‘‘ਮੈਂ ਨਾ ਚਰਨੀ ਨਾ ਚਰਨ ਕੌਰ ਮੈਂ ਸਤਿਗੁਰ ਚਰਨ ਦਾ ਸ਼ਿੰਗਾਰ’’
❋
੯ ਮਾਘ ਸ਼ਹਿਨਸ਼ਾਹੀ ਸੰਮਤ ਦਸ ਦਿਲੀ ਧੀਰਪੁਰ ਹਰਿ ਭਗਤ ਦੁਵਾਰ ਦੀ ਨੀਂਹ ਰੱਖਣ ਸਮੇਂ ਸਵੇਰੇ ਸਾਢੇ ਦਸ ਵਜੇ
ਸੋ ਪੁਰਖ ਨਿਰੰਜਣ ਸਾਚਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਠਾਂਢਾ ਸੀਤ, ਸਤਿ ਸਤਿਵਾਦੀ ਅਗੰਮ ਅਥਾਹੀਆ। ਏਕੰਕਾਰਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਆਦਿ ਨਿਰੰਜਣ ਸਦਾ ਜਗਜੀਤ, ਨਿਰਗੁਣ ਨਿਰਵੈਰ ਇਕ ਅਖਵਾਈਆ। ਅਬਿਨਾਸ਼ੀ ਕਰਤਾ ਪਤਤ ਪੁਨੀਤ, ਪਤਤ ਪਾਵਨ ਧੁਰਦਰਗਾਹੀਆ। ਸ੍ਰੀ ਭਗਵਾਨ ਧਰਮ ਦੀ ਧਾਰ ਚਲਾਏ ਰੀਤ, ਸਤਿ ਸਤਿਵਾਦੀ ਇਕ ਅਖਵਾਈਆ। ਪਾਰਬ੍ਰਹਮ ਖੇਲ ਕਰੇ ਆਦਿ ਜੁਗਾਦਿ ਠੀਕ, ਠਾਕਰ ਸੁਵਾਮੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਰੰਗ ਇਕ ਰੰਗਾਈਆ।
ਸਤਿਗੁਰ ਸ਼ਬਦ ਆਦਿ ਆਦਿ ਦੀ ਧਾਰ, ਨਿਰਗੁਣ ਨਿਰਵੈਰ ਨਿਰੰਕਾਰ ਖੇਲ ਖਿਲਾਈਆ। ਜਿਸ ਦਾ ਰੂਪ ਅਨੂਪ ਅਗੰਮ ਅਪਾਰ, ਅਲਖ ਅਗੋਚਰ ਸਤਿ ਸਤਿਵਾਦੀ ਵਡ ਵਡਿਆਈਆ। ਜੋ ਖੇਲੇ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਜਿਸ ਦਾ ਲਹਿਣਾ ਦੇਣਾ ਦੀਨ ਦੁਨੀ ਨਾਲ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਨੂਰ ਨੁਰਾਨਾ ਨੂਰ ਨੂਰ ਰੁਸ਼ਨਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਦੇਵਣਹਾਰਾ ਅਧਾਰ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਨਾਨਕ ਨਿਰਗੁਣ ਸਰਗੁਣ ਗੋਬਿੰਦ ਸ਼ਬਦ ਜੈਕਾਰ, ਸਿੰਘ ਸਿੰਘ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਧੁਰ ਦਾ ਹੁਕਮ ਸਦਾ ਜੁਗ ਚਾਰ, ਜੁਗ ਚੌਕੜੀ ਆਪ ਵਰਤਾਈਆ। ਜਿਸ ਦੇ ਹੁਕਮੇ ਅੰਦਰ ਤੇਈ ਅਵਤਾਰ, ਅਵਤਰ ਆਪਣੀ ਖੇਲ ਖਿਲਾਈਆ। ਜਿਸ ਦਾ ਲਹਿਣਾ ਦੇਣਾ ਨਾਲ ਧਰਨੀ ਧਰਤ ਧਵਲ ਧੌਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦਏ ਗੁਵਾਹੀਆ । ਭਗਤ ਸੁਹੇਲੇ ਵੇਖੇ ਵਿਗਸੇ ਵੇਖਣਹਾਰ, ਗੁਰ ਚੇਲੇ ਖੋਜ ਖੁਜਾਈਆ। ਜਿਸ ਦਾ ਰਸਨਾ ਜਿਹਵਾ ਜਗਤ ਵਿਦਿਆ ਬਾਹਰ ਇਜ਼ਹਾਰ, ਸਿਫ਼ਤਾਂ ਵੰਡ ਨਾ ਕੋਇ ਵੰਡਾਈਆ। ਚਾਰ ਜੁਗ ਦੇ ਸ਼ਾਸਤਰ ਅੱਖਰਾਂ ਨਾਲ ਕਰਨ ਪੁਕਾਰ, ਨਿਰਅੱਖਰ ਧਾਰ ਧਾਰ ਸ਼ਨਵਾਈਆ। ਪਰਮ ਪੁਰਖ ਧੁਰ ਦਾ ਰਾਮ ਕਰਨੀ ਦਾ ਕਰਤਾ ਕਰਨੇਹਾਰ ਏਕੰਕਾਰ, ਅਕਲ ਕਲਧਾਰੀ ਵਡ ਵਡਿਆਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਪੈਗ਼ੰਬਰਾਂ ਅਜ਼ਮਜ਼ੀ ਵਜ਼ੂਉਲ ਜ਼ਮੀਉਲ ਜ਼ਕੂਤੇ ਆਯਸ਼ਹੇਜਮਾ ਨੂਰੇ ਰੁਸ਼ਨਾ ਮੁਹੰਮਦੇ ਦੁਵਾ ਜ਼ਬੀਉਲ ਜ਼ਮਾ ਮੁਵਿਵਜ਼ੀ ਨਵਿਸਤੁਲ ਜ਼ੰਬਾਏ ਖ਼ੁਦਾ ਖ਼ੁਦ ਮਾਲਕ ਇਕ ਅਖਵਾਈਆ। ਕੋਨਾ ਕੁਨਿਜ਼ ਸ਼ਾਹੇ ਜ਼ਵਿਜ਼ ਰੋਜ਼ਮ ਮਬੀ ਮੁਵਸਤੀ ਤੁਵਲਾ ਜੰਬਾਏ ਜੁਕੰਨਨਿਸਤਾ ਜ਼ਬਰਾਈਲੇ ਜ਼ਮੂ ਰੂਹੇ ਨਵਾਸਤੇ ਮਜ਼ਾ ਅਸਤੇਮਜ਼ਾ ਮੁਵਜ਼ਲ ਤੁਵਜ਼ਲ ਮਜ਼ੀਉਲ ਕਮੋਜ਼ੇ ਜਾਮਿਸਤੀ ਦੰਬਾਏ ਖ਼ੁਦਾ ਕਾਅਬਾਏ ਕੁਵਿਦ ਸ਼ਰਅ ਏ ਜ਼ੁਵਿਦ ਨੂਰੇ ਚਸ਼ਮ ਅਰਸ਼ੇ ਵਜ਼ੀ ਨਵੀਜ਼ੇ ਤਰਜ਼ੀਹ ਜ਼ਮੀਉਲ ਜ਼ਮਾ ਰਹਿਨੁਮਾ ਇਕ ਨੂਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ ।
ਸਤਿਗੁਰ ਸ਼ਬਦ ਕਹੇ ਸਤਿਗੁਰ ਸ਼ਬਦ ਅਗੰਮੀ ਧਾਰ, ਧਰਤ ਧਵਲ ਵਡਿਆਈਆ। ਨਾਨਕ ਨਿਰਗੁਣ ਸਰਗੁਣ ਖੇਲ ਅਪਾਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਚਾਰ ਵਰਨ ਏਕਾ ਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਲੇਖਾ ਜਾਣੇ ਆਪ ਨਿਰੰਕਾਰ, ਨਿਰਵੈਰ ਇਕ ਅਖਵਾਈਆ।
ਜਿਸ ਦੇ ਸ਼ਬਦ ਸੰਦੇਸ਼ੇ ਭਵਿਖਤਾਂ ਵਿਚ ਗੁਰ ਅਵਤਾਰ ਪੈਗ਼ੰਬਰ ਗਏ ਉਚਾਰ, ਪੇਸ਼ੀਨਗੋਈਆਂ ਨਾਲ ਮਿਲਾਈਆ। ਸੋ ਖੇਲੇ ਖੇਲ ਆਪਣੀ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਸ਼ਬਦ ਦੀ ਧਾਰ ਆਦਿ ਜੁਗਾਦੀ ਭਗਤ, ਭਗਵਨ ਦੇਵਣਹਾਰ ਵਡਿਆਈਆ । ਜਿਨ੍ਹਾਂ ਦੇ ਅੰਤਰ ਨਾਮ ਦੀ ਸ਼ਕਤ, ਸ਼ਖ਼ਸ਼ੀਅਤ ਜਗਤ ਵਿਚ ਪਰਗਟਾਈਆ। ਉਸ ਦਾ ਸਦਾ ਸੁਹੰਝਣਾ ਹੋਵੇ ਵਕਤ, ਵੇਲਾ ਆਪਣੇ ਰੰਗ ਰੰਗਾਈਆ। ਜਿਸ ਦਾ ਲਹਿਣਾ ਦੇਣਾ ਨਾਲ ਦੀਨ ਦੁਨੀ ਫ਼ਕਤ, ਫ਼ਿਕਰੇ ਢੋਲੇ ਸੋਹਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਵਕਤ ਸੁਹੰਝਣਾ ਆਇਆ, ਸੋਹਣੀ ਮਿਲੇ ਵਡਿਆਈਆ। ਪ੍ਰਭ ਜੋਤੀ ਜੋਤ ਰੁਸ਼ਨਾਇਆ, ਦੋ ਜਹਾਨਾਂ ਡਗਮਗਾਈਆ। ਅਵਤਰ ਆਪਣਾ ਖੇਲ ਖਿਲਾਇਆ, ਖੇਲਣਹਾਰ ਅਗੰਮ ਅਥਾਹੀਆ। ਅਵਤਾਰ ਪੈਗ਼ੰਬਰ ਗੁਰ ਸੰਗ ਮਿਲਾਇਆ, ਏਕਾ ਗੰਢ ਪੁਵਾਈਆ। ਧੁਰ ਦਾ ਪਰਦਾ ਆਪ ਛੁਪਾਇਆ, ਭੇਵ ਰਹੇ ਨਾ ਰਾਈਆ। ਰਵੀਦਾਸ ਦਏ ਗੁਵਾਹਿਆ, ਸ਼ਹਾਦਤ ਨਾਮ ਵਾਲੀ ਭੁਗਤਾਈਆ । ਬਾਲਮੀਕ ਵੇਖ ਵਖਾਇਆ, ਤ੍ਰੇਤਾ ਜੁਗ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਰਵੀਦਾਸ ਕਹੇ ਜਨ ਭਗਤੋ ਮੈਂ ਭਗਤ ਪਿਆਰਾ ਮੀਤ, ਮਿੱਤਰਾਂ ਦਿਆਂ ਸੁਣਾਈਆ। ਗਰੀਬਾਂ ਵਿਚ ਗਰੀਬੀ ਵਾਲੀ ਰੀਤ, ਜੁਗ ਚੌਕੜੀ ਚਲੀ ਆਈਆ। ਅੰਦਰੋਂ ਕਾਇਆ ਸਭ ਨੇ ਕਰਨੀ ਠੰਢੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਮਨ ਮਨੂਆ ਲੈਣਾ ਜੀਤ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੂੰ ਮੇਰਾ ਮੈਂ ਤੇਰਾ ਗਾਉਣਾ ਗੀਤ, ਸੋਹੰ ਸਚ ਪੜ੍ਹਾਈਆ। ਸਾਚਾ ਦਿਉਹਰਾ ਮੰਦਰ ਮਸੀਤ, ਕਾਇਆ ਕਾਅਬਾ ਨਜ਼ਰੀ ਆਈਆ। ਮੇਲਾ ਹੋਣਾ ਨਾਲ ਹਸਤ ਕੀਟ, ਸ਼ਾਹ ਸੁਲਤਾਨਾਂ ਨਾ ਕੋਇ ਵਡਿਆਈਆ । ਪਿਛਲਾ ਲੇਖਾ ਪਿੱਛੇ ਗਿਆ ਬੀਤ, ਅਗਲਾ ਹੁਕਮ ਚਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਬਾਲਮੀਕ ਕਹੇ ਮੈਂ ਬਟਵਾਰਾ, ਤ੍ਰੇਤਾ ਮੇਰੀ ਦਏ ਗੁਵਾਹੀਆ। ਮੈਂ ਲੇਖਾ ਲਿਖਿਆ ਗੁਪਤ ਜ਼ਾਹਰਾ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਸੰਦੇਸ਼ਾ ਸੁਣਦਾ ਰਿਹਾ ਬਿਨ ਸਰਵਣਾਂ ਆਪਣੇ ਅੰਤਰ ਅੰਤਰ ਕਰਦਾ ਰਿਹਾ ਵਿਚਾਰਾ, ਜਗਤ ਅਕਲ ਬੁੱਧੀ ਨਾ ਕੋਇ ਰਖਾਈਆ। ਧਰਨੀ ਧਰਤ ਧਵਲ ਧੌਲ ਰਾਮ ਰਾਮਾ ਹੋਏ ਉਜਿਆਰਾ, ਰਾਮ ਰਮਈਆ ਰਾਮ ਰਾਮ ਰੂਪ ਪਰਗਟਾਈਆ। ਜਿਸ ਦਾ ਖੇਲ ਚਾਰੋਂ ਕੁੰਟ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਅੰਤ ਕੰਤ ਦੇ ਕੇ ਸਚ ਇਸ਼ਾਰਾ, ਭਗਵੰਤ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਸਮਝਾਈਆ।
ਧੁਰ ਦੀ ਧਾਰ ਕਹੇ ਮੈਂ ਆਦਿ ਜੁਗਾਦੀ ਸਚ, ਪ੍ਰਭ ਦੀ ਸਚ ਵਡਿਆਈਆ। ਲੂੰ ਲੂੰ ਅੰਦਰ ਸਭ ਦੇ ਜਾਵਾਂ ਰਚ, ਰਚਨਾ ਪ੍ਰਭ ਦੀ ਦਿਆਂ ਵਖਾਈਆ। ਮੇਰਾ ਨਾਤਾ ਨਹੀਂ ਨਾਲ ਕਾਇਆ ਮਾਟੀ ਕੱਚ, ਕੰਚਨ ਗੜ੍ਹ ਨਾ ਕੋਇ ਚਤੁਰਾਈਆ। ਸਭ ਦਾ ਸੁਵਾਮੀ ਮਾਲਕ ਇਕੋ ਪਰਮੇਸ਼ਵਰ ਪਤਿ, ਪਾਰਬ੍ਰਹਮ ਅਖਵਾਈਆ ।
ਜਿਸ ਭਗਤਾਂ ਲੇਖੇ ਲਾਉਣੀ ਰੱਤ, ਰਤਨ ਅਮੋਲਕ ਹੀਰੇ ਆਪ ਪਰਗਟਾਈਆ। ਧਰਮ ਦਾ ਧਰਮ ਦੁਵਾਰ ਖੋਲ੍ਹਣਾ ਹੱਟ, ਵਸਤ ਸਚ ਨਾਮ ਟਿਕਾਈਆ। ਸ਼ਰਅ ਜ਼ੰਜੀਰ ਦੇਣੀ ਕੱਟ, ਕਟਾਕਸ਼ ਇਕੋ ਇਕ ਵਖਾਈਆ । ਦੂਈ ਦੁਵੈਤ ਮੇਟਣਾ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਸ਼ਰਅ ਦੀ ਰਹੇ ਕੋਈ ਨਾ ਵੱਟ, ਵਟਣਾ ਨਾਮ ਵਾਲਾ ਮਲਣਾ ਚਾਈਂ ਚਾਈਂਆ। ਸੋ ਖੇਲ ਕਰੇ ਪ੍ਰਭ ਜੋ ਵਸੇ ਘਟ ਘਟ, ਘਟ ਘਟ ਬੈਠਾ ਸੋਭਾ ਪਾਈਆ। ਜਿਸ ਦੇ ਨਾਮ ਕਲਮੇ ਰਹੇ ਰਟ, ਰਸਨਾ ਜਿਹਵਾ ਸੋਹਲੇ ਢੋਲੇ ਗਾਈਆ। ਉਹ ਆਤਮ ਸੇਜ ਸੁਹੰਝਣਾ ਸੁਹਾਏ ਖੱਟ, ਖਟੀਆ ਇਕ ਵਡਿਆਈਆ। ਜੋਤ ਜਗਾਏ ਲਟ ਲਟ, ਅੰਧ ਅੰਧੇਰਾ ਦਏ ਮਿਟਾਈਆ। ਸ਼ਬਦੀ ਸੁਰਤ ਮਾਰ ਕੇ ਸੱਟ, ਸੋਈ ਸੁਵਾਣੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਕਰਨੀ ਕਹੇ ਮੈਂ ਆਦਿ ਜੁਗਾਦਿ ਦੀ ਕਰਨੀ, ਕੁਦਰਤ ਕਾਦਰ ਦਿਤੀ ਵਡਿਆਈਆ। ਮੈਂ ਖੇਲ ਵੇਖਣਾ ਪ੍ਰਭ ਦੀ ਚਰਨੀ, ਚਰਨੀ ਦੀ ਧਾਰ ਸ਼ਹਾਦਤ ਫੋਟੋ ਦਏ ਗੁਵਾਹੀਆ। ਮੇਰਾ ਝਗੜਾ ਨਹੀਂ ਵਰਨੀ ਬਰਨੀ, ਜ਼ਾਤ ਪਾਤ ਨਾ ਵੰਡ ਵੰਡਾਈਆ। ਮੈਂ ਚਾਹੁੰਦੀ ਇਕੋ ਮਾਰਗ ਹੋਵੇ ਉਤੇ ਧਰਨੀ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਪੁਰਖ ਅਕਾਲ ਦੀ ਪੌੜੀ ਸਭ ਨੇ ਚੜ੍ਹਨੀ, ਰਾਮ ਰਾਮਾ ਰੰਗ ਰੰਗਾਈਆ । ਕੂੜੀ ਕਿਰਿਆ ਜਗਤ ਜਹਾਨ ਵਿਚੋਂ ਹੜ੍ਹਨੀ, ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ ।
ਕੂੜੀ ਕਿਰਿਆ ਕਹੇ ਮੇਰਾ ਕਲਜੁਗ ਨਾਤਾ, ਸਚ ਸਚ ਸੁਣਾਈਆ। ਕਲਜੁਗ ਕਹੇ ਮੇਰਾ ਨਾਤਾ ਨਾਲ ਪੁਰਖ ਬਿਧਾਤਾ, ਜੋ ਬਿਦਨਾ ਦਾ ਮਾਲਕ ਅਗੰਮ ਅਥਾਹੀਆ। ਜਿਸ ਮੇਰਾ ਵਕਤ ਸੁਹੰਝਣਾ ਦੀਨ ਦੁਨੀ ਕੀਤਾ ਅੰਧੇਰੀ ਰਾਤਾ, ਸਾਚਾ ਚੰਦ ਨਾ ਕਿੋੲ ਚਮਕਾਈਆ। ਝਗੜਾ ਪਾ ਕੇ ਦੀਨ ਮਜ਼੍ਹਬ ਜ਼ਾਤਾ ਪਾਤਾ, ਮਾਣਸ ਮਾਨਵ ਦਿਤੇ ਟਕਰਾਈਆ। ਆਪਣੇ ਹੁਕਮ ਦਾ ਰੱਖ ਕੇ ਡੂੰਘਾ ਖਾਤਾ, ਭੇਵ ਅਭੇਦ ਦਿਤਾ ਛੁਪਾਈਆ। ਮੈਂ ਸਚ ਸੰਦੇਸ਼ਾ ਦੇਵਾਂ ਦੀਪ ਸਾਤਾ, ਨਵ ਖੰਡ ਖੰਡ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਨਵ ਸਤ ਕਹਿਣ ਸਾਡਾ ਰੂਪ ਅਨੂਪ ਅਪਾਰਾ, ਪ੍ਰਭ ਦਿਤੀ ਮਾਣ।ਵਡਿਆਈਆ। ਸਾਡੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਨਾਲ ਤੇਈ ਅਵਤਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੰਢ ਪੁਵਾਈਆ। ਸਾਡਾ ਖੇਲ ਸੰਗ ਹਜ਼ਰਤ ਈਸਾ ਮੂਸਾ ਮੁਹੰਮਦ ਯਾਰਾ, ਮਿਹਰਵਾਨ ਮਹਿਬਾਨ ਬੀਦੋ ਆਪਣਾ ਖੇਲ ਸਮਝਾਈਆ। ਸਾਡਾ ਲਹਿਣਾ ਦੇਣਾ ਨਾਨਕ ਨਿਰਗੁਣ ਸਰਗੁਣ ਗੋਬਿੰਦ ਧਾਰ ਅਪਾਰਾ, ਅਪਰੰਪਰ ਦਏ ਵਡਿਆਈਆ। ਸਾਡਾ ਮੀਤ ਸਾਜਣ ਭਗਤ ਸੁਹੇਲਾ ਜੋ ਭਗਵਨ ਹੋਏ ਪਿਆਰਾ, ਧਰਮ ਦੀ ਧਾਰ ਵਿਚ ਸਮਾਈਆ। ਨੌ ਖੰਡ ਕਹਿਣ ਸਤ ਦੀਪ ਅਸੀਂ ਉਸ ਪ੍ਰਭੂ ਦਾ ਬੋਲੀਏ ਜੈਕਾਰਾ, ਜੋ ਆਦਿ ਜੁਗਾਦਿ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸੱਤ ਦੀਪ ਕਹਿਣ ਸਾਡੀ ਧਰਨੀ ਧਰਤ ਧਵਲ ਅਪਾਰ, ਅਪਰੰਪਰ ਦਏ ਵਡਿਆਈਆ। ਸਾਡੀ ਨਮੋ ਨਮੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਧੰਨਭਾਗ ਜੇ ਧੁਰ ਦਾ ਹੁਕਮ ਚਲੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਖ਼ੁਸ਼ੀ ਮਨਾਈਆ। ਮਾਨਵ ਜ਼ਾਤੀ ਇਕ ਹੋਏ ਪਿਆਰ, ਆਤਮ ਪਰਮਾਤਮ ਮਿਲਕੇ ਵੱਜੇ ਵਧਾਈਆ। ਜੋ ਭਗਤ ਸੰਤ ਸੂਫੀ ਸੰਦੇਸ਼ਾ ਦੇ ਕੇ ਗਏ ਆਪਣੀ ਵਾਰ, ਪੂਰਬ ਲੇਖੇ ਨਾਲ ਮਿਲਾਈਆ ।
ਭਗਤਾਂ ਦਾ ਗ੍ਰਹਿ ਹੋਵੇ ਭਗਤ ਦੁਵਾਰ, ਭਗਵਨ ਮਿਲ ਕੇ ਵੱਜੇ ਵਧਾਈਆ। ਸ਼ਰਅ ਦਾ ਹੋਵੇ ਨਾ ਕੋਇ ਸਿਕਦਾਰ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਜੋਤ ਉਜਿਆਰ, ਨੂਰ ਨੁਰਾਨਾ ਨਜ਼ਰੀ ਆਈਆ । ਇਕੋ ਸ਼ਬਦ ਹੋਵੇ ਧੁਨਕਾਰ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਖਿਲਾਈਆ।
ਧਰਨੀ ਕਹੇ ਮੈਂ ਆਦਿ ਜੁਗਾਦੀ ਧਵਲ, ਧਰਮ ਨਾਲ ਸਮਝਾਈਆ। ਮੇਰਾ ਮਾਲਕ ਪੁਰਖ ਅਕਾਲਾ ਨੂਰ ਅਲਾਹੀ ਇਕੋ ਅਵਲ, ਆਲਮੀਨ ਇਕ ਅਖਵਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਰਾਮ ਰਾਮਾ ਨਾਲ ਕ੍ਰਿਸ਼ਨ ਕਾਹਨ ਸਵਲ, ਸਾਂਵਰੀਆ ਆਪਣਾ ਰੰਗ ਰੰਗਾਈਆ। ਜਿਸ ਗੋਬਿੰਦ ਧਾਰ ਛਕਾਈ ਪਵਲ, ਅੰਮ੍ਰਿਤ ਰਸ ਬਿਨ ਰਸਨਾ ਰਸ ਚਖਾਈਆ। ਤੂੰ ਭਗਤ ਸੁਹੇਲੇ ਪਰਗਟਾਏ ਆਪਣੇ ਕਵਲ, ਕਮਲਾਪਾਤੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।
ਧਰਨੀ ਕਹੇ ਵਕਤ ਸੁਹੰਞਣਾ ਆਇਆ ਨੌ ਮਾਘ, ਖ਼ੁਸ਼ੀਆਂ ਢੋਲੇ ਗਾਈਆ। ਮੇਰੇ ਅੰਤਰ ਉਪਜਿਆ ਇਕ ਵੈਰਾਗ, ਵੈਰੀ ਕੂੜੇ ਬਾਹਰ ਕਢਾਈਆ। ਜਨ ਭਗਤੋ ਦੁਰਮਤ ਮੈਲ ਧੋਵੋ ਦਾਗ਼, ਪਾਪ ਰਹੇ ਨਾ ਰਾਈਆ । ਕਾਇਆ ਮੰਦਰ ਦੀਪਕ ਜੋਤ ਵੇਖਣਾ ਚਿਰਾਗ, ਜੋਤੀ ਜਾਤਾ ਕਰੇ ਰੁਸ਼ਨਾਈਆ । ਨੌ ਖੰਡ ਪ੍ਰਿਥਮੀ ਚਾਰ ਕੁੰਟ ਦਹਿ ਦਿਸ਼ਾ ਚਾਰੇ ਲਿਖਾਰੀਉ ਲਿਖੋ ਲੱਗਣੀ ਆਗ, ਅਗਨੀ ਸਕੇ ਨਾ ਕੋਇ ਬੁਝਾਈਆ। ਸ਼ਾਹ ਸੁਲਤਾਨਾਂ ਰਈਅਤ ਹਕੂਮਤਾਂ ਜਾਣੀਆਂ ਤਿਆਗ, ਤ੍ਰੈਗੁਣ ਅਤੀਤਾ ਆਪਣਾ ਹੁਕਮ ਸੁਣਾਈਆ। ਕਿਸੇ ਦੀ ਪੁੱਛੇ ਕੋਈ ਨਾ ਵਾਤ, ਸੰਗੀ ਸੰਗ ਨਾ ਕੋਇ ਬਣਾਈਆ। ਸੱਤਾਂ ਦੀਪਾਂ ਹੋਏ ਅੰਧੇਰੀ ਰਾਤ, ਚਾਰੋ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ।
ਧਰਨੀ ਕਹੇ ਲਿਖਾਰੀਓ ਤੁਹਾਡਾ ਦਿਸੇ ਗਾਨਾ ਬੱਧਾ ਮਹਿੰਦੀ ਤੰਦਾ, ਸੰਗ ਮੁਹੰਮਦ ਚਾਰ ਯਾਰ ਰਲਾਈਆ । ਇਹ ਲੇਖਾ ਕਿਸੇ ਨਹੀਂ ਸੰਧਾ, ਅਕਲ ਬੁੱਧੀ ਸਮਝ ਕੋਇ ਨਾ ਪਾਈਆ। ਜਗਤ ਜਹਾਨ ਨੌਜੁਵਾਨ ਕਰਮ ਕਾਂਡ ਵਿਚ ਅੰਧਾ, ਨਿਝ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਲਜੁਗ ਆਪਣੀ ਧਾਰ ਵਿਚੋਂ ਲੰਘਾ, ਭੱਜਾ ਚਾਈਂ ਚਾਈਂਆ। ਅੰਤਮ ਸਭ ਦਾ ਹਾਲ ਹੋਣਾ ਮੰਦਾ, ਮੰਦਭਾਗ ਦਿਸੇ ਲੋਕਾਈਆ। ਸਦੀ ਚੌਧਵੀਂ ਅੰਤਮ ਹੋਇਆ ਕੰਢਾ, ਕੰਢੀ ਘਾਟ ਸਾਰੇ ਬੈਠੇ ਧਿਆਨ ਲਗਾਈਆ। ਜੋ ਵੇਦ ਵਿਆਸੇ ਪਾਈਆਂ ਵੰਡਾ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਅਠਾਰਾਂ ਪਰਾਣ ਦੇਣ ਗੁਵਾਹੀਆ। ਕਿਹੜੀ ਖੇਲ ਖੇਲੇ ਬ੍ਰਹਿਮਣ ਗੌੜ ਨੂਰੀ ਧਾਰ ਹੋ ਕੇ ਪੰਡਾ, ਪਾਰਬ੍ਰਹਮ ਭੇਵ ਭੇਵ ਆਪ ਸਮਝਾਈਆ। ਸ਼ਬਦੀ ਧਾਰ ਚਮਕੇ ਚੰਡ ਪਰਚੰਡਾ, ਜਗਤ ਜਹਾਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।
ਧਰਨੀ ਕਹੇ ਮੈਂ ਖ਼ੁਸ਼ੀਆਂ ਗਾਵਾਂ ਢੋਲੇ, ਪ੍ਰਭ ਨੂੰ ਸੀਸ ਨਿਵਾਈਆ। ਸ਼ਬਦੀ ਧਾਰ ਜੋ ਸ਼ਬਦ ਅਗੰਮੀ ਬੋਲੇ, ਅਨਬੋਲਤ ਰਾਗ ਸੁਣਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਧਰਮ ਧਾਰ ਦੇ ਤੋਲੇ, ਨਾਮ ਕੰਡੇ ਹੱਥ ਉਠਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਵਾਲੇ ਹੱਟ ਖੋਲ੍ਹੇ, ਚਾਰ ਕੁੰਟ ਦਿਤੀ ਵਰਤਾਈਆ। ਜਿਸ ਦੇ ਲੇਖੇ ਵਿਚ ਲਹਿਣੇ ਦੇਣੇ ਸਭ ਦੇ ਕੋਲੇ, ਕੌਲ ਇਕਰਾਰ ਨਾਲ ਬਣਾਈਆ। ਉਹ ਵੇਖੇ ਧਾਰ ਉਪਰ ਧੌਲੇ, ਧਰਮ ਧਾਰ ਨਾਲ ਜਣਾਈਆ। ਜਿਸ ਨੇ ਸਚ ਦੁਵਾਰੇ ਖੋਲ੍ਹੇ, ਖਾਲਕ ਖਲਕ ਖਲਕ ਸਮਝਾਈਆ ।
ਨਵ ਸਤ ਤੱਕਣੇ ਰੌਲੇ, ਸਾਂਤਕ ਸਤਿ ਨਾ ਕੋਇ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਧਰਨੀ ਕਹੇ ਮੈਂ ਚਾਰੋਂ ਕੁੰਟ ਮਾਰਾਂ ਧਿਆਨ, ਬਿਨ ਨੈਣਾਂ ਨੈਣ ਖੁਲ੍ਹਾਈਆ। ਉਹ ਵੇਖੋ ਪੰਡਤ ਨਾਰਦ ਆਉਂਦਾ ਬਿਨਾ ਰਸਨਾ ਤੋਂ ਦਏ ਬਿਆਨ, ਬਿਨ ਜਿਹਵਾ ਜਿਹਵਾ ਰਿਹਾ ਦ੍ਰਿੜਾਈਆ। ਉਠ ਵੇਖ ਕੀ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਸਤ ਦੀਪ ਹੁਕਮ ਚਲਾਇਆ ਤੇ ਵਰਤਣਾ ਵਿਚ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਲਹਿੰਦੀ ਦਿਸ਼ਾ ਅੱਖ ਪੁੱਟ ਲੈ ਤੇ ਨਾਲ ਸੁਣ ਲੈ ਕਾਨ, ਬਿਨ ਕੰਨਾਂ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਧਰਨੀ ਕਹੇ ਮੈਂ ਨਾਰਦ ਕੀ ਦੱਸਾਂ, ਸਚ ਸਚ ਜਣਾਈਆ। ਮੈਂ ਦੀਨ ਦੁਨੀ ਨੂੰ ਵੇਖ ਵੇਖ ਹੱਸਾਂ, ਜੋ ਮੇਰੇ ਉਤੇ ਸੋਭਾ ਪਾਈਆ। ਕਿਸੇ ਦੇ ਅੰਦਰ ਰਿਹਾ ਨਹੀਂ ਪ੍ਰਭੂ ਦੇ ਪਿਆਰ ਦਾ ਰਸਾ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਮੈਂ ਦੂਰ ਦੁਰਾਡੀ ਜਗਤ ਜਗਿਆਸੂਆਂ ਕੋਲੋਂ ਨੱਸਾਂ, ਭੱਜਾਂ ਵਾਹੋ ਦਾਹੀਆ। ਮੈਨੂੰ ਐਂ ਜਾਪਦਾ ਪ੍ਰਭੂ ਦਾ ਭਗਤ ਕੋਈ ਵਿਰਲਾ ਕੋਟਾਂ ਵਿਚੋਂ ਲੱਖਾਂ, ਗਣਤੀ ਗਣਤ ਨਾ ਕੋਇ ਗਿਣਾਈਆ। ਪਰ ਯਾਦ ਕਰ ਲੈ ਨਾਰਦਾ ਸ੍ਰਿਸ਼ਟੀ ਐਂ ਸੜਨੀ ਜਿਵੇਂ ਸੜਦਾ ਪੁਤਲਾ ਕੱਖਾਂ, ਚਾਰੋਂ ਕੁੰਟ ਵੇਖਣਾ ਥਾਉਂ ਥਾਈਂਆ। ਕਲਜੁਗ ਖੇਲ ਹੋਣਾ ਵਾਂਗ ਬਾਜ਼ੀਗਰ ਨਟਾਂ, ਨਟੂਆ ਹੋ ਕੇ ਆਪਣਾ ਸਵਾਂਗ ਵਰਤਾਈਆ । ਮੈਂ ਅੰਤ ਇਕ ਪ੍ਰਭੂ ਤੇ ਆਪਣੀ ਆਸਾ ਸੱਟਾਂ, ਦੂਸਰ ਓਟ ਨਾ ਕੋਇ ਤਕਾਈਆ। ਜਿਸ ਦੀਨ ਮਜ਼੍ਹਬ ਦੀਆਂ ਮੇਟਣੀਆਂ ਵੱਟਾਂ, ਝਗੜੇ ਨਾਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨਾਰਦ ਕਹੇ ਧਰਨੀਏ ਮੈਂ ਵੀ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਕਲਜੁਗ ਕੂੜ ਦਿਸੇ ਪ੍ਰਧਾਨ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸ਼ਰਅ ਰੂਪ ਬਣੀ ਸ਼ੈਤਾਨ, ਸ਼ਰੀਅਤ ਕਰੇ ਲੜਾਈਆ । ਇਨਸਾਨ ਦਾ ਵੈਰੀ ਬਣਿਆ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਪਰ ਯਾਦ ਕਰ ਲੈ ਜੋ ਸਈਆ ਨੂੰ ਸੰਦੇਸ਼ਾ ਦਿਤਾ ਰਾਮ, ਬਨਵਾਸੀ ਆਪਣਾ ਹੁਕਮ ਸੁਣਾਈਆ। ਕਲਜੁਗ ਕੂੜ ਕੂੜਿਆਰ ਹੋਣਾ ਜਗਤ ਜਹਾਨ, ਨਵ ਸਤ ਆਪਣਾ ਰੰਗ ਰੰਗਾਈਆ। ਜੋ ਅਰਜਨ ਨੂੰ ਗੀਤਾ ਲਿਖਣ ਲੱਗਿਆਂ ਦੱਸਿਆ ਕਾਹਨ, ਘਨਈਆ ਧੁਰ ਦਾ ਹੁਕਮ ਦ੍ਰਿੜਾਈਆ। ਕਲਜੁਗ ਅੰਤ ਪ੍ਰਭੂ ਦੀ ਕਰੇ ਕੋਇ ਨਾ ਪਹਿਚਾਨ, ਭਗਵਨ ਰੰਗ ਨਾ ਕੋਇ ਸਮਾਈਆ। ਨੌ ਖੰਡ ਪ੍ਰਿਥਮੀ ਹੋਵੇ ਪਰੇਸ਼ਾਨ, ਪਰੇਸ਼ਾਨੀ ਵਿਚ ਦੁਹਾਈਆ। ਅੰਤਰ ਆਤਮ ਉਪਜੇ ਨਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਅੰਮ੍ਰਿਤ ਰਸ ਮਿਲੇ ਨਾ ਪੀਣ ਖਾਣ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਘਰ ਸੁਵਾਮੀ ਠਾਕਰ ਮਿਲੇ ਕਿਸੇ ਨਾ ਆਣ, ਤਨ ਮੰਦਰ ਵੱਜੇ ਨਾ ਕੋਇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਆਪ ਬਣਾਈਆ।
ਨਾਰਦ ਕਹੇ ਧਰਨੀਏ ਮੈਂ ਹੋਰ ਕੁੱਛ ਤੱਕਾਂ, ਚਾਰੋਂ ਕੁੰਟ ਧਿਆਨ ਲਗਾਈਆ। ਉਹ ਵੇਖ ਲੈ ਤੀਜੇ ਸਾਲ ਨੂੰ ਝਗੜਾ ਪੈਣਾ ਵਿਚ ਮਦੀਨਾ ਮੱਕਾ, ਕਾਅਬੇ ਆਪਣਾ ਹਾਲ ਦ੍ਰਿੜਾਈਆ। ਫੇਰ ਲਹਿਣਾ ਦੇਣਾ ਹੋਣਾ ਨਾਲ ਬੂਰਾ ਕੱਕਾ, ਹਜ਼ਰਤ ਈਸਾ ਦੇਵਣਹਾਰ ਸ਼ਹਾਦਤ ਨਾਲ ਗੁਵਾਹੀਆ। ਨੌ ਖੰਡ ਪ੍ਰਿਥਮੀ ਰਸ਼ੀਆ ਨਾਲ ਅਮਰੀਕਾ ਲੱਗਣਾ ਧੱਕਾ, ਅੱਗੇ ਹੋ ਨਾ ਕੋਇ ਅਟਕਾਈਆ। ਦੀਨ ਦੁਨੀ ਦੀ ਕੀਮਤ ਰਹਿਣੀ ਨਹੀਂ
ਕੋਈ ਟਕਾ, ਸ਼ਾਹ ਸੁਲਤਾਨ ਰਾਜ ਰਾਜਾਨ ਮਾਇਆਧਾਰੀ ਮਿੱਟੀ ਖਾਕ ਵਿਚ ਰੁਲਾਈਆ। ਇਕੋ ਧਰਮ ਦੀ ਧਾਰ ਪ੍ਰਭੂ ਦੇ ਨਾਮ ਦੀ ਹੋਣੀ ਸਤ੍ਹਾ, ਜਿਸ ਨੂੰ ਸਤਿਗੁਰ ਸ਼ਬਦ ਮੰਨੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ।
ਧਰਨੀ ਕਹੇ ਨਾਰਦ ਜੀ ਮੈਂ ਵੀ ਚੁੱਕਿਆ ਭਾਰ, ਨਵ ਖੰਡ ਚੁਰਾਸੀ ਲੱਖ ਆਪਣੇ ਉਤੇ ਟਿਕਾਈਆ । ਮੇਰੀ ਦਿਵਸ ਰੈਣ ਪੁਕਾਰ, ਕੂਕ ਕੂਕ ਸੁਣਾਈਆ। ਮੇਰੇ ਪ੍ਰੀਤਮ ਪਿਆਰੇ ਪਾ ਸਾਰ, ਪਰਮ ਪੁਰਖ ਹੋਣਾ ਆਪ ਸਹਾਈਆ। ਚਾਰੋ ਕੁੰਟ ਹੋਈ ਅੰਧੇਰੀ ਰਾਤ, ਤੇਰਾ ਨੂਰੀ ਚੰਦ ਨਾ ਕੋਇ ਚਮਕਾਈਆ। ਤੇਰੇ ਨਾਮ ਕਲਮਿਆਂ ਵਾਲੀ ਖਾਰ, ਦੀਨ ਮਜ਼੍ਹਬ ਕਰੇ ਲੜਾਈਆ। ਤੂੰ ਆਤਮ ਪਰਮਾਤਮ ਨੂਰ ਉਜਿਆਰ, ਨੂਰ ਨੁਰਾਨਾ ਇਕ ਅਖਵਾਈਆ। ਕਲਜੁਗ ਮੇਟ ਦੇ ਧੂੰਆਂਧਾਰ, ਧਰਮ ਦੀ ਧਾਰ ਇਕ ਸਮਝਾਈਆ। ਇਕੋ ਤੇਰਾ ਨਾਮ ਹੋਵੇ ਜੈਕਾਰ, ਇਕੋ ਤੇਰੀ ਸਿਫਤ ਸਲਾਹੀਆ। ਇਕੋ ਤੇਰਾ ਮੰਦਰ ਹੋਵੇ ਦੁਵਾਰ, ਸ਼ਿਵਦੁਵਾਲਾ ਮਠ ਗੁਰੂ ਦੁਵਾਰ ਇਕ ਵਖਾਈਆ। ਇਕੋ ਸ਼ਬਦ ਹੋਵੇ ਧੁਨਕਾਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵੱਜਦੀ ਰਹੇ ਵਧਾਈਆ। ਇਕੋ ਤੇਰੀ ਹੋਵੇ ਨਿਮਸਕਾਰ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸਾਰੇ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਬ੍ਰਹਿਮੰਡ ਖੰਡ ਪੁਰੀ ਲੋਅ ਤੇਰੀ ਵੱਜੇ ਵਧਾਈਆ। ਧਰਨੀ ਕਹੇ ਮੇਰੀ ਨਮੋਂ ਨਮੋਂ ਨਿਮਸਕਾਰ, ਨਿਵ ਨਿਵ ਤੇਰੇ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਰਖਾਈਆ।
ਨਾਰਦ ਕਹੇ ਧਰਨੀਏ ਪਰਮ ਪੁਰਖ ਬੜਾ ਚਲਾਕ, ਮੈਂ ਜੁਗ ਚੌਕੜੀ ਵੇਖ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਸਭ ਨੂੰ ਕਰਦਾ ਰਿਹਾ ਖਾਕ, ਮਾਟੀ ਖਾਕ ਵਿਚ ਰੁਲਾਈਆ। ਕੋਟਾਂ ਵਿਚੋਂ ਜਨ ਭਗਤਾਂ ਖੋਲ੍ਹਦਾ ਰਿਹਾ ਤਾਕ, ਬਜ਼ਰ ਕਪਾਟੀ ਪੜਦਾ ਆਪ ਉਠਾਈਆ। ਆਪਣਾ ਦੱਸਦਾ ਰਿਹਾ ਸ਼ਬਦ ਅਗੰਮੀ ਵਾਕ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸਚ ਪ੍ਰੀਤੀ ਜੋੜਦਾ ਰਿਹਾ ਨਾਤ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ । ਸੋ ਅੰਤ ਪੁੱਛਣਹਾਰਾ ਵਾਤ, ਜੁਗ ਚੌਕੜੀ ਇਸ ਦੇ ਹੁਕਮ ਅੰਦਰ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ।
ਧਰਨੀ ਕਹੇ ਨਾਰਦ ਜੀ ਮੈਂ ਉਸੇ ਨੂੰ ਟੇਕਾਂ ਮੱਥਾ, ਜੋ ਮਾਲਕ ਧੁਰਦਰਗਾਹੀਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਸੱਥਰ ਲੱਥਾ, ਯਾਰੜਾ ਸੇਜ ਹੰਢਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸ਼ਤਰ ਕਰਦੇ ਕਥਾ, ਵੇਦ ਪੁਰਾਨ ਅੰਜ਼ੀਲ ਕੁਰਾਨ ਬਾਈਬਲ ਤੁਰੈਤ ਗੀਤਾ ਗੁਰੂ ਗ੍ਰੰਥ ਢੋਲੇ ਸੋਹਲੇ ਰਾਗ ਸੁਣਾਈਆ। ਉਸ ਦਾ ਖੇਲ ਵੇਖਣਾ ਯਥਾਰਥ ਯਥਾ, ਜੋ ਯਦੀ ਆਪਣਾ ਹੁਕਮ ਵਰਤਾਈਆ। ਜਿਸ ਦੇ ਸ਼ਬਦੀ ਧਾਰ ਦਾ ਅਗੰਮੀ ਇਕੋ ਭੱਥਾ, ਤੀਰ ਤਰਕਸ਼ ਕਮਾਨ ਹੱਥ ਨਾ ਕੋਇ ਉਠਾਈਆ। ਉਹਦਾ ਯੁੱਧ ਬਿਨਾ ਤਨ ਵਜੂਦ ਹੱਥਾਂ, ਹੁਕਮੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਨੂਰ ਅਲਾਹੀਆ।
ਨਾਰਦ ਕਹੇ ਧਰਨੀਏ ਉਹ ਮਾਲਕ ਪਰਮ ਪੁਰਖ ਅਪਾਰ, ਪਰਮਾਤਮ ਇਕ ਅਖਵਾਈਆ। ਜਿਸ ਜੁਗ ਚੌਕੜੀ ਖੇਲਿਆ ਖੇਲ ਵਿਚ ਸੰਸਾਰ, ਸਤਿਗੁਰ ਸ਼ਬਦ ਨਾਲ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਅਧਾਰ, ਉਦਰ ਦਾ ਲੇਖਾ ਦਿਤਾ ਮੁਕਾਈਆ। ਨਿਰਅਖਰ ਧਾਰ ਵਿਚੋਂ ਅੱਖਰ ਦਿਤੇ ਉਚਾਰ, ਜਗਤ ਸ਼ਾਸ਼ਤਰ ਦੇਣ ਗੁਵਾਹੀਆ। ਜਿਸ ਨੇ ਮੰਦਰ ਮਸਜਿਦ ਸ਼ਿਵਦੁਵਾਲੇ ਮੱਠ ਬਣਾਏ ਗੁਰੂਦੁਵਾਰ, ਚਰਚਾਂ ਦਿਤੀ
ਵਡਿਆਈਆ। ਦੀਨਾਂ ਮਜ਼੍ਹਬਾਂ ਦੱਸ ਨਾਮ ਜੈਕਾਰ, ਸ਼ਰਅ ਦਾ ਰੰਗ ਦਿਤਾ ਰੰਗਾਈਆ। ਝਗੜਿਆਂ ਵਿਚ ਖੇਲ ਕੀਤਾ ਵਾਰੋ ਵਾਰ, ਵਾਰਤਾ ਪਿਛਲੀ ਦਏ ਗੁਵਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲ ਆਦਿ ਜੁਗਾਦੀ ਪਰਮ ਪੁਰਖ ਪਰਵਰਦਿਗਾਰ, ਰਾਮ ਰਾਮਾ ਕਾਹਨ ਕਾਹਨਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ ।
ਧਰਨੀ ਕਹੇ ਮੇਰਾ ਵਕਤ ਆਇਆ ਸੁਹੰਝਣਾ, ਸੋਹਣੀ ਮਿਲੀ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਆਦਿ ਪੁਰਖ ਦਇਆ ਕਮਾਈਆ। ਜਿਸ ਨੂੰ ਕਹਿੰਦੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਲੰਘਾਈਆ। ਉਹ ਭਗਤਾਂ ਪਾਵੇ ਨਾਮ ਦਾ ਅੰਞਣਾ, ਨਿਝ ਨੇਤਰ ਨੈਣ ਅੱਖ ਖੁਲ੍ਹਾਈਆ। ਜਿਸ ਦੇ ਹੁਕਮ ਵਿਚ ਜਗਤ ਜਹਾਨ ਵੰਞਣਾ, ਭੱਜੇ ਵਾਹੋ ਦਾਹੀਆ। ਜਿਸ ਸਭ ਦਾ ਪੜਦਾ ਕੱਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦਾ ਨਾਮ ਡੰਕਾ ਵੱਜਣਾ, ਚਾਰੋ ਕੁੰਟ ਕਰੇ ਸ਼ਨਵਾਈਆ। ਉਹ ਝਗੜਾ ਮੇਟੇ ਦੀਨ ਦੁਨੀ ਕਾਇਆ ਬਦਨਾ, ਜਿਸਮ ਜ਼ਮੀਰ ਵਿਚੋਂ ਆਪ ਸਮਝਾਈਆ। ਸੋ ਸਾਹਿਬ ਸੂਰਾ ਸਰਬੰਗਣਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਧਰਨੀ ਕਹੇ ਮੇਰਾ ਕਵਣ ਵਕਤ ਸੰਭਾਲੇ, ਸੰਬਲ ਬੈਠਾ ਨਜ਼ਰ ਕਿਸੇ ਨਾ ਆਈਆ। ਜੋ ਲੇਖਾ ਜਾਣੇ ਸ਼ਾਹ ਕੰਗਾਲੇ, ਗਰੀਬ ਗਰੀਬਾਂ ਵੇਖ ਵਖਾਈਆ। ਜਿਸ ਦਾ ਨਾਮ ਸਚਾ ਧਨ ਮਾਲੇ, ਧਨ ਦੌਲਤ ਕੰਮ ਕਿਸੇ ਨਾ ਆਈਆ। ਜੋ ਭਾਗ ਲਗਾਏ ਸਾਚੇ ਡਾਲੇ, ਪੱਤ ਟਹਿਣੀ ਆਪ ਮਹਿਕਾਈਆ । ਮੇਰੇ ਧੋਏ ਦਾਗ਼ ਕਾਲੇ, ਦੁਰਮਤ ਰਹੇ ਨਾ ਰਾਈਆ। ਅੰਮ੍ਰਿਤ ਧਾਰ ਅੰਦਰੋਂ ਉਛਾਲੇ, ਸਵਾ ਸੇਰ ਪਾਣੀ ਲਿਖਾਰੀਆਂ ਦਏ ਗੁਵਾਹੀਆ। ਪੰਜ ਪੰਜ ਸ਼ਹਾਦਤ ਦੇਣ ਭਗਤਾਂ ਦੇ ਭਾਲੇ, ਭਾਂਡਾ ਭਰਮ ਭੰਨਾਈਆ । ਆਤਮ ਧਾਰ ਵਸੇ ਨਾਲੇ, ਪਰਮਾਤਮ ਵਿਛੜ ਕਦੇ ਨਾ ਜਾਈਆ। ਜਿਸ ਦੇ ਪਿੱਛੇ ਭਗਤ ਸੁਹੇਲੇ ਜੁਗ ਜੁਗ ਘਾਲਣਾ ਰਹੇ ਘਾਲੇ, ਰਵਦਾਸ ਰਵੀਦਾਸ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਦਰਸਾਈਆ।
ਧਰਨੀ ਕਹੇ ਮੈਂ ਕੂਕ ਕਹਾਂ ਪੁਕਾਰ, ਦੋ ਜਹਾਨਾ ਦਿਆਂ ਸੁਣਾਈਆ। ਸਭ ਦਾ ਇਕੋ ਮਿੱਤਰ ਮੁਰਾਰ, ਪਰਮ ਪੁਰਖ ਇਕ ਅਖਵਾਈਆ। ਜਿਸ ਨੇ ਬਾਲਮੀਕ ਦਿਤਾ ਤਾਰ, ਬਟਵਾਰਾ ਆਪਣੇ ਰੰਗ ਰੰਗਾਈਆ । ਡਾਕੇ ਮਾਰਦਾ ਵਿਚ ਸੰਸਾਰ, ਸਚ ਲੁਟੇਰਾ ਇਕ ਅਖਵਾਈਆ। ਜਿਸ ਦੀ ਦੱਛਣਾ ਰਾਮ ਦੇ ਲੇਖੇ ਸਾਢੇ ਤਿੰਨ ਹਾਰ, ਕਲਜੁਗ ਲਹਿਣਾ ਪੂਰ ਕਰਾਈਆ। ਗਊ ਪਾਲ ਗੋਪਾਲ ਕਾਹਨ ਕ੍ਰਿਸ਼ਨ ਵੇਖੇ ਨੈਣ ਮੁੰਧਾਰ, ਨੈਣ ਮੂੰਦ ਦਇਆ ਕਮਾਈਆ। ਈਸਾ ਕਹੇ ਮੇਰਾ ਲੇਖਾ ਨਾਲ ਪਰਵਰਦਿਗਾਰ, ਜੋ ਯਾਰ ਯਾਰਾ ਅਗੰਮ ਅਥਾਹੀਆ। ਮੁਹੰਮਦ ਕਹੇ ਮੈਂ ਉਸ ਦਾ ਕਰਾਂ ਇਜ਼ਹਾਰ, ਜੋ ਸਿਫ਼ਤਾਂ ਦਾ ਮਾਲਕ ਸਿਫ਼ਤ ਸਲਾਹੀਆ । ਨਾਨਕ ਕਹੇ ਮੈਂ ਉਸ ਦੀ ਵਜਾਵਾਂ ਸਿਤਾਰ, ਜੋ ਸੁੱਤਿਆਂ ਲਏ ਜਗਾਈਆ। ਜਨ ਭਗਤੋ ਇਹ ਸਾਰੀ ਸ਼੍ਰਿਸ਼ਟੀ ਦਾ ਸਤਿਜੁਗ ਵਿਚ ਹੋਵੇਗਾ ਭਗਤ ਦੁਵਾਰ, ਅੱਜ ਦਾ ਲੇਖਾ ਇਸ ਦੀ ਦਏ ਗੁਵਾਹੀਆ। ਦਰਸ਼ਨ ਸਿੰਘ ਦੀ ਪੁੱਠੀ ਦਿਸੇ ਤਲਵਾਰ, ਢਾਲ ਆਪਣਾ ਰੂਪ ਦਰਸਾਈਆ। ਖਾਲੀ ਗਿਲਾਸ ਕਹੇ ਚਾਰੋਂ ਕੁੰਟ ਹੋਣੀ ਹਾਹਾਕਾਰ, ਫਲ ਕਹਿਣ ਫਲ ਹੱਥ ਕਿਸੇ ਨਾ ਆਈਆ। ਨੇਤਰ ਰੋਵੇ ਨਾਰੀ ਨਾਰ, ਬਿਨ
ਹੰਝੂਆਂ ਹੰਝੂ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ।
ਨਾਰਦ ਕਹੇ ਧਰਨੀਏ ਵੇਖ ਲੈ ਭਗਤਾਂ ਨੇ ਦੋਵੇਂ ਰੰਗੇ ਹੋਏ ਗੁੱਟ, ਲਾਲ ਆਪਣਾ ਰੰਗ ਵਖਾਈਆ । ਇਕ ਵਾਰ ਪ੍ਰਭ ਨਾਲੋਂ ਸਭ ਦੀ ਪ੍ਰੀਤੀ ਜਾਣੀ ਤੁੱਟ, ਟੁੱਟਿਆਂ ਫੇਰ ਪ੍ਰਭੂ ਜੁੜਾਈਆ। ਨੌ ਖੰਡ ਪ੍ਰਿਥਮੀ ਪੈਣੀ ਲੁੱਟ, ਕਲਜੁਗ ਲੁਟੇਰਾ ਫਿਰੇ ਚਾਈ ਚਾਈਆ। ਦੀਨਾਂ ਮਜ਼੍ਹਬਾਂ ਹੋਣੀ ਫੁੱਟ, ਮੇਲਾ ਸਕੇ ਨਾ ਕੋਇ ਮਿਲਾਈਆ। ਬੇਸ਼ਕ ਪ੍ਰਭੂ ਦਾ ਨਾਮ ਜਪਦੀ ਸ਼੍ਰਿਸ਼ਟੀ ਰਸਨਾ ਜਿਹਵਾ ਬੁਲ੍ਹਾਂ ਬੁੱਟ, ਹਿਰਦੇ ਰਾਮ ਨਾ ਕੋਇ ਵਸਾਈਆ। ਸਭ ਦਾ ਭਾਗ ਜਾਣਾ ਨਿਖੁੱਟ, ਖੋਟੇ ਖਰੇ ਰੂਪ ਨਾ ਕੋਇ ਦਰਸਾਈਆ। ਫੇਰ ਸਤਿ ਸਚ ਦੀ ਮੌਲਣੀ ਰੁੱਤ, ਰੁਤੜੀ ਆਪਣਾ ਰੰਗ ਰੰਗਾਈਆ। ਭਗਤ ਦੁਵਾਰ ਦੀ ਨੀਂਹ ਥੱਲੇ ਚਾਂਦੀ ਦਾ ਦੱਬਣਾ ਬੁੱਤ, ਬੁੱਤਖਾਨੇ ਵੇਖਣ ਥਾਉਂ ਥਾਈਂਆ। ਇਹ ਵਿਹਾਰ ਉਸ ਸਾਹਿਬ ਦਾ ਜਿਸ ਦਾ ਸ਼ਬਦ ਦੁਲਾਰਾ ਸੁੱਤ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨਾਰਦ ਕਹੇ ਧਰਨੀਏ ਮੈਂ ਕੀ ਵੇਖਾਂ ਹੁੰਦਾ ਸਗਨ, ਸਗਲਾ ਧਿਆਨ ਲਗਾਈਆ। ਭਗਤਾਂ ਅੰਤਰ ਆਤਮਾ ਹੋਵੇ ਮਗਨ, ਜਗਤ ਵਾਸ਼ਨਾ ਬਾਹਰ ਕਢਾਈਆ। ਓਢਣ ਦਿਸੇ ਕਿਸੇ ਨਾ ਸੀਸ ਸ਼੍ਰਿਸ਼ਟੀ ਹੋਈ ਨਗਨ, ਸਿਰ ਹੱਥ ਨਾ ਕੋਇ ਟਿਕਾਈਆ। ਬਿਨਾ ਭਗਤਾਂ ਤੋਂ ਕਾਇਆ ਮੰਦਰ ਅੰਦਰ ਦੀਪਕ ਕਿਸੇ ਨਾ ਜਗਣ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕੀ ਹੋਇਆ ਜੇ ਭਗਤ ਦੁਵਾਰ ਦੀ ਧਾਰ ਨਾਲ ਲੱਗੀ ਅਗਨ, ਅਗਨ ਜਗਤ ਵਾਲੀ ਸਮਝਾਈਆ। ਕਿਸੇ ਦਾ ਰਹਿਣਾ ਨਹੀਂ ਕੋਈ ਸੱਜਣ, ਮਿੱਤਰ ਮੀਤ ਨਾ ਕੋਇ ਅਖਵਾਈਆ। ਅੰਤ ਗੜ੍ਹ ਹੰਕਾਰੀ ਭਾਂਡੇ ਭੱਜਣ, ਮਨ ਮਮਤਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ ।
ਧਰਨੀ ਕਹੇ ਨਾਰਦਾ ਮੈਂ ਅਵਤਾਰ ਪੈਗ਼ੰਬਰ ਗੁਰੂ ਤੱਕਾਂ ਸਾਖਿਆਤ, ਬਿਨ ਅੱਖੀਆਂ ਅੱਖ ਉਠਾਈਆ । ਜਿਨ੍ਹਾਂ ਚਾਰ ਜੁਗ ਦੀ ਪਿਛਲੀ ਲਿਖੀ ਗਾਥ, ਅੱਖਰ ਅੱਖਰਾਂ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਦਾ ਵੇਖਿਆ ਰਾਥ, ਨਿਰਗੁਣ ਸਰਗੁਣ ਹੋ ਕੇ ਭੱਜੇ ਵਾਹੋ ਦਾਹੀਆ। ਅੰਤ ਲਹਿਣਾ ਉਸ ਹੱਥ ਪੁਰਖ ਸਮਰਾਥ, ਜੋ ਕਰਤਾ ਧੁਰਦਰਗਾਹੀਆ। ਜੋ ਹੋਏ ਸਹਾਈ ਅਨਾਥਾਂ ਅਨਾਥ, ਦੀਨਨ ਆਪਣੇ ਗਲੇ ਲਗਾਈਆ। ਸੋ ਸਭ ਦਾ ਲਹਿਣਾ ਦੇਣਾ ਦੇਵੇ ਮਸਤਕ, ਮਾਥ, ਪੂਰਬ ਲੇਖਾ ਬਿਧਨਾ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਧਰਨੀ ਕਹੇ ਮੇਰਾ ਲੇਖਾ ਬਹੁਤ ਪੁਰਾਣਾ, ਪੁਰਾਨ ਅਠਾਰਾਂ ਦੇਣ ਗੁਵਾਹੀਆ। ਮੇਰਾ ਕਾਹਨ ਨਾਲ ਯਰਾਨਾ, ਜੋ ਸਖੀਆਂ ਸੁਖਨ ਗਿਆ ਸਮਝਾਈਆ। ਦੁਨੀਆ ਦੀਨ ਵਿਚ ਬਦਲ ਜਾਣਾ ਜਮਾਨਾ, ਜਮਨ ਕਿਨਾਰਾ ਸੰਗ ਰਖਾਈਆ। ਕਲਜੁਗ ਕੂੜ ਹੋਣਾ ਪਰਧਾਨਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਧਰਮ ਦਾ ਰਹਿਣਾ ਨਹੀਂ ਕੋਈ ਨਿਸ਼ਾਨਾ, ਧਰਮ ਦੀ ਧਾਰ ਨਾ ਕੋਇ ਰਖਾਈਆ। ਦੀਨ ਮਜ਼੍ਹਬ ਹੋਣਾ ਬੇਗਾਨਾ, ਨਾਮ ਕਲਮਾ ਕਰੇ ਲੜਾਈਆ। ਅੰਤਰ ਗਾਏ ਨਾ ਕੋਇ ਤਰਾਨਾ, ਤੁਰੀਆ ਵੇਖਣ ਕੋਇ ਨਾ ਪਾਈਆ । ਉਸ ਸਮੇਂ ਖੇਲ ਕਰੇ ਧੁਰ ਦਾ ਕਾਹਨਾ, ਕਾਹਨ ਕਾਹਨ ਨਾਲ ਵਡਿਆਈਆ। ਜਿਸ ਦਾ ਲਹਿਣਾ ਦੇਣਾ ਦੋ ਜਹਾਨ, ਜ਼ਿਮੀ ਅਸਮਾਨ ਵੇਖ ਵਖਾਈਆ। ਸਤਿਗੁਰ ਸ਼ਬਦ ਕਰੇ ਪਰਧਾਨਾ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ।
ਨਾਰਦ ਕਹੇ ਧਰਨੀਏ ਮੈਂ ਵੀ ਸੁਣੀ ਬਾਤ, ਪਿੱਛੇ ਹੋ ਕੇ ਧਿਆਨ ਲਗਾਈਆ। ਜੋ ਖੇਲ ਹੋਣਾ ਲੋਕਮਾਤ, ਕਾਹਨ ਘਨਈਆ ਗਿਆ ਦ੍ਰਿੜਾਈਆ। ਕਿਸੇ ਦੀ ਪੁੱਛਣੀ ਨਹੀਂ ਕਿਸੇ ਨੇ ਵਾਤ, ਸੰਗੀ ਸੰਗ ਨਾ ਕੋਇ ਨਿਭਾਈਆ। ਕੀ ਹੋਇਆ ਜੇ ਅਠਾਰਾਂ ਕਸ਼ੂਣੀਆਂ ਹੋਈਆਂ ਖਾਤ, ਧਰਮ ਯੁੱਧ ਯੁੱਧ ਸਮਝਾਈਆ । ਕਲਜੁਗ ਅੰਤਮ ਹੁਕਮ ਵਰਤੇ ਕਮਲਾਪਾਤ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ ।
ਧਰਨੀ ਕਹੇ ਮੈਂ ਕਰਦੀ ਰਹੀ ਕਾਹਨ ਨੂੰ ਯਾਦ, ਗੋਪਾਲ ਨੂੰ ਸੀਸ ਨਿਵਾਈਆ। ਜੋ ਮੈਨੂੰ ਦੇ ਕੇ ਗਿਆ ਦਾਦ, ਵਸਤ ਅਨਮੁਲ ਨਾਮ ਵਰਤਾਈਆ। ਤੇਰਾ ਖੇੜਾ ਹੋਏ ਆਬਾਦ, ਹਰਿ ਭਗਤ ਦੁਵਾਰ ਸੋਭਾ ਪਾਈਆ। ਜਿਥੇ ਇਕੱਠੇ ਹੋਣਗੇ ਸਾਰੇ ਸੰਤ ਸਾਧ, ਸੂਫੀਆ ਰੰਗ ਰੰਗਾਈਆ। ਅੰਤਰ ਰਹੇ ਨਾ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਸ਼ਰਅ ਦੀ ਦਿਸੇ ਕੋਇ ਨਾ ਹਾਦ, ਮਜ਼੍ਹਬਾਂ ਰੰਗ ਨਾ ਕੋਇ ਰੰਗਾਈਆ। ਇਕੋ ਮਾਲਕ ਨਜ਼ਰੀ ਆਏ ਵਾਹਿਦ, ਗਾਡ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ ।
ਨਾਰਦ ਕਹੇ ਧਰਨੀ ਮੈਂ ਵੀ ਸੁਣਿਆ ਸੰਦੇਸ਼, ਜੋ ਕ੍ਰਿਸ਼ਨ ਘਨਈਆ ਕਾਹਨ ਕਾਹਨ ਗਿਆ ਦ੍ਰਿੜਾਈਆ। ਮੈਂ ਦੂਰੋਂ ਹੋ ਕੇ ਪੇਸ਼, ਪੇਸ਼ੀਨਗੋਈ ਪੁੱਛੀ ਚਾਈਂ ਚਾਈਂਆ। ਸਚ ਦੱਸ ਇਹ ਧਾਮ ਸੁਹੰਝਣਾ ਕੌਣ ਕਰੇ ਤੇ ਕਿਹੜਾ ਹੋਵੇ ਨਰੇਸ਼, ਕਵਣ ਹੁਕਮ ਹੁਕਮ ਵਰਤਾਈਆ। ਉਸ ਹੱਸ ਕੇ ਕਿਹਾ ਮੇਰਾ ਬਿਨਾ ਅੱਖਰਾਂ ਤੋਂ ਲੇਖ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਜੋਤੀ ਜਾਤਾ ਧਾਰੇ ਭੇਖ, ਅਵੱਲੜਾ ਆਪਣਾ ਰੂਪ ਪਰਗਟਾਈਆ। ਜਿਸ ਕੂੜ ਕੂੜਿਆਰ ਦੀ ਮੇਟਣੀ ਰੇਖ, ਰਿਖੀਆਂ ਮੁਨੀਆਂ ਦਏ ਸਮਝਾਈਆ । ਉਹ ਆਵੇ ਜਮਨ ਕਨਾਰੇ ਏਸੇ ਦੇਸ, ਦੇਸ ਦਸੰਤਰ ਵੇਖ ਵਖਾਈਆ। ਜਿਸ ਜਗਤ ਜਹਾਨ ਦਾ ਤੱਕਣਾ ਕਲੇਸ਼, ਕਲ ਕਾਤੀਆਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।
ਧਰਨੀ ਕਹੇ ਮੈਂ ਖੁਸ਼ੀਆਂ ਵਿਚ ਦੱਸਾਂ ਆਜ, ਹਕੀਕਤ ਸਚ ਦ੍ਰਿੜਾਈਆ। ਸਾਰੀ ਸ੍ਰਿਸ਼ਟੀ ਦਾ ਭਗਤ ਧਾਰ ਹੋਣਾ ਸਮਾਜ, ਸਮਗਰੀ ਸਚ ਨਾਮ ਵਰਤਾਈਆ। ਮੇਰੇ ਉਤੇ ਮੇਰਾ ਬੰਕ ਦੁਵਾਰ ਸੁਹਾਏ ਸੇਵਾ ਕਰਨਗੇ ਰਾਜਨ ਰਾਜ, ਰਈਅਤ ਆਪਣਾ ਸੰਗ ਬਣਾਈਆ। ਇਹ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਹੋਣਾ ਕਾਜ, ਕਰਨੀ ਦਾ ਕਰਤਾ ਆਪ ਸਮਝਾਈਆ। ਮੇਰਾ ਮਾਲਕ ਖਾਲਕ ਇਕੋ ਮਹਾਰਾਜ, ਪਰਮ ਪੁਰਖ ਇਕ ਅਖਵਾਈਆ। ਜਿਸ ਨੇ ਧਰਮ ਚਲਾਉਣਾ ਜਹਾਜ, ਨਈਆ ਨੌਕਾ ਨਾਮ ਦ੍ਰਿੜਾਈਆ। ਚਾਰੇ ਕੁੰਟ ਮਾਰਨੀ ਅਵਾਜ਼, ਚਾਰੇ ਵਰਨਾਂ ਲਏ ਉਠਾਈਆ। ਸਭ ਦਾ ਸਾਂਝਾ ਹੋਵੇ ਸਮਾਜ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।
ਧਰਨੀ ਕਹੇ ਮੇਰੀ ਆਸਾ ਮਨਸਾ ਹੋਏ ਪੂਰ, ਪੂਰਬ ਧਿਆਨ ਲਗਾਈਆ। ਮੇਰੇ ਰਾਮ ਦਾ ਸਚ ਦਸਤੂਰ, ਜੁਗ ਚੌਕੜੀ ਚਲਿਆ ਆਈਆ । ਜੋ ਕਾਹਨਾਂ ਦਾ ਕਾਹਨ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਜਿਨ੍ਹ ਸ਼ਬਦੀ ਧਾਰ ਦਿਤਾ ਸਰੂਰ, ਗੁਰੂ ਗੁਰਦੇਵ ਦੇਣ ਵਡਿਆਈਆ । ਜਿਸ ਦੀ ਮੰਜ਼ਲ ਨਾ ਨੇੜੇ ਨਾ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਭਗਤੋ ਤੁਹਾਡੀ ਭਗਤੀ ਕਰੇ
ਮਨਜ਼ੂਰ, ਦਰ ਆਇਆਂ ਲੇਖੇ ਲਾਈਆ। ਤੁਸਾਂ ਸਭ ਨੇ ਆਤਮਾ ਧਾਰ ਹੋਣਾ ਮਸ਼ਕੂਰ, ਸ਼ੁਕਰੀਆ ਕਹਿ ਕੇ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ।
ਧਰਨੀ ਕਹੇ ਮੇਰੀ ਆਸਾ ਪੂਰੀ ਹੋਵੇ ਮਨਸਾ, ਖੁਸ਼ੀਆਂ ਰਾਗ ਜਣਾਈਆ। ਮੇਰਾ ਮਾਲਕ ਮਿਲੇ ਮੈਨੂੰ ਕਾਹਨਾ ਜਿਸ ਹੰਕਾਰ ਮੇਟਿਆ ਕੰਸਾ, ਦਿਤੀ ਮਾਣ ਵਡਿਆਈਆ। ਜਿਸ ਦਾ ਖੇਲ ਸਹੰਸ ਸਹੰਸਾ, ਗਣਤੀ ਗਣਤ ਨਾ ਕੋਇ ਗਿਣਾਈਆ। ਜਿਸ ਸਤਿਜੁਗ ਵਿਚ ਮਾਨਵ ਜ਼ਾਤੀ ਇਕ ਬਣਾਉਣਾ ਬੰਸਾ, ਦੂਸਰ ਵੰਡ ਨਾ ਕੋਇ ਵੰਡਾਈਆ। ਗੜ੍ਹ ਤੋੜਨਾ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ । ਜੋ ਲੇਖਾ ਲਿਖਿਆ ਵੇਦ ਵਿਆਸੇ ਗੌੜ ਬ੍ਰਹਮਣ ਪ੍ਰਥਾਏ ਪੰਡਤਾ, ਭਵਿਖਤ ਪਰਾਣ ਨੌ ਹਜ਼ਾਰ ਸਲੋਕ ਦੇਣ ਗੁਵਾਹੀਆ। ਉਹ ਖੇਲ ਖੇਲੇ ਧਰਤੀ ਉਤੇ ਨਵ ਖੰਡਤਾ, ਸਤਿ ਸਤਿ ਵੇਖੇ ਚਾਈ ਚਾਈਆ। ਜਿਸ ਦਾ ਝਗੜਾ ਨਹੀਂ ਮਨ ਮਤ ਦਾ, ਮਮਤਾ ਮੋਹ ਜਗਤ ਨਾ ਕੋਇ ਰਖਾਈਆ । ਉਹਦਾ ਖੇਲ ਪਰਮੇਸ਼ਵਰ ਪਤਿ ਦਾ, ਪਤਤ ਪਾਵਨ ਵਡ ਵਡਿਆਈਆ। ਜੋ ਲੇਖਾ ਜਾਣੇ ਥਿਰ ਘਰ ਦਾ, ਅੰਤਰ ਨਿਰੰਤਰ ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਕਰੋ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਕਲਜੁਗ ਅੰਤ ਮਿਟੇ ਤੀਨੋ ਤਾਪ, ਤ੍ਰੈਗੁਣ ਅਗਨ ਨਾ ਕੋਇ ਤਪਾਈਆ। ਸਭ ਦਾ ਇਕੋ ਨਾਮ ਹੋਵੇ ਜਾਪ, ਇਕੋ ਸੋਹਲਾ ਢੋਲਾ ਕਲਮਾ ਸਚ ਸੁਣਾਈਆ। ਇਕੋ ਮਾਲਕ ਹੋਵੇ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕਰੇ ਲੜਾਈਆ। ਆਪਣਾ ਭਵਿਖਤਾਂ ਵਾਲਾ ਵੇਖੋ ਖਾਤ, ਸਦੀ ਚੌਧਵੀਂ ਬੀਸਵੀਂ ਨਾਲ ਮਿਲਾਈਆ। ਢਈਆ ਗੋਬਿੰਦ ਵਾਲਾ ਪੁੱਛਣਵਾਲਾ ਵਾਤ, ਵਾਤਾਵਰਨ ਤੱਕੇ ਖਲਕ ਖੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨ ਕਰੋ ਖਿਆਲ, ਬਿਨ ਨੈਣਾਂ ਨੈਣ ਖੁਲ੍ਹਾਈਆ। ਧਰਮ ਦੁਵਾਰ ਦਾ ਧਰਮ ਹੋਵੇ ਦਲਾਲ, ਵਿਚੋਲਾ ਅਵਰ ਨਾ ਕੋਇ ਬਣਾਈਆ। ਜਿਸ ਦੀ ਸਾਹਿਬ ਸਤਿਗੁਰ ਸ਼ਬਦ ਕਰੇ ਸੰਭਾਲ, ਸੰਬਲ ਦਾ ਮਾਲਕ ਦਇਆ ਕਮਾਈਆ। ਜਿਥੇ ਸੁਹਣੇ ਸ਼ਾਹ ਕੰਗਾਲ, ਗਰੀਬ ਗਰੀਬਾਂ ਦਇਆ ਕਮਾਈਆ। ਦੀਨ ਦੁਨੀ ਦਾ ਹੋਵੇ ਨਾ ਕੋਇ ਜੰਜ਼ਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦੀ ਆਸ਼ਾ ਰੱਖੀ ਸਿੰਘ ਪਾਲ, ਮਿਹਰਵਾਨ ਮਿਹਰਵਾਨ ਵੇਖ ਵਖਾਈਆ। ਜਿਸ ਦਾ ਠਾਕਰ ਸੁਵਾਮੀ ਦਿਤਾ ਗਿਆਨ, ਇੰਦਰ ਸਿੰਘ ਸਿੰਘ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੰਦਰ ਇਕ ਸੁਹਾਈਆ।
ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰ ਮੇਰਾ ਵੇਖੋ ਮੀਤ, ਮਿੱਤਰਾਂ ਸਚ ਜਣਾਈਆ। ਜਿਸ ਨੂੰ ਜੁਗ ਚੌਕੜੀ ਸਭ ਨੇ ਰੱਖਿਆ ਚੀਤ, ਚਿਤਰ ਕੇ ਸਕਿਆ ਨਾ ਕੋਇ ਵਖਾਈਆ। ਜੋ ਜੁਗ ਜੁਗ ਬਦਲਦਾ ਰਿਹਾ ਰੀਤ, ਰੀਤੀਵਾਨ ਅਗੰਮ ਅਥਾਹੀਆ। ਸੋ ਸਭ ਦੀ ਅੰਤਰ ਮਨ ਕਲਪਣਾ ਕਰੇ ਪਤਤ ਪੁਨੀਤ, ਪਤਤ ਪਾਵਨ ਦਇਆ ਕਮਾਈਆ। ਜਿਸ ਨੂੰ ਕਹਿੰਦੇ ਸਦਾ ਜਗਜੀਤ, ਜਗ ਜੀਵਣ ਦਾਤਾ ਇਕ ਅਖਵਾਈਆ । ਜਿਸ ਦਾ ਲੇਖਾ ਨਾਲ ਮੰਦਰ ਮਸੀਤ, ਕਾਅਬਿਆਂ ਫੋਲ ਫੁਲਾਈਆ। ਉਹ ਆਤਮ ਪਰਮਾਤਮ ਬੰਧਾਏ
ਸਭ ਦੀ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਨਾਰਦ ਕਹੇ ਧਰਨੀਏ ਤੇਰੇ ਉਤੇ ਹੋਣਾ ਵਕਤ ਸੁਹੰਝਣਾ, ਸੋਹਣੀ ਮਿਲੇ ਵਡਿਆਈਆ। ਘਰ ਸੁਹਾਏ ਆਦਿ ਨਿਰੰਜਣਾ, ਬੰਕ ਦੁਵਾਰਾ ਵੇਖ ਵਖਾਈਆ। ਜਿਥੇ ਇਕੋ ਦੀਪਕ ਜਗਣਾ, ਜੋਤੀ ਜੋਤ ਡਗਮਗਾਈਆ । ਜੋ ਸਭ ਦਾ ਹੋਵੇ ਸੱਜਣਾ, ਮੀਤ ਮੁਰਾਰਾ ਅਗੰਮ ਅਥਾਹੀਆ। ਜੋ ਨਾਮ ਨਿਧਾਨ ਦੀ ਚਾੜ੍ਹੇ ਰੰਗਣਾ, ਰੰਗਤ ਆਪਣੀ ਆਪ ਪਰਗਟਾਈਆ। ਉਹ ਭਗਤੋ ਤੁਹਾਡੀ ਭਗਤੀ ਦਾ ਮਨਾਵੇ ਸਗਨਾ, ਸਗਲੇ ਸੰਗੀ ਆਪ ਰਖਾਈਆ। ਨਿਰਗੁਣ ਧਾਰ ਲਾਵੇ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਅੰਤਰ ਨਿਰੰਤਰ ਦੇਵੇ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਲੇਖੇ ਲੱਗੇ ਪੰਜ ਤਤ ਸਰੀਰ ਪੰਜਨਾ, ਪੰਚਮ ਤਤ ਮਿਲੇ ਮਾਣ ਵਡਿਆਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਦੀਨ ਦੁਨੀ ਦਾ ਲੇਖਾ ਜਿਸ ਹੱਥ ਮੁਕੰਦ ਮਨੋਹਰ ਮੁਕੰਦਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪਣੇ ਹੱਥ ਰਖਾਈਆ।
ਧਰਨੀ ਕਹੇ ਮੇਰੀ ਪਿਆਰ ਮੁਹੱਬਤ ਵਾਲੀ ਤਰਸ਼ੀਹ, ਖੁਸ਼ੀਆਂ ਨਾਲ ਜਣਾਈਆ। ਭਗਤਾਂ ਦੀ ਭਸਮ ਚਰਨੀ ਦੀ ਧਾਰ ਗੁਰਮੁਖ ਇਕ ਇਕ ਚੂੰਢੀ ਭਰਨਗੇ ਵੀਹ, ਮਾਝਾ ਮਾਲਵਾ ਦੁਆਬਾ ਜੰਮੂ ਵੰਡ ਵੰਡਾਈਆ। ਟਿਕਾਉਣਗੇ ਚੜ੍ਹਦੇ ਵਾਲੀ ਕੂਟ ਵਿਚ ਨੀਂਹ, ਖੁਸ਼ੀਆਂ ਨਾਲ ਰਖਾਈਆ। ਧਰਮ ਦਾ ਬੀਜ ਦੇਣਾ ਬੀਅ, ਸਤਿਜੁਗ ਫਲ ਨਾਲ ਫੁੱਲ ਦਏ ਮਹਿਕਾਈਆ। ਰਵੀਦਾਸ ਦਾ ਲੇਖਾ ਜੋ ਲਿਖਿਆ ਸਾਢੇ ਤਿੰਨ ਹੱਥ ਸੀਅ, ਧਰਨੀ ਧਰਤ ਧਵਲ ਖੁਸ਼ੀ ਬਣਾਈਆ। ਅੱਗੇ ਪਤਾ ਨਹੀਂ ਹੋਣਾ ਕੀ, ਧਰਨੀ ਨਿਵ ਨਿਵ ਸੀਸ ਨਿਵਾਈਆ। ਲੱਖ ਚੁਰਾਸੀ ਪ੍ਰਭ ਦੇ ਜੀਅ, ਜੀਵ ਜੰਤਾਂ ਵਿਚ ਰਖਾਈਆ। ਤੁਹਾਡੇ ਉਤੋਂ ਬਲ ਬਲ ਜਾਵਾਂ ਥੀਅ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ।
ਧਰਨੀ ਕਹੇ ਮਿੱਟੀ ਖਾਕ ਭਸਮ ਰੱਖਣੀ ਨੀਂਹ ਥੱਲੇ ਇਕ ਇਕ ਚੂੰਡੀ, ਬੀਸ ਬੀਸਾ ਰੰਗ ਰੰਗਾਈਆ । ਉਤੇ ਧਰਮ ਧਾਰ ਦੀ ਹੋਵੇ ਖੂੰਡੀ, ਖੜਗਾਂ ਖੰਡਿਆਂ ਬਾਹਰ ਸਮਝਾਈਆ। ਧਰਨੀ ਕਹੇ ਮੈਂ ਬਿਨਾ ਜ਼ਬਾਨ ਤੋਂ ਕੂੰਦੀ, ਕੂਕ ਕੂਕ ਸੁਣਾਈਆ। ਮੈਨੂੰ ਸਾਰ ਸਾਰਿਆਂ ਬੁੱਤ ਰੂਹ ਦੀ, ਰੂਹ ਬੁੱਤਾਂ ਵੇਖ ਵਖਾਈਆ। ਮੈਂ ਖ਼ਬਰ ਸੁਣੀ ਉਸ ਸ਼ਬਦ ਗੁਰੂ ਦੀ, ਜੋ ਗੁਰ ਅਵਤਾਰ ਪੈਗ਼ੰਬਰਾਂ ਦਏ ਵਡਿਆਈਆ। ਭਗਤੋ ਅੱਜ ਦਾ ਲੇਖਾ ਤੇ ਸਤਿਜੁਗ ਧਾਰ ਸ਼ੁਰੂ ਦੀ, ਸਤਿ ਧਰਮ ਸਾਚਾ ਰੰਗ ਰੰਗਾਈਆ। ਅਜੇ ਤੇ ਖੇਲ ਹੋਣੀ ਦੁੜੂ ਦੁੜੂ ਦੀ, ਸੱਤਾਂ ਸਾਲਾਂ ਤੋਂ ਬਾਦ ਏਥੇ ਧਰਮ ਦੇ ਝੰਡੇ ਝੁੱਲਣੇ ਚਾਈ ਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ।
ਧਰਨੀ ਕਹੇ ਮੇਰੇ ਉਤੇ ਬਣਨਾ ਗ੍ਰਹਿ ਮੰਦਰ, ਸੋਹਣੀ ਮਿਲੇ ਵਡਿਆਈਆ। ਜਿਥੇ ਭਗਤਾਂ ਦਾ ਭਗਤੀ ਧਾਰ ਤੁਟਣਾ ਬਜ਼ਰ ਕਪਾਟੀ ਜੰਦਰ, ਜਿੰਦਗੀ ਵਿਚੋਂ ਜਿੰਦਗੀ ਦਏ ਬਦਲਾਈਆ। ਪਰਕਾਸ਼ ਹੋਵੇ ਅੰਧੇਰੀ ਕੰਦਰ, ਤਨ ਵਜੂਦ ਨੂਰ ਨੁਰਾਨਾ ਡਗਮਗਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਵੇ ਬੰਦਰ, ਮਨ ਮਨਸਾ ਨਾ ਕੋਇ ਹਲਕਾਈਆ। ਜਨ ਭਗਤਾਂ ਹਰਿਜਨਾਂ ਸੂਫੀਆਂ ਸੰਤਾਂ ਲੇਖੇ ਲੱਗੇ ਤਤ ਪੰਜਣ, ਪੰਚਮ ਦਾ ਮੇਲਾ ਮਿਲੇ ਸਹਿਜ ਸੁਭਾਈਆ। ਕਿਸੇ ਦੇ ਅੰਤਸ਼ਕਰਨ ਵਿਚ ਨਾ ਹੋਵੇ ਰੰਜਣ, ਰੰਜਸ਼
ਅੰਦਰੋਂ ਬਾਹਰ ਕਢਾਈਆ। ਧਰਨੀ ਕਹੇ ਮੇਰੇ ਉਤੇ ਜੁਗ ਚੌਕੜੀਆਂ ਕੇਤੇ ਲੰਘਣ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਕੋਟਨ ਵਾਰ ਦੀਨ ਦੁਨੀ ਸ਼ਰਅ ਦੀ ਲੱਗੀ ਅਗਨ, ਭਸਮ ਹੋ ਕੇ ਮਿਟੀ ਖਾਕ ਵਿਚ ਮਿਲਾਈਆ। ਕੋਟਲ ਵਾਰ ਮੇਰੇ ਉਤੇ ਸ਼ਾਦਿਆਨੇ ਵੱਜਣ, ਗੁਰ ਅਵਤਾਰ ਪੈਗ਼ੰਬਰ ਧੁਰ ਦੇ ਰਾਗ ਨਾਦ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨਾਰਦ ਕਹੇ ਧਰਨੀਏ ਮੇਰਾ ਜੀਅ ਕਰਦਾ ਮੈਂ ਤੈਨੂੰ ਕਰਾਂ ਇਕ ਮਖੌਲ, ਮਸਖਰਾ ਹੋ ਕੇ ਦਿਆਂ ਸੁਣਾਈਆ। ਤੈਨੂੰ ਧਰਨੀ ਕਹਾਂ ਧਰਤ ਕਹਾਂ ਧਵਲ ਕਹਾਂ ਕਿ ਕਹਿਵਾਂ ਧੌਲ, ਧਰਮ ਨਾਲ ਦੇ ਜਣਾਈਆ । ਸਚ ਦੱਸ ਤੇਰਾ ਅਵਤਾਰ ਪੈਗ਼ੰਬਰਾਂ ਨਾਲ ਕੀ ਕੌਲ, ਵਾਅਦਾ ਗੁਰੂ ਦੁਰਦੇਵ ਕੀ ਜਣਾਈਆ। ਮੇਰਾ ਜੀਅ ਕਰਦਾ ਕੂੜ ਕੂੜਿਆਰ ਦਾ ਵਜਾ ਦੇਵਾਂ ਢੋਲ, ਡੰਕਾ ਸੁਣਾਵਾਂ ਥਾਉਂ ਥਾਈਂਆ। ਸਾਰੀ ਸ਼੍ਰਿਸ਼ਟੀ ਦੀ ਦ੍ਰਿਸ਼ਟੀ ਜਾਵੇ ਡੋਲ, ਸਾਬਤ ਰਹਿਣ ਕੋਇ ਨਾ ਪਾਈਆ। ਤੇਰਾ ਧਰਮ ਦਾ ਦੁਵਾਰ ਧਰਮ ਦਾ ਮਾਲਕ ਦੇਵੇ ਖੋਲ੍ਹ, ਖਲਕ ਦਾ ਖਾਲਕ ਵੇਖ ਵਖਾਈਆ। ਜਿਸ ਦਾ ਭੇਵ ਜਾਣੇ ਨਾ ਕੋਈ ਪੰਡਤ ਪਾਂਧਾ ਰੌਲ, ਥਿਤਾਂ ਵੰਡ ਨਾ ਕੋਇ ਵੰਡਾਈਆ। ਇਹ ਲੇਖਾ ਉਸ ਦਾ ਜਿਸ ਨੂੰ ਤ੍ਰੈਲੋਕੀ ਨਾਥ ਕਹਿੰਦੇ ਸਾਵਲ ਸੌਲ, ਸਾਂਵਰੀ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।
ਧਰਨੀ ਕਹੇ ਨਾਰਦਾ ਕੁਛ ਮੈਂ ਵੀ ਦੱਸਣਾ ਜ਼ਰੂਰ, ਜ਼ਰੂਰਤ ਆਪਣੀ ਦਿਆਂ ਜਣਾਈਆ। ਮੈਨੂੰ ਦਿਸਦਾ ਮੇਰੇ ਉਤੇ ਪਿਆ ਫਤੂਰ, ਧਰਮ ਨੂੰ ਫਤਵਾ ਲੱਗਾ ਥਾਉਂ ਥਾਈਂਆ। ਸਚ ਦਾ ਸਚ ਦਿਸੇ ਨਾ ਨੂਰ, ਨੂਰ ਨੁਰਾਨਾ ਚੰਦ ਨਾ ਕੋਇ ਚਮਕਾਈਆ। ਸਾਚੇ ਨਾਮ ਦੀ ਸੁਣੇ ਕੋਈ ਨਾ ਤੂਰ, ਤੁਰੀਆ ਪਦ ਦੀ ਮੰਜ਼ਲ ਹੱਥ ਕਿਸੇ ਨਾ ਆਈਆ। ਮੈਨੂੰ ਕਲਜੁਗ ਕੂੜ ਕੀਤਾ ਮਸ਼ਹੂਰ, ਚਾਰੋ ਕੁੰਟ ਝੂਠ ਦੇ ਡੰਕੇ ਰਿਹਾ ਵਜਾਈਆ। ਮੈਂ ਆਸਾ ਰੱਖੀ ਮੇਰਾ ਸਾਹਿਬ ਮੈਨੂੰ ਕਦੋਂ ਬਖਸ਼ੇਗਾ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਜਗਤ ਦਾ ਵਕਤ ਮਿਟੇ ਹਰਿਜਨ ਰਹੇ ਨਾ ਕੋਈ ਮੂਰਖ ਮੂੜ੍ਹ, ਗੁਰਮੁਖ ਹਰਿਜਨ ਭਗਤ ਸੁਹੇਲੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।
ਨਾਰਦ ਕਹੇ ਧਰਨੀਏ ਉਹ ਵੇਖ ਲੈ ਕਲਜੁਗ ਕਾਲਾ ਮਲੰਗ, ਨਵ ਖੰਡ ਪ੍ਰਿਥਮੀ ਸਤ ਦੀਪ ਭੱਜੇ ਵਾਹੋ ਦਾਹੀਆ। ਜੋ ਵਜਾਵੇ ਮੋਹ ਮਮਤਾ ਵਾਲਾ ਮਰਦੰਗ, ਮੋਹ ਮਮਤਾ ਵਾਲੀ ਨਾਲ ਰਖਾਈਆ। ਜਿਸ ਘਰ ਘਰ ਛੇੜਿਆ ਜੰਗ, ਮਨ ਕਾ ਮਨਕਾ ਦਿਤਾ ਭੁਵਾਈਆ। ਦੀਨ ਦੁਨੀ ਨੂੰ ਕੀਤਾ ਤੰਗ, ਤੰਗ ਦਸਤ ਹੋਈ ਲੋਕਾਈਆ। ਜਿਧਰ ਵੇਖੇਂ ਕਲਜੁਗ ਨੇ ਕੀਤੀ ਭੁੱਖ ਨੰਗ, ਭੁੱਖਿਆਂ ਸਕੇ ਨਾ ਕੋਇ ਰਜਾਈਆ । ਅੰਤਰ ਆਤਮ ਮਿਲੇ ਨਾ ਕਿਸੇ ਅਨੰਦ, ਅਨੰਦ ਵਿਚੋਂ ਅਨੰਦ ਨਾ ਕੋਇ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਗਾਏ ਕੋਈ ਨਾ ਛੰਦ, ਪਾਰਬ੍ਰਹਮ ਬ੍ਰਹਮ ਸੰਗ ਨਾ ਕੋਇ ਰਖਾਈਆ। ਆਤਮ ਸੇਜ ਸੁਹੰਝਣੀ ਦਿਸੇ ਨਾ ਕਿਸੇ ਪਲੰਘ, ਸੱਥਰ ਯਾਰ ਨਾ ਕੋਇ ਹੰਢਾਈਆ। ਸ਼੍ਰਿਸ਼ਟੀ ਦੀ ਦ੍ਰਿਸ਼ਟੀ ਅੰਤਸ਼ਕਰਨ ਵਿਚ ਹੋਈ ਰੰਡ, ਪਤੀ ਪਤਵੰਤਾ ਹਰਿ ਕੰਤ ਨਜ਼ਰ ਕਿਸੇ ਨਾ ਆਈਆ। ਨਿਗਾਹ ਮਾਰ ਲੈ ਵਿਚ ਨਵਖੰਡ, ਸੱਤਾਂ ਦੀਪਾਂ ਧਿਆਨ ਲਗਾਈਆ। ਜਿਧਰ ਵੇਖੇਂ ਉਧਰ ਸ਼ਰਅ ਦੀ ਪਵੇ ਡੰਡ, ਡੰਡਾਵਤ ਵਿਚ ਪ੍ਰਭ ਨੂੰ ਸੀਸ ਨਾ ਕੋਇ ਨਿਵਾਈਆ। ਦਰੋਹੀ ਮੱਚੀ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ । ਸ਼੍ਰਿਸ਼ਟੀ ਦੀ ਧਾਰ ਹੋਈ ਭੇਖ ਪਖੰਡ, ਸਤਿ ਸਚ ਵੇਖਣ ਕੋਇ ਨਾ ਪਾਈਆ। ਮੇਰੀ ਇਕੋ ਆਸ਼ਾ ਇਕੋ
ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਸਾਹਿਬ ਸੂਰੇ ਸਰਬੰਗ, ਹਰਿ ਕਰਤੇ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਧਰਨੀ ਕਹੇ ਸੁਣ ਨਾਰਦ ਮੁਨੀ, ਮੁਨੀਸ਼ਰਾਂ ਬਾਹਰ ਜਣਾਈਆ। ਮੇਰੀ ਪੁਕਾਰ ਅਵਤਾਰ ਪੈਗ਼ੰਬਰਾਂ ਗੁਰੂਆਂ ਸੁਣੀ, ਅਣਸੁਣਤ ਨਜ਼ਰ ਕੋਇ ਨਾ ਆਈਆ। ਜੋ ਜੁਗ ਚੌਕੜੀ ਧਰਮ ਦੀ ਧਾਰ ਬਣੇ ਵਡ ਗੁਣੀ, ਗੁਣਵੰਤ ਜਗਤ ਅਖਵਾਈਆ। ਸ਼ਬਦ ਨਾਮ ਦੀ ਜਣਾਈ ਧੁਨੀ, ਧੁਨ ਆਤਮਕ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸਮਝਾਈਆ।
ਧਰਨੀ ਕਹੇ ਮੇਰੀ ਨੀਂਹ ਰੱਖਣੀ ਨਾਲ ਜਗਤ ਦੀ ਇੱਟ, ਮਾਟੀ ਕੱਚ ਰੰਗ ਰੰਗਾਈਆ। ਪ੍ਰਭੂ ਵਿਚ ਰੱਖੇ ਬਿਨ ਅੱਖਰਾਂ ਦੇ ਚਿਟ, ਚਿੱਟੇ ਉਤੇ ਕਾਲਾ ਰੰਗ ਨਾ ਕੋਇ ਰੰਗਾਈਆ। ਨੀਲੀ ਲਾਲ ਛਾਹੀ ਦੋਵੇਂ ਰਹੀਆਂ ਪਿਟ, ਦਰੋਹੀ ਤੇਰਾ ਨਾਮ ਦੁਹਾਈਆ। ਕਲਮਾਂ ਕਾਨੀਆਂ ਕਹਿਣ ਅਸੀਂ ਕਿਥੇ ਜਾਈਏ ਟਿਕ, ਕਵਣ ਧਾਮ ਮਿਲੇ ਵਡਿਆਈਆ। ਕਿਸ ਦੇ ਉਤੇ ਆਸ਼ਾ ਦਈਏ ਸਿੱਟ, ਸਿਟੇਬਾਜ਼ੀ ਵੇਖੀ ਜਗਤ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਲੂ ਆਪ ਫੜਾਈਆ ।
ਧਰਨੀ ਕਹੇ ਮੇਰੇ ਵੇਖ ਲੈ ਪਿਛਲੇ ਕਰਮ, ਕਾਂਡਾਂ ਬਾਹਰ ਜਣਾਈਆ। ਜੁਗ ਜੁਗ ਦਾ ਤੱਕ ਲੈ ਧਰਮ, ਨਾਰਦਾ ਬਿਨ ਅੱਖਾਂ ਅੱਖ ਖੁਲਾਈਆ। ਕਲਜੁਗ ਤਕ ਲੈ ਕੀ ਝਗੜਾ ਵਰਨ ਬਰਨ, ਜ਼ਾਤ ਜ਼ਾਤੀ ਕੀ ਚਤੁਰਾਈਆ। ਮੇਰੇ ਨੇਤਰ ਨੈਣਾਂ ਆਵੇ ਸ਼ਰਮ, ਪ੍ਰਭ ਨੂੰ ਭੁੱਲੀ ਸਰਬ ਲੋਕਾਈਆ। ਮੇਰਾ ਲੇਖਾ ਨਾਲ ਉਸ ਕਰਨੀ ਕਰਨ, ਜੋ ਕਰਨੀ ਕਰਤਾ ਧੁਰਦਰਗਾਹੀਆ। ਮੈਂ ਉਸ ਦਾ ਪੱਲੂ ਲੱਗੀ ਫੜਨ, ਬਿਨ ਹੱਥਾਂ ਹੱਥ ਉਠਾਈਆ। ਉਸ ਦੀ ਮੰਜ਼ਲ ਲੱਗੀ ਚੜ੍ਹਨ, ਬਿਨ ਕਦਮਾਂ ਕਦਮ ਟਿਕਾਈਆ । ਉਸੇ ਦਾ ਨਾਮ ਲੱਗੀ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਉਸੇ ਦੇ ਫਰਾਕ ਵਿਚ ਵੈਰਾਗ ਵਿਚ ਲੱਗੀ ਸੜਨ, ਬਿਰਹੁ ਅੰਦਰੋਂ ਰਹੀ ਕੁਰਲਾਈਆ। ਮੇਰੇ ਪ੍ਰਭੂ ਝਗੜਾ ਮੇਟ ਦੇ ਪੰਜ ਤਤ ਧੜਨ, ਸੀਸ ਜਗਦੀਸ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਆਪ ਸੁਹਾਈਆ।
ਧਰਨੀ ਕਹੇ ਜਨ ਭਗਤੋ ਮੇਰੀ ਇਕ ਬੇਨੰਤੀ, ਖੁਸ਼ੀਆਂ ਵਿਚ ਸੁਣਾਈਆ। ਇਹ ਲੇਖਾ ਨਹੀਂ ਕਿਸੇ ਪੰਡਤੀ, ਅਕਲ ਬੁੱਧੀ ਨਾ ਕੋਇ ਵਡਿਆਈਆ। ਆਸਾ ਨਹੀਂ ਕਿਸੇ ਮਨ ਦੀ, ਤ੍ਰਿਸ਼ਨਾ ਕਲਪਨਾ ਨਾ ਕੋਇ ਰਲਾਈਆ। ਇਹ ਖੇਲ ਅਗੰਮੇ ਚੰਨ ਦੀ, ਜੋ ਨੂਰ ਨੁਰਾਨਾ ਆਦਿ ਜੁਗਾਦੀ ਨੂਰ ਅਲਾਹੀਆ । ਇਹ ਅਵਾਜ਼ ਨਹੀਂ ਕਿਸੇ ਕੰਨ ਦੀ, ਸਰਵਣਾਂ ਬਾਹਰ ਸ਼ਨਵਾਈਆ। ਇਹ ਵਡਿਆਈ ਨਹੀਂ ਕਿਸੇ ਧਨ ਦੀ, ਲੋਭ ਲਾਲਚ ਨਾ ਕੋਇ ਵਡਿਆਈਆ। ਇਕ ਪ੍ਰੀਤੀ ਪ੍ਰੀਤਮ ਹੋਵੇ ਜਨ ਦੀ, ਜਨ ਭਗਤੋ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ।
ਧਰਨੀ ਕਹੇ ਜਨ ਭਗਤੋ ਮੇਰਾ ਲੇਖਾ ਪ੍ਰਭੂ ਨਾਲ ਆਦਿ, ਜੁਗ ਚੌਕੜੀ ਰੀਤੀ ਚਲੀ ਆਈਆ ।
ਮੇਰੇ ਉਤੇ ਦੀਨ ਦੁਨੀ ਹੁੰਦੀ ਰਹੀ ਬਰਬਾਦ, ਸਤਿਜੁਗ ਤਰੇਤਾ ਦੁਆਪਰ ਮੇਰੀ ਦਏ ਗੁਵਾਹੀਆ। ਪਿਆਰ ਮੁਹੱਬਤ ਵਿਚ ਹੁੰਦੇ ਰਹੇ ਵਿਸਮਾਦ, ਬਿਸਮਲ ਹੋ ਕੇ ਆਪਣਾ ਖੇਲ ਖਿਲਾਈਆ। ਮੈਂ ਜੁਗ ਜੁਗ ਸੁਣਦੀ ਰਹੀ ਨਾਦ, ਸ਼ਬਦੀ ਧਾਰ ਬਿਨ ਅੱਖਰਾਂ ਅੱਖਰ ਹੁੰਦੀ ਸ਼ਨਵਾਈਆ। ਮੇਰਾ ਲਹਿਣਾ ਦੇਣਾ ਅੰਤ ਕਲਜੁਗ ਸਭ ਤੋਂ ਬਾਦ, ਆਖਰ ਆਖਰ ਦਿਆਂ ਦ੍ਰਿੜਾਈਆ। ਜਿਸ ਕਾਰਨ ਨਾਨਕ ਵਜਾਈ ਰਬਾਬ, ਸਿਤਾਰ ਦੀਨ ਦੁਨੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ।
ਧਰਨੀ ਕਹੇ ਜਨ ਭਗਤੋ ਧਰਮ ਦੁਵਾਰਾ ਵਸਣਾ, ਸਤਿਜੁਗ ਮਿਲੇ ਮਾਣ ਵਡਿਆਈਆ। ਦੀਨਾਂ ਮਜ਼੍ਹਬਾਂ ਬਹਿ ਬਹਿ ਹੱਸਣਾ, ਏਕੋ ਖੁਸ਼ੀ ਬਣਾਈਆ। ਨੌ ਖੰਡ ਪ੍ਰਿਥਮੀ ਨੱਸਣਾ, ਭੱਜੇ ਵਾਹੋ ਦਾਹੀਆ । ਨਾਮ ਅੰਮਿਉਂ ਰਸ ਚੱਖਣਾ, ਬਿਨ ਰਸਨਾ ਰਸ ਚਖਾਈਆ। ਤੁਹਾਡੀ ਪਿਆਰ ਮੁਹੱਬਤ ਵਾਲੀ ਦੱਛਣਾ, ਪ੍ਰਭ ਲੇਖੇ ਲਏ ਲਗਾਈਆ। ਸਚ ਪ੍ਰੇਮ ਵਿਚੋਂ ਕੋਈ ਰਹੇ ਨਾ ਸੱਖਣਾ, ਕਾਇਆ ਚੋਲੀ ਦਏ ਰੰਗਾਈਆ । ਲਹਿਣਾ ਦੇਣਾ ਹੱਥੋ ਹੱਥਣਾ, ਅੱਗੇ ਹੁਦਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।
ਧਰਨੀ ਕਹੇ ਜਨ ਭਗਤੋ ਮੇਰੇ ਪ੍ਰੇਮ ਦਾ ਸਾਚਾ ਦਰਸ, ਨੈਣ ਦੀਦ ਖੁਸ਼ੀ ਬਣਾਈਆ। ਮੇਰੀ ਪੂਰੀ ਹੋਈ ਹਰਸ, ਹਵਸ ਦਿਤੀ ਮਿਟਾਈਆ। ਨਿਰਗੁਣ ਧਾਰ ਕੀਤਾ ਤਰਸ, ਜੋਤ ਨੂਰ ਨੂਰ ਰੁਸ਼ਨਾਈਆ । ਮੇਰਾ ਸੁਹੰਝਣਾ ਹੋਇਆ ਫ਼ਰਸ਼, ਮਿਟੀ ਖਾਕ ਖੁਸ਼ੀ ਬਣਾਈਆ। ਅੰਬਰਾਂ ਤੋਂ ਵੇਖਣ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਨਾਲ ਅਰਸ਼, ਅਰਸ਼ੀ ਪ੍ਰੀਤਮ ਸੋਭਾ ਪਾਈਆ। ਨਾ ਸੋਗ ਰਿਹਾ ਨਾ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਇਸ ਭਗਤ ਦੁਵਾਰ ਤੇ ਸਾਰੀ ਸ਼੍ਰਿਸ਼ਟੀ ਦੀ ਹੋਣੀ ਪਰਖ, ਪਰਖਣਹਾਰਾ ਇਕੋ ਧੁਰ ਦਾ ਮਾਹੀਆ। ਇਹਦਾ ਲੇਖਾ ਸਤਿਜੁਗ ਧਾਰ ਦੀ ਸਤਿਜੁਗ ਵਾਲੀ ਬਰਖ, ਬਰਸ ਆਪਣੀ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ।
ਧਰਨੀ ਕਹੇ ਮੇਰੇ ਉਤੇ ਸੋਭਦੀ ਪਰਾਂਦੀ ਲਾਲ, ਲਾੜੀ ਮੌਤ ਖੁਸ਼ੀ ਬਣਾਈਆ। ਨਾਰੀਅਲ ਕਹਿਣ ਅਸੀਂ ਵੀ ਬਣਨਾ ਵਿਚ ਦਲਾਲ, ਵਿਚੋਲੇ ਜਗਤ ਜਗਤ ਜਣਾਈਆ। ਕੂੜ ਕੁੜਿਆਰਾਂ ਕਰਨੀ ਭਾਲ, ਖੋਜਣਾ ਥਾਉਂ ਥਾਈਂਆ। ਸਾਡਾ ਲੇਖਾ ਨਹੀਂ ਸ਼ਾਹ ਕੰਗਾਲ, ਊਚਾਂ ਨੀਚਾਂ ਵੰਡ ਨਾ ਕੋਇ ਵੰਡਾਈਆ। ਸਾਡੀ ਇਕ ਬੇਨੰਤੀ ਤੇ ਇਕ ਸੁਵਾਲ, ਦੂਜੀ ਆਸ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਸਚ ਪਰਗਟਾਈਆ।
ਧਰਨੀ ਕਹੇ ਮੇਰਾ ਅੰਤ ਅਖੀਰੀ ਸੰਦੇਸ਼, ਸੰਧਿਆ ਸਰਘੀ ਬਾਹਰ ਜਣਾਈਆ। ਜਨ ਭਗਤੋ ਤੁਹਾਡੀ ਭਗਤੀ ਰਹੇ ਹਮੇਸ਼, ਭਗਵਨ ਦੇਵੇ ਮਾਣ ਵਡਿਆਈਆ। ਤੁਹਾਡਾ ਲੇਖਾ ਤੱਕੇ ਬਾਸ਼ਕ ਸੁਹੰਝਣਾ ਸ਼ੇਸ਼, ਵਿਸ਼ਨੂੰ ਰੰਗ ਰੰਗਾਈਆ। ਬ੍ਰਹਮਾ ਦਏ ਆਦੇਸ਼, ਸੁਖਨ ਸੋਹਲੇ ਆਪ ਜਣਾਈਆ। ਸ਼ੰਕਰ ਹੋਵੇ ਪੇਸ਼, ਧਰਮ ਧਾਰ ਦ੍ਰਿੜਾਈਆ। ਅਵਾਜ਼ ਦੇਵੇ ਆਪ ਗਣੇਸ਼, ਗਣਪਤ ਕੀ ਸੁਣਾਈਆ। ਤੇਈ ਅਵਤਾਰ ਕਹਿਣ ਜਗਤ ਬੁੱਧੀ ਨਾ ਰਹੇ ਮਲੇਸ਼, ਕੂੜੀ ਕਿਰਿਆ ਡੇਰਾ ਢਾਹੀਆ। ਪੈਗ਼ੰਬਰ ਕਹਿਣ ਝਗੜਾ ਮਿਟੇ ਮੁਲਾ ਸ਼ੇਖ, ਮੁਸਾਇਕਾਂ ਰੰਗ ਰੰਗਾਈਆ। ਜੋ ਸੰਦੇਸ਼ ਦਿਤਾ ਨਾਨਕ ਨਿਰਗੁਣ ਗੋਬਿੰਦ ਦਸ ਦਸਮੇਸ਼, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਭ ਦਾ ਪਰਮਾਤਮ ਆਤਮ ਧਾਰ ਏਕ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤੋ
ਭਗਤਾਂ ਦੀ ਸਾਹਿਬ ਉਤੇ ਟੇਕ, ਟਿੱਕੇ ਮਸਤਕ ਧੂੜੀ ਖਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ।
ਧਰਨੀ ਕਹੇ ਜਨ ਭਗਤੋ ਖੁਸ਼ੀਆਂ ਨਾਲ ਪਰਸ਼ਾਦ ਵੰਡਣਾ, ਮੇਰੀ ਖੁਸ਼ੀ ਬਣਾਈਆ। ਨਾਤਾ ਸਭ ਦੇ ਨਾਲ ਗੰਢਣਾ, ਮੁਹੱਬਤ ਮੁਹੱਬਤ ਵਿਚ ਰਖਾਈਆ। ਪੱਲੂ ਸਤਿਗੁਰ ਸ਼ਬਦ ਕਦੇ ਨਾ ਛੱਡਣਾ, ਨਾਤਾ ਤੁੱਟੇ ਜਗਤ ਲੋਕਾਈਆ। ਤੁਹਾਡਾ ਲੇਖੇ ਲੱਗੇ ਨਾੜੀ ਮਾਸ ਹੱਡਣਾ, ਬੂੰਦ ਰਕਤ ਆਪਣਾ ਰੰਗ ਰੰਗਾਈਆ । ਭਰਮ ਭੁਲੇਖਾ ਦੂਈ ਦਵੈਤ ਵਾਲਾ ਕੱਢਣਾ, ਸ਼ਰਅ ਸ਼ਰੀਅਤ ਦੇਣੀ ਤਜਾਈਆ। ਤੁਸੀਂ ਇਕੋ ਪਰਮ ਪੁਰਖ ਦੀ ਯਦਣਾ, ਖੇਲ ਤੱਕਣਾ ਆਤਮ ਪਰਮਾਤਮ ਥਾਉਂ ਥਾਈਂਆ। ਮੇਰੀ ਧਰਮ ਧਾਰ ਹੱਦਣਾ, ਹਦ ਹਦੂਦ ਇਕ ਰਖਾਈਆ। ਸਚ ਪਰਕਾਸ਼ ਦਾ ਦੀਪਕ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸੂਰਾ ਸਰਬੰਗਣਾ, ਸੂਰਬੀਰ ਨੂਰੀ ਨੂਰ ਇਕ ਅਖਵਾਈਆ।
❋
੯ ਮਾਘ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਵਾਰ ਧੀਰਪੁਰ ਕਿੰਗਜ਼ਵੇ ਕੈਂਪ ਦਿਲੀ-੯
ਰਾਤ ਦੇ ਸਮੇਂ
ਨੌ ਮਾਘ ਕਹੇ ਮੇਰੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਝੁਕਾਈਆ । ਬਿਨ ਰਸਨਾ ਜਿਹਵਾ ਸ਼ਬਦੀ ਧਾਰ ਬੋਲ ਜੈਕਾਰਾ, ਢੋਲਾ ਸੋਹਲਾ ਇਕੋ ਇਕ ਸੁਣਾਈਆ। ਨਿਰਗੁਣ ਸਰਗੁਣ ਵੇਖਾਂ ਖੇਲ ਅਪਾਰਾ, ਜੋ ਅਪਰੰਪਰ ਸੁਵਾਮੀ ਵੇਖ ਵਖਾਈਆ। ਸ਼ਾਹੋ ਭੂਪ ਵੇਖਾਂ ਸਿਕਦਾਰਾ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ । ਉਹ ਜੋਤੀ ਜਾਤਾ ਪੁਰਖ ਬਿਧਾਤਾ ਦੇਵਣਹਾਰ ਸਹਾਰਾ, ਸਿਰ ਸਿਰ ਹੱਥ ਟਿਕਾਈਆ। ਜਿਸ ਦਾ ਲਹਿਣਾ ਦੇਣਾ ਨਾਲ ਜਮਨ ਕਿਨਾਰਾ, ਘਾਟ ਕੰਢਾ ਖੋਜ ਖੁਜਾਈਆ। ਜਿਸ ਦੀ ਆਸ਼ਾ ਰੱਖ ਕੇ ਗਿਆ ਕ੍ਰਿਸ਼ਨ ਮੁਰਾਰਾ, ਮੋਹਣ ਮਾਧਵ ਆਪਣਾ ਭੇਵ ਚੁਕਾਈਆ। ਜਿਸ ਪੈਗ਼ੰਬਰਾਂ ਨੂਰ ਕੀਤਾ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਜਿਸ ਸਤਿ ਧਰਮ ਚਲਾਇਆ ਨਾਅਰਾ, ਗੁਰੂ ਗੁਰਦੇਵ ਦੇਵ ਦ੍ਰਿੜਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਪਰਵਰਦਿਗਾਰਾ, ਸਾਂਝਾ ਯਾਰ ਨੂਰ ਅਲਾਹੀਆ। ਜਿਸ ਲਹਿਣਾ ਦੇਣਾ ਪੂਰਬ ਕਰਜ਼ ਦੇਣਾ ਉਤਾਰਾ, ਮਕਰੂਜ਼ ਆਪਣਾ ਲੇਖ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨੌ ਮਾਘ ਕਹੇ ਮੈਂ ਖੁਸ਼ੀਆਂ ਦੇ ਵਿਚ ਹੱਸਾਂ, ਮੁਸਕਰਾਹਟ ਨਜ਼ਰ ਕਿਸੇ ਨਾ ਆਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਦੱਸਾਂ, ਬਿਨ ਢੋਲੇ ਸੋਹਲੇ ਰਾਗ ਦ੍ਰਿੜਾਈਆ। ਬਿਨ ਕਦਮਾਂ ਜਗਤ ਜਹਾਨ ਨੱਸਾਂ, ਨਵ ਸਤ ਭੱਜਾਂ ਵਾਹੋ ਦਾਹੀਆ। ਬਿਨ ਨੇਤਰਾਂ ਵੇਖਾਂ ਰੈਣ ਅੰਧੇਰੀ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ । ਅੰਮ੍ਰਿਤ ਧਾਰ ਮਿਲੇ ਕਿਸੇ ਨਾ ਰਸਾ, ਰਸਨਾ ਜਿਹਵਾ ਦੀਨ ਦੁਨੀ ਨਾ ਕੋਇ ਹਲਕਾਈਆ। ਕਿਸੇ ਨਜ਼ਰ ਨਾ ਆਵੇ ਹੋੜਾ ਉਪਰ, ਸੱਸਾ, ਹਾਹੇ ਟਿਪੀ ਹੰ ਬ੍ਰਹਮ ਭੇਵ ਨਾ ਕੋਇ ਚੁਕਾਈਆ। ਪ੍ਰਭੂ ਅੰਤਰ ਨਿਰੰਤਰ ਦਿਸੇ ਕਿਸੇ ਨਾ ਵਸਾ, ਵਾਸਤਵਕ ਰੰਗ ਸਾਚਾ ਨਾ ਕੋਇ ਚੜ੍ਹਾਈਆ। ਸਚ ਪ੍ਰੇਮ ਦਾ ਕਰੇ ਕੋਈ ਨਾ ਜਸਾ,
ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ।
ਨੌ ਮਾਘ ਕਹੇ ਮੇਰਾ ਖੁਸ਼ੀਆਂ ਵਾਲਾ ਵਕਤ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਪ੍ਰਸਿੱਧ ਹੋਵਾਂ ਵਿਚ ਜਗਤ, ਦੀਨ ਦੁਨੀ ਨਾਲ ਮਿਲ ਕੇ ਵੱਜੇ ਵਧਾਈਆ। ਮੇਰੇ ਸਾਹਿਬ ਸੁਵਾਮੀ ਮਾਣ ਦੇਣਾ ਆਪਣੇ ਭਗਤ, ਭਗਵਨ ਆਪਣੇ ਰੰਗ ਰੰਗਾਈਆ। ਆਤਮ ਧਾਰ ਬਖ਼ਸ਼ਣੀ ਸ਼ਕਤ, ਜੋਤੀ ਜਾਤਾ ਡਗਮਗਾਈਆ । ਲੇਖੇ ਲਾਉਣਾ ਬੂੰਦ ਰਕਤ, ਹੱਡ ਮਾਸ ਨਾੜੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਪਰਦਾ ਆਪ ਉਠਾਈਆ।
ਨਵ ਮਾਘ ਕਹੇ ਮੇਰਾ ਲੇਖਾ ਨਾਲ ਅਮਾਮ, ਜੋ ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦੀ ਵੱਖਰੀ ਸਦਾ ਕਲਾਮ, ਕਲਮਿਆਂ ਬਾਹਰ ਪੜ੍ਹਾਈਆ। ਉਹ ਦੇਵਣਹਾਰਾ ਪੈਗ਼ਾਮ, ਬਿਨ ਅੱਖਰਾਂ ਅੱਖਰ ਸ਼ਨਵਾਈਆ। ਸੋ ਪੂਰਾ ਕਰੇ ਆਪਣਾ ਕਾਮ, ਕਾਮਨਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਅੰਧੇਰੀ ਸ਼ਾਮ, ਸ਼ਮਾ ਨੂਰ ਜੋਤ ਕਰੇ ਰੁਸ਼ਨਾਈਆ ।
ਨਵ ਮਾਘ ਕਹੇ ਮੈਂ ਖੁਸ਼ੀਆਂ ਦੇ ਵਿਚ ਝੁਕਦਾ, ਬਿਨ ਸੀਸ ਸੀਸ ਜਗਦੀਸ ਨਿਵਾਈਆ। ਜਿਸ ਭੇਵ ਖੁਲ੍ਹਾਉਣਾ ਇਕ ਤੁਕ ਦਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪੜਦਾ ਦਏ ਉਠਾਈਆ। ਭਗਤਾਂ ਕੋਲੋਂ ਕਦੇ ਨਾ ਹੋਵੇ ਲੁਕਦਾ, ਸਨਮੁਖ ਹੋ ਕੇ ਸੋਭਾ ਪਾਈਆ। ਨਾਤਾ ਜੋੜੇ ਪਿਤਾ ਪੁੱਤ ਦਾ, ਪੂਤ ਸਪੂਤੇ ਗੋਦ ਉਠਾਈਆ। ਜਿਸ ਦਾ ਵਕਤ ਸੁਹੰਞਣਾ ਹੋਣਾ ਆਪਣੀ ਰੁੱਤ ਦਾ, ਰੁਤੜੀ ਭਗਤਾਂ ਨਾਲ ਮਹਿਕਾਈਆ। ਮੈਂ ਚਾਕਰ ਉਸ ਅਬਿਨਾਸ਼ੀ ਅਚੁੱਤ ਦਾ, ਜੋ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਹੋਏ ਸਹਾਈਆ।
ਨਵ ਮਾਘ ਕਹੇ ਮੇਰਾ ਝੁਕੇ ਇਕੋ ਸੀਸ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਮੇਰਾ ਮਾਲਕ ਇਕ ਜਗਦੀਸ਼, ਜਗਦੀਸ਼ਰ ਨੂਰ ਅਲਾਹੀਆ। ਜਿਸ ਦਾ ਪੀਸਣ ਰਿਹਾ ਪੀਸ, ਕਲਜੁਗ ਚੱਕੀ ਕੂੜ ਚਲਾਈਆ। ਉਹ ਵੇਖਣਹਾਰਾ ਕਲਮੇ ਨਾਮ ਹਦੀਸ, ਹਜ਼ਰਤਾਂ ਦੀ ਧਾਰ ਖੋਜ ਖੁਜਾਈਆ। ਜਿਸ ਨੂੰ ਕਿਹਾ ਬੀਸ ਇਕੀਸ, ਵੀਹ ਇਕੀਹ ਗੁਰਦਾਸ ਨਾਲ ਵਡਿਆਈਆ। ਜੋ ਲੇਖਾ ਜਾਣੇ ਰਾਗ ਛਤੀਸ, ਬਤੀਸਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਆਪਣਾ ਰੰਗ ਰੰਗਾਈਆ।
ਨਵ ਮਾਘ ਕਹੇ ਮੇਰਾ ਖੁਸ਼ੀਆਂ ਵਾਲਾ ਮਹੀਨਾ, ਪ੍ਰਭ ਦੇਵੇ ਮਾਣ ਵਡਿਆਈਆ। ਜਨ ਭਗਤਾਂ ਠਾਂਢਾ ਹੋਵੇ ਸੀਨਾ, ਅਗਨੀ ਤਤ ਨਾ ਕੋਇ ਬੁਝਾਈਆ। ਕਿਉਂ ਪ੍ਰਭੂ ਪ੍ਰੇਮ ਪਿਆਰ ਵਿਚ ਜਿਸ ਨੇ ਜੀਣਾ, ਜਨ ਰਸਨਾ ਸਿਫਤ ਸਲਾਹੀਆ। ਉਹ ਲੇਖ ਚੁਕਾਏ ਲੋਕ ਤੀਨਾ, ਤ੍ਰੈਗੁਣ ਦਾ ਡੇਰਾ ਢਾਹੀਆ। ਨਾਮ ਰੰਗ ਚੜ੍ਹਾਏ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਲੇਖੇ ਲਾਵੇ ਜਨ ਭਗਤਾਂ ਜਗਤ ਜੁਗਤ ਦਾ ਜੀਣਾ, ਜਿੰਦਗੀ ਆਪਣੇ ਕਦਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ।
ਨਵ ਮਾਘ ਕਹੇ ਮੇਰਾ ਵਕਤ ਸੁਹੰਞਣਾ ਆਇਆ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਨਿਵ
ਨਿਵ ਸੀਸ ਝੁਕਾਇਆ, ਬਿਨ ਕਦਮਾਂ ਲਾਗਾ ਪਾਈਆ। ਬਿਨ ਰਸਨਾ ਜਿਹਵਾ ਗਾਇਆ, ਬਿਨ ਸਿਫ਼ਤੀ ਸਿਫ਼ਤ ਸਲਾਹੀਆ। ਤੂੰ ਸ਼ਾਹੋ ਭੂਪ ਬੇਪਰਵਾਹਿਆ, ਪਾਰਬ੍ਰਹਮ ਤੇਰੀ ਵਡਿਆਈਆ । ਜਿਸ ਭਗਤਾਂ ਭਾਗ ਲਗਾਇਆ, ਕਾਇਆ ਮਾਟੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ।
ਨਵ ਮਾਘ ਕਹੇ ਮੈਂ ਖੁਸ਼ੀਆਂ ਦੇ ਵਿਚ ਨੱਚਦਾ, ਟੱਪਾਂ ਕੁੱਦਾਂ ਚਾਈ ਚਾਈਆ। ਮੈਂ ਬਚਨ ਦੱਸਾਂ ਸਚ ਦਾ, ਸਚ ਸਚ ਸਮਝਾਈਆ। ਜਨ ਭਗਤੋ ਕਾਇਆ ਮਾਟੀ ਭਾਂਡਾ ਕੱਚ ਦਾ, ਅੰਤ ਰਹਿਣ ਕੋਇ ਨਾ ਪਾਈਆ। ਆਤਮਾ ਪਿਆਰਾ ਕਰੋ ਪਰਮੇਸ਼ਵਰ ਪਤਿ ਦਾ, ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ । ਤੁਹਾਡਾ ਲੇਖਾ ਮੁੱਕੇ ਹੱਡ ਮਾਸ ਨਾੜੀ ਰੱਤ ਦਾ, ਰਤਨ ਅਮੋਲਕ ਹੀਰੇ ਲਏ ਬਣਾਈਆ। ਮਾਰਗ ਦੱਸੇ ਇਕੋ ਸਤਿ ਦਾ, ਸਤਿ ਸਤਿਵਾਦੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨਵ ਮਾਘ ਕਹੇ ਮੇਰਾ ਵਕਤ ਸੁਹੰਞਣਾ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਧੂੜੀ ਕਰਾਂ ਮਜ਼ਨਾ, ਦੁਰਮਤ ਮੈਲ ਧੁਵਾਈਆ। ਘਰ ਸੁਵਾਮੀ ਮਿਲੇ ਸੱਜਣਾ, ਖੋਜਣ ਦੀ ਲੋੜ ਰਹੇ ਨਾ ਰਾਈਆ । ਜਿਸ ਦਾ ਨਾਮ ਨਗਾਰਾ ਡੰਕਾ ਵੱਜਣਾ, ਦੋ ਜਹਾਨ ਕਰੇ ਸ਼ਨਵਾਈਆ। ਮੈਂ ਉਸ ਨੂੰ ਕਰਾਂ ਬੰਦਨਾ, ਨਿਵ ਨਿਵ ਲਾਗਾ ਪਾਈਆ। ਜੋ ਗ਼ਮੀ ਮੇਟੇ ਰੰਜਣਾ, ਰੰਜ਼ਸ਼ ਅੰਦਰੋਂ ਬਾਹਰ ਕਢਾਈਆ। ਜੋ ਝਗੜਾ ਮੁਕਾਏ ਤਤ ਪੰਜਣਾ, ਪੰਚਮ ਦੇਵੇ ਮਾਣ ਵਡਿਆਈਆ। ਜਿਸ ਨੂੰ ਕਹਿੰਦੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਉਹ ਲੇਖਾ ਜਾਣੇ ਆਹਲਾ ਅਦਨਾ, ਸ਼ਾਹ ਸੁਲਤਾਨਾਂ ਖੋਜ ਖੁਜਾਈਆ। ਜੋ ਸ਼ਰਅ ਦੀ ਮੇਟੇ ਹਦਨਾ, ਹਦੂਦ ਇਕੋ ਇਕ ਰਖਾਈਆ । ਜੋ ਮਾਲਕ ਸੂਰਾ ਸਰਬੰਗਣਾ, ਸਚ ਸੁਵਾਮੀ ਨੂਰ ਅਲਾਹੀਆ । ਜਿਸ ਦਾ ਦੀਪਕ ਜੋਤੀ ਜਗਣਾ, ਦੋ ਜਹਾਨਾ ਡਗਮਗਾਈਆ। ਉਹ ਝਗੜਾ ਮੇਟੇ ਕਾਇਆ ਮਾਟੀ ਬਦਨਾ, ਤਨ ਵਜੂਦਾਂ ਪੰਧ ਮੁਕਾਈਆ। ਜਨ ਭਗਤਾਂ ਕਰੇ ਕਾਰ ਅੰਗਣਾ, ਅੰਗੀਕਾਰ ਆਪ ਹੋ ਜਾਈਆ । ਸਚ ਪ੍ਰੇਮ ਦੀ ਚਾੜੇ ਰੰਗਣਾ, ਨਿਰਗੁਣ ਦੇਵੇ ਮਾਣ ਵਡਿਆਈਆ। ਮਾਨਸ ਜਨਮ ਨਾ ਹੋਵੇ ਭੰਗਣਾ, ਜੋ ਚਲ ਆਏ ਸਰਨਾਈਆ। ਸਤਿਗੁਰ ਚੁੱਕੇ ਆਪਣੇ ਕੰਧਣਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਨਾਮ ਮੁਹਾਣਾ ਦੇਵੇ ਵੰਞਣਾ, ਬੇੜਾ ਇਕੋ ਇਕ ਵਖਾਈਆ। ਜਿਸ ਦੀ ਜਗਤ ਹੋਵੇ ਨਾ ਵੰਡਣਾ, ਹਿੱਸਾ ਦੀਨ ਦੁਨੀ ਨਾ ਪਾਈਆ। ਉਹ ਪੰਧ ਮੁਕਾਏ ਧਰਨੀ ਧਰਤ ਧਵਲ ਧੌਲ ਬ੍ਰਹਿਮੰਡਣਾ, ਪਾਰਬ੍ਰਹਮ ਪ੍ਰਭ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੁਵਾਮੀ ਬੇਪਰਵਾਹੀਆ।
ਨਵ ਮਾਘ ਕਹੇ ਪ੍ਰਭੂ ਮੇਰੀ ਇਕ ਅਰਜ਼ੋਈ, ਆਰਜ਼ੂ ਤੇਰੇ ਚਰਨ ਟਿਕਾਈਆ। ਜਨ ਭਗਤਾਂ ਮਿਲੇ ਕਿਤੇ ਨਾ ਢੋਈ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਨਵ ਸਤ ਪਈ ਦਰੋਹੀ, ਹਾਹਾਕਾਰ ਵਿਚ ਲੋਕਾਈਆ । ਕਲਜੁਗ ਸ਼੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਮੋਹੀ, ਮੁਹੱਬਤ ਸਚ ਨਾਮ ਤੁੜਾਈਆ। ਕੀ ਹੋਇਆ ਜੇ ਤੇਰਾ ਭਗਤ ਕੋਈ ਕੋਈ, ਕੋਟਾਂ ਵਿਚੋਂ ਵਿਰਲਾ ਨਜ਼ਰੀ ਆਈਆ। ਨਿਝਰ ਧਾਰ ਬੂੰਦ ਸੁਵਾਂਤੀ ਕਵਲ ਨਾਭੀ ਵਿਚੋਂ ਚੋਈ, ਬਿਨ ਰਸਨਾ ਰਸ ਚਖਾਈਆ। ਉਨ੍ਹਾਂ ਸੁਰਤ ਉਠਾਈ ਸੋਈ, ਸੁੱਤਿਆਂ ਲਿਆ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ।
ਨਵ ਮਾਘ ਕਹੇ ਮੈਂ ਨਿਮਸਕਾਰ ਕਰਾਂ ਡੰਡਾਵਤ, ਸਾਹਿਬ ਸਤਿਗੁਰ ਸੀਸ ਨਿਵਾਈਆ। ਮੇਰੇ ਪਰਮ
ਪੁਰਖ ਦੀਨ ਦੁਨੀ ਦੀ ਤੱਕ ਅਦਾਵਤ, ਚਾਰੋ ਕੁੰਟ ਧਿਆਨ ਲਗਾਈਆ। ਸ਼ਰਅ ਦੀ ਸ਼ਰਅ ਤੋਂ ਹੋਈ ਬਗਾਵਤ, ਬਗਲਗੀਰ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਸਹੀ ਸਲਾਮਤ, ਵਾਹਿਦ ਮੁਰਸ਼ਦ ਨੂਰ ਅਲਾਹੀਆ। ਕਿਸ ਬਿਧ ਦੀਨ ਦੁਨੀ ਦੇ ਉਤੇ ਆਉਣੀ ਕਿਆਮਤ, ਕਲਮਿਆਂ ਦਿਆ ਮਾਲਕਾ ਦੇਣਾ ਸਮਝਾਈਆ। ਕਿਸ ਬਿਧ ਮੇਟੇ ਅੰਧੇਰੀ ਸ਼ਾਮਤ, ਸ਼ਮਾ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਾਮ ਦੀ ਦੇ ਨਿਆਮਤ, ਵਸਤ ਅਤੋਲ ਅਤੁਲ ਆਪ ਵਰਤਾਈਆ।
❋