ਭਗਤ ਜਨ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
੧) ਗੁਰਸਿਖ ਪ੍ਰਭ ਕਾ ਰੂਪ ਹੈ, ਜੇ ਭਾਣੇ ਚਲੇ। ਗੁਰਸਿਖ ਵਿਚ ਵਸਦਾ ਪ੍ਰਭ ਭੂਪ ਹੈ, ਕਲਜੁਗ ਬਿਲਲਾੲੇ ਮੂਲ ਨਾ ਹੱਲੇ। ਸਾਚਾ ਸਿਖ ਮੇਰਾ ਸਰੂਪ ਹੈ, ਅੰਤ ਕਾਲ ਸਚਖੰਡ ਦਰ ਮੱਲੇ। ਬੇਮੁਖਾਂ ਕਲਜੁਗ ਅੰਧ ਕੂਪ ਹੈ, ਮਾਣਸ ਜਨਮ ਕਲਜੁਗ ਗਵਾ ਚਲੇ। ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪ ਹੈ, ਗੁਰਸਿਖ ਨਾਮ ਨਿਧਾਨ ਦਰ ਲੈ ਚਲੇ। ਦਰ ਦਰਵੇਸ਼ ਆਪ ਪ੍ਰਭ, ਘਰ ਸਿਖਾਂ ਆਵੇ। ਸੁੱਤਿਆਂ ਪਕੜ ਉਠਾਲ ਕੇ, ਜੋਤ ਸਰੂਪ ਪ੍ਰਭ ਦਰਸ ਦਿਖਾਵੇ। ਕਲਜੁਗ ਜਗਤ ਪਛਾਣ ਕੇ, ਗੁਰਸਿਖਾਂ ਟੁੰਬ ਉਠਾਵੇ। (੧੩ ਚੇਤ ੨੦੦੮ ਬਿ)
❋
੨) ਗੁਰਮੁਖ ਸੋ ਜਿਸ ਨਾਮ ਚਿਤਾਰਿਆ। ਗੁਰਮੁਖ ਸੋ ਜਿਸ ਦਰਸ ਦਰਸਾ ਰਿਹਾ। ਗੁਰਮੁਖ ਸੋ ਜੋ ਪ੍ਰਭ ਚਰਨ ਨਿਮਸਕਾਰਿਆ। ਗੁਰਮੁਖ ਸੋ ਜਿਸ ਦੇ ਜੋਤ ਅਧਾਰਿਆ। ਗੁਰਮੁਖ ਸੋ ਜਿਸ ਸ਼ਬਦ ਧੁਨਕਾਰਿਆ । ਗੁਰਮੁਖ ਸੋ ਜਿਸ ਪਾਰਬ੍ਰਹਮ ਵਿਚਾਰਿਆ। ਗੁਰਮੁਖ ਸੋ ਜਿਸ ਮਿਲੇ ਬਨਵਾਰਿਆ। ਗੁਰਮੁਖ ਸੋ ਜਿਸ ਰਿਦੇ ਕਰਤਾਰਿਆ। ਗੁਰਮੁਖ ਸੋ ਜਿਸ ਸੋਹੰ ਰਿਦੇ ਚਿਤਾਰਿਆ। ਗੁਰਮੁਖ ਸੋ ਜਿਸ ਮਿਲੇ ਰਾਮ ਅਵਤਾਰਿਆ । ਗੁਰਮੁਖ ਸੋ ਜਿਸ ਤੁੱਠੇ ਕ੍ਰਿਸ਼ਨ ਮੁਰਾਰਿਆ। ਗੁਰਮੁਖ ਸੋ ਜਿਸ ਕਲਜੁਗ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾ ਲਿਆ।
ਗੁਰਮੁਖ ਸੋ ਜਿਸ ਗੁਰੂ ਵਿਚਾਰਿਆ। ਗੁਰਮੁਖ ਸੋ ਜਿਸ ਪ੍ਰਭ ਚਰਨ ਲਗਾ ਲਿਆ। ਗੁਰਮੁਖ ਸੋ ਜਿਸ ਨਿਹਕਲੰਕ ਕਲ ਵਿਚ ਪਾ ਲਿਆ। ਗੁਰਮੁਖ ਸੋ ਜਿਸ ਦੂਖ ਨਿਵਾਰਨ ਭਗਵਾਨ ਬੀਠਲੋ ਪਾ ਲਿਆ । ਗੁਰਮੁਖ ਸੋ ਜਿਸ ਪ੍ਰਭ ਦਰ ਮਾਣ ਦਵਾ ਲਿਆ। ਗੁਰਮੁਖ ਸੋ ਜਿਸ ਮਿਲ ਹਰਿ ਸੰਗਤ ਹਰਿ ਜਸ ਗਾ ਲਿਆ। ਗੁਰਮੁਖ ਸੋ ਜਿਸ ਪ੍ਰਭ ਅਬਿਨਾਸ਼ ਘਰ ਮੇਂ ਪਾ ਲਿਆ। ਗੁਰਮੁਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਚਰਨੀਂ ਸੀਸ ਝੁਕਾ ਲਿਆ।
ਗੁਰਮੁਖ ਸੋ ਜਿਸ ਪ੍ਰਭ ਗਿਆਨ ਦਵਾ ਲਿਆ। ਗੁਰਮੁਖ ਸੋ ਜਿਸ ਨਿਜਾਨੰਦ ਸਮਾ ਲਿਆ। ਗੁਰਮੁਖ ਸੋ ਜਿਸ ਪ੍ਰਭ ਦਇਆ ਕਮਾ ਲਿਆ। ਗੁਰਮੁਖ ਸੋ ਜਿਸ ਸੋਹੰ ਲਿਵ ਲਾ ਲਿਆ। ਗੁਰਮੁਖ ਸੋ ਜਿਸ ਕਲਜੁਗ ਮਹਾਰਾਜ ਸ਼ੇਰ ਸਿੰਘ ਰਿਦੇ ਧਿਆ ਲਿਆ।
ਗੁਰਮੁਖ ਸੋ ਜਿਸ ਪ੍ਰਭ ਗਰਬ ਨਿਵਾਰਿਆ। ਗੁਰਮੁਖ ਸੋ ਜਿਸ ਪ੍ਰਭ ਦਰਸ ਦਰਸਾ ਲਿਆ। ਗੁਰਮੁਖ ਸੋ ਜਿਸ ਪ੍ਰਭ ਪਰਗਟ ਜੋਤ ਚਮਕਾ ਰਿਹਾ। ਗੁਰਮੁਖ ਸੋ ਜਿਸ ਲਗ ਗੁਰ ਚਰਨ ਜਨਮ ਸਵਾਰਿਆ।
ਗੁਰਮੁਖ ਸੋ ਜਿਸ ਸਰਬ ਘਟ ਵਾਸੀ ਆਣ ਦਰਸਾ ਲਿਆ। ਗੁਰਮੁਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਸੰਗਤ ਵਿਚ ਰਲਾ ਲਿਆ। (੯ ਜੇਠ ੨੦੦੭ ਬਿ)
❋
੩) ਜੰਗਲ ਬੇਲਾ ਆਪੇ ਫੋਲੇ, ਡੂੰਘੀ ਕੰਦਰ ਫੇਰਾ ਪਾਈਆ। ਉਚੀ ਕੂਕ ਆਪਣੀ ਗਰਜ਼ ਆਪੇ ਬੋਲੇ, ਛੱਤੀ ਰਾਗ ਤਰਜ਼ ਸਮਝ ਨਾ ਰਾਈਆ। ਤੁਰਦਾ ਫਿਰਦਾ ਦਿਸੇ ਉਹਲੇ, ਨਜ਼ਰ ਕਿਸੇ ਨਾ ਆਈਆ । ਚਾਰੋਂ ਕੁੰਟ ਨੌਂ ਖੰਡ ਪ੍ਰਿਥਮੀ ਜੀਵ ਜੰਤ ਪਾਇਣ ਰੌਲੇ, ਕਲਜੁਗ ਵੇਲਾ ਨੇੜੇ ਰਿਹਾ ਆਈਆ। ਪੁਰਖ ਅਬਿਨਾਸ਼ੀ ਭਾਰ ਕਰੇ ਹੌਲੇ, ਜੂਠਾ ਝੂਠਾ ਭਾਰ ਮਿਟਾਈਆ। ਕਰ ਕੇ ਗਿਆ ਆਪਣੇ ਕੌਲੇ, ਕੀਤਾ ਕੌਲ ਪੂਰ ਕਰਾਈਆ। ਗੁਰ ਗੋਬਿੰਦ ਫਰਕਨ ਡੌਲੇ, ਆਪਣਾ ਬਲ ਲੲੇ ਧਰਾਈਆ। ਸਿੰਘ ਸ਼ੇਰ ਸ਼ੇਰ ਸਿੰਘ ਵਸੇ ੲੇਕਾ ਚੋਲੇ, ਚੋਲਾ ਆਪਣਾ ਲੲੇ ਬਦਲਾਈਆ। ਗੋਬਿੰਦ ਗਾੲੇ ਸਾਚੇ ਢੋਲੇ, ੲੇਕਾ ਢੋਲਾ ਸਾਚਾ ਮਾਹੀਆ । ਗੁਰੂ ਚੇਲਾ ਇਕ ਦੂਜੇ ਦੇ ਬਣਨ ਵਿਚੋਲੇ, ਵਿਚੋਲਾ ਗੁਰ ਆਪ ਹੋ ਜਾਈਆ। ਗੁਰ ਗੁਰਸਿਖ ਇਕ ਦੂਜੇ ਦੇ ਬਣਨ ਤੋਲੇ, ਸਾਚਾ ਕੰਡਾ ਇਕ ਉਠਾਈਆ। ਗੁਰੂ ਗੁਰਸਿਖ ਇਕ ਦੂਜੇ ਦੇ ਵਸਣ ਓਹਲੇ, ਕਦੀ ਗੁਰੂ ਕਦੀ ਸਿਖ ਰੂਪ ਵਟਾਈਆ । ਪੰਜ ਤੱਤ ਕਾਇਆ ਵੇਖ ਜੀਵ ਜੰਤ ਸਭ ਰਸਨਾ ਪੂਰਨ ਬੋਲੇ, ਪੂਰਨ ਮੰਦਰ ਪੂਰਨ ਲੁਕਿਆ ਬੇਪਰਵਾਹੀਆ। ਆਪਣੀ ਧਰਤੀ ਆਪੇ ਮੌਲੇ, ਸਾਚੇ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਸ਼ੇਰ ਜੰਗਲ ਬੇਲੇ ਫਿਰੇ ਚਾਈਂ ਚਾਈਂਆ। (੧੦ ੪੫੭)
੪) ਸੁੱਤ ਦੁਲਾਰਾ ਸਾਧ ਸੰਗਤ, ਦੂਸਰ ਅਵਰ ਨਾ ਕੋਇ ਜਣਾਈਆ। ਅੱਠੇ ਪਹਿਰ ਰਹੇ ਮੰਗਤ, ਦੇਵਣਹਾਰ ਆਪ ਹੋ ਜਾਈਆ। ਦਰ ਅਇਆਂ ਚਾੜ੍ਹੇ ਸਾਚੀ ਰੰਗਤ, ਰੰਗਤ ਉਤਰ ਕਦੇ ਨਾ ਜਾਈਆ। ਗੜ੍ਹ ਤੋੜ੍ਹੇ ਹਉਂਮੇ ਹੰਗਤ, ਆਸਾ ਤ੍ਰਿਸ਼ਨਾ ਦੲੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁੱਤ ਦੲੇ ਵਡਿਆਈਆ। ਸਾਚਾ ਸੁੱਤ ਜੇਠਾ ਪੁੱਤ, ਗੁਰਮੁਖ ਵੱਡ ਸਾਲਾਹੀਆ। ਜਿਸ ਉਪਰ ਸਾਹਿਬ ਜਾੲੇ ਤੁਠ,ਂ ……
ਗੁਰਮੁਖ ਸਾਚਾ ਜਾਣੀੲੇ, ਜਿਸ ਅੰਤਰ ਬ੍ਰਹਮ ਪਿਆਰ। ਗੁਰਸਿਖ ਸੱਚਾ ਜਾਣੀੲੇ, ਜਿਸ ਹਿਰਦੇ ਵਸੇ ਮੁਰਾਰ। ਗੁਰਸਿਖ ਸੱਚਾ ਜਾਣੀੲੇ, ਹਰਖ਼ ਸੋਗ ਤੋਂ ਵਸੇ ਬਾਹਰ। ਗੁਰਸਿਖ ਸੱਚਾ ਜਾਣੀੲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਜਣਾੲੇ ਸਾਚੀ ਸਾਰ।
ਗੁਰਸਿਖ ਸੱਚਾ ਜਾਣੀੲੇ, ਜਗਤ ਨਾਤਾ ਤੋੜੇ ਮੋਹ। ਗੁਰਸਿਖ ਸੱਚਾ ਜਾਣੀੲੇ, ਗੁਰ ਚਰਨ ਜਾੲੇ ਛੋਹ । ਗੁਰਸਿਖ ਸੱਚਾ ਜਾਣੀੲੇ, ਦੁਰਮੱਤ ਮੈਲ ਲੇਵੇ ਧੋ। ਗੁਰਸਿਖ ਸੱਚਾ ਜਾਣੀੲੇ, ਗੁਰ ਗੋਦੀ ਜਾੲੇ ਸੌਂ। ਗੁਰਸਿਖ ਸੱਚਾ ਜਾਣੀੲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖਾ ਥਾਉਂ ਥਾਂ।
ਗੁਰਸਿਖ ਸੱਚਾ ਜਾਣੀੲੇ, ਜੋ ਭਾਣਾ ਮੰਨੇ ਕਰਤਾਰ। ਗੁਰਸਿਖ ਸੱਚਾ ਜਾਣੀੲੇ, ਜੋ ਨਾਤਾ ਤੋੜੇ ਜਗਤ ਸੰਸਾਰ। ਗੁਰਸਿਖ ਸੱਚਾ ਜਾਣੀੲੇ, ਗੁਰ ਚਰਨ ਧੂੜੀ ਕਰੇ ਸ਼ਿੰਗਾਰ। ਗੁਰਸਿਖ ਸੱਚਾ ਜਾਣੀੲੇ, ਗੁਰ ਨਾਉਂ ਕਰੇ ਅਧਾਰ। ਗੁਰਸਿਖ ਸੱਚਾ ਜਾਣੀੲੇ, ਗੁਰ ਅੰਮ੍ਰਿਤ ਮੰਗੇ ਅਮਰ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵਣਹਾਰਾ।
ਗੁਰਸਿਖ ਸੱਚਾ ਜਾਣੀੲੇ, ਜਿਸ ਗੁਰ ਕੇ ਨਾਉਂ ਰੰਗ। ਗੁਰਸਿਖ ਸੱਚਾ ਜਾਣੀੲੇ, ਆਤਮ ਸੋੲੇ ਸੇਜ ਪਲੰਘ। ਗੁਰਸਿਖ ਸੱਚਾ ਜਾਣੀੲੇ, ਘਰ ਅੱਠੇ ਪਹਿਰ ਅਨਹਦ ਸ਼ਬਦ ਵੱਜੇ ਮਰਦੰਗ। ਸਤਿਗੁਰ ਸੱਚਾ ਆਖੀੲੇ, ਆਪਣੇ ਅੰਦਰ ਆਪਣੇ ਮੰਦਰ ਆਪੇ ਜਾੲੇ ਲੰਘ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਵੰਡ। (੧੦--੩੫)
❋
੫) ਗੁਰਸਿਖ ਓਹ ਨਾ ਆਖੀੲੇ, ਜੋ ਮਾਇਆ ਰਹੇ ਲਪਟਾੲੇ। ਗੁਰਸਿਖ ਓਹ ਨਾ ਆਖੀੲੇ, ਜੋ ਤ੍ਰਿਸ਼ਨਾ ਭੁੱਖ ਵਧਾੲੇ। ਗੁਰਸਿਖ ਓਹ ਨਾ ਆਖੀੲੇ, ਜੋ ਜਨ ਸ਼ਿੰਗਾਰ ਵੇਸਵਾ ਰੂਪ ਵਟਾੲੇ। ਗੁਰਸਿਖ ਓਹ ਨਾ ਆਖੀੲੇ, ਗੁਰ ਸੰਗਤ ਵਿਚ ਉਚਾ ਬਹਿ ਬਹਿ ਆਪਣਾ ਰੂਪ ਪ੍ਰਗਟਾੲੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ੲੇਕਾ ਤੱਤ ਰਿਹਾ ਸਮਝਾੲੇ।
ਗੁਰਸਿਖ ਓਹ ਨਾ ਆਖੀੲੇ, ਜਿਸ ਆਤਮ ਅੰਤਰ ਨਾ ਇਕ ਧਿਆਨ । ਗੁਰਸਿਖ ਓਹ ਨਾ ਆਖੀੲੇ, ਜਿਸ ਮਨ ਭਰਿਆ ਮਾਣ ਅਭਿਮਾਣ। ਗੁਰਸਿਖ ਓਹ ਨਾ ਆਖੀੲੇ, ਜੋ ਮੰਗੇ ਪੀਣ ਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਆਪੇ ਜਾਣੇ ਆਪਣੀ ਸਚ ਪਛਾਣ। (੧੦--੩੫)
❋
੬) ਗੋਬਿੰਦ ਆਖ ਸੁਣਾਇੰਦਾ, ਚਾਰ ਕੁੰਟ ਜੈਕਾਰ। ਜੋ ਵਰਨ ਬਰਨ ਰਖਾਇੰਦਾ, ਸੋ ਸੁਖ ਨਾ ਮੇਰੇ ਦਰਕਾਰ। ਜੋ ਮੇਰਾ ਕੀਤਾ ਉਲਟਾਇੰਦਾ, ਤਿਸ ਪੁੱਛੇ ਨਾ ਕੋਈ ਸਚ ਦਰਬਾਰ। ਜੋ ਮੇਰਾ ਅੰਮ੍ਰਿਤ ਸਿੰਚ ਰਸਨਾ ਝੂਠ ਲਗਾਇੰਦਾ, ਸੋ ਖਾੲੇ ਜਮ ਕੀ ਮਾਰ। ਜੋ ਮੇਰਾ ਬਾਣਾ ਤਨ ਪਹਿਨਾਇੰਦਾ, ਸੋ ਤੱਕੇ ਨਾ ਦੂਸਰ ਨਾਰ। ਜੋ ਮੇਰਾ ਕੇਸ ਸੀਸ ਟਿਕਾਇੰਦਾ, ਸੋ ਜਗਦੀਸ ਕਰੇ ਪਿਆਰ। ਜੋ ਮੇਰਾ ਸਿਖ ਅਖਵਾਇੰਦਾ, ਤਿਸ ੲੇਕਾ ਰੂਪ ਨਜ਼ਰ ਆੲੇ ਸੰਸਾਰ। ਗੋਬਿੰਦ ਹਰ ਘਟ ਅੰਦਰ ਡੇਰਾ ਲਾਇੰਦਾ, ਕੋਈ ਘਟ ਨਾ ਦਿਸੇ ਜਿਸ ਸੁੱਤਾ ਨਾ ਪੈਰ ਪਸਾਰ। ਜੋ ਮੇਰੇ ਕੋਲੋਂ ਮੁਖ ਭੁਆਇੰਦਾ, ਤਿਸ ਅੱਗੇ ਮੰਨੇ ਨਾ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲ ਕਰੇ ਅਪਾਰ। (੧੦--੬੧੩)
❋
੭) ਜੋ ਜਨ ਆੲੇ ਮਨ ਹੰਕਾਰ, ਹੰਕਾਰ ਨਾਲ ਹੰਕਾਰ ਰਲਾਈਆ। ਜੋ ਜਨ ਰੱਖੇ ਮਨ ਵਿਭਚਾਰ, ਵਿਭਚਾਰ ਨਾਲ ਕਰੇ ਕੁੜਮਾਈਆ। ਜੋ ਜਨ ਆੲੇ ਤਨ ਖ਼ਵਾਰ, ਜਗਤ ਖ਼ਵਾਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਨਿਰਾਸਾ ਨਾ ਕੋਈ ਰਖਾਈਆ।
ਜੈਸੀ ਮਨ ਰੱਖੇ ਆਸਾ, ਵੈਸੀ ਵਸਤ ਵਰਤਾਇੰਦਾ। ਗੁਰਮੁਖ ਵਿਰਲਾ ਗੁਰ ਦਰਸ ਪਿਆਸਾ, ਮਨਮੁਖ ਆਪਣਾ ਮੁਖ ਛੁਪਾਇੰਦਾ। ਦੋਹਾਂ ਵਿਚੋਲਾ ਖੇਲ ਤਮਾਸ਼ਾ, ਪਰਦਾ ਉਹਲਾ ਆਪ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਅੰਦਰ ਹਰਿ ਹਰਿ ਵਾਸਾ, ਹਰਿਜਨ ਹਰਿ ਕੀ ਪੌੜੀ ਆਪ ਚੜ੍ਹਾਇੰਦਾ। (੧੦--੧੫੪)
❋
੮) ਜੋ ਜਨ ਹਰਿ ਸੰਗਤ ਜਾਣੇ ਭੈਣ ਭਰਾ, ਤਿਸ ਆਪਣਾ ਘੋੜਾ ਫੇਰ ਵਖਾਇੰਦਾ। ਜੋ ਗੁਰਸਿਖ ਗੁਰਸਿਖ ਮਿਲਣ ਦਾ ਰੱਖੇ ਚਾ, ਸਾਚਾ ਨਾਤਾ ਜੋੜ ਜੁੜਾਇੰਦਾ। ਤਿਸ ਗੁਰਸਿਖ ਦੀ ਗੁਰ ਸਤਿਗੁਰ ਸੇਵਾ ਲੲੇ ਆਪ ਕਮਾ, ਸੇਵਾ ਸੇਵਕ ਦਾਰ ਆਪ ਹੋ ਜਾਇੰਦਾ। ਫੜ ਫੜ ਬਾਂਹੋਂ ਉਪਰ ਲੲੇ ਚੜ੍ਹਾ, ਸਚ ਸਿੰਘਾਸਣ ਆਪ ਬਹਾਇੰਦਾ। ਸਚਖੰਡ ਦਵਾਰ ਖੁਲ੍ਹਾ, ਆਪਣਾ ਮੰਦਰ ਆਪ ਵਖਾਇੰਦਾ। ਜੋਤੀ ਜੋਤ ਮੇਲ ਮਿਲਾ, ਆਵਣ ਜਾਵਣ ਪੰਧ ਮੁਕਾਇੰਦਾ। ਸਾਚਾ ਧਰਮੀ ਧਰਮ ਕਮਾ, ਨੇਹਕਰਮੀ ਕਰਮ ਵਖਾਇੰਦਾ। ਗੁਰਸਿਖ ਮਰੇ ਪ੍ਰਭ ਮਿਲਣ ਦਾ ਚਾ, ਜਗਤ ਖੰਡਾ ਵਾਰ ਨਾ ਕੋਇ ਕਰਾਇੰਦਾ। ਸਤਿਗੁਰ ਪੂਰਾ ਗੁਰਸਿਖ ਸੀਸ ਆਪਣੀ ਝੋਲੀ ਲੲੇ ਪਾ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਪ੍ਰੇਮ ਰੱਤ ਆਪਣਾ ਆਪ ਲੲੇ ਰੰਗਾ, ਰੰਗ ਰੰਗੀਲਾ ਵੇਖ ਵਖਾਇੰਦਾ। ਗੁਰਮੁਖ ਤੇਰਾ ਸੀਸ ਜਗਦੀਸ ਆਪਣੇ ਮੰਦਰ ਲੲੇ ਟਿਕਾ, ਸਾਚਾ ਮੰਦਰ ਸੋਭਾ ਪਾਇੰਦਾ । ਜਿਥੇ ਦੂਜਾ ਕੋਈ ਜਾੲੇ ਨਾ, ਕਬੀਰ ਜੁਲਾਹਾ ਕੂਕ ਸੁਣਾਇੰਦਾ। ਸਭ ਤੋਂ ਉਪਰ ਵਸੇ ਮੇਰਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਾਚਾ ਹੁਕਮ ਸੁਣਾਇੰਦਾ। (੧੦--੮੪੦)
❋
੯) ਜਿਨ੍ਹਾਂ ਮੰਨੀ ਸਾਹਿਬ ਸਤਿਗੁਰ ਦੀ ਰਜ਼ਾ, ਤਿਨ੍ਹਾਂ ਰਹੀਮ ਰਹਿਮਾਨ ਰਹਿਮਤ ਦੲੇ ਕਮਾਈਆ। ਜੁਗ ਚੌਕੜੀ ਭਗਤ ਪਿਆਰ ਪਿੱਛੇ ਆੲੇ ਭੱਜਾ, ਲੋਕਮਾਤ ਫੇਰਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਬੱਝਾ, ਚਾਰੋਂ ਕੁੰਟ ਹੱਥ ਕਿਤੇ ਨਾ ਆਈਆ । ਗੁਰਮੁਖੋ ਆਪਣੇ ਸਤਿਗੁਰ ਨੂੰ ਦੇ ਕੇ ਵੇਖੋ ਸੱਦਾ, ਘਰ ਵਿਚੋਂ ਮਿਲੇ ਚਾਈਂ ਚਾਈਂਆ। ਬਿਨ ਮੱਕੇ ਕਾਬਿਉਂ ਕਰਾ ਦੲੇ ਹੱਜਾ, ਹਜ਼ਰਤ ਇਕੋ ਨੂਰ ਅਲਾਹੀਆ। ਕਿਸੇ ਨਾਲ ਨਹੀਂ ਕਰਦਾ ਦਗ਼ਾ, ਜੋ ਦੋੲੇ ਜੋੜ ਚਰਨ ਧਿਆਨ ਲਗਾਈਆ। ਪਿੱਛੇ ਧੰਨੇ ਦਾ ਚਾਰਦਾ ਰਿਹਾ ਢੱਗਾ ਵੱਛਾ, ਕੀ ਤੁਹਾਨੂੰ ਮਿਲਣ ਕਦੇ ਨਾ ਆਈਆ। ਹੁਣ ਲੱਖ ਚੁਰਾਸੀ ਜੀਵ ਜੰਤ ਓਸੇ ਦਾ ਬੱਚਾ, ਵਾਂਗ ਬੱਚਿਆ ਗੋਦ ਉਠਾਈਆ। ਜੋ ਗੁਰਸਿਖ ਗੁਰ ਦਾ ਸ਼ਬਦ ਕਮਾਵੇ ਹੋਵੇ ਸੱਚਾ, ਸਚ ਸਮਝੋ ਓਸੇ ਨੂੰ ਨਜ਼ਰੀ ਆਈਆ । ਜੇ ਨਾ ਆਵੇ ਨਾਨਕ ਲਿਖਿਆ ਲੇਖ ਹੋ ਜਾੲੇ ਕੱਚਾ, ਪੈਗ਼ੰਬਰ ਦੇਵੇ ਨਾ ਕੋਈ ਗਵਾਹੀਆ। ਕਿਉਂ ੲੇਹਨਾਂ ਦੋਹਾਂ ਉਚੀ ਮੰਜ਼ਲ ਚੜ੍ਹਕੇ ਲਿਆਂਦਾ ਪਤਾ, ਜਿਸ ਘਰ ਵੇਖਣ ਕੋਈ ਨਾ ਜਾਈਆ। ਉਸ ਦਾ ਲੇਖ ਤੁਹਾਡੇ ਅੱਗੇ ਰੱਖਾ, ਗੁਰੂ ਗ੍ਰੰਥ ਦੲੇ ਗਵਾਹੀਆ। ਜਿਸ ਭਾਗ ਲਗਾਇਆ ਤੱਤ ਅੱਠਾ, ਅਪ ਤੇਜ ਵਾੲੇ ਪ੍ਰਿਥਮੀ ਅਕਾਸ਼ ਮਨ ਮਤ ਬੁਧ ਜੋੜ ਜੁੜਾਈਆ। ਅੰਤਮ ਇਸ ਦੇ ਅੰਦਰ ਢਕਾ, ਪਰਮਾਤਮ ਵੰਡ ਵੰਡਾਈਆ। ਇਸ ਵੇਖਣ ਲਈ ਤੁਹਾਡੇ ਅੰਦਰ ਇਕ ਹੋਰ ਲਾਈ ਅੱਖਾ, ਨਿਝ ਨੇਤਰ ਕਰਕੇ ਜਗਤ ਰਿਹਾ ਸੁਣਾਈਆ। ਉਸ ਦੇ ਉਤੇ ਪ੍ਰਭ ਆਪਣਾ ਪਰਦਾ ਢਕਾ, ਬਿਨ ਸਤਿਗੁਰ ਪੂਰੇ ਸਕੇ ਨਾ ਕੋਈ ਉਠਾਈਆ। ਕੋਈ ਨਾ ਜਾਣੇ ਨਿੱਕਾ ਕੇ ਵੱਡਾ, ਜਿਸ ਜਾਣਿਆ ਤਿਸ ਆਪਣਾ ਰੰਗ ਵਖਾਈਆ। ਸਤਿਗੁਰ ਸ਼ਬਦ ਸਦ ਪ੍ਰੇਮ ਪਿਆਰ ਦਾ ਭੁੱਖਾ, ਨਿਤ ਨਵਿਤ ਰਾਹ ਰਿਹਾ ਵਖਾਈਆ। ਗੁਰਮੁਖੋ ਗੁਰਸਿਖੋ ਆਪਣੇ ਅੰਦਰ ਆਪਣੇ ਨਾਲ ਕਰ ਲਓ ਮਤਾ, ਬਾਹਰੋਂ ਸੰਗੀ ਸੰਗ ਨਾ ਕੋਈ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਖੋਜ ਅੰਦਰ ਜਨ ਭਗਤਾਂ ਚੁਕਾੲੇ ਭੈ ਡਰ, ਭਿਆਨਕ ਨਜ਼ਰ ਨਾ ਆਈਆ। (੧੬--੩੫੬)
❋
ਘਰ ਬਹਿਣਾ ਦਰਸਨ ਨੈਣਾ, ਮੁਖੜਾ ਨੂਰ ਨੂਰ ਦਰਸਾਈਆ। ਗੁਰਸਿਖ ਮੰਨਣਾ ਗੁਰ ਕਾ ਕਹਿਣਾ, ਭੁੱਲ ਕਦੇ ਨਾ ਜਾਈਆ। ਸਾਧ ਸੰਗਤ ਵਿਚ ਮਿਲ ਕੇ ਬਹਿਣਾ, ਹਰਿ ਸੰਗਤ ਹਰਿ ਕਾ ਰੂਪ ਵਖਾਈਆ । ਗੁਰ ਚਰਨ ਪ੍ਰੀਤੀ ਸਾਚਾ ਗਹਿਣਾ, ਜਗਤ ਸ਼ਿੰਗਾਰ ਨਾ ਕੋਇ ਵਡਿਆਈਆ। ਆਦਿ ਅੰਤ ਭਾਣਾ ਸਹਿਣਾ, ਹਰਿ ਭਾਣੇ ਵਿਚ ਸਮਾਈਆ। ਆਪੇ ਦੇਵੇ ਲਹਿਣਾ ਦੇਣਾ, ਪੂਰਬ ਲੇਖਾ ਝੋਲੀ ਪਾਈਆ। ਆਦਿ ਅੰਤ ਭਗਤ ਭਗਵੰਤ ਧਾਮ ਇਕੱਠੇ ਰਹਿਣਾ, ੲੇਕਾ ਸੇਜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੲੇ ਮਿਲਾਈਆ। (੧੦--੯੩੪)
❋
੧੧) ਗੁਰ ਸਤਿਗੁਰ ਗੁਰਸਿਖ ਇਕ ਦੂਜੇ ਦੇ ਹੋਣ ਵਸ, ਪੱਲਾ ਸਕੇ ਨਾ ਕੋਇ ਛੁਡਾਇਆ। ਗੁਰਸਿਖ ਕੋਲੋਂ ਸਤਿਗੁਰ ਕਦੇ ਨਾ ਜਾੲੇ ਨੱਠ, ਜੋ ਗੁਰਸਿਖ ਗੁਰ ਗੁਰ ਦਰਸ ਤਿਹਾਇਆ। ਸਤਿਗੁਰ ਕੋਲੋਂ ਗੁਰਸਿਖ ਕਦੇ ਨਾ ਹੋੲੇ ਵੱਖ, ਜਿਸ ਪ੍ਰੇਮ ਬੰਧਨ ਪਾਇਆ। ਸ਼ਬਦ ਡੋਰੀ ਸਾਚੀ ਨੱਥ, ਆਪਣੀ ਹੱਥੀਂ ਦੇਵੇ ਗੰਢ, ਗੰਢ ਦੇਵਣਹਾਰਾ ਦਿਸ ਕਿਸੇ ਨਾ ਆਇਆ। ਗੁਰਮੁਖ ਚੜ੍ਹਾੲੇ ਆਪਣੇ ਰਥ, ਬਣ ਰਥਵਾਹੀ ਸੇਵ ਕਮਾਇਆ। ਗੁਰਸਿਖ ਤੇਰੇ ਸਗਲ ਵਿਸੂਰੇ ਜਾਇਣ ਲੱਥ, ਸਤਿਗੁਰ ਪੂਰਾ ਦਰਸ ਦਿਖਾਇਆ। ਜਿੰਨਾਂ ਚਿਰ ਗੁਰਸਿਖ ਕਹੇ ਨਾ ਬਸ ਬਸ, ਗੁਰ ਪੂਰਾ ਆਪਣਾ ਰੂਪ ਨਾ ਸਕੇ ਪਲਟਾਇਆ। ਕੋਟਨ ਕੋਟ ਬ੍ਰਹਿਮੰਡ ਪਾਰ ਕਰ ਗੁਰਸਿਖ ਤੇਰੇ ਦਵਾਰੇ ਆੲੇ ਨੱਸ, ਬ੍ਰਹਮਾ ਵਿਸ਼ਨ ਸ਼ਿਵ ਅਧਵਿਚਕਾਰ ਬੈਠੇ ਰਾਹ ਤਕਾਇਆ। ਤੇਰਾ ਮੇਲਾ ਹੱਸ ਹੱਸ, ਤੇਰੀ ਸੁਰਤੀ ਤੇਰੀ ਆਤਮ ਤੇਰਾ ਪਰਮਾਤਮ ਲੲੇ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਵੇ ਦਰ, ਹਰਿ ਕਾ ਨਾਉਂ ਹਰਿ ਸੰਤ ਭਗਵੰਤ ਮੇਲ ਮਿਲਾਇਆ। (੧੦--੭੧੫)
❋
੧੨) ਜਨ ਭਗਤੋ ਇਹ ਪੁਰਖ ਅਕਾਲ ਦੀ ਪਹਿਲੀ ਸਦੀ, ਸਦਮੇ ਤੁਹਾਡੇ ਦੲੇ ਚੁਕਾਈਆ। ਜਿਨ੍ਹਾਂ ਦੀ ਪ੍ਰੀਤ ਇਕੋ ਨਾਲ ਲੱਗੀ, ਲਾਗੀ ਲਾਗਣ ਹੋਰ ਨਾ ਕੋਇ ਬਣਾਈਆ। ਤੁਹਾਡੀ ਇਕੋ ਅੱਖ ਨਾ ਕੋਈ ਸੱਜੀ ਤੇ ਨਾ ਕੋਈ ਖੱਬੀ, ਜਿਸ ਨੇਤਰ ਵਿਚੋਂ ਨੂਰ ਨਜ਼ਰੀ ਆਈਆ। ਤੁਹਾਡੇ ਅੰਦਰ ਇਕ ਨਿੱਕੀ ਜੇਹੀ ਡੱਬੀ, ਜੋ ਘਰ ਵਿਚ ਘਰ ਦਿਤਾ ਬਣਾਈਆ। ਉਸ ਵਿਚ ਤੁਹਾਡੀ ਵਸਤ ਅਮੋਲਕ ਦੱਬੀ, ਉਹ ਆਪੇ ਤੁਹਾਡੀ ਆਤਮਾ ਨੂੰ ਲੱਗੇ ਚੰਗੀ, ਮਨ ਦੀ ਵਾਸਨਾ ਨਾ ਕੋਇ ਵਧਾਈਆ। ਤੁਸੀ ਕਿਹੜਾ ਨਹੌਣ ਜਾਣਾ ਕਿਸੇ ਗੰਗੀ, ਜਮਨਾ ਸੁਰਸਤੀ ਗੋਦਾਵਰੀ ਤੁਹਾਡੇ ਚਰਨ ਚੁੰਮੇ ਚਾਈਂ ਜਾਈਂਆ। ਤੁਹਾਡਾ ਝਗੜਾ ਮੁਕ ਗਿਆ ਸੁਦੀ ਵਦੀ, ਇਕੋ ਰੁਤ ਕਾਇਆ ਬੁੱਤ ਦੲੇ ਵਖਾਈਆ। ਤੁਹਾਡੀ ਵਾਸਨਾ ਅੰਦਰੋਂ ਰਿਹਾ ਕੱਢੀ, ਦੁਰਗੰਧੀ ਦਿਤੀ ਤਜਾਈਆ। ਤੁਸਾਂ ਕੇਹੜੀ ਖਾਣੀ ਮੱਛੀ ਡੱਡੀ, ਡੰਡੋਤ ਇਕੋ ਦਿਤੀ ਸਮਝਾਈਆ। ਧ੍ਰਿਗ ਗੁਰਸਿੱਖ ਜੋ ਖਾਵੇ ਹੱਡੀ, ੲੇਹ ਗੋਬਿੰਦ ਗਿਆ ਸਮਝਾਈਆ। ਗੋਬਿੰਦ ਦੀ ਕ੍ਰਿਪਾਨ ਧਾਰ ਕਿਸੇ ਬੱਕਰੇ ਦੀ ਗਰਦਨ ਨਹੀਂ ਵੱਢੀ, ਪ੍ਰੇਮ ਰਤ ਨਾਲ ਖੰਡਾ ਦਿਤਾ ਰੰਗਾਈਆ। ਗੋਦਾਵਰੀ ਕੰਢੇ ਮਾਧੋ ਨਾਲ ਕੀਤੀ ਨਹੀਂ ਕੋਈ ਠੱਗੀ, ਬੰਦੇ ਦਾ ਲਹਿਣਾ ਝੋਲੀ ਪਾਈਆ । ਕਿਰਪਾਨ ਮਿਆਨ ਵਿਚੋਂ ਨਹੀਂ ਕੱਢੀ, ਨਾ ਬੱਕਰਿਆਂ ਕੋਇ ਝਟਕਾਈਆ। ਸੋਲਵੇਂ ਸਾਲ ਵਿਚ ਸਾਰੇ ਹੁਕਮ ਕਰ ਦੇਣੇ ਰੱਦੀ, ਨਵਾਂ ਲੇਖਾ ਦੇਣਾ ਬਣਾਈਆ । ਚਾਰ ਵਰਨ ਸਿਖੀ ਆਵੇ ਭੱਜੀ, ਨੌਂ ਖੰਡ ਪ੍ਰਿਥਮੀ ਨੇਤਰ ਨੈਣਾਂ ਰਾਹ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। (੧੯--੧੨੮)
❋
❋
ਛੁਰਾ ਕਹੇ ਮੇਰਾ ਰੂਪ ਤਿਖਾ, ਤਿਖੀ ਧਾਰ ਜਣਾਈਆ। ਜਿਸ ਦਾ ਲੇਖ ਪਰਵਰਦਿਗਾਰ ਨੇ ਲਿਖਾ, ਅੱਗੇ ਹੋ ਨਾ ਕੋਇ ਅਟਕਾਈਆ। ਜਿਹੜਾ ਧਰਮ ਦੀ ਧਾਰ ਵਿਚ ਪੂਰਾ ਦਿਸੇ ਨਾ ਸਿਖਾ, ਸਿੱਖ ਸਤਿਗੁਰ ਵਿਚ ਨਾ ਕੋਇ ਸਮਾਈਆ। ਉਸ ਦਾ ਸਦੀ ਚੌਧਵੀਂ ਅੰਤਮ ਨਿਕਲੇ ਸਿੱਟਾ, ਸਿੱਟੇਬਾਜੀ ਖ਼ਲਕ ਖ਼ੁਦਾਈਆ । ਕੀਮਤ ਪੈਣੀ ਨਹੀਂ ਪੱਥਰ ਇੱਟਾਂ, ਮੜ੍ਹੀ ਗੋਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। (੨੪ ਮਾਘ ਸ਼ੈ ਸੰ ੭)
❋
੧੪) ਘੜਾ ਕਹੇ ਜਨ ਭਗਤੋ ਮੈਂ ਤੁਹਾਡਾ ਪਿਛਲਾ ਮਿੱਤਰ ਪੁਰਾਣਾ ਯਾਰ ਅੱਗੇ ਵਾਸਤੇ ਪਾਉਣ ਆਇਆ ਸਾਂਝਾ, ਸਾਥੀ ਹੋ ਕੇ ਦਿਆਂ ਵਖਾਈਆ। ਜਗਤ ਅੰਧੇਰ ਝੁੱਲਣਾ ਝਾਂਜਾ, ਆਬ ਹੱਥ ਕਿਸੇ ਨਾ ਆਈਆ । ਘੜਾ ਕਹੇ ਮੈਂ ਗੁਰਮੁਖਾਂ ਨੂੰ ਘਰ ਘਰ ਜਲ ਹੋਣਾ ਪਿਆਉਂਦਾ, ਇਹ ਮੇਰੀ ਬੇਪਰਵਾਹੀਆ। ਹਰਿਜਨ ਖ਼ੁਸ਼ੀਆਂ ਵਿਚ ਸਭ ਕੁਝ ਹੋਵੇ ਖਾਂਦਾ, ਜਗਤ ਤੋਟ ਰਹੇ ਨਾ ਰਾਈਆ। ਪਰ ਉਹ ਨਹੀਂ ਛੱਡਣਾ ਜਿਸ ਨੇ ਖਾਧਾ ਸੂਰ ਗਾਂ ਤੇ ਢਾਂਡਾ, ਢਾਂਡੀਆਂ ਖਾਣ ਵਾਲੇ ਢੋਰ ਦੇਣੇ ਬਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਦਾ ਸਤਿਗੁਰ ਸ਼ਬਦ ਦਾ ਬਾਂਦਾ, ਬਿਨਾਂ ਬੰਦਗੀ ਵਾਲਿਆਂ ਤੋਂ ਸਤਿਗੁਰੂ ਬੰਦਾ ਨਾ ਕਿਸੇ ਬਣਾਈਆ । ਮਾਲਵੇ ਵਾਲਿਓ ਤੁਹਾਡੇ ਕਰਮਾਂ ਦਾ ਆਪਣੇ ਉਤੇ ਲੱਦਣ ਆਇਆ ਇਕੋ ਵਾਰ ਲਾਂਗਾ, ਬੋਝ ਆਪਣੇ ਕੰਧ ਉਠਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਰੋਜ਼ਾ ਨਿਮਾਜ਼ ਬਾਂਗਾ, ਅਜ਼ਾਂ ਆਪਣੇ ਵਿਚ ਛੁਪਾਈਆ। ਚਾਰੋਂ ਕੁੰਟ ਵੱਜਣੀਆਂ ਚਾਂਗਾਂ, ਚਾਰ ਯਾਰੀ ਦੲੇ ਦੁਹਾਈਆ। ਤ੍ਰੇਤੇ ਦੀਆਂ ਤ੍ਰਿਪਤ ਦੀਆਂ ਪੂਰੀਆਂ ਕਰਨੀਆਂ ਤਾਂਘਾ, ਵਿਛੋੜੇ ਵਾਲੇ ਤਿੰਨੇ ਸਾਥੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਧਰੋਂ ਆਇਆ ਇਧਰ ਜਾਵੇ ਵਹਿੰਦਾ, ਵਹਿਣ ਜ਼ਿਮੀਂ ਅਸਮਾਨ ਵਹਾਈਆ।
(੧੮ ਕੱਤਕ ਸੈ ਸੰ ੫ ਸੁਲੱਖਣ ਸਿੰਘ ਦੇ ਗ੍ਰਹਿ)
੧੫) ਸ੍ਰੀ ਭਗਵਾਨ ਕਹੇ, ਜਨ ਭਗਤ ਤੇਰੇ ਪਿਆਰ ਦੀ ਭੁੱਖ, ਤ੍ਰਿਸ਼ਨਾ ਜਗਤ ਨਾ ਕੋਇ ਵਖਾਈਆ । ਮਿਲ ਕੇ ਤੇਰਾ ਜਨਮ ਜਨਮ ਦਾ ਮੇਟਾਂ ਦੁੱਖ, ਦਲਿੱਦਰ ਦਿਆਂ ਗਵਾਈਆ। ਕੂੜੀ ਕਿਰਿਆ ਵਿਚੋਂ ਚੁੱਕ, ਸਚ ਦਵਾਰ ਇਕ ਸਮਝਾਈਆ। ਅਗਲਾ ਦੇ ਕੇ ਧੁਰ ਦਾ ਸੁੱਖ, ਚਿੰਤਾ ਗ਼ਮ ਦਿਆਂ ਮਿਟਾਈਆ । ਸੁਫਲ ਕਰ ਕੇ ਜਨਨੀ ਕੁੱਖ, ਮੁੱਖ ਉਜਲ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਦੇਵਣਹਾਰ ਸਰਨਾਈਆ।
ਸ੍ਰੀ ਭਗਵਾਨ ਕਹੇ ਜਨ ਭਗਤ ਤੇਰੇ ਅੰਤਰ ਲਾਵਾਂ ਖਿੱਚ, ਸ਼ਬਦੀ ਤਾਰ ਸਤਾਰ ਹਿਲਾਈਆ। ਦਰਸ਼ਨ ਦੇ ਕੇ ਨਿਝ, ਨੈਣ ਦਿਆਂ ਖੁਲ੍ਹਾਈਆ। ਫੇਰ ਨਜ਼ਰੀ ਆਵਾਂ ਵਿੱਚ, ਹੋੲੇ ਨਾ ਕਦੇ ਜੁਦਾਈਆ। ਸਤਿਗੁਰ ਮਿਲਿਆਂ ਪੰਜ ਤੱਤ ਕਾਇਆ ਮਾਟੀ ਪੁਤਲਾ ਫੇਰ ਬਣਦਾ ਸਿੱਖ, ਸ਼ਿਸ਼ ਆਪਣਾ ਰੂਪ ਵਟਾਈਆ। ਅੱਗੇ ਮੇਲਾ ਨਾਲ ਇਕ, ੲੇਕੰਕਾਰ ਰੰਗ ਚੜ੍ਹਾਈਆ। ਮਾਨਸ ਜਨਮ ਬਾਜ਼ੀ ਲਈ ਜਿੱਤ, ਹਾਰ ਚਰਨਾਂ ਹੇਠ ਦਬਾਈਆ । ਸਚ ਪ੍ਰੇਮ ਪਿਆਰ ਦਾ ਮਿਲਿਆ ਹਿੱਤ, ਹਿਤਕਾਰੀ ਹੋਇਆ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਰਮ ਦਾ ਲੇਖਾ ਦੇਵੇ ਲਿਖ, ਲਿਖਤ ਲਲਾਟ ਦੲੇ ਬਦਲਾਈਆ। · (੧੯-੨੬੩)
❋
❋
ਭਗਤ ਭਗਵਾਨ ਰਿਹਾ ਤੱਕਦਾ, ਨਿਝ ਨੈਣ ਵੇਖ ਵਖਾਈਆ। ਲਹਿਣਾ ਦੇਣਾ ਦੇਵੇ ਹਕੀਕਤ ਹੱਕ ਦਾ, ਹਾਕਮ ਹੋ ਕੇ ਬੇਪਰਵਾਹੀਆ। ਝਗੜਾ ਮੁਕਾ ਕੇ ਕੂੜੇ ਸ਼ੱਕ ਦਾ, ਸੰਸਾ ਦੲੇ ਗਵਾਈਆ। ਭੇਵ ਖੁਲ੍ਹਾ ਕੇ ਪੁਰਖ ਸਮਰੱਥ ਦਾ, ਪੜਦਾ ਦੲੇ ਉਠਾਈਆ। ਝਗੜਾ ਮੁਕਾ ਕੇ ਰਹਿਣਾ ਵੱਖ ਦਾ, ਇਕੋ ਘਰ ਦੲੇ ਵਸਾਈਆ। ਜਿਥੇ ਦੀਪਕ ਜੋਤੀ ਜਗਦਾ, ਜਲਵਾ ਨੂਰ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਵੱਜਦਾ, ਨਾਦ ਧੁਨ ਸ਼ਨਵਾਈਆ। ਅੰਮ੍ਰਿਤ ਝਿਰਨਾ ਰਿਸਦਾ, ਰਸਤਾ ਰਿਹਾ ਵਖਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦਿਸਦਾ, ਜਿਸ ਜਨ ਆਪਣਾ ਰੰਗ ਰੰਗਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਭਗਤ ਸੁਹੇਲਾ ਇਕ ਇਕੇਲਾ ਨਿਤ ਨਵਿਤ ਭਗਤਾਂ ਲੇਖਾ ਲਿਖਦਾ, ਲੋਕਮਾਤ ਦੲੇ ਵਡਿਆਈਆ। ਨਾਤਾ ਜੋੜ ਕੇ ਪਿਤਾ ਪੁਤ ਦਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਉਤਮ ਜਨਮ ਸ੍ਰੇਸ਼ਟ ਜਾਮਾ ਪੂਰਨ ਗੁਰਸਿਖ ਦਾ, ਜੋ ਸਿਖ ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਵੇ ਜਿਸ ਜਿਸ ਦਾ, ਚਾਰ ਵਰਨ ਅਠਾਰਾਂ ਬਰਨ ਵੇਖਣਹਾਰਾ ਥਾਉਂ ਥਾਈਂਆ। (੧੯--੨੬੬)
❋
੧੭) ਸ੍ਰੀ ਭਗਵਾਨ ਕਹੇ ਦੁਨੀਆ ਦਾ ਝੂਠਾ ਜਾਣੋ ਰਿਸ਼ਤਾ, ਸਗਲਾ ਸੰਗ ਨਾ ਕੋਇ ਬਣਾਈਆ। ਸਭ ਨੇ ਕੂਚ ਕਰਨਾ ਆਹਿਸਤਾ ਆਹਿਸਤਾ, ਅੱਗੇ ਪਿਛੇ ਭੱਜਣ ਵਾਹੋ ਦਾਹੀਆ। ਇਕ ਅਕਾਲ ਉਤੇ ਕਰ ਲਓ ਸੱਚਾ ਨਿਸਚਾ, ਜੋ ਨੇਹਚਲ ਧਾਮ ਦੲੇ ਪੁਚਾਈਆ। ਪਰਮ ਪੁਰਖ ਦਾ ਮੰਨੋ ਇਸ਼ਟਾ, ਗੁਰਦੇਵ ਇਕੋ ਸੋਭਾ ਪਾਈਆ। ਜੋ ਅੰਦਰੋਂ ਖੋਲ੍ਹੇ ਦ੍ਰਿਸ਼ਟਾ, ਦ੍ਰਿਸ਼ਟੀ ਦੲੇ ਬਦਲਾਈਆ। ਝਗੜਾ ਮੁਕਾ ਕੇ ਦੀਨ ਦੁਨੀ ਸ੍ਰਿਸ਼ਟਾ, ਸ੍ਰੇਸ਼ਟ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦੲੇ ਚੁਕਾਈਆ। (੧੯--੨੬੭ ੨੬੮)
❋
੧੮) ਸਾਚੀ ਧਾਰ ਪੁਰਖ ਅਕਾਲ, ਲੋਕਮਾਤ ਚਲਾਈਆ। ੲੇਕਾ ਸ਼ਬਦ ਇਕ ਪਿਆਰ, ਇਕ ਦਵਾਰ ਚਾਰ ਵਰਨ ਵਖਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਦੂਜੇ ਨੂੰ ਨਾ ਕਰਨ ਖ਼ੁਆਰ, ਜ਼ਾਤ ਅਜ਼ਾਤੀ ਮੇਟ ਮਿਟਾਈਆ। ਮੁਸਲਮ ਸਿੱਖ ਹਿੰਦੂ ਈਸਾਈ ਇਕ ਦੂਜੇ ਨੂੰ ਨਾ ਦੇਵਣ ਦੁਰਕਾਰ, ਦਰ ਦਰਵਾਜ਼ਾ ਇਕ ਵਖਾਈਆ। ਸਿੱਖ ਨਾਲ ਸਿੱਖ ਲੜੇ ਹੋੲੇ ਗਵਾਰ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜਗਤ ਦੁਹਾਗਣ ਨਾਰ ਵਿਭਚਾਰ, ਜੋ ਬੈਠੀ ਕੰਤ ਭੁਲਾਈਆ। ਆਤਮ ਸੇਜਾ ਨਾ ਸਕੀ ਸ਼ਿੰਗਾਰ, ਆਪਣਾ ਘਰ ਨਾ ਆਪ ਸੁਹਾਈਆ। ਆਪਣੀਆਂ ਭੁਜਾਂ ਨਾ ਸਕੀ ਉਭਾਰ, ਚਤਰਭੁਜ ਨਾ ਮੇਲ ਮਿਲਾਈਆ। ਦਰ ਦਰ ਕੂਕੇ ਕਰੇ ਪੁਕਾਰ, ਬਿਨ ਸਤਿਗੁਰ ਪੂਰੇ ਕੋਇ ਨਾ ਸੁਣਨੇ ਪਾਈਆ। ੲੇਕਾ ਓਟ ਰੱਖੋ ਨਿਰੰਕਾਰ, ਗੁਰ ਨਾਨਕ ਗਿਆ ਸਮਝਾਈਆ। ਕਿਸੇ ਦਰ ਨਾ ਮੰਗੋ ਬਣ ਭਿਖਾਰ, ਆਪਣੇ ਘਰ ਵਿਚ ਘਰ ਆਪਣਾ ਖੋਲ੍ਹ ਖੁਲਾਈਆ। ਜਿਸ ਜਨ ਮਿਲੇ ਆਪ ਨਿਰੰਕਾਰ, ਸ੍ਰਿਸ਼ਟ ਸਬਾਈ ਪਿਛੇ ਫਿਰੇ ਹਲਕਾਈਆ । ਗੁਰਸਿੱਖ ਆਪਣਾ ਸਿਰ ਗੁਰ ਚਰਨਾਂ ਉਤੋਂ ਵਾਰ, ਗੁਰ ਤੇਰੀ ਲੋਕਮਾਤ ਕਰੇ ਰੁਸ਼ਨਾਈਆ। ਸਿੱਖੀ ਸਿਦਕ ਸਿੱਖ ਕਰ ਵਿਚਾਰ, ਸਾਖੀਆਂ ਪੜ੍ਹ ਪੜ੍ਹ ਨਾ ਵਕਤ ਗਵਾਈਆ। ਵਾਲੋਂ ਨਿਕੀ ਧਾਰੋਂ ਤਿਖੀ ਰੱਖੀ ਆਪ ਕਰਤਾਰ, ਗੁਰ ਗੋਬਿੰਦ ਇਹ ਸਮਝਾਈਆ। ਜੋ ਚੜ੍ਹੇ ਬੇੜੇ ਸੋ ਉਤਰੇ ਪਾਰ, ਸਤਿਗੁਰ ਪੂਰਾ ਪਾਰ ਕਰਾਈਆ। ਸੋਹੇ ਸੀਸ ਸੱਚੀ ਦਸਤਾਰ, ਸਮਰੱਥ ਹੱਥ ਆਪ ਟਿਕਾਈਆ। ਉਚੀ ਪਦਵੀ ਦੇਵੇ ਆਪ ਨਿਰੰਕਾਰ, ਮਾਨਸ ਜ਼ਾਤ ਕੀ ਦੲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪ ਵਰਤਾਈਆ । (੦੯ ੭੭ ੭੮)
❋
ਨਿਰਗੁਣ ਧਾਰ ਹਰਿ ਅਵੱਲੀ, ਆਪਣੀ ਆਪ ਉਪਾਈਆ। ਗੁਰਮੁਖ ਵੇਖੇ ਸਾਚੀ ਕਲੀ, ਲੋਕਮਾਤ ਆਪ ਮਹਿਕਾਈਆ। ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਹੋਕਾ ਦੇਵੇ ਗਲੀਓ ਗਲੀ, ਗੁਰਸਿਖ ਸੱਜਣ ਲੲੇ ਉਠਾਈਆ। ਆਪਣਾ ਸੀਸ ਰੱਖਣਾ ਤਲੀ, ਲੋਕਲਾਜ ਜਗਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਈਆ। · (੦੯ ੧੭੪)
❋
੨੦) ਸੰਤ ਨਿਸ਼ਾਨਾ ਹਰਿ ਭਗਵਾਨਾ, ੲੇਕਾ ੲੇਕ ਸਮਝਾਇੰਦਾ। ਪੰਜ ਤੱਤ ਦੇਵੇ ਮਾਣਾ, ਅਭਿਮਾਣਾ ਮੇਟ ਮਿਟਾਇੰਦਾ। ਆਪਣਾ ਰਾਗ ਸੁਣਾੲੇ ਤਰਾਨਾ, ਧੁਨ ਆਤਮਕ ਆਪ ਵਜਾਇੰਦਾ। ੲੇਕਾ ਬੰਨ੍ਹੇ ਸਾਚਾ ਗਾਨਾ, ਪੁਰਖ ਅਬਿਨਾਸ਼ੀ ਸਗਨ ਮਨਾਇੰਦਾ। ੲੇਕਾ ਦੇਵੇ ਧੁਰ ਫ਼ਰਮਾਣਾ, ਆਪਣਾ ਅੱਖਰ ਆਪ ਵਖਾਇੰਦਾ । ਜੀਵਾਂ ਜੰਤਾਂ ਵਿਚ ਵਸੇ ਹੋ ਹੋ ਨਿਮਾਣਾ, ਨਿਮਾਣ ਨਿਮਾਣਿਆਂ ਆਪ ਅਖਵਾਇੰਦਾ। ਹਰਿ ਕਾ ਸਿਰ ਤੇ ਮੰਨੇ ਭਾਣਾ, ਸੋ ਸੰਤ ਮਾਤ ਅਖਵਾਇੰਦਾ। ਬ੍ਰਹਮੇ ਬ੍ਰਹਮ ਰੂਪ ਵਖਾਨਾ, ਪਾਰਬ੍ਰਹਮ ਆਪ ਸਮਝਾਇੰਦਾ। (੦੯--੪੯੫)
❋
੨੧) ਭਗਤਾਂ ਚਾੜ੍ਹੇ ਭਗਤੀ ਰੰਗ, ਭਗਵਨ ਆਪਣੀ ਦਇਆ ਕਮਾਈਆ। ਨਾਮ ਅਮੋਲਕ ਵਸਤ ਲੈਣ ਮੰਗ, ਕਾਇਆ ਗੋਲਕ ਵਿਚ ਰਖਾਈਆ। ਲੋਕਮਾਤ ਨਾ ਹੋੲੇ ਨੰਗ, ਜਗਤ ਨਗੇਜ਼ ਨਾ ਕੋਈ ਵਖਾਈਆ । ਜੋ ਜਨ ਮੰਗੇ ਮਾਝਾ ਦੁੱਧ ਮਿੱਠਾ ਸ਼ਹਿਦ ਮਾਖਿਉਂ ਖੰਡ, ਹਰਿ ਨਾਮ ਤੁਲ ਨਾ ਰਾਈਆ। ਨਾ ਓਹ ਸੁਹਾਗਣ ਨਾ ਓਹ ਰੰਡ, ਜੋ ਬਸਤਰ ਜਗਤ ਰਹੀ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ੲੇਕਾ ਵਰ, ਨੌਂ ਅਠਾਰਾਂ ਸੇਵ ਕਮਾਈਆ।
ਜਗਤ ਬਸਤਰ ਮੰਗੇ ਰੋਟੀ, ਦਾਲ ਪਿਆਲਾ ਨਾਲ। ਅੱਠੇ ਪਹਿਰ ਵਾਸਨਾ ਰਹੇ ਖੋਟੀ, ਨਾ ਸ਼ਾਹ ਨਾ ਕੰਗਾਲ। ਬਿਨ ਗੁਰਸਿਖ ਚੜ੍ਹੇ ਨਾ ਕੋਈ ਚੋਟੀ, ਕੋਟਨ ਕੋਟੀ ਰਹੇ ਭਾਲ। ਦਰ ਦਰ ਮੰਗਦੇ ਬੋਟੀ ਬੋਟੀ, ਮੇਲ ਮਿਲੇ ਨਾ ਦੀਨ ਦਿਆਲ। ਤੇੜ ਬੰਨਣ ਝੂਠੀ ਧੋਤੀ, ਆਤਮ ਉਠਾੲੇ ਨਾ ਕੋਈ ਸੋਤੀ, ਪਰਦਾ ਦੇਵੇ ਨਾ ਕੋਈ ਉਪਰ ਡਾਲ। ਜਗਤ ਤ੍ਰਿਸ਼ਨਾ ਝੂਠੇ ਮੋਤੀ, ਮਾਇਆ ਮਮਤਾ ਸੁਰਤ ਨਾ ਸਕੇ ਕੋਈ ਸੰਭਾਲ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਖੇਲੇ ਖੇਲ ਨਿਰਾਲ।
ਪੈਰੀਂ ਮੰਗੇ ਜੀਵ ਜੁੱਤੀ, ਜੀਵਣ ਜੁਗਤ ਨਾ ਕੋਈ ਵਖਾਈਆ। ਆਸਾ ਤ੍ਰਿਸ਼ਨਾ ਲੜ ਫੜਿਆ ਵਾਸਨਾ ਕੁੱਤੀ, ਕੂਕਰ ਸੂਕਰ ਬੈਠੇ ਜੂਨ ਵਟਾਈਆ। ਹਉਮੇ ਹੰਗਤਾ ਵਿਚੋਂ ਨਾ ਪੁੱਟੀ, ਸਾਚਾ ਰੰਗ ਨਾ ਕੋਈ ਚੜ੍ਹਾਈਆ । ਪੰਜ ਤੱਤ ਕਾਇਆ ਚੋਲੀ ਵੇਲੇ ਅੰਤਮ ਜਾੲੇ ਲੁੱਟੀ, ਨਾ ਸਕੇ ਕੋਈ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਸ਼ਿੰਗਾਰ ੲੇਕਾ ਜਗਤ ਦੲੇ ਵਖਾਈਆ। · (੧੦--੪੧ ੪੨)
❋
੨੨) ਜਨ ਭਗਤਾਂ ਜੁੜੇ ਧੁਰ ਦਾ ਨਾਤਾ, ਮਨ ਚੰਚਲ ਨਾ ਕੋਇ ਚਤੁਰਾਈਆ । ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਗੁਰ ਸਾਚਾ ਸ਼ਬਦ ਕਰੇ ਰੁਸ਼ਨਾਈਆ। ਰੂਹ ਬੁੱਤ ਦੋਵੇਂ ਹੋਵੇ ਪਾਕਾ, ਪਤਤ ਪੁਨੀਤ ਕਰੇ ਸਫਾਈਆ । ਕਾਇਆ ਮੰਦਰ ਅੰਦਰ ਘਰ ਠਾਕਰ ਸਵਾਮੀ ਪਰਮ ਪੁਰਖ ਮਿਲੇ ਆਕਾ, ਜਿਥੇ ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਨਿਰਗੁਣ ਨੂਰ ਜੋਤ ਕਰੇ ਪਰਕਾਸ਼ਾ, ਅੰਧ ਅੰਧੇਰਾ ਦੲੇ ਮਿਟਾਈਆ। ਘਰ ਮੰਦਰ
ਗ੍ਰਹਿ ਮਹੱਲ ਅਟੱਲ ਮੁਨਾਰ ਵਖਾੲੇ ਠਾਂਡਾ, ਅਗਨੀ ਤੱਤ ਨਾ ਕੋਇ ਤਪਾਈਆ। ਜੋ ਸਤਿਗੁਰ ਹੁਕਮ ਸ਼ਬਦ ਸ਼ਬਦ ਹੁਕਮ ਸਚ ਕਮਾਂਦਾ, ਕਰਨੀ ਦੀ ਕੀਮਤ ਆਪੇ ਲੲੇ ਪਾਈਆ। ਲੱਖ ਚੁਰਾਸੀ ਵਿਚ ਗੇੜ ਨਾ ਕੋਇ ਭਵਾਂਦਾ, ਜਨਮ ਜਨਮ ਵੰਡ ਨਾ ਕੋਇ ਵੰਡਾਈਆ । ਅੰਤ ਕੰਤ ਭਗਵੰਤ ਸਾਹਿਬ ਸਤਿਗੁਰ ਆਪਣਾ ਮੇਲ ਮਿਲਾਂਦਾ, ਆਤਮ ਪਰਮਾਤਮ ਪਰਮਾਤਮ ਆਤਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਆਤਮ ਪਰਮਾਤਮ ਪ੍ਰੇਮ ਪਿਆਰ ਮੁਹੱਬਤ ਦਾ ਨੂਰ ਰੱਖੇ ਸਾਂਝਾ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਸ਼ਰਅ ਵੰਡ ਨਾ ਕੋਇ ਵੰਡਾਈਆ। · (੨੦--੧੩੯ ੧੪੦)
❋
੨੩) ਜਿਸ ਘਰ ਲੇਖਾ ਹੋੲੇ ਫ਼ੇਲ, ਪਰਚਾ ਨਾਮ ਰਖਾਇਆ। ਤਿਸ ਦੁਆਰੇ ਮਿਲੇ ਸੱਜਣ ਸੁਹੇਲ, ਸਗਲਾ ਸੰਗ ਰਖਾਇਆ। ਰਲ ਮਿਲ ਕੇ ਇਕ ਦੂਜੇ ਨੂੰ ਪ੍ਰੇਮ ਪਿਆਰ ਦਾ ਚਾੜ੍ਹੋ ਤੇਲ, ਸਰਗੁਣ ਸਾਚਾ ਸਗਨ ਮਨਾਇਆ। ਜਿਸ ਨੂੰ ਪ੍ਰਭੂ ਮਿਲਣ ਦਾ ਨਹੀਂ ਵੇਹਲ, ਤਿਸ ਦਾ ਧੰਦਾ ਕੰਮ ਕਿਸੇ ਨਾ ਆਇਆ। ੲੇਸੇ ਕਰਕੇ ਕੀਤਾ ਖੇਲ, ਹਰਿ ਸੰਗਤ ਤੇਰਾ ਪ੍ਰੇਮ ਪਿਆਰ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵਿਚੋਲਾ ਬਣ ਕੇ ਅਗਲਾ ਪਿਛਲਾ ਜੋੜ ਜੁੜਾਇਆ। (੧੪--੨੫੯)
❋
੨੪) ਕੇਸਰ ਕਹੇ ਮੈਂ ਜਿਸ ਨੂੰ ਤਿਲਕ ਲਗਾਵਾਂ, ਦਿਆਂ ਮਾਣ ਵਡਿਆਈਆ । ਉਸ ਦੇ ਪੱਲੇ ਬੰਨ੍ਹਾਂ ਧੁਰ ਦਾ ਨਾਵਾਂ, ਇਕ ਜ਼ੀਰੋ ਇਕ ਮਾਇਆ ਵਲੋਂ ਇਕ ਸੌ ਇਕ ਗੰਢ ਦਿਆਂ ਬੰਨ੍ਹਾਈਆ। ਜਿਨ੍ਹਾਂ ਚਿਰ ਇਕ ਜ਼ੀਰੋ ਨਾ ਹੋਵੇ ਇਕ, ਓਨ੍ਹਾਂ ਚਿਰ ਗੋਬਿੰਦ ਦਾ ਬਣੇ ਕੋਈ ਨਾ ਸਿੱਖ, ਭਾਵੇਂ ਕੋਟਨ ਕੋਟ ਸ਼ਾਸਤਰ ਸਿਮਰਤ ਵੇਦ ਪੁਰਾਨ ਗੲੇ ਲਿਖ, ਲਿਖਿਆਂ ਪੜ੍ਹਿਆਂ ਪ੍ਰਭ ਨੂੰ ਮਿਲਣ ਕੋਇ ਨਾ ਪਾਈਆ। ਜਿਸ ਮਿਲਿਆਂ ਤਿਸ ਕਰਿਆ ਆਪਣਾ ਹਿੱਤ, ਹਿਤਕਾਰੀ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। · (੨੧--੭੧)
❋
੨੫) ਗੰਢ ਚੁੱਕ ਕੇ ਹਰਿ ਜੂ ਹੱਸੇ, ਆਪਣੀ ਦਇਆ ਕਮਾਈਆ। ਕੱਢਾਂ ਬਾਹਰ ਜੋ ਵਿਚ ਚੁਰਾਸੀ ਫਸੇ, ਫਾਂਸੀ ਸਭ ਦੇ ਗਲੋਂ ਲਾਹੀਆ। ਭਗਤ ਦੁਆਰੇ ਇਕੋ ਮਾਰਗ ਦੱਸੇ, ਰਹਿਬਰ ਬਣੇ ਬੇਪਰਵਾਹੀਆ । ਜਗਤ ਕਿਰਿਆ ਮੇਟੇ ਰੱਟੇ, ਰਟਨ ਇਕੋ ਨਾਮ ਵਖਾਈਆ। ਮਾਣਸ ਜਨਮ ਨਾ ਕੌਡੀਆਂ ਰਲੇ ਨਾ ਘੱਟੇ, ਮਾਣਕ ਆਪਣੇ ਰੰਗ ਰੰਗਾਈਆ। ਮਾਇਆ ਮਮਤਾ ਮੋਹ ਕਿਸੇ ਨਾ ਫਟੇ, ਨਾਮ ਡੋਰੀ ਇਕੋ ਤੰਦ ਬੰਧਾਈਆ । ਗੁਰ ਗੋਬਿੰਦ ਆਪਣੇ ਸਿਦੇ ਸਾਦੇ ਦੱਸੇ ਪਤੇ, ਕਾਇਆ ਅੰਦਰ ਪੱਤਰਾ ਦੲੇ ਉਲਟਾਈਆ। ਦਸਮ ਦੁਆਰੀ ਦਸਮ ਪਾਤਸ਼ਾਹ ਦਸਵੀਂ ਰਾਤ ਬਹਿ ਬਹਿ ਹੱਸੇ, ਹੱਸ ਹੱਸ ਆਪਣੀ ਖ਼ੁਸ਼ੀ ਮਨਾਈਆ। ਕਿਉਂ, ਗੁਰਮੀਤ ਸਿੰਘ ਗੁਰਮੁਖਾਂ ਦਿਤੇ ਕਛਹਿਰੇ ਕੱਛੇ, ਧੀਰਜ ਜੱਤ ਬੰਧਾਈਆ। ਵਸਾਖੀ ਉਤੇ ਬਚਨ ਦੱਸੇ ਸੱਚੇ, ਸਚ ਸਚ ਜਣਾਈਆ। ਗੁਰਮੁਖ ਸੋ ਜੋ ਧੀ ਭੈਣ ਕੋਈ ਨਾ ਤੱਕੇ, ਜੋ ਤੱਕੇ ਤਿਸ ਮਿਲੇ ਨਾ ਕੋਇ ਥਾਈਂਆ । ਜਿਸ ਕਰਨਾ ਪ੍ਰੇਮ, ਸੋ ਸਤਿਗੁਰ ਸਰਨਾਈ ਢੱਠੇ, ਦੂਜੀ ਪ੍ਰੀਤੀ ਕੰਮ ਕਿਸੇ ਨਾ ਆਈਆ। ਪੁਰਖ ਅਕਾਲ
ਦੇ ਸਾਰੇ ਬਣ ਜਾਓ ਬੱਚੇ, ਬੱਚਾ ਗੋਬਿੰਦ ਨਾਲ ਉਂਗਲੀਆਂ ਰਿਹਾ ਫਿਰਾਈਆ। ਜੋਤੀ ਜਾਤਾ ਪੁਰਖ ਬਿਧਾਤਾ ਲੂੰ ਲੂੰ ਅੰਦਰ ਰਚੇ, ਸਾਢੇ ਤਿੰਨ ਕਰੋੜ ਆਪਣੇ ਨਾਲ ਜੋੜ, ਜੋੜੀ ਜੋੜ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੱਗੇ ਗੁਰਮੁਖ ਹੋਰ ਨੂੰ ਪਈ ਲੋੜ, ਜੋ ਬੈਠਾ ਧਿਆਨ ਲਗਾਈਆ। · (੧੪--੨੫੮)
❋
੨੬) ਸੰਤ ਸੁਹੇਲੇ ਸੋ ਕਹੀੲੇ ਸਿਖ, ਜਿਸ ਸਤਿਗੁਰ ਦਇਆ ਕਮਾਇੰਦਾ। ਨਾਮ ਪਦਾਰਥ ਪਾੲੇ ਭਿਖ, ਭਿਛਿਆ ਇਕੋ ਇਕ ਵਰਤਾਇੰਦਾ। ਬਿਨ ਦੋਹਾਂ ਅੱਖਾਂ ਪੲੇ ਦਿਸ, ਨਿਜ ਨੇਤਰ ਨਜ਼ਰੀ ਆਇੰਦਾ। ਸਚ ਪ੍ਰੀਤੀ ਕਰੇ ਹਿਤ, ਪਰੇਮ ਪਿਆਰ ਨਾਤਾ ਜੋੜ ਜੁੜਾਇੰਦਾ। ਕਰਵਟ ਲੈ ਬਦਲੇ ਪਿਠ, ਸਨਮੁਖ ਸਵੱਛ ਸਰੂਪੀ ਰੂਪ ਧਰਾਇੰਦਾ। ਅਬਿਨਾਸ਼ੀ ਕਰਤਾ ਹੋ ਕੇ ਵਸੇ ਚਿਤ, ਚਿਤਵਿਤ ਠਗੌਰੀ ਕੋਇ ਨਾ ਪਾਇੰਦਾ। ਪਤਿਪਰਮੇਸ਼ਵਰ ਹੋ ਕੇ ਲੇਖਾ ਜਾਣੇ ਮਾਤ ਪਿਤ, ਪਿਤਾ ਪੂਤ ਗੋਦ ਉਠਾਇੰਦਾ। ਜਨਮ ਕਰਮ ਦਾ ਲਹਿਣਾ ਦੇਣਾ ਘਰ ਆ ਕੇ ਜਾੲੇ ਨਜਿਠ, ਅਗਲਾ ਪਿਛਲਾ ਪੰਧ ਮੁਕਾਇੰਦਾ। ਸੋ ਗੁਰਮੁਖ ਸੰਤ ਸੁਹੇਲਾ ਕਹੀੲੇ ਸਿਖ, ਜਿਸ ਸਾਖਿਆਤ ਕਾਇਆ ਮੰਦਰ ਅੰਦਰ ਨਿਜ ਨੇਤਰ ਸਤਿਗੁਰ ਜੋਤੀ ਨੂਰੀ ਨਜ਼ਰੀ ਆਇੰਦਾ। ਨਿਹਕਰਮੀ ਹੋ ਕੇ ਅਗਲਾ ਲੇਖਾ ਦੲੇ ਲਿਖ, ਪਿਛਲਾ ਲੇਖ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰਸਿਖ ਹਰਿਜਨ ਭਗਤ ਭਗਵੰਤ ਲੲੇ ਵਰ, ਘਰ ਮੰਦਰ ਕਾਇਆ ਅੰਦਰ ਇਕ ਸੁਹਾਇੰਦਾ। · (੧੬--੭੯੬ ੭੯੭)
❋
੨੭) ਸੋ ਗੁਰਮੁਖ ਸੂਰਾ ਕਹੀੲੇ ਸੰਤ, ਜੋ ਸਤਿਗੁਰ ਸਰਨ ਸੇਵ ਕਮਾਇੰਦਾ। ਜਿਸ ਦਾ ਨਾਮ ਨਿਧਾਨ ੲੇਕਾ ਮੰਤ, ਮੰਤਰ ਅਵਰ ਨਾ ਕੋਇ ਦ੍ਰਿੜਾਇੰਦਾ। ਘਰ ਸਵਾਮੀ ਹੰਢੌਂਦਾ ਧੁਰ ਦਾ ਕੰਤ, ਮਾਲਕ ਖਾਲਕ ਖਲਕ ਵਿਚ ਨਾ ਕੋਇ ਬਦਲਾਇੰਦਾ। ਤਿਸ ਦਾ ਲਹਿਣਾ ਦੇਣਾ ਆਪਣੇ ਹੱਥ ਰੱਖੇ ਅੰਤ, ਅੰਤਰ ਅੰਤਰ ਲੇਖਾ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜਨਮ ਕਰਮ ਦਾ ਬਣ ਕੇ ਪਾਂਡਾ ਪੰਡਤ, ਬਿਨ ਵੇਦੀ ਬਿਨ ਸੋਢੀ ਬੇਦੀ ਬਣ ਅੰਦਰ ਭੇਦੀ ਭੇਵ ਭਾਵ ਭੌ ਆਪਣੇ ਵਿਚ ਰਖਾਇੰਦਾ। · (੧੯--੪੫੫)
❋
੨੮) ਜੀਵਾਂ ਜੰਤਾਂ ਵਿਚ ਵਸੇ ਹੋ ਹੋ ਨਿਮਾਣਾ, ਨਿਮਾਣ ਨਿਮਾਣਿਆਂ ਆਪ ਅਖਵਾਇੰਦਾ। ਹਰਿ ਕਾ ਸਿਰ ਤੇ ਮੰਨੇ ਭਾਣਾ, ਸੋ ਸੰਤ ਮਾਤ ਅਖਵਾਇੰਦਾ। · (੯--੪੯੫)
❋
੨੯) ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਧ ਸੰਤ ਭਗਤ ਭਗਵੰਤ ਆਤਮ ਪਰਮਾਤਮ ਦੇਵੇ ਵਰ, ਵਰ ਦਾਤਾ ਪੁਰਖ ਬਿਧਾਤਾ, ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਸਚ ਕਰੇ ਪਰਕਾਸ਼ਾ, ਜੋ ਜਨ ਸ਼ਬਦ ਸਤਿਗੁਰ ਉਤੇ ਰੱਖੇ ਭਰਵਾਸਾ, ਸੰਸਾ ਰੋਗ ਗ਼ਮ ਚਿੰਤਾ ਹਿੰਸਾ ਅੰਦਰ ਬਾਹਰ ਕੋਇ ਨਾ ਪਾਈਆ। · (੧੯--੭੩੯)
❋
❋
ਸਤਿਗੁਰ ਸਾਚੇ ਸਾਚੇ ਦੀ ਲੱਗੋ ਸਰਨ, ਚਰਨ ਕਵਲ ਧਿਆਨ ਲਗਾਈਆ । ਨੇਤਰ ਖੋਲ੍ਹੇ ਹਰਨ ਫਰਨ, ਨਿਜ ਲੋਚਨ ਨੈਣ ਹੋਵੇ ਰੁਸ਼ਨਾਈਆ। ਸੁਰਤੀ ਮਨ ਬੁੱਧੀ ਤੋਂ ਪਰੇ ਸਤਿਗੁਰ ਸ਼ਬਦ ਵਿਚ ਮਿਲ ਕੇ ਆਪਣੀ ਮੰਜਲ ਚੜ੍ਹਨ, ਚੜ੍ਹ ਚੜ੍ਹ ਪੰਧ ਮੁਕਾਈਆ। ਜਿਥੇ ਆਤਮ ਪਰਮਾਤਮ ੲੇਕਾ ਧਾਰ ਤੂੰ ਮੇਰਾ ਮੈਂ ਤੇਰਾ ਬਿਨ ਅੱਖਰਾਂ ਢੋਲਾ ਪੜ੍ਹਨ, ਰਸਨਾ ਜੇਹਵਾ ਬੱਤੀ ਦੰਦ ਨਾ ਕੋਇ ਹਲਾਈਆ। ਝਗੜਾ ਰਹੇ ਨਾ ਜਨਮ ਮਰਨ, ਲੱਖ ਚੁਰਾਸੀ ਨਾ ਕੋਇ ਭੁਆਈਆ। ਇਕੋ ਇਕ ੲੇਕ ਦੀ ਸਰਨ, ਸਰਨਗਤ ਇਕੋ ਨਜ਼ਰੀ ਆਈਆ। ਮਨ ਵਾਸਨਾ ਵਿਚ ਗੁਰਮੁਖ ਸਾਚੇ ਕਦੇ ਨਾ ਸੜਨ, ਜਿਨ੍ਹਾਂ ਦੇ ਸਿਰ ਤੇ ਸਤਿਗੁਰ ਪੂਰਾ ਆਪਣਾ ਹੱਥ ਰਖਾਈਆ। ਬਿਨ ਸਤਿਗੁਰ ਪੂਰੇ ਸੰਸਾਰ ਸਾਗਰ ਜੀਵ ਜੰਤ ਮੂਲ ਨਾ ਤਰਨ, ਪਾਰ ਕਿਨਾਰਾ ਨਾ ਕੋਇ ਵਖਾਈਆ। ਸਤਿਗੁਰ ਪੂਰਾ ਦੀਨ ਦਿਆਲ ਦਇਆਨਿਧ ਠਾਕਰ ਸਰਬ ਸਵਾਮੀ ਅੰਤਰਜਾਮੀ ਧੁਰ ਦਾ ਵਰਨ, ਦਇਆਵਾਨ ਮਿਹਰਵਾਨ ਪਰਵਰਦਿਗਾਰ ਸਾਂਝਾ ਯਾਰ ਲਾਸ਼ਰੀਕ ਹੱਕ ਮਹਿਬੂਬ ਵਸੇ ਅਰਸ਼ ਫਰਸ਼ ਉਚ ਅਰੂਜ, ਦੂਜ ਵਿਚ ਕਦੇ ਨਾ ਆਈਆ। ਜਿਨ੍ਹਾਂ ਗੁਰਮੁਖਾਂ ਸਤਿਗੁਰ ਸਰਨ ਲੈ ਕੇ ਆਪਣੀ ਆਪ ਪਾਈ ਸੂਝ, ਉਨ੍ਹਾਂ ਦਾ ਮਨ ਉਨ੍ਹਾਂ ਅੰਦਰ ਆਪੇ ਗਿਆ ਝੂਜ, ਪੰਚਮ ਮਿਲੇ ਕੇ ਪੰਚ ਪਰਪੰਚ ਕਰੇ ਨਾ ਕੋਇ ਲੜਾਈਆ । ਗੁਰਮੁਖੋ ਗੁਰਸਿਖੋ ਜਨ ਭਗਤੋ ਸਾਚੇ ਸੰਤੋ ਸਤਿਗੁਰ ਮੰਜ਼ਲ ਪ੍ਰੇਮ ਹਦੂਦ, ਜਗਤ ਵੰਡ ਨਾ ਕੋਇ ਵੰਡਾਈਆ । (੧੯--੮੦੩)
❋
੩੧) ਅਗੰਮ ਅਪਾਰ ਅਲੱਖਣਾ ਅਲੱਖ, ਲੇਖਾ ਲਿਖਤ ਵਿਚ ਨਾ ਆਈਆ। ਲੱਖ ਚੁਰਾਸੀ ਭਾਂਡੇ ਕਰੇ ਸਖ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ। ਜੂਨ ਅਜੂਨ ਹੋੲੇ ਪਰਤੱਖ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਭਗਤ ਭਗਵੰਤ ਸਾਚੇ ਸੰਤ ਕਰੇ ਵੱਖ, ਲੱਖ ਚੁਰਾਸੀ ਫੋਲ ਫੁਲਾਈਆ। ਮਨਮੁਖ ਜੀਵਾਂ ਅੰਤਮ ਮੁੱਲ ਪੲੇ ਨਾ ਕੌਡੀ ਕੱਖ, ਹੱਟੋ ਹੱਟ ਆਪ ਵਿਕਾਈਆ। ਗੁਰਸਿਖਾਂ ਸਗਲ ਵਿਸੂਰੇ ਜਾਇਣ ਲੱਥ, ਜਿਸ ਸਤਿਗੁਰ ਪੂਰਾ ਦਰਸ ਦਿਖਾਈਆ। ੲੇਕਾ ਦੇਵੇ ਵਸਤ ਨਾਮ ਸਾਚੀ ਵੱਥ, ਵਾਹ ਵਾ ਗੁਰੂ ਵੱਡੀ ਵਡਿਆਈਆ। ਗੁਰ ਗੋਬਿੰਦ ਸਿੰਘ ਸੂਰਾ ੲੇਕਾ ਮਾਰਗ ਗਿਆ ਦੱਸ, ਪੁਰਖ ਅਕਾਲ ਇਕ ਮਨਾਈਆ। ਗੁਰਸਿਖ ਤੇਰਾ ਸੀਸ ਦੂਜੇ ਦਰ ਨਾ ਜਾੲੇ ਢੱਠ, ਤੇਰੀ ਕੀਮਤ ਕਰਤਾ ਆਪੇ ਪਾਈਆ। ਆਦਿ ਜੁਗਾਦਿ ਲੲੇ ਰੱਖ, ਰੱਖਣਹਾਰਾ ਇਕ ਅਖਵਾਈਆ । ਜਿਸ ਦਾ ਸੱਥਰ ਹਉਂ ਬੈਠਾ ਘਤ, ਲੇਖਾ ਜਾਣੇ ਥਾਉਂ ਥਾਈਆ। ਗੁਰਸਿਖ ਤੇਰਾ ਬੂਟਾ ਲਗਾਇਆ ਆਪਣੀ ਰੱਤ, ਰੱਤੀ ਰਤ ਆਪ ਸੁਕਾਈਆ। ਮੇਰਾ ਨਾਉਂ ਤੇਰੀ ਮਤ, ਦੂਜੀ ਧਾਰ ਨਾ ਕੋਇ ਵਖਾਈਆ। ੲੇਕਾ ਮਿਲੇ ਕਮਲਾਪਤ, ਪਾਰਬ੍ਰਹਮ ਵੱਡੀ ਵਡਿਆਈਆ। ਵੇਲੇ ਅੰਤਮ ਲੲੇ ਰੱਖ, ਰਾੲੇ ਧਰਮ ਨਾ ਦੲੇ ਸਜ਼ਾਈਆ । ਦੇਵੇ ਦਰਸ ਹੋ ਪਰਤੱਖ, ਨਿਹਕਲੰਕ ਨਿਰਗੁਣ ਨੂਰ ਨੂਰ ਰੁਸ਼ਨਾਈਆ। ਹਰਿ ਕਾ ਮੰਦਰ ਗੁਰੂਦਵਾਰ ਕਦੇ ਨਾ ਜਾੲੇ ਢੱਠ, ਇਟ ਗਾਰਾ ਨਾ ਕੋਇ ਲਗਾਈਆ । ਦਿਵਸ ਰੈਣ ਵਜਾੲੇ ਅਨਹਦ ਸੱਟ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਤੇਰੇ ਅੰਦਰ ਦੂਈ ਦਵੈਤ ਨਾ ਹੋਵੇ ਫੱਟ, ਆਪਣਾ ਫਟ ਅੰਤਮ ਗਿਆ ਖੁਲਾਈਆ । ਨੌਂ ਖੰਡ ਵਖਾੲੇ ਤੇਰਾ ਹੱਟ, ਲੋਕਮਾਤ ਦੲੇ ਵਡਿਆਈਆ। ਆਵਣ ਜਾਵਣ ਛੁੱਟੇ ਤੀਰਥ ਤੱਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਕੋਇ ਨਾ ਪਾਈਆ । ਸਾਚਾ ਮਾਰਗ ੲੇਕਾ ਦੱਸ, ਸਤਿਜੁਗ ਸਾਚਾ ਰਾਹ ਵਖਾਈਆ । ੲੇਕਾ ਤਖ਼ਤ ਬਹੇ ਸਜ, ਤਖ਼ਤ ਤਾਜਾਂ ਵਾਲਾ ਸੱਚਾ ਸ਼ਹਿਨਸ਼ਾਹੀਆ। ਆਪਣਾ ਚਰਨ ਦਵਾਰ ਵਖਾੲੇ ਸਾਚਾ ਹੱਜ, ਮੱਕਾ ਮਦੀਨਾ ਫੇਰਾ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਪਰਦਾ ਲੲੇ ਕੱਜ, ਜੋ ਜਨ ਆੲੇ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਗੁਰ ਪੀਰ ਅਵਤਾਰ ਇਸ਼ਟ ਦੇਵ ਨਮੋ ਨਮੋ ਆਪਣਾ ਸੀਸ ਆਪ ਝੁਕਾਈਆ। (੦੯--੯੪੧)
❋
ਸਤਿਗੁਰ ਦਰ ਗੁਰਸਿਖ ਡੇਰਾ, ਦਰ ਸਾਚਾ ਆਪ ਸੁਹਾਇੰਦਾ। ਗੁਰਸਿਖ ਘਰ ਸਤਿਗੁਰ ਖੇੜਾ, ਸਾਚਾ ਖੇੜ ਆਪ ਵਸਾਇੰਦਾ। ਦੋਹਾਂ ਪੈਂਡਾ ਨੇਰਨ ਨੇਰਾ, ਇਕ ਦੂਜਾ ਪੰਧ ਮੁਕਾਇੰਦਾ। ਜੁਗਾ ਜੁਗੰਤਰ ਚਾਓ ਘਨੇਰਾ, ਆਪੇ ਆਸ ਰਖਾਇੰਦਾ। ਚੌਕੜ ਚੌਕੜੀ ਦੇਵੇ ਗੇੜਾ, ਪਾਂਧੀ ਪੰਧ ਮੁਕਾਇੰਦਾ। ਲਹਿਣਾ ਦੇਣਾ ਚੁੱਕੇ ਮੇਰਾ, ਮੇਰਾ ਮੇਰਾ ਆਪਣੇ ਨਾਲ ਮਿਲਾਇੰਦਾ। ਲੇਖਾ ਚੁੱਕੇ ਸੰਝ ਸਵੇਰਾ, ੲੇਕਾ ਚੰਦ ਚੜ੍ਹਾਇੰਦਾ। ਲੱਖ ਚੁਰਾਸੀ ਕੱਟੇ ਫੇਰਾ, ਫੇਰਾ ਫੇਰੇ ਵਿਚ ਦੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਦਇਆ ਕਮਾਇੰਦਾ।
ਸਤਿਗੁਰ ਗ੍ਰਹਿ ਗੁਰਸਿਖ ਰਹੇ, ਰੰਗ ਰੰਗੀਲਾ ਆਪ ਚੜ੍ਹਾਈਆ। ਗੁਰਸਿਖ ਮੰਦਰ ਸਤਿਗੁਰ ਬਹੇ, ਵਾਹ ਵਾਹ ਵੱਜਦੀ ਰਹੇ ਵਧਾਈਆ। ਇਕ ਸੁਹਾੲੇ ਸਾਚਾ ਥਾਂੲੇ, ਥਾਨ ਥਨੰਤਰ ਦੲੇ ਵਡਿਆਈਆ । ਇਕ ਜਣਾੲੇ ਸਾਚਾ ਨਾਂੲੇ, ਨਾਉਂ ਨਿਰੰਕਾਰਾ ਆਪ ਪਰਗਟਾਈਆ। ੲੇਕਾ ਪਕੜ ਉਠਾੲੇ ਬਾਂਹੇ, ਆਪਣੀ ਸੇਵ ਕਮਾਈਆ। ੲੇਕਾ ਦੇਵੇ ਠੰਡੀ ਛਾਂੲੇ, ਸਿਰ ਆਪਣਾ ਹੱਥ ਟਿਕਾਈਆ। ੲੇਕਾ ਕੱਟੇ ਜਮ ਕੀ ਫਾਹੇ, ਫਾਸੀ ਜੰਮ ਰਹਿਣ ਨਾ ਪਾਈਆ। ਸਤਿਗੁਰ ਹੋੲੇ ਗੁਰਸਿਖ ਸਹਾੲੇ, ਭਿਆਨਕ ਆਪਣਾ ਰੂਪ ਵਟਾਈਆ । ਗੁਰਸਿਖ ਆੲੇ ਗੁਰੂ ਪ੍ਰਥਾੲੇ, ਪ੍ਰਿਥਮ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਸੋਭਾ ਪਾਈਆ।
ਸਤਿਗੁਰ ਘਰ ਗੁਰਸਿਖ ਵਾਸਾ, ਦਰ ਦਰ ਆਪ ਸੁਹਾਇੰਦਾ। ਗੁਰਸਿਖ ਘਰ ਸਤਿਗੁਰ ਪਰਕਾਸ਼ਾ, ਜੋਤੀ ਜੋਤ ਡਗਮਗਾਇੰਦਾ। ਨਿਰਗੁਣ ਸਰਗੁਣ ਕਰੇ ਪੂਰੀ ਆਸਾ, ੲੇਕਾ ਵਸਤ ਨਾਮ ਵਰਤਾਇੰਦਾ। ਸੇਵਾ ਕਰੇ ਬਣ ਬਣ ਦਾਸਾ, ਦਾਸੀ ਦਾਸ ਖੇਲ ਖਿਲਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਸਤਿਗੁਰ ਘਰ ਵੇਖੇ ਗੁਰਸਿਖ ਤਮਾਸ਼ਾ, ਸਾਚੇ ਮੰਡਲ ਰਾਸ ਰਚਾਇੰਦਾ। ਗੁਰਸਿਖ ਘਰ ਸਤਿਗੁਰ ਵਸੇ ਪਾਸਾ, ਵਿਛੜ ਕਦੇ ਨਾ ਜਾਇੰਦਾ । ਗੁਰਸਿਖ ਗੁਰ ਗੁਰ ਕਰੇ ਬੰਦ ਖੁਲਾਸਾ, ਬੰਦੀ ਤੋੜ ਆਪ ਹੋ ਜਾਇੰਦਾ। ਗੁਰਸਿਖ ਗੁਰ ਚਰਨ ਕਰੇ ਨਿਵਾਸਾ, ਦਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਸਾਇੰਦਾ।
ਸਤਿਗੁਰ ਘਰ ਗੁਰਸਿਖ ਮੰਦਰ, ਸਾਚੇ ਮੰਦਰ ਆਪ ਵਡਿਆਈਆ। ਸਤਿਗੁਰ ਘਰ ਗੁਰਸਿਖ ਅੰਦਰ, ਸਚ ਸਿੰਘਾਸਣ ਆਸਣ ਲਾਈਆ। ਗੁਰਸਿਖ ਘਰ ਸਤਿਗੁਰ ਤੋੜੇ ਜੰਦਰ, ਆਪਣਾ ਦਰ ਲੲੇ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ੲੇਕਾ ਘਰ ਵਸਾਈਆ।
ਸਤਿਗੁਰ ਘਰ ਗੁਰਸਿਖ ਮੇਲਾ, ਮੇਲ ਮਿਲਾਵਾ ਆਪ ਕਰਾਈਆ। ਗੁਰਸਿਖ ਘਰ ਵਸੇ ਸੱਜਣ ਸੁਹੇਲਾ, ਸਤਿਗੁਰ ਸੱਚਾ ਬੇਪਰਵਾਹੀਆ। ਰਾੲੇ ਧਰਮ ਦੀ ਕੱਟੇ ਜੇਹਲਾ, ਜਮ ਕਾ ਦੰਡ ਰਹੇ ਨਾ ਰਾਈਆ । ਆਪਣੇ ਰੰਗ ਰੰਗਾੲੇ ਗੁਰੂ ਗੁਰ ਚੇਲਾ, ਗੁਰ ਗੁਰ ਚੇਲਾ ਵਿਚ ਸਮਾਈਆ। ਸਾਹਿਬ ਸੁਲਤਾਨ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਹੋੲੇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਖੇੜਾ ਭਾਗ ਲਗਾਈਆ।
ਗੁਰਮੁਖ ਖੇੜਾ ਸਾਚਾ ਕੋਟ, ਹਰਿ ਸੱਜਣ ਵੇਖ ਵਖਾਇੰਦਾ। ਸਤਿਗੁਰ ਖੇੜਾ ਜਗੇ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ। ਗੁਰਸਿਖ ਖੇੜਾ ਸ਼ਬਦ ਨਗਾਰੇ ਲਗੇ ਚੋਟ, ਅਨਾਦੀ ਨਾਦ ਵਜਾਇੰਦਾ। ਸਤਿਗੁਰ
ਖੇੜਾ ਗੁਰਮੁਖ ਦੁਰਮਤ ਮੈਲ ਧੋਤ, ਪਤਿਤ ਪੁਨੀਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਖੇਲ ਖਿਲਾਇੰਦਾ।
ਸਤਿਗੁਰ ਖੇੜਾ ਗੁਰਸਿਖ ਹਵਨ, ਹਵਨੀ ਹਵਨ ਜਣਾਇੰਦਾ। ਗੁਰਸਿਖ ਖੇੜਾ ਸਤਿਗੁਰ ਪਵਣ, ਠੰਡੀ ਠਾਰ ਆਪ ਚਲਾਇੰਦਾ। ਕੱਟਣਹਾਰਾ ਅਵਨ ਗਵਨ, ਆਪਣੇ ਰੰਗ ਰੰਗਾਇੰਦਾ। ਮੇਲ ਮਿਲਾੲੇ ਜਿਉਂ ਦੁਸ਼ਟ ਦਮਨ, ਦਾਮਨਗੀਰ ਆਪ ਅਖਵਾਇੰਦਾ। ਆਪੇ ਹੋੲੇ ਸਾਚਾ ਜ਼ਾਮਨ, ਸਾਚੀ ਜ਼ਾਮਨੀ ਆਪ ਨਿਭਾਇੰਦਾ । ਆਪ ਫੜਾਇਆ ਆਪਣਾ ਦਾਮਨ, ਅੰਤਮ ਪੱਲੂ ਆਪਣੇ ਹੱਥ ਰਖਾਇੰਦਾ। ਗੁਰਸਿਖ ਖੇੜਾ ਸਚ ਗਰਾਮਨ, ਸਾਚਾ ਮੰਦਰ ਆਪ ਸੁਹਾਇੰਦਾ। ਸਤਿਗੁਰ ਦਿਸੇ ਆਮ੍ਹਣ ਸਾਮ੍ਹਣ, ਮੁਖ ਪਰਦਾ ਨਾ ਕੋਇ ਰਖਾਇੰਦਾ। ਬ੍ਰਹਮ ਰੂਪ ਨਾ ਕੋਇ ਬ੍ਰਹਿਮਣ, ਪਾਰਬ੍ਰਹਮ ਰੂਪ ਜਣਾਇੰਦਾ। ਸਤਿਗੁਰ ਗੁਰਸਿਖ ਇਕ ਦੂਜੇ ਨੂੰ ਜਾਨਣ, ਦੂਸਰ ਭੇਵ ਕੋਇ ਨਾ ਪਾਇੰਦਾ। ੲੇਕਾ ਪ੍ਰੇਮ ਬ੍ਰਹਮ ਗਿਆਨਨ, ਸਾਚੀ ਵਿਦਿਆ ਇਕ ਪੜ੍ਹਾਇੰਦਾ। ਮੇਟੇ ਰੈਣ ਅੰਧੇਰੀ ਸ਼ਾਮਨ, ਸਾਚਾ ਚੰਦ ਚੜ੍ਹਾਇੰਦਾ। ਜਗਤ ਤ੍ਰਿਸਨਾ ਮਿਟੇ ਕਾਮਨ, ਤ੍ਰੈਗੁਣ ਅਤੀਤਾ ਸਤਿ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਗੁਰਸਿਖ ਘਰ, ਸਤਿਗੁਰ ਮੰਦਰ ਆਪ ਵਡਿਆਇੰਦਾ।
ਸਤਿਗੁਰ ਮੰਦਰ ਗੁਰਸਿਖ ਦਰਵਾਜ਼ਾ, ੲੇਕਾ ੲੇਕ ਖੁਲ੍ਹਾਈਆ। ਗੁਰਸਿਖ ਅੰਦਰ ਵਸੇ ਗ਼ਰੀਬ ਨਿਵਾਜ਼ਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਸ਼ਬਦ ਅਗੰਮੀ ੲੇਕਾ ਤਾਜਾ, ਸਾਚਾ ਅਸਵ ਰਿਹਾ ਦੌੜਾਈਆ। ਸ਼ਾਹੋ ਭੂਪ ਬਣ ਰਾਜਨ ਰਾਜਾ, ਸਾਚੀ ਰੱਯਤ ਵੇਖ ਵਖਾਈਆ। ਆਪਣਾ ਰਚ ਰਚ ਆਪੇ ਕਾਜਾ, ਆਪੇ ਖੁਸ਼ੀ ਮਨਾਈਆ। ਆਪੇ ਰੱਖੇ ਸਾਚੀ ਲਾਜਾ, ਗੁਰ ਸਤਿਗੁਰ ਹੋੲੇ ਸਹਾਈਆ। ਗੁਰ ਗੁਰ ਦੇਵੇ ਸਾਚਾ ਦਾਜਾ, ਸਾਚੀ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਲਾਜਾ ਆਪ ਰਖਾਈਆ।
ਸਤਿਗੁਰ ਗ੍ਰਹਿ ਗੁਰ ਰੱਖੇ ਲਾਜ, ਗੁਰ ਆਪਣਾ ਖੇਲ ਖਲਾਇੰਦਾ। ਗੁਰਸਿਖ ਗ੍ਰਹਿ ਸਤਿਗੁਰ ਸਾਜਣ ਸਾਜ, ਸਤਿਗੁਰ ਆਪਣਾ ਆਸਣ ਲਾਇੰਦਾ। ਆਪ ਚਲਾੲੇ ਆਪਣਾ ਜਹਾਜ਼, ਸਾਚਾ ਬੇੜਾ ਆਪਣੇ ਕੰਧ ਉਠਾਇੰਦਾ । ਪਾਹਰੂ ਪੱਤਣ ਬਣ ਗ਼ਰੀਬ ਨਿਵਾਜ਼, ੲੇਕਾ ਘਾਟ ਡੇਰਾ ਲਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਮਾਰੇ ਵਾਜ, ਜਗਤ ਸੋੲੇ ਆਪ ਉਠਾਇੰਦਾ। ਗੁਰਸਿਖ ਤੇਰਾ ਸੀਸ ਮੇਰਾ ਤਾਜ, ਸਤਿਗੁਰ ਖ਼ੁਸ਼ੀ ਮਨਾਇੰਦਾ। ਤੇਰਾ ਰੰਗ ਮੇਰਾ ਰਾਜ, ਤੇਰਾ ਰੂਪ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਘਰ ਆਪ ਸਮਝਾਇੰਦਾ।
ਸਤਿਗੁਰ ਘਰ ਸਚ ਨਿਸ਼ਾਨ, ਗੁਰਸਿਖ ਗੁਰ ਗੁਰ ਜਣਾਈਆ। ਗੁਰਸਿਖ ਘਰ ਵਸੇ ਸ੍ਰੀ ਭਗਵਾਨ, ਆਪਣਾ ਡੇਰਾ ਲਾਈਆ। ਲੇਖਾ ਜਾਣੇ ਦੋ ਜਹਾਨ, ਅਨਭਵ ਪਰਕਾਸ਼ ਕਰਾਈਆ। ਚਾਰ ਜੁਗ ਹੋੲੇ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਪਰਗਟ ਹੋੲੇ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਕਾਇਆ ਮਾਟੀ ਫੋਲ ਫੁਲਾਈਆ। ਨਿਸ਼ਅੱਖਰ ਪਾੲੇ ਦਾਨ, ਹੰ ਬ੍ਰਹਮ ਇਕ ਪੜ੍ਹਾਈਆ। ਸੋ ਪੁਰਖ ਨਿਰੰਜਣ ਇਕ ਕਿਰਪਾਨ, ਕਾਇਆ ਗਾਤਰੇ ਆਪ ਟਿਕਾਈਆ । ਅੰਮ੍ਰਿਤ ਦੇਵੇ ਪੀਣ ਖਾਣ, ਨਿਝਰ ਝਿਰਨਾ ਰਸ ਝਿਰਾਈਆ। ਸਤਿਗੁਰ ਘਰ ਗੁਰ ਗੋਬਿੰਦ ਵੇਖੇ ਆਣ, ਆਪ ਆਪਣਾ ਰੂਪ ਛੁਪਾਈਆ। ਗੁਰਸਿਖ ਗੁਰ ਕਰੇ ਪਰਵਾਨ, ਆਪਣਾ ਬੰਧਨ ਪਾਈਆ। ਆਪ ਵਸਾੲੇ ਇਕ ਮਕਾਨ, ੲੇਕਾ ਖੇੜਾ ਦੲੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਸੋਭਾ ਪਾਈਆ।
ਗੁਰਸਿਖ ਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਗੁਰਸਿਖ ਦਰ ਮਿਲੇ ਮੇਲਾ ਨਾਰੀ ਕੰਤ, ਨਰ ਨਰਾਇਣ ਮੇਲ ਮਿਲਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ । ਆਪਣੀ ਮਹਿਮਾ ਜਣਾੲੇ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਸੋ ਸੱਜਣ ਸੋ ਸੱਚਾ ਸੰਤ, ਜਿਸ ਆਪਣੇ ਦਰ ਬਹਾਇੰਦਾ। ਦੂਜੇ ਦਰ ਨਾ ਜਾੲੇ ਮੰਗਤ, ਸਾਚੀ ਭਿਛਿਆ ਝੋਲੀ ਪਾਇੰਦਾ । ਨਾਤਾ ਤੋੜ ਜੇਰਜ ਅੰਡਤ, ਉਤਭੁਜ ਸੇਤਜ ਪੰਧ ਮੁਕਾਇੰਦਾ। ਲੱਖ ਚੁਰਾਸੀ ਕਰੇ ਖੰਡਤ, ੲੇਕਾ ਖੰਡਾ ਨਾਮ ਫਿਰਾਇੰਦਾ। ਗੁਰਸਿਖ ਗਿਆਨ ਬੋਧੀ ਸਾਚਾ ਪੰਡਤ, ਜਿਸ ਜਨ ਸੋਹੰ ਅੱਖਰ ਜਾਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਆਸਣ ਲਾਇੰਦਾ।
ਘਰ ਮੇਲਾ ਜਗਦੀਸ ਜਗਦੀਸਰ, ਸਾਚੀ ਦਿਸ਼ਾ ਵੇਖ ਵਖਾਈਆ। ਗੁਰਸਿਖ ਵੱਡਾ ਤਪੀ ਤਪੀਸ਼ਰ, ਜਿਸ ਮਿਲਿਆ ਬੇਪਰਵਾਹੀਆ। ਗੁਰਸਿਖ ਵੱਡਾ ਰਿਖੀ ਰਿਖੀਸ਼ਰ, ਰਿਖ ਮੁਨ ਰਹੇ ਧਿਆਈਆ। ਗੁਰਸਿਖ ਵੱਡਾ ਸਤਿਗੁਰ ਮਿਲਿਆ · ਮਿਲ ਸਤਿਗੁਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦਰ ਸਾਚਾ ਇਕ ਵਡਿਆਈਆ।
ਸਤਿਗੁਰ ਵੱਡਾ ਘਰ ਵੱਡੀ ਵਡਿਆਈ, ਵਡ ਵੱਡਾ ਖੇਲ ਖਲਾਇੰਦਾ। ਗੁਰਸਿਖ ਵੱਡਾ ਗੁਰ ਪਕੜੇ ਬਾਂਹੀਂ, ਗੁਰ ਗੁਰ ਸਾਚਾ ਸੰਗ ਨਿਭਾਇੰਦਾ। ਦੋਹਾਂ ਮੇਲਾ ੲੇਕਾ ਥਾਈਂ, ਸਾਚਾ ਬੰਕ ਆਪ ਉਪਾਇੰਦਾ। ਇਕ ਦੂਜੇ ਨੂੰ ਵੇਖਣ ਚਾਈਂ ਚਾਈਂ, ਨੇਤਰ ਨੈਣ ਨੈਣ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਗੋਦ ਧਰ, ਆਪਣੇ ਗਲੇ ਲਗਾਇੰਦਾ।
ਹਰਿਜਨ ਗੋਦੀ ਆਪੇ ਚੁੱਕ, ਆਪਣੇ ਨਾਲ ਮਿਲਾਈਆ। ਆਪ ਜਗਾੲੇ ਨਿਰਮਲ ਜੋਤ, ਅੰਧ ਅੰਧੇਰ ਮਿਟਾਈਆ। ਆਪੇ ਕੱਢੇ ਵਾਸਨਾ ਖੋਟ, ਦੁਰਮਤ ਮੈਲ ਧਵਾਈਆ। ਆਪ ਵਖਾੲੇ ਸਾਚਾ ਕੋਟ, ਕਾਇਆ ਮੰਦਰ ਗੜ੍ਹ ਵਡਿਆਈਆ । ਆਪ ਵਖਾੲੇ ੲੇਕਾ ਓਟ, ਚਰਨ ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਸੰਗ ਬਨ੍ਹਾਈਆ।
ਗੁਰਸਿਖ ਸੰਗ ਸਤਿਗੁਰ ਸਾਥ, ਸਗਲਾ ਸੰਗ ਨਿਭਾਇੰਦਾ। ਗੁਰਸਿਖ ਮੁਸਾਫਰ ਸਤਿਗੁਰ ਰਾਥ, ਫੜ ਬਾਂਹੋਂ ਆਪ ਚੜ੍ਹਾਇੰਦਾ। ਗੁਰਸਿਖ ਆਰਫ਼ ਸਤਿਗੁਰ ਗਾਥ, ੲੇਕਾ ਮੰਤਰ ਨਾਮ ਪੜ੍ਹਾਇੰਦਾ। ਗੁਰਸਿਖ ਤੇਰੀ ਕੋਈ ਨਾ ਕਰੇ ਸਿਫ਼ਾਰਸ਼, ਤੇਰੇ ਅੱਗੇ ਵਿਸ਼ਨ ਬ੍ਰਹਮ ਸ਼ਿਵ ਸੀਸ ਝੁਕਾਇੰਦਾ। ਤੇਰੀ ਤੇਰਾ ਸਤਿਗੁਰ ਬੰਧਾੲੇ ਢਾਰਸ, ਤੇਰਾ ਡੇਰਾ ਕੋਇ ਨਾ ਢਾਇੰਦਾ। ਤੇਰੇ ਕੋਲੋਂ ਰਾੲੇ ਧਰਮ ਨਾ ਮੰਗੇ ਕੋਈ ਆੜ੍ਹਤ, ਲੇਖਾ ਚਿਤਰ ਗੁਪਤ ਨਾ ਕੋਇ ਜਣਾਇੰਦਾ। ਤੇਰਾ ਲੇਖਾ ਲਿਖੇ ਸਤਿਗੁਰ ਆਪਣੀ ਇਬਾਰਤ, ਲਿਖ ਲਿਖ ਲੇਖਾ ਜਗਤ ਸਮਝਾਇੰਦਾ। ਤੇਰਾ ਰੂਪ ਸਚ ਸੁੱਚਾ ਹੋੲੇ ਠੱਗ ਬਨਾਰਸ, ਠੱਗੀ ਠੱਗੀ ਲੇਖੇ ਪਾਇੰਦਾ। ਜਨਮ ਜਨਮ ਜਨਮ ਘੜਿਆ ਘਾੜਤ, ਘੜ ਘੜ ਭੰਨ ਭੰਨ ਵੇਖ ਵਖਾਇੰਦਾ। ਤੇਰੀ ਤੇਰਾ ਗੁਰਸਿਖ ਸਤਿਗੁਰ ਆੲੇ ਕਰਨ ਵਜ਼ਾਰਤ, ਕਾਇਆ ਮਜ਼ਾਰ ਇਕ ਸੁਹਾਇੰਦਾ। ਤੇਰੇ ਦਵਾਰ ਡੌਰੂ ਵਜਾੲੇ ਨਾਰਦ, ਆਪਣਾ ਨਾਚ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲਾ ਗੁਰਸਿਖ ਘਰ, ਸਤਿਗੁਰ ਸੱਜਣ ਲੜ ਲੲੇ ਫੜ, ਫੜਿਆ ਲੜ ਨਾ ਕੋਇ ਛੁਡਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਵਾਰੇ ਆੲੇ ਚਲ , ਸੋ ਦਵਾਰਾ ਲੋਕਮਾਤ ਸੋਭਾ ਪਾਇੰਦਾ। (੨੨ ਭਾਦਰੋਂ ੨੦੧੮ ਬਿਕ੍ਰਮੀ )
❋
ਗੁਰਮੁਖ ਤੇਰੀ ਸਿਫ਼ਤ ਨਿਸ਼ਾਨੀ, ਲੋਕਮਾਤ ਵਖਾਈਆ। ਪਿਛੋਂ ਸਾਰੇ ਗੌਂਦੇ ਕਹਾਣੀ, ਵੇਲਾ ਵਕਤ ਸਰਬ ਗਵਾਈਆ। ਪਿਛੋਂ ਸਾਰੇ ਪੜ੍ਹਨ ਬਾਣੀ, ਕੀ ਸਤਿਗੁਰ ਗਿਆ ਸਮਝਾਈਆ। ਛਾਛ ਵਿਰੋਲਣ ਜਗਤ ਪਾਣੀ, ਮੱਖਣ ਹੱਥ ਕਿਸੇ ਨਾ ਆਈਆ। ਧੰਦੇ ਲਾ ਲਾ ਜਾੲੇ ਚਾਰ ਖਾਣੀ, ਆਪਣੀ ਖ਼ਾਹਿਸ਼ ਨਾ ਕਿਸੇ ਸਮਝਾਈਆ। ਗੁਰਮੁਖ ਲੱਭੇ ਸੱਚਾ ਹਾਣੀ, ਜੁਗ ਜੁਗ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੲੇ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਕਰੇ ਕੁੜਮਾਈਆ। (੧੧--੧੫੦)
❋
੩੪) ਸਿਖ ਧਰਮ ਸਾਚੀ ਸਿਖੀ, ਨਾਨਕ ਗੋਬਿੰਦ ਵੰਡ ਵੰਡਾਈਆ। ਜਿਸ ਦੀ ਧਾਰ ਸਦਾ ਅਨਡਿਠੀ, ਜਗਤ ਨੇਤਰ ਨਜ਼ਰ ਨਾ ਆਈਆ। ਜਿਸ ਆਤਮ ਪਰਮਾਤਮ ਗੋਬਿੰਦ ਪਾੲੇ ਭਿੱਖੀ, ਵਸਤ ਅਮੋਲਕ ਵਿਚ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖੀ ਦੲੇ ਸਮਝਾਈਆ।
ਸਾਚੀ ਸਿਖੀ ਚਾਰ ਵਰਨ, ਨਾਨਕ ਨਿਰਗੁਣ ਸ਼ਬਦ ਜਣਾਇਆ। ਨੇਤਰ ਖੋਲ੍ਹੇ ਹਰਨ ਫਰਨ, ਪਰਦਾ ਦੂਈ ਦੲੇ ਚੁਕਾਇਆ। ਨਜ਼ਰੀ ਆੲੇ ਇਕੋ ਸਰਨ, ਦੂਜਾ ਰੰਗ ਨਾ ਕੋਇ ਵਖਾਇਆ। ਨਾਤਾ ਚੁੱਕੇ ਮਰਨ ਡਰਨ, ਭੈ ਭਿਆਨਕ ਰੂਪ ਨਾ ਕੋਇ ਵਖਾਇਆ। ਸੋ ਗੁਰਸਿਖ ਸਾਚੀ ਤਰਨੀ ਤਰਨ, ਜਿਨ੍ਹਾਂ ਨਾਨਕ ਨਿਰਗੁਣ ਸਤਿਗੁਰ ਨਜ਼ਰੀ ਆਇਆ।
ਸਿਖੀ ਸੋ ਪਰਵਾਨ, ਜਿਨ੍ਹਾਂ ਸਿਖਿਆ ਸਤਿਗੁਰ ਭਾਈਆ। ਸੋ ਸਿਖੀ ਕੂੜ ਨਿਸ਼ਾਨ, ਦੁਰਮੱਤ ਮੈਲ ਨਾ ਸਕੇ ਧੁਆਈਆ। ਰਸਨਾ ਜਿਹਵਾ ਕਰਨ ਗਿਆਨ, ਹਿਰਦੇ ਹਰਿ ਨਾ ਕੋਇ ਵਸਾਈਆ। ਜਿਨ੍ਹਾਂ ਅੰਤਰ ਮਿਲਿਆ ਆਣ, ਸੋ ਸਿਖ ਰੂਪ ਵਡਿਆਈਆ। ਅਨਪੜ੍ਹਿਆਂ ਦੇਵੇ ਗਿਆਨ, ਪੜ੍ਹਿਆਂ ਮੱਤ ਦੲੇ ਭੁਆਈਆ । ਗੋਬਿੰਦ ਸੂਰਬੀਰ ਨੌਜਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਆਈਆ। ਸਾਚਾ ਖੰਡਾ ਦੇਵੇ ਕਿਰਪਾਨ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਰੱਖੇ ਕਾਇਆ ਵਿਚ ਮਿਆਨ, ਅੱਠੇ ਪਹਿਰ ਬੰਦ ਵਖਾਈਆ। ਗੋਬਿੰਦ ਗੁਣ ਗਾੲੇ ਵੱਜੇ ਸ਼ਬਦ ਧੁਨਕਾਨ, ਅਨਹਦ ਨਾਦੀ ਨਾਦ ਸੁਣਾਈਆ। ਸੋ ਗੁਰਮੁਖ ਗੁਰਸਿਖ ਚਤੁਰ ਸੁਘੜ ਸੁਜਾਨ, ਜਿਸ ਜਨ ਸਤਿਗੁਰ ਸਿਖੀ ਨਜ਼ਰੀ ਆਈਆ।
ਸਤਿਗੁਰ ਸਿਖੀ ਡਾਹਢੀ ਨਿੱਕੀ, ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦੇਵੇ ਧੁਰ ਦਰਗਾਹੋਂ ਚਿੱਠੀ, ਨਾਮ ਪਰਵਾਨਾ ਹੱਥ ਫੜਾਈਆ। ਤਿਨ੍ਹਾਂ ਆਪਣੇ ਨੇਤਰ ਪੇਖੀ, ਸੀਸ ਧੜ ਬੰਦ ਬੰਦ ਗੲੇ ਕਟਾਈਆ। ਕਲਜੁਗ ਅੰਤ ਧੀਆਂ ਪੁੱਤਰਾਂ ਭੈਣਾਂ ਭਾਈਆਂ ਨਾਲ ਕਰਨ ਹੇਤੀ, ਜਗਤ ਕੁਟੰਬ ਪਾਲਣ ਮਾਇਆ ਮਮਤਾ ਹੋਈ ਹਲਕਾਈਆ। ਕੂੜੀ ਕਿਰਿਆ ਰਸਨਾ ਜਿਹਵਾ ਮਾਰਨ ਸ਼ੇਖ਼ੀ, ਬਾਹਰੋਂ ਚਿੰਨ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗੋਬਿੰਦ ਸਿੰਘ ਦੀ ਵਡਿਆੲੇ ਸਾਚੀ ਸਿਖੀ, ਜਿਸ ਦੀ ਧਾਰ ਕਿਸੇ ਨਾ ਡਿਠੀ, ਧਾਰ ਆਪਣੇ ਵਿਚ ਗਿਆ ਛੁਪਾਈਆ। (੧੩--੪੦੫ ੪੦੬)
❋
ਗੁਰਮੁਖ ਸਮਾਂ ਸਦਾ ਚੰਗਾ, ਚੰਗੀ ਤਰਾਂ ਸਮਝਾਈਆ। ਸਤਿਗੁਰ ਪ੍ਰੇਮ ਜੋ ਜਨ ਰੰਗਾ, ਰੰਗਤ ਇਕ ਚੜ੍ਹਾਈਆ। ਨਾ ਭੁੱਖਾ ਨਾ ਕਦੇ ਨੰਗਾ, ਜੀਵਣ ਮਰਨ ਨਾ ਕੋਇ ਵਡਿਆਈਆ। ਅੱਠੇ ਪਹਿਰ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਘਰ ਵਿਚ ਘਰ ਚੜ੍ਹਾੲੇ ਸਾਚਾ ਚੰਦਾ, ਸੂਰਜ ਚੰਦ ਮੁਖ ਸ਼ਰਮਾਈਆ। ਤੋੜਣਹਾਰਾ ਬੰਦੀਖ਼ਾਨਾ ਬੰਦਾ, ਜਿਸ ਜਨ ਆਪਣੀ ਬੰਦਗੀ ਦੲੇ ਸਮਝਾਈਆ। ਗੁਰਸਿਖ ਕਦੇ ਨਾ ਹੋਵੇ ਗੰਦਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਗਾੲੇ ਛੰਦਾ, ਮਿਲ ਮਿਲ ਸਖੀਆਂ ਮੰਗਲ ਗਾਈਆ। ਗੁਰਸਿਖ ਗੁਰਮੁਖ ਸੰਤ ਸੁਹੇਲਾ ਸਦਾ ਠੰਡਾ, ਅਗਨੀ ਤੱਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਾਂ ਮਨਮੁਖਾਂ ਉਤੇ ਲਗਾਈਆ।
ਗੁਰਮੁਖ ਸਮਾਂ ਸਦਾ ਸੋਹਣਾ, ਸੋਹਣੀ ਰੁੱਤ ਵਖਾਈਆ। ਮਿਲ ਸਤਿਗੁਰ ਕਦੇ ਨਾ ਰੋਣਾ, ਨੇਤਰ ਨੀਰ ਨਾ ਕੋਇ ਵਹਾਈਆ। ਗੁਰ ਕਾ ਸ਼ਬਦ ਸਾਚਾ ਗੌਣਾ, ਗਾ ਗਾ ਖ਼ੁਸ਼ੀ ਵਖਾਈਆ। ਗ਼ਫ਼ਲਤ ਵਿਚ ਕਦੇ ਨਾ ਸੌਣਾ, ਸੋਵਤ ਜਾਗਤ ਇਕੋ ਰੰਗ ਵਖਾਈਆ। ਆਪਣੇ ਘਰ ਵਿਚ ਆਪਣਾ ਸਤਿਗੁਰ ਪੌਣਾ, ਬਾਹਰ ਲੱਭਣ ਕੋਇ ਨਾ ਜਾਈਆ। ਦੇਵਣਹਾਰਾ ਠੰਡੀ ਪੌਣਾ, ਪਵਣ ਉਣੰਜਾ ਸੇਵ ਲਗਾਈਆ। ਕੱਟਣਹਾਰਾ ਅਵਣਾ ਗਵਣਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾੲੇ ਆਪਣਾ ਸਮਾਂ, ਸੋ ਗੁਰਸਿਖ ਨਾ ਹੋੲੇ ਨਿਕੰਮਾ, ਨਿਜ ਘਰ ਆਪਣੇ ਆਪਣੀ ਖ਼ੁਸ਼ੀ ਮਨਾਈਆ ।(੧੩--੪੧੧)
❋
੩੬) ਗੁਰਸਿਖ ਭੁੱਲ ਵੱਡੀ ਹੋਈ ਪਰਵਾਨ, ਸਤਿਗੁਰ ਆਪਣੀ ਝੋਲੀ ਪਾਈਆ। ਗੁਰਸਿਖ ਜਗਤ ਭੁਲਿਆ ਜਹਾਨ, ਨੇਂਹ ਸਤਿਗੁਰ ਨਾਲ ਲਗਾਈਆ। ਗੁਰਸਿਖ ਦੀ ਭੁੱਲ ਲੱਖ ਚੁਰਾਸੀ ਵਿਚੋਂ ਪਰਗਟ ਕੀਤਾ ਗਿਆਨ, ਘਰ ਪਰਮਾਤਮ ਮੇਲ ਮਿਲਾਈਆ। ਗੁਰਸਿਖ ਵੱਡੀ ਭੁੱਲ ਘਰ ਪਾਇਆ ਪੁਰਖ ਸੁਜਾਨ, ਛੱਡੀ ਜਗਤ ਲੋਕਾਈਆ। ਗੁਰਸਿਖ ਵੱਡੀ ਭੁੱਲ ਹੋਈ ਚਤਰ ਸੁਘੜ ਸੁਜਾਨ, ਜਿਸ ਆਪਾ ਤਜ ਪਰਮਾਤਮ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੀ ਗੁਰਸਿਖੀ ਭੁੱਲ, ਧੁਰ ਦੀ ਲਿਖੀ ਰੱਖੇ ਅਡੁਲ, ਆਪਣੇ ਲੇਖੇ ਲੲੇ ਲਗਾਈਆ।
ਇਹ ਭੁੱਲਾਂ ਦੀ ਵੱਡੀ ਰਾਣੀ, ਜੇਹੜੀ ਸ਼ਬਦ ਮਿਲਾਵੇ ਹਾਣੀ, ਘਰ ਸਾਚੇ ਸੋਭਾ ਪਾਈਆ। ਸਤਿਗੁਰ ਦੀ ਸੁਣਾਵੇ ਅਕਥ ਕਹਾਣੀ, ਵੇਦ ਪੁਰਾਨ ਕਹਿਣ ਨਾ ਪਾਈਆ। ਜਿਸ ਦੀ ਚਾਰ ਬਾਣੀ ਬਣੀ ਸਵਾਣੀ, ਸੋ ਸਾਹਿਬ ਮੇਲ ਮਿਲਾਵਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਭੁੱਲ ਅੰਮ੍ਰਿਤ ਦੇਵੇ ਠੰਡਾ ਪਾਣੀ, ਤ੍ਰਿਸਨਾ ਭੁੱਖ ਗਵਾਈਆ।
ਭੁੱਲ ਕਹੇ ਮੈਂ ਬੜੀ ਵੱਡੀ, ਗੁਰਮੁਖ ਜਗਤ ਨਾਲੋਂ ਭੁਲਾਇਆ। ਕੂੜੀ ਵਾਸਨਾ ਵਿਚੋਂ ਕੱਢੀ, ਮਾਇਆ ਮਮਤਾ ਮੋਹ ਚੁਕਾਇਆ। ਆਪਣਾ ਨਾਮ ਪੰਜ ਤੱਤ ਵਸਾਇਆ ਹੱਡੀਂ, ਰੱਤ ਨਾੜੀ ਮਾਸ ਰੰਗ ਰੰਗਾਇਆ । ਕਰ ਜੋਤ ਪਰਕਾਸ਼ ਡੂੰਘੀ ਖੱਡੀ, ਅੰਧ ਅੰਧੇਰ ਗਵਾਇਆ। ਮੈਂ ਭਗਤਾਂ ਘਰ ਆਈ ਸੱਦੀ, ਸੱਦਾ ਸਤਿਗੁਰ ਨਾਮ ਸੁਣਾਇਆ। ਨੌਂ ਦਵਾਰੇ ਕਰ ਕੇ ਪਾਰ ਹੱਦੀ, ਸੁਖਮਨ ਟੇਢੀ ਬੰਕ ਡੂੰਘੀ ਭਵਰੀ ਡੇਰਾ ਢਾਇਆ। ਆਸਾ ਤ੍ਰਿਸਨਾ ਮਾਇਆ ਮਮਤਾ ਛੱਡੀ, ਜਗਤ ਵਿਕਾਰ ਨਾਤਾ ਤੋੜ ਤੁੜਾਇਆ। ਭੁੱਲ ਕੇ ਸਵਾਣੀ ਮਿਲੀ
ਸ਼ਬਦ ਹਾਣੀ ਗੁਰਸਿਖ ਆਤਮ ਸੇਜ ਬਹਿ ਕੇ ਸਜੀ, ਘਰ ਆਪਣਾ ਕੰਤ ਪਾਇਆ। ਪਰੇਮ ਪਿਆਰ ਅੰਦਰ ਬੱਧੀ, ਮਤ ਮਤਵਾਲੀ ਹੋਈ ਨੈਣ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵਖਾਇਆ ਆਪਣਾ ਘਰ, ਤਿਸ ਲੇਖਾ ਲੇਖੇ ਲੲੇ ਲਗਾਇਆ। (੧੩--੭੪੪)
❋
੩੭) ਗੁਰਸਿਖ ਗੁਰ ਤੇਰਾ ਵਿਚੋਲਾ। ਹਰਿ ਸ਼ਬਦ ਲਿਖਾੲੇ ਨਾ ਰੱਖੇ ਉਹਲਾ। ਪੰਚਮ ਜੇਠ ਬੇਮੁੱਖਾਂ ਖੋਲ੍ਹੇ ਪੋਲਾ। ੲੇਕਾ ਸ਼ਬਦ ਸ੍ਰਿਸ਼ਟ ਸਬਾਈ ਰਸਨਾ ਗਾੲੇ ਸੋਹੰ ਢੋਲਾ। ੲੇਕਾ ਸ਼ਬਦ ਵਿਚ ਪਵਣ ਚਲਾੲੇ, ਚਾਰ ਵਰਨ ਝੁਲਾੲੇ ੲੇਕ ਝੋਲਾ। ਸਾਚਾ ਸੀਸ ਹਰਿ ਜਗਦੀਸ, ਮਿਟਾੲੇ ਬੀਸ ਇਕੀਸ, ਗੁਰਸਿਖ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਗੁਰ ਨਾ ਕੋਈ ਜਾਣੇ ਦੁਹੇਲਾ।
ਸਾਚਾ ਗੁਰ ਸਚ ਦਰਬਾਰੀ। ਪਰਮ ਪੁਰਖ ਆਪ ਨਿਰੰਕਾਰੀ। ਗੁਰਮੁਖ ਗੁਰਸਿਖ ਸੋਹਣ ਚਰਨ ਦਵਾਰੀ । ਸ੍ਰਿਸ਼ਟ ਸਬਾਈ ਕਰੇ ਪਨਹਾਰੀ। ਆਪਣੇ ਆਪ ਰਖਾੲੇ ਵੱਡੀ ਇਕ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸ਼ਾਹੋ ਚਿੱਟੇ ਅਸਵ ਅਸਵਾਰੀ। (੧੯ ਚੇਤ ੨੦੧੦ ਬਿ)
❋
੩੮) ਗੁਰਸਿੱਖ ਸਦਾ ਹਰਿ ਰੰਗ ਮਾਣੇ। ਗੁਰਸਿੱਖ ਚਲੇ ਗੁਰ ਕੇ ਭਾਣੇ। ਗੁਰਸਿੱਖ ਗੁਰ ਜਿਉਂ ਬਾਲ ਅੰਞਾਣੇ। ਗੁਰਸਿੱਖ ਸਿੱਖ ਦੋੲੇ ੲੇਕ ਸਮਾਨੇ। ਗੁਰਸਿੱਖ ਗੁਰ ਚਰਨ ਲਾਗ ਸਭ ਤਰ ਜਾਣੇ। ਗੁਰਸਿੱਖ ਗੁਰ ਸਮਾਣੇ। ਗੁਰਸਿੱਖ ਗੁਰ ਵਿਚ ਬਬਾਣ ਬਿਠਾਣੇ। ਗੁਰਸਿਖ ਗੁਰ ਗੁਰਪੁਰੀ ਲੈ ਜਾਣੇ। ਗੁਰਸਿੱਖ ਸਦ ਗੁਰ ਮਨ ਭਾਣੇ। ਗੁਰਸਿੱਖ ਜਗਤ ਪ੍ਰਭ ਵਡਿਆਣੇ। ਗੁਰਸਿੱਖ ਬਿਨ ਕੋਈ ਨਾ ਗੁਰ ਪਛਾਣੇ। ਗੁਰਸਿੱਖ ਉਪਜੇ ਸਦਾ ਬ੍ਰਹਮ ਗਿਆਨੇ। ਗੁਰਸਿੱਖ ਦਰਸ ਗੁਰ ਘਰ ਮੇਂ ਪਾਨੇ। ਗੁਰਸਿੱਖ ਸੰਗ ਬੇਮੁਖ ਤਰ ਜਾਣੇ। ਗੁਰਸਿੱਖ ਚੰਦਨ ਵਾਂਗ ਸਦਾ ਮਹਿਕਾਣੇ। ਗੁਰਸਿੱਖ ਹੋੲੇ ਗੁਰ ਦੀ ਬਾਣੇ। ਗੁਰਸਿੱਖ ਮੁਕਾੲੇ ਆਵਣ ਜਾਵਣੇ। ਗੁਰਸਿੱਖ ਸਦਾ ਅਟੱਲ ਹੋ ਜਾਣੇ। ਗੁਰਸਿੱਖ ਗੁਰ ਵਿਚ ਸਮਾਣੇ। ਗੁਰਸਿੱਖ ਗੁਰ ਪੂਰੇ ਵਿਚ ਜੋਤ ਮਿਲਾਣੇ। ਗੁਰਸਿੱਖ ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆ ਕੇ ਸਿੱਖ ਤਰਾਣੇ। (੨੨ ਜੇਠ ੨੦੦੭)
❋
੩੯) ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਹਰਿ ਨਾਮ ਚਿਤਾਰਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਗੁਰ ਚਰਨ ਨਿਮਸਕਾਰਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਗੁਰ ਦਰਸ ਮਾਨਸ ਜਨਮ ਸਵਾਰਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਹੋਵੇ ਜੋਤ ਉਜਿਆਰਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਮਿਲੇ ਪ੍ਰਭ ਅਪਰ ਅਪਾਰਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਮਿਲੇ ਪ੍ਰਭ ਨਿਰਾਧਾਰਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਦਰਸ ਮਿਲੇ ਬਨਵਾਲਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਮਿਲੇ ਕ੍ਰਿਸ਼ਨ ਮੁਰਾਰਿਆ । ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਨਿਰੰਕਾਰਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਸੋਹੰ ਸ਼ਬਦ ਕਲਜੁਗ ਰਸਨਾ ਉਚਾਰਿਆ।
ਸੋਹੰ ਸ਼ਬਦ ਉਤਮ ਗਿਆਨ। ਬੂਝੇ ਸੋ ਜੋ ਪੁਰਖ ਸੁਜਾਨ। ਪਾਵੇ ਸੋ ਜਿਸ ਗੁਰ ਚਰਨ ਧਿਆਨ । ਗਾਵੇ ਸੋ ਜਿਸ ਪ੍ਰਭ ਦੇਵੇ ਦਾਨ। ਧਾਰੇ ਸੋ ਜਿਸ ਪ੍ਰਭ ਦੇ ਦਇਆਵਾਨ। ਦਰਸਾੲੇ ਸੋ ਜਿਸ ਪ੍ਰਭ ਹੋੲੇ ਮਿਹਰਵਾਨ। ਪਾਵੇ ਸੋ ਜਿਸ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਨ। (੧੬ ਹਾੜ ੨੦੦੭)
❋
੪੦) ਭਗਤ ਜਨ ਸੋ, ਜੋ ਦਰਸ ਸੁਹੰਦੇ। ਭਗਤ ਜਨ ਸੋ, ਜੋ ਕਲ ਤਰੰਦੇ। ਭਗਤ ਜਨ ਸੋ, ਜੋ ਕਰ ਦਰਸ ਸਰਨ ਪੜੰਦੇ। ਭਗਤ ਜਨ ਸੋ, ਜੋ ਜਿਸ ਬਖ਼ਸ਼ੇ ਜਨ ਆਪ ਬਖ਼ਸ਼ਿੰਦੇ। ਭਗਤ ਜਨ ਸੋ, ਮਿਲ ਸਾਧ ਸੰਗਤ ਜਨ ਦੁਤਰ ਤਰੰਦੇ। ਭਗਤ ਜਨ ਸੋ, ਜਨ ਪਾਇਆ ਮੁਰਾਰ ਮਨੋਹਰ ਮੁਕੰਦੇ। ਭਗਤ ਜਨ ਸੋ, ਆਤਮ ਰਸ ਨਿਝਰੋਂ ਝਿਰੰਦੇ। ਭਗਤ ਜਨ ਸੋ, ਕਵਲ ਨਾਭ ਅੰਮ੍ਰਿਤ ਬੂੰਦ ਮੁਖ ਚੁਵਿੰਦੇ। ਭਗਤ ਜਨ ਸੋ, ਜਿਨ ਪ੍ਰਭ ਦਸਮ ਦਵਾਰ ਖੁਲਿੰਦੇ। ਭਗਤ ਜਨ ਸੋ, ਜੋ ਕਲਜੁਗ ਸਾਧ ਸੰਗਤ ਮਿਲ ਬਹਿੰਦੇ। ਭਗਤ ਜਨ ਸੋ, ਜੋ ਨਿਹਕਲੰਕ ਦਰਸ ਕਰਿੰਦੇ। ਭਗਤ ਜਨ ਸੋ, ਜਿਨ ਮਹਾਰਾਜ ਸ਼ੇਰ ਸਿੰਘ ਮਿਲੇ ਪ੍ਰਭ ਗੋਬਿੰਦੇ। (੨ ਵਿਸਾਖ ੨੦੦੮ ਬਿਕ੍ਰਮੀ)
❋
੪੧) ਪ੍ਰਭ ਪੂਰਾ ਪਹਿਲੇ ਤੋਲ ਕੇ, ਫਿਰ ਬਣ ਪ੍ਰਭ ਕਾ ਚੇਰਾ। ਸਚ ਰਸਨਾ ਬਚਨ ਬੋਲ ਕੇ, ਗੁਰਸਿਖ ਭੁੱਲ ਨਾ ਜਾੲੇ ਮੇਰਾ। ਸਾਚਾ ਸ਼ਬਦ ਦੇ ਪ੍ਰਭ ਖੋਲ੍ਹ ਕੇ, ਮਧ ਮਾਸ ਨਾ ਆਵੇ ਨੇਰਾ। ਪ੍ਰਭ ਮਾਰੇ ਜਗਤ ਵਰੋਲ ਕੇ, ਭੰਗ ਕਰੇ ਬਚਨ ਜਨ ਕੇਰਾ। ਨਾਮ ਸਚ ਮੋਤੀ ਜਗਤ ਵਰੋਲ ਕੇ, ਵਿਚ ਸੰਗਤ ਗੁਰ ਲਾੲੇ ਡੇਰਾ। ਮੁਖੋਂ ਕਹਿੰਦਾ ਸਤਿ ਬੋਲ ਕੇ, ਕਲਜੁਗ ਡੋਲੇ ਨਾ ਸਿਖ ਮੇਰਾ। ਜੇ ਜਗਤ ਭੁਲੇਖਾ ਭੁੱਲਣਾ, ਗੁਰਸਿਖ ਨਾ ਬਣਨਾ। ਜੇ ਪੂਰੇ ਤੋਲ ਨਾ ਤੁਲਣਾ, ਦੁੱਖ ਮਦਿ ਮਾਸ ਦਾ ਜਰਨਾ। ਜੇ ਕਲਜੁਗ ਨਹੀਂ ਜੇ ਰੁਲਣਾ, ਗੁਰ ਚਰਨ ਲਾਗ ਕਲ ਤਰਨਾ। ਮਹਾਰਾਜ ਸ਼ੇਰ ਸਿੰਘ ਅਡੋਲ ਕਦੇ ਨਹੀਂ ਡੁਲਣਾ, ਗੁਰਸਿਖ ਅਡੋਲ ਜਗਤ ਵਿਚ ਕਰਨਾ। ਗੁਰਸਿਖ ਗੁਰਮੁਖ ੲੇਕ ਰੂਪ, ਵਿਚ ਪ੍ਰਭ ਜੋਤ ਜਗਾਈ। ਸਿਖ ਹੋ ਕੇ ਵਿਚ ਕਲਜੁਗ, ਪ੍ਰਭ ਨਾਉਂ ਕਲੰਕ ਨਾ ਲਾਇਣਾ। (੧੫ ਚੇਤ ੨੦੦੮)
❋
੪੨ ਗੁਰਮੁਖ ਸੋ ਜਨ, ਜਿਨ ਪ੍ਰਭ ਪਾਇਆ। ਗੁਰਸਿਖ ਸੋ ਧੰਨ, ਜਿਸ ਪ੍ਰਭ ਦਰਸ ਦਿਖਾਇਆ। ਗੁਰਮੁਖ ਸੋ ਜਨ, ਕਲਜੁਗ ਕਲ ਅੰਧੇਰ ਰਖਾਇਆ। ਗੁਰਮੁਖ ਸੋ ਜਨ, ਜੋਤ ਸਰੂਪ ਜਿਸ ਪ੍ਰਭ ਦਰਸ ਦਿਖਾਇਆ। ਗੁਰਮੁਖ ਸੋ ਜਨ, ਅਨਹਦ ਰਾਗ, ਕੰਨ ਸੁਣਾਇਆ। ਗੁਰਮੁਖ ਸੋ ਜਨ, ਨੇਤਰ ਪੇਖ ਮਹਾਂ ਸੁਖ ਪਾਇਆ। ਮਹਾਰਾਜ ਸ਼ੇਰ ਸਿੰਘ ਪ੍ਰਭ ਸਾਚਾ ਮੰਨ, ਭਰਮ ਭੁਲੇਖੇ ਜੀਵ ਕਿਉਂ ਮਾਨਸ ਜਨਮ ਗਵਾਇਆ ।
(੬ ਜੇਠ ੨੦੦੮ ਬਿਕ੍ਰਮੀ)
❋
੪੩) ਗੁਰਮੁਖ ਹਰਿ ਕਾ ਨਾਮ ਜਪ, ਹੋੲੇ ਉਤਮ ਮੁਖ। ਗੁਰਸਿਖ ਹਰਿ ਕਾ ਨਾਮ ਜਪ, ਪਾੲੇ ਕਲਜੁਗ ਸੁਖ। ਕਲਜੁਗ ਗੁਰਸਿਖ ਵੱਡਾ ਤਪ, ਗੁਰ ਚਰਨ ਲਾਗ ਮਨ ਲਾਹੇ ਭੁੱਖ। ਗੁਰਮੁਖ ਸੋਹੰ ਨਾਮ ਜਪ, ਮਹਾਰਾਜ ਸ਼ੇਰ ਸਿੰਘ ਦੇਹ ਗਵਾੲੇ ਦੁੱਖ।
ਗੁਰਸਿਖ ਹਰਿ ਰੰਗ ਮਾਣ, ਇਕ ਮਨ ਹੋੲੇ ਇਕ ਚਿੱਤ। ਗੁਰਸਿਖ ਹਰਿ ਰੰਗ ਮਾਣ, ਵਕ਼ਤ ਹੱਥ ਨਾ ਆਵੇ ਕਿਤ। ਗੁਰਸਿਖ ਹਰਿ ਰੰਗ ਮਾਣ, ਬਾਜ਼ੀ ਜਨਮ ਮਰਨ ਦੀ ਜਿੱਤ। ਗੁਰਸਿਖ ਹਰਿ ਰੰਗ ਮਾਣ, ਪ੍ਰਭ ਪਰਗਟੇ ਬਿਨ ਵਾਰ ਥਿਤ। ਗੁਰਸਿਖ ਹਰਿ ਰੰਗ ਮਾਣ, ਪ੍ਰਭ ਕੀ ਜੋਤ ਪਰਗਟੇ ਧਾਮ ਸਾਚੇ ਨਿਤ । ਗੁਰਸਿਖ ਪ੍ਰਭ ਪੂਰਾ ਪਛਾਣ, ਛੱਡ ਕੁਟੰਬ ਵਾਲਾ ਹਿਤ। ਗੁਰਸਿਖ ਸੋਹੰ ਸ਼ਬਦ ਜਾਣ, ਬਿਨ ਸ਼ਬਦ ਕਲ ਥੁੱਕਾਂ ਪਈਆਂ ਤਿੱਤ । ਮਹਾਰਾਜ ਸ਼ੇਰ ਸਿੰਘ ਸਤਿਗੁਰ ਵਖਾਣ, ਜੋਤ ਜਗਾਵੇ ਪਾਰਬ੍ਰਹਮ ਅਚੁੱਤ। (੨੩ ਚੇਤ ੨੦੦੮ ਬਿਕ੍ਰਮੀ)
❋
੪੪) ਗੁਰਸਿਖ ਤੇਰਾ ਨਾਮ, ਪ੍ਰਭ ਆਪ ਵਡਿਆਇਆ। ਗੁਰਸਿਖ ਤੇਰਾ ਨਾਮ, ਸਤਿਜੁਗ ਮੁਖ ਰਖਾਇਆ । ਗੁਰਸਿਖ ਤੇਰਾ ਨਾਮ, ਚਾਰ ਵਰਨ ਵਿਚ ਜਗਤ ਚਲਾਇਆ। ਗੁਰਸਿਖ ਤੇਰਾ ਨਾਮ, ਸਾਚੀ ਬਾਣੀ ਵਿਚ ਲਿਖਾਇਆ । ਗੁਰਸਿਖ ਤੇਰਾ ਨਾਮ, ਜੁਗ ਚਾਰ ਅਟੱਲ ਰਖਾਇਆ। ਗੁਰਸਿਖ ਤੇਰਾ ਨਾਮ, ਨਾ ਮਿਟੇ ਜਗਤ ਮਿਟਾਇਆ । ਗੁਰਸਿਖ ਤੇਰਾ ਨਾਮ, ਜੁਗ ਚਾਰ ਸਾਚਾ ਰਾਹ ਦਿਸਾਇਆ। ਗੁਰਸਿਖ ਤੇਰਾ ਨਾਮ, ਸਾਧ ਸੰਤਨ ਵਿਚ ਵਡਿਆਇਆ । ਗੁਰਸਿਖ ਤੇਰਾ ਨਾਮ, ਅਚੁੱਤ ਪਾਰਬ੍ਰਹਮ ਰਸਨੀ ਗਾਇਆ। ਗੁਰਸਿਖ ਤੇਰਾ ਨਾਮ, ਮੋਹਣ ਮਾਧਵ ਕ੍ਰਿਸ਼ਨ ਮੁਰਾਰੀ ਜਗਤ ਉਧਾਰੀ ਸਚ ਲੇਖ ਲਿਖਾਇਆ। ਗੁਰਸਿਖ ਤੇਰਾ ਨਾਮ, ਖੰਡ ਬ੍ਰਹਿਮੰਡ ਵਿਚ ਧਰਾਇਆ। ਗੁਰਸਿਖ ਤੇਰਾ ਨਾਮ, ਕਰੋੜ ਤੇਤੀਸ ਰਸਨਾ ਗਾਇਆ। ਗੁਰਸਿਖ ਤੇਰਾ ਨਾਮ, ਇੰਦਰ ਸਭਾ ਵਿਚ ਵਡਿਆਇਆ । ਗੁਰਸਿਖ ਤੇਰਾ ਨਾਮ, ਸੁਣ ਬ੍ਰਹਮਾ ਬ੍ਰਹਮ ਲੋਕ ਛੱਡ ਪ੍ਰਭ ਚਰਨੀਂ ਸੀਸ ਝੁਕਾਇਆ। ਗੁਰਸਿਖ ਤੇਰਾ ਨਾਮ, ਵਿਚ ਅਕਾਸ਼ ਵਡਿਆਇਆ। ਗੁਰਸਿਖ ਤੇਰਾ ਨਾਮ, ਵਾਂਗ ਸਵਰਨ ਉਜਲ ਕਰਾਇਆ। ਗੁਰਸਿਖ ਤੇਰਾ ਨਾਮ, ਰਾਗਾਂ ਵੇਦਾਂ ਵਿਚ ਲਿਖਾਇਆ। ਗੁਰਸਿਖ ਤੇਰਾ ਨਾਮ, ਸ਼ਿਵ ਸ਼ੰਕਰ ਸਭ ਸਲਾਹਿਆ। ਗੁਰਸਿਖ ਤੇਰਾ ਨਾਮ, ਕਲਜੁਗ ਉਤਮ ਕਰਾਇਆ। ਗੁਰਸਿਖ ਤੇਰਾ ਨਾਮ, ਜਗਤ ਸੁਫਲ ਕਰਾਇਆ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਨਿਹਕਲੰਕ ਹੋੲੇ ਜਿਸ ਸ਼ਬਦ ਚਲਾਇਆ। (੧੫ ਵਿਸਾਖ ੨੦੦੮)
❋
੪੫) ਗੁਰਸਿਖ ਕਰਮ ਵਿਚਾਰ ਪ੍ਰਭ, ਸ਼ਬਦ ਸੁਰਤ ਧਰ ਆਤਮ ਜੰਦਰ। ਗੁਰਸਿਖ ਜੋਤ ਅਕਾਰ ਕਰ, ਸਾਚੀ ਜੋਤ ਜਗਾੲੇ ਵਿਚ ਦੇਹ ਮੰਦਰ। ਬੇਮੁਖ ਦੁਸ਼ਟ ਦੁਰਾਚਾਰ ਨਰ, ਸਾਚੇ ਦਰ ਨਾਚੇ ਜਿਉਂ ਬੰਦਰ। ਗੁਰਮੁਖ ਪੂਰਬ ਵਿਚਾਰ ਕਰ, ਸਾਚਾ ਪ੍ਰਭ ਵਸੇ ਤੇਰੇ ਅੰਦਰ। ਮਾਨਸ ਜਨਮ ਕਲ ਸਵਾਰ ਕਰ, ਸੋਹੰ ਸ਼ਬਦ ਧਰ ਝੂਠੇ ਮੰਦਰ। (੧੭ ਹਾੜ ੨੦੦੮)
❋
੪੬) ਗੁਰਸਿਖ ਪ੍ਰਭ ਦਰਸ ਦਿਖਾਇਆ। ਗੁਰਸਿਖ ਪ੍ਰਭ ਆਪ ਵਡਿਆਇਆ । ਗੁਰਸਿਖ ਪ੍ਰਭ ਹੋੲੇ ਸਹਾਇਆ । ਗੁਰਸਿਖ ਪ੍ਰਭ ਸਾਚੇ ਦੀ ਸਾਚੀ ਛਾਇਆ। ਗੁਰਸਿਖ ਸੋਹੰ ਦੇਵੇ ਪ੍ਰਭ ਸਾਚੀ ਮਾਇਆ। ਗੁਰਸਿਖ ਗੁਰ ਚਰਨ ਧੂੜ ਗੁਰ ਦਰ ਨੁਹਾਇਆ। ਗੁਰਸਿਖ ਰੰਗ ਗੂੜ੍ਹ ਪ੍ਰਭ ਦਰ ਚੜ੍ਹਾਇਆ। ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਂਹੋਂ ਪਕੜ ਆਣ ਤਰਾਇਆ।
ਗੁਰਸਿਖ ਆਪ ਤਾਰੇ। ਗੁਰਸਿਖ ਆਪ ਕਾਜ ਸਵਾਰੇ। ਗੁਰਸਿਖ ਪ੍ਰਭ ਪਾਰ ਉਤਾਰੇ। ਗੁਰਸਿਖ ਸੋਹੇ ਗੁਰ ਚਰਨ ਦਵਾਰੇ। ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰੇ ਤੇਰੇ ਭੰਡਾਰੇ।
ਗੁਰਸਿਖ ਦੇਵੇ ਸਾਚੀ ਮਤ। ਗੁਰਸਿਖ ਦੇਵੇ ਪ੍ਰਭ ਸੋਹੰ ਸਾਚਾ ਯਤ। ਗੁਰਸਿਖ ਆਤਮ ਵਿਚ ੲੇਕਾ ਦੇਵੇ ਸ਼ਬਦ ਤੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਵੇ ਤੇਰੀ ਪਤ।
ਗੁਰਸਿਖ ਪ੍ਰਭ ਧੀਰ ਧਰਾਈ। ਗੁਰਸਿਖ ਅੰਮ੍ਰਿਤ ਆਤਮ ਸੀਰ ਪਿਲਾਈ। ਗੁਰਸਿਖ ਅਖੀਰਨ ਅਖ਼ੀਰ ਪ੍ਰਭ ਮਿਲ ਜਾਈ। ਗੁਰਸਿਖ ਵੇਲੇ ਅੰਤ ਪ੍ਰਭ ਜੋਤ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਈ।
ਗੁਰਸਿਖ ਪ੍ਰਭ ਜੋਤ ਮਿਲਾਇਆ। ਗੁਰਸਿਖ ਪ੍ਰਭ ਪਾਰ ਕਰਾਇਆ। ਗੁਰਸਿਖ ਪ੍ਰਭ ਤਾਰਨ ਆਇਆ। ਬੇਮੁਖ ਪ੍ਰਭ ਦਰ ਦੁਰਕਾਇਆ। ਗੁਰਸਿਖ ਪ੍ਰਭ ਚਰਨ ਲਗਾਇਆ। ਗੁਰਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਇਆ।
ਗੁਰਸਿਖ ਦਰ ਪਰਵਾਨਾ। ਗੁਰਸਿਖ ਗੁਰ ਘਰ ਸਾਚਾ ਜਾਣਾ। ਗੁਰਸਿਖ ਅਵਤਾਰ ਨਰ ਵਾਲੀ ਦੋ ਜਹਾਨਾਂ। ਗੁਰਸਿਖ ਸਰਨ ਪਰ ਆਪ ਮੁਕਾੲੇ ਆਵਣ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਜੋਤੀ ਜੋਤ ਮਿਲਾਨਾ।
ਗੁਰਸਿਖ ਮੇਲ ਮਿਲਾਇਆ। ਗੁਰਸਿਖ ਅਚਰਜ ਖੇਲ ਪ੍ਰਭ ਦਿਖਾਇਆ । ਗੁਰਸਿਖ ਸੱਜਣ ਸੁਹੇਲ ਤੇਰਾ ਹੋੲੇ ਸਹਾਇਆ। ਗੁਰਸਿਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਤੇਰੇ ਹੱਥ ਟਿਕਾਇਆ । ਗੁਰਸਿਖਾਂ ਸਿਰ ਹੱਥ ਟਿਕਾੲੇ। ਕਲਜੁਗ ਨਾ ਲਾੲੇ ਤੱਤੀ ਵਾੲੇ। ਪ੍ਰਭ ਸਾਚੇ ਦੀ ਸਚ ਸਰਨਾੲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾੲੇ। (੧੮ ਜੇਠ ੨੦੦੯)
❋
੪੭) ਗੁਰਸਿਖਾਂ ਗੁਰ ਸੁਣੇ ਪੁਕਾਰਾ। ਗੁਰਸਿਖਾਂ ਪ੍ਰਭ ਸਦ ਸਦ ਰੱਖੇ ਪਿਆਰਾ। ਗੁਰਸਿਖਾਂ ਦੇਵੇ ਸਾਚਾ ਨਾਮ ਅਧਾਰਾ। ਗੁਰਸਿਖਾਂ ਪ੍ਰਭ ਸਾਚਾ ਸਚ ਕਰੇ ਵਿਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰਾ।
ਗੁਰਸਿਖ ਮਾਣ ਦਵਾੲੇ। ਗੁਰਸਿਖ ਤਾਰਨਹਾਰ ਅਖਵਾਵੇ। ਗੁਰਸਿਖ ਬੇੜੇ ਬੰਨ੍ਹ ਵਖਾਵੇ। ਗੁਰਸਿਖ ਜਾਣੀ ਜਾਣ ਪ੍ਰਭ ਦਰਸ ਦਿਖਾਵੇ। ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨੀ ਲਗਾਵੇ।
ਸਰਨ ਲਾਗੇ ਭਾਗ ਜਾਗੇ। ਪ੍ਰਭ ਸਾਚਾ ਕਲ ਪਕੜੇ ਵਾਗੇ। ਮਾਨਸ ਜਨਮ ਨਾ ਲਾਗੇ ਦਾਗ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਸਵਾੲੇ ਗੁਰਮੁਖ ਸਾਚੇ ਪ੍ਰਭ ਦਰ ਜਾਗੇ।
ਗੁਰਸਿਖਾਂ ਪ੍ਰਭ ਜਗਾਇਆ। ਬੇਮੁਖਾਂ ਪ੍ਰਭ ਸੁਲਾਇਆ। ਗੁਰਸਿਖਾਂ ਪ੍ਰਭ ਵਡਿਆਇਆ। ਬੇਮੁਖਾਂ ਪ੍ਰਭ ਭੁਲਾਇਆ। ਗੁਰਮੁਖਾਂ ਪ੍ਰਭ ਦਇਆ ਕਮਾਇਆ। ਬੇਮੁਖਾਂ ਪ੍ਰਭ ਨਸ਼ਟ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਤੀਜੀ ਵਾਰ ਵਿਚ ਦਿਲੀ ਸ਼ਬਦ ਲਿਖਾਇਆ।(੧੮ ਜੇਠ ੨੦੦੯)
ਗੁਰਮੁਖ ਸਾਚਾ ਆਪ ਬਣਾੲੇ। ਗੁਰਮੁਖ ਸਾਚਾ ਆਪ ਤਰਾੲੇ। ਗੁਰਮੁਖ ਸਾਚਾ ਆਪ ਵਡਿਆੲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਸਮਾੲੇ।
ਗੁਰਮੁਖ ਸਾਚੇ ਸਚ ਘਰ ਪਾਇਆ। ਗੁਰਮੁਖ ਸਾਚੇ ਪ੍ਰਭ ਡੇਰਾ ਲਾਇਆ। ਗੁਰਮੁਖ ਸਾਚੇ ਦਰ ਦਰਬਾਨ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਚੌਥੇ ਜੁਗ ਸਵਰਨ ਮਾਣ ਦਵਾਇਆ।
ਗੁਰਸਿਖ ਤੇਰੀ ਧੰਨ ਕਮਾਈ, ਦਰ ਸਾਚੇ ਪ੍ਰਭ ਸੇਵ ਕਮਾਈ। ਗੁਰਸਿਖ ਤੇਰੀ ਧੰਨ ਕਮਾਈ, ਸਾਚੀ ਧੁਨ ਆਪ ਉਪਜਾਈ। ਗੁਰਸਿਖ ਤੇਰੀ ਧੰਨ ਕਮਾਈ, ਜੋਤ ਸਰੂਪ ਪਰਗਟ ਜੋਤ ਆਤਮ ਜੋਤ ਕਰੇ ਰੁਸ਼ਨਾਈ। ਗੁਰਸਿਖ ਤੇਰੀ ਧੰਨ ਕਮਾਈ, ੲੇਕਾ ਧੁਨ ਸਾਚੀ ਅਨਹਦ ਆਪ ਉਪਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਦੇਵੇ ਵਡਿਆਈ।
(੧੫ ਸਾਵਣ ੨੦੦੯)
❋
੪੯) ਗੁਰਮੁਖ ਪ੍ਰਭ ਤਾਰਨਹਾਰਾ। ਗੁਰਸਿਖਾਂ ਪ੍ਰਭ ਕਰੇ ਪਿਆਰਾ। ਗੁਰਮੁਖਾਂ ਦੇਵੇ ਸ਼ਬਦ ਅਧਾਰਾ। ਗੁਰਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਪਾਵੇ ਸਾਰਾ।
ਗੁਰਮੁਖਾਂ ਦੇਵੇ ਨਾਮ ਨਿਧਾਨ। ਗੁਰਮੁਖਾਂ ਦੇਵੇ ਬ੍ਰਹਮ ਗਿਆਨ। ਗੁਰਮਖਾਂ ਦੇਵੇ ਆਤਮ ਧਿਆਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
ਗੁਰਮੁਖਾਂ ਤਾਰੇ ਪ੍ਰਭ ਸਮਰਥ। ਗੁਰਸਿਖਾਂ ਰੱਖੇ ਦੇ ਕਰ ਹੱਥ। ਗੁਰਮੁਖਾਂ ਚੜ੍ਹਾੲੇ ਸੋਹੰ ਸਾਚੇ ਰਥ । ਗੁਰਮੁਖਾਂ ਲੇਖ ਲਿਖਾੲੇ ਪਰਗਟ ਜੋਤ ਨਿਹਕਲੰਕ ਆਪੇ ਆਪ ਵਿਚ ਮੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜੁਗੋ ਜੁਗ ਅਕੱਥ। (੧੪ ਭਾਦਰੋਂ ੨੦੦੯)
❋
੫੦) ਗੁਰਸਿਖਾਂ ਪ੍ਰਭ ਮਾਣ ਦਵਾੲੇ। ਗੁਰਸਿਖਾਂ ਪ੍ਰਭ ਆਣ ਤਰਾੲੇ। ਗੁਰਸਿਖਾਂ ਪ੍ਰਭ ਤ੍ਰਿਖਾ ਮਿਟਾੲੇ। ਗੁਰਸਿਖਾਂ ਪ੍ਰਭ ਆਤਮ ਦਿਸ਼ਾ ਖੁਲ੍ਹਾੲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਜਗਾੲੇ। ਗੁਰਸਿਖਾਂ ਪ੍ਰਭ ਆਪ ਜਗਾਇਆ। ਗੁਰਸਿਖਾਂ ਪ੍ਰਭ ਆਪ ਉਠਾਇਆ।
ਗੁਰਸਿਖਾਂ ਪ੍ਰਭ ਗੁਰ ਸੰਗਤ ਬਣਾਇਆ। ਗੁਰਸਿਖਾਂ ਪ੍ਰਭ ਅੰਗ ਅੰਗ ਸੰਗ ਸੰਗ ਆਪ ਸਮਾਇਆ । ਗੁਰਸਿਖਾਂ ਆਤਮ ਨਾਮ ਰੰਗ ਇਕ ਚੜ੍ਹਾਇਆ । ਬੇਮੁਖਾਂ ਪ੍ਰਭ ਨੰਗ ਕਰਾਇਆ। ਮਾਨਸ ਜਨਮ ਭੰਗ ਕਰਾਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇ ਗੁਰਸਿਖਾਂ ਵਡਿਆਇਆ।
ਗੁਰਸਿਖਾਂ ਪ੍ਰਭ ਤਾਰਨਹਾਰਾ। ਗੁਰਸਿਖਾਂ ਦੇਵੇ ਸ਼ਬਦ ਅਧਾਰਾ। ਗੁਰਸਿਖਾਂ ਕਰੇ ਜੋਤ ਅਕਾਰਾ । ਗੁਰਸਿਖਾਂ ਵਿਚ ਪ੍ਰਭ ਸਦ ਪਸਾਰਾ। ਗੁਰਸਿਖਾਂ ੲੇਕਾ ੲੇਕ ਅਕਾਰਾ। ਗੁਰਸਿਖਾਂ ਦੇਵੇ ਜੋਤ ਸਰੂਪੀ ਪਵਣ ਸ਼ਬਦ ਹੁਲਾਰਾ। ਗੁਰਸਿਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਸਦ ਖੜਾ ਰਹੇ ਆਤਮ ਦਰ ਦਵਾਰਾ। (੪ ਕੱਤਕ ੨੦੦੯)
❋
ਗੁਰਸਿਖ ਤਾਰੇ ਕਰਮ ਵਿਚਾਰ। ਗੁਰਮੁਖ ਤਾਰੇ ਭਰਮ ਨਿਵਾਰ। ਗੁਰਸਿਖ ਤਾਰੇ ਆਤਮ ਤੋੜ ਸਰਬ ਹੰਕਾਰ। ਗੁਰਸਿਖ ਤਾਰੇ ਹਉਮੇ ਮਮਤਾ ਆਤਮ ਮਾਰ। ਗੁਰਸਿਖ ਤਾਰੇ ਆਪੇ ਦੇਵੇ ਚਰਨ ਪਿਆਰ । ਗੁਰਸਿਖ ਤਾਰੇ ਜੋ ਆੲੇ ਭੁੱਲ ਰੁੱਲ ਜਨ ਚਰਨ ਦਵਾਰ। ਗੁਰਸਿਖ ਤਾਰੇ ਆਪ ਉਤਾਰੇ ਸਿਰੋਂ ਪਾਪਾਂ ਭਾਰ । ਗੁਰਸਿਖ ਤਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਜਾੲੇ ਸੁਧਾਰ।
ਗੁਰਸਿਖ ਤਾਰੇ ਦੇਵੇ ਸਾਚੀ ਮਤ। ਗੁਰਸਿਖ ਤਾਰੇ ਆਪ ਧਰਾੲੇ ਧੀਰਜ ਯਤ। ਗੁਰਸਿਖ ਤਾਰੇ ਸੋਹੰ ਬਿਜਾੲੇ ਸਾਚੇ ਵਤ। ਗੁਰਸਿਖ ਤਾਰੇ ਚਰਨ ਪ੍ਰੀਤ ਨਿਭਾਵੇ ਸਾਚਾ ਨਤ। ਗੁਰਸਿਖ ਤਾਰੇ ਸ਼ਬਦ ਸਰੂਪੀ ਦੇਵੇ ਸਾਚਾ ਤਤ। ਗੁਰਸਿਖ ਤਾਰੇ ਆਪੇ ਦੇਵੇ ਸਾਚੀ ਮਤ। ਗੁਰਸਿਖ ਤਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਅੰਤਮ ਪਤ। · (੧ ਮਾਘ ੨੦੦੯)
❋
੫੨) ਹਰਿਜਨਾਂ ਹਰਿ ਨਾਮ ਧਿਆਇਆ। ਹਰਿਜਨਾਂ ਹਰਿ ਮੰਗਲ ਗਾਇਆ। ਹਰਿਜਨਾਂ ਹਰਿ ਰਿਦੇ ਵਸਾਇਆ। ਹਰਿਜਨਾਂ ਹਰਿ ਨਵ ਨਿਧ ਉਪਜਾਇਆ। ਹਰਿਜਨਾਂ ਹਰਿ ਕਾਰਜ ਸਿੱਧ ਆਪ ਕਰਾਇਆ । ਹਰਿਜਨਾਂ ਹਰਿ ਮਨ ਤਨ ਵਿਧੇ, ਸੋਹੰ ਤੀਰ ਚਲਾਇਆ। ਹਰਿਜਨਾਂ ਆਪ ਬਣਾੲੇ ਬਿਧੇ, ਸ਼ਬਦ ਸਰੂਪੀ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨਾਂ ਦੇ ਵਿਚ ਸਮਾਇਆ।
ਹਰਿਜਨ ਹਰਿ ਕਾ ਰੂਪ। ਹਰਿਜਨ ਸਤਿ ਸਰੂਪ। ਹਰਿਜਨ ਹਰਿ ੲੇਕਾ ਰੂਪ। ਹਰਿਜਨ ਜਨ ਹਰਿ ੲੇਕਾ ਸੂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾੲੇ ਡਰ ਜਮਦੁਤ।
ਜਨ ਜਨ ਹਰਿ ਹਰਿ ਕੇ ਭਾੲੇ। ਹਰਿ ਹਰਿ ਨਾਮ ਧਿਆੲੇ। ਜਨ ਹਰਿ ਹਰਿ ਸੋਹੰ ਰਸਨਾ ਗਾੲੇ। ਜਨ ਹਰਿ ਹਰਿ ਸਦ ਰਿਦੇ ਵਸਾੲੇ। ਜਨ ਹਰਿ ਹਰਿ ਹਰਿ ਕਰ ਭਵ ਸਾਗਰ ਬੇੜਾ ਪਾਰ ਤਰਾੲੇ। ਜਨ ਹਰਿ ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋੲੇ ੲੇਕਾ ਥਾਂ ਬਹਾੲੇ।
ਹਰਿਜਨ ਹਰਿ ਵਿਚ ਸਮਾਣਾ। ਹਰਿਜਨ ਹਰਿ ਤੇਰੇ ਵਿਚ ਟਿਕਾਣਾ । ਜਨ ਹਰਿ ਹਰਿ ਜਨ ਹਰਿ ਆਪਣਾ ਆਪ ਪਛਾਣਾ। ਹਰਿਜਨ ਜਨ ਹਰਿ ਸਾਚਾ ਵੇਖ ਜੋਤ ਸਰੂਪ ਹਰਿ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ੲੇਕਾ ਦੀਸੇ ਸਚ ਟਿਕਾਣਾ।
ਹਰਿਜਨ ਹਰਿ ਧਿਆੲੇ। ਹਰਿਜਨ ਹਰਿ ਗਾੲੇ। ਹਰਿਜਨ ਅਮਰਾ ਪਦ ਪਾੲੇ। ਹਰਿਜਨ ਹਰਿ ਸਦ ਘਰ ਲੈ ਜਾੲੇ। ਹਰਿ ਜਨ ਦਿਵਸ ਰੈਣ ਸਦ ਛੰਦ ਹਰਿ ਕੇ ਗਾੲੇ। ਜਨ ਹਰਿ ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੰਗ ਰਖਾੲੇ।
ਹਰਿਜਨ ਹਰਿ ਕਾ ਮੀਤ। ਹਰਿ ਜਨ ਹਰਿ ੲੇਕਾ ਰੀਤ। ਹਰਿਜਨ ਹਰਿ ਸਾਚੀ ਚਰਨ ਕਵਲ ਪ੍ਰੀਤ । ਹਰਿ ਜਨ ਹਰਿ ਚਰਨ ਲਾਗ ਜਾੲੇ ਜਨਮ ਜੀਤ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਕਰੇ ਸੀਤ।
ਹਰਿਜਨ ਹਰਿ ਕਾ ਪਿਆਰਾ। ਹਰਿਜਨ ਗਾੲੇ ਹਰਿ ਦਵਾਰਾ। ਹਰਿਜਨ ਪਾੲੇ ਮੋਖ ਦਵਾਰਾ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ੲੇਕਾ ਦੇਵੇ ਸ਼ਬਦ ਭੰਡਾਰਾ।
ਹਰਿਜਨ ਹਰਿ ਰੰਗ ਰਾਤਾ। ਹਰਿਜਨ ਹਰਿ ਆਪ ਪਛਾਤਾ। ਹਰਿਜਨ ਹਰਿ ਪਿਤ ਮਾਤਾ। ਹਰਿਜਨ ਹਰਿ ਇਕ ਰੰਗ ਰੰਗਾਤਾ। ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਆਪਣੇ ਰੰਗ ਸਮਾਤਾ ।
ਜਨ ਹਰਿ ਹਰਿ ਰੰਗ ਰੰਗਿਆ। ਜਨ ਹਰਿ ਸਾਚਾ ਦਰਸ ਦਾਨ ਦਰ ਮੰਗਿਆ। ਜਨ ਹਰਿ ਸਾਚੇ ਘਰ ਮੂਲ ਨਾ ਸੰਗਿਆ। ਜਨ ਹਰਿ ਵੇਲੇ ਅੰਤ ਖੁਲ੍ਹੇ ਦਰ, ਸਚ ਦਰਗਾਹੇ ਲੰਘਿਆ। ਜਨ ਹਰਿ ਚੁਕਿਆ ਡਰ ਗਿਆ ਘਰ, ਪ੍ਰਭ ਬਿਠਾੲੇ ਜੋਤੀ ਸਚ ਪਲੰਘਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨਾਂ ਸਦ ਅੰਗੇ ਸੰਗਿਆ।
ਹਰਿਜਨ ਤੇਰੀ ਵਡਿਆਈ। ਹਰਿਜਨ ਹਰਿ ਮਿਤ ਗਤ ਕਹਿਣ ਨਾ ਪਾਈ। ਹਰਿਜਨ ਹਰਿ ਇਕ ਚਿਤ ਧਿਆਈ। ਹਰਿਜਨ ਹਰਿ ਇਕ ਮਿਤ ਬਣਾਈ। ਹਰਿਜਨ ਹਰਿ ਨਿਤ ਦਰਸ਼ਨ ਪਾਈ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੋੲੇ ਆਪ ਸਹਾਈ।
ਹਰਿਜਨ ਹਰਿ ਭਗਤੀ ਘਾਲ। ਹਰਿਜਨ ਹਰਿ ਲੇਵੇ ਭਾਲ। ਹਰਿਜਨ ਹਰਿ ਲੲੇ ਸੰਭਾਲ। ਹਰਿਜਨ ਹੋਣ ਨਾ ਦੇਵੇ ਵਿੰਗਾ ਵਾਲ। ਹਰਿਜਨ ਹਰਿ ਆਪ ਚਲਾੲੇ ਸਾਚੀ ਚਾਲ। ਹਰਿਜਨ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਿਹਾ ਵਿਚ ਸਮਾਲ।
ਹਰਿਜਨ ਤੇਰੀ ਉਤਮ ਮਤ। ਹਰਿਜਨ ਤੇਰਾ ਉਤਮ ਤਤ। ਹਰਿਜਨ ਤੇਰਾ ਸਾਚਾ ਯਤ। ਹਰਿ ਜਨ ਉਤਮ ਮਤ। ਹਰਿਜਨ ਤੇਰਾ ਸਾਚਾ ਸਤਿ। ਹਰਿਜਨ ਤੇਰਾ ਸਾਚਾ ਵਤ। ਹਰਿਜਨ ਹਰਿ ਸੋਹੰ ਬੀਜ ਦੇਵੇ ਆਤਮ ਸਾਚੇ ਵੱਤ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ੲੇਕ ਰਖਾਵੇ ਚਰਨ ਸਾਚਾ ਨੱਤ।
ਹਰਿਜਨ ਹਰਿ ਸਾਚਾ ਮੰਨਣਾ। ਹਰਿਜਨ ਬੇੜਾ ਆਪਣਾ ਕਲਜੁਗ ਬੰਨ੍ਹਣਾ। ਹਰਿ ਜਨ ਕਾਇਆ ਨਾਮ ਮਜੀਠੀ ਰੰਗਣਾ। ਹਰਿਜਨ ਹਰਿ ਸਦ ੲੇਕਾ ਰੰਗਣਾ। ਜਨ ਹਰਿ ਹਰਿ ਦਰਸ ਦਰ ਸਦਾ ਮੰਗਣਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਮੂਲ ਨਾ ਸੰਗਣਾ।
ਹਰਿਜਨ ਹਰਿ ਰਸਨਾ ਗਾਓ। ਹਰਿਜਨ ਅੰਮ੍ਰਿਤ ਫਲ ਸੋਹੰ ਦਰ ਤੇ ਪਾਓ। ਹਰਿਜਨ ੲੇਕਾ ਰੰਗ ਹਰਿ ਹੋ ਜਾਓ। ਹਰਿਜਨ ਭੁੱਖ ਨੰਗ ਹਰਿ ਜਪ ਕਟਾਓ। ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਗਾਓ।
ਹਰਿਜਨ ਸਦ ਰਸਨਾ ਗਾਵਣਾ। ਹਰਿਜਨ ਪਤਤ ਪੁਨੀਤ ਆਪ ਹੋ ਜਾਵਣਾ। ਹਰਿਜਨ ਸਦ ਸਦ ਚੀਤ ਹਰਿ ਵਸਾਵਣਾ। ਹਰਿਜਨ ਸਾਚਾ ਮੀਤ ਹਰਿ ਅਖਵਾਵਣਾ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਆਪ ਨਿਭਾਵਣਾ।
ਹਰਿਜਨ ਸਦ ਸਾਚਾ ਸੰਗੇ। ਹਰਿਜਨ ਹਰਿ ਦੇਵੇ ਦਾਨ, ਜੋ ਜਨ ਮੂੰਹੋਂ ਮੰਗੇ। ਹਰਿਜਨਾਂ ਹਰਿ ਦੇਵੇ ਮਾਣ, ਆਪ ਲਗਾੲੇ ਆਪਣੇ ਅੰਗੇ। ਹਰਿਜਨਾਂ ਹਰਿ ਮਿਲਿਆ ਮਿਹਰਵਾਨ, ਸਦਾ ਇਕ ਰੰਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਦਰਸ ਦਾਨ ਮੰਗੇ। (੧ ਮਾਘ ੨੦੦੯)
❋
੫੩) ਗੁਰਮੁਖ ਜਾਗ ਵਕ਼ਤ ਸੁਹੇਲਾ। ਗੁਰਮੁਖ ਜਾਗ ਨਾ ਰਹੇ ਜਗਤ ਅਕੇਲਾ। ਗੁਰਮੁਖ ਜਾਗ ਪ੍ਰਭ ਅਬਿਨਾਸ਼ੀ ਵਿਛੜਿਆਂ ਆਪ ਕਰਾੲੇ ਮੇਲਾ। ਗੁਰਮੁਖ ਜਾਗ ਆਤਮ ਧੋ ਦਾਗ਼, ਹੱਥ ਨਾ ਆਵੇ ਵੇਲਾ । ਗੁਰਮੁਖ ਜਾਗ ਦਰ ਸਾਚੇ ਭਾਗ ਸੁਣ ਸਾਚਾ ਰਾਗ ਬਣ ਸਾਚਾ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬਣ ਗੁਰਸਿਖ ਸਾਚਾ ਚੇਲਾ।
ਗੁਰਸਿਖ ਜਾਗ ਵਕ਼ਤ ਵਿਚਾਰ। ਗੁਰਮੁਖ ਜਾਗ ਵੇਲਾ ਅੰਤ ਨਾ ਹਾਰ। ਗੁਰਮੁਖ ਜਾਗ ਪ੍ਰਭ ਚਰਨ ਲਾਗ ਆਤਮ ਆਪਣੀ ਆਪ ਸੁਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜਾੲੇ ਤਾਰ। ਗੁਰਸਿਖ ਜਾਗ ਚਰਨ ਪਿਆਰ। ਗੁਰਸਿਖ ਜਾਗ ਪ੍ਰਭ ਸਾਚੇ ਦੀ ਸਾਚੀ ਕਾਰ। ਗੁਰਸਿਖ ਜਾਗ ਪ੍ਰਭ ਸਾਚਾ ਸਚ ਅਵਤਾਰ। ਗੁਰਸਿਖ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਹਰਿ ਕਾ ਦਵਾਰ। (੧੯ ਚੇਤ ੨੦੧੦)
❋
੫੪) ਸਾਚੀ ਮਤ ਸ਼ਬਦ ਗੁਰ ਮੰਤਰ, ੲੇਕਾ ੲੇਕ ਦ੍ਰਿੜਾਇਆ। ਸਚ ਬਸੰਤਰ ਲੱਗੀ ਬਸੰਤਰ, ਨਾ ਸਕੇ ਕੋਈ ਬਚਾਇਆ। ਹਰਿ ਬਿਨ ਕੋਈ ਨਾ ਜਾਣੇ ਅੰਤਰ, ਗੁਰ ਪੂਰਾ ਹੋੲੇ ਸਹਾਇਆ। ਵੇਸ ਵਟਾੲੇ ਜੁਗਾ ਜੁਗੰਤਰ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾੲੇ ਸਾਚਾ ਸ਼ਸਤਰ, ਸ਼ਸਤਰ ਧਾਰੀ ਨਾਮ ਧਰਾਇਆ।
ਸ਼ਸਤਰਧਾਰੀ ਸਾਚਾ ਖੰਡਾ, ਪੰਜ ਤੱਤ ਸ਼ੰਗਾਰਿਆ। ਪਹਿਲੇ ਵੰਡਾਈ ਆਪਣੀ ਵੰਡਾ, ਪੰਚਮ ਮੋਹ ਚੁਕਾ ਰਿਹਾ। ਦੂਜੇ ਮੇਟ ਭੇਖ ਪਖੰਡਾ, ਸਾਚੀ ਸਿਖਿਆ ਇਕ ਸਮਝਾ ਰਿਹਾ। ਤੀਜੇ ਗੁਰਸਿਖ ਨੇਤਰ ਹੋੲੇ ਨਾ ਅੰਧਾ, ਅੱਠੇ ਪਹਿਰ ਦਰਸ ਦਿਖਾ ਰਿਹਾ। ਚੌਥੇ ਵੇਖੇ ਵਿਚ ਬ੍ਰਹਿਮੰਡਾ, ਆਪਣਾ ਨਾਮ ਧਰਾ ਰਿਹਾ। ਪੰਜਵੇਂ ਬਣਿਆ ਆਪੇ ਖੰਡਾ, ਗੁਰਮਤ ਇਹ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹੀਨਾ ਚੇਤਰ ਪਹਿਲੀ ਵਿਸਾਖੀ ਰੁੱਤ ਸੁਹਾ ਰਿਹਾ।
ਗੁਰਮੁਖ ਤੇਰੀ ਸਾਚੀ ਮਤ, ਗੁਰ ਪੂਰੇ ਆਪ ਬੰਧਾਈਆ। ਤੁਟ ਨਾ ਜਾੲੇ ਤੇਰਾ ਯਤ, ਕੋਟਨ ਕੋਟ ਪਦਮਨੀ ਨਾਚ ਕਰਾਈਆ। ਤੇਰੀ ਕਾਇਆ ਤਨ ਨਾ ਉਬਲੇ ਰੱਤ, ਨੌਂ ਅਠਾਰਾਂ ਵੇਖ ਵਖਾਈਆ। ਤੇਰੀ ਧੀਰਜ ਮੇਰਾ ਚਰਨ ਹਠ, ਨਾ ਕਿਸੇ ਕੋਈ ਤੁੜਾਈਆ। ਧੁਰਦਰਗਾਹੀ ਕਰਾਂ ਅਕੱਠ, ਰਾਹ ਵਿਚ ਨਾ ਕੋਈ ਅਟਕਾਈਆ। ਮਾਨਸ ਜਨਮ ਨਾ ਹੋੲੇ ਭੱਠ, ਗੁਰ ਗੋਬਿੰਦ ਜੋ ਰਿਹਾ ਧਿਆਈਆ। ਮੇਲ ਮਿਲਾਵਾ ਨੱਠ ਨੱਠ, ਚਾਰ ਵਰਨਾਂ ਕਰ ਕੁੜਮਾਈਆ। ਲਹਿਣਾ ਦੇਣਾ ਚੁਕਾਵਾਂ ਤੀਰਥ ਅਠ ਸਠ, ਅੰਮ੍ਰਿਤ ਆਤਮ ਤਾਲ ਭਰਾਈਆ। ੲੇਕਾ ਪੂਜਾ ੲੇਕਾ ਪਾਠ, ਵਾਹਿਗੁਰੂ ਫਤਹਿ ਗਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਹਿਜ ਸੁਭਾਈਆ।
ਹੱਥੀ ਕੰਗਨ ਤਨ ਸ਼ੰਗਾਰ, ਗੁਰ ਪੂਰੇ ਆਪ ਬੰਧਾਇਆ। ਬੰਧਨ ਪਾੲੇ ਅਪਰ ਅਪਾਰ, ਜੀਵ ਜੰਤ ਨਾ ਕੋਈ ਤੁੜਾਇਆ। ਗੁਰਸਿਖ ਨਾ ਹੋੲੇ ਠੱਗ ਚੋਰ ਯਾਰ, ਦੂਸਰ ਧਨ ਨਾ ਕੋਇ ਚੁਰਾਇਆ। ਦੋ ਹੱਥਾਂ ਰੱਖੇ ਸਾਝਾਂ ਯਾਰ, ੲੇਕਾ ਵੰਡ ਵੰਡਾਇਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਸਾਚਾ ਖੰਡਾ ਲੲੇ ਚਮਕਾਇਆ । ਜੋ ਜਨ ਢਹਿ ਪੲੇ ਦਵਾਰ, ਫੜ ਬਾਂਹੋਂ ਗਲੇ ਲੲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਸਾਚਾ ਵਰ, ਗੁਰ ਸੰਗਤ ਰਿਹਾ ਸੁਣਾਇਆ।
ਸਾਚੇ ਕੇਸ ਦਸ ਦਸਮੇਸ, ਧੁਰ ਦੀ ਪਾਰ ਕਰਾਈਆ। ਸੀਸ ਬੈਠ ਹਰਿ ਜਗਦੀਸ, ਤੇਰਾ ਪੜਦਾ ਪਾਈਆ। ਤੇਰੀ ਕਰੇ ਨਾ ਕੋਈ ਰੀਸ, ਤੇਰਾ ਲੇਖ ਨਾ ਕੋਈ ਲਿਖਾਈਆ। ਤੇਰੀ ਕੀਮਤ ਪਾੲੇ ਬੀਸ ਬੀਸ, ਦੂਰ ਦੁਰਾਡਾ ਬੈਠਾ ਰਾਹ ਤਕਾਈਆ। ਤੇਰੇ ਛਤਰ ਝੁਲਾੲੇ ਸੀਸ, ਆਪਣੇ ਹੱਥ ਆਪ ਉਠਾਈਆ। ਜਗਤ ਵਿਕਾਰਾ ਜਾੲੇ ਪੀਸ, ਗੁਰਮੁਖਾਂ ਰਿਹਾ ਸਮਝਾਈਆ। ਗੁਰਸਿਖਾਂ ਨਾਤਾ ਛੱਡਨਾ ਰਾਗ ਛਤੀਸ, ਮਨ ਕਾਵਿਆ ਕਰੇ ਪੜ੍ਹਾਈਆ। ਬੁੱਧੀ ਬਣਾੲੇ ਆਪਣੀ ਹਦੀਸ, ਗੁਰਮਤ ਦੲੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਗੁਰਮਤ ਗੁਰ ਰਿਹਾ ਸੁਣਾਈਆ।
ਸਾਚਾ ਕੰਘਾ ਬੱਤੀ ਦੰਦ, ਮੱਖੂ ਮੁਖ ਲਗਾਇਆ। ਸੀਸ ਜਗਦੀਸ ਚੜ੍ਹਿਆ ਚੰਦ, ਆਪਣੇ ਹੱਥ ਟਿਕਾਇਆ। ਖ਼ੁਸ਼ੀ ਕਰਾੲੇ ਬੰਦ ਬੰਦ, ਦੁਰਮਤ ਮੈਲ ਗਵਾਇਆ। ਆਤਮ ਉਪਜੇ ਪਰਮਾਨੰਦ, ਜਿਸ ਜਨ ਆਪਣੀ ਕੇਸੀ ਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਜਣਾਇਆ।
ਪੰਚਮ ਧਾਰ ਨਾਤਾ, ਪੰਚਮ ਰਿਹਾ ਜਣਾਈਆ। ਤਨ ਰਖਾੲੇ ਬਸਤਰ ਛਾਤਾ, ਬਸਤਰ ਸ਼ਸਤਰ ਆਪ ਸਜਾਈਆ। ਧੀਰਜ ਜਤ ਪਾੲੇ ਕਾਛਾ, ਕਾਮਨ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ੲੇਕਾ ਦਿਸੇ ਸਾਚਾ ਘਰ, ਸਾਚੀ ਸਿਖਿਆ ਇਕ ਸਿਖਾਈਆ।
ਸਾਚੀ ਰੀਤ ਗੁਰ ਦਸਤਾਰ, ਸ਼ਬਦੀ ਚੀਰ ਬੰਧਾਇਆ। ਪਾਈ ਤਨ ਹਰਿ ਕਟਾਰ, ਗੁਰ ਗੋਬਿੰਦ ਵੇਖ ਵਖਾਇਆ। ਕੰਘਾ ਕੇਸ ਕਰ ਪਿਆਰ, ਦੋੲੇ ਮੇਲ ਮਿਲਾਇਆ। ਦਸ ਦਸਮੇਸਾ ਖ਼ਬਰਦਾਰ, ਸੋੲੇ ਰਿਹਾ ਜਗਾਇਆ। ਗਣਪਤ ਗਣੇਸ਼ਾ ਨਾ ਕੋਈ ਪੂਜੇ ਗੁਰਮੁਖ ਵਿਚਾਰ, ਪੁਰਖ ਅਕਾਲ ਇਕ ਮਨਾਇਆ । ਆਪਣਾ ਆਪ ਕਰ ਤਿਆਰ, ਗੁਰਸਿਖ ਸਾਚਾ ਤਿਆਰ ਕਰਾਇਆ । ਆਪਣੀ ਰੱਖਿਆ ਕਰ ਵਿਚ ਸੰਸਾਰ, ਦੇ ਮਤ ਆਪ ਸਮਝਾਇਆ। ਆਪੇ ਢਹਿ ਪਿਆ ਦਵਾਰ, ਗੁਰਮੁਖਾਂ ਅੱਗੇ ਝੋਲੀ ਡਾਇਆ। ਪੰਚਮ ਸੇਵਕ ਹੋਇਆ ਸੇਵਾਦਾਰ, ਮੁਖ ਅੰਮ੍ਰਿਤ ਆਪ ਚਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵੇਲਾ ਰਿਹਾ ਸੁਹਾਇਆ।
ਜਿਉਂ ਭਾਵੀ ਤਿਉਂ ਭਾਵਨਾ, ਹਰਿ ਕਰਨ ਕਰਾਵਣ ਜੋਗ। ਦੂਤੀ ਦੁਸ਼ਟ ਖਪਾੲੇ ਜਿਉਂ ਰਾਮਾ ਰਾਵਣਾ, ਗੁਰਮੁਖ ਮੇਲਾ ਧੁਰ ਸੰਜੋਗ। ਨੇਤਰ ਬਖ਼ਸ਼ੇ ਸਾਚਾ ਚਾਨਣਾ, ਆਤਮ ਰਸ ਸਾਚਾ ਭੋਗ। ਗੁਰਸਿਖ ਤੇਰਾ ਬ੍ਰਹਮ ਗਿਆਨਣਾ, ੲੇਕਾ ਪੜ੍ਹਨਾ ਸਚ ਸਲੋਕ। ਮੇਰਾ ਤੇਰਾ ਰੂਪ ੲੇਕਾ ਜਾਨਣਾ, ਮੇਰੀ ਤੇਰੀ ਇਕ ਦਵਾਰੇ ਮੋਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪੇ ਜਾਣੇ ਆਪਣਾ ਹਰਖ਼ ਸੋਗ । (੦੭--੩੮੫ ੩੮੬)
❋
੫੫) ਪੁਰਖ ਅਕਾਲ ਰੱਖਣੀ ਓਟ, ਦੂਸਰ ਅਵਰ ਨਾ ਕੋਇ ਵਡਿਆਈਆ। ਇਸ਼ਟ ਰਖੌਣਾ ਨਿਰਮਲ ਜੋਤ, ਨਿਰਵੈਰ ਇਕ ਧਿਆਈਆ। ਸ਼ਬਦ ਬਣਾੲੇ ਕਿਲਾ ਕੋਟ, ਹਰਿਜਨ ਸਾਚੇ ਲੲੇ ਵਸਾਈਆ। ਝੂਠੀ ਕੱਢਣੀ ਵਾਸਨਾ ਖੋਟ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਰਿਹਾ ਸਮਝਾਈਆ। (੦੮--੮੫੨)
❋
੫੬) ਘਰ ਬਹਿਣਾ ਦਰਸਨ ਨੈਣਾ, ਮੁਖੜਾ ਨੂਰ ਨੂਰ ਦਰਸਾਈਆ। ਗੁਰਸਿਖ ਮੰਨਣਾ ਗੁਰ ਕਾ ਕਹਿਣਾ, ਭੁੱਲ ਕਦੇ ਨਾ ਜਾਈਆ। ਸਾਧ ਸੰਗਤ ਵਿਚ ਮਿਲ ਕੇ ਬਹਿਣਾ, ਹਰਿ ਸੰਗਤ ਹਰਿ ਕਾ ਰੂਪ ਵਖਾਈਆ । ਗੁਰ ਚਰਨ ਪ੍ਰੀਤੀ ਸਾਚਾ ਗਹਿਣਾ, ਜਗਤ ਸ਼ਿੰਗਾਰ ਨਾ ਕੋਇ ਵਡਿਆਈਆ। ਆਦਿ ਅੰਤ ਭਾਣਾ ਸਹਿਣਾ, ਹਰਿ ਭਾਣੇ ਵਿਚ ਸਮਾਈਆ। ਆਪੇ ਦੇਵੇ ਲਹਿਣਾ ਦੇਣਾ, ਪੂਰਬ ਲੇਖਾ ਝੋਲੀ ਪਾਈਆ। ਆਦਿ ਅੰਤ ਭਗਤ ਭਗਵੰਤ ਧਾਮ ਇਕੱਠੇ ਰਹਿਣਾ, ੲੇਕਾ ਸੇਜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੲੇ ਮਿਲਾਈਆ।
ਹਰਿਜਨ ਸੱਜਣ ਰਹਿਣਾ ਤਿਆਰ, ਜਗਤ ਤਿਆਰੀ ਆਪ ਕਰਾਇੰਦਾ। ਆਪੇ ਮੇਲਾ ਕਰੇ ਮੇਲਣਹਾਰ, ਮਿਲ ਮਿਲ ਆਪਣੇ ਅੰਗ ਲਗਾਇੰਦਾ। ਘਰ ਘਰ ਦਰ ਦਰ ਪਾਵੇ ਸਾਰ, ਗ੍ਰਹਿ ਗ੍ਰਹਿ ਵੇਖ ਵਖਾਇੰਦਾ। ਸੁਰਤੀ ਸੁਰਤ ਲੲੇ ਉਠਾਲ, ਜਗਤ ਨਿਮਾਣੀ ਆਪ ਜਗਾਇੰਦਾ। ਹਾਣੀ ਹਾਣੀ ਮੇਲੀ ਗੁਰ ਕਰਤਾਰ, ਸ਼ਬਦੀ ਸ਼ਬਦ ਬੰਧਨ ਪਾਇੰਦਾ। ਮੰਦਰ ਵਖਾੲੇ ਇਕ ਦਵਾਰ, ਸਚ ਦਵਾਰਾ ਆਪ ਵਡਿਆਇੰਦਾ। ਗੁਰਸਿਖ ਭੁੱਲ ਨਾ ਜਾੲੇ ਵਿਚ ਸੰਸਾਰ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਲਗਾਇੰਦਾ। ਨਿਹਕਲੰਕ ਨਰਾਇਣ ਨਰ ਲੲੇ ਅਵਤਾਰ, ਚਾਰ ਜੁਗ ਦੇ ਵਿਛੜੇ ਮੇਲ ਮਿਲਾਇੰਦਾ । ਲੱਖ ਚੁਰਾਸੀ ਵਿਚੋਂ ਲੲੇ ਨਿਕਾਲ, ਨਿੱਕਾ ਵੱਡਾ ਬਿਰਧ ਬਾਲ ਨਾ ਵੰਡ ਵੰਡਾਇੰਦਾ। ਆਪ ਆਪਣਿਆਂ ਕਰੇ ਆਪ ਸੰਭਾਲ, ਬਣ ਸੇਵਕ ਸੇਵ ਕਮਾਇੰਦਾ। ਸਦਾ ਸਦਾ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵੇਖ ਵਖਾਇੰਦਾ। ਗੁਰਸਿਖ ਚਲੇ ਤੇਰੇ ਨਾਲ ਨਾਲ, ਚਲਣਹਾਰਾ ਦਿਸ ਨਾ ਆਇੰਦਾ। ਪਾਵੇ ਸਾਰ ਸ਼ਾਹ ਕੰਗਾਲ, ਜਗਤ ਕੰਗਾਲੀ ਆਪਣੀ ਝੋਲੀ ਪਾਇੰਦਾ। ਆਪ ਮੁਰੀਦਾਂ ਸੁਣੇ ਹਾਲ, ਆਪਣਾ ਹਾਲ ਮੁਰੀਦਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲੲੇ ਵਰ, ਘਰ ਸਾਚੇ ਆਪ ਬਹਾਇੰਦਾ।
ਗੁਰਸਿਖ ਵਸਣਾ ਹਰੀ ਦਵਾਰ, ਹਰਿ ਮੰਦਰ ਆਪ ਬਣਾਇਆ। ਝੂਠਾ ਨਾਤਾ ਸਰਬ ਸੰਸਾਰ, ਹਉਮੇ ਰੋਗ ਰਿਹਾ ਸਤਾਇਆ। ਘਰ ਘਰ ਦਿਸੇ ਜਗਤ ਵਿਭਚਾਰ, ਨਾਰ ਹਰਿ ਕੰਤ ਨਾ ਕੋਇ ਹੰਢਾਇਆ। ਸੁਰਤੀ ਸ਼ਬਦ ਨਾ ਕਰੇ ਪਿਆਰ, ਰਸਨਾ ਜਿਹਵਾ ਕਾਗ ਰਹੀ ਕੁਰਲਾਇਆ। ਮਨ ਉਪਜੇ ਨਾ ਕੋਇ ਵੈਰਾਗ, ਜਗਤ ਤ੍ਰਿਸਨਾ ਮੂਲ ਰਖਾਇਆ। ਜਿਸ ਜਨ ਤੇਰਾ ਸਾਜਨ ਲਿਆ ਸਾਜ, ਸੋ ਸਾਹਿਬ ਕਿਉਂ ਮਨੋ ਭੁਲਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਰੱਖੇ ਲਾਜ, ਜਨ ਭਗਤਾਂ ਰਖਦਾ ਆਇਆ। ਕਲਜੁਗ ਅੰਤਮ ਮਾਰੀ ਇਕ ਅਵਾਜ਼, ਸੋਹੰ ਢੋਲਾ ਗਾਇਆ। ਹੰ ਬ੍ਰਹਮ ਪਾਰਬ੍ਰਹਮ ਨਿਰਗੁਣ ਸਰਗੁਣ ਰਚਿਆ ਕਾਜ, ਨਾਰੀ ਕੰਤ ਰੂਪ ਵਟਾਇਆ। ਵਡਿ ਭਾਗਣ ਮਿਲਿਆ ਕੰਤ ਸੁਹਾਗ, ਕੰਤ ਕੰਤੂਹਲਾ ਨਜ਼ਰੀ ਆਇਆ। ਜਗਤ ਰਸਨਾ ਮੇਟੇ ਸਰਬ ਸਵਾਦ, ਆਤਮ ਰਸ ੲੇਕਾ ਪਾਇਆ। ਜਿਸ ਸ੍ਰਿਸ਼ਟ ਸਬਾਈ ਉਪਾਈ ਆਦਿ, ਅੰਤਮ ਆਪੇ
ਵੇਖਣ ਆਇਆ। ਜਿਸ ਨੂੰ ਗਾਉਂਦੇ ਬ੍ਰਹਮ ਬ੍ਰਹਿਮਾਦ, ਸੋ ਪੁਰਖ ਨਿਰੰਜਣ ਰੂਪ ਧਰਾਇਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਯਾਦ, ਬੈਠੇ ਸੀਸ ਝੁਕਾਇਆ। ਜਿਸ ਅੱਗੇ ਗੁਰ ਅਵਤਾਰ ਕਰਨ ਫ਼ਰਯਾਦ, ਸੋ ਮਾਹੀ ਆਪਣਾ ਖੇਲ ਰਿਹਾ ਕਰਾਇਆ। ਜਿਸ ਦੀ ਬਾਣੀ ਬੋਧ ਅਗਾਧ, ਜਸ ਵੇਦ ਪੁਰਾਨ ਗਾਇਆ । ਸੋ ਪੁਰਖ ਗੁਰਸਿਖਾਂ ਕਰੇ ਸਚਾ ਲਾਡ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇਆ। ਆਪੇ ਮਾਈ ਆਪੇ ਬਾਪ, ਗੁਰਸਿਖ ਪਿਤਾ ਪੂਤ ਗੋਦ ਸੁਹਾਇਆ। ਗੁਰਸਿਖਾਂ ਦੀ ਰੱਖੀ ਆਪ ਯਾਦ, ਘਰ ਘਰ ਦਰ ਦਰ ਜਾ ਜਾ ਰਿਹਾ ਉਠਾਇਆ। ਭੁੱਲ ਨਾ ਜਾੲੇ ਪੂਰਬ ਜਨਮ ਦਾ ਕੀਤਾ ਲਾਡ, ਜਨਮ ਜਨਮ ਕਰਮ ਕਰਮ ਧਰਮ ਧਰਮ ਆਪਣੇ ਹੱਥ ਰਖਾਇਆ। ਕਲਜੁਗ ਅੰਤ ਗੁਰਮੁਖ ਸਚਾ ਸੰਤ ਸਾਧ, ਜਿਸ ਜਨ ਆਪਣੇ ਚਰਨ ਲਗਾਇਆ। ਚਾਰ ਕੁੰਟ ਵੇਖੇ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ੲੇਕਾ ਦਾਨ, ਅੰਤਮ ਆਸਾ ਪੂਰ ਦੲੇ ਕਰਾਇਆ। · (੧੦--੯੩੫)
❋
੫੭) ਗੁਰਸਿੱਖ ਸੋ ਜਿਸ ਕਰਮ ਵਿਚਾਰਿਆ। ਗੁਰਸਿੱਖ ਸੋ ਜਿਸ ਸ਼ਬਦ ਉਧਾਰਿਆ। ਗੁਰਸਿੱਖ ਸੋ ਜਿਸ ਪਾਰਬ੍ਰਹਮ ਨਿਮਸਕਾਰਿਆ। ਗੁਰਸਿੱਖ ਸੋ ਜਿਸ ਹਉਮੇ ਰੋਗ ਨਿਵਾਰਿਆ। ਗੁਰਸਿੱਖ ਸੋ ਜੋ ਡਿੱਗੇ ਚਰਨ ਦਵਾਰਿਆ । ਗੁਰਸਿੱਖ ਸੋ ਜਿਨ ਮਿਲਿਆ ਨਾਮ ਭੰਡਾਰਿਆ। ਗੁਰਸਿੱਖ ਸੋ ਜਿਸ ਰਸਨਾ ਸੋਹੰ ਸ਼ਬਦ ਵਿਚਾਰਿਆ। ਗੁਰਸਿੱਖ ਸੋ ਜਿਸ ਜਗਾੲੇ ਜੋਤ ਪ੍ਰਭ ਅਪਰ ਅਪਾਰਿਆ। ਗੁਰਸਿੱਖ ਸੋ ਜਿਨ ਮਿਲਿਆ ਪ੍ਰਭ ਨਿਰਾਧਾਰਿਆ। ਗੁਰਸਿੱਖ ਸੋ ਜਿਸ ਮਹਾਾਰਾਜ ਸ਼ੇਰ ਸਿੰਘ ਚਰਨ ਕਵਲ ਪਿਆਰਿਆ। (੨੦ ਜੇਠ ੨੦੦੭ ਬਿਕ੍ਰਮੀ)
❋
੫੮) ਗੁਰਸਿੱਖ ਸਦਾ ਹਰਿ ਰੰਗ ਮਾਣੇ। ਗੁਰਸਿੱਖ ਚਲੇ ਗੁਰ ਕੇ ਭਾਣੇ। ਗੁਰਸਿੱਖ ਗੁਰ ਜਿਉਂ ਬਾਲ ਅੰਞਾਣੇ। ਗੁਰਸਿੱਖ ਸਿੱਖ ਦੋੲੇ ੲੇਕ ਸਮਾਨੇ। ਗੁਰਸਿੱਖ ਗੁਰ ਚਰਨ ਲਾਗ ਸਭ ਤਰ ਜਾਣੇ। ਗੁਰਸਿੱਖ ਗੁਰ ਸਮਾਣੇ। ਗੁਰਸਿੱਖ ਗੁਰ ਵਿਚ ਬਬਾਣ ਬਿਠਾਣੇ। ਗੁਰਸਿਖ ਗੁਰ ਗੁਰਪੁਰੀ ਲੈ ਜਾਣੇ। ਗੁਰਸਿੱਖ ਸਦ ਗੁਰ ਮਨ ਭਾਣੇ। ਗੁਰਸਿੱਖ ਜਗਤ ਪ੍ਰਭ ਵਡਿਆਣੇ। ਗੁਰਸਿੱਖ ਬਿਨ ਕੋਈ ਨਾ ਗੁਰ ਪਛਾਣੇ। ਗੁਰਸਿੱਖ ਉਪਜੇ ਸਦਾ ਬ੍ਰਹਮ ਗਿਆਨੇ। ਗੁਰਸਿੱਖ ਦਰਸ ਗੁਰ ਘਰ ਮੇਂ ਪਾਨੇ। ਗੁਰਸਿੱਖ ਸੰਗ ਬੇਮੁਖ ਤਰ ਜਾਣੇ। ਗੁਰਸਿੱਖ ਚੰਦਨ ਵਾਂਗ ਸਦਾ ਮਹਿਕਾਣੇ। ਗੁਰਸਿੱਖ ਹੋੲੇ ਗੁਰ ਦੀ ਬਾਣੇ। ਗੁਰਸਿੱਖ ਮੁਕਾੲੇ ਆਵਣ ਜਾਵਣੇ। ਗੁਰਸਿੱਖ ਸਦਾ ਅਟੱਲ ਹੋ ਜਾਣੇ। ਗੁਰਸਿੱਖ ਗੁਰ ਵਿਚ ਸਮਾਣੇ। ਗੁਰਸਿੱਖ ਗੁਰ ਪੂਰੇ ਵਿਚ ਜੋਤ ਮਿਲਾਣੇ। ਗੁਰਸਿੱਖ ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆ ਕੇ ਸਿੱਖ ਤਰਾਣੇ।
ਸੇਵਕ ਸਿੱਖ ਸਭ ਗੁਰ ਤਾਰਿਆ। ਵਿਚ ਚਰਨ ਜਿਨ ਆ ਨਿਮਸਕਾਰਿਆ। ਮਿਲੇ ਆਪ ਪ੍ਰਵਰਦਿਗਾਰਿਆ। ਕੱਟੀ ਫਾਸ ਦਰਸ ਦਰਸਾਰਿਆ। ਹੋੲੇ ਸੁਖਾਲੇ ਸਾਸ, ਰਸਨਾ ਸੋਹੰ ਸ਼ਬਦ ਉਚਾਰਿਆ । ਘਰ ਪ੍ਰਗਟ ਗੁਣ ਨਿਧਾਨ, ਐਸੇ ਗੁਰ ਕੋ ਸਦ ਸਦ ਸਦ ਬਲਹਾਰਿਆ। ਗੁਰ ਦੇ ਦਰਸ ਅਪਾਰ, ਗੁਰਸਿੱਖ ਆ ਤਾਰਿਆ। ਤੱਤੀ ਵਾਉ ਨਾ ਲੱਗੇ, ਪਾਰਬ੍ਰਹਮ ਜਿਨ ਰਿਦੇ ਚਿਤਾਰਿਆ। ਹੋੲੇ ਸਦਾ ਅਡੋਲ, ਜਿਨ੍ਹਾਂ ਨਾਮ ਨਿਰੰਜਣ ਪਾ ਲਿਆ। ਰਸਨਾ ਮੁਖੋਂ ਹਰਿ ਹਰਿ ਬੋਲ, ਪ੍ਰਭ ਅਬਿਨਾਸ਼ ਵਿਚ ਰਿਦੇ ਧਿਆ ਲਿਆ।
ਪ੍ਰਭ ਮਿਲ ਕੋਇ ਨਾ ਰਹੇ ਤੋਟ, ਜਗਤ ਝੂਠੀ ਖੇਲ ਰਚਾ ਲਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆੲੇ ਗੁਰਸਿੱਖ ਤਰਾ ਲਿਆ।
ਗੁਰਸਿੱਖਾਂ ਘਰ ਸਦਾ ਵਧਾਈ, ਕਰ ਪ੍ਰੇਮ ਗੁਰ ਗੋਬਿੰਦ ਪ੍ਰਗਟਾ ਲਿਆ । ਗੁਰਸਿੱਖਾਂ ਮਨ ਸਦਾ ਵਧਾਈ, ਜਿਨ ਮਾਤਲੋਕ ਸਚਖੰਡ ਬਣਵਾ ਲਿਆ। ਗੁਰਸਿੱਖਾਂ ਮਨ ਸਦਾ ਵਧਾਈ, ਜਿਨ੍ਹਾਂ ਵਿਸ਼ਨੂੰ ਭਗਵਾਨ ਵਿਚ ਬਹਾ ਲਿਆ। ਗੁਰਸਿੱਖਾਂ ਮਨ ਸਦਾ ਵਧਾਈ, ਹਰਿ ਹਰਿ ਹਰਿ ਦਰਸ਼ਨ ਹਰਿ ਥਾੲੇਂ ਪਾ ਲਿਆ । ਗੁਰਸਿੱਖਾਂ ਮਨ ਸਦਾ ਵਧਾਈ, ਸਤਿ ਸਤਿ ਸਤਿ ਕਰ ਸਤਿ ਪਾ ਲਿਆ। ਗੁਰਸਿੱਖਾਂ ਮਨ ਸਦਾ ਵਧਾਈ, ਗੁਰ ਚਰਨ ਲਾਗ ਬੰਸ ਤਰਾ ਲਿਆ। ਗੁਰਸਿੱਖਾਂ ਮਨ ਸਦਾ ਵਧਾਈ, ਨਾਮ ਪਦਾਰਥ ਗੁਰ ਦਰ ਤੇ ਪਾ ਲਿਆ। ਗੁਰਸਿੱਖਾਂ ਮਨ ਸਦਾ ਵਧਾਈ, ਜਨਮ ਮਰਨ ਦਾ ਫੰਦ ਕਟਾ ਲਿਆ। ਗੁਰਸਿੱਖਾਂ ਮਨ ਸਦਾ ਵਧਾਈ, ਦਰਸ ਪਰਸ ਮਨ ਤ੍ਰਿਪਤ ਕਰ ਲਿਆ। ਗੁਰਸਿੱਖਾਂ ਮਨ ਸਦਾ ਵਧਾਈ, ਚਰਨ ਕਵਲ ਦਰ ਸੀਸ ਝੁਕਾ ਲਿਆ। ਗੁਰਸਿੱਖਾਂ ਮਨ ਸਦਾ ਵਧਾਈ, ਜੋਤ ਨਿਰੰਜਣ ਨਾਮ ਨਰਾਇਣ ਘਰ ਸਹਿਜੇ ਪਾ ਲਿਆ । ਗੁਰਸਿੱਖਾਂ ਮਨ ਸਦਾ ਵਧਾਈ, ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ ਗੁਰਸਿੱਖਾਂ ਸਿਰ ਹੱਥ ਟਿਕਾ ਲਿਆ। ਗੁਰਸਿੱਖ ਕਰਮ ਗੁਰ ਆਪ ਵਖਾਣੇ। ਗੁਰਸਿੱਖ ਭੇਵ ਕੋਈ ਜੀਵ ਨਾ ਜਾਣੇ। ਗੁਰਸਿੱਖ ਸੇਵ ਗੁਰ ਪਾੲੇ ਖ਼ਜ਼ਾਨੇ। ਗੁਰਸਿੱਖ ਵਿਚ ਗੁਰ ਅਭੇਵ ਮਹਾਰਾਜ ਸ਼ੇਰ ਸਿੰਘ ਜੋਤ ਜਗਾਣੇ। (੨੨ ਜੇਠ ੨੦੦੭ ਬਿਕ੍ਰਮੀ)
❋
੫੯) ਸੰਤ ਜਨਾਂ ਪ੍ਰਭ ਜੋਤ ਜਗਾੲੇ। ਸੰਤ ਜਨਾਂ ਪ੍ਰਭ ਵਿਚ ਸਮਾੲੇ। ਸੰਤ ਜਨਾਂ ਪ੍ਰਭ ਅੰਮ੍ਰਿਤ ਝਿਰਨਾ ਦੇ ਝਿਰਾੲੇ। ਸੰਤ ਜਨਾਂ ਪ੍ਰਭ ਅੰਮ੍ਰਿਤ ਰਸ ਮੁਖ ਚੁਆਵੇ। ਸੰਤ ਜਨਾਂ ਪ੍ਰਭ ਅੰਮ੍ਰਿਤ ਝਿਰਨਾ ਨਭ ਕਵਲ ਕਵਲ ਨਭ ਮੁਖ ਚੁਆਵੇ। ਸੰਤ ਜਨਾਂ ਪ੍ਰਭ ਜੋਤ ਸਰੂਪੀ ਮੇਲ ਮਿਲਾੲੇ। ਸੰਤ ਜਨਾਂ ਪ੍ਰਭ ਸਾਚਾ ਸਤਿ ਗਿਆਨ ਦੁਆਵੇ। ਸੰਤ ਜਨਾਂ ਪ੍ਰਭ ੲੇਕਾ ਦੂਜਾ ਭਉ ਚੁਕਾੲੇ। ਸੰਤ ਜਨਾਂ ਪ੍ਰਭ ਸਚ ਘਰ ਦੀ ਬੂਝ ਬੁਝਾੲੇ। ਸੰਤ ਜਨਾਂ ਪ੍ਰਭ ਆਪਣਾ ਭੇਵ ਆਪ ਖੁਲ੍ਹਾੲੇ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾੲੇ।
ਸੰਤ ਜਨਾਂ ਪ੍ਰਭ ਧੀਰ ਧਰਾੲੇ। ਸੰਤ ਜਨਾਂ ਪ੍ਰਭ ਸਾਚਾ ਆਤਮ ਸੀਰ ਪਿਲਾੲੇ। ਸੰਤ ਜਨਾਂ ਹਉਮੇ ਵਿਚੋਂ ਪੀਰ ਗੁਆੲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਧੀਰ ਧਰਾੲੇ।
ਸੰਤ ਜਨਾਂ ਪ੍ਰਭ ਸਰਧਾ ਪੂਰ। ਸੰਤ ਜਨਾਂ ਪ੍ਰਭ ਆਤਮ ਦੇਵੇ ਸਤਿ ਸਰੂਰ। ਸੰਤ ਜਨਾਂ ਪ੍ਰਭ ਆਤਮ ਜੋਤ ਕਰੇ ਨੂਰੋ ਨੂਰ। ਸੰਤ ਜਨਾਂ ਪ੍ਰਭ ਭੰਡਾਰ ਕਰੇ ਭਰਪੂਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਆਸਾ ਮਨਸਾ ਪੂਰ।
ਸੰਤ ਜਨਾਂ ਪ੍ਰਭ ਲਾਜ ਰਖਾੲੇ। ਸੰਤ ਜਨਾਂ ਪ੍ਰਭ ਮਾਣ ਦੁਆੲੇ। ਸੰਤ ਜਨਾਂ ਪ੍ਰਭ ਸਾਚਾ ਨਾਮ ਝੋਲੀ ਪਾੲੇ। ਸੰਤ ਜਨਾਂ ਪ੍ਰਭ ੲੇਕਾ ਗਿਆਨ ਸੁਰਤ ਦੁਆੲੇ। ਸੰਤ ਜਨਾਂ ਪ੍ਰਭ ਪਰਗਟ ਜੋਤ ਜੋਤ ਸਰੂਪ ਦਰਸ ਦਿਖਾੲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾੲੇ।
ਸੰਤ ਜਨਾਂ ਪ੍ਰਭ ਦੇ ਵਡਿਆਈ। ਸੰਤ ਜਨਾਂ ਪ੍ਰਭ ਸਾਚੀ ਭਿਛਿਆ ਪਾਈ। ਸੰਤ ਜਨਾਂ ਚਰਨ
ਧੂੜ ਮਸਤਕ ਲਾਈ। ਸੰਤ ਜਨਾਂ ਸਾਚੀ ਜੋਤ ਵਿਚ ਲਲਾਟ ਜਗਾਈ। ਸੰਤ ਜਨਾਂ ਊਚ ਪਦਵੀ ਪ੍ਰਭ ਦਰ ਤੇ ਪਾਈ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਦਇਆ ਕਮਾਈ।
ਸੰਤ ਜਨਾਂ ਪ੍ਰਭ ਚਰਨ ਭਰਵਾਸਾ। ਸੰਤ ਜਨਾਂ ਪ੍ਰਭ ਚਰਨ ਰਹਿਰਾਸਾ । ਸੰਤ ਜਨਾਂ ਪ੍ਰਭ ਕਰੇ ਬੰਦ ਖੁਲਾਸਾ। ਸੰਤ ਜਨਾਂ ਪ੍ਰਭ ਕਰੇ ਜੋਤ ਪਰਕਾਸ਼ਾ। ਸੰਤ ਜਨਾਂ ਪ੍ਰਭ ਪੂਰ ਕਰਾੲੇ ਆਸਾ। ਸੰਤ ਜਨਾਂ ਪ੍ਰਭ ਸਾਚਾ ਸਦ ਰੱਖੇ ਵਿਚ ਵਾਸਾ। ਝੂਠੀ ਸ੍ਰਿਸ਼ਟ ਵੇਖੇ ਤਮਾਸ਼ਾ। ਸੰਤ ਜਨਾਂ ਪ੍ਰਭ ਹੋੲੇ ਦਾਸਨ ਦਾਸਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ ਦੇਵੇ ਚਰਨ ਭਰਵਾਸਾ।
ਸੰਤ ਜਨਾਂ ਪ੍ਰਭ ਸਦਾ ਸੰਗ। ੲੇਕਾ ਨਾਮ ਚੜ੍ਹਾੲੇ ਰੰਗ। ਅੰਮ੍ਰਿਤ ਝਿਰਨਾ ਝਿਰਾੲੇ ਵਿਚ ਦੇਹ ਗੰਗ। ਸਾਚਾ ਪ੍ਰਭ ਸਾਚਾ ਵਰ ਸਾਚਾ ਦਰ ਜਨ ਸੰਤ ਲਿਆ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋੲੇ ਸਹਾਈ ਸਦਾ ਅੰਗ ਸੰਗ।
ਸੰਤ ਜਨਾਂ ਸਰਬ ਗਿਆਤਾ। ਸੰਤ ਜਨਾਂ ੲੇਕਾ ਮਿਲਿਆ ਭਗਵੰਤ ਭਰਾਤਾ। ਸੰਤ ਜਨਾਂ ਪ੍ਰਭ ਸਦਾ ਰੰਗ ਰਾਤਾ। ਸੰਤ ਜਨਾਂ ਅੰਮ੍ਰਿਤ ਬੂੰਦ ਪੀੲੇ ਸਵਾਂਤ ਸਵਾਂਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਮਿਲਾਤਾ। (੨੧ ਮਾਘ ੨੦੦੮ ਬਿ)
❋
੬੦) ਗੁਰਮੁਖਾਂ ਗੁਰ ਕਲਜੁਗ ਲੱਧਾ, ਘਰ ਲਾਗਾ ਰੰਗ ਮੁਰਾਰਾ ਜੀਉ। ਗੁਰਸਿਖਾਂ ਗੁਰ ਕਲਜੁਗ ਲੱਧਾ, ਜਗਤ ਕਰੇ ਉਜਿਆਰਾ ਜੀਓ। ਗੁਰਸਿਖਾਂ ਗੁਰ ਕਲਜੁਗ ਲੱਧਾ, ਗੁਰ ਦੇਵੇ ਨਾਮ ਭੰਡਾਰਾ ਜੀਓ। ਗੁਰਸਿਖਾਂ ਗੁਰ ਕਲਜੁਗ ਲੱਧਾ, ਘਰ ਪ੍ਰਗਟ ਅਪਰ ਅਪਾਰਾ ਜੀਓ। ਗੁਰਸਿਖਾਂ ਗੁਰ ਕਲਜੁਗ ਲੱਧਾ, ਪ੍ਰਭ ਦੇਵੇ ਭਗਤ ਭੰਡਾਰਾ ਜੀਓ। ਗੁਰਮੁਖਾਂ ਗੁਰ ਕਲਜੁਗ ਲੱਧਾ, ਗੁਰ ਕਰੇ ਜਗਤ ਉਜਿਆਰਾ ਜੀਓ। ਗੁਰਮੁਖਾਂ ਗੁਰ ਕਲਜੁਗ ਲੱਧਾ, ਮਹਾਰਾਜ ਸ਼ੇਰ ਸਿੰਘ ਭਗਤ ਅਧਾਰਾ ਜੀਓ।
ਗੁਰਮੁਖ ਨਾਉਂ ਗੁਰ ਨਾਮ ਦਵਾਇਆ। ਗੁਰਸਿੱਖ ਨਿਥਾਵਿਆਂ ਥਾਨ ਦਵਾਇਆ। ਗੁਰਮੁਖ ਨਾਉਂ ਸੋਹੰ ਸ਼ਬਦ ਜਪਾਇਆ। ਗੁਰਸਿੱਖ ਮਨ ਚਾਓ, ਗੁਰ ਚਰਨ ਸੀਸ ਝੁਕਾਇਆ। ਗੁਰਮੁਖ ਮਿਲੇ ਹਰਿ ਠਾਉਂ, ਰਸਨਾ ਹਰਿ ਹਰਿ ਹਰਿ ਜਸ ਗਾਇਆ। ਗੁਰਸਿੱਖ ਗੁਰ ਕਰੇ ਪਸਾਓ, ਪ੍ਰਗਟ ਜੋਤ ਰੂਪ ਪ੍ਰਭ ਦਰਸ ਦਿਖਾਇਆ। ਗੁਰਮੁਖਾਂ ਗੁਰ ਸਾਚਾ ਨਾਉਂ, ਕਲਜੁਗ ਨਾਓ ਗੁਰ ਬੰਨੇ ਲਾਇਆ। ਗੁਰਸਿੱਖਾਂ ਮਨ ਗੁਰ ਕਾ ਭਾਉ, ਕਦੇ ਨਾ ਡੋਲੇ ਸਿੱਖ ਕਿਸੇ ਡੁਲਾਇਆ। ਗੁਰਮੁਖਾਂ ਸਦ ਬਲ ਜਾਓ, ਸਚਖੰਡ ਜਿਨ ਕਰਮ ਟਿਕਾਇਆ। ਗੁਰਮੁਖਾਂ ਦਿਵਸ ਰੈਣ ਗਾਓ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨੀਂ ਸੀਸ ਝੁਕਾਇਆ ।
ਗੁਰਮੁਖਾਂ ਘਰ ਗੁਰ ਦਰਬਾਰਾ। ਗੁਰਸਿੱਖਾਂ ਮਨ ਪ੍ਰਭ ਜੋਤ ਅਧਾਰਾ। ਗੁਰਮੁਖਾਂ ਗੁਰ ਨਾਉਂ ਜਗਤ ਪਿਆਰਾ। ਗੁਰਸਿੱਖਾਂ ਗੁਰ ਮਿਲੇ ਗਿਰਧਾਰਾ। ਗੁਰਮੁਖਾਂ ਲੱਧਾ, ਕ੍ਰਿਸ਼ਨ ਮੁਰਾਰਾ। ਗੁਰਮੁਖਾਂ ਮਿਲਿਆ ਸ਼ੇਰ ਸਿੰਘ ਨਿਰੰਕਾਰਾ। ਨਿਰੰਕਾਰ ਅਛਲ ਅਡੋਲ ਪ੍ਰਭ ਹਰਿ ਰੰਗ ਮਾਣਿਆਂ। ਨਾਉਂ ਰੰਗ ਮਜੀਠੀ ਘੋਲ, ਗੁਰਸਿੱਖਾਂ ਆਤਮ ਰੰਗ ਚੜ੍ਹਾਨਿਆਂ। ਪ੍ਰਭ ਕਿਸੇ ਨਾ ਆਵੇ ਤੋਲ, ਸਦ ਆਪ ਜਗਤ ਤੁਲਾਨਿਆਂ। ਮਹਾਰਾਜ ਸ਼ੇਰ ਸਿੰਘ ਆਪ ਅਡੋਲ, ਸਭ ਜਗਤ ਡੁਲਾਨਿਆਂ। (੨੦ ਜੇਠ ੨੦੦੭ ਬਿਕ੍ਰਮੀ)
❋
ਧੰਨ ਗੁਰਸਿਖ ਦਇਆ ਕਮਾੲੇ। ਧੰਨ ਗੁਰਸਿਖ ਚਰਨ ਲਗਾੲੇ। ਧੰਨ ਗੁਰਸਿਖ ਘਰ ਜੋਤ ਪ੍ਰਗਟਾੲੇ। ਧੰਨ ਗੁਰਸਿਖ ਹਰਿ ਹਰਿ ਹਰਿ ਨਜ਼ਰੀ ਆੲੇ। ਧੰਨ ਗੁਰਸਿਖ ਮੁਖ ਉਜਲ ਜਗਤ ਕਰਾੲੇ। ਧੰਨ ਗੁਰਸਿਖ ਲੱਗੀ ਚਰਨ ਤੋੜ ਨਿਭਾੲੇ। ਧੰਨ ਗੁਰਸਿਖ ਟੁੱਟੀ ਗੰਢਣਹਾਰ ਗੰਢ ਵਖਾੲੇ। ਧੰਨ ਗੁਰਸਿਖ ਘਟ ਘਟ ਰਿਹਾ ਸਮਾੲੇ। ਧੰਨ ਗੁਰਸਿਖ ਕਲਜੁਗ ਜੋਤ ਘਨਕਪੁਰੀ ਪਰਗਟਾੲੇ। ਧੰਨ ਗੁਰਸਿਖ ਛੱਡ ਦੇਹ ਜੋਤ ਰੂਪ ਹੋ ਜਾੲੇ। ਧੰਨ ਗੁਰਸਿਖ ਅੰਤ ਕਾਲ ਕਲ ਲੲੇ ਖਪਾੲੇ। ਧੰਨ ਗੁਰਸਿਖ ਵਾਹਵਾ ਸਤਿਜੁਗ ਸਾਚਾ ਲਾੲੇ। ਧੰਨ ਗੁਰਸਿਖ ਸੋਹੰ ਦੇ ਗਿਆਨ ਸਭ ਸਿੱਖ ਤਰਾੲੇ। ਧੰਨ ਗੁਰਸਿਖ ਰੰਗ ਰੰਗੀਲਾ ਮਾਧੋ ਹਰਿ ਰੰਗ ਸਮਾੲੇ। ਧੰਨ ਗੁਰਸਿਖ ਪਾਰਬ੍ਰਹਮ ਪਰਮੇਸ਼ਵਰ ਅੰਤਰਜਾਮੀ ਆਪ ਅਖਵਾੲੇ। ਧੰਨ ਗੁਰਸਿਖ ਮੋਹਣ ਮਾਧਵ ਕ੍ਰਿਸ਼ਨ ਮੁਰਾਰ ਜੋਤ ਪਰਗਟਾੲੇ। ਧੰਨ ਗੁਰਸਿਖ ਅਬਿਨਾਸ਼ੀ ਅਬਗਤ ਅਗੋਚਰ ਹਰ ਥਾੲੇਂ ਸਮਾੲੇ। ਧੰਨ ਗੁਰਸਿਖ ਕੋਟ ਜਨਮ ਦੇ ਵਿਛੜੇ ਕਲਜੁਗ ਲੲੇ ਮਿਲਾੲੇ। ਧੰਨ ਗੁਰਸਿਖ ਗੁਰਸਿਖਾਂ ਦੇਵੇ ਤਾਰ ਮਹਾਰਾਜ ਸ਼ੇਰ ਸਿੰਘ ਪਰਗਟ ਭਗਤ ਵਡਿਆੲੇ। (੧੯ ਜੇਠ ੨੦੦੭ ਬਿਕ੍ਰਮੀ)
❋
੬੨) ਧੰਨ ਕਮਾਈ ਸੰਤ ਜਨ, ਹਰਿ ਰਸਨ ਧਿਆਉਂਦੇ। ਕਮਾਈ ਭਗਤ ਜਨ, ਪ੍ਰਭ ਦਰਸ਼ਨ ਪਾਉਂਦੇ। ਧੰਨ ਕਮਾਈ ਸੰਤ ਜਨ, ਚਰਨ ਪ੍ਰੀਤ ਸੇਵ ਕਮਾਉਂਦੇ। ਧੰਨ ਕਮਾਈ ਭਗਤ ਜਨ, ਦੇਵੀ ਦੇਵ ੲੇਕਾ ਪੁਰਖ ਮਨਾਉਂਦੇ। ਧੰਨ ਕਮਾਈ ਸੰਤ ਜਨ, ਮਿਲੇ ਵਡਿਆਈ ਭਗਤ ਜਨ, ਦੋਵੇਂ ਜੋਤੀ ਇਕੋ ਗੋਤੀ, ਪ੍ਰਭ ਅਬਿਨਾਸ਼ੀ ਸਾਚਾ ਪਾਉਂਦੇ। ਧੰਨ ਕਮਾਈ ਸੰਤ ਜਨ, ਆਤਮ ਚਾਨਣ। ਧੰਨ ਕਮਾਈ ਭਗਤ ਜਨ, ਮਿਲਿਆ ਨਾਮ ਸਚਾ ਦਾਨਣ। ਧੰਨ ਕਮਾਈ ਸੰਤ ਜਨ, ਮਿਲੇ ਚਰਨ ਧੂੜ ਇਸ਼ਨਾਨਣ। ਧੰਨ ਕਮਾਈ ਭਗਤ ਜਨ, ਆਤਮ ਜੋਤ ਜਗੀ ਹੋਇਆ ਬ੍ਰਹਮ ਗਿਆਨਣ। ਧੰਨ ਕਮਾਈ ਸੰਤ ਜਨ, ਮਿਲੇ ਵਡਿਆਈ ਭਗਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਹੱਥੀਂ ਬੰਨ੍ਹੇ ਗਾਨਣ।
ਧੰਨ ਵਡਿਆਈ ਸੰਤ ਜਨ, ਮਿਲਿਆ ਹਰਿ ਸੱਚਾ ਭਰਭੂਰ। ਧੰਨ ਕਮਾਈ ਭਗਤ ਜਨ, ਹੋੲੇ ਆਤਮ ਰੁਸ਼ਨਾਈ ਜਿਉਂ ਕੋਹਤੂਰ। ਧੰਨ ਕਮਾਈ ਸੰਤ ਜਨ, ਮਿਲੇ ਵਡਿਆਈ ਭਗਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਧਿਰਾਂ ਦੀ ਆਸਾ ਮਨਸਾ ਪੂਰ। (੧ ਵਿਸਾਖ ੨੦੧੧)
❋
੬੩) ਧੰਨ ਧੰਨ ਧੰਨ ਗੁਰਸਿੱਖ ਪਿਆਰਾ। ਧੰਨ ਧੰਨ ਧੰਨ ਗੁਰਮੁਖ ਜਿਸ ਮਿਲਿਆ ਸਚ ਦਵਾਰਾ। ਧੰਨ ਧੰਨ ਧੰਨ ਗੁਰਸਿੱਖ ਜਿਸ ਦੇਵੇ ਸ਼ਬਦ ਅਪਰ ਅਪਾਰਾ। ਧੰਨ ਧੰਨ ਧੰਨ ਗੁਰਮੁਖ ਜਿਸ ਮਿਲਿਆ ਅੰਮ੍ਰਿਤ ਭੰਡਾਰਾ । ਧੰਨ ਧੰਨ ਧੰਨ ਗੁਰਸਿੱਖ ੲੇਕਾ ਮੰਗਿਆ ਸੱਚਾ ਹਰਿ ਦਵਾਰਾ। ਧੰਨ ਧੰਨ ਧੰਨ ਗੁਰਮੁਖ ਮੇਲ ਮਿਲਾਵਾ ਸਾਚੇ ਕੰਤ ਹਰਿ ਭਗਵੰਤ ਜੋਤ ਸਰੂਪੀ ਨਿਹਕਲੰਕ ਨਰਾਇਣ ਨਰ ਅਵਤਾਰਾ। ਧੰਨ ਧੰਨ ਧੰਨ ਗੁਰਸਿੱਖ, ਮਿਲੀ ਸਾਚੀ ਭਿੱਖ, ਮਿਟੇ ਆਤਮ ਤ੍ਰਿਖ, ਸਚ ਲੇਖ ਪ੍ਰਭ ਜਾੲੇ ਲਿਖ, ਤਨ ਚਾੜ੍ਹੇ ਰੰਗ ਅਪਰ ਅਪਾਰਾ। ਧੰਨ ਧੰਨ ਧੰਨ ਗੁਰਸਿੱਖ, ਆਪ ਉਤਾਰੇ ਕਲਜੁਗ ਮਾਇਆ ਲਾਹੇ ਵਿਖ। ਕਲਜੁਗ ਜੀਵਾਂ ਹੱਥ ਨਾ ਆੲੇ ਸਾਚਾ ਰਾਹ, ਲੱਭਦੇ ਫਿਰਦੇ ਮੁਨ ਰਿਖ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਧਨ ਸ਼ਬਦ ਬੋਧ ਅਗਾਧਾ, ਸਾਚੀ ਸਿਖਿਆ ਲੈਣੀ ਸਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ, ਆਦਿ
ਅੰਤ ਸਾਚਾ ਕੰਤ ਹਰਿ ਭਗਵੰਤ ਦੇਵੇ ਨਿਥਾਵਿਆਂ ਥਾਂ। (੧੧ ਚੇਤ ੨੦੧੧ ਬਿਕ੍ਰਮੀ)
❋
੬੪) ਧੰਨ ਕਮਾਈ ਭਗਤ ਜਨ, ਗੁਰ ਦਰ ਬਹੰਦੇ। ਧੰਨ ਕਮਾਈ ਸੰਤ ਜਨ, ਹਰਿ ਨਾਉਂ ਧਿਆਂਦੇ। ਧੰਨ ਕਮਾਈ ਭਗਤ ਜਨ, ਸਚ ਕਰਮ ਕਰੰਦੇ। ਧੰਨ ਕਮਾਈ ਸੰਤ ਜਨ, ਹਰਿ ਨਾਮ ਰਸਨਾ ਦਿਵਸ ਰੈਣ ਧਿਆਂਦੇ। ਧੰਨ ਕਮਾਈ ਭਗਤ ਜਨ, ਸਾਚਾ ਧਰਮ ਵਿਚ ਮਾਤ ਚਲਾਂਦੇ। ਧੰਨ ਕਮਾਈ ਸੰਤ ਜਨ, ਹਉਮੇ ਤ੍ਰਿਸ਼ਨਾ ਰੋਗ ਗਵਾਂਦੇ। ਧੰਨ ਕਮਾਈ ਭਗਤ ਜਨ, ਪ੍ਰੇਮ ਸਿਤਾਰ ਇਕ ਵਜਾਂਦੇ। ਧੰਨ ਕਮਾਈ ਸੰਤ ਜਨ, ਦੂਈ ਦਵੈਤੀ ਪੜਦਾ ਲਾਹੁੰਦੇ। ਧੰਨ ਕਮਾਈ ਸੰਤ ਜਨ, ਆਪਾ ਵਿਚੋਂ ਹਉਮੇ ਰੋਗ ਗਵਾਂਦੇ। ਧੰਨ ਕਮਾਈ ਭਗਤ ਜਨ, ਦੁਰਮੱਤ ਮੈਲ ਗੁਰ ਦਰ ਗਵਾਂਦੇ। ਧੰਨ ਕਮਾਈ ਸੰਤ ਜਨ, ਰਲ ਮਿਲ ਸਖੀਆਂ ਮੰਗਲ ਗਾਂਦੇ। ਧੰਨ ਕਮਾਈ ਭਗਤ ਜਨ, ਭੁੱਲੇ ਅਵਗੁਣ ਹਰਿ ਦਰ ਬਖ਼ਸ਼ਾਂਦੇ। ਧੰਨ ਕਮਾਈ ਸੰਤ ਜਨ, ਨੈਣ ਮੁਧਾਰੀ ਰਿਦੇ ਧਿਆਂਦੇ। ਧੰਨ ਕਮਾਈ ਭਗਤ ਜਨ, ਜਗਤ ਜੰਜਾਲਾ ਆਪ ਕਟਾਂਦੇ। ਧੰਨ ਕਮਾਈ ਸੰਤ ਜਨ, ਦੇ ਸ਼ਬਦ ਗਿਆਨ ਬੇਮੁੱਖਾਂ ਸਮਝਾਂਦੇ। ਧੰਨ ਕਮਾਈ ਭਗਤ ਜਨ, ੲੇਕਾ ਓਟ ਹਰਿ ਰਖਾਂਦੇ। ਧੰਨ ਕਮਾਈ ਸੰਤ ਜਨ, ਸ਼ਬਦ ਚੋਟ ਤਨ ਵਜਾਂਦੇ। ਧੰਨ ਕਮਾਈ ਭਗਤ ਜਨ, ਅੰਦਰੋਂ ਖੋਟ ਸਰਬ ਗਵਾਂਦੇ। ਧੰਨ ਕਮਾਈ ਭਗਤ ਜਨ, ਆਤਮ ਦੂਈ ਦਵੈਤੀ ਲਗਾ ਫੱਟ ਆਪਣੀ ਹੱਥੀਂ ਆਪ ਸੁਆਂਦੇ। ਧੰਨ ਕਮਾਈ ਸੰਤ ਜਨ, ਜੂਠਾ ਝੂਠਾ ਮੋਹ ਵਿੱਚ ਮਾਤ ਆਪਣਾ ਆਪ ਤਜਾਂਦੇ। ਧੰਨ ਕਮਾਈ ਭਗਤ ਜਨ, ਸਾਚਾ ਸ਼ਬਦ ਸੁਣਨ ਕੰਨ ਆਤਮ ਜਾੲੇ ਸਭ ਦੀ ਮੰਨ, ੲੇਕਾ ਚਰਨ ਧਿਆਨ ਰਖਾਂਦੇ। ਧੰਨ ਕਮਾਈ ਸੰਤ ਜਨ, ਮਾਇਆ ਮਮਤਾ ਜਗਤ ਜੰਜਾਲ ਆਪਣੇ ਤਨੋਂ ਲਾਹੁੰਦੇ। ਹਰਿ ਭਗਵਾਨ ਦੇਵੇ ਵਡਿਆਈ, ਸੰਤਾਂ ਭਗਤਾਂ ਦੋਹਾਂ ਮੇਲ ਮਿਲਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆ ਦੇਵੇ ਸੋਹੰ ਸੱਚਾ ਇਕ ਗਿਆਨ।
ਧੰਨ ਕਮਾਈ ਭਗਤ ਜਨ, ਵਿੱਚ ਮਾਤ ਸੰਸਾਰ। ਧੰਨ ਕਮਾਈ ਸੰਤ ਜਨ, ਗੁਰ ਚਰਨ ਕਰਨ ਪਿਆਰ। ਧੰਨ ਕਮਾਈ ਭਗਤ ਜਨ, ੲੇਕਾ ਦਿਸੇ ਸ਼ਬਦ ਸੱਚੀ ਧੁਨਕਾਰ। ਧੰਨ ਕਮਾਈ ਸੰਤ ਜਨ, ੲੇਕਾ ਬੈਠਾ ਸੇਵਾ ਲਾੲੇ ਅੱਠੇ ਪਹਿਰ ਰਹੇ ਧਿਆੲੇ, ਹਉਮੇ ਰੋਗ ਸਰਬ ਨਿਵਾਰ। ਧੰਨ ਕਮਾਈ ਭਗਤ ਜਨ, ਦੋੲੇ ਜੋੜ ਕਰਦੇ ਰਹਿਣ ਹਰਿ ਦਰ ਤੇਰੇ ਸੱਚੇ ਘਰ ਸਦਾ ਸਦਾ ਨਿਮਸਕਾਰ। ਧੰਨ ਕਮਾਈ ਸੰਤ ਜਨ, ੲੇਕਾ ਮੰਗਣ ਸਾਚੀ ਮੰਗ ਬਣ ਬਣ ਜਗਤ ਭਿਖਾਰ। ਧੰਨ ਕਮਾਈ ਭਗਤ ਜਨ, ਮਾਨਸ ਜਨਮ ਜਾੲੇ ਸੁਧਾਰ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਰਸਨਾ ਰਿਹਾ ਉਚਾਰ। ਧੰਨ ਕਮਾਈ ਭਗਤ ਜਨ, ਦੂਜਾ ਸ਼ਬਦ ਵਸਾੲੇ ਤਨ, ਤੀਜਾ ਆਤਮ ਜਾੲੇ ਮਨ, ਚੌਥੇ ਘਰ ਸਾਚਾ ਹਰਿ ਜੋਤ ਜਗਾੲੇ ਅਪਰ ਅਪਾਰ। ਧੰਨ ਕਮਾਈ ਸੰਤ ਜਨ, ਭਾਂਡਾ ਭਰਮ ਦੇਵੇ ਭੰਨ, ਅੱਗੇ ਆਇਣ ਮੂਲ ਨਾ ਸੰਗ, ਸਾਚਾ ਦੇਵੇ ਸ਼ਬਦ ਅਸਵਾਰ। ਧੰਨ ਕਮਾਈ ਭਗਤ ਜਨ, ਧੰਨ ਕਮਾਈ ਸੰਤ ਜਨ, ਦੋਹਾਂ ਬੇੜਾ ਦੇਵੇ ਬੰਨ੍ਹ, ਨਿਹਕਲੰਕ ਨਰਾਇਣ ਨਰ ਅਵਤਾਰ।
ਧੰਨ ਕਮਾਈ ਭਗਤ ਜਨ, ਹਰਿ ਰਿਦੇ ਵਿਚਾਰੇ। ਧੰਨ ਕਮਾਈ ਸੰਤ ਜਨਾਂ, ਕਾਰਜ ਕਰੇ ਸਿੱਧੇ ਆਪ ਕਰੇ ਕਰਾੲੇ ਆਪ ਹਰਿ ਨਿਰੰਕਾਰੇ। ਧੰਨ ਕਮਾਈ ਭਗਤ ਜਨ, ਲੱਗੇ ਚੋਟ ੲੇਕਾ ਸ਼ਬਦ ਤਨ ਨਗਾਰੇ। ਧੰਨ ਕਮਾਈ ਸੰਤ ਜਨ, ੲੇਕਾ ਰੱਖਣ ਓਟ ਹਰਿ ਗਿਰਧਾਰੇ। ਧੰਨ ਕਮਾਈ ਭਗਤ ਜਨ, ਵਿਚੋਂ ਕੱਢਣ ਖੋਟ ਹਉਮੇ ਚਿੰਤਾ ਰੋਗ ਨਿਵਾਰੇ। ਧੰਨ ਕਮਾਈ ਸੰਤ ਜਨ, ਮੰਗਦੇ ਰਹਿਣ ਦਵਾਰੇ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਸੰਤ ਜਨ ਦੇਵੇ ਸੱਚਾ ਨਾਮ ਧਨ ਨਿਹਕਲੰਕ ਨਰਾਇਣ ਨਰ ਅਵਤਾਰੇ।
ਧੰਨ ਕਮਾਈ ਭਗਤ ਜਨ, ਮਾਨਸ ਜਨਮ ਅਨਮੋਲ। ਧੰਨ ਕਮਾਈ ਸੰਤ ਜਨ, ਪੂਰੇ ਤੁੱਲੇ ਤੋਲ । ਧੰਨ ਕਮਾਈ ਭਗਤ ਜਨ, ਵੇਲੇ ਅੰਤ ਨਾ ਜਾਇਣ ਡੋਲ। ਧੰਨ ਕਮਾਈ ਸੰਤ ਜਨ, ਪ੍ਰਭ ਵਸੇ ਆਤਮ ਸਦਾ ਕੋਲ। ਧੰਨ ਕਮਾਈ ਭਗਤ ਜਨ, ਸੋਹੰ ਸ਼ਬਦ ਵਜਦਾ ਰਹੇ ਅੱਠੇ ਪਹਿਰ ਢੋਲ। ਧੰਨ ਕਮਾਈ ਸੰਤ ਜਨ, ਪ੍ਰਭ ਆਤਮ ਪੜਦੇ ਦੇਵੇ ਫੋਲ। ਧੰਨ ਕਮਾਈ ਸੰਤ ਜਨ, ਕਰੇ ਕਰਾੲੇ ਆਪਣੇ ਚੋਹਲ। ਧੰਨ ਕਮਾਈ ਭਗਤ ਜਨ, ਧੰਨ ਕਮਾਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦੇ ਅੰਦਰ ਰਿਹਾ ਬੋਲ ।
ਧੰਨ ਕਮਾਈ ਭਗਤ ਜਨ, ਸ਼ਬਦ ਤੂਰਾ। ਧੰਨ ਕਮਾਈ ਸੰਤ ਜਨ, ਮਿਲੇ ਜੋਤੀ ਨੂਰਾ। ਧੰਨ ਕਮਾਈ ਭਗਤ ਜਨ, ਹਰਿ ਪਾਇਆ ਗਹਿਰ ਗੰਭੀਰਾ। ਧੰਨ ਕਮਾਈ ਸੰਤ ਜਨ, ਹੋੲੇ ਸ਼ਾਂਤ ਸਰੀਰਾ। ਧੰਨ ਕਮਾਈ ਭਗਤ ਜਨ, ਕੱਟੇ ਹਉਮੇ ਪੀੜਾ। ਧੰਨ ਕਮਾਈ ਸੰਤ ਜਨ, ਬੰਨ੍ਹੇ ਆਪਣਾ ਬੀੜਾ। ਧੰਨ ਕਮਾਈ ਭਗਤ ਜਨ, ਚੁਕਾੲੇ ਜਗਤ ਝੇੜਾ। ਧੰਨ ਕਮਾਈ ਸੰਤ ਜਨ, ਆਪ ਵਸਾੲੇ ਕਾਇਆ ਨਗਰ ਖੇੜਾ। ਧੰਨ ਕਮਾਈ ਭਗਤ ਜਨ, ਪ੍ਰਭ ਅਬਿਨਾਸ਼ੀ ਦਿਸੇ ਨੇੜਨ ਨੇੜਾ। ਧੰਨ ਕਮਾਈ ਸੰਤ ਜਨ, ਪ੍ਰਭ ਆਤਮ ਰੱਖੇ ਖੁਲ੍ਹਾ ਵਿਹੜਾ। ਧੰਨ ਕਮਾਈ ਭਗਤ ਜਨ, ਪ੍ਰਭ ਦਰ ਸ਼ਬਦ ਲੈਣ, ਰਸਨਾ ਕਹਿਣ ਧੰਨ ਧੰਨ, ਅੰਤ ਨਾ ਮਾਰੇ ਕਰੇ ਖੁਆਰੇ ਆਪੇ ਦੇਵੇ ਸਾਚਾ ਗੇੜਾ। ਧੰਨ ਕਮਾਈ ਸੰਤ ਜਨ, ਅੰਤ ਨਾ ਲੱਗੇ ਮੂਲ ਡੰਨ, ਇਕੋ ਮਿਲੇ ਮਾਲ ਨਾਮ ਧਨ, ਮਿਟੇ ਜਗਤ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਦਿਨ ਅੰਤਾ ਗੁਣੀ ਗੁਣਵੰਤਾ ਬੰਨ੍ਹਦਾ ਜਾੲੇ ਬੇੜਾ।
ਧੰਨ ਕਮਾਈ ਭਗਤ ਜਨ, ਗੁਰ ਚਰਨ ਦਵਾਰਾ। ਧੰਨ ਕਮਾਈ ਸੰਤ ਜਨ, ਜਗੇ ਜੋਤ ਅਗੰਮ ਅਪਾਰਾ । ਧੰਨ ਕਮਾਈ ਭਗਤ ਜਨ, ਵੇਖਣ ਹਰਿ ਕੰਤ ਸੱਚਾ ਭਤਾਰਾ। ਧੰਨ ਕਮਾਈ ਸੰਤ ਜਨ, ਮਿਲਿਆ ਨਾਮ ਸੱਚਾ ਭੰਡਾਰਾ। ਧੰਨ ਕਮਾਈ ਭਗਤ ਜਨ, ਪ੍ਰਭ ਪ੍ਰਗਟ ਹੋੲੇ ਦਰਸ ਦਿਖਾੲੇ ਵਾਰੋ ਵਾਰਾ। ਧੰਨ ਕਮਾਈ ਸੰਤ ਜਨ, ਸ਼ਬਦ ਦਾਤ ਪ੍ਰਭ ਝੋਲੀ ਪਾੲੇ ਬਣੇ ਆਪ ਵਰਤਾਰਾ। ਧੰਨ ਕਮਾਈ ਭਗਤ ਜਨ, ਦੂਜਾ ਮੰਗਣ ਨਾ ਕੋਈ ਹੋਰ ਦਵਾਰਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਕਿਰਪਾ ਕਰ ਖੋਲ੍ਹੇ ਦਸਮ ਦਵਾਰਾ। ਧੰਨ ਕਮਾਈ ਭਗਤ ਜਨ, ੲੇਕਾ ਜੋਤ ਹਰਿ ਬਲੋੲੇ ਦਰਸ਼ਨ ਦੇਵੇ ਤੀਜੇ ਲੋੲੇ ਆਪਣਾ ਭੇਵ ਨਿਵਾਰਾ । ਧੰਨ ਕਮਾਈ ਸੰਤ ਜਨ, ਨੇਤਰ ਅਵਰ ਨਾ ਦੀਸੇ ਕੋਇ ੲੇਕਾ ਦੀਸੇ ਹਰਿ ਗਿਰਧਾਰਾ। ਧੰਨ ਕਮਾਈ ਭਗਤ ਜਨ, ਅੰਤਮ ਮਿਲਿਆ ਹਰਿ ਕਰਤਾਰਾ। ਧੰਨ ਕਮਾਈ ਸੰਤ ਜਨ, ਆਤਮ ਕੀਆ ਸਚ ਪਸਾਰਾ। ਧੰਨ ਕਮਾਈ ਭਗਤ ਜਨ, ਧੰਨ ਕਮਾਈ ਸੰਤ ਜਨ, ਦੋਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਸਚ ਭਤਾਰਾ।
ਧੰਨ ਕਮਾਈ ਭਗਤ ਜਨ, ਦਰ ਸਾਚਾ ਮੰਗਣ। ਧੰਨ ਕਮਾਈ ਸੰਤ ਜਨ, ਕਾਇਆ ਚੋਲੀ ਆਪਣੀ ਰੰਗਣ। ਧੰਨ ਕਮਾਈ ਭਗਤ ਜਨ, ਦਰ ਘਰ ਸਾਚੇ ਮੂਲ ਨਾ ਸੰਗਣ। ਧੰਨ ਕਮਾਈ ਸੰਤ ਜਨ, ੲੇਕਾ ਤਨ ਸ਼ਿੰਗਾਰ ਲਗਾਇਣ ਸੋਹੰ ਸ਼ਬਦ ਸਾਚਾ ਕੰਗਣ। ਧੰਨ ਕਮਾਈ ਭਗਤ ਜਨ, ਭਾਂਡਾ ਭਰਮ ਝੂਠਾ ਭੰਨਣ। ਧੰਨ ਕਮਾਈ ਸੰਤ ਜਨ, ਸਾਚਾ ਨਾਮ ਹਰਿ ਝੋਲੀ ਪਾੲੇ ਲੱਗੇ ਮਾਤ ਨਾ ਸੰਨ੍ਹਨ। ਧੰਨ ਕਮਾਈ ਭਗਤ ਜਨ, ਸਾਚਾ ਸ਼ਬਦ ਹਰਿ ਉਪਜਾੲੇ ਇਕ ਸੁਣਾੲੇ ਕੰਨਨ। ਧੰਨ ਕਮਾਈ ਸੰਤ ਜਨ, ਕਲਜੁਗ ਜੀਵ ਹੋੲੇ ਅੰਨ੍ਹਨ। ਧੰਨ ਕਮਾਈ ਭਗਤ ਜਨ, ਦੋਵੇਂ ਬਣ ਗੲੇ ਸੱਚੇ ਭਾਈ ਨਿਹਕਲੰਕ ਤੈਨੂੰ ਮੰਨਣ।
ਧੰਨ ਕਮਾਈ ਭਗਤ ਜਨ, ਹਰਿ ਦੲੇ ਦਿਲਾਸਾ। ਧੰਨ ਕਮਾਈ ਸੰਤ ਜਨ, ਪ੍ਰਭ ਆਪ ਮਿਟਾੲੇ ਆਤਮ ਲੱਗੀ ਤ੍ਰਿਸ਼ਨਾ ਪਿਆਸਾ। ਧੰਨ ਕਮਾਈ ਭਗਤ ਜਨ, ਅੰਤਮ ਜਨਮ ਕਰਾੲੇ ਰਹਿਰਾਸਾ। ਧੰਨ
ਕਮਾਈ ਸੰਤ ਜਨ, ਲੱਖ ਚੁਰਾਸੀ ਕਰੇ ਵਿਨਾਸਾ। ਧੰਨ ਕਮਾਈ ਭਗਤ ਜਨ, ਪ੍ਰਭ ਅਬਿਨਾਸ਼ੀ ਹੋੲੇ ਦਾਸਨ ਦਾਸਾ । ਧੰਨ ਕਮਾਈ ਸੰਤ ਜਨ, ਆਤਮ ਵੇਖਣ ਹਰਿ ਤਮਾਸ਼ਾ। ਧੰਨ ਕਮਾਈ ਭਗਤ ਜਨ, ਜੋਤ ਸਰੂਪੀ ਅੰਦਰ ਬੈਠਾ ਪਾਉਂਦਾ ਰਹੇ ਰਾਸਾ। ਧੰਨ ਕਮਾਈ ਸੰਤ ਜਨ, ਇਕੋ ਦਿਤਾ ਸੱਚਾ ਨਾਮ ਨਾ ਤੋਲਾ ਨਾ ਮਾਸਾ। ਧੰਨ ਕਮਾਈ ਭਗਤ ਜਨ, ਇਕੋ ਮੰਗਣ ਸੱਚਾ ਦਾਨ ਅੱਗੇ ਡਾਹਿਣ ਕਾਇਆ ਚੋਲੀ ਸੱਚਾ ਕਾਸਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਕਰੇ ਬੰਦ ਖਲਾਸਾ। ਧੰਨ ਕਮਾਈ ਸੰਤ ਜਨ, ਧੰਨ ਕਮਾਈ ਭਗਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦੋਹਾਂ ਵਿੱਚ ਇਕੋ ਜਿਹਾ ਰੱਖੇ ਵਾਸਾ ।
ਧੰਨ ਕਮਾਈ ਭਗਤ ਜਨ, ਹਰਿ ਹਾਜ਼ਰ ਹਜ਼ੂਰ। ਧੰਨ ਕਮਾਈ ਸੰਤ ਜਨ, ਆਤਮ ਹੋੲੇ ਭਰਪੂਰ । ਧੰਨ ਕਮਾਈ ਭਗਤ ਜਨ, ਪੰਜਾਂ ਚੋਰਾਂ ਕਰਨਾ ਦੂਰੋ ਦੂਰ। ਧੰਨ ਕਮਾਈ ਸੰਤ ਜਨ, ਸੋਹੰ ਸ਼ਬਦ ਰਸਨਾ ਗਾਇਣ ਆਤਮ ਮਿਟੇ ਗਰੂਰ। ਧੰਨ ਕਮਾਈ ਭਗਤ ਜਨ, ਧੰਨ ਕਮਾਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦੱਸੇ ਇਕੋ ਥਾਂ, ਆਪੇ ਫੜੇ ਦੋਹਾਂ ਬਾਂਹ, ਪ੍ਰਭ ਅਬਿਨਾਸ਼ੀ ਹਾਜ਼ਰ ਹਜ਼ੂਰ।
ਧੰਨ ਕਮਾਈ ਭਗਤ ਜਨ, ਹਰਿ ਸਚ ਪਛਾਣਾ। ਧੰਨ ਕਮਾਈ ਸੰਤ ਜਨ, ਕਰਿਆ ਗੁਰ ਚਰਨ ਧਿਆਨਾ। ਧੰਨ ਕਮਾਈ ਭਗਤ ਜਨ, ਹਰਿ ਦੇਵੇ ਸੱਚਾ ਦਾਨਾ। ਧੰਨ ਕਮਾਈ ਸੰਤ ਜਨ, ਉਪਜੇ ਬ੍ਰਹਮ ਗਿਆਨਾ। ਧੰਨ ਕਮਾਈ ਭਗਤ ਜਨ, ਸ਼ਬਦ ਸੁਣਾੲੇ ਹਰਿ ਕਾਨਾ। ਧੰਨ ਕਮਾਈ ਸੰਤ ਜਨ, ਆਪ ਪਹਿਨਾੲੇ ਦਇਆ ਕਮਾੲੇ ਸ਼ਬਦ ਸਰੂਪੀ ਚਿੱਟਾ ਬਾਨਾ। ਧੰਨ ਕਮਾਈ ਭਗਤ ਜਨ, ਮੰਨਣ ਸਾਚਾ ਭਾਣਾ। ਧੰਨ ਕਮਾਈ ਸੰਤ ਜਨ, ਮਿਲਿਆ ਹਰਿ ਭਗਵਾਨਾ। ਧੰਨ ਕਮਾਈ ਭਗਤ ਜਨ, ਵਡ ਵਡਿਆਈ ਸੰਤ ਜਨ ਦੋਹਾਂ ਦਿਸੇ ਇਕ ਨਿਸ਼ਾਨਾ।
ਧੰਨ ਕਮਾਈ ਭਗਤ ਜਨ, ਮਿਲਿਆ ਸੱਚਾ ਰਾਹ। ਧੰਨ ਕਮਾਈ ਸੰਤ ਜਨ, ਮਾਤਲੋਕ ਬੈਠੇ ਵੇਖਣ ਸਾਚਾ ਥਾਂ। ਧੰਨ ਕਮਾਈ ਭਗਤ ਜਨ, ਪ੍ਰਭ ਦਰ ਭਾਣਾ ਰਹੇ ਮੰਨ ਕਦੇ ਨਾ ਮੁਖ ਚੋਂ ਨਿਕਲੇ ਨਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਰੱਖੇ ਠੰਡੀ ਛਾਂ। ਧੰਨ ਕਮਾਈ ਭਗਤ ਜਨ, ਆਪਣੀ ਗੋਦ ਉਠਾੲੇ ਜਿਉਂ ਬਾਲਕ ਮਾਂ। ਧੰਨ ਕਮਾਈ ਸੰਤ ਜਨ, ਦਰਗਹਿ ਸਾਚੀ ਦੇਵੇ ਲਾ ਸਾਚੇ ਨਾਂ। ਧੰਨ ਕਮਾਈ ਭਗਤ ਜਨ, ਧੰਨ ਵਡਿਆਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦੋਹਾਂ ਦਾ ਆਪੇ ਬਣੇ ਪਿਤਾ ਆਪੇ ਮਾਂ।
ਧੰਨ ਕਮਾਈ ਭਗਤ ਜਨ, ਹਰਿ ਸਾਚਾ ਦਿਸੇ। ਧੰਨ ਕਮਾਈ ਸੰਤ ਜਨ, ਵਿੱਚ ਮਾਤ ਵੰਡਾਇਣ ਆਪਣੇ ਸਾਚੇ ਹਿੱਸੇ। ਧੰਨ ਕਮਾਈ ਭਗਤ ਜਨ, ਬੇਮੁਖ ਕਲਜੁਗ ਜੀਵ ਪਿਸੇ। ਧੰਨ ਕਮਾਈ ਸੰਤ ਜਨ, ਕੋਈ ਨਾ ਕਰੇ ਇਸ ਦੀ ਰੀਸੇ। ਧੰਨ ਕਮਾਈ ਭਗਤ ਜਨ, ਮਿਟਦਾ ਜਾੲੇ ਭੇਵ ਬੀਸ ਇਕੀਸੇ। ਧੰਨ ਕਮਾਈ ਸੰਤ ਜਨ, ਹਰਿ ਸੋਹੰ ਸ਼ਬਦ ਛਤਰ ਝੁਲਾੲੇ ਸੀਸੇ। ਧੰਨ ਕਮਾਈ ਭਗਤ ਜਨ, ਦੇਵੇ ਵਡਿਆਈ ਨਾਮ ਧੰਨ, ਚਰਨ ਲਗਾੲੇ ਮੂਸੇ ਈਸੇ। ਧੰਨ ਕਮਾਈ ਸੰਤ ਜਨ, ਭੇਵ ਖੁਲ੍ਹਾੲੇ ਸਾਚੇ ਤਨ, ੲੇਕਾ ਸ਼ਬਦ ਸੁਣਾੲੇ ਸਪਾਰੇ ਤੀਸੇ। ਧੰਨ ਕਮਾਈ ਭਗਤ ਜਨ, ਧੰਨ ਵਡਿਆਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਨਾਮ ਦਾਨ, ਆੲੇ ਦਰ ਹਰਿ ਭਗਵਾਨ, ਹੋ ਮਿਹਰਵਾਨ ਦੇਵੇ ਸੱਚਾ ਇਕ ਨਿਸ਼ਾਨ, ਸਾਚਾ ਗੁਣ ਨਿਧਾਨ ਛਤਰ ਝੁਲਾੲੇ ਸੀਸੇ।
ਧੰਨ ਕਮਾਈ ਭਗਤ ਜਨ, ਹਰਿ ਮਿਲਿਆ ਸੱਜਣ ਮੁਰਾਰਾ। ਧੰਨ ਕਮਾਈ ਸੰਤ ਜਨ, ਪਾਇਣ ਦਰਸ ਆਤਮ ਅਪਾਰਾ। ਧੰਨ ਕਮਾਈ ਭਗਤ ਜਨ, ਮਿਲਿਆ ਮੇਲ ਕ੍ਰਿਸ਼ਨ ਮੁਰਾਰਾ। ਧੰਨ ਕਮਾਈ ਸੰਤ ਜਨ, ਮਿਲਿਆ ਜੋਤ ਸਰੂਪੀ ਰਾਮ ਅਵਤਾਰਾ। ਧੰਨ ਕਮਾਈ ਭਗਤ ਜਨ, ਨੇਤਰ ਪੇਖਣ ਸਾਚੇ ਤਨ ਇਕੋ ਜੋਤ ਹਰਿ ਨਿਰੰਕਾਰਾ। ਧੰਨ ਕਮਾਈ ਸੰਤ ਜਨ, ਆਤਮ ਦੀਪਕ ਜੋਤੀ ਹੋੲੇ ਮਾਤ ਉਜਿਆਰਾ। ਧੰਨ ਕਮਾਈ ਭਗਤ ਜਨ, ਦਰ ਆੲੇ ਲੇਖੇ ਲਾੲੇ ਮਾਨਸ ਜਨਮ ਸੁਧਾਰਾ। ਧੰਨ ਕਮਾਈ ਸੰਤ ਜਨ, ਮਿਲਿਆ ਪੁਰਖ ਅਗੰਮ ਅਪਾਰਾ। ਧੰਨ ਕਮਾਈ ਭਗਤ ਜਨ, ਹਉਮੇ ਦੁੱਖੜਾ ਲਾਹੇ ਭਾਰਾ। ਧੰਨ ਕਮਾਈ ਸੰਤ ਜਨ, ਦੇਵੇ ਸ਼ਬਦ ਅਪਰ ਅਪਾਰਾ। ਧੰਨ ਕਮਾਈ ਭਗਤ ਜਨ, ਮੰਗਣ ਆਇਣ ਚਲ ਦਵਾਰਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਬਣੇ ਆਪ ਵਰਤਾਰਾ। ਧੰਨ ਕਮਾਈ ਭਗਤ ਜਨ, ਆਤਮ ਝੋਲੀ ਲੈਣ ਭਰਾੲੇ ਖੁਲ੍ਹਿਆ ਇਕ ਦਵਾਰਾ। ਧੰਨ ਕਮਾਈ ਸੰਤ ਜਨ, ਮਿਲਿਆ ਮੇਲ ਹਰਿ ਨਿਰੰਕਾਰਾ। ਧੰਨ ਕਮਾਈ ਭਗਤ ਜਨ, ਮਿਲੇ ਵਧਾਈ ਸੰਤ ਜਨ, ਦੋਹਾਂ ਮੇਲ ਮਿਲਾਇਆ ਇਕੋ ਜੋਤੀ ਹਰਿ ਨਿਰੰਕਾਰਾ।
ਧੰਨ ਕਮਾਈ ਭਗਤ ਜਨ, ਮਾਨਸ ਜਨਮ ਸੁਧਾਰਿਆ। ਧੰਨ ਕਮਾਈ ਸੰਤ ਜਨ, ਹਰਿ ਪਾਇਆ ਅਪਰ ਅਪਾਰਿਆ। ਧੰਨ ਕਮਾਈ ਭਗਤ ਜਨ, ਮਾਨਸ ਜਨਮ ਮਾਤ ਸੁਧਾਰਿਆ। ਧੰਨ ਕਮਾਈ ਸੰਤ ਜਨ, ਸੱਚਾ ਮਿਲਿਆ ਹਰਿ ਭਰਤਾਰਿਆ। ਧੰਨ ਕਮਾਈ ਭਗਤ ਜਨ, ਦੇਵੇ ਸੱਚਾ ਨਾਮ ਧਨ, ਜੋਤ ਜਗਾੲੇ ਸਾਚੇ ਤਨ ਖੋਲ੍ਹੇ ਦਸਮ ਦਵਾਰਿਆ। ਧੰਨ ਕਮਾਈ ਸੰਤ ਜਨ, ਮਿਲੇ ਸੱਚਾ ਨਰ, ਆਪਣੀ ਕਿਰਪਾ ਕਰ ਜੋਤ ਦੇਵੇ ਧਰ ਕਰੇ ਉਜਿਾਰਿਆ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਸੰਤ ਜਨ, ਦੋਵੇਂ ਮੰਗਣ ਇਕ ਦਵਾਰਿਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰਿਆ।
ਧੰਨ ਕਮਾਈ ਭਗਤ ਜਨ, ਮਿਲਿਆ ਸੱਚਾ ਰਾਹ। ਧੰਨ ਕਮਾਈ ਸੰਤ ਜਨ, ਗਲੋਂ ਕੱਟਿਆ ਜਮ ਕਾ ਫਾਹ। ਧੰਨ ਕਮਾਈ ਭਗਤ ਜਨ, ਅੱਗੇ ਵੇਖਣ ਸੱਚਾ ਥਾਂ। ਧੰਨ ਕਮਾਈ ਸੰਤ ਜਨ, ਨਾ ਕੁਝ ਪੀਣ ਨਾ ਕੁਝ ਖਾਣ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਸੰਤ ਜਨ, ਦੋਹਾਂ ਧਿਰਾਂ ਦਾ ਇਕੋ ਨਾਂ।
ਧੰਨ ਕਮਾਈ ਭਗਤ ਜਨ, ਪ੍ਰਭ ਦੇਵੇ ਆਤਮ ਧੀਰੇ। ਧੰਨ ਕਮਾਈ ਸੰਤ ਜਨ, ਸੋਹੰ ਸ਼ਬਦ ਮਿਲਿਆ ਸਾਚਾ ਸੀਰੇ। ਧੰਨ ਕਮਾਈ ਭਗਤ ਜਨ, ਵਿਚ ਮਾਤਲੋਕ ਬਣੇ ਸਾਚੇ ਹੀਰੇ। ਧੰਨ ਕਮਾਈ ਸੰਤ ਜਨ, ਇਕ ਦੂਜੇ ਦੇ ਸਾਚੇ ਵੀਰੇ। ਧੰਨ ਕਮਾਈ ਭਗਤ ਜਨ, ਇਕੋ ਚੋਟ ਸ਼ਬਦ ਲਾੲੇ ਅੱਖੀਂ ਚਲੇ ਨੀਰੇ। ਧੰਨ ਕਮਾਈ ਸੰਤ ਜਨ, ਚਲਦੇ ਰਹਿਣ ਧੀਰੇ ਧੀਰੇ। ਧੰਨ ਕਮਾਈ ਭਗਤ ਜਨ, ਹਰਿ ਪਾਇਆ ਗਹਿਰ ਗੰਭੀਰੇ। ਧੰਨ ਕਮਾਈ ਸੰਤ ਜਨ, ਝੂਠੀ ਮਾਇਆ ਵਿਚੋਂ ਕਾਇਆ ਪ੍ਰਭ ਅਬਿਨਾਸ਼ੀ ਆਪੇ ਚੀਰੇ। ਧੰਨ ਕਮਾਈ ਭਗਤ ਜਨ, ਇਕ ਵਸਾਇਆ ਸ਼ਬਦ ਤਨ, ਹਉਮੇ ਵਿਚੋਂ ਕੱਢੀ ਪੀੜੇ। ਧੰਨ ਕਮਾਈ ਸੰਤ ਜਨ, ਵੱਸੇ ਸੱਚੇ ਥਾਂ, ਨਾ ਕੋਈ ਛੱਪਰੀ ਨਾ ਕੋਈ ਛੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਬਲੀ ਬਲਵਾਨ ਇਕ ਪਿਆੲੇ ਅੰਮ੍ਰਿਤ ਦੋਹਾਂ ਸੱਚਾ ਸੀਰੇ।
ਧੰਨ ਕਮਾਈ ਭਗਤ ਜਨ, ਹਰਿ ਸੱਚਾ ਭਾਲਿਆ। ਧੰਨ ਕਮਾਈ ਸੰਤ ਜਨ, ਗਲੋਂ ਲਾਹਿਆ ਸੂਸਾ ਕਾਲਿਆ। ਧੰਨ ਕਮਾਈ ਸੰਤ ਜਨ, ਤਨ ਕਾਇਆ ਮੰਦਰ ਆਪਣਾ ਆਪ ਸੁਹਾ ਲਿਆ। ਧੰਨ ਕਮਾਈ ਭਗਤ ਜਨ, ਹਰਿ ਸਾਚਾ ਰਿਦੇ ਵਸਾ ਲਿਆ। ਧੰਨ ਕਮਾਈ ਸੰਤ ਜਨ ਪ੍ਰਭ ਅਬਿਨਾਸ਼ੀ ਘਰੋਂ ਪਾ ਲਿਆ । ਧੰਨ ਕਮਾਈ ਭਗਤ ਜਨ ਦੀਪਕ ਜੋਤ ਆਪਣਾ ਆਪ ਜਗਾ ਲਿਆ। ਧੰਨ ਕਮਾਈ ਸੰਤ ਜਨ, ਲਾਲ ਅਮੋਲਕ ਸਾਚਾ ਮੋਤੀ ਆਪਣੇ ਗਲੇ ਵਿੱਚ ਅਟਕਾ ਲਿਆ। ਧੰਨ ਕਮਾਈ ਭਗਤ ਜਨ, ਆਤਮ ਉਠਾਈ
ਕਲਜੁਗ ਸੋਤੀ, ਸੋਹੰ ਰਸਨਾ ਗਾ ਲਿਆ। ਧੰਨ ਕਮਾਈ ਸੰਤ ਜਨ, ਦੋਹਾਂ ਦੀ ਬਣ ਗਈ ਇਕੋ ਗੋਤੀ, ਜੋਤੀ ਜੋਤ ਮੇਲ ਮਿਲਾ ਲਿਆ। ਧੰਨ ਕਮਾਈ ਭਗਤ ਜਨ, ਸ੍ਰਿਸ਼ਟ ਸਬਾਈ ਰਹੀ ਸੋਤੀ, ਹਰਿ ਜੀ ਕਿਸੇ ਦਿਸ ਨਾ ਆ ਰਿਹਾ। ਧੰਨ ਕਮਾਈ ਸੰਤ ਜਨ, ਹਿਰਦੇ ਵਾਸ ਰਖਾ ਰਿਹਾ। ਧੰਨ ਕਮਾਈ ਭਗਤ ਜਨ, ਹਰਿ ਤੋੜੇ ਜੰਦਰ, ਸੋਹੰ ਚਾਬੀ ਲਾ ਲਿਆ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਸੰਤ ਜਨ ਦੋਹਾਂ ਆਪਣੇ ਥਾਂ ਬਹਾ ਰਿਹਾ।
ਧੰਨ ਕਮਾਈ ਭਗਤ ਜਨ, ਤਨ ਕਿਆਰਾ। ਧੰਨ ਕਮਾਈ ਸੰਤ ਜਨ, ਵਿਚ ਪੰਚ ਦੂਤ ਸੋਹੰ ਅਪਰ ਅਪਾਰਾ। ਧੰਨ ਕਮਾਈ ਭਗਤ ਜਨ, ਹਲ ਚਲਾੲੇ ਰਸਨਾ ਗਾੲੇ, ਸਿਧੀ ਰਾਹਲ ਇਕ ਰਖਾੲੇ, ਅੱਗੇ ਦਿਸੇ ਸਚ ਕਿਨਾਰਾ। ਧੰਨ ਕਮਾਈ ਸੰਤ ਜਨ, ਇਕੋ ਪਾਣੀ ਆਪਣੀ ਹੱਥੀਂ ਪਾਇਣ ਅੰਮ੍ਰਿਤ ਸਾਚੀ ਧਾਰਾ । ਧੰਨ ਕਮਾਈ ਭਗਤ ਜਨ, ਆਤਮ ਸੱਚਾ ਹੋੲੇ ਹਰਿਆ। ਪ੍ਰਭ ਅਬਿਨਾਸ਼ੀ ਕਿਰਪਾ ਕਰਿਆ, ਮਿਲਿਆ ਇਕ ਦਵਾਰਾ। ਧੰਨ ਕਮਾਈ ਸੰਤ ਜਨ, ਸੋਹਣੀ ਵਾੜੀ ਆਪ ਲਗਾਈ, ਹਾੜੀ ਸਾਉਣੀ ਇਕ ਬਣਾਈ, ਇਕੋ ਇਕ ਆਤਮ ਕਿਆਰਾ। ਜੋਤੀ ਜੋਤ ਸਰੂਪ ਹਰਿ, ਦੇਵੇ ਵਡਿਆਈ ਭਗਤ ਜਨ, ਸਾਚਾ ਫਲ ਅੰਤਮ ਦੲੇ ਖੁਆਈ।
ਜਨ ਭਗਤ ਤੇਰੀ ਧੰਨ ਕਮਾਈ, ਆਤਮ ਲਾਇਆ ਬੂਟਾ। ਸੰਤ ਜਨਾ ਨੂੰ ਦਿਓ ਵਧਾਈ, ਇਕੋ ਲੈਣ ਸ਼ਬਦ ਝੂਟਾ। ਭਗਤ ਜਨ ਤੇਰੀ ਵਡ ਵਡਿਆਈ, ਲੱਖ ਚੁਰਾਸੀ ਆਉਣਾ ਜਾਣਾ ਵਿਚ ਮਾਤ ਦੇ ਛੂਟਾ। ਜਨ ਭਗਤ ਤੇਰੀ ਵਡ ਵਡਿਆਈ ਹੋੲੇ ਚਾਰੇ ਕੂਟਾ। ਧੰਨ ਕਮਾਈ ਭਗਤ ਜਨ, ਧੰਨ ਵਡਿਆਈ ਸੰਤ ਜਨ, ਦੋਹਾਂ ਧਿਰਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਪਣਾ ਨਾਂ।
ਜਨ ਭਗਤ ਧੰਨ ਕਮਾਈ, ਆਤਮ ਤ੍ਰਿਖਾ ਇਕ ਰਖਾਈ। ਜਨ ਸੰਤ ਤੇਰੀ ਧੰਨ ਕਮਾਈ, ਇਕੋ ਆਸ ਚਰਨ ਰਖਾਈ। ਜਨ ਭਗਤ ਤੇਰੀ ਧੰਨ ਕਮਾਈ, ਪ੍ਰਭ ਅਬਿਨਾਸ਼ੀ ਦਇਆ ਕਮਾਈ। ਜਨ ਸੰਤ ਤੇਰੀ ਧੰਨ ਕਮਾਈ, ਪ੍ਰਭ ਮਿਲਣ ਆਇਆ ਪ੍ਰਗਟ ਜੋਤ ਕਲਜੁਗ ਅੰਤਮ ਸਾਚਾ ਮਾਹੀ। ਜਨ ਭਗਤ ਤੇਰੀ ਧੰਨ ਕਮਾਈ, ਹਰਿ ਦੇਣ ਵਾਲਾ ਵਡਿਆਈ। ਜਨ ਸੰਤ ਤੇਰੀ ਧੰਨ ਕਮਾਈ, ਹਰਿ ਫੂਲਨ ਸੇਜ ਰਿਹਾ ਵਿਛਾਈ । ਜਨ ਭਗਤ ਤੇਰੀ ਧੰਨ ਕਮਾਈ, ਦੋਹੀਂ ਹੱਥੀਂ ਹਰਿ ਜੀ ਰਿਹਾ ਤੇਰੀ ਸੇਵ ਕਮਾਈ। ਜਨ ਸੰਤ ਤੇਰੀ ਧੰਨ ਕਮਾਈ, ਵੇਲੇ ਅੰਤ ਕਲਜੁਗ ਪ੍ਰਭ ਉਤੇ ਦੇਵੇ ਆਪ ਸਵਾਈ। ਜਨ ਭਗਤ ਤੇਰੀ ਧੰਨ ਕਮਾਈ, ਪ੍ਰਭ ਅਬਿਨਾਸ਼ੀ ਉਤੇ ਫੂਲਨ ਬਰਖਾ ਲਾਈ। ਜਨ ਸੰਤ ਤੇਰੀ ਧੰਨ ਕਮਾਈ, ਕਰੋੜ ਤੇਤੀਸ ਦਰ ਖਲੋਤੇ ਰਹੇ ਸ਼ਰਮਾਈ। ਜਨ ਭਗਤ ਤੇਰੀ ਧੰਨ ਕਮਾਈ, ਪ੍ਰਭ ਅਬਿਨਾਸ਼ੀ ਗੂੜ੍ਹੀ ਨੀਂਦ ਰਿਹਾ ਸਵਾਈ। ਜਨ ਭਗਤ ਤੇਰੀ ਧੰਨ ਕਮਾਈ, ਪਵਣ ਉਨੰਜਾ ਸਿਰ ਛਤਰ ਝੁਲਾਈ। ਜਨ ਭਗਤ ਤੇਰੀ ਧੰਨ ਕਮਾਈ, ਸਾਚਾ ਲੇਖਾ ਦੲੇ ਲਿਖਾਈ। ਧੰਨ ਕਮਾਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਆਦਿ ਅੰਤ ਜੁਗਾ ਜੁਗੰਤ ਆਪਣੇ ਨਾਲ ਲੲੇ ਉਪਜਾਈ।
ਜਨ ਭਗਤ ਤੇਰੀ ਧੰਨ ਕਮਾਈ, ਹਰਿ ਮਿਲਿਆ ਸੱਚਾ ਸ਼ਾਹ। ਸੰਤ ਜਨ ਤੇਰੀ ਧੰਨ ਕਮਾਈ, ਲੱਭ ਲਿਆ ਇਕ ਨਾਂ। ਜਨ ਭਗਤ ਤੇਰੀ ਧੰਨ ਕਮਾਈ, ਪ੍ਰਭ ਦਰ ਆੲੇ ਪਕੜੇ ਬਾਂਹ। ਜਨ ਸੰਤ ਤੇਰੀ ਧੰਨ ਕਮਾਈ, ਪ੍ਰਭ ਮਿਲਿਆ ਅਗੰਮ ਅਥਾਹ। ਜਨ ਭਗਤ ਤੇਰੀ ਧੰਨ ਕਮਾਈ, ਔਖੀ ਘਾਟੀ ਕੋਈ ਦਿਸੇ ਨਾ। ਜਨ ਸੰਤ ਤੇਰੀ ਧੰਨ ਕਮਾਈ, ਸੋਹੰ ਸਾਚਾ ਰਸਨਾ ਚਾਟੀਂ, ਗਾਉਂਦਾ ਰਹੀਂ ਸੱਚਾ ਨਾਂ। ਧੰਨ ਕਮਾਈ ਭਗਤ ਜਨ, ਜਨ ਸੰਤ ਵਡ ਵਡਿਆਈ, ਮੇਲ ਮਿਲਾਵਾ ਦੋਹਾਂ ਧਿਰਾਂ ਹੋਇਆ ਪ੍ਰਭ ਅਬਿਨਾਸ਼ੀ ਤੇਰੇ ਘਰ ਸੱਚੇ ਥਾਂ। (੧੪ ਚੇਤ ੨੦੧੧ ਬਿਕ੍ਰਮੀ)
❋
ਧੰਨ ਕਮਾਈ ਭਗਤ ਜਨ, ਹਰਿ ਚਰਨ ਪਿਆਸਾ। ਧੰਨ ਕਮਾਈ ਭਗਤ ਜਨ, ਰਸਨ ਤਜਾੲੇ ਮਦਿਰਾ ਮਾਸਾ। ਧੰਨ ਕਮਾਈ ਸੰਤ ਜਨ, ਸੋਹੰ ਸ਼ਬਦ ਜਪਾੲੇ ਸਵਾਸ ਸਵਾਸਾ। ਧੰਨ ਕਮਾਈ ਭਗਤ ਜਨ, ਪ੍ਰਭ ਮਿਲਣ ਦੀ ਰੱਖੇ ਆਸਾ। ਧੰਨ ਕਮਾਈ ਸੰਤ ਜਨ, ਨਿੱਜ ਘਰ ਆਤਮ ਨਰ ਨਰਾਇਣ ਰੱਖੇ ਵਾਸਾ। ਧੰਨ ਕਮਾਈ ਸੰਤ ਜਨ, ਦਰਸਨ ਪੇਖੇ ਤੀਜੇ ਨੈਣ, ਮਾਨਸ ਜਨਮ ਕਰਾੲੇ ਰਹਿਰਾਸਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪੇ ਹੋੲੇ ਦਾਸਨ ਦਾਸਾ।
ਧੰਨ ਕਮਾਈ ਭਗਤ ਜਨ, ਹਰਿ ਵੇਖਣ ਸਾਚੇ ਥਾਉਂ। ਧੰਨ ਕਮਾਈ ਭਗਤ ਜਨ, ਹਰਿ ਪ੍ਰਭ ਅਬਿਨਾਸ਼ੀ ਦੇਵੇ ਠੰਡੀ ਛਾਉਂ। ਧੰਨ ਕਮਾਈ ਸੰਤ ਜਨ, ਦਰਗਹਿ ਸਾਚੀ ਲੱਗੀ ੲੇਕਾ ਨਾਉਂ। ਧੰਨ ਕਮਾਈ ਭਗਤ ਜਨ, ਲੱਖ ਚੁਰਾਸੀ ਫੰਦ ਕਟਾਓ। ਧੰਨ ਕਮਾਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਕਿਰਪਾ ਕਰੇ ਅਗੰਮ ਅਥਾਹੋ।
ਧੰਨ ਕਮਾਈ ਭਗਤ ਜਨ, ਹਰਿ ਰਸਨ ਉਚਾਰੇ। ਧੰਨ ਕਮਾਈ ਭਗਤ ਜਨ, ਸਾਚਾ ਮੇਲ ਮਿਲੇ ਪ੍ਰਭ ਅਬਿਨਾਸ਼ੀ ਕੰਤ ਭਤਾਰੇ। ਧੰਨ ਕਮਾਈ ਸੰਤ ਜਨ, ਆਪ ਬਹਾੲੇ ਨਿਹਚਲ ਧਾਮ ਅਟੱਲ ਅਟੱਲੇ, ਸੱਚਾ ਦਿੱਸੇ ਇਕ ਮਹੱਲ ਮੁਨਾਰੇ। ਜਿਥੇ ਵਸੇ ਹਰਿ ਇਕ ਇਕੱਲੇ, ਦੂਸਰ ਨਾ ਕੋਈ ਪਾਵੇ ਸਾਰੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਤੇਰੇ ਆਤਮ ਦਰ, ਆਪੇ ਵਸੇ ਸਾਚੇ ਘਰ, ਸਾਚੀ ਜੋਤ ਕਰੇ ਉਜਿਆਰੇ। (੯ ਜੇਠ ੨੦੧੧ ਬਿਕ੍ਰਮੀ)
❋
੬੬) ਧੰਨ ਕਮਾਈ ਸੰਤ ਜਨ, ਹਰਿ ਰਸਨ ਧਿਆਈੲੇ। ਧੰਨ ਕਮਾਈ ਸੰਤ ਜਨ, ੲੇਕਾ ਲਿਵ ਲਾਈੲੇ। ਧੰਨ ਕਮਾਈ ਸੰਤ ਜਨ, ਹਉਮੇ ਮਮਤਾ ਰੋਗ ਗਵਾਈੲੇ। ਧੰਨ ਕਮਾਈ ਸੰਤ ਜਨ, ਚਿੰਤਾ ਸੋਗ ਰੋਗ ਮਿਟਾਈੲੇ। ਧੰਨ ਕਮਾਈ ਸੰਤ ਜਨ, ਜਗਤ ਵਿਜੋਗ ਆਪ ਕਰਾਈੲੇ। ਧੰਨ ਕਮਾਈ ਸੰਤ ਜਨ, ਸਚ ਸੰਜੋਗ ਇਕ ਹੰਢਾਈੲੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਵਿੱਚ ਆਤਮ ਰਿਹਾ ਸਮਾਈੲੇ।
ਧੰਨ ਕਮਾਈ ਸੰਤ ਜਨ, ਆਤਮ ਬੱਧੇ। ਧੰਨ ਕਮਾਈ ਸੰਤ ਜਨ, ਆਪ ਮਿਟਾਈ ਦੂਈ ਦਵੈਤੀ ਕੰਧੇ। ਧੰਨ ਕਮਾਈ ਸੰਤ ਜਨ, ਦੁਰਮੱਤ ਮੈਲ ਸ਼ਬਦ ਰੰਦੇ ਆਪੇ ਰੰਦੇ। ਧੰਨ ਕਮਾਈ ਸੰਤ ਜਨ, ੲੇਕਾ ਸੱਚਾ ਗਾਇਣ ਨਾਉਂ ਸਾਚਾ ਸ਼ਬਦ ਸਾਚਾ ਛੰਦੇ। ਧੰਨ ਕਮਾਈ ਸੰਤ ਜਨ, ਵੇਖਣ ਸੱਚਾ ਥਾਉਂ, ਜਿਥੇ ਵਸੇ ਹਰਿ ਗੋਬਿੰਦੇ। ਧੰਨ ਕਮਾਈ ਸੰਤ ਜਨ, ਸਦ ਮਾਨਣ ਠੰਡੀ ਛਾਉਂ, ਨਿੱਜ ਆਤਮ ਪਰਮਾਨੰਦੇ। ਧੰਨ ਕਮਾਈ ਸੰਤ ਜਨ, ਇਕ ਬਣਾੲੇ ਪਿਤਾ ਮਾਉਂ, ਪ੍ਰਭ ਅਬਿਨਾਸ਼ੀ ਸਦ ਬਖ਼ਸ਼ੰਦੇ। ਧੰਨ ਕਮਾਈ ਸੰਤ ਜਨ, ਫੜਦਾ ਅੰਤਮ ਬਾਹੋਂ, ਮੇਟ ਮਿਟਾੲੇ ਸਗਲੀ ਚਿੰਦੇ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਰਸਨਾ ਕਹਿਣ ਆਤਮ ਜਾੲੇ ਮੰਨ, ਜੋਤੀ ਜੋਤ ਸਰੂਪ ਹਰਿ, ਆਪ ਚੜ੍ਹਾੲੇ ਸਾਚਾ ਚੰਦੇ।
ਧੰਨ ਕਮਾਈ ਸੰਤ ਜਨ, ੲੇਕਾ ਲਿਵ ਲਾਈ। ਧੰਨ ਕਮਾਈ ਸੰਤ ਜਨ, ਸ੍ਰਿਸ਼ਟ ਸਬਾਈ ਜਿਸ ਤਜਾਈ। ਧੰਨ ਕਮਾਈ ਸੰਤ ਜਨ, ੲੇਕਾ ਇਸ਼ਟ ਹਰਿ ਬਣਾਈ। ਧੰਨ ਕਮਾਈ ਸੰਤ ਜਨ, ਸਾਚੀ ਦ੍ਰਿਸ਼ਟ ਆਪ ਖੁਲ੍ਹਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਬਣਤ ਬਣਾਈ।
ਧੰਨ ਕਮਾਈ ਸੰਤ ਜਨ, ੲੇਕਾ ਲਿਵ ਲਾਵੇ। ਧੰਨ ਕਮਾਈ ਸੰਤ ਜਨ, ਅੰਮ੍ਰਿਤ ਆਤਮ ਅੱਠੇ ਪਹਿਰ ਨੁਹਾਵੇ। ਧੰਨ ਕਮਾਈ ਸੰਤ ਜਨ, ਆਤਮ ਖੋਲ੍ਹੇ ਸਾਚਾ ਦਰ ਸਚ ਮਹੱਲੇ ਬੂਝ ਬੁਝਾਵੇ। ਧੰਨ ਕਮਾਈ ਸੰਤ ਜਨ, ੲੇਕਾ ਸਾਚੋ ਸਾਚਾ ਘਰ, ਨਰ ਨਰਾਇਣ ਜੋਤ ਸਰੂਪ ਜਿਥੇ ਡੇਰਾ ਲਾਵੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋ ਦਰਸ ਅਮੋਘ ਦਿਖਾਵੇ।
ਧੰਨ ਕਮਾਈ ਸੰਤ ਜਨ, ਸਚ ਵਹਿੰਦੇ ਵਹਿਣੀ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਦਰਸ਼ਨ ਪੇਖਣ ਸਾਚੇ ਨੈਣੀ। ਧੰਨ ਕਮਾਈ ਸੰਤ ਜਨ, ਹਰਿ ਸੱਚਾ ਸਾਕ ਸੱਜਣ ਸੈਣੀ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਤਮ ਦੇਵੇ ਸਾਚਾ ਵਰ, ਅੰਤਮ ਸਾਰ ਜਿਸ ਲੈਣੀ।
ਧੰਨ ਕਮਾਈ ਸੰਤ ਜਨ, ਜਗਤ ਵਿਛੋੜੇ। ਧੰਨ ਕਮਾਈ ਸੰਤ ਜਨ, ਇਕ ਪ੍ਰੀਤ ਚਰਨ ਜੋੜੇ। ਧੰਨ ਕਮਾਈ ਸੰਤ ਜਨ, ਵੇਖੇ ੲੇਕਾ ਦਰ ਚੜ੍ਹੇ ਸ਼ਬਦ ਘੋੜੇ। ਧੰਨ ਕਮਾਈ ਸੰਤ ਜਨ, ਨਾ ਜਨਮੇ ਨਾ ਜਾੲੇ ਮਰ, ੲੇਕਾ ਵਰ ਹਰਿ ਜੀ ਲੋੜੇ। ਧੰਨ ਕਮਾਈ ਸੰਤ ਜਨ, ਅੰਮ੍ਰਿਤ ਭੰਡਾਰੇ ਪ੍ਰਭ ਜਾੲੇ ਭਰ, ਦੇਵੇ ਵਰ ਜਿਹਾ ਲੋੜੇ। ਧੰਨ ਕਮਾਈ ਸੰਤ ਜਨ, ਸਾਚੀ ਤਰਨੀ ਜਾਇਣ ਤਰ, ਲੱਖ ਚੁਰਾਸੀ ਬੰਧਨ ਤੋੜੇ। ਧੰਨ ਕਮਾਈ ਸੰਤ ਜਨ, ਆਪ ਚੁਕਾਇਨ ਜਮ ਕਾ ਡਰ, ਜੋਤੀ ਜੋਤ ਸਰੂਪ ਹਰਿ, ੲੇਕਾ ਮੰਗਣ ਤੇਰੀ ਲੋੜੇ।
ਧੰਨ ਕਮਾਈ ਸੰਤ ਜਨ, ਜਗ ਸਾਚੀ ਰੀਤਾ। ਧੰਨ ਕਮਾਈ ਸੰਤ ਜਨ, ੲੇਕਾ ਮੇਲ ਸਾਚੇ ਮੀਤਾ। ਧੰਨ ਕਮਾਈ ਸੰਤ ਜਨ, ਆਤਮ ਰਹੇ ਸਦਾ ਅਤੀਤਾ। ਧੰਨ ਕਮਾਈ ਸੰਤ ਜਨ, ਮਾਨਸ ਜਨਮ ਜਗ ਵਿਚ ਜੀਤਾ। ਧੰਨ ਕਮਾਈ ਸੰਤ ਜਨ, ੲੇਕਾ ਸ਼ਬਦ ਰਸਨਾ ਗਾਇਣ, ਮਾਣ ਗਵਾਇਣ ਅਠਾਰਾਂ ਧਿਆੲੇ ਗੀਤਾ। ਧੰਨ ਕਮਾਈ ਸੰਤ ਜਨ, ਚਰਨ ਪ੍ਰੀਤੀ ੲੇਕਾ ਲਾਇਣ, ਦਿਵਸ ਰੈਣ ਹਿਰਦੇ ਵਸਾਇਣ, ਰੱਖਣ ਸਾਚੀ ਪ੍ਰੀਤਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਦਰਸ਼ਨ ਪਾਇਣ, ਸਰਬ ਘਟ ਵਾਸੀ ਰਿਦੇ ਵਸਾਇਣ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਮਾਨਸ ਜਨਮ ਜਾੲੇ ਜਗ ਜੀਤਾ।
ਧੰਨ ਕਮਾਈ ਸੰਤ ਜਨ, ਹਰਿ ਸਾਚਾ ਸੱਜਣ ਸੁਹੇਲਾ। ਧੰਨ ਕਮਾਈ ਸੰਤ ਜਨ, ਆਦਿਨ ਅੰਤਾ ਜੁਗਾ ਜੁਗੰਤਾ ਸਾਧਨ ਸੰਤਾ ਆਪ ਕਰਾੲੇ ਸਾਚਾ ਮੇਲਾ। ਧੰਨ ਕਮਾਈ ਸੰਤ ਜਨ, ਸਾਚੀ ਜੋਤ ਆਤਮ ਧਾਰੇ। ਧੰਨ ਕਮਾਈ ਸੰਤ ਜਨ, ਦਰਸ਼ਨ ਲੋੜੇ ਹਰਿ ਗਿਰਧਾਰੇ। ਧੰਨ ਕਮਾਈ ਸੰਤ ਜਨ, ਦੇਵੇ ਦਰਸ ਹਰਿ ਅਪਰ ਅਪਾਰੇ। ਧੰਨ ਕਮਾਈ ਸੰਤ ਜਨ, ਜਗੇ ਜੋਤ ਅਲਖ ਅਭੇਵ ਇਕ ਅਪਾਰੇ। ਧੰਨ ਕਮਾਈ ਸੰਤ ਜਨ, ੲੇਕਾ ਵੰਡ ਜਗਤ ਵਣਜਾਰੇ। ਧੰਨ ਕਮਾਈ ਸੰਤ ਜਨ, ੲੇਕਾ ਪ੍ਰੀਤ ਚਰਨ ਕਵਲਾਰੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪੇ ਰੰਗੇ ਕਾਇਆ ਚੋਲਾ ਵਿੱਚ ਸੰਸਾਰੇ।
ਧੰਨ ਕਮਾਈ ਸੰਤ ਜਨ, ਰੰਗੀ ਕਾਇਆ ਚੋਲੀ। ਧੰਨ ਕਮਾਈ ਸੰਤ ਜਨ, ਸ਼ਬਦ ਬੈਠੇ ਸਾਚੀ ਡੋਲੀ। ਧੰਨ ਕਮਾਈ ਸੰਤ ਜਨ, ਕਾਇਆ ਮਾਟੀ ਰੁੱਤ ਮੌਲੀ। ਧੰਨ ਕਮਾਈ ਸੰਤ ਜਨ, ਔਖੀ ਵਾਟੀ ਦੂਰ ਘਾਟੀ, ਜਿਨ੍ਹਾਂ ਰੋਲ ਘਚੋਲੀ। ਧੰਨ ਕਮਾਈ ਸੰਤ ਜਨ, ਜੋਤ ਜਗੇ ਇਕ ਲਲਾਟੀ, ਜੋਤੀ ਜੋਤ ਸਰੂਪ ਹਰਿ, ਇਕ ਸੁਣਾੲੇ ਸਾਚੀ ਬੋਲੀ।
ਧੰਨ ਕਮਾਈ ਸੰਤ ਜਨ, ਨਾਮ ਵਣਜਾਰਾ। ਧੰਨ ਕਮਾਈ ਸੰਤ ਜਨ, ਦੇਵੇ ਸੱਚਾ ਨਾਮ ਧਨ ਹਰਿ ਪਿਆਰਾ। ਧੰਨ ਕਮਾਈ ਸੰਤ ਜਨ, ਆਪੇ ਕੱਢੇ ਝੂਠਾ ਜਨ, ਪੰਜਾਂ ਚੋਰਾਂ ਕਰ ਖੁਆਰਾ। ਧੰਨ ਕਮਾਈ
ਸੰਤ ਜਨ, ਭਾਂਡਾ ਭਰਮ ਦੇਵੇ ਭੰਨ, ਸਾਚਾ ਦੀਪਕ ਕਰੇ ਜੋਤ ਉਜਿਆਰਾ। ਧੰਨ ਕਮਾਈ ਸੰਤ ਜਨ, ਧਰਮ ਰਾੲੇ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਹੋੲੇ ਰਖਵਾਰਾ। ਧੰਨ ਕਮਾਈ ਸੰਤ ਜਨ, ਸਾਚਾ ਸ਼ਬਦ ਸੁਣਾੲੇ ਕੰਨ, ਦੇਵੇ ਅਨਹਦ ਸ਼ਬਦ ਸੱਚੀ ਧੁੰਨਕਾਰਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਅੰਤ ਨਾ ਪਾਰਾਵਾਰਾ।
ਧੰਨ ਕਮਾਈ ਸੰਤ ਜਨ, ਹਰਿ ਸਾਚਾ ਸੰਗੀ। ਧੰਨ ਕਮਾਈ ਸੰਤ ਜਨ, ਇਕ ਵਸਤ ਦਰ ਸਾਚੇ ਮੰਗੀ। ਧੰਨ ਕਮਾਈ ਸੰਤ ਜਨ, ਖ਼ਿਮਾ ਗਰੀਬੀ ਭਿਖੀ ਅੰਗੀ। ਧੰਨ ਕਮਾਈ ਸੰਤ ਜਨ, ੲੇਕਾ ਚੋਲੀ ਨਾਮ ਰੰਗੀ। ਧੰਨ ਕਮਾਈ ਸੰਤ ਜਨ, ਸਾਚੀ ਲਿਖਤ ਲਿਖਾਈ ਸਿੰਘ ਮਨੀ ਮਿਟਦੇ ਜਾਣ ਫਰੰਗੀ। ਧੰਨ ਕਮਾਈ ਸੰਤ ਜਨ, ਕਲਜੁਗ ਨੇੜ ਨਾ ਆੲੇ ਮਾਤ ਤੰਗੀ। ਧੰਨ ਕਮਾਈ ਸੰਤ ਜਨ, ਗੁਰਮੁਖ ਸਚ ਸੁਹੇਲੇ ਸਾਚੀ ਦਾਤ ੲੇਕਾ ਮੰਗੀ। ਜੋਤੀ ਜੋਤ ਸਰੂਪ ਹਰਿ, ਬੇਮੁਖ ਜੀਵਾਂ ਮਾਨਸ ਜਨਮ ਕਰੇ ਭੰਗੀ।
ਧੰਨ ਕਮਾਈ ਸੰਤ ਜਨ, ਹਰਿ ਰਸਨਾ ਗਾਵੇ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਸਾਚਾ ਧਿਆਵੇ। ਧੰਨ ਕਮਾਈ ਸੰਤ ਜਨ, ਸਚ ਘਰ ਆਤਮ ਦੁਖੜਾ ਲਾਹਵੇ। ਧੰਨ ਕਮਾਈ ਸੰਤ ਜਨ, ੲੇਕਾ ਘਰ ਸਚ ਮਹੱਲ ਸੋਹਣੀ ਸੇਜਾ ਆਸਣ ਲਾਵੇ। ਧੰਨ ਕਮਾਈ ਸੰਤ ਜਨ, ਸਾਚਾ ਹਰਿ ਸਾਚਾ ਨਰ ਸਾਚਾ ਰੰਗ ਰੰਗਾਵੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਦੋਹਾਂ ਮੇਲ ਇਕ ਕਰਾਵੇ।
ਧੰਨ ਕਮਾਈ ਸੰਤ ਜਨ, ਹਰਿ ਮਿਲੇ ਗਹਿਰ ਗੰਭੀਰ। ਧੰਨ ਕਮਾਈ ਸੰਤ ਜਨ, ਹੋੲੇ ਸ਼ਾਂਤ ਸਰੀਰ। ਧੰਨ ਕਮਾਈ ਸੰਤ ਜਨ, ਰਸਨਾ ਚਲਾਇਣ ਸ਼ਬਦ ਸਾਚਾ ਤੀਰ। ਧੰਨ ਕਮਾਈ ਸੰਤ ਜਨ, ਸੰਤ ਮਨੀ ਸਿੰਘ ਤੇਰਾ ਵਕਤ ਅਖ਼ੀਰ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪੇ ਮੇਟ ਮਿਟਾੲੇ ਸ਼ੇਖ਼ ਗੌਂਸ ਔਲੀੲੇ ਪੀਰ ਫ਼ਕੀਰ।
ਧੰਨ ਕਮਾਈ ਸੰਤ ਜਨ, ਵਸੇ ਸਚ ਟਿਕਾਣਾ। ਧੰਨ ਕਮਾਈ ਸੰਤ ਜਨ, ਸਾਚੇ ਚੜ੍ਹੇ ਸ਼ਬਦ ਬਬਾਣਾ। ਧੰਨ ਕਮਾਈ ਸੰਤ ਜਨ, ਕੋਈ ਨਾ ਵੇਖੇ ਰਾਜਾ ਰਾਣਾ। ਧੰਨ ਕਮਾਈ ਸੰਤ ਜਨ, ਦੇਵੇ ਵਡਿਆਈ ਗਊ ਗਰੀਬ ਨਿਮਾਣਾ। ਧੰਨ ਕਮਾਈ ਸੰਤ ਜਨ, ਸਾਚਾ ਦੇਵੇ ਨਾਮ ਨਿਧਾਨਾ।
ਧੰਨ ਕਮਾਈ ਸੰਤ ਜਨ, ਇਕ ਪਿਆੲੇ ਅੰਮ੍ਰਿਤ ਜਾਮ। ਧੰਨ ਕਮਾਈ ਸੰਤ ਜਨ, ਚਰਨ ਧੂੜ ਕਰਾੲੇ ਇਸ਼ਨਾਨ। ਧੰਨ ਕਮਾਈ ਸੰਤ ਜਨ, ਮਿਲਿਆ ਮੇਲ ਸਾਚੇ ਸ਼ਾਮ। ਧੰਨ ਕਮਾਈ ਸੰਤ ਜਨ, ਸੋਹੰ ਬੰਨ੍ਹੇ ਹਰਿ ਸਾਚਾ ਗਾਨ। ਧੰਨ ਕਮਾਈ ਸੰਤ ਜਨ, ਪੂਰਨ ਹੋੲੇ ਕਲਜੁਗ ਕਾਮ, ਸਾਚਾ ਮਿਲਿਆ ੲੇਕਾ ਦਾਨ। ਧੰਨ ਕਮਾਈ ਸੰਤ ਜਨ, ਕੋਈ ਨਾ ਲੱਗੇ ੲੇਥੇ ਦਾਮ। ਧੰਨ ਕਮਾਈ ਸੰਤ ਜਨ, ਮਿਲੇ ਜੋਤ ਹਰਿ ਭਗਵਾਨ। ਧੰਨ ਕਮਾਈ ਸੰਤ ਜਨ, ਸੁੱਕਾ ਹਰਿਆ ਹੋਵੇ ਚਾਮ, ਅੰਮ੍ਰਿਤ ਪਿਆੲੇ ਹਰਿ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਤਮ ਸਾਚੀ ਜੋਤ ਜਗਾੲੇ, ਕਰੇ ਪ੍ਰਕਾਸ਼ ਕੋਟਨ ਭਾਨ।
ਧੰਨ ਕਮਾਈ ਸੰਤ ਜਨ, ਹਰਿ ਹਾਜ਼ਰ ਹਜ਼ੂਰੇ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਆਸਾ ਮਨਸਾ ਪੂਰੇ। ਧੰਨ ਕਮਾਈ ਸੰਤ ਜਨ, ੲੇਕਾ ਸ਼ਬਦ ਬਖ਼ਸ਼ੇ ਧੁਨ, ਅਨਹਦ ਸ਼ਬਦ ਅਨਾਹਦ ਤੂਰੇ। ਧੰਨ ਕਮਾਈ ਸੰਤ ਜਨ, ਸ੍ਰਿਸ਼ਟ ਸਬਾਈ ਛਾਣ ਪੁਣ ਵਿਚੋਂ ਲੱਭੇ ਸੂਰੇ। ਧੰਨ ਕਮਾਈ ਸੰਤ ਜਨ, ਇਕ ਜਣਾੲੇ ਹਰਿ ਤੇਰੇ ਗੁਣ, ੲੇਕਾ ਬਖ਼ਸ਼ੇ ਸਾਚਾ ਨੂਰੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪੇ ਜਖ਼ਸ਼ੇ ਸਰਬ ਕਲਾ ਭਰਪੂਰੇ। ਧੰਨ ਕਮਾਈ ਸੰਤ ਜਨ, ਮਸਤਕ ਧੂੜ।
ਧੰਨ ਕਮਾਈ ਸੰਤ ਜਨ, ਚਰਨ ਪ੍ਰੀਤੀ ਦੇਵੇ ਗੂੜ੍ਹ। ਧੰਨ ਕਮਾਈ ਸੰਤ ਜਨ, ਚਤਰ ਸੁਜਾਨ ਵਿੱਚ ਜਹਾਨ ਕਰਾਇਣ ਬੇਮੁਖ ਮੂੜ੍ਹ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ੲੇਕਾ ਰੰਗ ਚੜ੍ਹਾੲੇ ਗੂੜ੍ਹ।
ਧੰਨ ਕਮਾਈ ਸੰਤ ਜਨ, ਹਰਿ ਮਿਲਿਆ ਛੈਲ ਛਬੀਲਾ। ਧੰਨ ਕਮਾਈ ਸੰਤ ਜਨ, ੲੇਕਾ ਰੰਗ ਰੰਗਾੲੇ ਨਾ ਜਾਣੇ ਚਿੱਟਾ ਲਾਲ ਸੂਹਾ ਪੀਲਾ। ਧੰਨ ਕਮਾਈ ਸੰਤ ਜਨ, ਪ੍ਰਭ ਮਿਲਣ ਦਾ ਸਾਚਾ ਕੀਆ ਹੀਲਾ। ਧੰਨ ਕਮਾਈ ਸੰਤ ਜਨ, ੲੇਕਾ ਜੋਤ ਅਗਨ ਲਾਇਆ ਤੀਲਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ੲੇਕਾ ਦੇਵੇ ਨਾਮ ਰੰਗੀਲਾ।
ਧੰਨ ਕਮਾਈ ਸੰਤ ਜਨ, ਆਤਮ ਸਾਚਾ ਸੁੱਖ। ਧੰਨ ਕਮਾਈ ਸੰਤ ਜਨ, ਕਲਜੁਗ ਮਾਇਆ ਨਾ ਲਾੲੇ ਦੁੱਖ। ਧੰਨ ਕਮਾਈ ਸੰਤ ਜਨ, ਆਤਮ ਮਿਟੀ ਤ੍ਰਿਸ਼ਨਾ ਭੁੱਖ। ਧੰਨ ਕਮਾਈ ਸੰਤ ਜਨ, ਮਾਤ ਸੁਫ਼ਲ ਕਰਾੲੇ ਕੁੱਖ। ਧੰਨ ਕਮਾਈ ਸੰਤ ਜਨ, ਜਨ ਭਗਤ ਉਜਲ ਹੋੲੇ ਮੁੱਖ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਮਾਤ ਗਰਭ ਨਾ ਹੋੲੇ ਉਲਟਾ ਰੁਖ।
ਧੰਨ ਕਮਾਈ ਸੰਤ ਜਨ, ਆਤਮ ਕੁੰਡਾ ਖੋਲ੍ਹੇ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਅੰਦਰ ਬੋਲੇ। ਧੰਨ ਕਮਾਈ ਸੰਤ ਜਨ, ਚਰਨ ਪ੍ਰੀਤੀ ਘੋਲ ਘੋਲੇ। ਧੰਨ ਕਮਾਈ ਸੰਤ ਜਨ, ਪ੍ਰਭ ਦਰ ਬਹਾੲੇ ਦਇਆ ਕਮਾੲੇ, ਦਰ ਘਰ ਸਚ ਬਣਾੲੇ ਗੋਲੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਚੜ੍ਹਾੲੇ ਸ਼ਬਦ ਡੋਲੇ।
ਧੰਨ ਕਮਾਈ ਸੰਤ ਜਨ, ਆਤਮ ਸਾਚਾ ਚਾਓ। ਧੰਨ ਕਮਾਈ ਸੰਤ ਜਨ, ਕਾਇਆ ਮਾਟੀ ਭਾਂਡਾ ਕੱਚਾ ਰਹੇ ਨਾ ਕਿਸੇ ਥਾਉਂ। ਧੰਨ ਕਮਾਈ ਸੰਤ ਜਨ, ਆਪੇ ਬਣੇ ਛੋਟਾ ਬੱਚਾ, ਪ੍ਰਭ ਅਬਿਨਾਸ਼ੀ ਪਿਤਾ ਮਾਓ। ਧੰਨ ਕਮਾਈ ਸੰਤ ਜਨ, ਹਰਿ ਸਾਚਾ ਕਾਇਆ ਰਚਾ, ੲੇਕਾ ਵੇਖਣ ਸਾਚਾ ਨਾਉਂ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਇਕ ਵਖਾੲੇ ਸੱਚਾ ਥਾਉਂ।
ਧੰਨ ਕਮਾਈ ਸੰਤ ਜਨ, ਆਤਮ ਮਿਟੇ ਅੰਧੇਰਾ। ਧੰਨ ਕਮਾਈ ਸੰਤ ਜਨ, ਨਾ ਹੋਵੇ ਸੰਞ ਸਵੇਰਾ। ਧੰਨ ਕਮਾਈ ਸੰਤ ਜਨ, ਚੁੱਕੇ ਮੇਰਾ ਤੇਰਾ। ਧੰਨ ਕਮਾਈ ਸੰਤ ਜਨ, ਚਾਰੋਂ ਤਰਫ ਚਾਰ ਚੁਫੇਰੇ ਸ਼ਬਦ ਸਰੂਪੀ ਘੇਰਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਸਦਾ ਵਸੇ ਆਤਮ ਨੇਰਾ।
ਧੰਨ ਕਮਾਈ ਹਰਿ ਸਾਚੇ ਸੰਤਾ। ਧੰਨ ਕਮਾਈ ਸੰਤ ਜਨ, ਮਿਲਿਆ ਮੇਲ ਹਰਿ ਭਗਵੰਤਾ। ਧੰਨ ਕਮਾਈ ਸੰਤ ਜਨ, ਸਚ ਸੰਜੋਗ ਪ੍ਰਭ ਸਾਚੇ ਕੰਤਾ। ਧੰਨ ਕਮਾਈ ਸੰਤ ਜਨ, ਸਾਚਾ ਰਸ ਭੋਗ ਹਰਿ ਗੁਣੀ ਗੁਣਵੰਤਾ। ਧੰਨ ਕਮਾਈ ਸੰਤ ਜਨ, ਇਕ ਚੁਗਾੲੇ ਰਸਨਾ ਚੋਗ ਸਾਚਾ ਸ਼ਬਦ ਆਦਿਨ ਅੰਤਾ। ਦੇਵੇ ਦਰਸ ਹਰਿ ਅਮੋਘ, ਆਪ ਬਣਾੲੇ ਸਾਚੀ ਬਣਤਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਸਚ ਦੲੇ ਵਡਿਆਈ, ਲੱਖ ਚੁਰਾਸੀ ਜੀਵ ਜੰਤਾ।
ਧੰਨ ਕਮਾਈ ਸੰਤ ਜਨ, ਨਿਰਮਲ ਕਰਮ ਉਜਾਗਰ। ਧੰਨ ਕਮਾਈ ਸੰਤ ਜਨ, ਅੰਮ੍ਰਿਤ ਭਰਿਆ ਕਾਇਆ ਗਾਗਰ। ਧੰਨ ਕਮਾਈ ਸੰਤ ਜਨ, ੲੇਕਾ ਵੇਖਣ ਸਾਚਾ ਸਾਗਰ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਸਾਚਾ ਵਣਜ ਆਪ ਕਰਾੲੇ, ਗੁਰਮੁਖ ਸਾਚੇ ਲੲੇ ਜਗਾੲੇ, ਸਾਚੇ ਕਰੇ ਨਾਮ ਸੌਦਾਗਰ।
ਧੰਨ ਕਮਾਈ ਸੰਤ ਜਨ, ਆਤਮ ਧੁਨ। ਧੰਨ ਕਮਾਈ ਸੰਤ ਜਨ, ਆਤਮ ਤੁੱਟੇ ਲੱਗੀ ਮੁਨ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਸਚ ਪੁਕਾਰ ਲੲੇ ਸੁਣ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਕਵਣ ਜਾਣੇ ਹਰਿ ਤੇਰੇ ਗੁਣ।
ਧੰਨ ਕਮਾਈ ਸੰਤ ਜਨ, ਚਲੇ ਹਰਿ ਹਰਿ ਭਾੲੇ। ਧੰਨ ਕਮਾਈ ਸੰਤ ਜਨ, ਦੇਵੇ ਦਰਸ ਆਪ ਰਘੁਰਾੲੇ। ਧੰਨ ਕਮਾਈ ਸੰਤ ਜਨ, ਅੱਠੇ ਪਹਿਰ ਪ੍ਰਭ ਅੰਮ੍ਰਿਤ ਰਿਹਾ ਬਰਸ, ਤ੍ਰਿਸ਼ਨਾ ਅੱਗਨ ਬੁਝਾੲੇ। ਧੰਨ ਕਮਾਈ ਸੰਤ ਜਨ, ਲੱਖ ਚੁਰਾਸੀ ਵਿਚੋਂ ਲੲੇ ਪਰਖ, ਜੋਤ ਸਰੂਪੀ ਜੋਤ ਜਗਾੲੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ੲੇਕਾ ੲੇਕ ਧਿਆੲੇ।
ਧੰਨ ਕਮਾਈ ਸੰਤ ਜਨ, ੲੇਕਾ ੲੇਕ ਹਰਿ ਧਿਆਵਣਾ। ਧੰਨ ਕਮਾਈ ਸੰਤ ਜਨ, ਦੂਜੇ ਨਾਹੀ ਸੀਸ ਝੁਕਾਵਣਾ। ਧੰਨ ਕਮਾਈ ਸੰਤ ਜਨ, ਤੀਜੇ ਨੈਣ ਮੇਲ ਮਿਲਾਵਣਾ। ਧੰਨ ਕਮਾਈ ਸੰਤ ਜਨ, ਚੌਥੇ ਘਰ ਪੰਜਾਂ ਤੱਤਾਂ ਹਰਿ ਜੋੜ ਜੁੜਾਵਨਾ। ਧੰਨ ਕਮਾਈ ਸੰਤ ਜਨ, ਛੇਆਂ ਘਰਾਂ ਭੇਵ ਗੂਝ ਖੁਲ੍ਹਾਵਣਾ। ਧੰਨ ਕਮਾਈ ਸੰਤ ਜਨ, ਸੱਤਾਂ ਦੀਪਾਂ ਪਾਰ ਕਰਾਵਣਾ। ਧੰਨ ਕਮਾਈ ਸੰਤ ਜਨ, ਅੱਠਾਂ ਤੱਤਾਂ ਬਣਤ ਬਣਾਵਣਾ। ਧੰਨ ਕਮਾਈ ਸੰਤ ਜਨ, ਨੌਵਾਂ ਦਰਾਂ ਬੰਦ ਕਰਾਵਣਾ। ਦਸਵੇਂ ਘਰ ਗੁਰਮੁਖ ਸਾਚਾ ਆਪ ਬਹਾਵਣਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸੁਖਮਨ ਨਾੜੀ ਟੇਡਾ ਰਸਤਾ ਸੌਖਾ ਰਾਹ ਵਖਾਵਣਾ । ਨਿਰਗੁਣ ਸਾਚੀ ਜੋਤ ਧਰ, ਈੜਾ ਪਿੰਗਲ ਆਪ ਖੁਲ੍ਹਾਵਣਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਦਰਸ ਦਿਖਾਵਣਾ।
ੲੇਕਾ ਸੇਵ ਹਰਿ ਗੁਰ ਲਾਈ। ਸੰਤ ਮਨੀ ਸਿੰਘ ਤੇਰੀ ਆਤਮ ਵਜੀ ਵਧਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿੱਚ ਸਾਚੀ ਜੋਤ ਟਿਕਾਈ। (੯ ਜੇਠ ੨੦੧੧ ਬਿਕ੍ਰਮੀ)
❋
੬੭) ਹਰਿਜਨ ਜਨਮ ਅਪਾਰ, ਪੁਰਖ ਹਰਿ ਪਾਇੰਦਾ। ਹਰਿਜਨ ਜਨਮ ਅਪਾਰ, ਗੁਰ ਗੋਬਿੰਦ ਦੋਵੇਂ ਰਸਨ ਧਿਆਇੰਦਾ। ਹਰਿਜਨ ਜਨਮ ਅਪਾਰ, ਵੱਡ ਗੁਣੀ ਗਹਿੰਦ ਚਰਨ ਧਿਆਨ ਲਗਾਇੰਦਾ। ਹਰਿਜਨ ਜਨਮ ਅਪਾਰ, ਵਡ ਦਾਤਾ ਮਰਗਿੰਦ ੲੇਕਾ ਓਟ ਰਖਾਇੰਦਾ। ਹਰਿਜਨ ਜਨਮ ਅਪਾਰ, ਬੇਮੁਖ ਕਰਨ ਨਿੰਦ, ਬੇੜਾ ਆਪਣਾ ਆਪ ਤਰਾਇੰਦਾ। ਹਰਿਜਨ ਜਨਮ ਅਪਾਰ, ਮਿਲੇ ਮਾਣ ਵਿੱਚ ਹਿੰਦ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਗਰ ਸਿੰਧ ਆਪ ਵਹਾਇੰਦਾ।
ਹਰਿਜਨ ਜਨਮ ਅਪਾਰ, ਜੋਤ ਜਗਾਈਆ। ਹਰਿਜਨ ਜਨਮ ਅਪਾਰ, ਲੋਕਮਾਤ ਮਿਲੀ ਵਡਿਆਈਆ। ਹਰਿਜਨ ਜਨਮ ਅਪਾਰ, ਘਰ ਘਰ ਵੱਜਦੀ ਰਹੇ ਵਧਾਈਆ। ਹਰਿਜਨ ਜਨਮ ਅਪਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਹਰਿਜਨ ਜਨਮ ਅਪਾਰ, ਝੁਠੀ ਕਾਇਆ ਜਗਤ ਤਜਾਈਆ। ਹਰਿਜਨ ਜਨਮ ਅਪਾਰ, ਮੋਹ ਮਾਇਆ ਤ੍ਰਿਸ਼ਨ ਮਿਟਾਈਆ। ਹਰਿਜਨ ਜਨਮ ਅਪਾਰ, ੲੇਕਾ ਬ੍ਰਹਮ ੲੇਕਾ ਓਟ ਰਖਾਈਆ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਆਪ ਬਹਾਈਆ।
ਹਰਿਜਨ ਜਨਮ ਅਪਾਰ, ਜੋਤ ਅਮੋਲ ਹੈ। ਹਰਿਜਨ ਜਨਮ ਅਪਾਰ, ਉਤਰੇ ਪੂਰੇ ਤੋਲ ਹੈ। ਹਰਿਜਨ
ਜਨਮ ਅਪਾਰ, ਹਰ ਹਿਰਦੇ ਰੱਖੇ ਵਾਸ ਵੱਸੇ ਸਦਾ ਕੋਲ ਹੈ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਆਤਮ ਦਰ ਦਵਾਰੇ ਵਜਾੲੇ ਸੱਚਾ ਢੋਲ ਹੈ।
ਹਰਿਜਨ ਜਨਮ ਅਪਾਰ, ਭਗਤ ਭੰਡਾਰ ਹੇ। ਹਰਿਜਨ ਜਨਮ ਅਪਾਰ, ਮਾਨਸ ਜਨਮ ਨਾ ਆੲੇ ਹਾਰ ਹੈ। ਹਰਿਜਨ ਜਨਮ ਅਪਾਰ, ਆਪਾ ਆਪ ਗੁਰ ਸੰਗਤ ਉਤੋਂ ਦਿੱਤਾ ਵਾਰ ਹੈ। ਹਰਿਜਨ ਜਨਮ ਅਪਾਰ, ੲੇਕਾ ਮਿਲਿਆ ਸੋਹੰ ਜਾਪ ਦੂਜਾ ਦਿੱਸੇ ਨਾ ਕੋਈ ਬੋਲ ਹੈ। ਹਰਿਜਨ ਜਨਮ ਅਪਾਰ, ਤਨ ਲੱਗਾ ਨਾ ਕੋਈ ਪਾਪ, ਰਿਹਾ ਜਗਤ ਅਡੋਲ ਹੈ। ਹਰਿਜਨ ਜਨਮ ਅਪਾਰ, ਆਪੇ ਮਾਰੇ ਤੀਨੋ ਤਾਪ, ਆਤਮ ਪੜਦੇ ਰਿਹਾ ਖੋਲ੍ਹ ਹੈ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਦਿ ਅੰਤ ਕਰਦਾ ਰਹੇ ਸਦਾ ਚੋਹਲ ਹੈ।
ਹਰਿਜਨ ਜਨਮ ਅਪਾਰ, ਜੋਤ ਨੁਰਾਨਿਆ। ਹਰਿਜਨ ਜਨਮ ਅਪਾਰ, ਮਿਲੇ ਮੇਲ ਪੁਰਖ ਅਬਿਨਾਸ਼ ਹਰਿ ਭਗਵਾਨਿਆ। ਹਰਿਜਨ ਜਨਮ ਅਪਾਰ, ਪ੍ਰਭ ਹੋਇਆ ਰਹੇ ਦਾਸ ਪ੍ਰਭ ਦੇਵੇ ਸ਼ਬਦ ਨਿਸ਼ਾਨਿਆ। ਹਰਿਜਨ ਜਨਮ ਅਪਾਰ, ਨਿਜ ਘਰ ਆਤਮ ਰੱਖੇ ਵਾਸ, ਮਾਰੇ ਤੀਰ ਨਿਸ਼ਾਨਿਆ। ਹਰਿਜਨ ਜਨਮ ਅਪਾਰ, ਮਾਨਸ ਜਨਮ ਕਰੇ ਰਹਿਰਾਸ, ਇਕ ਸੁਣਾੲੇ ਸ਼ਬਦ ਕਾਨਿਆ। ਹਰਿਜਨ ਜਨਮ ਅਪਾਰ, ਜਗੇ ਜੋਤ ਮਾਤ ਪਤਾਲ ਅਕਾਸ਼, ਲੋਕਮਾਤ ਕਰੀ ਕੁਰਬਾਨੀਆ। ਹਰਿਜਨ ਜਨਮ ਅਪਾਰ, ਸ਼ਬਦ ਜਪੇ ਸਵਾਸ ਸਵਾਸ, ਹਰਿ ਦੇਵੇ ਵੱਡ ਵੱਡ ਦਾਨਿਆ। ਹਰਿਜਨ ਜਨਮ ਅਪਾਰ, ਆਤਮ ਰਸ ਰਸਨਾ ਕਰੀ ਰਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਵਾਲੀ ਦੋ ਜਹਾਨਿਆ।
ਹਰਿਜਨ ਜਨਮ ਅਪਾਰ, ਗੇੜ ਚੁਕਾਇੰਦਾ। ਹਰਿਜਨ ਜਨਮ ਅਪਾਰ, ਲੋਕਮਾਤ ਛੇੜ ਛਿੜਾਇੰਦਾ। ਹਰਿਜਨ ਜਨਮ ਅਪਾਰ, ਲੱਖ ਚੁਰਾਸੀ ੲੇਕਾ ਭੇੜ ਭਿੜਾਇੰਦਾ। ਹਰਿਜਨ ਜਨਮ ਅਪਾਰ, ਸ਼ਬਦ ਉਖੇੜਾ ਇਕ ਲਗਾਇੰਦਾ। ਹਰਿਜਨ ਜਨਮ ਅਪਾਰ, ਆਪ ਗਿੜਾੲੇ ਉਲਟਾ ਗੇੜਾ, ਬੇਮੁੱਖਾਂ ਗੇੜ ਗਿੜਾਇੰਦਾ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵੱਸੇ ਨੇਰਨ ਨੇਰਾ ਆਪ ਵਖਾਇੰਦਾ।
ਹਰਿਜਨ ਜਨਮ ਅਪਾਰ, ਜਗਤ ਦਲਾਲ ਹੈ। ਹਰਿਜਨ ਜਨਮ ਅਪਾਰ, ਲੋਕਮਾਤ ਅਨਮੁਲੜਾ ਲਾਲ ਹੈ। ਹਰਿਜਨ ਜਨਮ ਅਪਾਰ, ਪ੍ਰਭ ਅਬਿਨਸ਼ੀ ਲੱਖ ਚੁਰਾਸੀ ਵਿਚੋਂ ਕਰੇ ਭਾਲ ਹੈ। ਹਰਿਜਨ ਜਨਮ ਅਪਾਰ, ਆਪ ਲਗਾੲੇ ਸਾਚਾ ਫਲ ਕਾਇਆ ਡਾਲ ਹੈ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਦ ਚਲੇ ਅਵਲੜੀ ਚਾਲ ਹੈ।
ਹਰਿਜਨ ਜਨਮ ਅਪਾਰ, ਜੋਤ ਨਿਰਾਲੀਆ। ਹਰਿਜਨ ਜਨਮ ਅਪਾਰ, ਜਗੀ ਜੋਤ ਇਕ ਅਕਾਲੀਆ। ਹਰਿਜਨ ਜਨਮ ਅਪਾਰ, ਸੋਹੰ ਬਾਣਾ ਤਨ ਪਹਿਨਾੲੇ, ੲੇਕਾ ਦੇਵੇ ਸ਼ਬਦ ਦੁਸ਼ਾਲਿਆ। ਹਰਿਜਨ ਜਨਮ ਅਪਾਰ, ਆਪ ਬਹਾੲੇ ਸਾਚੀ ਨਾੲੇ, ਦਰਗਿਹ ਸਾਚੀ ਆਪ ਬਹਾ ਲਿਆ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵਾਂ ਆਤਮ ਰੰਡੀ, ਝੂਠੀ ਕਾਇਆ ਦਿਸੇ ਖਾਲੀਆ।
ਹਰਿਜਨ ਜਨਮ ਅਪਾਰ, ਜਗਤ ਵਣਜਾਰ ਹੈ। ਹਰਿਜਨ ਜਨਮ ਅਪਾਰ, ੲੇਕਾ ਹਰਿ ਸੱਚਾ ਭਤਾਰ ਹੈ। ਹਰਿਜਨ ਜਨਮ ਅਪਾਰ, ਬਣਿਆ ਰਹੇ ਘਰ ਸਾਚੇ ਦੀ ਸਾਚੀ ਨਾਰ ਹੈ। ਹਰਿਜਨ ਜਨਮ ਅਪਾਰ,
ਵਰਦਾ ਰਹੇ ਧਰਦਾ ਰਹੇ ਪੁਰਖ ਅਬਿਨਾਸ਼ ਸੱਚਾ ਇਕ ਸਰਦਾਰ ਹੈ। ਹਰਿਜਨ ਜਨਮ ਅਪਾਰ, ਭਗਤ ਅਮੋਲ। ਹਰਿਜਨ ਜਨਮ ਅਪਾਰ, ਸਦਾ ਅਡੋਲ। ਹਰਿਜਨ ਜਨਮ ਅਪਾਰ, ਜਨ ਭਗਤ ਸਦ ਅਤੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇਵੇ ਵਰ, ਨਾ ਜਾੲੇ ਹਰ ਦੇਵੇ ਸ਼ਬਦ ਝਕੋਲ।
ਹਰਿਜਨ ਜਨਮ ਅਪਾਰ, ਸਦਾ ਰੰਗ ਰਾਤਿਆ। ਹਰਿਜਨ ਜਨਮ ਅਪਾਰ, ਪ੍ਰਭ ਖੋਲ੍ਹੇ ਆਤਮ ਤਾਕਿਆ। ਹਰਿਜਨ ਜਨਮ ਅਪਾਰ, ਆਪ ਚੁਕਾੲੇ ਪੂਰਬ ਲੇਖਾ ਪਿਛਲਾ ਬਾਕੀਆ। ਹਰਿਜਨ ਜਨਮ ਅਪਾਰ, ਆਪ ਚੜ੍ਹਾੲੇ ਸਾਚੇ ਘੋੜੇ ਸ਼ਬਦ ਜਣਾੲੇ ਸਾਚਾ ਰਾਕੀਆ। ਹਰਿਜਨ ਜਨਮ ਅਪਾਰ, ਅੰਮ੍ਰਿਤ ਸਾਚਾ ਸੀਰ ਪਿਆੲੇ, ਬਣ ਬਣ ਸਾਚਾ ਸਕੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾੲੇ ਵਿਚ ਮਾਤ ਨਾਥ ਤ੍ਰੈਲੋਕੀਆ।
ਹਰਿਜਨ ਜਨਮ ਅਪਾਰ, ਰੰਗ ਚਲੂਲ ਹੈ। ਹਰਿਜਨ ਜਨਮ ਅਪਾਰ, ਨਾ ਜਾੲੇ ਭੂਲ ਹੈ। ਹਰਿਜਨ ਜਨਮ ਅਪਾਰ, ਮੇਲ ਮਿਲਾਵਾ ਕੰਤ ਕੰਤੂਹਲ ਹੈ। ਹਰਿਜਨ ਜਨਮ ਅਪਾਰ, ਸਚ ਸਿੰਘਾਸਣ ਡੇਰਾ ਲਾੲੇ ਨਾ ਦਿੱਸੇ ਪਾਵਾ ਚੂਲ ਹੈ। ਹਰਿਜਨ ਜਨਮ ਅਪਾਰ, ੲੇਕਾ ਸ਼ਬਦ ਤੀਰ ਚਲਾੲੇ ਪੁਰੀਆਂ ਲੋਆਂ ਮਾਰੇ ਤਰਸੂਲ ਹੈ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ੲੇਕਾ ਮਿਲਿਆ ਕੰਤ ਕੰਤੂਹਲ ਹੈ।
ਹਰਿਜਨ ਜਨਮ ਅਪਾਰ, ਜਗਤ ਸੁਧਾਰ ਹੈ। ਹਰਿਜਨ ਜਨਮ ਅਪਾਰ, ਹਰਿ ਮਿਲਿਆ ਮੀਤ ਮੁਰਾਰ ਹੈ। ਹਰਿਜਨ ਜਨਮ ਅਪਾਰ, ਆਤਮ ਜਗੀ ਜੋਤ ਕਾਇਆ ਹੋਈ ਉਜਿਆਰ ਹੈ। ਹਰਿਜਨ ਜਨਮ ਅਪਾਰ, ਦੁਰਮੱਤ ਮੈਲ ਗਿਆ ਧੋਤ, ਮਾਨਸ ਜਨਮ ਗਿਆ ਸੁਧਾਰ ਹੈ। ਹਰਿਜਨ ਜਨਮ ਅਪਾਰ, ਇਕ ਕਰਾਇਆ ਵਣਜ ਵਪਾਰ ਹੈ। ਹਰਿਜਨ ਜਨਮ ਅਮੋਲ, ਮਿਲਿਆ ਮੇਲ ਹਰਿ ਭਗਵਾਨਿਆ।
ਹਰਿਜਨ ਜਨਮ ਅਪਾਰ, ਲੋਕਮਾਤ ਦੇਵੇ ਦਾਤ, ਪ੍ਰਭ ਕਰੇ ਪੁਰਖ ਸੁਜਾਨਿਆ। ਹਰਿਜਨ ਜਨਮ ਅਪਾਰ, ਮਿਟੇ ਅੰਧੇਰੀ ਰਾਤ, ਆਤਮ ਮਾਰੇ ਝਾਤ ਜਗੇ ਜੋਤ ਮਹਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾੲੇ, ਸਾਚੇ ਧਾਮ ਆਪ ਬਹਾੲੇ, ਦੇਵੇ ਨਾਮ ਨਿਸ਼ਾਨੀਆਂ।
ਹਰਿਜਨ ਜਨਮ ਅਪਾਰ, ਆਤਮ ਦਾਤ ਹੈ। ਹਰਿਜਨ ਜਨਮ ਅਪਾਰ, ਦਰ ਸਾਚੇ ਮਿਲੀ ਉਤਮ ਜਾਤ ਹੈ। ਹਰਿਜਨ ਜਨਮ ਅਪਾਰ, ਚਰਨ ਪ੍ਰੀਤੀ ਬੱਧਾ ਸੱਚਾ ਨਾਤ ਹੈ। ਹਰਿਜਨ ਜਨਮ ਅਪਾਰ, ਜਗਤ ਰੀਤੀ ਪਰਖੇ ਨੀਤੀ ਅੰਤਮ ਪੁੱਛੇ ਵਾਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ੲੇਕਾ ਦਰਸ ਦਿਖਾੲੇ ਦਇਆ ਕਮਾੲੇ ਬੈਠਾ ਰਹੇ ਇਕ ਇਕਾਂਤ ਹੈ।
ਹਰਿਜਨ ਜਨਮ ਅਪਾਰ, ਮੇਲ ਹਰਿ ਇਕ ਇਕਾਂਤਿਆ। ਹਰਿਜਨ ਜਨਮ ਅਪਾਰ, ਪ੍ਰਭ ਦੇਵੇ ਅੰਮ੍ਰਿਤ ਬੂੰਦ ਸਵਾਂਤਿਆ। ਹਰਿਜਨ ਜਨਮ ਅਪਾਰ, ਪ੍ਰਭ ਰਿਹਾ ਪੂਰੇ ਤੋਲ ਤੋਲ, ਬੰਧਾੲੇ ਸਾਚਾ ਨਾਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਠਾਰਾਂ ਮਾਘ ਦਇਆ ਕਮਾੲੇ, ਗਾਂਧੀ ਬਾਂਧੀ ਬੰਨ੍ਹ ਲਿਆੲੇ, ਬਣਾੲੇ ਸਾਚਾ ਰਾਕੀਆ। (੧੬ ਹਾੜ ੨੦੧੧ ਬਿਕ੍ਰਮੀ)
❋
ਉਠ ਉਠ ਜਾਗ, ਹਰਿ ਭਗਤ ਵਣਜਾਰਿਆ। ਉਠ ਉਠ ਜਾਗ, ਪ੍ਰਭ ਖੋਲ੍ਹੇ ਸਚ ਦਵਾਰਿਆ। ਉਠ ਉਠ ਜਾਗ, ਆਤਮ ਛੱਡ ਝੂਠਾ ਹੰਕਾਰਿਆ। ਉਠ ਉਠ ਜਾਗ, ਨਾਤਾ ਤੁਟੇ ਮੋਹ ਮਾਇਆ ਵਿੱਚ ਸੰਸਾਰਿਆ। ਉਠ ਉਠ ਜਾਗ, ਪ੍ਰਭ ਚਰਨੀ ਜਾਣਾ ਛੋਹ, ਖੁਲ੍ਹੇ ਭੇਵ ਅਪਰ ਅਪਾਰਿਆ। ਉਠ ਉਠ ਜਾਗ, ਅਵਰ ਨਾ ਦੀਸੇ ਕੋ, ੲੇਕਾ ਜੋਤ ਜਗਾ ਰਿਹਾ। ਉਠ ਉਠ ਜਾਗ, ਆਤਮ ਨੀਰ ਸਾਚਾ ਚੋ, ਜਗਤ ਨੀਰ ਕਿਉਂ ਵਹਾ ਰਿਹਾ। ਉਠ ਉਠ ਜਾਗ, ਧੋ ਆਪਣਾ ਪਿਛਲਾ ਦਾਗ, ਜੁਗ ਤਰੇਤਾ ਫੇਰ ਸੁਹਾ ਰਿਹਾ। ਉਠ ਉਠ ਜਾਗ, ਪ੍ਰਭ ਲਾੲੇ ਕਾਇਆ ਭਾਗ, ਦੀਪਕ ਜੋਤੀ ਵਿਚ ਟਿਕਾ ਰਿਹਾ। ਉਠ ਉਠ ਜਾਗ, ਪ੍ਰਭ ਹੰਸ ਬਣਾੲੇ ਕਾਗ, ਸੋਹੰ ਮੋਤੀ ਚੋਗ ਚੁਗਾ ਰਿਹਾ। ਉਠ ਉਠ ਜਾਗ, ਪ੍ਰਭ ਪਕੜੇ ਤੇਰੀ ਵਾਗ, ਸਾਚਾ ਰਾਹ ਇਕ ਵਖਾ ਰਿਹਾ। ਉਠ ਉਠ ਜਾਗ, ਪ੍ਰਭ ਮਿਲਿਆ ਕੰਤ ਸੁਹਾਗ, ਸਾਚੀ ਬਣਤ ਮਾਤ ਬਣਾ ਰਿਹਾ। ਉਠ ਉਠ ਜਾਗ, ਸੁਣ ਸਾਚਾ ਰਾਗ ਤੁਟੇ ਮੁਨ ਖੁੱਲ੍ਹੇ ਸੁੰਨ, ਪ੍ਰਭ ਸਾਚਾ ਸ਼ਬਦ ਸੁਣਾ ਰਿਹਾ। ਉਠ ਉਠ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਿਛੋੜਾ ਆਪਣਾ ਆਪ ਗਵਾ ਰਿਹਾ।
ਉਠ ਉਠ ਜਾਗ, ਵਕਤ ਸੁਹੇਲੜਾ। ਉਠ ਉਠ ਜਾਗ, ਪੂਰਨ ਹੋੲੇ ਭਾਗ ਪ੍ਰਭ ਮਿਲਿਆ ਇਕ ਇਕੇਲੜਾ। ਧੁਰਦਰਗਾਹੀ ਸਾਚਾ ਮਾਹੀ ਨੌਜਵਾਨਾ ਬਲੀ ਬਲਵਾਨਾ ਵੱਡ ਅਭੇਦੜਾ। ਸ਼ਬਦ ਰੱਖੇ ਨਾਮ ਮਸਤਾਨਾ, ਆਤਮ ਬੰਨ੍ਹੇ ਹਰਿ ਜੀ ਗਾਨਾ, ਸਾਚਾ ਬਖ਼ਸ਼ੇ ਚਰਨ ਧਿਆਨਾ, ਆਪੇ ਬਣੇ ਸੱਜਣ ਸੁਹੇਲੜਾ । ਸੋਹੰ ਸ਼ਬਦ ਪੀਣਾ ਖਾਣਾ, ਸਦਾ ਜੀਣਾ ਨਾਉਂ ਰਖਾਨਾ, ਤਨ ਪਟ ਕਾਇਆ ਚੋਲੀ ਆਪਣੀ ਆਪ ਸਵਾਣਾ, ਪ੍ਰਭ ਆਪ ਕਰਾਇਆ ਆਪਣਾ ਮਹੱਲੜਾ।
ਸਾਚਾ ਸ਼ਬਦ ਰਸਨਾ ਗਾਣਾ। ਛੱਤੀ ਰਾਗਾਂ ਮਾਣ ਗਵਾਣਾ। ਬੱਤੀ ਦੰਦੀ ਹਰਿ ਜੀ ਧਿਆਣਾ। ਰਸਨਾ ਹੋੲੇ ਨਾ ਗੰਦੀ, ਮਦਿਰਾ ਮਾਸ ਮੁਖ ਨਾ ਲਾਉਣਾ। ਆਤਮ ਚੜ੍ਹੇ ਚੰਦ ਨੌਂਚੰਦੀ, ਮੱਸਿਆ ਅੰਧੇਰ ਆਪ ਮਿਟਾਉਣਾ। ਖ਼ੁਸ਼ੀ ਕਰਾੲੇ ਬੰਦ ਬੰਦੀ, ਜਗਤ ਵਿਕਾਰ ਝੂਠੀ ਧੰਦੀ, ਆਪ ਮਿਟਾੲੇ ਭਰਮੀ ਕੰਧੀ, ਨਾਵੇਂ ਦਰ ਬੰਦ ਕਰਾਨਾ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ੰਦੀ, ਸੋਹੰ ਸ਼ਬਦ ਪਾੲੇ ਫੰਦੀ, ਲੱਖ ਚੁਰਾਸੀ ਹੋਈ ਅੰਧੀ, ਗੁਰਮੁਖ ਸਾਚੇ ਸਾਚੇ ਧਾਮ, ਦਸਵੇਂ ਘਰ ਦਸੇ ਇਕ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਸੁਹੇਲਾ ਇਕ ਇਕੇਲਾ, ਮਿਲਿਆ ਮੇਲ ਸ੍ਰੀ ਭਗਵਾਨਾ। ਉਠ ਉਠ ਉਠ ਜਾਗ , ਸ਼ਬਦ ਵਣਜਾਰਿਆ। ਉਠ ਉਠ ਉਠ ਜਾਗ, ਪ੍ਰਭ ਸਾਚਾ ਬਖ਼ਸ਼ੇ ਚਰਨ ਪਿਆਰਿਆ । ਉਠ ਉਠ ਉਠ ਜਾਗ, ਹਰਿ ਦੇਵੇ ਚਰਨ ਧੂੜ, ਜੀਵ ਜੰਤ ਮੂੜ੍ਹ, ਚਤੁਰ ਸੁਘੜ ਸਿਆਣਿਆ। ਉਠ ਉਠ ਉਠ ਜਾਗ, ਲੱਖ ਚੁਰਾਸੀ ਕੂੜੋ ਕੂੜ, ਸਾਚਾ ਨੂਰ ਇਕ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਰਿ ਦਰ ਦੁਲਾਰੇ, ਆਤਮ ਦੇਵੇ ਬ੍ਰਹਮ ਗਿਆਨਿਆ। (੨੬ ਪੋਹ ੨੦੧੧ ਬਿ)
❋
੬੯) ਹਰਿ ਭਗਤ ਹਰਿ ਦਰ ਨਿਆਰ, ਹਰਿ ਭਗਤ ਹਰਿ ਘਰ ਸਚ ਵਸਾਨਿਆ। ਹਰਿ ਭਗਤ ਨਾ ਜਨਮੇ ਨਾ ਜਾੲੇ ਮਰ, ੲੇਕਾ ਰੰਗ ਸਦ ਰਹਾਨਿਆ। ਹਰਿ ਭਗਤ ਆਵਣ ਜਾਵਣ ਚੁੱਕੇ ਡਰ, ਮਿਲੇ ਮਾਣ ਦੋ ਜਹਾਨਿਆ। ਹਰਿ ਭਗਤ ਅੰਮ੍ਰਿਤ ਤੀਰਥ ਨੁਹਾਵੇ ਸਾਚੇ ਸਰ, ਖੁਲ੍ਹੇ ਬੰਦ ਕਵਾੜ ਜਗੇ ਜੋਤ ਇਕ ਮਹਾਨਿਆ। ਹਰਿ ਭਗਤ ਸ਼ਬਦ ਸਰੂਪੀ ਅੱਠੇ ਪਹਿਰ ਰਿਹਾ ਲੜ, ਮਾਰ ਮਿਟਾੲੇ ਪੰਜ ਸ਼ੈਤਾਨਿਆ। ਹਰਿ ਭਗਤ ਸਾਚੇ ਘਾੜਨ ਰਿਹਾ ਘੜ, ਨਾ ਭੰਨੇ ਡੰਨੇ ਕੋਈ ਵਿੱਚ ਜਹਾਨਿਆ। ਹਰਿ ਭਗਤ ਨਾ ਕੋਈ ਸੀਸ ਨਾ ਕੋਈ ਧੜ, ਸਾਚਾ ਨਾਮ ਜਗਤ ਨਿਸ਼ਾਨਿਆ। ਹਰਿ ਭਗਤ ਦਸਮ ਦਵਾਰੇ ਚੜ੍ਹ, ਮਿਲੇ ਮੇਲ ਬਲੀ ਬਲਵਾਨਿਆ। ਹਰਿ ਭਗਤ ਦਸਮ ਘਰ ਜਾੲੇ ਵੜ, ਮਿਲੇ ਜੋਤ ਮਹਾਰਾਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ।
ਹਰਿ ਭਗਤ ਜਗਤ ਨਿਆਰਾ। ਹਰਿ ਭਗਤ ਪ੍ਰਭ ਪਾੲੇ ਸਾਰਾ। ਹਰਿ ਭਗਤ ਮਾਤ ਸਾਚੀ ਧਾਰਾ। ਹਰਿ ਭਗਤ ਦਾਤ ਸ਼ਬਦ ਵਣਜ ਵਪਾਰਾ। ਹਰਿ ਭਗਤ ਨਾਤ, ਗੁਰ ਚਰਨ ਪਿਆਰਾ। ਹਰਿ ਭਗਤ ਪਿਤ ਮਾਤ, ਨਰਾਇਣ ਨਰ ਨਿਰੰਕਾਰਾ। ਹਰਿ ਭਗਤ ਬੈਠਾ ਰਹੇ ਇਕ ਇਕਾਂਤ, ਸਾਚੀ ਪੁਰੀ ਕਰ ਪਸਾਰਾ। ਹਰਿ ਭਗਤ ਪ੍ਰਭ ਵੇਖੇ ਮਾਰ ਝਾਤ, ਜੋਤੀ ਨੂਰ ਇਕ ਉਜਿਆਰਾ। ਹਰਿ ਭਗਤ ਅੰਮ੍ਰਿਤ ਬੂੰਦ ਪੀੲੇ ਸਵਾਂਤ, ਮਿਟੇ ਅੰਧ ਅੰਧਿਆਰਾ। ਹਰਿ ਭਗਤ ਉਤਮ ਜਾਤ, ਮਿਲਿਆ ਮੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ।
ਹਰਿ ਭਗਤ ਹਰਿ ਦਵਾਰ। ਹਰਿ ਭਗਤ ਵਡਿਆਈ ਵਿੱਚ ਸੰਸਾਰ। ਹਰਿ ਭਗਤ ਮਿਲੇ ਵਧਾਈ, ਰਸਨਾ ਗਾੲੇ ਨਰ ਨਾਰ। ਹਰਿ ਭਗਤ ਨਾ ਹੋੲੇ ਜੁਦਾਈ, ਦੋ ਜਹਾਨੀ ਪਹਿਰੇਦਾਰ। ਹਰਿ ਭਗਤ ਮਾਣੇ ਠੰਡੀ ਛਾਈਂ, ਦੇਵੇ ਪ੍ਰਭ ਕਿਰਪਾ ਧਾਰ। ਹਰਿ ਭਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾੲੇ ਆਪ ਬਹਾੲੇ ਸਚ ਸਾਚੇ ਦਰਬਾਰ।
ਹਰਿ ਭਗਤ ਸਾਜਣ ਸਾਜਿਆ। ਹਰਿ ਭਗਤ ਰੱਖੇ ਲਾਜ ਗਰੀਬ ਨਿਵਾਜ਼ਿਆ। ਹਰਿ ਭਗਤ ਮਾਰੇ ਅਵਾਜ਼, ਸਵਾਰੇ ਕਾਜਿਆ। ਹਰਿ ਭਗਤ ਸਦ ਪਹਿਨਾੲੇ ਸ਼ਬਦ ਤਾਜ, ਵੇਖੇ ਖੇਲ ਕਲ ਕਿ ਆਜਿਆ। ਹਰਿ ਭਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਦੇਵੇ ਵਡਿਆਈ, ਵੱਜੇ ਵਧਾਈ ਅੰਤਮ ਕਲ ਦੇਸ ਮਾਝਿਆ।
ਹਰਿ ਭਗਤ ਮਿਲੇ ਵਡਿਆਈਆ। ਹਰਿ ਭਗਤ ਮਾਝੇ ਦੇਸ ਜੋਤ ਜਗਾਈਆ। ਹਰਿ ਭਗਤ ਕਰ ਕਰ ਵੇਸ, ਨਿਹਕਲੰਕ ਨਰਾਇਣ ਨਰ ਸਾਚੀ ਵੇਲ ਵਧਾਈਆ। ਹਰਿ ਭਗਤ ਸਦਾ ਆਦੇਸ, ਕਲ ਸਾਚੀ ਬਣਤ ਬਣਾਈਆ । ਹਰਿ ਭਗਤ ਬ੍ਰਹਮਾ ਵਿਸ਼ਨ ਮਹੇਸ਼ ਕਲ ਸ਼ਿਵ ਸ਼ੰਕਰ ਧਾਰ ਰਖਾਈਆ। ਹਰਿ ਭਗਤ ਨਰ ਨਰੇਸ਼, ਕਰ ਸਾਚੀ ਪੁਰੀ ਆਪ ਵਸਾਈਆ। ਹਰਿ ਭਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਮਾਣ, ਲੋਕਮਾਤ ਕਰੇ ਰੁਸ਼ਨਾਈਆ।
ਹਰਿ ਭਗਤ ਹਰਿ ਉਧਾਰੇ, ਨਿਹਕਲੰਕ ਕਲ ਜਾਮਾ ਧਾਰੇ। ਜਗੇ ਜੋਤ ਨਿਰਾਲੀਆ। ਹਰਿ ਭਗਤ ਪ੍ਰਭ ਪਾਵੇ ਸਾਰੇ, ਕਲਜੁਗ ਤੇਰੀ ਅੰਤਮ ਵਾਰੇ, ਕਰ ਕੇ ਖੇਲ ਭਗਤ ਮੇਲ ਮਿਲਾਈਆ। ਕਲਜੁਗ ਜੀਵ ਥੱਕੇ ਨਾ ਕੋਈ ਪਾਵੇ ਸਾਚੀ ਸਾਰੇ। ਚਲੇ ਚਾਲ ਹਰਿ ਨਿਰਾਲੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਸ੍ਰਿਸ਼ਟ ਸਬਾਈ ਸਾਚੇ ਦਰ ੲੇਕਾ ਸਦਾ ਸੁਹਾਈਆ।
ਹਰਿ ਭਗਤ ਹਰਿ ਭੰਡਾਰ, ਸ਼ਬਦ ਅਤੁੱਟ ਨਾਮ ਅਪਾਰ, ਸਚ ਕਰਾੲੇ ਵਣਜ ਵਪਾਰ, ਦੇਵੇ ਮਾਣ ਵਡਿਆਈਆ। ਸਤਿਜੁਗ ਤੇਰੀ ਤਿੱਖੀ ਧਾਰ, ਗੁਰਮੁਖ ਵਿਰਲੇ ਉਤਰੇ ਪਾਰ, ਪ੍ਰਭ ਅਬਿਨਾਸ਼ੀ ਪਾਵੇ ਸਾਰ, ਨਾ ਹੋਵੇ ਅੰਤ ਜੁਦਾਈਆ। ਲੱਖ ਚੁਰਾਸੀ ਥੱਕੇ ਹਾਰ, ਕਿਸੇ ਨਾ ਦਿੱਸੇ ਪਾਰ ਕਿਨਾਰ, ਗੁਰਮੁੱਖਾਂ ਮਿਲਿਆ ਹਰਿ ਨਿਰੰਕਾਰ, ਆਤਮ ਜੋਤੀ ਦੀਪ ਇਕ ਜਗਾਈਆ। ਸ਼ਬਦ ਘੋੜੇ ਹੋ ਅਸਵਾਰ, ਜਨ ਭਗਤਾਂ ਰਿਹਾ ਪੈਜ ਸਵਾਰ, ਦਿਵਸ ਰੈਣ ਕਰੇ ਕਾਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਜੋਤ ਵਰਨ ਗੋਤ ਨਾ ਕੋਈ ਕਰਾਈਆ । (ਪਹਿਲੀ ਪੋਹ ੨੦੧੧ ਬਿਕ੍ਰਮੀ)
❋
ਧੰਨ ਕਮਾਈ ਸੰਤ ਜਨ, ਰਸਨਾ ਹਰਿ ਹਰਿ ਗਾਇਆ। ਧੰਨ ਕਮਾਈ ਸੰਤ ਜਨ, ੲੇਕਾ ਵਾਰ ਪੁਰਖ ਅਬਿਨਾਸ਼ੀ ਪਾਇਆ। ਧੰਨ ਕਮਾਈ ਭਗਤ ਜਨ, ਆਤਮ ਦਰ ਬੰਦ ਖੁਲ੍ਹਾਇਆ। ਧੰਨ ਕਮਾਈ ਭਗਤ ਜਨ, ਸਾਚੇ ਘਰ ੲੇਕਾ ੲੇਕ ਡੇਰਾ ਲਾਇਆ। ਧੰਨ ਕਮਾਈ ਸੰਤ ਜਨ, ਆਤਮ ਤੀਰਥ ਨੁਹਾੲੇ ਸਾਚੇ ਸਰ, ਦੂਈ ਦਵੈਤੀ ਦੁਰਮਤ ਮੈਲ ਗਵਾਇਆ। ਧੰਨ ਕਮਾਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਦੋਹਾਂ ਧਿਰਾਂ ੲੇਕਾ ਘਰ ਸਾਚਾ ਮੇਲ ਮਿਲਾਇਆ ।
ਧੰਨ ਕਮਾਈ ਸੰਤ ਜਨ, ਹਰਿ ਚਰਨ ਧਿਆਨ। ਧੰਨ ਕਮਾਈ ਭਗਤ ਜਨ, ਆਤਮ ਜੋਤੀ ਜੋਤ ਮਿਲਾਨ। ਧੰਨ ਕਮਾਈ ਸੰਤ ਜਨ, ਵਰਨ ਗੋਤੀ ਭੇਵ ਚੁਕਾਨ। ਧੰਨ ਕਮਾਈ ਭਗਤ ਜਨ, ਸਾਚਾ ਸ਼ਬਦ ਮਾਣਕ ਮੋਤੀ ਚੋਗ ਖਾਣ। ਧੰਨ ਕਮਾਈ ਸੰਤ ਜਨ, ਮਿਲਿਆ ਮੇਲ ਧੁਰ ਸੰਜੋਗੀ, ਲੱਖ ਚੁਰਾਸੀ ਫੰਦ ਕਟਾਨਾ। ਧੰਨ ਕਮਾਈ ਭਗਤ ਜਨਾਂ, ਕਰੇ ਦਰਸ ਹਰਿ ਅਮੋਘੀ, ਮਾਇਆ ਮਮਤਾ ਮੋਹ ਚੁਕਾਨਾ। ਧੰਨ ਕਮਾਈ ਸੰਤ ਜਨ, ਆਤਮ ਰਸ ਰਿਹਾ ਭੋਗੀ, ਆਤਮ ਸੇਜਾ ਸਾਚਾ ਕੰਤ ਇਕ ਵਸਾਨਾ। ਧੰਨ ਕਮਾਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਦੋਹਾਂ ਧਿਰਾਂ ੲੇਕਾ ਘਰ, ਸ਼ਬਦ ਸਰੂਪੀ ਮੇਲ ਮਿਲਾਨਾ।
ਧੰਨ ਕਮਾਈ ਸੰਤ ਜਨ, ਸ਼ਬਦ ਅਧਾਰਿਆ। ਧੰਨ ਕਮਾਈ ਭਗਤ ਜਨ, ਰਸਨਾ ਗਾੲੇ ਹਰਿ ਗੁਣ ਗੁਣਵੰਤਾ ਗੁਣ ਨਿਧਾਨਿਆ। ਧੰਨ ਕਮਾਈ ਸੰਤ ਜਨ, ਮਾਇਆ ਰਾਣੀ ਛਾਣ ਪੁਣ, ੲੇਕਾ ਨਾਤਾ ਪੁਰਖ ਬਿਧਾਤਾ, ਰੱਖੇ ਚਰਨ ਧਿਆਨਿਆ। ਧੰਨ ਕਮਾਈ ਭਗਤ ਜਨ, ੲੇਕਾ ਵੇਖੇ ਪਿਤਾ ਮਾਤਾ, ਪੁਰਖ ਅਬਿਨਾਸ਼ੀ ਚਤਰ ਸੁਜਾਨਿਆ। ਧੰਨ ਕਮਾਈ ਸੰਤ ਜਨ, ਦੁਰਮਤ ਮੈਲ ਤਨ ਤੋਂ ਨਾਸੀ, ਆਤਮ ਜੋਤ ਸੱਚੀ ਪ੍ਰਕਾਸ਼ੀ, ਵੇਖੇ ਖੇਲ ਮਹਾਨਿਆ। ਧੰਨ ਕਮਾਈ ਭਗਤ ਜਨ, ਮਾਨਸ ਜਨਮ ਕਰੇ ਰਹਿਰਾਸੀ, ਅੰਤਮ ਵੇਲੇ ਬੰਦ ਖ਼ਲਾਸੀ, ਨੇੜ ਨਾ ਆੲੇ ਪੰਜ ਸ਼ੈਤਾਨਿਆ। ਧੰਨ ਕਮਾਈ ਸੰਤ ਜਨ, ਜਗਤ ਵਡਿਆਈ ਭਗਤ ਦੋਹਾਂ ਮਿਲਿਆ ਨਾਮ ਧਨ, ਰਸਨਾ ਗਾਇਆ ਸਵਾਸ ਸਵਾਸੀ।
ਧੰਨ ਕਮਾਈ ਸੰਤ ਜਨ, ਸਦਾ ਅਡੋਲਿਆ। ਧੰਨ ਕਮਾਈ ਭਗਤ ਜਨ, ਹਰਿ ਅੰਦਰੇ ਅੰਦਰ ਬੋਲਿਆ। ਧੰਨ ਕਮਾਈ ਸੰਤ ਜਨ, ਪੂਰਾ ਤੋਲ ਤੋਲਿਆ। ਧੰਨ ਕਮਾਈ ਸੰਤ ਜਨਾਂ, ਆਤਮ ਸੇਜਾ ਬੈਠਾ ਇਕਾਂਤ, ਆਤਮ ਪੜਦਾ ਖੋਲ੍ਹਿਆ। ਧੰਨ ਕਮਾਈ ਭਗਤ ਜਨ, ਅੰਮ੍ਰਿਤ ਪੀਵੇ ਬੂੰਦ ਸਵਾਂਤ, ਅੰਤਮ ਮੇਟ ਮਿਟਾੲੇ ਅੰਧੇਰੀ ਰਾਤ, ਸਾਚੀ ਰੰਗਣ ਨਾਮ ਚੜ੍ਹਾੲੇ, ਆਦਿ ਅੰਤ ਕਦੇ ਨਾ ਡੋਲਿਆ। ਜੋਤੀ ਜੋਤ ਸਰੂਪ ਹਰਿ, ਦੋਹਾਂ ਸਾਚੀ ਬਣਤ ਬਣਾੲੇ, ਤਨ ਪਹਿਨਾੲੇ ਸ਼ਬਦ ਸੱਚਾ ਚੋਲਿਆ। (੧੧ ਫੱਗਣ ੨੦੧੧)
❋
੭੧) ਹਰਿਜਨ ਜਨਮ ਅਮੋਲ, ਦਰਸ ਅਮੋਘ ਹੈ। ਹਰਿਜਨ ਜਨਮ ਅਮੋਲ, ਮਿਟਿਆ ਹਉਮੇ ਰੋਗ ਹੈ। ਹਰਿਜਨ ਜਨਮ ਅਮੋਲ, ਆਪੇ ਚਿੰਤਾ ਆਪੇ ਸੋਗ ਹੈ। ਹਰਿਜਨ ਜਨਮ ਅਮੋਲ, ਆਤਮ ਰਸ ਸਾਚਾ ਰਿਹਾ ਭੋਗ ਹੈ। ਹਰਿਜਨ ਜਨਮ ਅਮੋਲ, ਸੋਹੰ ਸ਼ਬਦ ਅੰਤਮ ਕਲ ਚੁਗੇ ਸਾਚੀ ਚੋਗ ਹੈ। ਹਰਿਜਨ ਜਨਮ ਅਮੋਲ, ਨਾ ਹੋੲੇ ਕਦੇ ਵਿਜੋਗ ਹੈ। ਹਰਿਜਨ ਜਨਮ ਅਮੋਲ, ਮੇਲ ਮਿਲਾਵਾ ਸਾਚੇ ਕੰਤ ਲਿਖਿਆ ਧੁਰ ਸੰਜੋਗ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾੲੇ ਸਾਚੀ ਬਣਤ ਹੈ।
ਹਰਿਜਨ ਜਨਮ ਅਮੋਲ, ਜਗਤ ਬਣਾਇੰਦਾ। ਹਰਿਜਨ ਜਨਮ ਅਮੋਲ, ਹੰਸ ਬਣਿਆ ਕਾਗ ਮਾਣਕ ਮੋਤੀ ਸ਼ਬਦ ਚੋਗ ਚੁਗਾਇੰਦਾ। ਹਰਿਜਨ ਜਨਮ ਅਮੋਲ, ਲੱਖ ਚੁਰਾਸੀ ਰਹੀ ਸੋਤੀ, ਗੁਰਮੁਖ ਵਿਰਲਾ ਪ੍ਰਭ ਦਰਸ ਪਾਇੰਦਾ। ਹਰਿਜਨ ਜਨਮ ਅਮੋਲ, ਦੁਰਮਤ ਮੈਲ ਪ੍ਰਭ ਦਰ ਧੋਤੀ, ਮਾਇਆ ਜਗਤ ਜਲਾਇੰਦਾ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਭਾਣੇ ਸਦ ਸਦ ਚਲਾਇੰਦਾ।
ਹਰਿਜਨ ਜਨਮ ਅਮੋਲ, ਜੋਤੀ ਅਕਾਰ ਹੈ। ਹਰਿਜਨ ਜਨਮ ਅਮੋਲ, ਸ਼ਬਦ ਵੇਖੇ ਸਾਚੀ ਧਾਰ ਹੈ। ਹਰਿਜਨ ਜਨਮ ਅਮੋਲ, ਮਾਨਸ ਜਨਮ ਲਾੲੇ ਲੇਖੇ, ਮਾਤਲੋਕ ਲਿਆ ਅਵਤਾਰ ਹੈ। ਹਰਿਜਨ ਜਨਮ ਅਮੋਲ, ਬੇਮੁਖਾਂ ਰਹੇ ਭਰਮ ਭੁਲੇਖੇ, ਕਰੇ ਖੇਲ ਹਰਿ ਕਰਤਾਰ ਹੈ। ਹਰਿਜਨ ਜਨਮ ਅਮੋਲ, ਪ੍ਰਭ ਅਬਿਨਾਸ਼ੀ ਦਰਸ਼ਨ ਪੇਖੇ , ਵੇਖੇ ਨੈਣ ਮੁਧਾਰ ਹੈ। ਹਰਿਜਨ ਜਨਮ ਅਮੋਲ, ਮੇਟ ਮਿਟਾੲੇ ਬਿਧਨਾ ਲਿਖੀ ਰੇਖੇ, ਸ੍ਰਿਸ਼ਟ ਸਬਾਈ ਪੜਦੇ ਰਿਹਾ ਖੋਲ੍ਹ ਹੈ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾੲੇ ਸਾਚੇ ਲੇਖੇ, ਉਤਰੇ ਪੂਰੇ ਤੋਲ ਹੈ।
ਹਰਿਜਨ ਜਨਮ ਅਮੋਲ, ਅਮੋਲ ਅਮੁੱਲੜਾ। ਹਰਿਜਨ ਜਨਮ ਅਮੋਲ, ਪੂਰੇ ਤੋਲ ਕਲਜੁਗ ਅੰਤਮ ਤੁੱਲੜਾ। ਹਰਿਜਨ ਜਨਮ ਅਮੋਲ, ਵਸਦਾ ਰਹੇ ਅੰਤਮ ਕਲ ਕਾਇਆ ਕੋਟ ਕੁੱਲੜਾ। ਹਰਿਜਨ ਜਨਮ ਅਮੋਲ, ਸਾਚਾ ਰਾਹ ਘਰ ਦਸਦਾ ਰਹੇ ਛੋਟਾ ਬਾਲਾ ਲਾਲ ਅਮੁੱਲੜਾ। ਹਰਿਜਨ ਜਨਮ ਅਮੋਲ, ਚੌਦਾਂ ਲੋਕਾਂ ਚਰਨਾਂ ਹੇਠ ਝੱਸਦਾ, ਗਾਇਆ ਪੁਰਖ ਅਬਿਨਾਸ਼ੀ, ਗਿਆ ਚਰਨਾਂ ਕੋਲ। ਹਰਿਜਨ ਜਨਮ ਅਮੋਲ, ਧਰਮ ਰਾੲੇ ਦਰ ਹੱਸਦਾ, ਗਿਆ ਅਠਾਈਆਂ ਕੁੰਡਾਂ ਕੁੰਡਾ ਖੋਲ੍ਹ। ਹਰਿਜਨ ਜਨਮ ਅਮੋਲ, ਦੂਰ ਦੁਰਾਡਾ ਲੰਮਾ ਪੈਂਡਾ ਬਾਲ ਅੰਞਾਣਾ ਸਿੱਧਾ ਗਿਆ ਸ਼ਬਦ ਵਜਾਉਂਦਾ ਜਾੲੇ ਢੋਲ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੀ ਰੀਤੀ ਕਲਜੁਗ ਚਲਾੲੇ ਚਰਨ ਪ੍ਰੀਤੀ ਤੋੜ ਨਿਭਾੲੇ, ਪਰਖੇ ਨੀਤੀ ਸਾਚਾ ਮੀਤੀ, ਕਾਇਆ ਕਰੇ ਠੰਡੀ ਸੀਤੀ, ਦੂਈ ਦਵੈਤੀ ਪੜਦੇ ਰਿਹਾ ਖੋਲ੍ਹ।
ਹਰਿਜਨ ਜਨਮ ਅਮੋਲ, ਸਾਚਾ ਰਾਹ ਵਖਾਣਿਆ। ਹਰਿਜਨ ਜਨਮ ਅਮੋਲ, ਪ੍ਰਭ ਵੇਖੇ ਬਾਲ ਅੰਞਾਣਿਆ। ਹਰਿਜਨ ਜਨਮ ਅਮੋਲ, ਦੱਸੇ ਰਾਹ ਵੱਡਾ ਬੇਪ੍ਰਵਾਹ ਕਲਜੁਗ ਹਰਿ ਵਡਾ ਸੁਘੜ ਸਿਆਣਿਆ। ਹਰਿਜਨ ਜਨਮ ਅਮੋਲ, ਕੱਟੇ ਲੱਖ ਚੁਰਾਸੀ ਫਾਹ, ਮਿਲੇ ਮਾਣ ਦਰਬਾਨਿਆ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਾਸ ਘਨਕਪੁਰ ਵਾਸ, ਅੰਤ ਕਰੇ ਪਛਾਣਿਆ।
ਹਰਿਜਨ ਜਨਮ ਅਮੋਲ, ਜੀਵਣ ਜੁਗਤ ਹੈ। ਹਰਿਜਨ ਜਨਮ ਅਮੋਲ, ਦਰ ਸਾਚੇ ਮਿਲੀ ਮੁਕਤ ਹੈ। ਹਰਿਜਨ ਜਨਮ ਅਮੋਲ, ਹਰਿ ਸਵਾਰੇ ਆਪਣੀ ਭੁਗਤ ਹੈ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰ ਆਪ ਸੁਹਾੲੇ, ਚਰਨ ਪ੍ਰੀਤੀ ਤੋੜ ਨਿਭਾੲੇ, ਬੇਮੁਖ ਜੀਵਾਂ ਦਿਸ ਨਾ ਆੲੇ, ਸਦ ਵਸੇ ਨੇੜ ਦੂਰ ਕੀੜ ਹਸਤ ਹੈ।
ਹਰਿਜਨ ਜਨਮ ਅਮੋਲ, ਰੀਤ ਅਟੱਲ ਹੈ। ਹਰਿਜਨ ਜਨਮ ਅਮੋਲ, ਸਦ ਵਸੇ ਧਾਮ ਅਚੱਲ ਹੈ। ਹਰਿਜਨ ਜਨਮ ਅਮੋਲ, ਸਾਚਾ ਮਾਰਗ ਇਕ ਵਖਾੲੇ ਰਸਨਾ ਧਿਆਵੇ ਘੜੀ ਘੜੀ ਪਲ ਪਲ ਹੈ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ੲੇਕਾ ਆਪ ਲਗਾੲੇ ਕਾਇਆ ਅੰਮ੍ਰਿਤ ਫਲ ਹੈ।
ਹਰਿਜਨ ਜਨਮ ਅਮੋਲ, ਚਾਲ ਅਵਲੜੀ। ਹਰਿਜਨ ਜਨਮ ਅਮੋਲ, ਵਸੇ ਕਾਇਆ ਇਕ ਅਕੱਲੜੀ।
ਹਰਿਜਨ ਜਨਮ ਅਮੋਲ, ਉਤਰੇ ਪੂਰੇ ਤੋਲ, ਝੂਠੀ ਦਿੱਸੇ ਜਗਤ ਚੰਮੜੀ। ਹਰਿਜਨ ਜਨਮ ਅਮੋਲ, ਆਤਮ ਗੰਢਾਂ ਰਿਹਾ ਖੋਲ੍ਹ, ਲੱਖ ਚੁਰਾਸੀ ਜੂਠੀ ਝੂਠੀ ਮਾਇਆ ਲੂਠੀ, ਅੰਤਮ ਵੇਲੇ ਪੱਲੇ ਕਿਸੇ ਨਾ ਦਿੱਸੇ ਦਮੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪੇ ਬਣੇ ਪਿਤਾ ਆਪੇ ਬਣ ਅੰਮੜੀ।
ਹਰਿਜਨ ਜਨਮ ਅਮੋਲ, ਸ਼ਬਦ ਭੰਡਾਰ ਹੈ। ਹਰਿਜਨ ਜਨਮ ਅਮੋਲ, ਜਨਮ ਅਪਾਰ ਹੈ। ਹਰਿਜਨ ਜਨਮ ਅਮੋਲ, ੲੇਕਾ ਰੰਗ ਸੱਚਾ ਸੰਗ ਸੱਚੀ ਸਰਕਾਰ ਹੈ। ਹਰਿਜਨ ਜਨਮ ਅਮੋਲ, ਮਾਨਸ ਜਨਮ ਨਾ ਹੋੲੇ ਭੰਗ, ਲੋਕਮਾਤ ਨਾ ਆੲੇ ਦੂਜੀ ਵਾਰ ਹੈ। ਹਰਿਜਨ ਜਨਮ ਅਪਾਰ, ਆਤਮ ਚਾੜ੍ਹੇ ਸਾਚਾ ਰੰਗ, ਨਾ ਹੋੲੇ ਮਾਤ ਖੁਆਰ ਹੈ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲਿਆ ਨਰ ਹਰਿ ਹਰਿ ਨਰ ਸੱਚਾ ਭਤਾਰ ਹੈ। (੧੬ ਹਾੜ ੨੦੧੧ ਬਿਕ੍ਰਮੀ)
❋
੭੨) ਹਰਿਜਨ ਸ਼ਬਦ ਅਧਾਰ, ਦਰ ਪ੍ਰਵਾਨਿਆ। ਹਰਿਜਨ ਸ਼ਬਦ ਅਧਾਰ, ਭਗਤ ਭਗਵਾਨਿਆ। ਹਰਿਜਨ ਸ਼ਬਦ ਅਧਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਆਪ ਪਛਾਨਿਆ। ਹਰਿਜਨ ਸ਼ਬਦ ਅਧਾਰ, ਜਗਤ ਪਿਤ ਜਗਤੇਸ਼ਵਰ ੲੇਕਾ ਰੰਗ ਰੰਗਾਨਿਆ। ਹਰਿਜਨ ਸ਼ਬਦ ਅਧਾਰ, ਜੋਤੀ ਜੋਤ ਸਰੂਪ ਹਰਿ, ੲੇਕਾ ਦੇਵੇ ਨਾਮ ਤਰਾਨਿਆ। (੫ ਮਾਘ ੨੦੧੧ ਬਿਕ੍ਰਮੀ)
❋
੭੩) ਧੰਨ ਕਮਾਈ ਸੰਤ ਜਨ, ਸਦ ਵਸੇ ਦਵਾਰਿਆ। ਧੰਨ ਕਮਾਈ ਭਗਤ ਜਨ, ਮਨ ਮੰਨੇ ਵਿਚ ਸੰਸਾਰਿਆ। ਧੰਨ ਕਮਾਈ ਸੰਤ ਜਨ, ਸ਼ਬਦ ਡੋਰੀ ਕਾਇਆ ਬੰਨ੍ਹੇ, ਪੰਚਾਂ ਚੋਰਾਂ ਖੇਲ ਅਪਾਰਿਆ। ਧੰਨ ਕਮਾਈ ਭਗਤ ਜਨ, ਆਪ ਕਢਾੲੇ ਝੂਠੇ ਜਨੇ, ਵੇਖੇ ਖੇਲ ਸੱਚੀ ਸਰਕਾਰਿਆ। ਧੰਨ ਕਮਾਈ ਸੰਤ ਜਨ, ਸਾਚਾ ਸ਼ਬਦ ਸੁਣ ਕੰਨੇ, ਸਾਚਾ ਰਾਗ ਗਾ ਰਿਹਾ। ਧੰਨ ਕਮਾਈ ਭਗਤ ਜਨ, ਆਪੇ ਤੋੜੇ ਮਨ ਮਾਣੇ, ਬਜਰ ਕਪਾਟੀ ਭੇਵ ਖੁਲ੍ਹਾ ਰਿਹਾ। ਧੰਨ ਕਮਾਈ ਸੰਤ ਜਨ, ਧੰਨ ਕਮਾਈ ਭਗਤ ਜਨ, ਦੋਹਾਂ ਅੰਦਰ ਸਾਚੇ ਮੰਦਰ ਆਪਣੀ ਜੋਤ ਜਗਾ ਰਿਹਾ। ਧੰਨ ਕਮਾਈ ਭਗਤ ਜਨ, ਆਤਮ ਜੋਤ ਨਿਰਾਲੀਆ। ਧੰਨ ਕਮਾਈ ਭਗਤ ਜਨ, ਮਿਲਿਆ ਮੇਲ ਹਰਿ ਭਗਵਾਨਿਆ। ਧੰਨ ਕਮਾਈ ਸੰਤ ਜਨ, ਦੀਪਕ ਜੋਤੀ ਕਰ ਉਜਿਆਰ, ਮਸਤਕ ਗਗਨ ਜੋਤ ਨਿਰਾਲੀਆ। ਧੰਨ ਕਮਾਈ ਭਗਤ ਜਨ, ਦੋਹਾਂ ਕਰੇ ਕਰਾੲੇ ਹਰਿ ਰਖਵਾਲੀਆ।
ਧੰਨ ਕਮਾਈ ਸੰਤ ਜਨ, ਸ਼ਬਦ ਪਰਾਨ ਹੈ। ਧੰਨ ਕਮਾਈ ਭਗਤ ਜਨ, ਆਤਮ ਬ੍ਰਹਮ ਗਿਆਨ ਹੈ। ਧੰਨ ਕਮਾਈ ਸੰਤ ਜਨ, ਸਾਚਾ ਰੱਖੇ ਇਕ ਨਿਸ਼ਾਨ ਹੈ। ਧੰਨ ਕਮਾਈ ਭਗਤ ਜਨ, ਦੋਹਾਂ ਮੇਲ ਹਰਿ ਭਗਵਾਨ ਹੈ। ਧੰਨ ਕਮਾਈ ਸੰਤ ਜਨ, ਮਿਲੇ ਨਾਮ ਵਸਤ ਅਮੋਲਿਆ। ਧੰਨ ਕਮਾਈ ਭਗਤ ਜਨ, ਸਾਚਾ ਤੋਲ ਮਾਤ ਤੋਲਿਆ। ਧੰਨ ਕਮਾਈ ਸੰਤ ਜਨ, ਕਾਇਆ ਮੰਦਰ ਕੁੰਡਾ ਖੋਲ੍ਹਿਆ। ਧੰਨ ਕਮਾਈ ਭਗਤ ਜਨ, ਦੋਹਾਂ ਵੇਸ ਆਪੇ ਕਰ, ਵੇਖ ਵਖਾਣੇ ਕਾਇਆ ਚੋਲਿਆ। ਕਾਇਆ ਚੋਲਾ ਰੰਗ ਅਪਾਰਾ, ਆਪੇ ਰੱਖੇ ਸ਼ਬਦ ਵਿਚੋਲਾ, ਦੋਹਾਂ ਧਿਰਾਂ ਮੇਲ ਮਿਲਾ ਰਿਹਾ। ਬਜਰ ਕਪਾਟੀ ਪੜਦਾ ਖੋਲ੍ਹਾ, ਤੀਜੇ ਨੈਣ ਦਰਸ ਦਿਖਾ ਰਿਹਾ। ਆਪੇ ਬਣਿਆ ਭੋਲਾ ਭਾਲਾ, ਗੁਰਮੁਖ ਸਾਚੇ ਸੰਤ ਸੁਹੇਲੇ, ਚਾਰੋਂ ਕੁੰਟ ਕਰਾੲੇ ਮੇਲੇ, ਆਪ ਆਪਣੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਸਾਚੀ ਰੰਗਣ ਨਾਮ ਚੜ੍ਹਾ ਰਿਹਾ। (੧੮ ਹਾੜ ੨੦੧੨ ਬਿਕ੍ਰਮੀ)
❋
ਕਲਜੁਗ ਅੰਤਮ ਗੁਰ ਨਾਨਕ ਲੱਗੀ ਸੱਟ, ਗੁਰਮੁਖ ਕੋਇ ਨਜ਼ਰ ਨਾ ਆਈਆ। ਜਿਨ੍ਹਾਂ ਦੇ ਕੇ ਆਇਆ ਨਾਮ ਸਤਿ, ਨਾਮ ਸਤਿ ਗੲੇ ਭੁਲਾਈਆ । ਜਿਨ੍ਹਾਂ ਜਣਾਈ ਬ੍ਰਹਮ ਮਤ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਜਿਨ੍ਹਾਂ ਅੰਦਰ ਰਖਾਇਆ ਧੀਰਜ ਸਤਿ, ਸਤਿਵਾਦ ਨੀਂਹ ਰਖਾਈਆ। ਤਿਨ੍ਹਾਂ ਭੁਲਿਆ ਕਮਲਾਪਤ, ਬੈਠੇ ਮੁੱਖ ਛੁਪਾਈਆ। ਮੈਂ ਕਹਿ ਕੇ ਆਇਆ ਕਲਜੁਗ ਔਣਾ ਪੁਰਖ ਸਮਰੱਥ, ਨਿਹਕਲੰਕਾ ਨਾਉਂ ਰਖਾਈਆ। ਜੋ ਸਰਨੀ ਜਾੲੇ ਢੱਠ, ਵੇਲੇ ਅੰਤ ਲੲੇ ਬਚਾਈਆ। ਜੋ ਦਰ ਤੋਂ ਜਾੲੇ ਨੱਠ, ਗੁਰ ਨਾਨਕ ਨਾ ਦੲੇ ਗਵਾਹੀਆ । ਗੋਬਿੰਦ ਆਪਣੀ ਲਾਈ ਲੇਖੇ ਰਤ, ਗੁਰਸਿਖ ਰਤੀ ਮੁਲ ਨਾ ਪਾਈਆ। ਘਰ ਘਰ ਆਈ ਮਨਮਤ, ਗੁਰਮਤ ਗੲੇ ਭੁਲਾਈਆ। ਆਪਣਾ ਬੈਠੇ ਸੱਥਰ ਘਤ, ਯਾਰੜਾ ਸਥਰ ਗੲੇ ਭੁਲਾਈਆ। ਅੰਤਮ ਖੇੜਾ ਹੋਣਾ ਭੱਠ, ਨਾ ਸਕੇ ਕੋਇ ਬਚਾਈਆ। ਮੈਂ ਦੂਈ ਦਵੈਤ ਮੇਟ ਕੇ ਆਇਆ ਫਟ, ਮੇਰਿਆਂ ਸਿੱਖਾਂ ਮੇਰਾ ਫਟ ਦਿਤਾ ਚਰਾਈਆ। ਮੈਂ ਖੋਲ੍ਹ ਕੇ ਆਇਆ ਸਾਚਾ ਹੱਟ, ਰਾਮ ਦਾਸ ਸੇਵਾ ਲਾਈਆ। ਓਥੇ ਨਫ਼ਾ ਸਕੇ ਨਾ ਕੋਈ ਖਟ, ਜੋ ਆੲੇ ਜਾੲੇ ਪਤ ਗਵਾਈਆ। ਮੇਰੇ ਪ੍ਰੇਮ ਪਿਆਰ ਜ਼ਖ਼ਮ ਉਤੇ ਵਿਕਾਰ ਲੂਣ ਰਹੇ ਘਤ, ਕੁਕਰਮੀ ਆਪਣਾ ਕਰਮ ਕਮਾਈਆ। ਜੇ ਕੋਈ ਸੱਚੀ ਦੇਵੇ ਦੱਸ, ਅੱਗੋਂ ਬੈਠੇ ਮੁੱਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਮਿਲਿਆ ਹਰਿ, ਹਰਿ ਨਾਨਕ ਰੂਪ ਵਟਾਈਆ।
ਨਾਨਕ ਫੱਟ ਲਗਾ ਘਾ, ਘਾਓ ਸਕੇ ਨਾ ਕੋਇ ਮਿਟਾਈਆ। ਲੋਕਮਾਤ ਆਇਆ ਬੇਪਰਵਾਹ, ਪਰਵਾਹ ਨਾ ਕੋਇ ਰਖਾਈਆ। ਜਿਸ ਚਲਾੲੇ ਆਪਣੇ ਰਾਹ, ਸੋ ਰਾਹ ਗੲੇ ਭੁਲਾਈਆ। ਅੰਤ ਕੌਣ ਪਕੜੇ ਬਾਂਹ, ਬਿਨ ਹਰਿ ਨਾ ਕੋਇ ਛੁਡਾਈਆ। ਜੋ ਹਰਿ ਗੲੇ ਭੁੱਲਾ, ਨਾਨਕ ਗੁਰ ਨਾ ਦੲੇ ਸਫ਼ਾਈਆ। ਕਲਜੁਗ ਅੰਤ ਫੱਟ ਲਗਾ ਆ, ਮਨਮੁਖਤਾ ਆਪਣਾ ਵਾਰ ਰਹੀ ਚਲਾਈਆ। ਗੁਰਮੁਖ ਵੇਖ ਚੜ੍ਹਿਆ ਚਾ, ਸਤਿਗੁਰ ਨਾਨਕ ਖ਼ੁਸ਼ੀ ਮਨਾਈਆ। ਸਿੰਘ ਗਿਰਧਾਰ ਸੇਵ ਰਿਹਾ ਕਮਾ, ਜਿਸ ਦੀ ਸਾਰ ਕਿਸੇ ਨਾ ਪਾਈਆ। ਅੰਤ ਕੰਤ ਭਗਵੰਤ ਸੀਸ ਆਪਣੇ ਲੲੇ ਉਠਾ, ਬਿਨ ਹੱਥਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ਾ ਆਪ ਜਣਾਈਆ। (੧੮ ਕਤਕ ੨੦੧੮ ਬਿਕ੍ਰਮੀ)
❋
‘‘ਓਹ ਪੈਗੰਬਰ ਕਾਹਦਾ ਓਹ ਪੀਰ ਕਾਹਦਾ ਓਹ ਪਿਓ ਕਾਹਦਾ ਓਹ ਪੁੱਤ ਕਾਹਦਾ ਜਿਸ ਦਾ ਧਰਮ ਦਾ ਨਾ ਵਧੇ ਅੱਗਾ, ਸਚ ਵਿਚ ਸੁਚ ਨਾ ਕੋਇ ਸਮਾਈਆ ।’’ (੨੧-੫੪੯)