ਹਰਿਸੰਗਤ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਗੁਰਸਿਖ ਮਿਲ ਗੁਰਸੰਗਤ ਕਹੀਏ। ਗੁਰਸੰਗਤ ਮਿਲ ਸੋਹੰ ਸ਼ਬਦ ਗੁਣ ਗਾਈਏ। ਸੋਹੰ ਸ਼ਬਦ ਰਸਨ ਆਤਮ ਜੋਤ ਜਗਾਈਏ। ਵੱਜੇ ਧੁਨ ਆਤਮ ਸੁਣ, ਸੁਨ ਨਾ ਸਹੀਏ। ਮਹਾਰਾਜ ਸ਼ੇਰ ਸਿੰਘ ਗੁਣ, ਸਦ ਰਸਨਾ ਗਾਈਏ। (੦੧--੧੩੮)
ਮਿਲ ਗੁਰਸਿਖ ਸਚ ਮਾਰਗ ਆਈਏ। ਮਾਣ ਦੇਵੇ ਪ੍ਰਭ ਗੁਰਮੁਖ, ਜਿਸ ਰਸਨਾ ਸੋਹੰ ਗਾਈਏ। ਕਰ ਦਰਸ਼ਨ ਉਤਰੇ ਭੁੱਖ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਈਏ। ਸੁਫਲ ਕਰਾਈਏ ਮਾਤਾ ਦੀ ਕੁੱਖ, ਸੰਗਤ ਜੋ ਰਲ ਜਾਈਏ। ਮਹਾਰਾਜ ਸ਼ੇਰ ਸਿੰਘ ਨਾ ਹੋਏ ਬੇਮੁਖ, ਚਰਨ ਲਾਗ ਤਰ ਜਾਈਏ। (੦੧--੧੭੯)
ਗੁਰਸੰਗਤ ਵਡੀ ਵਡਿਆਈ ਵਿਚ ਸੰਸਾਰ ਹੈ। ਸਾਰੇ ਰਲ ਮਿਲ ਬਹਿਣਾ ਭੈਣਾ ਭਾਈ, ਨਾ ਬਣਨਾ ਜੀਵ ਗਵਾਰ ਹੈ। (੦੪ ੯੫)
ਜਗਤ ਬੁੱਧੀ ਲੋਚੇ ਜਗ, ਜਗ ਜੀਵਣ ਨਜ਼ਰ ਕਿਸੇ ਨਾ ਆਈਆ। ਸੋਚਾਂ ਅੰਦਰ ਲੱਗੀ ਅੱਗ, ਸ਼ਾਹ ਰਗ ਉਪਰ ਦਰਸ ਕੋਇ ਨਾ ਪਾਈਆ। ਹਉਮੇ ਹੰਗਤਾ ਵਿਚ ਗਏ ਬੱਝ, ਟਿਕਣ ਨਾ ਦੇਵੇ ਜਗਤ ਚਤੁਰਾਈਆ। ਜਿਨ੍ਹਾਂ ਮਿਲਿਆ ਸਾਹਿਬ ਸਤਿਗੁਰ ਸਮਰਥ, ਗੁਰ ਸ਼ਬਦੀ ਮੇਲ ਮਿਲਾਈਆ। ਉਹ ਉਚੀ ਕੂਕਣ ਦੋਵੇਂ ਕਰ ਕੇ ਹੱਥ, ਜੀਵ ਜੰਤ ਸਰਬ ਸਮਝਾਈਆ। ਕਿਸੇ ਕੰਮ ਨਾ ਔਣੀ ਬੁਧ ਮਤ, ਅੱਗੇ ਹੋਏ ਨਾ ਕੋਇ ਸਹਾਈਆ। ਲੇਖੇ ਲਾਓ ਆਪਣੀ ਰਤ, ਪ੍ਰਭ ਚਰਨ ਮਿਲੇ ਵਡਿਆਈਆ। ਧੰਦਿਆਂ ਵਿਚ ਗਾਓ ਜਸ, ਬੰਦਿਆਂ ਵਿਚੋਂ ਬੰਦਗੀ ਇਕੋ ਭਾਈਆ। ਗੰਦਿਆਂ ਵਿਚੋਂ ਪਿਛੇ ਜਾਓ ਹਟ, ਪੱਲੂ ਆਪਣਾ ਆਪ ਛੁਡਾਈਆ। ਮਨ ਨੀਵਾਂ ਕਰ ਕੇ ਜਾਓ ਢੱਠ, ਢੱਠਿਆਂ ਲੱਜਿਆ ਕੋਇ ਨਾ ਆਈਆ। ਮਾਣਸ ਦੇਹੀ
ਸਾਚਾ ਸੌਦਾ ਦਮੜੇ ਲਓ ਵੱਟ, ਕਾਚੀ ਮਾਟੀ ਅੰਤ ਕੰਮ ਕਿਸੇ ਨਾ ਆਈਆ । ਪੜ੍ਹ ਪੜ੍ਹ ਸਟੀਕ ਰਸਨਾ ਜਿਹਵਾ ਰਹੇ ਰਟ, ਰੱਟਾ ਆਵਣ ਜਾਵਣ ਨਾ ਕੋਇ ਮੁਕਾਈਆ। ਸਤਿਗੁਰ ਮਾਰਗ ਰਿਹਾ ਦੱਸ, ਨਾਨਕ ਗੋਬਿੰਦ ਸ਼ਬਦ ਪੜ੍ਹਾਈਆ । ਜਿਨ੍ਹਾਂ ਪਾਰਬ੍ਰਹਮ ਪ੍ਰਭ ਹੋਇਆ ਵਸ, ਤਿਨ੍ਹਾਂ ਨਿਉਂ ਨਿਉਂ ਚਰਨ ਲਾਗੇ ਸਰਬ ਲੋਕਾਈਆ । ਭਗਤ ਭਗਵਾਨ ਇਕ ਦੂਜੇ ਦਾ ਗਾਵਣ ਜਸ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਗੁਰਮੁਖਾਂ ਕੋਲ ਚੌਦਾਂ ਵਿਦਿਆ ਹੋਈ ਭੱਠ, ਇਕੋ ਅੱਖਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਪਰੰਪਰ ਸਵਾਮੀ ਆਦਿ ਜੁਗਾਦਿ ਲੱਖ ਚੁਰਾਸੀ ਘਟ ਘਟ ਅੰਤਰਜਾਮੀ, ਬੋਧ ਅਗਾਧ ਸ਼ਬਦ ਬਾਣੀ, ਗੁਰ ਬਾਣੀ ਰਾਗ ਅਲਾਈਆ। (੧੪--੪੧੬)
ਰੱਖ ਰੱਖ ਰੱਖ ਪਤ ਰੱਖ, ਤੇਰੀ ਸਰਨਾਈ। ਦੇ ਦਰਸ ਸਮਰਥ, ਪ੍ਰਭ ਦਇਆ ਕਮਾਈ। ਗੁਰਸਿਖਾਂ ਦਰਸ਼ਨ ਉਤਮ ਵੱਥ, ਕਰ ਦਰਸ ਤ੍ਰਿਖਾ ਬੁਝਾਈ। ਸ੍ਰਿਸ਼ਟ ਸਬਾਈ ਲੱਥੀ ਸੱਥ, ਸ਼ਬਦ ਤੇਰਾ ਗੁਰ ਕਲਮ ਬਣਾਈ। ਬੇਮੁਖਾਂ ਨੱਕ ਪਾਈ ਨੱਥ, ਧਰਮ ਰਾਏ ਦੇ ਸਜਾਈ। ਸਾਧ ਸੰਗਤ ਉਤੇ ਮੇਰਾ ਹੱਥ, ਚਰਨ ਆ ਮਿਲੇ ਵਡਿਆਈ। ਮਹਾਰਾਜ ਸ਼ੇਰ ਸਿੰਘ ਪਰਗਟ ਸਮਰਥ, ਝੂਠੇ ਧੰਦੇ ਜਗਤ ਲਗਾਈ।(੦੧--੧੫੬)
ਸੰਗਤ ਸਾਚੀ ਜਾਣੀਏ, ਜਿਸ ਅੰਤਰ ਹਰਿ ਨਿਵਾਸ। ਸੰਗਤ ਸਾਚੀ ਜਾਣੀਏ, ਜਿਸ ਆਤਮ ਸਚ ਧਰਵਾਸ। ਸੰਗਤ ਸਾਚੀ ਜਾਣੀਏ, ਜਿਸ ਪ੍ਰਭ ਮਿਲਣ ਦੀ ਆਸ। ਸੰਗਤ ਸਾਚੀ ਜਾਣੀਏ, ਜਿਸ ਦੇਵੇ ਦਰਸ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼ ।
ਸੰਗਤ ਸਾਚੀ ਜਾਣੀਏ, ਆਤਮ ਅੰਤਰ ਰੰਗ। ਸੰਗਤ ਸਾਚੀ ਜਾਣੀਏ, ਘਰ ਵੇਖੇ ਸੇਜ ਪਲੰਘ । ਸੰਗਤ ਸਾਚੀ ਜਾਣੀਏ, ਘਰ ਸੁਣੇ ਨਾਦ ਮਰਦੰਗ। ਸੰਗਤ ਸਾਚੀ ਜਾਣੀਏ, ਆਪਣਾ ਦਵਾਰਾ ਆਪੇ ਜਾਏ ਲੰਘ। ਸੰਗਤ ਸਾਚੀ ਜਾਣੀਏ, ਅੱਠੇ ਪਹਿਰ ਰਹੇ ਪਰਮਾਨੰਦ। ਸੰਗਤ ਸਾਚੀ ਜਾਣੀਏ, ਜਿਸ ਸਤਿਗੁਰ ਸੁਣਾਏ ਸੁਹਾਗੀ ਛੰਦ। ਸੰਗਤ ਸਾਚੀ ਜਾਣੀਏ, ਜਿਸ ਅੰਤ ਨਾ ਆਏ ਕੰਡ। ਸੰਗਤ ਸਾਚੀ ਜਾਣੀਏ, ਜੋ ਵਸੇ ਉਪਰ ਬ੍ਰਹਿਮੰਡ। ਸੰਗਤ ਸਾਚੀ ਜਾਣੀਏ, ਜਿਤ ਆਤਮ ਹੋਏ ਨਾ ਰੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵਸੇ ਸੰਗਤ ਸੰਗ।
ਸੰਗਤ ਸਦਾ ਖ਼ੁਸ਼ੀ ਮਨਾਏ, ਦਿਵਸ ਰੈਣ ਵਡਿਆਈਆ। ਗੀਤ ਗੋਬਿੰਦ ਹਰਿ ਗੁਣ ਗਾਏ, ਰਸਨਾ ਜੇਹਵਾ ਸੇਵ ਕਮਾਈਆ। ਮਨ ਤਨ ਹਰਿਆ ਜਗਤ ਕਰਾਏ, ਅੰਮ੍ਰਿਤ ਮੇਘ ਇਕ ਬਰਸਾਈਆ। ਹਰਖ਼ ਸੋਗ ਵਿਚ ਕਦੇ ਨਾ ਆਏ, ਸੋ ਸੰਗਤ ਸਤਿਗੁਰ ਭਾਈਆ। ਸੰਗਤ ਸਤਿਗੁਰ ਆਪ ਬਣਾਏ, ਦੇਵੇ ਮਾਣ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੰਗਤ ਸਿਖ ਰੂਪ ਰਖਾਈਆ ।
ਸਾਚੀ ਸੰਗਤ ਸੋ ਪਰਧਾਨ, ਜੋ ਮੰਨੇ ਧੁਰ ਫ਼ਰਮਾਨਾ। ਪੰਗਤ ਬਣੇ ਫੇਰ ਵਿਚ ਜਹਾਨ, ਪੁਰਖ ਅਬਿਨਾਸ਼ੀ ਹੋਏ ਮਿਹਰਵਾਨਾ। ਮਰੇ ਆਏ ਨਾ ਕੋਇ ਮੁਕਾਣ, ਗਾਏ ਗੋਬਿੰਦ ਗਾਣਾ। ਘਰ ਆਈ ਵੇਖੇ ਸੰਗਤ ਜਹਾਨ, ਕੀ ਵਰਤਿਆ ਕਲਜੁਗ ਭਾਣਾ। ਗੁਰਦਿਆਲ ਸਿੰਘ ਤੇਰਾ ਰਿਧਾ ਪੱਕਾ ਸਾਰੇ ਖਾਣ, ਨਾਲ ਮਿਲਿਆ ਸ੍ਰੀ ਭਗਵਾਨਾ। ਪੰਗਤ ਬਣੀ ਚਤੁਰ ਸੁਜਾਨ, ਮੂਰਖ ਮੁਗਧ ਨੈਣ ਸ਼ਰਮਾਨਾ। ਪਿਛਲੀ ਚਲੇ ਨਾ ਕੋਈ ਦੁਕਾਨ,
ਅੱਗੇ ਖੇਲ ਕਰੇ ਹੋ ਮਿਹਰਵਾਨਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਪੰਗਤ ਪੰਗਤ ਸੰਗਤ ਹਰਖ਼ ਸੋਗ ਚਿੰਤਾ ਦੁੱਖ ਸਰਬ ਮਿਟਾਨਾ। (੧੦--੮੨੫)
ਹਰਿਸੰਗਤ ਬਣ ਕੇ ਸਭ ਨੇ ਬਹਿਣਾ, ਗੁਰਮਤ ਮਿਲੇ ਵਡਿਆਈਆ । ਦਰਸ਼ਨ ਕਰੋ ਆਪਣੇ ਨੈਣਾਂ, ਨਿਜ ਨੇਤਰ ਧਿਆਨ ਲਗਾਈਆ। ਗੁਰ ਨਾਨਕ ਗੋਬਿੰਦ ਮੰਨੋ ਕਹਿਣਾ , ਕਿਉਂ ਬੈਠੇ ਮਨੋਂ ਭੁਲਾਈਆ। ਆਤਮ ਪਰਮਾਤਮ ਲਹਿਣਾ ਦੇਣਾ, ਜੁਗ ਜੁਗ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਸਾਕ ਸੱਜਣ ਸੈਣਾ, ਇਕ ਇਕੱਲਾ ਹੋਏ ਸਹਾਈਆ। ਸਚ ਦੁਆਰੇ ਇਕੱਠੇ ਰਹਿਣਾ, ਦੂਈ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ।
ਹਰਿਸੰਗਤ ਮੇਲਾ ਇਕ ਘਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਮਿਲੇ ਹਰਿ, ਗ੍ਰਹਿ ਮੰਦਰ ਫੇਰਾ ਪਾਈਆ। ਇਕ ਦੂਜੇ ਨਾਲ ਕਿਉਂ ਰਹੇ ਲੜ, ਮਨਮਤ ਕਰੇ ਲੜਾਈਆ। ਗੁਰ ਸ਼ਬਦ ਡੋਰੀ ਲਓ ਫੜ, ਮਨਮਤੀ ਦਿਓ ਤਜਾਈਆ। ਸਾਚੇ ਪੌੜੇ ਜਾਓ ਚੜ੍ਹ, ਸਤਿਗੁਰ ਨਾਨਕ ਗਿਆ ਸਮਝਾਈਆ । ਜੀਂਵਦਿਆਂ ਹੀ ਜਾਓ ਮਰ, ਮਰਨੀ ਇਕੋ ਇਕ ਦਰਸਾਈਆ। ਆਪਣੀ ਸੁਰਤੀ ਸ਼ਬਦ ਡੋਰੇ ਲਓ ਫੜ, ਮਨ ਵਾਸਨਾ ਉਠ ਨਾ ਦਹਿ ਦਿਸ਼ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਇਕ ਵਖਾਈਆ।
ਗੁਰਮਤ ਵੇਖ ਸੱਜਣ ਸੁਹੇਲੇ, ਸੋ ਸੱਜਣ ਆਪ ਜਣਾਇੰਦਾ । ਆਤਮ ਪਰਮਾਤਮ ਜੁਗ ਜੁਗ ਮੇਲੇ, ਜੁਗ ਕਰਤਾ ਆਪ ਜਣਾਇੰਦਾ। ਪ੍ਰਭ ਦੇ ਨਾਮ ਜਪਣ ਤੋਂ ਜਿਹੜੇ ਵੇਹਲੇ, ਓਨ੍ਹਾਂ ਝਗੜੇ ਵਿਚ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲੇ, ਗੁਰਮੁਖ ਮਨਮੁਖ ਦੋਵੇਂ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਚੜ੍ਹਾਏ ਸਾਚੇ ਤੇਲੇ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਘਰ ਸਾਚੇ ਸਗਨ ਮਨਾਇੰਦਾ। …… (੧੪ --੧੭੦)
ਸੰਗਤ ਸਤਿਗੁਰ ਆਪ ਬਣਾਈ। ਗੁਰ ਸੰਗਤ ਵਿਚ ਭੇਦ ਨਾ ਕਾਈ । (੦੧--੦੦੨ )
ਹਰਿਸੰਗਤ ਸੁਣਨਾ ਕੰਨ ਲਾ, ਏਕਾ ਏਕ ਏਕ ਜਣਾਈਆ। ਗੁਰ ਸ਼ਬਦ ਬਣੌਣਾ ਜਗਤ ਮਲਾਹ, ਦੂਜਾ ਦਰ ਨਾ ਮੰਗਣ ਜਾਈਆ। ਹਰਿ ਕਾ ਨਾਉਂ ਸਚ ਸਲਾਹ, ਸਿਫ਼ਤ ਸਾਲਾਹੀ ਇਕ ਅਖਵਾਈਆ। ਰਸਨਾ ਗਾਓ ਥਾਂ ਥਾਂ, ਭੁੱਲ ਕਦੇ ਨਾ ਜਾਈਆ। ਪੁਰਖ ਅਕਾਲ ਲੈਣਾ ਮਨਾ, ਦੂਜਾ ਇਸ਼ਟ ਨਾ ਕੋਈ ਮਨਾਈਆ। ਆਦਿ ਜੁਗਾਦੀ ਬਣੇ ਪਿਤਾ ਮਾਂ, ਗੁਰਸਿਖ ਬਾਲ ਅੰਞਾਣੇ ਗੋਦ ਉਠਾਈਆ। ਚਾਰ ਵਰਨ ਬਣਨਾ ਭੈਣ ਭਰਾ, ਨੇਤਰ ਨੈਣ ਨਾ ਕੋਈ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦਏ ਸਮਝਾਈਆ।
ਹਰਿਸੰਗਤ ਸਤਿ ਕਰੋ ਧਿਆਨ, ਏਕਾ ਸ਼ਬਦ ਜਣਾਇੰਦਾ। ਆਤਮ ਅੰਤਰ ਇਕ ਗਿਆਨ, ਏਕਾ ਏਕ ਰੂਪ ਨਜ਼ਰੀ ਆਇੰਦਾ। ਹਰ ਘਟ ਵਸੇ ਹਰਿ ਭਗਵਾਨ, ਘਟ ਘਟ ਆਪਣੀ ਜੋਤ ਜਗਾਇੰਦਾ। ਊਚਾਂ
ਨੀਚਾਂ ਰਾਓ ਰੰਕਾਂ ਦੇਵੇ ਮਾਣ, ਜੋ ਜਨ ਰਸਨਾ ਗਾਇੰਦਾ। ਏਥੇ ਓਥੇ ਹੋਏ ਸਹਾਈ ਆਣ, ਭੁੱਲ ਕਦੇ ਨਾ ਜਾਇੰਦਾ। ਗੁਰ ਸ਼ਬਦ ਸਦਾ ਬਲਵਾਨ, ਜੁਗ ਜੁਗ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਸਤਿ ਵਡਿਆਇੰਦਾ।
ਹਰਿਸੰਗਤ ਸਤਿ ਵਿਚਾਰ, ਸਤਿ ਸੰਤੋਖ ਦਏ ਜਣਾਈਆ । ਕਾਮ ਕਰੋਧ ਹੰਕਾਰ ਲੋਭ ਮੋਹ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਈਆ। ਸਾਚੇ ਸ਼ਬਦ ਕਰਨਾ ਇਕ ਪਿਆਰ, ਘਰ ਵੱਜਦੀ ਰਹੇ ਵਧਾਈਆ । ਅੱਠੇ ਪਹਿਰ ਰਹੇ ਧੁਨਕਾਰ, ਆਤਮ ਧੁਨ ਸੱਚੀ ਸ਼ਨਵਾਈਆ। ਕਾਇਆ ਮੰਦਰ ਅੰਦਰ ਬੈਠਾ ਮੀਤ ਮੁਰਾਰ, ਅੱਠੇ ਪਹਿਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਿਖ ਸਮਝਾਈਆ।
ਸਾਚੀ ਸਿਖਿਆ ਗੁਰ ਵਿਚਾਰ, ਗੁਰਮੁਖਾਂ ਬੂਝ ਬੁਝਾਇੰਦਾ। ਸ੍ਰਿਸ਼ਟ ਸਬਾਈ ਵੇਖੇ ਸੰਸਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਏਕਾ ਮਿਲਣਾ ਏਕੰਕਾਰ, ਏਕਾ ਘਰ ਹਰਿ ਸੁਹਾਇੰਦਾ। ਨਾਤਾ ਤੋੜ ਜਗਤ ਵਿਕਾਰ, ਆਤਮ ਧਾਰ ਇਕ ਦਰਸਾਇੰਦਾ। ਰਸਨਾ ਗੌਣਾ ਵਾਰੋ ਵਾਰ, ਰਸਨਾ ਜਿਹਵਾ ਗੁਣ ਇਕ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੰਗਤ ਸਾਚਾ ਤੱਤ ਇਕ ਵਖਾਇੰਦਾ।
ਸਾਚਾ ਤੱਤ ਸ਼ਬਦ ਗੁਰ ਗਿਆਨ, ਗਹਿਰ ਗੰਭੀਰ ਵੱਡੀ ਵਡਿਆਈਆ । ਮੂਰਖ ਮੂੜ ਬਣਾਏ ਚਤਰ ਸੁਜਾਨ, ਜੋ ਜਨ ਬੈਠੇ ਧਿਆਨ ਲਗਾਈਆ। ਘਰ ਘਰ ਦਰਸ਼ਨ ਦੇਵੇ ਆਣ, ਦਾਸੀ ਦਾਸ ਸੇਵ ਕਮਾਈਆ । ਭਗਵੰਤ ਭਗਤ ਲਏ ਪਛਾਣ, ਜੁਗਾ ਜੁਗੰਤਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਏਕਾ ਗੁਣ ਜਣਾਈਆ। ਹਰਿਸੰਗਤ ਤੇਰੀ ਵਡਿਆਈ ਵਡ, ਹਰਿ ਸਤਿਗੁਰ ਆਪ ਕਰਾਇੰਦਾ। (੧੦--੮੧)
ਹਰਿ ਸੰਤ ਹਰਿ ਨਾਉਂ ਹੈ, ਪੰਜ ਤੱਤ ਨਾ ਮੂਲ। ਕਿਸੇ ਨਗਰ ਨਾ ਵਸੇ ਸ਼ਹਿਰ ਗਰਾਉਂ ਹੈ, ਗੁਰਸਿਖ ਨਾ ਜਾਣਾ ਭੂਲ। ਹਰਿ ਸ਼ਬਦ ਫੜੇ ਬਾਹੋਂ ਹੈ, ਆਦਿ ਅੰਤ ਚੁਕਾਏ ਮੂਲ। ਜਿਹਵਾ ਕੁਰਲਾਏ ਨਾ ਕੋਈ ਕਾਉਂ ਹੈ, ਇਕ ਪੰਘੂੜਾ ਰਿਹਾ ਝੂਲ। ਕਰਨਹਾਰਾ ਸਚ ਨਿਆਂਓ ਹੈ, ਪ੍ਰਭ ਸਾਚਾ ਕੰਤ ਕੰਤੂਹਲ। ਆਪੇ ਪਿਤਾ ਆਪੇ ਮਾਂਓ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਖਿਲਾਏ ਕਵਣ ਫੂਲ । (੬--੨੦੫)
ਬਿਆਸ ਕਹੇ ਮੈਂ ਪਰੇਸ਼ਾਨ ਹੋ ਕੇ ਦੋਵੇਂ ਹੱਥ ਬੱਧੇ, ਨਿਉਂ ਕੇ ਵਾਸਤਾ ਪਾਈਆ। ਸਾਹਿਬ ਸਤਿਗੁਰ ਤੈਨੂੰ ਕਿਹੜੇ ਲੱਗਦੇ ਚੰਗੇ, ਮੈਨੂੰ ਦੇ ਸਮਝਾਈਆ । ਕੀ ਜਿਹੜੇ ਨਹੌਂਦੇ ਵਿਚ ਗੰਗੇ, ਸੁਰਸਤੀ ਜਮਨਾ ਤਾਰੀਆਂ ਲਾਈਆ। ਗੋਬਿੰਦ ਕਿਹਾ ਬਿਨ ਮੇਰੇ ਪਿਆਰ ਸਾਰੇ ਗੰਦੇ, ਨਹਾਵਣ ਧੋਵਣ ਕੰਮ ਕਿਸੇ ਨਾ ਆਈਆ। ਜਿਹੜੇ ਮਹੱਬਤ ਵਿਚ ਰੰਗੇ, ਕਦੇ ਨਾ ਹੋਵਣ ਨੰਗੇ ਮੰਦਿਆਂ ਦੇ ਮੰਦੇ ਆਪਣੇ ਘਰ ਵਸਾਈਆ। (੨੦--੧੬੫)
ਆਓ ਭਗਤੋ ਸਚਖੰਡ ਵਾਸੀਓ, ਹਰਿ ਸਾਚਾ ਸਚ ਬੁਲਾਇੰਦਾ। ਆਓ ਕੱਟੋ ਜਮ ਕੀ ਫਾਸੀਓ, ਫਾਂਦੀ ਫੰਦ ਆਪ ਮਿਟਾਇੰਦਾ। ਆਓ ਮੰਡਲ ਬਹਿ ਬਹਿ ਪਾਓ ਰਾਸੀਓ, ਹਰਿ ਸਾਚੀ ਰਾਸ ਆਪ ਰਚਾਇੰਦਾ। ਆਓ ਧੱਕਾ ਦੇਵੋ ਪੰਡਤ ਕਾਂਸੀਓ, ਜਗਤ ਵਿਦਿਆ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤ ਆਪ ਬੁਲਾਇੰਦਾ । ੧੦--੧੦੭੧)
ਹਰਿਸੰਗਤ ਸੇਵਾ ਸਾਚਾ ਮੂਲ, ਅਨਮੁਲ ਆਪ ਜਣਾਇੰਦਾ। ਪ੍ਰੇਮ ਪਿਆਰ ਦੇ ਬਰਖੋ ਫੂਲ, ਦੂਜੀ ਮੰਗ ਨਾ ਕੋਇ ਮੰਗਾਇੰਦਾ। ਕੂੜੀ ਕਿਰਿਆ ਕਾਂਟਾ ਚੁਭੌਣੀ ਨਾ ਕੋਇ ਤ੍ਰਿਸੂਲ, ਤ੍ਰੈਗੁਣ ਸੂਲ ਆਪ ਜਣਾਇੰਦਾ । ਗੁਰਸਿਖ ਗੁਰਸਿਖ ਦੀ ਚੁਗ਼ਲੀ ਨਿੰਦਿਆ ਨਾ ਕਰਨੀ ਭੂਲ, ਸਚ ਸੁੱਚ ਝੋਲੀ ਪਾਇੰਦਾ। ਪ੍ਰਭ ਮਿਲਣ ਦਾ ਇਕੋ ਅਸੂਲ, ਗੁਰਸਿਖ ਅਸਲੀਯਤ ਰੂਪ ਵਟਾਇੰਦਾ। ਜੋ ਸਤਿਗੁਰ ਬਚਨ ਕਰੇ ਕਬੂਲ, ਸੋ ਗੁਰਸਿਖ ਹਰਿਸੰਗਤ ਸੇਵ ਕਮਾਇੰਦਾ। ਸਤਿਗੁਰ ਲਹਿਣਾ ਦੇਣਾ ਚੁਕਾਵੇ ਮੂਲ, ਅਗਲਾ ਪਿਛਲਾ ਲੇਖਾ ਝੋਲੀ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੀ ਸਚ ਪ੍ਰੀਤੀ, ਪਰੇਮ ਪਿਆਰ ਦੀ ਇਕੋ ਰੀਤੀ, ਜੀਵਣ ਜੁਗਤ ਦੀ ਸੱਚੀ ਨੀਤੀ, ਇਕੋ ਰੰਗ ਵੇਖਣਾ ਹਸਤ ਕੀਟੀ, ਊਚ ਨੀਚ ਭੇਵ ਨਾ ਕੋਇ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਇਕ ਦਰਸਾਇੰਦਾ । (੧੩ --੬੬੬)
ਜਨ ਭਗਤ ਕਹਿਣ ਪ੍ਰਭੂ ਤੇਰਾ ਕੇਹੜਾ ਸੰਗੀ, ਚਾਰ ਕੁੰਟ ਦਹਿ ਦਿਸ਼ਾ ਨਜ਼ਰ ਕੋਇ ਨਾ ਆਈਆ । ਪਿਆਰ ਮੁਹੱਬਤ ਤੈਨੂੰ ਦੇਵੇ ਕੋਈ ਨਾ ਮੰਗੀ, ਖਾਲੀ ਫਿਰੇਂ ਥਾਉਂ ਥਾਈਂਆ। ਪੁਰਖ ਅਕਾਲ ਮੈਂ ਕਿਹਾ ਭਗਤੋ ਬੜਾ ਢੰਗੀ, ਤਰ੍ਹਾ ਤਰੀਕਾ ਆਪਣੇ ਹੱਥ ਰਖਾਈਆ। ਸਾਰੀ ਦੁਨੀਆਂ ਨਾਲੋਂ ਮੈਨੂੰ ਥੋੜੀ ਸਿਖੀ ਚੰਗੀ, ਜੋ ਸਿਖਿਆ ਵਿਚ ਰਖਾਈਆ। ਨਾਤਾ ਤੋੜ ਕੇ ਖ਼ਾਨਾ ਬੰਦੀ, ਬੰਦਗੀ ਵਾਲੇ ਬੰਦੇ ਲਵਾਂ ਉਪਜਾਈਆ। ਜਿਨ੍ਹਾਂ ਦੇ ਅੰਤਰ ਕੂੜ ਵਾਸਨਾ ਰਹੇ ਨਾ ਗੰਦੀ, ਸੁਗੰਧੀ ਨਾਮ ਦਿਆਂ ਭਰਾਈਆ। ਮਾਣ ਦੇ ਕੇ ਵਿਚ ਵਰਭੰਡੀ, ਬ੍ਰਹਿਮੰਡੀ ਕਰਾਂ ਰੁਸ਼ਨਾਈਆ । ਪੰਧ ਮੁਕਾ ਕੇ ਜੇਰਜ ਅੰਡੀ, ਉਤਭੁਜ ਸੇਤਜ ਖਹਿੜਾ ਦਿਆਂ ਛੁਡਾਈਆ । ਸਚ ਪ੍ਰੇਮ ਦਾ ਦੇ ਕੇ ਇਕ ਅਨੰਦੀ, ਅਨੰਦ ਅਨੰਦ ਵਿਚ ਟਿਕਾਈਆ। ਸਾਚਾ ਸੋਹਲਾ ਦੱਸ ਕੇ ਛੰਦੀ, ਅਗੰਮ ਅਥਾਹ ਕਰਾਂ ਪੜ੍ਹਾਈਆ। ਭਗਤ ਸੁਹੇਲੇ ਬਣਾ ਕੇ ਆਪ ਭੁਯੰਗੀ, ਭੁਜਾਂ ਤੋਂ ਲਵਾਂ ਉਠਾਈਆ। ਸਿੱਧਾ ਮਾਰਗ ਦਸ ਕੇ ਡੰਡੀ, ਡੰਡੌਤ ਇਕੋ ਦਿਆਂ ਜਣਾਈਆ। ਜਨ ਭਗਤੋ ਤੁਹਾਡੀ ਆਤਮਾ ਕਦੇ ਨਾ ਰਹੇ ਰੰਡੀ, ਪਰਮਾਤਮ ਹੋ ਕੇ ਕੰਤ ਸੁਹਾਗੀ ਲਏ ਪਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਦੀਨ ਦਿਆਲ ਸਦਾ ਬਖ਼ਸ਼ੰਦੀ, ਬਖ਼ਸ਼ਸ਼ ਰਹਿਮਤ ਆਪ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵਸਤ ਅਮੋਲਕ ਦੇਵੇ ਬਿਨਾ ਮੂੰਹੋਂ ਮੰਗੀ, ਅਨਡਿਠੜੀ ਦੌਲਤ ਆਪ ਵਰਤਾਈਆ । (੧੯--੨੯੩)
ਸੋ ਵੱਡਾ ਜਿਸ ਪ੍ਰਭ ਜੋਤ ਜਗਾਏ। ਸੋ ਵੱਡਾ ਜਿਸ ਭਰਮ ਚੁਕਾਏ। ਸੋ ਵੱਡਾ ਜਿਸ ਸੋਹੰ ਸ਼ਬਦ ਸੁਣਾਏ। ਸੋ ਵੱਡਾ ਜਿਸ ਗੋਝ ਗਿਆਨ ਖੁਲ੍ਹਾਏ। ਸੋ ਵੱਡਾ ਜਿਸ ਰੰਗਣ ਨਾਮ ਚੜ੍ਹਾਏ। ਸੋ ਵੱਡਾ ਜਿਸ ਪ੍ਰਭ ਦਰਸ ਦਿਖਾਏ। ਸੋ ਵੱਡਾ ਜਿਸ ਪ੍ਰਭ ਚਰਨੀਂ ਲਾਏ। ਸੋ ਵੱਡਾ ਜਿਸ ਜਨਮ ਜਨਮ ਦੀ ਸੋਝੀ ਪਾਏ। ਸੋ ਵੱਡਾ ਜਿਸ ਭਿਖਿਆ ਨਾਮ ਦੀ ਪਾਏ। ਸੋ ਵੱਡਾ ਜਿਸ ਪ੍ਰਭ ਕਰਮ ਕਮਾਏ। ਸੋ ਵੱਡਾ
ਜਿਸ ਨਰ ਨਰਾਇਣ ਮਾਣ ਦਵਾਏ। ਸੋ ਵੱਡਾ ਜੋ ਸੰਗਤ ਰਲ ਜਾਏ। ਸੋ ਵੱਡਾ ਜੋ ਚਰਨ ਕਵਲ ਵਿਚ ਸੇਵ ਕਮਾਏ। ਸੋ ਵੱਡਾ ਜਿਸ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਰਖਾਏ। (੫ ਜੇਠ--੨੦੦੭ ਬਿ)
ਪੂਰਬ ਲਹਿਣਾ ਜਿਸ ਜਨ ਲੈਣਾ। ਗੁਰ ਸੰਗਤ ਰਲ ਕੇ ਸਾਚੀ ਬਹਿਣਾ। ਪ੍ਰਭ ਦਰਸ ਦਿਖਾਏਤੀਜੇ ਨੈਣਾ। ਦੂਈ ਦਵੈਤੀ ਪਰਦੇ ਲਾਹੇ, ਗੁਰ ਸੰਗਤ ਬਣਾਏ ਭਾਈ ਭੈਣਾ। ਏਕਾ ਰੰਗ ਹਰਿ ਰੰਗਾਏ, ਦੂਜਾ ਆਪਣਾ ਸੰਗ ਨਿਭਾਏ, ਜੋ ਚਲੇ ਹਰਿ ਕਾ ਕਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁੱਖ ਸਾਚੇ ਸੰਤ ਜਨਾਂ, ਆਪ ਬਣੇ ਮਾਤ ਪਿਤ, ਕਰੇ ਸਾਚਾ ਹਿਤ, ਨਿਤ ਨਵਿਤ ਰਾਖੋ, ਚਿਤ ਵੱਡਾ ਸਾਕ ਸੱਜਣ ਸੈਣਾ ।
ਰੱਖਣਾ ਚਿੱਤ ਚਿਤਾਰਨਾ। ਪ੍ਰਭ ਅਬਿਨਾਸ਼ੀ ਸਾਚਾ ਮਿੱਤ, ਨਾ ਕਦੇ ਵਿਸਾਰਨਾ। ਨਾ ਕੋਈ ਵੇਲਾ ਵਾਰ ਥਿਤ, ਸੋਹੰ ਸ਼ਬਦ ਸਦ ਰਸਨ ਵਿਚਾਰਨਾ। ਆਪੇ ਬਣੇ ਸਾਚਾ ਮਿਤ, ਕਰੇ ਸਾਚਾ ਹਿਤ, ਮਾਨਸ ਜਨਮ ਜਾਣਾ ਜਿੱਤ, ਲੱਖ ਚੁਰਾਸੀ ਗੇੜ ਨਿਵਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲਾ ਕਲਜੁਗ ਨੇੜੇ ਆਇਆ, ਬੇਮੁਖਾਂ ਦਰ ਦੁਰਕਾਰਨਾ। (੯ ਚੇਤ ੨੦੧੧ ਬਿਕ੍ਰਮੀ)
ਹਰਿਸੰਗਤ ਹਰਿ ਰੱਤ ਹੈ, ਸਾਚੀ ਰੱਤ ਉਪਾਏ। ਆਪੇ ਦੇ ਸਮਝਾਵੇ ਮਤ ਹੈ, ਏਕਾ ਬੂਝ ਬੁਝਾਏ। ਆਪ ਰਖਾਏ ਏਕਾ ਤੱਤ ਹੈ, ਇਕ ਗਿਆਨ ਦ੍ਰਿੜਾਏ। ਇਕ ਰਖਾਏ ਧੀਰਜ ਜਤ ਹੈ, ਸਤਿ ਸੰਤੋਖ ਸਮਾਏ। ਏਕਾ ਤੀਰਥ ਤਟ ਹੈ, ਪਾਰ ਕਿਨਾਰਾ ਇਕ ਵਖਾਏ। ਏਕਾ ਸਾਚਾ ਹੱਟ ਹੈ, ਏਕਾ ਵਣਜ ਕਰਾਏ। ਏਕਾ ਖੇਲ ਬਾਜ਼ੀਗਰ ਨੱਟ ਹੈ, ਹਰਿ ਸਾਚਾ ਆਪ ਕਰਾਏ। ਏਕਾ ਜੋਤੀ ਲਟ ਲਟ ਹੈ, ਏਕਾ ਘਰ ਜਗਾਏ। ਏਕਾ ਵਸੇ ਘਟ ਘਟ ਹੈ, ਘਟ ਘਟ ਡੇਰਾ ਲਾਏ। ਏਕਾ ਕਾਇਆ ਮਟ ਹੈ, ਏਕਾ ਰੰਗ ਰੰਗਾਏ। ਏਕਾ ਨਾਮ ਏਕਾ ਰਸਨਾ ਰਹੀ ਰਟ ਹੈ, ਏਕਾ ਏਕ ਅਲਾਏ। ਏਕਾ ਮੈਲ ਰਿਹਾ ਕੱਟ ਹੈ, ਏਕਾ ਰੋਗ ਗਵਾਏ। ਏਕਾ ਮਾਰੇ ਸਾਚੀ ਸੱਟ ਹੈ, ਏਕਾ ਤਾਲ ਵਜਾਏ। ਏਕਾ ਮੰਦਰ ਜਾਏ ਢੱਠ ਹੈ, ਏਕਾ ਬਣਤ ਬਣਾਏ। ਏਕਾ ਅਗਨੀ ਮਠ ਹੈ, ਏਕਾ ਰਿਹਾ ਤਪਾਏ। ਏਕਾ ਤੀਰਥ ਅਠ ਸਠ ਹੈ, ਏਕਾ ਮਾਣ ਰਖਾਏ। ਏਕਾ ਕਿਨਾਰਾ ਗੋਦਾਵਰੀ ਤਟ ਹੈ, ਆਪਣਾ ਆਪ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਹਰਿ ਸਮਾਏ।
ਹਰਿਸੰਗਤ ਹਰਿ ਸਮਾਇਆ, ਆਪਣੀ ਜੋਤ ਜਗਾ। ਮੂਰਖ ਮੂੜ੍ਹੇ ਗਲੇ ਲਗਾਇਆ, ਫੜ ਫੜ ਪਾਏ ਰਾਹ। ਚਰਨ ਧੂੜੀ ਟਿੱਕਾ ਲਾਇਆ, ਰਸਨ ਜਪਾਏ ਨਾਂ। ਨਾਤਾ ਕੂੜੋ ਕੂੜੀ ਤੋੜ ਤੁੜਾਇਆ, ਇਕ ਵਖਾਏ ਸਾਚਾ ਥਾਂ। ਕਾਇਆ ਗੂੜ੍ਹੀ ਰੰਗ ਚੜ੍ਹਾਇਆ, ਹੰਸ ਬਣਾਏ ਕਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਠੰਡੀ ਛਾਂ।
ਹਰਿਸੰਗਤ ਹਰਿ ਰਚਿਆ, ਰਚਣਹਾਰ ਕਰਤਾਰਾ। ਹਰਿ ਵੇਖੇ ਭਾਂਡਾ ਕੱਚਿਆ, ਪਰਖੇ ਪਰਖਣਹਾਰਾ । ਮਨ ਕਲੰਦਰ ਘਟ ਘਟ ਨੱਚਿਆ, ਖੇਲੇ ਖੇਲ ਜਗਤ ਦਵਾਰਾ। ਗੁਰਮੁਖ ਮੇਲਾ ਸਾਜਨ ਸੱਚਿਆ, ਘਰ ਸਾਚੇ ਇਕ ਮਨਾਰਾ। ਨਾ ਪੱਕਾ ਨਾ ਕੱਚਿਆ, ਨਾ ਇੱਟਾ ਨਾ ਗਾਰਾ। ਨਾ ਦਰਵਾਜ਼ਾ ਕੋਈ ਰੱਖਿਆ, ਕੀਆ ਬੰਦ ਕਿਵਾੜਾ। ਗ਼ਰੀਬ ਨਿਵਾਜ਼ਾ ਆਪੇ ਵਸਿਆ, ਆਪਣੀ ਕਿਰਪਾ ਧਾਰਾ। ਆਪਣੇ ਮੰਦਰ ਆਪੇ ਹੱਸਿਆ,
ਗੁਰਮੁਖਾਂ ਕਰੇ ਪਿਆਰਾ। ਰਾਹ ਸਾਚਾ ਏਕਾ ਦੱਸਿਆ, ਗੁਰ ਚਰਨ ਸਾਚਾ ਗੁਰਦਵਾਰਾ। ਮਿਟੇ ਰੈਣ ਅੰਧੇਰੀ ਸ਼ਾਮਾ ਮੱਸਿਆ, ਨਾ ਦਿਸੇ ਧੂੰਆਂਧਾਰਾ । ਤੀਰ ਨਿਰਾਲਾ ਏਕਾ ਕਸਿਆ, ਕਲਜੁਗ ਤੇਰੀ ਅੰਤਮ ਵਾਰਾ। ਧੁਰਦਰਗਾਹੀ ਆਇਆ ਨੱਸਿਆ, ਲੋਕਮਾਤ ਲਏ ਉਭਾਰਾ। ਕੋਟਨ ਕੋਟ ਕਰੇ ਪਰਕਾਸ਼ ਰਵ ਸਸਿਆ, ਗੁਰਮੁਖ ਸਾਚੇ ਕਰ ਪਿਆਰਾ। ਹਰਿਸੰਗਤ ਹਰਿ ਹਿਰਦੇ ਅੰਦਰ ਵੱਸਿਆ, ਜਿਸ ਜਨ ਦੇਵੇ ਨਾਮ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਪਿਆਰਾ।
ਹਰਿਸੰਗਤ ਹਰਿ ਨਾਮ ਜਪਾ, ਆਪਣਾ ਜਾਪ ਜਪਾਇਆ। ਤੀਨੋ ਤਾਪ ਦਏ ਮਿਟਾ, ਦਰਗਹਿ ਸਾਚੀ ਧਾਮ ਸੁਹਾਇਆ। ਨੈਣਾਂ ਰੋਗ ਦਏ ਗਵਾ, ਹਉਮੇ ਹੰਗਤਾ ਮੇਲ ਮਿਲਾਇਆ। ਸਾਚੀ ਸੰਗਤਾ ਦਏ ਬਣਾ, ਜੋ ਜਨ ਦਵਾਰੇ ਆਇਆ। ਭੁੱਖਾ ਨੰਗਤਾ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾ, ਊਚਾਂ ਨੀਚਾਂ ਗਲੇ ਲਗਾਈਆ। ਆਪੇ ਮੰਗਤਾ ਹੋਏ ਦੋ ਜਹਾਨਾਂ, ਗੁਰਮੁਖਾਂ ਦਰ ਦਵਾਰੇ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ।
ਹਰਿਸੰਗਤ ਹਰਿ ਸਾਚਾ ਸਾਜਨ, ਦੋ ਜਹਾਨਾ ਵਾਲੀ। ਪਾਰਬ੍ਰਹਮ ਵਡ ਰਾਜ ਰਾਜਨ, ਖੇਲੇ ਖੇਲ ਨਿਰਾਲੀ। ਕਲਜੁਗ ਅੰਤਮ ਰਚਿਆ ਕਾਜਨ, ਚਲੇ ਚਾਲ ਨਿਰਾਲੀ। ਜੋਤੀ ਜਾਮਾ ਦੇਸ ਮਾਝਨ, ਦੀਪਕ ਜਗੇ ਜੋਤ ਦਿਵਾਲੀ । ਆਪ ਆਪਣਾ ਸਾਜਿਆ ਸਾਜਨ, ਆਪਣੀ ਆਪ ਕਰੇ ਰਖਵਾਲੀ। ਆਪੇ ਚੜ੍ਹਿਆ ਸਾਚੇ ਤਾਜਨ, ਆਪੇ ਚਾਲ ਚਲੇ ਨਿਰਾਲੀ। ਆਪੇ ਮਾਰਨਹਾਰਾ ਵਾਜਨ, ਗੁਰਮੁਖ ਸਾਚੇ ਆਪ ਉਠਾਲੀ। ਅੰਤਮ ਵੇਲੇ ਰੱਖਣ ਲਾਜਨ, ਹਰਿ ਜੋਤੀ ਨੂਰ ਅਕਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਸੰਗ ਨਿਭਾਲੀ।
ਹਰਿਸੰਗਤ ਹਰਿ ਸੰਗ ਨਿਭਾਵਣਾ, ਆਪਣਾ ਰੰਗ ਰੰਗਾਇਆ। ਏਕਾ ਮਾਰਗ ਮਾਤ ਲਾਵਣਾ, ਏਕਾ ਥਾਨ ਮਿਲਾਇਆ। ਏਕਾ ਨਾਦ ਹਰਿ ਵਜਾਵਣਾ, ਏਕਾ ਘਰ ਸੁਹਾਇਆ। ਏਕਾ ਰਾਗ ਰਸਨ ਅਲਾਵਣਾ, ਏਕਾ ਧੁਨ ਉਪਜਾਇਆ। ਏਕਾ ਮਾਘ ਮਜਨ ਨੁਹਾਵਨਾ, ਅਠਸਠ ਮਾਣ ਗਵਾਇਆ। ਏਕਾ ਸੱਜਣ ਸਚ ਅਖਵਾਵਣਾ, ਜਗਤ ਠੱਗਣ ਆਪੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਵਣਾ।
ਹਰਿਸੰਗਤ ਹਰਿ ਨੇਤਰ ਵੇਖ, ਹਰਿਜਨ ਦਏ ਵਡਿਆਈਆ। ਲਿਖਣਹਾਰਾ ਆਪੇ ਲੇਖ, ਆਪੇ ਮੇਟ ਮਿਟਾਈਆ। ਨੇਤਰ ਲੋਚਣ ਆਪੇ ਪੇਖ, ਸਗਲੀ ਚਿੰਦ ਮਿਟਾਈਆ। ਜੋਧਾ ਸੂਰ ਨਰ ਨਰੇਸ਼, ਮਹਿਮਾ ਅਗਣਤ ਨਾ ਕੋਇ ਗਣਾਈਆ। ਹਰਿਜਨ ਦਵਾਰੇ ਸਦਾ ਦਰਵੇਸ਼, ਰਿਹਾ ਅਲੱਖ ਜਗਾਈਆ। ਆਪੇ ਹੋਇਆ ਦਸ ਦਸਮੇਸ, ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਜੋਗ ਕਮਾਈਆ।
ਹਰਿਸੰਗਤ ਹਰਿ ਸਾਚਾ ਜੋਗ, ਏਕਾ ਏਕ ਰਖਾਇੰਦਾ। ਏਕਾ ਰਸ ਏਕਾ ਭੋਗ, ਏਕਾ ਵੇਖ ਵਖਾਇੰਦਾ । ਏਕਾ ਲੇਖਾ ਧੁਰ ਸੰਜੋਗ, ਏਕਾ ਮੇਲ ਮਿਲਾਇੰਦਾ। ਏਕਾ ਕੱਟੇ ਹਉਮੇ ਰੋਗ, ਏਕਾ ਵੇਖ ਵਖਾਇੰਦਾ। ਏਕਾ ਦੇਵੇ ਦਰਸ ਅਮੋਘ, ਏਕਾ ਨੂਰ ਉਪਾਇੰਦਾ। ਨਾ ਕੋਈ ਹਰਖ਼ ਨਾ ਕੋਈ ਸੋਗ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਇੰਦਾ ।
ਹਰਿਸੰਗਤ ਹਰਿ ਨਾਤਾ ਜੋੜ, ਸਾਚਾ ਜੋੜ ਜੁੜਾਇਆ। ਇਕ ਚੜ੍ਹਾਏ ਆਪਣੇ ਘੋੜ, ਆਪੇ ਰਿਹਾ ਦੌੜਾਇਆ। ਆਪ ਲਗਾਇਆ ਆਪਣਾ ਪੌੜ, ਡੰਡਾ ਆਪਣੇ ਹੱਥ ਰਖਾਇਆ। ਬ੍ਰਹਿਮੰਡਾ ਵੇਖੇ ਮਿੱਠਾ ਕੌੜ, ਲੱਖ ਚੁਰਾਸੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਫਾਸੀ ਕੱਟ ਵਖਾਇਆ।
ਹਰਿਸੰਗਤ ਹਰਿ ਕੱਟੇ ਫਾਹ, ਰਾਏ ਧਰਮ ਨਾ ਦਏ ਸਜ਼ਾਈਆ। ਏਕਾ ਮਿਲਿਆ ਸਚ ਮਲਾਹ, ਗੁਰ ਗੋਬਿੰਦ ਸੰਗ ਰਖਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਪਰਮ ਪੁਰਖ ਅਖਵਾਈਆ। ਗੋਤਮ ਨਾਰੀ ਲਏ ਤਰਾ, ਸਤੀ ਅਹਿਲਿਆ ਪਾਰ ਕਰਾਈਆ। ਲੋਕਮਾਤੀ ਜੋਤ ਜਗਾ, ਗੁਰਮੁਖ ਸੁਰਤੀ ਨਾਉਂ ਰਖਾਈਆ। ਰਾਮ ਰਾਮਾ ਦੇਵੇ ਚਰਨ ਛੁਹਾ, ਆਪਣੀ ਦਇਆ ਕਮਾਈਆ। ਸਰ ਸਰੋਵਰ ਤਟ ਕਿਨਾਰੇ ਬਜਰ ਕਪਾਟੀ ਸਿਲਾ ਦਏ ਤੁੜਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਜੋਤ ਕਰੇ ਰੁਸ਼ਨਾਈਆ।
ਹਰਿਸੰਗਤ ਡਗਮਗਾ, ਏਕਾ ਨੂਰ ਕਰੇ ਉਜਿਆਰਾ। ਏਕਾ ਜੋਤੀ ਦੀਪ ਜਗਾ, ਖੇਲੇ ਖੇਲ ਵਿਚ ਸੰਸਾਰਾ। ਏਕਾ ਗੋਤੀ ਦਏ ਬਣਾ, ਚਾਰ ਵਰਨਾਂ ਇਕ ਪਿਆਰਾ। ਏਕਾ ਸੋਟੀ ਹੱਥ ਉਠਾ, ਨਾਮ ਖੰਡਾ ਦੋ ਧਾਰਾ। ਸਾਧਾਂ ਸੰਤਾਂ ਧੀਰਜ ਜਤ ਲੰਗੋਟੀ ਦਏ ਤੁੜਾ, ਨਾ ਦਿਸੇ ਕੋਈ ਸਹਾਰਾ। ਕੋਟਨ ਕੋਟੀ ਲਏ ਉਠਾ, ਨਿਉਲੀ ਕਰਮ ਆਸਣ ਕਰਨ ਜਗ ਭਾਰਾ। ਕੋਟਨ ਕੋਟੀ ਲਏ ਹਲਾ, ਜੋ ਲਟਕੇ ਮੂੰਹ ਦੇ ਭਾਰਾ। ਕੋਟਨ ਕੋਟੀ ਵੇਖ ਵਖਾ, ਤੀਰਥ ਤੱਟਾਂ ਪਾਵੇ ਸਾਰਾ। ਕੋਟਨ ਕੋਟੀ ਦੇਵੇ ਮੇਟ ਮਿਟਾ, ਲੱਖ ਚੁਰਾਸੀ ਪਾਰ ਕਿਨਾਰਾ। ਗੁਰਮੁਖ ਚੋਟੀ ਦਏ ਚੜ੍ਹਾ, ਦਸਮ ਦਵਾਰੀ ਸਚ ਘਰ ਬਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਸੁਹਾਏ ਇਕ ਦਵਾਰਾ।
ਇਕ ਦਵਾਰ ਏਕਾ ਘਰ, ਏਕਾ ਕਮਲਾਪਾਤੀ। ਏਕਾ ਨਾਰੀ ਏਕਾ ਨਰ, ਏਕਾ ਦੀਵਾ ਬਾਤੀ। ਏਕਾ ਸਰੋਵਰ ਏਕਾ ਸਰ, ਏਕਾ ਨਹਾਵਣ ਨਾਤੀ। ਏਕਾ ਹਰੀ ਏਕਾ ਹਰਿ, ਇਕ ਚੜ੍ਹਾਏ ਸਾਚੀ ਘਾਟੀ । ਏਕਾ ਤਰਨੀ ਏਕਾ ਤਰ, ਏਕਾ ਤੀਰਥ ਤਾਟੀ। ਏਕਾ ਮਰਨੀ ਜਾਏ ਮਰ, ਗੁਰ ਚਰਨ ਸਰਨ ਸਰਨ ਚਰਨ ਗੁਰ ਲਹਿਣਾ ਦੇਣਾ ਚੁੱਕੇ ਬਾਕੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਮੇਲਾ ਸਾਚੇ ਦਰ, ਮੇਲ ਮਿਲਾਏ ਸੁੱਤਿਆਂ ਰਾਤੀ।
ਗੁਰਮੁਖ ਸੁੱਤੇ ਸਾਚੀ ਰੈਣ, ਹਰਿ ਸਾਚਾ ਆਪ ਜਗਾਇੰਦਾ। ਦਰਸ ਦਿਖਾਏ ਸਾਚੇ ਨੈਣ, ਸਾਚਾ ਨੈਣ ਆਪ ਖੁਲ੍ਹਾਇੰਦਾ। ਭੇਵ ਨਾ ਪਾਇਣ ਸੱਜਣ ਮੀਤ ਭਾਈ ਭੈਣ, ਜਗਤ ਬਿਧਾਤਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਨਿਤ ਅਖਵਾਇੰਦਾ।
ਇਕ ਇਕਾਂਤ ਹਰਿ ਬਨਵਾਰੀ, ਪਾਰਬ੍ਰਹਮ ਬੇਅੰਤਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਦੇਵੇ ਮਾਣ ਸਾਚੀ ਸੰਗਤਾ। ਦੇਵੇ ਦਰਸ ਵਾਰੋ ਵਾਰੀ, ਤੋੜੇ ਗੜ੍ਹ ਹੰਕਾਰੀ ਹੰਗਤਾ। ਕਾਇਆ ਮੰਦਰ ਸਚ ਅਟਾਰੀ, ਮਿਲੇ ਮੇਲਾ ਸ੍ਰੀ ਭਗਵੰਤਾ। ਨਿਰਮਲ ਜੋਤ ਕਰੇ ਉਜਿਆਰੀ, ਆਪ ਆਪਣਾ ਵੇਖ ਵਖੰਤਾ। ਸਾਚਾ ਸ਼ਬਦ ਸੱਚੀ ਧੁਨਕਾਰੀ, ਸਾਚਾ ਰਾਗ ਸੁਣੰਤਾ। ਸਾਚਾ ਸੋਹਲਾ ਮੰਗਲਾਚਾਰੀ, ਸਾਚਾ ਤਾਲ ਵਜੰਤਾ। ਸਾਚਾ ਦਰ ਖੋਲ੍ਹ ਕਿਵਾੜੀ, ਸਾਚਾ ਧਾਮ ਸੁਹੰਤਾ। ਸਾਚਾ ਪੁਰਖ ਹਰਿ ਸਾਚੀ ਨਾਰੀ, ਗੁਰ ਪਿਆਰੀ ਆਪ ਰਖੰਤਾ । ਫੜ ਉਠਾਏ ਭੁਜਾਂ ਪਸਾਰੀ, ਚਤੁਰਭੁਜ ਹਰਿ ਸਾਚਾ ਕੰਤਾ। ਅੰਗੀ ਅੰਗ ਕਰੇ ਇਕ ਦਵਾਰੀ, ਜੋ ਜਨ ਚਰਨ
ਧਿਆਨ ਰਖੰਤਾ। ਮਿਲੇ ਮੇਲ ਸਚ ਦਰਬਾਰੀ, ਦਰ ਦਰਬਾਰਾ ਇਕ ਸੁਹੰਤਾ। ਥਿਰ ਘਰ ਬੈਠਾ ਹਰਿ ਨਿਰੰਕਾਰੀ, ਆਪ ਆਪਣਾ ਵੇਖ ਵਖੰਤਾ। ਗੁਰਮੁਖ ਸਾਜਣ ਸਦ ਬਲਹਾਰੀ, ਜਿਸ ਪਾਇਆ ਪੂਰਨ ਭਗਵੰਤਾ । ਹਰਿਸੰਗਤ ਤੇਰੀ ਪੈਜ ਸਵਾਰੀ, ਕਾਇਆ ਚੋਲੀ ਹਰਿ ਹਰਿ ਰੰਗਤਾ। ਨੰਗੇ ਚਰਨ ਫਿਰੇ ਦਵਾਰੀ, ਦਰ ਦਵਾਰੇ ਹੋਇਆ ਮੰਗਤਾ। ਪੌਣੀ ਭਿਛਿਆ ਏਕਾ ਵਾਰੀ, ਪੰਚ ਵਿਕਾਰਾ ਹੋਏ ਨੰਗਤਾ। ਦੇਵੇ ਨਾਮ ਸੱਚੀ ਖੁਮਾਰੀ, ਸਾਚੀ ਚੋਲੀ ਆਪੇ ਰੰਗਤਾ। ਲੌਣੀ ਸ਼ਬਦ ਇਕ ਉਡਾਰੀ, ਪਾਰ ਕਿਨਾਰਾ ਇਕ ਵਖੰਤਾ। ਕਾਇਆ ਗੜ੍ਹ ਤੁਟੇ ਹੰਕਾਰੀ, ਮਿਲੇ ਵਡਿਆਈ ਵਿਚ ਜੀਵ ਜੰਤਾ। ਗੁਰਮੁਖ ਮੇਲਾ ਦੂਜੀ ਵਾਰੀ, ਪ੍ਰਭ ਆਪ ਮਿਲਾਇਆ ਸਾਚੇ ਕੰਤਾ। ਭਰਮੇ ਭੁੱਲੇ ਜੀਵ ਗਵਾਰੀ, ਪ੍ਰਭ ਮਾਇਆ ਪਾਏ ਬੇਅੰਤਾ। ਹਰਿਸੰਗਤ ਹਰਿ ਢਹਿ ਪਏ ਦਵਾਰੀ, ਧੰਨ ਵਡਿਆਈ ਸਾਚੇ ਸੰਤਾ। ਸੰਤ ਸਾਜਨ ਸਚ ਸੁਹੇਲਾ, ਸਤਿਗੁਰ ਪੁਰਖ ਮਨਾਇਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਮੰਦਰ ਵੇਖਣ ਆਇਆ। ਦਰ ਘਰ ਸਾਚੇ ਚਾੜ੍ਹੇ ਤੇਲਾ, ਸਾਚਾ ਸਗਨ ਮਨਾਇਆ । ਪੰਚਮ ਸਖੀਆਂ ਮਿਲ ਮਿਲ ਪਾਇਣ ਵੇਲਾਂ, ਸਾਚਾ ਮੰਗਲ ਗਾਇਆ। ਨਾਮ ਸ਼ਬਦੀ ਰੰਗ ਨਵੇਲਾ, ਲਾਲ ਭੂਸ਼ਨ ਤਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਚਨ ਰਚਾਇਆ ।
ਬਸਤਰ ਭੂਸ਼ਨ ਸਾਚਾ ਗਹਿਣਾ, ਗੁਰਮੁਖ ਅੰਗ ਲਗਾਇੰਦਾ। ਨਾਮ ਕੱਜਲ ਸਾਚੇ ਨੈਣਾਂ, ਸਾਚੀ ਧਾਰ ਰਖਾਇੰਦਾ। ਗੁਰ ਚਰਨ ਦਵਾਰੇ ਸਾਚਾ ਬਹਿਣਾ, ਕਮਲਾਪਤੀ ਆਪ ਮਨਾਇੰਦਾ। ਏਕਾ ਸੇਜਾ ਸਦਾ ਰਹਿਣਾ, ਦੇ ਮਤ ਆਪ ਸਮਝਾਇੰਦਾ। ਏਕਾ ਧਾਮ ਅਕੱਠੇ ਬਹਿਣਾ, ਦੋਏ ਮੂਰਤੀ ਏਕਾ ਜੋਤ ਜਗਾਇੰਦਾ । ਗੁਰ ਸੰਗਤ ਗੁਰ ਮੰਨਣਾ ਕਹਿਣਾ, ਦੇ ਮਤ ਆਪ ਸਮਝਾਇੰਦਾ । ਕਲਜੁਗ ਮਾਇਆ ਵਿਚ ਨਾ ਵਹਿਣਾ, ਗੁਰ ਪੂਰਾ ਪਾਰ ਕਰਾਇੰਦਾ। ਲੱਖ ਚੁਰਾਸੀ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟ ਮਿਟਾਇੰਦਾ। ਅੰਤਮ ਨਾਤਾ ਤੁਟੇ ਮਾਤ ਪਿਤ ਭਾਈ ਭੈਣਾ, ਸਾਕ ਸੱਜਣ ਨਾ ਕੋਈ ਬਚਾਇੰਦਾ। ਨਾਮ ਸੁਹਾਗੀ ਏਕਾ ਲੈਣਾ, ਸੋਹੰ ਸ਼ਬਦ ਸੁਣਾਇੰਦਾ। ਤਨ ਬੈਰਾਗੀ ਸੁਰਤੀ ਸੋਈ ਜਾਗੀ, ਪਾਇਆ ਹਰਿ ਵਡ ਭਾਗੀ, ਚਰਨ ਧੂੜ ਮਜਨ ਮਾਘੀ, ਹੰਸ ਬਣਾਏ ਕਾਗੀ, ਜਿਸ ਜਨ ਸਚ ਪ੍ਰੀਤੀ ਲਾਗੀ, ਸਾਚਾ ਮਾਰਗ ਇਕ ਵਖਾਇਆ। ਦੇਵੇ ਨਾਮ ਸੱਚਾ ਅਨਰਾਗੀ, ਦੁਰਮਤ ਮੈਲ ਧੋਵੇ ਦਾਗ਼ੀ, ਅਨਹਦ ਮਾਰੇ ਸਾਚੀ ਵਾਜੀ, ਬ੍ਰਹਿਮੰਡ ਖੋਜੇ ਆਦਿ ਜੁਗਾਦੀ, ਜੁਗ ਜੁਗ ਖੋਜ ਖੋਜਾਇਆ। ਰਸਨਾ ਗਾਏ ਨਾਮ ਸਵਾਦੀ, ਜਿਹਵਾ ਏਕਾ ਨਾਮ ਅਰਾਧੀ, ਸਰਵਨ ਸੁਣ ਸੁਣ ਹੋਏ ਸਮਾਧੀ, ਨਾਸਕਾ ਸੁੰਘੇ ਸ਼ਬਦ ਅਗਾਧੀ, ਨੈਣ ਦਰਸ਼ਨ ਮੋਹਣ ਮਾਧੀ, ਦਰ ਦਵਾਰਾ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਹਰਿਸੰਗਤ ਮੇਲ ਮਿਲਾਇਆ ।
ਮਿਲਿਆ ਮੇਲਾ ਪਾਰਬ੍ਰਹਮ, ਪਰਮ ਪੁਰਖ ਸੁਲਤਾਨਿਆ। ਹਰਿਸੰਗਤ ਤੇਰਾ ਏਕਾ ਧਰਮ, ਏਕਾ ਰੂਪ ਵਖਾਨਿਆ। ਏਕਾ ਜੋਗ ਏਕਾ ਕਰਮ, ਏਕਾ ਚਰਮ ਜਾਣਿਆ । ਏਕਾ ਮਿਲੀ ਸਾਚੀ ਸਰਨ, ਸਰਨ ਸਰਨਾਈ ਇਕ ਵਖਾਨਿਆ। ਏਕਾ ਕਰਤਾ ਕਰਨੀ ਕਰਨ, ਕਰਤਾ ਪੁਰਖ ਆਪ ਅਖਵਾਨਿਆ। ਏਕਾ ਧਰਤੀ ਧਰਤ ਧਰਨ, ਧਵਲ ਆਪ ਸੁਹਾਨਿਆ। ਆਪੇ ਖੋਲ੍ਹੇ ਹਰਨ ਫਰਨ, ਏਕਾ ਰੂਪ ਵਟਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਜਨ ਸਚ ਕਰੇ ਪਰਵਾਨਿਆ ।
ਦਰ ਘਰ ਸਾਚੇ ਕਰ ਪਰਵਾਨਾ, ਦੇਵੇ ਨਾਮ ਨਿਧਾਨਿਆ। ਸਾਚਾ ਬਖ਼ਸ਼ੇ ਤੀਰ ਕਮਾਨਾ, ਰਸਨਾ ਚਿੱਲਾ ਇਕ ਵਖਾਨਿਆ। ਆਤਮ ਅੰਤਰ ਬ੍ਰਹਮ ਗਿਆਨਾ, ਏਕਾ ਸ਼ਬਦ ਪੜ੍ਹਾਨਿਆ। ਸੋਹੰ ਬੰਨੇ ਹੱਥੀ ਗਾਨਾ, ਗੁਰ ਪੂਰਾ ਸਗਨ ਮਨਾਨਿਆ। ਮੇਲ ਮਿਲਾਏ ਦੋ ਜਹਾਨਾਂ, ਏਕਾ ਰਾਗ ਸੁਣਾਨਿਆ । ਇਕ ਵਖਾਏ
ਪਦ ਨਿਰਬਾਨਾ, ਸਾਚਾ ਪਦ ਨਿਰਬਾਨਿਆ। ਹਰਿਜਨ ਸਾਚਾ ਸੁਘੜ ਸਿਆਨਾ, ਮੂਰਖ ਮੂੜ੍ਹ ਤਰਾਨਿਆ। ਨਾ ਕੋਈ ਪੂਜਾ ਪਾਠ ਵੇਦ ਪੁਰਾਨਾ, ਖਾਣੀ ਬਾਣੀ ਨਾ ਕੋਈ ਹਿਲਾਨਿਆ। ਨਾ ਕੋਈ ਆਇਤ ਸ਼ਰਾਇਤ ਅੰਜੀਲ ਕੁਰਾਨਾ, ਨਾ ਕੋਈ ਕਲਮਾ ਨਬੀ ਸਿਖਾਨਿਆ। ਨਾ ਕੋਈ ਤਿਲਕ ਮਸਤਕ ਟਿੱਕਾ ਆਪ ਲਗਾਣਾ, ਤ੍ਰਿਸੂਲ ਨਾ ਕੋਈ ਵਖਾਨਿਆ। ਏਕਾ ਦੇਵੇ ਨਾਮ ਨਿਧਾਨਾ, ਕਿਰਪਾ ਕਰ ਸ੍ਰੀ ਭਗਵਾਨਿਆ। ਗੁਰ ਪੂਰੇ ਸਾਚੇ ਚਰਨ ਧਿਆਨਾ, ਜਪ ਤਪ ਜੋਗ ਅਭਿਆਸ ਬੈਠੇ ਮੁਖ ਸ਼ਰਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਮੇਲ ਮਿਲਾਨਿਆ।
ਸੱਜਣ ਹਰਿ ਹਰਿ ਸਾਚਾ ਮੀਤਾ, ਪਤਤ ਪਾਵਨ ਅਖਵਾਇਆ। ਆਪੇ ਜਾਣੇ ਆਪਣੀ ਰੀਤਾ, ਆਪੇ ਰਿਹਾ ਚਲਾਇਆ। ਆਪੇ ਰਾਮਾ ਆਪੇ ਸੀਤਾ, ਆਪੇ ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਆਪੇ ਜਾਣੇ ਅਰਜਨ ਗੀਤਾ, ਆਪੇ ਗਿਆਨ ਦ੍ਰਿੜਾਇਆ। ਆਪੇ ਮੰਦਰ ਆਪੇ ਮਸੀਤਾ, ਗੁਰੂਦਵਾਰੇ ਆਪ ਬਣਾਇਆ। ਆਪੇ ਹੋਏ ਸਦਾ ਅਤੀਤਾ, ਆਪੇ ਹਰ ਘਟ ਆਪ ਸਮਾਇਆ। ਆਪੇ ਹੋਏ ਨਾਮ ਅਨਡੀਠਾ, ਆਪੇ ਲੇਖਾ ਲੇਖ ਲਿਖਾਇਆ। ਆਪੇ ਕਰੇ ਕਰਾਏ ਕੌੜਾ ਰੀਠਾ, ਆਪੇ ਅੰਮ੍ਰਿਤ ਮੁਖ ਚੁਵਾਇਆ। ਆਪੇ ਚਾੜ੍ਹੇ ਰੰਗ ਮਜੀਠਾ, ਆਪੇ ਨਿਰਮਲ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਸੰਗਤ ਲਏ ਤਰਾਇਆ। (੦੭--੪੯ ੫੨)
ਕਲਜੁਗ ਵੇਖ ਘਰ ਸੁਹੰਜਣਾ, ਹਰਿ ਸਾਚੇ ਜੋਤ ਜਗਾਈਆ। ਹਰਿਸੰਗਤ ਦਵਾਰ ਨਿਰੰਜਣਾ, ਆਦਿ ਅੰਤ ਵਿਚ ਸਮਾਈਆ। ਹਰਿਸੰਗਤ ਤੇਰੀ ਹਰਿ ਕਰਨ ਆਇਆ ਤੇਰੀ ਚਰਨ ਧੂੜ ਮਜਨਾ, ਪੰਜ ਤੱਤ ਤੇਰੇ ਚਰਨ ਹੇਠ ਦਬਾਈਆ। ਆਪਣੇ ਤਾਲ ਆਪੇ ਵੱਜਣਾ, ਤਾਰ ਸਤਾਰ ਆਪ ਹਲਾਈਆ। ਹਰਿਸੰਗਤ ਤੇਰਾ ਪਿਆਰ ਹਰਿ ਪੀ ਪੀ ਰੱਜਣਾ, ਆਪਣੀ ਤ੍ਰਿਸ਼ਨਾ ਭੁੱਖ ਮਿਟਾਈਆ। ਅੰਤਮ ਪੜਦਾ ਤੇਰਾ ਲੋਕਮਾਤ ਪ੍ਰਭ ਕੱਜਣਾ, ਨਾਮ ਦੋਸ਼ਾਲਾ ਉਪਰ ਪਾਈਆ। ਇਕ ਚਲਾਏ ਸਚ ਜਹਾਜਨਾ, ਏਕਾ ਚੱਪੂ ਰਿਹਾ ਉਠਾਈਆ । ਏਕਾ ਸ਼ਬਦ ਮਾਰੇ ਅਵਾਜਨਾ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਹਾੜ ਸਤਾਰਾਂ ਰਚਿਆ ਕਾਜਨਾ, ਜਨ ਭਗਤਾਂ ਹੋਈ ਕੁੜਮਾਈਆ। ਪ੍ਰਭ ਕਰਿਆ ਖੇਲ ਦੇਸ ਮਾਝਨਾ, ਵੀਹ ਸਦ ਬਿਕ੍ਰਮੀ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਧਾਰ ਚਲਾਈਆ। (੦੭--੩੧੩)
ਸਾਚਾ ਅੰਮ੍ਰਿਤ ਹਰਿ ਵਰਤਾਏ, ਅੰਮ੍ਰਿਤ ਬਰਖਾ ਲਾਈਆ। ਅੰਮ੍ਰਿਤ ਨੀਰ ਆਪ ਹੋ ਜਾਏ, ਗੁਰਮੁਖ ਦੁੱਧ ਵਿਚ ਸਮਾਈਆ। ਗੁਰਮੁਖ ਦੁੱਧ ਨਜ਼ਰੀ ਆਏ, ਗੁਰ ਪੂਰਾ ਨੀਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਹਰਿਸੰਗਤ ਏਕਾ ਰੰਗ ਰੰਗਾਈਆ।
ਹਰਿਸੰਗਤ ਹਰਿ ਰੰਗ ਰਾਤਾ, ਆਪਣੀ ਦਇਆ ਕਮਾਇੰਦਾ। ਦਿਵਸ ਰੈਣ ਜਣਾਈ ਇਕ ਪਰਭਾਤਾ, ਏਕਾ ਵਕ਼ਤ ਸੁਹਾਇੰਦਾ। ਏਕਾ ਨਾਮ ਏਕਾ ਦਾਤਾ, ਏਕਾ ਝੋਲੀ ਪਾਇੰਦਾ। ਏਕਾ ਵਖਾਏ ਪੂਜਾ ਪਾਠਾ, ਸੋਹੰ ਮੰਤਰ ਨਾਮ ਦ੍ਰਿੜਾਇੰਦਾ। ਏਕਾ ਅੰਮ੍ਰਿਤ ਮਾਰੇ ਠਾਠਾਂ, ਆਤਮ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਬਾਰਾਂ ਬਿਕ੍ਰਮੀ ਤੇਰੀ ਧਾਰ, ਪੁਰਖ ਅਬਿਨਾਸ਼ੀ ਕਰ ਤਿਆਰ, ਅੰਮ੍ਰਿਤ ਜਲ ਅਪਰ ਅਪਾਰ ਗੁਰਮੁਖ ਚੁਆਇੰਦਾ।
ਅੰਮ੍ਰਿਤ ਆਤਮ ਹਰਿ ਹਰਿ ਚੋ, ਆਪਣਾ ਬੀਜ ਬਿਜਾਇਆ। ਹਰਿਸੰਗਤ ਦੁਰਮਤ ਮੈਲ ਧੋ, ਨਿਰਮਲ
ਸਰੀਰ ਕਰਾਇਆ। ਦਰਸ ਦਿਖਾਏ ਅੱਗੇ ਹੋ, ਏਕਾ ਦੂਜਾ ਭੌ ਚੁਕਾਇਆ। ਜਗਤ ਨਾਤਾ ਤੋੜੇ ਮੋਹ, ਏਕਾ ਨਾਤਾ ਘਰ ਬੰਧਾਇਆ। ਹਰਿਜਨ ਦੂਰ ਨਾ ਜਾਣੇ ਕੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਤੇਰਾ ਮੇਲ ਦਰ, ਦਰ ਦਵਾਰ ਦਏ ਸੁਹਾਇਆ। (੦੭--੩੧੪ ੩੧੫)
ਹਰਿਸੰਗਤ ਹਰਿ ਆਪ ਸਮਝਾਏ, ਮਾਇਆ ਮੋਹ ਤਜੌਣਾ। ਕਾਮ ਕਰੋਧ ਨੇੜ ਨਾ ਆਏ, ਲੋਭ ਮੋਹ ਹੰਕਾਰ ਦਿਸ ਨਾ ਔਣਾ। ਸਾਚੀ ਸਿਖਿਆ ਇਕ ਸਿਖਾਏ, ਗਫਲਤ ਨੀਂਦ ਕਿਸੇ ਨਾ ਸੌਣਾ। ਧੁਰ ਦਾ ਲੇਖਾ ਆਪ ਜਣਾਏ, ਨਾ ਕੋਈ ਮੇਟੇ ਨਾ ਕਿਸੇ ਮੇਟ ਮਿਟੌਣਾ। ਵੀਹ ਸੌ ਵੀਹ ਬਿਕ੍ਰਮੀ ਸਾਚੀ ਸਿਖੀ ਅੰਮ੍ਰਿਤ ਇਕ ਪਿਔਣਾ, ਸਾਚੀ ਰੀਤ ਜਣਾਏ। ਰਸਨਾ ਜੂਠ ਝੂਠ ਨਾ ਕਿਸੇ ਮੁਖ ਲਗੌਣਾ, ਜੋ ਅੰਮ੍ਰਿਤ ਮੁਖ ਲਗਾਏ। ਅੱਠੇ ਪਹਿਰ ਹਰਿ ਗੋਬਿੰਦ ਗੋਬਿੰਦ ਗੋਬਿੰਦ ਰਸਨਾ ਗੌਣਾ, ਦੂਸਰ ਰਾਗ ਨਾ ਕੋਈ ਕਢਾਏ। ਵੱਡੀ ਖੋਰ ਨਾ ਕੋਈ ਪੰਥ ਰਖੌਣਾ, ਦੂਈ ਦਵੈਤੀ ਮੇਟ ਮਿਟਾਏ। ਅਕਾਲ ਪੁਰਖ ਤੇਰਾ ਧੁਨ ਅਨਾਦੀ ਏਕਾ ਸੰਖ ਵਜੌਣਾ, ਲੋਆਂ ਪੁਰੀਆਂ ਦਏ ਵਖਾਏ। ਗੁਰਮੁਖਾਂ ਅੰਦਰ ਗੁਰੂ ਦਵਾਰਾ ਸਚ ਵਖੌਣਾ, ਗੁਰ ਗੋਬਿੰਦ ਨਜ਼ਰੀ ਆਏ। ਅੰਮ੍ਰਿਤ ਪਿਆਲਾ ਭਰ ਪਿਔਣਾ, ਆਪਣੀ ਹੱਥੀਂ ਅੱਗੇ ਡਾਏ। ਸਾਚਾ ਰਸ ਇਕ ਰਸੌਣਾ, ਰਸ ਰਸੀਆ ਨਾਮ ਧਰਾਏ। ਚਾਰ ਵਰਨਾਂ ਏਕਾ ਮਾਰਗ ਪੌਣਾ, ਹਿੰਦੂ ਮੁਸਲਮ ਈਸਾਈ ਨਾ ਕੋਈ ਜਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵੇਲਾ ਰਿਹਾ ਬਤਾਏ। (੦੭ ੩੮੪)
ਨਿਰਗੁਣ ਸਰਗੁਣ ਸਾਧ ਸੰਗਤ, ਗੁਰਮੁਖ ਮੇਲ ਮਿਲਾਈਆ। ਅੰਦਰ ਚੜ੍ਹੇ ਨਾਮ ਰੰਗਤ, ਬਾਹਰ ਕਾਇਆ ਮਾਟੀ ਖ਼ਾਕ ਦਸਾਈਆ। ਅੱਧੇ ਬੈਠੇ ਨਾਮ ਮੰਗਤ, ਅੱਧੇ ਬੈਠੇ ਖੇਲ ਖਲਾਈਆ। ਜਿਸ ਜਨ ਪ੍ਰਭ ਮਿਲਣ ਦੀ ਬਣੇ ਬਣਤ, ਤਿਸ ਮੇਲੇ ਸੱਚਾ ਸ਼ਹਿਨਸ਼ਾਹੀਆ। ਸਰਗੁਣ ਬੈਠੀ ਸਾਧ ਸੰਗਤ, ਨਿਰਗੁਣ ਅੰਦਰੇ ਅੰਦਰ ਖੇਲ ਖਲਾਈਆ। ਸਰਗੁਣ ਦਿਸੇ ਪੰਜ ਤੱਤ ਚੋਲਾ, ਜੋ ਜਨ ਦਵਾਰੇ ਨਜ਼ਰੀ ਆਇੰਦਾ। ਨਿਰਗੁਣ ਅੰਤਰ ਰੱਖਿਆ ਓਹਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਪਣਾ ਆਪ ਜੀਵ ਨਾ ਜਾਣੇ ਮੇਰੇ ਅੰਦਰ ਕਵਣ ਬੋਲਾ, ਕਵਣ ਕੂਟੇ ਆਸਣ ਲਾਇੰਦਾ। ਕਵਣ ਮਾਂ ਪਿਉ ਭੈਣ ਭਰਾ ਸਾਕ ਸੱਜਣ ਗਾਏ ਢੋਲਾ, ਰਸਨਾ ਜਿਹਵਾ ਕਵਣ ਹਿਲਾਇੰਦਾ। ਕਵਣ ਕਵਣ ਜੂਠ ਝੂਠ ਪਾਵਨ ਰੌਲਾ, ਕਵਣ ਸਚ ਸੁੱਚ ਜਣਾਇੰਦਾ। ਕਵਣ ਚਲਾਏ ਉਪਰ ਧੌਲਾ, ਕਵਣ ਕੂਟੋ ਕੂਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰ, ਸੰਗਤ ਅੰਦਰ ਹਰਿ ਜੂ ਵੜ, ਆਸਣ ਸਿੰਘਾਸਣ ਸੋਭਾ ਪਾਇੰਦਾ।
ਸਰਗੁਣ ਸੰਗਤ ਹਰਿ ਹਰਿ ਜੋਤ, ਨਿਰਵੈਰ ਨਿਰਵੈਰ ਨਿਰਵੈਰ ਆਪ ਰਖਾਈਆ। ਕਾਇਆ ਬਣਿਆ ਕਿਲਾ ਕੋਟ, ਅੰਦਰ ਲੁਕਿਆ ਬੇਪਰਵਾਹੀਆ। ਜਿਸ ਜਨ ਕੱਢੇ ਹਉਮੇ ਖੋਟ, ਤਿਸ ਆਪਣਾ ਆਪ ਬੁਝਾਈਆ । ਘਰ ਤਨ ਨਗਾਰੇ ਲਗਾਏ ਚੋਟ, ਏਕਾ ਡੰਕਾ ਨਾਮ ਵਜਾਈਆ। ਅੰਦਰ ਜਗਾਏ ਨਿਰਮਲ ਜੋਤ, ਅੰਦਰ ਵਸਣਹਾਰਾ ਫੇਰ ਨਜ਼ਰੀ ਆਈਆ। ਝਗੜਨ ਵਾਲੇ ਬਹੁਤ, ਨਾਮ ਪਕੜਨ ਵਾਲਾ ਵਿਰਲਾ ਗੁਰਮੁਖ ਗੁਰਸਿਖ ਮਿਲੇ ਸੱਚੇ ਮਾਹੀਆ। ਬਾਹਰੋਂ ਦਿਸਦੇ ਹਿਲਦੇ ਹੋਠ, ਅੰਦਰ ਹਲੌਣ ਵਾਲਾ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਦੇਵੇ ਮਾਣ ਵਡਿਆਈਆ।
ਅੱਧੇ ਰੱਖਣ ਸਤਿਗੁਰ ਆਸ, ਦਿਵਸ ਰੈਣ ਧਿਆਈਆ। ਅੱਧੇ ਹੋਏ ਮਨ ਕੇ ਦਾਸ, ਮਨ ਵਾਸਨਾ ਫਿਰੇ ਭਜਾਈਆ। ਅੱਧੇ ਜਪਣ ਰਸਨ ਸਵਾਸ ਸਵਾਸ, ਅੱਧੇ ਗਾਲੀਆਂ ਰਹੇ ਕਢਾਈਆ। ਅੱਧਿਆਂ ਕਰਕੇ
ਜਾਣੀ ਆਪਣੀ ਬੰਦ ਖ਼ੁਲਾਸ, ਅੱਧੇ ਖ਼ਾਲੀ ਹੱਥ ਭਵਾਈਆ। ਅੱਧਿਆਂ ਵਸੇ ਸਦਾ ਪਾਸ, ਅੱਧੇ ਨਿਰਾਸ ਰੋਵਣ ਮਾਰਨ ਧਾਹੀਂਆ। ਸਤਿਗੁਰ ਨਜ਼ਰ ਨਾ ਆਏ ਪ੍ਰਿਥਮੀ ਆਕਾਸ਼, ਜੋ ਜਨ ਬੈਠੇ ਮੁਖ ਭਵਾਈਆ। ਤਿਨ੍ਹਾਂ ਸਤਿਗੁਰ ਵਸੇ ਪਾਸ, ਜੋ ਹਰਿ ਸਤਿਗੁਰ ਨਿਉਂ ਨਿਉਂ ਸੀਸ ਝੁਕਾਈਆ। ਏਥੇ ਉਥੇ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਮੰਗਣਹਾਰੀ ਸਰਬ ਲੋਕਾਈਆ।
ਅੱਧੇ ਮੰਗਣ ਸ਼ਬਦ ਘਨਘੋਰ, ਪ੍ਰਭ ਅੱਗੇ ਝੋਲੀ ਡਾਹੀਆ। ਅੱਧੇ ਰਾਤੀਂ ਉਠ ਉਠ ਫਿਰਦੇ ਚੋਰ, ਲੁੱਟ ਲੁੱਟ ਜੀਵਾਂ ਰਹੇ ਸਤਾਈਆ। ਅੱਧੇ ਚੜ੍ਹਦੇ ਨਾਮ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਅੱਧੇ ਆਪਣਾ ਆਪ ਰਹੇ ਰੋੜ੍ਹ, ਵਿਸ਼ੇ ਵਿਕਾਰਾ ਵਕਤ ਗਵਾਈਆ। ਸਤਿਗੁਰ ਪੂਰੇ ਦੀ ਸਦਾ ਲੋੜ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਨਿਰਗੁਣ ਸਰਗੁਣ ਤੇਰੀ ਆਪਣੇ ਹੱਥ ਰੱਖੀ ਡੋਰ, ਜਿਧਰ ਚਾਹੇ ਰਿਹਾ ਭੁਵਾਈਆ । ਗੁਰ ਅਵਤਾਰਾਂ ਆਪਣੇ ਹੁਕਮੇ ਦੇਵੇ ਤੋਰ, ਅੰਤਮ ਆਪਣੇ ਵਿਚ ਲਏ ਮਿਲਾਈਆ। ਬਿਨ ਬੂਝੇ ਜੀਵ ਪਾਵੇ ਸ਼ੋਰ, ਸਮਝ ਸਮਝ ਵਿਚ ਨਾ ਆਈਆ। ਅੱਧੇ ਮੰਗਦੇ ਕੁਛ ਹੋਰ, ਅਧੇ ਮੰਗਦੇ ਕੁਛ ਹੋਰ, ਦੇਵਣਹਾਰੇ ਘਰ ਕੋਈ ਨਾ ਥੋੜ, ਜੋ ਮੰਗੇ ਸੋ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਮਨਮੁਖ ਮਨਮੁਖ ਗੁਰਮੁਖ ਦੋਵੇਂ ਰਾਹ ਚਲਾਈਆ । (੧੦--੯੯੨ ੯੯੩)
ਗੁਰ ਸੰਗਤ ਤੇਰਾ ਜਨਮ ਦਿਹਾੜਾ, ਹਰਿ ਸਾਚਾ ਆਪ ਸਮਝਾਇੰਦਾ । ਏਕਾ ਦਿਵਸ ਸਤਾਰਾ ਹਾੜਾ, ਸ਼ਬਦੀ ਸ਼ਬਦ ਉਪਜਾਇੰਦਾ। ਏਕਾ ਮੰਗਲ ਇਕ ਅਖਾੜਾ, ਏਕਾ ਸਖੀਆਂ ਮੇਲ ਮਿਲਾਇੰਦਾ। ਏਕਾ ਪੁਰਖ ਏਕਾ ਨਾਰ, ਏਕਾ ਗੋਬਿੰਦ ਨਾਉਂ ਧਰਾਇੰਦਾ। ਏਕਾ ਮੀਤ ਇਕ ਮੁਰਾਰਾ, ਏਕਾ ਨਾਮ ਜੈਕਾਰਾ ਲਾਇੰਦਾ । ਇਕ ਬਸੰਤ ਇਕ ਬਹਾਰਾ, ਫੁਲ ਫੁਲਵਾੜੀ ਇਕ ਮਹਿਕਾਇੰਦਾ। ਏਕਾ ਘਰ ਇਕ ਭੰਡਾਰਾ, ਏਕਾ ਇਕ ਵਰਤਾਇੰਦਾ। ਏਕਾ ਦਰ ਖੁਲ੍ਹਾ ਸੰਸਾਰਾ, ਜਗਤ ਦਰ ਬੰਦ ਕਰਾਇੰਦਾ। ਨਾ ਕੋਈ ਲਾਇਆ ਇੱਟਾਂ ਗਾਰਾ, ਗੁਰ ਸੰਗਤ ਤੇਰਾ ਪ੍ਰੇਮ ਪਿਆਰ ਚਾਰ ਦਿਵਾਰ ਬਣਾਇੰਦਾ। ਤੇਰੇ ਦਰ ਬਣ ਭਿਖਾਰਾ, ਆਪਣੀ ਭਿਛਿਆ ਆਪਣੀ ਝੋਲੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਜਨਮ ਦਵਾਇੰਦਾ।
ਗੁਰਮੁਖ ਉਪਜਿਆ ਸਾਚਾ ਪੂਤ, ਹਰਿ ਸਾਚੇ ਜਨਮ ਦਵਾਇਆ। ਤਨ ਕਾਇਆ ਨਾ ਲੱਗੇ ਸੂਤ, ਕਲਜੁਗ ਸੂਤਕ ਰਹਿਣ ਨਾ ਪਾਇਆ। ਵੱਜੇ ਵਧਾਈ ਚਾਰੇ ਕੂਟ, ਚਾਰੋਂ ਕੁੰਟ ਜੈਕਾਰਾ ਲਾਇਆ। ਨਾਤਾ ਤੋੜ ਜੂਠ ਝੂਠ, ਸਾਚਾ ਮਾਰਗ ਇਕ ਰਖਾਇਆ। ਅਬਿਨਾਸ਼ੀ ਕਰਤਾ ਆਪੇ ਤੁੱਠ, ਦੇ ਮਤ ਰਿਹਾ ਸਮਝਾਇਆ । ਸਦਾ ਸੰਗ ਰਹਿਣਾ ਏਕਾ ਮੁੱਠ, ਦੂਈ ਦਵੈਤੀ ਨੇੜ ਨਾ ਆਇਆ। ਚਰਨ ਚਰਨੋਦਕ ਪੀਣਾ ਘੁੱਟ, ਦੂਸਰ ਹੱਥ ਨਾ ਕਿਸੇ ਆਇਆ। ਹਰਿਸੰਗਤ ਵਿਚ ਨਾ ਦਿਸੇ ਫੁੱਟ, ਸਤਿਗੁਰ ਅੰਦਰ ਡੇਰਾ ਲਾਇਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਸਾਚਾ ਬਚਨ ਕਮਾਇਆ। ਮਨਮੁਖਾਂ ਜੀਵਾਂ ਦਰ ਦਵਾਰਿਉਂ ਕੱਢੇ ਕੁੱਟ, ਵੇਲੇ ਅੰਤ ਦਏ ਸਜ਼ਾਇਆ। ਸੋਹੰ ਮੁੰਮਾ ਸਾਚਾ ਸੀਰ ਅੰਮ੍ਰਿਤ ਰਸਨ ਪਿਆਇਆ ਘੁੱਟ, ਇਕੀ ਮੱਘਰ ਦਿਵਸ ਸੁਹਾਇਆ। ਹਰਿਸੰਗਤ ਤੇਰਾ ਭਾਗ ਨਾ ਜਾਏ ਨਿਖੁੱਟ, ਤੇਰੀ ਕਾਇਆ ਜੋਤ ਇਕ ਟਿਕਾਇਆ । ਤੇਰੀ ਨਾ ਕੋਈ ਵਰਨ ਨਾ ਕੋਈ ਗੋਤ, ਤੇਰਾ ਰੂਪ ਬ੍ਰਹਮ ਜਣਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਵਿਸ਼ਨੂੰ ਵੰਸੀ ਬਣਾਏ ਓਤ ਪੋਤ, ਕੋਹਤਰਵਾਨ ਨਾ ਕੋਈ ਜਣਾਇਆ। ਇਕ ਅਕੱਲਾ ਕਰੇ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਸੰਗਤ ਵੇਖ ਵਖਾਇਆ। (੮--੯੪੬ ੯੪੭)
ਸੰਗਤ ਅੰਦਰ ਹਰਿ ਕਾ ਵਾਸਾ, ਬਿਨ ਸੰਗਤ ਹਰਿ ਜੂ ਕੰਮ ਕਿਸੇ ਨਾ ਆਈਆ। ਸੰਗਤ ਉਤੇ ਗੁਰ ਭਰਵਾਸਾ, ਬਿਨ ਗੁਰ ਸੰਗਤ ਨਾ ਕੋਇ ਬਣਾਈਆ। ਬਿਨ ਸੰਗਤ ਗੁਰੂ ਰਹੇ ਨਿਰਾਸਾ, ਗੁਰ ਗੁਰ ਕਹਿ ਕਹਿ ਸਿਫ਼ਤ ਨਾ ਕੋਇ ਸਾਲਾਹੀਆ। ਦੋਹਾਂ ਅੰਦਰ ਖੇਲ ਕਰੇ ਪੁਰਖ ਅਬਿਨਾਸ਼ਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਈਆ। ਆਦਿ ਅੰਤ ਪੁਰਖ ਅਕਾਲ ਇਕੋ ਗੁਰੂ ਜੁਗ ਜੁਗ ਵੇਖੇ ਤਮਾਸ਼ਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਨਾਨਕ ਗੋਬਿੰਦ ਦਸ ਜੋਤੀ ਪਾਈ ਸਾਚੀ ਰਾਸਾ, ਮੰਡਲ ਮੰਡਪ ਇਕ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਹਰਿਸੰਗਤ ਬਣਾਏ ਸਾਚੀ ਬਣਤਰ, ਨਾਮ ਜਣਾਏ ਇਕੋ ਮੰਤਰ, ਲੇਖਾ ਜਾਣੇ ਗਗਨ ਗਗਨੰਤਰ, ਸਰਬ ਜੀਆਂ ਘਟ ਜਾਣੇ ਅੰਤਰ, ਬਿਨ ਅੰਤਰ ਸਤਿਗੁਰ ਰੂਪ ਨਾ ਕੋਇ ਅਖਵਾਈਆ।
ਸੰਗਤ ਵੱਡੀ ਗੁਰ ਵਡਿਆਏ, ਬਿਨ ਗੁਰ ਸੰਗਤ ਕਹਿਣ ਕੋਇ ਨਾ ਪਾਈਆ। ਨਾਮ ਰੰਗਤ ਗੁਰ ਚੜ੍ਹਾਏ, ਬਿਨ ਗੁਰ ਰੰਗ ਨਾ ਕੋਇ ਵਖਾਈਆ । ਨਾਮ ਮਰਦੰਗਾ ਗੁਰ ਵਜਾਏ, ਬਿਨ ਗੁਰ ਅਨਹਦ ਰਾਗ ਨਾ ਕੋਇ ਸੁਣਾਈਆ । ਸੰਗਤ ਸੰਗ ਗੁਰ ਬਣਾਏ, ਬਿਨ ਗੁਰ ਸੰਗੀ ਨਜ਼ਰ ਕੋਇ ਨਾ ਆਈਆ। ਹਰਿਸੰਗਤ ਸਤਿਗੁਰ ਚੰਦ ਚੜ੍ਹਾਏ, ਜਗਤ ਅੰਧੇਰਾ ਦਏ ਮਿਟਾਈਆ। ਆਦਿ ਜੁਗਾਦੀ ਲਿਖਿਆ ਲੇਖਾ ਨਾ ਕੋਈ ਖੰਡਤ ਕਰਾਏ, ਅਖੰਡ ਇਕੋ ਰੂਪ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਸੰਗਤ ਰਿਹਾ ਵਡਿਆਈਆ।
ਸਤਿਗੁਰ ਰੂਪ ਭਿੰਨ ਭਿੰਨ, ਆਦਿ ਜੁਗਾਦਿ ਕਰਾਇੰਦਾ। ਗੁਰਮੁਖ ਵਿਰਲਾ ਜਾਣੇ ਸੱਚਾ ਚਿੰਨ੍ਹ, ਜਿਸ ਆਪਣਾ ਨਿਰਗੁਣ ਚਿੰਨ੍ਹ ਚੱਕਰ ਵਖਾਇੰਦਾ। ਕੋਟਨ ਕੋਟ ਰੂਪ ਵਟਾਏ ਗਿਣ ਗਿਣ, ਧਰੂ ਪ੍ਰਹਿਲਾਦ ਕਵਣ ਰੂਪ ਧਰਾਇੰਦਾ। ਪੁਰਖ ਅਕਾਲ ਵੇਸ ਵਟਾਏ ਛਿੰਨ ਛਿੰਨ, ਛਿੰਨ ਭੰਗਰ ਆਪਣਾ ਖੇਲ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਰੂਪ ਇਕ ਸਮਝਾਇੰਦਾ ।
ਗੁਰ ਕਾ ਰੂਪ ਆਦਿ ਜੁਗਾਦਿ ਇਕ, ਨਿਰਗੁਣ ਨੂਰ ਰੁਸ਼ਨਾਈਆ। ਬਾਹਰੋਂ ਪੰਜ ਤੱਤ ਚੋਲਾ ਰਿਹਾ ਦਿਸ, ਹੱਡ ਮਾਸ ਨਾੜੀ ਰੱਤ ਨਾ ਕੋਇ ਵਡਿਆਈਆ। ਅੰਤਰ ਆਤਮਾ ਦਰਸ਼ਨ ਪਾਇਆ ਜਿਸ, ਬਾਹਰ ਵੇਖਣ ਕੋਇ ਨਾ ਜਾਈਆ। ਜਗਤ ਲਬਾਸ ਕਲਜੁਗ ਵੰਡਿਆ ਹਿਸ, ਹਿਸਾ ਸ਼ਹਿਨਸ਼ਾਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਗੁਰਦੇਵ ਇਕੋ ਰੰਗ ਵਖਾਈਆ। (੧੨--੭੭੫)
ਹਰਿਸੰਗਤ ਹਰਿ ਹਰਿ ਕਰੇ ਹੜਪ, ਆਪਣੇ ਵਿਚ ਛੁਪਾਈਆ। ਜਨਮ ਜਨਮ ਦੀ ਮੇਟੇ ਤੜਪ, ਸਿਰ ਆਪਣਾ ਹੱਥ ਟਿਕਾਈਆ। ਪ੍ਰੀਤੀ ਵਿਚ ਰਹਿਣ ਨਾ ਦੇਵੇ ਕੋਈ ਫ਼ਰਕ, ਫ਼ੁਰਨਾ ਆਪਣੇ ਨਾਲ ਮਿਲਾਈਆ । ਲੱਖ ਚੁਰਾਸੀ ਕਰ ਕੇ ਤਰਕ, ਤੁਰਤ ਗੁਰਮੁਖ ਰਿਹਾ ਜਗਾਈਆ। ਸਭ ਦੇ ਪੱਤਰੇ ਰਿਹਾ ਪਰਤ, ਗੁਰਮੁਖਾਂ ਆਪਣਾ ਨਾਮ ਪੜ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰਦਾ ਰਿਹਾ ਲਿਖਤ ਪੜ੍ਹਤ, ਹੁਕਮ ਸੰਦੇਸ਼ ਸੁਣਾਈਆ। ਕੋਟਨ ਕੋਟ ਨਾਮ ਵਿਚ ਰੱਖਦਾ ਰਿਹਾ ਧੜਤ, ਧਰਤ ਧਵਲ ਖੇਲ ਕਰਾਈਆ। ਕਲਜੁਗ ਅੰਤਮ ਫੇਰਾ ਪਾਏ ਆਪ ਨਧੜਕ, ਨਿਰਵੈਰ ਬੇਪਰਵਾਹੀਆ। ਚੜ੍ਹਾਵਣਹਾਰਾ ਅਗੰਮੀ ਕੜਕ, ਕਾਲ ਮਹਾਂਕਾਲ ਹੁਕਮ ਜਣਾਈਆ। ਆਪਣੀ ਤਾਕਤ ਆਪੇ ਰਿਹਾ ਫਰਕ, ਬਲ ਆਪਣਾ ਆਪ ਜਣਾਈਆ। ਲੱਖ ਚੁਰਾਸੀ ਵਿਚੋਂ ਕੱਢ ਕੇ ਅਰਕ, ਹਰਿਜਨ ਸਾਚੇ ਬਾਹਰ ਕਢਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ
ਕਲਜੁਗ ਵਹਿਣ ਵਿਚ ਚਲੋ ਮਟਕ ਮਟਕ, ਚਾਲ ਇਕੋ ਇਕ ਜਣਾਈਆ। ਸੱਚੇ ਸਾਹਿਬ ਨੂੰ ਮਿਲੋ ਹੋ ਨਧੜਕ, ਧੜਕਣ ਪਿਛਲੀ ਦਏ ਗਵਾਈਆ। ਏਥੇ ਓਥੇ ਕਰੇ ਤੁਹਾਡੀ ਚੜ੍ਹਤ, ਚੜ੍ਹਦੀਆਂ ਕਲਾਂ ਦਏ ਵਖਾਈਆ। ਜਿਸ ਦੇ ਪਿਛੇ ਭੁੱਖੇ ਮਰਦੇ ਰਹੇ ਰੱਖ ਰੱਖ ਬਰਤ, ਸੋ ਦਿਵਸ ਰੈਣ ਅੱਠੇ ਪਹਿਰ ਅੰਮ੍ਰਿਤ ਜਾਮ ਪਿਆਈਆ । ਸ੍ਰਿਸ਼ਟ ਸਬਾਈ ਕਰੇ ਹਰਖ, ਗੁਰਮੁਖ ਖ਼ੁਸ਼ੀ ਲਏ ਪਰਨਾਈਆ। ਸਤਿਗੁਰ ਸਾਹਿਬ ਕਰੇ ਤਰਸ, ਤਰਸਦਿਆਂ ਆਪਣੇ ਨਾਲ ਮਿਲਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅੰਮਿਉਂ ਰਸ ਇਕ ਚੁਵਾਈਆ। ਪਿਛਲਾ ਲਾਹਵੇ ਪੂਰਬ ਕਰਜ਼, ਅੱਗੇ ਦੇਵੇ ਮਾਣ ਵਡਿਆਈਆ। ਇਕੋ ਰਾਗ ਸੁਣਾਇਆ ਬਿਨ ਤਾਲ ਤਰਜ਼, ਤਲਵਾੜਾ ਸਾਜ ਨਾ ਕੋਇ ਵਜਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੇ ਕਹਿਣਾ ਗਰਜ, ਗਰਜ਼ ਸਭ ਦੀ ਪੂਰ ਕਰਾਈਆ। (੧੩--੫੯੩)
ਹਰਿਸੰਗਤ ਤੇਰਾ ਇਕੋ ਸੱਚਾ ਕਾਮਨ, ਪ੍ਰਭ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਸ਼ਟ ਦ੍ਰਿਸ਼ਟ ਆਪ ਖੁਲ੍ਹਾਈਆ। ਹਰਿਸੰਗਤ ਤੇਰਾ ਰੂਪ ਅਨੋਖਾ, ਚਾਰ ਜੁਗ ਮਿਲੇ ਵਡਿਆਈਆ। ਗੁਰਸਿਖ ਗੁਰਸਿਖ ਕਿਸੇ ਨਾਲ ਕਰੇ ਨਾ ਕੋਈ ਧੋਖਾ, ਸਚ ਸੁਚ ਇਕ ਸਮਝਾਈਆ। ਮਾਣਸ ਜਨਮ ਪ੍ਰਭ ਮਿਲਣ ਦਾ ਮੌਕਾ, ਲੱਖ ਚੁਰਾਸੀ ਵਿਚੋ ਨਜ਼ਰੀ ਆਈਆ । ਕੂੜੀ ਕਿਰਿਆ ਅੰਦਰ ਨਾ ਹੋਣਾ ਥੋਥਾ, ਹੋਛੀ ਮਤ ਨਾ ਕੋਇ ਵਡਿਆਈਆ। ਕਾਇਆ ਅੰਦਰ ਆਪਣਾ ਖੋਲ੍ਹ ਕੇ ਪੜ੍ਹੋ ਪੋਥਾ, ਪੁਸਤਕ ਹਰਿ ਜੀ ਆਪ ਲਿਖਾਈਆ। ਜਿਸ ਦੇ ਅੰਦਰ ਲੁਕੇ ਚੌਦਾਂ ਲੋਕਾ, ਚੌਦਾਂ ਤਬਕ ਮੁਖ ਛੁਪਾਈਆ। ਤਿਸ ਦਾ ਨਾਮ ਇਕ ਸਲੋਕਾ, ਸੋਹਲਾ ਇਕੋ ਇਕ ਵਡਿਆਈਆ। ਉਸ ਸਾਹਿਬ ਦੀ ਰੱਖੋ ਓਟਾ, ਪੁਰਖ ਅਕਾਲ ਸਚੀ ਸਰਨਾਈਆ। ਜਿਸ ਵਸਾਇਆ ਪਟਣਾ ਪੌਂਟਾ, ਅੰਤ ਨਦੇੜ ਗਿਆ ਸਮਝਾਈਆ । ਸੋ ਇਕੋ ਢਈਆ ਸੁੱਤਾ ਰਿਹਾ ਲਾ ਕੇ ਢੌਂਕਾ, ਸਚਖੰਡ ਆਪਣੀ ਸੇਜ ਬਣਾਈਆ। ਕਲਜੁਗ ਅੰਤਮ ਸਾਢੇ ਤਿੰਨ ਹੱਥ ਆਪੇ ਵੇਖੇ ਕੋਠਾ, ਸੰਬਲ ਨਗਰੀ ਡੇਰਾ ਲਾਈਆ। ਪੁਰਖ ਅਕਾਲ ਸਤਿਗੁਰੂ ਇਕੋ ਬਹੁਤਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਕਾਇਆ ਅੰਦਰ ਮਾਰ ਕੇ ਵੇਖੋ ਗੋਤਾ, ਹੀਰੇ ਮਾਣਕ ਲਾਲ ਜਵਾਹਰ ਮੇਰਾ ਨਾਉਂ ਘਰ ਘਰ ਵਿਚ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਸੰਗਤ ਸਤਿਜੁਗ ਸਚ ਕਰੇ ਪੜ੍ਹਾਈਆ।
ਹਰਿਸੰਗਤ ਤੇਰਾ ਸਤਿਜੁਗ ਸੋਹਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਤਮ ਪਰਮਾਤਮ ਮਿਲ ਕੇ ਗਾਓ ਢੋਲਾ, ਢੋਲਕ ਛੈਣਾ ਨਾ ਕੋਇ ਵਜਾਇੰਦਾ। ਕਾਇਆ ਬਦਲਣਹਾਰਾ ਚੋਲਾ, ਚੋਲੀ ਰੰਗ ਆਪ ਰੰਗਾਇੰਦਾ। ਅੰਤਰ ਆਤਮ ਆਪੇ ਮੌਲਾ, ਮੌਲਾ ਆਪਣੀ ਖੇਲ ਵਖਾਇੰਦਾ। ਅੰਮ੍ਰਿਤ ਭਰੇ ਨਾਭ ਕੌਲਾ, ਕਵਲ ਨਾਭੀ ਆਪ ਉਲਟਾਇੰਦਾ। ਦੇਵੇ ਵਡਿਆਈ ਉਪਰ ਧਵਲਾ, ਧਰਨੀ ਧਰਤ ਧਵਲ ਸੁਹਾਇੰਦਾ । ਜਿਸ ਨੂੰ ਕਹਿੰਦੇ ਨੂਰ ਇਲਾਹੀ ਅੱਵਲਾ, ਆਲਮੀਨ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਸੰਗਤ ਆਈ ਆਪਣੇ ਰੰਗ ਰੰਗਾਇੰਦਾ।
ਹਰਿਸੰਗਤ ਆਈ ਸਚ ਦੁਆਰ, ਮਿਲੇ ਨਾਮ ਵਡਿਆਈਆ। ਰਾਏ ਧਰਮ ਨਾ ਕਰੇ ਖੁਆਰ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤਨਾ ਕਰੇ ਸ਼ਿੰਗਾਰ, ਵੇਲੇ ਅੰਤ ਨਾ ਲਏ ਪਰਨਾਈਆ। ਸਤਿਗੁਰ ਪੂਰਾ ਦਏ ਦੀਦਾਰ, ਨਿਰਗੁਣ ਸਰਗੁਣ ਹੋਏ ਸਹਾਈਆ। ਫੜ ਕੇ ਬਾਹੋ ਲਏ ਉਠਾਲ, ਆਤਮ ਪਰਮਾਤਮ ਆਪ ਜਗਾਈਆ। ਉਠ ਸਵਾਣੀ ਚਲ ਮੇਰੇ ਨਾਲ, ਪੀਆ ਪ੍ਰੀਤਮ ਉਂਗਲੀ ਲਾਈਆ। ਨਾਤਾ ਤੋੜ ਸ਼ਾਹ ਕੰਗਾਲ, ਚਾਰੇ ਵਰਨਾਂ ਕਰੇ ਕੁੜਮਾਈਆ। ਜਨ ਭਗਤਾਂ ਪੁੱਛੇ ਆਪੇ ਹਾਲ, ਮੁਰਸ਼ਦ ਮੁਰੀਦਾਂ ਵੇਖ ਵਖਾਈਆ ।
ਵੇਲੇ ਅੰਤ ਨਾ ਖਾਏ ਕਾਲ, ਮਹਾਂਕਾਲ ਪੱਲੂ ਦਏ ਛੁਡਾਈਆ। ਜਨ ਭਗਤੋ ਹੱਲ ਹੋਏ ਸਵਾਲ, ਬਾਕੀ ਕੋਇ ਰਹਿਣ ਨਾ ਪਾਈਆ। ਸ੍ਰੀ ਭਗਵਾਨ ਬਣੇ ਦਲਾਲ, ਸਚ ਦਲਾਲੀ ਆਪ ਕਮਾਈਆ । ਧੰਨ ਭਾਗ ਜੋ ਘਾਲਣ ਆਏ ਘਾਲ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਤੇਰਾ ਢੋਲਾ ਗਾਈਆ।
ਹਰਿਸੰਗਤ ਤੇਰਾ ਨਾਮ ਪਿਆਰਾ, ਚਾਰ ਜੁਗ ਵਡਿਆਇੰਦਾ। ਜਿਸ ਦੇ ਹਿਰਦੇ ਵਸੇ ਗੁਰੂ ਅਵਤਾਰਾ, ਪੀਰ ਪੈਗ਼ੰਬਰ ਡੇਰਾ ਲਾਇੰਦਾ। ਤਿਨ੍ਹਾਂ ਮਿੱਤਰ ਆਪ ਨਿਰੰਕਾਰਾ, ਨਿਰਗੁਣ ਆਪਣੀ ਸੇਵ ਕਮਾਇੰਦਾ। ਸੱਚਾ ਸੋਭਿਆ ਇਕ ਦੁਆਰਾ, ਸੋ ਸਾਹਿਬ ਵੇਖ ਵਖਾਇੰਦਾ। ਮਾਲਵੇ ਖੋਲ੍ਹਿਆ ਸਚ ਕਿਵਾੜਾ, ਕੁੰਡਾ ਆਪਣੀ ਹੱਥੀਂ ਲਾਹਿੰਦਾ। ਗੋਬਿੰਦ ਅੰਤ ਪਾ ਕੇ ਗਿਆ ਪੁਆੜਾ, ਸ੍ਰੀ ਭਗਵਾਨ ਸਾਚਾ ਸੰਗ ਨਿਭਾਇੰਦਾ। ਕਪੂਰ ਸਿੰਘ ਕੱਢਦਾ ਰਿਹਾ ਹਾੜਾ, ਚਾਲੀਵਾਂ ਮੁਕਤਾ ਆਪਣੇ ਦੋਏ ਦੋਏ ਜੋੜ ਹੱਕ ਸੀਸ ਨਿਵਾਇੰਦਾ। ਕਵਣ ਵੇਲਾ ਵੇਖਾਂ ਧੁਰਦਰਗਾਹੀ ਲਾੜਾ, ਸਤਿਗੁਰ ਇਕੋ ਨਜ਼ਰੀ ਆਇੰਦਾ। ਜਿਸ ਨੇ ਹਰਿਸੰਗਤ ਮਾਣ ਦਵਾਇਆ ਸਤਾਰਾਂ ਹਾੜਾ, ਹਰਿ ਜੂ ਆਪਣਾ ਲੇਖਾ ਹਰਿਸੰਗਤ ਝੋਲੀ ਪਾਇੰਦਾ । ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਗਏ ਵਾਰਾ, ਸੋ ਵਾਰਤਾ ਭਗਤਾਂ ਆਪ ਸੁਣਾਇੰਦਾ। ਜਨ ਵੇਖਣ ਆਇਆ ਤੇਰਾ ਪਿਆਰਾ, ਪੀਆ ਪ੍ਰੀਤਮ ਫੇਰਾ ਪਾਇੰਦਾ। ਹਰਿਸੰਗਤ ਤੇਰਾ ਵੇਖਿਆ ਮੁਫ਼ਤ ਨਜ਼ਾਰਾ, ਨਜ਼ਰ ਵਿਚ ਇਕੋ ਨਰ ਹਰਿ ਨਜ਼ਰੀ ਆਇੰਦਾ। ਸਭ ਨਾਲੋ ਕਰ ਕੇ ਬੈਠੇ ਕਿਨਾਰਾ, ਕਰਮ ਕਾਂਡ ਕਿਸੇ ਨੇੜ ਨਾ ਆਇੰਦਾ। ਕੋਈ ਲੱਭਣ ਜਾਏ ਨਾ ਜੰਗਲ ਜੂਹ ਉਜਾੜ ਪਹਾੜਾ, ਅੰਦਰ ਵੜ ਡੂੰਘੀ ਕੰਦਰ ਧਿਆਨ ਨਾ ਕੋਇ ਲਗਾਇੰਦਾ। ਜਿਨ੍ਹਾਂ ਸਤਿਗੁਰ ਪੂਰਾ ਨਜ਼ਰੀ ਆਏ ਜ਼ਾਹਰਾ, ਜ਼ਾਹਰ ਜ਼ਹੂਰ ਦਇਆ ਕਮਾਇੰਦਾ। ਤਿਸ ਦਾ ਦੋ ਜਹਾਨ ਕਰਨ ਮੁਜ਼ਾਹਰਾ, ਮੁਫ਼ਤ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਵੇਖਿਆ ਘਰ, ਘਰ ਇਕੋ ਨਜ਼ਰੀ ਆਇੰਦਾ।
ਇਕੋ ਘਰ ਇਕ ਦਰਵਾਜ਼ਾ, ਇਕੋ ਬੰਕ ਸੁਹਾਈਆ। ਇਕੋ ਪੁਰਖ ਗਰੀਬ ਨਿਵਾਜ਼ਾ, ਦੇਵਣਹਾਰ ਸਦਾ ਵਡਿਆਈਆ। ਇਕੋ ਨਾਮ ਨਿਧਾਨ ਵਜਾਏ ਵਾਜਾ, ਸੁਰ ਤਾਲ ਇਕ ਰਖਾਈਆ। ਇਕੋ ਭੂਪ ਇਕੋ ਰਾਜਾ, ਸ਼ਹਿਨਸ਼ਾਹ ਇਕ ਅਖਵਾਈਆ। ਇਕੋ ਕਰਤਾ ਇਕੋ ਕਾਜਾ, ਇਕੋ ਕਰਨੀ ਰਿਹਾ ਕਮਾਈਆ । ਇਕੋ ਮਾਰਨਹਾਰਾ ਵਾਜਾਂ, ਇਕੋ ਸਤਿਗੁਰ ਰਿਹਾ ਜਗਾਈਆ। ਇਕੋ ਜੁਗ ਚੌਕੜੀ ਫਿਰੇ ਭਾਜਾ, ਨਿਤ ਨਵਿਤ ਆਪਣਾ ਵੇਸ ਵਟਾਈਆ। ਇਕੋ ਕਲਜੁਗ ਅੰਤਮ ਆਇਆ ਦੇਸ ਮਾਝਾ, ਸੰਬਲ ਨਗਰੀ ਸੋਭਾ ਪਾਈਆ । ਇਕੋ ਵਜਾਏ ਸਤਿ ਰਬਾਬਾ, ਨਾਮ ਸਤਿ ਕਰੇ ਪੜ੍ਹਾਈਆ। ਇਕੋ ਪਕੜੇ ਹੱਥ ਵਾਗਾ, ਡੋਰ ਇਕੋ ਹੱਥ ਉਠਾਈਆ । ਇਕੋ ਪਾਰ ਕਰਾਏ ਹਾਦਾ, ਹਦੂਦ ਅਰਬਾ ਆਪਣੇ ਚਰਨਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦਏ ਵਡਿਆਈਆ।
ਹਰਿਸੰਗਤ ਤੇਰਾ ਸਚ ਮੁਨਾਰਾ, ਮੁਨੀ ਮੁਨੀਸ਼ਰ ਧਿਆਨ ਲਗਾਈਆ । ਇਕੀ ਸਾਵਣ ਚਲ ਕੇ ਔਣ ਗੁਰੂ ਅਵਤਾਰਾ, ਪੀਰ ਪੈਗ਼ੰਬਰ ਫੇਰਾ ਪਾਈਆ। ਸਾਚਾ ਲੱਗੇ ਧਰਮ ਅਖਾੜਾ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਮਿਲੇ ਮੀਤ ਅਗੰਮੀ ਯਾਰਾ, ਯਾਰੀ ਯਾਰਾਂ ਨਾਲ ਰਖਾਈਆ। ਜਿਸ ਨੂੰ ਕਹਿੰਦੇ ਏਕੰਕਾਰਾ, ਅਕਲ ਕਲਾ ਰਿਹਾ ਸਮਾਈਆ। ਸੋ ਲੈ ਕੇ ਆਇਆ ਨਾਮ ਭੰਡਾਰਾ, ਅਣਮੰਗਿਆਂ ਰਿਹਾ ਵਰਤਾਈਆ। ਰਾਤੀਂ ਸੁਤਿਆਂ ਦਏ ਦੀਦਾਰਾ, ਦਿਨੇ ਜਾਗਦਿਆਂ ਦਰਸ ਦਿਖਾਈਆ। ਨਿਰਗੁਣ ਨੂਰ ਜੋਤ ਉਜਿਆਰਾ, ਸ਼ਬਦੀ ਸ਼ਬਦ ਡੰਕ ਵਜਾਈਆ। ਕਾਗਦ ਕਲਮ ਲਿਖ ਲਿਖ ਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਬੇਅੰਤ ਅੰਤ ਕਹੇ ਨਾ ਕੋਈ ਵਿਚ ਸੰਸਾਰਾ, ‘‘ਕਿਉਂ’’ ਘਰ ਘਰ ਬੈਠਾ ਡੇਰਾ ਲਾਈਆ । ਜੋ ਆਪਣਾ ਖੋਲ੍ਹੇ ਆਪ
ਕਵਾੜਾ, ਤਿਸ ਸਤਿਗੁਰ ਦਏ ਬੁਝਾਈਆ। ਜਿਸ ਨਿਰੰਕਾਰ ਮਿਲਿਆ ਨਾਨਕ ਸਤਿਗੁਰ ਮੀਤ ਮੁਰਾਰਾ, ਸੋ ਸਤਿਗੁਰ ਨਾਨਕ ਭਗਤਾਂ ਗੁਰਸਿਖਾਂ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੀਰ ਪੈਗ਼ੰਬਰ ਗੁਰ ਅਵਤਾਰ ਕੁਤਬ ਔਲੀਏ ਗੌਂਸ ਯਾਰ ਵੇਖਣਹਾਰਾ ਥਾਉਂ ਥਾਈਂਆ।
ਹਰਿਸੰਗਤ ਸਾਚਾ ਮੇਲਾ, ਮਿਲਣੀ ਜਗਦੀਸ਼ ਕਰਾਈਆ। ਇਕੋ ਘਰ ਸੋਹੇ ਗੁਰੂ ਚੇਲਾ, ਚੇਲਾ ਗੁਰੂ ਰੂਪ ਵਟਾਈਆ। ਪੁਰਖ ਅਬਿਨਾਸ਼ੀ ਮਿਲਿਆ ਸੱਜਣ ਸੁਹੇਲਾ, ਘਰ ਸਾਚੇ ਵੱਜੇ ਵਧਾਈਆ। ਵਸਣਹਾਰਾ ਧਾਮ ਨਵੇਲਾ, ਹਰਿਜਨ ਵੇਖੇ ਚਾਈਂ ਚਾਈਂਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਸਗਨ ਮਨਾਈਆ । ਅਚਰਜ ਖੇਲ ਪ੍ਰਭੂ ਕਲ ਖੇਲਾ, ਖ਼ਾਲਕ ਖ਼ਲਕ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਸੰਗਤ ਦੁਆਰੇ ਦਏ ਵਡਿਆਈਆ।
ਹਰਿਸੰਗਤ ਤੇਰਾ ਨਾਮ ਇਕੱਠ, ਹਰਿ ਸ਼ਬਦੀ ਜੋੜ ਜੁੜਾਇੰਦਾ। ਬੀਜ ਬੀਜੇ ਆਤਮ ਵਤ, ਅੰਮ੍ਰਿਤ ਸਿਚ ਹਰਾ ਕਰਾਇੰਦਾ। ਫੁੱਲ ਫੁਲਵਾੜੀ ਵੇਖੇ ਪਤ, ਪਤ ਡਾਲੀ ਆਪ ਮਹਿਕਾਇੰਦਾ। ਬੂਟਾ ਗੋਬਿੰਦ ਲਾਇਆ ਹੱਸ ਹੱਸ, ਸ੍ਰੀ ਭਗਵਾਨ ਫੁੱਲ ਖਿਲਾਇੰਦਾ। ਦੂਰ ਦੁਰਾਡਾ ਵੇਖੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਸੰਗਤ ਜੋੜ ਜੁੜਾਇੰਦਾ ।
ਹਰਿਸੰਗਤ ਹਰਿ ਜੂ ਜੁੜਿਆ ਜੋੜਾ, ਸ਼ਬਦੀ ਸੁਰਤੀ ਮੇਲ ਮਿਲਾਈਆ। ਸਾਹਿਬ ਸਤਿਗੁਰ ਇਕੋ ਘੋੜਾ, ਨਾਮ ਨਿਰਵੈਰ ਰਿਹਾ ਵਖਾਈਆ । ਸੱਸੇ ਉਪਰ ਲਾਇਆ ਹੋੜਾ, ਹੋਕਾ ਦੋ ਜਹਾਨਾਂ ਸੁਣਾਈਆ । ਹੰ ਬ੍ਰਹਮ ਪ੍ਰਭ ਆਪੇ ਬੌਹੜਾ, ਆਤਮ ਪਰਮਾਤਮ ਭੇਵ ਚੁਕਾਈਆ। ਅੱਗੇ ਵੇਲਾ ਰਹਿ ਗਿਆ ਥੋੜਾ, ਕਲਜੁਗ ਰੋਵੇ ਮਾਰੇ ਧਾਹੀਂਆ। ਕਿਸੇ ਦਾ ਅਟਕਾਇਆ ਅਟਕੇ ਕੋਈ ਨਾ ਰੋੜਾ, ਰੋਕਣਹਾਰਾ ਨਜ਼ਰ ਕੋਇ ਨਾ ਆਈਆ । ਜ਼ੋਰੂ ਜ਼ਰ ਨਾ ਚਲੇ ਜ਼ੋਰਾ, ਜ਼ੋਰਾਵਰ ਬੇਪਰਵਾਹੀਆ। ਜਿਸ ਦਾ ਮੰਤਰ ਇਕੋ ਫੋਰਾ, ਫ਼ੁਰਨੇ ਵਿਚ ਸਰਬ ਲੋਕਾਈਆ । ਸੋ ਸਾਹਿਬ ਹਰਿਸੰਗਤ ਤੇਰੀ ਪਕੜੇ ਡੋਰਾ, ਡੋਰੀ ਆਪਣੇ ਨਾਲ ਬੰਧਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਨਮੁਖਾਂ ਦੇਵੇ ਜਵਾਬ ਕੋਰਾ, ਲਾਰਾ ਲੱਪਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਚ ਅਖਾੜਾ ਏਕੰਕਾਰਾ ਵਿਚ ਸੰਸਾਰਾ, ਨਿਰਗੁਣ ਧਾਰਾ ਆਪ ਲਗਾਈਆ । (੧੫--੮੧ ੮੩)
ਸਾਚੀ ਖੇਲ ਕਰੇ ਕਰਤਾਰ, ਕਰਤੇ ਹੱਥ ਵੱਡੀ ਵਡਿਆਈਆ। ਹਰਿਸੰਗਤ ਦੇਵੇ ਇਕ ਪਿਆਰ, ਨਾਤਾ ਆਪਣੇ ਨਾਲ ਜੁੜਾਈਆ। ਉਹ ਬੱਚੇ ਗੋਬਿੰਦ ਰੱਖੇ ਨਾਲ, ਜੋ ਜੰਗ ਸ਼ਹਾਦਤ ਗਏ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦੀ ਵੀਹਵੀਂ ਵੀਹਵਾਂ ਹਿੱਸਾ ਆਪਣਾ ਆਪਣੇ ਹਿੱਸੇ ਪਾਈਆ।
ਵੀਹਵੇਂ ਹਿੱਸੇ ਤੋਂ ਹੋਈ ਇਕੀ, ਏਕੰਕਾਰ ਦੇਵੇ ਵਡਿਆਈਆ। ਗੁਰੂ ਨਾਲੋਂ ਸੰਗਤ ਉਚੀ, ਸੰਗਤ ਵਿਚ ਬੈਠਾ ਹਰਿ ਜੂ ਡੇਰਾ ਲਾਈਆ। ਜਿਨ੍ਹਾਂ ਦੀ ਪੁਰਖ ਅਕਾਲ ਨਾਲ ਲੱਗੀ ਰੁਚੀ, ਤਿਨ੍ਹਾਂ ਦੀ ਰਚਨਾ ਵੇਖੇ ਜਗਤ ਲੋਕਾਈਆ। ਏਹੋ ਧਾਰ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਚਲਾਈ ਪੁੱਠੀ, ਜਿਸ ਦੀ ਸਮਝ ਕਿਸੇ ਨਾ ਆਈਆ। ਏਥੇ ਗੋਬਿੰਦ ਸਿੱਖੀ ਅੱਜ ਨਹੀਂ ਲੁਕੀ, ਬੱਚਿਆਂ ਅਗਲਾ ਰਾਹ ਵਖਾਈਆ। ਜਿਨ੍ਹਾਂ ਧਰਤ ਧਵਲ ਦੀ ਮਿਟੀ ਆਪਣੀ ਪਿੱਠ ਚੁੱਕੀ, ਥੱਲੇ ਬੈਠੇ ਡੇਰਾ ਲਾਈਆ। ਜਿਨ੍ਹਾਂ ਦੀ ਰਾਖ ਫੜ ਕੇ ਇਕ ਇਕ ਮੁੱਠੀ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਾਧਾਂ ਸੰਤਾਂ ਘਰ ਘਰ ਦਿਤੀ ਪੁਚਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਸੰਗਤ ਦੇਵੇ ਮਾਣ ਵਡਿਆਈਆ । ਦੇਵੇ ਮਾਣ ਵਡਿਆਈ ਵਿਚ ਸੰਗਤ, ਸਿੰਘ ਸੰਗਤ ਲਏ ਉਠਾਈਆ। ਨਾਲ ਰਲਾਏ ਬ੍ਰਹਿਮਣ ਪੰਡਤ, ਨੌਂ ਜਨਮ ਦਾ ਪੰਧ ਚੁਕਾਈਆ। (੧੬--੧੪੯)
ਗੁਰ ਸੰਗਤ ਗੁਰ ਮਾਣ ਦੁਵਾਏ। ਗੁਰ ਸੰਗਤ ਪ੍ਰਭ ਜੋਤ ਪ੍ਰਗਟਾਵੇ। ਗੁਰ ਸੰਗਤ ਮਿਲ ਹਰਿ ਹਰਿ ਰਸਨਾ ਗਾਵੇ। ਗੁਰ ਸੰਗਤ ਸੁਹਾਏ ਥਾਨ, ਜਿਥੇ ਪ੍ਰਭ ਜੋਤ ਜਗਾਵੇ। ਗੁਰ ਸੰਗਤ ਉਪਜੇ ਹਰਿ ਨਾਉਂ, ਗੁਰਮੁਖ ਬਣ ਜਾਵੇ। ਗੁਰ ਸੰਗਤ ਗੁਰਮੁਖ ਗੁਰ ਡੇਰਾ ਲਾਵੇ। ਗੁਰ ਸੰਗਤ ਹਰਿ ਧਾਮ ਪ੍ਰਗਟਾਵੇ, ਵਿਚ ਕਲ ਦੇ ਆਵੇ। ਗੁਰ ਸੰਗਤ ਗੁਰ ਨਾਉਂ ਪ੍ਰਕਾਸ਼, ਜੋਤ ਸਰੂਪ ਪ੍ਰਭ ਬੂਝ ਬੁਝਾਵੇ। ਗੁਰ ਸੰਗਤ ਗੁਰ ਚਰਨ ਪਿਆਸ, ਪ੍ਰਭ ਅਬਿਨਾਸ਼ੀ ਅਬਗਤ ਅਗੋਚਰ ਨੈਣੀ ਦਰਸਾਵੇ। ਗੁਰ ਸੰਗਤ ਗੁਰ ਸ਼ਬਦ ਸੁਣਾਇਆ। ਕੋਈ ਵਿਰਲਾ ਪਾਵੇ। ਗੁਰ ਸੰਗਤ ਗੁਰ ਪ੍ਰਗਟ ਕੀਨਾ, ਕਲਜੁਗ ਜੋਤ ਗੁਰ ਸੰਗਤ ਸਮਾਵੇ। ਗੁਰ ਸੰਗਤ ਗੁਰ ਰੰਗ ਮਾਣੇ। ਗੁਰ ਕੀ ਮਹਿੰਮਾ ਲਖੀ ਨਾ ਜਾਣੇ। ਗੁਰ ਸੰਗਤ ਗੁਰ ਦਰਸ ਦਿਖਾਇਆ।
(੨ ਭਾਦਰੋਂ ੨੦੦੭)
ਸਾਧ ਸੰਗਤ ਪ੍ਰਭ ਦੇ ਵਡਿਆਈ। ਸਾਧ ਸੰਗਤ ਪ੍ਰਭ ਭਏ ਸਹਾਈ । ਸਾਧ ਸੰਗਤ ਸੁਰਤੀ ਸੁਰਤ ਧਿਆਨ ਗਿਆਨ ਪ੍ਰਭ ਦਵਾਈ। ਸਾਧ ਸੰਗਤ ਚਰਨ ਧੂੜ ਇਸ਼ਨਾਨ ਪ੍ਰਭ ਦਰ ਨਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਦਾ ਸਹਾਈ। ਸਾਧ ਸੰਗਤ ਸਦ ਪੂਰਨ ਆਸਾ। ਸਾਧ ਸੰਗਤ ਗੁਰ ਚਰਨ ਭਰਵਾਾਸਾ। (੨੨ ਮਾਘ ੨੦੦੮)
ਬਣਤ ਬਣਾਏ ਆਪ ਪ੍ਰਭ, ਸਾਚਾ ਵਕ਼ਤ ਸੁਹਾਏ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਪ੍ਰਭ ਅਬਿਨਾਸ਼ੀ ਰਸਨਾ ਗਾਏ। ਬਣਤ ਬਣਾਏ ਆਪ ਪ੍ਰਭ, ਗੁਰਸਿਖਾਂ ਜੋਤ ਜਗਾਏ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਸਦਾ ਸੰਗ ਰਹਾਏ। ਬਣਤ ਬਣਾਏ ਆਪ ਪ੍ਰਭ, ਸਾਚਾ ਛਤਰ ਸੀਸ ਝੁਲਾਏ। ਬਣਤ ਬਣਾਏ ਆਪ ਪ੍ਰਭ, ਪੰਚਮ ਹਾਰ ਗਲ ਪਹਿਨਾਏ। ਬਣਤ ਬਣਾਏ ਆਪ ਪ੍ਰਭ, ਪੰਚਮ ਪੰਚਮ ਪ੍ਰਭ ਸੰਗ ਰਲਾਏ। ਬਣਤ ਬਣਾਏ ਆਪ ਪ੍ਰਭ, ਚਾਰ ਕੁੰਟ ਦਰਬਾਨ ਬਣਾਏ। ਬਣਤ ਬਣਾਏ ਆਪ ਪ੍ਰਭ, ਪੰਜਵਾਂ ਸਿਰ ਚਵਰ ਝੁਲਾਏ। ਬਣਤ ਬਣਾਏ ਆਪ ਪ੍ਰਭ, ਅਚਰਜ ਖੇਲ ਕਲ ਵਰਤਾਏ। ਬਣਤ ਬਣਾਏ ਆਪ ਪ੍ਰਭ, ਜੋਤ ਸਰੂਪੀ ਜੋਤ ਪਰਗਟਾਏ। ਬਣਤ ਬਣਾਏ ਆਪ ਪ੍ਰਭ, ਹੰਕਾਰੀਆਂ ਪ੍ਰਭ ਹੰਕਾਰ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਦ ਮਾਣ ਦਵਾਏ।
ਬਣਤ ਬਣਾਏ ਆਪ ਪ੍ਰਭ, ਵਕ਼ਤ ਸੁਹੇਲਾ। ਬਣਤ ਬਣਾਏ ਆਪ ਪ੍ਰਭ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਪ੍ਰਭ ਮੇਲ ਮਿਲਾਇਆ ਮੇਲਾ। ਬਣਤ ਬਣਾਏ ਆਪ ਪ੍ਰਭ, ਸਾਧ ਸੰਗਤ ਜਣਾਏ ਦਸਾਏ ਅੰਤਮ ਵੇਲਾ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੱਜਣ ਸੁਹੇਲਾ। (੧੧ ਫੱਗਣ ੨੦੦੮ ਬਿਕ੍ਰਮੀ)
ਸਾਧ ਸੰਗਤ ਪ੍ਰਭ ਕਿਰਪਾ ਕਰ। ਗੁਰ ਸੰਗਤ ਦੇਵੇ ਪ੍ਰਭ ਸਾਚਾ ਵਰ। ਸਾਧ ਸੰਗਤ ਪ੍ਰਭ ਜੋਤ ਧਰ। ਗੁਰ ਸੰਗਤ ਤਰਾਏ ਅਵਤਾਰ ਨਰ। ਸਾਧ ਸੰਗਤ ਪ੍ਰਭ ਰੋਗ ਹਰ। ਗੁਰ ਸੰਗਤ ਪ੍ਰਭ ਕਿਰਪਾ ਜਾਏ ਕਰ। ਸਾਧ ਸੰਗਤ ਗੁਰ ਚਰਨ ਲਾਗ ਜਾਏ ਤਰ। ਗੁਰ ਸੰਗਤ ਰੰਗਤ ਰੰਗਾਏ ਨਾਮ ਸਾਚੇ ਸਰ। ਗੁਰ ਸੰਗਤ ਸਹਿੰਸਾ ਭਉ ਚੁਕਾਏ ਡਰ। ਗੁਰ ਸੰਗਤ ਦਿਖਾਵੇ ਸਾਚਾ ਘਰ। ਸਾਧ ਸੰਗਤ ਖੁਲ੍ਹਾਵੇ ਪ੍ਰਭ ਆਤਮ ਸਾਚਾ ਦਰ। ਗੁਰ ਸੰਗਤ ਪ੍ਰਭ ਮੇਲ ਮਿਲਾਵੇ ਦਰਸ ਦਿਖਾਵੇ, ਜੋਤ ਸਰੂਪੀ ਜੋਤ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰ ਸੰਗਤ ਕਿਰਪਾ ਜਾਏ ਕਰ।
ਸਾਧ ਸੰਗਤ ਗੁਰ ਸਾਚਾ ਮਾਣ। ਗੁਰ ਸੰਗਤ ਬਖ਼ਸ਼ੇ ਏਕਾ ਚਰਨ ਧਿਆਨ। ਸਾਧ ਸੰਗਤ ਆਤਮ ਗਵਾਏ ਸਰਬ ਅਭਿਮਾਨ। ਗੁਰ ਸੰਗਤ ਸੋਹੰ ਦੇਵੇ ਗੁਰ ਸਾਚਾ ਦਾਨ। ਸਾਧ ਸੰਗਤ ਦਰ ਆਈ ਮੰਗਤ, ਦੇਵੇ ਦਰਸ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਜਨਾਂ ਦਾ ਜਾਣੀ ਜਾਣ।
ਸਾਧ ਸੰਗਤ ਪ੍ਰਭ ਸਾਚਾ ਸੰਗ। ਗੁਰ ਸੰਗਤ ਪ੍ਰਭ ਰੱਖੇ ਅੰਗ। ਸਾਧ ਸੰਗਤ ਕਲ ਜਾਏ ਪਾਰ ਲੰਘ। ਗੁਰ ਸੰਗਤ ਮਾਨਸ ਜਨਮ ਨਾ ਹੋਏ ਭੰਗ। ਸਾਧ ਸੰਗਤ ਸਾਚਾ ਪ੍ਰਭ ਦਰ ਘਰ ਸਾਚਾ ਮੰਗ। ਗੁਰ ਸੰਗਤ ਦਿਸਾਵੇ ਪ੍ਰਭ ਊਚਾ ਦਰ, ਗੁਰਸਿਖ ਮੂਲ ਨਾ ਸੰਗ। ਗੁਰ ਸੰਗਤ ਅੰਮ੍ਰਿਤ ਝਿਰਨਾ ਝਿਰਾਏ ਗੰਗ। ਗੁਰ ਸੰਗਤ ਪ੍ਰਭ ਹੋਏ ਸਹਾਈ ਕੱਟੇ ਭੁੱਖ ਨੰਗ। ਗੁਰ ਸੰਗਤ ਚੜ੍ਹਾਏ ਪ੍ਰਭ ਸੋਹੰ ਮਜੀਠੀ ਰੰਗ। ਬੇਮੁਖ ਜੀਵ ਭੰਨਾਏ ਕਲ ਜਿਉਂ ਝੂਠੀ ਕੱਚ ਵੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹੋਏ ਸਹਾਈ ਸਦਾ ਅੰਗ ਸੰਗ।
ਸਾਧ ਸੰਗਤ ਪ੍ਰਭ ਸਦ ਪ੍ਰਿਤਪਾਲ। ਗੁਰ ਸੰਗਤ ਪ੍ਰਭ ਸਾਰ ਸਮਾਲ । ਸਾਧ ਸੰਗਤ ਚਰਨ ਪ੍ਰੀਤੀ ਨਿਭੇ ਨਾਲ। ਗੁਰ ਸੰਗਤ ਪ੍ਰਭ ਪਰਖੀ ਨੀਤੀ ਆਤਮ ਵੇਖੇ ਸਾਚਾ ਲਾਲ। ਸਾਧ ਸੰਗਤ ਸਦਾ ਜਗ ਜੀਤੀ, ਮੁਖ ਰਖਾਇਆ ਸਿੰਘ ਪਾਲ। ਕਲਜੁਗ ਔਧ ਅੰਤ ਅੰਤ ਅੰਤ ਕਲ ਬੀਤੀ, ਕਿਰਪਾ ਕਰੇ ਦੀਨ ਦਿਆਲ । ਸਾਧ ਸੰਗਤ ਪ੍ਰਭ ਕਾਇਆ ਸੀਤਲ ਕੀਤੀ, ਭਗਤ ਰੱਛਕ ਦੀਨ ਦਿਆਲ। ਗੁਰ ਸੰਗਤ ਸਦ ਰਹੇ ਜਗ ਜੀਤੀ, ਪ੍ਰਭ ਤੋੜੇ ਜਗਤ ਜੰਜਾਲ। ਸਾਧ ਸੰਗਤ ਆਤਮ ਰਸ ਗੁਰ ਚਰਨ ਦਰ ਪੀਤੀ, ਸੋਹੰ ਦੇਵੇ ਸੱਚਾ ਧਨ ਮਾਲ। ਗੁਰ ਸੰਗਤ ਸਦਾ ਜਗ ਅਤੀਤੀ, ਆਤਮ ਦੀਪਕ ਪ੍ਰਭ ਦੇਵੇ ਬਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਦਿ ਅੰਤ ਹੋਏ ਆਪ ਰਖਵਾਲ।
ਸਾਧ ਸੰਗਤ ਪ੍ਰਭ ਆਪੇ ਰਾਖੇ। ਗੁਰ ਸੰਗਤ ਦਰ ਸਾਚਾ ਭਾਖੇ। ਸਾਧ ਸੰਗਤ ਲੇਖ ਲਿਖਾਏ ਅਲੱਖਣਾ ਅਲਾਖੇ। ਗੁਰ ਸੰਗਤ ਪ੍ਰਭ ਮੇਲ ਮਿਲਾਏ, ਮੇਟ ਵਖਾਏ ਜੋ ਲਿਖੀ ਬਿਧਨਾ ਮਾਥੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਧ ਸੰਗਤ ਤੇਰਾ ਸਗਲਾ ਸਾਥੇ।
ਸਾਧ ਸੰਗਤ ਤੇਰਾ ਸਗਲਾ ਸਾਧ। ਗੁਰ ਸੰਗਤ ਤਰਾਏ ਤ੍ਰੈਲੋਕੀ ਨਾਥ। ਸਾਧ ਸੰਗਤ ਰੱਖੇ ਦੇ ਕਰ ਹਾਥ। ਗੁਰ ਸੰਗਤ ਲੇਖ ਲਿਖਾਏ ਪਰਗਟ ਵਿਚ ਮਾਥ। ਸਾਧ ਸੰਗਤ ਪ੍ਰਭ ਸ਼ਬਦ ਜਣਾਏ, ਸੋਹੰ ਸਾਚੀ ਗਾਥ। ਗੁਰ ਸੰਗਤ ਪ੍ਰਭ ਸ਼ਬਦ ਚੜ੍ਹਾਏ, ਚਲਾਇਆ ਸਾਚਾ ਰਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਗਲਾ ਸਾਥ।
ਸਾਧ ਸੰਗਤ ਪ੍ਰਭ ਸਗਲਾ ਸਾਥੀ। ਗੁਰ ਸੰਗਤ ਮਿਲਿਆ ਪ੍ਰਭ ਨਾਥ ਅਨਾਥੀ। ਸਾਧ ਸੰਗਤ
ਕਰ ਦਰਸ ਪਾਏ ਵਸਤ ਸੋਹੰ ਸਾਚੀ ਵਾਥੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਕਲਾ ਸਮਰੱਥ, ਮਹਿੰਮਾ ਅਕੱਥ ਅਕਾਥੀ।
ਆਪ ਅਕੱਥ ਨਾ ਕਥਿਆ ਜਾਏ। ਸੋਹੰ ਸਾਚਾ ਰਥ ਪ੍ਰਭ ਜਗਤ ਚਲਾਏ। ਜੀਵ ਜੰਤ ਪ੍ਰਭ ਸਾਚੀ ਗਥ, ਸਵਾਸ ਸਵਾਸ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਕਲਾ ਸਮਰੱਥ, ਗੁਰ ਸੰਗਤ ਆਣ ਤਰਾਏ।
ਗੁਰ ਸੰਗਤ ਪ੍ਰਭ ਆਣ ਤਰਾਈ। ਗੁਰ ਸੰਗਤ ਪ੍ਰਭ ਰਹੇ ਸਰਨਾਈ । ਸਾਧ ਸੰਗਤ ਪ੍ਰਭ ਪੂਰਨ ਮੱਤ ਪਾਈ। ਗੁਰ ਸੰਗਤ ਮਨ ਵੱਜੀ ਵਧਾਈ। ਗੁਰ ਪੂਰੇ ਗੁਰ ਸੰਗਤ ਜੋਤ ਪਰਗਟਾਈ। ਸਾਧ ਸੰਗਤ ਪ੍ਰਭ ਮਿਲਿਆ ਸਰਬ ਸੁੱਖਦਾਈ। ਗੁਰ ਸੰਗਤ ਦੇਵੇ ਨਾਮ ਵਡਿਆਈ। ਸਾਧ ਸੰਗਤ ਪ੍ਰਭ ਬਣਾਏ ਭੈਣਾਂ ਭਾਈ। ਗੁਰ ਸੰਗਤ ਪ੍ਰਭ ਰਿਹਾ ਸਮਾਈ। ਸਾਧ ਸੰਗਤ ਪ੍ਰਭ ਰਚਨ ਰਚਾਈ। ਗੁਰ ਸੰਗਤ ਪ੍ਰਭ ਲੋਹਾ ਕੰਚਨ ਬਣਾਈ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਦੇਵੇ ਆਪ ਸਰਨਾਈ।
ਸਾਧ ਸੰਗਤ ਪ੍ਰਭ ਸਰਨਾਈ। ਗੁਰ ਸੰਗਤ ਪ੍ਰਭ ਚਰਨ ਲਗਾਈ। ਸਾਧ ਸੰਗਤ ਹਰਿ ਹਰਿ ਹਰਿ ਸਦ ਰਸਨਾ ਗਾਈ। ਗੁਰ ਸੰਗਤ ਪ੍ਰਭ ਅਬਿਨਾਸ਼ੀ ਚਲ ਘਰ ਆਈ। ਸਾਧ ਸੰਗਤ ਸਚ ਧਾਮ ਸੁਹਾਈ । ਗੁਰ ਸੰਗਤ ਰੈਣ ਸਬਾਈ ਪ੍ਰਭ ਰਸਨਾ ਗਾਈ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਵੱਛ ਸਰੂਪ ਦਰਸ ਦਿਖਾਈ।
ਸਾਧ ਸੰਗਤ ਪ੍ਰਭ ਸਾਚਾ ਜਾਣ। ਸਾਚਾ ਪ੍ਰਭ ਚਰਨ ਧੂੜ ਦੇਵੇ ਇਸ਼ਨਾਨ। ਸਾਧ ਸੰਗਤ ਦਰ ਸਾਚਾ ਪ੍ਰਭ ਸਾਚਾ ਦੇਵੇ ਦਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਣਵੰਤ ਗੁਣੀ ਨਿਧਾਨ।
ਸਾਧ ਸੰਗਤ ਗੁਰ ਸਤਿਗੁਰ ਪਾਇਆ। ਸਾਧ ਸੰਗਤ ਸਾਚਾ ਲੇਖ ਧੁਰੋਂ ਪ੍ਰਭ ਲਿਖਾਇਆ। ਸਾਧ ਸੰਗਤ ਪ੍ਰਭ ਕਲਜੁਗ ਵੇਖ ਚਰਨ ਸੇਵ ਲਗਾਇਆ। ਸਾਧ ਸੰਗਤ ਜੋਤ ਸਰੂਪੀ ਜਣਾਵੇ ਭੇਖ, ਦੇ ਦਰਸ ਚਿੰਤਾ ਰੋਗ ਮਿਟਾਇਆ। ਸਾਧ ਸੰਗਤ ਵਡਿਆਈ ਵਡ ਨਰੇਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਦਇਆ ਕਮਾਇਆ।
ਸਾਧ ਸੰਗਤ ਗੁਰ ਪੂਰਾ ਪਾਇਆ। ਗੁਰ ਸੰਗਤ ਪ੍ਰਭ ਹੋਏ ਸਹਾਇਆ । ਸਾਧ ਸੰਗਤ ਦੁੱਖ ਰੋਗ ਮਿਟਾਇਆ। ਗੁਰ ਸੰਗਤ ਵਿਜੋਗ ਚੁਕਾਇਆ। ਸਾਧ ਸੰਗਤ ਹਉਮੇ ਰੋਗ ਨੇੜ ਨਾ ਆਇਆ। ਗੁਰ ਸੰਗਤ ਪ੍ਰਭ ਚਰਨ ਜੋੜ, ਦਰਗਾਹ ਸਾਚੀ ਮਾਣ ਦਵਾਇਆ। ਸਾਧ ਸੰਗਤ ਪ੍ਰਭ ਸਾਚੇ ਦੀ ਸਾਚੀ ਲੋੜ, ਵੇਲੇ ਅੰਤ ਹੋਏ ਸਹਾਇਆ। ਸਾਧ ਸੰਗਤ ਪ੍ਰਭ ਹੋਏ ਸਹਾਈ। ਗੁਰ ਸੰਗਤ ਪ੍ਰਭ ਦਰਗਾਹ ਮਾਣ ਦਵਾਈ । ਸਾਧ ਸੰਗਤ ਸਚ ਧਾਮ ਬਹਾਈ। ਗੁਰ ਸੰਗਤ ਬਖ਼ਸ਼ੇ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਸਚਖੰਡ ਨਿਵਾਸ ਰਖਾਈ।
ਸਾਧ ਸੰਗਤ ਧਾਮ ਨਿਆਰਾ। ਗੁਰ ਸੰਗਤ ਸਚਖੰਡ ਮੁਨਾਰਾ। ਸਾਧ ਸੰਗਤ ਏਕਾ ਜੋਤ ਅਕਾਰਾ । ਗੁਰ ਸੰਗਤ ਏਕਾ ਗੋਤ ਏਕਾ ਦਿਸੇ ਨਿਰੰਕਾਰਾ । ਸਾਧ ਸੰਗਤ ਘਰ ਸਾਚੇ ਦੇਵੇ ਅੰਮ੍ਰਿਤ ਭੰਡਾਰਾ। ਗੁਰ ਸੰਗਤ ਪ੍ਰਭ ਦੇਵੇ ਖੋਲ੍ਹ ਦਸਮ ਦਵਾਰਾ। ਗੁਰ ਸੰਗਤ ਪ੍ਰਭ ਦੇਵੇ ਪਵਨ ਹੁਲਾਰਾ। ਸਾਧ ਸੰਗਤ ਜੋਤ
ਸਰੂਪੀ ਸਦ ਰੱਖੇ ਆਪ ਪਸਾਰਾ। ਗੁਰ ਸੰਗਤ ਗੁਰ ਸਦ ਸਦ ਸਦ ਬਲਿਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਚਖੰਡ ਦਵਾਰਾ।
ਏਕਾ ਜੋਤ ਪ੍ਰਭ ਅਕਾਰਾ। ਬੈਠਾ ਅਡੋਲ ਆਪ ਨਿਰਾਧਾਰਾ। ਰਿਹਾ ਤੋਲ ਸਰਬ ਸੰਸਾਰਾ। ਪ੍ਰਭ ਅਨਮੋਲ ਜੀਵ ਨਾ ਪਾਇਣ ਸਾਰਾ। ਗੁਰ ਸੰਗਤ ਦੇਵੇ ਪੜਦੇ ਖੋਲ੍ਹ, ਚਲ ਆਇਣ ਸਚ ਦਰਬਾਰਾ। ਸੋਹੰ ਸ਼ਬਦ ਵਜਾਏ ਢੋਲ, ਉਪਜੇ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤਰਾਵੇ ਰਖਾਵੇ ਚਰਨ ਦਵਾਰਾ।
ਸਾਧ ਸੰਗਤ ਗੁਰ ਚਰਨ ਬਲਿਹਾਰੇ। ਗੁਰ ਸੰਗਤ ਪ੍ਰਭ ਪੈਜ ਸਵਾਰੇ। ਸਾਧ ਸੰਗਤ ਜੁਗੋ ਜੁਗ ਪ੍ਰਭ ਸਾਚਾ ਤਾਰੇ। ਗੁਰ ਸੰਗਤ ਵਡ ਵਡਿਆਈ ਦੇਵੇ ਆਪ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਰੱਖੇ ਪੱਤ, ਸਾਧ ਸੰਗਤ ਜਿਉਂ ਰਾਣੀ ਤਾਰਾ ਹਰੀ ਚੰਦ ਨਾਰੇ। (੧੭ ਵਿਸਾਖ ੨੦੦੯ ਬਿਕ੍ਰਮੀ)
ਗੁਰ ਸੰਗਤ ਗੁਰ ਦਰ ਪਾਇਆ। ਗੁਰ ਸੰਗਤ ਪ੍ਰਭ ਦਰ ਸਾਚੇ ਮਾਣ ਰਖਾਇਆ। ਗੁਰ ਸੰਗਤ ਦਰ ਦਰਬਾਰ, ਪ੍ਰਭ ਸਾਚੇ ਨਿਵਾਸ ਰਖਾਇਆ। ਗੁਰ ਸੰਗਤ ਸਤਿ ਤੇਰਾ ਨਾਮ, ਕਰੋੜ ਤੇਤੀਸ ਰਸਨਾ ਗਾਇਆ । ਗੁਰ ਸੰਗਤ ਕਲ ਤੇਰਾ ਮਾਣ, ਖੰਡ ਬ੍ਰਹਿਮੰਡ ਵਿਚ ਵਰਭੰਡ ਪ੍ਰਭ ਵਡਿਆਇਆ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸ ਰਖਾਇਆ।
ਗੁਰ ਸੰਗਤ ਮਿਲੇ ਵਡਿਆਈ। ਗੁਰ ਸੰਗਤ ਪ੍ਰਭ ਅਬਿਨਾਸ਼ੀ ਸੇਵ ਕਮਾਈ। ਗੁਰ ਸੰਗਤ ਰਸਨਾ ਜਪ ਜਪ ਜਪ ਆਤਮ ਤ੍ਰਿਖਾ ਮਿਟਾਈ। ਗੁਰ ਸੰਗਤ ਮਿਲ ਗੁਰਮੁਖ ਮਿਲ ਪ੍ਰਭ ਅਬਿਨਾਸ਼ੀ ਸੇਵ ਕਮਾਈ। ਗੁਰ ਸੰਗਤ ਪ੍ਰਭ ਆਤਮ ਚਾੜ੍ਹੇ ਸਾਚਾ ਰੰਗ, ਸੋਹੰ ਦਾਤ ਪ੍ਰਭ ਝੋਲੀ ਪਾਈ। ਗੁਰ ਸੰਗਤ ਗੁਰ ਦਰ ਮੰਗ, ਸਾਚੀ ਭਿਛਿਆ ਪ੍ਰਭ ਨਾਮ ਪਾਈ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਤੇਰਾ ਹੋਏ ਸਹਾਈ।
ਗੁਰ ਸੰਗਤ ਤੇਰੀ ਸਾਚੀ ਸਾਰ। ਗੁਰ ਸੰਗਤ ਪ੍ਰਭ ਜਾਏ ਤਾਰ। ਗੁਰ ਸੰਗਤ ਪ੍ਰਭ ਏਕਾ ਬਖ਼ਸ਼ੇ ਚਰਨ ਪਿਆਰ। ਗੁਰ ਸੰਗਤ ਦਿਸਾਵੇ ਪ੍ਰਭ ਹਰਿ ਕਾ ਦਵਾਰ। ਗੁਰ ਸੰਗਤ ਨਿਹਕਲੰਕ ਬੇੜਾ ਕਰ ਜਾਏ ਪਾਰ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਾ ਦੇਵੇ ਨਾਮ ਅਧਾਰ।
ਗੁਰ ਸੰਗਤ ਗੁਰਸਿਖ ਪਛਾਣੇ। ਗੁਰ ਸੰਗਤ ਪ੍ਰਭ ਅਬਿਨਾਸ਼ੀ ਜਾਣੇ। ਗੁਰ ਸੰਗਤ ਹਰਿ ਰੰਗ ਹਰਿ ਪ੍ਰਭ ਕਾ ਮਾਣੇ। ਗੁਰਮੁਖ ਹੋਏ ਚਤੁਰ ਸੁਘੜ ਸਿਆਣੇ। ਗੁਰ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਹਿ ਦੇਵੇ ਮਾਣੇ।
ਗੁਰ ਸੰਗਤ ਸੰਗਤ ਗੁਰ ਬਣ। ਏਕਾ ਉਪਜਾਵੇ ਸ਼ਬਦ ਧੁਨ। ਗੁਰਮੁਖ ਸਾਚੇ ਆਤਮ ਜਾਏ ਮੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਮਿਟਾਏ ਸਾਰਾ ਜਨ।
ਗੁਰ ਸੰਗਤ ਤੇਰੀ ਸਾਚੀ ਗਾਥਾ। ਗੁਰ ਸੰਗਤ ਰੱਖੇ ਲਾਜ ਤ੍ਰੈਲੋਕੀ ਨਾਥਾ। ਗੁਰ ਸੰਗਤ ਪ੍ਰਭ ਲੇਖ ਲਿਖਾਏ ਤੇਰੇ ਮਾਥਾ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚੜ੍ਹਾਏ ਸਾਚੇ ਰਾਥਾ ।
ਗੁਰ ਸੰਗਤ ਗੁਰ ਮਿਲੇ ਗੁਣ ਨਿਧਾਨੀ। ਗੁਰ ਸੰਗਤ ਪ੍ਰਭ ਵਡ ਵਡ ਦਾਨੀ। ਗੁਰ ਸੰਗਤ ਦੇਵੇ ਨਾਮ ਦਾਤ ਸਰਬ ਘਟ ਜਾਣੀ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਮਹਾਨੀ।
ਗੁਰ ਸੰਗਤ ਗੁਰ ਦਰ ਵਿਚਾਰ। ਪ੍ਰਭ ਸਾਚਾ ਜਾਏ ਪੈਜ ਸਵਾਰ। ਭਗਤ ਵਛਲ ਪ੍ਰਭ ਗਿਰਧਾਰ । ਮਾਤਲੋਕ ਆਏ ਜਾਮਾ ਧਾਰ। ਜੋਤ ਸਰੂਪ ਕੀਆ ਅਕਾਰ। ਕਲਜੁਗ ਜੀਆਂ ਕਰੇ ਖੁਆਰ। ਮਦਿਰਾ ਮਾਸ ਕਰਾਏ ਆਹਾਰ। ਗੁਰਮੁਖ ਸਾਚੇ ਪ੍ਰਭ ਜਾਏ ਤਾਰ। ਏਕਾ ਬਖ਼ਸ਼ੇ ਨਾਮ ਅਧਾਰ। ਸੋਹੰ ਕਰਾਏ ਜੈ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਕਲ ਕਲ ਕਰੇ ਵਰਤਾਰ।
(੨੨ ਮਾਘ ੨੦੦੮)
ਗੁਰ ਸੰਗਤ ਗੁਰ ਦਰ ਪਰਵਾਨ ਸਾਧ ਸੰਗਤ ਚਤੁਰ ਸੁਜਾਨ। ਗੁਰ ਸੰਗਤ ਪ੍ਰਭ ਦੇਵੇ ਮਾਣ। ਸਾਧ ਸੰਗਤ ਪ੍ਰਭ ਸਚ ਪਛਾਣ। ਗੁਰ ਸੰਗਤ ਹੋਏ ਦਰਬਾਨ। ਸਾਧ ਸੰਗਤ ਪ੍ਰਭ ਸਾਚਾ ਪਾਇਆ, ਆਤਮ ਦੁੱਖ ਗਵਾਇਆ, ਸਰਬ ਸੁੱਖ ਪ੍ਰਭ ਦਰ ਤੇ ਪਾਇਆ, ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ।
ਸਾਧ ਸੰਗਤ ਤੇਰੀ ਬੰਦ ਖਲਾਸੀ। ਮਿਲਿਆ ਪ੍ਰਭ ਘਨਕਪੁਰ ਵਾਸੀ। ਦਰਸ ਪਰਸ ਮਿਟਾਈ ਹਰਸ ਪ੍ਰਭ ਸਾਚਾ ਸਦ ਬਲ ਬਲ ਜਾਸੀ। ਸਾਧ ਸੰਗਤ ਪ੍ਰਭ ਉਤਾਰੀ ਸਰਬ ਉਦਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕਰਾਏ ਰਾਸੀ।
ਸਾਧ ਸੰਗਤ ਤੇਰੀ ਆਤਮ ਰਾਸ। ਗੁਰ ਸੰਗਤ ਪ੍ਰਭ ਰੱਖੇ ਵਾਸ। ਗੁਰ ਸੰਗਤ ਪ੍ਰਭ ਵਸੇ ਪਾਸ । ਸਾਧ ਸੰਗਤ ਮਿਲਿਆ ਪ੍ਰਭ ਅਬਿਨਾਸ਼। ਗੁਰ ਸੰਗਤ ਤਜਾਏ ਰਸਨ ਨਾ ਲਾਏ ਮਦਿਰਾ ਮਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸ। (੧੫ ਸਾਵਣ ੨੦੦੯)
ਗੁਰ ਸੰਗਤ ਪ੍ਰਭ ਸਾਚਾ ਗਾਇਆ। ਦਰ ਘਰ ਸਾਚੇ ਸੇਵ ਕਮਾਇਆ। ਗੁਰ ਸੰਗਤ ਗੁਰ ਦਇਆ ਕਮਾਇਆ। ਆਪ ਆਪਣੀ ਕਾਰੇ ਲਾਇਆ। ਗੁਰ ਸੰਗਤ ਕਲ ਨਾਉਂ ਵਡਿਆਇਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਦਰ ਬਹਾਇਆ।
ਆਏ ਦਰ ਚਰਨ ਹਜ਼ੂਰੇ। ਆਸਾ ਮਨਸਾ ਪ੍ਰਭ ਸਾਚਾ ਪੂਰੇ। ਆਤਮ ਸਹਿੰਸਾ ਹੋਏ ਦੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਆਪ ਉਤਾਰੇ ਸਗਲ ਵਸੂਰੇ।
ਗੁਰ ਸੰਗਤ ਗੁਰ ਦਰ ਸੇਵਾ। ਗੁਰ ਸੰਗਤ ਪਾਇਆ ਪ੍ਰਭ ਅਲਖ ਅਭੇਵਾ। ਗੁਰ ਸੰਗਤ ਪ੍ਰਭ
ਸਾਚਾ ਦੇਵੇ ਸਾਚਾ ਮੇਵਾ। ਗੁਰ ਸੰਗਤ ਪ੍ਰਭ ਆਪ ਵਡਿਆਏ ਵਡ ਦੇਵੀ ਦੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਸੇਵਾ।
ਗੁਰ ਸੰਗਤ ਗੁਰ ਧਾਮ ਨਿਆਰਾ। ਗੁਰ ਸੰਗਤ ਦੇਵੇ ਪ੍ਰਭ ਸਾਚਾ ਘਰ ਬਾਹਰਾ। ਗੁਰ ਸੰਗਤ ਲੇਵੇ ਸੋਹੰ ਅਧਾਰਾ। ਗੁਰ ਸੰਗਤ ਪ੍ਰਭ ਆਤਮ ਕੱਢੇ ਵਿਕਾਰਾ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਸਹਾਰਾ।
ਗੁਰ ਸੰਗਤ ਪ੍ਰਭ ਰੱਖੇ ਮਾਣ। ਗੁਰਸਿਖ ਗੁਰ ਸੰਗਤ ਰਾਹ ਸਾਚਾ ਜਾਣ। ਗੁਰ ਸੰਗਤ ਪ੍ਰਭ ਕਰੇ ਪਛਾਣ। ਗੁਰ ਸੰਗਤ ਪ੍ਰਭ ਵਡ ਮਿਹਰਬਾਨ। ਗੁਰ ਸੰਗਤ ਪ੍ਰਭ ਪਾਏ ਸੋਹੰ ਸਾਚੀ ਆਣ। ਗੁਰ ਸੰਗਤ ਪਰਗਟ ਜੋਤ ਸ਼ਬਦ ਸੁਣਾਏ ਕਾਨ। ਗੁਰ ਸੰਗਤ ਬਖ਼ਸ਼ੇ ਏਕਾ ਚਰਨ ਧਿਆਨ। ਗੁਰ ਸੰਗਤ ਦੇਵੇ ਆਤਮ ਬ੍ਰਹਮ ਗਿਆਨ। ਗੁਰ ਸੰਗਤ ਗੁਰ ਪੂਰਾ ਪਾਇਆ, ਗੁਣਵੰਤ ਗੁਣੀ ਨਿਧਾਨ। ਗੁਰ ਸੰਗਤ ਆਤਮ ਤ੍ਰਿਪਤਾਇਆ ਸੋਹੰ ਮਿਲਿਆ ਸਾਚਾ ਨਾਮ ਮੇਘ ਸਾਵਣ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਪਜਾਏ ਆਪ ਚਲਾਏ ਜੋਤ ਸਰੂਪੀ ਸਵਾਸ ਪਵਣ।
ਗੁਰ ਸੰਗਤ ਆਏ ਸਚ ਦਵਾਰਾ। ਗੁਰ ਸੰਗਤ ਦੇਵੇ ਪ੍ਰਭ ਸਾਚਾ ਨਾਮ ਅਧਾਰਾ। ਗੁਰ ਸੰਗਤ ਹਰਿ ਦਰ ਘਰ ਪਾਏ ਸਾਚਾ ਕੰਤ ਪਿਆਰਾ। ਗੁਰ ਸੰਗਤ ਗੁਰਮੁਖ ਵਿਰਲਾ ਰਲ ਜਾਏ ਸੰਤ ਪਿਆਰਾ। ਗੁਰ ਸੰਗਤ ਪ੍ਰਭ ਮਾਣ ਰਖਾਏ ਜੋਤ ਸਰੂਪ ਜੋਤ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ।
ਗੁਰ ਸੰਗਤ ਗੁਣ ਆਪ ਵਿਚਾਰੇ। ਗੁਰ ਸੰਗਤ ਪ੍ਰਭ ਆਪੇ ਤਾਰੇ। ਗੁਰ ਸੰਗਤ ਪ੍ਰਭ ਏਕਾ ਦੇਵੇ ਸ਼ਬਦ ਅਧਾਰੇ। ਗੁਰ ਸੰਗਤ ਸੋਹੰ ਲਗਾਏ ਜੈ ਜੈ ਜੈਕਾਰੇ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਖੜਾ ਦਵਾਰੇ।
ਆਪੇ ਆਏ ਚਲ ਦਵਾਰ। ਪ੍ਰਭ ਸਾਚਾ ਸਦ ਬਲ ਬਲ ਹਾਰ। ਦਰ ਘਰ ਆਏ ਪਾਏ ਸਾਰ। ਗੁਰ ਸੰਗਤ ਪ੍ਰਭ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਸਰਬ ਸਾਰ।
ਗੁਰ ਸੰਗਤ ਗੁਰ ਸਾਚਾ ਪਾਇਆ। ਗੁਰ ਸੰਗਤ ਪ੍ਰਭ ਭਉ ਚੁਕਾਇਆ। ਗੁਰ ਸੰਗਤ ਸੋਹੰ ਸਾਚਾ ਦਾਓ ਲਗਾਇਆ। ਗੁਰ ਸੰਗਤ ਸਾਰ ਪਾਸਾ ਆਪ ਜਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮੇਲ ਮਿਲਾਇਆ।
ਗੁਰ ਸੰਗਤ ਗੁਰ ਦਰਬਾਰੇ। ਗੁਰ ਸੰਗਤ ਪ੍ਰਭ ਕਾਜ ਸਵਾਰੇ। ਗੁਰ ਸੰਗਤ ਪ੍ਰਭ ਸਾਚਾ ਰਸਨ ਉਚਾਰੇ। ਗੁਰ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਬਣੇ ਵਰਤਾਰੇ।
ਗੁਰ ਸੰਗਤ ਪ੍ਰਭ ਮਾਣ ਰਖਾਇਆ। ਗੁਰ ਸੰਗਤ ਪ੍ਰਭ ਆਣ ਰਖਾਇਆ। ਗੁਰ ਸੰਗਤ ਨਿਤਾਣਿਆਂ ਤਾਣ ਹੋਏ ਸਹਾਇਆ । ਗੁਰ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਬਣੇ ਦਾਈ ਦਾਇਆ।
ਗੁਰ ਸੰਗਤ ਦੇਵੇ ਸਾਚਾ ਵਰ। ਦੁੱਖ ਦਰਦ ਪ੍ਰਭ ਜਾਏ ਹਰ। ਏਕਾ ਏਕ ਜਾਏ ਕਰ। ਨਿਹਕਲੰਕ ਜੋਤ ਧਰ। ਗੁਰਮੁਖਾਂ ਮਨ ਵੱਜੀ ਵਧਾਈ, ਪ੍ਰਭ ਸਾਚਾ ਜਾਏ ਸਚ ਘਰ। (੨੪ ਸਾਵਣ ੨੦੦੯)
ਗੁਰ ਸੰਗਤ ਪ੍ਰਭ ਸਦ ਸਮਾਇਆ। ਸੰਗਤ ਗੁਰ ਗੁਰ ਸੰਗਤ ਆਪ ਅਖਵਾਇਆ। ਗੁਰ ਸੰਗਤ ਸੰਗ ਆਪ ਰਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਵਿਚ ਧਰਾਇਆ।
ਗੁਰ ਸੰਗਤ ਕਲ ਕੀਨੀ ਵੱਖ। ਵੇਲੇ ਅੰਤ ਪ੍ਰਭ ਲਏ ਰੱਖ। ਬੇਮੁਖ ਜੀਵ ਕਰਾਏ ਲੱਖ ਕੱਖ। ਸ੍ਰਿਸ਼ਟ ਸਬਾਈ ਹੋਏ ਭੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਏ, ਨਾ ਕੋਇ ਸਕੇ ਰੱਖ। (੫ ਕੱਤਕ ੨੦੦੯)
ਗੁਰ ਸੰਗਤ ਗੁਰ ਦਇਆ ਕਮਾਏ। ਗੁਰ ਸੰਗਤ ਗੁਰ ਪੂਰਨ ਆਸ ਕਰਾਏ। ਗੁਰ ਸੰਗਤ ਸੋਹੰ ਸ਼ਬਦ ਸਵਾਸ ਸਵਾਸ ਜਪਾਏ। ਗੁਰ ਸੰਗਤ ਵਿਚ ਸਦ ਨਿਵਾਸ ਰਖਾਏ। ਗੁਰ ਸੰਗਤ ਮਾਨਸ ਜਨਮ ਰਾਸ ਕਰਾਏ। ਗੁਰ ਸੰਗਤ ਅੰਗੀਕਾਰ ਕਰੇ ਜਿਉਂ ਅੰਗ ਲਗਾਇਆ ਅੰਗਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਏ।
ਅੰਗੀ ਸੰਗੀ ਵਡ ਸੂਰਾ ਸਰਬੰਗੀ। ਦਰਸ ਦਾਨ ਗੁਰਮੁਖ ਸਾਚੇ ਮੰਗੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਆਤਮ ਰੰਗੀ।
ਗੁਰ ਸੰਗਤ ਗੁਰ ਪਾਇਆ ਗਹਿਰ ਸਾਗਰ। ਗੁਰ ਸੰਗਤ ਗੁਰਸਿਖਾਂ ਕਰਾਏ ਨਿਰਮਲ ਕਰਮ ਉਜਾਗਰ। ਗੁਰ ਸੰਗਤ ਗੁਰ ਪੂਰਾ ਪਾਰ ਉਤਾਰੇ ਸਾਚੇ ਘਰ। ਗੁਰ ਸੰਗਤ ਗੁਰ ਅੰਮ੍ਰਿਤ ਮੁੱਖ ਚਵਾਏ, ਇਹ ਕਾਇਆ ਮਾਟੀ ਗਾਗਰ। ਗੁਰ ਸੰਗਤ ਗੁਰ ਪਰਦਾ ਆਪੇ ਪਾਏ ਨਾਮ ਚਿੱਟੀ ਚਾਦਰ। ਗੁਰ ਸੰਗਤ ਮਾਣ ਦਵਾਏ, ਦਰ ਘਰ ਆਇਆ ਦੇਵੇ ਆਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਾਰ ੳਤਾਰੇ ਜਗਤ ਸਾਗਰ।
ਗੁਰ ਸੰਗਤ ਹਰਿ ਗੁਣ ਗਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਆਪ ਆਪਣੇ ਵਿਚ ਰਿਹਾ ਸਮਾਏ। ਸਾਚਾ ਸ਼ਬਦ ਆਪ ਲਿਖਾਏ। ਗੁਰਮੁਖ ਕੋਈ ਭੁੱਲ ਨਾ ਜਾਏ। ਕਲਜੁਗ ਮਾਇਆ ਵੇਖ ਡੁੱਲ ਨਾ ਜਾਏ। ਪਾਪ ਅੰਧੇਰੀ ਵਗੇ ਕਲ, ਗੁਰਸਿਖ ਹੁੱਲ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਕਵਲ ਫੁੱਲ ਲਗਾਏ।
ਗੁਰਸਿਖਾਂ ਹਰਿ ਮਾਣ ਦਵਾ ਕੇ। ਆਵਨਾ ਜਾਵਣਾ ਲੇਖੇ ਲਾ ਕੇ। ਪਿਛਲਾ ਲੇਖਾ ਆਪ ਚੁਕਾ ਕੇ। ਸਾਚੇ ਮਾਰਗ ਗੁਰਸਿਖ ਲਗਾ ਕੇ। ਸੋਹੰ ਦਾਨ ਝੋਲੀ ਪਾ ਕੇ। ਭਗਤ ਭਗਵਾਨ ਦਰਸ ਦਿਖਾ ਕੇ। ਗੁਰ ਦਰ ਆਓ ਦਰਸ ਪਾਓ, ਘਰ ਜਾਓ ਖ਼ੁਸ਼ੀ ਮਨਾ ਕੇ। ਭੈਣਾਂ ਭਾਈਆ ਤਾਈਂ ਸੁਣਾਓ, ਪਿਛਲੀ ਭੁੱਲ ਚਲ ਬਖ਼ਸ਼ਾਓ, ਨਿਹਕਲੰਕ ਕਲ ਆਇਆ ਜਾਮਾ ਪਾ ਕੇ। ਸੋਹੰ ਸ਼ਬਦ ਢੋਲ ਵਜਾਓ, ਕਲਜੁਗ ਜੀਵਾਂ ਕੰਨ ਸੁਣਾਓ, ਅਪਣੀ ਰਸਨਾ ਖੇਲ ਕਰਾ ਕੇ। ਸ਼ਬਦ ਅੰਮ੍ਰਿਤ ਘੋਲ ਪਿਲਾਓ। ਸਾਚੀ ਦਰਗਾਹ
ਗੁਰਸਿਖ ਮਾਣ ਪਾਓ। ਆਪ ਤਰੇ ਕੁਟੰਬ ਤਾਰਿਆ ਅਵਰੇ ਹੋਰ ਤਰਾਓ। ਪੰਜ ਜੇਠ ਪਏ ਠੰਡ, ਵਰ੍ਹੇ ਗੰਢ ਗੁਰ ਘਰ ਮਨਾਓ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਦਰਸ ਅਮਰਾ ਪਦ ਪਾਓ।
ਗੁਰਸਿਖ ਗੁਰ ਸਾਚੇ ਪਾਉਣਾ। ਭਰਮ ਭੁਲੇਖੇ ਵਿਚ ਨਾ ਆਉਣਾ। ਝੂਠਾ ਸਹਿੰਸਾ ਆਤਮ ਲਾਹੁਣਾ । ਕਾਰ ਵਿਕਾਰ ਸਰਬ ਤਜਾਉਣਾ। ਝੂਠਾ ਪਿਆਰ ਪੰਚਾਂ ਛੁਡਾਉਣਾ। ਗੁਰ ਚਰਨ ਫੇਰ ਸੀਸ ਨਿਵਾਉਣਾ। ਸਾਚਾ ਜਗਦੀਸ਼ਰ ਦਰਸ਼ਨ ਪਾਉਣਾ। ਏਕਾ ਛਤਰ ਝੂੱਲੇ ਸੀਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਨਾਂ ਆਪ ਅਖਵਾਉਣਾ।
ਗੁਰਸਿਖ ਉਧਰੇ ਪਾਰ, ਹਰਿ ਦਰਸ਼ਨ ਪਾ ਕੇ। ਗੁਰਸਿਖ ਉਧਰੇ ਪਾਰ ਗੁਰਸਿਖਾਂ ਜਾਏ ਤਾਰ, ਹਰਿ ਜੋਤ ਪਰਗਟਾ ਕੇ। ਪੂਰਾ ਕਰੇ ਵਿਹਾਰ, ਕਲਜੁਗ ਜਾਮਾ ਪਾ ਕੇ। ਸਚ ਕਰੇ ਵਰਤਾਰ, ਕਲਜੁਗ ਝੂਠਾ ਭੇਖ ਮਿਟਾ ਕੇ। ਧੀਆਂ ਭੈਣਾਂ ਨਾ ਕੋਈ ਕਰੇ ਵਪਾਰ, ਆਪੇ ਬਖ਼ਸ਼ੇ ਸੀਸ ਨਿਵਾ ਕੇ। ਨਾ ਕੋਈ ਦੀਸੇ ਠੱਗ ਚੋਰ ਯਾਰ, ਪ੍ਰਭ ਜਾਏ ਸਰਬ ਖਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਏ ਸਤਿਜੁਗ ਸਾਚਾ ਮਾਰਗ ਲਾ ਕੇ।
ਗੁਰਸਿਖਾਂ ਮਨ ਵਧਾਈਆ। ਆਸਾਂ ਮਨਸਾ ਪ੍ਰਭ ਪੂਰ ਕਰਾਈਆ। ਵਿਚ ਸੰਸਾਰ ਦੇ ਵਡਿਆਈਆ । ਸਾਧ ਸੰਗਤ ਪਹਿਲੀ ਮਾਘ ਜੋ ਖ਼ੁਸ਼ੀਆਂ ਮਨਾਈਆ । ਧੰਨ ਧੰਨ ਧੰਨ ਗੁਰਸਿਖ ਆਏ ਗੁਰ ਚਰਨ, ਧੰਨ ਜਣੇਦੀ ਮਾਈਆ। ਧੰਨ ਗੁਰਸਿਖ ਧੰਨ ਤੇਰੀ ਵਡਿਆਈਆ। ਮਿਲੇ ਮਾਣ ਭੈਣਾਂ ਭਾਈਆ। ਧੰਨ ਗੁਰਸਿਖ ਆਏ ਦਰਸ਼ਨ ਕਰਨ, ਮਾਤ ਕੁੱਖਾਂ ਸੁਫਲ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰਸਿਖਾਂ ਤੋੜ ਨਿਭਾਈਆ।
ਗੁਰਸਿਖ ਤੇਰੀ ਨਿਭੇ ਤੋੜ। ਚਰਨ ਪ੍ਰੀਤ ਏਕਾ ਜੋੜ। ਆਪ ਮਿਟਾਏ ਕਾਇਆ ਕੋਹੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਪ੍ਰਭ, ਪ੍ਰਭ ਸਾਚੇ ਦੀ ਸਾਚੀ ਲੋੜ। ਸਾਚਾ ਪ੍ਰਭ ਸਰਬ ਕਾ ਦਾਤਾ। ਸਾਚਾ ਪ੍ਰਭ ਸਰਬ ਕਾ ਗਿਆਤਾ। ਸਾਚਾ ਪ੍ਰਭ ਸਰਬ ਕਾ ਭਰਾਤਾ। ਸਾਚਾ ਪ੍ਰਭ ਸਰਬ ਕਾ ਨਾਤਾ। ਸਾਚਾ ਪ੍ਰਭ ਵਿਰਲੇ ਕਲ ਕਿਸੇ ਪਛਾਤਾ। ਸਾਚਾ ਪ੍ਰਭ ਗੁਰਮੁਖਾਂ ਮਿਲਿਆ ਪੁਰਖ ਬਿਧਾਤਾ। ਸਾਚਾ ਪ੍ਰਭ ਆਪ ਮਿਟਾਏ ਜਾਤਾਂ ਪਾਤਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਤਾ।
ਗੁਰਸਿਖ ਗੁਰ ਸੱਜਣ ਬਣਾਇਆ। ਗੁਰਸਿਖਾਂ ਗੁਰ ਚਰਨ ਧੂੜ ਇਸ਼ਨਾਨ ਕਰਾਇਆ। ਗੁਰਸਿਖਾਂ ਚਤੁਰ ਸੁਜਾਨ, ਪ੍ਰਭ ਮੂੜ੍ਹੋ ਮੂੜ੍ਹ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸਰਬ ਸਹਾਇਆ।
ਗੁਰਸਿਖ ਘਰ ਆਪਣੇ ਜਾਣਾ। ਸਾਚਾ ਨਾਮ ਨਾ ਮਨੋਂ ਭੁਲਾਣਾ। ਸਾਚਾ ਰਾਖ ਇਕ ਟਿਕਾਣਾ । ਪ੍ਰਭ ਕਰੇ ਵੱਖ, ਸੋਹੰ ਸ਼ਬਦ ਜਿਸ ਰਸਨਾ ਗਾਣਾ। ਕਲਜੁਗ ਜੀਵ ਜਲਾਏ ਜਿਉਂ ਅਗਨ ਕੱਖ, ਏਕਾ ਲੰਬੂ ਜੋਤ ਲਗਾਣਾ। ਗੁਰਸਿਖਾਂ ਪ੍ਰਭ ਲਏ ਰੱਖ, ਆਪ ਆਪਣਾ ਸਿਰ ਹੱਥ ਟਿਕਾਣਾ। ਸ੍ਰਿਸ਼ਟ ਸਬਾਈ ਜਾਏ ਮੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। (੧ ਮਾਘ ੨੦੦੯)
ਹਰਿਸੰਗਤ ਤੇਰੇ ਦਰਸ਼ਨ ਨੂੰ ,
ਘਰ ਚਲ ਪਰਮੇਸਵਰ ਆਇਆ।
ਹਰਿਸੰਗਤ ਤੇਰਾ ਉਹ ਦਵਾਰਾ, ਜਿਸ ਘਰ ਵਸੇ ਸਦਾ ਨਿਰੰਕਾਰਾ,
ਨਿਰਗੁਣ ਆਪਣੀ ਦਇਆ ਕਮਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਹਰਿਸੰਗਤ ਤੇਰਾ ਉਚ ਮਨਾਰਾ, ਇਕੋ ਵੇਖੇ ਵੇਖਣਹਾਰਾ,
ਦੂਜੇ ਨਜ਼ਰ ਕਿਸੇ ਨਾ ਆਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਹਰਿਸੰਗਤ ਤੇਰਾ ਅਗੰਮ ਪਿਆਰਾ, ਅੰਦਰ ਬਾਹਰ ਗੁਪਤ ਜ਼ਾਹਰਾ,
ਨਾਤਾ ਸਤਿਜੁਗ ਚਰਨ ਜੁੜਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਹਰਿਸੰਗਤ ਤੇਰਾ ਘਰ ਬਾਰਾ, ਪ੍ਰਭ ਨੂੰ ਮਿਲਿਆ ਧਾਮ ਥਾਰਾ,
ਸਚਖੰਡ ਨਿਵਾਸੀ ਆਪਣਾ ਫੇਰਾ ਪਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਹਰਿਸੰਗਤ ਤੇਰਾ ਸੋਹਣਾ ਆਸਣ, ਜਿਥੇ ਸੋਹੇ ਪੁਰਖ ਅਬਿਨਾਸ਼ਨ,
ਸਨਮੁਖ ਹੋ ਕੇ ਦਰਸ ਵਖਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਹਰਿ ਸੰਗਤ ਤੇਰੀ ਸੋਹਣੀ ਸੇਜ਼ਾ, ਜੋਤੀ ਜਲਵਾ ਨੂਰੀ ਤੇਜਾ,
ਸ਼ਬਦੀ ਰਾਗ ਸੁਣਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਿਰਪਾ ਨਿਧਾਨ ਆਪਣੀ ਖੇਲ ਰਚਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਗੁਰਮੁਖੋ ਮੈਨੂੰ ਦਰਸ ਦਿਖਾਓ, ਜੁਗ ਜੁਗ ਦੀ ਪਿਆਸ ਬੁਝਾਉ,
ਪ੍ਰੇਮ ਪ੍ਰੀਤੀ ਰੰਗ ਚੜ੍ਹਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਗੁਰਮੁਖੋ ਮੈਨੂੰ ਦਿਓ ਦੀਦਾਰ, ਆਪਣੇ ਨਾਲ ਸਾਂਝਾ ਕਰੋ ਪਿਆਰ,
ਵੱਖਰਾ ਰਹਿਣ ਮੈਨੂੰ ਕਦੇ ਨਾ ਭਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਗੁਰਮੁਖੋ ਮੇਰੇ ਨਾਲ ਮਿਲਾਓ ਨੈਣ, ਮੈਂ ਤੁਹਾਡੇ ਅੰਦਰ ਆਇਆ ਬਹਿਣ,
ਲੱਖ ਚੁਰਾਸੀ ਜਗਤ ਤਜਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਮੇਰੇ ਨਾਲ ਮਿਲਾਓ ਅੱਖ, ਮੈਂ ਆਪਣਾ ਭੇਤ ਦੇਵਾਂ ਦੱਸ,
ਅੰਦਰੋਂ ਪੜਦਾ ਦਵੈਤ ਚੁਕਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਮੇਰੇ ਨਾਲ ਮਿਲਾਓ ਨੇਤਰ, ਤੁਹਾਡਾ ਲਹਿਣਾ ਚੁਕਾਵਾਂ ਛੇਕੜ,
ਅੱਗੇ ਲੇਖਾ ਮੰਗਣ ਕੋਇ ਨਾ ਆਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਜਨ ਭਗਤੋ ਮੇਰੇ ਨਾਲ ਮਿਲਾਓ ਹੱਥ, ਮੈਂ ਓਹੀ ਪੁਰਖ ਸਮਰੱਥ,
ਜੋ ਜੁਗ ਜੁਗ ਵੇਸ ਵਟਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਸਚਖੰਡ ਦਵਾਰਿਉਂ ਆਇਆ ਨੱਸ, ਤੁਹਾਡੇ ਅੰਦਰ ਜਾਵਾਂ ਵਸ,
ਵਸਲ ਇਕੋ ਯਾਰ ਕਰਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਮੇਰਾ ਨਾਤਾ ਹੋਵੇ ਪੱਕ, ਵੇਖਿਓ ਪਿਆਰ ਕਰਦਿਆਂ ਨਾ ਜਾਣਾ ਥੱਕ,
ਥਕਾਵਟ ਪਿਛਲੀ ਦਿਆਂ ਗਵਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਜੇ ਪਿਛੇ ਗੋਬਿੰਦ ਗਿਆ ਛੱਡ, ਹੁਣ ਕਦੇ ਨਾ ਹੋਵਾਂ ਅੱਡ,
ਵੱਖਰੀ ਧਾਰ ਨਾ ਕੋਇ ਰਖਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਜੇ ਬੱਧਕ ਲਿਆ ਸੱਦ, ਮੈਂ ਪਾਰ ਕਰਕੇ ਆਇਆ ਹੱਦ,
ਮਹਿਦੂਦ ਹੋ ਕੇ ਤੁਹਾਡੇ ਅੰਦਰ ਡੇਰਾ ਲਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ;
ਮੈਂ ਖ਼ੁਸ਼ੀਆਂ ਨਾਲ ਗਾਵਾਂ ਤੁਹਾਡਾ ਜਸ, ਤੁਸਾਂ ਅਗੋਂ ਮਿਲਣਾ ਹੱਸ,
ਮੈਂ ਆਪਣੀ ਹਸਤੀ ਤੁਹਾਡੀ ਮਸਤੀ ਵਿਚ ਰਖਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਮਾਰਗ ਇਕੋ ਦੇਵਾਂ ਦੱਸ, ਜਪ ਤਪ ਕੋਈ ਕਰਨਾ ਪਏ ਨਾ ਹੱਠ,
ਬਿਨ ਪੜ੍ਹਿਆਂ ਪਾਰ ਲੰਘਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਏਥੇ ਓਥੇ ਲਵਾਂ ਰੱਖ, ਝੋਲੀ ਪਾ ਕੇ ਹਕੀਕਤ ਹੱਕ,
ਹਾਕਮ ਧੁਰ ਦੇ ਦੇਵਾਂ ਬਣਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ
ਪ੍ਰੇਮ ਪ੍ਰੀਤੀ ਅੰਦਰ ਤੁਹਾਡੇ ਅਗੇ ਜਾਏ ਢੱਠ,
ਆਪਣਾ ਬਲ ਨਾ ਕੋਇ ਰਖਾਇਆ।
ਹਰਿਸੰਗਤ ਤੇਰੇ ਦਰਸ਼ਨ ਨੂੰ ; ਘਰ ਚਲ ਪਰਮੇਸਵਰ ਆਇਆ।
(੧੪ ਮੱਘਰ ੨੦੨੧ ਬਿ)