਪ੍ਰਕਾਸ਼, ਅੰਧ ਅੰਧੇਰਾ ਦੇਣਾ ਗੁਵਾਈਆ। ਸਾਚੇ ਸ਼ਬਦ ਦਾ ਵਜਾਉਣਾ ਨਾਦ, ਧੁਨ ਆਤਮਕ ਰਾਗ ਸੁਣਾਈਆ । ਹਰ ਹਿਰਦੇ ਵਿਚ ਮੇਰੀ ਕਰਾਉਣੀ ਯਾਦ, ਯਾਦਾਸ਼ਤ ਪਿਛਲੀ ਦੇਣੀ ਭੁਲਾਈਆ। ਮੇਰੇ ਪਿਆਰ ਨੂੰ ਕਰਨਾ ਅਬਾਦ, ਨੌਂ ਖੰਡ ਪ੍ਰਿਥਮੀ ਵਿਚ ਟਿਕਾਈਆ। ਜਾ ਕੇ ਅਗਲੀ ਸਾਜਣਾ ਸਾਜ, ਪਿਛਲਾ ਝਗੜਾ ਰਹੇ ਨਾ ਰਾਈਆ। ਮੇਰੇ ਹੁਕਮ ਦਾ ਦੱਸ ਸਚਖੰਡ ਦੁਵਾਰੇ ਇਕੋ ਪੁਰਖ ਅਕਾਲ ਦਾ ਰਾਜ, ਰਈਅਤ ਦੋ ਜਹਾਨ ਨਜ਼ਰੀ ਆਈਆ। ਜਿਸ ਦੇ ਅੱਗੇ ਅਵਤਾਰ ਪੈਗ਼ੰਬਰਾਂ ਗੁਰੂਆਂ ਨੂੰ ਦੇਣਾ ਪੈਣਾ ਜੁਵਾਬ, ਅੰਤਮ ਲੇਖਾ ਮੰਗੇ ਥਾਉਂ ਥਾਈਂਆ। ਉਹ ਨੂਰ ਅਲ੍ਹਾ ਵਾਹਿਦ, ਵਾਹਵਾ ਜਿਸ ਦੀ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।
ਪੁਰਖ ਅਕਾਲ ਕਿਹਾ ਧਰਨੀਏ ਤੇਰੀ ਜਾਵਾਂ ਪੈਜ ਸੁਵਾਰੀ, ਮਿਹਰ ਨਜ਼ਰ ਇਕ ਉਠਾਈਆ। ਆਹ ਵੇਖ ਮੇਰੀ ਨਾਨਕ ਨਾਲ ਨਾਨਕ ਵਾਲੀ ਯਾਰੀ, ਨਾਨਕ ਰੂਪ ਮੇਰਾ ਨਜ਼ਰੀ ਆਈਆ। ਇਸ ਨੇ ਇਕ ਗੱਲ ਦੱਸਣੀ ਜਗਿਆਸੂਓ ਓਹ ਦੁਨੀਆਂ ਵਾਲਿਓ ਪੰਜਾਂ ਤੱਤਾਂ ਵਾਲਿਓ ਜੇ ਚਾਹੁੰਦੇ ਤੇ ਪੀਓ ਨਾਮ ਦੀ ਖੁਮਾਰੀ, ਰਸ ਕਾਇਆ ਆਤਮ ਅੰਤਰ ਨਿਝਰ ਝਿਰਨੇ ਵਿਚੋਂ ਝਿਰਾਈਆ। ਜਿਸ ਅੰਮ੍ਰਿਤ ਰਸ ਨੂੰ ਪੀਣ ਨਾਲ ਜਨਮ ਲੈਣਾ ਨਾ ਪਏ ਦੁਬਾਰੀ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਤੁਹਾਡਾ ਲੇਖਾ ਚਿਤਰ ਗੁਪਤ ਨਾ ਸਕੇ ਵਖਾਲੀ, ਰਾਏ ਧਰਮ ਨਾ ਦਏ ਸਜਾਈਆ। ਲਾੜੀ ਮੌਤ ਤੁਹਾਨੂੰ ਨਾ ਫਿਰੇ ਸੰਭਾਲੀ, ਤੁਹਾਡੀ ਮਾਟੀ ਖ਼ਾਕ ਅੰਤ ਧਰਤੀ ਖਾਕ ਵਿਚ ਮਿਲ ਜਾਈਆ। ਤੁਹਾਡੀ ਆਤਮਾ ਪਰਮਾਤਮਾ ਦਾ ਨੂਰ ਸਚਖੰਡ ਦਰਗਹਿ ਸਾਚੀ
ਜਾਏ ਸੰਭਾਲੀ, ਜਿਥੋਂ ਫੇਰ ਨਾ ਕੋਇ ਕਢਾਈਆ। ਓਥੇ ਨਾ ਕੋਇ ਸ਼ਾਹ ਨਾ ਕੋਇ ਕੰਗਾਲੀ, ਇਕਾ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।
ਜਿਸ ਵੇਲੇ ਨਾਨਕ ਨੂੰ ਪੁਰਖ ਅਕਾਲ ਨੇ ਇਹ ਦਿਤਾ ਵਰ, ਖੁਸ਼ੀਆਂ ਵਿਚ ਜਣਾਈਆ। ਝੱਟ ਕਲਜੁਗ ਗਿਆ ਡਰ, ਨੇਤਰ ਨੈਣਾਂ ਨੀਰ ਵਹਾਈਆ । ਉਠ ਕੇ ਗਿਆ ਖੜ, ਆਪਣੀ ਲਈ ਅੰਗੜਾਈਆ। ਨਿਰਅੱਖਰ ਧਾਰ ਲਿਆ ਪੜ੍ਹ, ਸਤਿਨਾਮ ਦੀ ਵੱਜਦੀ ਵਧਾਈਆ। ਮੈਂ ਵੀ ਉਸ ਦਵਾਰੇ ਜਾਵਾਂ ਚੜ੍ਹ, ਜਿਥੇ ਬੈਠਾ ਬੇਪ੍ਰਵਾਹੀਆ । ਜਿਸ ਨੇ ਨਾ ਮੇਰਾ ਸਰੀਰ ਬਣਾਇਆ ਨਾ ਬਣਾਇਆ ਧੜ, ਤਨ ਵਜੂਦ ਨਾ ਕੋਇ ਰਖਾਈਆ। ਮੇਰੇ ਅੰਦਰ ਇਕੋ ਕੂੜ ਕੁੜਿਆਰਾ ਭਰ ਦਿਤਾ ਗੜ੍ਹ, ਹਉਮੇ ਹੰਗਤਾ ਹੰਕਾਰ ਵਿਚ ਟਿਕਾਈਆ। ਨਾਲੇ ਮੈਨੂੰ ਖੁਸ਼ੀ ਨਾਲ ਕਿਹਾ ਕਲਜੁਗਾ ਕਿਸੇ ਦੇ ਧਰਮ ਦੀ ਰਹਿਣ ਨਹੀਂ ਦੇਣੀ ਜੜ੍ਹ, ਚੋਟੀ ਦੇਣੀ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ।
ਕਲਜੁਗ ਕਹੇ ਧਰਨੀਏ ਖੋਲ੍ਹ ਲੈ ਅੱਖ, ਆਪਣਾ ਨੈਣ ਖੁਲ੍ਹਾਈਆ। ਮੇਰੇ ਵੇਖ ਖਾਲੀ ਹੱਥ, ਮੈਂ ਤੈਨੂੰ ਰਿਹਾ ਜਣਾਈਆ। ਉਹ ਕੀ ਕਰੇ ਪੁਰਖ ਸਮਰੱਥ, ਜੋ ਕਰਤਾ ਧੁਰਦਰਗਾਹੀਆ। ਜਿਸ ਨਾਨਕ ਨੂੰ ਦੇ ਕੇ ਵੱਥ, ਸਤਿਨਾਮ ਲੋਕਮਾਤ ਤੇਰੇ ਵਿਚ ਟਿਕਾਈਆ। ਮੇਰਾ ਕੀ ਕਰੂਗਾ ਹੱਠ, ਜਿਥੇ ਨਿਰਗੁਣ ਦੀ ਸਰਗੁਣ ਵਿਚ ਵੱਜੇ ਵਧਾਈਆ। ਉਸ ਨੇ ਚਾਰ ਵਰਨ ਕਰਨੇ ਇਕੱਠ, ਦੁਤੀਆ ਭਾਉ ਨਾ ਕੋਇ ਰਖਾਈਆ। ਤੂੰ ਪ੍ਰਭੂ ਨੂੰ ਆਖ ਕੁਛ ਮੇਰਾ ਵੀ ਹੱਕ, ਕਲਜੁਗ ਕਹੇ ਹਕੀਕਤ ਦੇ ਮਾਲਕ ਨੂੰ ਦੇ ਸੁਣਾਈਆ। ਮੈਂ ਹੁਣ ਓਹਦੇ ਚਰਨਾਂ ਜਾਵਾਂ ਨੱਠ, ਭੱਜਾਂ ਵਾਹੋ ਦਾਹੀਆ। ਆਪਣਾ ਲੇਖਾ ਦੇਣਾ ਦੱਸ, ਭੇਵ ਅਭੇਦ ਖੁਲ੍ਹਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਜੇ ਤੂੰ ਸਭ ਕੁਛ ਨਾਨਕ ਨੂੰ ਦਿਤਾ ਤੇ ਮੇਰੀ ਹੋ ਗਈ ਬਸ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੇਰੀ ਆਯੂ ਚਾਰ ਲੱਖ ਬੱਤੀ ਹਜ਼ਾਰ ਮੈਂ ਕਿਸ ਬਿਧ ਲਵਾਂ ਕੱਟ, ਕਟਾਕਸ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵੱਡ ਵਡਿਆਈਆ।
ਧਰਨੀ ਕਹੇ ਕਲਜੁਗ ਤੂੰ ਆਪਣੀ ਕਰ ਅਰਦਾਸ, ਪ੍ਰਭ ਅੱਗੇ ਸੀਸ ਨਿਵਾਈਆ। ਓਹ ਵੇਖਣਹਾਰਾ ਸ਼ਾਹੋ ਸ਼ਾਬਾਸ਼, ਵੱਡ ਵੱਡਾ ਇਕ ਅਖਵਾਈਆ। ਕਲਜੁਗ ਕਿਹਾ ਮੇਰੇ ਮਾਈ ਬਾਪ, ਦੋਏ ਜੋੜ ਵਾਸਤਾ ਪਾਈਆ । ਮੇਰੀ ਝੋਲੀ ਮੇਰੀ ਪਾ ਦੇ ਦਾਤ, ਸਤਿਗੁਰ ਨਾਨਕ ਦਾ ਹਿੱਸਾ ਸਤਿਗੁਰ ਨਾਨਕ ਕੋਲ ਰਖਾਈਆ। ਮੈਂ ਚਾਹੁੰਦਾ ਮੇਰਾ ਛੇਤੀ ਛੇਤੀ ਲਹਿਣਾ ਦੇਣਾ ਪੂਰਾ ਹੋਵੇ ਖਾਤ, ਬਹੁਤੀ ਆਯੂ ਨਾ ਕੋਇ ਰਖਾਈਆ। ਤੂੰ ਉਤੋਂ ਵੇਖਣਾ ਮਾਰ ਝਾਤ, ਧਰਨੀ ਉਤੇ ਨਿਗਾਹ ਟਿਕਾਈਆ। ਮੈਂ ਆਪਣਾ ਪੰਧ ਮੁਕਾਉਣਾ ਵਾਟ, ਭੱਜਣਾ ਵਾਹੋ ਦਾਹੀਆ। ਪਿਛਲਿਆਂ ਅਵਤਾਰਾਂ ਦੀ ਸਾਰਿਆਂ ਦੇ ਅੰਦਰੋਂ ਕਰ ਦੇਣੀ ਸਤਿ ਵਾਲੀ ਦਾਤ ਨਾਸ, ਪੈਗ਼ੰਬਰਾਂ ਦਾ ਨੂਰ ਨਾ ਕੋਇ ਚਮਕਾਈਆ। ਤੂੰ ਸਤਿਗੁਰ ਨਾਨਕ ਨੂੰ ਇਕ ਸੰਦੇਸਾ ਦੇਣਾ ਆਖ, ਓਹ ਇਕ ਵਾਰ ਮੇਰੇ ਵਲ ਨਿਗਹ ਲੈ ਉਠਾਈਆ। ਫੇਰ ਮੈਂ ਓਸੇ ਨੂੰ ਕਹਾਂਗਾ ਕੁਛ ਮੇਰਾ ਲੇਖਾ ਬਣਾ ਦੇ ਵਿਚ ਮਾਤ, ਮੈਂ ਵੀ ਏਸੇ ਦੇ ਉਤੇ ਆਪਣਾ ਝੱਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।
ਕਲਜੁਗ ਝੱਟ ਪੈ ਗਿਆ ਲੰਮਾ, ਡੰਡਾਵਤ ਵਿਚ ਸੀਸ ਨਿਵਾਈਆ। ਪ੍ਰਭੂ ਮੇਰੇ ਚੌਥੇ ਜੁਗ ਦਾ ਬੰਨਾ, ਹੱਦ ਤੇਰੇ ਚਰਨਾਂ ਵਿਚ ਰਖਾਈਆ। ਮੈਂ ਚਾਹੁੰਦਾ ਤੇਰੀ ਸ੍ਰਿਸ਼ਟੀ ਨੂੰ ਡੰਨਾ, ਨਾਮ ਸਿਮਰਨ ਵਾਲਾ ਰਹਿਣ
ਕੋਇ ਨਾ ਪਾਈਆ। ਅੰਮ੍ਰਿਤ ਰਸ ਪਿਛੇ ਜਗਤ ਜਗਿਆਸੂ ਫਿਰੇ ਭੰਨਾ, ਕਾਇਆ ਮੰਦਰ ਵਿਚੋਂ ਹੱਥ ਕਿਸੇ ਨਾ ਆਈਆ। ਦੋਏ ਲੋਚਨਾ ਵਾਲਾ ਤੈਨੂੰ ਵੇਖਣ ਵਿਚ ਹੋਵੇ ਅੰਨ੍ਹਾ, ਨਿਝ ਨੇਤਰ ਨਾ ਕੋਇ ਰੁਸ਼ਨਾਈਆ । ਕੰਨਾਂ ਤੋਂ ਸੁਣਨ ਵਾਲਾ ਸਰਵਣ ਕਰਨ ਵਾਲਾ ਆਪਣਾ ਮਨ ਨਾ ਸਕੇ ਬੰਨ੍ਹਾ, ਮਨਸਾ ਮਨ ਨਾ ਕੋਇ ਤਜਾਈਆ । ਮੈਂ ਵੀ ਤੇਰਾ ਲਾਡਲਾ ਸੁੱਤ ਤੇ ਮੈਂ ਵੀ ਤੇਰਾ ਦੁਲਾਰਾ ਚੰਨਾ, ਚੰਦ ਸੂਰਜ ਮੈਨੂੰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ ।
ਪੁਰਖ ਅਕਾਲ ਕਿਹਾ ਕਲਜੁਗ ਉਠ ਮੇਰੇ ਦੁਲਾਰੇ, ਦੂਲਿਆ ਦਿਆਂ ਜਣਾਈਆ। ਸਤਿਜੁਗ ਤਰੇਤਾ ਦੁਵਾਪਰ ਬੀਤੇ ਵਿਚ ਸੰਸਾਰੇ, ਆਪਣਾ ਪੰਧ ਮੁਕਾਈਆ। ਹੁਣ ਖੇਲ ਤੇਰੇ ਅਪਾਰੇ, ਅਪਰੰਪਰ ਤੈਥੋਂ ਰਿਹਾ ਕਰਾਈਆ। ਤੂੰ ਜਾ ਨਾਨਕ ਦੇ ਦੁਵਾਰੇ, ਦਰ ਠਾਂਡੇ ਸੀਸ ਝੁਕਾਈਆ। ਓਹ ਤੈਨੂੰ ਬਖ਼ਸ਼ ਦੇਵੇ ਤੇ ਮੇਰਾ ਨਹੀਂ ਕੋਈ ਇਨਕਾਰੇ, ਬਿਨਾ ਨਾਨਕ ਤੋਂ ਰਹਿਮਤ ਝੋਲੀ ਕੋਇ ਨਾ ਪਾਈਆ। ਝੱਟ ਕਲਜੁਗ ਕੀਤੀ ਨਿਮਸਕਾਰੇ, ਪੁਰਖ ਅਕਾਲ ਸੀਸ ਨਿਵਾਈਆ । ਢਹਿ ਡਿੱਗਾ ਨਾਨਕ ਦੇ ਕਾਇਆ ਮੰਦਰ ਅੰਦਰ ਵਾਲੇ ਚੁਬਾਰੇ, ਜਿਥੇ ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਪਹਿਲੋਂ ਤੱਕੇ ਜੋਤ ਦੇ ਨਜ਼ਾਰੇ, ਨੂਰ ਨੁਰਾਨਾ ਨੂਰ ਨੂਰ ਰੁਸ਼ਨਾਈਆ। ਨਾਲ ਸੁਣੇ ਸ਼ਬਦ ਦੇ ਧੁਨਕਾਰੇ, ਅਨਹਦ ਨਾਦੀ ਵੱਜਦੀ ਦਿਸੀ ਵਧਾਈਆ। ਫੇਰ ਅੰਮ੍ਰਿਤ ਝਿਰਨਾ ਡਿਗਾ ਝਿਰੇ ਅਪਰ ਅਪਾਰੇ, ਜਿਸ ਦੀ ਬੂੰਦ ਸੁਵਾਂਤੀ ਹੱਥ ਨਾ ਕਿਸੇ ਆਈਆ। ਕਲਜੁਗ ਰੋ ਰੋ ਧਾਹਾਂ ਮਾਰੇ, ਧਵਲ ਉਤੇ ਸੀਸ ਸੀਸ ਨਾਲ ਟਕਰਾਈਆ। ਝੱਟ ਓਸ ਵੇਲੇ ਸਤਿਗੁਰ ਨਾਨਕ ਸਮਾਧੀ ਵਿਚੋਂ ਨੈਣ ਉਘਾੜੇ, ਆਪ ਆਪਣਾ ਆਪ ਬਦਲਾਈਆ। ਓਸ ਵੇਲੇ ਸੁਣੇ ਓਸ ਦੇ ਹਾੜੇ, ਜੋ ਹੌਕੇ ਲੈ ਲੈ ਰਿਹਾ ਸੁਣਾਈਆ। ਤੂੰ ਸਤਿਗੁਰ ਨਾਨਕ ਮੈਂ ਆ ਡਿੱਗਾ ਤੇਰੇ ਦਰ ਦਰਬਾਰੇ, ਤੇਰਾ ਦਰਬਾਰ ਧੁਰ ਦਰਗਾਹ ਦਾ ਨਜ਼ਰੀ ਆਈਆ। ਮੈਨੂੰ ਇਕੋ ਖੈਰ ਪਾ ਦੇ ਬੀਖੈਰੀਯਾ ਅੱਲ੍ਹਾ ਅਲਾਹ ਤੇਰੇ ਅੱਗੇ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਝੱਟ ਕਲਜੁਗ ਨੇ ਫੇਰ ਸਤਿਗੁਰ ਨਾਨਕ ਦਾ ਚਰਨ ਚੁੰਮਿਆ, ਚੁੰਮ ਕੇ ਖੁਸ਼ੀ ਖੁਸ਼ੀ ਮਨਾਈਆ। ਬੇਸ਼ਕ ਸਤਿਗੁਰੂ ਮੈਂ ਕੜਵਾ ਵਾਂਗ ਤੁੰਮਿਆ, ਮੇਰੇ ਅੰਦਰ ਰਸ ਨਾ ਕੋਇ ਨਜ਼ਰੀ ਆਈਆ। ਮੈਂ ਚਾਰੋਂ ਕੁੰਟ ਘੁੰਮਿਆ, ਅਵਤਾਰ ਪੈਗ਼ੰਬਰ ਮੈਂ ਸਾਰੇ ਆਪਣੇ ਹੁਕਮ ਵਿਚ ਭੁਵਾਈਆ। ਮੈਨੂੰ ਪਤਾ ਲੱਗਾ ਤੈਨੂੰ ਪੁਰਖ ਅਕਾਲ ਨੇ ਆਪਣੀ ਧਾਰੋਂ ਜੰਮਿਆ, ਤੇਰਾ ਨਿਰਗੁਣ ਸਰੂਪ ਜਨਮਿਆਂ ਕਿਸੇ ਨਾ ਮਾਈਆ । ਤੂੰ ਨਾਨਕ ਦੇ ਵਸਿਆ ਵਿਚ ਤਨਿਆ, ਤਨ ਵਿਚ ਤੇਰਾ ਨੂਰ ਡਗਮਗਾਈਆ। ਮੇਰਾ ਬਹੁੜੀ ਸਮਾਂ ਹੋਵੇ ਨਾ ਲੰਮਿਆ, ਮੈਂ ਧਰਤੀ ਉਤੇ ਪੈ ਕੇ ਰੋਵਾਂ ਮਾਰਾਂ ਧਾਹੀਂਆ। ਝਟ ਸਤਿਗੁਰ ਨਾਨਕ ਨੇ ਫੜ ਕੇ ਕੰਨਿਆ, ਹਲੂਣਾ ਦਿਤਾ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਰਿਹਾ ਖੁਲ੍ਹਾਈਆ ।
ਨਾਨਕ ਕਿਹਾ ਸੁਣ ਧਰਤੀ ਨੀ ਤੱਕ, ਚਾਰ ਕੁੰਟ ਧਿਆਨ ਲਗਾਈਆ । ਸੱਤਾਂ ਦੀਪਾਂ ਖੋਲ੍ਹ ਕੇ ਅੱਖ, ਨੌਂ ਖੰਡ ਪ੍ਰਿਥਮੀ ਭੁੱਲ ਰਹੇ ਨਾ ਰਾਈਆ। ਨਿਗਾਹ ਮਾਰ ਲੈ ਕੀ ਭਵਿਖਤਾਂ ਵਿਚ ਅਵਤਾਰ ਗਏ ਦੱਸ, ਵੇਦ ਵਿਆਸਾ ਕੀ ਦਏ ਗਵਾਹੀਆ। ਕੀ ਹਜ਼ਰਤ ਮੂਸਾ ਨੇ ਮੂੰਹ ਦੇ ਭਾਰ ਢੱਠ, ਤੇਰੇ ਉਤੇ ਵਾਸਤਾ ਪਾਈਆ । ਕੀ ਹਜ਼ਰਤ ਈਸਾ ਨੇ ਆਪਣੇ ਆਪ ਨੂੰ ਸਲੀਵ ਨਾਲ ਕੀਤਾ ਲਟ, ਨੈਣ ਮੂੰਦ ਕੇ ਨੈਣਾਂ ਵਾਲਾ ਵੇਖ ਵਖਾਈਆ । ਕੀ ਮੁਹੰਮਦ ਨੇ ਲਿਖ ਕੇ ਲੇਖਾ ਕੁਰਾਨ ਮਜ਼ੀਦ ਵਿਚ ਦਿਤਾ ਦੱਸ, ਚੌਦਾਂ ਤਬਕਾਂ ਤੋਂ ਬਾਹਰ ਕਿਸ ਦੀ ਪੜ੍ਹਾਈਆ । ਓਸੇ ਦੇ ਹੁਕਮ ਨਾਲ ਨਾਨਕ ਨਿਰਗੁਣ ਆਇਆ ਨੱਸ, ਤੱਤਾਂ ਵਾਲੇ ਨਿਰਗੁਣ ਸਰਗੁਣ ਵਿਚ ਨਾਨਕ ਨਾਨੁਕ ਨਜ਼ਰੀ ਆਈਆ। ਆਹ ਵੇਖ ਕਲਜੁਗ ਕੂੜ ਕੁਕਰਮ ਦਾ ਭਾਰ ਲੈ ਕੇ ਮੇਰੇ ਚਰਨਾਂ ਵਿਚ ਗਿਆ ਢੱਠ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਮਾਇਆ ਮਮਤਾ ਆਪਣੇ ਨਾਲ
ਮਿਲਾਈਆ। ਮੈਂ ਓਹ ਸਤਿਗੁਰ ਜਿਸ ਦਾ ਸਰੂਪ ਸਤਿ, ਸਦਾ ਸਤਿ ਸਤਿ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।
ਧਰਨੀ ਕਹੇ ਸਤਿਗੁਰ ਨਾਨਕ ਮੇਰੀ ਵੇਖ ਲੈ ਖੁਲ੍ਹੜੀ ਗੁੱਤ, ਹਾਏ ਉਫ ਦਰੋਹੀ ਮੇਰੀ ਦੁਹਾਈਆ। ਇਹ ਬੇਸ਼ਕ ਪ੍ਰਭੂ ਦਾ ਕਲਜੁਗ ਪੁੱਤ, ਓਸੇ ਦਾ ਨਜ਼ਰੀ ਆਈਆ। ਏਸ ਨੇ ਚਾਰ ਕੁੰਟ ਜੀਵਾਂ ਜੰਤਾਂ ਦੇ ਗਲੇ ਦਿਤੇ ਘੁੱਟ, ਔਹ ਵੇਖ ਪੈਗ਼ੰਬਰਾਂ ਨੂੰ ਮੰਨਣ ਵਾਲੇ ਬਣੇ ਕਸਾਈਆ। ਨਾਲੇ ਫੜ ਕੇ ਹਲੂਣਿਆਂ ਗੁੱਟ, ਜ਼ੋਰ ਨਾਲ ਦਬਾਈਆ। ਮੇਰੇ ਮਹਿਬੂਬਾ ਏਸ ਨੂੰ ਮੇਰੇ ਉਤੋਂ ਚੁੱਕ, ਧਰਤੀ ਰੋ ਕੇ ਵਾਸਤਾ ਪਾਈਆ। ਓਨ੍ਹਾਂ ਚਿਰ ਮੇਰੀ ਸੁਫਲ ਨਹੀਂ ਹੋਣੀ ਕੁੱਖ, ਜਿਨ੍ਹਾਂ ਚਿਰ ਇਹ ਫਿਰਿਆ ਵਾਹੋ ਦਾਹੀਆ। ਚਾਰ ਕੁੰਟ ਏਸੇ ਨੇ ਪਾਉਣੀ ਲੁੱਟ, ਸਚ ਦਾ ਰੂਪ ਨਜ਼ਰ ਕੋਇ ਨਾ ਆਈਆ। ਏਨ ਅੰਮ੍ਰਿਤ ਦੀ ਥਾਂ ਸ਼ਰਅ ਦਾ ਆਬ ਜਗਤ ਵਾਸਨਾ ਮਨ ਕਲਪਣਾ ਵਿਚ ਮਨੁੱਸ਼ਾਂ ਨੂੰ ਪਿਆਉਣੀ ਘਰ ਘਰ ਘੁੱਟ ਘੁੱਟ, ਤਨ ਵਜ਼ੂਦ ਵਿਚ ਟਿਕਾਈਆ। ਜਿਸ ਦੇ ਪੀਣ ਨਾਲ ਨਾਨਕ ਤੇਰੀ ਵੀ ਤੇ ਪੁਰਖ ਅਕਾਲ ਦੀ ਵੀ ਲਿਵ ਜਾਣੀ ਛੁੱਟ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਬੇਸ਼ਕ ਸਤਿਗੁਰ ਨਾਨਕ ਤੇਰਾ ਨਾਮ ਭੰਡਾਰਾ ਸਤਿਨਾਮ ਅਤੁੱਟ, ਪਰ ਕਲਜੁਗ ਨੇ ਕਲਜੁਗ ਜੀਵਾਂ ਕੋਲੋਂ ਕਲਜੁਗ ਦਾ ਰਸ ਰਸਨਾ ਨਾਲ ਦੇਣਾ ਲਗਾਈਆ। ਏਸ ਗੱਲ ਦਾ ਮੈਨੂੰ ਬੜਾ ਦੁੱਖ, ਜੇ ਤੇਰੇ ਮੰਨਣ ਵਾਲਾ ਤੇਰਾ ਨਾਮ ਜਪਣ ਵਾਲਾ ਮੂੰਹ ਵਿਚ ਓਹ ਪਾਏ ਥੁੱਕ, ਜਿਸ ਦਾ ਰਸ ਨਜ਼ਰ ਕੋਇ ਨਾ ਆਈਆ। ਜੇ ਇਹ ਕਲਜੁਗ ਆਪਣੇ ਨਿਸ਼ਾਨਿਉਂ ਜਾਏ ਉਕ, ਫੇਰ ਮੇਰੀ ਸਹਾਇਤਾ ਤੂੰ ਕਰਨੀ ਚਾਈਂ ਜਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ।
ਸਤਿਗੁਰ ਨਾਨਕ ਕਿਹਾ ਧਰਨੀ ਨਾ ਕਰ ਗਿਰਿਆਜ਼ਾਰੀ, ਗਿਰਹਾ ਆਪਣੀ ਵੇਖ ਵਖਾਈਆ। ਮੇਰਾ ਸਾਹਿਬ ਅਕਲ ਕਲਾ ਕਲਧਾਰੀ, ਵਡ ਦਾਤਾ ਇਕ ਅਖਵਾਈਆ। ਜਿਸ ਨੇ ਜੁਗ ਚੌਕੜੀ ਸਭ ਦੀ ਪੈਜ ਸੁਵਾਰੀ, ਅਵਤਾਰ ਪੈਗ਼ੰਬਰਾਂ ਗੁਰੂਆਂ ਆਪਣਾ ਹੁਕਮ ਵਰਤਾਈਆ। ਓਸੇ ਦਾ ਨੂਰ ਮੇਰੇ ਅੰਦਰ ਨੂਰ ਜੋਤ ਉਜਿਆਰੀ, ਦਿਵਸ ਰੈਣ ਇਕੋ ਰੰਗ ਰੰਗਾਈਆ। ਓਸੇ ਦਾ ਸ਼ਬਦ ਓਸੇ ਦੀ ਧੁਨਕਾਰੀ, ਓਸੇ ਦਾ ਗੀਤ ਢੋਲੇ ਸੋਹਲੇ ਰਿਹਾ ਗਾਈਆ। ਕਲਜੁਗ ਮੇਰੇ ਆ ਡਿਗਾ ਮੇਰੇ ਦੁਵਾਰੀ, ਦਰ ਆਇਆਂ ਦੀ ਲਾਜ ਰੱਖਣੀ ਇਹ ਮੇਰੇ ਸਾਹਿਬ ਨੇ ਮੇਰੇ ਅੰਦਰ ਇਕ ਵਸਤ ਟਿਕਾਈਆ। ਭਾਵੇਂ ਇਹ ਕੂੜਾ ਤੇ ਇਹਦੀ ਕਰਨੀ ਤੇ ਕਿਰਿਆ ਕੁੜਿਆਰੀ, ਕੁਟੰਬ ਇਹਦਾ ਬੁਰਾ ਨਜ਼ਰੀ ਆਈਆ। ਮੈਂ ਇਹਦੀਆਂ ਵੇਖਦਾ ਅੱਖੀਆਂ ਵਾਲੀ ਧਾਰੀ, ਜੋ ਧਰਨੀ ਤੇਰੇ ਉਤੇ ਟਿਕਾਈਆ। ਮੈਂ ਏਸੇ ਕਰ ਕੇ ਆਪਣੀ ਜੋਤ ਸ਼ਬਦ ਦੀ ਧਾਰ ਨਾਲ ਓਹਦੀ ਜੜ੍ਹ ਦੇਵਾਂਗਾ ਉਖਾੜੀ, ਲੋਕਮਾਤ ਰਹਿਣ ਨਾ ਪਾਈਆ। ਮੇਰਾ ਰੂਪ ਹੋਣਾ ਦਸ ਅਵਤਾਰੀ, ਨਾਨਕ ਤੋਂ ਅੰਗਦ ਅੰਗਦ ਤੋਂ ਅਮਰਦਾਸ ਤੇ ਰਾਮਦਾਸ ਤੇ ਗੁਰ ਅਰਜਨ ਦਾ ਲੇਖਾ ਇਹਦੇ ਨਾਲ ਜਿਸ ਨੇ ਕਰਨੀ ਤਿਆਰੀ, ਤ੍ਰੈਗੁਣ ਦਾ ਡੇਰਾ ਦੇਵੇ ਢਾਹੀਆ। ਜਿਸ ਨੇ ਤੱਤੀ ਲੋਹ ਉਤੇ ਬਹਿ ਕੇ ਖੇਲ ਵੇਖਣਾ ਓਸ ਮੁਰਾਰੀ, ਜੋ ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਫੇਰ ਮੇਰਾ ਖੜਗ ਖੰਡਾ ਖੜਕੇ ਵਿਚ ਸੰਸਾਰੀ, ਹਰਿਗੋਬਿੰਦ ਮੇਰਾ ਰੰਗ ਰੰਗਾਈਆ। ਹਰਿਰਾਏ ਓਹ ਸ਼ਬਦ ਧਾਰ ਕਰੇ ਜਿਸ ਦੀ ਖੇਲ ਸੰਸਾਰ ਤੋਂ ਬਾਹਰੀ, ਹਰਿਕ੍ਰਿਸ਼ਨ ਮੇਰਾ ਰੂਪ ਅਨੂਪ ਦਏ ਦਰਸਾਈਆ। ਗੁਰ ਤੇਗਬਹਾਦਰ ਆਵੇ ਓਸ ਓਸ ਦੀ ਲਾਉਣ ਵਾਸਤੇ ਯਾਰੀ, ਜਿਹੜਾ ਯਰਾਨਾ ਆਦਿ ਤੋਂ ਅੰਤ ਅੰਤ ਤੋਂ ਆਦਿ ਤੁੱਟ ਕਦੇ ਨਾ ਜਾਈਆ। ਓਸੇ ਦਾ ਨੂਰ ਓਸੇ ਦਾ ਜ਼ਹੂਰ ਓਸੇ ਦਾ ਰੂਪ ਅਪਾਰ ਹੋਵੇ ਗੋਬਿੰਦ ਬਲਕਾਰੀ, ਬਲ ਆਪਣਾ ਆਪ ਪ੍ਰਗਟਾਈਆ। ਯਾਦ ਰਖੀਂ ਤੇਗਬਹਾਦਰ ਦਾ ਸੀਸ ਧਰਨੀ ਉਤੇ ਜਿਸ ਵੇਲੇ ਤੇਰੇ ਉਤੇ ਡਿਗਾ, ਕਲਜੁਗ ਦੀ ਆਯੂ ਲੱਖਾਂ ਲੱਖਾਂ ਦੀ ਹੋ ਜਾਣੀ ਖੁਆਰੀ, ਖ਼ਾਕ ਖ਼ਾਕ ਖ਼ਾਕ ਵਿਚ ਮਿਲਾਈਆ। ਜਿਸ ਵੇਲੇ ਗੋਬਿੰਦ ਦੇ ਬੱਚਿਆਂ ਨੂੰ ਨੀਹਾਂ ਵਿਚ
ਦਿਤਾ ਉਸਾਰੀ, ਤੇਰਾ ਲੇਖਾ ਸਾਰਾ ਦੇਣਾ ਚੁਕਾਈਆ। ਇਹ ਮੇਰਾ ਬੋਲ ਨਹੀਂ ਸ਼ਬਦ ਧੁਰ ਦਾ ਤੇ ਪੈਗ਼ਾਮ ਏਕੰਕਾਰੀ, ਸੰਦੇਸ਼ਾ ਨੂਰ ਅਲਾਹੀਆ। ਉਸ ਵੇਲੇ ਧਰਨੀ ਕੀਤੀ ਨਿਮਸਕਾਰੀ, ਨਿਉਂ ਨਿਉਂ ਲਾਗੀ ਪਾਈਆ। ਕਲਜੁਗ ਉਠ ਕੇ ਕਿਹਾ ਵਾਹ ਮੇਰੇ ਸਤਿਗੁਰ ਮੈਂ ਤੇਰੇ ਉਤੋਂ ਬਲਿਹਾਰੀ, ਬਲਿਹਾਰ ਬਲਿਹਾਰ ਬਲਿਹਾਰ ਮੈਂ ਆਪਣਾ ਤੇਰੇ ਉਤੋਂ ਕਰਾਈਆ। ਫੇਰ ਸਤਿਗੁਰ ਨਾਨਕ ਨੇ ਸਦੇਸ਼ਾ ਦਿਤਾ ਓਹ ਕਲਜੁਗਾ ਮੂਰਖਾ ਮੁਗਦਾ ਜ਼ਰਾ ਨਿਗਹ ਮਾਰ ਔਹ ਵੇਖ ਮੇਰਾ ਗੋਬਿੰਦ ਸੁੱਤਾ ਵਿਚ ਉਜਾੜੀ, ਮਾਛੂਵਾੜੇ ਡੇਰਾ ਲਾਈਆ। ਓਸ ਵੇਲੇ ਓਹਦੇ ਚਰਨਾਂ ਵਿਚ ਜਾ ਕੇ ਕਰੀਂ ਨਿਮਸਕਾਰੀ, ਜੇ ਆਪਣਾ ਲੇਖਾ ਛੇਤੀ ਦੇਣਾ ਮੁਕਾਈਆ। ਓਸ ਵੇਲੇ ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਦੁਰਾਚਾਰੀ ਵਿਭਚਾਰੀ, ਕਰਮ ਕਾਂਡ ਵਾਲਾ ਨਜ਼ਰ ਕੋਇ ਨਾ ਆਈਆ। ਕਲਜੁਗ ਨੇ ਆਪਣੀਆਂ ਭੁਜਾਂ ਬਿਨਾ ਕਿਸੇ ਸ਼ਰਤ ਤੋਂ ਬਿਨਾਂ ਧਰਨ ਦੇ ਉਤੇ ਪਸਾਰੀ, ਲੰਮਾ ਪੈ ਕੇ ਕੀਤੀ ਹਾਲ ਦੁਹਾਈਆ। ਮੈਂ ਕੰਗਾਲਾਂ ਦਾ ਕੰਗਾਲੀ, ਧਨ ਦੌਲਤ ਸਤਿ ਦੀ ਮੇਰੇ ਕੋਲ ਨਜ਼ਰ ਕੋਇ ਨਾ ਆਈਆ । ਪਰ ਸਤਿਗੁਰ ਨਾਨਕ ਮੈਂ ਤੇਰੀ ਕਿਰਪਾ ਨਾਲ ਸਤਿ ਧਰਮ ਦਾ ਫਲ ਕਿਸੇ ਰਹਿਣ ਨਹੀਂ ਦੇਣਾ ਡਾਲੀ, ਖਾਲੀ ਸਾਰੇ ਦੇਣੇ ਕਰਾਈਆ। ਬਿਨਾਂ ਗੋਬਿੰਦ ਤੋਂ ਗੋਬਿੰਦ ਦੀ ਧਾਰ ਸ਼ਬਦ ਸਤਿਗੁਰ ਤੋਂ ਕਿਸੇ ਦਾ ਰਹਿਣ ਨਹੀਂ ਦੇਣਾ ਨਹੀਂ ਕੋਈ ਸੁਵਾਲੀ, ਸੁਵਾਲ ਹੱਲ ਨਾ ਕੋਇ ਪਾਈਆ। ਜਿਸ ਵੇਲੇ ਠੀਕ ਰੈਣ ਮੇਰੀ ਅੰਧੇਰੀ ਹੋਈ ਕਾਲੀ, ਕਲਜੁਗ ਕਹੇ ਮੈਂ ਕਾਲਾ ਕੱਪੜ ਕਾਲਾ ਵੇਸ ਲੈਣਾ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ।
ਸਤਿਗੁਰ ਨਾਨਕ ਕਿਹਾ ਕਲਜੁਗ ਔਹ ਮਾਛੂਵਾੜਾ ਵੇਖੀਂ ਛੇਤੀ ਮਾਰ ਝਾਤੀ, ਮੇਰਾ ਨੂਰ ਨਜ਼ਰੀ ਆਈਆ । ਜਿਸ ਦਾ ਬਾਹਰੋਂ ਤਨ ਦਿਸਣਾ ਖਾਕੀ, ਅੰਦਰ ਪੁਰਖ ਅਕਾਲਾ ਬੈਠਾ ਬੇਪ੍ਰਵਾਹੀਆ। ਓਹ ਤੇਰੀ ਖੁਸ਼ੀਆਂ ਵਾਲੀ ਹੋਵੇ ਰਾਤੀ, ਰੁਤੜੀ ਤੇਰੇ ਨਾਲ ਮਹਿਕਾਈਆ। ਐਹ ਮੇਰੇ ਹੁਕਮ ਦੀ ਓਸ ਦੇ ਚਰਨਾਂ ਵਿਚ ਭੇਟ ਕਰ ਦੇਣੀ ਪਾਤੀ, ਪਤਰਕਾ ਬਿਨਾਂ ਅੱਖਰਾਂ ਤੋਂ ਸਤਿਗੁਰ ਨਾਨਕ ਹੱਥ ਦਿਤੀ ਫੜਾਈਆ। ਛੇਤੀ ਪੰਧ ਮੁਕਣ ਵਾਲਾ ਤੇ ਮੁੱਕੇ ਤੇਰੀ ਵਾਟੀ, ਅਗਲਾ ਲੇਖਾ ਲੇਖੇ ਵਿਚੋਂ ਕਢਾਈਆ। ਬਿਨਾ ਗੋਬਿੰਦ ਤੋਂ ਤੇਰਾ ਹੋਰ ਬਣਨਾ ਨਹੀਂ ਕੋਈ ਸਾਥੀ, ਅਵਤਾਰ ਪੈਗ਼ੰਬਰ ਗੁਰ ਬਾਕੀ ਪਿਛਾ ਜਾਣ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।
ਕਲਜੁਗ ਕਹੇ ਨੀ ਧਰਨੀਏ ਵੇਖ ਮੇਰੇ ਸਤਿਗੁਰ ਨਾਨਕ ਦੀ ਸਲਾਹ, ਮਸ਼ਵਰਾ ਨਾਮ ਵਾਲਾ ਜਣਾਈਆ । ਤੇਰੇ ਉਤੋਂ ਮੇਰਾ ਪੰਧ ਰਿਹਾ ਮੁਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਤੂੰ ਮੇਰਾ ਬਣਨਾ ਗੁਵਾਹ, ਸ਼ਹਾਦਤ ਦੇਣੀ ਭੁਗਤਾਈਆ। ਜਿਸ ਵੇਲੇ ਗੋਬਿੰਦ ਮਾਛੂਵਾੜੇ ਸੁੱਤਾ ਆ, ਆਪਣਾ ਡੇਰਾ ਲਾਈਆ। ਮੈਂ ਓਸ ਵੇਲੇ ਜਾਵਾਂ ਨਾਲ ਚਾਅ, ਭੱਜਾਂ ਵਾਹੋ ਦਾਹੀਆ। ਪਹਿਲੋਂ ਜਾ ਕੇ ਹੌਲੀ ਜਿਹੀ ਸਤਿਨਾਮ ਦਾ ਮੰਤਰ ਦਿਤਾ ਸੁਣਾ, ਸਤਿ ਸਤਿ ਸਮਝਾਈਆ । ਝੱਟ ਸਤਿਗੁਰ ਨਾਨਕ ਕਿਹਾ ਕਲਜੁਗ ਇਕ ਹੋਰ ਗਲ ਯਾਦ ਰੱਖ, ਕਮਲਿਆ ਤੇਰੇ ਹਿਰਦੇ ਵਿਚ ਦਿਆਂ ਵਸਾਈਆ। ਸਤਿਨਾਮ ਤੋਂ ਬਾਦ ਵਾਹਿਗੁਰ ਦੀ ਫਤਿਹ ਦਾ ਡੰਕਾ ਦਈਂ ਵਜਾ, ਬਿਨਾ ਵਾਹਿਗੁਰੂ ਦੀ ਫਤਿਹ ਤੋਂ ਗੋਬਿਦ ਤੇਰੀ ਆਸ ਨਾ ਪੂਰ ਕਰਾਈਆ। ਝੱਟ ਕਲਜੁਗ ਨੇ ਸੀਸ ਲਿਆ ਨਿਵਾ, ਕੰਨ ਫੜ ਕੇ ਮੱਥਾ ਰਗੜ ਕੇ ਚਰਨਾਂ ਉਤੇ ਟਿਕਾਈਆ। ਸਤਿਗੁਰ ਨਾਨਕ ਤੇਰਾ ਰੂਪ ਗੋਬਿੰਦ ਵਾਹ ਵਾ ਵਾਹ ਵਾ ਵਾਹ ਵਾ, ਵਾਹ ਵਾ ਓਸੇ ਦੀ ਬੇਪ੍ਰਵਾਹੀਆ। ਮੈਂ ਓਸ ਨੂੰ ਮੰਨਾਂਗਾ ਪਰਮਾਤਮਾ ਓਸੇ ਨੂੰ ਮੰਨਾਂਗਾ ਖ਼ੁਦਾ, ਜੋ ਖ਼ੁਦ ਮਾਲਕ ਹੋ ਕੇ ਮੈੈਂਨੂੰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਧਰਨੀ ਕਹੇ ਵੇਖ ਕਲਜੁਗ ਵੇ ਵੀਰਾ, ਭੱਜੀ ਚਾਰੋਂ ਕੁੰਟ, ਉਤਰ ਪੂਰਬ ਪੱਛਮ ਦੱਖਣ ਵਾਹੋ ਦਾਹੀਆ ।
ਤੈਨੂੰ ਬਚਨ ਹੁਕਮ ਮਿਲ ਗਿਆ ਧੁਰ ਦਾ ਹੀਰਾ, ਅਨਮੁਲੜਾ ਨਾਨਕ ਸਤਿਗੁਰ ਦਿਤਾ ਵਰਤਾਈਆ। ਮੇਰੇ ਉਤੇ ਕਦੇ ਕਿਸੇ ਦੀ ਰਹੀ ਨਹੀਂ ਮਿਲਖ ਜਗੀਰਾ, ਕੋਟਨ ਕੋਟ ਜੁਗ ਬੀਤੇ ਵਾਹੋ ਦਾਹੀਆ। ਮੇਰਾ ਮਾਲਕ ਇਕੋ ਪੀਰਨ ਪੀਰਾ, ਜਿਸ ਨੂੰ ਬੇਐਬ ਕਹੇ ਖ਼ਲਕ ਖ਼ੁਦਾਈਆ। ਜੋ ਅੰਤਮ ਤੇਰੀ ਮੇਰੀ ਦੋਹਾਂ ਦੀ ਕੱਟੇ ਭੀੜਾ, ਅਗਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ ।
ਕਲਜੁਗ ਫੇਰ ਸਤਿਗੁਰ ਨਾਨਕ ਦੇ ਚਰਨਾਂ ਦੀ ਲਾਈ ਧੂੜੀ, ਖ਼ਾਕ ਮਸਤਕ ਨਾਲ ਰਮਾਈਆ। ਕਿਹਾ ਮੈਂ ਤੇਰਾ ਸੇਵਕ ਮੂਰਖ ਮੂੜ੍ਹੀ, ਜਗਤ ਬੁੱਧੀ ਨਾ ਕੋਇ ਚਤੁਰਾਈਆ। ਮੇਰੀ ਆਸ਼ਾ ਮਨਸ਼ਾ ਮੇਰੇ ਸਮੇਂ ਵਿਚ ਕੂੜੀ, ਕੂੜ ਕਿਰਿਆ ਮੈਂ ਸਭ ਦੇ ਨਾਲ ਕਰਨੀ ਕੁੜਮਾਈਆ। ਹਰ ਘਟ ਦੇ ਅੰਦਰ ਤੂੰ ਨਾਮ ਧਰਨਾ ਤੇ ਮੈਂ ਧਰਨੀ ਹੰਕਾਰ ਗਰੂਰੀ, ਹਉਮੇ ਵਿਚ ਰਲਾਈਆ। ਪਰ ਮੇਰਾ ਬਚਨ ਸਤਿਗੁਰ ਭੁੱਲਣਾ ਨਹੀਂ ਜ਼ਰੂਰੀ, ਜ਼ਰੂਰਤ ਤੇਰੇ ਅੱਗੇ ਟਿਕਾਈਆ। ਮੈਂ ਕਲਜੁਗ ਜੀਵਾਂ ਨੂੰ ਨਾਲੇ ਭੁਲਾਉਂਦਾ ਜਾਵਾਂ ਤੇ ਨਾਲੇ ਤੇਰਾ ਨਾਮ ਸੁਣਾਉਂਦਾ ਜਾਵਾਂ ਨਾਨਕ ਦੀ ਕਰੋ ਮਸ਼ਹੂਰੀ, ਮਸ਼ਵਰੇ ਮਨ ਦੇ ਨਾਲ ਬਣਾਈਆ। ਪਰ ਸਤਿਗੁਰ ਨਾਨਕ ਕਿਹਾ ਕਲਜੁਗ ਇਹ ਤੈਨੂੰ ਨਹੀਂ ਮਜ਼ਬੂਰੀ, ਮੈਂ ਸਭ ਕੁਝ ਆਪੇ ਦਿਆਂ ਵਖਾਈਆ। ਝੱਟ ਕਲਜੁਗ ਕਿਹਾ ਸਤਿਗੁਰ ਨਾਨਕ ਤੂੰ ਮੈਨੂੰ ਚਾੜ੍ਹੀ ਰੰਗਣ ਗੂੜ੍ਹੀ, ਅਨੰਤ ਰੂਪ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।
ਕਲਜੁਗ ਕਹੇ ਸਤਿਗੁਰ ਨਾਨਕ ਮੈਂ ਚਾਰੋਂ ਕੁੰਟ ਸੇਵ ਕਮਾਵਾਂਗਾ। ਤੂੰ ਵੱਡਾ ਦੇਵੀ ਦੇਵ, ਤੇਰਾ ਨਾਮ ਵਡਿਆਵਾਂਗਾ। ਫੇਰ ਖੇਲ ਦੱਸਾਂ ਅਲੱਖ ਅਭੇਵ, ਅਗੰਮ ਅਗੋਚਰ ਇਕ ਸਮਝਾਵਾਂਗਾ। ਜੋ ਵਸੇ ਨੇਹਚਲ ਧਾਮ ਨੇਹਕੇਵ, ਅਟੱਲ ਉਸੇ ਦਾ ਰੂਪ ਅਖਵਾਵਾਂਗਾ। ਪਰ ਕਿਸੇ ਦੇ ਅੰਦਰ ਮੈਂ ਸਾਚਾ ਨਾਮ ਵਸਣ ਨਹੀਂ ਦੇਣਾ ਮੇਵ, ਹੰ ਬ੍ਰਹਮ ਆਪਣੇ ਰੰਗ ਰੰਗਾਵਾਂਗਾ। ਬੇਸ਼ਕ ਸਾਰੀ ਸ੍ਰਿਸ਼ਟੀ ਕਿਤਨੀ ਗਾਏ ਰਸਨਾ ਜੇਹਵ, ਸਿਫਤਾਂ ਵਿਚ ਸਿਫਤੀ ਢੋਲੇ ਜਗਤ ਸਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਵਾਂਗਾ।
ਕਲਜੁਗ ਕਿਹਾ ਸਤਿਗੁਰ ਨਾਨਕ ਤੈਨੂੰ ਗਾਉਣਾ ਸਭ ਨੇ ਰਸਨਾ, ਸਤਿਨਾਮ ਸਤਿਨਾਮ ਸਤਿਨਾਮ ਸੁਣਾਈਆ। ਪਰ ਮੈਂ ਤੇਰੀ ਕਿਰਪਾ ਨਾਲ ਓਨ੍ਹਾਂ ਦੇ ਅੰਦਰ ਵਸਣਾ, ਸਾਢੇ ਤਿੰਨ ਹੱਥ ਮੰਦਰ ਡੇਰਾ ਲਾਈਆ । ਆਪਣਾ ਤੀਰ ਅਣਿਯਾਲਾ ਕਸਣਾ, ਨੌਆਂ ਦਾਰਿਆਂ ਦੁਵਾਰਿਆਂ ਵਿਚ ਦੇਣਾ ਚਲਾਈਆ। ਫੇਰ ਮੈਂ ਖੁਸ਼ੀਆਂ ਦੇ ਵਿਚ ਹੱਸਣਾ, ਦੋ ਹੱਥਾਂ ਤਾੜੀ ਦੇਣੀ ਲਾਈਆ। ਓਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਨੇ ਸਚ ਪਿਆਰ ਛੱਡਣਾ, ਜਗਤ ਪਿਆਰ ਵਿਚ ਭੱਜੇ ਵਾਹੋ ਦਾਹੀਆ। ਰਸਨਾ ਦੇ ਰਸ ਨਾਲ ਲਡਾਵਨਾ ਲਡਣਾ, ਆਤਮ ਰਸ ਹੱਥ ਕਿਸੇ ਨਾ ਆਈਆ। ਭਾਵੇਂ ਓਹ ਕਿਸੇ ਮਹੱਲ ਵਸਣ, ਕਿਸੇ ਘਰ ਵਸਣ, ਤੇ ਭਾਵੇਂ ਵਸਣ ਵਿਚ ਪਬਣਾ, ਪਬਲਕ ਪਲਕ ਦੇ ਵਿਚ ਆਪਣਾ ਰੰਗ ਰੰਗਾਈਆ । ਪਰ ਓਨ੍ਹਾਂ ਦਾ ਤਨ ਵਜੂਦ ਬਿਨਾਂ ਤੇਰੇ ਪਿਆਰ ਤੋਂ ਮੱਚਣਾ, ਤ੍ਰੈਗੁਣ ਅਗਨੀ ਅੱਗ ਨਾ ਕੋਇ ਬੁਝਾਈਆ। ਮਨੂਆ ਦਹਿ ਦਿਸ਼ਾ ਉਠ ਉਠ ਨੱਚਣਾ, ਜਗਤ ਤ੍ਰਿਸ਼ਨਾ ਨਾ ਕੋਇ ਗੁਵਾਈਆ। ਕੋਟਾਂ ਵਿਚੋਂ ਤੇਰਾ ਗੁਰਮੁਖ ਪ੍ਰੇਮੀ ਜਿਸ ਨੂੰ ਖੁਸ਼ੀਆਂ ਦੇ ਰੰਗ ਰੱਤਣਾ, ਆਤਮ ਰਸ ਜਾਮ ਦੇਣਾ ਪਿਆਈਆ। ਤੇਰੀ ਨਾਮ ਖੁਮਾਰੀ ਉਹਦਾ ਇਕੋ ਮਧ ਪਿਆਲਾ ਮੁੱਖ ਤੋਂ ਬਿਨਾਂ ਲੱਗਣਾ, ਜਿਸ ਦਾ ਰਸ ਰਸਨਾ ਜਿਹਵਾ ਸਮਝ ਸਕੇ ਨਾ ਰਾਈਆ। ਫੇਰ ,ਮੈਂ ਝੱਟ ਮਾਛੂਵਾੜੇ ਨੂੰ ਭੱਜਣਾ, ਮੈਨੂੰ ਓਹ ਵੇਲਾ ਵਕਤ ਦੇ ਦ੍ਰਿੜਾਈਆ। ਮੈਂ ਉਸ ਗੋਬਿੰਦ ਨੂੰ ਲੱਭਣਾ, ਜਿਸ ਨੂੰ ਪੁਰਖ ਅਕਾਲ ਆਪਣਾ ਸੁੱਤ ਲੈਣਾ ਬਣਾਈਆ। ਜਿਸ ਨੇ ਪੁਰੀ ਅਨੰਦ ਨੂੰ ਛੱਡਣਾ, ਅਨੰਦ ਗੁਰਸਿਖਾਂ ਵਿਚ ਟਿਕਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਕਲਜੁਗ ਕਹੇ ਧਰਨੀ ਸੁਣ ਲੈ ਹੁਕਮ ਸੰਦੇਸਾ, ਸ਼ਹਿਨਸ਼ਾਹ ਕੀ ਜਣਾਈਆ । ਜਿਹੜਾ ਰਹੇ ਆਦਿ ਜੁਗਾਦਿ ਹਮੇਸ਼ਾ, ਜੁਗ ਚੌਕੜੀ ਵੇਖ ਵਖਾਈਆ। ਓਸ ਦਾ ਰੂਪ ਅਨੂਪ ਸਤਿਗੁਰ ਨਾਨਕ ਜਿਸ ਦੀ ਬਾਹਰੋਂ ਲੱਭੇ ਕਿਸੇ ਨਾ ਰੇਖਾ, ਅਨਭਵ ਦ੍ਰਿਸ਼ਟੀ ਬਿਨਾ ਨਜ਼ਰ ਕਿਸੇ ਨਾ ਆਈਆ। ਉਸ ਦਾ ਦਸਵਾਂ ਜਾਮਾ ਮੈਨੂੰ ਰੂਪ ਨਜ਼ਰ ਆਇਆ ਜਿਸ ਦਾ ਨਾਂ ਹੋਣਾ ਦਸ ਦਸਮੇਸ਼ਾ, ਦਹਿ ਦਿਸ਼ਾ ਜਿਸ ਦੀ ਵੱਜਣੀ ਵਧਾਈਆ। ਓਸ ਨੇ ਧਾਰ ਚਲਾਉਣੀ ਮੁੱਛ ਦਾਹੜੀ ਤੇ ਕੇਸਾ, ਕੇਸਗੜ੍ਹ ਦਏ ਵਡਿਆਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਦਾ ਇਕੋ ਜਿਹਾ ਲੇਖਾ, ਊਚ ਨੀਚ ਜ਼ਾਤ ਪਾਤ ਨਾ ਕੋਇ ਰਖਾਈਆ। ਓਸ ਦੇ ਅੱਗੇ ਮੇਰਾ ਚਲਣਾ ਨਹੀਂ ਕੋਈ ਪੇਚਾ, ਮੈਂ ਬਲਹੀਣ ਹੋ ਕੇ ਦਿਆਂ ਦੁਹਾਈਆ। ਮੈਨੂੰ ਫੇਰ ਯਾਦ ਆਉਂਦੀ ਜਿਹੜੀ ਅਰਜਨ ਨੇ ਸੀਸ ਪੁਵਾਉਣੀ ਰੇਤਾ, ਤੱਤੀ ਲੋਹ ਮੇਰਾ ਤਨ ਦਏ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਸਚ ਦਾ ਹੁਕਮ ਹੁਕਮ ਵਿਚੋਂ ਬਦਲਾਈਆ।
ਧਰਨੀ ਕਹੇ ਕਲਜੁਗ ਵੇਖੀਂ ਬਣੀ ਨਾ ਕਲਕਾਤੀ, ਆਪਣਾ ਰੂਪ ਬਦਲਾਈਆ। ਤੇਰੀ ਓਸ ਪੁਰਖ ਅਕਾਲ ਦੇ ਹੱਥ ਹਯਾਤੀ, ਜਿਹੜਾ ਸਭ ਦਾ ਪਿਤਾ ਮਾਈਆ। ਜਿਸ ਨੇ ਤੈਨੂੰ ਦੁਵਾਈ ਨਾਨਕ ਕੋਲੋਂ ਦਾਤੀ, ਅਮੋਲਕ ਅਗੰਮ ਦਿਤੀ ਵਰਤਾਈਆ। ਜ਼ਰਾ ਓਸ ਦੇ ਚਰਨਾਂ ਵਲ ਝਾਕੀ, ਜਿਸ ਦਾ ਚਰਨ ਰੂਪ ਰੇਖ ਤੋਂ ਬਿਨਾ ਸੋਭਾ ਪਾਈਆ। ਓਸ ਦੇ ਅੱਗੇ ਨਹੀਂ ਕੋਈ ਆਕੀ, ਸਿਰ ਸਕੇ ਨਾ ਕੋਇ ਉਠਾਈਆ। ਆਹ ਵੇਖ ਮੇਰੇ ਉਤੇ ਵਿਸ਼ਨ ਬ੍ਰਹਮਾ ਸ਼ਿਵ ਨੂੰ ਆਦਿ ਤੋਂ ਦਿਤੀ ਜਿਸ ਨੇ ਪਾਤੀ, ਪੱਤਰਕਾ ਦਿਤੀ ਫੜਾਈਆ। ਤੁਹਾਡਾ ਲੇਖਾ ਨਾਲ ਲੱਖ ਚੁਰਾਸੀ, ਚਾਰੇ ਖਾਣੀਆਂ ਵੰਡ ਵੰਡਾਈਆ। ਚਾਰੇ ਬਾਣੀਆਂ ਮੇਰੀ ਹੋਣੀ ਸਾਖੀ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਤੇਈ ਅਵਤਾਰ ਰੂਪ ਧਰਾ ਬਹੁਭਾਤੀ, ਪੈਗ਼ੰਬਰ ਆਪਣੀ ਖੇਲ ਖਿਲਾਈਆ । ਨਾਨਕ ਨੂਰ ਹੋਵੇ ਅਬਿਨਾਸ਼ੀ, ਗੋਬਿੰਦ ਵਿਚ ਸਮਾਈਆ। ਗੋਬਿੰਦ ਜੋਤ ਹੋਵੇ ਪ੍ਰਕਾਸ਼ੀ, ਦੋ ਜਹਾਨਾਂ ਡਗਮਗਾਈਆ । ਮਾਛੂਵਾੜਾ ਜਿਸ ਦੀ ਰੱਖੇ ਆਸੀ, ਸਪਤਸ ਰਿਖੀ ਨਿਸ਼ਾਨਾ ਗਏ ਲਗਾਈਆ। ਬਾਲਮੀਕ ਨੇ ਓਥੇ ਗਾਈ ਸੀ ਗਾਥੀ, ਢੋਲੇ ਰਾਮ ਵਾਲੇ ਸੁਣਾਈਆ। ਬਾਵਨ ਨੇ ਰਾਜੇ ਬਲ ਨੂੰ ਕਿਹਾ ਸੀ ਔਹ ਵੇਖ ਕਲਜੁਗ ਦਾ ਅੰਤਮ ਸਾਥੀ, ਜੋਧਾ ਸੂਰਬੀਰ ਵਡ ਵਡਿਆਈਆ। ਜਿਸ ਨੇ ਏਥੇ ਆਉਣਾ ਹੱਥ ਮਾਰ ਕੇ ਉਪਰ ਛਾਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਓਸ ਵੇਲੇ ਨਾ ਕੋਈ ਕੁਟੰਬ ਹੋਵੇ ਨਾ ਸੱਜਣ ਸਾਕੀ, ਬੰਸ ਸਰਬੰਸ ਸਾਰਾ ਪ੍ਰਭ ਦੀ ਭੇਟ ਕਰਾਈਆ। ਓਹ ਬੜੀ ਸੁਹੰਜਣੀ ਹੋਣੀ ਰਾਤੀ, ਯਾਰੜਾ ਸਥਰ ਸੇਜ ਲਏ ਹੰਢਾਈਆ। ਨਾਲੇ ਖੁਸ਼ੀਆਂ ਵਿਚ ਕਰੇ ਗਾਥੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ । ਕਲਜੁਗ ਤੂੰ ਵੀ ਓਸ ਵੇਲੇ ਨੂੰ ਵਾਚੀਂ, ਵਾਚਕ ਹੋ ਕੇ ਆਪਣਾ ਲਹਿਣਾ ਲੈਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਧੁਰ ਦੀ ਖੇਲ ਆਪਣੇ ਹੱਥ ਰਖਾਈਆ।
ਧਰਨੀ ਕਹੇ ਮੇਰੇ ਸੁਣ ਕੇ ਕੰਨ ਹੋ ਗਏ ਬੰਦ, ਮੈਂ ਮੂੰਹ ਦੇ ਭਾਰ ਆਪਣਾ ਆਪ ਟਿਕਾਈਆ। ਮੈਂ ਇਸ਼ਾਰਾ ਦਿਤਾ ਵੇ ਸੁਣ ਲੈ ਤਾਰਾ ਚੰਦ, ਚੌਧਵੀਂ ਚੰਦ ਵਾਲਿਆ ਤੈਨੂੰ ਦਿਆਂ ਜਣਾਈਆ। ਔਹ ਵੇਖ ਜਿਹੜਾ ਮੁਹੰਮਦ ਚੌਦਾਂ ਸਦੀਆਂ ਸ਼ਰਅ ਨੂੰ ਗਿਆ ਕਰ ਕੇ ਬੰਦ, ਪਰਵਰਦਿਗਾਰ ਅੱਗੇ ਵਾਸਤਾ ਪਾਈਆ। ਅੰਤਮ ਤੁਹਾਡਾ ਵੀ ਲੇਖਾ ਹੋਣਾ ਖੰਡ ਖੰਡ ਖੰਡ, ਖੰਡਾ ਗੋਬਿੰਦ ਵਾਲਾ ਦਏ ਗੁਵਾਹੀਆ। ਜਿਸ ਦੀ ਆਸ਼ਾ ਰੱਖ ਕੇ ਗਈ ਅਸ਼ਟਭੁਜ ਜਿਸ ਨਾਮ ਜਣਾਇਆ ਚੰਡ ਪ੍ਰਚੰਡ, ਪ੍ਰਚੰਡਕਾ ਆਪਣੀ ਧਾਰ ਬਣਾਈਆ। ਜਿਹੜੀ ਸਾਰੀ ਧਰਤੀ ਦੀ ਸਤਿਜੁਗ ਤ੍ਰੇਤਾ ਦੁਵਾਪਰ ਕਲਜੁਗ ਦੀਨਾਂ ਮਜ਼੍ਹਬਾਂ ਵਿਚ ਹੁੰਦੀ ਰਹੀ ਵੰਡ, ਹਿੱਸੇ ਮਨੁਸ਼ਾਂ ਵਾਲੇ
ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।
ਕਲਜੁਗ ਕਿਹਾ ਮੈਨੂੰ ਇਕ ਹੋਰ ਆ ਗਈ ਖ਼ਬਰ, ਪਤਾ ਨਹੀਂ ਬੇਖ਼ਬਰ ਦਿਤੀ ਸੁਣਾਈਆ। ਮੇਰਾ ਅੰਦਰੋਂ ਟੁੱਟ ਗਿਆ ਸਬਰ, ਧੀਰ ਰਹੀ ਨਾ ਰਾਈਆ । ਮੈਨੂੰ ਐਹ ਦਿਸਦਾ ਗੋਬਿੰਦ ਬੜਾ ਜ਼ਬਰ, ਜ਼ਾਬਰ ਨੂਰ ਅਲਾਹੀਆ। ਜਿਸ ਨੇ ਕਦੀ ਪੈਣਾ ਨਹੀਂ ਮੜੀ ਗੌਰ ਕਬਰ, ਕਬਰਾਂ ਤੋਂ ਬਾਹਰ ਡੇਰਾ ਲਾਈਆ। ਓਹਦਾ ਲੇਖਾ ਦਿਸੇ ਉਤੇ ਅੰਬਰ, ਨੂਰ ਨੁਰਾਨਾ ਨੂਰ ਡਗਮਗਾਈਆ। ਓਸਹਸਰਬ ਕਲਾ ਭਰਤੰਬਰ, ਭਰਪੂਰ ਰਿਹਾ ਸਰਬ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਝੱਟ ਕਲਜੁਗ ਕਹੇ ਮੈਨੂੰ ਇਕ ਹੋਰ ਵੱਜ ਗਿਆ ਧੱਕਾ, ਪਤਾ ਨਹੀਂ ਨਾਨਕ ਨੇ ਕਿਧਰੋਂ ਦਿਤਾ ਲਗਾਈਆ। ਮੈਂ ਚਾਰੋਂ ਕੁੰਟ ਕਰਦਾ ਪਤਾ, ਪਤਿਪਰਮੇਸ਼ਵਰ ਕਿਧਰੋਂ ਹੁਕਮ ਸੁਣਾਈਆ। ਫੇਰ ਮੈਂ ਮਲਣ ਲੱਗਾ ਅੱਖਾਂ, ਨੈਣਾਂ ਨੀਰ ਵਹਾਈਆ। ਝੱਟ ਨਜ਼ਰ ਆਇਆ ਔਹ ਵੇਖ ਲੇਖਾ ਮੁੱਕਦਾ ਮਦੀਨਾ ਮੱਕਾ, ਕਾਅਬਿਆਂ ਪਏ ਦੁਹਾਈਆ। ਈਸਾ ਦਾ ਲੇਖਾ ਰਹਿਣਾ ਨਹੀਂ ਬੂਰਾ ਕੱਕਾ, ਕੂੜ ਕੁੜਿਆਰਾ ਡੇਰਾ ਢਾਹੀਆ। ਮੂਸਾ ਫਿਰੇ ਨੱਠਾ, ਸਦੀ ਵੀਹਵੀਂ ਰਾਹ ਤਕਾਈਆ। ਸਦੀ ਚੌਧਵੀਂ ਕਹੇ ਮੇਰਾ ਇਕੋ ਦੇ ਨਾਲ ਮਤਾ, ਜੋ ਮਤ ਮਤਾਂਦਰ ਡੇਰਾ ਢਾਹੀਆ। ਝੱਟ ਗੋਬਿੰਦ ਦਾ ਦਿਸੇ ਰੂਪ ਅਨੂਪ ਜਿਸ ਦੇ ਵਿਚ ਅਗੰਮੀ ਸਤਾ, ਜੋਤੀ ਜੋਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ।
ਕਲਜੁਗ ਕਹੇ ਮੈਨੂੰ ਹੋਰ ਹੋ ਗਿਆ ਇਸ਼ਾਰਾ, ਮੇਰੇ ਅੰਦਰ ਦਿਤਾ ਦ੍ਰਿੜਾਈਆ। ਕਲਜੁਗਾ ਔਹ ਵੇਖ ਤੇਰਾ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਜਿਸ ਵੇਲੇ ਗੋਬਿੰਦ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਦੁਬਾਰਾ, ਇਕ ਕੰਨਾ ਵਿਚ ਦੇਣਾ ਲਗਾਈਆ। ਓਸ ਨੇ ਲੇਖਾ ਮੁੱਕਾ ਵਖਾ ਦੇਣਾ ਚਾਰ ਯਾਰਾ, ਮੁਹੰਮਦ ਦੀ ਸਫਾ ਦਏ ਉਲਟਾਈਆ। ਈਸਾ ਮੂਸਾ ਸੁੱਟੇ ਮੂੰਹ ਦੇ ਭਾਰਾ, ਸਿਰ ਸਕੇ ਨਾ ਕੋਇ ਉਠਾਈਆ। ਤੇਰਾ ਮਿਟੇ ਅੰਧ ਅੰਧਿਆਰਾ, ਲੋਕਮਾਤ ਰਹਿਣ ਨਾ ਪਾਈਆ। ਫੇਰ ਉਸ ਦਾ ਰੂਪ ਹੋਣਾ ਅਗੰਮ ਅਪਾਰਾ, ਤੱਤਾਂ ਤੋਂ ਬਾਹਰ ਖੇਲ ਖਲਾਈਆ। ਸ਼ਬਦੀ ਸ਼ਬਦ ਹੋਏ ਜੋਤ ਜੋਤ ਦੀ ਧਾਰਾ, ਧਰਨੀ ਧਰਤ ਧਵਲ ਆਪਣਾ ਰੰਗ ਰੰਗਾਈਆ। ਇਕੋ ਹੁਕਮ ਦੇਵੇ ਸੱਚੀ ਸਰਕਾਰਾ, ਸ਼ਾਹ ਸੁਲਤਾਨਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ।
ਕਲਜੁਗ ਕਹੇ ਮੈਂ ਵੇਖਣਾ ਜ਼ਰੂਰ ਕਲਗੀਧਰ, ਜਗਦੀਸ਼ ਜਿਸ ਨੂੰ ਦਏ ਵਡਿਆਈਆ। ਜਿਸ ਦੇ ਕੋਲੋਂ ਮੈਨੂੰ ਮਿਲਣਾ ਵਰ, ਮੇਰੀ ਝੋਲੀ ਦੇਣੀ ਭਰਾਈਆ । ਮੇਰੀ ਕੂੜੀ ਉਖੜਨੀ ਜੜ੍ਹ, ਲੋਕਮਾਤ ਰਹਿਣ ਨਾ ਪਾਈਆ। ਮੈਂ ਕੂੜ ਕੁੜਿਆਰ ਦੀ ਅਗਨੀ ਜਾਵਾਂ ਸੜ, ਹਵਨ ਸਚ ਨਾ ਕੋਇ ਕਰਾਈਆ। ਮੇਰਾ ਸੀਸ ਰਹੇ ਨਾ ਧੜ, ਤਨ ਵਜੂਦ ਨਾ ਕੋਇ ਵਡਿਆਈਆ। ਮੈਂ ਜੀਉਂਦਾ ਜਾਵਾਂ ਮਰ, ਮਰ ਜੀਵਤ ਆਪਣਾ ਆਪ ਬਦਲਾਈਆ। ਮੈਂ ਜ਼ਰੂਰ ਓਸ ਸਾਹਿਬ ਦਾ ਵੇਖਣਾ ਘਰ, ਜਿਸ ਘਰ ਵਿਚੋਂ ਗੋਬਿੰਦ ਨੂੰ ਮਿਲੇ ਵਡਿਆਈਆ । ਕੀ ਓਹ ਰੂਪ ਨਰਾਇਣ ਨਰ, ਕੀ ਕਰਤਾ ਧੁਰਦਰਗਾਹੀਆ। ਕੀ ਪਰਵਰਦਿਗਾਰ ਸਚਾ ਯਾਰ, ਯਰਾਨਾ ਸਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ।
ਕਲਜੁਗ ਕਹੇ ਮੈਂ ਗੋਬਿੰਦ ਦੇ ਚਰਨ ਦੁਵਾਰੇ ਪੁੱਜਾ, ਮਾਛੂਵਾੜਾ ਸੇਜ ਸੁਹਾਈਆ । ਮੈਂ ਆਪਣਾ ਭੇਵ ਰੱਖ ਕੇ ਗੁੱਝਾ, ਦੂਰੋਂ ਸੀਸ ਦਿਤਾ ਨਿਵਾਈਆ। ਨਾਲੇ ਆਪਣਾ ਨੈਣ ਕਰ ਕੇ ਊਂਧਾ, ਅੱਖ ਲਈ ਸ਼ਰਮਾਈਆ। ਝੱਟ ਗੋਬਿੰਦ ਹੱਸ ਕੇ ਕਿਹਾ ਆਹ ਵੇਖ ਨਾਨਕ ਸਤਿਗੁਰ ਮੇਰੇ ਅੰਦਰ ਵੜ ਕੇ ਕੂਂਦਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਲੇਖਾ ਰੂਹ ਬੁੱਤ ਬੁੱਤ ਰੂਹ ਦਾ, ਰੂਹ ਬੁੱਤ ਤੋਂ ਬਾਹਰ ਨੂਰ ਜੋਤ ਵਿਚ ਸਮਾਈਆ । ਇਹੋ ਲਖ਼ਸ਼ ਇਹੋ ਲੱਛਣ ਪੂਰੇ ਸਤਿਗੁਰ ਦਾ, ਜੋ ਸ਼ਬਦ ਸ਼ਬਦ ਸ਼ਬਦੀ ਵੰਡ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ ।
ਕਲਜੁਗ ਕਹੇ ਮੈਂ ਅੱਖਾਂ ਝੱਟ ਲਈਆਂ ਮੀਚ, ਹੱਥ ਸਿਰ ਉਤੇ ਟਿਕਾਈਆ । ਮੈਂ ਗਾਇਆ ਗੋਬਿੰਦ ਮਾਹੀ ਦਾ ਗੀਤ, ਗੋਬਿੰਦ ਤੇਰੀ ਬੇਪ੍ਰਵਾਹੀਆ। ਤੂੰ ਦੱਸ ਤੈਨੂੰ ਮੰਦਰ ਚੰਗਾ ਕਿ ਮਸੀਤ, ਕਿ ਕਾਅਬਿਆਂ ਖੁਸ਼ੀ ਬਣਾਈਆ। ਊਚ ਚੰਗਾ ਕਿ ਨੀਚ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਕਿਸ ਨੂੰ ਗਲੇ ਲਗਾਈਆ । ਝੱਟ ਗੋਬਿੰਦ ਨੇ ਕਿਹਾ ਕਲਜੁਗ ਐਸ ਧਰਨੀ ਨੂੰ ਕਹੋ ਮੇਰੇ ਸਤਿਗੁਰ ਨਾਨਕ ਦੀ ਕਰੇ ਤਸਦੀਕ, ਸ਼ਹਾਦਤ ਦੇਵੇ ਪਾਈਆ। ਮੇਰਾ ਕਿਸੇ ਦਾ ਨਾ ਕੋਈ ਸ਼ਰੀਕਾ ਤੇ ਨਾ ਕੋਈ ਸ਼ਰੀਕ, ਲਾਸ਼ਰੀਕ ਮੇਰਾ ਰੂਪ ਦਿਤਾ ਬਣਾਈਆ। ਮੈਂ ਤ੍ਰੈਗੁਣ ਤੋਂ ਅਤੀਤ, ਤ੍ਰੈਭਵਣ ਦਾ ਮਾਲਕ ਮੇਰਾ ਖੇਲ ਰਿਹਾ ਖਿਲਾਈਆ। ਮੈਂ ਵਸਿਆ ਬੇਸ਼ਕ ਪੰਜਾਂ ਤੱਤਾਂ ਵਿਚ ਠੀਕ, ਪਰ ਠਾਕਰ ਦਾ ਰੂਪ ਮੇਰੇ ਨਾਲ ਇਕੋ ਨੂਰ ਬੈਠਾ ਬਣਾਈਆ। ਮੈਂ ਸਭ ਨੂੰ ਵੇਖਾਂ ਹਸਤ ਕੀਟ, ਹਸਤ ਕੀਟ ਇਕੋ ਰੰਗ ਰੰਗਾਈਆ। ਆਹ ਲੈ ਹੋਰ ਤੈਨੂੰ ਦੱਸਾਂ ਹੁਕਮ ਇਕ ਅਨਡੀਠ, ਕੀ ਅਨਡਿਠੜੀ ਕਾਰ ਕਮਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਮੈਨੂੰ ਮਾਛੂਵਾੜੇ ਕਰ ਰਿਹਾ ਬਖਸ਼ੀਸ਼, ਰਹਿਮਤ ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਨੂਰ ਨੂਰ ਰੁਸ਼ਨਾਈਆ।
ਕਲਜੁਗ ਕਹੇ ਗੋਬਿੰਦ ਕੀ ਪੁਰਖ ਅਕਾਲਾ ਪਾਵੇ ਤੇਰੀ ਝੋਲੀ, ਕੁਛ ਮੈਨੂੰ ਦੇ ਵਖਾਈਆ। ਗੋਬਿੰਦ ਕਿਹਾ ਓਹ ਕੂੜਿਆ ਓਹ ਕਿਸੇ ਕੰਡੇ ਨਾ ਜਾਵੇ ਤੋਲੀ, ਅਤੁੱਲ ਰਿਹਾ ਵਰਤਾਈਆ। ਤੇਰੀ ਸੁਰਤ ਰਹੇ ਨਾ ਭੋਲੀ, ਭੋਲਿਆ ਦਿਆਂ ਸਮਝਾਈਆ। ਜਿਸ ਸਾਹਿਬ ਦੀ ਆਦਿ ਜੁਗਾਦੀ ਦੀ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਤਰ ਨਿਰੰਤਰ ਆਤਮ ਗੋਲੀ, ਸੇਵਾ ਵਿਚ ਸੇਵਕ ਸਾਰੇ ਝੱਟ ਲੰਘਾਈਆ। ਓਸ ਦੀ ਅੰਤ ਸਮਝ ਲੈ ਬੋਲੀ, ਕੀ ਢੋਲਾ ਰਿਹਾ ਸੁਣਾਈਆ। ਜਿਸ ਨੇ ਦੀਨ ਦੁਨੀਆਂ ਦੇ ਮਜ਼੍ਹਬ ਦੀ ਚੁਕਾਉਣੀ ਰੌਲੀ, ਰੌਲਾ ਨਾਮ ਕਲਮਾ ਨਾ ਕੋਇ ਰਖਾਈਆ। ਸਭ ਨੂੰ ਅੰਮ੍ਰਿਤ ਆਤਮ ਦੀ ਦੇਵੇ ਪੌਲੀ, ਧੁਰ ਦਾ ਰਸ ਇਕ ਚਖਾਈਆ। ਇਕ ਖੇਲ ਵੇਖਣਾ ਵਰਤਣਾ ਹੌਲੀ ਹੌਲੀ, ਮੇਰੇ ਢਈਏ ਤੋਂ ਬਾਦ ਕੀ ਆਪਣੀ ਕਾਰ ਭੁਗਤਾਈਆ । ਨਾਲੇ ਆਸ਼ਾ ਪੂਰੀ ਕਰੇ ਧਰਨੀ ਧਰਤ ਧਵਲ ਧੌਲੀ, ਜੋ ਧਰਮ ਦਾ ਰਾਹ ਤਕਾਈਆ। ਮੇਰਾ ਜੁਸਾ ਵੇਖ ਮੇਰੇ ਫਰਕਦੇ ਵੇਖ ਡੌਲੀ, ਜੋ ਦੋ ਜਹਾਨ ਰਹੇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਵਖਾਈਆ।
ਕਲਜੁਗ ਕਹੇ ਗੋਬਿੰਦ ਤੇਰਾ ਕੀ ਰੂਪ ਹੋਵੇਗਾ ਬਲਕਾਰ, ਬਲਧਾਰੀ ਦੇ ਜਣਾਈਆ। ਗੋਬਿੰਦ ਕਿਹਾ ਕਲਜੁਗ ਪਹਿਲੋਂ ਮੇਰੇ ਪੁਰਖ ਅਕਾਲ ਨੂੰ ਕਰ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਫੇਰ ਆ ਮੇਰੀ ਖੰਡੇ ਦੀ ਥੱਲੇ ਧਾਰ, ਖੰਡਾ ਖਿਚ ਕੇ ਉਤੇ ਦਿਆਂ ਟਿਕਾਈਆ। ਫੇਰ ਕਹੀਂ ਮੇਰਾ ਕੋਈ ਨਹੀਂ ਯਾਰ, ਬਿਨਾ ਗੋਬਿੰਦ ਤੋਂ ਯਰਾਨਾ ਸਚ ਨਾ ਕੋਇ ਕਮਾਈਆ। ਫੇਰ ਮੈਂ ਤੈਨੂੰ ਹੋਰ ਦਿਆਂ ਅਖਤਿਆਰ, ਮੁਖਤਾਰਨਾਮਾ ਨਵਾਂ ਦਿਆਂ ਲਿਖਾਈਆ। ਤੂੰ ਚਾਰੋਂ ਕੁੰਟ ਫਿਰੀਂ ਗਲੀ ਬਜ਼ਾਰ, ਕੂਚੇ ਕਾਇਆ ਵਾਲੇ ਵੇਖ ਵਖਾਈਆ। ਕਾਇਆ ਮੰਦਰ ਅੰਦਰ ਕਰਾਈਂ ਵਿਭਚਾਰ, ਆਪਣਾ ਬਲ ਪ੍ਰਗਟਾਈਆ। ਤੇਰਾ ਲਹਿਣਾ ਦੇਣਾ ਫੇਰ ਛੇਤੀ
ਦੇਵਾਂ ਨਿਵਾਰ, ਲੋਕਮਾਤ ਰਹਿਣ ਨਾ ਪਾਈਆ। ਪਰ ਯਾਦ ਰੱਖੀਂ ਮੇਰਾ ਰੂਪ ਹੋ ਜਾਏ ਸ਼ਬਦ ਸਤਿਗੁਰ ਤੇ ਸ਼ਬਦ ਦੀ ਧਾਰ, ਪੰਜਾਂ ਤੱਤਾਂ ਤੱਤ ਨਾ ਕੋਇ ਜਣਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰਾਂਗਾ ਖ਼ਬਰਦਾਰ, ਬੇਖਬਰਾਂ ਇਕੋ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਲੇਖਾ ਦਿਆਂ ਸਮਝਾਈਆ।
ਗੋਬਿੰਦ ਕਿਹਾ ਕਲਜੁਗ ਆਹ ਮੇਰਾ ਕੰਨਾ ਵੇਖ ਲੈ ਵਿਚ ਕਾਇਨਾਤ, ਦੀਨ ਦੁਨੀ ਦੇਣਾ ਸਮਝਾਈਆ । ਜਿਸ ਵੇਲੇ ਤੇਰੀ ਅੰਤ ਆਈ ਅੰਧੇਰੀ ਰਾਤ, ਮੁਹੰਮਦ ਦੀ ਚੌਧਵੀਂ ਸਦੀ ਬੈਠੇ ਆਪਣਾ ਪੰਧ ਮੁਕਾਈਆ। ਮੂਸਾ ਵੇਖੇ ਮਾਰ ਝਾਤ, ਵੀਹਵੀਂ ਸਦੀ ਨੈਣ ਉਠਾਈਆ। ਓਸ ਵੇਲੇ ਕੋਈ ਆਤਮ ਦਾ ਦੇਵੇ ਨਾ ਸਾਥ, ਪਰਮਾਤਮ ਰੰਗ ਨਾ ਕੋਇ ਰੰਗਾਈਆ। ਅੰਦਰੋਂ ਨਿਝਰ ਝਿਰਨੇ ਵਿਚੋਂ ਬੂੰਦ ਨਾ ਮਿਲੇ ਸੁਵਾਂਤ, ਬਾਹਰੋਂ ਪੀ ਪੀ ਕੇ ਆਪਣਾ ਢਿਡ ਭਰਾਈਆ। ਅੰਤਸ਼ਕਰਨ ਕਿਸੇ ਦਾ ਨਾ ਹੋਵੇ ਸਾਫ, ਪਤਤ ਪੁਨੀਤ ਨਾ ਕੋਇ ਰਖਾਈਆ । ਮਿਲੇ ਮੇਲ ਨਾ ਕਮਲਾਪਾਤ, ਪਤਿਪਰਮੇਸ਼ਵਰ ਆਪਣੀ ਗੋਦ ਨਾ ਕੋਇ ਟਿਕਾਈਆ। ਓਸ ਵੇਲੇ ਲੇਖਾ ਹੋਣਾ ਓਸ ਸਾਹਿਬ ਅਬਿਨਾਸ਼, ਜੋ ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਨੇ ਮੰਡਲ ਮੰਡਪ ਪਾਉਣੀ ਰਾਸ, ਲੱਖ ਚੁਰਾਸੀ ਗੋਪੀ ਕਾਹਨ ਨਿਰਗੁਣ ਸਰਗੁਣ ਧਾਰ ਆਤਮ ਪਰਮਾਤਮ ਵੇਖ ਵਖਾਈਆ। ਉਸ ਦਾ ਰੂਪ ਰੰਗ ਰੇਖ ਨਾ ਕੋਈ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਓਸ ਨੇ ਹੁਕਮ ਦੇਣਾ ਸ਼ੰਕਰਾ ਉਠ ਖਲੋ ਉਤੋਂ ਕੈਲਾਸ਼, ਕਲਾ ਆਪਣੀ ਲੈ ਪ੍ਰਗਟਾਈਆ। ਓਹ ਬ੍ਰਹਮੇ ਆਪਣਾ ਲੇਖਾ ਲੈ ਵਾਚ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਵਿਸ਼ਨੂੰ ਤੂੰ ਕਿਹੜੀ ਦਿੰਦਾ ਦਾਤ, ਚਾਰੋਂ ਕੁੰਟ ਭੱਜ ਆਪਣਾ ਪੰਧ ਮੁਕਾਈਆ। ਫੇਰ ਹੁਕਮ ਸੁਣ ਓਸ ਪ੍ਰਭੂ ਦਾ ਸਾਖਿਆਤ, ਜੋ ਸਾਖਿਆਤ ਜਗਤ ਜਹਾਨ ਦੀਨ ਦੁਨੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਲਿਖਾਈਆ।
ਧਰਨੀ ਕਹੇ ਹਾਏ ਇਹ ਕਿਹੋ ਜਿਹਾ ਵੇਲਾ ਆਉਣਾ ਵਕਤ, ਪ੍ਰਭੂ ਕੀ ਤੇਰੀ ਬੇਪਰਵਾਹੀਆ। ਕੀ ਸਾਰੀ ਦੁਨੀਆਂ ਸ੍ਰਿਸ਼ਟੀ ਤੈਨੂੰ ਭੁੱਲ ਜਾਵੇ ਜਗਤ, ਜਾਗਰਤ ਜੋਤ ਬਿਨ ਵਰਨ ਗੋਤ ਨਾ ਕੋਇ ਰੁਸ਼ਨਾਈਆ । ਕੋਟਾਂ ਵਿਚੋਂ ਕੋਈ ਦਿਸੇ ਤੇਰਾ ਭਗਤ, ਭਗਵਾਨ ਤੇਰਾ ਦਰਸ ਕੋਇ ਨਾ ਪਾਈਆ। ਓਹ ਕਿਸੇ ਲੇਖੇ ਲੱਗੇਗੀ ਬੂੰਦ ਰਕਤ, ਜਨਣੀ ਕੁੱਖ ਕਵਣ ਵਡਿਆਈਆ। ਝੱਟ ਕਲਜੁਗ ਨੇ ਕਿਹਾ ਓਹ ਧਰਨੀਏ ਮੇਰੀ ਗੋਬਿੰਦ ਨਾਲ ਸ਼ਰਤ, ਓਨ ਮੇਰੀ ਸ਼ਰਅ ਦਿਤੀ ਬਣਾਈਆ। ਓਸ ਮੈਨੂੰ ਪਿਆਰ ਦਿਤਾ ਦਿਲਾਸਾ ਦਿਤਾ ਜਿਥੇ ਮੇਰੇ ਬੱਚੇ ਨੀਹਾਂ ਉਤੇ ਆਏ ਫਰਸ਼, ਏਸ ਫਰਸ਼ ਉਤੇ ਫੈਸਲਾ ਤੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਪਰਦਿਆਂ ਵਿਚੋਂ ਉਠਾਈਆ।
ਧਰਨੀ ਕਹੇ ਮੈਂ ਰੋਵਾਂ ਨਾਲੇ ਹੱਸਾਂ, ਬਿਨ ਨੈਣਾਂ ਨੀਰ ਵਹਾਈਆ। ਮੈਂ ਕਿਸ ਨੂੰ ਹਾਲ ਦੱਸਾਂ, ਕਿਸ ਨੂੰ ਦਿਆਂ ਸੁਣਾਈਆ। ਕਿਸ ਦੀ ਚਰਨੀ ਢੱਠਾ, ਕਵਣ ਲਏ ਉਠਾਈਆ। ਮੈਂ ਫਿਰਦੀ ਮੰਦਰ ਮੱਠਾਂ, ਮਸਜਿਦਾਂ ਪੰਧ ਮੁਕਾਈਆ। ਸ਼ਿਵਦੁਵਾਲਿਆਂ ਕਹਿ ਕਹਿ ਆਪਣੀ ਖੁਲ੍ਹੀਆਂ ਕੀਤੀਆਂ ਲਿਟਾਂ, ਮੇਂਢੀ ਲਈ ਖੁਲ੍ਹਾਈਆ । ਮੈਂ ਕਿਸ ਦੇ ਦੁਵਾਰੇ ਵਿਕਾ, ਜੋ ਮੇਰੀ ਕੀਮਤ ਲਏ ਪਾਈਆ। ਮੇਰਾ ਲੇਖਾ ਲਹਿਣਾ ਦੇਣਾ ਨਿੱਕਾ, ਨਿਕਿਉਂ ਵੱਡਾ ਕਵਣ ਮੇਰਾ ਲੇਖਾ ਆਪਣੇ ਹੱਥ ਰਖਾਈਆ। ਮੈਂ ਚਾਹੁੰਦੀ ਜੇ ਕਲਜੁਗ ਕੂੜ ਕੁੜਿਆਰੇ ਦਾ ਬਦਲ ਜਾਏ ਸਿੱਕਾ, ਬੇਸ਼ਕ ਭਾਵੇਂ ਸਿਕਮ ਤੋਂ ਸ਼ੁਰੂ ਹੋਵੇ ਲੜਾਈਆ। ਮੇਰੀ ਇਹੋ ਅੰਤਮ ,ਇਛਾ, ਨਿਰਇਛਤ ਪੂਰੀ ਦੇਣੀ ਕਰਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਆਦਿ ਜੁਗਾਦਿ ਇਕੋ ਵਿਸ਼ਾ, ਵਿਸ਼ੇਸ਼ ਤੇਰਾ ਭੇਵ ਕੋਇ ਨਾ ਪਾਈਆ। ਤੂੰ ਮੈਨੂੰ ਕੋਝੀ ਕਮਲੀ ਨੂੰ ਆਪਣੇ ਧੁਰ ਦੇ ਪਿਆਰ ਦੀ ਪਾ ਦੇ ਭਿਛਾ,
ਭਿਛਕ ਹੋ ਕੇ ਝੋਲੀ ਡਾਹੀਆ। ਮੈਂ ਚਾਹੁੰਦੀ ਸਾਰੀ ਦ੍ਰਿਸ਼ਟੀ ਉਤੇ ਸ੍ਰਿਸ਼ਟੀ ਉਤੇ ਨਾਨਕ ਦੇ ਅਗੰਮ ਨਾਮ ਦੀ ਆਤਮ ਪਰਮਾਤਮ ਦੀ ਪਰਮਾਤਮ ਆਤਮ ਦੀ ਸਭ ਦੀ ਹੋਵੇ ਸਿਖਾ, ਸਿਖਿਆ ਦੂਜੀ ਨਜ਼ਰ ਕੋਇ ਨਾ ਆਈਆ । ਜਿਹੜਾ ਆਦਿ ਤੋਂ ਵਿਸ਼ਨ ਬ੍ਰਹਮੇ ਸ਼ਿਵ ਨੂੰ ਲਿਖ ਕੇ ਦਿਤਾ, ਚਾਰ ਜੁਗ ਓਸੇ ਦਾ ਢੋਲਾ ਗਾਈਆ। ਤੂੰ ਅਪਰੰਪਰ ਸੁਵਾਮੀ ਪਿਤਾ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ।
ਪੁਰਖ ਅਕਾਲ ਕਹੇ ਮੈਂ ਗਹਿਰ ਗੰਭੀਰਾ, ਗਵਰ ਇਕ ਅਖਵਾਈਆ। ਮੇਰਾ ਨਾ ਕੋਈ ਤਨ ਵਜੂਦ ਸਰੀਰਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਨਾ ਕੋਈ ਖੁਸ਼ੀ ਗ਼ਮੀ ਦਿਲਗੀਰਾ, ਚਿੰਤਾ ਚਿਖਾ ਨਾ ਕੋਇ ਜਣਾਈਆ। ਮੈਂ ਜੁਗ ਜੁਗ ਸਭ ਨੂੰ ਦੇਵਣਹਾਰਾ ਧੀਰਾ, ਧੀਰਜ ਆਪਣੇ ਵਿਚੋਂ ਪ੍ਰਗਟਾਈਆ। ਪਰ ਇਕ ਬਚਨ ਧਰਨੀਏ ਯਾਦ ਰੱਖ ਲੈ, ਜਿਸ ਵੇਲੇ ਰਵੀਦਾਸ ਗੰਗਾ ਵਿਚ ਦਿਤਾ ਸੀ ਕਸੀਰਾ, ਉਸ ਦੀ ਕੌਡੀ ਧੁਰ ਦੇ ਲੇਖੇ ਪਾਈਆ। ਨਾਲੇ ਹੱਸ ਕੇ ਕਿਹਾ ਭਗਤਾਂ ਦਾ ਆਪ ਚੁਕਾਂਗਾ ਬੀੜਾ, ਅੰਤਮ ਕਲਜੁਗ ਆਪਣੇ ਕੰਧ ਉਠਾਈਆ। ਬੇਸ਼ਕ ਦੀਨ ਦੁਨੀ ਦਾ ਮਾਰਗ ਹੋਵੇ ਭੀੜਾ, ਔਖੀ ਘਾਟੀ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਖੇਲ ਖੇਲ ਨਾਲ ਬਣਾਈਆ ।
ਧਰਨੀ ਕਹੇ ਮੇਰੇ ਉਤੇ ਖੇਲ ਅਨੰਤ, ਨੌਂ ਖੰਡ ਸੱਤ ਦੀਪ ਵੱਖ ਵੱਖ ਵੱਜੀ ਵਧਾਈਆ। ਸੱਚ ਦੱਸ ਮੇਰੇ ਭਗਵੰਤ, ਕੀ ਤੇਰੀ ਬੇਪ੍ਰਵਾਹੀਆ। ਅਨੇਕ ਮਾਰਗ ਦੱਸੇ ਕੇ ਗਏ ਤੇਰੇ ਸੰਤ, ਸੂਫੀ ਸਿਫਤਾਂ ਵਿਚ ਸਾਲਾਹੀਆ । ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰੇ ਨਾਮ ਕਲਮੇ ਦੀ ਬਣਾਈ ਬਣਤ, ਕਾਗਜ਼ ਕਲਮ ਛਾਹੀ ਨਾਲ ਲਿਖਾਈਆ । ਪਰ ਫੇਰ ਵੀ ਕਿਉਂ ਨਹੀਂ ਪਵਿਤਰ ਹੁੰਦੇ ਤੇਰੇ ਜੀਵ ਜੰਤ, ਨਿਰਮਲ ਰੂਪ ਨਾ ਕੋਇ ਜਣਾਈਆ। ਕਿਉਂ ਨਹੀਂ ਗੜ੍ਹ ਟੁੱਟਣਾ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਾਈਆ। ਸੱਚ ਦੱਸ, ਤੂੰ ਪਰਮਾਤਮਾ ਇਕ, ਸਰਬ ਵਿਆਪਕ ਤੇਰੀ ਆਤਮਾ ਇਕ, ਤੇਰਾ ਪੰਜਾਂ ਤੱਤਾਂ ਵਾਲਾ ਦਿਤਾ ਹੋਇਆ ਸਰੀਰ ਇਕ, ਕਿਉਂ ਨਾ ਤੇਰਾ ਇਕੋ ਨਾਮ ਜਪ ਕੇ ਸਾਰੇ ਝੱਟ ਲੰਘਾਈਆ। ਮੈਂ ਚਾਹੁੰਦਾ ਮੇਰੇ ਉਤੇ ਮਾਨਸ ਮਾਨੁਸ਼ ਮਨੁਖ ਤੇਰੇ ਪਿਆਰ ਵਿਚ ਜਾਣ ਟਿਕ, ਟਿੱਕੀ ਤੇਰੀ ਚਰਨ ਧੂੜੀ ਖ਼ਾਕ ਰਮਾਈਆ। ਝੱਟ ਕਲਜੁਗ ਨੂੰ ਆ ਗਈ ਨਿਛ, ਛਿਕ ਮਾਰ ਕੇ ਰਿਹਾ ਸੁਣਾਈਆ। ਨੀ ਧਰਨੀਏ ਜਿੰਨਾਂ ਚਿਰ ਦੀਨ ਦੁਨੀ ਕੂੜ ਕੁੜਿਆਰ ਦੀ ਕਰਨੀ ਵਿਚ ਨਾ ਗਈ ਵਿਕ, ਓਨ੍ਹਾਂ ਚਿਰ ਮੇਰਾ ਲੇਖਾ ਤੇਰੇ ਉਤੇ ਨਾ ਕੋਇ ਬਦਲਾਈਆ। ਓਹ ਤੇ ਘੜੀ ਨਾਮ ਜਪਦੇ ਤੇ ਮੈਂ ਅੱਠੇ ਪਹਿਰ ਉਨ੍ਹਾਂ ਦੇ ਅੰਦਰ ਮਾਰਦਾ ਰਹਿੰਦਾ ਖਿਚ, ਖਿਚ ਖਿਚ ਕੇ ਆਪਣੇ ਕਾਇਆ ਮੰਦਰ ਵਿਚੋਂ ਬਾਹਰ ਕਢਾਈਆ। ਓਸ ਸਭਾ ਵਿਚ ਜਾਂਦਾ ਜਿਥੇ ਰਸ ਰਸਨਾ ਦਾ ਮਿਲਦਾ ਮਿਠ, ਆਤਮ ਰਸ ਦੀ ਲੋੜ ਨਾ ਕੋਇ ਰਖਾਈਆ। ਨਾਲੇ ਸਭ ਦੀ ਠਕੋਰਦਾ ਪਿਠ, ਕਲਜੁਗ ਜੀਵੋ ਸੂਰਮਿਓ ਬਹਾਦਰੋ ਗੁਰ ਅਵਤਾਰ ਪੈਗ਼ੰਬਰਾਂ ਦਾ ਲੇਖਾ ਆਪਣੇ ਨਾਲ ਰਖਾਈਆ। ਹੁਣ ਵੇਖੀਂ ਕੀ ਲੋਹੜਾ ਪੈਣਾ ਵਿਚ ਮੁਲਾਂ ਸ਼ੇਖ਼ਾ, ਮੁਹੰਮਦ ਦਾ ਮਕਬਰਾ ਚਾਰ ਯਾਰ ਰੋ ਰੋ ਦੇਣ ਦੁਹਾਈਆ। ਤੇਰਾ ਤੇਰੇ ਉਤੇ ਚੌਧਵੀਂ ਸਦੀ ਦਾ ਓਸ ਦਾ ਪੂਰਾ ਹੋਣਾ ਠੇਕਾ, ਅੱਗੇ ਪੱਟੇਦਾਰੀ ਨਜ਼ਰ ਕੋਇ ਨਾ ਆਈਆ। ਇਕੋ ਹੁਕਮ ਫਿਰਨਾ ਸਤਿਗੁਰ ਸ਼ਬਦ ਦਾ ਜੋ ਸ਼ਬਦ ਸਤਿਗੁਰ ਪੁਰਖ ਅਕਾਲ ਦਾ ਗੋਬਿੰਦ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋ ਹਰ, ਘਟ ਅੰਦਰ ਲੇਟਾ, ਸੁਖ ਆਸਣ ਬਹਿ ਕੇ ਆਤਮ ਸੇਜ ਸੁਹਾਈਆ। ਓਹ ਇਕੋ ਏਕੰਕਾਰ ਸੱਚੀ ਸਰਕਾਰ ਦਾ ਬਣਨਾ ਨੇਤਾ, ਜਿਸ ਨਿਝ ਨੇਤਰ ਭਗਤਾਂ ਦੇਣੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।
ਧਰਨੀ ਕਹੇ ਮੇਰੀ ਜੇ ਵੰਡ ਹੋ ਜਾਏ ਦੂਰ, ਹਿੱਸਾ ਜਗਤ ਰਹੇ ਨਾ ਰਾਈਆ। ਮੈਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਹੋਵਾਂ ਮਸ਼ਕੂਰ, ਨਿਵ ਨਿਵ ਲਾਗਾਂ ਪਾਈਂਆ। ਜਿਸ ਤਰ੍ਹਾਂ ਤੁਸੀਂ ਸਚਖੰਡ ਵਿਚ ਇਕੋ ਨੂਰ ਏਸੇ ਤਰ੍ਹਾਂ ਲੋਕਮਾਤ ਇਕੋ ਰੂਪ ਸ੍ਰਿਸ਼ਟੀ ਦਿਓ ਬਣਾਈਆ। ਇਕੇ ਸਤਿਗੁਰ ਨਾਮ ਦੇ ਬੇੜੇ ਤੇ ਸਭ ਦਾ ਇਕੱਠਾ ਬਹੇ ਪੂਰ, ਦੂਜੀ ਬੇੜੀ ਨਾ ਕੋਇ ਚਲਾਈਆ। ਜੋ ਸਭ ਦੀ ਆਸਾ ਮਨਸਾ ਕਰੇ ਪੂਰ, ਸੋ ਸਤਿਗੁਰ ਪੂਰਾ ਇਕੋ ਸ਼ਬਦ ਸ਼ਬਦ ਸ਼ਬਦ ਸਤਿਗੁਰੂ ਲਓ ਮਨਾਈਆ। ਜੋ ਨਾ ਨੇੜੇ ਨਾ ਦੂਰ, ਘਰ ਘਰ ਆਪਣਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧਰਨੀ ਕਹੇ ਮੇਰੀ ਆਸਾ ਪੂਰ ਕਰਾਈਆ।
ਧਰਨੀ ਕਹੇ ਬੇਸ਼ਕ ਮੇਰੀ ਵੰਡ ਬਹੁ ਵੰਡੀ, ਹਿੱਸੇ ਜਗਤ ਵਾਲੇ ਪਾਈਆ । ਛੋਟੀ ਛੋਟੀ ਚਲੀ ਦੀਨ ਦੁਨੀ ਦੀ ਡੰਡੀ, ਡੰਡਾਵਤ ਇਕੇ ਨੂੰ ਕਰ ਕੇ ਝੱਟ ਲੰਘਾਈਆ। ਅੰਤਮ ਕਲਜੁਗ ਲੇਖਾ ਆਇਆ ਕੰਢੀ, ਮੇਰੇ ਉਤੇ ਰਹਿਣ ਨਾ ਪਾਈਆ। ਮੈਂ ਇਕੋ ਪੁਰਖ ਅਕਾਲ ਤੋਂ ਮੰਗ ਮੰਗੀ, ਨਾਨਕ ਸਤਿਗੁਰ ਨਾਲ ਰਲਾਈਆ । ਤੇਰਾ ਸੂਰਬੀਰ ਯੋਧਾ ਇਕੋ ਸ਼ਬਦ ਹੋਵੇ ਭੁਯੰਗੀ, ਗੋਬਿੰਦ ਨੂਰ ਨੁਰਾਨਾ ਨਜ਼ਰੀ ਆਈਆ। ਜੋ ਅੰਤ ਲਹਿਣਾ ਦੇਣਾ ਮੁਕਾਏ ਸਰਬ ਵਰਭੰਡੀ, ਬ੍ਰਹਿਮੰਡਾਂ ਆਪਣੀ ਕਾਰ ਭੁਗਤਾਈਆ। ਮੇਰਾ ਮਹਿਬੂਬ ਮਿਹਰਵਾਨ ਅੰਤਮ ਮੈਨੂੰ ਲਾਵੇ ਅੰਗੀ, ਅੰਗੀਕਾਰ ਕਰ ਕੇ ਦਇਆ ਕਮਾਈਆ। ਧਰਨੀ ਕਹੇ ਮੇਰੀ ਛਾਤੀ ਹੋਵੇ ਠੰਡੀ, ਹਰਿਜਨ ਗੁਰਮੁਖ ਗੁਰਸਿੱਖ ਭਗਤ ਸੰਤ ਸੂਫੀ ਸਭ ਪ੍ਰਭ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲੇ ਬਹੁਰੰਗੀ, ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ।