ਪੁਸਤਕਾਲਾਇਕ ਗੱਲ ਸਤਿਗੁਰ ਨਾਨਕ ਦੀ ਅਤੇ ਚਾਰ ਜਮਾਤਾਂ ਪ੍ਰਾਇਮਰੀ ਦੀਆਂ

ਇਕ ਗੱਲ

ਸਤਿਗੁਰ ਨਾਨਕ ਦੀ

ਅਤੇ

ਚਾਰ ਜਮਾਤਾਂ

ਪ੍ਰਾਇਮਰੀ ਦੀਆਂ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਸਤਿਗੁਰ ਨਾਨਕ ਜਣਾਈ ਇਕ ਗੱਲ, ਹੋਰ ਹਉਮੇ ਝੱਖਣਾ ਝਾਖ। ਜੋ ਬਾਵਨ ਦੱਸੀ ਦੁਵਾਰੇ ਬਲ, ਬਿਨ ਅੱਖਰਾਂ ਨਿਰਅੱਖਰ ਧਾਰ ਆਖ। ਰਾਮ ਜਣਾਈ ਲੰਕਾ ਧਾਰ ਵਿਚ ਜਲ, ਹਨੂਵੰਤ ਸਮਝਾਇਆ ਸਾਖ। ਕ੍ਰਿਸ਼ਨ ਭੇਵ ਖੁਲ੍ਹਾਇਆ ਪਲ, ਅਰਜਨ ਪਰਦਾ ਲਾਹ ਪਰਤਾਖ। ਮੂਸਾ ਓਸੇ ਧਾਰ ਵਿਚ ਗਿਆ ਰਲ, ਜਿਸ ਗੱਲ ਦੀ ਹੋਰ ਨਹੀਂ ਕੋਈ ਸ਼ਾਖ। ਈਸਾ ਓਸੇ ਮੰਜ਼ਲ ਪਿਆ ਚਲ, ਜਿਹੜੀ ਗੱਲ ਅੰਦਰੋਂ ਗਈ ਭਾਖ। ਮੁਹੰਮਦ ਓਹੋ ਦੁਵਾਰਾ ਲਿਆ ਮਲ, ਜਿਥੇ ਇਕ ਗੱਲ ਦਾ ਯਵਲੇ ਜ਼ੂ ਜਮਤਾ ਜ਼ਵੀ ਅਰਸ਼ੇ ਨਵਿਜ਼ ਯੋਜ਼ੂ ਜ਼ਮਾ ਰਹਿਮਤੇ ਖ਼ੁਦਾ ਨੂਰੇ ਨਿਜ਼ਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ।

ਨਾਨਕ ਗੱਲ ਜਗਤ ਧਾਰ ਅਗੰਮੀ, ਅੱਖਰ ਲੇਖ ਨਾ ਕੋਇ ਬਣਾਈਆ। ਗਾਈ ਜਾਏ ਨਾ ਕਿਸੇ ਪਵਣ ਸੁਵਾਸੀ ਦਮੀ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਕਿਸੇ ਕਲਮ ਸ਼ਾਹੀ ਦੀ ਧਾਰ ਵਿਚੋਂ ਨਹੀਂ ਜੰਮੀਂ, ਕਾਗ਼ਜ਼ਾਂ ਰੰਗ ਨਾ ਕੋਇ ਰੰਗਾਈਆ। ਜਿਸ ਦੀ ਜੋਬਨ ਜੁਵਾਨੀ ਪੁਰਾਣੀ ਨਹੀਂ ਨਵੀਂ, ਨਵ ਨੌ ਚਾਰ ਸਮਝ ਕੋਇ ਨਾ ਪਾਈਆ। ਓਹ ਲਿਖੀ ਜਾਏ ਨਾ ਕਦੀ ਸ਼ਾਸਤਰਾਂ ਵਾਲੇ ਪੰਨੀ, ਹਰੂਫ਼ਾਂ ਵੰਡ ਨਾ ਕੋਇ ਵੰਡਾਈਆ। ਬੱਧੀ ਜਾਏ ਕਿਸੇ ਨਾ ਕੰਨੀ, ਹੱਥੋ ਹੱਥ ਨਾ ਕੋਇ ਟਿਕਾਈਆ। ਵਸੇ ਕਦੇ ਨਾ ਕਿਸੇ ਛੱਪਰ ਛੰਨੀ, ਜਗਤ ਦੁਵਾਰਿਆਂ ਡੇਰਾ ਕਦੇ ਨਾ ਲਾਈਆ। ਉਹਦਾ ਲੇਖਾ ਨਹੀਂ ਵਜੂਦ ਤੱਤ ਤਨੀ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਵੇਸ ਵਟਾਈਆ। ਓਹ ਸੁਣੀ ਜਾਏ ਕਦੇ ਨਾ ਕੰਨੀ, ਸਰਵਣਾਂ ਚਲੇ ਨਾ ਕੋਇ ਚਤੁਰਾਈਆ। ਓਹ ਜਗਤ ਮਾਇਆ ਵਾਲੀ ਨਹੀਂ ਕੋਈ ਧਨੀ, ਧਨਾਢ ਰੂਪ ਨਾ ਕੋਇ ਦਰਸਾਈਆ। ਸ਼ਰਅ ਵਿਚ ਜਾਏ ਕਦੇ ਨਾ ਡੰਨੀ, ਮਜ਼੍ਹਬਾਂ ਸੰਗ ਨਾ ਕੋਇ ਰਖਾਈਆ। ਨਾ ਘੜੀ ਜਾਏ ਨਾ ਭੰਨੀ, ਦੋਹਾਂ ਤੋਂ ਬਾਹਰ ਆਪਣਾ ਰੂਪ ਦਰਸਾਈਆ। ਓਹ ਬਣੀ ਨਹੀਂ ਕਿਸੇ ਦੀ ਵੰਨੀ, ਨਾਰ ਹੋ ਕੇ ਕੰਤ ਨਾ ਕੋਇ ਹੰਢਾਈਆ। ਕਿਸੇ ਦੀ ਦੁਖਤਰ ਬਣੀ ਨਹੀਂ ਚੰਨੀ, ਗੋਦੀ ਗੋਦ ਨਾ ਕੋਇ ਉਠਾਈਆ। ਓਹਦੀ ਧਾਰ ਨਹੀਂ ਕੋਈ ਉਚੀ ਲੰਮੀ, ਨੀਕਣ ਨੀਕਾ ਨਜ਼ਰ ਕੋਇ ਨਾ ਆਈਆ। ਓਹ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਏ ਨਿਕੰਮੀ, ਨਿਹਕਰਮਣ ਰੂਪ ਨਾ ਕੋਇ ਅਖਵਾਈਆ। ਓਹ ਗਗਨ ਗਗਨੰਤਰ ਜ਼ਿਮੀਂ ਅਸਮਾਨ ਦੇ ਸਕੇ ਨਾ ਥੰਮ੍ਹੀ, ਸਹਾਰੇ ਦੀ ਲੋੜ ਨਾ ਕੋਇ ਰਖਾਈਆ। ਓਹ ਹੱਥ ਨਾ ਆਵੇ ਕਿਸੇ ਵਿਦਿਆ ਵਾਲੀ ਗੱਲੀਂ, ਬੁੱਧੀ ਨਾਲ ਚਲੇ ਨਾ ਕੋਇ ਚਤੁਰਾਈਆ। ਓਹ ਛਲ ਵਿਚ ਕਿਸੇ ਕੋਲੋਂ ਜਾਏ ਨਾ ਛਲੀ, ਅਛਲ ਅਛੱਲ ਆਪਣੀ ਖੇਲ ਖਿਲਾਈਆ। ਓਹਨੂੰ ਖੋਜਦੇ ਗਏ ਕੋਟਨ ਕੋਟ ਪੈਗ਼ੰਬਰ ਪੀਰ ਵਲੀ, ਵਲੀਅਹਿਦ ਧਿਆਨ ਲਗਾਈਆ। ਓਹ ਇਸ਼ਾਰਾ ਦੇ ਕੇ ਗਿਆ ਮੁਹੰਮਦ ਧਾਰ ਅਲੀ, ਅਬੂਬਕਰ ਨੇਤਰ ਨੈਣਾਂ ਨੀਰ ਵਹਾਈਆ। ਓਹਦਾ ਸੀਸ ਕਦੇ ਕਿਸੇ ਰੱਖਿਆ ਨਹੀਂ ਤਲੀ, ਤਲਬਾਂ ਦੀ ਵੰਡ ਨਾ ਕੋਇ ਵੰਡਾਈਆ। ਨਾਨਕ ਦੀ ਇਕ ਗੱਲ ਜਦੋਂ ਆਵੇ ਤੇ ਆਵੇ ਭਗਤਾਂ ਦੀ ਸਾਚੀ ਗਲੀ, ਨੌ ਦੁਵਾਰਿਆਂ ਦੇ ਉਤੇ ਆਪਣਾ ਹੁਕਮ ਸੁਣਾਈਆ। ਜਿਥੇ ਜੋਤ ਦੀ ਧਾਰ ਆਪੇ ਫੁਲੀ ਆਪੇ ਫਲੀ, ਪਤ ਟਹਿਣੀ ਵੰਡ ਨਾ ਕੋਇ ਵੰਡਾਈਆ। ਉਹ ਗੱਲ ਸਤਿਗੁਰ ਸ਼ਬਦ ਦੀ ਇਕ ਪਰੇਮ ਧਾਰ ਦੀ ਕਲੀ, ਕਲਮਿਆਂ ਤੋਂ ਬਾਹਰ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ।

ਇਕ ਗੱਲ ਨਾਨਕ ਧਾਰ ਸਦਾ ਨਾਦਨ, ਅਨਾਦ ਅਨਾਦੀ ਧੁਨ ਜਣਾਈਆ। ਬ੍ਰਹਮ ਧਾਰ ਸਦਾ ਬ੍ਰਹਿਮਾਦਨ, ਬ੍ਰਹਿਮੰਡਾਂ ਵੇਖੇ ਸਦਾ ਚਾਈਂ ਚਾਈਂਆ। ਜਿਸ ਦੀ ਖ਼ਬਰ ਆਦਿ ਜੁਗਾਦਿਨ, ਜੁਗ ਚੌਕੜੀ ਮੇਟਣ ਕੋਇ ਨਾ ਪਾਈਆ। ਓਹ ਇਕ ਗੱਲ ਅਵਤਾਰ ਪੈਗ਼ੰਬਰ ਗੁਰੂ ਸਦਾ ਅਰਾਧਣ, ਬਿਨ ਮਨ ਮਨਸਾ ਢੋਲੇ ਗਾਈਆ। ਓਹ ਭਗਤਾਂ ਨਾਲ ਸਦਾ ਭਗਤੀ ਧਾਰ ਦੱਸੇ ਸਾਧਨ, ਸਿਦਕ ਸਬੂਰੀ ਆਪਣਾ ਸੰਗ ਜਣਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਮਾਰ ਕੇ ਅਵਾਜ਼ਨ, ਸੋਈ ਸੁਰਤੀ ਲਏ ਉਠਾਈਆ। ਓਹ ਵੇਖੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਸ਼ਾਹੋ ਭੂਪ ਰਾਜ ਰਾਜਨ, ਨਰ ਨਿਰੰਕਾਰਾ ਨੂਰ ਅਲਾਹੀਆ। ਜਿਸ ਨੇ ਆਦਿ ਜੁਗਾਦਿ ਸਾਜੀ ਸਾਚੀ ਸਾਜਨ, ਸਾਜਣਹਾਰ ਇਕ ਅਖਵਾਈਆ। ਉਸ ਦਾ ਭੇਵ ਇਕੋ ਬਾਤਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।

ਸਾਚੀ ਗੱਲ ਅਗੰਮ ਅਥਾਹ, ਸਤਿਗੁਰ ਨਾਨਕ ਨਾਮ ਵਿਚੋਂ ਦ੍ਰਿੜਾਈਆ । ਜਿਸ ਦਾ ਸਤਿਗੁਰ ਸ਼ਬਦ ਸਦਾ ਮਲਾਹ, ਜੁਗ ਜੁਗ ਬੇੜਾ ਆਪਣੇ ਕੰਧ ਉਠਾਈਆ। ਜਿਸ ਦੀ ਅਕਲ ਬੁੱਧੀ ਦੇ ਸਕੇ ਨਾ ਕੋਇ

ਸਲਾਹ, ਮਸ਼ਵਰੇ ਵਿਚ ਕਦੇ ਨਾ ਆਈਆ। ਓਹ ਹੱਥ ਨਾ ਆਵੇ ਥਲ ਅਸਗਾਹ, ਮਹੀਅਲ ਖੋਜਣ ਚਾਈਂ ਚਾਈਂਆ। ਉਸ ਦਾ ਮਾਲਕ ਇਕੋ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਉਤੇ ਸਤਿਗੁਰ ਦਇਆ ਦੇਵੇ ਕਮਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਿਨਾ ਜਗਤ ਸ਼ਾਸਤਰਾਂ ਤੋਂ ਇਕ ਗੱਲ ਦਏ ਸਮਝਾ, ਗੱਲ ਗੱਲ ਵਿਚੋਂ ਪਰਗਟਾਈਆ। ਜਿਸ ਗੱਲ ਵਿਚੋਂ ਨਜ਼ਰੀ ਆਵੇ ਨੂਰ ਅਲਾਹ, ਨੂਰ ਨੁਰਾਨਾ ਧੁਰਦਰਗਾਹੀਆ। ਭੇਵ ਖੁਲ੍ਹਾਏ ਪਰਦਾ ਲਾਹ, ਉਹਲਾ ਰਹਿਣ ਕੋਇ ਨਾ ਪਾਈਆ। ਓਹ ਗੱਲ ਕਹੇ ਵਾਹ ਵਾ, ਵਾਹਿਗੁਰੂ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ।

ਗੱਲ ਕਹੇ ਮੈਂ ਨਾਨਕ ਧਾਰਾ, ਧਰਮ ਧਰਮ ਜਣਾਈਆ। ਮੇਰਾ ਲਹਿਣਾ ਦੇਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸਮਝ ਨਾ ਪਾਈਆ। ਮੇਰਾ ਨਾਤਾ ਨਾਲ ਨਿਰਗੁਣ ਜੋਤ ਜੋਤ ਨਿਰੰਕਾਰਾ, ਨਿਰਗੁਣ ਮੇ ਲਾ ਸਹਿਜ ਸੁਭਾਈਆ । ਜਿਸ ਦੀ ਸ਼ਬਦ ਅਵਾਜ਼ ਬਿਨ ਰਸਨਾ ਜਿਹਵਾ ਤੇ ਰਾਗ ਸੁਣਾਏ ਬਿਨ ਤੰਦ ਸਿਤਾਰਾ, ਆਪ ਆਪਣਾ ਨਾਦ ਦ੍ਰਿੜਾਈਆ। ਉਸ ਦਾ ਖੇਲ ਅਪਰ ਅਪਾਰਾ, ਅਲੱਖ ਅਗੋਚਰ ਇਕ ਅਖਵਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਕਹਿ ਕੇ ਸਾਰੇ ਸੀਸ ਨਿਵਾਈਆ। ਧੁਰ ਦੇ ਸ਼ਬਦ ਦੀ ਧੁਰ ਦੀ ਸਿਖਿਆ ਜਿਸ ਦਾ ਅੱਖਰਾਂ ਨਾਲ ਨਹੀਂ ਤਕਰਾਰਾ, ਝਗੜਾ ਦੀਨ ਦੁਨੀ ਨਾ ਕੋਇ ਜਣਾਈਆ। ਉਸ ਗੱਲ ਦਾ ਮਾਲਕ ਇਕੋ ਏਕੰਕਾਰਾ, ਜੋ ਜੁਗ ਜੁਗ ਜਨ ਭਗਤਾਂ ਦਏ ਸਮਝਾਈਆ। ਕਾਇਆ ਮੰਦਰ ਅੰਦਰ ਖੋਲ ਕੇ ਬੰਦ ਕਿਵਾੜਾ, ਤ੍ਰੈਗੁਣ ਅਤੀਤਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਨਾਨਕ ਧਾਰ ਇਕ ਗੱਲ ਸੁਣੀ ਸੰਤ ਕੁਮਾਰ, ਬ੍ਰਾਹ ਸੁਣ ਕੇ ਖ਼ੁਸ਼ੀ ਬਣਾਈਆ। ਯਗੈ ਪੁਰਸ਼ ਹੋਇਆ ਖ਼ਬਰਦਾਰ, ਹਾਵਗਰੀਵ ਗਾ ਗਾ ਢੋਲੇ ਗਾਈਆ। ਨਰ ਨਰਾਇਣ ਬਿਨ ਰਸਨਾ ਦਏ ਉਚਾਰ, ਕਪਲਮੁਨ ਕਹਿ ਕਹਿ ਆਪਣਾ ਰੰਗ ਰੰਗਾਈਆ। ਪਿਰਥੂ ਪ੍ਰਿਥਮ ਗੱਲ ਸੁਣ ਕੇ ਅਪਰ ਅਪਾਰ, ਮੱਤਸਯ ਮਿਲ ਕੇ ਖ਼ੁਸ਼ੀ ਬਣਾਈਆ। ਕੱਛਪ ਨੇ ਪਾਈ ਇਕ ਗੱਲ ਦੀ ਸਾਰ, ਸਮੁੰਦ ਸਾਗਰ ਰਿੜਕੇ ਚਾਈਂ ਚਾਈਂਆ। ਧਨੰਤਰ ਸੁਣ ਕੇ ਅਪਰ ਅਪਾਰ, ਖੇਲ ਖਿਲਾਇਆ ਖਲਕ ਖ਼ੁਦਾਈਆ। ਬਾਵਨ ਹੋ ਕੇ ਆਪ ਹੁਸ਼ਿਆਰ, ....... ਪ੍ਰਹਿਲਾਦ ਇਕ ਗੱਲ ਦਿਤੀ ਸਮਝਾਈਆ। ਹਰੀ ਹਰਿ ਖੇਲ ਕੀਤਾ ਅਪਾਰ, ਧਰੂ ਦਾ ਪਰਦਾ ਅੰਦਰੇ ਅੰਦਰ ਉਠਾਈਆ। ਗਜ ਦਾ ਲਹਿਣਾ ਦੇਣਾ ਦਿਤਾ ਉਤਾਰ, ਤੰਦਵੇ ਤੰਦ ਤੰਦ ਕਟਾਈਆ। ਰਾਮ ਹਨੂਵੰਤ ਇਕੋ ਗੱਲ ਤੇ ਕਰ ਵਿਚਾਰ, ਗਲਵਕੜੀ ਲਈ ਪਾਈਆ। ਇਕ ਗੱਲ ਦਾ ਖੇਲ ਅਪਾਰ, ਵੇਦ ਵਿਆਸਾ ਸੁਣ ਸੁਣ ਖ਼ੁਸ਼ੀ ਬਣਾਈਆ। ਕ੍ਰਿਸ਼ਨ ਇਕ ਗੱਲ ਅਰਜਨ ਦਿਤੀ ਪ੍ਰੇਮ ਨਾਲ ਆਧਾਰ, ਉਦਰ ਦਾ ਲੇਖਾ ਦਿਤਾ ਮੁਕਾਈਆ। ਚਾਰ ਜੁਗ ਦੇ ਸਾਸਤਰ ਇਕ ਗੱਲ ਉਤੇ ਕਰਨ ਇਜ਼ਹਾਰ, ਸਿਫ਼ਤਾਂ ਵਾਲੇ ਢੋਲੇ ਗਾਈਆ। ਸਤਿਗੁਰ ਨਾਨਕ ਦੀ ਇਕ ਗੱਲ ਜਿਸ ਗੱਲ ਵਿਚ ਮਿਲ ਜਾਏ ਇਕ ਏਕੰਕਾਰ, ਇਕ ਇਕੱਲਾ ਮਿਲੇ ਧੁਰ ਦਾ ਮਾਹੀਆ। ਦੂਜੀ ਲੋੜ ਰਹੇ ਨਾ ਵਿਚ ਸੰਸਾਰ, ਸਤਿਗੁਰ ਸ਼ਬਦ ਜਿਸ ਦੀ ਦਏ ਗੁਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਇਕ ਗੱਲ ਸਤਿਗੁਰ ਨਾਨਕ ਦੀ ਅੰਗਦ ਸੁਣੀ ਨਾਲ ਪਿਆਰ, ਪ੍ਰੀਤੀ ਵਿਚ ਸਮਾਈਆ। ਅਮਰਦਾਸ ਪਾਈ ਸਾਰ, ਬਿਨ ਸਰਵਣਾਂ ਵੱਜੀ ਵਧਾਈਆ। ਰਾਮਦਾਸ ਕੀਤਾ ਖ਼ਬਰਦਾਰ, ਰਾਮ ਰਾਮਾ ਪਰਦਾ ਆਪ ਉਠਾਈਆ । ਸਤਿਗੁਰ ਅਰਜਨ ਇਕ ਗੱਲ ਦਾ ਬਣ ਕੇ ਲੇਖ ਲਿਖਾਰ, ਗੁਰੂ ਗ੍ਰੰਥ ਗੁਰਦੇਵ ਦਿਤਾ

ਬਣਾਈਆ। ਗੁਰੂ ਹਰਗੋਬਿੰਦ ਇਕ ਗੱਲ ਸੁਣ ਕੇ ਹੋ ਤਿਆਰ, ਸ਼ਸਤਰ ਆਪਣੇ ਤਨ ਪਹਿਨਾਈਆ। ਹਰਰਾਏ ਗੱਲ ਸੁਣੀ ਬਿਨ ਰਸਨਾ ਜਿਹਵਾ ਅੰਤਰ ਆਈ ਧੁਨਕਾਰ, ਜਗਤ ਨਾਦਾਂ ਬਾਹਰ ਵੱਜੀ ਵਧਾਈਆ। ਹਰਕ੍ਰਿਸ਼ਨ ਸੁਣ ਕੇ ਅਗੰਮੀ ਗੱਲ ਛੱਡ ਗਿਆ ਸੰਸਾਰ, ਬਾਲ ਅਵਸਥਾ ਇਕੋ ਗੱਲ ਵਿਚ ਸਮਾਈਆ। ਜਿਸ ਗੱਲ ਨਾਲ ਗੁਰ ਤੇਗ ਬਹਾਦਰ ਆਪਣਾ ਸੀਸ ਦਿਤਾ ਵਾਰ, ਜਗਦੀਸ਼ ਨਾਲ ਮਿਲ ਕੇ ਵੱਜੀ ਵਧਾਈਆ। ਇਕ ਗੱਲ ਦਾ ਗੋਬਿੰਦ ਬਣਿਆ ਪਹਿਰੇਦਾਰ, ਖੰਡਾ ਆਪਣੇ ਹੱਥ ਉਠਾਈਆ। ਇਕ ਗੱਲ ਪਿਛੇ ਧਰਮ ਦੀ ਰੱਖਿਆ ਕੀਤੀ ਬਣ ਆਪ ਕਰਤਾਰ, ਕੁਦਰਤ ਦਾ ਕਾਦਰ ਹੋ ਕੇ ਵੇਖ ਵਖਾਈਆ। ਇਕ ਗੱਲ ਦਾ ਭੇਵ ਖੁਲ੍ਹਾਇਆ ਆਪਣੇ ਪੰਜ ਪਿਆਰ, ਪ੍ਰੇਮ ਪ੍ਰੇਮ ਵਿਚੋਂ ਜਣਾਈਆ। ਇਕ ਗੱਲ ਸੁਣ ਕੇ ਪੁਰਖ ਅਕਾਲ, ਪੰਥ ਖਾਲਸਾ ਦਿਤਾ ਰਚਾਈਆ। ਸਤਿਗੁਰ ਦੀ ਇਕ ਗੱਲ ਜੇ ਕੋਈ ਮੰਨੇ ਨਾ ਉਹ ਡੁੱਬੇ ਵਿਚ ਸੰਸਾਰ, ਚੁਰਾਸੀ ਵਿਚ ਕਦੇ ਨਾ ਆਈਆ। ਉਹ ਇਕ ਗੱਲ ਇਹ ਸਦਾ ਸਦਾ ਉਸ ਪ੍ਰਭੂ ਨੂੰ ਕਰੋ ਨਿਮਸਕਾਰ, ਡੰਡਾਵਤ ਵਿਚ ਓਸੇ ਨੂੰ ਸੀਸ ਨਿਵਾਈਆ। ਜਿਸ ਦੇ ਜੁਗ ਚੌਕੜੀ ਅਨੇਕ ਅਨੰਤ ਅਗਣਤ ਨਾਮ ਕਲਮ ਸ਼ਾਹੀ ਕਾਗਜ਼ਾਂ ਨਾਲ ਲਿਖੇ ਬਣ ਲਿਖਾਰ, ਕਾਤਬ ਹੋ ਕੇ ਕਲਮ ਦਿਤੀ ਚਲਾਈਆ। ਉਸ ਇਕ ਨਾਮ ਤੋਂ ਆਦਿ ਜੁਗਾਦਿ ਜੁਗ ਚੌਕੜੀ ਕੋਈ ਨਹੀਂ ਬਾਹਰ, ਜਿਸ ਗੱਲ ਵਿਚੋਂ ਦੋ ਜਹਾਨ ਸਤਿਗੁਰ ਨਾਨਕ ਧਾਰ ਦਿਤੇ ਪਰਗਟਾਈਆ। ਸੋ ਇਕ ਗੱਲ ਸਿਖਾਂ ਦੇ ਹਿਰਦੇ ਅੰਦਰ ਗੁਰ ਗੋਬਿੰਦ ਰੱਖ ਕੇ ਗਿਆ ਆਪ ਨਾਲ ਪਿਆਰ, ਬੰਸ ਸਰਬੰਸ ਦੀਨ ਦੁਨੀ ਵਿਚ ਜਗਤ ਭੇਟ ਕਰਾਈਆ। ਅਕਸਰ ਅਖੀਰ ਕਲਜੁਗ ਦੀ ਧਾਰ ਵਿਚ ਉਸ ਗੱਲ ਨੂੰ ਮੰਨੇਗਾ ਸਰਬ ਸੰਸਾਰ, ਨੌ ਖੰਡ ਪ੍ਰਿਥਮੀ ਸੱਤ ਦੀਪ ਓਸੇ ਗੱਲ ਦੀ ਕੀਮਤ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇ ਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਜੁਗ ਚੌਕੜੀ ਖੇਲ ਸ਼ਬਦ ਸ਼ਬਦ ਦੀ ਧਾਰ, ਸਤਿ ਸਤਿ ਦਾ ਸਤਿ ਆਪਣਾ ਖੇਲ ਖਿਲਾਈਆ। (੨੯ ਕੱਤਕ ਸ਼ਹਿਨਸ਼ਾਹੀ ਸੰਮਤ ੧)

ਪ੍ਰਾਇਮਰੀ ਕਹੇ ਮੇਰੀਆਂ ਜਮਾਤਾਂ ਚਾਰ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਮੇਰਾ ਲਹਿਣਾ ਦੇਣਾ ਚਾਰ ਕੁੰਟ ਦੀ ਧਾਰ, ਚਾਰ ਵਰਨਾਂ ਵੇਖ ਵਖਾਈਆ। ਚੌਥੇ ਜੁਗ ਵੇਖਾਂ ਨੈਣ ਉਘਾੜ, ਬਿਨ ਨੇਤਰ ਅੱਖ ਅੱਖ ਉਠਾਈਆ। ਮੇਰਾ ਮਾਲਕ ਖਾਲਕ ਇਕੋ ਪਰਵਰਦਿਗਾਰ, ਸਾਂਝਾ ਯਾਰ ਇਕੋ ਨੂਰ ਅਲਾਹੀਆ। ਸਤਿਗੁਰ ਸ਼ਬਦ ਜੋ ਸੰਦੇਸ਼ਾ ਦੇਵੇ ਵਾਰੋ ਵਾਰ, ਭੇਵ ਅਭੇਦਾ ਅਗੰਮ ਖੁਲ੍ਹਾਈਆ। ਮੇਰੀ ਸਿਖਿਆ ਜਗਤ ਅੱਖਰਾਂ ਬਾਹਰ, ਵਿਦਿਆ ਵਿਚ ਵਿਦਿਅਤ ਨਾ ਕੋਇ ਕਰਾਈਆ। ਕੋਟਾਂ ਵਿੱਚੋ ਕੋਈ ਗੁਰਮੁਖ ਵਿਰਲਾ ਪੜ੍ਹੇ ਵਿੱਚ ਸੰਸਾਰ, ਜਿਸ ਸਿਰ ਸਤਿਗੁਰ ਆਪਣਾ ਹੱਥ ਟਿਕਾਈਆ। ਮੇਰੀ ਪਹਿਲੀ ਜਮਾਤ ਬੜੀ ਦੁਸ਼ਵਾਰ, ਦੁਸ਼ਮਣ ਚਾਰੋਂ ਕੁੰਟ ਅੰਤਰ ਨਿਰੰਤਰ ਨਜ਼ਰੀ ਆਈਆ। ਮੇਰਾ ਲਹਿਣਾ ਦੇਣਾ ਨਾਲ ਨੌ ਦੁਵਾਰ, ਜਗਤ ਵਾਸ਼ਨਾ ਸੰਗ ਬਣਾਈਆ। ਦਹਿ ਦਿਸ਼ਾ ਕਰਾਂ ਵਿਚਾਰ, ਬਿਨਾ ਸੋਚ ਸਮਝ ਆਪਣੀ ਲਵਾਂ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਪ੍ਰਾਇਮਰੀ ਕਹੇ ਮੇਰੀ ਜਮਾਤ ਪਹਿਲੀ, ਏਕਾ ਏਕਾ ਵੇਖ ਵਖਾਈਆ। ਜਿਸ ਵਿੱਚ ਹੋਏ ਨਾ ਕੋਇ ਅਨਗਹਿਲੀ, ਗਫ਼ਲਤ ਰੂਪ ਨਾ ਕੋਇ ਦਰਸਾਈਆ । ਜਿਹੜੀ ਵਿਦਿਆ ਬਿਨਾ ਜ਼ਬਾਨ ਤੋਂ ਕਹਿ ਲਈ,

ਬਿਨਾ ਸਰਵਣਾਂ ਸੁਣਨੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਾਇਮਰੀ ਕਹੇ ਗੁਰਮੁਖ ਵਿਰਲਾ ਮੇਰੀ ਪਹਿਲੀ ਕਰੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਸਤਿਗੁਰ ਸ਼ਬਦ ਉਤੇ ਕਰੇ ਵਿਸ਼ਵਾਸ਼, ਜਗਤ ਵਿਸ਼ਿਆਂ ਡੇਰਾ ਢਾਈਆ। ਤਨ ਵਜੂਦ ਲੇਖਾ ਤੱਕੇ ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਮਨ ਮਤ ਬੁਧ ਨਾਲ ਰਲਾਈਆ। ਨੌ ਦੁਵਾਰਿਆਂ ਨਿਗਾਹ ਮਾਰੇ ਖਾਸ, ਪਰਦਾ ਪਰਦਿਆਂ ਵਿੱਚੋਂ ਚੁਕਾਈਆ। ਜਿਸ ਉਤੇ ਕਿਰਪਾ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।

ਪ੍ਰਾਇਮਰੀ ਕਹੇ ਜਿਹੜਾ ਹਰਿਜਨ ਪਹਿਲੀ ਪੜ੍ਹਦਾ, ਜਗਤ ਲੇਖ ਸ਼ਰਅ ਨਾ ਕੋਇ ਰਖਾਈਆ। ਧਰਮ ਦੀ ਧਾਰ ਵਿੱਚ ਦੂਜੀ ਚੜ੍ਹਦਾ, ਚੜ੍ਹਦਾ ਲਹਿਦਾ ਦੱਖਣ ਪਹਾੜ ਇਕੋ ਤੱਕੇ ਧੁਰ ਦਾ ਮਾਹੀਆ। ਅੰਦਰੋਂ ਕਿਲ੍ਹਾ ਤੋੜੇ ਹੰਕਾਰੀ ਗੜ੍ਹ ਦਾ, ਹਉਮੇ ਹੰਗਤਾ ਦੂਰ ਕਰਾਈਆ। ਲੇਖਾ ਜਾਣੇ ਚੋਟੀ ਜੜ੍ਹ ਦਾ, ਚੇਤਨ ਹੋ ਕੇ ਵੇਖ ਵਖਾਈਆ। ਲਹਿਣਾ ਤੱਕੇ ਬਹੱਤਰ ਨੜ ਦਾ, ਹੱਡ ਮਾਸ ਖੋਜ ਖੁਜਾਈਆ। ਖੇਲ ਤੱਕੇ ਸਰੀਰ ਧੜ ਦਾ, ਤਨ ਵਜੂਦ ਫੋਲ ਫੁਲਾਈਆ। ਜਗਤ ਦੁਵਾਰੇ ਪਾਰ ਕਰਦਾ, ਨਵ ਦੁਵਾਰ ਦਾ ਡੇਰਾ ਢਾਈਆ। ਰਾਹ ਵੇਖੇ ਆਪਣੇ ਘਰ ਦਾ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਾਇਮਰੀ ਕਹੇ ਮੇਰੀ ਦੂਜੀ ਜਮਾਤ ਚੰਗੀ, ਪਹਿਲੀ ਨਾਲੋਂ ਮਿਲੇ ਵਡਿਆਈਆ। ਸਤਿਗੁਰ ਪਿਆਰ ਵਿੱਚ ਲਾਵੇ ਅੰਗੀ, ਅੰਗੀਕਾਰ ਆਪ ਹੋ ਜਾਈਆ। ਆਸਾ ਪੂਰੀ ਕਰੇ ਮੰਗੀ, ਮਨਸਾ ਜਗਤ ਟਿਕਾਈਆ। ਅੰਮ੍ਰਿਤ ਧਾਰ ਪਿਆਏ ਗੰਗੀ, ਬੂੰਦ ਸੁਵਾਂਤੀ ਕਵਲ ਨਾਭ ਟਪਕਾਈਆ। ਮਨੂਆ ਦਹਿ ਦਿਸ਼ ਨਾ ਧਾਏ ਫਰੰਗੀ, ਚਾਰ ਕੁੰਟ ਨਾ ਉਠ ਉਠ ਧਾਈਆ। ਸਾਚੇ ਪਿਆਰ ਦੀ ਦੱਸੇ ਪਾਬੰਦੀ, ਨਾਮ ਬੰਧਨ ਵਿੱਚ ਬੰਧਾਈਆ। ਸਚ ਪ੍ਰੇਮ ਬਣਾ ਕੇ ਸਨਬੰਧੀ, ਸਗਲਾ ਸੰਗ ਜਣਾਈਆ। ਅੰਦਰੋਂ ਦੁਵੈਤ ਦੀ ਢਾਏ ਕੰਧੀ, ਪਰਦਾ ਪਰਦਿਆਂ ਵਿੱਚੋਂ ਉਠਾਈਆ। ਲੇਖਾ ਮੁੱਕੇ ਪ੍ਰਕਿਰਤੀ ਪੰਝੀ, ਪੰਜਾਂ ਤੱਤਾਂ ਸੰਗ ਬਣਾਈਆ। ਲਹਿਣਾ ਮੇਟੇ ਵਿਕਾਰ ਜੰਗੀ, ਕਾਮ ਕਰੋਧ ਲੋਭ ਮੋਹ ਹੰਕਾਰ ਰੰਗ ਰੰਗਾਈਆ। ਜਗਤ ਵਾਸਨਾ ਕਰੇ ਕੋਇ ਨਾ ਤੰਗੀ, ਤੰਗਦਸਤੀ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੂਜੀ ਆਪਣੇ ਰੰਗ ਰੰਗਾਈਆ।

ਪ੍ਰਾਇਮਰੀ ਕਹੇ ਜਿਸ ਮੇਰੀ ਦੂਜੀ ਕਰ ਲਈ ਪੂਰ, ਪੂਰਾ ਸਤਿਗੁਰ ਦਇਆ ਕਮਾਈਆ। ਤੀਜੀ ਜਮਾਤ ਦਾ ਇਕ ਦਸਤੂਰ, ਅਸੂਲ ਨਿਯਮ ਇਕ ਜਣਾਈਆ। ਅੰਤਰ ਨਿਰੰਤਰ ਰਹੇ ਨਾ ਕੋਇ ਗਰੂਰ, ਗੁਰਬਤ ਅੰਦਰੋਂ ਬਾਹਰ ਕਢਾਈਆ। ਸਾਚੇ ਨਾਮ ਦਾ ਦਏ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਜਗਤ ਵਿਕਾਰਾ ਕਰੇ ਚੂਰ, ਕਿਰਿਆ ਕੂੜ ਬਾਹਰ ਕਢਾਈਆ। ਅੰਮ੍ਰਿਤ ਰਸ ਨਾਲ ਕਰੇ ਭਰਪੂਰ, ਤ੍ਰਿਸ਼ਨਾ ਜਗਤ ਗੁਵਾਈਆ। ਪੰਧ ਮੁਕਾ ਕੇ ਨੇੜਾ ਦੂਰ, ਘਰ ਘਰ ਵਿਚ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ।

ਤੀਜੀ ਜਮਾਤ ਕਹੇ ਮੈਨੂੰ ਗੁਰਮੁਖ ਵੇਖੇ ਚੰਗੀ ਤਰ੍ਹਾਂ, ਤਰੀਕਾ ਸਤਿਗੁਰ ਦਏ ਜਣਾਈਆ। ਜਿਸ

ਵਿਚ ਪਾਬੰਦੀ ਨਹੀਂ ਕੋਈ ਸ਼ਰਅ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਜਗਤ ਵਿਦਿਆ ਅੱਖਰ ਨਾ ਕੋਈ ਪੜ੍ਹਾ, ਕਾਗਜ਼ ਕਲਮ ਨਾ ਕੋਇ ਚਤੁਰਾਈਆ। ਜਗਤ ਸਰੋਵਰ ਲੋੜ ਰਹੇ ਨਾ ਸਰਾ, ਤੀਰਥ ਤਟ ਨਾ ਕੋਇ ਚਤੁਰਾਈਆ। ਤੀਜੀ ਜਮਾਤ ਵਿਚ ਮਿਲੇ ਅਗੰਮਾ ਵਰਾ, ਵਰ ਦਾਤਾ ਹੋ ਕੇ ਦਏ ਵਡਿਆਈਆ। ਇਕੋ ਹੁਕਮ ਸੁਣਾਏ ਖਰਾ, ਖਾਲਸ ਇਕੋ ਰੰਗ ਰੰਗਾਈਆ। ਅੰਮ੍ਰਿਤ ਜਾਮ ਪਿਆ ਕੇ ਜ਼ਰਾ, ਜ਼ਰੇ ਜ਼ਰੇ ਵਿਚੋਂ ਆਪਣਾ ਨੂਰ ਦਰਸਾਈਆ। ਅੰਤਰ ਨਿਰੰਤਰ ਜਿਸ ਦੇ ਨਾਲ ਠਰਾ, ਅਗਨੀ ਤੱਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਤੀਜੀ ਜਮਾਤ ਕਹੇ ਮੇਰੇ ਸ਼ਬਦ ਦੀ ਅਗੰਮੀ ਧੁਨ, ਧੁਨ ਆਤਮਕ ਰਾਗ ਦ੍ਰਿੜਾਈਆ। ਭਗਤ ਸੁਹੇਲਾ ਲਏ ਸੁਣ, ਅਣਸੁਣਤ ਦਏ ਜਣਾਈਆ। ਹਰਿਜਨ ਆਪਣੇ ਲਏ ਚੁਣ, ਖੋਜਣਹਾਰਾ ਥਾਉਂ ਥਾਈਂਆ। ਜਿਸ ਦੀ ਸਿਖਿਆ ਵਿਚ ਵੱਡਾ ਗੁਣ, ਅਵਗੁਣ ਕੂੜੇ ਬਾਹਰ ਕਢਾਈਆ। ਭਗਤ ਸੁਹੇਲੇ ਸੰਤ ਮੀਤ ਆਪੇ ਚੁਣ, ਆਪੇ ਵੇਖੇ ਥਾਉਂ ਥਾਈਂਆ। ਜਿਸ ਦਾ ਲੇਖਾ ਕੋਈ ਨਾ ਜਾਣੇ ਰਿਖ ਮੁਨ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਤੀਜੀ ਜਮਾਤ ਕਹੇ ਮੇਰੀ ਬੜੀ ਸੋਹਣੀ ਪੜ੍ਹਾਈ, ਅਲਫ਼ ਬੇ ਵੰਡ ਨਾ ਕੋਇ ਵੰਡਾਈਆ। ਮੇਰਾ ਸੋਹਣਾ ਹਿੰਦਸਾ ਇਕਾਈ, ਏਕਾ ਏਕ ਸੋਭਾ ਪਾਈਆ। ਜਿਸ ਦੀ ਖ਼ੁਸ਼ੀ ਮੇਰੇ ਅੰਤਰ ਨਾ ਸਕੇ ਸਮਾਈ, ਗਿਣਤੀ ਗਣਤ ਨਾ ਕੋਇ ਜਣਾਈਆ। ਮੇਰੀ ਬੁੱਧੀ ਨਾਲੋਂ ਹੋਏ ਜੁਦਾਈ, ਮਤ ਚਲੇ ਨਾ ਕੋਇ ਚਤੁਰਾਈਆ। ਮਨੂਆ ਦਹਿ ਦਿਸ਼ ਨਾ ਉਠ ਉਠ ਧਾਈ, ਨਵ ਭੱਜੇ ਨਾ ਵਾਹੋ ਦਾਹੀਆ। ਇਕੋ ਮੀਤਾ ਸਤਿਗੁਰ ਮਿਲੇ ਗੁਸਾਈਂ, ਗਹਿਰ ਗਵਰ ਇਕ ਅਖਵਾਈਆ। ਜੋ ਆਪਣਾ ਪਰਦਾ ਦਏ ਉਠਾਈ, ਬਜਰ ਕਪਾਟੀ ਰਹਿਣ ਨਾ ਪਾਈਆ। ਅੰਮ੍ਰਿਤ ਜਾਮ ਬੂੰਦ ਸੁਵਾਂਤੀ ਨਿਝਰ ਝਿਰਨਿਉਂ ਦਏ ਪਿਆਈ, ਨਾਭੀ ਕਵਲ ਕਵਲ ਉਲਟਾਈਆ। ਸਹੰਸ ਦਲ ਨੱਚੇ ਟੱਪੇ ਚਾਈਂ ਚਾਈਂ, ਖ਼ੁਸ਼ੀਆਂ ਢੋਲੇ ਗਾਈਆ। ਸ਼ਬਦ ਧੁਨ ਨਾਦ ਕਰੇ ਸ਼ਨਵਾਈ, ਬਿਨ ਸਰਵਣਾਂ ਦਏ ਸੁਣਾਈਆ। ਸਤਿਗੁਰ ਪੂਰਾ ਮੇਰੀ ਪ੍ਰੀਖਿਆ ਲਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਤੀਜੀ ਜਮਾਤ ਕਹੇ ਮੈਂ ਵੀ ਜਾਵਾਂ ਮੁੱਕ, ਮੁਕੰਮਲ ਦਿਆਂ ਦ੍ਰਿੜਾਈਆ। ਇਸ ਤੋਂ ਅੱਗੇ ਇਕੋ ਹੋਵੇ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਆਤਮ ਪਰਮਾਤਮ ਰਹੇ ਕੋਈ ਨਾ ਲੁਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਚੌਥੀ ਜਮਾਤ ਵਿਚ ਹਰਿਜਨ ਚੜ੍ਹ ਕੇ ਹੋਏ ਖ਼ੁਸ਼, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਇਕੋ ਸਤਿਗੁਰ ਸ਼ਬਦ ਸਾਚੀ ਸੰਥਾ ਲਏ ਪੁੱਛ, ਭੇਵ ਅਭੇਦਾ ਆਪ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਾਇਮਰੀ ਕਹੇ ਮੇਰੀ ਜੋ ਚੜ੍ਹ ਜਾਏ ਚੌਥੀ ਜਮਾਤ, ਜੁਮਲਾ ਅੱਖਰ ਨਾ ਕੋਇ ਪੜ੍ਹਾਈਆ। ਸਤਿਗੁਰ ਆਪਣੀ ਕਿਰਪਾ ਕਰੇ ਅਨਾਇਤ, ਮੁਫ਼ਤ ਮੁਫ਼ਤ ਮੁਫ਼ਤ ਵਰਤਾਈਆ। ਧੁਰ ਦਾ ਸ਼ਬਦ ਕਰੇ ਹਦਾਇਤ, ਬਿਨ ਅੱਖਰਾਂ ਦਏ ਸਮਝਾਈਆ। ਮਿਹਰਵਾਨ ਹੋ ਕੇ ਸਾਚੀ ਕਰੇ ਹਮਾਇਤ, ਹਮਸਾਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਚੌਥੀ ਜਮਾਤ ਕਹੇ ਮੇਰੇ ਉਤੇ ਮੇਰਾ ਸਾਹਿਬ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਮੈਨੂੰ ਕੋਟਾਂ ਵਿਚੋਂ ਪੜ੍ਹੇ ਕੋਈ ਜੀਵ ਪੁਰਾਨੀ, ਜਿਸ ਉਪਰ ਸਤਿਗੁਰ ਆਪਣਾ ਹੱਥ ਟਿਕਾਈਆ। ਉਹਦਾ ਲਹਿਣਾ ਦੇਣਾ ਮੁੱਕ ਜਾਏ ਨਾਲੋਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਚਾਰ ਵਰਨ ਨਾ ਕਰਨ ਪਰੇਸ਼ਾਨੀ, ਬਰਨਾਂ ਡੇਰਾ ਢਾਈਆ। ਸਾਚੀ ਮੰਜ਼ਲ ਇਕੋ ਮਿਲੇ ਰੁਹਾਨੀ, ਰੂਹ ਬੁੱਤ ਤੋਂ ਬਾਹਰ ਵਜਦੀ ਰਹੇ ਵਧਾਈਆ। ਜਿਥੇ ਝਗੜਾ ਨਹੀਂ ਜਿਸਮ ਜਿਸਮਾਨੀ, ਜਿਸਮ ਜਮੀਰ ਦਏ ਬਦਲਾਈਆ। ਜਿਥੇ ਲੇਖਾ ਨਹੀਂ ਕਲਮ ਕਾਨੀ, ਕਾਗਜ਼ ਸ਼ਾਹੀ ਵੰਡ ਨਾ ਕੋਇ ਵੰਡਾਈਆ। ਚੌਥੀ ਜਮਾਤ ਨੂੰ ਪੜ੍ਹ ਸਕੇ ਨਾ ਕੋਈ ਅਕਲਵਾਲਾ ਵਿਦਵਾਨੀ, ਬੁਧੀ ਦੀ ਚਲੇ ਨਾ ਕੋਇ ਚਤੁਰਾਈਆ। ਜਿਸ ਉਤੇ ਸਤਿਗੁਰ ਕਿਰਪਾ ਕਰੇ ਉਹ ਮੇਰੀ ਵਿਦਿਆ ਕਰੇ ਪਹਿਚਾਨੀ, ਬਿਨ ਅੱਖਰਾਂ ਅੱਖਰ ਵੇਖ ਵਖਾਈਆ। ਜਿਥੇ ਲਹਿਣਾ ਦੇ ਣਾ ਨਹੀਂ ਜ਼ਿਮੀਂ ਅਸਮਾਨੀ, ਮੰਡਲਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਚੌਥੀ ਕਹੇ ਮੇਰਾ ਲੇਖਾ ਨਹੀਂ ਕੋਈ ਪੰਡਤੀ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮੇਰਾ ਲਹਿਣਾ ਦੇਣਾ ਨਹੀਂ ਕੋਈ ਹੰਗਤੀ, ਹੰਕਾਰ ਗੜ੍ਹ ਨਾ ਕੋਇ ਰਖਾਈਆ। ਮੇਰੀ ਤ੍ਰਿਸ਼ਨਾ ਨਹੀਂ ਕੋਈ ਮਨ ਦੀ, ਮਮਤਾ ਮੋਹ ਨਾ ਕੋਇ ਜਣਾਈਆ। ਮੈਂ ਵਣਜਾਰੀ ਨਹੀਂ ਕਦੇ ਕੰਨ ਦੀ, ਸਰਵਣਾਂ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।

ਚੌਥੀ ਜਮਾਤ ਕਹੇ ਜਨ ਭਗਤੋ ਮੇਰੀ ਇਕੋ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਮੇਰੀ ਮੰਜ਼ਲ ਦਾ ਲੇਖਾ ਨਾਲ ਕਮਲਾਪਾਤ, ਪਤਿਪਰਮੇਸ਼ਵਰ ਮਿਲ ਕੇ ਵੱਜੇ ਵਧਾਈਆ। ਇਕੋ ਗ੍ਰਹਿ ਇਕੋ ਦੁਵਾਰਾ ਜਿਥੇ ਨਾ ਕੋਈ ਦਿਵਸ ਨਾ ਕੋਈ ਰਾਤ, ਸੂਰੀਆ ਚੰਦ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਾਇਮਰੀ ਕਹੇ ਮੇਰੀ ਪੜ੍ਹਾਈ ਜਗਤ ਜਮਾਤਾਂ ਚਾਰ, ਚਾਰੇ ਖਾਣੀ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਢੋਲਿਆਂ ਵਿਚ ਸਿਫ਼ਤ ਸਲਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇ ਰਾ ਯਾਰ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਮੇਰੀ ਖ਼ੁਸ਼ੀਆਂ ਵਾਲੀ ਬਹਾਰ, ਰੁੱਤ ਮੌਲੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।

ਪ੍ਰਾਇਮਰੀ ਕਹੇ ਮੇਰੀ ਪੜ੍ਹਾਈ ਦੀ ਅਗੰਮੀ ਧਰਮਸਾਲ, ਮਕਤਬ ਸਚ ਹਕ ਜਣਾਈਆ। ਜਿਸ ਦੀ ਵਿਦਿਆ ਬੇਮਿਸਾਲ, ਮਿਸਲ ਸਕੇ ਨਾ ਕੋਇ ਜਣਾਈਆ। ਜਿਥੇ ਮੁਰਸ਼ਦ ਮੁਰੀਦਾਂ ਪੁੱਛੇ ਹਾਲ, ਮਾਲਕ ਬੇਪਰਵਾਹੀਆ। ਓਥੇ ਇਕੋ ਇਕ ਸੁਵਾਲ, ਬਿਨ ਅੱਖਰਾਂ ਜਣਾਈਆ। ਜਿਸ ਉਪਰ ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਹੋਏ ਸਹਾਈਆ। ਉਸ ਦੀ ਸਿਖਿਆ ਬੜੀ ਕਮਾਲ, ਕਾਮਲ ਮੁਰਸ਼ਦ ਹੋ ਕੇ ਦਏ ਜਣਾਈਆ। ਜਿਸ ਵਿਦਿਆ ਨੂੰ ਪੜ੍ਹ ਕੇ ਕਦੇ ਨਾ ਹੋਵੇ ਜ਼ਵਾਲ, ਜਨਮ ਮਰਨ ਵਿਚ ਕਦੇ ਨਾ ਆਈਆ। ਚੌਥੀ ਜਮਾਤ ਵਿਚੋਂ ਚੌਥੀ ਮੰਜ਼ਲ ਹੋਏ ਬਹਾਲ, ਚੌਥੇ ਪਦ ਦਾ ਮਾਲਕ ਮਿਲੇ ਧੁਰ ਦਾ ਮਾਹੀਆ। ਜੋ ਮਾਸਟਰ ਟੀਚਰ ਉਸਤਾਦ ਹੋ ਕੇ ਆਪੇ ਲਏ ਸੰਭਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਚੌਥੀ ਜਮਾਤ ਕਹੇ ਮੇਰੇ ਤੋਂ ਅੱਗੇ ਕੋਈ ਨਾ ਜਾਂਦਾ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਚੌਥੇ ਘਰ ਦੇ ਢੋਲੇ ਹਰਿਜਨ ਗਾਂਦਾ, ਬਿਨ ਰਸਨਾ ਰਾਗ ਦ੍ਰਿੜਾਈਆ। ਇਕੋ ਸੰਦੇਸ਼ਾ ਵਾਹ ਵਾਹ ਦਾ, ਵਾਹਵਾ ਤੇ ਰੀ ਬੇਪਰਵਾਹੀਆ। ਤੇਰਾ ਲੇਖਾ ਲਹਿਣਾ ਦੇਣਾ ਬਿਨਾ ਅੱਖਰਾਂ ਵਾਲੇ ਨਾਂ ਦਾ, ਨਰ ਨਿਰੰਕਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।

ਚੌਥੀ ਜਮਾਤ ਕਹੇ ਜਰਾ ਤੱਕਣਾ ਨਾਲ ਗੌਰ, ਗਹਿਰ ਗਵਰ ਜਣਾਈਆ। ਮੈਨੂੰ ਖ਼ੁਸ਼ੀਆਂ ਨਾਲ ਪੜ੍ਹ ਕੇ ਵਿਦਿਆ ਪੂਰੀ ਕੀਤੀ ਬਲਵੰਤ ਕੌਰ, ਲੇਖਾ ਦੀਨ ਦੁਨੀ ਮੁਕਾਈਆ। ਜਿਸ ਦਾ ਮਾਨਸ ਜਨਮ ਗਿਆ ਸੌਰ, ਸੌਹਰੇ ਪਈਏ ਇਕੋ ਘਰ ਮਿਲੀ ਵਡਿਆਈਆ। ਧੁਰ ਦਾ ਮਾਲਕ ਮਿਲਿਆ ਬਾਂਕਾ ਸ਼ੌਹਰ, ਸ਼ਹਿਨਸ਼ਾਹ ਨੂਰ ਅਲਾਹੀਆ। ਜੋ ਆਦਿ ਜੁਗਾਦੀ ਭਗਤਾਂ ਜਾਏ ਬਹੁੜ, ਜਗਤ ਜਹਾਨ ਵੇ ਖਣਹਾਰਾ ਥਾਉਂ ਥਾਈਂਆ। ਜੋ ਮਿੱਠੇ ਰਸ ਕਰੇ ਕੌੜ, ਕੁੜੱਤਣ ਅੰਦਰੋਂ ਬਾਹਰ ਕਢਾਈਆ। ਜਿਸ ਦਾ ਲੇਖਾ ਨਾਲ ਬ੍ਰਾਹਮਣ ਗੌੜ, ਗੋਬਿੰਦ ਮੇਲਾ ਸਹਿਜ ਸੁਭਾਈਆ। ਉਹ ਪਹਿਲੀ ਦੂਜੀ ਤੀਜੀ ਭੱਜ ਕੇ ਚੌਥੀ ਮੰਜ਼ਲ ਚੜ੍ਹ ਗਈ ਪੌੜ, ਬਿਨ ਕਦਮਾਂ ਕਦਮ ਟਿਕਾਈਆ। ਜਿਸ ਦਾ ਮਾਰਗ ਰਿਹਾ ਨਾ ਸੌੜ, ਭੀੜੀ ਗਲੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਬਲਵੰਤ ਕੌਰ ਕਹੇ ਜਨ ਭਗਤੋ ਮੈਂ ਜਮਾਤ ਚੌਥੀ ਬਿਨ ਅੱਖਰਾਂ ਤੋਂ ਪੜ੍ਹੀ, ਪੜ੍ਹਨ ਵਾਲਿਉ ਦਿਆਂ ਜਣਾਈਆ। ਮੇਰੀ ਵਿਦਿਆ ਦੋ ਜਹਾਨਾਂ ਬੜੀ, ਬਿਨ ਅੱਖਰਾਂ ਮਿਲੀ ਵਡਿਆਈਆ। ਜਿਸ ਨੇ ਮੇਰੀ ਸੁਲਖਣੀ ਕੀਤੀ ਘੜੀ, ਵਕਤ ਪਲ ਨਾਲ ਵਡਿਆਈਆ। ਬਿਸ਼ਨ ਸਿੰਘ ਦੇ ਮਾਸਟਰ ਸਤਿਗੁਰ ਸ਼ਬਦ ਨੇ ਮੇਰੀ ਬਾਂਹ ਫੜੀ, ਬਿਨ ਹੱਥਾਂ ਹੱਥ ਉਠਾਈਆ। ਪ੍ਰਾਇਮਰੀ ਪੜ੍ਹ ਕੇ ਭਗਤੋ ਮੈਂ ਸਚਖੰਡ ਦੁਵਾਰੇ ਖੜੀ, ਖੜ੍ਹੀ ਖੜੋਤੀ ਸਭ ਨੂੰ ਦਿਆਂ ਸਮਝਾਈਆ। ਜਗਤ ਵਿਦਿਆ ਵਾਲੇ ਤਨ ਸੜ ਗਏ ਵਿਚ ਤਨ ਦੀ ਮੜੀ, ਮਸਾਣਾਂ ਵਿਚ ਆਸਣ ਲਾਈਆ। ਮੇਰੀ ਆਤਮਾ ਪਰਮਾਤਮਾ ਨਾਲ ਮਿਲ ਕੇ ਖਰੀ ਦੀ ਖਰੀ, ਖਾਲਸ ਆਪਣਾ ਰੰਗ ਰੰਗਾਈਆ। ਕਿਉਂ ਸਤਿਗੁਰ ਸ਼ਬਦ ਨੇ ਕਿਰਪਾ ਕਰੀ, ਕਰਨੀ ਦੇ ਕਰਤੇ ਦਿਤੀ ਵਡਿਆਈਆ। ਮੈਂ ਪੁੱਜ ਗਈ ਆਪਣੇ ਅਗੰਮੇ ਘਰੀ, ਜਿਸ ਘਰਾਨੇ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।

ਬਲਵੰਤ ਆਤਮਾ ਕਹੇ ਮੈਂ ਚੌਥੀ ਜਮਾਤ ਪੜ੍ਹ ਕੇ ਹੋ ਗਈ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਢੋਲਾ ਗਾਵਾਂ ਬਿਨਾ ਪਵਣ ਸੁਵਾਸ, ਸਾਹ ਸਾਹ ਨਾ ਕੋਇ ਚਤੁਰਾਈਆ। ਪੰਧ ਮੁਕਾ ਕੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰਾਂ ਡੇਰਾ ਢਾਈਆ। ਸਤਿ ਸਚ ਦੀ ਵੇਖਾਂ ਰਾਸ, ਬਿਨ ਗੋਪੀ ਕਾਹਨ ਸੋਭਾ ਪਾਈਆ। ਜਿਥੇ ਇਕੋ ਨੂਰ ਜੋਤ ਪਰਕਾਸ਼, ਬਿਨ ਤੇਲ ਬਾਤੀ ਡਗਮਗਾਈਆ । ਹਰਿਜਨ ਆਤਮ ਧਾਰ ਬੈਠੇ ਬਿਨ ਚਰਨਾ ਚਰਨਾ ਪਾਸ, ਸੋਹਣਾ ਸੰਗ ਬਣਾਈਆ। ਮੇਰਾ ਖ਼ੁਸ਼ੀਆਂ ਵਿਚ ਨਿਕਲੇ ਹਾਸ, ਹੱਸ ਹੱਸ ਕੇ ਦਿਆਂ ਜਣਾਈਆ। ਜਨ ਭਗਤੋ ਪ੍ਰਭੂ ਦੀ ਚਰਨ ਪ੍ਰੀਤੀ ਚੌਥੀ ਮੰਜ਼ਲ ਦੀ ਕਲਾਸ, ਚੌਥੇ ਪਦ ਦਾ ਲਹਿਣਾ ਜਗਤ ਦੀ ਹੱਦ ਹਦੂਦ ਦਏ ਮੁਕਾਈਆ। ਜਿਥੇ ਸਤਿਗੁਰ ਸ਼ਬਦ ਦੇਵੇ ਸ਼ਾਬਾਸ਼, ਸਿਰ ਸਿਰ ਆਪਣਾ ਹੱਥ ਟਿਕਾਈਆ। ਗੁਰਮੁਖੋ ਚੌਥੀ ਜਮਾਤ ਪੜ੍ਹਨ ਵਾਲਿਓ ਸਭ ਦਾ ਅੰਤਮ ਸਚਖੰਡ ਵਿਚ ਹੋਣਾ ਨਿਵਾਸ, ਜਗਤ ਜਮਾਤਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ।

ਆਤਮਾ ਕਹੇ ਮੈਂ ਚੌਥੀ ਜਮਾਤ ਪੜ੍ਹੀ ਨਿਰਾਲੀ, ਨਿਰਗੁਣ ਨਿਰਵੈਰ ਦਿਤੀ ਪੜ੍ਹਾਈਆ। ਬਿਨ ਅੱਖਰਾਂ ਵਿਦਿਆ ਦੱਸ ਸੁਖਾਲੀ, ਸੋਹਣੀ ਸੱਚੀ ਦਿਤੀ ਵਡਿਆਈਆ। ਮੇਰਾ ਲੇਖਾ ਲਹਿਣਾ ਤੱਕ ਲਓ ਹਾਲੀ, ਹਰ ਹਿਰਦੇ ਦਿਆਂ ਜਣਾਈਆ। ਜਿਥੇ ਨਾ ਕੋਈ ਜੁਵਾਬ ਨਾ ਸੁਵਾਲੀ, ਤਾਲਬ ਇਲਮ ਬਿਨਾ ਇਲਮ ਤੋਂ ਕਰੇ ਸ਼ਨਵਾਈਆ। ਕਿਰਪਾ ਕਰੇ ਪੁਰਖ ਅਕਾਲਾ ਜੋਤ ਅਕਾਲੀ, ਅਕਲ ਕਲ ਧਾਰੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਾਇਮਰੀ ਕਹੇ ਜਨ ਭਗਤੋ ਮੇਰੇ ਤੋਂ ਅੱਗੇ ਨਹੀਂ ਕੋਈ ਪ੍ਰੇਮ, ਪਰਾ ਪਸੰਤੀ ਮਧਮ ਬੈਖਰੀ ਮੇਰੇ ਢੋਲੇ ਗਾਈਆ। ਪੁਰਖ ਅਕਾਲ ਦੀਨ ਦਿਆਲ ਦਾ ਆਦਿ ਜੁਗਾਦੀ ਨੇਮ, ਹੁਕਮ ਹੁਕਮ ਵਿਚੋਂ ਸਮਝਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੇਵਣਹਾਰਾ ਦੇਣ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਚੌਥੀ ਜਮਾਤ ਕਹੇ ਮੇਰਾ ਇਕੋ ਚੌਥਾ ਪਦ, ਸੋਹਣੀ ਵੰਡ ਵੰਡਾਈਆ। ਸੰਤੋ ਭਗਤੋ ਸੂਫੀਓ ਤੁਹਾਡੀ ਮੰਜ਼ਲ ਦੀ ਅਗੰਮੀ ਹੱਦ, ਹਦੂਦ ਇਕੋ ਇਕ ਜਣਾਈਆ। ਜਿਥੇ ਬਿਨਾ ਜਗਤ ਸਾਜ਼ ਤੋਂ ਵੱਜੇ ਨਦ, ਅਨਹਦ ਨਾਦੀ ਨਾਦ ਸੁਣਾਈਆ। ਬਿਨਾ ਤੇਲ ਬਾਤੀ ਦੀਪਕ ਤੋਂ ਜੋਤ ਜਾਏ ਜਗ, ਜੋਤੀ ਜਾਤਾ ਡਗਮਗਾਈਆ। ਜਗਤ ਵਿਦਿਆ ਨਾਲੋਂ ਹੋ ਜਾਣ ਅਲੱਗ, ਹਰਿਜਨ ਹਰਿਜਨ ਹਰਿਜਨ ਮਿਲੇ ਮਾਣ ਵਡਿਆਈਆ। ਇਹ ਵਿਦਿਆ ਸਤਿਗੁਰ ਪੂਰਾ ਦੇਵੇ ਸਰਬੱਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਪੜ੍ਹਨ ਨਾਲ ਜਗਤ ਵਿਦਿਆ ਬੁਝ ਜਾਏ ਅੱਗ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ।

ਪ੍ਰਾਇਮਰੀ ਕਹੇ ਜਿਸ ਨੂੰ ਮੇਰੀ ਵਿਦਿਆ ਪੜ੍ਹਨ ਦਾ ਚਾਓ, ਚਾਓ ਘਨੇਰਾ ਇਕ ਰਖਾਈਆ। ਸਤਿਗੁਰ ਸ਼ਬਦ ਸ਼ਬਦ ਮਨਾਓ, ਮਨਸਾ ਅਵਰ ਨਾ ਕੋਇ ਦ੍ਰਿੜਾਈਆ। ਪਰਮ ਪੁਰਖ ਪਰਮਾਤਮ ਮੰਨੋ ਧੁਰ ਦਾ ਪਿਤਾ ਮਾਉਂ, ਦੂਸਰ ਅਵਰ ਨਾ ਕੋਇ ਜਣੇਂਦੀ ਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਸਮਾਓ, ਜਗਤ ਰੰਗਤ ਰਹਿਣ ਕੋਇ ਨਾ ਪਾਈਆ। ਸਚ ਸੁਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਆਪਾ ਭੇਟ ਕਰਾਓ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਏਥੇ ਓਥੇ ਦੋ ਜਹਾਨ ਪਕੜੇ ਬਾਹੋਂ, ਮਾਲਕ ਖਾਲਕ ਪ੍ਰਿਤਪਾਲਕ ਹੋ ਕੇ ਆਪਣੀ ਦਇਆ ਕਮਾਈਆ। (੨੧ ਚੇਤ ਸ਼ਹਿਨਸ਼ਾਹੀ ਸੰਮਤ ੧੨)