੨੬੦ ਧੀਰਪੁਰ ਦਿੱਲੀ - ੦੯
(ਨੇੜੇ - ਕਿੰਗਜ ਵੇ ਕੈਂਪ, ਨਿਰੰਕਾਰੀ ਕਲੋਨੀ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
੫ ਕੱਤਕ ਸ਼ਹਿਨਸ਼ਾਹੀ ਸੰਮਤ ੧, ੨੬੦ ਧੀਰਪੁਰ ਦਿੱਲੀ ਦਰਬਾਰ ਦੀ ਨੀਂਹ ਰੱਖਣ ਸਮੇਂ
ਪੰਜ ਕੱਤਕ ਕਹੇ ਮੇਰਾ ਮਾਲਕ ਨਿਰੰਕਾਰ, ਦੋ ਜਹਾਨਾਂ ਮਲਕੀਅਤ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਸਚੀ ਸਰਕਾਰ, ਧੁਰ ਦੀ ਧਾਰ ਹੁਕਮ ਪਰਗਟਾਈਆ। ਜੁਗ ਚੌਕੜੀ ਵਿਚ ਸੰਸਾਰ, ਨਿਤ ਨਵਿਤ ਵੇਖ ਵਖਾਈਆ। ਨਵ ਨੌ ਚਾਰ ਕਰ ਕੇ ਪਾਰ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਅਖਾੜ, ਦਹਿ ਦਿਸ਼ਾ ਖੋਜ ਖੁਜਾਈਆ। ਪੈਗ਼ੰਬਰ ਗੁਰੂ ਵੇਖ ਅਵਤਾਰ, ਭਗਤ ਸੁਹੇਲੇ ਭੇਵ ਚੁਕਾਈਆ। ਇਸ਼ਟ ਦ੍ਰਿਸ਼ਟ ਵੇਖ ਵਿਵਹਾਰ, ਬਹੁਭਾਂਤੀ ਵੰਡ ਵੰਡਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ, ਪਰਦੇ ਰਿਹਾ ਉਠਾਈਆ। ਹਰ ਘਟ ਅੰਦਰ ਵੇਖੇ ਮਾਰ ਧਿਆਨ, ਬਿਨ ਅੱਖਾਂ ਵੇਖ ਵਖਾਈਆ। ਸੰਮਤ ਸ਼ਹਿਨਸ਼ਾਹੀ ਕਰ ਪਰਧਾਨ, ਲੋਕਮਾਤ ਦਿੱਤੀ ਵਡਿਆਈਆ। ਹੁਕਮ ਧੁਰ ਦਾ ਇਕ ਫ਼ਰਮਾਨ, ਫ਼ਰਮਾਬਰਦਾਰ ਦਿਤਾ ਸਮਝਾਈਆ। ਨੌ ਸਤ ਹੋਏ ਹੈਰਾਨ, ਹੈਰਾਨੀ ਘਰ ਘਰ ਨਜ਼ਰੀ ਆਈਆ। ਸਚਿਆਂ ਭਗਤਾਂ ਬਖ਼ਸ਼ ਇਕ ਗਿਆਨ, ਅਗਿਆਨੀ ਕਰੇ ਹਲਕਾਈਆ । ਧਰਮ ਦਵਾਰੇ ਦੇ ਕੇ ਮਾਣ, ਮਮਤਾ ਦਿੱਤੀ ਮਿਟਾਈਆ। ਸਤਿ ਸਚ ਵਖਾ ਨਿਸ਼ਾਨ, ਨਿਸ਼ਾਨਾ ਇਕੋ ਦਿਤਾ ਜਣਾਈਆ। ਢੋਲਾ ਦੱਸ ਕੇ ’’ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਭਾਗ ਸਭ ਦਾ ਦਿਤਾ ਬਦਲਾਈਆ । ਖੇਲੇ ਖੇਲ ਨੌਜਵਾਨ, ਨੌਬਤ ਆਪਣਾ ਨਾਮ ਵਜਾਈਆ। ਸਚ ਦਵਾਰਾ ਕਰ ਪਰਵਾਨ, ਪਰਮ ਪੁਰਖ ਹੋਏ ਸਹਾਈਆ। ਦਿੱਲੀ ਦਰਬਾਰ ਖੋਲ੍ਹਿਆ ਆਣ, ਆਨਣ ਫਾਨਣ ਵੇਖੇ ਸਰਬ ਲੁਕਾਈਆ। ਸ਼ਬਦੀ ਜੋਧਾ ਹੋ ਬਲਵਾਨ, ਬਲਧਾਰੀ ਵੇਖ ਵਖਾਈਆ। ਨਾਮ ਖੰਡਾ ਖਿੱਚ ਅਗੰਮ ਕਮਾਨ, ਚਿਲਾ ਤੀਰ ਅਣਿਆਲਾ ਆਪਣੇ ਹੱਥ ਰਖਾਈਆ। ਬ੍ਰਹਿਮੰਡ ਖੰਡ ਵੇਖੇ ਇਕ ਮੈਦਾਨ, ਮੱਦਦਗੀਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
ਕੱਤਕ ਕਹੇ ਮੈਂ ਹੋਇਆ ਖ਼ੁਸ਼ਹਾਲ, ਪੰਚ ਪਰਵਿਸ਼ਟੇ ਮਿਲੀ ਵਡਿਆਈਆ। ਸਾਹਿਬ ਸਤਿਗੁਰ ਦੀਨ ਦਿਆਲ, ਦਇਆ ਦਿੱਤੀ ਕਮਾਈਆ। ਭਗਤ ਸੁਹੇਲੇ ਗੁਰਮੁਖ ਸੋਹਣੇ ਲਾਲ, ਲਾਲ ਰਿਹਾ ਵਡਿਆਈਆ। ਸਚ ਦਵਾਰਾ ਵਖਾ ਕੇ ਧਰਮਸਾਲ, ਭਗਤ ਭਗਵਾਨ ਹੋਏ ਸਹਾਈਆ। ਪੂਰਬਲਾ ਪੂਰਬ ਵੇਖ ਮੈਦਾਨ, ਧਰਤੀ ਧਰਤ ਰਿਹਾ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਪੰਜ ਕੱਤਕ ਕਹੇ ਮੈਨੂੰ ਯਾਦ ਆਉਂਦਾ ਚੇਤਾ, ਚੇਤਾਵਨੀ ਨਾਲ ਜਣਾਈਆ। ਇਥੇ ਇੱਕੀ ਦਿਨ ਕ੍ਰਿਸ਼ਨ ਸੌਂਦਾ ਰਿਹਾ ਉਪਰ ਰੇਤਾ, ਦੂਜਾ ਸੰਗ ਨਾ ਕੋਇ ਵਖਾਈਆ। ਦੂਜਾ ਤੱਕਦਾ ਰਿਹਾ ਪੁਰਖ ਅਕਾਲ
ਦਾ ਸ਼ਬਦੀ ਬੇਟਾ, ਜੋ ਹੁਕਮੀ ਹੁਕਮ ਸੁਣਾਈਆ। ਜਿਸ ਦਾ ਕੋਇ ਨਾ ਜਾਣੇ ਲੇਖਾ, ਕਾਗਜ਼ ਕਲਮ ਨਾ ਲਿਖੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ ।
ਪੰਜ ਕੱਤਕ ਕਹੇ ਮੈਨੂੰ ਯਾਦ ਆਈ ਉਹ ਧਾਰ, ਜੋ ਧਰਨੀ ਦਏ ਗਵਾਹੀਆ। ਤਿੰਨ ਦਿਨ ਕ੍ਰਿਸ਼ਨ ਸੁੱਤਾ ਸੀ ਮੂੰਹ ਦੇ ਭਾਰ, ਦੱਖਣ ਦਿਸ਼ਾ ਕੋਨਾ ਵੰਡ ਵੰਡਾਈਆ। ਮਸਤਕ ਰਗੜ ਕਰੇ ਨਿਮਸਕਾਰ, ਸੀਸ ਗਰਦਨ ਉਤੇ ਟਿਕਾਈਆ। ਤੇਰਾ ਖੇਲ ਅਗੰਮ ਅਪਾਰ, ਤ੍ਰਿਲੋਕੀ ਨਾਥ ਦਏ ਗਵਾਹੀਆ। ਅਗੰਮੀ ਦਿਸਦਾ ਚਮਤਕਾਰ, ਜਲਵਾ ਸ਼ਹਿਨਸ਼ਾਹੀਆ। ਨਿਰਗੁਣ ਰੂਪ ਤੇਰਾ ਨਿਰੰਕਰ, ਮਾਲਕ ਇਕ ਅਖਵਾਈਆ । ਸਾਚਾ ਬਖ਼ਸ਼ ਉਹ ਪਿਆਰ, ਜਿਸ ਨੂੰ ਵੇਖੇ ਨਾ ਕੋਇ ਲੁਕਾਈਆ। ਤੇਤੀਵੇਂ ਸਾਲ ਦਾ ਇਹ ਵਿਹਾਰ, ਉਮਰ ਅਵਸਥਾ ਆਯੂ ਅੰਕੜਿਆਂ ਵਿਚ ਵੰਡ ਵੰਡਾਈਆ। ਪੁਰਖ ਅਕਾਲ ਹੋ ਦਿਆਲ, ਬਾਹੋਂ ਪਕੜ ਗਲੇ ਲਗਾਈਆ । ਉਹ ਵੇਖ ਖੇਲ ਕਮਾਲ, ਕਮਲਾਪਾਤ ਦਏ ਜਣਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਵਾਨ ਹੋਏ ਸਹਾਈਆ। ਕਲਜੁਗ ਅੰਤਮ ਸਤਿ ਸਚ ਬਣਾਵਾਂ ਉਚ ਦਵਾਰ, ਜਿਥੇ ਦਵਾਰਕਾ ਵਾਸੀ ਸੀਸ ਝੁਕਾਈਆ । ਜਮਨਾ ਤਟ ਸੁਣ ਪੁਕਾਰ, ਦੇਵੇ ਮਾਣ ਵਡਿਆਈਆ। ਧੁਰ ਦੇ ਸੱਜਣ ਮੀਤ ਮੁਰਾਰ, ਵਿਛੜੇ ਗੁਰਮੁਖ ਜੋੜ ਜੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਖੋਲ੍ਹ ਕਿਵਾੜ, ਜਗਤ ਕਿਵਾੜ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।
ਪੰਜ ਕੱਤਕ ਕਹੇ ਕ੍ਰਿਸ਼ਨ ਕਹਾਏ ਤ੍ਰਿਲੋਕੀ ਨਾਥ, ਲੋਕ ਤਿੰਨ ਵਡਿਆਈਆ। ਬਰਦਾ ਤੇਰਾ ਚਾਕ, ਸੇਵਕ ਸੇਵ ਕਮਾਈਆ। ਗੋਪੀਆਂ ਵਾਲੀ ਰਾਸ, ਸਖੀਆਂ ਨਾਲ ਵਡਿਆਈਆ। ਗੁਵਾਲਿਆਂ ਰੱਖਾਂ ਪਾਸ, ਭੱਜਾਂ ਵਾਹੋ ਦਾਹੀਆ। ਤੇਰੀ ਇਕੋ ਯਾਦ, ਅੰਤਰ ਅੰਤਰ ਸਮਾਈਆ। ਧੂੜੀ ਟਿੱਕਾ ਖ਼ਾਕ, ਮਸਤਕ ਸੋਭਾ ਪਾਈਆ। ਜੋੜ ਕੇ ਦੋਵੇਂ ਹਾਥ, ਸੀਸ ਦਿਤਾ ਝੁਕਾਈਆ। ਤੂੰ ਮੇਰਾ ਰਘੁਨਾਥ, ਰਹਿਬਰ ਬੇਪਰਵਾਹੀਆ । ਧੁਰ ਦਾ ਦੇਣਾ ਸਾਥ, ਆਦਿ ਜੁਗਾਦੀ ਸੰਗ ਨਿਭਾਈਆ। ਕਲਜੁਗ ਹੋਵੇ ਅੰਧੇਰੀ ਰਾਤ, ਕੁੰਟ ਚਾਰ ਅੰਧੇਰਾ ਛਾਈਆ। ਸਾਚੀ ਦਿਸੇ ਨਾ ਕੋਈ ਪਰਭਾਤ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਕਿਹਾ ਮੈਂ ਪਰਗਟ ਹੋਵਾਂ ਸਾਖਿਆਤ, ਜੋਤੀ ਜੋਤ ਡਗਮਗਾਈਆ। ਜਿਨ੍ਹਾਂ ਜੁਗ ਚੌਕੜੀ ਰਿਹਾ ਆਖ, ਭਗਤਾਂ ਦਿਆਂ ਵਡਿਆਈਆ। ਮਾਨਸ ਜਨਮ ਵਿਚ ਦੇਵਾਂ ਸ਼ਾਬਾਸ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਤਤਾਂ ਵਾਲਾ ਨਹੀਂ ਹੋਣਾਂ ਲਬਾਸ, ਨੂਰੋ ਨੂਰ ਜਲਵਾ ਬੇਪਰਵਾਹੀਆ। ਗੋਬਿੰਦ ਹੋਣਾ ਘਾਟ, ਪਤਨ ਇਕੋ ਦਿਆਂ ਸਮਝਾਈਆ। ਨਵ ਨੌਂ ਚਾਰ ਦੀ ਮੇਟਾਂ ਵਾਟ, ਵਾਟਾਂ ਦੂਰ ਕਰਾਈਆ। ਧਰਮ ਦਵਾਰਾ ਖੋਲ੍ਹ ਕੇ ਹਾਟ, ਜਗਤ ਹਟਵਾਣੇ ਦਿਆਂ ਖਪਾਈਆ। ਕ੍ਰਿਸ਼ਨ ਤੇਰੀ ਜ਼ਰੂਰ ਪੂਰੀ ਕਰਾਂ ਬਾਤ, ਬੇਵਤਨਾਂ ਦਾ ਵਤਨ ਦਿਆਂ ਵਸਾਈਆ। ਸਚ ਦਵਾਰ ਕਰ ਕੇ ਆਬਾਦ, ਆਬਾਦੀ ਸ੍ਰਿਸ਼ਟੀ ਦੀ ਦੇਵਾਂ ਘਟਾਈਆ। ਮੇਰੇ ਕੋਲ ਸਭ ਤੋਂ ਵੱਖਰੀ ਅਨੋਖੀ ਜਾਚ, ਜਾਚਕ ਆਪਣੇ ਲਵਾਂ ਤਰਾਈਆ। ਲੱਗਣ ਨਾ ਦੇਵਾਂ ਕੋਇ ਆਂਚ, ਅਗਨੀ ਅੱਗ ਨਾ ਕੋਇ ਤਪਾਈਆ। ਉਸ ਵੇਲੇ ਸੰਮਤ ਸ਼ਹਿਨਸ਼ਾਹੀ ਕੱਤਕ ਮਹੀਨਾ ਉਪਰ ਦਿਵਸ ਹੋਵੇ ਪਾਂਚ, ਪੰਚਮ ਮੇਲਾ ਸਹਿਜ ਸੁਭਾਈਆ। ਜਿਸ ਦੁਆਰਿਉਂ ਸਾਰੀ ਸ੍ਰਿਸ਼ਟੀ ਬਣਨੀ ਇਕ ਨਿਕੀ ਜਿਹੀ ਬਰਾਂਚ, ਹੁਕਮਨਾਮੇ ਚਾਰੋਂ ਕੁੰਟ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਪੰਜ ਕੱਤਕ ਕਹੇ ਕ੍ਰਿਸ਼ਨ ਗਦ ਗਦ, ਗੱਦੀ ਆਪਣੀ ਦਿੱਤੀ ਤਜਾਈਆ। ਮੈਨੂੰ ਭੁੱਲ ਗਏ ਯਾਦਾਂ ਵਾਲੀ ਉਹ ਯਦ, ਯਦਪ ਤੇਰਾ ਖੇਲ ਵੇਖ ਵਖਾਈਆ। ਓਸ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ
ਅਸਾਂ ਸਭ ਕੁਛ ਦੇਣਾ ਛੱਡ, ਛੱਡਣੀ ਜਗਤ ਲੋਕਾਈਆ। ਇਕੋ ਲੰਘ ਕੇ ਪਾਰ ਹੱਦ, ਦਵਾਰੇ ਧੁਰ ਦੇ ਸੋਭਾ ਪਾਈਆ। ਕੋਟਨ ਕੋਟ ਵਾਰ ਤਤ ਸਰੀਰ ਗਏ ਲੱਦ, ਚੋਲੀ ਜਗਤ ਮਾਤ ਹੰਡਾਈਆ। ਤੇਰਾ ਖੇਲ ਪੁਰਖ ਸਮਰੱਥ, ਬੇਅੰਤ ਬੇਪਰਵਾਹੀਆ। ਨਿਰਗੁਣ ਧਾਰ ਵਖਾਉਣਾ ਓਸ ਅਗੰਮੀ ਅੱਖ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਵੇਖ ਸਹਿਜੇ ਦਿਤਾ ਜਣਾਈਆ। ਜੁਗ ਚੌਕੜੀ ਸਭ ਕੁਝ ਮੇਰੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਸਭ ਦਾ ਲਹਿਣਾ ਦੇਣਾ ਕਰ ਕੇ ਬੱਸ, ਬਸਤੇ ਬਿਸਤਰਿਆਂ ਵਿਚ ਬੰਧਾਈਆ। ਹਰਿ ਭਗਤ ਗੁਰਮੁਖ ਸੁਹੇਲੇ ਕਰ ਇਕੱਠ, ਇਕੱਠਿਆਂ ਦਿਆਂ ਵਡਿਆਈਆ। ਸਚ ਦਰਬਾਰ ਦੀ ਨੀਂਹ ਰੱਖ, ਪਿਆਰ ਦੀ ਜੜ੍ਹ ਦਿਆਂ ਪਰਗਟਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਭਗਤਾਂ ਵਾਲਾ ਪੱਖ, ਭੁੱਲਿਆਂ ਦੇਵਾਂ ਸਜ਼ਾਈਆ। ਗੁਰਮੁਖਾਂ ਦੀ ਸੇਵਾ ਦਾ ਇਹ ਪਿੱਛਲਾ ਰਸ, ਰਸਤਾ ਸ੍ਰਿਸ਼ਟੀ ਦਏ ਵਖਾਈਆ। ਜਿਸ ਦੇ ਨਿਸ਼ਾਨੇ ਉਤੇ ਸਦੀ ਪਿੱਛੋਂ ਖਰਚ ਹੋਣਾ ਸਵਾ ਲੱਖ, ਨਿਸ਼ਾਨਾ ਧਰਮ ਇਕ ਝੁਲਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਕੋਈ ਵਸ, ਵਸੀਕਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਵੇਖ ਵਖਾਈਆ।
ਪੰਜ ਕੱਤਕ ਕਹੇ ਮੇਰਾ ਕਰੋ ਕਦਰ, ਕੁਦਰਤ ਦਾ ਕਾਦਰ ਰਿਹਾ ਮਿਲਾਈਆ। ਜੋ ਪੂਰੀ ਸਭ ਦੀ ਕਰੇ ਸਧਰ, ਸਦਮਾ ਰਿਹਾ ਚੁਕਾਈਆ। ਜਿਸ ਨੇ ਸਭ ਦਾ ਲੇਖਾ ਦੇਣਾ ਬਦਲ, ਬਦਲੀ ਕਰੇ ਲੋਕਾਈਆ । ਓਸ ਦਾ ਧਾਮ ਅਵਲੜਾ ਇਨਸਾਫ਼ ਵਾਲਾ ਅਦਲ, ਅਦਾਲਤ ਇਕ ਲਗਾਈਆ। ਕੂੜੀ ਕਿਰਿਆ ਕਰ ਕੇ ਕਤਲ, ਮਕਤੂਲ ਕਲਜੁਗ ਲਏ ਬਣਾਈਆ। ਗੁਰਮੁਖ ਹੀਰੇ ਬਣਾ ਕੇ ਰਤਨ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਕਿਸੇ ਦਾ ਕੋਈ ਚੱਲਣ ਨਹੀਂ ਦੇਣਾ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ । ਤਿੰਨ ਸਾਲ ਸੁੱਖ ਨਾਲ ਕਿਸੇ ਨੂੰ ਦੇਣਾ ਨਹੀਂ ਵਸਣ, ਵਸੀਆ ਕਰ ਕੇ ਹੁਕਮ ਮਨਾਈਆ। ਜਨ ਭਗਤਾਂ ਦਵਾਰੇ ਭਗਵਾਨ ਨੀਂਹ ਆਇਆ ਰੱਖਣ, ਜਗਤ ਵਾਲੀ ਨਾ ਕੋਇ ਵਡਿਆਈਆ। ਮਾਨਸ ਜਨਮ ਦਾ ਅਖ਼ੀਰੀ ਵਖਾ ਕੇ ਪਤਣ, ਪਤਰਿਆਂ ਵਿਚੋਂ ਬਾਹਰ ਕਢਾਈਆ। ਅੰਤਮ ਲੈ ਕੇ ਜਾਏ ਓਸ ਵਤਨ, ਜਿਸ ਦੇ ਵਿਚੋਂ ਹੋਈ ਜੁਦਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੀ ਭਗਤੀ ਵਾਲੀ ਆਇਆ ਨੀਂਹ ਰੱਖਣ, ਜਿਸ ਦੀ ਜੜ੍ਹ ਨਾ ਕੋਇ ਉਖੜਾਈਆ।
ਪੰਜ ਕੱਤਕ ਕਹੇ ਮੈਨੂੰ ਸੋਹਣਾ ਲੱਗੇ ਵਿਹਾਰ, ਖ਼ੁਸ਼ੀਆਂ ਵਾਲੀ ਘੜੀ ਸੁਹਾਈਆ। ਦਿਸ਼ਾ ਦੱਖਣ ਸ਼ੁਰੂ ਹੋਵੇ ਉਸਾਰ, ਇੱਟ ਬਾਹਰਲੀ ਸੀਸ ਝੁਕਾਈਆ। ਨੌਂ ਇੰਚ ਦਾ ਜਿਸ ਪਿਆਰ, ਨੌ ਨੌ ਸੀਸ ਝੁਕਾਈਆ । ਅੰਦਰ ਲਹਿਣਾ ਵਾਰੋ ਵਾਰ, ਮਿਲੇ ਮਾਣ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖੇ ਨਾਲ ਪਿਆਰ, ਪਿਆਰ ਦੇ ਬੰਧਨ ਪੰਜਾਂ ਲੇਖਾਂ ਵਿਚ ਬੰਦ ਕਰਾਈਆ। ਪੰਜ ਸ਼ਬਦ ਲਿਖਣੇ ਨਾਲ ਪਿਆਰ, ਪਿਆਰ ਧੁਰ ਦਾ ਦਏ ਬਣਾਈਆ। ਜਿਨ੍ਹਾਂ ਉਤੇ ਹੋਵੇ ’’ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਜੈਕਾਰ, ਜੈ ਜੈਕਾਰ ਸੁਣਾਈਆ। ਸਤ ਸਤ ਦੀ ਸਾਚੀ ਕਾਰ, ਕਰਨੀ ਦਾ ਕਰਤਾ ਆਪ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦਵਾਰੇ ਦੀ ਨੀਂਹ ਦਾ ਇਕ ਸ਼ਿੰਗਾਰ, ਵਗਾਰ ਦੂਜੇ ਦੀ ਦਏ ਮਿਟਾਈਆ । ਇੱਟ ਕਹੇ ਮੇਰੀ ਨਿਮਸਕਾਰ, ਪੰਜ ਕੱਤਕ ਮਿਲੀ ਵਡਿਆਈਆ। ਆਈ ਚਲ ਸਚੇ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਸੰਮਤ ਸ਼ਹਿਨਸ਼ਾਹੀ ਅਪਰ ਅਪਾਰ, ਹੁਕਮ ਰਿਹਾ ਜਣਾਈਆ। ਤੂੰ ਲੱਗਣਾ ਭਗਤਾਂ ਦੇ ਓਸ ਦਰਬਾਰ, ਜਿਨ੍ਹਾਂ ਦਾ ਦਵਾਰਾ ਬੰਦ ਨਾ ਕੋਇ ਕਰਾਈਆ। ਜੁਗ ਚੌਕੜੀ ਵਸਦਾ ਰਹਿਣਾ ਘਰ ਬਾਰ, ਘਰਾਨਾ ਇਕੋ ਦੇਣਾ ਵਖਾਈਆ। ਜਿਨ੍ਹਾਂ ਦਾ ਯਾਰਾਨਾ ਨਾਲ ਨਿਰੰਕਾਰ, ਕੂੜੇ ਨਾਤੇ ਗਏ ਤੁੜਾਈਆ । ਓਨ੍ਹਾਂ ਦਾ ਪਿਆਰ ਪ੍ਰੇਮ ਮੁਨਾਰਾ ਦੇਣਾ ਉਸਾਰ, ਜੋ ਅਸਲ ਵਿਚੋਂ ਅਸਲ ਦਏ ਸਮਝਾਈਆ। ਜਿਸ ਦਾ ਸਦੀ ਪਿੱਛੋਂ ਸਧਰਾਂ ਵਾਲਾ ਹੋਣਾ ਵਿਹਾਰ, ਸਦ ਸਦ ਸਦ ਕਰਮ ਸਦ ਚਾਰੋਂ ਕੁੰਟ ਨਜ਼ਰੀ ਆਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸੇਵਾ ਲੇਖੇ ਲਾਈਆ।
ਇੱਟ ਕਹੇ ਮੇਰੀ ਇਕ ਬੇਨੰਤੀ, ਬਿਨੇ ਕਰ ਸੁਣਾਈਆ। ਜਨ ਭਗਤਾਂ ਦੀ ਸੋਹੇ ਸੰਗਤੀ, ਸੰਗਤ ਬੇਪਰਵਾਹੀਆ। ਮੈਂ ਦਰ ਤੇ ਆਈ ਮੰਗਤੀ, ਭਿਖਾਰਨ ਵੇਸ ਵਟਾਈਆ। ਮੈਨੂੰ ਲੋੜ ਨਹੀਂ ਕਿਸੇ ਅੰਨ ਦੀ, ਤ੍ਰਿਖਾ ਨਾ ਕੋਇ ਤਰਸਾਈਆ। ਮੈਨੂੰ ਆਸਾ ਇਕੋ ਚੰਨ ਦੀ, ਜੋ ਆਦਿ ਜੁਗਾਦਿ ਕਰੇ ਰੁਸ਼ਨਾਈਆ । ਮੈਂ ਓਸੇ ਦਾ ਹੁਕਮ ਮੰਨਦੀ, ਮਿੰਨਤਾ ਕਰ ਕਰ ਸੇਵ ਕਮਾਈਆ। ਜਨ ਭਗਤਾਂ ਦਾ ਬੇੜਾ ਬੰਨ੍ਹਦੀ, ਬੰਨ੍ਹ ਕੇ ਬੰਨੇਂ ਦੇਵਾਂ ਲਗਾਈਆ। ਮੈਨੂੰ ਲੋੜ ਨਹੀਂ ਛੱਪਰ ਛੰਨ ਦੀ, ਸ਼ਹਿਨਸ਼ਾਹ ਅੱਗੇ ਸੀਸ ਝੁਕਾਈਆ । ਮੈਨੂੰ ਖਿਚ ਇਕੋ ਗਲ ਦੀ, ਗਲ ਪੱਲੂ ਪਾ ਕੇ ਦਿਆਂ ਦ੍ਰਿੜਾਈਆ। ਜਨ ਭਗਤੋ ਧੰਨ ਉਹ ਆਤਮ ਜੋ ਪਰਮਾਤਮ ਦਾ ਦਰ ਮਲਦੀ, ਮਾਲਕ ਇਕੋ ਰਹੀ ਮਨਾਈਆ। ਅੱਗੇ ਤਾਕਤ ਰਹੀ ਨਹੀਂ ਕਿਸੇ ਦੇ ਬਲ ਦੀ, ਵਲੀਏ ਛਲੀਏ ਦੇਣੇ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਮੈਂ ਵਾਸਤਾ ਪਾਉਂਦੀ ਕੱਦ ਦੀ, ਰੈਣ ਸਬਾਈ ਸੀਸ ਝੁਕਾਈਆ। ਪ੍ਰਭੂ ਤੈਨੂੰ ਲੋੜ ਕਿਹੜੀ ਕਿਸੇ ਦਲ ਦੀ, ਸ਼ਬਦੀ ਹੁਕਮ ਨਾਲ ਸਭ ਦੀ ਜੜ੍ਹ ਦੇ ਉਖੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਅਗੰਮੀ ਪਲ ਦੀ, ਪਲਕ ਅੰਦਰ ਖ਼ਲਕ ਦੇ ਬਦਲਾਈਆ।
ਇੱਟ ਕਹੇ ਮੈਂ ਆਈ ਵੈਰਾਗਣ, ਬਿਰਹੋਂ ਅੰਦਰ ਨੀਰ ਵਹਾਈਆ। ਹੋਈ ਵਡ ਵਡਭਾਗਣ, ਮਿਲਿਆ ਬੇਪਰਵਾਹੀਆ। ਭਗਤਾਂ ਆਈ ਆਖਣ, ਸੁੱਤਿਆਂ ਰਹੀ ਜਗਾਈਆ। ਜਨ ਭਗਤੋ ਮੈਂ ਤੁਹਾਡੀ ਸੇਵਾ ਕਰਨ ਵਾਲੀ ਉਹ ਸਾਥਣ, ਧੁਰ ਦਾ ਸੰਗ ਬਣਾਈਆ। ਤੁਹਾਡੇ ਅੰਦਰ ਜਲਵਾ ਨੂਰੀ ਵੇਖ ਕੇ ਬਾਤਨ, ਮੇਰੇ ਬਾਹਰ ਵੱਜੀ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਜਨ ਭਗਤਾਂ ਬਖ਼ਸ਼ੇ ਸਚ ਨਿਵਾਸਣ, ਨਮਸਤੇ ਕਹਿ ਕੇ ਇਕੋ ਮੰਗ ਮੰਗਾਈਆ।
ਇੱਟ ਕਹੇ ਗੁਰਮੁਖੋ ਮੇਰੇ ਉਤੇ ਸਾਰੇ ਲਾਉ ਪੰਜਾ, ਪੰਜ ਆਬ ਦੀ ਬਦਲੀ ਦਿੱਤੀ ਕਰਾਈਆ। ਨਾਲੇ ਲੇਖਾ ਮੁੱਕੇ ਧਾਰ ਬਵੰਜਾ, ਬਾਵਨ ਦਏ ਗਵਾਹੀਆ। ਸੀਸ ਝੁਕ ਜਾਏ ਨਾਲ ਅਕਵੰਜਾ, ਇਕਾਵਨ ਧੂੜੀ ਖ਼ਾਕ ਰਮਾਈਆ। ਸਚ ਪ੍ਰੇਮ ਦਾ ਅੰਤਰ ਆਤਮ ਪਏ ਉਹ ਸੁਪਿੰਜਾ, ਜਿਸ ਨੂੰ ਸਕੇ ਨਾ ਕੋਇ ਤੁੜਾਈਆ । ਗੁਰਮੁਖ ਧਾਰ ਰਹੇ ਨਾ ਕੋਇ ਦੋਰੰਗਾ, ਇਕੋ ਰੰਗ ਦਏ ਰੰਗਾਈਆ। ਮਿਲੇ ਮੇਲ ਸੂਰਾ ਸਰਬੰਗਾ, ਸੂਰਬੀਰ ਜੋੜ ਜੁੜਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਦਏ ਚੁਕਾਈਆ।
ਇੱਟ ਕਹੇ ਗੁਰਮੁਖੋ ਪੰਜੇ ਵਾਲੇ ਮੈਨੂੰ ਲਾਇਉ ਪੰਜੇ ਪੋਟੇ, ਖ਼ੁਸ਼ੀਆਂ ਨਾਲ ਛੁਹਾਈਆ। ਮੈਂ ਇਕੋ ਰੰਗ ਵੇਖਾਂ ਵੱਡੇ ਛੋਟੇ, ਨੌਜਵਾਨਾਂ ਵਿਚ ਵੱਜੇ ਵਧਾਈਆ। ਅੰਤਰ ਮਨ ਰਹੇ ਮੂਲ ਨਾ ਖੋਟੇ, ਸਤਿ ਸਚ ਮਿਲੇ ਵਡਿਆਈਆ। ਕੂੜੀ ਕਿਰਿਆ ਦੇ ਹੋਣੇ ਟੋਟੇ, ਟੁਕੜਿਆਂ ਵਿਚ ਵੰਡ ਵੰਡਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣਾ ਕੇ ਆਪਣੇ ਪੋਤੇ, ਗੋਬਿੰਦ ਪੁੱਤਰ ਦੀ ਗੋਦ ਬਹਾਈਆ ।
❋
੧੫ ਕੱਤਕ ਸ਼ਹਿਨਸ਼ਾਹੀ ਸੰਮਤ ੧ ਦਿੱਲੀ ਹਰਿ ਭਗਤ ਦਵਾਰ ਬਣੌਣ ਦੇ ਸਮੇਂ
੨੬੦ ਧੀਰਪੁਰ ਦਿੱਲੀ
ਪੰਦਰਾਂ ਕੱਤਕ ਕਹੇ ਮੇਰਾ ਆ ਗਿਆ ਸਮਾਂ, ਸੰਮਤ ਸ਼ਹਿਨਸ਼ਾਹੀ ਵੱਜੇ ਵਧਾਈਆ। ਦੋ ਜਹਾਨਾਂ ਤੋੜ ਕੇ ਤਮਾਂ, ਮਮਤਾ ਛੱਡੀ ਸਰਬ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪੌਣੀ ਵਿਚ ਗਮਾਂ, ਗਹਿਰ ਗੰਭੀਰ ਹੁਕਮ ਵਰਤਾਈਆ। ਸਚਾ ਮਾਰਗ ਦੱਸਣਾ ਨਵਾਂ, ਨਵ ਨੌ ਚਾਰ ਹੁਕਮ ਸੁਣਾਈਆ। ਸੁਗੰਧ ਖਾ ਕੇ ਸਚ ਕਹਵਾਂ, ਕਸਮ ਨਾਲ ਦ੍ਰਿੜਾਈਆ। ਆਪਣੀ ਕਰਨੀ ਤੋਂ ਕਦੇ ਨਾ ਭਵਾਂ, ਭਾਵਨੀ ਵੇਖਾਂ ਥਾਉਂ ਥਾਈਂਆ । ਕੂੜ ਕੁੜਿਆਰੇ ਕਰਕੇ ਜਮ੍ਹਾਂ, ਜਮਾਂ ਦੇ ਹੱਥ ਦਿਆਂ ਫੜਾਈਆ। ਜੂਠ ਝੂਠ ਦੀ ਮੇਟ ਕੇ ਸ਼ਮਾਂ, ਸਚ ਦੀਪਕ ਕਰਾਂ ਰੁਸ਼ਨਾਈਆ। ਜੁਗ ਜਨਮ ਦਾ ਲੇਖ ਸਭ ਤੋਂ ਲਵਾਂ, ਲਹਿਣੇਦਾਰ ਹੋ ਕੇ ਫੇਰਾ ਪਾਈਆ । ਪ੍ਰੇਮ ਪਿਆਰ ਦਾ ਲੇਖਾ ਦਵਾਂ, ਸਾਜਣ ਸਾਚੇ ਮੇਲ ਮਿਲਾਈਆ। ਅਗੰਮੀ ਹੁਕਮ ਕਰਾਂ ਰਵਾ, ਰਵਾਨਗੀ ਪਰਵਾਨਗੀ ਨਾਲ ਮਿਲਾਈਆ। ਖ਼ੁਸ਼ੀਆਂ ਵਿਚ ਸੁਹੰਜਣੀ ਨੀਂਦ ਸਵਾਂ, ਦੁੱਖਾਂ ਵਿਚ ਵੇਖਾਂ ਸਰਬ ਲੋਕਾਈਆ । ਇਕੋ ਸਾਹਿਬ ਦੇ ਚਰਨੀ ਬਹਿਵਾਂ, ਬਾਕੀ ਕਰਾਂ ਅੰਤ ਸਫ਼ਾਈਆ। ਇਕੋ ਪੁਰਖ ਦੀ ਚਰਨੀ ਢਵਾਂ, ਢਾਹ ਢੇਰੀ ਦੀਨ ਦੁਨੀ ਦਿਆਂ ਮਿਟਾਈਆ। ਸੂਰਬੀਰ ਮਰਦ ਮਰਦਾਨ ਜੋਧਾ ਹੋ ਕੇ ਡਹਵਾਂ, ਅਖਾੜਾ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਵੇਲਾ ਰਿਹਾ ਸੁਹਾਈਆ।
ਪੰਦਰਾਂ ਕੱਤਕ ਕਹੇ ਮੈਨੂੰ ਚਾਉ ਘਨੇਰਾ, ਬਿਨ ਰਾਗਾਂ ਨਾਦਾਂ ਵੱਜੀ ਵਧਾਈਆ। ਮੇਰਾ ਸਵਾਮੀ ਠਾਕਰ ਮਿਲਿਆ ਨੇਰਨ ਨੇਰਾ, ਬਿਨ ਪੈਰਾਂ ਪੰਧ ਮੁਕਾਈਆ। ਜਿਸ ਨੇ ਦੋ ਜਹਾਨ ਦਾ ਵਖਾਇਆ ਅਗੰਮੀ ਗੇੜਾ, ਪਰਦਾ ਦਿਤਾ ਚੁਕਾਈਆ। ਬ੍ਰਹਿਮੰਡ ਖੰਡ ਹੁਕਮੇ ਅੰਦਰ ਹੁਕਮੀ ਝੇੜਾ, ਧੁਰ ਫ਼ਰਮਾਣਾ ਇਕ ਸਮਝਾਈਆ। ਜਗਤ ਵਸਿਆ ਨਾ ਦਿਸੇ ਖੇੜਾ, ਉਖੇੜਾ ਦਿਸੇ ਦੀਨ ਦੁਨੀ ਲੋਕਾਈਆ। ਜਿਸ ਪਰਮੇਸ਼ਵਰ ਨੂੰ ਕਰਦੇ ਰਹੇ ਬਖੇੜਾ, ਉਹ ਬਖਤਾਵਰਾਂ ਦੀ ਕਰੇ ਸਫਾਈਆ। ਜਿਸ ਦਾ ਸ਼ਬਦ ਅਗੰਮੀ ਬਿਨਾ ਪੰਜਾਂ ਉਗਲਾਂ ਤੋਂ ਵੱਜੇ ਲਫੇੜਾ, ਚੋਟ ਅਗੰਮੀ ਇਕ ਲਗਾਈਆ। ਨਵ ਸੱਤ ਕਰੇ ਅੰਧੇਰਾ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਸ਼ਬਦੀ ਸ਼ਬਦ ਪਾਏ ਘੇਰਾ, ਹੁਕਮੀ ਹੁਕਮ ਭੈ ਵਖਾਈਆ। ਕੂੜੀ ਕਿਰਿਆ ਨੂੰ ਸਾਂਭਣ ਵਾਲਾ ਇਕੋ ਬਥੇਰਾ, ਬਾਕੀ ਸਭ ਦੀ ਕਰੇ ਸਫ਼ਾਈਆ। ਸਚ ਦਵਾਰ ਦਾ ਖੁਲ੍ਹਾ ਵੇਹੜਾ, ਭਗਤਾਂ ਦਏ ਵਡਿਆਈਆ। ਸਚ ਝੂਠ ਦਾ ਕਰ ਨਖੇੜਾ, ਵੱਖ ਵੱਖ ਦਏ ਬਠਾਈਆ। ਜਿਸ ਦਾ ਨਾਮ ਸਿੰਘ ਸ਼ੇਰਾ, ਸ਼ੇਰ ਹੋ ਕੇ ਭਬਕ ਦਏ ਸੁਣਾਈਆ। ਕਲਜੁਗ ਸਾਧ ਸੰਤ ਫ਼ਸਲਾਂ ਵਾਲਾ ਵੇਖ ਬਟੇਰਾ, ਜਾਲ ਆਪਣਾ ਲਏ ਫੈਲਾਈਆ। ਇਕੇ ਹੁਕਮ ਦਾ ਲਾ ਉਖੇੜਾ, ਸਫਾ ਦਏ ਉਲਟਾਈਆ। ਹਕੀਕਤ ਵਿਚੋਂ ਕਰਨਹਾਰਾ ਹੱਕ ਨਬੇੜਾ, ਸਚ ਤੋਫ਼ੀਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਬਣਾਈਆ।
ਪੰਦਰਾਂ ਕੱਤਕ ਕਹੇ ਮੈਨੂੰ ਬਹੁਤੇ ਕਹਿੰਦੇ ਕਾਰਤਕ, ਕਿਰਤ ਕਰਮਾਂ ਵਾਲੀ ਗਾਈਆ। ਮੇਰਾ ਲੇਖਾ ਕੋਈ ਨਾ ਸਮਝੇ ਆਰਥਕ, ਅਰਥ ਭਾਵ ਨਾ ਕੋਇ ਲਗਾਈਆ। ਸਮਝ ਪਾਏ ਨਾ ਕੋਈ ਸ਼ਾਸਤਰ, ਸ਼ਸਤਰ ਪਰਦਾ ਨਾ ਕੋਇ ਚੁਕਾਈਆ। ਰਮਜ਼ ਜਾਣੇ ਨਾ ਕੋਈ ਆਸਤਕ, ਇਸ਼ਾਰਿਆਂ ਵਿਚ ਨਾ ਕੋਇ ਵਡਿਆਈਆ । ਲੇਖਾ ਬੁੱਝੇ ਨਾ ਕੋਈ ਨਾਸਤਕ, ਨਸ਼ਿਆਂ ਵਿਚ ਖ਼ੁਸ਼ੀ ਨਾ ਕੋਇ ਮਨਾਈਆ। ਪੰਦਰਾਂ ਕੱਤਕ ਕਹੇ ਮੈਂ ਪਰਮ ਪੁਰਖ ਦਾ ਯਾਚਕ, ਆਦਿ ਜੁਗਾਦਿ ਜੁਗ ਚੌਕੜੀ ਅਗੰਮੀ ਸੇਵ ਕਮਾਈਆ। ਬਿਨਾ ਗੋਬਿੰਦ ਦੇ ਮੇਰਾ ਬਣਿਆ ਕੋਈ ਨਾ ਵਾਚਕ, ਚਾਰ ਜੁਗ ਸਮਝ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਮੇਰੇ ਬਿਵਹਾਰ ਉਤੇ ਪੇਸ਼ ਹੁੰਦੀ ਰਹੀ ਦਰਖਾਸ਼ਤ, ਜੁਗ ਚੌਕੜੀ ਲਿਖਤ ਵਾਰ ਸਮਝਾਈਆ। ਅਗੰਮਾ ਖੇਲ ਮੇਰਾ ਵਾਸਤਕ, ਵਾਸਤਾ ਸਭ ਦੇ ਨਾਲ ਰਖਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਵੇਖਾਂ ਪਾਰਸ,
ਸਚ ਸਰੂਪੀ ਖੋਜ ਖੁਜਾਈਆ। ਇਲਮਾਂ ਵਿਚ ਬਣ ਕੇ ਆਇਆ ਆਰਫ਼, ਕਲਮਾਂ ਵਿਚੋਂ ਵੰਡ ਨਾ ਕੋਇ ਵੰਡਾਈਆ। ਤੇਈ ਅਵਤਾਰ ਸਮਝ ਨਾ ਸਕੇ ਵਿਚ ਭਾਰਤ, ਇਬਾਰਤ ਸਹੀ ਨਾ ਕੋਇ ਲਿਖਾਈਆ। ਜੋ ਆਇਆ ਸੋ ਕਰਦਾ ਗਿਆ ਸਫ਼ਾਰਸ਼, ਸਿਫ਼ਤਾਂ ਨਾਲ ਵਡਿਆਈਆ। ਨੈਣ ਖੁਲ੍ਹਿਆ ਨਾ ਕਿਸੇ ਮਹਾਂਪਾਰਖ, ਤੀਜਾ ਨੇਤਰ ਨਾ ਕੋਇ ਜਣਾਈਆ। ਸਮਝ ਨਾ ਆਈ ਕਿਸੇ ਸਵਾਸਥ, ਸਵਾਸ ਸਵਾਸ ਬੈਠੇ ਸਾਹ ਸੁਕਾਈਆ। ਮੇਰਾ ਖੇਲ ਚਲਦਾ ਰਿਹਾ ਬਰਾਸਤ, ਰਾਸਤਾ ਆਪਣੇ ਵਿਚ ਲੁਕਾਈਆ। ਥੋੜ੍ਹਾ ਜਿਹਾ ਲਹਿਣਾ ਦੇਣਾ ਨਾਲ ਸ਼ੇਸ਼ ਬਾਸ਼ਕ, ਵਿਸ਼ਨੂੰ ਸਾਂਗੋ ਪਾਂਗ ਸੁਹਾਈਆ। ਜਿਹੜਾ ਇਕ ਇਕ ਦਾ ਉਪਾਸ਼ਕ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਵੇਲਾ ਰਿਹਾ ਸੁਹਾਈਆ।
ਪੰਦਰਾਂ ਕੱਤਕ ਕਹੇ ਮੇਰਾ ਸਾਰੇ ਤੱਕਣ ਰਾਹ, ਰਹਿਬਰ ਇਕੋ ਵੇਖ ਵਖਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਮੰਗਦੇ ਗਏ ਦੁਆ, ਬਿਨ ਹੱਥਾਂ ਝੋਲੀਆਂ ਅੱਗੇ ਡਾਹੀਆ। ਅੰਮ੍ਰਿਤ ਵੇਲਾ ਸੁਹੌਂਦੇ ਗਏ ਸੁਬ੍ਹਾ, ਸੋਹਣੀ ਰੁੱਤ ਵਡਿਆਈਆ। ਆਪਣੀ ਬਦਲਦੇ ਗਏ ਤਬ੍ਹਾ, ਨੇਤਰ ਨੈਣਾਂ ਨੀਰ ਵਹਾਈਆ। ਦਰੋਹੀ ਦਰੋਹੀ ਕਰਦੇ ਗਏ ਰੱਬਾ, ਖ਼ੁਦ ਖ਼ੁਦਾ ਤੇਰੀ ਸ਼ਰਨਾਈਆ। ਬੇਸ਼ਕ ਲੋਕਮਾਤ ਵਿਚ ਪੰਜਾਂ ਤਤਾਂ ਵਾਲਾ ਮਿਲਿਆ ਔਹਦਾ, ਸਿਫ਼ਤਾਂ ਨਾਲ ਸਾਲਾਹੀਆ। ਸਾਡਾ ਲੇਖਾ ਚਾਰ ਜੁਗ ਇਕ ਗਰੋਹ ਦਾ, ਅੰਤਮ ਮੇਲਾ ਸਹਿਜ ਸੁਭਾਈਆ। ਕਲਜੁਗ ਲੇਖਾ ਵੇਖ ਕੂੜ ਧਰੋਹ ਦਾ, ਸਾਰੇ ਤੇਰੇ ਅੱਗੇ ਸੀਸ ਝੁਕਾਈਆ। ਪ੍ਰਭੂ ਇਕ ਕਤਰਾ ਬਖ਼ਸ਼ ਆਪਣੀ ਲੋ ਦਾ, ਜੋ ਚੌਦਾਂ ਲੋਕ ਪਰਲੋਕ ਕਰੇ ਰੁਸ਼ਨਾਈਆ। ਸਾਚਾ ਨਾਤਾ ਬਖ਼ਸ਼ ਆਪਣੇ ਮੋਹ ਦਾ, ਕੂੜੀ ਮਮਤਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
ਪੰਦਰਾਂ ਕੱਤਕ ਕਹੇ ਮੈਂ ਵੀ ਤੱਕਾਂ ਉਹ ਕਦ ਦਾ, ਕਦੀਮ ਤੋਂ ਧਿਆਨ ਲਗਾਈਆ। ਲੇਖਾ ਵੇਖਿਆ ਪਿੱਛਲੀ ਹੱਦ ਦਾ, ਹਦੂਦ ਦਿੱਤੀ ਮੁਕਾਈਆ। ਢੋਲਾ ਸੁਣ ਕੇ ਇਕੋ ਛੰਦ ਦਾ, ਮੇਰੀ ਵੱਜੀ ਸਚ ਵਧਾਈਆ । ਪੈਂਡਾ ਮੁੱਕਿਆ ਕੂੜੇ ਪੰਧ ਦਾ, ਕਦਮ ਕਦਮ ਦਾ ਲੇਖਾ ਦਿਤਾ ਮਿਟਾਈਆ। ਲਹਿਣਾ ਲੈਣਾ ਇਕ ਅਨੰਦ ਦਾ, ਜੋ ਅਨੰਦ ਅਨੰਦਪੁਰੀ ਵਾਲਾ ਗਿਆ ਸਮਝਾਈਆ। ਪਰਕਾਸ਼ ਵੇਖਣਾ ਓਸ ਚੰਦ ਦਾ, ਜਿਸ ਨੂੰ ਤਾਰੇ ਚੰਦ ਸੀਸ ਝੁਕਾਈਆ। ਨਜ਼ਾਰਾ ਤੱਕਣਾ ਓਸ ਬ੍ਰਹਿਮੰਡ ਦਾ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਵੇਖ ਆਪਣੀ ਖ਼ੁਸ਼ੀ ਜਣਾਈਆ। ਹੁਕਮ ਤੱਕਣਾ ਸੂਰੇ ਸਰਬੰਗ ਦਾ, ਸਭ ਦੇ ਲਹਿਣੇ ਦੇਣੇ ਆਪਣੇ ਚਰਨਾਂ ਵਿਚ ਟਿਕਾਈਆ। ਜਿਸ ਦਾ ਲੇਖਾ ਕਦੇ ਨਹੀਂ ਅੱਗੇ ਬੰਦ ਦਾ, ਜੁਗ ਜੁਗ ਬੰਦਨਾ ਬੰਦਗੀ ਆਪਣੀ ਆਪ ਲਏ ਪਰਗਟਾਈਆ। ਜਿਹੜਾ ਕਿਸੇ ਕੋਲੋ ਨਹੀਂ ਮੰਗਦਾ, ਦੇਵਣਹਾਰਾ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ।
ਪੰਦਰਾਂ ਕੱਤਕ ਕਹੇ ਮੈਂ ਸ਼ਹਿਨਸ਼ਾਹੀ ਸੰਮਤ ਦਾ ਸਮੇਂ ਵਾਲਾ ਮਹੀਨਾ, ਮਹਾਂਬਲੀ ਮੈਨੂੰ ਦੇਵੇ ਵਡਿਆਈਆ। ਮੈਂ ਫਿਰਨਾਂ ਵਿਚ ਲੋਕ ਤੀਨਾਂ, ਤ੍ਰੈਗੁਣ ਮਾਇਆ ਦੇਣੀ ਉਠਾਈਆ। ਮੈਂ ਸ਼ਾਹ ਸੁਲਤਾਨਾਂ ਕਾਇਆ ਦੇਣਾ ਪਸੀਨਾ, ਪੇਸ਼ਾਨੀਆਂ ਉਤੇ ਹੱਥ ਫਿਰਾਈਆ। ਸਭ ਨੂੰ ਮੁਸ਼ਕਲ ਹੋਵੇ ਜੀਣਾ, ਜੀਵਣ ਵਿਚ ਮੌਤ ਸਾਹਮਣੇ ਨਜ਼ਰੀ ਆਈਆ। ਸੁੱਖ ਦਾ ਦਿਸੇ ਨਾ ਖਾਣਾ ਪੀਣਾ, ਦੁੱਖਾਂ ਦਰਦਾਂ ਵਿਚ ਲੋਕਾਈਆ । ਮੈਂ ਪਰਮ ਪੁਰਖ ਦਾ ਪਿਆਰਾ ਕੋਈ ਨਹੀਂ ਕਮੀਨਾ, ਕਮੀਨਿਆਂ ਦੇ ਕਮੀਨੇ ਸਾਰੇ ਦੇਣੇ ਖਪਾਈਆ। ਇਕੇ ਗੋਬਿੰਦ ਸੂਰਾ ਪਾਖਰ ਅਸਵ ਉਤੇ ਪੌਣਹਾਰਾ ਜੀਨਾ, ਜਿਸ ਸੀਨੇ ਦੇਣੇ ਹਿਲਾਈਆ। ਦੀਨ ਦਿਆਲ ਸਾਹਿਬ ਕਿਰਪਾਲ ਸਭ ਕੁਛ ਆਪੇ ਕੀਨਾ, ਕੀਮੀਆਂ ਕੀਮੀਆਂ ਵੇਖੇ ਲੋਕਾਈਆ। ਭਗਤਾਂ ਬਣਾ ਕੇ ਆਪਣਾ
ਸਚ ਦਾ ਧੁਰ ਨਬੀਨਾ, ਕੀਮਤ ਆਪਣੇ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਪੰਦਰਾਂ ਕੱਤਕ ਕਹੇ ਮੈਨੂੰ ਯਾਦ ਆਈ ਨਵ ਨੌਂ ਚਾਰ, ਜੁਗ ਚੌਕੜੀ ਦਏ ਗਵਾਹੀਆ। ਸੰਦੇਸ਼ੇ ਦੇਣ ਗੁਰ ਅਵਤਾਰ, ਪੈਗ਼ੰਬਰ ਗਏ ਸਮਝਾਈਆ । ਜਿਸ ਵੇਲੇ ਆਵੇ ਕਲਕੀ ਅਵਤਾਰ, ਮਹਿੰਦੀ ਆਪਣਾ ਰੂਪ ਵਟਾਈਆ। ਭਵਿਖਤਾਂ ਦਾ ਸਰਦਾਰ ਸ਼ਾਹਾਂ ਦਾ ਨਿਰੰਕਾਰ, ਜੋਤੀ ਜਾਤਾ ਨੂਰ ਖ਼ੁਦਾਈਆ। ਜਿਸ ਦਾ ਇਕੋ ਇਕ ਦਰਬਾਰ, ਦੂਜਾ ਦਰ ਨਾ ਕੋਇ ਖੁਲ੍ਹਾਈਆ। ਕੂੜੀ ਕਿਰਿਆ ਕਰ ਕੇ ਖ਼ਬਰਦਾਰ, ਬੇਖ਼ਬਰਾਂ ਦਏ ਉਠਾਈਆ। ਇਕੋ ਨਾਮ ਖੰਡਾ ਖੜਗ ਲੈ ਕੇ ਤਲਵਾਰ, ਤਲੀਮ ਸਭ ਦੀ ਦਏ ਬਦਲਾਈਆ। ਊਚ ਨੀਚ ਜਾਤ ਪਾਤ ਕੂੜੀ ਕਿਰਿਆ ਪਧਰ ਕਰ ਕੇ ਹਮ ਵਾਰ, ਹਮ ਸਾਜਣ ਆਪਣੇ ਵੇਖ ਵਖਾਈਆ । ਸੁੱਤਿਆਂ ਨੂੰ ਕਰ ਕੇ ਬੇਦਾਰ, ਗਾਫ਼ਲਾਂ ਦੀ ਗਫ਼ਲਤ ਵਿਚੋਂ ਅੱਖ ਦਏ ਬਦਲਾਈਆ। ਥੋੜ੍ਹਾ ਰਿਹਾ ਲੇਖਾ ਪੰਦਰਾਂ ਕੱਤਕ ਕਹੂੰ ਓਸ ਦਿੱਲੀ ਦਰਬਾਰ, ਜਿਸ ਦਾ ਕ੍ਰਿਸ਼ਨ ਇੱਕੀ ਦਿਨ ਆਪਣਾ ਧਿਆਨ ਲਗਾਈਆ । ਜਿਸ ਦਾ ਮੰਜ਼ਲ ਵਾਲਾ ਮਨਾਰ ਇਕ ਤੋਂ ਦੋ ਦੋ ਤੋਂ ਜਾਏ ਚਾਰ, ਚਾਰ ਦਾ ਵਿਹਾਰ ਆਪਣੇ ਹੱਥ ਰਖਾਈਆ । ਸਾਰੀ ਸ੍ਰਿਸ਼ਟੀ ਨੂੰ ਕਰ ਕੇ ਖ਼ਬਰਦਾਰ, ਹੋਕਾ ਦੇਵੇ ਥਾਉਂ ਥਾਈਂਆ। ਹੁਣ ਲੁਕਿਆ ਰਹਿਣਾ ਨਹੀਂ ਵਿਚ ਸੰਸਾਰ, ਪਰਦਾ ਆਪਣਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਮੇਰੀ ਵੰਡ ਵੰਡਾਈਆ।
ਪੰਦਰਾਂ ਕੱਤਕ ਕਹੇ ਮੈਨੂੰ ਸਾਰੇ ਕਹੋ ਸ਼ਾਬਾਸ਼, ਮੈਂ ਜੁਗ ਚੌਕੜੀ ਦਾ ਸੁਨੇਹੜਾ ਦਿਤਾ ਸੁਣਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਆਸਾ ਰੱਖ ਕੇ ਆਪਣੇ ਪਾਸ, ਅੰਤਮ ਦਿੱਤੀ ਪਰਗਟਾਈਆ। ਅਗਲਾ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹੁਕਮ ਨਾਲ ਮਨਾਈਆ। ਮੇਰੀ ਖ਼ੁਸ਼ੀ ਭਗਤਾਂ ਸਾਥ, ਸਾਥੀ ਸੋਹਣੇ ਦਿੱਤੇ ਬਣਾਈਆ। ਪ੍ਰੇਮ ਪ੍ਰੀਤੀ ਦਾ ਜੋੜ ਕੇ ਨਾਤ, ਕੂੜੇ ਰਿਸ਼ਤੇ ਦਿੱਤੇ ਛੁਡਾਈਆ। ਗੁਰਮੁਖੋ ਅੱਜ ਸੋਹਣੀ ਆਈ ਪਰਭਾਤ, ਆਪਣਾ ਰੰਗ ਬਦਲਾਈਆ। ਬੇਸ਼ਕ ਤੁਸੀਂ ਸੁੱਤੇ ਰਹੇ ਰਾਤ, ਪੁਰਖ ਅਕਾਲ ਬ੍ਰਹਿਮੰਡਾਂ ਖੰਡਾਂ ਵਿਚੋਂ ਤੁਹਾਡਾ ਪ੍ਰੇਮ ਪੂਰਬਲਾ ਖਿੱਚ ਕੇ ਆਪਣੇ ਨਾਲ ਲਿਆਈਆ। ਜੇ ਇਕੱਠਾ ਕੀਤਾ ਤੇ ਮੈਨੂੰ ਬਖ਼ਸ਼ ਇਹ ਸੁਗ਼ਾਤ, ਸੁਗੰਧੀ ਚਾਰ ਕੁੰਟ ਮਹਿਕਾਈਆ। ਮੇਰਾ ਸੋਹਣਾ ਹੋ ਗਿਆ ਮਜਾਜ, ਖ਼ੁਸ਼ੀ ਅੰਦਰੋਂ ਖ਼ੁਸ਼ੀ ਰਹੀ ਵਖਾਈਆ। ਜਿਥੇ ਸਤਿ ਧਰਮ ਦਾ ਚਲਣਾ ਇਕ ਰਿਵਾਜ, ਦੂਜੀ ਰਵਾਦਾਰੀ ਨਾ ਕੋਇ ਬਣਾਈਆ। ਜਿਸ ਨੂੰ ਵਿਦਿਆ ਵਾਲਾ ਸਮਝ ਨਾ ਸਕੇ ਕੋਇ ਦਿਮਾਗ, ਕੁਤਬਖਾਨਿਆਂ ਵਾਲੀ ਲੁਗਾਤ ਨਾ ਕੋਇ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਵਕਤ ਰਿਹਾ ਸੁਹਾਈਆ।
ਪੰਦਰਾਂ ਕੱਤਕ ਕਹੇ ਜਨ ਭਗਤੋ ਖੁਸ਼ੀਆਂ ਨਾਲ ਮੇਰਾ ਕਰਿਓ ਵਿਹਾਰ, ਮੈਂ ਦੋ ਜਹਾਨਾਂ ਦੇਵਾਂ ਸੁਣਾਈਆ। ਇਹ ਦਰ ਨਹੀਂ ਇਹ ਘਰ ਨਹੀਂ ਇਹ ਦਿੱਲੀ ਨਹੀਂ ਇਹ ਦਿਲਾਂ ਦਾ ਦਰਬਾਰ, ਜੋ ਦਿਲਬਰੀ ਯਾਰ ਰਿਹਾ ਮਿਲਾਈਆ। ਭਗਤਾਂ ਦਾ ਬਾਜ਼ਾਰ, ਬਾਜ਼ੀ ਸਭ ਦੀ ਦਏ ਉਲਟਾਈਆ । ਜਿਸ ਨੇ ਬਣਾਇਆ ਆਪਣੇ ਕੁਮਾਰ, ਕਾਮਨਾ ਪੂਰਬਲਾ ਪੂਰਬ ਵੇਖ ਵਖਾਈਆ । ਜਿਨ੍ਹਾਂ ਦਾ ਕੋਟਾਂ ਵਿਚੋਂ ਥੋੜਾ ਸ਼ੁਮਾਰ, ਅਨਗਿਣਤੀ ਵਿਚੋਂ ਗਿਣਤੀ ਲਈ ਪਰਗਟਾਈਆ। ਇਹ ਕੋਈ ਟਕਿਆਂ ਵਾਲਾ ਨਹੀਂ ਵਪਾਰ, ਸੌਦਾ ਪ੍ਰੇਮ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ ।
ਪੰਦਰਾਂ ਕੱਤਕ ਕਹੇ ਅੱਜ ਸੋਹਣਾ ਲੱਗੇ ਦਿਹਾੜਾ, ਤਿਉਹਾਰਾਂ ਵਿਚੋਂ ਤਿਉਹਾਰ ਵਿਵਹਾਰੀ ਨਜ਼ਰੀ ਆਈਆ। ਮੇਰਾ ਜੁਗ ਜੁਗ ਦਾ ਪੂਰਾ ਹੋਇਆ ਲਾਰਾ, ਲਵਾਰਸ ਨੂੰ ਵਾਰਸ ਦਿਤਾ ਬਣਾਈਆ। ਮੇਰੇ ਪ੍ਰੇਮ ਦਾ ਮਿਲਿਆ ਮੈਨੂੰ ਪਿਆਰਾ, ਪ੍ਰੇਮੀ ਹੋ ਕੇ ਪ੍ਰੇਮ ਦਿਤਾ ਵਰਤਾਈਆ। ਪ੍ਰਭੂ ਦਿਆਂ ਭਗਤਾਂ ਦਾ ਬਣਨ ਲੱਗਾ ਦਰਬਾਰਾ, ਦਰਬਾਰੀ ਜਿਥੇ ਇਕੋ ਸੋਭਾ ਪਾਈਆ। ਜਿਸ ਦਾ ਸਭ ਨੂੰ ਤੱਕਣਾ ਪਏ ਨਜ਼ਾਰਾ, ਨਜ਼ਾਮਾਂ ਦੇ ਮਾਲਕ ਨਜਾਮ ਛੱਡ ਕੇ ਸੀਸ ਝੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੇ ਬੋਲ ਕੇ ਧੁਰ ਜੈਕਾਰਾ, ਇੱਟ ਇੱਟ ਦੇਣੀ ਲਗਾਈਆ।
ਇੱਟ ਕਹੇ ਮੇਰੀ ਸੁਣਿਓ ਅਰਜ਼, ਅਰਜਨ ਗੁਰੂ ਮੇਰੀ ਦਏ ਗਵਾਹੀਆ। ਰਾਮਦਾਸ ਸਰੋਵਰ ਉਤੇ ਮੇਰੀ ਓਸ ਨੂੰ ਪਈ ਗਰਜ, ਓਸ ਦੀ ਗਰਜ ਅੱਜ ਮੇਰਾ ਸੰਗ ਨਿਭਾਈਆ। ਓਸ ਦੀ ਮੰਗ ਦੁਖੀਆਂ ਦਾ ਇਕੋ ਵੰਡਣ ਵਾਲਾ ਦਰਦ, ਪੁਰਖ ਅਕਾਲ ਸਚਾ ਸ਼ਹਿਨਸ਼ਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਫਰਦ, ਫ਼ੈਸਲੇ ਹੱਕ ਹੱਕ ਸੁਣਾਈਆ। ਜੋਧਾ ਸੂਰਬੀਰ ਮਰਦਾਨਾ ਮਰਦ, ਨਿਤ ਨਵਿਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ।
ਇੱਟ ਕਹੇ ਮੇਰੀ ਮੰਨਿਓ ਇਕ ਅਰਦਾਸ, ਜਨ ਭਗਤਾਂ ਦਿਆਂ ਜਣਾਈਆ। ਤੁਸੀਂ ਮੇਰਾ ਦੇਣਾ ਸਾਥ, ਧੁਰ ਦਾ ਸੰਗ ਬਣਾਈਆ। ਗੁਰੂ ਅਰਜਨ ਪੂਰੀ ਹੋਵੇ ਆਸ, ਆਸ਼ਾ ਨਾਲ ਮਿਲਾਈਆ। ਕਿਰਪਾ ਕਰੇ ਪੁਰਖ ਸਮਰਾਥ, ਸਮਰਥ ਦਏ ਸਰਨਾਈਆ। ਮੇਰੇ ਉਤੇ ਜ਼ਰੂਰ ਲਿਖਿਓ ’’ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਦੀ ਸਚੀ ਗਾਥ, ਸਤਿਜੁਗ ਦੀ ਸਾਚੀ ਸਚ ਪੜ੍ਹਾਈਆ। ਮੇਰੀ ਪੂਰੀ ਹੋ ਜਾਏ ਆਸ, ਅੱਗੇ ਆਸਾ ਹੋਰ ਬਣਾਈਆ। ਫੇਰ ਸਦਾ ਬਣਿਆ ਰਹੇ ਸਤਿ ਦਾ ਵਿਸ਼ਵਾਸ, ਵਿਸ਼ਿਆਂ ਵਾਲੀ ਨਾ ਕੋਇ ਲੜਾਈਆ। ਇਹੋ ਮੰਗ ਗੁਰੂ ਅਰਜਨ ਮੰਗੀ ਖ਼ਾਸ, ਖ਼ਾਹਿਸ਼ ਪਿੱਛਲੀ ਯਾਦ ਆਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੋਣ ਨਾ ਦੇਵੇ ਨਿਰਾਸ, ਨਿਵਾਸ ਸਭ ਦਾ ਆਪਣੇ ਨਾਲ ਰਖਾਈਆ।
ਇੱਟ ਕਹੇ ਮੈਨੂੰ ਪਹਿਲੋਂ ਰੱਖਿਓ ਦਿਸ਼ਾ ਦੱਖਣ, ਦੱਛਣਾ ਸਭ ਦੀ ਝੋਲੀ ਪਾਈਆ। ਕਿਉਂ ਤੁਸੀਂ ਪ੍ਰਭ ਦੇ ਭਗਤ ਬਣ ਕੇ ਮੇਰੇ ਅੰਦਰ ਆਏ ਵਸਣ, ਵਾਸਤਾ ਇਕੋ ਨਾਲ ਜੁੜਾਈਆ। ਪ੍ਰੇਮ ਪ੍ਰੀਤੀ ਵਿਚ ਆਏ ਹੱਸਣ, ਕੂੜੀ ਕਿਰਿਆ ਗ਼ਮੀ ਮਿਟਾਈਆ। ਮੈਂ ਤੁਹਾਨੂੰ ਲੱਗੀ ਦੱਸਣ, ਸਚ ਸਚ ਸਮਝਾਈਆ । ਮਾਤਲੋਕ ਦਾ ਤੁਹਾਡਾ ਬਣਾਵਾਂ ਉਹ ਵਤਨ, ਜਿਥੇ ਬੇਵਤਨਾਂ ਦਾ ਹੋਏ ਸਹਾਈਆ। ਧੁਰ ਦਾ ਵਖਾਵਾਂ ਪਤਨ, ਨਈਆ ਨੌਕਾ ਨਾਮ ਚੜ੍ਹਾਈਆ। ਤੁਹਾਡੀ ਪਤ ਪਤਿਪਰਮੇਸ਼ਵਰ ਆਪੇ ਆਏ ਰੱਖਣ, ਮੈਂ ਸ਼ਹਾਦਤਾਂ ਨਾਲ ਦੇਵਾਂ ਗਵਾਹੀਆ। ਲੇਖਾ ਮੁੱਕ ਜਾਏ ਉਤਰ ਪੂਰਬ ਪੱਛਮ, ਪਸ਼ਚਾਤਾਪ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਇੱਟ ਕਹੇ ਮੈਂ ਸਭ ਨੂੰ ਦਿਆਂ ਅਸੀਸ, ਅਸਲ ਅਸਲ ਨਾਲ ਮਿਲਾਈਆ। ਤੁਹਾਡਾ ਮਾਲਕ ਇਕ ਜਗਦੀਸ਼, ਜਗ ਜੀਵਣ ਦਾਤਾ ਸ਼ਹਿਨਸ਼ਾਹੀਆ। ਸਾਚੇ ਪ੍ਰੇਮ ਦੀ ਕਰੇ ਬਖ਼ਸ਼ੀਸ਼, ਰਹਿਮਤ ਪਿਆਰ ਝੋਲੀ ਪਾਈਆ। ਅੰਤਰ ਅੰਤਰ ਕਰ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਈਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਤਤ ਦੇਵੇ ਬੁਝਾਈਆ। ਜਨ ਭਗਤਾਂ ਚਲਾ ਕੇ ਧਰਮ ਦੀ ਰੀਤ, ਧਰਮ ਦਾ ਧਰਮ ਦਏ ਵਖਾਈਆ। ਪੱਤਤ ਪਾਪੀ ਕਰ ਪੁਨੀਤ, ਪਵਿੱਤਰ ਲਏ ਬਣਾਈਆ। ਝਗੜਾ ਚੁਕਾ ਕੇ ਊਚ ਨੀਚ, ਰਾਓ ਰੰਕ ਇਕੋ ਦਰ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦਾ ਚਾੜ੍ਹ ਕੇ
ਰੰਗ ਮਜੀਠ, ਚਿੱਟੀ ਧਾਰ ਸਭ ਦੀ ਵੇਖ ਵਖਾਈਆ। ਇੱਟ ਕਹੇ ਮੇਰੀ ਅੰਤ ਅਖ਼ੀਰੀ ਇਕ ਇਤਲਹ, ਸਹਿਜ ਨਾਲ ਸੁਣਾਈਆ।
ਸਭ ਦਾ ਮਾਲਕ ਇਕੋ ਇਕ ਮਲਾਹ, ਬੇੜਾ ਧੁਰ ਦਾ ਨਾਮ ਚਲਾਈਆ। ਆਤਮ ਪਰਮਾਤਮ ਦੱਸੇ ਰਾਹ, ਰਹਿਬਰ ਨੂਰ ਖ਼ੁਦਾਈਆ। ਜੋ ਜੁਗ ਜਨਮ ਦੇ ਵਿਛੜੇ ਹੋਏ ਜੁਦਾ, ਅੰਤਮ ਆਪਣੇ ਵਿਚ ਮਿਲਾਈਆ। ਕਿਰਪਾ ਕਰ ਸਾਹਿਬ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਦੋ ਜਹਾਨਾਂ ਵਾਲੀ ਸ਼ਹਿਨਸ਼ਾਹ, ਸਤਿ ਸਤਿਵਾਦੀ ਵੇਖ ਵਖਾਈਆ। ਸਚ ਪ੍ਰੇਮ ਨਾਲ ਜਿਨ੍ਹਾਂ ਸੇਵਾ ਲਈ ਕਮਾ, ਕਾਮਨਾ ਸਭ ਦੀ ਪੂਰ ਕਰਾਈਆ। ਅੱਗੇ ਜਮਾਂ ਤੋਂ ਲਏ ਛੁਡਾ, ਜਾਮਨੀ ਆਪਣੀ ਵਿਚ ਰਖਾਈਆ। ਸਿੱਧਾ ਸਚਖੰਡ ਦਵਾਰੇ ਲੈ ਕੇ ਜਾਵੇ ਸਾਚੇ ਥਾਂ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਜੋਤ ਲਏ ਮਿਲਾ, ਮਿਲਾਵਟ ਹੋਰ ਨਾ ਕੋਇ ਬਣਾਈਆ। ਸਚ ਦਵਾਰ ਸਚ ਗੋਦ ਗੋਬਿੰਦ ਨਾਲ ਲਏ ਸਵਾ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਓਥੇ ਨਾ ਕੋਈ ਪਿਤਾ ਤੇ ਨਾ ਕੋਈ ਮਾਂ, ਇਕੋ ਪੁਰਖ ਅਕਾਲ ਨਜ਼ਰੀ ਆਈਆ। ਇੱਟ ਕਹੇ ਮੈਂ ਸਚ ਕਹਵਾਂ, ਕਿਉਂ ਕਿ ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਅੰਦਰ ਰਹੀ ਲੁਕਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਿਛੇ ਦਿਤਾ ਸਮਾਂ, ਸਮਾਪਤ ਕੀਤੀ ਸਰਬ ਲੋਕਾਈਆ।
ਇੱਟ ਕਹੇ ਮੈਨੂੰ ਹੱਥ ਲਾਵੇ ਪਹਿਲੋਂ ਸਭ ਤੋਂ ਛੋਟਾ ਬੱਚਾ, ਮੈਂ ਛੋਟਿਆਂ ਤੋਂ ਵੱਡੇ ਦੇਣੇ ਬਣਾਈਆ । ਏਸ ਦਵਾਰੇ ਤੇ ਆ ਕੇ ਕੋਈ ਨਾ ਰਹਿ ਜਾਏ ਕੱਚਾ, ਕੱਚਿਆਂ ਦੇ ਪੱਕੇ ਦੇਣੇ ਵਖਾਈਆ। ਜਿਸ ਨੂੰ ਪਰਮ ਪੁਰਖ ਪਰਮਾਤਮਾ ਦਾ ਨਹੀਂ ਪਤਾ, ਪਤਿਪਰਮੇਸ਼ਵਰ ਉਹਨੂੰ ਦੇਣਾ ਮਿਲਾਈਆ। ਜਿਥੇ ਲੇਖਾ ਸਭ ਦਾ ਇਕੋ ਜਿਹਾ ਰੱਖਾ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਪ੍ਰੇਮੀਆਂ ਪਿਆਰਿਆਂ ਨੂੰ ਵੇਖੇ ਆਪਣੀ ਓਸ ਅੱਖਾਂ, ਜਿਹੜੀ ਅੱਖ ਜਗਤ ਨਜ਼ਰ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟਾ ਬਾਲਾ ਨਿੱਕਾ ਜਾਣ ਕੇ ਸਚਾ, ਸਚ ਸੰਗਤ ਦੀ ਸੇਵਾ ਦਏ ਲਗਾਈਆ।
❋
੭ ਮੱਘਰ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ
੨੬੦ ਧੀਰਪੁਰ ਦਿੱਲੀ-੯
ਮੱਘਰ ਕਹੇ ਪ੍ਰਭ ਦਾ ਵੇਖਦਾ ਰਿਹਾ ਅਦਲ, ਸਚਖੰਡ ਨਿਵਾਸੀ ਜੁਗ ਜੁਗ ਹੁਕਮ ਵਰਤਾਈਆ। ਨਿੱਤ ਨਵਿਤ ਖੇਲ ਕਰਦਾ ਰਿਹਾ ਬਦਲ, ਬਦਲਾ ਚੁਕਾਵੇ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰ ਕੱਟ ਕੇ ਗਏ ਮਜ਼ਲ, ਮੰਜ਼ਲ ਚੜ੍ਹ ਕੇ ਪੰਧ ਮੁਕਾਈਆ। ਭਗਤ ਭਗਵਾਨ ਇਕ ਦੂਜੇ ਦੀ ਕਰਦੇ ਵੇਖੇ ਕਦਰ, ਕਾਦਰ ਕੁਦਰਤ ਰੰਗ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਕੋਟਾਂ ਵਿਚੋਂ ਥੋੜਿਆਂ ਦੀ ਪੂਰੀ ਹੋਈ ਸਧਰ, ਸਦਮੇ ਵਿਚ ਸਰਬ ਲੋਕਾਈਆ। ਮਨ ਵਿਕਾਰਾ ਪੰਚ ਪਰਪੰਚ ਪਿਆ ਗ਼ਦਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਪੁਰਖ ਅਕਾਲ ਦੀਨ ਦਿਆਲ ਕੋਈ ਨਾ ਲੱਗਾ ਪਰਮੇਸ਼ਵਰ ਮਗਰ, ਦ੍ਰਿਸ਼ਟ ਇਸ਼ਟ ਇਕ ਨਾ ਕੋਇ ਮਨਾਈਆ। ਕੂੜ ਕੁੜਿਆਰਾ ਜਾਮ ਪਿਆਲਾ ਪੀ ਕੇ ਬੇਸਬਰ, ਸਤਿ ਸੰਤੋਖ ਨਾ ਕੋਇ ਰਖਾਈਆ। ਲੱਖ ਚੁਰਾਸੀ ਵੇਖੀ ਮੜ੍ਹੀ ਗੋਰ ਕਬਰ, ਕਾਅਬਿਆਂ ਵਿਚ ਦੁਹਾਈਆ। ਦੋ ਜਹਾਨ ਮਿਹਰ ਕਰੇ ਨਾ ਕੋਇ ਨਜ਼ਰ, ਨਜ਼ਰੀਆ ਸਕੇ ਨਾ ਕੋਇ ਬਦਲਾਈਆ। ਸੰਮਤ ਸ਼ਹਿਨਸ਼ਾਹੀ ਬਦਲ ਕੇ
ਮੇਰੀ ਆਈ ਫਜ਼ਲ, ਫਾਜ਼ਲ ਆਪਣਾ ਭੇਵ ਚੁਕਾਈਆ। ਜਿਸ ਨੇ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸ਼ਬਦੀ ਕੰਡੇ ਕੀਤਾ ਵਜ਼ਨ, ਵਜ੍ਹਾ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਰਤਾਈਆ।
ਮੱਘਰ ਕਹੇ ਮੈਂ ਸਚਖੰਡ ਦਵਾਰੇ ਹੋ ਕੇ ਮੌਜੂਦ, ਖੇਲ ਤੱਕਿਆ ਬੇਪਰਵਾਹੀਆ। ਜਿਸ ਦੀ ਮੰਜ਼ਲ ਇਕ ਮਕਸੂਦ, ਮਹਿਬੂਬ ਬੇਪਰਵਾਹੀਆ। ਚੌਦਾਂ ਲੋਕ ਚੌਦਾਂ ਤਬਕ ਸਮਝ ਨਾ ਸਕੇ ਹਦੂਦ, ਹਕ ਹਕੀਕਤ ਨਾ ਕੋਇ ਦ੍ਰਿੜਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਰੱਖੇ ਮਹਿਫੂਜ਼, ਸਿਰ ਆਪਣਾ ਹੱਥ ਟਿਕਾਈਆ। ਅਰਸ਼ ਕੁਰਸ਼ ਤੋਂ ਉਪਰ ਜਿਸ ਦਾ ਅਰੂਜ, ਜਲਵਾ ਨੂਰ ਨੂਰ ਰੁਸ਼ਨਾਈਆ। ਜਿਸ ਦਾ ਨਾ ਕੋਈ ਤਤ ਨਾ ਕਲਬੂਤ, ਕਲਮਾ ਕਲਮਿਆਂ ਵਾਲੀ ਨਾ ਕੋਇ ਪੜ੍ਹਾਈਆ। ਨਾ ਕੋਈ ਤਹਿਰੀਰ ਨਾ ਲਿਖਤ ਹਰੂਫ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਨਿੱਤ ਨਵਿਤ ਜਨ ਭਗਤਾਂ ਅੰਤਰ ਆਤਮ ਪਰਮਾਤਮ ਹੋ ਮਸਰੂਫ਼, ਮੁਸਲਸਲ ਆਪਣੀ ਕਾਰ ਕਮਾਈਆ। ਜਿਸ ਦਾ ਹੁਕਮ ਫ਼ਰਮਾਣ ਸੰਦੇਸ਼ ਕਰੇ ਨਾ ਕੋਇ ਮੌਕੂਫ਼, ਫ਼ਿਕਰਿਆਂ ਵਿਚ ਨਾ ਕੋਇ ਉਡਾਈਆ। ਮੱਘਰ ਕਹੇ ਉਸ ਨੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਕੀਤੀ ਬੇਵਕੂਫ਼, ਬੇਵਾ ਰੂਪ ਦਿਸੇ ਲੋਕਾਈਆ। ਜਿਸਦਾ ਗੁਰ ਅਵਤਾਰ ਪੈਗ਼ੰਬਰ ਸ਼ਬਦੀ ਧਾਰ ਦੇਣ ਸਬੂਤ, ਵਾਕ ਭਵਿਖਤਾਂ ਵਿਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਈਆ।
ਮੱਘਰ ਕਹੇ ਮੈਂ ਵੇਖਿਆ ਲੋਕ ਪਰਲੋਕ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਆਤਮ ਪਰਮਾਤਮ ਗਾਵੇ ਨਾ ਕੋਈ ਸਲੋਕ, ਅੱਖਰਾਂ ਵਾਲੀ ਸਿਫ਼ਤੀ ਜਗਤ ਪੜ੍ਹਾਈਆ। ਨਿਰਮਲ ਨਿਰਵੈਰ ਨੂਰ ਤੱਕੇ ਨਾ ਕੋਈ ਜੋਤ, ਸਚ ਸਚ ਨਾ ਕੋਇ ਸਮਾਈਆ। ਮਨ ਵਾਸਨਾ ਕੂੜੀ ਕਿਰਿਆ ਕੱਢੇ ਕੋਈ ਨਾ ਖੋਟ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਕਰ ਕਰ ਥੱਕੇ ਪੜ੍ਹਾਈਆ। ਹਰਿ ਕਾ ਭਾਣਾ ਸਕੇ ਨਾ ਕੋਈ ਰੋਕ, ਅੱਗੇ ਹੋ ਨਾ ਕੋਇ ਅਟਕਾਈਆ। ਜੁਗ ਚੌਕੜੀ ਨਾਮ ਸੰਦੇਸ਼ੇ ਦੇ ਕੇ ਗਏ ਕੋਟਨ ਕੋਟ, ਕੋਟੀ ਕੋਟ ਢੋਲੇ ਗਾਈਆ। ਕੋਈ ਮਿਟਾ ਨਾ ਸਕਿਆ ਹਰਖ਼ ਸੋਗ, ਚਿੰਤਾ ਗ਼ਮ ਨਾ ਕੋਇ ਚੁਕਾਈਆ। ਸਤਿ ਧਰਮ ਦਾ ਮਿਲਿਆ ਨਾ ਕਿਸੇ ਜੋਗ, ਜੁਗੀਸ਼ਰ ਜੁਗਤ ਨਾ ਕੋਇ ਧਰਾਈਆ। ਹਉਮੇ ਹੰਗਤਾ ਮਾਇਆ ਮਮਤਾ ਨਾ ਮਿਟਿਆ ਰੋਗ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਵਖਾਈਆ।
ਮੱਘਰ ਕਹੇ ਮੈਂ ਵੇਖਿਆ ਆਦਿ ਜੁਗਾਦਿ ਜੁਗ ਚੌਕੜੀ ਖੇਲ, ਨਿਰਗੁਣ ਸਰਗੁਣ ਰੰਗ ਵਖਾਈਆ । ਬਿਨ ਭਗਤਾਂ ਸਾਚਾ ਹੋਇਆ ਕਿਸੇ ਨਾ ਮੇਲ, ਮਿਲਣੀ ਜਗਦੀਸ਼ ਨਾ ਕੋਇ ਕਰਾਈਆ। ਬਿਨ ਤੇਲ ਬਾਤੀ ਸਤਿ ਪਰਕਾਸ਼ ਨਾ ਹੋਇਆ ਰੰਗ ਨਵੇਲ, ਗ੍ਰਹਿ ਮੰਦਰ ਅੰਦਰ ਨਾ ਕੋਇ ਰੁਸ਼ਨਾਈਆ। ਇਕੋ ਰੰਗ ਨਾ ਵੇਖਿਆ ਗੁਰੂ ਚੇਲ, ਚੇਲਾ ਗੁਰ ਰੰਗ ਨਾ ਕੋਇ ਵਟਾਈਆ। ਅੰਤ ਅਖ਼ੀਰੀ ਸ੍ਰਿਸ਼ਟੀ ਹੋਈ ਫੇਲ, ਮਜ਼ਮੂਨ ਹੱਕ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਵਖਾਈਆ।
ਮੱਘਰ ਕਹੇ ਮੈਂ ਵੇਖਿਆ ਲੇਖਾ ਜਗਤ ਜਹਾਂ, ਜੁਗ ਚੌਕੜੀ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਬਿਆਂ, ਬਿਆਨਾ ਆਪਣਾ ਨਾਮ ਧਰਾਈਆ। ਧੁਰ ਦਾ ਢੋਲਾ ਰਾਗਾਂ ਨਾਦਾਂ ਵਿਚ ਗਏ ਸੁਣਾ, ਅਨਬੋਲਤ ਅੱਖਰਾਂ ਵਿਚ ਵਡਿਆਈਆ। ਸ਼ਬਦ ਇਸ਼ਾਰਿਆਂ ਵਿਚ ਕਰ ਕੇ ਗਏ ਹਾਂ, ਹਉਮੇ
ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ।
ਮੱਘਰ ਕਹੇ ਮੈਂ ਵੇਂਹਦਾ ਰਿਹਾ ਪੜਦਿਆਂ ਅੰਦਰ ਲੁਕ, ਨਿੱਤ ਨਿੱਤ ਆਪਣਾ ਵੇਸ ਵਟਾਈਆ। ਸਾਲ ਬਸਾਲੇ ਪੈਂਡੇ ਗਏ ਮੁੱਕ, ਜੁਗ ਚੌਕੜੀ ਗਈ ਵਿਹਾਈਆ। ਸਤਿਜੁਗ ਸਤਿ ਸਤਿਵਾਦੀ ਪਿਆ ਉਠ, ਸਚ ਦਵਾਰੇ ਲਈ ਅੰਗੜਾਈਆ। ਪੁਰਖ ਅਕਾਲ ਧੁਰ ਦਾ ਮਾਲਕ ਗਿਆ ਤੁੱਠ, ਮਿਹਰ ਨਜ਼ਰ ਇਕ ਉਠਾਈਆ। ਹੁਕਮ ਸੰਦੇਸ਼ਾ ਦੇ ਕੇ ਸਚ ਸੁੱਚ, ਸਤਿ ਦਿਤਾ ਦ੍ਰਿੜਾਈਆ। ਜਾ ਕੇ ਵੇਖ ਭਗਤ ਸੁਹੇਲੇ ਅਗੰਮੀ ਸੁੱਤ, ਜਿਨ੍ਹਾਂ ਦਾ ਪੁਰਖ ਅਕਾਲ ਇਕੋ ਪਿਤਾ ਇਕੋ ਮਾਈਆ। ਬਾਹਰੋਂ ਪੰਜਾਂ ਤਤਾਂ ਵਾਲੇ ਖ਼ਾਕੀ ਬੁੱਤ, ਅੰਦਰ ਵਸਿਆ ਬੇਪਰਵਾਹੀਆ। ਜਗਤ ਵਿਵਹਾਰ ਵੱਲੋਂ ਕੋਲ ਨਹੀਂ ਕੁਛ, ਭਗਤ ਭੰਡਾਰ ਵਲੋਂ ਭੰਡਾਰਾ ਬੇਪਰਵਾਹੀਆ । ਗੋਬਿੰਦ ਕੋਲੋਂ ਜਾ ਕੇ ਪੁੱਛ, ਜੋ ਸੰਦੇਸ਼ਾ ਸਚ ਜਣਾਈਆ। ਜਿਹੜੇ ਉਸ ਤੋਂ ਗਏ ਘੁਸ, ਚਾਰ ਜੁਗ ਨਾ ਕੋਇ ਮਿਲਾਈਆ। ਜਿਸ ਦਾ ਭਾਣਾ ਕਦੇ ਨਾ ਸਕੇ ਰੁਕ, ਦੋ ਜਹਾਨ ਨਾ ਕੋਇ ਮਿਟਾਈਆ। ਉਸ ਦੀ ਸਭ ਤੋਂ ਵੱਖਰੀ ਨਿਰਾਲੀ ਸ਼ਬਦ ਅਗੰਮੀ ਤੁਕ, ਜੋ ਤੁਖ਼ਮ ਤਾਅਸੀਰ ਦਏ ਬਦਲਾਈਆ। ਜੋ ਏਥੇ ਉਥੇ ਦੋ ਜਹਾਨਾਂ ਦੇਵੇ ਓਟ, ਓੜਕ ਆਪਣੇ ਨਾਲ ਮਿਲਾਈਆ। ਜਿਸ ਦਾ ਨੂਰ ਨੁਰਾਨਾ ਅਗੰਮੀ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਕਰ ਨਾ ਸਕਿਆ ਸੋਚ, ਅਨਭਵ ਭੇਵ ਨਾ ਕੋਇ ਖੁਲ੍ਹਾਈਆ। ਉਸ ਦੀ ਭਗਤਾਂ ਅੰਦਰ ਮੌਜ, ਮੌਜੂਦਾ ਹੋ ਕੇ ਮਜਲਸ ਰਿਹਾ ਵਖਾਈਆ। ਜੋ ਮਾਲਕ ਹੋ ਕੇ ਕਰੇ ਧੁਰ ਸੰਜੋਗ, ਆਤਮ ਪਰਮਾਤਮ ਜੋੜ ਜੁੜਾਈਆ। ਲੇਖਾ ਮੁਕਾ ਕੇ ਚੌਦਾਂ ਲੋਕ, ਚਰਨ ਕਵਲ ਦਏ ਸਰਨਾਈਆ। ਮੱਘਰ ਕਹੇ ਮੈਨੂੰ ਤੱਕ ਕੇ ਆ ਗਈ ਹੋਸ਼, ਆਪਣਾ ਆਪ ਲਿਆ ਬਦਲਾਈਆ। ਜੋ ਨਵ ਨੌਂ ਚਾਰ ਬੈਠਾ ਰਿਹਾ ਖ਼ਾਮੋਸ਼, ਅੱਖਰਾਂ ਵਾਲੀ ਨਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ।
ਮੱਘਰ ਕਹੇ ਮੈਂ ਤੱਕਿਆ ਨਿਰਮਲ ਧਾਰ, ਨਿਰਵੈਰ ਨਿਰਾਕਾਰ ਨਿਰੰਕਾਰ ਨਜ਼ਰੀ ਆਈਆ। ਜਿਸ ਦਾ ਸਭ ਤੋਂ ਵਖਰਾ ਵਿਹਾਰ, ਵਿਵਹਾਰੀ ਨੂਰ ਖ਼ੁਦਾਈਆ। ਜਿਸ ਨੇ ਸੂਲੀਆਂ ਉਤੇ ਦਿਤੇ ਚਾੜ੍ਹ, ਸੂਫ਼ੀਆਂ ਸੁਰਤ ਭੁਲਾਈਆ। ਸੋ ਭਗਤਾਂ ਦਏ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਬਿਨ ਰਸਨਾ ਜੇਹਵਾ ਬੱਤੀ ਦੰਦ ਕਰੇ ਗੁਫ਼ਤਾਰ, ਨਿਰਅੱਖਰ ਨਾਲ ਸਮਝਾਈਆ। ਮੰਜ਼ਲ ਚੜ੍ਹ ਕੇ ਸਚ ਮੀਨਾਰ, ਸਨਮੁਖ ਹੋ ਕੇ ਦਰਸ ਦਿਖਾਈਆ । ਜਿਸ ਦਾ ਕਾਗਜ਼ ਕਲਮ ਸ਼ਾਹੀ ਪਾਏ ਨਾ ਪਾਰਾਵਾਰ, ਅੰਤ ਅੰਤ ਨਾ ਕੋਇ ਜਣਾਈਆ। ਸੋ ਪ੍ਰੀਤਮ ਜਨ ਭਗਤਾਂ ਵਸੇ ਠਾਂਡੇ ਦਰਬਾਰ, ਦਰ ਦਵਾਰਾ ਇਕ ਸੁਹਾਈਆ। ਘਰ ਤਾਕੀ ਖੋਲ੍ਹ ਕਿਵਾੜ, ਪੜਦਾ ਦਏ ਚੁਕਾਈਆ। ਜੁਗ ਜਨਮ ਦੇ ਵਿਛੜੇ ਮੇਲੇ ਆਣ, ਆਪ ਆਪਣੇ ਰੰਗ ਰੰਗਾਈਆ। ਮਾਇਆ ਮਮਤਾ ਮੋਹ ਮਿਟਾ ਨਿਸ਼ਾਨ, ਸ਼ਰਅ ਦੇ ਬੰਧਨ ਦਏ ਕਟਾਈਆ। ਤੂੰ ਮੇਰਾ ਮੈਂ ਤੇਰਾ ਦੇ ਕੇ ਇਕੋ ਸਚ ਗਿਆਨ, ਅਗਿਆਨ ਅੰਧੇਰਾ ਦਏ ਮਿਟਾਈਆ। ਸਾਚੇ ਮੰਦਰ ਮਿਲਾ ਕੇ ਸ੍ਰੀ ਭਗਵਾਨ, ਭਗਵਨ ਆਪਣਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦਾਤਾ ਦਇਆ ਕਮਾਈਆ।
ਮੱਘਰ ਕਹੇ ਮੈਂ ਆ ਗਿਆ ਜਗ, ਜਗ ਜੀਵਨ ਦਾਤੇ ਦਿਤੀ ਵਡਿਆਈਆ। ਮੱਕੇ ਕਾਅਬੇ ਵੇਖੇ ਹੱਜ, ਧੁਰ ਦਾ ਹਜ਼ਰਤ ਨਾ ਕੋਇ ਮਨਾਈਆ। ਫਿਰ ਫਿਰ ਵੇਖੇ ਤੀਰਥ ਤਟ, ਅੱਠ ਸੱਠ ਰਹੇ ਕੁਰਲਾਈਆ। ਨੇਤਰ ਰੋਵਣ ਮੰਦਰ ਮੱਠ, ਗੁਰੂਦਵਾਰ ਦੇਣ ਦੁਹਾਈਆ। ਮਿਲੇ ਮੇਲ ਨਾ ਪੁਰਖ ਸਮਰੱਥ, ਸਚ ਨੂਰ ਨਾ ਕੋਇ ਰੁਸ਼ਨਾਈਆ। ਨਿਝ ਨੇਤਰ ਖੋਲ੍ਹੇ ਕੋਇ ਨਾ ਅੱਖ, ਪੜਦਾ ਦੂਈ ਨਾ ਕੋਇ ਚੁਕਾਈਆ । ਅਨਹਦ
ਨਾਦ ਨਾ ਵੱਜੇ ਸੱਟ, ਤੂਹੀ ਤੂਹੀ ਨਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਦਿਤਾ ਉਠਾਈਆ।
ਮੱਘਰ ਕਹੇ ਮੇਰਾ ਲੱਥਾ ਪੜਦਾ, ਨਿਰਗੁਣ ਹੋ ਕੇ ਦਿਆਂ ਜਣਾਈਆ । ਪ੍ਰਭੂ ਨੇ ਖੇਲ ਵਖਾਇਆ ਘਰ ਘਰ ਦਾ, ਲੱਖ ਚੁਰਾਸੀ ਅੰਦਰ ਫਰਾਈਆ। ਬਿਨ ਭਗਤਾਂ ਸਾਚੀ ਮੰਜ਼ਲ ਵੇਖਿਆ ਕੋਇ ਨਾ ਚੜ੍ਹਦਾ, ਨਰ ਹਰਿ ਦਰਸ ਕੋਇ ਨਾ ਪਾਈਆ। ਸਾਧ ਸੰਤ ਵੇਖਿਆ ਸੜਦਾ, ਤ੍ਰੈਗੁਣ ਅਗਨੀ ਰਹੀ ਤਪਾਈਆ । ਬਿਨ ਗੁਰਮੁਖਾਂ ਭਾਣਾ ਕੋਇ ਨਾ ਜਰਦਾ, ਜ਼ਰਾ ਜ਼ਰਾ ਭੇਟ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਖੇਲ ਆਪਣਾ ਵੱਖਰਾ ਕਰਦਾ, ਕਦਰ ਭਗਤਾਂ ਰਿਹਾ ਪਾਈਆ। ਚਾਰੋਂ ਕੁੰਟ ਫਿਰੇ ਲੱਭਦਾ, ਨਿਰਗੁਣ ਵੇਖੇ ਥਾਉਂ ਥਾਈਂਆ। ਮੈਂ ਨਜ਼ਾਰਾ ਵੇਖਿਆ ਝੱਬ ਦਾ, ਪਹਿਲੀ ਮੱਘਰ ਰਿਹਾ ਦ੍ਰਿੜਾਈਆ। ਭਗਤ ਭਗਵਾਨ ਇਕੋ ਸੇਜਾ ਸਾਚੀ ਸਜਦਾ, ਜਿਥੇ ਸੱਯਦੇ ਦੀ ਲੋੜ ਰਹੇ ਨਾ ਰਾਈਆ। ਜਗਤ ਨੇਤਰਾਂ ਲੱਭਿਆਂ ਕਿਸੇ ਨਾ ਲੱਭਦਾ, ਖੋਜਾਂ ਵਿਚ ਸਰਬ ਲੋਕਾਈਆ। ਜੋ ਸਤਿ ਦਵਾਰੇ ਅੰਤਰ ਬਹਿ ਕੇ ਫਬਦਾ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਉਸਦਾ ਖੇਲ ਅਗੰਮੀ ਨੂਰੀ ਪੁਰਖ ਸਮਰੱਥ ਦਾ, ਸਮਰੱਥਿਆ ਆਪਣੇ ਹੱਥ ਰਖਾਈਆ। ਜੋ ਜੁਗ ਜੁਗ ਲੇਖਾ ਜਾਣੇ ਜਗਤ ਰਥ ਦਾ, ਰਥਵਾਹੀ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ।
ਮੱਘਰ ਕਹੇ ਮੈਂ ਵੇਖਿਆ ਹਜ਼ੂਰ, ਹਾਜਰ ਹੋ ਕੇ ਧਿਆਨ ਲਗਾਈਆ। ਜ ਜਨ ਭਗਤਾਂ ਦਾ ਬਣ ਮਜ਼ਦੂਰ, ਦਿਵਸ ਰੈਣ ਸੇਵ ਕਮਾਈਆ। ਪ੍ਰੇਮ ਪ੍ਰੀਤੀ ਅੰਦਰ ਹੋ ਮਜ਼ਬੂਰ, ਮਜ਼ਬੂਰੀ ਭਗਤਾਂ ਰਿਹਾ ਕਟਾਈਆ। ਜੁਗ ਜਨਮ ਦੇ ਬਖ਼ਸ਼ ਕੇ ਆਪ ਕਸੂਰ, ਕਸਰ ਆਪਣੀ ਝੋਲੀ ਪਾਈਆ। ਮਾਇਆ ਮਮਤਾ ਤੋੜ ਕੇ ਗੜ੍ਹ ਗ਼ਰੂਰ, ਗੁਰਬਤ ਰਿਹਾ ਮਿਟਾਈਆ। ਆਪਣੇ ਪ੍ਰੇਮ ਦਾ ਦੇ ਕੇ ਨੂਰ, ਸਚ ਨੂਰ ਰਿਹਾ ਚਮਕਾਈਆ। ਜੁਗ ਚੌਕੜੀ ਦਾ ਬਦਲ ਕੇ ਆਪ ਦਸਤੂਰ, ਦਸਤ ਬਦਸਤ ਰਿਹਾ ਮਿਲਾਈਆ। ਜਗਤ ਕਾਮਨਾ ਮੇਟ ਕੇ ਵਾਂਗ ਕਾਫ਼ੂਰ, ਕੁਫ਼ਲਾ ਦਾ ਲੇਖਾ ਦਿਤਾ ਮੁਕਾਈਆ। ਨਾਮ ਖ਼ੁਮਾਰੀ ਦੇ ਸਰੂਰ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਮੱਘਰ ਕਹੇ ਮੈਂ ਵੇਖਿਆ ਮੀਤਾ, ਮਿੱਤਰ ਪਿਆਰਾ ਨਜ਼ਰੀ ਆਈਆ। ਜੋ ਭਗਤਾਂ ਅੰਦਰ ਖੇਲ ਕਰੇ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਜਿਸ ਦੀ ਸਿਫ਼ਤ ਕਰੇ ਅਠਾਰਾਂ ਧਿਆਏ ਗੀਤਾ, ਸ਼ਬਦ ਸ਼ਬਦਾਂ ਨਾਲ ਸਲਾਹੀਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਮੰਨਣ ਨੀਕਨ ਨੀਕਾ, ਨਿਰਵੈਰ ਨਜ਼ਰ ਨਾ ਆਈਆ। ਸੋ ਭਗਤ ਉਧਾਰਨ ਦਾ ਜਗ ਨਵਾਂ ਬਦਲ ਤਰੀਕਾ, ਤਰਾਂ ਤਰਾਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕਾਰ ਕਮਾਈਆ।
ਮੱਘਰ ਕਹੇ ਮੈਂ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਕਿਸ ਬਿਧ ਹੋਇਆ ਪ੍ਰਭੂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਭਗਤ ਸੁਹੇਲੇ ਮੇਲੇ ਆਣ, ਨਿਰਗੁਣ ਸਰਗੁਣ ਜੋੜ ਜੁੜਾਈਆ। ਬਿਨ ਪੜ੍ਹਿਆਂ ਦੇ ਕੇ ਗਿਆਨ, ਅਗਿਆਨ ਅੰਧੇਰਾ ਦਿਤਾ ਮਿਟਾਈਆ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਬਹੁਤਿਆਂ ਵਿਚੋਂ ਥੋੜੇ ਆਪਣੀ ਗੋਦ ਉਠਾਈਆ। ਇਕੋ ਦੇ ਕੇ ਸਚ ਨਿਸ਼ਾਨ, ਨਿਸ਼ਾਨੇ ਕੂੜੇ ਦਿਤੇ ਭੁਲਾਈਆ । ਤੂੰ ਮੇਰਾ ਮੈਂ ਤੇਰਾ ਦੋਹਾਂ ਨੂੰ ਕਰਨਾ ਪਏ ਪਰਵਾਨ, ਪਰਵਾਨਾ ਅਵਰ ਨਾ ਕੋਇ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਨ ਭਗਤਾਂ ਦਾ ਬਣਿਆ ਆਪ ਮਹਿਮਾਨ, ਭਗਤ ਦਵਾਰੇ ਫੇਰਾ ਪਾਈਆ।
ਗੁਰਮੁਖਾਂ ਦੀ ਆਤਮ ਸੇਜਾ ਕਰੇ ਅਰਾਮ, ਦੂਜੇ ਸੁੱਖ ਦੀ ਲੋੜ ਰਹੇ ਨਾ ਰਾਈਆ। ਪ੍ਰੀਤੀ ਅੰਦਰ ਬਣ ਬਣ ਗੁਲਾਮ, ਸੇਵਕ ਹੋ ਕੇ ਸੇਵ ਕਮਾਈਆ। ਭਗਤਾਂ ਦਾ ਆਪਣੀ ਝੋਲੀ ਪਾਇਆ ਅਹਿਸਾਨ, ਅਸਲ ਆਪਣਾ ਰੰਗ ਵਖਾਈਆ। ਬਿਨ ਪੂਜਾ ਪਾਠ ਤੋਂ ਕਰ ਕਲਿਆਣ, ਕਲਮਿਆਂ ਤੋਂ ਬਾਹਰ ਦਿਤਾ ਕਢਾਈਆ । ਜੋਧੇ ਸੂਰ ਬਣਾ ਬਲਵਾਨ, ਕਲਜੁਗ ਕੂੜਾ ਚਰਨਾਂ ਹੇਠ ਦਿਤਾ ਦਬਾਈਆ। ਲੱਖ ਚੁਰਾਸੀ ਚੁਕਾ ਕੇ ਕਾਣ, ਆਵਣ ਜਾਵਣ ਪੈਂਡਾ ਦਿਤਾ ਮੁਕਾਈਆ। ਸਚ ਦਵਾਰੇ ਮੇਲੇ ਆਣ, ਦਰ ਦਰਬਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ।
ਮੱਘਰ ਕਹੇ ਮੈਂ ਬੋਲਣਾ ਸਚ ਜੈਕਾਰਾ, ਸਚ ਦਿਆਂ ਜਣਾਈਆ। ਜਿਹੜਾ ਜੁਗ ਚੌਕੜੀ ਦੇਂਦਾ ਆਇਆ ਲਾਰਾ, ਇਸ਼ਾਰਿਆਂ ਨਾਲ ਇਸ਼ਾਰੇ ਆਇਆ ਸਮਝਾਈਆ। ਜਿਸ ਦਾ ਲੇਖਾ ਅਗੰਮ ਅਪਾਰਾ, ਅਲੱਖ ਅਗੋਚਰ ਨਾ ਕੋਇ ਸਮਝਾਈਆ। ਜਿਸ ਦਾ ਭਾਣਾ ਮੰਨ ਗੁਰੂ ਅਵਤਾਰਾ, ਪੈਗ਼ੰਬਰ ਗਏ ਸੀਸ ਝੁਕਾਈਆ। ਸੋ ਕਰਨ ਆਇਆ ਵਿਹਾਰਾ, ਵਿਵਹਾਰੀ ਵੇਸ ਵਟਾਈਆ। ਜਿਸ ਦਾ ਹੁਕਮ ਸਦਾ ਜੁਗ ਚਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾ ਕੋਇ ਮੇਟੇ ਮੇਟ ਮਿਟਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤ ਸੁਹਾਏ ਇਕ ਦਵਾਰਾ, ਮੰਦਰ ਇਕੋ ਇਕ ਵਖਾਈਆ। ਜਿਥੇ ਦਿਵਸ ਰੈਣ ਦੀਆ ਦੀਪਕ ਇਕੋ ਉਜਿਆਰਾ, ਤੇਲ ਬਾਤੀ ਨਾ ਕੋਇ ਵਖਾਈਆ। ਨਾਦ ਸ਼ਬਦ ਧੁਨ ਸਚੀ ਧੁਨਕਾਰਾ, ਅਨੁਰਾਗੀ ਰਾਗ ਅਲਾਈਆ। ਜਿਸ ਦਾ ਖੇਲ ਸਭ ਤੋਂ ਵੱਖਰਾ ਨਿਆਰਾ, ਨਰ ਨਿਰੰਕਾਰਾ ਹੋ ਕੇ ਆਪ ਕਰਾਈਆ। ਸੋ ਸੁਹਾਵਣਹਾਰਾ ਜਮਨ ਕਿਨਾਰਾ, ਜਾਮਨ ਹੋ ਕੇ ਵੇਖ ਵਖਾਈਆ। ਦੁਵਾਰਕਾ ਨਿਵਾਸੀ ਤੇਰਾ ਉਧਾਰਾ, ਦੋਹਰੀ ਵਾਰ ਦਿਤੀ ਵਡਿਆਈਆ। ਸਾਚਿਆਂ ਭਗਤਾਂ ਦੇ ਸਹਾਰਾ, ਗੁਰ ਅਵਤਾਰਾਂ ਰਿਹਾ ਜਣਾਈਆ। ਜਿਨ੍ਹਾਂ ਦਾ ਲੇਖਾ ਇਕ ਤੋਂ ਦੋ ਦੋ ਤੋਂ ਚਾਰਾ, ਚੌਕੜ ਦਏ ਗੁਵਾਹੀਆ। ਜਿਨ੍ਹਾਂ ਨੇ ਸੀਸ ਚੁਕਣਾ ਇੱਟਾਂ ਗਾਰਾ, ਗਹਿਰ ਗੰਭੀਰ ਵਿਚ ਸਮਾਈਆ। ਅਗਲੇ ਜਨਮ ਦਾ ਲੇਖਾ ਰਿਹਾ ਨਾ ਕੋਇ ਸੰਸਾਰਾ, ਸੰਸਾਰੀਆਂ ਵਿਚੋਂ ਬਾਹਰ ਕਢਾਈਆ। ਹਰਿ ਸੰਗਤ ਤੇਰਾ ਰੂਪ ਅਪਾਰਾ, ਅਪਰੰਪਰ ਵੇਖ ਵਖਾਈਆ । ਨਿੱਕੇ ਵੱਡੇ ਦਾ ਇਕੋ ਜਿਹਾ ਵਿਹਾਰਾ, ਵਿਵਹਾਰੀ ਆਪਣੀ ਕਾਰ ਕਮਾਈਆ। ਗੁਰਮੁਖੋ ਤੁਹਾਡੀ ਸੇਵਾ ਲੱਖ ਕਰੋੜੀ ਨਾ ਗਿਣਤੀ ਵਿਚ ਹਜ਼ਾਰਾਂ, ਕੀਮਤਾਂ ਵਾਲਾ ਕੀਮਤ ਸਕੇ ਨਾ ਕੋਇ ਜਣਾਈਆ। ਜਿਥੇ ਝੁਕਣਾ ਜਗਤ ਸਰਕਾਰਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਸਭ ਨੂੰ ਦਏ ਵਖਾਈਆ।
ਮੱਘਰ ਕਹੇ ਮੈਂ ਦੋਏ ਜੋੜ ਕਰਾਂ ਨਮਸਤੇ, ਨਿਮਸਕਾਰ ਡੰਡਾਵਤ ਵਿਚ ਬਦਲਾਈਆ। ਜਨ ਭਗਤੋ ਤੁਸੀਂ ਸੇਵਾ ਕੀਤੀ ਹੱਸਦੇ ਹੱਸਦੇ, ਹਸਤੀ ਆਪਣੀ ਲਈ ਬਦਲਾਈਆ। ਤੁਹਾਡੇ ਘਰਾਣੇ ਰਹਿਣੇ ਵਸਦੇ, ਅੰਤਮ ਉਜੜੇ ਸਰਬ ਲੋਕਾਈਆ। ਸ਼ਾਹ ਸੁਲਤਾਨ ਵੇਖਣੇ ਨੱਸਦੇ, ਰਾਜੇ ਰਾਣੇ ਪਿੱਠ ਭੁਵਾਈਆ । ਇਸ਼ਾਰਿਆਂ ਨਾਲ ਇਕ ਦੂਜੇ ਨੂੰ ਸਾਰੇ ਦੱਸਦੇ, ਉਂਗਲਾਂ ਉਪਰ ਉਠਾਈਆ। ਬਿਨਾ ਸ੍ਰੀ ਭਗਵਾਨ ਕੋਇ ਨਾ ਬਚਦੇ, ਬੱਚਿਆਂ ਵਾਲੇ ਸਰਬ ਕੁਰਲਾਈਆ। ਇਹ ਖੇਲ ਉਸ ਅਗੰਮੀ ਇਸ਼ਾਰੇ ਅੱਖ ਦੇ, ਜਿਸ ਦੀ ਪਲਕ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵਣਹਾਰ ਵਡਿਆਈਆ।
ਮੱਘਰ ਕਹੇ ਮੈਨੂੰ ਆਈ ਹਾਸੀ, ਹੱਸ ਹੱਸ ਦਿਆਂ ਸੁਣਾਈਆ। ਜਨ ਭਗਤੋ ਤੁਹਾਡੀ ਕੱਟੀ ਗਈ ਜਮ ਫ਼ਾਸੀ, ਜਮਾਂ ਦਾ ਭੈ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਨੂਰ ਮਿਲਿਆ ਇਕੋ ਸਾਥੀ, ਧੁਰ ਦਾ ਸੰਗੀ ਨਜ਼ਰੀ ਆਈਆ। ਲਹਿਣਾ ਰਿਹਾ ਕੋਈ ਨਾ ਬਾਕੀ, ਜੋ ਖ਼ੁਸ਼ੀਆਂ ਨਾਲ ਸੇਵ ਕਮਾਈਆ। ਜਿਸ ਦਵਾਰੇ ਉਤੇ ਆ ਕੇ ਕੋਟ ਤਰਨੇ ਪਾਪੀ, ਉਸ ਦੀ ਨੀਂਹ ਭਗਤਾਂ ਕੋਲੋਂ
ਰਖਾਈਆ। ਜਨਮ ਜਨਮ ਦੀ ਪੂਰੀ ਕਰਕੇ ਆਸੀ, ਤ੍ਰਿਸ਼ਨਾ ਦਿਤੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਜਨ ਭਗਤੋ ਤੁਹਾਡੀ ਸੇਵਾ ਦਿਵਸ ਰਾਤ, ਰੈਣ ਦਏ ਗਵਾਹੀਆ। ਚੌਵੀ ਘੰਟੇ ਕਰ ਇਤਫ਼ਾਕ, ਢੋਲਾ ਇਕੋ ਰਹੇ ਸੁਣਾਈਆ। ਸੱਠ ਘੜੀਆਂ ਬੋਲ ਕੇ ਵਾਕ, ਵਾਕਿਆ ਆਪਣਾ ਰਿਹਾ ਦ੍ਰਿੜਾਈਆ। ਅੱਠ ਪਹਿਰ ਹੋ ਕੇ ਦਾਸ, ਨੇਤਰ ਨੈਣ ਨਿਵਾਈਆ। ਅੱਖ ਖੋਲ੍ਹ ਪ੍ਰਿਥਮੀ ਆਕਾਸ਼, ਗਗਨ ਮੰਡਲ ਰਹੇ ਸੁਣਾਈਆ। ਵਾਹਵਾ ਤੇਰੀ ਪ੍ਰੀਤੀ ਪੁਰਖ ਅਬਿਨਾਸ਼, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਜਿਹੜੇ ਉਠ ਵੇਲੇ ਪਰਭਾਤ, ਤੇਰੀ ਸੇਵਾ ਸਚ ਕਮਾਈਆ। ਪਤਾ ਨਹੀਂ ਕਿਥੋਂ ਸਿਖੀ ਇਨ੍ਹਾਂ ਨੇ ਜਾਚ, ਕਵਣ ਗਿਆ ਦ੍ਰਿੜਾਈਆ। ਅੰਦਰੋਂ ਬਾਹਰੋਂ ਹੋ ਗਿਆ ਪਾਕ, ਪੁਨੀਤ ਹੋ ਕੇ ਖ਼ੁਸ਼ੀ ਵਰਤਾਈਆ। ਪ੍ਰੇਮ ਪਿਆਰ ਦਾ ਵੱਜਦਾ ਰਹੇ ਰਬਾਬ, ਤੂਹੀ ਤੂਹੀ ਰਾਗ ਅਲਾਈਆ। ਕਬੀਰ ਫਰੀਦ ਕਰਦੇ ਰਹੇ ਹਿਸਾਬ, ਬੱਤੀ ਦਿਨ ਬੱਤੀ ਦੰਦਾਂ ਵਾਲਾ ਲੇਖਾ ਨਾਲ ਜਣਾਈਆ। ਅੰਤ ਉਹ ਵੀ ਦੇ ਕੇ ਜੁਆਬ, ਸੱਤ ਮੱਘਰ ਰਹੇ ਜਣਾਈਆ। ਪਤਾ ਨਹੀਂ ਪ੍ਰਭੂ ਤੂੰ ਕਿਵੇਂ ਇਨ੍ਹਾਂ ਦੇ ਅੰਦਰ ਵਸਿਉਂ ਆਪ, ਜੋ ਆਪਾ ਗਏ ਮਿਟਾਈਆ । ਸਾਚੇ ਪ੍ਰੇਮ ਪਿਆਰ ਦਾ ਕਰ ਇਤਫ਼ਾਕ, ਵੱਡੇ ਛੋਟੇ ਬਾਲੇ ਨੱਢੇ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਿਤੀ ਵਡਿਆਈਆ।
ਸ੍ਰੀ ਭਗਵਾਨ ਕਹੇ ਸੁਣ ਮੱਘਰ ਬਾਲੇ ਨੱਢੇ, ਤੈਨੂੰ ਦਿਆਂ ਜਣਾਈਆ। ਨੌ ਸੌ ਚੁਰਾਨਵੇ ਜੁਗ ਚੌਕੜੀ ਪਿਛੋਂ ਮੈਂ ਆਪਣੀ ਜੋਤੀ ਧਾਰੋਂ ਕੱਢੇ, ਮੈਂ ਆਪਣੇ ਤਤਾਂ ਨਾਲ ਕਰੀ ਕੁੜਮਾਈਆ। ਜਿਨ੍ਹਾਂ ਨਾਲ ਸਚ ਦਵਾਰੇ ਮਿਲ ਕੇ ਕਰਾਂ ਲੱਡੇ, ਲਾਡ ਉਨ੍ਹਾਂ ਰਿਹਾ ਲਡਾਈਆ। ਜਿਨ੍ਹਾਂ ਦੇ ਅੰਦਰ ਧਰਮ ਨਿਸ਼ਾਨੇ ਗੱਡੇ, ਸਚ ਸਚ ਦਿਤਾ ਸਮਝਾਈਆ। ਜਗਤ ਤ੍ਰਿਸ਼ਨਾ ਬੁਝਾ ਕੇ ਅੱਗੇ, ਆਗਿਆ ਆਪਣੀ ਵਿਚ ਰਖਾਈਆ । ਪ੍ਰੇਮ ਪ੍ਰੀਤੀ ਵਿਚ ਦੇ ਕੇ ਮਜੇ, ਕੂੜਾ ਮਜਾ ਦਿਤਾ ਮਿਟਾਈਆ। ਉਹ ਨੇਤਰ ਦਰਸ਼ਨ ਕਰ ਕਰ ਰੱਜੇ, ਅੰਦਰ ਭੁੱਖ ਰਹੀ ਨਾ ਰਾਈਆ। ਆਪੇ ਫਿਰਨ ਭੱਜੇ, ਅੰਦਰ ਬਾਹਰ ਵਾਹੋ ਦਾਹੀਆ। ਜਿਨ੍ਹਾਂ ਦੇ ਪ੍ਰੀਤਮ ਨੇ ਉਨ੍ਹਾਂ ਨਾਲ ਨਹੀਂ ਕਰਨੇ ਦਗੇ, ਕੂੜਾ ਯਰਾਨਾ ਨਾ ਕੋਇ ਰਖਾਈਆ। ਏਥੇ ਉਥੇ ਆਪਣੀ ਗੋਦੀ ਚੁੱਕੇ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਸਚ ਦਵਾਰੇ ਜਾ ਕੇ ਰੱਖੇ, ਜਿਥੇ ਵੇਖਣ ਵਾਲਾ ਮਾਈ ਬਾਪ ਭਾਈ ਭੈਣ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਅੰਦਰ ਨੱਸੇ, ਸ਼ਬਦੀ ਰਾਗ ਸੁਣਾਈਆ। ਚਰਨ ਕਵਲ ਕਰ ਕੇ ਇਕੱਠੇ, ਇਕੋ ਢੋਲਾ ਦਏ ਸੁਣਾਈਆ। ਜਨ ਭਗਤੋ ਤੁਸੀਂ ਆਏ ਮੇਰੇ ਪ੍ਰੇਮ ਦੇ ਵੱਟੇ, ਬਦਲਾ ਲੈਣਾ ਚੁਕਾਈਆ। ਭਾਵੇਂ ਤੁਹਾਡੇ ਬਾਹਰੋਂ ਚੀਥੜ ਫਟੇ, ਅੱਗੇ ਫਟਿਆਂ ਦਾ ਖਹਿੜਾ ਦਿਤਾ ਛੁਡਾਈਆ। ਜੇ ਧੰਨੇ ਨੂੰ ਮਿਲਿਆ ਵਿਚੋਂ ਵੱਟੇ, ਪੱਥਰਾਂ ਸੋਭਾ ਪਾਈਆ। ਤੁਹਾਨੂੰ ਪ੍ਰਾਪਤ ਉਸ ਵਿਚੋਂ ਮਿੱਟੀ ਘੱਟੇ, ਜਿਸ ਦਾ ਘਾਟਾ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ।
ਮੱਘਰ ਕਹੇ ਸੁਣੋ ਸੁਨੇਹੜਾ ਗੁਰਮੁਖ ਸੱਜਣ, ਸਚ ਦਿਆਂ ਸੁਣਾਈਆ। ਹਰਿ ਭਗਵਾਨ ਤੁਹਾਨੂੰ ਆਇਆ ਲੱਭਣ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜੁਗ ਜਨਮ ਦਿਆਂ ਵਿਛੜਿਆਂ ਆਇਆ ਸੱਦਣ, ਹੁਕਮੀ ਹੁਕਮ ਸੁਣਾਈਆ। ਸਚ ਦਵਾਰੇ ਆਇਆ ਰੱਖਣ, ਜਿਥੇ ਰੱਖਿਆ ਕਰੇ ਚਾਈਂ ਚਾਈਂਆ । ਤੁਹਾਡੇ ਅੰਦਰ ਵੜ ਕੇ ਆਇਆ ਵਸਣ, ਵਾਸਤਾ ਅੰਤਰ ਅੰਤਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਸਮਝਾਈਆ।
ਮੱਘਰ ਕਹੇ ਇਹ ਖੇਲ ਅਨੋਖਾ, ਆਕਲਾਂ ਬੇਅਕਲ ਕਰਾਈਆ। ਸਿੱਧਾ ਸ੍ਰਿਸ਼ਟੀ ਨਾਲ ਧੋਖਾ, ਗੁਰਮੁਖਾਂ ਮਿਲੇ ਵਡਿਆਈਆ। ਜਿਹੜਾ ਸਚ ਦਵਾਰੇ ਪਹੁੰਚਾ, ਪੰਜਾਂ ਤੋਂ ਲਏ ਬਚਾਈਆ। ਅੰਤਮ ਲੈਣਾ ਪਏ ਨਾ ਹਉਕਾ, ਜਮਾਂ ਤੋਂ ਲਿਆ ਛੁਡਾਈਆ। ਸਚ ਪ੍ਰੇਮ ਦੀ ਲਾ ਕੇ ਚੋਟਾ, ਚੋਟੀ ਤੇ ਲਏ ਚੜ੍ਹਾਈਆ । ਦਰ ਦਵਾਰੇ ਰਹਿਣ ਨਾ ਦੇਵੇ ਕੋਈ ਖੋਟਾ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸ਼ਰਨ ਸ਼ਰਨਾਈਆ।
ਮੱਘਰ ਕਹੇ ਮੈਂ ਸ਼ਰਨ ਵੇਖੇ ਲੱਗਦੇ, ਜੋ ਲਗ ਮਾਤਰ ਗਏ ਭੁਲਾਈਆ। ਸਚ ਦਵਾਰੇ ਵੇਖੇ ਵਧਦੇ, ਭੱਜਣ ਚਾਈਂ ਚਾਈਂਆ। ਨਾਤੇ ਤੋੜ ਕੇ ਕੂੜੇ ਜਗ ਦੇ, ਜਗ ਜੀਵਨ ਦਾਤਾ ਵੇਖ ਖ਼ੁਸ਼ੀ ਮਨਾਈਆ। ਨਿਝ ਨੇਤਰ ਦਰਸ਼ਨ ਕਰ ਕਰ ਰੱਜਦੇ, ਰਜੋ ਤਮੋ ਸਤੋ ਦਾ ਲੇਖਾ ਗਏ ਮੁਕਾਈਆ । ਭਾਂਬੜ ਬੁਝ ਗਏ ਕੂੜੀ ਅੱਗ ਦੇ, ਮਾਇਆ ਮਮਤਾ ਦਿਤੀ ਜਲਾਈਆ। ਜੋ ਭਗਤ ਸਚ ਦਵਾਰੇ ਵਸਦੇ, ਵਸਲ ਇਕੋ ਯਾਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ।
ਮੱਘਰ ਕਹੇ ਮੈਂ ਦੱਸਾਂ ਅਖ਼ੀਰ, ਬਿਨ ਅੱਖਰਾਂ ਅੱਖਰ ਸਮਝਾਈਆ। ਜਿਸ ਦੀ ਨਜ਼ਰ ਨਾ ਆਏ ਕੋਈ ਤਸਵੀਰ, ਨੂਰੋ ਨੂਰ ਕਰੇ ਰੁਸ਼ਨਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਬੇਨਜ਼ੀਰ, ਨਜ਼ਰ ਅੰਦਰੋਂ ਦਏ ਬਦਲਾਈਆ। ਤੁਹਾਡਾ ਲਹਿਣਾ ਦੇਣਾ ਵੇਖ ਕਬੀਰ, ਜੁਲਾਹਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਦਾ ਲੇਖਾ ਰਿਹਾ ਚੁਕਾਈਆ।
ਕਬੀਰ ਕਹੇ ਮੈਂ ਭੁੱਲ ਗਿਆ ਕਰਦਾ ਗਿਣਤੀ, ਅੰਕ ਅੰਕ ਬਦਲਾਈਆ। ਮੈਂ ਖੇਲ ਵੇਖੀ ਸਾਰੇ ਦਿਨ ਦੀ, ਭਗਤ ਦਵਾਰੇ ਬਹਿ ਕੇ ਅੱਖ ਖੁਲ੍ਹਾਈਆ। ਸਚ ਪਿਆਰੀ ਸੰਗਤ ਪ੍ਰੇਮ ਪਿਆਰ ਵੇਖੀ ਮਿਣਦੀ, ਨਾਮ ਪੈਮਾਨੇ ਹੱਥ ਉਠਾਈਆ। ਮੈਂ ਸਿਫ਼ਤ ਦੱਸਾਂ ਕਿਸ ਕਿਸ ਦੀ, ਕਿਸਮਤ ਸਾਰੇ ਗਏ ਬਦਲਾਈਆ। ਇਸਤਰੀ ਪੁਰਖ ਇਕੋ ਰੂਪ ਦਿਸਦੀ, ਅੰਦਰ ਅੱਖ ਨਾ ਕੋਇ ਭੁਆਈਆ। ਮੈਂ ਸਿਫ਼ਤ ਕਰਾਂ ਜਿਸ ਦੀ, ਉਹ ਮੈਨੂੰ ਅੱਗੋਂ ਸੁਣਾਈਆ। ਸਾਨੂੰ ਲੋੜ ਨਹੀਂ ਵਡਿਆਈ ਵਾਲੀ ਹਿਰਸ ਦੀ, ਹਰਸ ਹਵਸ ਗਏ ਮਿਟਾਈਆ। ਸਾਨੂੰ ਲੋੜ ਓਸੇ ਦੇ ਦ੍ਰਿਸ਼ ਦੀ, ਜਿਸ ਦ੍ਰਿਸ਼ਟੀ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ।
ਕਬੀਰ ਕਹੇ ਮੈਨੂੰ ਭੁੱਲ ਗਿਆ ਤਣਨਾ ਬੁਣਨਾ, ਪਹਿਲੀ ਕਹਾਣੀ ਦਿਆਂ ਬਦਲਾਈਆ। ਮੈਂ ਚਾਹੁੰਦਾ ਇਕੋ ਢੋਲਾ ਸੁਣਨਾ, ਜੋ ਗੁਰਮੁਖ ਰਹੇ ਗਾਈਆ। ਜਿਥੇ ਫੇਰ ਕਿਸੇ ਨਹੀਂ ਬੋਲਣਾ, ਸੋਹੰ ਰੂਪ ਸਮਾਈਆ । ਉਸ ਦਾ ਤੋਲ ਕਿਸੇ ਕੀ ਤੋਲਣਾ, ਜੋ ਆਪਣਾ ਆਪ ਗਏ ਮਿਟਾਈਆ। ਉਥੇ ਘੋਲ ਕਿਸੇ ਘੁਲਣਾ, ਜੋ ਘੋਲੀ ਘੋਲ ਘੁਮਾ ਕੇ ਆਪਣਾ ਆਪ ਭੇਟਾ ਗਏ ਕਰਾਈਆ। ਉਥੇ ਦਵਾਰਾ ਕਿਸੇ ਕੀ ਖੋਲ੍ਹਣਾ, ਜਿਥੇ ਧੁਰ ਦਰਬਾਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਖ਼ੁਸ਼ੀ ਮਨਾਈਆ।
ਕਬੀਰ ਕਹੇ ਮੇਰਾ ਬਦਲ ਗਿਆ ਸ਼ਰੀਰ, ਨਾਤਾ ਤਨ ਨਜ਼ਰ ਨਾ ਆਈਆ। ਮੈਂ ਚੜ੍ਹ ਕੇ ਚੋਟੀ ਅਖੀਰ, ਭਗਤਾਂ ਵੇਖ ਵਖਾਈਆ। ਮੈਨੂੰ ਨਜ਼ਰੀ ਆਈ ਇਕ ਤਸਵੀਰ, ਜਿਸ ਨੂੰ ਤਸੱਵਰ ਨਾ ਕੋਇ ਕਰਾਈਆ। ਉਥੇ ਮੈਂ ਕੋਇ ਨਾ ਤੱਕਿਆ ਗਰੀਬ ਅਮੀਰ, ਗੁਰਮੁਖ ਇਕੋ ਰੰਗ ਸੋਭਾ ਪਾਈਆ। ਨਾ
ਕੋਈ ਤੱਕੀ ਦੌਲਤ ਧਨ ਜਗੀਰ, ਜਾਗਰਤ ਜੋਤ ਜੋਤ ਰੁਸ਼ਨਾਈਆ। ਨਾ ਕੋਈ ਗੁਰ ਅਵਤਾਰ ਤੱਕਿਆ ਪੈਗ਼ੰਬਰ ਪੀਰ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਕਰਵਟ ਆਪਣੀ ਰਿਹਾ ਬਦਲਾਈਆ।
ਕਬੀਰ ਕਹੇ ਮੈਂ ਵੇਖਿਆ ਬਦਲਦਾ ਕਰਵਟ, ਕਰਾਮਾਤ ਨਾ ਕੋਇ ਜਣਾਈਆ। ਜਿਸ ਦੇ ਪਿਛੇ ਸ੍ਰਿਸ਼ਟੀ ਰਹੀ ਭਰਮਤ, ਭਰਮਾਂ ਵਿਚ ਲੋਕਾਈਆ। ਉਹ ਕੂੜ ਕੁੜਿਆਰੀ ਜਗਤ ਜਹਾਨ ਵਖਾ ਕੇ ਇਸਮਤ, ਆਜ਼ਮ ਰਿਹਾ ਹਲਾਈਆ। ਜਨ ਭਗਤਾਂ ਦੀ ਬਦਲ ਕੇ ਅੰਦਰੋਂ ਕਿਸਮਤ, ਜਿਸਮ ਜਮੀਰ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਨਾਲ ਰਖਾਈਆ ।
ਮੱਘਰ ਕਹੇ ਮੈਂ ਵੇਖ ਦਵਾਰ ਦਿੱਲੀ, ਦਿਲਾਂ ਨੂੰ ਖੋਜ ਖੁਜਾਈਆ। ਅਰਸ਼ ਕੁਰਸ਼ਾਂ ਦੀ ਜੜ੍ਹ ਹਿੱਲੀ, ਹਲੂਣਾ ਦਿਤਾ ਲਗਾਈਆ। ਮੇਰੀ ਖ਼ੁਸ਼ੀ ਵਿਚ ਆਣ ਕੇ ਹਾਸੀ ਨਿਕਲੀ ਖਿਲੀ, ਵੇਖੀ ਖਲੀ ਖ਼ਲਕ ਖ਼ੁਦਾਈਆ । ਸਾਰੇ ਦਰਬਾਰ ਵਿਚ ਤੱਕ ਇਕ ਸੌ ਗਿਆਰਾਂ ਇੱਟ ਲੱਗੀ ਪਿਲੀ, ਇਕ ਇਕ ਦੀ ਗਿਣਤੀ ਸਚ ਦਿਤੀ ਜਣਾਈਆ। ਸਭ ਦੀ ਕਮਰ ਕਮਰਕਸਿਆਂ ਵਾਲੀ ਹੋਣੀ ਢਿਲੀ, ਕਮਾਨ ਅਫਸਰਾਂ ਦੇਣੀ ਸੁਟਾਈਆ। ਬਿਲਿਆਂ ਦੇ ਮਗਰ ਮੌਤ ਵੈਰਾਗਣ ਲੌਣੀ ਬਿਲੀ, ਲਹਿੰਦੀ ਦਿਸ਼ਾ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦੀ ਲਾ ਕੇ ਸਿਲੀ, ਸਿਲਸਿਲਾ ਅਗਲਾ ਦਏ ਬਦਲਾਈਆ।
❋