ਜਨ ਭਗਤ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਜਨ ਭਗਤ ਕਦੇ ਨਾ ਹੋਵੇ ਬੇਘਰ, ਘਰਾਨਾ ਵਸਦਾ ਰਹੇ ਬੇਪਰਵਾਹੀਆ। ਅਬਿਨਾਸ਼ੀ ਕਰਤਾ ਪਰਮ ਪੁਰਖ ਜਿਨ੍ਹਾਂ ਦਾ ਵਰ, ਅੰਤਰ ਮਿਲ ਕੇ ਦਏ ਵਡਿਆਈਆ। ਸਦਾ ਸਦਾ ਸਦ ਨੁਹਾਏ ਅਗੰਮੀ ਸਰ, ਸਰੋਵਰ ਇਕੋ ਇਕ ਵਖਾਈਆ। ਭੈ ਭੌ ਚੁਕਾਵੇ ਕੂੜ ਡਰ, ਚੁਰਾਸੀ ਗੇੜ ਨਾ ਕੋਇ ਭਵਾਈਆ। ਦੀਨ ਦੁਨੀ ਵਿਚੋਂ ਲਏ ਫੜ, ਨਿਰਗੁਣ ਸਰਗੁਣ ਖੋਜ ਖੁਜਾਈਆ। ਪੱਲੂ ਨਾਲ ਸ਼ਬਦੀ ਡੋਰ ਬੰਧਾਏ ਲੜ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸਾਚੇ ਮੰਦਰ ਅੰਦਰ ਜਾਵੇ ਚੜ੍ਹ, ਗ੍ਰਹਿ ਵੱਜੇ ਇਕ ਵਧਾਈਆ। ਧੁਰ ਦਾ ਢੋਲਾ ਗੀਤ ਸੋਹਲਾ ਲਏ ਪੜ੍ਹ, ਸੋਹੰ ਰਾਗ ਇਕ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ।
ਜਨ ਭਗਤ ਕਦੇ ਨਾ ਹੋਵੇ ਖਾਨਾਬਦੋਸ਼, ਬੇਦਰ ਨਾ ਮਾਤ ਅਖਵਾਈਆ। ਜਿਨ੍ਹਾਂ ਦੇ ਅੰਦਰ ਅਬਿਨਾਸ਼ੀ ਕਰਤਾ ਵਸਦਾ ਰਹੇ ਖਾਮੋਸ਼, ਸਚ ਸਿੰਘਾਸਣ ਆਸਣ ਡੇਰਾ ਲਾਈਆ। ਨਾਮ ਖ਼ੁਮਾਰੀ ਅੰਦਰ ਰੱਖੇ ਮਦਹੋਸ਼, ਪਿਆਲਾ ਮਧਰ ਜਾਮ ਜਾਣ ਭੁਲਾਈਆ। ਜਨਮ ਜਨਮ ਦੀ ਮੇਟੇ ਸੋਚ, ਸਮਝ ਸਮਝ ਵਿਚੋਂ ਬਦਲਾਈਆ। ਚਰਨ ਪ੍ਰੀਤੀ ਦੱਸ ਕੇ ਮੌਜ, ਮਜਲਸ ਆਪਣੇ ਸੰਗ ਵਖਾਈਆ। ਪੂਰਬ ਜਨਮ ਦੀ ਮਨਸਾ ਪੂਰੀ ਕਰ ਕੇ ਲੋਚ, ਲੋਚਣ ਅੰਦਰੋਂ ਦਏ ਖੁਲ੍ਹਾਈਆ। ਨਾਮ ਸੁਣਾ ਕੇ ਧੁਰ ਸਲੋਕ, ਸੋਹੰ ਢੋਲਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ।
ਜਨ ਭਗਤ ਕਦੇ ਨਾ ਹੋਏ ਬੇਗਾਨਾ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਜਿਨ੍ਹਾਂ ਦਾ ਮਾਲਕ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਦੋ ਜਹਾਨਾਂ ਸੋਭਾ ਪਾਇੰਦਾ। ਸੋ ਆਤਮ ਪਰਮਾਤਮ ਨਿਰਗੁਣ ਧਾਰ ਨਿਰਗੁਣ ਲਾਏ ਯਾਰਾਨਾ, ਮੁਹੱਬਤ ਮਿਹਰ ਵਿਚ ਰਖਾਇੰਦਾ। ਸਾਚੇ ਨਾਮ ਦਾ ਸੁਣਾਏ ਅਗੰਮੀ ਅਫ਼ਸਾਨਾ, ਅਫ਼ਸੋਸ ਚਿੰਤਾ ਨਾ ਕੋਇ ਰਖਾਇੰਦਾ। ਸਚ ਪ੍ਰੀਤੀ ਅੰਦਰ ਕਰੇ ਦੀਵਾਨਾ, ਮਸਤੀ ਹਸਤੀ ਵਿਚੋਂ ਪਰਗਟਾਇੰਦਾ। ਧੁਰ ਦਾ ਧਾਮ ਦੱਸ ਨਿਸ਼ਾਨਾ, ਤੀਰ ਨਿਸ਼ਾਨਾ ਇਕੋ ਇਕ ਚਲਾਇੰਦਾ। ਜੋਧਾ ਸੂਰਬੀਰ ਬਣ ਮਰਦ ਮਰਦਾਨਾ,
ਮੱਦਦ ਆਪਣੀ ਨਾਲ ਉਠਾਇੰਦਾ। ਪਹਿਲੋਂ ਲੋਕਮਾਤ ਜਨ ਭਗਤਾਂ ਕਰੇ ਰਵਾਨਾ, ਪਿਛੇ ਆਪਣਾ ਨੂਰ ਚਮਕਾਇੰਦਾ। ਮੇਲ ਮਿਲਾਏ ਗੁਣ ਨਿਧਾਨਾ, ਗੁਣਵੰਤਾ ਆਪਣਾ ਭੇਵ ਖੁਲ੍ਹਾਇੰਦਾ। ਪਰਗਟ ਹੋ ਕੇ ਆਵੇ ਵਿਚ ਮੈਦਾਨਾ, ਸਚ ਸੁਹਾਨਾ ਵਕਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ।
ਜਨ ਭਗਤ ਕਦੇ ਨਾ ਜਾਵੇ ਔਝੜ ਰਾਹ, ਉਜੜਿਆ ਖੇੜਾ ਨਾ ਕਦੇ ਵਖਾਈਆ। ਜਿਨ੍ਹਾਂ ਦਾ ਪਰਮ ਪੁਰਖ ਪਰਮਾਤਮ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸ਼ਬਦੀ ਸ਼ਬਦ ਦਏ ਸਲਾਹ, ਮਸ਼ਵਰਾ ਇਕੋ ਨਾਮ ਕਰਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਦੁਰਮਤ ਮੈਲ ਕਰੇ ਸਫਾਈਆ। ਚਰਨ ਕਵਲ ਦੇ ਪਨਾਹ, ਮਿਹਰ ਨਜ਼ਰ ਇਕ ਉਠਾਈਆ। ਜੀਵਣ ਵਿਚੋਂ ਜੀਵਣ ਦੇ ਕੇ ਨਵਾਂ, ਨਵਾਂ ਜੋਬਨ ਆਪਣਾ ਦਏ ਵਖਾਈਆ। ਮਨ ਮਮਤਾ ਮੇਟ ਕੇ ਤਮਾਂ, ਸਮਝ ਸਮਝ ਵਿਚੋਂ ਬਦਲਾਈਆ। ਲੇਖੇ ਲਾ ਕੇ ਪਵਣ ਸਵਾਸ ਦਮਾਂ, ਦਾਮਨ ਹੋ ਕੇ ਦਾਮਨਗੀਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ।
ਜਨ ਭਗਤ ਕਦੇ ਨਾ ਹੋਵੇ ਦੂਰ, ਦੁਰਾਡਾ ਪੰਧ ਨਾ ਕੋਇ ਵਖਾਈਆ। ਜਿਨ੍ਹਾਂ ਦੇ ਅੰਤਰ ਇਕੋ ਨੂਰ, ਮੰਤਰ ਢੋਲਾ ਇਕੋ ਗਾਈਆ। ਸਚ ਨਾਮ ਸਰੂਰ, ਸੁਰਤੀ ਸ਼ਬਦ ਵਿਚ ਸਮਾਈਆ। ਨਾਤਾ ਤੋੜ ਕੂੜ ਮਫ਼ਰੂਰ, ਮਾਇਆ ਮਮਤਾ ਮੋਹ ਚੁਕਾਈਆ। ਨਿਤ ਦਰਸ਼ਨ ਕਰਨ ਹਾਜ਼ਰ ਹਜ਼ੂਰ, ਹਜ਼ਰਤ ਵੇਖਣ ਸ਼ਹਿਨਸ਼ਾਹੀਆ। ਜਿਸ ਦਾ ਸ਼ੁਕਰੀਏ ਵਿਚ ਸਾਰੇ ਕਰਦੇ ਮਸ਼ਕੂਰ, ਮੁਸ਼ਕਲ ਸਭ ਦੀ ਹਲ ਕਰਾਈਆ। ਸਰਬ ਕਲਾ ਭਰਪੂਰ, ਅਤੋਟ ਅਤੁੱਟ ਰਿਹਾ ਵਰਤਾਈਆ। ਜਨ ਭਗਤਾਂ ਮਾਨਸ ਜਨਮ ਕਰ ਮਨਜ਼ੂਰ, ਕਲਜੁਗ ਕੂੜ ਫਤੂਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਪ੍ਰੇਮ ਭਗਤੀ ਵਾਲੇ ਮਜ਼ਦੂਰ, ਮਿਹਨਤ ਮੁਸ਼ੱਕਤ ਬਾਵਕਤ ਸਭ ਦੀ ਝੋਲੀ ਪਾਈਆ। (੨ ਵਿਸਾਖ ਸ਼ ਸੰ ੨ ਹਰਚਰਨ ਸਿੰਘ ਦੇ ਗ੍ਰਹਿ)
ਜਨ ਭਗਤ ਸਚ ਧਾਰ ਦੀ ਤੇਰੀ ਜੁਗਤ, ਜੋਗੀ ਜੁਗੀਸ਼ਰ ਸਿਫ਼ਤ ਸਾਲਾਹੀਆ। ਸਚ ਦਾ ਮਾਰਗ ਸਦਾ ਦਰੁਸਤ, ਜੂਠ ਝੂਠ ਕੂੜੀ ਕਿਰਿਆ ਕੰਮ ਕਿਸੇ ਨਾ ਆਈਆ। ਮੁਹੱਬਤ ਵਿਚੋਂ ਮੁਹੱਬਤ ਪਿਆਰ ਵਿਚੋਂ ਪਿਆਰ ਲੈਣਾ ਮੁਫਤ, ਯਾਰ ਨਾਲ ਯਰਾਨਾ ਤੋੜ ਲੈਣਾ ਨਿਭਾਈਆ। ਦੀਨ ਦੁਨੀਆਂ ਵਿਚੋਂ ਰਹਿਣਾ ਚੁਸਤ, ਅੰਤਸ਼ਕਰਨ ਆਪ ਆਪਣਾ ਵੇਖ ਵਖਾਈਆ। ਮੁੜ ਕੇ ਔਣਾ ਨਾ ਪਏ ਮਾਤ ਗਰਭ ਉਲਟ, ਗੇੜ ਗੇੜ ਜਨਮ ਰਖਾਈਆ। ਜਾ ਕੇ ਵੇਖਣਾ ਆਪਣਾ ਵਿਛੜਿਆਂ ਹੋਇਆ ਮੁਲਕ, ਜਿਥੇ ਮਾਲਕ ਬੇਪਰਵਾਹੀਆ। ਜਗਤ ਵਾਸਨਾ ਵਿਚ ਨਾ ਜਾਣਾ ਉਲਝ, ਮਮਤਾ ਮੋਹ ਨਾ ਕੋਇ ਵਧਾਈਆ। ਮਾਨਸ ਜਨਮ ਜਾਵੇ ਸੁਲਝ, ਸੁਲ੍ਹਾਕੁਲ ਮਿਲ ਕੇ ਸਹੀ ਸਲਾਮਤ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।
ਜਨ ਭਗਤ ਤੇਰੇ ਅੰਤਰ ਰਹੇ ਨਾ ਚੁਗਲੀ ਨਿੰਦਾ, ਸਤਿ ਧਰਮ ਇਕ ਸਮਝਾਈਆ। ਭੇਵ ਖੁਲ੍ਹਾਏ ਦਾਤਾ ਗਹਿਰ ਗੁਣੀ ਗਹਿੰਦਾ, ਗਵਰ ਸਬਰ ਸਵਰ ਇਕ ਆਪਣਾ ਆਪ ਜਣਾਈਆ। ਤੇਰਾ ਮੂਲ ਨਿਰਗੁਣ ਧਾਰ ਦੱਸੇ ਬਿੰਦਾ, ਮਾਤ ਪਿਤ ਦੀ ਰਕਤ ਬੂੰਦ ਨਾਤਾ ਦਏ ਤੁੜਾਈਆ। ਮਾਨਸ ਜਨਮ ਕਰ ਕੇ ਮਾਟੀ
ਚਰਮ ਦੀ ਰਹੇ ਨਾ ਚਿੰਦਾ, ਭਰਮ ਗੜ੍ਹ ਨਾ ਕੋਇ ਵਖਾਈਆ। ਅੰਮ੍ਰਿਤ ਧਾਰ ਰਹੇ ਸਾਗਰ ਸਿੰਧਾ, ਰਸ ਅਨਰਸ ਹੋ ਕੇ ਵਸ, ਵਿਸ਼ਵ ਆਪਣਾ ਆਪ ਸਮਝਾਈਆ। ਖੇਲ ਵਖਾ ਕੇ ਜੀਉ ਪਿੰਡਾ, ਬ੍ਰਹਿਮੰਡ ਖੰਡ ਪੜਦਾ ਆਪ ਉਠਾਈਆ। ਨਿਤ ਨਵਿਤ ਜੀਵਣ ਜੁਗਤੀ ਭਗਤ ਭਗਵਾਨ ਦਾਨ ਦੇਂਦਾ, ਦੇਹ ਵਿਚ ਦੇਹ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਦਰਸਾਈਆ।
ਜਨ ਭਗਤ ਤੇਰੀ ਮੰਜ਼ਲ ਇਕ ਨਿਰਾਲੀ, ਬਿਖੜਾ ਰਾਹ ਨਾ ਕੋਇ ਵਖਾਈਆ। ਜਿਥੇ ਜਲਵਾ ਨੂਰ ਜਲਾਲੀ, ਰੋਸ਼ਨ ਰਹਿਮ ਵਿਚ ਪਰਗਟਾਈਆ। ਤੇਰਾ ਲੇਖਾ ਤੱਤ ਵਜੂਦ ਜਿਸਮ ਨਹੀਂ ਜਿਸਮਾਨੀ, ਨਿਰਗੁਣ ਧਾਰ ਬੂਝ ਬੁਝਾਈਆ। ਤੇਰਾ ਮਾਲਕ ਇਕ ਅਸਮਾਨੀ, ਜੋ ਇਸਮ ਆਪਣਾ ਆਪੇ ਦਏ ਸਮਝਾਈਆ। ਸੋ ਮਾਰਗ ਦੱਸੇ ਆਸਾਨੀ, ਅਸਲ ਵਿਚ ਵਸਲ ਵਿਚ ਵਾਸਤਾ ਆਪਣੇ ਨਾਲ ਜੁੜਾਈਆ। ਸਚ ਦਵਾਰ ਕਿਰਪਾ ਧਾਰ ਖਾਵੇ ਖਵਾਵੇ ਇਕ ਮਹਿਮਾਨੀ, ਮਿਹਰ ਵਿਚ ਰਸ ਇਕ ਚਖਾਈਆ। ਲੇਖੇ ਲਾਏ ਪਿਆਰ ਦੀ ਕੁਰਬਾਨੀ, ਕਾਇਨਾਤ ਵਿਚੋਂ ਕਾਇਮ ਮੁਕਾਮ ਮੁਕੰਮਲ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਤੇਰੀ ਜਗਤ ਵਾਸਨਾ ਵਿਚ ਹੋਵੇ ਨਾ ਕਦੇ ਬਦਨਾਮੀ, ਬਦੀਆਂ ਦਾ ਬਦਲਾ ਆਪਣੀ ਬਦੌਲਤ ਆਪਣੀ ਖ਼ੁਸ਼ੀਆਂ ਵਿਚ ਚੁਕਾਈਆ। (੧੦ ਜੇਠ ਸ਼ ਸੰ ੨ ਬਾਜ ਸਿੰਘ ਦੇ ਗ੍ਰਹਿ)
ਜਨ ਭਗਤ ਤੇਰਾ ਸੱਚਾ ਸਨਿਆਸ, ਚਰਨ ਪ੍ਰੀਤੀ ਹਰਿ ਜਣਾਈਆ। ਬਾਹਰੋਂ ਲੱਭਣਾ ਨਾ ਪਏ ਕੋਈ ਪਰਕਾਸ਼, ਘਰ ਵਿਚ ਘਰ ਕਰੇ ਰੁਸ਼ਨਾਈਆ। ਹੋਣਾ ਪਏ ਨਾ ਕਦੇ ਉਦਾਸ, ਖ਼ੁਸ਼ੀ ਵਿਚ ਨਾ ਗ਼ਮੀ ਕੋਇ ਵਖਾਈਆ। ਆਸਾ ਹੋਵੇ ਨਾ ਕਦੇ ਬੇਆਸ, ਭਗਤ ਭਗਵਾਨ ਜੁਗ ਚੌਕੜੀ ਚਲਦੀ ਰਹੇ ਸ਼ਾਖ਼, ਸ਼ਖਸੀਅਤ ਵਿਚੋਂ ਅਸਲੀਅਤ ਆਪ ਸਮਝਾਈਆ। ਝਗੜਾ ਰਹਿਣ ਨਾ ਦੇਵੇ ਦਸ ਦਸ ਮਾਸ, ਮਸਲਾ ਮਸਤੀ ਵਾਲਾ ਹੱਲ ਕਰਾਈਆ। ਤੂੰ ਮੇਰਾ ਮੈਂ ਤੇਰਾ ਏਹੋ ਤੇਰਾ ਅਭਿਆਸ, ਮਨ ਦਾ ਮਣਕਾ ਬਿਨ ਮਣਕਿਉਂ ਦਏ ਭੁਵਾਈਆ। ਮਾਲਕ ਉਤੇ ਬਿਨ ਕਿਰਪਾ ਹੋਵੇ ਨਾ ਕਦੇ ਵਿਸ਼ਵਾਸ, ਵਿਸ਼ਿਆਂ ਵਾਲਾ ਵਿਸ਼ਾ ਸਭ ਨੂੰ ਰਿਹਾ ਡੁਲਾਈਆ। ਰਸਨਾ ਤੱਤਾਂ ਵਾਲਾ ਜਗਤ ਸਵਾਦ, ਵਿਸਮਾਦ ਹੋ ਕੇ ਵਿਸ਼ਵ ਰੰਗ ਨਾ ਕੋਇ ਬਦਲਾਈਆ। ਬਿਨ ਭਗਤਾਂ ਖੇੜਾ ਹੋਇਆ ਨਾ ਕਦੇ ਆਬਾਦ, ਆਬਾਦੀ ਵਿਚ ਵਧਦੀ ਵੇਖੀ ਲੋਕਾਈਆ। ਜੇ ਸਤਿਗੁਰ ਸੱਜਣ ਗਿਆ ਜਾਗ, ਜਗਹ ਜਗਹ ਕਰੇ ਰੁਸ਼ਨਾਈਆ। ਹਰਿਜਨ ਪ੍ਰੀਤੀ ਸਭ ਤੋਂ ਵੱਡਾ ਤਿਆਗ, ਵੈਰਾਗ ਵਿਚੋਂ ਬੈਰਾਗ ਸੀਸ ਨਿਵਾਈਆ। ਹਰਿਜਨ ਤੇਰਾ ਝਗੜਾ ਨਹੀਂ ਵਿਚ ਕਿਸੇ ਸਮਾਜ, ਸਮੇਂ ਦਾ ਮਾਲਕ ਸਮਝ ਰਮਜ ਵਿਚ ਮਿਲਾਈਆ। ਜੀਉਂਦਿਆਂ ਜਗਤ ਸਨਬੰਧੀਆਂ ਜਵਾਬ, ਮਰਨ ਤੋਂ ਪਹਿਲੇ ਆਦਾਬ, ਬਾਅਦ ਵਿਚ ਲੈਣਾ ਨਾ ਪਏ ਖ਼ਵਾਬ, ਮਿਲ ਕੇ ਧੁਰਦਰਗਾਹੀ ਇਕ ਅਹਿਬਾਬ, ਗ੍ਰਹਿ ਸਾਚੇ ਡੇਰਾ ਲਾਈਆ। ਹੰਸ ਬਣਨਾ ਨਾ ਪਏ ਕਾਗ, ਕੰਨਾਂ ਵਾਲਾ ਸੁਣਨਾ ਨਾ ਪਏ ਰਾਗ, ਰਸਨਾ ਵਾਲਾ ਚੱਖਣਾ ਨਾ ਪਏ ਸਵਾਦ, ਵਿਕਾਰਾਂ ਵਾਲਾ ਲੱਭਣਾ ਨਾ ਪਏ ਵਵਾਦ, ਸਤਾਰਾਂ ਵਾਲਾ ਵਜੌਣਾ ਨਾ ਪਏ ਸਾਜ, ਚੱਪੂਆਂ ਵਾਲਾ ਤੱਕਣਾ ਨਾ ਪਏ ਜਹਾਜ, ਜਿਨ੍ਹਾਂ ਉਪਰ ਕਿਰਪਾ ਕਰੇ ਆਪ ਮਹਾਰਾਜ, ਮਾਰਫਤ ਵਿਚੋਂ ਕਰਕੇ ਬਾਹਿਰ, ਨਾਮ ਸਿਫ਼ਤੀ ਕਰ ਕੇ ਸ਼ਾਹਿਰ, ਸ਼ਰੀਰ ਦੀ ਸ਼ਰਅ ਵਿਚੋਂ ਬਾਹਰ ਕਢਾਈਆ। ਜਨ ਭਗਤ ਤੇਰਾ ਇਕ ਵੈਰਾਗ, ਵੈਰੀ ਅੰਦਰੋਂ ਦਏ ਕਢਾਈਆ। ਦੁਰਮਤ ਰਹੇ ਨਾ ਦਾਗ਼, ਦਵੈਤੀ ਪੰਧ ਚੁਕਾਈਆ। ਦੀਆ ਬੱਤੀ ਰਹੇ ਨਾ ਚਰਾਗ਼, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਤੱਤੀ ਲੱਗੇ ਨਾ ਅਗਨੀ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਸੁਣਨੀ ਪਏ ਨਾ ਕੋਇ ਆਵਾਜ, ਨਾਮ ਸ਼ਬਦ ਸੰਗੀਤ ਕਰੇ ਸ਼ਨਵਾਈਆ। ਸਤਿਜੁਗ ਸਤਿ ਧਰਮ ਚਲਾ ਰਵਾਜ,
ਰਿਆਇਤ ਵਿਚ ਅਨਾਇਤ ਵਿਚ ਹਮਾਇਤ ਵਿਚ ਅਸ਼ਾਇਤ ਵਿਚ ਕਫਾਇਤ ਵਿਚ ਹਰਿਜਨ ਪਾਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਅਨਡਿਠੜੇ ਧੁਰ ਦੇ ਆਪ ਪੁਚਾਈਆ। (੧੦ ਜੇਠ ਸ਼ ਸੰ ੨ ਪਰਕਾਸ਼ ਚੰਦ)
ਜਨ ਭਗਤ ਅੰਤਰ ਹੋਵੇ ਕਦੇ ਨਾ ਅੰਧਾ, ਬਿਨ ਨੇਤਰ ਨੈਣ ਨੂਰ ਜੋਤ ਰੁਸ਼ਨਾਈਆ। ਮਨ ਵਾਸਨਾ ਕੂੜੀ ਕਿਰਿਆ ਹੋਏ ਕਦੇ ਨਾ ਗੰਦਾ, ਜਗਤ ਤ੍ਰਿਸ਼ਨਾ ਨਾ ਕੋਇ ਸਤਾਈਆ। ਸਚ ਪਰਕਾਸ਼ ਆਤਮ ਬ੍ਰਹਮ ਚੜ੍ਹਿਆ ਰਹੇ ਚੰਦਾ, ਓਮ ਸੋਮ ਦੋਵੇਂ ਇਕੋ ਰੰਗ ਰੰਗਾਈਆ। ਪਰਮਾਨੰਦਾ ਵਿਚੋਂ ਲੈਂਦਾ ਰਹੇ ਅਨੰਦਾ, ਨਿਜਾਨੰਦ ਨਿਝ ਆਨੰਦ ਸੁਖ ਸਾਗਰ ਰੂਪ ਸਮਾਈਆ। ਧੁਰ ਦੀ ਬੰਦਗੀ ਵਿਚ ਬਣਿਆ ਰਹੇ ਬੰਦਾ, ਬੰਦਨਾ ਅੰਦਰ ਬੰਧਨ ਸਰਬ ਕਟਾਈਆ। ਸਾਚੀ ਮੰਜ਼ਲ ਚੜ੍ਹੇ ਸ਼ਬਦ ਅਗੰਮੀ ਡੰਡਾ, ਡੰਡਾਵਤ ਵਿਚ ਇਕੋ ਸੀਸ ਝੁਕਾਈਆ। ਕਾਇਆ ਮਾਟੀ ਸਾਚੀ ਹਾਟੀ ਖੁੱਲ੍ਹੇ ਜਿੰਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਜੀਵਣ ਵਿਚੋਂ ਜੀਵਣ ਲਏ ਬਦਲਾਈਆ। ਲੇਖਾ ਜਾਣ ਗਹਿਰ ਗੁਣੀ ਗਹਿੰਦਾ, ਸਾਗਰ ਗਹਿਰਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਡਗਮਗਾਈਆ।
ਗੁਰਮੁਖ ਅੰਧ ਨਾ ਹੋਵੇ ਅੰਧਿਆਰ, ਸਤਿ ਸਚ ਸਤਿ ਰੁਸ਼ਨਾਈਆ। ਆਤਮ ਆਤਮ ਨਾਲ ਪਿਆਰ, ਪਰਮਾਤਮ ਪਰਮਾਤਮ ਵਿਚ ਸਮਾਈਆ। ਬੇਖ਼ਬਰ ਹੋਵੇ ਖ਼ਬਰਦਾਰ, ਬੇਕਦਰ ਕਦਰਦਾਨ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਜਗਤ ਗਫ਼ਲਤ ਵਿਚੋਂ ਹੋਵੇ ਬਾਹਰ, ਮੁਸ਼ਕਲ ਵਿਚੋਂ ਮੁਸ਼ਕਲ ਮੁਸੀਬਤ ਵਿਚੋਂ ਮੁਸੀਬਤ ਗ਼ਮੀ ਵਿਚੋਂ ਗ਼ਮਖ਼ਾਰ ਦਏ ਗਵਾਈਆ। ਸਚ ਦਵਾਰੇ ਹੱਕ ਮਹਿਬੂਬ ਦੀਦਾ ਦੇਵੇ ਦੀਦਾਰ, ਜ਼ਾਹਰ ਹੋ ਕੇ ਆਪਣਾ ਰੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨੂਰ ਕਰ ਰੁਸ਼ਨਾਈਆ।
ਹਰਿ ਸੰਤ ਅੰਤਰ ਹੋਏ ਨਾ ਕਦੇ ਅੰਧੇਰਾ, ਜਗਤ ਅੱਖ ਲੋੜ ਰਹੇ ਨਾ ਰਾਈਆ। ਇਕੋ ਲੇਖਾ ਜਾਣੇ ਤੂੰ ਮੇਰਾ ਮੈਂ ਤੇਰਾ, ਹਉਂ ਹੰ ਹੰ ਬ੍ਰਹਮ ਵਿਚ ਸਮਾਈਆ। ਆਵਣ ਜਾਵਣ ਚੁਰਾਸੀ ਚੁੱਕੇ ਗੇੜਾ, ਝੇੜਾ ਜੂਨ ਰਹੇ ਨਾ ਰਾਈਆ। ਕਾਇਆ ਕਾਅਬਾ ਕੁਦਰਤ ਵਾਲਾ ਕਾਦਰ ਵਸਾਵੇ ਖੇੜਾ, ਕਾਅਬਾ ਮਹਿਰਾਬਾ ਇਕ ਜਣਾਈਆ। ਦਰੇ ਦਰਬਾਰ ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮਿਹਰਵਾਨ ਹੋ ਕੇ ਮਿਹਰ ਨਜ਼ਰ ਕਰੇ ਮਿਹਰਾ, ਬੇਨਜ਼ੀਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲਵਾ ਇਕੋ ਦਏ ਵਖਾਈਆ।
ਗੁਰਸਿੱਖ ਅੰਤਰ ਹੋਵੇ ਨਾ ਕਦੇ ਕਾਲੀ ਰਾਤ, ਅੰਧ ਅੰਧੇਰ ਨਾ ਕੋਇ ਵਡਿਆਈਆ। ਨਿਰਗੁਣ ਜੋਤ ਕਰੇ ਪਰਕਾਸ਼, ਪਰਕਾਸ਼ਵਾਨ ਬੇਪਰਵਾਹੀਆ। ਸਾਚੇ ਮੰਡਲ ਪਾਵੇ ਰਾਸ, ਰਸਤਾ ਬਾਵਸਤਾ ਆਪਣੇ ਨਾਲ ਜੁੜਾਈਆ। ਜਗਤ ਨੈਣ ਕੋਈ ਨਾ ਲਵੇ ਝਾਕ, ਚਾਰ ਕੁੰਟ ਪੜਦਾ ਨਾ ਕੋਇ ਉਠਾਈਆ। ਜਿਨ੍ਹਾਂ ਰਮਜ਼ ਵਾਲੀ ਰਮਜ਼ ਇਸ਼ਾਰੇ ਵਿਚੋਂ ਜਾਣੀ ਬਾਤ, ਕਿਨਾਰੇ ਤੋਂ ਕਿਨਾਰਾ ਕਰ ਕੇ ਕਾਦਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੂਰ ਕਰ ਪਰਕਾਸ਼, ਪਰਕਾਸ਼ਤ ਹੋ ਕੇ ਵੇਖ ਵਖਾਈਆ।
ਜਨ ਭਗਤਾਂ ਅੰਦਰ ਕਦੇ ਨਾ ਹੋਵੇ ਧੁੰਆਂਧਾਰ, ... ... .ਨਜ਼ਰ ਕੋਇ ਨਾ ਆਈਆ। ਬਿਨ ਤੇਲ
ਬਾਤੀ ਦੀਪਕ ਹੋਏ ਉਜਿਆਰ, ਉਜਾਲਾ ਇਕੋ ਦਏ ਵਖਾਈਆ। ਮੇਲਾ ਮਿਲ ਕੇ ਸਾਚੇ ਯਾਰ, ਮੁਹੱਬਤ ਨਾਤਾ ਲਏ ਜੁੜਾਈਆ। ਆਤਮ ਆਤਮ ਦੇ ਆਧਾਰ, ਪਰਮਾਤਮ ਪਰਮ ਆਤਮ ਸਾਚੀ ਖ਼ੁਸ਼ੀ ਵਖਾਈਆ। ਸ਼ਬਦ ਸਾਰ ਪਾਵੇ ਸਾਰ, ਤੁਰੀਆ ਪਦ ਪੈਂਡਾ ਤੁਰਤ ਮੁਕਾਈਆ। ਗੁਫ਼ਤ ਸ਼ਨੀਦ ਕਰ ਗੁਫ਼ਤਾਰ, ਨਾਦ ਅਗੰਮੀ ਦਏ ਵਜਾਈਆ। ਜਿਸ ਦੀ ਸਮਝ ਨਾ ਆਈ ਜੁਗ ਚਾਰ, ਚੌਕੜੀ ਕੂਕ ਕੇ ਦਏ ਦੁਹਾਈਆ। ਲੇਖਾ ਲਿਖ ਕੇ ਗਏ ਪੈਗ਼ੰਬਰ ਗੁਰ ਅਵਤਾਰ, ਸੇਵਾ ਕਰ ਕੇ ਕਲਮ ਸ਼ਾਹੀਆ। ਸਿਫ਼ਤਾਂ ਵਿਚ ਕਰ ਇਜ਼ਹਾਰ, ਇਬਾਦਤ ਵਿਚ ਇਬਾਦਤ ਗਏ ਜਣਾਈਆ। ਬਿਨ ਹਰਿ ਕਿਰਪਾ ਕਾਇਆ ਮੰਦਰ ਅੰਦਰ ਹੋਇਆ ਨਾ ਕੋਇ ਪਸਾਰ, ਪਿਸ਼ਰ ਪਿਦਰ ਸਾਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ।
ਜਨ ਭਗਤਾਂ ਅੰਤਰ ਹੋਵੇ ਰੋਸ਼ਨ, ਜਾਹਰ ਜਹੂਰ ਕਰੇ ਰੁਸ਼ਨਾਈਆ। ਜਿਸ ਦਾ ਸਮਝੇ ਕੋਈ ਨਾ ਮੋਸ਼ਨ, ਭੇਵ ਅਭੇਦ ਦਏ ਖੁਲ੍ਹਾਈਆ। ਸੰਸਾਰ ਸਾਗਰ ਵੇਖ ਡੂੰਘਾ ਓਸ਼ਨ, ਇਸ਼ਾਰੇ ਆਪਣੇ ਨਾਲ ਪਾਰ ਕਰਾਈਆ। ਕੋਟਨ ਕੋਟ ਬੁੱਧੀਵਾਨ ਜਿਸ ਨੂੰ ਸੋਚਣ, ਮਨ ਵਿਦਿਆ ਕਰ ਪੜ੍ਹਾਈਆ। ਉਹ ਨਜ਼ਰ ਨਾ ਆਇਆ ਬਿਨ ਭਗਤਾਂ ਵਾਲੇ ਲੋਚਨ, ਬਿਨ ਨਿਝ ਨੈਣ ਦਰਸ ਕੋਇ ਨਾ ਪਾਈਆ। ਖੋਜ ਖੋਜ ਥੱਕੇ ਚੌਦਾਂ ਲੋਕਨ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਇਕ ਰੰਗ ਰੰਗਾਈਆ।
ਜਨ ਭਗਤਾਂ ਬਿਨਾਂ ਅੱਖ ਤੋਂ ਖੁਲ੍ਹੀ ਰਹਿੰਦੀ ਅੱਖ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਨਿਰਗੁਣ ਰੂਪ ਤੱਕ ਪਰਤੱਖ, ਪਾਰਬ੍ਰਹਮ ਵਿਚ ਸਮਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੈਗ਼ੰਬਰ ਪੀਰ ਭਗਤ ਸੁਹੇਲੇ ਗੌਂਦੇ ਜਸ, ਜਗਤ ਵਿਦਿਆ ਨਾਲ ਪੜ੍ਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਗ੍ਰਹਿ ਮੰਦਰ ਕਾਇਆ ਮਾਟੀ ਅੰਦਰ ਰਿਹਾ ਵਸ, ਰਸਤਾ ਰਹਿਬਰ ਹੋ ਕੇ ਗੁਰਮੁਖਾਂ ਆਪ ਵਖਾਈਆ। ਖ਼ੁਸ਼ੀਆਂ ਅੰਦਰ ਹੱਕ ਮਹਿਬੂਬ ਮੁਹੱਬਤ ਵਿਚ ਪਏ ਹੱਸ, ਹਸਤੀ ਵਿਚ ਮਸਤੀ ਮਸਤੀ ਵਿਚ ਮਤਵਾਲਾ ਮਾਤਰਭੂਮੀ ਖੋਜ ਖੁਜਾਈਆ। ਜੋਗੀ ਜੋਗੀਸ਼ਰ ਤਪੀ ਤਪੀਸ਼ਰ ਰਿਖੀ ਮੁਨੀ ਸਾਧੂ ਸੰਤ ਫ਼ਕੀਰ ਸੂਫ਼ੀ ਲੱਭਣ ਨੱਠ ਨੱਠ, ਦਿਵਸ ਰੈਣ ਬਿਨ ਜਗਤ ਨੈਣ ਭੱਜਣ ਵਾਹੋ ਦਾਹੀਆ। ਸੋ ਪੁਰਖ ਬਿਧਾਤਾ ਵਸਤ ਅਮੋਲਕ ਵਿਚ ਆਪਣੇ ਹਟ, ਨਾਮ ਭੰਡਾਰਾ ਨਿਰਗੁਣ ਧਾਰਾ ਝੋਲੀ ਪਾਈਆ। ਸਤਿ ਸਰੂਪ ਹੋ ਪਰਗਟ, ਭਾਗ ਲਗਾਏ ਕਾਇਆ ਮਟ, ਮੰਦਰ ਮਸਜਿਦ ਸ਼ਿਵ ਦਵਾਲਾ ਮੱਠ, ਨਜ਼ਰ ਕੋਇ ਨਾ ਆਈਆ। ਬਿਨ ਭਗਤਾਂ ਅੰਤਰ ਖੁਲ੍ਹੇ ਕਿਸੇ ਨਾ ਅੱਖ, ਦੀਨ ਦੁਨੀ ਨਾਲੋਂ ਹੋਏ ਕਦੇ ਨਾ ਵੱਖ, ਹਕੀਕਤ ਵਿਚੋਂ ਲੱਭੇ ਨਾ ਆਪਣਾ ਹੱਕ, ਪਰਮ ਪੁਰਖ ਉਤੇ ਸਾਰੇ ਕਰਦੇ ਸ਼ੱਕ, ਸ਼ਕਾਇਤ ਅੰਦਰ ਸ਼ਿਕਵਾ, ਸ਼ਿਕਵੇ ਅੰਦਰ ਸ਼ੰਗਾਰ ਮਨੂਆਂ ਹੋਏ ਓਦਾਸ, ਮੰਡਲ ਨਾ ਵੇਖੇ ਰਾਸ, ਵਸਤੂ ਨਾ ਲੱਭੇ ਪਾਸ, ਬਦੀ ਵਿਚ ਗੁਸਤਾਖ, ਬਿਨ ਸਖੀ ਦਰਸ ਨਾ ਪਾਵੇ ਕੋਈ ਸਾਖਿਆਤ, ਧੁਰ ਦਾ ਕਾਹਨ ਨਜ਼ਰ ਕਿਸੇ ਨਾ ਆਈਆ। ਜੋ ਬਿਨ ਨੈਣਾਂ ਰਿਹਾ ਝਾਕ, ਲੇਖਾ ਜਾਣੇ ਕਾਇਨਾਤ, ਪੜਦਾ ਲਾਹੇ ਨਬਾਤਾਤ, ਦੀਨ ਦੁਨੀ ਜਾਣੇ ਹਾਲਾਤ, ਜੁਗ ਚੌਕੜੀ ਵੇਖੇ ਵਾਕਿਆਤ, ਭੇਵ ਖੋਲ੍ਹੇ ਕਲਮ ਦਵਾਤ, ਆਲਮ ਉਲਮਾ ਆਲਮੀਨ ਯਾਮਬੀਨ ਰਹਿਮਤ ਰਹਿਮਾਨ ਜ਼ਿਮੀ ਅਸਮਾਨ ਬੰਦਾਏ ਖ਼ਾਕੀ, ਖ਼ਾਲਕੇ ਖ਼ਲਕ ਲੇਖਾ ਜਾਣੇ ਫ਼ਰਸ਼ੇ ਫ਼ਲਕ, ਬਿਨ ਦੀਦੇ ਦੀਦ ਨੂਰੇ ਚਸ਼ਮ, ਰੋਸ਼ਨੇ ਜ਼ਮੀਰ ਜਾਹਿਰਾ ਪੀਰ ਬੇਨਜ਼ੀਰ, ਆਫਤਾਬੇ ਮਹਿਬੂਬ, ਲੇਖਾ ਜਾਣੇ ਉਚ ਅਰੂਜ਼, ਕਾਇਆ ਮਾਟੀ ਦੇਵੇ ਸਚ ਸਬੂਤ, ਬਿਨ ਭਗਤਾਂ ਅੰਤਰ ਆਈਨਾ ਹੋਵੇ ਕਿਸੇ ਨਾ ਸਾਫ਼, ਦਿਲ ਦਾ ਦਿਲ ਵਿਚ ਨਜ਼ਰ ਨਾ ਆਏ ਪਰਕਾਸ਼, ਖੁਹਾਇਸ਼ ਵਿਚ ਖ਼ੁਸ਼ੀ ਖ਼ੁਸ਼ੀ ਵਿਚ ਖਸੂਸੀਅਤ, ਖਸੂਸੀਅਤ ਵਿਚੋਂ ਨਸੀਅਤ, ਨਸ਼ਰੇ ਨਾਬ ਅਨਾਇਤ ਕਰ ਝੋਲੀ ਨਾ ਕੋਇ ਪਾਈਆ।(੧੦ ਜੇਠ ਸ਼ ਸੰ ੨ ਬੀਬੀ ਰਾਮਕੌਰ ਦੇ ਗ੍ਰਹਿ)
ਜਨ ਭਗਤ ਰੱਖੇ ਸਦਾ ਉਡੀਕ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਰਸਨਾ ਜੇਹਵਾ ਬੱਤੀ ਦੰਦ ਅੰਤਰ ਆਤਮ ਕਰਦਾ ਰਹੇ ਤਾਰੀਫ, ਸਿਫ਼ਤਾਂ ਨਾਲ ਸਾਹਿਬ ਸਵਾਮੀ ਸਿਫ਼ਤ ਸਾਲਾਹੀਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਘਰ ਮੰਦਰ ਅੰਦਰ ਮਿਲੇ ਸੱਜਣ ਮੀਤ, ਸਾਹਿਬ ਸੁਹੇਲਾ ਇਕ ਅਕੇਲਾ ਆਪਣੀ ਦਇਆ ਕਮਾਈਆ। ਝਗੜਾ ਮਿਟਾ ਕੇ ਊਚ ਨੀਚ, ਰਾਓ ਰੰਕ ਹਸਤ ਕੀਟ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਧੁਰ ਦਾ ਨਾਮ ਸਾਚਾ ਕਲਮਾ ਦੱਸ ਆਪਣੀ ਇਕ ਹਦੀਸ, ਹਜ਼ਰਤ ਹੋ ਕੇ ਹਰਿ ਜੂ ਕਰੇ ਸਚ ਪੜ੍ਹਾਈਆ। ਆਸਾ ਮਨਸਾ ਪੂਰੀ ਖਾਹਿਸ਼ ਕਰੇ ਉਮੀਦ, ਆਮਦ ਖ਼ੁਸ਼ਾਮਦ ਇਕੋ ਘਰ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਾਚਾ ਗੀਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਆਤਮਕ ਰਾਗ ਅਲਾਈਆ। ਅੰਦਰ ਬਾਹਰ ਗੁਪਤ ਜਾਹਰ ਨਿਰਗੁਣ ਸਰਗੁਣ ਬਣ ਕੇ ਸਾਚਾ ਮੀਤ, ਮਿੱਤਰ ਪਿਆਰਾ ਏਕੰਕਾਰਾ ਆਪਣੇ ਘਰ ਵਸਾਈਆ। ਕੂੜੀ ਕਿਰਿਆ ਜਗਤ ਵਾਸਨਾ ਮਨ ਮਨਸਾ ਮੇਟ ਕੇ ਲੀਕ, ਸਤਿ ਸਚ ਇਕੋ ਦਏ ਸਮਝਾਈਆ। ਸਚ ਦਵਾਰ ਦਾ ਜਨ ਭਗਤ ਬਣਾ ਕੇ ਹਕੀਕਤ ਵਿਚੋਂ ਵਸਨੀਕ, ਵਾਸਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਭਗਤ ਸੁਹੇਲਾ ਦਇਆ ਕਮਾਈਆ।
ਪ੍ਰਭ ਮਿਲਣ ਦੀ ਜੋ ਜਨ ਆਸ ਰੱਖਦਾ, ਹਿਰਦੇ ਹਰਿ ਹਰਿ ਆਪ ਧਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਹੋ ਕੇ ਅੰਦਰ ਵਸਦਾ, ਜੋਤੀ ਜਾਤਾ ਪੁਰਖ ਬਿਧਾਤਾ ਨਿਰਮਲ ਜੋਤ ਕਰੇ ਰੁਸ਼ਨਾਈਆ। ਸਚ ਸਵਾਮੀ ਅੰਤਰਜਾਮੀ ਘਟ ਭੀਤਰ ਮਾਰਗ ਦੱਸੇ ਸਚ ਦਾ, ਕੂੜੀ ਕਿਰਿਆ ਹਉਮੇ ਹੰਗਤਾ ਗੜ੍ਹ ਤੁੜਾਈਆ। ਏਥੇ ਓਥੇ ਦੋ ਜਹਾਨਾਂ ਜਨ ਭਗਤਾਂ ਪੈਜ ਰੱਖਦਾ, ਸਮਰੱਥ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਝਗੜਾ ਮੁਕਾਵੇ ਆਤਮ ਪਰਮਾਤਮ ਆਪਣਾ ਵੱਖ ਦਾ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ। ਨਾਮ ਨਿਧਾਨਾ ਇਕੋ ਢੋਲਾ ਦੱਸੇ ਧੁਰ ਦੇ ਜਸ ਦਾ, ਵੇਦ ਪੁਰਾਨ ਸ਼ਾਸਤਰ ਸਮਰਤ ਅੰਜ਼ੀਲ ਕੁਰਾਨ ਖਾਣੀ ਬਾਣੀ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਕਰੇ ਸਦਾ ਨਿਝ ਨੇਤਰ ਆਪਣੀ ਅੱਖ ਦਾ, ਗਿਆਨ ਨੈਣ ਇਕ ਖੁਲ੍ਹਾਈਆ।
ਜਨ ਭਗਤ ਉਡੀਕ ਵਿਚ ਰੱਖੇ ਆਸਾ ਮਨਸਾ, ਮਨ ਹੀ ਮਾਂਹੇ ਛੁਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਚਰਨ ਕਵਲ ਦੇਵਣਹਾਰ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਕਾਇਆ ਮੰਡਲ ਅੰਦਰ ਨਿਰਗੁਣ ਨਿਰਵੈਰ ਹੋ ਕੇ ਪਾਵੇ ਰਾਸਾ, ਸੁਰਤ ਸ਼ਬਦ ਗੋਪੀ ਕਾਹਨ ਖੇਲ ਖਿਲਾਈਆ। ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਪੰਧ ਦਏ ਚੁਕਾਈਆ। ਨਿਰਮਲ ਜੋਤ ਕਰ ਪਰਕਾਸ਼ਾ, ਅੰਧ ਅੰਧੇਰ ਦਏ ਗਵਾਈਆ। ਦਰਸ਼ਨ ਵਖਾਏ ਸਾਖਿਆਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਮੰਨ ਕੇ ਆਖਾ, ਆਖ਼ਰ ਆਪਣੀ ਮੰਜ਼ਲ ਦਏ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜੋੜ ਕੇ ਨਾਤਾ, ਧੁਰ ਦਾ ਸੰਗ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਤਰ ਰਹਿਣ ਨਾ ਦੇਵੇ ਮਨੂਆ ਮਨ ਉਦਾਸਾ, ਉਤਮ ਸ੍ਰੇਸ਼ਟ ਆਪਣਾ ਨਾਮ ਸਮਝਾਈਆ।
ਜਨ ਭਗਤ ਉਡੀਕ ਵਿਚ ਜੋ ਰਿਹਾ ਤੱਕ, ਤਕਵਾ ਇਕੋ ਉਪਰ ਰਖਾਈਆ। ਪਰਮ ਪੁਰਖ ਪਰਮਾਤਮ ਪਰਵਰਦਿਗਾਰ ਦੇਵੇ ਹਕੀਕਤ ਵਾਲਾ ਹੱਕ, ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਸ਼ਬਦ ਅਗੰਮੀ ਸੋਈ ਸੁਰਤੀ ਲਾਵੇ ਸੱਟ, ਸਿੱਟੇਬਾਜੀ ਕੂੜੀ ਦਏ ਗਵਾਈਆ। ਸਚ ਭੰਡਾਰਾ ਖੋਲ੍ਹ ਕੇ ਆਪਣਾ ਹੱਟ,
ਵਸਤ ਅਗੰਮੀ ਇਕ ਵਰਤਾਈਆ। ਨਾੜ ਬਹੱਤਰ ਕਦੇ ਨਾ ਉਬਲੇ ਰੱਤ, ਅਪ ਤੇਜ ਵਾਏ ਪ੍ਰਿਥਵੀ ਆਕਾਸ਼ ਪੰਜ ਤੱਤ ਤ੍ਰੈਗੁਣ ਮਾਇਆ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਿਰ ਤੇ ਰੱਖੇ ਹੱਥ, ਰੱਖਕ ਹੋ ਕੇ ਰੱਛਿਆ ਕਰੇ ਥਾਉਂ ਥਾਈਂਆ।
ਜਨ ਭਗਤ ਜੋ ਉਡੀਕ ਵਿਚ ਤੱਕੇ ਰਾਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁਰਖ ਅਬਿਨਾਸ਼ੀ ਮਿਲੇ ਬੇਪਰਵਾਹ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਦੋ ਜਹਾਨਾਂ ਬਣ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ। ਸਾਚੇ ਨਾਉਂ ਦੀ ਦੇ ਕੇ ਇਕ ਸਲਾਹ, ਸੱਚੀ ਸਿਖਿਆ ਇਕੋ ਇਕ ਵਖਾਈਆ। ਮਿਹਰ ਨਜ਼ਰ ਨਾਲ ਕੋਟ ਜਨਮ ਦੇ ਪਿਛਲੇ ਕੱਟੇ ਗੁਨਾਹ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਆਪਣੀ ਇਕ ਉਠਾਈਆ। ਸਚ ਦਵਾਰਾ ਏਕੰਕਾਰਾ ਮੁਕਾਮੇ ਹੱਕ ਸਚਖੰਡ ਦਏ ਵਖਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੜਦਾ ਦਏ ਚੁਕਾਈਆ।
ਜਨ ਭਗਤ ਜੋ ਉਡੀਕ ਵਿਚ ਰਿਹਾ ਵੇਖ, ਅੰਤਰ ਅੰਤਰ ਧਿਆਨ ਲਗਾਈਆ। ਭਗਤ ਉਧਾਰੀ ਰਿਹਾ ਵੇਖ, ਜੁਗ ਚੌਕੜੀ ਹੋਏ ਸਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਦਲ ਦੇਵੇ ਰੇਖ, ਰਿਖੀ ਮੁਨੀ ਸਮਝ ਕੋਇ ਨਾ ਪਾਈਆ। ਨਿਰਗੁਣ ਹੋ ਕੇ ਸਰਗੁਣ ਆਵੇ ਦੇਸ, ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਡੇਰਾ ਲਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਆਪਣਾ ਧਾਰੇ ਭੇਖ, ਭੇਖਾਧਾਰੀ ਅਛਲ ਅਛੱਲ ਆਪਣੀ ਕਾਰ ਕਮਾਈਆ। ਜਿਸ ਦਾ ਗੁਣ ਗਾਇਣ ਕਰਨ ਚਾਰ ਵੇਦ, ਜੁਗ ਚੌਕੜੀ ਚਾਰ ਵਰਨ ਅਠਾਰਾਂ ਬਰਨ ਬਖ਼ਸ਼ਣਹਾਰ ਸਰਨਾਈਆ। ਸੋ ਸੰਤ ਸੁਹੇਲਾ ਇਕ ਅਕੇਲਾ ਜਨ ਭਗਤਾਂ ਅੰਦਰ ਵੜ ਕੇ ਮੰਦਰ ਚੜ੍ਹ ਕੇ ਖੋਲ੍ਹੇ ਆਪਣਾ ਭੇਤ, ਪੜਦਾ ਉਹਲਾ ਬਜ਼ਰ ਕਪਾਟੀ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰੰਗ ਰੰਗਾਈਆ।
ਜਨ ਭਗਤ ਉਡੀਕ ਵਿਚ ਜੋ ਰਿਹਾ ਤਰਸ, ਤੜਫ ਤੜਫ ਵਕਤ ਲੰਘਾਈਆ। ਪੁਰਖ ਅਕਾਲਾ ਦੀਨ ਦਿਆਲਾ ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਇਕ ਚਵਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟਣਹਾਰਾ ਹਰਸ, ਦੀਨ ਦੁਨੀ ਦੀ ਹਵਸ ਦਏ ਗਵਾਈਆ। ਗਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪ੍ਰੇਮੀਆਂ ਪਿਆਰਿਆਂ ਕਰੇ ਤਰਸ, ਰਹਿਮਤ ਵਿਚੋਂ ਰਹਿਮਤ ਰਹੀਮ ਝੋਲੀ ਦੇਵੇ ਪਾਈਆ। ਸਾਚੀ ਮੰਜ਼ਲ ਚੜ੍ਹਦਾ ਜਨ ਭਗਤ ਕੋਈ ਨਾ ਜਾਵੇ ਅਟਕ, ਸੁਖਮਨ ਟੇਢੀ ਬੰਕ ਸਿਰ ਸਕੇ ਨਾ ਕੋਇ ਉਠਾਈਆ। ਪੰਜ ਵਿਕਾਰਾ ਕੋਈ ਨਾ ਪਾਏ ਭਟਕ, ਰਿਧ ਸਿਧ ਬੈਠੇ ਮੁੱਖ ਛੁਪਾਈਆ। ਧੁਰ ਫ਼ਰਮਾਣ ਨਾਮ ਸੰਦੇਸ਼ਾ ਮਿਲੇ ਸਖ਼ਤ, ਕਲਮਾ ਇਕੋ ਇਕ ਜਣਾਈਆ। ਨਵ ਨੌ ਚਾਰ ਪਿਛੋਂ ਜਨ ਭਗਤਾਂ ਮਿਲਣ ਦਾ ਆ ਗਿਆ ਵਕਤ, ਘੜੀ ਪਲ ਥਿਤ ਵਾਰ ਦਏ ਗਵਾਹੀਆ। ਮਿਲੇ ਵਡਿਆਈ ਲੋਕਮਾਤ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਹਿਬ ਸਤਿਗੁਰ ਗੁਰਮੁਖਾਂ ਕਾਰਨ ਆਇਆ ਫ਼ਕਤ, ਫਿਕਰਿਆਂ ਵਿਚ ਫ਼ੈਸਲਾ ਦਏ ਕਰਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਮੱਦਦ ਕਰੇ ਥਾਉਂ ਥਾਈਂਆ। ਦੂਰ ਦੁਰਾਡਾ ਨੇਰਨ ਨੇਰਾ ਮੰਨੇ ਅਰਜ਼ ਆਰਜ਼ੂ ਅੰਦਰ ਬੈਠੇ ਧਿਆਨ ਲਗਾਈਆ। ਕਰੇ ਖੇਲ ਆਪ ਅਸਚਰਜ, ਜਗਤ ਵਿਦਿਆ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਦੁੱਖ ਦਏ ਗਵਾਈਆ।
ਜਨ ਭਗਤ ਉਡੀਕ ਅੰਦਰ ਜੋ ਕਰੇ ਧਿਆਨ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਚ ਬੇਨੰਤੀ ਕਰ ਪਰਵਾਨ, ਪਰਵਾਨਾ ਧੁਰ
ਦਾ ਦਏ ਫੜਾਈਆ। ਬਿਨ ਅੱਖਰਾਂ ਬਿਨ ਪੜ੍ਹਿਆਂ ਦੇਵੇ ਇਕ ਗਿਆਨ, ਬ੍ਰਹਮ ਵਿਦਿਆ ਅੰਦਰੇ ਅੰਦਰ ਦਏ ਜਣਾਈਆ। ਜਿਸ ਦਾ ਨਜ਼ਰ ਨਾ ਆਏ ਕੋਈ ਨਿਸ਼ਾਨ, ਨਿਸ਼ਾਨਾ ਆਪਣਾ ਆਪਣੇ ਨਾਲ ਰਲਾਈਆ। ਸਾਚੀ ਮੰਜ਼ਲ ਦੱਸ ਹੱਕ ਮੁਕਾਮ, ਮੁਕਾਮੇ ਹੱਕ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਿਰ ਕਦੇ ਨਾ ਕਰੇ ਅਹਿਸਾਨ, ਆਸਾਨ ਇਕੋ ਰਸਤਾ ਦਏ ਵਖਾਈਆ।
ਜਨ ਭਗਤ ਉਡੀਕ ਵਿਚ ਜੋ ਰਿਹਾ ਉਠ, ਆਲਸ ਨਿੰਦਰਾ ਨਾ ਕੋਇ ਰਖਾਈਆ। ਜਿਨ੍ਹਾਂ ਉਪਰ ਜਾਏ ਤੁੱਠ, ਦੀਨਾਂ ਅਨਾਥਾਂ ਹੋਏ ਸਹਾਈਆ। ਸਤਿ ਜਾਮ ਨਿਝਰ ਧਾਰ ਦੇਵੇ ਘੁੱਟ, ਰਸਨਾ ਰਸ ਨਾ ਕੋਇ ਚਖਾਈਆ। ਪੰਚ ਵਿਕਾਰਾ ਅੰਦਰੋਂ ਕੱਢੇ ਕੁੱਟ, ਕਾਇਆ ਕੁਟੀਆਂ ਸਾਫ਼ ਕਰਾਈਆ। ਜਨ ਭਗਤਾਂ ਸਦਾ ਸੁਹਾਵਣੀ ਮੌਲੇ ਰੁੱਤ, ਬਸੰਤ ਖ਼ੁਸ਼ੀ ਦਏ ਵਖਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਗੁਰਮੁਖ ਚਾਤਰਕ ਤ੍ਰਿਖਾ ਦਏ ਬੁਝਾਈਆ। ਭਾਗ ਲਗਾ ਕੇ ਕਾਇਆ ਮਾਟੀ ਬੁੱਤ, ਬੁਤਖਾਨਾ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਹਿਣ ਨਾ ਦੇਵੇ ਲੁਕ, ਰਾਜ਼ ਬਿਨਾਂ ਨਿਮਾਜ਼ ਭੇਵ ਦਏ ਜਣਾਈਆ। ... ... ... ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਜਾਣੇ ਸਚ ਮੁੱਚ, ਦੀਰਘ ਰੋਗ ਦਏ ਕਟਾਈਆ।
ਜਨ ਭਗਤ ਉਡੀਕ ਵਿਚ ਜੋ ਲਾਵੇ ਕੰਨ, ਕਾਇਨਾਤ ਵਿਚੋਂ ਬਾਹਰ ਕਢਾਈਆ। ਮਨਸਾ ਵਿਚੋਂ ਰੋਕ ਕੇ ਮਨ, ਮਮਤਾ ਕੂੜੀ ਪਰੇ ਤਜਾਈਆ। ਲਾਲਚ ਵਿਚੋਂ ਵਿਰੋਲ ਕੇ , ਅਡੋਲ ਬਹਿ ਕੇ ਢੋਲਾ ਗਾਈਆ। ਭਾਗ ਲੱਗੇ ਤਿਸ ਛੱਪਰੀ ਛੰਨ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਘਰ ਸਵਾਮੀ ਠਾਕਰ ਮਿਲੇ ਸ੍ਰੀ ਭਗਵਨ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਗੁਰਸਿੱਖ ਹਰਿਜਨ ਹਰਿਭਗਤ ਅਗੰਮੀ ਚੜ੍ਹੇ ਚੰਨ, ਸੂਰਜ ਚੰਦ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਪੜਦਾ ਦਏ ਉਠਾਈਆ।
ਜਨ ਭਗਤ ਉਡੀਕ ਵਿਚ ਜੋ ਹੋਇਆ ਮਸਤ, ਮਸਤ ਖੁਮਾਰੀ ਵਿਚ ਸਮਾਈਆ। ਝਗੜਾ ਮੁਕਾ ਕੇ ਕੀਟ ਹਸਤ, ਹਸਤੀ ਇਕੋ ਵੇਖੇ ਬੇਪਰਵਾਹੀਆ। ਜੋ ਜਮੀਨ ਤੋਂ ਥੱਲੇ ਵਾਸਾ ਰੱਖੇ ਉਪਰ ਅਰਸ਼, ਅਰਸ਼ਾਂ ਦਾ ਮਾਲਕ ਪ੍ਰੀਤਮ ਸ਼ਹਿਨਸ਼ਾਹੀਆ। ਸੋ ਭਗਤਾਂ ਜੁਗ ਜੁਗ ਮੇਟਣਹਾਰਾ ਭਟਕ, ਸੰਤ ਸੁਹੇਲੇ ਆਪਣੀ ਗੋਦ ਉਠਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਕਰੇ ਚਟਕ, ਜਗਤ ਫੁਰਤੀਆਂ ਵਿਚ ਬੰਦ ਨਾ ਕੋਇ ਕਰਾਈਆ। ਗੁਰਮੁਖਾਂ ਮਿਲਣ ਆਵੇ ਸਚਖੰਡ ਨਿਵਾਸੀ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੋਣ ਨਾ ਦੇਵੇ ਕੋਈ ਹਰਜ, ਹਰਜਾਨਾ ਪਿਛਲਾ ਪੂਰਬ ਝੋਲੀ ਪਾਈਆ। (੧੦ ਜੇਠ ਸ਼ ਸੰ ੨ ਸੂਬੇਦਾਰ ਤੇਜ ਭਾਨ ਦੇ ਗ੍ਰਹਿ)
ਜਨ ਭਗਤ ਆਸਾ ਵਿਚ ਰੱਖੇ ਕੋਈ ਨਾ ਆਲਸ, ਕੂੜੀ ਨਿੰਦਰਾ ਅੰਦਰੋਂ ਬਾਹਰ ਕਢਾਈਆ। ਸਾਹਿਬ ਸਤਿਗੁਰ ਬਣ ਕੇ ਧੁਰ ਦਾ ਸਾਲਸ, ਸਹੀ ਸਲਾਮਤ ਲਏ ਉਠਾਈਆ। ਮਾਰਗ ਦੱਸ ਕੇ ਆਪਣਾ ਇਕ ਖ਼ਾਲਸ, ਤਨ ਮਾਟੀ ਖ਼ਾਕੀ ਦਏ ਵਡਿਆਈਆ। ਸੰਤ ਸੁਹੇਲਾ ਬਣ ਕੇ ਧੁਰ ਦਾ ਬਾਲਕ, ਪਿਤਾ ਪੂਤ ਗੋਦ ਉਠਾਈਆ। ਠਾਂਡੇ ਦਰ ਬਣਾ ਕੇ ਯਾਚਕ, ਸਾਚੀ ਸਿਖਿਆ ਦਏ ਦ੍ਰਿੜਾਈਆ। ਮਨੂਆਂ
ਮਨ ਰਹੇ ਨਾ ਨਾਸਤਕ, ਵਾਸਤਵਕ ਵਾਸਾ ਇਕੋ ਘਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾ ਕੇ ਮਾਸ਼ੂਕ ਆਸ਼ਕ, ਹਰਿਜਨ ਸਾਚੇ ਆਪਣੇ ਵਿਚ ਟਿਕਾਈਆ।
ਜਨ ਭਗਤ ਉਡੀਕ ਵਿਚ ਜੋ ਮਾਰੇ ਝਾਕੀ, ਅੰਤਰ ਅੰਤਰ ਪੜਦਾ ਲਾਹੀਆ। ਸਾਹਿਬ ਸਤਿਗੁਰ ਲਹਿਣਾ ਦੇਣਾ ਚੁਕਾਏ ਬਾਕੀ, ਪਿਛਲਾ ਲੇਖਾ ਰਹੇ ਨਾ ਰਾਈਆ। ਜਾਮ ਪਿਆਲਾ ਦੇਵੇ ਬਣ ਕੇ ਸਾਕੀ, ਅੰਮ੍ਰਿਤ ਰਸ ਇਕ ਚਖਾਈਆ। ਭਾਗ ਲਗਾ ਕੇ ਕਾਇਆ ਮਾਟੀ ਖ਼ਾਕੀ, ਖ਼ਾਲਸ਼ ਆਪਣਾ ਰੰਗ ਰੰਗਾਈਆ। ਨਿਰਗੁਣ ਜੋਤ ਜੋਤੀ ਜਾਤਾ ਕਰ ਪਰਕਾਸ਼ੀ, ਪਰਕਾਸ਼ਵਾਨ ਜਹੂਰ ਆਪਣਾ ਦਏ ਪਰਗਟਾਈਆ। ਮੇਲ ਮਿਲਾ ਕੇ ਪੁਰਖ ਅਬਿਨਾਸ਼ੀ, ਆਵਣ ਜਾਵਣ ਪੱਤਤ ਪਾਵਣ ਲੇਖਾ ਦਏ ਮੁਕਾਈਆ। ਏਥੇ ਓਥੇ ਦੋ ਜਹਾਨ ਸਚਖੰਡ ਦਵਾਰ ਦਾ ਬਣ ਕੇ ਸਾਥੀ, ਸਗਲਾ ਸੰਗ ਆਪ ਨਿਭਾਈਆ। ਮੰਜ਼ਲ ਔਖੀ ਰਹੇ ਕੋਈ ਨਾ ਘਾਟੀ, ਦੁਸ਼ਵਾਰੀ ਅੱਗੇ ਨਾ ਕੋਇ ਅਟਕਾਈਆ। ਜਨ ਭਗਤ ਕਾਇਆ ਮੰਦਰ ਅੰਦਰ ਬਣਿਆ ਰਹੇ ਆਪ ਸੱਚਾ ਪਾਠੀ, ਪਾਠਸ਼ਾਲਾ ਜਾਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਨੇ ਜਾਗਦਿਆਂ ਦਰਸ਼ਨ ਦੇਵੇ ਸੁਤਿਆਂ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ।
ਜਨ ਭਗਤ ਉਡੀਕ ਵਿਚ ਜੋ ਸੁਣਦਾ ਰਹੇ ਸੰਦੇਸ਼ਾ, ਧੁਰ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਵਡ ਨਰੇਸ਼ਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਆਪਣਾ ਭੇਵ ਜਣਾਈਆ। ਕਲਜੁਗ ਅੰਤਮ ਨਿਰਗੁਣ ਜੋਤੀ ਜਾਤਾ ਜਾਮਾ ਧਾਰ ਕੇ ਵੇਸਾ, ਵੇਸਵਾ ਰੂਪ ਵੇਖੇ ਸਰਬ ਲੋਕਾਈਆ। ਭਗਤ ਉਧਾਰਨਾ ਜਿਸਦਾ ਪੇਸ਼ਾ, ਪਾਰਬ੍ਰਹਮ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਕਲਜੁਗ ਅੰਤਮ ਸਦੀ ਚੌਧਵੀਂ ਮੁੱਕੇ ਠੇਕਾ, ਠਾਕਰ ਹੋ ਕੇ ਠੋਕਰ ਗੁਰਮੁਖਾਂ ਦਏ ਲਗਾਈਆ। ਸਵਾਮੀ ਸੱਜਣ ਮੰਨੋ ਏਕਾ, ਮਾਲਕ ਖ਼ਾਲਕ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨੂਰ ਖ਼ੁਦਾਈਆ। ਸਾਚੀ ਮੰਜ਼ਲ ਚੜ੍ਹ ਕੇ ਤੱਕੋ ਆਪਣਾ ਵਤਨ ਦੇਸਾ, ਜਿਸ ਵਿਚੋਂ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰਾ ਲੇਖਾ, ਲੇਖੇ ਵਿਚੋਂ ਲੇਖਾ ਦਏ ਬਦਲਾਈਆ।
ਜਨ ਭਗਤ ਤੇਰਾ ਲਹਿਣਾ ਦੇਣਾ ਲੇਖਾ ਅਖ਼ੀਰ, ਆਖ਼ਰ ਤੋਂ ਆਖ਼ਰ ਦੇਵੇ ਮਾਣ ਵਡਿਆਈਆ। ਬਿਨ ਮੁਸੱਵਰ ਤੋਂ ਵਖਾ ਕੇ ਆਪਣੀ ਤਸਵੀਰ, ਤਜਵੀਜ਼ ਆਪਣੀ ਨਾਲ ਮਿਲਾਈਆ। ਜਨਮ ਕਰਮ ਦੀ ਕੱਟ ਭੀੜ, ਸਾਚੇ ਮਾਰਗ ਦਏ ਵਡਿਆਈਆ। ਲੱਖ ਚੁਰਾਸੀ ਭਰਮਣ ਦੀ ਰਹੇ ਕੋਈ ਨਾ ਪੀੜ, ਲੇਖਾ ਅਗਲਾ ਪਿਛਲਾ ਦਏ ਚੁਕਾਈਆ। ਜਾਤ ਪਾਤ ਦੀਨ ਮਜ਼੍ਹਬ ਜਗਤ ਸ਼ਰਅ ਰਹੇ ਨਾ ਕੋਇ ਜ਼ੰਜੀਰ, ਬੰਧਨ ਕੂੜਾ ਦਏ ਕਟਾਈਆ। ਜਿਸ ਮੰਜ਼ਲ ਚੜ੍ਹਿਆ ਜੁਲਾਹਾ ਕਬੀਰ, ਕਾਇਆ ਕਬਰ ਵਿਚੋਂ ਕੱਢ ਕੇ ਕਾਅਬੇ ਹੱਕ ਦੇ ਦਏ ਪੁਚਾਈਆ। ਜਿਥੇ ਮਾਲਕ ਬੇਨਜ਼ੀਰ, ਨਜ਼ਰਾਂ ਤੋਂ ਓਝਲ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪ੍ਰੇਮ ਦੇ ਬਦਲੇ ਵਿਚ ਬਦਲ ਦੇਵੇ ਤਕਦੀਰ, ਤਕਰੀਰ ਤਹਿਰੀਰ ਵਿਚ ਤਰਹ ਤਰਹ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀਰਨ ਪੀਰ, ਪਾਰਬ੍ਰਹਮ ਬ੍ਰਹਮ ਆਪਣੇ ਘਰ ਵਸਾਈਆ।(੧੦ ਜੇਠ ਸ਼ ਸੰ ੨ ਰਾਜ ਸਿੰਘ ਦੇ ਗ੍ਰਹਿ)
ਜਨ ਭਗਤਾਂ ਪ੍ਰਭ ਬਣੇ ਖੋਜੀ, ਖੋਜਤ ਖੋਜਤ ਮੇਲ ਮਿਲਾਈਆ। ਸਾਚਾ ਮਾਰਗ ਦੱਸੇ ਪ੍ਰੀਤਮ ਚੋਜੀ, ਕਾਇਆ ਚੋਲੀ ਰਾਹ ਪਰਗਟਾਈਆ। ਜਨਮ ਕਰਮ ਦਾ ਰਹਿਣ ਨਾ ਦੇਵੇ ਕੋਈ ਰੋਗੀ, ਚਿੰਤਾ ਸੋਗ ਸਰਬ
ਗਵਾਈਆ। ਬਣਨ ਨਾ ਦੇਵੇ ਜੰਗਲਾਂ ਵਿਚ ਫਿਰਨ ਵਾਲਾ ਜੋਗੀ, ਜੁਗਤ ਆਪਣੀ ਇਕ ਦ੍ਰਿੜਾਈਆ। ਦੇਵੇ ਦਰਸ ਦਰਸ ਅਮੋਘੀ, ਅੰਮਿਉਂ ਰਸ ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ।
ਜਨ ਭਗਤਾਂ ਪ੍ਰਭ ਜੁਗ ਜੁਗ ਲੱਭਦਾ, ਥਾਨ ਬਨੰਤਰ ਵੇਖ ਵਖਾਈਆ। ਮੇਲ ਮਿਲਾਏ ਆਪਣੇ ਸਬੱਬ ਦਾ, ਸੁਬਾਹ ਸ਼ਾਮ ਵੰਡ ਨਾ ਕੋਇ ਵੰਡਾਈਆ। ਪੈਂਡਾ ਮੁਕਾ ਕੇ ਜਗਤ ਵਾਲੀ ਹੱਦ ਦਾ, ਘਰ ਆਪਣਾ ਇਕ ਵਖਾਈਆ। ਜਿਥੇ ਦੀਪਕ ਜੋਤ ਜਗਦਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸੇਕ ਲੱਗੇ ਨਾ ਮਾਇਆ ਅੱਗ ਦਾ, ਅਗਨੀ ਤੱਤ ਨਾ ਕੋਈ ਤਪਾਈਆ। ਸਚ ਪ੍ਰੇਮ ਦਾ ਵਹਿਣ ਹੋਵੇ ਵਗਦਾ, ਸੀਤਲ ਧਾਰਾ ਨਾਲ ਪਰਗਟਾਈਆ। ਰੂਪ ਨਜ਼ਰੀ ਆਏ ਸੂਰੇ ਸਰਬੱਗ ਦਾ, ਸਰਬ ਵਿਆਪੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਦਰ ਠਾਂਡੇ ਸਦਾ ਸਦ ਦਾ, ਧੁਰ ਫ਼ਰਮਾਣਾ ਹੁਕਮ ਸੁਣਾਈਆ।
ਜਨ ਭਗਤਾਂ ਪ੍ਰਭ ਕਰਦਾ ਰਹੇ ਤਲਾਸ਼, ਚਾਰ ਕੁੰਟ ਵੇਖ ਵਖਾਈਆ। ਸਮੁੰਦ ਸਾਗਰ ਪਰਬਤ ਵੇਖੇ ਖ਼ਾਸ, ਜੰਗਲ ਜੂਹ ਪੜਦਾ ਲਾਹੀਆ। ਪੂਰਬ ਜਨਮ ਜਿਨਾਂ ਬਖ਼ਸ਼ੀ ਨਾਮ ਰਾਸ, ਵਸਤ ਧੁਰ ਦੀ ਨਾਲ ਰਖਾਈਆ। ਓਹਨਾਂ ਬੁਝਾਵਣਹਾਰਾ ਪਿਆਸ, ਸਾਂਤਕ ਸਤਿ ਦਏ ਕਰਾਈਆ। ਚੁਰਾਸੀ ਵਿਚੋਂ ਕਰ ਖ਼ਲਾਸ, ਖ਼ਾਲਸ ਆਪਣਾ ਰੰਗ ਰੰਗਾਈਆ। ਚਰਨ ਦਵਾਰੇ ਕਰ ਵਾਸ, ਵਾਸਤਾ ਇਕੋ ਨਾਲ ਜੁੜਾਈਆ। ਮਿਹਰਵਾਨ ਹੋ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ।
ਜਨ ਭਗਤਾਂ ਪ੍ਰਭ ਜੁਗ ਜੁਗ ਵੇਖੇ, ਪੇਖ ਪੇਖ ਖ਼ੁਸ਼ੀ ਮਨਾਈਆ। ਜਨਮ ਕਰਮ ਦੇ ਮੇਟੇ ਲੇਖੇ, ਧੁਰ ਦਾ ਲੇਖਾ ਦਏ ਸਮਝਾਈਆ। ਜਗਤ ਵਿਕਾਰ ਕੱਢੇ ਭੁਲੇਖੇ, ਭਰਮ ਭਰਮ ਨਾ ਕੋਇ ਡੁਲਾਈਆ। ਪੂਰਬ ਲਹਿਣਾ ਰੱਖੇ ਚੇਤੇ, ਚੇਤਨ ਹੋ ਕੇ ਯਾਦ ਕਰਾਈਆ। ਸ਼ਬਦੀ ਧਾਰ ਜਿਸ ਕਾਰਨ ਏਥੇ, ਇਸਮ ਚਸ਼ਮ ਚਿਸ਼ਮ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਵੇਖ ਵਖਾਈਆ।
ਜਨ ਭਗਤਾਂ ਪ੍ਰਭ ਲੱਭੇ ਫਿਰਦਾ ਫਿਰਦਾ, ਫਿਰਤ ਫਿਰਤ ਆਪਣਾ ਖੇਲ ਖਿਲਾਈਆ। ਸੰਤ ਸੁਹੇਲੇ ਸਾਫ਼ ਵੇਖੇ ਹਿਰਦਾ, ਹਿਰਦਕ ਹਾਰਦਿਕ ਦੇਵਣਹਾਰ ਵਡਿਆਈਆ। ਮੇਲ ਮਿਲਾਏ ਧੁਰਦਰਗਾਹੀ ਪਿਰ ਦਾ, ਪ੍ਰੀਤਮ ਹੋ ਕੇ ਪ੍ਰੇਮ ਬੰਧਾਈਆ। ਜੋ ਭਗਤ ਸੁਹੇਲਾ ਵਿਛੜਿਆਂ ਹੋਵੇ ਚਿਰ ਦਾ, ਸਹਿਜੇ ਸਹਿਜੇ ਨਾਤਾ ਲਏ ਜੁੜਾਈਆ। ਦਵਾਰਾ ਦੱਸ ਕੇ ਘਰ ਥਿਰ ਦਾ, ਮਹੱਲ ਅਟੱਲ ਦਏ ਵਡਿਆਈਆ। ਜਿਥੇ ਅੰਮ੍ਰਿਤ ਝਿਰਨਾ ਝਿਰਦਾ, ਰਸ ਨਿਝਰ ਰਿਹਾ ਟਪਕਾਈਆ। ਸਦਾ ਭੰਡਾਰਾ ਬਖ਼ਸ਼ੇ ਮਿਹਰ ਦਾ, ਮਿਹਰ ਨਜ਼ਰ ਪਾਰ ਕਰਾਈਆ। ਜਗਤ ਝੱਲ ਵਿਚ ਬੁਕਣਾ ਸਦਾ ਖੇਲ ਸ਼ਬਦ ਸ਼ੇਰ ਦਾ, ਸ਼ਾਇਰ ਸਕੇ ਨਾ ਕੋਈ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੋਜੀ ਪ੍ਰੀਤਮ ਹੋ ਕੇ ਖੇਲ ਖੇਲਦਾ, ਖ਼ਾਲਕ ਦਾ ਮਾਲਕ ਆਪਣੀ ਦਇਆ ਕਮਾਈਆ। (੧੧ ਜੇਠ ਸ਼ ਸੰ ੨ ਕੇਸਰ ਸਿੰਘ ਦੇ ਗ੍ਰਹਿ)
ਜਨ ਭਗਤ ਰਹੇ ਨਾ ਹਉਮੇ ਹੰਗਤਾ, ਹੰ ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਦੂਜੇ ਦਰ ਨਾ ਹੋਵੇ ਮੰਗਤਾ, ਭਿਖਾਰੀ ਬਣ ਨਾ ਅਲਖ ਜਗਾਈਆ। ਨਾਤਾ ਜੁੜ ਕੇ ਸਾਚੀ ਸੰਗਤਾ, ਹਰਿਜਨ ਹਰਿ ਹਰਿ ਮਿਲ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਕਾਇਆ ਚੋਲੀ ਰੰਗਦਾ, ਕੰਚਨ ਗੜ੍ਹ ਇਕ ਸੁਹਾਈਆ। ਜਨ ਭਗਤ ਖੇਲ ਵਖਾਏ ਸੂਰੇ ਸਰਬੰਗ ਦਾ, ਸਾਹਿਬ ਸਵਾਮੀ ਦਇਆ ਕਮਾਈਆ। ਪੜਦਾ ਉਠਾਏ ਨਿਜਾਨੰਦ ਦਾ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਸਦਾ ਦਰਸ਼ਨ ਤੱਕੇ ਨਿਝ ਨੈਣ, ਜਗਤ ਅੱਖ ਨਾ ਕੋਇ ਵਡਿਆਈਆ। ਪੁਰਖ ਅਬਿਨਾਸ਼ੀ ਮਿਲੇ ਧੁਰ ਦਾ ਸਾਕ ਸੈਣ, ਸੱਜਣ ਇਕੋ ਬੇਪਰਵਾਹੀਆ। ਜਨਮ ਕਰਮ ਦਾ ਬਣਾਏ ਲਹਿਣਾ ਦੇਣ, ਪੂਰਬ ਲੇਖਾ ਝੋਲੀ ਪਾਈਆ। ਨਾਮ ਅਗੰਮੜਾ ਦੇਵੇ ਸਚ ਰਸਾਇਣ, ਧੁਰ ਦੀ ਦਾਤ ਆਪ ਵਰਤਾਈਆ। ਤੂੰ ਮੇਰਾ ਮੈਂ ਤੇਰਾ ਭਗਤ ਸੁਹੇਲੇ ਸਦਾ ਕਹਿਣ, ਗੁਰਮੁਖ ਗਾ ਗਾ ਖ਼ੁਸ਼ੀ ਮਨਾਈਆ। ਸਚਖੰਡ ਦਵਾਰੇ ਸਤਿ ਸਤਿਵਾਦੀ ਹੋ ਕੇ ਬਹਿਣ, ਸਚ ਸਚ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਇਕ ਸਰਨਾਈਆ।
ਜਨ ਭਗਤ ਪ੍ਰਭ ਦਾ ਬਣੇ ਯਾਚਕ, ਯਥਰਾਥ ਸੇਵ ਕਮਾਈਆ। ਅੱਖਰਾਂ ਦੀ ਲੋੜ ਰਹੇ ਨਾ ਵਾਚਕ, ਵਿਦਿਆ ਵਿਚ ਨਾ ਕੋਇ ਚਤਰਾਈਆ। ਮਨੂਆ ਮਨ ਹੋਵੇ ਸਾਂਤਕ, ਅੰਮ੍ਰਿਤ ਮੇਘ ਸਾਹਿਬ ਸਤਿਗੁਰ ਇਕ ਬਰਸਾਈਆ। ਕੂੜੀ ਕਿਰਿਆ ਰਹੇ ਨਾ ਨਾਸਤਕ, ਵਾਸਤਵਕ ਨਾਤਾ ਇਕੋ ਨਾਲ ਰਖਾਈਆ। ਜਿਸ ਦੀ ਮਹਿੰਮਾ ਕਰਦੇ ਸਿਮਰਤ ਸ਼ਾਸਤਰ, ਸ਼ੱਤਰੂ ਅੰਦਰੋਂ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖੇ ਲਾਏ ਸਵਾਰਥ, ਸਾਹ ਸਾਹ ਆਪਣਾ ਨਾਮ ਜਪਾਈਆ।
ਜਨ ਭਗਤ ਕਦੇ ਨਾ ਹੋਵੇ ਦਰਵੇਸ਼, ਜਗਤ ਦਵਾਰਾ ਮੰਗਣ ਕਦੇ ਨਾ ਜਾਈਆ। ਇਕੋ ਮਾਲਕ ਮਿਲੇ ਨਰ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਨਿਰਗੁਣ ਹੋ ਕੇ ਸਰਗੁਣ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਜਨ ਭਗਤਾਂ ਦੇਂਦਾ ਰਹੇ ਨਾਮ ਸੰਦੇਸ਼, ਕਲਮਾ ਕਾਇਨਾਤ ਪੜ੍ਹਾਈਆ। ਜਿਸ ਦਾ ਅੱਖਰਾਂ ਦਾ ਬਾਹਰ ਉਪਦੇਸ਼, ਸਿਫ਼ਤਾਂ ਤੋਂ ਪਰੇ ਸਾਫ਼ ਦਏ ਦ੍ਰਿੜਾਈਆ। ਜਿਸ ਦਾ ਕਲਮ ਸ਼ਾਹੀ ਲਿਖੇ ਕੋਈ ਨਾ ਲੇਖ, ਬੇਅੰਤ ਕਹਿ ਕੇ ਸਾਰੇ ਪੱਲੂ ਗਏ ਛੁਡਾਈਆ। ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਦੱਸੇ ਵੇਸ, ਗ੍ਰਹਿ ਮੰਦਰ ਡੇਰਾ ਲਾਈਆ। ਜਿਸ ਦੀ ਲੱਭੇ ਕਿਸੇ ਨਾ ਰੇਖ, ਰੂਪ ਰੰਗ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ।
ਜਨ ਭਗਤ ਕਦੇ ਨਾ ਹੋਵੇ ਨਿਰਾਸਾ, ਆਸਾ ਆਸਾ ਵਿਚੋਂ ਬਦਲਾਈਆ। ਪੁਰਖ ਅਬਿਨਾਸ਼ੀ ਦੇਵੇ ਸਾਥਾ, ਆਤਮ ਪਰਮਾਤਮ ਮੇਲ ਮਿਲਾਈਆ। ਏਥੇ ਓਥੇ ਦੋ ਜਹਾਨਾਂ ਹੋਵੇ ਰਾਖਾ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਨਿਰਗੁਣ ਨੂਰ ਜੋੜ ਕੇ ਨਾਤਾ, ਸਰਗੁਣ ਮੇਲਾ ਸਹਿਜ ਸੁਭਾਈਆ। ਸਚਖੰਡ ਦਵਾਰੇ ਕਰੇ ਵਾਸਾ, ਜੋਤੀ ਜੋਤ ਜੋਤ ਮਿਲਾਈਆ। ਨਿਰਗੁਣ ਨੂਰ ਨੂਰ ਪਰਕਾਸ਼ਾ, ਅੰਧ ਅੰਧੇਰ ਦਏ ਗਵਾਈਆ। ਜੋ ਸ਼ਬਦੀ ਹੁਕਮ ਫੁਰਮਾਨ ਮੰਨਦੇ ਆਖਾ, ਆਖ਼ਰ ਮੰਜ਼ਲ ਚੜ੍ਹ ਕੇ ਧੁਰ ਸਵਾਮੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰੀ ਆਏ ਸਾਖਿਆਤਾ, ਸਾਹਿਬ ਸੁਲਤਾਨ ਪੜਦਾ ਲਾਹੀਆ।
ਜਨ ਭਗਤ ਦੂਸਰ ਕਿਸੇ ਨਾ ਹੋਵੇ ਮੁਰੀਦ, ਮੁਰਸ਼ਦ ਮੰਨਣ ਕੋਈ ਨਾ ਜਾਈਆ। ਘਰ ਸਵਾਮੀ ਠਾਕਰ ਕਰਾਏ ਆਪਣਾ ਦੀਦ, ਦਰਸ਼ਨ ਦੇਵੇ ਸ਼ਹਿਨਸ਼ਾਹੀਆ। ਜਨਮ ਕਰਮ ਦੀ ਪੂਰੀ ਕਰੇ ਉਮੀਦ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੱਥ ਰੱਖੇ ਸੀਸ ਜਗਦੀਸ਼, ਜਗਦੀਸ਼ਰ ਆਪਣੇ ਲੇਖੇ ਲਾਈਆ। (੧੧ ਜੇਠ ਸ਼ ਸੰ ੨ ਝੰਡੂ ਰਾਮ ਦੇ ਗ੍ਰਹਿ)
ਜਨ ਭਗਤ ਕਦੇ ਨਾ ਹੋਵੇ ਹੈਰਾਨ, ਪਰੇਸ਼ਾਨੀ ਨਾ ਕੋਈ ਸੁਣਾਈਆ। ਮਾਲਕ ਮਿਲੇ ਇਕ ਸ੍ਰੀ ਭਗਵਾਨ, ਦੀਨ ਦੁਨੀ ਦੁੱਖ ਦਲਿੱਦਰ ਦਏ ਗਵਾਈਆ। ਸਚ ਵਖਾਏ ਨਿਸ਼ਾਨ, ਧਰਮ ਦਵਾਰੇ ਆਪ ਪਰਗਟਾਈਆ। ਸਤਿਗੁਰ ਹੋ ਕੇ ਹੋਵੇ ਮਿਹਰਵਾਨ, ਮਿਹਰ ਨਜ਼ਰ ਨਾਲ ਤਕਾਈਆ। ਸਚ ਧਰਮ ਦੇ ਗਿਆਨ, ਅਗਿਆਨ ਅੰਧੇਰਾ ਦਏ ਮਿਟਾਈਆ। ਦਰਗਾਹ ਸਾਚੀ ਬਖ਼ਸ਼ੇ ਮਾਣ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਈਆ।
ਜਨ ਭਗਤਾਂ ਅੰਦਰ ਕਦੇ ਨਾ ਆਵੇ ਉਦਾਸੀ, ਚਿੰਤਾ ਗ਼ਮ ਨਾ ਕੋਇ ਸਤਾਈਆ। ਗਲ ਰਹੇ ਨਾ ਜਮ ਕੀ ਫਾਸੀ, ਫੈਸਲਾ ਧੁਰ ਦਾ ਇਕ ਦ੍ਰਿੜਾਈਆ। ਮੇਲ ਮਿਲਾਏ ਸਚਖੰਡ ਨਿਵਾਸੀ, ਨਿਵਾਸ ਅਸਥਾਨ ਇਕ ਵਖਾਈਆ। ਜਿਥੇ ਨਿਰਗੁਣ ਨੂਰ ਜੋਤ ਪਰਕਾਸ਼ੀ, ਦੀਵਾ ਬਾਤੀ ਅਵਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਬਣੌਂਦਾ ਰਹੇ ਸਾਥੀ, ਸਖਾ ਸੁਹੇਲਾ ਹੋ ਕੇ ਜੋੜ ਜੁੜਾਈਆ ।
ਜਨ ਭਗਤ ਜਗ ਵਾਸਨਾ ਕਦੇ ਨਾ ਹੋਵੇ ਦੁਖੀ, ਦਲਿਦਰ ਵਿਚ ਕਦੇ ਨਾ ਆਈਆ। ਸ੍ਰੀ ਭਗਵਾਨ ਰੱਖਣਹਾਰਾ ਸੁਖੀ, ਸੁਖ ਆਸਣ ਆਤਮ ਸੇਜ ਦਏ ਬਣਾਈਆ। ਉਜਲ ਕਰੇ ਮਾਤ ਮੁਖੀ, ਮੁਖ ਅੰਤਰ ਦੁਰਮਤ ਮੈਲ ਧੁਵਾਈਆ। ਸਚ ਦਵਾਰੇ ਆਪਣੀ ਗੋਦੀ ਫਿਰੇ ਚੁੱਕੀ, ਚਾਰ ਕੁੰਟ ਮੰਜ਼ਲ ਆਪਣਾ ਪੰਧ ਮੁਕਾਈਆ। ਸ਼ਬਦੀ ਧਾਰ ਆਪਣੇ ਵਿਚ ਰੱਖੇ ਉਚੀ, ਰਚਨਾ ਬਾਹਰ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੁਰਤ ਉਠਾਵੇ ਸੁੱਤੀ, ਆਲਸ ਨਿੰਦਰਾ ਦਏ ਗਵਾਈਆ।
ਜਨ ਭਗਤ ਤੱਕੇ ਨਾ ਕਰੇ ਤਲਾਸ਼, ਲੱਭਣ ਬਨ ਕੋਇ ਨਾ ਜਾਈਆ। ਪੁਰਖ ਅਕਾਲ ਕਾਇਆ ਘਰ ਪੂਰੀ ਕਰੇ ਆਸ, ਆਸਣ ਸਿੰਘਾਸਣ ਸੋਭਾ ਪਾਈਆ। ਸਾਚੀ ਵਸਤ ਨਾਮ ਦੇਵੇ ਰਾਸ, ਰਹਿਬਰ ਹੋ ਕੇ ਰਸਤਾ ਦਏ ਸਮਝਾਈਆ। ਨਿਝ ਘਰ ਆਤਮ ਰੱਖੇ ਵਾਸ, ਪਰਮਾਤਮ ਪਰਮ ਪੁਰਖ ਵਡਿਆਈਆ। ਅਗਲੀ ਪਿਛਲੀ ਨੇਹਕਰਮੀ ਜਨਮ ਜਨਮ ਦੀ ਮੇਟੇ ਵਾਟ, ਕਿਰਿਆ ਕਾਂਡ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਵਿਆਪੀ ਪਰਤਾਪੀ ਹੋ ਕੇ ਵਸੇ ਪਾਸ, ਜਾਪੀ ਹੋ ਕੇ ਆਪਣਾ ਨਾਮ ਜਪਾਈਆ। (੧੧ ਜੇਠ ਸ਼ ਸੰ ੨ ਸ਼ਿਵ ਦੇ ਗ੍ਰਹਿ)
ਜਨ ਭਗਤ ਕਦੇ ਨਾ ਮਰਦਾ, ਮਰ ਜੀਵਤ ਰੂਪ ਵਟਾਈਆ। ਮਾਲਕ ਬਣੇ ਸਾਚੇ ਘਰ ਦਾ, ਸਚਖੰਡ ਦਵਾਰੇ ਸੋਭਾ ਪਾਈਆ। ਭੌ ਭੈ ਵਿਚ ਕਦੇ ਨਾ ਡਰਦਾ, ਭਿਆਨਕ ਰੂਪ ਨਾ ਕੋਇ ਸਤਾਈਆ। ਸਾਚੀ ਮੰਜ਼ਲ ਚੜ੍ਹਦਾ, ਭੱਜੇ ਵਾਹੋ ਦਾਹੀਆ। ਇਕੋ ਢੋਲਾ ਪੜ੍ਹਦਾ, ਤੂੰਹੀ ਤੂੰਹੀ ਰਾਗ ਅਲਾਈਆ। ਬਿਨ ਅੱਖਾਂ ਦਰਸ਼ਨ ਕਰਦਾ, ਸਚ ਦਵਾਰੇ ਖ਼ੁਸ਼ੀ ਮਨਾਈਆ। ਸਰਨ ਸਰਨਾਈ ਸਾਚੀ ਪੜਦਾ, ਜਿਥੋਂ ਸਕੇ ਨਾ ਕੋਈ ਉਠਾਈਆ। ਪੁਰਖ ਅਕਾਲ ਅਗੰਮੀ ਲੜ ਫੜਦਾ, ਦੋ ਜਹਾਨ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਆਪ ਵਰਦਾ, ਵਾਰਤਾ ਪੂਰਬ ਵੇਖ ਵਖਾਈਆ। (੧੧ ਜੇਠ ਸ਼ ਸੰ ੨ ਭੋਲਾ ਰਾਮ ਦੇ ਗ੍ਰਹਿ)
ਜਨ ਭਗਤ ਕਦੇ ਨਾ ਆਵੇ ਵਿਚ ਚੁਰਾਸੀ, ਚਾਰੇ ਖਾਣੀ ਨਾ ਕੋਇ ਭੁਵਾਈਆ। ਜੁਗ ਚੌਕੜੀ ਮੇਲਾ ਮਿਲਦਾ ਰਹੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣਾ ਜੋੜ ਜੁੜਾਈਆ। ਚਰਨ ਸੇਵਕ ਬਣੌਂਦਾ ਰਹੇ ਦਾਸੀ, ਦਾਸਨ ਦਾਸ ਦਏ ਵਡਿਆਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ ਬਣਿਆ ਰਹੇ ਸਾਥੀ, ਸਰਗੁਣ ਸਾਚਾ ਸੰਗ ਵਖਾਈਆ। ਨਿਝ ਘਰ ਸਾਚੇ ਮੰਦਰ ਸਾਢੇ ਤਿੰਨ ਹੱਥ ਰੱਖੇ ਵਾਸੀ, ਨਿਵਾਸ ਅਸਥਾਨ ਇਕੋ ਇਕ ਸਮਝਾਈਆ। ਹਰਿਜਨ ਹਰਿ ਪੂਰੀ ਕਰੇ ਆਸੀ, ਅਸਲ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾ ਕੇ ਜਮ ਕੀ ਫਾਂਸੀ, ਫ਼ੈਸਲਾ ਧੁਰ ਦਾ ਇਕ ਸੁਣਾਈਆ।
ਜਨ ਭਗਤ ਚੁਰਾਸੀ ਭੋਗੇ ਮੂਲ ਨਾ ਸਜ਼ਾ, ਦਸ ਦਸ ਮਾਸ ਨਾ ਅਗਨ ਤਪਾਈਆ। ਸਦਾ ਪਰਮ ਪੁਰਖ ਦੀ ਚਲੇ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਆਤਮ ਰਸ ਦਾ ਚੱਖੇ ਮਜ਼ਾ, ਮਿਜ਼ਾਜ ਅਵਰ ਨਾ ਕੋਇ ਬਦਲਾਈਆ। ਸਿਰ ਤੇ ਕੂਕੇ ਕੋਈ ਨਾ ਕਜ਼ਾ, ਕਹਿਰ ਸਕੇ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣ ਅੰਦਰ ਦੇਵੇ ਸੱਦਾ, ਸ਼ਬਦੀ ਹੁਕਮੀ ਹੁਕਮ ਸੁਣਾਈਆ।
ਜਨ ਭਗਤ ਦੂਸਰ ਕਦੇ ਨਾ ਤੱਕੇ ਓਟ, ਸਹਾਰਾ ਅਵਰ ਨਾ ਕੋਇ ਰਖਾਈਆ। ਆਤਮ ਮਿਲ ਕੇ ਨਿਰਮਲ ਜੋਤ, ਪਾਰਬ੍ਰਹਮ ਵਿਚ ਸਮਾਈਆ। ਭਾਗ ਲਗਾ ਕੇ ਕਾਇਆ ਕੋਟ, ਗੜ੍ਹ ਬੰਕ ਦਏ ਵਡਿਆਈਆ। ਝਗੜਾ ਮੁਕਾ ਕੇ ਮੁਕਤੀ ਮੋਖ, ਮੁਫਤ ਪ੍ਰਭ ਦੇ ਵਿਚ ਸਮਾਈਆ। ਅੱਗੇ ਰਹੇ ਕੋਈ ਨਾ ਸੋਚ, ਝਗੜਾ ਚੁੱਕੇ ਕੂੜ ਲੁਕਾਈਆ। ਦਰਸ਼ਨ ਪਾ ਕੇ ਨੇਤਰ ਲੋਚ, ਅੱਖ ਅੰਦਰੋਂ ਲਏ ਖੁਲ੍ਹਾਈਆ। ਸਚ ਦਵਾਰੇ ਮਾਣੇ ਮੌਜ, ਮਿਲ ਮਿਲ ਠਾਕਰ ਖ਼ੁਸ਼ੀ ਬਣਾਈਆ। ਅਬਿਨਾਸ਼ੀ ਕਰਤਾ ਕਰੇ ਚੋਜ, ਕਾਇਆ ਚੋਲੀ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕੋ ਜੋਗ, ਜੁਗਤੀ ਆਪਣਾ ਨਾਮ ਰਖਾਈਆ।
ਜਨ ਭਗਤ ਕਦੇ ਨਾ ਮਾਰੇ ਆਹ, ਨਾਅਰਾ ਹੱਕ ਹੱਕ ਸੁਣਾਈਆ। ਸਾਚੀ ਮੰਜ਼ਲ ਚੜ੍ਹੇ ਰਾਹ, ਰਹਿਬਰ ਵੇਖੇ ਬੇਪਰਵਾਹੀਆ। ਵਿਛੋੜਾ ਰਹੇ ਨਾ ਕੋਈ ਜੁਦਾ, ਜੁਜ਼ ਵੰਡ ਨਾ ਕੋਈ ਵੰਡਾਈਆ। ਸਿੱਧਾ ਮਾਨਸ ਜਨਮ ਵਿਚ ਮਿਲੇ ਆ, ਦੂਜੀ ਖਾਣੀ ਨਾ ਕੋਇ ਵਖਾਈਆ। ਘਰ ਦੀਪਕ ਹੋਵੇ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਨਿਰਗੁਣ ਮੇਲਾ ਲਏ ਮਿਲਾ, ਚੇਲਾ ਗੁਰ ਗੁਰ ਚੇਲਾ ਇਕੋ ਰੂਪ ਵਖਾਈਆ। (੧੧ ਜੇਠ ਸ਼ ਸੰ ੨ ਕਰਮੋ ਦੇਵੀ ਦੇ ਗ੍ਰਹਿ)
ਜਨ ਭਗਤ ਏਕਾ ਓਟ ਰੱਖੇ ਭਗਵੰਤ, ਦੂਸਰ ਆਸ ਨਾ ਕੋਇ ਰਖਾਈਆ। ਏਕਾ ਨਾਮ ਜਪੇ ਮਣੀਆਂ ਮੰਤ, ਮਨ ਵਾਸਨਾ ਬਾਹਰ ਕਢਾਈਆ। ਦੇਵੇ ਵਡਿਆਈ ਧੁਰ ਦਾ ਕੰਤ, ਪਾਰਬ੍ਰਹਮ ਬੇਪਵਰਾਹੀਆ। ਲੇਖਾ ਚੁਕੇ ਵਿਚੋਂ ਜੀਵ ਜੰਤ, ਚਾਰੇ ਖਾਣੀ ਖੰਡਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ।
ਜਨ ਭਗਤ ਘਰ ਸਚ ਵਸੇਰਾ, ਨੇਹਚਲ ਧਾਮ ਮਿਲੇ ਵਡਿਆਈਆ। ਜਿਥੇ ਝਗੜਾ ਰਹੇ ਨਾ ਤੇਰਾ ਮੇਰਾ, ਆਤਮ ਪਰਮਾਤਮ ਵਿਚ ਸਮਾਈਆ। ਸਦਾ ਵਸਦਾ ਰਹੇ ਧੁਰ ਦਾ ਖੇੜਾ, ਸਚਖੰਡ ਦਵਾਰਾ ਸੋਭਾ ਪਾਈਆ। ਆਵਣ ਜਾਵਣ ਲੱਖ ਚੁਰਾਸੀ ਚੁੱਕੇ ਝੇੜਾ, ਜਨਮ ਮਰਨ ਵੰਡ ਨਾ ਕੋਈ ਵੰਡਾਈਆ। ਪੁਰਖ ਅਕਾਲਾ ਭਗਤਾਂ ਬੰਨ੍ਹੇ ਬੇੜਾ, ਸ਼ਬਦੀ ਡੋਰੀ ਤੰਦ ਆਪ ਬੰਧਾਈਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਨਿਰਗੁਣ ਨਿਰਵੈਰ ਨਿਰਾਕਾਰ ਪੜਦਾ ਦਏ ਉਠਾਈਆ। ਚਰਨ ਕਵਲ ਸਚ ਸਰਨਾਈ ਇਕੋ ਗ੍ਰਹਿ ਕਰਾਏ ਵਸੇਰਾ, ਬਾਕੀ ਵਿਸਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਕੂੜ ਅੰਧੇਰਾ, ਸਚ ਨਾਮ ਕਰੇ ਰੁਸ਼ਨਾਈਆ।
ਜਨ ਭਗਤ ਕੂੜੀ ਕਿਰਿਆ ਕਦੇ ਨਾ ਚਾੜ੍ਹੇ ਰੰਗ, ਮਾਇਆ ਮਮਤਾ ਨਾ ਮੋਹ ਹਲਕਾਈਆ। ਇਕੋ ਸਾਹਿਬ ਦਾ ਰੱਖੇ ਸੰਗ, ਨਾਤੇ ਸਗਲੇ ਕੂੜ ਤੁੜਾਈਆ। ਪ੍ਰੇਮ ਪਿਆਰ ਦਾ ਵਜੌਂਦਾ ਰਹੇ ਸਦਾ ਮਰਦੰਗ, ਬਿਨ ਤੰਦ ਸਤਾਰ ਹਿਲਾਈਆ। ਜਨ ਭਗਤਾਂ ਵਿਚ ਮਾਣਦਾ ਰਹੇ ਅਨੰਦ, ਨਿਜਾਨੰਦ ਹੋਏ ਰਸਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗੌਂਦਾ ਰਹੇ ਛੰਦ, ਸ਼ਮਾ ਦੀਪ ਜੋਤ ਕਰੇ ਰੁਸ਼ਨਾਈਆ। ਧੁਰ ਦੇ ਹੁਕਮ ਅੰਦਰ ਰਹੇ ਪਾਬੰਦ, ਬੰਦੀਖਾਨਾ ਕੂੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਬੇੜਾ ਬੰਨ੍ਹ, ਸਾਚੇ ਪਤਨ ਪਾਰ ਕਿਨਾਰ ਦਰਗਾਹ ਸਾਚੀ ਆਪ ਲਗਾਈਆ।
ਜਨ ਭਗਤ ਦੂਜੇ ਦਰ ਮੰਗੇ ਕਦੇ ਨਾ ਭਿਛਿਆ, ਝੋਲੀ ਜਗਤ ਨਾ ਕੋਇ ਵਖਾਈਆ। ਦੀਨ ਦੁਨੀ ਕੂੜੀ ਸ੍ਰਿਸ਼ਟੀ ਜਾਣੇ ਮਿਥਿਆ, ਬਿਨ ਹਰਿ ਅਵਰ ਨਾ ਕੋਇ ਸਹਾਈਆ। ਜਨ ਭਗਤ ਸਚ ਦਵਾਰੇ ਸਿੱਖੇ ਧੁਰ ਦੀ ਸਿਖਿਆ, ਜਗਤ ਵਿਦਿਆ ਕਰੇ ਨਾ ਕੋਇ ਪੜ੍ਹਾਈਆ। ਪੁਰਖ ਅਬਿਨਾਸ਼ੀ ਸਤਿ ਸਤਿਵਾਦੀ ਨਾਮ ਪਦਾਰਥ ਪਾਵੇ ਭਿੱਛਿਆ ਵਸਤ ਅਮੋਲਕ ਕਾਇਆ ਗੋਲਕ ਦਏ ਟਿਕਾਈਆ। ਬਿਨ ਕਲਮ ਸ਼ਾਹੀ ਲੇਖਾ ਜਾਏ ਲਿਖਿਆ, ਰੇਖਾ ਧੁਰ ਦੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੀਤਾ ਠਾਂਡਾ ਸੀਤਾ, ਵਸਣਹਾਰਾ ਧਾਮ ਅਨਡੀਠਾ, ਸਚ ਦਵਾਰਾ ਏਕੰਕਾਰਾ ਇਕੋ ਇਕ ਸੁਹਾਈਆ। (੧੧ ਜੇਠ ਸ਼ ਸੰ ੨ ਬੀਬੀ ਲੀਲਾ ਦੇਵੀ)
ਜਨ ਭਗਤ ਕਿਸੇ ਨਾ ਝੁਕਦਾ, ਬਿਨ ਸ੍ਰੀ ਭਗਵਾਨ ਇਸ਼ਟ ਨਾ ਕੋਇ ਮਨਾਈਆ। ਆਪਣੇ ਮਾਰਗ ਕਦੇ ਨਾ ਰੁਕਦਾ, ਦੀਨ ਦੁਨੀ ਦੋਵੇਂ ਦੇਵੇ ਤਜਾਈਆ। ਸਲਾਹ ਮਸ਼ਵਰਾ ਕਿਸੇ ਕੋਲੋਂ ਨਹੀਂ ਪੁਛਦਾ, ਅੱਖਰਾਂ ਵਾਲੀ ਕਰੇ ਨਾ ਕੋਈ ਪੜ੍ਹਾਈਆ। ਚਾਰ ਜੁਗ ਸਦਾ ਢੋਲਾ ਗਾਵੇ ਇਕੋ ਤੁਕ ਦਾ, ਸੋਹੰ ਰਾਗ ਅਲਾਈਆ।
ਜਿਸ ਨਾਲ ਆਤਮ ਦਾ ਪੈਂਡਾ ਮੁੱਕਦਾ, ਪਰਮਾਤਮ ਵਿਚ ਸਮਾਈਆ। ਸਰੂਪ ਨਜ਼ਰੀ ਆਵੇ ਸਤਿ ਸੁੱਚ ਦਾ, ਜੂਠ ਝੂਠ ਡੇਰਾ ਢਾਹੀਆ। ਪੜਦਾ ਓਹਲਾ ਰਹੇ ਨਾ ਲੁਕ ਦਾ, ਭੇਵ ਅਭੇਦਾ ਦਏ ਖੁਲ੍ਹਾਈਆ। ਧਿਆਨ ਰੱਖੇ ਸੌਂਦਾ ਉਠਦਾ, ਚਵੀ ਘੰਟੇ ਇਕੋ ਰੰਗ ਸਮਾਈਆ। ਲੇਖਾ ਮੁਕਾ ਕੇ ਜਨਣੀ ਕੁੱਖ ਦਾ, ਕਰਮਾਂ ਦਾ ਗੇੜਾ ਦਏ ਕਟਾਈਆ। ਰੂਪ ਧਾਰ ਕੇ ਸਚ ਸੁੱਤ ਦਾ, ਪਿਤਾ ਪੁਰਖ ਅਕਾਲ ਮਨਾਈਆ। ਮੰਦਰ ਸੁਹਾ ਕੇ ਕਾਇਆ ਬੁੱਤ ਦਾ, ਹੁਜਰਾ ਹੱਕ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਾਰਾ ਦੇ ਕੇ ਆਪਣੀ ਓਟ ਦਾ, ਕੋਟਨ ਕੋਟਾਂ ਵਿਚੋਂ ਬਾਹਰ ਕਢਾਈਆ।
ਜਨ ਭਗਤ ਮਿਲੇ ਇਕ ਜਗਦੀਸ, ਜਗਜੀਵਣ ਦਾਤੇ ਆਸ ਰਖਾਈਆ। ਦੂਸਰ ਕਦੇ ਨਾ ਝੁਕੇ ਸੀਸ, ਗੱਲੀਂ ਯਾਰ ਨਾ ਕੋਇ ਮਨਾਈਆ। ਮਨੂਆਂ ਝਗੜਾ ਕਰੇ ਨਾ ਕੋਇ ਅਬਲੀਸ, ਸ਼ਰਅ ਸ਼ੈਤਾਨ ਨਾ ਕੋਈ ਲੜਾਈਆ। ਲੇਖਾ ਰਹੇ ਨਾ ਊਚ ਨੀਚ, ਵਰਨ ਬਰਨ ਨਾ ਵੰਡ ਵੰਡਾਈਆ। ਏਕੋ ਏਕ ਰੱਖੇ ਉਡੀਕ, ਆਸਾ ਮਨਸਾ ਵਿਚ ਸਮਾਈਆ। ਜਿਸ ਨਾਲ ਲੱਗੀ ਪ੍ਰੀਤ, ਸੋ ਸਾਹਿਬ ਮਿਲੇ ਸੱਚਾ ਮਾਹੀਆ। ਪ੍ਰੇਮ ਪ੍ਰੀਤੀ ਕਰੇ ਬਖ਼ਸ਼ੀਸ਼, ਨਾਮ ਨਿਧਾਨਾ ਝੋਲੀ ਪਾਈਆ। ਸਤਿ ਧਰਮ ਦੀ ਦੱਸੇ ਰੀਤ, ਮੰਦਰ ਮਸੀਤ ਮਸਲਾ ਇਕੋ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਇਕ ਸਮਝਾਈਆ।
ਜਨ ਭਗਤ ਬਣੇ ਨਾ ਕਿਸੇ ਦੀ ਗੋਲੀ, ਮਜ਼ਦੂਰੀ ਜਗਤ ਨਾ ਕੋਈ ਕਮਾਈਆ। ਇਕੋ ਸਾਹਿਬ ਸਵਾਮੀ ਚਰਨ ਘੋਲੀ, ਆਪ ਆਪਣਾ ਭੇਟ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਮਝ ਕੇ ਬੋਲੀ, ਦੂਜਾ ਰਾਗ ਨਾ ਕੋਈ ਅਲਾਈਆ। ਮਨੂਆ ਮਨ ਨਾ ਪਾਏ ਰੌਲੀ, ਝਗੜਾ ਦਿਸੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਵਸਤ ਅਨਮੋਲੀ, ਅਨਮੁਲ ਝੋਲੀ ਇਕੋ ਦਏ ਭਰਾਈਆ।
ਜਨ ਭਗਤ ਦੂਸਰ ਦਾ ਨਾ ਹੋਵੇ ਭਿਖਾਰੀ, ਮੰਗਣ ਕੋਇ ਨਾ ਜਾਈਆ। ਜਿਸ ਦਾ ਮਾਲਕ ਇਕ ਮੁਰਾਰੀ, ਮੋਹਣ ਮਾਧਵ ਸ਼ਹਿਨਸ਼ਾਹੀਆ। ਜੁਗ ਚੌਕੜੀ ਰਹਿਣ ਨਾ ਦੇਵੇ ਖੁਆਰੀ, ਖ਼ਾਲਸ ਆਪਣੇ ਰੰਗ ਰੰਗਾਈਆ। ਸਚਖੰਡ ਦਵਾਰ ਦੇਵੇ ਸੱਚੀ ਸਰਦਾਰੀ, ਸਦਾ ਦਾ ਹੁਕਮ ਇਕ ਵਰਤਾਈਆ। ਬ੍ਰਹਮ ਦਾ ਬਣ ਅਧਾਰੀ, ਪਾਰਬ੍ਰਹਮ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਵਿਚੋਂ ਬਾਹਰ ਕਢਾਈਆ।
ਜਨ ਭਗਤ ਕਿਸੇ ਨਾ ਜਾਵੇ ਦਰ, ਦਰਵਾਜ਼ਾ ਦਹਿਲੀਜ਼ ਨਾ ਕੋਇ ਖੜਕਾਈਆ। ਭੈ ਭੌ ਨਾ ਰੱਖੇ ਡਰ, ਨਿਉਂ ਨਿਉਂ ਲਾਗੇ ਪਾਈਆ। ਇਕੋ ਪੁਰਖ ਅਕਾਲ ਪਕੜੇ ਲੜ, ਹੋ ਸਕੇ ਨਾ ਜੁਦਾਈਆ। ਸਾਚੀ ਮੰਜ਼ਲ ਜਾਵੇ ਚੜ੍ਹ, ਦਰ ਘਰ ਸਾਚੇ ਸੋਭਾ ਪਾਈਆ। ਜਿਥੇ ਵਸੇ ਨਰਾਇਣ ਨਰ, ਨਰਾਂ ਦਾ ਮਾਲਕ ਧੁਰਦਰਗਾਹੀਆ। ਸਹਿਜ ਸੁਭਾਓ ਕਿਰਪਾ ਦੇਵੇ ਕਰ, ਮਿਹਰ ਨਜ਼ਰ ਇਕ ਉਠਾਈਆ। ਸੰਤ ਸੁਹੇਲੇ ਗੁਰਮੁਖ ਲਏ ਵਰ, ਵਾਰਿਸ ਹੋ ਕੇ ਚਰਨ ਕਵਲ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਲਏ ਫੜ, ਫੜ ਬਾਹੋਂ ਪਾਰ ਕਿਨਾਰ ਸੰਸਾਰ ਆਪ ਕਰਾਈਆ। (੧੨ ਜੇਠ ਸ਼ ਸੰ ੨ ਕਰਮ ਚੰਦ ਦੇ ਗ੍ਰਹਿ)
ਜਨ ਭਗਤ ਸਾਚੀ ਰੱਖੇ ਸ਼ਰਧਾ, ਸਦਾ ਸਦਾ ਸਦ ਇਕੋ ਧਿਆਨ ਲਗਾਈਆ। ਸਚਖੰਡ ਦਵਾਰੇ ਬਣੇ ਬਰਦਾ, ਅਬਿਨਾਸ਼ੀ ਕਰਤੇ ਅੱਗੇ ਝੋਲੀ ਡਾਹੀਆ। ਝਗੜਾ ਮੁਕਾ ਕੇ ਦਰ ਦਰ ਦਾ, ਦਰਵੇਸ਼ ਹੋ ਕੇ ਦੂਜੇ ਦਰ ਅਲਖ ਨਾ ਕੋਇ ਜਗਾਈਆ। ਦਰਸ਼ਨ ਪਾਵੇ ਇਕੋ ਨਰਾਇਣ ਨਰ ਦਾ, ਜੋ ਘਟ ਘਟ ਅੰਦਰ ਡੇਰਾ ਲਾਈਆ। ਸਾਚੀ ਮੰਜ਼ਲ ਪੌੜੀ ਚੜ੍ਹਦਾ, ਮਹੱਲ ਅਟੱਲ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲੇ ਸਾਚੇ ਘਰ, ਗ੍ਰਹਿ ਮੰਦਰ ਇਕ ਸੁਹਾਈਆ।
ਜਨ ਭਗਤ ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਗਾਵੇ ਇਕੋ ਢੋਲਾ, ਆਤਮ ਪਰਮਾਤਮ ਰਾਗ ਅਲਾਈਆ। ਰਾਗਾਂ ਨਾਦਾਂ ਬਾਹਰ ਜਾਣੇ ਸੋਹਲਾ, ਸੋ ਪੁਰਖ ਆਦਿ ਨਿਰੰਜਣ ਹੋ ਕੇ ਆਪ ਪੜ੍ਹਾਈਆ। ਵਿਸ਼ਨੂੰ ਧਾਰ ਰਵਿਆ ਵੇਖੇ ਮੌਲਾ, ਮੂਲ ਮੰਤਰ ਇਕੋ ਨਜ਼ਰੀ ਆਈਆ। ਖੇਲੇ ਖੇਲ ਉਪਰ ਧਰਨੀ ਧਰਤ ਧਵਲਾ, ਲੋਕਮਾਤ ਵਧਾਈਆ। ਜਲਵਾਗਰ ਅਲਾਹੀ ਨੂਰ ਅਵਲਾ, ਏਕੰਕਾਰ ਸੱਚਾ ਸ਼ਹਿਨਸ਼ਾਹੀਆ। ਜੋ ਭਗਤਾਂ ਚੜ੍ਹਾ ਕੇ ਸਾਚੀ ਮਜ਼ਲਾ, ਮੰਜ਼ਲ ਮੰਜ਼ਲ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ।
ਜਨ ਭਗਤ ਕਿਸੇ ਦਾ ਬਣੇ ਨਾ ਕਦੇ ਮੁਹਤਾਜ, ਮੰਗਣ ਦੂਜੇ ਦਰ ਕਦੇ ਨਾ ਜਾਈਆ। ਇਕੋ ਆਸਾ ਰੱਖੇ ਸਾਹਿਬ ਸਤਿਗੁਰ ਮਹਾਰਾਜ, ਪੁਰਖ ਅਕਾਲ ਓਟ ਤਕਾਈਆ। ਜੋ ਦੇਵਣਹਾਰ ਏਥੇ ਓਥੇ ਦੋ ਜਹਾਨਾਂ ਧੁਰਦਰਗਾਹੀ ਮਹਾਰਾਜ, ਕੰਗਾਲ ਸ਼ਾਹ ਆਪਣੇ ਰੰਗ ਰੰਗਾਈਆ। ਨਾਮ ਧੁਨ ਸੁਣਾਵਣਹਾਰਾ ਸ਼ਬਦ ਧੁਨ ਅਗੰਮੀ ਆਵਾਜ਼, ਧੁਰ ਸੰਦੇਸ਼ਾ ਇਕ ਅਲਾਹੀਆ। ਝਗੜਾ ਚੁਕਾਏ ਵੁਜ਼ੂ ਨਿਮਾਜ਼, ਸਿਮਰਨ ਜੋਗ ਅਭਿਆਸ ਸਾਧਨ ਇਕੋ ਦਏ ਦ੍ਰਿੜਾਈਆ। ਪ੍ਰਭ ਮਿਲਣ ਦੀ ਸਾਚੀ ਇਕੋ ਆਸ, ਨਿਝ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾਏ ਦਾਸੀ ਦਾਸ, ਦਾਸਤਾਨ ਪਿਛਲੀ ਵੇਖ ਵਖਾਈਆ।
ਜਨ ਭਗਤ ਪ੍ਰਭ ਦੇਵਣਹਾਰਾ ਵਸਤ, ਨਾਮ ਅਨਮੁਲੜੀ ਦੌਲਤ ਆਪ ਵਰਤਾਈਆ। ਝਗੜਾ ਮੁਕਾ ਕੇ ਕੀਟ ਹਸਤ, ਹਸਤੀ ਵਿਚੋਂ ਹਸਤੀ ਦਏ ਬਦਲਾਈਆ। ਨਾਮ ਖ਼ੁਮਾਰੀ ਵਿਚ ਰੱਖੇ ਮਸਤ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਜਨਮ ਜਨਮ ਦਾ ਕਰਮ ਕਰਮ ਦਾ ਲੱਖ ਚੁਰਾਸੀ ਰਹਿਣ ਨਾ ਦੇਵੇ ਕਸ਼ਟ, ਗੇੜੇ ਵਿਚ ਗੇੜਾ ਨਾ ਕੋਈ ਭੁਵਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕੋ ਨਜ਼ਰੀ ਆਏ ਇਸ਼ਟ, ਈਸ਼ ਜੀਵ ਜਗਦੀਸ਼, ਜਗਦੀਸ਼ਰ ਕਰੇ ਰੁਸ਼ਨਾਈਆ। ਜਨ ਭਗਤਾਂ ਖੁਲ੍ਹੀ ਰਹੇ ਦ੍ਰਿਸ਼ਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਇਕ ਵਡਿਆਈਆ।
ਜਨ ਭਗਤ ਕਦੇ ਨਾ ਮਾਰੇ ਧਾਹ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਜਿਨ੍ਹਾਂ ਮਿਲਿਆ ਪਰਮ ਪੁਰਖ ਬੇਪਰਵਾਹ, ਅੰਤਰਜਾਮੀ ਪੜਦਾ ਓਹਲਾ ਦਏ ਚੁਕਾਈਆ। ਲੋਕਮਾਤ ਬਣੇ ਸਚ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਬੰਨ੍ਹੇ ਦਏ ਲਗਾਈਆ। ਸਚਖੰਡ ਦਵਾਰੇ ਸਾਚੀ ਦਰਗਾਹ ਦਏ ਪੁਚਾ, ਰਾਹ ਵਿਚ ਸਕੇ ਨਾ ਕੋਈ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾ, ਹਰਿਜਨ ਵੇਖੇ ਥਾਉਂ ਥਾਈਂਆ।
ਜਨ ਭਗਤਾਂ ਪ੍ਰਭ ਤਾਰਨਹਾਰਾ ਆਪ, ਆਪ ਆਪਣੀ ਦਇਆ ਕਮਾਈਆ। ਅੰਤਰ ਨਿਰੰਤਰ ਮੰਤਰ ਦੱਸੇ ਜਾਪ, ਸਾਚਾ ਢੋਲਾ ਆਪ ਸੁਣਾਈਆ। ਰੂਹ ਬੁੱਤ ਤਨ ਮਾਟੀ ਖ਼ਾਕ ਕਰੇ ਪਾਕ, ਪੱਤਤ ਪੁਨੀਤ
ਆਪਣੇ ਰੰਗ ਰੰਗਾਈਆ। ਬਜ਼ਰ ਕਪਾਟੀ ਖੋਲ੍ਹ ਕੇ ਤਾਕ, ਪੜਦਾ ਓਹਲਾ ਬਣ ਵਿਚੋਲਾ ਕਾਇਆ ਚੋਲਾ ਆਪ ਚੁਕਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪ੍ਰਿਥਮੀ ਆਕਾਸ਼ ਦੇਵੇ ਸਾਥ, ਗਗਨ ਗਗਨੰਤਰ ਨਾਤਾ ਲਏ ਨਾ ਕੋਈ ਤੁੜਾਈਆ। ਸਚ ਘਰ ਸਚ ਦਵਾਰ ਕਾਇਆ ਮੰਦਰ ਅੰਦਰ ਹੋ ਕੇ ਦਾਸ, ਆਤਮ ਸੇਜਾ ਬਹਿ ਬਹਿ ਖ਼ੁਸ਼ੀ ਮਨਾਈਆ। ਝਗੜਾ ਚੁਕਾਏ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਪਰਭਾਸ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਸਤਿ ਜੋਤ ਨਿਰਗੁਣ ਧਾਰ ਨੂਰੋ ਨੂਰ ਕਰੇ ਪਰਕਾਸ਼, ਅੰਧ ਅੰਧੇਰਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਆਵਣ ਜਾਵਣ ਮਾਨਸ ਜ਼ਾਤੀ ਮੁੱਕੇ ਵਾਟ, ਅਗਲਾ ਪੰਧ ਅਵਰ ਨਾ ਕੋਇ ਜਣਾਈਆ। ਸਚ ਕਿਨਾਰਾ ਦੱਸੇ ਘਾਟ, ਪਤਣ ਇਕੋ ਰਹੇ ਸੁਹਾਈਆ। ਜਿਸ ਦਵਾਰੇ ਬੈਠਾ ਰਹੇ ਪੁਰਖ ਸਮਰਾਥ, ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ਼ੀ ਜੋਤ ਪਰਕਾਸ਼ੀ ਪਰਕਾਸ਼ਵਾਨ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਮੰਡਲ ਰਾਸੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਖੋਜ ਖੁਜਾਈਆ।
ਜਨ ਭਗਤ ਕੂੜੀ ਕਦੇ ਮੰਗੇ ਨਾ ਮੰਗ, ਮਾਂਗਤ ਹੋ ਕੇ ਝੋਲੀ ਕਦੇ ਨਾ ਡਾਹੀਆ। ਪੁਰਖ ਅਬਿਨਾਸ਼ੀ ਦੇਵਣਹਾਰਾ ਸੰਗ, ਸਗਲਾ ਸੰਗ ਜਣਾਈਆ। ਆਤਮ ਪਰਮਾਤਮ ਦੇਵੇ ਨਿਜਾਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਸ਼ਬਦੀ ਧੁਨ ਸਾਚੀ ਧਾਰ ਜਣਾਏ ਸਤਿ ਸੰਗ, ਸਤਿ ਸਤਿਵਾਦੀ ਧੁਰ ਦਾ ਡੰਕ ਵਜਾਈਆ। ਸ਼ਬਦ ਅਗੰਮੀ ਵਜਦਾ ਰਹੇ ਮਰਦੰਗ, ਤੰਦ ਸਤਾਰ ਇਕੋ ਦਏ ਦਰਸਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਪੜਦਾ ਦਏ ਉਠਾਈਆ। ਭਾਗ ਲੱਗੇ ਨਾੜੀ ਮਾਟੀ ਚੰਮ, ਚੰਮ ਦ੍ਰਿਸ਼ਟੀ ਅੰਦਰੋਂ ਦਏ ਬਦਲਾਈਆ। ਚਿੰਤਾ ਰੋਗ ਸੋਗ ਰਹੇ ਕੋਈ ਨਾ ਗ਼ਮ, ਭਾਂਡਾ ਭਰਮ ਭੌ ਭੰਨਾਈਆ। ਲੇਖੇ ਲਾ ਕੇ ਪਵਣ ਸਵਾਸੀ ਦਮ, ਦਾਮਨਗੀਰ ਹੋ ਕੇ ਪੱਲੂ ਆਪਣੇ ਨਾਲ ਬੰਧਾਈਆ। ਜਨ ਭਗਤ ਸੁਹੇਲੇ ਲੋਕਮਾਤ ਨਿਰਗੁਣ ਨੂਰ ਚਾੜ੍ਹ ਕੇ ਸਾਚੇ ਚੰਨ, ਚਾਰ ਵਰਨ ਅਠਾਰਾਂ ਬਰਨ ਕਰੇ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਇਕ ਦੂਜੇ ਨੂੰ ਕਹਿਣ ਧੰਨ ਧੰਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਆਪਣਾ ਹੁਕਮ ਵਰਤਾਈਆ।
ਜਨ ਭਗਤ ਏਕੋ ਜਪੇ ਹਰਿ ਹਰਿ ਨਾਂ, ਨਾਉਂ ਨਿਰੰਕਾਰਾ ਇਕ ਧਿਆਈਆ। ਦੂਸਰ ਜਾਏ ਕਿਸੇ ਨਾ ਥਾਂ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਮਿਲ ਮਿਲ ਦੇਣ ਗਵਾਹੀਆ। ਪੁਰਖ ਅਕਾਲ ਇਕੋ ਬਣਾ ਕੇ ਪਿਤਾ ਮਾਂ, ਨਿਰਗੁਣ ਜੋਤ ਬਣੇ ਧੰਨ ਜਣੇਂਦੀ ਮਾਈਆ। ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਪਕੜਨਹਾਰਾ ਬਾਂਹ, ਬਾਜੂ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਹਿਨਸ਼ਾਹ, ਸ਼ਾਹੀ ਕੂੜੀ ਦਏ ਮਿਟਾਈਆ।
ਜਨ ਭਗਤ ਕਲਜੁਗ ਕੂੜ ਕੁੜਿਆਰ ਮੇਟੇ ਸ਼ਾਹੀ, ਜਗਤ ਅੰਧੇਰ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਪਾਰਬ੍ਰਹਮ ਪੁਰਖ ਅਕਾਲ ਇਕੋ ਨਾਮ ਪਏ ਦੁਹਾਈ, ਚਾਰ ਕੁੰਟ ਦਹਿ ਦਿਸ਼ਾ ਤੋਬਾ ਤੋਬਾ ਕਰੇ ਲੁਕਾਈਆ। ਆਤਮ ਪਰਮਾਤਮ ਮੰਨਣਾ ਪਏ ਸਭ ਨੂੰ ਇਕ ਗੁਸਾਈਂ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਕਲਜੁਗ ਜੀਵ ਚਾਰ ਵਰਨ ਚਾਰ ਕੁੰਟ ਜਗਤ ਵਾਸਨਾ ਭੁੱਲੇ ਰਾਹੀ, ਮੰਜ਼ਲ ਹੱਕ ਨਾ ਕੋਈ ਪੁਚਾਈਆ। ਅੰਦਰ ਬਾਹਰ ਗੁਪਤ ਜਾਹਰ ਰੋ ਰੋ ਸਾਰੇ ਦੇਣ ਦੁਹਾਈ, ਦੋਹਰਾ ਹੱਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲੇ ਸੱਜਣ ਮੀਤ ਘਰ ਸਾਚੇ ਲਏ ਚੜ੍ਹਾਈਆ।
ਜਨ ਭਗਤ ਸੁਹੇਲਾ ਧੁਰ ਦਾ ਮਿੱਤਰ, ਸ੍ਰੀ ਭਗਵਾਨ ਵੇਖ ਵਖਾਇੰਦਾ। ਜੋ ਨਿਰਗੁਣ ਧਾਰੋਂ ਆਇਆ ਨਿੱਕਲ, ਸਰਗੁਣ ਅੰਦਰ ਸੋਭਾ ਪਾਇੰਦਾ। ਜਿਸ ਦਾ ਘੜੇ ਕੋਈ ਨਾ ਚਿੱਤਰ, ਰੂਪ ਅਵਰ ਨਾ ਕੋਇ ਸਮਝਾਇੰਦਾ। ਸੋ ਜਨ ਭਗਤਾਂ ਅੰਦਰ ਕਦੇ ਨਾ ਜਾਵੇ ਵਿੱਸਰ, ਵਿਛੜੇ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪਣੇ ਵਿਚ ਰੰਗਾਇੰਦਾ। (੧੨ ਜੇਠ ਸ਼ ਸੰ ੨ ਸੇਵਾ ਸਿੰਘ ਦੇ ਗ੍ਰਹਿ)
ਜਨ ਭਗਤ ਸਦ ਜਨਮ ਸੁਹੰਜਣਾ, ਚੁਰਾਸੀ ਵਿਚੋਂ ਫਾਸੀ ਜਾਏ ਕਟਾਈਆ। ਮਿਲੇ ਮੇਲ ਆਦਿ ਪੁਰਖ ਨਿਰੰਜਣਾ, ਸਰਗੁਣ ਨਾਤਾ ਜੁੜੇ ਸਹਿਜ ਸੁਭਾਈਆ। ਨੇਤਰ ਮਿਲੇ ਗਿਆਨ ਸਾਚਾ ਅੰਜਨਾ, ਅੰਧੇਰਾ ਅੰਧ ਅੰਧ ਅੰਦਰੋਂ ਦਏ ਗਵਾਈਆ। ਚਰਨ ਕਵਲ ਸਚ ਸਰਨਾਈ ਦੇਵੇ ਮਜਨਾ, ਮਜਾਜੀ ਹਕੀਕੀ ਇਸ਼ਕ ਜਿਸ ਨੂੰ ਦੋਵੇਂ ਸੀਸ ਨਿਵਾਈਆ। ਸਤਿ ਸਤਿ ਦੱਸੇ ਅਗੰਮੀ ਬੰਦਨਾ, ਜੋ ਬੰਦਗੀ ਬੰਦ ਬੰਦ ਲੇਖਾ ਦਏ ਮੁਕਾਈਆ। ਰਸ ਰਸਾਇਣ ਵਖਾਏ ਪਰਮਾਨੰਦਨਾ, ਜੋ ਬ੍ਰਹਮ ਤੋਂ ਪਰੇ ਪਾਰਬ੍ਰਹਮ ਵਿਚ ਸਮਾਈਆ। ਜਲਵਾ ਦਿਸੇ ਇਕੋ ਨੂਰੀ ਚੰਦਨਾ, ਚੰਦ ਤੋਂ ਪਰੇ ਜਿਸ ਦੀ ਸਤਿ ਜੋਤ ਰੁਸ਼ਨਾਈਆ। ਗ੍ਰਹਿ ਮੰਦਰ ਧੁਰ ਦਵਾਰ ਦੇ ਲੰਘਣਾ, ਮੰਜ਼ਲ ਵਿਚ ਕੰਡਾ ਰਹੇ ਨਾ ਰਾਈਆ। ਘਰ ਵਖਾਏ ਸਾਚਾ ਅੰਗਨਾ, ਜਗਤ ਦਵਾਰੀ ਹੱਦ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਬੇੜਾ ਬੰਨ੍ਹਣਾ, ਮਿਹਰਵਾਨ ਮਿਹਰ ਨਜ਼ਰ ਉਠਾਈਆ।
ਜਨ ਭਗਤ ਆਸਾ ਵਿਚ ਰੱਖੇ ਰੁਚੀ, ਰਚਨਾ ਪ੍ਰਭ ਦੀ ਵੇਖ ਵਖਾਈਆ। ਧਾਰ ਮਿਲੇ ਉਚੀ, ਜਿਥੇ ਵਸੇ ਬੇਪਰਵਾਹੀਆ। ਆਤਮ ਹੋਵੇ ਸੁੱਚੀ, ਮਨੂਆਂ ਮੈਲ ਨਾ ਲਾਵੇ ਰਾਈਆ। ਸੁਹੰਜਣੀ ਹੋਵੇ ਰੁੱਤੀ, ਫੁਲਵਾੜੀ ਆਪ ਮਹਿਕਾਈਆ। ਭਾਗ ਲੱਗੇ ਕਾਇਆ ਬੁੱਤੀ, ਬੁੱਤਖਾਨੇ ਵੱਜਦੀ ਰਹੇ ਵਧਾਈਆ। ਸੁਰਤ ਸਵਾਣੀ ਉਠੇ ਸੁੱਤੀ, ਸ਼ਬਦ ਹਾਣੀ ਮੇਲ ਮਿਲਾਈਆ। ਸਾਚੇ ਮਾਰਗ ਰਹੇ ਨਾ ਘੁੱਸੀ, ਘੁੰਮਣਘੇਰ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਗੰਢਣਹਾਰਾ ਟੁੱਟੀ, ਟੁਕੜਿਆਂ ਵਾਲੀ ਵੰਡ ਨਾ ਕੋਈ ਕਰਾਈਆ।
ਜਨ ਭਗਤ ਨਾਤਾ ਕਦੇ ਨਾ ਟੁੱਟਦਾ, ਡੋਰੀ ਗੰਢ ਨਾ ਕੋਇ ਕਟਾਈਆ। ਧੁਰ ਦਾ ਰਿਸ਼ਤਾ ਕਦੇ ਨਾ ਛੁੱਟਦਾ, ਛੁੱਟੇ ਸਰਬ ਲੋਕਾਈਆ। ਸਾਚਾ ਸੋਮਾ ਇਕੋ ਫੁੱਟਦਾ, ਅੰਮ੍ਰਿਤ ਧਾਰਾ ਦਏ ਵਹਾਈਆ। ਭੰਡਾਰਾ ਮਿਲੇ ਸਚ ਸੁੱਚ ਦਾ, ਜੂਠ ਝੂਠ ਪੰਧ ਮੁਕਾਈਆ। ਵੇਲਾ ਸੋਹਵੇ ਸਾਚੀ ਰੁੱਤ ਦਾ, ਘੜੀ ਪਲ ਸੋਭਾ ਪਾਈਆ। ਚੁਰਾਸੀ ਲੇਖਾ ਜਾਵੇ ਮੁੱਕਦਾ, ਮੁਕੰਮਲ ਆਪਣੇ ਵਿਚ ਮਿਲਾਈਆ। ਮਾਣ ਸੁਹੰਜਣੀ ਇਕੋ ਤੁੱਕ ਦਾ, ਤੁਰਤ ਲਹਿਣਾ ਦਏ ਮਿਟਾਈਆ। ਸਚਖੰਡ ਦਵਾਰਾ ਦੇਵੇ ਸੁੱਖ ਦਾ, ਸੁਖ ਆਸਣ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਨਾਤਾ ਜੋੜ ਕੇ ਪਿਤਾ ਪੁਤ ਦਾ, ਸਿਰ ਆਪਣਾ ਹੱਥ ਰਖਾਈਆ। (੧੨ ਜੇਠ ਸ਼ ਸੰ ੨ ਪ੍ਰੀਤਮ ਸਿੰਘ ਦੇ ਘਰ)
ਜਨ ਭਗਤ ਯਾਦ ਰੱਖੇ ਇਕ, ਏਕੰਕਾਰ ਧਿਆਨ ਲਗਾਈਆ। ਜੋ ਸਾਚਾ ਲੇਖਾ ਦੇਵੇ ਲਿਖ, ਪੂਰਬ ਲਹਿਣਾ ਝੋਲੀ ਪਾਈਆ। ਕੂੜੀ ਕਿਰਿਆ ਅੰਧ ਕੱਢ ਕੇ ਵਿਖ, ਅੰਮ੍ਰਿਤ ਜਾਮ ਦਏ ਪਿਆਈਆ। ਸਚ ਪ੍ਰੇਮ ਦਾ ਦੱਸੇ ਹਿਤ, ਨਵਿਤ ਆਪਣਾ ਰੰਗ ਰੰਗਾਈਆ। ਚਾਰੋਂ ਕੁੰਟ ਪਏ ਦਿਸ, ਹਰ ਘਟ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਸਾਈਆ।
ਜਨ ਭਗਤ ਸਾਚੇ ਘਰ ਕਰੇ ਵਸੇਰਾ, ਸਚਖੰਡ ਦਵਾਰੇ ਡੇਰਾ ਲਾਈਆ। ਜਿਥੇ ਝਗੜਾ ਹੋਵੇ ਨਾ ਮੇਰਾ ਤੇਰਾ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਵਕਤ ਹੋਵੇ ਨਾ ਸੰਝ ਸਵੇਰਾ, ਰੁਤੜੀ ਰੁੱਤ ਨਾ ਕੋਇ ਬਦਲਾਈਆ। ਕਿਸ਼ਨਾ ਸ਼ੁਕਲਾ ਹੋਏ ਨਾ ਚੰਦ ਅੰਧੇਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਭਵ ਸਾਗਰ ਡੁੱਬੇ ਕੋਈ ਨਾ ਬੇੜਾ, ਸ਼ੌਹ ਦਰਿਯਾ ਨਾ ਕੋਇ ਰੁੜ੍ਹਾਈਆ। ਵਸਦਾ ਉਜੜੇ ਕਦੇ ਨਾ ਖੇੜਾ, ਛੱਪਰ ਛੰਨ ਨਾ ਕੋਇ ਛੁਹਾਈਆ। ਪੁਰਖ ਅਬਿਨਾਸ਼ੀ ਕਰਨਹਾਰਾ ਇਕੋ ਹੱਕ ਨਬੇੜਾ, ਹਕੀਕਤ ਦਾ ਮਾਲਕ ਦਇਆ ਕਮਾਈਆ। ਜਨ ਭਗਤ ਉਧਾਰੇ ਕਰ ਕੇ ਮਿਹਰਾ, ਮਿਹਰ ਨਜ਼ਰ ਉਠਾਈਆ। ਨਜ਼ਰੀ ਆਵੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਭਗਤਾਂ ਮੁਕਾ ਕੇ ਲੱਖ ਚੁਰਾਸੀ ਗੇੜਾ, ਚਾਰੇ ਖਾਣੀ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਲਾਵੇ ਡੇਰਾ, ਮੰਦਰ ਇਕੋ ਇਕ ਸੁਹਾਈਆ।
ਜਨ ਭਗਤ ਕਦੇ ਨਾ ਕਰੇ ਸੋਗ, ਚਿੰਤਾ ਗ਼ਮ ਵਿਚ ਧਿਆਨ ਨਾ ਕੋਇ ਲਗਾਈਆ। ਹਉਮੇ ਹੰਗਤਾ ਰਹੇ ਨਾ ਰੋਗ, ਮਨੂਆ ਮਨ ਨਾ ਕੋਇ ਭਟਕਾਈਆ। ਆਤਮ ਪਰਮਾਤਮ ਨਾ ਹੋਏ ਵਿਜੋਗ, ਵਿਛੋੜੇ ਵਾਲਾ ਪੈਂਡਾ ਦਏ ਮੁਕਾਈਆ। ਪੁਰਖ ਅਕਾਲ ਦੀ ਬੈਠਾ ਰਹੇ ਗੋਦ, ਸਚ ਸਿੰਘਾਸਣ ਸੋਭਾ ਪਾਈਆ। ਸਾਚੇ ਨਾਮ ਦੀ ਚੁਗਦਾ ਰਹੇ ਚੋਗ, ਚੁਗਲੀ ਨਿੰਦਿਆ ਨੇੜ ਕੋਇ ਨਾ ਆਈਆ। ਚਰਨ ਪ੍ਰੀਤੀ ਕਰਦਾ ਰਹੇ ਜੋਗ, ਤਨ ਮਾਟੀ ਕੱਪੜ ਰੰਗ ਨਾ ਕੋਇ ਬਦਲਾਈਆ। ਆਤਮ ਸੇਜਾ ਸਾਚਾ ਭੋਗਦਾ ਰਹੇ ਭੋਗ, ਰਸੀਆ ਰਸ ਦਏ ਵਖਾਈਆ। ਝਗੜਾ ਮੁੱਕੇ ਲੋਕ ਪਰਲੋਕ, ਦੋ ਜਹਾਨ ਮਿਲੇ ਵਡਿਆਈਆ। ਸਾਚੇ ਨਾਮ ਦਾ ਗਾ ਕੇ ਸਲੋਕ, ਸ਼ੋਕ ਅੰਦਰੋਂ ਦਏ ਤਜਾਈਆ। ਝਗੜਾ ਮੁੱਕੇ ਲਾੜੀ ਮੌਤ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਦਵਾਰੇ ਜਾਏ ਪਹੁੰਚ, ਜਿਸ ਘਰ ਵਸੇ ਸ਼ਹਿਨਸ਼ਾਹੀਆ। ਜਨ ਭਗਤ ਸੱਚੇ ਮਾਰਗ ਚਲਦਿਆਂ ਕੋਈ ਨਾ ਸਕੇ ਰੋਕ, ਰੋਕੜ ਵਹੀ ਖਾਤਾ ਚਿਤਰ ਗੁਪਤ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਪ੍ਰੇਮ ਪਿਆਰ ਵਿਚ ਆਪਣੀ ਮੌਜ, ਮਹਿਬੂਬ ਹੋ ਕੇ ਆਪਣੀ ਖ਼ੁਸ਼ੀ ਵਖਾਈਆ। (੧੨ ਜੇਠ ਸ਼ ਸੰ ੨ ਰਣੀਆ ਰਾਮ ਦੇ ਘਰ)
ਜਨ ਭਗਤ ਕਦੇ ਨਾ ਕੱਟੇ ਤੰਗੀ, ਤੰਗਦਸਤ ਨਾ ਕੋਇ ਅਖਵਾਈਆ। ਨਾਮ ਵਸਤ ਮਿਲੇ ਅਨਮੰਗੀ, ਸਾਹਿਬ ਸਤਿਗੁਰ ਝੋਲੀ ਪਾਈਆ। ਕਾਇਆ ਚੋਲੀ ਜਾਏ ਰੰਗੀ, ਦੁਰਮਤ ਮੈਲ ਰਹੇ ਲਾ ਰਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਈ ਪਾਬੰਦੀ, ਬੰਧਨ ਜਗਤ ਕੋਇ ਨਾ ਪਾਈਆ। ਕੂੜੀ ਵਾਸਨਾ ਅੰਦਰੋਂ ਨਿਕਲੇ ਗੰਦੀ, ਸਚ ਸੁਗੰਧੀ ਦਏ ਭਰਾਈਆ। ਪਵਣ ਸਵਾਸੀ ਆਵੇ ਠੰਡੀ, ਅਗਨੀ ਤੱਤ ਨਾ ਕੋਈ ਤਪਾਈਆ। ਸੁਰਤ ਸਵਾਣੀ ਹੋਵੇ ਨਾ ਰੰਡੀ, ਮਿਲ ਹਰਿ ਕੰਤ ਵੱਜੇ ਵਧਾਈਆ। ਰਾਹ ਰਹੇ ਨਾ ਓਝੜ ਡੰਡੀ, ਮਾਰਗ ਇਕੋ ਇਕ ਸਮਝਾਈਆ । ਮਨੂਆ ਭੇਖ ਨਾ ਕਰੇ ਪਾਖੰਡੀ, ਪੜਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਬਣ ਕੇ ਸੰਗੀ, ਸਗਲਾ ਸੰਗ ਨਿਭਾਈਆ।
ਜਨ ਭਗਤ ਕਦੇ ਨਾ ਜਾਏ ਸੌਂ, ਆਲਸ ਨਿੰਦਰਾ ਗਫ਼ਲਤ ਨਾ ਕੋਇ ਰਖਾਈਆ। ਇਕੋ ਏਕ ਏਕਾ ਜਾਏ ਹੋ, ਏਕੰਕਾਰ ਵਿਚ ਸਮਾਈਆ। ਅੰਤਰ ਅੰਤਰ ਸਦਾ ਰਹੇ ਲੋਅ, ਪਰਕਾਸ਼ ਪਰਕਾਸ਼ ਬੇਪਰਵਾਹੀਆ। ਜਗਤ ਨਾਤਾ ਤੁੱਟੇ ਮੋਹ, ਮੁਹੱਬਤ ਇਕੋ ਨਾਲ ਜੁੜਾਈਆ। ਕੂੜੀ ਕਿਰਿਆ ਦੇਵੇ ਖੋਹ, ਖ਼ਾਲਸ ਆਪਣਾ ਰੂਪ ਪਰਗਟਾਈਆ। ਭੇਵ ਚੁਕਾ ਕੇ ਸੋਹੰ ਸੋ, ਸਤਿ ਸਤਿ ਵਿਚ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਕਦੇ ਨਾ ਫਿਰੇ ਕਿਸੇ ਦੇ ਗਿਰਦੇ, ਚੱਕਰ ਜਗਤ ਨਾ ਕੋਇ ਲਗਾਈਆ। ਇਕੋ ਸ੍ਰੀ ਭਗਵਾਨ ਵਸਾਵੇ ਹਿਰਦੇ, ਹਰਿ ਮੰਦਰ ਕਾਇਆ ਲਏ ਬਣਾਈਆ। ਮੇਲੇ ਹੋਵਣ ਵਿਛੜੇ ਚਿਰ ਦੇ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਦਰਵਾਜ਼ੇ ਖੁੱਲ੍ਹਣ ਘਰ ਥਿਰ ਦੇ, ਥਿਰ ਘਰ ਸਾਚੇ ਵਿਚ ਸਮਾਈਆ । ਦਰਸ਼ਨ ਹੋਵਣ ਅਗੰਮੀ ਪਿਰ ਦੇ, ਪਤਿਪਰਮੇਸ਼ਵਰ ਨਜ਼ਰੀ ਆਈਆ। ਝਗੜੇ ਮੁੱਕ ਜਾਣ ਧੜ ਸੀਸ ਸਿਰ ਦੇ, ਸਰ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਹਿਣੇ ਦੇਵੇ ਦੇਰ ਦੇ, ਪੂਰਬ ਜਨਮਾਂ ਵੇਖ ਵਖਾਈਆ।
ਜਨ ਭਗਤ ਜਗਤ ਵਾਸਨਾ ਵਿਚ ਨਾ ਲਾਵੇ ਚੱਕਰ, ਚਕਰਵਤੀਆਂ ਪੱਲੂ ਜਾਏ ਛੁਡਾਈਆ। ਇਕੋ ਪ੍ਰੇਮ ਵਿਚ ਬਹਿ ਕੇ ਫ਼ੱਕਰ, ਫ਼ਿਕਰਾ ਧੁਰ ਦਾ ਢੋਲਾ ਗਾਈਆ। ਚੋਟੀ ਮੰਜ਼ਲ ਚਾੜ੍ਹੇ ਸਿਖਰ, ਸਿਖਿਆ ਇਕੋ ਇਕ ਲਏ ਅਪਣਾਈਆ। ਬਿਨ ਅਬਿਨਾਸ਼ੀ ਕਰਤੇ ਦੂਜਾ ਕਰੇ ਕੋਈ ਨਾ ਜ਼ਿਕਰ, ਜਗਤ ਵਾਲੀ ਨਾ ਕੋਈ ਪੜ੍ਹਾਈਆ। ਸ੍ਰੀ ਭਗਵਾਨ ਬਣਾ ਕੇ ਆਪਣਾ ਮਿੱਤਰ, ਮਿੱਤਰ ਮੁਰਾਰਾ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਸਾਚਾ ਵਰ, ਸਾਚੀ ਧਾਰੋਂ ਕਾਇਆ ਮੰਦਰ ਅੰਦਰੋਂ ਆਵੇ ਨਿੱਕਲ, ਪੜਦਾ ਓਹਲਾ ਬਣ ਵਿਚੋਲਾ ਕਾਇਆ ਚੋਲਾ ਸਹਿਜੇ ਦਏ ਚੁਕਾਈਆ। (੧੨ ਜੇਠ ਸ਼ ਸੰ ੨ ਰਣੀਆ ਰਾਮ ਦੇ ਗ੍ਰਹਿ)
ਜਨ ਭਗਤ ਪ੍ਰਭ ਦੀ ਰੱਖੇ ਸਦਾ ਯਾਦ, ਜਗਤ ਵਾਸਨਾ ਵਿਚ ਵਿਸਰ ਕਦੇ ਨਾ ਜਾਈਆ। ਅੰਦਰੇ ਅੰਦਰ ਪ੍ਰੇਮ ਪਿਆਰ ਦੀ ਮਾਰਦਾ ਰਹੇ ਆਵਾਜ਼, ਸੁਰਤੀ ਸ਼ਬਦ ਨਾਲ ਜੁੜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੁਗ ਜੁਗ ਸੁਣਨਹਾਰਾ ਫਰਿਆਦ, ਸਚਖੰਡ ਨਿਵਾਸੀ ਵੇਖੇ ਥਾਉਂ ਥਾਈਂਆ। ਨਾਮ ਭੰਡਾਰਾ ਵਸਤ ਅਮੋਲਕ ਦੇਵੇ ਦਾਤ, ਕਾਇਆ ਝੋਲੀ ਆਪ ਭਰਾਈਆ। ਪੜਦਾ ਓਹਲਾ ਲਾਹ ਕੇ ਅੰਦਰ ਖੋਲ੍ਹ ਦਏ ਰਾਜ਼, ਅੰਧ ਅੰਧੇਰ ਦੇਵੇ ਮਿਟਾਈਆ। ਝਗੜਾ ਮੁਕਾ ਕੇ ਕੂੜ ਸਮਾਜ, ਸਮਗਰੀ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੁਰਮਤ ਮੈਲ ਧੋ ਦਾਗ਼, ਪੱਤਤ ਪੁਨੀਤ ਦਏ ਬਣਾਈਆ।
ਜਨ ਭਗਤ ਪ੍ਰਭ ਦੀ ਰੱਖੇ ਸਦਾ ਲੋੜ, ਨਾਤਾ ਦੀਨ ਦੁਨੀ ਤੁੜਾਈਆ। ਕਰੇ ਬੇਨੰਤੀ ਦੋਏ ਜੋੜ, ਪ੍ਰਭ ਤੇਰੀ ਓਟ ਰਖਾਈਆ। ਪੁਰਖ ਅਬਿਨਾਸ਼ੀ ਜਾਏ ਬੌਹੜ, ਜੁਗ ਜੁਗ ਆਪਣਾ ਫੇਰਾ ਪਾਈਆ। ਲੱਗੀ ਪ੍ਰੀਤ ਨਿਭਾਏ ਤੋੜ, ਸਰਗੁਣ ਨਿਰਗੁਣ ਮੇਲ ਮਿਲਾਈਆ। ਮਨੂਆਂ ਰਹਿਣ ਨਾ ਦੇਵੇ ਕਠੋਰ, ਹਿਰਦੇ ਹਰਿ ਹਰਿ ਜਾਏ ਸਮਾਈਆ। ਝਗੜਾ ਮੁਕਾਏ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਸੁਰਤੀ ਸ਼ਬਦੀ ਬੰਨ੍ਹੇ ਸਾਚੀ ਡੋਰ, ਤੰਦ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦੇਵੇ ਹੋੜ, ਭਗਤ ਭਗਵਾਨ ਆਪਣੇ ਰੰਗ ਰੰਗਾਈਆ।
ਜਨ ਭਗਤ ਮਾਇਆ ਮਮਤਾ ਕੋਈ ਨਾ ਕਰੇ ਖਾਹਿਸ਼, ਕੂੜੀ ਖ਼ਸਲਤ ਵਿਚ ਕਦੇ ਨਾ ਆਈਆ। ਜਪਦਾ ਰਹੇ ਸਵਾਸ ਸਵਾਸ, ਸਾਹ ਸਾਹ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਸਦ ਵਸਣਹਾਰਾ ਪਾਸ, ਘਰ ਵਿਚ ਘਰ ਪੜਦਾ ਦਏ ਉਠਾਈਆ। ਜਨ ਭਗਤ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੋਹਾਂ ਦੀ ਇਕੋ ਜਾਤ, ਰੂਪ ਰੰਗ ਨਾ ਕੋਈ ਵੰਡਾਈਆ। ਤੇਰਾ ਮੇਲਾ ਦਵਾਰੇ ਸਾਚ, ਸਚ ਵੱਜੇ ਇਕ ਵਧਾਈਆ। ਮਨੂਆ ਮਨ ਨਾ ਹੋਏ ਉਦਾਸ, ਚਿੰਤਾ ਗ਼ਮ ਨਾ ਕੋਈ ਸਤਾਈਆ। ਜਨਮ ਕਰਮ ਦੀ ਪੂਰੀ ਹੋਵੇ ਆਸ, ਭਰਮ ਭਰਮ ਦਾ ਡੇਰਾ ਢਾਹੀਆ। ਕੂੜ ਵਿਕਾਰਾ ਹੋਵੇ ਨਾਸ, ਸਚ ਸਚ ਦਏ ਉਪਜਾਈਆ। ਘਰ ਸਵਾਮੀ ਵਸੇ ਪਾਸ, ਕਾਇਆ ਮੰਦਰ ਹੋਏ ਰੁਸ਼ਨਾਈਆ। ਨਿਰਮਲ ਜੋਤ ਕਰੇ ਪਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਜਨ ਭਗਤਾਂ ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਸਾਥ, ਸਗਲਾ ਸੰਗੀ ਆਪ ਬਣ ਜਾਈਆ।
ਜਨ ਭਗਤ ਸਦਾ ਰਾਹ ਰਿਹਾ ਤੱਕ, ਤਕਵਾ ਇਕੋ ਉਪਰ ਰਖਾਈਆ । ਬਿਨ ਨੈਣ ਤੋਂ ਖੁੱਲ੍ਹੀ ਰੱਖੇ ਅੱਖ, ਲੋਚਣ ਤੀਜਾ ਇਕ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹਿਰਦੇ ਜਾਏ ਵਸ, ਹਰਿਜਨ ਹਰਿ ਹਰਿ ਆਪਣੀ ਬਣਤ ਬਣਾਈਆ। ਨਾਮ ਅਣਿਆਲਾ ਤੀਰ ਮਾਰੇ ਕਸ, ਤਿੱਖੀ ਮੁੱਖੀ ਧਾਰ ਬਣਾਈਆ । ਜਗਤ ਵਿਕਾਰਾ ਸੱਥਰ ਜਾਏ ਲੱਥ, ਸੋਈ ਸੁਰਤੀ ਆਪ ਉਠਾਈਆ। ਨਾਉਂ ਭੰਡਾਰਾ ਦੇ ਕੇ ਧੁਰ ਦੀ ਵੱਥ, ਵੱਖਰ ਅੱਖਰ ਦਏ ਵਖਾਈਆ । ਜਿਥੇ ਆਤਮ ਪਰਮਾਤਮ ਮਿਲ ਕੇ ਰਿਹਾ ਵਸ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਇਕੋ ਦੀਪਕ ਜੋਤ ਰਿਹਾ ਜਗ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਮਾਰਗ ਰਸਤਾ ਦੱਸੇ ਇਕੋ ਸਚ, ਸਤਿ ਸਤਿਵਾਦ ਦਇਆ ਕਮਾਈਆ।
ਜਨ ਭਗਤ ਜਗਤ ਵਾਲੀ ਜਾਣੇ ਕੋਈ ਨਾ ਜੁਗਤੀ, ਜੀਵਣ ਵਿਚੋਂ ਜੀਵਣ ਲਏ ਬਦਲਾਈਆ। ਪਰਮ ਪੁਰਖ ਪਰਮਾਤਮ ਨਾਲ ਮੇਲੇ ਸਿੱਧੀ ਸੁਰਤੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਅਬਿਨਾਸ਼ੀ ਕਰਤਾ ਕਿਰਪਾ ਕਰੇ ਅਕਾਲ ਮੂਰਤੀ, ਮੋਹ ਮੁਹੱਬਤ ਕੂੜੀ ਦਏ ਮੁਕਾਈਆ। ਨਾਦ ਸੁਣਾਵੇ ਅਗੰਮੀ ਤੂਰਤੀ, ਤੁਰੀਆ ਪਦ ਕਰੇ ਰੁਸ਼ਨਾਈਆ। ਧਾਰ ਰਹੇ ਨਾ ਗੜ੍ਹ ਹੰਕਾਰ ਗ਼ਰੂਰ ਦੀ, ਗੁਰਬਤ ਅੰਦਰੋਂ ਦਏ ਕਢਾਈਆ। ਨਾਮ ਖ਼ੁਮਾਰੀ ਦੇਵੇ ਆਪਣੇ ਸਰੂਰ ਦੀ, ਮਸਤੀ ਹਸਤੀ ਵਿਚੋਂ ਪਰਗਟਾਈਆ। ਖੇਲ ਖਿਲਾਏ ਹਾਜ਼ਰ ਹਜ਼ੂਰ ਦੀ, ਹਰਿਜਨ ਸਾਚੇ ਲਏ ਤਰਾਈਆ। ਮਿਹਨਤ ਮੁਸ਼ੱਕਤ ਝੋਲੀ ਪਾਏ ਗੁਰਮੁਖ ਮਜ਼ਦੂਰ ਦੀ, ਜੋ ਸਦਾ ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੰਜ਼ਲ ਕੱਟੇ ਦੂਰ ਦੀ, ਨੇਰਨ ਨੇਰਾ ਘਰ ਵਸੇਰਾ ਗ੍ਰਹਿ ਮੰਦਰ ਡੇਰਾ ਘਟ ਸਵਾਮੀ ਨਜ਼ਰੀ ਆਈਆ । (੧੨ ਜੇਠ ਸ਼ ਸੰ ੨ ਬੀਬੀ ਚੰਨੋ ਦੇਵੀ ਦੇ ਗ੍ਰਹਿ)
ਜਨ ਭਗਤ ਮੰਗੇ ਏਕਾ ਧੂੜ, ਮਸਤਕ ਮਸਤੀ ਨਾਮ ਰਮਾਈਆ। ਝਗੜਾ ਛੱਡੇ ਕਿਰਿਆ ਕੂੜ, ਸਤਿ ਸਚ ਸੁੱਚ ਇਕੋ ਲਏ ਪਰਨਾਈਆ। ਚਤਰ ਸੁਘੜ ਬਣੇ ਮੂਰਖ ਮੂੜ੍ਹ, ਬੁੱਧ ਬਿਬੇਕ ਨਜ਼ਰੀ ਆਈਆ। ਜਲਵਾ ਜੋਤੀ ਮਿਲੇ ਨੂਰ, ਅੰਧ ਅੰਧੇਰ ਰਹੇ ਨਾ ਰਾਈਆ। ਮਨ ਵਾਸਨਾ ਮਨੂਆ ਨਾ ਪਾਵੇ ਫਤੂਰ, ਮਤ ਮਤਵਾਲੀ ਨਾ ਕੋਇ ਕੁਰਲਾਈਆ। ਗੜ੍ਹ ਹਉਮੇ ਤੁੱਟੇ ਗਰੂਰ, ਨੌਬਤ ਅੰਦਰੋਂ ਬਾਹਰ ਕਢਾਈਆ। ਕਰੇ ਨਾ ਕੋਇ ਕਸੂਰ, ਕਸਮ ਖਾ ਕੇ ਪ੍ਰਭ ਦਾ ਢੋਲਾ ਗਾਈਆ। ਸਚ ਦਵਾਰੇ ਬਣ ਮਜ਼ਦੂਰ, ਚਾਕਰ ਹੋ ਕੇ
ਸੇਵ ਕਮਾਈਆ। ਨਾਮ ਖ਼ੁਮਾਰੀ ਵਿਚ ਹੋ ਮਖ਼ਮੂਰ, ਮਹਿਫਲ ਵੇਖੇ ਧੁਰ ਦੀ ਚਾਈਂ ਚਾਈਂਆ। ਦਰਗਾਹ ਸਾਚੀ ਦਾ ਹਜ ਕਰ ਕਬੂਲ, ਕਾਬਿਆਂ ਵਿਚੋਂ ਪੱਲਾ ਲਏ ਛੁਡਾਈਆ। ਜਿਥੇ ਮਿਲੇ ਇਕੋ ਮਹਿਬੂਬ, ਮੁਹੱਬਤ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਚਾਰ ਜੁਗ ਦਿੰਦੇ ਗਏ ਸਬੂਤ, ਸਾਬਤ ਸੂਰਤ ਦਏ ਵਖਾਈਆ। ਭਾਗ ਲਗਾਏ ਪੰਜ ਤੱਤ ਕਾਇਆ ਕਲਬੂਤ, ਵਜੂਦ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਵਾਜ਼ਾ ਦਏ ਖੁਲ੍ਹਾਈਆ।
ਜਨ ਭਗਤ ਦਰ ਦਰਵਾਜ਼ਾ ਅੰਦਰੋਂ ਲਏ ਖੋਲ੍ਹ, ਬਾਹਰ ਪੜਦਾ ਨਾ ਕੋਇ ਜਣਾਈਆ। ਨਿਰਗੁਣ ਹੋ ਕੇ ਨਿਰਗੁਣ ਨਾਲ ਲਏ ਬੋਲ, ਸ਼ਬਦ ਅਗੰਮੀ ਧੁਨ ਸੁਣੇ ਚਾਈਂ ਚਾਈਂਆ। ਆਤਮ ਹੋ ਕੇ ਪਰਮਾਤਮ ਵਸੇ ਕੋਲ, ਕਾਇਲ ਹੋ ਕੇ ਆਪਣਾ ਆਪ ਮਿਟਾਈਆ। ਲੋਕਮਾਤ ਸੁਤਿਆਂ ਵਿਚ ਰਹੇ ਨਾ ਕੋਇ ਅਨਭੋਲ, ਸਲਾਹ ਮਸ਼ਵਰਾ ਵੰਡ ਨਾ ਕੋਇ ਵੰਡਾਈਆ। ਸਿੱਧਾ ਮਾਰਗ ਪਰਮ ਪੁਰਖ ਦਾ ਵੇਖੇ ਇਕ ਅਨਰੋਲ, ਅਨਮੋਲ ਧੁਰ ਦਾ ਨਜ਼ਰੀ ਆਈਆ। ਸਤਿ ਸਚ ਵਿਚ ਜਾਏ ਮੌਲ, ਮੌਲਾ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਖੇਲ ਦਏ ਵਖਾਈਆ।
ਜਨ ਭਗਤ ਦੂਸਰ ਕਰੇ ਨਾ ਕਦੇ ਸੱਯਦਾ, ਨਮਸਤੇ ਵਿਚ ਸੀਸ ਨਾ ਕਦੇ ਝੁਕਾਈਆ। ਇਕੋ ਪਰਮ ਪੁਰਖ ਦਾ ਬਣੇ ਬਰਦਾ, ਬੰਦੀਖਾਨੇ ਵਿਚੋਂ ਆਪਣਾ ਆਪ ਬਾਹਰ ਕਢਾਈਆ। ਮੇਲਾ ਮੰਗੇ ਇਕੋ ਹਰਿ ਦਾ, ਹਰ ਹਿਰਦੇ ਅੰਦਰ ਵੇਖੇ ਚਾਈਂ ਚਾਈਂਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਗੇੜਾ ਗਿੜਦਾ, ਲੱਖ ਚੁਰਾਸੀ ਰਿਹਾ ਭੁਵਾਈਆ। ਜਨ ਭਗਤਾਂ ਨਾਲ ਭਗਵੰਤ ਹੋ ਕੇ ਆਪੇ ਨਿਬੜਦਾ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਖਾਈਆ।
ਜਨ ਭਗਤ ਹੋਵੇ ਨਾ ਕਦੇ ਗ਼ਦਾਗਰ, ਗ਼ਦਾਰੀ ਵਿਚ ਡੇਰਾ ਨਾ ਕੋਇ ਲਗਾਈਆ। ਇਕੋ ਮੰਗ ਧੁਰ ਦਰ, ਦਰ ਦਰਬਾਰੇ ਮੰਗ ਮੰਗਾਈਆ। ਮਾਲਕ ਮਿਲੇ ਸੱਚਾ ਹਰਿ, ਮਹਿਬੂਬ ਹੋ ਮੁਹੱਬਤ ਵਿਚ ਸਮਾਈਆ। ਮੰਜ਼ਲ ਮੰਜ਼ਲ ਆਪਣੀ ਜਾਏ ਚੜ੍ਹ, ਅੱਗੇ ਹੋ ਨਾ ਕੋਇ ਅਟਕਾਈਆ। ਬਿਨਾ ਕਲਮੇ ਤੋਂ ਕਲਮਾ ਜਾਏ ਪੜ੍ਹ, ਨਾਮ ਨਿਧਾਨਾ ਸੋਹਲਾ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਸਤਿ ਸਤਿਵਾਦੀ ਲਏ ਬਣਾਈਆ।
ਜਨ ਭਗਤ ਮਸਤੀ ਅੰਦਰ ਹੋਏ ਮਤਵਾਲਾ, ਮੁਤਲਾਸ਼ੀ ਅਵਰ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਹੋਏ ਰਖਵਾਲਾ, ਰੱਖਿਆ ਕਰੇ ਥਾਉਂ ਥਾਈਂਆ। ਨਾਮ ਖ਼ੁਮਾਰੀ ਅੰਦਰ ਕਰੇ ਦੀਵਾਨਾ, ਦੀਵਾ ਬਾਤੀ ਨਿਰਗੁਣ ਜੋਤ ਕਰ ਰੁਸ਼ਨਾਈਆ। ਸਚ ਵਖਾਏ ਇਕੋ ਮਹਿਖਾਨਾ, ਮਹਿਬੂਬ ਹੋ ਕੇ ਮਿਹਰ ਨਜ਼ਰ ੳਠਾਈਆ। ਲੇਖਾ ਜਾਣੇ ਆਵਣ ਜਾਣਾ, ਆਵਤ ਜਾਵਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਸਾਚਾ ਘਰ ਵਸੇ ਉਚ ਮਹੱਲ ਅਟੱਲ ਟਿਕਾਣਾ, ਮਹਿਰਾਬ ਹੁਜਰਾ ਹੱਕ ਇਕ ਸਮਝਾਈਆ।
ਜਨ ਭਗਤ ਦੂਸਰ ਹੋਏ ਨਾ ਖਿਦਮਤਗਾਰ, ਖਾਦਮ ਹੋ ਕੇ ਸੇਵ ਨਾ ਕੋਇ ਕਮਾਈਆ। ਇਕੋ ਦਰਸ ਮੰਗੇ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਇਕੋ ਮੇਲਾ ਪਰਵਰਦਿਗਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ।
ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਨਿੱਤ ਨਵਿਤ ਪਰਗਟ ਹੋਏ ਵਿਚ ਸੰਸਾਰ, ਦੀਨ ਦੁਨੀ ਵੇਖੇ ਚਾਈਂ ਚਾਈਂਆ। ਭਗਤ ਸੁਹੇਲੇ ਲਏ ਉਠਾਲ, ਕਾਇਆ ਮੰਦਰ ਅੰਦਰ ਸੋਈ ਸੁਰਤੀ ਰਹਿਣ ਕੋਇ ਨਾ ਪਾਈਆ। ਕਰ ਕਿਰਪਾ ਬਣਾਵੇ ਆਪਣੇ ਲਾਲ, ਲਾਲਨ ਆਪਣੇ ਰੰਗ ਦਏ ਰੰਗਾਈਆ। ਸਚਖੰਡ ਵਖਾ ਕੇ ਸੱਚੀ ਧੁਰ ਦੀ ਧਰਮਸਾਲ, ਧਰਮ ਦਵਾਰਾ ਇਕੋ ਇਕ ਬਣਾਈਆ। ਜਿਥੇ ਪੋਹ ਨਾ ਸਕੇ ਕਾਲ, ਸਕਿਆ ਨਾਲੋਂ ਨਾਤਾ ਜਾਏ ਤੁੜਾਈਆ। ਲੱਖ ਚੁਰਾਸੀ ਵਿਚੋਂ ਹੋਏ ਬਹਾਲ, ਜਮ ਕੀ ਫਾਂਸੀ ਗਲ ਨਾ ਕੋਇ ਪਾਈਆ। ਮੇਲ ਮਿਲੇ ਦੀਨ ਦਿਆਲ, ਦੀਨਾਂ ਬੰਧੂ ਬੰਧਨ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦਾ ਮੁਸ਼ਕਲ ਹੱਲ ਕਰੇ ਸੁਆਲ, ਅਹਿਵਾਲ ਆਪਣਾ ਇਕ ਸਮਝਾਈਆ। (੧੩ ਜੇਠ ਸ਼ ਸੰ ੨ ਦੇਵੀ ਸਿੰਘ ਦੇ ਗ੍ਰਹਿ)
ਜਨ ਭਗਤ ਕੂੜੀ ਰੱਖੇ ਕੋਇ ਨਾ ਹਰਸ, ਮਮਤਾ ਮਨ ਨਾ ਕੋਇ ਧਰਾਈਆ। ਇਕੋ ਪ੍ਰਭ ਦਾ ਨਿਝ ਲੋਚਨ ਮੰਗੇ ਦਰਸ, ਜਗਤ ਅੱਖ ਨਾ ਕੋਇ ਵਡਿਆਈਆ। ਪ੍ਰੇਮ ਪਿਆਰ ਮੁਹੱਬਤ ਅੰਦਰ ਰਹੇ ਭਟਕ, ਭਟਕਣਾ ਬਾਹਰੋਂ ਸਰਬ ਚੁਕਾਈਆ। ਅਬਿਨਾਸ਼ੀ ਕਰਤਾ ਕਰੇ ਸਦਾ ਤਰਸ, ਮਿਹਰਵਾਨ ਮਿਹਰ ਨਜ਼ਰ ਵੇਖ ਵਖਾਈਆ। ਬੂੰਦ ਸਵਾਂਤੀ ਅੰਮ੍ਰਿਤ ਧਾਰ ਨਿਝਰ ਝਿਰਨਾ ਦੇਵੇ ਬਰਖ, ਅਗਨੀ ਤੱਤ ਕੂੜ ਬੁਝਾਈਆ। ਪੰਚ ਵਿਕਾਰਾ ਮਿਟੇ ਕਟਕ, ਕਰਮ ਕਾਂਡ ਦਾ ਲੇਖਾ ਦਏ ਚੁਕਾਈਆ। ਆਪਣਾ ਘਰ ਵਖਾਏ ਪਰਤ, ਜਿਸ ਗ੍ਰਹਿ ਵਿਚੋਂ ਹੋਈ ਜੁਦਾਈਆ। ਤਖ਼ਤ ਨਿਵਾਸੀ ਨਜ਼ਰੀ ਆਏ ਉਪਰ ਸਚਖੰਡ ਦਵਾਰੇ ਸਾਚੇ ਤਖ਼ਤ, ਜੋਤੀ ਜਾਤਾ ਨੂਰ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਨਾਤਾ ਜੁੜਾਏ ਭਗਤ ਭਗਵੰਤ, ਭਾਗ ਹਿਸਾ ਦੂਸਰ ਵੰਡ ਨਾ ਕੋਇ ਵੰਡਾਈਆ। ਜਗਤ ਵਾਸਨਾ ਕੂੜੀ ਕਿਰਿਆ ਮੇਟੇ ਚਿੰਤ, ਗ਼ਮ ਸੋਗ ਨਾ ਕੋਇ ਸਤਾਈਆ। ਘਟ ਭੀਤਰ ਸਦਾ ਬਹਾਰ ਰਹੇ ਬਸੰਤ, ਗੁਲਸ਼ਨ ਵੇਖੇ ਬੇਪਵਰਾਹੀਆ। ਮੇਲ ਮਿਲਾਵਾ ਹੋਵੇ ਧੁਰ ਦੇ ਕੰਤ, ਸੇਜ ਸੁਹੰਜਣੀ ਵੱਜੇ ਵਧਾਈਆ। ਝਗੜਾ ਮੁਕ ਜਾਏ ਸਵਰਗ ਜੰਨਤ, ਬਹਿਸ਼ਤਾਂ ਦੀ ਲੋੜ ਰਹੇ ਨਾ ਰਾਈਆ। ਸਚਖੰਡ ਦਵਾਰਾ ਮਿਲੇ ਇਕੋ ਅੰਤ, ਅੰਤਸ਼ਕਰਨ ਦਾ ਲਹਿਣਾ ਝੋਲੀ ਪਾਈਆ। ਬੋਧ ਅਗਾਧ ਜਨ ਭਗਤ ਬਣੇ ਅਗੰਮੀ ਪੰਡਤ, ਨਿਰਅੱਖਰ ਪੜ੍ਹ ਕੇ ਅੱਖਰਾਂ ਦਏ ਬਣਾਈਆ। ਨਾਤਾ ਤੋੜ ਕੇ ਜੇਰਜ ਅੰਡਜ਼, ਉਤਭੁਜ ਸੇਤਜ ਪੱਲੂ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਆਪਣੇ ਰੰਗ ਰੰਗਾਈਆ।
ਜਨ ਭਗਤ ਕਦੇ ਨਾ ਬੱਝੇ ਸ਼ਰਅ ਵਿਚ ਜੰਜ਼ੀਰ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਵੰਡ ਨਾ ਕੋਇ ਵੰਡਾਈਆ। ਇਕੋ ਮੰਜ਼ਲ ਚੋਟੀ ਚੜ੍ਹੇ ਅਖੀਰ, ਆਖਰ ਪ੍ਰਭ ਨੂੰ ਮਿਲ ਕੇ ਖ਼ੁਸ਼ੀ ਮਨਾਈਆ। ਜਿਥੇ ਝਗੜਾ ਰਹੇ ਨਾ ਕੋਇ ਤਕਦੀਰ, ਕਰਮਾਂ ਦੀ ਕਰੇ ਨਾ ਕੋਇ ਲੜਾਈਆ। ਲੇਖਾ ਰਹੇ ਨਾ ਅਮੀਰ
ਗਰੀਬ, ਅਮਰਾਪਦ ਇਕੋ ਨਜ਼ਰੀ ਆਈਆ। ਅੰਮ੍ਰਿਤ ਧਾਰਾ ਮਿਲੇ ਧੁਰ ਦਾ ਠੰਡਾ ਸੀਰ, ਰਸ ਅਨਡਿੱਠਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਡਿਆਈਆ।
ਜਨ ਭਗਤ ਪ੍ਰਭ ਦਰਸ਼ਨ ਲੋੜੇ ਲੋਚ, ਨਿਝ ਨੈਣ ਅੱਖ ਖੁਲ੍ਹਾਈਆ। ਜਿਥੇ ਬੁੱਧੀ ਦੀ ਰਹੇ ਕੋਈ ਨਾ ਲੋਚ, ਮਨ ਚੈਂਚਲ ਨਾ ਕੋਇ ਚਤਰਾਈਆ। ਝਗੜਾ ਰਹੇ ਨਾ ਦੀਨ ਦੁਨੀ ਲੋਕ, ਸਲੋਕ ਇਕੋ ਸੁਣ ਕੇ ਖ਼ੁਸ਼ੀ ਮਨਾਈਆ। ਸਚ ਦਵਾਰ ਦੀ ਮਾਣੇ ਮੌਜ, ਗ਼ਮੀ ਅੰਦਰੋਂ ਬਾਹਰ ਕਢਾਈਆ। ਪਰਮ ਪੁਰਖ ਦਾ
ਵੇਖੇ ਚੋਜ, ਚੋਲਾ ਆਪਣਾ ਰੰਗ ਰੰਗਾਈਆ। ਸਾਚੀ ਭਗਤੀ ਦਾ ਪੂਰਾ ਹੋਵੇ ਜੋਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੈਂ ਮਮਤਾ ਦਾ ਰਹੇ ਨਾ ਰੋਗ, ਹੰ ਬ੍ਰਹਮ ਪੜਦਾ ਦਏ ਉਠਾਈਆ। ਆਤਮ ਪਰਮਾਤਮ ਹੋਵੇ ਧੁਰ ਸੰਜੋਗ, ਵਿਛੋੜਾ ਦੂਈ ਵਾਲਾ ਚੁਕਾਈਆ। ਨਿਰਗੁਣ ਨਿਰਗੁਣ ਦਿੰਦਾ ਰਹੇ ਦਰਸ ਅਮੋਘ, ਸਰਗੁਣ ਸਰਗੁਣ ਵੱਜਦੀ ਰਹੇ ਵਧਾਈਆ। ਹੋਵੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਭਾਗ ਲੱਗੇ ਸਾਚੇ ਕੋਟ, ਕੂੜ ਕੁਟੰਬ ਅੰਦਰੋਂ ਦਏ ਕਢਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਖ਼ੁਮਾਰੀ ਜਨ ਭਗਤਾਂ ਸਦਾ ਰੱਖੇ ਮਦਹੋਸ਼, ਮਧ ਆਪਣਾ ਜਾਮ ਪਿਆਈਆ। ਜਨ ਭਗਤ ਕੋਈ ਨਾ ਲੋੜੇ ਝਗੜਾ, ਝਗੜਤ ਵਕਤ ਨਾ ਕੋਇ ਗਵਾਈਆ। ਓਹ ਮਾਰਗ ਸੋਚੇ ਅਗਲਾ, ਜਿਸ ਬਿਧ ਮਿਲੇ ਬੇਪਰਵਾਹੀਆ। ਲੇਖਾ ਚੁੱਕੇ ਸਗਲਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਸਦਾ ਹੋਵੇ ਚਾਰ ਮੰਗਲਾ, ਗੀਤ ਗੋਬਿੰਦ ਅਲਾਈਆ। ਤਨ ਮਾਟੀ ਖ਼ਾਕੀ ਸੋਹੇ ਸਾਢੇ ਤਿੰਨ ਹੱਥ ਬੰਗਲਾ, ਬਗ ਬਪੜਾ ਹੰਸ ਰੂਪ ਵਟਾਈਆ। ਮਨੂਆਂ ਮਨ ਰਹੇ ਨਾ ਪਗਲਾ, ਜਗਤ ਵਾਸਨਾ ਨਾ ਕੋਇ ਹਲਕਾਈਆ। ਪੁਰਖ ਅਬਿਨਾਸ਼ੀ ਲੱਭਣਾ ਪਏ ਨਾ ਵਿਚੋਂ ਜੰਗਲਾਂ, ਕਾਇਆ ਮੰਦਰ ਅੰਦਰ ਮਿਲ ਕੇ ਖ਼ੁਸ਼ੀ ਮਨਾਈਆ। ਸਚ ਦੁਵਾਰਿਉਂ ਪਏ ਨਾ ਮੰਗਣਾ, ਲੋਕ ਲਾਜ ਨਾ ਕੋਇ ਜਣਾਈਆ। ਕਾਇਆ ਮਾਟੀ ਚੋਲਾ ਪਏ ਨਾ ਰੰਗਣਾ, ਸਤਿਗੁਰ ਪੂਰਾ ਚਰਨ ਧੂੜੀ ਟਿੱਕਾ ਖ਼ਾਕ ਦਏ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੱਸੇ ਇਕੋ ਬੰਦਨਾ, ਡੰਡਾਵਤ ਵਿਚ ਸਖਾਵਤ ਧੁਰ ਦੀ ਝੋਲੀ ਪਾਈਆ।
ਜਨ ਭਗਤ ਇਕੋ ਕਰੇ ਬੰਦਗੀ, ਬੰਦਨਾ ਵਿਚ ਸੀਸ ਨਿਵਾਈਆ। ਦੂਸਰ ਰੱਖੇ ਨਾ ਕੋਇ ਮਸ਼ੰਦਗੀ, ਦਰ ਦਰ ਭੱਜੇ ਨਾ ਵਾਹੋ ਦਾਹੀਆ। ਮਨ ਮਨਸਾ ਕੂੜੀ ਕਿਰਿਆ ਅੰਦਰੋਂ ਕੱਢੇ ਗੰਦਗੀ, ਸੁਗੰਧੀ ਹਰਿ ਕਾ ਨਾਮ ਅੰਦਰ ਟਿਕਾਈਆ। ਲੋੜ ਰਹੇ ਨਾ ਸੂਰਜ ਚੰਦ ਦੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰੇ ਸਰਬੰਗ ਦੀ, ਹਰਿਜਨ ਸਾਚੇ ਮੇਲ ਮਿਲਾਈਆ।
ਹਰਿਜਨ ਹਰਿ ਭਗਤ ਭਾਉ ਨਾ ਜਾਣੇ ਦੂਜਾ, ਦੂਈ ਵਿਚ ਨਾ ਕਦੇ ਆਈਆ। ਇਕੋ ਨੇਤਰ ਖੋਲ੍ਹ ਕੇ ਤੀਜਾ, ਤ੍ਰੈਗੁਣ ਲੇਖਾ ਦਏ ਮੁਕਾਈਆ। ਪਰਮ ਪੁਰਖ ਪਰਮਾਤਮ ਨਾਲ ਪਤੀਜਾ, ਪਤਿਪਰਮੇਸ਼ਵਰ ਇਕੋ ਲਏ ਹੰਢਾਈਆ। ਜਿਸ ਦੇ ਪ੍ਰੇਮ ਅੰਦਰ ਤਨ ਮਨ ਸੀਝਾ, ਅਗਨੀ ਤੱਤ ਨਾ ਕੋਇ ਜਲਾਈਆ। ਸਾਚਾ ਨਾਮ ਧੁਰ ਦਾ ਕਲਮਾ ਸੁਣੇ ਹਦੀਸਾ, ਹਜ਼ਰਤ ਹਜ਼ੂਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਸਦਾ ਅਨਡਿਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ।
ਜਨ ਭਗਤ ਸਦ ਮੰਗੇ ਏਕਾ ਮੰਗ, ਖਾਹਿਸ਼ ਜਗਤ ਨਾ ਕੋਇ ਵਧਾਈਆ। ਪੁਰਖ ਅਬਿਨਾਸ਼ੀ ਟੁੱਟੀ ਗੰਢ, ਜੋੜਨਹਾਰ ਤੇਰੀ ਵਡਿਆਈਆ। ਚੁਰਾਸੀ ਰਹੇ ਨਾ ਕੋਈ ਵੰਡ, ਚਾਰੇ ਖਾਣੀ ਨਾ ਕੋਇ ਭੁਵਾਈਆ। ਲੇਖਾ ਚੁੱਕ ਜਾਏ ਬੱਤੀ ਦੰਦ, ਅਜਪਾ ਜਾਪ ਦੇ ਸਮਝਾਈਆ। ਮੇਰੀ ਆਤਮ ਨਾ ਹੋਏ ਰੰਡ, ਸੁਹਾਗਣ ਘਰ ਵਿਚ ਦੇਣਾ ਬਣਾਈਆ। ਇਕੋ ਤੇਰਾ ਗਾਵਾਂ ਛੰਦ, ਸਾਜਣ ਅਵਰ ਨਾ ਕੋਇ ਮਨਾਈਆ। ਸਚ ਦਵਾਰਾ ਧੁਰ ਦਾ ਤੇਰਾ ਜਾਵਾਂ ਲੰਘ, ਨੌ ਦਵਾਰ ਸਕੇ ਨਾ ਕੋਇ ਅਟਕਾਈਆ। ਮਨੂਆਂ ਕਰੇ ਨਾ ਕੋਈ ਪਖੰਡ, ਭਰਮ ਵਿਚ ਨਾ ਕੋਇ ਭਰਮਾਈਆ। ਪਰਕਾਸ਼ ਤੱਕਾਂ ਨਾ ਸੂਰਜ ਚੰਦ, ਇਕੋ ਤੇਰਾ ਨੂਰ ਵੇਖ ਕੇ ਆਪਣਾ ਆਪ ਪਰਚਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਵਜਾ ਅਗੰਮਾ ਮਰਦੰਗ, ਢੋਲਕ ਛੈਣਾ ਸਰਵਣ ਸੁਣਨ
ਕੋਇ ਨਾ ਪਾਈਆ। ਤੇਰੇ ਪ੍ਰੇਮ ਦਾ ਤੇਰੇ ਗ੍ਰਹਿ ਮਾਣਾਂ ਅਨੰਦ, ਰਸਨਾ ਜੇਹਵਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਪਾ ਠੰਡ, ਅੰਮ੍ਰਿਤ ਧਾਰਾ ਮੁੱਖ ਚਵਾਈਆ।
ਜਨ ਭਗਤ ਸਦਾ ਲੋੜੇ ਵਸਤ ਇਕ, ਦੂਜੀ ਮੰਗਣ ਕੋਇ ਨਾ ਜਾਈਆ। ਚਾਰ ਕੁੰਟ ਦਹਿ ਦਿਸ਼ਾ ਆਤਮ ਪਰਮਾਤਮ ਆਏ ਦਿਸ, ਦੂਜਾ ਰੂਪ ਨਾ ਕੋਇ ਵਖਾਈਆ। ਨੇਹਕਰਮੀ ਹੋ ਕੇ ਕਰਮਾਂ ਦਾ ਲੇਖਾ ਦੇਵੇ ਲਿਖ, ਪੂਰਬ ਲੇਖਾ ਦਏ ਬਦਲਾਈਆ। ਸਤਿ ਧਰਮ ਦੀ ਸਿਖਿਆ ਦੇ ਕੇ ਬਣਾਵੇ ਧੁਰ ਦਾ ਸਿੱਖ, ਸ਼ਿਸ਼ ਆਪਣਾ ਰੰਗ ਵਟਾਈਆ। ਕਰਵਟ ਦੇ ਨਾ ਬਦਲੇ ਪਿਠ, ਸਨਮੁਖ ਹੋ ਕੇ ਦਰਸ ਦਿਖਾਈਆ। ਮਾਨਸ ਜਨਮ ਲਵੇ ਜਿੱਤ, ਹਾਰ ਸ਼ੌਹ ਦਰਿਆ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਬਣਨਵਾਲਾ ਮਿਤ, ਮਿੱਤਰ ਪਿਆਰਾ ਹੋ ਕੇ ਮੇਲ ਮਿਲਾਈਆ।
ਜਨ ਭਗਤ ਲੋੜੇ ਇਕੋ ਮਿੱਤਰ, ਸੱਜਣ ਅਵਰ ਨਾ ਕੋਇ ਬਣਾਈਆ। ਜਿਸ ਦਾ ਰੂਪ ਸਦਾ ਬਚਿੱਤਰ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਜੋ ਆਪਣੀ ਧਾਰੋਂ ਆਵੇ ਨਿਕਲ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਓਹ ਭਗਤਾਂ ਲੇਖਾ ਆਏ ਲਿਖਣ, ਧੁਰ ਦਾ ਮਾਲਕ ਬਣ ਕੇ ਬਿਨਾ ਕਲਮ ਸ਼ਾਹੀਆ। ਜੁਗ ਚੌਕੜੀ ਦਾ ਲਹਿਣਾ ਆਏ ਨਜਿੱਠਣ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਏ ਦਿਸਣ, ਲੱਖ ਚੁਰਾਸੀ ਨਜ਼ਰ ਕੋਇ ਨਾ ਪਾਈਆ।
ਜਨ ਭਗਤ ਤੱਕੇ ਇਕੋ ਬੇਨਜ਼ੀਰ, ਨਜ਼ਰ ਆਪਣੀ ਆਪ ਬਦਲਾਈਆ। ਜਿਸ ਦੀ ਸਮਝੇ ਨਾ ਕੋਇ ਤਸਵੀਰ, ਤਸਬੀ ਮਾਲਾ ਵਾਲੇ ਸਾਰੇ ਦੇਣ ਦੁਹਾਈਆ। ਜਿਸ ਦੀ ਸਭ ਤੋਂ ਵੱਖਰੀ ਤਦਬੀਰ, ਤਕਦੀਰ ਸਭ ਦੀ ਦਏ ਬਦਲਾਈਆ। ਜਨ ਭਗਤਾਂ ਪਿਛੇ ਘੱਤਦਾ ਰਹੇ ਵਹੀਰ, ਜੁਗ ਜੁਗ ਆਪਣਾ ਫੇਰਾ ਪਾਈਆ। ਜਿਸ ਤਾਰੇ ਸਦਨਾ ਸੈਣ ਕਬੀਰ, ਜੁਲਾਹੇ ਦਿਤੀ ਮਾਣ ਵਡਿਆਈਆ। ਸੋ ਭਗਤਾਂ ਹੋਏ ਅਧੀਨ, ਧਰੂ ਪ੍ਰਹਿਲਾਦ ਗਿਆ ਸਮਝਾਈਆ। ਸ਼ੱਮਸ ਤਬਰੇਜ ਕਿਹਾ ਆਮੀਨ, ਮਨਸੂਰ ਸੂਲੀ ਚੜ੍ਹ ਕੇ ਖ਼ੁਸ਼ੀ ਮਨਾਈਆ। ਕਲਜੁਗ ਅੰਤ ਜਨ ਭਗਤਾਂ ਨੂੰ ਦੇਵਣ ਆਏ ਆਪ ਯਕੀਨ, ਯਕੇ ਬਾਦ ਦੀਗਰੇ ਸਾਰੇ ਲਏ ਉਠਾਈਆ। ਉਹਨਾਂ ਕਹੇ ਆਫ਼ਰੀਨ, ਜੋ ਜਗਤ ਆਫ਼ਤ ਵਿਚੋਂ ਪ੍ਰਭ ਨੂੰ ਰਹੇ ਧਿਆਈਆ। ਲੇਖਾ ਦੋਹਾਂ ਦਾ ਸਾਂਝਾ ਰੱਖੇ ਨਰ ਮਦੀਨ, ਨਾਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਦਰ ਆਏ ਸਰਬ ਕਰੇ ਤਸਲੀਮ, ਜੋ ਨਿਉਂ ਨਿਉਂ ਸੀਸ ਝੁਕਾਈਆ। ਕਿਸੇ ਨੂੰ ਪੜ੍ਹਨ ਨਾ ਦੇਵੇ ਨੁਕਤਾ ਨੂੰਨ ... ... .. ਡੰਡੇ ਵਾਲੀ ਮੀਮ ਨਾ ਕੋਇ ਪੜ੍ਹਾਈਆ। ਮਾਰਗ ਪਾਰ ਕਰਾਏ ਜੋ ਕਾਇਆ ਮੰਦਰ ਅੰਦਰ ਮਹੀਨ, ਸੁਰਤੀ ਸ਼ਬਦ ਨਾਲ ਜੁੜਾਈਆ। ਘਰ ਦਾਤਾ ਕਰਨੀ ਦਾ ਕਰਤਾ ਮਿਲੇ ਕਰੀਮ, ਕਾਇਮ ਮੁਕਾਮ ਆਪਣਾ ਦਏ ਜਣਾਈਆ। ਜਿਥੇ ਝਗੜਾ ਰਹੇ ਨਾ ਲੋਕ ਤੀਨ, ਤ੍ਰੈਗੁਣ ਮਾਇਆ ਪੋਹ ਨਾ ਸਕੇ ਰਾਈਆ। ਹਿੱਸਾ ਨਹੀਂ ਕੋਈ ਮਜ਼੍ਹਬ ਦੀਨ, ਜਾਤ ਪਾਤ ਨਾ ਕੋਇ ਜਣਾਈਆ। ਜਨ ਭਗਤ ਇਕੋ ਪੁਰਖ ਅਬਿਨਾਸ਼ੀ ਵੇਖਣ ਹੱਕ ਹਸੀਨ, ਹੁਸਨ ਦਾ ਮਾਲਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਜਗਤ ਦਿੰਦਾ ਰਹੇ ਤਰਮੀਮ, ਤਲਕੀਨ ਹੁਕਮ ਵਿਚ ਕਰਾਈਆ।
ਜਨ ਭਗਤ ਕਦੇ ਲੱਭਣ ਨਾ ਜਾਏ ਬਨ, ਜੰਗਲਾਂ ਵਿਚ ਨਾ ਫੇਰਾ ਪਾਈਆ। ਸਦਾ ਦਰਸ਼ਨ ਮੰਗੇ ਅੰਦਰ ਤਨ, ਕਾਇਆ ਕਾਅਬਾ ਖੋਲ੍ਹ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਬਣੇ ਸਾਚਾ ਜਨ, ਜਨਮ ਮਰਨ ਦਾ ਲੇਖਾ ਜਾਏ ਚੁਕਾਈਆ। ਨਾਤਾ ਜੋੜੇ ਇਕੋ ਸ੍ਰੀ ਭਗਵਨ, ਭਾਗ ਹਿੱਸਾ ਓਸੇ ਦੀ ਝੋਲੀ ਪਾਈਆ।
ਕੂੜ ਕੁੜਿਆਰਾ ਭਾਂਡਾ ਦੇਵੇ ਭੰਨ, ਭਰਮ ਅੰਦਰੋਂ ਬਾਹਰ ਕਢਾਈਆ। ਦਿਵਸ ਰੈਣ ਅੱਠੇ ਪਹਿਰ ਯਾਦ ਵਿਚ ਕਰਦਾ ਰਹੇ ਧੰਨ ਧੰਨ, ਧੰਨ ਤੇਰੀ ਬੇਪਰਵਾਹੀਆ। ਸਾਹਿਬ ਸਵਾਮੀ ਅੰਤਰਜਾਮੀ ਭਗਤ ਸੁਹੇਲਾ ਇਕ ਅਕੇਲਾ ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਜੁਗ ਜੁਗ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਗਤ ਮੇਟ ਕੇ ਵਾਸਨਾ ਗ਼ਮ, ਝਗੜਾ ਮੁਕਾ ਫਾਂਸੀ ਜਮ, ਲੇਖੇ ਲਾ ਕੇ ਪਵਣ ਸਵਾਸੀ ਦਮ, ਹਮ ਸਾਜਣ ਬਣਾ ਕੇ ਘਰ ਸਾਚੇ ਦਏ ਪਹੁੰਚਾਈਆ। (੧੪ ਜੇਠ ਸ਼ ਸੰ ੨ ਦੌਲਤ ਰਾਮ ਦੇ ਗ੍ਰਹਿ)
ਜਨ ਭਗਤ ਪੂਜੇ ਕੋਈ ਨਾ ਸਿਲ ਪੱਥਰ, ਪਾਹਿਨ ਪਾਉਂ ਨਾ ਸੀਸ ਝੁਕਾਈਆ। ਸੁੱਖ ਜਾਣੇ ਨਾ ਵਿਦਿਆ ਅੱਖਰ, ਕਿਤਾਬਾਂ ਦਾ ਕੁਤਬ ਨਾ ਕਦੇ ਅਖਵਾਈਆ। ਸਦਾ ਸਚ ਪ੍ਰੇਮ ਦੇ ਲੱਥਾ ਰਹੇ ਸੱਥਰ, ਆਪ ਆਪਣਾ ਆਪ ਮਿਟਾਈਆ। ਸਚ ਦੀਦਾਰ ਦਾ ਅੰਦਰੋਂ ਨਿਕਲੇ ਨਾ ਕਦੇ ਅਸਰ, ਅਸਲ ਆਪਣਾ ਰਾਹ ਤਕਾਈਆ। ਹਰਿਚਰਨ ਸ਼ਰਨਾਈ ਕਰੇ ਬਸਰ, ਬਿਸਤਰੇ ਮਰਗ ਸੇਜ ਨਾ ਕੋਇ ਹੰਢਾਈਆ। ਵਿਛੋੜੇ ਦੀ ਅੰਦਰ ਲੱਗੀ ਰਹੇ ਦਰਦ, ਬਿਰਹੋਂ ਚੋਟ ਲਗਾਈਆ। ਵੈਰਾਗ ਦੀ ਚਲਦੀ ਰਹੇ ਕਰਦ, ਕਾਤਲ ਕਤਲ ਕੂੜ ਕੁੜਿਆਰ ਵਖਾਈਆ। ਮਨ ਅੰਧੇਰਾ ਰਹੇ ਨਾ ਗਰਦ, ਗੁਬਾਰ ਗੋਰ ਨਾ ਕੋਇ ਪਰਗਟਾਈਆ। ਪ੍ਰਭ ਮਿਲ ਕੇ ਪੂਰੀ ਕਰਦਾ ਰਹੇ ਸੱਧਰ, ਸਦ ਮਨਸਾ ਜਾਏ ਗਵਾਈਆ। ਪੁਰਖ ਅਬਿਨਾਸ਼ੀ ਮਿਹਰ ਕਰੇ ਨਦਰ, ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਆਪਣਾ ਭੇਵ ਖੁਲ੍ਹਾਈਆ।
ਜਨ ਭਗਤ ਇਸ਼ਟ ਦੇਵ ਸਵਾਮੀ ਇਕੋ ਤੱਕੇ, ਅੱਖ ਅੱਖ ਨਾ ਕੋਇ ਬਦਲਾਈਆ। ਰਸਤਾ ਮਾਰਗ ਸਮਝ ਕੇ ਹੱਕੇ, ਹਿਕਮਤ ਕੂੜ ਛੱਡੇ ਚਤਰਾਈਆ। ਮੰਜ਼ਲ ਚੜ੍ਹਦਿਆਂ ਮੂਲ ਨਾ ਥੱਕੇ, ਭੱਜੇ ਵਾਹੋ ਦਾਹੀਆ। ਨਾਤੇ ਤੋੜੇ ਕੂੜੇ ਸਾਕ ਸੱਜਣ ਸਕੇ, ਸਾਹਿਬ ਇਕੋ ਇਕ ਮਨਾਈਆ। ਜੋ ਸਦਾ ਰਹੇ ਸੱਜੇ ਖੱਬੇ, ਅੱਗੇ ਪਿੱਛੇ ਹੋਏ ਸਹਾਈਆ। ਪਾਪ ਅੰਦਰੋਂ ਕੱਢੇ ਦੱਬੇ, ਪੜਦਾ ਮੋਹ ਦਏ ਚੁਕਾਈਆ। ਘਰ ਸੁਹਾਵਣੇ ਸਦਾ ਸੱਦੇ, ਚਰਨ ਕਵਲ ਦਏ ਸਰਨਾਈਆ। ਜਿਥੇ ਨਾਦ ਅਗੰਮੀ ਵੱਜੇ, ਸ਼ਬਦ ਧੁਨ ਸ਼ਨਵਾਈਆ। ਦੀਪਕ ਜੋਤ ਜਗੇ, ਦਿਵਸ ਰੈਣ ਹੋਵੇ ਰੁਸ਼ਨਾਈਆ। ਬਿਨ ਰਸਨਾ ਜੇਹਵਾ ਮਿਲਣ ਮਜ਼ੇ, ਝਿਰਨਾ ਅੰਮ੍ਰਿਤ ਦਏ ਝਿਰਾਈਆ। ਰਾਏ ਧਰਮ ਨਾ ਦੇਵੇ ਸਜੇ, ਜਮ ਡੰਡ ਨਾ ਦੇਵੇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਚੜ੍ਹਾਈਆ।
ਜਨ ਭਗਤ ਦੂਜਾ ਤੱਕੇ ਨਾ ਕੋਇ ਵਸੀਲਾ, ਓਟ ਅਵਰ ਨਾ ਕੋਇ ਰਖਾਈਆ। ਪ੍ਰਭ ਮਿਲਣ ਦਾ ਸਦਾ ਕਰੇ ਹੀਲਾ, ਹਿਰਦੇ ਹਰਿ ਹਰਿ ਆਪ ਵਸਾਈਆ। ਮਾਲਕ ਲੱਭੇ ਇਕੋ ਛੈਲ ਛਬੀਲਾ, ਜੋਬਨਵੰਤਾ ਬੇਪਰਵਾਹੀਆ। ਦੋ ਜਹਾਨ ਜਿਸ ਦੇ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਨਾਮ ਰਹੇ ਚੀਨਾ, ਚਾਰੋਂ ਕੁੰਟ ਵੱਜੇ ਵਧਾਈਆ। ਆਤਮ ਪਰਮਾਤਮ ਹੋਵੇ ਪਰਬੀਨਾ, ਪ੍ਰਭੂ ਬੇਐਬ ਨੂਰ ਖ਼ੁਦਾਈਆ। ਜਿਸ ਦਾ ਨਾ ਕੋਈ ਮਜ਼੍ਹਬ ਨਾ ਕੋਈ ਦੀਨਾ, ਜਾਤਾਂ ਵਾਲੀ ਵੰਡ ਨਾ ਕੋਇ ਵੰਡਾਈਆ। ਮਿਹਰ ਵਿਚ ਹੋਏ ਨਾ ਕਦੇ ਕਮੀਨਾ, ਬਖ਼ਸ਼ਿਸ਼ ਆਪਣੀ ਰਹਿਮਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਠਾਂਡਾ ਕਰੇ ਸੀਨਾ, ਸਾਂਤਕ ਸਤਿ ਸਤਿ ਕਰਾਈਆ।
ਜਨ ਭਗਤ ਕਦੇ ਨਾ ਜਾਣੇ ਮੁਸ਼ਕਲ, ਔਝੜ ਰਾਹ ਨਾ ਕੋਇ ਤਕਾਈਆ। ਸਦਾ ਸਦਾ ਸਦ ਰਹੇ ਖ਼ੁਸ਼ਦਿਲ, ਖ਼ੁਸ਼ੀਆਂ ਵਿਚ ਢੋਲਾ ਪ੍ਰਭ ਦਾ ਗਾਈਆ। ਕਾਇਰ ਹੋ ਕੇ ਬਣੇ ਕਦੇ ਨਾ ਬੁਜ਼ਦਿਲ, ਸੂਰਬੀਰ ਆਪਣਾ ਨਾਉਂ ਧਰਾਈਆ। ਪ੍ਰੇਮ ਪਿਆਰਾ ਹਰਦਿਲ, ਅਜ਼ੀਜ਼ ਧੁਰ ਦਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਵਾਰਾ ਲਏ ਮੱਲ, ਦਰ ਘਰ ਸਾਚੇ ਸੋਭਾ ਪਾਈਆ।
ਜਨ ਭਗਤ ਸਚ ਝੂਠ ਕਦੇ ਨਾ ਕਰੇ ਮਿਲਾਵਟ, ਦੋਏ ਦੋਏ ਰੰਗ ਨਾ ਰੂਪ ਬਦਲਾਈਆ। ਪ੍ਰੇਮ ਵਿਚ ਕਰੇ ਨਾ ਕੋਈ ਬਗ਼ਾਵਤ, ਮਨੁਆ ਮਨ ਨਾ ਕੋਇ ਸਤਾਈਆ। ਝਗੜੇ ਵਿਚ ਨਾ ਕੋਈ ਅਦਾਵਤ, ਦਵੈਤ ਦੂਈ ਨਾ ਕੋਇ ਰਖਾਈਆ। ਮਿਹਰ ਵਿਚ ਮੁਹੱਬਤ ਕਰੇ ਸਖਾਵਤ, ਧੁਰ ਦੀ ਵਸਤ ਆਪ ਵਰਤਾਈਆ। ਸਚ ਦਵਾਰੇ ਹਰਿਜਨ ਰੱਖੇ ਸਾਂਭ ਅਮਾਨਤ, ਅਮਲਾਂ ਦਰ ਅਮਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮੇ ਅੰਦਰ ਹੁਕਮ ਕਰੇ ਬਿਆਨਤ, ਖਿਆਨਤ ਨੇੜ ਕੋਇ ਨਾ ਆਈਆ। (੧੪ ਜੇਠ ਸ਼ ਸੰ ੨ ਸੁੰਦਰ ਸਿੰਘ ਦੇ ਘਰ)
ਜਨ ਭਗਤ ਆਲਸ ਨਿੰਦਰਾ ਵਿਚ ਕਦੇ ਨਾ ਜਾਵੇ ਸੌਂ, ਗਫ਼ਲਤ ਰੂਪ ਨਾ ਕੋਇ ਬਦਲਾਈਆ। ਜਾਗਰਤ ਸੋਵਤ ਏਕਾ ਗਾਉਂਦਾ ਨਾਉਂ, ਨਾਉਂ ਨਿਰੰਕਾਰ ਇਕ ਧਿਆਈਆ। ਬੰਦਨਾ ਵਿਚ ਮਸਤਕ ਛੁੰਹਦਾ ਰਹੇ ਪਾਉਂ, ਪਾਰਬ੍ਰਹਮ ਚਰਨ ਕਵਲ ਸਰਨਾਈਆ। ਬਣਾਉਂਦਾ ਰਹੇ ਸੁਹੰਜਣਾ ਥਾਉਂ, ਆਤਮ ਸੇਜਾ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਪਕੜਦਾ ਰਹੇ ਬਾਹੋਂ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਸਦਾ ਸਦਾ ਸਦ ਕਰਦਾ ਰਹੇ ਨਿਆਉਂ, ਅਦਲ ਦਾ ਮਾਲਕ ਆਦਲ ਇਕ ਅਖਵਾਈਆ। ਹਰਿਜਨ ਬਣਾਉਂਦਾ ਰਹੇ ਹੰਸ ਫੜ ਫੜ ਕਾਉਂ, ਬੁੱਧੀ ਕਾਗ ਨਾ ਕੋਇ ਰਖਾਈਆ। ਏਥੇ ਬਣਦਾ ਰਹੇ ਪਿਤਾ ਮਾਉਂ, ਮਾਲਕ ਹੋ ਕੇ ਆਪਣੀ ਗੋਦ ਉਠਾਈਆ। ਸਚ ਪ੍ਰੀਤੀ ਅੰਦਰ ਕਰਦਾ ਰਹੇ ਵਾਹੋ ਵਾਹੋ, ਵਾਹ ਵਾਹ ਆਪਣਾ ਗੁਣ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਪਾਰ ਕਰੇ ਸ਼ੌਹ ਦਰਿਆਉਂ, ਸਾਚੇ ਕੰਧੇ ਆਪ ਉਠਾਈਆ।
ਜਨ ਭਗਤ ਕੋਈ ਨਾ ਤੱਕੇ ਓਟ, ਆਸਰਾ ਨਜ਼ਰ ਕੋਇ ਨਾ ਆਈਆ। ਇਕ ਮੁਹੱਬਤ ਵਿਚ ਹੋਏ ਮੋਹਤ, ਮਾਲਕ ਮਿਲ ਕੇ ਖ਼ੁਸ਼ੀ ਮਨਾਈਆ। ਸਾਢੇ ਤਿੰਨ ਕਰੋੜ ਖੁਲ੍ਹੇ ਰੱਖੇ ਸੋਤ, ਰੋਮ ਰੋਮ ਵੱਜਦੀ ਰਹੇ ਵਧਾਈਆ। ਭਾਗ ਲੱਗੇ ਕਾਇਆ ਕੋਟ, ਤਨ ਮਾਟੀ ਰੰਗ ਚੜ੍ਹਾਈਆ। ਜਲਵਾ ਤੱਕੇ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਣਾਵੇ ਇਕ ਸਲੋਕ, ਸੋਹਲਾ ਧੁਰ ਦਾ ਇਕ ਦ੍ਰਿੜਾਈਆ।
ਜਨ ਭਗਤ ਕਦੇ ਨਾ ਹੋਵੇ ਵਿਸ਼ਵਾਸਘਾਤੀ, ਦ੍ਰਿਸ਼ਟ ਆਪਣੀ ਨਾ ਕੋਇ ਬਦਲਾਈਆ। ਪ੍ਰਭ ਦਾ ਦਰਸ ਮੰਗੇ ਦਿਵਸ ਰਾਤੀ, ਅੱਠੇ ਪਹਿਰ ਧਿਆਨ ਲਗਾਈਆ। ਅੰਮ੍ਰਿਤ ਪੀਵੇ ਬੂੰਦ ਸਵਾਂਤੀ, ਅਗਨੀ ਤ੍ਰਿਖਾ ਜਗਤ ਬੁਝਾਈਆ। ਆਪਣੀ ਨਿਰਮਲ ਕਰੇ ਜਾਤੀ, ਉਜਲ ਹੋ ਕੇ ਸੋਭਾ ਪਾਈਆ। ਇਕੋ ਰੰਗ ਵੇਖੇ ਪਰਭਾਤੀ, ਸੰਧਿਆ ਰੂਪ ਨਾ ਕੋਇ ਬਦਲਾਈਆ। ਮਿਲੇ ਮੇਲ ਕਮਲਾਪਾਤੀ, ਕਵਲ ਨੈਣ ਨੈਣ ਕਰੇ ਰੁਸ਼ਨਾਈਆ। ਗ੍ਰਹਿ ਮੰਦਰ ਅੰਦਰ ਦੇਵੇ ਸ਼ਾਂਤੀ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਬਣੇ ਆਪ ਸਾਕੀ, ਸਾਖਿਆਤ ਅੰਮ੍ਰਿਤ ਜਾਮ ਦਏ ਪਿਆਈਆ। (੧੪ ਜੇਠ ਸ਼ ਸੰ ੨ ਨੰਤੀ ਦੇਵੀ ਦੇ ਗ੍ਰਹਿ)
ਜਨ ਭਗਤ ਪਿਆਰ ਬਣੇ ਨਾ ਕਾਇਆ ਝੁੱਗਾ, ਤਨ ਮਾਟੀ ਸਚ ਸਚ ਨਾ ਕੋਇ ਰਖਾਈਆ। ਅੰਦਰ ਪ੍ਰੇਮ ਲੱਭੇ ਗੁੱਝਾ, ਪੁਰਖ ਅਕਾਲ ਢੂੰਡੇ ਚਾਈਂ ਚਾਈਂਆ। ਜਿਥੇ ਭਾਓ ਰਹੇ ਨਾ ਦੂਜਾ, ਦਵੈਸ਼ ਰਹੇ ਨਾ ਰਾਈਆ। ਸਹਿਜ ਨੇਤਰ ਖੋਲ੍ਹੇ ਤੀਜਾ, ਤ੍ਰੈਗੁਣ ਲੇਖਾ ਦਏ ਮੁਕਾਈਆ। ਆਪਣਾ ਮਾਰਗ ਦੱਸੇ ਸਿੱਧਾ, ਜੰਗਲ ਜੂਹ ਉਜਾੜ ਪਹਾੜ ਨਾ ਕੋਇ ਫਿਰਾਈਆ। ਸਚ ਘਰਾਨਾ ਦੱਸੇ ਨਿੱਘਾ, ਦਰ ਠਾਂਡੇ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪਣੇ ਮਿਲਣ ਦੀ ਦੇ ਕੇ ਬਿਧਾ, ਬਦੌਲਤ ਆਪਣੀ ਦਇਆ ਕਮਾਈਆ।
ਜਨ ਭਗਤ ਕਦੇ ਪ੍ਰੇਮ ਕਰੇ ਨਾ ਕਾਇਆ ਕੱਪੜ, ਕਪਟੀ ਰੂਪ ਨਾ ਕਦੇ ਬਣਾਈਆ। ਸਚ ਦਵਾਰੇ ਮੰਜ਼ਲ ਜਾਵੇ ਅੱਪੜ, ਪ੍ਰਭ ਚਰਨ ਮਿਲੇ ਸਰਨਾਈਆ। ਬੱਗਾ ਰਹੇ ਮੂਲ ਨਾ ਬੱਪੜ, ਹੰਸ ਸਰਬੰਸ ਮਿਲੇ ਵਡਿਆਈਆ । ਨਹਾਉਣਾ ਪਏ ਕਿਸੇ ਨਾ ਛੱਪੜ, ਸਚ ਸਰੋਵਰ ਇਸ਼ਨਾਨ ਦਏ ਕਰਾਈਆ। ਦੂਜਾ ਲੜ ਨਾ ਲਏ ਪਕੜ, ਆਤਮ ਪਰਮਾਤਮ ਗੰਢ ਪੁਵਾਈਆ। ਕਿਸੇ ਤਰਾਜ਼ੂ ਤੁਲੇ ਨਾ ਤੱਕੜ, ਨਾਮ ਕੰਡੇ ਵਜਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਿਨਾਰਾ ਪਾਰ ਕਰਾਏ ਰੱਕੜ, ਸਚ ਦਵਾਰ ਇਕ ਰਖਾਈਆ।
ਜਨ ਭਗਤ ਕਾਇਆ ਮਾਟੀ ਕਦੇ ਨਾ ਮੰਗੇ ਸੁਖ, ਸੁਖ ਆਤਮ ਨਜ਼ਰੀ ਆਈਆ। ਜਨਮ ਜਨਮ ਦਾ ਮੇਟੇ ਦੁੱਖ, ਕਰਮ ਕਰਮ ਦਾ ਰੋਗ ਗਵਾਈਆ । ਪ੍ਰਭ ਮਿਲਣ ਦੀ ਰੱਖੇ ਭੁੱਖ, ਤ੍ਰਿਸ਼ਨਾ ਰੋਗ ਨਾ ਕੋਇ ਵਧਾਈਆ। ਲੇਖੇ ਲਾਵੇ ਜਾਮਾ ਮਾਨਸ ਮਨੁੱਖ, ਮਾਨਵ ਦਰ ਘਰ ਸੋਭਾ ਪਾਈਆ। ਪੁਰਖ ਅਬਿਨਾਸ਼ੀ ਸਾਹਿਬ ਸਵਾਮੀ ਆਪਣੀ ਗੋਦੀ ਲਵੇ ਚੁੱਕ, ਚਾਰ ਕੁੰਟ ਦਾ ਝਗੜਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦੱਸ ਕੇ ਇਕ ਤੁਕ, ਤੁਰਤ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਰਹਿਣ ਨਾ ਦੇਵੇ ਓਹਲਾ ਲੁਕ, ਗੁਰਮੁਖ ਪੜਦਿਆਂ ਵਿਚੋਂ ਬਾਹਰ ਕਢਾਈਆ।
ਜਨ ਭਗਤ ਕਾਇਆ ਮੰਦਰ ਅੰਦਰ ਕਰੇ ਅਰਦਾਸ, ਸੀਸ ਜਗਦੀਸ ਝੁਕਾਈਆ। ਹਰਿ ਕਰਤੇ ਵਸਣਾ ਮੇਰੇ ਪਾਸ, ਸਦਾ ਤੇਰਾ ਰਾਹ ਤਕਾਈਆ। ਮੋਹੇ ਤੇਰਾ ਇਕ ਵਿਸ਼ਵਾਸ, ਵਿਸ਼ਿਆਂ ਤੋਂ ਲੈਣਾ ਬਚਾਈਆ। ਤੇਰਾ ਨੂਰ ਜੋਤ ਪਰਕਾਸ਼, ਪਰਕਾਸ਼ਤ ਹੋ ਕੇ ਵੇਖੇ ਸਰਬ ਲੋਕਾਈਆ। ਮੈਂ ਬਣ ਕੇ ਤੇਰਾ ਦਾਸੀ ਦਾਸ, ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਮੇਰੀ ਪੂਰੀ ਕਰਨੀ ਆਸ, ਤ੍ਰਿਸ਼ਨਾ ਦੇਣੀ ਬੁਝਾਈਆ। ਤੇਰੇ ਮੰਦਰ ਕਰਾਂ ਵਾਸ, ਤੇਰੇ ਚਰਨ ਮਿਲੇ ਸਰਨਾਈਆ। ਮੇਰੀ ਨੇਤਰ ਖੁਲ੍ਹੇ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਮਾਨੁਖ ਜਨਮ ਹੋਵੇ ਵਡ ਵਡ ਭਾਗ, ਹਿੱਸਾ ਤੇਰੀ ਝੋਲੀ ਪਾਈਆ। ਮੇਰਾ ਜਗਦਾ ਰਹੇ ਚਰਾਗ, ਤੇਰਾ ਨੂਰ ਹੋਏ ਰੁਸ਼ਨਾਈਆ। ਜਲਵਾ ਤੱਕਾਂ ਵਿਚ ਬ੍ਰਹਿਮਾਦ, ਬ੍ਰਹਿਮਾਂਡ ਵੇਖ ਖੁਸ਼ੀ ਮਨਾਈਆ। ਤੂੰ ਰਚਨਾ ਰਚੀ ਆਦਿ, ਜੁਗਾਦਿ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਤ ਅਮੋਲਕ ਦੇ ਦੇ ਦਾਦ, ਦਾਤੇ ਦਾਨੀ ਦੇਂਦਿਆਂ ਤੋਟ ਰਹੇ ਨਾ ਰਾਈਆ। (੧੪ ਜੇਠ ਸ਼ ਸੰ ੨ ਲੱਛਮੀ ਦੇਵੀ ਦੇ ਗ੍ਰਹਿ)
ਜਨ ਭਗਤ ਕਦੇ ਨਾ ਕਰੇ ਖ਼ੁਦੀ, ਹੰਕਾਰ ਵਿਚ ਨਾ ਆਈਆ। ਸਦਾ ਨਿਰਮਲ ਰੱਖੇ ਬੁੱਧੀ, ਪ੍ਰੇਮ
ਪਿਆਰ ਮੁਹੱਬਤ ਵਿਚ ਸਮਾਈਆ। ਮੰਜ਼ਲ ਤੱਕੇ ਉਚੀ, ਜਿਥੇ ਵਸੇ ਬੇਪਰਵਾਹੀਆ। ਸੁਰਤੀ ਰੱਖੇ ਸੁੱਚੀ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਕਰੇ ਨਾ ਕੂੜ ਵਿਚਾਰ, ਮਮਤਾ ਮੋਹ ਨਾ ਕੋਇ ਰਖਾਈਆ।
ਇਕੋ ਪ੍ਰਭ ਦਾ ਮੰਗੇ ਦਰਸ ਦੀਦਾਰ, ਚੰਦ ਨੂਰ ਹੋਏ ਰੁਸ਼ਨਾਈਆ। ਮੰਜ਼ਲ ਮਿਲੇ ਅਟੱਲ ਮੁਨਾਰ, ਦਰਗਾਹ ਸਾਚੀ ਵੱਜੇ ਵਧਾਈਆ। ਜਿਥੇ ਸੂਰਜ ਚੰਦ ਨਾ ਕੋਇ ਸਤਾਰ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਇਕੋ ਖੇਲ ਅਗੰਮ ਅਪਾਰ, ਅਲੱਖ ਅਗੋਚਰ ਰਿਹਾ ਕਰਾਈਆ। ਜੋਤੀ ਜਾਤਾ ਹੋ ਉਜਿਆਰ, ਨੂਰੋ ਨੂਰ ਨੂਰ ਡਗਮਗਾਈਆ। ਜਨ ਭਗਤਾਂ ਪਾਵੇ ਸਾਰ, ਮਹਾਂਸਾਰਥੀ ਹੋ ਕੇ ਆਪਣੇ ਦਰ ਪਹੁੰਚਾਈਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਜਮ ਕੀ ਫਾਂਸੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਇਕੋ ਮੰਗੋ ਧੁਰ ਦਾ ਰੰਗ, ਰੰਗਤ ਕੂੜ ਨਾ ਕੋਇ ਰਖਾਈਆ। ਆਤਮ ਸੇਜ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਸ਼ਬਦ ਨਾਦ ਵੱਜੇ ਮਰਦੰਗ, ਧੁਨ ਆਤਮਕ ਸੁਣੇ ਚਾਈਂ ਚਾਈਂਆ। ਨਿਜਾਨੰਦ ਵਿਚੋਂ ਪਰ੍ਹੇ ਹੋਏ ਪਰਮਾਨੰਦ, ਪਰਮ ਪੁਰਖ ਵਿਚ ਸਮਾਈਆ। ਜਿਥੇ ਇਕੋ ਢੋਲਾ ਇਕੋ ਛੰਦ, ਗੁਰ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗ, ਬਖ਼ਸ਼ੰਦ ਹਰਿਜਨ ਭਗਤ ਲਏ ਤਰਾਈਆ।
ਜਨ ਭਗਤ ਚੜ੍ਹੇ ਮੰਜ਼ਲ ਮਹਿਬੂਬ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਇਕੋ ਅਰਸ਼ ਅਰੂਜ਼, ਦੂਜੀ ਵੰਡ ਨਾ ਕੋਇ ਵੰਡਾਈਆ। ਹਜ਼ਰਤ ਪੜ੍ਹੇ ਨਾ ਕੋਇ ਹਜ਼ਾਰਾ ਦਰੂਦ, ਕਲਮਾ ਨਬੀ ਨਾ ਕੋਇ ਸੁਣਾਈਆ। ਪਰਵਰਦਿਗਾਰ ਸਾਂਝਾ ਯਾਰ ਪਰਮ ਪੁਰਖ ਪਰਮਾਤਮ ਹੋਏ ਮੌਜੂਦ, ਅਬਿਨਾਸ਼ੀ ਕਰਤਾ ਨਜ਼ਰੀ ਆਈਆ। ਜਿਸ ਦੀ ਸਮਝ ਨਾ ਸਕਿਆ ਕੋਇ ਹਦੂਦ, ਬੇਅੰਤ ਕਹਿ ਕੇ ਸਾਰੇ ਰਹੇ ਗਾਈਆ। ਜਨ ਭਗਤਾਂ ਸਦਾ ਹਾਜਰ ਮੌਜ਼ੂਦ, ਓਝਲ ਹੋ ਨਾ ਮੁੱਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਭਗਤ ਭਗਵਾਨ ਹੋ ਮਿਹਰਵਾਨ ਦਰ ਠਾਂਡੇ ਦੇਵੇ ਮਾਣ ਵਡਿਆਈਆ। (੧੪ ਜੇਠ ਸ਼ ਸੰ ੨ ਪਰਕਾਸ਼ ਚੰਦ ਦੇ ਗ੍ਰਹਿ)
ਜਨ ਭਗਤਾਂ ਅੰਦਰ ਸਾਚੀ ਰਾਸ, ਮੰਡਲ ਸੋਹਣਾ ਨਜ਼ਰੀ ਆਈਆ। ਗੋਪੀ ਕਾਹਨ ਪੈਂਦੀ ਰਾਸ, ਸੁਰਤੀ ਸ਼ਬਦੀ ਨਾਚ ਨਚਾਈਆ। ਸਚ ਦੀਪਕ ਹੋਏ ਪਰਕਾਸ਼, ਖਾਲੀ ਹੱਥ ਨਾ ਕੋਇ ਉਠਾਈਆ। ਖੇਲ ਖੇਲੇ ਜਿਸ ਰਚਨਾ ਰਚੀ ਆਦਿ, ਅੰਤ ਦਾ ਮਾਲਕ ਖ਼ੁਸ਼ੀ ਮਨਾਈਆ। ਜਿਸ ਮੰਜ਼ਲ ਨੂੰ ਖੋਜਦੇ ਸੰਤ ਸਾਧ, ਦਿਵਸ ਰੈਣ ਧਿਆਨ ਲਗਾਈਆ। ਸੋ ਭਗਤਾਂ ਸਹਿਜ ਮਿਲੇ ਦਾਦ, ਪੁਰਖ ਅਬਿਨਾਸ਼ੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ।
ਜਨ ਭਗਤ ਕਦੇ ਨਾ ਕਰੇ ਦਲਿੱਦਰ, ਆਲਸ ਵਿਚ ਕਦੇ ਨਾ ਆਈਆ। ਲੇਖਾ ਜਾਣੇ ਪੂਰਬ ਬਿਦਰ, ਬਿਧ ਸਭ ਨੂੰ ਗਿਆ ਦ੍ਰਿੜਾਈਆ। ਨਿਰਗੁਣ ਧਾਰੋਂ ਆਉਣਾ ਨਿੱਕਲ, ਪੜਦਾ ਮਾਇਆ ਪਰੇ ਹਟਾਈਆ। ਪੁਰਖ ਅਬਿਨਾਸ਼ੀ ਮਿਲਣਾ ਮਿੱਤਰ, ਮੀਤ ਮੁਰਾਰਾ ਖ਼ੁਸ਼ੀ ਮਨਾਈਆ। ਚੋਟੀ ਚੜ੍ਹਨਾ ਸਿੱਖਰ, ਘਰ ਵੱਜੇ ਇਕ
ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਘਰ ਟਿਕਾਈਆ।
ਜਨ ਭਗਤ ਲੇਖਾ ਜਾਣੇ ਪੂਰੇ ਸਤਿਗੁਰ ਦਾ, ਸਤਿ ਸਤਿਵਾਦੀ ਸੀਸ ਨਿਵਾਈਆ। ਰਾਹ ਤੱਕੇ ਰਸਤਾ ਧੁਰ ਦਾ, ਧਰਮ ਦੀ ਧਾਰ ਨਾਲ ਵਡਿਆਈਆ। ਝਗੜਾ ਮੁਕਾਏ ਅੰਧ ਘੋਰ ਦਾ, ਅੰਧ ਅੰਧੇਰਾ ਨਾ ਕੋਇ ਭਰਮਾਈਆ। ਲੇਖਾ ਚੁਕਾ ਕੇ ਪੰਜ ਚੋਰ ਦਾ, ਚੋਰੀ ਚੋਰੀ ਦਾਓ ਨਾ ਕੋਇ ਲਗਾਈਆ। ਲਹਿਣਾ ਰਹੇ ਨਾ ਮਨੂਏ ਸ਼ੋਰ ਦਾ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪੇ ਬਹੁੜਦਾ, ਬੌਹੜੀ ਬੌਹੜੀ ਕਰੇ ਲੁਕਾਈਆ।
ਜਨ ਭਗਤ ਕਦੇ ਨਾ ਬਣੇ ਜਗਿਆਸੂ, ਜਗਤ ਵਾਲੀ ਰੀਤ ਨਾ ਕੋਇ ਬਣਾਈਆ। ਜਗਤ ਮਮਤਾ ਨੇਤਰ ਨੀਰ ਵਹਾਏ ਕੋਇ ਨਾ ਆਂਸੂ, ਛਹਿਬਰ ਨੈਣ ਨਾ ਕੋਇ ਵਖਾਈਆ। ਜਿਸ ਦੀ ਧਾਰ ਨੂੰ ਕੱਟ ਸਕੇ ਨਾ ਧਾਤੂ, ਖੰਡਾ ਖੜਗ ਨਾ ਕੋਇ ਛੁਹਾਈਆ। ਜਗਤ ਵਿਦਿਆ ਸਮਝੇ ਕੋਈ ਨਾ ਸਾਧੂ, ਸਾਧਨਾ ਵਿਚ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੋਏ ਆਪ ਉਠਾਈਆ।
ਜਨ ਭਗਤ ਸਦਾ ਸਦ ਨਿਰਗੁਣ ਧਾਰੋਂ ਉਠੇ, ਨਿਰਵੈਰ ਦਏ ਵਡਿਆਈਆ। ਪੁਰਖ ਅਕਾਲ ਅਬਿਨਾਸ਼ੀ ਕਰਤਾ ਤੁੱਠੇ, ਮਿਹਰਵਾਨ ਹੋਏ ਸਹਾਈਆ। ਹਰਿਜਨ ਰਹਿਣ ਨਾ ਦੇਵੇ ਸੁੱਤੇ, ਸੋਈ ਸੁਰਤੀ ਸਵਾਧਾਨ ਆਪ ਵਖਾਈਆ। ਭਾਗ ਲਗਾ ਕੇ ਕਾਇਆ ਬੁਤੇ, ਵਤਨ ਪਿਛਲੇ ਦਏ ਪਹੁੰਚਾਈਆ। ਜਿਥੇ ਪੈਂਡਾ ਮੰਜ਼ਲ ਮੁੱਕੇ, ਲੇਖਾ ਰਹੇ ਨਾ ਰਾਈਆ। ਸਾਹਿਬ ਸਵਾਮੀ ਪੁੱਛੇ, ਸਤਿਗੁਰ ਦਇਆ ਕਮਾਈਆ। ਜਨ ਭਗਤ ਸਚਖੰਡ ਦਵਾਰ ਪ੍ਰਭ ਸਰਨਾਈ ਪੁਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਠਾਂਡੇ ਦਰ ਸਦਾ ਟਿਕਾਈਆ। (੧੫ ਜੇਠ ਸ਼ ਸੰ ੨ ਸਰਦਾਰ ਚੰਦ ਦੇ ਗ੍ਰਹਿ)
ਜਨ ਭਗਤ ਦੇਵੇ ਹਰਿ ਨਾਮ ਖਜ਼ਾਨਾ, ਅਤੋਟ ਅਤੁਟ ਆਦਿ ਜੁਗਾਦਿ ਰਖਾਇੰਦਾ। ਬਖ਼ਸ਼ਣਹਾਰ ਪਦ ਨਿਰਬਾਣਾ, ਨਿਰਵੈਰ ਨਿਰੰਕਾਰ ਨਿਰਾਕਾਰ ਆਪਣੀ ਦਇਆ ਕਮਾਇੰਦਾ। ਮਹੱਲ ਅਟੱਲ ਵੱਸੇ ਉਚ ਮਕਾਨਾ, ਮਹਿਬੂਬ ਹੋ ਕੇ ਮੁਹੱਬਤ ਵਿਚ ਸਮਾਇੰਦਾ। ਸ਼ਬਦ ਅਗੰਮੀ ਧੁਨ ਆਤਮਕ ਰਾਗ ਸੁਣਾਏ ਗਾਣਾ, ਰਸਨਾ ਜੇਹਵਾ ਬੱਤੀ ਦੰਦ ਨਾ ਕੋਇ ਹਲਾਇੰਦਾ। ਨਾਮ ਖ਼ੁਮਾਰੀ ਅੰਤਰ ਕਰੇ ਮਸਤਾਨਾ, ਮਸਤੀ ਵਿਚ ਹਸਤੀ ਆਪ ਬਦਲਾਇੰਦਾ। ਸੁਰਤੀ ਸ਼ਬਦੀ ਮੇਲ ਕਰਾਏ ਗੋਪੀ ਕਾਹਨਾ, ਬੰਸਰੀ ਧੁਰ ਦੀ ਹੱਕ ਸੁਣਾਇੰਦਾ। ਏਥੇ ਓਥੇ ਨਿਰਗੁਣ ਸਰਗੁਣ ਦੇਵੇ ਵਡਿਆਈ ਦੋ ਜਹਾਨਾਂ, ਜਗਤ ਜਹਾਲਤ ਵਿਚੋਂ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਏ ਧੁਰ ਦਾ ਘਰ, ਜਿਸ ਗ੍ਰਹਿ ਆਪਣਾ ਆਸਣ ਲਾਇੰਦਾ ।
ਜਨ ਭਗਤ ਏਕਾ ਓਟ ਰੱਖੇ ਨਿਰੰਕਾਰ, ਦੂਜਾ ਰਾਹ ਨਾ ਕੋਇ ਤਕਾਈਆ । ਨਿਰਗੁਣ ਨੂਰ ਜੋਤ ਦਰਸ ਕਰੇ ਅਪਾਰ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਨਾਤਾ ਤੋੜ ਕੂੜ ਜਗਤ ਸੰਸਾਰ, ਵਡ ਸੰਸਾਰੀ ਮਿਲ ਕੇ ਖ਼ੁਸ਼ੀ ਮਨਾਈਆ। ਜਿਸ ਦੀ ਮਹਿੰਮਾ ਸਿਫ਼ਤ ਸਦਾ ਚਲੇ ਜੁਗ ਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਰਾਗਾਂ ਨਾਦਾਂ ਵਿਚ ਸੁਣਾਈਆ। ਸੋ ਭਗਤਾਂ ਮੀਤਾ ਠਾਂਡਾ
ਸੀਤਾ ਦਰ ਸਾਚਾ ਮਿਲੇ ਦਰਬਾਰ, ਦਰਗਾਹ ਸਾਚੀ ਹੱਕ ਮੁਕਾਮ ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ।
ਜਨ ਭਗਤ ਇਕੋ ਮੰਨੇ ਭਗਵੰਤ, ਦੂਜੀ ਓਟ ਨਾ ਕੋਇ ਤਕਾਈਆ। ਆਤਮ ਪਰਮਾਤਮ ਦਾ ਮਾਲਕ ਬਣਾ ਕੇ ਕੰਤ, ਕੰਤ ਕੰਤੂਹਲ ਸਾਚੀ ਸੇਜ ਸੁਹਾਈਆ। ਇਕੋ ਨਾਮ ਜਪਣਹਾਰਾ ਮਣੀਆਂ ਮੰਤ, ਮਨ ਕਾ ਮਣਕਾ ਦਏ ਭਵਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਇਕੋ ਨਜ਼ਰੀ ਆਈਆ। ਝਗੜਾ ਛੱਡ ਬਹਿਸ਼ਤ ਜੰਨਤ, ਸਚ ਦਵਾਰਾ ਰਾਹ ਤਕਾਈਆ। ਮੇਲ ਮਿਲਾਵਾ ਹੋਵੇ ਨਿਰਗੁਣ ਧਾਰ ਅੰਤ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸੁਹੇਲੇ ਪੜਦਾ ਦਏ ਉਠਾਈਆ।
ਜਨ ਭਗਤ ਮੰਨੇ ਇਕ ਭਗਵਾਨ, ਨਿਰਗੁਣ ਨਿਰਗੁਣ ਧਿਆਨ ਲਗਾਈਆ। ਜਿਥੇ ਝੁੱਲੇ ਧਰਮ ਨਿਸ਼ਾਨ, ਦੂਜੀ ਵੰਡ ਨਾ ਕੋਇ ਵੰਡਾਈਆ। ਦੀਪਕ ਜੋਤ ਜਗੇ ਮਹਾਨ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਨਾਦ ਸ਼ਬਦ ਵੱਜੇ ਧੁਨਕਾਨ, ਅਗੰਮੀ ਰਾਗ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਰ ਤੇ ਸੀਸ ਨਿਵਾਣ, ਨਿਉਂ ਨਿਉਂ ਲਾਗਣ ਪਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਕਰੇ ਪਰਵਾਨ, ਨਾਮ ਪਰਵਾਨਾ ਬਿਨ ਹੱਥਾਂ ਹੱਥ ਫੜਾਈਆ। ਸਾਚਾ ਬਣ ਕੇ ਧੁਰ ਦਾ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ।
ਜਨ ਭਗਤ ਏਕਾ ਮੰਨੇ ਆਦਿ ਨਿਰੰਜਣ, ਜੋਤੀ ਜੋਤ ਧਿਆਨ ਲਗਾਈਆ । ਜੋ ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨ ਪਾਵੇ ਅੰਜਣ, ਅਗਿਆਨ ਅੰਧੇਰ ਮਿਟਾਈਆ। ਚਰਨ ਕਵਲ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧੁਵਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਬਣੇ ਸਾਚਾ ਸੱਜਣ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਪੜਦਾ ਪਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਪੰਜ ਤੱਤ ਵਿਕਾਰਾ ਪੋਹ ਨਾ ਸਕੇ ਅਗਨ, ਮਾਇਆ ਮਮਤਾ ਮੋਹ ਨਾ ਕੋਇ ਸਤਾਈਆ। ਮਿਲੇ ਮੇਲ ਸੂਰਾ ਸਰਬੰਗਣ, ਆਤਮ ਪਰਮਾਤਮ ਵੱਜਦੀ ਰਹੇ ਵਧਾਈਆ। ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਬਦਨ, ਘਰ ਵਿਚ ਘਰ ਮਿਲੇ ਵਰ ਨਰਾਇਣ ਨਰ ਨਿਰਗੁਣ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।
ਜਨ ਭਗਤ ਇਕੋ ਮੰਨੇ ਅਬਿਨਾਸ਼ੀ ਕਰਤਾ, ਸਾਹਿਬ ਸਵਾਮੀ ਸੀਸ ਨਿਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਮਰਦਾ, ਜਨਮ ਵਿਚ ਜਨਮ ਨਾ ਕੋਇ ਬਦਲਾਈਆ। ਜੋ ਲੱਖ ਚੁਰਾਸੀ ਮਾਲਕ ਘਰ ਘਰ ਦਾ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਰਿਹਾ ਲਗਾਈਆ। ਜੋ ਮੰਜ਼ਲ ਅਗੰਮੀ ਚੜ੍ਹਦਾ, ਸਚ ਦਵਾਰੇ ਬਹਿ ਕੇ ਹੁਕਮ ਵਰਤਾਈਆ। ਜੋ ਸੰਤ ਸੁਹੇਲੇ ਨਿੱਤ ਨਵਿਤ ਫੜਦਾ, ਸ਼ਬਦੀ ਡੋਰੀ ਸੁਰਤੀ ਲਏ ਬੰਧਾਈਆ। ਭੇਵ ਅਭੇਦਾ ਅਛਲ ਅਛੇਦਾ ਖੋਲ੍ਹੇ ਆਪਣੇ ਘਰ ਦਾ, ਗ੍ਰਹਿ ਮੰਦਰ ਸਾਚਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੱਲੂ ਸਦਾ ਫੜਦਾ, ਲੋਕਮਾਤ ਸਕੇ ਨਾ ਕੋਇ ਛੁਡਾਈਆ।
ਜਨ ਭਗਤ ਇਕੋ ਆਸਾ ਰੱਖੇ ਪਾਰਬ੍ਰਹਮ, ਪਤਿਪਰਮੇਸ਼ਵਰ ਇਕ ਧਿਆਈਆ। ਜੋ ਕਦੇ ਮਰੇ ਨਾ ਜਾਏ ਜੰਮ, ਜਮ ਕੀ ਫਾਸੀ ਨਾ ਕੋਇ ਭੁਵਾਈਆ। ਜਿਸ ਦਾ ਆਦਿ ਜੁਗਾਦਿ ਇਕੋ ਧਰਮ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਸੂਫੀ ਸੰਤ ਫਕੀਰਾਂ ਜਨ ਭਗਤਾਂ ਦੇਵੇ ਸਾਚੀ ਸਰਨ, ਜੋ ਸਿੱਧਾ ਹਰਿ ਹਰਿ
ਓਟ ਤਕਾਈਆ। ਸਾਚੀ ਮੰਜ਼ਲ ਆਵੇ ਚੜ੍ਹਨ, ਕਾਇਆ ਪੜਦਾ ਓਹਲਾ ਦਏ ਉਠਾਈਆ। ਨਿਰਗੁਣ ਧਾਰ ਨਿਰਅੱਖਰ ਆਵੇ ਪੜ੍ਹਨ, ਜਗਤ ਅੱਖਰ ਵੱਖਰ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ।
ਜਨ ਭਗਤ ਇਕੋ ਮੰਨੇ ਹਰੀ ਹਰਿ, ਹਿਰਦੇ ਹਰਿ ਵਸਾਈਆ। ਚੁੱਕੇ ਭਰਮ ਭਾਓ ਡਰ, ਭਿਆਨਕ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਜਾਏ ਖੜ, ਖਟਕਾ ਅੰਦਰੋਂ ਦਏ ਕਢਾਈਆ। ਇਕੋ ਨਜ਼ਰੀ ਆਏ ਨਰਾਇਣ ਨਰ, ਨਰਾਂ ਦਾ ਮਾਲਕ ਬੇਪਰਵਾਹੀਆ। ਜੋ ਸ਼ਬਦੀ ਪਿਆਰ ਅੰਦਰ ਲਏ ਫੜ, ਆਤਮ ਪਰਮਾਤਮ ਜੋੜ ਜੁੜਾਈਆ। ਭਾਗ ਲਗਾਏ ਕਾਇਆ ਮਾਟੀ ਘਰ, ਘਰ ਵਿਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੰਦਰ ਦਏ ਵਖਾਈਆ।
ਜਨ ਭਗਤ ਆਪਣਾ ਮੰਦਰ ਲਏ ਤੱਕ, ਛੱਪਰ ਛੰਨ ਨਾ ਕੋਇ ਛੁਹਾਈਆ । ਜਿਥੇ ਲੇਖਾ ਹਕੀਕਤ ਹੱਕ, ਲਾਸ਼ਰੀਕ ਰਿਹਾ ਚੁਕਾਈਆ। ਪੁਰਖ ਅਕਾਲ ਰਿਹਾ ਦੱਸ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਪੂਰੀ ਹੋਏ ਆਸ, ਅਬਿਨਾਸ਼ੀ ਕਰਤਾ ਦਏ ਮਾਣ ਵਡਿਆਈਆ। ਸਾਚੀ ਪੂੰਜੀ ਮਿਲੇ ਰਾਸ, ਵਸਤ ਅਮੋਲਕ ਨਾਮ ਝੋਲੀ ਪਾਈਆ। ਮਿਟੇ ਕਲਜੁਗ ਰੈਣ ਅੰਧਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸੇ ਆਪਣੀ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੇਲਾ ਮਿਲੇ ਪੁਰਖ ਸਮਰਾਥ, ਸਮਰੱਥ ਸਵਾਮੀ ਅੰਤਰਜਾਮੀ ਹਰਿਜਨ ਸਾਚੇ ਲਏ ਜੁੜਾਈਆ। ਜੁਗ ਜਨਮ ਦਿਆਂ ਵਿਛੜਿਆਂ ਪੁੱਛੇ ਵਾਤ, ਭੇਵ ਅਭੇਦਾ ਦਏ ਖੁਲ੍ਹਾਈਆ। ਚਰਨ ਪ੍ਰੀਤੀ ਸਾਚੀ ਨੀਤੀ ਧੁਰ ਦਾ ਜੋੜੇ ਨਾਤ, ਸਾਕ ਸੱਜਣ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚਾ ਸਾਥ, ਧੁਰ ਦਾ ਸੰਗੀ ਸੰਗ ਨਿਭਾਈਆ।
ਜਨ ਭਗਤ ਇਕੋ ਪ੍ਰਭ ਦੀ ਕਰੇ ਪੂਜਾ, ਸਿਮਰਨ ਜੋਗ ਅਭਿਆਸ, ਇਕੋ ਨਜ਼ਰੀ ਆਈਆ। ਅਵਰ ਨਾ ਦਿਸੇ ਦੂਜਾ, ਤੀਜੇ ਲੋਇਣ ਹੋਏ ਰੁਸ਼ਨਾਈਆ । ਕਵਲ ਨਾਭੀ ਹੋਏ ਮੂਧਾ, ਝਿਰਨਾ ਨਿਝਰ ਦਏ ਝਿਰਾਈਆ। ਭੇਵ ਅਭੇਦਾ ਖੁਲ੍ਹੇ ਗੁਝਾ, ਸ਼ਬਦ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵੇ ਸਾਚਾ ਦਰ, ਧੁਰ ਦਰਬਾਰੇ ਪੜਦਾ ਲਾਹੀਆ।
ਜਨ ਭਗਤ ਖੁਲ੍ਹੇ ਦਰ ਦਰਵਾਜ਼ਾ, ਬੰਦ ਕਿਵਾੜੀ ਪੜਦਾ ਆਪ ਉਠਾਈਆ। ਰਾਹ ਤੱਕੇ ਗ਼ਰੀਬ ਨਿਵਾਜ਼ਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਜੋ ਆਦਿ ਜੁਗਾਦਿ ਦੋ ਜਹਾਨਾਂ ਰਾਜਨ ਰਾਜਾ, ਸ਼ਾਹੋ ਭੂਪ ਸੁਲਤਾਨ ਨਜ਼ਰੀ ਆਈਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀਂ ਅਸਮਾਨ ਕਰਨਹਾਰਾ ਕਾਜਾ, ਗਗਨ ਗਗਨੰਤਰ ਸੋਭਾ ਪਾਈਆ। ਜੋ ਲੱਖ ਚੁਰਾਸੀ ਅੰਦਰ ਸ਼ਬਦ ਅਗੰਮੀ ਅਨਹਦ ਧਾਰ ਵਜਾਏ ਵਾਜਾ, ਪਵਣ ਸਵਾਸ ਨਾਲ ਰਲਾਈਆ। ਨਿਰਗੁਣ ਜੋਤ ਜੋਤੀ ਜੋਤ ਪਰਕਾਸ਼ਾ, ਅਸਲ ਆਪਣਾ ਰੰਗ ਰੰਗਾਈਆ। ਸਚ ਦਵਾਰੇ ਦੇ ਕੇ ਇਕ ਭਰਵਾਸਾ, ਭਾਂਡਾ ਭਰਮ ਦੇ ਭੰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਵੇ ਓਹ ਘਰ, ਜਿਸ ਘਰ ਇਕੋ ਨੂਰ ਨਜ਼ਰੀ ਆਈਆ।
ਜਨ ਭਗਤ ਤੱਕੇ ਓਹ ਮੁਨਾਰ, ਜਿਸ ਦੀ ਮੰਜ਼ਲ ਸਮਝ ਕਿਸੇ ਨਾ ਆਈਆ । ਮਾਰਗ ਦਿਸੇ ਦੁਸਵਾਰ, ਭਰਮੇ ਭੁੱਲੀ ਸਰਬ ਲੋਕਾਈਆ। ਜਿਸ ਦੀ ਸਿਫ਼ਤ ਮਹਿੰਮਾ ਕਰਦੇ ਗਏ ਜੁਗ ਚਾਰ, ਸਤਿਜੁਗ ਤਰੇਤਾ
ਦੁਆਪਰ ਕਲਜੁਗ ਆਪਣਾ ਢੋਲਾ ਗਾਈਆ। ਜਿਸ ਦੀ ਅਧਵਿਚਕਾਰੀ ਮੰਜ਼ਲ ਦਸਮ ਦਵਾਰ, ਇਸ ਤੋਂ ਉਪਰ ਲੇਖਾ ਬੇਪਰਵਾਹੀਆ। ਭਗਤ ਸੁਹੇਲਾ ਜਾਵੇ ਖ਼ੁਸ਼ੀਆਂ ਨਾਲ, ਅੱਗੇ ਹੋ ਨਾ ਕੋਇ ਅਟਕਾਈਆ। ਸੁਨ ਅਗੰਮ ਕਰੇ ਸਹਿਜੇ ਪਾਰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਵਖਾਈਆ। ਥਿਰ ਘਰ ਵਾਸੀ ਦਰਸ ਕਰੇ ਦੀਦਾਰ, ਹਰਿਜਨ ਆਪਣਾ ਆਪ ਮਿਟਾਈਆ। ਸਚਖੰਡ ਦਵਾਰੇ ਵੇਖ ਸੱਚੀ ਸਰਕਾਰ, ਸਚ ਜਗਦੀਸ਼ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਹਰਿਜਨ ਮੇਲਾ ਏਕਾ ਏਕੰਕਾਰ, ਅਕਲ ਕਲਧਾਰੀ ਆਪਣੇ ਵਿਚ ਸਮਾਈਆ।
ਜਨ ਭਗਤ ਨਾਮ ਖਜ਼ਾਨੇ ਦਾ ਧੁਰ ਦਾ ਮਾਲਕ, ਦੇਵਣਹਾਰ ਦੇ ਦੇ ਖ਼ੁਸ਼ੀ ਮਨਾਈਆ। ਬਖ਼ਸ਼ਣਹਾਰ ਸਾਹਿਬ ਸਵਾਮੀ ਖ਼ਾਲਕ, ਅੰਤਰਜਾਮੀ ਬੇਪਰਵਾਹੀਆ। ਝੋਲੀ ਭਰਾਏ ਹਰਿ ਭਗਤ ਸੁਹੇਲੇ ਬਾਲਕ, ਅੰਤਰ ਆਤਮ ਆਪ ਟਿਕਾਈਆ। ਜਿਥੇ ਰੂਪ ਨਜ਼ਰੀ ਆਏ ਖਾਲਸ, ਖਾਲਸ ਇਕੋ ਇਕ ਦਰਸਾਈਆ । ਮਨ ਵਾਸਨਾ ਰਹੇ ਕੋਈ ਨਾ ਲਾਲਸ, ਲਾਲਚ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਘਰ ਲੋਕਮਾਤ ਵਿਚੋਂ ਲੈ ਕੇ ਜਾਏ ਵਾਪਸ, ਜਿਸ ਘਰ ਵਿਚੋਂ ਆਦਿ ਹੋਈ ਜੁਦਾਈਆ।
ਮਨ ਸ਼ਾਂਤੀ ਦੀ ਅਵਸਥਾ ਨਹੀਂ ਥੋੜੀ, ਬਹੁਤੀ ਤੋਂ ਬਹੁਤੀ ਨਜ਼ਰੀ ਆਈਆ । ਜਿਨ੍ਹਾਂ ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸਾਚੇ ਸੰਤਾਂ ਅਬਿਨਾਸ਼ੀ ਕਰਤਾ ਆਪਣੇ ਸ਼ਬਦ ਨਾਲ ਦਏ ਜੋੜੀ, ਜੋੜੀ ਧੁਰ ਦੀ ਲਏ ਬਣਾਈਆ। ਓਥੇ ਮਨ ਕਰੇ ਨਾ ਬੌਹੜੀ ਬੌਹੜੀ, ਦਰੋਹੀ ਦਰੋਹੀ ਨਾ ਕੋਇ ਸੁਣਾਈਆ। ਇਹ ਵਾਰਤਾ ਨਹੀਂ ਕੋਈ ਲੰਮੀ ਚੌੜੀ, ਪੁਰਖ ਅਕਾਲ ਆਪਣੇ ਹੱਥ ਰਖਾਈਆ। ਜਿਧਰ ਚਾਹੇ ਉਧਰ ਖਿਚੇ ਡੋਰੀ, ਜਗਤ ਵਾਸਨਾ ਵਿਚੋਂ ਖਿਚ ਕੇ ਆਪਣੇ ਪ੍ਰੇਮ ਵਿਚ ਟਿਕਾਈਆ । ਹੁਕਮੇ ਅੰਦਰ ਜਾਏ ਤੋਰੀ, ਤੁਰਤ ਆਪਣਾ ਰਾਹ ਬਣਾਈਆ। ਇਕੋ ਮੰਤਰ ਦੱਸ ਕੇ ਫੁਰਨਾ ਫੋਰੀ, ਧੁਰ ਦਾ ਫ਼ਿਕਰਾ ਫਿਕਰ ਸਾਰੇ ਦਏ ਗਵਾਈਆ । ਮਨ ਵਾਸਨਾ ਵਿਚ ਕਦੇ ਕਰੇ ਨਾ ਚੋਰੀ, ਸਤਿਜੁਗ ਪੂਰਾ ਅੰਦਰੇ ਅੰਦਰ ਲਏ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ।
ਮਨੂਆ ਜਗਤ ਜਗਿਆਸੂ ਜਗ ਜਗਿਆਸ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਲੱਖ ਚੁਰਾਸੀ ਦਾ ਖੇਲ ਤਮਾਸ਼, ਮਨੂਆ ਵੇਖ ਕੇ ਖ਼ੁਸ਼ੀ ਮਨਾਈਆ । ਇੰਦਰੀਆਂ ਦੇ ਨਾਲ ਜੋੜ ਕੇ ਨਾਤ ਵਾਸਨਾ ਦਾ ਦੇਵੇ ਸਾਥ, ਕੂੜੀ ਕਿਰਿਆ ਨਾਲ ਸ਼ਬਦੀ ਧਾਰ ਮਿਲ ਜਾਏ ਸਹਿਜ ਹੋ ਜਾਏ ਸਾਫ਼, ਦੇਰ ਲੱਗੇ ਨਾ ਰਾਈਆ। ਥੋੜੀ ਬਹੁਤੀ ਕੋਈ ਨਾ ਸਕੇ ਵਾਚ, ਵਾਚਕ ਹੋ ਕੇ ਬਚਨ ਨਾ ਕੋਇ ਸੁਣਾਈਆ। ਇਕੋ ਸਚ ਪ੍ਰੀਤੀ ਦਾ ਬਣਾ ਦੇ ਆਪਣਾ ਨਾਤ, ਨਾਤਾ ਇਕੋ ਇਕ ਜਣਾਈਆ। ਥੋੜੀ ਤੋਂ ਬਹੁਤੀ ਹੋਵੇ ਖਾਹਿਸ਼, ਖਾਲਸ ਇਕੋ ਧਿਆਨ ਲਗਾਈਆ। ਪੁਰਖ ਅਕਾਲ ਦੀਨ ਦਿਆਲ ਆਪਣਾ ਦੇ ਕੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਕਢਾਈਆ। ਨਿਰਮਲ ਨੂਰ ਕਰ ਪਰਕਾਸ਼, ਜੋਤ ਸਰੂਪ ਜੋਤ ਦੀ ਧਾਰ ਵਿਚ ਟਿਕਾਈਆ। ਜਨ ਭਗਤ ਮਨ ਦੇ ਪਿਛੇ ਕਦੇ ਨਾ ਹੋਵੇ ਉਦਾਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਏਸ ਨੂੰ ਨਿੱਕੀ ਜੇਹੀ ਸਮਝ ਕੇ ਸ਼ਾਖ਼, ਸ਼ਹਿਨਸ਼ਾਹ ਇਕੋ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੁਤੀ ਥੋੜੀ ਥੋੜੀ ਬਹੁਤੀ ਬਹੁਤੀ ਮਨੂਏ ਦੀ ਮਨਸਾ ਵਾਲੀ ਰਾਸ, ਅਗੰਮਤਾ ਵਿਚ ਆਪਣਾ ਆਪ ਜਣਾਈਆ। (੧੫ ਜੇਠ ਸ਼ ਸੰ ੨ ਖਜਾਨ ਸਿੰਘ ਦੇ ਘਰ)
ਜਨ ਭਗਤ ਚੜ੍ਹੇ ਅਗੰਮੀ ਘਾਟੀ, ਸਾਚੀ ਮੰਜ਼ਲ ਪੰਧ ਮੁਕਾਈਆ। ਆਵਣ ਜਾਵਣ ਰਹੇ ਨਾ ਕੋਈ ਵਾਟੀ, ਚੁਰਾਸੀ ਗੇੜ ਨਾ ਕੋਇ ਭਵਾਈਆ। ਸਾਹਿਬ ਸਵਾਮੀ ਅੰਤਰਜਾਮੀ ਮਿਲੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ । ਨਾਮ ਭੰਡਾਰਾ ਦੇਵੇ ਸਾਚੀ ਦਾਤੀ, ਦਾਤਾ ਦਇਆਵਾਨ ਬੇਪਰਵਾਹੀਆ। ਦਰਸ ਵਖਾਵੇ ਇਕ ਇਕਾਂਤੀ, ਇਕ ਇਕੱਲਾ ਨਜ਼ਰੀ ਆਈਆ। ਅੰਮ੍ਰਿਤ ਬੂੰਦ ਦੇਵੇ ਹਯਾਤੀ, ਹਾਜ਼ਰ ਹੋ ਕੇ ਪੜਦਾ ਦੇਵੇ ਉਠਾਈਆ। ਚਰਨ ਪ੍ਰੀਤੀ ਜੋੜੇ ਸਾਚਾ ਨਾਤੀ, ਸਹਾਰਾ ਇਕੋ ਇਕ ਸਮਝਾਈਆ । ਮਾਨਸ ਜਨਮ ਜਨ ਭਗਤਾਂ ਪੁੱਛੇ ਵਾਤੀ, ਭੇਵ ਅਭੇਦਾ ਆਪ ਖੁਲ੍ਹਾਈਆ। ਜਿਨ੍ਹਾਂ ਦੀ ਲੇਖੇ ਲਾ ਲਏ ਇਕ ਰਾਤੀ, ਰੁੱਤ ਵਿਚੋਂ ਰੁੱਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ।
ਹਰਿਜਨ ਲੇਖਾ ਚੁੱਕੇ ਚਾਰੇ ਕੂਟ, ਹਰਿ ਭਗਤ ਵੱਜੇ ਵਧਾਈਆ। ਪੁਰਖ ਅਕਾਲ ਹੋਵੇ ਮੌਜ਼ੂਦ, ਮਿਹਰ ਨਜ਼ਰ ਇਕ ਰਖਾਈਆ। ਕਿਸੇ ਨੂੰ ਪੜ੍ਹਨਾ ਪਏ ਨਾ ਹਜ਼ਾਰਾ ਦਰੂਦ, ਇਸਮ ਆਜਮ ਇਕ ਦਰਸਾਈਆ। ਮਿਹਰਵਾਨ ਹੋ ਕੇ ਰੱਖੇ ਮਹਿਫੂਜ਼, ਸਿਰ ਆਪਣਾ ਹੱਥ ਟਿਕਾਈਆ। ਝਗੜਾ ਰਹੇ ਨਾ ਕਿਸੇ ਜਿੰਨ ਭੂਤ, ਜੰਨਤ ਬੇਖ਼ਬਰ ਖ਼ਬਰ ਉਠਾਈਆ। ਜੋ ਸਾਚੇ ਹਿਰਦਿਉਂ ਬਣ ਜਾਣ ਪੂਤ, ਤਿਨ੍ਹਾਂ ਦੁੱਖ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਜਗਤ ਦੁੱਖ ਵਿਚ ਕਦੇ ਨਾ ਰੋਵੇ, ਹਾਹਾਕਾਰ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਮ੍ਰਿਤ ਜਲ ਮੁਖੜਾ ਧੋਵੇ, ਦੁਰਮਤ ਮੈਲ ਧੁਵਾਈਆ। ਅੰਮ੍ਰਿਤ ਆਤਮ ਬੀਜ ਸਾਚਾ ਬੋਵੇ, ਫਲ ਫੁਲਵਾੜੀ ਆਪ ਮਹਿਕਾਈਆ। ਗਫ਼ਲਤ ਵਿਚ ਕਦੇ ਨਾ ਸੋਵੇ, ਸੁਤਿਆਂ ਲਏ ਉਠਾਈਆ । ਕਰੇ ਕਰਾਏ ਸੋਈ ਜਗ ਹੋਏ, ਕਰਨ ਕਰਾਵਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ।
ਜਨ ਭਗਤ ਲਵੇ ਕਦੇ ਨਾ ਹੌਕਾ, ਗ਼ਮੀ ਗ਼ਮ ਨਾ ਕੋਇ ਸਤਾਈਆ । ਪੁਰਖ ਅਬਿਨਾਸ਼ੀ ਚੜ੍ਹਾਏ ਆਪਣੀ ਨੌਕਾ, ਨਈਆ ਨਾਮ ਦਏ ਸਮਝਾਈਆ। ਦਰਸ ਕਰਾਏ ਸ਼ਾਹ ਪਾਤਸ਼ਾਹ ਸੱਚੇ ਸ਼ਾਹੋ ਕਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਨਾਤਾ ਜੋੜ ਕੇ ਪਿਤਾ ਪੂਤ ਮਾਉਂ ਕਾ, ਗੋਦ ਸੁਹੰਜਣੀ ਇਕ ਟਿਕਾਈਆ। ਸਹਾਰਾ ਦੇ ਕੇ ਠੰਡੀ ਛਾਉਂ ਕਾ, ਅਗਨੀ ਤੱਤ ਦਏ ਬੁਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਜਨ ਭਗਤ ਕਦੀ ਨਾ ਮਾਰੇ ਧਾਹ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ । ਜਿਨ੍ਹਾਂ ਮਿਲ ਗਿਆ ਬੇਪਰਵਾਹ, ਬੇਪਰਵਾਹੀ ਵਿਚ ਰਖਾਈਆ। ਅੰਮ੍ਰਿਤ ਆਤਮ ਜਾਮ ਦੇਵੇ ਪਿਆ, ਪਿਆਲਾ ਮਧੁਰ ਅੰਦਰੋਂ ਬਾਹਰ ਕਢਾਈਆ । ਸਾਚੀ ਮੰਜ਼ਲ ਦੱਸੇ ਰਾਹ, ਰਸਤੇ ਵਿਚ ਨਾ ਕੋਇ ਅਟਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ।
ਜਨ ਭਗਤ ਕਦੀ ਨਾ ਹੋਵੇ ਜੁਦਾ, ਵੱਖਰਾ ਰਹਿਣ ਕੋਇ ਨਾ ਪਾਈਆ । ਹੱਕ ਪ੍ਰੀਤੀ ਹੋਵੇ ਫਿਦਾ, ਆਪਣਾ ਆਪ ਮਿਟਾਈਆ। ਮਾਰਗ ਵੇਖੇ ਧੁਰ ਦਾ ਸਿੱਧਾ, ਸਦਨੇ ਵਾਂਗ ਰਹੇ ਨਾ ਬਣਿਆ ਕਸਾਈਆ। ਸਾਚੀ ਮਿਲੇ ਧੁਰ ਦਰਗਾਹ ਜਗ੍ਹਾ, ਥਾਨ ਭੂਮਿਕਾ ਸੋਹਣੀ ਨਜ਼ਰੀ ਆਈਆ। ਜਿਥੇ ਨਾਮ ਪਦਾਰਥ ਮਿਲੇ ਮਜ਼ਾ, ਦੂਸਰਾ ਰਸ ਨਾ ਕੋਇ ਵਖਾਈਆ। ਪੋਹ ਨਾ ਸਕੇ ਕੋਇ ਕਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਵਰਤਾਈਆ ।
ਜਨ ਭਗਤਾਂ ਪ੍ਰਭ ਦਏ ਭਰੋਸਾ, ਸਿਦਕ ਸਿਦਕ ਵਿਚੋਂ ਉਪਜਾਈਆ। ਜਨਮ ਜਨਮ ਦਾ ਰਹਿਣ ਨਾ ਦੇਵੇ ਰੋਸਾ, ਰਸਤੇ ਸਾਚੇ ਦੇਵੇ ਲਗਾਈਆ। ਭਾਗ ਲਗਾਏ ਕਾਇਆ ਕੋਠਾ, ਪੰਜ ਤੱਤ ਵੱਜੇ ਇਕ ਵਧਾਈਆ। ਨਿਰਮਲ ਪਰਕਾਸ਼ ਕਰੇ ਜੋਤਾ, ਅੰਧ ਅੰਧੇਰ ਦਏ ਮਿਟਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਸਵੱਛ ਦੇ ਕੇ ਮੌਕਾ, ਮੁਕੰਮਲ ਪੜਦਾ ਦਏ ਉਠਾਈਆ। ਅਬਿਨਾਸ਼ੀ ਕਰਤਾ ਦੀਨ ਦਿਆਲ ਰਾਹ ਦੱਸ ਕੇ ਸੌਖਾ, ਮੰਜ਼ਲ ਆਪਣੀ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਗਾਨ, ਗੁਰਮੁਖਾਂ ਨਾਲ ਕਦੇ ਕਰੇ ਨਾ ਧੋਖਾ, ਧੁਖਦੇ ਧੂੰਏਂ ਠੰਡੇ ਠਾਰ ਬਣਾਈਆ। (੧੫ ਜੇਠ ਸ਼ ਸੰ ੨ ਫਰੰਗੀ ਰਾਮ ਦੇ ਗ੍ਰਹਿ)
ਜਨ ਭਗਤ ਕਦੇ ਨਾ ਤੱਕੇ ਦ੍ਰਿਸ਼ਟੀ ਚੰਮ, ਮਨ ਕਾ ਮੋਹ ਨਾ ਕੋਇ ਰਖਾਈਆ। ਝਗੜਾ ਮੁਕਾ ਕੇ ਖ਼ੁਸ਼ੀ ਗ਼ਮ, ਇਕੋ ਰੰਗ ਵਿਚ ਸਮਾਈਆ। ਭਰਮ ਭੈ ਨਾ ਰਹੇ ਜਨ, ਮਮਤਾ ਮੋਹ ਨਾ ਕੋਇ ਹਲਕਾਈਆ। ਨਾਮ ਭੰਡਾਰਾ ਮਿਲੇ ਧਨ, ਵਸਤ ਅਮੋਲਕ ਝੋਲੀ ਪਾਈਆ। ਭਾਗ ਲੱਗੇ ਕਾਇਆ ਮਾਟੀ ਤਨ, ਤਪਦੇ ਹਿਰਦੇ ਸ਼ਾਂਤ ਕਰਾਈਆ। ਸਾਚਾ ਨਾਮ ਸੰਦੇਸ਼ਾ ਦੇਵੇ ਕੰਨ, ਸਰਵਣ ਸੁਣੇ ਆਪ ਸੁਣਾਈਆ। ਭਾਂਡਾ ਭਰਮ ਦੇਵੇ ਭੰਨ, ਗੜ੍ਹ ਹੰਕਾਰ ਆਪ ਤੁੜਾਈਆ। ਸਚ ਪਰਕਾਸ਼ ਚਾੜ੍ਹੇ ਚੰਨ, ਜਲਵਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਬੰਧਨ ਆਪਣਾ ਇਕੋ ਪਾਈਆ। (੧੫ ਜੇਠ ਸ਼ ਸੰ ੨ ਪਰਕਾਸ਼ੋ ਦੇਵੀ ਦੇ ਗ੍ਰਹਿ)
ਜਨ ਭਗਤ ਝਗੜਾ ਮੁਕਾ ਕੇ ਸੰਸਾਰ ਕੂੜ ਕੁਕਰਮ, ਕੁਟਲਤਾ ਅੰਦਰੋਂ ਦਏ ਕਢਾਈਆ। ਸਤਿ ਸਚ ਜਾਣੇ ਸਚ ਧਰਮ, ਧੀਰਜ ਜਤ ਸਤਿ ਸੰਤੋਖ ਵਧਾਈਆ। ਪ੍ਰਭੂ ਪ੍ਰੀਤੀ ਜਾਣੇ ਧੁਰ ਦਾ ਕਰਮ, ਕਾਂਡਾ ਦਾ ਝਗੜਾ ਦਏ ਮੁਕਾਈਆ। ਨਿਰਗੁਣ ਧਾਰ ਕਦੇ ਨਾ ਕਰੇ ਭਰਮ, ਭਾਂਡਾ ਭਰਮ ਭੌ ਭੰਨਾਈਆ । ਝਗੜਾ ਰੱਖੇ ਨਾ ਵਰਨ ਬਰਨ, ਇਕੋ ਰੰਗ ਤੱਕੇ ਖ਼ਲਕ ਖ਼ੁਦਾਈਆ। ਅਬਿਨਾਸ਼ੀ ਕਰਤਾ ਜਾਣੇ ਸਾਚੀ ਸਰਨ, ਸਰਨਗਤ ਮਾਲਕ ਇਕੋ ਨਜ਼ਰੀ ਆਈਆ। ਭੈ ਰੱਖੇ ਨਾ ਕੋਈ ਮਰਨ, ਮਰਨ ਜੀਵਣ ਇਕੋ ਰੰਗ ਸਮਾਈਆ। ਸਾਚੀ ਮੰਜ਼ਲ ਸਿੱਖੇ ਚੜ੍ਹਨ, ਸੁਰਤ ਸ਼ਬਦ ਨਾਲ ਜੁੜਾਈਆ। ਧੁਰ ਦਾ ਢੋਲਾ ਜਾਣੇ ਪੜ੍ਹਨ, ਸੋਹੰ ਸਾਚਾ ਸੋਹਲਾ ਗਾਈਆ। ਪੁਰਖ ਅਬਿਨਾਸ਼ੀ ਪਕੜੇ ਚਰਨ, ਚਰਨੋਦਕ ਪੀ ਪੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਭੇਵ ਦਏ ਖੁਲ੍ਹਾਈਆ।
ਜਨ ਭਗਤ ਨਾਤਾ ਤੋੜੇ ਕਲਜੁਗ ਕੂੜ ਕੁੜਿਆਰ, ਮਮਤਾ ਮੋਹ ਨਾ ਕੋਇ ਰਖਾਈਆ। ਜੂਠ ਝੂਠ ਜੜ੍ਹ ਦੇਵੇ ਉਖਾੜ, ਅੰਦਰੋਂ ਕਰੇ ਸਫ਼ਾਈਆ। ਇਕੋ ਵਸਤ ਮੰਗੇ ਅਪਰ ਅਪਾਰ, ਪ੍ਰਭ ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਸ਼ਬਦ ਨਾਦ ਵੱਜੇ ਧੁਨਕਾਰ, ਅਗੰਮੀ ਰਾਗ ਅਲਾਹੀਆ। ਨਿਰਗੁਣ ਜੋਤ ਹੋਏ ਉਜਿਆਰ, ਬਿਨ ਚੰਦ ਸੂਰਜ ਰੁਸ਼ਨਾਈਆ। ਮੰਦਰ ਸੋਹੇ ਸਚ ਦਵਾਰ, ਜਿਸ ਗ੍ਰਹਿ ਬੈਠੇ ਡੇਰਾ ਲਾਈਆ। ਭਗਤ ਸੁਹੇਲਾ ਮੀਤ ਮੁਰਾਰ, ਮਿਹਰਵਾਨ ਦਇਆ ਕਮਾਈਆ। ਜਨ ਭਗਤਾਂ ਸਦ ਪਾਵੇ ਸਾਰ, ਸਾਰ ਸ਼ਬਦ ਨਾਦ ਸੁਣਾਈਆ। ਬਣਿਆ ਰਹੇ ਸਦਾ ਗ਼ਮਖਾਰ, ਗ਼ਮੀ ਚਿੰਤਾ ਦੂਰ ਕਰਾਈਆ। ਭਵ ਸਾਗਰ ਕਰੇ ਪਾਰ, ਭਵਰ
ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ।
ਜਨ ਭਗਤ ਕਦੇ ਨਾ ਲੋੜੇ ਮੋਹ ਮਮਤਾ, ਮਾਇਆ ਬੰਧਨ ਕੋਇ ਨਾ ਪਾਈਆ। ਗੜ੍ਹ ਰਹੇ ਨਾ ਹਉਮੇਂ ਹੰਗਤਾ, ਹਿਰਦੇ ਹਰਿ ਹਰਿ ਵਸਾਈਆ। ਦਰਵੇਸ਼ ਰੂਪ ਨਾ ਧਾਰੇ ਮੰਗਤਾ, ਘਰ ਘਰ ਅਲਖ ਨਾ ਕੋਇ ਜਗਾਈਆ। ਸਚ ਦਵਾਰ ਨਾ ਰਹੇ ਸੰਗਤਾ, ਲੋਕ ਲਾਜ ਨਾ ਕੋਇ ਵਡਿਆਈਆ। ਰਿਵਾਜ ਛੱਡੇ ਦੀਨ ਦੁਨੀ ਜਗ ਦਾ, ਪ੍ਰਭ ਚਲੇ ਹੁਕਮ ਰਜਾਈਆ। ਅਗਨੀ ਵਾਂਗ ਕਦੇ ਨਾ ਮਘਦਾ, ਕੂੜੀ ਤਪਸ਼ ਨਾ ਕੋਇ ਜਲਾਈਆ। ਭੇਵ ਖੁਲ੍ਹੇ ਹੰ ਬ੍ਰਹਮ ਦਾ, ਪਾਰਬ੍ਰਹਮ ਮੇਲਾ ਮਿਲੇ ਸਹਿਜ ਸੁਭਾਈਆ। ਲੇਖਾ ਦੇਵੇ ਦਰ ਘਰ ਸਾਚੇ ਜਨਮ ਦਾ, ਕਰਮ ਕਰਮ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਬਖ਼ਸ਼ ਕੇ ਆਪਣੀ ਸਰਨ ਦਾ, ਸਹਿੰਸੇ ਸਾਰੇ ਦਏ ਮਿਟਾਈਆ।
ਜਨ ਭਗਤ ਕਦੇ ਫਸੇ ਨਾ ਵਿਚ ਦੁਨੀ, ਬੰਧਨ ਅਵਰ ਨਾ ਕੋਇ ਰਖਾਈਆ। ਸ਼ਬਦੀ ਦਾਤਾ ਬਣੇ ਗੁਨੀ, ਗਹਿਰ ਗੰਭੀਰ ਢੋਲਾ ਗਾਈਆ। ਲਹਿਣਾ ਮੁਕਾ ਕੇ ਰਿਖੀ ਮੁਨੀ, ਮੁੰਨ ਸੁੰਨ ਤੋਂ ਅੱਗੇ ਵੇਖੇ ਚਾਈਂ ਚਾਈਂਆ। ਜਿਥੇ ਸ਼ਬਦ ਨਾਦ ਨਾ ਕੋਇ ਧੁਨੀ, ਅਨਹਦ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੁਕਾਰ ਸਦਾ ਰਿਹਾ ਸੁਣੀ, ਸੁਣ ਸੁਣ ਹਰ ਘਟ ਹਰ ਥਾਂ ਹਰ ਮੰਦਰ ਹਰਿ ਜੂ ਹਰਿ ਹਰਿ ਹੋਵੇ ਆਪ ਸਹਾਈਆ। (੧੬ ਜੇਠ ਸ਼ ਸੰ ੨ ਸਾਈਂ ਦਾਸ ਦੇ ਘਰ)
ਜਨ ਭਗਤ ਏਕਾ ਸਿਮਰੇ ਹਰਿ ਕਾ ਨਾਮ, ਹਰਿ ਹਿਰਦੇ ਸਦਾ ਵਸਾਇੰਦਾ। ਦੂਸਰ ਬਣੇ ਨਾ ਕਿਸੇ ਗੁਲਾਮ, ਚਾਕਰ ਹੋ ਨਾ ਸੇਵ ਕਮਾਇੰਦਾ । ਝੋਲੀ ਪਾਏ ਧੁਰ ਦਾ ਦਾਨ, ਵਸਤ ਅਗੰਮ ਆਪ ਵਰਤਾਇੰਦਾ। ਲੋਕਮਾਤ ਵਡਿਆਈ ਦੇਵੇ ਮਾਣ, ਦਰਗਾਹ ਸਾਚੀ ਸਚਖੰਡ ਦਵਾਰ ਸੁਹਾਇੰਦਾ। ਜਨਮ ਜਨਮ ਦਾ ਪੂਰਨ ਹੋਵੇ ਕਾਮ, ਅਗਲਾ ਪਿਛਲਾ ਪੰਧ ਆਪ ਚੁਕਾਇੰਦਾ। ਭਾਗ ਲੱਗੇ ਕਾਇਆ ਖੇੜੇ ਨਗਰ ਗਰਾਮ, ਗ੍ਰਹਿ ਮੰਦਰ ਸੋਭਾ ਪਾਇੰਦਾ। ਮੰਜ਼ਲ ਮੰਜ਼ਲ ਪੌੜੇ ਚੜ੍ਹਨਾ ਕਰੇ ਆਸਾਨ, ਮਿਹਰ ਨਜ਼ਰ ਨਾਲ ਪਾਰ ਕਰਾਇੰਦਾ। ਗਫ਼ਲਤ ਵਿਚ ਗਾਫ਼ਲ ਰਹਿਣ ਨਾ ਦੇਵੇ ਬਾਲ ਅੰਞਾਣ, ਬੁੱਧ ਬਿਬੇਕ ਸਾਚੀ ਟੇਕ ਆਪ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸੇ ਸਤਿ ਪਹਿਚਾਣ, ਪੜਦਾ ਓਹਲਾ ਆਪ ਉਠਾਇੰਦਾ।
ਜਨ ਭਗਤ ਦੂਸਰ ਕਿਸੇ ਨਾ ਝੁਕਾਏ ਸਿਰ, ਸਰ ਪ੍ਰਭ ਦੀ ਭੇਟ ਕਰਾਈਆ। ਅੰਤਰ ਅੰਤਰ ਨਾ ਜਾਏ ਫਿਰ, ਧੀਰਜ ਧੀਰ ਨਾਲ ਵਡਿਆਈਆ। ਇਕੋ ਮਾਲਕ ਸਮਝੇ ਪ੍ਰੀਤਮ ਪਿਰ, ਪਾਰਬ੍ਰਹਮ ਬੇਪਰਵਾਹੀਆ। ਜਿਸ ਤੋਂ ਵਿਛੜਿਆਂ ਹੋਇਆ ਚਿਰ, ਅੰਤਮ ਓਸੇ ਵਿਚ ਸਮਾਈਆ। ਸਚ ਫੁਲਵਾੜੀ ਵਿਚੋਂ ਗੁਰਮੁਖ ਗੁੰਚਾ ਫੁੱਲ ਜਾਏ ਖਿਲ, ਪਤ ਟਹਿਣੀ ਆਪ ਮਹਿਕਾਈਆ। ਪ੍ਰੇਮ ਪਿਆਰਾ ਬਣਿਆ ਰਹੇ ਹਰਦਿਲ, ਹਿਰਦੇ ਹਰਿ ਹਰਿ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਸਾਚੇ ਵੇਖ ਵਖਾਈਆ।
ਜਨ ਭਗਤ ਕੂੜਾ ਰੱਖੇ ਕੋਈ ਨਾ ਡੇਰਾ, ਘਰ ਸੱਚਾ ਇਕ ਸੁਹਾਈਆ। ਜਿਥੇ ਰਹੇ ਨਾ ਅੰਧ ਅੰਧੇਰਾ, ਸਤਿਗੁਰ ਨਾਮ ਕਰੇ ਰੁਸ਼ਨਾਈਆ । ਵਸਦਾ ਰਹੇ ਧੁਰ ਦਾ ਖੇੜਾ, ਖਿੜਕੀ ਕੁੰਡੀ ਆਪ ਖੁਲ੍ਹਾਈਆ। ਨਜ਼ਰੀ ਆਏ ਨੇਰਨ ਨੇਰਾ, ਨਿਝ ਘਰ ਬੈਠਾ ਸੋਭਾ ਪਾਈਆ। ਜਿਥੇ ਇਕੋ ਰੰਗ ਸੰਝ ਸਵੇਰਾ, ਪਰਭਾਤੀ ਰੂਪ ਨਾ ਕੋਇ ਬਦਲਾਈਆ। ਚੁਰਾਸੀ ਵਾਲਾ ਰਹੇ ਨਾ ਗੇੜਾ, ਫਾਂਸੀ ਵਾਲਾ ਫੰਦ ਨਾ ਕੋਇ ਭੁਵਾਈਆ। ਸਦਾ ਸਦਾ ਸਦ ਰਹੇ ਚਾਓ ਘਨੇਰਾ, ਮਨ ਚੈਂਚਲ ਨਾ ਕੋਇ ਚਤਰਾਈਆ। ਬੁੱਧੀ ਦਾ ਰਹੇ ਕੋਈ ਨਾ ਝੇੜਾ, ਮਤ ਮਤਵਾਲੀ ਨਾ ਕੋਇ ਕੁਰਲਾਈਆ। ਪੁਰਖ ਅਕਾਲ ਕਰੇ ਮਿਹਰਾ, ਨਜ਼ਰੇ ਕਰਮ ਆਪ ਉਠਾਈਆ। ਆਪਣੇ ਰੰਗ ਰੰਗਾਏ ਚੇਰਾ, ਚੇਰਾ ਗੁਰ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੜਦਾ ਦਏ ਚੁਕਾਈਆ।
ਜਨ ਭਗਤ ਕਦੇ ਨਾ ਹੋਏ ਬੇਸਬਰ, ਸਬੂਰੀ ਸਿਦਕ ਨਾਲ ਹੰਢਾਈਆ । ਅੰਧੇਰਾ ਚੁਕਾ ਕੇ ਕਾਇਆ ਕਬਰ, ਕਾਅਬਾ ਕਿਬਲ ਵੇਖ ਵਖਾਈਆ। ਧੁਰ ਦਾ ਤੱਕੇ ਸੱਚਾ ਅਦਲ, ਇਨਸਾਫ਼ ਕਰੇ ਬੇਪਰਵਾਹੀਆ। ਜੋ ਜ਼ਿੰਦਗੀ ਜੀਵਣ ਦੇਵੇ ਬਦਲ, ਮਨ ਕਾ ਮਣਕਾ ਦਏ ਉਲਟਾਈਆ। ਸਚ ਚਾੜ੍ਹੇ ਆਪਣੀ ਮਜ਼ਲ, ਮੰਜ਼ਲ ਇਕੋ ਦਏ ਵਖਾਈਆ। ਜਿਥੇ ਨਾਦ ਗਾਵੇ ਧੁਰ ਦੀ ਗਜ਼ਲ, ਗਰਜ ਅਵਰ ਨਾ ਕੋਇ ਰਖਾਈਆ। ਜਨ ਭਗਤਾਂ ਪੋਹ ਨਾ ਸਕੇ ਅਜ਼ਲ, ਅਜੀਜ ਆਪਣੇ ਲਏ ਉਠਾਈਆ। ਜਗਤ ਵਾਸਨਾ ਕਰ ਕੇ ਕਤਲ, ਮਕਤੂਲ ਇਕੋ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਵਖਾ ਕੇ ਪਿਛਲਾ ਵਤਨ, ਬੇਵਤਨਾਂ ਪੜਦਾ ਆਪ ਉਠਾਈਆ।
ਜਨ ਭਗਤ ਸਦਾ ਲੋੜੇ ਆਪਣਾ ਘਰ, ਦੂਜੇ ਦਰ ਨਾ ਮੰਗਣ ਜਾਈਆ । ਜਿਥੇ ਵਸੇ ਮਾਲਕ ਇਕੋ ਹਰਿ, ਹਰਿਜਨ ਸਾਚੇ ਸਦਾ ਮਿਲਾਈਆ। ਖੁਲ੍ਹਾ ਰੱਖੇ ਧੁਰ ਦਾ ਦਰ, ਦਰਬਾਨ ਅੱਗੇ ਨਾ ਕੋਇ ਅਟਕਾਈਆ। ਗੁਰਮੁਖ ਸੰਤ ਸੁਹੇਲੇ ਲਏ ਫੜ, ਫੜ ਬਾਹੋਂ ਆਪ ਉਠਾਈਆ। ਨਿਰਗੁਣ ਹੋ ਕੇ ਸਰਗੁਣ ਮੰਜ਼ਲ ਜਾਏ ਚੜ੍ਹ, ਪੈਂਡਾ ਪੰਧ ਮੁਕਾਈਆ। ਸ਼ਬਦੀ ਧਾਰ ਬੰਨ੍ਹੇ ਲੜ, ਜੋਰੂ ਜਰ ਚਲਣ ਨਾ ਦੇਵੇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਨੁਹਾਏ ਧੁਰ ਦੇ ਸਰ, ਸਰੋਵਰ ਇਕੋ ਇਕ ਵਖਾਈਆ।
ਜਨ ਭਗਤ ਸਤਿਗੁਰ ਚਰਨ ਧੂੜੀ ਕਰੇ ਸੱਚਾ ਨਹਾਵਣ, ਤੀਰਥ ਤਟ ਨਾ ਕੋਇ ਵਡਿਆਈਆ। ਲੇਖਾ ਜਾਣੇ ਵਿਦਿਆ ਅੱਖਰੀ ਬਾਵਨ, ਨਿਰਗੁਣ ਸਰਗੁਣ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਭੇਵ ਦੱਸ ਕੇ ਗਏ ਅਕਾਵਨ, ਹੁਕਮੇ ਅੰਦਰ ਹੁਕਮ ਜਣਾਈਆ। ਸਾਹਿਬ ਸਤਿਗੁਰ ਮਿਹਰਵਾਨ ਅੰਮ੍ਰਿਤ ਮੇਘ ਬਰਸੇ ਸਾਵਣ, ਸਾਵਲ ਸੁੰਦਰ ਦਇਆ ਕਮਾਈਆ। ਦੁਰਮਤ ਮੈਲ ਧੋਵੇ ਪੱਤਤ ਪਾਵਨ, ਪੁਨੀਤ ਗੁਰਮੁਖ ਲਏ ਬਣਾਈਆ। ਦਰਦਵੰਦ ਹੋ ਕੇ ਪਕੜੇ ਦਾਮਨ, ਦਾਮਨਗੀਰ ਆਪ ਅਖਵਾਈਆ। ਆਤਮ ਦਾ ਬਣੇ ਅੰਤ ਜਾਮਨ, ਜਮਾ ਤੋਂ ਲਏ ਛੁਡਾਈਆ । ਮਨੂਆ ਮਨ ਹੰਕਾਰੀ ਹੰਕਾਰ ਕਰੇ ਕੋਈ ਨਾ ਰਾਵਣ, ਤੀਰ ਅਣਿਆਲਾ ਇਕੋ ਦਏ ਚਲਾਈਆ। ਸੰਤ ਸੁਹੇਲੇ ਸਾਚਾ ਨਾਮ ਇਕੋ ਗਾਵਣ, ਗਾ ਗਾ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਘਰ ਸਾਚੇ ਦਰਸ਼ਨ ਪਾਵਣ, ਨੇਤਰ ਲੋਚਨ ਨੈਣ ਅੱਖ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਜਨ ਭਗਤਾਂ ਆਵੇ ਆਪ ਉਠਾਵਣ, ਸੋਇਆ ਗਫ਼ਲਤ ਅੰਦਰ ਰਹਿਣ ਕੋਇ ਨਾ ਪਾਈਆ। (੧੬ ਜੇਠ ਸ਼ ਸੰ ੨ ਪ੍ਰੇਮੀ ਦੇਵੀ ਦੇ ਗ੍ਰਹਿ)
ਜਨ ਭਗਤ ਕਿਸੇ ਦਰ ਨਾ ਮੰਗੇ ਆਬਾ, ਅੰਮ੍ਰਿਤ ਪ੍ਰਭ ਦਾ ਪੀ ਕੇ ਖ਼ੁਸ਼ੀ ਮਨਾਈਆ। ਮਾਣ ਰੱਖੇ ਨਾ ਕੋਇ ਕਵਲੀ ਨਾਭਾ, ਨਾਭੀ ਤੋਂ ਪਰੇ ਸਵਾਦਾ ਬੇਪਰਵਾਹੀਆ। ਸੀਸ ਝੁਕਾ ਕੇ ਜਗਤ ਇਸ਼ਟ ਨਾ ਕਰੇ ਅਦਾਬਾ, ਸੀਸ ਇਕੋ ਇਕ ਨਿਵਾਈਆ। ਆਤਮ ਪਰਮਾਤਮ ਪਿਆਰ ਕਰੇ ਸਾਂਝਾ, ਸਾਚੀ ਰੀਤੀ ਆਪ ਮਨਾਈਆ। ਕਲਜੁਗ ਅੰਧੇਰ ਝੱਖੜ ਨਾ ਵੇਖੇ ਝਾਂਜਾ, ਅਡੋਲ ਅਡੁੱਲ ਰਹਿ ਕੇ ਖ਼ੁਸ਼ੀ ਵਿਚ ਸਮਾਈਆ। ਅੱਠੇ ਪਹਿਰ ਸੋਹੰ ਢੋਲਾ ਗੀਤ ਰਹੇ ਗਾਂਦਾ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤਾ ਸਭ ਦਾ ਲੇਖਾ ਰਹੇ ਲਾਂਦਾ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥੱਕਾ ਮਾਂਦਾ, ਜਗਤ ਮੰਜ਼ਲ ਵਿਚੋਂ ਪਾਰ ਕਰਾਈਆ।
ਹਰਿ ਭਗਤ ਕੂੜੀ ਕਰੇ ਨਾ ਕੋਈ ਬਨਾਵਟ, ਠੱਗਾਂ ਵਾਲਾ ਰੂਪ ਨਾ ਕੋਇ ਵਟਾਈਆ। ਪੁਰਖ ਅਬਿਨਾਸ਼ੀ ਕੋਲੋਂ ਮੰਗੇ ਨਾਮ ਨਿਆਮਤ, ਵਸਤ ਅਮੋਲਕ ਝੋਲੀ ਡਾਹੀਆ। ਜਿਸ ਦੇ ਨਾਲ ਰਹੇ ਸਦਾ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ। ਪ੍ਰਭ ਦੀ ਬਣਿਆ ਰਹੇ ਅਮਾਨਤ, ਕਾਇਆ ਮਾਟੀ ਅੰਦਰ ਬਹਿ ਕੇ ਵਕਤ ਲੰਘਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਦਿ ਜੁਗਾਦਿ ਸਦਾ ਸਦ ਸਭ ਦਾ ਜਾਣਤ, ਅਣਜਾਣਤ ਕਹਿਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਜਲ ਆਪ ਕਰਾਈਆ।
ਜਨ ਭਗਤ ਕੱਟੇ ਜਗਤ ਨਾ ਕੋਇ ਗੁਲਾਮੀ, ਦਰਵੇਸ਼ ਦਰ ਨਾ ਅਲਖ ਜਗਾਈਆ। ਕਲਮਾ ਪੜ੍ਹੇ ਨਾ ਸ਼ਰਅ ਕਲਾਮੀ, ਕਾਇਨਾਤ ਨਾ ਕੋਇ ਸੁਣਾਈਆ । ਵਡਿਆਈ ਵਿਚ ਨਾ ਲਏ ਬਦਨਾਮੀ, ਨੇਕੀ ਬਦੀ ਵੰਡ ਨਾ ਕੋਇ ਵੰਡਾਈਆ। ਮਮਤਾ ਮੋਹ ਵਿਚ ਮਨ ਨਾ ਕਰੇ ਹਰਾਮੀ, ਕੂੜੀ ਕਿਰਿਆ ਸੰਗ ਨਾ ਕੋਇ ਰਖਾਈਆ। ਇਕੋ ਧਿਆਨ ਪ੍ਰਭ ਚਰਨ ਕਰੇ ਧਿਆਨੀ, ਓਟ ਇਕੋ ਇਕ ਤਕਾਈਆ। ਜਿਸ ਦੀ ਦਰਗਹਿ ਸਚ ਨਿਸ਼ਾਨੀ, ਨਿਸ਼ਾਨਾ ਆਪਣਾ ਰਿਹਾ ਝੁਲਾਈਆ। ਜਨ ਭਗਤਾਂ ਦੇਵਣਹਾਰਾ ਪਦ ਨਿਰਬਾਣੀ, ਪਦਮਾਂ ਦੇ ਵਿਚੋਂ ਬਾਹਰ ਕਢਾਈਆ। ਆਤਮ ਰਹਿਣ ਨਾ ਦੇਵੇ ਬੇਗਾਨੀ, ਬੇਗਮ ਧੁਰ ਦੀ ਲਏ ਬਣਾਈਆ । ਲੇਖੇ ਲਾਵੇ ਬਾਲ ਬਿਰਧ ਅਵਸਥਾ ਜਵਾਨੀ, ਜੋਬਨਵੰਤਾ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸੰਗ ਸੂਰਾ ਸਰਬੰਗ ਕਦੇ ਨਾ ਕਰੇ ਬੇਈਮਾਨੀ, ਬੇਵਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਜ਼ਲ ਆਪਣੀ ਦੱਸੇ ਆਸਾਨੀ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। (੧੬ ਜੇਠ ਸ਼ ਸੰ ੨ ਪ੍ਰੇਮ ਸਿੰਘ ਦੇ ਗ੍ਰਹਿ)
ਜਨ ਭਗਤ ਸੋਹੇ ਸਚਖੰਡ, ਜਿਥੇ ਖੰਡਾ ਖੜਗ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਵੰਡੇ ਕੋਈ ਨਾ ਵੰਡ, ਇਕੋ ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਜੋਤ ਜੋਤ ਵਿਚ ਸਮਾਈਆ। ਨਾ ਕੋਈ ਕਲਮਾ ਢੋਲਾ ਗੀਤ ਸੁਣਾਵੇ ਛੰਦ, ਰਸਨਾ ਵਾਲੀ ਆਵਾਜ ਨਾ ਕੋਇ ਅਲਾਈਆ। ਨਾ ਕੋਈ ਸੂਰੀਆ ਦਿਸੇ ਚੰਦ, ਮੰਡਲ ਰੂਪ ਬਦਲਾਈਆ। ਨਾ ਕੋਈ ਭਰਮ ਭਲੇਖਾ ਦੂਈ ਦਵੈਤੀ ਸ਼ਰਅ ਦੀ ਹੋਵੇ ਕੰਧ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਨਾ ਕੋਈ ਇਸ਼ਟ ਦੇਵ ਵੱਖਰਾ ਹੋਵੇ ਢੰਗ, ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰੂਦਵਾਰ ਨਜ਼ਰ ਕੋਇ ਨਾ ਆਈਆ। ਨਾ ਜਲਧਾਰਾ ਵਹਿਣ ਵਹੇ ਗੰਗ, ਸਮੁੰਦ ਸਾਗਰ ਰੂਪ ਨਾ ਕੋਇ ਬਦਲਾਈਆ। ਨਾ ਕੋਈ ਚਾਰ ਕੁੰਟ ਦਹਿ ਦਿਸ਼ਾ ਮਾਰਨਾ ਪਏ ਪੰਧ, ਨੌ ਸੱਤ ਭੱਜੇ ਕੋਇ ਨਾ ਵਾਹੋ
ਦਾਹੀਆ। ਨਾ ਕੋਈ ਕਾਗਜ਼ ਕਲਮ ਸ਼ਾਹੀ ਲੇਖਾ ਕਰੇ ਬੰਦ, ਬੰਦ ਅੱਖਰ ਵੱਖਰ ਦਏ ਜਣਾਈਆ। ਨਾ ਕੋਈ ਰੂਪ ਰੇਖ ਦਿਸੇ ਰੰਗ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਖੇਲ ਰਿਹਾ ਕਰਾਈਆ। ਜਨ ਭਗਤਾਂ ਪ੍ਰੇਮ ਪਿਆਰ ਪ੍ਰੀਤੀ ਦੇਵੇ ਆਪਣਾ ਸਚ ਅਨੰਦ, ਅਨਰਸ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਇਕੋ ਏਕ ਏਕੰਕਾਰ ਆਪਣਾ ਦੱਸੇ ਧਰਮ, ਧੁਰ ਦੀ ਬਾਣ ਸਭ ਨੂੰ ਦਏ ਲਗਾਈਆ।
ਜਨ ਭਗਤ ਤੱਕੇ ਸਚਖੰਡ ਮਹੱਲ, ਛੱਪਰ ਛੰਨ ਨਜ਼ਰ ਕੋਇ ਨਾ ਆਈਆ । ਜਿਥੇ ਬਿਨ ਤੇਲ ਬਾਤੀ ਦੀਪਕ ਰਿਹਾ ਬਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲ ਬੈਠਾ ਅਟੱਲ, ਪਦਵੀ ਆਪਣੀ ਆਪ ਬਣਾਈਆ। ਜਿਥੇ ਨਾ ਕੋਈ ਜਲ ਨਾ ਕੋਈ ਥਲ, ਸਮੁੰਦ ਸਾਗਰ ਰੂਪ ਨਾ ਕੋਇ ਵਖਾਈਆ। ਨਾ ਕੋਈ ਕਪਟ ਨਾ ਕੋਈ ਛੱਲ, ਅਛਲ ਅਛੱਲ ਵੇਸ ਨਾ ਕੋਇ ਧਰਾਈਆ। ਇਕੋ ਸ਼ਹਿਨਸ਼ਾਹ ਧਾਮ ਸੋਹੇ ਨਿਹਚਲ, ਨਿਹਕਰਮੀ ਆਪਣਾ ਡੇਰਾ ਲਾਈਆ। ਸਚ ਸੰਦੇਸ਼ੇ ਆਦਿ ਜੁਗਾਦਿ ਜੁਗ ਚੌਕੜੀ ਸ਼ਬਦੀ ਧਾਰ ਰਿਹਾ ਘੱਲ, ਧੁਰ ਫ਼ਰਮਾਣਾ ਇਕ ਅਲਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਅੰਦਰ ਜਾਏ ਰਲ, ਨਿਰਗੁਣ ਹੋ ਕੇ ਸੋਭਾ ਪਾਈਆ। ਮਿਹਰਵਾਨ ਹੋ ਕੇ ਮਹਿਬੂਬ ਜਨ ਭਗਤਾਂ ਹੋਵੇ ਵਲ, ਵਲਵਲੇ ਕੂੜੇ ਅੰਦਰੋਂ ਦਏ ਕਢਾਈਆ । ਸਾਚੇ ਨਾਮ ਦਾ ਦੇਵੇ ਫਲ, ਰਸ ਆਪਣਾ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਸਾਵੇ ਸਾਚੇ ਆਪਣੇ ਘਰ, ਜਿਸ ਘਰ ਦਾ ਸਵਾਮੀ ਇਕੋ ਇਕ ਅਖਵਾਈਆ।
ਜਨ ਭਗਤ ਵੇਖੇ ਸੱਚੀ ਦਰਗਾਹ, ਮੁਕਾਮੇ ਹੱਕ ਖ਼ੁਸ਼ੀ ਮਨਾਈਆ। ਜਿਥੇ ਆਤਮ ਪਰਮਾਤਮ ਦਾ ਅੰਤ ਅਖ਼ੀਰੀ ਹੋਏ ਨਕਾਹ, ਤੱਤਾਂ ਦੀ ਲੋੜ ਰਹੇ ਨਾ ਰਾਈਆ। ਪਵਣ ਸਵਾਸੀ ਲੈਣਾ ਪਏ ਨਾ ਸਾਹ, ਚਮੜੀ ਹੱਡ ਜੋੜ ਨਾ ਕੋਇ ਜੁੜਾਈਆ। ਫਿਰਨਾ ਪਏ ਨਾ ਕਿਸੇ ਥਲ ਅਸਗਾਹ, ਜੰਗਲਾਂ ਵਿਚ ਨਾ ਕੋਇ ਭੁਵਾਈਆ। ਲੱਭਣਾ ਪਏ ਕਿਸੇ ਨਾ ਰਾਹ, ਚਾਰੇ ਕੁੰਟਾਂ ਭੱਜੇ ਨਾ ਵਾਹੋ ਦਾਹੀਆ। ਕਿਰਪਾ ਕਰੇ ਬੇਪਰਵਾਹ, ਅਬਿਨਾਸ਼ੀ ਕਰਤਾ ਪੜਦਾ ਦਏ ਉਠਾਈਆ । ਘਰ ਸੱਜਣ ਮਿਲੇ ਸਹਿਜ ਸਭਾ, ਗ੍ਰਹਿ ਬੈਠਾ ਨਜ਼ਰੀ ਆਈਆ । ਜਿਸ ਨੂੰ ਜਲਵਾਗਰ ਕਹਿੰਦੇ ਖ਼ੁਦਾ, ਖ਼ੁਦੀ ਤਕੱਬਰ ਦਏ ਮਿਟਾਈਆ। ਆਪਣਾ ਨੂਰ ਕਰੇ ਰੁਸ਼ਨਾ, ਜ਼ਹੂਰ ਵਿਚੋਂ ਜ਼ਹੂਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਦਾ ਮਿਹਰਵਾਂ, ਮਿਹਰਵਾਨ ਹੋ ਕੇ ਆਪਣੇ ਰੰਗ ਰੰਗਾਈਆ।
ਜਨ ਭਗਤ ਕਦੇ ਨਾ ਲੋੜੇ ਸਵਰਗ, ਨਰਕ ਬਹਿਸਤ ਜੰਨਤ ਦੋਜ਼ਖ਼ ਲੋੜ ਰਹੇ ਨਾ ਰਾਈਆ। ਜਗਤ ਸੁੱਖ ਸਾਰੇ ਕਰੇ ਤਰਕ, ਤੁਰਤ ਫ਼ੈਸਲਾ ਇਕ ਕਰਾਈਆ। ਸਿੱਧੀ ਪਰਮ ਪੁਰਖ ਪਰਮਾਤਮ ਨਾਲ ਮੇਲ ਕੇ ਆਪਣੀ ਸੁਰਤ ਨਾਤਾ ਸਤਿਗੁਰ ਸ਼ਬਦ ਨਾਲ ਮਿਲਾਈਆ। ਦਰਸ਼ਨ ਕਰੇ ਅਕਾਲ ਮੂਰਤ, ਅਕਲ ਕਲਧਾਰੀ ਵੇਖ ਵਖਾਈਆ। ਜਿਸ ਦੀ ਸਮਝੇ ਕੋਈ ਨਾ ਸੂਰਤ, ਸਿਫ਼ਤਾਂ ਵਿਚ ਸਾਰੇ ਗਏ ਗਾਈਆ। ਜਿਸ ਦਾ ਨਾਦ ਅਗੰਮੀ ਤੂਰਤ, ਤੁਰੀਆ ਪਦ ਤੋਂ ਪਰ੍ਹੇ ਕਰੇ ਸ਼ਨਵਾਈਆ। ਜਿਸ ਦੀ ਆਦਿ ਕਰੀ ਨਾ ਕਿਸੇ ਮਹੂਰਤ, ਅੰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਰੱਖਦੇ ਗਏ ਜਰੂਰਤ, ਉਹ ਜ਼ਰੂਰੀ ਭਗਤਾਂ ਹੋਏ ਸਹਾਈਆ। ਨਾਤਾ ਤੋੜ ਕੇ ਕੂੜੋ ਕੂੜਤ, ਮਮਤਾ ਮੋਹ ਦਏ ਚੁਕਾਈਆ। ਚਰਨ ਪ੍ਰੀਤੀ ਦੇ ਕੇ ਸਾਚੀ ਖ਼ਾਕ ਧੂੜਤ, ਧੁਰ ਦਾ ਲਹਿਣਾ ਝੋਲੀ ਪਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਤ, ਅਗਿਆਨ ਅੰਧੇਰ ਅੰਦਰੋਂ ਦਏ ਕਢਾਈਆ। ਕਰ ਪਰਕਾਸ਼ ਨੂਰ ਨੁਰਾਨਾ ਨੂਰਤ, ਨਿਰਗੁਣ ਆਪਣੇ ਵਿਚ ਸਮਾਈਆ। ਆਸਾ ਮਨਸਾ ਜਨ ਭਗਤਾਂ ਸਦਾ ਹੋਵੇ ਪੂਰਤ, ਪੂਰਬ ਲੇਖਾ ਬਿਨ ਲੇਖਿਉਂ ਦਏ ਵਰਤਾਈਆ। ਸਰਬ
ਕਲਾ ਬਣ ਭਰਪੂਰਤ, ਭਰਮ ਭੁਲੇਖਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰ ਘਰ ਸਾਚੇ ਦੇਵੇ ਮਾਣ ਵਡਿਆਈਆ।
ਜਨ ਭਗਤ ਕਦੇ ਨਾ ਕਰੇ ਮਿੰਨਤ, ਬੌਹੜੀ ਬੌਹੜੀ ਕਰ ਨਾ ਕੋਇ ਕੁਰਲਾਈਆ। ਸਦਾ ਜਾਵੇ ਪਰਮ ਪੁਰਖ ਦੀ ਸਿੰਮਤ, ਜਗਤ ਸਮਾਜ ਸਕੇ ਨਾ ਕੋਇ ਅਟਕਾਈਆ। ਅੰਤਰ ਆਤਮ ਕਰ ਕੇ ਹਿੰਮਤ, ਭੱਜੇ ਵਾਹੋ ਦਾਹੀਆ । ਰੋਕ ਨਾ ਸਕੇ ਕੋਈ ਨਿੰਦਕ, ਨਿੰਦਿਆਂ ਵਿਚ ਜਗਤ ਲੋਕਾਈਆ। ਮਨਸਾ ਮਨ ਰਹੇ ਨਾ ਚਿੰਤਕ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਨਿਭਾਈਆ।
ਜਨ ਭਗਤ ਕਦੇ ਨਾ ਲੋੜੇ ਜਗ ਤੀਰਥ ਪਾਣੀ, ਤੀਰਥ ਸਰੋਵਰ ਭਗਤ ਜਨ ਬਣਾਈਆ। ਇਕੋ ਅਬਿਨਾਸ਼ੀ ਕਰਤਾ ਲੱਭੇ ਆਪਣਾ ਹਾਣੀ, ਜੋ ਹਰ ਘਟ ਹਰ ਵੇਲੇ ਹੋਏ ਸਹਾਈਆ। ਜਿਸ ਦੀ ਬਦਲ ਨਾ ਜਾਏ ਕਦੇ ਜਵਾਨੀ, ਜੋਬਨਵੰਤਾ ਇਕੋ ਨਜ਼ਰੀ ਆਈਆ। ਜਿਸ ਦਾ ਖੇਲ ਪਰ੍ਹੇ ਜ਼ਿਮੀ ਅਸਮਾਨੀ, ਜਸਮਾਨੀ ਤੱਤ ਸਭ ਦੇ ਰਿਹਾ ਹੰਢਾਈਆ। ਜਿਸ ਦੁਨੀਆਂ ਰੱਖੀ ਫਾਨੀ, ਪੀਰ ਪੈਗ਼ੰਬਰ ਗੁਰ ਅਵਤਾਰ ਬਚਿਆ ਰਹਿਣ ਕੋਇ ਨਾ ਪਾਈਆ। ਜੋ ਧੁਰ ਦੇ ਕਲਮੇ ਦੀ ਕਾਇਨਾਤ ਮਾਰੇ ਕਾਨੀ, ਨਾਮ ਨਿਧਾਨਾ ਤੀਰ ਚਲਾਈਆ। ਜਿਸ ਦਾ ਦੂਜਾ ਦਿਸੇ ਕੋਇ ਨਾ ਸਾਨੀ, ਲਾਸਾਨੀ ਇਕੋ ਨਜ਼ਰੀ ਆਈਆ। ਜੋ ਜੁਗ ਚੌਕੜੀ ਖੇਲੇ ਖੇਲ ਮਹਾਨੀ, ਮਹਾਂਬੀਰ ਸੂਰਬੀਰ ਆਪ ਉਪਜਾਈਆ। ਜੋ ਜਨ ਭਗਤਾਂ ਅੰਤਰ ਬਖ਼ਸ਼ੇ ਨੂਰ ਜੋਤ ਨੁਰਾਨੀ, ਨਰ ਨਰਾਇਣ ਦਇਆ ਕਮਾਈਆ। ਮੰਜ਼ਲ ਚੜ੍ਹ ਕੇ ਸਚ ਰੁਹਾਨੀ, ਰੂਹ ਬੁੱਤ ਦੋਵੇਂ ਕਰੇ ਸਫ਼ਾਈਆ । ਆਤਮ ਰਹਿਣ ਨਾ ਦੇਵੇ ਬੇਗਾਨੀ, ਬੇਗਾਨੇ ਘਰ ਵਿਚੋਂ ਬਾਹਰ ਕਢਾਈਆ। ਆਤਮ ਪਰਮਾਤਮ ਮਿਲ ਕੇ ਪਾਵੇ ਪਦ ਨਿਰਬਾਣੀ, ਨਿਰਵੈਰ ਹੋ ਕੇ ਇਕੋ ਰੰਗ ਸਮਾਈਆ। ਜਨ ਭਗਤਾਂ ਸਚ ਦਵਾਰੇ ਚੜ੍ਹ ਕੇ ਜਲਵਾ ਤੱਕੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕੋ ਸੋਭਾ ਪਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਾਂ ਲੇਖੇ ਲੌਂਦਾ ਰਿਹਾ ਕੁਰਬਾਨੀ, ਜੋ ਆਪਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਬਣਿਆ ਰਹੇ ਬਾਨੀ, ਬਾਵਨ ਅਕਾਵਨ ਆਪਣੇ ਵਿਚ ਛੁਪਾਈਆ। (੧੬ ਜੇਠ ਸ਼ ਸੰ ੨ ਫੁਮਣ ਸਿੰਘ ਦੇ ਗ੍ਰਹਿ)
ਜਨ ਭਗਤ ਕਹੇ ਮੇਰਾ ਮਾਲਕ ਸ਼ਾਹ ਸੁਲਤਾਨੀ, ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਨਿਰੰਜਣ ਨੂਰ ਅਲਾਹੀਆ। ਸਚਖੰਡ ਦਵਾਰ ਜਿਸ ਦੀ ਜੋਤ ਜਗੇ ਮਹਾਨੀ, ਰੰਗ ਰੂਪ ਰੇਖ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਲੋਕਮਾਤ ਨਿਸ਼ਾਨੀ, ਜੁਗ ਚੌਕੜੀ ਨਿੱਤ ਨਵਿਤ ਵੇਸ ਵਟਾਈਆ। ਸ਼ਬਦ ਨਾਦ ਬੋਧ ਅਗਾਧ ਦੇਵੇ ਅਗੰਮੀ ਬਾਣੀ, ਧੁਰ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕੋ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਬਣਿਆ ਰਹੇ ਦਾਨੀ, ਵਸਤ ਅਮੋਲਕ ਸਭ ਦੀ ਝੋਲੀ ਪਾਈਆ। ਭਗਤ ਸੁਹੇਲਾ ਇਕ ਇਕੇਲਾ ਨਾਮ ਨਿਧਾਨਾ ਦੇਵੇ ਸਚ ਨਿਸ਼ਾਨੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਵਰਤਾਈਆ। ਲੇਖਾ ਜਾਣੇ ਅੰਡਜ਼ ਜੇਰਜ ਉਤਭੁਜ ਸੇਹਤਜ ਚਾਰੇ ਖਾਣੀ, ਚਾਰ ਵਰਨ ਅਠਾਰਾਂ ਬਰਨ ਕਰਨਹਾਰ ਪੜ੍ਹਾਈਆ। ਨਿਰਅੱਖਰ ਅੱਖਰ ਧਾਰ ਬਣਾਏ ਸ਼ਾਸਤਰ ਸਿਮਰਤ ਵੇਦ ਪੁਰਾਨੀ, ਕਲਮ ਸ਼ਾਹੀ ਕਾਗਜ਼ ਬੰਧਨ ਦੇਵੇ ਪਾਈਆ । ਜੀਵ ਜੰਤ ਸਾਧ ਸੰਤ ਗ੍ਰਹਿ ਮੰਦਰ ਕਾਇਆ ਹੋਵੇ ਜਾਣ ਜਾਣੀ, ਅੰਤਰਜਾਮੀ ਖੋਜੇ ਥਾਉਂ ਥਾਈਂਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵੇ ਠੰਡਾ ਪਾਣੀ, ਤ੍ਰੈਗੁਣ ਮਾਇਆ ਪੰਜ ਤੱਤ ਅਗਨੀ ਅੱਗ ਬੁਝਾਈਆ।
ਸੁਰਤ ਸਵਾਣੀ ਸਹਿਜ ਸਭਾਉ ਮੇਲ ਮਿਲਾਏ ਸ਼ਬਦ ਹਾਣੀ, ਹਰ ਘਟ ਹਿਰਦੇ ਅੰਦਰ ਬਹਿ ਕੇ ਖ਼ੁਸ਼ੀ ਮਨਾਈਆ। ਚਰਨ ਕਵਲ ਉਪਰ ਧਵਲ ਨਿਰਗੁਣ ਸਰਗੁਣ ਬਖ਼ਸ਼ਣਹਾਰ ਇਕ ਧਿਆਨੀ, ਇਸ਼ਟ ਦੇਵ ਸਵਾਮੀ ਸਤਿਗੁਰ ਵਾਹਿਦ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਏ ਸਚ ਘਰ, ਜਿਸ ਮੰਦਰ ਬਹਿ ਕੇ ਨਿਰਗੁਣ ਜੋਤ ਕਰੇ ਰੁਸ਼ਨਾਈਆ।
ਜਨ ਭਗਤ ਇਕੋ ਦਰਸ ਮੰਗੇ ਗਹਿਰ ਗੰਭੀਰ, ਬੇਨਜ਼ੀਰ ਨਜ਼ਰ ਟਿਕਾਈਆ। ਮੰਜ਼ਲ ਚੋਟੀ ਚੜ੍ਹ ਵੇਖੇ ਅਖ਼ੀਰ, ਆਖ਼ਰ ਪੈਂਡਾ ਦਏ ਮੁਕਾਈਆ । ਬਿਨ ਰੂਪ ਤੋਂ ਤੱਕੇ ਉਹ ਤਸਵੀਰ, ਜਿਸ ਨੂੰ ਤਸੱਵਰ ਸਕੇ ਨਾ ਕੋਇ ਕਰਾਈਆ। ਜਿਸ ਦੀ ਮਹਿੰਮਾ ਸਿਫ਼ਤ ਕਰੇ ਕਬੀਰ, ਕਾਇਆ ਕਾਅਬਾ ਗਿਆ ਜਣਾਈਆ। ਸੋ ਮਾਲਕ ਖਾਲਕ ਪ੍ਰਿਤਪਾਲਕ ਮਿਲੇ ਦਸਤਗੀਰ, ਦਇਆਵਾਨ ਦ੍ਰਿਸ਼ਟ ਇਸ਼ਟ ਦਏ ਖੁਲ੍ਹਾਈਆ। ਦੂਈ ਦਵੈਤੀ ਸ਼ਰਅ ਮਜ਼੍ਹਬ ਦੀਨ ਕੱਟ ਜੰਜ਼ੀਰ, ਜਾਹਿਰ ਪੀਰ ਦਏ ਮਿਲਾਈਆ। ਨਾਮ ਖੰਡਾ ਤਿੱਖੀ ਧਾਰ ਸਚ ਵਖਾਏ ਸ਼ਮਸ਼ੀਰ, ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਮੋਹ ਦਏ ਚੁਕਾਈਆ। ਅੰਤਰ ਆਤਮ ਪ੍ਰੇਮ ਰਸ ਨਿਝਰ ਦੇਵੇ ਨੀਰ, ਨਰ ਨਰਾਇਣ ਅਗਨੀ ਅੱਗ ਬੁਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੀ ਮੰਜ਼ਲ ਦਏ ਚੜ੍ਹਾਈਆ।
ਜਨ ਭਗਤ ਮਜ਼ਲ ਚੜ੍ਹ ਕੇ ਵੇਖੇ ਏਕ, ਏਕੰਕਾਰ ਧਿਆਨ ਲਗਾਈਆ । ਜਿਸ ਦਾ ਜੁਗ ਚੌਕੜੀ ਨਿੱਤ ਨਵਿਤ ਅਵੱਲੜਾ ਭੇਖ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਸ ਲਏ ਵਟਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਸਾਧ ਸੰਤ ਕਰਨ ਆਦੇਸ਼, ਬਿਨ ਸੀਸ ਜਗਦੀਸ਼ ਨਿਉਂ ਨਿਉਂ ਲਾਗਣ ਪਾਈਆ। ਦੋ ਜਹਾਨਾਂ ਬ੍ਰਹਮ ਗਿਆਨਾ ਦੇਵੇ ਸਤਿ ਉਪਦੇਸ਼, ਨਿਰਅੱਖਰ ਵਿਚੋਂ ਅੱਖਰ ਧਾਰ ਪਰਗਟਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਹੋ ਕੇ ਰਹੇ ਸਦਾ ਹਮੇਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਨੂੰ ਸੀਸ ਝੁਕੌਂਦੇ ਸ਼ੰਕਰ ਗਣੇਸ਼, ਕਰੋੜ ਤਤੀਸਾ ਬੈਠਾ ਧਿਆਨ ਲਗਾਈਆ। ਦੇਵਤ ਸੁਰ ਜਿਸ ਦਾ ਲਿਖਦੇ ਲੇਖ, ਸਿਫ਼ਤਾਂ ਨਾਲ ਜਗਤ ਵਡਿਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਹਰ ਘਟ ਵੱਸੇ ਸਾਚੇ ਦੇਸ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ । ਧੁਰ ਦਾ ਮਾਲਕ ਬਣ ਕੇ ਇਕ ਨਰੇਸ਼, ਨਾਰੀ ਨਰ ਦੋਵੇਂ ਦਏ ਤਰਾਈਆ । ਚਾਰ ਵਰਨ ਅਠਾਰਾਂ ਬਰਨ ਨੌਂ ਖੰਡ ਸਤ ਦੀਪ ਮਾਨਵ ਜਾਤੀ ਖੇਲੇ ਖੇਡ, ਖਿਡਾਰੀ ਹੋ ਕੇ ਫੇਰਾ ਪਾਈਆ। ਜੋਤੀ ਜਲਵਾ ਨੂਰੀ ਕਰ ਕੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੜਦਾ ਦੇਵੇ ਉਠਾਈਆ। ਜਿਨ੍ਹਾਂ ਭਗਤਾਂ ਲੋਕਮਾਤ ਸਰਗੁਣ ਧਾਰ ਦੇਵੇ ਭੇਜ, ਨਿਰਗੁਣ ਧਾਰ ਲੱਭੇ ਚਾਈਂ ਚਾਈਂਆ। ਆਤਮ ਪਰਮਾਤਮ ਮਾਣੇ ਸਾਚੀ ਸੇਜ, ਸਚ ਦਵਾਰਾ ਏਕੰਕਾਰਾ ਆਦਿ ਨਿਰੰਜਣ ਕਰੇ ਰੁਸ਼ਨਾਈਆ। ਸਾਚੇ ਸੰਤਾਂ ਸਤਿ ਸਵਾਮੀ ਅੰਤਰਜਾਮੀ ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਲਏ ਵੇਖ, ਸਚ ਦਵਾਰੇ ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹਾਏ ਸਾਚੇ ਘਰ, ਜਿਸ ਘਰ ਦਾ ਦਰਵਾਜ਼ਾ ਨਜ਼ਰ ਕਿਸੇ ਨਾ ਆਈਆ।
ਜਨ ਭਗਤ ਤੱਕੇ ਇਕੋ ਮੀਤ, ਸਾਹਿਬ ਸਵਾਮੀ ਨਜ਼ਰੀ ਆਈਆ। ਜਿਸ ਦਾ ਧੁਰ ਦਾ ਸਾਚਾ ਗੀਤ, ਲੋਕਮਾਤ ਸਕੇ ਨਾ ਕੋਇ ਬਦਲਾਈਆ। ਜੁਗ ਜੁਗ ਸੱਚੀ ਦੱਸੇ ਰੀਤ, ਨੀਤੀਵਾਨ ਦਏ ਸਮਝਾਈਆ। ਕੂੜੀ ਕਿਰਿਆ ਭਾਂਡਾ ਭੰਨੇ ਠੋਕਰ ਲਾ ਕੇ ਠੀਕ, ਠਾਕਰ ਹੋ ਕੇ ਆਪਣੇ ਰੰਗ ਰੰਗਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਸਾਢੇ ਤਿੰਨ ਹੱਥ ਅੰਦਰ ਨਿਰਗੁਣ ਜੋਤ ਕਰੇ ਰੁਸ਼ਨਾਈਆ । ਜਨ ਭਗਤਾਂ ਨਜ਼ਰੀਂ ਆਏ ਬੈਠਾ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਝਗੜਾ ਰਹੇ ਨਾ ਹਸਤ ਕੀਟ, ਰਾਓ ਰੰਕ ਇਕੋ ਦਰ ਬਹਾਈਆ । ਪੜਦਾ ਰਹੇ ਨਾ ਊਚ ਨੀਚ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਨਾਮ ਦੇਵੇ ਸਮਝਾਈਆ।
ਜਨ ਭਗਤਾਂ ਦੱਸ ਅਗੰਮੀ ਪ੍ਰੀਤ, ਪ੍ਰੀਤਮ ਆਪਣੇ ਵਿਚ ਸਮਾਈਆ। ਦਵਾਰਾ ਲੰਘੇ ਬਿਨ ਕਦਮਾਂ ਹੱਕ ਦਹਿਲੀਜ, ਪਦਮਾਂ ਵਿਚੋਂ ਗੁਰਮੁਖ ਜੋੜ ਜੁੜਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਚਾਰੇ ਬਾਣੀ ਵਿਚ ਕਰਦੇ ਗਏ ਉਡੀਕ, ਵੇਦ ਵਿਆਸਾ ਲਿਖ ਲਿਖ ਦਏ ਗਵਾਹੀਆ। ਮੁਹੰਮਦ ਕਰ ਕੇ ਗਿਆ ਤਸਦੀਕ, ਈਸਾ ਸ਼ਹਾਦਤ ਇਕ ਭੁਗਤਾਈਆ। ਨਾਨਕ ਗੋਬਿੰਦ ਬਣ ਕੇ ਗਏ ਰਫ਼ੀਕ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ । ਸੋ ਸਾਹਿਬ ਅੰਤਰਜਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਕਲਜੁਗ ਅੰਤ ਅੰਧੇਰੀ ਰੈਣ ਮੇਟੇ ਤਾਰੀਕ, ਸਤਿਜੁਗ ਸਾਚਾ ਚੰਦ ਚਮਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਚਾਰ ਵਰਨਾਂ ਦੱਸੇ ਇਕ ਪ੍ਰੀਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਮਿਹਰਵਾਨ ਹੋ ਕੇ ਸਤਿ ਸਚ ਕਰੇ ਬਖ਼ਸ਼ੀਸ਼, ਰਹਿਮਤ ਨਾਲ ਆਪਣਾ ਰਹਿਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਤੌਫੀਕ, ਮਾਰਗ ਸਾਚੇ ਲਏ ਚਲਾਈਆ।
ਜਨ ਭਗਤ ਬਿਨ ਸ੍ਰੀ ਭਗਵਾਨ ਕਰੇ ਨਾ ਕਦੇ ਸਯਦਾ, ਬਿਨ ਪਰਵਰਦਿਗਾਰ ਕਦਮਾਂ ਸੀਸ ਨਾ ਕੋਇ ਟਿਕਾਈਆ। ਦੂਸਰ ਹੋਏ ਨਾ ਕਦੇ ਬਰਦਾ, ਨਿਉਂ ਨਿਉਂ ਨਾ ਲਾਗੇ ਪਾਈਆ। ਮਾਲਕ ਇਕੋ ਲੱਭੇ ਪੁਰਖ ਅਕਾਲ ਸਾਚੇ ਘਰ ਦਾ, ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਪਿਤਾ ਮਾਈਆ। ਜਿਸ ਦਾ ਨਾਮ ਨਿਧਾਨਾ ਦਾ ਜਹਾਨਾਂ ਚਲਦਾ, ਸਿਫ਼ਤੀ ਢੋਲੇ ਸਾਰੇ ਗਾਈਆ । ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਵਿਸ਼ਨ ਬ੍ਰਹਮਾ ਸ਼ਿਵ ਓਮ ਧਾਰ ਆਪੇ ਬਣਦਾ, ਸੋਇਮ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਜੀਵ ਜੰਤ ਅੰਡਜ਼ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਆਪੇ ਜਣਦਾ, ਧੰਨ ਜਣੇਂਦੀ ਮਾਤਾ ਆਪ ਅਖਵਾਈਆ। ਅੰਤਕਾਲ ਤੋੜ ਜਮ ਕਾਲ ਜਨ ਭਗਤ ਸਹਾਈ ਲੋਕਮਾਤ ਬਣਦਾ, ਨਿਰਗੁਣ ਹੋ ਕੇ ਸਰਗੁਣ ਫੇਰਾ ਪਾਈਆ। ਸਾਚੇ ਤਖ਼ਤ ਸ਼ਾਹੋ ਭੂਪ ਸ਼ਾਹ ਸੁਲਤਾਨ ਰਾਜ ਰਾਜਾਨ ਹੋ ਕੇ ਚੜ੍ਹਦਾ, ਤਖ਼ਤ ਨਿਵਾਸੀ ਹੋ ਕੇ ਸੋਭਾ ਪਾਈਆ। ਹੱਕ ਮਨਾਰ ਉਚ ਮੰਜ਼ਲ ਮਹਿਬੂਬ ਹੋ ਕੇ ਖੜ੍ਹਦਾ, ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਆਪਣਾ ਰੂਪ ਦਏ ਦਰਸਾਈਆ। ਜਨ ਭਗਤ ਸੁਹੇਲਾ ਇਕ ਅਕੇਲਾ ਆਤਮ ਪਰਮਾਤਮ ਹੋ ਕੇ ਵਰਦਾ, ਕੰਤ ਕੰਤੂਹਲ ਹੋ ਕੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤ ਸ੍ਰੀ ਭਗਵੰਤ ਲੇਖਾ ਜਾਣੇ ਘਰ ਘਰ ਦਾ, ਕਾਇਆ ਮੰਦਰ ਅੰਦਰ ਪੜਦੇ ਓਹਲੇ ਰਹਿਣ ਕੋਇ ਨਾ ਪਾਈਆ। (੧੬ ਜੇਠ ਸ਼ ਸੰ ੨ ਬਿਸ਼ਨ ਸਿੰਘ ਦੇ ਗ੍ਰਹਿ)