ਪੁਸਤਕਾਲਾਹੁਕਮ ਸ੍ਰੀ ਭਗਵਾਨ

ਰੋਣ ਦੀ ਸਜਾ

‘‘ਜੋ ਜਨ ਰੋਵੇ ਜਗਤ ਪਰਾਣੀ, ਤਿਸ ਦਰਗਹਿ ਠੌਰ ਨਾ ਰਾਈਆ । ਮਿਲੇ ਦਰ ਨਾ ਸ਼ਾਹ ਸੁਲਤਾਨੀ, ਜੂਨੀ ਜੂਨ ਭਵਾਈਆ। ਜਨਮ ਜਨਮ ਵਿਚ ਆਏ ਹਾਨੀ, ਧੀਰਜ ਧੀਰ ਨਾ ਕੋਇ ਧਰਾਈਆ।’’

‘‘ਗੁਰਸਿਖ ਜੋ ਅੰਤਰ ਰੋਵੇ, ਤਿਸ ਮਿਲੇ ਨਾ ਮੇਲ ਭਗਵਾਨਾ। ਮਾਣਸ ਜਨਮ ਜਗ ਵਿਚ ਖੋਵੇ, ਜਨਮ ਜਨਮ ਹੋਏ ਹੈਰਾਨਾ।’’

‘‘ਜੋ ਦਰ ਆਏ ਰੋਏ ਰੋ ਕਰੇ ਕੁਰਲਾਨ, ਤਿਸ ਦਵਾਰਿਉਂ ਬਾਹਰ ਦਏ ਕਢਾਈਆ।’’

ਅੰਤਮ ਸਸਕਾਰ ਵਾਰੇ ਕੁਝ ਕੁ ਸ਼ਬਦ
੦੧) ਸਚ ਕਹਾਂਗੀ ਜਨ ਭਗਤੋ ਮਰਨ ਦੀ ਕਰਿਓ ਨਾ ਕੋਇ ਉਦਾਸੀ, ਬਿਨਾ ਮਰਨ ਤੋਂ ਜੀਵਣ
ਕੰਮ ਕਿਸੇ ਨਾ ਆਈਆ। ਜਿਨ੍ਹਾਂ ਨੂੰ ਮਿਲਿਆ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ।
ਉਹ ਚੜ੍ਹ ਆਓ ਛੇਤੀ ਮੰਜ਼ਲ ਘਾਟੀ, ਮਾਤਲੋਕ ਵਿਚ ਰਹਿਣ ਦੀ ਲੋੜ ਰਹੇ ਨਾ ਰਾਈਆ।
(੨ ਚੇਤ ਸ਼ ਸੰ ੫)

੦੨) ਸਚ ਸੰਦੇਸ਼ਾ ਇਕੋ ਦੱਸਣਾ, ਸਭ ਨੂੰ ਆਪ ਸੁਣਾਈਆ। ਭਗਤ ਸ਼ਰੀਰ ਛੱਡੇ ਤੇ ਗੁਰਮੁਖਾਂ ਨੇ ਹੱਸਣਾ, ਰੋਣ ਵਾਲੀ ਨੀਤ ਦੇਣੀ ਬਦਲਾਈਆ। ਇਹ ਲੇਖਾ ਸਮਝਾ ਕੇ ਗਿਆ ਜਿਸ ਨੇ ਜਨਮ ਲਿਆ ਪਟਨਾ, ਬੱਚੇ ਨੀਹਾਂ ਹੇਠ ਦਬਾਈਆ। · (੧੪ ਫੱਗਣ ਸ਼ ਸੰ ੩)

੦੩) ਜੋ ਜਨ ਰੋਵੇ ਜਗਤ ਪਰਾਣੀ, ਤਿਸ ਦਰਗਹਿ ਠੌਰ ਨਾ ਰਾਈਆ। ਮਿਲੇ ਦਰ ਨਾ ਸ਼ਾਹ ਸੁਲਤਾਨੀ, ਜੂਨੀ ਜੂਨ ਭਵਾਈਆ । ਜਨਮ ਜਨਮ ਵਿਚ ਆਏ ਹਾਨੀ, ਧੀਰਜ ਧੀਰ ਨਾ ਕੋਇ ਧਰਾਈਆ । ਏਕਾ ਵੱਜਦੀ ਰਹੇ ਕਾਨੀ, ਚਿੰਤਾ ਦੁੱਖ ਵਖਾਈਆ। ਕਿਸੇ ਕੰਮ ਨਾ ਆਏ ਪੜ੍ਹੀ ਬਾਣੀ, ਜੋ ਅੰਤ ਨੇਤਰ ਨੈਣਾਂ ਨੀਰ ਵਹਾਈਆ। ਸਤਿਗੁਰ ਪੂਰੇ ਨੂੰ ਆਵੇ ਹਾਨੀ, ਜਿਸ ਦਾ ਕੀਤਾ ਪਿਛਲੇ ਰਹੇ ਉਲਟਾਈਆ । ਜਿਸ ਦੀ ਵਸਤ ਤਿਸ ਅੰਤ ਸੰਭਾਲੀ, ਭਰਮੇ ਭੁੱਲੀ ਸਰਬ ਲੋਕਾਈਆ। ਆਪੇ ਬੂਟਾ ਆਪੇ ਮਾਲੀ, ਆਪੇ ਏਥੇ ਓਥੇ ਰਿਹਾ ਲਗਾਈਆ। ਘਰ ਘਰ ਵੇਖੋ ਹੱਥ ਸਭ ਦੇ ਦਿਸਣ ਖਾਲੀ, ਸਾਚਾ ਨਾਉਂ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਦਏ ਮਿਟਾਈਆ।

❋

ਗੁਰਸਿਖ ਜੋ ਅੰਤਰ ਰੋਵੇ, ਤਿਸ ਮਿਲੇ ਨਾ ਮੇਲ ਭਗਵਾਨਾ। ਮਾਣਸ ਜਨਮ ਜਗ ਵਿਚ ਖੋਵੇ, ਜਨਮ ਜਨਮ ਹੋਏ ਹੈਰਾਨਾ। ਦੁਰਮਤ ਮੈਲ ਨਾ ਤਨ ਦੀ ਧੋਵੇ, ਪੜ੍ਹੇ ਵੇਦ ਪਾਠ ਪੁਰਾਨਾ। ਅੱਗੇ ਮਿਲੇ ਨਾ ਕੋਈ ਢੋਏ, ਰਾਏ ਧਰਮ ਮਾਰੇ ਤੀਰ ਨਿਸ਼ਾਨਾ। ਪਾਰਬ੍ਰਹਮ ਦੀ ਸਾਚੀ ਸੋਏ, ਪ੍ਰਭ ਦੇਵੇ ਧੁਰ ਫ਼ਰਮਾਨਾ। ਗੁਰਮੁਖ ਅੰਤ ਸਤਿਗੁਰ ਜੇਹਾ ਹੋਏ, ਮਿਲੇ ਜੋਤ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨਾਂ।

ਹਰਿ ਸੰਗਤ ਸਤਿਜੁਗ ਸਚ ਵਿਹਾਰਾ, ਨੌਂ ਖੰਡ ਪ੍ਰਿਥਮੀ ਆਪ ਜਣਾਇੰਦਾ। ਚਾਰ ਵਰਨ ਇਕ ਵਰਤਾਰਾ, ਅਠਾਰਾਂ ਬਰਨ ਆਪ ਵਖਾਇੰਦਾ । ਵੇਲੇ ਅੰਤ ਨਾ ਮਾਰੇ ਕੋਈ ਨਾਅਰਾ, ਨੇਤਰ ਨੀਰ ਨਾ ਕੋਇ ਵਹਾਇੰਦਾ । ਮਾਤ ਪਿਤ ਭਾਈ ਭੈਣ ਸਾਕ ਸੱਜਣ ਨਾਰ ਕੰਤ ਕਰੇ ਪਿਆਰਾ, ਏਕਾ ਹੁਕਮ ਜਣਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲ ਜੈਕਾਰਾ, ਅਗਲਾ ਪੈਂਡਾ ਪੰਧ ਮੁਕਾਇੰਦਾ । ਗਲ ਪਾਓ ਇਕ ਇਕ ਹਾਰਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜਿਸ ਘਰ ਹੋਏ ਇਹ ਵਿਹਾਰਾ, ਸੋ ਦਰ ਸੋਭਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆ ਕੇ ਕਰਨ ਨਿਮਸਕਾਰਾ, ਗੁਰ ਗੋਬਿੰਦ ਖ਼ੁਸ਼ੀ ਮਨਾਇੰਦਾ । ਹੱਡੀਆਂ ਬਾਲਣ ਕਰ ਸਸਕਾਰਾ, ਧੂੰਆਂਧਾਰ ਅਸਮਾਨ ਚੜ੍ਹਾਇੰਦਾ। ਮੜੀ ਮੱਠ ਫੋਲੇ ਨਾ ਵਿਚ ਸੰਸਾਰਾ, ਹੱਡੀ ਹੱਡ ਨਾ ਕੋਇ ਗਣਾਇੰਦਾ। ਕਿਸੇ ਪਾਰ ਨਾ ਕਰੇ ਕੋਈ ਜਲ ਧਾਰਾ, ਬਿਨ ਸਤਿਗੁਰ ਪੂਰੇ ਬੇੜਾ ਬੰਨ੍ਹੇ ਨਾ ਕੋਇ ਲਗਾਇੰਦਾ। ਗੁਰਸਿਖਾਂ ਦਵਾਰੇ ਆਏ ਆਪ ਕਰਤਾਰਾ, ਆਪ ਆਪਣੀ ਗੋਦ ਬਹਾਇੰਦਾ। ਆਦਿ ਜੁਗਾਦਿ ਸੱਚਾ ਸ਼ਾਹ ਸਵਾਰਾ, ਸਾਚਾ ਅਸਵ ਆਪ ਦੌੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਨਰ ਆਪ ਸਮਝਾਇੰਦਾ।

ਨਾਰੀ ਨਰ ਇਕ ਗਿਆਨ, ਬੋਧ ਗਿਆਨ ਜਣਾਈਆ। ਅੰਤਮ ਲੇਖਾ ਹੱਥ ਭਗਵਾਨ, ਦੂਸਰ ਅਵਰ ਨਾ ਕੋਇ ਸਹਾਈਆ। ਗੁਰਸਿਖ ਤਜੇ ਜੋ ਪਰਾਣ, ਘਰ ਮੰਗਲ ਵੱਜੇ ਵਧਾਈਆ। ਜੋ ਦਰ ਆਏ ਰੋਏ ਰੋ ਕਰੇ ਕੁਰਲਾਨ, ਤਿਸ ਦਵਾਰਿਉਂ ਬਾਹਰ ਦਏ ਕਢਾਈਆ। ਭੈਣ ਭਾਈ ਸਾਕ ਸੱਜਣ ਨਾ ਕੋਇ ਜਹਾਨ, ਵੇਲੇ ਅੰਤ ਨਾ ਕੋਇ ਛੁਡਾਈਆ। ਗੁਰਸਿਖ ਤੇਰੀ ਕੋਈ ਨਾ ਆਏ ਮੁਕਾਣ, ਤੇਰਾ ਸੱਥਰ ਨਾ ਕੋਇ ਵਿਛਾਈਆ। ਤੇਰੇ ਗੀਤ ਸਾਰੇ ਗਾਣ, ਜਿਸ ਦਵਾਰੇ ਗਿਆ ਤਿਸ ਜਾਣਾ ਚਾਈਂ ਚਾਈਂਆ। ਕਵਣ ਵੇਲਾ ਮਿਲੇ ਸ੍ਰੀ ਭਗਵਾਨ, ਆਪਣਾ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। (੧੦-੮੨੪)

੦੪) ‘‘ਵੇਲੇ ਅੰਤ ਨਾ ਮਾਰੇ ਕੋਈ ਨਾਅਰਾ, ਨੇਤਰ ਨੀਰ ਨਾ ਕੋਇ ਵਹਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਨਾਰ ਕੰਤ ਕਰੇ ਪਿਆਰਾ, ਏਕਾ ਹੁਕਮ ਜਣਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲ ਜੈਕਾਰਾ, ਅਗਲਾ ਪੈਂਡਾ ਪੰਧ ਮੁਕਾਇੰਦਾ।

੦੫) ‘‘ਸਤਿਗੁਰ ਸ਼ਬਦ ਕਹੇ ਮੈਂ ਸਤਿਜੁਗ ਦੱਸਾਂ ਧਾਰ, ਸਚ ਨਾਲ ਸਮਝਾਈਆ। ਜਿਸ ਵੇਲੇ ਗੁਰਮੁਖ ਛੱਡੇ ਮਾਤਲੋਕ ਸੰਸਾਰ, ਤਨ ਵਜੂਦ ਨਾਤਾ ਰਹੇ ਨਾ ਰਾਈਆ। ਉਸ ਨੂੰ ਪੀਲੇ ਬਸਤਰ ਦੇਣੇ ਡਾਰ, ਧੁਰ ਦਾ ਹੁਕਮ ਹੁਕਮ ਪਰਗਟਾਈਆ। ਪੰਜ ਗੁਰਮੁਖ ਲੈਣ ਨ੍ਹਵਾਲ, ਛੇਵਾਂ ਹੱਥ ਨਾ ਕੋਇ ਲਗਾਈਆ। ਸੱਜੇ ਗੁੱਟ ਨੂੰ ਬੰਨ੍ਹਣ ਰੁਮਾਲ, ਗੰਢਾਂ ਤਿੰਨ ਤਿੰਨ ਬੰਧਾਈਆ। ਉਤੇ ਲੀੜਾ ਪਾਵਣ ਲਾਲ, ਜੋ ਗੁਰਮੁਖ ਗੁਰਮੁਖ ਵਾਸਤੇ ਲੈ ਕੇ ਆਈਆ। ਇਹ ਸ਼ਬਦੀ ਖੇਲ ਕਮਾਲ, ਲੁਧਿਆਣੇ ਵਾਲੇ ਦੇਣ ਗਵਾਹੀਆ। ਲੋਕ ਲੱਜਿਆ ਰਹੇ ਨਾ ਵਿਚ ਜਹਾਨ, ਸਮਾਜ ਰਾਜ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ।’’ (੧੮ ਹਾੜ ਸ਼ ਸੰ ੫)

❋

‘‘ਲਾਲ ਰੰਗ ਕਹੇ ਮੈਂ ਮੰਗੀ ਮੰਗ ਇਕ, ਇਕ ਅੱਗੇ ਕਰ ਅਰਜ਼ੋਈਆ। ਗੋਬਿੰਦ ਲੇਖਾ ਦੇ ਲਿਖ, ਲਿਖਿਆ ਨਾ ਕੋਇ ਮਿਟਾਈਆ । ਜੇਹੜਾ ਤੇਰਾ ਸੱਚਾ ਸੁਚਾ ਪੂਰਾ ਹੋਵੇ ਗੁਰਸਿਖ, ਉਸ ਉਤੇ ਮੈਨੂੰ ਪਾਈਆ । ਮੈਂ ਉਤੋਂ ਵੇਖਾਂ ਉਹਦਾ ਮੁੱਖ, ਆਪਣਾ ਧਿਆਨ ਲਗਾਈਆ।’’

(੧੬-੩੮੬)

੦੭) ‘‘ਸਤਾਰਾਂ ਹਾੜ ਕਹੇ ਭਗਤਾਂ ਦਾ ਵਿਹਾਰ, ਭਗਵਨ ਦਏ ਦ੍ਰਿੜਾਈਆ । ਗੁਰਮੁਖ ਸਾਚੇ ਲਾਲ, ਸੰਤ ਸੁਹੇਲੇ ਲਏ ਉਠਾਈਆ। ਜਿਨ੍ਹਾਂ ਦੇ ਉਤੇ ਕੱਫਣ ਦੇਣ ਲਾਲ, ਦੀਨ ਦਿਆਲ ਦਇਆ ਕਮਾਈਆ । ਅੱਗੇ ਵੱਖਰੀ ਚਲ ਕੇ ਚਾਲ, ਹੁਕਮ ਦਏ ਸਮਝਾਈਆ। ਗੁਰਮੁਖ ਰੂਪ ਹੋਏ ਗੁਲਾਲ, ਸੋਹਣਾ ਰੂਪ ਵਟਾਈਆ। ਜਿਨ੍ਹਾਂ ਦਾ ਪ੍ਰਭੂ ਹੋਏ ਦਲਾਲ, ਵਿਚੋਲਾ ਇਕ ਅਖਵਾਈਆ। ਇਨ੍ਹਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜਾਈਆ। ਸਤਾਰਾਂ ਹਾੜ ਕਹੇ ਸਾਚੇ ਭਗਤ ਪ੍ਰਭ ਦੇ ਬਣ ਗਏ ਲਾਲ, ਪਿਤਾ ਇਕੋ ਨਜ਼ਰੀਂ ਆਈਆ। ਜਾਂਦੀ ਵਾਰੀ ਇਨ੍ਹਾਂ ਦੇ ਸੀਸ ਉਤੇ ਏਸੇ ਰੰਗ ਦੀ ਹੋਵੇ ਦਸਤਾਰ, ਖ਼ੁਦ ਮੁਖਤਿਆਰ ਦਏ ਬਣਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਲੈ ਕੇ ਜਾਣਾ ਓਸ ਦਰਬਾਰ, ਜਿਥੇ ਵਸੇ ਸ਼ਹਿਨਸ਼ਾਹੀਆ । ਭੁੱਲ ਕੇ ਗੁਰਮੁਖੋ ਇਹ ਛੱਡਿਓ ਨਾ ਵਿਹਾਰ, ਸਾਚੀ ਸਿਖਿਆ ਦਿਤੀ ਸਮਝਾਈਆ । ਏਹ ਗੁਰਮੁਖ ਦੀ ਦਸਤਾਰ, ਏਹ ਗੁਰਸਿਖ ਦਾ ਵਿਹਾਰ, ਏਹ ਭਗਤ ਦਾ ਉਧਾਰ, ਏਹ ਜੋਤ ਦਾ ਉਜਿਆਰ, ਆਦਿ ਸ਼ਕਤ ਦਾ ਸ਼ਿੰਗਾਰ, ਸੋਹਣਾ ਰੂਪ ਦੇਣਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਸ ਪਗੜੀ ਦੀ ਖਾਤਰ ਖਤਰੇ ਤੁਹਾਡੇ ਦਿਤੇ ਗਵਾਈਆ।’’ (੧੮-੬੭੩)

੦੮) ‘‘ਬਾਵਨ ਕਿਹਾ ਅੰਤਰ ਵਿਚਾਰ, ਵਿਚਰਨ ਦੀ ਲੋੜ ਰਹੀ ਨਾ ਰਾਈਆ । ਕਵਾਰੀ ਕੰਨਿਆ ਘਰ ਭੰਡਾਰ, ਸਵਾ ਸੇਰ ਦਹੀਂ ਨਜ਼ਰੀ ਆਈਆ। ਜਿਸ ਦਾ ਕਲਜੁਗ ਅੰਤ ਹੋਣਾ ਵਿਹਾਰ, ਭੰਡਾਰਾ ਦੇਣਾ ਭਰਾਈਆ। ਜਿਸ ਵੇਲੇ ਜੀਵ ਤਨ ਛੱਡੇ ਵਿਚ ਸੰਸਾਰ, ਅੰਤ ਸਾਰੇ ਦਹੀਂ ਨਾਲ ਉਸ ਦਾ ਅਸ਼ਨਾਨ ਦੇਣ ਕਰਾਈਆ। ਉਹ ਦਹੀਂ ਦੁਰਮਤ ਮੈਲ ਨਾ ਸਕੇ ਉਤਾਰ, ਪਾਪਾਂ ਪਾਰ ਨਾ ਕੋਇ ਕਰਾਈਆ । ਬਾਵਨ ਕਿਹਾ ਏਹ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਆਪਣਾ ਫੇਰਾ ਪਾਈਆ। ਸਵਾ ਸੇਰ ਨਾਲ ਇਕੇ ਵਾਰ ਸਾਰੇ ਭਗਤ ਦਏ ਨੁਹਾਲ, ਮਰਨ ਤੋਂ ਪਿਛੋਂ ਮੁੜ ਕੇ ਨੁਹੌਣ ਦੀ ਲੋੜ ਰਹੇ ਨਾ ਰਾਈਆ ।’’ (੨੦-੯੦੨)

੦੯) ‘‘ਲਾਸ਼ ਕਹੇ ਭਗਤੋ ਅਗਲੀ ਰੀਤੀ ਹੋਰ ਗੁਰਮੁਖਾਂ ਦੇ ਮਸਤਕ ਲਾਇਆ ਜਾਏਗਾ ਟਿੱਕਾ, ਸੁਨਹਿਰੀ ਰੰਗ ਸੁਹਾਈਆ। ਜੋ ਸਾਹਿਬ ਦਵਾਰੇ ਵਿਕਾ, ਕੀਮਤ ਹਰ ਘਟ ਪਾਈਆ। ਜਿਥੇ ਲੇਖਾ ਨਹੀਂ ਵੱਡਾ ਨਿੱਕਾ, ਬਿਰਧ ਬਾਲ ਨਾ ਕੋਇ ਅਖਵਾਈਆ। ਜੋ ਆਦਿ ਜੁਗਾਦੀ ਸਭ ਦਾ ਪਿਤਾ, ਪੁਰਖ ਅਕਾਲ ਅਗੰਮ ਅਥਾਹੀਆ । ਸੋ ਭਗਤਾਂ ਕਰੇ ਹਿਤਾ, ਹਿਤਕਾਰੀ ਧੁਰਦਰਗਾਹੀਆ। ਜਿਸ ਗੁਰਮੁਖ ਚੜ੍ਹਨ ਨਹੀਂ ਦਿਤਾ ਉਪਰ ਚਿਤਾ, ਬਿਨਾ ਚਿਖਾ ਤੋਂ ਲਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।’’ (੨੩-੯੬੬)

੧੦) ‘‘ਸਤਿਜੁਗ ਸਾਚਾ ਰਾਹ ਵਖਾਵਾਂਗਾ। ਮਾਵਾਂ ਕੋਲੋਂ ਪੁਤਰਾਂ ਗਲੀਂ ਹਾਰ ਪਵਾਵਾਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ ਲਗਾਵਾਂਗਾ। ਸਾਢੇ ਤਿੰਨ ਹੱਥ ਮੂਲ ਮੁਕਾਵਾਂਗਾ । ਕਿਲੀਆਂ ਗੱਡਣ ਦੀ ਰੀਤ ਹਟਾਵਾਂਗਾ। ਕਫ਼ਨ ਲਾਲ ਰੰਗ ਦਾ ਪਾਵਾਂਗਾ। ਲੱਭਣ ਵਿਚ ਹੋਰ ਕਿਸੇ ਨੂੰ ਵਾਲ ਨਾ ਵਖਾਵਾਂਗਾ।’’ (੧੪-੩੪)

❋

‘‘ਪੁੱਤਰ ਧੀ ਮਾਤ ਪਿਤਾ ਭੈਣ ਭਰਾ ਜੋ ਪਰਾਣੀ ਪ੍ਰਾਣ ਹਾਰੇ, ਨੇਤਰ ਨੀਰ ਨਾ ਕਿਸੇ ਵਗਾਵਣਾ । …… ਬਿਰਧ ਬਾਲ ਜਵਾਨ ਗੋਰ ਵਿਚ ਨਾ ਕਿਸੇ ਦਬੌਣਾ, ਖ਼ਾਕੀ ਢੇਰ ਨਾ ਕੋਇ ਰਖਾਈਆ। ਏਕਾ ਅਗਨੀ ਭੇਟ ਚੜ੍ਹੌਣਾ, ਮਾਤ ਗਰਭ ਬਾਹਰ ਜੋ ਆਈਆ। ਨੇਤਰ ਨੀਰ ਨਾ ਕਿਸੇ ਵਹੌਣਾ, ਘਰ ਵੱਜਦੀ ਰਹੇ ਵਧਾਈਆ। ਸੋਹੰ ਸ਼ਬਦ ਚਾਈਂ ਚਾਈਂ ਗੌਣਾ, ਜੁਗ ਵਿਛੜੇ ਪ੍ਰਭ ਅੰਤਮ ਰਿਹਾ ਮਿਲਾਈਆ। ਜੂਠਾ ਝੂਠਾ ਨਾਤਾ ਜਗਤ ਰਖੌਣਾ, ਮਾਇਆ ਮਮਤਾ ਬੰਧਨ ਕੋਇ ਨਾ ਪਾਈਆ। ਮਾਂਵਾਂ ਪੁੱਤਰਾਂ ਗਲ ਹਾਰ ਪੌਣਾ, ਪਿਤਾ ਫੜੇ ਸੀੜੀ ਦਏ ਟਿਕਾਈਆ। ਭੈਣ ਭਰਾਵਾਂ ਸਾਚਾ ਮੰਗਲ ਗਾਉਣਾ, ਪ੍ਰਭ ਦੇਵੇ ਵਡ ਵਡਿਆਈਆ। ਨਾਰੀ ਕੰਤ ਵਿਛੋੜਾ ਨਾ ਕੋਇ ਜਣੌਣਾ, ਗਲ ਪੱਲੂ ਕੋਇ ਨਾ ਪਾਈਆ। ਦੋ ਹੱਥ ਨਾ ਅੰਗ ਲਗੌਣਾ, ਦੋਏ ਜੋੜ ਸੀਸ ਹਰਿ ਚਰਨ ਕਵਲ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਰਿਹਾ ਸਮਝਾਈਆ।

ਪੰਜ ਤੱਤ ਅਗਨੀ ਜਾਏ ਸੜ, ਬ੍ਰਹਮ ਪਾਰਬ੍ਰਹਮ ਸਮਾਈਆ। ਹਰਿਜਨ ਹਰਿ ਹਰਿ ਵਿਦਿਆ ਲਏ ਪੜ੍ਹ, ਪ੍ਰਭ ਸਾਚਾ ਸ਼ਬਦ ਜਣਾਈਆ। ਪੰਜ ਤੱਤ ਖ਼ਾਕ ਕਰਨਾ ਢੇਰ, ਹੱਡੀ ਹੱਡ ਨਾ ਕੋਇ ਉਠਾਈਆ। ਜੋ ਜਨ ਕਰੇ ਹੇਰ ਫੇਰ, ਪ੍ਰਭ ਜੂਨੀ ਦਏ ਫਿਰਾਈਆ। ਜੋ ਜਨ ਮੰਗੇ ਦਰ ਘਰ ਸੱਚੇ ਮਿਹਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਲਹਿਣਾ ਦੇਣਾ ਚੁਕਾਏ ਅੰਡਜ ਜੇਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ।’’ (੮-੮੨੯, ੮੩੦)

੧੨) ‘‘ਅਰਥੀ ਕਹੇ ਦੱਸ ਸਾਚੀ ਰੀਤ, ਰੀਤੀਵਾਨ ਦਇਆ ਕਮਾਈਆ । ਕੀ ਮੇਰੇ ਨਾਲ ਚਲ ਗੌਣ ਤੇਰੇ ਗੀਤ, ਤੇਰਾ ਨਾਮ ਧਿਆਈਆ। ਮੈਨੂੰ ਤਸੱਲੀ ਨਾ ਆਵੇ ਠੀਕ, ਜੁਗ ਚੌਕੜੀ ਵੇਖੀ ਤੇਰੀ ਲੋਕਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਬੀਤ, ਵੇਲਾ ਅੰਤ ਰਿਹਾ ਕੁਰਲਾਈਆ । ਸ੍ਰੀ ਭਗਵਾਨ ਕਹੇ ਅਤੀਤ, ਸਤਿ ਸਤਿਗੁਰ ਆਪ ਜਣਾਈਆ। ਜਿਨ੍ਹਾਂ ਭਗਤਾਂ ਬਖ਼ਸ਼ਾਂ ਆਪਣੀ ਪ੍ਰੀਤ, ਸੋ ਮੇਰੇ ਦੁਆਰੇ ਆਵਣ ਚਾਈਂ ਚਾਈਂਆ । ਨੇਤਰ ਮੂੰਹੋਂ ਰਸਨਾ ਬੋਲ ਕੋਈ ਨਾ ਮਾਰੇ ਚੀਕ, ਬੌਹੜੀ ਬੌਹੜੀ ਨਾ ਕੋਇ ਸੁਣਾਈਆ। ਖ਼ੁਸ਼ੀਆਂ ਨਾਲ ਕਹਿਣ ਹਰਿ ਭਗਤ ਪ੍ਰਭ ਘਰ ਜਾਏ ਜਿਸ ਦੀ ਰੱਖੀ ਉਡੀਕ, ਸੋ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਸਭ ਦਾ ਲੇਖੇ ਲਾਈਆ।’’ (੧੬--੬੦)

੧੩) ‘‘ਜਦ ਮੜ੍ਹੀ ਉਤੇ ਟਿਕੌਣਗੇ। ਮੁਖ ਨੰਗਾ ਕਰ ਵਖੌਣਗੇ। ਸੋਹੰ ਗੀਤ ਸੁਹਾਗੀ ਗੌਣਗੇ। ਬਣ ਵੈਰਾਗੀ ਸ਼ੁਕਰ ਮਨੌਣਗੇ।’’ (੧੬--੨੪੦)

੧੪) ‘‘ਹਰਿ ਕਾ ਸਿਖ ਛੱਡੇ ਸੰਸਾਰ, ਹਰਿ ਹਰਿ ਰੂਪ ਸਮਾਇਆ। ਮਾਤ ਪਿਤਾ ਨਾ ਨੇਤਰ ਵਹਾਏ ਕੋਈ ਧਾਰ, ਘਰ ਸੱਥਰ ਨਾ ਕੋਈ ਵਿਛਾਇਆ। ਗਾਓ ਗੀਤ ਗੋਬਿੰਦ ਕਰਤਾਰ, ਜਿਸ ਦਾ ਲਹਿਣਾ ਉਸ ਦੀ ਝੋਲੀ ਪਾਇਆ। …… ਸਾਚਾ ਰਾਹ ਜੋਤ ਅਕਾਲਣ, ਏਕਾ ਏਕ ਚਲਾਈਆ। ਗੁਰਸਿਖ ਤੇਰੀਆਂ ਹੱਡੀਆਂ ਨਾ ਜਾਏ ਕੋਈ ਉਠਾਲਣ, ਜਲ ਧਾਰ ਨਾ ਕੋਈ ਰੁੜ੍ਹਾਈਆ। …… ਸਤਿਜੁਗ ਸਾਚਾ ਮਾਰਗ ਲੌਣਾ, ਚਾਰ ਵਰਨ ਜਣਾਇਆ। ਮੜੀ ਗੌਰ ਨਾ ਕਿਸੇ ਦਬੌਣਾ, ਨਾ ਕੋਈ ਖ਼ਾਕ ਖ਼ਾਕ ਦਬਾਇਆ। ਏਕਾ ਮੱਠ ਹਰਿ ਤਪੌਣਾ, ਲਹਿਣਾ ਦੇਣਾ ਬਾਕੀ ਦਏ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਗਿਆਰਾ ਨੀਂਹ ਧਰ, ਸਤਾਰਾ ਹਾੜੀ ਦਿਵਸ ਸੁਹਾਇਆ।’’

❋

‘‘ਮਿਹਰ ਨਜ਼ਰ ਰੱਖ ਕਰਤਾਰ, ਆਪਣੀ ਦਇਆ ਕਮਾਇੰਦਾ । ਸਚ ਦੁਪੱਟੇ ਦੇ ਆਧਾਰ, ਸਤਿਜੁਗ ਸਾਚਾ ਰਾਹ ਵਖਾਇੰਦਾ । ਸਾਢੇ ਤਿੰਨ ਹੱਥ ਚਾਰ ਕੁੰਟ ਗੁਰਸਿਖ ਕੋਈ ਨਾ ਮਾਰੇ ਲਕਾਰ, ਕਿਲੀ ਮਾਤ ਨਾ ਕੋਇ ਗਡਾਇੰਦਾ। ਮੜੀ ਮਸਾਣ ਨਾ ਸਕੇ ਕੋਈ ਉਠਾਲ, ਜਿਸ ਜਨ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਸਚ ਦੁਆਰੇ ਆਪ ਵਸਾਇੰਦਾ। ਨਿਰਗੁਣ ਹੋ ਕੇ ਚਲੇ ਨਾਲ ਨਾਲ, ਦੂਜਾ ਨਜ਼ਰ ਕੋਇ ਨਾ ਆਇੰਦਾ। ਭੇਟਾ ਦੇ ਕੇ ਸਾਚਾ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਪੂਰਬ ਲੇਖਾ ਜਾਣੇ ਘਾਲ, ਕਰਨੀ ਕੀਤੀ ਝੋਲੀ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਦਇਆ ਆਪ ਕਮਾਇੰਦਾ। (੧੪-੩੦)

੧੬) ਸੋਲਾਂ ਮੱਘਰ ਚੜ੍ਹਿਆ ਚਾ, ਸਾਚੇ ਦਿਵਸ ਵੱਜੀ ਵਧਾਈਆ । ਛੋਟਾ ਬਾਲਾ ਬਣਿਆ ਜਗਤ ਮਲਾਹ, ਮਾਵਾਂ ਪੁੱਤਰਾਂ ਰਿਹਾ ਸਮਝਾਈਆ । ਅੱਗੇ ਮਿਲੇ ਸੱਚਾ ਥਾਂ, ਦਰਗਹਿ ਸਾਚੀ ਵਡ ਵਡਿਆਈਆ। ਪ੍ਰਭ ਕਰਨ ਆਇਆ ਸਚ ਨਿਆ, ਪਹਿਲੋਂ ਛੋਟੇ ਅੱਗੇ ਲਾਈਆ। ਜਵਾਨ ਬਿਰਧ ਕਲਜੁਗ ਡਰਨ ਨਾ, ਮੌਤ ਲਾੜੀ ਨਾ ਭੈ ਵਖਾਈਆ। ਪ੍ਰਭ ਆਇਆ ਅੱਗੇ ਪਕੜੇ ਬਾਂਹ, ਜੋ ਜਾਂਦੇ ਚਾਈਂ ਚਾਈਂਆ। ਹਰਿ ਸੰਗਤ ਪੁਤਰ ਧੀਆਂ ਭੈਣ ਭਰਾ ਖ਼ੁਸ਼ੀ ਨਾਲ ਦਏ ਕਰਾ, ਨੀਰ ਨੀਰ ਨਾ ਕੋਇ ਵਹਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਵੇਰ ਜੈਕਾਰਾ ਦੇਣਾ ਲਾ, ਲੱਖ ਚੁਰਾਸੀ ਰਹਿਣ ਨਾ ਪਾਈਆ । ਆਪਣੀ ਵਸਤ ਆਪਣੇ ਘਰ ਲਏ ਟਿਕਾ, ਥਾਉਂ ਵਸਤ ਲੁੱਟ ਕੋਇ ਲੈ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋਲਾਂ ਮੱਘਰ ਵੱਜੇ ਵਧਾਈਆ।’’ (੮-੮੩੧)

੧੭) ‘‘ਸਦੀ ਚੌਧਵੀਂ ਕਹੇ ਪ੍ਰਭ ਤੇਰੀ ਸਤਿਜੁਗ ਚਲੇ ਧਾਰਾ, ਧਰਮ ਧਾਰ ਦ੍ਰਿੜਾਈਆ। ਮਰਨ ਤੋਂ ਪਿਛੇ ਮਾਰੇ ਕੋਈ ਨਾ ਨਾਅਰਾ, ਨੇਤਰ ਨੀਰ ਨਾ ਕੋਇ ਵਹਾਈਆ। ਭਾਵੇਂ ਕੋਈ ਵਿਆਹਿਆ ਹੋਵੇ ਭਾਵੇਂ ਹੋਵੇ ਕੁਆਰਾ, ਬਿਰਧ ਬਾਲ ਨਾ ਕੋਇ ਵਡਿਆਈਆ। ਸਭ ਦਾ ਇਕੋ ਜਿਹਾ ਹੋਵੇ ਵਿਹਾਰਾ, ਸਾਰੇ ਚਲਣ ਹੁਕਮ ਰਜਾਈਆ। ਬੁੱਢਿਆਂ ਉਤੋਂ ਕੋਈ ਸੁੱਟੇ ਨਾ ਬਾਦਾਮ ਛੁਹਾਰਾ, ਮਖਾਣਾ ਹੱਥ ਨਾ ਕੋਇ ਰਖਾਈਆ। ਕਾਗਜ਼ਾਂ ਨਾਲ ਕਰੇ ਨਾ ਕੋਇ ਸ਼ਿੰਗਾਰਾ, ਕੋੜਮਾਂ ਜਗਤ ਨਾ ਕੋਇ ਬੁਲਾਈਆ । ਸਾਰੇ ਲਾਵਣ ਇਕੋ ਨਾਅਰਾ, ਤੇਰੇ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਮਨਸਾ ਪੂਰ ਕਰਾਈਆ।

…… ਛੱਬੀ ਪੋਹ ਨੂੰ ਚਲਣ ਨਾਲ ਚਾ, ਹੱਥਾਂ ਵਿਚ ਹਿਲਾਈਆ। ਮੁਖੋਂ ਕਹਿਣ ਸਾਡਾ ਭਾਵੇਂ ਮਰ ਜਾਏ ਪਿਉ ਮਾਂ, ਵਡਾ ਕਰਨ ਕੋਇ ਨਾ ਪਾਈਆ। ਅੰਤ ਜੈਕਾਰਾ ਦੇਣਾ ਲਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਕਰਾਈਆ । ਛੱਬੀ ਪੋਹ ਨੂੰ ਪੁਰਖ ਅਕਾਲ ਸਭ ਤੋਂ ਸੋਗੰਧ ਲਈਂ ਖਵਾ, ਘਰ ਆ ਕੇ ਮੁਕਰ ਕੋਇ ਨਾ ਜਾਈਆ । ਤੇਰੀ ਸੰਗਤ ਤੇਰੀ ਸੰਗਤ ਦੀ ਬਣੇ ਗਵਾਹ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਨੇਤਰ ਰੋਣਾ ਨਹੀਂ ਭਾਵੇਂ ਸਜਰੀ ਧੀ ਵਿਆਹੀ ਦਾ ਪਤੀ ਮਰੇ ਜਵਾਈ, ਜੋਬਨਵੰਤਾ ਨਜ਼ਰੀ ਆਈਆ। ਜਿਸ ਭੇਜਿਆ ਉਹ ਸਭ ਦਾ ਮਾਲਕ ਗੋਸਾਈਂ, ਜ਼ੁਮੇਵਾਰ ਦੂਜਾ ਨਜ਼ਰ ਕੋਇ ਨਾ ਆਈਆ। ਜੇ ਭਗਤ ਬਣਨਾ ਤੇ ਬਣਿਓ ਚਾਈਂ ਚਾਈਂ, ਲੋਕ ਲੱਜਿਆ ਦੇਣੀ ਤਜਾਈਆ। ਜੇ ਸੰਤ ਬਣਨਾ ਤੇ ਖੜੀਆਂ ਕਰਿਓ ਬਾਹੀਂ, ਆਪ ਆਪਣਾ ਬਲ ਧਰਾਈਆ। ਜੇ ਗੁਰਮੁਖ ਬਣਨਾ ਤੇ ਹੁਕਮ ਮੰਨਣਾ ਧੁਰਦਰਗਾਹੀ, ਦੂਜਾ ਭੈ ਨਾ ਕੋਇ ਵਖਾਈਆ। ਜੇ ਸਿਖ ਬਣਨਾ ਆਪਣਾ ਆਪ ਨਛਾਵਰ ਦੇਣਾ ਕਰਾਈ, ਤਨ ਵਜੂਦ ਦੀ ਲੋੜ ਰਹੇ ਨਾ ਰਾਈਆ । ਜੇ ਮਨਮੁਖ ਹੋਣਾ

❋

ਛੱਬੀ ਪੋਹ ਨੂੰ ਪੱਲੇ ਆਇਓ ਛੁਡਾਈ, ਅੱਗੇ ਮਿਲਣ ਦੀ ਲੋੜ ਰਹੇ ਨਾ ਰਾਈਆ। ਤੁਹਾਡੀ ਜੇਬ ਦੀ ਪਰਚੀ ਤੁਹਾਡੀ ਦੇਵਣ ਵਾਲੀ ਗਵਾਹੀ, ਜੋ ਸਭ ਦੇ ਹੱਥ ਲੈਣੀ ਫੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਅਖਵਾਈਆ।’’

(੨੧-੫੧੮, ੫੧੯)

੧੮) ‘‘ਮਾਲਵੇ ਵਾਲਿਓ ਯਾਦ ਰੱਖਣਾ ਤੁਹਾਡੀ ਮਸਾਣਾਂ ਵਾਲੀ ਫੌਹੜੀ, ਗੁਰਮੁਖ ਦਾ ਮਸਾਣ ਫੇਰ ਫੋਲਣ ਕੋਇ ਨਾ ਜਾਈਆ।’’ (੨੧-੫੫੨)

੧੯) ‘‘ਜਨ ਭਗਤੋ ਤੁਹਾਡਾ ਮਰਨ ਤੋਂ ਬਾਦ ਕਿਸੇ ਨੇ ਕਾਜ ਨਹੀਂ ਰਚਾਉਣਾ, ਭੈਣ ਭਰਾਵਾਂ ਗਲ ਪੱਲੂ ਨਹੀਂ ਪਾਉਣਾ, ਜੀਵਦਿਆਂ ਤੁਹਾਡਾ ਕਰਮਾਂ ਦਾ ਸਿਆਪਾ ਛੱਬੀ ਪੋਹ ਤੇ ਇਕੋ ਵਾਰ ਦਿਤਾ ਕਰਾਈਆ । ਜੇ ਜੀਵੋ ਤਾ ਸੋਹੰ ਢੋਲਾ ਗਾਉਣਾ, ਜੇ ਮਰੋ ਸੋਹੰ ਢੋਲਾ ਗਾਉਣਾ, ਬਿਨਾ ਸੋਹੰ ਤੋਂ ਦੂਜਾ ਨਜ਼ਰ ਕੋਇ ਨਾ ਆਈਆ।’’ (ਂ੨੧-੫੬੯)

੨੦) ‘‘ਵੇਖਿਓ ਜਨ ਭਗਤੋ ਕਿਸੇ ਦੀ ਭਗਤ ਦੀ ਕਦੇ ਲਾਹੁਣ ਨਾ ਜਾਇਓ ਮੁਕਾਣ, ਜਗਤ ਰੀਤੀ ਨਾ ਵੰਡ ਵੰਡਾਈਆ। ਗੁਰਮੁਖਾਂ ਦਾ ਮਾਲਕ ਸ੍ਰੀ ਭਗਵਾਨ, ਗ੍ਰੰਥੀ ਪੰਥੀ ਪੰਡਤ ਪਾਂਧਾ ਮੁਲਾ ਸ਼ੇਖ਼ ਨਾ ਕੋਇ ਛੁਡਾਈਆ। ਸਭ ਦਾ ਨਾਤਾ ਪੀਣ ਖਾਣ, ਬਸਤਰ ਓਢਣ ਲੈ ਕੇ ਖ਼ੁਸ਼ੀ ਮਨਾਈਆ । ਮਾਘ ਕਹੇ ਮੈਂ ਵੇਖ ਹੋਇਆ ਹੈਰਾਨ, ਗੋਬਿੰਦ ਫ਼ਰਮਾਣ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰੀਤ ਰਿਹਾ ਬਦਲਾਈਆ। …… ਜੀਵਣ ਨਾਲੋਂ ਚੰਗਾ ਸਮਝਿਓ ਮਰਨ, ਜਿਸ ਮਰਨ ਤੋਂ ਪਿਛੋਂ ਪ੍ਰਭ ਦੇ ਵਿਚ ਸਮਾਈਆ । ਸਾਚੀ ਮੰਜ਼ਲ ਪੌੜੀ ਸਿਖਿਓ ਚੜ੍ਹਨ, ਆਪਣਾ ਬਲ ਵਧਾਈਆ। ਜੇ ਕੋਈ ਮਨ ਵਾਸਨਾ ਤੁਹਾਡੇ ਨਾਲ ਆਵੇ ਲੜਨ, ਉਹਦੇ ਵਲ ਨਾ ਅੱਖ ਉਠਾਈਆ। ਜੋ ਕੋਈ ਤੁਹਾਡਾ ਧਰਮ ਸਤਿ ਆਵੇ ਹਰਨ, ਉਸ ਦਾ ਮੁਖੜਾ ਦਿਉ ਭਵਾਈਆ। ਪੁਰਖ ਅਬਿਨਾਸ਼ੀ ਇਕੋ ਬਖ਼ਸ਼ੇ ਸਾਚੀ ਸਰਨ, ਸਿਰ ਸਿਰ ਆਪਣਾ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।’’ (੧੯-੧੫੩)

੨੧) ‘‘ਨਾਰੀ ਨਰ ਇਕ ਗਿਆਨ, ਬੋਧ ਗਿਆਨ ਜਣਾਈਆ। ਅੰਤਮ ਲੇਖਾ ਹੱਥ ਭਗਵਾਨ, ਦੂਸਰ ਅਵਰ ਨਾ ਕੋਇ ਸਹਾਈਆ। ਗੁਰਸਿਖ ਤਜੇ ਜੋ ਪਰਾਣ, ਘਰ ਮੰਗਲ ਵੱਜੇ ਵਧਾਈਆ। ਜੋ ਦਰ ਆਏ ਰੋਏ ਰੋ ਕਰੇ ਕੁਰਲਾਨ, ਤਿਸ ਦਵਾਰਿਉਂ ਬਾਹਰ ਦਏ ਕਢਾਈਆ । ਭੈਣ ਭਾਈ ਸਾਕ ਸੱਜਣ ਨਾ ਕੋਇ ਜਹਾਨ, ਵੇਲੇ ਅੰਤ ਨਾ ਕੋਇ ਛੁਡਾਈਆ। ਗੁਰਸਿਖ ਤੇਰੀ ਕੋਈ ਨਾ ਆਏ ਮੁਕਾਣ, ਤੇਰਾ ਸੱਥਰ ਨਾ ਕੋਇ ਵਿਛਾਈਆ । ਤੇਰੇ ਗੀਤ ਸਾਰੇ ਗਾਣ, ਜਿਸ ਦਵਾਰੇ ਗਿਆ ਤਿਸ ਜਾਣਾ ਚਾਈਂ ਚਾਈਂਆ। ਕਵਣ ਵੇਲਾ ਮਿਲੇ ਸ੍ਰੀ ਭਗਵਾਨ, ਆਪਣਾ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ।’’(੧੦-੮੨੪)

੨੨) ‘‘ਗੁਰਸਿਖ ਸਾਚੇ ਆਪਣੀ ਗੋਦ ਆਪੇ ਰੱਖੇ, ਦੇਵੇ ਪਦ ਇਕ ਨਿਰਬਾਨੀਆ। ਦੂਸਰ ਦਰ ਨਾ ਕੋਈ ਟੇਕਨ ਜਾਏ ਮੱਥੇ, ਏਕਾ ਪੁਰਖ ਮਿਲੇ ਪੁਰਖ ਅਕਾਲ ਨਿਗਹਬਾਨੀਆ। ਧਰਤੀ ਜਲ ਅੰਦਰ ਮੇਘ ਰਸਨਾ ਜਲ ਕੋਈ ਨਾ ਲੱਕੇ, ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀਆ। ਜਗਤ ਮੱਠ ਨਾ

❋

ਕੋਈ ਵਜਾਏ ਢੋਲ ਢਮੱਕੇ, ਅੰਦਰ ਅਨਹਦ ਵੱਜੇ ਸਾਚਾ ਤਾਲੀਆ। ਆਪਣਾ ਸੀਸ ਹਰਿ ਜਗਦੀਸ ਗੁਰਮੁਖਾਂ ਚਰਨਾਂ ਅੱਗੇ ਰੱਖੇ, ਅੱਗੇ ਬਣੇ ਆਪ ਸਵਾਲੀਆ। ਕਰਮ ਧਰਮ ਸ਼ਰਮ ਵਰਨ ਬਰਨ ਖਾਣ ਧੱਕੇ, ਪ੍ਰਭ ਚਲੇ ਚਾਲ ਨਿਰਾਲੀਆ। ਬਿਨ ਹਰਿ ਨਿਰੰਕਾਰ ਦੂਸਰ ਘਰ ਨਾ ਕੋਈ ਤੱਕੇ, ਨਾ ਕੋਈ ਪੂਜੇ ਜੋਤ ਜਵਾਲੀਆ । ਏਕਾ ਮੰਦਰ ਏਕਾ ਅੰਦਰ ਏਕਾ ਗੁਰੂਦਵਾਰ ਏਕਾ ਮਸਜਿਦ ਏਕਾ ਮੱਠ ਏਕਾ ਘਰ ਬਹਿਣ ਸਭੇ, ਏਕਾ ਦਰਸ ਦਿਖਾਏ ਆਪ ਆਪਣਾ ਮੇਲ ਮਿਲਾਨੀਆ। ਪੰਜ ਤੱਤ ਧਰਨੀ ਕੋਈ ਨਾ ਦੱਬੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਦਿ ਜੁਗਾਦਿ ਬੀਜਣਹਾਰਾ ਸਾਚਾ ਬੀਜ ਵੇਖ ਫੁਲ ਫੁਲਵਾੜੀ ਆਪ ਆਪਣਾ ਨਿਗਹਬਾਨੀਆ।’’ (੩੦ ਪੋਹ ੨੦੧੫ ਬਿ ੮--੮੬)

੨੩) ‘‘ਸਤਵੇਂ ਅੱਠਵੇਂ ਜਗਾਏ ਨਾ ਕੋਈ ਜੋਤਾ, ਆਤਮ ਜੋਤ ਡਗਮਗਾਇੰਦਾ । ਪੀਰ ਫ਼ਕੀਰ ਨਾ ਦੇਵੇ ਕੋਈ ਰੋਟਾ, ਪਕਵਾਨ ਆਪਣੇ ਪੇਟੇ ਪਾਇੰਦਾ।ਂ …… ਜਾਂਦੇ ਪੁੱਤਰ ਵੇਖ ਨਾ ਕੋਇ ਰੋਵਣ ਰੋਣਾ, ਰੋਵਣ ਧੋਵਣ ਮੂਲ ਚੁਕਾਇੰਦਾ।’’ (੧੦-੮੧੫)

੨੪) ‘‘ਭੈਣ ਭਰਾ ਗੁਰਮੁਖੋ ਇਕ ਦੂਜੇ ਦੇ ਪਿਛੇ ਪਾਏ ਕੋਈ ਨਾ ਵੈਣ, ਨੈਣਾਂ ਨੀਰ ਵਹਾਈਆ । ਕਿਸੇ ਸਾਧ ਸੰਤ ਨੂੰ ਥਾਲੀਆਂ ਛੰਨੇ ਗਲਾਸ ਕੋਈ ਨਾ ਜਾਵੇ ਦੇਣ, ਬਸਤਰ ਭੇਟ ਨਾ ਕੋਇ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ।

ਕੁਲਵੰਤ ਕਹੇ ਦੁਆਬੇ ਵਾਲਿਆਂ ਮੈਨੂੰ ਹੋਣ ਨਹੀ ਦਿਤਾ ਉਦਾਸ, ਮੇਰੀ ਆਸਾ ਪੂਰ ਕਰਾਈਆ । ਜਨ ਭਗਤੋ ਸਾਰੇ ਇਕ ਦੂਜੇ ਨੂੰ ਦਿਓ ਸ਼ਾਬਾਸ਼, ਖੁਸ਼ੀਆਂ ਨਾਲ ਸੁਣਾਈਆ। ਇਕ ਦੂਜੇ ਨੂੰ ਦਿਓ ਆਖ, ਹੁਕਮ ਧੁਰਦਰਗਾਹੀ ਆ। ਕਿਸੇ ਦੇ ਮਰਨ ਪਿਛੋਂ ਕਿਸੇ ਨੂੰ ਦੇਣਾ ਨਹੀਂ ਥਾਲੀ ਗਲਾਸ, ਗੜਵੀ ਹੱਥ ਨਾ ਕਿਸੇ ਫੜਾਈਆ। ਤੁਹਾਡੇ ਵਰਤਨਾਂ ਵਿਚ ਕੋਈ ਖਾ ਨਾ ਜਾਵੇ ਮਾਸ, ਤੁਹਾਡੀ ਕੀਤੀ ਕੰਮ ਕਿਸੇ ਨਾ ਆਈਆ। ਜੇ ਇਕ ਪ੍ਰਭ ਦੀ ਆਸ, ਭਰੋਸਾ ਇਕ ਰਖਾਈਆ। ਓਸੇ ਤੇ ਰੱਖੋ ਵਿਸ਼ਵਾਸ਼, ਵਿਸ਼ਾ ਅਵਰ ਨਾ ਕੋਇ ਜਣਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼, ਆਤਮ ਪਰਮਾਤਮ ਰੰਗ ਰੰਗਾਈਆ । ਇਕੋ ਵਾਰ ਸਭ ਨੇ ਕਰ ਲੈਣਾ ਯਾਦ, ਯਾਦਦਾਸਤ ਲੈਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਮਰਨ ਪਿਛੋਂ ਕਿਸੇ ਨੇ ਚੁੱਕਣੀ ਨਹੀਂ ਸਵਾਹ, ਸਵਾਹ ਰੂਪ ਲੋਕਾਈਆ।’’ …… · (੨੨-੧੫੨)

੨੫) ਜਨ ਭਗਤੋ ਅੱਜ ਤੋਂ ਸਮਝ ਲੈਣੀ ਇਕੋ ਬਾਤ, ਅੱਗੇ ਭੁੱਲ ਰਹੇ ਨਾ ਰਾਈਆ। ਕਿਸੇ ਭਗਤ ਦੇ ਸਰੀਰ ਛੱਡਣ ਤੋਂ ਪਿਛੋਂ ਕਿਸੇ ਨੂੰ ਕੋਈ ਕਿਸੇ ਬਖ਼ਸ਼ਣੀ ਨਹੀਂ ਦਾਤ, ਮੰਜਾ ਪੀੜ੍ਹਾ ਲੀੜਾ ਭਾਂਡਾ ਬਸਤਰ ਗਿਲਾਸ ਭੇਟਾ ਕਦੇ ਨਾ ਕਿਸੇ ਨੂੰ ਕਰਾਈਆ। ਅੱਜ ਤੋਂ ਤੁਹਾਡਾ ਧਰਮ ਦਾ ਬਦਲ ਗਿਆ ਰਾਜ, ਕਲਜੁਗ ਦੀ ਕੂੜੀ ਕਿਰਿਆ ਦੇਣੀ ਗਵਾਈਆ। ਹੁਣ ਤੁਹਾਡੇ ਸਤਿਗੁਰ ਸ਼ਬਦ ਨੇ ਨਵਾਂ ਸਾਜਣਾ ਸਾਜ, ਸਾਜਣ ਇਕੋ ਇਕ ਅਖਵਾਈਆ। ਜਨ ਭਗਤੋ ਆਪਣੇ ਸੀਸ ਤੋਂ ਲਾਹ ਕੇ ਤਾਜ, ਦਸਤਾਰਾਂ ਪੰਜਾਂ ਪਿਆਰਿਆਂ ਸਿਰ ਟਿਕਾਈਆ। ਜੇ ਪਿਛੇ ਸੁੱਤੇ ਰਹੇ ਤੇ ਹੁਣ ਜਾਣਾ ਜਾਗ, ਅੱਗੇ ਸੌਣ ਦਾ ਲੇਖਾ ਮੁਕਾਈਆ। ਹੁਣ ਭਗਤ ਤੇ ਭਗਵਾਨ ਦਾ ਬਣਨਾ ਸਮਾਜ, ਜਗਤ ਵੰਡ ਨਾ ਕੋਇ ਵਖਾਈਆ । ਅੱਜ ਤੋਂ ਸਮਝ ਲੈਣਾ ਕਿ ਤੁਹਾਡੇ ਨਾਲੋਂ ਵੱਡਾ ਸੰਤ ਨਾ ਕੋਈ ਸਾਧ, ਸੰਤ ਜੋ ਆਪਣੇ ਪ੍ਰਭ ਨੂੰ ਮਿਲ ਕੇ ਆਪਣਾ ਰੰਗ ਲਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। (੨੨-੯੦੪)

❋

ਪੂਰੀ ਆਸਾ ਦੀਨ ਦਿਆਲ, ਪ੍ਰਭ ਮੇਰੀ ਅੰਤ ਕਰਾਈਆ। ਜਨ ਭਗਤਾਂ ਪਿਛੇ ਕਰਾਂ ਇਕ ਸਵਾਲ, ਸ੍ਰੀ ਭਗਵਾਨ ਅੱਗੇ ਝੋਲੀ ਡਾਹੀਆ। ਕਿਰਪਾ ਕਰ ਮੇਰੇ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ । ਜੋ ਤੇਰੀ ਚਰਨੀ ਡਿਗੇ ਆਣ, ਤਿਸ ਜਮ ਪੋਹ ਨਾ ਸਕੇ ਰਾਈਆ। ਤਿਸ ਦੀ ਖ਼ਾਕ ਨਾ ਉਡੇ ਵਿਚ ਜਹਾਨ, ਮੜੀ ਮਸਾਣ ਨਾ ਕੋਈ ਭਵਾਈਆ। ਗੋਰ ਵਿਚ ਦੱਬੇ ਕੋਈ ਨਾ ਪੜ੍ਹ ਕਲਾਮ, ਕਲਮਾ ਤੇਰਾ ਇਕ ਨਜ਼ਰੀ ਆਈਆ। ਖ਼ੁਸ਼ੀਆਂ ਨਾਲ ਵੀਹਵੀਂ ਸਦੀ ਸੱਦ ਕੇ ਦੇਵਾਂ ਪੈਗ਼ਾਮ, ਪੀਰ ਪੈਗ਼ੰਬਰਾਂ ਆਖ ਸੁਣਾਈਆ। ਵੇਖੋ ਪੁਰਖ ਅਕਾਲ ਬਦਲਿਆ ਇੰਤਜਾਮ, ਨੌਬਤ ਆਪਣਾ ਨਾਮ ਵਜਾਈਆ । ਭਗਤ ਸੁਹੇਲੇ ਕਰ ਪਰਵਾਨ, ਸੱਚਾ ਆਪਣਾ ਰਾਹ ਵਖਾਈਆ । ਆਵਣ ਜਾਵਣ ਲੱਖ ਚੁਰਾਸੀ ਮੁਕਾ ਕੇ ਕਾਣ, ਕਰਮ ਕਾਂਡ ਡੇਰਾ ਢਾਹੀਆ। ਵਾਸਾ ਦੇਵੇ ਸਚ ਮਕਾਨ, ਜਿਸ ਘਰ ਬਹਿ ਬਹਿ ਖ਼ੁਸ਼ੀ ਨਾਲ ਸੋਭਾ ਪਾਈਆ । ਪਿਛਲੇ ਮਰੇ ਅਗਲੇ ਜੰਮੇ ਜੀਂਵਦੇ ਕਰੇ ਪਰਵਾਨ, ਜਿਨ੍ਹਾਂ ਵਿਚੋਂ ਗੁਰਮੁਖ ਗੁਰਸਿਖ ਨਜ਼ਰੀ ਆਈਆ। ਏਹੋ ਕਿਰਪਾ ਕਰੇ ਮਹਾਨ, ਜਿਸ ਦੀ ਨਿਸ਼ਾਨੀ ਮਾਤ ਨਾ ਕੋਇ ਵਖਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਂਵੀਆਂ ਜੀਂਵਦਿਆਂ ਮਰਿਆਂ ਮਰਦਿਆਂ ਮਦਦ ਕਰੇ ਆਣ, ਮੁਰਦਾ ਖ਼ਿਲਤ ਕਰਨ ਕੋਈ ਨਾ ਪਾਈਆ।’’ (੯ ਮੱਘਰ ੨੦੨੦ ਬਿ)

੨੭) ਭਗਤ ਆਤਮਾ ਕਹੇ ਮੈਂ ਸੰਦੇਸ਼ ਦੇਵਣ ਆਈ ਸੱਚਾ, ਸਚ ਦਿਆਂ ਜਣਾਈਆ । ਵੇਖਿਓ ਗੁਰਮੁਖ ਰਹੇ ਕੋਈ ਨਾ ਕੱਚਾ, ਭਾਵੇਂ ਟੁੱਟ ਜਾਏ ਲੋਕਾਈਆ। ਮਾਈ ਬਾਪ ਭੈਣ ਭਾਈ ਕਿਸੇ ਦਾ ਨਹੀਂ ਕੋਈ ਸਕਾ, ਅੰਤ ਹੋਵੇ ਸਰਬ ਜੁਦਾਈਆ। ਮਾਇਆ ਕਾਰਨ ਮੇਲਦੇ ਅੱਖਾਂ, ਅੰਤਰ ਆਤਮ ਪ੍ਰੇਮ ਨਾ ਕੋਇ ਬਣਾਈਆ। ਅੰਤਮ ਸਾੜ ਕੇ ਔਣ ਵਿਚ ਕੱਖਾਂ, ਅਗਨੀ ਅੱਗ ਭੇਟ ਕਰਾਈਆ। ਜਨ ਭਗਤ ਪਰਗਟ ਹੋਵੇ ਕੋਟਾਂ ਵਿਚੋਂ ਲੱਖਾਂ, ਲਖਮੀ ਨਰਾਇਣ ਦਏ ਸਰਨਾਈਆ। ਮੈਂ ਬਣਿਆ ਓਸ ਦਾ ਬੱਚਾ, ਜੋ ਬੱਚੇ ਨੀਹਾਂ ਹੇਠ ਦਬਾਈਆ। ਪ੍ਰੀਤੀ ਅੰਦਰ ਹੋਵੇ ਪੱਕਾ, ਪੱਕੀ ਯਾਰੀ ਤੋੜ ਨਿਭਾਈਆ । ਤੁਹਾਡੇ ਕਾਰਨ ਆਇਆ ਨੱਠਾ, ਪੰਜ ਪੋਹ ਫੇਰਾ ਪਾਈਆ। ਭਗਤ ਦਵਾਰੇ ਭਗਤਾਂ ਹੋਇਆ ਇਕੱਠਾ, ਇਕੱਠ ਸੋਹਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਦਾ ਹੁਕਮ ਇਕ ਮਨਾਈਆ।

ਧੁਰ ਦਾ ਹੁਕਮ ਸੁਣਾਵਾਂ ਇਕ, ਏਕੰਕਾਰ ਰਿਹਾ ਜਣਾਈਆ। ਗੁਰਮੁਖੋ ਪ੍ਰਭ ਸ਼ਰਨ ਆ ਕੇ ਬਣ ਜਾਓ ਓਹ ਸਿਖ, ਜੋ ਸਾਖਿਆਤ ਪ੍ਰਭ ਦਾ ਦਰਸ਼ਨ ਪਾਈਆ। ਜਗਤ ਦੁਨੀ ਵਖਾ ਦਿਓ ਪਿੱਠ, ਕਰਵਟ ਆਪੇ ਲਏ ਬਦਲਾਈਆ। ਸਾਚੇ ਭਗਤ ਕੋਈ ਨਾ ਲਵੇ ਪਿੱਟ, ਨੇਤਰ ਨੀਰ ਨਾ ਕੋਈ ਵਹਾਈਆ । ਸੀਸ ਨਿਵੌਣਾ ਨਹੀਂ ਕਿਸੇ ਪੱਥਰ ਇੱਟ, ਇਸ਼ਟ ਇਕੋ ਇਕ ਜਣਾਈਆ। ਜਿਧਰ ਵੇਖੋ ਓਧਰ ਪਏ ਦਿਸ, ਦਹਿ ਦਿਸ਼ਾ ਰਿਹਾ ਸਮਾਈਆ। ਜੇ ਹੋਰ ਜਾਣੋ ਤੇ ਵਸੇ ਤੁਹਾਡੇ ਵਿਚ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ ।’’ (੧੯-੧੫੨, ੧੫੩)

੨੮) ‘‘ਜਨ ਭਗਤੋ ਤੁਹਾਡੀ ਆਤਮਾ ਨੂੰ ਤੁਹਾਡੇ ਸਰੀਰ ਦਾ ਅੰਤਮ ਸਨਮੁਖ ਹੋ ਕੇ ਵਖਾ ਦਿਆ ਕਰਾਂਗਾ ਸਸਕਾਰ, ਫੇਰ ਸਚਖੰਡ ਲੈ ਕੇ ਜਾਈਆ। ਅੱਠ ਘੰਟੇ ਸਵਾਸ ਛੱਡਣ ਤੋਂ ਬਾਦ ਰੱਖਾਂਗਾ ਉਸੇ ਵਿਚ ਘਰ ਬਾਹਰ, ਆਪਣੀ ਜੋਤ ਜੋਤ ਨਾਲ ਰਲਾਈਆ। ਇਹ ਖੇਲ ਹੋਣਾ ਅਪਰ ਅਪਾਰ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਸ ਵੇਲੇ ਸਤਿਜੁਗ ਸਾਚਾ ਕਰ ਗਿਆ ਪਸਾਰ, ਚਾਰੋਂ ਕੁੰਟ ਨਜ਼ਰੀ ਆਈਆ । ਫੇਰ ਬਿਨਾ ਮੁੱਖ ਤੋਂ ਜਨ ਭਗਤਾਂ ਦੀ ਲਾਸ਼ ਕੋਲੋਂ ਸੋਹੰ ਸ਼ਬਦ ਦੀ ਆਵੇਗੀ ਜੈਕਾਰ, ਬਿਨ ਰਸਨਾ

❋

ਢੋਲਾ ਗਾਈਆ। ਫੇਰ ਬਿਨਾਂ ਸਰੀਰ ਤੋਂ ਬੇਨਜ਼ੀਰ ਨੂੰ ਸਾਰੇ ਕਰਨਗੇ ਨਿਮਸਕਾਰ, ਕਲ ਕਲਕੀ ਸੀਸ ਝੁਕਾਈਆ। ਇਹ ਚੌਬੀਸਾ ਹਰਿ ਜਗਦੀਸਾ ਨੂਰ ਅਲਾਹੀ ਬੇਪਰਵਾਹੀ ਅਮਾਮ ਅਮਾਮਾ ਸਭ ਦਾ ਸਾਂਝਾ ਯਾਰ, ਯਾਰੜਾ ਇਕ ਅਖਵਾਈਆ। ਜਿਸ ਦੀ ਗੁਫਤ ਸ਼ਨੀਦ ਗੁਫਤਾਰ, ਬਿਨ ਰਸਨਾ ਜਬ੍ਹਾਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।’’ (੨੩-੯੬੫)

੨੯) ‘‘ਜਨ ਭਗਤੋ ਅੰਤ ਜਦ ਆਵੇਗਾ। ਪੁਰਖ ਅਬਿਨਾਸ਼ੀ ਦਰਸ ਦਖਾਵੇਗਾ।’’ (੧੬-੫੩੮)

੩੦) ‘‘ਅੱਗੇ ਸਾਰਿਆਂ ਭਗਤਾਂ ਨੂੰ ਸਰੀਰ ਛੱਡਣ ਤੋਂ ਪਹਿਲਾਂ ਤੱਕਿਆ ਕਰੇਗਾ ਨਾਲ ਗੌਰ, ਘਰ ਘਰ ਜਾ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ।’’ · (੨੨-੯੯੫)

❋

ਮਦਿਰਾ ਮਾਸ ਚਾਹ ਆਦਿ

੧) ‘‘ਮਦਿਰਾ ਮਾਸ ਚਾਹ ਜੋ ਜਨ ਲਾਏ ਰਸਨ ਦਵਾਰਾ, ਦਰਗਹਿ ਧਾਮ ਨਾ ਕੋਇ ਵਖਾਵਣਾ। ਧ੍ਰਿਗ ਧ੍ਰਿਗ ਧ੍ਰਿਗ ਜੀਵਣ ਸੰਸਾਰਾ, ਜਿਸ ਜਨ ਗੁਰ ਤੋਂ ਮੁਖ ਭੁਆਵਣਾ। ਅੰਤਮ ਬੇੜਾ ਡੁੱਬੇ ਵਿਚ ਮੰਝਧਾਰਾ, ਕਿਸੇ ਨਾ ਪਾਰ ਕਰਾਵਣਾ। ਮਾਨਸ ਜਨਮ ਮਿਲਿਆ ਏਕਾ ਵਾਰਾ, ਦੂਜੀ ਵਾਰ ਨਾ ਕਿਸੇ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੰਡਾ ਆਪਣੇ ਹੱਥ, ਸ਼ਬਦ ਧਾਰ ਹੋ ਉਜਿਆਰ, ਨਰ ਨਿਰੰਕਾਰ ਲੋਕਮਾਤ ਚਮਕਾਵਣਾ।

ਮਦਿਰਾ ਮਾਸ ਮੁਖ ਲੱਗੇ ਚਾਹ, ਹਰਿ ਸੰਗਤ ਵਿਚ ਰਹਿਣ ਨਾ ਪਾਈਆ। ਹਰਿ ਸੰਗਤ ਧੱਕਾ ਦੇਣਾ ਲਾ, ਮਨਮੁਖ ਕੋਇ ਦਿਸ ਨਾ ਆਈਆ। ਇਕੀ ਸਿਖ ਬਣੇ ਗਵਾਹ, ਨਾ ਸਕੇ ਕੋਇ ਮਿਟਾਈਆ।’’ (੦੮-੩੭੭)

੨) ‘‘ਰਸਨਾ ਚਾਹ ਜੋ ਗੁਰਸਿਖ ਲਾਏ, ਦਰ ਦਰਬਾਰ ਨਾ ਆਏ, ਮੁਖ ਕਾਲਾ ਮਾਤ ਕਰਾਏ, ਗੁਰ ਸੰਗਤ ਧੱਕੇ ਲਾਈਆ। ਨੌਂ ਦਰਵਾਜੇ ਫਿਰੇ ਹਲਕਾਏ, ਗੁਰ ਪੀਰ ਨਾ ਕੋਇ ਸਹਾਈਆ।’’

(੧੯ ਹਾੜ ੨੦੧੩ ਬਿ)

੩) ਜੋ ਜਨ ਖਾਏ ਪੀਏ ਮਾਸ ਸ਼ਰਾਬ, ਹਰਿ ਜੂ ਦੇਵੇ ਆਪ ਸਜਾਈਆ। ਏਥੇ ਓਥੇ ਦਏ ਅਜ਼ਾਬ, ਅਜ਼ਮਤ ਆਪਣੇ ਹੱਥ ਰਖਾਈਆ। ਛੁਡਾ ਸਕੇ ਨਾ ਕੋਈ ਨਵਾਬ, ਪੀਰ ਪੈਗ਼ੰਬਰ ਨਾ ਕੋਈ ਸਹਾਈਆ । ਚਾਰ ਜੁਗ ਮਾਨਸ ਜਨਮ ਮਿਲੇ ਨਾ ਵਿਚ ਖ਼ਵਾਬ, ਜੂਨੀ ਜੂਨ ਵਿਚ ਭੁਆਈਆ । ਮੁਖ ਰਸਨਾ ਵਿਸ਼ਟਾ

❋

ਰੱਖੇ ਪੇਸ਼ਾਬ, ਸਾਚਾ ਰਸ ਨਾ ਕੋਈ ਚਖਾਈਆ। ਜਨਮ ਜਨਮ ਰਹੇ ਬੇਤਾਬ, ਆਬੇਹਯਾਤ ਨਾ ਕੋਈ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਅਤੀਤਾ ਫੇਰਾ ਪਾਈਆ।

ਜੇ ਕੋਈ ਰਸਨਾ ਲਾਏ ਚਾਹ, ਸਤਿਗੁਰ ਸਾਚਾ ਆਖ ਸੁਣਾਇੰਦਾ । ਵੇਖੋ ਧਰਮ ਰਾਏ ਦੇਵਣਹਾਰਾ ਫਾਹ, ਗਲ ਫਾਂਸੀ ਆਪ ਲਟਕਾਇੰਦਾ। ਲਾੜੀ ਮੌਤ ਨਾਲ ਕਰੇ ਨਕ਼ਾਹ, ਫਾਤਿਆ ਇਕੋ ਵਾਰ ਪੜ੍ਹਾਇੰਦਾ । ਸਤਿਗੁਰ ਪੂਰਾ ਫੇਰ ਨਾ ਪੁੱਛੇ ਸਲਾਹ, ਸਾਚਾ ਹੁਕਮ ਆਪ ਸੁਣਾਇੰਦਾ। ਪਿਛਲਾ ਲੇਖਾ ਏਕਾ ਵਾਰ ਲਿਆ ਪੜਵਾ, ਦੂਜੀ ਵਾਰ ਪੜਵਾਵਣ ਫੇਰ ਕੋਈ ਨਾ ਆਇੰਦਾ। ਪੁਰਖ ਅਬਿਨਾਸ਼ੀ ਫੜ ਫੜ ਦਰਵਾਜਿਉਂ ਬਾਹਰ ਦੇਵੇ ਕਢਾ, ਅੱਗੇ ਹੋ ਨਾ ਕੋਈ ਛੁਡਾਇੰਦਾ। ਗੁਰਮੁਖ ਹੋ ਜੋ ਚੋਰੀ ਚੋਰੀ ਲਾਏ ਦਾਅ, ਲੱਗਾ ਦਾਅ ਕੰਮ ਕਿਸੇ ਨਾ ਆਇੰਦਾ। ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਗੁਰਮੁਖਾਂ ਨਾਲ ਆਪ ਕਰੇ ਨਕ਼ਾਹ, ਗੁਰਮੁਖ ਆਪਣੇ ਅੰਗ ਲਗਾਇੰਦਾ। ਜਿਸ ਜਨ ਰਸਨਾ ਮਾਸ ਸ਼ਰਾਬ ਚਾਹ ਲਿਆ ਲਗਾ, ਮੁਖ ਕਾਲਾ ਦਰ ਦੁਆਰਾ ਰਹਿਣ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹੁਕਮ ਆਪਣੇ ਹੱਥ ਰਖਾਇੰਦਾ।

ਸਤਾਰਾਂ ਹਾੜ ਵੀਹ ਸੌ ਉਨੀ, ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਗਏ ਚੁਕਾਈਆ। ਸਭ ਦੀ ਚੋਟੀ ਹਰਿ ਜੀ ਮੁੰਨੀ, ਮੁਨੀ ਰਿਖੀ ਦੇਣ ਦੁਹਾਈਆ। ਭਗਤ ਭਗਵਾਨ ਪੁਕਾਰ ਇਕੋ ਸੁਣੀ, ਸੁਣ ਸੁਣ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦਿ ਗੁਣ ਗੁਣੀ, ਗੁਣਵੰਤਾ ਬੇਪਰਵਾਹੀਆ। ਭਵਾਵਣਹਾਰਾ ਜੂਨ ਜੂਨੀ, ਅਜੂਨੀ ਰਹਿਤ ਵੇਸ ਵਟਾਈਆ। ਸਾਚੇ ਦਰ ਨਾ ਬਣੇ ਕੋਈ ਕਾਨੂੰਨੀ, ਜਗਤ ਕਾਨੂੰਨ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ।

ਆਪਣਾ ਹੁਕਮ ਰੱਖੇ ਲਾਅ, ਲਾਸ਼ਰੀਕ ਆਪ ਜਣਾਇੰਦਾ। ਕਿਸੇ ਕੋਲੋਂ ਨਾ ਲਏ ਸਲਾਹ, ਸਲਾਹਗੀਰ ਨਾ ਕੋਈ ਰਖਾਇੰਦਾ । ਫੜ ਫੜ ਦੇਵੇ ਅੰਤ ਆਪ ਸਜ਼ਾ, ਜੋ ਗੁਰਸਿਖ ਗੁਰਮੁਖ ਹੁਕਮ ਉਲਟਾਇੰਦਾ । ਨਿਰਗੁਣ ਬੈਠਾ ਆਪ ਮਲਾਹ, ਸਰਗੁਣ ਬੇੜਾ ਪਾਰ ਕਰਾਇੰਦਾ। ਮਾਸ ਸ਼ਰਾਬ ਦਿਤੀ ਛੁਡਾ, ਪੱਲੂ ਆਪਣਾ ਆਪ ਫੜਾਇੰਦਾ। ਜੋ ਜਨ ਕਲਜੁਗ ਅੰਤਮ ਰਸਨਾ ਲਾਏ ਚਾਹ, ਤਿਸ ਆਪਣੀ ਚਾਹ ਨਾ ਕੋਈ ਰਖਾਇੰਦਾ। ਫੜ ਫੜ ਦੇਵੇ ਆਪ ਸਜ਼ਾ, ਜੋ ਗੁਰਮੁਖ ਗੁਰਸਿਖ ਹੁਕਮ ਉਲਟਾਇੰਦਾ। ਵੇਖੋ ਕਰੇ ਕੀ ਖੇਲ ਬੇਪਰਵਾਹ, ਬੇਪਰਵਾਹੀ ਆਪਣੇ ਹੱਥ ਰਖਾਇੰਦਾ। ਅੱਗੇ ਭੁੱਲ ਨਾ ਸਕੇ ਕੋਈ ਬਖ਼ਸ਼ਾ, ਪਿਛਲੀ ਭੁੱਲ ਆਪਣੇ ਲੇਖੇ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲੋਕਮਾਤ ਲਏ ਪ੍ਰਗਟਾ, ਹੀਰੇ ਲਾਲ ਮਾਣਕ ਮੋਤੀ ਨਿਰਮਲ ਜੋਤੀ ਆਪ ਜਗਾਇੰਦਾ।’’ (੧੭ ਹਾੜ ੨੦੧੯)

੪) ‘‘ਕਿਸੇ ਦੇ ਮੁਖ ਲੱਗੀ ਰਹਿਣੀ ਨਹੀਂ ਬੀੜੀ, ਬੀੜਾ ਪਾਨ ਖਾਣ ਵਾਲਾ ਨਜ਼ਰ ਕੋਇ ਨਾ ਆਈਆ । ਕਲਜੁਗ ਤੇਰੇ ਵਿਚ ਸਤਿਜੁਗ ਦੀ ਬਦਲ ਜਾਣੀ ਪੀੜੀ, ਪੀੜ੍ਹਾ ਡਾਉਣ ਵਾਲੀ ਕੂੜੀ ਕਿਰਿਆ ਦੇਣੀ ਬਾਹਰ ਕਢਾਈਆ।’’ · (੨੨-੧੧੧੫)

੫) ‘‘ਜਗਤ ਤ੍ਰਿਸਨਾ ਛੁੱਟੇ ਪੀਣ ਖਾਣ, ਮਦਿਰਾ ਮਾਸ ਨਾ ਰਸਨ ਲਗਾਈਆ। ਸਿਗਰਟ

❋

ਬੀੜਾ ਨਾ ਕੋਈ ਪਾਨ, ਜੇਹਵਾ ਜੇਹਵ ਨਾ ਹੋਏ ਹਲਕਾਈਆ। ਏਕਾ ਏਕ ਏਕ ਗਾਨ, ਚਰਨ ਕਵਲ ਇਕ ਸਰਨਾਈਆ।’’ · (੦੮-੭੩੫)

੬) ‘‘ਤੇਰੇ ਭਗਤ ਧੁਰ ਦੇ ਹੋਣ ਸਾਧੂ, ਸਾਧਨਾ ਸਚ ਦੇਣੀ ਸਮਝਾਈਆ। ਜੋ ਜਨ ਸਰਨ ਸਰਨਾਈ ਤੇਰੀ ਲਾਗੂ, ਲਗ ਮਾਤਰ ਦਾ ਡੇਰਾ ਦੇਣਾ ਢਾਹੀਆ। ਤੇਰੇ ਧਰਮ ਦਵਾਰੇ ਸਤਿਜੁਗ ਵਿਚ ਕੋਇ ਨਾ ਪੀਏ ਤਮਾਕੂ, ਮੁਹੰਮਦ ਰੋ ਕੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਿਗਾਹ ਇਕ ਉਠਾਈਆ। · ( ੨੩ ਫੱਗਣ ਸ਼

ਸੰ ੪)

੭) ‘‘ਕੋਈ ਨਾ ਲਾਏ ਰਸਨਾ ਮੁਖ ਮਦਿਰਾ ਮਾਸ ਗੰਦ, ਬੀੜੀ ਸਿਰਗਟ ਪਾਨ ਨਾ ਕੋਈ ਮੁਖ ਛੁਹਾਈਆ । ਕੋਈ ਨਾ ਕਰੇ ਕਿਸੇ ਨਿੰਦ, ਮੁਖ ਨਾ ਥੁੱਕ ਭਰਾਈਆ।’’ · (੦੮-੭੩੫)

੮) ‘‘ਜੋ ਸੂਰਾਂ ਵਾਂਗੂੰ ਸੂਕਣ, ਸਾਰੇ ਸਾਧ ਉਠਾਈਆ। ਜੋ ਪੀਵਣ ਭੰਗ ਬੂਟਨ, ਸਭ ਦੀ ਜੜ੍ਹ ਉਖੜਾਈਆ। ਜੋ ਸੁਲਫ਼ਿਆਂ ਲਾਵਣ ਸੂਟਨ, ਤਿਨ੍ਹਾਂ ਕਰੇ ਸਫ਼ਾਈਆ। ਜੋ ਤਮਾਕੂ ਪੀ ਪੀ ਨਸ਼ਾ ਝੂਟਣ, ਝਟਕਾ ਸਭ ਦਾ ਦਏ ਕਰਾਈਆ। ਜੋ ਉਚੀ ਬੋਲ ਬੋਲ ਮੰਦਰ ਮਸਜਿਦ ਸ਼ਿਵਦਆਲੇ ਮੱਠ ਕੂਕਣ, ਕੂਕਰ ਸੂਕਰ ਜੂਨ ਭੁਆਈਆ। ਹਰਿ ਭੁੱਲਿਆਂ ਦੇ ਸਿਰ ਵਿਚ ਅੰਤ ਕੁੱਤੇ ਮੂਤਣ, ਕਿਤੇ ਨਾ ਮਿਲੇ ਥਾਈਆਂ। ਜਾਮਾ ਭੁਆਏ ਹਾਕਨ ਡਾਕਨ ਬੈਤਾਲ ਭੂਤਨ, ਅੰਚਨੀ ਕੰਚਨੀ ਨਾਉਂ ਧਰਾਈਆ । ਕਲਾਸੋਦਰੀ ਹੋਏ ਊਤਨ, ਇਜੀਆ ਬਿਜੀਆ ਦਏ ਦੁਹਾਈਆ।’’ · (੧੩-੨੦੫ ੨੦੮)

੯) ਪ੍ਰਭ ਅਬਿਨਾਸ਼ੀ ਚਰਨ ਲਗ ਜਾਓ। ਦਿਵਸ ਰੈਣ ਸਦ ਰਸਨਾ ਗਾਓ। ਘਰ ਦਰ ਗੁਰ ਆਪਣਾ ਪਾਓ। ਵਡ ਦਾਤਾ ਵਡ ਦੇਵੀ ਦੇਵ, ਏਕ ਸਰਨ ਓਟ ਰਖਾਓ। ਮਿਟੇ ਆਤਮ ਭੇਵ, ਸਹਿੰਸਾ ਭਰਮ ਸਰਬ ਚੁਕਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਦਿਰਾ ਮਾਸ ਰਸਨ ਤਜਾਓ ।

ਮਦਿਰਾ ਮਾਸ ਨਾ ਰਸਨ ਲਗਾਣਾ। ਆਪਣਾ ਮੂਲ ਨਾ ਆਪ ਗਵਾਣਾ। ਕਲਜੁਗ ਵਰਤੇ ਅੰਤਮ ਭਾਣਾ। ਕੋਈ ਨਾ ਛੁੱਟੇ ਰਾਜਾ ਰਾਣਾ। ਫੜ ਫੜ ਡੰਨ ਸਰਬ ਲਗਾਣਾ। ਵੇਲੇ ਅੰਤ ਸਾਰੇ ਦਿਸਣ ਖਾਲੀ, ਨਾਲ ਕੁਛ ਨਹੀਂ ਜਾਣਾ। ਗੁਰਮੁਖ ਵਿਰਲੇ ਬੇੜਾ ਆਪਣਾ ਬੰਨ੍ਹਣ, ਪ੍ਰਭ ਅਬਿਨਾਸ਼ੀ ਓਟ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਤਮ ਬ੍ਰਹਮ ਗਿਆਨਾ।

(੦੨-੨੪੫)

੧੦) ਦਿਵਸ ਰੈਣ ਜਿਸ ਜਸ ਗਾਇਆ। ਪ੍ਰਭ ਅਬਿਨਾਸ਼ੀ ਰਿਦੇ ਵਸਾਇਆ। ਸਰਬ ਘਟ ਵਾਸੀ ਹੋਏ ਸਹਾਇਆ। ਮਦਿਰਾ ਮਾਸੀ ਵਿਚ ਸੰਗਤ ਰਹਿਣ ਨਾ ਪਾਇਆ। ਆਤਮ ਰੱਖੇ ਸਦਾ ਉਦਾਸੀ, ਦਰ ਦਰ ਫਿਰੇ ਜਿਉਂ ਸੁੰਞੇ ਘਰ ਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਨ੍ਹ ਬੰਨ੍ਹ ਜੂੜ ਜੂੜ ਦੇ ਸਜਾਇਆ।

ਮਦਿਰਾ ਮਾਸੀ ਵਿਚ ਸੰਗਤ ਆਏ। ਨਾ ਕੋਈ ਬੋਲੇ ਨਾ ਬੋਲ ਬੁਲਾਏ। ਹਾਹਾਕਾਰ ਦਰ

❋

ਦਰ ਬਿਲਲਾਏ। ਪੂਰਾ ਗੁਰ ਵਿਚ ਮਾਤ ਦੇ ਸਜਾਏ। ਅੱਗੇ ਕੋਈ ਥਾਉਂ ਨਾ ਪਾਏ। ਏਥੇ ਓਥੇ ਗਿਆ ਪੱਤ ਗਵਾਏ। ਸੋ ਜਨ ਉਧਰੇ ਪਾਰ, ਜੋ ਹਰਿ ਸਾਚੇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਤ ਨਾਮ ਗੁਰ ਸੰਗਤ ਆਪ ਚੜ੍ਹਾਏ।’’ (੦੨-੨੪੯)

੧੧) ‘‘ਰੱਖ ਚਿਤ ਪਾਰਬ੍ਰਹਮ, ਏਕਾ ਹੁਕਮ ਵਰਤਾਏ, ਏਕਾ ਸ਼ਬਦ ਚਲਾਏ, ਏਕਾ ਮਾਰ ਕਰਾਏ, ਕੋਈ ਨਾ ਪੀਵੇ ਹੁੱਕਾ ਨੜੀ। ਰੱਖ ਚਿਤ ਪਾਰਬ੍ਰਹਮ, ਸਾਚੀ ਕਾਰ ਕਰਾਏ ਮਦਿਰਾ ਮਾਸੀ ਮਾਰ ਖਪਾਏ, ਭੰਗ ਪੋਸਤ ਕਿਤੇ ਰਹੇ ਨਾ ਅੜੀ। ਰੱਖ ਚਿਤ ਪਾਰਬ੍ਰਹਮ, ਵਡ ਮਿਹਰਵਾਨ ਆਪ ਮਿਟਾਏ ਸਿਗਰਟ ਤਮਾਕੂ ਪਾਨ, ਸ਼ਬਦ ਵਾੜ ਕਰ ਖੜੀ। ਰੱਖ ਚਿਤ ਪਾਰਬ੍ਰਹਮ, ਸਾਚਾ ਜਗਤ ਧਰਮ ਮਿਲੇ ਹਰਿ ਪਾਰਬ੍ਰਹਮ, ਸੋਹੰ ਸ਼ਬਦ ਲਾਏ ਝੜੀ।’’ (੦੨-੨੬੬)

੧੨) ‘‘ਗੁਰਦਵਾਰਾ ਜੂਠ ਝੂਠ ਨਾ ਹੋਵੇ ਪੀਣ ਖਾਣ, ਸਚ ਸੁੱਚ ਇਕ ਸਮਝਾਈਆ। ਮਦਿਰਾ ਕਰੇ ਨਾ ਕੋਇ ਪਾਨ, ਰਸ ਅੰਮ੍ਰਿਤ ਇਕ ਚਖਾਈਆ । ਵਿਭਚਾਰ ਨਾ ਕੋਇ ਕਮਾਣ, ਧੀ ਭੈਣ ਨਾ ਕੋਇ ਤਕਾਈਆ। ਜੇ ਕੋਈ ਭੁੱਲ ਗਿਆ ਵਿਚ ਜਹਾਨ, ਗੋਬਿੰਦ ਦੇਵਣਹਾਰ ਸਜ਼ਾਈਆ। ਮਾਇਆ ਮਮਤਾ ਨਾ ਕੋਇ ਅਭਿਮਾਨ, ਲੋਭ ਹੰਕਾਰ ਨਾ ਕੋਇ ਲੜਾਈਆ। ਗੁਰ ਦਰ ਵੜੇ ਨਾ ਕੋਇ ਸ਼ੈਤਾਨ, ਸ਼ਹਿਨਸ਼ਾਹ ਸਾਚਾ ਗਿਆ ਸਮਝਾਈਆ। ਗੁਰਸਿਖ ਹਿਰਸ ਨਾ ਰੱਖਣੀ ਪੀਣ ਖਾਣ, ਗੁਰ ਸੇਵਾ ਸੇਵ ਕਮਾਈਆ। ਗੋਬਿੰਦ ਰੱਖਣਾ ਚਰਨ ਧਿਆਨ, ਚਰਨ ਧਿਆਨ ਮਿਲੇ ਵਡਿਆਈਆ । ਭੁੱਲ ਨਾ ਜਾਣਾ ਬਣ ਅਞਾਣ, ਕਲਜੁਗ ਕਾਲਾ ਰਿਹਾ ਡਰਾਈਆ। ਗੋਬਿੰਦ ਖੰਡਾ ਰੱਖੇ ਵਿਚ ਮਿਆਨ, ਮੁੱਠ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਕਾਰ ਕਮਾਈਆ।’’ (੧੨-੫੪੬ -੫੪੮)

੧੩) ‘‘ਪਰ ਉਹ ਨਹੀਂ ਛੱਡਣਾ ਜਿਸ ਨੇ ਖਾਧਾ ਸੂਰ ਗਾਂ ਤੇ ਢਾਂਡਾ, ਢਾਂਡੀਆਂ ਖਾਣ ਵਾਲੇ ਢੋਰ ਦੇਣੇ ਬਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਦਾ ਸਤਿਗੁਰ ਸ਼ਬਦ ਦਾ ਬਾਂਦਾ, ਬਿਨਾਂ ਬੰਦਗੀ ਵਾਲਿਆਂ ਤੋਂ ਸਤਿਗੁਰੂ ਬੰਦਾ ਨਾ ਕਿਸੇ ਬਣਾਈਆ।’’ (੧੮ ਕੱਤਕ ਸ਼ ਸੰ ੫)

੧੪) ‘‘ਧ੍ਰਿਗ ਗੁਰਸਿੱਖ ਜੋ ਖਾਵੇ ਹੱਡੀ, ਏਹ ਗੋਬਿੰਦ ਗਿਆ ਸਮਝਾਈਆ । ਗੋਬਿੰਦ ਦੀ ਕ੍ਰਿਪਾਨ ਧਾਰ ਕਿਸੇ ਬੱਕਰੇ ਦੀ ਗਰਦਨ ਨਹੀਂ ਵੱਢੀ, ਪ੍ਰੇਮ ਰਤ ਨਾਲ ਖੰਡਾ ਦਿਤਾ ਰੰਗਾਈਆ।’’

(੧੯-੧੨੮)

੧੫) ‘‘ਹਰਿ ਸੰਗਤ ਰਸਨਾ ਤਜਾਓਣ ਮਦਿਰਾ ਮਾਸ ਗੰਦ, ਸਾਚੀ ਸਿਖਿਆ ਸਿਖ ਸਮਝਾਇਆ।’’ (੨੬ ਮੱਘਰ ੨੦੧੬ ਬਿ)

੧੬) ਗੁਰ ਸੰਗਤ ਸਾਚਾ ਕਰਮ ਕਮਾਉਣਾ। ਮਦਿਰਾ ਮਾਸ ਹੱਥ ਨਾ ਲਾਉਣਾ। ਬੇਮੁਖ ਹੋਏ ਨਾ ਮੁਖ ਲਗਾਉਣਾ। ਲੱਗੇ ਦੁੱਖ ਨਾ ਕਿਸੇ ਛੁਡਾਉਣਾ। ਸੁੱਕ ਜਾਏ ਕੁੱਖ, ਨਾ ਹਰੀ ਕਿਸੇ ਕਰਾਉਣਾ । ਛਾਹੀ ਲੱਗੇ ਮੁਖ, ਨਾ ਦਾਗ ਕਿਸੇ ਮਿਟਾਉਣਾ। ਉਲਟਾ ਹੋਇਆ ਜੀਵ ਮਨੁੱਖ, ਲੱਖ ਚੁਰਾਸੀ ਵਿਚ ਫਿਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ ਗੁਰਮੁਖਾਂ ਆਪ ਸਮਝਾਉਣਾ।

❋

ਮਦਿਰਾ ਮਾਸ ਜੇ ਰਸਨ ਲਗਾਓ। ਮੁੜ ਫੇਰਾ ਇਸ ਘਰ ਨਾ ਪਾਓ । ਝੇੜਾ ਸੱਚੇ ਦਰ ਦਾ, ਆਪਣੀਂ ਹੱਥੀਂ ਆਪ ਚੁਕਾਓ। ਕਾਇਆ ਨਗਰ ਖੇੜਾ ਬੇਮੁਖ ਆਪਣੀ ਹੱਥੀਂ ਆਪੇ ਢਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ ਸਮਝਾਵੇ ਦੇਵੇ ਠੰਡੀ ਛਾਉਂ। · (੦੩-੩੧੨)

੧੭) ਪੁਰਖ ਅਬਿਨਾਸ਼ੀ ਰਾਏ ਧਰਮ ਹੱਥ ਛੁਰੀ ਰਿਹਾ ਫੜਾ, ਏਕਾ ਹੁਕਮ ਸੁਣਾਈਆ। ਝਟਕੇ ਵਾਲਿਆਂ ਦੇਣਾ ਝਟਕਾ, ਹਲਾਲੀ ਵਾਲਿਆਂ ਹਲਕਾ ਹਲਕਾ ਉਪਰ ਭਾਰ ਪਾਈਆ। ਤਰਸਾ ਤਰਸਾ ਕੱਢਣੀ ਜਾਨ, ਤਰਸ ਕਿਸੇ ਉਤੇ ਨਾ ਖਾਈਆ। ਕੋਈ ਗੁਰ ਪੀਰ ਅਵਤਾਰ ਅੱਗੇ ਹੋ ਨਾ ਸਕੇ ਛੁਡਾ, ਦੇਵੇ ਅੰਤ ਨਾ ਕੋਇ ਗਵਾਹੀਆ। ਨਾਨਕ ਹੁਕਮ ਗਏ ਭੁਲਾ, ਆਤਮ ਪਰਮਾਤਮ ਰੰਗ ਨਾ ਕੋਇ ਚੜ੍ਹਾਈਆ । ਅੰਤ ਸਭ ਨੇ ਹੋਣਾ ਫਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਏਕਾ ਲਾਈਆ।(੧੧-੭੦੮)

੧੮) ‘‘ਪੰਜ ਜੇਠ ਕਹੇ ਮੈਨੂੰ ਲਾਹ ਦਿਉ ਚਾਅ, ਪ੍ਰਭ ਮੇਰਾ ਦਇਆ ਰਿਹਾ ਕਮਾਈਆ। ਜਿਨ੍ਹਾਂ ਨੇ ਖਾਦਾ ਸੂਰ ਜਿਨ੍ਹਾਂ ਨੇ ਖਾਦੀ ਗਾਂ, ਗਾਹਕ ਉਨ੍ਹਾਂ ਦੇ ਲਵਾਂ ਬਣਾਈਆ । ਉਨ੍ਹਾਂ ਦੀ ਕੂਕਰ ਸੂਕਰ ਮਾਤਾ ਦਿਆਂ ਬਣਾ, ਜੋ ਜਨਮ ਜਨਮ ਵਿਚ ਭਵਾਈਆ।’’ (੧੮-੫੭੦-੫੭੨)

੧੯) ‘‘ਜਿਨ੍ਹਾਂ ਸੂਰ ਗਾਂ ਖਾਧੀ ਵੱਢ, ਮੱਛੀਆਂ ਮਾਸ ਵਟਾਈਆ। ਉਹ ਸ੍ਰੀ ਭਗਵਾਨ ਤੋਂ ਸਦਾ ਲਈ ਹੋ ਗਏ ਅੱਡ, ਰਾਏ ਧਰਮ ਦਏ ਸਜ਼ਾਈਆ। ਜਿਸ ਨੇ ਧਰਮ ਨਿਸ਼ਾਨਾ ਦੇਣਾ ਗੱਡ, ਸਤਿਜੁਗ ਸਾਚੀ ਧਾਰ ਪ੍ਰਗਟਾਈਆ। ਓਹ ਸਭ ਤੋਂ ਖੇਲ ਕਰੇ ਅਲੱਗ, ਵੱਖਰੀ ਨੀਤੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਈਆ।’’ (੨੧ ੦੨੧)

੨੦) ‘‘ਦੀਨ ਮਜ਼੍ਹਬ ਤੋੜੋ ਹੱਦ, ਪੁਰਖ ਅਕਾਲ ਹੋਏ ਸਹਾਈਆ। ਸਤਿਗੁਰ ਗੋਬਿੰਦ ਦਾ ਅੰਮ੍ਰਿਤ ਮਧ, ਜਗਤ ਮਧ ਕੰਮ ਕਿਸੇ ਨਾ ਆਈਆ। ਖਾਣੇ ਛੱਡੋ ਜੀਵਾਂ ਹੱਡ, ਹਰਿ ਜੂ ਹੱਡੀ ਹੱਡੀ ਦਏ ਤੁੜਾਈਆ । ਸਚ ਦਵਾਰਿਉਂ ਦੇਵੇ ਕੱਢ, ਨਾਨਕ ਦੇਵੇ ਨਾ ਕੋਈ ਗਵਾਹੀਆ।’’ (੧੩--੭੭੪)

੨੧) ‘‘ਮਾਣਸ ਹੋ ਕੇ ਮਾਸ ਜੋ ਖਾਵੇ। ਕੂਕਰ ਸ਼ੂਕਰ ਦੀ ਜੂਨ ਨਿੱਤ ਪਾਵੇ। ਪੀ ਸ਼ਰਾਬ ਹੋਵੇ ਮਸਤਾਨਾ। ਪਸੂ ਜੂਨ ਵਿਚ ਓਸੇ ਹੈ ਜਾਣਾ।’’ (੦੧-੧੧)

❋

❋