ਪੁਸਤਕਾਲਾਹਰਿ ਭਗਤ ਦਵਾਰ

੧੫ ਮੱਘਰ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਧੀਰਪੁਰ ਦਿੱਲੀ-੯

ਪੰਦਰਾਂ ਮੱਘਰ ਕਹੇ ਮੇਰੀ ਨਮਸਤੇ ਪੁਰਖ ਅਬਿਨਾਸ਼, ਸ੍ਰੀ ਭਗਵਾਨ ਤੇਰੀ ਸ਼ਰਨਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸਦਾ ਵਸੇਂ ਭਗਤਾਂ ਪਾਸ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ । ਜੁਗ ਜਨਮ ਵਿਛੜਿਆਂ ਪੂਰੀ ਕਰੇਂ ਆਸ, ਨਿੱਤ ਨਵਿਤ ਵੇਖੇਂ ਥਾਉਂ ਥਾਈਂਆ। ਨਿਰਗੁਣ ਨਿਰਵੈਰ ਹੋ ਕੇ ਦੇਵੇਂ ਸਾਥ, ਧੁਰ ਦਾ ਸੰਗ ਬਣਾਈਆ। ਪ੍ਰੇਮੀਆਂ ਪਿਆਰਾ ਦੇਵੇ ਸ਼ਾਬਾਸ, ਸਿਰ ਆਪਣਾ ਹੱਥ ਟਿਕਾਈਆ । ਜਨ ਭਗਤਾਂ ਕਾਰਜ ਕਰੇਂ ਖ਼ਾਸ, ਖ਼ਾਲਸ ਆਪਣਾ ਰੰਗ ਵਖਾਈਆ। ਮਾਨਸ ਜਨਮ ਕਰ ਕੇ ਰਾਸ, ਲੱਖ ਚੁਰਾਸੀ ਫੰਦ ਕਟਾਈਆ। ਚਰਨ ਦਵਾਰੇ ਦੇ ਨਿਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ।

ਪੰਦਰਾਂ ਮੱਘਰ ਕਹੇ ਵਾਹ ਮੇਰੇ ਭਗਵੰਤ, ਤੇਰੀ ਬੇਪਰਵਾਹੀਆ। ਆਤਮ ਪਰਮਾਤਮ ਸਾਚੇ ਕੰਤ, ਸ਼ਾਹ ਪਾਤਸ਼ਾਹ ਸਚੇ ਸ਼ਹਿਨਸ਼ਾਹੀਆ। ਮੇਲ ਮਿਲਾ ਕੇ ਭਗਤ ਸੁਹੇਲੇ ਧੁਰ ਦੇ ਸੰਤ, ਸਚ ਸਤਿ ਆਪਣਾ ਆਪ ਦ੍ਰਿੜਾਈਆ। ਨਾਮ ਨਿਧਾਨਾ ਦੇ ਕੇ ਮੰਤ, ਸਚ ਮੰਤਰ ਨਾਮ ਦ੍ਰਿੜਾਈਆ। ਕੂੜੀ ਕਿਰਿਆ ਮੇਟ ਗੜ੍ਹ ਤੋੜ ਹਉਮੇ ਹੰਗਤ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਤਾ ਤੋੜ ਬਹਿਸ਼ਤ ਜੰਨਤ, ਸਚਖੰਡ ਦਵਾਰਾ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਸੁਹਾਈਆ।

ਪੰਦਰਾਂ ਮੱਘਰ ਕਹੇ ਮੈਂ ਹੋਇਆ ਖ਼ੁਸ਼ਹਾਲ, ਗੀਤ ਅਗੰਮੀ ਢੋਲਾ ਗਾਈਆ। ਖੇਲ ਵੇਖਿਆ ਦੀਨ ਦਿਆਲ, ਸ੍ਰੀ ਭਗਵਾਨ ਰਿਹਾ ਦ੍ਰਿੜਾਈਆ। ਹੱਸਦੇ ਵੇਖੇ ਸ੍ਰੀ ਭਗਵਾਨ, ਬ੍ਰਹਿਮੰਡ ਖੰਡ ਪੁਰੀ ਲੋ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਤਰਾਨਾ ਇਕੋ ਗਾਣ, ਤੂਹੀ ਤੂਹੀ ਇਕੋ ਰਾਗ ਅਲਾਈਆ । ਭਵਿਖਤਾਂ ਵਾਲਾ ਵੇਖਣਾ ਬਿਆਨ, ਬਿਨਾ ਕਾਗਜ਼ ਕਿਤਾਬ ਫੋਲ ਫੁਲਾਈਆ। ਸੰਦੇਸ਼ਾ ਸੁਣ ਅਗੰਮੀ ਫ਼ਰਮਾਣ, ਨਿਉਂ ਨਿਉਂ ਅੱਖ ਉਠਾਈਆ। ਵਕਤ ਸੁਹੰਞਣਾ ਹੋਇਆ ਵਿਚ ਜਹਾਨ, ਸੋਹਣੀ ਵੱਜੀ ਵਧਾਈਆ । ਭਗਤ ਭਗਵਾਨ ਮੇਲਾ ਮਿਲਿਆ ਆਣ, ਅੰਦਰ ਬਾਹਰ ਖ਼ੁਸ਼ੀ ਮਨਾਈਆ। ਭਗਤ ਸੁਹੇਲਾ ਰਿਹਾ ਨਾ ਕੋਇ ਨਿਧਾਨ, ਨਿਝ ਨੇਤਰ ਕਰੇ ਰੁਸ਼ਨਾਈਆ। ਸਾਚੇ ਨਾਮ ਦਾ ਦੇ ਕੇ ਗਿਆਨ, ਰਾਮ ਇਕੋ ਦਿਤਾ ਵਖਾਈਆ । ਧੁਰ ਦਾ ਮਾਲਕ ਦੱਸ ਕੇ ਕਾਹਨ, ਬੰਸਰੀ ਇਕੋ ਧੁਨ ਸੁਣਾਈਆ। ਪੈਗ਼ੰਬਰਾਂ ਵਾਲਾ ਦੇ ਪੈਗ਼ਾਮ, ਬਿਨ ਅੱਖਰਾਂ ਕਰੀ ਪੜ੍ਹਾਈਆ । ਸਚ ਦਵਾਰਾ ਵਖਾ ਕੇ ਧਾਮ, ਧਰਮ ਦਵਾਰ ਵੱਜੀ ਵਧਾਈਆ। ਮਸਤ ਖ਼ੁਮਾਰੀ ਪਿਆ ਕੇ ਜਾਮ, ਜਾਮਨ ਹੋ ਕੇ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਪੰਦਰਾਂ ਮੱਘਰ ਕਹੇ ਮੈਂ ਦੇਵਾਂ ਸਚ ਫ਼ਰਮਾਣ, ਫੁਰਨੇ ਵਿਚੋਂ ਫੁਰਨਾ ਇਕ ਜਣਾਈਆ। ਜਨ ਭਗਤਾਂ ਸੇਵਾ ਸਚ ਮਹਾਨ, ਮਹਿੰਮਾ ਕਥ ਕਥ ਦ੍ਰਿੜਾਈਆ। ਪ੍ਰੇਮ ਪਿਆਰ ਦਾ ਸਚਾ ਧਿਆਨ, ਨਾਤਾ ਇਕੋ ਨਾਲ ਜੁੜਾਈਆ। ਢੋਲਾ ਗਾ ਕੇ ਵਿਸ਼ਨੂੰ ਭਗਵਾਨ, ਸੋਹੰ ਸੋ ਵਿਚ ਸਮਾਈਆ। ਜਗਤ ਕੂੜਾ ਛੱਡ ਅਰਾਮ, ਆਤਮ ਸੁਖ ਵੱਜੇ ਵਧਾਈਆ। ਮਨ ਵਾਸਨਾ ਨਾ ਹੋਏ ਗੁਲਾਮ, ਜਗਤ ਜੰਜ਼ੀਰ ਨਾ ਕੋਇ ਬੰਧਾਈਆ । ਜਲਵਾ ਤੱਕ ਕੇ ਇਕ ਅਮਾਮ, ਨੂਰ ਜਹੂਰ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ।

ਪੰਦਰਾਂ ਮੱਘਰ ਕਹੇ ਮੈਂ ਵੇਖੇ ਭਗਤ ਸੁਹੇਲੇ ਮੀਤ ਮੁਰਾਰ, ਸੱਜਣ ਧੁਰ ਦੇ ਨਜ਼ਰੀ ਆਈਆ । ਜਿਨ੍ਹਾਂ ਦਾ ਸਭ ਤੋਂ ਵੱਖਰਾ ਵਿਵਹਾਰ, ਵਿਵਹਾਰੀ ਹੋ ਕੇ ਸੇਵ ਕਮਾਈਆ। ਖੇਲ ਤੱਕ ਇਕ ਤੋਂ ਦੋ ਦੋ ਤੋਂ ਚਾਰ, ਚਾਰ ਕੁੰਟ ਗਏ ਭੁਲਾਈਆ। ਦਰਸ਼ਨ ਕਰ ਕੇ ਦੀਦ ਦੀਦਾਰ, ਦਰਦ ਆਪਣਾ ਗਏ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਚੁਕਾਈਆ।

ਪੰਦਰਾਂ ਮੱਘਰ ਕਹੇ ਮੈਂ ਵੇਖੀ ਅਜਬ ਕਹਾਣੀ, ਲੇਖਾ ਲਿਖਤ ਨਾ ਕੋਇ ਸਮਝਾਈਆ। ਜਨ ਭਗਤਾਂ ਅੰਦਰ ਸੁਣੀ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਪ੍ਰੇਮ ਪਿਆਰ ਦਾ ਚੁੱਕ ਕੇ ਪਾਣੀ, ਭੱਜਣ ਵਾਹੋ ਦਾਹੀਆ। ਅਚਰਜ ਖੇਲ ਵੇਖ ਗੁਰ ਅਵਤਾਰ ਪੈਗ਼ੰਬਰ ਹੋਏ ਹੈਰਾਨੀ, ਹੈਰਤ ਸਭ ਦੇ ਅੰਦਰ ਆਈਆ। ਨਵ ਜੋਬਨ ਨਵ ਜੁਗ ਨਵ ਰੰਗ ਦੀ ਵੇਖ ਜੁਆਨੀ, ਜੋਬਨਮਤੇ ਖ਼ੁਸ਼ੀ ਮਨਾਈਆ । ਅੰਦਰ ਤੱਕ ਕੇ ਨੂਰ ਨੁਰਾਨੀ ਲਹਿਰ ਰੁਹਾਨੀ, ਜ਼ਿਮੀ ਅਸਮਾਨ ਸੀਸ ਝੁਕਾਈਆ। ਨਜ਼ਾਰਾ ਤੱਕ ਕੇ ਪਦ ਨਿਰਬਾਨੀ, ਝਗੜਾ ਛੱਡ ਕੇ ਚਾਰੇ ਬਾਣੀ, ਚਾਰੇ ਖਾਣੀ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਵਖਾਈਆ।

ਪੰਦਰਾਂ ਮੱਘਰ ਕਹੇ ਮੈਂ ਵੇਖ ਕੇ ਭਗਤ ਦਵਾਰ, ਦੁਵਾਰਕਾ ਵਾਸੀ ਦਿਆਂ ਵਧਾਈਆ। ਉਠ ਵੇਖ ਕ੍ਰਿਸ਼ਨ ਮੁਰਾਰ, ਮੁਰਾਰੀ ਮੋਹਰ ਰਿਹਾ ਲਗਾਈਆ। ਜੁਗ ਚੌਕੜੀ ਜਿਸ ਦੀ ਕਾਰ, ਕਰਨੀ ਕਰਤਾ ਇਕ ਅਖਵਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਅਪਰੰਪਰ ਵੇਸ ਵਟਾਈਆ। ਸੰਤ ਸੁਹੇਲੇ ਲਏ ਉਭਾਰ, ਨਿੱਤ ਨਵਿਤ ਜੋੜ ਜੁੜਾਈਆ। ਅੰਦਰ ਬਾਹਰ ਪਾਵੇ ਸਾਰ, ਗੁਪਤ ਜਾਹਰ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ।

ਪੰਦਰਾਂ ਮੱਘਰ ਕਹੇ ਮੇਰਾ ਅੰਤ ਅਖੀਰੀ ਸ਼ਬਦੀ ਬੋਲ, ਸੰਦੇਸਾ ਦਿਆਂ ਜਣਾਈਆ। ਜਨ ਭਗਤੋ ਪ੍ਰਭੂ ਵਸੇ ਸਦਾ ਤੁਹਾਡੇ ਕੋਲ, ਪਰਮਾਤਮ ਆਤਮ ਅੰਤਮ ਮਿਲ ਕੇ ਖ਼ੁਸ਼ੀ ਮਨਾਈਆ। ਜਗਤ ਵਡਿਆਈ ਉਪਰ ਧੌਲ, ਸਚਖੰਡ ਦਵਾਰੇ ਸਾਚਾ ਰੰਗ ਵਖਾਈਆ। ਪੂਰਬ ਜਨਮ ਦਾ ਪੂਰਾ ਕਰ ਕੇ ਕੌਲ, ਕਰਮਾਂ ਦਾ ਲਹਿਣਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।

ਪੰਦਰਾਂ ਮੱਘਰ ਕਹੇ ਮੈਂ ਕਹਾਂ ਸਚ ਅਖ਼ੀਰ, ਆਖ਼ਰ ਦਿਆਂ ਜਣਾਈਆ। ਪ੍ਰਭੂ ਦੇ ਹੱਥ ਭਗਤਾਂ ਦੀ ਤਕਦੀਰ, ਜਦੋਂ ਚਾਹੇ ਦੇਵੇ ਬਦਲਾਈਆ। ਅੰਦਰ ਰੱਖ ਆਪਣੀ ਤਸਵੀਰ, ਤਸਬੀਆਂ ਮਣਕਿਆਂ ਤੋਂ ਦਏ ਛੁਡਾਈਆ। ਸਚ ਦਵਾਰਾ ਵਖਾ ਕੇ ਇਕ ਅੰਮ੍ਰਿਤ ਜਾਮ ਪਿਆਏ ਸੀਰ, ਸੁਰਤ ਸ਼ਬਦ ਜੋੜ ਜੁੜਾਈਆ। ਜਿਸ ਗ੍ਰਹਿ ਵਸੇ ਭਗਤ ਕਬੀਰ, ਕਾਅਬਾ ਓਦੂੰ ਅਗਲਾ ਦਏ ਵਖਾਈਆ। ਜਿਥੇ ਖੇਲ ਬੇਨਜ਼ੀਰ, ਨਜ਼ਰ ਨਿਸ਼ਾਨ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਦਏ ਵਡਿਆਈਆ।

ਪੰਦਰਾਂ ਮੱਘਰ ਕਹੇ ਜਗਤ ਭਗਤ ਸੱਜਣ ਸਾਚੀ ਕਾਰ, ਪਾਰਬ੍ਰਹਮ ਆਪ ਕਮਾਈਆ । ਸਚ ਆਪ ਕਰੇ ਸਤਿ ਸਤਿਵਾਦ ਵਿਵਹਾਰ, ਵੇਲਾ ਵਕਤ ਦਏ ਗਵਾਹੀਆ। ਲੇਖਾ ਜਾਣ ਦਿੱਲੀ ਦਰਬਾਰ, ਦਵਾਰ ਭਗਤਾਂ ਇਕ ਸੁਹਾਈਆ। ਸੇਵਕਾਂ ਸੇਵਾ ਵੇਖ ਅਪਾਰ, ਆਪ ਆਪਣਾ ਰੰਗ ਚੜ੍ਹਾਈਆ। ਮੰਜ਼ਲ ਰਹਿਣ ਨਾ ਦੇਵੇ ਕੋਇ ਦੁਸ਼ਵਾਰ, ਮਾਰਗ ਇਕੋ ਦਏ ਵਖਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਦੱਸੇ ਸਚ ਪਿਆਰ, ਜਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਭਗਤਾਂ ਭਗਤ ਦਵਾਰੇ ਵਿਚ ਰਖਾਈਆ।

❋

੫ ਚੇਤ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਕਿੰਗਜਵੇ ਕੈਂਪ ਧੀਰਪੁਰ ਦਿੱਲੀ-੯

ਸੰਮਤ ਸ਼ਹਿਨਸ਼ਾਹੀ ਦੋ ਕਹੇ ਮੇਰਾ ਪੰਚਮ ਚੇਤ, ਨਵ ਨੌਂ ਚਾਰ ਦਏ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਦਾ ਖੋਲ੍ਹੇ ਭੇਤ, ਭੇਵ ਅਗਲਾ ਦਏ ਜਣਾਈਆ। ਜਨ ਭਗਤੋ ਸਭ ਤੋਂ ਪਹਿਲੋਂ ਸਾਖਿਆਤ ਤੱਕੋ ਨੇਤ ਨੇਤ, ਨਿੱਤ ਨਵਿਤ ਦਾ ਮਾਲਕ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਕਰੇ ਹੇਤ, ਪਾਰਬ੍ਰਹਮ ਬ੍ਰਹਮ ਮਾਲਕ ਇਕ ਅਖਵਾਈਆ। ਜੋ ਵਸਣਹਾਰਾ ਸਚਖੰਡ ਅਗੰਮੇ ਦੇਸ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਆਦੇਸ, ਸੀਸ ਸੱਯਦਿਆਂ ਵਿਚ ਝੁਕਾਈਆ। ਜਿਸ ਦਾ ਭਵਿਖਤ ਬਿਨ ਲਿਖਤ ਸ਼ਬਦੀ ਧਾਰ ਦੱਸ ਕੇ ਗਿਆ ਦਸਮੇਸ਼, ਗੋਬਿੰਦ ਖੋਜੀ ਖੋਜ ਖੁਜਾਈਆ । ਸੋ ਸਾਹਿਬ ਸਵਾਮੀ ਅੰਤਰਜਾਮੀ ਖੇਲ ਕਰਨਹਾਰਾ ਹਮੇਸ਼, ਹਮਸਾਜਣ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ ।

ਪੰਜ ਚੇਤ ਕਹੇ ਸੰਮਤ ਸ਼ਹਿਨਸ਼ਾਹੀ ਦੂਜਾ, ਦੁਤੀਆ ਭਾਓ ਰਹੇ ਨਾ ਰਾਈਆ। ਜਨ ਭਗਤਾਂ ਭੇਵ ਖੁਲ੍ਹੇ ਅੰਦਰੋਂ ਗੂਝਾ, ਰਮਜ਼ ਇਸ਼ਾਰਾ ਆਪ ਲਗਾਈਆ। ਗੁਰਮੁਖ ਰਹੇ ਕੋਈ ਨਾ ਸੁੱਤਾ, ਨੇਤਰ ਲੋਚਨ

ਅੱਖ ਖੁਲ੍ਹਾਈਆ। ਗੋਦ ਉਠਾਏ ਧੁਰ ਦਾ ਪਿਤਾ, ਪਤਿਪਰਮੇਸ਼ਵਰ ਗੋਦ ਉਠਾਈਆ। ਸਾਚਾ ਮਾਰਗ ਦੱਸੇ ਸੁੱਚਾ, ਸੰਜਮ ਇਕੋ ਇਕ ਸਮਝਾਈਆ। ਲੇਖਾ ਰਹੇ ਕੋਈ ਨਾ ਲੁਕਾ, ਸਨਮੁਖ ਹੋ ਕੇ ਦਏ ਦ੍ਰਿੜਾਈਆ । ਕਲਜੁਗ ਵੇਲਾ ਅੰਤਮ ਢੁਕਾ, ਪੈਂਡਾ ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਭਾਣੇ ਵਿਚ ਕਦੇ ਨਾ ਰੁਕਾ, ਨਾ ਕੋਈ ਹੁਕਮ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਸੰਮਤ ਸ਼ਹਿਨਸ਼ਾਹੀ ਦੂਜਾ ਕਹੇ ਪੰਚਮ ਚੇਤ ਦਾ ਵੇਖੋ ਦਿਨ, ਰੁੱਤ ਬਦਲ ਕੇ ਗਿਆ ਆਈਆ। ਗੁਰ ਅਵਤਾਰ ਪੈਗ਼ੰਬਰ ਲਓ ਗਿਣ, ਚਾਰ ਜੁਗ ਦੇ ਬੈਠੇ ਸੀਸ ਨਿਵਾਈਆ। ਜਿਨ੍ਹਾਂ ਦਾ ਖੇਲ ਵੇਖਿਆ ਭਿੰਨ ਭਿੰਨ, ਨਿਰਗੁਣ ਸਰਗੁਣ ਕਾਰ ਕਮਾਈਆ। ਤਤਾਂ ਵਾਲਾ ਛੱਡ ਕੇ ਚਿਨ, ਚਿੰਤਾ ਜਗਤ ਵਾਲੀ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ।

ਪੰਜ ਚੇਤ ਕਹੇ ਪ੍ਰਭ ਦਾ ਸ਼ਹਿਨਸ਼ਾਹੀ ਸੰਮਤ ਆ ਗਿਆ ਦੋ, ਦੋਹਰੀ ਧਾਰ ਰਿਹਾ ਬਣਾਈਆ। ਨਿਰਗੁਣ ਸਰਗੁਣ ਆਪੇ ਹੋ, ਹੋਕਾ ਦੇ ਕੇ ਰਿਹਾ ਸੁਣਾਈਆ। ਭਗਤ ਸੁਹੇਲੇ ਅੰਦਰ ਕਰ ਕੇ ਲੋ, ਲੋਚਣ ਆਪਣੀ ਅੱਖ ਖੁਲ੍ਹਾਈਆ। ਜਗਤ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਬਣਾਈਆ। ਕੂੜੀ ਕਿਰਿਆ ਸਕੇ ਨਾ ਛੋਹ, ਧੁਰ ਦਾ ਮੇਲਾ ਰਿਹਾ ਜੁੜਾਈਆ। ਨਾਮ ਨਿਧਾਨਾ ਲੈ ਕੇ ਢੋਆ ਢੋ, ਸਚ ਦਵਾਰੇ ਗਿਆ ਆਈਆ। ਜਿਸ ਦਾ ਮਲਤਬ ਸਮਝੇ ਨਾ ਕੋ, ਸੋ ਸਾਹਿਬ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਸ਼ਹਿਨਸ਼ਾਹੀ ਸੰਮਤ ਕਹੇ ਪੰਚ ਚੇਤ ਦਾ ਆ ਗਿਆ ਦਿਨ ਸੁਭਾਗਾ, ਦੋ ਜਹਾਨ ਵੱਜੀ ਵਧਾਈਆ। ਸ਼ਬਦ ਅਗੰਮੀ ਮਾਰੇ ਆਵਾਜ਼ਾ, ਸੁਤਿਆਂ ਰਿਹਾ ਉਠਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੱਕੋ ਰਾਜਨ ਰਾਜਾ, ਭੂਪਤ ਭੂਪ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਨਿਰਗੁਣ ਕਾਜਾ, ਸਰਗੁਣ ਹੁਕਮੇਂ ਅੰਦਰ ਫਿਰਾਈਆ। ਸੋ ਦੋ ਜਹਾਨ ਨਿਰਵੈਰ ਹੋ ਚਲਾਏ ਜਹਾਜ਼ਾ, ਦੂਜਾ ਰੂਪ ਨਾ ਕੋਇ ਬਦਲਾਈਆ । ਕਲਜੁਗ ਅੰਤ ਸ੍ਰੀ ਭਗਵੰਤ ਵੇਖਣ ਆਇਆ ਜਗਤ ਤਮਾਸ਼ਾ, ਸ਼ਾਹ ਸੁਲਤਾਨ ਆਪਣਾ ਵੇਸ ਵਟਾਈਆ। ਜਿਸ ਨੂੰ ਜੁਗ ਚੌਕੜੀ ਦੀਨ ਦੁਨੀ ਕਰਦਾ ਰਿਹਾ ਹਾਸਾ, ਹਸਤੀ ਵੇਖੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਪੰਚਮ ਚੇਤ ਕਹੇ ਸੰਮਤ ਸ਼ਹਿਨਸ਼ਾਹੀ ਦੋ ਦਾ ਕੀ ਕਰਾਂ ਬਿਆਨ, ਮੇਰੀ ਚਲੇ ਨਾ ਕੋਇ ਚਤੁਰਾਈਆ । ਗੁਰ ਅਵਤਾਰ ਪੈਗ਼ੰਬਰ ਹੋਏ ਸਵਾਧਾਨ, ਆਪਣੀ ਆਪ ਲੈਣ ਅੰਗੜਾਈਆ। ਨੇਤਰ ਲੋਚਣ ਨੈਣ ਉਠਾਣ, ਬਿਨ ਅੱਖਾਂ ਅੱਖ ਖੁਲ੍ਹਾਈਆ। ਚਲੋ ਵੇਖੀਏ ਤੱਕੀਏ ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਜੋ ਆਦਿ ਜੁਗਾਦੀ ਪਿਤਾ ਮਾਈਆ। ਜੋ ਜੁਗ ਚੌਕੜੀ ਲਹਿਣਾ ਦੇਣਾ ਚੁਕਾਵੇ ਆਣ, ਨਿਰਗੁਣ ਹੋ ਕੇ ਫੇਰਾ ਪਾਈਆ। ਜਿਸ ਦਾ ਕੌਲ ਇਕਰਾਰ ਨਾਲ ਕ੍ਰਿਸ਼ਨਾ ਕਾਹਨ, ਕਾਇਨਾਤ ਸਮਝ ਸਕੇ ਨਾ ਰਾਈਆ। ਸੋ ਭਗਵੰਤਾ ਪਰਗਟ ਹੋਇਆ ਮਿਹਰਵਾਨ, ਮਹਿਬੂਬ ਆਪਣਾ ਵੇਸ ਵਟਾਈਆ। ਨਿਗਾਹ ਮਾਰ ਜ਼ਿਮੀਂ ਅਸਮਾਨ, ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ।

ਸ਼ਹਿਨਸ਼ਾਹੀ ਸੰਮਤ ਕਹੇ ਪੰਜ ਚੇਤ ਸਭ ਤੋਂ ਵੱਡਾ ਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਗੁਰ

ਅਵਤਾਰ ਪੈਗ਼ੰਬਰ ਜਿਸ ਦੀ ਮੰਗਦੇ ਗਏ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਲੇਖਾ ਜਾਣੇ ਖੇਲ ਤਮਾਸ਼, ਖ਼ਾਲਕ ਖ਼ਲਕ ਭੇਵ ਖੁਲ੍ਹਾਈਆ। ਜਨ ਭਗਤਾਂ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਰਹੇ ਨਾ ਰਾਈਆ। ਸਚ ਦਵਾਰੇ ਦੇਵਣਹਾਰ ਸ਼ਾਬਾਸ਼, ਮਿਹਰ ਨਜ਼ਰ ਇਕ ਉਠਾਈਆ। ਜੋ ਭਵਿਖਤਾਂ ਵਿਚ ਗਿਆ ਆਖ, ਅੰਤਮ ਓਹੋ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਰਵਾਹੀਆ।

ਪੰਚ ਚੇਤ ਕਹੇ ਸੰਮਤ ਸ਼ਹਿਨਸ਼ਾਹੀ ਦੋ ਗਿਆ ਆ, ਆਗਮਨ ਵਿਚ ਸਾਰੇ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੀਨ ਦਿਆਲ ਦਇਆ ਕਮਾ, ਮਿਹਰ ਨਜ਼ਰ ਇਕ ਉਠਾਈਆ। ਸਚ ਦਵਾਰਾ ਇਕ ਸੁਹਾ, ਸੋਭਾਵੰਤ ਵੇਖ ਵਖਾਈਆ। ਜਿਸ ਦਾ ਭੇਵ ਜਾਣੇ ਕੋਈ ਨਾ, ਸੋ ਪੜਦਾ ਰਿਹਾ ਉਠਾਈਆ। ਜਿਸ ਦਾ ਲੱਭੇ ਨਾ ਕੋਇ ਨਿਸ਼ਾਨ, ਸੋ ਨਿਸ਼ਾਨੇ ਰਿਹਾ ਗਡਾਈਆ। ਜਿਸ ਦਾ ਸਮਝੇ ਨਾ ਕੋਇ ਈਮਾਨ, ਸੋ ਅਮਲ ਆਪਣਾ ਨਾਮ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਪੰਜ ਚੇਤ ਕਹੇ ਮੈਂ ਕਰਾਂ ਖ਼ਬਰਦਾਰ, ਸ਼ਬਦ ਅਗੰਮੀ ਢੋਲਾ ਗਾਈਆ । ਜਨ ਭਗਤੋ ਆਪਣਾ ਵੇਖੇ ਸਚਾ ਘਰ ਬਾਰ, ਜੋ ਘਰਾਨੇ ਰਿਹਾ ਬਣਾਈਆ । ਜਿਸ ਦਾ ਰਾਹ ਤੱਕਦੇ ਗਏ ਜੁਗ ਚਾਰ, ਚੌਕੜ ਅੱਖ ਖੁਲ੍ਹਾਈਆ। ਭਿਛਿਆ ਮੰਗਦੇ ਗਏ ਗੁਰ ਅਵਤਾਰ, ਪੈਗ਼ੰਬਰ ਝੋਲੀਆਂ ਡਾਹੀਆ। ਸੋ ਦੇਵਣਹਾਰ ਦਾਤਾਰ, ਆਪਣੀ ਦਇਆ ਕਮਾਈਆ। ਜਿਸ ਦਾ ਲੇਖਾ ਸਿਫ਼ਤ ਤੋਂ ਬਾਹਰ, ਸਿਫ਼ਤ ਕਰੇ ਨਾ ਕਲਮ ਸ਼ਾਹੀਆ। ਰਸਨਾ ਸਕੇ ਨਾ ਕੋਈ ਉਚਾਰ, ਕਥਨੀ ਕਥ ਨਾ ਕੋਇ ਵਡਿਆਈਆ। ਸੋ ਭਗਤੋ ਤੁਹਾਡਾ ਬਣਾ ਸਚਾ ਦਰਬਾਰ, ਦਿਲਾਂ ਦਾ ਯਾਰ ਨਜ਼ਰੀ ਆਈਆ। ਜਿਸ ਨੂੰ ਕਿਤੋਂ ਨਾ ਲੱਭਿਆ ਪਿਆਰ, ਤਿਸ ਮਿਹਰ ਮੁਹੱਬਤ ਝੋਲੀ ਪਾਈਆ। ਜਿਸ ਦਾ ਨਿਸ਼ਾਨਾ ਰਹੇ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਪੰਜ ਚੇਤ ਕਹੇ ਦਿੱਲੀ ਦਰਬਾਰ ਦਾ ਵੇਖੋ ਤਖ਼ਤ, ਤਖ਼ਤਾ ਦੀਨ ਦੁਨੀ ਉਲਟਾਈਆ। ਸ਼ਬਦ ਅਗੰਮੀ ਇਕੋ ਸਖ਼ਤ, ਸਖ਼ਤੀ ਨਾਲ ਭੁਗਤਾਈਆ। ਦੂਜਾ ਰਹਿਣ ਨਹੀਂ ਦੇਣਾ ਵਕਤ, ਵੇਲਾ ਦਏ ਗਵਾਹੀਆ । ਹੋਏ ਖੁਆਰੀ ਜਗਤ, ਜਾਗਰਤ ਜੋਤ ਹੁਕਮ ਜਣਾਈਆ। ਸਾਂਤਕ ਸਤਿ ਰਹੇ ਜਨ ਭਗਤ, ਭਗਵਨ ਦਇਆ ਕਮਾਈਆ। ਗੁਰ ਅਵਤਾਰਾਂ ਪੂਰੀ ਕਰ ਕੇ ਲਿਖਤ, ਲੱਖਾਂ ਤੋਂ ਖ਼ਾਕ ਦਏ ਬਣਾਈਆ। ਗੁਰਮੁਖਾਂ ਖੋਲ੍ਹ ਕੇ ਅੰਦਰੋਂ ਦ੍ਰਿਸ਼ਟ, ਦ੍ਰਿਸ਼ਟੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ।

ਦਿੱਲੀ ਦਰਬਾਰ ਦਾ ਤੱਕੋ ਸਿੰਘਾਸਣ, ਸਿੰਘ ਆਸਣ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼ਨ, ਉਹ ਪੁਰਖਾਂ ਤੋਂ ਪਰੇ ਬੈਠਾ ਡੇਰਾ ਲਾਈਆ। ਖੇਲੇ ਖੇਲ ਖੇਲ ਤਮਾਸ਼ਨ, ਹੁਕਮੀ ਹੁਕਮ ਆਪ ਸਮਝਾਈਆ। ਜਨ ਭਗਤਾਂ ਦੱਸੇ ਅਗੰਮੀ ਗਾਥਨ, ਨਿਰਗੁਣ ਨਿਰਵੈਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਦਿੱਲੀ ਸਿੰਘਾਸਣ ਕਹੇ ਮੈਂ ਸੋਹਿਆ ਭਗਤ ਦਵਾਰ, ਭਾਗ ਬਣਿਆ ਬੇਪਰਵਾਹੀਆ। ਪਹਿਲਾ ਹੁਕਮ ਦਿਓ ਸੰਸਾਰ, ਸਚ ਸੰਦੇਸ਼ਾ ਇਕ ਅਲਾਈਆ। ਸੰਤ ਜਗਤ ਕਰੋ ਖ਼ਬਰਦਾਰ, ਬੇਅੰਤ ਹੱਥ ਵਡਿਆਈਆ।

ਲੇਖਾ ਲਿਖ ਕੇ ਭੇਜੋ ਵਾਰੋ ਵਾਰ, ਆਇਆ ਧੁਰ ਦਾ ਇਕੋ ਮਾਹੀਆ। ਜਗਤ ਸੁਹੇਲੇ ਹੋ ਜਾਓ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਪੰਜ ਚੇਤ ਕਹੇ ਅੱਜ ਦਾ ਲਿਖ ਦਿਓ ਲੇਖ ਅਵੱਲਾ, ਆਲਮ ਸਮਝ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਕਲਜੁਗ ਕਾਇਆ ਰਿਹਾ ਬਦਲਾਈਆ। ਸਾਧ ਸੰਤ ਜਗਤ ਵਾਸਨਾ ਜੋ ਰਲ ਕੇ ਮਾਰਨ ਹੱਲਾ, ਕਿਸੇ ਦੀ ਚਲਣ ਨਾ ਦੇਵੇ ਚਤੁਰਾਈਆ। ਸ਼ਾਹ ਸੁਲਤਾਨ ਫੜਾਏ ਮੂਲ ਨਾ ਪੱਲਾ, ਭਰਮੇ ਵਿਚ ਭਰਮ ਲੋਕਾਈਆ। ਸਹਿਜ ਸੁਭਾਉ ਸ਼ਹਿਨਸ਼ਾਹੀ ਸੰਮਤ ਦੋ ਆ ਗਿਆ ਦਵਾਰੇ ਸਚ ਮਹੱਲਾ, ਪੜਦਾ ਉਹਲਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਮਾਈਆ।

ਪੰਜ ਚੇਤ ਕਹੇ ਮੇਰਾ ਸੰਦਸ਼ਾ ਦੇ ਦਿਓ ਰਾਸ਼ਟਰਪਤ, ਨੌਂ ਚੇਤ ਨੂੰ ਘਰ ਘਰ ਹੋਏ ਸ਼ਨਵਾਈਆ। ਪੁਰਖ ਅਕਾਲ ਪਰਤ ਕੇ ਆ ਗਿਆ ਵਤ, ਜੋ ਬੇਵਤਨਾਂ ਤੋਂ ਵਤਨ ਕਰਾਈਆ। ਸ਼ਬਦ ਅਗੰਮੀ ਲਾਵੇ ਸੱਟ, ਸਿੱਟੇਬਾਜ਼ੀ ਵੇਖੇ ਜਗਤ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾਂ ਜਿਧਰ ਚਾਹੋ ਲਓ ਨੱਠ, ਬਿਨਾ ਪੁਰਖ ਅਕਾਲ ਨਾ ਕੋਇ ਸਰਨਾਈਆ। ਹੁਕਮੇ ਅੰਦਰ ਸਭ ਨੂੰ ਲੌਣਾ ਫੱਟ, ਨਾ ਕੋਈ ਮੇਟੇ ਮੇਟ ਮਿਟਾਈਆ । ਮਿਸਲ ਮਸ਼ਹੂਰ ਮੱਛੀ ਮੁੜਦੀ ਪੱਥਰ ਚੱਟ, ਸੋ ਵੇਲਾ ਗਿਆ ਆਈਆ। ਦਿੱਲੀ ਦਰਬਾਰ ਆਣ ਕੇ ਖੋਲ੍ਹ ਦਿਤਾ ਸਚਾ ਹੱਟ, ਸਚ ਵਣਜਾਰਾ ਬਣਿਆ ਬੇਪਰਵਾਹੀਆ। ਦੂਸਰ ਵਸਤ ਕਿਸੇ ਰਹਿਣ ਨਹੀਂ ਦੇਣੀ ਹੱਥ, ਸਾਧਾਂ ਸੰਤਾਂ ਦਿਓ ਸੁਣਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਪਰਧਾਨ ਸਾਰੇ ਕਰਨੇ ਵਸ, ਪ੍ਰੈਜੀਡੈਂਟ ਅਡੈਂਟੀ ਕਾਰਡਾਂ ਉਤੇ ਜਗਤ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ।

ਪੰਚ ਚੇਤ ਕਹੇ ਖ਼ਬਰ ਦੇ ਦਿਉ ਪਰਧਾਨ ਮੰਤਰੀ, ਜਗਤ ਮੰਤਰ ਕੰਮ ਕਿਸੇ ਨਾ ਆਈਆ। ਸਮਝ ਸਕੇ ਨਾ ਕੋਈ ਪੰਡਤਾਂ ਵਾਲੀ ਪੱਤਰੀ, ਨੈਣ ਨਜ਼ਰ ਆਵੇ ਨਾ ਬੇਪਰਵਾਹੀਆ। ਧੁਰ ਦਾ ਹੁਕਮ ਨਾ ਕਦੀ ਲਿਖਿਆ ਗਿਆ ਨਿਰਅੱਖਰੀ, ਫ਼ਰਮਾਣੇ ਵਿਚ ਜਣਾਈਆ। ਜੋ ਤੋਲਣਹਾਰਾ ਦੋ ਜਹਾਨ ਬਿਨਾਂ ਤੱਕੜੀ, ਕੰਡਾ ਇਕੋ ਇਕ ਉਠਾਈਆ। ਝਗੜਾ ਪੈਂਦਾ ਸ਼ੂਦਰ ਵੈਸ਼ ਬ੍ਰਾਹਮਣ ਸ਼ਤਰੀ, ਸ਼ਤਰੂ ਸਾਰੇ ਦੇਣੇ ਬਣਾਈਆ । ਸਿਆਸਤ ਰਹਿ ਜਾਏ ਹਕੜੀ ਬਕੜੀ, ਹੁਕਮ ਚਲੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ।

ਧੁਰ ਸੰਦੇਸ਼ਾ ਦੇ ਦਿਓ ਮਨਿਸਟਰ ਹੋਮ, ਧੁਰ ਦਾ ਹੁਕਮ ਹੁਕਮ ਮਨਾਈਆ। ਪੁਰਖ ਅਕਾਲ ਨੇ ਵਸ ਕਰ ਲਿਆ ਆਪਣੇ ਓਮ, ਵਿਸ਼ਨ ਬ੍ਰਹਮਾ ਸ਼ਿਵ ਦੀ ਚਲੇ ਨਾ ਕੋਇ ਚਤੁਰਾਈਆ। ਦੂਜਾ ਰਹਿਣ ਨਹੀਂ ਦੇਣਾ ਦੋਮ, ਦਵੈਤ ਭਾਵਨਾ ਬਾਹਰ ਕਢਾਈਆ। ਤੀਜਾ ਹੋਰ ਨਾ ਕੋਈ ਸੋਮ, ਸਵੰਬਰ ਇਕੋ ਦੇਣਾ ਰਚਾਈਆ। ਸ਼ਬਦੀ ਤੇਜ ਨਾਲ ਕਰਨੇ ਮੋਮ, ਵਜ਼ੂਦ ਸਾਰੇ ਜਾਣ ਬਦਲਾਈਆ। ਪੁਰਖ ਅਕਾਲ ਦੀ ਇਕੋ ਦੱਸਣੀ ਆਤਮ ਕੌਮ, ਝਗੜੇ ਮਜ਼੍ਹਬਾਂ ਵਾਲੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਖ ਦੀ ਨੀਂਦੇ ਕਿਸੇ ਨਾ ਦੇਵੇ ਸੌਣ, ਸੋਹਣਾ ਹੁਕਮ ਵਰਤਾਈਆ।

ਪੰਜ ਚੇਤ ਕਹੇ ਮੇਰਾ ਹੁਕਮ ਧੁਰ ਫ਼ਰਮਾਣਾ, ਫੁਰਤੀਆਂ ਵਿਚ ਸੁਣਾਈਆ। ਸਾਧੋ ਸੰਤੋ ਪ੍ਰਭ

ਦੇ ਸਾਹਮਣੇ ਆ ਕੇ ਦੱਸੋ ਗਾ ਕੇ ਗਾਣਾ, ਜੋ ਬਿਨ ਰਸਨਾ ਜੇਹਵਾ ਰਾਗ ਅਲਾਈਆ। ਤਿੰਨ ਚੇਤ ਤੋਂ ਲੈ ਕੇ ਪੁਰਖ ਅਬਿਨਾਸ਼ੀ ਬਦਲ ਲਿਆ ਆਪਣਾ ਟਿਕਾਣਾ, ਭੂਮਿਕਾ ਸਮਝ ਕਿਸੇ ਨਾ ਆਈਆ। ਤਖ਼ਤ ਨਿਵਾਸੀ ਬਣ ਕੇ ਧੁਰ ਦਾ ਰਾਣਾ, ਮੁਕਾਮੇ ਹੱਕ ਸੋਭਾ ਪਾਈਆ। ਭਰਮ ਵਿਚ ਰਹੇ ਨਾ ਕੋਇ ਅੰਞਾਣਾ, ਬੋਧ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਕਾਰ ਕਮਾਈਆ।

ਪੰਜ ਚੇਤ ਕਹੇ ਮੈਂ ਆਇਆ ਦਿੱਲੀ ਦਰਬਾਰ, ਦਵਾਰਾ ਇਕੋ ਦੇਣਾ ਸੁਹਾਈਆ। ਸਭ ਨੂੰ ਵੇਖਣਾ ਚੜ੍ਹ ਕੇ ਮੰਜ਼ਲ ਮਨਾਰ, ਪੜਦਾ ਪੜਦਿਆਂ ਵਿਚੋਂ ਉਠਾਈਆ। ਮਨ ਵਾਸਨਾ ਦਾ ਰਹਿਣ ਨਹੀਂ ਦੇਣਾ ਜੈਕਾਰ, ਜੈਕਾਰ ਜਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਪੰਜ ਚੇਤ ਕਹੇ ਮੈਂ ਦੱਸਣਹਾਰਾ ਸਤਿ ਸਚ, ਸਹਿਜ ਨਾਲ ਜਣਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਅੰਦਰ ਗਿਆ ਰਚ, ਰਚਨਾ ਆਪਣੀ ਅਵਰ ਵਖਾਈਆ। ਚਰਨ ਕਵਲ ਦੇ ਕੇ ਬ੍ਰਹਮ ਮਤ, ਬਿਨ ਵਿਦਿਆ ਕਰੇ ਪੜ੍ਹਾਈਆ। ਬਿਨ ਅੱਖਾਂ ਖੋਲ੍ਹ ਕੇ ਅੱਖ, ਨੇਤਰ ਨੇਤਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ ।

ਸੁਣੋ ਹੁਕਮ ਪੁਰਖ ਅਕਾਲ, ਅਕਲ ਕਲਧਾਰੀ ਰਿਹਾ ਜਣਾਈਆ। ਅਖ਼ੀਰੀ ਸੰਦੇਸ਼ਾ ਬਾਗ਼ ਦਿਆਲ, ਬਾਗ਼ਵਾਨ ਧੁਰ ਦਾ ਰਿਹਾ ਜਣਾਈਆ। ਸ਼ਬਦ ਅੰਦਰ ਜਾਗਣਾ ਸੰਤ ਕਿਰਪਾਲ, ਸਿੰਘ ਰਿਹਾ ਉਠਾਈਆ । ਮੁਨੀ ਸੁਸ਼ੀਲ ਮਾਰ ਧਿਆਨ, ਗਿਆਨ ਦੇਵੇ ਬੇਪਰਵਾਹੀਆ। ਨਿਰੰਕਾਰ ਨਿਰੰਕਾਰ ਨਿਰੰਕਾਰ ਕੋਲੋਂ ਪੁੱਛੇ ਸਚ ਭੂਮਿਕਾ ਅਸਥਾਨ, ਬਿਨ ਛੱਪਰ ਛੰਨ ਦੇਣਾ ਦ੍ਰਿੜਾਈਆ। ਮਹੀਨਾ ਅੱਸੂ ਭੱਜਿਆ ਔਂਦਾ ਵਿਚ ਜਹਾਨ, ਆਪਣਾ ਪੰਧ ਮੁਕਾਈਆ। ਫੇਰ ਖੇਲ ਕਰਨਾ ਸ੍ਰੀ ਭਗਵਾਨ, ਦਰ ਦਰ ਜਾ ਕੇ ਪੁੱਛੇ ਥਾਉਂ ਥਾਈਂਆ । ਕਿਸੇ ਨੂੰ ਲੁਕਣ ਨਾ ਦੇਵੇ ਹੁਕਮ ਫ਼ਰਮਾਨ, ਫੁਰਨਿਆਂ ਵਿਚੋਂ ਫੜ ਕੇ ਬਾਹਰ ਕਢਾਈਆ। ਵਿਦਿਆ ਵਾਲੀ ਚਲਣ ਨਾ ਦੇਵੇ ਕਲਾਮ, ਅਗੰਮਤਾ ਵਿਚੋਂ ਅਗੰਮਤਾ ਲਏ ਪਰਗਟਾਈਆ। ਆਦਿ ਜੁਗਾਦਿ ਜੁਗ ਚੌਕੜੀ ਗੁਰੂਆਂ ਵਿਚੋਂ ਸਤਿਗੁਰ ਦਾ ਝੁਲਦਾ ਇਕ ਨਿਸ਼ਾਨ, ਨਿਸ਼ਾਨਿਆਂ ਦੇ ਨਿਸ਼ਾਨੇ ਗਏ ਗਵਾਈਆ। ਸੋ ਚੜ੍ਹ ਗਿਆ ਜ਼ਿਮੀ ਤੋਂ ਉਤੇ ਅਸਮਾਨ, ਅਸਮਾਨਾਂ ਦੇ ਉਤੇ ਮਿਹਰਵਾਨ ਦਏ ਵਖਾਈਆ। ਸਭ ਨੂੰ ਮੰਨਣੀ ਪਏ ਏਸਦੀ ਆਣ, ਜੋ ਆਪਣਾ ਰੰਗ ਰਿਹਾ ਵਖਾਈਆ। ਸਚਿਆਈ ਦਾ ਸਭ ਨੂੰ ਹੋਣਾ ਪਏ ਗੁਲਾਮ, ਬੁਰਿਆਈ ਦੀ ਲੋੜ ਨਾ ਕੋਇ ਰਖਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਪੁਰਖ ਅਕਾਲ ਹੁੰਦਾ ਰਿਹਾ ਬਦਨਾਮ, ਕਲਜੁਗ ਅੰਤਮ ਤੇਰਾ ਨੂਰ ਕਰਾਂ ਰੁਸ਼ਨਾਈਆ। ਪਰਗਟ ਹੋ ਕੇ ਜੋਧਾ ਸੂਰਬੀਰ ਬਲਵਾਨ, ਬਲੀਆਂ ਦੇ ਬਲ ਦੇਵੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇਂ ਅੰਦਰ ਹੁਕਮ ਦਏ ਪਰਗਟਾਈਆ।

ਨਿਸ਼ਾਨਾ ਕਹੇ ਮੈਂ ਚੜ੍ਹ ਗਿਆ ਓਸ ਦਰਬਾਰ, ਜਿਸ ਦਵਾਰ ਦਾ ਭੇਵ ਕੋਇ ਨਾ ਪਾਈਆ। ਜਿਸ ਨੂੰ ਡੰਡੌਤ ਬੰਧਨਾ ਕਰਦੇ ਗੁਰ ਅਵਤਾਰ, ਪੈਗ਼ੰਬਰ ਸੀਸ ਝੁਕਾਈਆ। ਅੰਤ ਬਦਲ ਕੇ ਆ ਗਈ ਓਸ ਦੀ ਵਾਰ, ਜਿਸ ਦੀ ਵਾਰਤਾ ਗਾ ਗਾ ਸਾਰੇ ਝੱਟ ਗਏ ਲੰਘਾਈਆ। ਲੇਖਾ ਲਿਖ ਲਿਖ ਗਏ ਵਿਚ ਸੰਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਏ ਗਵਾਹੀਆ। ਓਸ ਨੇ ਮਹੀਨੇ ਅੱਸੂ ਵਿਚ ਸਾਰਿਆਂ ਦੇ ਕੱਢ ਦੇਣੇ ਇਸ਼ਤਹਾਰ, ਹੋਏ ਫਰੰਟ ਕੱਢ ਕੇ ਵਾਰੰਟ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ।

ਧੁਰ ਫ਼ਰਮਾਨਾ ਕਹੇ ਮੈਂ ਬਲੀ ਬਲਧਾਰੀ, ਬਲ ਸਭ ਦਾ ਵੇਖ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਜੋਤ ਜਗੇ ਇਕ ਨਿਰੰਕਾਰੀ, ਬਹੁਤੇ ਨਿਰੰਕਾਰ ਕੰਮ ਕਿਸੇ ਨਾ ਆਈਆ। ਸਭ ਦੀ ਇਕ ਨਾਲ ਪੱਕੀ ਰਹੇ ਯਾਰੀ, ਦੁਹਾਗਣਾਂ ਵਾਲੇ ਯਾਰਾਨੇ ਸਾਰੇ ਗਏ ਤੁੜਾਈਆ। ਇਹ ਖੇਲ ਅਗੰਮ ਅਪਾਰੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਮਨਾਈਆ। ਜਨ ਭਗਤਾਂ ਦੇ ਕੇ ਧੁਰ ਦੀ ਸਚੀ ਸਰਦਾਰੀ, ਸਦਾ ਦੇ ਦੁਖੜੇ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਪੰਜ ਚੇਤ ਕਹੇ ਮੇਰਾ ਵਕਤ ਹੋਇਆ ਚਾਲੂ, ਲੋਕਮਾਤ ਵੱਜੀ ਵਧਾਈਆ। ਸਾਹਿਬ ਸਤਿਗੁਰ ਤੱਕਿਆ ਪਰਮ ਪੁਰਖ ਕਿਰਪਾਲੂ, ਕਿਰਪਾ ਨਿਧਾਨ ਬੇਪਰਵਾਹੀਆ। ਆਦਿ ਜੁਗਾਦਿ ਦੀਨਾਂ ਨਾਥ ਸਦਾ ਦਿਆਲੂ, ਗਰੀਬ ਨਿਮਾਣੇ ਆਪਣੀ ਗੋਦ ਉਠਾਈਆ। ਜੋ ਕਲਜੁਗ ਅੰਤ ਅਖ਼ੀਰ ਗੁਰਮੁਖਾਂ ਸੁਰਤ ਸੰਭਾਲੂ, ਸਭਨਾਂ ਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਧੁਰ ਦਾ ਹੁਕਮ ਕਹੇ ਮੈਂ ਕਿਸੇ ਦੀ ਕਰਦਾ ਰਿਹਾ ਉਡੀਕ, ਪੂਰਬ ਲੇਖਾ ਵੇਖ ਵਖਾਈਆ। ਸੋ ਵੇਲਾ ਵਕਤ ਪਹੁੰਚਿਆਂ ਆਣ ਤਾਰੀਖ, ਤਰੀਕਾ ਅਗਲਾ ਦਿਆਂ ਦ੍ਰਿੜਾਈਆ। ਸਾਹਿਬ ਸਵਾਮੀ ਹੋ ਕੇ ਨਜ਼ਦੀਕ, ਦੂਰ ਦੁਰਾਡਾ ਰਿਹਾ ਸਮਝਾਈਆ। ਜਿਸ ਦੇ ਵਿਚ ਹੱਕ ਤੌਫ਼ੀਕ, ਵਾਹਿਦ ਨੂਰ ਖ਼ੁਦਾਈਆ । ਜੋ ਪੂਰੀ ਕਰੇ ਉਮੀਦ, ਕਾਮਲ ਮੁਰਸ਼ਦ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਪੰਜ ਚੇਤ ਕਹੇ ਮੈਂ ਕਿੱਡਾ ਵੱਡਾ ਬਣਿਆ ਲੋਕਮਾਤ, ਮੱਤ ਆਪਣੀ ਦਿਤੀ ਗਵਾਈਆ। ਪੁਰਖ ਅਕਾਲ ਦੀ ਸੁਣ ਕੇ ਅਗੰਮੀ ਬਾਤ, ਮੇਰੇ ਅੰਤਰ ਵੱਜੀ ਵਧਾਈਆ। ਨਵ ਨੌਂ ਚਾਰ ਪਿਛੋਂ ਔਣ ਵਾਲੀ ਅੱਜ ਦੀ ਉਹ ਰਾਤ, ਜਿਸ ਰਾਤ ਵਿਚ ਰੁੱਤ ਗੁਰ ਅਵਤਾਰ ਪੈਗ਼ੰਬਰ ਜਾਣ ਬਦਲਾਈਆ। ਮੈਨੂੰ ਯਾਦ ਆਈ ਕਾਹਨ ਵਾਲੀ ਉਹ ਬਾਤ, ਜੋ ਬਿਨਾ ਮੁਰਲੀ ਧੁਨ ਵਿਚ ਜਣਾਈਆ। ਜਿਸ ਦਾ ਸਭ ਤੋਂ ਵੱਖਰਾ ਸੁਆਦ, ਰਸਨਾ ਜੇਹਵਾ ਨਾ ਕੋਇ ਸਮਝਾਈਆ। ਜਿਸ ਦੇ ਕਾਰਨ ਏਥੇ ਬੱਧੀ ਮੁਨਿਆਦ, ਪਿਛਲਾ ਲੇਖਾ ਬਿਨ ਕਲਮ ਸ਼ਾਹੀ ਸ਼ਹਾਦਤ ਰਿਹਾ ਭੁਗਤਾਈਆ। ਓਸ ਵੇਲੇ ਗਵਾਲਿਆਂ ਦੀ ਇੱਕੀਆਂ ਦੀ ਜਮਾਤ, ਕਾਨੇ ਦੀਆਂ ਕਲਮਾਂ ਤੇ ਮਿੱਟੀ ਦੀ ਦਵਾਤ, ਫੱਟੀ ਜ਼ਮੀਨ ਲਈ ਬਣਾਈਆ। ਤੱਕ ਕੇ ਉਪਰ ਆਕਾਸ਼, ਖ਼ੁਸ਼ੀ ਵਿਚ ਕਰ ਕੇ ਹਾਸ, ਅੰਤਰ ਕਰ ਕੇ ਆਸ, ਪਿਆਸ ਲਈ ਵਧਾਈਆ। ਜਿੰਨਾਂ ਚਿਰ ਨਾ ਮਿਲੇ ਸਰਬ ਗੁਣਤਾਸ, ਸਾਚੇ ਮੰਦਰ ਨਾ ਕਰੇ ਨਿਵਾਸ, ਨਿਰਗੁਣ ਜੋਤ ਨਾ ਹੋਏ ਪਰਕਾਸ਼, ਕੂੜੀ ਕਿਰਿਆ ਦਾ ਹੋਵੇ ਫਾਸ਼ ਫਾਸ਼, ਦੁਖੜਾ ਰੋਗ ਨਾ ਦਰਦ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਹੁਕਮ ਵਰਤਾਈਆ।

ਹੁਕਮ ਕਹੇ ਮੈਂ ਤਕਿਆ ਪਿਛਲਾ ਵੇਲਾ, ਜੋ ਆਪਣਾ ਪੰਧ ਗਿਆ ਮੁਕਾਈਆ। ਪ੍ਰਭ ਤੱਕਿਆ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜਿਸ ਦਾ ਵਕਤ ਨਾ ਹੋਏ ਦੁਹੇਲਾ, ਆਦਿ ਜੁਗਾਦਿ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਵੇਖ ਵਖਾਈਆ।

ਧੁਰ ਦਾ ਖੇਲ ਕਹੇ ਮੈਂ ਬੜਾ ਖਿਲਾੜੀ, ਜੁਗ ਚੌਕੜੀ ਖੇਲ ਖਿਲਾਇੰਦਾ। ਮੈਂ ਲੇਖਾ ਜਾਣਾ ਕ੍ਰਿਸ਼ਨ ਮੁਰਾਰੀ, ਜੋ ਮੁਰਲੀ ਮਨੋਹਰ ਆਪ ਸੁਣਾਇੰਦਾ। ਜਿਸ ਏਥੇ ਰਾਤ ਗੁਜਾਰੀ, ਧਿਆਨ ਇਕੋ ਵਿਚ ਟਿਕਾਇੰਦਾ। ਇੱਕੀਆਂ ਦੀ ਆਈ ਵਾਰੀ, ਏਕਾ ਆਪਣਾ ਰੂਪ ਬਦਲਾਇੰਦਾ। ਅਧਰਮੀ ਆ ਗਿਆ ਇਕ ਵੈਸ਼ ਵਾਪਾਰੀ, ਜੋ ਪਰਸ਼ੋਤਮ ਨਾਮ ਅਖਵਾਇੰਦਾ। ਉਹ ਵੇਖ ਕੇ ਖੇਲ ਅਪਾਰੀ, ਦੂਰ ਖਲੋਤਾ ਅੱਖ ਉਠਾਇੰਦਾ। ਕ੍ਰਿਸ਼ਨ ਸਹਿਜੇ ਆਵਾਜ਼ ਮਾਰੀ, ਇਸ਼ਾਰੇ ਨਾਲ ਸਮਝਾਇੰਦਾ। ਕੁਛ ਮੰਗ ਦਰ ਤੋਂ ਭਿਖਾਰੀ, ਬਿਨਾਂ ਮੰਗਿਆਂ ਭੇਟਾ ਤੇਰੀ ਝੋਲੀ ਪਾਇੰਦਾ। ਓਸ ਕਿਹਾ ਮੇਰੀ ਓਸਦੇ ਨਾਲ ਲਾ ਦੇ ਯਾਰੀ, ਜਿਸ ਦਾ ਯਰਾਨਾ ਨਾ ਕੋਇ ਤੁੜਾਇੰਦਾ। ਇੱਕੀਆਂ ਕਿਹਾ ਤੇਰੇ ਨਾਲੋਂ ਮੰਗਣ ਦੀ ਸਾਡੀ ਪਹਿਲੋਂ ਵਾਰੀ, ਕ੍ਰਿਸ਼ਨ ਸਾਡੇ ਨਾਲ ਮਿਲ ਕੇ ਝੱਟ ਲੰਘਾਇੰਦਾ। ਰਾਤ ਬੋਲੀ ਮੈਂ ਭਿੰਨੜੀ ਰੈਣ ਸਭ ਤੋਂ ਨਿਆਰੀ, ਨਿਰਾਕਾਰ ਆਪਣਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਇੰਦਾ।

ਇੱਕੀਆਂ ਕਿਹਾ ਸਾਡੀ ਅਰਦਾਸ, ਬੇਨੰਤੀ ਇਕ ਸੁਣਾਈਆ। ਅਸੀਂ ਸਿੱਧੇ ਵਸਣਾ ਓਸ ਦੇ ਪਾਸ, ਜਿਸਦਾ ਪਾਸਾ ਨਾ ਕੋਇ ਬਦਲਾਈਆ। ਪਰਸ਼ੋਤਮ ਕਿਹਾ ਮੈਂ ਓਸ ਦੀ ਵੇਖਣੀ ਰਾਸ, ਜੋ ਬਿਨਾਂ ਗੋਪੀਆਂ ਕਾਹਨ ਰਿਹਾ ਨਚਾਈਆ। ਮੈਂ ਤੱਕਣਾ ਉਹ ਬਾਪ, ਜੋ ਪੂਤ ਸਪੂਤੇ ਗੋਦ ਉਠਾਈਆ। ਕ੍ਰਿਸ਼ਨ ਕਿਹਾ ਉਹ ਪੁਰਖ ਅਕਾਲ ਆਪ, ਜਿਸ ਮੇਰੀ ਬਣਤ ਬਣਾਈਆ। ਜੇ ਓਸ ਨਾਲ ਜੋੜ ਲਓ ਸਾਕ, ਮੈਂ ਸਭ ਨੂੰ ਦਿਆਂ ਸਮਝਾਈਆ। ਦੁਆਪਰ ਚਲਦਾ ਰਹਿਣਾ ਤ੍ਰੈਲੋਕੀ ਦਾ ਨਾਥ, ਅਨਾਥਾਂ ਦਇਆ ਕਮਾਈਆ । ਕਲਜੁਗ ਵੇਖਣਾ ਡੂੰਘਾ ਖਾਤ, ਜਗਤ ਅੰਧੇਰਾ ਨਜ਼ਰੀ ਆਈਆ। ਝਗੜਾ ਦਿਸਦਾ ਜਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਅੰਤਮ ਨਿਰਗੁਣ ਜੋਤ ਪਰਗਟ ਹੋਣਾ ਪੁਰਖ ਅਬਿਨਾਸ਼, ਜੋਤੀ ਜਾਤਾ ਸ਼ਹਿਨਸ਼ਾਹੀਆ । ਉਸਨੇ ਕਰਨਾ ਖੇਲ ਤਮਾਸ਼, ਅਗੰਮ ਅਗੰਮੜੀ ਕਾਰ ਕਮਾਈਆ। ਫੇਰ ਤੁਹਾਡੀ ਪੁੱਛਣੀ ਵਾਤ, ਲੇਖਾ ਹੁਣ ਦਾ ਦਏ ਚੁਕਾਈਆ। ਲੇਖੇ ਲਾਵੇ ਅੱਜ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਬੱਚੇ ਕਿਹਾ ਕੀ ਉਹ ਮੇਰਾ ਹੋਵੇ ਬਾਪ, ਕ੍ਰਿਸ਼ਨ ਕਿਹਾ ਨਹੀਂ ਉਸਦਾ ਸਭ ਤੋਂ ਵਖਰਾ ਪਰਤਾਪ, ਜਿਸ ਦਾ ਆਦਿ ਅੰਤ ਲੇਖਾ ਕਹਿਣ ਕੋਇ ਨਾ ਪਾਈਆ। ਇੱਕੀਆਂ ਕਿਹਾ ਕੀ ਉਹ ਸਾਨੂੰ ਰੱਖੇ ਯਾਦ, ਯਾਦਦਾਸ਼ਤ ਵਿਚ ਟਿਕਾਈਆ । ਕ੍ਰਿਸ਼ਨ ਕਿਹਾ ਹਾਂ ਤੁਹਾਡੇ ਕਾਇਆ ਖੇੜੇ ਕਰ ਕੇ ਆਬਾਦ, ਵਾਸਤਾ ਆਪਣੇ ਨਾਲ ਬਣਾਈਆ। ਪਰਸ਼ੋਤਮ ਕਿਹਾ ਕੀ ਮੈਨੂੰ ਦੇਵੇਂ ਦਾਤ, ਵਸਤ ਅਗੰਮੀ ਇਕ ਵਰਤਾਈਆ। ਕ੍ਰਿਸ਼ਨ ਕਿਹਾ ਸੁਣ ਮੇਰੀ ਬਾਤ, ਤੈਨੂੰ ਦਿਆਂ ਜਣਾਈਆ। ਉਹ ਤੇਰੇ ਬਾਪ ਦਾ ਹੋਵੇ ਬਾਪ, ਜਿਸ ਦੀ ਸਮਝ ਕਿਸੇ ਨਾ ਆਈਆ। ਇੱਕੀਆਂ ਕਿਹਾ ਕੀ ਸਚ ਦਿਤਾ ਆਖ, ਕ੍ਰਿਸ਼ਨ ਕਿਹਾ ਆਖ, ਬਿਨ ਕਲਮ ਸ਼ਾਹੀ ਲੇਖਾ ਦਿਤਾ ਬਣਾਈਆ। ਪਰਸ਼ੋਤਮ ਕਿਹਾ ਮੇਰਾ ਓਸ ਦੇ ਨਾਲ ਜੋੜ ਦੇ ਨਾਤ, ਜਿਸ ਦਾ ਨਾਤਾ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਇੱਕੀਆਂ ਕਿਹਾ ਸਾਨੂੰ ਇਸ ਵਿਚ ਦਿਸਦਾ ਕੋਈ ਧੋਖਾ, ਐਵੇਂ ਮਿਲ ਕੇ ਰਿਹਾ ਪਰਚਾਈਆ । ਕ੍ਰਿਸ਼ਨ ਕਿਹਾ ਮੈਂ ਮਾਰਗ ਦੱਸਾਂ ਸੌਖਾ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਪਰਮ ਪੁਰਖ ਦੇ ਸ਼ਹਿਨਸ਼ਾਹੀ ਸੰਮਤ ਦਾ ਆਇਆ ਮੌਕਾ, ਮੌਕੇ ਨਾਲ ਸਾਰੇ ਲਏ ਉਠਾਈਆ। ਆਪਣੇ ਨਾਮ ਦਾ ਦੇ ਕੇ ਹੋਕਾ, ਹੁਕਮ ਨਾਲ ਲਿਆਈਆ। ਹੁਣ ਤੇਰੀ ਬ੍ਰਾਹਮਣ ਮਾਟੀ ਦਾ ਪੋਚਦੇ ਚੌਂਕਾ, ਫੇਰ ਤੁਹਾਡੇ ਅੰਦਰੋਂ ਕਰੇ ਸਫ਼ਾਈਆ । ਪਰਸ਼ੋਤਮ ਤੂੰ ਹੋਵੇਂ ਓਸਦਾ ਪੋਤਾ, ਜਿਸ ਦਾ ਰੋਸਾ ਨਜ਼ਰ ਕਿਸੇ ਨਾ ਆਈਆ। ਪਰਸ਼ੋਤਮ ਕਿਹਾ ਕੀ ਪਹਿਚਾਣ ਤੇ ਕੀ ਸਲੋਕਾ, ਮੈਨੂੰ ਦੇ ਸਮਝਾਈਆ। ਓਧਰੋਂ ਮਾਲਣ ਆ ਗਈ ਦੇਂਦੀ ਹੋਕਾ, ਕੂਕ ਕੂਕ ਅਲਾਈਆ। ਇਕ ਬੁੱਢਣੀ ਨਿਕਲੀ ਅੰਦਰੋਂ ਕੋਠਾ, ਕੁੰਡਾ ਦਿਤਾ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਦ੍ਰਿੜਾਈਆ।

ਪੰਜ ਚੇਤ ਕਹੇ ਮੈਂ ਇਸ ਦਵਾਰ ਦੀ ਦੱਸਦਾ ਰਿਹਾ ਕਹਾਣੀ, ਜਿਸ ਦਾ ਲੇਖਾ ਨਾ ਕੋਇ ਸਮਝਾਈਆ । ਇਹ ਖੇਲ ਕੋਈ ਬਹੁਤੀ ਨਹੀਂ ਪੁਰਾਣੀ, ਦੁਆਪਰ ਦਾ ਵੇਲਾ ਯਾਦ ਕਰਾਈਆ। ਉਹ ਫੁੱਲਾਂ ਵਾਲੀ ਸਵਾਣੀ, ਪੁਰਖ ਅਕਾਲ ਆਪਣਾ ਵੇਸ ਰਹੀ ਬਦਲਾਈਆ। ਓਨ ਸਹਿਜ ਨਾਲ ਪੁਛਿਆ ਭੇਵ ਦੱਸੋ ਮਹਾਨੀ, ਬਿਨ ਮਹਿੰਮਾ ਮਹਿੰਮਾ ਦਿਓ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ।

ਕ੍ਰਿਸ਼ਨ ਕਿਹਾ ਇਹ ਖੇਲ ਅਪਾਰ, ਮੈਂ ਸਭ ਨੂੰ ਦਿਆਂ ਸਮਝਾਈਆ। ਇੱਕੀ ਕਰੋ ਵਿਚਾਰ, ਵੇਲਾ ਵਕਤ ਦਏ ਗਵਾਹੀਆ। ਜਿਸ ਵੇਲੇ ਕਲ ਕਲਕੀ ਲੈ ਕੇ ਆਇਆ ਅਵਤਾਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਏਸ ਧਰਤੀ ਉਤੇ ਬਣੇ ਓਸ ਦਾ ਧਰਮ ਦਵਾਰ, ਭਗਤ ਭਗਵਾਨ ਮਿਲ ਕੇ ਖ਼ੁਸ਼ੀ ਮਨਾਈਆ। ਤੁਹਾਡਾ ਪੂਰਬ ਲਹਿਣਾ ਦੇਣਾ ਦੇਵੇ ਉਧਾਰ, ਲੇਖਾ ਆਪਣੀ ਹਥੀਂ ਦਏ ਮੁਕਾਈਆ । ਓਸ ਮਾਲਣ ਨੇ ਫੁੱਲਾਂ ਵਾਲੇ ਗੁੰਦ ਕੇ ਹਾਰ, ਕ੍ਰਿਸ਼ਨ ਦੇ ਹੱਥੀਂ ਦਿਤੇ ਪਹਿਨਾਈਆ। ਖ਼ੁਸ਼ੀਆਂ ਨਾਲ ਗਾ ਕੇ ਤਾਲ, ਢੋਲਾ ਦਿਤਾ ਸੁਣਾਈਆ। ਆਹ ਵੇਖ ਮੇਰਾ ਹਾਲ, ਬਿਰਹੋਂ ਵਿਚ ਕੁਰਲਾਈਆ। ਏਹ ਬਚਨ ਸੁਣ ਕੇ ਪਰਸ਼ੋਤਮ ਬੱਚਾ ਲਾਲ, ਨੇਤਰ ਰੋ ਕੇ ਮਾਰੇ ਧਾਹੀਆ। ਮੈਂ ਬੱਚਾ ਨਹੀਂ ਗਵਾਲ, ਜਾਤ ਆਪਣੀ ਵੰਡ ਵੰਡਾਈਆ। ਕ੍ਰਿਸ਼ਨ ਕਿਹਾ ਮੈਂ ਤੇਰੀ ਕਰਾਂ ਭਾਲ, ਭੋਲੇ ਭਾਉ ਦਿਆਂ ਵਡਿਆਈਆ। ਤੂੰ ਉਸ ਦਾ ਬਣਨਾ ਲਾਲ, ਜਿਸ ਦੇ ਲਾਲ ਚਾਰ ਵਰਨ ਦੀ ਸੇਵ ਕਮਾਈਆ। ਤੇਰਾ ਲੇਖੇ ਲੱਗੇ ਏਹ ਸਵਾਲ, ਜਵਾਬ ਮੰਗਣ ਦੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਸ੍ਰਿਸ਼ਟੀ ਹੋਈ ਬੇਹਾਲ, ਚਾਰ ਕੁੰਟ ਦਏ ਦੁਹਾਈਆ। ਕਿਰਪਾ ਕਰੇ ਪੁਰਖ ਅਕਾਲ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਈਆ।

ਭਗਤ ਦਵਾਰ ਕਹੇ ਮੈਂ ਕਿਉਂ ਬਣ ਗਿਆ ਲੋਕਮਾਤ, ਮਤਾ ਆਪਣਾ ਦਿਆਂ ਸਮਝਾਈਆ। ਮੈਨੂੰ ਯਾਦ ਦੁਆਪਰ ਦੀ ਬਾਤ, ਬਾਤਨ ਹੋ ਕੇ ਭੇਦ ਖੁਲ੍ਹਾਈਆ। ਇੱਕੀਆਂ ਨੂੰ ਦਿਤੀ ਦਾਤ, ਸੁਗੰਧ ਖਾ ਕੇ ਆਪਣੀ ਗੰਢ ਬੰਧਾਈਆ। ਬੱਚੇ ਦਾ ਜੋੜ ਕੇ ਨਾਤ, ਪਰਸ਼ੋਤਮ ਦਿਤੀ ਵਡਿਆਈਆ। ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਮੇਲਾ ਸਭ ਦਾ ਲਏ ਕਰਾਈਆ। ਅਗਲੇ ਜੁਗ ਦੀ ਝੋਲੀ ਪਾ ਕੇ ਰਾਸ, ਰਸਤਾ ਸਭ ਦਾ ਦਏ ਉਲਟਾਈਆ। ਭਗਤਾਂ ਨੂੰ ਦੇ ਕੇ ਵਿਸ਼ਵਾਸ, ਵਿਸ਼ਿਆਂ ਵਿਚੋਂ ਬਾਹਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਖੇਲ ਤਮਾਸ਼, ਪੜਦਾ ਓਹਲਾ ਦਏ ਉਠਾਈਆ ।

ਇੱਕੀਆਂ ਕਿਹਾ ਆਹ ਲੈ ਪ੍ਰਭੂ ਆਪਣੇ ਹਾਰ, ਹਿਰਦੇ ਵਿਚ ਹਰਿ ਰੂਪ ਨਜ਼ਰੀ ਆਈਆ। ਕ੍ਰਿਸ਼ਨ ਕਿਹਾ ਨਾਲ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧ ਅੰਧਿਆਰ, ਪਰਗਟ ਹੋਵੇ ਧੁਰਦਰਗਾਹੀਆ। ਤੁਹਾਡੇ ਕੋਲੋਂ ਕਰਾਵੇ ਆਪਣਾ ਸ਼ਿੰਗਾਰ, ਸੋਹਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਪਰਸ਼ੋਤਮ ਕਿਹਾ ਦੱਸ ਮੇਰੇ ਭਗਵਾਨ, ਮੈਂ ਆਪਣੀ ਮੰਗ ਮੰਗਾਈਆ। ਕਲਜੁਗ ਅੰਤ ਕੀ ਹੋਵੇ ਨਿਸ਼ਾਨ, ਨਿਸ਼ਾਨਾ ਦੇ ਸਮਝਾਈਆ। ਕੀ ਮੈਂ ਮਾਨਸ ਹੋਵਾਂ ਕਿ ਇਨਸਾਨ, ਬਿਰਧ ਹੋਵਾਂ ਕਿ ਜਵਾਨ, ਬਾਲੀ ਬੁੱਧ ਦੇ ਦ੍ਰਿੜਾਈਆ। ਕ੍ਰਿਸ਼ਨ ਕਿਹਾ ਪ੍ਰਭੂ ਮੇਰਾ ਮਿਹਰਵਾਨ, ਆਦਿ ਜੁਗਾਦੀ ਜਾਣੀ ਜਾਣ, ਸਦ ਵੇਖੇ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਬਾਲਾ ਕਹੇ ਆਪਣੇ ਹੁਕਮ ਦੀ ਦੱਸ ਧਾਰ, ਬਿਨ ਸੰਗ ਦੇ ਸਮਝਾਈਆ। ਕ੍ਰਿਸ਼ਨ ਕਿਹਾ ਜਿਸ ਵੇਲੇ ਕਿਰਪਾ ਕਰੇ ਨਿਰੰਕਾਰ, ਮਿਹਰ ਨਜ਼ਰ ਇਕ ੳਠਾਈਆ। ਪਰਸ਼ੋਤਮ ਤੇਰੇ ਪ੍ਰੇਮ ਦੀ ਖਿੜੇ ਗੁਲਜ਼ਾਰ, ਗੁਲਜ਼ਾਰ ਸਿੰਘ ਤੇਰਾ ਨਾਮ ਰਖਾਈਆ। ਗੱਲ ਪਾ ਕੇ ਫੁੱਲਾਂ ਦੇ ਹਾਰ, ਪੂਰਬ ਲੇਖਾ ਦਏ ਮੁਕਾਈਆ। ਅੱਗੇ ਵੇਖਣਾ ਖੇਲ ਨਿਰੰਕਾਰ, ਦੀਨ ਦੁਨੀ ਦਏ ਹਿਲਾਈਆ। ਚਾਰ ਕੁੰਟ ਰੋਵਣ ਜ਼ਾਰੋ ਜ਼ਾਰ, ਦਹਿ ਦਿਸ਼ਾ ਪਏ ਦੁਹਾਈਆ। ਸਚੀ ਰਹੇ ਨਾ ਕੋਈ ਸਰਕਾਰ, ਸਰੋਕਾਰ ਨਾ ਖ਼ਲਕ ਖ਼ੁਦਾਈਆ। ਥੋੜੇ ਭਗਤਾਂ ਉਤੇ ਰਹੇ ਬਹਾਰ, ਬਾਕੀ ਖਿਜਾਂ ਰੂਪ ਜਾਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ।

ਲੇਖਾ ਸਭ ਦਾ ਪੂਰਾ ਹੋਣਾ, ਹੋਣੀ ਘਰ ਘਰ ਵੇਖ ਵਖਾਈਆ। ਬਿਨ ਦੁੱਖਾਂ ਤੋਂ ਸਭ ਨੇ ਰੋਣਾ, ਦੁਖੀਆਂ ਦੀ ਸੁਣੇ ਕੋਇ ਨਾ ਆਹੀਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਭਗਤ ਸੁਹੇਲੇ ਪਰਮ ਪੁਰਖ ਨੂੰ ਪੌਣਾ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਜਨਮ ਜਨਮ ਦਾ ਕਰਮ ਕਰਮ ਦਾ ਦੁਰਮਤ ਦਾਗ਼ ਧਵੌਣਾ, ਮਨ ਕੀ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਪੰਜ ਚੇਤ ਕਹੇ ਮੈਂ ਕੋਈ ਕਰਨ ਨਹੀਂ ਲੱਗਾ ਖ਼ੁਦੀ, ਤਕੱਬਰ ਵਿਚ ਨਾ ਕੋਇ ਵਡਿਆਈਆ। ਮੈਂ ਸਭ ਦੀ ਭਰਿਸ਼ਟ ਕਰਨੀ ਬੁਧੀ, ਬੁਧੀਵਾਨ ਰਹਿਣ ਕੋਇ ਨਾ ਪਾਈਆ। ਜਿਹੜੀ ਖੇਲ ਕਿਸੇ ਨਹੀਂ ਕੀਤੀ ਚੌਂਹ ਜੁਗੀ, ਉਹ ਪੁਰਖ ਅਕਾਲ ਕੋਲੋਂ ਦੇਣੀ ਵਰਤਾਈਆ। ਵਸਦੀ ਰਹੇ ਕੋਇ ਨਾ ਝੁੱਗੀ, ਅੱਗ ਲੱਗੇ ਥਾਉਂ ਥਾਈਂਆ। ਲੁਕਿਆ ਰਹੇ ਕੋਇ ਨਾ ਖੁੱਡੀਂ, ਖੁੱਡਿਆਂ ਵਿਚੋਂ ਬਾਹਰ ਕਢਾਈਆ। ਲਾੜੀ ਮੌਤ ਚਾਰ ਕੁੰਟ ਦਹਿ ਦਿਸ਼ਾਂ ਆਪਣੇ ਪਿਆਰ ਦੀ ਪਾਵੇ ਲੁੱਡੀ, ਵਾਂਗ ਮਲੰਗਾਂ ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਜਨ ਭਗਤੋ ਦਿੱਲੀ ਦਰਬਾਰ ਵਿਚ ਤੁਹਾਡੇ ਦਿਲਾਂ ਦਾ ਰਾਹ, ਰਹਿਬਰ ਹੋ ਕੇ ਰਸਤਾ ਦਏ ਵਖਾਈਆ। ਚੌਹਾਂ ਕੁੰਟਾਂ ਸਦਾ ਬਣਿਆ ਰਹੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਾਗਦਿਆਂ ਸੁਤਿਆਂ ਤੁਹਾਡੇ ਨਾਲ ਸ਼ਬਦੀ ਕਰੇ ਸਲਾਹ, ਅੱਖਰਾਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਕੋਟ ਜਨਮ ਦੇ ਬਖ਼ਸ਼ ਦੇਵੇ ਗੁਨਾਹ, ਜੋ ਪ੍ਰੇਮ ਨਾਲ ਚਰਨਾਂ ਸੀਸ ਨਿਵਾਈਆ। ਅੱਜ ਤੋਂ ਬਣ ਕੇ ਦੋ ਜਹਾਨਾਂ ਦਾ ਸਚਾ ਸ਼ਹਿਨਸ਼ਾਹ, ਸਿਰ ਤੁਹਾਡੇ ਹੱਥ ਟਿਕਾਈਆ। ਹੋਕਾ ਦੇ ਦਿਉ ਥਾਂ ਥਾਂ, ਪਰਮ ਪੁਰਖ ਪਰਮਾਤਮ ਆ ਗਿਆ ਬੇਪਰਵਾਹੀਆ। ਖ਼ਬਰਦਾਰ ਹੋ ਜਾਓ ਜਿਹੜੇ ਖਾਂਦੇ ਸੂਰ ਗਾਂ, ਸਭ ਦੀ ਕਰਨੀ ਸਫ਼ਾਈਆ । ਮਾਤਲੋਕ ਵਿਚ ਉਡਣ ਨਹੀਂ ਦੇਣੇ ਵਿਸ਼ਟਾ ਫੋਲਣ ਵਾਲੇ ਕਾਂ, ਹੰਸ ਰੂਪ ਗੁਰਮੁਖ ਲੈਣੇ ਬਣਾਈਆ । ਬਿਨਾ ਭਗਤ ਤੋਂ ਜਣੇਦੀ ਕਿਸੇ ਕੰਮ ਨਹੀਂ ਔਣੀ ਮਾਂ, ਲੱਖ ਚੁਰਾਸੀ ਕੂਕਰ ਸੂਕਰ ਜਨਮਾਂ ਵਿਚ ਭੁਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ।

ਭਗਤ ਦਵਾਰ ਕਹੇ ਕੋਈ ਨਾ ਸਮਝਿਓ ਇਹ ਘਰਾਣਾ ਨਿੱਕਾ ਜਿਹਾ ਵਿਚ ਦਿੱਲੀ, ਦਲੀਲਾਂ ਦਾ ਮਾਲਕ ਦੇਵਣਹਾਰ ਵਡਿਆਈਆ। ਤੁਹਾਨੂੰ ਕੁਛ ਪਤਾ ਹੋਣਾ ਇਹਦੇ ਵਿਚ ਕਿੰਨੀ ਇੱਟ ਲਾਈ ਪਿੱਲੀ, ਜਿਸ ਦਾ ਲੇਖਾ ਪਿਛੇ ਦਿਤਾ ਲਿਖਾਈਆ। ਏਸੇ ਸਾਲ ਵਿਚ ਸਭ ਦੀ ਸੁਰਤੀ ਕਰ ਦੇਣੀ ਢਿੱਲੀ, ਸਿਰ ਸਕੇ ਨਾ ਕੋਇ ਉਠਾਈਆ। ਕੋਈ ਰਹਿਣ ਨਹੀਂ ਦੇਣਾ ਏਧਰ ਓਧਰ ਸ਼ੇਖ਼ ਚਿੱਲੀ, ਸ਼ਰਾਰਤ ਵਾਲੇ ਸਾਰੇ ਦੇਣੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫੁਰਮਾਨਾ ਇਕ ਸੁਣਾਈਆ ।

ਦਿੱਲੀ ਦਰਬਾਰ ਕਹੇ ਮੇਰਾ ਵੇਖੋ ਜ਼ਰਾ ਦੱਬਾ, ਹੁਕਮ ਚਲੇ ਬੇਪਰਵਾਹੀਆ। ਸਭ ਨੂੰ ਭੁੱਲਿਆ ਚਾਚਾ ਅੱਬਾ, ਅੰਮੀ ਯਾਦ ਨਾ ਕੋਇ ਕਰਾਈਆ। ਤੋਬਾ ਹੋਈ ਹਾਏ ਰੱਬਾ, ਦੁਹਾਈ ਵਿਚ ਖ਼ੁਦਾਈਆ । ਕਾਇਆ ਖਾਲੀ ਹੋਣਾ ਸਭ ਦਾ ਡੱਬਾ, ਡੌਰੂ ਡੰਕ ਨਾ ਕੋਇ ਵਜਾਈਆ। ਏਸੇ ਕਾਰਨ ਸੱਤ ਰੰਗ ਨਿਸ਼ਾਨਾ ਗੱਡਾ, ਗੁਡਲਕ ਕਹਿਣ ਵਾਲੇ ਸਾਰੇ ਮੁੱਖ ਜਾਣ ਭੁਵਾਈਆ। ਇਹ ਝੁਲਦਾ ਰਹਿਣਾ ਸਦਾ, ਸ਼ਾਹ ਸੁਲਤਾਨਾਂ ਈਨ ਮਨਾਈਆ। ਇਸ ਦੇ ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰ ਬੱਧਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਰਹੇ ਕਮਾਈਆ। ਜਨ ਭਗਤੋ ਤੁਹਾਡਾ ਵੱਧਣ ਲੱਗਾ ਅੱਗਾ, ਅਗਲਵਾਂਢੀ ਹੋ ਕੇ ਤੁਹਾਨੂੰ ਮਿਲੇ ਚਾਈਂ ਚਾਈਂਆ। ਹੁਣ ਪੂਰੇ ਸਤਿਗੁਰ ਦਾ ਬਿਨਾਂ ਰਸਨਾ ਤੋਂ ਚਖਿਓ ਮਜ਼ਾ, ਜੋ ਆਪਣਾ ਰਸ ਬਿਨਾ ਰਸਤੇ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਦਰਬਾਰ ਕਹੇ ਮੇਰਾ ਅਸਲੀ ਵੇਲਾ ਰਾਤ ਦੇ ਸਾਢੇ ਨੌ, ਪੂਰਾ ਲੇਖਾ ਦਿਆਂ ਜਣਾਈਆ। ਮੈਨੂੰ ਕੁਛ ਦੀਨ ਦੁਨੀਆਂ ਨਾਲ ਗੌਂ, ਗਾਉਂ ਗਾਉਂ ਦਿਆਂ ਹਿਲਾਈਆ। ਮੈਂ ਇਕ ਉਪਜੌਣਾ ਨਾਉਂ, ਨੌ ਨੌ ਦੇਣੇ ਭੁਲਾਈਆ। ਜਨ ਭਗਤਾਂ ਫੜ ਕੇ ਬਾਹੋਂ, ਸਿਧੇ ਪੁਰਖ ਅਕਾਲ ਨਾਲ ਮਿਲਾਈਆ। ਹੋਰ ਕਿਸੇ ਦਾ ਲੱਗਣ ਨਹੀਂ ਦੇਣਾ ਦਾਓ, ਬੁੱਧੀਵਾਨਾਂ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਸਾਢੇ ਨੌਂ ਕਹਿਣ ਮੈਂ ਲਿਖੌਣੀ ਅਗੰਮੀ ਇਬਾਰਤ, ਜਿਸ ਦਾ ਹਰਫ਼ ਹਰੂਫ਼ ਨਾ ਕੋਇ ਸਮਝਾਈਆ। ਥੋੜੀ ਜੇਹੀ ਅੱਧੇ ਘੰਟੇ ਲਈ ਸਾਰੀ ਦੁਨੀਆਂ ਉਤੇ ਕਰ ਦੇਣੀ ਸ਼ਰਾਰਤ, ਸ਼ਰਅ ਵਿਚ ਆਪਣੀ ਅੱਗ ਲਗਾਈਆ । ਸਾਢੇ ਬਾਰਾਂ ਸਕਿੰਟਾਂ ਵਿਚ ਜਨ ਭਗਤਾਂ ਦੀ ਕਰ ਕੇ ਸਫ਼ਾਰਸ਼, ਚਾਰ ਜੁਗ ਦੇ ਲਿਖੇ ਹੋਏ ਸਫ਼ੇ ਦੇਣੇ ਬਦਲਾਈਆ। ਸਾਢੇ ਤਿੰਨ ਹੱਥ ਦੀ ਸੋਹਣੀ ਸੁਹਾ ਕੇ ਇਮਾਰਤ, ਬਿਨ ਤੇਲ ਬੱਤੀ ਦੀਪਕ ਕਰਨਾ ਰੁਸ਼ਨਾਈਆ । ਮਨ ਦੀ ਰਹੇ ਕੋਈ ਨਾ ਸਾਜ਼ਸ਼, ਪੰਚ ਵਿਕਾਰ ਨਾ ਕੋਇ ਲੜਾਈਆ। ਤ੍ਰਿਸ਼ਨਾ ਦੀ ਮੇਟ ਦੇਣੀ ਆਤਸ਼, ਅਗਨੀ ਅੱਗ ਬੁਝਾਈਆ। ਇਕੋ ਨਾਤਾ ਜੋੜਨਾ ਆਪਣੇ ਨਾਲ ਵਾਸਤਵਕ, ਵਸਤੂ ਇਕੋ ਝੋਲੀ ਪਾਈਆ । ਢਾਈ ਮਹੀਨਿਆਂ ਪਿਛੋਂ ਝਗੜਾ ਛੇੜ ਦੇਣਾ ਵਿਚ ਨਾਸਤਕ, ਨਾਸਤਕਾਂ ਨੂੰ ਅੰਦਰੋਂ ਦੇਣਾ ਉਠਾਈਆ । ਸਾਰਿਆਂ ਪਰਧਾਨਾਂ ਦੀ ਕਿਸੇ ਕੰਮ ਨਹੀਂ ਔਣੀ ਸਿਆਸਤ, ਓਨ੍ਹਾਂ ਆਪੇ ਲੱਭਣਾ ਬੇਪਰਵਾਹੀਆ। ਓਨ੍ਹਾਂ ਦੇ ਕੋਲੋਂ ਸਾਢੇ ਤਿੰਨ ਹੱਥ ਸਰੀਰ ਦੀ ਖੋਹ ਲੈਣੀ ਰਿਆਸਤ, ਬਿਨਾ ਰਾਜੇ ਤੋਂ ਰਈਅਤ ਕੰਮ ਕਿਸੇ ਨਾ ਆਈਆ। ਕਿਸੇ ਨੇ ਕਰਨੀ ਨਹੀਂ ਹਿਫਾਜ਼ਤ, ਅੱਗੇ ਹੋ ਨਾ ਕੋਇ ਬਚਾਈਆ । ਵੇਖਿਓ ਕਿਸ ਤਰਾ ਚਾਰ ਕੁੰਟ ਬਦਲਦੀ ਵਜ਼ਾਰਤ, ਵਜ਼ੀਰਾਂ ਦੇ ਫ਼ਕੀਰ ਫ਼ਕੀਰਾਂ ਦੇ ਹਕੀਰ ਨਜ਼ਰੀ ਆਈਆ। ਇਹ ਅੱਜੇ ਥੋੜੀ ਜੇਹੀ ਕਰਨੀ ਵਿਚ ਬਨਾਵਟ, ਇਸ ਸਾਲ ਦਾ ਨਿਸ਼ਾਨਾ ਦੇਣਾ ਵਖਾਈਆ। ਅਗਲੇ ਸਾਲ ਤੋਂ ਕਿਸੇ ਨਹੀਂ ਕਰਨੀ ਰੁਕਾਵਟ, ਹੁਕਮ ਨਾਲ ਸਾਰੇ ਦੇਣੇ ਉਠਾਈਆ। ਪ੍ਰਭ ਦੇ ਨਾਮ ਦੀ ਲੱਗੀ ਹੋਈ ਕਿਹੜਾ ਮੇਟੇ ਬਗ਼ਾਵਤ, ਬਗਲਗੀਰ ਮਿਲ ਕੇ ਕੋਈ ਸੰਗ ਨਾ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿੱਲੀ ਦਵਾਰ ਦੀ ਬੜੀ ਸੋਹਣੀ ਨੀਂਹ ਰਿਹਾ ਰਖਾਈਆ।

ਨੀਂਹ ਕਹੇ ਮੈਂ ਬੜੀ ਡੂੰਘੀ, ਚਾਰ ਯੁਗ ਹੱਥ ਕਿਸੇ ਨਾ ਆਈਆ। ਮੈਂ ਬਣੀ ਰਹੀ ਗੂੰਗੀ, ਬਾਲੇ ਆਪਣੇ ਵਿਚ ਛੁਪਾਈਆ। ਹੁਣ ਵੇਖਿਓ ਮੈਂ ਸਾਰਿਆਂ ਨੂੰ ਰਹੀ ਟੁੰਬੀ, ਸੋਇਆ ਕੋਇ ਨਜ਼ਰ ਨ ਆਈਆ । ਸਚ ਪੁਛੋ ਮੈਂ ਅੱਸੂ ਤੋਂ ਬਾਅਦ ਬਣ ਜਾਣਾ ਲੁੰਡੀ, ਲੰਡਿਆਂ ਘਰ ਡੰਡੇ ਦੇਣੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ।

ਭਗਤ ਦਵਾਰ ਕਹੇ ਮੈਂ ਦਾਅਵੇ ਨਾਲ ਕਹਾਂ ਆ ਗਿਆ ਭਗਵਾਨ, ਹੋਕਾ ਸਭ ਨੂੰ ਦੇਣਾ ਸੁਣਾਈਆ । ਸਾਰੇ ਤੱਕ ਲਓ ਝੁਲਦਾ ਨਿਸ਼ਾਨ, ਜਿਸ ਨੇ ਧਰਮ ਧਰਮ ਵਿਚੋਂ ਦੇਣੇ ਬਦਲਾਈਆ। ਕੋਈ ਹੋ ਨਾ ਜਾਵੇ ਹੈਰਾਨ, ਹੈਰਾਨੀ ਸਭ ਦੀ ਦੇਣੀ ਕਢਾਈਆ। ਜੇ ਕੋਈ ਅੰਦਰ ਕਿਸੇ ਦੇ ਆਰਾਮ, ਪੜਦਾ ਉਸ ਦਾ ਦੇਣਾ ਉਠਾਈਆ। ਚਲੋ ਜਰਾ ਮਿਲ ਕੇ ਸਾਮ੍ਹਣੇ ਹੋ ਕੇ ਵੇਖੋ ਕਿੱਥੇ ਵਸਦਾ ਨਾਮ, ਕਿੱਥੇ ਮਿਲਦਾ ਜਾਮ, ਕਵਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਣਾ ਇਕੋ ਹੁਕਮਰਾਨ, ਹਕੂਮਤ ਸਭ ਦੀ ਦਏ ਗਵਾਈਆ।

ਸਾਢੇ ਨੌਂ ਕਹੇ ਵੇਲੇ ਦੀ ਚੰਗੀ ਤਰ੍ਹਾ ਕਰਿਓ ਪਹਿਚਾਨ, ਪੱਛਮ ਦੱਖਣ ਉਤਰ ਪੂਰਬ ਧਿਆਨ ਲਗਾਈਆ । ਬਿਨਾ ਸ੍ਰੀ ਭਗਵਾਨ ਤੋਂ ਦੂਜੀ ਰਹਿਣ ਨਹੀਂ ਦੇਣੀ ਕੋਈ ਦੁਕਾਨ, ਹਟਵਾਣੇ ਬਣੀਏ ਭੱਜਣ ਥਾਉਂ ਥਾਈਂਆ। ਹੁਕਮ ਮਿਲਣਾ ਫ਼ਰਮਾਣ, ਫੁਰਨੇ ਧੁਰ ਦੇ ਦਏ ਸੁਣਾਈਆ। ਸਭ ਨੂੰ ਮੰਨਣਾ ਪਏ ਇਕ ਆਦਿ ਜੁਗਾਦੀ ਨੌਜਵਾਨ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੁਤਾ ਲੇਖਾ ਅੱਜ ਦੀ ਰੈਣ ਦਏ ਲਿਖਾਈਆ।

❋