ਪੁਸਤਕਾਲਾਜਨ ਭਗਤ ਕਹੇ

ਜਨ ਭਗਤ ਕਹੇ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ

ਜਨ ਭਗਤ ਕਹੇ ਸੁਣ ਭਗਵਾਨ, ਨਿਰਗੁਣ ਆਪਣਾ ਧਿਆਨ ਲਗਾਈਆ। ਹਉਂ ਬਾਲੀ ਬੁਧ ਅਞਾਣ, ਮੂਰਖ ਮੁਗਧ ਨਜ਼ਰੀ ਆਈਆ। ਕਿਸ ਬਿਧ ਸਾਨੂੰ ਬਖ਼ਸ਼ੇਂ ਮਾਣ, ਸਿਰ ਆਪਣਾ ਹੱਥ ਟਿਕਾਈਆ। ਕਵਣ ਵਸਤ ਦੇਵੇਂ ਦਾਨ, ਅਮੋਲਕ ਇਕ ਵਰਤਾਈਆ। ਜਗਤ ਨੈਣ ਤੈਨੂੰ ਨਾ ਸਕੇ ਪਹਿਚਾਨ, ਮਨ ਮਤ ਸਮਝ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ।

ਜਨ ਭਗਤ ਕਹਿਣ ਪ੍ਰਭ ਦੱਸੀਏ ਕੀ, ਸਮਝ ਵਿਚ ਕੁਛ ਨਾ ਆਈਆ। ਕਿਸ ਸਹਾਰੇ ਰਹੇ ਜੀ, ਜੀਵਤ ਜੀਵਣ ਜਨਮ ਤੇਰੇ ਲੇਖੇ ਪਾਈਆ। ਪੂਰਬ ਜਨਮ ਕੀ ਬੀਜਿਆ ਬੀ, ਫਲ ਕਵਣ ਰਿਹਾ ਵਖਾਈਆ। ਕਿਸ ਬਿਧ ਨਾਤਾ ਜੁੜਿਆ ਸਾਢੇ ਤਿੰਨ ਹੱਥ ਕਾਇਆ ਸੀਂ, ਘਰ ਮੰਦਰ ਸੋਭਾ ਪਾਈਆ। ਕਵਣ ਪਰੇਮ ਪਿਆਲਾ ਲਿਆ ਪੀ, ਮਧੁਰ ਰਸ ਇਕ ਚਖਾਈਆ। ਕਵਣ ਪ੍ਰੀਤੀ ਗਏ ਥੀ, ਆਪਣਾ ਆਪ ਲੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਸਮਝਾਈਆ।

ਸਚ ਦੱਸ ਪੁਰਖ ਅਕਾਲ, ਤੇਰੇ ਅੱਗੇ ਅਰਜ਼ੋਈਆ। ਕਿਸ ਬਿਧ ਬਣੇ ਤੇਰੇ ਲਾਲ, ਨਾਤਾ ਸਚ ਜੁੜਾਈਆ। ਜਗਤ ਗ਼ਰੀਬੀ ਦਿਸੀਏ ਕੰਗਾਲ, ਵਸਤ ਹੱਥ ਨਾ ਕੋਇ ਰਖਾਈਆ। ਦੌਲਤ ਖ਼ਜ਼ਾਨਾ ਨਾ ਧਨ ਮਾਲ, ਮਹੱਲ ਅਟੱਲ ਨਾ ਕੋਇ ਵਡਿਆਈਆ। ਮਾਲਾ ਤਸਬੀ ਨਾ ਕੋਈ ਮਿਰਗਛਾਲ, ਆਸਣ ਸਿੰਘਾਸਣ ਨਾ ਕੋਇ ਸੁਹਾਈਆ। ਪੂਜਾ ਪਾਠ ਹਵਨ ਨਾ ਕੋਇ ਵਿਚਾਰ, ਤਿਲਕ ਲਲਾਟ ਨਾ ਕੋਇ ਲਗਾਈਆ। ਸੰਖ ਨਾਦ ਨਾ ਕੋਇ ਆਵਾਜ਼, ਆਰਤੀ ਰੂਪ ਨਾ ਕੋਇ ਵਖਾਈਆ। ਗੇਰੂ ਕਪੜੇ ਨਾ ਕੋਈ ਸੰਤ ਸਾਧ, ਮਿੱਟੀ ਖ਼ਾਕ ਨਾ ਕੋਇ ਰਮਾਈਆ। ਸੁਬਹ ਸ਼ਾਮ ਨਾ ਤੇਰੀ ਯਾਦ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸ ਬਿਧ ਲਹਿਣਾ ਰਿਹਾ ਚੁਕਾਈਆ।

ਜਨ ਭਗਤ ਕਹਿਣ ਪ੍ਰਭ ਹੋਈ ਹੈਰਾਨੀ, ਸੋਚ ਸਮਝ ਰਹੀ ਨਾ ਰਾਈਆ। ਘਰ ਘਰ ਦਿਸੇ ਕੂੜ ਸ਼ੈਤਾਨੀ, ਸ਼ਰਅ ਕਰੇ ਲੜਾਈਆ। ਸੁਰਤ ਸਵਾਣੀ ਬਾਲ ਨਾਦਾਨੀ, ਤੇਰੀ ਸਮਝ ਨਾ ਪਾਈਆ। ਅੰਮ੍ਰਿਤ ਮਿਲਿਆ ਨਾ ਠੰਡਾ ਪਾਣੀ, ਨਿਝਰ ਰਸ ਨਾ ਕੋਇ ਚਖਾਈਆ। ਭੇਵ ਚੁਕਿਆ ਨਾ ਚਾਰੇ ਖਾਣੀ, ਬਾਣੀ ਸਮਝ ਨਾ ਕੋਇ ਸਮਝਾਈਆ। ਏਸੇ ਕਾਰਨ ਹੋਈ ਪਰੇਸ਼ਾਨੀ, ਪਸਚਾਤਾਪ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਕਿਸ ਬਿਧ ਮੇਲਾ ਰਿਹਾ ਮਿਲਾਈਆ।

ਸ੍ਰੀ ਭਗਵੰਤ ਹੋ ਖ਼ੁਸ਼ਹਾਲ, ਖ਼ੁਸ਼ੀਆਂ ਨਾਲ ਜਣਾਇੰਦਾ। ਸੁਣ ਮੇਰੇ ਲਾਡਲੇ ਲਾਲ, ਹਰਿ ਲਾਲਨ ਦਇਆ ਕਮਾਇੰਦਾ। ਜਿਸ ਉਪਰ ਹੋਵਾਂ ਆਪ ਕਿਰਪਾਲ, ਮਿਹਰ ਨਜ਼ਰ ਉਠਾਇੰਦਾ। ਆਪਣੀ ਬਖ਼ਸ਼ ਦੇਵਾਂ ਦੌਲਤ ਨਾਮ ਸੱਚਾ ਧਨ ਮਾਲ, ਪਰੇਮ ਖ਼ਜ਼ੀਨਾ ਇਕ ਭਰਾਇੰਦਾ। ਸਾਚੀ ਘਾਲਣ ਲਵਾਂ ਘਾਲ, ਘੋਲ ਘੁਮਾਈ ਆਪਣਾ ਭੇਟ ਚੜ੍ਹਾਇੰਦਾ। ਅੰਦਰ ਵੜ ਕੇ ਵਸਾਂ ਨਾਲ, ਹਰਦਮ ਆਪਣਾ ਰੰਗ ਰੰਗਾਇੰਦਾ। ਏਹੋ ਮੇਰੀ ਅਵਲੱੜੀ ਚਾਲ, ਜਨ ਭਗਤਾਂ ਦਇਆ ਕਮਾਇੰਦਾ। ਅਠ ਸਠ ਤੀਰਥ ਨਾ ਦੇਵਾਂ ਨੁਹਾਲ, ਜੋਗ ਅਭਿਆਸ ਨਾ ਕੋਇ ਕਰਾਇੰਦਾ। ਰਸਨਾ ਜਿਹਵਾ ਨਾ ਪੂਜਾ ਪਾਠ, ਤਸਬੀ ਮਾਲਾ ਨਾ ਗਲ ਲਟਕਾਇੰਦਾ। ਆਲਸ ਨਿੰਦਰਾ ਨਾ ਦੇਵਾਂ ਰਾਤ, ਦਿਵਸ ਵੰਡ ਨਾ ਕੋਇ ਵੰਡਾਇੰਦਾ। ਜਿਸ ਵਲ ਮਿਹਰ ਨਜ਼ਰ ਕਰ ਕੇ ਲਵਾਂ ਝਾਕ, ਅਗਲੀ ਪਿਛਲੀ ਝਾਕੀ ਆਪ ਜਣਾਇੰਦਾ। ਬੰਦ ਕਿਵਾੜਾ ਖੋਲ੍ਹ ਕੇ ਤਾਕ, ਪੜਦਾ ਦੂਈ ਦਵੈਤ ਉਠਾਇੰਦਾ। ਬਾਤਨ ਦੱਸਾਂ ਆਪਣੀ ਬਾਤ, ਬੀਤੀ ਕਹਾਣੀ ਆਪ ਸਮਝਾਇੰਦਾ। ਚਰਨ ਪ੍ਰੀਤੀ ਬਖ਼ਸ਼ ਕੇ ਦਾਤ, ਵੱਡੀ ਭਗਤੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ।

ਸਾਚੀ ਭਗਤੀ ਸਤਿਗੁਰ ਚਰਨ, ਆਦਿ ਜੁਗਾਦਿ ਸਮਝਾਈਆ। ਸਾਚੀ ਵਿਦਿਆ ਗੁਰਮੁਖ ਪੜ੍ਹਨ, ਇਕੋ ਨਾਮ ਧਿਆਈਆ। ਸਾਚੀ ਮੰਜ਼ਲ ਸੰਤ ਸੁਹੇਲੇ ਚੜ੍ਹਨ, ਆਪਣਾ ਪੰਧ ਮੁਕਾਈਆ। ਜਨ ਭਗਤਾਂ ਕਿਰਪਾ ਕਰ ਕੇ ਪੁਰਖ ਅਕਾਲ ਲੋਕਮਾਤ ਆਵੇ ਖੜਨ, ਨਿਰਗੁਣ ਨਿਰਵੈਰ ਵੇਸ ਵਟਾਈਆ। ਨਾਤਾ ਤੋੜ ਜ਼ਾਤ ਪਾਤ ਵਰਨ ਬਰਨ, ਸਾਚੀ ਸਰਨ ਇਕ ਸਮਝਾਈਆ। ਜੋ ਗੁਰਸਿਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਪੜ੍ਹਨ, ਤਿਨ੍ਹਾਂ ਮੰਜ਼ਲ ਪੰਧ ਦੋ ਜਹਾਨਾਂ ਲਿਆ ਮੁਕਾਈਆ। (੧੮ ਜੇਠ ੨੦੨੧ ਬਿ ਬਸੋ ਦੇਵੀ ਦੇ ਗ੍ਰਹਿ)

ਭਗਤ ਕਹੇ ਪ੍ਰਭ ਦਿਤਾ ਪਿਆਰ, ਅੰਤਰ ਧਾਰ ਦਿਤੀ ਪਰਗਟਾਈਆ। ਸਾਚਾ ਮੰਦਰ ਸੁਝਿਆ ਘਰ ਬਾਰ, ਗ੍ਰਹਿ ਆਪਣਾ ਵੇਖ ਵਖਾਈਆ। ਦੀਆ ਬਾਤੀ ਹੋਇਆ ਉਜਿਆਰ, ਅੰਧ ਅੰਧੇਰ ਰਿਹਾ ਨਾ ਰਾਈਆ। ਸਾਚੀ ਸਖੀਆਂ ਸੁਣਿਆ ਮੰਗਲਾਚਾਰ, ਗੀਤ ਗੋਬਿੰਦ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਰਿਹਾ ਚੁਕਾਈਆ।

ਭਗਤ ਕਹੇ ਪ੍ਰਭ ਦੱਸਿਆ ਪਰੇਮ, ਪਰਮ ਪੁਰਖ ਦਇਆ ਕਮਾਈਆ । ਮੇਲ ਮਿਲਾਇਆ ਜਿਸ ਤਪੱਸਿਆ ਕੀਤੀ ਹੇਮ, ਕੁੰਟ ਇਕੋ ਖੋਜ ਖੁਜਾਈਆ। ਉਸ ਦੇ ਨਾਲ ਮਿਲ ਕੇ ਪੱਕਾ ਹੋਇਆ ਨੇਮ, ਨਾਤਾ ਸਕੇ ਨਾ ਕੋਇ ਤੁੜਾਈਆ। ਦਰਸ਼ਨ ਕਰ ਬਿਗਸਾਏ ਨੈਣ, ਨੇਤਰ ਖ਼ੁਸ਼ੀ ਮਨਾਈਆ। ਜਿਹਵਾ ਸਿਫ਼ਤ ਆਈ ਕਹਿਣ, ਸਾਚੀ ਸੇਵਕ ਬਣ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਦਿਤੀ ਸਮਝਾਈਆ।

ਜਨ ਭਗਤ ਕਹੇ ਪ੍ਰਭ ਦਿਤਾ ਪਰੇਮ ਰਸ, ਵਡ ਰਸੀਏ ਦਇਆ ਕਮਾਈਆ। ਮੇਰੀ ਪੂਰੀ ਕੀਤੀ ਆਸ, ਆਸ਼ਾ ਆਪਣੇ ਨਾਲ ਰਖਾਈਆ। ਨਿਜ ਆਤਮ ਕਰ ਕੇ ਵਾਸ, ਵਸਲ ਸੱਚਾ ਦਿਤਾ ਵਖਾਈਆ। ਦੂਈ ਦਵੈਤੀ ਕਰ ਕੇ ਨਾਸ, ਨਾਲਸ਼ ਕੂੜੀ ਦਿਤੀ ਮਿਟਾਈਆ। ਸਚ ਨੂਰ ਕਰ ਪਰਕਾਸ਼, ਦੀਪਕ ਦੀਆ ਡਗਮਗਾਈਆ। ਅੱਠੇ ਪਹਿਰ ਬਖ਼ਸ਼ੀ ਪਰਭਾਤ, ਸੰਧਿਆ ਨਜ਼ਰ ਕੋਇ ਨਾ ਆਈਆ। ਸਾਚੇ ਸੰਤਾਂ ਬਖ਼ਸ਼ੀ ਜਮਾਤ, ਗੁਰਮੁਖਾਂ ਸੰਗ ਰਖਾਈਆ। ਲੇਖਾ ਲਿਖਾ ਕੇ ਨਾਲ ਕਲਮ ਦਵਾਤ, ਬਿਨ ਭਗਤੀਉਂ ਭਗਤ ਦਿਤੇ ਬਣਾਈਆ। ਇਹੋ ਜੇਹੀ ਅੱਗੇ ਕਿਸੇ ਨਾ ਦੱਸੀ ਜਾਚ, ਯਾਚਕ ਆਪਣੇ ਗਲੇ ਲਗਾਈਆ। ਇਕੋ ਢੋਲਾ ਪੜ੍ਹਾ ਕੇ ਧੁਰ ਦੀ ਗਾਥ, ਦਰ ਘਰ ਸਾਚੇ ਮੇਲ ਮਿਲਾਇਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਨ ਦੇ ਕੇ ਸਾਖਿਆਤ, ਸੱਜਣ ਸੁਹੇਲੇ ਲਏ ਤਰਾਈਆ।

ਜਨ ਭਗਤ ਕਹੇ ਪ੍ਰਭ ਬਖ਼ਸ਼ਿਆ ਨਾਤਾ, ਆਤਮ ਪਰਮਾਤਮ ਸੰਗ ਰਖਾਈਆ। ਨਿਰਗੁਣ ਹੋ ਕੇ ਬਣਿਆ ਰਾਖਾ, ਸਰਗੁਣ ਦੇਵੇ ਮਾਣ ਵਡਿਆਈਆ। ਜਿਨ੍ਹਾਂ ਇਕੋ ਮੰਨਿਆ ਸ਼ਬਦੀ ਰੂਪ ਆਖਾ, ਆਖਰ ਚੋਟੀ ਦਏ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਦਾਤਾ, ਘਾਟਾ ਆਪਣੇ ਘਰ ਨਾ ਕੋਇ ਵਖਾਈਆ। (੧੮ ਜੇਠ ੨੦੨੧ ਬਿ ਬੇਲੂ ਰਾਮ ਦੇ ਗ੍ਰਹਿ)

ਭਗਤ ਕਹੇ ਤੇਰੇ ਨਾਮ ਮੁੰਦਰਾ, ਨੈਣ ਮੂੰਦ ਨਜ਼ਰੀ ਆਇੰਦਾ। ਪੜਦਾ ਚੁਕਾਵੇ ਗਹਿਰਾ ਧੁੰਦਲਾ, ਅੰਧ ਅੰਧੇਰ ਮਿਟਾਇੰਦਾ। ਉਲਟੀ ਉਲਝੀ ਖੋਲ੍ਹੇ ਗੁੰਝਲਾ, ਅਨਡਿਠੜੀ ਕਾਰ ਕਮਾਇੰਦਾ। ਭੇਵ ਖੁਲਾਵੇ ਆਦਿ ਮੁੱਢਲਾ, ਪਰਦਾ ਪਰੇ ਹਟਾਇੰਦਾ। ਦੇਵੇ ਇਸ਼ਾਰਾ ਬਿਨ ਹੱਥਾਂ ਉਂਗਲਾਂ, ਸੈਨਤ ਅੱਖ ਨਾ ਕੋਇ ਲਗਾਇੰਦਾ। ਲੇਖ ਚੁਕਾਏ ਗਾਰ ਡੂੰਘਲਾ, ਸਾਚੀ ਤਰਨੀ ਇਕ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਇਕ ਦ੍ਰਿੜਾਇੰਦਾ।

ਭਗਤ ਕਹੇ ਤੇਰਾ ਨਾਮ ਭਬੂਤੀ, ਭਾਵਨੀ ਪੂਰ ਕਰਾਈਆ। ਪ੍ਰੇਮ ਪਿਆਰ ਸਚ ਆਹੁਤੀ, ਭਗਵਨ ਦਏ ਸਮਝਾਈਆ। ਕਰੇ ਪਰਕਾਸ਼ ਕਾਇਆ ਕੂਟੀ, ਦਹਿ ਦਿਸ਼ਾ ਹੋਵੇ ਰੁਸ਼ਨਾਈਆ। ਕਿਰਿਆ ਚੁੱਕੇ ਅੰਦਰੋਂ ਝੂਠੀ, ਸਚ ਮਿਲੇ ਵਡਿਆਈਆ। ਚੇਤ ਬਸੰਤੀ ਮੌਲੇ ਰੁੱਤੀ, ਫੁੱਲ ਫੁਲਵਾੜ ਮਹਿਕਾਈਆ । ਸੁਰਤ ਸਵਾਣੀ ਉਠੇ ਸੁੱਤੀ, ਆਪਨੜੇ ਘਰ ਲਏ ਅੰਗੜਾਈਆ। ਜਗਤ ਜਹਾਨ ਰਹੇ ਨਾ ਰੁੱਠੀ, ਮਿਲ ਪਿਰ ਸਤਿਗੁਰ ਖ਼ੁਸ਼ੀ ਮਨਾਈਆ। ਆਤਮ ਬਦਲ ਜਾਏ ਨਾ ਰੁਚੀ, ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰਖਣਾ ਹੱਥ ਟਿਕਾਈਆ।

ਭਗਤ ਕਹੇ ਤੇਰਾ ਨਾਮ ਗਹਿਣਾ, ਗਹਿਰ ਗੰਭੀਰ ਨਜ਼ਰੀ ਆਈਆ । ਤੇਰਾ ਪ੍ਰੇਮ ਪਿਆਰ ਵਸੇ ਨੇਤਰ ਨੈਣਾਂ, ਨਿਜ ਲੋਚਣ ਸੋਭਾ ਪਾਈਆ। ਹੋਏ ਵਸੇਰਾ ਚਰਨਾਂ ਬਹਿਣਾ, ਕਵਲ ਮਿਲੇ ਵਡਿਆਈਆ। ਨਾਮ ਢੋਲਾ ਧੁਰ ਦਾ ਕਹਿਣਾ, ਕਹਿ ਕਹਿ ਖ਼ੁਸ਼ੀ ਮਨਾਈਆ। ਸਮਰੱਥ ਸਵਾਮੀ ਤੂੰ ਭਗਤਾਂ ਦੇਣਾ, ਦਰ ਦਰ ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਸੁਹੰਜਣਾ ਦੇਣਾ ਵਖਾਈਆ।

ਭਗਤ ਕਹੇ ਤੇਰਾ ਨਾਮ ਸੋਹਣਾ, ਸਵੱਛ ਸਰੂਪੀ ਨਜ਼ਰੀ ਆਇੰਦਾ। ਆਦਿ ਜੁਗਾਦਿ ਜਗਤ ਜਗ

ਮੋਹਣਾ, ਮੋਹਣੀ ਰੂਪ ਵਟਾਇੰਦਾ। ਕਰੇ ਪਰਕਾਸ਼ ਨੇਤਰ ਲੋਇਣਾ, ਲੋਚਣ ਅੱਖ ਖੁਲ੍ਹਾਇੰਦਾ। ਦੁਰਮਤ ਦਾਗ਼ ਫੜ ਫੜ ਧੋਣਾ, ਪਾਪਾਂ ਮੈਲ ਮਿਟਾਇੰਦਾ। ਬੀਜ ਅਗੰਮੀ ਧੁਰ ਦਾ ਬੋਣਾ, ਖੇਤਰ ਹਲ ਚਲਾਇੰਦਾ। ਅੰਮ੍ਰਿਤ ਮੇਘ ਇਕ ਬਰਸੌਣਾ, ਪਵਣ ਸੁਗੰਧੀ ਨਾਲ ਮਿਲਾਇੰਦਾ । ਪੱਤ ਡਾਲ੍ਹੀ ਘਰ ਮਹਿਕੌਣਾ, ਮਿਹਰ ਮੁਹੱਬਤ ਦਇਆ ਕਮਾਇੰਦਾ। ਜਗਤ ਵਿਛੁੰਨੀ ਜੋੜ ਜੁੜੌਣਾ, ਫੜ ਬਾਹੋਂ ਗਲੇ ਲਗਾਇੰਦਾ। ਸਾਚੀ ਕੁੱਲੀ ਭਾਗ ਲਗੌਂਣਾ, ਛੱਪਰ ਛੰਨ ਡੇਰਾ ਲਾਇੰਦਾ। ਅਨਮੁਲੀ ਵਸਤ ਆਪ ਵਰਤੌਣਾ, ਨਾਮ ਨਿਧਾਨਾ ਝੋਲੀ ਪਾਇੰਦਾ। ਸਚ ਨਿਸ਼ਾਨਾ ਤੀਰ ਲਗੌਣਾ, ਅਣਿਆਲਾ ਹੱਥ ਉਠਾਇੰਦਾ। ਕਰਮ ਕਾਂਡ ਦਾ ਡੇਰਾ ਢੌਂਣਾ, ਬ੍ਰਹਿਮਾਂਡ ਖੋਜ ਖੁਜਾਇੰਦਾ। ਰਾਗ ਨਾਦ ਪੰਧ ਮੁਕੌਂਣਾ, ਧੁਨ ਆਤਮਕ ਆਪ ਸਮਝਾਇੰਦਾ। ਮਾਰ ਆਵਾਜ਼ ਭਗਤ ਉਠੌਂਣਾ, ਚੋਬਦਾਰ ਸੇਵਕ ਸੇਵਕ ਹੋ ਕੇ ਸੇਵ ਕਮਾਇੰਦਾ। ਸਾਚੇ ਮੰਦਰ ਆਪ ਬਹੌਂਣਾ, ਜਗਤ ਦਵਾਰਾ ਪੰਧ ਚੁਕਾਇੰਦਾ। ਭੇਵ ਅਭੇਦਾ ਆਪ ਖੁਲੌਂਣਾ, ਦੂਈ ਦਵੈਤੀ ਪੜਦਾ ਲਾਹਿੰਦਾ। ਦੀਆ ਬਾਤੀ ਡਗਮਗੌਂਣਾ, ਜੋਤੀ ਜੋਤ ਨੂਰ ਰੁਸ਼ਨਾਇੰਦਾ। ਸੇਜ ਸੁਹੰਜਣੀ ਸੋਭਾ ਪੌਣਾ, ਸਚ ਸਿੰਘਾਸਣ ਬਹਿ ਬਹਿ ਖ਼ੁਸ਼ੀ ਮਨਾਇੰਦਾ। ਨਾਰ ਕੰਤ ਇਕੋ ਰੰਗ ਵਖੌਂਣਾ, ਆਤਮ ਪਰਮਾਤਮ ਪਰਮਾਤਮ ਆਤਮ ਸੰਗ ਨਿਭਾਇੰਦਾ। ਦਰਸ ਦੀਦਾਰ ਘਰ ਸਾਚੇ ਇਕ ਦਰਸੌਂਣਾ, ਦੀਦ ਈਦ ਚੰਦ ਰੁਸ਼ਨਾਇੰਦਾ। ਅਗਲਾ ਪਿਛਲਾ ਮੰਜ਼ਲ ਪੰਧ ਮੁਕੌਂਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਲਿਖਾਇੰਦਾ।

ਜਨ ਭਗਤ ਕਹੇ ਤੇਰਾ ਨਾਮ ਸੰਗ, ਧੁਰ ਦਾ ਸੰਗ ਬਣਾਈਆ। ਲੋੜ ਰਹੇ ਨਾ ਨਹਾਵਣ ਗੰਗ, ਤੀਰਥ ਤਟ ਨਾ ਕੋਇ ਚਤਰਾਈਆ। ਤਾਲ ਵੱਜੇ ਨਾ ਕੋਇ ਮਰਦੰਗ, ਢੋਲਕ ਛੈਣਾ ਨਾ ਕੋਇ ਖੜਕਾਈਆ। ਰਸਨਾ ਜਿਹਵਾ ਨਾ ਕੋਈ ਡੰਡ, ਬੱਤੀ ਦੰਦ ਨਾ ਰਾਗ ਅਲਾਈਆ। ਅੰਤਰ ਆਤਮ ਗਾ ਕੇ ਛੰਦ, ਸੋਹੰ ਰੂਪ ਸਮਾਈਆ। ਤੂੰ ਮੇਰਾ ਮੈਂ ਤੇਰੇ ਨਾਲ ਜਾਵਾਂ ਹੰਡ, ਹਰਿ ਕੰਤ ਤੇਰੀ ਸਰਨਾਈਆ। ਜਗਤ ਵਿਛੋੜਾ ਨਾ ਹੋਵੇ ਰੰਡ, ਬਣ ਸੁਹਾਗਣ ਖ਼ੁਸ਼ੀ ਮਨਾਈਆ। ਅੰਗੀਕਾਰ ਲੌਣਾ ਅੰਗ, ਜਿਉਂ ਅੰਗਦ ਦਿਤੀ ਵਡਿਆਈਆ। ਤੇਰਾ ਭਗਤ ਤੇਰਾ ਚੰਦ, ਤੇਰਾ ਨੂਰ ਕਰੇ ਰੁਸ਼ਨਾਈਆ। ਤੇਰਾ ਦਵਾਰਾ ਤੈਥੋਂ ਲੈਣਾ ਮੰਗ, ਦੂਜੇ ਦਰ ਮੰਗਣ ਨਾ ਜਾਈਆ। ਤੇਰਾ ਪ੍ਰੇਮ ਤੇਰਾ ਅਨੰਦ, ਤੇਰਾ ਤੇਰੇ ਵਿਚੋਂ ਪਰਗਟਾਈਆ। ਤੇਰਾ ਸੋਹਲਾ ਤੇਰਾ ਢੋਲਾ ਤੇਰਾ ਛੰਦ, ਤੇਰਾ ਗੀਤ ਬੇਪਰਵਾਹੀਆ। ਤੇਰੀ ਸੇਜ ਤੇਰਾ ਪਲੰਘ, ਤੇਰਾ ਮੀਤ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਸਾ ਮਨਸਾ ਆਪਣੇ ਨਾਲ ਰਖਾਈਆ।

ਜਨ ਭਗਤ ਕਹੇ ਤੇਰਾ ਨਾਮਾ ਮਿੱਠਾ, ਵਿਖ ਨਜ਼ਰ ਕੋਇ ਨਾ ਆਈਆ। ਚਰਨ ਲੱਗ ਕੇ ਘਰ ਸਾਚੇ ਡਿੱਠਾ, ਜਗਤ ਵਣਜਾਰਾ ਹੱਟ ਨਾ ਕੋਇ ਵਿਕਾਈਆ। ਜਿਸ ਦੇ ਨਾਲ ਪਰਮ ਪੁਰਖ ਅਕਾਲ ਮਿਲਿਆ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਕੋਈ ਸਮਝ ਨਾ ਸਕੇ ਵਾਰ ਥਿਤਾ, ਘੜੀ ਪਲ ਸਾਰ ਕੋਇ ਨਾ ਆਈਆ। ਬਿਨ ਅੱਖਾਂ ਨੇਤਰ ਨੈਣ ਅੰਦਰੇ ਅੰਦਰ ਦਿਸਾ, ਦਿਸ਼ਾ ਆਪਣੀ ਪੜਦਾ ਲਾਹੀਆ। ਵਸਤ ਅਮੋਲਕ ਦੇ ਕੇ ਹਿੱਸਾ, ਹਿੱਸੇਦਾਰ ਲਿਆ ਬਣਾਈਆ। ਲੋੜ ਰਹੀ ਨਾ ਪੜ੍ਹਨ ਦੀ ਚਿੱਠਾ, ਅੱਖਰ ਵੱਖਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਦੱਸ ਕੇ ਨਿੱਕਾ, ਨਿਕਿਉਂ ਵੱਡੇ ਰਿਹਾ ਬਣਾਈਆ।

ਭਗਤ ਕਹੇ ਪ੍ਰਭੂ ਤੇਰਾ ਨਾਮ ਨਿੱਕਾ, ਨੀਕਨ ਨੀਕਾ ਨਜ਼ਰੀ ਆਇੰਦਾ। ਜਿਨ੍ਹਾਂ ਲਾਵੇਂ ਧੁਰ ਦਾ ਟਿੱਕਾ, ਮਸਤਕ ਜੋਤ ਜਗਾਇੰਦਾ। ਏਥੇ ਕਦੇ ਨਾ ਦੇਵੇਂ ਪਿੱਛਾ, ਅੱਗੇ ਆਪਣਾ ਸੰਗ ਨਿਭਾਇੰਦਾ। ਜੁਗ ਚੌਕੜੀ ਕਰੇ ਰਿਛਾ, ਰੱਛਕ ਹੋ ਕੇ ਵੇਖ ਵਖਾਇੰਦਾ। ਨਾਮ ਪਦਾਰਥ ਪਾ ਕੇ ਭਿੱਛਾ, ਖ਼ਾਲੀ ਝੋਲੀ ਆਪ ਭਰਾਇੰਦਾ। ਅੰਤਮ ਮਰਨ ਤੋਂ ਪਹਿਲੋਂ ਜਨਮ ਦਾ ਕੱਢੇਂ ਸਿੱਟਾ, ਸਿਖ਼ਰ ਚੋਟੀ ਆਪ ਚੜ੍ਹਾਇੰਦਾ। ਏਹੋ ਖੇਲ ਨਿਤ ਨਵਿਤਾ,

ਜੁਗ ਜੁਗ ਕਾਰ ਕਮਾਇੰਦਾ। ਜਿਸ ਦਾ ਲੇਖ ਅਲੇਖ ਕਰ ਕੇ ਗੁਰ ਅਵਤਾਰਾਂ ਲਿਖਾ, ਲੇਖ ਲੇਖਣੀ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਇਕ ਵਰ, ਦਰ ਤੇਰਾ ਤੇਰੇ ਵਿਚੋਂ ਨਜ਼ਰੀ ਆਇੰਦਾ।

ਜਨ ਭਗਤ ਕਹੇ ਤੇਰਾ ਨਾਮ ਗੂੜ੍ਹਾ, ਲਾਲਨ ਇਕੋ ਰੰਗ ਰੰਗਾਈਆ। ਚਤਰ ਸੁਘੜ ਬਣਾ ਕੇ ਮੂੜ੍ਹਾ, ਮੂਰਖ ਮੁਗਧ ਲਏ ਤਰਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਚਾ ਦੱਸ ਇਕ ਦਸਤੂਰਾ, ਦੋਸਤ ਸੱਜਣ ਲਏ ਬਣਾਈਆ। ਪ੍ਰੇਮ ਪਿਆਰ ਦਾ ਰੰਗਲਾ ਦੋ ਬਾਹਵਾਂ ਚਾੜ੍ਹ ਕੇ ਚੂੜਾ, ਚੂੜੀ ਕੰਗਣ ਇਕੋ ਇਕ ਪਹਿਨਾਈਆ। ਨਾਤਾ ਤੋੜ ਕੇ ਕਿਰਿਆ ਕੂੜਾ, ਕਿਰਕਟ ਪਰੇ ਦੇਵੇਂ ਹਟਾਈਆ। ਮਮਤਾ ਤੋੜ ਮਾਣ ਗ਼ਰੂਰਾ, ਗ਼ੁਰਬਤ ਦਏਂ ਮੁਕਾਈਆ। ਭਗਤ ਮਿਲਣ ਲਈ ਹੋ ਮਜਬੂਰਾ, ਮੁਫ਼ਲਸ ਹੋ ਕੇ ਫੇਰਾ ਪਾਈਆ। ਮੇਲ ਮਿਲਾ ਕੇ ਨਾ ਦਿਸੇਂ ਦੂਰਾ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਈਆ। ਏਸੇ ਕਾਰਨ ਤੇਰਾ ਤੇਰੇ ਭਗਤਾਂ ਕੀਤਾ ਨਾਮ ਮਸ਼ਹੂਰਾ, ਮਸ਼ਵਰਾ ਤੇਰੇ ਨਾਲ ਪਕਾਈਆ। ਤੂੰ ਸਾਹਿਬ ਪ੍ਰੇਮ ਪਿਆਰ ਦਾ ਦੇ ਪੰਘੂੜਾ, ਦੋ ਜਹਾਨਾਂ ਹੁਲਾਰਾ ਇਕ ਲਗਾਈਆ। ਜਿਸ ਵੇਲੇ ਸਹਿਜ ਸੁਭਾਓ ਕਾਇਆ ਮੰਦਰ ਅੰਦਰ ਵੜੇਂ ਮਾਰੇਂ ਇਕ ਖੰਘੂਰਾ, ਓਸ ਵੇਲੇ ਅਨਹਦ ਵੱਜੇ ਚਾਈਂ ਚਾਈਂਆ। ਬਿਨ ਰਾਗ ਤਾਲ ਸਤਾਰ ਉਪਜੇ ਤੂਰਾ, ਤੁਰੀਆ ਮੁਖ ਸ਼ਰਮਾਈਆ । ਓਥੇ ਭਗਤ ਕਹੇ ਮੇਰੀ ਮਨਸਾ ਪੂਰਾ, ਭਗਵਨ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੁਗਾ ਜੁਗੰਤਰ ਜਨ ਭਗਤਾਂ ਨਾਮ ਸੁਣਾਵੇ ਆਪਣਾ ਮੰਤਰ, ਮਤਲਬ ਪਿਛਲਾ ਹਲ ਕਰਾਈਆ। (੨੫ ਹਾੜ ੨੦੨੧ ਬਿ ਗੁਰਮੀਤ ਸਿੰਘ ਦੇ ਗ੍ਰਹਿ)

ਹਰਿ ਭਗਤਾਂ ਦੇ ਆਦੀ ਮਿੱਤਰ, ਪ੍ਰਭ ਆਪਣੀ ਲੈ ਅੰਗੜਾਈਆ। ਸਾਚੀ ਧਾਰੋਂ ਆਪੇ ਨਿੱਕਲ, ਤੁਧ ਜਨਮੇ ਕੋਇ ਨਾ ਪਿਤਾ ਮਾਈਆ। ਰਾਹ ਤੱਕਦੇ ਤੇਰਾ ਇਤਲ ਬਿਤਲ ਸਿਤਲ, ਚਾਰੋਂ ਕੁੰਟ ਧਿਆਨ ਲਗਾਈਆ। ਚੌਦਾਂ ਚੌਦਾਂ ਕਰਕੇ ਜ਼ਿਕਰ, ਜ਼ਾਹਰ ਕਰਨ ਵਡਿਆਈਆ। ਜਗਤ ਅੰਧੇਰੇ ਸਭ ਨੂੰ ਪਿਆ ਫ਼ਿਕਰ, ਫ਼ਿਕਰਾਂ ਵਿਚ ਧਿਆਨ ਲਗਾਈਆ। ਭਗਤ ਕਹਿਣ ਕਿਉਂ ਗਿਆ ਵਿੱਛੜ, ਸਦ ਵਿਛੜਿਆਂ ਮੇਲ ਮਿਲਾਈਆ। ਤੇਰਾ ਪ੍ਰੇਮ ਸਦਾ ਨਿਰਇੱਛਕ, ਇਛਿਆ ਜਗਤ ਨਾ ਕੋਇ ਵਖਾਈਆ। ਖੜੇ ਸਵਾਲੀ ਦਰ ਤੇ ਭਿਖਿਕ, ਭਿਛਿਆ ਦੇ ਵਰਤਾਈਆ। ਤੱਤਾਂ ਵਾਲਾ ਛੱਡ ਕੇ ਇਸ਼ਟ, ਤੇਰਾ ਨਾਮ ਸਾਲਾਹੀਆ। ਕਿਰਪਾ ਨਿਧਾਨ ਖੋਲ੍ਹ ਦੇ ਦ੍ਰਿਸ਼ਟ, ਦਰਦੀ ਦਰਦ ਵੰਡਾਈਆ। ਤੇਰੇ ਪ੍ਰੇਮ ਪਿਆਰ ਦਾ ਸਾਚਾ ਗ੍ਰਹਿਸਤ, ਆਤਮ ਸੇਜਾ ਮਿਲ ਕੇ ਲਈਏ ਹੰਢਾਈਆ। ਚਰਨਾ ਹੇਠਾਂ ਦਬ ਕੇ ਸਵਰਗ ਬਹਿਸ਼ਤ, ਉਪਰ ਤੇਰਾ ਰਾਹ ਤਕਾਈਆ। ਕੀ ਤੈਨੂੰ ਆਦਤ ਸਦਾ ਕਰਾਉਣ ਦੀ ਮਿੰਨਤ, ਖ਼ੁਸ਼ਾਮਦਾਂ ਵਿਚ ਖ਼ੁਸ਼ੀ ਮਨਾਈਆ। ਤੇਰੇ ਵਿਚ ਅਗੰਮੀ ਹਿੰਮਤ, ਹਮ ਸਾਜਨ ਹੋ ਕੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਦੇ ਉਠਾਈਆ।

ਪੜਦਾ ਖੋਲ੍ਹ ਠਾਕਰ ਸਵਾਮੀ, ਜਨ ਭਗਤ ਰਹੇ ਜਣਾਈਆ। ਹਰ ਘਟ ਬੈਠਾ ਅੰਤਰਜਾਮੀ, ਅੰਤਸ਼ਕਰਨ ਵੇਖ ਵਖਾਈਆ। ਜੁਗ ਚੌਕੜੀ ਸਿਫ਼ਤਾਂ ਵਾਲੀ ਦੱਸਦਾ ਰਿਹੋਂ ਬਾਣੀ, ਅੱਖਰਾਂ ਨਾਮ ਵਡਿਆਈਆ। ਸੁਰਤੀ ਕਾਇਆ ਮੰਦਰ ਵਿਚ ਬਣਾ ਕੇ ਰਾਣੀ, ਕਰਦਾ ਰਿਹੋਂ ਸਦਾ ਕੁੜਮਾਈਆ। ਅੰਮ੍ਰਿਤ ਬਖ਼ਸ਼ਦਾ ਰਿਹੋਂ ਠੰਡਾ ਪਾਣੀ, ਨਿਝਰ ਧਾਰ ਵਹਾਈਆ। ਸ਼ਬਦ ਮਿਲਾਉਂਦਾ ਰਿਹੋਂ ਹਾਣੀ, ਸੋਹਣੀ ਸੇਜ ਸੁਹਾਈਆ। ਹੁਣ ਭਗਤ ਸੁਹੇਲਾ ਸਖੀ ਰਿਹਾ ਨਹੀਂ ਬਾਲ ਅੰਞਾਣੀ, ਬਾਲੀ ਬੁਧ ਨਾ ਕੋਇ ਵਖਾਈਆ। ਸਾਡੇ ਤੇ ਆਈ ਤਰਲ ਜੁਆਨੀ,

ਤਰਾ ਤਰਾ ਰਹੇ ਸਮਝਾਈਆ। ਤੇਰੀ ਰਸਨਾ ਵਾਲੀ ਛੱਡਣੀ ਕਹਾਣੀ, ਬੱਤੀ ਦੰਦ ਨਾ ਕੋਇ ਪੜ੍ਹਾਈਆ। ਤੂੰ ਮਾਲਕ ਧੁਰ ਦਾ ਸਾਚਾ ਦਿਲਜਾਨੀ, ਰਹਿਬਰ ਇਕ ਅਖਵਾਈਆ। ਤੇਰਾ ਮੇਲਾ ਵਿਚ ਪੇਸ਼ਾਨੀ, ਚਸ਼ਮ ਤੇਰੀ ਰੁਸ਼ਨਾਈਆ। ਤੇਰਾ ਘਰ ਇਕ ਨੁਰਾਨੀ, ਜੋਤੀ ਜੋਤ ਡਗਮਗਾਈਆ। ਤੇਰਾ ਨਾਉਂ ਸ਼ਹਿਨਸ਼ਾਹ ਸੁਲਤਾਨੀ, ਭੂਪਤ ਭੂਪ ਭੂਪ ਅਖਵਾਈਆ। ਤੇਰਾ ਖੇਲ ਸਦਾ ਕਰਨੀ ਮਿਹਰਵਾਨੀ, ਕਿਉਂ ਬੈਠਾ ਦੇਰ ਲਗਾਈਆ। ਨੇਤਰ ਤੱਕੇ ਅਸ਼ਟਭੁਜ ਆਦਿ ਭਵਾਨੀ, ਅੱਖ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ।

ਜਨ ਭਗਤ ਕਹੇ ਕਿਉਂ ਬੈਠਾ ਲੁਕ, ਆਪਣਾ ਆਪ ਛੁਪਾਈਆ। ਜੇ ਤੇਰਾ ਨਾਤਾ ਪਿਉ ਪੁੱਤ, ਪਿਤਾ ਪੂਤ ਲੈ ਬਣਾਈਆ। ਆਪਣੇ ਅੰਗਣ ਓਸ ਗੋਦੀ ਚੁੱਕ, ਜਿਥੇ ਭਾਰ ਲੱਗੇ ਨਾ ਰਾਈਆ। ਝਿੜਕ ਝੰਬ ਕੇ ਪਰੇ ਦੇਵੀਂ ਨਾ ਸੁੱਟ, ਗੁੱਸੇ ਨਾਲ ਨਾ ਕਦੇ ਡਰਾਈਆ। ਸਾਡੇ ਨਾਲ ਕਦੀ ਨਾ ਬਹੀਂ ਚੁੱਪ, ਭੇਵ ਖੁਲ੍ਹਾਉਂਣਾ ਚਾਈਂ ਚਾਈਂਆ। ਤੇਰੇ ਮਿਲਣ ਦੀ ਲੱਗੀ ਭੁੱਖ, ਅੰਮ੍ਰਿਤ ਜਾਮ ਦੇਣਾ ਪਿਆਈਆ। ਜੇ ਪ੍ਰਭੂ ਤੇਰੇ ਕੋਲ ਨਹੀਂ ਹੈ ਕੁਛ, ਕਿਉਂ ਸ੍ਰੀ ਭਗਵਾਨ ਨਾਮ ਧਰਾਈਆ। ਸੱਚਖੰਡ ਦਵਾਰਿਉਂ ਜਾਹ ਉਠ, ਤੇਰੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇ ਵਡਿਆਈਆ।

ਜਨ ਭਗਤ ਕਹੇ ਜੇ ਤੂੰ ਭੁੱਖਾ ਨੰਗਾ, ਕਿਉਂ ਆਪਣੀ ਰੀਤ ਚਲਾਈਆ। ਜੇ ਤੂੰ ਮੰਦਿਉਂ ਬਣਾ ਨਹੀਂ ਸਕਦਾ ਚੰਗਾ, ਚੰਗੀ ਕੀ ਤੇਰੀ ਵਡਿਆਈਆ। ਜੇ ਤੂੰ ਬਿਨਾ ਬੰਦਗੀਉਂ ਤਾਰ ਨਹੀਂ ਸਕਦਾ ਆਪਣਾ ਬੰਦਾ, ਬੰਧਨ ਨਾ ਸਕੇ ਤੁੜਾਈਆ। ਫੇਰ ਤੂੰ ਆਦਿ ਜੁਗਾਦਿ ਰਹੋ ਰੰਡਾ, ਤੇਰਾ ਸੁਹਾਗ ਸੋਭਾ ਕੋਇ ਨਾ ਪਾਈਆ। ਜੇ ਤੂੰ ਦੇ ਨਹੀਂ ਸਕਦਾ ਅੰਤਰ ਆਤਮ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੇ ਜਣਾਈਆ।

ਜਨ ਭਗਤ ਕਹੇ ਵੇਖ ਸਚਖੰਡ ਨਿਵਾਸੀ, ਚਾਰ ਕੁੰਟ ਧਿਆਨ ਲਗਾਈਆ। ਸਾਡੇ ਉਤੇ ਆਈ ਉਦਾਸੀ, ਧੀਰਜ ਧੀਰ ਨਾ ਕੋਇ ਧਰਾਈਆ । ਮਿਲਿਆ ਕੋਈ ਨਾ ਪੰਡਤ ਕਾਸ਼ੀ, ਕਛਿਹਰਿਆਂ ਵਾਲਾ ਪੰਧ ਪਾਰ ਨਾ ਕੋਇ ਕਰਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਵਾਟੀ ਪੰਧ ਨਾ ਕੋਇ ਮੁਕਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਥੱਕੇ ਗਾਥੀ, ਗਾਇਤਰੀ ਮੰਤਰ ਨਾਲ ਮਿਲਾਈਆ। ਬਾਵਨ ਅਖਸ਼ਰ ਬਣਾਂਦੇ ਰਹੇ ਸਵਾਰਥੀ, ਸਵਾਧਾਨ ਨਾ ਕੋਇ ਕਰਾਈਆ। ਧੂਪ ਦੀਪ ਘਿਰਤ ਵਾਲੀ ਕਰਦੇ ਰਹੇ ਆਰਤੀ, ਪਵਣਾ ਹਵਣ ਜਣਾਈਆ। ਤੇਰੀ ਸਿਫ਼ਤ ਸੁਣਦੇ ਰਿਹੇ ਹਿੰਦੀ ਉਰਦੂ ਅੰਗਰੇਜ਼ੀ ਫਾਰਸੀ, ਗੁਰਮੁਖੀ ਜੋੜ ਜੁੜਾਈਆ। ਮੁੱਲਾ ਸ਼ੇਖ਼ ਮੁਸਾਇਕ ਤੇਰੇ ਬਣੇ ਵੇਖੇ ਆੜ੍ਹਤੀ, ਧੜਤ ਵੱਟਿਆਂ ਰਹੇ ਲਗਾਈਆ। ਤੇਰੀ ਸਿਫ਼ਤ ਸੁਣੀ ਲਿਖੀ ਇਬਾਰਤੀ, ਅੱਖਰਾਂ ਨਾਲ ਰਲਾਈਆ। ਗੁਰ ਚੇਲੇ ਤਰਦੇ ਵੇਖੇ ਸਫ਼ਾਰਸ਼ੀ, ਜੁਗ ਜੁਗ ਕਾਰ ਕਮਾਈਆ। ਇਹ ਖੇਲ ਅਗੰਮੀ ਧਾਰ ਦੀ, ਜੋ ਭਗਤਾਂ ਮੰਗ ਮੰਗਾਈਆ। ਇਕ ਸਿਕ ਤੇਰੇ ਦੀਦਾਰ ਦੀ, ਦੂਜੀ ਲੋੜ ਰਹੇ ਨਾ ਰਾਈਆ। ਸਾਨੂੰ ਪ੍ਰੀਤ ਚਾਹੀਏ ਉਸ ਯਾਰ ਦੀ, ਯਾਰਾਨਾ ਲਾ ਨਾ ਮੁਖ ਭਵਾਈਆ। ਮੁਹੱਬਤ ਮਿਲ ਜਾਏ ਉਸ ਗ਼ਮਖ਼ਾਰ ਦੀ, ਜੋ ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਵਸਤ ਮਿਲ ਜਾਏ ਉਸ ਪਿਆਰ ਦੀ, ਜਿਸ ਪਿਆਰ ਵਿਚੋਂ ਮੁਹੱਬਤ ਲਈ ਪਰਗਟਾਈਆ। ਤੇਰੀ ਗੁਰਮੁਖ ਸਵਾਣੀ ਆਪਣਾ ਆਪ ਸਵਾਰਦੀ, ਸੋਹਣਾ ਰੂਪ ਧਰਾਈਆ। ਮੈਂ ਸੇਜ ਸੁਹਾਉਣੀ ਉਸ ਕੰਤ ਭਤਾਰ ਦੀ, ਜਿਸ ਦਾ ਝੂਲਾ ਨਜ਼ਰ ਕਿਸੇ ਨਾ ਆਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਤੈਨੂੰ ਵਾਜਾਂ ਮਾਰਦੀ, ਤਰਾ ਤਰਾ ਜਣਾਈਆ। ਇਹ ਗੱਲ ਨਹੀਂ ਵਿਚਾਰ ਦੀ, ਬੁਧੀ ਸਮਝ ਨਾ ਸਕੇ ਰਾਈਆ । ਜੇ ਮਿਲਣੀ ਹੋਵੇ ਨਿਰੰਕਾਰ ਦੀ, ਨਾਤੇ ਸਾਰੇ ਦਈਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ।

ਜਨ ਭਗਤ ਕਹੇ ਮੈਂ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਈਆ। ਜੇ ਤੂੰ ਪਿਤਾ ਪੁਰਖ ਅਕਾਲ ਮੇਰਾ ਸੱਚਾ, ਸਚਖੰਡ ਬੈਠਾ ਡੇਰਾ ਲਾਈਆ। ਆ ਕੇ ਚੁੱਕ ਆਪਣੇ ਹੱਥਾਂ, ਸੋਹਣਾ ਪ੍ਰੇਮ ਵਧਾਈਆ। ਫੇਰ ਤੈਨੂੰ ਆਪਣਾ ਦੁਖੜਾ ਹਾਲ ਦੱਸਾਂ, ਦਰਦੀਆਂ ਦਰਦ ਦਿਆਂ ਜਣਾਈਆ। ਮੈਂ ਰੋਵਾਂ ਬਿਨ ਅੱਖਾਂ, ਬਿਨ ਮੁਖੋਂ ਹੱਸ ਵਖਾਈਆ। ਤੇਰੇ ਭਗਤ ਸਦਾ ਰੁਲੇ ਵਿਚ ਕੱਖਾਂ, ਗੋਦੜੀਆਂ ਡੇਰਾ ਲਾਈਆ। ਫਿਰ ਵੀ ਤੇਰਾ ਗਾਉਂਦੇ ਰਹੇ ਜਸਾ, ਸਿਫ਼ਤੀ ਸਿਫ਼ਤ ਤੇਰੀ ਵਡਿਆਈਆ। ਤੂੰ ਹੋ ਕੇ ਲਾਪਤਾ, ਪਤਿਪਰਮੇਸ਼ਵਰ ਆਪਣਾ ਮੁੱਖ ਛੁਪਾਈਆ। ਜਗਤ ਖੁਆਰੀ ਦੇਂਦਾ ਰਿਹੋਂ ਧੱਕਾ, ਧੱਕੇ ਨਾਲ ਆਪਣੀ ਕਾਰ ਕਮਾਈਆ। ਅਗਲਾ ਬਚਨ ਸੁਣਾਈਏ ਸੱਚਾ, ਸਚ ਦਈਏ ਦ੍ਰਿੜਾਈਆ। ਜੇ ਤੂੰ ਹੈਂ ਪੁਰਖ ਸਮਰੱਥਾ, ਕਿਉਂ ਕੱਚਿਆਂ ਨਾਲ ਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਛੱਡ ਕੇ ਤੈਨੂੰ ਇਕੋ ਟੇਕਿਆ ਮੱਥਾ, ਮਸਤਕ ਭਾਗ ਦੇ ਬਦਲਾਈਆ। ਜਿਹੜਾ ਖਜ਼ਾਨਾ ਚਾਰ ਜੁਗ ਦਾ ਢਕਾ, ਕੁੰਜੀ ਆਪਣੇ ਹੱਥ ਰਖਾਈਆ। ਸਾਨੂੰ ਸਦਾ ਪਿਆ ਵਿਸ਼ਨੂੰ ਉਤੇ ਸ਼ੱਕਾ, ਸਚ ਦਈਏ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਜਨ ਭਗਤ ਕਹਿਣ ਪ੍ਰਭ ਦੇ ਦੇ ਕੁੰਜੀ, ਕ਼ੁਫ਼ਲ ਆਪਣਾ ਦੇ ਖੁਲ੍ਹਾਈਆ। ਸਤਿ ਸਚ ਦੀ ਬਖ਼ਸ਼ ਪੂੰਜੀ, ਕਿਉਂ ਬੈਠਾ ਆਪ ਦਬਾਈਆ। ਤੈਨੂੰ ਤਰਸ ਨਹੀਂ ਆਉਂਦਾ ਅਸੀਂ ਥੱਕ ਗਏ ਖਾ ਖਾ ਦਾਲ ਮੂੰਗੀ, ਜਗਤ ਜੁਗ ਤੇਰਾ ਧਿਆਨ ਲਗਾਈਆ। ਹੁਣ ਰਸਨਾ ਸਾਡੀ ਰਹਿਣੀ ਨਹੀਂ ਗੁੰਗੀ, ਗਹਿਰ ਗਵਰ ਦਈਏ ਜਣਾਈਆ। ਸਾਥੋਂ ਸਾਭੀਂ ਨਹੀਂ ਜਾਂਦੀ ਮਿਰਚਾਂ ਵਾਲੀ ਕੂੰਡੀ, ਤੇਰੇ ਅੱਗੇ ਦਈਏ ਟਿਕਾਈਆ। ਸਾਨੂੰ ਨਹੀਂ ਕੋਈ ਲੋੜ ਸਵਾਦ ਲੈਣ ਦੀ ਬੂੰਦੀ, ਮਿੱਠੇ ਰਸ ਨਾ ਕੋਇ ਲੁਭਾਈਆ। ਅਸਾਂ ਵਸਤ ਲੈਣੀ ਉਹ ਜੇਹੜੀ ਹੱਥ ਕਿਸੇ ਨਾ ਆਏ ਢੂੰਡੀ, ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਝੋਲੀ ਪਾਈਆ।

ਜਨ ਭਗਤ ਕਹਿਣ ਪ੍ਰਭ ਖੋਲ੍ਹ ਖ਼ਜ਼ਾਨਾ, ਖ਼ੁਸ਼ੀਆਂ ਨਾਲ ਵਰਤਾਈਆ । ਨਹੀਂ ਤੇ ਤੈਨੂੰ ਕਿਸੇ ਨਹੀਂ ਕਹਿਣਾ ਦਾਨਾ ਬੀਨਾ, ਢੋਲਾ ਸਿਫ਼ਤ ਨਾ ਕੋਇ ਸੁਣਾਈਆ। ਹਉਂ ਬਾਲਕ ਖਾਲਕ ਤੇਰੇ ਮਸਕੀਨਾ, ਮੁਸ਼ਕਲ ਹੱਲ ਦੇ ਕਰਾਈਆ। ਛੱਡ ਕੇ ਮੱਕਾ ਮਦੀਨਾ, ਕਾਅਬਾ ਤੇਰਾ ਵੇਖ ਵਖਾਈਆ। ਰਹਿਮਤ ਕਰਕੇ ਠਾਂਡਾ ਕਰਦੇ ਸੀਨਾ, ਸੀਤਲ ਧਾਰ ਵਹਾਈਆ। ਸਾਥੋਂ ਖਾਧਾ ਨਾ ਜਾਏ ਚੀਨਾ, ਚਿੰਨ ਤੇਰਾ ਇਕੋ ਨਜ਼ਰੀ ਆਈਆ। ਨਾਮ ਖੁਮਾਰੀ ਰੰਗ ਚਾੜ੍ਹ ਦੇ ਭੀਨਾ, ਭਿੰਨੜੀ ਰੈਣ ਮਿਲੇ ਵਡਿਆਈਆ। ਨਾਤਾ ਤੁੱਟ ਜਾਏ ਲੋਕ ਤੀਨਾ, ਤ੍ਰੈਗੁਣ ਲੇਖਾ ਦੇ ਮੁਕਾਈਆ। ਸਭ ਤੋਂ ਵੱਡਾ ਜਾਣ ਕੇ ਤੇਰਾ ਵਸੀਲਾ, ਵਾਸਤਾ ਤੇਰੇ ਨਾਲ ਰਖਾਈਆ। ਤੇਰੇ ਦਵਾਰੇ ਹੋ ਅਧੀਨਾ, ਅਦਨੇ ਹੋ ਕੇ ਰਹੇ ਜਣਾਈਆ। ਲੱਭਦਿਆਂ ਲੱਭਦਿਆਂ ਸਾਡਾ ਅਜੇ ਨਾ ਸੁੱਕਿਆ ਪਸੀਨਾ, ਠੰਡਾ ਸੀਤ ਨਾ ਕੋਇ ਰਖਾਈਆ। ਸਾਨੂੰ ਦੇ ਦੇ ਅਗੰਮੀ ਉਹ ਨਗੀਨਾ, ਜਿਸ ਦੀ ਜ਼ੌਹਰੀ ਕ਼ੀਮਤ ਕੋਇ ਨਾ ਪਾਈਆ। ਤੂੰ ਸਾਹਿਬ ਸਵਾਮੀ ਨਾ ਨਰ ਨਾ ਮਦੀਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।

ਭਗਤ ਕਹਿਣ ਅਸੀਂ ਹੋ ਗਏ ਵੱਡੇ, ਰੀਤੀ ਨਿੱਕਿਆਂ ਵਾਲੀ ਭੁਲਾਈਆ। ਪ੍ਰੇਮ ਪਿਆਰ ਨਿਸ਼ਾਨੇ ਗੱਡੇ, ਤੇਰੇ ਦਵਾਰ ਝੁਲਾਈਆ। ਪ੍ਰਭੂ ਕਿਉਂ ਪਿਆਰ ਅਸਾਡੇ ਛੱਡੇ, ਪ੍ਰੀਤੀ ਪਰਤ ਨਾ ਕਿਉਂ ਲਗਾਈਆ। ਅਸੀਂ ਤੇਰੇ ਹੁਕਮੇ ਅੰਦਰ ਬੱਧੇ, ਬੰਦਨਾ ਕਰਕੇ ਸੀਸ ਝੁਕਾਈਆ। ਜੇ ਨਹੀਂ ਆਪਣੇ ਭੰਡਾਰ ਦੇ ਖੋਲ੍ਹਣੇ ਜਿੰਦੇ, ਫਿਰ ਕੀ ਜਮ ਜੰਦਾਰ ਤੋਂ ਲਏਂ ਬਚਾਈਆ। ਤੇਰੇ ਨਾਲੋਂ ਵੱਖਰੇ ਚੰਗੇ, ਜੇ ਆਸਾ ਨਾ ਪੂਰ ਕਰਾਈਆ। ਜੇ ਤੇਰੇ ਨਾਲ ਮਿਲਕੇ ਰਹਿਣਾ ਭੁੱਖੇ ਨੰਗੇ, ਫਿਰ ਕੀ ਤੇਰੀ ਕੁੜਮਾਈਆ। ਅਸੀਂ ਬੰਦਿਆਂ ਵਰਗੇ ਬੰਦੇ,

ਬੰਧਨ ਸਾਰੇ ਜਾਈਏ ਤੁੜਾਈਆ। ਜੇ ਕਿਰਪਾ ਕਰਕੇ ਟੁੱਟੀ ਗੰਢੇਂ, ਆਤਮ ਪਰਮਾਤਮ ਮੇਲ ਮਿਲਾਈਆ। ਫਿਰ ਸ਼ੌਹ ਬਣ ਕੇ ਨਾਲ ਹੰਢੇਂ, ਸ਼ੋਹਰ ਇਕੋ ਇਕ ਅਖਵਾਈਆ। ਘਰ ਦੇ ਕੇ ਪਰਮਾਨੰਦੇ, ਪਰਮਾਰਥ ਆਪਣਾ ਦਏਂ ਸਮਝਾਈਆ। ਪਾਟੇ ਚੀਥੜ ਜਾਵਣ ਰੰਗੇ, ਰੰਗ ਮਜੀਠੀ ਇਕ ਚੜ੍ਹਾਈਆ। ਸਾਚੇ ਪੌੜੇ ਚਾੜਕੇ ਡੰਡੇ, ਡੰਡ ਦੂਤਾਂ ਦਏਂ ਤਜਾਈਆ। ਗੋਦੀ ਚੁੱਕ ਕੇ ਆਪਣੇ ਕੰਧੇ, ਮੰਜ਼ਲ ਅਗਲੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਝੋਲੀ ਪਾਈਆ।

ਲਹਿਣਾ ਦੇ ਦੇ ਧੁਰ ਦੇ ਠਾਕਰ, ਕਿਉਂ ਠੋਕਰਾਂ ਨਾਲ ਠੁਕਰਾਇੰਦਾ। ਬੇਸ਼ਕ ਤੂੰ ਗਹਿਰ ਗੰਭੀਰ ਵੱਡਾ ਗੁਣ ਸਾਗਰ, ਬਿਨ ਭਗਤਾਂ ਕੰਮ ਕਿਸੇ ਨਾ ਆਇੰਦਾ। ਬੇਸ਼ਕ ਤੂੰ ਜੋਧਾ ਸੂਰਬੀਰ ਬਹਾਦਰ, ਬਿਨ ਭਗਤਾਂ ਤੇਰਾ ਨਿਸ਼ਾਨਾ ਸੀਨੇ ਵਿਚ ਨਾ ਕੋਇ ਲਗਾਇੰਦਾ। ਬੇਸ਼ਕ ਤੂੰ ਵਣਜ ਵਪਾਰੀ ਬੜਾ ਸੌਦਾਗਰ, ਬਿਨ ਭਗਤਾਂ ਤੇਰਾ ਹੱਟ ਨਾ ਕੋਇ ਚਲਾਇੰਦਾ। ਬੇਸ਼ਕ ਤੂੰ ਕਰਤਾ ਕਰੀਮ ਕ਼ਾਦਰ, ਬਿਨ ਭਗਤਾਂ ਤੇਰੀ ਕ਼ੁਦਰਤ ਭੇਵ ਨਾ ਕੋਇ ਖੁਲ੍ਹਾਇੰਦਾ। ਬੇਸ਼ਕ ਤੂੰ ਆਦਿ ਜੁਗਾਦੀ ਧੁਰ ਦਾ ਆਦਲ, ਬਿਨ ਭਗਤਾਂ ਤੇਰੀ ਕਚਹਿਰੀ ਭੁਗਤਣ ਕੋਇ ਨਾ ਆਇੰਦਾ। ਬੇਸ਼ਕ ਤੇਰਾ ਖੇਲ ਅੰਦਰ ਬਾਹਰ ਗੁਪਤ ਜ਼ਾਹਰ ਬਾਤਨ, ਬਿਨ ਭਗਤਾਂ ਤੇਰੇ ਨਾਲ ਨਾਤਾ ਨਾ ਕੋਇ ਜੁੜਾਇੰਦਾ। ਅਸੀਂ ਸਾਰੇ ਰਲਕੇ ਤੈਨੂੰ ਆਏ ਆਖਣ, ਅੱਖ ਨੈਣ ਨਾ ਕੋਇ ਸ਼ਰਮਾਇੰਦਾ। ਜੇ ਵਡਿਆਈ ਦੇਵੇਂ ਕਰ ਕਰ ਭਾਸ਼ਣ, ਸਿਫ਼ਤਾਂ ਨਾਲ ਸਾਲਾਹਿੰਦਾ। ਜਿੰਨ੍ਹਾਂ ਚਿਰ ਆਪਣਾ ਦੇਵੇਂ ਨਾ ਸਾਚਾ ਰਾਸ਼ਨ, ਰਛਿਆ ਸਚ ਨਾ ਮਾਤ ਕਰਾਇੰਦਾ। ਅਸੀਂ ਨਹੀਂ ਕਹਿਣਾ ਤੈਨੂੰ ਪੁਰਖ ਅਬਿਨਾਸ਼ਨ, ਅਬਿਨਾਸ਼ੀ ਤੇਰਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰਾ ਸੱਚਾ ਨਜ਼ਰੀ ਆਇੰਦਾ।

ਜਨ ਭਗਤ ਕਹਿਣ ਪ੍ਰਭ ਅੱਖ ਉਘਾੜ, ਬਿਨ ਨੈਣਾਂ ਨੈਣ ਖੁਲ੍ਹਾਈਆ । ਅਸੀਂ ਮੰਗੀਏ ਦਿਨ ਦਿਹਾੜ, ਰੈਣ ਅੰਧੇਰੀ ਨਾ ਕੋਇ ਰਲਾਈਆ। ਸਾਡਾ ਤੇਰੇ ਅੱਗੇ ਹਾੜ, ਹਾੜਾ ਕੱਢਕੇ ਰਹੇ ਸੁਣਾਈਆ। ਜੇ ਜਗ ਨਾਲੋਂ ਵੱਖਰੇ ਕਰਕੇ ਸਾਨੂੰ ਦਿਤਾ ਉਜਾੜ, ਜਗ ਉਜੜਿਆਂ ਘਰ ਆਪਣੇ ਲਏ ਵਸਾਈਆ। ਬਿਨ ਭਗਤਾਂ ਤੈਨੂੰ ਕਦੀ ਕੋਈ ਨਾ ਕਰੇ ਜ਼ਾਹਰ, ਤੇਰਾ ਨਾਮ ਨਾ ਕੋਇ ਧਿਆਈਆ। ਕਿਉਂ ਬੈਠਾ ਬਣ ਕੇ ਕਾਇਰ, ਸੂਰਬੀਰ ਨਾ ਅੱਖ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਲਏ ਨਿਭਾਈਆ।

ਜਨ ਭਗਤ ਕਹੇ ਪ੍ਰਭ ਆਦਤ ਛੱਡ ਦੇ ਪੁੱਠੀ, ਨਿਰਭੈ ਹੋ ਰਿਹਾ ਜਣਾਈਆ। ਹੁਣ ਕਿਉਂ ਲੁਕ ਕੇ ਬੈਠਾ ਗੁੱਠੀ, ਯਾਰੀ ਭਗਤਾਂ ਨਾਲ ਲਗਾਈਆ। ਜਿਨ੍ਹਾਂ ਦੀ ਤੇਰੇ ਵਿਚ ਰੁਚੀ, ਉਹ ਰੋ ਰੋ ਦੇਣ ਦੁਹਾਈਆ। ਉਹਨਾਂ ਦੀ ਆਤਮ ਤੇਰੇ ਪਿਆਰ ਦੀ ਭੁੱਖ਼ੀ, ਪਰਮਾਤਮ ਹੋ ਸਹਾਈਆ। ਵਿਛੋੜੇ ਅੰਦਰ ਹੋ ਕੇ ਦੁਖੀ, ਬੇਬਲ ਹੋਏ ਨੈਣਾਂ ਨੀਰ ਵਹਾਈਆ। ਬਿਰਹੋਂ ਵਿਛੋੜੇ ਪ੍ਰੇਮਣ ਸੁਰਤੀ ਕੁੱਠੀ, ਅਗੰਮੀ ਸੱਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਵੇਖ ਵਖਾਈਆ।

ਜਨ ਭਗਤ ਕਹਿਣ ਆ ਕੇ ਤੱਕ, ਤਾਕਤਵਰ ਫੇਰਾ ਪਾਈਆ। ਝੋਲੀ ਪਾ ਗਰੀਬਾਂ ਹੱਕ਼, ਹਕ਼ੀਕ਼ਤ ਵੇਖ ਵਖਾਈਆ। ਪਿਛਲਾ ਲਹਿਣਾ ਪਿੱਛੇ ਛੱਡ, ਅੱਗੇ ਦੇ ਵਡਿਆਈਆ। ਤੈਨੂੰ ਰਹਿਣ ਨਹੀਂ ਦੇਣਾ ਅੱਡ, ਵੱਖਰਾ ਘਰ ਨਾ ਕੋਇ ਬਣਾਈਆ। ਤੈਨੂੰ ਆਪਣੇ ਦਵਾਰੇ ਰਹੇ ਸੱਦ, ਸੱਦਾ ਪ੍ਰੇਮ ਜਣਾਈਆ। ਜੇ ਲਾ ਕੇ ਯਾਰੀ ਜਾਏ ਭੱਜ, ਭਗਵਨ ਆਪਣਾ ਮੁੱਖ ਭੁਵਾਈਆ। ਫਿਰ ਤੇਰੀ ਅੱਗੇ ਵਧੇ ਨਾ ਕੋਈ ਯੱਦ, ਬੰਸ ਸਰਬੰਸ ਨਾ ਕੋਈ ਬਣਾਈਆ। ਤੇਰੀ ਸ੍ਰਿਸ਼ਟੀ ਦੀ ਓਥੇ ਹੋ ਜਾਏ ਹੱਦ, ਬ੍ਰਹਿਮੰਡ ਨਾ ਕੋਇ ਸ਼ਨਵਾਈਆ।

ਜੇ ਭਗਤਾਂ ਜਾਵੇਂ ਛੱਡ, ਪੱਲੂ ਗੰਢ ਖੁਲ੍ਹਾਈਆ। ਫਿਰ ਤੇਰੀ ਕਰਨੀ ਸਾਰੀ ਹੋ ਜਾਏ ਰੱਦ, ਕ਼ੀਮਤ ਕੋਇ ਨਜ਼ਰ ਨਾ ਆਈਆ। ਤੈਨੂੰ ਅਸੀਂ ਕਹੀਏ ਗੱਜ, ਜਨ ਭਗਤ ਰਹੇ ਜਣਾਈਆ। ਜੇ ਨਾ ਰੱਖੇਂ ਸਾਡੀ ਲਜ, ਮਿਹਰ ਨਜ਼ਰ ਉਠਾਈਆ। ਤੈਨੂੰ ਛੱਜੀਏ ਪਾ ਕੇ ਵਿਚ ਛੱਜ, ਹੱਥਾਂ ਨਾਲ ਫਟਕਾਰਾ ਦਈਏ ਲਗਾਈਆ। ਫਿਰ ਕਿੱਥੇ ਜਾਵੇਂ ਭੱਜ, ਪ੍ਰਭ ਆਪਣਾ ਆਪ ਛੁਪਾਈਆ। ਸਚ ਸਚ ਦਈਏ ਦੱਸ, ਬਿਨ ਦੱਸਿਆਂ ਰਹਿਣ ਨਾ ਪਾਈਆ। ਸਾਡੇ ਬਿਰਹੋਂ ਦੀ ਹੋ ਗਈ ਬਸ, ਬਸਤੇ ਸਾਰੇ ਦਿਤੇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮਿਲਣਾ ਚਾਈਂ ਚਾਈਂਆ।

ਜਨ ਭਗਤ ਕਹੇ ਤੂੰ ਦੇਂਦਾ ਰਿਹੋਂ ਧੋਖੇ, ਜੁਗ ਜੁਗ ਵੇਸ ਵਟਾਈਆ। ਅਸੀਂ ਸਾਰੇ ਤੈਥੋਂ ਔਖੇ, ਬੋਲਣ ਵਿਚ ਕੋਇ ਨਾ ਆਈਆ। ਧੰਨ ਭਾਗ ਜੇ ਦਿਤੇ ਮੌਕੇ, ਧੁਰ ਦਾ ਹੁਕਮ ਸੁਣਾਈਆ। ਭਗਤ ਸੁਹੇਲੇ ਵੇਖ ਕੇ ਰੋਂਦੇ, ਦੁਖੀਆਂ ਦਰਦ ਵੰਡਾਈਆ। ਤੂੰ ਆਇਆ ਮੁੜ ਕੇ ਉਹਨਾਂ ਪੈਰੀਂ ਭੌਂਦੇ, ਭਵਜਲ ਵਿਚੋਂ ਲਏ ਤਰਾਈਆ। ਜੋ ਆਪਣੀ ਨੀਂਦੇ ਸੌਂਦੇ, ਉਹਨਾਂ ਗ਼ਫ਼ਲਤ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਜਨ ਭਗਤ ਕਹਿਣ ਤੈਨੂੰ ਦਈਏ ਅਲਾਮਾ, ਸਿੱਧੇ ਸਾਦੇ ਰਹੇ ਜਣਾਈਆ। ਅਸੀਂ ਕੀ ਜਾਣੀਏ ਤੂੰ ਧੁਰ ਦਾ ਰਾਮਾ, ਰਾਮਾ ਜਗਤ ਸੀਤਾ ਲਏ ਪਰਨਾਈਆ। ਅਸੀਂ ਕੀ ਜਾਣੀਏ ਤੂੰ ਕ੍ਰਿਸ਼ਨਾ ਕਾਹਨਾ, ਗੋਪੀਆਂ ਰਾਸ ਰਚਾਈਆ। ਅਸੀਂ ਕੀ ਜਾਣੀਏ ਤੂੰ ਵਡ ਬਲਵਾਨਾ, ਚਿਲਿਆਂ ਤੀਰ ਚਲਾਈਆ । ਅਸੀਂ ਕੀ ਜਾਣੀਏ ਤੂੰ ਵਡ ਵਿਦਵਾਨਾ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇਂ ਲਿਖਾਈਆ। ਅਸੀਂ ਕੀ ਜਾਣੀਏ ਤੂੰ ਵਡ ਅਮਾਮਾ, ਈਸਾ ਮੂਸਾ ਮੁਹੰਮਦ ਬਣਤ ਬਣਾਈਆ। ਅਸੀਂ ਕੀ ਜਾਣੀਏ ਤੂੰ ਸ੍ਰੀ ਭਗਵਾਨਾ, ਨਾਨਕ ਗੋਬਿੰਦ ਧਾਰ ਚਲਾਈਆ। ਅਸੀਂ ਕੀ ਜਾਣੀਏ ਤੇਰਾ ਝੁਲਦਾ ਸਦਾ ਨਿਸ਼ਾਨਾ, ਦੋ ਜਹਾਨਾਂ ਵੱਜੇ ਵਧਾਈਆ। ਅਸੀਂ ਕੀ ਜਾਣੀਏ ਤੂੰ ਮਰਦ ਮਰਦਾਨਾ, ਬੇਪਰਵਾਹ ਅਖਵਾਈਆ। ਅਸੀਂ ਕੀ ਜਾਣੀਏ ਤੂੰ ਆਦਿ ਜੁਗਾਦੀ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਜਿੰਨਾਂ ਚਿਰ ਭਗਤ ਗੋਦੀ ਨਾ ਚੁੱਕੇਂ ਬਾਲ ਨਿਧਾਨਾ, ਅੰਞਾਣਾ ਆਪਣੀ ਉਂਗਲੀ ਲਾਈਆ। ਮੂਰਖ ਮੁਗਧ ਬਣਾ ਦੇ ਸੁਘੜ ਸਿਆਣਾ, ਇਕੋ ਪੱਟੀ ਨਾਮ ਪੜ੍ਹਾਈਆ। ਫਿਰ ਤੈਨੂੰ ਕਹੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਜਿਸ ਸੁਰਤ ਦਿਤੀ ਬਦਲਾਈਆ। ਸਨਮੁਖ ਨਜ਼ਰੀ ਆਏਂ ਤਾਂ ਜਾਣਾਂ, ਸਵੱਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੂੰ ਕਰਨਹਾਰ ਸਰਬ ਕਲਿਆਣਾ, ਕਲਾ ਤੇਰੀ ਕਲਜੁਗ ਵਿਚ ਬਿਨ ਕਲਮਿਉਂ ਪਾਰ ਕਰਾਈਆ।

ਜਨ ਭਗਤ ਕਹਿਣ ਕੀ ਕਰੀਏ ਤੇਰਾ ਕਲਮਾ, ਪੜ੍ਹ ਪੜ੍ਹ ਥੱਕੀ ਜਗਤ ਲੁਕਾਈਆ। ਜਨ ਭਗਤ ਕਹਿਣ ਕੀ ਕਰੀਏ ਤੇਰਾ ਕਰਮਾਂ, ਕਰਮ ਕਾਂਡ ਦੀ ਸਾਰ ਕਿਸੇ ਨਾ ਪਾਈਆ। ਜਨ ਭਗਤ ਕਹਿਣ ਕੀ ਕਰੀਏ ਤੇਰੇ ਧਰਮਾ, ਜਗਤ ਧਰਮਾਂ ਕਰੀ ਲੜਾਈਆ। ਜਨ ਭਗਤ ਕਹਿਣ ਕੀ ਕਰੀਏ ਤੇਰੇ ਵਰਨਾ, ਵਰਨਾਂ ਵਿਚੋਂ ਤੇਰੀ ਪ੍ਰੀਤ ਨਾ ਨਜ਼ਰੀ ਆਈਆ। ਜਨ ਭਗਤ ਕਹਿਣ ਕੀ ਕਰੀਏ ਗੁਰੂਆਂ ਚਰਨਾਂ, ਜਿਹੜੇ ਗੁਰੂ ਤੇਰੇ ਚਰਨਾਂ ਧਿਆਨ ਲਗਾਈਆ। ਜਨ ਭਗਤ ਕਹਿਣ ਕੀ ਕਰੀਏ ਉਹਨਾਂ ਨੇਤਰਾਂ ਹਰਨਾਂ ਫਰਨਾਂ, ਜਿਨ੍ਹਾਂ ਨੇਤਰਾਂ ਵਿਚੋਂ ਤੇਰੀ ਨਿੱਕੀ ਧਾਰ ਇਕ ਚਮਕਾਈਆ। ਸੇਜ ਸੁਹੰਜਣੀ ਤੇ ਸਿੱਧੇ ਤੈਨੂੰ ਮਿਲਣਾ, ਦੂਜੀ ਲੋੜ ਰਹੇ ਨਾ ਰਾਈਆ। ਤੇਰੇ ਦਵਾਰੇ ਤੋਂ ਖਾਲੀ ਕਦੀ ਨਾ ਮੁੜਨਾ, ਖ਼ਾਹ ਮਖ਼ਾਹ ਕਰੀਏ ਲੜਾਈਆ। ਜੇ ਤੂੰ ਮਾਲਕ ਤੇ ਤੇਰੇ ਨਾਲ ਜੁੜਨਾ, ਕਿਉਂ ਕੱਟੀਏ ਮਾਤ ਜੁਦਾਈਆ। ਸਾਡੇ ਨਹੀਂ ਇਹ ਵਸ ਇਹ ਤੇਰਾ ਫੁਰਨਾ, ਜਿਹੜਾ ਫੁਰਨਿਆਂ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ।

ਜਨ ਭਗਤ ਕਹੇ ਸੁੱਤਾ ਉਠ, ਵੇਲਾ ਗਿਆ ਆਈਆ। ਸਾਨੂੰ ਨਵਿਆਂ ਨੂੰ ਆ ਕੇ ਪੁੱਛ, ਜੋ ਰੋ ਰੋ ਦੇਣ ਦੁਹਾਈਆ। ਖਾਲੀ ਹੱਥ ਕੋਲ ਨਹੀਂ ਕੁਛ, ਕਛਹਿਰਾ ਲੰਗੋਟੀ ਤੇੜ ਨਾ ਕੋਇ ਬੰਧਾਈਆ। ਜਗਤ ਨਾਲੋਂ ਅਸੀਂ ਗਏ ਰੁੱਸ, ਜੇ ਤੂੰ ਰੁਸਿਆ ਸਾਨੂੰ ਥਾਂ ਲੱਭੇ ਨਾ ਰਾਈਆ। ਜਾਂ ਕਹਿ ਦੇ ਨਹੀਂ ਤੁਸੀਂ ਮੇਰੇ ਪੁੱਤ, ਪਿਤਾ ਪੁਰਖ ਅਕਾਲ ਨਾ ਮੈਂ ਅਖਵਾਈਆ। ਫਿਰ ਕਾਹਨੂੰ ਤੇਰੇ ਅੱਗੇ ਜਾਈਏ ਝੁਕ, ਆਪਣਾ ਸੀਸ ਤੇਰੀ ਭੇਟ ਚੜ੍ਹਾਈਆ। ਅਸੀਂ ਭੁਵਾ ਕੇ ਆਪਣਾ ਮੁਖ, ਤੈਨੂੰ ਆਪਣੀ ਪਿਠ ਦਈਏ ਵਖਾਈਆ। ਤੈਨੂੰ ਕਿਤੋਂ ਨਹੀਂ ਮਿਲਣਾ ਸਾਡੇ ਵਾਲਾ ਸੁਖ, ਸ੍ਰੀ ਭਗਵਾਨ ਤੇਰਾ ਗਿਆਨ ਸੁਣਨ ਕੋਇ ਨਾ ਆਈਆ। ਪਹਿਲੋਂ ਜੰਮ ਕੇ ਮਾਂ ਦੀ ਕੁੱਖ, ਹੁਣ ਤੇਰੀ ਗੋਦੀ ਬੈਠੇ ਸੁਖ ਮਨਾਈਆ। ਆਪਣਾ ਤੇਰੀ ਝੋਲੀ ਪਾ ਕੇ ਦੁੱਖ, ਭਾਰ ਤੇਰੇ ਉਤੇ ਚੁਕਾਈਆ । ਵਖਾਂਗੇ ਕਿਸ ਤਰ੍ਹਾਂ ਸਾਥੋਂ ਜਾਵੇਂ ਛੁੱਟ, ਆਪਣਾ ਪਲੂ ਛੁੜਾਈਆ। ਅਸਾਂ ਦਾਮਨ ਫੜਿਆ ਉਹ ਘੁੱਟ, ਜਿਹੜਾ ਕਮਰਕਸੇ ਵੇਲੇ ਗੋਬਿੰਦ ਆਪਣੇ ਨਾਲ ਜੁੜਾਈਆ। ਜਿਸ ਦੇ ਅਗਲੇ ਹਿੱਸੇ ਦੋਵੇਂ ਢਾਈ ਢਾਈ ਫੁੱਟ, ਗੋਬਿੰਦ ਗੋਡਿਆਂ ਹੇਠਾਂ ਤਾਈਂ ਰਖਾਈਆ। ਓਸ ਵੇਲੇ ਇਕ ਦਿਨ ਅਜੀਤ ਵੱਡੇ ਪੁੱਤ ਲਿਆ ਪੁੱਛ, ਸਾਹਿਬ ਕੀ ਇਹਦੀ ਵਡਿਆਈਆ। ਗੋਬਿੰਦ ਕਿਹਾ ਆ ਲਾਡਲੇ ਸੁਤ, ਤੈਨੂੰ ਹੌਲੀ ਹੌਲੀ ਦਿਆਂ ਸਮਝਾਈਆ। ਜਿਹੜਾ ਗੁਰਸਿਖ ਮੇਰੇ ਕਮਰਕਸੇ ਤੋਂ ਨੀਚੇ ਜਾਵੇ ਝੁਕ, ਮੁਖ ਵੇਖਣ ਤੋਂ ਪਹਿਲੋਂ ਚਰਨਾਂ ਸੀਸ ਨਿਵਾਈਆ। ਚਰਨ ਡਿਗਦੇ ਨੂੰ ਪੁਰਖ ਅਕਾਲ ਲਏ ਚੁਕ, ਆਪਣੀ ਗੋਦ ਲਏ ਬਠਾਈਆ । ਮੈਂ ਵੇਖਾਂ ਗੁਰਮੁਖਾਂ ਦਾ ਸਾਚਾ ਸੁਖ, ਜਿਸ ਸੁਖ ਨਾਲ ਤੇਰੀ ਭੇਟਾ ਰਿਹਾ ਚੜ੍ਹਾਈਆ। ਅਜੀਤ ਕਿਹਾ ਮੈਂ ਵੇਖਾਂ ਉਹ ਅਬਿਨਾਸ਼ੀ ਅਚੁਤ, ਜੋ ਅਚਨ ਅਚੇਤ ਆਪਣੀ ਖੇਲ ਖਲਾਈਆ। ਗੋਬਿੰਦ ਕਿਹਾ ਉਹ ਸ਼ਬਦੀ ਮੌਲੇ ਰੁੱਤ, ਤੱਤਾਂ ਵਾਲੀ ਛੱਡੇ ਲੜਾਈਆ। ਖੰਡਾ ਖੜਗ ਚਿੱਲਾ ਤੀਰ ਕਮਾਨ ਸਾਰੇ ਦੇਵੇ ਸੁੱਟ, ਸੋਟਾ ਡਾਂਗ ਹੱਥ ਨਾ ਕੋਇ ਉਠਾਈਆ। ਹੌਲੀ ਜਹੀ ਗੁਰਮੁਖਾਂ ਦੇ ਅੰਦਰ ਵੜ ਜਾਏ ਚੁੱਪ, ਪੜਦਾ ਆਪੇ ਲਾਹੀਆ। ਪ੍ਰੇਮ ਪਿਆਰ ਨਾਲ ਕਹੇ ਤੁਸੀਂ ਗੋਬਿੰਦ ਦੇ ਸੱਚੇ ਪੁੱਤ, ਪੋਤਰੇ ਮੇਰੇ ਦੋ ਜਹਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਸਦਾ ਦੁੱਖ, ਦਰਦੀਆਂ ਦਰਦ ਵੰਡਾਈਆ।

ਅਜੀਤ ਕਿਹਾ ਸਾਹਿਬ ਉਹ ਹੈ ਕੌਣ, ਜਿਨ੍ਹਾਂ ਦੀ ਕਰੇਂ ਵਡਿਆਈਆ । ਗੋਬਿੰਦ ਕਿਹਾ ਉਹ ਮੇਰੇ ਪੁਰਖ ਅਕਾਲ ਨਾਲ ਔਣ, ਆ ਕੇ ਲੋਕਮਾਤ ਖ਼ੁਸ਼ੀ ਮਨਾਈਆ। ਇਕੋ ਧੁਰ ਦਾ ਢੋਲਾ ਗੌਣ, ਦੂਜੀ ਕਰਨ ਨਾ ਕੋਇ ਪੜ੍ਹਾਈਆ । ਉਹ ਆਤਮ ਸੇਜਾ ਸੌਣ, ਜਗਤ ਲੇਫ ਤਲਾਈ ਕੰਮ ਕਿਸੇ ਨਾ ਆਈਆ। ਵੈਰਾਗਾਂ ਅੰਦਰ ਗੌਣ, ਖ਼ੁਸ਼ੀਆਂ ਅੰਦਰ ਭੌਣ, ਪਕਵਾਨ ਦੀ ਪਕਾ ਕੇ ਤੌਣ, ਕੱਠੇ ਲੈਣ ਖਾਈਆ। ਉਨ੍ਹਾਂ ਦਾ ਮੁੱਕ ਜਾਏ ਅਵਣ ਗਵਣ, ਮਨ ਹੰਕਾਰੀ ਕੋਲ ਨਾ ਰਹੇ ਰੌਣ, ਸੇਵਾ ਕਰੇ ਉਣੰਜਾ ਪੌਣ, ਦੋ ਜਹਾਨ ਨਿਉਂ ਨਿਉਂ ਸੀਸ ਝੁਕਾਈਆ। ਉਨ੍ਹਾਂ ਦੇ ਦੁਖੜੇ ਆਪ ਆਏ ਮਿਟੌਣ, ਦਰਗਹਿ ਸਾਚੀ ਸਚ ਬਹੌਣ, ਸਚਖੰਡ ਦਵਾਰ ਵਖੌਣ, ਵੱਖਰਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਾਧਾ ਆਪੇ ਆਏ ਵਧੌਣ, ਵਧੀਆ ਆਪਣਾ ਖੇਲ ਕਰਾਈਆ।

ਖੇਲ ਕਰਾਏ ਆਪਣਾ ਵਧੀਆ, ਵਾਹਵਾ ਵੱਡੀ ਵਡਿਆਈਆ। ਜਿਸ ਦਾ ਰਾਹ ਤਕਦਿਆਂ ਬੀਤੀਆਂ ਪਿਛਲੀਆਂ ਸਦੀਆਂ, ਸੱਦੇ, ਦੇ ਦੇ ਦੋ ਜਹਾਨ ਸਦਾਈਆ। ਹੋਕੇ ਦੇਂਦੀਆਂ ਰਹੀਆਂ ਵਦੀਆਂ ਸੁਦੀਆਂ, ਸੁਖਲਾ ਕਿਸ਼ਨਾ ਪੱਖ ਗਾਈਆ। ਜਿਸ ਦੇ ਵੇਂਹਦਿਆਂ ਕੋਟਨ ਕੋਟ ਰੈਣਾਂ ਰਾਤਾਂ ਲੰਘੀਆਂ, ਆਪਣਾ ਪੰਧ ਮੁਕਾਈਆ। ਜਿਸ ਦੇ ਪਿੱਛੇ ਕੋਟਨ ਕੋਟ ਸਵਾਣੀਆਂ ਪੱਟੀਆਂ ਵਾਹੀਆਂ ਕੰਘੀਆਂ, ਨੇਤਰ ਨੈਣਾ ਕੱਜਲ ਧਾਰ ਬਣਾਈਆ। ਜਿਸ ਦੇ ਪਿੱਛੇ ਸਾੜੀਆਂ ਪਹਿਨ ਕੇ ਲਾਈਆ ਅੰਗੀਆਂ, ਤਣੀ ਨਾਲ ਤਣੀ ਦਿਤੀ ਗੰਢਾਈਆ। ਜਿਸ ਦੇ ਵੇਖਣ ਨੂੰ ਪਿਆਰ ਅੰਦਰ ਸੁਹਾਗਣਾਂ ਹੋਈਆਂ ਰੰਡੀਆਂ, ਜਗਤ ਕੰਤ ਹੰਢਾਈਆ। ਏਹੋ ਜਿਹੀਆਂ ਮੰਗਾਂ ਗੁਰਮੁਖਾਂ ਮੰਗੀਆਂ, ਕਬੀਰ ਜੁਲਾਹਾ ਦਏ ਗਵਾਹੀਆ। ਉਹ ਸੁਹਾਗਣ ਜਿਨ੍ਹਾਂ ਦੇ ਕੰਨੀ ਪਈਆਂ ਧੁਰ ਦੀਆਂ

ਡੰਡੀਆਂ, ਮਾਣਕ ਮੋਤੀ ਨਾਲ ਮਿਲਾਈਆ। ਉਹ ਮੰਦੀਆਂ ਹੋਈਆਂ ਚੰਗੀਆਂ, ਜਿਨ੍ਹਾਂ ਨੂੰ ਆਪਣੇ ਨਾਲ ਮਿਲਾਈਆ। ਉਹ ਸਚ ਸੇਜ ਸੁਹੰਦੀਆਂ, ਸੋਭਾਵੰਤ ਕਰੀ ਕੁੜਮਾਈਆ। ਉਹ ਪ੍ਰੀਤਮ ਦੇ ਰੰਗ ਰੰਗੀਆਂ, ਜਿਸ ਦਾ ਰੰਗ ਉਤਰ ਕਦੇ ਨਾ ਜਾਈਆ। ਉਹ ਆਦਿ ਜੁਗਾਦਿ ਕਦੇ ਨਾ ਹੋਵਣ ਨੰਗੀਆਂ, ਓਢਨ ਇਕੋ ਦਿਤਾ ਪਾਈਆ। ਉਹ ਛੱਡ ਜਾਣ ਸੁਣਨਾ ਰਾਗ ਸੁਰੰਗੀਆਂ, ਤਬਲਿਆਂ ਵਿਚ ਨਾ ਮਨ ਲਗਾਈਆ। ਉਹ ਕਰਕੇ ਪਾਰ ਹੱਦਾਂ ਲੰਘੀਆਂ, ਆਰ ਪਾਰ ਆਪਣਾ ਡੇਰਾ ਲਾਈਆ। ਸਾਚੇ ਮੰਦਰ ਬਹਿ ਕੇ ਗੌਂਦੀਆਂ ਛੰਦੀਆਂ, ਸ਼ਹਿਨਸ਼ਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਬਣੇ ਧੁਰ ਦਾ ਸੰਗੀਆ।

ਜੇ ਸੰਗੀ ਬਣੇ ਨਾ ਸਗਲਾ, ਭਗਤ ਭਗਵਾਨ ਤੈਨੂੰ ਕੋਈ ਨਾ ਗਾਈਆ। ਜੇ ਲੇਖਾ ਨਾ ਚੁਕਾਵੇ ਅਗਲਾ, ਖ਼ਬਰ ਅਗੰਮ ਸੁਣਾਈਆ। ਫਿਰ ਤੈਨੂੰ ਸਾਰੇ ਕਹੀਏ ਪਗਲਾ, ਸਾਹਮਣੇ ਹੋ ਕੇ ਦਈਏ ਜਣਾਈਆ। ਜੇ ਤੂੰ ਰਖੇਂ ਗੰਧਲਾ, ਗੁੰਝਲਾਂ ਵਿਚ ਫਿਰਾਈਆ। ਕੀ ਤੇਰਾ ਗੌਣਾ ਚਾਰ ਮੰਗਲਾ, ਧੁਨੀਆਂ ਵਿਚ ਸ਼ਨਵਾਈਆ। ਤੇਰੇ ਕਿਸੇ ਕੰਮ ਨਹੀਂ ਔਣਾ ਪ੍ਰਭੂ ਬੰਗਲਾ, ਜਿੰਨ੍ਹਾਂ ਚਿਰ ਭਗਤ ਮਿਲਣ ਨਾ ਆਈਆ। ਕਿਉਂ ਲੱਭੇਂ ਵਿਚੋਂ ਜਾ ਕੇ ਜੰਗਲਾਂ, ਜੰਗਲੀ ਫਿਰਦੇ ਚੋਪਾਏ ਪੰਖੇਰੂ ਭੱਜਣ ਵਾਹੋ ਦਾਹੀਆ। ਬਿਨਾ ਭਗਤਾਂ ਤੈਨੂੰ ਕਿਸੇ ਨਹੀਂ ਕਰਨੀ ਬੰਦਨਾ, ਕਿਹਦੇ ਕੋਲੋਂ ਆਪਣੀ ਕਰਾਏਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਰਹੇ ਸੁਣਾਈਆ। (੩ ਮੱਘਰ ੨੦੨੧ ਬਿ ਹਰਿ ਭਗਤ ਦਵਾਰ ਜੇਠੂਵਾਲ)

ਜਨ ਭਗਤ ਕਹੇ ਚੰਗਾ ਅਸਥਾਨ, ਹਰਿ ਚਰਨ ਮਿਲੇ ਵਡਿਆਈਆ । ਜਨ ਭਗਤ ਕਹੇ ਚੰਗਾ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਜਨ ਭਗਤ ਕਹੇ ਚੰਗਾ ਨਿਸ਼ਾਨ, ਨਿਰਗੁਣ ਨਿਰਵੈਰ ਇਕ ਝੁਲਾਈਆ। ਜਨ ਭਗਤ ਕਹੇ ਚੰਗਾ ਹੁਕਮਰਾਨ, ਨਰ ਹਰਿ ਬੈਠਾ ਸੋਭਾ ਪਾਈਆ। ਜਨ ਭਗਤ ਕਹੇ ਚੰਗਾ ਦੀਪ ਮਹਾਨ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜਨ ਭਗਤ ਕਹੇ ਚੰਗਾ ਇਕ ਮੈਦਾਨ, ਜਨ ਭਗਤ ਭੱਜਣ ਵਾਹੋ ਦਾਹੀਆ। ਜਨ ਭਗਤ ਕਹੇ ਚੰਗਾ ਸ੍ਰੀ ਭਗਵਾਨ, ਬਿਨ ਭਾਗਾਂ ਭਾਗ ਰਖਾਈਆ। ਜਨ ਭਗਤ ਕਹੇ ਚੰਗਾ ਰਾਮ, ਸਚ ਸਿੰਘਾਸਣ ਦਏ ਸੁਹਾਈਆ। ਜਨ ਭਗਤ ਕਹੇ ਚੰਗਾ ਨਿਜ਼ਾਮ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤ ਕਹੇ ਚੰਗਾ ਜਵਾਨ, ਸੂਰਬੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ।

ਜਨ ਭਗਤ ਕਹੇ ਚੰਗਾ ਦਵਾਰਾ, ਇਕੋ ਨਜ਼ਰੀ ਆਈਆ। ਜਨ ਭਗਤ ਕਹੇ ਚੰਗਾ ਘਰ ਬਾਰਾ, ਪੁਰਖ ਅਬਿਨਾਸ਼ੀ ਬਣਤ ਬਣਾਈਆ। ਜਨ ਭਗਤ ਕਹੇ ਉਚਾ ਮਨਾਰਾ, ਮਹੱਲ ਅਟੱਲ ਵੇਖ ਵਖਾਈਆ। ਜਨ ਭਗਤ ਕਹੇ ਜਲਵਾ ਨੂਰ ਪਰਵਰਦਿਗਾਰਾ, ਮੁਰਸ਼ਦ ਬੈਠਾ ਬੇਪਰਵਾਹੀਆ। ਜਨ ਭਗਤ ਕਹੇ ਹੋਵੇ ਉਜਾਲਾ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਜਨ ਭਗਤ ਕਹੇ ਚੰਗਾ ਧਰਮਸਾਲਾ, ਸੋਹਣੀ ਬਣਤ ਬਣਾਈਆ। ਜਨ ਭਗਤ ਕਹੇ ਚੰਗਾ ਹਵਾਲਾ, ਬਿਆਨਾਂ ਨਾਲ ਨਾ ਕੋਇ ਸਮਝਾਈਆ। ਜਨ ਭਗਤ ਕਹੇ ਚੰਗਾ ਪ੍ਰਿਤਪਾਲਾ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਖਿਲਾਈਆ।

ਜਨ ਭਗਤ ਕਹੇ ਚੰਗਾ ਰਾਜ, ਰਾਜਨ ਇਕ ਅਖਵਾਈਆ। ਜਨ ਭਗਤ ਕਹੇ ਚੰਗਾ ਤਾਜ, ਪੰਚਮ ਮੁਖ ਸੁਹਾਈਆ। ਜਨ ਭਗਤ ਕਹੇ ਚੰਗਾ ਨਵਾਬ, ਨੌਬਤ ਇਕ ਵਜਾਈਆ। ਜਨ ਭਗਤ ਕਹੇ ਚੰਗਾ ਰਿਵਾਜ, ਭਗਤਾਂ ਮੇਲ ਮਿਲਾਈਆ। ਜਨ ਭਗਤ ਕਹੇ ਚੰਗਾ ਅਹਿਬਾਬ, ਮੁਹੱਬਤ ਵਿਚ ਸਮਾਈਆ। ਜਨ ਭਗਤ ਕਹੇ ਚੰਗਾ ਆਦਾਬ, ਪ੍ਰੀਤੀ ਅੰਦਰ ਸੀਸ ਝੁਕਾਈਆ। ਜਨ ਭਗਤ ਕਹੇ ਚੰਗਾ ਮਹਾਰਾਜ, ਮਹਿੰਮਾ ਅਕੱਥ ਕਥਾਈਆ। ਜਨ ਭਗਤ ਕਹੇ ਚੰਗਾ ਮਹਿਤਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ।

ਜਨ ਭਗਤ ਕਹੇ ਚੰਗਾ ਮਹੱਲਾ, ਮਹਿਫ਼ਲ ਇਕ ਲਗਾਇੰਦਾ। ਜਨ ਭਗਤ ਕਹੇ ਚੰਗਾ ਇਹ ਕੱਲਾ, ਅਕਲ ਕਲਧਾਰੀ ਸੋਭਾ ਪਾਇੰਦਾ। ਜਨ ਭਗਤ ਕਹੇ ਚੰਗਾ ਸਚ ਸਿੰਘਾਸਣ ਮੱਲਾ, ਸਤਿ ਦਵਾਰੇ ਡੇਰਾ ਲਾਇੰਦਾ। ਜਨ ਭਗਤ ਕਹੇ ਅਛੱਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਇੰਦਾ। ਜਨ ਭਗਤ ਕਹੇ ਜੋਤੀ ਦੀਪਕ ਬੱਲਾ, ਨੂਰ ਇਕੋ ਡਗਮਗਾਇੰਦਾ। ਜਨ ਭਗਤ ਕਹੇ ਫੜਾਵੇ ਪੱਲਾ, ਪੱਲੂ ਆਪਣੇ ਨਾਲ ਬੰਧਾਇੰਦਾ। ਜਨ ਭਗਤ ਕਹੇ ਬੱਲਾ ਬੱਲਾ, ਵਾਹਵਾ ਸਿਫ਼ਤ ਸਲਾਹਿੰਦਾ। ਜਨ ਭਗਤ ਕਹੇ ਮੀਆਂ ਉਹ ਅੱਲਾ, ਜੋ ਅਲੈਹਦਗੀ ਵਿਚ ਡੇਰਾ ਲਾਇੰਦਾ। ਜਨ ਭਗਤ ਕਹੇ ਉਹ ਧੁਰ ਦਾ ਧਨਾ, ਧਨਾਡ ਇਕੋ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇੰਦਾ।

ਜਨ ਭਗਤ ਕਹੇ ਚੰਗਾ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਨ ਭਗਤ ਕਹੇ ਚੰਗਾ ਅਰੂਜ, ਸੋਹਣੀ ਬਣਤ ਬਣਾਈਆ। ਜਨ ਭਗਤ ਕਹੇ ਚੰਗਾ ਮਹਿਫੂਜ਼, ਢਾਹ ਸਕੇ ਕੋਈ ਨਾ ਰਾਈਆ। ਜਨ ਭਗਤ ਕਹੇ ਚੰਗਾ ਮਕ਼ਸੂਦ, ਮੰਜ਼ਲ ਇਕ ਦਰਸਾਈਆ। ਜਨ ਭਗਤ ਕਹੇ ਚੰਗਾ ਹਦੂਦ, ਹੱਦਾਂ ਵਿਚ ਨਾ ਕੋਇ ਵੰਡਾਈਆ। ਜਨ ਭਗਤ ਕਹੇ ਚੰਗਾ ਮੌਜੂਦ, ਸਚ ਦਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ।

ਜਨ ਭਗਤ ਕਹੇ ਚੰਗਾ ਗਹਿਰ ਗੰਭੀਰ, ਗਵਰ ਨਜ਼ਰੀ ਆਇੰਦਾ। ਜਨ ਭਗਤ ਕਹੇ ਚੰਗਾ ਬਿਨ ਸਰੀਰ, ਸਤਿ ਸਰੂਪੀ ਹਰਿ ਅਖਵਾਇੰਦਾ। ਜਨ ਭਗਤ ਕਹੇ ਚੰਗਾ ਚੋਟੀ ਚੜ੍ਹ ਬੈਠਾ ਅਖ਼ੀਰ, ਆਖ਼ਰ ਆਪਣਾ ਡੇਰਾ ਲਾਇੰਦਾ। ਜਨ ਭਗਤ ਕਹੇ ਚੰਗਾ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਇੰਦਾ। ਜਨ ਭਗਤ ਕਹੇ ਚੰਗਾ ਲਾਤਸਵੀਰ, ਰੂਪ ਰੰਗ ਰੇਖ ਨਾ ਕੋਇ ਬਣਾਇੰਦਾ। ਜਨ ਭਗਤ ਕਹੇ ਚੰਗਾ ਮਸ਼ੀਰ, ਮਸ਼ਵਰਾ ਆਪਣੇ ਨਾਲ ਜੁੜਾਇੰਦਾ। ਜਨ ਭਗਤ ਕਹੇ ਚੰਗਾ ਮੁਨੀਰ, ਜੋਤੀ ਨੂਰ ਡਗਮਗਾਇੰਦਾ। ਜਨ ਭਗਤ ਕਹੇ ਚੰਗਾ ਮੱਦਦਗੀਰ, ਮੁੱਦਾ ਸਭ ਦਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਇੰਦਾ।

ਜਨ ਭਗਤ ਕਹੇ ਚੰਗਾ ਸ਼ਹਿਨਸ਼ਾਹ, ਸ਼ਾਹਾਂ ਸਿਰ ਅਖਵਾਈਆ। ਜਨ ਭਗਤ ਕਹੇ ਚੰਗਾ ਪਾਵੇ ਰਾਹ, ਰਹਿਬਰ ਇਕ ਸਮਝਾਈਆ। ਜਨ ਭਗਤ ਕਹੇ ਚੰਗਾ ਇਕ ਮਲਾਹ, ਬੇੜਾ ਕੰਧ ਉਠਾਈਆ। ਜਨ ਭਗਤ ਕਹੇ ਚੰਗਾ ਦੇਵੇ ਇਕ ਸਲਾਹ, ਸਾਚੀ ਸਿਖਿਆ ਸਚ ਸਮਝਾਈਆ। ਜਨ ਭਗਤ ਕਹੇ ਚੰਗਾ ਇਕੋ ਨਾਂ, ਨਾਉਂ ਨਿਰੰਕਾਰਾ ਦਏ ਦ੍ਰਿੜਾਈਆ। ਜਨ ਭਗਤ ਕਹੇ ਚੰਗਾ ਇਕੋ ਪਿਓ ਮਾਂ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। ਜਨ ਭਗਤ ਕਹੇ ਚੰਗਾ ਪਕੜੇ ਬਾਂਹ, ਫੜ ਬਾਹੋਂ ਗਲੇ ਲਗਾਈਆ। ਜਨ ਭਗਤ ਕਹੇ ਚੰਗਾ ਨਿਥਾਵਿਆਂ ਦੇਵੇ ਥਾਂ, ਸਚ ਦਵਾਰਾ ਆਪ ਸੁਹਾਈਆ। ਜਨ ਭਗਤ ਕਹੇ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਈਆ। ਜਨ ਭਗਤ ਕਹੇ ਚੰਗਾ ਸਿਰ ਦੇਵੇ ਠੰਡੀ ਛਾਂ, ਛਹਿਬਰ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਆਪ ਪਰਗਟਾਈਆ।

ਜਨ ਭਗਤ ਕਹੇ ਚੰਗਾ ਚੰਗੇਰਾ, ਚੰਗੀ ਤਰ੍ਹਾਂ ਜਣਾਈਆ। ਜਨ ਭਗਤ ਕਹੇ ਚੰਗਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਭਗਤ ਕਹੇ ਚੰਗਾ ਖੇੜਾ, ਸੋਹਣਾ ਘਰ ਵਖਾਈਆ। ਜਨ ਭਗਤ ਕਹੇ ਚੰਗਾ ਕਰੇ ਨਿਬੇੜਾ, ਫ਼ੈਸਲਾ ਹਕ਼ੋ ਹਕ਼ ਸੁਣਾਈਆ। ਜਨ ਭਗਤ ਕਹੇ ਚੰਗਾ ਬੰਨ੍ਹੇ ਬੇੜਾ, ਡੁਬਦੇ ਪਾਰ ਲੰਘਾਈਆ। ਜਨ ਭਗਤ ਕਹੇ ਨਾਤਾ ਜੋੜੇ ਤੇਰਾ ਮੇਰਾ, ਇਕੋ ਘਰ ਵਸਾਈਆ। ਜਨ ਭਗਤ ਕਹੇ ਚੰਗਾ ਸਭ ਤੋਂ ਵੱਡਾ ਰੱਖੇ ਜੇਰਾ, ਗੰਭੀਰ ਗਹਿਰ ਗਵਰ ਅਖਵਾਈਆ। ਜਨ ਭਗਤ ਕਹੇ ਚੰਗਾ ਮੇਟੇ ਅੰਧੇਰਾ, ਅੰਧ ਕੂਪ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।

ਜਨ ਭਗਤ ਕਹੇ ਚੰਗਾ ਅਬਿਨਾਸ਼ੀ, ਜੋ ਆਪਣਿਆਂ ਲਏ ਮਿਲਾਈਆ। ਜਿਸ ਦੀ ਜੋਤ ਇਕ ਪਰਕਾਸ਼ੀ, ਪਰਕਾਸ਼ਵਾਨ ਅਖਵਾਈਆ। ਜੋ ਮੇਟਣਹਾਰਾ ਅੰਤਰ ਉਦਾਸੀ, ਧੀਰਜ ਧੀਰ ਬੰਧਾਈਆ। ਆਦਿ ਜੁਗਾਦਿ ਕਰੇ ਰਾਖੀ, ਰੱਖਕ ਹੋ ਕੇ ਸੇਵ ਕਮਾਈਆ। ਜਨ ਭਗਤਾਂ ਚੁਕਾ ਕੇ ਲਹਿਣਾ ਬਾਕੀ, ਦੇਣਾ ਝੋਲੀ ਪਾਈਆ। ਘਰ ਮੰਦਰ ਖੋਲ੍ਹ ਕੇ ਤਾਕੀ, ਤਕਵਾ ਆਪਣਾ ਦਏ ਜਣਾਈਆ। ਸਾਹਿਬ ਸੰਗੀ ਸਾਥੀ ਦੇਵੇ ਦਾਤੀ, ਦਾਤਾ ਹੋ ਕੇ ਦਏ ਵਰਤਾਈਆ। ਧਰਮ ਦਵਾਰ ਦੀ ਖੋਲ੍ਹ ਕੇ ਹਾਟੀ, ਬਣ ਬਣਜਾਰਾ ਦਏ ਲੁਟਾਈਆ। ਪੰਧ ਮੁਕਾ ਕੇ ਪਿਛਲੀ ਵਾਟੀ, ਅਗਲੇ ਮਾਰਗ ਲਾਈਆ। ਮੇਲ ਮਿਲਾ ਕੇ ਕਮਲਾਪਾਤੀ, ਕਵਲ ਨੈਣ ਰੰਗ ਰੰਗਾਈਆ। ਧੁਰ ਦਾ ਸੱਜਣ ਬਣਕੇ ਸਾਥੀ, ਸਗਲਾ ਸੰਗ ਰਖਾਈਆ। ਬਣ ਸਹਾਰਾ ਨਾਥ ਅਨਾਥੀ, ਅਨਾਥਾਂ ਦਏ ਵਡਿਆਈਆ। ਜਨ ਭਗਤਾਂ ਸਦਾ ਪੁੱਛੇ ਵਾਤੀ, ਵਤਨਾਂ ਵਾਲੇ ਵੇਖ ਵਖਾਈਆ। ਸਚ ਸੁਨੇਹੜਾ ਦੇ ਕੇ ਪਾਤੀ, ਪਤਰਕਾ ਆਪਣੀ ਦਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਖ਼ੁਸ਼ੀ ਮਨਾਈਆ।

ਜਨ ਭਗਤ ਕਹੇ ਚੰਗਾ ਉਹ ਗ੍ਰਹਿ, ਜਿਸ ਘਰ ਡੇਰਾ ਲਾਇੰਦਾ। ਸਦਾ ਸਵਾਮੀ ਇਕੋ ਰਹੇ, ਰਹਿਬਰ ਇਕ ਅਖਵਾਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟੀ ਕਰਦਾ ਲੈ, ਉਤਪੁਤ ਆਪ ਉਪਾਇੰਦਾ। ਸੋ ਸਚ ਸੰਦੇਸ਼ਾ ਧੁਰ ਦਾ ਕਹੇ, ਹਰਿਜਨ ਆਪ ਜਣਾਇੰਦਾ। ਸਚ ਦਵਾਰੇ ਜਾਣਾ ਬਹਿ, ਸਵਰਗ ਬਹਿਸ਼ਤ ਨਾਤਾ ਦੋਹਾਂ ਤੁੜਾਇੰਦਾ। ਜਿਥੇ ਪਰਲੋ ਕਦੇ ਕਰੇ ਨਾ ਲੈ, ਮਹਾਂਪਰਲੋ ਧਾਰ ਨਾ ਕੋਇ ਰੁੜ੍ਹਾਇੰਦਾ। ਉਹ ਦਵਾਰਾ ਜਨ ਭਗਤਾਂ ਦਏ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਜਨ ਭਗਤ ਕਿਉਂ ਕਰੇ ਹਾਏ ਹਾਏ, ਜਿਸਦਾ ਹਾਸਲ ਜ਼ਰਬਾਂ ਨਾਲ ਵਧਾਇੰਦਾ। ਸਾਹਿਬ ਸਵਾਮੀ ਬੇਪਰਵਾਹੇ, ਬੇਪਰਵਾਹੀ ਵਿਚ ਰਖਾਇੰਦਾ। ਧੁਰ ਦਾ ਨਾਤਾ ਤੋੜ ਨਿਭਾਏ, ਅੱਧ ਵਿਚਕਾਰ ਨਾ ਕੋਇ ਤੁੜਾਇੰਦਾ। ਸਾਚੇ ਮੰਦਰ ਲੈ ਕੇ ਜਾਏ, ਮੰਜ਼ਲ ਪੰਧ ਚੁਕਾਇੰਦਾ। ਧਰਮ ਦਵਾਰੇ ਲਏ ਟਿਕਾਏ, ਟਿੱਕਾ ਮਸਤਕ ਨਾਮ ਲਗਾਇੰਦਾ। ਸਤ ਪਦਾਰਥ ਗੁਰਮੁਖ ਖਾਏ, ਚਾਰ ਪਦਾਰਥ ਪੰਧ ਮੁਕਾਇੰਦਾ। ਪਰਮਾਰਥ ਪਿੱਛੇ ਸਵਾਰਥ ਰਖਾਏ, ਸਵਾਰਥ ਵਿਚ ਸਫ਼ਾਰਸ਼ ਅਗੇ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ।

ਹਰਿ ਭਗਤ ਕਹੇ ਚੰਗਾ ਭਗਵੰਤ, ਭਾਵੀ ਮੇਟ ਮਿਟਾਈਆ। ਮੇਲ ਮਿਲਾਏ ਬਣ ਕੇ ਕੰਤ, ਕੰਤੂਹਲ ਖ਼ੁਸ਼ੀ ਵਖਾਈਆ। ਸੋ ਗੁਰਮੁਖ ਕਹੀਏ ਸੱਚਾ ਸੰਤ, ਜਿਸ ਸਤਿ ਮਿਲੀ ਵਡਿਆਈਆ। ਸਤਿਗੁਰ ਘਰ ਬਣਾਈ ਬਣਤ, ਘੜਨ ਭੰਨਣਹਾਰ ਵੇਖ ਵਖਾਈਆ। ਨਾਮ ਦਸ ਕੇ ਆਪਣਾ ਮੰਤ, ਮਤਲਬ ਸਭ ਦੇ ਵੇਖ ਵਖਾਈਆ। ਦੇ ਵਡਿਆਈ ਵਿਚੋਂ ਜੀਵ ਜੰਤ, ਜੰਤਾ ਵਿਚੋਂ ਬਾਹਰ ਕਢਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਸਮਝਾਈਆ। ਜੇ ਕੋਈ ਪ੍ਰਭ ਦਾ ਪਾਉਣਾ ਚਾਹੇ ਅੰਤ, ਅੰਤ ਵਿਚ ਕਿਸੇ ਨਾ ਆਈਆ। ਸੋ ਤਰਿਆ ਜੋ ਕਰੇ ਮਿੰਨਤ, ਮਿੰਨਤ ਵਿਚ ਸਰਨਾਈਆ। ਬਿਨ ਭਗਤਾਂ ਪ੍ਰਭ ਮਿਲਣ

ਦੀ ਕਿਸੇ ਕੋਲ ਨਹੀਂ ਕੋਈ ਹਿੰਮਤ, ਹੌਸਲਾ ਸਕੇ ਨਾ ਕੋਇ ਵਧਾਈਆ। ਚਾਰੇ ਕੁੰਟਾਂ ਵੇਖ ਲਉ ਸਿੰਮਤ, ਸਮੇਰੂ ਵਰਗੇ ਰੋਂਦੇ ਮਾਰਨ ਧਾਈਂਆ। ਕੋਟਨ ਕੋਟ ਲੱਭਦੇ ਅਣਗਿਣਤ, ਗਿਣਤੀਆਂ ਵਿਚ ਨਾ ਕੋਇ ਗਿਣਾਈਆ। ਪ੍ਰਭ ਸਭ ਨਾਲ ਕਰਕੇ ਥੋੜੀ ਥੋੜੀ ਇੱਲਤ, ਆਲ੍ਹਣਿਉਂ ਬੋਟ ਭੁੰਜੇ ਦੇਵੇ ਸੁਟਾਈਆ। ਜੇ ਕਿਸੇ ਨੂੰ ਧਾਰ ਬਖ਼ਸ਼ ਦੇਵੇ ਕਿਣਕ, ਕਿਣਕਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ।

ਜਨ ਭਗਤ ਕਹੇ ਚੰਗਾ ਜਗ ਮੋਹਣ, ਮੋਹਣੀ ਨਜ਼ਰੀ ਆਇੰਦਾ। ਜਿਸ ਨੂੰ ਵੇਖ ਕੇ ਆਵੇ ਰੋਣ, ਰੋਦਿਆਂ ਗਲੇ ਲਗਾਇੰਦਾ। ਜਿਹੜਾ ਦੁਰਮਤ ਮੈਲ ਆਇਆ ਧੋਣ, ਧੋਬੀ ਬਣ ਕੇ ਸੇਵ ਕਮਾਇੰਦਾ। ਜਿਹੜਾ ਟੁੱਟਿਆਂ ਮੰਜਿਆਂ ਉਤੇ ਆਇਆ ਸੌਣ, ਪਲੰਗ ਰੰਗੀਲੇ ਪਰਾਂ ਹਟਾਇੰਦਾ। ਜਿਹੜਾ ਭਗਤਾਂ ਢੋਲਾ ਆਇਆ ਗੌਣ, ਆਪਣਾ ਰਾਗ ਨਾ ਕੋਇ ਅਲਾਇੰਦਾ। ਜਿਹੜਾ ਆਪਣਾ ਵਾਧਾ ਆਇਆ ਵਧੌਣ, ਵੇਲ ਭਗਤਾਂ ਝੋਲੀ ਪਾਇੰਦਾ। ਜਿਹੜਾ ਗੁਰਮੁਖ ਨਾਰੀ ਆਇਆ ਪਰਨੌਣ, ਪਰਾਹੁਣਾ ਦੋ ਜਹਾਨਾਂ ਇਕੋ ਨਜ਼ਰੀ ਆਇੰਦਾ। ਜਿਹੜਾ ਕੋਝੀ ਕਮਲੀ ਘਰ ਆਇਆ ਵਸੌਣ, ਵਾਸਤਾ ਆਪਣੇ ਨਾਲ ਰਖਾਇੰਦਾ। ਜਿਹੜਾ ਆਪਣੇ ਭਗਤਾਂ ਦੀ ਭੇਟੇ ਚੜ੍ਹੌਣ ਆਇਆ ਧੌਣ, ਤੱਤ ਨਾ ਕੋਇ ਰਖਾਈਆ। ਜਿਹੜਾ ਉਜੜੇ ਆਇਆ ਵਸੌਣ, ਸਾਚੇ ਮੰਦਰ ਦਏ ਬਹਾਈਆ। ਓਸ ਦਾ ਖੇਲ ਜਾਣੇ ਕੌਣ, ਕਵਣ ਸਕੇ ਸਮਝਾਈਆ। ਲੱਖ ਚੁਰਾਸੀ ਨਾਲ ਦਗ਼ਾ ਆਇਆ ਕਮੌਣ, ਦਾਗ਼ੀ ਕਰੇ ਥਾਉਂ ਥਾਈਂਆ। ਜਨ ਭਗਤਾਂ ਮਜ਼ਾ ਆਇਆ ਚਖੌਣ, ਮਜ਼੍ਹਬਾਂ ਵਿਚੋਂ ਬਾਹਰ ਕਢਾਈਆ। ਕੂੜੀ ਕਿਰਿਆ ਆਇਆ ਦੁਰਕੌਣ, ਨਾਮ ਖੰਡਾ ਹੱਥ ਉਠਾਈਆ। ਵਿਛੜਿਆਂ ਆਇਆ ਮਿਲੌਣ, ਮਿਲ ਮਿਲ ਖ਼ੁਸ਼ੀ ਮਨਾਈਆ। ਨਾਦ ਅਗੰਮੀ ਆਇਆ ਵਜੌਣ, ਧੁਰ ਦਾ ਤਾਲ ਸੁਣਾਈਆ। ਜਗਤ ਗ਼ਰੀਬੀ ਆਇਆ ਗਵੌਣ, ਗਵਾਹ ਸ਼ਹਾਦਤ ਗੁਰ ਅਵਤਾਰ ਪੈਗ਼ੰਬਰ ਦਏ ਭੁਗਤਾਈਆ। ਆਪਣਾ ਦਰਸ ਆਇਆ ਦਖੌਣ, ਪੜਦਾ ਆਪ ਉਠਾਈਆ। ਰੁਲਦੇ ਬਾਲੇ ਲਾਲੇ ਆਇਆ ਪਰਚੌਣ, ਲਾਲਚ ਆਪਣਾ ਨਾਮ ਝੋਲੀ ਪਾਈਆ। ਭਗਤਾਂ ਦੇ ਅੰਦਰੋਂ ਕੂੜੀ ਕਿਰਿਆ ਆਇਆ ਡਰੌਣ, ਭੈੜੀ ਨਿਕੰਮੀ ਬਾਹਰ ਕਢਾਈਆ। ਸਾਚੀ ਤਰਨੀ ਆਇਆ ਤਰੌਣ, ਚਪੂ ਆਪਣਾ ਨਾਮ ਇਕ ਲਗਾਈਆ। ਆਪਣਾ ਨਾਮ ਪੂਰਾ ਪੂਰਨ ਹੋ ਕੇ ਆਇਆ ਅਖਵੌਣ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੱਜੇ ਵਧਾਈਆ। ਜਨ ਭਗਤਾਂ ਸਚਖੰਡ ਦਵਾਰੇ ਆਇਆ ਬਹੌਣ, ਬੈਠਾ ਸੋਹਣ ਸਿੰਘ ਖ਼ੁਸ਼ੀ ਮਨਾਈਆ। ਪਿਛਲਾ ਉਲ੍ਹਾਮਾ ਆਇਆ ਲੌਹਣ, ਰਾਮ ਰਮਿਆ ਬੇਪਰਵਾਹੀਆ। ਜਨ ਭਗਤਾਂ ਸੁਤਿਆਂ ਆਇਆ ਜਗੌਣ, ਜੁਗ ਵਿਛੜਿਆਂ ਰਿਹਾ ਉਠਾਈਆ। ਪਿਛਲੇ ਲੇਖੇ ਆਇਆ ਕਢੌਣ, ਵਹੀ ਖਾਤਾ ਨਾਲ ਬੰਧਾਈਆ। ਰੁਸਿਆਂ ਆਇਆ ਮਨੌਣ, ਰਸਤੇ ਰਿਹਾ ਪਾਈਆ। ਗੁੱਸਿਆਂ ਆਇਆ ਗਵੌਣ, ਗਿਲੇ ਰਿਹਾ ਚੁਕਾਈਆ। ਡਿਗਿਆਂ ਆਇਆ ਉਠੌਣ, ਢੱਠਿਆਂ ਦਏ ਤਕੜਾਈਆ। ਆਪਣੀ ਗੋਦ ਵਿਚ ਜਗਤ ਠਰਿਆਂ ਨਿੱਘੇ ਆਇਆ ਕਰੌਣ, ਕੂੜੀ ਵਾ ਨਾ ਲਾਗੇ ਰਾਈਆ। ਪ੍ਰੇਮ ਪ੍ਰੀਤੀ ਅੰਦਰ ਆਇਆ ਹਸੌਣ, ਹਸਤੀ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਦਰਸ ਆਇਆ ਦਰਸੌਣ, ਦਰਸ ਨਾਲ ਹਰਸ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੱਚਿਆਂ ਬਾਲਿਆਂ ਨਨ੍ਹਿਆਂ ਆਇਆ ਪਰਚੌਣ, ਸਿਰ ਆਪਣਾ ਹੱਥ ਟਿਕਾਈਆ। (੩ ਮੱਘਰ ੨੦੨੧ ਬਿ ਅਮਰ ਸਿੰਘ ਦੇ ਘਰ)

ਹਰਿ ਸੱਜਣ ਸਵਾਮੀ ਠਾਕਰ ਮੇਰੇ, ਜਨ ਭਗਤ ਰਹੇ ਜਣਾਈਆ। ਅਬਿਨਾਸ਼ੀ ਕਰਤੇ ਆ ਵਸ ਨੇੜੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਸਚ ਦਵਾਰੇ ਕਾਇਆ ਮੰਦਰ ਅੰਦਰ ਲਾ ਕੇ ਡੇਰੇ, ਦੂਰ ਦੁਰਾਡਾ ਪੰਧ ਮੁਕਾਈਆ। ਜੁਗ ਚੌਕੜੀ ਕੋਟਨ ਕਾਲ ਬੀਤੇ ਬਥੇਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ

ਆਪਣਾ ਪੰਧ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਮਾਰਕੇ ਵੇਖੇ ਗੇੜੇ, ਪੁਰੀ ਲੋਅ ਆਕਾਸ਼ ਧਿਆਨ ਲਗਾਈਆ। ਆਦਿ ਜੁਗਾਦਿ ਤੇਰਾ ਖੇਲ ਕੋਈ ਨਾ ਜਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ।

ਜਨ ਭਗਤ ਕਹੇ ਪ੍ਰਭ ਸਾਹਿਬ ਸੱਚੇ, ਸਚ ਤੇਰੀ ਵਡਿਆਈਆ। ਲੋਕਮਾਤ ਜਗਤ ਨੇਤਰ ਪੰਜ ਤੱਤ ਕਿਸੇ ਨਾ ਲੱਭੇ, ਲੱਖ ਚੁਰਾਸੀ ਸਾਰ ਕੋਇ ਨਾ ਪਾਈਆ। ਜਗਤ ਵੈਰਾਗੀ ਖੋਜਣ ਸ਼ਿਵਦਵਾਲੇ ਮੱਠੇ, ਮੰਦਰ ਮਸੀਤ ਧਿਆਨ ਲਗਾਈਆ। ਗੁਰੂਦੁਵਾਰੇ ਫਿਰਨ ਨੱਠੇ, ਤੀਰਥ ਅਠਸਠੇ ਵਾਹੋ ਦਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਥੱਕੇ, ਜਗਤ ਵਿਦਿਆ ਕਰ ਪੜ੍ਹਾਈਆ। ਨੇਤਰ ਖੋਲ੍ਹ ਵੇਖਣ ਮੱਕੇ, ਕਾਅਬਿਆਂ ਵੱਲ ਨੈਣ ਉਠਾਈਆ। ਜਗਤ ਦਵਾਰੇ ਪਾਰ ਕਰਨ ਹੱਦੇ, ਪਾਂਧੀ ਆਪਣਾ ਪੰਧ ਮੁਕਾਈਆ। ਢੋਲ ਨਗਾਰੇ ਮਰਦੰਗ ਜਗਤ ਦਵਾਰੇ ਵੱਜੇ, ਰਾਗ ਰਾਗਣੀਆਂ ਨਾਲ ਮਿਲਾਈਆ। ਸਾਧ ਸੰਤ ਫਿਰਨ ਨੰਗੇ, ਤਨ ਧੂੜੀ ਖ਼ਾਕ ਰਮਾਈਆ। ਅਗਨੀਆਂ ਕੋਲ ਬਹਿ ਬਹਿ ਮਘੇ, ਤੱਤਵ ਤੱਤ ਜਲਾਈਆ। ਚਾਰੋਂ ਕੁੰਟ ਵੇਖ ਅੰਧੇਰੀ ਮੱਸੇ, ਜਨ ਭਗਤ ਦੇਣ ਦੁਹਾਈਆ। ਅਬਿਨਾਸ਼ੀ ਕਰਤੇ ਸ੍ਰੀ ਭਗਵਾਨ ਤੇਰਾ ਮਾਰਗ ਕੋਇ ਨਾ ਦੱਸੇ, ਪੜਦਾ ਸਚ ਨਾ ਕੋਈ ਖੁਲ੍ਹਾਈਆ। ਚਾਰ ਵਰਨ ਅਠਾਰਾਂ ਬਰਨ ਕੋਈ ਨਾ ਵੇਖੇ ਇਕੋ ਅੱਖੇ, ਆਖ਼ਰ ਮੇਲ ਨਾ ਕੋਇ ਮਿਲਾਈਆ। ਨਾਤਾ ਤੁੱਟਿਆ ਭੈਣ ਭਾਈ ਸਕੇ, ਪਿਤਾ ਪੂਤ ਨਾ ਕੋਇ ਵਡਿਆਈਆ। ਕੂੜੀ ਕਿਰਿਆ ਘਰ ਘਰ ਜੂਠ ਝੂਠ ਪਾਏ ਰੱਟੇ, ਰਸਨਾ ਨਾਮ ਨਾ ਕੋਈ ਧਿਆਈਆ। ਜਗਤ ਮਿਸਾਲ ਧੰਨੇ ਮਿਲਿਆ ਵੱਟੇ, ਬਜਰ ਕਪਾਟੀ ਫੱਟੇ ਪਰੇ ਨਾ ਕੋਈ ਹਟਾਈਆ। ਜਨ ਭਗਤ ਕਹਿਣ ਪ੍ਰਭ ਤੁਧ ਬਿਨ ਪਤ ਕੋਇ ਨਾ ਰੱਖੇ, ਸਿਰ ਹੱਥ ਨਾ ਕੋਇ ਟਿਕਾਈਆ। ਚਾਰੋਂ ਕੁੰਟ ਮਿਲਣ ਧੱਕੇ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਹੋ ਸਹਾਈਆ।

ਜਨ ਭਗਤ ਕਹੇ ਮੇਰੇ ਭਗਵੰਤ, ਕਿਉਂ ਬੈਠਾ ਮੁੱਖ ਛੁਪਾਈਆ। ਤੂੰ ਮਾਲਕ ਖ਼ਾਲਕ ਧੁਰ ਦਾ ਕੰਤ, ਕੰਤੂਹਲ ਤੇਰੀ ਸਰਨਾਈਆ। ਤੇਰੀ ਮਹਿੰਮਾ ਸਦਾ ਬੇਅੰਤ, ਕਥਨੀ ਕਥ ਨਾ ਕੋਇ ਜਣਾਈਆ। ਤੂੰ ਆਦਿ ਜੁਗਾਦੀ ਪੰਡਤ, ਵਿਸ਼ਨ ਬ੍ਰਹਮਾ ਸ਼ਿਵ ਕਰੇਂ ਪੜ੍ਹਾਈਆ। ਸਚ ਦਵਾਰੇ ਤੇਰੇ ਗੁਰ ਅਵਤਾਰ ਸਦਾ ਮੰਗਤ, ਭਿੱਖਕ ਝੋਲੀਆਂ ਰਹੇ ਭਰਾਈਆ। ਤੇਰਾ ਲੇਖਾ ਜੇਰਜ ਅੰਡਜ, ਉਤਭੁਜ ਸੇਤਜ ਤੇਰੀ ਧਾਰ ਨਜ਼ਰੀ ਆਈਆ। ਤੇਰੇ ਦਵਾਰੇ ਇਕੋ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਜਨ ਭਗਤਾਂ ਅੰਤਰ ਵੇਖ ਆਪਣੀ ਸਿੰਮਤ, ਸਾਹਿਬ ਸਤਿਗੁਰ ਫੇਰਾ ਪਾਈਆ। ਜਗਤ ਖ਼ੁਆਰੀ ਮੇਟ ਜ਼ਿਲਤ, ਬੇਨਜ਼ੀਰ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਜਨ ਭਗਤ ਕਹਿਣ ਪ੍ਰਭ ਤੇਰੀ ਓਟ, ਓਟ ਅਕਾਲ ਰਖਾਈਆ। ਸ਼ਬਦ ਅਗੰਮੀ ਲਾ ਚੋਟ, ਸੋਈ ਸੁਰਤ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗੁਵਾਈਆ। ਆਪਣੇ ਮਿਲਣ ਦੀ ਬਖ਼ਸ਼ ਸੋਚ, ਦੂਜੀ ਸਮਝ ਰਹੇ ਨਾ ਰਾਈਆ। ਲਹਿਣਾ ਚੁਕਾ ਦੇ ਚੌਦਾਂ ਲੋਕ, ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਸਚ ਸੁਣਾ ਦੇ ਇਕ ਸਲੋਕ, ਸੋਹੰ ਢੋਲਾ ਧੁਰਦਰਗਾਹੀਆ । ਤੇਰਾ ਦਰਸ਼ਨ ਕਰੀਏ ਰੋਜ਼, ਨਿਜ ਨੇਤਰ ਅੱਖ ਖੁਲ੍ਹਾਈਆ। ਰੰਗ ਚੜ੍ਹਾਦੇ ਕਾਇਆ ਮਾਟੀ ਪੋਸ਼, ਤਨ ਖ਼ਾਕੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਜੋੜ ਜੁੜਾਈਆ।

ਜਨ ਭਗਤ ਕਹਿਣ ਪ੍ਰਭ ਅੰਤਰ ਪੇਖ, ਬਾਹਰੋਂ ਨਜ਼ਰ ਕੋਇ ਨਾ ਆਈਆ। ਸਚ ਮਹੱਲਾ ਤੇਰਾ ਦੇਸ, ਰਵਿਦਾਸ ਚਮਾਰਾ ਗਿਆ ਸਮਝਾਈਆ । ਸਾਢੇ ਤਿੰਨ ਹੱਥ ਅੰਦਰ ਅਵੱਲੜਾ ਭੇਸ, ਬਿਨ ਰੰਗ ਰੂਪੀ

ਸੋਭਾ ਪਾਈਆ। ਸੇਜਾ ਛੱਡਕੇ ਬਾਸ਼ਕ ਸੇਜ, ਲੇਖ ਕਰੇਂ ਬੇਪਰਵਾਹੀਆ। ਸਚ ਸੁਨੇਹੜਾ ਧੁਰ ਦਾ ਭੇਜ, ਸ਼ਬਦ ਅਗੰਮੀ ਰਾਗ ਅਲਾਈਆ। ਜੋਤੀ ਜਲਵਾ ਦੇ ਤੇਜ, ਅੰਧ ਅੰਧੇਰ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਛੱਡ ਕੇ ਗਏ ਦੇਸ, ਥਿਰ ਰਹਿਣ ਕੋਇ ਨਾ ਪਾਈਆ। ਕੋਈ ਮੂੰਡ ਮੁੰਡਾਇਆ ਕਿਸੇ ਰਖਾਏ ਕੇਸ, ਕੇਸ਼ਵ ਤੇਰਾ ਭੇਦ ਕੋਇ ਨਾ ਆਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇ ਕੇ ਗਿਆ ਗੁਰ ਦਸਮੇਸ਼, ਦਹਿ ਦਿਸ਼ਾ ਕਰ ਪੜ੍ਹਾਈਆ। ਪਤਿਪਰਮੇਸ਼ਵਰ ਬਦਲ ਕੇ ਆਪਣਾ ਭੇਸ, ਪੁਰਖ ਅਕਾਲਾ ਫੇਰਾ ਪਾਈਆ। ਵੇਖ ਵਖਾਵੇ ਮੁਸਾਇਕ ਮੁੱਲਾ ਸ਼ੇਖ਼, ਪੰਡਤ ਪਾਂਧੇ ਪੜਦਾ ਲਾਹੀਆ। ਜਨ ਭਗਤਾਂ ਖੋਹਲੇ ਆਪਣਾ ਭੇਤ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਮੁਕਾਈਆ।

ਜਨ ਭਗਤ ਕਹਿਣ ਪ੍ਰਭ ਉਠ ਸੁੱਤੇ, ਆਪਣੀ ਲੈ ਅੰਗੜਾਈਆ। ਤੇਰਾ ਵੇਖੀਏ ਖੇਲ ਅਬਿਨਾਸ਼ੀ ਅਚੁਤੇ, ਪਤਿਪਰਮੇਸ਼ਵਰ ਤੇਰੀ ਕੀ ਵਡਿਆਈਆ । ਜੁਗ ਚੌਕੜੀ ਜਨ ਭਗਤਾਂ ਵਾਤ ਪੁੱਛੇਂ, ਨਿਰਗੁਣ ਸਰਗੁਣ ਫੇਰਾ ਪਾਈਆ। ਕਲਜੁਗ ਅੰਤਮ ਕਿਹੜੀ ਗੱਲੋਂ ਰੁੱਸੇਂ, ਨੇਤਰ ਅੱਖ ਬਦਲਾਈਆ। ਕਿਹੜੇ ਮੰਦਰ ਲੁਕੇਂ, ਸਚਖੰਡ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਦੇ ਖੁਲ੍ਹਾਈਆ।

ਜਨ ਭਗਤ ਕਹਿਣ ਪ੍ਰਭ ਤੈਨੂੰ ਲੱਭਦੇ, ਦੋ ਜਹਾਨ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸੱਯਦੇ, ਨਿਉਂ ਨਿਉਂ ਸੀਸ ਝੁਕਾਈਆ। ਜਨ ਭਗਤ ਕਹਿਣ ਲੇਖ ਮੁਕਾ ਦੀਨ ਮਜ਼੍ਹਬ ਦੇ, ਕਲਜੁਗ ਅੰਤਮ ਫੇਰਾ ਪਾਈਆ। ਭੇਵ ਖੁਲ੍ਹਾ ਆਪਣੇ ਅਦਦ ਦੇ, ਅਦਾਲਤ ਇਕੋ ਇਕ ਲਗਾਈਆ। ਹੁਕਮ ਦੇ ਅਗੰਮੀ ਮੱਦਦ ਦੇ, ਮਾਲਕ ਸਿਰ ਆਪਣਾ ਹੱਥ ਟਿਕਾਈਆ। ਵੇਖ ਖੇਲ ਮਾਤਲੋਕ ਜਗਤ ਦੇ, ਕਲਜੁਗ ਜੀਵ ਤੈਨੂੰ ਬੈਠੇ ਭੁਲਾਈਆ। ਤੇਰੇ ਭਾਂਡੇ ਬੂੰਦ ਰਕਤ ਦੇ, ਪੰਜ ਤੱਤ ਕਾਇਆ ਚੋਲੇ ਰਹੇ ਹੰਢਾਈਆ। ਇਹ ਭਰੇ ਕੂੜ ਕੁੜਿਆਰੀ ਸ਼ਰਕਤ ਦੇ, ਲਾਸ਼ਰੀਕ ਤੇਰੀ ਸਮਝ ਕੋਇ ਨਾ ਆਈਆ। ਜਨ ਭਗਤ ਤੇਰੇ ਦਰਸ ਨੂੰ ਤਰਸਦੇ, ਨਿਜ ਨੇਤਰ ਅੱਖ ਉਠਾਈਆ। ਅੰਮ੍ਰਿਤ ਮੇਘ ਅਨੋਖਾ ਬਰਸ ਦੇ, ਝਿਰਨਾ ਇਕ ਝਿਰਾਈਆ । ਆਪਣੇ ਮਿਲਣ ਦਾ ਸੋਹਣਾ ਸੁਹੰਜਣਾ ਵਕਤ ਦੇ, ਘੜੀ ਪਲ ਰਾਹ ਤਕਾਈਆ। ਪੜਦੇ ਲਾਹ ਕੇ ਅਰਸ਼ ਫ਼ਰਸ਼ ਦੇ, ਸਨਮੁਖ ਹੋ ਕੇ ਸੋਭਾ ਪਾਈਆ। ਬਿਰਹੋਂ ਵਿਛੋੜੇ ਅੰਦਰ ਬਣ ਵੈਰਾਗੀ ਤੜਫਦੇ, ਮੀਨ ਜਲ ਮਿਸਾਲ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ।

ਜਨ ਭਗਤ ਕਹਿਣ ਪ੍ਰਭ ਕਰ ਨਿਬੇੜੇ ਹੱਕ ਦੇ, ਹਕੀਕਤ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਗਏ ਦੱਸਦੇ, ਚਾਰੇ ਜੁਗ ਫ਼ਰਮਾਣ ਸੁਣਾਈਆ। ਤੇਰੇ ਮਿਲਣ ਦੀਆਂ ਆਸਾਂ ਆਏ ਰੱਖਦੇ, ਭਰਵਾਸਾ ਦੇ ਧਰਾਈਆ। ਬਿਨ ਤੇਰੀ ਕਿਰਪਾ ਸਾਡੇ ਕਾਇਆ ਖੇੜੇ ਮੂਲ ਨਾ ਵਸਦੇ, ਘਰ ਵੱਜੇ ਨਾ ਨਾਮ ਵਧਾਈਆ। ਪ੍ਰੇਮ ਪ੍ਰੀਤੀ ਅੰਦਰ ਚੋਲੀ ਰੰਗਦੇ, ਕਾਇਆ ਚੋਲਾ ਦੇ ਬਦਲਾਈਆ। ਵਸਤ ਅਮੋਲਕ ਇਕੋ ਮੰਗਦੇ, ਦਰ ਠਾਂਡੇ ਝੋਲੀ ਡਾਹੀਆ। ਨਾਮ ਪਦਾਰਥ ਧੁਰ ਦਾ ਵੰਡ ਦੇ, ਅਤੋਟ ਤੋਟ ਰਹੇ ਨਾ ਰਾਈਆ। ਭੇਵ ਖੁਲ੍ਹਾ ਦੇ ਹੰ ਬ੍ਰਹਮ ਦੇ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਬੇਸ਼ਕ ਅਸੀਂ ਪੁਤਲੇ ਮਾਟੀ ਚੰਮਦੇ, ਹੱਡ ਨਾੜੀ ਜੋੜ ਜੁੜਾਈਆ। ਅਸੀਂ ਸਹਾਰੇ ਪਵਣ ਦਮ ਦੇ, ਸਾਹ ਸਾਹ ਤੇਰਾ ਰੂਪ ਨਜ਼ਰੀ ਆਈਆ। ਭੇਵ ਖੁਲ੍ਹਾਦੇ ਆਪਣੇ ਅਗੰਮ ਦੇ, ਅਲੱਖ ਅਗੋਚਰ ਤੇਰੀ ਓਟ ਰਖਾਈਆ। ਕੋਟਨ ਕੋਟ ਜੀਵ ਜੰਤ ਜਨਨੀ ਹੋ ਕੇ ਜਨ ਜਣਦੇ, ਬੱਚੇ ਗੋਦੀਆਂ ਵਿਚ ਟਿਕਾਈਆ। ਬਿਨ ਤੇਰੀ ਕਿਰਪਾ ਤੈਨੂੰ

ਕੋਇ ਨਾ ਮੰਨਦੇ, ਮਨਸਾ ਪੂਰ ਨਾ ਕੋਇ ਕਰਾਈਆ। ਕਲਜੁਗ ਖੇਲ ਅੰਧੇਰੇ ਅੰਧ ਦੇ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਗੁਰਮੁਖਾਂ ਮੇਲੇ ਹੋਣ ਨਾ ਗੁਜਰੀ ਚੰਦ ਦੇ, ਚਾਰੋਂ ਕੁੰਟ ਜਗਤ ਹਲਕਾਈਆ। ਨਾਤੇ ਜੁੜੇ ਨਾਰ ਦੁਹਾਗਣ ਰੰਡਦੇ, ਨਰ ਹਰਿ ਕੰਤ ਨਾ ਕੋਇ ਮਿਲਾਈਆ। ਕਰਨ ਇਸ਼ਨਾਨ ਅਠਸਠ ਤੀਰਥ ਗੰਗ ਦੇ, ਦੁਰਮਤ ਮੈਲ ਨਾ ਕੋਈ ਧੁਆਈਆ। ਰਸ ਜਾਣੇ ਨਾ ਕੋਈ ਆਤਮ ਅਨੰਦ ਦੇ, ਰਸਨਾ ਜਿਹਵਾ ਜਗਤ ਹਲਕਾਈਆ। ਵੇਖ ਝਗੜੇ ਭੇਖ ਪਖੰਡ ਦੇ, ਜਨ ਭਗਤ ਦੇਣ ਦੁਹਾਈਆ। ਤੇਰਾ ਨਾਮ ਕੋਟਨ ਕੋਟ ਫਿਰਨ ਵੰਡਦੇ, ਮਾਲਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋ ਸਹਾਈਆ।

ਜਨ ਭਗਤ ਕਹਿਣ ਪ੍ਰਭ ਸੱਚੀ ਅਰਦਾਸ, ਅਰਜ਼ੋਈ ਇਕ ਸੁਣਾਈਆ । ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਵਸਣਾ ਪਾਸ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਦੀਵਾ ਬਾਤੀ ਕਮਲਾਪਾਤੀ ਸਚ ਘਰ ਕਰ ਪਰਕਾਸ਼, ਜੋਤੀ ਨੂਰ ਜ਼ਹੂਰ ਕਰ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਦਾਤਾ ਸਤਿਗੁਣ ਤਾਸ, ਗਹਿਰ ਗੰਭੀਰ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਪਾਵੇਂ ਰਾਸ, ਗੋਪੀ ਕਾਹਨ ਨਾਚ ਨਚਾਈਆ। ਲੱਖ ਚੁਰਾਸੀ ਜੀਵ ਜੰਤ ਖੇਲੇਂ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪਣੀ ਧਾਰ ਵਖਾਈਆ। ਬੋਧ ਅਗਾਧ ਸ਼ਬਦ ਨਾਦ ਵਜਾਵੇਂ ਆਪ, ਜਾਪ ਧੁਰ ਦਾ ਦਏਂ ਸਮਝਾਈਆ। ਪਰਵਰਦਿਗਾਰ ਸਾਂਝੇ ਯਾਰ ਬਣਾਕੇ ਪਾਕ, ਪੱਤਤ ਪਾਪੀ ਦਏਂ ਤਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਕੇ ਦਾਸੀ ਦਾਸ, ਸੇਵਾ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ।

ਜਨ ਭਗਤ ਕਹੇ ਪ੍ਰਭ ਮੇਰੇ ਗੁਸਾਈਂ, ਸਤਿ ਸਚ ਤੇਰੀ ਓਟ ਤਕਾਈਆ। ਆ ਜਾ ਬਣ ਕੇ ਪਾਂਧੀ ਰਾਹੀ, ਰਹਿਬਰ ਨੂਰ ਖ਼ੁਦਾਈਆ। ਕਲਜੁਗ ਮੇਟ ਅੰਧੇਰਾ ਛਾਹੀ, ਚਾਰ ਕੁੰਟ ਹੋਵੇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਪਕੜ ਬਾਂਹੀਂ, ਕੋਝੇ ਕਮਲਿਆਂ ਗਲੇ ਲਗਾਈਆ। ਮਾਣ ਦਵਾ ਦੇ ਛੀਂਬੇ ਨਾਈ, ਝੀਵਰ ਰੰਗ ਰੰਗਾਈਆ। ਦਰਸ ਦਿਖਾ ਜਾ ਧੁਰ ਦੇ ਮਾਹੀ, ਸ਼ਾਹ ਸਵਾਰੇ ਫੇਰਾ ਪਾਈਆ। ਤੇਰੇ ਪਿੱਛੇ ਗੋਬਿੰਦ ਬੂਟਾ ਪੁੱਟਿਆ ਇਕੋ ਕਾਹੀ, ਕਾਇਰ ਸਮਝ ਕੋਇ ਨਾ ਪਾਈਆ। ਨਾਨਕ ਗਾਇਆ ਦਾਇਆ ਦਾਈ, ਦੋ ਜਹਾਨਾਂ ਇਕ ਅਖਵਾਈਆ। ਪੀਰ ਪੈਗ਼ੰਬਰਾਂ ਕਿਹਾ ਤੇਰੀ ਸਰਨਾਈ, ਵਾਹਿਦ ਇਕੋ ਓਟ ਤਕਾਈਆ। ਦੇਵਤ ਸੁਰ ਕਿਹਾ ਆਦਿ ਸ਼ਕਤ ਮਾਈ, ਸ਼ਖ਼ਸੀਅਤ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੁਰਖ ਅਕਾਲ ਕਹਿ ਕੇ ਰਹੇ ਸੁਣਾਈ, ਢੋਲੇ ਸੋਹਲੇ ਛੰਦਾ ਬੰਦਾਂ ਵਿਚ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈ, ਉਚੀ ਕੂਕ ਕੂਕ ਜਣਾਈਆ। ਚਾਰ ਵੇਦ ਦੇਣ ਦੁਹਾਈ, ਅੱਠ ਦਸ ਧਿਆਨ ਲਗਾਈਆ। ਅੰਜੀਲ ਕੁਰਾਨ ਰਹੀ ਸੁਣਾਈ, ਤੀਸ ਬਤੀਸ ਵੱਜੇ ਵਧਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਸਮਝ ਕਿਸੇ ਨਾ ਆਈ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਕਰ ਕਿਰਪਾ ਜਨ ਭਗਤਾਂ ਰਮਜ਼ ਇਕ ਲਗਾਈ, ਜਿਸ ਦੀ ਲਗ ਮਾਤਰ ਜਗ ਨਜ਼ਰ ਕੋਇ ਨਾ ਆਈਆ। ਬਣ ਸੁਹੇਲਾ ਦੇਵੀਂ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਜਨ ਭਗਤ ਕਹਿਣ ਪ੍ਰਭ ਕਲਜੁਗ ਆਇਆ, ਕਾਲੀ ਰੈਣ ਅੰਧੇਰੀ ਛਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਛਹਿਬਰ ਆਪਣੀ ਇਕ ਲਗਾਈਆ । ਬੰਧਨ ਪਾਇਆ ਤ੍ਰੈਗੁਣ ਮਾਇਆ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਪੰਚ ਵਿਕਾਰਾ ਦਏ ਦੁਹਾਇਆ, ਕਾਮ ਕਰੋਧ ਲੋਭ ਮੋਹ ਹਲਕਾਈਆ। ਮਨ ਮਤ ਕਰੇ ਲੜਾਇਆ, ਬੁਧੀ ਧੀਰ ਨਾ ਕੋਇ ਧਰਾਈਆ। ਹਰਿ ਕਾ ਨਾਉਂ ਸਰਬ ਭੁਲਾਇਆ, ਹਿਰਦੇ ਹਰਿ ਨਾ ਕੋਇ ਵਸਾਈਆ। ਮਸਤਕ ਸੀਸ ਨਾ ਕੋਇ ਝੁਕਾਇਆ, ਨਾਸਤਕ ਦਿਸੇ ਲੋਕਾਈਆ। ਸਾਚਾ ਸ਼ਸਤਰ ਨਾ ਕਿਸੇ ਉਠਾਇਆ,

ਸ਼ਤਰੂ ਸਕੇ ਕੋਇ ਨਾ ਘਾਈਆ। ਗੁਰ ਕਾ ਮੰਤਰ ਨਾ ਕਿਸੇ ਕਮਾਇਆ, ਕਾਮ ਕਾਮਨੀ ਵੱਜੀ ਵਧਾਈਆ। ਗਗਨ ਗਗਨੰਤਰ ਚੜ੍ਹ ਕੇ ਦਰਸ ਕਿਸੇ ਨਾ ਪਾਇਆ, ਨਿਜ ਨੇਤਰ ਅੱਖ ਖੁਲ੍ਹਾਈਆ। ਜਨਮ ਕਰਮ ਦੀ ਹਰਸ ਨਾ ਕੋਇ ਮਿਟਾਇਆ, ਹਵਸ ਸਕੇ ਨਾ ਕੋਇ ਬੁਝਾਈਆ। ਅਰਸ਼ ਫ਼ਰਸ਼ ਤੇਰਾ ਰਾਹ ਤਕਾਇਆ, ਦਹਿ ਦਿਸ਼ਾ ਅੱਖ ਖੁਲ੍ਹਾਈਆ। ਸ੍ਰੀ ਭਗਵਾਨ ਤੂੰ ਹੀ ਤਰਸ ਕਮਾਇਆ, ਜਨ ਭਗਤ ਰਹੇ ਕੁਰਲਾਈਆ। ਸੰਮਤ ਸੰਮਤੀ ਬੀਤ ਗਏ ਸੰਮਤ ਇਕੀਸਾ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ।

ਜਨ ਭਗਤ ਨਾਲ ਕਹਿਣ ਗੁੱਸੇ, ਪ੍ਰਭੂ ਇਕ ਜਣਾਈਆ। ਸਾਡੇ ਕੋਲੋਂ ਕਾਹਨੂੰ ਲੁਕੇਂ, ਕਰੇਂ ਆਪ ਜੁਦਾਈਆ। ਗੁਰਮੁਖਾਂ ਪੈਂਡੇ ਪਿਛਲੇ ਮੁੱਕੇ, ਅਗਲਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।

ਸਚ ਵਡਿਆਈ ਦੇਵੇ ਆਪ ਪ੍ਰਭ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਭਗਤ ਭਗਵਾਨ ਸਾਚੇ ਲੱਭ, ਹਰਿ ਪੁਰਖ ਨਿਰੰਜਣ ਮੇਲ ਮਿਲਾਈਆ। ਸੰਤ ਸੁਹੇਲੇ ਬਣਾ ਕੇ ਆਪਣੀ ਯਦ, ਏਕੰਕਾਰ ਕਰੇ ਕੁੜਮਾਈਆ । ਗੁਰਮੁਖ ਲੱਖ ਚੁਰਾਸੀ ਨਾਲੋਂ ਕਰਕੇ ਅੱਡ, ਆਦਿ ਨਿਰੰਜਣ ਜੋਤੀ ਨੂਰ ਕਰੇ ਰੁਸ਼ਨਾਈਆ। ਗੁਰਸਿਖਾਂ ਪਾਰ ਕਰਾਕੇ ਕੂੜੀ ਹੱਦ, ਅਬਿਨਾਸ਼ੀ ਕਰਤਾ ਭੇਵ ਚੁਕਾਈਆ। ਮੁਰੀਦ ਮੁਰਸ਼ਦ ਲਏ ਸੱਦ, ਸ੍ਰੀ ਭਗਵਾਨ ਸਾਹਿਬ ਗੁਸਾਈਂਆ। ਪਾਰਬ੍ਰਹਮ ਬ੍ਰਹਮ ਵਜਾਏ ਨਦ, ਧੁਰ ਦਾ ਰਾਗ ਅਲਾਈਆ। ਕੂੜ ਕੁੜਿਆਰਾ ਜਗਤ ਵਿਹਾਰਾ ਦੇਵੇ ਛੱਡ, ਸਚ ਦਵਾਰਾ ਇਕ ਦਰਸਾਈਆ। ਕਿਰਪਾ ਕਰ ਪੁਰਖ ਸਮਰੱਥ, ਹਰਿਜਨ ਸਾਚੇ ਵੇਖ ਵਖਾਈਆ। ਧੁਰ ਦਾ ਮਾਰਗ ਇਕੋ ਦੱਸ, ਆਤਮ ਅੰਤਰ ਕਰੇ ਪੜ੍ਹਾਈਆ। ਤੂੰ ਮੇਰਾ ਮੈਂ ਤੇਰੇ ਵਸ, ਸੋਹੰ ਇਕੋ ਰੂਪ ਸਮਾਈਆ। ਅੰਮ੍ਰਿਤ ਝਿਰਨਾ ਦੇ ਕੇ ਰਸ, ਬੂੰਦ ਸਵਾਂਤੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਣਾਈਆ।

ਜਨ ਭਗਤ ਸੁਣੋ ਸਚ, ਹਰਿ ਸਾਚਾ ਸਚ ਜਣਾਈਆ। ਕਰੇ ਖੇਲ ਪੁਰਖ ਸਮਰੱਥ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਲੱਖ ਚੁਰਾਸੀ ਵਿਚੋਂ ਲਏ ਲੱਭ, ਜੁਗ ਵਿਛੜੇ ਮੇਲ ਮਿਲਾਈਆ। ਚਰਨ ਦਵਾਰੇ ਲਏ ਸੱਦ, ਸੱਦਾ ਨਾਮ ਸੁਣਾਈਆ। ਕੂੜ ਕੁੜਾਵੇ ਦੇਵੇ ਛੱਡ, ਹਬੋਂ ਸਾਕ ਵੰਜਾਈਆ। ਸੰਤ ਸੁਹੇਲੇ ਪ੍ਰੇਮ ਪ੍ਰੀਤੀ ਲਏ ਬੰਧ, ਬੰਧਨ ਨਾਮ ਰਖਾਈਆ। ਨਿਜ ਆਤਮ ਦੇ ਕੇ ਪਰਮਾਨੰਦ, ਸੁਖ ਸਾਗਰ ਵਿਚ ਸਮਾਈਆ। ਸੀਤਲ ਧਾਰ ਪਾਏ ਠੰਡ, ਅਗਨੀ ਤੱਤ ਬੁਝਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਛੰਦ, ਸੋਹੰ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਣਾਈਆ।

ਜਨ ਭਗਤ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿੰਰਜਣ ਮਿਹਰਵਾਨ, ਮਹਿਬੂਬ ਆਪਣੀ ਅੱਖ ਖੁਲ੍ਹਾਇੰਦਾ। ਏਕੰਕਾਰ ਦੇਵੇ ਦਾਨ, ਦਾਤਾ ਦਾਨ ਆਪ ਵਰਤਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਡ ਬਲਵਾਨ, ਜੋਧਾ ਸੂਰਬੀਰ ਅਖਵਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਸਰਗੁਣ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਬ੍ਰਹਮ ਪੜਦਾ ਆਪ ਉਠਾਇੰਦਾ। ਸ਼ਬਦ ਸੰਦੇਸ਼ਾ ਧੁਰ ਫ਼ਰਮਾਣ, ਸਤਿ ਸਤਿਵਾਦੀ ਆਪ ਸੁਣਾਇੰਦਾ। ਤਖ਼ਤ ਨਿਵਾਸੀ ਮਰਦ ਮਰਦਾਨ, ਮਦਦਗੀਰ ਇਕ ਹੋ ਜਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਕਰੋੜ ਤੇਤੀਸਾ ਅੱਖ ਨਾ ਕੋਇ ਖੁਲ੍ਹਾਇੰਦਾ । ਤ੍ਰੈਗੁਣ ਮਾਇਆ ਪੰਜ ਤੱਤ ਰੋਵਣ ਕੁਰਲਾਣ, ਸਿਰ ਹੱਥ ਨਾ ਕੋਇ ਰਖਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ

ਆਪਣੀ ਖੇਲ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਹੈਰਾਨ, ਸਚਖੰਡ ਦਵਾਰੇ ਹਰਿ ਕਾ ਅੰਤ ਕੋਇ ਨਾ ਆਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੀ ਜਾਣ, ਜਾਨਣਹਾਰਾ ਆਪੇ ਦਇਆ ਕਮਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਜਹਾਨ, ਪਿਛਲੀ ਕਹਾਣੀ ਵੇਖ ਵਖਾਇੰਦਾ। ਜੋ ਸੰਤ ਸੁਹੇਲੇ ਗੁਰ ਚੇਲੇ ਮੰਗਦੇ ਰਹੇ ਦਾਨ, ਦਾਤਾ ਦਾਨੀ ਧੁਰ ਦੀ ਭਿਛਿਆ ਝੋਲੀ ਪਾਇੰਦਾ। ਜੋ ਸਖ਼ੀਆਂ ਬਣ ਕੇ ਰਾਹ ਤੱਕਦੇ ਰਹੇ ਕਾਹਨ, ਤਿਨ੍ਹਾਂ ਬੰਸਰੀ ਨਾਮ ਸੁਣਾਇੰਦਾ। ਜੋ ਜੰਗਲਾਂ ਵਿਚ ਵਿਛੋੜਾ ਕੱਟਦੇ ਰਹੇ ਖੇਲ ਕੀਤਾ ਸੀਤਾ ਰਾਮ, ਸਈਆ ਇਕੋ ਵੇਸ ਵਟਾਇੰਦਾ। ਜੋ ਈਸਾ ਮੂਸਾ ਮੁਹੰਮਦ ਮੁਹੱਬਤ ਵਿਚ ਦੇਂਦਾ ਰਿਹਾ ਪੈਗ਼ਾਮ, ਧੁਰ ਸੰਦੇਸ਼ਾ ਰਾਗ ਸੁਣਾਇੰਦਾ। ਜੋ ਨਾਨਕ ਨਿਰਗੁਣ ਦੱਸਦਾ ਰਿਹਾ ਸਤਿਨਾਮ, ਮੰਤਰ ਸਚ ਸਚ ਸਮਝਾਇੰਦਾ। ਜੋ ਗੋਬਿੰਦ ਪਿਆਉਂਦਾ ਰਿਹਾ ਅੰਮ੍ਰਿਤ ਜਾਮ, ਰਸ ਰਸਕ ਰਸਕ ਟਪਕਾਇੰਦਾ। ਸੋ ਖੇਲ ਕਰੇ ਸ੍ਰੀ ਭਗਵਾਨ, ਜਨ ਭਗਤਾਂ ਆਪ ਉਠਾਇੰਦਾ। ਪੰਧ ਮੁਕਾ ਜ਼ਿਮੀਂ ਅਸਮਾਨ, ਗੁਰਮੁਖਾਂ ਮਾਣ ਰਖਾਇੰਦਾ। ਬਾਲ ਅੰਞਾਣੇ ਵੇਖੇ ਆਣ, ਬਾਲੀ ਬੁਧ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਇੰਦਾ।

ਜਨ ਭਗਤਾਂ ਰੰਗ ਰੰਗੌਂਦਾ ਏ। ਦੀਨ ਦਿਆਲ ਦਇਆ ਕਮੌਂਦਾ ਏ। ਕਲਜੁਗ ਅੰਤਮ ਵੇਸ ਵਟੌਦਾ ਏ। ਨਿਹਕਲੰਕਾ ਨਾਉਂ ਰਖੌਂਦਾ ਏ। ਸ਼ਬਦੀ ਡੰਕਾ ਇਕ ਵਜੌਂਦਾ ਏ। ਦਵਾਰ ਬੰਕਾ ਇਕ ਸਹੌਂਦਾ ਏ। ਰਾਓ ਰੰਕਾਂ ਆਪ ਸਮਝੌਂਦਾ ਏ। ਸੋਹਣਾ ਖੇਲ ਕਰੇ ਆਦਿਨ ਅੰਤਾ, ਅੰਤਸ਼ਕਰਨ ਸਭ ਦਾ ਵੇਖ ਵਖੌਂਦਾ ਏ। ਨਾਮ ਜਣਾਵੇ ਧੁਰ ਦਾ ਮੰਤਾ, ਸੋਹੰ ਰਾਗ ਇਕ ਅਲੌਂਦਾ ਏ। ਪਕੜ ਉਠਾਏ ਸਾਚੇ ਸੰਤਾ, ਸੁਰਤੀ ਸ਼ਬਦ ਨਾਲ ਮਿਲੌਂਦਾ ਏ। ਭੇਵ ਖੁਲ੍ਹਾ ਕੇ ਪੂਰਨ ਭਗਤਾਂ, ਭਾਗ ਸਭ ਦੀ ਝੋਲੀ ਪੌਂਦਾ ਏ। ਗੜ੍ਹ ਤੋੜ ਕੇ ਹਉਮੇ ਹੰਗਤਾ, ਹੰ ਬ੍ਰਹਮ ਸਮਝੌਂਦਾ ਏ। ਕਰ ਪਰਕਾਸ਼ ਨੂਰੀ ਚੰਦ ਦਾ, ਦੀਵਾ ਬਾਤੀ ਇਕੋ ਡਗਮਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖੌਂਦਾ ਏ।

ਜਨ ਭਗਤਾਂ ਵੇਖ ਵਖਾਵਾਂਗਾ। ਕਲਜੁਗ ਸੋਏ ਆਪ ਉਠਾਵਾਂਗਾ। ਦੁਰਮਤ ਮੈਲ ਧੋਏ, ਉਜਲ ਆਪ ਕਰਾਵਾਂਗਾ। ਪੂਰਬ ਜਨਮ ਦਾ ਦੇ ਕੇ ਢੋਏ, ਵਸਤ ਅਮੋਲਕ ਝੋਲੀ ਪਾਵਾਂਗਾ। ਲੱਖ ਚੁਰਾਸੀ ਕੂੜੀ ਰੋਏ, ਨੇਤਰ ਨੈਣਾਂ ਨੀਰ ਸਰਬ ਵਹਾਵਾਂਗਾ। ਫਿਰੇ ਦਰੋਹੀ ਤ੍ਰੈਲੋਏ, ਚੌਦਾਂ ਲੋਕ ਚੌਂਦਾ ਤਬਕ ਧੁਰ ਦਾ ਹੁਕਮ ਸੁਣਾਵਾਂਗਾ। ਜਨ ਭਗਤ ਸੁਹੇਲੇ ਜੀਂਦੇ ਮੋਏ, ਜਿਨ੍ਹਾਂ ਦਾ ਜੀਵਣ ਆਪਣੀ ਝੋਲੀ ਪਾਵਾਂਗਾ। ਹਰਿ ਕਾ ਭੇਵ ਸਮਝ ਸਕੇ ਨਾ ਕੋਇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਵੇਖ ਵਖਾਵਾਂਗਾ।

ਜਨ ਭਗਤ ਕਹਿਣ ਪ੍ਰਭ ਵੇਖ ਝੱਟ, ਕਿਉਂ ਆਪਣੀ ਦੇਰੀ ਲਾਈਆ । ਰਾਹ ਤੱਕਦੇ ਤੱਕਦੇ ਗਏ ਥੱਕ, ਸਦੀ ਵੀਹਵੀਂ ਦਏ ਗਵਾਹੀਆ। ਪੁਰਖ ਅਕਾਲ ਦੀਨ ਦਿਆਲ ਵੱਖਰਾ ਨਿਰਾਲਾ ਖੋਲ੍ਹ ਹੱਟ, ਵਸਤ ਇਕੋ ਇਕ ਵਰਤਾਈਆ। ਕੂੜੀ ਕਿਰਿਆ ਖੇਲ ਚੁੱਕੇ ਬਾਜੀਗਰ ਨਟ, ਸਵਾਂਗੀ ਸਵਾਂਗ ਨਾ ਕੋਇ ਵਖਾਈਆ। ਇਕੋ ਤੇਰਾ ਨਾਮ ਲੱਖ ਚੁਰਾਸੀ ਲਏ ਜਪ, ਤੂੰ ਮੇਰਾ ਮੈਂ ਤੇਰਾ ਨਾਤਾ ਜੁੜਿਆ ਏਕਾ ਥਾਈਂਆ। ਲਹਿਣਾ ਮੁਕਾ ਦੇ ਸੀਂਆ ਸਾਢੇ ਤਿੰਨ ਹੱਥ, ਰਵਿਦਾਸ ਚਮਾਰਾ ਦਏ ਗਵਾਹੀਆ। ਆਪਣੇ ਮਿਲਣ ਦੀ ਇਕੋ ਦੇ ਦੇ ਅੱਖ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਹਿਰਦੇ ਅੰਦਰ ਆ ਕੇ ਵਸ, ਵਸਲ ਮਹਿਬੂਬ ਸਚ ਕਰਾਈਆ। ਪ੍ਰੇਮ ਪਿਆਰ ਦਾ ਦੇ ਦੇ ਰਸ, ਰਸਤੇ ਕੂੜੇ ਬੰਦ ਕਰਾਈਆ। ਅਸਾਂ ਸੁਣਿਆਂ ਤੂੰ ਵਸੇਂ ਘਟ ਘਟ, ਲੱਖ ਚੁਰਾਸੀ ਡੇਰਾ ਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਹੇ ਦੱਸ, ਖਾਣੀ

ਬਾਣੀ ਨਾਲ ਰਲਾਈਆ। ਅੱਖਰਾਂ ਵਾਲਾ ਗਾਉਂਦੇ ਤੇਰਾ ਜਸ, ਅਲਫ ਯੇ ਸਿਫ਼ਤ ਸਾਲਾਹੀਆ। ਸਾਹਿਬ ਸਵਾਮੀ ਠਾਕਰ ਧੁਰ ਦੇ ਤੂੰ ਕਿਸੇ ਨਾ ਆਇਉਂ ਹੱਥ, ਬਿਨ ਭਗਤਾਂ ਤੇਰਾ ਸੰਗ ਨਾ ਕੋਇ ਰਖਾਈਆ। ਕਲਜੁਗ ਅੰਤਮ ਤੇਰਾ ਸਹਾਰਾ ਬੈਠੇ ਤੱਕ, ਓਟ ਤੇਰੇ ਉਤੇ ਤਕਾਈਆ। ਆ ਕੇ ਲਹਿਣਾ ਦੇ ਹੱਕ਼, ਹਾਕਮ ਬਣ ਕੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਬਾਹੋਂ ਬਾਹਰ ਕਢਾਈਆ।

ਸ੍ਰੀ ਭਗਵਾਨ ਕਹੇ ਨਾਲ ਪਿਆਰ, ਜਨ ਭਗਤਾਂ ਆਪ ਜਣਾਈਆ। ਜੁਗ ਜਨਮ ਦਾ ਪੂਰਬ ਉਧਾਰ, ਲਹਿਣਾ ਦਿਆਂ ਮੁਕਾਈਆ। ਜਨਮ ਜਨਮ ਦੇ ਵਿਛੜੇ ਯਾਰ, ਘਰ ਸਾਚੇ ਲਵਾਂ ਮਿਲਾਈਆ। ਭਗਤ ਓਧਾਰਨ ਮੇਰਾ ਅਖ਼ਤਿਆਰ, ਦੂਜਾ ਸੰਗ ਨਾ ਕੋਇ ਵਖਾਈਆ। ਮੇਰੀ ਮਹਿੰਮਾ ਬੇਅੰਤ ਬੇਸ਼ੁਮਾਰ, ਸ਼ਮਾ ਦੀਪ ਗੁਰੂ ਅਵਤਾਰ ਜੁਗ ਜੁਗ ਦਿਤੇ ਜਗਾਈਆ। ਉਚ ਅਗੰਮ ਅਥਾਹ ਅਟੱਲ ਮੇਰਾ ਮਨਾਰ, ਸਚਖੰਡ ਸਾਚਾ ਸੋਭਾ ਪਾਈਆ। ਜਿਥੇ ਕੋਈ ਨਾ ਪਹੁੰਚਣਹਾਰ, ਗੁਰੂ ਗੁਰ ਕਰਨ ਨਿਮਸਕਾਰ, ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ।

ਜਨ ਭਗਤ ਕਹੇ ਪ੍ਰਭ ਤੇਰਾ ਵੇਖਣਾ ਉਹ ਮੁਕਾਮ, ਜਿਸ ਨੂੰ ਮੁਕਾਮੇ ਹੱਕ ਕਹਿ ਸੁਣਾਈਆ। ਸਚਖੰਡ ਤੇਰਾ ਕੀ ਨਿਜ਼ਾਮ, ਸ਼ਾਹ ਪਾਤਸ਼ਾਹ ਹੁਕਮ ਕੀ ਜਣਾਈਆ। ਸ਼ਹਿਨਸ਼ਾਹ ਝੁੱਲੇ ਤੇਰਾ ਕੀ ਨਿਸ਼ਾਨ, ਹੁਕਮ ਕੀ ਸੁਣਾਈਆ । ਕਵਣ ਨੂਰ ਪਰਕਾਸ਼ ਹੋਵੇ ਭਾਨ, ਕਵਣ ਸਚ ਕਰੇ ਰੁਸ਼ਨਾਈਆ। ਕਵਣ ਮੰਗੇ ਦਾਨ, ਦਾਨੀ ਝੋਲੀ ਅੱਗੇ ਡਾਹੀਆ। ਕਵਣ ਤੈਨੂੰ ਕਹੇ ਭਗਵਾਨ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਵਖਾਈਆ।

ਜਨ ਭਗਤ ਕਹੇ ਪ੍ਰਭ ਤੇਰਾ ਘਰ ਲਈਏ ਵੇਖ, ਸਚ ਦਵਾਰਾ ਨਜ਼ਰੀ ਆਈਆ। ਜਿਥੇ ਨਾ ਕੋਈ ਰੂਪ ਰੰਗ ਰੇਖ, ਚਿੰਨ ਸਕੇ ਨਾ ਕੋਇ ਸਮਝਾਈਆ। ਨਾ ਕੋਈ ਖਟੀਆ ਨਿਹਾਲੀ ਲੇਫ਼, ਤਕੀਆ ਸੰਗ ਨਾ ਕੋਇ ਨਿਭਾਈਆ। ਨਾ ਕੋਈ ਬਾਲ ਬਿਰਧ ਜਵਾਨ, ਰਿਹਾ ਖੇਡ, ਗੋਦੀ ਗੋਦ ਨਾ ਕੋਇ ਸੁਹਾਈਆ। ਨਾ ਕੋਈ ਬਾਸ਼ਕ ਮਾਣੇ ਸੇਜ, ਵਿਸ਼ਨੂੰ ਸਾਂਗੋ ਪਾਂਗ ਨਾ ਕੋਇ ਹੰਢਾਈਆ। ਨਾ ਕੋਈ ਗੁਰੂ ਪਰਵਰਦਿਗਾਰ ਕਹੇ ਆਦੇਸ, ਸੱਯਦਾ ਸੀਸ ਨਾ ਕੋਇ ਨਿਵਾਈਆ। ਨਾ ਕੋਇ ਬ੍ਰਹਮਾ ਵਿਸ਼ਨ ਮਹੇਸ਼, ਗਣਪਤ ਗਣੇਸ਼ ਨਾ ਕੋਇ ਵਡਿਆਈਆ। ਨਾ ਕੋਈ ਪੁਰੀ ਲੋਅ ਆਕਾਰ ਦਿਸੇ ਦੇਸ, ਜ਼ਿਮੀਂ ਆਸਮਾਨ ਨਾ ਕੋਇ ਵਖਾਈਆ। ਨਾ ਕੋਈ ਗੁਰੂ ਚੇਲਾ ਕਰੇ ਹੇਤ, ਮੁਰੀਦ ਮੁਰਸ਼ਦ ਵੇਖਣ ਕੋਇ ਨਾ ਪਾਈਆ। ਨਾ ਕੋਈ ਰੁੱਤ ਮੌਲੇ ਬਸੰਤੀ ਚੇਤ, ਫੁਲ ਫੁਲਵਾੜੀ ਨਾ ਕੋਇ ਲਗਾਈਆ। ਨਾ ਕੋਈ ਜਾਣੇ ਨੇਤਨ ਨੇਤ, ਦੂਰ ਦੁਰਾਡਾ ਨਾ ਕੋਇ ਸਮਝਾਈਆ। ਨਾ ਕੋਈ ਮੋਢੇ ਧਰੇ ਆਪਣਾ ਖੇਸ, ਖੂੰਡੀ ਹੱਥ ਨਾ ਕੋਇ ਫੜਾਈਆ। ਨਾ ਕੋਈ ਤੱਤਾਂ ਵਾਲਾ ਪੰਜ ਤੱਤ ਖ਼ਾਕੀ ਦਿਸੇ ਦਸ ਦਸਮੇਸ਼, ਦਹਿ ਦਿਸ਼ਾਂ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਦੇਵੇ ਸੰਦੇਸ, ਅੰਜੀਲ ਕੁਰਾਨਾ ਤੀਸ ਬਤੀਸਾ ਹਦੀਸ ਨਾ ਕੋਇ ਪੜ੍ਹਾਈਆ। ਨਾ ਕੋਈ ਗੁਰੂ ਗ੍ਰੰਥ ਉਪਦੇਸ਼, ਚਾਰੇ ਖਾਣੀ ਚਾਰੇ ਬਾਣੀ ਚਾਰ ਕੁੰਟ ਚਾਰ ਜੁਗ ਚਾਰ ਵਰਨ ਨਾ ਕੋਇ ਸਮਝਾਈਆ। ਜਿਸ ਘਰ ਸਾਹਿਬ ਸਵਾਮੀ ਤੂੰ ਵਸੇ ਇਕੋ ਏਕ, ਏਕੰਕਾਰ ਡੇਰਾ ਲਾਈਆ। ਤੇਰੇ ਭਗਤ ਕਲਜੁਗ ਅੰਤਮ ਤੇਰੀ ਰੱਖ ਕੇ ਟੇਕ, ਟਿੱਕੇ ਪਿਛਲੇ ਰਹੇ ਧੁਵਾਈਆ। ਕਰ ਕਿਰਪਾ ਬੁਧ ਕਰ ਬਿਬੇਕ, ਦੁਰਮਤ ਮੈਲ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਅਗਨੀ ਤੱਤ ਨਾ ਕੋਇ ਜਲਾਈਆ। ਤੇਰਾ ਦਵਾਰਾ ਲਈਏ ਵੇਖ, ਬਿਨ ਅੱਖਾਂ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਆਪਣਾ ਘਰ, ਜਿਸ ਘਰ ਬਹਿ ਕੇ ਸੋਭਾ ਪਾਈਆ।

ਜਨ ਭਗਤਾਂ ਸਾਚਾ ਘਰ ਵਖਾਵਾਂਗਾ। ਦਰ ਇਕੋ ਇਕ ਖੁਲ੍ਹਾਵਾਂਗਾ । ਨਰ ਨਰਾਇਣ ਨਜ਼ਰੀ ਆਵਾਂਗਾ। ਨਾਤਾ ਤੋੜ ਕੇ ਭਾਈ ਭੈਣ, ਸੱਜਣ ਇਕੋ ਇਕ ਅਖਵਾਵਾਂਗਾ। ਜੁਗ ਜਨਮ ਦਾ ਦੇ ਕੇ ਲਹਿਣਾ ਦੇਣ, ਵਸਤ ਅਮੋਲਕ ਝੋਲੀ ਪਾਵਾਂਗਾ। ਭਗਤ ਭਗਵਾਨ ਇਕੋ ਘਰ ਇਕੱਠੇ ਰਹਿਣ, ਸਚਖੰਡ ਦਵਾਰ ਸੁਹਾਵਾਂਗਾ। ਭੈ ਚੁਕਾ ਕੇ ਲਾੜੀ ਮੌਤ ਡੈਣ, ਲੱਖ ਚੁਰਾਸੀ ਵਿਚੋਂ ਪਾਰ ਕਰਾਵਾਂਗਾ। ਰਾਏ ਧਰਮ ਅੱਖ ਨਾ ਤੱਕੇ ਨੈਣ, ਚਿਤਰ ਗੁਪਤ ਪੰਧ ਮੁਕਾਵਾਂਗਾ। ਧੁਰ ਦਾ ਬਣ ਕੇ ਸੈਣ, ਸਗਲੀ ਚਿੰਤ ਗਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਵੇਖ ਵਖਾਵਾਂਗਾ।

ਜਨ ਭਗਤ ਕਹਿਣ ਕੀ ਕਰੇਂ ਤਰਸ, ਦਰਦੀ ਦਰਦ ਵੰਡਾਈਆ। ਜਨਮ ਕਰਮ ਦੇ ਰਹੇ ਭਟਕ, ਬਿਰਹੋਂ ਰੋਗ ਸਤਾਈਆ। ਕਲਜੁਗ ਕੂੜੀ ਕਿਰਿਆ ਚੜ੍ਹਿਆ ਕਟਕ, ਚਾਰੋਂ ਕੁੰਟ ਲੜਾਈਆ। ਮਾਇਆ ਮਮਤਾ ਦੇਵੇ ਕੋਈ ਨਾ ਝਟਕ, ਖੰਡਾ ਨਾਮ ਨਾ ਹੱਥ ਉਠਾਈਆ। ਪ੍ਰਭੂ ਤੇਰੇ ਮਿਲਣ ਦਾ ਜਿਹੜਾ ਲੱਭਦੇ ਰਹੇ ਵਕ਼ਤ, ਘੜੀ ਪਲ ਖੋਜ ਖੁਜਾਈਆ। ਹੋ ਸਹਾਈ ਵਿਚ ਜਗਤ, ਜੁਗ ਚੌਕੜੀ ਦਏ ਗਵਾਹੀਆ। ਤੈਨੂੰ ਲੱਭਦੇ ਤੇਰੇ ਭਗਤ, ਭਾਂਡਾ ਭਰਮ ਭਉ ਭੰਨਾਈਆ। ਨੇਤਰ ਰੋਵੇ ਧਰਨੀ ਧਰਤ, ਧਵਲ ਰਹੀ ਕੁਰਲਾਈਆ। ਗੋਬਿੰਦ ਨਾਲ ਤੇਰੀ ਸ਼ਰਤ, ਕਲਜੁਗ ਅੰਤਮ ਸ਼ਰਅ ਦੇਣੀ ਬਦਲਾਈਆ। ਬਣ ਕੇ ਆਵਾਂ ਜੋਧਾ ਸੂਰਬੀਰ ਮਰਦ, ਮਰਦ ਮਰਦਾਨਾ ਇਕ ਅਖਵਾਈਆ। ਜਨ ਭਗਤਾਂ ਸੁਣ ਕੇ ਅਰਜ਼, ਆਰਜ਼ੂ ਆਪਣੀ ਝੋਲੀ ਪਾਈਆ। ਰਾਗ ਸੁਣਾਵਾਂ ਅਗੰਮੀ ਤਰਜ਼, ਸੋਹੰ ਢੋਲਾ ਇਕ ਜਣਾਈਆ। ਜਨਮ ਜਨਮ ਦੀ ਮੇਟ ਕੇ ਮਰਜ਼, ਮਰਜ਼ੀ ਆਪਣੇ ਨਾਲ ਰਲਾਈਆ। ਏਹੋ ਖੇਲ ਸਦਾ ਅਸਚਰਜ, ਜਿਸਦੀ ਸਮਝ ਕਿਸੇ ਨਾ ਆਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਦੁੱਖ ਵੰਡਾਈਆ। ਛੁਰੀ ਕਸਾਈ ਫੜੇ ਕੋਈ ਨਾ ਕਰਦ, ਕਤਲਗਾਹ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ।

ਜਨ ਭਗਤ ਵੇਖੇ ਦਿਵਸ ਰੈਣ, ਘੜੀ ਪਲ ਧਿਆਨ ਲਗਾਈਆ। ਰਸਨਾ ਸਕੇ ਕੋਈ ਨਾ ਕਹਿਣ, ਜਿਹਵਾ ਜ਼ਬਾਨ ਨਾ ਕੋਇ ਵਡਿਆਈਆ। ਕਿਸ ਬਿਧ ਆਵੇ ਦੇਣਾ ਦੇਣ, ਦਾਤਾ ਬੇਪਰਵਾਹੀਆ। ਗੁਰਮੁਖ ਵਿਰਲੇ ਹਿੱਸਾ ਲੈਣ, ਹਸਤੀ ਆਪਣੀ ਆਪ ਮਿਟਾਈਆ। ਕੂੜੀ ਕਿਰਿਆ ਮੂਲ ਨਾ ਵਹਿਣ, ਵਹਿਮ ਝੂਠਾ ਦੇਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਸਾਚੇ ਨੈਣ, ਨੈਣ ਮਤਵਾਲੇ ਦਏ ਬਣਾਈਆ।

ਜਨ ਭਗਤ ਕਹਿਣ ਨਹੀਂ ਹੋਇਆ ਮਤਵਾਲਾ, ਮੁਤਲਾਸ਼ੀ ਹੋ ਕੇ ਵੇਖ ਵਖਾਈਆ। ਜਿਸ ਨੂੰ ਕਹਿੰਦੇ ਹਰਿ ਗੋਪਾਲਾ, ਗੋਬਿੰਦ ਰੂਪ ਸਮਾਈਆ । ਜਿਸ ਦੀ ਸਚਖੰਡ ਸੱਚੀ ਧਰਮਸਾਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਸ ਦਾ ਆਦਿ ਜੁਗਾਦਿ ਜੁਗਾ ਜੁਗੰਤਰ ਨੂਰ ਉਜਾਲਾ, ਜੋਤੀ ਜੋਤ ਡਗਮਗਾਈਆ। ਜਿਸ ਦਾ ਨਿਤ ਨਵਿਤ ਖੇਲ ਨਿਰਾਲਾ, ਨਿਰਵੈਰ ਪੁਰਖ ਅਖਵਾਈਆ। ਜਿਸ ਦਾ ਮਾਰਗ ਸਦਾ ਸੁਖਾਲਾ, ਜਨ ਭਗਤਾਂ ਦਏ ਸਮਝਾਈਆ। ਜਿਸ ਦਾ ਫਲ ਅਗੰਮੀ ਡਾਲ੍ਹਾ, ਪੱਤ ਟਹਿਣੀ ਆਪ ਮਹਿਕਾਈਆ। ਜਿਸ ਦਾ ਗੁਰੂ ਅਵਤਾਰ ਦੇਂਦੇ ਗਏ ਅਹਿਵਾਲਾ, ਪੀਰ ਪੈਗ਼ੰਬਰ ਇਸ਼ਾਰਿਆਂ ਨਾਲ ਗਏ ਜਣਾਈਆ। ਜਿਸ ਦੇ ਹੱਥ ਕਾਲ ਮਹਾਂਕਾਲਾ, ਮਾਲਕ ਇਕ ਅਖਵਾਈਆ। ਜਿਸ ਦਾ ਜਲਵਾ ਨੂਰ ਜਲਾਲਾ, ਜੋਬਨ ਇਕ ਹੰਢਾਈਆ। ਸੋ ਜਨ ਭਗਤਾਂ ਦੇਵੇ ਆਪਣੇ ਨਾਮ ਦੀ ਮਾਲਾ, ਮਨ ਕਾ ਮਣਕਾ ਦਏ ਭੁਵਾਈਆ। ਤੂੰ ਬ੍ਰਾਹਮਣ ਤੇਰਾ ਸਭ ਤੋਂ ਮਾਰਗ ਇਕ ਸੁਖਾਲਾ, ਸਾਚੀ ਧੁਰ ਦੀ ਕਰੇਂ ਪੜ੍ਹਾਈਆ। ਤ੍ਰੈਗੁਣ ਨਾਤਾ ਤੋੜ ਜੰਜਾਲਾ, ਹਰਿ ਦਾਤਾ ਹੋਏ ਸਹਾਈਆ। ਜਿਸ ਦਾ ਗੁਰ ਅਵਤਾਰ ਦੇ ਕੇ ਗਏ ਬਿਆਨਾ, ਅੰਤਮ ਲੇਖਾ ਦਏ ਮੁਕਾਈਆ। ਪਰਗਟ ਹੋ ਕੇ ਨੌਜਵਾਨਾ, ਜੋਬਨ ਰੱਤਾ ਬਿਨਾਂ ਤੱਤਾਂ ਆਵੇ ਸੱਚਾ ਮਾਹੀਆ। ਸਤਿ ਝੁਲਾਏ ਇਕ ਨਿਸ਼ਾਨਾ,

ਵੇਖ ਵਖਾਏ ਦੋ ਜਹਾਨਾਂ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਵਿਸ਼ਨੂੰ ਭਗਵਾਨਾ, ਭਗਤ ਭਗਵੰਤ ਭਗੌਤੀ ਭਗਵਨ ਇਕ ਜਣਾਈਆ। ਜੋਧਾ ਸੂਰਬੀਰ ਵਡ ਮਰਦ ਮਰਦਾਨਾ, ਨੈਣ ਮਤਵਾਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਜਗਾਈਆ।

ਜਨ ਭਗਤ ਜਗਾਏ ਆਪਣੇ ਵੇਲਾ, ਭੇਵ ਜਗਦੀਸ਼ ਖੁਲ੍ਹਾਈਆ। ਭੇਵ ਚੁਕਾਏ ਗੁਰੂ ਗੁਰ ਚੇਲਾ, ਚੇਲਾ ਗੁਰੂ ਦਏ ਸਮਝਾਈਆ। ਧਾਮ ਵਖਾ ਕੇ ਇਕ ਨਵੇਲਾ, ਵਿਛੜੇ ਰਾਮ ਦਏ ਮਿਲਾਈਆ। ਕਾਇਆ ਮੰਦਰ ਜੰਗਲ ਜੂਹ ਉਜਾੜ ਭਿਆਨਕ ਬੇਲਾ, ਠੱਗ ਚੋਰ ਯਾਰ ਅੰਦਰ ਬੈਠੇ ਡੇਰਾ ਲਾਈਆ । ਜਿਨ੍ਹਾਂ ਮਿਲਿਆ ਪ੍ਰਭ ਸੱਜਣ ਸੁਹੇਲਾ, ਸਾਹਿਬ ਸਤਿਗੁਰ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਚਾਈਂ ਚਾਈਂਆ।

ਹਰਿਜਨ ਤੇਰਾ ਮੇਲ ਅਪਾਰ, ਜਗਤ ਨੈਣ ਵੇਖਣ ਨਾ ਪਾਈਆ। ਆਤਮ ਅੰਤਰ ਇਕ ਪਿਆਰ, ਪ੍ਰੇਮੀ ਪ੍ਰੇਮ ਦਏ ਸਮਝਾਈਆ। ਬਿਨ ਰਸਨਾ ਜਿਹਵਾ ਕਰ ਗੁਫ਼ਤਾਰ, ਗੁਫ਼ਤ ਸ਼ਨੀਦ ਵੇਖ ਵਖਾਈਆ। ਸਾਚੇ ਮੰਦਰ ਲਏ ਉਠਾਲ, ਅੰਦਰੇ ਅੰਦਰ ਜੋੜ ਜੁੜਾਈਆ। ਸਾਚੀ ਸੁਰਤੀ ਲਏ ਸੰਭਾਲ, ਮਿਹਰ ਨਜ਼ਰ ਉਠਾਈਆ। ਲੇਖਾ ਜਾਣ ਸ਼ਾਹ ਕੰਗਾਲ, ਕੰਗਾਲੋਂ ਸ਼ਾਹ ਬਣਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਫੇਰਾ ਪਾਈਆ। ਭਗਤ ਭਗਵੰਤ ਦੇਵੇ ਮਾਣ, ਅਭਿਮਾਨ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰੀ ਕਰਾਂ ਪਹਿਚਾਣ, ਸਚ ਸੰਦੇਸ਼ਾ ਦਏ ਸੁਣਾਈਆ। ਇਕੋ ਅੱਖਰ ਦੇ ਗਿਆਨ, ਅਗਿਆਨ ਅੰਧੇਰ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਮਨਾਣ, ਤਾਲੀਆਂ ਤਾਲ ਵਜਾਈਆ। ਜਨ ਭਗਤਾਂ ਹਰਿ ਜੂ ਮਿਲਿਆ ਆਣ, ਹਾਲਤ ਸਭ ਦੀ ਵੇਖ ਵਖਾਈਆ। ਲੇਖੇ ਲਾ ਕੇ ਬਿਰਧ ਜਵਾਨ, ਬੁੱਢੇ ਨੱਢੇ ਦਏ ਤਰਾਈਆ। ਜਿਨ੍ਹਾਂ ਗੋਬਿੰਦ ਸੇਵਾ ਕੀਤੀ ਮਹਾਨ, ਉਚ ਦਾ ਪੀਰ ਕੰਧੇ ਉਤੇ ਰਖਾਈਆ। ਤਿਨ੍ਹਾਂ ਦਾ ਲੇਖਾ ਵਿਚ ਜਹਾਨ, ਜ਼ਾਹਰ ਹੋ ਕੇ ਰਿਹਾ ਚੁਕਾਈਆ। ਆਸਾ ਮਨਸਾ ਪੂਰੀ ਕਰੇ ਆਣ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ।

ਜਨ ਭਗਤ ਤੇਰੀ ਮਿਟੇ ਤ੍ਰਿਸਨਾ ਤਿਰਖਾ, ਸਾਂਤਕ ਸਤਿ ਦਏ ਕਰਾਈਆ। ਤੂੰ ਆਤਮ ਪਰਮਾਤਮ ਬਣਿਆ ਸਿੱਖਾ, ਸਿੱਖੀ ਸਚ ਸਚ ਦ੍ਰਿੜਾਈਆ। ਜਿਸ ਦਾ ਤੀਰ ਨਿਰਾਲਾ ਤਿੱਖਾ, ਅਣਿਆਲਾ ਆਪ ਚਲਾਈਆ । ਜਿਸ ਦਾ ਅੰਮ੍ਰਿਤ ਸਭ ਤੋਂ ਮਿੱਠਾ, ਅਨਡਿਠਾ ਰਸ ਚਖਾਈਆ। ਸੋ ਸਾਹਿਬ ਕਰੇ ਹਿੱਤਾ, ਪ੍ਰੇਮ ਪ੍ਰੀਤੀ ਇਕ ਵਧਾਈਆ। ਰੂਪ ਵਖਾ ਕੇ ਆਪਣਾ ਅਨਡਿਠਾ, ਚੇਤਨ ਸੁਰਤੀ ਰਿਹਾ ਕਰਾਈਆ। ਜਨ ਭਗਤਾਂ ਦੀ ਸੇਜੇ ਸੁੱਤਾ, ਆਤਮ ਅੰਤਰ ਡੇਰਾ ਲਾਈਆ। ਗੁਰਮੁਖ ਕੋਈ ਨਾ ਰਹੇ ਰੁੱਸਾ, ਰੁੱਸਿਆਂ ਰਿਹਾ ਮਨਾਈਆ। ਭਗਤ ਭਗਵਾਨ ਦਾ ਕਾਹਦਾ ਗੁੱਸਾ, ਖ਼ੁਸ਼ੀਆਂ ਰੰਗ ਵਖਾਈਆ। ਪਿਆਰ ਨਾਲ ਕਹੇ ਪ੍ਰਭ ਉਠ ਮੇਰੇ ਲਾਡਲੇ ਪੁੱਤਾ, ਪਤਿਪਰਮੇਸ਼ਵਰ ਦਇਆ ਕਮਾਈਆ। ਉਨ੍ਹਾਂ ਦਾ ਆਵਣ ਜਾਵਣ ਮੁੱਕਾ, ਜਿਨ੍ਹਾਂ ਮੁਕੰਮਲ ਮਿਲੀ ਸਰਨਾਈਆ। ਜਨਮ ਕਰਮ ਦਾ ਮਿਟੇ ਦੁਖਾ, ਦਲਿੱਦਰ ਰੋਗ ਰਹੇ ਨਾ ਰਾਈਆ। ਜਨਣੀ ਕਰਾ ਕੇ ਸਫ਼ਲ ਕੁੱਖਾ, ਧੰਨ ਜਣੇਂਦੀ ਮਾਈਆ। ਜਨ ਭਗਤ ਦਵਾਰੇ ਖਾ ਕੇ ਟੁੱਕਰ ਰੁੱਖਾ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨਾਂ ਕਦੇ ਨਾ ਪੁੱਛਾ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਸਭ ਤੋਂ ਉਤਮ ਸ੍ਰੇਸ਼ਟ ਸਤਿ ਸਰੂਪ ਗੁਰਮੁਖਾਂ, ਜੋ ਮੁਖ ਵਿਚੋਂ ਸੋਹੰ ਨਾਮ ਧਿਆਈਆ। ਪ੍ਰਭ ਦਾ ਖੇਲ ਨਹੀਂ ਕੋਈ ਲੁਕਾ, ਪੜਦਾ ਉਤੇ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਰਿਹਾ ਤਰਾਈਆ।

ਭਗਤ ਕਹਿਣ ਪ੍ਰਭ ਕਲ ਡੂੰਘਾ ਸਾਗਰ, ਨਈਆ ਨਜ਼ਰ ਕੋਇ ਨਾ ਆਈਆ। ਭਵਰ ਹੋਈ ਕਾਇਆ ਗਾਗਰ, ਪਾਰ ਨਾ ਕੋਇ ਕਰਾਈਆ। ਸਾਚਾ ਵਣਜ ਨਾ ਕਰੇ ਕੋਈ ਸੌਦਾਗਰ, ਹੱਟ ਸਤਿ ਨਾ ਕੋਇ ਖੁਲ੍ਹਾਈਆ। ਨਿਰਮਲ ਕਰਮ ਨਾ ਹੋਏ ਉਜਾਗਰ, ਦੁਰਮਤ ਮੈਲ ਨਾ ਕੋਇ ਧੁਵਾਈਆ। ਸਚ ਦਵਾਰੇ ਦੇਵੇ ਕੋਈ ਨਾ ਆਦਰ, ਅੰਤਰ ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਪਿਆ ਵਿਛੋੜਾ ਕਰਤੇ ਕ਼ਾਦਰ, ਕਰੀਮ ਰਹੀਮ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੇਣਾ ਆਪਣਾ ਬਾਤਨ, ਬੈਤਲ ਧਾਮ ਦੇਣਾ ਵਖਾਈਆ।

ਜਨ ਭਗਤ ਕਹਿਣ ਪ੍ਰਭ ਖੋਲ੍ਹ ਤਾਕੀ, ਤੁਖ਼ਮ ਤਾਸੀਰ ਦੇ ਜਣਾਈਆ । ਤੇਰੀ ਵੇਖੀਏ ਚਾਲ ਬਾਂਕੀ, ਨਿਰਗੁਣ ਬੇਪਰਵਾਹੀਆ। ਤੂੰ ਆਦਿ ਜੁਗਾਦੀ ਸਾਥੀ, ਸਗਲਾ ਸੰਗ ਨਿਭਾਈਆ। ਤੂੰ ਧੁਰ ਦਾ ਮੰਤਰ ਪਾਠੀ, ਤੇਰੇ ਪਾਠ ਦਾ ਭੋਗ ਕੋਇ ਨਾ ਪਾਈਆ। ਤੂੰ ਸਭ ਦਾ ਕਮਲਾਪਾਤੀ, ਲੱਖ ਚੁਰਾਸੀ ਨਾਰ ਰਿਹਾ ਹੰਢਾਈਆ। ਤੂੰ ਸਦਾ ਸਦਾ ਪੁਰਖ ਅਬਿਨਾਸ਼ੀ, ਜੀਵਣ ਮਰਨ ਵਿਚ ਨਾ ਆਈਆ। ਤੇਰਾ ਨਾਮ ਸੰਦੇਸ਼ਾ ਧੁਰ ਦੀ ਪਾਤੀ, ਜਨ ਭਗਤ ਸੁਨੇਹੜਾ ਦੇ ਸਮਝਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸੱਚਾ ਚੰਦ ਚਮਕਾਈਆ। ਲਹਿਣਾ ਦੇਣਾ ਮੁੱਕੇ ਜ਼ਾਤ ਪਾਤੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਬਦਲ ਦੇ ਹਯਾਤੀ, ਹਾਜ਼ਰ ਹੋ ਕੇ ਦਇਆ ਕਮਾਈਆ। ਮੇਰੇ ਨਾਮ ਦੀ ਵੱਜੇ ਇਕ ਰਬਾਬੀ, ਰੱਬੀ ਨੂਰ ਦੇ ਦਰਸਾਈਆ। ਆਵਣ ਜਾਵਣ ਦੀ ਮਿਲੇ ਆਜ਼ਾਦੀ, ਅੱਧ ਵਿਚਕਾਰ ਨਾ ਕੋਇ ਅਟਕਾਈਆ। ਤੇਰੇ ਦਵਾਰੇ ਹੋਈਏ ਪਾਕੀ, ਭਾਗ ਹਿੱਸਾ ਝੋਲੀ ਦੇਣਾ ਪਾਈਆ। ਭਗਤ ਉਧਾਰਨਾ ਤੇਰੀ ਧੁਰ ਦੀ ਵਾਦੀ, ਵਾਧਾ ਅੱਗੇ ਦੇ ਕਰਾਈਆ । ਤੇਰੇ ਸਚਖੰਡ ਦੀ ਸੋਹੇ ਸੁਹੰਜਣੀ ਆਬਾਦੀ, ਅਬਾਦਤ ਤੇਰਾ ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸਾਚੇ ਸੰਤ ਗੁਰਮੁਖ ਗੁਰਸਿਖ ਤੇਰੀ ਮੰਗਣ ਇਕ ਸਰਨਾਈਆ। (੫ ਮੱਘਰ ੨੦੨੧ ਬਿ ਜਰਨੈਲ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਦੱਸ ਘਰਾਨਾ, ਗ੍ਰਹਿ ਆਪਣਾ ਦੇ ਜਣਾਈਆ। ਜਿਸ ਘਰ ਨਿਰਗੁਣ ਜੋਤ ਜਗੇ ਮਹਾਨਾ, ਦੀਵਾ ਬਾਤੀ ਨਾ ਕੋਇ ਟਿਕਾਈਆ। ਸ਼ਬਦ ਅਗੰਮ ਵੱਜੇ ਤਰਾਨਾ, ਅਨਰਾਗੀ ਰਾਗ ਸੁਣਾਈਆ। ਅੰਮ੍ਰਿਤ ਰਸ ਮਿਲੇ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਨਾ ਕੋਇ ਰਖਾਈਆ। ਚਰਨ ਕਵਲ ਰਹੇ ਧਿਆਨਾ, ਦੂਜੀ ਓਟ ਨਾ ਕੋਇ ਤਕਾਈਆ। ਸਤਿ ਧਰਮ ਦਿਸੇ

ਨਿਸ਼ਾਨਾ, ਸ਼ਹਿਨਸ਼ਾਹ ਤੇਰਾ ਨਜ਼ਰੀ ਆਈਆ। ਭਾਗ ਲਗਾ ਦੇ ਕਾਇਆ ਸਾਢੇ ਤਿੰਨ ਹੱਥ ਮਕਾਨਾ, ਪੜਦਾ ਉਹਲਾ ਆਪ ਚੁਕਾਈਆ। ਹਰ ਘਟ ਸਵਾਮੀ ਜਾਣੀ ਜਾਣਾ, ਬੇਅੰਤ ਤੇਰੀ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਉਤੇ ਮਾਣਾ, ਅਭਿਮਾਨ ਸਭ ਦਾ ਦੇ ਗਵਾਈਆ। ਹਉਂ ਬਾਲੀ ਬੁਧ ਗੁਰਮੁਖ ਬਾਲ ਅੰਞਾਣਾ, ਲੋਕਮਾਤ ਨਾ ਕੋਇ ਵਡਿਆਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਸ਼ਹਿਨਸ਼ਾਹ ਅਖਵਾਈਆ। ਸਚਖੰਡ ਨਿਵਾਸੀ ਰਾਜ ਰਾਜਾਨਾ, ਭੂਪਤ ਭੂਪ ਬੇਪਰਵਾਹੀਆ। ਸੂਰਬੀਰ ਮਰਦ ਮਰਦਾਨਾ, ਜੋਧਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦੇ ਬੁਝਾਈਆ।

ਜਨ ਭਗਤ ਕਹੇ ਪ੍ਰਭ ਦੱਸ ਦੇ ਝੁੱਗੀ, ਜਿਸ ਅੰਦਰ ਡੇਰਾ ਲਾਈਆ । ਜਿਸ ਦੀ ਜੋਤ ਕਦੇ ਨਾ ਬੁਝੀ, ਅੰਧ ਅੰਧੇਰ ਨਾ ਕੋਇ ਵਖਾਈਆ। ਜਿਸ ਦੀ ਸ਼ਾਨ ਸਭ ਤੋਂ ਉਚੀ, ਆਲੀਸ਼ਾਨ ਨਜ਼ਰੀ ਆਈਆ।

ਜਿਥੇ ਭਗਤਾਂ ਲਗਦੀ ਰੁਚੀ, ਆਤਮ ਮਿਲੇ ਵਡਿਆਈਆ। ਜਿਥੇ ਸੁਰਤੀ ਹੁੰਦੀ ਸੁੱਚੀ, ਦੁਰਮਤ ਮੈਲ ਧੁਵਾਈਆ। ਜਿਥੇ ਨਜ਼ਰ ਹੁੰਦੀ ਉਪਠੀ, ਉਲਟੀ ਲੱਠ ਗਿੜਾਈਆ। ਮਾਣ ਦਵਾਵੇ ਆਪਣੀ ਹੱਥੀਂ, ਗੁਰਮੁਖ ਗੋਦ ਉਠਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਘਰ ਵੇਖੀਏ ਅੱਖੀਂ, ਸੁਤਿਆਂ ਸ਼ਾਂਤ ਕੋਇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਕਥਾ ਦੱਸੀ, ਲੇਖਾ ਲਿਖ ਕੇ ਕਲਮ ਸ਼ਾਹੀਆ। ਤੇਰੀ ਵੇਖੀਏ ਉਹ ਨਿਰਾਲੀ ਹੱਟੀ, ਜਿਸ ਵਿਚ ਵਸਤ ਆਪ ਟਿਕਾਈਆ। ਮਾਣਸ ਜਨਮ ਦੀ ਖੱਟੀਏ ਖੱਟੀ, ਅੱਗੇ ਖਟਕਾ ਰਹੇ ਨਾ ਰਾਈਆ। ਤੇਰੇ ਪ੍ਰੇਮ ਦੀ ਪੜ੍ਹੀਏ ਪਟੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕੰਮ ਕਿਸੇ ਨਾ ਆਈਆ। ਨਾਮ ਪਦਾਰਥ ਦੇ ਦੇ ਰਤੀ, ਰਤਨ ਅਮੋਲਕ ਹੀਰੇ ਲਾਲ ਜਵਾਹਰ ਲੈ ਬਣਾਈਆ। ਲੇਖਾ ਚੁੱਕ ਜਾਏ ਰਾਗ ਛੱਤੀ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਜੋਤ ਨਿਰੰਜਣ ਤੇਰੀ ਨਿੱਕੀ ਬੱਤੀ, ਆਦਿ ਨਿਰੰਜਣ ਆਪਣੇ ਵਿਚ ਲੈ ਮਿਲਾਈਆ। ਤੂੰ ਧੁਰ ਦਾ ਕਮਲਾਪਤੀ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਗੁਰਮੁਖ ਆਤਮ ਪਰਮਾਤਮ ਤੇਰੇ ਅੱਗੇ ਢੱਠੀ, ਨਿਉਂ ਨਿਉਂ ਸੀਸ ਝੁਕਾਈਆ। ਸਾਡੀ ਆਸਾ ਤ੍ਰਿਸਨਾ ਇਛਿਆ ਪੂਰਬ ਕਰ ਇਕੱਠੀ, ਬੰਧਨ ਇਕੋ ਦੇਣਾ ਪਾਈਆ। ਮਾਇਆ ਮਮਤਾ ਹਉਮੇ ਹੰਗਤਾ ਪੰਚ ਵਿਕਾਰ ਸੁਟੌਣਾ ਭੱਠੀ, ਤ੍ਰੈਗੁਣ ਅਗਨੀ ਤੱਤ ਤਪਾਈਆ। ਚਰਨ ਪ੍ਰੀਤੀ ਸਾਚੀ ਰੀਤੀ ਨਾਤਾ ਜੋੜਨਾ ਪੁਰਖ ਸਮਰੱਥੀ, ਦੂਜਾ ਅੰਗਣ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇਣਾ ਵਖਾਈਆ।

ਜਨ ਭਗਤ ਕਹਿਣ ਪ੍ਰਭ ਤੇਰਾ ਘਰ ਕਿਹੜਾ, ਨਿਰਗੁਣ ਸਚ ਦੇ ਸਮਝਾਈਆ। ਜਿਸ ਦਾ ਬ੍ਰਹਿਮੰਡਾਂ ਖੰਡਾਂ ਨਾਲੋਂ ਖੁੱਲ੍ਹਾ ਵੇਹੜਾ, ਪੂਰੀ ਲੋਅ ਸਮਝ ਕੋਇ ਨਾ ਆਈਆ। ਜਿਥੇ ਆਵਣ ਜਾਵਣ ਚੁੱਕੇ ਝੇੜਾ, ਲੱਖ ਚੁਰਾਸੀ ਨਾ ਕੋਇ ਭਵਾਈਆ। ਜਿਥੇ ਨਗਰ ਗਰਾਮ ਸੋਹਣਾ ਵਸੇ ਖੇੜਾ, ਮਹਿਫ਼ਲ ਤੇਰਾ ਨਾਮ ਖ਼ੁਦਾਈਆ। ਜਿਥੇ ਡੁੱਬਦਾ ਤਰਦਾ ਬੇੜਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਜਿਥੇ ਨਜ਼ਰੀ ਆਵੇਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ । ਜਿਥੇ ਗੁਰਮੁਖ ਸਖ਼ੀਆਂ ਪਾਇਆ ਘੇਰਾ, ਸੋਹਣਾ ਧੁਰ ਦਾ ਰਾਗ ਅਲਾਈਆ। ਜਿਥੇ ਵਸੇਂ ਹਰਿ ਜੂ ਸਿੰਘ ਸ਼ੇਰਾ, ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਜਿਥੇ ਹਕੀਕਤ ਹੋਏ ਨਿਬੇੜਾ, ਹੱਕੋ ਹਕ਼ ਦਏ ਸਮਝਾਈਆ। ਜਿਥੇ ਗ਼ਰੀਬ ਨਿਮਾਣਿਆਂ ਉਤੇ ਕਰੇਂ ਮਿਹਰਾਂ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾ ਕੇ ਗਏ ਫੇਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਵਖਾਈਆ।

ਜਨ ਭਗਤ ਕਹਿਣ ਪ੍ਰਭ ਘਰ ਦੱਸ ਦੇ ਓਹ, ਜਿਸ ਵਿਚ ਤੇਰੀ ਵਡਿਆਈਆ। ਤੇਰੇ ਨਾਲ ਜਾਈਏ ਛੋਹ, ਆਤਮ ਪਰਮਾਤਮ ਮੇਲ ਮਿਲਾਈਆ । ਤੇਰੇ ਵਰਗੇ ਜਾਈਏ ਹੋ, ਦੂਜਾ ਤੱਤ ਨਾ ਕੋਇ ਹੰਢਾਈਆ। ਜਗਤ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਸਚ ਪਰਕਾਸ਼ ਦੇ ਲੋਅ, ਜੋਤੀ ਜੋਤ ਡਗਮਗਾਈਆ। ਦੁਰਮਤ ਮੈਲ ਦੇ ਧੋ, ਪੱਤਤ ਪਾਪੀ ਪੁਨੀਤ ਆਪ ਵਖਾਈਆ। ਆਪਣੇ ਨਾਮ ਦੀ ਸੁਣਾ ਸਾਚੀ ਸੋ, ਸੋਹੰ ਢੋਲਾ ਇਕ ਦ੍ਰਿੜਾਈਆ। ਅੰਮ੍ਰਿਤ ਰਸ ਨਿਝਰ ਚੋ, ਝਿਰਨਾ ਇਕ ਝਿਰਾਈਆ। ਕੂੜੀ ਕਿਰਿਆ ਲੈ ਖੋਹ, ਤਨ ਮੰਦਰ ਰਹਿਣ ਨਾ ਪਾਈਆ। ਧੁਰ ਦਾ ਢੋਆ ਦੇਣਾ ਢੋ, ਨਾਮ ਪਦਾਰਥ ਇਕ ਵਰਤਾਈਆ। ਸਤਿ ਧਰਮ ਦਾ ਬੀਜ ਦੇਣਾ ਬੋ, ਪਤ ਡਾਲ੍ਹੀ ਫੁੱਲ ਆਪ ਮਹਿਕਾਈਆ। ਤੇਰੇ ਚਰਨ ਦਵਾਰੇ ਸਦਾ ਸਦ ਜਾਈਏ ਖਲੋ, ਸਨਮੁਖ ਹੋ ਕੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਦੇ ਸਮਝਾਈਆ।

ਜਨ ਭਗਤ ਕਹਿਣ ਦੱਸ ਨਿਰੰਕਾਰ, ਕੀ ਘਰ ਤੇਰੇ ਵਡਿਆਈਆ। ਜਿਥੇ ਦੀਵਾ ਬਲੇ ਅਗੰਮ ਅਪਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਛੱਪਰ ਛੰਨ ਦਿਸੇ ਨਾ ਚਾਰ ਦੀਵਾਰ, ਮੰਡਲ ਮੰਡਪ ਮਾੜੀ ਨਜ਼ਰ ਕੋਇ ਨਾ

ਆਈਆ । ਸੂਰਜ ਚੰਦ ਨਾ ਕੋਇ ਉਜਿਆਰ, ਦਿਵਸ ਰੈਣ ਨਾ ਕੋਇ ਵਖਾਈਆ। ਘੜੀ ਪਲ ਨਾ ਕੋਇ ਵਿਚਾਰ, ਮਾਸ ਬਰਖ਼ ਨਾ ਕੋਇ ਸਮਝਾਈਆ। ਜ਼ਿਮੀਂ ਆਸਮਾਨ ਨਾ ਕੋਇ ਪਹਾੜ, ਜੰਗਲ ਜੂਹ ਨਾ ਕੋਇ ਵਡਿਆਈਆ। ਕਰੇਂ ਖੇਲ ਆਪ ਕਰਤਾਰ, ਕ਼ੁਦਰਤ ਮਾਲਕ ਇਕ ਅਖਵਾਈਆ। ਸ਼ਾਹੋ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਸਾਚੇ ਤਖ਼ਤ ਡੇਰਾ ਲਾਈਆ। ਦੋ ਜਹਾਨਾਂ ਬਣ ਕੇ ਹੁਕਮਰਾਨ, ਨਾਮ ਸੰਦੇਸਾ ਇਕ ਸੁਣਾਈਆ। ਜੁਗ ਚੌਕੜੀ ਕਰ ਫ਼ਰਮਾਣ, ਫ਼ੁਰਨੇ ਸਭ ਦੇ ਆਪ ਖੁਲ੍ਹਾਈਆ। ਗੁਰ ਅਵਤਾਰ ਬਰਖ਼ੁਰਦਾਰ, ਪੀਰ ਪੈਗ਼ੰਬਰ ਬੱਚੇ ਨੱਨ੍ਹੇ ਲਏਂ ਪਰਗਟਾਈਆ। ਜਨ ਭਗਤਾਂ ਦਏਂ ਦੀਦਾਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਅਸੀਂ ਵੇਂਹਦੇ ਰਹੇ ਸਦਾ ਜੁਗ ਚਾਰ, ਚੌਕੜੀ ਤੇਰਾ ਧਿਆਨ ਲਗਾਈਆ। ਰਾਹ ਤੱਕਦੇ ਤੱਕਦੇ ਗਏ ਹਾਰ, ਥੱਕ ਥੱਕ ਤੇਰੀ ਮੰਜ਼ਲ ਪੰਧ ਮੁਕਾਈਆ। ਹਕ਼ ਦੇ ਸੱਚੀ ਸਰਕਾਰ, ਆਦਲ ਅਦਲ ਇਕ ਕਮਾਈਆ। ਦਰ ਠਾਂਡਾ ਵੇਖ ਦਰਬਾਰ, ਅਲੱਖ ਅਗੋਚਰ ਇਕੋ ਅਲਖ ਜਗਾਈਆ। ਸਾਚਾ ਮੰਦਰ ਦੇ ਵਖਾਲ, ਜਿਸ ਘਰ ਬਹਿ ਕੇ ਖ਼ੁਸ਼ੀ ਮਨਾਈਆ। ਇਹ ਗੁਰਮੁਖ ਤੇਰੇ ਲਾਲ, ਲਾਲਨ ਤੇਰੀ ਓਟ ਤਕਾਈਆ। ਤੂੰ ਸ਼ਹਿਨਸ਼ਾਹਾਂ ਦਾ ਸ਼ਾਹ ਹਉਂ ਕੰਗਾਲਾਂ ਦੇ ਕੰਗਾਲ, ਕੰਗਲੇ ਹੋ ਕੇ ਤੇਰੇ ਅੱਗੇ ਕਰੀ ਅਰਜ਼ੋਈਆ। ਤੂੰ ਧੁਰ ਦਾ ਬਣ ਦਲਾਲ, ਜ਼ਾਮਨੀ ਇਕੋ ਇਕ ਰਖਾਈਆ। ਸਚਖੰਡ ਦਵਾਰਾ ਵੇਖੀਏ ਤੇਰੀ ਧਰਮਸਾਲ, ਜਿਸ ਘਰ ਬਹਿ ਬਹਿ ਡੇਰਾ ਲਾਈਆ। ਜਿਥੇ ਵੱਜੇ ਅਗੰਮੀ ਤਾਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਾਡਾ ਮੰਨ ਲੈ ਇਕ ਸਵਾਲ, ਸਵਾਲੀ ਹੋ ਕੇ ਰਹੇ ਜਣਾਈਆ। ਤੂੰ ਆਦਿ ਜੁਗਾਦੀ ਸ੍ਰੀ ਭਗਵਾਨ, ਭਗਵਨ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗ੍ਰਹਿ ਮੰਦਰ ਦੇਣਾ ਸਮਝਾਈਆ।

ਜਨ ਭਗਤ ਕਹਿਣ ਪ੍ਰਭੂ ਦੱਸ ਦੇ ਮੰਦਰ, ਮੰਜ਼ਲ ਆਪਣਾ ਪੰਧ ਮੁਕਾਈਆ। ਸਾਰੇ ਵਸੀਏ ਓਸੇ ਅੰਦਰ, ਜਿਥੇ ਦੁੱਖ ਨਾ ਲਾਗੇ ਰਾਈਆ। ਇਕੋ ਨਾਮ ਜਪੀਏ ਤੇਰਾ ਮੰਤਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਲੇਖਾ ਚੁੱਕ ਜਾਏ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਚਰਨਾਂ ਹੇਠ ਦਬਾਈਆ। ਤੇਰੇ ਨਾਲ ਮਿਲ ਕੇ ਤੇਰੀ ਬਣ ਜਾਏ ਬਣਤਰ, ਘੜਨ ਭੰਨਣ ਸਮਰੱਥ ਸਵਾਮੀ ਤੇਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵਾਜ਼ਾ ਦੇਣਾ ਖੁਲ੍ਹਾਈਆ।

ਭਗਤ ਕਹਿਣ ਪ੍ਰਭ ਤੇਰਾ ਘਰ ਅਵੱਲਾ, ਅਵੱਲੜੀ ਧਾਰ ਚਲਾਈਆ । ਆਦਿ ਜੁਗਾਦੀ ਰਹੇਂ ਇਕੱਲਾ, ਬੈਠਾ ਬੇਪਰਵਾਹੀਆ। ਤੇਰਾ ਵਸਦਾ ਰਹੇ ਮਹੱਲਾ, ਮੁਹੱਬਤ ਵਿਚ ਸਮਾਈਆ। ਜੁਗ ਚੌਕੜੀ ਤੈਨੂੰ ਰਾਮ ਰਹੀਮ ਵਾਹਿਗੁਰੂ ਮੰਨਦੇ ਰਹੇ ਅੱਲਾ, ਆਲਮੀਨ ਅਖਵਾਈਆ। ਤੇਰਾ ਨਾਮ ਨਿਧਾਨਾ ਅਗੰਮੀ ਭੱਲਾ, ਦੋ ਜਹਾਨਾਂ ਰਿਹਾ ਡਰਾਈਆ। ਤੂੰ ਸਾਹਿਬ ਸਵਾਮੀ ਅਛਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਘੱਲਾ, ਭਗਤਾਂ ਹੁਕਮ ਸੁਣਾਈਆ। ਸੰਤਾਂ ਅੰਦਰ ਰਲਾ, ਗੁਰਮੁਖਾਂ ਦਏਂ ਵਡਿਆਈਆ। ਗੁਰਸਿਖ ਫੜਾ ਕੇ ਪੱਲਾ, ਆਪਣੀ ਗੰਢ ਬੰਧਾਈਆ। ਦੋ ਜਹਾਨ ਫਿਰੇਂ ਹੋ ਕੇ ਝੱਲਾ, ਝਲਕ ਨੁਰਾਨੀ ਇਕ ਚਮਕਾਈਆ। ਸਮਝ ਨਾ ਆਈ ਗੋਬਿੰਦ ਡੱਲਾ, ਬੇਪਰਵਾਹ ਤੇਰੀ ਵਡਿਆਈਆ। ਜਨ ਭਗਤ ਕਹਿਣ ਤੇਰਾ ਚਰਨ ਦਵਾਰਾ ਇਕੋ ਮੱਲਾ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਦੇ ਵਡਿਆਈਆ।

ਜਨ ਭਗਤ ਕਹਿਣ ਪ੍ਰਭ ਖੋਲ੍ਹ ਦੇ ਖਿੜਕੀ, ਪੜਦਾ ਆਪ ਉਠਾਈਆ । ਤੇਰੇ ਚਰਨਾਂ ਲੱਗੇ ਸਾਚੀ ਬਿਰਤੀ, ਬਿਰਥਾ ਜਨਮ ਨਾ ਕੋਇ ਗਵਾਈਆ। ਨਜ਼ਰੀ ਆਵੇਂ ਸੁਰਤੀ ਨਿਰਤੀ, ਨਿਰਵੈਰ ਤੇਰੀ ਵਡਿਆਈਆ। ਦਵਾਰੇ ਆਈ ਫਿਰਦੀ ਫਿਰਦੀ, ਗੁਰਮੁਖ ਆਸਾ ਰਹੀ ਜਣਾਈਆ। ਮੈਂ ਢੂੰਡਦੀ ਰਹੀ ਪਿੱਛੇ ਚਿਰਦੀ, ਜੁਗ ਚੌਕੜੀ ਵੇਸ ਵਟਾਈਆ। ਕਿਸੇ ਸਮਝ ਨਾ ਦੱਸੀ ਘਰ ਥਿਰਦੀ, ਥਿਰ ਘਰ ਭੇਵ ਨਾ ਕੋਇ ਖੁਲ੍ਹਾਈਆ।

ਕਲਜੁਗ ਅੰਤਮ ਵੇਖਾਂ ਲੱਠ ਗਿੜਦੀ, ਉਲਟਾ ਗੇੜਾ ਦੇਣਾ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਦੇਣਾ ਵਖਾਈਆ।

ਜਨ ਭਗਤ ਕਹਿਣ ਤੇਰਾ ਘਰ ਅਨੋਖਾ, ਵੱਖਰੀ ਧਾਰ ਜਣਾਈਆ। ਜਿਥੇ ਹੋਵੇ ਕਦੇ ਨਾ ਧੋਖਾ, ਕੂੜਾ ਰੂਪ ਨਾ ਕੋਇ ਵਟਾਈਆ। ਮਿਲਣਾ ਹੋਵੇ ਸੌਖਾ, ਅਧਵਿਚਕਾਰ ਨਾ ਕੋਇ ਅਟਕਾਈਆ। ਮਿਲੇ ਅਗੰਮੀ ਨਈਆ ਨੌਕਾ, ਨਾਮ ਲਏ ਤਰਾਈਆ। ਜਿਸ ਨੇ ਛੱਡਿਆ ਪਟਣਾ ਪੌਂਟਾ, ਪਾਟਲ ਹੋਕੇ ਵੇਖ ਵਖਾਈਆ। ਗੁਰਮੁਖ ਮਿਲਣ ਦਾ ਰੱਖ ਕੇ ਸ਼ੌਂਕਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਚ ਦਵਾਰੇ ਆਪੇ ਪਹੁੰਚਾ, ਮੰਜ਼ਲ ਪੰਧ ਚੁਕਾਈਆ। ਦੇ ਵਡਿਆਈ ਵਿਚੋਂ ਚੌਦਾਂ ਲੋਕਾਂ, ਲੋਕ ਪਰਲੋਕ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਸਮਝਾਈਆ।

ਜਨ ਭਗਤ ਮੇਰਾ ਘਰ ਸੋਹਣਾ, ਸੋ ਪੁਰਖ ਨਿਰੰਜਣ ਆਪ ਜਣਾਈਆ । ਨਾ ਹੱਸਣਾ ਨਾ ਕੋਇ ਰੋਣਾ, ਖ਼ੁਸ਼ੀ ਗ਼ਮ ਨਾ ਕੋਇ ਵਡਿਆਈਆ। ਨਾ ਉਜਲ ਨਾ ਮੈਲਾ ਧੋਣਾ, ਇਕੋ ਰੰਗ ਚੜ੍ਹਾਈਆ। ਨਾ ਜਾਗਣਾ ਨਾ ਕੋਈ ਸੌਂਣਾ, ਆਲਸ ਨਿੰਦਰਾ ਨਾ ਕੋਈ ਵਖਾਈਆ। ਨਾ ਘੜਿਆ ਨਾ ਕੋਈ ਢੌਣਾ, ਅਚਰਜ ਲੀਲ੍ਹਾ ਇਕ ਰਚਾਈਆ। ਨਾ ਉਜੜਿਆ ਨਾ ਕੋਇ ਵਸੌਣਾ, ਸਦ ਖ਼ੁਸ਼ੀਆਂ ਵੇਖ ਵਖਾਈਆ। ਨਾ ਮੈਲ ਨਾ ਤੀਰਥ ਨਹੌਣਾ, ਜਲ ਧਾਰ ਨਾ ਕੋਇ ਵਹਾਈਆ। ਨਾ ਮੰਦਰ ਨਾ ਦੀਵਾ ਬਾਤੀ ਜਗੌਂਣਾ, ਇਕੋ ਜੋਤ ਜੋਤ ਰੁਸ਼ਨਾਈਆ। ਨਾ ਗੁਰੂ ਅਵਤਾਰ ਪੀਰ ਪੈਗ਼ੰਬਰ ਮਨੌਣਾ, ਪੁਰਖ ਅਕਾਲ ਇਕੋ ਇਸ਼ਟ ਸਮਝਾਈਆ। ਨਾ ਕੋਈ ਖ਼ਾਕੀ ਤਨ ਹੰਡੌਣਾ, ਪੰਜ ਤੱਤ ਸੋਭਾ ਕੋਇ ਨਾ ਪਾਈਆ। ਨਿਰਗੁਣ ਜੋਤ ਨਿਰਗੁਣ ਵਿਚ ਸਮੌਣਾ, ਧੁਰ ਦਾ ਮੇਲਾ ਮੇਲ ਮਿਲਾਈਆ। ਗੁਰਮੁਖ ਵਿਰਲਾ ਦਰ ਤੇ ਔਣਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਵਕ਼ਤ ਸੁਹੌਣਾ, ਜਨ ਭਗਤਾਂ ਅੱਖ ਖੁਲ੍ਹਾਈਆ। ਸਾਚਾ ਮੰਦਰ ਇਕ ਵਖੌਣਾ, ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟਾਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੂਝ ਬੁਝਾਈਆ।

ਜਨ ਭਗਤੋ ਹਰਿ ਮੰਦਰ ਅੱਛਾ, ਹਰਿ ਕਰਤਾ ਆਪ ਜਣਾਈਆ। ਓਥੇ ਧੰਨੇ ਵਾਲਾ ਬੰਨ੍ਹਣਾ ਪਏ ਕੋਈ ਨਾ ਵੱਛਾ, ਨਾਲੇ ਗਊ ਨਾ ਕੋਇ ਚੁਵਾਈਆ । ਤੇੜ ਪੌਣਾ ਪਏ ਨਾ ਕੱਛਾ, ਬੋਦੀ ਸੀਸ ਨਾ ਕੋਇ ਟਿਕਾਈਆ। ਭਾਈਆਂ ਨਾਲ ਕਰਨਾਂ ਪਏ ਨਾ ਮਤਾ, ਨਾਰ ਕੰਤ ਨਾ ਕੋਇ ਹੰਡਾਈਆ। ਦਰਸ਼ਨ ਕਰਨਾ ਪਏ ਨਾ ਲੋਚਣ ਅੱਖਾਂ, ਹੱਥਾਂ ਨਾਲ ਨਾ ਸੇਵ ਕਮਾਈਆ। ਰਸਨਾ ਨਾਲ ਗੌਣਾ ਪਏ ਨਾ ਜਸਾ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਅਗਨੀ ਵਾਲਾ ਤੌਣਾ ਪਏ ਨਾ ਭੱਠਾ, ਭਠਿਆਲਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਘਰ ਦਏ ਵਖਾਈਆ।

ਜਨ ਭਗਤੋ ਘਰ ਸੋਹਣਾ ਚੰਗਾ, ਨਰ ਹਰਿ ਨਰਾਇਣ ਬਣਤ ਬਣਾਈਆ। ਜਿਥੇ ਨਾ ਕੋਈ ਸੂਰੀਆ ਨਾ ਕੋਈ ਚੰਦਾ, ਜੋਤੀ ਨੂਰ ਨੂਰ ਰੁਸ਼ਨਾਈਆ। ਨਾ ਕੋਈ ਤਨ ਖ਼ਾਕੀ ਦਿਸੇ ਬੰਦਾ, ਬੰਦਗੀ ਵਿਚ ਧਿਆਨ ਨਾ ਕੋਇ ਲਗਾਈਆ। ਨਾ ਕੋਈ ਬ੍ਰਹਿਮੰਡ ਖੰਡ ਦਿਸੇ ਵਰਭੰਡਾ, ਜੇਰਜ ਅੰਡ ਨਾ ਵਣਜ ਕਰਾਈਆ। ਨਾ ਕੋਈ ਸੰਤ ਸਾਜਣ ਦਿਸੇ ਸੰਗਾ, ਮਜਲਸ ਰੂਪ ਨਾ ਕੋਇ ਵਟਾਈਆ। ਨਾ ਕੋਈ ਵੈਂਹਦੀ ਦਿਸੇ ਧਾਰ ਗੰਗਾ, ਜਲ ਥਲ ਮਹੀਅਲ ਨਜ਼ਰ ਕੋਇ ਨਾ ਆਈਆ। ਨਾ ਕੋਈ ਨਗਰ ਖੇੜਾ ਗਰਾਮ ਦਿਸੇ ਪੁਰੀ ਅਨੰਦਾ, ਮੱਕਾ ਕਾਅਬਾ ਰੂਪ ਨਾ ਕੋਇ ਵਟਾਈਆ। ਨਾ ਕੋਈ ਢੋਲਾ ਨਾ ਕੋਈ ਛੰਦਾ, ਨਾ ਕੋਈ ਰਾਗੀ ਰਾਗ ਸੁਣਾਈਆ। ਨਾ ਕੋਈ ਦੀਨ ਨਾ ਬਖ਼ਸ਼ੰਦਾ, ਨਾ ਕੋਈ ਆਜਜ਼ ਨਜ਼ਰੀ ਆਈਆ। ਜਿਸ ਦਵਾਰੇ ਪ੍ਰਭ ਭਗਤਾਂ ਮੇਲ ਕਰੰਦਾ,

ਸੋ ਦਵਾਰਾ ਸੋਭਾ ਪਾਈਆ। ਓਥੇ ਨਾ ਕੋਈ ਸਾਜ ਤਾਲ ਵਜੇ ਸਰੰਗਾ, ਨਾ ਕੋਈ ਸਰੰਗੀ ਕਿੰਗ ਹਿਲਾਈਆ। ਨਾ ਕੋਈ ਹੱਥ ਦਿਸੇ ਮਰਦੰਗਾ, ਨੌਬਤ ਨਾਮ ਨਾ ਕੋਇ ਜਣਾਈਆ। ਪ੍ਰਭ ਸਾਹਿਬ ਦਾ ਵੱਖਰਾ ਅਨੌਖਾ ਸਭ ਤੋਂ ਢੰਗਾ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਦ੍ਰਿੜਾਈਆ।

ਜਨ ਭਗਤਾਂ ਸਚ ਦ੍ਰਿੜਾਵਾਂਗਾ। ਧੁਰ ਦਾ ਮੰਦਰ ਇਕ ਵਖਾਵਾਂਗਾ । ਡੂੰਘੀ ਕੰਦਰ ਭੇਵ ਚੁਕਾਵਾਂਗਾ। ਘਰ ਸਾਚੇ ਤੋੜ ਕੇ ਜੰਦਰ, ਜੀਂਵਦਿਆਂ ਜਗਤ ਵਡਿਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਘਰ ਵਖਾਵਾਂਗਾ।

ਜਨ ਭਗਤਾਂ ਘਰ ਵਖਾਏਗਾ। ਪ੍ਰਭੂ ਆਪਣੀ ਦਇਆ ਕਮਾਏਗਾ। ਨਿਰਗੁਣ ਸਰਗੁਣ ਜੋੜ ਜੁੜਾਏਗਾ। ਲੱਗੀ ਪ੍ਰੀਤੀ ਤੋੜ ਨਿਭਾਏਗਾ। ਮੇਟ ਅੰਧੇਰਾ ਘੋਰ, ਚੰਦ ਚਮਕਾਏਗਾ। ਮਾਰ ਕੇ ਪੰਜੇ ਚੋਰ, ਹੋਰ ਕਾ ਹੋਰ ਰੰਗ ਵਖਾਏਗਾ। ਸੁਰਤੀ ਬੰਨ੍ਹ ਕੇ ਸ਼ਬਦੀ ਡੋਰ, ਤੰਦ ਇਕੋ ਇਕ ਪਰਗਟਾਏਗਾ। ਜਨ ਭਗਤਾਂ ਪ੍ਰਭ ਦੀ ਸਦਾ ਲੋੜ, ਬਿਨ ਭਗਤਾਂ ਪ੍ਰਭੂ ਕੰਮ ਕਿਸੇ ਨਾ ਆਏਗਾ। ਜੁਗਾ ਜੁਗੰਤਰ ਜਾਏ ਬੌਹੜ, ਕਲਜੁਗ ਅੰਤਮ ਵੇਖ ਵਖਾਏਗਾ। ਆਪਣੇ ਅੱਗੇ ਲਏ ਤੋਰ, ਤੁਰਤ ਆਪਣਾ ਹੁਕਮ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਏਗਾ।

ਜਨ ਭਗਤਾਂ ਦਇਆ ਕਮਾਵੇਗਾ। ਫੜ ਬਾਹੋਂ ਆਪ ਉਠਾਵੇਗਾ। ਸਾਚੇ ਰਾਹੇ ਆਪੇ ਪਾਵੇਗਾ। ਤਨ ਮਾਟੀ ਸਾਥ ਛੁਡਾਵੇਗਾ। ਸਾਚੀ ਹਾਟੀ ਤਨ ਵਿਕਾਵੇਗਾ। ਮੰਜ਼ਲ ਘਾਟੀ ਆਪ ਚੜ੍ਹਾਵੇਗਾ। ਦੂਰ ਦੁਰਾਡਾ ਪੰਧ ਮੁਕਾਵੇਗਾ। ਗੁਰਮੁਖਾਂ ਸੰਗ ਨਿਭਾਵੇਗਾ। ਅਗੰਮੀ ਰੰਗ ਰੰਗਾਵੇਗਾ। ਮਾਰਗ ਧੁਰ ਦੇ ਆਪ ਲਾਵੇਗਾ। ਅੱਧ ਵਿਚਕਾਰ ਨਾ ਕੋਇ ਅਟਕਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਵੇਗਾ। ਗੁਰ ਅਵਤਾਰ ਪੈਗ਼ੰਬਰ ਜੱਸ ਢੋਲਾ ਰਾਗ ਅਲਾਵੇਗਾ। ਭਗਤ ਭਗਵਾਨ ਮੇਲਾ ਕਰੇ ਹੱਸ ਹੱਸ, ਸਚਖੰਡ ਸਾਚੇ ਸੋਭਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ ਦਵਾਵੇਗਾ।

ਜਨ ਭਗਤ ਖ਼ੁਸ਼ੀ ਮਨੌਂਦੇ ਨੇ। ਇਕ ਦੂਜੇ ਨੂੰ ਆਖ ਸੁਣੌਂਦੇ ਨੇ। ਕੋਟ ਜਨਮ ਦੇ ਲੱਥੇ ਪਾਪ, ਪ੍ਰਭ ਦੀ ਝੋਲੀ ਪੌਂਦੇ ਨੇ। ਰਲ ਮਿਲ ਗਾਇਆ ਇਕੋ ਜਾਪ, ਤੂੰ ਮੈਂ ਤੇਰਾ ਰਾਗ ਅਲੌਂਦੇ ਨੇ। ਰੂਹ ਬੁੱਤ ਦੋਵੇਂ ਹੋ ਗਏ ਪਾਕ, ਪੱਤਤ ਪਾਪੀ ਭੇਵ ਚੁਕੌਂਦੇ ਨੇ। ਹਰਿ ਚਰਨ ਜੁੜਿਆ ਨਾਤ, ਨਾਤਾ ਇਕੋ ਨਾਲ ਰਖੌਂਦੇ ਨੇ। ਜਿਸ ਦੇ ਵਿਚੋਂ ਉਪਜੀ ਸਾਡੀ ਜ਼ਾਤ, ਅੰਤਮ ਓਸੇ ਵਿਚ ਮਿਲੌਂਦੇ ਨੇ। ਸਚਖੰਡ ਦਵਾਰੇ ਜਾ ਕੇ ਦਰਸ਼ਨ ਪਾਈਏ ਅਗੰਮੀ ਬਾਪ, ਪਿਤਾ ਪੁਰਖ ਅਕਾਲ ਸੀਸ ਨਿਵੌਂਦੇ ਨੇ। ਸਾਡਾ ਖਹਿੜਾ ਛੁੱਟ ਜਾਏ ਜਾਪ, ਤੀਰਥ ਤੱਟ ਨਹਾਵਣ ਨਾ ਕੋਇ ਨਹੌਂਦੇ ਨੇ। ਜੇ ਪ੍ਰਭ ਜੂ ਮਿਲ ਜਾਏ ਆਪ, ਦੂਸਰ ਰਾਹ ਨਾ ਕੋਇ ਤਕੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਵੇਖ ਵਖੌਂਦੇ ਨੇ।

ਜਨ ਭਗਤੋ ਸਾਚਾ ਘਰ ਵਖਾਵਾਂਗਾ। ਮੰਜ਼ਲ ਪੌੜੀ ਆਪ ਚੜ੍ਹਾਵਾਗਾ । ਰਾਗ ਗੌੜੀ ਨਾ ਕੋਇ ਪੜ੍ਹਾਵਾਂਗਾ। ਅੱਗੇ ਗਲੀ ਜੋ ਦਿਸੇ ਭੀੜੀ, ਫੜ ਬਾਹੋਂ ਪਾਰ ਕਰਾਵਾਂਗਾ। ਜਿਉਂ ਨਰ ਸਿੰਘ ਰੂਪ ਧਾਰ ਕੇ ਕੀੜੀ, ਪ੍ਰਹਿਲਾਦ ਆਪਣੀ ਗੋਦ ਉਠਾਵਾਂਗਾ। ਜਿਸ ਦੇ ਹੱਥ ਵਿਚ ਮੀਰੀ ਪੀਰੀ, ਦੋ ਜਹਾਨਾਂ ਵੇਖ ਵਖਾਵਾਂਗਾ। ਤੁਹਾਡੇ ਗਲੋਂ ਕੱਟ ਕੇ ਸ਼ਰਅ ਜ਼ੰਜੀਰੀ, ਅਸ਼ਾਇਤ ਇਕੋ ਇਕ ਸਮਝਾਵਾਂਗਾ। ਚੋਟੀ ਚਾੜ੍ਹ ਕੇ ਓਸ ਅਖ਼ੀਰੀ, ਆਖ਼ਰ ਆਪਣਾ ਮੇਲ ਮਿਲਾਵਾਂਗਾ। ਲੱਖ ਚੁਰਾਸੀ ਵਿਚੋਂ ਮੇਲ ਹੋਇਆ ਤਕ਼ਦੀਰੀ, ਤਦਬੀਰ ਆਪਣੀ ਆਪ

ਸਮਝਾਵਾਂਗਾ। ਬਿਨ ਭਗਤ ਪ੍ਰਭ ਦੀ ਚਲੇ ਕਦੇ ਨਾ ਪੀੜੀ, ਵਾਧਾ ਭਗਤਾਂ ਨਾਲ ਰਖਾਵਾਂਗਾ। ਤੁਹਾਡੀ ਜਨਮ ਜਨਮ ਦੀ ਕੱਟ ਦਿਲਗੀਰੀ, ਕੂੜਾ ਦਲਿੱਦਰ ਪਰੇ ਹਟਾਂਵਾਂਗਾ। ਮਹੱਲ ਵਖਾ ਬੇਨਜ਼ੀਰੀ, ਨਜ਼ਰ ਆਪਣੇ ਨਾਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ।

ਜਨ ਭਗਤ ਧਿਆਨ ਲਗੌਂਦੇ ਨੇ। ਨੇਤਰ ਅੱਖ ਉਠੌਂਦੇ ਨੇ। ਪ੍ਰਭ ਸਾਚੇ ਰਾਹ ਤਕੌਂਦੇ ਨੇ। ਵੇਲਾ ਵਕਤ ਸੁਹੌਂਦੇ ਨੇ। ਅੰਤਰ ਅੰਤਰ ਗੀਟੀਆਂ ਗਿਣ ਗਿਣ, ਆਪਣਾ ਹਾਲ ਸੁਣੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲੌਂਣਾ ਸਾਚੇ ਘਰ, ਘਰ ਇਕੋ ਵੇਖ ਵਖੌਂਦੇ ਨੇ।

ਘਰ ਸਾਚੇ ਮੇਲ ਮਿਲਾਵਾਂਗਾ। ਜਗਤ ਵਿਛੜੇ ਜੋੜ ਜੁੜਾਵਾਂਗਾ। ਨਿਰਗੁਣ ਹੋ ਕੇ ਜਾਵਾਂ ਬਹੁੜ, ਸਰਗੁਣ ਪੜਦਾ ਲਾਹਵਾਂਗਾ। ਸਤਿ ਸਰੂਪੀ ਚਾੜ੍ਹ ਕੇ ਘੋੜ, ਸ਼ਬਦੀ ਵਾਂਗ ਫੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਘਰ ਵਸਾਵਾਂਗਾ।

ਗੁਰਮੁਖ ਕਹਿਣ ਘਰ ਸਾਚੇ ਵਸਾਂਗੇ। ਖ਼ੁਸ਼ੀਆਂ ਨਾਲ ਬਹਿ ਬਹਿ ਹੱਸਾਂਗੇ। ਪ੍ਰੀਤਮ ਤਾਈਂ ਆਪਣਾ ਹਾਲ ਦੱਸਾਂਗੇ। ਚਰਨ ਸਰਨਾਈ ਸਾਚੀ ਢੱਠਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲੀ ਕਰਨੀ ਉਹਦੇ ਅੱਗੇ ਰੱਖਾਂਗੇ।

ਪਿਛਲੀ ਕਰਨੀ ਜਬ ਅੱਗੇ ਮੇਰੇ ਟਿਕਾਓਗੇ। ਨੇਤਰ ਹਰਨ ਫਰਨ ਆਪ ਖੁਲ੍ਹਾਓਗੇ। ਜਗ ਮਰਨ ਮਾਤ ਚੁਕਾਓਗੇ। ਵਰਨ ਬਰਨ ਡੇਰਾ ਢਾਓਗੇ। ਪੱਟੀ ਇਕੋ ਪੜ੍ਹਨ, ਢੋਲਾ ਇਕੋ ਰਾਗ ਗਾਓਗੇ। ਸਾਚੀ ਪੌੜੀ ਚੜ੍ਹਨ, ਮੁੜ ਦੇ ਫੇਰ ਮਾਤ ਨਾ ਆਓਗੇ। ਪ੍ਰਭ ਦਰਸ ਦੀਦ ਦੀਦਾਰ ਨੇਤਰ ਲੋਚਣ ਕਰਨ, ਕਰਮਾਂ ਕਾਡਾਂ ਪੰਧ ਮੁਕਾਓਗੇ। ਕਿਰਪਾ ਨਿਧਾਨ ਠਾਕਰ ਸਵਾਮੀ ਆਪਣੀ ਕਿਰਪਾ ਕਰਨ, ਮੁਹੱਬਤ ਪਿਆਰ ਵਿਚ ਮਿਲਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਇਕੋ ਦਰਸ਼ਨ ਪਾਓਗੇ।

ਗੁਰਮੁਖ ਕਹਿਣ ਘਰ ਸੱਚਾ ਤੱਕਿਆ, ਤਕਵਾ ਇਕ ਜਣਾਈਆ। ਲੇਖਾ ਮੁੱਕਾ ਮਦੀਨੇ ਮੱਕਿਆ, ਮਕਬਰਿਆਂ ਸੀਸ ਨਾ ਕੋਇ ਝੁਕਾਈਆ। ਲਹਿਣਾ ਚੁੱਕਾ ਤੀਰਥ ਤੱਟਿਆ, ਅਠਸਠ ਨਾ ਉਠ ਉਠ ਧਾਈਆ। ਪਤਿਪਰਮੇਸ਼ਵਰ ਸਵਾਮੀ ਮਿਲਿਆ ਸੱਚਿਆ, ਸਚ ਦਿਤੀ ਵਡਿਆਈਆ। ਲੇਖੇ ਲਾ ਕੇ ਭਾਂਡਾ ਕੱਚਿਆ, ਕਾਇਆ ਕੰਚਨ ਦਿਤੀ ਬਣਾਈਆ। ਮਨੂਆ ਵਾਸਨਾ ਵਿਚ ਨਾ ਨੱਚਿਆ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਿਰ ਹੱਥ ਸਵਾਮੀ ਰੱਖਿਆ, ਅੰਤਰਜਾਮੀ ਦਇਆ ਕਮਾਈਆ। ਜਨ ਭਗਤ ਉਠ ਮੇਰੇ ਬੱਚਿਆ, ਸਚਖੰਡ ਤੈਨੂੰ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ।

ਜਨ ਭਗਤ ਕਹੇ ਮੈਂ ਵੇਖਿਆ ਸਚਖੰਡ, ਬਿਨ ਅੱਖਾਂ ਨਜ਼ਰੀ ਆਈਆ। ਓਥੇ ਵਸੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਦੀਨ ਦਿਆਲ ਹੋ ਬਖ਼ਸ਼ੰਦ, ਰਹਿਮਤ ਆਪ ਕਮਾਈਆ। ਭਗਤ ਸੁਹੇਲੇ ਲਾ ਕੇ ਅੰਗ, ਆਪਣੀ ਗੋਦ ਉਠਾਈਆ। ਅੰਤਰ ਪਾਵੇ ਇਕੋ ਠੰਡ, ਅਗਨੀ ਤੱਤ ਨਾ ਲਾਗੇ ਰਾਈਆ। ਭਗਤ ਭਗਵਾਨ ਇਕੋ ਪੈ ਜਾਏ ਗੰਢ, ਬੱਧੀ ਗੰਢ ਨਾ ਕੋਇ ਖੁਲ੍ਹਾਈਆ। ਆਸਾ ਮਨਸਾ

ਪੂਰੀ ਹੋਈ ਮੰਗ, ਮੰਗਤਾ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਅਨੰਦ, ਜਿਸ ਅਨੰਦ ਵਿਚੋਂ ਗੁਰ ਅਵਤਾਰ ਚੰਦ ਚਮਕਾਈਆ। (੭ ਮੱਘਰ ੨੦੨੧ ਬਿ ਕਰਤਾਰ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਕਰ ਕਿਰਪਾ, ਕਿਰਪਾ ਨਿਧਾਨ ਤੇਰੀ ਓਟ ਤਕਾਈਆ। ਤੁਧ ਬਿਨ ਅਵਰ ਨਾ ਦੂਜਾ ਦਿਸਦਾ, ਨੇਤਰ ਨੈਣ ਨਾ ਦਰਸ਼ਨ ਪਾਈਆ। ਤੀਜੇ ਉਤੇ ਕਦੇ ਨਾ ਵਿਸਦਾ, ਆਸਾ ਅਵਰ ਨਾ ਕੋਇ ਵਖਾਈਆ। ਮਿਹਰਵਾਨ ਹੋ ਕੇ ਕੱਟ ਦੇ ਬਿਪਤਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ।

ਜਨ ਭਗਤ ਕਹੇ ਮੇਰਾ ਵੰਡ ਦਰਦ, ਦਰਦ ਦੁੱਖ ਭੈ ਭੰਜਨ ਨਜ਼ਰੀ ਆਇੰਦਾ। ਤੇਰੇ ਅੱਗੇ ਅਰਜੋਈ ਅਰਜ਼, ਨਮੋਂ ਕਰਕੇ ਸੀਸ ਝੁਕਾਇੰਦਾ। ਤੇਰਾ ਕੁਝ ਨਾ ਹੋਵੇ ਹਰਜ, ਜੁਗ ਚੌਕੜੀ ਜਨ ਭਗਤਾਂ ਸਦਾ ਤਰਾਇੰਦਾ। ਤੂੰ ਮਰਦ ਮਰਦਾਨਾ ਮਰਦ, ਮੱਦਦ ਤੇਰੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ।

ਜਨ ਭਗਤ ਕਹੇ ਕੱਟ ਦੇ ਬੰਧਨ, ਫਾਂਸੀ ਰਹਿਣ ਕੋਇ ਨਾ ਪਾਈਆ। ਮਸਤਕ ਟਿੱਕਾ ਲਾ ਦੇ ਚੰਦਨ, ਧੂੜੀ ਖ਼ਾਕ ਰਮਾਈਆ। ਦੂਜੇ ਦਰ ਨਾ ਜਾਏ ਮੰਗਣ, ਘਰ ਇਕੋ ਬੇਪਰਵਾਹੀਆ। ਤੇਰਾ ਸਾਹਿਬ ਸਾਚਾ ਸੰਗਣ, ਸਗਲਾ ਨਾਤਾ ਦੇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਚਰਨ ਕਵਲ ਬਖ਼ਸ਼ ਸਰਨਾਈਆ।

ਜਨ ਭਗਤ ਕਹੇ ਮੇਰਾ ਕੱਟ ਜ਼ੰਜੀਰ, ਸਿਰ ਆਪਣਾ ਹੱਥ ਟਿਕਾਈਆ । ਬਿਨ ਤੇਰੇ ਵੰਡੇ ਕੋਇ ਨਾ ਪੀੜ, ਦਰਦੀ ਨਜ਼ਰ ਕੋਇ ਨਾ ਆਈਆ। ਤੇਰੇ ਅੱਗੇ ਬੇਨੰਤੀ ਇਕ ਅਖ਼ੀਰ, ਆਖ਼ਰ ਰਿਹਾ ਸੁਣਾਈਆ। ਤੂੰ ਜ਼ਾਹਰ ਜ਼ਹੂਰ ਸੱਚਾ ਪੀਰ, ਪੈਗ਼ੰਬਰ ਇਕ ਅਖਵਾਈਆ। ਪ੍ਰਭ ਬਦਲ ਦੇ ਤਕ਼ਦੀਰ, ਤਦਬੀਰ ਆਪਣੀ ਆਪ ਸਮਝਾਈਆ। ਕਰਮਾਂ ਉਤੇ ਮਾਰ ਲਕੀਰ, ਸ਼ਾਹ ਹਕੀਰ ਪਾਰ ਲੰਘਾਈਆ। ਇਕੋ ਤੇਰੀ ਨਜ਼ਰੀ ਆਵੇ ਤਸਵੀਰ, ਤਾਲਬ ਹੋ ਕੇ ਮੰਗ ਮੰਗਾਈਆ। ਤੂੰ ਦਾਤਾ ਗੁਣੀ ਗਹਿਰ, ਗਹਿਰ ਗਵਰ ਅਖਵਾਈਆ। ਤੇਰੇ ਹੱਥ ਨਾਮ ਸ਼ਮਸ਼ੀਰ, ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਬਖ਼ਸ਼ ਸਾਚੀ ਧੀਰ, ਧੀਰਜ ਆਪਣੇ ਚਰਨ ਬੰਧਾਈਆ। (੮ ਮੱਘਰ ੨੦੨੧ ਬਿ ਮਾਧੋ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਖੋਲ੍ਹ ਦੇ ਪੜਦਾ, ਉਹਲਾ ਰਹਿਣ ਕੋਇ ਨਾ ਪਾਈਆ। ਭੇਵ ਖੁਲ੍ਹਾ ਦੇ ਆਪਣੇ ਘਰ ਦਾ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ । ਜੁਗ ਚੌਕੜੀ ਨਿਤ ਨਵਿਤ ਤੈਨੂੰ ਲੱਭਦਾ, ਦੂਜੀ ਆਸ ਨਾ ਕੋਇ ਰਖਾਈਆ। ਬਿਨ ਤੇਰੇ ਚਰਨਾ ਕਰਾਂ ਕੋਇ ਨਾ ਸੱਯਦਾ, ਸੀਸ ਜਗਦੀਸ ਨਾ ਕਿਸੇ ਝੁਕਾਈਆ। ਬਿਨ ਤੇਰੀ ਮੰਜ਼ਲ ਮੇਰਾ ਪੈਂਡਾ ਮੂਲ ਨਾ ਮੁੱਕਦਾ, ਚਾਰੋਂ ਕੁੰਟ ਭੱਜਾਂ ਬਣ ਬਣ ਪਾਂਧੀ ਰਾਹੀਆ। ਲੇਖਾ ਮੁਕਾ ਦੇ ਆਰ ਪਾਰ ਹਦ ਦਾ, ਮਿਹਰ ਨਜ਼ਰ ਇਕ ਉਠਾਈਆ। ਮੈਂ ਬਾਲਾ ਨੱਢਾ ਤੇਰੀ ਯੱਦ ਦਾ, ਪੁਸ਼ਤ ਪਨਾਹ

ਹੱਥ ਟਿਕਾਈਆ। ਤੇਰਾ ਖੇਲ ਅਗੰਮੀ ਅੱਖ ਦਾ, ਨਿਰਗੁਣ ਨਿਰਵੈਰ ਕਰ ਰੁਸ਼ਨਾਈਆ। ਮੈਂ ਦਰਸ ਕਰਾਂ ਪਰਤੱਖ ਦਾ, ਬਾਹਰ ਖੋਜਣ ਕੋਇ ਨਾ ਜਾਈਆ। ਮੇਰਾ ਲਹਿਣਾ ਦੇ ਦੇ ਹੱਕ ਦਾ, ਹਕੀਕਤ ਤੇਰੇ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈ ਮਿਲਾਈਆ।

ਜਨ ਭਗਤ ਕਹੇ ਪ੍ਰਭ ਖੋਲ੍ਹ ਦੇ ਪੜਦਾ, ਕਿਉਂ ਬੈਠਾ ਮੁੱਖ ਛੁਪਾਈਆ । ਮੈਂ ਬਣ ਬੈਰਾਗੀ ਬਿਰਹੋਂ ਅੰਦਰ ਸੜਦਾ, ਅਗਨੀ ਤੱਤ ਤਪਾਈਆ। ਤੂੰ ਰੂਪ ਅਨੂਪ ਨਰਾਇਣ ਨਰ ਦਾ, ਨਰ ਹਰਿ ਤੇਰੀ ਬੇਪਰਵਾਹੀਆ। ਤੂੰ ਸਚਖੰਡ ਦਵਾਰੇ ਉਚ ਮਨਾਰੇ ਵਸਦਾ, ਮੈਂ ਲੋਕਮਾਤ ਧਿਆਨ ਲਗਾਈਆ। ਮੈਂ ਭੁੱਖਾ ਤੇਰੇ ਜਸ ਦਾ, ਸਦ ਸਿਫ਼ਤਾਂ ਵਿਚ ਸਾਲਾਹੀਆ। ਤੂੰ ਰਹਿਬਰ ਮੇਰੇ ਰਥ ਦਾ, ਸਾਢੇ ਤਿੰਨ ਹੱਥ ਦੇ ਵਡਿਆਈਆ। ਮੈਂ ਤੇਰਾ ਨਾਮ ਰਟਦਾ, ਮਨ ਕਾ ਮਣਕਾ ਦੇ ਭੁਵਾਈਆ। ਤੂੰ ਮਾਲਕ ਮੇਰੇ ਹੱਟ ਦਾ, ਬਣ ਵਣਜਾਰਾ ਸੇਵ ਕਮਾਈਆ। ਮੈਂ ਪਿਆਸਾ ਤੇਰੇ ਰਸ ਦਾ, ਅੰਮ੍ਰਿਤ ਝਿਰਨਾ ਦੇ ਝਿਰਾਈਆ। ਤੂੰ ਹਰ ਘਟ ਅੰਦਰ ਵਸਦਾ, ਘਰ ਮੰਦਰ ਖ਼ੁਸ਼ੀ ਮਨਾਈਆ। ਇਕੋ ਬੋਲ ਜੈਕਾਰਾ ਅਲੱਖ ਦਾ, ਦਰ ਤੇਰੇ ਅਲੱਖ ਸੁਣਾਈਆ। ਤੂੰ ਸਾਹਿਬ ਸੁਲਤਾਨ ਕਿਉਂ ਵੱਖਰਾ ਵਸਦਾ, ਝੱਲੀ ਨਾ ਜਾਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲੈ ਮਿਲਾਈਆ।

ਜਨ ਭਗਤ ਕਹੇ ਪ੍ਰਭ ਕਿਉਂ ਫਿਰੇਂ ਲੁਕਦਾ, ਮੁਖ ਘੁੰਗਟ ਦੇ ਉਠਾਈਆ। ਤੇਰਾ ਨਾਤਾ ਪਿਤਾ ਪੁੱਤ ਦਾ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਮੇਰਾ ਝਗੜਾ ਮੁੱਕੇ ਦੁੱਖ ਦਾ, ਸੁਖ ਸਾਗਰ ਰੂਪ ਸਮਾਈਆ। ਤੂੰ ਆਦਿ ਜੁਗਾਦਿ ਜਨ ਭਗਤਾਂ ਗੋਦੀ ਚੁੱਕਦਾ, ਗਲਵਕੜੀ ਇਕੋ ਪਾਈਆ। ਦੋ ਜਹਾਨ ਕਦੇ ਨਾ ਰੁੱਸਦਾ, ਸਨਮੁਖ ਹੋ ਨਾ ਮੁੱਖ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਆਪਣੇ ਲੇਖੇ ਪਾਈਆ।

ਜਨ ਭਗਤ ਕਹੇ ਪ੍ਰਭ ਮੇਲ ਅੱਖੀਂ, ਕਿਉਂ ਆਪਣਾ ਆਪ ਰਿਹਾ ਬਦਲਾਈਆ। ਮੈਂ ਆਦਿ ਜੁਗਾਦੀ ਤੇਰੀ ਸਖੀ, ਤੂੰ ਮਾਲਕ ਬੇਪਰਵਾਹੀਆ । ਤੂੰ ਸ਼ਾਹ ਸ਼ਾਹਾਨਾ ਧੁਰ ਦਾ ਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਮੈਂ ਲਾਲ ਰੰਗਣ ਤੇਰੀ ਲਾਈ ਹੱਥੀਂ, ਦੋਏ ਜੋੜ ਸੀਸ ਨਿਵਾਈਆ। ਮੈਂ ਸੀਸ ਗੁੰਦਾਂ ਪੱਟੀ, ਨੇਤਰ ਕੱਜਲ ਧਾਰ ਬੰਧਾਈਆ। ਇਕੋ ਆਸ ਪ੍ਰੀਤਮ ਰੱਖੀ, ਸ੍ਰੀ ਭਗਵਾਨ ਤੇਰਾ ਰਾਹ ਤਕਾਈਆ। ਕਵਣ ਵੇਲਾ ਆਏ ਵਹੀਰ ਘੱਤੀ, ਧੁਰ ਦਾ ਪਾਂਧੀ ਬਣ ਕੇ ਰਾਹੀਆ। ਆਪਣੇ ਨਾਮ ਦੀ ਸਮਝਾ ਦੇ ਪੱਟੀ, ਜਗਤ ਵਿਦਿਆ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਟਿਕਾਈਆ।

ਜਨ ਭਗਤ ਕਹੇ ਕਿਉਂ ਹੋਇਆ ਉਹਲੇ, ਅਛਲ ਛਲ ਧਾਰੀ ਆਪਣਾ ਖੇਲ ਖਿਲਾਈਆ। ਭਾਗ ਲਗਾ ਦੇ ਕਾਇਆ ਚੋਲੇ, ਬੰਕ ਦਵਾਰੀ ਤੇਰੀ ਵੱਜੇ ਵਧਾਈਆ। ਸਚ ਨਾਮ ਸੁਣਾ ਦੇ ਸੋਹਲੇ, ਢੋਲੇ ਰਾਗ ਅਲਾਈਆ। ਤੁਧ ਬਿਨ ਪੜਦਾ ਕੋਈ ਨਾ ਖੋਲ੍ਹੇ, ਬਜਰ ਕਪਾਟ ਨਾ ਕੋਇ ਤੁੜਾਈਆ। ਸੁਰਤੀ ਅੰਤਰ ਸ਼ਬਦ ਨਾ ਮੌਲੇ, ਵਿਸਮਾਦੀ ਵਿਸਮਾਦੀ ਰੂਪ ਨਾ ਕੋਇ ਜਣਾਈਆ। ਸੋਹਣਾ ਗੀਤ ਅਗੰਮੀ ਛੰਦ ਕੋਈ ਨਾ ਬੋਲੇ, ਸੋਹੰ ਕਰੇ ਨਾ ਕੋਇ ਪੜ੍ਹਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੀਵਾਂ ਜੰਤਾਂ ਬਣ ਕੇ ਗਏ ਵਿਚੋਲੇ, ਭਗਵਨ ਭਗਤ ਸਿੱਧਾ ਤੇਰਾ ਰਾਹ ਤਕਾਈਆ। ਦੁੱਖ ਰੋਗ ਸੰਤਾਪ ਵੇਖ ਕਦੇ ਨਾ ਡੋਲੇ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਜਣ ਲੈ ਮਿਲਾਈਆ।

ਜਨ ਭਗਤ ਕਹਿਣ ਕਿਉਂ ਖੇਲੇਂ ਲੁਕਣ ਮੀਟੀ, ਮੈਂਡਾ ਤੈਂਡਾ ਲੇਖਾ ਦੇ ਮੁਕਾਈਆ। ਤੇਰੀ ਧਾਰ ਬਾਰੀਕ ਸਭ ਤੋਂ ਨਿੱਕੀ, ਨਿੱਕੀ ਨਿਕਿਆਂ ਵਿਚੋਂ ਨਜ਼ਰੀ ਆਈਆ। ਤੇਰੀ ਚਾਰ ਵਰਨ ਤੋਂ ਬਾਹਰ ਸਦਾ ਸਿੱਖੀ, ਜ਼ਾਤ ਪਾਤ ਦੀਨ ਮਜ਼੍ਹਬ ਨਾ ਕੋਇ ਰਖਾਈਆ। ਇਕੋ ਤੇਰੇ ਨਾਮ ਦੀ ਪੜ੍ਹਦੇ ਸਾਚੀ ਚਿੱਠੀ, ਦੂਜਾ ਹਰਫ਼ ਵੇਖਣ ਕੋਇ ਨਾ ਪਾਈਆ। ਜਿਧਰ ਵੇਖਣ ਤੇਰੀ ਧਾਰ ਦਿਸੀ, ਦਹਿ ਦਿਸ਼ਾ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈ ਮਿਲਾਈਆ।

ਜਨ ਭਗਤ ਕਹਿਣ ਪ੍ਰਭ ਆ ਜਾ ਅੱਗੇ, ਪਿਛਲਾ ਪੰਧ ਮੁਕਾਈਆ। ਦਰ ਦਰਵੇਸ਼ ਤੇਰੇ ਹੁਕਮੇ ਬੱਧੇ, ਬੈਠੇ ਸੀਸ ਨਿਵਾਈਆ। ਕਲਜੁਗ ਬਪੜੇ ਹੋਏ ਬੱਗੇ, ਕਾਗ ਹੰਸ ਰੂਪ ਨਾ ਕੋਇ ਵਟਾਈਆ। ਬਿਨ ਓਢਨ ਫਿਰਦੇ ਨੰਗੇ, ਸੀਸ ਜਗਦੀਸ ਨਾ ਕੋਇ ਸੁਹਾਈਆ। ਰਸ ਮਿਲੇ ਨਾ ਅੰਮ੍ਰਿਤ ਠੰਡੇ, ਅਗਨੀ ਤੱਤ ਨਾ ਕੋਇ ਬੁਝਾਈਆ। ਜਨਮ ਕਰਮ ਦੀ ਟੁੱਟੀ ਕੋਈ ਨਾ ਗੰਢੇ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇਰਾ ਰਹੇ ਮੰਗੇ, ਦਰ ਦਰਵੇਸ਼ ਅਲਖ ਜਗਾਈਆ। ਤੂੰ ਸਾਹਿਬ ਸੁਲਤਾਨ ਭਗਤ ਸੁਹੇਲਾ ਸੂਰਾ ਸਰਬੰਗੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਧਾਰ ਵੇਖ ਕੰਢੇ, ਕੂੜ ਕੁੜਿਆਰਾ ਰਿਹਾ ਕੁਰਲਾਈਆ। ਮਨ ਵਾਸਨਾ ਜੀਵ ਜੰਤ ਹੋਏ ਗੰਦੇ, ਦੁਰਮਤ ਮੈਲ ਨਾ ਕੋਇ ਧੁਵਾਈਆ। ਹਉਂ ਠਾਕਰ ਸਵਾਮੀ ਭਗਤ ਭਗਵਾਨ ਤੇਰੇ ਬੰਦੇ, ਬੰਦਨਾ ਕਰ ਕਰ ਇਕੋ ਸੀਸ ਨਿਵਾਈਆ। ਸਾਕ ਸੱਜਣ ਭਾਈ ਭੈਣ ਕੁੜਾਵੇ ਛੱਡੇ, ਮਾਤ ਪਿਤ ਸੰਗ ਨਾ ਕੋਇ ਰਖਾਈਆ। ਸਚ ਪ੍ਰੀਤੀ ਧੁਰ ਦੀ ਰੀਤੀ ਸਰਨ ਸਰਨਾਈ ਤੇਰੀ ਲੱਗੇ, ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਰਾਹ ਤਕਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਅਗਨੀ ਅੱਗ ਤਪੇ, ਸਾਂਤਕ ਸਤਿ ਨਾ ਕੋਇ ਕਰਾਈਆ। ਜਨ ਭਗਤ ਸੁਹੇਲਾ ਤੇਰਾ ਇਕੋ ਢੋਲਾ ਜਪੇ, ਸੋਹੰ ਸਤਿ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਬਹਾਈਆ।

ਜਨ ਭਗਤ ਕਹੇ ਪ੍ਰਭ ਦੇ ਦਲਾਸਾ, ਸਰਨ ਤੇਰੀ ਸਰਨਾਈਆ। ਚਰਨ ਕਵਲ ਮਿਲੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਸਚ ਪ੍ਰੀਤੀ ਜੁੜੇ ਨਾਤਾ, ਕੂੜੀ ਕਿਰਿਆ ਦੇ ਤਜਾਈਆ। ਏਥੇ ਓਥੇ ਹੋ ਰਾਖਾ, ਸੇਵਕ ਬਣ ਕੇ ਸੇਵ ਕਮਾਈਆ। ਖਾਲੀ ਭਰਦੇ ਕਾਇਆ ਕਾਸਾ, ਵਸਤ ਅਮੋਲਕ ਇਕ ਵਰਤਾਈਆ। ਦੀਆ ਬਾਤੀ ਨੂਰ ਹੋਵੇ ਪਰਕਾਸ਼ਾ, ਅੰਧ ਅੰਧੇਰ ਮਿਟਾਈਆ। ਸਾਚੇ ਮੰਡਲ ਪਵੇ ਰਾਸਾ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਭਾਗ ਲੱਗੇ ਵਿਚ ਪਰਭਾਸਾ, ਸੀਤਾ ਰਾਮ ਵੱਜੇ ਵਧਾਈਆ। ਨਾਨਕ ਗੋਬਿੰਦ ਗਾਵੇ ਗਾਥਾ, ਤੂੰ ਮੇਰਾ ਮੈਂ ਤੇਰੀ ਕਰਾਂ ਪੜ੍ਹਾਈਆ। ਜਨ ਭਗਤਾਂ ਦਰ ਮਿਲੇ ਠਾਂਡਾ, ਅਗਨੀ ਤੱਤ ਗਵਾਈਆ। ਸੰਤ ਸੁਹੇਲਾ ਤੇਰਾ ਢੋਲਾ ਗਾਂਦਾ, ਗਾ ਗਾ ਸ਼ੁਕਰ ਮਨਾਈਆ। ਗੁਰਮੁਖ ਤੇਰਾ ਪ੍ਰੇਮ ਪਿਆਰ ਪ੍ਰੀਤੀ ਤੋੜ ਨਿਭਾਂਦਾ, ਓੜਕ ਤੇਰੀ ਸੇਵ ਕਮਾਈਆ। ਗੁਰਸਿਖ ਚਰਨ ਕਵਲ ਸੀਸ ਨਿਵਾਂਦਾ, ਧੂੜੀ ਟਿੱਕਾ ਖ਼ਾਕ ਰਮਾਈਆ। ਮੁਰੀਦ ਮੁਰਸ਼ਦ ਤੇਰੇ ਹੁਕਮ ਬਾਂਧਾ, ਬੰਦਨਾ ਕਹਿ ਕਹਿ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਰਿਹਾ ਜਣਾਈਆ।

ਜਨ ਭਗਤ ਕਹੇ ਤੂੰ ਠਾਕਰ ਮੇਰਾ, ਠੋਕਰ ਆਪਣਾ ਨਾਮ ਲਗਾਈਆ । ਅਬਿਨਾਸ਼ੀ ਕਰਤਾ ਕਹੇ ਤੂੰ ਮੇਰਾ ਚੇਰਾ, ਘਰ ਸਾਚੇ ਵੱਜੇ ਵਧਾਈਆ। ਜਨ ਭਗਤ ਕਹੇ ਪ੍ਰਭ ਆ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰਾ ਵਸਾਵਾਂ ਖੇੜਾ, ਘਰ ਸਾਚੇ ਖ਼ੁਸ਼ੀ ਮਨਾਈਆ। ਜਨ ਭਗਤ ਕਹੇ ਪ੍ਰਭ ਜੂਠਾ ਝੂਠਾ ਢਾਹ ਦੇ ਡੇਰਾ, ਭਾਂਡਾ ਭਰਮ ਭੌ ਭੰਨਾਈਆ। ਸ੍ਰੀ ਭਗਵਾਨ ਕਹੇ ਮੈਂ ਖੁਲ੍ਹਾ ਕਰਾਂ ਵੇਹੜਾ, ਕੂੜੀ ਕਿਰਿਆ ਕੋਇ ਰਹਿਣ ਨਾ ਪਾਈਆ। ਜਨ ਭਗਤ ਕਹੇ ਮੇਰਾ ਆਪਣੇ ਕੰਧ ਉਠਾ ਲੈ ਬੇੜਾ, ਬਣ ਮਲਾਹ

ਹੋ ਸਹਾਈਆ। ਸ੍ਰੀ ਭਗਵਾਨ ਕਹੇ ਮੈਂ ਖੇਵਟ ਖੇਟਾ ਤੇਰਾ, ਨਈਆ ਨੌਕਾ ਆਪਣਾ ਨਾਮ ਚੜ੍ਹਾਈਆ। ਜਨ ਭਗਤ ਕਹੇ ਮੇਰਾ ਆਵਣ ਜਾਵਣ ਲੱਖ ਚੁਰਾਸੀ ਚੁੱਕ ਜਾਏ ਝੇੜਾ, ਝਗੜਾ ਅਵਰ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਕਹੇ ਤੇਰਾ ਸਾਚੇ ਘਰ ਵਸੇਰਾ, ਸਚਖੰਡ ਦਿਆਂ ਮਾਣ ਵਡਿਆਈਆ। ਜਨ ਭਗਤ ਕਹੇ ਪ੍ਰਭੂ ਤੇਰੇ ਚਰਨਾਂ ਲੱਗੇ ਡੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਕਹੇ ਤੂੰ ਮੇਰਾ ਮੈਂ ਤੇਰਾ, ਦੋਹਾਂ ਦਾ ਇਕੋ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਸਚ ਸੱਚੀ ਸਰਨਾਈਆ।

ਸ੍ਰੀ ਭਗਵਾਨ ਕਹੇ ਸੁਣ ਭਗਤ ਜਨ ਲਾਲ, ਲਾਲਨ ਦਿਆਂ ਜਣਾਈਆ। ਭਾਗ ਲਗਾਵਾਂ ਕਾਇਆ ਸੱਚੀ ਧਰਮਸਾਲ, ਧਰਮ ਦਵਾਰ ਇਕ ਵਖਾਈਆ। ਕੂੜੀ ਕਿਰਿਆ ਕੂੜ ਜੰਜਾਲ, ਮਾਇਆ ਮਮਤਾ ਮੋਹ ਮਿਟਾਈਆ । ਮੁਰਸ਼ਦ ਹੋ ਕੇ ਪੁੱਛਾਂ ਹਾਲ, ਮੁਰੀਦਾਂ ਦਿਆਂ ਮਾਣ ਵਡਿਆਈਆ। ਲੇਖਾ ਚੁਕਾ ਕੇ ਸ਼ਾਹ ਕੰਗਾਲ, ਨੀਚ ਊਚ ਆਪਣੇ ਰੰਗ ਰੰਗਾਈਆ। ਸਤਿ ਸਰੂਪੀ ਵਜਾ ਕੇ ਤਾਲ, ਧੁਨ ਨਾਦ ਰਾਗ ਇਕ ਸ਼ਨਵਾਈਆ। ਭਾਗ ਲਗਾ ਕੇ ਕਾਇਆ ਮਾਟੀ ਖਾਲ, ਖਾਲਸ ਆਪਣਾ ਰੂਪ ਦਿਆਂ ਦਰਸਾਈਆ। ਸੁਰਤੀ ਕਦੇ ਨਾ ਹੋਵੇ ਬੇਹਾਲ, ਬਿਹਬਲ ਹੋ ਨਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਸਮਝਾਈਆ।

ਸ੍ਰੀ ਭਗਵਾਨ ਕਹੇ ਸੁਣ ਭਗਤ ਅਨੋਖੇ, ਹਰਿ ਵੱਖਰੀ ਧਾਰ ਚਲਾਇੰਦਾ। ਭਾਗ ਲਗਾ ਕੇ ਕਾਇਆ ਕੋਠੇ, ਕੱਪੜ ਆਪਣਾ ਮਾਟੀ ਤਨ ਆਪ ਵਡਿਆਇੰਦਾ। ਗਹਿਰ ਗੰਭੀਰ ਬੇਨਜ਼ੀਰ ਜਨ ਭਗਤਾਂ ਸੋਚ ਆਪੇ ਸੋਚੇ, ਦੂਜਾ ਸਮਝ ਨਾ ਕੋਇ ਸਮਝਾਇੰਦਾ। ਨਾਮ ਜਣਾ ਕੇ ਇਕ ਸਲੋਕੇ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਪੜ੍ਹਨੇ ਪੈਣ ਨਾ ਪੁਸਤਕ ਪੋਥੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ।

ਜਨ ਭਗਤ ਕਹੇ ਪ੍ਰਭ ਦੇ ਦੇ ਨਾਮ, ਨਿਰਅੱਖਰ ਕਰ ਪੜ੍ਹਾਈਆ। ਅੰਮ੍ਰਿਤ ਆਤਮ ਪਿਆ ਦੇ ਜਾਮ, ਸਚ ਖੁਮਾਰੀ ਇਕ ਵਖਾਈਆ। ਭੇਵ ਖੁਲ੍ਹਾ ਦੇ ਕਾਇਆ ਗਰਾਮ, ਨਗਰ ਖੇੜਾਂ ਇਕ ਵਸਾਈਆ। ਸ਼ਬਦ ਨਿਰਾਲਾ ਲਾ ਦੇ ਬਾਣ, ਅਣਿਆਲਾ ਆਪ ਚਲਾਈਆ। ਭਾਗ ਲਗਾ ਦੇ ਸਚ ਮਕਾਨ, ਕਾਇਆ ਕਾਅਬਾ ਕਰ ਰੁਸ਼ਨਾਈਆ। ਨਜ਼ਰੀ ਆਏ ਇਕ ਅਮਾਮ, ਬੇਪਰਵਾਹ ਫੇਰਾ ਪਾਈਆ। ਸਾਚਾ ਕਲਮਾ ਸੁਣਾ ਦੇ ਕਾਨ, ਕਾਇਨਾਤ ਮਿਲੇ ਵਡਿਆਈਆ । ਧੁਰ ਸੰਦੇਸ਼ਾ ਦੇ ਫ਼ਰਮਾਣ, ਫੁਰਨਾ ਮਨ ਦਾ ਬੰਦ ਕਰਾਈਆ। ਅਗਲੀ ਮੁਸ਼ਕਲ ਕਰ ਆਸਾਨ, ਮਿਹਰ ਨਜ਼ਰ ਇਕ ਉਠਾਈਆ। ਤੇਰਾ ਖੇਲ ਸਦਾ ਮਹਾਨ, ਖਾਲਕ ਕੋਈ ਖ਼ਲਕ ਸਮਝ ਸਕੇ ਨਾ ਰਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਚੜ੍ਹਦਾ ਵੇਖ ਤੂਫ਼ਾਨ, ਲਹਿਰ ਲਹਿਰ ਨਾਲ ਟਕਰਾਈਆ। ਸਾਬਤ ਦਿਸੇ ਨਾ ਕੋਈ ਧਰਮ ਈਮਾਨ, ਸਿਦਕ ਸਬੂਰੀ ਨਜ਼ਰ ਕੋਇ ਨਾ ਆਈਆ। ਨੇਤਰ ਰੋਂਦੀ ਅੰਜੀਲ ਕੁਰਾਨ, ਕਾਅਬਿਆਂ ਵਿਚ ਪਈ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੈ ਤਰਾਈਆ।

ਜਨ ਭਗਤ ਕਹੇ ਮੈਂ ਤੇਰਾ ਬਰਦਾ, ਬੰਦੀਖਾਨਾ ਦੇ ਤੁੜਾਈਆ। ਤੂੰ ਮਾਲਕ ਮੇਰੇ ਘਰ ਦਾ, ਪਤਿਪਰਮੇਸ਼ਵਰ ਇਕ ਅਖਵਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਸਦਾ ਤੈਥੋਂ ਡਰਦਾ, ਦੂਜਾ ਭੈ ਨਾ ਕੋਇ ਜਣਾਈਆ। ਬਿਨ ਤੇਰੇ ਨਾਮ ਕਲਮਾ ਕੋਈ ਨਾ ਪੜ੍ਹਦਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਬਿਨ ਤੇਰੇ ਮੰਦਰ ਕੋਇ ਨਾ ਚੜ੍ਹਦਾ, ਦੂਜੇ ਦਰ ਨਾ ਫੇਰਾ ਪਾਈਆ। ਬਿਨ ਤੇਰੇ ਪੱਲੂ ਲੜ ਕੋਇ ਨਾ ਫੜਦਾ, ਦੂਜਾ ਅੰਗ

ਨਾ ਕੋਇ ਰਖਾਈਆ। ਤੇਰਾ ਰੂਪ ਅਨੂਪ ਵੇਖ ਨਰਾਇਣ ਨਰ ਦਾ, ਮੇਰੀ ਆਸਾ ਖ਼ੁਸ਼ੀ ਮਨਾਈਆ। ਤੂੰ ਦਰਸ ਕਰਾ ਥਿਰ ਘਰ ਦਾ, ਜਿਸ ਘਰ ਸ਼ਬਦੀ ਬੈਠਾ ਬੇਪਰਵਾਹੀਆ। ਅੱਗੇ ਪੁਰਖ ਅਕਾਲ ਦਾਦਾ, ਪਤਿਪਰਮੇਸ਼ਵਰ ਆਪਣੇ ਅੰਗ ਲਗਾਈਆ। ਜਿਥੇ ਗਿਆ ਫੇਰ ਕੋਈ ਨਾ ਮੁੜਦਾ, ਅਵਣ ਗਵਣ ਨਾ ਕੋਇ ਭੁਵਾਈਆ। ਅੰਤਮ ਜੋਤੀ ਜੋਤ ਮਿਲਦਾ, ਤੱਤਾਂ ਵਾਲਾ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਦਾ ਹੋ ਸਹਾਈਆ।

ਜਨ ਭਗਤ ਕਹੇ ਕਰ ਮਿਹਰਵਾਨੀ, ਮਹਿਬੂਬ ਤੇਰੀ ਸਰਨਾਈਆ। ਤੇਰੇ ਦਰ ਦੀ ਵੇਖਾਂ ਨਿਸ਼ਾਨੀ, ਨਛਾਵਰ ਆਪਣਾ ਆਪ ਕਰਾਈਆ। ਜਿਥੇ ਅੰਮ੍ਰਿਤ ਪੀਣਾ ਪਏ ਨਾ ਪਾਣੀ, ਤ੍ਰਿਸਨਾ ਭੁੱਖ ਨਾ ਕੋਇ ਸਤਾਈਆ। ਜਿਥੇ ਪੜ੍ਹਨੀ ਪਏ ਨਾ ਬਾਣੀ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਲਕਾਈਆ । ਜਿਥੇ ਨਜ਼ਰ ਨਾ ਆਏ ਕੋਈ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰੂਪ ਨਾ ਕੋਇ ਵਟਾਈਆ। ਅਗੰਮ ਅਥਾਹ ਬੇਪਰਵਾਹ ਤੇਰੀ ਇਕੋ ਜੋਤ ਨੂਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ। ਮੈਂ ਵੇਖਾਂ ਤੇਰਾ ਹੱਕ਼ ਮੁਕ਼ਾਮੀ, ਜਿਸ ਘਰ ਬੈਠਾ ਸੋਭਾ ਪਾਈਆ। ਸ਼ਾਹ ਪਾਤਸ਼ਾਹ ਸੱਚੇ ਸੁਲਤਾਨੀ, ਇਕ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡੇ ਲੈਣਾ ਬਹਾਈਆ।

ਜਨ ਭਗਤ ਕਹੇ ਠਾਂਡੇ ਘਰ ਸੱਦ, ਸੱਦਾ ਨਾਉਂ ਸੁਣਾਈਆ। ਜਗਤ ਕਿਨਾਰਾ ਪਾਰ ਹੋਵੇ ਹੱਦ, ਅਧਵਿਚਕਾਰ ਨਾ ਕੋਇ ਰਖਾਈਆ। ਤੇਰੀ ਸੇਜੇ ਚੜ੍ਹਾਂ ਭੱਜ, ਆਪਣਾ ਬਲ ਧਰਾਈਆ। ਤੇਰਾ ਨਾਮ ਭੰਡਾਰਾ ਪੀਵਾਂ ਸਾਚੀ ਮਧ, ਰਸ ਇਕੋ ਇਕ ਰਖਾਈਆ। ਸਾਚਾ ਢੋਲਾ ਗਾਵਾਂ ਛੰਦ, ਨਾਅਰਾ ਹੱਕ ਅਲਾਈਆ। ਮੇਰਾ ਖ਼ੁਸ਼ੀ ਹੋਵੇ ਬੰਦ ਬੰਦ, ਤੇਰੀ ਬੰਦਨਾ ਇਕੋ ਭਾਈਆ। ਤੂੰ ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਦੇ ਕਮਾਈਆ। ਤੇਰੇ ਨਾਲ ਮਿਲ ਕੇ ਤੇਰਾ ਆਵੇ ਅਨੰਦ, ਦੂਜੀ ਆਸ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇਣੀ ਵਡਿਆਈਆ।

ਜਨ ਭਗਤ ਕਹੇ ਤੇਰਾ ਦਰ ਘਰ ਚੰਗਾ, ਪ੍ਰਭ ਇਕੋ ਨਜ਼ਰੀ ਆਈਆ। ਜਿਥੇ ਨਹੌਣਾ ਪਏ ਨਾ ਕਿਸੇ ਗੰਗਾ, ਜਮਨਾ ਸੁਰਸਤੀ ਗੋਦਾਵਰੀ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹੇ ਇਕੋ ਪ੍ਰੇਮ ਰਸ ਮਿਲੇ ਠੰਡਾ, ਅਗਨੀ ਅੱਗ ਨਾ ਲਾਗੇ ਰਾਈਆ। ਜਨ ਭਗਤ ਕਹੇ ਨਾ ਕੋਈ ਤੱਤਾਂ ਵਾਲਾ ਮਨੁੱਸ਼ ਦਿਸੇ ਬੰਦਾ, ਖ਼ਾਕੀ ਖ਼ਾਕ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਲੈ ਟਿਕਾਈਆ।

ਜਨ ਭਗਤ ਕਹੇ ਤੇਰਾ ਸਚ ਟਿਕਾਣਾ, ਟਿਕਟਿਕੀ ਲਾ ਕੇ ਧਿਆਨ ਲਗਾਈਆ। ਪ੍ਰਭ ਦੇ ਦੇ ਸ਼ਬਦ ਬਬਾਣਾ, ਬਣ ਸਵਾਲੀ ਅਲਖ ਜਗਾਈਆ । ਕਿਸੇ ਹੱਥ ਨਾ ਆਵੇ ਰਾਜਾ ਰਾਣਾ, ਕੋਟਨ ਕੋਟ ਰੋਂਦੇ ਵੇਖੇ ਮਾਰਨ ਧਾਹੀਂਆ । ਕਲਜੁਗ ਅੰਤਮ ਵਰਤੇ ਭਾਣਾ, ਭਾਵੀ ਸਭ ਦੇ ਸਿਰ ਤੇ ਛਾਈਆ। ਕਿਰਪਾ ਕਰ ਸ੍ਰੀ ਭਗਵਾਨਾ, ਭਗਵਨ ਤੇਰਾ ਰਾਹ ਤਕਾਈਆ। ਹਉਂ ਮੂਰਖ ਮੁਗਧ ਬਾਲ ਅੰਞਾਣਾ, ਬਚਪਨ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।

ਜਨ ਭਗਤ ਕਹੇ ਪ੍ਰਭ ਕਰ ਬਖ਼ਸ਼ੀਸ਼, ਰਹਿਮਤ ਸਚ ਕਮਾਈਆ। ਛਤਰ ਝੁੱਲੇ ਇਕ ਤੇਰੇ ਸੀਸ, ਛਤਰਧਾਰੀ ਇਕ ਅਖਵਾਈਆ। ਤੈਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਮੰਨਣ ਜਗਦੀਸ਼, ਜਗਤ ਦਾ ਮਾਲਕ ਬੇਪਰਵਾਹੀਆ। ਤੇਰਾ ਕਲਮਾ ਪੜ੍ਹਨ ਹਦੀਸ, ਤੇਰੇ ਨਾਮ ਦੇ ਢੋਲੇ ਗਾ ਗਾ ਸ਼ੁਕਰ ਮਨਾਈਆ । ਤੂੰ ਬੈਠਾ ਰਹੇਂ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਕਿਸੇ ਹੱਥ ਨਾ ਆਵੇਂ ਮੰਦਰ ਮਸੀਤ, ਸ਼ਿਵਦਵਾਲੇ

ਮੱਠ ਰਹੇ ਕੁਰਲਾਈਆ। ਜਨ ਭਗਤ ਰੱਖਣ ਸਦ ਤੇਰੀ ਉਡੀਕ, ਜੁਗ ਜੁਗ ਜਨ ਭਗਤਾਂ ਹੋਏਂ ਸਹਾਈਆ। ਪ੍ਰਭ ਆਪਣੇ ਘਰ ਆਪਣੀ ਵੇਖ ਤਾਰੀਖ, ਜਿਸ ਦਾ ਮਾਸ ਬਰਖ ਦਿਵਸ ਰੈਣ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਮਾਲਕ ਹੋ ਸਹਾਈਆ।

ਜਨ ਭਗਤ ਕਹੇ ਪ੍ਰਭ ਪੂਰਨ ਬ੍ਰਹਮ, ਪਾਰਬ੍ਰਹਮ ਦੇ ਜਣਾਈਆ। ਮੈਂ ਸਮਝ ਨਾ ਸਕਾਂ ਆਪਣਾ ਕਰਮ, ਨਿਹਕਰਮੀ ਭੇਵ ਖੁਲ੍ਹਾਈਆ। ਮੈਂ ਜਾਣ ਨਾ ਸਕਾਂ ਆਪਣਾ ਧਰਮ, ਅਧਰਮੀ ਰੂਪ ਨਾ ਕੋਇ ਦ੍ਰਿੜਾਈਆ। ਮੈਂ ਪਾ ਨਾ ਸਕਾਂ ਆਪਣਾ ਵਰਨ, ਅਵਰਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੱਸ ਦੇ ਚੜ੍ਹਨ, ਘਾਟੀ ਆਪਣੀ ਪਾਰ ਕਰਾਈਆ।

ਜਨ ਭਗਤ ਕਹੇ ਤੇਰੀ ਔਖੀ ਮੁਸ਼ਕਲ ਕੇਹੜੀ ਘਾਟੀ, ਲੱਖ ਚੁਰਾਸੀ ਚੜ੍ਹਨ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਕਹੇ ਇਹ ਦੱਸਣ ਵਾਲੀ ਨਹੀਂ ਕੋਈ ਬਾਤੀ, ਰਸਨਾ ਜਿਹਵਾ ਸਿਫ਼ਤ ਨਾ ਕੋਇ ਸਾਲਾਹੀਆ। ਜਿਨ੍ਹਾਂ ਭਗਤਾਂ ਦਾ ਬਣਾਂ ਆਪ ਸਾਥੀ, ਅੰਦਰ ਹੋ ਕੇ ਸੰਗ ਨਿਭਾਈਆ। ਉਹ ਮੰਜ਼ਲ ਚੜ੍ਹਨ ਮੇਰੀ ਘਾਟੀ, ਪੰਧ ਆਪਣਾ ਲੈਣ ਮੁਕਾਈਆ। ਲਹਿਣਾ ਦੇਣਾ ਮੁਕਾ ਕੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਉਪਰ ਸੋਭਾ ਪਾਈਆ। ਮਿਲੇ ਮੇਲ ਪੁਰਖ ਅਬਿਨਾਸ਼ੀ, ਆਵਣ ਜਾਵਣ ਪੱਤਤ ਪਾਵਨ ਲੇਖਾ ਦਏ ਮੁਕਾਈਆ । ਭਗਤ ਭਗਵਾਨ ਦੀ ਇਕੋ ਰਾਸੀ, ਰਿਸ਼ੀ ਮੁਨੀ ਸਾਰੇ ਗਏ ਜਸ ਗਾਈਆ। ਜਿਸ ਘਰ ਮੰਦਰ ਗ੍ਰਹਿ ਦਾ ਆਪ ਨਿਵਾਸੀ, ਵਾਸਾ ਓਸੇ ਥਾਂ ਕਰਾਈਆ। ਜਨ ਭਗਤਾਂ ਪਿੱਛੇ ਰਹਿਣ ਨਾ ਦੇਵੇ ਕੋਈ ਬਾਕੀ, ਅਗਲਾ ਪਿਛਲਾ ਲੇਖਾ ਸਾਰਾ ਦਏ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਮਿਲਿਆ ਧੁਰ ਸਾਰਾ ਦਾ ਸਾਥੀ, ਉਹ ਜਨ ਭਗਤ ਸਾਥ ਸਾਰੇ ਗਏ ਤਜਾਈਆ। (੧੯ ਮੱਘਰ ੨੦੨੧ ਬਿ ਜਾਗੀਰ ਦਾਸ ਦੇ ਗ੍ਰਹਿ)

ਜਨ ਭਗਤ ਕਹੇ ਕਿਉਂ ਹੋਇਉਂ ਅਲੋਪ, ਪਰਮ ਪੁਰਖ ਪ੍ਰਭ ਆਪਣਾ ਭੇਵ ਜਣਾਈਆ। ਪੰਡਤ ਪਾਂਧੇ ਮੁੱਲਾ ਸ਼ੇਖ਼ ਤੈਨੂੰ ਲੱਭਦੇ ਪੋਪ, ਚਾਰ ਕੁੰਟ ਦਹਿ ਦਿਸ਼ਾਂ ਧਿਆਨ ਲਗਾਈਆ। ਜਗਤ ਸਵਾਮੀ ਅੰਤਰਜਾਮੀ ਤੇਰੀ ਸਮਝ ਨਾ ਆਈ ਕਿਸੇ ਕੂਟ, ਭੇਵ ਅਭੇਦ ਕਹਿਣ ਕੋਇ ਨਾ ਪਾਈਆ। ਜਗਤ ਸ੍ਰਿਸ਼ਟੀ ਦ੍ਰਿਸ਼ਟੀ ਵੇਖ ਜੂਠ ਝੂਠ, ਚਾਰ ਕੂੰਟ ਅੰਧੇਰਾ ਛਾਈਆ। ਬਿਨ ਤੇਰੇ ਨਾਮੇ ਖ਼ਾਲੀ ਦਿਸਣ ਬੁੱਤ, ਬੁਤਖ਼ਾਨੇ ਰੋ ਰੋ ਦੇਣ ਦੁਹਾਈਆ। ਸਤਿ ਸਤਿਵਾਦੀ ਤੇਰਾ ਦਿਸੇ ਨਾ ਕੋਈ ਸੁਤ, ਮਾਨਸ ਮਾਨੁਖ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਜਨ ਭਗਤ ਕਹਿਣ ਕਿਉਂ ਹੋਇਆ ਉਹਲੇ, ਨਿਰਗੁਣ ਮੁਖ ਛੁਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਗੀਤਾ ਗਿਆਨ ਤੇਰੀ ਸਿਫ਼ਤ ਬੋਲੇ, ਖਾਣੀ ਬਾਣੀ ਢੋਲੇ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਬਣਦੇ ਗਏ ਵਿਚੋਲੇ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲ ਮਿਲਾਈਆ। ਭਗਤ ਭਗਵਾਨ ਤੈਨੂੰ ਦੱਸਦੇ ਗਏ ਸਦਾ ਵਸੇਂ ਕੋਲੇ, ਘਰ ਘਰ ਆਪਣਾ ਡੇਰਾ ਲਾਈਆ। ਕਰ ਪਰਕਾਸ਼ ਪੁਰਖ ਅਬਿਨਾਸ਼ ਕਾਇਆ ਮਾਟੀ ਸਾਚੇ ਚੋਲੇ, ਚੋਲੀ ਦੇ ਬਦਲਾਈਆ। ਹਉਂ ਵਾਰੀ ਸਦਕੇ ਤੈਥੋਂ ਪ੍ਰੇਮ ਪ੍ਰੀਤੀ ਅੰਤਰ ਘੋਲੇ, ਆਪ ਆਪਣਾ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇ ਵਡਿਆਈਆ।

ਜਨ ਭਗਤ ਕਹਿਣ ਕਿਉਂ ਹੋਇਆ ਚੁੱਪ, ਖ਼ਾਮੋਸ਼ੀ ਤੇਰੇ ਉਤੇ ਛਾਈਆ। ਕਲਜੁਗ ਵੇਖ ਅੰਧੇਰਾ ਘੁੱਪ, ਕਿਉਂ ਆਪਣੀ ਅੱਖ ਬਦਲਾਈਆ। ਦੁਖੀ ਹੋ ਕੇ ਤੈਨੂੰ ਰਹੇ ਪੁੱਛ, ਪੁਰਖ ਅਕਾਲ ਦੇ ਸਮਝਾਈਆ। ਧਰਤ ਮਾਤ ਦੀ ਖਾਲੀ ਕਦੇ ਨਾ ਹੋਵੇ ਕੁੱਖ, ਜਨ ਜਨਣੀ ਭਗਤ ਜਨ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦੇ ਸਮਝਾਈਆ।

ਜਨ ਭਗਤ ਕਹਿਣ ਪ੍ਰਭ ਆ ਅੱਗੇ, ਧੁਰ ਦਾ ਪੰਧ ਮੁਕਾਈਆ। ਤੇਰਾ ਨਾਮ ਨਗਾਰਾ ਇਕੋ ਵੱਜੇ, ਚੌਦਾਂ ਲੋਕਾਂ ਹੋਵੇ ਸ਼ਨਵਾਈਆ। ਕੂੜ ਕੁੜਿਆਰ ਜਾਣ ਭੱਜੇ, ਨੱਠਣ ਵਾਹੋ ਦਾਹੀਆ। ਤੇਰਾ ਮੰਦਰ ਇਕੋ ਸੋਹਣਾ ਸਜੇ, ਗੁਰੂਦਵਾਰ ਇਕੋ ਦੇ ਵਡਿਆਈਆ। ਅੰਮ੍ਰਿਤ ਰਸ ਚਖਾ ਮਜ਼ੇ, ਨਾ ਮਾਲੂਮ ਆਪਣਾ ਰਸ ਵਖਾਈਆ। ਤੇਰੇ ਦਰ ਦੇ ਦਰਵੇਸ ਸਾਰੇ ਬੱਧੇ, ਬੰਦਨਾ ਕਰ ਕਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਲਏ ਮਿਲਾਈਆ।

ਜਨ ਭਗਤ ਕਹਿਣ ਵੱਡਾ ਅਛੱਲ, ਅਛਲ ਛਲਧਾਰੀ ਆਪਣੀ ਲਏ ਅੰਗੜਾਈਆ। ਜਗਤ ਅੰਧੇਰੀ ਰਹੀ ਚਲ, ਚਾਰ ਕੁੰਟ ਅੰਧੇਰਾ ਰਿਹਾ ਛਾਈਆ । ਡੂੰਘਾ ਖ਼ਾਨਾ ਦਿਸੇ ਡਲ, ਕੰਢਾ ਪਾਰ ਨਾ ਕੋਇ ਵਖਾਈਆ। ਨੇਤਰ ਰੋਂਦੇ ਜਲ ਥਲ, ਮਈਅਲ ਰਹੇ ਕੁਰਲਾਈਆ। ਦੂਈ ਦਵੈਤੀ ਸਭ ਨੂੰ ਲੱਗਾ ਸਲ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਕਲਜੁਗ ਵੇਖੀ ਕਲ, ਕਾਲਖ ਟਿੱਕਾ ਧੋਵੇ ਨਾ ਕੋਇ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਾਚੇ ਹੋ ਸਹਾਈਆ।

ਜਨ ਭਗਤ ਕਹਿਣ ਐ ਧੁਰ ਦੇ ਮਾਲਕ, ਮੁਲਕ ਆਪਣਾ ਵੇਖ ਵਖਾਈਆ। ਜਗਤ ਪਿਤ ਜਗਦੀਸ਼ਰ ਖ਼ਾਲਕ, ਮਖ਼ਲੂਕ ਦਏ ਦੁਹਾਈਆ। ਸ਼ਾਹ ਨਵਾਬ ਬਣ ਸਾਲਸ, ਆਦਾਬ ਸੱਯਦਾ ਸੀਸ ਝੁਕਾਈਆ। ਲੱਖ ਚੁਰਾਸੀ ਵਿਚੋਂ ਕੱਢ ਖਾਲਸ, ਸੰਤ ਸੁਹੇਲੇ ਆਪ ਪਰਗਟਾਈਆ। ਮਾਇਆ ਮਮਤਾ ਮੇਟ ਲਾਲਸ, ਲਾਲਨ ਆਪਣਾ ਰੰਗ ਰੰਗਾਈਆ। ਕੂੜੀ ਕਿਰਿਆ ਰਹੇ ਨਾ ਸਾਜ਼ਸ਼, ਭਾਂਡਾ ਭਰਮ ਦੇ ਭੰਨਾਈਆ। ਅਗਨੀ ਤੱਤ ਰਹੇ ਨਾ ਆਤਸ਼, ਅੰਮ੍ਰਿਤ ਮੇਘ ਸਚ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ।

ਜਨ ਭਗਤ ਕਹਿਣ ਪ੍ਰਭ ਪਾ ਫੇਰਾ, ਵੇਲਾ ਵਕਤ ਰਿਹਾ ਕੁਰਲਾਈਆ । ਕੂੜੀ ਕਿਰਿਆ ਚੁੱਕੇ ਡੇਰਾ, ਡੰਡਾਵਤ ਸੀਸ ਨਿਵਾਈਆ। ਤੇਰੇ ਪ੍ਰੇਮ ਪਿਆਰ ਦਾ ਦਿਸੇ ਖੇੜਾ, ਖਿੜਕੀ ਕੁੰਡੀ ਦੇ ਖੁਲ੍ਹਾਈਆ। ਮਨ ਮਨੂਆ ਉਲਟਾ ਆਵੇ ਗੇੜਾ, ਮਤਵਾਲੀ ਮੱਤ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਅੰਦਰ ਮਾਰ ਫੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਸੁਰਤੀ ਹੋਵੇ ਚਾਓ ਘਨੇਰਾ, ਸ਼ਬਦੀ ਵੱਜੇ ਵਧਾਈਆ। ਦਰਸਨ ਪਾ ਕੇ ਢੋਲਾ ਗਾਵਾਂ ਤੇਰਾ ਮੇਰਾ, ਸੋਹੰ ਸਚ ਇਕ ਪੜ੍ਹਾਈਆ। ਜਿਥੇ ਰਹੇ ਨਾ ਕੋਇ ਅੰਧੇਰਾ, ਜੋਤ ਜੋਤ ਰੁਸ਼ਨਾਈਆ। ਇਕੋ ਮੰਜ਼ਲ ਚੜ੍ਹ ਕੇ ਵੇਖੇ ਖੇੜਾ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲੈਣਾ ਮਿਲਾਈਆ ।

ਜਨ ਭਗਤ ਕਹੇ ਦੇ ਦਰਸ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ । ਤੂੰ ਆਦਿ ਜੁਗਾਦੀ ਏਕੰਕਾਰ, ਅਕਲ ਕਲ ਅਖਵਾਈਆ। ਤੇਰਾ ਖੇਲ ਸਦਾ ਜੁਗ ਚਾਰ, ਚੌਕੜੀ ਵੇਸ ਵਟਾਈਆ। ਲੇਖਾ ਦੇਵੇਂ ਗੁਰੂ ਅਵਤਾਰ, ਪੈਗ਼ੰਬਰਾਂ ਹੱਥ ਰਖਾਈਆ। ਵਾਕ ਭਵਿਖਤ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਕਲ ਕਲਕੀ ਇਕ ਅਵਤਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਰੂਪ ਰੰਗ ਸਮਝ ਨਾ ਸਕੇ ਵਿਚ ਸੰਸਾਰ, ਭੇਖ ਨਜ਼ਰ ਕਿਸੇ ਆਈਆ। ਦਾਤਾ ਜੋਧਾ ਸੂਰਬੀਰ ਬਲਕਾਰ, ਬਲਧਾਰੀ ਇਕ ਅਖਵਾਈਆ। ਜਿਸ ਦਾ

ਨਾਮ ਖੰਡਾ ਤੇਜ਼ ਕਟਾਰ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਜਿਸ ਦਾ ਮਹੱਲ ਅਟੱਲ ਉਚ ਮਨਾਰ, ਦਰਗਹਿ ਸਾਚੀ ਸੋਭਾ ਪਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰ, ਸ਼ਾਹ ਪਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦੀ ਬੋਧ ਅਗਾਧ ਸ਼ਬਦ ਅਗੰਮੀ ਗੁਫ਼ਤਾਰ, ਕਲਮਾ ਕਾਇਨਾਤ ਸੁਣਾਈਆ। ਜੋ ਪੀਰ ਪੀਰਾਂ ਵਡ ਅਮਾਮ ਧੁਰ ਸਰਦਾਰ, ਪਰਵਰਦਿਗਰ ਨੂਰ ਖ਼ੁਦਾਈਆ। ਜਿਸ ਦਾ ਅਲਫ ਯੇ ਸਿਫ਼ਤਾਂ ਵਿਚ ਕਰੇ ਇਜ਼ਹਾਰ, ਆਜ਼ਮ ਇਕੋ ਨਜ਼ਰੀ ਆਈਆ। ਸੋ ਸਾਹਿਬ ਸਵਾਮੀ ਭਗਤਾਂ ਦੇ ਦੀਦਾਰ, ਨੇਤਰ ਲੋਚਨ ਆਪਣੀ ਅੱਖ ਖੁਲ੍ਹਾਈਆ। ਗ਼ਫ਼ਲਤ ਵਿਚ ਕਿਉਂ ਸੁੱਤਾ ਪੈਰ ਪਸਾਰ, ਸਦੀ ਚੌਧਵੀਂ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਲੈਣੀ ਅੰਗੜਾਈਆ।

ਜਨ ਭਗਤ ਕਹਿਣ ਪੜਦਾ ਚੁੱਕ, ਕਿਉਂ ਘੁੰਗਟ ਮੁੱਖ ਰਖਾਈਆ। ਸਾਢੇ ਤਿੰਨ ਹੱਥ ਅੰਦਰ ਬੈਠੋਂ ਲੁਕ, ਲੋਕ ਲਾਜ ਦੇ ਤਜਾਈਆ। ਅੰਤਰ ਆਤਮ ਦੇ ਸੁਖ, ਸੁਖ ਸਾਗਰ ਰੂਪ ਸਮਾਈਆ। ਤੇਰੇ ਵਿਛੋੜੇ ਦਾ ਮਿਟੇ ਦੁੱਖ, ਵਿਛੜੇ ਆਪਣੇ ਘਰ ਮਿਲਾਈਆ। ਸੁਹੰਜਣੀ ਮੌਲੇ ਸੋਹਣੀ ਰੁੱਤ, ਰੁੱਤ ਬਸੰਤ ਦੇ ਮਹਿਕਾਈਆ। ਨਿਰਧਨ ਸਰਧਨ ਆ ਕੇ ਪੁੱਛ, ਸਤਿ ਸਤਿਵਾਦੀ ਵੇਸ ਵਟਾਈਆ। ਤੇਰੇ ਚਰਨ ਕਵਲ ਸਰਨਾਈ ਸਾਚੀ ਜਾਈਏ ਝੁਕ, ਮਸਤਕ ਨਿਉਂ ਨਿਉਂ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਬਹਿਕੇ ਇਕੋ ਢੋਲਾ ਗਾਈਆ।

ਜਨ ਭਗਤ ਕਹੇ ਪ੍ਰਭ ਮੇਰੇ ਠਾਕਰ, ਆਪਣਾ ਭੇਵ ਖੁਲ੍ਹਾਈਆ। ਫਿਰ ਕੇ ਵੇਖੇ ਜਗਤ ਸਾਗਰ, ਡੂੰਘੀ ਭਵਰੀ ਡੇਰਾ ਲਾਈਆ। ਪੜ੍ਹ ਪੜ੍ਹ ਥੱਕਿਆ ਵੇਦ ਸ਼ਾਸਤਰ, ਸਿਮਰਤ ਪੁਰਾਨ ਖੋਜ ਖੁਜਾਈਆ। ਗੁਰ ਅਵਤਾਰਾਂ ਜੋ ਦਿਤੇ ਪਾਤਰ, ਪਾਤੀ ਅੱਖਰਾਂ ਨਾਲ ਮਿਲਾਈਆ। ਕਲਮ ਸ਼ਾਹੀ ਬਣ ਕੇ ਕਾਤਬ, ਹਰਫ਼ ਹਰੂਫ਼ ਜੋੜ ਜੁੜਾਈਆ। ਤੇਰਾ ਭੇਵ ਨਾ ਦੱਸਣ ਬਾਤਨ, ਬਾਹਰ ਕਰਨ ਸਫਾਈਆ। ਤੂੰ ਸਾਹਿਬ ਪੁਰਖ ਸਮਰਾਥਣ, ਸਤਿ ਸਚ ਤੇਰੀ ਵਡਿਆਈਆ। ਜਨ ਭਗਤ ਸੁਹੇਲੇ ਤੈਨੂੰ ਆਖਣ, ਜ਼ੋਰ ਨਾਲ ਰਹੇ ਦ੍ਰਿੜਾਈਆ। ਫੜ ਕੇ ਚਾੜ੍ਹ ਆਪਣੇ ਘਾਟਨ, ਘਾਟ ਪਿਛਲੀ ਦੇ ਮੁਕਾਈਆ। ਬੋਧ ਅਗਾਧ ਸੁਣਾ ਗਾਥਣ, ਨਿਰਗੁਣ ਨਿਰਅੱਖਰ ਦੇ ਪੜ੍ਹਾਈਆ। ਤੇਰੇ ਚਰਨ ਕਵਲ ਹੋਏ ਦਾਸਣ, ਵਾਸਤਾ ਦੋ ਜਹਾਨਾਂ ਦੇ ਤੁੜਾਈਆ। ਤੇਰੇ ਨਾਮ ਦਾ ਹੋਵੇ ਪਾਠਨ, ਸਿਲ ਪੂਜਸ ਪਾਹਨ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰਗਹਿ ਸਾਚੀ ਖ਼ੁਸ਼ੀ ਮਨਾਈਆ।

ਜਨ ਭਗਤ ਕਹਿਣ ਐ ਪਰਵਰਦਿਗਾਰ, ਦਰੋਹੀ ਤੇਰੇ ਨਾਮ ਸੁਣਾਈਆ। ਤੂੰ ਲਾਸ਼ਰੀਕ ਸਾਂਝਾ ਯਾਰ, ਸਚ ਤੌਫੀਕ ਤੋਹੇ ਖ਼ੁਦਾਈਆ। ਦੋਏ ਜੋੜ ਕਰਾਂ ਨਿਮਸਕਾਰ, ਸੱਯਦਾ ਤੇਰੇ ਚਰਨ ਜਣਾਈਆ। ਮੈਂ ਬਰਦਾ ਦਰ ਦਰਬਾਰ, ਦਰਵੇਸ਼ ਨਜ਼ਰੀਂ ਆਈਆ। ਤੂੰ ਦੇਵਣਹਾਰ ਦਾਤਾਰ, ਵਡ ਤੇਰੀ ਵਡਿਆਈਆ। ਕਲਜੁਗ ਅੰਤਮ ਵੇਖ ਵਿਚਾਰ, ਭੇਵ ਅਭੇਦਾ ਦੇ ਖੁਲ੍ਹਾਈਆ। ਲੋੜ ਰਹੇ ਨਾ ਚਾਰ ਯਾਰ, ਜਗਤ ਯਾਰੀ ਨਾ ਕੋਇ ਹੰਢਾਈਆ। ਨਬੀਆਂ ਨਾਲ ਨਾ ਕੋਇ ਪਿਆਰ, ਹਜ਼ਰਤਾਂ ਨਾਲ ਨਾ ਕੋਇ ਪੜ੍ਹਾਈਆ। ਇਕ ਮਹਿਬੂਬ ਮੁਹੱਬਤ ਵਿਚ ਦੇ ਦੀਦਾਰ, ਦਰਸ ਸਾਚਾ ਸਚ ਕਰਾਈਆ। ਮੇਰੀ ਨੈਣ ਅੱਖ ਹੋਵੇ ਬੇਦਾਰ, ਆਲਸ ਨਿੰਦਰਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਦੇ ਚੁਕਾਈਆ।

ਜਨ ਭਗਤ ਕਹੇ ਤੇਰਾ ਵੇਖਾਂ ਘਰ ਸੁਹੰਜਣਾ, ਸੋਭਾਵੰਤ ਰਿਹਾ ਸੁਹਾਈਆ। ਜਿਥੇ ਦੀਵਾ ਬਾਤੀ ਜਗੇ ਆਦਿ ਨਿਰੰਜਣਾ, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਜਿਥੇ ਸਾਹਿਬ ਸਵਾਮੀ ਮਿਲੇ ਸਦਾ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਜਿਥੇ ਨਾਮ ਨਿਧਾਨ ਨੇਤਰ ਮਿਲੇ ਅੰਜਨਾ, ਅਗਿਆਨ ਅੰਧੇਰ

ਮਿਟਾਈਆ। ਚਰਨ ਧੂੜੀ ਮਿਲੇ ਸਾਚਾ ਮਜਨਾ, ਦੁਰਮਤ ਮੈਲ ਧੁਵਾਈਆ। ਅੰਗੀਕਾਰ ਇਕੋ ਅੰਗ ਲੱਗਣਾ, ਦੂਜੀ ਸੇਜ ਨਾ ਕੋਇ ਹੰਢਾਈਆ। ਜਨ ਭਗਤ ਕਹੇ ਮਸਤਕ ਟਿੱਕਾ ਧੂੜੀ ਲੱਗੇ ਚੰਦਨਾ, ਸਤਿ ਸਤਿਵਾਦੀ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਨਿਝ ਘਰ ਮਿਲੇ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਨ ਭਗਤ ਕਹੇ ਮਾਲਕ ਖ਼ਾਲਕ ਮਿਲੇ ਸਦਾ ਬਖ਼ਸ਼ੰਦਨਾ, ਬਖ਼ਸ਼ਿਸ਼ ਰਹਿਮਤ ਝੋਲੀ ਦੇਵੇ ਪਾਈਆ। ਬਿਨ ਹੱਥਾਂ ਸੀਸ ਹੋਵੇ ਬੰਦਨਾ, ਜਗਦੀਸ਼ ਵੇਖਣਹਾਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦੇਣਾ ਸੁਹਾਈਆ।

ਜਨ ਭਗਤ ਕਹੇ ਮੈਂ ਵੇਖਾਂ ਤੇਰਾ ਮੁਨਾਰ, ਸਚਖੰਡ ਸਾਚਾ ਨਜ਼ਰੀਂ ਆਈਆ। ਜਿਥੇ ਦੀਵਾ ਬਾਤੀ ਜਗੇ ਅਗੰਮ ਅਪਾਰ, ਹਵਣ ਪਵਣ ਨਜ਼ਰ ਕੋਇ ਨਾ ਪਾਈਆ। ਇਕ ਅਕੇਲਾ ਬੈਠਾ ਦਿਸੇ ਪਰਵਰਦਿਗਾਰ, ਸਾਂਝਾ ਯਾਰ ਨੂਰ ਖ਼ੁਦਾਈਆ। ਮੁਰੀਦ ਮਰਸ਼ਦ ਕਰੇ ਦੀਦਾਰ, ਦਰ ਠਾਂਡੇ ਖ਼ੁਸ਼ੀ ਮਨਾਈਆ। ਲਹਿਣਾ ਦੇਣਾ ਲੇਖਾ ਮੁੱਕੇ ਵਿਚ ਸੰਸਾਰ, ਸੰਸਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਸ੍ਰੀ ਭਗਵਾਨ ਕਹੇ ਸੁਣ ਜਨ ਭਗਤ, ਸਤਿ ਸਚ ਦਿਆਂ ਦ੍ਰਿੜਾਈਆ । ਕਿਰਪਾ ਕਰਾਂ ਵਿਚ ਲੋਕਮਾਤ ਜਗਤ, ਜੁਗਤ ਆਪਣੀ ਦਿਆਂ ਜਣਾਈਆ। ਸਦੀ ਚੌਧਵੀਂ ਵੇਲਾ ਸੁਹੰਜਣਾ ਸੋਹਣਾ ਆਇਆ ਵਕਤ, ਵਾਰ ਥਿਤ ਦਏ ਗੁਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿ ਕੇ ਗਏ ਪਰਮ ਪੁਰਖ ਪਰਮੇਸ਼ਵਰ ਆਏ ਫਕਤ, ਦੋ ਜਹਾਨਾਂ ਵਾਲੀ ਫੇਰਾ ਪਾਈਆ। ਜਿਸ ਦਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਸਖ਼ਤ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸਿਰ ਸਕੇ ਨਾ ਕੋਇ ਉਠਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਦੇਵੇ ਦਰਸ, ਆਦਰਸ਼ ਆਪਣਾ ਇਕ ਵਖਾਈਆ। ਰਹੀਮ ਰਹਿਮਾਨ ਸ਼ਾਹ ਸੁਲਤਾਨ ਰਹਿਮਤ ਵਿਚ ਕਰੇ ਤਰਸ, ਮਿਹਰ ਨਜ਼ਰ ਬੇਨਜ਼ੀਰ ਆਪ ਉਠਾਈਆ। ਲਹਿਣਾ ਦੇਣਾ ਮੁਕ ਕੇ ਸੋਗ ਹਰਖ਼, ਚਿੰਤਾ ਗ਼ਮ ਦਏ ਚੁਕਾਈਆ। ਸਚ ਕਸਵਟੀ ਲਾ ਕੇ ਕਰੇ ਆਪਣੀ ਪਰਖ, ਪਾਰਖੂ ਇਕੋ ਦਾਤਾ ਬੇਪਰਵਾਹੀਆ। ਜੁਗ ਜਨਮ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤ ਸੁਹੇਲੇ ਜੋ ਰਹੇ ਤੜਪ, ਆਤਮ ਦਰਸੀ ਆਪਣਾ ਦਰਸ ਦਏ ਕਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਜਾਮਾ ਵੇਸ ਵਟਾ ਆਏ ਪਰਤ, ਪਤਿਪਰਮੇਸ਼ਵਰ ਅੰਤਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ।

ਸ੍ਰੀ ਭਗਵਾਨ ਕਹੇ ਜਨ ਭਗਤ ਤੇਰੀ ਆਸਾ ਮਨਸਾ ਪੂਰ, ਅੰਤਮ ਪੂਰੀ ਦਿਆਂ ਕਰਾਈਆ। ਜਿਧਰ ਵੇਖੇਂ ਹਾਜ਼ਰ ਹਜ਼ੂਰ, ਬਿਨਾ ਅੱਖਾਂ ਨਜ਼ਰੀਂ ਆਈਆ। ਕੋਟ ਜਨਮ ਦੇ ਬਖ਼ਸ਼ ਕਸੂਰ, ਸਿਰ ਆਪਣਾ ਹੱਥ ਟਿਕਾਈਆ। ਅੰਤਰ ਆਤਮ ਦੇ ਕੇ ਨੂਰ, ਜਗਤ ਅੰਧੇਰਾ ਦਿਆਂ ਗਵਾਈਆ। ਕਲਜੁਗ ਨਾਤਾ ਤੋੜ ਕੇ ਕੂੜੋ ਕੂੜ, ਸਚ ਸਮਗਰੀ ਝੋਲੀ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਧੁਰ ਦਾ ਇਹ ਦਸਤੂਰ, ਨਿਤ ਨਵਿਤ ਦਰਦੀਆਂ ਦਰਦ ਵੰਡਾਈਆ। ਉਹ ਭਗਤ ਸੁਹੇਲੇ ਸਦਾ ਮੋਹੇ ਮੰਜ਼ੂਰ ਜੋ ਮੁਸ਼ਕਲ ਅੰਦਰ ਇਕੋ ਨਾਮ ਧਿਆਈਆ। ਚੋਟੀ ਚੜ੍ਹ ਕੇ ਓਸ ਕੋਹਤੂਰ, ਜਿਸ ਕੋਹਤੂਰ ਉਤੇ ਮੂਸਾ ਮੂੰਹ ਦੇ ਭਾਰ ਸੁਟਾਈਆ। ਮੈਂ ਸਦਾ ਸਦਾ ਸਦ ਜਨ ਭਗਤ ਦਵਾਰ ਹੋ ਮਜ਼ਦੂਰ, ਸੇਵਕ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਸਮਝਾਈਆ।

ਜਨ ਭਗਤ ਤੇਰਾ ਚੁੱਕਾਂ ਪੜਦਾ, ਤਨ ਮਾਟੀ ਅੰਦਰ ਰਹਿਣ ਨਾ ਪਾਈਆ। ਭੇਵ ਖੁਲ੍ਹਾਵਾਂ ਤੇਰੇ ਘਰ ਦਾ, ਘਰ ਘਰ ਵਿਚ ਕਰਾਂ ਜਣਾਈਆ। ਜਾਮ ਪਿਆਵਾਂ ਅੰਮ੍ਰਿਤ ਜਲ ਦਾ, ਨਿਝਰ ਝਿਰਨਾ ਇਕ ਝਿਰਾਈਆ।

ਰਾਗ ਸੁਣਾਵਾਂ ਸ਼ਬਦ ਅਗੰਮੀ ਅਨਹਦ ਦਾ, ਨਾਦੀ ਧੁਨ ਵਜਾਈਆ। ਘਰ ਪਰਕਾਸ਼ ਦੀਪਕ ਜੋਤ ਕਰੇ ਜੋ ਜਗ ਦਾ, ਬਿਨ ਤੇਲ ਬਾਤੀ ਸੋਭਾ ਪਾਈਆ। ਸਿੰਘਾਸਣ ਵਖਾਵਾਂ ਆਤਮ ਸੇਜ ਜੋ ਸੱਯਦਾ, ਲੇਫ ਨਿਹਾਲੀ ਲੋੜ ਰਹੇ ਨਾ ਰਾਈਆ। ਤੇਰਾ ਮੰਦਰ ਖੇੜਾ ਵਖਾਵਾਂ ਵਸਦਾ, ਜਿਸ ਘਰ ਸੁਰਤੀ ਸ਼ਬਦੀ ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਤੇਰਾ ਪ੍ਰੀਤਮ ਵਖਾਵਾਂ ਆਤਮ ਪਰਮਾਤਮ ਨਾਲ ਹੱਸਦਾ, ਹਸਤੀ ਜੁਦਾ ਰੂਪ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ।

ਜਨ ਭਗਤ ਸੁਣਾਂ ਤੇਰੀ ਫ਼ਰਿਆਦ, ਅਭੁੱਲ ਭੁੱਲ ਕਦੇ ਨਾ ਜਾਈਆ । ਸਚ ਦਵਾਰੇ ਦੇਵਾਂ ਦਾਦ, ਦੌਲਤ ਨਾਮ ਝੋਲੀ ਪਾਈਆ। ਤੇਰੀ ਬਿਰਹੋ ਵੈਰਾਗਣ ਸੁਣੀ ਆਵਾਜ਼, ਜੋ ਆਪਣਾ ਰਾਗ ਰਹੀ ਅਲਾਈਆ। ਪੁਰਖ ਅਕਾਲਾ ਦੀਨ ਦਿਆਲਾ ਤੇਰਾ ਕਰੇ ਕਾਜ, ਕਰਤਾ ਦੇਵਣਹਾਰ ਵਡਿਆਈਆ। ਸਚ ਦਵਾਰੇ ਜੋੜ ਕੇ ਆਪਣਾ ਨਾਤ, ਬਿਧਾਤਾ ਵੇਖੇ ਥਾਉਂ ਥਾਈਂਆ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਗਾਵਾਂ ਗਾਥ, ਸੋਹੰ ਢੋਲਾ ਇਕ ਸੁਣਾਈਆ। ਤੂੰ ਮੇਰਾ ਬਾਲਕ ਮੈਂ ਤੇਰਾ ਪਿਤ ਮਾਤ, ਪਿਤਾ ਪੂਤ ਨਾਤਾ ਸਕੇ ਨਾ ਕੋਇ ਤੁੜਾਈਆ। ਭਗਤ ਭਗਵਾਨ ਦੀ ਇਕੋ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਈਆ। ਨੇਤਰ ਲੋਚਨ ਨੈਣ ਵਖਾਵਾਂ ਸਾਖਿਆਤ, ਸਨਮੁਖ ਆਪਣਾ ਰੂਪ ਪਰਗਟਾਈਆ। ਜਨਮ ਕਰਮ ਬੰਧਨ ਵਿਚੋਂ ਕਰਾਵਾਂ ਨਿਜਾਤ, ਜਮ ਕੀ ਫਾਸੀ ਲੱਖ ਚੁਰਾਸੀ ਅੱਗੇ ਰਹਿਣ ਨਾ ਪਾਈਆ। ਏਥੇ ਓਥੇ ਦੋ ਜਹਾਨ ਚਰਨ ਕਵਲ ਸਦਾ ਸਦਾ ਸਦ ਰੱਖਾਂ ਪਾਸ, ਦੂਰ ਦੁਰਾਡਾ ਨਜ਼ਰ ਕੋਇ ਨਾ ਆਈਆ। ਮੰਜ਼ਲ ਪੌੜੀ ਚੜ੍ਹਾਵਾਂ ਆਪਣੇ ਘਾਟ, ਸਿਰ ਆਪਣਾ ਹੱਥ ਰਖਾਈਆ। ਦੂਰ ਦੁਰਾਡੀ ਦੋ ਜਹਾਨਾਂ ਮੁੱਕੇ ਵਾਟ, ਘਰ ਸਾਚੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਸੱਚਾ ਸਾਥ, ਸਗਲਾ ਸੰਗ ਆਪ ਹੋ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਾ ਕਰੇ ਬਣਕੇ ਦਾਸੀ ਦਾਸ, ਸਵਾਰਥ ਪਰਮਾਰਥ ਜਨ ਭਗਤਾਂ ਦਏ ਬਣਾਈਆ। (੨੦ ਮੱਘਰ ੨੦੨੧ ਬਿ ਕਿਹਰ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਤੱਕਿਆ ਉਹ ਰਾਮ, ਜੋ ਹਰ ਘਟ ਰਮਿਆ ਬੇਪਰਵਾਹੀਆ। ਸੋ ਵਸੇ ਅਗੰਮੀ ਸਾਚੇ ਧਾਮ, ਸਚਖੰਡ ਸਾਚੇ ਸੋਭਾ ਪਾਈਆ । ਗੁਰ ਅਵਤਾਰ ਪੈਗ਼ੰਬਰ ਜਿਸ ਦਾ ਮਾਤਲੋਕ ਨਿਸ਼ਾਨ, ਸਰਗੁਣ ਹੋ ਕੇ ਫੇਰਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਜਿਸ ਦੇ ਢੋਲੇ ਗਾਣ, ਰਾਗਾਂ ਨਾਦਾਂ ਸਿਫ਼ਤਾਂ ਵਿਚ ਸਾਲਾਹੀਆ। ਜੋ ਲੱਖ ਚੁਰਾਸੀ ਘਟ ਘਟ ਵਸਿਆ ਕਾਇਆ ਸਚ ਮੁਕਾਮ, ਦਰ ਦਵਾਰਾ ਇਕ ਸੁਹਾਈਆ। ਜੋ ਜਨ ਭਗਤਾਂ ਲੋਕਮਾਤ ਜੁਗ ਚੌਕੜੀ ਮਿਲੇ ਆਣ, ਨਿਰਗੁਣ ਹੋ ਕੇ ਸਰਗੁਣ ਫੇਰਾ ਪਾਈਆ। ਜੋ ਆਤਮ ਪਰਮਾਤਮ ਖੇਲੇ ਖੇਲ ਮਹਾਨ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਜੋ ਤ੍ਰੈਗੁਣ ਮਾਇਆ ਪੰਜ ਤੱਤ ਕਰੇ ਪਰਧਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਆਪਣੀ ਵੰਡ ਵੰਡਾਈਆ। ਜੋ ਸ਼ਬਦ ਸੰਦੇਸ਼ੇ ਨਾਦ ਅਨਾਦੀ ਸੁਣੌਂਦਾ ਰਹੇ ਧੁਰ ਫ਼ਰਮਾਣ, ਨਿੱਤ ਨਵਿਤ ਆਪ ਜਣਾਈਆ। ਜਿਸ ਦਾ ਇਸ਼ਟ ਦ੍ਰਿਸ਼ਟ ਅੰਦਰ ਕਰਨ ਸਰਬ ਧਿਆਨ, ਸ੍ਰਿਸ਼ਟ ਸਬਾਈ ਮਾਲਕ ਬੇਪਰਵਾਹੀਆ। ਜਿਸ ਨੂੰ ਵਾਹਿਦ ਲਾਸ਼ਰੀਕ ਸਾਰੇ ਤੱਕਣ ਲਾਮੁਕਾਮ, ਹੱਕ ਮੁਕਾਮੇ ਸੋਭਾ ਪਾਈਆ। ਜਿਸ ਨੂੰ ਅਲਫ਼ ਯੇ ਸਿਫ਼ਤਾਂ ਵਿਚ ਸਾਲਾਹੀ ਗਾਣ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਏ ਉਹ ਘਰ, ਜਿਥੇ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਛੱਪਰ ਛੰਨ ਨਜ਼ਰ ਕੋਇ ਨਾ ਆਈਆ।

ਜਨ ਭਗਤ ਕਹੇ ਮੈਂ ਤੱਕਣਾ ਇਕ ਅਕੱਲਾ, ਜੋ ਮਾਲਕ ਸਭ ਦਾ ਨਜ਼ਰੀ ਆਈਆ। ਸਚ ਦਵਾਰੇ ਵਸੇ ਉਚ ਅਗੰਮ ਅਥਾਹ ਮਹੱਲਾ, ਦਰ ਦਰਬਾਰ ਦੇਵੇ ਮਾਣ ਵਡਿਆਈਆ। ਜੋ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਫੜਾਏ ਆਪਣਾ ਪੱਲਾ, ਸ਼ਬਦ ਸ਼ਬਦੀ ਗੰਢ ਪੁਵਾਈਆ। ਜਿਸਨੂੰ ਸਾਰੇ ਕਹਿੰਦੇ ਵਾਹਿਗੁਰੂ ਗੌਡ ਅੱਲਾ, ਆਲਮੀਨ ਕਹਿ ਕੇ ਸੀਸ ਝੁਕਾਈਆ। ਜੋ ਵਸਿਆ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਰਿਹਾ ਸਮਾਈਆ। ਜੋ ਭਗਤਾਂ ਸ਼ਬਦ ਅਣਿਆਲਾ ਤੀਰ ਮਾਰੇ ਬਿਨ ਘੜੀ ਪਲਾਂ, ਸਚ ਨਿਸ਼ਾਨਾ ਸ੍ਰੀ ਭਗਵਾਨਾ ਬਿਨ ਹੱਥਾਂ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਜਿਸ ਦੀ ਸਮਝ ਜਗਤ ਵਿਦਿਆ ਕੋਇ ਨਾ ਪਾਈਆ।

ਜਨ ਭਗਤ ਕਹੇ ਮੈਂ ਤੱਕਣਾ ਦੀਨ ਦਿਆਲਾ, ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਦੀ ਸਭ ਤੋਂ ਵੱਖਰੀ ਪਾਠਸ਼ਾਲਾ, ਨਿਰਅੱਖਰ ਕਰ ਪੜ੍ਹਾਈਆ। ਜਿਸ ਦਾ ਅਜਬ ਨਿਰਾਲਾ ਵਿਦਿਆਲਾ, ਬ੍ਰਹਮ ਮਤ ਦਏ ਸਮਝਾਈਆ। ਜਿਸ ਦੀ ਸਚ ਦਵਾਰ ਸਚਖੰਡ ਸੱਚੀ ਧਰਮਸਾਲਾ, ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਤੋੜਨਹਾਰਾ ਤ੍ਰੈਗੁਣ ਮਾਇਆ ਜਗਤ ਜੰਜ਼ਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਲਹਿਣਾ ਦੇਣਾ ਲੇਖਾ ਚੁਕਾਏ ਕਾਲ ਮਹਾਂਕਾਲਾ, ਮਿਹਰ ਨਜ਼ਰ ਇਕ ਉਠਾਈਆ। ਆਪਣੀ ਗੋਦ ਉਠਾਏ ਨਿਰਗੁਣ ਧਾਰ ਸਾਚਾ ਬੱਚਾ ਨੱਢਾ ਬਾਲਾ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਜਨਮ ਜਨਮ ਦਾ ਕਰਮ ਕਰਮ ਦਾ ਹੱਲ ਕਰੇ ਸਵਾਲਾ, ਪੂਰਬ ਲੇਖਾ ਲਹਿਣਾ ਝੋਲੀ ਦੇਵੇ ਪਾਈਆ। ਚਰਨ ਪ੍ਰੀਤੀ ਸਾਚੀ ਰੀਤੀ ਮਾਰਗ ਦੱਸੇ ਸੁਖਾਲਾ, ਚਾਰ ਕੁੰਟ ਦਹਿ ਦਿਸ਼ਾ ਭਟਕਣ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਦੇਵੇ ਪ੍ਰੇਮ ਪਿਆਲਾ, ਅੰਮ੍ਰਿਤ ਝਿਰਨਾ ਨਿਝਰ ਆਪ ਝਿਰਾਈਆ। ਜਨ ਭਗਤ ਕਹੇ ਮੈਂ ਭਗਵੰਤ ਦੇ ਨਾਮ ਦੀ ਅੰਤਰ ਆਤਮ ਪੌਣੀ ਉਹ ਮਾਲਾ, ਜੋ ਬਿਨਾ ਮਣਕਿਆਂ ਤੋਂ ਮਨ ਕਾ ਮਣਕਾ ਦਏ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੁਰਮਤ ਮੈਲ ਦਾਗ਼ ਰਹਿਣ ਨਾ ਦੇਵੇ ਕਾਲਾ, ਕਲਜੁਗ ਕੂੜੀ ਕਿਰਿਆ ਕਰਮ ਕਾਂਡ ਵਿਚੋਂ ਬਾਹਰ ਕਢਾਈਆ। (੧੬ ਜੇਠ ਸ਼ ਸੰ ੨ ਇੰਦਰੋ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਤੱਕਣੀ ਪ੍ਰਭ ਦੀ ਉਹ ਦਹਿਲੀਜ, ਜਿਸ ਦਰ ਭਗਤਾਂ ਮਿਲ ਕੇ ਖ਼ੁਸ਼ੀ ਮਨਾਈਆ। ਸਚ ਪਿਆਰ ਅੰਦਰ ਕਰੇ ਰੀਝ, ਮਿਹਰਵਾਨ ਆਪਣਾ ਰੰਗ ਚੜ੍ਹਾਈਆ। ਆਪਣੀ ਪਹਿਚਾਨ ਦੀ ਦੇਵੇ ਤਾਅਮੀਜ, ਪੜਦਾ ਅੰਦਰੋਂ ਦੇਵੇ ਉਠਾਈਆ। ਲੇਖਾ ਰਹੇ ਨਾ ਕੋਇ ਊਚ ਨੀਚ, ਚਾਰੇ ਵਰਨ ਇਕੋ ਦਏ ਸ਼ਰਨਾਈਆ। ਆਤਮ ਕਰੇ ਠਾਂਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਸਾਚੀ ਦੱਸੇ ਧਰਮ ਦੀ ਰੀਤ, ਸਿਖਿਆ ਇਕੋ ਇਕ ਸਮਝਾਈਆ। ਸਚ ਦਵਾਰ ਦੇ ਬਣੇ ਵਸਨੀਕ, ਸਚਖੰਡ ਸਾਚੇ ਮਿਲੇ ਵਡਿਆਈਆ। ਅਬਿਨਾਸ਼ੀ ਕਰਤਾ ਸਦਾ ਕਰੇ ਤੁਹਾਡੀ ਉਡੀਕ, ਜੋ ਦਿਵਸ ਰੈਣ ਇਕੋ ਧਿਆਨ ਲਗਾਈਆ। ਚਾਰ ਜੁਗ ਦੀ ਸ਼ਹਾਦਤ ਦੇਵੇ ਤਵਾਰੀਖ, ਸਮਾਂ ਰਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਜਨ ਭਗਤ ਕਹੇ ਮੈਂ ਪ੍ਰਭ ਦਾ ਬੈ ਖਰੀਦ, ਸੌਦਾ ਅਵਰ ਨਾ ਕੋਇ ਜਣਾਈਆ। ਮੇਰੀ ਇਕੋ ਨਾਲ ਮਿਲ ਗਈ ਦੀਦ, ਦੀਦੜਿਆਂ ਵਿਚੋਂ ਬਾਹਰ ਦਿਤਾ ਕਢਾਈਆ। ਮੇਰੀ ਮਨਸਾ ਪੂਰੀ ਹੋਈ ਉਮੀਦ, ਕਾਮਲ

ਮੁਰਸ਼ਦ ਮਿਲ ਕੇ ਵੱਜੀ ਵਧਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਤਾਅਈਦ, ਤਾਬੇਦਾਰ ਹੋ ਕੇ ਓਸੇ ਦਾ ਹੋ ਕੇ ਸੇਵ ਕਮਾਈਆ। ਜਿਸ ਦੀ ਖੇਲ ਮਹਾਂ ਅਜਬ ਅਜ਼ੀਬ, ਆਜ਼ਿਜ ਹੋ ਕੇ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰ ਦੇਵੇ ਮਾਣ ਵਡਿਆਈਆ।

ਜਨ ਭਗਤ ਕਹੇ ਮੈਂ ਵੇਖ ਕੇ ਮਾਲਕ ਧੁਰ, ਧਰਨੀ ਧਰਤ ਧਵਲ ਦਿਤਾ ਜਣਾਈਆ। ਜਿਥੇ ਝੁਕਦੇ ਪੈਗ਼ੰਬਰ ਅਵਤਾਰ ਗੁਰ, ਸੁਰ ਬੇਨੰਤੀ ਕਰ ਸੀਸ ਝੁਕਾਈਆ। ਝਗੜਾ ਰਹੇ ਨਾ ਕਿਸੇ ਠੱਗ ਚੋਰ, ਕੂੜ ਕੁਟੰਬ ਨਾ ਕੋਇ ਬਣਾਈਆ। ਇਕੋ ਨਾਮ ਸ਼ਬਦ ਸੱਚਾ ਘਨਘੋਰ, ਘਨਈਏ ਮਿਲ ਕੇ ਢੋਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਆਪਣੇ ਹੱਥ ਰੱਖੇ ਡੋਰ, ਦੂਸਰ ਓਟ ਨਾ ਕੋਇ ਜਣਾਈਆ। (੧੬ ਜੇਠ ਸ਼ ਸ ੨ ਸ਼ਾਹਣੀ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਤੱਕਿਆ ਪੁਰਖ ਅਲੱਖ, ਅਲੱਖ ਅਗੋਚਰ ਅਥਾਹ ਅਨਾਮੀ ਨਜ਼ਰੀ ਆਈਆ। ਖ਼ੁਸ਼ੀਆਂ ਵਿਚ ਕਹਾਂ ਸੱਚ, ਸਤਿ ਸਤਿ ਦ੍ਰਿੜਾਈਆ। ਪ੍ਰਭੂ ਦਾ ਹੱਥ ਮੂੰਹ ਵੇਖਿਆ ਨਹੀਂ ਕੋਈ ਨੱਕ, ਕਾਇਆ ਕੰਚਨ ਕੱਚ ਨਾ ਕੋਇ ਬਣਾਈਆ। ਰਸਨਾ ਵਾਲਾ ਸੁਣਿਆ ਨਹੀਂ ਜਸ, ਦੰਦਾਂ ਵਾਲੀ ਨਾ ਕੋਇ ਪੜ੍ਹਾਈਆ। ਕਿਤਾਬਾਂ ਵਾਲਾ ਖੁਲ੍ਹਿਆ ਨਹੀਂ ਕੋਈ ਹੱਟ, ਪੁਸਤਕਾਂ ਕੀਮਤ ਕੋਇ ਨਾ ਪਾਈਆ। ਨਹਾਵਣ ਵਾਸਤੇ ਨਹੀਂ ਕੋਈ ਤਟ, ਤੀਰਥ ਵਹਿਣ ਨਾ ਕੋਇ ਵਗਾਈਆ। ਸੌਣ ਵਾਸਤੇ ਨਹੀਂ ਕੋਈ ਖਾਟ, ਸੇਜਾ ਬਿਸਤਰ ਰੰਗ ਨਾ ਕੋਇ ਰੰਗਾਈਆ। ਮੰਜ਼ਲ ਪੈਂਡਾ ਨਹੀਂ ਕੋਈ ਵਾਟ, ਜੋਜਨ ਗਣਤ ਨਾ ਕੋਇ ਗਿਣਾਈਆ। ਜਾਂ ਤੱਕਿਆਂ ਭਗਤਾਂ ਵਸਿਆ ਸਦਾ ਸਾਥ, ਘਰ ਘਰ ਬੈਠਾ ਸੋਭਾ ਪਾਈਆ। ਜਿਸ ਨੂੰ ਸੀਸ ਨਿਵੌਂਦੇ ਗਏ ਰਘੁਪਤ ਰਘੁਨਾਥ, ਬੰਸਰੀ ਵਾਲਾ ਜਿਸ ਦੀ ਧੁਨ ਉਪਜਾਈਆ। ਸੋ ਸਾਹਿਬ ਸਵਾਮੀ ਪੁਰਖ ਬਿਧਾਤਾ ਤੱਕਿਆ ਸਾਖਿਆਤ, ਸਤਿ ਸਤਿਵਾਦੀ ਸੋਭਾ ਪਾਈਆ। ਜਿਸ ਦੀ ਵਰਨਾਂ ਬਰਨਾਂ ਵਿਚ ਵੰਡੀ ਨਾ ਜਾਏ ਜਾਤ, ਪਾਰਬ੍ਰਹਮ ਬ੍ਰਹਮ ਹਰ ਘਟ ਨਜ਼ਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਦੇਵੇ ਧੁਰ ਦਾ ਸਾਥ, ਜਗਤ ਜਹਾਨ ਵਿਚੋਂ ਬਾਹਰ ਕਢਾਈਆ।

ਜਨ ਭਗਤ ਕਹੇ ਮੈਂ ਤੱਕਿਆ ਪ੍ਰਭ ਦਾ ਰਾਹ ਕਿਨਾਰਾ, ਜਿਥੇ ਨਈਆ ਨੌਕਾ ਨਜ਼ਰ ਕੋਇ ਨਾ ਆਈਆ। ... ...ਤੱਕਿਆ ਉਹ ਉਜਿਆਰਾ, ਜਿਥੇ ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਤੱਕਿਆ ਉਹ ਦਰਬਾਰਾ, ਜਿਥੇ ਦਰਬਾਨ ਦਰ ਸੀਸ ਨਾ ਕੋਇ ਝੁਕਾਈਆ। ਤੱਕਿਆ ਉਹ ਕਰਤਾਰਾ, ਜੋ ਕਰਨੀ ਦਾ ਕਰਤਾ ਕੁਦਰਤ ਰਿਹਾ ਬਣਾਈਆ। ਜਿਸ ਦੇ ਹੁਕਮੇ ਅੰਦਰ ਭੱਜੇ ਫਿਰਨ ਵਾਹੋਦਾਹ ਗੁਰੂ ਅਵਤਾਰਾ, ਪੈਗ਼ੰਬਰ ਨੱਠ ਨੱਠ ਢੋਲੇ ਗਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦਏ ਸਹਾਰਾ, ਸ਼ਬਦੀ ਡੋਰੀ ਆਪਣੀ ਗੰਢ ਪੁਵਾਈਆ। ਸੋ ਸੱਜਣ ਸੁਹੇਲਾ ਇਕ ਅਕੇਲਾ ਜਨ ਭਗਤਾਂ ਵੇਖੇ ਵਿਗਸੇ ਵੇਖਣਹਾਰਾ, ਜਗ ਨੇਤਰ ਕਲਜੁਗ ਜੀਵ ਨਜ਼ਰ ਕਿਸੇ ਨਾ ਆਈਆ। ਜੋ ਨਾਮ ਨਿਧਾਨ ਸ੍ਰੀ ਭਗਵਾਨ ਬਖ਼ਸ਼ਣਹਾਰ ਅਤੁੱਟ ਭੰਡਾਰਾ, ਦਾਤਾ ਦਾਨੀ ਬੇਪਰਵਾਹੀਆ। ਸੋ ਸੰਤ ਸੁਹੇਲਾ ਆਤਮ ਪਰਮਾਤਮ ਬਣਿਆ ਰਹੇ ਹੱਕ ਵਣਜਾਰਾ, ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਸੁਹੇਲੇ ਅੰਤਰ ਨਿਰੰਤਰ ਲਏ ਫੜ, ਬਾਹਰੋਂ ਬਣਤਰ ਵਿਚ ਨਜ਼ਰ ਕਿਸੇ ਨਾ ਆਈਆ। (੧੬ ਜੇਠ ਸ਼ ਸੰ ੨ ਲਛਮੀ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਵੇਖਿਆ ਆਲੀਜਾਹ, ਜ਼ਾਹਰ ਨਜ਼ਰੀ ਆਈਆ । ਜਲਵੇ ਵਿਚ ਖ਼ੁਦਾ, ਖ਼ੁਦਾਈ ਵਿਚ ਸਮਾਈਆ। ਕਦੇ ਨਾ ਹੋਵੇ ਜੁਦਾ, ਜੁਦਾਈ ਵਿਚ ਬਿਜਾਈਆ। ਜਨ ਭਗਤਾਂ ਕਰ ਵਿਵਾਹ, ਵਿਦਿਆ ਆਪਣੀ ਦਏ ਸਮਝਾਈਆ। ਮਾਰਗ ਬ੍ਰਹਮ ਕਰੋ ਸਿੱਧਾ, ਸਾਧਨਾ ਦੱਸੋ ਜਗਤ ਲੋਕਾਈਆ। ਪ੍ਰਭ ਮਿਲਣ ਦੀ ਜਣਾਓ ਬਿਧਾ, ਬੰਧਨ ਦਿਉ ਤੁੜਾਈਆ। ਦਵਾਰਾ ਦੱਸੋ ਨਿੱਘਾ, ਅਗਨੀ ਤੱਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਹਰਿ ਬੰਧਨ ਇਕ ਦਰਸਾਈਆ।

ਜਨ ਭਗਤ ਕਹੇ ਮੈਂ ਵੇਖਣਾ ਪ੍ਰਭ ਦਾ ਉਹ ਮੱਕਾ, ਜਿਸ ਦਾ ਮੁਕਾਬਲਾ ਕਰੇ ਨਾ ਕੋਈ ਲੋਕਾਈਆ। ਜਿਸ ਗ੍ਰਹਿ ਵਸੇ ਮਹਿਬੂਬ ਸਕਾ, ਸਾਖਿਆਤ ਨਜ਼ਰੀ ਆਈਆ। ਮੰਜ਼ਲ ਵਿਚ ਕਦੇ ਨਾ ਥੱਕਾ, ਥਕਾਵਟ ਪਿਛਲੀ ਦਏ ਮਿਟਾਈਆ। ਯਕੀਨ ਦਵਾਵੇ ਹਕੀਕਤ ਹੱਕਾ, ਹਕਲ ਆਪ ਸਮਝਾਈਆ। ਭਗਤ ਉਧਾਰੇ ਵਿਚੋਂ ਕੋਟਾਂ ਲੱਖਾਂ, ਲਖਮੀ ਨਰਾਇਣ ਹੋਏ ਸਹਾਈਆ। ਜਿਸ ਦੀਆਂ ਸਮਝੇ ਕੋਈ ਨਾ ਅੱਖਾਂ, ਆਖ਼ਰ ਸਭ ਨੂੰ ਵੇਖ ਵਖਾਈਆ। ਓਸ ਦੀ ਸਿਫ਼ਤ ਮਹਿਮਾਂ ਕੀ ਲਿਖਾਂ, ਜਨ ਭਗਤ ਕਹੇ ਮੇਰੇ ਨੈਣ ਰਹੇ ਸ਼ਰਮਾਈਆ। ਜੋ ਵਡਿਆਈ ਦੇਵੇ ਗੁਰਮੁਖ ਪਿਆਰਿਆਂ ਸਿੱਖਾਂ, ਸਿਖਰ ਚੋਟੀ ਦਏ ਚੜ੍ਹਾਈਆ। ਜਿਥੇ ਜਨਮ ਮਰਨ ਦੀ ਮਿਟੇ ਤ੍ਰਿਖਾ, ਤ੍ਰਿਸ਼ਨਾ ਵਿਚ ਨਾ ਕੋਇ ਭਟਕਾਈਆ। ਅਗਨੀ ਵਾਲੀ ਬਾਲੇ ਕੋਈ ਨਾ ਚਿਖਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਚਰਨ ਕਵਲ ਲਿਆ ਕੇ ਸਿੱਧਾ, ਰਸਤੇ ਵਿਚ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਅੰਤਮ ਵੇਲੇ ਰਹਿਣ ਨਾ ਦੇਵੇ ਵਿੰਗਾ, ਟੇਢੀ ਬੰਕ ਰਸਤਾ ਭਵਰ ਦਏ ਮਿਟਾਈਆ। (੧੬ ਜੇਠ ਸ਼ ਸੰ ੨ ਕਰਮ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਪ੍ਰਭ ਦੇ ਨੂਰ ਦੀ ਵੇਖੀ ਚਮਕ, ਚੰਦ ਚਾਂਦਨਾ ਸੀਸ ਨਾ ਕੋਇ ਉਠਾਈਆ। ਮਿਹਰਵਾਨ ਹੋ ਕੇ ਬਖ਼ਸ਼ਿਸ਼ ਕਰੇ ਰਹਿਮਤ, ਦਇਆਨਿਧ ਦਇਆ ਕਮਾਈਆ। ਭਗਤਾਂ ਨਾਲ ਹੋ ਕੇ ਸਹਿਮਤ, ਸਹਿਮ ਪਿਛਲਾ ਰਿਹਾ ਚੁਕਾਈਆ। ਭਗਤੀ ਭਾਓ ਦੀ ਲੇਖੇ ਲਾਵੇ ਮਿਹਨਤ, ਜੋ ਢੋਲੇ ਰਹੇ ਗਾਈਆ। ਸਚ ਭੰਡਾਰ ਦੇਵੇ ਨਿਆਮਤ, ਕਾਇਆ ਝੋਲੀ ਆਪ ਭਰਾਈਆ। ਅੰਤ ਹੋਵੇ ਨਾ ਕਦੇ ਕਿਆਮਤ, ਚਰਨ ਕਦਮਾਂ ਦੇਵੇ ਮਾਣ ਵਡਿਆਈਆ। ਸਚ ਦਵਾਰੇ ਖੜੇ ਸਹੀ ਸਲਾਮਤ, ਆਤਮ ਚੁਰਾਸੀ ਵਿਚ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਬਣਾਈਆ।

ਜਨ ਭਗਤ ਕਹੇ ਮੈਂ ਤੱਕਿਆ ਪ੍ਰਭ ਦਾ ਅਰਸ਼, ਅਰਸ਼ਾਂ ਤੋਂ ਉਤੇ ਧਿਆਨ ਲਗਾਈਆ। ਮੇਰੇ ਉਪਰ ਕੀਤਾ ਤਰਸ, ਦੀਨ ਦਿਆਲ ਹੋਇਆ ਸਹਾਈਆ। ਦਮਾਂ ਦਾ ਪੱਲੇ ਬੰਨ੍ਹਿਆ ਨਾ ਕੋਇ ਖਰਚ, ਧਨ ਦੌਲਤ ਕੰਧ ਨਾ ਕੋਇ ਉਠਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗਿਆ ਕਿਸੇ ਨਾ ਚਰਚ, ਚਰਚਾ ਸੁਣੀ ਨਾ ਜਗਤ ਲੋਕਾਈਆ। ਧਾਮ ਨਿਰਾਲਾ ਡਿੱਠਾ ਇਕ ਅਸਚਰਜ, ਜਿਥੇ ਅਚਰਜ ਲੀਲਾ ਬੇਪਰਵਾਹੀਆ। ਦੀਨਾਂ ਦੁਖੀਆਂ ਵੰਡੇ ਦਰਦ, ਨਿਮਾਣਿਆਂ ਹੋਏ ਸਹਾਈਆ। ਜਨ ਭਗਤਾਂ ਸੁਣੇ ਅਰਜ਼, ਜੋ ਬੇਨੰਤੀ ਰਹੇ ਜਣਾਈਆ। ਪੂਰਾ ਕਰੇ ਫ਼ਰਜ਼, ਫਰਮਾਂਬਰਦਾਰਾਂ ਵੇਖ ਵਖਾਈਆ। ਆਪਣੇ ਮਿਲਣ ਦੀ ਆਸਾ ਵੇਖ ਕੇ ਗਰਜ਼, ਭੁੱਲੇ ਭਟਕੇ ਲਏ ਜਗਾਈਆ। ਅੰਦਰ ਨਾਦ ਸੁਣਾ ਕੇ ਤਰਜ, ਤਰਫਦਾਰੀ ਦਏ ਮਿਟਾਈਆ। ਮਮਤਾ ਮੋਹ ਰਹੇ ਨਾ ਮਰਜ਼, ਮਰੀਜਾਂ ਸਫਾ ਦਏ ਵਖਾਈਆ। ਜਨ ਭਗਤਾਂ ਹੋਣ ਨਾ ਦੇਵੇ ਭਗਤੀ ਵਾਲਾ ਹਰਜ਼, ਹਰਜਾਨਾ ਸਹਿਜੇ ਝੋਲੀ ਪਾਈਆ। ਜਿਨ੍ਹਾਂ ਦਾ ਨਾਮ ਲੇਖਾ ਰਵਿਦਾਸ ਰਾਹੀਂ ਕਰ ਲਿਆ ਦਰਜ,

ਦਰਜਾ ਉਨ੍ਹਾਂ ਦਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੰਦੇਸੇ ਕਹੇ ਗਰਜ, ਨਾਮ ਸੁਨੇਹੜੇ ਵਿਚ ਸੁਣਾਈਆ।(੧੬ ਜੇਠ ਸ਼ ਸੰ ੨ ਮੰਗਲ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਦਾ ਵੇਖਿਆ ਥਿਰ ਘਰ, ਜਿਥੇ ਚਰਨ ਕਵਲ ਟਿਕਾਈਆ। ਜਿਥੇ ਸ਼ਬਦੀ ਸੁੱਤ ਰਿਹਾ ਖੜ੍ਹ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਕਾਲੇ ਕਿਰਪਾ ਕਰ, ਦੀਨ ਦਿਆਲ ਤੇਰੀ ਬੇਪਰਵਾਹੀਆ। ਕਲਜੁਗ ਅਗਨੀ ਵਿਚ ਰਿਹਾ ਸੜ, ਸਾਂਤਕ ਸਤਿ ਨਾ ਕੋਇ ਕਰਾਈਆ। ਸਾਚੀ ਵਿਦਿਆ ਕੋਈ ਨਾ ਰਿਹਾ ਪੜ੍ਹ, ਪੁਸਤਕਾਂ ਵਾਲੀ ਕਰਨ ਲੜਾਈਆ। ਗੁਰ ਅਵਤਾਰ ਪੈਗ਼ੰਬਰ ਜੋ ਮਾਰਗ ਆਏ ਧਰ, ਧਰਨੀ ਧਰਤ ਧਵਲ ਉਪਰ ਟਿਕਾਈਆ। ਓਸ ਨੂੰ ਸਾਰੇ ਗਏ ਹਰ, ਹਿਰਦੇ ਹਰਿ ਨਾ ਕੋਇ ਮਨਾਈਆ। ਪੁਰਖ ਅਬਿਨਾਸ਼ੀ ਤੇਰਾ ਚੁਕਿਆ ਡਰ, ਭਟਕਣਾ ਵਿਚ ਰਹੇ ਕੁਰਲਾਈਆ। ਤੂੰ ਸਚਖੰਡ ਦਵਾਰੇ ਰਿਹੋਂ ਵੜ, ਸਿੰਘਾਸਣ ਬਹਿ ਕੇ ਖ਼ੁਸ਼ੀ ਮਨਾਈਆ। ਜਨ ਭਗਤ ਸੁਹੇਲੇ ਲੋਕਮਾਤ ਮਿੰਨਤਾ ਰਹੇ ਕਰ, ਦੋਏ ਜੋੜ ਵਾਸਤਾ ਪਾਈਆ। ਸਚ ਸਵਾਮੀ ਆ ਸਾਡੇ ਘਰ, ਘਰਾਨਾ ਸਾਚਾ ਦੇ ਬਣਾਈਆ। ਜੁਗ ਚੌਕੜੀ ਪਿਛੋਂ ਮਾਨਸ ਜਨਮ ਮਿਲਿਆ ਵਰ, ਕਰਮ ਰੇਖਾ ਦੇ ਬਦਲਾਈਆ। ਸਤਿਗੁਰ ਹੋ ਕੇ ਦੇ ਵਰ, ਵਸਤ ਆਪਣੀ ਆਪ ਵਰਤਾਈਆ। ਅੰਤਮ ਲੈ ਕੇ ਜਾਵੀਂ ਆਪਣੇ ਘਰ, ਗ੍ਰਹਿ ਡੇਰਾ ਦੇਣਾ ਲਗਾਈਆ। ਤੇਰਾ ਪਲੂ ਲਿਆ ਫੜ, ਪਲਕ ਨਾ ਹੋਏ ਜੁਦਾਈਆ। ਤੂੰ ਆਦਿ ਜੁਗਾਦੀ ਚੋਟੀ ਚੜ, ਹੱਬ ਕੁਛ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਇਕ ਵਾਰ ਨੁਹਾਵੇ ਓਸ ਸਰ, ਜਿਸ ਸਰ ਵਿਚੋਂ ਸਰੀਰ ਦਾ ਲੇਖਾ ਰਹੇ ਨਾ ਰਾਈਆ। (੧੬ ਜੇਠ ਸ਼ ਸੰ ੨ ਮੇਲਾ ਰਾਮ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਪ੍ਰਭ ਦਾ ਮਾਨਣਾ ਇਕ ਆਨੰਦ, ਜੋ ਅਨੰਦ ਵਿਚੋਂ ਅਨੰਦ ਪਰਗਟਾਈਆ। ਆਤਮ ਪਰਮਾਤਮ ਇਕੋ ਦੇਵੇ ਠੰਡ, ਸੀਤਲਧਾਰ ਅਗਨੀ ਤੱਤ ਨਾ ਕੋਇ ਤਪਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਬੰਨ੍ਹੇ ਉਹ ਗੰਢ, ਏਥੇ ਓਥੇ ਦੋ ਜਹਾਨ ਮਨ ਬੁੱਧੀ ਸਕੇ ਨਾ ਕੋਇ ਖੁਲ੍ਹਾਈਆ। ਸਤਿ ਸਰੂਪ ਸ਼ਾਹੋ ਭੂਪ ਅਨਡਿਠੜਾ ਚਾੜ੍ਹੇ ਰੰਗ, ਜਗਤ ਲਲਾਰੀ ਜਿਸ ਨੂੰ ਰੰਗਣ ਕੋਇ ਨਾ ਆਈਆ। ਸੇਜ ਸੁਹੌਂਣੀ ਸਚ ਸਵਾਮੀ ਬਖ਼ਸ਼ੇ ਇਕ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਘੜ ਨਾ ਕੋਇ ਵਖਾਈਆ। ਨਾਮ ਨਿਧਾਨ ਬਿਨ ਤੰਦ ਸਿਤਾਰ ਵਜਾਏ ਉਹ ਮਰਦੰਗ, ਜੋ ਛੱਤੀ ਰਾਗ ਤੋਂ ਬਾਹਰ ਸਚ ਜੈਕਾਰ ਦਏ ਦ੍ਰਿੜਾਈਆ। ਨਿਰਗੁਣ ਹੋ ਕੇ ਸਰਗੁਣ ਸਦਾ ਬਖ਼ਸ਼ੇ ਆਪਣਾ ਸੰਗ, ਸਗਲਾ ਸਾਥੀ ਹੋ ਕੇ ਲੱਗੀ ਤੋੜ ਨਿਭਾਈਆ। ਝਗੜਾ ਰਹੇ ਨਾ ਜੇਰਜ ਅੰਡ, ਉਤਭੁਜ ਸੇਤਜ ਚਾਰੇ ਖਾਣੀ ਨਾ ਕੋਇ ਭੁਵਾਈਆ। ਪਰਕਾਸ਼ ਤੱਕਣਾ ਪਏ ਨਾ ਸੂਰਜ ਚੰਦ, ਜਲਵਾ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮਾਂ ਢਾਏ ਝੂਠੀ ਕੰਧ, ਬਖ਼ਸ਼ਿੰਦ ਹੋ ਕੇ ਰਹਿਮਤ ਆਪ ਕਮਾਈਆ।

ਜਨ ਭਗਤ ਕਹੇ ਮੈਂ ਤੱਕਣਾ ਪ੍ਰਭ ਦਾ ਸਾਂਤਕ ਸਤਿ, ਸਤਿ ਸਤਿਵਾਦੀ ਦਏ ਦ੍ਰਿੜਾਈਆ। ਇਕੋ ਦੇਵੇ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਭਿਛਿਆ ਧੁਰ ਦੀ ਝੋਲੀ ਪਾਈਆ। ਸਾਚਾ ਨਾਅਰਾ ਜੈਕਾਰਾ ਦੱਸੇ ਅਲਖ,

ਅਲੱਖ ਅਗੋਚਰ ਦਇਆ ਦ੍ਰਿਸ਼ਟੀ ਇਸ਼ਟੀ ਆਪ ਸਮਝਾਈਆ। ਪਾਰਬ੍ਰਹਮ ਬ੍ਰਹਮ ਰਹਿਣ ਨਾ ਦੇਵੇ ਵੱਖ, ਦੂਜਾ ਦਰ ਨਾ ਕੋਇ ਵਖਾਈਆ। ਆਤਮ ਪਰਮਾਤਮ ਮੇਲਾ ਹੋਵੇ ਨਿਰਗੁਣ ਧਾਰ ਸਚ, ਸਚ ਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਅਗੰਮੀ ਵੱਥ, ਵਸਤ ਧੁਰ ਦੀ ਝੋਲੀ ਪਾਈਆ।

ਜਨ ਭਗਤ ਕਹੇ ਮੈਂ ਤੱਕਣਾ ਪ੍ਰਭ ਦਾ ਨੂਰ ਉਜਾਲਾ, ਜੋ ਕਰੇ ਸਚ ਰੁਸ਼ਨਾਈਆ। ਜਿਥੇ ਕਲਜੁਗ ਕੂੜ ਰਹੇ ਨਾ ਕਾਲਾ, ਕਾਇਨਾਤ ਕਰਮ ਨਾ ਕੋਇ ਕਮਾਈਆ। ਮਾਰਗ ਮਿਲੇ ਧਰਮ ਸੁਖਾਲਾ, ਵਰਨ ਬਰਨ ਨਾ ਕੋਇ ਵੰਡਾਈਆ। ਲੇਖੇ ਲੱਗੇ ਪਿਛਲੀ ਘਾਲਾ, ਘਾਇਲ ਹੋ ਕੇ ਸੇਵ ਕਮਾਈਆ। ਮਹੱਲ ਅਟੱਲ ਚੜ੍ਹ ਕੇ ਤੱਕੇ ਸਚ ਸੱਚੀ ਧਰਮਸਾਲਾ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਜਿਸ ਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਰਸ ਵਖਾਵੇ ਅੱਗੇ ਖੜ੍ਹ, ਸਵੱਛ ਸਰੂਪ ਸ਼ਾਹੋ ਭੂਪ ਨਜ਼ਰੀ ਆਈਆ।

(੧੬ ਜੇਠ ਸ਼ ਸ ੨ ਪੂਰਨ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਸੁਰਤੀ ਸ਼ਬਦੀ ਮੇਰਾ ਜੋੜ, ਜੋੜੀ ਜੁੜ ਕੇ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਸਾਂਝੀ ਰੱਖੀ ਲੋੜ, ਦਰਦੀ ਹੋ ਕੇ ਦਰਦ ਦਰਦ ਵੰਡਾਈਆ। ਪ੍ਰਭ ਮਾਲਕ ਸਵਾਮੀ ਹੋ ਕੇ ਜਾਏ ਬੌਹੜ, ਅਗਲਾ ਪਿਛਲਾ ਪੰਧ ਮੁਕਾਈਆ। ਸਾਚੇ ਮੰਦਰ ਲਾ ਕੇ ਆਪਣਾ ਪੌੜ, ਆਖ਼ਰ ਚੜ੍ਹ ਕੇ ਲਏ ਉਠਾਈਆ। ਬਿਨ ਅੱਖਾਂ ਵੇਖੇ ਕਰ ਕੇ ਗੌਰ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਜਗਤ ਵਿਚੋਂ ਲਏ ਪਰਗਟਾਈਆ।

ਜਨ ਭਗਤ ਕਹੇ ਮੇਰਾ ਪ੍ਰਭ ਦੇ ਅਰਪਣ ਜੀਵਣ, ਜੁਗਤ ਜੀਵਣ ਦੀ ਲੋੜ ਰਹੇ ਨਾ ਰਾਈਆ। ਮੈਂ ਨਾਮ ਨਿਧਾਨ ਅੰਮ੍ਰਿਤ ਰਸ ਆਇਆ ਪੀਵਣ, ਸਾਹਿਬ ਸਚ ਪਿਆਲਾ ਦੀਨ ਦਿਆਲਾ ਹੱਥ ਫੜਾਈਆ। ਚਰਨ ਕਵਲ ਸਰਨਾਈ ਆਇਆ ਥੀਵਣ, ਬਲਿਹਾਰ ਹੋ ਕੇ ਬਲ ਬਲ ਜਾਈਆ। ਗ਼ਰੀਬ ਨਿਮਾਣਾ ਹੋ ਕੇ ਆਇਆ ਨੀਵਣ, ਨਿਉਂ ਨਿਉਂ ਲਾਗਾਂ ਪਾਈਆ। ਤਨ ਪਾਟਾ ਆਇਆ ਸੀਵਣ, ਕੱਪੜ ਲਿਬਾਸ ਲਵਾਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਅੰਦਰ ਸਾਚਾ ਬੀਜ ਆਇਆ ਬੀਵਣ, ਬੀਰ ਰਸ ਅੰਮ੍ਰਿਤ ਰਸ ਸਵਾਸ ਰਸ ਪਰਕਾਸ਼ ਰਸ ਅਬਿਨਾਸ਼ ਰਸ ਕਰ ਕੇ ਆਪਣੇ ਵਸ, ਵਾਸਤਾ ਏਕੰਕਾਰ ਏਕਾ ਆਪਣੇ ਨਾਲ ਰਖਾਈਆ। (੧੬ ਜੇਠ ਸ਼ ਸੰ ੨ ਰਾਜਾ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਮਿਲੇ ਸਾਹਿਬ ਬਖ਼ਸ਼ੰਦੀ, ਰੋਗ ਸੋਗ ਚਿੰਤਾ ਦੁੱਖ ਜਗਤ ਦਏ ਗਵਾਈਆ। ਸਾਚੇ ਨਾਮ ਪ੍ਰੇਮ ਦੀ ਬਖ਼ਸ਼ੇ ਇਕ ਸੁਗੰਧੀ, ਦੁਰਗੰਧੀ ਅੰਦਰੋਂ ਦਏ ਕਢਾਈਆ। ਜਨਮ ਜਨਮ ਦੀ ਰਹੇ ਨਾ ਕੋਇ ਪਾਬੰਦੀ, ਲੱਖ ਚੁਰਾਸੀ ਆਵਣ ਜਾਵਣ ਝਗੜਾ ਦਏ ਮੁਕਾਈਆ। ਸਿੱਧਾ ਮਾਰਗ ਦੱਸ ਕੇ ਡੰਡੀ, ਦਰਗਹਿ ਸਾਚੀ ਸਚ ਦਵਾਰੇ ਦਏ ਪਹੁੰਚਾਈਆ। ਮਾਇਆ ਮਮਤਾ ਵਿਚੋਂ ਲਏ ਕੱਢੀ, ਜਗਤ ਜੰਜ਼ਾਲ ਨਾ

ਕੋਇ ਫਸਾਈਆ। ਆਤਮ ਪਰਮਾਤਮ ਹੋਣ ਨਾ ਦੇਵੇ ਰੰਡੀ, ਸੁਹਾਗਣ ਸੋਭਾਵੰਤ ਸਦਾ ਸੁਖਦਾਈਆ। ਆਪਣੇ ਲੇਖੇ ਲਾਵੇ ਮੰਦੀ ਚੰਗੀ, ਝਗੜਾ ਰਹੇ ਨਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਆਪਣੇ ਚਰਨ ਟਿਕਾਈਆ।

ਜਨ ਭਗਤ ਕਹੇ ਪ੍ਰਭ ਤੱਕਣਾ ਆਪਣੇ ਨੈਣ, ਕਥਾ ਸੁਣਨ ਦੀ ਲੋੜ ਰਹੇ ਨਾ ਰਾਈਆ। ਜਿਸ ਨੂੰ ਨਿਰਗੁਣ ਧਾਰ ਪੁਰਖ ਅਕਾਲ ਜੋਤ ਸਰੂਪ ਸਾਰੇ ਕਹਿਣ, ਮਾਲਕ ਧੁਰ ਦਾ ਇਕ ਅਖਵਾਈਆ। ਉਹ ਨਜ਼ਰੀ ਆਵੇ ਇਕੋ ਸਾਕ ਸੱਜਣ ਸੈਣ, ਨਾਤਾ ਕੂੜ ਕੁਟੰਬ ਤੁੜਾਈਆ। ਆਪਣਾ ਦਰਸ਼ਨ ਦੇਵੇ ਨਿਰਗੁਣ ਧਾਰ ਐਨ, ਅੱਖ ਪਰਤੱਖ ਆਪ ਖੁਲ੍ਹਾਈਆ। ਮਨ ਮਨੂਆਂ ਸੁਖ ਸ਼ਾਂਤੀ ਵਿਚ ਕਰੇ ਚੈਨ, ਵਾਸਨਾ ਅੰਦਰ ਭੱਜੇ ਨਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੰਦਰ ਦਏ ਸੁਹਾਈਆ।

ਜਨ ਭਗਤ ਕਹੇ ਮੈਂ ਤੱਕਣਾ ਉਹ ਨਵਾਬ, ਜੋ ਨੌਬਤ ਧੁਰ ਦਾ ਨਾਮ ਵਜਾਈਆ। ਜਿਸ ਦਾ ਸਿਫ਼ਤਾਂ ਤੋਂ ਬਾਹਰ ਖਿਤਾਬ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਜਿਸ ਦਾ ਲੇਖਾ ਲਿਖ ਨਾ ਸਕੇ ਕੋਇ ਕਿਤਾਬ, ਹਰਫ਼ ਹਿੰਦਸਾ ਸਿਫ਼ਤ ਨਾ ਕੋਇ ਸਾਲਾਹੀਆ। ਗਾ ਸਕੇ ਨਾ ਕੋਇ ਰਬਾਬ, ਰਸਨਾ ਜੇਹਵਾ ਨਾ ਕੋਇ ਵਡਿਆਈਆ। ਪੂਰਾ ਕਰ ਸਕੇ ਨਾ ਕੋਇ ਆਦਾਬ, ਸਜਦਿਆਂ ਵਿਚ ਸਾਰੇ ਸੀਸ ਝੁਕਾਈਆ। ਜੋ ਬੈਠਾ ਹੱਕ ਮਹਿਰਾਬ, ਸਚ ਸਿੰਘਾਸਣ ਸੋਭਾ ਪਾਈਆ। ਸੋ ਖੇਲ ਕਰੇ ਸਾਹਿਬ ਸਵਾਮੀ ਸ੍ਰੀ ਸਤਿਗੁਰੂ ਮਹਾਰਾਜ, ਰਾਜਨ ਭੂਪ ਬੇਪਰਵਾਹੀਆ। ਜਨ ਭਗਤਾਂ ਬਖ਼ਸ਼ੇ ਆਪਣੀ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਸੰਗ ਨਿਭਾਈਆ। ਚਿੰਤਾ ਰੋਗ ਸੋਗ ਮਿਟੇ ਸੰਤਾਪ, ਸੰਸਾ ਅੰਦਰੋਂ ਦਏ ਕਢਾਈਆ। ਪੂਰਾ ਕਰੇ ਭਵਿਖਤ ਵਾਕ, ਵਾਕਫਕਾਰ ਭਗਤ ਲਏ ਕਰਾਈਆ। ਨਿਰਗੁਣ ਹੋ ਕੇ ਦੇਵੇ ਸੱਚਾ ਸਾਥ, ਸਗਲਾ ਸੰਗ ਨਿਭਾਈਆ।

੬੮

ਤੂੰ ਮੇਰਾ ਮੈਂ ਤੇਰਾ ਸੋਹੰ ਦੱਸ ਕੇ ਸਾਚੀ ਗਾਥ, ਗਹਿਰ ਗੰਭੀਰ ਕਰੇ ਪੜ੍ਹਾਈਆ । ਲਹਿਣਾ ਦੇਣਾ ਜਨਮ ਕਰਮ ਦੇਵੇ ਹੱਥੋ ਹਾਥ, ਅੱਗੇ ਉਧਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟਣਹਾਰਾ ਅੰਧੇਰੀ ਰਾਤ, ਨਿਰਗੁਣ ਸਾਚੀ ਜੋਤ ਧੁਰ ਦਾ ਨੂਰ ਕਰੇ ਰੁਸ਼ਨਾਈਆ। (੧੭ ਜੇਠ ਸ਼ ਸੰ ੨ ਧਰਮੋ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਪ੍ਰਭ ਦਾ ਬਣਨਾ ਬਾਲਾ ਸੱਚਾ, ਨੰਨ੍ਹਾਂ ਨਿੱਕਾ ਨੱਢਾ ਰੂਪ ਵਟਾਈਆ। ਭਾਗ ਲਗੌਣਾ ਕਾਇਆ ਮਾਟੀ ਭਾਡਾ ਕੱਚਾ, ਕੰਚਨ ਗੜ੍ਹ ਵੱਜੇ ਸਚ ਵਧਾਈਆ। ਸ਼ਬਦ ਅਨਾਦੀ ਧੁਰ ਦਾ ਰਾਗ ਗੌਣਾ ਸੱਚਾ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਸਾਚੀ ਮੰਜ਼ਲ ਚੜ੍ਹ ਕੇ ਪ੍ਰਭ ਦਾ ਕਰਨਾ ਪੂਰਾ ਪਤਾ, ਪਤਿਪਰਮੇਸ਼ਵਰ ਵਸੇ ਕਿਸ ਕਿਸ ਥਾਈਂਆ। ਸੁਰਤੀ ਧਾਰ ਅੰਦਰ ਫਿਰਾਂ ਨੱਠਾਂ, ਭੱਜਾਂ ਵਾਹੋ ਦਾਹੀਆ। ਖਹਿੜਾ ਛੁਡਾ ਅੱਠਾਂ ਸੱਠਾਂ, ਸਚ ਸਰੋਵਰ ਨਹਾ ਕੇ ਖ਼ੁਸ਼ੀ ਮਨਾਈਆ। ਜਿਥੇ ਮਨ ਵਾਸਨਾ ਰਹੇ ਨਾ ਕੋਈ ਰੱਟਾ, ਝਗੜਾ ਤੱਤ ਨਾ ਕੋਇ ਵਖਾਈਆ। ਮੰਦਰ ਦਿਸੇ ਨਾ ਪੱਥਰਾਂ ਇੱਟਾਂ, ਗੁਰੂਦਵਾਰਾ ਨਜ਼ਰੀ ਆਈਆ। ਖੋਜਣਾਂ ਪਏ ਨਾ ਕਿਸੇ ਹੱਟਾਂ, ਜਗਤ ਬਜ਼ਾਰ ਨਾ ਕੋਇ ਭੁਵਾਈਆ। ਇਕੋ ਲਾਹਾ ਹਰਿ ਸਰਨਾਈ ਖੱਟਾਂ, ਖਟਕਾ ਅੱਗੇ ਰਹੇ ਨਾ ਰਾਈਆ। ਅੰਮ੍ਰਿਤ ਆਤਮ ਨਿਝਰ ਧਾਰ ਝੱਟਾਂ, ਨਾਭੀ ਕਵਲੀ ਕਵਲ ਉਲਟਾਈਆ। ਪੰਚ ਵਿਕਾਰਾ ਸੱਥਰ ਘੱਤਾਂ, ਕੂੜ ਕੁੜਿਆਰਾ ਪਰੇ ਹਟਾਈਆ। ਪ੍ਰਭ ਦਾ ਦਰਸ਼ਨ ਕਰਾਂ ਬਿਨ ਅੱਖਾਂ, ਨਿਝ

ਲੋਚਨ ਹੋਏ ਰੁਸ਼ਨਾਈਆ। ਆਤਮ ਹੋ ਕੇ ਪਰਮਾਤਮ ਗ੍ਰਹਿ ਵਸਾਂ, ਸਾਚੇ ਮੰਦਰ ਬਹਿ ਕੇ ਖ਼ੁਸ਼ੀ ਮਨਾਈਆ। ਦੀਨ ਦੁਨੀ ਜਗਤ ਜਹਾਨ ਛੱਡਾਂ, ਛੁਟਕੇ ਸਰਬ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਵੇ ਆਪਣਾ ਘਰ, ਜਨ ਭਗਤ ਕਹੇ ਨਿਰਗੁਣ ਦਰਸ਼ਨ ਕਰ ਕੇ ਹੱਸਾਂ, ਮਸਤੀ ਵਿਚੋਂ ਨਾਮ ਮਸਤੀ ਇਕ ਚੜ੍ਹਾਈਆ।

ਜਨ ਭਗਤ ਕਹੇ ਮੈਂ ਚੜ੍ਹੌਣੀ ਧੁਰ ਦੀ ਮਸਤੀ, ਜਾਮ ਇਕੋ ਮੁੱਖ ਲਗਾਈਆ। ਜਿਸ ਨਾਲ ਭਾਗ ਲੱਗੇ ਮੇਰੀ ਕਾਇਆ ਬਸਤੀ, ਖੇੜੇ ਸਾਚੇ ਵੱਜੇ ਵਧਾਈਆ। ਪ੍ਰਭ ਦੀ ਨਜ਼ਰ ਆਏ ਨਿਰਗੁਣ ਧਾਰ ਹਸਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਮੈਂ ਇਕੋ ਦਾ ਹੋਣਾ ਚਰਨ ਪਰਸਤੀ, ਸੀਸ ਇਕੋ ਇਕ ਝੁਕਾਈਆ। ਖੇਲ ਵੇਖਣੀ ਦਰਗਹਿ ਸਾਚੀ, ਸਚ ਦੀ ਸਚ ਸੰਜਮ ਲੈਣਾ ਅਪਣਾਈਆ। ਮੁਹੱਬਤ ਵੇਖਣੀ ਪਰਮ ਪੁਰਖ ਪਰਮਾਤਮ ਕਮਲਾਪਤਿ ਦੀ, ਜੋ ਪਤਿਪਰਮੇਸ਼ਵਰ ਹੋ ਕੇ ਆਤਮ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਧਾਰ ਦੱਸੇ ਸਾਚੀ ਅੱਖ ਦੀ, ਅੱਖੀਆਂ ਤੋਂ ਪਿਛੇ ਸਖੀਆਂ ਦਾ ਰੂਪ ਬਦਲਾਈਆ। (੧੭ ਜੇਠ ਸ਼ ਸ ੨ ਮਹਿੰਦਰ ਕੌਰ ਦੇ ਗ੍ਰਹਿ)

ਜਨ ਭਗਤ ਕਹੇ ਤਨ ਮਨ ਦੇਣਾ ਪ੍ਰਭ ਦੇ ਜੁੰਮਾ, ਆਪਣੀ ਜੁੰਮੇਵਾਰੀ ਨਾ ਕੋਇ ਰਖਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਤਿ ਸਤਿਵਾਦੀ ਚਰਨ ਚੁੰਮਾ, ਰਸਨਾ ਰਸ ਅਵਰ ਨਾ ਕੋਇ ਵਡਿਆਈਆ। ਮਿਹਰਵਾਨ ਕਿਰਪਾ ਕਰ ਕੇ ਕੂੜੀ ਵਿਖ ਰਹਿਣ ਨਾ ਦੇਵੇ ਤੁੰਮਾ, ਅੰਮ੍ਰਿਤ ਰੂਪ ਦਏ ਜਣਾਈਆ। ਚਾਰੇ ਖਾਣੀ ਲੱਖ ਚੁਰਾਸੀ ਵਿਚ ਕਦੇ ਨਾ ਘੁੰਮਾ, ਘੁੰਮਣ ਘੇਰ ਡੂੰਘੀ ਭਵਰ ਨਾ ਕੋਇ ਭੁਵਾਈਆ। ਇਕੋ ਨਾਮ ਸੰਦੇਸ਼ ਪੁਰਖ ਅਕਾਲ ਦਾ ਸੁਣਾ, ਸਰਵਣ ਦੂਜੀ ਆਵਾਜ ਸੁਣਨ ਕੋਇ ਨਾ ਪਾਈਆ। ਇਕੋ ਉਪਜੇ ਅਗੰਮੀ ਧੁਨਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਵਾਮੀ ਮਿਲੇ ਸਤਿਗੁਰ ਬਹੁਗੁਣਾ, ਔਗੁਣ ਮੇਰੇ ਦਏ ਛੁਪਾਈਆ। ਤਨ ਮਾਟੀ ਭਾਂਡਾ ਰਹਿਣ ਨਾ ਦੇਵੇ ਊਣਾ, ਵਸਤ ਅਮੋਲਕ ਵਿਚ ਟਿਕਾਈਆ। ਅੰਤਕਾਲ ਕਲ ਪਏ ਨਾ ਰੋਣਾ, ਜਮ ਕੀ ਫਾਸੀ ਗਲ ਨਾ ਕੋਇ ਲਟਕਾਈਆ। ਮੜ੍ਹੀ ਗੋਰ ਪਏ ਨਾ ਸੌਣਾ, ਬਿਸਤਰੇ ਮਰਗ ਸੇਜ ਨਾ ਕੋਇ ਹੰਢਾਈਆ। ਆਤਮ ਪਰਮਾਤਮ ਹਵਾਲੇ ਹੱਬ ਕਰੌਣਾ, ਆਪਣਾ ਆਪ ਮਿਟਾਈਆ। ਸਚਖੰਡ ਦਵਾਰਾ ਇਕੋ ਪੌਣਾ, ਜਿਸ ਵਿਚ ਰਹਿ ਕੇ ਝਟ ਲੰਘਾਈਆ। ਪੁਰਖ ਅਬਿਨਾਸ਼ੀ ਦਰਸ਼ਨ ਕਰ ਕੇ ਆਪਾ ਆਪ ਭੇਟ ਚੜੌਣਾ, ਬਾਕੀ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਕਹੇ ਮੋਹੇ ਦੇਵੇ ਇਕ ਵਰ, ਵਰਮ ਦਵੈਤ ਰਹਿਣ ਨਾ ਪਾਈਆ। (੧੭ ਜੇਠ ਸ਼ ਸੰ ੨ ਪਿਆਰੀ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਪੁਰਖ ਅਕਾਲ ਇਕੋ ਬਨੌਣਾ ਬਾਪ, ਪਿਤਾ ਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਸਾਚਾ ਜਾਪ, ਜੁਗ ਚੌਕੜੀ ਜਗਤ ਸੁਣਾਈਆ। ਜਨ ਭਗਤਾਂ ਕਰੇ ਦਾਸੀ ਦਾਸ, ਸੇਵਕ ਆਪਣੇ ਲਏ ਬਣਾਈਆ। ਰੂਹ ਬੁੱਤ ਦੋਵੇਂ ਕਰ ਕੇ ਪਾਕ, ਪਵਿਤਰ ਧਾਰਾ ਵਿਚ ਰਖਾਈਆ। ਆਤਮ ਦਾ ਦੇਵੇ ਸੱਚਾ ਸਾਥ, ਸਗਲਾ ਸੰਗ ਤੋੜ ਨਿਭਾਈਆ। ਲਹਿਣਾ ਦੇਣਾ ਚੁਕਾ ਕੇ ਮਸਤਕ ਮਾਥ, ਪੂਰਬ ਲੇਖਾ ਦਏ ਮੁਕਾਈਆ। ਜਨਮ ਜਨਮ ਦੀ ਪੂਰੀ ਕਰ ਕੇ ਆਸ, ਤ੍ਰਿਸ਼ਨਾ ਰੋਗ ਰਹੇ ਨਾ ਰਾਈਆ। ਕਲਜੁਗ

ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਮਿਲਣ ਆਵੇ ਆਪ, ਨਿਰਗੁਣ ਹੋ ਕੇ ਵੇਖ ਵਖਾਈਆ। ਤ੍ਰੈਗੁਣ ਮੇਟੇ ਰੋਗ ਸੰਤਾਪ, ਪੱਤਤ ਪੁਨੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਮੁਕਾਏ ਵਿਚ ਲੋਕਮਾਤ, ਸਚਖੰਡ ਦਵਾਰੇ ਸਾਚਾ ਹਿੱਸਾ ਝੋਲੀ ਦੇਵੇ ਪਾਈਆ। (੧੭ ਜੇਠ ਸ਼ ਸੰ ੨ ਕ੍ਰਿਸ਼ਨਾ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਮਾਲਕ ਬਣੇ ਸੱਚੇ ਹਿਤ ਦਾ, ਪ੍ਰੇਮ ਬੰਧਨ ਨਾਮ ਰਖਾਈਆ। ਜਨਮ ਮਰਨ ਝਗੜਾ ਮੁੱਕ ਜਾਏ ਨਿੱਤ ਦਾ, ਚੁਰਾਸੀ ਫੰਦ ਨਾ ਕੋਇ ਪੁਵਾਈਆ। ਸਾਚਾ ਲੇਖਾ ਜਾਵੇ ਲਿਖਦਾ, ਜਨਮ ਕਰਮ ਉਲਟਾਈਆ। ਨਜ਼ਰੀ ਆਵੇ ਦਿਸਦਾ, ਸਨਮੁਖ ਸੋਭਾ ਪਾਈਆ। ਨਾਤਾ ਜੋੜੇ ਸਾਚੇ ਪਿਤ ਦਾ, ਪਿਤਾ ਪੂਤ ਗੋਦ ਸੁਹਾਈਆ। ਘਰ ਮਿਲੇ ਇਕੋ ਠਾਕਰ ਸੱਜਣ ਇਕ ਦਾ, ਏਕੰਕਾਰ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇਵੇ ਲਗਾਈਆ।

ਜਨ ਭਗਤ ਕਹੇ ਮੈਂ ਪ੍ਰਭ ਦਾ ਬਣਨਾ ਸਖਾ, ਸੱਜਣ ਨਜ਼ਰ ਕੋਇ ਨਾ ਆਈਆ। ਦਰਸ ਕਰਨਾ ਅੱਖਾਂ, ਆਖ਼ਰ ਮੰਜ਼ਲ ਚੜ੍ਹ ਕੇ ਖ਼ੁਸ਼ੀ ਮਨਾਈਆ। ਖ਼ੁਸ਼ੀ ਰਹਿਣਾ ਵਸ ਕੇ ਕੁੱਲੀ ਕੱਖਾਂ, ਮਹੱਲ ਅਟੱਲ ਨਾ ਕੋਇ ਵਡਿਆਈਆ। ਝਗੜਾ ਚੁਕਾ ਕੇ ਕੂੜ ਕੁੜਿਆਰ ਲੱਖਾਂ, ਲਖਮੀ ਨਰਾਇਣ ਇਕੋ ਲੈਣਾ ਧਿਆਈਆ। ਜਿਸ ਦੀ ਸਰਨਾਈ ਸਦਾ ਵਸਾਂ, ਚਰਨ ਕਵਲ ਧਿਆਨ ਲਗਾਈਆ। ਖ਼ੁਸ਼ੀਆਂ ਵਿਚ ਢੋਲੇ ਗਾ ਕੇ ਹੱਸਾਂ, ਗੀਤ ਗੋਬਿੰਦ ਜਣਾਈਆ । ਓਸ ਦਾ ਪੱਲੂ ਕਦੇ ਨਾ ਛੱਡਾਂ, ਮਾਲਕ ਧੁਰ ਦਾ ਆਪਣੀ ਗੰਢ ਪਵਾਈਆ। ਭਾਗ ਲਗਾ ਕੇ ਕਾਇਆ ਮਾਟੀ ਹੱਡਾਂ, ਹਿਰਦੇ ਵਿਚੋਂ ਹਰਿ ਲਵਾਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਕਹੇ ਚੁਰਾਸੀ ਵਿਚੋਂ ਤੈਨੂੰ ਨਿਰਗੁਣ ਧਾਰ ਹੋ ਕੇ ਲੱਭਾਂ, ਜਗਤ ਖੋਜਣ ਦੀ ਲੋੜ ਰਹੇ ਨਾ ਰਾਈਆ। (੧੭ ਜੇਠ ਸ਼ ਸੰ ੨ ਰਸਾਲ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਸਾਚੀ ਧਾਰ ਤੱਕਾਂ ਸਤਿਗੁਰ ਸ਼ਬਦ, ਥਿਰ ਘਰ ਵਾਸੀ ਨਜ਼ਰੀ ਆਈਆ। ਜਿਸ ਦਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਵਿਆਪਕ ਹੋਵੇ ਸ੍ਰਿਸ਼ਟੀ ਸਰਬ, ਦ੍ਰਿਸ਼ਟੀ ਦਾ ਮਾਲਕ ਨਜ਼ਰੀ ਆਈਆ। ਜਿਸਨੂੰ ਝੁਕਦੇ ਅਰਬ ਖਰਬ, ਦੋ ਜਹਾਨ ਸੀਸ ਨਿਵਾਈਆ। ਜਿਸਦਾ ਲਹਿਣਾ ਦੇਣਾ ਸ਼ਰਕਨ ਗਰਬ, ਪੱਛਮ ਦੱਖਣ ਸੋਭਾ ਪਾਈਆ। ਪ੍ਰੇਮੀਆਂ ਪਿਆਰਿਆਂ ਵੰਡੇ ਸਦਾ ਦਰਦ, ਦੀਨਾਂ ਦੁਖੀਆਂ ਗਲੇ ਲਗਾਈਆ। ਸਾਚੇ ਸੰਤਾਂ ਸੁਣ ਕੇ ਅੰਤਰ ਅਰਜ਼, ਸਰਗੁਣ ਹੋ ਕੇ ਦਏ ਵਡਿਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਪੂਰਾ ਕਰਦਾ ਆਇਆ ਫਰਜ਼, ਗੁਰ ਅਵਤਾਰ ਪੈਗ਼ੰਬਰ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਜਨ ਭਗਤ ਕਹੇ ਮੈਂ ਸਤਿਗੁਰ ਸ਼ਬਦ ਵੇਖਣਾ ਇਕ ਗੁਰਦੇਵ, ਦੇਵਤ ਸੁਰ ਜਿਸ ਦਾ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਦੇ ਸੇਵ, ਨਿਉਂ ਨਿਉਂ ਲਾਗਣ ਪਾਈਆ। ਜੋ ਦਿਸੇ ਸਦਾ ਨਿਹਚਲ ਧਾਮ ਨਹਿਕੇਵ, ਅਟੱਲ ਪਦਵੀ ਡੇਰਾ ਲਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਕੋਈ ਰਸਨਾ ਜੇਹਵ,

ਕਾਤਬ ਲਿਖੇ ਨਾਲ ਨਾ ਕਲਮ ਸ਼ਾਹੀਆ। ਗਹਿਰ ਗੰਭੀਰ ਹੋਵੇ ਅਲਖ ਅਭੇਵ, ਬੇਅੰਤ ਬੇਪਰਵਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਹੋਵੇ ਸਹਾਈਆ।

ਜਨ ਭਗਤ ਕਹੇ ਸਤਿਗੁਰ ਸ਼ਬਦ ਤੱਕਣਾ ਧੁਰ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨਜ਼ਰੀ ਆਈਆ। ਜੋ ਸਭ ਦਾ ਦਸਤਗੀਰ, ਦਸਤ ਨਾਲ ਦਸਤ ਮਿਲਾਈਆ। ਮੰਜ਼ਲ ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਕਾਇਆ ਕਾਅਬਾ ਪੜਦਾ ਦਏ ਉਠਾਈਆ। ਨਿਰਗੁਣ ਨਿਰਵੈਰ ਨਿਰਾਕਾਰ ਵਖਾਏ ਆਪਣੀ ਸਚ ਤਸਵੀਰ, ਜਿਸ ਦਾ ਮੁਸੱਵਰ ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਜਨ ਭਗਤਾਂ ਮੁਰਸ਼ਦ ਹੋ ਕੇ ਦੱਸੇ ਸਚ ਤਦਬੀਰ, ਮੁਰੀਦ ਆਪਣੇ ਲਏ ਜਣਾਈਆ। ਸਹਾਰਾ ਦੇ ਕੇ ਜੁਲਾਹੇ ਕਬੀਰ, ਕਬਰਾਂ ਵਿਚੋਂ ਬਾਹਰ ਦਿਤਾ ਕਢਾਈਆ। ਨੂਰ ਜਹੂਰ ਕਰੇ ਨਜ਼ੀਰ, ਨਜ਼ਰੀਆ ਅੰਦਰੋਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਮਿਟਾਵਣਹਾਰਾ ਅਮੀਰ ਗਰੀਬ, ਜਨ ਭਗਤਾਂ ਅਮਰਾਪਦ ਇਕੋ ਇਕ ਵਖਾਈਆ।

ਜਨ ਭਗਤ ਕਹੇ ਮੈਂ ਸਤਿਗੁਰ ਸ਼ਬਦ ਤੱਕਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਫਿਰਨਾ ਪਏ ਨਾ ਕਿਸੇ ਮਦੀਨਾ ਮੱਕਾ, ਤੀਰਥ ਤੱਟ ਭੱਜਣਾ ਪਏ ਨਾ ਵਾਹੋ ਦਾਹੀਆ। ਖੋਜਣਾ ਪਏ ਨਾ ਮੰਦਰ ਮੱਠਾਂ, ਗੁਰੂਦਵਾਰ ਪੜਦਾ ਨਾ ਕੋਇ ਉਠਾਈਆ। ਇਕੋ ਓਸੇ ਦੀ ਓਟ ਰੱਖਾਂ, ਜੋ ਰੱਖਿਆ ਕਰੇ ਹਰ ਹਰ ਥਾਈਂਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਤੱਕਦੇ ਰਹੇ ਨਾਲ ਅਗੰਮੀ ਅੱਖਾਂ, ਦੋਏ ਲੋਚਨ ਬੰਦ ਧਿਆਨ ਕਰਾਈਆ। ਜਿਸ ਦੇ ਚਰਨ ਕਵਲ ਸਰਨਾਈ ਸਦਾ ਵਸਾਂ, ਵਾਸਤਾ ਇਕੋ ਨਾਲ ਜੁੜਾਈਆ। ਮਨ ਹੰਕਾਰੀ ਵਿਕਾਰੀ ਕਰ ਕੇ ਢੱਠਾਂ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਸੱਚਾ ਲਾਹਾ ਸਾਚੇ ਨਾਮ ਪਦਾਰਥ ਦਰ ਤੋਂ ਖੱਟਾਂ, ਅੱਗੇ ਦਾ ਖਟਕਾ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਬਣੇ ਸੱਜਣ ਸਖਾ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਜਨ ਭਗਤਾਂ ਮਿਲਾਏ ਇਕੋ ਸੱਚਾ, ਦਰਗਹਿ ਸਾਚੀ ਸਚ ਧਾਮ ਵਡਿਆਈਆ। (੧੭ ਜੇਠ ਸ਼ ਸੰ ੨ ਰਵੇਲਾ ਰਾਮ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਪ੍ਰਭ ਲੱਭਣਾ ਸੱਚਾ ਖੋਜੀ, ਜੋ ਖੋਜਤ ਖੋਜਤ ਵੇਖ ਵਖਾਈਆ। ਸਚਖੰਡ ਦਵਾਰੇ ਦਾ ਬਣਿਆ ਰਹੇ ਮੌਜੀ, ਮਜਲਸ ਭਗਤਾਂ ਵਿਚ ਜਣਾਈਆ। ਪ੍ਰੀਤਮ ਬਣਿਆ ਰਹੇ ਚੋਜੀ, ਚੋਜ ਨਿਰਾਲੇ ਆਪ ਜਣਾਈਆ। ਜਨ ਭਗਤ ਜਨਮ ਕਰਮ ਦਾ ਰਹਿਣ ਨਾ ਦੇਵੇ ਰੋਗੀ, ਚੁਰਾਸੀ ਦੁੱਖਾਂ ਵਿਚੋਂ ਬਾਹਰ ਕਢਾਈਆ। ਸਚ ਦਵਾਰ ਦੀ ਦੇਵੇ ਆਪਣੀ ਸੋਝੀ, ਸਮਝ ਵਿਚੋਂ ਸਮਝ ਦਏ ਬਦਲਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੀ ਕੋਠੀ, ਸਾਢੇ ਤਿੰਨ ਹੱਥ ਵੇਖੇ ਚਾਈਂ ਚਾਈਂਆ। ਕਰ ਪਰਕਾਸ਼ ਨਿਰਮਲ ਜੋਤੀ, ਜੋਤੀ ਜੋਤ ਡਗਮਗਾਈਆ। ਸ਼ਬਦੀ ਸੁਰਤ ਉਠਾਵੇ ਸੋਤੀ, ਸੁੱਤਿਆਂ ਰੈਣ ਨਾ ਕੋਇ ਵਿਹਾਈਆ। ਆਤਮ ਪਰਮਾਤਮ ਬਣਾ ਕੇ ਆਪਣਾ ਗੋਤੀ, ਘਰ ਵਿਚ ਘਰ ਮੇਲਾ ਲਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ।

ਜਨ ਭਗਤ ਕਹੇ ਮੈਂ ਪ੍ਰਭ ਲੱਭਣਾ ਦੀਨਾਂ ਬੰਧੂ, ਜੋ ਬੰਦਨ ਇਕੋ ਇਕ ਜਣਾਈਆ। ਗਹਿਰ ਗੰਭੀਰ ਹੋਵੇ ਸਾਗਰ ਸਿੰਧੂ, ਮਿਹਰ ਨਜ਼ਰ ਇਕ ਉਠਾਈਆ। ਮਨੂਆਂ ਮਨ ਵਾਸਨਾ ਰਹਿਣ ਨਾ ਦੇਵੇ ਚਿੰਦੂ, ਚਿੰਤਾ ਗ਼ਮ ਨਾ ਕੋਇ ਸਤਾਈਆ। ਮੁਸਲਮ ਸਿੱਖ ਈਸਾਈ ਸਾਰੇ ਤਾਰੇ ਹਿੰਦੂ, ਦੀਨ ਮਜ਼੍ਹਬ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਸਿਫ਼ਤ ਸਲਾਹੀਆ।

ਜਨ ਭਗਤ ਕਹੇ ਮੈਂ ਵੇਖਣਾ ਸਚ ਭੰਡਾਰ, ਜੋ ਭੰਡਾਰੀ ਹੋ ਕੇ ਰਿਹਾ ਵਰਤਾਈਆ। ਮੁੱਕੇ ਕਦੇ ਨਾ ਸਦਾ ਜੁਗ ਚਾਰ, ਜੁਗ ਚੌਕੜੀ ਦੂਣ ਸਵਾਈਆ । ਕਲਜੁਗ ਅੰਤਮ ਖੇਲ ਕਰੇ ਅਪਾਰ, ਅਪਰੰਪਰ ਹੋ ਕੇ ਵੇਸ ਵਟਾਈਆ। ਸੁੱਤ ਦੁਲਾਰਾ ਕਰ ਤਿਆਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਸਚ ਸੰਦੇਸ਼ਾ ਦੇਵੇ ਆਪਣੀ ਧਾਰ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਧਾਮ ਵਖਾਵੇ ਅਪਰ ਅਪਾਰ, ਸੰਬਲ ਬਹਿ ਕੇ ਸੋਭਾ ਪਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮਿਲ ਕੇ ਸ਼ਬਦ ਰੱਖੇ ਆਪਣੇ ਅਖਤਿਆਰ, ਦੂਸਰ ਹੱਥ ਨਾ ਕਿਸੇ ਫੜਾਈਆ। ਜਿਸ ਨੂੰ ਹਜ਼ਰਤਾਂ ਪੈਗ਼ੰਬਰਾਂ ਰਸੂਲਾਂ ਮੰਨਿਆਂ ਸਾਂਝਾ ਯਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਉਹ ਭਗਤਾਂ ਉਤੇ ਕਰੇ ਇਕ ਇਤਬਾਰ, ਬੇਇਤਬਾਰੀ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਰੰਗ ਸਮਾਈਆ।

ਜਨ ਭਗਤ ਕਹੇ ਮੈਂ ਵੇਖਣਾ ਸ਼ਬਦ ਨਿਰਾਲਾ ਗੁਰੂ, ਜਿਸ ਨੂੰ ਗੁਰਦੇਵ ਕਹਿ ਕੇ ਸਾਰੇ ਗਏ ਮਨਾਈਆ। ਜਿਸਦੇ ਕੋਲੋਂ ਪਰਮ ਪੁਰਖ ਦਾ ਕਾਰਜ ਹੁੰਦਾ ਸ਼ੁਰੂ, ਆਦਿ ਆਦਿ ਰਚਨਾ ਜਿਸ ਰਚਾਈਆ। ਜਿਹੜਾ ਮੰਜ਼ਲ ਚੜ੍ਹ ਕੇ ਪਾਂਧੀ ਹੋ ਕੇ ਮੁਸਾਫਰ ਕਦੇ ਨਾ ਮੁੜੂ, ਸਚ ਦਵਾਰੇ ਬਹਿ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਸ਼ਬਦੀ ਨਾਮ ਫੁਰਨਾ ਹੋ ਕੇ ਫੁਰੂ, ਫੁਰਨੇ ਮਨ ਦੇ ਬੰਦ ਕਰਾਈਆ। (੧੭ ਜੇਠ ਸ਼ ਸੰ ੨ ਬਚਨ ਸਿੰਘ ਤੂਤਾਂ ਵਾਲੇ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਪ੍ਰਭ ਦੀ ਲੈਣੀ ਸਿਖਿਆ, ਨਿਰਅੱਖਰ ਪੜ੍ਹ ਕੇ ਖ਼ੁਸ਼ੀ ਮਨਾਈਆ। ਜਿਹੜਾ ਕਲਮ ਸ਼ਾਹੀ ਨਾਲ ਨਾ ਜਾਏ ਲਿਖਿਆ, ਰਸਨਾ ਗਾ ਨਾ ਕੋਇ ਸੁਣਾਈਆ। ਜਿਥੋਂ ਗੁਰ ਅਵਤਾਰ ਪੈਗ਼ੰਬਰਾਂ ਮਿਲਦੀ ਭਿਛਿਆ, ਅਣਮੰਗੀ, ਦੌਲਤ ਰਿਹਾ ਵਰਤਾਈਆ। ਜਿਸ ਦੀ ਧਾਰ ਨਾਲ ਆਦਿ ਜੁਗਾਦਿ ਕਰੇ ਸਭ ਦੀ ਰੱਛਿਆ, ਰੱਛਕ ਹੋ ਕੇ ਵੇਖ ਵਖਾਈਆ। ਜਗ ਨੇਤਰ ਨਾਲ ਵਿਦਿਆ ਵਿਚੋਂ ਕਿਸੇ ਨਾ ਦਿਸਿਆ, ਚੌਦਾਂ ਵਿਦਿਆ ਰਹੀ ਕੁਰਲਾਈਆ। ਜੋ ਦੀਨ ਮਜ਼੍ਹਬ ਜਾਤ ਪਾਤ ਵਿਚ ਆ ਕੇ ਕਦੇ ਨਾ ਜਾਏ ਭਿਟਿਆ, ਭਿੱਟੜ ਰੂਪ ਨਾ ਕੋਇ ਵਟਾਈਆ। ਸਦਾ ਸਦਾ ਸਚ ਸਵਾਮੀ ਬੋਲ ਬੋਲੇ ਮਿਠਿਆ, ਅਨਰਸ ਆਪਣਾ ਦਏ ਚਖਾਈਆ। ਜਨ ਭਗਤਾਂ ਮਾਰਗ ਲਾ ਕੇ ਜੁਗ ਜੁਗ ਸਿਧਿਆ, ਸਾਜਣ ਸਾਚਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਜਨ ਭਗਤਾਂ ਪ੍ਰੇਮ ਪ੍ਰੀਤੀ ਅੰਦਰ ਵਿਕਿਆ, ਬਿਨ ਕੀਮਤ ਤੋਂ ਕੀਮਤ ਸਭ ਦੀ ਦਏ ਚੁਕਾਈਆ।

ਜਨ ਭਗਤ ਕਹੇ ਮੈਨੂੰ ਤੱਕਣਾ ਭਗਵਾਨ ਉਹ, ਜਿਸਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਉਸਤਤ ਕਰ ਕੇ ਖ਼ੁਸ਼ੀ ਮਨਾਈਆ। ਜਗਤ ਵਾਸਨਾ ਵਿਚੋਂ ਕਰੇ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਪਰਮਾਤਮ ਹੋ ਕੇ ਆਤਮ ਜਾਵੇ ਛੋਹ, ਸ਼ਹਿਨਸ਼ਾਹ ਹੋ ਕੇ ਆਪਣਾ ਰੰਗ ਚੜ੍ਹਾਈਆ। ਤਨ ਮਾਟੀ ਖ਼ਾਕੀ ਮੰਦਰ ਅੰਦਰ ਦੇਵੇ ਸਾਚੀ ਲੋ, ਜੋਤੀ ਨੂਰ ਕਰ ਰੁਸ਼ਨਾਈਆ। ਨਾਮ ਨਿਧਾਨਾ ਸਾਚੇ ਬੀਜ ਦੇਵੇ ਬੋ, ਪੱਤ ਟਹਿਣੀ ਆਪ ਮਹਿਕਾਈਆ। ਕੂੜੀ ਕਿਰਿਆ ਅੰਦਰੋਂ ਲਵੇ ਖੋਹ, ਧਰੋਹ ਮਨ ਨਾ ਕੋਇ ਕਮਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਦੇਵੇ ਗਰੋਹ, ਸ਼ਬਦੀ ਖੰਡਾਂ ਇਕ ਚਮਕਾਈਆ। ਸਾਚਾ ਅੰਮ੍ਰਿਤ ਨਿਝਰ ਧਾਰ ਦੇਵੇ ਚੋ, ਚਰਨ ਚਰਨੋਦਕ ਆਪਣਾ ਨਾਮ ਪਿਆਈਆ। ਭਗਤਾਂ ਅੰਦਰ ਮਿਲ ਕੇ ਭਗਤਾਂ ਰੂਪ ਜਾਵੇ ਹੋ, ਨਿਰਵੈਰ ਨਿਰਾਕਾਰ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸ਼ਬਦ ਸੰਦੇਸ਼ਾ ਦੇ ਕੇ ਸੋਹੰ ਸੋ, ਸਰਬ ਵਿਆਪੀ ਪਰਤਾਪੀ ਗੁਰਮੁਖ ਲਏ ਬਣਾਈਆ। (੧੭ ਜੇਠ ਸ਼ ਸੰ ੨ ਦੇਸ ਰਾਜ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਸ੍ਰੀ ਭਗਵਾਨ ਤੱਕਣਾ ਸ਼ਹਿਨਸ਼ਾਹ, ਜੋ ਦੋ ਜਹਾਨਾਂ ਹੁਕਮ ਚਲਾਈਆ। ਸਤਿ ਸਚ ਦ੍ਰਿੜਾਏ ਇਕ ਆਪਣਾ ਨਾਂ, ਨਾਉਂ ਨਿਰੰਕਾਰਾ ਸਰਬ ਜਣਾਈਆ। ਹੋਏ ਸਹਾਈ ਹਰ ਘਟ ਥਾਂ, ਥਾਨ ਥਨੰਤਰ ਦੀਨ ਦੁਨੀ ਵੇਖ ਵਖਾਈਆ। ਸਦਾ ਸੁਹੇਲਾ ਜੁਗ ਜੁਗ ਸਿਰ ਠੰਡੀ ਰੱਖੇ ਛਾਂ, ਜਗਤ ਅਗਨੀ ਅੱਗ ਨਾ ਕੋਇ ਤਪਾਈਆ। ਜਨ ਭਗਤਾਂ ਸੰਤਾਂ ਗੁਰਮੁਖ ਗੁਰਸਿੱਖ ਸੰਤ ਫ਼ਕੀਰਾਂ ਪਕੜੇ ਬਾਂਹ, ਸੰਸਾਰ ਸਾਗਰ ਵਿਚੋਂ ਬਾਹਰ ਕਢਾਈਆ। ਕੋਟਨ ਕੋਟ ਜਨਮ ਦੇ ਬਖ਼ਸ਼ ਦੇਵੇ ਗੁਨਾਹ, ਦੁਰਮਤ ਮੈਲ ਪਾਪਾਂ ਆਪ ਧੁਵਾਈਆ। ਅੰਤਰ ਆਤਮ ਪਰਮਾਤਮ ਹੋ ਕੇ ਬਖ਼ਸ਼ੇ ਸਚ ਧਿਆਨ, ਗਿਆਨ ਇਕੋ ਇਕ ਸਮਝਾਈਆ। ਮਾਨਸ ਜਨਮ ਕਰੇ ਕਲਿਆਣ, ਗੇੜੇ ਵਿਚ ਨਾ ਕੋਇ ਭੁਵਾਈਆ। ਸਾਚਾ ਧਰਮ ਦੱਸੇ ਈਮਾਨ, ਪੁਰਖ ਅਕਾਲ ਇਕੋ ਇਸ਼ਟ ਮਨਾਈਆ। ਜਨ ਭਗਤ ਅੰਦਰੋਂ ਰਹੇ ਨਾ ਕੋਈ ਬੇਈਮਾਨ, ਕੂੜ ਸ਼ੈਤਾਨ ਨਾ ਕੋਇ ਲੜਾਈਆ। ਹੰਕਾਰੀ ਮਨ ਨਾ ਕਰੇ ਗੁਮਾਨ, ਗੁਰਬਤ ਗੈਰ ਨਾ ਵੰਡ ਵੰਡਾਈਆ। ਇਕੋ ਇਕ ਅਬਿਨਾਸ਼ੀ ਕਰਤਾ ਗਾਵੇ ਗਾਣ, ਕੁਦਰਤ ਦਾ ਕਾਦਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਬਣਾ ਕੇ ਦਰ ਘਰ ਸਾਚੇ ਦੇ ਮਹਿਮਾਨ, ਮਿਹਰਵਾਨ ਆਪਣੀ ਦਇਆ ਕਮਾਈਆ।

ਜਨ ਭਗਤ ਪ੍ਰਭ ਦੀ ਸਦਾ ਕਰੇ ਤਲਾਸ਼, ਸ਼ਾਸਤਰ ਸਿਮਰਤ ਵੇਦ ਪੁਰਾਨ ਫੋਲ ਫੁਲਾਈਆ। ਜਿਸ ਦੇ ਵਿਚ ਸਿਫ਼ਤਾਂ ਦੀ ਸ਼ਾਖ, ਸ਼ਨਾਖਤ ਦੀ ਸ਼ਹਾਦਤ ਰਹੇ ਭੁਗਤਾਈਆ। ਬਿਨ ਹਰਿ ਕਿਰਪਾ ਦਰਸ ਨਾ ਹੋਵੇ ਸਾਖਿਆਤ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਜੁਗ ਚੌਕੜੀ ਖੇਲੇ ਖੇਲ ਤਮਾਸ਼, ਨਿੱਤ ਨਵਿਤ ਆਪਣਾ ਵੇਸ ਵਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਦੇਵਣਹਾਰਾ ਦਾਤ, ਦਾਨੀ ਹੋ ਕੇ ਵਰਤਾਈਆ। ਕੂੜੀ ਕਿਰਿਆ ਮਿਟੇ ਅੰਧੇਰੀ ਰਾਤ, ਸਾਚਾ ਨੂਰ ਚੰਦ ਕਰੇ ਰੁਸ਼ਨਾਈਆ। ਗੁਰਮੁਖ ਕਦੇ ਗ਼ਰੂਬ ਨਾ ਹੋਵੇ ਆਫਤਾਬ, ਸਾਚੀ ਚਮਕ ਦਏ ਚਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸਾਚੇ ਨਾਮ ਦੀ ਸਦਾ ਦੇਵੇ ਅਮਦਾਦ, ਅਨਮੁਲ ਦੌਲਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲਹਿਣਾ ਦੇਣਾ ਪੂਰਬ ਜਨਮ ਕਰਮ ਦਾ ਕਰੇ ਬੇਬਾਕ, ਬਾਕੀ ਅਵਰ ਔਰ ਨਾ ਕੋਇ ਰਖਾਈਆ। (੧੭ ਜੇਠ ਸ਼ ਸੰ ੨ ਧਰਮੋ ਦੇਵੀ)

ਜਨ ਭਗਤ ਕਹੇ ਮੈਂ ਅਬਿਨਾਸ਼ੀ ਕਰਤੇ ਨਾਲ ਲੌਣਾ ਯਰਾਨਾ, ਕੂੜਾ ਯਾਰ ਨਾ ਕੋਇ ਜਿਥੇ ਦਿਸੇ ਨਾ ਕੋਇ ਬੈਗਾਨਾ, ਵੈਰੀ ਰੂਪ ਨਾ ਕੋਇ ਬਦਲਾਈਆ। ਇਕੋ ਨਜ਼ਰੀ ਆਏ ਸਾਹਿਬ ਸਲਤਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਚਲੇ ਸਦਾ ਦੋ ਜਹਾਨਾਂ, ਜੁਗ ਚੌਕੜੀ ਬੈਠੇ ਸੀਸ ਨਿਵਾਈਆ। ਦੇਂਦਾ ਰਹੇ ਧੁਰ ਫ਼ਰਮਾਣਾ, ਗੁਰ ਅਵਤਾਰ ਪੈਗ਼ੰਬਰ ਹੁਕਮੇਂ ਵਿਚ ਫਿਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਪਹਰਿਆ ਆਪਣਾ ਜਾਮਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸ਼ਬਦੀ ਜੋਧਾ ਸੂਰਬੀਰ ਸੁਤ ਬਲਵਾਨਾ, ਗੋਬਿੰਦ ਆਪਣੇ ਨਾਲ ਰਖਾਈਆ। ਜਿਸ ਦਾ ਖੰਡਾ ਖੜਕੇ ਕੂੜੀ ਕਿਰਿਆ ਸ਼ਰਅ ਮੇਟੇ ਸ਼ੈਤਾਨਾ, ਸਰੀਰ ਸ਼ਰੀਰ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਹੈਰਾਨਾ, ਭੇਵ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਜਨ ਭਗਤ ਸੁਹੇਲੇ ਗਾਵਣ ਇਕੋ ਗਾਣਾ, ਤੂੰਹੀ ਤੂੰਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜੀਵ ਜਹਾਨਾਂ, ਮਾਨਸ ਮਾਨਵ ਮਾਨੁਖ ਪੜਦਾ ਦਏ ਉਠਾਈਆ। (੧੭ ਜੇਠ ਸ਼ ਸੰ ੨ ਰਾਜੋ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਪੁਕਾਰ ਲੈ ਸੁਣ, ਸੰਦੇਸ਼ਾ ਤੇਰੇ ਦਰ ਪੁਚਾਈਆ। ਤੁਧ ਬਿਨ ਸਹਾਈ ਹੋਵੇ ਕੌਣ, ਲੋਕਮਾਤ ਦਇਆ ਕਮਾਈਆ। ਕਲਜੁਗ ਅਗਨੀ ਵਗੇ ਤੱਤੀ ਪੌਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸੁਖ ਸਾਗਰ ਵਿਚ ਮਿਲੇ ਨਾ ਨਹੌਣ, ਤੀਰਥ ਤਟ ਫਿਰ ਫਿਰ ਦਿਤੀ ਦੁਹਾਈਆ। ਮਨੂਆਂ ਮਨ ਹੰਕਾਰੀ ਮਰੇ ਨਾ ਰੌਣ, ਸੱਚਾ ਤੀਰ ਨਿਸ਼ਾਨਾ ਅਣਿਆਲਾ ਨਾ ਕੋਇ ਲਗਾਈਆ। ਮਨ ਵਾਸਨਾ ਪਿਛੇ ਆਏ ਨਾ ਕੋਇ ਹਟੌਣ, ਪੜਦਾ ਅੰਦਰੋਂ ਨਾ ਕੋਇ ਚੁਕਾਈਆ। ਵਰਨ ਬਰਨ ਵੇਖੇ ਸਾਰੇ ਤੇਰੇ ਢੋਲੇ ਗੌਣ, ਮੰਦਰ ਚੜ੍ਹ ਕੇ ਅੰਦਰ ਵੜ ਕੇ ਨਿਝ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਚਰਨ ਕਵਲ ਕੋਈ ਨਾ ਭੁੱਲ ਬਖ਼ਸ਼ੌਣ, ਬਖ਼ਸ਼ਿਸ਼ ਮੰਗੇ ਨਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਇਉ ਭਗਤ ਦਵਾਰ ਬੁਲੌਣ, ਬੁਲਾਵਾ ਆਪਣਾ ਨਾਮ ਸਮਝਾਈਆ।

ਜਨ ਭਗਤ ਕਹੇ ਪ੍ਰਭੂ ਤੇਰੀ ਯਾਦ ਅੰਦਰ ਗਏ ਰੁਲ, ਆਪਣਾ ਆਪ ਮਿਟਾਈਆ। ਪੜ੍ਹ ਪੜ੍ਹ ਥੱਕ ਗਏ ਬੁਲ੍ਹ, ਬੱਤੀ ਦੰਦ ਦੇਣ ਦੁਹਾਈਆ। ਕੀਮਤ ਪਿਆ ਕੋਈ ਨਾ ਮੁਲ, ਲੇਖੇ ਲੇਖਾ ਨਾ ਕੋਇ ਲਗਾਈਆ। ਸਚ ਭੰਡਾਰ ਗਿਆ ਡੁਲ੍ਹ, ਵਸਤ ਅਮੋਲਕ ਹੱਥ ਕੋਇ ਨਾ ਆਈਆ। ਕਲਜੁਗ ਅੰਧੇਰਾ ਝੱਖੜ ਰਿਹਾ ਝੁੱਲ, ਠੰਡੀ ਪਵਣ ਨਾ ਕੋਇ ਵਖਾਈਆ। ਮੂਰਖ ਮੁਗਧ ਹੋ ਕੇ ਜੇ ਗਏ ਭੁੱਲ, ਅਭੁੱਲ ਤੇਰੀ ਓਟ ਰਖਾਈਆ। ਭਾਗ ਲਗਾ ਦੇ ਸਾਚੀ ਕੁੱਲ, ਕੁੱਲ ਮਾਲਕ ਤੇਰੇ ਅੱਗੇ ਸੀਸ ਰਹੇ ਝੁਕਾਈਆ। ਸਚ ਦਵਾਰਾ ਜਾਏ ਖੁਲ੍ਹ, ਖ਼ਾਲਸ ਰੂਪ ਤੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਲੈ ਤਰਾਈਆ।

ਜਨ ਭਗਤ ਕਹੇ ਪ੍ਰਭ ਤੇਰੀ ਲੱਗੇ ਕੋਇ ਨਾ ਕੀਮਤ, ਨਿਹਕਰਮੀ ਕਰਮ ਦੇ ਕਮਾਈਆ। ਜਨ ਭਗਤ ਤੇਰੀ ਆਤਮ ਬਣ ਕੇ ਬਣੇ ਤਰੀਮਤ, ਤ੍ਰੀਆ ਹੋ ਕੇ ਸੇਵ ਕਮਾਈਆ। ਮਾਨਸ ਜਨਮ ਚੁਰਾਸੀ ਵਿਚੋਂ ਮਿਲਿਆ ਇਕ ਗਨੀਮਤ, ਗ਼ਮਾਂ ਤੋਂ ਦੇ ਛੁਡਾਈਆ। ਸਾਡੀ ਪਵਿੱਤਰ ਕਰ ਜ਼ਿਹਨ ਵਾਲੀ ਜ਼ਿਹਨੀਅਤ, ਜ਼ੇਰ ਜ਼ਬਰ ਵਿਚ ਨਾ ਕੋਇ ਅਟਕਾਈਆ। ਸਾਚੀ ਸਿਖਿਆ ਸਤਿ ਸਤਿ ਨਸੀਹਤ, ਹੁਕਮ ਫ਼ਰਮਾਨਾ ਆਪ ਸੁਣਾਈਆ। ਭੇਵ ਖੋਲ੍ਹ ਦੇ ਅਸਲ ਅਸਲੀਅਤ, ਦੁਰਮਤ ਮੈਲ ਮੈਲ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਮਿਲਣ ਦੀ ਦੇ ਕਾਬਲੀਅਤ, ਕਾਮਲ ਮੁਰਸ਼ਦ ਮੁਰੀਦ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਿਰਾਸਤ ਨਾਮ ਭੰਡਾਰਾ ਜਨ ਭਗਤਾਂ ਕਰਦੇ ਵਸੀਅਤ, ਮਿਹਰਵਾਨ ਹੋ ਕੇ ਬਿਨ ਲੇਖੇ ਲੇਖ ਬਣਾਈਆ।(੧੭ ਜੇਠ ਸ਼ ਸੰ ੨ ਗੁਰੋ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਕਿਰਪਾ ਕਰ ਖ਼ੁਦ, ਖਾਦਮ ਆਪਣੇ ਲੈ ਬਣਾਈਆ। ਨਿਰਮਲ ਹੋਵੇ ਬੁੱਧ, ਬੁੱਧੀ ਮਲੀਨ ਨਾ ਕੋਇ ਬਣਾਈਆ। ਪੰਜ ਵਿਕਾਰੇ ਕਰਨਾ ਪਏ ਨਾ ਯੁੱਧ, ਝਗੜਾ ਮਨ ਨਾ ਕੋਇ ਲੜਾਈਆ। ਤੇਰਾ ਦਵਾਰਾ ਜਾਏ ਸੁਝ, ਪੜਦਾ ਉਹਲਾ ਦੇ ਉਠਾਈਆ। ਮੰਜ਼ਲ ਚੜ੍ਹਦਿਆਂ ਰਸਤੇ ਵਿਚ ਨਾ ਜਾਵਾਂ ਰੁਕ, ਅੱਗੇ ਹੋ ਨਾ ਕੋਇ ਅਟਕਾਈਆ। ਤੇਰਾ ਨੂਰੀ ਦਰਸ ਕਰ ਕੇ ਭਗਤ ਸੁਹੇਲਾ ਹੋਵੇ ਖ਼ੁਸ਼, ਖ਼ੁਸ਼ੀਆਂ ਵਿਚ ਤੇਰੇ ਵਿਚ ਸਮਾਈਆ। ਜਨਮ ਕਰਮ ਦਾ ਰਹੇ ਕੋਈ ਨਾ ਦੁੱਖ, ਬਣ ਦਰਦੀ ਦਰਦ ਦੇਣਾ ਗਵਾਈਆ। ਸਾਚੀ ਗੋਦੀ ਲੈਣਾ ਚੁਕ, ਪੁਰਖ ਅਕਾਲ ਬਣ ਕੇ ਧੁਰ ਦਾ ਪਿਤਾ ਮਾਈਆ।

ਆਵਣ ਜਾਵਣ ਪੈਂਡਾ ਜਾਵੇ ਮੁੱਕ, ਝਗੜਾ ਕਰਮ ਰਹੇ ਨਾ ਰਾਈਆ। ਅਪਰਾਧੀ ਬਣੌਣਾ ਆਪਣਾ ਸੁੱਤ, ਸਾਹਿਬ ਸਤਿਗੁਰ ਦੇਣੀ ਇਕ ਸਰਨਾਈਆ। ਬਿਨ ਕਦਮ ਸੀਸ ਜਗਦੀਸ਼ ਤੋਹੇ ਜਾਏ ਝੁੱਕ, ਨਿਉਂ ਨਿਉਂ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ।

ਜਨ ਭਗਤ ਕਹੇ ਤੇਰਾ ਰੂਪ ਤੱਕਣਾ ਖਾਲਸ, ਖਾਲਸ ਖਾਲਸਾ ਆਪਣਾ ਲੈਣਾ ਬਣਾਈਆ। ਦੋ ਜਹਾਨਾਂ ਬਣਨਾ ਸਾਲਸ, ਸਚ ਸਲਾਸੀ ਆਪ ਕਮਾਈਆ। ਕੂੜੀ ਨਿੰਦਰਾ ਰਹੇ ਨਾ ਆਲਸ, ਗ਼ਫਲਤ ਨਾਤਾ ਦੇਣਾ ਤੁੜਾਈਆ। ਮੈਂ ਬਾਲਾ ਨੱਢਾ ਤੇਰਾ ਬਾਲਕ, ਬਾਲ ਅਵਸਥਾ ਦਿਆਂ ਦੁਹਾਈਆ। ਤੂੰ ਸਾਹਿਬ ਸਵਾਮੀ ਧੁਰ ਦਾ ਖਾਲਕ, ਖਾਵੰਦ ਸਭ ਦਾ ਨਜ਼ਰੀ ਆਈਆ। ਆਦਿ ਜੁਗਾਦਿ ਸਦਾ ਸਦ ਬਣਿਆ ਪ੍ਰਿਤਪਾਲਕ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸਾਂਭ ਆਪਣੀ ਅਮਾਨਤ, ਕਲਜੁਗ ਅੰਤਮ ਵੇਖ ਵਖਾਈਆ।

ਜਨ ਭਗਤ ਕਹੇ ਪ੍ਰਭ ਕਿਉਂ ਬੈਠਾ ਛੁੱਪ, ਆਪਣਾ ਆਪ ਲੁਕਾਈਆ। ਕਲਜੁਗ ਵੇਖ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚਮਕਾਈਆ । ਡੂੰਘੀ ਭਵਰੀ ਬੈਠੋਂ ਚੁੱਪ, ਸ਼ਬਦ ਸੰਦੇਸ਼ ਨਾ ਕੋਇ ਸੁਣਾਈਆ। ਕਲਜੁਗ ਸ੍ਰਿਸ਼ਟੀ ਦ੍ਰਿਸ਼ਟੀ ਦਾ ਬਦਲਿਆ ਰੁਖ, ਬਿਨ ਤੇਰੀ ਕਿਰਪਾ ਵਾਗ ਸਕੇ ਨਾ ਕੋਇ ਬਦਲਾਈਆ। ਮਨ ਵਾਸਨਾ ਹੋਈ ਭੁੱਖ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ । ਬਿਨ ਪੁਰਖ ਅਕਾਲ ਦੀਨ ਦਿਆਲ ਸਤਿਗੁਰ ਪੂਰੇ ਗੋਦੀ ਸਕੇ ਕੋਈ ਨਾ ਚੁੱਕ, ਸੀਸ ਭਾਰ ਨਾ ਕੋਇ ਉਠਾਈਆ। ਦੀਨ ਮਜ਼੍ਹਬ ਵਿਚ ਆ ਕੇ ਸਾਰੇ ਗਏ ਰੁੱਠ, ਅੱਗੇ ਕਦਮ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਉਜਲ ਕਰ ਮੁੱਖ, ਮੁੱਖ ਅੰਤਰ ਨਿਰੰਤਰ ਮੰਤਰ ਆਪਣਾ ਦੇ ਸਮਝਾਈਆ। (੧੭ ਜੇਠ ਸ਼ ਸੰ ੨ ਪ੍ਰੇਮਾ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਤੇਰਾ ਸੁਣਨਾ ਸੱਚਾ ਢੋਲਾ, ਢੋਲ ਮਾਹੀ ਦੇਣਾ ਸੁਣਾਈਆ। ਭਾਗ ਲਗਾ ਦੇ ਕਾਇਆ ਚੋਲਾ, ਚੋਲੀ ਆਪਣੀ ਰੰਗ ਰੰਗਾਈਆ। ਸੁਣਾ ਦੇ ਧੁਰ ਦਾ ਸੋਹਲਾ, ਸੋਹਣੀ ਆਵਾਜ਼ ਸੁਣਾਈਆ। ਜਨਮ ਕਰਮ ਦਾ ਰਹੇ ਨਾ ਓਹਲਾ, ਰੌਣਕ ਆਪਣੀ ਦੇਣੀ ਵਖਾਈਆ। ਤੂੰ ਮਾਲਕ ਧੁਰ ਦਾ ਦਿਸੇਂ ਮੌਲਾ, ਹਰ ਘਟ ਰਿਹਾ ਸਮਾਈਆ। ਨੂਰ ਖ਼ੁਦਾਈ ਅਵੱਲਾ, ਅਵਲ ਇਕ ਜਣਾਈਆ। ਦੇ ਵਡਿਆਈ ਉਪਰ ਧੌਲਾ, ਧਰਨੀ ਧਰਤ ਵੇਖ ਖ਼ੁਸ਼ੀ ਮਨਾਈਆ। ਆਪਣਾ ਪੂਰਾ ਇਕਰਾਰ ਕਰ ਕੌਲਾ, ਜਨ ਭਗਤਾਂ ਹੋਏਂ ਸਹਾਈਆ। ਮਨ ਹੰਗਤਾ ਸੀਸ ਮਾਰ ਪਉਲਾ, ਪਾਹੁਲ ਅੰਮ੍ਰਿਤ ਗੁਰਮੁਖਾਂ ਅੰਤਰ ਆਤਮ ਦੇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।

ਜਨ ਭਗਤ ਪ੍ਰਭ ਸੋਹਣੇ ਸੁੰਦਰ, ਸਵਾਮੀ ਤੇਰੀ ਬੇਪਰਵਾਹੀਆ। ਧੂੜੀ ਖ਼ਾਕ ਰਮੌਣੀ ਕੰਨ ਨਹੀਂ ਪੌਣੀ ਮੁੰਦਰ, ਸੀਸ ਸਵਾਹ ਨਾ ਕੋਇ ਸੁਟਾਈਆ। ਵੜਨਾ ਨਹੀਂ ਕਿਸੇ ਡੂੰਘੀ ਕੁੰਦਰ, ਕੰਦਰ ਵਿਚ ਡੇਰਾ ਕੋਇ ਨਾ ਲਾਈਆ। ਤੇਰੇ ਕੋਲੋਂ ਖੁਲ੍ਹੌਣਾ ਆਪਣਾ ਕੁਫਲ ਜੰਦਰ, ਪੜਦਾ ਸਹਿਜੇ ਦੇਣਾ ਚੁਕਾਈਆ। ਪੂਜਾ ਕਰਨੀ ਨਹੀਂ ਕਿਸੇ ਸੁਰਪਤ ਇੰਦਰ, ਗਣਪਤ ਗਣੇਸ਼ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਨਾ ਕੋਇ ਲਗਾਈਆ। ਤੂੰ ਮਾਲਕ ਵਡ ਗਜਿੰਦਰ, ਫੁਨਿੰਦਰ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇਣਾ ਵਰਤਾਈਆ।

ਜਨ ਭਗਤ ਕਹਿਣ ਮਾਲਕ ਸਿੱਧਾ ਹੋ ਕੇ ਆ, ਵਲ ਛਲ ਖੇਲ ਨਾ ਕੋਇ ਖਲਾਈਆ। ਤੁਧ ਬਿਨ ਅਵਰ ਨਾ ਦਿਸੇ ਕੋਈ ਮਲਾਹ, ਮੁਲਾਹਜ਼ੇਦਾਰ ਸੰਗ ਨਾ ਕੋਇ ਬਣਾਈਆ। ਸਾਚਾ ਮਾਰਗ ਦੱਸ ਰਾਹ, ਰਹਿਬਰ ਹੋ ਕੇ ਦੇ ਸਮਝਾਈਆ। ਮਾਲਕ ਖ਼ਾਲਕ ਸਾਂਝਾ ਬਣ ਖ਼ੁਦਾ, ਖ਼ੁਦੀ ਤਕੱਬਰ ਅੰਦਰੋਂ ਬਾਹਰ ਕਢਾਈਆ। ਵਅਜ਼ ਵਹਦਤ ਇਕੋ ਦੇ ਸਮਝਾ, ਇਬਾਦਤ ਤੇਰਾ ਨਾਮ ਨਜ਼ਰੀ ਆਈਆ। ਫਜ਼ਲ ਰਹਿਮਤ ਦੇ ਕਮਾ, ਅਜ਼ਲ ਲੇਖਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪਣੇ ਚਰਨ ਕਵਲ ਕਰ ਫ਼ਿਦਾ, ਮਾਣ ਹੰਕਾਰ ਅਭਿਮਾਨ ਅੰਦਰੋਂ ਬਾਹਰ ਦੇਣਾ ਕਢਾਈਆ। (੧੭ ਜੇਠ ਸ਼ ਸੰ ੨ ਚੂੜ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਸ੍ਰੀ ਭਗਵਾਨ ਕੱਟ ਦੁੱਖੜਾ, ਚਿੰਤਾ ਗ਼ਮ ਸੋਗ ਨਾ ਕੋਇ ਸਤਾਈਆ। ਤੇਰੀ ਕਿਰਪਾ ਉਜਲ ਹੋਵੇ ਲੋਕਮਾਤ ਮੁੱਖੜਾ, ਮੁੱਖ ਅੰਤਰ ਆਪਣਾ ਨਾਮ ਦੇ ਸਮਝਾਈਆ। ਮਾਤ ਗਰਭ ਔਣਾ ਪਏ ਨਾ ਉਲਟਾ ਰੁਖੜਾ, ਚੁਰਾਸੀ ਵਾਲੀ ਫਾਸੀ ਦੇ ਕਟਾਈਆ। ਤੇਰੇ ਪ੍ਰੇਮ ਪਿਆਰ ਅੰਦਰ ਸਦਾ ਭੁੱਖੜਾ, ਦੇ ਦਰਸ ਭੁੱਖਿਆਂ ਭੁੱਖ ਦੇ ਗਵਾਈਆ। ਸਾਚੇ ਨਾਮ ਦਾ ਬਖ਼ਸ਼ ਅਗੰਮੀ ਟੁੱਕੜਾ, ਜਿਸ ਨੂੰ ਖਾਧਿਆਂ ਤੋਟ ਰਹੇ ਨਾ ਰਾਈਆ। ਮਾਨਸ ਜਨਮ ਜਾਏ ਸੁਧਰਾ, ਸੁੱਧ ਬੁੱਧ ਬਿਬੇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਦੇ ਵਰਤਾਈਆ।

ਜਨ ਭਗਤ ਕਹੇ ਪ੍ਰਭ ਜਨਮ ਜਨਮ ਦੀ ਕੱਟ ਤੰਗੀ, ਜਗਤ ਕਲੇਸ਼ ਰਹਿਣ ਨਾ ਪਾਈਆ। ਆਤਮ ਪਰਮਾਤਮ ਬਣ ਸੰਗੀ, ਧੁਰ ਦਾ ਸੰਗ ਬਣਾਈਆ। ਨਾਮ ਵਸਤ ਸਾਚੀ ਦਾਤ ਦੇ ਮੰਗੀ, ਅਨਡਿਠੜੀ ਝੋਲੀ ਪਾਈਆ। ਦੂਈ ਦਵੈਤ ਅੰਦਰੋਂ ਢਾਹ ਕੰਧੀ, ਅੰਧ ਅਗਿਆਨ ਦੇ ਚੁਕਾਈਆ । ਝਗੜਾ ਰਹੇ ਨਾ ਖਾਨਾਬੰਦੀ, ਚੁਰਾਸੀ ਫਾਸੀ ਨਜ਼ਰ ਕੋਇ ਨਾ ਆਈਆ। ਸਾਚਾ ਨਾਮ ਢੋਲਾ ਗਾਈਏ ਛੰਦੀ, ਛੰਦ ਆਨੰਦ ਤੇਰਾ ਨਜ਼ਰੀ ਆਈਆ। ਜਨਮ ਜਨਮ ਦੀ ਕਰਮ ਕਰਮ ਦੀ ਵਿਛੜੀ ਆਤਮ ਤੇਰੇ ਨਾਲ ਜਾਏ ਗੰਢੀ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਮਨਾਈਆ। ਤੇਰੇ ਸਾਚੇ ਰਸ ਦੀ ਆਵੇ ਇਕ ਸੁਗੰਧੀ, ਦੁਰਗੰਧੀ ਦਰ ਰਹੇ ਨਾ ਰਾਈਆ। ਏਥੇ ਓਥੇ ਦੋ ਜਹਾਨਾਂ ਜਨ ਭਗਤਾਂ ਪਿਠ ਹੋਏ ਨਾ ਨੰਗੀ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਲੋਕਮਾਤ ਵਰਭੰਡੀ ਵਿਚ ਹੋਏ ਮੂਲ ਨਾ ਭੰਡੀ, ਭਾਂਡਾ ਭਰਮ ਦੇਣਾ ਭੰਨਾਈਆ। ਸਾਚੇ ਨਾਮ ਦੀ ਸਤਿ ਸਤਿਵਾਦ ਸੁਣੌਣੀ ਇਕ ਸੁਰੰਗੀ, ਸੁਰ ਤਾਲ ਦੀ ਲੋੜ ਰਹੇ ਨਾ ਰਾਈਆ। ਜਨ ਭਗਤ ਆਸਾ ਤੇਰਾ ਚਰਨ ਭਰਵਾਸਾ ਪੁਰਖ ਅਬਿਨਾਸ਼ਾ ਸਦਾ ਸਦਾ ਸਦ ਰਹੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਹਰਿ ਸੰਤ ਸੁਹੇਲੇ ਗੁਰ ਚੇਲੇ ਲਾ ਆਪਣੇ ਅੰਗੀ, ਅੰਗੀਕਾਰ ਏਕੰਕਾਰ ਨਿਰਾਕਾਰ ਆਪ ਅਖਵਾਈਆ। (੧੭ ਜੇਠ ਸ਼ ਸੰ ੨ ਸੇਵਾ ਰਾਮ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਤੇਰਾ ਮੇਰਾ ਸਾਂਝਾ ਹੋਵੇ ਰਿਸ਼ਤਾ, ਰਿਸ਼ਤਾ ਦੁਨੀ ਨਾ ਕੋਇ ਵਡਿਆਈਆ। ਨੇੜ ਆਏ ਨਾ ਕੋਇ ਫਰਿਸ਼ਤਾ, ਜਮ ਦੰਡ ਨਾ ਕੋਇ ਲਗਾਈਆ। ਲਹਿਣਾ ਦੇਣਾ ਪਿਛਲਾ ਮੁੱਕ ਜਾਏ ਆਹਿਸਤਾ ਆਹਿਸਤਾ, ਵੇਲਾ ਵਕਤ ਗਿਆ ਆਈਆ। ਤੇਰੇ ਕੋਲ ਆਦਿ ਜੁਗਾਦੀ ਸਤਿ ਫਰਿਸਤਾ, ਹਰਿਜਨ

ਆਪਣੇ ਲੈ ਜਗਾਈਆ। ਜਿਨ੍ਹਾਂ ਦੇ ਅੰਦਰ ਵੜ ਕੇ ਸਾਚਾ ਦੇਵੇਂ ਨਿਸਚਾ, ਨੇਹਚਲ ਧਾਮ ਦੇਣਾ ਵਖਾਈਆ। ਇਕੋ ਪੁਰਖ ਅਕਾਲ ਹੋ ਕੇ ਇਸ਼ਟਾ, ਦ੍ਰਿਸ਼ਟੀ ਦਾ ਦੀਰਘ ਰੋਗ ਦੇਣਾ ਮੁਕਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਰਹੇਂ ਦਿਸਦਾ, ਲੋਚਨ ਨੈਣ ਅੱਖ ਬੰਦ ਨਾ ਕੋਇ ਕਰਾਈਆ। ਲਹਿਣਾ ਦੇਣਾ ਦੇਣਾ ਜਿਸ ਜਿਸ ਦਾ, ਦਰ ਘਰ ਜਾ ਕੇ ਝੋਲੀ ਪਾਈਆ। ਹਿਸਾਬ ਰੱਖੇ ਪੁਰਖ ਅਕਾਲ ਇਕ ਇਕ ਦਾ, ਅਭੁੱਲ ਭੁੱਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਨ੍ਹਾਂ ਦਾ ਲੇਖਾ ਆਪ ਲਿਖਦਾ, ਜਿਨ੍ਹਾਂ ਦੀ ਲਿਖਤ ਅੱਗੇ ਸਕੇ ਨਾ ਕੋਇ ਮਿਟਾਈਆ। (੧੭ ਜੇਠ ਸ਼ ਸ ੨ ਧਰਮੋ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਕਿਰਪਾ ਕਰ ਛੇਤੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਭਗਤ ਸੁਹੇਲੇ ਬਣਾ ਅੰਤਰ ਆਤਮ ਦੇ ਭੇਤੀ, ਪੜਦਾ ਓਹਲਾ ਦੇ ਚੁਕਾਈਆ। ਅੱਗੇ ਕੋਟਨ ਕੋਟ ਤੈਨੂੰ ਕਹਿ ਕੇ ਗਏ ਨੇਤੀ ਨੇਤੀ, ਰਸਨਾ ਜਿਹਵਾ ਢੋਲਾ ਸਿਫ਼ਤ ਸਾਲਾਹੀਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਬਣਿਆ ਰਿਹੋਂ ਪਰਦੇਸ਼ੀ, ਖੋਜਿਆਂ ਹੱਥ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਨਾਲ ਕਰ ਆਪਣੀ ਨੇਕੀ, ਨਿੱਕਿਆਂ ਤੋਂ ਵੱਡੇ ਲੈ ਬਣਾਈਆ। ਤੇਰੀ ਯਾਦ ਕਰੇ ਨਾ ਕੋਈ ਵੇਖਾ ਵੇਖੀ, ਸਿੱਧਾ ਆਪਣਾ ਰੰਗ ਰੰਗਾਈਆ। ਨਾਮ ਸੰਦੇਸ਼ਾ ਸ਼ਬਦ ਸੁਨੇਹੜਾ ਧੁਰ ਦਾ ਭੇਜੀਂ, ਭਜਨ ਬੰਦਗੀ ਇਕ ਸਮਝਾਈਆ। ਜਲਵਾ ਨੂਰ ਦੇਣਾ ਤੇਜੀ, ਤਪਦੇ ਹਿਰਦੇ ਸ਼ਾਂਤ ਕਰਾਈਆ। ਪ੍ਰੀਤੀ ਬਣੀ ਰਹੇ ਸੱਚੇ ਨੇਂਹ ਦੀ, ਨੇਹੋਂ ਅੰਦਰ ਇਕ ਜਣਾਈਆ। ਧਾਰ ਬਰਸੇ ਅੰਮ੍ਰਿਤ ਮੇਂਹ ਦੀ, ਅਗਨੀ ਅੱਗ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਖ਼ਸ਼ਣੀ ਇਕ ਸਰਨਾਈਆ।

ਜਨ ਭਗਤ ਕਹੇ ਪ੍ਰਭ ਝਗੜਾ ਮੁੱਕ ਜਾਏ ਮੋਰਾ ਤੋਰਾ, ਤੁਰਤ ਪੜਦਾ ਦੇ ਉਠਾਈਆ। ਸ਼ਬਦ ਅਗੰਮੀ ਭੇਜ ਘੋੜਾ, ਆਸਣ ਪਲਾਣੇ, ਲੋੜ ਰਹੇ ਨਾ ਰਾਈਆ। ਨਾਦ ਸੁਣਾ ਦੇ ਧੁਰ ਦਾ ਦੁਹਰਾ, ਸਚ ਸਚ ਜਣਾਈਆ । ਜਨ ਭਗਤ ਬਣਾ ਲੈ ਆਪਣਾ ਬਾਂਕਾ ਛੋਹਰਾ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਬਣਿਆ ਰਹੇ ਜੋੜਾ, ਜੁਗ ਚੌਕੜੀ ਹੋਵੇ ਨਾ ਕਦੇ ਜੁਦਾਈਆ। ਸੋਹਣਾ ਲਗਦਾ ਰਹੇ ਤੇਰਾ ਸੱਸੇ ੳਪਰ ਹੋੜਾ, ਹਾਹੇ ਟਿੱਪੀ ਹਰਿ ਹਰਿ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਆਸਾ ਪੂਰੀ ਕਰ ਲੋੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਡੋਰੀ ਤੇਰੇ ਹੱਥ ਨਜ਼ਰੀ ਆਈਆ। (੧੭ ਜੇਠ ਸ਼ ਸੰ ੨ ਦੇਵਾ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭੂ ਤੂੰ ਆਪਣੀ ਕਰ ਦੇ ਰਹਿਮਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਅੰਦਰੋਂ ਕੱਢ ਦੇ ਜ਼ਹਿਮਤ, ਜਮਾਂ ਦਾ ਰੋਗ ਚਲੇ ਨਾ ਰਾਈਆ। ਨਾਮ ਭੰਡਾਰਾ ਦੇ ਦੇ ਨਿਆਮਤ, ਨਿਮਖ ਨਿਮਖ ਤੇਰਾ ਧਿਆਨ ਲਗਾਈਆ। ਗੁਰਮੁਖ ਕੋਈ ਨਾ ਰਹੇ ਅਹਿਮਕ, ਮੂੜ੍ਹਾਂ ਡੇਰਾ ਢਾਈਆ। ਆਪਣੇ ਸ਼ਬਦ ਇਸ਼ਾਰੇ ਦੀ ਦੱਸ ਅਗੰਮੀ ਸੈਨਤ, ਜਗਤ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਦੇਣਾ ਜਣਾਈਆ।

ਜਨ ਭਗਤ ਕਹੇ ਸ੍ਰੀ ਭਗਵੰਤ ਬਣ ਧੁਰ ਦਾ ਸਾਥੀ, ਸਾਥ ਆਪਣਾ ਦੇ ਨਿਭਾਈਆ। ਤੇਰੀ ਭੇਟਾ ਕਰਨਾ ਨਹੀਂ ਕੋਈ ਐਰਾਪਤ, ਹਾਥੀ, ਅਸਵ ਭੇਟ ਨਾ ਕੋਇ ਚੜ੍ਹਾਈਆ। ਸਿਮਰਨ ਜੋਗ ਨਾ ਪੂਜਾ ਪਾਠੀ, ਮਾਲਾ ਮਣਕਾ ਨਾ ਕੋਇ ਫਿਰਾਈਆ। ਜਾਗਿਆ ਨਹੀਂ ਜਾਂਦਾ ਰਾਤੀ, ਜਲਧਾਰ ਸੀਸ ਨਾ ਕੋਇ ਗਿਰਾਈਆ। ਤੀਰਥਾਂ ਉਤੇ ਮਾਰੀ ਨਹੀਂ ਜਾਂਦੀ ਵਾਟੀ, ਵਰਕਾ ਵਰਕਾ ਨਾ ਕੋਇ ਉਲਟਾਈਆ। ਇਕੋ ਸਮਝੀਏ ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜਾਤੀ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਸੰਧਿਆ ਖੇਲ ਪਰਭਾਤੀ, ਤੇਰਾ ਨੂਰ ਨੂਰ ਰੁਸ਼ਨਾਈਆ। ਦਰਸ਼ਨ ਮੰਗੀਏ ਇਕ ਇਕਾਂਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦੇਣੀ ਵਡਿਆਈਆ।

ਜਨ ਭਗਤ ਕਹੇ ਪ੍ਰਭ ਖੋਲ੍ਹ ਖਲਾਸਾ, ਖ਼ੁਸ਼ੀਆਂ ਦੇ ਵਖਾਈਆ। ਤੇਰਾ ਨੂਰ ਹੋਵੇ ਪਰਕਾਸ਼ਾ, ਅੰਧ ਅੰਧੇਰ ਦੇ ਮਿਟਾਈਆ। ਸਾਚੇ ਗ੍ਰਹਿ ਸਾਚ ਮੰਦਰ ਨਿਰਗੁਣ ਸਰਗੁਣ ਵੇਖੇ ਖੇਲ ਤਮਾਸ਼ਾ, ਸ਼ਮਾਂ ਦੀਪਕ ਇਕੋ ਜੋਤ ਹੋਵੇ ਰੁਸ਼ਨਾਈਆ। ਜਨ ਭਗਤਾਂ ਪੂਰੀ ਕਰ ਆਸਾ, ਅਸਲ ਆਪਣਾ ਆਪ ਸਮਝਾਈਆ। ਜਨਮ ਜਨਮ ਦਾ ਪੂਰਾ ਕਰ ਦੇ ਘਾਟਾ, ਘਾਟ ਆਪਣੇ ਪਾਰ ਲੰਘਾਈਆ। ਨੈਣ ਉਠਾ ਕੇ ਸਾਥੋਂ ਤੱਕੀਆਂ ਨਹੀਂ ਜਾਂਦੀਆਂ ਵਾਟਾਂ, ਰਾਤੀਂ ਸੁਤਿਆਂ ਦਿਨੇ ਜਾਗਦਿਆਂ ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਤੇਰੀਆਂ ਸੱਚੀਆਂ ਸ਼ਾਖਾਂ, ਸ਼ਨਾਖਤ ਤੇਰੀ ਰਹੀਆਂ ਕਰਾਈਆ। (੧੭ ਜੇਠ ਸ਼ ਸੰ ੨ ਲਾਲ ਚੰਦ ਦੇ ਗ੍ਰਹਿ)ਂ

ਜਨ ਭਗਤ ਕਹੇ ਪ੍ਰਭ ਸ਼ਬਦੀ ਧਾਰ ਗੋਬਿੰਦ ਤੇਰਾ ਪਰਗਟ, ਪਰਗਣੇ ਆਪਣੇ ਡੇਰਾ ਲਾਈਆ। ਜਿਥੇ ਕਦੇ ਨਾ ਹੋਵੇ ਮਰਘਟ, ਸ਼ਮਸ਼ਾਨ ਭੂਮੀ ਰੂਪ ਨਾ ਕੋਇ ਬਣਾਈਆ। ਇਕੋ ਇਕ ਸਾਚਾ ਮਿਲੇ ਅੰਮ੍ਰਿਤ ਰਸ, ਰਸਤਾ ਰਹਿਬਰ ਹੋ ਕੇ ਦੇ ਸਮਝਾਈਆ। ਆਤਮ ਪਰਮਾਤਮ ਕਰ ਕੇ ਵਸ, ਨਾਤਾ ਕੂੜਾ ਦੇ ਛੁਡਾਈਆ। ਨਿਝ ਨੇਤਰ ਖੋਲ੍ਹ ਕੇ ਧੁਰ ਦੀ ਅੱਖ, ਬਿਨ ਅੱਖਰਾਂ ਕਰ ਪੜ੍ਹਾਈਆ। ਧੁਰ ਦਵਾਰਾ ਦੱਸ ਕੇ ਇਕੋ ਸਚ, ਘਰ ਠਾਕਰ ਸਵਾਮੀ ਸੱਜਣ ਲੈ ਮਿਲਾਈਆ। ਸਦਾ ਸੁਹੇਲਾ ਰੱਖਣਹਾਰਾ ਪਤ, ਪਤਿਪਰਮੇਸ਼ਵਰ ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਰਹਿਣ ਨਾ ਦੇਵੀਂ ਕਦੇ ਵੱਖ, ਵੱਖਰੇ ਘਰ ਨਾ ਕੋਇ ਟਿਕਾਈਆ। ਮਾਨਸ ਜਨਮ ਪੰਜ ਤੱਤ ਕਾਇਆ ਚੋਲਾ ਸਭ ਨੇ ਜਾਣਾ ਛੱਡ, ਹੱਡ ਮਾਸ ਨਾੜੀ ਪਿੰਜਰ ਕੰਮ ਕਿਸੇ ਨਾ ਆਈਆ। ਸਚ ਦਵਾਰੇ ਹਰਿਜਨ ਸਾਚੇ ਜਾਣਾ ਵਸ, ਭਗਤ ਭਗਵਾਨ ਮਿਲ ਕੇ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰੱਥ, ਜਨ ਭਗਤਾਂ ਦੇਵੇ ਅਗੰਮੀ ਵੱਥ, ਅੰਮ੍ਰਿਤ ਆਤਮ ਰਸ ਲੈਣਾ ਚੱਖ, ਚਮਕਾ ਕੂੜ ਰਹੇ ਨਾ ਰਾਈਆ। (੧੭ ਜੇਠ ਸ਼ ਸੰ ੨ ਸੇਵਾ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਕਿਰਪਾ ਕਰੀਂ ਆਪ, ਸਾਡੇ ਵਿਚ ਨਾ ਕੋਇ ਵਡਿਆਈਆ। ਜਨਮ ਕਰਮ ਦਾ ਧੋਵੀਂ ਪਾਪ, ਕਾਇਆ ਮਾਟੀ ਕਰ ਸਫ਼ਾਈਆ। ਨਾਮ ਭੰਡਾਰਾ ਬਖ਼ਸ਼ ਦਾਤ, ਸਤਿ ਸਤਿਵਾਦੀ ਝੋਲੀ ਪਾਈਆ। ਅੰਦਰ ਰਹੇ ਨਾ ਅੰਧੇਰੀ ਰਾਤ, ਕੂੜ ਭਰਮ ਦੇਣਾ ਕਢਾਈਆ। ਸਦਾ ਸਦਾ ਸਦ ਰਹੇ ਤੇਰੀ ਯਾਦ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਬਿਨ ਤੇਰੀ ਕਿਰਪਾ ਹੋਏ ਨਾ ਕੋਈ ਆਬਾਦ,

ਘਰ ਸਾਚਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਜਨ ਭਗਤ ਕਹੇ ਆਪਣੀ ਆਪ ਕਰ ਕਿਰਪਾ, ਮੈਨੂੰ ਦੱਸਣ ਦੀ ਲੋੜ ਰਹੇ ਨਾ ਰਾਈਆ। ਮਿਹਰਵਾਨ ਹੋ ਕੇ ਕੱਟ ਬਿਪਤਾ, ਦੁਖੀਆਂ ਦੁੱਖ ਦੇ ਗਵਾਈਆ। ਤੂੰ ਆਦਿ ਜੁਗਾਦਿ ਸਭ ਦਾ ਲੇਖਾ ਲਿਖਦਾ, ਬਿਧਨਾ ਲੇਖਾ ਦੇ ਮਿਟਾਈਆ। ਪਿਆਰ ਕਰ ਸਾਚੇ ਹਿਤ ਦਾ, ਪਿਤਾ ਪੂਤ ਗੋਦ ਉਠਾਈਆ। ਰੂਪ ਦੇ ਦੇ ਸਾਚੇ ਸਿੱਖ ਦਾ, ਸਿਖਿਆ ਧੁਰ ਦੀ ਇਕ ਸਮਝਾਈਆ। ਅੰਦਰ ਝਗੜਾ ਰਹੇ ਨਾ ਕੋਈ ਕੂੜੀ ਵਿਖ ਦਾ, ਅੰਮ੍ਰਿਤ ਬੂੰਦ ਸਵਾਂਤੀ ਮੁਖ ਚਵਾਈਆ। ਜਿਧਰ ਵੇਖਾਂ ਓਧਰ ਸਦਾ ਰਹੇਂ ਦਿਸਦਾ, ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।

ਜਨ ਭਗਤ ਕਹੇ ਪ੍ਰਭ ਵੇਖ ਮੇਰੀ ਹਾਲਤ, ਆਪ ਆਪਣਾ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਹੋਵੇ ਨਾ ਸਚ ਇਬਾਦਤ, ਢੋਲਾ ਗੀਤ ਨਾ ਕੋਇ ਗਾਈਆ। ਕਿਰਪਾ ਕਰ ਕੇ ਬਦਲ ਲੈ ਆਪਣੀ ਆਦਤ, ਭਗਤਾਂ ਹੋ ਸਚ ਸਹਾਈਆ। ਮਾਇਆ ਮਮਤਾ ਮੇਟ ਜਹਾਲਤ, ਜਹਾਂ ਤਹਾਂ ਦੇ ਵਡਿਆਈਆ। ਤੇਰਾ ਨਾਮ ਪਦਾਰਥ ਮਿਲੇ ਨਿਆਮਤ, ਰਸ ਖਾ ਖਾ ਖ਼ੁਸ਼ੀ ਮਨਾਈਆ। ਵਿਕਾਰ ਰਹੇ ਨਾ ਕੋਈ ਅਲਾਮਤ, ਹੰਕਾਰ ਅੰਦਰੋਂ ਦੇਣਾ ਕਢਾਈਆ। ਲੋਕਮਾਤ ਸ਼ਬਦੀ ਧਾਰ ਦੇ ਜ਼ਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਦੇ ਵਖਾਈਆ।

ਜਨ ਭਗਤ ਕਹੇ ਪ੍ਰਭ ਆ ਕੇ ਵੇਖ ਸਾਡਾ ਹਾਲ, ਹਾਲ ਹਾਲ ਕਰ ਦੁਹਾਈਆ। ਜਗਤ ਦੁੱਖੀ ਹੋਇਆ ਵਾਲ ਵਾਲ, ਵਲਵਲੇ ਅੰਦਰੋਂ ਨਾ ਕੋਇ ਕਢਾਈਆ। ਪਿਤਾ ਗੋਦ ਉਠਾਏ ਨਾ ਕੋਇ ਬਾਲ, ਬਚਪਨ ਲੇਖੇ ਕੋਇ ਨਾ ਪਾਈਆ। ਅੰਦਰ ਬਾਹਰ ਗੁਪਤ ਜਾਹਰ ਚਲੇ ਨਾ ਕੋਇ ਨਾਲ, ਸਗਲਾ ਸੰਗ ਨਾ ਕੋਇ ਮਨਾਈਆ। ਪ੍ਰੇਮ ਪਿਆਰ ਦਾ ਵੱਜੇ ਨਾ ਕੋਇ ਤਾਲ, ਦੁੱਖੀਆਂ ਦੁੱਖ ਰਹੇ ਡਰਾਈਆ। ਕੂੜੀ ਕਿਰਿਆ ਵਿਚੋਂ ਕਰ ਬਾਹਲ, ਅਗਲਾ ਲਹਿਣਾ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤ ਮੰਗੇ ਤੇਰੀ ਸਰਨਾਈਆ।

ਜਨ ਭਗਤ ਕਹੇ ਮੈਂ ਕਰਾਂ ਕੀ, ਸਮਝ ਸਮਝ ਵਿਚ ਨਾ ਆਈਆ। ਜਗਤ ਵਾਸਨਾ ਨਾਤਾ ਜੁੜਿਆ ਪੁੱਤਰ ਧੀ, ਸਾਕ ਸਬੰਧ ਕੁਟੰਬ ਗੰਢ ਪਵਾਈਆ। ਨਿਰਮਲ ਹੋਏ ਨਾ ਅੰਤਰ ਜੀਅ, ਪੱਤਤ ਪਵਿਤ ਪੁਨੀਤ ਨਾ ਕੋਇ ਕਰਾਈਆ। ਝਗੜਾ ਰੱਖੇ ਨਾ ਸਾਢੇ ਤਿੰਨ ਹੱਥ ਸੀਂ, ਸਤਿਗੁਰ ਸਰਨ ਦੇਵੇ ਨਾ ਕੋਇ ਵਡਿਆਈਆ। ਬਿਨ ਤੇਰੀ ਕਿਰਪਾ ਅੰਮ੍ਰਿਤ ਬਰਖੇ ਕੋਇ ਨਾ ਮੀਂਹ, ਅਗਨੀ ਤੱਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਚਰਨ ਬਲਿਹਾਰੇ ਜਨ ਭਗਤਾਂ ਮੈਂ ਜਾਵਾਂ ਥੀ, ਥਾਨ ਥਨੰਤਰ ਇਕੋ ਦੇ ਵਖਾਈਆ। (੧੮ ਜੇਠ ਸ਼ ਸੰ ੨ ਮਹਿੰਗਾ ਰਾਮ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਆ ਕੇ ਵੇਖ ਸਾਡਾ ਰੁੱਖਾ ਸੁੱਖਾ ਟੁੱਕਰ, ਟੁਕੜਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਖਾ ਕੇ ਕਰੀਏ ਤੇਰਾ ਸ਼ੁਕਰ, ਧੰਨ ਧੰਨ ਧੰਨ ਤੇਰੀ ਬੇਪਰਵਾਹੀਆ। ਮਿਹਰਵਾਨ

ਨਿਰਗੁਣ ਧਾਰੋਂ ਆ ਉਤਰ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਕੀਤਾ ਕੌਲ ਇਕਰਾਰ ਨਾ ਜਾਵੀਂ ਮੁੱਕਰ, ਵੇਲਾ ਵਕਤ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ।

ਜਨ ਭਗਤ ਕਹੇ ਪ੍ਰਭ ਆਪ ਆ ਕੇ ਵੇਖ ਸਾਡਾ ਦਲਿੱਦਰ, ਦਲੀਲ ਸਕੇ ਨਾ ਕੋਇ ਜਣਾਈਆ। ਭਰਮੇ ਫਿਰਦੇ ਇਧਰ ਉਧਰ, ਸਾਚਾ ਘਰ ਨਾ ਕੋਇ ਬਣਾਈਆ। ਦੇ ਵਡਿਆਈ ਵਾਂਗ ਬਿਦਰ, ਕੋਝੇ ਕਮਲੇ ਗਲੇ ਲਗਾਈਆ। ਨਿਰਗੁਣ ਨਿਰਵੈਰ ਹੋ ਜਾ ਮਿੱਤਰ, ਪਾਰਬ੍ਰਹਮ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਬਣਾ ਮਿੱਤਰ, ਮਮਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ ।

ਜਨ ਭਗਤ ਕਹੇ ਪ੍ਰਭ ਦੱਸ ਕਰੀਏ ਕੀ ਪੁਕਾਰ, ਨਿਉਂ ਨਿਉਂ ਸੀਸ ਨਵਾਈਆ। ਤੂੰ ਸਭ ਕੁਛ ਵੇਖਣਹਾਰ, ਅਭੁਲ ਤੇਰੀ ਬੇਪਰਵਾਹੀਆ। ਜਗਤ ਵਿਚ ਹੋਏ ਖੁਆਰ, ਘਰ ਘਰ ਪਈ ਦੁਹਾਈਆ। ਸ੍ਰਿਸ਼ਟੀ ਤਾਅਨੇ ਰਹੀ ਮਾਰ, ਅਣਿਆਲੇ ਤੀਰ ਚਲਾਈਆ। ਛੱਡ ਗਏ ਭੈਣ ਭਾਈ ਸਾਕ ਸੱਜਣ ਯਾਰ, ਨਾਤੇ ਕੂੜੇ ਗਏ ਤੁੜਾਈਆ। ਕਰ ਕਿਰਪਾ ਸਾਚਾ ਦੇ ਅਧਾਰ, ਮਿਹਰ ਨਜ਼ਰ ਇਕ ਉਠਾਈਆ। ਕੋਟਾਂ ਵਿਚੋਂ ਥੋੜੇ ਤੇਰੇ ਨਾਮ ਦਾ ਕਰਨ ਜੈਕਾਰ, ਨਾਅਰਾ ਧੁਰ ਦਾ ਇਕ ਲਾਈਆ। ਕੂੜੀ ਕਿਰਿਆ ਕਲਜੁਗ ਵਿਚੋਂ ਕੱਢ ਬਾਹਰ, ਬੈਰੂਨੀ ਲੇਖਾ ਦੇ ਮੁਕਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਕਰਦੇ ਰਹੇ ਇੰਤਜਾਰ, ਉਡੀਕ ਵਿਚ ਧਿਆਨ ਲਗਾਈਆ। ਅੰਤਮ ਕਿਰਪਾ ਕਰ ਕੇ ਮਿਲਿਉਂ ਆਣ, ਆਪ ਆਪਣਾ ਫੇਰਾ ਪਾਈਆ। ਨਾਉਂ ਰੱਖ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਾਡਾ ਦੇ ਬਦਲਾਈਆ। ਦੁੱਖ ਰਹੇ ਨਾ ਵਿਚ ਜਹਾਨ, ਦਲਿੱਦਰ ਅੰਦਰੋਂ ਦੇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਦਵਾਰਿਉਂ ਜਨ ਭਗਤ ਸੁਹੇਲੇ ਮੰਗਦੇ ਸੱਚਾ ਦਾਨ, ਦਾਨਸ਼ਮੰਦੀ ਆਪਣੀ ਪ੍ਰੀਤੀ ਪ੍ਰੀਤਮ ਦੇ ਵਰਤਾਈਆ। (੧੮ ਜੇਠ ਸ਼ ਸੰਮਤ ੨ ਸੰਤੋ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਨੇੜੇ ਆ ਅੱਗੇ, ਘਰ ਆ ਕੇ ਵੇਖ ਵਖਾਈਆ। ਸਾਡੇ ਪਾਟੇ ਚੀਥੜ ਝੱਗੇ, ਓਢਣ ਸੀਸ ਨਾ ਕੋਇ ਟਿਕਾਈਆ । ਦੁੱਧ ਦਹੀਂ ਦੇ ਖਾਲੀ ਮੱਘੇ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਦੀਪਕ ਸਚ ਕੋਈ ਨਾ ਜਗੇ, ਅੰਧ ਅੰਧੇਰਾ ਰਿਹਾ ਡਰਾਈਆ। ਭੁੱਖੇ ਨੰਗੇ ਫਿਰਦੇ ਭੱਜੇ, ਨੱਠੀਏ ਵਾਹੋ ਦਾਹੀਆ। ਸਾਚੀ ਵਸਤ ਕੋਈ ਨਾ ਲੱਭੇ, ਦਿਵਸ ਰੈਣ ਕੁਰਲਾਈਆ। ਇਕੋ ਤੇਰੀ ਸਰਨ ਲੱਗੇ, ਬਾਕੀ ਛੱਡੀ ਸਰਬ ਲੋਕਾਈਆ। ਪੜ੍ਹਨੇ ਛੱਡੇ ਕੱਕੇ ਖੱਖੇ ਗੱਗੇ ਘੱਘੇ, ਸੋਹੰ ਢੋਲਾ ਰਹੇ ਗਾਈਆ। ਦੁੱਖ ਦੁਨਿਆਵੀ ਸਾਨੂੰ ਦੱਸ ਵਜਹ, ਕਿਉਂ ਮਾਤ ਰਿਹਾ ਤੜਫਾਈਆ। ਅਸੀਂ ਛੋਟੇ ਨੰਨ੍ਹੇ ਤੇਰੇ ਬੱਚੇ, ਪਿਤਾ ਪੁਰਖ ਅਕਾਲ ਹੋ ਸਹਾਈਆ। ਅਸੀਂ ਬਚਨ ਕਰਦੇ ਸੱਚੇ, ਦੁੱਖ ਆਪਣੇ ਰਹੇ ਜਣਾਈਆ। ਬਿਨ ਤੇਰੀ ਕਿਰਪਾ ਕਦੇ ਨਾ ਹੋਈਏ ਪੱਕੇ, ਕੱਚੇ ਕਰੇ ਜਗਤ ਲੋਕਾਈਆ। ਇਕੋ ਆਸਾ ਮਨਸਾ ਦਰਸ਼ਨ ਕਰੀਏ ਆਪਣੀ ਅੱਖੇ, ਆਖਰ ਮਿਲ ਕੇ ਖ਼ੁਸ਼ੀ ਮਨਾਈਆ। ਸੁੱਖਾਂ ਵਾਲੇ ਖਾਈਏ ਭੱਤੇ, ਭਟਕਣਾ ਅਵਰ ਰਹੇ ਨਾ ਰਾਈਆ। ਕਰਮ ਮਾੜੇ ਜਾਣ ਕੱਟੇ, ਸੁੱਖ ਮਿਲੇ ਸਭਨੀ ਥਾਈਂਆ। ਜਗਤ ਮਖੌਲ ਕਰੇ ਨਾ ਠੱਠੇ, ਠੋਕਰ ਸਭ ਨੂੰ ਦੇ ਲਗਾਈਆ। ਵੈਰ ਰਹੇ ਨਾ ਘੜੇ ਵੱਟੇ, ਠੀਕਰ ਕੂੜਾ ਭੰਨ ਦੇ ਸਜ਼ਾਈਆ। ਜੋ ਤੇਰਾ ਨਾਮ ਰਹੇ ਜਪੇ, ਜਾਮਾ ਉਨ੍ਹਾਂ ਦਾ ਵੇਖ ਵਖਾਈਆ। ਸਰਨ ਸਰਨਾਈ ਤੇਰੀ ਢੱਠੇ, ਸੀਸ ਜਗਦੀਸ਼ ਹੱਥ ਟਿਕਾਈਆ। ਜਨ ਭਗਤ ਕਹਿਣ

ਪ੍ਰਭੂ ਸਾਨੂੰ ਚਰਨਾਂ ਵਿਚ ਕਰ ਲੈ ਇਕੱਠੇ, ਚਾਰ ਕੁੰਟ ਵਿਛੋੜੇ ਵਿਚ ਝੱਲੀ ਨਾ ਜਾਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਦਵਾਰ ਹਰਿ ਭਗਤ ਸੁਹੇਲੇ ਸਦਾ ਸਦਾ ਸਦ ਆਵਣ ਨੱਠੇ, ਅੱਗੇ ਹੋ ਕੇ ਨਾ ਕੋਇ ਅਟਕਾਈਆ। (੧੮ ਜੇਠ ਸ਼ ਸੰ ੨ ਪਰਕਾਸ਼ੋ ਦੇਵੀ)

ਜਨ ਭਗਤ ਕਹੇ ਕਿਉਂ ਭਗਤ ਸੁਹੇਲਾ ਮਾਤ ਔਂਦਾ, ਸਚਖੰਡ ਨਿਵਾਸੀ ਆਪਣਾ ਫੇਰਾ ਪਾਈਆ। ਕਿਉਂ ਨਿਰਗੁਣ ਸਰਗੁਣ ਵੇਸ ਵਟੌਂਦਾ, ਜੋਤੀ ਸ਼ਬਦੀ ਧਾਰ ਬੇਪਰਵਾਹੀਆ। ਕਿਉਂ ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗੌਂਦਾ, ਹੁਕਮੇ ਅੰਦਰ ਹੁਕਮ ਲਗਾਈਆ। ਕਿਉਂ ਤ੍ਰੈਗੁਣ ਮਾਇਆ ਪੰਜ ਤੱਤ ਖੇਲ ਖਿਲੌਂਦਾ, ਮਿਹਰ ਨਜ਼ਰ ਇਕ ਉਠਾਈਆ। ਕਿਉਂ ਲੱਖ ਚੁਰਾਸੀ ਵੰਡ ਵੰਡੌਂਦਾ, ਹੁਕਮੇ ਅੰਦਰ ਹੁਕਮ ਵਰਤਾਈਆ। ਕਿਉਂ ਚਾਰੇ ਖਾਣੀ ਰੂਪ ਧਰੌਂਦਾ, ਅੰਡਜ਼ ਜੇਰਜ ਉਤਭੁਜ ਸੇਹਤਜ ਆਪਣਾ ਭੇਵ ਜਣਾਈਆ। ਕਿਉਂ ਚਾਰੇ ਬਾਣੀ ਸ਼ਬਦ ਅਲ੍ਹੌਂਦਾ, ਪਰਾ ਪਸੰਤੀ ਮਧਮ ਬੈਖਰੀ ਗਾਈਆ। ਕਿਉਂ ਚਾਰੇ ਵੇਦ ਜਣੌਂਦਾ, ਬ੍ਰਹਮ ਵੇਤਾ ਕਰ ਪੜ੍ਹਾਈਆ। ਕਿਉਂ ਚਾਰੇ ਕੁੰਟ ਸੁਹੌਂਦਾ, ਉਤਰ ਪੂਰਬ ਪੱਛਮ ਦੱਖਣ ਕਰ ਰੁਸ਼ਨਾਈਆ। ਕਿਉਂ ਚਾਰੇ ਵਰਨ ਬਣੌਂਦਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਕਿਉਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਰਚੌਂਦਾ, ਕਿਉਂ ਧਰਨੀ ਧਰਤ ਧਵਲ ਜਲ ਵਿਚ ਸਮਾਈਆ। ਕਿਉਂ ਸਮੁੰਦ ਸਾਗਰ ਖੇਲ ਖਲੌਂਦਾ, ਨਦੀਆਂ ਨਾਲੇ ਵੰਡ ਵੰਡਾਈਆ। ਕਿਉਂ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਉਪਜੌਂਦਾ, ਪੱਤ ਟਹਿਣੀ ਕਿਉਂ ਲਹਿਰਾਈਆ। ਕਿਉਂ ਜੀਵਣ ਮਰਨ ਬਣੌਂਦਾ, ਘੜਿਆ ਭੰਨ ਵਖਾਈਆ। ਕਿਉਂ ਨਿਰਗੁਣ ਹੋ ਕੇ ਸਰਗੁਣ ਹੁਕਮ ਵਰਤੌਂਦਾ, ਸ਼ਬਦੀ ਸ਼ਬਦ ਕਰੇਂ ਸ਼ਨਵਾਈਆ। ਕਿਉਂ ਗੁਰ ਅਵਤਾਰ ਪੀਰ ਪੈਗ਼ੰਬਰ ਵੇਸ ਵਟੌਂਦਾ, ਨਵ ਸਤ ਫੇਰਾ ਪਾਈਆ। ਕਿਉਂ ਭਗਤ ਭਗਵਾਨ ਰਾਗ ਅਲੌਂਦਾ, ਅਨਹਦ ਨਾਦੀ ਨਾਦ ਵਜਾਈਆ। ਕਿਉਂ ਸੰਤ ਸੁਹੇਲੇ ਮਾਤ ਪਰਗਟੌਂਦਾ, ਸਾਧਨਾ ਧੁਰ ਦੀ ਦਏਂ ਸਮਝਾਈਆ। ਕਿਉਂ ਗੁਰਮੁਖ ਗੁਰ ਗੁਰ ਹੋ ਕੇ ਗੋਦ ਉਠੌਂਦਾ, ਗਹਿਰ ਗੰਭੀਰ ਬੇਪਰਵਾਹੀਆ। ਕਿਉਂ ਗੁਰਸਿੱਖ ਆਪਣੇ ਰੰਗ ਰੰਗੌਂਦਾ, ਰੰਗ ਰਤੜਾ ਸ਼ਹਿਨਸ਼ਾਹੀਆ। ਕਿਉਂ ਅੱਠ ਸੱਠ ਤੀਰਥ ਵੰਡ ਵੰਡੌਂਦਾ, ਹੁਕਮੇਂ ਅੰਦਰ ਹੁਕਮ ਭੁਵਾਈਆ। ਕਿਉਂ ਖਾਣੀ ਬਾਣੀ ਰਚਨ ਰਚੌਂਦਾ, ਨਿਰਅੱਖਰ ਅੱਖਰਾਂ ਵਿਚੋਂ ਪਰਗਟਾਈਆ। ਕਿਉਂ ਪੰਜ ਤੱਤ ਮੰਦਰ ਆਪ ਸੁਹੌਂਦਾ, ਗ੍ਰਹਿ ਬਹਿ ਕੇ ਸੋਭਾ ਪਾਈਆ। ਕਿਉਂ ਕਾਮ ਕਰੋਧ ਲੋਭ ਮੋਹ ਹੰਕਾਰ ਧਾਰ ਚਲੌਂਦਾ, ਸ੍ਰਿਸ਼ਟੀ ਦ੍ਰਿਸ਼ਟੀ ਨਾਲ ਮਿਲਾਈਆ। ਕਿਉਂ ਮਨ ਮਤ ਬੁੱਧ ਵਿਚਾਰ ਵਖੌਂਦਾ, ਸੋਚ ਸਮਝ ਦਾ ਗੇੜਾ ਦਿਤਾ ਭੁਵਾਈਆ। ਕਿਉਂ ਭੂਤ ਭਵਿਖ ਆਪਣੀ ਕਾਰ ਕਮੌਂਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਿਉਂ ਦੀਨ ਦੁਨੀ ਮਿਟੌਂਦਾ, ਤੱਤ ਰਹਿਣ ਨਾ ਕੋਇ ਪਾਈਆ। ਕਿਉਂ ਵਿਦਿਆ ਵਿਦਿਆਲਿਆਂ ਵਿਚ ਪੜ੍ਹੌਂਦਾ, ਧੁਰ ਸੰਦੇਸ਼ਾ ਹੁਕਮ ਸੁਣਾਈਆ। ਜਨ ਭਗਤ ਕਹੇ ਪ੍ਰਭ ਕਿਉਂ ਨਹੀਂ ਸਰਗੁਣ ਆਪ ਵੇਸ ਵਟੌਂਦਾ, ਮੋਹੇ ਭੇਵ ਦੇ ਖੁਲ੍ਹਾਈਆ। ਦੋਏ ਜੋੜ ਬੇਨੰਤੀ ਸੀਸ ਚਰਨ ਨਿਵੌਂਦਾ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਦ੍ਰਿੜਾਈਆ।

ਜਨ ਭਗਤ ਕਹੇ ਪ੍ਰਭੂ ਕਿਉਂ ਬਣਿਓ ਅਗੰਮ ਅਥਾਹ, ਕੀ ਤੇਰੀ ਬੇਪਰਵਾਹੀਆ। ਕੋਟਨ ਕੋਟ ਬ੍ਰਹਿਮੰਡ ਖੰਡ ਦਿਤੇ ਰਚਾ, ਰਵ ਸਸ ਕਰਨ ਰੁਸ਼ਨਾਈਆ। ਮੰਡਲ ਮੰਡਪ ਦਿਤੇ ਸੁਹਾ, ਹੁਕਮੇਂ ਅੰਦਰ ਹੁਕਮ ਮਨਾਈਆ। ਵੇਸ ਅਨੇਕਾਂ ਲਏ ਵਟਾ, ਰੂਪ ਰੰਗ ਨਾ ਕਿਸੇ ਜਣਾਈਆ। ਖੇਲੇਂ ਖੇਲ ਹਰਿ ਘਟ ਥਾਂ, ਨੂਰ ਨੁਰਾਨਾ ਕਰ ਰੁਸ਼ਨਾਈਆ। ਤੇਰਾ ਲੇਖਾ ਜਾਣੇ ਕੋਇ ਨਾ, ਬੇਅੰਤ ਹੋ ਕੇ ਬੇਅੰਤ ਵਿਚ ਡੇਰਾ ਲਾਈਆ।

ਕਿਉਂ ਸਭ ਦਾ ਬਣਿਆ ਪਿਤਾ ਮਾਂ, ਕਿਉਂ ਗੋਦ ਰਿਹਾ ਉਠਾਈਆ। ਕਿਉਂ ਹੰਸ ਬਣਾਏ ਕਾਂ, ਕਿਉਂ ਕਾਗੋਂ ਹੰਸ ਉਡਾਈਆ। ਕਿਉਂ ਦੇਵੇਂ ਠੰਡੀ ਛਾਂ, ਕਿਉਂ ਸਿਰ ਆਪਣਾ ਹੱਥ ਟਿਕਾਈਆ। ਕਿਉਂ ਆਵਣ ਜਾਵਣ ਖੇਲ ਦਿਤਾ ਰਚਾ, ਰਾਏ ਧਰਮ ਵੰਡ ਵੰਡਾਈਆ। ਕਿਉਂ ਲੇਖਾ ਲਿਖਾਏਂ ਥਾਉਂ ਥਾਂ, ਚਿਤਰ ਗੁਪਤ ਬੈਠਾ ਸੇਵ ਕਮਾਈਆ। ਕਿਉਂ ਲਾੜੀ ਮੌਤ ਲਈ ਉਪਜਾ ਜੋ ਘੜਿਆ ਭੰਨ ਵਖਾਈਆ। ਜਨ ਭਗਤ ਕਹੇ ਪ੍ਰਭ ਮੇਰਾ ਪੜਦਾ ਦੇ ਲਾਹ, ਭੇਵ ਅਭੇਦਾ ਰਹੇ ਨਾ ਰਾਈਆ। ਤੂੰ ਮਾਲਕ ਮਹਿਬੂਬ ਮੇਰਾ ਖ਼ੁਦਾ, ਖ਼ੁਦ ਇਕੋ ਨਜ਼ਰੀ ਆਈਆ। ਤੇਰਾ ਢੋਲਾ ਗੀਤ ਰਿਹਾ ਗਾ, ਗਹਿਰ ਗੰਭੀਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਹੁਕਮ ਅੰਦਰ ਦੇ ਸਮਝਾ, ਬੁੱਧੀ ਦੀ ਲੋੜ ਰਹੇ ਨਾ ਰਾਈਆ। (੧੮ ਜੇਠ ਸ਼ ਸੰ ੨ ਗੁਰਦਿਤ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭੂ ਕਿਉਂ ਆਵੇਂ ਜਗਤ, ਸਤਿ ਸਚ ਦੇ ਦ੍ਰਿੜਾਈਆ। ਕਿਉਂ ਪਰਗਟ ਕਰੇਂ ਆਪਣੀ ਸ਼ਕਤ, ਸ਼ਕਤੀ ਆਪਣੇ ਵਿਚੋਂ ਉਪਾਈਆ। ਕਿਉਂ ਉਧਾਰੇਂ ਸਾਚੇ ਭਗਤ, ਭਗਵਨ ਹੋ ਕੇ ਵੇਖ ਵਖਾਈਆ। ਕਿਉਂ ਇਕੋ ਢੋਲਾ ਦੱਸੇਂ ਫ਼ਕਤ, ਫ਼ਿਕਰਾ ਸਚ ਪੜ੍ਹਾਈਆ। ਕਿਉਂ ਸੁਹਾਵੇਂ ਸਚ ਵਕਤ, ਜੁਗ ਚੌਕੜੀ ਫੇਰਾ ਪਾਈਆ। ਕਿਉਂ ਜੋਧਾ ਸੂਰਬੀਰ ਮਰਦਾਨ ਬਣਿਆ ਮਰਦ, ਨਿਰਗੁਣ ਹੋ ਕੇ ਭੱਜੇਂ ਵਾਹੋ ਦਾਹੀਆ। ਕਿਉਂ ਗਰੀਬ ਨਿਮਾਣਿਆਂ ਵੰਡੇਂ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਕਿਉਂ ਸ਼ਰਅ ਛੁਰੀ ਚਲਾਈ ਕਰਦ, ਕਾਤਲ ਮਕਤੂਲ ਆਪਣਾ ਖੇਲ ਵਖਾਈਆ। ਕਿਉਂ ਬੇਨੰਤੀ ਸੁਣੇਂ ਅਰਜ਼, ਕਿਉਂ ਚਰਨਾਂ ਉਤੇ ਮਸਤਕ ਰਿਹਾ ਰਗੜਾਈਆ। ਜਨ ਭਗਤ ਕਹੇ ਪ੍ਰਭੂ ਪੜਦਾ ਖੋਲ੍ਹ ਕਰ ਨਾਪੜਦ, ਓਹਲਾ ਕਾਇਆ ਚੋਲਾ ਰਹਿਣ ਕੋਇ ਨਾ ਪਾਈਆ। ਜਨ ਭਗਤ ਕਹੇ ਪ੍ਰਭੂ ਕਿਉਂ ਆਵੇਂ ਮਾਤ, ਮਿੱਤਰ ਪਿਆਰੇ ਮੈਨੂੰ ਦੇ ਸਮਝਾਈਆ। ਕਿਉਂ ਬਣਾਏ ਦਿਵਸ ਰਾਤ, ਘੜੀ ਪਲ ਵੰਡ ਵੰਡਾਈਆ। ਕਿਉਂ ਖੇਲੇਂ ਖੇਲ ਤਮਾਸ਼, ਬ੍ਰਹਿਮੰਡ ਖੰਡ ਆਪਣੀ ਰਾਸ ਰਚਾਈਆ। ਕਿਉਂ ਸੁਰਤੀ ਸ਼ਬਦੀ ਕਰੇਂ ਨਾਚ, ਨਟੂਆ ਹੋ ਕੇ ਸਾਂਗ ਕਰਾਈਆ। ਕਿਉਂ ਸ਼ਬਦ ਸੁਨੇਹੜੇ ਦੇਵੇਂ ਸਾਚ, ਕਿਉਂ ਜੂਠ ਝੂਠ ਉਪਜਾਈਆ। ਕਿਉਂ ਸੇਜਾ ਸੋਵੇਂ ਜਗਤ ਖਾਟ, ਕਿਉਂ ਅੰਤਰ ਆਤਮ ਬਹਿ ਕੇ ਖ਼ੁਸ਼ੀ ਮਨਾਈਆ। ਕਿਉਂ ਜੁਗ ਚੌਕੜੀ ਕੱਟੇਂ ਵਾਟ, ਨਿਰਗੁਣ ਸਰਗੁਣ ਬਣ ਕੇ ਪਾਂਧੀ ਰਾਹੀਆ। ਕਿਉਂ ਭਗਤਾਂ ਦੇਵੇਂ ਸਾਥ, ਸਚ ਦੇਣਾ ਸਮਝਾਈਆ । ਕਿਉਂ ਬਣੇਂ ਤ੍ਰਿਲੋਕੀ ਨਾਥ, ਕਿਉਂ ਸਲੋਕੀ ਢੋਲਾ ਗਾਈਆ। ਕਿਉਂ ਕਹੇਂ ਭਵਿਖਤ ਵਾਕ, ਹੁਕਮ ਨਾਲ ਹੁਕਮ ਬਦਲਾਈਆ। ਕਿਉਂ ਸੇਵਕ ਕਰੇਂ ਚਾਕ, ਚਾਕਰ ਰੂਪ ਧਰਾਈਆ। ਜਨ ਭਗਤ ਕਹੇ ਮੇਰੀ ਪੂਰੀ ਕਰਦੇ ਆਸ, ਤ੍ਰਿਸ਼ਨਾ ਤ੍ਰਿਖਾ ਦੇ ਗਵਾਈਆ। ਕਿਉਂ ਲੋਕਮਾਤ ਨਿਰਗੁਣ ਜੋਤ ਕਰੇਂ ਪਰਕਾਸ਼, ਨੂਰ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਦੱਸ ਖ਼ਾਸ, ਖ਼ਸੂਸੀਅਤ ਖ਼ਸਮ ਹੋ ਕੇ ਦੇ ਜਣਾਈਆ। (੧੯ ਜੇਠ ਸ਼ ਸੰ ੨ ਸੰਸਾਰ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭ ਕਿਉਂ ਦਿਤਾ ਖ਼ਾਕੀ ਤਨ, ਨਾਤਾ ਤੱਤਾਂ ਨਾਲ ਜੁੜਾਈਆ। ਕਿਉਂ ਬਖ਼ਸ਼ਿਆ ਬੁੱਧੀ ਮਨ, ਮਿਹਰ ਨਜ਼ਰ ਉਠਾਈਆ। ਕਿਉਂ ਜਣਾਏ ਸਰਵਣ ਕੰਨ, ਸਾਚੀ ਵੰਡ ਵੰਡਾਈਆ। ਕਿਉਂ ਬਖ਼ਸ਼ਿਆ ਮਾਲ ਧਨ, ਖਜ਼ੀਨਾ ਬੇਪਰਵਾਹੀਆ। ਕਿਉਂ ਬਣਾਇਆ ਆਪਣਾ ਜਨ, ਜਨਮ ਕਰਮ ਦੇ ਦ੍ਰਿੜਾਈਆ। ਕਿਉਂ ਪੜਦਾ ਰਖਾਇਆ ਵਿਚ ਬ੍ਰਹਮ, ਪਾਰਬ੍ਰਹਮ ਲੇਖਾ ਦੇ ਚੁਕਾਈਆ। ਕਿਉਂ ਖ਼ੁਸ਼ੀ ਰੱਖੀ ਗ਼ਮ, ਚਿੰਤਾ

ਨਾਲ ਮਿਲਾਈਆ। ਕਿਉਂ ਪਵਣ ਸਵਾਸ ਦਿਤਾ ਦਮ, ਰਸਨਾ ਜੇਹਵਾ ਨਾਲ ਵਡਿਆਈਆ। ਕਿਉਂ ਹੱਡ ਨਾਲ ਜੋੜਿਆ ਚੰਮ, ਰਕਤ ਬੂੰਦ ਵੰਡ ਵੰਡਾਈਆ। ਕਿਉਂ ਪਰਕਾਸ਼ ਕੀਤਾ ਸਾਚਾ ਨੂਰ ਜੋਤ ਚੰਨ, ਸੀਤਲ ਧਾਰ ਕਿਉਂ ਪਰਗਟਾਈਆ। ਕਿਉਂ ਬਣਾਇਆ ਮਾਤ ਕਰਮ, ਕਾਂਡ ਕਿਉਂ ਝੋਲੀ ਪਾਈਆ। ਕਿਉਂ ਵੰਡ ਵੰਡਾਈ ਜਾਤ ਪਾਤ ਧਰਮ, ਮਜ਼੍ਹਬ ਬਣਿਆ ਰਿਹਾ ਨਾਦਾਨ, ਜਗ ਵੇਖਣ ਕੋਇ ਨਾ ਪਾਈਆ। ਕਿਉਂ ਹੁਕਮ ਹਾਕਮ ਬਣਾਏ ਵਿਧਾਨ, ਕਿਉਂ ਹਕੂਮਤ ਰਿਹਾ ਚਲਾਈਆ। ਜਨ ਭਗਤ ਕਹੇ ਪ੍ਰਭੂ ਆਪਣਾ ਖੋਲ੍ਹ ਕੇ ਦੇ ਬਿਆਨ, ਬੇਈਮਾਨੀ ਵਿਚ ਨਾ ਕੋਇ ਰਖਾਈਆ। ਕਿਉਂ ਹੋਇਉਂ ਜਾਣੀ ਜਾਣ, ਹਰ ਘਟ ਵੇਖੇ ਥਾਉਂ ਥਾਈਂਆ। ਕਿਉਂ ਕਲਜੁਗ ਅੰਤ ਬਣਿਉਂ ਤਰਖਾਣ, ਤਿੱਖੀ ਧਾਰ ਆਪ ਪਰਗਟਾਈਆ। ਕਿਉਂ ਬਦਲਿਆ ਰੂਪ ਮਹਾਨ, ਵੇਸ ਜੱਟਾਂ ਵਾਲਾ ਵਖਾਈਆ । ਕਿਉਂ ਮਾਰਨ ਆਇਉਂ ਅਫਗਾਨ, ਫ਼ੈਸਲਾ ਹੱਕ ਹੱਕ ਸੁਣਾਈਆ। ਕਿਉਂ ਖਾਲੀ ਕਰਨ ਆਇਉਂ ਮੈਦਾਨ, ਮੱਦਦ ਅਵਰ ਨਾ ਕੋਇ ਮੰਗਾਈਆ। ਕਿਉਂ ਸ੍ਰਿਸ਼ਟੀ ਕੀਤੀ ਹੈਰਾਨ, ਹਿਰਦੇ ਹਰਿ ਨਾ ਕੋਇ ਧਿਆਈਆ। ਕਿਉਂ ਸ਼ਬਦੀ ਸੁਤ ਲਿਆਇਆ ਨਾਲ ਜਵਾਨ, ਜੋਬਨਵੰਤਾ ਨਜ਼ਰੀ ਆਈਆ। ਕਿਉਂ ਆਪਣੇ ਹੱਥ ਫੜੀ ਕਮਾਨ, ਕਾਮਲ ਮੁਰਸ਼ਦ ਫੇਰਾ ਪਾਈਆ। ਕਿਉਂ ਦੋ ਜਹਾਨ ਬਣਿਉਂ ਪਰਧਾਨ, ਪਰਧਾਨਗੀ ਆਪਣੀ ਰਿਹਾ ਵਖਾਈਆ। ਜਨ ਭਗਤ ਕਹੇ ਪ੍ਰਭੂ ਜੁਗ ਜੁਗ ਕਿਉਂ ਨਹੀਂ ਬੈਠਦਾ ਨਾਲ ਆਰਾਮ, ਝੰਜਟਾ ਵਿਚ ਝੰਜਟ ਪਾ ਕੇ ਝਗੜਾ ਵੇਖੇਂ ਜਗਤ ਲੋਕਾਈਆ। ਅਬਿਨਾਸ਼ੀ ਕਰਤਾ ਕਹੇ ਜੁਗ ਚੌਕੜੀ ਛੇੜ ਛੇੜਨੀ ਮੇਰਾ ਕਾਮ, ਸਭ ਦੀ ਕਰਨੀ ਕਰਨੀ ਨਾਕਾਮ, ਮਨ ਮਤ ਬੁੱਧ ਮੇਟਣੀ ਤਮਾਮ, ਕੂੜਾ ਰਹਿਣ ਨਾ ਦੇਣਾ ਹਰਾਮ, ਸ਼ਰਅ ਸ਼ਰੀਅਤ ਮੇਟ ਸ਼ੈਤਾਨ, ਇਕੋ ਰੂਪ ਨਜ਼ਰੀ ਆਏ ਸਭ ਨੂੰ ਭਗਵਾਨ, ਭਗਵੰਤ ਹੋ ਕੇ ਆਪਣੀ ਖੇਲ ਖਿਲਾਈਆ। (੧੯ ਜੇਠ ਸ਼ ਸੰ ੨ ਖੇਮੋ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਪ੍ਰਭੂ ਕਿਉਂ ਬਣਾਏ ਲੋਕ ਪਰਲੋਕ, ਕਿਉਂ ਪਰਲੋਂ ਆਪਣੇ ਹੁਕਮ ਵਿਚ ਰਖਾਈਆ। ਕਿਉਂ ਹਰ ਘਟ ਥਾਂ ਪਰਕਾਸ਼ ਕੀਤੀ ਜੋਤ, ਆਪਣੇ ਨੂਰ ਨਾਲ ਚਮਕਾਈਆ। ਕਿਉਂ ਸ਼ਬਦ ਅਗੰਮੀ ਲਾਵੇਂ ਚੋਟ, ਸੋਏ ਸਰਬ ਉਠਾਈਆ। ਕਿਉਂ ਸਹਾਵੇਂ ਕਿਲਾ ਕੋਟ, ਬੰਕ ਦਵਾਰੇ ਦਏਂ ਵਡਿਆਈਆ। ਕਿਉਂ ਜਣਾਵੇਂ ਸਚ ਸਲੋਕ, ਆਪਣਾ ਨਾਮ ਕਰੇਂ ਪੜ੍ਹਾਈਆ। ਕਿਉਂ ਬਖ਼ਸ਼ੇ ਮੁਕਤੀ ਮੋਖ, ਕਿਉਂ ਮੁਫ਼ਤ ਆਪਣੇ ਵਿਚ ਸਮਾਈਆ। ਕਿਉਂ ਨਿਰਗੁਣ ਹੋ ਕੇ ਸਰਗੁਣ ਕਰੇਂ ਖੋਜ, ਵੇਖੇਂ ਥਾਉਂ ਥਾਈਂਆ। ਕਿਉਂ ਪ੍ਰੀਤਮ ਹੋ ਕੇ ਪਿਆਰ ਦਾ ਕਰੇਂ ਚੋਜ, ਚੋਲੇ ਅੰਦਰ ਵੱਜੇ ਵਧਾਈਆ। ਕਿਉਂ ਬਿਰਹੋਂ ਵਿਛੋੜਾ ਲਾਇਆ ਰੋਗ, ਯਾਦ ਰਹੀ ਸਤਾਈਆ। ਕਿਉਂ ਬੈਰਾਗੀ ਬਖ਼ਸ਼ਿਆ ਜੋਗ, ਜੋਗੀਸ਼ਰ ਦਿਤੇ ਭਟਕਾਈਆ। ਕਿਉਂ ਅੰਮ੍ਰਿਤ ਰਸ ਦੀ ਦੇ ਕੇ ਚੋਗ, ਸਾਂਤਕ ਸਤਿ ਦਏਂ ਕਰਾਈਆ। ਕਿਉਂ ਬਖ਼ਸ਼ੇਂ ਦਰਸ ਅਮੋਘ, ਚਿੰਤਾ ਗ਼ਮ ਮਿਟਾਈਆ। ਕਿਉਂ ਭੋਗੇਂ ਸਾਚਾ ਭੋਗ, ਆਤਮ ਸੇਜਾ ਡੇਰਾ ਲਾਈਆ। ਕਿਉਂ ਮਿਲਾਏਂ ਸਚ ਸੰਜੋਗ, ਮੇਲਾ ਸਹਿਜ ਸੁਭਾਈਆ। ਕਿਉਂ ਕਰੇਂ ਵਿਯੋਗ, ਦੋ ਜਹਾਨਾਂ ਸਦਾ ਜੁਦਾਈਆ। ਕਿਉਂ ਲੱਖ ਚੁਰਾਸੀ ਅੰਦਰ ਦੇਵੇਂ ਝੋਕ, ਜੂਨੀਆਂ ਵਿਚ ਭੁਵਾਈਆ। ਕਿਉਂ ਦੁੱਖ ਦੇਣ ਦਾ ਤੈਨੂੰ ਸ਼ੌਂਕ, ਜਨ ਭਗਤ ਕਹੇ ਮੈਨੂੰ ਦੇ ਸਮਝਾਈਆ। ਤੈਨੂੰ ਕੋਈ ਨਾ ਸਕੇ ਰੋਕ, ਕਿਉਂ ਤੇਰੀ ਬੇਪਰਵਾਹੀਆ। ਜਨ ਭਗਤ ਕਹੇ ਪ੍ਰਭੂ ਤੇਰਾ ਖੇਲ ਵੇਖਿਆ ਬਹੁਤ, ਗਿਣਤੀ ਵਿਚ ਨਾ ਕੋਇ ਗਿਣਾਈਆ। ਕਿਉਂ ਖੁਮਾਰੀ ਅੰਦਰ ਕਰੇਂ ਮਦਹੋਸ਼, ਸੁਰਤੀ ਸੁਰਤ ਭੁਲਾਈਆ। ਕਿਉਂ ਬੈਠਾ ਰਹੇਂ ਖਾਮੋਸ਼, ਸੁਨ ਸਮਾਧ ਡੇਰਾ ਲਾਈਆ। ਕਿਉਂ ਭਾਗ ਲਗਾਵੇਂ ਕਾਇਆ ਮਾਟੀ ਪੋਸ਼, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਦਰਸ਼ਨ ਦੇਵੇ ਰੋਜ਼, ਰਜਾ ਆਪਣੀ ਵਿਚ ਮਨਾਈਆ। (੧੯ ਜੇਠ ਸ਼ ਸੰ ੨ ਪੂਰਨ ਚੰਦ)

ਜਨ ਭਗਤ ਕਹੇ ਪ੍ਰਭੂ ਕਿਉਂ ਕੀਤਾ ਆਪਣਾ ਆਪ ਪਰਕਾਸ਼, ਕਿਉਂ ਨੂਰ ਨੂਰ ਰੁਸ਼ਨਾਈਆ। ਕਿਉਂ ਸਚ ਸਵਾਮੀ ਹੋ ਕੇ ਪਾਵੇਂ ਰਾਸ, ਗੋਪੀ ਕਾਹਨ ਰੂਪ ਵਟਾਈਆ। ਕਿਉਂ ਵਸੇਂ ਆਪਣੇ ਪਾਸ, ਆਪ ਆਪਾ ਦੇ ਸਮਝਾਈਆ। ਕਿਉਂ ਪਰਗਟ ਹੋਇਉਂ ਖ਼ਾਸ, ਖ਼ਸਮ ਹੋ ਕੇ ਹੁਕਮ ਵਰਤਾਈਆ। ਕਿਉਂ ਸੇਵਕ ਬਣਿਉਂ ਦਾਸ, ਸੇਵਕ ਸੇਵਾ ਸਚ ਕਮਾਈਆ। ਕਿਉਂ ਤ੍ਰਿਸ਼ਨਾ ਰੱਖੀ ਆਸ, ਕਿਉਂ ਮਮਤਾ ਮੋਹ ਜਣਾਈਆ। ਕਿਉਂ ਭੁੱਖ ਬਣਾਈ ਪਿਆਸ, ਸਹਿਜੇ ਦੇ ਸਮਝਾਈਆ। ਕਿਉਂ ਬਣਿਉਂ ਸਰਬ ਗੁਣਤਾਸ, ਗੁਣਵੰਤਾ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਬਣਾਏ ਆਪਣੀ ਸ਼ਾਖ, ਸ਼ਰਅ ਦਿਤੀ ਪਰਗਟਾਈਆ। ਕਿਉਂ ਕਰ ਕੇ ਮਾਤਲੋਕ ਉਦਾਸ, ਅੰਤਮ ਨਾਤੇ ਲਏ ਤੁੜਾਈਆ। ਕਿਉਂ ਭਗਤਾਂ ਪੁਛੇਂ ਬਾਤ, ਨਿੱਤ ਨਵਿਤ ਫੇਰਾ ਪਾਈਆ। ਕਿਉਂ ਸੋਹਣਾ ਵੇਲਾ ਬਣਾਇਆ ਪਰਭਾਤ, ਕਿਉਂ ਸੰਧਿਆ ਢੋਲੇ ਗਾਈਆ। ਕਿਉਂ ਲੇਖਾ ਲਿਖਿਆ ਪੱਟੀ ਨਾਲ ਕਲਮ ਦਵਾਤ, ਕਿਉਂ ਅੱਖਰਾਂ ਜੋੜ ਜੁੜਾਈਆ। ਕਿਉਂ ਸੰਤਾਂ ਦਏਂ ਸ਼ਾਬਾਸ਼, ਸਿਰ ਆਪਣਾ ਹੱਥ ਟਿਕਾਈਆ। ਕਿਉਂ ਪਤਣ ਬਣਾਇਆ ਘਾਟ, ਕਿਉਂ ਗੁਰਮੁਖਾਂ ਪਾਰ ਲੰਘਾਈਆ। ਕਿਉਂ ਨੇਰਨ ਨੇਰੇ ਰੱਖੀ ਵਾਟ, ਗੁਰਸਿਖਾਂ ਦਏਂ ਸਮਝਾਈਆ। ਕਿਉਂ ਝਗੜਾ ਪਾਇਆ ਜਾਤ ਪਾਤ, ਦੀਨ ਮਜ਼੍ਹਬ ਰਿਹਾ ਟਕਰਾਈਆ। ਕਿਉਂ ਜੀਵਣ ਰੱਖਿਆ ਵਫ਼ਾਤ, ਕਿਉਂ ਮੁਰਦਾ ਮੁਰੀਦ ਵਿਚ ਸਮਾਈਆ। ਕਿਉਂ ਅੰਦਰੇ ਅੰਦਰ ਧੁਨ ਆਤਮਕ ਜਣਾਏਂ ਆਪਣੀ ਬਾਤ, ਬਾਤਨ ਹੋ ਕੇ ਕਰੇਂ ਸ਼ਨਵਾਈਆ। ਕਿਉਂ ਭਗਤਾਂ ਸਚ ਸੁਨੇਹੜਾ ਜਾਏਂ ਆਖ, ਆਖ਼ਰ ਆਪਣਾ ਹੁਕਮ ਮਨਾਈਆ। ਕਿਉਂ ਝਗੜਾ ਪਾਵਣ ਵਾਲਾ ਇਸ ਵਿਸਾਖ, ਵਸਾ ਕੇ ਸਭ ਨੂੰ ਰਿਹਾ ਹਲਾਈਆ। ਕਿਉਂ ਖਿੜਕੀ ਖੋਲੇਂ ਤਾਕ, ਕਿਉਂ ਕੁੰਡੇ ਰਿਹਾ ਖੜਕਾਈਆ। ਕਿਉਂ ਹੋ ਕੇ ਪੁਰਖ ਅਬਿਨਾਸ਼, ਭਗਤਾਂ ਰਿਹਾ ਤੜਪਾਈਆ। ਕਿਉਂ ਦਿੰਦਾ ਨਹੀਂ ਆਪਣੀ ਦਾਤ, ਦਾਤਾਰ ਹੋ ਕੇ ਝੋਲੀ ਪਾਈਆ। ਜਨ ਭਗਤ ਤੈਨੂੰ ਕਹਿ ਬੈਠੇ ਇਕੋ ਬਾਪ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਪੂਰਾ ਕਰ ਗੋਬਿੰਦ ਵਾਲਾ ਵਾਕ, ਵਖਤ ਪਏ ਤੇ ਜਗਤ ਵਿਚੋਂ ਬਾਹਰ ਕਢਾਈਆ। ਸਭ ਦੇ ਵੇਖ ਹਾਲਾਤ, ਹਾਲਾਂਕਿ ਬਦਲੀ ਨਹੀਂ ਬਦਲਣ ਦਾ ਵੇਲਾ ਰਹੀ ਤਕਾਈਆ। ਕਲਜੁਗ ਕੂੜੀ ਰਹਿਣੀ ਨਹੀਂ ਜਮਾਤ, ਜਮਾਂ ਨੇ ਘੇਰਾ ਲੈਣਾ ਪਾਈਆ। ਜਨ ਭਗਤ ਕਹੇ ਪ੍ਰਭੂ ਤੂੰ ਉਨ੍ਹਾਂ ਪੁੱਛਣੀ ਬਾਤ, ਜਿਹੜੇ ਤੇਰਾ ਇਕੋ ਨਾਮ ਧਿਆਈਆ। ਕਿਉਂ ਕਲਜੁਗ ਅੰਤਮ ਮੁੱਕਣੀ ਵਾਟ, ਵੱਟਾ ਰਹਿਣ ਕੋਇ ਨਾ ਪਾਈਆ। ਕਿਉਂ ਸੂਰਬੀਰ ਜੋਧਾ ਬਣੇ ਰਾਠ, ਹੁਕਮੇ ਅੰਦਰ ਹੁਕਮ ਭੁਵਾਈਆ। ਕਿਉਂ ਸ਼ੌਹ ਦਰਿਆਏ ਲਹਿਰ ਮਾਰੇ ਠਾਠ, ਅੰਮ੍ਰਿਤ ਧਾਰਾ ਇਕ ਵਹਾਈਆ। ਕਿਉਂ ਬਣੇ ਸਾਚਾ ਘਾਟ, ਪਤਣ ਬਹਿ ਕੇ ਖ਼ੁਸ਼ੀ ਮਨਾਈਆ। ਕਿਉਂ ਭਗਤਾਂ ਹੋਵੇਂ ਦਾਸ, ਦੱਸ ਕੇ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕੋਇ ਨਾ ਪੁੱਛੇ ਬਾਤ, ਵਤਨ ਬੇਵਤਨਾਂ ਹੋਏ ਨਾ ਕੋਇ ਸਹਾਈਆ।

(੧੮ ਜੇਠ ਸ਼ ਸੰ ੨ ਅੰਗਰੇਜ਼ ਸਿੰਘ)

ਜਨ ਭਗਤ ਕਹੇ ਕਿਉਂ ਰਚਨ ਰਚਾਈ, ਰਚਨਹਾਰੇ ਦੇ ਸਮਝਾਈਆ । ਕਿਉਂ ਤ੍ਰੈਗੁਣ ਮਾਇਆ ਉਪਜਾਈ, ਆਪਣਾ ਹੁਕਮ ਵਰਤਾਈਆ। ਕਿਉਂ ਪੰਜ ਤੱਤ ਕਰੀ ਕੁੜਮਾਈ, ਨਾਤਾ ਜੋੜਿਆ ਸਹਿਜ ਸੁਭਾਈਆ। ਕਿਉਂ ਪਰਕਿਰਤੀ ਵਿਚ ਟਿਕਾਈ, ਦਿਤੀ ਮਾਣ ਵਡਿਆਈਆ। ਕਿਉਂ ਸੁਰਤੀ ਸ਼ਬਦ ਭੁਲਾਈ, ਪੜਦਾ ਦਿਤਾ ਰਖਾਈਆ। ਕਿਉਂ ਮੂਰਤ ਅਕਾਲ ਛੁਪਾਈ, ਨਜ਼ਰ ਕਿਸੇ ਨਾ ਆਈਆ। ਕਿਉਂ ਸੁਰ ਤਾਲ ਵਜਾਈ, ਨਾਦੀ ਨਾਦ ਸ਼ਨਵਾਈਆ। ਕਿਉਂ ਘਰ ਮੰਦਰ ਬਣਤ ਬਣਾਈ, ਗ੍ਰਹਿ ਆਪਣਾ ਰੰਗ ਚੜ੍ਹਾਈਆ। ਕਿਉਂ ਜੋਤ ਨਿਰੰਜਣ ਡਗਮਗਾਈ, ਆਦਿ ਨਿਰੰਜਣ ਵੰਡ ਵੰਡਾਈਆ। ਕਿਉਂ ਟੇਢੀ ਬੰਕ ਸੁਹਾਈ, ਭਵਰ ਗੁਫਾ ਕਿਉਂ ਚਤੁਰਾਈਆ। ਕਿਉਂ ਸਹੰਸ ਕਵਲ ਰਿਹਾ ਭੁਵਾਈ, ਦਲ ਆਪਣਾ ਨਾਲ ਮਿਲਾਈਆ। ਕਿਉਂ

ਈੜਾ ਪਿੰਗਲ ਕਰੀ ਕੁੜਮਾਈ, ਹੁਕਮ ਇਕ ਵਰਤਾਈਆ। ਕਿਉਂ ਮਾਰੂ ਡੰਡ ਵਿਚ ਕੀਤੇ ਸ਼ੁਦਾਈ, ਬੁੱਧੀ ਚਲੀ ਨਾ ਕੋਇ ਚਤੁਰਾਈਆ। ਕਿਉਂ ਸਵਾ ਗਿਠ ਵੰਡ ਵੰਡਾਈ, ਹਿਸਾ ਆਪਣਾ ਆਪੇ ਪਾਈਆ। ਕਿਉਂ ਨੈਣਾਂ ਪਿਛੇ ਨੈਣ ਕੀਤਾ ਰੁਸ਼ਨਾਈ, ਤੀਜੀ ਅੱਖ ਖੁਲ੍ਹਾਈਆ। ਕਿਉਂ ਬਣ ਕੇ ਬ੍ਰਹਮ ਗੁਸਾਈਂ, ਪਾਰਬ੍ਰਹਮ ਅਖਵਾਈਆ। ਕਿਉਂ ਆਤਮ ਨੂਰ ਰੁਸ਼ਨਾਈ, ਰੂਹ ਬੁੱਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਇਕ ਵਰ, ਵਾਰਤਾ ਆਪਣੀ ਦੇ ਦ੍ਰਿੜਾਈਆ।

ਜਨ ਭਗਤ ਕਹੇ ਕਿਉਂ ਬਣਾਇਆ ਤੱਤ ਵਜੂਦ, ਹਰਿ ਸਾਚੇ ਦੇ ਸਮਝਾਈਆ। ਕਿਉਂ ਬਣਾਇਆ ਕਾਇਆ ਮਾਟੀ ਕੱਚ ਕਲਬੂਤ, ਕੰਚਨ ਗੜ੍ਹ ਸੁਹਾਈਆ। ਕਿਉਂ ਸੁਹਾਇਆ ਅਰੂਜ, ਸਚ ਦਵਾਰੇ ਡੇਰਾ ਲਾਈਆ। ਕਿਉਂ ਬਣਿਉਂ ਨਿਰਮਲ ਮਹਿਬੂਬ, ਮੁਹੱਬਤ ਆਪਣਾ ਰੰਗ ਰੰਗਾਈਆ। ਕਿਉਂ ਨਾ ਦੇਵੇਂ ਆਪਣਾ ਸਚ ਸਬੂਤ, ਸਬਰ ਸਬੂਰੀ ਵਿਚ ਸਮਝਾਈਆ। ਕਿਉਂ ਭੱਜਾ ਫਿਰੇਂ ਚਾਰੇ ਕੂਟ, ਦਹਿ ਦਿਸ਼ਾ ਵਾਹੋ ਦਾਹੀਆ। ਕਿਉਂ ਉਪਜਾਇਆ ਜੂਠ ਝੂਠ, ਮਾਇਆ ਮਮਤਾ ਮੋਹ ਹਲਕਾਈਆ। ਕਿਉਂ ਅੰਦਰੋਂ ਗਿਉਂ ਰੂਠ, ਆਪਣਾ ਮੁੱਖ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਨਜ਼ਰ ਆ ਮੌਜੂਦ, ਘਰ ਸਾਚੇ ਸੋਭਾ ਪਾਈਆ।

ਜਨ ਭਗਤ ਕਹਿਣ ਕਿਉਂ ਰਚਨ ਲਿਆ ਰਚ, ਰਚ ਰਚ ਵੇਖ ਵਖਾਈਆ। ਕਿਉਂ ਭਾਂਡਾ ਬਣਾਇਆ ਕਾਇਆ ਮਾਟੀ ਕੱਚ, ਤਨ ਮਾਟੀ ਸੋਭਾ ਪਾਈਆ। ਕਿਉਂ ਆਤਮ ਰੱਖੀ ਸਚ, ਵੱਜੇ ਸਚ ਵਧਾਈਆ। ਕਿਉਂ ਲੂੰ ਲੂੰ ਅੰਦਰ ਰਿਹਾ ਰਚ, ਆਪਣਾ ਆਪ ਛੁਪਾਈਆ। ਕਿਉਂ ਲੁਕਾਇਆ ਬ੍ਰਹਮਮਤ, ਪਾਰਬ੍ਰਹਮ ਦੇ ਦ੍ਰਿੜਾਈਆ। ਕਿਉਂ ਉਪਜਾਇਆ ਧੀਰਜ ਜਤ, ਸਤਿ ਸੰਤੋਖ ਨਾਲ ਮਿਲਾਈਆ। ਕਿਉਂ ਉਬਲੇ ਬਹੱਤਰ ਨਾੜੀ ਰਤ, ਤਿੰਨ ਸੌ ਸੱਠ ਹਾਡੀ ਰਹੀ ਕੁਰਲਾਈਆ। ਜਨ ਭਗਤ ਕਹੇ ਪ੍ਰਭੂ ਕਿਉਂ ਖੇਲ ਖਿਲਾਇਆ ਜਗਤ, ਜਗ ਜੀਵਣ ਦਾਤੇ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਉਂ ਸ੍ਰਿਸ਼ਟੀ ਲਾਈ ਅੱਗ, ਤ੍ਰਿਖਾ ਤ੍ਰਿਸ਼ਨਾ ਵਿਚ ਤਪਾਈਆ। (੧੮ ਜੇਠ ਸ਼ੀ ਸੰ ੨ ਲਛਮਣ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਕਿਉਂ ਮਾਲਕ ਬਣਿਉਂ ਧੁਰ, ਦਰਗਾਹ ਸਾਚੀ ਸੋਭਾ ਪਾਈਆ। ਕਿਉਂ ਪਰਗਟ ਕੀਤੇ ਪੈਗ਼ੰਬਰ ਅਵਤਾਰ ਗੁਰ, ਹੁਕਮ ਸੰਦੇਸ਼ੇ ਨਾਲ ਸੁਣਾਈਆ। ਕਿਉਂ ਖੇਲ ਖਲਾਇਆ ਦੇਵਤ ਸੁਰ, ਕਰੋੜ ਤੇਤੀਸਾ ਵੱਜੇ ਵਧਾਈਆ। ਕਿਉਂ ਨਿਰਗੁਣ ਸਰਗੁਣ ਹੋ ਕੇ ਰਿਹੋਂ ਜੁੜ, ਮੇਲਾ ਮੇਲੇਂ ਥਾਉਂ ਥਾਈਂਆ। ਕਿਉਂ ਲੋਕਮਾਤ ਆਵੇਂ ਮੁੜ, ਨਿੱਤ ਨਵਿਤ ਫੇਰਾ ਪਾਈਆ। ਕਿਉਂ ਚਾਰ ਕੁੰਟ ਦਹਿ ਦਿਸ਼ਾ ਰਿਹੋਂ ਤੁਰ, ਨਵ ਨੌਂ ਭੱਜੇਂ ਚਾਈਂ ਚਾਈਂਆ। ਕਿਉਂ ਫੁਰਨਾ ਹੋ ਕੇ ਰਿਹੋਂ ਫੁਰ, ਫੁਰਨੇ ਅੰਦਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ।

ਜਨ ਭਗਤ ਕਹੇ ਕਿਉਂ ਉਪਜਾਏ ਰਿਖੀ ਮੁਨੀ, ਮੁਨੀਸ਼ਰ ਕਿਉਂ ਵਡਿਆਈਆ। ਕਿਉਂ ਬਣਾਇਆ ਦੀਨ ਦੁਨੀ, ਦੋਹਰੀ ਧਾਰ ਚਲਾਈਆ। ਕਿਉਂ ਵਿਦਿਆਵਾਨ ਕੀਤੇ ਗੁਣੀ, ਗਹਿਰ ਗੰਭੀਰ ਦੇ ਸਮਝਾਈਆ। ਕਿਉਂ ਭਾਗ ਲਗਾਵੇਂ ਕਾਇਆ ਕੁੰਨੀ, ਕਾਅਬਾ ਗ੍ਰਹਿ ਗ੍ਰਹਿ ਦਏਂ ਪਰਗਟਾਈਆ। ਕਿਉਂ ਵਸਤ ਅਮੋਲਕ ਦਏਂ ਅਨਮੁਲੀ, ਅਨਮੰਗੀ ਦੌਲਤ ਝੋਲੀ ਪਾਈਆ। ਕਿਉਂ ਸ੍ਰਿਸ਼ਟੀ ਤੈਨੂੰ ਭੁੱਲੀ, ਪ੍ਰਭ ਸਹਿਜੇ ਦੇ ਸਮਝਾਈਆ।

ਕਿਉਂ ਜਗਤ ਅੰਧੇਰੀ ਝੁੱਲੀ, ਚਾਰੋਂ ਕੁੰਟ ਧੱਕਾ ਰਹੀ ਲਗਾਈਆ। ਕਿਉਂ ਦ੍ਰਿਸ਼ਟ ਇਸ਼ਟ ਕਿਸੇ ਨਾ ਖੁਲ੍ਹੀ, ਨੇਤਰ ਨੈਣ ਨਾ ਕੋਇ ਰੁਸ਼ਨਾਈਆ। ਕਿਉਂ ਅੰਮ੍ਰਿਤ ਧਾਰ ਸਭ ਦੀ ਡੁੱਲ੍ਹੀ, ਨਿਝਰ ਰਸ ਨਾ ਕੋਇ ਪਿਆਈਆ। ਜਨ ਭਗਤ ਕਹਿਣ ਪ੍ਰਭੂ ਤੇਰੀ ਫੁਲਵਾੜੀ ਕਿਸ ਬਿਧ ਮਾਤ ਫੁੱਲੀ, ਸਚ ਸਚ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਸਚ ਪ੍ਰੀਤੀ ਘੋਲ ਘੁਲੀ, ਘਾਲ ਸਭ ਦੀ ਝੋਲੀ ਪਾਈਆ। (੧੯ ਜੇਠ ਸ਼ ਸੰ ੨ ਵਜੀਰੋ ਦੇਵੀ ਦੇ ਗ੍ਰਹਿ)

ਜਨ ਭਗਤ ਕਹੇ ਕਿਰਪਾ ਕਰ ਪ੍ਰਭ ਗਹਿਰ ਗੰਭੀਰ, ਗਵਰ ਸਬਰ ਆਪਣਾ ਦੇ ਬੰਧਾਈਆ। ਅੰਤਰ ਆਤਮ ਸਾਚਾ ਅੰਮ੍ਰਿਤ ਬਖ਼ਸ਼ ਸੀਰ, ਸੀਰ ਖਾਰ ਬੱਚੇ ਸਾਰੇ ਮੰਗ ਮੰਗਾਈਆ। ਤਨ ਮਨ ਰਹੇ ਨਾ ਹਉਮੇਂ ਪੀੜ, ਦੁਖੀਆਂ ਦਰਦ ਦੇ ਗਵਾਈਆ। ਤੇਰੇ ਮਿਲਣ ਦੀ ਇਕੋ ਰਹੇ ਰੀਝ, ਦੂਜਾ ਧਿਆਨ ਨਾ ਕੋਇ ਲਗਾਈਆ। ਤਨ ਮਾਟੀ ਠਾਂਡੀ ਹੋਵੇ ਸੀਝ, ਅਗਨੀ ਅੱਗ ਨਾ ਲਾਗੇ ਰਾਈਆ। ਜੁਗ ਚੌਕੜੀ ਗਏ ਬੀਤ, ਝੱਲ ਝੱਲ ਥੱਕੇ ਤੇਰੀ ਜੁਦਾਈਆ। ਲੱਭਦੇ ਰਹੇ ਠਾਕਰ ਮੰਦਰ ਵਿਚੋਂ ਮਸੀਤ, ਮਸਲਾ ਹਲ ਨਾ ਕੋਇ ਕਰਾਈਆ। ਰਸਨਾ ਜੇਹਵਾ ਗੌਂਦੇ ਰਹੇ ਗੀਤ, ਦਿਵਸ ਰੈਣ ਕੂਕ ਕੂਕ ਸੁਣਾਈਆ। ਮਾਨਸ ਜਨਮ ਕਿਸੇ ਨਾ ਲਿਆ ਜੀਤ, ਨਾਤਾ ਛੁਟਿਆ ਨਾ ਜਗਤ ਲੋਕਾਈਆ। ਪੁਰਖ ਅਕਾਲ ਤੇਰੀ ਕਰਦੇ ਰਹੇ ਉਡੀਕ, ਰਾਹ ਤੱਕਦੇ ਥਾਉਂ ਥਾਈਂਆ। ਸਾਡੀ ਪੂਰੀ ਕਰ ਉਮੀਦ, ਆਸਾ ਤ੍ਰਿਸ਼ਨਾ ਦੇ ਗਵਾਈਆ। ਨਾਮ ਭੰਡਾਰਾ ਝੋਲੀ ਪਾ ਭੀਖ, ਭਿਖਿਆ ਆਪਣੀ ਇਕ ਵਰਤਾਈਆ। ਸਿਰ ਹੱਥ ਰੱਖ ਜਗਦੀਸ਼ ਜਗਦੀਸ਼ਰ ਤੇਰੀ ਬੇਪਰਵਾਹੀਆ। ਕਲਜੁਗ ਮਾਇਆ ਮਮਤਾ ਰਹੀ ਪੀਸ, ਮਿਹਰ ਨਜ਼ਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲੈਣਾ ਟਿਕਾਈਆ।

ਜਨ ਭਗਤ ਕਹੇ ਪ੍ਰਭ ਚੁਕਾ ਦੇ ਝੇੜੇ, ਝੰਜਟ ਰਹਿਣ ਕੋਇ ਨਾ ਪਾਈਆ। ਉਜੜੇ ਵਸਾ ਦੇ ਖੇੜੇ, ਘਰ ਸਾਚੇ ਮਿਲੇ ਵਡਿਆਈਆ। ਅਸੀਂ ਬਾਲਕ ਬੱਚੇ ਨੰਨ੍ਹੇ ਤੇਰੇ, ਦੂਜਾ ਪਿਤਾ ਨਾ ਕੋਇ ਬਣਾਈਆ। ਚੁਰਾਸੀ ਕੱਟਦੇ ਅਗਲੇ ਗੇੜੇ, ਜਨਮ ਜਨਮ ਨਾ ਕੋਇ ਭੁਵਾਈਆ। ਚਾਰ ਜੁਗ ਧੱਕੇ ਖਾਧੇ ਬਥੇਰੇ, ਭੱਜੇ ਵਾਹੋ ਦਾਹੀਆ। ਬਿਨ ਪੁਰਖ ਅਕਾਲ ਤੇਰੇ ਕੋਈ ਨਾ ਆਇਆ ਨੇੜੇ, ਸੰਗੀ ਸਾਥੀ ਸਾਰੇ ਗਏ ਤਜਾਈਆ। ਚਰਨ ਕਵਲਾ ਲਵਾ ਡੇਰੇ, ਡੇਰਾ ਆਪਣਾ ਇਕ ਬਣਾਈਆ। ਸ਼ਬਦੀ ਹੁਕਮ ਕਰ ਘੇਰੇ, ਘਿਰਨਾ ਅੰਦਰ ਰਹੇ ਨਾ ਰਾਈਆ। ਸਦਾ ਬਹਾ ਆਪਣੇ ਖੁਲ੍ਹੇ ਵਿਹੜੇ, ਜਿਥੇ ਦੁੱਖ ਦਰਦ ਨਾ ਲਾਗੇ ਰਾਈਆ। ਜਮਦੂਤ ਨਾ ਆਵੇ ਨੇੜੇ, ਫਾਸ ਗਲ ਨਾ ਕੋਇ ਲਟਕਾਈਆ। ਸਚ ਚੜ੍ਹਾ ਆਪਣੇ ਬੇੜੇ, ਬਾਹੋਂ ਫੜ ਜਗਤ ਉਠਾਈਆ। ਤੂੰ ਸਤਿਗੁਰ ਹਉਂ ਬਾਲਕ ਤੇਰੇ ਚੇਰੇ, ਤੂੰ ਹੀ ਰਾਗ ਅਲਾਈਆ। ਕਿਉਂ ਮਿਹਰਵਾਨ ਹੋ ਕੇ ਨਖੇੜੇ, ਬਿਖਰੇ ਆਪਣੇ ਨਾਲ ਜੁੜਾਈਆ। ਕੁੜੀ ਕਿਰਿਆ ਜਗਤ ਰਹਿਣ ਨਾ ਝੇੜੇ, ਮਨੂਆ ਕਰੇ ਨਾ ਕੋਇ ਲੜਾਈਆ। ਜਗਤ ਵਾਸਨਾ ਚਿੱਕੜ ਨਾਲ ਲਿਬੇੜੇ, ਦੁਰਮਤ ਮੈਲ ਦੇ ਧੁਵਾਈਆ। ਦੂਰ ਦੁਰਾਡੇ ਵਸ ਆ ਕੇ ਨੇੜੇ, ਆਪਣਾ ਪੰਧ ਮੁਕਾਈਆ। ਕੋਟਾਂ ਵਿਚੋਂ ਥੋੜੇ ਭਗਤ ਜਿਹੜੇ ਬੈਠੇ ਰੱਖ ਕੇ ਵੱਡੇ ਜੇਰੇ, ਜੇਰਜ਼ ਅੰਡਜ਼ ਉਤਭੁਜ ਸੇਹਤਜ ਵਿਚੋਂ ਦੇਣਾ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰ ਨਜ਼ਰ ਕਰ ਮੇਹਰੇ, ਮੇਰਾ ਤੇਰਾ ਤੇਰਾ ਮੇਰਾ ਰਹਿਣ ਕੋਇ ਨਾ ਪਾਈਆ। (੧੯ ਜੇਠ ਸ਼ ਸੰ ੨ ਚਰਨ ਜੀਤ ਸਿੰਘ ਦੇ ਗ੍ਰਹਿ)

ਜਨ ਭਗਤ ਕਹੇ ਮੈਂ ਸਾਰ ਨਾ ਜਾਣਾ ਤੇਰੀ, ਤੇਰਾ ਭੇਵ ਕੋਇ ਨਾ ਆਈਆ। ਬਣ ਸੇਵਕ ਘਰ ਦੀ ਚੇਰੀ, ਗੋਲੀ ਹੋ ਸੇਵ ਕਮਾਈਆ। ਸ਼ੌਹ ਦਰਿਆ ਡੁੱਬਣ ਨਾ ਦੇਵੀਂ ਬੇੜੀ, ਪਾਰ ਕਿਨਾਰੇ ਆਪ ਲਗਾਈਆ। ਕਲਜੁਗ ਅੰਤ ਕਰੀਂ ਨਾ ਹੇਰਾ ਫੇਰੀ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਸਾਨੂੰ ਨਜ਼ਰ ਔਂਦੀ ਗੁਰਮੁਖ ਕਹੇ ਰਾਮ ਵੇਲੇ ਏਥੇ ਹੁੰਦੀ ਸੀ ਇਕ ਬੇਰੀ, ਬੇਰ ਕੱਚੇ ਪੱਕੇ ਦੋਵੇਂ ਰੰਗ ਵਟਾਈਆ। ਇਕ ਅਯਾਲੀ ਲਾਈ ਢੇਰੀ, ਤੋੜ ਤੋੜ ਕੇ ਖ਼ੁਸ਼ੀ ਮਨਾਈਆ। ਅੰਦਰ ਆਸਾ ਕੀਤੀ ਵਧੇਰੀ, ਬਹੁ ਮਮਤਾ ਲਈ ਪਰਗਟਾਈਆ। ਸਾਚਾ ਰਾਮ ਮਾਰੇ ਫੇਰੀ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ।

ਜਨ ਭਗਤ ਕਹੇ ਪ੍ਰਭ ਫੇਰਾ ਪਾ, ਕਿਉਂ ਬੈਠਾ ਮੁੱਖ ਛੁਪਾਈਆ। ਅਯਾਲੀ ਦਾਸੀ ਜੀਉਣਾ ਨਾਂ, ਮਾਪੇ ਖ਼ੁਸ਼ੀਆਂ ਨਾਲ ਸੁਣਾਈਆ। ਅੰਤਰ ਬੈਠਾ ਧਿਆਨ ਲਗਾ, ਬਿਨ ਅੱਖਾਂ ਅੱਖ ਉਠਾਈਆ। ਜਿਨ੍ਹਾਂ ਚਿਰ ਮੇਰਾ ਰਾਮ ਨਾ ਜਾਵੇ ਆ, ਮੈਨੂੰ ਸੁਰਤ ਰਹੇ ਨਾ ਰਾਈਆ। ਮਾਰ ਕੇ ਉਚੀ ਧਾਹ, ਕੂਕ ਕੂਕ ਦਿਤਾ ਸੁਣਾਈਆ। ਭੀਲਣੀ ਦੀ ਤੇ ਮੇਰੀ ਮਾਂ ਦੀ ਇਕੋ ਮਾਂ, ਭਣੇਵਾਂ ਓਸੇ ਦਾ ਨਜ਼ਰੀ ਆਈਆ। ਜਿਨ੍ਹਾਂ ਚਿਰ ਨਾ ਦਰਸ਼ ਦੇਵੇਂ ਆ, ਝੱਲੀ ਨਾ ਜਾਏ ਜੁਦਾਈਆ। ਰਾਮ ਸ਼ਬਦੀ ਰੂਪ ਵਟਾ, ਭੱਜਿਆ ਵਾਹੋ ਦਾਹੀਆ। ਸਹਿਜੇ ਪਹੁੰਚਿਆ ਆ, ਫੜ ਬਾਹੋਂ ਦਿਤਾ ਹਿਲਾਈਆ। ਨੈਣ ਲਿਆ ਖੁਲ੍ਹਾ, ਖ਼ੁਸ਼ੀ ਵਿਚ ਤਾਲੀ ਦਿਤੀ ਲਗਾਈਆ। ਵਾਹ ਮੇਰੇ ਬੇਪਰਵਾਹ, ਤੇਰੇ ਹੱਥ ਵਡਿਆਈਆ। ਰਾਮ ਨੇ ਵਿਚੋਂ ਪੰਜ ਬੇਰ ਲਏ ਖਾ, ਅੱਧਾ ਹਿੱਸਾ ਉਸ ਦੇ ਮੂੰਹ ਵਿਚ ਪਾਈਆ। ਫਿਰ ਸਹਿਜੇ ਸਹਿਜੇ ਦਿਤਾ ਸਮਝਾ, ਇਸ਼ਾਰੇ ਨਾਲ ਦ੍ਰਿੜਾਈਆ। ਜਿਸ ਵੇਲੇ ਤਰੇਤਾ ਦੁਆਪਰ ਗਿਆ ਵਿਹਾ, ਕਲਜੁਗ ਅੰਧ ਅੰਧੇਰਾ ਛਾਈਆ। ਰਾਮ ਦਾ ਰਾਮ ਤੇਰਾ ਅਗਲਾ ਲੇਖਾ ਦਏ ਚੁਕਾ, ਬਾਕੀ ਤੇਰੇ ਹੱਥ ਫੜਾਈਆ। ਨਿਰਗੁਣ ਹੋ ਕੇ ਦੇਵੇ ਦਰਸ ਦਿਖਾ, ਜੋਤੀ ਜਾਤਾ ਸ਼ਹਿਨਸ਼ਾਹੀਆ। ਮਿਹਰ ਨਜ਼ਰ ਲਏ ਉਠਾ, ਮਿਹਰਵਾਨ ਹੋ ਕੇ ਵੇਖ ਵਖਾਈਆ। ਅਯਾਲੀ ਨਿਉਂ ਕੇ ਸੀਸ ਦਿਤਾ ਝੁਕਾ, ਦੋਏ ਜੋੜ ਵਾਸਤਾ ਪਾਈਆ। ਕੀ ਉਹ ਅਕੱਲਾ ਆਵੇ ਤੇਰੇ ਵਾਂਗ ਆਪਣਾ ਆਪ ਲੁਕਾ, ਪੜਦਾ ਜਗਤ ਰਖਾਈਆ। ਰਾਮ ਕਿਹਾ ਨਹੀਂ, ਉਹ ਸੰਤ ਸੁਹੇਲੇ ਨਾਲ ਮਿਲਾ, ਗੁਰਮੁਖ ਸਾਚੇ ਸੰਗ ਲਿਆਈਆ। ਤੇਰੇ ਦਵਾਰੇ ਦੇਵੇ ਭਾਗ ਲਗਾ, ਭਗਵਾਨ ਹੋ ਕੇ ਹੋਏ ਸਹਾਈਆ। ਬੱਚੇ ਕਿਹਾ ਕੀ ਮੈਨੂੰ ਲਵੇ ਪਹਿਚਾਨ, ਨਿਰਗੁਣ ਪੜਦਾ ਦਏ ਉਠਾਈਆ। ਰਾਮ ਕਿਹਾ ਹਾਂ ਉਹ ਕਰੇ ਧਿਆਨ, ਦਾਤਾ ਬੇਪਰਵਾਹੀਆ। ਪ੍ਰੇਮ ਪਿਆਰ ਦਾ ਖਾਵੇ ਪਕਵਾਨ, ਕੱਚਿਆਂ ਤੋਂ ਪੱਕੇ ਦਏ ਬਣਾਈਆ। ਪੂਰਬ ਲੇਖਾ ਚੁੱਕਿਆ ਆਣ, ਪੁਰਖ ਅਕਾਲ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲਹਿਣਾ ਦੇਵਾ ਸਿੰਘ ਦਾ ਦੇਣਾ ਦੇ ਕੇ ਖ਼ੁਸ਼ੀ ਮਨਾਈਆ।

(੧੯ ਜੇਠ ਸ਼ ਸੰ ੨ ਦੇਵਾ ਸਿੰਘ ਦੇ ਗ੍ਰਹਿ)