ਪੁਸਤਕਾਲਾਹਰਿ ਭਗਤ ਦਵਾਰ

ਰਾਤ ਸਾਢੇ ਨੌਂ ਵਜੇ

ਸਤਿ ਧਰਮ ਤੇਰੀ ਸਾਚੀ ਜੜ੍ਹ, ਭਗਤ ਦਵਾਰ ਨੀਂਹ ਧਰਾਈਆ। ਪੁਰਖ ਅਬਿਨਾਸ਼ੀ ਵੇਖੇ ਖੜ, ਨਿਰਗੁਣ ਨਿਰਵੈਰ ਬੇਪਰਵਾਹੀਆ। ਧੁਰ ਦਾ ਢੋਲਾ ਅਗੰਮਾ ਪੜ੍ਹ, ਬੋਧ ਅਗਾਧ ਕਰੇ ਪੜ੍ਹਾਈਆ। ਸਾਚੀ ਮੰਜ਼ਲ ਆਪੇ ਚੜ੍ਹ, ਪੂਰਬ ਪਿਛਲਾ ਪੰਧ ਮੁਕਾਈਆ। ਕਿਲ੍ਹਾ ਤੋੜ ਹੰਕਾਰੀ ਗੜ੍ਹ, ਹਉਮੇ ਹੰਗਤਾ ਰਿਹਾ ਮਿਟਾਈਆ। ਸਤਿ ਦਵਾਰਾ ਖੋਲ੍ਹ ਕੇ ਧੁਰ ਦਾ ਸਾਚਾ ਸਰ, ਸਰੋਵਰ ਇਕੋ ਇਕ ਪਰਗਟਾਈਆ। ਦੁਰਮਤ ਮੈਲ ਧੁਵੌਣੀ ਨਾਰੀ ਨਰ, ਨਰ ਨਰਾਇਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ।

ਸਤਿ ਧਰਮ ਤੇਰਾ ਲੇਖਾ ਮਾਤ, ਹਰਿ ਕਰਤਾ ਆਪ ਬਣਾਈਆ। ਵਸਤ ਅਮੋਲਕ ਦੇ ਕੇ ਦਾਤ, ਜਨ ਭਗਤਾਂ ਸੰਗ ਰਲਾਈਆ। ਨਾਮ ਭੰਡਾਰਾ ਅਗੰਮ ਸੁਗ਼ਾਤ, ਧੁਰ ਦਾ ਸੋਹਲਾ ਸਚ ਸੁਣਾਈਆ। ਕਲਜੁਗ ਮੇਟ ਕੂੜ ਅੰਧੇਰੀ ਰਾਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲ ਦੇਵੇ ਹਾਲਾਤ, ਧੁਰ ਦਾ ਹੁਕਮ ਇਕ ਮਨਾਈਆ। ਲੇਖਾ ਜਾਣੇ ਬ੍ਰਹਿਮੰਡ ਖੰਡ ਕਾਇਨਾਤ, ਲੱਖ ਚੁਰਾਸੀ ਖੋਜ ਖੁਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਸਤਿ ਧਰਮ ਤੇਰਾ ਲੇਖਾ ਜਗ, ਹਰਿ ਕਰਤਾ ਆਪ ਜਣਾਇੰਦਾ। ਕਲਜੁਗ ਅਗਨੀ ਵੇਖੇ ਕੂੜੀ ਅੱਗ, ਚਾਰ ਕੁੰਟ ਫੋਲ ਫੁਲਾਇੰਦਾ। ਸਾਚਾ ਸਮਝੇ ਕੋਈ ਨਾ ਹੱਜ, ਹਾਜਤ ਪੂਰ ਨਾ ਕੋਇ ਵਖਾਇੰਦਾ । ਮਨ ਵਾਸਨਾ ਸ੍ਰਿਸ਼ਟੀ ਰਹੀ ਭੱਜ, ਦਹਿ ਦਿਸ਼ਾ ਪੰਧ ਨਾ ਕੋਇ ਮੁਕਾਇੰਦਾ। ਸਾਚਾ ਸੁਣੇ ਕੋਈ ਨਾ ਨਦ, ਅਗੰਮੀ ਰਾਗ ਨਾ ਕੋਇ ਅਲਾਇੰਦਾ। ਜਗਤ ਵਿਕਾਰ ਪੀ ਕੇ ਮਧ, ਅੰਮ੍ਰਿਤ ਰਸ ਮੁਖ ਨਾ ਕੋਇ ਚੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ ।

ਸਤਿ ਧਰਮ ਤੂੰ ਵੇਖ ਧਰਮ ਦਵਾਰ, ਹਰਿ ਕਰਤਾ ਆਪ ਜਣਾਈਆ। ਸੋ ਪੁਰਖ ਨਿਰੰਜਣ ਖੋਲ੍ਹ ਕਿਵਾੜ, ਪੜਦਾ ਦੇਣਾ ਚੁਕਾਈਆ। ਹਰਿ ਪੁਰਖ ਨਿਰੰਜਣ ਪਾਵੇ ਸਾਰ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ । ਆਦਿ ਨਿਰੰਜਣ ਕਰ ਉਜਿਆਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਏਕੰਕਾਰਾ ਦਏ ਆਧਾਰ, ਮਿਹਰ ਨਜ਼ਰ ਉਠਾਈਆ। ਅਬਿਨਾਸ਼ੀ ਕਰਤਾ ਕਰੇ ਪਿਆਰ, ਮੇਲ ਮਿਲਾਵਾ ਸਹਿਜ ਸੁਭਾਈਆ। ਸ੍ਰੀ ਭਗਵਾਨ ਦਏ ਹੁਲਾਰ, ਸਚ ਹੁਲਾਰਾ ਇਕ ਜਣਾਈਆ। ਪਾਰਬ੍ਰਹਮ ਪ੍ਰਭ ਖੇਲੇ ਖੇਲ ਅਗੰਮ ਅਪਾਰ, ਭੇਵ ਅਭੇਦਾ ਦਏ ਖੁਲ੍ਹਾਈਆ। ਆਤਮ ਪਰਮਾਤਮ ਲੇਖਾ ਜਾਣ ਆਪ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ।

ਸਤਿ ਧਰਮ ਤੇਰਾ ਏਕਾ ਏਕ, ਏਕੰਕਾਰ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਚੁੱਕੇ ਟੇਕ, ਟਿੱਕਾ ਮਸਤ ਖ਼ੁਮਾਰੀ ਦਏ ਲਗਾਈਆ। ਮਾਇਆ ਮਮਤਾ ਮੋਹ ਕਰਨਾ ਭੇਟ, ਝਗੜਾ ਕੂੜ ਦਏ ਮੁਕਾਈਆ। ਠਾਕਰ ਬਣ ਕੇ ਖੇਵਟ ਖੇਟ, ਸਾਚਾ ਬੇੜਾ ਪਾਰ ਲੰਘਾਈਆ। ਜਨ ਭਗਤਾਂ ਦਾ ਸੁਹੰਜਣਾ ਹੋਵੇ ਚੇਤ, ਥਿਤ ਪੰਜ ਮਿਲੇ ਵਡਿਆਈਆ। ਸ੍ਰਿਸ਼ਟੀ ਸੰਸਾਰ ਕੱਟਣ ਵਾਲਾ ਖੇਤ, ਰੁੱਤ ਆਪਣੀ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਤਰਾਈਆ ।

ਸਤਿ ਧਰਮ ਤੇਰਾ ਲੇਖਾ ਸਚ ਗ੍ਰਹਿ, ਘਰ ਮੰਦਰ ਇਕੋ ਇਕ ਵਖਾਈਆ। ਜਿਥੇ ਪੁਰਖ ਅਬਿਨਾਸ਼ੀ ਰਹੇ, ਨਿਰਗੁਣ ਨੂਰ ਜੋਤ ਰੁਸ਼ਨਾਈਆ । ਸਚ ਦਵਾਰੇ ਧਾਮ ਬਹੇ, ਸਚਖੰਡ ਵੱਜਦੀ ਰਹੇ ਵਧਾਈਆ। ਹੁਕਮ ਅੰਦਰ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟੀ ਦ੍ਰਿਸ਼ਟੀ ਕਰਦਾ ਆਇਆ ਲੈ, ਸਿਰ ਸਕੇ ਨਾ ਕੋਇ ਉਠਾਈਆ। ਏਕੰਕਾਰ ਖੇਲੇ ਖੇਲ ਅਗੰਮ ਅਪਾਰ ਆਦਿ ਜੁਗਾਦਿ ਜੁਗਾ ਜੁਗੰਤ ਇਕੋ ਹੈ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ।

ਸਤਿ ਧਰਮ ਕਹੇ ਮੈਨੂੰ ਰੱਖਿਆ ਕਿਹੜੇ ਥਾਂ, ਪੁਰਖ ਅਕਾਲ ਦੇ ਜਣਾਈਆ। ਕਲਜੁਗ ਸ੍ਰਿਸ਼ਟੀ ਵੇਖੀ ਭਰੀ ਗੁਨਾਹ, ਪੱਤਤ ਪੁਨੀਤ ਰੂਪ ਨਾ ਕੋਇ ਬਣਾਈਆ। ਸਾਚਾ ਭੁੱਲਿਆ ਆਤਮ ਤੇਰਾ ਪਰਮਾਤਮ ਨਾਂ, ਧੁਰ ਦਾ ਢੋਲਾ ਹੱਕ ਨਾ ਕੋਇ ਪੜ੍ਹਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਤੁਧ ਬਿਨ ਕਰੇ ਨਾ ਕੋਈ ਨਿਆਂ, ਅਦਲ ਅਦਾਲਤ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਕੂੜ ਫਿਰੇ ਸ਼ੈਤਾਨ, ਸ਼ਰਅ ਕਰੇ ਲੜਾਈਆ। ਦੀਨ ਮਜ਼੍ਹਬ ਹੋਏ ਵੈਰਾਨ, ਵੈਰੀ ਘਰ ਘਰ ਬੈਠੇ ਡੇਰਾ ਲਾਈਆ । ਸਾਚਾ ਮਿਲੇ ਨਾ ਕੋਈ ਅਮਾਮ, ਈਮਾਨ ਹੱਕ ਨਾ ਕੋਇ ਦ੍ਰਿੜਾਈਆ। ਦੀਪਾਂ ਖੰਡਾਂ ਵਿਚ ਝੁਲਦੇ ਵੇਖੇ ਨਿਸ਼ਾਨ, ਨਿਸ਼ਾਨਾ ਪਾਰ ਨਾ ਕੋਇ ਕਰਾਈਆ। ਜੁਗ ਚੌਕੜੀ ਦੇਂਦੇ ਗਏ ਬਿਆਨ, ਸ਼ਹਾਦਤ ਅੰਤ ਨਾ ਕੋਇ ਭੁਗਤਾਈਆ। ਬਿਨ ਅੱਖਰਾਂ ਮਿਲੇ ਨਾ ਕਿਸੇ ਗਿਆਨ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ । ਮੁਹੱਬਤ ਵਿਚ ਮਿਲੇ ਨਾ ਆਣ, ਮਹਿਬੂਬ ਬੇਪਰਵਾਹੀਆ। ਤੇਰਾ ਖੇਲ ਖ਼ਾਲਕ ਮਹਾਨ, ਖ਼ਲਕ ਸਮਝ ਸਕੇ ਨਾ ਰਾਈਆ। ਮੈਂ ਵੇਖਾਂ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਿਸ ਦਵਾਰੇ ਮਿਲੇ ਸ੍ਰੀ ਭਗਵਾਨ, ਭਗਤ ਸੁਹੇਲਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਉਠਾਈਆ।

ਸਤਿ ਧਰਮ ਕਹੇ ਮੈਂ ਵਸਾਂ ਕਿਹੜੀ ਕੂਟ, ਅਬਿਨਾਸ਼ੀ ਕਰਤੇ ਦੇ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਝੂਠ, ਵਰਨ ਬਰਨ ਕਰਨ ਲੜਾਈਆ। ਦਰ ਦਿਸੇ ਨਾ ਕੋਈ ਊਚੋ ਊਚ, ਅਗੰਮ ਅਥਾਹ

ਮਿਲੇ ਨਾ ਕਿਸੇ ਸਰਨਾਈਆ। ਮਹੱਲ ਅਟੱਲ ਸਕੇ ਕੋਈ ਨਾ ਪਹੁੰਚ, ਮੰਜ਼ਲ ਵਿਚ ਥੱਕੇ ਪਾਂਧੀ ਰਾਹੀਆ । ਬੁੱਧੀ ਕਰੇ ਕੋਈ ਨਾ ਸੋਚ, ਅਨਭਵ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਜਣਾਈਆ।

ਸ੍ਰੀ ਭਗਵਾਨ ਕਹੇ ਸੁਣ ਸਤਿ ਧਰਮ, ਪਹਿਲੀ ਵਾਰ ਦਿਆਂ ਜਣਾਈਆ। ਤੇਰਾ ਭਗਤ ਦਵਾਰੇ ਹੋਵੇ ਜਨਮ, ਜਨਮ ਭਗਤਾਂ ਨਾਲ ਸਮਝਾਈਆ। ਪੁਰਖ ਅਕਾਲ ਦਾ ਰਹੇ ਕੋਈ ਨਾ ਭਰਮ, ਭਾਂਡਾ ਭਰਮ ਭਉ ਭੰਨਾਈਆ। ਸ੍ਰਿਸ਼ਟੀ ਦਾ ਅੰਤਮ ਵੇਲਾ ਆਇਆ ਮਰਨ, ਜੀਵਤ ਰੂਪ ਨਾ ਕੋਇ ਵਖਾਈਆ । ਪੁਰਖ ਅਕਾਲ ਕਰਨੀ ਕਰਨ, ਕਰਤਾ ਬੇਪਰਵਾਹੀਆ। ਜਨ ਭਗਤਾਂ ਨੇਤਰ ਖੋਲ੍ਹ ਕੇ ਹਰਨ ਫਰਨ, ਹਰ ਹਿਰਦੇ ਦਏ ਸੁਣਾਈਆ। ਧੂੜੀ ਦੇ ਕੇ ਧੁਰ ਦੇ ਚਰਨ, ਮਸਤਕ ਭਬੂਤੀ ਦਏ ਰਮਾਈਆ। ਲੇਖਾ ਰਹੇ ਨਾ ਵਰਨ ਬਰਨ, ਜਾਤ ਪਾਤ ਨਾ ਕੋਇ ਲੜਾਈਆ। ਸੰਤ ਸੁਹੇਲੇ ਇਕ ਅਕੇਲੇ ਮੰਜ਼ਲ ਚੜ੍ਹਨ, ਅਧ ਵਿਚਕਾਰ ਨਾ ਕੋਇ ਅਟਕਾਈਆ। ਸੋਹੰ ਢੋਲਾ ਸਚਾ ਪੜ੍ਹਨ, ਗ੍ਰਹਿ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਸਤਿ ਧਰਮ ਤੇਰਾ ਲੇਖਾ ਸਚ ਹਿਸਾਬ, ਧੁਰ ਫ਼ਰਮਾਨੇ ਵਿਚ ਜਣਾਈਆ। ਜਿਹੜਾ ਲੇਖਾ ਨਹੀਂ ਕਿਸੇ ਵਿਚ ਕਿਤਾਬ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਉਸਨੂੰ ਪੂਰਾ ਕਰੇ ਆਪ, ਪਾਰਬ੍ਰਹਮ ਨੂਰ ਖ਼ੁਦਾਈਆ। ਜਨ ਭਗਤਾਂ ਖੋਲ੍ਹ ਕੇ ਅੰਦਰੋਂ ਤਾਕ, ਪੜਦਾ ਦਏ ਉਠਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਭ ਨੇ ਕਰਨਾ ਇਕੋ ਪਾਠ, ਇਕੋ ਮੰਤਰ ਦਏ ਦ੍ਰਿੜਾਈਆ। ਇਕੋ ਤੀਰਥ ਇਕੋ ਤਾਟ, ਕਿਨਾਰਾ ਇਕੋ ਇਕ ਸਮਝਾਈਆ। ਇਕੋ ਮੰਦਰ ਸ਼ਿਵਦਵਾਲਾ ਮਾਠ, ਹੱਟ ਇਕੋ ਇਕ ਪਰਗਟਾਈਆ। ਇਕੋ ਲੇਖਾ ਜਾਣੇ ਅੱਠ ਸੱਠ, ਇਕੋ ਪੜਦਾ ਦਏ ਉਠਾਈਆ। ਇਕੋ ਜੋੜਨਹਾਰਾ ਧੁਰ ਦਾ ਨੱਤ, ਆਤਮ ਪਰਮਾਤਮ ਮੇਲ ਮਿਲਾਈਆ। ਇਕੋ ਜਾਣੇ ਮਿਤ ਗਤ, ਆਦਿ ਜੁਗਾਦਿ ਵੇਖ ਵਖਾਈਆ। ਇਕੋ ਹੁਕਮ ਰਿਹਾ ਦੱਸ, ਦੋ ਜਹਾਨ ਕਰੇ ਸ਼ਨਵਾਈਆ। ਜਨ ਭਗਤ ਸਾਚਾ ਲੈਣਾ ਰਸ, ਰਸਤਾ ਮਿਲਿਆ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਵਡਿਆਈਆ।

ਸਤਿ ਧਰਮ ਵੇਖ ਸਚ ਦਰਵਾਜ਼ਾ, ਭਗਤ ਦਵਾਰਾ ਨਜ਼ਰੀ ਆਈਆ । ਜਿਥੇ ਵਸੇ ਗਰੀਬ ਨਿਵਾਜ਼ਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦਰ ਆਇਆਂ ਦੁਰਮਤ ਮੈਲ ਧੋਵੇ ਦਾਗ਼ਾ, ਬਿਨ ਕੱਪੜ ਕਰੇ ਸਫ਼ਾਈਆ। ਨਾਮ ਸੁਣਾਏ ਸ਼ਬਦ ਅਨਰਾਗਾ, ਧੁਨੀ ਨਾਦ ਇਕ ਵਜਾਈਆ। ਕੋਟਾਂ ਵਿਚੋਂ ਸੰਤ ਸੁਹੇਲਾ ਜਾਗਾ, ਹਰਿ ਸਰਨ ਮਿਲੇ ਸਰਨਾਈਆ। ਹੰਸ ਬੁੱਧੀ ਰਹੇ ਨਾ ਕਾਗਾ, ਨਾ ਕੋਈ ਹੰਸ ਰੂਪ ਵਟਾਈਆ । ਨੌਂ ਸੌ ਚੁਰਾਨਵੇਂ ਜੁਗ ਚੌਕੜੀ ਪਿਛੋਂ ਪੰਜ ਚੇਤ ਆਇਆ ਸੁਭਾਗਾ, ਭਾਗਾਂ ਵਾਲਿਆਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਭਗਤ ਦਵਾਰ ਕਹੇ ਮੈਂ ਬੂਟਾ ਲੌਣਾ ਉਹ, ਜਿਸ ਨੂੰ ਓੜਕ ਸਕੇ ਨਾ ਕੋਇ ਹਿਲਾਈਆ। ਜਿਸ ਦਾ ਮਾਲਕ ਬਣਿਆ ਜੋ, ਆਦਿ ਜੁਗਾਦਿ ਜਗਤ ਨਿਰਮੋਹ, ਕੂੜ ਪਿਆਰ ਨਾ ਕੋਇ ਵਖਾਈਆ। ਲੱਖ ਚੁਰਾਸੀ ਜੀਵ ਜੰਤ ਦੇਵਣਹਾਰਾ ਲੋਅ, ਸਚ ਪਰਕਾਸ਼ ਕਰੇ ਰੁਸ਼ਨਾਈਆ। ਕਿਸੇ ਨਾਲ ਨਾ ਕਰੇ ਧਰੋਹ, ਕਰਮਾਂ ਦਾ ਲੇਖਾ ਦਏ ਭੁਗਤਾਈਆ। ਕਲਜੁਗ ਅੰਤਮ ਕੂੜੀ ਕਿਰਿਆ ਲਵੇ ਖੋਹ, ਸਤਿ ਸਚ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।

ਭਗਤ ਦਵਾਰ ਕਹੇ ਮੇਰੇ ਭਗਵੰਤ, ਬੇਨੰਤੀ ਦਿਆਂ ਸੁਣਾਈਆ। ਜਨ ਭਗਤਾਂ ਦਾ ਬਣ ਅਗੰਮੀ ਕੰਤ, ਵਿਛੋੜਾ ਅੱਗੇ ਰਹੇ ਨਾ ਰਾਈਆ। ਝਗੜਾ ਰਹੇ ਨਾ ਕੂੜੇ ਸੰਤ, ਜਗਤ ਸਾਧਾਂ ਤੋਂ ਪੱਲੂ ਦੇਣਾ ਛੁਡਾਈਆ। ਆਤਮ ਪਰਮਾਤਮ ਦੱਸ ਕੇ ਆਪਣਾ ਮੰਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਸਰਬ ਵਖਾਦੇ ਇਕੋ ਪੰਗਤ, ਦੂਜੀ ਵੰਡ ਨਾ ਕੋਇ ਵੰਡਾਈਆ । ਬੋਧ ਅਗਾਧਾ ਬਣ ਕੇ ਪੰਡਤ, ਨਿਰਗੁਣ ਢੋਲਾ ਦੇ ਜਣਾਈਆ। ਲੇਖਾ ਮੁੱਕ ਜਾਏ ਜੇਰਜ਼ ਅੰਡਜ਼, ਉਤਭੁਜ ਸੇਤਜ ਨਾ ਕੋਇ ਭੁਵਾਈਆ। ਨਾਮ ਖ਼ੁਮਾਰੀ ਚਾੜ੍ਹ ਦੇ ਰੰਗਤ, ਅਨਡਿਠੜੇ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ ।

ਭਗਤ ਦਵਾਰ ਕਹੇ ਮੈਂ ਵੇਖ ਹੋਇਆ ਖ਼ੁਸ਼ਹਾਲ, ਖ਼ੁਸ਼ੀ ਪ੍ਰਭੂ ਪਰਗਟਾਈਆ। ਸਤਿ ਧਰਮ ਦੇ ਵੇਖੇ ਲਾਲ, ਜੋ ਲਾਲਨ ਵਿਚ ਸਮਾਈਆ। ਜਨਮ ਜਨਮ ਦੀ ਪੂਰੀ ਕਰ ਕੇ ਘਾਲ, ਅੱਗੇ ਲੇਖਾ ਮੰਗਣ ਚਾਈਂ ਚਾਈਂਆ । ਆ ਪਹੁੰਚੇ ਸਚ ਦਵਾਰ ਦੀ ਸਚੀ ਧਰਮਸਾਲ, ਜਿਥੇ ਕਰਮ ਦਾ ਰੋਗ ਰਹੇ ਨਾ ਰਾਈਆ । ਜੁਗ ਚੌਕੜੀ ਦਾ ਪੂਰਾ ਹੋਇਆ ਸਵਾਲ, ਭਿਛਿਆ ਸਭ ਦੀ ਝੋਲੀ ਪਾਈਆ। ਭਗਤ ਰਹੇ ਨਾ ਕੋਇ ਕੰਗਾਲ, ਨਾਮ ਭੰਡਾਰਾ ਦਏ ਵਰਤਾਈਆ। ਤ੍ਰੈਗੁਣ ਮਾਇਆ ਤੋੜ ਜ਼ੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ । ਗੁਰਮੁਖਾਂ ਚਲੇ ਨਾਲ ਨਾਲ, ਅੰਦਰ ਬਾਹਰ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਧੁਰ ਦਾ ਹੁਕਮ ਕਹੇ ਮੈਂ ਆਦਿ ਜੁਗਾਦੀ ਨਾਲ ਫਿਰਾਂ ਜੋਰ, ਜਾਬਰ ਜਬਰ ਮਾਤ ਅਖਵਾਇੰਦਾ। ਨਾਤਾ ਤੋੜਾਂ ਕੂੜ ਕੁੜਿਆਰਾਂ ਠੱਗ ਚੋਰ, ਮਮਤਾ ਮੋਹ ਵੇਖ ਵਖਾਇੰਦਾ। ਮਨ ਵਾਸਨਾ ਕੂੜੀ ਕਿਰਿਆ ਤੱਕਾਂ ਢੋਰ, ਚੰਮ ਦ੍ਰਿਸ਼ਟੀ ਫੋਲ ਫੁਲਾਇੰਦਾ। ਲੱਖ ਚੁਰਾਸੀ ਅੰਦਰ ਵੜ ਕੇ ਵੇਖਾਂ ਅੰਧੇਰਾ ਘੋਰ, ਗੁਰਮੁਖ ਪੜਦਾ ਕਵਣ ਮਾਤ ਰਖਾਇੰਦਾ। ਕੋਟਾਂ ਵਿਚੋਂ ਥੋੜੇ ਲੱਭੇ ਜਿਨ੍ਹਾਂ ਨੂੰ ਇਕ ਦੀ ਲੋੜ, ਬਹੁਤੇ ਭੱਜਣ ਥਾਉਂ ਥਾਈਂਆ। ਸੁਰਤੀ ਸ਼ਬਦੀ ਬੰਨ੍ਹੇ ਕੋਈ ਨਾ ਡੋਰ, ਆਤਮ ਪਰਮਾਤਮ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਭਗਤ ਦਵਾਰ ਕਹੇ ਮੈਂ ਆਪਣਾ ਕਰਮ ਕਮਾਵਾਂਗਾ। ਜੋ ਪ੍ਰਭ ਸਰਨਾਈ ਬਹੇ, ਤਿਸਦਾ ਮੇਲਾ ਆਪ ਕਰਾਵਾਂਗਾ। ਜੋ ਧੁਰ ਦਾ ਭਾਣਾ ਸਹੇ, ਲੱਖ ਚੁਰਾਸੀ ਵਿਚੋਂ ਬਾਹਰ ਕਢਾਵਾਂਗਾ। ਜੋ ਨਾਮ ਇਕੋ ਲਏ, ਲਹਿਣਾ ਉਸਦੀ ਝੋਲੀ ਆਪ ਟਿਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ।

ਭਗਤ ਦਵਾਰ ਕਹੇ ਮੈਂ ਆਵਣ ਵਾਲਾ ਆਪਣੀ ਵਿਚ ਬਹਾਰ, ਸਚ ਸੰਦੇਸ਼ੇ ਵਿਚ ਜਣਾਈਆ। ਖੇਲ ਵੇਖਣ ਵਾਲਾ ਵਿਚ ਸੰਸਾਰ, ਖ਼ਲਕ ਖੋਜ ਖੁਜਾਈਆ। ਮੇਰੇ ਉਤੇ ਕਰੇ ਨਾ ਕੋਇ ਇਤਬਾਰ, ਬੇਇਤਬਾਰੀ ਹੋਈ ਲੋਕਾਈਆ। ਮੈਂ ਕੂਕ ਕਹਾਂ ਪੁਕਾਰ, ਊਚੋ ਊਚ ਸੁਣਾਈਆ। ਸਾਰੇ ਹੋ ਜਾਓ ਖ਼ਬਰਦਾਰ, ਨੇਤਰ ਆਲਸ ਨਿੰਦਰਾ ਦਿਉ ਮਿਟਾਈਆ। ਜਿਸ ਨੇ ਸਾਢੇ ਤਿੰਨ ਹੱਥ ਭਾਂਡਾ ਘੜਿਆ ਬਣ ਠਠਿਆਰ, ਉਹ ਠੋਕਰ ਰਿਹਾ ਲਗਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਨਾ ਕਰਜਾ ਰਹੇ ਉਧਾਰ, ਲੇਖਾ ਸਭ ਦੀ ਝੋਲੀ ਪਾਈਆ। ਕਰਨੀ ਦਾ ਕਰਤਾ ਆਪ ਕਰਤਾਰ, ਕੁਦਰਤ ਦਾ ਕਾਦਰ ਵੇਖ ਵਖਾਈਆ। ਬਿਨ ਭਗਤਾਂ ਸੰਤਾਂ ਸਾਚਾ ਵਸੇ ਨਾ ਕੋਇ ਘਰ ਬਾਹਰ, ਮਹੱਲ ਅਟੱਲ ਨਾ ਕੋਇ ਰੁਸ਼ਨਾਈਆ। ਮੁਹੱਬਤ ਵਿਚ ਨਾ ਮਿਲੇ ਯਾਰ, ਹਕੀਕਤ ਹੱਕ ਨਾ ਕੋਇ ਸਮਝਾਈਆ। ਮਨ ਵਾਸਨਾ ਸ੍ਰਿਸ਼ਟੀ ਦਿਸੇ ਖੁਆਰ, ਧੀਰਜ

ਧੀਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫੁਰਮਾਣਾ ਆਪ ਸੁਣਾਈਆ।

ਭਗਤ ਦਵਾਰ ਕਹੇ ਮੈਂ ਆਦਿ ਜੁਗਾਦਿ ਸੰਜੋਗੀ, ਜਨ ਭਗਤਾਂ ਸਾਚਾ ਮੇਲ ਮਿਲਾਈਆ। ਮੇਰਾ ਭੇਵ ਸਮਝੇ ਕੋਇ ਨਾ ਜੋਗੀ, ਜੋਗੀਸ਼ਰ ਸਾਰ ਕਿਸੇ ਨਾ ਆਈਆ। ਜਗਤ ਵਾਸਨਾ ਕੀਤੇ ਰੋਗੀ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਆਤਮ ਪਰਮਾਤਮ ਜਨ ਭਗਤਾਂ ਨਾਲ ਬਣਾਈ ਸੰਜੋਗੀ, ਮੇਲਾ ਇਕੋ ਘਰ ਬਣਾਈਆ। ਕੂੜੀ ਕਿਰਿਆ ਰਹੇ ਨਾ ਦੋਖੀ, ਹਰਖ ਚਿੰਤਾ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸਮਝਾਈਆ।

ਭਗਤ ਦਵਾਰ ਕਹੇ ਮੈਂ ਭਗਵਨ ਤੇਰਾ ਮੀਤ, ਮਿੱਤਰ ਇਕ ਅਖਵਾਈਆ। ਕਲਜੁਗ ਕੂੜੀ ਬਦਲ ਦੇ ਰੀਤ, ਸਤਿਜੁਗ ਸਤਿ ਧਰਮ ਕਰ ਰੁਸ਼ਨਾਈਆ। ਲੱਖ ਚੁਰਾਸੀ ਵੇਖ ਕੇ ਰੀਤ, ਆਪਣਾ ਨਾਮ ਦੇ ਜਣਾਈਆ। ਚਾਰੇ ਵਰਨ ਗੌਣ ਇਕੋ ਗੀਤ, ਢੋਲਾ ਧੁਰ ਦਾ ਦੇ ਸਮਝਾਈਆ। ਚਰਨਾਂ ਸੰਗ ਦੱਸ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਲੇਖਾ ਰਹੇ ਨਾ ਊਚ ਨੀਚ, ਜਾਤ ਪਾਤ ਖਹਿੜਾ ਦੇ ਛੁਡਾਈਆ । ਨਿਰਗੁਣ ਧਾਰ ਵਸ ਤੂੰ ਬੀਚ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ।

ਧੁਰ ਦਾ ਹੁਕਮ ਕਹੇ ਸੁਣੋ ਅਖੀਰੀ ਅੰਤ, ਅੰਤਮ ਦਿਆਂ ਜਣਾਈਆ। ਕੀ ਖੇਲ ਕਰੇ ਸ੍ਰੀ ਭਗਵੰਤ, ਚਾਰ ਕੁੰਟ ਖੋਜ ਖੁਜਾਈਆ। ਨਵੀਂ ਬਣਾਵਣ ਵਾਲਾ ਬਣਤ, ਸਚ ਸਾਜਣ ਹੋ ਕੇ ਸੇਵ ਕਮਾਈਆ। ਮਾਇਆ ਮਮਤਾ ਕੂੜ ਵਿਕਾਰ ਕਰ ਕੇ ਅੰਤ, ਅੰਤਸ਼ਕਰਨ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨ ਇਕ ਸਮਝਾਈਆ।

ਪੰਜ ਚੇਤ ਕਹੇ ਮੈਂ ਸਭ ਨੂੰ ਦੱਸਾਂ ਹਾਲ, ਹਾਲਤ ਵੇਖੀ ਜਗਤ ਲੋਕਾਈਆ। ਕੀ ਕਰੇ ਖੇਲ ਪੁਰਖ ਅਕਾਲ, ਧੁਰ ਫ਼ਰਮਾਨਾ ਇਕ ਦ੍ਰਿੜਾਈਆ । ਮਨ ਵਾਸਨਾ ਦੀ ਬਣਾ ਕੇ ਧਰਮਸਾਲ, ਬਿਨ ਅੱਖਾਂ ਰਾਹ ਤਕਾਈਆ। ਜਗਤ ਵਾਸਨਾ ਬਣ ਕੰਗਾਲ, ਸਾਰੇ ਰਹੇ ਕੁਰਲਾਈਆ। ਚਾਰ ਕੁੰਟ ਹਾਲ ਹਾਲ, ਦਹਿ ਦਿਸ਼ਾਂ ਦਏ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਮੇ ਵਾਲਾ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ।

ਅਗਲਾ ਖੇਲ ਦੱਸੇ ਭਗਵਾਨ, ਸਾਹਿਬ ਸੁਲਤਾਨ ਦਇਆ ਕਮਾਈਆ। ਪੁਰਖ ਅਕਾਲ ਦਾ ਝੁੱਲਣਾ ਇਕ ਨਿਸ਼ਾਨ, ਨਿਸ਼ਾਨੇ ਸਾਰੇ ਦੇਣੇ ਮਿਟਾਈਆ। ਦੁਨੀਆ ਅੰਦਰ ਦੇਵੇ ਪਹਿਚਾਣ, ਪੜਦਾ ਆਪ ਉਠਾਈਆ। ਸਾਚਾ ਮੰਦਰ ਦੱਸ ਮਹਾਨ, ਮਹਿੰਮਾ ਅਕੱਥ ਕਥ ਸੁਣਾਈਆ। ਸੁਣੋ ਪੰਜਾਂ ਤਤਾਂ ਵਾਲੇ ਇਨਸਾਨ, ਹੁਕਮੇ ਵਿਚੋਂ ਹੁਕਮ ਆਪ ਬਦਲਾਈਆ। ਆਤਮ ਪਰਮਾਤਮ ਦਾ ਜਾਣੋ ਇਕ ਗਿਆਨ, ਦੂਜੀ ਲੋੜ ਰਹੇ ਨਾ ਰਾਈਆ। ਜਿਸ ਨੇ ਤਖ਼ਤ ਨਿਵਾਸੀ ਹਿਲਾ ਦੇਣੇ ਪਰਧਾਨ, ਪਰਧਾਨਗੀ ਵਿਚੋਂ ਲਏ ਉਠਾਈਆ। ਸ਼ਬਦ ਅਗੰਮੀ ਮਾਰ ਕੇ ਬਾਣ, ਬਾਲ ਅੰਞਾਣੇ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਸਤਿ ਧਰਮ ਕਹੇ ਮੈਂ ਕੀ ਦੱਸਾਂ ਅੰਤ, ਕਹਿਣ ਕੁਛ ਨਾ ਪਾਈਆ। ਪੁਰਖ ਅਕਾਲ ਦਾ ਢੋਲਾ ਸੁਣ

ਕੇ ਇਕੋ ਮੰਤ, ਮੰਤਰ ਸਾਰੇ ਗਿਆ ਭੁਲਾਈਆ । ਜਿਸਦੇ ਹੁਕਮੇਂ ਅੰਦਰ ਜੀਵ ਜੰਤ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਓਨ੍ਹਾਂ ਭਗਤ ਸੁਹੇਲਾ ਮਾਲਕ ਖ਼ਾਲਕ ਪ੍ਰਿਤਪਾਲਕ ਬਣ ਕੇ ਬਣਾਵੇ ਬਣਤ, ਘੜਨ ਭੰਨਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਭਗਤ ਦਵਾਰ ਕਹੇ ਮੈਂ ਭਗਤਾਂ ਦਾ ਦਰਬਾਰ, ਦਿਲਾਂ ਦਾ ਮਾਲਕ ਨਜ਼ਰੀ ਆਈਆ। ਗੁਰਮੁਖਾਂ ਦੇ ਕੇ ਸਚ ਇਤਬਾਰ, ਬੇਇਤਬਾਰੀ ਦਿਆਂ ਗਵਾਈਆ। ਪੁਰਖ ਅਕਾਲ ਨੂੰ ਮੰਨੋ ਸਾਂਝਾ ਯਾਰ, ਜਿਸ ਨੇ ਵੰਡ ਨਾ ਕੋਇ ਵੰਡਾਈਆ। ਨਿਰਗੁਣ ਨਾਲ ਕਰੋ ਪਿਆਰ, ਸਰਗੁਣ ਇਸ਼ਟ ਦੇਵ ਸਮਝਾਈਆ । ਸ਼ਬਦੀ ਸ਼ਬਦ ਕਰੋ ਗੁਫ਼ਤਾਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਦੀਵਾ ਬਾਤੀ ਕਰੋ ਉਜਿਆਰ, ਨਿਰਗੁਣ ਜੋਤ ਹੋਏ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਨਜ਼ਰੀ ਆਈਆ।

ਸਾਹਿਬ ਕਹੇ ਮੈਂ ਕੀ ਵੇਖੀ ਹਾਲਤ, ਹੱਲੇ ਵਿਚ ਲੋਕਾਈਆ। ਮਨਸਾ ਵਾਲੀ ਜ਼ਹਾਲਤ, ਮਮਤਾ ਕਰੇ ਲੜਾਈਆ। ਸਾਚਾ ਕਲਮਾ ਪੜ੍ਹੇ ਨਾ ਕੋਈ ਅਬਾਦਤ, ਕਰਨੀ ਕਾਰ ਨਾ ਕੋਇ ਕਮਾਈਆ। ਸੁਰਤੀ ਦਿਸੇ ਰੂਪ ਨਾ ਜਾਗਰਤ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਦੀ ਲੈਂਦੇ ਸ਼ਹਾਦਤ, ਜੋ ਆਪਣੀ ਆਪ ਦੇ ਨਾ ਸਕਣ ਸਫ਼ਾਈਆ। ਜਿਨ੍ਹਾਂ ਨੂੰ ਪੜ੍ਹ ਸੁਣ ਕੇ ਮਨ ਨੂੰ ਹੋਵੇ ਬਗ਼ਾਵਤ, ਦੀਨ ਦੁਨੀ ਕਰੇ ਲੜਾਈਆ। ਕੋਟਨ ਕੋਟ ਅੱਖਰ ਮੇਟ ਨਾ ਸਕਣ ਅਦਾਵਤ, ਝਗੜਾ ਝਗੜ ਨਾ ਮੂਲ ਚੁਕਾਈਆ। ਜਿੰਨਾਂ ਚਿਰ ਪੁਰਖ ਅਕਾਲ ਦੀਨ ਦਿਆਲ ਆਪਣੇ ਪ੍ਰੇਮ ਦੀ ਕਰੇ ਨਾ ਆਪ ਸਖਾਵਤ, ਵਸਤ ਅਮੋਲਕ ਕਾਇਆ ਗੋਲਕ ਹੱਥ ਕਿਸੇ ਨਾ ਆਈਆ।

ਸਿਖਾਵਤ ਕਹੇ ਮੈਂ ਪ੍ਰਭ ਨੂੰ ਕਹਿਣਾ ਬਣ ਜਾ ਸਖੀ, ਵਸਤ ਅਗੰਮੀ ਦੇ ਵਰਤਾਈਆ। ਜਿਹੜੀ ਜੁਗ ਚੌਕੜੀ ਸਾਂਭ ਕੇ ਰੱਖੀ, ਪੜਦਾ ਦੇ ਖੁਲ੍ਹਾਈਆ। ਜਨ ਭਗਤਾਂ ਵਖਾ ਆਪਣੀ ਅੱਖੀਂ, ਸਿਫਤਾਂ ਵਿਚੋਂ ਬਾਹਰ ਕਢਾਈਆ। ਮਿਹਰਵਾਨ ਹੋ ਕੇ ਪਤ ਰੱਖੀਂ, ਅੰਤ ਨਾ ਕਰੀਂ ਜੁਦਾਈਆ। ਸਭ ਨੂੰ ਤੇਰੀ ਪ੍ਰੀਤ ਲੱਗੇ ਅੱਛੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮਿਹਰਵਾਨ ਮਹਿਬੂਬ ਬਿਨ ਅੱਖਾਂ ਮਿਲਾਏ ਆਪਣੀ ਅੱਖੀ, ਆਖ਼ਰ ਆਪਣੀ ਮੰਜ਼ਲ ਇਕ ਚੜ੍ਹਾਈਆ। ਜਿਥੇ ਤਤਾਂ ਵਾਲੀ ਨਜ਼ਰ ਨਾ ਆਵੇ ਸਖੀ, ਆਤਮ ਪਰਮਾਤਮ ਵੱਜੇ ਵਧਾਈਆ। ਮਾਲਕ ਧੁਰ ਦਾ ਬਣ ਜਾ ਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਤੇਰੇ ਨਾਮ ਦੀ ਪੜ੍ਹੀਏ ਪੱਟੀ, ਦੂਜੇ ਕਲਮੇ ਦੀ ਲੋੜ ਰਹੇ ਨਾ ਰਾਈਆ। ਬਿਰਹੋਂ ਵੈਰਾਗਣ ਗਈ ਫੱਟੀ, ਘਾਓ ਡੂੰਘਾ ਨਜ਼ਰ ਨਾ ਆਈਆ। ਬਿਨਾਂ ਦਾਨ ਤੋਲ ਤੋਂ ਦੇਦੇ ਨਾਮ ਦੀ ਰਤੀ, ਜੋ ਰਤਨ ਅਮੋਲਕ ਹੀਰੇ ਗੁਰਮੁਖ ਲਏ ਬਣਾਈਆ। ਤੇਰੀ ਧਾਰ ਆਦਿ ਜੁਗਾਦਿ ਕਦੇ ਨਾ ਥੱਕੀ, ਨਿਰਗੁਣ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਜਣਾਈਆ।

ਧਰਮ ਦਵਾਰ ਕਹੇ ਭਗਤਾਂ ਦੇਣਾ ਰੰਗ, ਅਨਡਿਠੜਾ ਆਪ ਚੜ੍ਹਾਈਆ। ਸਭ ਦੀ ਪੂਰੀ ਕਰ ਕੇ ਮੰਗ, ਮੰਗਤੇ ਘਰ ਘਰ ਦੇਣੇ ਟਿਕਾਈਆ। ਕਿਸੇ ਰਹੇ ਨਾ ਭੁੱਖ ਨੰਗ, ਦੁਖੀਆਂ ਦਰਦ ਨਾ ਕੋਇ ਸਤਾਈਆ। ਕੂੜੀ ਕਿਰਿਆ ਮੇਟ ਘਮੰਡ, ਮਨ ਕਾ ਮਣਕਾ ਦੇਣਾ ਭੁਵਾਈਆ । ਸਤਿ ਸਚ ਚਾੜ੍ਹ ਕੇ ਚੰਦ, ਅੰਧ ਅੰਧੇਰਾ ਦੇਣਾ ਗਵਾਈਆ। ਢੋਲਾ ਇਕੋ ਗਾਓ ਛੰਦ, ਸਾਚੀ ਸਚ ਕਰੋ ਪੜ੍ਹਾਈਆ। ਜੋ ਸਚ ਦਰਬਾਰੇ ਗਿਆ ਲੰਘ, ਦਿੱਲੀ ਦਲੀਲ ਵੱਜੇ ਵਧਾਈਆ। ਧਰਮ ਦਵਾਰ ਦਾ ਲਏ ਅਨੰਦ, ਧੀਰਪੁਰ

ਦੀ ਧਾਰ ਬਣਾਈਆ। ਭਗਤ ਉਧਾਰਨ ਵਾਲਾ ਕਰ ਕੇ ਢੰਗ, ਆਪਣਾ ਖੇਲ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਭਗਤ ਦਵਾਰ ਕਹੇ ਜੋ ਆ ਗਏ ਅੱਗੇ ਸਾਥੀ, ਪੂਰਬ ਪਿਛਲਾ ਪੰਧ ਮੁਕਾਈਆ। ਸਤਿ ਧਰਮ ਦੇ ਮੇਰੇ ਬਣ ਗਏ ਜਮਾਤੀ, ਜਿਨ੍ਹਾਂ ਦੀ ਇਕੋ ਇਕ ਪੜ੍ਹਾਈਆ। ਨਾਮ ਭੰਡਾਰਾ ਖੈਰ ਮਿਲਿਆ ਕੋਲੋਂ ਖਰਾਇਤੀ, ਖੈਰਖਾਹ ਹੋ ਕੇ ਝੋਲੀ ਪਾਈਆ। ਜਨ ਭਗਤੋ ਤੁਹਾਡੀ ਥੋੜੀ ਦਿਸੇ ਅਬਾਦੀ, ਬਹੁਤੇ ਛੇਤੀ ਦੇਣੇ ਖਪਾਈਆ । ਪ੍ਰਭ ਦੀ ਕਾਰ ਵਰਤਣੀ ਡਾਹਢੀ, ਨਾ ਕੋਈ ਮੇਟੇ ਮੇਟ ਮਿਟਾਈਆ। ਚੁਲ੍ਹੇ ਕੂੜ ਚੜ੍ਹੇ ਨਾ ਹਾਂਡੀ, ਢਾਂਡੀ ਮੁੱਖ ਕੋਇ ਨਾ ਖਾਈਆ। ਕਿਸੇ ਕੰਮ ਨਾ ਆਵੇ ਸੋਨਾ ਚਾਂਦੀ, ਰੁਪਾ ਰੰਗ ਨਾ ਕੋਇ ਵਖਾਈਆ। ਦੁਨੀਆਂ ਦੀਨ ਦੀ ਹੋਵੇ ਬਾਂਦੀ, ਬੰਦਨਾ ਭੁੱਲੇ ਲੋਕਾਈਆ। ਜਿਹੜੇ ਪੂਜਾ ਕਰਦੇ ਗਾਂਧੀ, ਗੰਦਲ ਉਨ੍ਹਾਂ ਦੀ ਦੇਣੀ ਤੁੜਾਈਆ। ਕਲਜੁਗ ਅੰਤ ਔਧ ਹੈ ਜਾਂਦੀ, ਨਾ ਸਕੇ ਕੋਇ ਬਚਾਈਆ। ਪੁਰਖ ਅਕਾਲ ਆ ਗਿਆ ਫਾਂਦੀ, ਲੱਖ ਚੁਰਾਸੀ ਰਿਹਾ ਫਸਾਈਆ। ਜੋ ਤੀਰਥ ਤੱਟਾਂ ਰਹੀ ਧਿਆਂਦੀ, ਤਿਨ੍ਹਾਂ ਵੇਖੇ ਥਾਉਂ ਥਾਈਂਆ। ਜਿਹੜੇ ਰਸਨਾ ਢੋਲੇ ਰਹੀ ਗਾਂਦੀ, ਕੂਕ ਕੂਕ ਸੁਣਾਈਆ। ਪ੍ਰਭ ਖੇਲ ਜਾਣੇ ਥਾਂ ਥਾਂ ਦੀ, ਬਚਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ।

ਭਗਤ ਦਵਾਰ ਕਹੇ ਜੋ ਚਲ ਕੇ ਆਏ ਪਾਂਧੀ, ਦੂਰ ਦੁਰਾਡਾ ਪੰਧ ਮੁਕਾਈਆ। ਓਨ੍ਹਾਂ ਦੀ ਪੁਰਖ ਅਕਾਲ ਨਾਲ ਨਿਰਮਲ ਧਾਰ ਹੋਵੇ ਸ਼ਾਦੀ, ਆਤਮ ਪਰਮਾਤਮ ਜੋੜ ਜੁੜਾਈਆ। ਮਨ ਵਾਸਨਾ ਦਾ ਰਹਿਵੇ ਕੋਇ ਨਾ ਆਦੀ, ਆਦਤ ਅੱਗੇ ਦਏ ਬਦਲਾਈਆ। ਸੋਈ ਸੁਰਤ ਸਵਾਣੀ ਜਾਗੀ, ਸ਼ਬਦ ਹਲੂਣੇ ਲਿਆ ਉਠਾਈਆ। ਜਨ ਭਗਤ ਹੋਏ ਵਡ ਵਡਭਾਗੀ, ਭਾਗ ਹਿੱਸਾ ਸਭ ਦਾ ਝੋਲੀ ਪਾਈਆ। ਗੁਰਮੁਖੋ ਥੋੜੇ ਸਮੇਂ ਅੰਦਰ ਬਹੁਤੀ ਘਟ ਜਾਣੀ ਅਬਾਦੀ, ਅਬਾਦਤ ਵਾਲੇ ਗੁਰਮੁਖ ਲਏ ਬਚਾਈਆ। ਪ੍ਰਭ ਦਾ ਰਹਿਣ ਨਹੀਂ ਦੇਣਾ ਕੋਈ ਬਾਗ਼ੀ, ਬਗ਼ਾਵਤ ਵਾਲਿਆਂ ਦੀ ਕਰਨੀ ਸਫ਼ਾਈਆ। ਝਗੜਾ ਮੁਕਾ ਕੇ ਚਾਰ ਕੁੰਟ ਦਹਿ ਦਿਸ਼ਾ ਭੇਵ ਰਹੇ ਨਾ ਹਿੰਦੂ ਪੰਜਾਬੀ, ਪੰਜਾਂ ਦਾ ਮਾਲਕ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮਾਈਆ।

ਭਗਤ ਦਵਾਰ ਕਹੇ ਜੋ ਆ ਗਏ ਗੁਰਮੁਖ ਚਲ, ਚਲਿਤਰ ਪ੍ਰਭ ਦਾ ਵੇਖ ਵਖਾਈਆ। ਸਚ ਦਵਾਰ ਬੈਠੇ ਮਲ, ਮਲਕੁਲਮੌਤ ਨਾ ਦਏ ਸਜ਼ਾਈਆ। ਸਾਚੀ ਧਾਰ ਅੰਦਰ ਗਏ ਰਲ, ਜਿਥੋਂ ਹੋਵੇ ਨਾ ਕਦੇ ਜੁਦਾਈਆ। ਪਹਿਲਾ ਸਾਲ ਹੁਕਮ ਨਾਲ ਗਿਆ ਚਲ, ਦੂਜਾ ਆਪਣਾ ਰੰਗ ਬਦਲਾਈਆ । ਸ਼ਾਹ ਸੁਲਤਾਨ ਉਠਣੇ ਮਲ, ਮਲੀਨ ਬੁੱਧੀ ਵਾਲੇ ਦੇਣੇ ਲੜਾਈਆ। ਹੁਕਮ ਸੰਦੇਸ਼ਾ ਇਕੋ ਘੱਲ, ਘਲੂਘਾਰਾ ਦੇਣਾ ਵਖਾਈਆ। ਹਰਿ ਕਾ ਭਾਣਾ ਜਾਏ ਨਾ ਟਲ, ਕੋਟਨ ਟੱਲੀਆਂ ਰਹੇ ਖੜਕਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਕਰੇ ਖੇਲ ਅਛਲ ਅਛੱਲ, ਵਲ ਛਲ ਆਪਣੀ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ।

ਧੁਰ ਫ਼ਰਮਾਨਾ ਕਹੇ ਭਗਤੋ ਤੁਹਾਡਾ ਲਹਿਣਾ ਜਗਤ ਅਨੋਖਾ, ਵੱਖਰੀ ਧਾਰ ਨਜ਼ਰੀ ਆਈਆ। ਪੁਰਖ ਅਕਾਲ ਨੇ ਮਾਰਗ ਦੱਸਿਆ ਸੌਖਾ, ਬਿਨ ਅੱਖਰਾਂ ਰਿਹਾ ਪੜ੍ਹਾਈਆ। ਨਾਤਾ ਤੁੱਟ ਗਿਆ ਜਗਤ ਪੋਥਾ, ਪੁਸਤਕ ਬਗਲ ਨਾ ਕੋਇ ਟਿਕਾਈਆ। ਧੁਰ ਦਾ ਮਾਲਕ ਮਿਲ ਗਿਆ ਕਾਇਆ ਕਾਅਬੇ ਸਾਚੇ ਕੋਠਾ, ਜਗਤ ਕੁਟੀਆਂ ਵਿਚ ਆਸਣ ਨਾ ਕੋਇ ਲਾਈਆ। ਕਰ ਪਰਕਾਸ਼ ਨਿਰਮਲ ਜੋਤਾ, ਜੋਤੀ ਜੋਤ ਡਗਮਗਾਈਆ । ਨਾਮ ਖ਼ੁਮਾਰੀ ਅੰਦਰ ਕਰ ਮਦਹੋਸ਼ਾ, ਦੁਨੀ ਦਾ ਦੀਨ ਦਿਤਾ ਬਦਲਾਈਆ। ਅੱਗੇ ਰਹਿਣ ਨਾ ਦੇਵੇ ਕੋਈ

ਸੋਚਾ, ਸੋਚ ਸਮਝ ਤੋਂ ਬਾਹਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਮਿਲਣ ਦਾ ਦੇ ਕੇ ਮੌਕਾ, ਸ੍ਰਿਸ਼ਟ ਸਬਾਈ ਦਏ ਰੁੜ੍ਹਾਈਆ।

ਭਗਤ ਦਵਾਰ ਕਹੇ ਮੇਰੀ ਸੁਣ ਲਓ ਸਚੀ ਪੂਜਾ, ਪੁੱਜ ਕੇ ਦਿਆਂ ਸੁਣਾਈਆ। ਬਿਨਾਂ ਪੁਰਖ ਅਕਾਲ ਤੋਂ ਕੋਈ ਨਾਂ ਨਹੀਂ ਬਣਨਾ ਦੂਜਾ, ਢੋਲਾ ਸੋਹਲਾ ਇਕ ਸੁਣਾਈਆ। ਇਹ ਭੇਵ ਨਹੀਂ ਗੂਝਾ, ਸਨਮੁਖ ਹੋ ਕੇ ਰਿਹਾ ਸੁਣਾਈਆ। ਕਲਜੁਗ ਅੰਤ ਭਾਂਡਾ ਹੋਣਾ ਮੂਧਾ, ਫੜ ਕੇ ਸਕੇ ਨਾ ਕੋਇ ਉਲਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਵਡਿਆਈਆ।

ਜਨ ਭਗਤ ਤੇਰੀ ਆਈ ਸਚੀ ਵਾਰੀ, ਵਾਰਤਾ ਪਿਛਲੀ ਰਿਹਾ ਦੁਹਰਾਈਆ। ਪੁਰਖ ਅਕਾਲ ਨਾਲ ਲੱਗੀ ਅਨੋਖੀ ਯਾਰੀ, ਯਾਦਗਾਰ ਰਿਹਾ ਬਣਾਈਆ। ਪੰਜ ਚੇਤ ਚਾਰ ਯੁਗ ਤੱਕ ਲੇਖੇ ਲੱਗਦੀ ਰਹੇ ਦਿਹਾੜੀ, ਦਿਵਸ ਰੈਣ ਇਕੋ ਰੰਗ ਚੜ੍ਹਾਈਆ। ਕਲਜੁਗ ਕੂੜੀ ਕਿਰਿਆ ਸਭ ਦੀ ਕਿਸਮਤ ਕੀਤੀ ਮਾੜੀ, ਮੜ੍ਹੀ ਗੋਰ ਬੈਠੀ ਰਾਹ ਤਕਾਈਆ। ਅੰਤ ਵਾਸਾ ਹੋਣਾ ਵਿਚ ਉਜਾੜੀ, ਉਜੜਿਆਂ ਫੇਰ ਨਾ ਕੋਇ ਵਸਾਈਆ। ਜਨ ਭਗਤੋ ਤੁਹਾਡੀ ਲੇਖੇ ਲੱਗੀ ਅੱਜ ਦੀ ਦਿਹਾੜੀ, ਅੱਗੇ ਪੂਜਾ ਪਾਠ ਸਿਮਰਨ ਜੋਗ ਅਭਿਆਸ ਤੋਂ ਦੇਵੇ ਲੰਘਾਈਆ। ਦਰਸ਼ਨ ਦੇਵੇ ਅਨੇਕ ਵਾਰੀ, ਗਿਣਤੀਆਂ ਵਿਚੋਂ ਲੇਖਾ ਬਾਹਰ ਦੇਵੇ ਕਢਾਈਆ । ਪੁਰਖ ਅਕਾਲ ਬਣ ਕੇ ਵੱਡਾ ਬਲਕਾਰੀ, ਬਲ ਆਪਣਾ ਦਏ ਜਣਾਈਆ। ਕੋਈ ਰਹਿਣ ਨਾ ਦੇਵੇ ਰਾਜਾ ਛਤਰਧਾਰੀ, ਸ਼ਤਰੂਆਂ ਨਾਲ ਸ਼ਤਰੂ ਦੇਣੇ ਲੜਾਈਆ। ਇਕੋ ਜੋਤ ਜਗੇ ਨਿਰੰਕਾਰੀ, ਦੋ ਜਹਾਨਾਂ ਕਰੇ ਰੁਸ਼ਨਾਈਆ। ਸਚ ਦਵਾਰ ਉਤੇ ਸਤਿ ਦੀ ਆਏ ਵਾਰੀ, ਵਾਰਤਾ ਪਿਛਲੀ ਜਾਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਭਗਤਾਂ ਲੇਖਾ ਰਿਹਾ ਵਖਾਈਆ।

ਪੰਜ ਚੇਤ ਕਹੇ ਮੈਨੂੰ ਸਮਝੇ ਕੋਈ ਨਾ ਸਾਧ, ਜਗਤ ਸੰਤ ਸਾਰ ਕੋਇ ਨਾ ਆਈਆ। ਮੇਰੇ ਕੋਲੋਂ ਖੱਟੇ ਕੋਈ ਨਾ ਲਾਭ, ਵਸਤ ਅਮੋਲਕ ਝੋਲੀ ਨਾ ਕੋਇ ਪਵਾਈਆ। ਮੈਂ ਪ੍ਰਭ ਦੇ ਕੋਲੋਂ ਸਭ ਨੂੰ ਕੋਰਾ ਦਵਾ ਦੇਣਾ ਜਵਾਬ, ਅੱਗੇ ਗੁੰਜਾਇਸ਼ ਨਾ ਕੋਇ ਰਖਾਈਆ। ਸ੍ਰਿਸ਼ਟੀ ਨੇ ਤਰਸਣਾ ਬੂੰਦ ਸਵਾਂਤੀ ਆਬ, ਆਬੇਹਯਾਤ ਮੁੱਖ ਨਾ ਕੋਇ ਚੁਵਾਈਆ। ਕਿਸੇ ਕੰਮ ਨਾ ਔਣਾ ਖਾਧਾ ਕਬਾਬ, ਕਬਰਾਂ ਵਿਚ ਸਾਰੇ ਰਹੇ ਕੁਰਲਾਈਆ। ਸਾਰੇ ਕਰ ਕੇ ਲਾਜਵਾਬ, ਜਵਾਬਤਲਬੀ ਵਿਚ ਸਚੇ ਦਵਾਰੇ ਦਏ ਭੁਗਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਬਣ ਕੇ ਨਵਾਬ, ਨੌਬਤ ਇਕੋ ਦਏ ਸੁਣਾਈਆ।

ਭਗਤ ਦਵਾਰ ਕਹੇ ਮੇਰਾ ਕਿੱਡਾ ਸੋਹਣਾ ਆਇਆ ਵਕਤ, ਭਵਿਖਤ ਪਿਛਲਾ ਲੇਖ ਮੁਕਾਈਆ। ਅੱਗੇ ਲਹਿਣਾ ਵਿਚ ਜਗਤ, ਜੁਗਤੀ ਭਗਤਾਂ ਰਿਹਾ ਸਮਝਾਈਆ। ਇਕੋ ਪੁਰਖ ਅਕਾਲ ਦੇ ਮਿਲਣ ਦਾ ਵਕਤ, ਦੂਜੀ ਘੜੀ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤ ਤਾਰਨ ਵਾਲਾ ਇਕੋ ਫ਼ਕਤ, ਜੋ ਫਿਕਰ ਸਾਰੇ ਦਏ ਮਿਟਾਈਆ। ਓਸ ਦੇ ਕੋਲ ਆਪਣੀ ਧੁਰ ਦੀ ਸ਼ਕਤ, ਦੂਜੇ ਦਰ ਮੰਗਣ ਨਾ ਜਾਈਆ । ਨਿਰਗੁਣ ਹੋ ਕੇ ਆਇਆ ਉਤੇ ਫਰਸ਼, ਸਰਗੁਣ ਦੇਵੇ ਮਾਣ ਵਡਿਆਈਆ। ਜਨ ਭਗਤੋ ਤੁਹਾਡੇ ਉਤੇ ਕਰ ਕੇ ਤਰਸ, ਰਹਿਮਤ ਆਪਣੀ ਰਿਹਾ ਕਮਾਈਆ। ਵੇਖਿਓ ਨਜ਼ਾਰਾ ਕੀ ਕੀ ਹੁੰਦਾ ਇਸ ਦੂਜੇ ਬਰਸ, ਬਰਸੀ ਗਾਵਣ ਵਾਲੇ ਸਾਰੇ ਦੇਣ ਦੁਹਾਈਆ। ਪੁਰਖ ਅਕਾਲ ਆਪ ਬੈਠਣਾ ਨਿਧੱੜਕ, ਧੜਕੇ ਵਿਚ ਦੀਨ ਦੁਨੀ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਅੰਦਰ ਪੈਣ ਨਾ ਦੇਵੇ ਫ਼ਰਕ, ਫਿਰਕਿਆਂ ਵਾਲੇ ਫਿਰਕੇ ਵੇਖ ਵਖਾਈਆ।

ਭਗਤ ਦਵਾਰ ਕਹੇ ਮੈਂ ਕੋਈ ਖਿੱਚੀ ਨਹੀਂ ਭਗੌਤੀ, ਚੰਡੀ ਹੱਥ ਨਾ ਕੋਇ ਉਠਾਈਆ। ਮੈਂ ਕੋਈ ਖੇਲ ਦੱਸਣੀ ਨਹੀਂ ਬਹੁਤੀ ਧੁਰ ਦਾ ਹੁਕਮ ਸਹਿਜ ਨਾਲ ਜਣਾਈਆ। ਸ੍ਰਿਸ਼ਟੀ ਕੋਟਾਂ ਵਿਚ ਦਿਸੇ ਔਂਤੀ, ਅੱਗੇ ਜੜ੍ਹ ਨਾ ਕੋਇ ਲਗਾਈਆ। ਮੁਕਾਮੇ ਹੱਕ ਮੂਲ ਨਾ ਪਹੁੰਚੀ, ਸਚਖੰਡ ਨਾ ਕੋਇ ਰੁਸ਼ਨਾਈਆ । ਕਿਸੇ ਕੰਮ ਨਾ ਆਈ ਬੁਧੀ ਵਾਲੀ ਸੋਚ ਸੋਚੀ, ਜਗਤ ਵਾਲੀ ਪੜ੍ਹਾਈਆ। ਬਣ ਗਏ ਜਨਮ ਜਨਮ ਦੇ ਰੋਗੀ, ਕਰਮ ਕਰਮ ਦਾ ਗੇੜ ਰਖਾਈਆ। ਬਿਨਾ ਭਗਤਾਂ ਧੁਰ ਦੇ ਬਣੇ ਨਾ ਮੂਲ ਸੰਜੋਗੀ, ਸਾਚਾ ਮੇਲ ਨਾ ਕੋਇ ਕਰਾਈਆ। ਜਨ ਭਗਤੋ ਤੁਹਾਡੇ ਬਿਨਾ ਕਿਸੇ ਨੂੰ ਔਣ ਨਹੀਂ ਦੇਂਦਾ ਸੋਝੀ, ਸੁਤਿਆਂ ਦੀ ਰੈਣ ਰਹੀ ਵਿਹਾਈਆ।

ਰੈਣ ਕਹੇ ਮੈਂ ਭਿੰਨੜ ਭਿੰਨੀ, ਭਾਗਾਂ ਵਾਲੀ ਫੇਰੀ ਪਾਈਆ। ਮੈਂ ਵੇਖੀ ਪਰਮ ਪੁਰਖ ਦੀ ਭਗਤਾਂ ਵਾਲੀ ਸੰਗਤ ਕਿੰਨੀ, ਕਿੰਨੇ ਆਪਣੇ ਨਾਲ ਮਿਲਾਈਆ। ਸਚ ਪੁਛੋ ਛੇ ਹਜ਼ਾਰ ਸਤ ਸੌ ਤਰੇਠ ਜਿਨ੍ਹਾਂ ਦੀ ਗਿਣਤੀ ਗਿਣੀ, ਗਿਣ ਕੇ ਦਿਆਂ ਸਮਝਾਈਆ। ਉਹਨਾਂ ਦੀ ਅੱਖ ਨਹੀਂ ਅੰਦਰੋਂ ਅੰਨ੍ਹੀ, ਅੰਨ੍ਹਿਆਂ ਦੇ ਸੁਜਾਖੇ ਅੰਦਰੋਂ ਰੂਪ ਦਏ ਬਦਲਾਈਆ। ਪੰਜ ਚੇਤ ਤੋਂ ਬਾਅਦ ਬਹੁਤਿਆਂ ਨੂੰ ਦਰਸ਼ਨ ਹੋਵੇ ਦਿਨ (ਦੀਵੀ), ਸਾਖਿਆਤ ਅੱਗੇ ਖਲੋਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ।

ਭਗਤ ਦਵਾਰ ਕਹੇ ਭਗਵਾਨ ਬਦਲ ਲੈ ਆਪਣਾ ਰੂਪ, ਅਨੂਪ ਦੇ ਬਦਲਾਈਆ। ਤੂੰ ਮਾਲਕ ਧੁਰ ਦਾ ਭੂਪ, ਭੂਪਤ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਕੂਚ, ਕੂਚਾ ਗਲੀ ਖਾਲੀ ਦਏ ਦੁਹਾਈਆ। ਸਾਚੀ ਆਵੇ ਕਿਸੇ ਨਾ ਸੂਝ, ਭਰਮੇ ਵਿਚ ਲੋਕਾਈਆ। ਝਗੜਾ ਰਿਹਾ ਏਕਾ ਦੂਜ, ਭਰਮੇ ਵਿਚ ਲੋਕਾਈਆ। ਕੋਈ ਚੜ੍ਹੇ ਨਾ ਮੰਜ਼ਲੇ ਮਕਸੂਦ, ਨਾਅਰਾ ਹੱਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਦ੍ਰਿੜਾਈਆ।

ਸਾਚਾ ਹੁਕਮ ਕਹੇ ਮੈਂ ਕਰਨ ਵਾਲਾ ਫੁਰਤੀ, ਫੁਰਤੀਲਾ ਹੋ ਕੇ ਦਿਆਂ ਜਣਾਈਆ। ਮੈਂ ਕਿਸੇ ਨੂੰ ਪੂਜਣ ਨਹੀਂ ਦੇਣੀ ਕੋਈ ਮੂਰਤੀ, ਮੂਰਤ ਅਕਾਲ ਇਕੋ ਦੇਣੀ ਜਣਾਈਆ। ਜਨ ਭਗਤੋ ਹੁਣ ਇਹ ਗੱਲ ਨਹੀਂ ਦੂਰ ਦੀ, ਦੂਰ ਦੁਰਾਡਾ ਪੈਂਡਾ ਰਿਹਾ ਮੁਕਾਈਆ। ਇਹ ਖੇਲ ਹੋਣੀ ਸਰਬ ਕਲਾ ਭਰਪੂਰ ਦੀ, ਜੋ ਖਾਲੀ ਭਾਂਡੇ ਦਏ ਭਰਾਈਆ। ਇਹ ਧਾਰ ਪਰਗਟੌਣੀ ਇਕ ਨੂਰ ਦੀ, ਜੋ ਨੂਰੋ ਨੂਰ ਕਰੇ ਰੁਸ਼ਨਾਈਆ। ਇਹ ਕੋਈ ਚੋਟੀ ਨਹੀਂ ਕੋਹਤੂਰ ਦੀ, ਜੋ ਮੂਸਾ ਮੂੰਹ ਦੇ ਭਾਰ ਸੁਟਾਈਆ। ਇਹ ਖੇਲ ਹਾਜ਼ਰ ਹਜ਼ੂਰ ਦੀ, ਜੋ ਹਜ਼ਰਤਾਂ ਨਾਲੋਂ ਨਾਤੇ ਰਿਹਾ ਤੁੜਾਈਆ। ਤੁਹਾਡੀ ਸੇਵਾ ਨਹੀਂ ਕਿਸੇ ਮਜ਼ਦੂਰ ਦੀ, ਜੋ ਟਕਿਆਂ ਵਾਲੀ ਵੰਡ ਵੰਡਾਈਆ। ਤੁਹਾਡੀ ਮੁਹੱਬਤ ਸਦਾ ਮਨਜ਼ੂਰ ਦੀ, ਮਨਜ਼ੂਰੀ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ।

ਸਚ ਦਵਾਰਾ ਵੇਖਣਾ ਧੁਰ ਧਾਮ, ਹਰਿ ਕਰਤਾ ਆਪ ਜਣਾਈਆ। ਤੁਹਾਡਾ ਮਾਲਕ ਇਕੋ ਰਾਮ, ਹਰ ਘਟ ਰਮਿਆਂ ਦਏ ਵਖਾਈਆ। ਤੁਹਾਡਾ ਸਾਲਸ ਇਕੋ ਕਾਹਨ, ਜੋ ਫੈਸਲਾ ਧੁਰ ਦਾ ਏਕਾ ਦਏ ਸੁਣਾਈਆ। ਤੁਹਾਡਾ ਮਾਲਕ ਇਕ ਅਮਾਮ, ਜੋ ਅਮਲਾਂ ਤੋਂ ਬਾਹਰ ਦਏ ਕਢਾਈਆ। ਉਸਦਾ ਸੱਯਦਾ ਇਕ ਕਲਾਮ, ਜੋ ਕਲਮਾ ਕਾਇਨਾਤ ਵਿਚੋਂ ਬਾਹਰ ਦਏ ਸੁਣਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਹੁਕਮ ਆਪਣਾ ਰਿਹਾ ਜਣਾਈਆ। ਜਨ ਭਗਤੋ ਭਗਤ ਦਵਾਰੇ ਉਤੇ ਚੜ੍ਹ ਗਿਆ ਸੱਤ ਰੰਗ ਨਿਸ਼ਾਨ, ਨਿਸ਼ਾਨੇ ਸਭ ਦੇ ਦਏ ਉਠਾਈਆ। ਜਿਨ੍ਹਾਂ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਦਾ

ਗਾਇਆ ਗਾਣ, ਤਿਨ੍ਹਾਂ ਨੂੰ ਗਾਨੇ ਬੰਨ੍ਹ ਕੇ ਸਗਣਾਂ ਨਾਲ ਆਪਣੇ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਆਇਆ ਵਿਚ ਮੈਦਾਨ, ਮੈਦਾਨ ਸਾਰੇ ਸਾਫ ਕਰਾਈਆ।

ਮੈਦਾਨ ਆਇਆ ਵਿਚ ਅਖਾੜੇ, ਪੁਰਖ ਅਕਾਲ ਆਪਣੀ ਫੇਰੀ ਪਾਈਆ। ਨਿੱਕੇ ਨਿੱਕੇ ਰਹਿਣ ਨਹੀਂ ਦੇਣੇ ਵਾੜੇ, ਵਾੜ ਕੰਡਿਆਂ ਵਾਲੀ ਦੇਣੀ ਹਟਾਈਆ। ਇਕੋ ਪੁਰਖ ਅਕਾਲ ਦੇ ਸਭ ਨੂੰ ਕੱਢਣੇ ਪੈਣ ਹਾੜੇ, ਨਿਉਂ ਨਿਉਂ ਸੀਸ ਸਰਬ ਝੁਕਾਈਆ। ਜਨ ਭਗਤ ਸੁਹੇਲੇ ਜਿਸ ਆਪਣੇ ਬਣੌਣੇ ਧੁਰ ਦੇ ਲਾੜੇ, ਨਾਤਾ ਆਪਣੇ ਨਾਲ ਜੁੜਾਈਆ। ਇਹ ਖੇਲ ਹੋਣ ਵਾਲਾ ਵਿਚ ਹਾੜੇ, ਹਾੜੇ ਕੱਢੇ ਸਰਬ ਲੋਕਾਈਆ । ਕਲਜੁਗ ਜੀਵਾਂ ਬੁੱਧੀ ਵਾਲੇ ਆਏ ਦਿਨ ਮਾੜੇ, ਸੁਦੀ ਸਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟ ਦੇਵੇ ਜੋ ਟੱਟੂ ਜਗਤ ਵਾਲੇ ਭਾੜੇ, ਸ਼ਾਹ ਅਸਵਾਰਾ ਇਕੋ ਆਪਣਾ ਅਸਵ ਦਏ ਦੁੜਾਈਆ।

ਅਸਵ ਕਹੇ ਮੇਰੀ ਸ਼ਬਦੀ ਦੌੜ, ਕਦਮਾਂ ਵਾਲੀ ਵੰਡ ਨਾ ਕੋਇ ਵੰਡਾਈਆ। ਮੈਂ ਚਾਰ ਕੁੰਟ ਜਾਵਾਂ ਬੌਹੜ, ਭੱਜਾਂ ਚਾਈਂ ਚਾਈਂਆ। ਕਲਜੁਗ ਅੰਤ ਸਦੀ ਚੌਧਵੀਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬੇਈਮਾਨਾਂ ਮਾਰਾਂ ਅਗੰਮਾਂ ਪੌੜ, ਪੌੜੀ ਡੰਡੇ ਉਤੋਂ ਹੇਠਾਂ ਦਿਆਂ ਸੁਟਾਈਆ। ਕਿਸੇ ਨੂੰ ਸਮਝ ਔਣ ਨਾ ਦਿਆਂ ਕਿਸ ਧਾਰ ਵਿਚ ਖੇਲੇ ਖੇਲ ਬ੍ਰਹਿਮਣ ਗੌੜ, ਪਾਰਬ੍ਰਹਮ ਬ੍ਰਹਮ ਆਪਣਾ ਹੁਕਮ ਵਰਤਾਈਆ। ਲੱਖਾਂ ਕੋਟਾਂ ਅਰਬਾਂ ਵਿਚੋਂ ਥੋੜ੍ਹਿਆਂ ਉਤੇ ਕਰ ਕੇ ਗੌਰ, ਗੌਰਵ ਨਾਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤੋ ਵਿਛੜਿਆਂ ਨੂੰ ਰਿਹਾ ਜੋੜ, ਵਿਛੋੜਾ ਅਗਲਾ ਦਏ ਕਟਾਈਆ ।

ਵਿਛੋੜਾ ਕਹੇ ਮੈਂ ਭਗਤ ਦਵਾਰੇ ਖਾਵਾਂ ਸੁਗੰਧ, ਵਿਚੋਲਾ ਸ੍ਰੀ ਭਗਵਾਨ ਬਣਾਈਆ। ਜਨ ਭਗਤੋ ਤੁਹਾਡੀ ਬੰਦੀਖਾਨੇ ਵਿਚੋਂ ਨਿਕਲਿਆ ਬੰਦ ਬੰਦ, ਬੰਦਨਾ ਦੱਸੀ ਬੇਪਰਵਾਹੀਆ। ਤੁਹਾਡਾ ਜੋਤੀ ਨੂਰ ਚਮਕਣਾ ਚੰਨ, ਬਿਨਾ ਚੰਦ ਹੋਵੇ ਰੁਸ਼ਨਾਈਆ। ਤੁਹਾਡੇ ਜਨਮ ਮਰਨ ਦਾ ਲੇਖਾ ਹੋਇਆ ਬੰਦ, ਬੰਦੀਆਂ ਤੋਂ ਬੰਦਗੀ ਵਾਲੇ ਬੰਦੇ ਲਏ ਬਣਾਈਆ। ਪੰਜ ਚੇਤ ਦਾ ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਅਨੰਦ, ਸਾਲ ਬਸਾਲ ਹੱਥ ਕਿਸੇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੱਗੇ ਤੁਹਾਡਾ ਸਦਾ ਬਣਿਆ ਰਹੇ ਬਖ਼ਸ਼ੰਦ, ਰਹਿਮਤਾਂ ਦਾ ਮਾਲਕ ਹੋ ਕੇ ਆਪਣਾ ਰਹਿਮ ਕਮਾਈਆ। ਤੁਸਾਂ ਖ਼ੁਸ਼ੀ ਨਾਲ ਸੌਂਦਿਆਂ ਜਾਗਦਿਆਂ ਦੋਵੇਂ ਵੇਲੇ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਗੌਣਾ ਛੰਦ’’, ਅੱਗੇ ਦੇਵੇ ਨਾ ਕੋਇ ਸਜ਼ਾਈਆ। ਸਚਾ ਪ੍ਰੇਮ ਸਚ ਪਿਆਰ ਸਚ ਮੁਹੱਬਤ ਵਿਚ ਤੁਹਾਨੂੰ ਦੇਣਾ ਵੰਡ, ਗੰਢ ਆਪਣੀ ਰਿਹਾ ਖੁਲ੍ਹਾਈਆ। ਤੁਹਾਡੇ ਸੀਨੇ ਪਾ ਕੇ ਠੰਡ, ਆਪਣੇ ਲਾ ਕੇ ਅੰਗ, ਅੰਗਣ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਹੁਕਮ ਦੇ ਕਰ ਪਾਬੰਦ, ਪਾਬੰਦੀ ਸਾਰੀ ਦਏ ਕਟਾਈਆ ।

ਜਨ ਭਗਤੋ ਤੁਸਾਂ ਸਚ ਪ੍ਰੇਮ ਦੀ ਸਮਝਣਾ ਪਾਬੰਦੀ, ਮੁਹੱਬਤ ਇਕੋ ਨਾਲ ਰਖਾਈਆ। ਲੱਖ ਚੁਰਸੀ ਰਹੇ ਨਾ ਖਾਨਾਬੰਦੀ, ਬੰਦਗੀ ਆਪਣੀ ਦਏ ਦ੍ਰਿੜਾਈਆ। ਅੱਗੇ ਪ੍ਰਭ ਨੇ ਖੇਲ ਕਰਨੀ ਬਹੁਰੰਗੀ, ਭੇਵ ਅਭੇਦਾ ਦਏ ਖੁਲ੍ਹਾਈਆ। ਤੁਹਾਡੀ ਧਾਰ ਬਦਲ ਕੇ ਧਾਰ ਕਰਨੀ ਚੰਗੀ, ਚੰਗੀ ਤਰ੍ਹਾ ਆਪਣੇ ਨਾਲ ਰਖਾਈਆ। ਦੁਨੀਆਂ ਦੀ ਦ੍ਰਿਸ਼ਟੀ ਕਰਨੀ ਅੰਧੀ, ਅਗਿਆਨ ਵਿਚ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਦਾ ਪੌਣ ਠੰਡੀ, ਅਗਨੀ ਤਤ ਤਤ ਵਿਚ ਨਾ ਕੋਇ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦਾ ਸਦਾ ਸਦ ਬਣਿਆ ਰਹੇ ਤੁਹਾਡਾ ਸੰਗੀ, ਸੰਗ ਅੰਦਰੋਂ ਦਏ ਕਢਾਈਆ।

❋

੧ ਕਤਕ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦੁਵਾਰ, ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

…… ਕੱਤਕ ਕਹੇ ਜਨ ਭਗਤੋ ਕਰੋ ਸੁਧਾਰ, ਸੁਦੀ ਵਦੀ ਨਾ ਵੰਡ ਵੰਡਾਈਆ। ਕੂੜਾ ਅੰਦਰੋਂ ਛੱਡੋ ਹੰਕਾਰ, ਹਉਮੇ ਰੋਗ ਮਿਟਾਈਆ। ਮਮਤਾ ਮੋਹ ਨਾ ਕਰੋ ਪਿਆਰ, ਮੁਹੱਬਤ ਇਕੋ ਵੇਖ ਵਿਖਾਈਆ। ਰਾਹ ਤੱਕੋ ਪਰਵਰਦਿਗਾਰ, ਜੋ ਸਾਂਝਾ ਯਾਰ ਅਗੰਮ ਅਥਾਹੀਆ। ਜਿਸ ਨੂੰ ਕਹਿੰਦੇ ਸਤਿ ਕਰਤਾਰ, ਕੁਦਰਤ ਦਾ ਕਾਦਰ ਇਕ ਅਖਵਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਨਿਵ ਨਿਵ ਲਾਗਣ ਪਾਈਂਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਮੀਤ ਮੁਰਾਰ, ਮਿੱਤਰ ਪਿਆਰਾ ਇਕ ਅਖਵਾਈਆ। ਤਿਸ ਸਾਹਿਬ ਸੁਵਾਮੀ ਸਤਿ ਨਾਲ ਕਰੋ ਇਕ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਫੇਰ ਬੋਲੋ ਪੰਜ ਜੈਕਾਰ, ਖ਼ੁਸ਼ੀਆਂ ਢੋਲੇ ਗਾਈਆ। ਤੇਰਾ ਇਕੋ ਦਰਸ ਦੀਦਾਰ, ਇਕੋ ਨੈਣ ਨੈਣ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਬਣਾਈਆ।

ਧਰਨੀ ਕਹੇ ਕੱਤਕ ਮੇਰੀਆਂ ਕੁੱਛ ਮੰਗਾਂ, ਮਿੱਤਰਾ ਦਿਆਂ ਜਣਾਈਆ । ਕੁਛ ਲਹਿਣਾ ਦੇਣਾ ਲਿਖਾਰੀਆਂ ਪੰਜਾਂ, ਪੰਜ ਪੋਹ ਸਮਝਾਈਆ। ਭੇਵ ਖੁਲ੍ਹਾਉਣਾ ਕਵੀਆਂ ਬਵੰਜਾ, ਪਰਦਾ ਆਪ ਚੁਕਾਈਆ। ਦਿੱਲੀ ਦਰਬਾਰ ਦਾ ਬਦਲ ਪਲੰਘਾ, ਸਿੰਮਤ ਦੇਣੀ ਬਦਲਾਈਆ। ਸ਼ਬਦੀ ਧਾਰ ਹੁਕਮ ਹੋਣਾ ਜੋ ਸੰਦੇਸਾ ਦਿਤਾ ਗੋਬਿੰਦ ਪੁਰੀ ਅਨੰਦਾ, ਅਨੰਦ ਨਾਲ ਸੁਣਾਈਆ। ਜੋ ਇਸ਼ਾਰਾ ਕੀਤਾ ਸ਼ਿਵਜੀ ਗੰਗਾ, ਗੰਗੋਤਰੀ ਗਿਆ ਦ੍ਰਿੜਾਈਆ। ਜੋ ਇਸ਼ਾਰਾ ਦੱਸਿਆ ਪਰੀ ਅਰੰਬਾ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।

ਕੱਤਕ ਕਹੇ ਮੇਰੀ ਖ਼ਾਹਿਸ਼ ਨਿਆਰੀ, ਸਚ ਦਿਆਂ ਸੁਣਾਈਆ। ਪੰਚਮ ਪੋਹ ਸਚੀ ਥਿਤ ਵਾਰੀ, ਨਛਤਰ ਗ੍ਰਹਿ ਵੰਡ ਨਾ ਕੋਇ ਵੰਡਾਈਆ। ਭਾਗ ਲਗਾਉਣੀ ਦਿੱਲੀ ਦਰਬਾਰੀ, ਸੰਤ ਮਨੀ ਸਿਘ ਅੱਖ ਉਠਾਈਆ। ਹਾਜ਼ਰ ਹੋਣਗੇ ਪੰਜ ਲਿਖਾਰੀ, ਕਲਮਾਂ ਪੰਜ ਪੰਜ ਉਠਾਈਆ। ਗੁਰਮੁਖ ਸਿੰਘ ਇਕ ਪਾਸਿਉਂ ਬੰਨ੍ਹ ਕੇ ਦਾਹੜੀ, ਗੰਢਾਂ ਤਿੰਨ ਤਿੰਨ ਬੰਧਾਈਆ। ਸਤਿਗੁਰ ਰੂਪ ਬਣ ਕੇ ਸੋਹਣੀ ਲਾੜੀ, ਮਸਤਕ ਬਿੰਦੀਆਂ ਨਾਲ ਵਡਿਆਈਆ । ਸ਼ਬਦ ਢੋਲੇ ਗਾਵੇ ਅਗੰਮ ਪਹਾੜੀ, ਸ਼ੰਕਰ ਸੁਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ ।

ਕੱਤਕ ਕਹੇ ਪ੍ਰਭ ਚਾੜ੍ਹਨਾ ਰੰਗ ਗੂਹੜਾ, ਆਪਣੀ ਦਇਆ ਕਮਾਈਆ। ਆਪਣੀ ਹੱਥੀਂ ਪਹਿਰ ਕੇ ਲਾਲ ਚੂੜ੍ਹਾ, ਸੁਹਾਗਣ ਸੁਹਾਗ ਦਏ ਲੁਟਾਈਆ। ਕਲਜੁਗ ਕੁਕਰਮ ਮੇਟ ਕੇ ਕੂੜਾ, ਹਰਿਜਨ ਸਾਚੇ ਪਾਰ ਕਰਾਈਆ। ਨੌਂ ਵਾਰ ਦਿੱਲੀ ਦਰਬਾਰ ਵਿਚ ਬਖ਼ਸ਼ੇ ਚਰਨ ਧੂੜਾ, ਧੂੜੀ ਧੂੜੀ ਵਿਚੋਂ ਪ੍ਰਗਟਾਈਆ । ਆਪ ਹੋ ਕੇ ਹਾਜ਼ਰ ਹਜ਼ੂਰਾ, ਹਜ਼ਰਤਾਂ ਲਏ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਇਕ ਅਖਵਾਈਆ।

ਕੱਤਕ ਕਹੇ ਦੋ ਪੋਹ ਨੂੰ ਹੋਣਾ ਰਵਾਨਾ, ਰਵਾਨਗੀ ਸਤਿਗੁਰ ਸ਼ਬਦ ਬਣਾਈਆ। ਦੁਆਬੇ ਵਾਲਿਆਂ ਹੱਥੀਂ ਬੰਨ੍ਹ ਕੇ ਮਿਲਣਾ ਗਾਨਾ, ਰੈਣ ਸੁਹੰਞਣੀ ਸੋਭਾ ਪਾਈਆ। ਤਿੰਨ ਪੋਹ ਨੂੰ ਖੇਲ ਮਹਾਨਾ, ਮਹਿੰਮਾ ਕਥ ਕਥ ਦ੍ਰਿੜਾਈਆ। ਮਾਲਵੇ ਵਾਲਿਆਂ ਫੜ ਕੇ ਹੱਥ ਵਿਚ ਕਾਨਾ, ਸਾਢੇ ਤਿੰਨ ਹੱਥ ਦੇਣਾ ਵਖਾਈਆ ।

ਚਾਰ ਪੋਹ ਨੂੰ ਹੱਥ ਫੜ ਨਿਸ਼ਾਨਾ, ਕਰਨਾਲ ਵਾਲੇ ਦੇਣ ਝੁਲਾਈਆ। ਪੰਜ ਪੋਹ ਨੂੰ ਨਾ ਕੋਈ ਵੈਰੀ ਰਹੇ ਬੇਗਾਨਾ, ਦੁਸ਼ਮਣ ਨਜ਼ਰ ਕੋਇ ਨਾ ਆਈਆ। ਹਰਿ ਭਗਤ ਦੁਵਾਰ ਸਭ ਨੇ ਤੂੰ ਮੇਰਾ ਮੈਂ ਤੇਰਾ ਗਾਉਣਾ ਗਾਣਾ, ਸੋਹੰ ਢੋਲਾ ਚਾਈਂ ਚਾਈਂਆ। ਓਥੇ ਲੇਖ ਦੱਸਣਾ ਜੋ ਮਨੀ ਸਿੰਘ ਦਾ ਪੁਰਾਣਾ, ਕੀ ਜੇਲ੍ਹ ਵਿਚ ਮੇਲ ਆਪਣਾ ਗਿਆ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਭਾਗ ਸਭ ਦੇ ਵੇਖ ਵਿਖਾਈਆ।

❋

੫ ਪੋਹ ਸ਼ਹਿਨਸ਼ਾਹੀ ਸੰਮਤ ਨੌਂ ਹਰਿ ਭਗਤ ਦੁਵਾਰ ੨੬੦ ਧੀਰਪੁਰ ਦਿੱਲੀ-੯
ਰਾਤ ਨੂੰ

ਪੰਚਮ ਪੋਹ ਕਹੇ ਮੇਰਾ ਇਕੋ ਦਾਤਾ, ਦਇਆਵਾਨ ਦੀਨ ਅਖਵਾਈਆ। ਜੋ ਆਦਿ ਜੁਗਾਦੀ ਪਿਤ ਮਾਤਾ, ਪੁਰਖ ਅਕਾਲ ਬੇਪਰਵਾਹੀਆ । ਜਿਸ ਖ਼ੁਸ਼ੀਆਂ ਵਿਚ ਮੈਨੂੰ ਦਿੱਤੀ ਦਾਤਾ, ਅਗੰਮ ਅਥਾਹ ਵਰਤਾਈਆ । ਕਲਜੁਗ ਵੇਖ ਅੰਧੇਰੀ ਰਾਤਾ, ਦਹਿ ਦਿਸ਼ਾ ਧਿਆਨ ਲਗਾਈਆ। ਜਨ ਭਗਤਾਂ ਨਾਲ ਜੋੜ ਕੇ ਨਾਤਾ, ਪਿਆਰ ਮੁਹੱਬਤ ਵਿਚ ਬੰਧਾਈਆ। ਸਤਿਜੁਗ ਸਤਿ ਕਰਮ ਉਪਜਾ ਕੇ ਸਾਤਾ, ਸਤਿ ਦਿੱਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।

ਪੰਜ ਪੋਹ ਕਹੇ ਮੇਰੇ ਉਤੇ ਕਿਰਪਾ ਕੀਤੀ ਨਿਰੰਕਾਰ, ਨਿਰਵੈਰ ਹੋਇਆ ਸਹਾਈਆ। ਨਿਗਾਹ ਮਾਰ ਏਕੰਕਾਰ, ਅਕਲ ਕਲਧਾਰੀ ਵੇਖ ਵਿਖਾਈਆ। ਭਗਤ ਸੁਹੇਲੇ ਦੇ ਅਧਾਰ, ਮਿਹਰ ਨਜ਼ਰ ਉਠਾਈਆ । ਲੋਕਮਾਤ ਪਾ ਸਾਰ, ਹੋਇਆ ਆਪ ਸਹਾਈਆ। ਨੀਂਹ ਰੱਖ ਹਰਿ ਭਗਤ ਦੁਵਾਰ, ਬੀਸ ਯਾਰਾਂ ਦਿੱਤੀ ਵਡਿਆਈਆ। ਮੈਂ ਨਿਵ ਨਿਵ ਕਰਾਂ ਨਿਮਸਕਾਰ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਪੰਚਮ ਪੋਹ ਕਹੇ ਮੇਰਾ ਲੇਖਾ ਨਾਲ ਸ੍ਰੀ ਭਗਵਾਨ, ਭਗਵਨ ਦਏ ਵਡਿਆਈਆ। ਮੈਂ ਖ਼ੁਸ਼ੀਆਂ ਗਾਵਾਂ ਗਾਣ, ਢੋਲੇ ਬੇਪਰਵਾਹੀਆ। ਤੂੰ ਮਾਲਕ ਨੌਜੁਵਾਨ, ਦਾਤਾ ਇਕ ਅਖਵਾਈਆ। ਧੰਨ ਭਾਗ ਮੋਹੇ ਦਿਤਾ ਦਾਨ, ਵਸਤ ਅਨਮੁੱਲ ਵਰਤਾਈਆ। ਹਰਿ ਭਗਤ ਦੁਵਾਰ ਕਰ ਪ੍ਰਵਾਨ, ਮਿਹਰ ਨਜ਼ਰ ਨਾਲ ਤਕਾਈਆ। ਜਗਤ ਦਾ ਬਣਾ ਨਿਸ਼ਾਨ, ਚਾਰ ਵਰਨ ਸਮਝਾਈਆ। ਸਤਿਜੁਗ ਕਰ ਪ੍ਰਧਾਨ, ਸਤਿ ਸਤਿਵਾਦੀ ਹੋਇਆ ਸਹਾਈਆ । ਮੈਂ ਵੇਖਿਆ ਧੁਰ ਦਾ ਕਾਹਨ, ਰਾਮਾ ਅਗੰਮ ਅਥਾਹੀਆ। ਨੂਰ ਨੁਰਾਨਾ ਮਿਹਰਵਾਨ, ਮਹਿਬੂਬ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਪੋਹ ਕਹੇ ਮੈਂ ਦੱਸਾਂ ਨਾਲ ਪਿਆਰ, ਪੰਚਮ ਰੰਗ ਰੰਗਾਈਆ। ਮੇਰਾ ਲੇਖਾ ਲਹਿਣਾ ਨਾਲ ਸਚੀ ਸਰਕਾਰ, ਜੋ ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਨਿੱਤ ਨਵਿਤ ਲਏ ਅਵਤਾਰ, ਨਵਿਤ ਆਪਣਾ ਫੇਰਾ ਪਾਈਆ। ਸਤਿਜੁਗ ਤਰੇਤਾ ਦੁਵਾਪਰ ਕਰ ਪਾਰ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਚਰਨ ਛੁਹਾ ਦਿੱਲੀ ਦਰਬਾਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਖ਼ੁਸ਼ੀਆਂ ਵਿਚ ਜਾਵਾਂ ਬਲਿਹਾਰ, ਨਿਵ ਨਿਵ ਲਾਗਾਂ

ਪਾਈਂਆ। ਜਿਸ ਖੇਲ ਕੀਤੀ ਅਪਾਰ, ਅਪਰੰਪਰ ਦਿੱਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਪੋਹ ਕਹੇ ਮੈਂ ਪੰਚਮ ਮੀਤਾ, ਸਚ ਦਿਆਂ ਸੁਣਾਈਆ। ਪੁਰਖ ਅਬਿਨਾਸ਼ੀ ਜਗਤ ਜਗ ਦੀ ਬਦਲੇ ਰੀਤਾ, ਰੀਤੀਵਾਨ ਇਕ ਅਖਵਾਈਆ। ਲੇਖਾ ਜਾਣ ਹਸਤ ਕੀਟਾ, ਊਚਾਂ ਨੀਚਾਂ ਭੇਵ ਚੁਕਾਈਆ। ਖੇਲ ਕਰੇ ਅਨਡੀਠਾ, ਅਨਡਿੱਠੜੀ ਕਾਰ ਕਮਾਈਆ , ਜਿਸ ਦਾ ਭਾਣਾ ਲੱਗੇ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਪੋਹ ਕਹੇ ਮੈਂ ਖ਼ੁਸ਼ੀਆਂ ਗਾਵਾਂ ਛੰਦ, ਢੋਲੇ ਰਾਗ ਦ੍ਰਿੜਾਈਆ। ਮੇਰੇ ਅੰਤਰ ਆਇਆ ਅਨੰਦ, ਅਨੰਦ ਵਿਚ ਸਮਾਈਆ। ਮੇਰਾ ਸਾਹਿਬ ਸਦਾ ਬਖ਼ਸ਼ੰਦ, ਮਿਹਰਵਾਨ ਬੇਪਰਵਾਹੀਆ। ਜਿਸ ਆਪਣੀ ਧਾਰ ਦੀ ਧਾਰ ਬਦਲ ਦਿਤਾ ਪਲੰਘ, ਦਿਸ਼ਾ ਦਿਸ਼ਾ ਨਾਲ ਵਟਾਈਆ। ਲਹਿੰਦਿਉਂ ਚੜ੍ਹਦੇ ਜਾਏ ਲੰਘ, ਆਪਣਾ ਪੰਧ ਮੁਕਾਈਆ। ਜਗਤ ਜਹਾਨ ਦੀ ਵੇਖੇ ਕੰਧ, ਚਾਰ ਦੀਵਾਰੀ ਖੋਜ ਖੁਜਾਈਆ। ਨਿਗਾਹ ਮਾਰੇ ਵਿਚ ਵਰਭੰਡ, ਬ੍ਰਹਿਮੰਡ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ।

ਪਲੰਘ ਕਹੇ ਮੇਰਾ ਬਦਲ ਗਿਆ ਪਾਸਾ, ਪਾਸਾ ਦੀਨ ਦੁਨੀ ਉਲਟਾਈਆ। ਮੈਨੂੰ ਖ਼ੁਸ਼ੀਆਂ ਵਿਚ ਆਵੇ ਹਾਸਾ, ਹੱਸ ਹੱਸ ਦਿਆਂ ਵਖਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਜਗਤ ਧਾਰ ਪੈਣੀ ਰਾਸਾ, ਮੰਡਲ ਮੰਡਪ ਕਰੇ ਰੁਸ਼ਨਾਈਆ। ਸੰਬਲ ਕਰ ਕੇ ਵਾਸਾ, ਖੇਲ ਖੇਲੇ ਧੁਰਦਰਗਾਹੀਆ। ਲਹਿਣਾ ਜਾਣੇ ਪ੍ਰਿਥਮੀ ਆਕਾਸ਼ਾ, ਮੰਡਲ ਮੰਡਪਾਂ ਪਰਦਾ ਲਾਹੀਆ । ਮੈਨੂੰ ਦੇਣ ਆਇਆ ਭਰਵਾਸਾ, ਸਿਰ ਮੇਰੇ ਹੱਥ ਰਖਾਈਆ। ਸ਼ੰਕਰ ਹਿਲਾਉਣ ਆਇਆ ਉਤੋਂ ਕੈਲਾਸ਼ਾ, ਕਲ ਕਲਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਸਿੰਘਾਸਣ ਕਹੇ ਮੈਂ ਬਦਲ ਗਿਆ ਲੋਕਮਾਤ, ਮੇਰੀ ਸਮਝ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਬਾਤਨ ਬਾਤ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਮੈਨੂੰ ਮਾਣ ਵਡਿਆਈ ਮਿਲੀ ਪੰਚਮ ਪੋਹ ਦੀ ਰਾਤ, ਸੰਮਤ ਸ਼ਹਿਨਸ਼ਾਹੀ ਨੌ ਨਾਲ ਮਿਲਾਈਆ। ਮੈਂ ਲੇਖੇ ਵੇਖਣੇ ਜ਼ਾਤ ਪਾਤ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਮੈਂ ਹਲੂਣਾ ਦੇਣਾ ਕਾਇਨਾਤ, ਨਵ ਸੱਤ ਦਿਆਂ ਹਿਲਾਈਆ। ਮੈਂ ਦੱਖਣ ਪਹਾੜ ਮਾਰਨੀ ਝਾਤ, ਲਹਿੰਦਾ ਚੜ੍ਹਦਾ ਅੱਖ ਉਠਾਈਆ। ਸ਼ਬਦ ਸੰਦੇਸ਼ਾ ਦੇਣਾ ਪਾਤ, ਬਿਨ ਪਤਰਕਾ ਦੇਣਾ ਸਮਝਾਈਆ । ਕਲਜੁਗ ਕੂੜਾ ਟੁੱਟਣਾ ਨਾਤ, ਸਾਜਣ ਰਹਿਣ ਕੋਇ ਨਾ ਪਾਈਆ। ਮੇਰਾ ਲੇਖਾ ਵੇਖਣਾ ਲੋਕਮਾਤ, ਪ੍ਰਲੋਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਪਲੰਘ ਕਹੇ ਮੈਂ ਦੱਸਾਂ ਖ਼ੁਸ਼ੀਆਂ ਵਾਲਾ ਖੇਲ, ਖ਼ੁਸ਼ਖ਼ਬਰੀ ਦਿਆਂ ਜਣਾਈਆ। ਜਿਸ ਵੇਲੇ ਗੋਬਿੰਦ ਆਪੇ ਗੁਰੂ ਬਣਿਆ ਆਪੇ ਚੇਲ, ਆਪ ਆਪਣਾ ਰੂਪ ਬਦਲਾਈਆ। ਜੋਤ ਧਾਰ ਸ਼ਬਦੀ ਹੋਇਆ ਮੇਲ, ਮੇਲ ਮਿਲਾਵਾ ਹੋਇਆ ਚਾਈਂ ਚਾਈਂਆ। ਸੁਹੰਜਣਾ ਧਾਮ ਸੁਹਾ ਨਿਵੇਲ, ਸਚ ਸਿੰਘਾਸਣ ਲੇਰਾ ਲਾਈਆ ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਸਿੰਘਾਸਣ ਕਹੇ ਗੋਬਿੰਦ ਮੈਨੂੰ ਬਦਲ ਕੇ ਖੇਲ ਕੀਤੀ ਨਵੀਂ, ਨੌਂ ਖੰਡ ਧਿਆਨ ਲਗਾਈਆ। ਕੋਲ ਸੱਦ ਬਵੰਜਾ ਕਵੀ, ਸੰਦੇਸ਼ਾ ਦਿਤਾ ਸੁਣਾਈਆ। ਪ੍ਰੇਮੀਓ ਮੈਨੂੰ ਭੇਵ ਗਾ ਕੇ ਦੱਸੋ ਕੁਛ ਅਵਤਾਰ ਚਵੀ, ਚਵਗੁਣ ਧਿਆਨ ਲਗਾਈਆ। ਅੱਖਰਾਂ ਵਾਲੀ ਅੱਖਰਾਂ ਨਾਲ ਪਾਵੋ ਸਹੀ, ਸਹਿਜ ਸਹਿਜ ਸਹਿਜ ਸੁਣਾਈਆ । ਨਾਲੇ ਭੇਵ ਖੋਲ੍ਹੋ ਕਿਉਂ ਸਤਿਗੁਰ ਅਰਜਨ ਬੈਠਾ ਉਤੇ ਤਤੀ ਤਵੀ, ਤਤਾਂ ਤਤ ਜਲਾਈਆ। ਮਿਹਰਵਾਨ ਦੀ ਤੁੱਕ ਅਗੰਮੀ ਕਿਸੇ ਨਾ ਗਵੀ, ਗਾਇਨ ਕਰ ਨਾ ਕੋਇ ਸੁਣਾਈਆ। ਫੇਰ ਗੋਬਿੰਦ ਨੇ ਅੱਖਰ ਹਿੰਦਸਾ ਲਿਖ ਕੇ ਢਈ, ਢਈਆ ਦਿਤਾ ਵਖਾਈਆ। ਇਸ ਦੇ ਵਾਸਤੇ ਕੁਛ ਦੇਣਾ ਕਹੀ, ਕਹਿ ਕੇ ਦੇਣਾ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਖੇਲ ਬਣਾਈਆ।

ਸਿੰਘਾਸਣ ਕਹੇ ਗੋਬਿੰਦ ਨੇ ਕੀਤਾ ਇਸ਼ਾਰਾ ਬਵੰਜਾ, ਬਾਵਨ ਧਾਰ ਸਮਝਾਈਆ। ਨਾਲੇ ਸੱਜੇ ਹੱਥ ਦਾ ਵਖਾ ਕੇ ਪੰਜਾ, ਪੰਜਾ ਇਕੋ ਮੁੱਠ ਬਣਾਈਆ। ਫੇਰ ਹਲੂਣ ਕੇ ਆਪਣਾ ਮੰਜਾ, ਹੁਲਾਰਾ ਦਿਤਾ ਲਗਾਈਆ। ਫੇਰ ਵਕਤ ਸੁਹੰਞਣਾ ਤੱਕ ਕੇ ਚੰਗਾ, ਚੰਗੀ ਤਰ੍ਹਾਂ ਜਣਾਈਆ। ਇਸ਼ਾਰਾ ਦਿਤਾ ਸ਼ਿਵ ਜੀ ਆਪਣੀ ਧਾਰ ਲੈ ਕੇ ਆ ਜਾ ਗੰਗਾ, ਗੰਗੋਤਰੀ ਨਾਲ ਮਿਲਾਈਆ। ਤੇਰੀ ਜਟਾ ਜੂਟ ਦੀ ਖੇਲ ਵੇਖਾਂ ਨਿਸ਼ੰਗਾ, ਨਿਸ਼ਾਨ ਧੁਰ ਦਾ ਨਾਲ ਮਿਲਾਈਆ। ਫੇਰ ਮੁਖੋਂ ਕਿਹਾ ਬਵੰਜਾ ਤੁਸੀਂ ਗਾਵੋ ਛੰਦਾ, ਇਕੋ ਰਾਗ ਸੁਣਾਈਆ। ਪੁਰਖ ਅਕਾਲ ਦੀ ਵਡਿਆਈ ਕਰਨੀ ਨਾਲ ਬੱਤੀ ਦੰਦਾ, ਦੂਸਰ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਿਖਾਈਆ।

ਗੋਬਿੰਦ ਕਿਹਾ ਬਵੰਜਾ ਕਵੀ ਮੇਰੇ ਲਿਖਾਰੀ, ਲਿਖਣਹਾਰ ਵਡਿਆਈਆ। ਫੜ ਕਲਮਾ ਸਾਰੇ ਕਰੋ ਤਿਆਰੀ, ਪ੍ਰੇਮ ਨਾਲ ਸਮਝਾਈਆ। ਤੁਸੀਂ ਲੇਖਾ ਲਿਖੋ ਓਸ ਦਾ ਜਿਹੜਾ ਨਿਹਕਲੰਕ ਅਵਤਾਰੀ, ਅਵਤਰ ਬੇਪਰਵਾਹੀਆ। ਜੋ ਕਲ ਕਲਕੀ ਹੋਵੇ ਭੇਵ ਪਾਏ ਨਾ ਕੋਇ ਨਰ ਨਾਰੀ, ਨਰ ਹਰਿ ਆਪਣੀ ਖੇਲ ਖਿਲਾਈਆ। ਅਮਾਮ ਅਮਾਮਾਂ ਬਣ ਸਿਕਦਾਰੀ, ਹੁਕਮ ਧੁਰ ਦਾ ਇਕ ਸੁਣਾਈਆ। ਤੁਸੀਂ ਅਕਲ ਬੁੱਧੀ ਵਿਚ ਓਸ ਦੀ ਮਹਿਮਾ ਲਿਖੋ ਨਾਲ ਪਿਆਰੀ, ਪ੍ਰੇਮ ਨਾਲ ਸੁਣਾਈਆ। ਨਾਲੇ ਦੋ ਹੱਥਾਂ ਦੀ ਮਾਰ ਕੇ ਤਾੜੀ, ਤੜੀ ਨਾਲ ਜਣਾਈਆ। ਆਪਣੀ ਆਸ਼ਾ ਤੱਕੋ ਨਾੜੀ, ਅੰਤਰ ਅੰਤਰ ਧਿਆਨ ਲਗਾਈਆ। ਭੇਵ ਖੋਲ੍ਹੋ ਜੋਤ ਨਿਰੰਕਾਰੀ, ਜੋ ਨਿਰਵੈਰ ਇਕ ਅਖਵਾਈਆ। ਜੋ ਸਭ ਦਾ ਪਰਵਰਦਿਗਾਰੀ, ਪਾਰਬ੍ਰਹਮ ਧੁਰਦਰਗਾਹੀਆ। ਉਸ ਦਾ ਇਕੋ ਨਾਮ ਲਿਖੋ ਲਿਖੋ ਲਾਲ ਹੁਸ਼ਿਆਰੀ, ਹੋਸ਼ ਆਪਣੀ ਆਪ ਬਣਾਈਆ । ਜਿਸ ਦੇ ਵਿਚ ਚਾਰ ਜੁਗ ਦੀ ਵਿਦਿਆ ਆ ਜਾਏ ਸਾਰੀ, ਲੇਖਾ ਅਵਰ ਰਹੇ ਨਾ ਰਾਈਆ। ਉਹਦਾ ਭੇਵ ਦੱਸੋ ਵਸੇ ਕਿਹੜੀ ਦੁਵਾਰੀ, ਆਸਣ ਕਵਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਬਵੰਜਾ ਕਵੀਆਂ ਕਲਮਾਂ ਹੱਥ ਫੜੀਆਂ, ਦਸਤ ਦਸਤ ਉਠਾਈਆ। ਮਨ ਦੀਆਂ ਆਸ਼ਾ ਬੁੱਧੀ ਦੇ ਵਿਚ ਵੜੀਆਂ, ਭੱਜੀਆਂ ਵਾਹੋ ਦਾਹੀਆ। ਮੰਜ਼ਲ ਮੰਜ਼ਲ ਦੀ ਪੌੜੀ ਚੜ੍ਹੀਆਂ, ਅਕਲ ਦਾ ਪੰਧ ਮੁਕਾਈਆ । ਨਵਾਂ ਦੁਵਾਰਿਆਂ ਦਿਆਂ ਕੰਢੇ ਖੜੀਆਂ, ਵੇਖਣ ਨੈਣ ਉਠਾਈਆ। ਅੱਗੇ ਕਵਿਤਾ ਲਿਖੀਆਂ ਬੜੀਆਂ, ਸਿਫ਼ਤਾਂ ਵਿਚ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ।

ਕਲਮਾਂ ਕਹਿਣ ਸੁਣੋ ਕਵੀ ਬਵੰਜਾ ਧਾਰ, ਧਰਮੀਓ ਦਿਆਂ ਸੁਣਾਈਆ। ਤੁਸੀਂ ਕਾਤਬ ਬੜੇ ਲਿਖਾਰ, ਲਿਖਣਹਾਰ ਇਕ ਅਖਵਾਈਆ। ਤੁਸੀਂ ਬੈਠੇ ਗੋਬਿੰਦ ਦੇ ਦਰਬਾਰ, ਸਚਖੰਡ ਡੇਰਾ ਲਾਈਆ। ਉਹ ਯੋਧਾ ਬੜਾ ਬਲਕਾਰ, ਸੂਰਬੀਰ ਇਕ ਅਖਵਾਈਆ। ਤੁਹਾਡਾ ਤੋੜਨ ਲੱਗਾ ਹੰਕਾਰ, ਬਿਧ ਆਪਣੀ ਆਪ ਬਣਾਈਆ। ਤੁਹਾਨੂੰ ਪਤਾ ਨਹੀਂ ਓਹ ਕੌਣ ਕਲ ਕਲਕੀ ਅਵਤਾਰ, ਕੀ ਆਪਣੀ ਕਲ ਵਰਤਾਈਆ । ਜੋ ਰੂਪ ਰੰਗ ਰੇਖ ਤੋਂ ਬਾਹਰ, ਜਿਸ ਨੂੰ ਵੇਖਣ ਕੋਇ ਨਾ ਪਾਈਆ। ਉਹ ਨੂਰ ਨੁਰਾਨਾ ਜੋਤ ਉਜਿਆਰ, ਸ਼ਾਹ ਸੁਲਤਾਨਾ ਧੁਰਦਰਗਾਹੀਆ। ਉਸ ਦੀ ਪਾਵੇ ਕੋਇ ਨਾ ਸਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਤੁਸੀਂ ਕੀ ਲਿਖੋ ਉਸ ਦਾ ਵਿਸਥਾਰ, ਕਿਸ ਬਿਧ ਦਿਓ ਜਣਾਈਆ। ਤੁਹਾਡੀ ਬੁੱਧੀ ਤੁਹਾਡੀ ਆਸ਼ਾ ਲਿਖਣਹਾਰ, ਅਨੁਭਵ ਭੇਵ ਨਾ ਕੋਇ ਖੁਲ੍ਹਾਈਆ। ਨਾਲੇ ਰੋ ਕੇ ਕੀਤੀ ਪੁਕਾਰ, ਕਲਮਾ ਰਹੀ ਸੁਣਾਈਆ। ਬਾਵਨ ਦਾ ਲਹਿਣਾ ਲਓ ਵਿਚਾਰ, ਵਿਚਰ ਕੇ ਦਿਆਂ ਦ੍ਰਿੜਾਈਆ। ਬਾਵਨ ਅੱਖਰੀ ਪਾਓ ਸਾਰ, ਅੱਖਰ ਅੱਖਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਗੋਬਿੰਦ ਫੇਰ ਕਹੇ ਮੇਰੇ ਕਵੀ ਉਹ ਲਿਖੋ ਨਿਰਾਲਾ ਅੱਖਰ, ਕਲਮ ਸ਼ਾਹੀ ਨਾਲ ਰਲਾਈਆ। ਸਭ ਦੇ ਹੰਝੂ ਡਿੱਗੇ ਅੱਥਰ, ਨੈਣਾਂ ਨੀਰ ਵਹਾਈਆ। ਸਾਡੇ ਹਿਰਦੇ ਹੋ ਗਏ ਪੱਥਰ, ਸਮਝ ਕਿਛ ਨਾ ਆਈਆ। ਗੋਬਿੰਦ ਨੇ ਕਿਹਾ ਜੇ ਤੁਸੀਂ ਨਹੀਂ ਲਿਖਦੇ ਮੈਂ ਅੰਤਮ ਲੱਥਾਂਗਾ ਉਸ ਦੇ ਸੱਥਰ, ਯਾਰੜਾ ਸੇਜ ਹੰਢਾਈਆ। ਵਸੇਰਾ ਫੇਰ ਹੋਏ ਨਾ ਵੱਖਰ, ਇਕੋ ਘਰ ਬਣਾਈਆ। ਇਹ ਮੇਰਾ ਅਖ਼ੀਰੀ ਸੰਦੇਸ਼ਾ ਤੇ ਹੁਕਮ ਵਾਲਾ ਪੱਤਰ, ਪਤਰਕਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਗੋਬਿੰਦ ਕਿਹਾ ਓਹ ਤੀਜੀ ਵੇਰ ਲਿਖਾਰੀਓ ਲਿਖ ਦਿਓ ਲੇਖ, ਬਵੰਜਾ ਆਪਣੀ ਖ਼ੁਸ਼ੀ ਬਣਾਈਆ । ਲੇਖਾ ਦੱਸੋ ਉਹ ਕਿਹੜਾ ਧਰੇ ਭੇਸ, ਏਸੇ ਉਤੇ ਖ਼ੁਸ਼ੀ ਬਣਾਈਆ। ਕਿਸ ਬਿਧ ਕਲਜੁਗ ਬਦਲੇ ਰੇਖ, ਰਿਖੀਆਂ ਮੁਨੀਆਂ ਵੇਖ ਵਿਖਾਈਆ। ਜੇ ਤੁਸੀਂ ਮੇਰੇ ਕਵੀ ਤੇ ਤੁਸੀਂ ਦੱਸੋ ਕਿਸ ਤਰ੍ਹਾਂ ਸੰਗ ਹੋਵੇਗਾ ਦਸ ਦਸਮੇਸ਼, ਆਪਣਾ ਸਾਥ ਬਣਾਈਆ। ਕਿਸ ਬਿਧ ਇਕੱਠਾ ਰਹੇ ਹਮੇਸ਼, ਹਮ ਸਾਜਣ ਰੂਪ ਬਣਾਈਆ । ਕਲਜੁਗ ਕੂੜ ਮੇਟੇ ਕਲੇਸ਼, ਕਲ ਕਲਕੀ ਵੇਸ ਵਟਾਈਆ। ਨਾਲੇ ਲੇਖਾ ਦੱਸੋ ਸੰਬਲ ਦੇਸ, ਕੀ ਉਸ ਦੀ ਗਣਤ ਗਣਾਈਆ। ਕਿਸ ਬਿਧ ਲਹਿਣਾ ਦੇਣਾ ਚੁਕਾਏ ਮੁਲਾ ਸ਼ੇਖ, ਸਦੀ ਚੌਧਵੀਂ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ ।

ਝੱਟ ਬਵੰਜਾ ਕਵੀਆਂ ਅੱਖਾਂ ਮੀਟੀਆਂ, ਅੰਤਰ ਧਿਆਨ ਲਗਾਈਆ। ਗਿਣਨ ਲੱਗੇ ਗੀਟੀਆਂ, ਮਨ ਮਨਸਾ ਨਾਲ ਵਡਿਆਈਆ। ਤੱਕਣ ਲੱਗੇ ਹਸਤ ਕੀਟੀਆ, ਕੀਟ ਕੀਟਾ ਖੋਜ ਖਜਾਈਆ। ਬੋਲਣ ਲੱਗੇ ਪਿਆਰ ਦੀ ਗੀਤੀਆਂ, ਬਿਨ ਰਸਨਾ ਜੇਹਵਾ ਹਲਾਈਆ। ਅੰਦਰੋਂ ਸਮਝ ਨਾ ਆਵੇ ਕੀ ਉਸ ਦੀਆਂ ਹੋਵਣ ਕੀਤੀਆਂ, ਕੀ ਆਪਣੀ ਕਲ ਵਰਤਾਈਆ। ਪਿਆਰ ਵਿਚ ਵੱਟਣ ਕਚੀਚੀਆਂ, ਗੁੱਸਾ ਨੇੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਖੇਲ ਆਪ ਖਿਲਾਈਆ।

ਬਵੰਜਾ ਕਵੀ ਇਕ ਦੂਜੇ ਨੂੰ ਕਰਨ ਇਸ਼ਾਰੇ, ਅੱਖ ਵਿੰਗੀ ਟੇਢੀ ਕਰਾਈਆ। ਕਿਸ ਬਿਧ ਪ੍ਰਗਟ ਹੋਵੇ ਨਿਹਕਲੰਕ ਅਵਤਾਰੇ, ਆਪਣਾ ਵੇਸ ਵਟਾਈਆ। ਕੀ ਸ਼ਬਦ ਦੇਵੇ ਹੁਲਾਰੇ, ਮਿਹਰਵਾਨ ਮਿਹਰ ਨਜ਼ਰ

ਟਿਕਾਈਆ । ਸਾਰੇ ਉਤੋਂ ਸਿਰ ਰਹੇ ਮਾਰੇ, ਸੱਜੇ ਖੱਬੇ ਹਿਲਾਈਆ। ਬਿਨਾ ਗੋਬਿੰਦ ਤੋਂ ਉਸ ਦੀ ਪਾਏ ਕੋਈ ਨਾ ਸਾਰੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਸਾਡੀ ਕਲਮ ਸਾਨੂੰ ਕਹਿ ਕਹਿ ਪੁਕਾਰੇ, ਕੂਕ ਕੂਕ ਸੁਣਾਈਆ। ਤੁਸੀਂ ਇਕੋ ਵਾਰ ਕਹਿ ਦਿਓ ਗੋਬਿੰਦ ਤੇਰਾ ਅੰਤ ਨਾ ਪਾਰਾਵਾਰੇ, ਬੇਅੰਤ ਤੇਰੀ ਵਡਿਆਈਆ। ਜਿਉਂ ਭਾਵੇ ਤਿਉਂ ਸਾਨੂੰ ਲਾਉਣਾ ਕਿਨਾਰੇ, ਆਪਣੀ ਦਇਆ ਕਮਾਈਆ। ਅਸੀਂ ਲਿਖਣ ਤੋਂ ਲੇਖ ਤੇਰੇ ਚਰਨਾਂ ਵਿਚ ਹਾਰੇ, ਹਿਰਦਿਉਂ ਦਈਏ ਸੁਣਾਈਆ। ਗੋਬਿੰਦ ਨੇ ਫੇਰ ਦਿੱਤੇ ਇਸ਼ਾਰੇ, ਪੰਜਾ ਆਪਣਾ ਆਪ ਉਠਾਈਆ। ਨਾਲੇ ਸੀਨੇ ਤੋਂ ਬਸਤਰ ਫਾੜੇ, ਜੋਸ਼ ਨਾਲ ਲਈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਬਵੰਜਾ ਕਵੀ ਉਠ ਕੇ ਕਰਨ ਅਰਦਾਸ, ਨਿਵ ਨਿਵ ਸੀਸ ਝੁਕਾਈਆ । ਸਾਡੀ ਬੇਨੰਤੀ ਸਤਿਗੁਰ ਤੇਰੇ ਪਾਸ, ਚਰਨ ਕਵਲ ਸਰਨਾਈਆ। ਸਾਨੂੰ ਭੇਵ ਖੋਲ੍ਹ ਦੇ ਖ਼ਾਸ, ਖਾਲਸ ਮੰਗ ਮੰਗਾਈਆ। ਕਵਣ ਦੁਵਾਰੇ ਕਲਕੀ ਕਰੇ ਨਿਵਾਸ, ਪਰਦਾ ਦੇ ਚੁਕਾਈਆ। ਕਿਸ ਬਿਧ ਨੂਰ ਹੋਵੇ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ ।

ਗੋਬਿੰਦ ਕਿਹਾ ਮੇਰੇ ਕਵੀ ਬਵੰਜਾ ਪਿਆਰੇ, ਪਿਆਰਿਓ ਦਿਆਂ ਜਣਾਈਆ। ਉਹਦੇ ਖੇਲ ਜਗਤ ਤੋਂ ਨਿਆਰੇ, ਨਿਰਾਕਾਰ ਨਿਰੰਕਾਰ ਆਪ ਕਰਾਈਆ। ਉਹ ਪ੍ਰਗਟ ਹੋਵੇ ਵਿਚ ਸੰਸਾਰੇ, ਸੰਬਲ ਆਪਣਾ ਆਸਣ ਲਾਈਆ। ਉਹਦੇ ਲੇਖੇ ਲਹਿਣੇ ਚਾਰ ਜੁਗ ਤੋਂ ਬਾਹਰੇ, ਚਾਰ ਜੁਗ ਦੇ ਸ਼ਾਸਤਰਾਂ ਤੋਂ ਬਾਹਰ ਪੜ੍ਹਾਈਆ। ਉਹ ਵੇਖੇ ਵਿਗਸੇ ਸਭ ਦੀ ਪਾਵੇ ਸਾਰੇ, ਜ਼ਿਮੀਂ ਅਸਮਾਨ ਦੋ ਜਹਾਨ ਵੇਖ ਵਿਖਾਈਆ । ਉਸ ਦਾ ਲੇਖਾ ਲਿਖਣ ਤੋਂ ਬਾਹਰੇ, ਬਾਹਿਰੇ ਹਾਲ ਸੁਣਨ ਕੋਇ ਨਾ ਪਾਈਆ। ਜੋ ਭੇਵ ਅਭੇਦਾ ਖੋਲ੍ਹੇ ਅਗੰਮ ਅਪਾਰੇ, ਬੋਧ ਅਗਾਧ ਦ੍ਰਿੜਾਈਆ। ਉਸ ਦੇ ਹੁਕਮ ਵਰਤਣੇ ਸਾਰੇ, ਨਾ ਕੋਈ ਮੇਟੇ ਮੇਟ ਮਿਟਾਈਆ । ਅਵਤਾਰ ਪੈਗ਼ੰਬਰ ਗੁਰ ਜਿਸ ਦੇ ਸਹਾਰੇ, ਸਹਾਇਕ ਨਾਇਕ ਇਕ ਅਖਵਾਈਆ। ਉਸ ਨੂੰ ਡੰਡਾਵਤ ਬੰਦਨਾ ਸੱਯਦੇ ਕਰਨ ਨਿਮਸਕਾਰੇ, ਨਿਵ ਨਿਵ ਸੀਸ ਨਿਵਾਈਆ। ਉਹ ਪ੍ਰਗਟ ਹੋਵੇ ਆਪਣੀ ਧਾਰੇ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸੰਬਲ ਵਸ ਆਪਣੇ ਚੁਬਾਰੇ, ਸਾਢੇ ਤਿੰਨ ਹੱਥ ਦਏ ਵਡਿਆਈਆ। ਮੇਰਾ ਖੇਲ ਹੋਵੇ ਅਪਾਰੇ, ਤਨ ਵਜੂਦਾਂ ਨਾਲ ਸੁਹਾਈਆ। ਸ਼ਬਦ ਗੁਰੂ ਬਣ ਮਾਰਾਂ ਲਲਕਾਰੇ, ਦੋ ਜਹਾਨ ਸੁਣਾਈਆ। ਜੋ ਪੰਜੇ ਦਿੱਤੇ ਇਸ਼ਾਰੇ, ਪੰਜਾਂ ਫੇਰ ਲਵਾਂ ਉਠਾਈਆ। ਉਹ ਮੇਰੇ ਪੰਜ ਬਣਨਗੇ ਲਿਖਾਰੇ, ਪੰਜੇ ਉਂਗਲਾਂ ਪੰਜਾਂ ਕਲਮਾਂ ਨਾਲ ਵਡਿਆਈਆ। ਬਵੰਜਾ ਕਵੀਓ ਇਹ ਮੇਰੀ ਕਿਰਪਾ ਉਹ ਸੁਹਣਗੇ ਪੁਰਖ ਅਕਾਲ ਦੇ ਚਰਨ ਦੁਵਾਰੇ, ਦੂਸਰੀ ਓਟ ਨਾ ਕੋਇ ਰਖਾਈਆ। ਕੁਛ ਵਿਆਹੇ ਕੁਛ ਹੋਣਗੇ ਕਵਾਰੇ, ਗੋਬਿੰਦ ਨੇ ਲੇਖਾ ਦਿਤਾ ਸੁਣਾਈਆ। ਮੈਂ ਆਵਾਂਗਾ ਫੇਰ ਜ਼ਰੂਰ ਦੁਬਾਰੇ, ਦੋਹਰੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਗੋਬਿੰਦ ਕਿਹਾ ਕਵੀਓ ਇਹ ਹੋਣੇ ਭਗਤ ਲਿਖਾਰ, ਲੇਖਾ ਪੁਰਖ ਅਕਾਲ ਲਿਖਾਈਆ। ਜਿਸ ਦਾ ਸਤਿ ਸਚ ਹੋਵੇ ਦਰਬਾਰ, ਦਰ ਦੁਵਾਰਾ ਇਕ ਵਡਿਆਈਆ। ਉਹਦਾ ਲੇਖਾ ਦੀਨ ਦੁਨੀ ਤੋਂ ਹੋਵੇ ਬਾਹਰ, ਮਜ਼੍ਹਬਾਂ ਰੰਗ ਨਾ ਕੋਇ ਰੰਗਾਈਆ। ਇਕੋ ਨਾਮ ਕਲਮਾ ਸ਼ਬਦ ਹੋਵੇ ਜੈਕਾਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਮਹੱਲ ਅਟੱਲ ਹੋਵੇ ਮੁਨਾਰ, ਆਸਣ ਸਿੰਘਾਸਣ ਇਕ ਵਖਾਈਆ। ਇਕੋ ਲੇਖ ਹੋਵੇ ਦਾਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਇਕੋ ਵੇਖਣਹਾਰ ਹੋਏ ਕਰਤਾਰ, ਕੁਦਰਤ ਦਾ ਕਾਦਰ ਧੁਰਦਰਗਾਹੀਆ। ਉਸ ਦਿਵਸ ਸੁਹਾਉਣਾ ਸੀ ਪੰਜ ਪੋਹ ਵਿਚ ਸੰਸਾਰ, ਸੋਹਣੀ ਖਿਲਤ ਖਿਲਾਈਆ ।

ਕਵੀਓ ਮੇਰਾ ਫੇਰ ਲੱਗੇਗਾ ਦਿੱਲੀ ਵਿਚ ਦਰਬਾਰ, ਦਿਲਬਰ ਹੋ ਕੇ ਵੇਖ ਵਿਖਾਈਆ। ਉਨ੍ਹਾਂ ਪੰਜਾਂ ਦੇ ਗਲ ਵਿਚ ਪਾ ਦੇਵਾਂਗਾ ਆਪਣੀ ਹੱਥੀ ਇਕ ਇਕ ਹਾਰ, ਹਿਰਦਿਆਂ ਦੀ ਅੰਦਰੋਂ ਕਰਾਂ ਸਫ਼ਾਈਆ। ਫਿਰ ਜਿਧਰ ਜਾਵਾਂਗਾ ਗੁਰਮੁਖਾਂ ਨੂੰ ਲਾਉਂਦਾ ਜਾਵਾਂਗਾ ਪਾਰ, ਫੜ ਫੜ ਬਾਹੋਂ ਗਲੇ ਲਗਾਈਆ। ਦੀਨ ਦੁਨੀ ਨੂੰ ਦੇਂਦਾ ਜਾਵਾਂਗਾ ਹੁਲਾਰ, ਹਲੂਣਿਆਂ ਨਾਲ ਉਠਾਈਆ। ਗੁਰਸਿੱਖਾਂ ਵਖਾਉਂਦਾ ਜਾਵਾਂਗਾ ਦੀਦਾਰ, ਦੀਦਾ ਦਾਨਿਸਤਾ ਨਜ਼ਰੀ ਆਈਆ। ਆਪਣਾ ਵੇਸ ਕਰਾਂ ਅਪਾਰ, ਸਮਝ ਸਕੇ ਕੋਇ ਨਾ ਰਾਈਆ । ਅਸ਼ਟਭੁਜ ਦਾ ਕਰਜ਼ਾ ਦਿਆਂ ਉਤਾਰ, ਚੂੜ੍ਹਾ ਲਾਲ ਰੰਗ ਛੁਹਾਈਆ। ਲਕਸ਼ਮੀ ਪਾਰਬਤੀ ਸੁਰਸਤੀ ਦੀ ਇਛਿਆ ਪੂਰੀ ਕਰਾਂ ਵਿਚ ਸੰਸਾਰ, ਆਪ ਆਪਣਾ ਵੇਸ ਵਟਾਈਆ। ਅਲਫ਼ੀ ਪਾ ਕੇ ਦਰਵੇਸ਼ ਹੋਵਾਂ ਹੋਵਾਂ ਪਰਵਰਦਿਗਾਰ, ਸਾਂਝਾ ਯਾਰ ਅਖਵਾਈਆ। ਮੇਰਾ ਵੇਸ ਅਵਲੜਾ ਨਾ ਪੁਰਖ ਨਾ ਨਾਰ, ਚੱਕਰ ਚੈਹਨ ਨਜ਼ਰ ਕੋਇ ਨਾ ਆਈਆ। ਜਗਤ ਧਾਰ ਦੀ ਤੇੜ ਪਹਿਨ ਸਲਵਾਰ, ਰੂਪ ਅਨੋਖਾਂ ਦਿਆਂ ਵਖਾਈਆ । ਫੇਰ ਤੱਕਾਂ ਸ਼ੰਕਰ ਵਾਲੀ ਧਾਰ, ਗੰਗਾ ਸੀਸ ਜਗਦੀਸ਼ ਕਟਾਈਆ। ਪਰੀ ਅਰੰਬਾ ਦਿਆਂ ਹੁਲਾਰ, ਸੁੱਤੀ ਆਪ ਹਲਾਈਆ। ਚੌਦਾਂ ਲੋਕ ਪਾਵਾਂ ਸਾਰ, ਚੌਦਾਂ ਰਤਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਪਲੰਘ ਕਹੇ ਮੈਂ ਆਪਣੇ ਟਿਕਾਣਿਉਂ ਗਿਆ ਬਦਲ, ਬਦਲੀ ਪ੍ਰਭ ਨੇ ਦਿੱਤੀ ਕਰਾਈਆ। ਜਿਸ ਇਨਸਾਫ਼ ਕਰਨਾ ਅਦਲ, ਅਦਾਲਤ ਇਕ ਲਗਾਈਆ। ਮੇਰੀ ਪੂਰੀ ਕਰੇ ਮਜ਼ਲ, ਮੰਜ਼ਲ ਪੰਧ ਮੁਕਾਈਆ । ਫੇਰ ਸਭ ਨੂੰ ਵਖਾਵੇ ਅਜ਼ਲ, ਜੋ ਕੂਕੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਬਵੰਜਾ ਕਵੀਆਂ ਕਿਹਾ ਗੋਬਿੰਦ ਤੇਰੀ ਅਨਦ੍ਰਿਸ਼ਟੀ, ਦ੍ਰਿਸ਼ਟ ਵਿਚ ਨਾ ਆਈਆ। ਤੂੰ ਲੇਖਾ ਜਾਣੇ ਸਰਬ ਸ੍ਰਿਸ਼ਟੀ, ਸ੍ਰੇਸ਼ਟ ਤੇਰੀ ਵਡਿਆਈਆ। ਤੇਰੀ ਜੋਤ ਧਾਰ ਨਿਰੰਤਰ ਕਿਸੇ ਨਾ ਦਿਸਦੀ, ਵੇਖਣ ਕੋਇ ਨਾ ਪਾਈਆ। ਤੇਰੀ ਓਟ ਅਕਾਲ ਇਕ ਦੀ, ਏਕੰਕਾਰ ਸਹਾਈਆ। ਅਸੀਂ ਧਾਰ ਬਣੇ ਤੇਰੀ ਸਿੱਖ ਦੀ, ਸਿਖਿਆ ਵਿਚ ਸਮਾਈਆ। ਸਾਡੀ ਕਲਮ ਲੇਖ ਨਹੀਂ ਲਿਖਦੀ, ਕਿਸ ਬਿਧ ਆਵੇ ਧੁਰ ਦਾ ਮਾਹੀਆ । ਇਹ ਕਾਗਜ਼ ਉਤੇ ਨਹੀਂ ਟਿਕਦੀ, ਸ਼ਾਹੀ ਸੰਗ ਨਾ ਕੋਇ ਰਖਾਈਆ। ਅੱਗੋਂ ਰੋ ਰੋ ਕੇ ਪਿਟਦੀ, ਪਟਨੇ ਵਾਲਿਆ ਤੈਨੂੰ ਰਹੀ ਸੁਣਾਈਆ। ਮੈਂ ਵਣਜਾਰੀ ਇਕ ਚਿਟ ਦੀ, ਆਪਣੀ ਹੱਥੀਂ ਲਿਖ ਕੇ ਦੇ ਫੜਾਈਆ । ਨਾਲੇ ਸਿਰ ਕਦਮਾਂ ਦੇ ਵਿਚ ਸਿੱਟਦੀ, ਨਿਵ ਨਿਵ ਸੀਸ ਝੁਕਾਈਆ। ਮੈਂ ਵਣਜਾਰੀ ਰਹਿਣਾ ਨਹੀਂ ਪੱਥਰ ਇੱਟ ਦੀ, ਜੰਗਨੂੰ ਜੂਹਾਂ ਆਸਣ ਮੂਲ ਨਾ ਲਾਈਆ। ਮੈਂ ਖੇਲ ਤੱਕਣੀ ਨਿਤ ਨਵਿਤ ਦੀ, ਨਵਿਤ ਆਪਣਾ ਨੈਣ ਉਠਾਈਆ। ਮੈਂ ਸੇਵਾ ਜਰੂਰ ਕਰਾਂਗੀ ਓਸ ਪਰਮੇਸ਼ਵਰ ਪਿਤ ਦੀ, ਜੋ ਮਾਲਕ ਧੁਰਦਰਗਾਹੀਆ । ਮੈਂ ਵਣਜਾਰਨ ਬਣਾਂਗੀ ਮਨੀ ਸਿੰਘ ਦੇ ਚਿਤ ਦੀ, ਚੇਤਨ ਹੋ ਕੇ ਸੰਗ ਬਣਾਈਆ। ਨਾਲੇ ਗੋਬਿੰਦ ਦੇ ਚਰਨਾਂ ਵਿਚ ਲਿਟਦੀ, ਧੂੜੀ ਖ਼ਾਕ ਰਮਾਈਆ। ਆਪਣੀ ਵਾਰ ਥਿਤ ਆਪੇ ਮਿਥ ਦੀ, ਮਿਥਿਆ ਸਮਝ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ।

ਕਲਮ ਕਹੇ ਮੈਂ ਮਨੀ ਸਿੰਘ ਨੂੰ ਆਖਿਆ, ਬਿਨ ਰਸਨਾ ਬੋਲ ਜਣਾਈਆ। ਮੇਰੀ ਸੇਵਾ ਲਾਈ ਪੁਰਖ ਅਬਿਨਾਸ਼ਿਆ, ਹੁਕਮ ਦਿਤਾ ਦ੍ਰਿੜਾਈਆ। ਜੋ ਖੇਲ ਕਰੇ ਸਾਖਿਆਤ ਸਾਖਿਆ, ਸਖਾ ਸੁਹੇਲਾ ਧੁਰਦਰਗਾਹੀਆ। ਨਾਲੇ ਖ਼ੁਸ਼ੀਆਂ ਵਿਚ ਨਿਕਲਿਆ ਹਾਸਿਆ, ਹੱਸ ਕੇ ਦਿਤਾ ਵਖਾਈਆ। ਓਸ ਦੇ ਮੰਡਲ ਦੀ ਤੱਕ ਲੈ ਰਾਸਿਆ, ਜੋ ਬਿਨ ਗੋਪੀ ਨਾਚ ਨਚਾਈਆ। ਜਿਸ ਦਾ ਤੇਰੇ ਅੰਦਰ ਪਿਆਰ ਦਾ

ਵਾਸਿਆ, ਵਸਲ ਦੇਵੇ ਯਾਰ ਖੁਦਾਈਆ। ਜਿਸ ਦਾ ਪਿਆਰ ਕਿਸੇ ਨਹੀਂ ਨਾਪਿਆ, ਪੈਮਾਨਿਆਂ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ।

ਮਨੀ ਸਿੰਘ ਕਹੇ ਮੈਂ ਕੀ ਦੱਸਾਂ ਮੇਰੇ ਅੰਦਰ ਵੱਜੀਆਂ ਹੁੱਜਾਂ, ਹਲੂਣਿਆਂ ਨਾਲ ਜਣਾਈਆ । ਭੇਵ ਦੱਸ ਕੇ ਗੁੱਝਾ, ਮੇਰਾ ਪਰਦਾ ਦਿਤਾ ਉਠਾਈਆ। ਆਪਣੇ ਆਉਣ ਦਾ ਸਮਝਾ ਕੇ ਮੁੱਦਾ, ਮੁੱਦਤ ਦੇ ਵਿਛੜਿਆਂ ਲਿਆ ਮਿਲਾਈਆ। ਮੇਰੇ ਅੰਦਰ ਪ੍ਰਕਾਸ਼ ਹੋਇਆ ਉਦਾ, ਜੋਤ ਜੋਤ ਨਾਲ ਮਿਲਾਈਆ । ਮੈਂ ਵੇਖਿਆ ਉਤੇ ਬਸੁੱਧਾ, ਚਾਰੋਂ ਕੁੰਟ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਿਖਾਈਆ।

ਮਨੀ ਸਿੰਘ ਕਹੇ ਮੈਨੂੰ ਸਤਿਗੁਰ ਸ਼ਬਦ ਨੇ ਦਿੱਤ ਹੁਲਾਰਾ, ਭੇਵ ਦਿਤਾ ਚੁਕਾਈਆ। ਤੂੰ ਹੋਣਾ ਖ਼ਬਰਦਾਰਾ, ਬੇਖ਼ਬਰਾਂ ਖ਼ਬਰ ਸੁਣਾਈਆ। ਪੁਰਖ ਅਕਾਲ ਤਤਾਂ ਦਾ ਬਣ ਵਣਜਾਰਾ, ਆਪਣਾ ਪਰਦਾ ਬੈਠਾ ਪਾਈਆ। ਤੂੰ ਲਿਖਣਾ ਲੇਖ ਨਿਆਰਾ, ਤੈਨੂੰ ਰਿਹਾ ਸੁਣਾਈਆ। ਤੇਰਾ ਕਲਮ ਦਾ ਕਲਮ ਨਾਲ ਪਿਆਰਾ, ਮੁਹੱਬਤ ਮੁਹੱਬਤ ਵਿਚੋਂ ਪ੍ਰਗਟਾਈਆ। ਤੁਸੀਂ ਉਸ ਨੂੰ ਕਰਨਾ ਜ਼ਾਹਰਾ, ਜੋ ਜਾਹਰ ਜਹੂਰ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪਰਦਾ ਆਪ ਚੁਕਾਈਆ ।

ਮਨੀ ਸਿੰਘ ਕਹੇ ਮੈਂ ਕੀ ਦੱਸਾਂ ਬਾਤ, ਬਾਤ ਦੀ ਬਤੰਗੜ ਦਿਆਂ ਬਣਾਈਆ। ਮੈਨੂੰ ਫੜ ਕੇ ਹਲੂਣਿਆਂ ਆਪਣੀ ਰਾਤ, ਦੂਜੀ ਰਾਤ ਨਾ ਕੋਇ ਵਿਖਾਈਆ। ਫੇਰ ਦੱਸ ਕੇ ਆਪਣੀ ਜ਼ਾਤ, ਪਰਦਾ ਦਿਤਾ ਚੁਕਾਈਆ। ਫੇਰ ਦਰਸ਼ਨ ਦੇ ਕੇ ਸਾਖਿਆਤ, ਬਾਲ ਬਾਲਾ ਰੂਪ ਵਟਾਈਆ। ਘਨਕਪੁਰ ਕਹਿ ਕੇ ਮੇਰੀ ਮੁਕਾਈ ਵਾਟ, ਤਤਾਂ ਅੰਦਰ ਨਜ਼ਰੀ ਆਈਆ। ਮੇਰਾ ਨਾ ਦਿਵਸ ਰਿਹਾ ਨਾ ਪ੍ਰਭਾਤ, ਸੰਧਿਆ ਰੂਪ ਨਾ ਕੋਇ ਦਰਸਾਈਆ। ਮੈਂ ਜਿਧਰ ਵੇਖਾਂ ਮੈਨੂੰ ਨਜ਼ਰ ਆਵੇ ਕਲਮ ਤੇ ਦੁਵਾਤ, ਕਾਗਜ਼ ਖਾਲੀ ਸੋਭਾ ਪਾਈਆ। ਜੇ ਸਵਾਂ ਤੇ ਮੇਰਾ ਖੁਲ੍ਹ ਜਾਏ ਕਪਾਟ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ । ਜੇ ਮੈਂ ਚੱਲਾਂ ਤੇ ਮੇਰੀ ਹੋਰ ਅੱਗੇ ਵੱਧ ਜਾਏ ਵਾਟ, ਪੈਂਡਾ ਮੁੱਕਣ ਵਿਚ ਨਾ ਆਈਆ। ਜਾਂ ਨਿਗਾਹ ਮਾਰੀ ਤੇ ਮੈਨੂੰ ਪੁਰਖ ਅਕਾਲ ਦਾ ਦਿਸੇ ਹਾਟ, ਸੋਹਣਾ ਸੋਭਾ ਪਾਈਆ। ਜੇ ਗੌਰ ਨਾਲ ਤੱਕਾਂ ਜੋਤ ਦਾ ਪਰਕਾਸ਼, ਨੂਰ ਨੁਰਾਨਾ ਨੂਰ ਅਲਾਹੀਆ। ਜੇ ਫੇਰ ਵੇਖਾਂ ਤੇ ਗੋਬਿੰਦ ਹੋਵੇ ਸਾਥ, ਸੋਹਣਾ ਰੰਗ ਬਣਾਈਆ । ਪਰ ਮੈਨੂੰ ਸਮਝ ਨਾ ਆਵੇ ਇਹ ਕੀ ਖੇਲ ਤਮਾਸ਼, ਕਵਣ ਰਿਹਾ ਕਰਾਈਆ। ਜੇ ਮੈਂ ਸੁਵਾਸ ਲਵਾਂ ਇਹ ਅੰਦਰੋਂ ਤੂੰ ਮੇਰਾ ਮੈਂ ਤੇਰਾ ਨਿਕਲੇ ਆਵਾਜ, ਅੱਗੇ ਅਵਰ ਨਾ ਕੁਛ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਸੰਤ ਮਨੀ ਸਿੰਘ ਕਹੇ ਮੈਨੂੰ ਸ਼ਬਦ ਨੇ ਦਿੱਤੀ ਘਨਘੋਰ, ਹਲੂਣ ਹਲੂਣ ਹਿਲਾਈਆ। ਮੈਨੂੰ ਫੜ ਕੇ ਰਾਹੇ ਦਿਤਾ ਤੋਰ, ਤੁਰੀਆਂ ਦੇ ਨਾਲ ਤੁਰਤ ਦਿਤਾ ਮਿਲਾਈਆ। ਮੇਰੇ ਅੰਤਰ ਫੁਰਨਾ ਫੁਰੇ ਪ੍ਰਕਾਸ਼ ਹੋਵੇ ਅੰਧ ਘੋਰ, ਨੂਰ ਨੁਰਾਨਾ ਡਗਮਗਾਈਆ। ਜਾਂ ਵੇਖਾਂ ਤੇ ਵਸੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ । ਅਨਾਦ ਦਾ ਨਾਦੀ ਵੱਜੇ ਢੋਲ, ਬਿਨ ਢੋਲਕ ਛੈਣੇ ਖੜਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਸੰਤ ਮਨੀ ਸਿੰਘ ਕਹੇ ਮੈਂ ਲਿਖ ਲਿਖ ਥੱਕਾ, ਭੇਵ ਕੁਛ ਨਾ ਪਾਈਆ। ਮੈਨੂੰ ਯਾਦ ਰਹੇ

ਕੋਈ ਨਾ ਟੱਪਾ, ਨਾ ਅੱਖਰ ਕੋਈ ਸਮਝਾਈਆ । ਮੈਂ ਇਰਾਦਿਉਂ ਹੋ ਗਿਆ ਪੱਕਾ, ਪੱਕੀ ਲਈ ਬਣਾਈਆ । ਮੇਰੇ ਪੁਰਖ ਅਕਾਲ ਦੀਨ ਦਿਆਲ ਕੁਛ ਅਗਲਾ ਦੱਸ ਦੇ ਪਤਾ, ਪਤਿਪਰਮੇਸ਼ਵਰ ਦਇਆ ਕਮਾਈਆ । ਝਟ ਆਵਾਜ ਆਈ ਖ਼ਬਰ ਸੁਣਾਈ ਯੱਕਾ, ਵਾਹਿਦ ਦਿਤਾ ਦ੍ਰਿੜਾਈਆ। ਮਨੀ ਸਿੰਘ ਤੈਨੂੰ ਜਗਾਵਣ ਦੀ ਦਿੱਤੀ ਸਤਾ, ਸੁੱਤਿਆਂ ਦੇਣਾ ਉਠਾਈਆ। ਅੱਗੇ ਹੋਰ ਵੇਖ ਲੈ ਤੈਨੂੰ ਸਮਝਾਵਾਂ ਰਤਾ, ਰਤੀ ਰਤੀ ਵਿਚੋਂ ਦ੍ਰਿੜਾਈਆ। ਓਹ ਤੱਕ ਲੈ ਮੇਰਾ ਪਿਆਰ ਦਾ ਅੱਖਰ ਇਕੋ ਪੱਪਾ, ਪੱਪੇ ਦਾ ਪੂਰਨ ਹੋਵੇ ਬੇਪਰਵਾਹੀਆ । ਜਿਸ ਨੂੰ ਇੱਕੀ ਵਾਰ ਉਂਗਲ ਨਾਲ ਲਿਖ ਗਿਆ ਸੀ ਨਾਨਕ ਤਪਾ, ਤਪੀਸ਼ਰਾਂ ਤੋਂ ਬਾਹਰ ਲਿਖਾਈਆ। ਓਸ ਦਾ ਮੇਰੇ ਨਾਲ ਮਿਲ ਕੇ ਚੱਲਣਾ ਰਥਾ, ਜਗਤ ਜਹਾਨ ਫਿਰੇ ਚਾਈਂ ਚਾਈਂਆ। ਇਹ ਖੇਲ ਕਰੇ ਪੁਰਖ ਸਮਰਥਾ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਨਾਲੇ ਇਸ਼ਾਰਾ ਕੀਤਾ ਮਨੀ ਸਿੰਘ ਖੋਲ੍ਹ ਲੈ ਅੱਖਾਂ, ਬਿਨ ਅੱਖੀਆਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ।

ਮਨੀ ਸਿੰਘ ਕਹੇ ਮੈਂ ਖੋਲ੍ਹੀਆਂ ਅੱਖੀਆਂ, ਨੈਣ ਨੈਣ ਵਿਚੋਂ ਬਦਲਾਈਆ। ਜਿਧਰ ਤੱਕਾਂ ਭਗਤ ਪਿਆਰੀਆਂ ਦਿਸਣ ਸਖੀਆਂ, ਸਾਜਣ ਰੂਪ ਨਜ਼ਰੀ ਆਈਆ। ਕਦੇ ਰੋਂਦੀਆਂ ਤੇ ਕਦੇ ਹੱਸੀਆਂ, ਖ਼ੁਸ਼ੀ ਗ਼ਮੀ ਦੋਵੇਂ ਰੰਗ ਬਣਾਈਆ। ਫੇਰ ਤੱਕਿਆ ਤੇ ਉਨ੍ਹਾਂ ਦੇ ਗਲ ਪ੍ਰੇਮ ਦੀਆਂ ਰੱਸੀਆਂ, ਗੰਢਾਂ ਸਕੇ ਨਾ ਕੋਇ ਖੁਲ੍ਹਾਈਆ। ਜੋ ਪ੍ਰਭੂ ਦੇ ਸੱਥਰ ਲੱਥੀਆਂ, ਸੇਜ ਸੁਹੰਜਣੀ ਸੋਭਾ ਪਾਈਆ। ਚਾਰੋਂ ਕੁੰਟ ਫਿਰਨ ਨੱਸੀਆਂ, ਭੱਜਣ ਵਾਹੋ ਦਾਹੀਆ। ਜਿਨ੍ਹਾਂ ਵਡਿਆਈ ਮਿਲੇ ਲੱਖ ਲੱਖੀਆਂ, ਕਰੋੜ ਕਰੋੜੀ ਵੇਖ ਵਖਾਈਆ । ਉਹ ਪੜ੍ਹ ਗਈਆਂ ਇਕੋ ਪੱਟੀਆਂ, ਪਰਮ ਪੁਰਖ ਕੀਤੀ ਪੜ੍ਹਾਈਆ। ਪਵਿੱਤਰ ਕਰ ਕੇ ਕਾਇਆ ਮੱਟੀਆਂ, ਦੁਰਮਤ ਮੈਲ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਮਨੀ ਸਿੰਘ ਕਹੇ ਮੈਂ ਤੱਕਿਆ ਨਾਲ ਧਿਆਨ, ਨਿਝ ਨੇਤਰ ਧਿਆਨ ਲਗਾਈਆ। ਮੈਨੂੰ ਉਪਜਿਆ ਇਕ ਗਿਆਨ, ਬੁੱਧੀ ਤੋਂ ਪਰੇ ਦਿਤਾ ਸਮਝਾਈਆ। ਤੇਰਾ ਲੇਖ ਜਗਤ ਮਹਾਨ, ਲਿਖ ਲਿਖ ਦਿਤਾ ਟਿਕਾਈਆ । ਤੈਨੂੰ ਫੜਨਗੇ ਰਾਜ ਰਾਜਾਨ, ਜੇਲ੍ਹਾਂ ਵਿਚ ਮਿਲੇ ਸਜ਼ਾਈਆ। ਫੇਰ ਮਿਲਾਂਗਾ ਆਣ, ਆਪਣਾ ਪਰਦਾ ਪਾਈਆ। ਤੂੰ ਗਾਉਂਦਾ ਰਹਿਣਾ ਮੇਰਾ ਗਾਣ, ਆਪਣੀ ਖ਼ੁਸ਼ੀ ਬਣਾਈਆ। ਤੇਰਾ ਅੱਖਰ ਅੱਖਰ ਕਰਾਂ ਪ੍ਰਵਾਨ, ਲੇਖੇ ਵਿਚ ਰਖਾਈਆ । ਫੇਰ ਨਵਾਂ ਬਣਾਵਾਂ ਵਿਧਾਨ, ਨਵਿਆਂ ਰੰਗ ਰੰਗਾਈਆ। ਸ੍ਰਿਸ਼ਟੀ ਵਿਚ ਹੋ ਪ੍ਰਧਾਨ, ਆਪਣਾ ਆਪ ਪ੍ਰਗਟਾਈਆ। ਜਿਹੜਾ ਸ਼ਬਦ ਤੈਨੂੰ ਸੰਦੇਸ਼ੇ ਦੇਵੇ ਆਣ, ਚੋਰੀ ਚੋਰੀ ਹੁਕਮ ਸੁਣਾਈਆ। ਓਸ ਨੂੰ ਲੋਕਮਾਤ ਕਰਾਂ ਪ੍ਰਵਾਨ, ਆਪਣੀ ਗੰਢ ਪੁਵਾਈਆ। ਔਹ ਤੱਕ ਲੈ ਬੀਸਵੀਂ ਸਦੀ ਦਾ ਨਿਸ਼ਾਨ, ਬੀਸ ਬੀਸਾ ਹੋ ਕੇ ਰਿਹਾ ਦ੍ਰਿੜਾਈਆ। ਪੂਰਨ ਵਿਚ ਮੇਰੀ ਪੂਰਨ ਜੋਤ ਜਗੇ ਮਹਾਨ, ਬਿਨਾ ਪੂਰਨ ਤੋਂ ਪੂਰਨ ਨਜ਼ਰ ਕੋਇ ਨਾ ਆਈਆ। ਆਪੇ ਗੋਪੀ ਬਣਾਂਗਾ ਆਪੇ ਬਣਾਂਗਾ ਕਾਹਨ, ਆਪੇ ਸੀਤਾ ਰਾਮ ਰੂਪ ਦਰਸਾਈਆ। ਆਪ ਰਸੂਲ ਬਣਾਂਗਾ ਆਪ ਬਣਾਂ ਅਮਾਮ, ਇਹ ਮੇਰੀ ਬੇਪ੍ਰਵਾਹੀਆ । ਆਪੇ ਮੰਤਰ ਹੋਵਾਂ ਸਤਿਨਾਮ, ਆਪੇ ਸਤਿਗੁਰ ਸ਼ਬਦ ਵਡਿਆਈਆ। ਪਰਦਾ ਲਾਹ ਕੇ ਡੰਕ ਵਜਾਵਾਂ ਜਗਤ ਜਹਾਨ, ਓਹਲਾ ਰਹਿਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਮਨੀ ਸਿੰਘ ਕਿਹਾ ਮੇਰੇ ਸਤਿਗੁਰ ਤੂੰ ਬੜਾ ਸ਼ਰਾਰਤੀ, ਮੈਂ ਸ਼ਰਅ ਨਾਲ ਜਣਾਈਆ। ਮੈਂ ਲੇਖ ਲਿਖਣ ਵਾਲਾ ਅਬਾਰਤੀ, ਸਿਫ਼ਤਾਂ ਨਾਲ ਵਡਿਆਈਆ। ਤੂੰ ਜੁਗ ਜੁਗ ਲੋਕਮਾਤ ਬਣੇ ਤਜ਼ਾਰਤੀ, ਸੌਦੇ

ਮਜ਼੍ਹਬਾਂ ਵਾਲੇ ਕਰਾਈਆ। ਤੇਰੀ ਖੇਲ ਪਤਾ ਨਹੀਂ ਪੁਰਖ ਨਾਰ ਦੀ, ਨਰ ਨਰਾਇਣ ਤੇਰੀ ਬੇਪ੍ਰਵਾਹੀਆ । ਮੈਨੂੰ ਇਕੋ ਗੱਲ ਯਾਦ ਓਹ ਗੋਬਿੰਦ ਵਾਲੇ ਯਾਰ ਦੀ, ਜੋ ਤੇਰਾ ਸੱਥਰ ਗਿਆ ਹੰਢਾਈਆ। ਪਰ ਮੈਂ ਝਗੜਾ ਨਹੀਂ ਕਰਦਾ। ਮੈਂ ਫੇਰ ਖੇਲ ਵੇਖਣੀ ਨਹੀਂ ਚਾਹੁੰਦਾ ਤੇਰੀ ਤਲਵਾਰ ਦੀ, ਪੁਰਖ ਅਕਾਲ ਹੋ ਕੇ ਖੰਡੇ ਹੱਥਾਂ ਵਿਚ ਫੜਾਈਆ। ਮੈਂ ਇਕ ਮੰਗ ਮੰਗਦਾ ਤੇਰੀ ਖੇਲ ਹੋਵੇ ਹੁਕਮ ਸਚੀ ਸਰਕਾਰ ਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰੀ ਹੁਕਮ ਹਕੂਮਤ ਹੋਵੇ ਸ਼ਾਹੋ ਭੂਪ ਨਿਰੰਕਾਰ ਦੀ, ਸ਼ਹਿਨਸ਼ਾਹ ਦੋ ਜਹਾਨ ਸੀਸ ਨਿਵਾਈਆ। ਮੇਰੀ ਕਲਮ ਨੇ ਲੇਖ ਲਿਖਿਆ ਆਸ਼ਾ ਪੂਰੀ ਕਰਨੀ ਦਿੱਲੀ ਦਰਬਾਰ ਦੀ, ਸਚ ਨਾਲ ਜਣਾਈਆ। ਜਿਸ ਵੇਲੇ ਸਦੀ ਚੌਧਵੀਂ ਸਭ ਨੂੰ ਵਾਜਾਂ ਹੋਵੇ ਮਾਰਦੀ, ਮਰਦੀ ਮਰਦੀ ਕਰੇ ਹਾਲ ਦੁਹਾਈਆ । ਦੁਹਾਈ ਸੁਣ ਲੈ ਵੇ ਮੇਰਿਆ ਮਾਲਕਾ ਚਾਰ ਯਾਰ ਦੀ, ਹਜ਼ਰਤ ਆਪਣੇ ਨਾਲ ਮਿਲਾਈਆ। ਓਸ ਵੇਲੇ ਘੜੀ ਹੋਵੇ ਨਾ ਕੋਇ ਤਕਰਾਰ ਦੀ, ਝਗੜਾ ਰਹਿਣ ਕੋਇ ਨਾ ਪਾਈਆ। ਤੂੰ ਆਪਣੀ ਸੰਨਦ ਵੇਖਣੀ ਇਕਰਾਰ ਦੀ, ਵਾਅਦੇ ਕੌਲ ਤੱਕਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਭੇਵ ਆਪ ਚੁਕਾਈਆ।

ਸਤਿਗੁਰ ਸ਼ਬਦ ਕਹੇ ਮਨੀ ਸਿੰਘ ਜੇਲ੍ਹਖਾਨੇ ਵਿਚ ਬਿਰਾਜਿਆ, ਆਪਣਾ ਆਸਣ ਦੋ ਵੇਰਾਂ ਇਕ ਰਾਤ ਬਦਲਾਈਆ। ਕਦੇ ਸਂਵੇ ਤੇ ਕਦੇ ਜਾਗਿਆ, ਕਦੇ ਪਾਸਾ ਲਏ ਬਦਲਾਈਆ। ਕਦੇ ਰੋਵੇ ਨਾਲ ਵੈਰਾਗਿਆ, ਨੇਤਰ ਨੈਣਾਂ ਨੀਰ ਵਹਾਈਆ। ਕਦੇ ਉਠ ਉਠ ਫਿਰੇ ਭਾਗਿਆ, ਅੰਦਰੇ ਅੰਦਰ ਕਦਮ ਟਿਕਾਈਆ। ਕਦੇ ਉਚੀ ਉਚੀ ਮਾਰੇ ਆਵਾਜਿਆ, ਆ ਜਾ ਮੇਰੇ ਸਾਚੇ ਮਾਹੀਆ। ਨਾਲੇ ਗਾਇਣ ਗਾਵੇ ਮੇਰੇ ਸ਼ਾਹੋ ਭੂਪ ਰਾਜਿਆ, ਸ਼ਹਿਨਸ਼ਾਹ ਧੁਰਦਰਗਾਹੀਆ। ਜੇ ਆ ਗਿਉਂ ਦੇਸ ਮਾਝਿਆ, ਕਿਉਂ ਬੈਠਾ ਮੁੱਖ ਛੁਪਾਈਆ। ਕਿਉਂ ਮੇਰੀ ਨਹੀਂ ਰੱਖਦਾ ਲਾਜਿਆ, ਸਿਰ ਮੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਉਣਾ ਭਾਗਿਆ।

ਸੰਤ ਮਨੀ ਸਿੰਘ ਉਠ ਉਠ ਵੇਖੇ, ਦਹਿ ਦਿਸ਼ਾ ਅੱਖ ਉਠਾਈਆ। ਮੈਂ ਜਿਸ ਦਾ ਲਿਖਦਾ ਲੇਖੇ, ਉਹ ਕਿਥੇ ਮੇਰਾ ਮਾਹੀਆ। ਓਹ ਮੈਨੂੰ ਮਿਲ ਜਾ ਭੁੱਲ ਭੁਲੇਖੇ, ਆਪਣਾ ਫੇਰਾ ਪਾਈਆ। ਮੇਰਾ ਹਿਰਦਾ ਤੈਨੂੰ ਚੇਤੇ, ਚੇਤਨ ਹੋ ਕੇ ਰਿਹਾ ਸੁਣਾਈਆ। ਤੂੰ ਸਾਹਿਬ ਨੇਤਨ ਨੇਤੇ, ਨੇਰਨ ਨੇਰ ਅਖਵਾਈਆ। ਮੇਰਿਆ ਪ੍ਰੀਤਮਾ ਮੇਰੇ ਤੇਰੇ ਨਾਲ ਸੌਹਰੇ ਪੇਕੇ, ਦੂਜਾ ਘਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ।

ਝੱਟ ਸ਼ਬਦ ਆਇਆ ਧੁਰ ਦਾ, ਸਹਿਜ ਨਾਲ ਸੁਣਾਈਆ। ਸੰਤਾ ਉਠ ਵੇਖ ਹਾਲ ਅਨੰਦਪੁਰ ਦਾ, ਪੁੱਤਰਾ ਦਿਆਂ ਸਮਝਾਈਆ। ਹੌਸਲਾ ਵੇਖ ਲੈ ਗੋਬਿੰਦ ਗੁਰ ਦਾ, ਜੋ ਸਭ ਕੁਛ ਰਿਹਾ ਤਜਾਈਆ । ਅੱਗੇ ਜਾਂਦਾ ਮੂਲ ਨਾ ਮੁੜਦਾ, ਹੁਕਮ ਮੰਨੇ ਚਾਈਂ ਚਾਈਂਆ। ਸਰਸੇ ਵਿਚ ਵੇਖ ਲੈ ਰੁੜਦਾ, ਧਨ ਦੌਲਤ ਬੇਪ੍ਰਵਾਹੀਆ। ਸਾਰੇ ਕਹਿਣ ਵਕਤ ਆ ਗਿਆ ਧੁੜ ਦਾ, ਖਾਲੀ ਹੱਥ ਵਖਾਈਆ। ਉਸ ਵੇਲੇ ਗੋਬਿੰਦ ਨੇ ਪ੍ਰਸ਼ਾਦ ਵੰਡਿਆ ਸੀ ਗੁੜ ਦਾ, ਗੁਰਸਿੱਖ ਗੁੜ ਲਿਆਉਣ ਵਾਲਿਆ ਚਰਨਾਂ ਵਿਚ ਦੇਣਾ ਟਿਕਾਈਆ । ਨਾਲੇ ਹੱਸ ਕੇ ਕਿਹਾ ਮੇਰਾ ਬੇੜਾ ਨਹੀਂ ਕੋਈ ਰੁੜ੍ਹਦਾ, ਜੋ ਰੁੜ੍ਹਿਆ ਸੋ ਸਚਖੰਡ ਵਿਚ ਜਾਈਆ। ਮੇਰਾ ਮੇਲਾ ਸਦਾ ਧੁਰ ਦਾ, ਅਧਵਿਚਕਾਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ।

ਮਨੀ ਸਿੰਘ ਵੇਖ ਲੈ ਸਰਸੇ ਦਾ ਕੰਢਾ, ਸਰ ਸਰ ਧਿਆਨ ਲਗਾਈਆ। ਪਾਣੀ ਵੇਖ ਲੈ

ਠੰਡਾ, ਪਵਣ ਹੁਲਾਰੇ ਰਹੀ ਖਾਈਆ। ਖਾਲੀ ਦਿਸਦਾ ਪੁਰੀ ਅਨੰਦਾ, ਚਾਰ ਦੀਵਾਰੀਆਂ ਰੋਵਣ ਮਾਰਨ ਧਾਹੀਂਆ। ਵਿਛੜਦਾ ਜਾਏ ਬੰਦੇ ਨਾਲ ਬੰਦਾ, ਗੁਰਸਿੱਖ ਗੁਰਸਿੱਖਾਂ ਨਾਲੋਂ ਪਲੂ ਛੁਡਾਈਆ। ਚਾਰੋਂ ਕੁੰਟ ਅੰਧੇਰਾ ਅੰਧਾ, ਬਾਦਲ ਘਨਘੋਰ ਸ਼ਨਵਾਈਆ। ਗੋਬਿੰਦ ਖ਼ੁਸ਼ੀਆਂ ਵਿਚ ਭੁਆਵੇ ਖੰਡਾ, ਚਾਰੋਂ ਕੁੰਟ ਘੁੰਮਾਈਆ । ਇਹ ਭਾਣਾ ਪੁਰਖ ਅਕਾਲ ਸੰਧਾ, ਜਿਸ ਸੰਧਿਆ ਵੇਲੇ ਘਰ ਦਿਤਾ ਛੁਡਾਈਆ। ਫੇਰ ਪੈਰਾਂ ਤੋਂ ਹੋ ਕੇ ਨੰਗਾ, ਨੱਚਿਆ ਟੱਪਿਆ ਚਾਈਂ ਚਾਈਂਆ। ਫੇਰ ਲੇਖ ਵੇਖਿਆ ਕੀ ਧੁਰ ਦਾ ਲਿਖਿਆ ਸੰਦਾ, ਸੰਨਦ ਕੀ ਰਖਾਈਆ। ਗੋਬਿੰਦ ਤੇਰੇ ਬਿਨਾ ਕਲਜੁਗ ਦਾ ਪੈਂਡਾ ਨਹੀਂ ਮੁੱਕਣਾ ਲੰਮਾ, ਲੰਮੀ ਗੱਲ ਨਾ ਕੋਇ ਸਮਝਾਈਆ । ਨਾਲੇ ਹਲੂਣ ਕੇ ਸੱਜਾ ਕੰਧਾ, ਪੁਰਖ ਅਕਾਲ ਦਿਤਾ ਹਿਆਈਆ। ਗੋਬਿੰਦ ਜਿਹੜਾ ਲੇਖ ਲਿਖਿਆ ਇਸ਼ਾਰਿਆਂ ਵਾਲਾ ਕਵੀ ਬਵੰਜਾ, ਬਾਵਨ ਧਾਰ ਸੁਣਾਈਆ। ਉਹਦੇ ਉਤੇ ਲਾ ਕੇ ਆਪਣਾ ਪੰਜਾ, ਸਰਸੇ ਵਿਚ ਦੇਣਾ ਟਿਕਾਈਆ। ਫੇਰ ਨੇਤਰ ਨੀਰ ਵਹਾ ਕੇ ਰੋ ਪਈ ਸ਼ੰਕਰ ਵਾਲੀ ਗੰਗਾ, ਬਹੁੜੀ ਬਹੁੜੀ ਤੇਰੀ ਦੁਹਾਈਆ । ਨਾਚ ਨੱਚ ਕੇ ਵਖਾਇਆ ਪਰੀ ਅਰੰਬਾ, ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਸ਼ਬਦ ਕਿਹਾ ਮਨੀ ਸਿੰਘ ਘਬਰਾਵੀਂ ਨਾ। ਤਨ ਮਿਹਣੇ ਹੋਰ ਸੁਣਾਵੀਂ ਨਾ। ਸ਼ੇਰ ਸਿੰਘ ਨੂੰ ਆਪ ਸ਼ੇਰ ਬਣ ਡਰਾਵੀਂ ਨਾ। ਤੇਰੇ ਉਤੇ ਕੀਤੀ ਮਿਹਰ, ਤੂੰ ਬਾਹਰ ਕਢਾਵੀਂ ਨਾ। ਤੇਰੇ ਵਾਸਤੇ ਹੋਈ ਦੇਰ, ਤੂੰ ਆਪਣੀ ਆਸਾ ਮੂਲ ਚੁਕਾਵੀਂ ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਿੰਮਤ ਹੌਸਲਾ ਮੂਲ ਢਾਹਵੀਂ ਨਾ।

ਮਨੀ ਸਿੰਘ ਸੁਣ ਲੈ ਮੰਨਿਆ, ਮਮਤਾ ਦੇਣੀ ਤਜਾਈਆ। ਲਾਡਲੇ ਮੇਰੇ ਚੰਨਿਆ, ਚੰਦ ਦੇਵਾਂ ਸਮਝਾਈਆ। ਤੂੰ ਮਾਤਲੋਕ ਵਿਚੋਂ ਜਾਣਾ ਭੰਨਿਆ, ਭੱਜਣਾ ਵਾਹੋ ਦਾਹੀਆ। ਜਿਸ ਗਗਨ ਰਹਾਇਆ ਬਿਨਾ ਥੰਮ੍ਹਿਆ, ਤੇਰਾ ਹੋਏ ਆਪ ਸਹਾਈਆ। ਤੂੰ ਸੁਣਨਾ ਸ਼ਬਦ ਬਿਨ ਕੰਨਿਆ, ਕਾਇਨਾਤ ਵਿਚ ਦ੍ਰਿੜਾਈਆ । ਮੇਰਾ ਖੇਲ ਅਗੰਮ ਅਗੰਮਿਆ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ।

ਮਨੀ ਸਿੰਘ ਪੰਜ ਪੋਹ ਦੀ ਰਾਤ ਤੇਰੀ ਲੰਘਣੀ ਦਿਸਦੀ ਔਖੀ, ਸੰਮਤ ਉਨੀ ਸੌ ਅਠਾਰਾਂ ਈਸਵੀ ਦਏ ਗੁਵਾਹੀਆ। ਮਨੀ ਸਿੰਘ ਕਿਹਾ ਤੇਰੇ ਹੁਕਮ ਦੀ ਧਾਰ ਸੌਖੀ, ਸਹਿਜ ਨਾਲ ਦੇਣੀ ਸਮਝਾਈਆ। ਮੈਂ ਕੋਈ ਪੜ੍ਹਿਆ ਨਹੀਂ ਪੋਥੀ, ਪੁਸਤਕਾਂ ਹੱਥ ਉਠਾਈਆ। ਮੇਰੀ ਬੁੱਧ ਹੋਣ ਨਾ ਦੇਵੀਂ ਥੋਥੀ, ਨਿਰਮਲ ਲੈਣੀ ਆਪ ਕਰਾਈਆ। ਮੈਨੂੰ ਆਪਣੇ ਪਿਆਰ ਵਿਚੋਂ ਕਦੇ ਨਾ ਰੋਕੀਂ, ਅੱਗੇ ਹੋ ਨਾ ਕਦੇ ਅਟਕਾਈਆ । ਮੈਨੂੰ ਦੱਸਦੇ ਸਚ ਸਲੋਕੀ, ਸੋਹਲਾ ਦੇ ਸਮਝਾਈਆ। ਕਿਸ ਬਿਧ ਤੇਰੀ ਪ੍ਰਗਟ ਹੋਵੇ ਜੋਤ ਜੋਤੀ, ਜੋਤੀ ਜਾਤੇ ਦੇਣਾ ਸਮਝਾਈਆ। ਝੱਟ ਸ਼ਬਦ ਨੇ ਪਿੱਠ ਤੇ ਮਾਰੀ ਸੋਟੀ, ਜੋਰ ਨਾਲ ਲਗਾਈਆ। ਫੇਰ ਠੁਕਰਾ ਕੇ ਚੋਟੀ, ਹੁਲਾਰਿਆਂ ਵਿਚ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਸ਼ਬਦ ਸਤਿਗੁਰ ਕਿਹਾ ਮਨੀ ਸਿੰਘ ਵੇਖ ਲੈ ਧੁਰ ਦੀ ਜੋਤ ਪ੍ਰਕਾਸ਼, ਪ੍ਰਕਾਸ਼ ਦਿਆਂ ਵਿਖਾਈਆ। ਵਕਤ ਸੁਹੰਞਣਾ ਤੱਕ ਲੈ ਖ਼ਾਸ, ਦਿਵਸ ਰੈਣ ਰੰਗ ਰੰਗਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਸੰਬਲ ਕਰੇ ਸਚ ਨਿਵਾਸ, ਆਸਣ ਸਿੰਘਾਸਣ ਇਕ ਲਗਾਈਆ। ਧੁਰ ਸੰਦੇਸਾ ਦੇਵੇ ਬਿਨ ਰਸਨ ਸੁਵਾਸ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ ।

ਮਨੀ ਸਿੰਘ ਕਿਹਾ ਮੈਂ ਨਹੀਂ ਜਾਣਦਾ ਕੀ ਹੋਵੇ ਤੇਰਾ ਵੇਸ, ਕੀ ਅਵਲੜੀ ਖੇਲ ਖਿਲਾਈਆ। ਮੈਨੂੰ ਦੱਸਦੇ ਆਪਣਾ ਦੇਸ, ਗ੍ਰਹਿ ਮੰਦਰ ਦੇ ਵਖਾਈਆ। ਜਿਥੇ ਵਸੇ ਨਰ ਨਰੇਸ਼, ਆਪਣਾ ਡੇਰਾ ਲਾਈਆ । ਸਦਾ ਰਹੇ ਹਮੇਸ, ਸਚ ਸਿੰਘਾਸਣ ਸੋਭਾ ਪਾਈਆ। ਜੋ ਮੈਂ ਪਿਆਰ ਵਿਚ ਲਿਖਿਆ ਲੇਖ, ਓਹਦਾ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਝੱਟ ਮਨੀ ਸਿੰਘ ਉਠ ਕੇ ਚਾਰੋਂ ਕੁੰਟ ਗਿਆ ਭੌਂ, ਭਾਵਨੀ ਅੰਦਰੇ ਅੰਦਰ ਰਖਾਈਆ। ਬਿਨਾ ਸੁਤਿਆਂ ਗਿਆ ਸੌਂ, ਨੈਣ ਨੈਣਾਂ ਵਿਚ ਛੁਪਾਈਆ। ਨਾਲੇ ਬੇਨੰਤੀ ਕਰੇ ਮੈਨੂੰ ਤੇਰੇ ਨਾਲ ਗੌਂ, ਓਟ ਤੇਰੀ ਇਕ ਰਖਾਈਆ। ਸਚ ਦੱਸ ਦੇ ਕੀ ਖੇਲ ਕਰੇਂਗਾ ਸੰਮਤ ਸ਼ਹਿਨਸ਼ਾਹੀ ਵਿਚ ਨੌਂ, ਨਿਰੰਕਾਰ ਦੇਣਾ ਦ੍ਰਿੜਾਈਆ। ਕੀ ਭਾਗ ਲਗਾਏਂ ਜਮਨਾ ਕਿਨਾਰਾ ਥਾਉਂ, ਜਿਥੇ ਨਿਸ਼ਾਨ ਆਇਆ ਲਗਾਈਆ। ਕੀ ਭਗਤਾਂ ਪਕੜੇ ਬਾਹੋਂ, ਆਪਣੀ ਦਇਆ ਕਮਾਈਆ। ਕੀ ਗੁਰਮੁਖਾਂ ਹੋਏ ਪਿਤਾ ਮਾਉਂ, ਪੁਰਖ ਅਕਾਲ ਗੋਦ ਟਿਕਾਈਆ। ਕੀ ਗ਼ਰੀਬ ਨਿਮਾਣਿਆਂ ਦੇਵੇ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਸਚ ਦੱਸ ਕਿਸ ਬਿਧ ਦੀਨ ਦੁਨੀ ਨੂੰ ਲਾਏਂ ਦਾਓ, ਆਪਣਾ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਸਤਿਗੁਰ ਸ਼ਬਦ ਕਿਹਾ, ਮੈਂ ਖੇਲ ਖਿਲਾਵਾਂਗਾ। ਜੋਤੀ ਜਾਤਾ ਵੇਸ ਵਟਾਵਾਂਗਾ। ਸੰਬਲ ਦੇਸ ਇਕ ਸੁਹਾਵਾਂਗਾ। ਨਰ ਨਰੇਸ਼ ਆਪ ਅਖਵਾਵਾਂਗਾ। ਕਲਜੁਗ ਕਲ ਕਲੇਸ਼ ਮਿਟਾਵਾਂਗਾ । ਮੁਲਾ ਸ਼ੇਖ ਵੇਖ ਵਖਾਵਾਂਗਾ। ਦੇਸ ਪ੍ਰਦੇਸ ਰੰਗ ਰੰਗਾਵਾਂਗਾ। ਵਿਸ਼ਨ ਮਹੇਸ਼ ਆਪ ਉਠਾਵਾਂਗਾ। ਲੇਖਾ ਜਾਣ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜੇਹਵਾ ਨਾਲ ਰਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ।

ਸਚ ਕਰਨੀ ਕਾਰ ਕਮਾਵਾਂਗਾ। ਦੀਨ ਦਿਆਲ ਇਕ ਅਖਵਾਵਾਂਗਾ। ਗੁਰਮੁਖ ਲਾਲ ਆਪ ਉਠਾਵਾਂਗਾ। ਸੰਮਤ ਸ਼ਹਿਨਸ਼ਾਹੀ ਨੌ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹਵਾਂਗਾ। ਸਾਚਾ ਪਰਦਾ ਆਪਣਾ ਲਾਹਵਾਂਗਾ। ਮਨੀ ਸਿੰਘ ਤੇਰੀ ਆਸਾ ਪੂਰ ਕਰਾਵਾਂਗਾ। ਦਿੱਲੀ ਦਰਬਾਰ ਚਰਨ ਛੁਹਾਵਾਂਗਾ। ਜਗਤ ਸਿੰਘਾਸਣ ਆਪ ਬਦਲਾਵਾਂਗਾ । ਜ਼ਿਮੀਂ ਅਸਮਾਨਾਂ ਹਾਹਾਕਾਰ ਕਰਾਵਾਂਗਾ। ਦੋ ਜਹਾਨਾਂ ਵੇਖ ਵਿਖਾਵਾਂਗਾ। ਗੁਣ ਨਿਧਾਨਾ ਨਾਉਂ ਧਰਾਵਾਂਗਾ । ਨਿਰਗੁਣ ਨੂਰ ਜੋਤ ਰੁਸ਼ਨਾਵਾਂਗਾ। ਪੂਰਨ ਬ੍ਰਹਮ ਇਕ ਸਮਝਾਵਾਂਗਾ। ਪੰਚਮ ਪੋਹ ਵਡ ਵਡਿਆਵਾਂਗਾ । ਭਗਤ ਸੁਹੇਲੇ ਗੋਦ ਟਿਕਾਵਾਂਗਾ। ਗੁਰ ਚੇਲੇ ਜੋੜ ਜੁੜਾਵਾਂਗਾ। ਜੁਗ ਜਨਮ ਦੇ ਵਿਛੜੇ ਮੋੜ ਲਿਆਵਾਂਗਾ । ਜੇ ਪਿੱਛੇ ਰਹਿ ਗਈ ਥੋੜ, ਅੱਗੇ ਪੂਰ ਕਰਾਵਾਂਗਾ। ਮੇਰੇ ਬਿਨ ਕੋਇ ਹੋਏ ਨਾ ਬ੍ਰਾਹਮਣ ਗੌੜ, ਪੂਤ ਸਪੂਤਾ ਨਾ ਕੋਇ ਅਖਵਾਵਾਂਗਾ। ਕਲ ਕਲਕੀ ਹੋ ਕੇ ਜਾਵਾਂ ਬਹੁੜ, ਨਿਹਕਲੰਕਾ ਰੂਪ ਦਰਸਾਵਾਂਗਾ । ਅਮਾਮ ਅਮਾਮ ਦੀ ਪੂਰੀ ਕਰਾਂ ਲੋੜ, ਆਸਾ ਸਭ ਦੀ ਵੇਖ ਵਿਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ।

ਪੰਚਮ ਪੋਹ ਕਹੇ ਜਨ ਭਗਤੋ ਮੈਂ ਖ਼ੁਸ਼ੀਆਂ ਵਾਲਾ ਚੜ੍ਹਿਆ, ਚੜ੍ਹਦੇ ਲਹਿੰਦੇ ਧਿਆਨ ਲਗਾਈਆ। ਮੈਂ ਤੁਹਾਡਾ ਕਰਮ ਦਾ ਨਿਰਅੱਖਰ ਪੜ੍ਹਿਆ, ਅੱਖਰਾਂ ਦਿਤਾ ਤਜਾਈਆ। ਜੋ ਸਚ ਪ੍ਰੀਤੀ ਵਿਚ ਜੜਿਆ, ਪ੍ਰੀਤਮ ਆਪਣੇ ਰੰਗ ਰੰਗਾਈਆ। ਜੋ ਤਹਾਡੇ ਗ੍ਰਹਿ ਦੁਵਾਰੇ ਖੜ੍ਹਿਆ, ਸਨਮੁਖ ਸੋਭਾ ਪਾਈਆ। ਜੋ

ਵਸਿਆ ਭਗਤ ਦੁਵਰਿਆ, ਇਕੋ ਘਰ ਸੁਹਾਈਆ। ਓਸ ਦਾ ਸ਼ਬਦ ਸੁਣ ਲਓ ਖਰਿਆ, ਖਰੇ ਖੋਟਿਆਂ ਦਏ ਸੁਣਾਈਆ। ਜੋ ਚਰਨ ਲੱਗਿਆ ਸੋ ਤਰਿਆ, ਤਾਰਨਹਾਰ ਦਇਆ ਕਮਾਈਆ। ਗੁਰਮੁਖ ਕਦੇ ਨਾ ਮਰਿਆ, ਮਰ ਜੀਵਤ ਰੂਪ ਬਦਲਾਈਆ। ਤੁਹਾਡਾ ਮਾਨਸ ਬੂਟਾ ਪਿਆਰ ਨਾਲ ਕੀਤਾ ਹਰਿਆ, ਅੰਤ ਸੁੱਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਦ ਦੇਵਣਹਾਰ ਸਰਨਾਈਆ ।

ਪੰਜ ਪੋਹ ਕਹੇ ਔਹ ਕੂਕਦੇ ਹਾਰਾਂ ਵਾਲੇ ਫੁੱਲ, ਫੁੱਲ ਫੁੱਲ ਆਪਣਾ ਆਪ ਵਖਾਈਆ। ਜਨ ਭਗਤੋ ਸਾਡੇ ਬੋਲਣ ਵਾਲੇ ਨਹੀਂ ਬੁਲ੍ਹ, ਰਸਨਾ ਨਜ਼ਰ ਕੋਇ ਨਾ ਆਈਆ। ਅਸੀਂ ਤੁਹਾਡੇ ਨਾਲ ਮਿਲ ਕੇ ਹੋ ਗਏ ਤੁਹਾਡੇ ਤੁਲ, ਇਕੋ ਤਰਾਜੂ ਪ੍ਰਭ ਨੇ ਦਿਤਾ ਟਿਕਾਈਆ। ਅਸੀਂ ਸਚ ਦੱਸੀਏ ਤੁਸੀਂ ਕਦੇ ਨਹੀਂ ਜਾਣਾ ਭੁੱਲ, ਭੁੱਲ ਵਿਚ ਕਦੇ ਨਾ ਆਈਆ। ਬਿਨਾ ਪੁਰਖ ਅਕਾਲ ਤੋਂ ਏਸ ਜ਼ਿੰਦਗੀ ਦਾ ਨਹੀਂ ਕੋਈ ਮੁੱਲ, ਕੀਮਤ ਜਗਤ ਨਾ ਕੋਇ ਰਖਾਈਆ। ਜਨ ਭਗਤੋ ਤੁਹਾਡਾ ਦੀਪਕ ਕਦੇ ਨਹੀਂ ਹੋਣਾ ਗੁਲ, ਰੋਸ਼ਨੀ ਕਰੇ ਥਾਉਂ ਥਾਈਂਆ। ਤੁਹਾਡਾ ਬੂਟਾ ਕਦੇ ਨਹੀਂ ਜਾਣਾ ਹੁੱਲ, ਸਤਿਗੁਰ ਫਲ ਨਾਮ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਲਾਈਆ।

ਪੰਜ ਪੋਹ ਕਹੇ ਗੰਗਾ ਨੇਤਰ ਰੋਵੇ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਮੈਂ ਜਟਾ ਜੂਟ ਦੀ ਧਾਰ, ਧਰਨੀ ਧਰਤ ਧਵਲ ਧੌਲ ਭੱਜਾਂ ਵਾਹੋ ਦਾਹੀਆ। ਮੈਂ ਨਿੱਤ ਨਵਿਤ ਰਾਹ ਤੱਕਾਂ ਓਸ ਮੁਰਾਰ, ਜੋ ਮੁਰਾਰੀਆਂ ਦਏ ਵਡਿਆਈਆ। ਜਿਸ ਦੀ ਚਰਨ ਛੋਹ ਨਾਲ ਸਭ ਦਾ ਬੇੜਾ ਹੋ ਜਾਏ ਪਾਰ, ਦੂਸਰ ਓਟ ਨਾ ਕੋਇ ਰਖਾਈਆ। ਮੈਂ ਉਸ ਦੇ ਹਾਜ਼ਰ ਹੋ ਦਰਬਾਰ, ਨਿਵ ਨਿਵ ਲਾਗਾਂ ਪਾਈਂਆ। ਜਿਥੇ ਭਗਤ ਸੁਹੇਲੇ ਦਿੱਤੇ ਤਾਰ, ਮੇਰਾ ਲਹਿਣਾ ਓਹਨਾਂ ਨਾਲ ਮਿਲਾਈਆ। ਮੈਂ ਜੁਗ ਜੁਗ ਖਿਦਮਤਗਾਰ, ਖਾਦਮ ਹੋ ਕੇ ਤੇਰੀ ਸੇਵ ਕਮਾਈਆ। ਪਰੀ ਅਰੰਬਾ ਕਹੇ ਮੈਂ ਬਿਨਾਂ ਕਦਮ ਤੋਂ ਨਚਾਰ, ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਤੂੰ ਸ਼ਬਦ ਧਾਰ ਗੋਬਿੰਦ ਸਚੀ ਸਰਕਾਰ, ਸ਼ਹਿਨਸ਼ਾਹੀ ਇਕ ਅਖਵਾਈਆ। ਬਵੰਜਾ ਕਵੀ ਆਸ਼ਾ ਵਿਚੋਂ ਆਪਣੀ ਖ਼ਾਹਿਸ਼ ਰਹੇ ਉਚਾਰ, ਬਿਨ ਰਸਨਾ ਰਸ ਜਣਾਈਆ। ਪੁਰਖ ਅਕਾਲੇ ਦੀਨ

ਦਿਆਲੇ ਏਕੰਕਾਰ, ਇਕ ਇਕੱਲੇ ਤੇਰੀ ਵਡਿਆਈਆ। ਜੇ ਤੂੰ ਪੰਜਾਂ ਤਨ ਪੁਵਾਏ ਹਾਰ, ਹਿਰਦੇ ਅੰਤਰ ਕਰੀ ਸਫ਼ਾਈਆ। ਜਨਮ ਮਰਨ ਤੋਂ ਕੱਢ ਕੇ ਬਾਹਰ, ਆਪਣੇ ਰੰਗ ਰੰਗਾਈਆ। ਤੇਰੇ ਦਰ ਤੇ ਫਰਕ ਨਹੀਂ ਕੋਈ ਪੁਰਖ ਨਾਰ, ਤਤਾਂ ਵੰਡ ਨਾ ਕੋਇ ਵੰਡਾਈਆ। ਤੇਰਾ ਆਤਮ ਇਕ ਅਧਾਰ, ਅੰਤਮ ਆਤਮ ਵੇਖ ਵਿਖਾਈਆ। ਜਨ ਭਗਤਾਂ ਪਾਉਣੀ ਸਾਰ, ਸੰਤਾ ਹੋਣਾ ਸਹਾਈਆ। ਗੁਰਮੁਖਾਂ ਦੇਣਾ ਤਾਰ, ਗੁਰਸਿੱਖਾਂ ਗੋਦ ਉਠਾਈਆ। ਮੰਗ ਮੰਗੀ ਦਿੱਲੀ ਦਰਬਾਰ, ਦਰ ਦਰਵਾਜੇ ਸੀਸ ਝੁਕਾਈਆ। ਜਿਥੇ ਸ਼ਾਹ ਸੁਲਤਾਨਾ ਹੋਣਾ ਭਿਖਾਰ, ਭਿਖਿਆ ਮੰਗਣ ਵਾਹੋ ਦਾਹੀਆ। ਰਾਜ ਰਾਜਾਨ ਤੱਕਣ ਆਣ ਦੀਦਾਰ, ਨੇਤਰ ਲੋਚਨ ਦਰਸ਼ਨ ਪਾਈਆ। ਤੇਰਾ ਵਕਤ ਸੁਹੰਞਣਾ ਹੋਣਾ ਵਿਚ ਸੰਸਾਰ, ਸੁਹੰਞਣੀ ਰੁਤ ਸੋਭਾ ਪਾਈਆ । ਤੀਜੇ ਤੀਜੇ ਤੀਜੇ ਦਿਨ ਤੇਰਾ ਮੇਲਾ ਹੋਇਆ ਕਰੇਗਾ ਮਿਲਣ ਵਾਲਿਆਂ ਅਪਰ ਅਪਾਰ, ਪਹਿਲੋਂ ਮਿਲਣ ਕੋਇ ਨਾ ਪਾਈਆ। ਨੌਂ ਨੌਂ ਵਾਰ ਧੂੜ ਲਾਇਆ ਕਰਨਗੇ ਮਸਤਕ ਛਾਰ, ਭਗਤ ਦੁਵਾਰ ਦਏ ਗੁਵਾਹੀਆ। ਅਲਫੀ ਵਾਲਿਆ ਫੇਰ ਤੂੰ ਅਲਫ ਯੇ ਦੇ ਹਰਫ਼ਾਂ ਤੋਂ ਹੋਵੇਂਗਾ ਬਾਹਰ, ਤੇਰੀ ਸਿਫ਼ਤ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ।

ਨਾਰਦ ਕਹੇ ਭਗਤੋ ਸੋਹਣਿਓ ਮੈਂ ਬੜੀਆਂ ਸੁਣੀਆਂ ਖ਼ਬਰਾਂ, ਤੁਹਾਡੇ ਸੱਜੇ ਖੱਬੇ ਅੱਗੇ ਪਿੱਛੇ ਬਹਿ ਕੇ ਧਿਆਨ ਲਗਾਈਆ। ਮੈਂ ਆਵਾਜਾਂ ਸੁਣੀਆਂ ਸ਼ੇਰ ਬੱਬਰਾਂ, ਜੋ ਭਬਕਾਂ ਵਿਚੋਂ ਭਬਕ ਰਹੇ ਲਗਾਈਆ । ਮੈਂ ਖ਼ੁਸ਼ੀਆਂ ਵੇਖੀਆਂ ਜਗਤ ਟੱਬਰਾਂ, ਘਰਾਨੇ ਕੁੰਨਬੇ ਫੋਲ ਫੁਲਾਈਆ। ਸਚ ਪੁਛੋ ਇਹ ਕਿਸੇ ਕਿਸੇ ਦੀਆਂ

ਆਸਾਂ ਪੂਰੀਆਂ ਕਰਦਾ ਸਧਰਾਂ, ਸਿਰ ਆਪਣਾ ਹੱਥ ਟਿਕਾਈਆ। ਬਾਕੀ ਸ੍ਰਿਸ਼ਟੀ ਵੇਖੇ ਫਿਰੇ ਡੰਗਰਾਂ, ਪਸ਼ੂ ਢੋਰ ਭੱਜਣ ਵਾਹੋ ਦਾਹੀਆ। ਇਹ ਹੱਥ ਕਦੇ ਨਹੀਂ ਆਉਂਦਾ ਮਸੀਤਾਂ ਮੰਦਰਾਂ, ਮੱਠਾਂ ਡੇਰਾ ਕਦੇ ਨਾ ਲਾਈਆ। ਇਹ ਜਦੋਂ ਮਿਲਿਆ, ਮਿਲਿਆ ਭਗਤਾਂ ਦੇ ਅੰਦਰਾਂ, ਅੰਦਰ ਬਹਿ ਕੇ ਆਪਣਾ ਦਰਸ ਦਿਖਾਈਆ। ਜਦੋਂ ਕਿਰਪਾ ਕਰੇ ਤੇ ਓਦੋਂ ਤੋੜੇ ਜੰਦਰਾ, ਬਿਨਾਂ ਕੁੰਜੀ ਤੋਂ ਕੁੰਜੀ ਲਏ ਲਗਾਈਆ। ਨਾਰਦ ਕਹੇ ਮੈਂ ਗੱਲ ਨਹੀਂ ਆਖਣੀ ਇਹ ਪ੍ਰਭੂ ਬੜਾ ਚੰਦਰਾ, ਜਦੋਂ ਜੀ ਚਾਹੇ ਚੰਡਾਲਾਂ ਨੂੰ ਦਏ ਤਰਾਈਆ। ਕਈ ਵਿਚਾਰੇ ਮਰ ਜਾਂਦੇ ਵਿਚ ਕੁੰਦਰਾਂ ਤੇ ਖੰਡਰਾਂ, ਪਹਾੜਾਂ ਉਤੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਨਾਰਦ ਕਹੇ ਜਨ ਭਗਤੋ ਪ੍ਰਭੂ ਬੜਾ ਕਰਦਾ ਲੱਲਾ ਪੋਪਾ, ਲੱਲੀਆਂ ਵਾਲੇ ਪਾਲ ਸਿੰਘ ਦਾ ਕੁਛ ਲੇਖਾ ਨਜ਼ਰੀ ਆਈਆ। ਜਿਸ ਦਾ ਹਿਸਾਬ ਕੀਤਾ ਉਂਗਲਾਂ ਉਤੇ ਪੋਟਾ ਪੋਟਾ, ਬਿਨ ਲੇਖਿਆਂ ਲੇਖਾ ਗਣਤ ਗਣਾਈਆ। ਮੈਂ ਸਚ ਦੱਸਾਂ ਉਹਦਾ ਵਿਛੜਨ ਵਾਲਾ ਸੀ ਇਕ ਪੋਤਾ, ਛੋਟਾ ਕਾਕਾ ਦਰਸ਼ਨ ਸਿੰਘ ਦਾ ਨਜ਼ਰੀ ਆਈਆ। ਓਸ ਦੇ ਪਿੱਛੇ ਪੰਜ ਪੋਹ ਨੂੰ ਆਪ ਆ ਗਿਆ ਦੇ ਕੇ ਹੋਕਾ, ਹਰਿਜਨ ਆਪਣੇ ਨਾਲ ਰਖਾਈਆ। ਨਾਲੇ ਵਿਹਾਰ ਕੀਤਾ ਤੇ ਨਾਲੇ ਭਗਤ ਦਾ ਸੁਆਰ ਦਿਤਾ ਮੌਕਾ, ਮਿਹਰ ਨਜ਼ਰ ਇਕ ਉਠਾਈਆ। ਓਸੇ ਦੇ ਪਿਆਰ ਵਿਚ ਲਾਲ ਰੰਗ ਦਾ ਚੂੜਾ ਪਾਇਆ ਤੇ ਕੀਤਾ ਆਪਣਾ ਸ਼ੌਕਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਨਾਰਦ ਕਹੇ ਜਨ ਭਗਤੋ ਤੁਸੀਂ ਖ਼ੁਸ਼ੀਆਂ ਵਿਚ ਇਕ ਮਾਰ ਦਿਓ ਤਾਲੀ, ਹਥੇਲੀ ਹਥੇਲੀ ਨਾਲ ਮਿਲਾਈਆ। ਤੁਹਾਨੂੰ ਤੁਹਾਡਾ ਸਤਿਗੁਰੂ ਖ਼ੁਸ਼ੀ ਦੇ ਦੇਵੇ ਬਾਹਲੀ, ਬਹੁਤੀ ਆਪਣੀ ਦਇਆ ਕਮਾਈਆ । ਪਰ ਯਾਦ ਰਖਿਓ ਜਿਨ੍ਹਾਂ ਦੇ ਬੱਚੇ ਏਸ ਸਾਲ ਵਿਛੜੇ ਓਹ ਕਰਿਓ ਨਾ ਕਾਹਲੀ, ਓਹ ਕਰਿਓ ਨਾ ਕਾਹਲੀ, ਕਰਿਓ ਨਾ ਕਾਹਲੀ, ਅੱਗੇ ਵਾਸਤੇ ਭਗਤਾਂ ਦੇ ਘਰ ਭਗਤ ਫੇਰ ਦੇਵੇ ਪ੍ਰਗਟਾਈਆ। ਹੋਰ ਫਲ ਲਗਾਏ ਪਾਲ ਸਿੰਘ ਦੇ ਨਾਲ ਦੂਜੇ ਪਾਲ ਸਿੰਘ ਦੀ ਡਾਲੀ, ਮੈਹਿਲ ਸਿੰਘ ਦੇ ਨਾਲ ਮਹਿਲ ਫੇਰ ਦਏ ਵਸਾਈਆ । ਇਹ ਖੇਲ ਅਵਲੜੀ ਜਿਸ ਦੀ ਘਾਲ ਗੁਰਮੁਖਾਂ ਨੇ ਘਾਲੀ, ਜਗਤ ਸਮਝ ਕਿਸੇ ਨਾ ਆਈਆ। ਬਚਨ ਸਿੰਘ ਦੀਪਕ ਰੱਖ ਕੇ ਵਿਚ ਥਾਲੀ, ਥਲਾਂ ਤੋਂ ਬਾਹਰ ਧਿਆਨ ਲਗਾਈਆ। ਜਿਸ ਦੀ ਲਛਮਣ ਸਿੰਘ ਨੂੰ ਲਾਲੀ, ਲਾਲੀ ਵਿਚੋਂ ਲਾਲ ਆਪਣੇ ਲੇਖੇ ਲਾਈਆ। ਬਿਰਧ ਅਵਸਥਾ ਉਸ ਦੀ ਸੁਰਤ ਆਪੇ ਲਏ ਸੰਭਾਲੀ, ਸੰਬਲ ਦਾ ਮਾਲਕ ਹੋ ਕੇ ਦਇਆ ਕਮਾਈਆ। ਜਨ ਭਗਤੋ ਤੁਹਾਡਾ ਫਲ ਸੋਹਣਾ ਲੱਗਾ ਕਾਇਆ ਡਾਲੀ, ਟਹਿਣੀ ਟਹਿਣੀ ਆਪ ਮਹਿਕਾਈਆ। ਤੁਸਾਂ ਪ੍ਰਭ ਦੇ ਬਣਨਾ ਕੀ ਸੁਵਾਲੀ, ਬਿਨਾ ਸੁਵਾਲ ਤੋਂ ਤੁਹਾਡੀ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਪੰਜ ਪੋਹ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਨੈਣ, ਅੱਖੀਆਂ ਵਾਲੇ ਆਪਣੀ ਅੱਖਾਂ ਨਾਲ ਰਲਾਈਆ । ਤੁਹਾਡਾ ਸਭ ਦਾ ਇਕੋ ਸਾਕ ਇਕੋ ਸੱਜਣ ਇਕੋ ਸੈਣ, ਦੂਜਾ ਨਜ਼ਰ ਕੋਇ ਨਾ ਆਈਆ। ਬਿਨਾ ਨਾਰ ਕੰਤ ਤੋਂ ਬਾਕੀ ਸਾਰੇ ਭਾਈ ਭੈਣ, ਨੇਤਰ ਅੱਖ ਨਾ ਕੋਇ ਬਦਲਾਈਆ। ਧਰਮ ਦੀ ਧਾਰ ਸਚ ਦਾ ਵਹਿਣ, ਤੁਸਾਂ ਜਗਤ ਦੇਣਾ ਵਹਾਈਆ। ਉਂਗਲਾਂ ਕਰ ਕਰ ਸਾਰੇ ਤੁਹਾਨੂੰ ਕਹਿਣ, ਇਨ੍ਹਾਂ ਦਾ ਇਕੋ ਪਿਤਾ ਇਕੋ ਮਾਈਆ। ਜਿਹੜਾ ਪਿਛਲੇ ਲੇਖੇ ਆਇਆ ਦੇਣ, ਦੇਵਣਹਾਰ ਬਣ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਲਾਈਆ।

ਪੰਜ ਪੋਹ ਕਹੇ ਜਨ ਭਗਤੋ ਪ੍ਰਭ ਨੂੰ ਹਿਰਦਿਉਂ ਜਾਓ ਝੁਕ, ਹਾਰਦਿਕ ਮਿਲੇ ਵਡਿਆਈਆ । ਤੂੰ ਮੇਰਾ ਮੈਂ ਤੇਰਾ ਪੜ੍ਹੋ ਤੱਕ, ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ’’ ਜੈ ਦੇਣੀ ਸੁਣਾਈਆ। ਅਗਲਾ ਪੈਂਡਾ ਸਭ ਦਾ ਜਾਏ ਮੁੱਕ, ਪਾਂਧੀ ਰਹਿਣ ਕੋਇ ਨਾ ਪਾਈਆ। ਖ਼ੁਸ਼ੀ ਦਾ ਵਕਤ ਸੁਹੰਞਣਾ ਤੁਹਾਡੇ ਪਵਿੱਤਰ ਹੋਏ ਮੁੱਖ, ਰਸਨਾ ਜੇਹਵਾ ਮਿਲੀ ਵਡਿਆਈਆ। ਜਨ ਭਗਤੋ ਤੁਹਾਡੇ ਅੰਤਰ ਸਦਾ ਰਹੇ ਸੁੱਖ, ਦੁੱਖ ਦਰਦ ਦਾ ਡੇਰਾ ਢਾਹੀਆ। ਜਗਤ ਤ੍ਰਿਸ਼ਨਾ ਮੇਟੇ ਭੁੱਖ, ਤਾਮਸ਼ ਦਏ ਮਿਟਾਈਆ। ਪੰਜ ਪੋਹ ਕਹੇ ਮੈਂ ਖ਼ੁਸ਼ੀਆਂ ਵਿਚ ਕਹਾਂ ਉਠ, ਸਭ ਨੂੰ ਦਿਆਂ ਸੁਣਾਈਆ। ਭਗਤ ਭਗਵਾਨ ਭਗਵਾਨ ਭਗਤ ਦੀ ਇਕੋ ਬੱਝੀ ਰਹੇ ਮੁੱਠ, ਪੰਜਾ ਸਕੇ ਨਾ ਕੋਇ ਖੁਲ੍ਹਾਈਆ। ਤੁਹਾਡੀ ਸੋਹੰਞਣੀ ਹੋਵੇ ਰੁੱਤ, ਰੁਤੜੀ ਇਕੋ ਘਰ ਮਹਿਕਾਈਆ । ਤੁਸੀਂ ਇਕ ਸਾਹਿਬ ਦੇ ਲਾਡਲੇ ਪੁੱਤ, ਜੋ ਪਿਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਇਕ ਵਿਖਾਈਆ।

ਪੰਜ ਪੋਹ ਕਹੇ ਜਨ ਭਗਤੋ ਮੇਰੀ ਮਨਜ਼ੂਰ ਕਰੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਤੁਸੀਂ ਆਏ ਦਿੱਲੀ ਦਰਬਾਰ, ਦਰਗਹਿ ਸਾਚੀ ਦਾ ਪੰਧ ਮੁਕਾਈਆ। ਸਤਿਗੁਰ ਸ਼ਬਦ ਦੀ ਅਗੰਮੀ ਚੱਲੀ ਧਾਰ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਸਭ ਦਾ ਮੇਲਾ ਨਾਲ ਇਕ ਕਰਤਾਰ, ਕੁਦਰਤ ਦਾ ਕਾਦਰ ਦਏ ਵਡਿਆਈਆ। ਦਰ ਆਇਆਂ ਨੂੰ ਦੋਹਾਂ ਹੱਥਾਂ ਦਾ ਸੀਸ ਤੇ ਦੇਵੇ ਪਿਆਰ, ਪਿਆਰ ਨਾਲ ਆਪਣੀ ਗੋਦ ਟਿਕਾਈਆ। ਚਰਨ ਧੂੜ ਬਖ਼ਸ਼ ਕੇ ਸ਼ਾਰ, ਮਸਤਕ ਟਿੱਕੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਕਰੇ ਅਪਰ ਅਪਾਰ, ਅਪਰੰਪਰ ਆਪਣੇ ਵਿਚੋਂ ਪ੍ਰਗਟਾਈਆ।

❋

ਬੀਬੀ ਚਰਨੀ
ਜੋ ਕੇ ਸਚੇ ਪਾਤਸ਼ਾਹ ਜੀ
ਦੇ ਚਰਨਾਂ ਵਿਚ ਸੇਵਾ ਕਰਦੀ ਹੋਈ
ਉਨ੍ਹਾਂ ਦੇ ਹੁਕਮ ਅਨੁਸਾਰ ਆਪਣੇ ਸੁਵਾਸ
ਪੂਰੇ ਕਰਕੇ ਸਚਖੰਡ ਚਲੀ ਗਈ
ਉਸ ਦੇ ਅੰਤਮ ਸਸਕਾਰ ਸਮੇਂ
ਵਿਹਾਰ ਹੋਇਆ

❋

ਸੱਤ ਸਾਵਣ ਕਹੇ ਮੇਰੀਆਂ ਖ਼ੁਸ਼ੀਆਂ ਭਰੀਆਂ ਰਸ ਦੀਆਂ, ਰਸਨਾ ਜੇਹਵਾ ਕਹਿਣ ਕਿਛ ਨਾ ਪਾਈਆ । ਮੈਂ ਆਦਿ ਜੁਗਾਦਿ ਜੁਗ ਚੌਕੜੀਆਂ ਵੇਖੀਆਂ ਵਸਦੀਆਂ, ਸਤਿਜੁਗ ਤ੍ਰੇਤਾ ਦੁਆਪਰ ਧਿਆਨ ਲਗਾਈਆ । ਸ਼ਬਦੀ ਧਾਰ ਧੁਰ ਦੀਆਂ ਧਾਰਾਂ ਮੈਨੂੰ ਖ਼ਬਰਾਂ ਦੱਸਦੀਆਂ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋਤਾਂ ਵੇਖੀਆਂ ਨੱਸਦੀਆਂ, ਭੱਜੀਆਂ ਵਾਹੋ ਦਾਹੀਆ। ਚਮਤਕਾਰਾਂ ਵੇਖੀਆਂ ਰਵ ਸਸ ਦੀਆਂ, ਜੋਤ ਨੂਰ ਨਾਲ ਰੁਸ਼ਨਾਈਆ। ਇਹ ਖੇਲਾਂ ਨਹੀਂ ਕਿਸੇ ਦੇ ਵੱਸ ਦੀਆਂ, ਵਿਸ਼ਨ ਬ੍ਰਹਮਾ ਸ਼ਿਵ

ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਸੱਤ ਸਾਵਣ ਕਹੇ ਮੇਰਾ ਵਕਤ ਸੁਹੰਞਣਾ ਆਇਆ, ਖ਼ੁਸ਼ੀ ਮਿਲੀ ਵਡਿਆਈਆ। ਭਗਤ ਸੁਹੇਲਾ ਸ੍ਰੀ ਭਗਵਾਨ ਪ੍ਰਨਾਇਆ, ਮੇਲ ਮੇਲਿਆ ਚਾਈਂ ਚਾਈਂਆ। ਪੂਰਬ ਲੇਖਾ ਬਿਨ ਝੋਲੀਉਂ ਝੋਲੀ ਪਾਇਆ, ਤਨ ਵਜੂਦ ਸਮਝ ਕਿਸੇ ਨਾ ਆਈਆ। ਨਿਰਗੁਣ ਧਾਰ ਦਰਸ ਦਿਖਾਇਆ, ਜੋਤੀ ਜੋਤ ਜੋਤ ਸਮਝਾਈਆ । ਤੇਰਾ ਲਹਿਣਾ ਦੇਣਾ ਨਿਰਗੁਣ ਆਪਣੇ ਹੱਥ ਰਖਾਇਆ, ਸਰਗੁਣ ਚਲੇ ਨਾ ਕੋਇ ਚਤੁਰਾਈਆ। ਪੂਰਬ ਧਾਰ ਦਾ ਪੂਰਬ ਲੇਖਾ ਪਰਦਾ ਪਰਦਿਆਂ ਵਿਚੋਂ ਚੁਕਾਇਆ, ਸਮਝ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ।

ਭਗਤ ਕਹੇ ਮੈਂ ਤਨ ਨਹੀਂ ਵਜੂਦ, ਮਾਟੀ ਖਾਕ ਨਾ ਕੋਇ ਵਡਿਆਈਆ। ਮੇਰੀ ਜਗਤ ਨਹੀਂ ਹਦੂਦ, ਦੀਨ ਦੁਨੀ ਰੰਗ ਨਾ ਕੋਇ ਰੰਗਾਈਆ। ਮੇਰਾ ਮਾਲਕ ਇਕ ਮਹਿਬੂਬ, ਹਰਿ ਕਰਤਾ ਧੁਰਦਰਗਾਹੀਆ । ਜਿਸ ਦੀ ਮੇਰੇ ਤਤ ਕਰਦੇ ਪੂਜ, ਸੇਵਾ ਵਿਚ ਸਮਾਈਆ। ਭਉ ਮਿਟਾਏ ਦੂਆ ਦੂਜ, ਦੁਤੀਆ ਲੇਖਾ ਦਏ ਚੁਕਾਈਆ। ਜਿਸ ਮੇਰਾ ਪੂਰਬ ਲੇਖਾ ਲਿਆ ਬੂਝ, ਜਨਮ ਜਨਮ ਦਾ ਲਹਿਣਾ ਆਪਣੇ ਹੱਥ ਰਖਾਈਆ। ਮੈਨੂੰ ਸਤਿਗੁਰ ਸ਼ਬਦ ਨੇ ਦਿੱਤੀ ਸੂਝ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਕਿਸੇ ਕੰਮ ਨਹੀਂ ਆਉਣਾ ਤਤ ਕਾਇਆ ਕਲਬੂਤ, ਪੰਜ ਤਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।

ਸੱਤ ਸਾਵਣ ਕਹੇ ਮੈਂ ਅੱਖਾਂ ਲਈਆਂ ਖੋਲ੍ਹ, ਦੋਹ ਹੱਥਾਂ ਨਾਲ ਦਬਾਈਆ। ਸੁਣਿਆ ਅਗੰਮੀ ਬੋਲ, ਅਣਬੋਲਤ ਦਿਤਾ ਜਣਾਈਆ। ਓਹ ਤੱਕ ਲੈ ਭਗਤ ਆਇਆ ਭਗਵਾਨ ਦੇ ਕੋਲ, ਦੋ ਜਹਾਨਾਂ ਪੰਧ ਮੁਕਾਈਆ। ਸਚ ਦੁਵਾਰੇ ਹੋਵੇ ਚੋਹਲ, ਚੋਲੀ ਰੰਗ ਰੰਗਾਈਆ। ਝੱਟ ਉਸੇ ਵੇਲੇ ਸਤਿਗੁਰ ਸ਼ਬਦ ਵਜਾਇਆ ਢੋਲ, ਮਰਦੰਗਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਸੱਤ ਸਾਵਣ ਕਹੇ ਮੈਂ ਵੇਖੀ ਆਤਮਾ ਧਾਰ, ਨਿਰਗੁਣ ਨਿਰਗੁਣ ਦਿੱਤੀ ਜਣਾਈਆ। ਜੋ ਜਗਤ ਛੱਡ ਸੰਸਾਰ, ਭੱਜੀ ਵਾਹੋ ਦਾਹੀਆ। ਦੀਨ ਦੁਨੀ ਦਾ ਪੰਧ ਨਿਵਾਰ, ਬ੍ਰਹਿਮੰਡ ਖੰਡ ਤਜਾਈਆ। ਜਿਸ ਨੂੰ ਸਾਰੇ ਕਰਨ ਨਿਮਸਕਾਰ, ਰਵ ਸਸ ਮੰਡਲ ਮੰਡਪ ਲਾਗਣ ਪਾਈਆ। ਦੇਵਤ ਸੁਰ ਕਰਨ ਜੈਕਾਰ, ਗਣ ਗੰਧਰਵ ਢੋਲੇ ਗਾਈਆ। ਵਿਸ਼ਨ ਬ੍ਰਹਮਾ ਜਾਣ ਬਲਹਾਰ, ਬਲ ਬਲ ਆਪਣਾ ਆਪ ਕਰਾਈਆ । ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਭਗਤ ਬੜਾ ਹੋਣਹਾਰ, ਸੂਰਬੀਰ ਇਕ ਅਖਵਾਈਆ। ਜਿਸ ਦੀਨ ਦੁਨੀ ਛੱਡਿਆ ਕੂੜ ਪਿਆਰ, ਮੁਹੱਬਤ ਤੇਰੇ ਚਰਨ ਟਿਕਾਈਆ। ਦਰਗਹਿ ਸਾਚੀ ਪੁੱਜਿਆ ਆਪਣੀ ਆਪਣੀ ਵਾਰ, ਬਣ ਕੇ ਧੁਰ ਦਾ ਮਾਹੀਆ। ਘਰ ਦੀਆ ਬਾਤੀ ਕਮਲਾਪਾਤੀ ਆਪਣੇ ਕਰ ਉਜਿਆਰ, ਸਚਖੰਡ ਸਾਚੇ ਕਰ ਰੁਸ਼ਨਾਈਆ। ਇਹ ਆਤਮਾ ਚਰਨ ਕੌਰ ਨਹੀਂ ਇਹ ਚਵੀਏ ਅਵਤਾਰ ਦਾ ਸਰਦਾਰ, ਸਿਰਤਾਜ ਇਕ ਅਖਵਾਈਆ। ਜਿਸ ਨੇ ਲੇਖਾ ਕੀਤਾ ਭਗਤ ਦੁਵਾਰ, ਜਨ ਭਗਤਾਂ ਰੀਤੀ ਭਗਤਾਂ ਵਾਲੀ ਸਮਝਾਈਆ। ਅਸੀਂ ਸਾਰੇ ਇਕੱਠੇ ਹੋ ਕੇ ਕਰੀਏ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਤੇਰੇ ਤੇਰੇ ਉਤੋਂ ਬਲਿਹਾਰ, ਤੇਰੇ ਤੇਰੇ ਰੰਗ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਦੇਣੀ ਪੈਜ ਸੁਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ।

ਅਵਤਾਰ ਪੈਗ਼ੰਬਰ ਗੁਰ ਵੇਖ ਕੇ ਖ਼ੁਸ਼ੀ ਮਨਾਉਣ, ਸੋਹਣਾ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਵਣ ਗਾਉਣ, ਢੋਲੇ ਧੁਰਦਰਗਾਹੀਆ। ਨਿਰਗੁਣ ਧਾਰ ਨਿਰਗੁਣ ਫੁੱਲ ਬਰਸਾਉਣ, ਜਗਤ ਪੱਤ ਟਹਿਣੀ ਕਲੀ ਨਜ਼ਰ ਕੋਇ ਨਾ ਆਈਆ। ਪਿਆਰ ਮੁਹੱਬਤ ਵਿਚ ਆਪਣਾ ਆਪ ਪ੍ਰਚਾਉਣ, ਪਰਚੇ ਭਗਤੀ ਵਾਲੇ ਤੱਕਣ ਚਾਈਂ ਚਾਈਂਆ। ਜਿਸ ਨੇ ਖੇਲ ਖੇਲਿਆ ਸੱਤ ਸਾਵਣ ਸੌਣ, ਸੋਹਣੀ ਬਣਤ ਬਣਾਈਆ । ਉਸ ਦਾ ਸੰਦੇਸ਼ਾ ਦੋ ਜਹਾਨਾਂ ਮਿਲੇ ਬਿਨਾ ਪਾਣੀ ਪੌਣ, ਪਵਣ ਉਨੰਜਾ ਬੈਠੀ ਸੀਸ ਨਿਵਾਈਆ। ਇਹ ਭੇਵ ਅਭੇਦਾ ਜਾਣੇ ਕੌਣ, ਭਗਤ ਕਹਿਣ ਕਿਛ ਕੋਇ ਨਾ ਪਾਈਆ। ਇਹ ਭਗਤ ਪਿਆਰਾ ਧਰਮ ਦੁਵਾਰਾ ਮਾਰਗ ਭਗਤੀ ਵਾਲਾ ਆਇਆ ਦਰਸਾਉਣ, ਦਰਸ ਕਰ ਕੇ ਆਪਣੀ ਖ਼ੁਸ਼ੀ ਮਨਾਈਆ। ਬੁਰਜ ਹੰਕਾਰੀ ਦੀਨ ਦੁਨੀ ਦਾ ਆਇਆ ਢਾਹੁਣ, ਹੰਗਤਾ ਗੜ੍ਹ ਤੁੜਾਈਆ। ਭਗਤ ਦੁਵਾਰ ਆਇਆ ਵਸਾਉਣ, ਸਦਾ ਸਦ ਵਿਚ ਆਪਣਾ ਡੇਰਾ ਲਾਈਆ। ਆਪਣੇ ਮਾਤਾ ਪਿਤਾ ਨੂੰ ਆਇਆ ਵਰਚਾਉਣ, ਖ਼ੁਸ਼ੀਆਂ ਨਾਲ ਸੁਣਾਈਆ । ਮੇਰੇ ਮਰਨ ਤੋਂ ਬਾਦ ਮੇਰੇ ਕੁਟੰਬ ਵਾਲੇ ਕਦੀ ਨਾ ਰੋਣ, ਜੀਵਤ ਜੀਅ ਜੀਅ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ ।

ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲੇ ਸਾਡੀ ਅਗੰਮੀ ਗੱਲ ਮੰਨ, ਮਨਸਾ ਦੋ ਜਹਾਨ ਨਾਲ ਰਖਾਈਆ। ਭਗਤ ਸੁਹੇਲਾ ਤੇਰਾ ਚੰਨ, ਨੂਰ ਨੂਰ ਵਿਚ ਰਲਾਈਆ। ਲੋਕਮਾਤ ਬੇੜਾ ਬੰਨ੍ਹ, ਸਿਰ ਆਪਣਾ ਹੱਥ ਟਿਕਾਈਆ। ਚਰਨ ਕੌਰ ਦਾ ਲੇਖੇ ਲਾਉਣਾ ਤਨ, ਵਜੂਦ ਆਪਣੇ ਸੰਗ ਰਖਾਈਆ । ਜਿਥੇ ਨਾ ਕੋਈ ਹਰਖ ਸੋਗ ਗ਼ਮ, ਚਿੰਤਾ ਚਿਖਾ ਰਹੇ ਨਾ ਰਾਈਆ। ਦੁਨੀ ਵਿਚ ਫੇਰ ਪਏ ਨਾ ਜੰਮ, ਚੁਰਾਸੀ ਵੰਡ ਨਾ ਕੋਇ ਵੰਡਾਈਆ । ਤੇਰੇ ਵਿਚ ਮਿਲਿਆ ਤੇਰਾ ਬ੍ਰਹਮ, ਪਾਰਬ੍ਰਹਮ ਆਪਣਾ ਰੰਗ ਰੰਗਾਈਆ । ਅੱਗੇ ਵਾਸਤੇ ਸਾਡਾ ਤੇਰੇ ਨਾਲ ਧਰਮ, ਧਰਮ ਦੇ ਮਾਲਕ ਦੇਣੀ ਦਇਆ ਕਮਾਈਆ। ਏਸ ਦਾ ਵੇਖਣਾ ਹੱਡ ਮਾਸ ਨਾੜੀ ਚਰਮ, ਚੰਮ ਦ੍ਰਿਸ਼ਟੀ ਦਾ ਡੇਰਾ ਢਾਹੀਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਇਹਦੀਆਂ ਹੱਡੀਆਂ ਮਾਸ ਨਾੜੀ ਰਾਖ ਨਾਲ ਹਰਿ ਭਗਤ ਦਿੱਲੀ ਦੁਵਾਰ ਦੀਆਂ ਨੀਹਾਂ ਭਰਨ, ਏਸੇ ਵਾਸਤੇ ਇਹਦਾ ਲੇਖਾ ਦਿਤਾ ਮੁਕਾਈਆ। ਚਾਰ ਜੁਗ ਦੇ ਸ਼ਾਸਤਰ ਇਹਦੀ ਗਾਥਾ ਪੜ੍ਹਨ, ਅਗਲਾ ਲੇਖਾ ਫੇਰ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ।

ਆਤਮ ਧਾਰ ਮਿਲੀ ਵਿਚ ਨਿਰੰਕਾਰ, ਨਿਰਾਕਾਰ ਵਿਚ ਸਮਾਈਆ। ਤਨ ਵਜੂਦ ਦਾ ਲਹਿਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖੋ ਚਾਈਂ ਚਾਈਂਆ। ਸੰਮਤ ਸ਼ਹਿਨਸ਼ਾਹੀ ਦਸ ਰਿਹਾ ਲਲਕਾਰ, ਕੂਕ ਕੂਕ ਸੁਣਾਈਆ। ਜਿਸ ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਕੂੜੀ ਕਿਰਿਆ ਦੀਨ ਦੁਨੀ ਚੋਂ ਕੱਢਣੀ ਬਾਹਰ, ਲੋਕਮਾਤ ਰਹਿਣ ਨਾ ਪਾਈਆ। ਉਹ ਭਗਤ ਦੁਵਾਰਾ ਕਰੇ ਤਿਆਰ, ਜਮਨ ਕਿਨਾਰਾ ਇਕ ਸੁਹਾਈਆ। ਜਿਥੇ ਕ੍ਰਿਸ਼ਨ ਕਾਹਨ ਨੇ ਮਾਰੀ ਲਕਾਰ, ਸਖੀਆਂ ਸੰਗ ਸੁਖਨ ਦਿਤਾ ਸੁਣਾਈਆ। ਜਿਸ ਵੇਲੇ ਆਵੇ ਕਲ ਕਲਕੀ ਕਰਨੇਹਾਰ, ਕਰਤਾ ਪੁਰਖ ਧੁਰਦਰਗਾਹੀਆ। ਜਿਸ ਭਗਤਾਂ ਦਾ ਕਰਨਾ ਭਗਤੀ ਨਾਲ ਵਿਹਾਰ, ਭਗਤਨ ਆਪਣੇ ਰੰਗ ਰੰਗਾਈਆ । ਦੀਨ ਮਜ਼੍ਹਬ ਤੋਂ ਵਸੇ ਬਾਹਰ, ਜਾਤ ਪਾਤ ਨਾ ਕੋਇ ਰਖਾਈਆ । ਸ਼ਾਹ ਸੁਲਤਾਨ ਸ਼ਬਦ ਦੀ ਮਾਰੇ ਮਾਰ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਪੰਜ ਤਤ ਜਗਤ ਹੋਣੇ ਸੁਵਾਹ, ਮਿੱਟੀ ਖਾਕ ਨਜ਼ਰੀ ਆਈਆ । ਸਤਾਰਾਂ ਹਾੜ ਨੇ ਕਿਹਾ ਭਗਤਾਂ ਦੇ ਭਗਤ ਬਣਿਓ ਗੁਵਾਹ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ । ਪੰਝੀ ਪ੍ਰਕਿਰਤੀਆਂ ਦਾ ਲੇਖਾ ਦਿਤਾ ਸੀ ਲਿਖਾ, ਪੰਜਾਂ ਤਤਾਂ ਨਾਲ ਮਿਲਾਈਆ। ਪੰਝੀ ਪੰਝੀ ਫੁੱਟ ਦਾ

ਨਾਪ ਆਪ ਸਮਝਾ, ਪੜਦਾ ਪੜਦਿਆਂ ਵਿਚੋਂ ਉਠਾਈਆ । ਉਸ ਲੇਖੇ ਨੂੰ ਪੂਰਾ ਕਰਨਾ ਪ੍ਰਭ ਦੀ ਆਦਿ ਜੁਗਾਦੀ ਅਦਾ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਬਿਨਾ ਭਗਤਾਂ ਤੋਂ ਸ਼ਹੀਦੀ ਸਕੇ ਕੋਇ ਨਾ ਪਾ, ਸ਼ਬਦ ਸ਼ਹੀਦ ਨਾ ਕੋਇ ਅਖਵਾਈਆ। ਪੰਜਾਂ ਗੁਰਮੁਖਾਂ ਇਹਦੀਆਂ ਅਸਥੀਆਂ ਖੜਨੀਆਂ ਨਾਲ ਚਾਅ, ਚਾਉ ਘਨੇਰਾ ਨਾਲ ਰਖਾਈਆ। ਜਿਥੇ ਨੌਂ ਖੰਡ ਪ੍ਰਿਥਮੀ ਸੀਸ ਦਏ ਝੁਕ, ਸੱਤ ਦੀਪ ਲਾਗਣ ਪਾਈਆ । ਉਸ ਵਿਚ ਇਹਦਾ ਤਤਾਂ ਵਾਲਾ ਫੋਟੂ ਦੇਣਾ ਟਿਕਾ, ਟਿੱਕੇ ਨਾਮ ਵਾਲੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ ।

ਪੰਜ ਤਤ ਕਹਿਣ ਭਗਤੋ ਅਸੀਂ ਕਰੀਏ ਪਿਆਰ, ਪ੍ਰੇਮੀਉਂ ਦੇਈਏ ਜਣਾਈਆ। ਮੇਰਾ ਭਗਤ ਦੁਵਾਰ ਤੋਂ ਬਾਹਰ ਨਹੀਂ ਕੋਈ ਘਰ ਬਾਹਰ, ਮਾਤ ਪਿਤ ਸੌਹਰੇ ਪਈਏ ਦੋਵੇਂ ਦਿੱਤੇ ਤਜਾਈਆ। ਮੈਂ ਨਾ ਚਰਨੀ ਨਾ ਚਰਨ ਕੌਰ ਮੈਂ ਸਤਿਗੁਰ ਚਰਨ ਦਾ ਸ਼ਿੰਗਾਰ, ਸੋਹਣਾ ਰੂਪ ਜਣਾਈਆ। ਮੈਂ ਪਿਆਰ ਨਾਲ ਕਹਾਂ ਗੁਰਮੁਖੋ ਮੇਰਾ ਭਗਤ ਦੁਵਾਰੇ ਵਿਚੋਂ ਬਾਹਰ ਕਦੇ ਨਾ ਕਰਿਓ ਸਸਕਾਰ, ਮੇਰੀ ਮਾਟੀ ਖ਼ਾਕ ਬਾਹਰ ਉਡਣ ਕੋਇ ਨਾ ਪਾਈਆ। ਫਿਰ ਚੁੱਕ ਕੇ ਲੈ ਜਾਇਓ ਦਿਲੀ ਦਰਬਾਰ, ਆਪਣੀ ਖੁਸ਼ੀ ਨਾਲ ਉਠਾਈਆ । ਮੈਂ ਸੌਵਾਂਗੀ ਨੀਂਹਾਂ ਹੇਠ ਪੈਰ ਪਸਾਰ, ਚਾਰ ਜੁਗ ਦਾ ਆਸਣ ਲਾਈਆ। ਮੇਰੇ ਹੋਣਗੇ ਤਿੰਨ ਦੁਵਾਰ, ਦਰਵਾਜ਼ੇ ਤਿੰਨ ਤਿੰਨ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।

ਤਤ ਕਹਿਣ ਸਾਨੂੰ ਅਗਨੀ ਸਾੜਨਾ ਕੀ, ਕੀਮਤ ਕਰਤੇ ਲਈ ਪਾਈਆ। ਅਸੀਂ ਬਥੇਰਾ ਜਗਤ ਲਿਆ ਜੀਅ, ਜੀਵਣ ਸਤਿਗੁਰ ਭੇਟ ਕਰਾਈਆ। ਝਗੜਾ ਮੁੱਕਣਾ ਸਾਢੇ ਤਿੰਨ ਹੱਥ ਸੀਅ, ਰਵਦਾਸ ਚੁਮਾਰਾ ਲੇਖਾ ਰਿਹਾ ਲਿਖਾਈਆ। ਮੈਨੂੰ ਖ਼ੁਸ਼ੀ ਹੋਣੀ ਜਿਸ ਵੇਲੇ ਮੈਂ ਆਸਣ ਲਾਉਣਾ ਦਿੱਲੀ ਦਰਬਾਰ ਦੀ ਵਿਚ ਨੀਂਹ, ਨੀਂਹਾਂ ਹੇਠਾਂ ਆਪਣੀ ਸੇਜ ਸੁਹਾਈਆ। ਉਸ ਵੇਲੇ ਮੈਨੂੰ ਹੱਥ ਲਾਉਣਗੇ ਸਿੱਖ ਵੀਹ, ਇਕੀਸਾ ਸਤਿਗੁਰ ਨਾਲ ਮਿਲਾਈਆ। ਮੈਂ ਸੰਦੇਸ਼ਾ ਦੇਵਾਂ ਮੈਂ ਇਕੋ ਪਰਮ ਪੁਰਖ ਪਰਮਾਤਮ ਦੀ ਧਾਰ ਤੇ ਉਸੇ ਦੀ ਧੀ, ਅੰਤ ਉਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ।

ਤਤ ਕਹਿਣ ਜਨ ਭਗਤੋ ਮੇਰੀ ਖ਼ੁਸ਼ੀਆਂ ਵਾਲੀ ਨਿਮਸਕਾਰ, ਪ੍ਰੇਮ ਵਿਚ ਜਣਾਈਆ। ਮੈਂ ਬਿਨਾ ਨੇਤਰਾਂ ਤੋਂ ਤੁਹਾਡਾ ਕਰਾਂ ਦੀਦਾਰ, ਖੁਸ਼ੀਆਂ ਵਿਚ ਖ਼ੁਸ਼ੀ ਮਨਾਈਆ। ਮੇਰੀ ਆਤਮਾ ਪਹੁੰਚੀ ਸਚਖੰਡ ਸਚੇ ਘਰ ਬਾਹਰ, ਗ੍ਰਹਿ ਆਪਣੇ ਆਸਣ ਲਾਈਆ। ਮੈਨੂੰ ਦਿਸਦਾ ਤੁਸੀਂ ਜ਼ਰੂਰ ਮੇਰਾ ਕਰਨਾ ਸਸਕਾਰ, ਅਗਨੀ ਅੱਗ ਅੱਗ ਤਪਾਈਆ। ਟਹਿਲ ਸਿੰਘ ਇਹਦਾ ਪੂਰਾ ਕਰੇ ਵਿਹਾਰ, ਮਾਚਸ ਲਹਿੰਦਿਉਂ ਚੜ੍ਹਦੇ ਨੂੰ ਲਗਾਈਆ। ਮੇਰਾ ਵੀਰ ਵੀਰੋ ਸਭ ਦਾ ਖਿਦਮਤਗਾਰ, ਸਚ ਸਚ ਸੁਣਾਈਆ। ਜਿਹੜਾ ਸਿਦਕ ਭਰੋਸਾ ਦੇਂਦਾ ਰਿਹਾ ਅਧਾਰ, ਅੰਦਰ ਵੜ ਵੜ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਤਤ ਕਹਿਣ ਸਾਡਾ ਚਰਨਾਂ ਨਾਲ ਪਿਆਰ, ਚਰਨੀ ਨਾਉਂ ਰਖਾਈਆ। ਅਸੀਂ ਖ਼ੁਸ਼ੀਆਂ ਵਿਚ ਕਹਿੰਦੇ ਜਨ ਭਗਤੋ ਇਹਦੇ ਉਤੇ ਪਾਓ ਹਾਰ, ਜਿਤਨੇ ਭਗਤ ਦੁਵਾਰੇ ਵਿਚ ਸਾਰੇ ਦਿਓ ਟਿਕਾਈਆ । ਫੇਰ ਇੱਕੀ ਬੋਲੋ ਜੈਕਾਰ, ਸੋਹਣੇ ਢੋਲੇ ਗਾਈਆ। ਨਾਲੇ ਪ੍ਰਭੂ ਤੋਂ ਮੰਗ ਮੰਗੋ ਅਸੀਂ ਜਾਈਏ ਇਸੇ ਤਰਾਂ

ਤੇਰੇ ਦਰਬਾਰ, ਦਰਗਹਿ ਸਾਚੀ ਚਾਈਂ ਚਾਈਂਆ। ਮੁੜ ਕੇ ਆਈਏ ਨਾ ਵਿਚ ਸੰਸਾਰ, ਜਨਣੀ ਕੁੱਖ ਨਾ ਕੋਇ ਵਡਿਆਈਆ। ਮੇਰਾ ਅੰਤ ਸਭ ਨੂੰ ਸੰਦੇਸ਼ਾ ਸੁਣਨਾ ਨਾਲ ਵਿਚਾਰ, ਬਿਨ ਰਸਨਾ ਦਿਆਂ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਆਤਮਾ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਨੱਚਦੀ, ਉਛਲਾਂ ਕੁਦਾਂ ਚਾਈਂ ਚਾਈਂਆ। ਮੈਨੂੰ ਜਗ੍ਹਾ ਮਿਲੀ ਸਚ ਦੀ, ਪ੍ਰਭ ਸਚ ਦਿੱਤੀ ਵਡਿਆਈਆ। ਮੈਂ ਵਣਜਾਰੀ ਰਹੀ ਨਹੀਂ ਕਾਇਆ ਮਾਟੀ ਕੱਚ ਦੀ, ਨਾਤਾ ਜਗਤ ਜਗਤ ਤੁੜਾਈਆ । ਮੈਂ ਉਸ ਪ੍ਰਭੂ ਵਿਚ ਰਚਦੀ, ਜਿਸ ਦੀ ਰਚਨਾ ਬੇਪ੍ਰਵਾਹੀਆ। ਮੈਂ ਰੂਪ ਹੋ ਗਈ ਸਤਿ ਦੀ, ਸਤਿ ਸਤਿ ਵਿਚ ਆਪਣਾ ਆਪ ਮਿਟਾਈਆ। ਮੈਂ ਇਕੋ ਦਾ ਸੱਥਰ ਘਤਦੀ, ਜਿਸ ਦੀ ਗੋਬਿੰਦ ਯਾਰੜਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਿਆ ਮਿਲਾਈਆ।

ਆਤਮਾ ਕਹੇ ਮੈਂ ਮਿਲੀ ਆਪਣੇ ਵਿਚ ਪ੍ਰਵਾਰ, ਪਰਮ ਪੁਰਖ ਦਿੱਤੀ ਮਾਣ ਵਡਿਆਈਆ। ਉਥੇ ਭਗਤ ਸੁਹੇਲੇ ਸੋਂਹਦੇ ਜੋਤ ਜੋਤ ਵਿਚ ਨਿਰੰਕਾਰ, ਨਿਰਾਕਾਰ ਆਪਣੇ ਰੰਗ ਰੰਗਾਈਆ। ਮੇਰਾ ਬੰਸ ਸਰਬੰਸ ਸੋਹਣਾ ਦਿਸਿਆ ਦਿਸਿਆ ਆਪਣੇ ਘਰ ਬਾਹਰ, ਦਰਗਾਹ ਸਾਚੀ ਸੋਭਾ ਪਾਈਆ। ਮੈਂ ਵੀ ਖ਼ੁਸ਼ੀਆਂ ਦਾ ਕੀਤਾ ਇਜ਼ਹਾਰ, ਪ੍ਰੇਮ ਦੇ ਢੋਲੇ ਗਾਈਆ। ਧੰਨ ਭਾਗ ਜੇ ਛੁੱਟਿਆ ਸੰਸਾਰ, ਨਾਤਾ ਕੂੜ ਆਈ ਤੁੜਾਈਆ। ਅੱਗੇ ਇਕ ਦਾ ਕਰ ਦੀਦਾਰ, ਦੀਦ ਇਕ ਦੇ ਨਾਲ ਮਿਲਾਈਆ। ਇਕੇ ਨੂੰ ਕਰ ਨਿਮਸਕਾਰ, ਇਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ।

ਸਤਿਗੁਰ ਸ਼ਬਦ ਕਹੇ ਸ਼ਬਦ ਸਤਿਗੁਰ ਭਗਤਾਂ ਦੀ ਧਾਰ, ਧਰਨੀ ਧਰਤ ਧਵਲ ਧੌਲ ਵੇਖ ਵਿਖਾਈਆ । ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਜਿਸ ਨੂੰ ਗਾਉਂਦੇ ਵਾਰੋ ਵਾਰ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸਿਫਤ ਸਲਾਹੀਆ। ਓਹ ਪੁਰਖ ਅਕਾਲਾ ਦੀਨ ਦਿਆਲਾ ਪਾਵਣਹਾਰਾ ਸਾਰ, ਭਗਤ ਸੁਹੇਲਾ ਇਕ ਅਕੇਲਾ ਆਪਣੀ ਦਇਆ ਕਮਾਈਆ। ਜਿਸ ਸੇਵਾ ਦਾ ਲਹਿਣਾ ਦਿਤਾ ਉਫ ਹਾਏ ਅੰਤ ਦੁੱਖ ਝੱਲਣਾ ਪਿਆ ਨਾ ਵਿਚ ਸੰਸਾਰ, ਝਲਕ ਵਿਚ ਪਲਕ ਵਿਚ ਖ਼ਲਕ ਦਾ ਨਾਤਾ ਦਿਤਾ ਤੁੜਾਈਆ। ਆਤਮਾ ਪਰਮਾਤਮਾ ਖਿੱਚੀ ਆਪਣੇ ਦੁਵਾਰ, ਜਿਥੇ ਦੁਵਾਰਕਾ ਵਾਸੀ ਕ੍ਰਿਸ਼ਨ ਆਸਾ ਗਿਆ ਰਖਾਈਆ। ਸਖੀ ਦਾ ਸਖੀਆਂ ਨਾਲ ਮੰਗਲਾਚਾਰ, ਬਿਨ ਰਸਨਾ ਜੇਹਵਾ ਢੋਲੇ ਗਾਈਆ। ਜਿਥੇ ਮੇਰੇ ਵੀਰ ਪਿਆਰੇ ਮੇਰੇ ਨਾਲ ਕਰਨ ਪਿਆਰ, ਮਨਜੀਤ ਜਗਦੀਸ਼ ਹੱਸਣ ਕੁੱਦਣ ਚਾਈਂ ਚਾਈਂਆ। ਸਚ ਦੱਸ ਕੀ ਖੇਲ ਸਚੀ ਸਰਕਾਰ, ਕੀ ਆਪਣਾ ਹੁਕਮ ਵਰਤਾਈਆ। ਮੈਂ ਹੱਸ ਕੇ ਕਿਹਾ ਉਹ ਮਿੱਤਰਾ ਦਾ ਮਿੱਤਰ ਯਾਰਾਂ ਦਾ ਯਾਰ, ਸੱਜਣਾ ਦਾ ਸੱਜਣ ਨੂਰ ਅਲਾਹੀਆ। ਮੈਂ ਇਕ ਗ਼ਰੀਬ ਨਿਮਾਣਾ ਸਿੱਖ ਸੇਵਾਦਾਰ, ਸਦ ਸੇਵਾ ਵਿਚ ਸਮਾਈਆ। ਮੈਨੂੰ ਪਤਾ ਨਹੀਂ ਲੱਗਾ ਮੈਂ ਕਿਹੜੇ ਅੰਦਰ ਤੇ ਕਿਹੜੇ ਬਾਹਰ, ਕਿਸ ਬਿਧ ਕੱਢ ਕੇ ਆਤਮਾ ਦਰਗਹਿ ਆਪਣੀ ਵਿਚ ਲਿਆ ਪਹੁੰਚਾਈਆ। ਮੈਨੂੰ ਤਿੰਨ ਦਿਨ ਦਰਸ਼ਨ ਵਿਚ ਦੱਸਦਾ ਰਿਹਾ ਮੈਂ ਬੋਲ ਨਾ ਸਕੀ ਨਾਲ ਜ਼ਬਾਨ, ਕਿਛ ਕਹਿਣ ਕਹਿਣ ਨਾ ਪਾਈਆ। ਮੈਂ ਵੇਖ ਵੇਖ ਕੇ ਹੁੰਦੀ ਰਹੀ ਹੈਰਾਨ, ਕੀ ਮੈਨੂੰ ਰਿਹਾ ਵਖਾਈਆ । ਮੈਨੂੰ ਦਿਸਦੇ ਰਹੇ ਬਿਨ ਅੱਖਾਂ ਤੋਂ ਬਿਬਾਣ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਹੱਸਦੀ ਰਹੀ ਇਹ ਕੀ ਖੇਲ ਕਰੇ ਭਗਵਾਨ, ਕੀ ਕਰਨੀ ਕਾਰ ਕਮਾਈਆ। ਮੈਨੂੰ ਪਤਾ ਨਹੀਂ ਸੀ ਮੈਂ ਛੱਡ ਜਾਣਾ ਜਹਾਨ, ਛਿੰਨ ਵਿਚ ਆਪਣੇ ਰੰਗ ਰੰਗਾਈਆ।

ਧੰਨ ਭਾਗ ਜੇ ਸਚਖੰਡ ਦੁਵਾਰੇ ਪਹੁੰਚੀ ਆਣ, ਪਿਛਲਾ ਚੇਤਾ ਰਿਹਾ ਨਾ ਰਾਈਆ । ਏਥੇ ਭਗਤ ਸੁਹੇਲੇ ਤੂੰ ਮੇਰਾ ਮੈਂ ਤੇਰਾ ਗਾਣ, ਸੋਹਣਾ ਰਾਗ ਅਲਾਈਆ। ਧੰਨ ਭਾਗ ਮੇਰਾ ਨਾਤਾ ਤੁੱਟਿਆ ਜੀਅ ਪੁਰਾਨ, ਸੁਵਾਸਾਂ ਲੇਖਾ ਰਿਹਾ ਨਾ ਰਾਈਆ। ਜਨ ਭਗਤੋ ਮੈਂ ਜ਼ਰੂਰ ਤੁਹਾਨੂੰ ਮਿਲਿਆ ਕਰਾਂਗੀ ਆਣ, ਕਦੀ ਕਦੀ ਦਰਸ਼ਨ ਹੱਸਦੀ ਹੱਸਦੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਮੇਰੇ ਪਿਆਰ ਵਿਚ ਦੀਨ ਦੁਨੀ ਦਾ ਬਣਾਉਣਾ ਵਿਧਾਨ, ਕਾਨੂੰਨ ਕਾਇਦਾ ਭਗਤੀ ਧਾਰ ਭਗਤੀ ਵਾਲਾ ਸਮਝਾਈਆ। (੮ ਸਾਵਣ ਸ਼ਹਿਨਸ਼ਾਹੀ ਸੰਮਤ ਦਸ)