ਮੁੱਛ ਦਾੜ੍ਹੀ ਕੇਸ ਆਦਿ
੧) ‘‘ਗੁਰਸਿੱਖ ਗੁਰ ਉਪਦੇਸ਼ਨਾ। ਰੱਖੋ ਲਾਜ ਆਪਣੇ ਕੇਸਨਾ।’’ (੦੩-੨੩੧)
੨) ‘‘ਨੌਂ ਖੰਡ ਪ੍ਰਿਥਮੀ ਸੱਤ ਦੀਪ ਅੰਤਮ ਸਭ ਨੇ ਹੋਣਾ ਧਾਰੀ ਕੇਸ, ਧਰਮ ਦਾ ਧਰਮ ਇਕ ਬਣਾਵੇਗਾ। ਹੁਕਮੇ ਅੰਦਰ ਸਾਰੇ ਲੈਣੇ ਲਪੇਟ, ਸ਼ਬਦੀ ਗੁਰੂ ਖੇਲ ਖਿਲਾਵੇਗਾ।’’ (੧੯-੧੧੯)
੩) ‘‘ਤੇਰੀ ਸਿਖਿਆ ਮੁੱਛ ਦਾੜ੍ਹੀ ਕੇਸਾ, ਅੰਗ ਭੰਗ ਨਾ ਕੋਇ ਕਰਾਈਆ ।’’ (੧੨-੫੪੬ -੫੪੮) ੪) ‘‘ਮੁੱਛ ਦਾੜ੍ਹੀ ਕੇਸ ਨਾ ਕਿਸੇ ਮੁਨੌਣਾ, ਨੌਂ ਖੰਡ ਪ੍ਰਿਥਮੀ ਏਹ ਸਮਝਾਇੰਦਾ।’’ (੦੮-੬੦੬)
੫) ‘‘ਅੱਗੇ ਸਮਾਂ ਥੋੜਾ ਰਹਿ ਗਿਆ ਕੋਈ ਸੀਸ ਤੋਂ ਬਾਲ ਨਾ ਸਕੇ ਕਾਟ, ਜੋ ਕੱਟੇ ਤਿਸ ਦੇਵੇ ਸਜ਼ਾਈਆ।’’ (੧੩-੭੪੪)
੬) ‘‘ਸਭ ਨੇ ਲਾਜ ਰੱਖਣੀ ਗੋਬਿੰਦ ਵਾਲੇ ਕੇਸਾ, ਕੇਸਗੜ੍ਹ ਦਾ ਮੂਲ ਚੁਕਾਈਆ। ਸ਼ਬਦ ਸਤਿਗੁਰੂ ਚਲਿਆ ਜਾਣਾ ਵਿਚ ਪਰਦੇਸਾ, ਪ੍ਰਦੇਸ਼ਕ ਆਪਣਾ ਹੁਕਮ ਸੁਣਾਈਆ।’’ (੨੨-੧੦੧੯)
੭) ਚਾਰ ਵਰਨਾਂ ਇਕ ਜਣਾ ਕੇ ਭੇਸ, ਮਾਰਗ ਇਕੋ ਇਕ ਲਗਾਈਆ । ਸਤਿਸੰਗ ਦੱਸਿਆ ਮੁਛ ਦਾੜ੍ਹੀ ਰੱਖਣਾ ਕੇਸ, ਕੇਸਗੜ੍ਹ ਦਿਤੀ ਵਡਿਆਈਆ। ਬੁੱਧੀ ਰਹੇ ਨਾ ਕੋਇ ਮਲੇਸ਼, ਕੂੜੀ ਕਿਰਿਆ ਬਾਹਰ ਕਢਾਈਆ। (੨੪-੩੯੦)
੮) ਅੱਗੇ ਨੂੰ ਬੰਦ ਕਰਨੀ ਜਗਤ ਹਜ਼ਾਮਤ, ਹੁਕਮ ਹੱਕ ਹੱਕ ਸੁਣਾਈਆ । (੧੮ ਹਾੜ ਸ਼ ਸੰ ੪)
੯) ਹਰਿ ਜੂ ਪੜ੍ਹੇ ਬਿਨ ਕਾਗ਼ਜ਼ ਪੇਪਰ ਸ਼ਾਹੀ ਇੰਕ, ਅੱਖਰ ਆਪਣਾ ਆਪ ਪਰਗਟਾਇੰਦਾ। ਗੁਰਮੁਖਾਂ ਕਹੇ ਥੈਂਕਯੂ ਥੈਂਕ, ਥੇਟਰ ਆਪਣਾ ਆਪ ਵਖਾਇੰਦਾ। ਚਿੱਟੇ ਕਾਲੇ ਜੋ ਕਰਦਾ ਰਿਹਾ ਪੇਂਟ, ਵਾਈਟ ਬਲੈਕ ਆਲ ਰਾਈਟ ਕਹਿ ਸੁਣਾਇੰਦਾ। ਕਿਸੇ ਹੇਅਰ ਫ਼ੇਸ ਲੌਣ ਨਾ ਦੇਵੇ ਸੈਂਟ, ਖ਼ਾਕੀ ਖ਼ਾਕ ਸਰਬ ਰੁਲਾਇੰਦਾ। ਹੁਕਮ ਹਾਕਮ ਦੇਵੇ ਸੈਂਟ, ਸਾਦਰ ਆਪਣਾ ਹੁਕਮ ਮਨਾਇੰਦਾ। ਅੰਤਮ ਸਭ ਦਾ ਕਰੇ ਐਂਡ, ਇਨਡੈਕਸ ਆਪਣੇ ਹੱਥ ਰਖਾਇੰਦਾ। ਮੁਰਗ਼ੀਖ਼ਾਨਾ ਬਣਾ ਵਿਚ ਰਖਾਏ ਕਾਕ ਹੈਂਨ, ਐਗ ਸਭ ਦੇ ਭੰਨ ਵਖਾਇੰਦਾ। ਲੇਖਾ ਜਾਣੇ ਸ਼ੀ ਹੀ ਮੈਂਨ, ਮੈਨ ਆਪਣਾ ਭੇਵ ਖੁਲ੍ਹਾਇੰਦਾ। ਦੀ ਦੋਜ਼ ਦੈਂਨ, ਦੈਟ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਇਕ ਘਰ, ਲੜੀ ਲੜੀ ਨਾਲ ਗੰਢਾਇੰਦਾ।’’ · (੧੩-੧੬੦)
❋
❋
ਬਸਤਰ ਪਹਿਨਣੇ ਚਿੱਟੇ
੧) ਸਾਚਾ ਹੁਕਮ ਸਚ ਗੁਰ ਮੰਤਰ। ਸਰਬ ਜੀਆਂ ਹਰਿ ਜਾਣੇ ਅੰਤਰ। ਆਪ ਬਣਾਏ ਸਤਿਜੁਗ
ਤੇਰੀ ਪੰਚਮ ਜੇਠ ਬਣਤਰ। ਸਾਚਾ ਖੰਡਾ ਕੰਡਾ ਹੱਥ ਉਠਾਏ, ਸੋਹੰ ਸਾਚਾ ਸ਼ਸਤਰ। ਗੁਰਮੁਖਾਂ ਹਰਿ
ਹੁਕਮ ਸੁਣਾਏ, ਚਿੱਟੇ ਬਣਾਓ ਸਾਰੇ ਬਸਤਰ। ਬੇਮੁਖਾਂ ਹਰਿ ਬਿੰਨ੍ਹ ਵਖਾਏ, ਜਿਉਂ ਫੋੜਾ ਨਾਈ ਨਸਤਰ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ, ਸ਼ਬਦ ਸਰੂਪੀ ਜੰਗ ਕਰਾਏ, ਗੁਰਸਿੱਖ
ਨਾ ਉਠਾਏ ਕੋਈ ਸ਼ਸਤਰ।
ਗੁਰਸਿੱਖ ਚਿੱਟੇ ਬਾਣੇ ਲੈਣ ਬਣਾ। ਨੇਤਰ ਵੇਖ ਦੂਰੋਂ ਹਰਿ ਜੀ ਖ਼ੁਸ਼ੀਆਂ ਲਏ ਮਨਾ। ਸਤਿਜੁਗ ਤੇਰਾ ਵਕਤ ਸੁਹਾਏ ਪੰਚਮ ਜੇਠੀ ਜੇਠਾ ਪੁੱਤ ਗੁਰ ਸੰਗਤ ਲਏ ਬਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਗੀਤ ਸਤਿਜੁਗ ਤੇਰੀ ਸਾਚੀ ਰੀਤ, ਸ੍ਰਿਸ਼ਟ ਸਬਾਈ ਦਏ ਸੁਣਾ।
ਸਾਚਾ ਬਾਣਾ ਪਾ ਕੇ ਆਉਣਾ। ਪ੍ਰਭ ਅਬਿਨਾਸ਼ੀ ਦਰਸ਼ਨ ਪਾਉਣਾ । ਖ਼ੁਸ਼ੀਆਂ ਨਾਲ ਦਿਨ ਮਨਾਉਣਾ। ਸੌਂ ਕੇ ਮੂਲ ਨਾ ਵਕਤ ਲੰਘਾਉਣਾ । ਸਾਚਾ ਸ਼ਬਦ ਸਚ ਗਿਆਨ ਸਚ ਧਿਆਨ ਇਕ ਰਖਾਉਂਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸਾਚਾ ਝੰਡਾ, ਆਪਣਾ ਆਪ ਝੁਲਾਉਣਾ।
ਗੁਰਸਿੱਖ ਪਾਇਣ ਚਿੱਟੇ ਬਾਣੇ। ਹਰਿ ਸਾਚਾ ਸਾਚਾ ਸ਼ਾਹੋ ਵੇਖ ਖ਼ੁਸ਼ੀਆਂ ਮਾਣੇ। ਸੱਜੇ ਖੱਬੇ ਅੱਗੇ ਪਿੱਛੇ ਚਾਰੋਂ ਤਰਫ ਹਰਿ ਜੀ ਫਿਰਦਾ, ਫਿਰ ਖੜਾ ਰਹੇ ਸਰਹਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਵਿਚ ਮਾਤ ਆਪ ਪਛਾਣ ਪਵਾਏ ਚਿੱਟੇ ਬਾਣੇ। ਚਿੱਟੇ ਬਾਣੇ ਦਏ ਪਵਾ । ਸਾਚਾ ਖੇਲ ਲਏ ਵਰਤਾ। ਦੇਵੇ ਮਾਣ ਨਿਥਾਵਿਆਂ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਦੇਵੇ ਆਪਣੀ ਠੰਡੀ ਛਾਂ।’’ (੬ ਮਾਘ ੨੦੧੦ ਬਿ)
੨) ‘‘ਸਭ ਨੇ ਬਸਤਰ ਪਹਿਨਣੇ ਚਿੱਟੇ, ਚਿੱਟੀ ਧਾਰ ਸਮਾਈਆ। ਕਿਸੇ ਨੇ ਪੂਜਣੇ ਨਹੀਂ ਪੱਥਰ ਵੱਟੇ, ਇੱਟਾਂ ਸੀਸ ਨਿਵਾਈਆ। ਕਿਸੇ ਚੜ੍ਹੌਣੇ ਨਹੀਂ ਟਕੇ, ਭੇਟਾ ਵਿਚ ਵਡਿਆਈਆ। ਤੁਹਾਡੀ ਆਤਮਾ ਪਰਮਾਤਮਾ ਦੇ ਨਾਤੇ ਸਕੇ, ਸੱਜਣ ਇਕੋ ਦਿਤਾ ਸਮਝਾਈਆ। ਬਾਕੀ ਚੁੱਕ ਗਏ ਦੀਨ ਦੁਨੀ ਦੇ ਰੱਟੇ, ਰੱਟਣ ਇਕੋ ਲੈਣੀ ਲਗਾਈਆ। ਮਾਣਕ ਹੋ ਕੇ ਰੁਲਣਾ ਨਹੀਂ ਵਿਚ ਘੱਟੇ, ਮਾਟੀ ਖ਼ਾਕ ਖ਼ਾਕ ਸੀਸ ਪਵਾਈਆ। ਜਨ ਭਗਤੋ ਤੁਸੀਂ ਓਸ ਦਵਾਰੇ ਵਸੇ, ਜਿਥੇ ਵਸੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਵੇ ਹੱਕੇ, ਹਕੀਕਤ ਦਾ ਮਾਲਕ ਖ਼ਲਕ ਦਾ ਖ਼ਾਲਕ ਇਕੋ ਬੇਪ੍ਰਵਾਹੀਆ।’’ (੨੧-੦੨੪)
੩) ‘‘ਵੇਖਿਓ ਗੁਰਸਿੱਖੋ ਕਿਸੇ ਤੋਂ ਚਿੱਟੇ ਬਸਤਰ ਨਾ ਲਿਔਣੇ ਮੰਗ, ਜਿਨ੍ਹਾਂ ਦੇ ਕੋਲ ਨਹੀਂ ਓਹਨਾਂ ਦੇ ਆਪਣੀ ਹੱਥੀਂ ਬਣਾਵਾਂਗਾ। ਤੁਸੀਂ ਪ੍ਰਭੂ ਦੇ ਲਾਡਲੇ ਚੰਨ, ਸਭ ਤੋਂ ਵੱਖਰੇ ਜਗਤ ਚਮਕਾਵਾਂਗਾ।’ ੧ ਚੇਤ ਸ਼ ਸੰ ੧
੪) ‘‘ਹਾੜ ਕਹੇ ਬਸਤਰਾਂ ਵਾਲਿਓ ਜਾਓ ਜਾਗ, ਲਹਿਣੇ ਸਭ ਦੇ ਫੋਲ ਫੁਲਾਈਆ। ਚਿਟੇ ਹੰਸ ਨਾ ਬਣਿਓ ਕਾਗ, ਬਗਲਿਆਂ ਵਾਲਾ ਰੂਪ ਵਟਾਈਆ। ਤੁਹਾਡੇ ਪਿਛੇ ਸ੍ਰੀ ਭਗਵਾਨ ਨੂੰ ਨਾ ਲੱਗੇ ਦਾਗ਼, ਜੋ ਭਾਗਾਂ ਦਾ ਹਿਸਾ ਤੁਹਾਡੀ ਝੋਲੀ ਪਾਈਆ।’’ (੧੮-੬੭੨)
❋
‘‘ਵਟਣਾ ਮਜਨ ਤਨ ਲਗਾਓ। ਗੀਤ ਸੁਹਾਗੀ ਸਾਰੇ ਗਾਓ। ਚਿੱਟੇ ਬਾਣੇ ਸਾਰੇ ਪਾਓ। ਸੁਘੜ ਸਿਆਣੇ ਸਾਰੇ ਬਣ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਇਕ ਨਿਭਾਓ ।’’ (੧੪ ਮਾਘ ੨੦੧੦ ਬਿ)
੬) ‘‘ਹੁਕਮ ਸੰਦੇਸ਼ਾ ਦੇਵੇ ਅੰਤਮ, ਧੁਰ ਦਰਬਾਰੀ ਬੇਪਰਵਾਹੀਆ। ਹਾੜ ਸਤਾਰਾਂ ਸਭ ਨੇ ਚਿੱਟੇ ਪਹਿਨ ਕੇ ਔਣਾ ਬਸਤਰ, ਕਾਇਆ ਬਸਤੀ ਚਰਨਾਂ ਵਿਚ ਬੈਠਿਆਂ ਦੇਵੇ ਬਦਲਾਈਆ। ਇਹ ਖੇਲ ਹੋਣਾ ਅਕਸਰ, ਆਖ਼ਰ ਆਪਣਾ ਪਰਦਾ ਲਾਹੀਆ। ਜਿਸ ਤੇ ਗੋਬਿੰਦ ਕਰ ਕੇ ਗਿਆ ਦਸਖਤ, ਸ਼ਹਾਦਤ ਆਪਣੀ ਦਏ ਭੁਗਤਾਈਆ। ਸੋ ਗੁਰਮੁਖੋ ਵੇਲਾ ਅਖ਼ੀਰੀ ਆਇਆ ਵਕਤ, ਭਗਤ ਭਗਵਾਨ ਵੱਜੇ ਵਧਾਈਆ । ਫੇਰ ਰੀਤੀ ਚਲੇ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੁਹਾਡੇ ਅੰਦਰੋਂ ਤੁਹਾਡੀ ਲਭਾ ਦੇਵੇ ਵਸਤ, ਵਸਤ ਆਪਣੀ ਨਾਲ ਮਿਲਾਈਆ। ਇਕ ਦੂਜੇ ਨਾਲ ਗੁਰਮੁਖ ਗੁਰਸਿੱਖ ਕੋਈ ਨਾ ਕਰੇ ਹਸਦ, ਦੂਈ ਦਵੈਤੀ ਡੇਰਾ ਢਾਈਆ। ਨਾਮ ਖੁਮਾਰੀ ਚਾੜ੍ਹ ਕੇ ਮਸਤ, ਅਲਮਸਤ ਰੂਪ ਵਟਾਈਆ।’’ (੧ ਚੇਤ ਸ਼ ਸੰ ੧)
❋
ਲੰਗਰ
ਲੰਗਰ
੧) ‘‘ਸਵਾ ਸੇਰ ਸਚ ਭੰਡਾਰ, ਹਰਿ ਸੰਗਤ ਦਏ ਲਗਾਈਆ।’’ (੦੮-੮੩੫)
੨) ‘‘ਲੰਗਰ ਪਕੌਣ ਤੋਂ ਪਹਿਲਾਂ ਪੰਜ ਵੇਰ ਜਰੂਰ ਲੌਣਾ ਜੈਕਾਰਾ, ਬਿਨ ਜੈਕਾਰਿਉਂ ਚਪਾਤੀ ਹੱਥ ਨਾ ਕੋਇ ਸੁਹਾਈਆ । ਖਤਮ ਹੋਣ ਤੋਂ ਬਾਦ ਫੇਰ ਏਹੋ ਹੁਕਮ ਦੁਬਾਰਾ, ਜੈ ਜੈਕਾਰ ਦੇਣਾ ਸੁਣਾਈਆ। ਅੱਜ ਤੋਂ ਇਹ ਭੁੱਲਣਾ ਨਹੀਂ ਵਿਵਹਾਰਾ, ਧੁਰ ਦਾ ਹੁਕਮ ਇਕ ਸੁਣਾਈਆ। ਉਸ ਵੇਲੇ ਜਰੂਰ ਹਾਜਰ ਹੋਵੇ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਈਆ।’’ (੯ ਅਸੂ ਸ਼ ਸੰ ੫)
੩) ‘‘ਆਟਾ ਗੁੰਨਣਾ ਨਹੀਂ ਖੁਲ੍ਹੇ ਝਾਟੇ, ਸ਼ਿਵ ਪਾਰਬਤੀ ਸਮਝਾਈਆ।’’ (੨੧-੦੨੪)
੪) ‘‘ਜੋ ਉਤਮ ਪਕਵਾਨ ਪ੍ਰਭ ਰਸ ਚਾਖੇ, ਤਿਸ ਦਾ ਦਵੈਤ ਦਲਿਦਰ ਰਹੇ ਨਾ ਰਾਈਆ। ਓਸ ਅੰਨ ਨੂੰ ਬਣਾਏ ਨਾ ਕੋਇ ਖੁਲ੍ਹੇ ਝਾਟੇ, ਵੇਸਵਾ ਰੂਪ ਨਾ ਕੋਇ ਬਣਾਈਆ।’’ (੨੧-੦੨੫)
੫) ‘‘ਜੋ ਲੰਗਰ ਵਿਚ ਹੋਵਣ ਸੇਵਾਦਾਰ, ਸੇਵਾ ਪ੍ਰੇਮ ਨਾਲ ਕਮਾਈਆ। ਮੁਖੋਂ ਕੁਬਚਨ ਸਕੇ ਨਾ ਕੋਇ ਉਚਾਰ, ਰਸਨਾ ਫਿਕ ਨਾ ਕੋਇ ਰਖਾਈਆ।’’ (੯ ਅਸੂ ਸ਼ ਸੰ ੫)
੬) ‘‘ਜਨ ਭਗਤੋ ਮੱਥੇ ਟੇਕਣ ਨਾਲੋਂ ਲੰਗਰ ਦੀ ਸੇਵਾ ਮਹਾਨ, ਮਹਿੰਮਾ ਅਕੱਥ ਅਕੱਥ ਅਕੱਥ ਨਾ ਕੋਇ ਦ੍ਰਿੜਾਈਆ।’’ (੯ ਅਸੂ ਸ਼ ਸੰ ੫)
੭) ‘‘ਵਿਸ਼ਨੂੰ ਕਹੇ ਸਾਹਿਬ ਸਤਿਗੁਰ ਦਾ ਜਿਥੇ ਚਲਦਾ ਹੋਵੇ ਲੰਗਰ, ਲਾਂਗਰੀ ਸੇਵਾ ਪ੍ਰੇਮ ਕਮਾਈਆ । ਹਿਰਦੇ ਅੰਦਰੋਂ ਗਾਵਣ ਚਾਰਮੰਗਲ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਕੋਈ ਗੰਦੀ ਰੱਖੇ ਨਾ ਉਂਗਲ, ਸਾਫ ਸੁਥਰੇ ਸੋਭਾ ਪਾਈਆ। ਸਤਿਗੁਰ ਦੇ ਲੰਗਰ ਦਾ ਕੋਈ ਮਾਰੇ ਕਦੇ ਨਾ ਚੁਗਲੀ ਚੁਗਲ, ਮਾੜਾ ਕਹਿ ਨਾ ਕੋਇ ਸੁਣਾਈਆ।’’ (੯ ਅਸੂ ਸ਼ ਸੰ ੫)
❋
‘‘ਜਿਸ ਪਕਵਾਨ ਨੂੰ ਭਗਵਾਨ ਬੇਹਾ ਕਦੇ ਨਾ ਕਹੇ, ਸਦ ਅੰਮ੍ਰਿਤ ਰੂਪ ਵਖਾਈਆ। ਏਥੇ ਓਥੇ ਇਕੋ ਜੇਹਾ ਰਹੇ, ਹਰਿ ਸੰਗਤ ਲੰਗਰ ਕੂਕਰਾਂ ਸ਼ੂਕਰਾਂ ਅੱਗੇ ਨਾ ਕੋਈ ਸੁਟਾਈਆ। ਓਸ ਲੰਗਰ ਵਿਚ ਪਰਮਾਤਮਾ ਬਹੇ, ਅੱਗ ਉਤੇ ਸੜ ਕੇ ਤਵੇ ਉਤੇ ਆਪਣਾ ਆਪ ਤਲ ਕੇ, ਪ੍ਰੇਮ ਪ੍ਰੀਤੀ ਵਿਚ ਰਲ ਕੇ, ਆਪਣਾ ਰੰਗ ਵਖਾਈਆ।’’ (੨੫ ਮਾਘ ੨੦੨੦ ਬਿ)
੯) ‘‘ਨਾਰਦ ਕਹੇ ਏਸੇ ਕਰ ਕੇ ਉਸ ਚਿਠੀਆਂ ਦੇ ਅਧਾਰ ਉਤੇ ਹਰਿ ਸੰਗਤ ਨੂੰ ਹੁਕਮ ਦਿਤਾ ਲੰਗਰ ਵਰਤਾਉਣ ਤੋਂ ਪਹਿਲਾਂ ਤੇ ਲੰਗਰ ਵਰਤਾਉਣ ਤੋਂ ਬਾਦ ਸਦਾ ਬੋਲਣੀ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਜੈ ਜੈ ਜੈਕਾਰ ਸੁਣਾਈਆ। ਇਹ ਲੇਖਾ ਹਰਿ ਭਗਤ ਦਵਾਰ ਤੇ ਭਗਤਾਂ ਦੇ ਗ੍ਰਹਿ ਗ੍ਰਹਿ, ਬਚਿਆ ਰਹਿਣ ਕੋਇ ਨਾ ਪਾਈਆ। (੩ ਸਾਵਣ ਸ਼ ਸੰ ੮)
੧੦) ‘‘ਲੰਗਰ ਕਹੇ ਮੈਂ ਸਭ ਨੂੰ ਕਰਨਾ ਖ਼ਬਰਦਾਰ, ਬੇਖ਼ਬਰਾਂ ਦੇਣਾ ਜਣਾਈਆ। ਛੱਬੀ ਪੋਹ ਨੂੰ ਕਹਿਣਾ ਪੁਕਾਰ, ਉਚੀ ਕੂਕ ਕੂਕ ਜਣਾਈਆ । ਜਿਸ ਮੇਰੇ ਵਿਚ ਬਹਿ ਕੇ ਲੰਗਰ ਛਕ ਕੇ ਪਰਮ ਪੁਰਖ ਜਾਣਾ ਵਿਸਾਰ, ਉਹ ਇਕੋ ਵਾਰ ਹੁਣੇ ਪੱਲੂ ਜਾਓ ਛੁਡਾਈਆ। ਜਿਨ੍ਹਾਂ ਰਸਨਾ ਲਾਉਣਾ ਮਧਰਾ ਮਾਸ ਫੇਰ ਕਰਨਾ ਅਹਾਰ, ਉਹ ਪੱਲੂ ਜਾਉ ਛੁਡਾਈਆ। ਜਿਨ੍ਹਾਂ ਚਾਹ ਨਾਲ ਕਰਨਾ ਪਿਆਰ, ਉਹ ਚਾਰੇ ਕੂਟ ਭੱਜੋ ਵਾਹੋ ਦਾਹੀਆ। ਮੈਂ ਭਗਤ ਸੁਹੇਲੇ ਕਰਨੇ ਹੋਰ ਤਿਆਰ, ਜੋ ਧਰਮ ਦੀ ਧਾਰ ਵਿਚ ਸਮਾਈਆ। ਸਚ ਦਾ ਹੁਕਮ ਤੇ ਸਚ ਹੋਵੇ ਸਿਕਦਾਰ, ਸਚ ਦੀ ਸਚ ਸੇਵ ਕਮਾਈਆ।’’ (੨੩-੨੭੫)
੧੧) ਕਲਜੁਗ ਕਹੇ ਇਨ੍ਹਾਂ ਦਾ ਹਕੀਕੀ ਹੋਵੇ ਲਬਾਸ, ਤੇਰੇ ਸ਼ਬਦ ਨਾਲ ਜਣਾਈਆ। ਗੁਰਮੁਖਾਂ ਦੇ ਸਿਰ ਤੇ ਪਗੜੀ ਕਾਲੀ ਹੋਇਆ ਕਰੇ ਖਾਸ, ਬੀਬੀਆਂ ਕਾਲੇ ਲੀੜੇ ਰੰਗ ਰੰਗਾਈਆ।’’
(੧ ਅੱਸੂ ਸ਼ ਸੰ ੬ ਸੱਤਾਂ ਲਾਗਰੀਆਂ ਨਵਿਤ)
੧੨) ‘‘ਤੁਸਾਂ ਪ੍ਰੇਮ ਵਿਚ ਪਿਆਰ ਵਿਚ ਸਤਿਕਾਰ ਵਿਚ ਧਰਮ ਦਾ ਲੰਗਰ ਲੈਣਾ ਖਾ, ਆਪਣਾ ਪੇਟ ਭਰਾਈਆ।’’ (੨੩-੧੧੩੯)
ਲੰਗਰ (ਸਤਿਗੁਰ ਧਾਰ : ਸਤਿਜੁਗ ਧਾਰ ਧਰਮ ਧਾਰ)
ਲੰਗਰ (ਸਤਿਗੁਰ ਧਾਰ : ਸਤਿਜੁਗ ਧਾਰ : ਧਰਮ ਧਾਰ)
ਨਾਰਦ ਕਹੇ ਜਨ ਭਗਤੋ ਕੀ ਤੁਹਾਡਾ ਇਕੋ ਪਿਓ ਦਾਦਾ, ਯਦ ਇਕੋ ਇਕ ਸੁਹਾਈਆ। ਕੀ ਤੁਹਾਡਾ ਮੇਲ
ਸੀਤਾ ਰਾਮ ਕਿਸ਼ਨ ਰਾਧਾ, ਨਿਵ ਨਿਵ ਲਾਗੇ ਪਾਈਂਆ । ਕਿਸ ਡੋਰ ਨਾਲ ਚੋਰ ਹੋ ਕੇ ਤੁਹਾਨੂੰ ਬਾਂਧਾ, ਬੰਧਨ
ਆਪਣਾ ਰਿਹਾ ਪਾਈਆ। ਤੁਹਾਨੂੰ ਮਾਣ ਦਿੱਤਾ ਵੱਧ ਸੰਤਨ ਸਾਧਾ, ਸਤਿ ਆਪਣਾ ਰੰਗ ਰੰਗਾਈਆ। ਪਰ
ਯਾਦ ਕਰ ਲਓ ਆਪਣੇ ਅੰਦਰੋਂ ਕੱਢ ਦਿਓ ਹਉਮੇ ਵਾਲੀ ਆਗਾ, ਅਗਨੀ ਤੱਤ ਨਾ ਕੋਇ ਤਪਾਈਆ। ਵੇਖੋ
ਖੇਲ ਕੰਤ ਸੁਹਾਗਾ, ਕੀ ਕਰਨੀ ਕਾਰ ਕਮਾਈਆ। ਯਾਦ ਰੱਖਣਾ ਹਾੜ ਸਤਾਰਾਂ ਸਭ ਨੇ ਇਕੋ ਪੰਗਤ
ਵਿਚ ਬਹਿ ਕੇ ਖਾਣਾ ਪ੍ਰਸ਼ਾਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਹੱਥਾਂ ਉਤੇ ਉਸ ਦਾ ਲੈਣਾ ਸਵਾਦਾ, ਬਰਤਨ
ਜੋੜ ਨਾ ਕੋਇ ਜੁੜਾਈਆ। ਅੰਦਰ ਪ੍ਰੇਮ ਦਾ ਹੋਵੇ ਲਾਡਾ, ਮੁਹੱਬਤ ਵਿਚ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ।
ਤੁਹਾਡੇ ਅੰਤਸ਼ਕਰਨ ਵਿਚ ਹੋਵੇ ਵਾਧਾ, ਮਨਸਾ ਮਨ ਦੀ ਮਨ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
❋
ਨਾਰਦ ਕਹੇ ਸਭ ਨੇ ਪਿਆਰ ਵਿਚ ਜਾਣਾ ਟਿਕ, ਆਪਣਾ ਆਸਣ ਲਾਈਆ । ਪੰਗਤ ਬਹੇਗੀ ਗੁਰਸਿੱਖ ਇਕ ਸੌ ਇਕ, ਜੀਰੋ ਇਕ ਨਾਲ ਵਡਿਆਈਆ। ਸਭ ਦੇ ਹੱਥਾਂ ਉਤੇ ਪੂਰਨ ਨਾਮ ਦੀ ਪਹਿਲੋਂ ਰੱਖੀ ਜਾਏਗੀ ਚਿਟ, ਖ਼ਾਲੀ ਨਜ਼ਰ ਕੋਇ ਨਾ ਆਈਆ। ਫੇਰ ਹੱਥ ਲਾਏਗਾ ਉਤੇ ਤੁਹਾਡੀ ਪਿੱਠ, ਪੁਸ਼ਤ ਪੁਨਾਂਹ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
ਨਾਰਦ ਕਹੇ ਸਤਿਗੁਰ ਧਾਰ
ਸਤਿਗੁਰ ਧਾਰ ਦਾ ਲੰਗਰ ਵਰਤੇ, ਖ਼ੁਸ਼ੀਆਂ ਨਾਲ ਵਰਤਾਈਆ । ਨਿਮਸਕਾਰ
ਸਤਿਗੁਰ ਧਾਰ
ਕਰੇ ਧਰਤੀ ਧਰਤੇ, ਧਵਲ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਚਰਚੇ, ਚਾਰੋਂ ਕੁੰਟ ਮਤਾ
ਪਕਾਈਆ। ਸਾਨੂੰ ਲਾਲਚ ਦਿੱਤਾ ਦੀਨਾਂ ਮਜ਼੍ਹਬਾਂ ਵਿਚ ਰਹੇ ਪਰਚੇ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ।
ਛੋਟੇ ਛੋਟੇ ਨਾਮ ਦੇ ਦੇ ਕੇ ਖਰਚੇ, ਜਗਤ ਰਹਿਬਰ ਦਿੱਤਾ ਦ੍ਰਿੜਾਈਆ। ਸਾਥੋਂ ਲੱਥੇ ਮੂਲ ਨਾ ਕਰਜ਼ੇ, ਮਕਰੂਜ਼
ਹੋ ਕੇ ਵੇਖੀਏ ਥਾਉਂ ਥਾਈਂਆ। ਅੰਤ ਇਕ ਅਰਦਾਸ ਬੇਨੰਤੀ ਅਰਜ਼ੇ, ਆਰਜ਼ੂ ਇਕ ਸੁਣਾਈਆ। ਪ੍ਰਭੂ ਜੇ
ਤੇਰਾ ਭਗਤ ਥੋੜ੍ਹਾ ਜਿਹਾ ਸਮਾਂ ਹੋਰ ਜ਼ਰ ਜਾਏ, ਫੇਰ ਜਗ੍ਹਾ ਜਗ੍ਹਾ ਤੇਰੇ ਨਾਮ ਦੀ ਵੱਜੇ ਵਧਾਈਆ। ਤੇਰਾ
ਦਰਸ ਕੀਤਿਆਂ ਦੀਨ ਦੁਨੀ ਸਭ ਤਰ ਜਾਏ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਜਿਸ ਦੀ ਯਾਦ
ਵਿਚ ਕੋਟਨ ਕੋਟ ਯਾਦ ਕਰਦੇ ਮਰ ਗਏ, ਮਿਰਗਸ਼ਾਲਾ ਦੇਣ ਦੁਹਾਈਆ। ਕਈ ਧੂਣੀਆਂ ਉਤੇ ਸੜ ਗਏ,
ਖੱਲਾਂ ਖੱਲ ਲੁਹਾਈਆ। ਕਈ ਸਿਰ ਕਦਮਾਂ ਉਤੇ ਧਰ ਗਏ, ਨਿਉਂ ਨਿਉਂ ਲਾਗਣ ਪਾਈਂਆ। ਪਰ ਮੈਂ
ਹੈਰਾਨ ਹੋ ਗਿਆ ਕਈ ਤੇਰੇ ਭਗਤ ਤੇਰੇ ਹੁਕਮ ਅੱਗੇ ਅੜ ਗਏ, ਅੜਿਕਾ ਤੇਰੇ ਪ੍ਰੇਮ ਵਾਲਾ ਜਣਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ
ਕਮਾਈਆ।
ਨਾਰਦ ਕਹੇ ਜਨ ਭਗਤੋ ਤੁਹਾਡਾ ਕੀ ਇਰਾਦਾ, ਮਨ ਮਨਸਾ ਦਿਓ ਜਣਾਈਆ । ਸਚ ਦੱਸਿਓ ਤੱਤ ਗੁਰੂ ਮੰਨਣਾ ਕਿ ਸ਼ਬਦ ਗੁਰੂ ਵਾਲਾ ਬਾਜਾ, ਜੋ ਬਾਜੀ ਦੋ ਜਹਾਨ ਆਪਣੇ ਹੱਥ ਰਖਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਤਖ਼ਤ ਤਾਜਾ, ਤਖ਼ਤ ਨਿਵਾਸੀ ਜਗ ਫ਼ਾਸੀ ਦਏ ਕਟਾਈਆ। ਗ਼ਰੀਬ ਨਿਮਾਣਿਆਂ ਰੱਖੇ ਲਾਜਾ, ਕੋਝਿਆਂ ਕਮਲਿਆਂ ਸਿਰ ਆਪਣਾ ਹੱਥ ਟਿਕਾਈਆ। ਹੰਸ ਬਣਾਏ ਕਾਗਾ, ਸੋਹੰ ਧੁਰ ਦੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।
ਹਾੜ ਕਹੇ ਜਨ ਭਗਤੋ ਮੇਰਾ ਪ੍ਰਵਿਸ਼ਟਾ ਪਹਿਲਾ, ਪਹਿਲੀ ਵਾਲਿਓ ਤੁਹਾਨੂੰ ਅਖ਼ੀਰ ਦੀ ਲੋੜ ਰਹੇ ਨਾ ਰਾਈਆ। ਤੁਸਾਂ ਜਾਣਾ ਉਸ ਪ੍ਰਭੂ ਦਿਆਂ ਵਿਚ ਮਹਿਲਾਂ, ਜਿਸ ਮਹਿਲ ਨੂੰ ਸਚਖੰਡ ਕਹਿ ਕੇ ਸਾਰੇ ਗਾਈਆ। ਮੈਂ ਵੀ ਉਸ ਦੇ ਦਵਾਰੇ ਉਤੇ ਟਹਿਲਾ, ਬਿਨਾਂ ਕਦਮਾਂ ਚਲਾਂ ਚਾਈਂ ਚਾਈਂਆ। ਪਰ ਯਾਦ ਕਰ ਲਓ, ਤੁਹਾਨੂੰ ਮਾਰਗ ਮਿਲ ਗਿਆ ਸਹਿਲਾ, ਕੋਟਨ ਕੋਟ ਮਰ ਮਰ ਕੇ ਆਪਣਾ ਆਪ ਗਏ ਗਵਾਈਆ। ਓਹ ਵੇਖੋ ਰਾਏ ਧਰਮ ਸਭ ਦੇ ਲੇਖੇ ਦਾ ਚੁੱਕੀ ਫਿਰਦਾ ਥੈਲਾ, ਗੁਰਮੁਖਾਂ ਨੂੰ ਨਿਉਂ ਨਿਉਂ ਸੀਸ ਨਿਵਾਈਆ। ਰਾਏ ਧਰਮ ਕਹੇ ਮੇਰੀ ਰਹੀ ਕੋਈ ਨਾ ਜੇਹਲਾ, ਚੁਰਾਸੀ ਬੰਧਨ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। (੧ ਹਾੜ ਸ਼ਹਿਨਸ਼ਾਹੀ ਸੰਮਤ ੮)
ਹਾੜ ਕਹੇ ਮੇਰਾ ਲੇਖਾ ਇਕ ਹਕੀਕੀ, ਹੁਕਮਾਂ ਤੋਂ ਬਾਹਰ ਜਣਾਈਆ। ਮੇਰਾ ਮਾਲਕ ਲਾਸ਼ਰੀਕੀ,
❋
ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਵਿਚ ਹੱਕ ਤੌਫੀਕੀ, ਤਾਕਤਵਰ ਬੇਪ੍ਰਵਾਹੀਆ। ਉਸ ਨੇ ਬਦਲ ਦਿਤੀ ਨੀਤੀ, ਨੀਤੀਵਾਨ ਵੇਖ ਵਖਾਈਆ। ਵੇਖੋ ਕਲਜੁਗ ਧਾਰ ਰਹੀ ਚੀਕੀ, ਚੀਕ ਚਿਹਾੜਾ ਰਹੀ ਪਾਈਆ। ਮੇਰੀ ਪਰੇਮ ਧਾਰ ਹੋਣੀ ਫੀਕੀ, ਰਸ ਅਗੰਮ ਨਾ ਕੋਇ ਚੁਆਈਆ। ਸ੍ਰਿਸ਼ਟੀ ਜਾਏ ਮੂਲ ਨਾ ਜੀਤੀ, ਮੈਂ ਰੋ ਰੋ ਕੇ ਦਿਆਂ ਦੁਹਾਈਆ । ਇਕੋ ਪ੍ਰਭੂ ਦੀ ਸਚ ਪ੍ਰੀਤੀ, ਜੋ ਪ੍ਰੀਤਮ ਹੋ ਕੇ ਵੇਖ ਵਿਖਾਈਆ । ਜਨ ਭਗਤੋ ਪਿਛਲੀ ਯਾਦ ਨਾ ਕਰਿਓ ਬੀਤੀ, ਅੱਗੇ ਅਗਲਾ ਕਦਮ ਉਠਾਈਆ। ਸਭ ਨੇ ਬਦਲ ਲੈਣੀ ਨੀਤੀ, ਨੀਤੀਵਾਨ ਵੇਖ ਵਖਾਈਆ। ਤੁਹਾਡੀ ਪ੍ਰਫੂਲਤ ਹੋਵੇ ਨਿੱਕੀ, ਜਿਹੀ ਬਗ਼ੀਚੀ, ਬਾਗ਼ ਧੁਰ ਦਾ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਸਤਾਰਾਂ ਹਾੜ ਕਹੇ ਜਨ ਭਗਤੋ ਮੈਂ ਸਭ ਨੂੰ ਦੇਵਾਂ ਵਧਾਈ, ਵਾਧਾ ਪ੍ਰਭ ਦੇ ਨਾਲ ਵਧਾਈਆ। ਜਿਸ ਨੇ ਦਿੱਤੀ ਜਗਤ ਵਡਿਆਈ, ਹਰਿ ਵੱਡਾ ਬੇਪ੍ਰਵਾਹੀਆ। ਕਾਇਆ ਰੰਗ ਰਿਹਾ ਚੜ੍ਹਾਈ, ਦੂਸਰ ਸੰਗ ਨਾ ਕੋਇ ਬਣਾਈਆ। ਅੰਤਰ ਪਰਦਾ ਰਿਹਾ ਉਠਾਈ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਹੁਕਮ ਨੇ ਬਦਲ ਦੇਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਚਾਰੋਂ ਕੁੰਟ ਤੱਕਣੀ ਦੁਹਾਈ, ਦੋਹਰੀ ਧਰਮ ਦੀ ਧਾਰ ਪ੍ਰਗਟਾਈਆ। ਜਿਸ ਤੁਹਾਡੀ ਕੂੜ ਦੀ ਮੇਟਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਹਾੜ੍ਹ ਕਹੇ ਮੈਂ ਤੁਹਾਨੂੰ ਦੱਸਾਂ ਤੁਹਾਡੀ ਬੀਤੀ, ਬਿਨ ਪਰਦਾ ਪਰਦਾ ਚੁਕਾਈਆ । ਤੁਹਾਡੇ ਅੰਦਰ ਆਵੇ ਸਤਿ ਦੀ ਰੀਤੀ, ਰੀਤੀਵਾਨ ਵੇਖ ਵਖਾਈਆ। ਤੁਹਾਡੀ ਆਤਮਾ ਰਹੇ ਅਤੀਤੀ, ਤ੍ਰੈਗੁਣ ਵਿਚ ਨਾ ਕੋਇ ਬੰਧਾਈਆ। ਪੁਰਖ ਅਕਾਲ ਕਰੇ ਬਖ਼ਸ਼ੀਸ਼ੀ, ਰਹਿਮਤ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਧਰਮ ਦੀ ਧਾਰ ਖਾਧਾ ਪ੍ਰਸ਼ਾਦਾ, ਖਾਣਾ ਜਗਤ ਵਾਲਾ ਸਮਝਾਈਆ। ਇਹ
ਹਾੜ ਸਤਾਰਾਂ ਕਹੇ ਤੁਸਾਂ ਧਰਮ ਦੀ ਧਾਰ
ਧਰਮ ਦੀ ਧਾਰ
ਵਰ ਦਿੱਤਾ ਸੀ ਕ੍ਰਿਸ਼ਨ ਨੂੰ ਰਾਧਾ, ਕ੍ਰਿਸ਼ਨ ਹੱਸ ਕੇ ਫਿਰ ਰਾਧਾ ਦੀ ਝੋਲੀ ਪਾਈਆ। ਕਲਜੁਗ ਮਾਣ ਰਹਿਣਾ
ਨਹੀਂ ਸੰਤਨ ਸਾਧਾ, ਸਚ ਸਾਧਨਾ ਵਿਚ ਨਜ਼ਰ ਕੋਇ ਨਾ ਆਈਆ। ਉਸ ਵੇਲੇ ਪੂਰਾ ਕੌਲ ਕਰਾਵਾਂਗਾ ਵਾਅਦਾ,
ਅਭੁੱਲ ਭੁੱਲ ਵਿਚ ਕਦੇ ਨਾ ਆਈਆ। ਤੇਰਾ ਲੇਖਾ ਮੁਕਾਵਾਂਗਾ ਬਕਾਇਦਾ, ਕਾਇਦਗੀ ਧੁਰ ਦੀ ਨਾਲ
ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੰਦਰ
ਇਕ ਸੁਹਾਈਆ।
ਹਾੜ ਕਹੇ ਜਨ ਭਗਤੋ ਮੇਰਾ ਤੁਹਾਨੂੰ ਸੱਯਦਾ, ਨਿਉਂ ਨਿਉਂ ਲਾਗਾਂ ਪਾਈਂਆ । ਕਲਜੁਗ ਖੇਲ ਵੇਖੋ ਕੂੜ ਕੁੜਿਆਰੀ ਅੱਗ ਦਾ, ਤਤਵ ਤੱਤ ਰਹੀ ਜਲਾਈਆ । ਕਪਟ ਵਿਕਾਰ ਵੇਖੋ ਜਗ ਦਾ, ਦੀਨ ਦੁਨੀ ਰੋਵੇ ਮਾਰੇ ਧਾਹੀਂਆ। ਤੁਹਾਨੂੰ ਪਰਮ ਪੁਰਖ ਪਰਮਾਤਮ ਆਪ ਸੱਦ ਦਾ, ਸੱਦਾ ਨਾਮ ਵਾਲਾ ਜਣਾਈਆ। ਤੁਹਾਡਾ ਬੰਸ ਹੁਣ ਅੱਗੇ ਜਾਣਾ ਵਧਦਾ, ਜਗਤ ਜਹਾਨ ਨਾ ਕੋਇ ਅਟਕਾਈਆ । ਤੁਹਾਡਾ ਪਿਆਰ ਤੁਹਾਡੇ ਵਿਚ ਸੱਜਦਾ, ਜੋ ਸੱਜਣ ਨੂਰ ਅਲਾਹੀਆ। ਤੁਹਾਡਾ ਪੰਧ ਮੁਕਾਇਆ ਸ਼ਾਹ ਰਗ ਦਾ, ਨੌਂ ਦਵਾਰੇ ਡੇਰਾ ਢਾਹੀਆ । ਤੁਸਾਂ ਸ਼ਬਦ ਰਾਗ ਸੁਨਣਾ ਅਨਹਦ ਦਾ, ਅਨਰਾਗੀ ਆਪ ਸੁਣਾਈਆ। ਤੁਹਾਨੂੰ ਘਰ ਘਰ ਫਿਰੇ ਲੱਭਦਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
❋
ਹਾੜ ਸਤਾਰਾਂ ਕਹੇ ਜਨ ਭਗਤੋ ਤੁਸਾਂ ਸਤਿਜੁਗ ਦੀ ਧਾਰ
ਸਤਿਜੁਗ ਦੀ ਧਾਰ ਖਾਧਾ ਲੰਗਰ, ਕਲਜੁਗ ਰੋਵੇ ਮਾਰੇ
ਸਤਿਜੁਗ ਦੀ ਧਾਰ
ਧਾਹੀਆ। ਜਿਸ ਲੇਖਾ ਮੁਕਾਉਣਾ ਢੋਰਾਂ ਡੰਗਰ, ਪਸ਼ੂਆਂ ਹੋਏ ਸਹਾਈਆ। ਓਹ ਮਾਲਕ ਤੁਹਾਡੇ ਵੜਨਾ
ਅੰਦਰ, ਆਪਣਾ ਰੰਗ ਰੰਗਾਈਆ। ਬਜ਼ਰ ਕਪਾਟੀ ਤੋੜੇ ਜੰਦਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਮਨੂਆ
ਮਨ ਨਾ ਦੌੜੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੁਹਾਨੂੰ ਪ੍ਰਕਾਸ਼ ਦੇਵੇ ਬਿਨਾਂ ਸੂਰੀਆ ਚੰਦਰ,
ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਤੁਸਾਂ ਕਿਸੇ ਦਵਾਰੇ ਨਹੀਂ ਜਾਣਾ ਮੰਗਣ, ਮਾਂਗਤ ਹੋ ਨਾ ਝੋਲੀ
ਡਾਹੀਆ। ਕਿਰਪਾ ਕਰੇ ਸੂਰਾ ਸਰਬੰਗਣ, ਸਿਰ ਸਿਰ ਆਪਣਾ ਹੱਥ ਰਖਾਈਆ। ਸਭ ਦੀ ਪ੍ਰਵਾਨ ਕਰੇ
ਬੰਦਨ, ਹਰਿਜਨ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੇ ਵਿਛੜਿਆਂ
ਟੁੱਟੀ ਆਇਆ ਗੰਢਣ, ਗੰਢ ਆਪਣਾ ਨਾਮ ਪੁਆਈਆ। (੧੭ ਹਾੜ ਸ਼ਹਿਨਸ਼ਾਹੀ ਸੰਮਤ ੮)
ਇਸ਼ਟ ਪੁਰਖ ਅਕਾਲ
੧) ‘‘ਜਿਸ ਵੇਲੇ ਆਵੇ ਸ੍ਰੀ ਭਗਵਾਨ ਲੇਖੇ ਸਭ ਦੇ ਦਏ ਮੁਕਾਈਆ । ਸ਼ਰਅ ਲੜੇ ਨਾ ਕੋਇ
ਸ਼ੈਤਾਨ, ਸ਼ਰੀਅਤ ਨਾ ਕੋਇ ਚਤੁਰਾਈਆ। ਦੀਨ ਮਜ਼੍ਹਬ ਨਾ ਕੋਈ ਆਣ, ਦੂਜਾ ਹੁਕਮ ਨਾ ਕੋਇ
ਮਨਾਈਆ । ਇਕੋ ਹੁਕਮ ਇਕ ਫ਼ਰਮਾਣ, ਇਕੋ ਹਾਕਮ ਦਏ ਸੁਣਾਈਆ। ਇਕ ਗੋਬਿੰਦ ਲੇਖਾ
ਲਿਖ ਕੇ ਗਿਆ ਮਹਾਨ, ਸ੍ਰਿਸ਼ਟ ਸਬਾਈ ਭੇਵ ਚੁਕਾਈਆ। ਸਾਚੀ ਸਿੱਖੀ ਲੋਕਮਾਤ ਹੋਣੀ ਪਰਧਾਨ,
ਚਾਰ ਵਰਨਾਂ ਰੰਗ ਚੜ੍ਹਾਈਆ। ਜਿਨ੍ਹਾਂ ਦਾ ਪੁਰਖ ਅਕਾਲ ਇਸ਼ਟ ਈਮਾਨ, ਦੂਜਾ ਗੁਰਦੇਵ ਨਜ਼ਰ
ਕੋਇ ਨਾ ਆਈਆ । ਤੀਰਥ ਤੱਟ ਮੂਲ ਨਾ ਜਾਣ, ਸਰ ਸਰੋਵਰ ਨਾ ਕੋਇ ਨਹਾਈਆ। ਨਾਤਾ
ਤੋੜ ਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਇਕੋ ਪੁਰਖ ਅਕਾਲ ਮਨਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਹੋਏ ਸਹਾਈਆ। (੨੬ ਪੋਹ ੨੦੨੧ ਬਿ)
੨) ‘‘ਸ੍ਰੀ ਭਗਵਾਨ ਕਹੇ ਦੁਨੀਆ ਦਾ ਝੂਠਾ ਜਾਣੋ ਰਿਸ਼ਤਾ, ਸਗਲਾ ਸੰਗ ਨਾ ਕੋਇ ਬਣਾਈਆ । ਸਭ ਨੇ ਕੂਚ ਕਰਨਾ ਆਹਿਸਤਾ ਆਹਿਸਤਾ, ਅੱਗੇ ਪਿਛੇ ਭੱਜਣ ਵਾਹੋ ਦਾਹੀਆ। ਇਕ ਅਕਾਲ ਉਤੇ ਕਰ ਲਓ ਸੱਚਾ ਨਿਸਚਾ, ਜੋ ਨੇਹਚਲ ਧਾਮ ਦਏ ਪੁਚਾਈਆ। ਪਰਮ ਪੁਰਖ ਦਾ ਮੰਨੋ ਇਸ਼ਟਾ, ਗੁਰਦੇਵ ਇਕੋ ਸੋਭਾ ਪਾਈਆ। ਜੋ ਅੰਦਰੋਂ ਖੋਲ੍ਹੇ ਦ੍ਰਿਸ਼ਟਾ, ਦ੍ਰਿਸ਼ਟੀ ਦਏ ਬਦਲਾਈਆ। ਝਗੜਾ ਮੁਕਾ ਕੇ ਦੀਨ ਦੁਨੀ ਸ੍ਰਿਸ਼ਟਾ, ਸ੍ਰੇਸ਼ਟ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਚੁਕਾਈਆ।’’ (੧੯-੨੬੭-੨੬੮)
੩) ‘‘ਸਤਿਗੁਰ ਸ਼ਬਦ ਕਹੇ ਇਕੋ ਇਸ਼ਟ ਪੁਰਖ ਅਕਾਲਾ, ਦੂਜਾ ਦੋ ਜਹਾਨਾਂ ਨਜ਼ਰ ਕੋਇ ਨਾ ਆਈਆ । ਇਕੋ ਸਤਿ ਸਤਿਵਾਦੀ ਸਤਿ ਪੁਰਖ ਦੀ ਧਰਮਸਾਲਾ, ਸਚਖੰਡ ਦਵਾਰਾ ਏਕੰਕਾਰਾ ਆਪ ਸੁਹਾਈਆ।’’ (੨੫ ਮੱਘਰ ਸ਼ ਸੰ ੯)
੪) ‘‘ਫਲਗੁਣ ਕਹੇ ਜਨ ਭਗਤ ਇਕੋ ਇਸ਼ਟ ਪੁਰਖ ਅਕਾਲ, ਅਕਲ ਕਲਧਾਰੀ ਇਕ ਅਖਵਾਈਆ । ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਦੀਨ ਦਿਆਲ, ਸ਼ਬਦ ਅਨਾਦੀ ਧੁਨ ਉਪਜਾਈਆ।’’
(੬ ਫੱਗਣ ਸ਼ ਸੰ ੯)
੫) ‘‘ਇਕ ਪ੍ਰੀਤੀ ਧੁਰ ਦੀ ਨੀਤੀ ਇਸ਼ਟ ਪੁਰਖ ਅਕਾਲ ਚਰਨ, ਦ੍ਰਿਸ਼ਟੀ ਦਇਆ ਨਾਲ ਖੁਲ੍ਹਾਈਆ ।’’
(੧੦ ਜੇਠ ਸ਼ ਸੰ ੨)
❋
‘‘ਗੋਬਿੰਦ ਪੁਰਖ ਅਕਾਲ ਦੋਹਾਂ ਮਿਲ ਕੇ ਚਾਰ ਵਰਨ ਦੀ ਸਿਖੀ ਬਣਾਈ ਸੁੱਚੀ, ਇਸ਼ਟ ਪੁਰਖ ਅਕਾਲ ਦ੍ਰਿੜਾਈਆ।’’ (੧ ਵਿਸਾਖ ੨੦੨੦ ਬਿ)
੭) ‘‘ਸਾਚਾ ਇਸ਼ਟ ਪੁਰਖ ਅਕਾਲ, ਪੰਜ ਤੱਤ ਨਾ ਕੋਇ ਵਡਿਆਈਆ।’’ (੧ ਮੱਘਰ ੨੦੨੦ ਬਿ)
੮) ‘‘ਗੁਰ ਗੋਬਿੰਦ ਸਿੰਘ ਸੂਰਾ ਏਕਾ ਮਾਰਗ ਗਿਆ ਦੱਸ, ਪੁਰਖ ਅਕਾਲ ਇਕ ਮਨਾਈਆ। ਗੁਰਸਿਖ ਤੇਰਾ ਸੀਸ ਦੂਜੇ ਦਰ ਨਾ ਜਾਏ ਢੱਠ, ਤੇਰੀ ਕੀਮਤ ਕਰਤਾ ਆਪੇ ਪਾਈਆ।’’ (੦੯-੯੪੧)
੯) ਗੋਬਿੰਦ ਲੇਖਾ ਵਿਚ ਸੰਸਾਰ, ਅੰਤਮ ਅੰਤ ਗਿਆ ਮੁਕਾਈਆ। ਊਚਾਂ ਨੀਚਾਂ ਦੇ ਅਧਾਰ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਨਾ ਕੋਇ ਵਿਚਾਰ, ਆਤਮ ਪਰਮਾਤਮ ਮੇਲ ਮਿਲਾਈਆ। ਏਕਾ ਇਸ਼ਟ ਪੁਰਖ ਅਕਾਲ, ਦੂਸਰ ਦੇਵ ਨਾ ਕੋਇ ਮਨਾਈਆ । (੨੮ ਹਾੜ ੨੦੧੯ ਬਿ)
੧੦) ‘‘ਸਾਚਾ ਰਾਹ ਵਿਚ ਸੰਸਾਰ, ਸਤਿ ਸਤਿਵਾਦੀ ਆਪ ਚਲਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਰੂਪ ਵਟਾਈਆ। ਦੀਨ ਮਜ਼੍ਹਬ ਕਰ ਖ਼ਵਾਰ, ਜ਼ਾਤ ਪਾਤ ਮੋਹ ਤੁੜਾਈਆ। ਊਚ ਨੀਚ ਨਾ ਕੋਇ ਵਿਚਾਰ, ਏਕਾ ਬ੍ਰਹਮ ਸਮਝਾਈਆ। ਏਕਾ ਗੁਰੂ ਦਏ ਵਖਾਲ, ਸ਼ਬਦੀ ਸ਼ਬਦ ਨਾਉਂ ਧਰਾਈਆ । ਏਕਾ ਇਸ਼ਟ ਪੁਰਖ ਅਕਾਲ, ਗੁਰ ਗੋਬਿੰਦ ਗਿਆ ਸਮਝਾਈਆ ।’’ (੧੪ ਮਾਘ ੨੦੧੮ ਬਿ)
੧੧) ‘‘ਸਾਚੀ ਸਿਖਿਆ ਸਿਖ ਸਮਝਾ, ਹਰਿ ਆਪਣੀ ਦਇਆ ਕਮਾਇੰਦਾ । ਕਲਜੁਗ ਅੰਤਮ ਮਾਰਗ ਲਾ, ਸਾਚਾ ਮਾਰਗ ਆਪ ਲਗਾਇੰਦਾ। ਚਾਰ ਵਰਨਾਂ ਰੰਗ ਰੰਗਾ, ਏਕਾ ਰੰਗ ਚੜ੍ਹਾਇੰਦਾ। ਸ਼ਬਦ ਗੁਰ ਇਕ ਸਮਝਾ, ਏਕਾ ਇਸ਼ਟ ਵਖਾਇੰਦਾ।’’ (੨੧ ਮੱਘਰ ੨੦੧੬ ਬਿ)
੧੨) ‘‘ਨਿਹਕਲੰਕ ਲਏ ਅਵਤਾਰ, ਪੁਰਖ ਅਕਾਲ ਇਸ਼ਟ ਵਖਾਇੰਦਾ। ਦੂਜੇ ਦਰ ਨਾ ਬਣੇ ਕੋਈ ਭਿਖਾਰ, ਪੰਜ ਤੱਤ ਗੁਰੂ ਨਾ ਕੋਇ ਅਖਵਾਇੰਦਾ। ਸ਼ਬਦ ਗੁਰੂ ਸਰਬ ਸੰਸਾਰ, ਜੁਗ ਜੁਗ ਸਗਲਾ ਸੰਗ ਨਿਭਾਇੰਦਾ। ਕਾਇਆ ਦੇਸ ਲਏ ਅਵਤਾਰ, ਦਰ ਦਰਵੇਸ਼ ਖੇਲ ਖਲਾਇੰਦਾ।’’
(੧ ਵਿਸਾਖ ੨੦੧੭ ਬਿ)
੧੩) ‘‘ਅੱਗੇ ਸਾਧਾਂ ਵਾਲੇ ਰਹਿਣੇ ਨਹੀਂ ਡੇਰੇ, ਬਿਨਾ ਪੁਰਖ ਅਕਾਲ ਇਸ਼ਟ ਨਾ ਕੋਇ ਮਨਾਈਆ।
੧੪) ‘‘ਅੱਗੇ ਸਭ ਦਾ ਪੁਰਖ ਅਕਾਲ ਹੋਣਾ ਇਸ਼ਟ, ਦੂਜਾ ਗੁਰ ਨਾ ਕੋਇ ਮਨਾਈਆ।’’
(੧੯-੧੧੪)
੧੫) ‘‘ਸੋਇਆ ਰਹੇ ਨਾ ਕੋਇ ਅੰਞਾਣ, ਬੁੱਧੀ ਬਿਬੇਕ ਦਿਆਂ ਬਣਾਈਆ । ਜਿਨ੍ਹਾਂ ਪੱਥਰਾਂ ਇੱਟਾਂ
ਕਾਗਜਾਂ ਨੂੰ ਮੰਨਿਆਂ ਭਗਵਾਨ, ਤਿਨ੍ਹਾਂ ਨੂੰ ਬਿਨਾ ਸ਼ਹਾਦਤਾਂ ਦਿਆਂ ਸਜ਼ਾਈਆ।’’ (੫ ਜੇਠ ਸ਼ ਸੰ ੧)
੧੬) ਸਦੀ ਚੌਧਵੀਂ ਕਹੇ ਜਨ ਭਗਤੋ ਭਗਤ ਚੰਗੇ ਕਿ ਸਾਕ, ਫ਼ੈਸਲਾ ਜਾਣਾ ਕਰਾਈਆ। ਓ ਗੁਰਭਾਈ ਚੰਗਾ ਕਿ ਤੁਹਾਡੀ ਜ਼ਾਤ, ਪਰਦਾ ਜਾਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਚਾਚੇ ਚੰਗੇ
❋
ਕਿ ਪੁਰਖ ਅਕਾਲ ਬਾਪ, ਪਿਓ ਨੂੰ ਛੱਡ ਕੇ ਕਿਉਂ ਮਾਂ ਨੂੰ ਕਰੇਵੇ ਰਹੇ ਕਰਾਈਆ। ਹੁਣ ਚਾਦਰ ਪੌਣ ਦਾ ਹਟਾ ਦੇਣਾ ਰਿਵਾਜ਼, ਇਕ ਖ਼ਸਮ ਨੂੰ ਛੱਡ ਕੇ ਦੂਜੇ ਅੰਗ ਨਾ ਕੋਇ ਲਗਾਈਆ। (੨੭ ਪੋਹ ਸ ਸ ੪)
❋
ਸਤਿਗੁਰੂ ਸ਼ਬਦ
੧) ‘‘ਜਿਸ ਸਰੀਰ ਦੇ ਅੰਦਰ ਪਰਮਾਤਮਾ ਦੀ ਸ਼ਬਦ ਦੀ ਧਾਰ ਆ ਜਾਵੇ, ਓਹ ਆਪਣੀ ਜੋਤ ਦਾ ਪ੍ਰਕਾਸ਼ ਰੱਖ ਦੇਵੇ, ਉਸ ਸ਼ਰੀਰ ਦਾ ਸਤਿਕਾਰ ਹੋ ਸਕਦਾ ਹੈ, ਲੇਕਿਨ ਸਤਿਗੁਰੂ ਸ਼ਬਦ ਹੈ, ਸ਼ਰੀਰ ਸਤਿਗੁਰੂ ਨਹੀਂ ਹੈ।’’ (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)
੨) ‘‘ਉਹ ਆਪਣੇ ਸਤਿਗੁਰ ਸ਼ਬਦ ਨਾਲ ਸਲਾਹ ਕਰਦਾ ਹੈ, ਹੋਰ ਕਿਸੇ ਨਾਲ ਨਹੀਂ ਕਰਦਾ। ਜਿਹੜਾ ਸਤਿਗੁਰ ਸ਼ਬਦ ਕਦੇ ਜੰਮਿਆ ਮਰਿਆ ਤੇ ਨਾਸ਼ ਨਹੀ. ਹੋਇਆ। ਦੁਨੀਆਂ ਦੇ ਨਾਲ ਪਰਮਾਤਮਾ ਦਾ ਕੋਈ ਸਲਾਹ ਮਸ਼ਵਰਾ ਨਹੀਂ।’’ (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)
੩) ‘‘ਸਤਿਗੁਰ ਸ਼ਬਦ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਸਚ ਸਤਿਗੁਰ ਤਸਵੀਰ, ਨੂਰ ਨੂਰਾਨਾ ਡਗਮਗਾਈਆ।’’ (੧੩-੫੮੫)
੪) ‘‘ਸ਼ਬਦ ਗੁਰੂ ਨਾਤਾ ਨਾਲ ਦੇਹ, ਦੇਹ ਸ਼ਬਦ ਗੁਰੂ ਅਖਵਾਈਆ । ਨਿਰਗੁਣ ਸਰਗੁਣ ਲੱਗੇ ਨੇਂਹ, ਦੋ ਜਹਾਨ ਵੱਜੇ ਵਧਾਈਆ। ਜਿਸ ਵੇਲੇ ਤਨ ਮਾਟੀ ਹੋ ਜਾਏ ਖੇਹ, ਮੜ੍ਹੀ ਗੋਰ ਵਿਚ ਸਮਾਈਆ। ਸਤਿਗੁਰ ਸ਼ਬਦ ਫੇਰ ਵੀ ਭਗਤਾਂ ਉਤੇ ਬਰਖ ਆਪਣਾ ਮੇਂਹ, ਮੇਘ ਅੰਮ੍ਰਿਤ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਹ ਸ਼ਬਦ ਜੋਤ ਮਿਲ ਕੇ ਆਪਣੀ ਕਾਰ ਕਮਾਈਆ।’’ (੧੯ਂ-੬੪੩)
੫) ‘‘ਇਕੋ ਮੰਨੋ ਪੁਰਖ ਸਮਰੱਥ, ਅਕਾਲ ਪੁਰਖ ਵੱਡੀ ਵਡਿਆਈਆ। ਨਾਤਾ ਤੋੜੋ ਪੰਜ ਤੱਤ, ਪੰਜ ਤੱਤ ਗੁਰੂ ਨਾ ਕੋਇ ਅਖਵਾਈਆ। ਸ਼ਬਦ ਗੁਰੂ ਹਰ ਘਟ ਰਿਹਾ ਵਸ, ਘਰ ਖੋਜੋ ਸੱਜਣ ਭਾਈਆ ।’’ (੧੪-੨੦੩)
੬) ‘‘ਗੋਬਿੰਦ ਸ਼ਬਦ ਧਾਰ ਕਿਹਾ ਮੈਨੂੰ ਮੰਨਿਓ ਸ਼ਬਦ ਗ੍ਰੰਥ, ਗ੍ਰੰਥ ਗੁਰਦੇਵ ਨਜ਼ਰੀ ਆਈਆ । ਓਸ ਮੰਜ਼ਲ ਨੂੰ ਕਿਹੜਾ ਸਮਝੇ ਵਿਚੋਂ ਪੰਥ, ਪੰਥਕ ਵਾਲੇ ਆਪਣੀ ਵਿਦਿਆ ਵਿਚ ਕਰਨ ਪੜ੍ਹਾਈਆ। ਜਿਸ ਮੰਜ਼ਲ ਨੂੰ ਲਖ ਨਹੀਂ ਸਕੇ ਕੋਟਨ ਕੋਟ ਪਾਂਧੇ ਪੰਡਤ, ਸੋ ਮੰਜ਼ਲ ਗੋਬਿੰਦ ਗਿਆ ਜਣਾਈਆ। ਪੰਜਾਂ ਤੱਤਾਂ ਵਾਲਾ ਗੁਰੂ ਨਾ ਮੰਨਿਓ ਕਿਉਂਕਿ ਪੁਰਖ ਅਕਾਲ ਲਏ ਅਵਤਾਰ ਅੰਤ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ।’’ · (੨੪ ਅੱਸੂ ਸ਼ ਸੰ ੫)
❋
‘‘ਏਸੇ ਕਰ ਕੇ ਗੁਰੂ ਗ੍ਰੰਥ ਦੀ ਗਾਥਾ ਦਿਤੀ ਦੱਸ, ਦਹਿ ਦਿਸ਼ਾ ਦਿਤਾ ਸਮਝਾਈਆ । ਏਸ ਤੋਂ ਪੜ੍ਹਿਆਂ ਸੁਣਿਆਂ ਮਾਰਗ ਮਿਲਦਾ ਜਿਥੇ ਮਿਲੇ ਪੁਰਖ ਸਮਰੱਥ, ਓਸ ਮੰਜ਼ਲ ਚੜ੍ਹ ਕੇ ਗੁਰਮੁਖੋ ਦਰਸ਼ਨ ਲੈਣਾ ਪਾਈਆ। ਜੇ ਐਵੇਂ ਖਾਲੀ ਟੇਕੀ ਜਾਓ ਮੱਥ, ਮੱਥੇ ਟੇਕਿਆਂ ਹੱਥ ਕੁਛ ਨਾ ਆਈਆ।’’
(੫ ਅੱਸੂ ਸ਼ੈ ਸ ੫)
੮) ‘‘ਬਿਨਾ ਸ਼ਬਦ ਤੋਂ ਪ੍ਰਭ ਦਾ ਨਹੀਂ ਕੋਈ ਜਾਂਨਸ਼ੀਨ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ । ਸਤਿਗੁਰ ਰੂਪ ਨਾ ਨਰ ਤੇ ਨਾ ਮਦੀਨ, ਨਾਰੀ ਪੁਰਖ ਨਜ਼ਰ ਕੋਇ ਨਾ ਆਈਆ।’’ (੧੯-੧੮੦)
੯) ‘‘ਪੁਰਖ ਅਕਾਲ ਸੱਚਾ ਸਤਿਗੁਰੂ ਨਹੀਂ ਕੋਈ ਬੱਕਰੀ ਭੇਡ, ਵਾੜੇ ਵਿਚ ਫੜ ਕੇ ਜਿਥੇ ਕੋਈ ਚਾਹੇ ਓਥੇ ਬੰਦ ਕਰਾਈਆ।’’ (੫ ਕੱਤਕ ਸ਼ ਸੰ ੫)
੧੦) ‘‘ਗੁਰਮੁਖੋ ਕੋਈ ਪ੍ਰਭੂ ਤੁਹਾਡੇ ਵਰਗਾ ਨਹੀਂ ਕਠੋਰ, ਜੋ ਦਰ ਆਇਆ ਨੂੰ ਦੇਵੇ ਦੁਰਕਾਈਆ । ਜੇ ਸਚ ਸਮਝੋ ਤੁਹਾਡੇ ਅੰਦਰ ਵਸਾਂ ਤੁਸਾਂ ਫੇਰ ਵੀ ਨਹੀਂ ਜਾਣੀ ਲੋੜ, ਲੋੜਾਂ ਜਗਤ ਪੂਰ ਕਰਾਈਆ ।’’ (੧੯-੯੭)
❋
ਜਾਤ ਪਾਤ ਦੀਨ ਮਜ਼੍ਹਬ ਆਦਿ
੧) ‘‘ਅਵਤਾਰ ਪੈਗ਼ੰਬਰ ਗੁਰ ਕਹਿਣ ਖ਼ੁਸ਼ੀਆਂ ਵਾਲੀ ਰਾਤ, ਭਿੰਨੜੀ ਨਾਲ ਵਡਿਆਈਆ। ਆਓ
ਸਚਖੰਡ ਦੀ ਸਚ ਲਓ ਸੁਗ਼ਾਤ, ਪੱਲੇ ਸਤਿ ਸਤਿ ਬੰਧਾਈਆ। ਬਿਨਾ ਹੱਥਾਂ ਤੋਂ ਉਠਾਓ ਹਾਥ, ਹਥੇਲੀ
ਹਥੇਲੀ ਨਾਲ ਮਿਲਾਈਆ। ਕੌਲ ਇਕਰਾਰ ਕਰੋ ਝਗੜਾ ਛੱਡਣਾ ਜਾਤ ਪਾਤ, ਦੀਨ ਮਜ਼੍ਹਬ ਨਾ ਵੰਡ
ਵੰਡਾਈਆ। ਖੇਲ ਤੱਕਣਾ ਕਮਲਾਪਾਤ, ਜੋ ਪਤਿਪਰਮੇਸ਼ਵਰ ਰਿਹਾ ਕਰਾਈਆ।’’ (੨੮ ਜੇਠ ਸ਼ ਸੰ ੮)
੨) ‘‘ਵਾਅਦਾ ਕਰੋ ਝਗੜਾ ਮਿਟ ਗਿਆ ਜਾਤ ਪਾਤ, ਦੀਨ ਮਜ੍ਹਬ ਵਰਨ ਬਰਨ ਸ਼ਰਅ ਵੰਡ ਨਾ ਕੋਇ ਵੰਡਾਈਆ।’’ (੧੭ ਹਾੜ ਸ਼ੈ ਸੰ ੮)
੩) ‘‘ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਦੀਆਂ ਛੱਡ ਦਿਓ ਹੱਦਾਂ, ਮਾਇਆ ਮਮਤਾ ਮੋਹ ਹੰਕਾਰ ਵਿਭਚਾਰ ਕੁਕਰਮ ਭਿਸ਼ਟਾਚਾਰ ਅੰਦਰੋਂ ਦੇਣਾ ਕਢਾਈਆ।’’ (੨੬ ਮਾਘ ਸ਼ ਸੰ ੪)
੪) ‘‘ਏਕਾ ਰੂਪ ਹਰਿ ਦਰਸਾਇੰਦਾ, ਨਿਰਗੁਣ ਨਿਰਵੈਰ ਪੁਰਖ ਅਕਾਲ। ਘਟ ਘਟ ਅੰਦਰ ਗੋਬਿੰਦ ਨਜ਼ਰੀ ਆਇੰਦਾ, ਚਾਰ ਵਰਨ ਨਾ ਕੋਈ ਵਿਚਾਰ । ਊਚ ਨੀਚ ਅੰਦਰ ਆਸਣ ਲਾਇੰਦਾ, ਪਾਰਬ੍ਰਹਮ ਸੱਚੀ ਸਰਕਾਰ। ਗੁਰ ਗੋਬਿੰਦ ਨਜ਼ਰੀ ਆਇੰਦਾ, ਚਾਰ ਵਰਨ ਨਾ ਕੋਈ ਵਿਚਾਰ।’’
(੨੧ ਕਤਕ ੨੦੧੭ ਬਿ)
੫) ‘‘ਕਲਜੁਗ ਅੰਤਮ ਵੇਖ ਵਖਾਏਗਾ। ਕਲ ਕਲਕੀ ਨਿਰਗੁਣ ਆਏਗਾ। ਨਿਹਕਲੰਕ ਡੰਕ ਵਜਾਏਗਾ। ਰਾਉ ਰੰਕ ਆਪ ਉਠਾਏਗਾ । ਸੰਬਲ ਬੰਕ ਇਕ ਸੁਹਾਏਗਾ। ਜੀਵ ਜੰਤ ਸਰਬ
❋
ਸਮਝਾਏਗਾ। ਚਾਰ ਵਰਨ ਮੇਲ ਮਿਲਾਏਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਰਹਿਣ ਨਾ ਪਾਏਗਾ। ਸਤਿ ਸੰਦੇਸ਼ ਇਕ ਸੁਣਾਏਗਾ। ਪੁਰਖ ਅਕਾਲ ਇਸ਼ਟ ਵਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਪਤ ਡਾਲੀ ਫਲ ਮਹਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਏਗਾ।’’ · (੨੬ ਸਾਵਣ ੨੦੨੦ ਬਿ)
੬) ‘‘ਕਲਜੁਗ ਅੰਤ ਸ੍ਰੀ ਭਗਵੰਤ ਮੇਟਣੀ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਝਗੜਾ ਚੁਕਾਉਣਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਆਤਮ ਪਰਮਾਤਮ ਜੋੜਨਾ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ। ਏਕਾ ਸ਼ਬਦ ਸਭ ਨੂੰ ਦੇਣੀ ਦਾਤ, ਕਾਇਆ ਮੰਦਰ ਅੰਦਰ ਆਪ ਟਿਕਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਜ਼ਾਤ, ਦੂਸਰ ਅਵਰ ਨਾ ਕੋਇ ਪੜ੍ਹਾਈਆ।’’
(੧ ਅੱਸੂ ਸ਼ ਸੰ ੧੦)
੭) ‘‘ਢਈਆ ਕਹੇ ਜਨ ਭਗਤੋ ਇਕੋ ਸਿਮਰੋ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ।
ਸਚਖੰਡ ਦਵਾਰਾ ਜਿਸ ਦੀ ਸੱਚੀ ਧਰਮਸਾਲ, ਸ਼ਿਵਦਵਾਲਾ ਮੰਦਰ ਮੱਠ ਮਸੀਤ ਚਰਚਾਂ ਵੰਡ ਨਾ ਕੋਇ
ਵਖਾਈਆ। ਨਿਰਗੁਣ ਦੀਵਾ ਨਿਰਾਕਾਰ ਆਪੇ ਬਾਲ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਦੀਨ
ਮਜ਼੍ਹਬ ਜ਼ਾਤ ਪਾਤ ਦਾ ਨਹੀਂ ਸਵਾਲ, ਸ਼ਰਅ ਵਿਚ ਨਾ ਕੋਇ ਲੜਾਈਆ। ਰਾਓ ਰੰਕ ਨਾ ਕੋਈ ਸ਼ਾਹ
ਕੰਗਾਲ, ਜਿਸਮ ਜ਼ਮੀਰ ਨਾ ਕੋਇ ਬਦਲਾਈਆ।’’ (੨੬ ਚੇਤ ਸ਼ ਸੰ ੫)
੮) ‘‘ਜਨ ਭਗਤੋ ਦੀਨ ਮਜ਼੍ਹਬ ਦੀ ਸ਼ਰਅ ਦੀ ਜ਼ਾਤ ਪਾਤ ਦੀ ਅੱਜ ਤੋਂ ਕੋਈ ਨਹੀਂ ਰਹਿਣਾ ਵਿਚ ਹੱਦ, ਸ਼ਰਅ ਦਾ ਸੰਗਲ ਦੇਣਾ ਤੁੜਾਈਆ ।’’ (੨੬ ਪੋਹ ਸ਼ ਸੰ ੪)
੯) ‘‘ਨਾਰਦ ਕਹੇ …… ਮੈਂ ਸਚ ਦੱਸਾਂ ਜਿਨਾਂ ਚਿਰ ਦੀਨ ਦੁਨੀ ਨਾ ਦਿਓ ਛੱਡ, ਨਾਤਾ ਕੂੜ ਜਗਤ ਤਜਾਈਆ। ਓਨ੍ਹਾਂ ਚਿਰ ਸਮਝਿਓ ਅਸੀਂ ਡਿੱਗੇ ਡੂੰਘੀ ਖੱਡ, ਬਾਹਰ ਸਕੇ ਨਾ ਕੋਇ ਕਢਾਈਆ।’’ (੨੫ ਫੱਗਣ ਸ਼ ਸੰ ੪)
੧੦) ‘‘ਸਾਚਾ ਢੋਲਾ ਦੱਸਾਂ ਆਪ, ਆਪਣੇ ਹੱਥ ਰੱਖੀ ਵਡਿਆਈਆ। ਪਿਛਲਾ ਛੱਡੋ ਸਾਰੇ ਜਾਪ, ਅਗਲੀ ਸੁਣੋ ਇਕ ਪੜ੍ਹਾਈਆ। ਪਿਛਲੀ ਕੋਇ ਨਾ ਕਰੇ ਬਾਤ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਵੱਖਰੀ ਵੱਖਰੀ ਆਪਣੀ ਛੱਡੋ ਜ਼ਾਤ, ਜੋਤੀ ਜਾਤਾ ਏਕਾ ਰੰਗ ਵਖਾਈਆ।’’ (੧੯ ਭਾਦਰੋਂ ੨੦੧੯ ਬਿ)
੧੧) ‘‘ਜਬ ਭਗਵਾਨ ਕੋ ਯਾਦ ਕਰਤਾ ਹੈ ਤੋ ਬ੍ਰਹਮ ਹੈ। ਜਬ ਕੋਈ ਚੀਜ਼ ਖਰੀਦਤਾ ਹੈ ਤੋ ਖੱਤਰੀ ਹੈ। ਜਬ ਜ਼ਿਮੀਂਦਾਰੀ ਕਾ ਕਾਮ ਕਰਤਾ ਹੈ ਤੋਂ ਵੈਸ਼ਯ ਹੈ। ਜਬ ਟੱਟੀ ਬੈਠ ਕਰ ਆਪਣਾ ਆਪ ਸਾਫ ਕਰਤਾ ਹੈ ਤੋ ਸ਼ੂਦਰ ਹੋ ਜਾਤਾ ਹੈ।’’ · (ਚਿਠੀਆਂ ਚੋਂ)
❋
❋
ਚੁਗਲੀ ਨਿੰਦਿਆ
੧) ‘‘ਗੁਰਸਿਖ ਗੁਰਸਿਖ ਦੀ ਚੁਗ਼ਲੀ ਨਿੰਦਿਆ ਨਾ ਕਰਨੀ ਭੂਲ, ਸਚ ਸੁੱਚ ਝੋਲੀ ਪਾਇੰਦਾ। ਪ੍ਰਭ ਮਿਲਣ ਦਾ ਇਕੋ ਅਸੂਲ, ਗੁਰਸਿਖ ਅਸਲੀਯਤ ਰੂਪ ਵਟਾਇੰਦਾ। ਜੋ ਸਤਿਗੁਰ ਬਚਨ ਕਰੇ ਕਬੂਲ, ਸੋ ਗੁਰਸਿਖ ਹਰਿ ਸੰਗਤ ਸੇਵ ਕਮਾਇੰਦਾ।’’ (੧੩--੬੬੬)
੨) ‘‘ਜਨ ਭਗਤੋ ਤੁਹਾਡੇ ਵਿਚ ਨਿੰਦਿਆ ਵਾਲੀ ਹੋਵੇ ਕਦੇ ਨਾ ਚਰਚਾ, ਜੋ ਨਿੰਦਕ ਹੋਵੇ ਉਸ ਨੂੰ ਬਾਹਰ ਕੱਢ ਕੇ ਦਿਉ ਵਖਾਈਆ। ਕਿਉਂ ਤੁਹਾਡਾ ਮਾਲਕ ਵਾਲੀ ਅਰਸ਼ਾ, ਅਰਸ਼ੀ ਪ੍ਰੀਤਮ ਨੂਰ ਇਲਾਹੀਆ।’’ (੨੯ ਜੇਠ ਸ਼ ਸੰ ੭)
੩) ‘‘ਹਰਿ ਸੰਗਤ ਇਕ ਦੂਜੇ ਨਾਲ ਸਦਾ ਕਰੇ ਪਿਆਰ, ਮੁਹੱਬਤ ਵਿਚ ਸਮਾਈਆ। ਚੁਗਲੀ ਨਿੰਦਿਆ ਵਿਚੋਂ ਹੋ ਜਾਓ ਬਾਹਰ, ਕੂੜੀ ਕਿਰਿਆ ਕੰਮ ਕਿਸੇ ਨਾ ਆਈਆ। (੧੭ ਹਾੜ ਸ਼ ਸੰ ੭)
੪) ‘‘ਸੱਤ ਰੰਗ ਕਹਿਣ ਜਨ ਭਗਤੋ ਜਿਸ ਨੇ ਜਾਣਾ ਛੱਡ, ਹੱਥ ਦਿਓ ਉਠਾਈਆ। ਜਿਸ ਨੇ ਖਾਣੀ ਮੱਛੀ ਡੱਡ, ਓਹ ਮੂੰਹ ਲਓ ਖੁਲ੍ਹਾਈਆ। ਜਿਸ ਨੇ ਚੁਰਾਸੀ ਵਿਚ ਫਿਰਨਾ ਜਗ, ਓਹ ਅੰਦਰੋਂ ਸੀਸ ਨਾ ਕੋਇ ਨਿਵਾਈਆ। ਜਿਸ ਨੇ ਮਾਤ ਗਰਭ ਵਿਚ ਸੜਨਾ ਅੱਗ, ਓਹ ਅੱਖਾਂ ਲਓ ਬਦਲਾਈਆ । ਜਿਸ ਨੇ ਬਣਨਾ ਕੱਗ, ਓਹ ਨਿੰਦਿਆ ਲਓ ਕਰਾਈਆ। ਇਹ ਵੇਲਾ ਜੇ ਅੱਜ, ਕੱਲ ਨੂੰ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।’’ (੧੭ ਹਾੜ ਸ਼ ਸੰ ੪)
੫) ‘‘ਜਨ ਭਗਤੋ ਤੁਹਾਡੀ ਇਕੋ ਸਿੰਮਤ, ਇਕੋ ਰਾਹ ਵਖਾਈਆ। ਮੁਹੱਬਤ ਵਿਚ ਕਰੋ ਹਿੰਮਤ, ਹੌਸਲਾ ਹੱਕ ਵਡਿਆਈਆ। ਤੁਹਾਡੇ ਵਿਚੋਂ ਕੋਈ ਨਾ ਬਣਿਓ ਕਿਸੇ ਦਾ ਨਿੰਦਕ, ਨਿੰਦਿਆ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲ ਮਿਲਾਈਆ ।’’ (੩ ਮਾਘ ਸ਼ ਸੰ ੩)
੬) ‘‘ਗੁਰਮੁਖ ਤੇਰੀ ਸਭ ਤੋਂ ਵੱਡੀ ਹਿੰਮਤ, ਹੌਸਲਾ ਇਕ ਜਣਾਈਆ । ਤੇਰੇ ਨੇੜ ਨਾ ਆਵੇ ਕਾਮਨਾ ਵਾਲੀ ਇੱਲਤ, ਦੁਰਗੰਧੀ ਅੰਦਰੋਂ ਦੇਣੀ ਕਢਾਈਆ। ਕਿਸੇ ਦਾ ਬਣਨਾ ਨਹੀਂ ਕਦੇ ਵੀ ਨਿੰਦਕ, ਨਿੰਦਿਆ ਮੁੱਖ ਨਾ ਕੋਇ ਰਖਾਈਆ।’’ · (੬ ਮਾਘ ਸ਼ ਸੰ ੧)
੭) ‘‘ਅੱਗੇ ਗੁਰਮੁਖ ਗੁਰਮੁਖ ਦੀ ਕਰੇ ਕੋਈ ਨਾ ਚੁਗਲੀ, ਨਿੰਦਿਆ ਵਾਲਾ ਮੁਖ ਨਾ ਕੋਇ ਵਖਾਈਆ ।’’ (੨ ਫੱਗਣ ਸ਼ ਸੰ ੧)
੮) ‘‘ਕਿਨਾਰਾ ਮਿਲੇ ਕੋਈ ਨਾ ਨਿੰਦਕਾ, ਜੁਗ ਜੁਗ ਪ੍ਰਭ ਦੀ ਧਾਰ ਚਲੀ ਆਈਆ।’’
(੧੮ ਹਾੜ ਸ਼ ਸੰ ੨)
੯) ‘‘ਜੇ ਨਿੰਦਕ ਬਣਨਾ ਫੇਰ ਭਗਤਾਂ ਵਿਚ ਰਹਿਣਾ ਨਹੀਂ ਮਿੰਟ, ਸਚ ਜਗ੍ਹਾ ਨਜ਼ਰ ਨਾ ਆਈਆ ।’’
(੧ ਫੱਗਣ ਸ਼ ਸੰ ੪)
❋
‘‘ਲੜਨਾ ਰੁਸਣਾ ਝਗੜਨਾ ਨਹੀਂ ਚੰਗੀ ਕਾਰ, ਮੂਰਖਾਂ ਵਾਲੀ ਮਤ ਗਵਾਈਆ। ਜੇ ਤੁਹਾਡਾ ਮਾਲਕ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤੁਸੀਂ ਸੱਚੀ ਰਈਅਤ ਬਣ ਕੇ ਦਿਓ ਵਖਾਈਆ।’’
(੨੫ ਫੱਗਣ ਸ਼ ਸੰ ੪)
੧੧) ‘‘ਜਿਹੜੇ ਮੇਰੇ ਭਗਤ ਉਹੋ ਮੇਰੇ ਰੂਪ ਦਾ ਸੱਚਾ, ਤੇ ਨੂਰ ਇਕੋ ਨਜ਼ਰੀ ਆਈਆ। ਤੁਸੀਂ ਇਕ ਦੂਜੇ ਨੂੰ ਕਹਿਣਾ ਅੱਛਾ, ਨਿੰਦਣ ਵਾਲਾ ਗੁਰਸਿਖ ਇਕ ਦੂਜੇ ਨੂੰ ਸਾਹਮਣੇ ਕਦੇ ਨਾ ਆਈਆ।’’
(੮ ਅੱਸੂ ਸ਼ ਸੰ ੫)
੧੨) ‘‘ਜਨ ਭਗਤ ਤੇਰੇ ਅੰਤਰ ਰਹੇ ਨਾ ਚੁਗਲੀ ਨਿੰਦਾ, ਸਤਿ ਧਰਮ ਇਕ ਸਮਝਾਈਆ।’’
(੧੦ ਜੇਠ ਸ਼ ਸੰ ੨)
੧੩) ‘‘ਧੰਨ ਧੰਨ ਧੰਨ ਗੁਰਦੇਵ, ਨਿੰਦਕਾਂ ਸਿਰ ਛਾਰ ਕੋਟ ਜਨਮ ਘੋਗੜ ਦਾ ਪਾਇਆ।’’
( ੧੮ ਜੇਠ ੨੦੦੭ ਬਿ)
੧੪) ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭੋਗਾਵੇ ਘੋਗੜ ਜੂਨ ਨਿੰਦਕਾਂ ਮੁਖ ਵਿਸ਼ਟਾ ਪਾਇਆ।
(੨੪ ਵਿਸਾਖ ੨੦੦੭ ਬਿ)
❋
ਬਿਨਾ ਨਾਰ ਕੰਤ ਤੋਂ ਬਾਕੀ ਸਾਰੇ ਭਾਈ ਭੈਣ
੧) ‘‘ਪੰਜ ਪੋਹ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਨੈਣ, ਅੱਖੀਆਂ ਵਾਲੇ ਆਪਣੀ ਅੱਖਾਂ ਨਾਲ ਰਲਾਈਆ। ਤੁਹਾਡਾ ਸਭ ਦਾ ਇਕੋ ਸਾਕ ਇਕੋ ਸੱਜਣ ਇਕੋ ਸੈਣ, ਦੂਜਾ ਨਜ਼ਰ ਕੋਇ ਨਾ ਆਈਆ । ਬਿਨਾ ਨਾਰ ਕੰਤ ਤੋਂ ਬਾਕੀ ਸਾਰੇ ਭਾਈ ਭੈਣ, ਨੇਤਰ ਅੱਖ ਨਾ ਕੋਇ ਬਦਲਾਈਆ। ਧਰਮ ਦੀ ਧਾਰ ਸਚ ਦਾ ਵਹਿਣ, ਤੁਸਾਂ ਜਗਤ ਦੇਣਾ ਵਹਾਈਆ।’’ (੫ ਪੋਹ ਸ਼ ਸੰ ੯)
੨) ‘‘ਗੁਰਮੁਖ ਸੋ ਜੋ ਧੀ ਭੈਣ ਕੋਈ ਨਾ ਤੱਕੇ, ਜੋ ਤੱਕੇ ਤਿਸ ਮਿਲੇ ਨਾ ਕੋਇ ਥਾਈਂਆ।’’ (੧੪-੨੫੮)
੩) ‘‘ਜੋ ਜਨ ਹਰਿ ਸੰਗਤ ਜਾਣੇ ਭੈਣ ਭਰਾ, ਤਿਸ ਆਪਣਾ ਘੋੜਾ ਫੇਰ ਵਖਾਇੰਦਾ। ਜੋ ਗੁਰਸਿਖ ਗੁਰਸਿਖ ਮਿਲਣ ਦਾ ਰੱਖੇ ਚਾ, ਸਾਚਾ ਨਾਤਾ ਜੋੜ ਜੁੜਾਇੰਦਾ। ਤਿਸ ਗੁਰਸਿਖ ਦੀ ਗੁਰ ਸਤਿਗੁਰ ਸੇਵਾ ਲਏ ਆਪ ਕਮਾ, ਸੇਵਾ ਸੇਵਕਦਾਰ ਆਪ ਹੋ ਜਾਇੰਦਾ।’’ · (੧੦-੮੪੦)
੪) ‘‘ਗੁਰਸਿਖ ਖਾਣਾ ਹੱਕ ਹਲਾਲ, ਦੂਸਰ ਵਸਤ ਨਾ ਨੈਣ ਉਠਾਇਆ। ਸ੍ਰਿਸ਼ਟ ਸਬਾਈ ਧੀਆਂ ਭੈਣਾਂ ਜਾਣ, ਮਾਤ ਪਿਤ ਰੂਪ ਵਖਾਇਆ।’’ · (੧੨-੫੪੬ -੫੪੮)
❋
‘‘ਗੋਬਿੰਦ ਆਖ ਸੁਣਾਇੰਦਾ, ਚਾਰ ਕੁੰਟ ਜੈਕਾਰ। ਜੋ ਵਰਨ ਬਰਨ ਰਖਾਇੰਦਾ, ਸੋ ਸੁਖ ਨਾ ਮੇਰੇ ਦਰਕਾਰ। ਜੋ ਮੇਰਾ ਕੀਤਾ ਉਲਟਾਇੰਦਾ, ਤਿਸ ਪੁੱਛੇ ਨਾ ਕੋਈ ਸਚ ਦਰਬਾਰ। ਜੋ ਮੇਰਾ ਅੰਮ੍ਰਿਤ ਸਿਚ ਰਸਨਾ ਝੂਠ ਲਗਾਇੰਦਾ, ਸੋ ਖਾਏ ਜਮ ਕੀ ਮਾਰ। ਜੋ ਮੇਰਾ ਬਾਣਾ ਤਨ ਪਹਿਨਾਇੰਦਾ, ਸੋ ਤੱਕੇ ਨਾ ਦੂਸਰ ਨਾਰ। ਜੋ ਮੇਰਾ ਕੇਸ ਸੀਸ ਟਿਕਾਇੰਦਾ, ਸੋ ਜਗਦੀਸ ਕਰੇ ਪਿਆਰ। ਜੋ ਮੇਰਾ ਸਿਖ ਅਖਵਾਇੰਦਾ, ਤਿਸ ਏਕਾ ਰੂਪ ਨਜ਼ਰ ਆਏ ਸੰਸਾਰ। ਗੋਬਿੰਦ ਹਰ ਘਟ ਅੰਦਰ ਡੇਰਾ ਲਾਇੰਦਾ, ਕੋਈ ਘਟ ਨਾ ਦਿਸੇ ਜਿਸ ਸੁੱਤਾ ਨਾ ਪੈਰ ਪਸਾਰ। ਜੋ ਮੇਰੇ ਕੋਲੋਂ ਮੁਖ ਭੁਆਇੰਦਾ, ਤਿਸ ਅੱਗੇ ਮੰਨੇ ਨਾ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲ ਕਰੇ ਅਪਾਰ।’’ (੧੦--੬੧੩)
੬) ‘‘ਰਿਖੀ ਕਹੇ ਭਗਤਾਂ ਵਿਚੋਂ ਬਾਹਰ ਕੱਢੋ ਕੁੱਟ, ਜੋ ਨੇਤਰ ਅੱਖ ਲਏ ਬਦਲਾਈਆ। ਭਗਤਾਂ ਵਿਚ ਭਗਤ ਮਿਲ ਕੇ ਭਗਤਾਂ ਦੀ ਮੰਗਣ ਸੁੱਖ, ਭਗਤਾਂ ਦਾ ਭਗਤ ਵੈਰੀ ਨਜ਼ਰ ਕੋਇ ਨਾ ਆਈਆ ।’’ (੧੬ ਮੱਘਰ ਸ਼ ਸੰ ੨)
੭) ‘‘ਧੀਰਜ ਜਤ ਰਿਹਾ ਸਿਖਾ, ਮਾਂ ਭੈਣ ਸਰਬ ਜਣਾਇੰਦਾ। ਏਕਾ ਨਾਰੀ ਕੰਤ ਲਏ ਹੰਢਾ, ਸੋ ਸਿਖ ਮੇਰਾ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਇਹ ਸਮਝਾਇੰਦਾ ।’’ (੧੬ ਭਾਦਰੋਂ ੨੦੧੫ ਬਿ)
❋
ਦਰਵਾਜਾ
ਦਰਵਾਜਾ
੧) ‘‘ਸਚ ਸੰਦੇਸਾ ਸ੍ਰੀ ਭਗਵਾਨ, ਭਗਵਨ ਆਪ ਜਣਾਈਆ। ਦਰ ਔਣਾ ਹੋਏ ਪਰਵਾਨ, ਜੋ
ਦਰ ਦਰਵਾਜੇ ਸੀਸ ਝੁਕਾਈਆ। ਲੇਖਾ ਪੜ੍ਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਬਿਧਾਤਾ
ਜੋੜ ਜੁੜਾਈਆ । ਸਜਦਾ ਸੀਸ ਝੁਕ ਕਰੇ ਸਲਾਮ, ਧੂੜੀ ਟਿੱਕਾ ਮਸਤਕ ਲਾਈਆ। ਦਰਵੇਸ਼
ਬਰਦਾ ਬਣੇ ਗ਼ੁਲਾਮ, ਗੁਰਬਤ ਰਹੇ ਨਾ ਰਾਈਆ । ਨੇਤਰ ਨੈਣ ਕਰੇ ਧਿਆਨ, ਅੱਖ ਪਲਕ ਨਾ ਕੋਇ
ਵਡਿਆਈਆ। ਨਜ਼ਰੀ ਆਏ ਸ੍ਰੀ ਭਗਵਾਨ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਈਆ।’’ (੧੪-੮੫)
੨) ‘‘ਜਨ ਭਗਤ ਸੱਜਾ ਚਰਨ ਅੱਗੇ ਟਿਕੌਣਗੇ। ਮਾਣ ਹੰਕਾਰ ਆਪਣੇ ਵਿਚੋਂ ਕਢੌਣਗੇ। ਦੋਏ ਜੋੜ ਸੀਸ ਝੁਕੌਣਗੇ । ਪਿਛਲੀ ਭੁੱਲ ਬਖ਼ਸ਼ੌਣਗੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਿਹਵਾ ਗੌਣਗੇ। ਸਿਧੇ ਚਲ ਕੇ ਸਚ ਦੁਆਰੇ ਦਰਸ਼ਨ ਪੌਣਗੇ। ਕਾਮ ਕਰੋਧ ਲੋਭ ਮੋਹ ਹੰਕਾਰ ਜਨਮ ਕਰਮ ਦੇ ਦੁੱਖ ਮਿਟੌਣਗੇ। ਸੱਜੇ ਖੱਬੇ ਨੇਤਰ ਨਾ ਕੋਈ ਉਠਾਲ, ਨੀਵੀਂ ਨਜ਼ਰ ਧਿਆਨ ਲਗੌਣਗੇ। ਸਾਹਿਬ ਸਤਿਗੁਰ ਹੋ ਦਿਆਲ, ਗਲ ਪੱਲੂ ਵਾਸਤਾ ਪੌਣਗੇ। ਜਿਨ ਮਨ ਹੋਏ ਸ਼ੈਤਾਨ, ਤਿਨ੍ਹਾਂ ਗੁਰਮੁਖ ਸੰਗ ਨਾ ਕੋਈ ਰਖੌਣਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਬਣੇ ਅਣਜਾਣ, ਨੀਚ ਕਰਮ ਕੁਕਰਮੀ ਦੋ ਜਹਾਨੀ ਧੱਕੇ ਖਾਣਗੇ।
❋
ਦਰਵਾਜ਼ਾ ਕਹੇ ਜੋ ਮੇਰੇ ਅੰਦਰ ਲੰਘੇਗਾ। ਨਿਉਂ ਚਰਨ ਪ੍ਰੀਤੀ ਮੰਗੇਗਾ। ਬੁਰੀ ਨੀਤੀ ਕੋਈ ਨਾ ਰੱਖੇਗਾ। ਸਤਿਗੁਰ ਮਾਰਗ ਇਕੋ ਦੱਸੇਗਾ। ਹਰ ਹਿਰਦੇ ਵਿਚ ਵਸੇਗਾ। ਜੋ ਸਤਿਗੁਰ ਪ੍ਰੇਮ ਫਸੇਗਾ। ਪਿਛੇ ਫੇਰ ਕਦੇ ਨਾ ਹਟੇਗਾ। ਇਕੋ ਸੋਹੰ ਢੋਲਾ ਰਟੇਗਾ। ਰਾਏ ਧਰਮ ਕੋਲੋਂ ਬਚੇਗਾ। ਸਚ ਦੁਆਰੇ ਬਹਿ ਸਜੇਗਾ। ਭਗਤ ਦੁਆਰੇ ਭਗਤਾਂ ਨਾਲ ਫਬੇਗਾ। ਮਨਮੁਖਾਂ ਪਰਦਾ ਕੋਈ ਨਾ ਕਜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਇਕੋ ਗੱਜੇਗਾ।
ਦਰਵਾਜ਼ਾ ਕਹੇ ਸੁਣੋ ਲਾ ਕਰ ਕੰਨ, ਸ਼ਬਦੀ ਸ਼ਬਦ ਖੇਲ ਖਲਾਇੰਦਾ। ਬੱਧਕ ਪਿਆਰ ਕ੍ਰਿਸ਼ਨ ਚਰਨ ਕਵਲ, ਨਵ ਦਸ ਵੰਡ ਵੰਡਾਇੰਦਾ। ਕਲਜੁਗ ਅੰਤਮ ਬੇੜਾ ਬੰਨ੍ਹ, ਸਾਚਾ ਰਾਹ ਵਖਾਇੰਦਾ । ਧੁਰਦਰਗਾਹੀ ਇਕ ਧੰਨ, ਨਾਮ ਨਿਧਾਨ ਇਕ ਸੁਣਾਇੰਦਾ। ਮੈਨੂੰ ਵੇਖ ਫੇਰ ਜਾਣਾ ਅੰਦਰ ਲੰਘ, ਮੇਰੇ ਵੇਂਹਦਿਆਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਚੇਤੇ ਆਇੰਦਾ। ਨੇਤਰ ਹੁੰਦਿਆਂ ਨਾ ਹੋਣਾ ਅੰਨ੍ਹ, ਅਗਿਆਨ ਅੰਧੇਰ ਮਿਟਾਇੰਦਾ। ਮੇਰਾ ਕਹਿਣਾ ਲੈਣਾ ਮੰਨ, ਮੈਂ ਅੱਗੇ ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਮੇਰੀ ਸੇਵਾ ਇਕੋ ਲਾਇੰਦਾ।’’ (੭ ਚੇਤ ੨੦੨੦ ਬਿ)
੩) ‘‘ਦਰਵਾਜਾ ਕਹੇ ਮੋਹੇ ਦੇ ਗਿਆਨ, ਆਪਣਾ ਨਾਮ ਦ੍ਰਿੜਾਈਆ। ਕਿਸ ਬਿਧ ਤੇਰੇ ਭਗਤਾਂ ਕਰਾਂ ਪਹਿਚਾਣ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਨਿਰਗੁਣ ਬੋਲੇ ਗੁਣ ਨਿਧਾਨ, ਗੁਣ ਆਪਣਾ ਦੇ ਸਮਝਾਈਆ । ਭਗਤ ਭਗਵਾਨ ਖੇਲ ਮਹਾਨ, ਮਹਿਮਾ ਅਕੱਥ ਵਡਿਆਈਆ। ਤੇਰੇ ਸਨਮੁਖ ਆ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਢੋਲਾ ਗਾਣ, ਸੋ ਮੰਜ਼ਲ ਆਪਣੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਮਝਾਈਆ।
ਦਰਵਾਜ਼ਾ ਕਹੇ ਪ੍ਰਭ ਜੇ ਕੋਈ ਤੇਰਾ ਢੋਲਾ ਝੂਠਾ ਗਾਵੇ, ਰਸਨਾ ਨਾਲ ਸੁਣਾਈਆ। ਮੇਰੀ ਪਹਿਚਾਣ ਵਿਚ ਨਾ ਆਵੇ, ਧੋਖਾ ਕਰੇ ਵਿਚ ਲੋਕਾਈਆ। ਸ੍ਰੀ ਭਗਵਾਨ ਅੱਗੋਂ ਸਮਝਾਵੇ, ਦੇ ਮੱਤ ਰਿਹਾ ਜਣਾਈਆ। ਸਾਚਾ ਭਗਤ ਦਰ ਆ ਕੇ ਸੀਸ ਝੁਕਾਵੇ, ਧੂੜੀ ਮਸਤਕ ਟਿੱਕਾ ਲਾਈਆ। ਸੋਹੰ ਢੋਲਾ ਸੱਚਾ ਗਾਵੇ, ਅੰਤਰ ਧਿਆਨ ਲਗਾਈਆ। ਸੱਜਾ ਚਰਨ ਫੇਰ ਉਠਾਵੇ, ਨੇਤਰ ਨੈਣ ਸ਼ਰਮਾਈਆ। ਬਣ ਨਿਮਾਣਾ ਦਰ ਦਰਸ਼ਨ ਪਾਵੇ, ਘਰ ਸਾਚੇ ਵੱਜੇ ਵਧਾਈਆ। ਮਨਮੁਖ ਨਾ ਕੋਈ ਸੀਸ ਝੁਕਾਵੇ, ਧੂੜੀ ਟਿੱਕਾ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵੀਨ, ਸਚ ਗਿਆਨ ਇਕੋ ਦਏ ਜਣਾਈਆ।’’
(੮ ਚੇਤ ੨੦੨੦ ਬਿ)
❋
❋
ਸਤਿ ਕਰ ਮੰਨੋ ਗੁਰੂ ਸੁਣਾਇਆ
❋
੦੧) ‘‘ਬਚਨ ਅਮੋੜੇ ਗੁਰ ਕਾ ਭਾਈ। ਵਿਚ ਸੰਸਾਰ ਰਹਿਣ ਨਾ ਪਾਈ। ਸੰਗਤ ਵਿਚ ਗੁਰ ਅੰਮ੍ਰਿਤ ਬਰਖੇ, ਮੰਗੇ ਕਹਿਰ ਦੇਹ ਤੇ ਵਰਤੇ। ਸੰਗਤ ਨੂੰ ਇਹ ਰਾਹ ਬਤਾਇਆ, ਸਤਿ ਕਰ ਮੰਨੋ ਗੁਰੂ ਸੁਣਾਇਆ। ਵਰਤਾਵੇ ਕਹਿਰ ਨਾ ਮੇਟੇ ਕੋਇ, ਮਹਾਰਾਜ ਸ਼ੇਰ ਸਿੰਘ ਦੀ ਜੋਤ ਪ੍ਰਗਟ ਹੋਏ।’’ (੭ ਜੇਠ ੨੦੦੭ ਬਿ)
❋
੦੨) ‘‘ਸਤਿਗੁਰ ਦਾ ਹੁਕਮ ਮੰਨਣਾ ਸਭ ਤੋਂ ਵਡੀ ਫ਼ਕੀਰੀ, ਇਕੇ ਫ਼ਿਕਰੇ ਵਿਚ ਦੋ ਜਹਾਨ ਦਾ ਲੇਖਾ ਦਏ ਮੁਕਾਈਆ। ਸ਼ਰਅ ਦੀ ਗਲੋਂ ਕੱਟ ਦੇਵੇ ਜ਼ੰਜੀਰੀ, ਜਗਤ ਸੰਗਲ ਦਏ ਤੁੜਾਈਆ।’’
(੧੫ ਮਾਘ ਸ਼ ਸੰ ੧੧)
❋
੦੩) ‘‘ਬਚਨ ਜਾਏ ਜੇ ਹਾਰ, ਜੂਨ ਘੋਗੜ ਪ੍ਰਭ ਦੇ ਲਿਖਾਇਆ। ਮਦਿ ਮਾਸ ਜੇ ਕਰੇ ਆਹਾਰ, ਵਿਸ਼ਟਾ ਮੁਖ ਰਖਾਇਆ।’’ · (੫ ਜੇਠ ੨੦੦੭ ਬਿ)
❋
੦੪) ‘‘ਬਚਨ ਭੁੱਲੇ ਜਗਤ ਰੁੱਲੇ ਝੂਠੇ ਤੋਲ ਤੁੱਲੇ ਝੂਠੀ ਖੇਲ ਹੋਈ ਗੁੱਲੇ ਨਾ ਕੋਈ ਫਲੇ ਨਾ ਕੋਈ ਫੁੱਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਪਹਿਲੇ ਬੁੱਲੇ।’’
(੧੩ ਜੇਠ ੨੦੧੦ ਬਿ)
❋
੦੫) ‘‘ਓਸ ਨੂੰ ਸਮਝੋ ਪਾਗਲ, ਜੋ ਸਤਿਗੁਰ ਹੁਕਮ ਗਿਆ ਭੁਲਾਈਆ । ਉਹ ਗੁਰਸਿੱਖ ਦਾ ਦਿਸੇ ਕਾਤਲ, ਜੋ ਵੇਖ ਕੇ ਮੁਖ ਭਵਾਈਆ।’’ (੨੪ ਚੇਤ ਸ਼ ਸੰ ੧)
❋
੦੬) ‘‘ਜੀਵਣ ਨਾਲੋਂ ਮਰਨਾ ਚੰਗਾ ਜੇਹੜਾ ਮੁੱਖ ਮੋੜੇ ਜਗਦੀਸ, ਜਗਦੀਸ਼ਰ ਪ੍ਰੇਮ ਤੁੜਾਈਆ। ਇਹੋ ਹੁਕਮ ਇਹੋ ਪਿਆਰ ਇਹੋ ਕਲਮਾ ਇਹੋ ਹਦੀਸ, ਜੇਹੜੀ ਹਜ਼ਰਤਾਂ ਤੋਂ ਪਰੇ ਦਿਤੀ ਸਮਝਾਈਆ । ਤੁਸੀਂ ਇਕ ਦੇ ਇਕ ਨਾਲ ਕਰਨੀ ਪ੍ਰੀਤ, ਜੋ ਪ੍ਰੀਤਮ ਨਾ ਕੋਇ ਮਨਾਈਆ।’’ (੨੨-੨੧੦)
❋
੦੭) ‘‘ਗੁਰਸਿਖ ਚਲੇ ਗੁਰ ਕੇ ਭਾਏ। ਸਤਿਗੁਰ ਸਾਚਾ ਹੋਏ ਸਹਾਏ। ਸ਼ਬਦ ਅਮੋੜ ਕਰੇ ਜੋ ਰਾਏ। ਸਤਿਗੁਰ ਸਾਚਾ ਦੇਵੇ ਦੇਹ ਛੁਡਾਏ।’’ · (੯ ਸਾਵਣ ੨੦੦੮)
❋
੦੮) ‘‘ਫੇਰ ਲੇਖ ਤੱਕਿਆ ਪਿਛਲੀ ਪਿਛੇ ਬਖ਼ਸ਼ ਦਿਤੀ ਗੁਸਤਾਖੀ, ਅੱਗੇ ਬਖ਼ਸ਼ਿਸ਼ ਨਾ ਕੋਇ ਕਰਾਈਆ । ਸਚ ਦੀ ਸਚ ਕਰੇ ਇਨਸਾਫੀ, ਇਨਸਾਫ ਅਦਲ ਆਪਣੇ ਹੱਥ ਰਖਾਈਆ। ਜਿਹੜਾ ਮੰਨ ਕੇ ਭੁੱਲ ਜਾਵੇ ਅੱਗੇ ਮਿਲੇ ਮੂਲ ਨਾ ਮਾਫੀ, ਦੋਬਾਰਾ ਹਰਿ ਸੰਗਤ ਵਿਚ ਕਦੇ ਨਾ ਆਈਆ । ਮੇਰਾ ਲਹਿਣਾ ਦੇਣਾ ਸੰਮਤ ਛੇ ਕਹੇ ਇਹੋ ਅਖ਼ੀਰ ਬਾਕੀ, ਜੋ ਬਕਾਇਦਾ ਦਿਤਾ ਦ੍ਰਿੜਾਈਆ। ਅੱਗੇ ਧਰਮ ਦੀ ਚਲਣੀ ਹਾਟੀ, ਸਚ ਦਾ ਸਚ ਵਣਜ ਵਖਾਈਆ। ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਬਹੁ ਭਾਂਤੀ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਆਸੀ, ਆਸਾ ਆਸਾ ਵਿਚ ਮਿਲਾਈਆ।’’ · (੨੨-੮੯੯ ੧ ਚੇਤ ਸ਼ ਸੰ ੭)
❋
੦੯) ‘‘ਜੇ ਭਗਤਾਂ ਵਿਚ ਨਾ ਰਿਹਾ ਇਤਫ਼ਾਕ, ਫੇਰ ਸ੍ਰੀ ਭਗਵਾਨ ਦੀ ਲੋੜ ਰਹੇ ਨਾ ਰਈਆ। ਮੈਂ ਸਚ ਦੱਸਾਂ, ਫਰੀਦ ਕਹੇ, ਜੋ ਹਰਿ ਕਾ ਬਚਨ ਭੁੱਲਿਆ, ਉਸ ਨੂੰ ਕਰਨਾ ਕਿਸੇ ਨਹੀਂ ਮੁਆਫ, ਅੱਗੇ ਹੋ ਨਾ ਕੋਇ ਛਡਾਈਆ। ਤੁਹਾਡੇ ਪਿੱਛੇ ਨੀਹਾਂ ਹੇਠ ਦਬਾ ਕੇ ਬੱਚਿਆਂ ਵਾਲੀ ਰਾਖ, ਰਾਖੀ ਕਰਨ ਵਾਲਾ ਰੱਖਿਆ ਕਰੇ ਚਾਈਂ ਚਾਈਂਆ। ਜੇ ਮਾਣਸ ਜਨਮ ਕਰ ਕੇ ਇਕ ਇਹਦੀ ਨਿਕੀ ਜਿਹੀ ਨਾ ਮੰਨੀ ਬਾਤ, ਸਤਿ ਕਰ ਕੇ ਨਾ ਝੋਲੀ ਪਾਈਆ। ਫੇਰ ਸਮਝੋ ਕਿ ਸਾਡਾ ਪ੍ਰਭ ਦੇ ਉਤੇ ਨਹੀਂ ਵਿਸ਼ਵਾਸ, ਖਾਹਿਸ਼ ਆਪਣੀ ਵੱਡੀ ਲਈ ਬਣਾਈਆ। ਫਰੀਦ ਕਹੇ ਮੈਂ ਮਾਤਲੋਕ ਵਿਚੋਂ ਜਾਵਾਂ ਤਦ ਭਗਤਾਂ ਨੂੰ ਪੂਰਾ ਦੇ ਕੇ ਇਤਫ਼ਾਕ, ਸਾਚਾ ਮੇਲ ਮਿਲਾਈਆ। ਜੇ ਪ੍ਰਭ ਦੇ ਹੁੰਦਿਆਂ ਨਾ ਸਿਖੀ ਜਾਚ, ਫੇਰ ਪਿਛੋਂ ਕਿਹੜਾ ਦੇਵੇ ਸਮਝਾਈਆ।’’ (੧੮-੩੭੭)
❋
੧੦) ‘‘ਬੱਚਿਓ ਸਾਚੀ ਸਿੱਖ ਲਓ ਜਾਚ, ਨਿੱਕਿਆਂ ਵੱਡਿਆਂ ਦਏ ਪੜ੍ਹਾਈਆ। ਜੇ ਪੁਰਖ ਅਕਾਲ ਨੂੰ ਸਮਝੋ ਬਾਪ, ਭਾਈ ਭੈਣ ਸਾਰੇ ਨਜ਼ਰੀ ਆਈਆ। ਹਰਿ ਸੰਗਤ ਵਿਚ ਪ੍ਰੇਮ ਸਭ ਦਾ ਸੱਜਣ ਤੇ ਸਭ ਦਾ ਸਾਕ, ਸਨਬੰਧੀ ਦਿੱਤਾ ਬਣਾਈਆ। ਗੁਰਮੁਖੋ ਤੁਹਾਡਾ ਬਣੌਣਾ ਇਤਫ਼ਾਕ, ਘਰ ਘਰ ਵਿਚੋਂ ਕੂੜਾ ਝਗੜਾ ਦੇਣਾ ਕਢਾਈਆ। ਸਤਾਰਾਂ ਹਾੜ ਨੂੰ ਇਕੀਆਂ ਦੀ ਬਣਾ ਦੇਣੀ ਜਮਾਤ, ਜੋ ਗੁਰਮੁਖਾਂ ਦੇ ਫ਼ੈਸਲੇ ਦਏ ਕਰਾਈਆ। ਜੋ ਨਿਭੂ ਤੇ ਪੱਕੀ ਮੇਰੇ ਸਾਥ, ਨਹੀਂ ਤੇ ਏਥੇ ਓਥੇ ਹੋਏ ਜੁਦਾਈਆ। ਵੇਖੋ ਹੁਣ ਕਿਹਨੂੰ ਮਿਲਦੀ ਸ਼ਾਬਾਸ਼, ਕਿਹੜੇ ਜਾਂਦੇ ਪੱਲੂ ਛੁਡਾਈਆ। ਬਚਨ ਸ਼ਬਦ ਹੁਕਮ ਅਖ਼ੀਰੀ ਇਕੋ ਵਾਰ ਦੇਵੇ ਆਖ, ਦੁਹਰੌਣ ਦੀ ਲੋੜ ਰਹੇ ਨਾ ਰਾਈਆ। ਜਾਂ ਅਜ਼ੀਜ਼ ਬਣੋ ਜਾਂ ਗੁਸਤਾਖ, ਅੱਧ ਵਿਚਕਾਰ ਲਟਕਦਾ ਨਜ਼ਰ ਕੋਈ ਨਾ ਆਈਆ। ਜਾਂ ਜਨਮ ਕਰਮ ਭੋਗੋ ਜਾਂ ਕਰਾ ਲਓ ਮੁਆਫ਼, ਬਰੀ ਆਪਣਾ ਆਪ ਕਰਾਈਆ। ਨਵੇਂ ਸੰਮਤ ਦੀ ਨਵੀਂ ਸਿੱਖ ਲਓ ਜਾਚ, ਯਾਚਕ ਬਣ ਕੇ ਸੇਵ ਕਮਾਈਆ। ਨਾ ਉਹ ਪੂਰਨ ਰਿਹਾ ਨਾ ਉਹ ਪੂਰਨ ਵਾਲੀ ਬਾਤ, ਪਤਿਪਰਮੇਸ਼ਵਰ ਹੋ ਕੇ ਆਪਣਾ ਹੁਕਮ ਵਰਤਾਈਆ । ਗੁਰਮੁਖ ਹੋ ਕੇ ਬਣਿਓ ਨਾ ਨਾਰ ਕਮਜਾਤ, ਕੁਲਖਣੀ ਹੋ ਨਾ ਮੁਖ ਭਵਾਈਆ। ਜਿਸ ਦਾ ਲੇਖਾ ਓਸੇ ਦਾ ਹਿਸਾਬ, ਦੇਵਣਹਾਰਾ ਓਹੋ ਗੁਸਾਈਂਆ। ਜੇ ਤੁਸਾਂ ਕਿਸੇ ਬਚਨ ਵਿਚ ਦੇਣਾ ਹੋਵੇ ਜਵਾਬ, ਜਵਾਬ ਦੇਣ ਤੋਂ ਪਹਿਲਾਂ ਬੇਨੰਤੀ ਕਰ ਕੇ ਆਪਣਾ ਪੱਲਾ ਲਓ ਛੁਡਾਈਆ। ਹੁਣ ਰਹਿਣ ਨਹੀਂ ਦੇਣਾ ਅੰਦਰੋਂ ਉਹਲਾ ਤੇ ਬਾਹਰੋਂ ਕਹੋ ਗੁਰੂ ਮਹਾਰਾਜ, ਪਾਤਸ਼ਾਹ ਸੱਚਾ ਕਹਿ ਕੇ ਸੀਸ ਨਿਵਾਈਆ। ਮੈਂ ਅੰਦਰ
❋
ਫੋਲ ਕੇ ਸਭ ਦਾ ਵੇਖਣਾ ਤਾਕ, ਕਵਣ ਨੇਕ ਕਵਣ ਠੱਗ ਕਵਣ ਯਾਰ ਕਵਣ ਬਦੀ ਰਿਹਾ ਕਮਾਈਆ । ਗੁਰਮੁਖੋ ਹਰਿ ਸੰਗਤ ਵਿਚ ਰਹਿਣ ਨਹੀਂ ਦੇਣਾ ਝਗੜਾ ਫਸਾਦ, ਪ੍ਰੇਮ ਪ੍ਰੀਤੀ ਦੇਣੀ ਸਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਦਏ ਆਵਾਜ਼, ਰਾਜ਼ ਰਮਜ਼ ਨਾਲ ਖੁਲ੍ਹਾਈਆ।
(੨੪ ਚੇਤ ਸ਼ ਸੰ ੧)
❋
੧੧) ‘‘ਗੁਰਸਿਖ ਹੋਏ ਮੁਖ ਭੁਆਵਣਾ। ਨਿਹਕਲੰਕ ਕਲੰਕ ਨਾਉਂ ਲਗਾਵਣਾ।’’
(੧ ਸਾਵਣ ੨੦੦੯ ਬਿ)
❋
੧੨) ‘‘ਸਤਿਗੁਰ ਸ਼ਬਦ ਦਾ ਹੁਕਮ ਕਦੇ ਨਾ ਸਮਝੋ ਅਜਾਈਂ, ਬਿਨਾ ਵਿਹਾਰ ਤੋਂ ਕਾਰ ਨਾ ਕੋਇ ਭੁਗਤਾਈਆ ।’’ (੨੩ ਮਾਘ ਸ਼ ਸੰ ੭)
❋
੧੩) ‘‘ਸਤਿਗੁਰ ਭੁੱਲਣ ਨਾਲੋਂ ਚੰਗੀ ਮੌਤ, ਜੀਵਨ ਕੰਮ ਕਿਸੇ ਨਾ ਆਈਆ।’’
(੧੯ ਹਾੜ ਸ ਸ ੪)
❋
੧੪) ‘‘ਆਪਣਾ ਮਾਰਗ ਦੱਸ ਮਹੀਨ, ਰਾਹ ਇਕੋ ਦਿਤਾ ਵਖਾਈਆ। ਸਤਿਗੁਰ ਹੁਕਮ ਤੇ ਸਦਾ ਕਰੋ ਯਕੀਨ, ਭੁੱਲ ਵਿਚ ਭੁੱਲ ਕਦੇ ਨਾ ਜਾਈਆ। ਇਸ ਤੋਂ ਵੱਡੀ ਨਹੀਂ ਕੋਈ ਹੋਰ ਤਾਲੀਮ, ਜਗਤ ਸਿਖਿਆ ਕੰਮ ਕਿਸੇ ਨਾ ਆਈਆ। ਹਿਰਦੇ ਰੱਖੋ ਜ਼ਹਿਨ ਜ਼ਹੀਨ, ਜ਼ਾਹਰ ਜ਼ਹੂਰ ਦਏ ਸਮਝਾਈਆ । ਫੇਰ ਕਦੇ ਨਾ ਹੋਵੋ ਗ਼ਮਗ਼ੀਨ, ਚਿੰਤਾ ਚਿਖਾ ਨਾ ਕੋਇ ਤਪਾਈਆ। ਪਿਆਰ ਮੁਹੱਬਤ ਵਿਚ ਰਹਿਣਾ ਲੀਨ, ਲਿਵ ਅੰਤਰ ਅੰਤਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ ਸਭ ਨਰ ਮਦੀਨ, ਮੁੱਦਾ ਆਪਣੇ ਹੱਥ ਰਖਾਈਆ।’’ · (੨੨ ੬੧੪)
❋
੧੫) ‘‘ਸਾਚਾ ਖੇਲ ਗੁਰਮੁਖ ਮਨਮੁਖ, ਹਰਿ ਕਰਤੇ ਧਾਰ ਚਲਾਈਆ। ਦੋਹਾਂ ਵਿਚ ਇਕੋ ਸੁਖ, ਸ੍ਰੀ ਭਗਵਾਨ ਰੋਗ ਸੋਗ ਨਾ ਕੋਇ ਸਤਾਈਆ । ਜੇ ਸਾਰੇ ਸੰਤ ਭਗਤ ਬਣਾ ਕੇ ਗੋਦੀ ਲਏ ਚੁੱਕ, ਲੱਖ ਚੁਰਾਸੀ ਕਾਇਮ ਰਹਿਣ ਨਾ ਪਾਈਆ। ਅੰਤ ਨੂੰ ਸ੍ਰਿਸ਼ਟੀ ਜਾਏ ਮੁੱਕ, ਜੂਨੀ ਜੂਨ ਨਾ ਕੋਇ ਭਵਾਈਆ । ਇਹ ਪ੍ਰਭ ਨੇ ਪਹਿਲੋਂ ਸੋਚੀ ਸੋਚ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਬੇਸ਼ਕ ਸਚਖੰਡ ਦਵਾਰੇ ਬੈਠਾ ਰਹੇ ਖ਼ਮੋਸ਼, ਜਨ ਭਗਤਾਂ ਅੱਠੇ ਪਹਿਰ ਗੀਤ ਗਾਏ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਇਸ ਦੇ ਵਿਚ ਸਾਰੇ ਨਿਰਦੋਸ਼, ਪਰਮ ਪੁਰਖ ਅਕਾਲ ਹੁਕਮੇ ਅੰਦਰ ਸਾਰੀ ਖੇਲ ਰਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਕਰਤਾਰ ਕੁਦਰਤ ਕਾਦਰ ਵੇਖਣਹਾਰਾ ਵੇਖੇ ਵਿਗਸੇ ਬੇਪਰਵਾਹੀਆ।’’ · (੧੬ ੫੧੩)
❋
੧੬) ‘‘ਸਾਚਾ ਹੁਕਮ ਸੁਣੋ ਹਰਿ ਸੰਗਤ, ਸਚ ਸਚ ਸਮਝਾਈਆ। ਅੱਗੇ ਵੇਖਣਾ ਨਹੀਂ ਕੋਈ ਪੰਡਤ, ਕਿਸਮਤ ਹੱਥ ਨਾ ਕਿਸੇ ਫੜਾਈਆ। ਸੀਸ ਨਿਵਾਉਣਾ ਨਹੀਂ ਕਿਸੇ ਸੰਤ, ਜੋ ਵਿਦਿਆ ਢੋਲੇ ਗਾਈਆ । ਆਸਾ ਰੱਖਣੀ ਨਹੀਂ ਸਵਰਗ ਜਨਤ, ਬਹਿਸ਼ਤ ਕੰਮ ਕਿਸੇ ਨਾ ਆਈਆ। ਪਿਛਲਾ ਢੋਲਾ ਨਹੀਂ ਗਾਉਣਾ
❋
ਮੰਨਤ, ਪੂਜਾ ਪਾਠ ਨਾ ਕੋਇ ਜਣਾਈਆ। ਪੁਰਖ ਅਕਾਲ ਮਨਾਉਣਾ ਇਕੋ ਕੰਤ, ਜੋ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਪਹੁੰਚਾਈਆ। ਜਿਸ ਦੀ ਮਹਿੰਮਾ ਸਦਾ ਅਨੰਤ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ । ਸੋ ਸਭ ਦੀ ਮੇਟੇ ਚਿੰਤ, ਦੁੱਖਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।’’ (੧ ਚੇਤ ਸ਼ ਸੰ ੪)
❋
੧੭) ‘‘ਜਿਹੜੇ ਕਹਿੰਦੇ ਸਾਨੂੰ ਮਿਲਿਆ ਨੇਤਰ ਗਿਆਨ, ਬਿਨ ਗਿਆਨ ਤੋਂ ਗਿਆਨ ਬਣਾਈਆ। ਧੋਖਾ ਕਰਦੇ ਨਾਲ ਸ੍ਰੀ ਭਗਵਾਨ, ਜੀਵਾਂ ਜੰਤਾਂ ਰਹੇ ਭੁਲਾਈਆ। ਓਨ੍ਹਾਂ ਦਾ ਲੇਖਾ ਚੁੱਕਣਾ ਆਣ, ਆਨਨ ਫਾਨਨ ਕਰੇ ਸਫ਼ਾਈਆ। ਸ਼ੂਕਰ ਜੂਨ ਓਨ੍ਹਾਂ ਨੂੰ ਕਰਨੀ ਪਏ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਇਹ ਵੀ ਖੇਲ ਮਿਹਰਵਾਨ, ਜੋ ਮਿਹਰ ਕਰ ਕੇ ਭਗਤਾਂ ਦੀ ਝੋਲੀ ਪਾਈਆ। ਗੁਰਮੁਖੋ ਪ੍ਰਭ ਨਾਲ ਬਣਿਓ ਨਾ ਕੋਈ ਬੇਈਮਾਨ, ਅੰਦਰੋਂ ਕੂੜੋ ਤੇ ਬਾਹਰੋਂ ਦਿਉਂ ਸਫ਼ਾਈਆ। ਇਸ ਤੋਂ ਅੱਗੇ ਝੂਠੀ ਚਲਣ ਨਹੀਂ ਦੇਣੀ ਕੋਈ ਦੁਕਾਨ, ਤਾਲੇ ਘਰ ਘਰ ਦੇਣੇ ਲਗਾਈਆ। ਭੁੱਲ ਨਾ ਜਾਣਾ ਸੁਣ ਕੇ ਫ਼ਰਮਾਣ, ਜਿਹੜਾ ਭੁੱਲੇ ਓਸੇ ਨੂੰ ਮਿਲੇ ਸਜ਼ਾਈਆ ।’’ · (੫ ਜੇਠ ਸ਼ ਸੰ ੧)
❋
੧੮) ‘‘ਜੇਹੜੇ ਰਸਨਾ ਜੇਹਵਾ ਤੇਰੇ ਸਿਫ਼ਤ ਦੀ ਪੜ੍ਹ ਕੇ ਕਿਤਾਬ, ਆਪਣਾ ਨਾਮ ਰਹੇ ਵਡਿਆਈਆ। ਸ੍ਰਿਸ਼ਟੀ ਨੂੰ ਚੜ੍ਹੌਂਦੇ ਜਾਣ ਚੱਪੂ ਜਹਾਜ, ਚੱਪੂ ਆਪਣਾ ਨਾਮ ਲਗਾਈਆ। ਅੰਤ ਅਖੀਰੀ ਉਹਨਾਂ ਦਾ ਖੋਲ੍ਹ ਦੇ ਪਾਜ, ਪਰਦਾ ਰਹਿਣ ਕੋਇ ਨਾ ਪਾਈਆ। ਬਿਨ ਹਰਿਨਾਮੇ ਖਾਲੀ ਕਰਦੇ ਲਾਸ਼, ਸਾਢੇ ਨੌਂ ਵਕਤ ਸੁਹਾਈਆ। ਮਾਇਆ ਮਮਤਾ ਵਾਲੀ ਵੇਖ ਕੇ ਖਾਹਿਸ਼, ਕੂੜੀ ਕਿਰਿਆ ਨਾਲ ਮਿਲਾਈਆ। ਦਸ ਦਸ ਹਜ਼ਾਰ ਜਨਮ ਤੈਨੂੰ ਕਰ ਨਾ ਸਕਣ ਤਾਲਾਸ਼, ਲੱਭਿਆ ਹੱਥ ਕਿਸੇ ਨਾ ਆਈਆ। ਦਰਿੰਦਿਆਂ ਕੋਲੋਂ ਕਟੌਣਾ ਮਾਸ, ਪਰਿੰਦਿਆਂ ਵਾਲਾ ਰੂਪ ਬਣਾਈਆ। ਜਮ ਦੀ ਪੌਣੀ ਗਲ ਵਿਚ ਫਾਂਸ, ਰਾਏ ਧਰਮ ਹੱਥ ਫੜਾਈਆ। ਸਭ ਨੂੰ ਭੁੱਲ ਜਾਏ ਸੁਰਾਹੀ ਪੈਮਾਨਾ ਗਿਲਾਸ, ਗਲਾਫ ਤਨ ਦਾ ਦੇਣਾ ਬਦਲਾਈਆ । ਵੇਖੀਂ ਪ੍ਰਭੂ ਕਿਤੇ ਮਿਹਰ ਵਿਚ ਆ ਕੇ ਨਾ ਕਰੀਂ ਮੁਆਫ, ਗੁਸਤਾਖਾਂ ਨੂੰ ਸਜਾ ਦੇਣੀ ਭੁਗਤਾਈਆ। ਜਿਹੜਾ ਅੰਦਰੋਂ ਬਾਹਰੋਂ ਕਰ ਨਾ ਸਕਿਆ ਅਦਾਬ, ਸਿਰ ਆਪਣੇ ਛਤਰ ਝੁਲਾਈਆ। ਭੁੰਨ ਕੇ ਖਾਂਦੇ ਰਹੇ ਕਬਾਬ, ਸਲਾਖਾਂ ਉਤੇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।’’ · (੧੮-੫੭੧)
❋
੧੯) ‘‘ਜੇ ਕੋਈ ਕਰੇ ਤੇਰੀ ਰੀਸ, ਲੱਖ ਚੁਰਾਸੀ ਵਿਚ ਦੇ ਭਵਾਈਆ। ਨਾ ਕੋਈ ਕਲਮਾ ਯਾਦ ਰਹੇ ਹਦੀਸ, ਆਪਣਾ ਨਾਮ ਦੇਣਾ ਭੁਲਾਈਆ। ਜਿਸ ਵੇਲੇ ਚਾਰ ਜੁਗ ਅਗਲੇ ਜਾਣ ਬੀਤ, ਫੇਰ ਗੋਬਿੰਦ ਨਾਲ ਮਿਲਾਈਆ। ਚੁਰਾਸੀ ਚੁਰਾਸੀ ਚੁਰਾਸੀ ਜਾਮੇ ਜਾਮੇ ਸਭ ਨੂੰ ਦੇਣੇ ਵਿਚ ਕੀਟ, ਪਤੰਗਿਆਂ ਵਿਚ ਪਾਰ ਨਾ ਕੋਇ ਲਗਾਈਆ। ਸਾਫ ਬੁੱਧੀ ਰਹੇ ਕੋਈ ਨਾ ਅਤੀਤ, ਨੇਤਰਹੀਣ ਦੇਣੇ ਜਣਾਈਆ। ਦੁੱਖਾਂ ਵਿਚ ਮਾਰਦੇ ਰਹਿਣ ਚੀਕ, ਸਾਂਤਕ ਸਤਿ ਨਾ ਕੋਇ ਕਰਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਤੇਰੇ ਸ਼ਬਦ ਗੁਰੂ ਦੀ ਕਰਦੇ ਰਹਿਣ ਉਡੀਕ, ਬਿਨ ਗੋਬਿੰਦ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਇਕੋ ਤੇਰੇ ਵਿਚ ਤੌਫੀਕ, ਤਾਰੀਫ ਆਪਣੀ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ।’’ (੧੯ -੮੯੪)
❋
੨੦) ‘‘ਜੋ ਪੜ੍ਹਦਾ ਰਿਹਾ ਨਾਲ ਮਸਲਾ, ਜਿਹਵਾ ਨਾਲ ਸੁਣਾਈਆ। ਉਸ ਦਾ ਨਜ਼ਰ ਨਾ ਆਇਆ ਅਸਲਾ, ਅਸਲੀਅਤ ਸਕੇ ਨਾ ਕੋਇ ਸਮਝਾਈਆ। ਉਹ ਖਰ ਦੀ ਜੂਨੇ ਪਏ ਨਸਲਾ, ਪੀਠ ਭਾਰ ਉਠਾਈਆ । ਸਾਚਾ ਮਿਲੇ ਕੋਈ ਨਾ ਵਸਲਾ, ਮਹਿਬੂਬ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਸਮਝਾਈਆ।’’ (੧੮ ਹਾੜ ੨੦੨੧ ਬਿ)
❋
੨੧) ‘‘ਜੋ ਰਸਨਾ ਪੜ੍ਹ ਪੜ੍ਹ ਦੱਸਦੇ ਰਹੇ ਜੱਗ, ਅਮਲ ਆਪਣਾ ਨਾ ਕੋਇ ਕਮਾਈਆ। ਉਹ ਜੂਨਾਂ ਵਿਚੋਂ ਜੂਨ ਭੋਗਣ ਕੱਗ, ਕਾਗਾਂ ਵਿਚ ਉਹ ਕਾਗ ਜੋ ਵਿਸ਼ਟੇ ਵਿਚ ਸਮਾਈਆ। ਢੋਰਾਂ ਦੇ ਖਾਵਣ ਹੱਡ, ਚੰਮ ਦ੍ਰਿਸ਼ਟੀ ਚਰਮ ਨਾਲ ਮਿਲਾਈਆ। ਪੜ੍ਹਿਆ ਲਿਖਿਆ ਏਥੇ ਜਾਣਾ ਛੱਡ, ਬਿਨ ਸਤਿਗੁਰ ਜਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।’’ (੧੮ ਹਾੜ ੨੦੨੧ ਬਿ)
❋
੨੨) ‘‘ਜੋ ਰਸਨਾ ਪੜ੍ਹ ਪੜ੍ਹ ਦੱਸਦੇ ਰਹੇ ਗੀਤ, ਬੱਤੀ ਦੰਦ ਚਤਰਾਈਆ । ਤਿਨ੍ਹਾਂ ਅੰਦਰ ਨਾ ਮਿਲਿਆ ਮੀਤ, ਭਰਮੇ ਭੁੱਲੇ ਫਿਰਦੇ ਰਹੇ ਵਿਚ ਲੋਕਾਈਆ। ਸੋ ਅੰਤਮ ਨੀਚਾਂ ਵਿਚੋਂ ਨੀਚ, ਕੁਕਰਮੀ ਨਜ਼ਰੀ ਆਈਆ । ਸਾਚੇ ਦਰ ਨਾ ਮਿਲੇ ਭੀਖ, ਭਿਛਿਆ ਨਾਮ ਨਾ ਕੋਇ ਪਾਈਆ। ਧਰ ਭੁੰਨੇ ਉਪਰ ਸੀਖ, ਕਬਾਬ ਸੋਹਣਾ ਦਏ ਬਣਾਈਆ। ਜਿਸ ਵੇਲੇ ਏਨ੍ਹਾਂ ਦੀ ਨਿਕਲੇ ਚੀਕ, ਸੁਣਨ ਵਾਲੇ ਜਾਣ ਕੁਰਲਾਈਆ । ਜਿੰਨਾਂ ਚਿਰ ਸਾਹਿਬ ਸਤਿਗੁਰ ਸ਼ਬਦੀ ਆਪ ਨਾ ਮਿਲੇ ਜਿਸਦੀ ਸਦਾ ਉਡੀਕ, ਨਿਜ ਘਰ ਆਪਣਾ ਫੇਰਾ ਪਾਈਆ। ਬਾਕੀ ਸਭ ਦੀ ਝੂਠੀ ਪ੍ਰੀਤ, ਲੱਗੀ ਤੋੜ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।’’
(੧੮ ਹਾੜ ੨੦੨੧ ਬਿ)
❋
੨੩) ‘‘ਜੂਠ ਝੂਠ ਜੋ ਅਪਰਾਧੀ ਬਣਿਆ ਸਾਧ, ਠੱਗੀ ਪ੍ਰਭ ਦੇ ਨਾਲ ਕਮਾਈਆ। ਉਹ ਜਨਮ ਭੁਆਵਾਂ ਗੀਦ ਗਾਦ, ਘੋਗੜ ਰੂਪ ਵਟਾਈਆ । ਜਿਸ ਦਾ ਲੇਖਾ ਫਿਰ ਪੁੱਛ ਨਾ ਸਕੇ ਕੋਇ ਹਿਸਾਬ, ਛੁੜਾਵਣ ਵਾਲਾ ਨੇੜੇ ਕੋਇ ਨਾ ਆਈਆ। ਜਿਨ੍ਹਾਂ ਨੇ ਕੂੜ ਕੁੜਿਆਰ ਦੇ ਬਾਗੀਚੇ ਲਾਏ ਬਾਗ, ਤਿਨ੍ਹਾਂ ਦੀ ਜੜ੍ਹ ਦਿਆਂ ਉਖੜਾਈਆ । ਜਿਹੜੇ ਹਰਿ ਦੇ ਨਾਮ ਨੂੰ ਲੌਂਦੇ ਰਹੇ ਦਾਗ਼, ਨੇਤਰ ਲੋਚਨ ਨੈਣਾਂ ਧੀਆਂ ਭੈਣਾਂ ਤਕਾਈਆ। ਤਿਨ੍ਹਾਂ ਨੂੰ ਜੂਨ ਭੁਆਵਾਂ ਕਾਗ, ਵਿਸ਼ਟਾ ਮੁਖ ਵਿਚ ਟਿਕਾਈਆ। ਕੂੜੀ ਕਿਰਿਆ ਦਾ ਦੇ ਕੇ ਸਵਾਦ, ਚਾਰੋਂ ਕੁੰਟ ਦਹਿ ਦਿਸ਼ਾ ਦਿਆਂ ਭਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾਵੇ ਖਾਧਾ ਮਾਸ, ਨਾੜੀ ਨਾੜੀ ਦਏ ਤੁੜਾਈਆ। ਪੰਜ ਜੇਠ ਕਹੇ ਮੈਨੂੰ ਲਾਹ ਦਿਉ ਚਾਅ, ਪ੍ਰਭ ਮੇਰਾ ਦਇਆ ਰਿਹਾ ਕਮਾਈਆ। ਜਿਨ੍ਹਾਂ ਨੇ ਖਾਦਾ ਸੂਰ ਜਿਨ੍ਹਾਂ ਨੇ ਖਾਦੀ ਗਾਂ, ਗਾਹਕ ਉਨ੍ਹਾਂ ਦੇ ਲਵਾਂ ਬਣਾਈਆ । ਉਨ੍ਹਾਂ ਦੀ ਕੂਕਰ ਸੂਕਰ ਮਾਤਾ ਦਿਆਂ ਬਣਾ, ਜੋ ਜਨਮ ਜਨਮ ਵਿਚ ਭਵਾਈਆ।’’ (੧੮-੫੭੦-੫੭੨)
❋
❋
‘‘ਸੱਤ ਰੰਗ ਕਹਿਣ ਗੁਰਮੁਖੋ ਜੇ ਨਹੀਂ ਕਰਨੀ ਸਚ ਪ੍ਰੀਤ, ਮੈਨੂੰ ਦਿਓ ਜਣਾਈਆ। ਓਹ ਰਹੇ ਨਾ ਸੰਗਤ ਬੀਚ, ਪੱਲੂ ਜਾਏ ਛੁਡਾਈਆ। ਸੋਹੰ ਰਸਨ ਨਾ ਗਾਏ ਸੁਹਾਗੀ ਗੀਤ, ਢੋਲਾ ਧੁਰਦਰਗਾਹੀਆ। ਜਿਸ ਨੂੰ ਚਾਹੀਦੀ ਨਹੀਂ ਇਹ ਬਖ਼ਸ਼ੀਸ਼, ਓਹ ਮੁਖੜਾ ਲਓ ਭਵਾਈਆ। ਫਿਰ ਵੀ ਜਾਂਦਿਆਂ ਦੀ ਦੇਵੇ ਠੋਕ ਪੀਠ, ਸ਼ਾਬਾਸ਼ ਕਹਿ ਕੇ ਦਏ ਸੁਣਾਈਆ। ਤੁਹਾਡਾ ਨਿਸ਼ਾਨਾ ਉਕਿਆ ਠੀਕ, ਠਾਕਰ ਨਾਲੋਂ ਹੋਈ ਜੁਦਾਈਆ।’’ · (੨੧-੨੧੪)
❋
੨੫) ‘‘ਕੱਤਕ ਕਹੇ ਮੈਂ ਕਰਮਾਂ ਦਾ ਵੇਖਣਾ ਘੋਲ, ਕਰਮਾਂ ਦੀ ਦੇਣੀ ਸਜ਼ਾਈਆ। ਸੰਤ ਸੁਹੇਲੇ ਸਚ ਵਰੋਲ, ਵਰ ਲਿਆਂ ਵਿਚੋਂ ਬਾਹਰ ਕਢਾਈਆ। ਗੁਰਮੁਖੋ, ਬਚਨ ਬੱਚਿਆਂ ਵਾਂਗ ਨਾ ਜਾਣਿਓ ਜਗਤ ਮਖੌਲ, ਮਸਖਰਾ ਰੂਪ ਨਾ ਕੋਇ ਬਣਾਈਆ। ਤੁਹਾਡੇ ਸਾਮ੍ਹਣੇ ਸਭ ਦੇ ਪਰਦੇ ਦੇਣੇ ਫੋਲ, ਚਾਰ ਕੁੰਟ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਰੱਖਣੇ ਉਹ ਨਰੋਲ, ਜਿਹੜੇ ਨਿਰੇ ਨਿਰਵੈਰ ਨੂੰ ਸੀਸ ਝੁਕਾਈਆ। ਬਾਕੀ ਧਰਤ ਮਾਤ ਧੌਲ ਦੀ ਸਵਾ ਕੇ ਗੋਦ, ਧੌਲਾਂ ਮਾਰ ਕੇ ਲੈਣੇ ਢਾਹੀਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਓਨ੍ਹਾਂ ਦੇ ਵਸਣਾ ਕੋਲ, ਜਿਨ੍ਹਾਂ ਨੂੰ ਆਪਣੀ ਕੁੱਲ ਲਿਆ ਬਣਾਈਆ ।’’ (੧ ਕੱਤਕ ਸ਼ ਸੰ ੧)
❋
੨੬) ਰਾਉ ਰੰਕ ਸਾਰੇ ਕਰੋ ਵਿਚਾਰ, ਸ਼ਾਹ ਸੁਲਤਾਨਾ ਆਪ ਜਣਾਇੰਦਾ । ਕੂੜੀ ਕਿਰਿਆ ਛੱਡੋ ਵਿਹਾਰ, ਸਚ ਸੁਚ ਇਕ ਵਖਾਇੰਦਾ। ਇਕ ਦਰ ਇਕ ਘਰ ਬਹਿ ਕੇ ਕਰੋ ਪਿਆਰ, ਵੱਡਾ ਛੋਟਾ ਨਜ਼ਰ ਕੋਇ ਨਾ ਆਇੰਦਾ। ਜੇ ਕੋਈ ਭੁੱਲ ਹੋ ਜਾਏ ਆਪਣੀ ਭੁੱਲ ਕਹੋ ਪੁਕਾਰ, ਪੜਦਾ ਉਪਰ ਨਾ ਕੋਇ ਰਖਾਇੰਦਾ । ਮਨਮੁਖ ਹੋ ਨਾ ਬਣੋ ਗਵਾਰ, ਜਗਤ ਖ਼ਵਾਰੀ ਚਾਰੋ ਕੁੰਟ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਸ਼ਾ ਸਭ ਦੀ ਆਪ ਬਦਲਾਇੰਦਾ। ਜੇ ਕੋਈ ਵੇਖੇ ਹਾਲ ਸਮਾਜ਼ਕ, ਸਮਾਜਵਾਦੀ ਦੇਣ ਦੁਹਾਈਆ। ਲੜਨ ਭਿੜਨ ਦੀ ਪੈ ਗਈ ਆਦਤ, ਦਿਵਸ ਰੈਣ ਕਰਨ ਲੜਾਈਆ। ਗੁਰੂਦੁਆਰੇ ਮੰਦਰ ਛੱਡ ਇਬਾਦਤ, ਸਿਆਸਤ ਰਾਣੀ ਬੈਠੇ ਘਰ ਪਰਨਾਈਆ। ਆਪਾ ਚੀਨ ਕੋਈ ਨਾ ਕਰੇ ਸ਼ਨਾਖ਼ਤ, ਆਪਣਾ ਪੜਦਾ ਨਾ ਕੋਇ ਉਠਾਈਆ। ਜਿਧਰ ਵੇਖੋ ਕੂੜੀ ਲਾਅਨਤ, ਕਲਜੁਗ ਡੌਰੂ ਡੰਕ ਰਿਹਾ ਵਜਾਈਆ । ਸਤਿਗੁਰੂ ਸਭ ਨੂੰ ਕਰ ਕੇ ਗਏ ਮਮਾਨਤ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਨਾ ਕਦੇ ਹਲਕਾਈਆ । ਸਤਿਗੁਰ ਭੁਲਿਆਂ ਭਰੇ ਨਾ ਕੋਇ ਜ਼ਮਾਨਤ, ਬਰੀਖ਼ਾਨਾ ਨਜ਼ਰ ਕੋਇ ਨਾ ਆਈਆ। ਠੱਗਾਂ ਚੋਰਾਂ ਯਾਰਾਂ ਫੜਨ ਨੂੰ ਹਰਿ ਬਣਾਈ ਅਦਾਲਤ, ਪੁਲੀਸ ਜਗਦੀਸ ਨਾਲ ਮਿਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਇਕ ਦੂਜੇ ਦੀ ਸਾਰੇ ਕਰੋ ਰਫ਼ਾਕਤ, ਵਫ਼ਾਦਾਰ ਬਣੇ ਸਰਬ ਲੋਕਾਈਆ। ਕਿਸੇ ਉਤੇ ਕਦੇ ਨਾ ਆਵੇ ਆਫ਼ਤ, ਜੋ ਗੁਰਮੁਖ ਬਣ ਕੇ ਹਰਿ ਕਾ ਨਾਮ ਧਿਆਈਆ। ਆਪਣੇ ਸੱਜਣਾਂ ਨੂੰ ਘਰ ਘਰ ਜਾ ਕੇ ਕਰੋ ਮੁਖ਼ਾਤਬ, ਸਚ ਸਨੇਹੜਾ ਦਿਉ ਸੁਣਾਈਆ। ਆਪਣੇ ਇਸ਼ਟ ਦੇ ਬਣੋ ਤਾਲਬ, ਦ੍ਰਿਸ਼ਟੀ ਆਪਣੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਸ੍ਰਿਸ਼ਟ ਸਬਾਈ ਇਕੋ ਇਕ ਜਣਾਈਆ। (੨੭ ਭਾਦਰੋਂ ੨੦੨੦ ਬਿ)
❋
੨੭) ‘‘ਜਨ ਭਗਤੋ ਜੇ ਤੁਹਾਡੇ ਕੋਲ ਆ ਗਿਆ ਕੂੜ ਕੁੜਿਆਰਾ ਤੇ ਸ਼ੈਤਾਨ, ਸ਼ਰਅ ਸਚ ਦੀ ਸਚ ਨਾਲੋਂ ਤੁੜਾਈਆ। ਫੇਰ ਤੁਹਾਨੂੰ ਜਰੂਰ ਸਤਿਗੁਰ ਦੇ ਹੁਕਮ ਭੁੱਲਿਆਂ ਚੁਰਾਸੀ ਦਾ ਜਰੂਰ ਭੁਗਤਣਾ ਪਏ ਭੁਗਤਾਨ, ਅੱਗੇ ਹੋ ਨਾ ਕੋਇ ਛੁਡਾਈਆ। (੨੩-੨੮੭)
❋
੨੮) ‘‘ਗੁਰਸਿਖ ਮੰਨਣਾ ਗੁਰ ਕਾ ਕਹਿਣਾ, ਭੁੱਲ ਕਦੇ ਨਾ ਜਾਈਆ। ਸਾਧ ਸੰਗਤ ਵਿਚ ਮਿਲ ਕੇ ਬਹਿਣਾ, ਹਰਿ ਸੰਗਤ ਹਰਿ ਕਾ ਰੂਪ ਵਖਾਈਆ। ਗੁਰ ਚਰਨ ਪ੍ਰੀਤੀ ਸਾਚਾ ਗਹਿਣਾ, ਜਗਤ ਸ਼ਿੰਗਾਰ ਨਾ ਕੋਇ ਵਡਿਆਈਆ।’’ (੧੦-੯੩੪)
❋
੨੯) ‘‘ਸਤਿਗੁਰ ਸ਼ਬਦ ਸਦ ਪ੍ਰੇਮ ਪਿਆਰ ਦਾ ਭੁੱਖਾ, ਨਿਤ ਨਵਿਤ ਰਾਹ ਰਿਹਾ ਵਖਾਈਆ। ਗੁਰਮੁਖੋ ਗੁਰਸਿਖੋ ਆਪਣੇ ਅੰਦਰ ਆਪਣੇ ਨਾਲ ਕਰ ਲਓ ਮਤਾ, ਬਾਹਰੋਂ ਸੰਗੀ ਸੰਗ ਨਾ ਕੋਈ ਰਲਾਈਆ।’’ (੧੬-੩੫੬)
❋
੩੦) ‘‘ਜਿੰਨਾਂ ਚਿਰ ਇਕ ਜ਼ੀਰੋ ਨਾ ਹੋਵੇ ਇਕ, ਓਨ੍ਹਾਂ ਚਿਰ ਗੋਬਿੰਦ ਦਾ ਬਣੇ ਕੋਈ ਨਾ ਸਿੱਖ, ਭਾਵੇਂ ਕੋਟਨ ਕੋਟ ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਲਿਖ, ਲਿਖਿਆਂ ਪੜ੍ਹਿਆਂ ਪ੍ਰਭ ਨੂੰ ਮਿਲਣ ਕੋਇ ਨਾ ਪਾਈਆ।’’ · (੨੧-੭੧)
❋
੩੧) ‘‘ਸਤਿਗੁਰ ਮਿਲਿਆਂ ਪੰਜ ਤੱਤ ਕਾਇਆ ਮਾਟੀ ਪੁਤਲਾ ਫੇਰ ਬਣਦਾ ਸਿੱਖ, ਸ਼ਿਸ਼ ਆਪਣਾ ਰੂਪ ਵਟਾਈਆ।’’ · (੧੯-੨੬੩)
❋
੩੨) ‘‘ਗੁਰਸਿਖ ਗੁਰਸਿਖ ਕਿਸੇ ਨਾਲ ਕਰੇ ਨਾ ਕੋਈ ਧੋਖਾ, ਸਚ ਸੁਚ ਇਕ ਸਮਝਾਈਆ। ਮਾਣਸ ਜਨਮ ਪ੍ਰਭ ਮਿਲਣ ਦਾ ਮੌਕਾ, ਲੱਖ ਚੁਰਾਸੀ ਵਿਚੋ ਨਜ਼ਰੀ ਆਈਆ। ਕੂੜੀ ਕਿਰਿਆ ਅੰਦਰ ਨਾ ਹੋਣਾ ਥੋਥਾ, ਹੋਛੀ ਮੱਤ ਨਾ ਕੋਇ ਵਡਿਆਈਆ।’’ · (੧੫-੮੧)
❋
੩੩) ‘‘ਪ੍ਰਭ ਪੂਰਾ ਪਹਿਲੇ ਤੋਲ ਕੇ, ਫਿਰ ਬਣ ਪ੍ਰਭ ਕਾ ਚੇਰਾ। ਸਚ ਰਸਨਾ ਬਚਨ ਬੋਲ ਕੇ, ਗੁਰਸਿਖ ਭੁੱਲ ਨਾ ਜਾਏ ਮੇਰਾ। ਸਾਚਾ ਸ਼ਬਦ ਦੇ ਪ੍ਰਭ ਖੋਲ੍ਹ ਕੇ, ਮਧ ਮਾਸ ਨਾ ਆਵੇ ਨੇਰਾ। ਪ੍ਰਭ ਮਾਰੇ ਜਗਤ ਵਰੋਲ ਕੇ, ਭੰਗ ਕਰੇ ਬਚਨ ਜਨ ਕੇਰਾ।’’ · (੧੫ ਚੇਤ ੨੦੦੮ ਬਿ)
❋
੩੪) ‘‘ਗੁਰਸਿਖ ਗੁਰਸਿਖ ਨਾਲ ਕਰੋ ਪਿਆਰਾ, ਸਾਚੀ ਰੀਤੀ ਇਕ ਚਲਾਇੰਦਾ।’’
(੨੧ ਵਿਸਾਖ ੨੦੨੦ ਬਿ)
❋
੩੫) ‘‘ਗੁਰਸਿਖ ਓਹ ਨਾ ਆਖੀਏ, ਜੋ ਮਾਇਆ ਰਹੇ ਲਪਟਾਏ। ਗੁਰਸਿਖ ਓਹ ਨਾ ਆਖੀਏ, ਜੋ ਤ੍ਰਿਸ਼ਨਾ ਭੁੱਖ ਵਧਾਏ। ਗੁਰਸਿਖ ਓਹ ਨਾ ਆਖੀਏ, ਜੋ ਜਨ ਸ਼ਿੰਗਾਰ ਵੇਸਵਾ ਰੂਪ ਵਟਾਏ। ਗੁਰਸਿਖ ਓਹ ਨਾ ਆਖੀਏ, ਗੁਰ ਸੰਗਤ ਵਿਚ ਉਚਾ ਬਹਿ ਬਹਿ ਆਪਣਾ ਰੂਪ ਪ੍ਰਗਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਰਿਹਾ ਸਮਝਾਏ।
❋
ਗੁਰਸਿਖ ਓਹ ਨਾ ਆਖੀਏ, ਜਿਸ ਆਤਮ ਅੰਤਰ ਨਾ ਇਕ ਧਿਆਨ । ਗੁਰਸਿਖ ਓਹ ਨਾ ਆਖੀਏ, ਜਿਸ ਮਨ ਭਰਿਆ ਮਾਣ ਅਭਿਮਾਣ। ਗੁਰਸਿਖ ਓਹ ਨਾ ਆਖੀਏ, ਜੋ ਮੰਗੇ ਪੀਣ ਖਾਣ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਆਪੇ ਜਾਣੇ ਆਪਣੀ ਸਚ ਪਛਾਣ। (੧੦--੩੫)
❋
੩੬) ‘‘ਗੁਰਸਿਖ ਸੱਚਾ ਜਾਣੀਏ, ਜੋ ਭਾਣਾ ਮੰਨੇ ਕਰਤਾਰ। ਗੁਰਸਿਖ ਸੱਚਾ ਜਾਣੀਏ, ਜੋ ਨਾਤਾ ਤੋੜੇ ਜਗਤ ਸੰਸਾਰ। ਗੁਰਸਿਖ ਸੱਚਾ ਜਾਣੀਏ, ਗੁਰ ਚਰਨ ਧੂੜੀ ਕਰੇ ਸ਼ਿੰਗਾਰ। ਗੁਰਸਿਖ ਸੱਚਾ ਜਾਣੀਏ, ਗੁਰ ਨਾਉਂ ਕਰੇ ਅਧਾਰ। ਗੁਰਸਿਖ ਸੱਚਾ ਜਾਣੀਏ, ਗੁਰ ਅੰਮ੍ਰਿਤ ਮੰਗੇ ਅਮਰ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵਣਹਾਰ।’’ (੧੦-੩੫)
❋
੩੭) ‘‘ਗੁਰਸਿਖ ਗੁਰਸਿਖ ਨੂੰ ਕੋਈ ਨਾ ਕਹੇ ਮਾੜਾ, ਪ੍ਰੇਮ ਪਿਆਰ ਵਿਚ ਇਕ ਦੂਜੇ ਨੂੰ ਲਉ ਸਮਝਾਈਆ । ਤੁਹਾਡਾ ਸਭ ਦਾ ਇਕੋ ਲਾੜਾ, ਪੁਰਖ ਅਕਾਲ ਅਗੰਮ ਅਥਾਹੀਆ।’’ (੧੭ ਹਾੜ ਸ਼ ਸੰ ੭)
❋
੩੮) ‘‘ਗੁਰਸਿਖਾਂ ਨਾਲ ਜੋ ਕਹਿਰ ਕਮਾਏ। ਅੰਕੜਾ ਘੋੜਾ ਲੰਕੜਾ ਮਸਾਣ ਬਣ ਜਾਏ। ਸ਼ਦੋਣ ਮਾਈ ਪੌਣ ਦਰ ਧੱਕੇ ਖਾਏ। ਕਿੰਗਰੇ ਕਿੰਗਰੇ ਗੁਰ ਮਰਦੰਗ ਵਜਾਏ। ਮਾਈ ਗੌਰਜਾਂ ਸਿਰ ਖੇਹ ਪਵਾਏ।’’ (੧ ਵਸਾਖ ੨੦੦੭ ਬਿ)
❋
੩੯) ‘‘ਏਕਾ ਧਾਮ ਅਕੱਠੇ ਬਹਿਣਾ, ਦੋਏ ਮੂਰਤੀ ਏਕਾ ਜੋਤ ਜਗਾਇੰਦਾ। ਗੁਰ ਸੰਗਤ ਗੁਰ ਮੰਨਣਾ ਕਹਿਣਾ, ਦੇ ਮਤ ਆਪ ਸਮਝਾਇੰਦਾ । ਕਲਜੁਗ ਮਾਇਆ ਵਿਚ ਨਾ ਵਹਿਣਾ, ਗੁਰ ਪੂਰਾ ਪਾਰ ਕਰਾਇੰਦਾ।’’
❋
੪੦) ‘‘ਗੁਰਸਿਖ ਨਾ ਦੁਪੜ ਦੌੜ, ਪ੍ਰਭ ਏਕਾ ਰੰਗ ਰੰਗਾਇਆ। ਦੇਹੀ ਚਲੇ ਕੋਹੜ, ਸਾਧ ਸੰਗਤ ਵਿਚ ਜਿਸ ਜਨ ਹੰਕਾਰ ਰਖਾਇਆ। ਮਾਨਸ ਜਨਮ ਨਾ ਨਿਭੇ ਤੋੜ, ਪ੍ਰਭ ਸਾਚੇ ਅਧਵਿਚਕਾਰ ਰਖਾਇਆ । (੬ ਵਸਾਖ ੨੦੦੯ ਬਿ)
❋
੪੧) ‘‘ਸਿਖੀ ਸੋ ਪਰਵਾਨ, ਜਿਨ੍ਹਾਂ ਸਿਖਿਆ ਸਤਿਗੁਰ ਭਾਈਆ। ਸੋ ਸਿਖੀ ਕੂੜ ਨਿਸ਼ਾਨ, ਦੁਰਮੱਤ ਮੈਲ ਨਾ ਸਕੇ ਧੁਆਈਆ। ਰਸਨਾ ਜਿਹਵਾ ਕਰਨ ਗਿਆਨ, ਹਿਰਦੇ ਹਰਿ ਨਾ ਕੋਇ ਵਸਾਈਆ । ਜਿਨ੍ਹਾਂ ਅੰਤਰ ਮਿਲਿਆ ਆਣ, ਸੋ ਸਿਖ ਰੂਪ ਵਡਿਆਈਆ।’’ · (੧੩-੮੦੫)
❋
❋
‘‘ਸਿੱਖ ਨਾਲ ਸਿੱਖ ਲੜੇ ਹੋਏ ਗਵਾਰ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜਗਤ ਦੁਹਾਗਣ ਨਾਰ ਵਿਭਚਾਰ, ਜੋ ਬੈਠੀ ਕੰਤ ਭੁਲਾਈਆ ।’’ · (੦੯-੭੭)
❋
੪੩) ‘‘ਜਿਹੜਾ ਧਰਮ ਦੀ ਧਾਰ ਵਿਚ ਪੂਰਾ ਦਿਸੇ ਨਾ ਸਿਖਾ, ਸਿੱਖ ਸਤਿਗੁਰ ਵਿਚ ਨਾ ਕੋਇ ਸਮਾਈਆ ।’’ (੨੪ ਮਾਘ ਸ਼ ਸੰ ੭)
❋
੪੪) ‘‘ਸਾਚੀ ਮਤ ਸ਼ਬਦ ਗੁਰ ਮੰਤਰ, ਏਕਾ ਏਕ ਦ੍ਰਿੜਾਇਆ।’’ · (੦੭-੩੮੫)
❋
੪੫) ‘‘ਸਤਿਗੁਰ ਸ਼ਬਦ ਸੁਣਨਾ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ।’’ (੧੯-੧੮੩)
❋
੪੬) ‘‘ਵੇਖਿਉ ਗੁਰਸਿਖ ਗੁਰਸਿਖ ਦਾ ਬਣਿਉ ਨਾ ਕਦੇ ਕਸਾਈ, ਇਹ ਗੋਬਿੰਦ ਦੀ ਰੀਤੀ ਪੁਰਾਣੀ ਚਲੀ ਆਈਆ।’’ · (੨੬ ਪੋਹ ਸ਼ ਸੰ ੧੦)
❋
੪੭) ‘‘ਗੁਰਸਿਖ ਨਾ ਹੋਏ ਠੱਗ ਚੋਰ ਯਾਰ, ਦੂਸਰ ਧਨ ਨਾ ਕੋਇ ਚੁਰਾਇਆ ।’’ (੦੭-੩੮੫)
❋
੪੮) ‘‘ਗੁਰਸਿਖ ਸੰਸਾਰ ਕੋਲੋਂ ਡਰ ਨਾ ਜਾਣਾ ਹਾਰ, ਜਿਤ ਹਾਰ ਹਰਿ ਆਪਣੇ ਹੱਥ ਰਖਾਈਆ।’’ (੧ ਕੱਤਕ ੨੦੧੮ ਬਿ)
❋
੪੯) ‘‘ਗੁਰਸਿੱਖ ਸੋ ਜਿਸ ਕਰਮ ਵਿਚਾਰਿਆ।’’ · (੨੦ ਜੇਠ ੨੦੦੭)
❋
੫੦) ‘‘ਪ੍ਰਭ ਦੇ ਨਾਮ ਜਪਣ ਤੋਂ ਜਿਹੜੇ ਵੇਹਲੇ, ਓਨ੍ਹਾਂ ਝਗੜੇ ਵਿਚ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲੇ, ਗੁਰਮੁਖ ਮਨਮੁਖ ਦੋਵੇਂ ਧਾਰ ਚਲਾਇੰਦਾ।’’ · (੧੪ ੧੭੦)
❋
੫੧) ‘‘ਸਾਰੀ ਦੁਨੀਆਂ ਨਾਲੋਂ ਮੈਨੂੰ ਥੋੜੀ ਸਿਖੀ ਚੰਗੀ, ਜੋ ਸਿਖਿਆ ਵਿਚ ਰਖਾਈਆ।’’ (੧੯-੨੯੩)
❋
੫੨) ‘‘ਸੋ ਗੁਰਮੁਖ ਸੂਰਾ ਕਹੀਏ ਸੰਤ, ਜੋ ਸਤਿਗੁਰ ਸਰਨ ਸੇਵ ਕਮਾਇੰਦਾ।’’ (੧੯-੪੫੫)
❋
੫੩) ‘‘ਗੁਰਸਿਖ ਪ੍ਰਭ ਕਾ ਰੂਪ ਹੈ, ਜੇ ਭਾਣੇ ਚਲੇ। ਗੁਰਸਿਖ ਵਿਚ ਵਸਦਾ ਪ੍ਰਭ ਭੂਪ ਹੈ, ਕਲਜੁਗ ਬਿਲਲਾਏ ਮੂਲ ਨਾ ਹੱਲੇ। ਸਾਚਾ ਸਿਖ ਮੇਰਾ ਸਰੂਪ ਹੈ, ਅੰਤ ਕਾਲ ਸਚਖੰਡ ਦਰ ਮੱਲੇ।’’
(੧੩ ਚੇਤ ੨੦੦੮ ਬਿ)
❋
੫੪) ‘‘ਜਨ ਭਗਤੋ ਪੂਜਾ ਕਰਨੀ ਨਹੀਂ ਕਿਸੇ ਇੱਟ ਪੱਥਰ, ਪਾਹਨ ਸੀਸ ਨਾ ਕਿਸੇ ਨਿਵਾਈਆ।’’ (੧੮ ਹਾੜ ਸ਼ ਸੰ ੭)
❋
੫੫) ‘‘ਸਚ ਦਵਾਰੇ ਦੇਵੇ ਸੋਝੀ, ਸਮਝ ਸਮਝ ਵਿਚੋਂ ਬਦਲਾਈਆ। ਉਸ ਦੇ ਹੱਥ ਵਿਚ ਸਭ ਦੀ ਰੋਜੀ, ਰਾਜ਼ਕ ਰਿਜ਼ਕ ਰਹੀਮ ਨੂਰ ਅਲਾਹੀਆ। ਵੇਖਿਓ ਰੋਟੀ ਪਿਛੇ ਕਿਸੇ ਦੇ ਬਣਿਓ ਨਾ ਦੋਖੀ, ਦੁਖੀਆਂ ਦਾ ਦਰਦ ਲੈਣਾ ਵੰਡਾਈਆ।’’ · (੧੦ ਮਾਘ ਸ਼ ਸੰ ੪)
❋
੫੬) ‘‘ਤੁਸੀਂ ਬੇਨੰਤੀਆਂ ਰੋਜ਼ ਕਰੋ ਤੇ ਸਤਿਗੁਰੂ ਦੀ ਤੁਹਾਡੇ ਅੱਗੇ ਇਕ ਅਰਜ਼, ਇਕੋ ਵਾਰ ਸੁਣਾਈਆ । ਸਾਰਿਆਂ ਬੋਲਣਾ ਜ਼ੋਰ ਨਾਲ ਗਰਜ, ਬਿਨਾ ਪ੍ਰਭੂ ਤੋਂ ਸੀਸ ਨਾ ਕਿਸੇ ਝੁਕਾਈਆ।’’
(੨੭ ਪੋਹ ਸ਼ ਸੰ ੫)
❋
੫੭) ‘‘ਤੁਸਾਂ ਇਕ ਮੰਨਣਾ ਬਚਨ, ਬਿਨਾ ਪੁਰਖ ਅਕਾਲ ਤੋਂ ਸੀਸ ਨਾ ਕਿਸੇ ਨਿਵਾਈਆ।’’
(੨੭ ਪੋਹ ਸ਼ ਸੰ ੫)
❋
੫੮) ‘‘ਮੰਦਰ ਮਸਜਿਦ ਮਠ ਸ਼ਿਵਦਵਾਲੇ ਸੀਸ ਨਾ ਕਿਸੇ ਝੁਕਾਵਣਾ, ਕਾਇਆ ਮੰਦਰ ਅੰਦਰ ਆਪਣੇ ਸੱਚਾ ਗੁਰੂਦਵਾਰ।’’
❋
੫੯) ‘‘ਜਿਨ੍ਹਾਂ ਪੱਥਰਾਂ ਇੱਟਾਂ ਕਾਗਜਾਂ ਨੂੰ ਮੰਨਿਆਂ ਭਗਵਾਨ, ਤਿਨ੍ਹਾਂ ਨੂੰ ਬਿਨਾਂ ਸ਼ਹਾਦਤਾਂ ਦਿਆਂ ਸਜਾਈਆ ।’’ (੧੮-੫੭੧)
❋
੬੦) ‘‘ਸੀਸ ਕਹੇ ਮੈਂ ਸੁਗੰਧ ਖਾਵਾਂ ਦੂਸਰ ਅੱਗੇ ਕਦੇ ਨਾ ਝੁੱਕੇ, ਜੇ ਲੱਥ ਜਾਵੇ ਸੀ ਨਾ ਕਦੇ ਸੁਣਾਈਆ।’’ · (੨੨-੯੧੦)
❋
੬੧) ‘‘ਸਤਿਗੁਰ ਦੀ ਇਕ ਗਲ ਜੇ ਕੋਈ ਮੰਨੇ ਨਾ ਉਹ ਡੁੱਬੇ ਵਿਚ ਸੰਸਾਰ, ਚੁਰਾਸੀ ਵਿਚ ਕਦੇ ਨਾ ਆਈਆ। ਉਹ ਇਕ ਗਲ ਇਹ ਸਦਾ ਸਦਾ ਉਸ ਪ੍ਰਭੂ ਨੂੰ ਕਰੋ ਨਿਮਸਕਾਰ, ਡੰਡਾਵਤ ਵਿਚ ਓਸੇ ਨੂੰ ਸੀਸ ਨਿਵਾਈਆ।’’ · (੨੪-੭੯੫)
❋
੬੨) ‘‘ਏਸ ਤੋਂ ਪੜ੍ਹਿਆਂ ਸੁਣਿਆਂ ਮਾਰਗ ਮਿਲਦਾ ਜਿਥੇ ਮਿਲੇ ਪੁਰਖ ਸਮਰੱਥ, ਓਸ ਮੰਜ਼ਲ ਚੜ੍ਹ ਕੇ ਗੁਰਮੁਖੋ ਦਰਸ਼ਨ ਲੈਣਾ ਪਾਈਆ। ਜੇ ਐਵੇਂ ਖਾਲੀ ਟੇਕੀ ਜਾਓ ਮੱਥ, ਮੱਥੇ ਟੇਕਿਆਂ ਹੱਥ ਕੁਛ ਨਾ ਆਈਆ।’’ · (੨੪ ਅੱਸੂ ਸ਼ ਸੰ ੫)
❋
੬੩) ‘‘ਗੁਰਸਿੱਖ ਮਿਲ ਗੁਰ ਸੰਗਤ ਕਹੀਏ। ਗੁਰ ਸੰਗਤ ਮਿਲ ਸੋਹੰ ਸ਼ਬਦ ਗੁਣ ਗਾਈਏ।’’ (੦੧-੧੩੮)
❋
੬੪) ‘‘ਗੁਰ ਸੰਗਤ ਵੱਡੀ ਵਡਿਆਈ ਵਿਚ ਸੰਸਾਰ ਹੈ। ਸਾਰੇ ਰਲ ਮਿਲ ਬਹਿਣਾ ਭੈਣਾ ਭਾਈ, ਨਾ ਬਣਨਾ ਜੀਵ ਗਵਾਰ ਹੈ।’’ (੦੪ ੯੫)
❋
੬੫) ‘‘ਧੰਦਿਆਂ ਵਿਚ ਗਾਓ ਜਸ, ਬੰਦਿਆਂ ਵਿਚੋਂ ਬੰਦਗੀ ਇਕੋ ਭਾਈਆ। ਗੰਦਿਆਂ ਵਿਚੋਂ ਪਿਛੇ ਜਾਓ ਹਟ, ਪੱਲੂ ਆਪਣਾ ਆਪ ਛੁਡਾਈਆ। ਮਨ ਨੀਵਾਂ ਕਰ ਕੇ ਜਾਓ ਢੱਠ, ਢੱਠਿਆਂ ਲੱਜਿਆ ਕੋਇ ਨਾ ਆਈਆ। ਮਾਣਸ ਦੇਹੀ ਸਾਚਾ ਸੌਦਾ ਦਮੜੇ ਲਓ ਵੱਟ, ਕਾਚੀ ਮਾਟੀ ਅੰਤ ਕੰਮ ਕਿਸੇ ਨਾ ਆਈਆ ।’’ · (੧੪--੪੧੬)
❋
੬੬) ‘‘ਪ੍ਰਭੂ ਮਿਲਣ ਦਾ ਨਹੀਂ ਵੇਹਲ, ਤਿਸ ਦਾ ਧੰਦਾ ਕੰਮ ਕਿਸੇ ਨਾ ਆਇਆ।’’(੧੪-੨੫੯)
❋
੬੭) ‘‘ਸੰਗਤ ਸਾਚੀ ਜਾਣੀਏ, ਜਿਸ ਅੰਤਰ ਹਰਿ ਨਿਵਾਸ। ਸੰਗਤ ਸਾਚੀ ਜਾਣੀਏ, ਜਿਸ ਆਤਮ ਸਚ ਧਰਵਾਸ। ਸੰਗਤ ਸਾਚੀ ਜਾਣੀਏ, ਜਿਸ ਪ੍ਰਭ ਮਿਲਣ ਦੀ ਆਸ। ਸੰਗਤ ਸਾਚੀ ਜਾਣੀਏ, ਜਿਸ ਦੇਵੇ ਦਰਸ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼।’’
❋
੬੮) ‘‘ਸੰਗਤ ਸਾਚੀ ਜਾਣੀਏ, ਆਤਮ ਅੰਤਰ ਰੰਗ। ਸੰਗਤ ਸਾਚੀ ਜਾਣੀਏ, ਘਰ ਵੇਖੇ ਸੇਜ ਪਲੰਘ । ਸੰਗਤ ਸਾਚੀ ਜਾਣੀਏ, ਘਰ ਸੁਣੇ ਨਾਦ ਮਰਦੰਗ। ਸੰਗਤ ਸਾਚੀ ਜਾਣੀਏ, ਆਪਣਾ ਦਵਾਰਾ ਆਪੇ ਜਾਏ ਲੰਘ। ਸੰਗਤ ਸਾਚੀ ਜਾਣੀਏ, ਅੱਠੇ ਪਹਿਰ ਰਹੇ ਪਰਮਾਨੰਦ। ਸੰਗਤ ਸਾਚੀ ਜਾਣੀਏ, ਜਿਸ ਸਤਿਗੁਰ ਸੁਣਾਏ ਸੁਹਾਗੀ ਛੰਦ। ਸੰਗਤ ਸਾਚੀ ਜਾਣੀਏ, ਜਿਸ ਅੰਤ ਨਾ ਆਏ ਕੰਡ। ਸੰਗਤ ਸਾਚੀ ਜਾਣੀਏ, ਜੋ ਵਸੇ ਉਪਰ ਬ੍ਰਹਿਮੰਡ। ਸੰਗਤ ਸਾਚੀ ਜਾਣੀਏ, ਜਿਤ ਆਤਮ ਹੋਏ ਨਾ ਰੰਡ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵਸੇ ਸੰਗਤ ਸੰਗ।’’ (੧੦-੮੨੫)
❋
੬੯) ‘‘ਹਰਿ ਸੰਗਤ ਮੇਲਾ ਇਕ ਘਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਮਿਲੇ ਹਰਿ,
❋
ਗ੍ਰਹਿ ਮੰਦਰ ਫੇਰਾ ਪਾਈਆ। ਇਕ ਦੂਜੇ ਨਾਲ ਕਿਉਂ ਰਹੇ ਲੜ, ਮਨਮਤ ਕਰੇ ਲੜਾਈਆ। ਗੁਰ ਸ਼ਬਦ ਡੋਰੀ ਲਓ ਫੜ, ਮਨਮਤੀ ਦਿਓ ਤਜਾਈਆ। ਸਾਚੇ ਪੌੜੇ ਜਾਓ ਚੜ੍ਹ, ਸਤਿਗੁਰ ਨਾਨਕ ਗਿਆ ਸਮਝਾਈਆ। ਜੀਂਵਦਿਆਂ ਹੀ ਜਾਓ ਮਰ, ਮਰਨੀ ਇਕੋ ਇਕ ਦਰਸਾਈਆ। ਆਪਣੀ ਸੁਰਤੀ ਸ਼ਬਦ ਡੋਰੇ ਲਓ ਫੜ, ਮਨ ਵਾਸਨਾ ਉਠ ਨਾ ਦਹਿ ਦਿਸ਼ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਇਕ ਵਖਾਈਆ।’’ · (੧੪-੧੭੦)
❋
੭੦) ‘‘ਹਰਿ ਸੰਗਤ ਤੇਰਾ ਏਕਾ ਧਰਮ, ਏਕਾ ਰੂਪ ਵਖਾਨਿਆ।’’ (੦੭-੪੯-੫੦)
❋
੭੧) ‘‘ਹਰਿ ਸੰਗਤ ਤੇਰਾ ਪਿਆਰ ਹਰਿ ਪੀ ਪੀ ਰੱਜਣਾ, ਆਪਣੀ ਤ੍ਰਿਸ਼ਨਾ ਭੁੱਖ ਮਿਟਾਈਆ।’’ (੦੭-੩੧੩)
❋
੭੨) ‘‘ਸਰਗੁਣ ਸੰਗਤ ਹਰਿ ਹਰਿ ਜੋਤ, ਨਿਰਵੈਰ ਨਿਰਵੈਰ ਨਿਰਵੈਰ ਆਪ ਰਖਾਈਆ। ਕਾਇਆ ਬਣਿਆ ਕਿਲਾ ਕੋਟ, ਅੰਦਰ ਲੁਕਿਆ ਬੇਪਰਵਾਹੀਆ।’’ · (੧੦-੯੯੨-੯੯੩)
❋
੭੩) ‘‘ਸਾਚਾ ਅੰਮ੍ਰਿਤ ਹਰਿ ਵਰਤਾਏ, ਅੰਮ੍ਰਿਤ ਬਰਖਾ ਲਾਈਆ। ਅੰਮ੍ਰਿਤ ਨੀਰ ਆਪ ਹੋ ਜਾਏ, ਗੁਰਮੁਖ ਦੁੱਧ ਵਿਚ ਸਮਾਈਆ। ਗੁਰਮੁਖ ਦੁੱਧ ਨਜ਼ਰੀ ਆਏ, ਗੁਰ ਪੂਰਾ ਨੀਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਹਰਿ ਸੰਗਤ ਏਕਾ ਰੰਗ ਰੰਗਾਈਆ।’’ (੦੭-੩੧੪)
❋
੭੪) ‘‘ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀ ਜਗਹ ਘਰ ਘਰ ਆਪਣੇ ਬੱਚਿਆਂ ਦੀ ਮਨਾਉਣ ਡਹਿ ਪੈਣ ਬਰਸੀ, ਸਾਧ ਸੰਤ ਉਨ੍ਹਾਂ ਦੇ ਘਰ ਜਾ ਜਾ ਕੇ ਪਕਵਾਨ ਲੈਣ ਖਾਈਆ। ਏਦੂ ਵੱਡੀ ਹੋਰ ਕੀ ਹੋਣੀ ਗਰਕੀ, ਗੁਰੂਆਂ ਦੀ ਜਗਹ ਮਲ ਮੂਤਰ ਵਾਲੇ ਬੱਚ ਘਰ ਵਿਚ ਆਪਣੇ ਗੁਰੂ ਲੈਣ ਬਣਾਈਆ । ਇਹ ਖੇਲ ਕਲਜੁਗ ਦੀ ਤੇ ਕਲਜੁਗ ਦੀ ਕਲਾ ਹੋਣੀ ਚੜ੍ਹਦੀ, ਵਿਦਵਾਨਾਂ ਦੇ ਅੰਦਰ ਇਹ ਮਨਮੱਤ ਦੇਣੀ ਟਿਕਾਈਆ।’’ (੨੪ ਫੱਗਣ ਸ਼ ਸੰ ੪)
❋
੭੫) ‘‘ਗੁਰ ਸੰਗਤ ਤੇਰਾ ਜਨਮ ਦਿਹਾੜਾ, ਹਰਿ ਸਾਚਾ ਆਪ ਸਮਝਾਇੰਦਾ । ਏਕਾ ਦਿਵਸ ਸਤਾਰਾ ਹਾੜਾ, ਸ਼ਬਦੀ ਸ਼ਬਦ ਉਪਜਾਇੰਦਾ।’’ (੮-੯੪੬)
❋
੭੬) ‘‘ਗੁਰਸਿਖ ਕਿਸੇ ਦੀ ਹੱਥ ਜੋੜ ਕਰੋ ਨਾ ਮਿੰਨਤ, ਪ੍ਰਭ ਦੇਵਣਹਾਰ ਵਡਿਆਈਆ। ਗੁਰ ਕਾ ਸ਼ਬਦ ਭੁੱਲ ਕਰੋ ਨਾ ਇੱਲਤ, ਕੂੜੀ ਲਿਵ ਨਾ ਕੋਇ ਜਣਾਈਆ।’’ (੧੪-੭੮੫)
❋
੭੭) ‘‘ਆਪ ਆਪਣਾ ਮਾਣ ਮਿਟਾ, ਤੁਹਾਡੇ ਢੋਲੇ ਰਿਹਾ ਗਾਈਆ। ਸਿੱਧਾ ਸਾਖਿਆਤ ਮਿਲਿਆ ਆ ਕੇ ਆਪ ਖ਼ੁਦਾ, ਪਰਮਾਤਮ ਆਤਮਾ ਜੋੜ ਜੁੜਾਈਆ। ਸਾਰੀ ਸ੍ਰਿਸ਼ਟੀ ਨੂੰ ਆਖੋ ਠੋਕ ਵਜਾ, ਆਇਆ ਬੇਪਰਵਾਹੀਆ । ਜੇ ਕੋਈ ਆਖੇ ਤੁਹਾਨੂੰ ਸ਼ੁਦਾ, ਇਹ ਵੀ ਖ਼ੁਸ਼ੀ ਮਨਾਈਆ। ਕਿਉਂ ਤੁਸੀਂ ਓਸ ਤੋਂ ਹੋਏ ਫਿਦਾ, ਜਿਸ ਦਾ ਫ਼ਿਕਰਾ ਸਾਰੇ ਰਹੇ ਰਾਈਆ। ਅੱਗੇ ਹੋਣਾ ਨਹੀਂ ਜੁਦਾ, ਮਾਤ ਗਰਭ ਨਾ ਫੇਰ ਵਖਾਈਆ । (੨੨ ਫੱਗਣ ੨੦੨੧ ਬਿ)
❋
੭੮) ‘‘ਹੋਕਾ ਦੇ ਦਿਉ ਥਾਂ ਥਾਂ, ਪਰਮ ਪੁਰਖ ਪਰਮਾਤਮ ਆ ਗਿਆ ਬੇਪਰਵਾਹੀਆ। ਖ਼ਬਰਦਾਰ ਹੋ ਜਾਓ ਜਿਹੜੇ ਖਾਂਦੇ ਸੂਰ ਗਾਂ, ਸਭ ਦੀ ਕਰਨੀ ਸਫ਼ਾਈਆ। ਮਾਤਲੋਕ ਵਿਚ ਉਡਣ ਨਹੀਂ ਦੇਣੇ ਵਿਸ਼ਟਾ ਫੋਲਣ ਵਾਲੇ ਕਾਂ, ਹੰਸ ਰੂਪ ਗੁਰਮੁਖ ਲੈਣੇ ਬਣਾਈਆ। ਬਿਨਾ ਭਗਤ ਤੋਂ ਜਨੇਂਦੀ ਕਿਸੇ ਕੰਮ ਨਹੀਂ ਔਣੀ ਮਾਂ, ਲੱਖ ਚੁਰਾਸੀ ਕੂਕਰ ਸੂਕਰ ਜਨਮਾਂ ਵਿਚ ਭਵਾਈਆ।’’ (੫ ਚੇਤ ਸ਼ ਸੰ ੨)
❋
੭੯) ‘‘ਦੀਨ ਦੁਨੀ ਦੀ ਲਾਹ ਕੇ ਲੱਜਿਆ, ਢੋਲਾ ਗਾਵੇ ਚਾਈਂ ਚਾਈਂਆ। ਜਿਹੜਾ ਮਿਲੇ ਉਹਨੂੰ ਕਹਿਣਾ ਮੈਨੂੰ ਪੁਰਖ ਅਕਾਲ ਲੱਭਿਆ, ਪਰਦਾ ਉਹਲਾ ਰਹੇ ਨਾ ਰਾਈਆ।’’ (੧ ਹਾੜ ਸ਼ ਸੰ ੫)
❋
੮੦) ‘‘ਗੁਰ ਦਰ ਆਓ ਦਰਸ ਪਾਓ, ਘਰ ਜਾਓ ਖ਼ੁਸ਼ੀ ਮਨਾ ਕੇ। ਭੈਣਾਂ ਭਾਈਆ ਤਾਈਂ ਸੁਣਾਓ, ਪਿਛਲੀ ਭੁੱਲ ਚਲ ਬਖ਼ਸ਼ਾਓ, ਨਿਹਕਲੰਕ ਕਲ ਆਇਆ ਜਾਮਾ ਪਾ ਕੇ। ਸੋਹੰ ਸ਼ਬਦ ਢੋਲ ਵਜਾਓ, ਕਲਜੁਗ ਜੀਵਾਂ ਕੰਨ ਸੁਣਾਓ, ਆਪਣੀ ਰਸਨਾ ਖੇਲ ਕਰਾ ਕੇ। ਸ਼ਬਦ ਅੰਮ੍ਰਿਤ ਘੋਲ ਪਿਲਾਓ। ਸਾਚੀ ਦਰਗਾਹ ਗੁਰਸਿਖ ਮਾਣ ਪਾਓ। ਆਪ ਤਰੇ ਕੁਟੰਬ ਤਾਰਿਆ ਅਵਰੇ ਹੋਰ ਤਰਾਓ। ਪੰਜ ਜੇਠ ਪਏ ਠੰਡ, ਵਰ੍ਹੇ ਗੰਢ ਗੁਰ ਘਰ ਮਨਾਓ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਦਰਸ ਅਮਰਾ ਪਦ ਪਾਓ।’’ (੧ ਮਾਘ ੨੦੦੯ ਬਿ)
❋
੮੧) ‘‘ਸਚ ਸਿੰਘਾਸਣ ਗੁਰਮੁਖ ਆਤਮ ਗ੍ਰਹਿ, ਦੂਜਾ ਨਜ਼ਰ ਕੋਇ ਨਾ ਆਈਆ । ਜਿਸ ਘਰ ਸਵਾਮੀ ਠਾਕਰ ਹੋ ਕੇ ਬਹੇ, ਨਿਰਗੁਣ ਜੋਤੀ ਜਾਤਾ ਡਗਮਗਾਈਆ ।’’ (੨੦-੧੨੦)
❋
੮੨) ‘‘ਤੀਜੀ ਧਾਰ ਖੇਲ ਅਪਾਰਾ, ਹਰਿ ਕਰਤਾ ਆਪ ਕਰਾਈਆ। ਬਿਨਾ ਭਗਤ ਦਵਾਰ ਤੋਂ ਪ੍ਰਭ ਦਾ ਸਿੰਘਾਸਣ ਰਹੇ ਨਾ ਵਿਚ ਸੰਸਾਰਾ, ਗ੍ਰਹਿ ਗ੍ਰਹਿ ਅਲੱਖ ਨਾ ਕੋਇ ਜਗਾਈਆ। ਇਹੋ ਖੇਲ ਸੱਚੀ ਸਰਕਾਰਾ, ਹਰਿ ਕਰਤਾ ਆਪ ਕਰਾਈਆ।’’ (੨੬ ਪੋਹ ਸ਼ੈ ਸੰ ੭ ਦਿਨੇ ਢਾਈ ਵਜੇ)
❋
❋
‘‘ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਸਿੰਘਾਸਣ ਦੀ ਕੇਹੜੀ ਚੂਲ, ਪ੍ਰਭ ਸਹਿਜੇ ਦੇ ਸਮਝਾਈਆ। ਕਿਥੇ ਬਹੇਂ ਕੰਤ ਕੰਤੂਹਲ, ਕੰਤ ਧੁਰਦਰਗਾਹੀਆ। ਪੁਰਖ ਅਕਾਲ ਕਹੇ ਮੇਰੇ ਰਹਿਣ ਦਾ ਮੇਰੇ ਬਹਿਣ ਦਾ ਭਗਤਾਂ ਦੇ ਅੰਦਰ ਮੂਲ, ਜਿਥੇ ਵੇਖਣ ਕੋਇ ਨਾ ਜਾਈਆ।’’ (੨੦-੨੭੫)
❋
੮੪) ‘‘ਜਗਤ ਸਿੰਘਾਸਣ ਪਾਵਾ ਚਾਰ, ਚੌਖਟ ਰੂਪ ਵਖਾਈਆ। ਭਗਤ ਸਿੰਘਾਸਣ ਖੇਲ ਅਪਾਰ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਕਲਜੁਗ ਸਿੰਘਾਸਣ ਪਏ ਭਾਰ, ਬਲਹੀਣ ਦਏ ਦੁਹਾਈਆ। ਭਗਤ ਸਿੰਘਾਸਣ ਕਰੇ ਪਿਆਰ, ਘਰ ਖ਼ੁਸ਼ੀ ਇਕ ਵਖਾਈਆ। ਜਗਤ ਸਿੰਘਾਸਣ ਜਾਏ ਹਾਰ, ਆਪਣਾ ਮਾਣ ਗਵਾਈਆ। ਭਗਤ ਸਿੰਘਾਸਣ ਹੋਏ ਉਜਿਆਰ, ਦੋ ਜਹਾਨ ਵੱਜੇ ਵਧਾਈਆ। ਜਗਤ ਸਿੰਘਾਸਣ ਜਗਤ ਖ਼ੁਆਰ, ਜਗਤ ਕੂਕ ਕੂਕ ਸੁਣਾਈਆ । ਭਗਤ ਸਿੰਘਾਸਣ ਸੁਹਾਏ ਆਪ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਜਣਾਈਆ ।’’ (੧੩ ਫੱਗਣ ੨੦੧੯ ਬਿ)
❋
੮੫) ‘‘ਜਿਧਰ ਤੱਕੋ ਭਗਤ ਭਗਵਾਨ ਭਗਵਾਨ ਭਗਤ ਦੇ ਪਿਆਰ ਦੇ ਸੱਥਰ ਲੱਥਾ, ਦੂਜੀ ਸੇਜ ਨਾ ਕੋਇ ਹੰਢਾਈਆ। ਪ੍ਰਭੂ ਕਦੀ ਖ਼ੁਸ਼ੀ ਨਹੀਂ ਹੋਇਆ ਟੇਕਿਆਂ ਮੱਥਾ, ਨੱਕ ਜ਼ਿਮੀਂ ਉਤੇ ਰਗੜਾਈਆ । ਓਹ ਕਦੀ ਮੰਨਿਆ ਨਹੀਂ ਜ਼ਬਾਨ ਵਾਲੀ ਕਰਦਿਆਂ ਕਥਾ, ਕਥਨੀ ਨਾਲ ਨਾ ਕੋਇ ਚਤਰਾਈਆ। ਓਹ ਕਦੀ ਰੀਝਿਆ ਨਹੀਂ ਦੀਨਾਂ ਮਜ਼੍ਹਬਾਂ ਬਣਾਇਆ ਜੱਥਾ, ਜੱਥਿਆਂ ਵੰਡ ਨਾ ਕੋਇ ਵੰਡਾਈਆ। ਓਹ ਕਦੇ ਖ਼ੁਸ਼ ਨਹੀਂ ਹੋਇਆ ਨੱਪਿਆ ਘੁਟਿਆ ਹੱਥਾਂ, ਹਸਤ ਕਵਲਾਂ ਨਾਲ ਦਬਾਈਆ। ਓਹ ਕਦੇ ਹੱਥ ਨਹੀਂ ਆਇਆ ਕਰੋੜਾ ਰੁਪਈਆਂ ਲੱਖਾਂ, ਅਰਬਾਂ ਖ਼ਰਬਾਂ ਮਿਲਣ ਕਦੇ ਨਾ ਪਾਈਆ। ਓਹ ਜਦੋਂ ਮਿਲਿਆ ਭਗਤੋ ਤੇ ਮਿਲੇ ਵਾਂਗ ਬਿਦਰ ਕੁਲੀ ਕੱਖਾਂ, ਗ਼ਰੀਬ ਨਿਮਾਣਿਓ ਤੁਹਾਡੀ ਕਾਇਆ ਕੁਲੀ ਵਿਚੋਂ ਨਜ਼ਰੀ ਆਈਆ।’’ (੨੬ ਪੋਹ ਸ਼ ਸੰ ੮)
❋
੮੬) ‘‘ਸਾਚਾ ਨਾਮ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਆਦਿ ਅੰਤ ਸਮਝ ਕਿਸੇ ਨਾ ਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਪੁਰਖ ਅਕਾਲ ਆਪੇ ਲਏ, ਆਪਣੇ ਹੱਥ ਰੱਖੇ ਵਡਿਆਈਆ।’’
❋
੮੭) ‘‘ਸ਼ਬਦ ਸਿਰਫ਼ ਇਤਨਾ ਹੀ ਹੈ ਮਗਰ ਰਹਿਤ ਕਠਿਨ ਹੈ ਜੀ। ਮਾਸ ਸ਼ਰਾਬ ਤਜੌਣਾ, ਜਗਤ ਦੇ ਮੇਹਣੇ ਝੱਲਣੇ, ਲੋਕ ਲੱਜਿਆ ਤਿਆਗਣੀ, ਆਤਮ ਸੁਰਤ ਸ਼ਬਦ ਦਾ ਮੇਲ ਕਰਕੇ ਜਗੌਣੀ।’’ (ਚਿੱਠੀਆਂ ਚੋਂ)
❋
੮੮) ‘‘ਪ੍ਰਭ ਚਰਨ ਜੋ ਜਨ ਆਏ, ਨਾਮ ਲੈਣ ਦੀ ਆਸ ਰਖਾਏ। ਹਉਮੇ ਮਮਤਾ ਹੰਕਾਰ ਗਵਾਏ, ਨਿਰਧਨ ਹੋਏ ਪ੍ਰਭ ਚਰਨੀ ਸੀਸ ਝੁਕਾਏ। ਸਰਧਨ ਹੋਏ ਪ੍ਰਭ ਸੋਹੰ ਦਾਨ ਝੋਲੀ ਪਾਏ। ਆਤਮ
❋
ਹੋਏ ਪਰਕਾਸ਼, ਸਾਚਾ ਦੀਪਕ ਪ੍ਰਭ ਵਿਚ ਦੇਹ ਜਗਾਏ। ਹਉਮੇ ਮਮਤਾ ਹੋਵੇ ਨਾਸ, ਸੋਹੰ ਸ਼ਬਦ ਹੋਵੇ ਰੁਸ਼ਨਾਏ। ਨਿਰੰਜਣ ਜੋਤ ਜਗਤ ਪਰਕਾਸ਼, ਪਰਗਟ ਜੁਗੋ ਜੁਗ ਹੋਏ। ਖੰਡ ਬ੍ਰਹਿਮੰਡ ਮਾਤ ਪਤਾਲ ਅਕਾਸ਼, ਤੀਨ ਲੋਕ ਪ੍ਰਭ ਸਾਚੀ ਸੋਏ। ਮਹਾਰਾਜ ਸ਼ੇਰ ਸਿੰਘ ਤੇਰਾ ਜੋਤ ਪਰਕਾਸ਼, ਜਨਮ ਮਰਨ ਦੁੱਖ ਮੇਟੇ ਦੋਏ।’’ · (੧੭ ਸਾਵਣ ੨੦੦੮ ਬਿ)
❋
੮੯) ‘‘ਜਨ ਭਗਤੋ ਬੇੜਾ ਕਰ ਜਾਏ ਪਾਰ, ਜੋ ਚਲ ਆਏ ਸਰਨਾਈਆ । ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ।’’ (੧੮-੬੭੨)
❋
੯੦) ‘‘ਸਾਚਾ ਢੋਲਾ ਦੱਸਾਂ ਆਪ, ਆਪਣੇ ਹੱਥ ਰੱਖੀ ਵਡਿਆਈਆ। ਪਿਛਲਾ ਛੱਡੋ ਸਾਰੇ ਜਾਪ, ਅਗਲੀ ਸੁਣੋ ਇਕ ਪੜ੍ਹਾਈਆ। ਪਿਛਲੀ ਕੋਇ ਨਾ ਕਰੇ ਬਾਤ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ।’’ (੧੨-੫੬੮)
❋
੯੧) ‘‘ਜਿਸ ਵੇਲੇ ਰਸਨਾ ਨਾਲ ਸੋਹੰ ਕਰ ਲਓ ਜਾਪ, ਪਿਛਲਾ ਲੇਖਾ ਰਹਿਣ ਕੋਇ ਨਾ ਪਾਈਆ। ਰੋਜ਼ ਰੋਜ਼ ਦਾ ਲੇਖਾ ਹੁੰਦਾ ਜਾਏ ਸਾਫ, ਕਰਮਾਂ ਗੇੜ ਰਹਿਣ ਨਾ ਪਾਈਆ। ਏਸ ਨਾਅਰੇ ਦਾ ਏਹੋ ਵੱਡਾ ਪਰਤਾਪ, ਰਾਤ ਦਾ ਰਾਤ ਦਿਨ ਦਾ ਦਿਨ ਹਿਸਾਬ ਥਾਉਂ ਥਾਈਂ ਰਿਹਾ ਚੁਕਾਈਆ। ਅੱਗੇ ਦੇਣਾ ਪਏ ਨਾ ਕੋਈ ਜਵਾਬ, ਪੁਛਣ ਵਾਲਾ ਨਜ਼ਰ ਕੋਇ ਨਾ ਆਈਆ।’’ (੧੮-੨੬੫)
❋
੯੨) ‘‘ਨਾਰਦ ਕਹੇ ਮੈਂ ਨਹੀਂ ਮੰਨਿਆ ਮੈਨੂੰ ਐਂ ਜਾਪਿਆ ਤੁਸੀਂ ਕੜਾਹ ਖਾਵਣ ਵਾਲੀ ਫੌਜ, ਜੈਕਾਰੇ ਉਤੇ ਜ਼ੋਰ ਨਾ ਕੋਇ ਲਗਾਈਆ। ਏਹੋ ਤੁਹਾਡੀ ਭਗਤੀ ਏਹੋ ਤੁਹਾਡਾ ਜੋਗ, ਇਸ ਵਿਚ ਲੋਕ ਲੱਜਿਆ ਕੀ ਰਖਾਈਆ। ਜੇ ਭਗਤੋ ਤੁਸੀਂ ਗਾ ਨਹੀਂ ਸਕਦੇ ਪ੍ਰਭੂ ਦੇ ਨਾਮ ਵਾਲਾ ਸਲੋਕ, ਫਿਰ ਉਚੀ ਉਚੀ ਗੱਲਾਂ ਕਰ ਕੇ ਆਪਣਾ ਮਨ ਲਵੋ ਪਰਚਾਈਆ। ਨਾਰਦ ਕਹੇ ਮੈਂ ਰੋਜ਼ ਤੱਕਦਾ ਜੈਕਾਰਾ ਬੁਲਾਵਣ ਵੇਲੇ ਕਿਸੇ ਦੇ ਅੰਦਰ ਔਂਦਾ ਨਹੀਂ ਜੋਸ਼, ਜੋਸ਼ੀਲਾਪਨ ਨਾ ਕੋਇ ਰਖਾਈਆ। ਮੈਂ ਤੇ ਸਚ ਕਹਿਣ ਆਇਆ ਜਿਹੜਾ ਮੁੱਖੋਂ ਰਹਿੰਦਾ ਖਮੋਸ਼, ਓਸ ਨੂੰ ਪ੍ਰਭ ਦਵੇ ਨਾ ਕੋਇ ਵਡਿਆਈਆ। ਗੁਰਸਿਖ ਨੂੰ ਜੈਕਾਰਾ ਨਾ ਬੋਲਣ ਨਾਲੋਂ ਚੰਗੀ ਮੌਤ, ਜੇਹੜੀ ਜਨਮ ਲਏ ਬਦਲਾਈਆ। ਇਹ ਕੋਈ ਬਨਾਵਟੀ ਨਹੀਂ ਸ਼ੌਕ, ਇਹ ਸ਼ੁਰੂ ਦੀ ਰਮਜ਼ ਇਕ ਰਖਾਈਆ। ਜਿਸ ਦੇ ਕੋਲ ਬੋਲਣ ਦੀ ਨਹੀਂ ਪਹੁੰਚ, ਉਹ ਬੇਨੰਤੀ ਕਰ ਕੇ ਆਪਣਾ ਪੱਲਾ ਲਓ ਛੁਡਾਈਆ ।’’ (੨੧- ੭੭੩-੭੭੪)
❋
੯੩) ‘‘ਸੋਹੰ ਧਾਰ ਆਦਿ ਜੁਗਾਦੀ, ਅੱਖਰੀ ਵੰਡ ਨਾ ਕੋਇ ਵੰਡਾਈਆ। ਪ੍ਰਭ ਦਾ ਖੇਲ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਆਪਣਾ ਹੁਕਮ ਚਲਾਈਆ। ਆਤਮ ਪਰਮਾਤਮ ਸਦਾ ਅਨਾਦੀ, ਜੰਮਣ ਮਰਨ ਵਿਚ ਕਦੇ ਨਾ ਆਈਆ । ਇਹ ਹੁਕਮ ਸੰਦੇਸ਼ਾ ਬੋਧ ਅਗਾਧੀ, ਬੁੱਧੀ ਤੋਂ ਪਰੇ ਪੜ੍ਹਾਈਆ। ਜੇਹੜੀ ਰਸਨਾ
❋
ਨਾਲ ਨਾ ਜਾਏ ਅਰਾਧੀ, ਸਵਾਸਾਂ ਨਾਲ ਕੋਇ ਨਾ ਗਾਈਆ। ਜੋਤੀ ਧਾਰ ਜੋਤ ਵਿਸਮਾਦੀ, ਵਿਸ਼ਵ ਦਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ।’’
❋
੯੪) ‘‘ਸੋਹੰ ਅੱਖਰੀ ਜਾਪ ਜਗਤ ਦਾ ਗਾਉਂਣਾ, ਸਿਫ਼ਤੀ ਢੋਲੇ ਗਾਈਆ। ਭਗਤਾਂ ਸੋਹੰ ਰੂਪ ਸਰੂਪ ਵਿਚ ਸਮਾਉਂਣਾ, ਆਪਣਾ ਆਪ ਮਿਟਾਈਆ। ਘਰ ਪਰਮਾਤਮ ਇਕੋ ਬਹਾਉਂਣਾ, ਸੇਜ ਸੁਹੰਜਣੀ ਜੋ ਸੁਹਾਈਆ। ਬਿਨ ਅੱਖੀਆਂ ਦਰਸ਼ਨ ਪਾਉਂਣਾ, ਨਿਜ ਨੇਤਰ ਨੈਣ ਖੁਲ੍ਹਾਈਆ। ਬਿਨ ਸੀਸ ਸੀਸ ਝੁਕਾਉਂਣਾ, ਨਿਵ ਨਿਵ ਲੱਗਣਾ ਪਾਈਆ । ਪੁਰਖ ਅਕਾਲਾ ਦੀਨ ਦਿਆਲਾ ਸਚ ਪ੍ਰੀਤੀ ਵਿਚ ਮਨਾਉਂਣਾ, ਪਿਆਰ ਮੁਹੱਬਤ ਵਿਚ ਮੰਗ ਮੰਗਾਈਆ। ਜਿਸ ਨੇ ਦਸਮ ਦਵਾਰੀ ਪਰਦਾ ਲਾਹੁਣਾ, ਭੇਵ ਅਭੇਦ ਰਹੇ ਨਾ ਰਾਈਆ। ਭਗਤ ਭਗਵਾਨ ਇਕੋ ਘਰ ਵਸਾਉਂਣਾ, ਸਦ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।’’ (੧੯ ਮਾਘ ਸ਼ੇ ਸੰ ੧੧)
❋
੯੫) ‘‘ਓਹ ਪੈਗੰਬਰ ਕਾਹਦਾ ਓਹ ਪੀਰ ਕਾਹਦਾ ਓਹ ਪਿਓ ਕਾਹਦਾ ਓਹ ਪੁੱਤ ਕਾਹਦਾ ਜਿਸ ਦਾ ਧਰਮ ਦਾ ਨਾ ਵਧੇ ਅੱਗਾ, ਸਚ ਵਿਚ ਸੁਚ ਨਾ ਕੋਇ ਸਮਾਈਆ।’’ (੨੧-੫੪੯)
❋
੯੬) ‘‘ਕੂੜੀ ਕਿਰਿਆ ਅੰਦਰ ਸਾਰੇ ਫਸੇ, ਪ੍ਰਭ ਭੁੱਲਿਆ ਬੇਪਰਵਾਹੀਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਲ ਪਾਥਰ ਪਾਣੀ ਮਿਟੀ ਕਲਮ ਸ਼ਾਹੀ ਟੇਕਦੇ ਰਹੇ ਮੱਥੇ, ਮਸਤਕ ਹਰਿ ਨਾ ਕੋਇ ਨਿਵਾਈਆ। ਕਲਜੁਗ ਅੰਤਮ ਮਿਲਦੇ ਧੱਕੇ, ਧੱਕਾ ਸ੍ਰੀ ਭਗਵਾਨ ਲਗਾਈਆ।’’ (੧੪-੫੨੬)
❋
੯੭) ਗੁਰ ਕਾ ਗਿਆਨ ਨਾ ਕੋਈ ਵੇਚੇ ਵਿਚ ਦੁਕਾਨ, ਨਾ ਹੱਟੋ ਹੱਟ ਫਿਰਾਇਆ। ਦੋ ਜਹਾਨ ਕੀਮਤ ਕੋਈ ਨਾ ਸਕੇ ਚੁਕਾਨ, ਨਾ ਕੋਈ ਮੁੱਲ ਪਵਾਇਆ। ਧੁਰ ਦੀ ਬਾਣੀ ਧੁਰ ਦੀ ਬਾਣ, ਧੁਰ ਕਰਤਾ ਰਿਹਾ ਲਿਖਾਇਆ। · (੦੭-੪੬੩ ੪੬੪)
❋
੯੮) ‘‘ਗੁਰਮੁਖੋ ਗੁਰਸਿਖੋ ਜਨ ਭਗਤੋ ਸਾਚੇ ਸੰਤੋ ਸਤਿਗੁਰ ਮੰਜ਼ਲ ਪ੍ਰੇਮ ਹਦੂਦ, ਜਗਤ ਵੰਡ ਨਾ ਕੋਇ ਵੰਡਾਈਆ।’’ (੧੯--੮੦੩)
❋
੯੯) ‘‘ਇਕ ਵਸੇ ਹਰਿ ਹਰ ਥਾਉਂ, ਆਤਮ ਖੋਜੋ ਭਾਈ। ਦੂਸਰ ਕੋਈ ਦਿਸੇ ਨਾ, ਨਿਰਗੁਣ ਰੂਪ ਜੋਤ ਰਘੁਰਾਈ।’’ (੧੯ ਹਾੜ ੨੦੧੧ ਬਿ)
❋
੧੦੦) ‘‘ਜਿਹੜੇ ਆਸ਼ਕ ਹੋ ਗਏ ਧੁਰ ਦੇ ਰੱਬ ਦੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰਹੀ ਤੂੰਹੀ ਕਰਕੇ ਸੱਦਦੇ, ਅੰਤਰ ਆਤਮ ਧਿਆਨ ਲਗਾਈਆ।’’ (੨੧-੪੯੯)
❋
੧੦੧) ‘‘ਸੋਇਆ ਰਹੇ ਨਾ ਕੋਇ ਅੰਞਾਣ, ਬੁਧੀ ਬਿਬੇਕ ਦਿਆਂ ਬਣਾਈਆ । ਜਿਨ੍ਹਾਂ ਪੱਥਰਾਂ ਇੱਟਾਂ ਕਾਗਜਾਂ ਨੂੰ ਮੰਨਿਆਂ ਭਗਵਾਨ, ਤਿਨ੍ਹਾਂ ਨੂੰ ਬਿਨਾ ਸ਼ਹਾਦਤਾਂ ਦਿਆਂ ਸਜਾਈਆ।’’ (੧੮-੫੭੧)
❋
੧੦੨) ‘‘ਕੱਤਕ ਕਹੇ ਸਦੀ ਚੌਦਵੀਂ ਦੇ ਮਨੁਸ਼ਾ ਨਾਲੋਂ ਚੰਗੇ ਢੋਰ, ਜੋ ਖਾ ਪੀ ਕੇ ਪ੍ਰਭ ਦਾ ਸ਼ੁਕਰ ਮਨਾਈਆ।’’ (੧ ਕੱਤਕ ਸ਼ੈ ਸੰ ੫)
❋
੧੦੩) ‘‘ਸੁਰਤੀ ਕਹੇ ਗੁਰਮੁਖੋ ਜੇ ਕਰਨਾ ਹੋਵੇ ਸੱਚਾ ਸਤਿਸੰਗ, ਸੰਗਤ ਰੂਪ ਵਟਾਈਆ। ਪੂਰੇ ਸਤਿਗੁਰ ਤੋਂ ਪਹਿਲੋਂ ਇਕ ਮੰਗ ਲਓ ਮੰਗ, ਪ੍ਰੇਮ ਪ੍ਰੀਤੀ ਆਪਣੀ ਝੋਲੀ ਪਾਈਆ। ਚਰਨ ਧੂੜ ਨਹਾਓ ਗੰਗ, ਦੁਰਮਤ ਮੈਲ ਧਵਾਈਆ । ਪ੍ਰੇਮ ਪਿਆਰ ਦਾ ਗਾਓ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ । ਆਪਣੇ ਅੰਦਰ ਉਸ ਦਾ ਡਾਹੋ ਪਲੰਘ, ਸਾਥੀ ਸਾਚਾ ਲਓ ਬਣਾਈਆ। ਫਿਰ ਨੌਂ ਦਵਾਰੇ ਸਾਚੇ ਜਾਓ ਲੰਘ, ਅੱਧ ਵਿਚ ਨਾ ਕੋਇ ਅਟਕਾਈਆ। ਸੁਣਦੇ ਜਾਓ ਸੁਣਾਂਦੇ ਜਾਓ ਅਗੰਮੀ ਛੰਦ, ਜੋ ਸਹਿੰਸਾ ਰਿਹਾ ਮੁਕਾਈਆ। ਅੰਧੇਰ ਗੁਬਾਰੇ ਅੱਗੇ ਵੇਖੋ ਨੂਰੀ ਚੰਦ, ਸੂਰਜ ਬਾਰਾਂ ਨਹੀਂ ਕੋਟਨ ਕੋਟ ਨੂਰਾਂ ਦਾ ਨੂਰ ਨਜ਼ਰੀ ਆਈਆ।’’ · (੧੩ ਚੇਤ ਸ਼ੈ ਸੰ ੧)
❋
੧੦੪) ‘‘ਸ਼ਬਦ ਗੁਰੂ ਕਹੇ ਜੇ ਸੁਰਤੀ ਦਾ ਕਰਨਾ ਮਿਲਾਪ, ਸ਼ਬਦੀ ਜੋੜ ਜੁੜਾਈਆ। ਫੇਰ ਭੁੱਲ ਜਾਓ ਆਪਾ ਆਪ, ਮਿਟੇ ਭਰਮ ਕੀ ਕਾਈਆ। ਛੱਡ ਦਿਓ ਕੂੜੇ ਸਾਕ, ਕਾਮ ਕਰੋਧ ਲੋਭ ਮੋਹ ਹੰਕਾਰ ਨਾਤਾ ਲੈਣਾ ਤੁੜਾਈਆ। ਝਗੜਾ ਮੁੱਕ ਜਾਏ ਸਮਾਜ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਮਨ ਮਨੂਆਂ ਉਤਾਰ ਲਓ ਆਪਣੇ ਘਾਟ, ਸਿਰ ਸਕੇ ਨਾ ਕੋਇ ਉਠਾਈਆ। ਬੁੱਧੀ ਬਿਬੇਕ ਨਾਲ ਇਕੋ ਸਮਝ ਲਓ ਵਾਕ, ਬਹੁਤਾ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਦਾ ਸਤਿਗੁਰ ਅੰਦਰ ਆਤਮ ਵਸਿਆ ਪਾਸ, ਜੋਤ ਸਰੂਪੀ ਜੋਤੀ ਡਗਮਗਾਈਆ। ਸਦਾ ਸਦਾ ਸਦ ਵਸੇ ਸਾਥ, ਵਿਛੋੜਾ ਅੱਗੇ ਨਾ ਕੋਇ ਰਖਾਈਆ। ਉਹਨਾਂ ਦੀ ਲੇਖੇ ਲੱਗੇ ਪੜ੍ਹੀ ਗਾਥ, ਜਿਨ੍ਹਾਂ ਦੇ ਅੰਦਰ ਵੜ ਕੇ ਮੰਜ਼ਲ ਚੜ੍ਹ ਕੇ ਸਚ ਦਵਾਰੇ ਖੜ੍ਹ ਕੇ ਨੌ ਦਵਾਰੇ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਕਾਇਆ ਮੰਦਰ ਖੋਜ ਖੁਜਾਈਆ।’’ (੧੩ ਚੇਤ ਸ਼ੈ ਸੰ ੧)
❋
੧੦੫) ‘‘ਗੁਰ ਸੇਵਾ ਕਰ ਗੁਰਸਿਖ ਕਹਾਵੇ। ਸੇਵਾ ਸਿੱਖ ਨੂੰ ਮਾਣ ਦਵਾਵੇ। ਸੇਵਕ ਜੋ ਸੇਵਾ ਕਰੇ। ਸੁੱਕੇ ਕਾਸ਼ਟ ਪ੍ਰਭ ਕਰੇ ਹਰੇ। ਬੱਚਿਆਂ ਦਾ ਪ੍ਰਭ ਦੇਵੇ ਦਾਨ। ਸੱਚਾ ਸਤਿਗੁਰ ਜਾਣੀ ਜਾਣ। (੧੮ ਮੱਘਰ ੨੦੦੬ ਬਿ)
❋
੧੦੬) ‘‘ਘਰ ਤੋਟ ਕਦੇ ਨਾ ਆਵਈ, ਗੁਰ ਸੇਵਾ ਗੁਰਸਿਖ ਕਮਾਇਆ। ਫਿਰ ਜਨਮ ਕਦੀ ਨਾ ਪਾਵਈ, ਅੰਤ ਕਾਲ ਵਿਚ ਜੋਤ ਮਿਲਾਇਆ।’’ ੫ ਚੇਤ ੨੦੦੮ ਬਿ)
❋
੧੦੭) ‘‘ਸੇਵਾ ਕਰਦਿਆਂ ਪਿੱਛੇ ਪਏ ਕੋਇ ਨਾ ਘਾਟਾ, ਘਾਟੇ ਪਿਛਲੇ ਪੂਰ ਕਰਾਈਆ।’’ (੩ ਮੱਘਰ ਸ਼ ਸੰ ੯)
❋
੧੦੮) ‘‘ਜਨਮ ਜਨਮ ਦੀ ਮੈਲ ਸਤਿਗੁਰ ਸੇਵਾ ਵਿਚ ਲੱਥਦੀ, ਕਰਮ ਕਰਮ ਦਾ ਪੰਧ ਮੁਕਾਈਆ। ਕਲਜੁਗ ਅੰਤਮ ਇਹ ਭਗਤੀ ਰੱਖੀ ਹੱਕ ਦੀ, ਕੰਮ ਕਾਜ ਕਰਦਿਆਂ ਪਾਰ ਕਰਾਈਆ।’’ (੮ ਵਸਾਖ ਸ਼ ਸੰ ੮)
❋
੧੦੯) ‘‘ਸਾਚੀ ਭਗਤੀ ਸਤਿਗੁਰ ਹੁਕਮ ਦੀ ਕਾਰ, ਜਗਤ ਮਾਲਾ ਦੀ ਲੋੜ ਰਹੇ ਨਾ ਰਾਈਆ।’’ (੧੮ ਫੱਗਣ ਸ਼ ਸੰ ੮)
❋
੧੧੦) ‘‘ਜੋ ਗੁਰਸਿੱਖ ਸਤਿਗੁਰੂ ਦੇ ਨਾਮ ਕੰਡੇ ਤੁਲਦਾ, ਤਰਾਜੂ ਆਪਣੇ ਵਿਚ ਰਖਾਈਆ। ਓਸ ਵਾਸਤੇ ਸਦਾ ਸਚਖੰਡ ਦਵਾਰਾ ਖੁਲ੍ਹਦਾ, ਅੱਗੇ ਹੋ ਨਾ ਕੋਇ ਅਟਕਾਈਆ।’’ (੪ ਕੱਤਕ ਸ਼ ਸੰ ੯)
❋
੧੧੧) ‘‘ਹਰਿ ਸਤਿਗੁਰ ਸੇਵਾ ਅਗੰਮਾ ਫਲ, ਅੰਮ੍ਰਿਤਾਂ ਵਿਚੋਂ ਅੰਮ੍ਰਿਤ ਨਜ਼ਰੀ ਆਈਆ। ਜਿਸ ਨੂੰ ਖਾਧਿਆਂ ਮਿਲੇ ਨਿਹਚਲ ਧਾਮ ਅਟੱਲ, ਪਦਵੀ ਇਕੋ ਇਕ ਜਣਾਈਆ।’’ (੨੫ ਪੋਹ ੨੦੨੧ ਬਿ)
❋
੧੧੨) ‘‘ਸਭ ਤੋਂ ਵੱਡੀ ਮਾਨਵ ਸੇਵਾ ਜਾਇਦਾਦ, ਜਗਤ ਜਹਾਨ ਨਜ਼ਰੀ ਆਈਆ।’’ (੫ ਵਸਾਖ ਸ਼ ਸੰ ੧)
❋
੧੧੩) ‘‘ਇਸ ਕਰਕੇ ਤੁਸੀਂ ਆਪਣੇ ਆਪ ਦੀਆਂ ਜੁਮੇਵਾਰੀਆਂ ਨੂੰ ਆਪ ਸਿਰ ਤੇ ਚੁੱਕਣਾ ਹੈ ਔਰ ਸਹਾਰਾ ਪ੍ਰਮਾਤਮਾ ਦਾ ਲੈਣਾ ਹੈ। ਇਨਸਾਨ ਦਾ ਕਿਸੇ ਦਾ ਸਹਾਰਾ ਨਹੀਂ ਲੈਣਾ ਔਰ ਕਿਸੇ ਸਾਥੀ ਤੋਂ ਵੀ ਸਲਾਹ ਨਹੀਂ ਪੁੱਛਣੀ। ਜੋ ਤੁਹਾਡਾ ਸਾਥੀ ਤੁਹਾਡੇ ਨਾਲ ਹੈ, ਤੁਹਾਡੇ ਵਿਚ ਹੈ ਉਸ ਤੋਂ ਸਲਾਹ ਲੈਣੀ।’’ · (ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)
❋
੧੧੪) ‘‘ਜਿਸ ਜੀਵ ਨੂੰ ਭਾਣਾ ਮੰਨਣ ਦੀ ਤਾਕਤ ਹੋਵੇ, ਅਤੇ ਪਰਮਾਤਮ ਦੇ ਸਵਾਂਗ ਨੂੰ ਵੇਖ ਕੇ ਡੋਲੇ ਨਾ ਅਤੇ ਜਗਤ ਦੇ ਤਾਹਨੇ ਮੇਹਣੇ ਨੂੰ ਸਤਿ ਕਰ ਮੰਨੇ ਆਪਣੇ ਪ੍ਰੀਤਮ ਦੇ ਪਿਆਰ ਦੀ ਧਾਰ
❋
ਦੇ ਵੈਰਾਗ ਵਿਚ ਕਮਲੇ ਰਮਲੇ ਤੇ ਝੱਲੇ ਹੋ ਜਾਈਏ, ਫੇਰ ਵੀ ਧੰਨ ਧੰਨ ਹੈ ਗੁਰਸਿਖ, ਏਹ ਗੁਰਸਿਖੀ ਦੀ ਧਾਰ ਹੈ।’’(ਸਤਿਗੁਰਾਂ ਦੁਆਰਾ ਕੀਤੇ ਬਚਨਾਂ ਚੋਂ)
❋
੧੧੫) ‘‘ਜਨ ਭਗਤੋ ਪ੍ਰਭ ਮਿਲਣ ਦੀ ਇਕੋ ਜੁਗਤੀ, ਜੁਗ ਜੁਗ ਚਲੀ ਆਈਆ। ਜਿਸ ਦਾ ਸੀਸ ਝੁਕੇ ਨਾਲ ਫੁਰਤੀ, ਫੁਰਨਿਆਂ ਤੋਂ ਬਾਹਰ ਆਪਣਾ ਰੰਗ ਰੰਗਾਈਆ।’’ (੨੧ ਪੋਹ ਸੈ ਸੰ ੩)
❋
੧੧੬) ‘‘ਸਾਹਿਬ ਸੁਲਤਾਨ ਸਾਚਾ ਦੱਸਿਆ ਇਕੋ ਰੋਜ਼ਾ, ਜਿਸ ਰੋਜ਼ੇ ਵਿਚ ਜੂਠ ਝੂਠ ਰਸਨਾ ਕੋਇ ਨਾ ਲਾਇੰਦਾ।’’ (੧੮-੭੮੦)
❋
੧੧੭) ‘‘ਉਹ ਗੁਰਸਿਖ ਦਾ ਦਿਸੇ ਕਾਤਲ, ਜੋ ਵੇਖ ਕੇ ਮੁੱਖ ਭਵਾਈਆ ।’’ (੨੪ ਚੇਤ ਸ਼ੈ ਸੰ ੧)
❋
੧੧੮) ‘‘ਜਨ ਭਗਤੋ ਕੀ ਕਿਸੇ ਕੋਲੋਂ ਮੰਗੋ, ਮਾਨਸ ਸਾਰੇ ਨਜ਼ਰੀ ਆਈਆ । ਇਕੋ ਪ੍ਰਭੂ ਦੇ ਪਿਆਰ ਵਿਚ ਆਪਣਾ ਆਪ ਰੰਗੋ, ਫੇਰ ਰੰਗਣ ਦੀ ਲੋੜ ਰਹੇ ਨਾ ਰਾਈਆ।’’ (੧ ਚੇਤ ਸ਼ੈ ਸੰ ੫)
❋
੧੧੮) ‘‘ਸੋ ਸਰੋਤਾ ਜਿਸ ਅੰਤਰ ਅੰਤਰ ਵੜ ਕੇ ਕਿਰਪਾ ਕਰੇ ਆਪ ਨਿਰੰਕਾਰ, ਨਿਰੰਤਰ ਮੰਤਰ ਏਕਾ ਦਏ ਜਣਾਈਆ। ਤਿਸ ਦਾ ਸੁਣਿਆ ਲੇਖੇ ਲੱਗੇ ਜੋ ਸਤਿਗੁਰ ਸ਼ਬਦ ਧਰੇ ਪਿਆਰ, ਬਿਨ ਸਤਿਗੁਰ ਸ਼ਬਦ ਲੇਖਾ ਸਕੇ ਨਾ ਕੋਇ ਚੁਕਾਈਆ। ਸੁਣਨ ਵਾਲਿਆਂ ਸਰੋਤਿਆਂ ਤੋਂ ਸਾਹਿਬ ਸਤਿਗੁਰ ਸਦਾ ਬਲਿਹਾਰ, ਜੋ ਉਸ ਦਾ ਨਾਮ ਸੁਣ ਕੇ ਆਪਣੇ ਅੰਦਰ ਖੁਸ਼ੀ ਰਹੇ ਪਰਗਟਾਈਆ।’’ (੧੫ ਸਾਵਣ ਸ਼ੈ ਸ਼ੰ ੨)
❋
੧੧੯) ‘‘ਕਥਾ ਸੁਣਨੀ ਚੰਗੀ ਨਹੀਂ ਬੜੀ, ਬੜਾ ਸੋ ਜੋ ਇਸ ਦੇ ਉਤੇ ਅਮਲ ਲਏ ਕਮਾਈਆ।’’ (੪ ਮੱਘਰ ਸ਼ ਸੰ ੩)
❋
੧੨੦) ‘‘ਜਿਸ ਵੇਲੇ ਸਾਹਿਬ ਦਾ ਲੱਗੇ ਸਚ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਨੌਂ ਸਿਖ ਰਹਿਣ ਪਹਿਰੇਦਾਰ, ਨੌਂ ਦੁਆਰੇ ਸੇਵਾ ਲਾਇੰਦਾ। ਜੋ ਜਨ ਬੋਲੇ ਅੰਦਰ ਬਾਹਰ, ਫੜ ਬਾਂਹੋਂ ਬਾਹਰ ਕਢਾਇੰਦਾ।’’ (੧੪-੭੨੪)
❋
❋
੧੨੧) ‘‘ਅੱਜ ਤੋਂ ਅੱਗੇ ਜਿਹੜਾ ਗੁਰਮੁਖਾਂ ਘਰ ਹੋਏ ਵਿਹਾਰਾ, ਉਸ ਦੀ ਰੀਤ ਇਕ ਦਰਸਾਈਆ। ਉਹ ਗੁਰਮੁਖ ਸੁਚਾ ਹੱਥ ਫੜੇ ਇਕ ਨਿਸ਼ਾਨਾ, ਸੱਤ ਰੰਗ ਨਜਰੀਂ ਆਈਆ। ਉਸ ਦਾ ਵਸਦਾ ਰਹੇ ਮਕਾਨਾ, ਸਤਿਜੁਗ ਸਾਰੇ ਲੱਭਣ ਚਾਈਂ ਚਾਈਂਆ।’’ (੧੩ ਪੋਹ ੨੦੨੧ ਬਿ)
❋
੧੨੨) ‘‘ਪੂਜਾ ਧਾਨ ਜਿਸ ਜਨ ਖਾਧਾ। ਆਪ ਮਿਟਾਏ ਕੀਆ ਵਾਧਾ। ਨਰਕ ਨਿਵਾਸ ਰਖਾਏ ਨਾ ਜਾਣੇ ਸਾਧਨ ਸਾਧਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਲਿਖਾਏ ਬੋਧ ਅਗਾਧਾ।’’(੧੯ ਚੇਤ ੨੦੧੦ ਬਿ)
❋
੧੨੩) ‘‘ਮੈਂ ਚਾਹੁੰਦਾ ਤੇਰਿਆਂ ਭਗਤਾਂ ਦਾ ਕੋਈ ਨਾਂ ਕਦੇ ਸੱਦੇ ਨਾ ਅੱਧਾ, ਪੂਰਾ ਖੁਸ਼ੀਆਂ ਨਾਲ ਗਾਈਆ।’’
❋
੧੨੪) ‘‘ਜੋ ਤੈਥੋਂ ਓਹਲੇ ਹੋ ਕੇ ਮਾਰਦੇ ਗੱਪਾਂ, ਗਪੋੜੀਆਂ ਰਹੇ ਸੁਣਾਈਆ। ਉਨ੍ਹਾਂ ਦੇ ਗਲ ਵਿਚ ਪਾ ਦੇ ਨਾਮ ਦਾ ਪਟਾ, ਪਟੇ ਵਾਲਾ ਕੁੱਤਾ ਦਏ ਗਵਾਹੀਆ।’’
❋
੧੨੫) ‘‘ਸ਼ਬਦ ਗੁਰੂ ਦੀ ਮੰਨੇ ਕੋਈ ਨਾ ਆਖੀ, ਅੱਖਰਾਂ ਦੀ ਕਰਨ ਲੜਾਈਆ। ਇਸ ਤੋਂ ਵੱਡੀ ਹੋਰ ਨਹੀਂ ਕੋਈ ਗੁਸਤਾਖੀ, ਏਸੇ ਕਰ ਕੇ ਮਿਲੇ ਸਜਾਈਆ।’’
❋
੧੨੬) ‘‘ਇਹ ਰਸਤਾ ਦੱਸਣਾ ਨਿਮਰਤਾ ਵਿਚ ਗ਼ਰੀਬੀ ਵਿਚ ਹਲੀਮੀ ਵਿਚ ਰਹੋ ਵਿਚ ਜਹਾਨ, ਵਡਿਆਈ ਕੰਮ ਕਿਸੇ ਨਾ ਆਈਆ। ਜੇ ਅੱਖ ਨਾਲ ਤੱਕਣਾ ਤੇ ਤੱਕੋ ਸ੍ਰੀ ਭਗਵਾਨ, ਜੇ ਮਨ ਨਾਲ ਨੱਸਣਾ ਤੇ ਪੁੱਜੋ ਧਰਮ ਅਸਥਾਨ, ਜੇ ਤਨ ਕੋਠੇ ਵਸਣਾ ਮਮਤਾ ਸ਼ਰਅ ਨਾ ਰਹੇ ਬੇਈਮਾਨ, ਫੇਰ ਅਰਜਨ ਤੂੰ ਮੇਰਾ ਮੈਂ ਤੇਰਾ ਸਾਚਾ ਸੱਜਣਾ, ਖ਼ੁਸ਼ੀ ਪਿਆਰ ਦਾ ਦੇਵਾਂ ਧੂੜੀ ਮਜਨਾ, ਨਾਮ ਨੇਤਰ ਗਿਆਨ ਪਾਵਾਂ ਕਜਲਾ, ਨਿਝ ਨੈਣ ਚਕਸ਼ੂ ਸ਼ਿਵ ਨੇਤਰ ਇਕੋ ਦਿਆਂ ਖੁਲ੍ਹਾਈਆ।’’ (੨੮ ਪੋਹ ਸ਼ੈ ਸੰ ੩)
❋
੧੨੭) ‘‘ਪੁਰਖ ਅਕਾਲ ਦੀਨ ਦਿਆਲ ਆਪਣਾ ਸੰਦੇਸ਼ਾ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਨਾ ਕਦੇ ਜ਼ਬਾਨੀ, ਕਲਮ ਸ਼ਾਹੀ ਲੇਖਾ ਕਾਗਜ ਨਾਲ ਵੰਡ ਵੰਡਾਈਆ।’’ (੧੯-੮੫੯)
❋
੧੨੮) ‘‘ਜਨ ਭਗਤੋ ਕੀ ਕਿਸੇ ਕੋਲੋਂ ਮੰਗੋ, ਮਾਨਸ ਸਾਰੇ ਨਜ਼ਰੀ ਆਈਆ । ਇਕੋ ਪ੍ਰਭੂ ਦੇ ਪਿਆਰ ਵਿਚ ਆਪਣਾ ਆਪ ਰੰਗੋ, ਫੇਰ ਰੰਗਣ ਦੀ ਲੋੜ ਰਹੇ ਨਾ ਰਾਈਆ।’’ (੧ ਚੇਤ ਸ਼ੈ ਸੰ ੫)
❋
❋
੧੨੯) ‘‘ਪੁਰਖ ਅਕਾਲ ਕਹੇ ਮੈਂ ਉਹਨਾਂ ਜੋਗਾ ਹੋਵਾਂ, ਜੋ ਹੌਕਿਆਂ ਨਾਲ ਮੇਰਾ ਨਾਮ ਧਿਆਈਆ। ਅਬਿਨਾਸ਼ੀ ਕਰਤਾ ਕਹੇ ਮੈਂ ਉਹਨਾਂ ਦੇ ਵੈਰਾਗ ਵਿਚ ਰੋਵਾਂ, ਜੋ ਅੰਤਰ ਆਤਮ ਮੇਰਾ ਧਿਆਨ ਲਗਾਈਆ। ਉਹਨਾਂ ਦੀ ਆਤਮ ਸੇਜਾ ਸੋਵਾਂ, ਜੋ ਪ੍ਰੇਮ ਸਿੰਘਾਸਣ ਰਹੇ ਵਿਛਾਈਆ।’’ (੨੨ ਪੋਹ ੨੦੨੧ ਬਿ)
❋
੧੩੦) ‘‘ਤੂੰ ਮੇਰਾ ਮੈਂ ਤੇਰਾ ਕਹਿਕੇ ਜਿਸ ਵੇਲੇ ਚਾਹੋ ਲੈਣਾ ਸੱਦ, ਹਾਜ਼ਰ ਹਜ਼ੂਰ ਹੋ ਕੇ ਨਜ਼ਰੀ ਆਈਆ। ਜੇ ਤੁਸੀਂ ਮੈਨੂੰ ਜਾਓ ਛੱਡ, ਮੈਂ ਫਿਰ ਵੀ ਮੁੜ ਕੇ ਲਵਾਂ ਮਿਲਾਈਆ। ਦੋ ਜਹਾਨਾਂ ਵਿਚੋਂ ਲਵਾਂ ਲੱਭ, ਇਹ ਮੇਰੀ ਬੇਪਰਵਾਹੀਆ। ਮੈਂ ਪੱਥਰਾਂ ਵਿਚ ਰਹਿਣ ਵਾਲਾ ਨਹੀਂ ਰੱਬ, ਗੁਰਮੁਖਾਂ ਦੇ ਅੰਦਰ ਵੜ ਕੇ ਡੇਰਾ ਲਾਈਆ।’’ (੨੧ ਪੋਹ ਸ਼ੈ ਸੰ ੫)
❋
੧੩੧) ‘‘ਪ੍ਰਭੂ ਦਾ ਨਾਮ ਜਿਨ੍ਹਾਂ ਲਾਇਆ ਸਸਤਾ, ਕੌਡੀਆਂ ਉਤੋਂ ਹੱਟ ਵਿਕਾਈਆ। ਏਨ੍ਹਾਂ ਰੱਖੇ ਕੁੰਭੀ ਨਰਕਾ, ਬਾਹਰ ਸਕੇ ਨਾ ਕੋਇ ਕਢਾਈਆ। ਜਿਨ੍ਹਾਂ ਪੜ੍ਹ ਕੇ ਵਰਕਾ ਵਰਕਾ, ਫੇਰ ਸਤਿਗੁਰ ਦਿਤਾ ਭੁਲਾਈਆ। ਤਿਨ੍ਹਾਂ ਅੰਤ ਲੱਭੇ ਕੋਈ ਨਾ ਪਟਕਾ, ਖ਼ਾਲੀ ਹੱਥ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਮੁਕਾਈਆ।’’ (੧੮ ਹਾੜ ੨੦੨੧ ਬਿ)
❋
੧੩੨) ‘‘ਪ੍ਰਭ ਵਸਿਆ ਨਹੀਂ ਕਦੇ ਬਾਹਰ ਸਵਾ ਗਿੱਠੋਂ, ਮੇਰੂਡੰਡ ਦਏ ਗਵਾਹੀਆ। ਕਲਜੁਗ ਵੇਲੇ ਅੰਤ ਆਪਣਾ ਆਪ ਨਜਿੱਠੋ, ਦੂਜੇ ਸਿਖਿਆ ਨਾ ਕੋਇ ਸਮਝਾਈਆ।’’ (੨੧-੧੧੧੨)
❋
੧੩੩) ‘‘ਕਾਇਆ ਮੰਦਰ ਅੰਦਰ ਦਿਸੇ ਕੋਇ ਨਾ ਸਤਿਗੁਰ ਸ਼ਬਦ ਸੱਦਦਾ, ਰਸਨਾ ਪੜ੍ਹ ਪੜ੍ਹ ਸਾਰੇ ਢੋਲੇ ਜਗਤ ਸੁਣਾਈਆ।’’ (੨੨-੧੪੨)
❋
੧੩੪) ‘‘ਮੈ ਓਸ ਦਾ ਜੋ ਅੰਦਰੋਂ ਮੇਰਾ ਸੰਗੀ, ਬਾਹਰੋਂ ਜੱਫੀਆਂ ਪਾਉਂਣ ਵਾਲਿਆਂ ਹੱਥ ਕਦੇ ਨਾ ਆਈਆ।’’ (੨੮ ਪੋਹ ਸ਼ੈ ਸ ੨)
❋
੧੩੫) ‘‘ਸਤਿਗੁਰ ਸ਼ਬਦ ਸੁਣਨਾ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਬ੍ਰਹਮ ਹੋਵੇ ਧਿਆਨ, ਪਾਰਬ੍ਰਹਮ ਨਜ਼ਰੀ ਆਈਆ। ਸੋਹਣਾ ਮੰਦਰ ਸੋਹੇ ਮਕਾਨ, ਕਾਇਆ ਮਾਟੀ ਰੰਗ ਰੰਗਾਈਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਕਰੇ ਕਿਆਮ, ਸਚ ਸਿੰਘਾਸਣ ਡੇਰਾ ਲਾਈਆ।’’ (੧੯-੧੮੩)
❋
੧੩੬) ‘‘ਜਨ ਭਗਤੋ ਪ੍ਰਭੂ ਦਾ ਅੰਮ੍ਰਿਤ ਕਦੇ ਨਾ ਲੱਭਿਓ ਬਾਹਰ ਕਿਸੇ ਕਟੋਰੇ ਵਿਚ ਬਾਟੀ, ਕਿਰਪਾ ਨਾਲ ਸਭ ਦੇ ਅੰਦਰ ਦਏ ਚਖਾਈਆ। ਤੁਸਾਂ ਤੇ ਸਿਰਫ ਹੁਕਮ ਦੀ ਮੰਨਣੀ ਆਖੀ, ਪਾਰ ਕਰਨਾ ਉਹਦੀ ਵਡਿਆਈਆ।’’ (੨੧ ੭੫੫)
❋
੧੩੭) ‘‘ਸਤਿਗੁਰ ਸ਼ਬਦ ਸੁਣਨਾ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਬ੍ਰਹਮ ਹੋਵੇ ਧਿਆਨ, ਪਾਰਬ੍ਰਹਮ ਨਜ਼ਰੀ ਆਈਆ। ਸੋਹਣਾ ਮੰਦਰ ਸੋਹੇ ਮਕਾਨ, ਕਾਇਆ ਮਾਟੀ ਰੰਗ ਰੰਗਾਈਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਕਰੇ ਕਿਆਮ, ਸਚ ਸਿੰਘਾਸਣ ਡੇਰਾ ਲਾਈਆ । ਠਾਕਰ ਸਵਾਮੀ ਮਿਲਣਾ ਹੋਵੇ ਅਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜਨ ਭਗਤੋ ਕੋਟ ਜਨਮ ਭਾਵੇਂ ਲਾਉਂਦੇ ਰਹੇ ਦੀਵਾਨ, ਬਿਨਾ ਪ੍ਰਭ ਦਰਸ ਲੇਖਾ ਮਾਤ ਨਾ ਕੋਇ ਮੁਕਾਈਆ। ਹਰਿ ਕੇ ਨਾਮ ਪਿਛੇ ਭਾਵੇਂ ਹੋ ਜਾਓ ਬਦਨਾਮ, ਬਦੀ ਨੇਕੀ ਆਪਣਾ ਰੂਪ ਦਏ ਬਦਲਾਈਆ। ਤੁਹਾਡੇ ਅੰਦਰ ਰਹੇ ਨਾ ਅੰਧੇਰੀ ਸ਼ਾਮ, ਸਤਿ ਸਚ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਰਿਹਾ ਦਿਸਾਈਆ।’’ (੧੮ ਮਾਘ ਸ਼ ਸੰ ੧ ੧੯-੧੮੩)
❋
੧੩੮) ‘‘ਤੁਹਾਨੂੰ ਲੋੜ ਨਹੀਂ ਰਹੀ ਜਗਤ ਕਿਰਿਆ ਦੀ, ਤੁਸਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਇਕੋ ਗਾਉਣੀ ਤਰਜ਼, ਤਰੀਕਾ ਪ੍ਰਭ ਨੇ ਦਿਤਾ ਸਮਝਾਈਆ। ਉਹ ਤੁਹਾਡਾ ਆਪੇ ਵੰਡ ਕੇ ਦਰਦ, ਬੇਦਰਦੀ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।’’ (੨੭ ਪੋਹ ਸ਼ੈ ਸੰ ੭ ਰਾਤ)
❋
੧੩੯) ‘‘ਪੁਰਖ ਅਕਾਲ ਕਿਹਾ ਗੋਬਿੰਦ ਬੱਚਾ, ਸੁਤ ਦੁਲਾਰੇ ਸੀਸ ਹੱਥ ਰਖਾਈਆ। ਓ ਵੇਖ ਤੇਰੇ ਹੁੰਦਿਆਂ ਖਾਧਾ ਜਾਏ ਕੱਟਾ ਤੇ ਵੱਛਾ, ਪੰਖੇਰੂ ਰੋਵਣ ਮਾਰਨ ਧਾਹੀਆ। ਗੋਬਿੰਦ, ਸਚ ਪੁਛੇਂ ਮੈਂ ਲੂੰ ਲੂੰ ਦੇ ਵਿਚ ਰਚਾ, ਘਟ ਘਟ ਰਿਹਾ ਸਮਾਈਆ। ਜਿਨਾਂ ਪੰਛੀਆਂ ਮੇਰਾ ਨਾਮ ਜਪਾ, ਉਹ ਮੇਰਾ ਰੂਪ ਨਜ਼ਰੀ ਆਈਆ। ਕੀ ਇਸ਼ਾਰਾ ਦੇ ਕੇ ਗਿਆ ਨਾਨਕ ਤਪਾ, ਤਾਰ ਸਿਤਾਰ ਸ਼ਬਦ ਵਾਲੀ ਹਿਲਾਈਆ। ਮੇਰਾ ਤੇਰਾ ਵਾਇਦਾ ਕੌਲ ਇਕਰਾਰ ਪੱਕਾ, ਸਤਿ ਸਚ ਦਿਆਂ ਸੁਣਾਈਆ। ਇਕ ਵੇਰਾਂ ਮੇਰੇ ਕੋਲ ਆਵੀਂ ਜਗਤ ਦਾ ਕਰਕੇ ਅੱਛਾ, ਡੰਡਾਵਤ ਸੀਸ ਜਗਦੀਸ਼ ਝੁਕਾਈਆ। ਅੱਗੇ ਫੇਰ ਰਹਿਣ ਦੇਵਾਂ ਨਾ ਕਿਸੇ ਦੀ ਹੱਤਾ, ਹੱਤਿਆ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।’’ (੧ ਵਸਾਖ ਸ਼ ਸੰ ੮)
❋
੧੪੦) ‘‘ਭਗਤ ਕਹੇ ਕਬੀਰ, ਮੇਰੀ ਕਬਰਾਂ ਤੋਂ ਬਾਹਰ ਦੁਹਾਈਆ। ਮੈਂ ਛੱਡ ਕੇ ਸ਼ਰਅ ਜ਼ੰਜੀਰ, ਸੰਗਲ ਗਿਆ ਤੁੜਾਈਆ। ਜਲਵਾ ਤੱਕ ਬੇਨਜ਼ੀਰ, ਆਪਣੀ ਅੱਖ ਖੁਲ੍ਹਾਈਆ। ਦੁਨੀਆਂ ਪੂਜੇ ਜੰਡ ਕਰੀਰ, ਪੱਥਰਾਂ ਸੀਸ ਨਿਵਾਈਆ। ਮਕਬਰਿਆਂ ਨੂੰ ਮੰਨ ਕੇ ਪੀਰ, ਨਿਆਜ਼ਾਂ ਰਹੇ ਚੜ੍ਹਾਈਆ । ਅੱਖਰਾਂ ਦੀ ਬਣਾ ਕੇ ਬੀੜ, ਓਸੇ ਨੂੰ ਸੀਸ ਝੁਕਾਈਆ। ਮੰਜ਼ਲ ਚੜ੍ਹਿਆ ਨਾ ਕੋਇ ਅਖ਼ੀਰ, ਮਜ਼੍ਹਬਾਂ ਵੰਡ ਵੰਡਾਈਆ।’’ (੧੮ ਹਾੜ ਸ ਸ ੫)
❋
੧੪੧) ‘‘ਉਹ ਪਿਤਾ ਨਾ ਮੰਨਣਾ ਜੋ ਗੁਰੂ ਅਵਤਾਰ ਪੈਗ਼ੰਬਰ ਅੰਤ ਹੋ ਗਿਆ ਖ਼ਾਕ ਦਾ ਢੇਰਾ, ਤਨ ਵਜੂਦ ਵੇਖ ਕੇ ਸਾਰੇ ਰੋਵਣ ਮਾਰਨ ਧਾਹੀਆ।’’ (੨੭ ਪੋਹ ਸ਼ੈ ਸੰ ੭ ਰਾਤ)
❋
੧੪੨) ‘‘ਤੁਹਾਨੂੰ ਤੇ ਅੱਜ ਚਾਅ ਨਾਲ ਲਾਡ ਨਾਲ ਕਹੀ ਜਾਂਦਾ ਆਓ ਮੇਰੇ ਡੱਡੇ, ਬੱਚਿਓ ਗੋਦੀ ਵਿਚ ਟਿਕਾਈਆ। ਜਿਸ ਵੇਲੇ ਫੇਰ ਹਿਸਾਬ ਕੱਢੇ, ਲੇਖਾ ਵੇਖ ਵਖਾਈਆ। ਪਤਾ ਨਹੀਂ ਵਿਚੋਂ ਸਾਰੇ ਰਹਿਣ ਕਿ ਅੱਧੇ, ਕਿ ਦੁਗਣੇ ਲਏ ਬਣਾਈਆ। ਤੁਸੀਂ ਵੀ ਐਂਵੇਂ ਡਰਦੇ ਚਰਨ ਨਾ ਜਾਇਓ ਦੱਬੇ, ਕਹੋ ਅਸੀਂ ਬੜੀ ਸੇਵ ਕਮਾਈਆ।’’ (੨੫ ਫੱਗਣ ਸ ਸ ੪)
❋
੧੪੩) ‘‘ਬਿਨਾ ਗੁਰਸਿੱਖਾਂ ਸਤਿਗੁਰ ਦੀ ਸਾਰੇ ਕਰਦੇ ਬਦਨਾਮੀ, ਜੋ ਪੜ੍ਹ ਕੇ ਸੁਣ ਕੇ ਰਸਤਾ ਜਾਣ ਭੁਲਾਈਆ। ਓਹ ਗੁਰਮੁਖ ਨਹੀਂ ਗੁਰੂ ਘਰ ਦੇ ਹਰਾਮੀ, ਨਾਦੀ ਸੁਤ ਨਾ ਕੋਈ ਅਖਵਾਈਆ। ਭਾਵੇਂ ਪੰਡਤ ਹੋਵੇ ਭਾਵੇਂ ਹੋਵੇ ਗਿਆਨੀ, ਇਸ਼ਨਾਨੀ ਸਾਰ ਕੋਇ ਨਾ ਆਈਆ।’’ (੧੯-੧੨੬)
❋
੧੪੪) ‘‘ਜਿਨ੍ਹਾਂ ਨੇ ਧੁਰ ਨਾਮ ਸੁਣ ਕੇ ਕੰਨਾ, ਅੰਦਰ ਨਾ ਲਿਆ ਵਸਾਈਆ। ਉਨ੍ਹਾਂ ਧਰਮ ਰਾਏ ਪੀੜਨਾ ਜਿਉਂ ਵੇਲਣੇ ਵਿਚ ਗੰਨਾ, ਨਾਨਕ ਗੋਬਿੰਦ ਦੋਵੇਂ ਦੇਣ ਗਵਾਹੀਆ।’’ (੨੨ ੭੫੮)
❋
੧੪੫) ‘‘ਨਾਰਦ ਕਹੇ ਮੈਂ ਸਚ ਦੱਸਾਂ ਜਿਹੜੇ ਪ੍ਰਭੂ ਨੂੰ ਨਹੀਂ ਜਪਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਉਨ੍ਹਾਂ ਦੇ ਲੇਖੇ ਅੰਤਮ ਹੋਣੇ ਕੱਖ ਦੇ, ਕੀਮਤ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ।’’
(੨੪ ਮਾਘ ਸ਼ੈ ਸੰ ੭)
❋
੧੪੬) ‘‘ਸਾਰੇ ਸੋਚੋ ਮਰਨ ਤੋਂ ਪਹਿਲੋਂ ਤੇ ਮਰਨ ਤੋਂ ਬਾਦ ਕਰੋਗੇ ਕੀ, ਜੇ ਸਤਿਗੁਰ ਨਾ ਹੋਏ ਸਹਾਈਆ।’’ (੨੭ ਪੋਹ ਸ ਸ ੪)
❋
੧੪੭) ‘‘ਗੋਬਿੰਦ ਕਿਹਾ ਗੁਰਸਿੱਖੋ ਕੋਈ ਰੱਖਣਾ ਨਹੀਂ ਰੋਜ਼ਾ, ਵੰਡ ਕੇ ਖਾਣਾ ਤੁਹਾਡੀ ਰੀਤੀ ਦਿੱਤੀ ਬਣਾਈਆ।’’ (੧ ਅੱਸੂ ਸ ਸ ੪)
❋
੧੪੮) ‘‘ਸਤਿਗੁਰ ਨਾਮ ਬੁੱਧੀ ਵਿਚ ਘਸੀਟਿਆ, ਅਨਭਵ ਪੜਦਾ ਨਾ ਕੋਇ ਉਠਾਈਆ। ਅੱਗੇ ਵਿਚਾਰਾਂ ਦਾ ਸਮਾਂ ਬੀਤਿਆ, ਸਤਿਗੁਰ ਹੁਕਮ ਨਾ ਕੋਇ ਬਦਲਾਈਆ।’’ · (੧੯ ੧੨੯)
❋
੧੪੯) ‘‘ਜਨ ਭਗਤ ਕਹੇ ਮੈਂ ਦੱਸਣ ਆਇਆ ਕਹਾਣੀ, ਕਹਾਵਤ ਨਾਲ ਰਲਾਈਆ। ਜਨ ਭਗਤੋ ਪ੍ਰਭੂ ਦੀ ਭੁੱਲਿਓ ਕਦੇ ਨਾ ਬਾਣੀ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਚੜ੍ਹਾਈਆ। ਸਤਿ ਧਰਮ ਦੀ ਰੱਖਿਓ ਯਾਦ ਨਿਸ਼ਾਨੀ, ਕੂੜ ਅਪਰਾਧ ਨਾ ਕੋਇ ਕਮਾਈਆ।’’ · (੧੯ ੧੬੦)
❋
੧੫੦) ‘‘ਅੱਜ ਸ਼ਾਦੀ ਦਾ ਕਰੇ ਵਿਹਾਰਾ, ਸ਼ਾਦਿਆਨੇ ਰਿਹਾ ਖੜਕਾਈਆ। ਸੋ ਗੁਰਮੁਖ ਵਿਆਹਿਆ ਸਮਝੋ ਜੋ ਗਿਆ ਹਰੀ ਕੇ ਦਵਾਰਾ, ਪ੍ਰਭੂ ਕੰਤ ਹੰਢਾਈਆ। ਓਹ ਸੁਹਾਗੀ ਕਾਹਦਾ, ਜੋ ਜੰਮੇ ਤੇ ਮਰ ਜਾਈਆ। ਪੂਰਾ ਕਰੇ ਕੌਲ ਵਾਅਦਾ, ਲੇਖਾ ਸਰਬ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।’’ (੧੭ ਹਾੜ ਸ ਸ ੫)
❋
੧੫੧) ‘‘ਪ੍ਰਭੂ ਨੂੰ ਪ੍ਰਭੂ ਆਖਿਆਂ ਕਿਸੇ ਦਾ ਵੱਢਿਆ ਨਹੀਂ ਜਾਂਦਾ ਨੱਕ, ਜਗਤ ਲੋਕਲਾਜ ਨਾ ਕੋਇ ਰਖਾਈਆ।’’ (੨੭ ਚੇਤ ਸ ਸ ੫)
❋
੧੫੨) ‘‘ਜੀਵਾਂ ਜੰਤਾਂ ਵਿਚ ਵਸੇ ਹੋ ਹੋ ਨਿਮਾਣਾ, ਨਿਮਾਣ ਨਿਮਾਣਿਆਂ ਆਪ ਅਖਵਾਇੰਦਾ। ਹਰਿ ਕਾ ਸਿਰ ਤੇ ਮੰਨੇ ਭਾਣਾ, ਸੋ ਸੰਤ ਮਾਤ ਅਖਵਾਇੰਦਾ।’’ (੯-੪੯੫)
❋
੧੫੩) ‘‘ਜਨਮ ਜਨਮ ਦੀ ਮੈਲ ਸਤਿਗੁਰ ਸੇਵਾ ਵਿਚ ਲੱਥਦੀ, ਕਰਮ ਕਰਮ ਦਾ ਪੰਧ ਮੁਕਾਈਆ। ਕਲਜੁਗ ਅੰਤਮ ਇਹ ਭਗਤੀ ਰੱਖੀ ਹੱਕ ਦੀ, ਕੰਮ ਕਾਜ ਕਰਦਿਆਂ ਪਾਰ ਕਰਾਈਆ।’’ (੮ ਵਿਸਾਖ ਸ਼ੈ ਸੰ ੮)
❋
੧੫੪) ‘‘ਮੈਂ ਚਾਹੁੰਦਾ ਤੇਰਿਆਂ ਭਗਤਾਂ ਦਾ ਕੋਈ ਨਾਂ ਕਦੇ ਸੱਦੇ ਨਾ ਅੱਧਾ, ਪੂਰਾ ਖੁਸ਼ੀਆਂ ਨਾਲ ਗਾਈਆ।’’
❋
੧੫੫) ‘‘ਸ਼ਬਦ ਗੁਰੂ ਦੀ ਮੰਨੇ ਕੋਈ ਨਾ ਆਖੀ, ਅੱਖਰਾਂ ਦੀ ਕਰਨ ਲੜਾਈਆ। ਇਸ ਤੋਂ ਵੱਡੀ ਹੋਰ ਨਹੀਂ ਕੋਈ ਗੁਸਤਾਖੀ, ਏਸੇ ਕਰ ਕੇ ਮਿਲੇ ਸਜਾਈਆ।’’
❋
੧੫੬) ‘‘ਜੋ ਤੈਥੋਂ ਓਹਲੇ ਹੋ ਕੇ ਮਾਰਦੇ ਗੱਪਾਂ, ਗਪੌੜੀਆਂ ਰਹੇ ਸੁਣਾਈਆ। ਉਨ੍ਹਾਂ ਦੇ ਗਲ ਵਿਚ ਪਾ ਦੇ ਨਾਮ ਦਾ ਪਟਾ, ਪਟੇ ਵਾਲਾ ਕੁੱਤਾ ਦਏ ਗਵਾਹੀਆ।’’
❋
੧੫੭) ‘‘ਗੁਰਸਿੱਖੋ ਜਨ ਭਗਤੋ ਇਕ ਦੂਜੇ ਨਾਲ ਕਰਿਓ ਨਾ ਕਦੇ ਬਦੀ, ਬਦਲਾ ਲੈਣ ਦੀ
ਇਛਿਆ ਦੇਣੀ ਗਵਾਈਆ।’’
❋
੧੫੮) ‘‘ਸਭ ਨੇ ਧਰਮ ਪੁਜਾਰੀ ਬਣ ਕੇ ਬੁੱਧੀ ਦੇ ਬਣਨਾ ਪੰਡਤ, ਮਨ ਦੀ ਕਰੇ ਨਾ ਕੋਈ ਪੜ੍ਹਾਈਆ।’’
❋
੧੫੯) ‘‘ਗੁਰ ਕਾ ਸਿਖ ਨਾ ਹੋਏ ਬੇਈਮਾਨ, ਬੇਮੁਖ ਗੁਰ ਦਰ ਰਹਿਣ ਨਾ ਪਾਈਆ। ਗੁਰਸਿਖ ਗੁਰੂ ਉਤੋਂ ਹੋਣ ਕੁਰਬਾਨ, ਗੁਰੂ ਕੁਰਬਾਨ ਗੁਰਸਿਖਾਂ ਉਤੋਂ ਆਪਣਾ ਆਪ ਕਰਾਈਆ ।’’
❋
੧੬੦)‘‘ਕੂੜੀ ਸ਼ਰਅ ਦੇ ਤੋੜ ਕੇ ਸੰਗਲ, ਸੰਗ ਰਹਿਣਾ ਬੇਪਰਵਾਹੀਆ ।
❋
੧੬੧) ‘‘ਜੂਠ ਝੂਠ ਦਾ ਸਾਰੇ ਕਰਨ ਤਿਆਗ, ਸਤਿ ਸਚ ਲੈਣ ਅਪਣਾਈਆ।’’
(੧੪ ਚੇਤ ਸ਼ ਸੰ ੯)
❋
੧੬੨) ‘‘ਗੁਰ ਕਾ ਸਿਖ ਨਾ ਹੋਏ ਬੇਈਮਾਨ, ਬੇਮੁਖ ਗੁਰ ਦਰ ਰਹਿਣ ਨਾ ਪਾਈਆ। ਗੁਰਸਿਖ ਗੁਰੂ ਉਤੋਂ ਹੋਣ ਕੁਰਬਾਨ, ਗੁਰੂ ਕੁਰਬਾਨ ਗੁਰਸਿਖਾਂ ਉਤੋਂ ਆਪਣਾ ਆਪ ਕਰਾਈਆ ।’’
❋
੧੬੩) ‘‘ਸਮਾਜਕ ਵਾਦੀ ਜੇ ਜਾਣ ਸਮਝ, ਝਗੜਾ ਕੋਈ ਰਹਿਣ ਨਾ ਪਾਈਆ। ਸਤਿਗੁਰ ਦੇਵੇ ਇਕ ਰਮਜ਼, ਇਸ਼ਾਰੇ ਨਾਲ ਸਮਝਾਈਆ। ਘਰ ਘਰ ਵੇਖੋ ਹਰਿ ਜੂ ਖ਼ਸਮ, ਆਤਮ ਸੇਜਾ ਬੈਠਾ ਡੇਰਾ ਲਾਈਆ। ਉਸ ਦੇ ਪਿਆਰ ਵਿਚ ਉਸ ਦੇ ਦੀਦਾਰ ਵਿਚ ਹੋ ਜਾਓ ਭਸਮ, ਆਪਣਾ ਆਪ ਗਵਾਈਆ। ਜੋ ਏਥੇ ਆਏ ਖਾ ਕੇ ਜਾਓ ਕਸਮ, ਇਕ ਦੂਜੇ ਨਾਲ ਨਾ ਹੋਏ ਲੜਾਈਆ। ਆਪਣਾ ਹਿਰਦਾ ਕਰੋ ਨਰਮ, ਗਰਮਜੋਸ਼ੀ ਨਾ ਕੋਇ ਵਖਾਈਆ। ਕਾਇਆ ਵੇਖੋ ਵੱਡੀ ਖੁਲ੍ਹੀ ਫ਼ਰਮ, ਜਿਸ ਵਿਚ ਮਨ ਮਤ ਬੁਧ ਅਨੇਕ ਪੁਰਜ਼ੇ ਦਿਤੇ ਟਿਕਾਈਆ। ਜਿਸ ਨਾਲ ਆਪਣਾ ਸੌਰੇ ਜਰਮ, ਸੋ ਗੁਰਮੁਖੋ ਕਰਮ ਕਰੋ ਚਾਈਂ ਚਾਈਂਆ। ਦੂਈ ਦਵੈਤ ਦਾ ਮੇਟੋ ਭਰਮ, ਊਚਾਂ ਨੀਚਾਂ ਸਮਝੋ ਭਾਈ ਭਾਈਆ। ਹੁਣ ਵੇਲਾ ਨਹੀਂ ਕਰਨ ਦਾ ਸ਼ਰਮ, ਪੁਰਖ ਅਕਾਲ ਸਭ ਦਾ ਸ਼ਰਮ ਹੱਯਾ ਰਿਹਾ ਉਡਾਈਆ। ਜੇ ਕੋਈ ਸਮਝੇ ਸਾਚਾ ਧਰਮ, ਪਿਆਰ ਸਭਨਾਂ ਨਾਲ ਇਕੋ ਜਿਹਾ ਰਖਾਈਆ। ਅੰਤਮ ਲੇਖਾ ਚੁੱਕੇ ਮਰਨ ਡਰਨ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਦੁਆਰੇ ਸੋ ਗੁਰਮੁਖ ਵੜਨ, ਜੋ ਗੁਰ ਕਾ ਸ਼ਬਦ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਮਾਰਗ ਸਰਬ ਦਸਾਈਆ।’’ (੨੭ ਭਾਦਰੋਂ ੨੦੨੦ ਬਿ)
❋
੧੬੪) ‘‘ਪਾਥਰ ਪਾਹਨ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਬਿਨ ਤੁਧ ਚਰਨ ਨਾ ਮੈਨੂੰ ਕੋਈ ਹੋਰ ਮਾਣ, ਪੂਜਾ ਪਾਠ ਨਾ ਮੋਹੇ ਭਾਈਆ। ਤੇਰਾ ਦਰਸ ਮੰਗਾਂ ਸ੍ਰੀ ਭਗਵਾਨ, ਦੇ ਦਰਸ ਮੈਂ ਕਿਸੇ ਥਾਂ ਨਾ ਤ੍ਰਿਪਤ ਕਰਾਈਆ। ਮੇਰਾ ਨਾ ਕੁਛ ਪੀਣ ਨਾ ਕੁਛ ਖਾਣ, ਨਾ ਕੋਈ ਰਸਨਾ ਬੋਲੇ ਜ਼ਬਾਨ ਨਾ ਤੇਰਾ ਭੇਵ ਸਕਾਂ ਜਣਾਈਆ। ਤੂੰ ਪਰਦਾ ਪਾਇਆ ਕਿਉਂ ਜਹਾਨ, ਭਰਮ ਭੁਲੇਖਾ ਵਸਿਆ ਮਾਤ ਲੋਕਾਈਆ। ਪੱਥਰ ਕਦੇ ਨਾ ਬਣਿਆ ਕਾਹਨ, ਪੱਥਰ ਕਦੇ ਨਾ ਬਣਿਆ ਭਗਵਾਨ, ਭਗਵਨ ਤੇਰਾ ਰੂਪ ਤੋਹੇ ਭਾਈਆ। ਮੈਂ ਮੂਰਖ ਮੁਗਧ ਅਞਾਣ, ਮੇਰਾ ਨੱਕ ਮੂੰਹ ਹੱਥ ਘੜਨ ਤ੍ਰਖਾਨ, ਹੱਥ ਵਿਚ ਤਿਖੀ
❋
ਤੇਸੀ ਉਠਾਈਆ। ਫਿਰ ਚੁੱਕ ਕੇ ਚਾਰ ਦੀਵਾਰੀ ਅੰਦਰ ਟਿਕਾਣ, ਜਿਥੇ ਬਹਾਵਣ ਓਥੇ ਬੈਠਾ ਰਹਾਂ, ਉਠ ਉਠ ਦਿਸ਼ਾ ਨਾ ਕਿਸੇ ਜਾਈਆ। ਨਾ ਕੋਈ ਖਾਵਾਂ ਪੀਆਂ ਪਕਵਾਨ, ਨਾ ਕੋਈ ਨਹਾਵਾਂ ਨਹਾਨ, ਜੇ ਕੋਈ ਨੁਹਾਵੇ ਆਪਣੇ ਉਪਰੋਂ ਬਾਹਰ ਬਾਹਰ ਧਾਰ ਦਿਆਂ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਪੱਥਰ ਤੁਧ ਬਿਨ ਲੱਥਾ ਸੱਥਰ, ਮੇਰੀ ਸੇਜ ਨਾ ਕੋਇ ਸੁਹਾਈਆ। ਮੈਂ ਪਾਥਰ ਘੜਿਆ ਬੁੱਤ, ਜਗ ਮੰਦਰ ਆਪ ਟਿਕਾਇਆ। ਮੈਂ ਰਾਹ ਤੱਕਾਂ ਤੇਰਾ ਅਬਿਨਾਸ਼ੀ ਅਚੁੱਤ, ਦੂਸਰ ਸਕਾਂ ਕੀ ਰਾਹ ਵਖਾਇਆ। ਮੈਂ ਰੱਖਾਂ ਤੇਰੀ ਓਟ, ਮੇਰੀ ਓਟ ਕੋਈ ਕਿਆ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ।’’ (੧੦ ੫੨੩ ੫੨੪)
❋
੧੬੫) ‘‘ਨਾਰਦ ਕਹੇ ਮੈਂ ਸਚ ਦੱਸਾਂ ਜਿਹੜੇ ਪ੍ਰਭੂ ਨੂੰ ਨਹੀਂ ਜਪਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਉਨ੍ਹਾਂ ਦੇ ਲੇਖੇ ਅੰਤਮ ਹੋਣੇ ਕੱਖ ਦੇ, ਕੀਮਤ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ।’’ (੨੪ ਮਾਘ ਸ਼ੈ ਸੰ ੭ ਪਿੰਡ ਸੱਦਾ)
❋
੧੬੬) ‘‘ਪੰਜ ਤੱਤ ਕਾਇਆ ਰੋਗ, ਦੁੱਖ ਦੁੱਖ ਸਤਾਈਆ। ਕਰਮ ਕਰਮਾਂ ਮਿਲਿਆ ਭੋਗ, ਭੋਗੀ ਭੋਗ ਭੋਗਾਈਆ। ਇਸਤਰੀ ਪੁਰਸ਼ ਹੋਇਆ ਸੰਜੋਗ, ਜੋੜੀ ਜੋੜ ਜੁੜਾਈਆ। ਜੋ ਜਨ ਸਤਿਗੁਰ ਪੂਰੇ ਰੱਖੇ ਓਟ, ਤਿਸ ਜਨ ਜਗਤ ਦੁੱਖ ਰਹੇ ਨਾ ਰਾਈਆ। ਹਰਿ ਕਾ ਨਾਉਂ ਚੁਗੇ ਚੋਗ, ਅੰਮ੍ਰਿਤ ਰਸ ਮੁਖ ਪਾਈਆ। ਰਸਨਾ ਗਾਏ ਇਕ ਸਲੋਕ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਅਗਨੀ ਤੱਤ ਦਏ ਮਿਟਾਈਆ। ਮਨ ਦਰੁਬਧਾ ਹੋਏ ਦੂਰ, ਮਨ ਵਾਸਨਾ ਦਏ ਖਪਾਈਆ। ਮਨ ਵਾਸਨਾ ਦਿਸੇ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਮਨ ਅੰਦਰ ਵਖਾਏ ਸਾਚਾ ਨੂਰ, ਮਨ ਜੋਤ ਨੂਰ ਰੁਸ਼ਨਾਈਆ। ਮਨ ਕਰੇ ਆਸਾ ਪੂਰ, ਮਨ ਮਨਸਾ ਦਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਸਾਚੇ ਧੰਦੇ ਲਾਈਆ।’’ (੧੦-੭੧੬)
❋
੧੬੭) ‘‘ਜੋਤੀ ਜੋਤ ਸਰੂਪ ਹਰਿ, ਜੋਤੀ ਆਤਮਾ ਜੋਤ ਪਰਮਾਤਮਾ ਜੋ ਸਰਬ ਆਤਮਾ ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ। ਸਰੀਰ ਨਹੀਂ ਤਨ ਨਹੀਂ ਵਜ਼ੁਦ ਨਹੀਂ ਮਾਟੀ ਖ਼ਾਕ ਨਹੀਂ, ਔਰ ਉਸੇ ਪਰਮਾਤਮਾ ਨੂੰ, ਜੋਤ ਸਰੂਪ ਨੂੰ, ਨਿਹਕਲੰਕ ਕਿਹਾ ਗਿਆ ਹੈ। ਕਿਸੇ ਇਨਸਾਨ ਨੂੰ ਨਿਹਕਲੰਕ ਨਹੀਂ ਕਿਹਾ ਗਿਆ।’’ (ਅਰਥਾਂ ਚੋਂ)
❋
੧੬੮) ‘‘ਰਿਧੀ ਸਿਧੀ ਨਵੇਂ ਨਵੇਂ ਛੋਟੇ ਛੋਟੇ ਚਮਤਕਾਰ, ਜੁਗਨੂੰਆਂ ਵਾਂਗੂ ਨਜ਼ਰੀ ਆਈਆ। ਮਨ ਮਤ ਬੁਧੀ ਦਾ ਖੇਲ ਸੰਸਾਰ, ਰੁਚੀ ਜਗਤ ਰਚਨਾ ਵਿਚ ਲਗਾਈਆ। ਥੋੜੀ ਥੋੜੀ ਅਗਨੀ ਚੰਗਿਆੜੀ ਨਿਕਲੇ ਬਾਹਰ, ਸੋਹਲਾ ਉਡ ਕੇ ਮੁੜ ਭਸਮ ਰੂਪ ਵਟਾਈਆ। ਇਹ ਖਾਣ ਪੀਣ ਦਾ ਅਧਾਰ, ਪੇਟ ਦਾ ਸ਼ਿੰਗਾਰ, ਤੱਤ ਸੋਭਾ ਪਾਈਆ। ਭਗਤ ਸੰਤ ਏਸ ਤੋਂ ਵਸਣ ਬਾਹਰ, ਜਿਥੇ ਖੇਲ ਅਪਾਰ, ਇਕੋ ਮਿਲੇ ਸਾਂਝਾ ਯਾਰ, ਨੂਰ ਖ਼ੁਦਾਈ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰੋ ਨੂਰ ਨੂਰ ਉਜਿਆਰ, ਬਿਨਾਂ ਸਖੀਆਂ
❋
ਮੰਗਲਾਚਾਰ, ਬਿਨਾਂ ਅੱਖੀਆਂ ਹੋਵੇ ਦੀਦਾਰ, ਦਰਸ ਦਰਸ ਵਿਚ ਮਿਲਾਈਆ। ਨਿੱਕੇ ਨਿੱਕੇ ਚਮਤਕਾਰ, ਨਹੀਂ ਇਹ ਕੂੜੀ ਚਮਕ, ਚਾਨਣ ਸਚ ਨਾ ਕੋਇ ਰੁਸ਼ਨਾਈਆ। ਉਹ ਧੋਖਾ ਦਣ ਵਾਲੇ ਅਹਿਮਕ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸੱਚੇ ਸੰਤ ਉਹਨਾਂ ਦੇ ਨਾਲ ਕਦੇ ਨਹੀਂ ਹੁੰਦੇ ਸਹਿਮਤ, ਜਿਨ੍ਹਾਂ ਸਾਹਿਬ ਦਾ ਦਰਸ਼ਨ ਅੰਦਰੇ ਅੰਦਰ ਲੈਣਾ ਪਾਈਆ। ਸ੍ਰੀ ਭਗਵਾਨ ਜਿਨ੍ਹਾਂ ਦੇ ਉਤੇ ਕਰਦਾ ਰਹਿਮਤ, ਮਿਹਰਵਾਨ ਹੋ ਕੇ ਅੱਖ ਖੁਲ੍ਹਾਈਆ। ਉਹਨਾਂ ਦੇ ਮਨ ਵਿਕਾਰ ਹੰਕਾਰ ਦੀ ਕੋਈ ਨਹੀਂ ਰਹਿੰਦੀ ਜਹਿਮਤ, ਜਗਤ ਬਿਮਾਰੀ ਦਏ ਗਵਾਈਆ। ਹਰਿਜਨ ਜਿਨ੍ਹਾਂ ਨੂੰ ਸਚ ਇਸ਼ਾਰੇ ਦੀ ਵਜਦੀ ਸੈਨਤ, ਸਮਝ ਵਿਚੋਂ ਸਮਝ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਚਮਕ ਚਾਂਦਨੀ ਨਾ ਕੋਇ ਰੁਸ਼ਨਾਈਆ।’’ (੧੮ ੫੧੬)
❋
੧੬੯) ‘‘ਗੁਰ ਪ੍ਰਸਾਦਿ ਕਹੇ ਮੇਰਾ ਸਾਚਾ ਰਸ, ਹਰਿ ਪੁਰਖ ਨਿਰੰਜਣ ਆਪ ਭਰਾਈਆ। ਜੁਗ ਚੌਕੜੀ ਮੈਂ ਆਵਾਂ ਭਗਤਾਂ ਹੱਥ, ਦੂਸਰ ਛੋਹ ਨਾ ਸਕੇ ਰਾਈਆ। ਮੇਰੇ ਕੋਲ ਬਹਿ ਕੇ ਪਹਿਲੋ ਗਾਵਣ ਪ੍ਰਭ ਦਾ ਜਸ, ਨਿਜ ਨੇਤਰ ਧਿਆਨ ਲਗਾਈਆ। ਦੋਏ ਜੋੜ ਆਪਣੀ ਅੱਗੇ ਰੱਖਣ ਆਸ, ਆਸਾ ਪ੍ਰਭ ਚਰਨ ਮਿਲਾਈਆ। ਨਿਵਣ ਪ੍ਰੀਤੀ ਕਰਨ ਹੋ ਕੇ ਦਾਸ, ਦਾਸੀ ਰੂਪ ਵਟਾਈਆ। ਰਸਨਾ ਗੌਣ ਪਵਣ ਸਵਾਸ, ਨੇਤਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖਣਹਾਰ ਆਪ ਹੋ ਜਾਈਆ।’’ (੨੯ ਹਾੜ ੨੦੨੦ ਬਿ)
❋
੧੭੦) ‘‘ਗੁਰਸਿਖ ਹੋਏ ਨਾ ਕੋਇ ਬੇਈਮਾਨ, ਤੇਰਾ ਨਾਉਂ ਹੱਟ ਨਾ ਕਿਸੇ ਵਿਕਾਇਆ।’’ (੧੨-੫੪੬- ੫੪੮)
❋
੧੭੧) ‘‘ਜਨ ਭਗਤ ਦੁੱਖ ਭੁੱਖ ਚਿੰਤਾ ਗ਼ਮੀ ਗਰੀਬੀ ਤਾਹਨੇ ਮੇਹਣੇ ਸੇ ਕਦੀ ਨਹੀਂ ਡਰਦੇ ਆਪਣੇ ਰੰਗ ਵਿਚ ਰਤੇ ਰਹਿੰਦੇ ਹਨ।’’ (ਚਿਠੀਆਂ ਚੋਂ)
❋
੧੭੨) ‘‘ਲੱਖ ਚੁਰਾਸੀ ਵਿਚੋਂ ਕੱਢ ਕੇ ਅਰਕ, ਹਰਿਜਨ ਸਾਚੇ ਬਾਹਰ ਕਢਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਕਲਜੁਗ ਵਹਿਣ ਵਿਚ ਚਲੋ ਮਟਕ ਮਟਕ, ਚਾਲ ਇਕੋ ਇਕ ਜਣਾਈਆ। ਸੱਚੇ ਸਾਹਿਬ ਨੂੰ ਮਿਲੋ ਹੋ ਨਧੜਕ, ਧੜਕਣ ਪਿਛਲੀ ਦਏ ਗਵਾਈਆ। ਏਥੇ ਓਥੇ ਕਰੇ ਤੁਹਾਡੀ ਚੜ੍ਹਤ, ਚੜ੍ਹਦੀਆਂ ਕਲਾਂ ਦਏ ਵਖਾਈਆ। ਜਿਸ ਦੇ ਪਿਛੇ ਭੁੱਖੇ ਮਰਦੇ ਰਹੇ ਰੱਖ ਰੱਖ ਬਰਤ, ਸੋ ਦਿਵਸ ਰੈਣ ਅੱਠੇ ਪਹਿਰ ਅੰਮ੍ਰਿਤ ਜਾਮ ਪਿਆਈਆ। ਸ੍ਰਿਸ਼ਟ ਸਬਾਈ ਕਰੇ ਹਰਖ, ਗੁਰਮੁਖ ਖ਼ੁਸ਼ੀ ਲਏ ਪਰਨਾਈਆ।’’ (੧੩-੫੯੩)
❋
੧੭੩) ‘‘ਅੰਮ੍ਰਿਤ ਕਹੇ ਹੋਈ ਸਾਚੀ ਵਰਖਾ, ਬਾਣੀ ਅੰਮ੍ਰਿਤ ਨਜ਼ਰੀ ਆਈਆ।’’ (੧੮-੪੩੦)
❋
❋
੧੭੪) ‘‘ਜਨ ਭਗਤੋ ਇਹ ਸਿਖਿਆ ਲੈਣੀ ਗੁਰਮੁਖੋ ਗੁਰਸਿੱਖ ਦਾ ਬਣੇ ਨਾ ਕੋਈ ਸ਼ਰੀਕ, ਵੈਰੀ ਬਣ ਕੇ ਵੈਰ ਨਾ ਕੋਇ ਕਮਾਈਆ। ਜਿਹੜਾ ਗੁਰਮੁਖ ਮੂੰਹੋਂ ਗਾਏ ਸੋਹੰ ਗੀਤ, ਓਹ ਪਿਓ ਦਾਦੇ ਦਾ ਵੈਰੀ ਹੋਵੇ ਫਿਰ ਵੀ ਹੱਥ ਲਓ ਮਿਲਾਈਆ। ਕਿਉਂ ਤੁਹਾਡਾ ਸਾਹਿਬ ਦੋਹਾਂ ਦੇ ਵੀਚ, ਵਿਚੋਲਾ ਇਕ ਵਖਾਈਆ। ਗੁਰਸਿੱਖ ਕਿਸੇ ਗੁਰਸਿੱਖ ਨੂੰ ਕਿਹੋ ਨਾ ਕੋਇ ਨੀਚ, ਚੂੜ੍ਹਾ ਚੁਮਿਆਰ ਰਸਨਾ ਬੋਲ ਨਾ ਕੋਇ ਸੁਣਾਈਆ। ਇਨ੍ਹਾਂ ਨੂੰ ਮਲੌਣ ਪਿੱਛੇ ਗੋਬਿੰਦ ਨੇ ਸ਼ਹੀਦ ਕਰਾ ਦਿੱਤੇ ਜੁਝਾਰ ਤੇ ਅਜੀਤ, ਅਜ਼ਲ ਨਾਲ ਪ੍ਰਨਾਈਆ। ਅੱਜ ਤੱਕ ਇਹ ਬਦਲ ਨਾ ਸਕੀ ਰੀਤ, ਏਸੇ ਕਰ ਕੇ ਗੋਬਿੰਦ ਦੁਬਾਰਾ ਫੇਰਾ ਪਾਈਆ। ਝਗੜਾ ਮਿਟਿਆ ਨਾ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਥਾਉਂ ਥਾਈਂਆ।’’ (੨੭ ਪੋਹ ਸ਼ ਸੰ ੪)
❋
੧੭੫) ‘‘ਅੱਗੇ ਪ੍ਰਭ ਨੂੰ ਮਿਲਣ ਵਾਸਤੇ ਲੋੜ ਰਹਿਣੀ ਨਹੀਂ ਕਿਸੇ ਦਲਾਲ ਦੀ, ਆਤਮਾ ਪਰਮਾਤਮਾ ਦਾ ਸਿੱਧਾ ਨਾਤਾ ਦੇਣਾ ਬਣਾਈਆ।’’ (੨੩ ਫੱਗਣ ਸ਼ ਸੰ ੪)
❋
੧੭੬) ‘‘ਮਾਨਵ ਮਾਨਵ ਨੂੰ ਸਮਝੇ ਬੰਦਾ, ਬੰਦਗੀ ਇਕੋ ਪ੍ਰਭ ਦੀ ਨਜ਼ਰੀ ਆਈਆ।’’(੨੬ ਪੋਹ ਸ਼ ਸੰ ੪)
❋
੧੭੭) ‘‘ਗੁਰਮੁਖੋ ਤੁਹਾਡੀ ਛੱਬੀ ਸਤਾਈ ਦੀ ਸੁਲੱਖਣੀ ਰਾਤ, ਸੋਭਾ ਪਾਈਆ। ਅੱਗੇ ਖ਼ੁਸ਼ੀ ਦੀ ਹੋਈ ਪ੍ਰਭਾਤ, ਘਰਾਂ ਨੂੰ ਜਾਣਾ ਚਾਈਂ ਚਾਈਂਆ। ਪੁਰਖ ਅਕਾਲ ਕਿਰਪਾ ਕਰੇ ਆਪ, ਰਹਿਮਤ ਸਚ ਕਮਾਈਆ । ਜਿਸ ਵੇਲੇ ਭਗਤ ਦਵਾਰਿਉਂ ਨਿਕਲਿਓ ਪੰਜ ਵਾਰ ਜ਼ਰੂਰ ਕਰਿਓ ਸੋਹੰ ਦਾ ਜਾਪ, ਭੁੱਲਣ ਕੋਇ ਨਾ ਪਾਈਆ।’’ (੨੭ ਪੋਹ ਸ਼ ਸੰ ੪)
❋
੧੭੮) ‘‘ਨਾਰਦ ਕਹੇ ਜਨ ਭਗਤੋ ਮੇਰਾ ਡੱਬਾ ਕਰਦਾ ਡਿਬ ਡਿਬ ਡਿਬ, ਡੌਰੂ ਰਿਹਾ ਵਜਾਈਆ। ਅੱਜ ਤੋਂ ਸਿਖਿਆ ਸੁਣ ਲਓ ਜੋ ਸਤਿਗੁਰ ਸਰਨ ਆਏ ਬੀਬੀਆਂ ਬੱਚਿਆਂ ਦੇ ਮੂੰਹ ਤੋਂ ਲਾਹ ਕੇ ਆਇਆ ਕਰੋ ਗਿੱਡ, ਬਿਨਾ ਮੁਖ ਧੋਤਿਆਂ ਚਰਨ ਸੀਸ ਨਾ ਕੋਇ ਨਿਵਾਈਆ।’’ (੨੫ ਫੱਗਣ ਸ਼ ਸੰ ੪ ਸਰੂਪ ਸਿੰਘ ਦੇ ਗ੍ਰਹਿ)
❋
੧੭੯) ‘‘ਗੁਰਮੁਖੋ ਪੂਜਣਾ ਨਹੀਂ ਪੱਥਰ ਵੱਟਾ, ਪੱਥਰਾਂ ਸੀਸ ਨਾ ਕੋਇ ਨਿਵਾਈਆ। ਕਿਧਰੇ ਚੜ੍ਹੌਣਾ ਨਹੀਂ ਪੈਸਾ ਟਕਾ, ਟਿਕਟਿਕੀ ਇਕੋ ਨਾਲ ਲਗਾਈਆ।’’(੧੪ ਚੇਤ ਸ਼ ਸੰ ੪)
❋
੧੮੦) ‘‘ਯਾਦ ਰੱਖਿਓ ਅੱਗੇ ਨੂੰ ਪਿਓ ਨੂੰ ਧੱਕਿਓ ਨਾ ਕਿਸੇ ਪਿਛਲੇ ਕੋਠੇ, ਜਿਥੇ ਮੱਛਰ ਮੱਖੀਆਂ ਦੇਣ ਸਤਾਈਆ।’’ (੨੭ ਪੋਹ ਸ਼ ਸੰ ੪)
❋
੧੮੧) ‘‘ਤੁਹਾਨੂੰ ਕੋਈ ਲੋੜ ਨਹੀਂ ਪੈਣੀ ਅੱਖਾਂ ਮੀਟ ਕੇ ਚਾੜ੍ਹਨ ਦੀ ਸੁਰਤੀ, ਤੁਸੀਂ ਸੁੱਤੇ ਤੇ ਮੈਂ ਘਰ ਘਰ ਫੇਰਾ ਪਾਈਆ।’’ (੨੭ ਪੋਹ ਸ਼ ਸੰ ੪)
❋
੧੮੨) ‘‘ਮਨਜੀਤ ਕਹੇ …… ਜਿਹੜੇ ਤੇਰੇ ਹੋ ਕੇ ਤੈਨੂੰ ਜਾਣ ਛੱਡ, ਉਨ੍ਹਾਂ ਦਿਆਂ ਸਜ਼ਾਈਆ। ਕਿਸੇ ਕੰਮ ਨਹੀਂ ਔਣਾ ਮਾਸ ਹੱਡ, ਨਾੜੀ ਨਾੜੀ ਦਿਆਂ ਤਪਾਈਆ।’’ (੧੮ ਸਾਵਣ ਸ਼ ਸੰ ੪)
❋
੧੮੩) ‘‘ਵੇਖਿਓ ਡੁਲ ਨਾ ਜਾਇਓ ਜੇ ਗ਼ਰੀਬੀ ਵਿਚ ਆਵਣ ਤੰਗੀਆਂ, ਭੁੱਖ ਨਾਲ ਭੁੱਖਾ ਨਾ ਕੋਇ ਮਰ ਜਾਈਆ।’’ (੨੫ ਫੱਗਣ ਸ਼ ਸੰ ੪)
❋
੧੮੪) ‘‘ਕਿਸੇ ਗੁਰਸਿੱਖ ਤੋਂ ਨਾ ਘੁਟਾਇਓ ਆਪਣੇ ਪਾਉਂ, ਗੁਰੂਆਂ ਵਾਲੀ ਰੀਤ ਨਾ ਕੋਇ ਚਲਾਈਆ। ਜੇ ਮੰਗਣੀ ਤੇ ਇਕੋ ਪਰਮ ਪੁਰਖ ਦੀ ਛਾਉਂ, ਜੋ ਸ਼ਹਿਨਸ਼ਾਹ ਮਾਲਕ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ।’’ (੧੮ ਹਾੜ ਸ਼ ਸੰ ੪)
❋
੧੮੫) ‘‘ਅੱਖਰਾਂ ਨੂੰ ਚੜ੍ਹਾਵੇ ਕੋਈ ਨਾ ਟਕੇ, ਟਕਿਆਂ ਵਾਲੀ ਕੀਮਤ ਨਾ ਕੋਇ ਰਖਾਈਆ।’’ (੩੦ ਵਿਸਾਖ ਸ਼ ਸੰ ੪)
❋
੧੮੬) ‘‘ਓ ਗੁਰਸਿਖੋ ਵਾਅਦਾ ਕਰ ਲਓ ਅੱਜ ਤੋਂ ਤੁਸੀਂ ਆਪਣੇ ਮਾਪਿਆਂ ਦੇ ਨਹੀਂ ਜੇ ਬਾਲ, ਮਾਪੇ ਲਿਖ ਕੇ ਦੇ ਦਿਓ ਬੱਚੇ ਸਤਿਗੁਰ ਝੋਲੀ ਪਾਈਆ। ਜੇ ਲਿਖਣ ਵਾਸਤੇ ਕਲਮ ਦਵਾਤ ਨਹੀਂ ਤੇ ਬਾਹਵਾਂ ਦਿਓ ਉਠਾਲ, ਸਾਰੇ ਕਹੋ ਤੇਰੀ ਵਸਤ ਤੇਰੀ ਝੋਲੀ ਪਾਈਆ।’’ (੨੭ ਪੋਹ ਸ਼ ਸੰ ੪)
❋
੧੮੭) ‘‘ਅੱਜ ਤੋਂ ਜਿਸ ਤਰ੍ਹਾਂ ਗੁਰਮੁਖੋ ਤੁਹਾਨੂੰ ਦਰਸ਼ਨ ਹੋਵਣ ਉਹ ਲਿਖ ਕੇ ਰੱਖਣਾ ਤੇ ਆ ਕੇ ਦੇਣਾ ਦੱਸ, ਤੇ ਫੇਰ ਪ੍ਰਭੂ ਦੇ ਦਰਸ਼ਨਾਂ ਦਾ ਲੇਖਾ ਲੈਣਾ ਪਾਈਆ। ਵੇਖਿਓ ਮੈਂ ਇਕ ਤੇ ਤੁਹਾਨੂੰ ਮਿਲਦਾ ਕਿਸ ਤਰਾਂ ਨੱਸ ਨੱਸ, ਰਾਤੀਂ ਸੁੱਤਿਆਂ ਲਵਾਂ ਉਠਾਈਆ। ਪਰ ਯਾਦ ਕਰ ਲਓ ਪ੍ਰਭੂ ਦੇ ਵਿਹਾਰ ਵਿਚ ਪਿਆਰ ਵਿਚ ਸਤਿਕਾਰ ਵਿਚ ਦਰਬਾਰ ਵਿਚ ਅਗਨੀ ਵਿਚ ਨਾ ਜਾਇਓ ਮੱਚ, ਹਸਦ ਵਿਚ ਕੋਇ ਨਾ ਆਈਆ। ਬਾਹਰ ਦਾ ਖੇਲ ਕਾਇਆ ਕੱਚ, ਕਾਚੀ ਵੰਗ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਤਿਪਰਮੇਸ਼ਵਰ ਅਗੰਮ ਅਥਾਹੀਆ।’’ (੧੮ ਹਾੜ ਸ਼ ਸੰ ੬)
❋
❋
੧੮੮) ‘‘ਸ਼ੰਕਰ ਕਹੇ ਮੇਰੀ ਬੇਨੰਤੀ ਪ੍ਰਭੂ ਦਾ ਇਸ਼ਾਰਾ, ਭੋਲਾ ਨਾਥ ਹੋ ਕੇ ਦੱਸਣ ਆਈਆ। ਪਹਿਲੋਂ ਕਰਾਂ ਦੋਏ ਹੱਥ ਜੋੜ ਨਿਮਸਕਾਰਾ, ਨਿਮਸਕਾਰ ਕਰਨੀ ਸਭ ਨੂੰ ਦਿਆਂ ਸਿਖਾਈਆ। ਫੇਰ ਨੇਤਰ ਮੀਟ ਅੰਤਰ ਕਰਾਂ ਦੀਦਾਰਾ, ਸੂਰਤ ਸਤਿਗੁਰ ਸੋਭਾ ਪਾਈਆ। ਫਿਰ ਇਕ ਗੁਰਮੁਖ ਖੜ੍ਹਾ ਹੋ ਕੇ ਅੱਗੇ ਬੋਲੇ ਜੈਕਾਰਾ, ਓਨਾਂ ਚਿਰ ਦੂਜਾ ਮੁਖੋਂ ਆਵਾਜ਼ ਨਾ ਕੋਇ ਸੁਣਾਈਆ। ਫਿਰ ਵੇਖਿਓ ਕਿਸ ਬਿਧ ਸਾਚੇ ਨਾਮ ਦਾ ਭਰੇ ਭੰਡਾਰਾ, ਊਣਾ ਰਹਿਣ ਕੋਇ ਨਾ ਪਾਈਆ। ਸਭ ਦਾ ਇਕੋ ਹੋਵੇ ਪਿਆਰਾ, ਇਕੋ ਆਵਾਜ਼ ਦਏ ਸੁਣਾਈਆ। ਵੱਖਰੀ ਵੱਖਰੀ ਬੋਲੀ ਨਾ ਹੋਵੇ ਜਿਵੇਂ ਲੜਦੀਆਂ ਹੋਣ ਗਟਾਰਾ, ਆਪਣਾ ਰਾਗ ਸੁਣਾਈਆ। ਇਹ ਗਲਤੀ ਨਹੀਂ ਕਰਨੀ ਭੁੱਲ ਕੇ ਦੋਬਾਰਾ, ਇਕੋ ਵਾਰ ਦਿੱਤਾ ਜਣਾਈਆ। ਜਿਸ ਘਰ ਵਿਚ ਹੋਵੇ ਇਹ ਵਿਹਾਰਾ, ਉਹ ਓਸ ਵੇਲੇ ਚਰਨ ਕਵਲ ਝੁਕ ਕੇ ਆਪਣਾ ਸੀਸ ਚਰਨਾਂ ਉਤੇ ਟਿਕਾਈਆ। ਸ਼ੰਕਰ ਕਹੇ ਮੇਰੇ ਸਾਹਿਬ ਨੇ ਮੈਨੂੰ ਦਿੱਤਾ ਹੁਲਾਰਾ, ਮੈਂ ਭੱਜਾ ਆਇਆ ਵਿਚ ਸੰਸਾਰਾ, ਜਨ ਭਗਤੋ ਅਧੀਨਗੀ ਵਿਚ ਤੁਹਾਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਸਚ ਦੀ ਰੀਤੀ ਸਚ ਨਾਲ ਚਲਾਈਆ।’’ (੨੧ ਫੱਗਣ ਸ਼ ਸੰ ੪)
❋
੧੮੯) ‘‘ਜੇ ਪ੍ਰੀਤੀ ਪਾਓ ਤੇ ਇਕ ਨਾਲ ਪੱਕੀ, ਜੋ ਆਤਮ ਪਰਮਾਤਮ ਦਾ ਮੇਲਾ ਮੇਲੇ ਸਹਿਜ ਸੁਭਾਈਆ। ਜਦ ਧਰਮ ਕਮਾਓ ਤੇ ਜਨਮ ਦੇ ਰਹੋ ਜਤੀ, ਦੂਸਰ ਅੱਖ ਨਾ ਕੋਇ ਤਕਾਈਆ।’’ (੨੭ ਪੋਹ ਸ਼ ਸੰ ੫)
❋
੧੯੦) ‘‘ਹਰਿ ਸੰਗਤ ਸਾਚਾ ਲੇਖ ਲਿਖੌਣਾ, ਲਿਖਣਹਾਰਾ ਆਪ ਲਿਖਾਇੰਦਾ । ਰੋਗ ਸੋਗ ਜਗਤ ਮਿਟੌਣਾ, ਦਰਦ ਦੁੱਖ ਵੰਡ ਵੰਡਾਇੰਦਾ। ਪਵਣ ਮਸਾਣ ਨੇੜ ਨਾ ਔਣਾ, ਜਿਨ ਭੂਤ ਪ੍ਰੇਤ ਖ਼ਬੀਸ ਨਾ ਕੋਇ ਸਤਾਇੰਦਾ। ਸ਼ਹੀਦ ਦੀਦ ਨਾ ਕੋਇ ਮਨੌਣਾ, ਚਿਰਾਗ਼ ਆਗ ਨਾ ਕੋਇ ਬਲਾਇੰਦਾ। ਜੋਤ ਜੋਤ ਨਾ ਕੋਇ ਜਗੌਣਾ, ਦੇਵੀ ਦੇਵ ਆਪ ਸਮਝਾਇੰਦਾ। ਏਕਾ ਸ਼ਬਦ ਡੰਡਾ ਹੱਥ ਉਠੌਣਾ, ਕੂੜੀ ਕਿਰਿਆ ਵੇਖ ਵਖਾਇੰਦਾ। ਸ਼ਬਦ ਸੁਹਾਗੀ ਛੰਦਾ ਏਕਾ ਗੌਣਾ, ਏਕਾ ਰਾਗ ਅਲਾਇੰਦਾ। ਸਿਰ ਬਾਂਹ ਸਰਹਾਣੇ ਦੇ ਦੇ ਸੌਣਾ, ਭੈ ਭਿਆਨਕ ਨਾ ਕੋਇ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਦੁੱਖ, ਆਪਣੀ ਝੋਲੀ ਆਪੇ ਪਾਇੰਦਾ।’’ (੧ ਭਾਦਰੋਂ ੨੦੧੬ ਬਿ)
❋
੧੯੧) ‘‘ਸਾਚੇ ਪਿਆਰ ਵਿਚ ਮਾਰਗ ਦੱਸੇ ਨਾਰੀ ਨਰ, ਨਰ ਨਰਾਇਣ ਭੇਵ ਖੁਲ੍ਹਾਈਆ। ਸਤਿ ਧਰਮ ਦੀ ਕਰਨੀ ਲਓ ਕਰ, ਕੂੜੀ ਕਿਰਿਆ ਕੰਮ ਕਿਸੇ ਨਾ ਆਈਆ। ਸੁਰਤੀ ਸ਼ਬਦ ਲਓ ਫੜ, ਸ਼ਬਦ ਸੁਰਤ ਵਿਚ ਸਮਾਈਆ। ਜੀਵਤ ਜੀਵ ਜਗਤ ਵਾਸਨਾ ਵਿਚੋਂ ਜਾਵੋ ਮਰ, ਮਰ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਦ੍ਰਿੜਾਈਆ।’’ (੩ ਪੋਹ ਸ਼ ਸੰ ੩)
❋
❋
੧੯੨) ‘‘ਤੁਸੀਂ ਆਤਮਾ ਪਰਮਾਤਮਾ ਦੀ ਧਾਰ ਤੇ ਇਕੋ ਤੁਹਾਡਾ ਰੂਪ ਤੇ ਇਕੋ ਤੁਹਾਡਾ ਨਾਉਂ, ਦੂਜੀ ਰੇਖ ਨਾ ਕੋਇ ਵਖਾਈਆ। ਜਗਤ ਵਾਸਨਾ ਕਰ ਕੇ ਕੋਈ ਨਾ ਬਣਿਓ ਕਾਉਂ, ਹੰਸ ਗੁਰਮੁਖ ਨਜ਼ਰੀ ਆਈਆ। ਵੇਖਿਓ ਪ੍ਰਭੂ ਦੇ ਪਿਆਰ ਦਾ ਭੁੱਲਿਓ ਕਦੀ ਨਾ ਰਾਹੋਂ, ਰਹਿਬਰ ਸਤਿਗੁਰ ਸ਼ਬਦ ਲੈਣਾ ਬਣਾਈਆ।’’ (੧੭ ਹਾੜ ਸ਼ ਸੰ ੯)
❋
੧੯੩) ‘‘ਓ ਵੇਖੋ ਈਸਾ ਪੁਕਾਰੇ ਬਿਨਾ ਚਰਚ, ਚਰਚਾ ਆਪਣੀ ਰਿਹਾ ਸੁਣਾਈਆ। ਸਦੀ ਬੀਸਵੀਂ ਦੇ ਭਗਤੋ ਭਗਤ ਦਵਾਰੇ ਆਉਣ ਵਾਸਤੇ ਕਦੀ ਮਹਿਸੂਸ ਨਾ ਕਰਿਓ ਖਰਚ, ਪੈਸਾ ਧੇਲਾ ਕੰਮ ਕਿਸੇ ਨਾ ਆਈਆ। ਸਮਝਿਓ ਨਾ ਹੋਇਆ ਹਰਜ, ਹਰਜਾਨੇ ਸਭ ਦੇ ਪੂਰੇ ਦਏ ਕਰਾਈਆ।’’ (੨੭ ਪੋਹ ਸ਼ ਸੰ ੬)
❋
੧੯੪) ‘‘ਸਚ ਪੁੱਛੋ ਤੇ ਅੱਗੇ ਸੱਜਣ ਰਹਿ ਜਾਣੇ ਸੱਚੇ ਯਾਰ, ਕੂੜਿਆਂ ਨਾਲੋਂ ਯਰਾਨੇ ਲੈਣੇ ਤੁੜਾਈਆ। ਇਹ ਵੀ ਸਤਾਰਾਂ ਹਾੜ ਤੱਕ ਉਧਾਰ, ਅੱਗੇ ਕਸਮ ਖਾ ਕੇ ਕਰਾਂ ਜੁਦਾਈਆ। ਭਾਵੇਂ ਨੌਂ ਖੰਡ ਪ੍ਰਿਥਮੀ ਵਿਚੋਂ ਗੁਰਮੁਖ ਰਹਿ ਜਾਣ ਦੋ ਚਾਰ, ਬਹੁਤਿਆਂ ਦੀ ਲੋੜ ਰਹੇ ਨਾ ਰਾਈਆ। ਉਹ ਮੇਰਾ ਨੈਣ ਸ਼ਿੰਗਾਰ, ਮੈਂ ਸ਼ਮਾਂ ਦਿਆਂ ਜਗਾਈਆ। ਵੇਖਿਉਂ ਭੁੱਲ ਕੇ ਕੂੜਾ ਨਾ ਕਰਿਉ ਇਤਬਾਰ, ਯਕੀਨ ਨਾਲ ਦਿਆਂ ਦ੍ਰਿੜਾਈਆ। ਕੋਈ ਲੋੜ ਨਹੀਂ ਕਾਗਾਂ ਦੀ ਰਹੇ ਡਾਰ, ਗੁਰਮੁਖ ਹੰਸ ਲੈਣੇ ਪਰਗਟਾਈਆ। ਜਿਹੜਾ ਗੁਰਸਿੱਖ ਗੁਰਸਿੱਖ ਨਾਲ ਕਰੇ ਖਾਰ, ਗੁੱਸੇ ਵਿਚ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਮੁਕਾਈਆ।’’ (੧ ਜੇਠ ਸ਼ ਸੰ ੧)
❋
੧੯੫) ‘‘ਜਨ ਭਗਤੋ ਭਗਤਾਂ ਨਾਲ ਕਰਨਾ ਪਿਆਰ, ਮੁਹੱਬਤ ਮੁਹੱਬਤ ਵਿਚੋਂ ਪ੍ਰਗਟਾਈਆ। ਇਕੋ ਘਰ ਇਕੋ ਤੁਹਾਡਾ ਘਰ ਬਾਰ, ਇਕੋ ਗ੍ਰਹਿ ਨਜ਼ਰੀ ਆਈਆ। ਇਕੋ ਮਾਲਕ ਇਕੋ ਅਗੰਮ ਏਕੰਕਾਰ, ਇਕ ਇਕੱਲਾ ਅਗੰਮ ਅਥਾਹੀਆ। ਇਕੋ ਦੇ ਤੁਸੀਂ ਸੁਤ ਦੁਲਾਰ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਅੱਗੇ ਨੂੰ ਝਗੜੇ ਛੱਡ ਦਿਉ ਸੰਸਾਰ, ਝਗੜਿਆਂ ਵਿਚ ਹੱਥ ਕਿਛ ਨਾ ਆਈਆ।’’ (੨੯ ਜੇਠ ਸ਼ ਸੰ ੭)
❋
੧੯੬) ਗੁਰਮੁਖੋ ਨਾਲੇ ਮਰਿਆਦਾ ਸਿੱਖੋ, ਭੁੱਲਿਆਂ ਸਭ ਨੂੰ ਮਿਲੇ ਸਜ਼ਾਈਆ।’’ (੩ ਮਾਘ ਸ਼ ਸੰ ੩)
❋
੧੯੭) ‘‘ਜਨ ਭਗਤੋ ਭਗਤਾਂ ਨਾਲ ਮਿਲ ਕੇ ਕਦੀ ਨਾ ਆਇਉ ਵਿਚ ਤੈਸ਼, ਤਮ੍ਹਾ ਦੇਣੀ ਮਿਟਾਈਆ।’’ (੨੬ ਪੋਹ ਸ਼ ਸੰ ੧)
❋
❋
੧੯੮) ‘‘ਗੁਰਮੁਖ ਸਾਚੀ ਸਿਖਿਆ ਸਚ ਵਿਚਾਰ, ਸ੍ਰੀ ਭਗਵਾਨ ਆਪ ਜਣਾਈਆ। ਸਾਂਝਾ ਸਭ ਨਾਲ ਕਰੋ ਪਿਆਰ, ਦੂਈ ਦਵੈਤ ਨਾ ਕੋਇ ਰਖਾਈਆ । ਹਿਰਦਾ ਸੀਤਲ ਸਤਿ ਸ਼ਾਂਤ ਕਰੋ ਵਸਾਲ, ਗਹਿਰ ਗੰਭੀਰ ਰੂਪ ਵਟਾਈਆ। ਜੇ ਕੋਈ ਚੰਗਾ ਮੰਦਾ ਬੋਲੀ ਕੱਢੇ ਗਾਲ, ਤਿਸ ਆਖੋ ਵਾਹਵਾ ਮੇਰੇ ਭਾਈਆ। ਤੇਰੇ ਉਪਰ ਜਿਸ ਵੇਲੇ ਮੇਰਾ ਸਾਹਿਬ ਹੋਏ ਦਿਆਲ, ਤੇਰੀ ਹੋਛੀ ਮੱਤ ਦਏ ਗਵਾਈਆ। ਉਠ ਕੇ ਵੇਖ ਆਪਣੀ ਕਾਇਆ ਮੰਦਰ ਅੰਦਰ ਧਰਮਸਾਲ, ਤੇਰਾ ਸਤਿਗੁਰ ਤੈਥੋ ਬੈਠਾ ਮੁਖ ਛੁਪਾਈਆ। ਕੂੜੀ ਕਿਰਿਆ ਹੋਇਉਂ ਕਿਉਂ ਬੇਹਾਲ, ਬੇਹਬਲ ਹੋ ਕੇ ਮਾਰੇਂ ਧਾਹੀਆ। ਪਾਰਬ੍ਰਹਮ ਦਾ ਬ੍ਰਹਮ ਸਰੂਪ ਤੂੰ ਨਿੱਕਾ ਛੋਟਾ ਲਾਲ, ਮੂਰਖ ਤੈਨੂੰ ਆਪਣੀ ਸੁਰਤ ਸਮਝ ਨਾ ਆਈਆ। ਮਨ ਵਾਸਨਾ ਪਾਇਆ ਜਾਲ, ਤ੍ਰੈਗੁਣ ਘੇਰਾ ਰਹੀ ਪਾਈਆ। ਉਠ ਵੇਖ ਸਭ ਦੇ ਸਿਰ ਤੇ ਕੂਕੇ ਕਾਲ, ਜਿਸ ਪਿਓ ਦਾਦਾ ਰਹਿਣ ਦਿਤਾ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਸਾਚੀ ਸਿਖਿਆ ਇਕ ਸਮਝਾਈਆ ।’’ (੯ ਅੱਸੂ ੨੦੨੦ ਬਿ)
❋
੧੯੯) ‘‘ਵੇਖਿਓ ਭਗਤਾਂ ਵਿਚ ਰਹਿ ਕੇ ਕਦੇ ਨਾ ਕਰਿਓ ਸ਼ੇਖ਼ੀ, ਨਿਮਾਣੇ ਹੋ ਕੇ ਝੱਟ ਲੰਘਾਈਆ। ਧਰਮ ਦੀ ਧਾਰ ਜੁਗ ਚੌਕੜੀ ਕਿਸੇ ਦੇ ਕੋਲ ਕਦੇ ਨਹੀਂ ਬੇਚੀ, ਚੋਰਾਂ ਠੱਗਾਂ ਹੱਥ ਨਾ ਕਦੇ ਫੜਾਈਆ।’’ (੧੭ ਹਾੜ ਸ਼ ਸੰ ੫)
❋
੨੦੦) ‘‘ਤੇਰੇ ਨਾਉਂ ਦਾ ਇਕੋ ਏਕਾ, ਇਕ ਏਕੰਕਾਰ ਤੇਰੀ ਵਡ ਵਡਿਆਈਆ। ਤੇਰਾ ਹੁਕਮ ਦੇਸ਼ ਪਰਦੇਸ਼ਾ, ਸ਼ਬਦ ਸ਼ਬਦੀ ਨਾਲ ਜਣਾਈਆ । ਜਿਨ੍ਹਾਂ ਤੇਰੇ ਨਾਮ ਵੇਚਣ ਦਾ ਫੜਿਆ ਪੇਸ਼ਾ, ਤਿਨ੍ਹਾਂ ਨੂੰ ਪੇਸ਼ੇ ਵਾਲੀ ਵੇਸਵਾ ਫੇਰ ਬਣਾਈਆ। ਮਸਤਕ ਲਿਖਦੇ ਵਿਕਾਰ ਹਮੇਸ਼ਾ, ਛੇਤੀ ਦਰਸ ਕਰਨ ਕੋਇ ਨਾ ਆਈਆ। ਮਰਨ ਤੋਂ ਪਹਿਲੇ ਸਾਢੇ ਤਿੰਨ ਸਾਲ ਹੱਡਾਂ ਵਿਚ ਪੈ ਗਿਆ ਰੇਸ਼ਾ, ਤੜਫ ਤੜਫ ਕੇ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਵਰਤਾਈਆ।’’ (੧੮--੫੭੩)
❋
੨੦੧) ‘‘ਨਾਰਦ ਕਹੇ ਮੈਂ ਵੀ ਸੁਣਿਆ ਛੰਦ, ਨੀਵਾਂ ਹੋ ਕੇ ਸੀਸ ਝੁਕਾਈਆ। ਸੰਦੇਸ਼ਾ ਦੇਵਾਂ ਜਨ ਭਗਤੋ ਜਿਸ ਵੇਲੇ ਸਾਹਿਬ ਸਤਿਗੁਰ ਬੈਠੇ ਉਤੇ ਪਲੰਘ, ਸਿੰਘਾਸਣ ਉਤੇ ਆਸਣ ਲਾਈਆ। ਹਰਿ ਸੰਗਤ ਮੁਖ ਵਿਚੋਂ ਬਚਨ ਕਰੇ ਨਾ ਕੋਇ ਬੱਤੀ ਦੰਦ, ਰਸਨਾ ਜਿਹਵਾ ਜਗਤ ਨਾ ਕੋਇ ਹਿਲਾਈਆ। ਭਗਤ ਦਵਾਰੇ ਭਗਤਾਂ ਦੇ ਅੰਦਰ ਮਨ ਦਾ ਹੋਣ ਨਹੀਂ ਦੇਣਾ ਜੰਗ, ਕਲਪਣਾ ਜਗਤ ਨਾ ਕੋਇ ਰਖਾਈਆ। ਜੋ ਬੋਲੇ ਸੇਵਾਦਾਰ ਉਸ ਨੂੰ ਖੜ੍ਹਾ ਕਰ ਦੇਣਗੇ ਇਕ ਟੰਗ, ਬੈਠ ਕੇ ਦਰਸ ਮੂਲ ਨਾ ਪਾਈਆ। ਪਿੱਛੇ ਦੀ ਪਿੱਛੇ ਗਈ ਹੰਢ, ਅੱਗੇ ਹੁਕਮ ਵਰਤੇ ਬੇਪਰਵਾਹੀਆ।’’ (੨੭ ਮਾਘ ਸ਼ ਸੰ ੭)
❋
੨੦੨) ‘‘ਸਾਰੇ ਮਿਲ ਕੇ ਸਭ ਦਾ ਕਰੋ ਸੁਧਾਰ, ਸੁੱਧ ਬੁੱਧ ਬਿਬੇਕ ਇਕੋ ਰੰਗ ਵਖਾਈਆ। ਦੀਨ ਮਜ਼੍ਹਬ ਦੀ ਕੋਈ ਨਾ ਕਰਿਓ ਖਾਰ, ਊਚ ਨੀਚ ਭਰਮ ਨਾ ਕੋਇ ਭੁਲਾਈਆ। ਸਾਚਿਆਂ ਭਗਤਾਂ ਦਾ ਸਦਾ ਸੱਚਾ ਦਰਬਾਰ, ਏਥੇ ਓਥੇ ਦੋ ਜਹਾਨਾਂ ਸੋਭਾ ਪਾਈਆ। ਅਸ਼ਟਭੁਜ ਆਦਿ ਸ਼ਕਤ ਦੇਵੇ ਵਰ ਕੂੜੀ ਕਿਰਿਆ ਅੰਦਰੋਂ ਕੱਢੇ ਬਾਹਰ, ਨਿਰਮਲ ਨਿਰਵੈਰ ਨਿਰਾਕਾਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ,
❋
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਸ੍ਰੀ ਭਗਵਾਨਾ ਵਾਲੀ ਦੋ ਜਹਾਨਾਂ ਲੋਕਮਾਤ ਮਾਰ ਝਾਤ, ਜਨ ਭਗਤਾਂ ਝੋਲੀ ਪਾਈਆ।’’ (੧੨ ਅੱਸੂ ਸ਼ ਸੰ ੩)
❋
੨੦੩) ‘‘ਜਨ ਭਗਤੋ ਸਾਰੇ ਇਕ ਦੂਜੇ ਨਾਲ ਕਰੋ ਪਿਆਰ, ਦਵੈਤ ਰਹਿਣ ਕੋਇ ਨਾ ਪਾਈਆ। ਰੀਤੀ ਨੀਤੀ ਬਦਲ ਦਿਓ ਸੰਸਾਰ, ਸੰਗਠਨ ਆਪਣਾ ਦਿਓ ਵਖਾਈਆ।’’ (੧੨ ਅੱਸੂ ਸ਼ ਸੰ ੩)
❋
੨੦੪) ‘‘ਸਚ ਸੰਦੇਸ਼ਾ ਨਰ ਨਰੇਸ਼ਾ ਦੇਣਾ ਸਾਚੇ ਭਗਤਾਂ ਬਿਨਾ ਕਾਨ, ਕਾਇਆ ਮੰਦਰ ਅੰਦਰ ਘਰ ਸਾਚੇ ਆਪ ਪਰਗਟਾਈਆ। ਓਸੇ ਹੁਕਮ ਅੰਦਰ ਸਾਚੇ ਸੰਤ ਜੀਵ ਜੰਤ ਸਾਰਿਆਂ ਇਕੱਠੇ ਕਰ ਮਿਲਾਣ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਘਰ ਬਹਾਈਆ। ਸੇਵਾ ਕਰਨੀ ਇਹੋ ਪ੍ਰਭੂ ਦੀ ਭਗਤੀ ਮਹਾਨ, ਭਗਤੀ ਵਿਚੋਂ ਸ਼ਕਤੀ ਵਿਚੋਂ ਸਾਖਿਆਤ ਆਪਣਾ ਰੂਪ ਦਰਸਾਈਆ।’’ (੧੨ ਅੱਸੂ ਸ਼ ਸੰ ੩)
❋
੨੦੫) ਸ੍ਰੀ ਭਗਵਾਨ ਕਹੇ ਸੁਣ ਭਗਤ ਮੇਰੇ ਮਾਤਲੋਕ ਨੰਨ੍ਹੇ ਬੱਚੇ, ਬਚਪਨ ਤੇਰਾ ਦਿਆਂ ਬਦਲਾਈਆ। ਅੰਦਰੋਂ ਹੋ ਜਾਓ ਸਾਰੇ ਸੱਚੇ, ਕੂੜ ਕੁੜਿਆਰਾ ਬਾਹਰ ਕਢਾਈਆ। (੧੨ ਅੱਸੂ ਸ਼ ਸੰ ੩)
❋
੨੦੬) ‘‘ਹਰਿ ਸੰਗਤ ਨਾ ਮੰਗੋ ਛੁੱਟੀ, ਛੁੱਟੀ ਨੂੰ ਖ਼ੁਸ਼ੀ ਵਿਚ ਲਓ ਬਦਲਾਈਆ।’’ (੨੦ ਹਾੜ ਸ਼ ਸੰ ੧)
❋
੨੦੭) ‘‘ਧ੍ਰਿਗਕਾਰ ਧ੍ਰਿਗਕਾਰ ਧ੍ਰਿਗਕਾਰ। ਬੇਮੁਖ ਨਿੰਦਕ ਚੁਗਲ ਦੁਰਾਚਾਰ। ਕਾਇਆ ਹੋਈ ਨਸ਼ਟ, ਅੱਠੇ ਪਹਿਰ ਰਹੇ ਬੁਖ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਮਾਰਨ ਆਇਆ ਪੰਚਮ ਜੇਠ ਡਾਹਢੀ ਮਾਰ।’’ (੭ ਜੇਠ ੨੦੧੧ ਬਿ)
❋
੨੦੮) ‘‘ਜਨ ਭਗਤੋ ਬੇੜਾ ਕਰ ਜਾਏ ਪਾਰ, ਜੋ ਚਲ ਆਏ ਸਰਨਾਈਆ । ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ।’’ (੧੭ ਹਾੜ ਸ਼ ਸੰ ੧)
❋
੨੦੯) ‘‘ਜਨ ਭਗਤੋ ਪ੍ਰਭੂ ਦੀ ਭੁਲਿਓ ਕਦੇ ਨਾ ਬਾਣੀ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਚੜ੍ਹਾਈਆ। ਸਤਿ ਧਰਮ ਦੀ ਰੱਖਿਓ ਯਾਦ ਨਿਸ਼ਾਨੀ, ਕੂੜ ਅਪਰਾਧ ਨਾ ਕੋਇ ਕਮਾਈਆ।’’ (੬ ਮਾਘ ਸ਼ ਸੰ ੧)
❋
❋
੨੧੦) ‘‘ਗੁਰਮੁਖੋ ਸਤਿਗੁਰ ਘਰ ਦੇ ਬਣਿਓ ਕਦੇ ਨਾ ਚੋਰ, ਚੋਰੀ ਸਤਿਗੁਰ ਨਾਲ ਨਾ ਕੋਇ ਕਮਾਈਆ। ਸਚ ਪ੍ਰੇਮ ਦੀ ਬੰਨ੍ਹਣੀ ਡੋਰ, ਨਾਤਾ ਧੁਰ ਦਾ ਲੈਣਾ ਰਖਾਈਆ।’’ (੫ ਜੇਠ ਸ਼ ਸੰ ੫)
❋
੨੧੧) ‘‘ਜੇ ਭਗਤ ਬਣਨਾ ਤੇ ਬਣਿਓ ਚਾਈਂ ਚਾਈਂ, ਲੋਕ ਲੱਜਿਆ ਦੇਣੀ ਤਜਾਈਆ। ਜੇ ਸੰਤ ਬਣਨਾ ਤੇ ਖੜੀਆਂ ਕਰਿਓ ਬਾਹੀਂ, ਆਪ ਆਪਣਾ ਬਲ ਧਰਾਈਆ। ਜੇ ਗੁਰਮੁਖ ਬਣਨਾ ਤੇ ਹੁਕਮ ਮੰਨਣਾ ਧੁਰਦਰਗਾਹੀ, ਦੂਜਾ ਭੈ ਨਾ ਕੋਇ ਵਖਾਈਆ। ਜੇ ਸਿਖ ਬਣਨਾ ਆਪਣਾ ਆਪ ਨਛਾਵਰ ਦੇਣਾ ਕਰਾਈ, ਤਨ ਵਜੂਦ ਦੀ ਲੋੜ ਰਹੇ ਨਾ ਰਾਈਆ। ਜੇ ਮਨਮੁਖ ਹੋਣਾ ਛੱਬੀ ਪੋਹ ਨੂੰ ਪੱਲੇ ਆਇਓ ਛੁਡਾਈ, ਅੱਗੇ ਮਿਲਣ ਦੀ ਲੋੜ ਰਹੇ ਨਾ ਰਾਈਆ। ਤੁਹਾਡੀ ਜੇਬ ਦੀ ਪਰਚੀ ਤੁਹਾਡੀ ਦੇਵਣ ਵਾਲੀ ਗਵਾਹੀ, ਜੋ ਸਭ ਦੇ ਹੱਥ ਲੈਣੀ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਅਖਵਾਈਆ।’’ (੨੧-੫੧੮, ੫੧੯)