ਜਨ ਭਗਤ ਕਹਿਣ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਜਨ ਭਗਤ ਕਹੇ ਵੇਖ ਮਾਤਲੋਕ, ਪ੍ਰਭ ਆਪਣਾ ਧਿਆਨ ਲਗਾਈਆ। ਤੇਰੀ ਕੋਈ ਨਾ ਰੱਖੇ ਓਟ, ਭਰਮੇ ਭੁੱਲੀ ਸਰਬ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚੋਂ ਪੜ੍ਹ ਕੇ ਸਲੋਕ, ਰਸਨਾ ਜਿਹਵਾ ਰਹੇ ਗਾਈਆ। ਮਨ ਵਾਸਨਾ ਮੰਗਦੇ ਮੋਖ, ਮੁਫ਼ਤ ਝੋਲੀ ਅੱਗੇ ਡਾਹੀਆ। ਤੇਰਾ ਨੂਰ ਤੱਕੇ ਨਾ ਕੋਈ ਨਿਰਮਲ ਜੋਤ, ਸਾਧ ਸੰਤ ਅੱਖ ਨਾ ਕੋਇ ਖੁਲ੍ਹਾਈਆ। ਤੂੰ ਬੈਠਾ ਰਿਹੋਂ ਖ਼ਾਮੋਸ਼, ਗੁੰਗ ਮੁਖ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਲੈ ਅੰਗੜਾਈਆ।
ਜਨ ਭਗਤ ਕਹਿਣ ਉਠ ਵੇਖ ਤੱਕ, ਤਾਕਤਵਰ ਆਪਣੀ ਲੈ ਅੰਗੜਾਈਆ। ਚਾਰ ਕੁੰਟ ਨਵ ਖੰਡ ਸੱਤ ਦੀਪ ਸਭ ਤੇ ਪਿਆ ਸ਼ੱਕ, ਵਿਸ਼ਨ ਬ੍ਰਹਮਾ ਸ਼ਿਵ ਸ਼ੰਕਰ ਬੈਠਾ ਅੱਖ ਚੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਵਾਰੇ ਆਏ ਨੱਠ, ਲੋਕਮਾਤ ਨਾਤਾ ਜਗਤ ਤੁੜਾਈਆ। ਜੁਗ ਚੌਕੜੀ ਮਾਰਗ ਲਿਖ ਕੇ ਆਏ ਦੱਸ, ਅੱਖਰਾਂ ਹਰਫ਼ਾਂ ਨਾਲ ਸਮਝਾਈਆ। ਅੰਤਮ ਸਾਰੇ ਕਰ ਕੇ ਬਸ, ਬਸਤੇ ਆਪਣੇ ਬੈਠੇ ਬੰਧਾਈਆ। ਕਿਸੇ ਦਾ ਚਲੇ ਨਾ ਕੋਈ ਵਸ, ਵਾਸਤਾ ਸਾਰੇ ਰਹੇ ਪਾਈਆ। ਸਿਖਿਆ ਦੇ ਦੇ ਗਏ ਥੱਕ, ਥਕਾਵਟ ਸਭ ਦੇ ਉਤੇ ਛਾਈਆ। ਤੇਰਾ ਮਿਲੇ ਨਾ ਨਾਮ ਰਸ, ਰਸਤਾ ਹੱਕ ਹਕੀਕਤ ਵਿਚੋਂ ਨਾ ਕੋਇ ਦਰਸਾਈਆ। ਸਤਿ ਦਵਾਰਾ ਨਜ਼ਰ ਨਾ ਆਏ ਹੱਟ, ਵਣਜਾਰੇ ਘਰ ਘਰ ਬਹਿ ਬਹਿ ਕੂੜਾ ਵਣਜ ਰਹੇ ਕਰਾਈਆ। ਫਿਰੀ ਦਰੋਹੀ ਮਨਮਤ, ਗੁਰਮਤ ਨਾ ਕੋਇ ਰਖਾਈਆ। ਬਿਨ ਤੇਰੇ ਪਾਰਬ੍ਰਹਮ ਕੋਈ ਨਾ ਰੱਖੇ ਪੱਤ, ਸਚ ਸਹਾਈ ਨਜ਼ਰ ਕੋਇ ਨਾ ਆਈਆ। ਨੇਤਰ ਖੋਲ੍ਹ ਅਗੰਮੀ ਅੱਖ, ਲੋਚਣ ਆਪਣਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ।
ਜਨ ਭਗਤ ਕਹਿਣ ਉਠ ਪ੍ਰਭ ਜਾਗ, ਜਾਗਣ ਵੇਲਾ ਆਈਆ। ਸ੍ਰਿਸ਼ਟ ਸਬਾਈ ਹੋਈ ਕਾਗ, ਬੁਧੀ ਕਾਗ ਵਾਂਗ ਕੁਰਲਾਈਆ। ਘਰ ਘਰ ਲੱਗੀ ਕੂੜੀ ਆਗ, ਅਗਨੀ ਤੱਤ ਜਲਾਈਆ। ਅੰਤਰ ਉਪਜੇ ਨਾ ਕਿਸੇ ਰਾਗ, ਗੀਤ ਅਨਾਦ ਨਾ ਕੋਇ ਸੁਣਾਈਆ। ਕੰਤ ਮਿਲੇ ਨਾ ਕੋਇ ਸੁਹਾਗ, ਨਾਰ ਦੁਹਾਗਣ ਦਏ ਦੁਹਾਈਆ। ਸਚ ਸਰਨਾਈ ਕੋਈ ਨਾ ਜਾਏ ਲਾਗ, ਚਰਨ ਕਵਲ ਨਾ ਕੋਇ ਵਡਿਆਈਆ। ਤੇਰੇ
ਨਾਲੋਂ ਬਿਨ ਭਗਤਾਂ ਸਭ ਨੇ ਕੀਤਾ ਤਿਆਗ, ਨਾਤਾ ਤੋੜ ਬੈਠੇ ਮੁਖ ਭੁਵਾਈਆ। ਦੀਪਕ ਜੋਤ ਨਾ ਜਗੇ ਚਿਰਾਗ਼, ਸ਼ਮਾ ਸਚ ਨਾ ਕੋਇ ਚਮਕਾਈਆ। ਸਚ ਦਵਾਰਿਉਂ ਦੂਰ ਦੁਰਾਡੇ ਰਹੇ ਭਾਗ, ਨੇਰਨ ਨੇਰਾ ਹੋ ਕੇ ਨੇਤਰ ਦਰਸ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਹੋਏ ਲਾਜਵਾਬ, ਲੇਖਾ ਤੇਰੀ ਝੋਲੀ ਰਹੇ ਸੁਟਾਈਆ। ਪਰਮ ਪੁਰਖ ਸੁਲਤਾਨ ਸ੍ਰੀ ਭਗਵਾਨ ਜਨ ਭਗਤ ਤੇਰੇ ਮੁਹਤਾਜ, ਮੁਹੱਬਤ ਤੇਰੇ ਨਾਲ ਰਖਾਈਆ। ਸੀਸ ਜਗਦੀਸ ਸੋਹੇ ਤਾਜ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਸਚ ਸਵਾਮੀ ਕਾਰਜ ਕਰ ਰਾਸ, ਕਰਤਾ ਪੁਰਖ ਕੁਦਰਤ ਤੇਰਾ ਰੂਪ ਤੇਰੇ ਵਿਚੋਂ ਤੇਰੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਘਰ, ਨਿਰਗੁਣ ਆਪਣਾ ਫੇਰਾ ਪਾਈਆ।
ਜਨ ਭਗਤ ਕਹਿਣ ਪ੍ਰਭ ਹੋ ਦਲੇਰ, ਬਲ ਆਪਣਾ ਆਪ ਧਰਾਈਆ । ਪਿਛਲਾ ਛੱਡ ਦੇ ਹੇਰ ਫੇਰ, ਅੱਗੇ ਸਾਚਾ ਰਾਹ ਚਲਾਈਆ। ਲੇਖਾ ਚੁੱਕੇ ਜ਼ਬਰ ਜ਼ੇਰ, ਹਮਜ਼ਾ ਹਰਫ਼ ਨਾ ਕੋਇ ਪੜ੍ਹਾਈਆ। ਦੂਰ ਦੁਰਾਡੇ ਵੇਖ ਨੇਰਨ ਨੇਰ, ਪਾਂਧੀ ਆਪਣਾ ਪੰਧ ਮੁਕਾਈਆ। ਕੂੜੀ ਕਿਰਿਆ ਲਹਿਣਾ ਦੇਣਾ ਦੇ ਨਬੇੜ, ਸ਼ਿਰਕਤ ਮਿਟੇ ਜਗਤ ਲੋਕਾਈਆ। ਦੋ ਜਹਾਨਾਂ ਵਾਲੀ ਧੁਰ ਦੇ ਸ਼ੇਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਵੇਸ ਵਟਾਈਆ।
ਜਨ ਭਗਤ ਕਹਿਣ ਸ੍ਰੀ ਭਗਵਾਨ, ਦੋ ਜਹਾਨਾਂ ਵਾਲੀ ਦੋਜ਼ਖ਼ ਬਹਿਸ਼ਤ ਤੇਰਾ ਰਾਹ ਤਕਾਈਆ। ਨਿਰਗੁਣ ਸਰਗੁਣ ਬਣ ਪਾਲੀ, ਪ੍ਰਿਤਪਾਲਕ ਹੋ ਸਹਾਈਆ। ਲੱਖ ਚੁਰਾਸੀ ਜੀਵ ਜੰਤ ਬਣ ਅਯਾਲੀ, ਮੂਰਖ ਮੁਗਧ ਪਾਰ ਕਰਾਈਆ। ਸਤਿ ਦਵਾਰਾ ਹੋਇਆ ਖ਼ਾਲੀ, ਸਾਚਾ ਨਾਮ ਝੋਲੀ ਵਿਚ ਨਾ ਕੋਇ ਟਿਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਮਾਇਆ ਭੁੱਲ ਕਰਨ ਦਲਾਲੀ, ਵਣਜ ਹੱਕ ਨਾ ਕੋਇ ਕਰਾਈਆ। ਤੇਰਾ ਨੂਰ ਨਜ਼ਰ ਨਾ ਆੲ ਜੋਤ ਅਕਾਲੀ, ਅਕਲ ਕਲਧਾਰੀ ਤੇਰਾ ਭੈ ਸਿਰ ਨਾ ਕੋਇ ਟਿਕਾਈਆ। ਫਲ ਦਿਸੇ ਨਾ ਕਿਸੇ ਡਾਲੀ, ਪਤਝੜ ਬੈਠੀ ਰੂਪ ਵਟਾਈਆ। ਮਨ ਵਾਸਨਾ ਮਤ ਹੋਈ ਮਤਵਾਲੀ, ਮਤਲਬ ਆਪਣਾ ਅੱਗੇ ਸਭ ਨੂੰ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਅਗਨੀ ਤੱਤ ਤਪੇ ਕੁਠਾਲੀ, ਸਾਂਤਕ ਸਤਿ ਸਤਿ ਨਾ ਕੋਇ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਬੇਮਿਸਾਲ, ਮਿਸਲ ਆਪਣੀ ਅਗਲੀ ਦੇ ਸਮਝਾਈਆ। (੨੫ ਚੇਤ ੨੦੨੧ ਬਿ ਕਿਰਪਾ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਕੂੜੀ ਕਿਰਿਆ ਸਭ ਦੀ ਹਰ, ਹਿਰਦੇ ਹਰਿ ਹਰਿ ਸਚ ਵਸਾਈਆ। ਅੰਤਰ ਆਤਮ ਆ ਕੇ ਵੜ, ਦੂਈ ਦਵੈਤੀ ਪੜਦਾ ਲਾਹੀਆ। ਸਾਚੇ ਮੰਦਰ ਮੁਨਾਰੇ ਖੜ੍ਹ, ਘਰ ਘਰ ਵਿਚ ਕਰ ਰੁਸ਼ਨਾਈਆ। ਸੁਰਤੀ ਸੁਰਤ ਆਪੇ ਫੜ, ਸ਼ਬਦੀ ਅੱਖ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਦੇ ਸੱਚਾ ਵਰ, ਸਚ ਤੇਰੀ ਸਰਨਾਈਆ। ਇਕ ਸਰਨਾਈ ਜਾਈਏ ਪੜ, ਦੂਜਾ ਇਸ਼ਟ ਨਾ ਕੋਇ ਮਨਾਈਆ। ਧੁਰ ਦਾ ਅੱਖਰ ਲਈਏ ਪੜ੍ਹ, ਬੋਧ ਅਗਾਧ ਵਖਾਈਆ। ਜੀਵਦਿਆਂ ਜਗ ਜਾਈਏ ਮਰ, ਮਰਿਆਂ ਜੀਵਣ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਲਏ ਬਹਾਈਆ।
ਜਨ ਭਗਤ ਕਹਿਣ ਪ੍ਰਭ ਹੋ ਮਿਹਰਵਾਨ, ਦੀਨ ਦਿਆਲ ਦਇਆ ਕਮਾਈਆ। ਸ਼ਬਦ ਅਗੰਮਾ
ਦੇ ਦਾਨ, ਝੋਲੀ ਸਚ ਭਰਾਈਆ। ਦਰ ਬੇਨੰਤੀ ਕਰ ਪਰਵਾਨ, ਮਿਹਰ ਨਜ਼ਰ ਉਠਾਈਆ। ਸਚ ਸੰਦੇਸਾ ਸੁਣਾ ਕਾਨ, ਧੁਰ ਦਾ ਰਾਗ ਅਲਾਈਆ। ਭਾਗ ਲਗਾ ਕਾਇਆ ਮਕਾਨ, ਮੰਦਰ ਵੱਜੇ ਵਧਾਈਆ। ਨਾਮ ਦੇ ਇਕ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸਾਚੇ ਲਏ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਤੇਰੀ ਸਚ ਸਰੋਤ, ਸੁਣ ਸੁਣ ਬੈਠੇ ਧਿਆਨ ਲਗਾਈਆ। ਜਗਤ ਲੱਭਿਆਂ ਲੱਭੇ ਨਾ ਕੋਈ ਖੋਜ, ਖੋਜ ਖੋਜ ਥੱਕੀ ਸਰਬ ਲੋਕਾਈਆ। ਭੇਵ ਅਭੇਦਾ ਖੋਲ੍ਹ ਲੋਕ ਪਰਲੋਕ, ਪੜਦਾ ਦਏ ਉਠਾਈਆ। ਅੰਤਰ ਆਤਮ ਦੱਸ ਇਕ ਸਲੋਕ, ਅੰਤਸ਼ਕਰਨ ਦੇ ਬਦਲਾਈਆ। ਤੇਰੇ ਨਾਲ ਮਿਲ ਕੇ ਮਾਣੀਏ ਮੌਜ, ਮੌਜੂਦਾ ਹੋ ਕੇ ਦਰਸ ਦਿਖਾਈਆ। ਕੂੜੀ ਕਿਰਿਆ ਮਿਟੇ ਹਉਮੇ ਰੋਗ, ਬ੍ਰਹਮ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦਏ ਸੁਹਾਈਆ।
ਜਨ ਭਗਤ ਕਹਿਣ ਪ੍ਰਭ ਗ੍ਰਹਿ ਮੰਦਰ ਸੁਹਾ, ਸੋਭਾਵੰਤ ਡੇਰਾ ਲਾਈਆ। ਨਿਰਗੁਣ ਨਿਰਵੈਰ ਮਹੱਲ ਅਟੱਲ ਕਰ ਰੁਸ਼ਨਾ, ਦੀਵਾ ਬਾਤੀ ਇਕੋ ਡਗਮਗਾਈਆ। ਸ਼ਬਦ ਅਨਾਦੀ ਧੁਰ ਦਾ ਰਾਗ ਸੁਣਾ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਜੁਗ ਜਨਮ ਦੇ ਵਿਛੜੇ ਕਰ ਕਿਰਪਾ ਲਏ ਮਿਲਾ, ਆਵਣ ਜਾਵਣ ਲੱਖ ਚੁਰਾਸੀ ਪੰਧ ਰਹੇ ਨਾ ਰਾਈਆ। ਫੜ ਫੜ ਬਾਹੋਂ ਸਾਚਾ ਮਾਰਗ ਦਏ ਵਖਾ, ਕੂੜੀ ਕਿਰਿਆ ਪਰੇ ਹਟਾਈਆ। ਤੂੰ ਦਾਤਾ ਮਾਲਕ ਬੇਪਰਵਾਹ, ਮਾਲਕ ਹੋ ਕੇ ਹੋ ਸਹਾਈਆ। ਖ਼ਾਲਸ ਖ਼ਾਲਸਾ ਲਏ ਬਣਾ, ਚਾਰ ਵਰਨ ਦਏ ਵਡਿਆਈਆ। ਨੇਤਰ ਰੋਵੇ ਨੈਣ ਉਛਾਲੇ ਧਰਨੀ ਧਰਤ ਧਵਲ ਜਗਤ ਮਾਂ, ਖੁਲ੍ਹੀ ਮੇਂਢੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਕਿਉਂ ਬੈਠਾ ਛੁਪ, ਪ੍ਰਭ ਆਪਣਾ ਆਪ ਛੁਪਾਈਆ। ਕਲਜੁਗ ਅੰਤਮ ਵੇਖ ਅੰਧੇਰਾ ਘੁੱਪ, ਪੜਦਾ ਸਕੇ ਨਾ ਕੋਇ ਉਠਾਈਆ। ਕਿਹੜੀ ਕੂਟੇ ਰਿਹੋਂ ਲੁਕ, ਆਪਣੀ ਨਜ਼ਰ ਲਏ ਉਠਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਪੈਂਡਾ ਰਿਹਾ ਮੁੱਕ, ਮੁਕੰਮਲ ਬੈਠੇ ਖਹਿੜਾ ਛੁਡਾਈਆ। ਮਿਹਰਵਾਨ ਹੋ ਕੇ ਠਾਕਰ ਤੁਠ, ਭਗਵਨ ਦਇਆ ਕਮਾਈਆ। ਸਾਜਣ ਹੋ ਕੇ ਘਰ ਘਰ ਪੁੱਛ, ਆਪਣਾ ਪੰਧ ਮੁਕਾਈਆ। ਖ਼ਾਲੀ ਭੰਡਾਰੇ ਨਹੀਂ ਕੋਲ ਕੁਛ, ਸਾਰੇ ਦੇਣ ਦੁਹਾਈਆ। ਤੇਰਾ ਨਜ਼ਰ ਨਾ ਆਏ ਕੋਈ ਸਾਚਾ ਪੁੱਤ, ਪਿਤਾ ਪੁਰਖ ਅਕਾਲ ਨਾ ਕੋਇ ਮਨਾਈਆ। ਸਤਿ ਨਿਸ਼ਾਨਿਉਂ ਸਾਰੇ ਗਏ ਉਕ, ਚਿੱਲਾ ਤੀਰ ਕਮਾਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਦੇ ਸਾਚਾ ਵਰ, ਆਪਣਾ ਭੇਵ ਖੁਲ੍ਹਾਈਆ।
ਜਨ ਭਗਤ ਕਹਿਣ ਕਿਉਂ ਦਿਤੀ ਪਿੱਠ, ਕਰਵਟ ਲੈ ਬਦਲਾਈਆ। ਤੇਰਾ ਧਾਮ ਪ੍ਰਭੂ ਅਨਡਿਠ, ਬਿਨ ਤੇਰੀ ਕਿਰਪਾ ਨਜ਼ਰ ਕਿਸੇ ਨਾ ਆਈਆ। ਤੂੰ ਆਦਿ ਜੁਗਾਦੀ ਧੁਰ ਦਾ ਪਿਤ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਗ਼ਰੀਬ ਨਿਮਾਣਿਆਂ ਨਾਲ ਕਰ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਠਾਕਰ ਹੋ ਕੇ ਵਸ ਚਿਤ, ਠਗੋਰੀ ਰਹਿਣ ਕੋਈ ਨਾ ਪਾਈਆ। ਤੇਰਾ ਦਰਸਨ ਕਰੀਏ ਸਦਾ ਨਿਤ, ਸਵੱਛ ਸਰੂਪੀ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਉਠਾਈਆ।
ਜਨ ਭਗਤ ਕਹਿਣ ਪ੍ਰਭ ਲਏ ਅੰਗੜਾਈ, ਸਭ ਤੇਰਾ ਧਿਆਨ ਲਗਾਈਆ। ਝੱਲੀ ਨਾ ਜਾਏ ਅੰਤ ਜੁਦਾਈ, ਜੁਦਾ ਜੁਜ਼ ਨਾ ਕੋਇ ਰਖਾਈਆ । ਆਤਮ ਪਰਮਾਤਮ ਕਰ ਕੁੜਮਾਈ, ਸਾਚਾ ਸਗਨ ਮਨਾਈਆ। ਸਾਢੇ ਤਿੰਨ ਹੱਥ ਮੰਦਰ ਅੰਦਰ ਵੱਜੇ ਵਧਾਈ, ਮਿਲ ਸਖ਼ੀਆਂ ਰਾਗ ਅਲਾਈਆ। ਸੇਜ ਸੁਹਾਣੀ ਚਾਈਂ
ਚਾਈਂ, ਆਸਣ ਸਿੰਘਾਸਣ ਡੇਰਾ ਲਾਈਆ। ਨਿਰਮਲ ਨੂਰ ਜੋਤ ਕਰੀਂ ਰੁਸ਼ਨਾਈ, ਨੂਰੋ ਨੂਰ ਡਗਮਗਾਈਆ। ਮੈਂ ਸਚ ਸਵਾਮੀ ਵੇਖਾਂ ਚਾਈਂ ਚਾਈਂ, ਚਾਓ ਘਨੇਰਾ ਦੇਣਾ ਪਰਗਟਾਈਆ। ਆਸਾ ਮਨਸਾ ਹਿਰਸ ਹਵਸ ਪੂਰ ਕਰਾਈ, ਕਰਤੇ ਤੇਰੇ ਹੱਥ ਵਡਿਆਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਇਕੋ ਰੰਗ ਰੰਗਾਈਂ, ਧੁਰ ਦਾ ਰੰਗ ਇਕ ਚੜ੍ਹਾਈਆ। ਤੂੰ ਹੀ ਮਾਲਕ ਖ਼ਾਲਕ ਪਿਤਾ ਮਾਈ, ਪਿਤਾ ਪੂਤ ਲੈਣੇ ਗੋਦ ਉਠਾਈਆ। ਗੋਬਿੰਦ ਬੂਟਾ ਪੁਟਿਆ ਇਕੋ ਕਾਈ, ਜਿਸ ਦੀ ਕਾਗਤ ਕਲਮ ਸ਼ਾਹੀ ਦੇਵੇ ਨਾ ਕੋਇ ਗਵਾਈਆ। ਜਿਸ ਦੇ ਪਿੱਛੇ ਨਿਰਗੁਣ ਨਿਰੰਕਾਰ ਬਣ ਰਾਹੀ, ਦੋ ਜਹਾਨਾਂ ਪੰਧ ਮੁਕਾਈਆ। ਤੇਰੇ ਜਨ ਬੈਠੇ ਤੇਰਾ ਧਿਆਨ ਲਗਾਈ, ਦੂਜੀ ਓਟ ਨਾ ਕੋਇ ਤਕਾਈਆ। ਤੂੰ ਮਨ ਕਾ ਮਣਕਾ ਫੇਰ ਮਨ, ਮਨਸਾ ਮੋਹ ਮਿਟਾਈਆ । ਨਾਮ ਪਦਾਰਥ ਦੇ ਧਨ, ਦੌਲਤ ਇਕ ਵਰਤਾਈਆ। ਭਾਗ ਲਗਾ ਛੱਪਰ ਛੰਨ, ਮਹੱਲ ਅਟੱਲ ਪਰੇ ਸੁਟਾਈਆ। ਪੰਚ ਵਿਕਾਰਾ ਦੇ ਡੰਨ, ਘਰ ਘਰ ਵਿਚ ਰਹਿਣ ਨਾ ਪਾਈਆ। ਗੜ੍ਹ ਹੰਕਾਰੀ ਭਾਂਡਾ ਭੰਨ, ਭਰਮ ਦਏ ਚੁਕਾਈਆ। ਕਰ ਪਰਕਾਸ਼ ਅੰਧੇਰੇ ਅੰਨ੍ਹ, ਸਾਚਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇੜਾ ਮਾਤ ਬੰਨ੍ਹ, ਅੰਤਮ ਬੇੜਾ ਬੰਨੇ ਦਏ ਲਗਾਈਆ।
ਜਨ ਭਗਤ ਕਹਿਣ ਪ੍ਰਭ ਆ ਛੇਤੀ, ਦੂਰ ਦੁਰਾਡਾ ਪੰਧ ਮੁਕਾਈਆ। ਬੰਦੇ ਬੰਦਗੀ ਵਿਚੋਂ ਭੁੱਲੇ ਤੇਰੀ ਨੇਕੀ, ਨਿਹਕਰਮੀ ਸਾਚਾ ਕਰਮ ਨਾ ਕੋਇ ਕਮਾਈਆ । ਅੰਦਰ ਵੜ ਕੇ ਧੁਰ ਦਾ ਬਣੇ ਕੋਇ ਨਾ ਕੋਈ ਭੇਤੀ, ਨੌ ਦਵਾਰੇ ਭੱਜਣ ਵਾਹੋ ਦਾਹੀਆ। ਮਾਇਆ ਮਮਤਾ ਕਲਜੁਗ ਖੇਲ ਕੂੜੀ ਖੇਡੀ, ਚਾਰੋਂ ਕੁੰਟ ਖੇਹ ਉਡਾਈਆ। ਤੇਰੀ ਖਾਣੀ ਬਾਣੀ ਵਸਤ ਜੋ ਮਾਤ ਅਮੋਲਕ ਭੇਜੀ, ਸੋ ਭਜਨ ਬੰਦਗੀ ਸਾਰੇ ਰਹੇ ਭੁਲਾਈਆ। ਆਪਣੇ ਘਰ ਵਿਚੋਂ ਨਿਕਲ ਕੇ ਸਾਰੇ ਹੋਏ ਪਰਦੇਸੀ, ਮਾਲਕ ਮਕਾਨ ਨਜ਼ਰ ਨਾ ਕੋਇ ਆਈਆ। ਜਿਉਂ ਨਾਨਕ ਨਿਰੰਕਾਰ ਭੇਜਿਆ ਧਰ ਕੇ ਮੋਢੇ ਭੂਰੀ ਖੇਸੀ, ਖ਼ਾਲਸ ਆਪਣਾ ਰੂਪ ਪਰਗਟਾਈਆ। ਜਿਉਂ ਗੁਰੂ ਗੋਬਿੰਦ ਦੇ ਕੇ ਗਿਆ ਸੰਦੇਸ਼ੀ, ਧੁਰ ਦਾ ਢੋਲਾ ਰਾਗ ਅਲਾਈਆ। ਸ੍ਰਿਸ਼ਟ ਸਬਾਈ ਨੇਤਰ ਲੋਚਣ ਨੈਣ ਆਪਣੇ ਪੇਖੀ, ਨਿਰਗੁਣ ਸਰਗੁਣ ਰੂਪ ਵਟਾਈਆ। ਜਨ ਭਗਤਾਂ ਬਣ ਕੇ ਸੱਚਾ ਹੇਤੀ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ।
ਜਨ ਭਗਤ ਕਹਿਣ ਪ੍ਰਭ ਆ ਕੇ ਵੇਖ ਸਾਡੀ ਝੁੱਗੀ, ਹੱਡ ਮਾਸ ਨਾੜੀ ਪਿੰਜਰ ਸੋਹਣੀ ਬਣਤ ਬਣਾਈਆ। ਜਿਸ ਦੀ ਔਧ ਜਾਂਦੀ ਪੁੱਗੀ, ਪੈਂਡਾ ਆਪਣਾ ਪੰਧ ਚੁਕਾਈਆ। ਗਫ਼ਲਤ ਵਿਚ ਅੰਦਰ ਸੁਰਤੀ ਸੁੱਤੀ, ਸਵਾਣੀ ਸਕੇ ਨਾ ਕੋਇ ਜਗਾਈਆ। ਤੂੰ ਕੰਤ ਸੁਹਾਗ ਹੋ ਕੇ ਪੁੱਛੀਂ, ਪਤਿਪਰਮੇਸ਼ਵਰ ਦਇਆ ਕਮਾਈਆ। ਜੁਗ ਜੁਗ ਜਗਤ ਜੇ ਕਰਮ ਕਰ ਕੇ ਰੁੱਸੀ, ਰੁੱਸਿਆਂ ਲਏ ਮਨਾਈਆ। ਜੇ ਮਾਰਗ ਪੈ ਗਈ ਪੁੱਠੀ, ਰਹਿਬਰ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ।
ਜਨ ਭਗਤ ਕਹਿਣ ਪ੍ਰਭ ਆ ਵੜ ਅੰਦਰ, ਮੰਜ਼ਲ ਪੰਧ ਮੁਕਾਈਆ। ਆਪਣੀ ਹੱਥੀਂ ਤੋੜ ਜੰਦਰ, ਜੋ ਦਿਤਾ ਸਚ ਲਗਾਈਆ। ਭਾਗ ਲਗਾ ਅੰਧੇਰੀ ਕੰਦਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਸੋਹਣਾ ਲੱਗੇ ਕੂੜਾ ਖੰਡਰ, ਸਚ ਸੁੱਚ ਵਰਤਾਈਆ। ਰੁੱਤ ਮੌਲੇ ਕਾਇਆ ਕਲਰ ਬੰਜਰ, ਨਾਮ ਫੁਲਵਾੜੀ ਪੱਤ ਡਾਲ੍ਹੀ ਮਹਿਕਾਈਆ। ਮਨੂਆ ਮਨ ਭਵੇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦਏ ਵਖਾਈਆ।
ਜਨ ਭਗਤ ਕਹਿਣ ਪ੍ਰਭ ਅਸੀਂ ਹੋਏ ਵੈਰਾਗੀ, ਬਿਰਹੋਂ ਰੋਗ ਸਤਾਈਆ। ਜਗਤ ਸ੍ਰਿਸ਼ਟੀ ਰਹੇ ਤਿਆਗੀ, ਤੇਰਾ ਧਿਆਨ ਲਗਾਈਆ। ਨਾਮ ਪਦਾਰਥ ਦੇਵੇ ਦਾਤੀ, ਵਸਤ ਸਚ ਵਰਤਾਈਆ। ਦਿਨੇ ਜਾਗਦਿਆਂ ਦਰਸ ਦੇ ਸੁਤਿਆਂ ਰਾਤੀ, ਰੂਪ ਅਨੂਪ ਆਪਣਾ ਇਕ ਪਰਗਟਾਈਆ। ਅੰਮ੍ਰਿਤ ਆਤਮ ਬਖ਼ਸ਼ੀਂ ਬੂੰਦ ਸਵਾਂਤੀ, ਅਗਨੀ ਤੱਤ ਤੱਤ ਬੁਝਾਈਆ। ਨਜ਼ਰੀ ਆਵੀਂ ਇਕ ਇਕਾਂਤੀ, ਸਚਖੰਡ ਆਪਣਾ ਡੇਰਾ ਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਉਣ ਤੋਂ ਪਹਿਲੋਂ ਜੋ ਲਿਖ ਕੇ ਦਿਤੀ ਪਾਤੀ, ਧੁਰ ਦਾ ਲੇਖ ਦ੍ਰਿੜਾਈਆ। ਓਸ ਦੇ ਅੰਦਰ ਸਾਨੂੰ ਮਰਵਾ ਇਕ ਝਾਕੀ, ਝਾਕੀ ਨਾਲ ਰਲਾਈਆ। ਥੋੜੀ ਖਿੜਕੀ ਖੋਲ੍ਹ ਤਾਕੀ, ਇਸ਼ਾਰੇ ਨਾਲ ਸਮਝਾਈਆ। ਮੰਜ਼ਲ ਚੜ੍ਹ ਕੇ ਵੇਖੀਏ ਵਾਟੀ, ਆਪਣਾ ਪੰਧ ਮੁਕਾਈਆ। ਦਰਸ਼ਨ ਕਰਕੇ ਕਮਲਾਪਾਤੀ, ਕਵਲ ਨੈਣ ਬਿਗਸਾਈਆ। ਫਿਰ ਜਾਣੀਏ ਪ੍ਰਭ ਤੇਰੀ ਸੱਚੀ ਸਾਖ਼ੀ, ਜੋ ਜੁਗ ਜੁਗ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੜਦਾ ਦੇ ਚੁਕਾਈਆ।
ਸਚ ਸਾਖ਼ੀ ਦੱਸ ਸਾਖ਼ਿਆਤ, ਸਖ਼ੀ ਸੁਲਤਾਨ ਤੂੰ ਹੀ ਨਜ਼ਰੀ ਆਇੰਦਾ। ਜੋ ਲੇਖਾ ਲਿਖਿਆ ਬਿਨ ਕਲਮ ਦਵਾਤ, ਕਾਗ਼ਜ਼ ਸ਼ਾਹੀ ਵੰਡ ਨਾ ਕੋਇ ਵੰਡਾਇੰਦਾ। ਜਿਸ ਦੇ ਹਰਫ਼ ਲੱਭਣ ਨਾ ਵਿਚੋਂ ਕਿਸੇ ਲੁਗਾਤ, ਸ਼ਬਦਾਂ ਵਿਚ ਨਾ ਕੋਇ ਸਮਝਾਇੰਦਾ। ਜਿਸ ਦਾ ਕੰਨਾ ਸਿਹਾਰੀ ਬਿਹਾਰੀ ਕੋਇ ਨਾ ਲਗ ਮਾਤ, ਮਾਤਰਾ ਵਿਚ ਵੰਡ ਨਾ ਕੋਇ ਵੰਡਾਇੰਦਾ। ਜਿਸ ਦੀ ਹਰਫ਼ਾਂ ਵਿਚ ਨਾ ਕੋਇ ਕਿਤਾਬ, ਕੁਤਬਖ਼ਾਨੇ ਨਾ ਕੋਇ ਟਿਕਾਇੰਦਾ। ਉਸ ਦਾ ਪੜਦਾ ਚੁੱਕ ਨਕ਼ਾਬ, ਜਨਭਗਤ ਮੰਗ ਮੰਗਾਇੰਦਾ। ਅਸੀਂ ਵੇਖੀਏ ਪਿਛਲਾ ਲਹਿਣਾ ਦੇਣਾ ਆਪਣਾ ਹਿਸਾਬ, ਜੋ ਹਿੱਸਾ ਤੇਰੇ ਘਰ ਨਜ਼ਰੀ ਆਇੰਦਾ। ਅਗੋਂ ਕਹੇ ਪੁਰਖ ਅਕਾਲ ਗੁਰੂ ਮਹਾਰਾਜ, ਮਹਿੰਮਾ ਸਾਚੀ ਵਿਚ ਸਮਝਾਇੰਦਾ । ਖੇਲਣਹਾਰ ਖੇਲ ਆਦਿ ਜੁਗਾਦਿ, ਜੁਗ ਚੌਕੜੀ ਵੇਖ ਵਖਾਇੰਦਾ। ਜਨ ਭਗਤੋ ਸੰਮਤ ਵੀਹ ਸੌ ਇੱਕੀ ਅੰਤ ਅਖ਼ੀਰੀ ਦੱਸੋ ਉਸ ਦਾ ਰਾਜ਼, ਜਿਸ ਦੇ ਵਿਚੋਂ ਰੋਜ਼ਾ ਨਿਮਾਜ਼ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਵੇਦ ਪੁਰਾਨ ਬਾਹਰ ਕਢਾਇੰਦਾ। ਜਿਸ ਦੇ ਵਿਚੋਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਹੋਵੇ ਆਗ਼ਾਜ਼, ਨਿਰਾਕਾਰ ਸਾਕਾਰ ਰੂਪ ਵਖਾਇੰਦਾ। ਜਿਸ ਦੇ ਵਿਚੋਂ ਅਗੰਮੀ ਬਿਨ ਪਿਤਾ ਮਾਤ ਜੰਮੀ ਨਿਕਲੇ ਧਾਰ, ਸਤਿ ਸਤਿਵਾਦੀ ਸੋਭਾ ਪਾਇੰਦਾ। ਏਹੋ ਖੇਲ ਰਖਿਆ ਹੱਥ ਆਪਣੇ ਕਰਤਾਰ, ਜਿਸ ਦਾ ਅੰਤ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਲ ਕਰ ਕੇ ਪਿਆਰ, ਪ੍ਰੇਮ ਰੀਤੀ ਪਿਆਰ ਵਿਚੋਂ ਪਰਗਟਾਇੰਦਾ। (੨੭ ਭਾਦਰੋਂ ੨੦੨੧ ਬਿ ਜਗੀਰ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਤੇਰੀ ਓਟ, ਆਦਿ ਅੰਤ ਤਕਾਈਆ। ਕਰ ਪਰਕਾਸ਼ ਨਿਰਮਲ ਜੋਤ, ਘਰ ਘਰ ਵਿਚ ਹੋਵੇ ਰੁਸ਼ਨਾਈਆ। ਸ਼ਬਦ ਅਗੰਮੀ ਲਾ ਚੋਟ, ਧੁਨ ਨਾਦ ਸ਼ਨਵਾਈਆ। ਕੂੜੀ ਕਿਰਿਆ ਕੱਢਦੇ ਖੋਟ, ਸਚ ਸੁੱਚ ਸਮਝਾਈਆ। ਭੇਵ ਚੁਕਾ ਦੇ ਲੋਕ ਪਰਲੋਕ, ਦੋ ਜਹਾਨਾਂ ਅੱਖ ਖੁਲ੍ਹਾਈਆ। ਨਾਮ ਸੁਣਾ ਦੇ ਸਚ ਸਲੋਕ, ਢੋਲਾ ਬੇਪਰਵਾਹੀਆ। ਚਰਨ ਕਵਲ ਦੀ ਦੇ ਦੇ ਮੌਜ, ਮਜਲਸ ਸਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਲਏ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਕਿਰਪਾ ਕਰ, ਹੱਥ ਤੇਰੇ ਵਡਿਆਈਆ। ਨਿਰਭੌ ਚੁਕਾ ਭੈ ਡਰ, ਨੂਰੋ ਨੂਰ ਕਰ ਰੁਸ਼ਨਾਈਆ। ਘਰ ਵਿਚ ਖੋਲ੍ਹ ਕੇ ਆਪਣਾ ਘਰ, ਗ੍ਰਹਿ ਮੰਦਰ ਦੇ ਸੁਹਾਈਆ। ਨਜ਼ਰੀ ਆ ਨਰਾਇਣ ਨਰ, ਦੂਜਾ ਇਸ਼ਟ ਨਾ ਕੋਈ ਵਖਾਈਆ। ਆਤਮ ਪਰਮਾਤਮ ਲਏ ਫੜ, ਸੁਰਤੀ ਸ਼ਬਦ ਜੁੜਾਈਆ। ਸਾਚੇ ਮੰਦਰ ਆ ਕੇ ਵੜ, ਕਿਉਂ ਬੈਠਾ ਮੁਖ ਛੁਪਾਈਆ । ਕਿਲ੍ਹਾ ਤੋੜ ਹੰਕਾਰੀ ਗੜ੍ਹ, ਹੰ ਬ੍ਰਹਮ ਦੇ ਸਮਝਾਈਆ।
ਤੇਰਾ ਖੇਲ ਨਰਾਇਣ ਨਰ, ਨਿਰਗੁਣ ਆਦਿ ਜੁਗਾਦਿ ਨਜ਼ਰੀ ਆਈਆ। ਸਚ ਦਵਾਰੇ ਦੇ ਵਰ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਕਹਿਣ ਪ੍ਰਭ ਚੁੱਕ ਦੇ ਓਹਲਾ, ਪੜਦਾ ਰਹਿਣ ਕੋਇ ਨਾ ਪਾਈਆ। ਸ਼ਬਦ ਅਗੰਮੀ ਬਣ ਵਿਚੋਲਾ, ਆਪਣਾ ਮੇਲ ਮਿਲਾਈਆ। ਬੋਧ ਅਗਾਧਾ ਸੁਣਾ ਢੋਲਾ, ਅੱਖਰੀ ਸ਼ਬਦ ਨਾ ਕੋਈ ਜਣਾਈਆ। ਲੇਖ ਚੁਕਾ ਦੇ ਧਰਨੀ ਧਰਤ ਧੌਲਾ, ਆਪਣਾ ਘਰ ਵਖਾਈਆ। ਤੇਰੇ ਬਿਰਹੋਂ ਵਿਛੋੜੇ ਅੰਦਰ ਹੋਇਆ ਕਮਲਾ, ਬੁਧੀੱ ਰਹੀ ਨਾ ਰਾਈਆ। ਹੱਥਾਂ ਨਾਲ ਵਜਾਇਆ ਨਾ ਜਾਏ ਤਬਲਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲੈ ਤਰਾਈਆ।
ਜਨ ਭਗਤ ਕਹਿਣ ਪ੍ਰਭ ਆ ਅੱਗੇ, ਨਿਰਗੁਣ ਆਪਣਾ ਦਰਸ ਦਿਖਾਈਆ। ਤੇਰਾ ਦੀਪਕ ਜੋਤੀ ਇਕੋ ਜਗੇ, ਦੋ ਜਹਾਨ ਕਰੇ ਰੁਸ਼ਨਾਈਆ। ਤੇਰੇ ਪਿੱਛੇ ਸੱਜਣ ਸਾਕ ਸੈਣ ਛੱਡੇ, ਨਾਤਾ ਤੋੜਿਆ ਭੈਣ ਭਾਈਆ। ਅੰਮ੍ਰਿਤ ਰਸ ਦੇ ਦੇ ਮਜ਼ੇ ਮੰਜ਼ਲ ਆਪਣੀ ਦੇ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਬੱਧੇ, ਅੰਤਰ ਆਤਮ ਧਿਆਨ ਲਗਾਈਆ। ਸਚ ਸਿੰਘਾਸਣ ਬਹਿ ਬਹਿ ਸਜੇ, ਆਤਮ ਸੇਜਾ ਇਕ ਵਿਛਾਈਆ। ਕਾਗ ਰੂਪ ਬੱਗ ਬੱਪੜੇ ਬੱਗੇ, ਹੰਸ ਦੇ ਬਣਾਈਆ। ਧੁਨ ਆਤਮਕ ਵੱਜਾ ਨੱਦੇ, ਅਨਹਦ ਰਾਗ ਦੇ ਸੁਣਾਈਆ। ਪੰਚ ਵਿਕਾਰ ਜਾਣ ਭੱਜੇ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਪਵਣ ਅਗੰਮੀ ਠੰਡੀ ਵਗੇ, ਤੱਤੀ ਵਾ ਨਾ ਲਾਗੇ ਰਾਈਆ। ਦਿਵਸ ਰੈਣ ਰਹਿਣਾ ਸੱਜੇ ਖੱਬੇ, ਚਾਰੋਂ ਕੁੰਟ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਆਪਣਾ ਮੇਲ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਖੋਲ੍ਹ ਅੱਖ, ਆਪਣਾ ਨੈਣ ਉਠਾਈਆ। ਸਰਬ ਸਵਾਮੀ ਹੋ ਪਰਤੱਖ, ਸ਼ਹਿਨਸ਼ਾਹ ਬੇਪਰਵਾਹੀਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਗਾ ਗਾ ਥੱਕੇ ਜਸ, ਵੇਦ ਪੁਰਾਨ ਸ਼ਾਸਤਰ ਸਿਮਰਤ ਸਲਾਹੀਆ। ਸਚ ਦਵਾਰ ਹੋ ਪਰਗਟ, ਪਰਗਟ ਆਪਣੀ ਧਾਰ ਚਲਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਝਗੜਾ ਪਿਆ ਜ਼ਾਤ ਪਾਤ, ਸਚ ਜਮਾਤ ਨਜ਼ਰ ਕੋਈ ਨਾ ਆਈਆ। ਅਲਫ਼ ਯੇ ਵਾਲੀ ਪੜ੍ਹਕੇ ਥੱਕੇ ਲੁਗਾਤ, ਤੇਰਾ ਨਿਰ ਅੱਖਰ ਸਮਝ ਕਿਸੇ ਨਾ ਆਈਆ। ਲੇਖਾ ਲਿਖਦੇ ਰਹੇ ਨਾਲ ਕਲਮ ਦਵਾਤ, ਸ਼ਾਹੀ ਜੋੜ ਜੁੜਾਈਆ। ਸਾਰੇ ਮੰਗਦੇ, ਗਏ ਆਬੇ ਹਯਾਤ, ਪੀਰ ਪੈਗ਼ੰਬਰ ਤੇਰੇ ਅੱਗੇ ਝੋਲੀ ਡਾਹੀਆ। ਭਗਤਾਂ ਦੀ ਸਭ ਦੀ ਵੱਖਰੀ ਬਾਤ, ਬਾਤਨ ਮੰਗ ਮੰਗਾਈਆ। ਪੂਰਾ ਕਰ ਭਵਿਖਤ ਵਾਕ, ਜੋ ਵਾਕਿਆ ਗਿਆ ਲਿਖਾਈਆ। ਸਚ ਮਹੱਲਾ ਵੇਖ ਮਹਿਰਾਬ, ਮਹਿਬੂਬ ਆਪਣਾ ਫੇਰਾ ਪਾਈਆ । ਤੇਰੇ ਕ਼ਦਮਾ ਇਕ ਆਦਾਬ, ਚਸ਼ਮਦੀਦ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰੀਦ ਮੁਰਸ਼ਦ ਲਏ ਮਿਲਾਈਆ।
ਜਨ ਭਗਤ ਕਹੇ ਉਠ ਪ੍ਰਭ ਠਾਕਰ, ਠੋਕਰ ਆਪਣਾ ਨਾਮ ਲਗਾਈਆ। ਕਲਜੁਗ ਵਹਿਣ ਡੂੰਘਾ ਸਾਗਰ, ਬਿਨ ਤੇਰੇ ਤਰਨ ਕੋਈ ਨਾ ਪਾਈਆ। ਬੇੜੀ ਨਈਆ ਪਾਰ ਨਾ ਕਰੇ ਕਾਗ਼ਜ਼, ਚੱਪੂ ਨਾਮ ਨਾ ਕੋਈ ਲਗਾਈਆ। ਪੰਡਤ ਪੰਧੇ ਮੁੱਲਾ ਸ਼ੇਖ਼ ਭੁੱਲੇ ਤੇਰੀ ਇਬਾਦਤ, ਕਲਮਾ ਹੱਕ ਨਾ ਕੋਈ ਪੜ੍ਹਾਈਆ। ਸਚ ਵਸਤ ਦੀ ਕਰੇ ਨਾ ਕੋਈ ਸਖ਼ਾਵਤ, ਨਾਮ ਨਿਰੰਕਾਰਾ ਝੋਲੀ ਕੋਈ ਨਾ ਪਾਈਆ। ਮਨ ਮਨੂਆ ਘਰ ਘਰ ਦਿਵਸ ਰੈਣ ਕਰੇ ਬਗ਼ਾਵਤ, ਭੈ ਭੌ ਨਾ ਕੋਇ ਰਖਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਸਹੀ ਸਲਾਮਤ, ਸ਼ਹਿਨਸ਼ਾਹ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਨ੍ਹਾਂ ਦੀ ਦੇ ਕੇ ਗਏ ਜ਼ਮਾਨਤ,
ਅੰਤਮ ਬਰੀ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ ਜਨ ਭਗਤ ਕਹਿਣ ਪ੍ਰਭ ਚੁੱਕ ਦੇ ਪੜਦਾ, ਮੁਖ ਨਕ਼ਾਬ ਉਠਾਈਆ।
ਸੰਤ ਸੁਹੇਲਾ ਵੇਖ ਸੜਦਾ, ਤ੍ਰੈਗੁਣ ਅਗਨੀ ਰਹੀ ਤਪਾਈਆ। ਗੁਰਮੁਖ ਤੇਰਾ ਸ੍ਰਿਸ਼ਟੀ ਕੋਲੋਂ ਡਰਦਾ, ਨੇਤਰ ਨੈਣ ਨੀਰ ਵਹਾਈਆ। ਗੁਰਮੁਖ ਘਰ ਆਪਣੇ ਮੂਲ ਨਾ ਵੜਦਾ, ਬੇਵਤਨ ਹੋਇਆਂ ਹੋਈ ਜੁਦਾਈਆ। ਮੁਰੀਦ ਮੁਰਸ਼ਦ ਕਿਸੇ ਨਾ ਮਿਲਦਾ, ਚੌਦਾਂ ਤਬਕ ਰਹੇ ਕੁਰਲਾਈਆ। ਤੂੰ ਮਾਲਕ ਹਰ ਘਟ ਦਿਲ ਦਾ, ਦਿਲਬਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ।
ਜਨ ਭਗਤ ਕਹੇ ਪ੍ਰਭ ਤੇਰੀ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਿਆ ਠੀਕ, ਸ਼ਬਦ ਨਿਸ਼ਾਨਾ ਤੀਰ ਚਲਾਈਆ। ਕਲਜੁਗ ਅੰਤਮ ਹੋਏ ਅੰਧੇਰਾ ਤਾਰੀਕ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਸਤਿਗੁਰ ਨਾਲ ਕਰੇ ਨਾ ਕੋਈ ਪ੍ਰੀਤ, ਹਿਰਦੇ ਹਰਿ ਨਾ ਕੋਇ ਵਸਾਈਆ। ਝਗੜਾ ਪੈ ਜਾਏ ਊਚ ਨੀਚ, ਆਤਮ ਪ੍ਰੇਮ ਨਾ ਕੋਇ ਦ੍ਰਿੜਾਈਆ। ਤੈਨੂੰ ਘਰ ਵਿਚ ਵੇਖੇ ਨਾ ਕੋਇ ਨਜ਼ਦੀਕ, ਦੂਰ ਦੁਰਾਡੇ ਸਾਰੇ ਰਹੇ ਸੁਣਾਈਆ। ਪਾਰਬ੍ਰਹਮ ਤੇਰੇ ਬਿਨ ਬਣ ਜਾਣ ਸਾਰੇ ਸ਼ਰੀਕ, ਲਾਸ਼ਰੀਕ ਤੇਰੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤ ਮੰਗ ਮੰਗਾਈਆ।
ਜਨ ਭਗਤ ਕਹਿਣ ਪ੍ਰਭ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ । ਸਚਖੰਡ ਨਿਵਾਸੀ ਬਖ਼ਸ਼ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਨਜ਼ਰੀ ਆ ਇਕੋ ਕਾਹਨ, ਓਮ ਰਹੀਮ ਬੇਪਰਵਾਹੀਆ। ਸਾਚਾ ਮੰਤਰ ਦੱਸ ਗਾਣ, ਗਹਿਰ ਗੰਭੀਰ ਸਮਝਾਈਆ। ਤੇਰਾ ਝੁੱਲੇ ਇਕ ਨਿਸ਼ਾਨ, ਦੋ ਜਹਾਨ ਸੀਸ ਨਿਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਪੜ੍ਹ ਪੜ੍ਹ ਰਹੇ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਬਿਆਨ, ਲੇਖਾ ਲਿਖ ਕੇ ਕਲਮ ਸ਼ਾਹੀਆ। ਜੋਧਾ ਸੂਰਬੀਰ ਇਕ ਬਲਵਾਨ, ਪੁਰਖ ਅਕਾਲ ਇਕ ਅਖਵਾਈਆ । ਜੋ ਸਿੱਧਾ ਜਨ ਭਗਤਾਂ ਮਿਲੇ ਆਣ, ਰਾਹ ਵਿਚ ਨਾ ਕੋਇ ਅਟਕਾਈਆ। ਨਿਰਗੁਣ ਸਰਗੁਣ ਖੇਲ ਕਰੇ ਮਹਾਨ, ਨਿਰਵੈਰ ਵਡੀ ਵਡਿਆਈਆ। ਹਰਿਜਨ ਵੇਖੇ ਬਾਲ ਅੰਞਾਣ, ਗੁਰਮੁਖ ਗੋਦ ਉਠਾਈਆ। ਗੁਰਮੁਖਾਂ ਦੇ ਫ਼ਰਮਾਣ, ਫੁਰਨੇ ਕੂੜੇ ਬੰਦ ਕਰਾਈਆ। ਸੱਚਾ ਮੰਦਰ ਦੱਸ ਇਕ ਮਕਾਨ, ਮਹਿਬੂਬ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।
ਜਨ ਭਗਤ ਕਹਿਣ ਪ੍ਰਭ ਦੱਸ ਦੇ ਜੋਗ, ਜੁਗਤ ਇਕ ਜਣਾਈਆ। ਜਨਮ ਜਨਮ ਦਾ ਕੱਟਿਆ ਜਾਏ ਵਿਜੋਗ, ਵਿਛੋੜਾ ਰਹਿਣ ਕੋਇ ਨਾ ਪਾਈਆ । ਤੇਰੇ ਨਾਲ ਹੋਵੇ ਸੰਜੋਗ, ਸੁਰਤੀ ਸ਼ਬਦ ਕੁੜਮਾਈਆ। ਸਾਡਿਆਂ ਚਰਨਾਂ ਹੇਠ ਦਬਾ ਦੇ ਮੁਕਤੀ ਮੋਖ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਆਵਣ ਜਾਵਣ ਲੱਖ ਚੁਰਾਸੀ ਦੀ ਮਿਟ ਜਾਏ ਸੋਚ, ਅਵਣ ਗਵਣ ਨਾ ਕੋਇ ਭੁਵਾਈਆ। ਨਾਮ ਖੁਮਾਰੀ ਦੇ ਮਦਹੋਸ਼, ਮਧੁਰ ਧੁਨ ਨਾ ਰਾਗ ਸੁਣਾਈਆ। ਖਹਿੜਾ ਛੁੱਟ ਜਾਏ ਲੋਕ ਪਰਲੋਕ, ਝੇੜਾ ਚੁੱਕੇ ਜਗਤ ਲੋਕਾਈਆ। ਵਸੇਰਾ ਮਿਲੇ ਧੁਰ ਦੇ ਕੋਟ, ਸਚਖੰਡ ਸਾਚਾ ਦੇ ਵਖਾਈਆ। ਜਿਥੇ ਬਿਨ ਤੇਰੀ ਕਿਰਪਾ ਕੋਈ ਨਾ ਸਕੇ ਪਹੁੰਚ, ਸ਼ਾਹ ਸੁਲਤਾਨਾ ਹੱਥ ਕਿਸੇ ਨਾ ਆਈਆ। ਪ੍ਰਭੂ ਤੇਰੇ ਚਰਨ ਦਵਾਰੇ ਮਾਣੀਏ ਸੱਚੀ ਮੌਜ, ਗ਼ਮੀ ਖ਼ੁਸ਼ੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਤੇਰੀ ਆਸ ਰਖਾਈਆ।
ਜਨ ਭਗਤ ਕਹਿਣ ਪ੍ਰਭ ਪੂਰੀ ਕਰਦੇ ਆਸਾ, ਇਕ ਤੇਰਾ ਧਿਆਨ ਲਗਾਈਆ। ਚਰਨ ਕਵਲ ਦਾ ਦੇ ਭਰਵਾਸਾ, ਭਾਵਨੀ ਪੂਰ ਵਖਾਈਆ। ਅੰਤਰ ਆਤਮ ਦੇ ਦੇ ਸਾਥਾ, ਸਗਲਾ ਸੰਗ ਨਿਭਾਈਆ। ਬਿਨ ਅੱਖਰਾਂ ਵਾਲਾ ਦੱਸ ਦੇ ਪਾਠਾ, ਪੂਜਾ ਇਕ ਜਣਾਈਆ। ਪ੍ਰੇਮ ਪਿਆਰ ਦਾ ਜੋੜ ਦੇ ਨਾਤਾ, ਹੋਵੇ ਨਾ ਕਦੇ ਜੁਦਾਈਆ। ਧੁਰ ਦਾ ਮਾਲਕ ਬਣ ਜਾ ਸੱਜਣ ਸਾਥਾ, ਸਗਲਾ ਸੰਗ ਵਖਾਈਆ। ਤੈਨੂੰ ਪੈਗ਼ੰਬਰਾਂ ਮੰਨਿਆ ਆਪਣਾ ਆਕਾ, ਗੁਰ ਗੁਰ ਪੁਰਖ ਅਕਾਲ ਜਣਾਈਆ। ਤੂੰ ਸਦਾ ਸਹਾਈ ਅਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਕਬੀਰ ਜੁਲਾਹਾ ਮਾਰ ਕੇ ਗਿਆ ਆਵਾਜ਼ਾਂ, ਸੁਤਿਆਂ ਜਗਤ ਹਿਲਾਈਆ। ਜਿਨ੍ਹਾਂ ਮਿਲਿਆ ਪੁਰਖ ਸਮਰਾਥਾ, ਉਹਨਾਂ ਹਰਸ ਰਹੀ ਨਾ ਰਾਈਆ। ਕਲਜੁਗ ਅੰਤਮ ਵੇਖ ਖੇਲ ਤਮਾਸ਼ਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਕੂੜੀ ਕਿਰਿਆ ਭੋਗ ਬਿਲਾਸਾ, ਸ੍ਰਿਸ਼ਟੀ ਦ੍ਰਿਸ਼ਟੀ ਰਹੀ ਵਖਾਈਆ। ਲੇਖਾ ਚੁਕਿਆ ਪਿਤਾ ਮਾਤਾ, ਪਿਤਾ ਪੂਤ ਨਾ ਕੋਇ ਵਡਿਆਈਆ । ਭਈਆ ਭੈਣ ਨਾ ਕੋਇ ਸਾਕਾ, ਨਾਰ ਕੰਤ ਦੋਹਾਗਣ ਰੂਪ ਵਟਾਈਆ। ਝਗੜਾ ਪਿਆ ਵਿਚ ਸਮਾਜਾਂ, ਧੀਰਜ ਧੀਰ ਨਾ ਕੋਇ ਰਖਾਈਆ। ਕਿਰਪਾ ਕਰ ਗਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਰਹੇ ਕੁਰਲਾਈਆ। ਗੋਬਿੰਦ ਦੱਸਿਆ ਸੰਬਲ ਨਗਰ ਤੇਰਾ ਵਾਸਾ, ਜਿਸ ਦੀ ਸਮਝ ਕੋਇ ਨਾ ਪਾਈਆ। ਜਨ ਭਗਤਾਂ ਤੇਰੇ ਉਤੇ ਭਰਵਾਸਾ, ਭਟਕਣਾ ਸਭ ਦੀ ਦੇ ਬੁਝਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਘਰ ਕੀ ਘਾਟਾ, ਦੇਂਦਿਆਂ ਤੋਟ ਕੋਇ ਨਾ ਆਈਆ। ਤੂੰ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਇਕ ਅਖਵਾਈਆ। ਸੰਤ ਸੁਹੇਲਾ ਰੱਖੇਂ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਕਰ ਮਿਲਾਪ, ਮਿਲਣੀ ਜਗਦੀਸ਼ ਕਰਾਈਆ। ਆਪਣਾ ਦੱਸ ਅਗੰਮੀ ਜਾਪ, ਜਿਸ ਦਾ ਛੱਤੀ ਰਾਗ ਭੇਵ ਨਾ ਪਾਈਆ। ਧੁਰ ਦਰਬਾਰੋਂ ਮਾਰ ਆਵਾਜ਼, ਬਿਨ ਕੰਨਾਂ ਦੇ ਸੁਣਾਈਆ। ਵਸਤ ਅਮੋਲਕ ਬਖ਼ਸ਼ ਦਾਤ, ਸਤਿ ਖਜ਼ਾਨਾ ਦੇ ਭਰਾਈਆ। ਉਠ ਕੇ ਵੇਖ ਆਪਣੀ ਜ਼ਾਤ, ਆਤਮ ਪਰਮਾਤਮ ਤੇਰਾ ਰੂਪ ਨਜ਼ਰੀ ਆਈਆ। ਸੱਜਣ ਸੁਹੇਲੇ ਜੋੜ ਨਾਤ, ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ।
ਜਨ ਭਗਤ ਕਹੇ ਉਠ ਨਿਰੰਕਾਰ, ਨਿਰਗੁਣ ਆਪਣੀ ਲੈ ਅੰਗੜਾਈਆ। ਸੰਤ ਸੁਹੇਲੇ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਤੈਨੂੰ ਮੰਨਿਆ ਸਭ ਦਾ ਸਾਂਝਾ ਯਾਰ, ਜੁਗ ਚੌਕੜੀ ਫੇਰਾ ਪਾਈਆ। ਕਲਜੁਗ ਦੁਆਪਰ ਤ੍ਰੇਤਾ ਸਤਿਜੁਗ ਵਿਚ ਸੰਸਾਰ, ਵੇਖੇਂ ਚਾਈਂ ਚਾਈਂਆ। ਸਦੀ ਵੀਹਵੀਂ ਹਾਹਾਕਾਰ, ਅਗਨੀ ਤੱਤ ਨਾ ਕੋਇ ਬੁਝਾਈਆ। ਕੂੜੀ ਕਿਰਿਆ ਵੱਜੇ ਨਗਾਰ, ਡੰਕਾ ਨਾਮ ਨਾ ਕੋਇ ਸੁਣਾਈਆ। ਗ਼ਫ਼ਲਤ ਵਿਚ ਸੁੱਤੇ ਪੈਰ ਪਸਾਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕੂੜੀਆਂ ਸਖ਼ੀਆਂ ਮੰਗਲਾਚਾਰ, ਸੁਰਤੀ ਸ਼ਬਦੀ ਗੋਪੀ ਕਾਹਨ ਰੂਪ ਨਾ ਕੋਇ ਵਟਾਈਆ। ਰਸਨਾ ਜਿਹਵਾ ਬੱਤੀ ਦੰਦ ਰਾਮ ਨਾਲ ਪਿਆਰ, ਆਤਮ ਰਾਮ ਮਿਲਣ ਕੋਇ ਨਾ ਪਾਈਆ। ਅੱਖਰਾਂ ਵਾਲਾ ਪੜ੍ਹਨ ਸਤਿਨਾਮ, ਸਤਿ ਸਰੂਪ ਨਾ ਕੋਇ ਸਮਾਈਆ। ਵਾਹਿਗੁਰੂ ਕਹਿ ਕੇ ਸਾਰੇ ਗਾਣ, ਗੁਰ ਗੁਰ ਰੰਗ ਨਾ ਕੋਇ ਰੰਗਾਈਆ। ਪੜ੍ਹ ਪੜ੍ਹ ਥੱਕੇ ਵੇਦ ਕ਼ੁਰਾਨ, ਸ਼ਾਸਤਰ ਸਿਮਰਤ ਗੀਤਾ ਗਿਆਨ ਰਹੇ ਜਣਾਈਆ। ਕਲਮਿਆਂ ਨਾਲ ਕਰ ਕਲਿਆਣ, ਤੀਸ ਬਤੀਸਾ ਰਾਗ ਅਲਾਈਆ। ਮਸਲੇ ਕਰਕੇ ਅੰਜੀਲ ਕੁਰਾਨ, ਕਾਅਬੇ ਸੀਸ ਝੁਕਾਈਆ। ਤੈਨੂੰ ਮਿਲੇ ਨਾ ਕੋਈ ਸ੍ਰੀ ਭਗਵਾਨ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਮੰਦਰ ਮਸਜਿਦ ਗੁਰਦਵਾਰੇ ਮਠ ਤੇਰਾ ਕਰਨ ਧਿਆਨ, ਅੰਦਰੋਂ ਅੱਖ ਨਾ ਕੋਇ ਖੁਲ੍ਹਾਈਆ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫਿਰਨ ਸਵਾਨ, ਬਜਰ ਕਪਾਟੀ ਕੁੰਡਾ ਕੋਇ ਨਾ ਲਾਹੀਆ। ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਕਰਨ ਇਸ਼ਨਾਨ, ਆਤਮ ਸਰੋਵਰ ਨਹਾਵਣ ਕੋਇ ਨਾ ਜਾਈਆ। ਪੂਜਾ ਪਾਠ ਕਰਕੇ ਵੰਡਦੇ ਦਾਨ, ਦਾਤੇ ਦਾਨੀ ਤੇਰੇ ਚਰਨਾਂ
ਸੀਸ ਨਾ ਕੋਇ ਨਿਵਾਈਆ। ਗੁਰ ਅਵਤਾਰ ਕਹਿਣ ਅਸੀਂ ਹੋਏ ਹੈਰਾਨ, ਪੀਰ ਪੈਗ਼ੰਬਰ ਕਹਿਣ ਸਾਡੀ ਅੱਖ ਸ਼ਰਮਾਈਆ। ਤੇਰਾ ਸਾਚਾ ਸੁਣੇ ਨਾ ਕੋਈ ਫ਼ਰਮਾਣ, ਜੋ ਦਿਵਸ ਰੈਣ ਅੱਠੇ ਪਹਿਰ ਕਾਇਆ ਮੰਦਰ ਰਹੇ ਜਣਾਈਆ। ਕੂੜੀ ਕਿਰਿਆ ਜਗਤ ਹੋਇਆ ਅਭਿਮਾਨ, ਮਾਇਆ ਮਮਤਾ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ।
ਧੁਰ ਮਸਤਕ ਲੇਖਾ ਵੇਖ ਆਪ, ਆਪਣੀ ਦਇਆ ਕਮਾਈਆ। ਰੂਹ ਬੁੱਤ ਦਿਸੇ ਨਾ ਕੋਈ ਪਾਕ, ਖ਼ਾਕੀ ਖ਼ਾਕ ਨਾ ਕੋਇ ਚਤੁਰਾਈਆ। ਬੰਦ ਕੁਆੜੀ ਖੁਲ੍ਹਿਆ ਨਾ ਕਿਸੇ ਤਾਕ, ਪੜਦਾ ਸਕੇ ਨਾ ਕੋਇ ਉਠਾਈਆ। ਜਗਤ ਨੈਣਾਂ ਨਾਲ ਸਾਰੇ ਰਹੇ ਝਾਕ, ਨਿਜ ਨੇਤਰ ਅੱਖ ਨਾ ਕੋਇ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਭਵਿਖਤ ਵਾਕ, ਰਾਗਾਂ ਨਾਦਾਂ ਵਿਚ ਸੁਣਾਈਆ। ਜਨ ਭਗਤਾਂ ਆਪੇ ਦੇਵੇ ਸਾਥ, ਸਗਲਾ ਧੁਰ ਦਾ ਸੰਗ ਨਿਭਾਈਆ। ਪਰਗਟ ਹੋ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਫੇਰਾ ਪਾਈਆ। ਕਾਇਆ ਮੰਡਲ ਪਾ ਕੇ ਰਾਸ, ਅਚਰਜ ਲੀਲ੍ਹਾ ਦਏ ਵਖਾਈਆ। ਜਨ ਭਗਤਾਂ ਰੱਖੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਭੇਵ ਚੁਕਾ ਕੇ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਲੇਖਾ ਦਏ ਮੁਕਾਈਆ। ਅੰਤ ਮਿਲਾ ਕੇ ਆਪਣੀ ਜ਼ਾਤ, ਜੋਤੀ ਜੋਤ ਜੋਤ ਵਿਚ ਸਮਾਈਆ। ਕਿਰਪਾ ਕਰੇ ਕਮਲਾਪਾਤ, ਪਤਿਪਰਮੇਸ਼ਵਰ ਵਡ ਵਡਿਆਈਆ। ਸਚ ਮਹੱਲ ਵਖਾ ਮਹਿਰਾਬ, ਅਰਸ਼ ਕੁਰਸ਼ ਦੋਵੇਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਜਨ ਭਗਤ ਕਹਿਣ ਪ੍ਰਭ ਤੇਰਾ ਸਹਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਰੂਪ ਤੇਰਾ ਨਿਰੰਕਾਰਾ, ਜੋਤੀ ਜੋਤ ਡਗਮਗਾਈਆ। ਸ਼ਬਦ ਅਗੰਮ ਤੇਰਾ ਜੈਕਾਰਾ, ਦੋ ਜਹਾਨਾਂ ਕਰੇ ਸ਼ਨਵਾਈਆ। ਮਹੱਲ ਅਟੱਲ ਤੇਰਾ ਮਨਾਰਾ, ਸਚਖੰਡ ਸਾਚਾ ਸੋਭਾ ਪਾਈਆ। ਦੀਆ ਬਾਤੀ ਤੇਰਾ ਉਜਿਆਰਾ, ਨਿਰਗੁਣ ਜੋਤ ਇਕ ਅਖਵਾਈਆ। ਅਗੰਮ ਅਥਾਹ ਤੇਰਾ ਨਗਾਰਾ, ਨੌਬਤ ਨਾਮ ਸੁਣਾਈਆ। ਤੇਰਾ ਅੰਮ੍ਰਿਤ ਠੰਡਾ ਠਾਰਾ, ਜਲਧਾਰਾ ਇਕ ਵਹਾਈਆ। ਤ੍ਰੈਗੁਣ ਮਾਇਆ ਤੇਰਾ ਅੰਗਿਆਰਾ, ਪੰਜ ਤੱਤ ਤੇਰੀ ਵਡਿਆਈਆ। ਜੁਗ ਚੌਕੜੀ ਖੇਲ ਨਿਆਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਵਖਾਈਆ। ਨਿਰਗੁਣ ਸਰਗੁਣ ਤੇਰਾ ਅਵਤਾਰਾ, ਗੁਰ ਅਵਤਾਰ ਤੇਰਾ ਰੂਪ ਨਜ਼ਰੀ ਆਈਆ। ਪੀਰ ਪੈਗ਼ੰਬਰ ਤੇਰਾ ਅਖਾੜਾ, ਲੋਕਮਾਤ ਰਹੇ ਵਖਾਈਆ। ਜਨ ਭਗਤ ਤੇਰਾ ਨਜ਼ਾਰਾ, ਬੇਨਜ਼ੀਰ ਨਜ਼ਰੀ ਆਈਆ। ਕਰ ਕਿਰਪਾ ਦੇ ਉਹ ਇਸ਼ਾਰਾ, ਜਿਸ ਵਿਚ ਆਸ਼ਕ ਮਾਸ਼ੂਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਜਨ ਭਗਤ ਕਹਿਣ ਤੇਰੀ ਮਹਿੰਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੁਗ ਚੌਕੜੀ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਈਆ । ਵਸਣਹਾਰਾ ਘਟ ਘਟ, ਲੱਖ ਚੁਰਾਸੀ ਰਿਹਾ ਸਮਾਈਆ। ਸਚ ਦਵਾਰਾ ਖੋਲ੍ਹਣ ਵਾਲਾ ਹੱਟ, ਬਣ ਵਣਜਾਰਾ ਫੇਰੀ ਪਾਈਆ। ਲੱਖ ਚੁਰਾਸੀ ਵੇਖੇ ਆਪਣੀ ਅੱਖ, ਚਾਰੇ ਖਾਣੀ ਫੋਲ ਫੁਲਾਈਆ। ਭਗਤ ਸੁਹੇਲੇ ਵਿਚੋਂ ਕੱਢ, ਗੁਰ ਚੇਲੇ ਮੇਲ ਮਿਲਾਈਆ। ਜਗਤ ਰੀਤੀ ਵਿਚੋਂ ਕਰ ਕੇ ਅੱਡ, ਮੰਦਰ ਮਸੀਤੀ ਖਹਿੜਾ ਦਏ ਛੁਡਾਈਆ। ਜਗਤ ਦਵਾਰਾ ਕਰਕੇ ਪਾਰ ਹੱਦ, ਨਵ ਨੌ ਚਾਰ ਲੇਖ ਮੁਕਾਈਆ। ਧੁਰ ਦਰਗਾਹੀ ਸੁਣਾ ਕੇ ਛੰਦ, ਸੰਸਾ ਸਾਰਾ ਦਏ ਮਿਟਾਈਆ। ਆਤਮ ਪਰਮਾਤਮ ਚਾੜ੍ਹ ਕੇ ਰੰਗ, ਕਸੁੰਭੜਾ ਰੂਪ ਦਏ ਗਵਾਈਆ। ਨਿਝ ਘਰ ਦੇ ਕੇ ਸਚ ਅਨੰਦ, ਪਰਮਾਨੰਦ ਵਿਚ ਸਮਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਸੋ ਪੁਰਖ ਕਰੇ ਪੜ੍ਹਾਈਆ। ਲੇਖਾ ਜਾਣੇ ਆਪਣਾ ਮੰਮ, ਮਿਹਰਵਾਨ ਵਡ ਗੁਸਾਈਂਆ।
ਭਗਤ ਉਧਾਰਨ ਜਿਸ ਦਾ ਕੰਮ, ਨਿਹਕਰਮੀ ਇਕ ਅਖਵਾਈਆ। ਨਿਤ ਨਵਿਤ ਬੇੜਾ ਬੰਨ੍ਹ, ਨਈਆ ਨੌਕਾ ਨਾਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਇਕ ਅਖਵਾਈਆ।
ਜਨ ਭਗਤ ਪ੍ਰਭ ਮਾਰਨ ਤਾਹਨਾ, ਇਕੋ ਵਾਰ ਜਣਾਈਆ। ਕਲਜੁਗ ਵੇਖ ਜਗਤ ਜਹਾਨਾ, ਆਪਣੀ ਅੱਖ ਖੁਲ੍ਹਾਈਆ। ਸਤਿ ਧਰਮ ਨਾ ਦਿਸੇ ਕੋਈ ਨਿਸ਼ਾਨਾ, ਕੂੜੀ ਕਿਰਿਆ ਵੱਜੀ ਵਧਾਈਆ। ਚਾਰੋਂ ਕੁੰਟ ਮਾਣ ਅਭਿਮਾਨਾ, ਹੰਕਾਰ ਵਿਕਾਰ ਕਰੇ ਲੜਾਈਆ। ਮਨੁੱਸ਼ ਦਿਸੇ ਨਾ ਕੋਈ ਦਾਨਾ, ਮੂਰਖ ਮੁਗਧ ਨਜ਼ਰੀ ਆਈਆ। ਭਰਮੇ ਭੁੱਲੇ ਰਾਜ ਰਾਜਾਨਾ, ਸ਼ਾਹ ਸੁਲਤਾਨਾ ਸਾਰ ਨਾ ਪਾਈਆ। ਕਿਰਪਾ ਕਰ ਸ੍ਰੀ ਭਗਵਾਨਾ, ਹਰਿ ਭਗਤ ਰਹੇ ਜਣਾਈਆ। ਸਾਡਾ ਤੇਰੇ ਉਤੇ ਮਾਣਾ, ਸਿਦਕ ਤੇਰੇ ਨਾਲ ਰਖਾਈਆ। ਤੂੰ ਹਰ ਘਟ ਜਾਣੀ ਜਾਣਾ, ਗ੍ਰਹਿ ਗ੍ਰਹਿ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਫੇਰਾ ਪਾਈਆ।
ਸ੍ਰੀ ਭਗਵਾਨ ਸਚ ਦ੍ਰਿੜੌਂਦਾ ਏ। ਅਬਿਨਾਸ਼ੀ ਕਰਤਾ ਆਖ ਸੁਣੌਂਦਾ ਏ। ਸੋ ਪੁਰਖ ਨਿਰੰਜਣ ਸਾਚੀ ਕਾਰ ਕਮੌਂਦਾ ਏ। ਹਰਿ ਪੁਰਖ ਨਿੰਰਜਣ ਨਰ ਨਿਰੰਕਾਰ ਵੇਸ ਵਟੌਂਦਾ ਏ। ਸੁਹਾਵਣਹਾਰਾ ਸਾਚਾ ਸਚਖੰਡ ਦੇਸ, ਦਸੰਤਰ ਆਪਣਾ ਫੇਰਾ ਪੌਂਦਾ ਏ। ਮਾਲਕ ਦੋ ਜਹਾਨਾਂ ਨਰੇਸ਼, ਨਿਰਗੁਣ ਆਪਣੀ ਖੇਲ ਵਖੌਂਦਾ ਏ। ਨਾ ਮੁੱਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁਡਾਇਆ ਨਜ਼ਰ ਕੋਇ ਨਾ ਆਉਂਦਾ ਏ। ਜਿਸ ਨੂੰ ਪੁਰਖ ਅਕਾਲ ਮੰਨਿਆ ਦਸ ਦਸਮੇਸ, ਦਹਿ ਦਿਸ਼ਾ ਖੋਜ ਖੁਜੌਂਦਾ ਏ। ਜੋ ਆਦਿ ਜੁਗਾਦਿ ਰਹੇ ਹਮੇਸ਼, ਜੀਵਣ ਮਰਨ ਨਾ ਰੂਪ ਵਟੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜੇ ਦੇ ਸੰਦੇਸ਼, ਸੁਨੇਹੜਾ ਇਕ ਸੁਣੌਂਦਾ ਏ। ਲੱਖ ਚੁਰਾਸੀ ਰਚਕੇ ਖੇਡ, ਅੰਡਜ ਜੇਰਜ ਉਤਭੁਜ ਸੇਤਜ ਖਾਣੀ ਬਾਣੀ ਆਪਣਾ ਰਾਹ ਵਖੌਂਦਾ ਏ। ਨਜ਼ਰੀ ਆ ਕੇ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕੌਂਦਾ ਏ। ਰੁੱਤ ਸੁਹਾਵੇ ਬਸੰਤੀ ਚੇਤ, ਗੁਲਸ਼ਨ ਆਪ ਮਹਿਕੌਂਦਾ ਏ। ਜਨ ਭਗਤਾਂ ਅੰਦਰ ਵੜਕੇ ਦੱਸੇ ਭੇਤ, ਬਾਹਰੋਂ ਵਿਦਿਆ ਨਾ ਕੋਇ ਪੜ੍ਹੌਂਦਾ ਏ। ਸਚ ਸਵਾਮੀ ਬਣ ਕੇ ਖੇਵਟ ਖੇਟ, ਬੇੜਾ ਆਪਣੇ ਕੰਧ ਉਠੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣੌਂਦਾ ਏ।
ਜਨ ਭਗਤਾਂ ਆਪ ਜਣੌਂਦਾ ਏ। ਦੀਨ ਦਿਆਲ ਦਇਆ ਕਮੌਂਦਾ ਏ। ਸ੍ਰੀ ਭਗਵਾਨ ਵੇਖ ਵਖੌਂਦਾ ਏ। ਨੌਜਵਾਨ ਫੇਰਾ ਪੌਂਦਾ ਏ। ਲੋਕਮਾਤ ਡੇਰਾ ਲੌਂਦਾ ਏ। ਸੰਬਲ ਨਗਰ ਇਕ ਸੁਹੌਂਦਾ ਏ। ਸੰਭਲ ਸੰਭਲ ਚਰਨ ਟਿਕੌਂਦਾ ਏ। ਜਗ ਨੇਤਰ ਨਜ਼ਰ ਕਿਸੇ ਨਾ ਔਂਦਾ ਏ। ਜਨ ਭਗਤਾਂ ਦਇਆ ਕਮੌਂਦਾ ਏ। ਆਪਣੇ ਮਿਲਣ ਦਾ ਸੋਹਣਾ ਸਮਾਂ, ਸੁਹੰਜਣੀ ਰੁੱਤ ਵਖੌਂਦਾ ਏ। ਨਾਮ ਦ੍ਰਿੜਾਵੇ ਦਮ ਦਮਾਂ, ਦਾਮਨ ਪਲੂ ਆਪ ਫੜੌਂਦਾ ਏ। ਰਾਗ ਸੁਣਾਕੇ ਧੁਰ ਦਾ ਕੰਨਾਂ, ਅਨੁਰਾਗੀ ਰਾਗ ਅਲੌਂਦਾ ਏ। ਫੜ ਉਠਾਵੇ ਉਠ ਮੇਰਿਆ ਚੰਨਾਂ, ਚੰਦ ਚਾਂਦਨਾ ਨੂਰ ਚਮਕੌਂਦਾ ਏ। ਨੇਤਰ ਵੇਖ ਸ਼ਰਮਾਏ ਧੰਨਾ, ਨਾਮਾ ਨਿਉਂ ਨਿਉਂ ਸੀਸ ਝੁਕੌਂਦਾ ਏ। ਧੁਰ ਦਾ ਠਾਕਰ ਜਿਨ੍ਹਾਂ ਨਾਲ ਮੰਨਾਂ, ਮਨਸਾ ਆਸਾ ਪੂਰ ਕਰੌਂਦਾ ਏ। ਕਲਜੁਗ ਅੰਤਮ ਜੀਵ ਜਹਾਨ ਅੰਨ੍ਹਾਂ, ਹਰਿ ਕਾ ਦਰਸ ਕੋਇ ਨਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖੌਂਦਾ ਏ।
ਜਨ ਭਗਤ ਕਹਿਣ ਪ੍ਰਭ ਤੇਰਾ ਨਗਾਰਾ, ਇਕੋ ਇਕ ਵਜਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਪਰਵਾਹ ਅਖਵਾਈਆ। ਤੰਦ ਤਾਰ ਨਾ ਕੋਇ ਸਤਾਰਾ, ਰੂਪ ਰੰਗ ਨਾ ਕੋਇ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਮਾਣ ਮਿਲੇ ਨਾ ਕਿਸੇ ਸ਼ਾਹੀਆ। ਜਿਸ ਘਰ ਬਹਿ ਕੇ ਭਗਤਾਂ ਕਰੇ ਪਿਆਰਾ,
ਮੰਦਰ ਮਹੱਲ ਅਟੱਲ ਇਕ ਅਖਵਾਈਆ। ਨਾ ਕੋਈ ਦੀਸੇ ਚਾਰ ਦਵਾਰਾ, ਮਿੱਟੀ ਗਾਰਾ ਨਾ ਕੋਇ ਲਗਾਈਆ। ਨਾ ਕੋਈ ਬਾਡੀ ਬਣਾਏ ਤਰਖਾਣਾ, ਘਾੜਤ ਆਪਣੇ ਹੱਥ ਰਖਾਈਆ। ਦੀਵਾ ਬਾਤੀ ਕਰਕੇ ਇਕ ਉਜਿਆਰਾ, ਕਮਲਾਪਾਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਈਆ।
ਜਨ ਭਗਤ ਕਹਿਣ ਪ੍ਰਭ ਚਾੜ੍ਹ ਰੰਗ, ਰੰਗਣ ਇਕ ਰੰਗਾਈਆ। ਧੰਨ ਭਾਗ ਜੇ ਮਿਲਿਆ ਤੇਰਾ ਸੰਗ, ਸੰਜੋਗੀ ਬੇਪਰਵਾਹੀਆ। ਅੰਤਰ ਆਤਮ ਦੇ ਅਨੰਦ, ਅਨੰਦ ਇਕ ਵਖਾਈਆ। ਤੇਰੇ ਨਾਲ ਮਿਲ ਕੇ ਸਾਂਝਾ ਢੋਲਾ ਗਾਈਏ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਚ ਦੁਆਰਾ ਹਰਿ ਕਰਤਾਰਾ ਲਈਏ ਮੰਗ, ਬਣਕੇ ਮਾਂਗਤ ਭਿੱਖਕ ਆਪਣੀ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਦਾਤਾ ਗਹਿਰ ਗੰਭੀਰ ਅਖਵਾਈਆ। ਨਾਮ ਵਸਤ ਅਮੋਲਕ ਵੰਡ, ਆਪਣੀ ਹੱਥੀਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ।
ਜਨ ਭਗਤ ਕਹਿਣ ਵੇਖ ਕਲਜੁਗ ਆਇਆ, ਪ੍ਰਭ ਆਪਣੀ ਧਾਰ ਚਲਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਚਾਰ ਵਰਨ ਰਿਹਾ ਡਰਾਈਆ। ਚਾਰੇ ਖਾਣੀ ਹੋਏ ਹਲਕਾਇਆ, ਚਾਰੇ ਬਾਣੀ ਮਾਣ ਮਿਟਾਈਆ। ਚਾਰ ਜੁਗ ਦਾ ਲਹਿਣਾ ਦੇਣਾ ਨਜ਼ਰ ਨਾ ਆਇਆ, ਦਹਿ ਦਿਸ਼ਾ ਵੇਖਿਆ ਅੱਖ ਉਠਾਈਆ। ਵੇਦ ਪੁਰਨ ਸ਼ਾਸਤਰ ਸਿਮਰਤ ਰਹੇ ਕੁਰਲਾਇਆ, ਊਚੀ ਕੂਕ ਕੂਕ ਸੁਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੇਣ ਦੁਹਾਇਆ, ਗੁਰੂਦੁਵਾਰ ਨਾ ਕੋਇ ਵਡਿਆਈਆ। ਸਾਚਾ ਮੇਲ ਨਾ ਕੋਇ ਮਿਲਾਇਆ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੇਰਾ ਰੰਗ ਨਾ ਕੋਇ ਵਖਾਈਆ। ਕੋਟਨ ਕੋਟ ਸਿਫ਼ਤੀ ਨਾਮ ਜੀਵ ਜੰਤ ਰਹੇ ਗਾਇਆ, ਸਾਧ ਸੰਤ ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਪ੍ਰਭੂ ਸਨਮੁਖ ਹੋ ਕੇ ਤੇਰਾ ਦਰਸ ਕਿਸੇ ਨਾ ਪਾਇਆ, ਸਵੱਛ ਸਰੂਪੀ ਨਜ਼ਰ ਕਿਸੇ ਨਾ ਆਈਆ। ਕਿਸੇ ਨੂੰ ਜੰਗਲਾਂ ਵਿਚ ਫਿਰਾਇਆ, ਕਿਸੇ ਨੂੰ ਧੂੜੀ ਖ਼ਾਕ ਰਮਾਈਆ। ਕਿਸੇ ਨੂੰ ਪਾਣੀ ਵਿਚ ਠਰਾਇਆ, ਕਿਸੇ ਨੂੰ ਅਗਨੀ ਨਾਲ ਜਲਾਈਆ। ਕਿਸੇ ਨੂੰ ਨਿਓਲੀ ਕਰਮ ਵਿਚ ਲਾਇਆ, ਕਿਸੇ ਨੂੰ ਕਰਮ ਕਾਂਡ ਦਿਤਾ ਸਮਝਾਈਆ। ਕਿਸੇ ਨੂੰ ਮਾਇਆ ਭਰਮ ਭੁਲਾਇਆ, ਕਿਸੇ ਨੂੰ ਚੱਕਰਾਂ ਵਿਚ ਚਲਾਈਆ। ਕਿਸੇ ਨੂੰ ਪੱਥਰਾਂ ਦੀ ਪੂਜਾ ਕਰਨ ਡਾਹਿਆ, ਕਿਸੇ ਨੂੰ ਸੱਥਰਾਂ ਸੇਜ ਸੁਆਈਆ। ਕਿਸੇ ਨੂੰ ਅੱਖਰਾਂ ਨਾਲ ਪੜ੍ਹਾਇਆ, ਕਿਸੇ ਨੂੰ ਵੱਖਰਾ ਰਾਹ ਬਤਾਈਆ। ਕਿਸੇ ਨੂੰ ਸਫ਼ਰਾਂ ਵਿਚ ਪਾਇਆ, ਸੇਲੀ ਟੋਪੀ ਸੀਸ ਟਿਕਾਈਆ। ਕਿਸੇ ਨੂੰ ਮੰਤਰਾਂ ਵਿਚ ਗਾਇਆ, ਕਿਸੇ ਨੂੰ ਨੇਤਰਾਂ ਨਾਲ ਕਰੀ ਕੁੜਮਾਈਆ। ਕਿਸੇ ਨੂੰ ਮੰਦਰਾਂ ਵਿਚ ਬਹਾਇਆ, ਕਿਸੇ ਨੂੰ ਜੰਗਲਾਂ ਵਿਚ ਰੁਲਾਈਆ। ਕਿਸੇ ਨੂੰ ਕੰਦਰਾਂ ਵਿਚ ਫਸਾਇਆ, ਕਿਸੇ ਨੂੰ ਚੋਟੀ ਪਰਬਤ ਟਿੱਲੇ ਦਿਤਾ ਚੜ੍ਹਾਈਆ। ਕਿਸੇ ਨੂੰ ਮੁੰਦਰਾਂ ਨਾਲ ਭਰਮਾਇਆ, ਕਿਸੇ ਦੇ ਮੁਰਲੀ ਹੱਥ ਫੜਾਈਆ। ਕਿਸੇ ਨੂੰ ਸੀਤਾ ਨਾਲ ਪਰਨਾਇਆ, ਕਿਸੇ ਨੂੰ ਜੰਗਲਾਂ ਵਿਚ ਜੁਦਾਈਆ। ਕਿਸੇ ਨੂੰ ਗੀਤਾ ਨਾਲ ਸਮਝਾਇਆ, ਕਿਸੇ ਨੂੰ ਪ੍ਰੀਤਾਂ ਵਿਚ ਮੇਲ ਮਿਲਾਈਆ। ਕਿਸੇ ਨੂੰ ਅੰਗੀਠੇ ਵਿਚ ਤਪਾਇਆ, ਕਿਸੇ ਨੂੰ ਤੱਤੀ ਲੋਹਾਂ ਉਤੇ ਟਿਕਾਈਆ। ਕਿਸੇ ਨੂੰ ਜੀਤੇ ਜੀ ਦਿਤਾ ਬਦਲਾਇਆ, ਕਿਸੇ ਨੂੰ ਰੀਤ ਆਪਣੀ ਇਕ ਸਮਝਾਈਆ। ਕਿਸੇ ਨੂੰ ਨੀਚੋ ਨੀਚ ਦਿਤਾ ਦਰਸਾਇਆ, ਕਿਸੇ ਨੂੰ ਊਚੋ ਊਚ ਨਜ਼ਰੀ ਆਈਆ। ਕਿਸੇ ਨੂੰ ਦਹਿਲੀਜ਼ਾਂ ਵਿਚ ਬਹਾਇਆ, ਕਿਸੇ ਨੂੰ ਗੋਦੀ ਰਿਹਾ ਉਠਾਈਆ। ਕਿਸੇ ਨੂੰ ਕ਼ਮੀਜ਼ਾਂ ਨਾਲ ਪਰਚਾਇਆ, ਕਿਸੇ ਨੂੰ ਨਗਨ ਕਰ ਕਰ ਓਢਨ ਸੀਸ ਨਾ ਕੋਇ ਟਿਕਾਈਆ। ਕਿਸੇ ਨੂੰ ਘਰ ਘਰ ਮੰਗਣ ਡਾਹਿਆ, ਕਿਸੇ ਨੂੰ ਦੇਵੇ ਰਿਜ਼ਕ ਸਬਾਈਆ। ਕਿਸੇ ਨੂੰ ਗੁਰ ਅਵਤਾਰ ਜਣਾਇਆ, ਕਿਸੇ ਨੂੰ ਪੀਰ ਪੈਗ਼ੰਬਰ ਦਿਤੀ ਵਡਿਆਈਆ। ਕਿਸੇ ਨੂੰ ਭਗਤ ਭਗਵਾਨ ਅਖਵਾਇਆ, ਕਿਸੇ ਨੂੰ ਸੰਤ ਸੱਜਣ ਜਣਾਈਆ। ਕਿਸੇ ਨੂੰ ਗੁਰਮੁਖ ਵੰਡ ਵੰਡਾਇਆ, ਕਿਸੇ ਨੂੰ ਗੁਰਸਿਖ ਰਾਹ ਵਖਾਈਆ। ਕਿਸੇ ਨੂੰ ਚਾਰੇ ਬਾਣੀ ਨਾਲ ਪੜ੍ਹਾਇਆ,
ਕਿਸੇ ਨੂੰ ਭੰਡਾਰਾ ਵਰਤਾਵਣ ਸੇਵਾ ਲਾਈਆ। ਕਿਸੇ ਨੂੰ ਮਾਰਨ ਹਕ ਰਖਾਇਆ, ਲਏ ਦੀਬਾਣ ਆਪ ਜਣਾਈਆ। ਪਰਤੱਖ ਰੂਪ ਸਾਖਿਆਤ ਨਾ ਕਿਸੇ ਵਖਾਇਆ, ਆਖਰ ਸਭ ਨੂੰ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵਸਤ ਦੇ ਵਰਤਾਈਆ।
ਜਨ ਭਗਤ ਕਹਿਣ ਤੈਨੂੰ ਮੰਗਦੇ ਵੇਖੇ ਅਸੰਖ, ਸੰਖਿਆ ਗਣਿਤ ਵਿਚ ਨਾ ਆਈਆ। ਤੈਨੂੰ ਲੱਭਦੇ ਪਰਮ ਹੰਸ, ਚੋਟੀਆਂ ਸੀਸ ਮੁਨਾਈਆ। ਤੈਨੂੰ ਸੰਤ ਬਣੌਂਦੇ ਕੰਤ, ਨਾਰ ਸੁਲਖਣੀ ਰੂਪ ਵਟਾਈਆ। ਤੈਨੂੰ ਮਾਲਕ ਕਹਿੰਦੇ ਜੀਵ ਜੰਤ, ਖ਼ਾਲਕ ਖ਼ਲਕ ਖ਼ੁਦਾਈਆ। ਤੇਰੇ ਦਰ ਤੇ ਬੈਠੇ ਕੋਟ ਮੰਗਤ, ਦਰ ਦਰਵੇਸ਼ ਅਲਖ ਜਗਾਈਆ। ਤੈਨੂੰ ਪੜ੍ਹਦੇ ਸਾਰੇ ਪੰਡਤ, ਵਿਦਿਆ ਨਾਲ ਦ੍ਰਿੜਾਈਆ। ਤੈਨੂੰ ਸਮਝਣ ਜੇਰਜ ਅੰਡਜ, ਉਤਭੁਜ ਸੇਤਜ ਰਿਹਾ ਸਮਾਈਆ । ਤੈਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਬੰਦਨ, ਕਰੋੜ ਤੇਤੀਸਾ ਸੀਸ ਨਿਵਾਈਆ। ਤੈਨੂੰ ਆਰਤੀ ਕਰਦੇ ਲਗਾ ਕੇ ਮੱਥੇ ਚੰਦਨ, ਤ੍ਰਿਸੂਲੀ ਰੂਪ ਵਟਾਈਆ। ਤੈਨੂੰ ਲੱਭਦੇ ਬਣ ਬਣ ਮਾਤ ਮਲੰਗਣ, ਭੱਜਣ ਵਾਹੋ ਦਾਹੀਆ। ਜਨ ਭਗਤ ਤੈਨੂੰ ਘਰ ਆਪਣੇ ਸੱਦਣ, ਪ੍ਰਭੂ ਬਾਹਰ ਖੋਜਣ ਕੋਇ ਨਾ ਜਾਈਆ। ਤੂੰ ਆ ਕੇ ਵੇਖ ਭਗਤਾਂ ਦਾ ਗਗਨ, ਜੋ ਕਾਇਆ ਮੰਦਰ ਅੰਦਰ ਦਿਤਾ ਟਿਕਾਈਆ। ਜਿਸ ਭੂਮਿਕਾ ਰਹੇਂ ਮਗਨ, ਮਗਧ ਦੇਸ ਉਹ ਅਖਵਾਈਆ। ਦੀਪਕ ਨਿਰਾਲੇ ਅਗੰਮੀ ਜਗਣ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਤੇਰਾ ਰੂਪ ਸਰੂਪ ਅਨੂਪ ਮੂਰਤ ਮਦਨ, ਪੰਜ ਤੱਤ ਬਦਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਫੇਰਾ ਪਾਈਆ।
ਜਨ ਭਗਤ ਕਹੇ ਤੈਨੂੰ ਘਰ ਮੰਗਾਉਂਣਾ, ਇਕੋ ਓਟ ਰਖਾਈਆ। ਪ੍ਰੇਮ ਪਿਆਰ ਦਾ ਵਾਸਤਾ ਪੌਣਾ, ਬਿਰਹੋਂ ਤੀਰ ਚਲਾਈਆ। ਆਹਿਸਤਾ ਆਹਿਸਤਾ ਤੇਰਾ ਪੰਧ ਮੁਕਾਉਣਾ, ਵਾਸਤਾ ਤੇਰੇ ਨਾਲ ਜੁੜਾਈਆ। ਸਿਮਰਤ ਸ਼ਾਸਤਰਾਂ ਪੰਧ ਮਕੌਣਾ, ਗਾਇਤਰੀ ਮੰਤਰ ਨਾ ਕੋਇ ਵਡਿਆਈਆ। ਨਾਮ ਗਾਤਰਾ ਇਕੋ ਪੌਣਾ, ਜਿਸ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਪ੍ਰਿਥਮੀ ਆਕਾਸ਼ ਦਾ ਡੇਰਾ ਢੌਣਾ, ਗਗਨ ਗਗਨੰਤਰ ਵੇਖ ਵਖਾਈਆ। ਸਮਰੱਥ ਸਵਾਮੀ ਤੇਰਾ ਦਰਸ਼ਨ ਪੌਣਾ, ਦੂਜਾ ਇਸ਼ਟ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਪੂਰਬ ਦੇ ਚੁਕਾਈਆ।
ਜਨ ਭਗਤ ਕਹੇ ਤੂੰ ਮੇਰਾ ਮਕ਼ਰੂਜ਼, ਕਰਜ਼ੇਦਾਰ ਅਖਵਾਈਆ। ਸਾਡਾ ਅਸਲ ਨਾਲ ਦੇਦੇ ਹੁਣ ਸੂਦ, ਲੇਖਾ ਸਭ ਦਾ ਝੋਲੀ ਪਾਈਆ। ਭਗਤ ਵੀ ਹਾਜ਼ਰ ਭਗਵਾਨ ਵੀ ਮੌਜ਼ੂਦ, ਦੋਹਾ ਜੁੜਿਆ ਜੋੜਾ ਇਕੋ ਥਾਈਆ। ਦੋਹਾਂ ਦੀ ਸਾਂਝੀ ਬਣੀ ਹਦੂਦ, ਵੰਡਣ ਵੰਡ ਨਾ ਕੋਈ ਵੰਡਾਈਆ। ਮੈਂ ਨਫ਼ਰ ਤੂੰ ਮਾਲਕ ਮੇਰਾ ਮਹਿਬੂਬ, ਮੰਜ਼ਲੇ ਮਕਸੂਦ ਚੜ੍ਹਕੇ ਆਪਣਾ ਪੰਧ ਮੁਕਾਈਆ। ਤੇਰੇ ਦਰ ਤੇ ਦੇਵਾਂ ਸਚ ਸਬੂਤ, ਸਬਰ ਨਾਲ ਸਮਝਾਈਆ। ਠਾਕਰ ਤੇਰੇ ਪ੍ਰੇਮ ਪਿਆਰ ਅੰਦਰ ਭਗਤ ਗਏ ਝੂਜ, ਝੁਕ ਝੁਕ ਆਪਣਾ ਸੀਸ ਨਿਵਾਈਆ। ਵਿਚੋਂ ਕੱਢਕੇ ਦਵੈਤੀ ਦੂਜ, ਦੂਏ ਨਾਲ ਸਿਫ਼ਰਾ ਦਿਤਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਇਕ ਸਮਝਾਈਆ।
ਜਨ ਭਗਤ ਕਹਿਣ ਕੀ ਤੈਨੂੰ ਖ਼ਤਰਾ, ਪ੍ਰਭ ਸਚ ਦੇ ਸਮਝਾਈਆ। ਤੇਰੇ ਨੂਰ ਦਾ ਇਕੋ ਕਤਰਾ, ਕਾਤਲ ਮਕਤੂਲ ਪਾਰ ਕਰਾਈਆ। ਤੇਰੇ ਨਾਮ ਦਾ ਇਕੋ ਪਤਰਾ, ਬਿਨ ਹਰਫ਼ਾਂ ਨਜ਼ਰੀ ਆਈਆ। ਤੇਰੇ ਨਾਮ ਦਾ ਇਕੋ ਅੱਖਰਾ, ਨਿਰਅੱਖਰ ਰਿਹਾ ਜਣਾਈਆ। ਤੇਰੇ ਨੁਹਾਰ ਦਾ ਅਨੋਖਾ ਨਖ਼ਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਤੇਰੇ ਪ੍ਰੇਮ ਪਿਆਰ ਦਾ ਸੋਹਣਾ ਸਥਰਾ, ਗੋਬਿੰਦ ਗਿਆ ਹੰਢਾਈਆ। ਤੇਰਾ ਧਾਮ ਨਿਰਾਲਾ ਵੱਖਰਾ, ਸਚਖੰਡ ਸੋਭਾ ਪਾਈਆ। ਜਿਥੇ ਕੋਈ ਭੇਟਾ ਦੇਣਾ ਪਏ ਨਾ ਬਕਰਾ ਛਤਰਾ, ਵੱਢੀ ਖੋਰ
ਨਾ ਕੋਇ ਅਖਵਾਈਆ। ਪੰਡਤ ਪਾਂਧਾ ਮੁੱਲਾ ਸ਼ੇਖ਼ ਮੁਸਾਇਕ ਕੋਈ ਪੜ੍ਹਾਈ ਕਰੇ ਨਾ ਵਿਚ ਸਤਰਾਂ, ਕਲਮ ਸ਼ਾਹੀ ਨਾ ਕੋਇ ਲਿਖਾਈਆ। ਜਨ ਭਗਤ ਕਹੇ ਪ੍ਰਭ ਲੈ ਜਾ ਓਸ ਵਤਨਾ, ਜਿਸ ਵਤਨ ਦਾ ਮਾਲਕ ਤੂੰ ਅਖਵਾਈਆ। ਸਾਡਾ ਚਲੇ ਕੋਈ ਨਾ ਯਤਨਾ, ਯਾਤਰੂ ਤੇਰੇ ਦਰ ਤੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਸਦ ਵਡਿਆਈ ਦੇਵੇ ਭਗਵੰਤ, ਜਨ ਭਗਤਾਂ ਮਾਣ ਰਖਾਇੰਦਾ। ਲੇਖਾ ਜਾਣ ਜੁਗਾਂ ਜੁਗੰਤ, ਜੁਗ ਚੌਕੜੀ ਭੇਵ ਖੁਲ੍ਹਾਇੰਦਾ। ਸਤਿ ਧਰਮ ਬਣਾ ਕੇ ਬਣਤ, ਕੂੜੀ ਕਿਰਿਆ ਮੇਟ ਮਿਟਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਨਾਤਾ ਤੁੜਾ ਕੇ ਸਵਰਗ ਬਹਿਸ਼ਤ ਜੰਨਤ, ਚਰਨ ਕਵਲ ਇਕ ਸਮਝਾਇੰਦਾ। ਲੇਖ ਮੁਕਾ ਕੇ ਉਤਰ ਪੂਰਬ ਪੱਛਮ ਦੱਖਣ ਸਿਮਤ, ਸਿਰਫ਼ ਇਕੋ ਰਾਹ ਜਣਾਇੰਦਾ। ਜਨ ਭਗਤੋ ਤੁਹਾਡੀ ਅਗੰਮੀ ਸਿਫ਼ਤ, ਅਬਿਨਾਸ਼ੀ ਕਰਤਾ ਆਪੇ ਗਾਇੰਦਾ। ਜਿਸ ਦੇ ਪ੍ਰੇਮ ਪਿਆਰ ਅੰਦਰ ਹੋਇਆ ਗਰਿਫ਼ਤ, ਪੱਲੂ ਅਵਰ ਨਾ ਕੋਇ ਛੁਡਾਇੰਦਾ। ਨਾਤਾ ਤੋੜ ਕੇ ਸਾਰੀ ਸ੍ਰਿਸ਼ਟ, ਜਨ ਭਗਤਾਂ ਮੇਲ ਮਿਲਾਇੰਦਾ। ਕਾਇਆ ਮੰਦਰ ਖੋਲ ਕੇ ਦ੍ਰਿਸ਼ਟ, ਦ੍ਰਿਸ਼ਟੀ ਆਪਣੀ ਇਕੋ ਪਾਇੰਦਾ। ਆਤਮ ਪਰਮਾਤਮ ਮਿਲ ਕੇ ਮਾਣੋ ਸਾਚਾ ਗ੍ਰਿਸਤ, ਆਸ਼ਰਮ ਇਕੋ ਇਕ ਜਣਾਇੰਦਾ। ਜਨ ਭਗਤ ਸਦਾ ਰਹੋ ਨਿਸਚਿੰਤ, ਚਿੰਤਾ ਰੋਗ ਸਰਬ ਗਵਾਇੰਦਾ। ਪੁਰਖ ਅਕਾਲ ਸਾਚਾ ਪਿਤ, ਪਤਿਪਰਮੇਸ਼ਵਰ ਗੋਦ ਉਠਾਇੰਦਾ। ਏਥੇ ਓਥੇ ਦੋ ਜਹਾਨ ਕਰੇ ਹਿਤ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਧੁਰ ਦਾ ਲੇਖਾ ਦੇਵੇ ਲਿਖ, ਪਿਛਲਾ ਅਗਲਾ ਲਹਿਣਾ ਝੋਲੀ ਪਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਹਿਤ, ਨੇਹਕਰਮੀ ਆਪਣਾ ਕਰਮ ਕਮਾਇੰਦਾ। ਅਬਿਨਾਸ਼ੀ ਕਰਤਾ ਵਸੇ ਚਿਤ, ਚੇਤਨ ਸੁਰਤੀ ਆਪ ਉਠਾਇੰਦਾ । ਕਰਵਟ ਲੈ ਬਦਲੇ ਪਿਠ, ਸਨਮੁਖ ਆਪਣਾ ਰੂਪ ਧਰਾਇੰਦਾ। ਜਨਮ ਕਰਮ ਦਾ ਲਹਿਣਾ ਲਏ ਨਜਿਠ, ਲੇਖਾ ਧੁਰ ਦਾ ਝੋਲੀ ਪਾਇੰਦਾ। ਕਰ ਕੇ ਖੇਲ ਪ੍ਰਭੂ ਅਨਡਿਠ, ਅਨਡਿੱਠੀ ਕਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ।
ਜਨ ਭਗਤਾਂ ਵੇਖੇ ਚਾਰ ਕੁੰਟ, ਕੁੰਡਾ ਖਿੜਕੀ ਆਪ ਖੁਲ੍ਹਾਈਆ। ਮਿਹਰਵਾਨ ਹੋ ਨਿਵਾਸੀ ਬੈਕੁੰਠ, ਦਹਿ ਦਿਸ਼ਾ ਫੋਲ ਫੁਲਾਈਆ। ਲੇਖਾ ਜਾਣੇ ਜਿਨ੍ਹਾਂ ਕਰਾਈ ਸੁਨਤ, ਮੂੰਡ ਮੁੰਡਾਏ ਖੋਜ ਖੁਜਾਈਆ। ਕੇਸਾ ਧਾਰੀ ਦੱਸੇ ਮੁਲਕ, ਮਾਲਕ ਬੇਪਰਵਾਹੀਆ। ਜੋ ਆਪਣੀ ਧਾਰੋਂ ਪਰਤ ਕੇ ਆਇਆ ਉਲਟ, ਉਲਟੀ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੱਥ ਰਖਾਏ ਪੁਸ਼ਤ, ਪਨਾਹ ਇਕੋ ਘਰ ਵਖਾਈਆ।
ਸਾਚੇ ਘਰ ਦੇਵੇ ਪਨਾਹ, ਮਿਹਰਵਾਨ ਨਜ਼ਰ ਟਿਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਦੁਰਮਤ ਮੈਲ ਧੁਵਾਈਆ। ਸਾਚਾ ਮੰਤਰ ਸੁਣਾ ਕੇ ਨਾਂ, ਨਾਉਂ ਨਿਰੰਕਾਰ ਦਿਤਾ ਦ੍ਰਿੜਾਈਆ। ਸਾਚਾ ਖੇੜਾ ਵਸਾਕੇ ਗਰਾਮ, ਸਾਢੇ ਤਿੰਨ ਹੱਥ ਖ਼ੁਸ਼ੀ ਵਖਾਈਆ। ਨੌ ਦਵਾਰੇ ਕਰ ਇੰਤਜਾਮ, ਨੌ ਰਸ ਬੈਠੇ ਡੇਰਾ ਢਾਹੀਆ। ਧੁਰ ਦਾ ਦੇ ਕੇ ਇਕ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ।
ਜਨ ਭਗਤ ਕਹੇ ਪ੍ਰਭ ਤੇਰੀ ਤਰਨੀ ਤਰਨਾ, ਤਰਲ ਜਵਾਨੀ ਤੇਰੀ ਝੋਲੀ ਪਾਈਆ। ਤੇਰੇ ਦਵਾਰੇ ਹਰਿ ਜੂ ਮਰਨਾ, ਬੌਹੜ ਮਰਨ ਨਾ ਕੋਇ ਰਖਾਈਆ। ਤੇਰੇ ਦਵਾਰੇ ਅੰਤਰ ਵੜਨਾ, ਬਾਹਰੋਂ ਪੰਧ ਮੁਕਾਈਆ। ਤੇਰੇ ਮੰਦਰ ਸਾਚੇ ਚੜ੍ਹਨਾ, ਸੋਹਣੀ ਸੇਜ ਸੁਹਾਈਆ। ਤੇਰਾ ਢੋਲਾ ਨਾਮ ਇਕੋ ਪੜ੍ਹਨਾ, ਸੋਹੰ ਰਾਗ ਅਲਾਈਆ।
ਨਾਤਾ ਤੋੜ ਕੇ ਵਰਨਾਂ ਬਰਨਾਂ, ਸਾਚੀ ਸਰਨ ਇਕ ਰਖਾਈਆ। ਨੇਤਰ ਖੋਲ੍ਹ ਕੇ ਹਰਨਾ ਫਰਨਾ, ਨਿਜ ਘਰ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲਿਆ ਮੇਲ ਨਾ ਹੋਏ ਜੁਦਾਈਆ।
ਜੁਦਾਈ ਜਗਤ ਗਵਾਵਾਂਗਾ। ਜਨ ਭਗਤ ਵਡਿਆਈ ਇਕ ਰਖਾਵਾਂਗਾ। ਘਰ ਸਾਚੇ ਕਰ ਕੁੜਮਾਈ, ਖ਼ੁਸ਼ੀ ਇਕ ਪਰਗਟਾਵਾਂਗਾ। ਗ੍ਰਹਿ ਮੰਦਰ ਵੱਜੇ ਵਧਾਈ, ਅਗੰਮੀ ਰਾਗ ਸੁਣਾਵਾਂਗਾ। ਲੇਖਾ ਜਾਣ ਕੇ ਥਾਉਂ ਥਾਈਂ, ਰਾਤੀਂ ਸੁਤਿਆਂ ਆਪ ਉਠਾਵਾਂਗਾ। ਕਰਾਂ ਪਿਆਰ ਜਿਉਂ ਪੁੱਤਰਾਂ ਮਾਈ, ਪੂਤ ਸਪੂਤ ਗਲੇ ਲਗਾਵਾਂਗਾ। ਚਾਰ ਵਰਨ ਦਿਆਂ ਵਡਿਆਈ, ਝੀਵਰ ਛੀਂਬੇ ਨਾਈ ਆਪਣੇ ਰੰਗ ਰੰਗਾਵਾਂਗਾ। ਕਰ ਕੇ ਖੇਲ ਬੇਪਰਵਾਹੀ, ਬੇਪਰਵਾਹੀ ਵਿਚ ਸਮਾਵਾਂਗਾ। ਜਨ ਭਗਤਾਂ ਸਾਚੇ ਮੰਦਰ ਦਿਆਂ ਬਹਾਈ, ਬਹਿ ਕੇ ਆਪਣਾ ਦਰਸ ਦਿਖਾਵਾਂਗਾ। ਜਿਥੋਂ ਸਕੇ ਨਾ ਕੋਇ ਹਿਲਾਈ, ਹਾਲਤ ਸਭ ਦੀ ਵੇਖ ਵਖਾਵਾਂਗਾ। ਜਨ ਭਗਤੋ ਤੁਹਾਡੀ ਝੱਲੇ ਨਾ ਜੁਦਾਈ, ਜੁਦਾ ਰੂਪ ਨਾ ਕੋਈ ਵਟਾਵਾਂਗਾ। ਜੈਂਹ ਵੇਖੋ ਤੈਂਹ ਹੋਵਾਂ ਸਹਾਈ, ਉਗਣ ਆਥਣ ਖੇਲ ਕਰਾਵਾਂਗਾ। ਲਿਖਿਆ ਲੇਖ ਕੋਈ ਨਾ ਮੇਟੇ ਰਾਈ, ਰਈਅਤ ਦੋ ਜਹਾਨ ਬਣਾਵਾਂਗਾ। ਕੂੜਾ ਰਹੇ ਨਾ ਕੋਇ ਕਸਾਈ, ਕਜ਼ਲ ਅਜ਼ਲ ਸਭ ਦੇ ਨਾਲ ਪਰਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ।
ਭਗਤ ਕਹਿਣ ਪ੍ਰਭ ਨਾ ਦੇ ਲਾਰਾ, ਇਕੋ ਵਾਰ ਸੁਣਾਈਆ। ਤੈਨੂੰ ਲੱਭਦੇ ਰਹੇ ਜੁਗ ਚਾਰਾ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਅਠਾਰਾਂ ਮਿਲਿਆ ਤੇਰਾ ਸਹਾਰਾ, ਅੱਠ ਦਸ ਕਰੀ ਕੁੜਮਾਈਆ। ਗੁਰੂ ਦਸ ਕੀਤਾ ਪਿਆਰਾ, ਨੱਸ ਨੱਸ ਪੰਧ ਮੁਕਾਈਆ। ਈਸਾ ਮੂਸਾ ਮੁਹੰਮਦ ਕਰ ਉਜਿਆਰਾ, ਰਮਜ਼ ਇਕੋ ਇਕ ਲਗਾਈਆ। ਨਾਤਾ ਜੋੜ ਤੇਈ ਅਵਤਾਰਾ, ਨਿਰਗੁਣ ਸਰਗੁਣ ਮਾਣ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਭੰਡਾਰਾ, ਵਸਤ ਅਮੋਲਕ ਝੋਲੀ ਪਾਈਆ। ਸ਼ਬਦੀ ਸੁੱਤ ਕਰ ਪਿਆਰਾ, ਥਿਰ ਘਰ ਸਾਚੇ ਦਿਤਾ ਟਿਕਾਈਆ। ਸਚਖੰਡ ਸਚ ਮਨਾਰਾ, ਅਸਥਿਲ ਦਵਾਰਾ ਲਿਆ ਬਣਾਈਆ। ਦੀਵਾ ਜਗਾ ਕੇ ਅਗੰਮ ਅਪਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਹੋ ਜਾਈਆ। ਸੀਸ ਜਗਦੀਸ ਤਾਜ ਅਪਾਰਾ, ਤਖ਼ਤ ਨਿਵਾਸੀ ਸੋਭਾ ਪਾਈਆ। ਹੁਕਮੇ ਅੰਦਰ ਕਰ ਵਰਤਾਰਾ, ਹੁਕਮੀ ਹੁਕਮ ਫਿਰਾਈਆ। ਕਾਗਦ ਕਲਮ ਨਾ ਲਿਖਣਹਾਰਾ, ਸਾਰੇ ਬੈਠੇ ਮੁਖ ਭੁਆਈਆ। ਜਨ ਭਗਤ ਕਹਿਣ ਪ੍ਰਭ ਤੇਰੇ ਮਿਲਣ ਦਾ ਉਹ ਇਸ਼ਾਰਾ, ਜਿਸ ਨੂੰ ਅਸ਼ ਅਸ਼ ਕਰਕੇ ਸਾਰੇ ਰਹੇ ਗਾਈਆ। ਤੈਨੂੰ ਮਿਲ ਕੇ ਕਬੀਰ ਜੁਲਾਹੇ ਤੇਰਾ ਸ਼ੁਕਰ ਗੁਜ਼ਾਰਾ, ਰਵਿਦਾਸ ਚਮਾਰਾ ਤੇਰਾ ਰੰਗ ਰੰਗਾਈਆ। ਤੂੰ ਸਦਾ ਸੁਹੇਲਾ ਭਗਤਾਂ ਪਿਆਰਾ, ਗੁਰ ਚੇਲਾ ਮੇਲ ਮਿਲਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਨਿਰਵੈਰ ਦਿਤਾ ਕਰਾਈਆ। ਪ੍ਰੀਤਮ ਹੋ ਕੇ ਮਿਲ ਸੱਚੇ ਦਿਲਦਾਰਾ, ਦਿਲ ਦੀ ਆਸ ਪੂਰ ਕਰਾਈਆ। ਵਾਹਿਦ ਨੂਰ ਤੇਰਾ ਉਜਿਆਰਾ, ਇਕ ਇਕੱਲਾ ਆਦਿ ਜੁਗਾਦਿ ਅਖਵਾਈਆ। ਜਨ ਭਗਤ ਤੇਰੇ ਚਰਨ ਕਰੇ ਨਿਮਸਕਾਰਾ, ਦੂਸਰ ਸੀਸ ਨਾ ਕਿਸੇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰ ਰੁਸ਼ਨਾਈਆ।
ਜਾਗਰਤ ਜੋਤ ਕਰ ਉਜਾਲਾ, ਕਲ ਅੰਧੇਰ ਮਿਟਾਈਆ। ਕਿਰਪਾ ਕਰ ਹਰਿ ਗੋਪਾਲਾ, ਗੋਪੀਆਂ ਵਾਲਾ ਕਾਹਨ ਧਿਆਨ ਲਗਾਈਆ। ਭਗਤ ਦਵਾਰਾ ਵੇਖ ਸੱਚੀ ਧਰਮਸਾਲਾ, ਮਹੱਲ ਅਟੱਲ ਵੱਜੇ ਵਧਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜੀਵਨ ਜੁਗਤ ਦੇ ਬਦਲਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸਦ ਵਸੇ ਨਾਲਾ, ਵਿਛੜ ਕਦੇ ਨਾ ਜਾਈਆ। ਆ ਕੇ ਵੇਖ ਮੁਰੀਦਾਂ ਹਾਲਾ, ਮੁਰਸ਼ਦ ਫੇਰਾ ਪਾਈਆ। ਜਨ ਭਗਤ ਤੇਰੇ ਅੰਞਾਣੇ ਬਾਲ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਤੂੰ ਆ ਕੇ ਸੁਰਤ ਸੰਭਾਲ, ਸੁਰਤੀ ਸ਼ਬਦ ਮਿਲਾਈਆ।
ਤੇਰਾ ਲੇਖਾ ਸ਼ਾਹ ਕੰਗਾਲ, ਕੋਝੇ ਕਮਲੇ ਗਲੇ ਲਗਾਈਆ। ਤੂੰ ਦੋ ਜਹਾਨਾਂ ਬਣ ਦਲਾਲ, ਅਦਾਲਤ ਇਕੋ ਇਕ ਲਗਾਈਆ। ਤੇਰਾ ਨਾਉਂ ਸ੍ਰੀ ਭਗਵਾਨ, ਭਗਵਨ ਹਿੱਸਾ ਸਭ ਦਾ ਝੋਲੀ ਪਾਈਆ। ਤੂੰ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਤੇਰੇ ਭਗਤ ਤੇਰਾ ਮੰਗਣ ਦਰਸ ਮਹਾਨ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਲੇਖਾ ਆਪਣੇ ਵਿਚ ਰਖਾਈਆ।
ਸ੍ਰੀ ਭਗਵਾਨ ਆਪ ਜਣੌਂਦਾ ਏ। ਜਨ ਭਗਤਾਂ ਆਖ ਸੁਣੌਂਦਾ ਏ। ਸਾਚੀ ਰੰਗਤ ਨਾਮ ਚੜ੍ਹੌਂਦਾ ਏ। ਪਾਂਧਿਆਂ ਪੰਡਤਾਂ ਕੋਲੋਂ ਪੱਲੂ ਛਡੌਂਦਾ ਏ। ਸਾਚੀ ਸੰਗਤਾਂ ਵਿਚ ਮਿਲੌਂਦਾ ਏ। ਕਿਸੇ ਦਰ ਹੋਣ ਨਾ ਦੇਵੇ ਮੰਗਤਾ, ਪ੍ਰੇਮੀ ਭੁਖਿਆਂ ਆਪ ਰਜੌਂਦਾ ਏ। ਗੜ੍ਹ ਤੋੜ ਕੇ ਹਉਮੇ ਹੰਗਤਾ, ਪ੍ਰੇਮ ਪ੍ਰੀਤੀ ਇਕ ਸਿਖੌਂਦਾ ਏ। ਦਰਸ ਦਖਾ ਕੇ ਬਹੁ ਬਿਧ ਅਨੰਤਾ, ਅਕਲ ਕਲ ਧਾਰੀ ਆਪਣੀ ਕਲ ਵਰਤੌਂਦਾ ਏ। ਦੀਨ ਦਿਆਲ ਹੋ ਬਖ਼ਸ਼ੰਦਾ, ਬਖ਼ਸ਼ਿਸ਼ ਆਪਣੀ ਇਕ ਵਖੌਂਦਾ ਏ। ਮਾਲਕ ਬਣ ਕੇ ਗੁਜਰੀ ਚੰਦ ਦਾ, ਚੰਦ ਚਾਂਦਨਾ ਆਪ ਚਮਕੌਂਦਾ ਏ। ਲੇਖਾ ਮੁਕਾ ਕੇ ਜੇਰਜ ਅੰਡ ਦਾ, ਉਤਭੁਜ ਸੇਤਜ ਪਾਰ ਕਰੌਂਦਾ ਏ। ਭੇਵ ਖੁਲ੍ਹਾ ਕੇ ਆਪਣੇ ਛੰਦ ਦਾ, ਸ਼ਮਾ ਬੁਝੀ ਫੇਰ ਜਗੌਂਦਾ ਏ। ਜਨ ਭਗਤਾਂ ਵੇਲਾ ਸੁਹਾਏ ਆਤਮ ਅਨੰਦ ਦਾ, ਪਰਮਾਤਮ ਜੋੜ ਜੁੜੌਂਦਾ ਏ। ਪੜਦਾ ਲਾਹ ਕੇ ਦਵੈਤੀ ਕੰਧ ਦਾ, ਆਪਣਾ ਮੁੱਖ ਵਖੌਂਦਾ ਏ। ਲੇਖਾ ਚੁਕਾ ਕੇ ਕੂੜੀ ਕਿਰਿਆ ਗੰਦ ਦਾ, ਅੱਖਰ ਨਾਮ ਪੜ੍ਹੌਂਦਾ ਏ। ਮਾਣ ਗਵਾ ਕੇ ਢੋਲਕ ਮਰਦੰਗ ਦਾ, ਅਨਹਦ ਰਾਗ ਸੁਣੌਂਦਾ ਏ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲਾ ਪਾਰ ਲੰਘਦਾ, ਜਿਸ ਸਿਰ ਆਪਣਾ ਹੱਥ ਟਿਕੌਂਦਾ ਏ। ਇਹ ਆਦਿ ਜੁਗਾਦੀ ਖੇਲ ਸੂਰੇ ਸਰਬੰਗ ਦਾ, ਜਨ ਭਗਤਾਂ ਵੇਖ ਵਖੌਂਦਾ ਏ। ਨਾਤਾ ਜੋੜ ਕੇ ਆਪਣੇ ਅੰਗ ਦਾ, ਅੰਗੀਕਾਰ ਕਰੌਂਦਾ ਏ। ਇਸ਼ਨਾਨ ਬਖ਼ਸ਼ ਕੇ ਸਾਚੀ ਗੰਗ ਦਾ, ਚਰਨ ਧੂੜ ਨਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਲੋਚਣ ਅੱਖ ਖੁਲੌਂਦਾ ਏ।
ਨੇਤਰ ਲੋਚਣ ਅੱਖ ਕਹੇ ਮੈਂ ਖੁਲ੍ਹੀ, ਭਗਤਾਂ ਅੰਦਰ ਡੇਰਾ ਲਾਈਆ। ਸੋਹਣੀ ਲੱਗੇ ਸਾਢੇ ਤਿੰਨ ਹੱਥ ਦੀ ਕੁਲੀ, ਜਿਸ ਵਿਚ ਪ੍ਰਭ ਨੇ ਆਪਣੀ ਕੁਲ ਉਪਜਾਈਆ। ਭਗਤਾਂ ਨਾਲ ਮਿਲ ਕੇ ਹੋਈ ਬਹੁਮੁਲੀ, ਮੇਰੀ ਕੀਮਤ ਨਾ ਕੋਇ ਚੁਕਾਈਆ। ਮੈਨੂੰ ਗੌਣਾ ਹੁਣ ਕਿਸੇ ਨਹੀਂ ਬੁੱਲ੍ਹੀਂ, ਰਸਨਾ ਨਾਲ ਸਾਲਾਹੀਆ। ਮੈਨੂੰ ਓਢਣ ਦੇਣਾ ਨਹੀਂ ਕਿਸੇ ਕੋਈ ਜੁਲੀ, ਤਕੀਆ ਲੇਫ਼ ਨਿਹਾਲੀ ਨਜ਼ਰ ਕੋਇ ਨਾ ਆਈਆ। ਜਿਸ ਤੋਂ ਵਿਛੜ ਕੇ ਰਹੀ ਭੁੱਲੀ, ਅੰਤਮ ਓਸੇ ਲਿਆ ਮਿਲਾਈਆ। ਮੈਂ ਖ਼ੁਸ਼ੀਆਂ ਅੰਦਰ ਫੁੱਲੀ, ਦੁਗਣੀ ਚੌਗਣੀ ਹੋ ਕੇ ਨਜ਼ਰੀ ਆਈਆ। ਮੇਰੇ ਨੇਤਰਾਂ ਵਿਚੋਂ ਪ੍ਰੇਮ ਦੀ ਧਾਰ ਇਕੋ ਡੁੱਲ੍ਹੀ, ਜੇਹੜੀ ਸਮੁੰਦ ਸਾਗਰਾਂ ਵਿਚੋਂ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ।
ਅੰਮ੍ਰਿਤ ਧਾਰ ਕਹੇ ਮੈਂ ਬੂੰਦ ਸਵਾਂਤੀ, ਮੇਰੀ ਸਮਝ ਕਿਸੇ ਨਾ ਆਈਆ । ਜੁਗ ਚੌਕੜੀ ਮੈਂ ਵੇਖਾਂ ਮਾਰ ਝਾਤੀ, ਝਰੋਖਾ ਆਪਣਾ ਇਕ ਖੁਲ੍ਹਾਈਆ । ਮੇਰੀ ਸਮਝ ਨਾ ਆਈ ਕਿਸੇ ਨੂੰ ਤਾਕੀ, ਪੜਦਾ ਸਕੇ ਨਾ ਕੋਇ ਉਠਾਈਆ। ਮੇਰੇ ਕੋਲ ਸਭ ਦਾ ਲਹਿਣਾ ਬਾਕੀ, ਲੱਖ ਚੁਰਾਸੀ ਦਿਆਂ ਜਣਾਈਆ। ਮੈਂ ਵੇਖਾਂ ਮਾਣਸ ਮਨੁੱਖ ਤਨ ਖ਼ਾਕੀ, ਪੰਜਾਂ ਤੱਤਾਂ ਫੋਲ ਫੁਲਾਈਆ। ਮੇਰੇ ਕੋਲ ਜੋਤ ਨੁਰਾਨੀ ਬਾਤੀ, ਬਾਤਨ ਜ਼ਾਹਰ ਕਰਾਂ ਰੁਸ਼ਨਾਈਆ। ਮੇਰਾ ਸੰਗੀ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਮੈਂ ਉਸ ਦੀ ਗਾਥਾ ਗਾਵਾਂ ਬਾਤੀਂ, ਵਾਤਾਵਰਨ ਦਿਆਂ ਜਣਾਈਆ। ਜਿਸ ਵੇਲੇ ਜਨ ਭਗਤਾਂ ਕੋਲ ਸੁਤਿਆਂ ਜਾਵੇ ਰਾਤੀਂ, ਰੰਗ ਰਤੜਾ ਸੱਚਾ ਮਾਹੀਆ। ਹੌਲੀ ਜੇਹੀ ਖੋਲ੍ਹ ਕੇ ਅੰਦਰੋਂ ਤਾਕੀ, ਮੰਦਰ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਵਡਿਆਈਆ।
ਤਾਕੀ ਕਹੇ ਮੇਰਾ ਕੋਈ ਨਾ ਜਾਣੇ ਕੁੰਡਾ, ਕੁੰਡਲੀਆਂ ਸਾਰੇ ਰਹੇ ਪਾਈਆ। ਪੁਰਖ ਅਬਿਨਾਸ਼ੀ ਇਕੋ ਮੁੰਡਾ, ਬਿਰਧ ਬਾਲ ਨਾ ਰੂਪ ਵਟਾਈਆ । ਬਿਨ ਭਗਤਾਂ ਕਿਸੇ ਨਾਲ ਕਦੇ ਨਾ ਕੂੰਦਾ, ਸਨਮੁਖ ਹੋ ਨਾ ਦਰਸ ਕਰਾਈਆ । ਲੱਭਿਆਂ ਹੱਥ ਨਾ ਆਵੇ ਢੂੰਡਾ, ਢੂੰਡ ਥੱਕੀ ਜਗਤ ਲੋਕਾਈਆ। ਜੁਗ ਚੌਕੜੀ ਪ੍ਰਭੂ ਰਿਹਾ ਗੂੰਗਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਕੀਤੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮਸਤਕ ਭਾਗ ਲਗਾਈਆ।
ਸਿਰ ਮਸਤਕ ਲੱਗਾ ਭਾਗ, ਭਗਤ ਮਿਲੇ ਵਡਿਆਈਆ। ਘਰ ਦੀਪਕ ਜਗੇ ਚਿਰਾਗ਼, ਚਾਰ ਕੁੰਟ ਰੁਸ਼ਨਾਈਆ। ਨਿਰਗੁਣ ਸਰਗੁਣ ਦਰਸ਼ਨ ਦੇ ਕੇ ਆਪ, ਆਪਣਾ ਮੇਲ ਮਿਲਾਈਆ। ਪਿਤਾ ਪੁਰਖ ਅਕਾਲ ਬਣ ਕੇ ਬਾਪ, ਸੰਤ ਸੁਹੇਲੇ ਗੋਦ ਉਠਾਈਆ। ਜਿਨ੍ਹਾਂ ਸੋਹੰ ਜਪਿਆ ਜਾਪ, ਕੋਟਨ ਪਾਪ ਗਏ ਗਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਸਾਥ, ਸਗਲਾ ਸੰਗ ਨਿਭਾਈਆ। (੪ ਮੱਘਰ ੨੦੨੧ ਬਿ ਠਾਕਰ ਸਿੰਘ ਦੇ ਘਰ)
ਜਨ ਭਗਤ ਕਹਿਣ ਕੀ ਪੜ੍ਹੀਏ ਪੁਸਤਕ ਪੋਥੀ, ਪੁਸ਼ਤ ਦਰ ਪੁਸ਼ਤ ਮਿਲੇ ਵਡਿਆਈਆ। ਸਾਡੀ ਮੰਜ਼ਲ ਹੋ ਜਾਏ ਸੌਖੀ, ਬਿਖੜਾ ਪੰਧ ਚੁਕਾਈਆ । ਜਿਸ ਨਾਲ ਚੜ੍ਹੀਏ ਧੁਰ ਦੀ ਚੋਟੀ, ਸੋ ਸਿਖਿਆ ਦੇਣੀ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਾਨੂੰ ਲੰਮੀ ਚੌੜੀ ਦਿਸੇ ਬਹੁਤੀ, ਸਿਫ਼ਤਾਂ ਵਾਲੀ ਰਾਣੀ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਪੜ੍ਹਨ ਵਾਲਿਆਂ ਕਿਸੇ ਨਾ ਆਈ ਸੋਝੀ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਹੱਥ ਫੇਰਦੇ ਰਹੇ ਉਤੇ ਬੋਦੀ, ਬ੍ਰਾਹਮਣ ਜੰਞੂਆਂ ਹਾਰ ਬਣਾਈਆ । ਚੌਂਕੇ ਰਹੇ ਸੋਧੀ, ਗੋਬਰ ਨਾਲ ਪੋਚਾਈਆ। ਝੁਕਦੇ ਰਹੇ ਉਤੇ ਗੋਡੀਂ, ਸੀਨੇ ਹੱਥ ਟਿਕਾਈਆ। ਅੱਖਰਾਂ ਵਾਲੇ ਬਣਦੇ ਰਹੇ ਖੋਜੀ, ਰਾਗਾਂ ਤਾਲ ਅਲਾਈਆ । ਜਾਂ ਤੱਕਿਆ ਦਿਸੇ ਸਰਬ ਵਜੋਗੀ, ਧੁਰ ਸੰਜੋਗੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਪੁਸਤਕ ਧੁਰ ਦੀ ਇਕ ਸਮਝਾਈਆ।
ਜਨ ਭਗਤ ਕਹਿਣ ਪ੍ਰਭ ਦੱਸ ਦੇ ਗ੍ਰੰਥ, ਜਿਸ ਵਿਚ ਤੂੰ ਹੀ ਨਜ਼ਰੀ ਆਈਆ। ਨਾ ਮਜ਼੍ਹਬ ਦੀਨ ਕੋਈ ਪੰਥ, ਜ਼ਾਤ ਪਾਤ ਨਾ ਕੋਇ ਜਣਾਈਆ। ਰਾਗ ਨਾਦ ਨਾ ਕੋਇ ਸੰਖ, ਨਾ ਕੋਇ ਸੰਧਿਆ ਆਰਤੀ ਦਏ ਜਣਾਈਆ। ਨਾ ਕੋਈ ਤਿਲਕ ਲਗਾਵੇ ਪੰਡਤ, ਲਲਾਟ ਤ੍ਰਿਸੂਲ ਨਾ ਕੋਇ ਵਖਾਈਆ। ਨਾ ਕੋਈ ਕਾਅਬਾ ਹੋਵੇ ਮਸਜਿਦ, ਨਿਮਾਜ਼ ਪੰਜ ਨਾ ਕੋਇ ਪੜ੍ਹਾਈਆ। ਨਾ ਕੋਈ ਗੇਰੂ ਪਾਵੇ ਬਸਤਰ, ਨਾ ਕੋਈ ਮਾਲਾ ਗਲ ਲਟਕਾਈਆ। ਨਾ ਕੋਈ ਹਵਨ ਪੂਜਾ ਹੋਵੇ ਜੰਤਰ, ਘਿਰਤ ਦੀਪ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪੁਸਤਕ ਦੇ ਫੜਾਈਆ।
ਪੁਸਤਕ ਦੇ ਪ੍ਰਭ ਉਹ ਕੁਰਾਨ, ਜਿਸ ਦਾ ਕੁਰਾ ਨਜ਼ਰ ਕੋਇ ਨਾ ਆਈਆ। ਜਿਥੇ ਵਸੇ ਨਾ ਕੋਇ ਸ਼ੈਤਾਨ, ਸ਼ਰਅ ਨਾ ਕੋਇ ਲੜਾਈਆ। ਨਾ ਹਿੰਦੂ ਨਾ ਮੁਸਲਮਾਨ, ਬੋਦੀ ਟਿੱਕਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਦਿਸੇ ਬੇਈਮਾਨ, ਬੇਵਾ ਰੂਪ ਨਾ ਕੋਇ ਵਖਾਈਆ। ਜੂਠ ਝੂਠ ਨਾ ਕੋਇ ਨਜ਼ਾਮ, ਕੂੜਾ ਰਾਜ ਨਾ ਕੋਇ ਕਮਾਈਆ। ਨਾ ਨਫ਼ਰ ਨਾ ਕੋਇ ਗ਼ੁਲਾਮ, ਸਫ਼ਰਾਂ ਵਿਚ ਪੰਧ ਨਾ ਕੋਇ ਮੁਕਾਈਆ। ਨਾ ਸੱਯਦਾ ਨਾ ਸਲਾਮ, ਤੋਬਾ ਤੋਬਾ ਨਾ ਕੋਇ ਸੁਣਾਈਆ। ਨਾ ਪੈਗ਼ੰਬਰ ਨਾ ਅਮਾਮ, ਨਾ ਮਸਲੇ ਕੋਇ ਪੜ੍ਹਾਈਆ।
ਨਾ ਹੁਜਰਾ ਨਾ ਨਿਸ਼ਾਨ, ਮੁਜਰਾ ਨਾਚ ਨਾ ਕੋਇ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪੁਸਤਕ ਦੇ ਪੜ੍ਹਾਈਆ।
ਸਾਚੀ ਪੁਸਤਕ ਦੱਸ ਉਹ ਅੰਜ਼ੀਲ, ਜਿਸ ਵਿਚ ਅਜ਼ਲ ਨੇੜ ਨਾ ਆਈਆ। ਆਤਮ ਨਾ ਹੋਏ ਕੁਚੀਲ, ਜੁਦਾ ਰੂਪ ਨਾ ਕੋਇ ਵਟਾਈਆ। ਤੇਰੇ ਹੁਕਮ ਦੀ ਹੋਏ ਤਾਅਮੀਲ, ਸਿਰ ਸਕੇ ਨਾ ਕੋਇ ਉਠਾਈਆ। ਓਥੇ ਦੇਵੇ ਨਾ ਕੋਈ ਦਲੀਲ, ਵਕੀਲ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦੀਵਾਰਾਂ ਨਾ ਦਿਸੇ ਫ਼ਸੀਲ, ਫ਼ੈਸਲਾ ਹੱਕ਼ੋ ਹਕ਼ ਸੁਣਾਈਆ। ਅੱਗੇ ਹੋਰ ਨਾ ਕੋਇ ਅਪੀਲ, ਬਰੀਖਾਨਾ ਅਵਰ ਨਾ ਕੋਇ ਰਖਾਈਆ। ਇਕੋ ਤੇਰੇ ਰਹੀਏ ਮਸਕੀਨ, ਮੁਸ਼ਕਲ ਧੁਰ ਦੀ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇਣੀ ਸਮਝਾਈਆ।
ਸੱਚੀ ਪੋਥੀ ਦੇ ਭਗਵਾਨ, ਆਪਣੀ ਦਇਆ ਕਮਾਈਆ। ਨਾਤਾ ਛੁੱਟ ਜਾਏ ਅਠਾਰਾਂ ਪੁਰਾਨ, ਅੱਠ ਦਸ ਨਾ ਕੋਇ ਸੁਣਾਈਆ। ਬਿਨ ਪੜ੍ਹਿਆਂ ਆਵੇ ਗਿਆਨ, ਪਾਠਸ਼ਾਲੇ ਦੀ ਲੋੜ ਰਹੇ ਨਾ ਰਾਈਆ। ਸਿਲ ਪਾਥਰ ਪੂਜਨ ਕਰਾਏ ਨਾ ਕੋਇ ਇਸ਼ਨਾਨ, ਸੰਧੂਰ ਤਿਲਕ ਨਾ ਕੋਇ ਲਗਾਈਆ। ਲੱਭਣਾ ਪਏ ਨਾ ਬੰਸਰੀ ਵਾਲਾ ਕਾਹਨ, ਸੀਤਾ ਵਾਲਾ ਰਾਮ ਜੰਗਲ ਢੂੰਡਨ ਕੋਇ ਨਾ ਜਾਈਆ। ਮਸਲਿਆਂ ਵਾਲਾ ਪੈਗ਼ੰਬਰ ਕਰੀਏ ਨਾ ਕਿਸੇ ਸਲਾਮ, ਸੱਯਦਾ ਅਵਰ ਨਾ ਕੋਇ ਜਣਾਈਆ। ਈਸਾ ਮੂਸਾ ਮੁਹੰਮਦ ਤੱਕੀਏ ਨਾ ਕੋਇ ਨਿਸ਼ਾਨ, ਨਿਸ਼ਾਨਾ ਇਕੋ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਪੁਸਤਕ ਇਕ ਦ੍ਰਿੜਾਈਆ।
ਸਾਚੀ ਪੁਸਤਕ ਦੇ ਦੇ ਗੀਤਾ, ਗਿਆਨਾ ਵਿਚੋਂ ਬਾਹਰ ਕਢਾਈਆ। ਆਪਣੇ ਮਿਲਣ ਦੀ ਦੱਸ ਦੇ ਰੀਤਾ, ਰੀਤੀਵਾਨ ਤੇਰੀ ਸਰਨਾਈਆ। ਤ੍ਰੈਗੁਣ ਤਪੇ ਨਾ ਤੱਤ ਅੰਗੀਠਾ, ਪੰਜ ਤੱਤ ਨਾ ਕੋਇ ਲੜਾਈਆ। ਭੇਵ ਚੁਕਾ ਦੇ ਊਚਾਂ ਨੀਚਾਂ, ਨੀਚੋਂ ਊਚ ਦੇ ਬਣਾਈਆ। ਤੇਰੇ ਪ੍ਰੇਮ ਦਾ ਖਾ ਲਈਏ ਸੀਧਾ, ਅੰਮ੍ਰਿਤ ਰਸ ਮੁਖ ਚਖਾਈਆ। ਮਿਲ ਸੱਜਣ ਪਾਈਏ ਗਿੱਧਾ, ਦੋ ਹੱਥਾਂ ਤਾਲ ਵਜਾਈਆ। ਤੈਨੂੰ ਮਿਲ ਕੇ ਧੁਰ ਦੇ ਪਿਤਾ, ਬਹੁ ਖ਼ੁਸ਼ੀ ਖ਼ੁਸ਼ੀ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਸਮਝਾਈਆ।
ਸਾਚਾ ਲੇਖਾ ਦੱਸ ਦੇ ਆਪ, ਆਪਣੀ ਦਇਆ ਕਮਾਈਆ। ਤੂੰ ਵੱਡਾ ਕਿ ਵੱਡਾ ਤੇਰਾ ਜਾਪ, ਕਿਸ ਦੀ ਸੇਵ ਕਮਾਈਆ। ਤੂੰ ਪਿਤਾ ਕਿ ਤੂੰ ਮਾਈ ਬਾਪ, ਦੋਵੇਂ ਅੰਗ ਵਖਾਈਆ। ਤੂੰ ਸੱਜਣ ਤੂੰ ਸਗਲਾ ਸਾਥ, ਆਦਿ ਜੁਗਾਦਿ ਤੇਰੀ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਉਪਜਿਆ ਸੋ ਗਿਆ ਵਿਨਾਸ, ਥਿਰ ਕੋਇ ਰਹਿਣ ਨਾ ਪਾਈਆ। ਏਸੇ ਕਰ ਕੇ ਕੋਟਨ ਕੋਟ ਤੇਰੇ ਸਿਫ਼ਤੀ ਨਾਮ ਰਸਨਾ ਕਰਦੀ ਪਾਠ, ਜਿਹਵਾ ਨਾਲ ਮਿਲਾਈਆ। ਕੋਈ ਕਹੇ ਰਸੂਲ ਪਾਕ, ਕੋਈ ਰਾਮ ਰਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਇਕ ਵਰ, ਧੁਰ ਦਾ ਲੇਖਾ ਦੇ ਸਮਝਾਈਆ।
ਜਨ ਭਗਤ ਕਹਿਣ ਪ੍ਰਭ ਦੱਸ ਦੇ ਅੱਖਰ, ਅੱਖਰਾਂ ਵਿਚੋਂ ਆਪ ਪਰਗਟਾਈਆ। ਜਿਸ ਨਾਲ ਹੋਈਏ ਸਭ ਤੋਂ ਵੱਖਰ, ਤੇਰੇ ਵਿਚ ਸਮਾਈਆ । ਬਜਰ ਕਪਾਟੀ ਪਾੜ ਕੇ ਪੱਥਰ, ਪੱਤਣ ਆਪਣਾ ਦੇ ਜਣਾਈਆ। ਤੇਰਾ ਸਦਾ ਵਿਛਾਈਏ ਸੱਥਰ, ਯਾਰੜੇ ਤੇਰਾ ਰਾਹ ਤਕਾਈਆ। ਵਿਛੋੜੇ ਅੰਦਰ ਵਹਾਈਏ ਅੱਥਰ, ਨੈਣਾਂ ਨੀਰ ਇਕ ਵਖਾਈਆ। ਅੱਗੇ ਰਹਿਣ ਨਾ ਦੇਵੇ ਕੋਈ ਕਸਰ, ਕਸਮ ਖਾ ਕੇ ਕਹੀਏ ਕੱਟੀ ਨਾ ਜਾਏ ਜੁਦਾਈਆ।
ਜੇ ਤੂੰ ਆਦਿ ਜੁਗਾਦਿ ਭਗਤ ਵਛਲ, ਜਨ ਭਗਤਾਂ ਮੇਲ ਮਿਲਾਈਆ। ਕਿਉਂ ਕੀਤਾ ਸਾਨੂੰ ਬੇ ਵਤਨ, ਘਰ ਆਪਣੇ ਲੈ ਬਹਾਈਆ। ਪੜ੍ਹਿਆ ਸੁਣਿਆ ਕੀਤੇ ਬਹੁਤ ਯਤਨ, ਯਥਾ ਯੋਗ ਆਪਣੀ ਤਾਕਤ ਦਿਤੀ ਲਾਈਆ। ਤੇਰਾ ਮੁਖ ਨਾ ਲੱਗਾ ਸੋਹਣਾ ਸਗਨ, ਸਗਲੀ ਚਿੰਤ ਨਾ ਕੋਇ ਮਿਟਾਈਆ। ਜਿਧਰ ਵੇਖੀਏ ਲੱਗੀ ਅਗਨ, ਪੜ੍ਹਨ ਵਾਲਿਆਂ ਦੀ ਅੱਗ ਨਾ ਕੋਇ ਬੁਝਾਈਆ। ਬਿਨ ਤੇਰੀ ਕਿਰਪਾ ਦੀਪਕ ਸਚ ਮੂਲ ਨਾ ਜਗਣ, ਘਰ ਘਰ ਵਿਚ ਨਾ ਕੋਇ ਰੁਸ਼ਨਾਈਆ। ਅਸੀਂ ਆਏ ਇਕੋ ਦਾਤ ਮੰਗਣ, ਦਰ ਤੇਰੇ ਅਲਖ ਜਗਾਈਆ। ਸਾਥੋਂ ਦਰੋਹੀ ਖ਼ੁਦਾ ਦੀ ਬੰਦਗੀ ਕਲ ਨਾ ਹੁੰਦਾ ਭਜਨ, ਬੰਦਗੀ ਕਹਿਣ ਕੋਇ ਨਾ ਪਾਈਆ। ਬਿਨ ਹਰਿ ਕਰਤਾਰ ਫਿਰਦੇ ਨੰਗਨ, ਓਢਨ ਸੀਸ ਨਾ ਕੋਇ ਟਿਕਾਈਆ। ਸਚ ਸਵਾਮੀ ਕਰ ਦੇ ਆਪਣਾ ਅਦਲ, ਅਦਾਲਤ ਇਕੋ ਇਕ ਲਗਾਈਆ। ਸਾਡੀ ਕਿਰਿਆ ਦੇ ਬਦਲ, ਬਦਲਾ ਦੇ ਚੁਕਾਈਆ। ਸਾਡਾ ਤੋਲੀਂ ਮੂਲ ਨਾ ਵਜ਼ਨ, ਤੋਲੇ ਮਾਸ਼ੇ ਟਾਂਕ ਰੱਤੀ ਨਾਲ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪੋਥੀ ਦੇ ਸਮਝਾਈਆ।
ਸਾਚੀ ਪੋਥੀ ਦੱਸ ਦੇ ਪੁਸਤਕ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਇਕੋ ਤੇਰੀ ਕਰੀਏ ਉਸਤਤ, ਉਸਤਵਾ ਇਕੋ ਇਕ ਮਨਾਈਆ। ਬਾਕੀ ਸਭ ਤੋਂ ਲਈਏ ਰੁਖ਼ਸਤ, ਛੁੱਟੀ ਲਈਏ ਕਰਾਈਆ। ਸਾਨੂੰ ਬਿਨਾ ਤੇਰੇ ਮਿਲਣ ਦੀ ਦੂਜੀ ਰਹੇ ਕੋਈ ਨਾ ਫੁਰਸ਼ਤ, ਫ਼ੁਰਨੇ ਸਾਰੇ ਬੰਦ ਕਰਾਈਆ। ਤੂੰ ਡਾਹਢਾ ਪੀਰ ਅਗੰਮ ਮੁਰਸ਼ਦ, ਮੁਰੀਦਾਂ ਈਦਾਂ ਦੀਦਾਂ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਵਖਾਈਆ।
ਓਥੇ ਪੋਥੀ ਦੱਸ ਦੇ ਪ੍ਰਭੂ ਨਿਰਾਲੀ, ਜਨ ਭਗਤ ਮੰਗ ਮੰਗਾਈਆ। ਤੇਰੀ ਵੇਖੀਏ ਜੋਤ ਅਕਾਲੀ, ਅਕਲ ਕਲਧਾਰੀ ਨਜ਼ਰੀ ਆਈਆ। ਕਿਸ ਬਿਧ ਸਚਖੰਡ ਦਵਾਰੇ ਬਾਲੀ, ਆਪਣੀ ਆਪ ਕਰੀ ਰੁਸ਼ਨਾਈਆ। ਤੂੰ ਧੁਰ ਦਾ ਬਣ ਕੇ ਮਾਲੀ, ਬੈਠਾ ਮੁੱਖ ਛੁਪਾਈਆ। ਸਾਡੇ ਚਿਹਰਿਆਂ ਤੋਂ ਉਠ ਗਈ ਲਾਲੀ, ਬਿਨ ਤੇਰੇ ਰੋ ਰੋ ਦਈਏ ਦੁਹਾਈਆ। ਕਲਜੁਗ ਵੇਖ ਰੈਣ ਅੰਧੇਰੀ ਕਾਲੀ, ਚਾਰੋਂ ਕੁੰਟ ਚੰਦ ਨਾ ਕੋਇ ਚਮਕਾਈਆ। ਪੜ੍ਹ ਪੜ੍ਹ ਥੱਕੇ ਤੂੰ ਹੱਥ ਨਾ ਆਇਆ ਭਾਲੀ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਜਾਂ ਤੱਕਿਆ ਗੁਰ ਅਵਤਾਰ ਪੈਗ਼ੰਬਰ ਤੇਰੇ ਦਰ ਦੇ ਸਵਾਲੀ, ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਝੋਲੀ ਖ਼ਾਲੀ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇ ਜਣਾਈਆ।
ਪੋਥੀ ਪੁਸਤਕ ਦੇ ਦੇ ਏਕ, ਏਕੰਕਾਰ ਤੇਰੀ ਸਰਨਾਈਆ। ਜਿਸ ਵਿਚ ਮਿਲੇ ਸਾਚੀ ਟੇਕ, ਟਿੱਕਾ ਇਕੋ ਨੂਰ ਖ਼ੁਦਾਈਆ। ਬੁਧੀ ਹੋਈ ਬਿਬੇਕ, ਮਨ ਮਤ ਨਾ ਕੋਇ ਵਡਿਆਈਆ। ਤੇਰੇ ਮਿਲਣ ਦਾ ਲੱਭੇ ਭੇਤ, ਬਾਹਰ ਖੋਜਣ ਕੋਇ ਨਾ ਜਾਈਆ। ਤੂੰ ਅੰਤਰ ਕਰੇਂ ਹੇਤ, ਪ੍ਰੀਤਮ ਹੋ ਕੇ ਪ੍ਰੇਮ ਕਮਾਈਆ। ਤੇਰਾ ਦਰਸ਼ਨ ਕਰੀਏ ਨੇਤਨ ਨੇਤ, ਨਿਜ ਨੇਤਰ ਅੱਖ ਖੁਲ੍ਹਾਈਆ। ਤੇਰੀ ਗੋਦੀ ਲਈਏ ਖੇਡ, ਬਹਿ ਬਹਿ ਖ਼ੁਸ਼ੀ ਮਨਾਈਆ। ਤੇਰਾ ਜਲਵਾ ਵੇਖੀਏ ਤੇਜ, ਨੂਰੀ ਜੋਤ ਰੁਸ਼ਨਾਈਆ। ਤੇਰੀ ਮਾਣੀਏ ਸੋਹਣੀ ਸੇਜ, ਸੁਹੰਜਣੀ ਰੁੱਤ ਸੋਭਾ ਪਾਈਆ। ਸਾਡਾ ਜਨਮ ਕਰਮ ਦਾ ਬਦਲ ਦੇ ਰੇਖ, ਰੇਖਾ ਆਪਣੀ ਦੇ ਜਣਾਈਆ। ਮਿਲੀਏ ਤੇਰੇ ਦੇਸ, ਦੇਸ ਦਸੰਤਰ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਦ੍ਰਿੜਾਈਆ।
ਸ੍ਰੀ ਭਗਵਾਨ ਕਹੇ ਜਨ ਭਗਤੋ ਲਉ ਗੁਟਕਾ, ਇਕੋ ਇਕ ਜਣਾਈਆ। ਜਿਸਦਾ ਮੇਰੇ ਬਿਨਾ ਸਮਝੇ ਕੋਈ ਨਾ ਨੁਕ਼ਤਾ, ਮੁਫ਼ਤ ਮਾਤ ਨਾ ਕੋਇ ਵਰਤਾਈਆ। ਉਸ ਨੂੰ ਪੜ੍ਹਿਆਂ ਪੈਂਡਾ ਮੁੱਕਦਾ, ਏਥੇ ਓਥੇ
ਨਾ ਰਹੇ ਜੁਦਾਈਆ। ਉਹ ਆਪੇ ਆ ਕੇ ਭਗਤਾਂ ਪੁੱਛਦਾ, ਸੁਤਿਆਂ ਲਏ ਉਠਾਈਆ । ਉਹ ਮਾਲਕ ਲੋਕ ਪਰਲੋਕ ਦਾ, ਦੋ ਜਹਾਨਾਂ ਹੋਏ ਸਹਾਈਆ। ਉਹ ਆਪਣੀ ਸੋਚ ਅਗੰਮੀ ਸੋਚਦਾ, ਜਿਸ ਦੀ ਸਮਝ ਅਗੰਮੀ ਨਾ ਕਿਸੇ ਪਾਈਆ। ਓਹ ਮਾਲਕ ਖ਼ਾਲਕ ਮੁਕਤੀ ਮੋਖ ਦਾ, ਮੁਕਤੀ ਗੁਰਮੁਖਾਂ ਚਰਨਾਂ ਹੇਠ ਦਬਾਈਆ। ਉਹ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਜਦਾ, ਭਗਤਾਂ ਅੰਤਰ ਫੋਲ ਫੁਲਾਈਆ। ਉਹ ਰਸੀਆ ਆਪਣੇ ਭੋਗ ਦਾ, ਕੁੜਾਵੀ ਸੇਜ ਨਾ ਕੋਇ ਹੰਢਾਈਆ। ਓਹ ਮਾਲਕ ਆਪਣੇ ਚੋਜ ਦਾ, ਚੋਜੀ ਪ੍ਰੀਤਮ ਇਕ ਅਖਵਾਈਆ । ਉਹ ਤਬੀਬ ਦੁਖੜੇ ਰੋਗ ਦਾ, ਬਿਰਹੋਂ ਰੋਗ ਰਿਹਾ ਗਵਾਈਆ। ਉਹ ਕੰਤ ਸੁਹਾਗੀ ਸੰਜੋਗ ਦਾ, ਹਰਿਜਨ ਮੇਲੇ ਚਾਈਂ ਚਾਈਂਆ। ਲੇਖਾ ਜਾਣੇ ਦੋਸ਼ ਨਿਰਦੋਸ਼ ਦਾ, ਗੁਰਮੁਖ ਮਨਮੁਖ ਵੇਖੇ ਥਾਉਂ ਥਾਈਂਆ। ਪੜ੍ਹਨਾ ਜਾਣੇ ਰਸਨਾ ਜੇਹਵਾ ਹੋਂਠ ਦਾ, ਬੱਤੀ ਦੰਦ ਭੇਵ ਚੁਕਾਈਆ। ਰਸਤਾ ਜਾਣੇ ਆਪਣੀ ਜੋਤ ਦਾ, ਜਿਸ ਘਰ ਬਹਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।
ਸ੍ਰੀ ਭਗਵਾਨ ਕਹੇ ਮੇਰਾ ਗੁਟਕਾ ਨਿੱਕਾ, ਨਿੱਕਿਉਂ ਵੱਡਾ ਦਏ ਬਣਾਈਆ। ਉਹ ਮੇਲ ਮਿਲਾਵੇ ਇਕੋ ਪਿਤਾ, ਪਤਿਪਰਮੇਸ਼ਵਰ ਜੋੜ ਜੁੜਾਈਆ। ਉਹ ਦੇਵੇ ਸਾਚੀ ਸਿੱਖਾ, ਸਿਖਿਆ ਇਕ ਸਮਝਾਈਆ। ਜਿਸ ਦਾ ਤੀਰ ਨਿਰਾਲਾ ਤਿੱਖਾ, ਅਣਿਆਲਾ ਦਏ ਚਲਾਈਆ। ਜਿਸ ਦਾ ਲੇਖ ਗੋਬਿੰਦ ਲਿਖਾ, ਅੰਤਮ ਗਿਆ ਸਮਝਾਈਆ। ਸੋ ਰੂਪ ਅਗੰਮ ਅਨਡਿੱਠਾ, ਹੰ ਬ੍ਰਹਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਤੇਰੀ ਪੋਥੀ ਸੋਹੰ ਸੋ, ਸੁਰਤੀ ਸ਼ਬਦ ਮਿਲਾਈਆ। ਦੂਜਾ ਅਵਰ ਨਾ ਜਾਣੇ ਕੋ, ਕੋਟੀ ਕੋਟ ਬੈਠੇ ਧਿਆਨ ਲਗਾਈਆ। ਸਿੱਧਾ ਆਤਮ ਪਰਮਾਤਮ ਨਾਲ ਹੋਵੇ ਮੋਹ, ਮੁਹੱਬਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਤਰ ਸਤਿ ਸਚ ਸਮਝਾਈਆ।
ਜਨ ਭਗਤ ਗਾਉਣਾ ਸੋਹੰ ਢੋਲਾ, ਤੂੰ ਮੇਰਾ ਮੈਂ ਤੇਰੀ ਕਰਾਂ ਵਡਿਆਈਆ। ਸਾਹਿਬ ਸਵਾਮੀ ਬਣ ਵਿਚੋਲਾ, ਵਿਛੜੇ ਲਏ ਮਿਲਾਈਆ। ਆਦਿ ਜੁਗਾਦੀ ਧੁਰ ਦਾ ਬੋਲਾ, ਅਨਬੋਲਤ ਦਏ ਸਮਝਾਈਆ। ਦੀਨ ਮਜ਼੍ਹਬ ਦਾ ਇਸ ਵਿਚ ਰਹੇ ਕੋਈ ਨਾ ਰੌਲਾ, ਝਗੜਾ ਜ਼ਾਤ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਸੇ ਦਾ ਇਕਰਾਰ ਕਰਦੇ ਰਹੇ ਕੌਲਾ, ਇਸ਼ਤਿਹਾਰ ਖਾਣੀ ਬਾਣੀ ਮਾਤ ਚਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਮਿਲੇ ਪ੍ਰਭ ਸਾਚਾ ਮੌਲਾ, ਮੌਲਵੀ ਮੁੱਲਾ ਸ਼ੇਖ਼ ਮੁਸਾਇਕ ਪੰਡਤ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਗੁਟਕਾ ਕਹੇ ਮੈਂ ਫੜਾਂ ਗੁੱਟ, ਆਪਣਾ ਬਲ ਧਰਾਈਆ। ਭਗਤ ਨਾਤਾ ਨਾ ਜਾਏ ਛੁੱਟ, ਛੁੱਟੇ ਸਰਬ ਲੋਕਾਈਆ। ਸੰਤ ਸੁਹੇਲਾ ਨਾ ਜਾਏ ਰੁੱਠ, ਰੁਠਿਆਂ ਲਵਾਂ ਮਨਾਈਆ। ਗੁਰਮੁਖਾਂ ਉਪਰ ਆਪੇ ਤੁਠ, ਵਸਤ ਅਮੋਲਕ ਝੋਲੀ ਪਾਈਆ। ਗੁਰਸਿਖਾਂ ਦੇ ਕੇ ਸਾਚਾ ਸੁਖ, ਸੁਖ ਆਤਮ ਇਕ ਸਮਝਾਈਆ। ਪਿਤਾ ਨਾਲੋਂ ਵਿਛੜਿਆਂ ਫੇਰ ਮਿਲੇ ਪੁੱਤ ਆਤਮ ਪਰਮਾਤਮ ਵਿਚ ਸਮਾਈਆ। ਸਚ ਦਵਾਰੇ ਮੌਲੇ ਉਹ ਰੁੱਤ, ਜਿਸ ਰੁੱਤ ਦੀ ਰੁੱਤ ਬਸੰਤ ਬਹਾਰ ਸਮਝ ਸਕੀ ਨਾ ਰਾਈਆ। ਖੇਲ ਖਲਾਏ ਅਬਿਨਸ਼ੀ ਅਚੁੱਤ, ਚਤਰ ਸੁਘੜ ਸੁਜਾਨ ਦਏ ਵਡਿਆਈਆ। ਭਗਤਨ ਮੀਤਾ ਠਾਂਡਾ ਸੀਤਾ ਨੀਕਣ ਨੀਕਾ ਘਰ ਆ ਸਵਾਮੀ ਲਏ ਪੁੱਛ, ਪੁਸ਼ਤ ਦਰ ਪੁਸ਼ਤ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਰੂਪ ਪੈਂਡਾ ਜਾਏ ਮੁੱਕ, ਪਾਂਧੀ
ਪੰਧ ਨਾ ਕੋਇ ਕਰਾਈਆ। ਪਰਮ ਪੁਰਖ ਜਨਨੀ ਜਨ ਭਗਤ ਵਛਲ ਰੱਖੇ ਆਪਣੀ ਕੁੱਖ, ਕੁੱਖ ਸੁਹੰਜਣੀ ਇਕ ਸੁਹਾਈਆ। ਜਨ ਭਗਤਾਂ ਆਵਣ ਜਾਵਣ ਜਨਮ ਕਰਮ ਮੇਟ ਕੇ ਦੁਖ, ਸੁਖ ਸਾਗਰ ਸਾਗਰ ਸੁਖ ਚਰਨ ਹਰਿ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਬਦਲ ਕੇ ਸਾਰਾ ਰੁਖ, ਅਗੇ ਰੁਖ਼ਸਤ ਛੁੱਟੀ ਸਭ ਤੋਂ ਦਿਤੀ ਦਵਾਈਆ। (੭ ਮੱਘਰ ੨੦੨੧ ਬਿ ਮਹਿੰਦਰ ਕੌਰ ਦੇ ਗ੍ਰਹਿ)
ਜਨ ਭਗਤ ਕਹੇ ਪ੍ਰਭ ਤੇਰਾ ਨਾਮ ਕਿਹੜਾ, ਨਿਰਅੱਖਰ ਦੇ ਸਮਝਾਈਆ। ਦੀਨ ਮਜ਼੍ਹਬ ਦਾ ਰਹੇ ਨਾ ਝੇੜਾ, ਝਗੜਾ ਜ਼ਾਤ ਪਾਤ ਨਾ ਕੋਇ ਵਖਾਈਆ। ਨਜ਼ਰੀ ਆਵੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ । ਇਕੋ ਰੰਗ ਵਖਾਏ ਸੰਝ ਸਵੇਰਾ, ਕਾਲੀ ਰੈਣ ਰਹਿਣ ਨਾ ਪਾਈਆ। ਆਤਮ ਪਰਮਾਤਮ ਕਹੇ ਤੂੰ ਮੇਰਾ ਮੈਂ ਤੇਰਾ, ਧੁਰ ਦਾ ਸਾਚਾ ਮੇਲ ਮਿਲਾਈਆ। ਜਗਤ ਧਾਰ ਡੁੱਬੇ ਨਾ ਬੇੜਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਕਾਇਆ ਮੰਦਰ ਵਸੇ ਖੇੜਾ, ਬੰਦ ਖਿੜਕੀ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਦੇ ਸਮਝਾਈਆ।
ਜਨ ਭਗਤ ਕਹਿਣ ਪ੍ਰਭ ਨਾਮ ਦੱਸ, ਆਪਣਾ ਭੇਵ ਖੁਲ੍ਹਾਈਆ। ਕੂੜੀ ਕਿਰਿਆ ਹੋਵੇ ਭੱਠ, ਅਗਨੀ ਤੱਤ ਬੁਝਾਈਆ। ਨਿਝਰ ਮਿਲੇ ਤੇਰਾ ਰਸ, ਅੰਮ੍ਰਿਤ ਬੇਪਰਵਾਹੀਆ। ਮਨੂਆ ਮਨਸਾ ਹੋਵੇ ਵਸ, ਦਹਿ ਦਿਸ਼ਾਂ ਨਾ ਉਠ ਉਠ ਧਾਈਆ। ਨਿਜ ਲੋਚਣ ਦਰਸ਼ਨ ਪਾਈਏ ਅੱਖ, ਸਵੱਛ ਸਰੂਪੀ ਇਕੋ ਨਜ਼ਰੀ ਆਈਆ। ਅਗਲਾ ਪਿਛਲਾ ਮੁੱਕੇ ਪੰਧ, ਮੰਜ਼ਲ ਰਹਿਣ ਕੋਇ ਨਾ ਪਾਈਆ। ਸਚ ਸੁਣਾ ਦੇ ਢੋਲਾ ਛੰਦ, ਅਗੰਮੀ ਭੇਵ ਖੁਲ੍ਹਾਈਆ। ਜੁਗ ਚੌਕੜੀ ਗਏ ਲੰਘ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ ।
ਜਨ ਭਗਤ ਕਹਿਣ ਤੇਰਾ ਨਾਮ ਕੀ, ਇਕੋ ਇਕ ਜਣਾਈਆ। ਨਿਰਮਲ ਹੋਵੇ ਆਤਮ ਜੀ, ਪੱਤਤ ਪਵਿੱਤ ਪੁਨੀਤ ਬਣਾਈਆ। ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਂ, ਜਨਮ ਮਰਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ।
ਜਨ ਭਗਤ ਕਹਿਣ ਕੀ ਤੇਰਾ ਨਾਮ ਮਲਾਹ, ਖੇਵਟ ਖੇਟਾ ਨਜ਼ਰੀ ਆਈਆ। ਅਬਿਨਾਸ਼ੀ ਕਰਤੇ ਦੇ ਸਲਾਹ, ਸਿਖਿਆ ਸਚ ਸਮਝਾਈਆ। ਕੋਟਨ ਕੋਟ ਤੇਰੇ ਸਿਫਤੀ ਨਾਂ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਗਾ, ਅੰਜੀਲ ਕੁਰਾਨ ਹੂ ਹੂ ਨਾਅਰਾ ਲਾਈਆ। ਅੱਖਰਾਂ ਨਾਲ ਰਹੇ ਪੜ੍ਹਾ, ਖਾਣੀ ਬਾਣੀ ਵੰਡ ਵੰਡਾਈਆ। ਸਤਰਾਂ ਨਾਲ ਰਹੇ ਲਿਖਾ, ਨਾਤਾ ਜੋੜ ਕਲਮ ਸ਼ਾਹੀਆ। ਤੇਰਾ ਭੇਵ ਨੇਹਕੇਵ ਸਕੇ ਕੋਈ ਨਾ ਪਾ, ਆਪਣਾ ਪੜਦਾ ਦਏ ਉਠਾਈਆ। ਜਿਸ ਨਾਮ ਵਿਚੋਂ ਗੁਰ ਅਵਤਾਰ ਪੀਰ ਪੈਗ਼ੰਬਰ ਲਏ ਪਰਗਟਾ, ਨਿਰਗੁਣ ਸਰਗੁਣ ਵੇਸ ਵਟਾਈਆ। ਉਸ ਦਾ ਮਤਲਬ ਦੇ ਸਮਝਾ, ਆਪਣੀ ਮਿਹਰ ਨਜ਼ਰ ਉਠਾਈਆ । ਜਿਸ ਦੇ ਵਿਚ ਜ਼ਾਹਰ ਕਰੇ ਨੂਰ ਖ਼ੁਦਾ, ਜਲਵਾਗਰ ਤੇਰੀ ਰੁਸ਼ਨਾਈਆ। ਸਚ ਦਵਾਰੇ ਮੁਕਾਮੇ ਹਕ਼ ਡੇਰਾ ਬੈਠਾ ਲਾ, ਨੇਤਰ ਨਜ਼ਰ ਕਿਸੇ ਨਾ ਆਈਆ। ਰਹਿਬਰ ਇਕੋ ਦੇ ਸਮਝਾ, ਭੇਵ ਅਭੇਦਾ ਆਪ ਖੁਲ੍ਹਾਈਆ। ਜੋ ਸਿੱਧਾ ਭਗਤਾਂ ਮਿਲੇ ਆ, ਦੂਜੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਤਰ ਦੇ ਜਣਾਈਆ।
ਜਨ ਭਗਤ ਕਹਿਣ ਪ੍ਰਭ ਤੇਰਾ ਨਾਮ ਮੰਤਰ, ਸਮਝ ਕਿਸੇ ਨਾ ਆਈਆ। ਖੇਲੇਂ ਖੇਲ ਜੁਗਾ ਜੁਗੰਤਰ, ਜੁਗ ਚੌਕੜੀ ਵੇਸ ਵਟਾਈਆ। ਲੱਖ ਚੁਰਾਸੀ ਬਣਾਏਂ ਬਣਤਰ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਮਾਣ ਦਵਾ ਕੇ ਜਗਤ ਸੰਤ, ਸੰਤ ਸੱਜਣ ਹੋਏਂ ਸਹਾਈਆ। ਤੇਰਾ ਕਿਸੇ ਨਾ ਪਾਇਆ ਅੰਤ, ਬੇਅੰਤ ਕਹਿ ਸੁਣਾਈਆ। ਸਾਨੂੰ ਦੱਸ ਦੇ ਉਹ ਮੰਤ, ਜੋ ਤੇਰਾ ਤੇਰੇ ਵਿਚੋਂ ਨਜ਼ਰੀ ਆਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।
ਏਕਾ ਨਾਮ ਦੱਸ ਦੇ ਮੰਤ, ਕੀ ਉਸ ਦੇ ਵਿਚ ਵਡਿਆਈਆ। ਜੋ ਮੇਲ ਮਿਲਾਵਾ ਕਰੇ ਨਾਰ ਕੰਤ, ਸੁਰਤੀ ਸ਼ਬਦੀ ਜੋੜ ਜੁੜਾਈਆ। ਜੋ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇ ਦ੍ਰਿੜਾਈਆ।
ਜਨ ਭਗਤ ਕਹਿਣ ਪ੍ਰਭ ਤੇਰਾ ਨਾਮ ਨਿਧਾਨਾ, ਨੈਣ ਨਜ਼ਰ ਕਿਸੇ ਨਾ ਆਈਆ। ਜੋ ਆਦਿ ਪੁਰਖ ਆਦਿ ਦਿਤਾ ਫ਼ਰਮਾਣਾ, ਸੋ ਹੁਕਮ ਦੇ ਸੁਣਾਈਆ। ਜਿਸ ਦਾ ਰਾਗਾਂ ਨਾਦਾਂ ਵਿਚੋਂ ਬਾਹਰ ਤਰਾਨਾ, ਤੁਰੀਆ ਸਮਝ ਸਕੀ ਨਾ ਰਾਈਆ। ਜਿਸ ਦਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਬਾਹਰ ਟਿਕਾਣਾ, ਦੂਰ ਦੁਰਾਡਾ ਡੇਰਾ ਲਾਈਆ। ਜਿਸ ਦਾ ਥਿਰ ਘਰ ਹੋਏ ਮਕਾਨਾ, ਸਚਖੰਡ ਨਿਵਾਸੀ ਦੇ ਸਮਝਾਈਆ। ਜਿਸ ਦਾ ਕੋਈ ਸਮਝ ਨਾ ਸਕੇ ਮਾਪ ਪੈਮਾਨਾ, ਪੈਮਾਇਸ਼ ਵਿਚ ਕਦੇ ਨਾ ਆਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਗਾਵਣ ਬਿਨ ਰਸਨਾ ਜ਼ਬਾਨਾ, ਇਕੋ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਦੇ ਸਮਝਾਈਆ।
ਜਨ ਭਗਤ ਕਹਿਣ ਤੇਰੇ ਨਾਮ ਦੀ ਕੀ ਵਡਿਆਈ, ਹਰਿ ਕਰਤੇ ਦੇ ਦ੍ਰਿੜਾਈਆ। ਜੁਗ ਚੌਕੜੀ ਜਿਸ ਨੇ ਧਾਰ ਬੰਧਾਈ, ਚਾਰ ਕੁੰਟ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਜਿਸ ਖੇਲ ਖਲਾਈ, ਲੱਖ ਚੁਰਾਸੀ ਰਿਹਾ ਸਮਾਈਆ। ਛੱਪਰ ਛੰਨ ਜਿਸ ਨਾਲ ਛੁਹਾਈ, ਮਹੱਲ ਅਟੱਲ ਡੇਰਾ ਲਾਈਆ । ਜਿਸ ਦੀ ਨਜ਼ਰ ਨਾ ਆਈ ਕੋਈ ਮਾਈ, ਪਿਤਾ ਪੂਤ ਨਾ ਗੋਦ ਉਠਾਈਆ। ਜਿਸ ਦਾ ਸੱਜਣ ਨਾ ਕੋਈ ਭਾਈ, ਸਗਲਾ ਸੰਗ ਨਾ ਕੋਈ ਬਣਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਨਾ ਕੋਇ ਲਿਖਾਈ, ਕਾਗ਼ਜ਼ ਕਲਮ ਨਾ ਦਏ ਕੋਇ ਵਡਿਆਈਆ। ਜਿਸ ਦੀ ਘਾੜਤ ਬਣਤ ਬਣ ਠਠਿਆਰ ਨਾ ਕਿਸੇ ਘੜਾਈ, ਰੂਪ ਰੰਗ ਸਮਝ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਦੇ ਦਰਸਾਈਆ।
ਜਨ ਭਗਤ ਕਹਿਣ ਪ੍ਰਭ ਆਪਣੇ ਨਾਮ ਦਾ ਦੇ ਦਰਸ, ਦੂਜਾ ਦਰਸ ਕੋਇ ਨਾ ਪਾਈਆ। ਬਿਨ ਰਸਨਾ ਜਿਹਵਾ ਬੋਲਿਆਂ ਮਿਟ ਜਾਏ ਹਰਸ, ਹਸਤੀ ਦੇ ਬਦਲਾਈਆ। ਰਹਿਮਤ ਕਰਕੇ ਕਰ ਤਰਸ, ਮਿਹਰ ਨਜ਼ਰ ਉਠਾਈਆ। ਬਿਰਹੋਂ ਵਿਛੋੜੇ ਰਹੇ ਭਟਕ, ਭਟਕਣਾ ਦੇ ਬੁਝਾਈਆ। ਤੇਰੇ ਮਿਲਣਾ ਦਾ ਸੁਹੰਜਣਾ ਹੋਵੇ ਵਕ਼ਤ, ਘੜੀ ਪਲ ਪਿਛਲਾ ਪੰਧ ਮੁਕਾਈਆ । ਲਹਿਣਾ ਜਗਤ ਮੁੱਕ ਜਾਏ ਅਰਸ਼ ਫ਼ਰਸ਼, ਜ਼ਿਮੀਂ ਅਸਮਾਨ ਚਰਨਾਂ ਹੇਠ ਦਬਾਈਆ। ਤੇਰੇ ਨਾਮ ਦੀ ਅਗੰਮੀ ਸੁਣੀਏ ਤਰਜ, ਨਾਦਾਂ ਵਿਚੋਂ ਬਾਹਰ ਜਣਾਈਆ। ਤੇਰਾ ਕੁਛ ਨਹੀਂ ਹੋਣਾ ਹਰਜ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਤੇਰੇ ਹੱਥ ਵਡਿਆਈਆ। ਜਨ ਭਗਤ ਸੁਹੇਲੇ
ਕਰਨ ਅਰਜ਼, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਮ ਦੇ ਸਮਝਾਈਆ।
ਧੁਰ ਦਾ ਨਾਮ ਦੱਸ ਸ੍ਰੀ ਭਗਵਾਨ, ਆਪਣੀ ਦਇਆ ਕਮਾਈਆ। ਵਾਹਿਗੁਰੂ ਅੱਲਾ ਸਾਰੇ ਕਹਿੰਦੇ ਰਾਮ, ਗਾਡ ਖ਼ੁਦਾ ਕ੍ਰਿਸ਼ਨ ਕਹਿ ਕਹਿ ਰਹੇ ਧਿਆਈਆ। ਜਿਸ ਨਾਲ ਸਭ ਦਾ ਕਰੇਂ ਇੰਤਜਾਮ, ਬੰਦੋਬਸਤ ਉਸੇ ਦੇ ਹੱਥ ਫੜਾਈਆ। ਜਿਸ ਦਾ ਬਦਲ ਨਾ ਜਾਏ ਨਿਜ਼ਾਮ, ਰਈਅਤ ਰੂਪ ਨਾ ਕੋਇ ਵਟਾਈਆ। ਜਿਸ ਦਾ ਆਦਿ ਜੁਗਾਦਿ ਇਕੋ ਕਲਮਾ ਇਕ ਕਲਾਮ, ਇਕੋ ਮੰਤਰ ਦਏ ਦ੍ਰਿੜਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਮ, ਬਿਨ ਹੁਜਰਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਧੁਰ ਦਾ ਮੰਤਰ ਇਕ ਦ੍ਰਿੜਾਈਆ।
ਜਨ ਭਗਤ ਕਹਿਣ ਤੇਰਾ ਮੰਤਰ ਕੋਈ ਨਾ ਸਕੇ ਸਮਝ, ਸਮਝ ਵਿਚ ਕਿਸੇ ਨਾ ਆਈਆ। ਕਰ ਕਿਰਪਾ ਮਾਰ ਉਹ ਰਮਜ਼, ਇਸ਼ਾਰਾ ਇਕੋ ਇਕ ਵਖਾਈਆ। ਜਿਸ ਨਾਲ ਮਿਲੇ ਮੇਲ ਸੂਰਬੀਰ ਮਰਦਾਨੇ ਮਰਦ, ਮੱਦਦਗਾਰ ਇਕੋ ਨਜ਼ਰੀ ਆਈਆ। ਜੋ ਦੋ ਜਹਾਨਾਂ ਵੰਡੇ ਦਰਦ, ਦੀਨਾਂ ਹੋਏ ਸਹਾਈਆ। ਜਿਸ ਦੇ ਹੱਥ ਕਿਸੇ ਨਾ ਆਏ ਛੁਰੀ ਕਸਾਈ ਕਰਦ, ਖੰਡਾ ਖੜਗ ਨਾ ਕੋਇ ਉਠਾਈਆ। ਜਿਸ ਦੇ ਹੁਕਮੇ ਅੰਦਰ ਸਵਰਗ ਨਰਕ, ਦੋਜ਼ਖ਼ ਬਹਿਸ਼ਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਨਾਮ ਦੇਣਾ ਸਮਝਾਈਆ।
ਸੋ ਪੁਰਖ ਨਿਰੰਜਣ ਦੱਸ ਆਪਣਾ ਨਾਮ, ਨਰ ਹਰਿ ਨਰਾਇਣ ਇਕ ਜਣਾਈਆ। ਹਰਿ ਪੁਰਖ ਨਿਰੰਜਣ ਦੱਸ ਆਪਣਾ ਨਾਮ, ਨਿਰਗੁਣ ਨਿਰਵੈਰ ਦੇ ਦ੍ਰਿੜਾਈਆ। ਏਕੰਕਾਰ ਦੱਸ ਆਪਣਾ ਨਾਮ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਆਦਿ ਨਿਰੰਜਣ ਦੱਸ ਆਪਣਾ ਨਾਮ, ਬੇਅੰਤ ਬੇਪਰਵਾਹੀਆ । ਅਬਿਨਾਸ਼ੀ ਕਰਤੇ ਦੱਸ ਆਪਣਾ ਨਾਮ, ਨਾਉਂ ਨਿਰੰਕਾਰਾ ਇਕ ਦਰਸਾਈਆ। ਸ੍ਰੀ ਭਗਵਾਨ ਦੱਸ ਆਪਣਾ ਨਾਮ, ਬਿਨ ਅੱਖਰਾਂ ਦੇ ਸਮਝਾਈਆ। ਪਾਰਬ੍ਰਹਮ ਦੱਸ ਆਪਣਾ ਨਾਮ, ਭੇਵ ਅਭੇਦਾ ਦੇ ਖੁਲ੍ਹਾਈਆ। ਬ੍ਰਹਮ ਆਤਮ ਕਰੇ ਸਲਾਮ, ਬੰਦਨਾ ਸੀਸ ਝੁਕਾਈਆ। ਕਲਮਿਆਂ ਵਾਲੀ ਸਾਨੂੰ ਨਾ ਚਾਹੀਏ ਕਲਾਮ, ਅਲਫ਼ ਯੇ ਦੀ ਲੋੜ ਰਹੇ ਨਾ ਰਾਈਆ। ਬਿਨ ਰਸਨਾ ਜਿਹਵਾ ਦੇ ਪੈਗ਼ਾਮ, ਪੈਗੰਬਰ ਇਕੋ ਇਕ ਆਵਾਜ਼ ਸੁਣਾਈਆ। ਹਉਂ ਬਾਲਕ ਬਾਲ ਨਿਧਾਨ, ਹੱਥ ਤੇਰੇ ਵਡਿਆਈਆ। ਕੀ ਢੋਲਾ ਗਾਈਏ ਗਾਣ, ਰਸਨਾ ਜ਼ਬਾਨ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਨਾਮ ਵਰ, ਵਰ ਦਾਤੇ ਤੇਰੀ ਸਰਨਾਈਆ।
ਸਾਚਾ ਨਾਮ ਦੇ ਇਕ, ਇਕ ਇਕੱਲਾ ਤੂੰ ਹੀ ਨਜ਼ਰੀ ਆਈਆ। ਸਾਚਾ ਨਾਮ ਦੇ ਇਕ, ਇਕ ਦਵਾਰੇ ਸੀਸ ਜਾਏ ਟਿਕ, ਚਰਨ ਕਵਲ ਇਕ ਵਡਿਆਈਆ। ਇਕ ਘਰ ਬਾਹਰੇ ਮਿਲੇ ਭਿਖ, ਭਿਛਿਆ ਇਕ ਵਰਤਾਈਆ। ਇਕ ਨਿਰੰਕਾਰਾ ਆਵੇ ਦਿਸ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕ ਬੈਠਾ ਸਾਹਿਬ ਅਨਡਿਠ, ਸਚਖੰਡ ਸਾਚੇ ਸੋਭਾ ਪਾਈਆ। ਇਕ ਆਦਿ ਜੁਗਾਦੀ ਮਾਤ ਪਿਤ, ਪਤਿਪਰਮੇਸ਼ਵਰ ਨਾਉਂ ਧਰਾਈਆ। ਇਕੋ ਕਰੇ ਸੱਚਾ ਹਿਤ, ਪ੍ਰੀਤੀ ਆਪਣੇ ਨਾਲ ਰਖਾਈਆ। ਇਕੋ ਚਾਰ ਕੁੰਟ ਆਏ ਦਿਸ, ਦੂਜਾ ਰੂਪ ਨਾ ਕੋਇ ਧਰਾਈਆ। ਇਕੋ ਨਾਮ ਨਿਰੰਕਾਰਾ ਲਈਏ ਲਿਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਜਨ ਭਗਤ ਮੰਗ ਮੰਗਾਈਆ।
ਸਚ ਨਾਮ ਦਾ ਖੋਲ੍ਹ ਪੜਦਾ, ਆਪਣਾ ਭੇਵ ਚੁਕਾਈਆ। ਕੋਟ ਨਾਮ ਕਲਜੁਗ ਜੀਵ ਪੜ੍ਹਦਾ, ਤੇਰਾ ਮੇਲ ਨਾ ਕੋਇ ਮਿਲਾਈਆ। ਤ੍ਰੈਗੁਣ ਅਗਨ ਵਿਚ ਸੜਦਾ, ਪੰਜ ਤੱਤ ਕਰੇ ਲੜਾਈਆ। ਭੈ ਭਉ ਵਿਚ ਕੋਇ ਨਾ ਡਰਦਾ, ਨਿਰਭੈ ਤੇਰਾ ਮਾਣ ਨਾ ਕੋਇ ਰਖਾਈਆ। ਤੇਰਾ ਭਗਤ ਅੰਤਰ ਆਤਮ ਤੇਰਾ ਰਾਹ ਤੱਕਦਾ, ਨੇਤਰ ਨੈਣ ਅੱਖ ਖੁਲ੍ਹਾਈਆ। ਰਸਨਾ ਜਿਹਵਾ ਬੋਲ ਕੁਛ ਨਾ ਦੱਸਦਾ, ਬੱਤੀ ਦੰਦ ਨਾ ਕੋਇ ਵਡਿਆਈਆ। ਸ਼ਬਦ ਉਡਾਰੀ ਅਗੰਮੀ ਨੱਸਦਾ, ਭੱਜੇ ਵਾਹੋ ਦਾਹੀਆ। ਜਿਸ ਘਰ ਸਵਾਮੀ ਪ੍ਰੀਤਮ ਵਸਦਾ, ਵੇਖਾਂ ਸਹਿਜ ਸੁਭਾਈਆ। ਇਹ ਲੇਖਾ ਓਸ ਅੱਖ ਦਾ, ਜਿਸ ਦਾ ਨੇਤਰ ਨਾ ਕੋਇ ਸਮਝਾਈਆ। ਤੂੰ ਮਾਲਕ ਖ਼ਾਲਕ ਘਟ ਘਟ ਦਾ, ਪ੍ਰਿਤਪਾਲਕ ਬੇਪਰਵਾਹੀਆ। ਤੇਰਾ ਭਗਤ ਪ੍ਰਭੂ ਕਿਹੜਾ ਨਾਮ ਰਟਦਾ, ਜਿਸ ਨਾਲ ਰੱਟੇ ਦਏਂ ਮੁਕਾਈਆ। ਮਾਣ ਰਖਾਵੇਂ ਧੰਨੇ ਜੱਟ ਦਾ, ਨਾਮੇ ਗਊ ਜਿਵਾਈਆ। ਕਬੀਰ ਜੁਲਾਹਾ ਘਰ ਸੱਦਦਾ, ਰਵਿਦਾਸ ਚੁਮਾਰੇ ਵੱਜੇ ਵਧਾਈਆ। ਨਾਤਾ ਜੋੜ ਕੇ ਪਿਉ ਪੁੱਤ ਦਾ, ਘਰ ਸਾਚੇ ਮੇਲ ਮਿਲਾਈਆ। ਹੋਵੇ ਵੇਲਾ ਸੁਹੰਜਣੀ ਰੁੱਤ ਦਾ, ਰੁਤੜੀ ਇਕ ਮਹਿਕਾਈਆ। ਤੇਰਾ ਭਗਤ ਤੇਰੇ ਕੋਲੋਂ ਪੁੱਛਦਾ, ਸਚ ਸਚ ਦੇ ਸਮਝਾਈਆ। ਨਾਤਾ ਤੁਟੇ ਉਲਟੇ ਰੁੱਖ ਦਾ, ਮਾਤ ਗਰਭ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਦੇ ਦਰਸਾਈਆ।
ਆਪਣੇ ਨਾਮ ਦਾ ਚੁੱਕਦੇ ਉਹਲਾ, ਦਰ ਠਾਂਡੇ ਮੰਗ ਮੰਗਾਈਆ। ਤੇਰਾ ਗਾਈਏ ਇਕੋ ਸੋਹਲਾ, ਸੋ ਪੁਰਖ ਨਿਰੰਜਣ ਸਿਫ਼ਤ ਸਾਲਾਹੀਆ। ਅਗੰਮ ਅਥਾਹ ਦੱਸ ਦੇ ਢੋਲਾ, ਧੁਰ ਦਾ ਢੋਆ ਝੋਲੀ ਪਾਈਆ। ਨਿਰਗੁਣ ਸਰਗੁਣ ਬਣ ਵਿਚੋਲਾ, ਵਿਚਲਾ ਭੇਵ ਦੇ ਖੁਲ੍ਹਾਈਆ। ਮਿਲਣੀ ਜਗਦੀਸ ਮਿਲੇ ਮੌਲਾ, ਮੁਹੱਬਤ ਨੂਰ ਖ਼ੁਦਾਈਆ। ਲੇਖਾ ਚੁੱਕੇ ਧਰਨੀ ਧਰਤ ਧੌਲਾ, ਧਾਮ ਇਕੋ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਝੋਲੀ ਪਾਈਆ।
ਜਨ ਭਗਤ ਕਹੇ ਤੇਰੇ ਨਾਮ ਦਾ ਕੀ ਰੰਗ, ਰੰਗਾਂ ਵਿਚੋਂ ਨਜ਼ਰ ਕੋਇ ਨਾ ਆਈਆ। ਅਬਿਨਸ਼ੀ ਕਰਤੇ ਦੇ ਦੇ ਸੰਗ, ਸਗਲਾ ਸੰਗ ਤਜਾਈਆ। ਅਨੋਖਾ ਵੱਖਰਾ ਬਖ਼ਸ਼ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਨੂਰ ਨੁਰਾਨੀ ਚਾੜ੍ਹ ਦੇ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਪੰਧ ਮੁਕਾ ਕੇ ਖੰਡ ਬ੍ਰਹਿਮੰਡ, ਬ੍ਰਹਿਮਾਂਡ ਡੇਰਾ ਢਾਈਆ। ਸਚ ਦੱਸ ਦੇ ਆਪਣਾ ਚਿੰਨ੍ਹ, ਜਿਸ ਦਾ ਰੂਪ ਨਾ ਕੋਇ ਸਮਝਾਈਆ। ਨਿਰਗੁਣ ਕੋਲੋਂ ਮੰਗਦੇ ਨਿਰਗੁਣ ਮੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ ।
ਸ੍ਰੀ ਭਗਵਾਨ ਸੁਣ ਕੇ ਬਾਤ, ਆਪਣੀ ਲਏ ਅੰਗੜਾਈਆ। ਜਨ ਭਗਤੋ ਵੇਖੋ ਕਲਜੁਗ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਮੇਰਾ ਨਾਉਂ ਰਸਨਾ ਗਾਉਂਦੇ ਬਹੁ ਭਾਂਤ, ਕੋਟੀ ਕੋਟ ਸਿਫ਼ਤ ਸਲਾਹੀਆ। ਦੀਨ ਮਜ਼੍ਹਬ ਬਣ ਜਮਾਤ, ਸ਼ਰਅ ਸ਼ਰੀਅਤ ਨਾਲ ਮਿਲਾਈਆ। ਅੰਜ਼ੀਲ ਕੁਰਾਨਾਂ ਵਾਲੀ ਆਇਤ, ਤੀਸ ਬਤੀਸਾ ਰਹੇ ਗਾਈਆ। ਵੇਦ ਪੁਰਾਨਾਂ ਵਾਲੀ ਹਦਾਇਤ, ਹੱਦਾਂ ਵਿਚ ਸਮਝਾਈਆ। ਗਿਆਨ ਧਿਆਨ ਵਾਲੀ ਰਿਹਾਇਸ਼, ਰਹਿਬਰ ਰਹੇ ਦ੍ਰਿੜਾਈਆ। ਖਾਣੀ ਬਾਣੀ ਕਰ ਅਜ਼ਮਾਇਸ਼, ਇਸਮ ਆਜ਼ਮ ਰਹੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਜਨ ਭਗਤੋ ਸੁਣੋ ਹਰਿ ਕਾ ਨਾਮ, ਹਰਿ ਕਰਤਾ ਆਪ ਜਣਾਈਆ। ਜਿਸ ਦਾ ਨਜ਼ਰ ਨਾ ਆਏ ਨਿਸ਼ਾਨ, ਨਿਸ਼ਾਨੇ ਤੀਰ ਰਿਹਾ ਚਲਾਈਆ। ਜਿਸ ਦਾ ਆਦਿ ਜੁਗਾਦਿ ਪੈਗ਼ਾਮ, ਪੈਗ਼ੰਬਰਾਂ ਕਰੇ ਪੜ੍ਹਾਈਆ। ਜਿਸ ਦਾ ਨਿਤ ਨਵਿਤ ਢੋਲਾ ਗਾਣ, ਸਿਫ਼ਤਾਂ ਨਾਲ ਸਾਲਾਹੀਆ। ਜਿਸ ਦੇ ਉਤੇ ਸਭ ਦਾ ਮਾਣ, ਦਰ
ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲਾ ਦਏ ਵਡਿਆਈਆ।
ਜਨ ਭਗਤੋ ਸੁਣੋ ਸੋਹਲਾ ਸੱਚ, ਹਰਿ ਕਰਤਾ ਆਪ ਜਣਾਈਆ। ਭਾਗ ਲਗਾਵੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਰੂਪ ਵਟਾਈਆ। ਸਚ ਸੰਦੇਸ਼ਾ ਦੇਵਾਂ ਹੱਸ ਹੱਸ, ਹਸਤੀ ਆਪਣੇ ਨਾਲ ਮਿਲਾਈਆ। ਜੁਗ ਚੌਕੜੀ ਪੰਧ ਮੁੱਕਿਆ ਨੱਸ ਨੱਸ, ਕਲਜੁਗ ਵੇਲਾ ਅੰਤਮ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਇਕੱਠ, ਸਚਖੰਡ ਦਵਾਰੇ ਪ੍ਰਭ ਅੱਗੇ ਸੀਸ ਨਿਵਾਈਆ। ਨੇਤਰ ਰੋ ਪੁਕਾਰਨ ਤੀਰਥ ਤੱਟ, ਅਠਸਠ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਬਦਲ ਆਪਣੀ ਕਰਵਟ, ਸਨਮੁਖ ਆਪਣੀ ਦਇਆ ਕਮਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਬਣ ਹਟਵਾਣਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਰਿਹਾ ਦ੍ਰਿੜਾਈਆ।
ਸਚ ਨਾਮ ਦਾ ਸਚ ਟਿਕਾਣਾ, ਹਰਿ ਕਰਤਾ ਆਪ ਜਣਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨਾ, ਸਚ ਪ੍ਰੇਮ ਦਏ ਦਰਸਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਮਹਾਂਬਲੀ ਅਖਵਾਈਆ। ਜੋਧਾ ਸੂਰਬੀਰ ਬਲਵਾਨਾ, ਬਲਧਾਰੀ ਇਕ ਹੋ ਜਾਈਆ। ਪ੍ਰਿਤਪਾਲਕ ਬਣੇ ਦੋ ਜਹਾਨਾਂ, ਲੱਖ ਚੁਰਾਸੀ ਸੇਵ ਕਮਾਈਆ। ਜੈ ਜੈਕਾਰ ਗਾਵੇ ਇਕ ਤਰਾਨਾ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਜਨ ਭਗਤ ਸੁਣੋ ਹਰਿ ਨਾਮ ਅਗੰਮ, ਅਗੰਮੜੀ ਧਾਰ ਜਣਾਇੰਦਾ। ਜੋ ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਨਾ ਆਇੰਦਾ। ਹਰਖ਼ ਸੋਗ਼ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਸਤਾਇੰਦਾ । ਪਵਣ ਸਵਾਸ ਨਾ ਕੋਇ ਦਮ, ਨੇਤਰ ਨੀਰ ਨਾ ਕੋਇ ਵਹਾਇੰਦਾ। ਮਾਲ ਖ਼ਜ਼ਾਨਾ ਨਾ ਦੌਲਤ ਧਨ, ਸ਼ਾਹ ਕੰਗਾਲ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੱਚਾ ਨਾਮ ਇਕ ਦ੍ਰਿੜਾਇੰਦਾ।
ਸਾਚਾ ਨਾਮ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਆਦਿ ਅੰਤ ਸਮਝ ਕਿਸੇ ਨਾ ਆਈਆ। ਨੌ ਸੌ ਚੁਰਾਨਵੇ ਜੁਗ ਚੌਕੜੀ ਪਿੱਛੋਂ ਪੁਰਖ ਅਕਾਲ ਆਪੇ ਲਏ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਅੰਦਰ ਵੜ ਕੇ ਬਹੇ, ਨਿਰਗੁਣ ਆਪਣਾ ਆਸਣ ਲਾਈਆ। ਗੜ੍ਹ ਹੰਕਾਰੀ ਤੋੜ ਕੇ ਮੈਂ, ਮਮਤਾ ਕੂੜੀ ਦਏ ਮਿਟਾਈਆ। ਪ੍ਰੇਮ ਪ੍ਰੀਤੀ ਅੰਦਰ ਕਰਕੇ ਲੈ, ਲਹਿਣਾ ਦੇਣਾ ਦਏ ਚੁਕਾਈਆ। ਇਕੋ ਨਾਮ ਆਦਿ ਜੁਗਾਦੀ ਰਹੇ, ਜੋ ਅਬਿਨਾਸ਼ੀ ਕਰਤਾ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਸਭ ਦੇ ਦਏ ਮੁਕਾਈਆ।
ਇਕੋ ਨਾਮ ਤੇਰਾ ਬਥੇਰਾ, ਜਨ ਭਗਤ ਖ਼ੁਸ਼ੀ ਮਨਾਈਆ। ਜਿਸ ਨਾਲ ਡੁੱਬਦਾ ਤਰੇ ਬੇੜਾ, ਵੰਞ ਮੁਹਾਣਾ ਦਏ ਲਗਾਈਆ। ਉਜੜਿਆ ਵਸੇ ਖੇੜਾ, ਘਰ ਬਹਾਰ ਲਗਾਈਆ। ਸੋਹਣਾ ਲੱਗੇ ਡੇਰਾ, ਘਰ ਦਿਸੇ ਬੇਪਰਵਾਹੀਆ। ਨਾਤਾ ਤੁੱਟੇ ਤੇਰਾ ਮੇਰਾ, ਰੂਪ ਤੂੰ ਹੀ ਨਜ਼ਰੀ ਆਈਆ। ਜਨ ਭਗਤਾਂ ਮਨ ਚਾਉ ਘਨੇਰਾ, ਖ਼ੁਸ਼ੀਆਂ ਰੰਗ ਵਖਾਈਆ। ਹਕ਼ੀਕ਼ਤ ਵਿਚੋਂ ਹਕ਼ ਨਿਬੇੜਾ, ਸਚ ਤੌਫ਼ੀਕ ਨੂਰ ਖ਼ੁਦਾਈਆ। ਮਹਿਬੂਬ ਮੁਹੱਬਤ ਵਿਚ ਕਰੇ ਮਿਹਰਾ, ਮਿਹਰਾ ਮਜ਼ਲਸ ਇਕ ਲਗਾਈਆ। ਪਰਵਰਦਿਗਾਰ ਨੂਰਾਨੀ ਦੱਸ ਕੇ ਆਪਣਾ ਚੇਹਰਾ, ਚਮਕ ਇਕ ਚਮਕਾਈਆ। ਅਬਿਨਾਸ਼ੀ ਕਰਤਾ ਵੇਖਣਹਾਰਾ ਨੇਰਨ ਨੇਰਾ, ਦੂਰ ਦੁਰਾਡਾ ਪੰਧ
ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸਮਝਾਈਆ।
ਸਾਚਾ ਮੰਤਰ ਗਾਉਣਾ ਸਚ ਜੀਵ, ਜਿਹਵਾ ਰਸਨਾ ਮਿਲੇ ਵਡਿਆਈਆ। ਜੁਗ ਚੌਕੜੀ ਪਿੱਛੋਂ ਮਿਲਿਆ ਅਜੀਬ, ਅਜਬ ਨਿਰਾਲੀ ਧਾਰ ਵਖਾਈਆ। ਪੁਰਖ ਅਕਾਲ ਆਪਣੇ ਨਾਮ ਦੀ ਦੱਸ ਕੇ ਆਪ ਤਰਤੀਬ, ਤਰਜ਼ ਰਾਗ ਸਮਝਾਈਆ। ਜਨ ਭਗਤਾਂ ਜਾਗੇ ਓਹ ਨਸੀਬ, ਜਿਸ ਦੀ ਨਿਸਬਤ ਨਾ ਕੋਇ ਕਢਾਈਆ। ਜਿਸ ਦੀ ਸਿਫ਼ਤ ਕਰੇ ਕੁਰਾਨ ਮਜੀਦ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਸੋ ਦੂਰ ਦੁਰਾਡਾ ਆਇਆ ਕ਼ਰੀਬ, ਕਾਇਆ ਕਾਅਬਾ ਵੇਖ ਵਖਾਈਆ। ਗ਼ਫ਼ਲਤ ਵਿਚ ਕੋਈ ਨਾ ਸੋਏ ਨੀਂਦ, ਸੁਤਿਆਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਮ ਇਕ ਪੜ੍ਹਾਈਆ।
ਧੁਰ ਦਾ ਨਾਮ ਗੁਰਮੁਖ ਪੜ੍ਹਿਆ, ਭਗਤ ਮਿਲੀ ਵਡਿਆਈਆ। ਘਰ ਮੰਦਰ ਸਾਚੇ ਚੜ੍ਹਿਆ, ਨਿਝ ਘਰ ਆਪਣਾ ਪੜਦਾ ਲਾਹੀਆ। ਸਚ ਸਰੋਵਰ ਅੰਦਰ ਹਰਿਆ, ਅਗਨੀ ਤੱਤ ਬੁਝਾਈਆ। ਰਾਗ ਅਗੰਮੀ ਸੁਣਿਆ, ਅਨਹਦ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਸਚ ਨਾਮ ਦੀ ਸਿਫ਼ਤ ਸਲਾਹ, ਸਾਹਿਬ ਆਪ ਜਣਾਈਆ। ਆਪਣੇ ਨਾਮ ਪਿੱਛੇ ਸਚਖੰਡ ਨਿਵਾਸੀ ਲੋਕਮਾਤ ਮਿਲਿਆ ਆ, ਨਿਰਗੁਣ ਆਪਣਾ ਫੇਰਾ ਪਾਈਆ। ਭਗਤ ਭਗਵਾਨ ਲਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਗ ਅਭਿਆਸ ਨਾ ਦਿਤਾ ਕੋਈ ਕਰਾ, ਸਾਧਨਾ ਜਗਤ ਨਾ ਕੋਇ ਵਡਿਆਈਆ। ਬੋਧ ਅਗਾਧਾ ਇਕੋ ਮੰਤਰ ਦਿਤਾ ਦ੍ਰਿੜਾ, ਮਨ ਮਤ ਬੁਧ ਨਾ ਕੋਇ ਚਤਰਾਈਆ। ਸ਼ਾਹਰਗ ਦੇ ਉਪਰ ਡੇਰਾ ਲਾ, ਨੌ ਦਵਾਰੇ ਪੰਧ ਚੁਕਾਈਆ। ਰਾਤੀਂ ਸੁਤਿਆਂ ਦਰਸ ਦਿਖਾ, ਦੀਦ ਈਦ ਕਰੀ ਰੁਸ਼ਨਾਈਆ। ਇਸ ਤੋਂ ਅੱਗੇ ਨਹੀਂ ਖ਼ੁਦਾ, ਜੋ ਵੱਖਰਾ ਡੇਰਾ ਲਾਈਆ। ਜਨ ਭਗਤਾਂ ਮੇਲਾ ਸਹਿਜ ਸੁਭਾ, ਸੁਰਤੀ ਸ਼ਬਦ ਨਾਲ ਜੁੜਾਈਆ। ਨਾਨਕ ਕਬੀਰਾ ਬਣ ਗਵਾਹ, ਸ਼ਹਾਦਤ ਆਪਣੀ ਰਹੇ ਭਗਤਾਈਆ। ਜਿਸ ਨੂੰ ਲੱਭਣਾ ਉਤੇ ਆਸਮਾਂ, ਸੋ ਲਬਾਂ ਉਤੇ ਵੇਖ ਵਖਾਈਆ। ਆਪਣੀ ਰਸਮ ਰਿਹਾ ਬਦਲਾ, ਅਦਲ ਇਕੋ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਸਾਚੇ ਨਾਮ ਦਾ ਸਾਚਾ ਜੋਸ਼, ਜੋਗ ਜੁਗਤ ਆਪ ਜਣਾਈਆ। ਅੰਦਰ ਟਿੱਕਾ ਕੇ ਨਾੜੀ ਪੋਸ਼, ਪੁਸ਼ਤ ਪਨਾਹ ਹੱਥ ਰਖਾਈਆ। ਇਕੋ ਨਾਮ ਖ਼ੁਮਾਰੀ ਦੇ ਮਦਹੋਸ਼, ਮਦ ਇਕੋ ਜਾਮ ਪਿਆਈਆ। ਮਨ ਬੁਧ ਦੀ ਜਾਏ ਸੋਚ, ਸਮਝ ਇਕੋ ਦਏ ਸਮਝਾਈਆ। ਨੇਤਰ ਅੱਖ ਖੋਲ੍ਹ ਕੇ ਲੋਚ, ਲੋਚਨ ਲਏ ਮਿਲਾਈਆ । ਭਾਗ ਲਗਾ ਕੇ ਕਾਇਆ ਕੋਟ, ਸਾਢੇ ਤਿੰਨ ਹੱਥ ਦਏ ਵਡਿਆਈਆ। ਸ਼ਬਦ ਅਗੰਮੀ ਲਗਾਵੇ ਚੋਟ, ਸੋਈ ਸੁਰਤੀ ਆਪ ਉਠਾਈਆ। ਮਨ ਵਾਸਨਾ ਕੱਢੇ ਖੋਟ, ਮਮਤਾ ਮੋਹ ਮਿਟਾਈਆ। ਜਨਮ ਜਨਮ ਦਾ ਕੱਢੇ ਰੋਗ, ਧੁਰ ਸੰਜੋਗ ਮਿਲਾਈਆ। ਜਿਨ੍ਹਾਂ ਸੁਣਾਇਆ ਆਪਣਾ ਸਲੋਕ, ਸੋ ਸੋਹਲੇ ਗਾਉਂਦੇ ਚਾਈਂ ਚਾਈਂਆ। ਉਨ੍ਹਾਂ ਨੂੰ ਲੋੜ ਰਹੀ ਕੋਈ ਨਾ ਮੋਖ, ਅੰਤਮ ਜੋਤੀ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਭਗਤਾਂ ਹੱਥ ਟਿਕਾਈਆ।
ਜਨ ਭਗਤੋ ਤੁਹਾਡਾ ਮੰਦਰ ਇਕ, ਮੰਜ਼ਲ ਆਪਣੀ ਦਏ ਸਮਝਾਈਆ। ਜਿਥੇ ਪੈਂਡਾ ਜਾਏ ਮੁੱਕ, ਪਾਂਧੀ ਨਜ਼ਰ ਕੋਇ ਨਾ ਆਈਆ। ਪਰਗਟ ਹੋਵੇ ਜੋ ਬੈਠਾ ਲੁਕ, ਸਨਮੁਖ ਹੋ ਕੇ ਦਰਸ ਦਿਖਾਈਆ। ਦਰਸ ਦੇਣ ਦੀ ਪ੍ਰਭ ਨੂੰ ਭੁੱਖ, ਜੁਗ ਚੌਕੜੀ ਆਪਣੀ ਧਾਰ ਚਲਾਈਆ। ਇਸ ਤੋਂ ਪਰੇ ਨਹੀਂ ਹੋਰ ਕੁਛ,
ਧੁਰ ਦਾ ਲੇਖਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਨਸ ਮਨੁੱਸ਼ ਆਪਣੇ ਰੰਗ ਰੰਗਾਈਆ।
ਜਨ ਭਗਤ ਕਹਿਣ ਤੇਰਾ ਸਚ ਜੈਕਾਰਾ, ਜੈ ਜੈਕਾਰ ਜਣਾਈਆ। ਤੇਰਾ ਅੰਤ ਨਾ ਪਾਰਾਵਾਰਾ, ਹਦੂਦ ਬੇਅੰਤ ਤੇਰੀ ਵਡਿਆਈਆ। ਤੂੰ ਵਸੇਂ ਧਾਮ ਨਿਆਰਾ, ਸਚਖੰਡ ਸੋਭਾ ਪਾਈਆ। ਚਰਨ ਕਵਲ ਗੁਰੂ ਅਵਤਾਰਾ, ਪੀਰ ਪੈਗ਼ੰਬਰ ਸੀਸ ਨਿਵਾਈਆ। ਭਿਖਾਰੀ ਬ੍ਰਹਮਾ ਵਿਸ਼ਨ ਸ਼ਿਵ ਮੰਗਣ ਵਾਰੋ ਵਾਰਾ, ਦਰ ਠਾਂਡੇ ਅਲਖ ਜਗਾਈਆ। ਤੇਰਾ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤਰਿਆ ਪਾਰ ਕਿਨਾਰਾ, ਜੁਗ ਚੌਕੜੀ ਵੇਸ ਵਟਾਈਆ। ਨਿਰਗੁਣ ਸਰਗੁਣ ਖੇਲ ਨਿਆਰਾ, ਪੰਜ ਤੱਤ ਕਰੇ ਕੁੜਮਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਨੇਤਰ ਰੋਵੇ ਮਾਰੇ ਧਾਈਂਆ। ਤੇਰਾ ਭਗਤ ਤੇਰਾ ਵਣਜਾਰਾ, ਨਿਤ ਨਵਿਤ ਤੇਰੀ ਆਸ ਤਕਾਈਆ। ਕਰ ਕਿਰਪਾ ਹਰਿ ਨਿਰੰਕਾਰਾ, ਕੁਦਰਤ ਕ਼ਾਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਮੰਗਣ ਇਕ ਵਰ, ਵਸਤ ਅਮੋਲਕ ਝੋਲੀ ਪਾਈਆ।
ਵਸਤ ਅਮੋਲਕ ਮਿਲੀ ਦਾਤ, ਦਾਤੇ ਦਾਨੀ ਦਇਆ ਕਮਾਈਆ। ਧੁਰਦਰਗਾਹੀ ਸਚ ਸੁਗਾਤ, ਸੁਗੰਧ ਖਾ ਕੇ ਝੋਲੀ ਪਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਸਿੱਧਾ ਆਪਣਾ ਮੇਲ ਮਿਲਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਚੰਦ ਚਮਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ ਸੱਚੀ ਗਾਥ, ਸੋਹੰ ਅੱਖਰ ਇਕ ਪੜ੍ਹਾਈਆ। ਸੱਯਦੇ ਕਰਦੇ ਸੀਸ ਝੁਕਾਂਦੇ ਤ੍ਰੈਲੋਕੀ ਨਾਥ, ਗੋਪੀ ਕਾਹਨ ਨਿਉਂ ਨਿਉਂ ਲਾਗਣ ਪਾਈਆ। ਤੂੰ ਆਪ ਸਵਾਮੀ ਹਰ ਘਟ ਵਸਿਆ ਪਾਸ, ਲੱਖ ਚੁਰਾਸੀ ਡੇਰਾ ਲਾਈਆ। ਤੇਰੇ ਮਿਲਣ ਦੀ ਇਕੋ ਖ਼ਾਹਿਸ਼, ਜਨ ਭਗਤ ਰਹੇ ਜਣਾਈਆ। ਜੰਗਲਾਂ ਵਿਚ ਨਾ ਹੋਵੇ ਤਲਾਸ਼, ਬਨ ਖੋਜਣ ਕੋਇ ਨਾ ਜਾਈਆ। ਕਰ ਕਿਰਪਾ ਆ ਜਾ ਪਾਸ, ਵਿਛੜੇ ਜੋੜ ਜੁੜਾਈਆ। ਤੂੰ ਸਾਹਿਬ ਸਵਾਮੀ ਅਨਾਥਾਂ ਨਾਥ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਸਾਡੀ ਨਿਮ੍ਹੀ ਨਿਮ੍ਹੀ ਸੁਣ ਆਵਾਜ਼, ਨਿਰਗੁਣ ਨਿਰਵੈਰ ਲਏ ਅੰਗੜਾਈਆ। ਪੰਧ ਮੁਕਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਈਆ। ਘਰ ਸਾਚੇ ਵਸੇਂ ਸਾਥ, ਸੰਗੀ ਬਣ ਕੇ ਨਜ਼ਰੀ ਆਈਆ। ਆਪਣੇ ਨਾਮ ਦਾ ਦੱਸਦੇ ਇਕੋ ਜਾਪ, ਕੋਟ ਪਾਪ ਮਿਟਾਈਆ। ਸਤਿਜੁਗ ਸਾਚੀ ਥਾਪਣਾ ਦੇ ਥਾਪ, ਕਲਜੁਗ ਕੂੜਾ ਪਰੇ ਹਟਾਈਆ। ਤੇਰਾ ਨਾਉਂ ਰਸੂਲ ਪਾਕ, ਪਰਵਰਦਿਗਾਰ ਤੇਰਾ ਨੂਰ ਰੁਸ਼ਨਾਈਆ। ਜਨ ਭਗਤਾਂ ਤੇਰੀ ਯਾਦ, ਮੁਰੀਦ ਮੁਰਸ਼ਦ ਵੇਖ ਵਖਾਈਆ। ਆਪਣੇ ਭੇਵ ਦਾ ਖੋਲ੍ਹ ਆਗਾਜ਼, ਗ਼ਰਜ਼ ਸਭ ਦੀ ਪੂਰ ਕਰਾਈਆ। ਸਾਨੂੰ ਪੜ੍ਹਨੀ ਨਾ ਪਏ ਨਿਮਾਜ਼, ਵੁਜ਼ੂਆਂ ਵਿਚ ਨਾ ਵਕਤ ਲੰਘਾਈਆ। ਤੇਰਾ ਭਗਤਾਂ ਨਾਲ ਬਣੇ ਸੱਚਾ ਸਮਾਜ, ਚਾਰ ਵਰਨ ਦੇ ਵਡਿਆਈਆ। ਤੇਰੇ ਸੀਸ ਤੇ ਸੋਹੇ ਤਾਜ, ਹੁਕਮਰਾਨ ਤੇਰੀ ਸਰਨਾਈਆ। ਜਨ ਭਗਤ ਤੇਰੇ ਮੁਹਤਾਜ, ਮੁਹੱਬਤ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਜਨ ਭਗਤ ਕਹਿਣ ਪ੍ਰਭ ਕਰਾ ਦੇ ਸੋਮਨ, ਸੋਏ ਮਾਤ ਉਠਾਈਆ। ਏਕਾ ਰੰਗ ਰੰਗਾਂ ਦੇ ਕਾਫਰ ਮੋਮਨ, ਮੁਰਸ਼ਦ ਮੁਰੀਦ ਮੇਲ ਮਿਲਾਈਆ। ਤੇਰੇ ਵਿਛੋੜੇ ਅੰਦਰ ਸੰਤ ਰੋਵਣ, ਨੇਤਰ ਨੀਰ ਦੇਣ ਵਹਾਈਆ। ਗੁਰਮੁਖ ਗੂੜ੍ਹੀ ਨੀਂਦ ਕਦੇ ਨਾ ਸੋਵਣ, ਰਾਤੀ ਉਠ ਉਠ ਰਾਹ ਤਕਾਈਆ। ਗੁਰਸਿਖ ਹੰਝੂਆਂ ਹਾਰ ਪਰੋਵਣ, ਲੜੀ ਲੜੀ ਨਾਲ ਬੰਧਾਈਆ। ਤੇਰਾ ਮੁਖੜਾ ਵੇਖਣ ਕੋਮਲ ਕਵਲ ਨੈਣ ਤੇਰਾ ਦਰਸ਼ਨ ਪਾਈਆ। ਤੂੰ ਆਵੀਂ ਦੁਰਮਤ ਧੋਵਣ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਰਸ ਆਵੀਂ ਚੋਵਣ, ਨਿਝਰ ਧਾਰ ਵਹਾਈਆ। ਸਾਚਾ ਬੀਜ ਆਵੀਂ ਬੋਵਣ, ਫੁੱਲ ਫੁਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ।
ਜਨ ਭਗਤ ਮੇਰਾ ਨਾਮ ਅਲੇਖ, ਲਿਖਤ ਨਾ ਕੋਇ ਸਮਝਾਈਆ। ਜਨ ਭਗਤ ਮੇਰਾ ਨਾਮ ਅਭੇਖ, ਅਵੱਲੜਾ ਭੇਖ ਵਟਾਈਆ। ਜਨ ਭਗਤ ਮੇਰਾ ਨਾਮ ਸੰਦੇਸ਼, ਧੁਰ ਦਾ ਰਾਗ ਅਲਾਈਆ। ਜਨ ਭਗਤ ਮੇਰਾ ਨਾਮ ਪਰਵੇਸ਼, ਅੰਤਰ ਆਤਮ ਜਾਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਲਏ ਵੇਖ, ਵੇਖਣਹਾਰਾ ਇਕ ਅਖਵਾਈਆ।
ਵੇਖਣਹਾਰਾ ਇਕ ਸਵਾਮੀ, ਹਰਿ ਕਰਤਾ ਬੇਪਰਵਾਹੀਆ। ਆਦਿ ਜੁਗਾਦੀ ਅੰਤਰਜਾਮੀ, ਜਲਵਾ ਨੂਰ ਰੁਸ਼ਨਾਈਆ। ਜਿਸ ਦੇ ਨਾਮ ਦੀ ਸਿਫ਼ਤ ਕਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਆਪਣਾ ਢੋਲਾ ਗਾਈਆ। ਸੋ ਜਨ ਭਗਤਾਂ ਦੇਵੇ ਇਕ ਨਿਸ਼ਾਨੀ, ਆਤਮ ਪਰਮਾਤਮ ਜੋੜ ਜੁੜਾਈਆ। ਸਚ ਦਵਾਰੇ ਦਾ ਪਦ ਨਿਰਬਾਣੀ, ਇਕੋ ਵਾਰ ਸਮਝਾਈਆ। ਪ੍ਰਭ ਨੂੰ ਮਿਲ ਕੇ ਭਗਤ ਅੱਗੇ ਮੁੱਕ ਜਾਏ ਕਹਾਣੀ, ਲਿਖਣ ਪੜ੍ਹਣ ਦੀ ਲੋੜ ਰਹੇ ਨਾ ਰਾਈਆ। ਸਚ ਦਵਾਰੇ ਦੀ ਬਣ ਕੇ ਸਾਚੀ ਰਾਣੀ, ਰੰਗ ਰੱਤਾ ਵੇਖੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ।
ਜਨ ਭਗਤੋ ਨਾਮ ਤੁਮਾਰਾ ਮੀਤ, ਮਿੱਤਰ ਹਰਿ ਅਖਵਾਈਆ। ਤੂੰ ਮੇਰਾ ਮੈਂ ਤੇਰਾ ਗੀਤ, ਵਾਹਵਾ ਰਾਗ ਅਲਾਈਆ। ਨਾਤਾ ਛੁੱਟ ਜਾਏ ਮੰਦਰ ਮਸੀਤ, ਕਾਇਆ ਕਾਅਬਾ ਸੋਭਾ ਪਾਈਆ। ਨਜ਼ਰੀ ਆਵੇ ਇਕ ਅਤੀਤ, ਤ੍ਰੈਗੁਣ ਡੇਰਾ ਢਾਈਆ। ਲਹਿਣਾ ਚੁੱਕ ਜਾਏ ਊਚ ਨੀਚ, ਜ਼ਾਤ ਪਾਤ ਨਾ ਕੋਇ ਵਖਾਈਆ। ਸਾਚਾ ਕਲਮਾ ਦੱਸੇ ਹਦੀਸ, ਹਰਿ ਮੰਤਰ ਨਾਮ ਦ੍ਰਿੜਾਈਆ। ਚਰਨ ਕਵਲ ਉਪਰ ਧਵਲ ਦੇ ਕੇ ਆਪ ਪ੍ਰੀਤ, ਪ੍ਰੀਤਮ ਆਪਣਾ ਰੰਗ ਰੰਗਾਈਆ। ਜਿਸ ਦਵਾਰੇ ਦਾ ਆਪ ਵਸਨੀਕ, ਹਰਿਜਨ ਓਸੇ ਘਰ ਬਹਾਈਆ। ਲੋਕਮਾਤ ਨਾਮ ਸ਼ਹਾਦਤ ਪਾ ਕੇ ਆਪਣੀ ਕਰਨ ਆਇਆ ਤਸਦੀਕ, ਦੂਜਾ ਸੰਗ ਨਾ ਕੋਇ ਲਿਆਈਆ। ਕੂੜਾ ਠੀਕਰ ਭੰਨ ਕੇ ਠੀਕ, ਠਾਕਰ ਆਪਣਾ ਮੇਲ ਮਿਲਾਈਆ। ਜਨ ਭਗਤਾਂ ਕਰਕੇ ਧੁਰ ਦੀ ਰੀਝ, ਰਾਜ਼ੀ ਖ਼ੁਸ਼ੀ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖੇ ਆਮਦੀਦ, ਆਮਦ ਵਿਚ ਸੋਭਾ ਪਾਈਆ।
ਜਨ ਭਗਤ ਤੁਮਾਰਾ ਗ੍ਰਹਿ ਮੰਦਰ, ਤੁਮ ਠਾਕਰ ਆਪ ਬਣਾਇਆ। ਘਰ ਸਵਾਮੀ ਖੋਲ੍ਹ ਕੇ ਜੰਦਰ, ਜਗਤ ਤਮਾਸ਼ਾ ਇਕ ਦ੍ਰਿੜਾਇਆ। ਭਾਗ ਲਗਾ ਕੇ ਡੂੰਘੀ ਕੰਦਰ, ਦੀਪਕ ਦੀਆ ਇਕ ਜਗਾਇਆ। ਪਰਭਾਸ ਭੁਵਾ ਕੇ ਜੰਗਲ, ਮੰਦਰ ਇਕੋ ਘਰ ਰੁਸ਼ਨਾਇਆ। ਸ਼ਰਅ ਜ਼ੰਜੀਰ ਤੋੜ ਕੇ ਸੰਗਲ, ਪ੍ਰੇਮ ਡੋਰੀ ਤੰਦ ਬੰਧਾਇਆ। ਆਪਣੇ ਪਿਆਰ ਦਾ ਸੁਣਾ ਕੇ ਮੰਗਲ, ਮੰਗਲਾਚਾਰ ਇਕ ਜਣਾਇਆ। ਜਨਮ ਕਰਮ ਦਾ ਤੋੜ ਕੇ ਬੰਧਨ, ਬੰਦਗੀ ਸਾਚੀ ਬੰਦਾ ਆਪ ਆਪਣੇ ਰੰਗ ਰੰਗਾਇਆ। ਢੋਲਾ ਸੁਣਾ ਕੇ ਸੋਹੰ ਛੰਦਨ, ਸੰਸਾ ਰੋਗ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਰੱਖ ਕੇ ਅੰਗਣ, ਨਿਰਗੁਣ ਆਪਣੀ ਗੋਦ ਉਠਾਇਆ।
ਆਪਣੀ ਗੋਦ ਉਠਾ ਕੇ ਨਿਰਗੁਣ, ਨਿਰਵੈਰ ਦਇਆ ਕਮਾਈਆ। ਨਿਰਾਧਾਰ ਸੁਣਾ ਕੇ ਸਾਚੀ ਧੁਨ, ਧੁਨੀ ਰਾਗ ਬੇਪਰਵਾਹੀਆ। ਆਪਣੇ ਅੰਤਰ ਜਣਾ ਕੇ ਆਪਣੇ ਗੁਣ, ਗੁਣਵੰਤੇ ਗੁਰਮੁਖ ਦਿਤੇ ਬਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਲਿਆ ਸੁਣ, ਸੋ ਸਰੋਤੇ ਸਨਮੁਖ ਬਹਿ ਬਹਿ ਦਰਸਨ ਪਾਈਆ। (੭ ਮੱਘਰ ੨੦੨੧ ਬਿ ਬਲਵੰਤ ਸਿੰਘ ਦੇ ਗ੍ਰਹਿ)
ਜਨ ਭਗਤ ਕਰਨ ਪੁਕਾਰ, ਪ੍ਰਭ ਅੱਗੇ ਸੀਸ ਨਿਵਾਈਆ। ਕਿਰਪਾ ਕਰ ਸਿਰਜਣਹਾਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਚਾਰੋਂ ਕੁੰਟ ਰੈਣ ਅੰਧਿਆਰ, ਸਾਚਾ ਚੰਦ ਨਜ਼ਰ ਨਾ ਆਈਆ। ਪੜ੍ਹ ਪੜ੍ਹ ਥੱਕੇ ਜਗਤ ਸੰਸਾਰ, ਸ਼ਾਸਤਰ ਸਿਮਰਤ ਵੇਦ ਨਾਲ ਮਿਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖੇ ਕਿਵਾੜ, ਦਰ ਦਰ ਅਲਖ ਜਗਾਈਆ। ਤੀਰਥ ਤੱਟਾਂ ਪੰਧ ਆਏ ਮਾਰ, ਭੱਜ ਭੱਜ ਵਾਹੋ ਦਾਹੀਆ। ਉਚੇ ਟਿੱਲੇ ਪਰਬਤ ਸਰਬ ਵੇਖੇ ਪਹਾੜ, ਜੰਗਲ ਜੂਹ ਖੋਜ ਖੁਜਾਈਆ। ਜਲ ਧਾਰਾ ਤਨ ਲਿਆ ਠਾਰ, ਅਗਨੀ ਤੱਤ ਤਪਾਈਆ। ਤਨ ਮਾਟੀ ਲਾ ਕੇ ਛਾਰ, ਖ਼ਾਕੀ ਖ਼ਾਕ ਰਮਾਈਆ। ਗਦਾਗਰ ਹੋ ਕੇ ਫਿਰੇ ਦਰ ਦਰ ਦਵਾਰ, ਭਿਛਿਆ ਮੰਗੀ ਵਾਹੋ ਦਾਹੀਆ। ਗੁਫ਼ਾ ਅੰਦਰ ਬੈਠ ਕਰ ਦੇ ਰਹੇ ਧਿਆਨ, ਨੇਤਰ ਅੱਖ ਬੰਦ ਕਰਾਈਆ। ਪੰਡਤਾਂ ਕੋਲੋਂ ਲੈਂਦੇ ਰਹੇ ਗਿਆਨ, ਅੱਖਰਾਂ ਵਾਲੀ ਪੜ੍ਹਾਈਆ। ਮੁਲਾ ਸੇਖ਼ਾਂ ਕੋਲੋਂ ਸਿਖਦੇ ਰਹੇ ਕਲਾਮ, ਕਲਮਾ ਨਬੀ ਸਾਲਾਹੀਆ। ਨੇਤਿਆਂ ਕੋਲੋਂ ਜਾਣਦੇ ਰਹੇ ਨਾਮ, ਸਤਿ ਸਤਿ ਦ੍ਰਿੜਾਈਆ। ਜਲ ਵਿਚ ਕਰਦੇ ਰਿਹੇ ਇਸ਼ਨਾਨ, ਮੈਂਡਕ ਰੂਪ ਵਟਾਈਆ। ਹੇ ਪ੍ਰਭੂ ਤੇਰਾ ਨੂਰ ਜ਼ਹੂਰ ਮਿਲਿਆ ਨਾ ਕੋਇ ਸ੍ਰੀ ਭਗਵਾਨ, ਸਾਖਿਆਤ ਨਜ਼ਰ ਕੋਇ ਨਾ ਆਈਆ। ਜਨ ਭਗਤ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਕਲਜੁਗ ਕਿਰਿਆ ਕੂੜ ਬੇਈਮਾਨ, ਬੇਵਾ ਰੂਪ ਵਟਾਈਆ। ਕਿਰਪਾ ਕਰ ਨੌਜਵਾਨ, ਹਰਿ ਨੌਬਤ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਣਾ ਦਰਸ ਦਿਖਾਈਆ ।
ਜਨ ਭਗਤ ਕਹਿਣ ਅਸੀਂ ਫਿਰ ਫਿਰ ਥੱਕੇ, ਬਣ ਬਣ ਪਾਂਧੀ ਰਾਹੀਆ। ਵੇਖ ਕੇ ਆਏ ਮਦੀਨੇ ਮੱਕੇ, ਕਾਅਬੇ ਕ਼ਬਰਾਂ ਫੋਲ ਫੁਲਾਈਆ। ਲੱਭ ਲੱਭ ਥੱਕੇ ਮੰਦਰ ਮੱਠੇ, ਅਠਸੱਠੇ ਖੋਜ ਖੁਜਾਈਆ। ਕੂੜ ਕੁੜਿਆਰਾ ਗਲ ਧਾਗੇ ਘੱਤੇ, ਪੰਡੇ ਪਿੰਡ ਨਾ ਕੋਇ ਸਮਝਾਈਆ। ਰਸਨਾ ਜਿਹਵਾ ਬੱਤੀ ਦੰਦ ਮਣਕਿਆਂ ਵਾਲੇ ਨਾਮ ਰਟੇ, ਜਿਹਵਾ ਨਾਲ ਪੜ੍ਹਾਈਆ। ਸਚ ਨਾ ਮਿਲਿਆ ਕਿਸੇ ਹੱਟੇ, ਚੌਂਦਾ ਲੋਕ ਰਹੇ ਕੁਰਲਾਈਆ। ਚੌਦਾਂ ਤਬਕ ਚੀਥੜ ਫਟੇ, ਅਲਫੀ ਸਚ ਨਾ ਕੋਇ ਹੰਢਾਈਆ। ਦੀਨ ਮਜ਼੍ਹਬ ਦੇ ਝਗੜੇ ਵੇਖੇ ਰੱਟੇ, ਜ਼ਾਤ ਪਾਤ ਕਰੇ ਲੜਾਈਆ। ਕਿਸੇ ਨਾ ਖਾਧੇ ਸੂਅਰ ਕਿਸੇ ਨੇ ਵੱਛੇ ਕੱਟੇ, ਕਾਇਆ ਪਲੀਤ ਸਭ ਦੀ ਨਜ਼ਰੀ ਆਈਆ। ਤੇਰੇ ਨਾਮ ਕੋਇ ਨਾ ਦਿਸੇ ਰੰਗੇ, ਧੁਰ ਦਾ ਰੰਗ ਨਾ ਕੋਇ ਰੰਗਾਈਆ। ਬਿਨ ਹਰਿ ਓਢਨ ਸਾਰੇ ਫਿਰਦੇ ਨੰਗੇ, ਸੀਸ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤਮ ਆਇਆ ਕੰਢੇ, ਵਹਿੰਦੀ ਧਾਰ ਰਿਹਾ ਵਹਾਈਆ। ਕੋਈ ਨਾ ਚੜ੍ਹਿਆ ਆਪਣੇ ਡੰਡੇ, ਸਚ ਡੰਡੌਤ ਨਾ ਕੋਇ ਜਣਾਈਆ। ਅੰਮ੍ਰਿਤ ਧਾਰ ਨਾ ਮਿਲਿਆ ਖੰਡੇ, ਰਸੀਆ ਰਸ ਨਾ ਕੋਇ ਚਖਾਈਆ। ਮਨ ਵਾਸਨਾ ਹੋਏ ਗੰਦੇ, ਦੁਰਮਤ ਮੈਲ ਨਾ ਕੋਇ ਧੁਵਾਈਆ। ਬਿਨ ਹਰਿ ਕੰਤ ਸੁਹਾਗੀ ਦਿਸਣ ਰੰਡੇ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਆਤਮ ਮਿਲਿਆ ਨਾ ਕਿਸੇ ਅਨੰਦੇ, ਪਰਮਾਨੰਦ ਨਾ ਕੋਇ ਸਮਾਈਆ। ਸ੍ਰੀ ਭਗਵਾਨ ਤੁਧ ਬਿਨ ਤੁਟੀ ਕੋਈ ਨਾ ਗੰਢੇ, ਨਾਤਾ ਧੁਰ ਦਾ ਜੋੜ ਨਾ ਕੋਇ ਜੁੜਾਈਆ। ਜਨ ਭਗਤ ਸੁਹੇਲੇ ਦਰ ਠਾਂਡੇ ਰਹੇ ਮੰਗੇ, ਮਾਂਗਤ ਹੋ ਕੇ ਅਲਖ ਜਗਾਈਆ। ਹਉਂ ਖ਼ਾਕੀ ਤੇਰੇ ਬੰਦੇ, ਬੰਦੀਖਾਨਾ ਦੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਕਹਿਣ ਅਸੀਂ ਗਏ ਥੱਕ, ਜੁਗ ਚੌਕੜੀ ਸੇਵ ਕਮਾਈਆ । ਕਿਰਪਾ ਕਰ ਪੁਰਖ ਸਮਰੱਥ, ਤੇਰੀ ਬੇਪਰਵਾਹੀਆ। ਸਾਥੋਂ ਹੁੰਦਾ ਨਹੀਂ ਕੋਈ ਤਪ, ਹਠ ਨਜ਼ਰ ਕੋਇ ਨਾ ਆਈਆ। ਸਾਡੀ ਝੋਲੀ ਪਾ ਦੇ ਹਕ਼, ਹਕ਼ੀਕ਼ਤ ਤੈਨੂੰ ਦਿਤੀ ਸਮਝਾਈਆ। ਜੇ ਕੋਈ ਅੰਤਰ ਸਾਡੇ ਸ਼ੱਕ, ਸ਼ਿਕਵਾ ਪਿਛਲਾ ਦੇ ਗਵਾਈਆ। ਹਿਰਦੇ ਅੰਤਰ ਆ ਕੇ ਵਸ, ਨਿਰਗੁਣ ਡੇਰਾ ਲਾਈਆ। ਸਾਡੇ ਜੋੜੇ ਦੋਵੇਂ ਹੱਥ, ਢਹਿ ਪਏ ਸਰਨਾਈਆ। ਤੇਰੇ ਮਿਲਣ ਦੀ ਖੁਲ੍ਹੇ ਅੱਖ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ।
ਜਨ ਭਗਤ ਕਹਿਣ ਅਸੀਂ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਸਾਡੀ ਫ਼ਰਿਆਦ ਸੁਣੇ ਨਾ ਕੋ, ਗੁਰ ਅਵਤਾਰ ਪੈਗ਼ੰਬਰ ਬੈਠੇ ਮੁਖ ਛੁਪਾਈਆ। ਜੁਗ ਚੌਕੜੀ ਤੇਰੀ ਸੁਣਦੇ ਰਹੇ ਸੋ, ਸੋ ਪੁਰਖ ਨਿਰੰਜਣ ਤੇਰਾ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਕਰ ਮੋਹ, ਸਰਗੁਣ ਇਕੋ ਓਟ ਤਕਾਈਆ। ਆਤਮ ਪਰਮਾਤਮ ਨਾਲ ਜਾਹ ਛੋਹ, ਦੂਰ ਦੁਰਾਡਾ ਫੇਰਾ ਪਾਈਆ। ਸਾਚਾ ਅੰਮ੍ਰਿਤ ਨਿਹਕਰਮੀ ਹੋ ਕੇ ਚੋਅ, ਵਰਨ ਬਰਨ ਡੇਰਾ ਢਾਈਆ। ਬਿਨ ਦੀਵਾ ਬਾਤੀ ਕਰਦੇ ਲੋਅ, ਕਮਲਾਪਾਤੀ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ।
ਜਨ ਭਗਤ ਕਹਿਣ ਤੇਰਾ ਜੁਗ ਜੁਗ ਪੂਜਾ ਪਾਠ, ਸਿਮਰਨ ਜੋਗ ਅਭਿਆਸ ਆਏ ਕਮਾਈਆ। ਕਲਜੁਗ ਅੰਤਮ ਇਕੋ ਮੰਗਦੇ ਦਾਤ, ਖ਼ਾਲੀ ਝੋਲੀ ਰਹੇ ਵਖਾਈਆ। ਸਾਨੂੰ ਖੋਲ੍ਹ ਦੇ ਆਪਣਾ ਰਾਜ਼, ਨੁਕ਼ਤਾ ਇਕੋ ਦੇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਹੋਵਾਂ ਦਾਸ, ਘਰ ਸਾਚੇ ਵੱਜੇ ਵਧਾਈਆ। ਸਾਨੂੰ ਲੋੜ ਰਹੇ ਨਾ ਗੋਪੀਆਂ ਵਾਲੀ ਵੇਖਣ ਦੀ ਰਾਸ, ਕਾਹਨਾ ਨਾਲ ਨਾ ਖ਼ੁਸ਼ੀ ਮਨਾਈਆ। ਸਿੱਧੀ ਤੇਰੇ ਨਾਲ ਕਰੀਏ ਬਾਤ, ਬਾਤਨ ਜ਼ਾਹਰ ਤੇਰਾ ਖੇਲ ਵੇਖ ਵਖਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸਗਲਾ ਸੰਗ ਬਣਨਾ ਸਾਥ, ਸਮਰੱਥ ਦਇਆ ਕਮਾਈਆ। ਤੇਰਾ ਪੱਤਣ ਵੇਖੀਏ ਘਾਟ, ਕਿਨਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ।
ਜਨ ਭਗਤ ਕਹਿਣ ਸਾਥੋਂ ਹੋਏ ਨਾ ਪੂਜਾ, ਸਿਲ ਪੱਥਰ ਪੂਜਨ ਕੋਇ ਨਾ ਜਾਈਆ। ਤੁਧ ਬਿਨ ਅਵਰ ਨਾ ਦਿਸੇ ਦੂਜਾ, ਇਸ਼ਟ ਦੇਵ ਨਾ ਕੋਇ ਮਨਾਈਆ। ਆਪਣਾ ਭੇਵ ਖੁਲ੍ਹਾ ਦੇ ਗੂਝਾ, ਗਹਿਰ ਗੰਭੀਰ ਪੜਦਾ ਦੇ ਉਠਾਈਆ। ਕਵਲ ਨਾਭ ਕਰ ਊਂਧਾ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਤੂੰ ਹੱਥ ਨਾ ਆਇਉਂ ਕਿਤੇ ਢੂੰਡਾ, ਢੂੰਡ ਵੇਖੀ ਸਰਬ ਲੋਕਾਈਆ। ਜੁਗ ਚੌਕੜੀ ਬਣਿਆ ਰਿਹੋਂ ਗੂੰਗਾ, ਗੁਰ ਅਵਤਾਰਾਂ ਕੋਲੋਂ ਕਰਾਏਂ ਪੜ੍ਹਾਈਆ। ਤੇਰੇ ਨਾਮ ਦਾ ਦੋ ਜਹਾਨ ਵੱਜਦਾ ਰਿਹਾ ਹੂੰਗਾ, ਹੂ ਹੂ ਪੀਰ ਪੈਗ਼ੰਬਰ ਰਹੇ ਸੁਣਾਈਆ। ਤੂੰ ਨਾ ਮਰਿਆ ਨਾ ਜਿਉਂਦਾ, ਜਨਮ ਮਰਨ ਦੋਵੇਂ ਵੇਖ ਵਖਾਈਆ । ਤੇਰਾ ਅੰਮ੍ਰਿਤ ਰਸ ਬਰਖੇ ਬੂੰਦ ਬੂੰਦਾ, ਆਪਣੀ ਧਾਰ ਦੇ ਬਰਸਾਈਆ। ਹੋਏ ਪਰਕਾਸ਼ ਅੰਧੇਰਾ ਮੁੱਕੇ ਸਾਢੇ ਤਿੰਨ ਕਰੋੜ ਲੂੰ ਲੂੰ ਦਾ, ਨੂਰ ਜ਼ਹੂਰ ਇਕ ਵਖਾਈਆ। ਨਾਮ ਜਪਾ ਕੇ ਰਸਨਾ ਜਿਹਵਾ ਮੂੰਹ ਦਾ, ਹਿਰਦੇ ਆਪਣਾ ਡੇਰਾ ਲਾਈਆ। ਝਗੜਾ ਚੁੱਕੇ ਮੈਂ ਤੂੰ ਦਾ, ਤੂੰ ਹੀ ਤੂੰ ਹੀ ਨਜ਼ਰੀ ਆਈਆ। ਲੇਖਾ ਮੁੱਕੇ ਬੁੱਤ ਰੂਹ ਦਾ, ਆਤਮ ਪਰਮਾਤਮ ਮੇਲ ਮਿਲਾਈਆ। ਵਸੇਰਾ ਚੁੱਕੇ ਕਾਇਆ ਭਵਰੀ ਡੂੰਘੇ ਖੂਹ ਦਾ, ਡਲ ਡੇਰਾ ਦੇਣਾ ਢਾਈਆ। ਮਾਣ ਤੁੱਟੇ ਪਹਿਲੇ ਧਰੂ ਦਾ, ਜਨ ਭਗਤਾਂ ਆਪਣੀ ਗੋਦ ਲਏ ਉਠਾਈਆ। ਹੁਣ ਵੇਲਾ ਨਹੀਂ ਬਹਿਣਾ ਤੇਰੀ ਬਰੂਹ ਦਾ, ਤੇਰੇ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ।
ਜਨ ਭਗਤ ਕਹਿਣ ਸਾਥੋਂ ਹੋਏ ਨਾ ਤਪ, ਕੋਟਨ ਕੋਟ ਤਪੀਸ਼ਰ ਬੈਠੇ ਧਿਆਨ ਲਗਾਈਆ। ਇਕੋ ਓਟ ਅਕਾਲ ਤੇਰੀ ਬੈਠੇ ਤੱਕ, ਨੇਤਰ ਅੱਖ ਖੁਲ੍ਹਾਈਆ। ਕਿਰਪਾ ਕਰ ਪੁਰਖ ਸਮਰੱਥ, ਮਹਿੰਮਾ ਅਕੱਥ ਦੇ ਦ੍ਰਿੜਾਈਆ। ਸਾਚਾ ਨੂਰ ਕਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਨਿਰਗੁਣ ਹੋ ਕੇ ਵਸ ਸਾਥ, ਸਗਲਾ ਸੰਗ ਨਿਭਾਈਆ। ਤੇਰੇ ਨਿਰਅੱਖਰ ਦਾ ਕਰੀਏ ਇਕੋ ਪਾਠ, ਬਾਕੀ ਛੁੱਟੇ ਸਰਬ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਸਮਝਾਈਆ।
ਜਨ ਭਗਤ ਕਹਿਣ ਨਾ ਜਾਏ ਪੜ੍ਹਿਆ, ਪੜ੍ਹਿਆਂ ਹੱਥ ਕਿਛ ਨਾ ਆਈਆ। ਜਨ ਭਗਤ ਕਹਿਣ
ਨਾ ਅਗਨੀ ਜਾਏ ਸੜਿਆ, ਧੂਣੀ ਤਾਅ ਨਾ ਡੇਰਾ ਲਾਈਆ। ਜਨ ਭਗਤ ਕਹਿਣ ਜਲ ਨਾ ਜਾਏ ਠਰਿਆ, ਗੰਗਾ ਧਾਰ ਨਾ ਤਾਰੀਆਂ ਲਾਈਆ। ਜਨ ਭਗਤ ਕਹਿਣ ਡੂੰਘੀ ਕੰਦਰ ਨਾ ਜਾਏ ਵੜਿਆ, ਨੇਤਰ ਮੀਟ ਨਾ ਖੋਜ ਖੁਜਾਈਆ। ਜਨ ਭਗਤ ਕਹਿਣ ਟਿੱਲੇ ਪਰਬਤ ਜਾਏ ਨਾ ਚੜ੍ਹਿਆ, ਪਰਭਾਸ ਹੱਥ ਕੋਇ ਨਾ ਆਈਆ। ਜਨ ਭਗਤ ਕਹਿਣ ਸ਼ਾਹ ਸਵਾਰ ਬਣ ਕੇ ਜਾਏ ਨਾ ਫੜਿਆ, ਪਾਂਧੀ ਤੇਰਾ ਪੰਧ ਨਾ ਕੋਇ ਮੁਕਾਈਆ। ਜਨ ਭਗਤ ਕਹਿਣ ਕਲਜੁਗ ਤਰਨੀ ਜਾਏ ਨਾ ਤਰਿਆ, ਅਣਤਾਰੂ ਬੈਠੇ ਡੇਰਾ ਲਾਈਆ। ਜਨ ਭਗਤ ਕਹਿਣ ਜਗਤ ਤ੍ਰਿਸ਼ਨਾ ਜਾਏ ਨਾ ਮਰਿਆ, ਮਰ ਜੀਵਤ ਰੂਪ ਨਾ ਕੋਇ ਵਟਾਈਆ। ਜਨ ਭਗਤ ਕਹਿਣ ਇਕੋ ਤੇਰਾ ਲੜ ਫੜਿਆ, ਨਾਤਾ ਤੋੜ ਕੇ ਸਰਬ ਲੋਕਾਈਆ। ਕਿਰਪਾ ਕਰ ਨਰਾਇਣ ਹਰਿਆ, ਹਰਿਆਵਲ ਆਪਣੀ ਦੇ ਵਖਾਈਆ। ਸਚ ਸਰਨਾਈ ਤੇਰੀ ਪਰਿਆ, ਪਰਾ ਪਸੰਤੀ ਮਧਮ ਬੈਖਰੀ ਲੋੜ ਰਹੀ ਨਾ ਰਾਈਆ। ਆਪਣਾ ਖੋਲ੍ਹ ਵਖਾ ਦੇ ਧੁਰ ਦਾ ਘਰਿਆ, ਜਿਸ ਘਰ ਬੈਠਾ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਥੇ ਸੀਸ ਚਰਨਾਂ ਧਰਿਆ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਮਨਾਈਆ।
ਜਨ ਭਗਤ ਕਹਿਣ ਅਸੀਂ ਰਹੇ ਗੌਂਦੇ, ਰਸਨਾ ਜਿਹਵਾ ਕਰ ਹਲਕਾਈਆ। ਜਗਤ ਨੇਤਰ ਰਹੇ ਉਠੌਂਦੇ, ਦੋਏ ਲੋਚਨ ਸੇਵ ਲਗਾਈਆ। ਬਾਹਰੋਂ ਮੱਥਾ ਰਹੇ ਰਗੜੌਂਦੇ, ਪੱਥਰਾਂ ਨਾਲ ਘਸਾਈਆ। ਸਰਵਣ ਸੁਣ ਸੁਣ ਰਹੇ ਖ਼ੁਸ਼ੀ ਮਨੌਂਦੇ, ਮਨ ਮਿਲੀ ਵਡਿਆਈਆ। ਅੰਤਮ ਖਾਲੀ ਹੱਥ ਵਖੌਂਦੇ, ਝੋਲੀ ਸਚ ਨਾ ਕੋਇ ਭਰਾਈਆ। ਦੋਏ ਜੋੜ ਕੇ ਵਾਸਤਾ ਪੌਂਦੇ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ।
ਜਨ ਭਗਤ ਕਹਿਣ ਪ੍ਰਭ ਪੜ੍ਹਿਆਂ ਸੁਣਿਆਂ ਮੁੱਕਿਆ ਨਾ ਪੰਧ, ਬੈਠੇ ਢੇਰੀਆਂ ਢਾਈਆ। ਦੂਈ ਦਵੈਤੀ ਨਾ ਢੱਠੀ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਅੰਦਰ ਬਾਹਰ ਨਾ ਚੜ੍ਹਿਆ ਰੰਗ, ਦੁਰਮਤ ਮੈਲ ਨਾ ਕੋਇ ਧੁਆਈਆ। ਸ਼ਬਦ ਅਨਾਦ ਨਾ ਵੱਜਾ ਮਰਦੰਗ, ਅਨਹਦ ਰਾਗ ਨਾ ਕੋਇ ਸੁਣਾਈਆ। ਧੁਰ ਦਾ ਢੋਲਾ ਸੁਣਿਆ ਕੋਇ ਨਾ ਛੰਦ, ਜੋ ਸਹਿੰਸਾ ਦਏ ਚੁਕਾਈਆ। ਸਾਢੇ ਤਿੰਨ ਹੱਥ ਮੰਦਰ ਦਵਾਰ ਰਿਹਾ ਬੰਦ, ਕੁੰਡਾ ਖਿੜਕੀ ਨਾ ਕੋਇ ਖੁਲ੍ਹਾਈਆ। ਪ੍ਰੇਮ ਪਿਆਰ ਅੰਦਰ ਲਾਏ ਨਾ ਕੋਇ ਅੰਗ, ਅੰਗੀਕਾਰ ਨਾ ਕੋਇ ਅਖਵਾਈਆ। ਏਸੇ ਕਾਰਨ ਅਬਿਨਾਸ਼ੀ ਕਰਤੇ ਤੇਰੇ ਕੋਲੋਂ ਰਹੇ ਮੰਗ, ਦੋਏ ਜੋੜ ਵਾਸਤਾ ਪਾਈਆ। ਕਿਰਪਾ ਕਰ ਸੂਰੇ ਸਰੰਬਗ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਅਨੰਦ ਦੇ ਵਖਾਈਆ।
ਜਨ ਭਗਤ ਕਹਿਣ ਪ੍ਰਭ ਬਖ਼ਸ਼ ਅਨੰਦ, ਪਰਮ ਪੁਰਖ ਤੇਰੀ ਸਰਨਾਈਆ। ਲੇਖਾ ਚੁੱਕੇ ਬੱਤੀ ਦੰਦ, ਅੰਤਰ ਆਤਮ ਕਰ ਪੜ੍ਹਾਈਆ। ਸਚ ਦਵਾਰ ਦੱਸ ਸੱਚਾ ਸੰਗ, ਸਗਲੀ ਚਿੰਤ ਮਿਟਾਈਆ। ਪੰਚ ਵਿਕਾਰ ਕਰਨਾ ਪਏ ਨਾ ਜੰਗ, ਕੂੜੀ ਕਿਰਿਆ ਨਾ ਕੋਇ ਲੜਾਈਆ। ਮਨ ਵਾਸਨਾ ਮੇਟ ਦੇ ਮੰਦ, ਮੰਦਿਉਂ ਚੰਗੇ ਦੇ ਕਰਾਈਆ। ਨਾਮ ਡੋਰੀ ਪਾ ਤੰਦ, ਸ਼ਰਅ ਜ਼ੰਜੀਰ ਦੇ ਕਟਾਈਆ। ਰੂਪ ਵਖਾ ਕੇ ਹੰ ਬ੍ਰਹਮ, ਸੋ ਸਾਹਿਬ ਹੋ ਸਹਾਈਆ । ਸੋਹੰ ਢੋਲਾ ਤੇਰਾ ਛੰਦ, ਵਿਚੋਲਾ ਦੋ ਜਹਾਂ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਢੋਲਾ ਗੌਣਾ ਇਕ, ਇਕ ਓਅੰਕਾਰ ਲਏ ਮਿਲਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਭਵਿਖ, ਭਵਿਖਤ ਦਏ ਦ੍ਰਿੜਾਈਆ। ਜਿਸ ਦੀ ਧਾਰ ਵਿਚੋਂ ਗੁਰਮੁਖ ਬਣਦਾ ਸਿੱਖ,
ਵਾਲੋਂ ਨਿੱਕੀ ਖੰਡਿਉਂ ਤਿੱਖੀ ਦਏ ਜਣਾਈਆ। ਜਗ ਨੇਤਰ ਆਵੇ ਨਾ ਦਿਸ, ਰਸਨਾ ਸਕੇ ਨਾ ਕੋਇ ਸਮਝਾਈਆ। ਓਥੇ ਹਰਿ ਜੂ ਕਰੇ ਹਿਤ, ਪ੍ਰੀਤਮ ਬੇਪਰਵਾਹੀਆ। ਅਗਲਾ ਪਿਛਲਾ ਲੇਖਾ ਲਏ ਨਜਿੱਠ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ।
ਜਨ ਭਗਤ ਤੇਰਾ ਸਿਮਰਨ ਏਕ, ਪੂਜਾ ਪਾਠ ਪ੍ਰਭੂ ਦ੍ਰਿੜਾਈਆ। ਹਰਿ ਸਰਨਾਈ ਸਾਚੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਅੰਦਰ ਵੜਕੇ ਖੋਲ੍ਹੇ ਭੇਤ, ਭੇਵ ਦਏ ਜਣਾਈਆ। ਹੋਰ ਲੱਭਦੇ ਕੇਤੀ ਕੇਤ, ਕੋਟਨ ਕੋਟ ਨੈਣ ਉਠਾਈਆ। ਬਿਨਾ ਭਗਤਾਂ ਕਿਸੇ ਨਾ ਮਿਲਿਆ ਆਪਣੇ ਦੇਸ, ਸਾਚਾ ਘਰ ਨਾ ਕੋਇ ਸਮਝਾਈਆ। ਆਦਿ ਜੁਗਾਦੀ ਅਵਲੜਾ ਵੇਸ, ਨਿਰਗੁਣ ਸਰਗੁਣ ਖੇਲ ਖਿਲਾਈਆ। ਗੁਰਮੁਖਾਂ ਮਾਣੇ ਆਪਣੀ ਸੇਜ, ਸੁਹੰਜਣੀ ਦਏ ਵਡਿਆਈਆ। ਨਾ ਕੋਈ ਲੋੜ ਰਹੇ ਨਿਹਾਲੀ ਲੇਫ਼, ਤਕੀਆ ਨਾਲ ਨਾ ਕੋਇ ਮਿਲਾਈਆ। ਨਾ ਕੋਈ ਮੋਢੇ ਧਰੇ ਖੇਸ, ਖੂੰਡੀ ਹੱਥ ਨਾ ਕੋਇ ਟਿਕਾਈਆ। ਜਿਸ ਦਵਾਰੇ ਮਿਲਿਆ ਆ ਕੇ ਗੁਰ ਦਸਮੇਸ਼, ਸੋ ਦਿਸ਼ਾ ਦਏ ਜਣਾਈਆ। ਜਿਥੇ ਆਦਿ ਜੁਗਾਦਿ ਰਹੇ ਹਮੇਸ਼, ਸਦਾ ਸਵਾਮੀ ਡੇਰਾ ਲਾਈਆ। ਨਿਰਵੈਰ ਪੁਰਖ ਬਣ ਨਰੇਸ਼, ਨਰ ਨਿਰੰਕਾਰਾ ਹੁਕਮ ਸੁਣਾਈਆ। ਜਨ ਭਗਤੋ ਤੁਹਾਡਾ ਉਥੇ ਲਿਖਿਆ ਲੇਖ, ਜਿਥੇ ਲੇਖਾ ਕੋਇ ਨਾ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ।
ਜਨ ਭਗਤ ਪੜ੍ਹਨ ਲਿਖਣ ਦੀ ਰਹੇ ਨਾ ਲੋੜ, ਪੂਜਾ ਪਾਠ ਨਾ ਕੋਇ ਕਰਾਈਆ। ਜਿਸ ਨੂੰ ਆਪਣੇ ਨਾਲ ਲਏ ਜੋੜ, ਜੋੜੀ ਧੁਰ ਦੀ ਲਏ ਬਣਾਈਆ। ਲੱਗੀ ਪ੍ਰੀਤ ਨਿਭਾਵੇ ਤੋੜ, ਅੱਧ ਵਿਚਕਾਰ ਨਾ ਕੋਇ ਤੁੜਾਈਆ । ਉਹਨਾਂ ਦਾ ਕਾਰਜ ਗਿਆ ਸੌਰ, ਮਾਨਸ ਜਨਮ ਲੇਖੇ ਪਾਈਆ। ਮੁੜਕੇ ਫੇਰ ਨਾ ਆਵੇ ਬੌਹੜ, ਲੱਖ ਚੁਰਾਸੀ ਨਾ ਕੋਇ ਭੁਵਾਈਆ। ਉਹਨਾਂ ਦੇ ਸਿਰ ਤੇ ਝੁਲਦਾ ਚੌਰ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ।
ਜਨ ਭਗਤ ਤੇਰਾ ਪਾਠ ਨਾ ਕੋ, ਹਰਿ ਕਰਤਾ ਆਪ ਜਣਾਈਆ। ਪਰਮ ਪੁਰਖ ਨਾਲ ਸੱਚਾ ਮੋਹ, ਮੁਹੱਬਤ ਇਕੋ ਇਕ ਵਖਾਈਆ। ਉਹ ਤੇਰਾ ਤੇਰੇ ਜੋਗਾ ਜਾਵੇ ਹੋ, ਹੋਕਾ ਦੇ ਕੇ ਆਪ ਸੁਣਾਈਆ। ਬਿਨ ਦੀਵਾ ਬਾਤੀ ਕਰਕੇ ਲੋਅ, ਅਗਿਆਨ ਅੰਧੇਰ ਮਿਟਾਈਆ। ਧੁਰ ਦਾ ਢੋਆ ਦੇਵੇ ਢੋ, ਵਸਤ ਅਮੋਲਕ ਝੋਲੀ ਪਾਈਆ। ਆਤਮ ਨਾਲ ਆਪੇ ਜਾਏ ਛੋਹ, ਪਰਮਾਤਮ ਆਪਣਾ ਮੇਲ ਮਿਲਾਈਆ। ਨਾਮ ਦ੍ਰਿੜਾ ਕੇ ਆਪਣਾ ਸੋਹੰ ਸੋ, ਬ੍ਰਹਮ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਇਕ ਅਖਵਾਈਆ।
ਜਨ ਭਗਤ ਕੀ ਰਸਨਾ ਪੜ੍ਹਨਾ, ਪ੍ਰਭ ਮਿਲਿਆ ਬੇਪਰਵਾਹੀਆ। ਹਰਿ ਕਿਰਪਾ ਸਾਚੀ ਮੰਜ਼ਲ ਚੜ੍ਹਨਾ, ਰਾਹ ਵਿਚ ਨਾ ਕੋਇ ਅਟਕਾਈਆ। ਸਚ ਦਵਾਰੇ ਦਰਸ਼ਨ ਕਰਨਾ, ਖ਼ੁਸ਼ੀਆਂ ਰੰਗ ਵਖਾਈਆ। ਸਨਮੁਖ ਹੋ ਕੇ ਚਰਨੀ ਪੜਨਾ, ਮਿਲੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਤਰਾਈਆ।
ਜਨ ਭਗਤ ਤੇਰਾ ਮੁੱਕੇ ਪੰਧ, ਪਾਂਧੀ ਮਾਤ ਰਹਿਣ ਨਾ ਪਾਈਆ। ਦੀਨ ਦਿਆਲ ਹਰਿ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਰਿਹਾ ਕਮਾਈਆ। ਜੁਗ ਜਨਮ ਦੀ ਵਿਛੜੀ ਗੰਢ, ਟੁੱਟੀ ਤੋੜ ਨਿਭਾਈਆ। ਸਚਖੰਡ ਦਵਾਰ ਚਾੜ੍ਹ ਕੇ ਤੇਰਾ ਚੰਦ, ਆਪਣੇ ਘਰ ਕਰੇ ਰੁਸ਼ਨਾਈਆ। ਤੇਰਾ ਪ੍ਰੇਮ ਦਾ ਪ੍ਰੇਮੀ ਆਨੰਦ, ਪ੍ਰੇਮਕਾ ਰੂਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰ ਬਹਾਈਆ।
ਬਿਨ ਪੜ੍ਹਿਆਂ ਲਿਖਿਆਂ ਪੂਰੀ ਆਸਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਜਿਨ੍ਹਾਂ ਦਿਤਾ ਸਚ ਭਰਵਾਸਾ, ਭਵ ਸਾਗਰ ਪਾਰ ਕਰਾਇੰਦਾ। ਕੋਟਨ ਕੋਟ ਸਾਧ ਸੰਤ ਸਚ ਦਵਾਰੇ ਲਿਖਕੇ ਦੇ ਰਹੇ ਦਰਖਾਸਾਂ, ਦਰਖਾਸਤ ਮਨਜ਼ੂਰ ਨਾ ਕਿਸੇ ਕਰਾਇੰਦਾ। ਬਿਨ ਭਗਤਾਂ ਕਿਸੇ ਨਾਲ ਨਹੀਂ ਮੇਰਾ ਸਾਕਾ, ਸੱਜਣ ਅਵਰ ਨਾ ਕੋਇ ਬਣਾਇੰਦਾ। ਪਹਿਲੋਂ ਉਹਨਾਂ ਦਾ ਪੂਰਾ ਕਰਨਾ ਘਾਟਾ, ਘਾਟੀ ਮੰਜ਼ਲ ਆਪ ਚੜ੍ਹਾਇੰਦਾ। ਜਿਨ੍ਹਾਂ ਦੇ ਪਿੱਛੇ ਮਾਰੇ ਵਾਟਾਂ, ਨਿਰਗੁਣ ਹੋ ਕੇ ਫੇਰਾ ਪਾਇੰਦਾ। ਪਹਿਲੋਂ ਲਿਖਕੇ ਉਹਨਾਂ ਸਾਕਾ, ਸਾਥੀ ਜਗਤ ਜਹਾਨ ਵਖਾਇੰਦਾ। ਜਿਨ੍ਹਾਂ ਦਾ ਮਾਲਕ ਇਕੋ ਆਕਾ, ਬਿਨ ਅਕਲੋਂ ਪਾਰ ਲੰਘਾਇੰਦਾ। ਜਿਨ੍ਹਾਂ ਦਾ ਓਸ ਦੇ ਅੰਦਰ ਖ਼ਾਕਾ, ਬਿਨ ਸ਼ਕਲੋਂ ਗੋਦ ਬਹਾਇੰਦਾ । ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪੂਰਾ ਕਰ ਭਵਿਖਤ ਵਾਕਾ, ਭਾਖਿਆ ਆਪਣੀ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਸਮਰਾਥਾ, ਸਮਰੱਥ ਆਪਣੀ ਕਾਰ ਕਮਾਇੰਦਾ।
ਜਨ ਭਗਤ ਤੇਰਾ ਸਚ ਸਵਾਮੀ, ਸੁਵਾਗਤ ਇਕੋ ਕਰਨ ਆਈਆ। ਆਦਿ ਜੁਗਾਦੀ ਅੰਤਰਜਾਮੀ, ਅੰਤਰ ਆਤਮਾ ਵੇਖ ਵਖਾਈਆ। ਜਨ ਭਗਤਾਂ ਪੜ੍ਹਨ ਦੀ ਇਕੋ ਬਾਣੀ, ਸੋਹੰ ਸਦਾ ਸਮਝਾਈਆ। ਜਿਸ ਦਾ ਰੂਪ ਚਾਰੇ ਖਾਣੀ, ਚਾਰ ਜੁਗ ਵਡਿਆਈਆ। ਜਿਸ ਦਾ ਹੁਕਮ ਚੋਜ ਵਡਾਣੀ, ਚਾਰੋਂ ਕੁੰਟ ਆਪ ਵਰਤਾਈਆ। ਜਿਸ ਦਾ ਹੁਕਮ ਖੇਲ ਮਹਾਨੀ, ਖ਼ਾਲਕ ਖ਼ਲਕ ਦਏ ਸਮਝਾਈਆ। ਜਿਸ ਦਾ ਪਦ ਇਕ ਨਿਰਬਾਨੀ, ਨਿਰਵੈਰ ਪੁਰਖ ਅਖਵਾਈਆ । ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਨਿਸ਼ਾਨੀ, ਭਗਤਾਂ ਦਏ ਵਡਿਆਈਆ। ਸੋ ਖੇਲ ਖੇਲੇ ਸ਼ਾਹ ਸੁਲਤਾਨੀ, ਕਲਜੁਗ ਅੰਤਮ ਬੇਪਰਵਾਹੀਆ। ਜਨ ਭਗਤ ਦਵਾਰੇ ਖਾ ਕੇ ਇਕ ਵਾਰ ਮਹਿਮਾਨੀ, ਅੱਗੇ ਮਹਿਮਾਨ ਸਦਾ ਦੇ ਲਏ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹੋ ਕਰਨ ਆਇਆ ਵੱਡੀ ਮਿਹਰਵਾਨੀ, ਮਿਹਰ ਨਜ਼ਰ ਨਾਲ ਆਪਣੇ ਰਿਹਾ ਤਰਾਈਆ। (੮ ਮੱਘਰ ੨੦੨੧ ਬਿ ਸਰਦਾਰਾ ਸਿੰਘ ਦੇ ਗ੍ਰਹਿ)
ਜਨ ਭਗਤ ਕਹੇ ਪ੍ਰਭ ਕਰ ਰੱਖਿਆ, ਰੱਖਸ਼ਕ ਇਕੋ ਨਜ਼ਰੀ ਆਈਆ। ਜਨਮ ਕਰਮ ਦੀ ਪੂਰੀ ਕਰ ਇਛਿਆ, ਨਾਮ ਅਮੋਲਕ ਵਸਤ ਝੋਲੀ ਪਾਈਆ। ਚਰਨ ਪ੍ਰੀਤੀ ਦੇ ਦੇ ਭਿਛਿਆ, ਮਿਹਰ ਨਜ਼ਰ ਉਠਾਈਆ। ਆਪਣੇ ਮਿਲਣ ਦੀ ਦੱਸਦੇ ਸਿਖਿਆ, ਸਾਚੀ ਕਰ ਪੜ੍ਹਾਈਆ। ਸ੍ਰਿਸ਼ਟ ਸਬਾਈ ਦਿਸੇ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਤੂੰ ਮਾਣ ਦਵਾਵੇਂ ਨਿੱਕਿਆਂ ਵੱਡਿਆਂ, ਨੀਚੋਂ ਊਚ ਬਣਾਈਆ। ਤੇਰੀ ਕਿਰਪਾ ਮਨ ਜਾਏ ਜਿੱਤਿਆ, ਦੂਜੀ ਵਾਸਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਜਨ ਭਗਤ ਕਹੇ ਪ੍ਰਭ ਵੇਖ ਹਾਲ, ਹਾਲਤ ਦਿਆਂ ਜਣਾਈਆ। ਵਸਤ ਅਮੋਲਕ ਦੇ ਮਾਲ, ਦੌਲਤ ਨਾਮ ਝੋਲੀ ਪਾਈਆ। ਕੂੜੀ ਕਿਰਿਆ ਟੁੱਟੇ ਜੰਜਾਲ, ਸਤਿ ਸਚ ਇਕ ਸਮਝਾਈਆ। ਭਾਗ ਲਗਾ ਕਾਇਆ ਮਾਟੀ ਖਾਲ, ਤੱਤਵ ਤੱਤ ਦੇ ਦ੍ਰਿੜਾਈਆ। ਸਾਚੇ ਢਾਂਚੇ ਲੈਣਾ ਢਾਲ, ਸਚ ਕੁਠਾਲੀ ਆਪ ਉਪਾਈਆ। ਹਉਂ ਨੱਢੇ ਤੇਰੇ ਬਾਲ, ਬਾਲੀ ਰੂਪ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਜਨ ਭਗਤ ਕਹਿਣ ਪ੍ਰਭ ਸਿਰ ਦੇ ਤਾਜ, ਤੇਰੀ ਇਕ ਸਰਨਾਈਆ । ਜੁਗ ਚੌਕੜੀ ਰਖੀਂ ਲਾਜ,
ਸਦਾ ਸਦਾ ਸਹਾਈਆ। ਦੋ ਜਹਾਨਾਂ ਤੇਰਾ ਰਿਵਾਜ, ਰਸਮ ਜਗਤ ਬਣਾਈਆ। ਭਗਤਾਂ ਕਰੀਂ ਆਪ ਕਾਜ, ਕਰਨੀ ਦਈਂ ਸਮਝਾਈਆ। ਮਸਤਕ ਟਿੱਕਾ ਸੀਸ ਗੁਰੂ ਮਹਾਰਾਜ, ਪਾਤਸ਼ਾਹ ਨਿਵਾਈਆ। ਦੂਸਰ ਖੇਲ ਸ੍ਰਿਸ਼ਟ ਤਮਾਸ਼, ਵੇਖੇ ਜਗਤ ਲੋਕਾਈਆ। ਕੂੜੀ ਕਿਰਿਆ ਕਰੇ ਨਾਚ, ਘਰ ਘਰ ਡੌਰੂ ਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਜਨ ਭਗਤ ਕਹਿਣ ਪ੍ਰਭ ਕਿਰਪਾ ਕਰ, ਕਰਤੇ ਤੇਰੀ ਇਕ ਸਰਨਾਈਆ। ਤੇਰੇ ਲੇਖੇ ਲਾਇਆ ਜਰਮ, ਜਨਮ ਤੇਰੀ ਝੋਲੀ ਪਾਈਆ। ਬਿਰਹੋਂ ਵਿਛੋੜੇ ਜ਼ਖ਼ਮਾਂ ਉਤੇ ਲਾ ਮਰਹਮ, ਪੱਟੀ ਆਪਣਾ ਨਾਮ ਬੰਧਾਈਆ। ਲੇਖ ਮੁਕਾ ਦੇ ਪਿਛਲੇ ਕਰਮ, ਕਾਂਡ ਨਾਮ ਦੇ ਸਮਝਾਈਆ। ਸਚ ਦਵਾਰੇ ਮਿਲੇ ਸਰਨ, ਸਰਨਗਤ ਇਕ ਦ੍ਰਿੜਾਈਆ। ਤੂੰ ਸਾਹਿਬ ਸਵਾਮੀ ਤਾਰਨ ਤਰਨ, ਤਾਰੀਂ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਸਾਚੇ ਵੇਖ ਵਖਾਈਆ।
ਜਨ ਭਗਤ ਕਹੇ ਮੇਰਾ ਧੁਰ ਦਾ ਤਰਲਾ, ਨਿਉਂ ਨਿਉਂ ਸੀਸ ਨਿਵਾਈਆ। ਭੇਵ ਖੁਲ੍ਹਾ ਦੇ ਆਪਣੇ ਘਰ ਦਾ, ਪੜਦਾ ਆਪ ਚੁਕਾਈਆ। ਵਸਤ ਅਨੋਖੀ ਮੰਗ ਮੰਗਦਾ, ਨਾਮ ਪਦਾਰਥ ਦੇ ਵਰਤਾਈਆ। ਸੁਣਾਂ ਨਾਦ ਅਗੰਮੀ ਮਰਦੰਗ ਦਾ, ਧੁਨ ਆਤਮਕ ਰਾਗ ਸੁਣਾਈਆ। ਰੰਗ ਚਾੜ੍ਹ ਦੇ ਆਪਣੇ ਰੰਗ ਦਾ, ਦੁਰਮਤ ਮੈਲ ਧੁਆਈਆ। ਲੇਖਾ ਚੁੱਕੇ ਦਵੈਤੀ ਕੰਧ ਦਾ, ਭਾਂਡਾ ਭਰਮ ਭੰਨਾਈਆ। ਹੋਏ ਪਰਕਾਸ਼ ਜੋਤੀ ਚੰਦ ਦਾ, ਸੂਰਜ ਚੰਦ ਮੁਖ ਛੁਪਾਈਆ। ਵੇਖਾਂ ਖੇਲ ਸੂਰੇ ਸਰਬੰਗ ਦਾ, ਸਚ ਦਵਾਰੇ ਦੇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਦੇ ਚੁਕਾਈਆ।
ਜਨ ਭਗਤ ਕਹੇ ਪ੍ਰਭ ਤੇਰੀ ਆਸਾ, ਤ੍ਰਿਸਨਾ ਦੇ ਬੁਝਾਈਆ। ਚਰਨ ਕਵਲ ਸਚ ਭਰਵਾਸਾ, ਭਓ ਦੇ ਮਿਟਾਈਆ। ਆਪਣੇ ਮਿਲਣ ਦਾ ਖੋਲ੍ਹ ਕੇ ਦੱਸ ਖ਼ੁਲਾਸਾ, ਖ਼ੁਸ਼ੀਆਂ ਨਾਲ ਸਮਝਾਈਆ। ਰਸਨਾ ਗਾਈਏ ਸਵਾਸ ਸਵਾਸਾ, ਸਿਮਰਨ ਇਕ ਬਣਾਈਆ। ਕਰਵਟ ਲੈ ਬਦਲ ਲੈ ਪਾਸਾ, ਆਪਣਾ ਮੁਖ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲਏ ਮਿਲਾਈਆ।
ਜਨ ਭਗਤ ਕਹੇ ਮੈਂ ਨਿੱਕਾ ਬੱਚਾ, ਬੱਚਿਆਂ ਵਿਚੋਂ ਨਜ਼ਰੀ ਆਈਆ। ਕਾਇਆ ਮਾਟੀ ਭਾਂਡਾ ਕੱਚਾ, ਤੱਤਾਂ ਬਣਤ ਬਣਾਈਆ। ਹਰਦੇ ਅੰਦਰ ਤੂੰ ਹੀ ਵਸਾ, ਨਿਰਗੁਣ ਡੇਰਾ ਲਾਈਆ। ਆਪਣੇ ਮਿਲਣ ਦੀ ਖੋਲ੍ਹਦੇ ਅੱਖਾ, ਆਖ਼ਰ ਪੜਦਾ ਦੇ ਉਠਾਈਆ। ਆਪਣਾ ਹਾਲ ਤੈਨੂੰ ਦੱਸਾਂ, ਹਕ਼ੀਕ਼ਤ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ।
ਜਨ ਭਗਤ ਕਹੇ ਮੈਂ ਤੇਰਾ ਬਰਦਾ, ਬੰਦੀਖ਼ਾਨਾ ਦੇ ਤੁੜਾਈਆ। ਤੂੰ ਮਾਲਕ ਘਰ ਘਰ ਦਾ, ਲੱਖ ਚੁਰਾਸੀ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤੈਥੋਂ ਡਰਦਾ, ਗੁਰ ਅਵਤਾਰ ਸੀਸ ਝੁਕਾਈਆ। ਪੀਰ ਪੈਗ਼ੰਬਰ ਤੇਰਾ ਕਲਮਾ ਪੜ੍ਹਦਾ, ਤੋਬਾ ਤੋਬਾ ਰਹੇ ਸੁਣਾਈਆ। ਤੇਰਾ ਰੂਪ ਨਰਾਇਣ ਨਰ ਦਾ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਤੂੰ ਮਾਲਕ ਖ਼ਾਲਕ ਹੁਕਮ ਅਗੰਮੀ ਕਰਦਾ, ਧੁਰ ਫ਼ਰਮਾਣਾ ਇਕ ਸੁਣਾਈਆ। ਤੇਰੇ ਅੱਗੇ ਕੋਇ ਨਾ ਅੜਦਾ, ਦੋ ਜਹਾਨ ਬੈਠੇ ਢੇਰੀਆਂ ਢਾਹੀਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਨਾਮ ਲੱਖ ਚੁਰਾਸੀ ਜੀਵ ਜੰਤ ਪੜ੍ਹਦਾ, ਸਿਫ਼ਤਾਂ ਨਾਲ ਸਾਲਾਹੀਆ। ਤੂੰ ਮਾਲਕ ਓਸ ਦਰ ਦਾ, ਜਿਸ ਦਾ ਦਰਵਾਜ਼ਾ ਨਜ਼ਰ ਕਿਸੇ ਨਾ ਆਈਆ। ਤੇਰਾ ਭਗਤ ਸੁਹੇਲਾ ਇਕੋ ਮੰਗ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਬਿਨ ਤੇਰੀ ਕਿਰਪਾ ਅੱਗੇ ਕੋਏ ਨਾ ਲੰਘਦਾ, ਪੰਧ ਸਕੇ ਨਾ ਕੋਇ ਮੁਕਾਈਆ। ਸੁਖ
ਮਾਣੇ ਨਾ ਤੇਰੀ ਸੇਜ ਪਲੰਘ ਦਾ, ਸੁਖ ਆਸਣ ਬਹਿ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਗ ਲਗਾਈਆ।
ਜਨ ਭਗਤ ਕਹਿਣ ਪ੍ਰਭ ਕਰ ਮਿਲਾਪ, ਮਿਲਣੀ ਤੇਰੇ ਹੱਥ ਰਖਾਈਆ। ਕੋਟ ਜਨਮ ਦੇ ਉਤਰਨ ਪਾਪ, ਦੁਰਮਤ ਮੈਲ ਧੁਆਈਆ। ਤੂੰ ਧੁਰ ਦਾ ਸੱਜਣ ਸਾਕ, ਸਾਹਿਬ ਇਕ ਅਖਵਾਈਆ। ਕਰ ਕਿਰਪਾ ਖੋਲ੍ਹ ਤਾਕ, ਬਜਰ ਕਪਾਟੀ ਪੜਦਾ ਲਾਹੀਆ। ਸਚ ਪ੍ਰੀਤੀ ਜੋੜ ਨਾਤ, ਆਤਮ ਪਰਮਾਤਮ ਰੰਗ ਰੰਗਾਈਆ। ਤੇਰਾ ਢੋਲਾ ਗਾਈਏ ਗਾਥ, ਸੋਹੰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ।
ਜਨ ਭਗਤ ਕਹਿਣ ਜਗ ਜੀਵਣ ਦਾਤੇ, ਸਤਿ ਤੇਰੀ ਸਰਨਾਈਆ। ਆਦਿ ਜੁਗਾਦੀ ਪੁਰਖ ਅਬਿਨਾਸ਼ੇ, ਪਤਿਪਰਮੇਸ਼ਵਰ ਤੇਰੀ ਵਡਿਆਈਆ। ਜਨ ਭਗਤਾਂ ਜੁੜੇ ਤੇਰੇ ਸੰਗ ਨਾਤੇ, ਸਗਲਾ ਸੰਗ ਬਣਾਈਆ। ਦੂਸਰ ਅੱਗੇ ਕਰਨੇ ਹੋਰ ਨਾ ਕੋਇ ਅਰਦਾਸੇ, ਬੇਨੰਤੀ ਤੇਰੇ ਅੱਗੇ ਸੁਣਾਈਆ। ਸਾਡੀ ਹੋਰ ਅਰਜ਼ ਕੋਈ ਨਾ ਵਾਚੇ, ਫ਼ਰਜ਼ ਤੇਰਾ ਨਜ਼ਰੀ ਆਈਆ। ਤੂੰ ਲੱਭੇਂ ਮਾਤ ਗੁਵਾਚੇ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਅੰਤਮ ਢਾਲ ਆਪਣੇ ਸਾਂਚੇ, ਸੰਚਾ ਇਕੋ ਦੇ ਸਮਝਾਈਆ। ਭਾਗ ਲਗਾ ਦੇ ਕਾਇਆ ਮਾਟੀ ਕਾਚੇ, ਕਚ ਕੰਚਨ ਰੂਪ ਵਟਾਈਆ। ਦਰਸ ਦਿਖਾਦੇ ਜ਼ਾਹਰ ਬਾਤਨ ਬਾਤੇ, ਬੈਤਲ ਧਾਮ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਈਆ।
ਜਨ ਭਗਤ ਕਹਿਣ ਪ੍ਰਭ ਰੰਗ ਰੰਗੀਲਾ, ਰੰਗ ਰੱਤਾ ਇਕ ਅਖਵਾਈਆ। ਜੁਗ ਚੌਕੜੀ ਬਣੇ ਵਸੀਲਾ, ਕਲਜੁਗ ਅੰਤਮ ਫੇਰਾ ਪਾਈਆ। ਜਿਸ ਦਾ ਸੰਤ ਸੁਹੇਲੇ ਸਚ ਕਬੀਲਾ, ਕ਼ਿਬਲਾ ਦੇਵਣਹਾਰ ਵਡਿਆਈਆ। ਜਨ ਭਗਤਾਂ ਹੋ ਅਧੀਨਾ, ਸ਼ਾਹ ਸੁਲਤਾਨਾ ਸੇਵ ਕਮਾਈਆ। ਗਰੀਬਾਂ ਅੰਤਰ ਹੋ ਮਸਕੀਨਾ, ਮੁਸ਼ਕਲ ਹੱਲ ਕਰਾਈਆ। ਲੇਖ ਚੁਕਾਏ ਲੋਕ ਤੀਨਾ, ਤ੍ਰੈਭਵਣ ਧਨੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਤਰਾਈਆ।
ਭਗਤ ਸੁਹੇਲਾ ਸਦਾ ਸਵਾਮੀ, ਹਰਿ ਕਰਤਾ ਇਕ ਅਖਵਾਇੰਦਾ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਚਲ ਧਾਮ ਡੇਰਾ ਲਾਇੰਦਾ। ਸੰਤ ਸੁਹੇਲਾ ਬਣ ਕੇ ਬਾਨੀ, ਰਹਿਬਰ ਇਕੋ ਰਾਹ ਸਮਝਾਇੰਦਾ। ਨਾਮ ਨਿਧਾਨਾ ਦੇ ਨਿਸ਼ਾਨੀ, ਨਿਰਅੱਖਰ ਆਪ ਪੜ੍ਹਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਪਦ ਇਕ ਨਿਰਬਾਨੀ, ਨਿਰਵੈਰ ਪੁਰਖ ਸਮਝਾਇੰਦਾ। ਭਗਤ ਭਗਵਾਨ ਸਦਾ ਸਦਾ ਸਦ ਗਾਏ ਇਕ ਕਹਾਣੀ, ਕਹਾਵਤ ਜਗਤ ਵਿਚ ਚਲਾਇੰਦਾ। ਕੋਟਨ ਕੋਟ ਕੋਟ ਖੋਲ੍ਹਦੇ ਜਗਤ ਵਿਦਵਾਨੀ, ਵਿਦਿਆ ਅੰਤਰ ਭੇਵ ਕੋਇ ਨਾ ਪਾਇੰਦਾ। ਬਿਨ ਹਰਿ ਭਗਤਾਂ ਸਭ ਦੇ ਹੋਏ ਹੈਰਾਨੀ, ਹਰਿ ਕਾ ਮੰਤਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਉਪਰ ਕਰੇ ਆਪ ਮਿਹਰਵਾਨੀ, ਮਿਹਰਵਾਨ ਆਪਣੇ ਘਰ ਵਸਾਇੰਦਾ। (੮ ਮੱਘਰ ੨੦੨੧ ਬਿ ਗੁਰਦਿਆਲ ਸਿੰਘ ਤੇ ਚੰਦ ਕੌਰ ਦੇ ਗ੍ਰਹਿ)
ਜਨ ਭਗਤ ਕਹੇ ਪ੍ਰਭ ਕੱਟ ਦੁੱਖ, ਅਗਨੀ ਤੱਤ ਨਾ ਕੋਇ ਤਪਾਈਆ। ਜਨ ਭਗਤ ਕਹੇ ਪ੍ਰਭ ਕੱਟ ਭੁੱਖ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਜਨ ਭਗਤ ਕਹੇ ਪ੍ਰਭ ਉਜਲ ਕਰ ਮੁੱਖ, ਦੁਰਮਤ ਮੈਲ ਧੁਵਾਈਆ।
ਜਨ ਭਗਤ ਕਹੇ ਪ੍ਰਭ ਆਤਮ ਦੇ ਸੁਖ, ਬ੍ਰਹਮ ਨਿਰੰਤਰ ਇਕ ਦ੍ਰਿੜਾਈਆ। ਜਨ ਭਗਤ ਕਹੇ ਪ੍ਰਭ ਗੋਦੀ ਚੁੱਕ, ਧੁਰ ਦੇ ਕੋਝੇ ਕਮਲੇ ਗਲੇ ਲਗਾਈਆ। ਜਨ ਭਗਤ ਕਹੇ ਪ੍ਰਭ ਸੁਹਾ ਆਪਣੀ ਰੁੱਤ, ਪੱਤ ਡਾਲ੍ਹੀ ਤਨ ਮਹਿਕਾਈਆ। ਜਨ ਭਗਤ ਕਹੇ ਜੁਗ ਜਨਮ ਦੇ ਵਿਛੜਿਆਂ ਆ ਕੇ ਪੁੱਛ, ਨਿਰਗੁਣ ਆਪਣਾ ਫੇਰਾ ਪਾਈਆ। ਜਨ ਭਗਤ ਕਹੇ ਬਖ਼ਸ਼ ਸਾਚੀ ਸੁਚ, ਕੂੜੀ ਕਿਰਿਆ ਪਰੇ ਹਟਾਈਆ। ਜਨ ਭਗਤ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਜਨ ਭਗਤ ਕਹੇ ਪ੍ਰਭ ਬਖ਼ਸ਼ ਪ੍ਰੀਤ, ਬਿਪਰੀਤ ਦੇ ਤਜਾਈਆ। ਜਨ ਭਗਤ ਕਹੇ ਤੇਰੀ ਵੇਖੀਏ ਸਾਚੀ ਰੀਤ, ਮੰਤਰ ਨਾਮ ਇਕੋ ਦੇ ਦ੍ਰਿੜਾਈਆ। ਜਨ ਭਗਤ ਕਹੇ ਨਾਤਾ ਛੁੱਟ ਜਾਏ ਮੰਦਰ ਮਸੀਤ, ਕਾਇਆ ਕਾਅਬਾ ਦੇ ਵਖਾਈਆ। ਜਨ ਭਗਤ ਕਹੇ ਲਹਿਣਾ ਦੇਣਾ ਚੁਕਾ ਊਚ ਨੀਚ, ਰਾਓ ਰੰਕ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹੇ ਰੰਗ ਵਖਾ ਹਸਤ ਕੀਟ, ਘਰ ਘਰ ਪੜਦਾ ਲਾਹੀਆ। ਜਨ ਭਗਤ ਕਹੇ ਸਚ ਕਲਮਾ ਦੱਸ ਹਦੀਸ, ਹਜ਼ਰਤ ਕਰ ਪੜ੍ਹਾਈਆ। ਜਨ ਭਗਤ ਕਹੇ ਤੇਰੇ ਹੱਥ ਪ੍ਰਭੂ ਬਖ਼ਸ਼ੀਸ਼, ਰਹਿਮਤ ਝੋਲੀ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ।
ਜਨ ਭਗਤ ਕਹੇ ਪ੍ਰਭ ਆਸਾ ਪੂਰਨ, ਪੂਰੀ ਇਛਿਆ ਦੇ ਕਰਾਈਆ। ਲੋਕਮਾਤ ਉਤਰਨ ਸਗਲ ਵਸੂਰਨ, ਵਿਖ ਰਹਿਣ ਕੋਇ ਨਾ ਪਾਈਆ। ਤੇਰੇ ਬਰਦੇ ਦਰ ਮਜਦੂਰਨ, ਸੇਵਕ ਚਾਕਰ ਪਾਖ਼ਾਕ ਨਜ਼ਰੀ ਆਈਆ। ਤੂੰ ਸਾਹਿਬ ਹਾਜ਼ਰ ਹਜ਼ੂਰਨ, ਨਿਰਗੁਣ ਨੂਰ ਕਰ ਰੁਸ਼ਨਾਈਆ। ਹਉਂ ਮੂਰਖ ਮੁਗਧ ਮੂੜ੍ਹਨ, ਅਗਿਆਨ ਅੰਧੇਰ ਦੇ ਮਟਾਈਆ। ਤੇਰੇ ਚਰਨ ਮੰਗੀਏ ਧੂੜਨ, ਮਸਤਕ ਟਿੱਕਾ ਦੇ ਲਗਾਈਆ। ਨਾਤਾ ਤੁੱਟੇ ਕੂੜੋ ਕੂੜਨ, ਕੂੜੀ ਕਿਰਿਆ ਦੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦੇ ਸਮਝਾਈਆ।
ਜਨ ਭਗਤ ਕਹਿਣ ਤੇਰਾ ਸਹਾਰਾ, ਸਈਆ ਇਕੋ ਨਜ਼ਰੀ ਆਈਆ। ਕਲਜੁਗ ਵੇਖ ਜਗਤ ਕਿਨਾਰਾ, ਨਈਆ ਡੌਲੇ ਥਾਉਂ ਥਾਈਂਆ। ਮਿਲੇ ਕੋਈ ਨਾ ਵੰਞ ਮੁਹਾਣਾ, ਚੱਪੂ ਨਾਮ ਨਾ ਕੋਇ ਲਗਾਈਆ। ਨੇਤਰ ਰੋਂਦਾ ਰਾਜਾ ਰਾਣਾ, ਸ਼ਾਹ ਸੁਲਤਾਨ ਦਏ ਦੁਹਾਈਆ। ਸਾਧਾਂ ਮਿਲੇ ਨਾ ਕੋਇ ਟਿਕਾਣਾ, ਸੰਤ ਭੱਜਣ ਵਾਹੋ ਦਾਹੀਆ। ਕੋਈ ਨਾ ਸਮਝੇ ਤੇਰਾ ਭਾਣਾ, ਭਾਵੀ ਸਭ ਦੇ ਸਿਰ ਤੇ ਛਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਸ੍ਰੀ ਭਗਵਾਨਾ, ਪਾਰਬ੍ਰਹਮ ਪ੍ਰਭ ਤੇਰੀ ਆਸ ਰਖਾਈਆ। ਤੂੰ ਦੇਵਣਹਾਰਾ ਦਾਨਾ, ਦਾਤਾ ਇਕੋ ਇਕ ਇਕ ਤੇਰੀ ਵਡਿਆਈਆ। ਤੇਰਾ ਝੁਲਦਾ ਰਿਹੇ ਨਿਸ਼ਾਨਾ, ਦੋ ਜਹਾਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇਨੰਤੀ ਕਰ ਪ੍ਰਵਾਨਾ, ਪਰਮ ਪੁਰਖ ਤੇਰੇ ਅੱਗੇ ਇਕ ਸੁਣਾਈਆ।
ਜਨ ਭਗਤ ਕਹਿਣ ਤੂੰ ਹੀ ਤੌਫ਼ੀਕ, ਤੇਰੀ ਓਟ ਤਕਾਈਆ। ਤੂੰ ਸੱਜਣ ਸੱਚਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਤੇਰੇ ਨਾਉਂ ਦਾ ਗਾਈਏ ਗੀਤ, ਗੋਬਿੰਦ ਇਕ ਸਾਲਾਹੀਆ। ਹਰ ਘਟ ਵਸਣਾ ਸਦਾ ਚੀਤ, ਠਗੋਰੀ ਮਨ ਨਾ ਕੋਇ ਰਖਾਈਆ। ਅਰਸ਼ੀ ਫ਼ਰਸ਼ੀ ਦਰ ਠਾਂਡੇ ਪਾ ਭੀਖ, ਭਿਛਿਆ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭੰਡਾਰਾ ਝੋਲੀ ਪਾਈਆ।
ਜਨ ਭਗਤ ਕਹੇ ਮੈਂ ਮਾਂਗਤ ਦਰ ਦਾ, ਦਰਵੇਸ਼ ਨਜ਼ਰੀ ਆਈਆ। ਤੂੰ ਮਾਲਕ ਅਗੰਮੀ ਘਰ
ਦਾ, ਭੰਡਾਰਾ ਇਕੋ ਦੇ ਵਰਤਾਈਆ। ਤੂੰ ਰਹਿਬਰ ਸਚਖੰਡ ਦਾ, ਥਿਰ ਘਰ ਤੇਰੀ ਸੁਣੀ ਚਤਰਾਈਆ। ਤੂੰ ਭਗਤਾਂ ਪੈਜ ਰੱਖਦਾ, ਜੁਗ ਜੁਗ ਵੇਖ ਵਖਾਈਆ। ਸੰਤਾਂ ਦੇ ਅੰਦਰ ਵਸਦਾ, ਹਿਰਦੇ ਹਰਿ ਹਰਿ ਡੇਰਾ ਲਾਈਆ। ਪਿਆਰਾ ਗੁਰਮੁਖਾਂ ਦੇ ਰਸ ਦਾ, ਰਸ ਆਤਮ ਦੇ ਚਖਾਈਆ। ਗੁਰਸਿਖਾਂ ਨਾਲ ਬਹਿ ਬਹਿ ਹੱਸਦਾ, ਹਸਤੀ ਆਪਣੀ ਦੇ ਸਮਝਾਈਆ। ਕਲਜੁਗ ਵੇਖ ਅੰਧੇਰਾ ਰੈਣ ਘਟ ਦਾ, ਚਾਰੋਂ ਕੁੰਟ ਚੰਦ ਨਾ ਕੋਇ ਚਮਕਾਈਆ। ਤੇਰਾ ਖੇਲ ਪੁਰਖ ਸਮਰੱਥ ਦਾ, ਅਕੱਥ ਤੇਰੀ ਵਡਿਆਈਆ। ਭਗਤ ਸੁਹੇਲਾ ਦਰ ਇਕੋ ਵਸਤ ਮੰਗਦਾ, ਖ਼ਾਲੀ ਝੋਲੀ ਦੇ ਭਰਾਈਆ। ਮੈਂ ਭੁੱਖਾਂ ਫਿਰਾਂ ਅਨੰਦ ਦਾ, ਨਿਜਾ ਨੰਦ ਦੇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋ ਸਹਾਈਆ ।
ਜਨ ਭਗਤਾਂ ਹੋ ਸਹਾ ਸਾਹਿਬ, ਗੁਰਮੁਖ ਰਹੇ ਜਣਾਈਆ। ਤੇਰੀ ਆਦਿ ਜੁਗਾਦਿ ਸੁਣਦੇ ਰਹੇ ਹਦਾਇਤ, ਹਜ਼ਰਤ ਕਰਨ ਪੜ੍ਹਾਈਆ। ਕਲਮੇ ਵਿਚੋਂ ਕਰ ਅਨਾਇਤ, ਕਾਅਬਾ ਦਏ ਦੁਹਾਈਆ। ਆਪਣੇ ਨਾਮ ਦੀ ਦੱਸ ਸ਼ਰਾਇਤ, ਸ਼ਰਅ ਦੇ ਬਦਲਾਈਆ। ਤੇਰੇ ਹੱਥ ਸਦਾ ਹਮਾਇਤ, ਹਮ ਸਾਜਣ ਹੋ ਕੇ ਘਰ ਆਈਆ। ਤੇਰੇ ਮੰਦਰ ਅੰਦਰ ਕਰੀਏ ਰਿਹਾਇਸ਼, ਸਚ ਦਵਾਰੇ ਡੇਰਾ ਲਾਈਆ। ਤੇਰੀ ਕਰੇ ਨਾ ਕੋਈ ਅਜ਼ਮਾਇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਲੇਖਾ ਆਪਣੇ ਵਿਚ ਸਮਾਈਆ।
ਜਨ ਭਗਤ ਕਹਿਣ ਪ੍ਰਭ ਸੁਰਤ ਸੰਭਾਲ, ਸੋਈ ਸਵਾਣੀ ਲਏ ਉਠਾਈਆ। ਨਾਤਾ ਤੋੜ ਜਗਤ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸੰਤ ਸਦਾ ਤੇਰੇ ਕੰਗਾਲ, ਭੁੱਖਿਆਂ ਵਿਚੋਂ ਭੁੱਖੇ ਨਜ਼ਰੀ ਆਈਆ। ਦੀਨਾ ਬੰਧਪ ਦੀਨ ਦਿਆਲ, ਦਇਆ ਨਿਧ ਠਾਕਰ ਠੋਕਰ ਆਪਣੀ ਦੇ ਲਗਾਈਆ। ਵਸਲ ਅਸਲ ਦੇ ਜਮਾਲ, ਅਸਲੀਅਤ ਵਸੀਅਤ ਦੇ ਕਰਾਈਆ। ਗ਼ਫ਼ਲਤ ਵਿਚ ਹੋਏ ਕੰਗਾਲ, ਉਲਫ਼ਤ ਵਿਚ ਵਡਿਆਈਆ। ਮੁਹੱਬਤ ਤੇਰੀ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਕਿਰਪਾ ਕਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਭ ਦਾ ਝੋਲੀ ਪਾਈਆ। (੮ ਮੱਘਰ ੨੦੨੧ ਬਿ ਉਜਾਗਰ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਕਰ ਮਿਹਰਵਾਨੀ, ਮਿਹਰਵਾਨ ਤੇਰੀ ਸਰਨਾਈਆ। ਕਲਜੁਗ ਅੰਤਮ ਹੋਈ ਹੈਰਾਨੀ, ਧੀਰਜ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਪਰੇਸ਼ਾਨੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਸ਼ਾਹ ਸੁਲਤਾਨ ਕਰਨ ਬੇਈਮਾਨੀ, ਸਚ ਸੁੱਚ ਕੋਇ ਨਜ਼ਰ ਨਾ ਆਇਆ। ਅੰਮ੍ਰਿਤ ਰਸ ਮਿਲੇ ਨਾ ਠੰਡਾ ਪਾਣੀ, ਅਠਸਠ ਤੀਰਥ ਰਹੇ ਕੁਰਲਾਈਆ। ਹਿਰਦੇ ਵਸਾਏ ਕੋਈ ਨਾ ਤੇਰੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਦੇਣ ਗਵਾਹੀਆ। ਅੰਤਰ ਆਤਮ ਮਿਲੇ ਨਾ ਸਚ ਨਿਸ਼ਾਨੀ, ਪੜਦਾ ਦੂਈ ਦਵੈਤ ਨਾ ਕੋਇ ਉਠਾਈਆ। ਬਿਰਹੋਂ ਤੀਰ ਨਿਰਾਲਾ ਵੱਜੇ ਨਾ ਕੋਇ ਕਾਨੀ, ਸੁਰਤੀ ਕਾਇਨਾਤ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾਂ ਦਿਸੇ ਸ਼ੈਤਾਨੀ, ਦੀਨ ਮਜ਼੍ਹਬ ਸ਼ਰਅ ਕਰੇ ਲੜਾਈਆ। ਬੋਧ ਅਗਾਧਾ ਆਤਮ ਪੰਡਤ ਦਿਸੇ ਨਾ ਕੋਈ ਗਿਆਨੀ, ਜਗਤ ਵਿਦਿਆ ਪੜ੍ਹ ਪੜ੍ਹ ਹੋਏ ਹਲਕਾਈਆ। ਲੇਖਾ ਮੁੱਕੇ ਨਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪਲੂ ਨਾ ਕੋਇ ਛੁਡਾਈਆ। ਭੇਵ ਨਾ ਪਾਏ ਕੋਈ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਸਮਝ ਕਿਸੇ ਨਾ ਆਈਆ। ਸੁਰਤ ਸ਼ਬਦ ਮਿਲਾਵੇ ਮੇਲ ਨਾ ਕੋਇ ਹਾਣੀ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ।
ਜਨ ਭਗਤ ਕਹਿਣ ਪ੍ਰਭ ਵੇਖ ਆਪਣਾ ਜੱਗ, ਸਦੀ ਵੀਹਵੀਂ ਧਿਆਨ ਲਗਾਈਆ। ਚਾਰ ਵਰਨ ਲੱਗੀ ਅੱਗ, ਸ਼ੱਤਰੀ ਬ੍ਰਾਮਣ ਸ਼ੂਦਰ ਵੈਸ਼ ਅਗਨੀ ਤੱਤ ਨਾ ਕੋਇ ਬੁਝਾਈਆ। ਕਾਇਆ ਕਾਅਬੇ ਕਰੇ ਕੋਈ ਨਾ ਹੱਜ, ਹੁਜਰਾ ਹੱਕ ਨਜ਼ਰ ਕਿਸੇ ਨਾ ਆਈਆ। ਮੰਦਰ ਮਸਜਿਦ ਸਾਰੇ ਰਹੇ ਨੱਠ, ਕਾਇਆ ਮੱਠ ਖੋਜ ਨਾ ਕੋਇ ਖੁਜਾਈਆ। ਤੇਰਾ ਸ਼ਬਦ ਸਵਾਮੀ ਸੁਣੇ ਨਾ ਕੋਈ ਅਨਹਦ, ਘਰ ਘਰ ਵਿਚ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਝਿਰਨਾ ਝਿਰੇ ਨਾ ਨਿਝਰ ਧਾਰ ਦਏ ਪਲਟ, ਰਸ ਇਕੋ ਇਕ ਵਖਾਈਆ। ਨਿਰਗੁਣ ਜੋਤ ਨਜ਼ਰ ਨਾ ਆਏ ਲਟ ਲਟ, ਕਮਲਾਪਾਤੀ ਦੀਆ ਬਾਤੀ ਗ੍ਰਹਿ ਮੰਦਰ ਦਿਸੇ ਨਾ ਕੋਈ ਰੁਸ਼ਨਾਈਆ। ਚੌਦਾਂ ਤਬਕ ਚੌਦਾਂ ਲੋਕ ਰੋਂਦੇ ਵੇਖੇ ਖਾਲੀ ਹੱਟ, ਬਣ ਵਣਜਾਰਾ ਸਾਚੀ ਵਸਤ ਨਾ ਕੋਇ ਵਿਕਾਈਆ। ਜੀਵ ਜੰਤ ਸਾਧ ਸੰਤ ਨਾੜ ਬਹੱਤਰ ਉਬਲੀ ਰੱਤ, ਗੁਰਮਤ ਸਮਝ ਕੋਇ ਨਾ ਪਾਈਆ। ਮਨ ਵਾਸਨਾ ਦ੍ਰਿਸ਼ਟੀ ਸ੍ਰਿਸ਼ਟੀ ਇਸ਼ਟੀ ਰਹੀ ਨੱਠ, ਸਾਚਾ ਸੱਜਣ ਮਿਲੇ ਕਿਸੇ ਨਾ ਮਾਹੀਆ। ਦੁਰਮਤ ਮੈਲ ਦੂਈ ਦਵੈਤੀ ਮਾਇਆ ਮਮਤਾ ਹਉਮੇ ਹੰਗਤਾ ਸਕੇ ਕੋਈ ਨਾ ਕੱਟ, ਸਚ ਖੁਮਾਰੀ ਨਾਮ ਨਾ ਕੋਇ ਚੜ੍ਹਾਈਆ। ਤੇਰੀ ਚਰਨ ਪ੍ਰੀਤੀ ਸਾਚੀ ਰੀਤੀ ਮਿਲੇ ਕਿਸੇ ਨਾ ਰਸ, ਜਗਤ ਰਸਨਾ ਦਵਾਰ ਹੋਈ ਹਲਕਾਈਆ। ਤੇਰੇ ਮਿਲਣ ਦੀ ਸਾਹਿਬ ਸਤਿਗੁਰ ਕਿਸੇ ਨਾ ਖੁਲ੍ਹੀ ਅੱਖ, ਨਿਝ ਨੇਤਰ ਦਰਸ ਕੋਇ ਨਾ ਪਾਈਆ। ਆਤਮ ਪਰਮਾਤਮ ਮਿਲ ਕੇ ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਜਸ, ਧੁਰ ਦਾ ਨਾਅਰਾ ਸਚ ਨਾ ਕੋਇ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਆਏ ਦੱਸ, ਸੋ ਸਿਖਿਆ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ।
ਜਨ ਭਗਤ ਕਹੇ ਪ੍ਰਭ ਸਾਡੇ ਨੇਤਰ ਵੇਖ ਰੋਂਦੇ, ਨੈਣਾਂ ਛਹਿਬਰ ਲਾਈਆ। ਬਿਰਹੋਂ ਵਿਛੋੜੇ ਅੰਦਰ ਮੂਲ ਨਾ ਸੌਂਦੇ, ਗਿੱਟੀਆਂ ਗਿਣ ਗਿਣ ਰਾਤ ਲੰਘਾਈਆ। ਅੰਦਰ ਅੰਦਰ ਕਾਇਆ ਮੰਦਰ ਤੇਰੇ ਨਾਮ ਦਾ ਢੋਲਾ ਗੌਂਦੇ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਦਾ ਸਦਾ ਸਦ ਤੇਰਾ ਰਾਹ ਤਕੌਂਦੇ, ਕਵਣ ਵੇਲਾ ਮਿਲੇ ਸੱਚਾ ਮਾਹੀਆ। ਦੋਏ ਜੋੜ ਚਰਨ ਧੂੜੀ ਟਿੱਕਾ ਮਸਤਕ ਲੌਂਦੇ, ਇਕੋ ਖਾਕ ਰਮਾਈਆ। ਗਲ ਪੱਲੂ ਨਮੋ ਨਮੋ ਨਿਮਸਕਾਰ ਸੱਯਦਾ ਕਰਕੇ ਖ਼ੁਸ਼ੀ ਮਨੌਂਦੇ, ਵਾਹ ਵਾਹ ਤੇਰੀ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਪ੍ਰਿਥਮੀ ਆਕਾਸ਼ ਤੇਰਾ ਧਿਆਨ ਲਗੌਂਦੇ, ਮੰਡਲ ਮੰਡਪ ਤੇਰਾ ਰਾਹ ਤਕਾਈਆ। ਕਲਜੁਗ ਜੀਵ ਜੰਤ ਤੇਰੇ ਕੋਲੋਂ ਅੱਖ ਸ਼ਰਮੌਂਦੇ, ਨੇਤਰ ਨੈਣ ਨਾ ਕੋਇ ਮਿਲਾਈਆ। ਜਗਤ ਵਿਕਾਰ ਕਰਨ ਮਨ ਭੌਂਦੇ, ਭੈ ਭਓ ਸਿਰ ਤੋਂ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ।
ਜਨ ਭਗਤ ਕਹਿਣ ਪ੍ਰਭ ਕਲਜੁਗ ਵੇਖ ਆਪਣੀ ਦੁਨੀਆ, ਨੌ ਖੰਡ ਪ੍ਰਿਥਮੀ ਸੱਤ ਦੀਪ ਧਿਆਨ ਲਗਾਈਆ। ਸਤਿ ਰਿਹਾ ਨਾ ਰਿਖੀਆਂ ਮੁਨੀਆਂ, ਮੁੱਲਾ ਸ਼ੇਖ਼ ਮੁਸਾਇਕ ਮਸਲਾ ਹੱਕ ਨਾ ਕੋਇ ਸੁਣਾਈਆ। ਸਿਰ ਤੋਂ ਓਢਣ ਲੱਥੇ ਚੁਨੀਆਂ, ਚੋਟੀ ਪੜਦਾ ਸੀਸ ਨਾ ਕੋਇ ਟਿਕਾਈਆ। ਤੇਰਾ ਭੇਵ ਨਾ ਆਇਆ ਗਹਿਰ ਗੰਭੀਰ ਵਡ ਵਡ ਗੁਣੀਆਂ, ਵਿਦਤ ਸਮਝ ਕੋਏ ਨਾ ਪਾਈਆ। ਤੇਰੀ ਅੰਦਰੋਂ ਅੜਕੇ ਧਾਰ ਸ਼ਬਦ ਅਨਾਦ ਕਿਸੇ ਨਾ ਸੁਣੀਆ, ਰਾਗੀ ਆਪਣਾ ਆਪਣਾ ਰਾਗ ਰਹੇ ਅਲਾਈਆ। ਅੰਦਰ ਵੜ ਕੇ ਸੁਰਤੀ ਸੁਰਤ ਤੇਰੀ ਕਿਰਪਾ ਨਾਲ ਕਿਸੇ ਨਾ ਖੁਲ੍ਹੀਆ, ਅਕਾਲ ਮੂਰਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ।
ਜਨ ਭਗਤ ਕਹਿਣ ਤੇਰਾ ਵੇਖਿਆ ਖੇਲ ਅਜੀਬ, ਅਜਬ ਤੇਰੀ ਵਡਿਆਈਆ। ਕਲਜੁਗ ਰੋਂਦੇ ਵੇਖੇ ਨਿਮਾਣੇ ਗ਼ਰੀਬ, ਮਿਹਰ ਨਜ਼ਰ ਨਾ ਕੋਇ ਉਠਾਈਆ। ਭਾਈ ਭਾਈਆ ਬਣੇ ਸ਼ਰੀਕ, ਪਿਤਾ ਪੂਤ ਕਰੇ ਲੜਾਈਆ।
ਗੁਰ ਚੇਲਾ ਚੇਲਾ ਗੁਰੂ ਦਏ ਹਦੀਸ, ਕਲਮਾ ਕਲਾਮ ਜਗਤ ਸੁਣਾਈਆ। ਲੇਖਾ ਚੁਕਿਆ ਨਾ ਹਸਤ ਕੀਟ, ਊਚ ਨੀਚ ਪੰਧ ਨਾ ਕੋਇ ਮੁਕਾਈਆ। ਕਾਇਆ ਦਿਸੇ ਨਾ ਕੋਈ ਠਾਂਡੀ ਸੀਤ, ਅਗਨੀ ਅੱਗ ਰਹੀ ਤਪਾਈਆ। ਸ੍ਰੀ ਭਗਵਾਨ ਤੇਰੇ ਨਾਲ ਲਾਏ ਨਾ ਕੋਈ ਪ੍ਰੀਤ, ਸਾਚਾ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਸਹਾਈਆ।
ਜਨ ਭਗਤ ਕਹੇ ਵੇਖ ਆਪਣਾ ਜਹਾਨ, ਜਹਾਲਤ ਚਾਰੋਂ ਕੁੰਟ ਨਜ਼ਰੀ ਆਈਆ। ਕਿਸੇ ਨਜ਼ਰ ਨਾ ਆਏ ਧੁਰ ਦਾ ਰਾਮ, ਜੋ ਹਰ ਘਟ ਰਿਹਾ ਸਮਾਈਆ। ਕੋਈ ਵੇਖ ਨਾ ਸਕੇ ਸੱਚਾ ਕਾਹਨ, ਜੋ ਲੱਖ ਚੁਰਾਸੀ ਅੰਦਰ ਬੰਸਰੀ ਨਾਮ ਰਿਹਾ ਵਜਾਈਆ। ਕੋਈ ਸਮਝ ਨਾ ਸਕੇ ਉਹਦਾ ਅਮਾਮ, ਪਰਵਰਦਿਗਾਰ ਨੂਰ ਇਲਾਹੀਆ। ਕੋਈ ਜਾਣ ਨਾ ਸਕੇ ਪੁਰਖ ਅਕਾਲ, ਕੀ ਤੇਰੀ ਵਡਿਆਈਆ। ਕੂੜੀ ਕਿਰਿਆ ਚਾਰੋਂ ਕੁੰਟ ਨੱਚੇ ਕੁੱਦੇ ਪਾਵੇ ਧਮਾਲ, ਮੁਖ ਘੁੰਗਟ ਰਹੀ ਉਠਾਈਆ। ਵਰਨਾਂ ਬਰਨਾਂ ਸਕੇ ਨਾ ਕੋਇ ਸੰਭਾਲ, ਸਿਰ ਹੱਥ ਨਾ ਕੋਇ ਟਿਕਾਈਆ। ਬਿਨ ਹਰਿ ਨਾਮੇ ਸਾਰੇ ਦਿਸੇ ਕੰਗਾਲ, ਖਾਲੀ ਭਾਂਡੇ ਨਜ਼ਰੀ ਆਈਆ। ਸਾਚਾ ਬਣੇ ਨਾ ਕੋਇ ਦਲਾਲ, ਵਿਚੋਲਾ ਨਜ਼ਰ ਕੋਇ ਨਾ ਆਈਆ। ਹਕੀਕਤ ਦੱਸੇ ਨਾ ਕੋਇ ਹਲਾਲ, ਮਨਸਾ ਪੂਰ ਨਾ ਕੋਇ ਵਖਾਈਆ। ਚਾਰ ਕੁੰਟ ਅਵੱਲੜੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਸਿਰ ਮਸਤਕ ਹੱਥ ਟਿਕਾਈਆ।
ਜਨ ਭਗਤ ਕਹਿਣ ਪ੍ਰਭ ਵੇਖ ਲੋਕਮਾਤ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਸਾਚਾ ਦੇਵੇ ਨਾ ਕੋਈ ਸਾਥ, ਧੁਰ ਦਾ ਸੰਗੀ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹਨ ਤੇਰਾ ਪਾਠ, ਅੰਦਰ ਵੜ ਕੇ ਨਿਰਗੁਣ ਤੇਰਾ ਦਰਸ ਕੋਇ ਨਾ ਪਾਈਆ। ਸਾਹਿਬ ਸਵਾਮੀ ਵੇਖ ਅੰਧੇਰੀ ਰਾਤ, ਅੰਤਰਜਾਮੀ ਫੇਰਾ ਪਾਈਆ। ਲੱਖ ਚੁਰਾਸੀ ਕਿਸੇ ਲੇਖੇ ਲੱਗੇ ਨਾ ਪਵਣ ਸਵਾਸ, ਪਵਣ ਪਵਣੀ ਦਏ ਦੁਹਾਈਆ। ਮੰਜ਼ਲ ਪੌੜੀ ਚੜ੍ਹੇ ਕੋਈ ਨਾ ਘਾਟ, ਰੁੜ੍ਹਦੀ ਵੇਖ ਲੋਕਾਈਆ। ਆਤਮ ਸੇਜਾ ਸੁੱਤਾ ਕੋਈ ਨਾ ਖਾਟ, ਜਗਤ ਸਿੰਘਾਸਣ ਰਹੇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ।
ਜਨ ਭਗਤ ਕਹਿਣ ਪ੍ਰਭ ਤੇਰੀ ਓਟ, ਆਸਰਾ ਦੂਜਾ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਅੰਦਰੋਂ ਕੱਢ ਦੇ ਖੋਟ, ਖੋਟੇ ਖਰੇ ਲਏ ਬਣਾਈਆ। ਆਪਣੇ ਨਾਮ ਦੀ ਲਾ ਅਗੰਮੀ ਚੋਟ, ਸੋਈ ਸੁਰਤੀ ਦੇ ਉਠਾਈਆ । ਆਲ੍ਹਣਿਉਂ ਡਿੱਗੇ ਫੜ ਬੋਟ, ਬੇਪਰਵਾਹ ਦਇਆ ਕਮਾਈਆ। ਕਰ ਪਰਕਾਸ਼ ਘਰ ਨਿਰਮਲ ਜੋਤ, ਦੀਵਾ ਬਾਤੀ ਲੋੜ ਰਹੇ ਨਾ ਰਾਈਆ। ਪੜਦਾ ਚੁੱਕ ਜਾਏ ਚੌਦਾਂ ਲੋਕ, ਚੌਦਾਂ ਤਬਕ ਇਕੋ ਰੰਗ ਵਖਾਈਆ। ਆਪਣੇ ਨਾਮ ਦਾ ਸਾਚਾ ਦੱਸ ਸਲੋਕ, ਬਹੁਤੀ ਕਰਨੀ ਨਾ ਪਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਜਨ ਭਗਤ ਕਹਿਣ ਪ੍ਰਭ ਦੱਸ ਦੇ ਪੜ੍ਹਨਾ, ਨਿਰਅੱਖਰ ਦੇ ਸਮਝਾਈਆ। ਆਪਣੀ ਮੰਜ਼ਲ ਦੱਸਦੇ ਚੜ੍ਹਨਾ, ਘਰ ਘਰ ਵਿਚ ਰਾਹ ਪਰਗਟਾਈਆ। ਟੇਢੀ ਬੰਕ ਦੱਸਦੇ ਪਾਰ ਕਰਨਾ, ਈੜਾ ਪਿੰਗਲ ਬੈਠੇ ਸੀਸ ਨਿਵਾਈਆ। ਸਚ ਦਵਾਰੇ ਦੱਸ ਦੇ ਖੜ੍ਹਨਾ, ਕੁੰਡੀ ਖਿੜਕੀ ਆਪ ਖੁਲ੍ਹਾਈਆ। ਸਾਚਾ ਢੋਲਾ ਦੱਸਦੇ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ । ਜੀਂਵਦਿਆਂ ਜਗ ਦੱਸਦੇ ਮਰਨਾ, ਮਰਿਆਂ ਜੀਵਤ ਰੂਪ ਵਟਾਈਆ। ਆਪਣੇ ਅੰਦਰ ਦੱਸਦੇ ਵਸਣਾ, ਮਹੱਲ ਅਟੱਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਸਮਝਾਈਆ।
ਜਨ ਭਗਤ ਕਹਿਣ ਪ੍ਰਭ ਪੜਦਾ ਖੋਲ੍ਹ, ਉਹਲਾ ਰਹਿਣ ਕੋਇ ਨਾ ਪਾਈਆ। ਤੇਰੇ ਨਾਮ ਦਾ ਸੁਣੀਏ ਅਗੰਮੀ ਢੋਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਤੇਰਾ ਸੰਦੇਸ਼ਾ ਸੁਣੀਏ ਅਨੋਖਾ ਬੋਲ, ਜਿਸ ਦਾ ਜਸ ਛੱਤੀ ਰਾਗ ਰਹੇ ਗਾਈਆ। ਤੇਰਾ ਦਰਸ ਕਰੀਏ ਅਨਮੋਲ, ਸਨਮੁਖ ਆਪਣਾ ਮੁਖੜਾ ਦੇ ਵਖਾਈਆ। ਸਦ ਵਸੀਏ ਤੇਰੇ ਕੋਲ, ਜਗਤ ਵਿਛੋੜਾ ਪੰਧ ਮੁਕਾਈਆ। ਅੰਤਰ ਆਤਮ ਜਾਣਾ ਮੌਲ, ਪਰਮਾਤਮ ਭੇਵ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਹੋ ਸਹਾਈਆ।
ਜਨ ਭਗਤ ਕਹਿਣ ਪ੍ਰਭ ਚਾੜ੍ਹ ਦੇ ਰੰਗ, ਅਨਡਿਠੜਾ ਆਪ ਰੰਗਾਈਆ। ਤੂੰ ਸਾਹਿਬ ਸੂਰਾ ਸਰਬੰਗ, ਸਮਰੱਥ ਤੇਰੀ ਸਰਨਾਈਆ। ਦਰ ਠਾਂਡਾ ਤੇਰਾ ਇਕੋ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਆਪਣੇ ਪ੍ਰੇਮ ਦਾ ਦੇ ਆਨੰਦ, ਨਿਜਾਨੰਦ ਅਨੰਦ ਵਿਚੋਂ ਦਰਸਾਈਆ। ਤੇਰਾ ਢੋਲਾ ਗਾਈਏ ਛੰਦ, ਇਕੋ ਰਾਗ ਅਲਾਈਆ। ਲੇਖਾ ਮੁੱਕ ਜਾਏ ਬੱਤੀ ਦੰਦ, ਰਸਨਾ ਜਿਹਵਾ ਲੋੜ ਰਹੇ ਨਾ ਰਾਈਆ। ਘਰ ਪਰਕਾਸ਼ ਕਰਨਾ ਚੰਦ, ਜੋਤੀ ਜੋਤ ਡਗਮਗਾਈਆ। ਤੇਰੀ ਸੇਜ ਵੇਖੀਏ ਇਕ ਪਲੰਘ, ਜਿਸ ਉਪਰ ਨਿਰਗੁਣ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਵਡਿਆਈਆ।
ਜਨ ਭਗਤ ਕਹਿਣ ਸਾਡਾ ਵੇਖ ਸਰੀਰ, ਪੰਜਾਂ ਤੱਤਾਂ ਵਾਲਾ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਆਵੇ ਨਾ ਕੋਈ ਧੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਸ਼ਰਅ ਵੱਝਾ ਜ਼ੰਜੀਰ, ਕਲ ਸਕੇ ਨਾ ਕੋਇ ਤੁੜਾਈਆ। ਬਦਲੀ ਵਿਚ ਬਦਲ ਸਕੇ ਨਾ ਕੋਇ ਤਕਦੀਰ, ਤਦਬੀਰ ਸਕੇ ਨਾ ਕੋਇ ਬਣਾਈਆ। ਤੈਨੂੰ ਲੱਭਦੇ ਫਿਰਦੇ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਵਡ ਫਕੀਰ, ਫਿਕਰਿਆਂ ਵਿਚ ਤੇਰਾ ਰਾਗ ਸੁਣਾਈਆ। ਤੂੰ ਚੋਟੀ ਚਾੜ੍ਹ ਓਸ ਅਖ਼ੀਰ, ਜਿਸ ਘਰ ਵਸੇਂ ਸ਼ਹਿਨਸ਼ਾਹੀਆ। ਜਿਸ ਗ੍ਰਹਿ ਮਿਲਾਵਾ ਹੋਇਆ ਕਬੀਰ, ਸੋ ਮੰਦਰ ਦੇ ਵਖਾਈਆ। ਤੇਰਾ ਲੇਖਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਦੀ ਵੀਹਵੀਂ ਹੋਏ ਦਿਲਗੀਰ, ਦਿਲਬਰ ਮਿਲਿਆ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਤਰਾਈਆ।
ਜਨ ਭਗਤ ਕਹਿਣ ਤੇਰੀ ਵੇਖੀ ਸ੍ਰਿਸ਼ਟੀ, ਚਾਰ ਕੁੰਟ ਧਿਆਨ ਲਗਾਈਆ। ਲੱਖ ਚੁਰਾਸੀ ਜੋੜਾ ਜੋੜਾ ਦਿਸੇ ਗ੍ਰਹਿਸਤੀ ਆਤਮ ਸੇਜਾ ਸ੍ਰੀ ਭਗਵੰਤ ਤੇਰੀ ਸਚ ਨਾ ਕੋਇ ਹੰਢਾਈਆ। ਸਚ ਦਵਾਰੇ ਖੁਲ੍ਹੀ ਵੇਖੀ ਨਾ ਕਿਸੇ ਦ੍ਰਿਸ਼ਟੀ, ਦੀਦ ਈਦ ਚੰਦ ਨਾ ਕੋਇ ਰੁਸ਼ਨਾਈਆ। ਝਗੜਾ ਰਿਹਾ ਸਵਰਗ ਬਹਿਸ਼ਤੀ, ਦੋਵੇਂ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਘਰ ਵਖਾਈਆ।
ਜਨ ਭਗਤ ਕਹਿਣ ਖੋਲ੍ਹ ਦਰਵਾਜ਼ਾ, ਘਰ ਠਾਂਡੇ ਇਕ ਅਰਜ਼ੋਈਆ । ਤੂੰ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਅਖਵਾਈਆ। ਜੁਗ ਚੌਕੜੀ ਨਿਤ ਨਵਿਤ ਗੁਰਮੁਖਾਂ ਰੱਖੇਂ ਲਾਜਾ, ਹਰਿਜਨ ਸਾਚੇ ਗਲੇ ਲਗਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਭਿੰਨੜੀ ਰੈਣ ਦੇ ਵਖਾਈਆ। ਨਜ਼ਰੀ ਆਵੇਂ ਇਕ ਇਕਾਂਤਾ, ਦੂਜਾ ਸੰਗ ਨਾ ਕੋਇ ਨਿਭਾਈਆ। ਤੂੰ ਹੀ ਮਾਤਾ ਤੂੰ ਹੀ ਪਿਤਾ, ਪਿਤਾ ਪੂਤ ਗੋਦ ਉਠਾਈਆ। ਧੁਰ ਦਾ ਦੇ ਦੇ ਆਪਣਾ ਸਾਥਾ, ਸੰਗੀ ਹੋ ਕੇ ਅੰਗ ਲਗਾਈਆ। ਨਾਤਾ ਤੁੱਟ ਜਾਏ ਤੱਤ ਆਠਾ, ਨੌ ਦਵਾਰੇ ਪੰਧ ਚੁਕਾਈਆ। ਦਸਵੇਂ ਵੇਖਾਂ ਇਕ ਤਮਾਸ਼ਾ, ਤੇਰਾ ਨੂਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।
ਜਨ ਭਗਤ ਕਹਿਣ ਤੇਰੇ ਚਰਨ ਲੱਗੇ ਸੁਰਤੀ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਇਕੋ ਧਾਰ ਨਜ਼ਰੀ ਆਏ ਨਿਰਤੀ, ਨਿਰਵੈਰ ਤੇਰੀ ਸਰਨਾਈਆ। ਤੇਰੇ ਚਰਨ ਕਵਲ ਲੱਗੀ ਰਹੇ ਬਿਰਤੀ, ਕਲਜੁਗ ਕਿਰਿਆ ਨਾ ਸਕੇ ਤੁੜਾਈਆ। ਮੈਂ ਦੁਹਾਗਣ ਲੱਖ ਚੁਰਾਸੀ ਵਿਚੋਂ ਆਈ ਫਿਰਦੀ, ਤੇਰੀ ਆਤਮ ਦਿਆਂ ਦੁਹਾਈਆ। ਮੈਨੂੰ ਉਡੀਕ ਪ੍ਰਭ ਤੇਰੀ ਚਿਰ ਦੀ, ਪਿਛਲਾ ਲੇਖਾ ਦੇ ਮੁਕਾਈਆ। ਇਹ ਖੇਲ ਅਗੰਮੀ ਨਿਰਵੈਰ ਨਿਰ ਦੀ, ਨਿਰਾਕਾਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਜਨ ਭਗਤ ਕਹੇ ਮੇਰੀ ਆਸਾ ਮਨਸਾ, ਪ੍ਰਭ ਤੇਰੀ ਆਸ ਰਖਾਈਆ । ਜਨਮ ਜਨਮ ਦਾ ਚੁੱਕ ਜਾਏ ਸੰਸਾ, ਹਉਮੇ ਰੋਗ ਰਹਿਣ ਨਾ ਪਾਈਆ। ਬਣ ਨਿਮਾਣਾ ਦਰ ਤੇ ਕਹਿੰਦਾ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਤੇਰੀ ਓਟ ਤਕਾਈਆ। ਸਚ ਦਵਾਰੇ ਕਰ ਬੇਨੰਤੀ ਢਹਿੰਦਾ, ਗਲ ਵਿਚ ਪੱਲੂ ਪਾਈਆ। ਮੈਨੂੰ ਕੋਈ ਨਜ਼ਰ ਨਾ ਆਏ ਚੜ੍ਹਦਾ ਲਹਿੰਦਾ, ਦੱਖਣ ਪਹਾੜ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਤੇਰੀ ਵਡਿਆਈਆ।
ਜਨ ਭਗਤ ਕਹੇ ਮੇਰੀ ਵੇਖ ਤ੍ਰਿਸਨਾ, ਤ੍ਰਿਖਾ ਰਹੀ ਜਣਾਈਆ। ਮੈਂ ਵੇਖੇ ਵਿਸ਼ਨ ਬ੍ਰਹਮਾ ਸ਼ਿਵ ਵਿਸ਼ਨਾ, ਨਿਰਗੁਣ ਸਰਗੁਣ ਖੋਜ ਖੁਜਾਈਆ। ਮੈਂ ਰਾਹ ਤੱਕਿਆ ਰਾਮਾ ਕ੍ਰਿਸ਼ਨਾ, ਈਸਾ ਮੂਸਾ ਮੁਹੰਮਦ ਨੈਣ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਘਰ, ਜਿਸ ਗ੍ਰਹਿ ਮਿਲੇ ਮਾਣ ਵਡਿਆਈਆ।
ਜਨ ਭਗਤ ਕਹੇ ਮੈਂ ਤੇਰਾ ਚੰਦ, ਕੋਟਨ ਕੋਟ ਚੰਦਰਮਾ ਬੈਠੇ ਸੀਸ ਨਿਵਾਈਆ। ਤੇਰੇ ਨਾਮ ਦਾ ਢੋਲਾ ਸਦਾ ਗਾਵਾਂ ਛੰਦ, ਧੁਰ ਦਾ ਰਾਗ ਇਕ ਅਲਾਈਆ। ਤੇਰੇ ਪ੍ਰੇਮ ਦਾ ਮਾਣਾ ਅਨੰਦ, ਨਾਤਾ ਤੋੜ ਕੇ ਜਗਤ ਲੋਕਾਈਆ। ਤੂੰ ਠਾਕਰ ਸਵਾਮੀ ਪਤਿਪਰਮੇਸ਼ਵਰ ਅੰਤਰਜਾਮੀ ਜੁਗ ਜਨਮ ਦੀ ਟੁੱਟੀ ਲੈਣੀ ਗੰਢ, ਗੰਢਣਹਾਰ ਤੇਰੇ ਹੱਥ ਵਡਿਆਈਆ। ਸਵੱਛ ਸਰੂਪੀ ਬਿਨ ਰੰਗ ਰੂਪੀ ਸ਼ਾਹੋ ਭੂਪੀ ਦਰਸ਼ਨ ਦੇ ਕੇ ਕਰਨਾ ਅਨੰਦ, ਅਨੰਦ ਆਪਣਾ ਮੇਰੀ ਝੋਲੀ ਪਾਈਆ। ਹਉਂ ਭਿੱਖਕ ਭਿਖਾਰੀ ਦਰਵੇਸ਼ ਤੇਰੇ ਦਰ ਤੇ ਰਿਹਾ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਨਾਤਾ ਛੱਡ ਸ੍ਰਿਸ਼ਟ ਸਬਾਈ ਵਰਭੰਡ, ਬ੍ਰਹਿਮੰਡ ਤੇਰੇ ਚਰਨਾਂ ਹੇਠਾਂ ਨਜ਼ਰੀ ਆਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦ, ਸ਼ਾਹ ਪਾਤਸ਼ਾਹ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਮੁਕਾਈਆ।
ਜਨ ਭਗਤ ਕਹੇ ਮੈਂ ਤੇਰਾ ਜੋਗੀ, ਜੰਗਲ ਜੂਹ ਉਜਾੜ ਪਹਾੜ ਖੋਜਣ ਕੋਇ ਨਾ ਜਾਈਆ। ਤੂੰ ਠਾਕਰ ਮੇਰਾ ਧੁਰ ਸੰਜੋਗੀ , ਜਨ ਵਿਛੜੇ ਲਏਂ ਮਿਲਾਈਆ। ਤੂੰ ਆਤਮ ਰਸੀਆ ਸਾਚਾ ਭੋਗੀ, ਸਾਚੀ ਸੇਜਾ ਇਕ ਸੁਹਾਈਆ। ਮੈਂ ਬਿਰਹੋਂ ਵਿਜੋਗੀ ਧੁਰ ਦਾ ਰੋਗੀ, ਜੁਗ ਜੁਗ ਤੇਰਾ ਧਿਆਨ ਲਗਾਈਆ। ਤੂੰ ਲੱਖ ਚੁਰਾਸੀ ਸਾਚਾ ਖੋਜੀ, ਕੋਟਨ ਕੋਟਾਂ ਵਿਚੋਂ ਗੁਰਮੁਖ ਆਪਣੇ ਲਏ ਉਠਾਈਆ। ਤੂੰ ਅੰਤਰ ਆਤਮ ਬੁਧ ਬਿਬੇਕ ਸਭ ਦੀ ਰਿਹਾ ਸੋਧੀ, ਦੁਰਮਤ ਮੈਲ ਆਪ ਧੁਵਾਈਆ। ਧੰਨ ਭਾਗ ਪ੍ਰਭ ਜੇ ਆਪਣੇ ਮਿਲਣ ਦੀ ਦੇਵੇਂ ਸੋਝੀ, ਪੜਦਾ ਉਪਰ ਉਠਾਈਆ। ਬੇਸ਼ਕ ਮੈਨੂੰ ਤਾਅਨੇ ਦੇਵਣ ਲੋਕੀਂ, ਝਗੜਾ ਕਰੇ ਲੋਕਾਈਆ। ਮੈਂ ਕਹਾਂ ਮੈਨੂੰ ਠਾਕਰ ਮਿਲਿਆ ਮੌਜੀ, ਜੋ ਮੇਰੀ ਕਾਇਆ ਮੰਦਰ ਅੰਦਰ ਆਪਣੀ ਮਜਲਸ ਸਦਾ ਲਗਾਈਆ। ਉਹ ਬਣ ਕੇ ਧੁਰ ਦਾ ਧੋਬੀ, ਮੇਰੀ ਦੁਰਮਤ ਮੈਲ ਰਿਹਾ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰੱਥ ਦੇਣੀ ਇਕ ਸਰਨਾਈਆ।
ਜਨ ਭਗਤ ਕਹੇ ਮੈਂ ਛੱਡਿਆ ਝਗੜਾ ਝੇੜਾ, ਪ੍ਰਭ ਚਰਨ ਕਵਲ ਮਿਲੀ ਸਰਨਾਈਆ। ਮੇਰਾ ਸਾਢੇ ਤਿੰਨ ਹੱਥ ਵਸਿਆ ਖੇੜਾ, ਬੰਕ ਹੋਈ ਰੁਸ਼ਨਾਈਆ। ਆਵਣ ਜਾਵਣ ਚੁੱਕਿਆ ਗੇੜਾ, ਲੱਖ ਚੁਰਾਸੀ ਪੰਧ ਕਟਾਈਆ । ਮਾਤ ਗਰਭ ਪੌਣਾ ਪਏ ਨਾ ਫੇਰਾ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ । ਸ਼ੌਹ ਦਰਿਆਏ ਡੁੱਬੇ ਨਾ ਬੇੜਾ, ਬਿਨ ਵੰਝ ਮੁਹਾਣੇ ਪਾਰ ਲੰਘਾਈਆ। ਜਿਸ ਨਾਮ ਜਣਾਇਆ ਤੇਰਾ ਮੇਰਾ, ਸੋਹੰ ਸਚ ਦ੍ਰਿੜਾਈਆ। ਸੋ ਸਾਹਿਬ ਸਵਾਮੀ ਨੇਰਨ ਨੇਰਾ, ਘਰ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਪ੍ਰੀਤੀ ਤੋੜ ਨਿਭਾਈਆ।
ਜਨ ਭਗਤ ਕਹੇ ਮੇਰੀ ਨਿਭ ਜਾਏ ਤੋੜ, ਅੱਧ ਵਿਚਕਾਰ ਨਾ ਕੋਇ ਰਖਾਈਆ। ਪੁਰਖ ਅਕਾਲ ਕਹੇ ਮੈਂ ਨਿਰਗੁਣ ਹੋ ਕੇ ਆਪਣੇ ਨਾਲ ਲਿਆ ਜੋੜ, ਸਰਗੁਣ ਮੇਲਾ ਸਹਿਜ ਸੁਭਾਈਆ। ਜਨ ਭਗਤ ਕਹੇ ਮੇਰਾ ਲੇਖਾ ਮੁੱਕੇ ਅੰਧੇਰਾ ਘੋਰ, ਅੰਧ ਅਗਿਆਨ ਨਜ਼ਰ ਨਾ ਆਈਆ। ਸ੍ਰੀ ਭਗਵਾਨ ਕਹੇ ਤੇਰੀ ਮੇਰੇ ਹੱਥ ਡੋਰ, ਚੋਰ ਯਾਰ ਲੁੱਟ ਕੋਇ ਨਾ ਜਾਈਆ। ਜਨ ਭਗਤ ਕਹੇ ਮੈਂ ਵੇਖਾਂ ਕਰ ਕੇ ਗ਼ੌਰ, ਗਹਿਰ ਗੰਭੀਰ ਇਕੋ ਨਜ਼ਰੀ ਆਈਆ। ਅਬਿਨਾਸ਼ੀ ਕਰਤਾ ਕਹੇ ਪ੍ਰਭੂ ਜਨ ਭਗਤਾਂ ਰੱਖੇ ਸਦਾ ਲੋੜ, ਭਗਤ ਭਗਵਾਨ ਇਕੋ ਰੰਗ ਸਮਾਈਆ। ਕਲਜੁਗ ਅੰਤਮ ਜਾਏ ਬੌਹੜ, ਬੌਹੜੀ ਬੌਹੜੀ ਕਰਨੀ ਨਾ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਮੇਲ ਮਿਲਾਈਆ।
ਜਨ ਭਗਤ ਕਹੇ ਪ੍ਰਭ ਤੇਰਾ ਮਿਲਾਪ, ਮੇਲ ਮਿਲਾਵਾ ਸਾਚਾ ਨਜ਼ਰੀ ਆਈਆ। ਤੂੰ ਠਾਕਰ ਸਵਾਮੀ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਮੈਂ ਤੇਰਾ ਕਰਾਂ ਇਕੋ ਜਾਪ, ਅਵਰ ਨਾ ਕੋਇ ਸਰਨਾਈਆ। ਤ੍ਰੈਗੁਣ ਮਾਇਆ ਮੇਟ ਸੰਤਾਪ, ਪੰਜ ਤੱਤ ਨਾ ਕੋਇ ਲੜਾਈਆ। ਦਰਸ਼ਨ ਦੇ ਸਾਖਿਆਤ, ਘਰ ਘਰ ਵਿਚ ਨਜ਼ਰੀ ਆਈਆ। ਸੁਰਤੀ ਸ਼ਬਦੀ ਜੋੜ ਨਾਤ, ਨਾਤਾ ਆਪਣੇ ਨਾਲ ਰਖਾਈਆ। ਅੰਤਰ ਆਤਮ ਪੂਰੀ ਹੋਵੇ ਖ਼ਾਹਿਸ਼, ਆਪਣਾ ਰੰਗ ਰੰਗਾਈਆ। ਬਿਰਥਾ ਜਾਏ ਕੋਈ ਨਾ ਸਾਂਸ, ਸਾਹ ਸਾਹ ਤੋਹੇ ਧਿਆਈਆ। ਰੂਹ ਬੁੱਤ ਪੱਤਤ ਪੁਨੀਤ ਦੋਵੇਂ ਕਰਨੇ ਪਾਕ, ਪੱਤਤ ਰਹਿਣ ਕੋਇ ਨਾ ਪਾਈਆ। ਅੰਦਰ ਬਾਹਰ ਗੁਪਤ ਜ਼ਾਹਰ ਏਥੇ ਓਥੇ ਦੋ ਜਹਾਨਾਂ ਦੇਣਾ ਸਗਲਾ ਸਾਥ, ਧੁਰ ਦੇ ਮਾਲਕ ਖ਼ਾਲਕ ਬਣ ਪ੍ਰਿਤਪਾਲਕ ਆਪਣੀ ਸੇਵ ਕਮਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜ਼ਾਤ, ਪਾਰਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਦੇਣੀ ਦਾਤ, ਵਸਤ ਅਮੋਲਕ ਕਾਇਆ ਗੋਲਕ ਨਾਮ ਭੰਡਾਰਾ ਬਣ ਵਰਤਾਰਾ ਝੋਲੀ ਪਾਈਆ। (੧੯ ਮੱਘਰ ੨੦੨੧ ਬਿ ਹਰਚੰਦ ਸਿੰਘ ਦੇ ਗ੍ਰਹਿ)
ਜਨ ਭਗਤ ਕਹੇ ਪ੍ਰਭ ਖੋਲ੍ਹ ਪੜਦਾ, ਬੇਐਬ ਨਜ਼ਰੀ ਆਈਆ। ਦਰਸ਼ਨ ਕਰਾਂ ਤੇਰੇ ਸੱਚੇ ਘਰ ਦਾ, ਜਿਥੇ ਜਲਵਾ ਨੂਰ ਇਕ ਰੁਸ਼ਨਾਈਆ। ਦਰ ਦਰਵੇਸ਼ ਬਣਾ ਬਰਦਾ, ਬੰਦੀਖਾਨਾ ਰਹੇ ਨਾ ਰਾਈਆ। ਜਲ ਵੇਖਾਂ ਸਾਚੇ ਸਰ ਦਾ, ਅੰਮ੍ਰਿਤ ਇਕੋ ਨਜ਼ਰੀ ਆਈਆ। ਝਗੜਾ ਰਹੇ ਨਾ ਭੈ ਡਰ ਦਾ, ਭਵਜਲ ਵਿਚ ਨਾ ਕੋਇ ਭੁਵਾਈਆ। ਮੰਜ਼ਲ ਜਾਵਾਂ ਆਪਣੀ ਚੜ੍ਹਦਾ, ਰਾਹ ਵਿਚ ਨਾ ਕੋਇ ਅਟਕਾਈਆ। ਦਰਸ਼ਨ ਕਰਾਂ ਨਰਾਇਣ ਨਰ ਦਾ, ਨਰ ਨਿਰੰਕਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਕਹੇ ਪ੍ਰਭ ਤੇਰੀ ਆਸ, ਤ੍ਰਿਸ਼ਨਾ ਜਗਤ ਨਾ ਕੋਇ ਜਣਾਈਆ। ਤੇਰੇ ਪ੍ਰੇਮ ਦੀ ਸਚ
ਪਿਆਸ, ਬਿਲਪ ਕਰੇ ਕੁਰਲਾਈਆ। ਸਦ ਵਸਾਂ ਤੇਰੇ ਪਾਸ, ਹੋਵੇ ਨਾ ਕਦੇ ਜੁਦਾਈਆ। ਨਿਝ ਘਰ ਕਰ ਵਾਸ, ਨਿਵਾਸ ਅਸਥਾਨ ਦੇ ਸਮਝਾਈਆ। ਜੋਤੀ ਜੋਤ ਕਰ ਪ੍ਰਕਾਸ਼, ਪਰਕਾਸ਼ਵਾਨ ਤੇਰੀ ਬੇਪਰਵਾਹੀਆ। ਝਗੜਾ ਮੁੱਕ ਜਾਏ ਧਰਤੀ ਆਕਾਸ਼, ਗਗਨ ਪਤਾਲ ਦੀ ਲੋੜ ਰਹੇ ਨਾ ਰਾਈਆ। ਪਰਮ ਪੁਰਖ ਪਰਮਾਤਮ ਆਤਮ ਤੇਰੀ ਜਾਤ, ਕਿਉਂ ਨਾਤਾ ਬੈਠਾ ਤੁੜਾਈਆ। ਤੇਰਾ ਲੇਖਾ ਸਦਾ ਬਾਹਰ ਕਲਮ ਦਵਾਤ, ਅੱਖਰ ਸਕੇ ਨਾ ਕੋਇ ਸਮਝਾਈਆ । ਕਲਜੁਗ ਵੇਖ ਅੰਧੇਰੀ ਰਾਤ, ਚਾਰ ਕੁੰਟ ਅੰਧੇਰਾ ਛਾਈਆ। ਝਗੜਾ ਪਿਆ ਜਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਸਾਚਾ ਮਿਲੇ ਨਾ ਕੋਈ ਅਹਿਬਾਬ, ਮੁਹੱਬਤ ਵਿਚ ਨਾ ਕੋਇ ਸਮਾਈਆ। ਨਿਰਗੁਣ ਵਜਾਏ ਨਾ ਕੋਈ ਰਬਾਬ, ਹੱਕ ਆਵਾਜ ਨਾ ਕੋਇ ਸ਼ਨਵਾਈਆ। ਲੱਖ ਚੁਰਾਸੀ ਵਿਚੋਂ ਕਰੇ ਨਾ ਕੋਈ ਆਜ਼ਾਦ, ਬੰਧਨ ਬੰਦੀਖਾਨਾ ਨਾ ਕੋਇ ਤੁੜਾਈਆ। ਦੀਨ ਦੁਨੀ ਹੁੰਦੀ ਵੇਖੀ ਬਰਬਾਦ, ਉਜੜਿਆ ਘਰ ਨਾ ਕੋਇ ਵਸਾਈਆ। ਰਾਏ ਧਰਮ ਦਏ ਅਜ਼ਾਬ, ਜੂਨੀ ਜੂਨ ਵਿਚ ਰਖਾਈਆ। ਬਿਨ ਅੱਖਰਾਂ ਵਾਲੀ ਦੱਸ ਦੇ ਆਪਣੀ ਅਗੰਮੀ ਕਿਤਾਬ, ਜਿਸ ਦੀ ਲੁਗਾਤ ਵੰਡ ਨਾ ਕੋਇ ਵੰਡਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਨਵਾਬ, ਨੌਬਤ ਇਕੋ ਦੇ ਸੁਣਾਈਆ। ਮੇਰਾ ਸੱਯਦਾ ਤੈਨੂੰ ਆਦਾਬ, ਨਮਸਤੇ ਕਹਿ ਕੇ ਸੀਸ ਝੁਕਾਈਆ। ਮਹੱਲ ਅਟੱਲ ਵਖਾ ਮਹਿਰਾਬ, ਮਹਿਬੂਬ ਇਕੋ ਨਜ਼ਰੀ ਆਈਆ। ਲਹਿਣਾ ਦੇਣਾ ਦੇਦੇ ਹੋ ਕੇ ਦਸਤਯਾਬ, ਦਰੇ ਦਰਬਾਰ ਮੰਗ ਮੰਗਾਈਆ। ਤੇਰੀ ਮੰਜ਼ਲ ਮਿਲੇ ਸਚ ਖਤਾਬ, ਖ਼ਤਾ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸੰਤ ਸੁਹੇਲੇ ਇਕੋ ਮੰਗਣ ਤੇਰੀ ਇਮਦਾਦ, ਦੂਜੀ ਓਟ ਨਾ ਕੋਇ ਰਖਾਈਆ। ਸੋਈ ਸੁਰਤੀ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਤੇਰੇ ਪ੍ਰੇਮ ਦੀ ਵੱਜੇ ਖਿਚ, ਮਨ ਸੁਰਤੀ ਦੇ ਬਦਲਾਈਆ। ਪਰਗਟ ਹੋ ਜਾ ਕਾਇਆ ਵਿਚ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਬਿਨਾਂ ਅੱਖਾਂ ਆਵੇਂ ਦਿਸ, ਨਿਝ ਨੇਤਰ ਕਰ ਰੁਸ਼ਨਾਈਆ। ਧੰਨ ਵਡਿਆਈ ਗੁਰਮੁਖ ਪਰਗਟਾ ਆਪਣੇ ਸਿੱਖ, ਗੋਬਿੰਦ ਸਾਚੇ ਹੋ ਸਹਾਈਆ। ਤੂੰ ਮਾਲਕ ਖਾਲਕ ਪ੍ਰਿਤਪਾਲਕ ਆਦਿ ਜੁਗਾਦਿ ਦੋ ਜਹਾਨਾਂ ਪਿਤ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਤੂੰ ਸਾਹਿਬ ਸਵਾਮੀ ਇਕ, ਏਕੰਕਾਰ ਤੇਰੀ ਇਕੋ ਵਡਿਆਈਆ। ਕਰਵਟ ਦੇ ਬਦਲ ਲੈ ਪਿੱਠ, ਸਨਮੁਖ ਹੋ ਕੇ ਸੋਭਾ ਪਾਈਆ। ਸਾਚੀ ਧਾਰ ਦਾ ਦੇ ਕੇ ਹਿੱਤ, ਨਿੱਤ ਨਵਿਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਖਿਆਤ ਪੜਦਾ ਦੇ ਉਠਾਈਆ।
ਜਨ ਭਗਤ ਕਹਿਣ ਕਿਉਂ ਲੁਕਿਉਂ ਓਹਲੇ, ਪ੍ਰਭ ਤੇਰੀ ਬੇਪਰਵਾਹੀਆ। ਅਸਾਂ ਤੱਕਣਾਂ ਤੈਨੂੰ ਕਾਇਆ ਚੋਲੇ, ਸਾਢੇ ਤਿੰਨ ਹੱਥ ਤੇਰੀ ਵੱਜੇ ਇਕ ਵਧਾਈਆ। ਤੇਰੇ ਪ੍ਰੇਮ ਦੇ ਗੌਂਣੇ ਢੋਲੇ, ਸੋਹਲਾ ਸਚ ਸਚ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਅੱਗੇ ਬਣਦੇ ਰਹੇ ਵਿਚੋਲੇ, ਅੱਗੇ ਤੇਰੀ ਓਟ ਰਖਾਈਆ। ਜਿਹੜਾ ਇਕੋ ਕੰਡਾ ਸਚ ਤਰਾਜ਼ੂ ਤੋਲੇ, ਧੜੀ ਵੱਟਾ ਹੱਥ ਨਾ ਕੋਇ ਰਖਾਈਆ। ਆਤਮ ਪਰਮਾਤਮ ਹੋ ਕੇ ਮੌਲੇ, ਮੌਲਾ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਆਵਣ ਜਾਵਣ ਜਨਮ ਮਰਨ ਦੇ ਚੁਕਣ ਰੌਲੇ, ਮਾਤ ਗਰਭ ਨਾ ਕੋਇ ਫਿਰਾਈਆ। ਸਚ ਸਵਾਮੀ ਅੰਤਰਜਾਮੀ ਅੰਤਰ ਆਤਮ ਹੋ ਕੇ ਬੋਲੇ, ਅਨਬੋਲਤ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ।
ਜਨ ਭਗਤ ਕਹੇ ਪ੍ਰਭ ਤੇਰੀ ਵੇਖੀ ਬੇਦਰਦੀ, ਦਰਦਵੰਦ ਰਹੇ ਕੁਰਲਾਈਆ। ਆਤਮ ਬਣਾ ਲੈ ਆਪਣੀ ਬਰਦੀ, ਬੰਦੀਖਾਨੇ ਵਿਚੋਂ ਬਾਹਰ ਕਢਾਈਆ। ਸਾਚੀ ਮੰਜ਼ਲ ਜਾਵੇ ਚੜ੍ਹਦੀ, ਰਾਹ ਵਿਚ ਨਾ ਕੋਇ ਅਟਕਾਈਆ । ਨਿਤ ਦਰਸ਼ਨ ਰਹੇ ਕਰਦੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਮਾਲਕ ਬਣੇ ਤੇਰੇ ਘਰ ਦੀ,
ਦੂਜਾ ਦਰ ਨਾ ਕੋਇ ਫਿਰਾਈਆ। ਵਿਛੋੜੇ ਅੰਦਰ ਰਹੇ ਨਾ ਸੜਦੀ, ਆਦਿ ਅੰਤ ਦੀ ਕੱਟ ਜੁਦਾਈਆ। ਤੇਰਾ ਨਾਮ ਰਹੇ ਪੜ੍ਹਦੀ, ਤੂੰਹੀ ਤੂੰਹੀ ਰਾਗ ਅਲਾਈਆ। ਮੁਹੱਬਤ ਪਿਆਰ ਅੰਦਰ ਰਹੇ ਮਰਦੀ, ਮੁਰਦੇ ਮੁਰੀਦ ਗੁਫ਼ਤ ਸ਼ਨੀਦ ਮੁਰਸ਼ਦ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਇਕੋ ਦੇਣਾ ਰੰਗਾਈਆ।
ਜਨ ਭਗਤ ਕਹੇ ਪ੍ਰਭ ਮੇਰੇ ਠਾਕਰ, ਠੋਕਰ ਆਪਣੀ ਦੇ ਲਗਾਈਆ। ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਤੇਰੀ ਬੇਪਰਵਾਹੀਆ। ਗਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜੁਗ ਜਨਮ ਦਿਆਂ ਵਿਛੜਿਆਂ ਦੇ ਆਦਰ, ਆਦਰਸ਼ ਆਪਣਾ ਦੇ ਵਖਾਈਆ। ਤੂੰ ਪਰਵਰਦਿਗਾਰ ਸਾਂਝਾ ਯਾਰ ਧੁਰ ਦਾ ਕਾਦਰ, ਕੁਦਰਤ ਦਾ ਮਾਲਕ ਨਜ਼ਰੀ ਆਈਆ। ਸਚ ਦਵਾਰੇ ਕਰੀਂ ਸੱਚਾ ਆਦਲ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਤੱਕੀਏ ਜਲਵਾ ਨੂਰ ਬਾਤਨ, ਬੈਤਲ ਮੁਕੱਦਸ ਇਕੋ ਨਜ਼ਰੀ ਆਈਆ। (੧੫ ਫੱਗਣ ਸ਼ ਸੰ ੧ ਜੋਰਾ ਸਿੰਘ ਦੇ ਗ੍ਰਹਿ)
ਜਨ ਭਗਤ ਕਹੇ ਪ੍ਰਭੂ ਧੰਨ, ਧੰਨ ਧੰਨ ਤੇਰੀ ਬੇਪਰਵਾਹੀਆ। ਜਿਸ ਵਾਸਨਾ ਬਦਲ ਕੇ ਮਨੂਆ ਮਨ, ਮਮਤਾ ਕੂੜ ਦਿਤੀ ਗਵਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਘਰ ਚਾੜ੍ਹ ਕੇ ਸਾਚਾ ਚੰਨ, ਸਤਿ ਸਤਿ ਕੀਤੀ ਰੁਸ਼ਨਾਈਆ। ਨੇਤਰਹੀਣ ਰਿਹਾ ਨਾ ਅੰਨ੍ਹ, ਨੈਣ ਇਕੋ ਦਿਤਾ ਖੁਲ੍ਹਾਈਆ। ਤੇਰਾ ਨਾਉਂ ਸੁਣ ਕੇ ਜਸ ਸਰਵਣ ਕੰਨ, ਮਿਲੀ ਮਾਣ ਵਡਿਆਈਆ। ਲੋਕਮਾਤ ਬੇੜਾ ਦਿਤਾ ਬੰਨ੍ਹ, ਗੁਣ ਨਿਧਾਨ ਹੋ ਕੇ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਾਹ ਰਿਹਾ ਵਖਾਈਆ।
ਜਨ ਭਗਤ ਕਹੇ ਤੂੰ ਪ੍ਰਭੂ ਆਦਿ ਜੁਗਾਦੀ ਖੋਜੀ, ਜਨ ਭਗਤਾਂ ਲਏਂ ਜਗਾਈਆ। ਕਿਸੇ ਹੱਥ ਨਾ ਆਵੇਂ ਅਭਿਆਸੀ ਜੋਗੀ, ਜੁਗਤੀਆਂ ਵਿਚ ਮਰੇ ਲੋਕਾਈਆ। ਗੁਰਮੁਖਾਂ ਦੇ ਕੇ ਆਪਣੀ ਸੋਝੀ, ਸੋਈ ਸੁਰਤੀ ਲਏਂ ਉਠਾਈਆ। ਆਤਮ ਰਸ ਰਹੇ ਭੋਗੀ, ਜਗਤ ਦੁੱਖੜਾ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਣ ਬਣ ਕੇ ਧੁਰ ਦਾ ਮੌਜੀ, ਮੇਲਾ ਰਿਹਾ ਕਰਾਈਆ।
ਜਨ ਭਗਤ ਕਹੇ ਮੈਂ ਝਲਕ ਨਿਰਾਲੀ ਤੱਕੀ ਬਾਂਕੀ, ਨਿਰਵੈਰ ਨਿਰਾਕਾਰ ਨਜ਼ਰੀ ਆਈਆ। ਮੇਰੀ ਅੰਦਰੋਂ ਖੁਲ੍ਹ ਗਈ ਤਾਕੀ, ਭੇਵ ਰਿਹਾ ਨਾ ਰਾਈਆ। ਪ੍ਰਭ ਮਿਲਿਆ ਅੰਦਰ ਦਾ ਸਾਕੀ, ਜਾਮ ਪਿਆਲਾ ਇਕ ਪਿਆਈਆ। ਮਨੂਆ ਮਨ ਰਿਹਾ ਨਾ ਆਕੀ, ਮਨਮਤ ਦਿਤੀ ਗਵਾਈਆ। ਸੁਣਿਆ ਨਾਮ ਅਗੰਮਾ ਅਨਾਦੀ, ਨਾਦ ਧੁੰਨ ਰਿਹਾ ਵਜਾਈਆ। ਹੰਗਤਾ ਗੜ੍ਹ ਹੋਈ ਬਰਬਾਦੀ, ਗ੍ਰਹਿ ਮੰਦਰ ਦਏ ਵਸਾਈਆ। ਆਤਮ ਪਰਮਾਤਮ ਹੋਇਆ ਵਿਸਮਾਦੀ, ਮਿਹਰ ਨਜ਼ਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਹੋ ਕੇ ਭਗਤਾਂ ਕਰੇ ਆਪ ਵੈਰਾਗੀ, ਵੈਰਾਗੀਆਂ ਹੱਥ ਕਿਸੇ ਨਾ ਆਈਆ। (੧੫ ਫੱਗਣ ਸ਼ ਸੰ ੧ ਮੇਲਾ ਸਿੰਘ ਦੇ ਗ੍ਰਹਿ)
ਜਨ ਭਗਤ ਕਹੇ ਪ੍ਰਭ ਸੁਣਾ ਅਗੰਮੀ ਰਾਗ, ਰਸਨਾ ਜਿਹਵਾ ਬੱਤੀ ਦੰਦ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਸੋਈ ਸੁਰਤੀ ਜਾਏ ਜਾਗ, ਆਲਸ ਨਿੰਦਰਾ ਮੋਹ ਵਿਕਾਰਾ ਮਮਤਾ ਰਹੇ ਨਾ ਰਾਈਆ। ਮਨ ਵਾਸਨਾ ਕੂੜ ਰਹੇ ਨਾ ਕਾਗ, ਹੰਸ ਆਪਣਾ ਰੂਪ ਦੇ ਸਮਝਾਈਆ। ਦੁਰਮਤ ਮੈਲ ਧੋ ਦਾਗ਼, ਪੱਤਤ ਪੁਨੀਤ ਦੇ ਬਣਾਈਆ। ਗ੍ਰਹਿ ਮੰਦਰ ਨਿਰਮਲ ਜੋਤ ਹੋਏ ਪਰਕਾਸ਼, ਅਬਿਨਾਸ਼ੀ ਕਰਤੇ ਆਪਣੀ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਵਸੀਂ ਸਦਾ ਸਾਥ, ਸਗਲਾ ਸੰਗ ਬਣਾਈਆ। ਨਿਰਗੁਣ ਤੇਰੀ ਸਰਗੁਣ ਧਾਰ ਅੰਦਰ ਵੇਖੀਏ ਰਾਸ, ਗੋਪੀ ਕਾਹਨ ਦੀ ਲੋੜ ਰਹੇ ਨਾ ਰਾਈਆ। ਬਿਨ ਅੱਖਾਂ ਨਜ਼ਰੀ ਆਵੇਂ ਸਾਖਿਆਤ, ਨੇਤਰ ਗਿਆਨ ਕਰ ਰੁਸ਼ਨਾਈਆ। ਚਰਨ ਚਰਨੋਦਕ ਅੰਮ੍ਰਿਤ ਰਸ ਦੇ ਆਬੇਹਯਾਤ, ਹਯਾਤੀ ਵਿਚੋਂ ਹਯਾਤੀ ਦੇ ਬਦਲਾਈਆ। ਤਨ ਵਜ਼ੂਦ ਵਜਾ ਅਗੰਮੀ ਰਬਾਬ, ਅਹਿਬਾਬ ਹੋ ਕੇ ਢੋਲਾ ਦੇ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਇਕੋ ਤੇਰੀ ਮੰਗੀ ਇਮਦਾਦ, ਨਾਤੇ ਸਾਰੇ ਦਿਤੇ ਤੁੜਾਈਆ। ਘਟ ਭੀਤਰ ਖੋਲ੍ਹ ਰਾਜ਼, ਪੜਦਾ ਉਹਲਾ ਰਹੇ ਨਾ ਰਾਈਆ। ਝਗੜਾ ਮਿਟ ਜਾਏ ਜਗਤ ਨਿਮਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰਾ ਦੇ ਖੁਲ੍ਹਾਈਆ।
ਜਨ ਭਗਤ ਕਹੇ ਪ੍ਰਭੂ ਆਪਣਾ ਪੂਰਾ ਕਰ ਫ਼ਰਜ਼, ਫੈਸਲਾ ਹੱਕ ਦੇ ਸੁਣਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੀ ਸੁਣ ਅਰਜ਼, ਖ਼ਾਹਿਸ਼ ਤੇਰੇ ਅੱਗੇ ਟਿਕਾਈਆ। ਜੋਧਾ ਸੂਰਬੀਰ ਮਰਦਾਨਾ ਬਣ ਮਰਦ, ਮਿਹਰ ਨਜ਼ਰ ਇਕ ਟਿਕਾਈਆ। ਪੂਰਬ ਜਨਮ ਦਾ ਕਰਨੀ ਦੇ ਕਰਤੇ ਲਾਹ ਕਰਜ਼, ਲੇਖਾ ਧੁਰ ਦਾ ਫੋਲ ਫੁਲਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਭਗਵਨ ਹੋ ਕੇ ਵੰਡ ਦਰਦ, ਦੁੱਖੀ ਮਜ਼ਲੂਮ ਰਹੇ ਕੁਰਲਾਈਆ। ਸ਼ਰਅ ਛੁਰੀ ਚਲੇ ਕੋਈ ਨਾ ਕਰਦ, ਕਾਇਨਾਤ ਕਾਤਲ ਰਹਿਣ ਕੋਇ ਨਾ ਪਾਈਆ। ਨਾਮ ਨਿਧਾਨ ਸ੍ਰੀ ਭਗਵਾਨ ਬਿਨ ਅੱਖਰਾਂ ਕਰ ਪੜ੍ਹਤ, ਕਲਮ ਸ਼ਾਹੀ ਕਾਗ਼ਜ਼ ਲਹਿਣਾ ਦੇ ਮੁਕਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਹੋ ਕੇ ਵੇਖ ਉਪਰ ਧਰਤ, ਧੌਲ ਧਵਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁੱਕਾ ਫ਼ਰਸ, ਅਰਸ਼ਾਂ ਦੇ ਮਾਲਕ ਆਪਣਾ ਫੇਰਾ ਪਾਈਆ।
ਜਨ ਭਗਤ ਕਹੇ ਪਰਮ ਪੁਰਖ ਪਰਮਾਤਮ ਆਤਮ ਦੇ ਵਸ ਨੇੜੇ, ਦੂਰ ਨੇੜਾ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਚੁਕਾ ਦੇ ਝੇੜੇ, ਝਗੜਾ ਅਵਰ ਨਾ ਕੋਇ ਰਖਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਕਾਇਆ ਮਾਟੀ ਖੇੜੇ, ਬੰਦ ਕਵਾੜੀ ਖਿੜਕੀ ਦੇ ਖੁਲ੍ਹਾਈਆ। ਝਗੜੇ ਚੁਕ ਜਾਣ ਤੇਰੇ ਮੇਰੇ, ਤੂੰ ਮੇਰਾ ਮੈਂ ਤੇਰਾ ਇਕੋ ਨੂਰ ਨਜ਼ਰੀ ਆਈਆ। ਇਕੋ ਰੰਗ ਰੰਗਾ ਸੰਝ ਸਵੇਰੇ, ਕਲਜੁਗ ਕਾਲੀ ਰੈਣ ਜਗਤ ਅੰਧੇਰਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਖੋਲ੍ਹ ਘਰ, ਗ੍ਰਹਿ ਮੰਦਰ ਕਰ ਰੁਸ਼ਨਾਈਆ।
ਜਨ ਭਗਤ ਕਹੇ ਪ੍ਰਭ ਕਿਰਪਾ ਨਿਧਾਨ, ਦਇਆਨਿਧ ਤੇਰੀ ਸਰਨਾਈਆ। ਬਿਨ ਅੱਖਰਾਂ ਦੇ ਦੇ ਉਹ ਗਿਆਨ, ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਿਫ਼ਤ ਰਹੇ ਸਾਲਾਹੀਆ। ਧਰਮ ਵਖਾ ਸਚਖੰਡ ਨਿਸ਼ਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕੋ ਨਜ਼ਰੀ ਆਏ ਸ਼ਹਿਨਸ਼ਾਹੀਆ। ਚਾਰ ਕੁੰਟ ਦਹਿ ਦਿਸ਼ਾ ਡੰਕਾ ਵੱਜੇ ਦੋ ਜਹਾਨ, ਨਾਉਂ ਨਿਰੰਕਾਰਾ ਸਚ ਜੈਕਾਰਾ ਕਰੇ ਸ਼ਨਵਾਈਆ। ਕੂੜੀ ਕਿਰਿਆ ਕਲਜੁਗ ਅੰਤ ਸ੍ਰੀ ਭਗਵੰਤ ਮੇਟ ਨਿਸ਼ਾਨ, ਹਰਾਮ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪਰਮਾਤਮ ਆਤਮ ਆਪਣੀ ਦੱਸ ਸੱਚੀ ਪਛਾਣ, ਬਜਰ ਕਪਾਟੀ ਕਾਇਆ ਮਾਟੀ ਪੜਦਾ ਦੇਣਾ ਉਠਾਈਆ। ਹਰ ਘਟ ਰਵਿਆ ਨਜ਼ਰੀ ਆ ਅਗੰਮੇ ਰਾਮ, ਜਿਸ ਨੂੰ ਆਦਿ ਅੰਤ ਜੁਗਾ ਜੁਗੰਤ ਜਨਮੇ ਕੋਇ ਨਾ ਮਾਈਆ। ਮਨ ਮਨੂਆ ਜਗਤ ਵਿਕਾਰਾ ਰਹੇ ਨਾ ਕੋਈ ਸ਼ੈਤਾਨ, ਸ਼ੈਤਾਨਾਂ ਦੀ ਸ਼ਰਅ ਦੇ ਗਵਾਈਆ। ਮਾਨਸ ਮਾਨੁਖ ਮਾਨਵ
ਤੇਰੇ ਪ੍ਰੇਮ ਅੰਦਰ ਬਣਨ ਇਨਸਾਨ, ਇਨਸਾਨੀਅਤ ਇਕੋ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ ਇਕ ਪਰਨਾਮ, ਡੰਡੌਤ ਸੱਯਦਾ ਇਕੋ ਦੇ ਦਰਸਾਈਆ।
ਜਨ ਭਗਤ ਕਹੇ ਪ੍ਰਭ ਆਪਣਾ ਵੇਖ ਕੌਲ ਇਕਰਾਰ, ਪੂਰਬ ਲਹਿਣਾ ਰਿਹਾ ਜਣਾਈਆ। ਲਿਖ ਕੇ ਗਏ ਗੁਰ ਅਵਤਾਰ, ਪੈਗ਼ੰਬਰ ਸੰਦੇਸ਼ਿਆਂ ਵਿਚ ਸੁਣਾਈਆ। ਕਲ ਕਲਕੀ ਆਵੇ ਅੰਤ ਅਵਤਾਰ, ਨਿਰਗੁਣ ਨਿਰਵੈਰ ਦਾਤਾ ਫੇਰਾ ਪਾਈਆ। ਰੂਪ ਰੰਗ ਰੇਖ ਤੋਂ ਵਸੇ ਬਾਹਰ, ਪੰਜ ਤੱਤ ਵੰਡ ਨਾ ਕੋਇ ਵੰਡਾਈਆ। ਬੇਖ਼ਬਰਾਂ ਕਰੇ ਖ਼ਬਰਦਾਰ, ਸ਼ਬਦ ਸੰਦੇਸ਼ਾ ਨਾਮ ਕਲਮਾ ਇਕੋ ਨਗ਼ਮਾ ਕਰੇ ਸ਼ਨਵਾਈਆ। ਮੁਕਾਮੇ ਹੱਕ ਦਾ ਸਾਂਝਾ ਯਾਰ, ਜਲਵਾਗਰ ਬੇਐਬ ਵੇਸ ਵਟਾਈਆ। ਸਚਖੰਡ ਸੁਹਾਏ ਮਹੱਲ ਅਟਾਰ, ਉਚ ਅਗੰਮ ਅਥਾਹ ਆਪਣੀ ਦਇਆ ਕਮਾਈਆ। ਰਹਿਬਰ ਬਣੇ ਸੰਸਾਰ, ਚਾਰੇ ਖਾਣੀ ਪਾਵੇ ਸਾਰ, ਬਾਣੀ ਆਪਣਾ ਨਾਮ ਢੋਲਾ ਗੀਤ ਸੁਣਾਈਆ। ਆਤਮ ਪਰਮਾਤਮ ਦੇਵੇ ਸਚ ਅਧਾਰ, ਉਦਰ ਅਗਨ ਨਾ ਕੋਇ ਤਪਾਈਆ। ਮੰਜ਼ਲ ਚੜ੍ਹ ਕੇ ਖੋਲ੍ਹੇ ਬੰਦ ਕਿਵਾੜ, ਪੌੜੀ ਡੰਡਾ ਬ੍ਰਹਿਮੰਡਾਂ ਖੰਡਾਂ ਉਪਰ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ।
ਜਨ ਭਗਤ ਕਹਿਣ ਪ੍ਰਭ ਪੂਰੀ ਕਰ ਦੇ ਆਸ, ਆਸਾ ਤ੍ਰਿਸ਼ਨਾ ਦੇ ਮਿਟਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟ ਪਿਆਸ, ਅੰਮ੍ਰਿਤ ਮੇਘ ਇਕ ਬਰਸਾਈਆ। ਤੂੰ ਦਾਤਾ ਦਾਨੀ ਸਾਹਿਬ ਸਰਬ ਗੁਣਤਾਸ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰੇ ਅੱਗੇ ਕੀਤੀ ਇਕੋ ਇਕ ਅਰਦਾਸ, ਬੇਨੰਤੀ ਹੱਕ ਹੱਕ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਦਿਵਸ ਰੈਣ ਘੜੀ ਪਲ ਵਸੀਂ ਪਾਸ, ਵਿਛੋੜਾ ਨਜ਼ਰ ਕੋਇ ਨਾ ਆਈਆ। ਸਚ ਕਿਨਾਰਾ ਪਾਰ ਕਰਾ ਦੇ ਘਾਟ, ਘਾਟਾ ਰਹਿਣ ਕੋਇ ਨਾ ਪਾਈਆ। ਜਨਮ ਜਨਮ ਦੀ ਅੱਗੇ ਮੁੱਕ ਜਾਏ ਵਾਟ, ਲੱਖ ਚੁਰਾਸੀ ਨਾ ਕੋਇ ਭੁਆਈਆ। ਤੂੰ ਇਕੋ ਦਾਤਾ ਇਕੋ ਤੇਰਾ ਨਾਮ ਸੁਗ਼ਾਤ, ਖਾਲੀ ਭੰਡਾਰੇ ਦੇ ਭਰਾਈਆ। ਕਲਜੁਗ ਅੰਤ ਵੇਖ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰਮੁਖਾਂ ਸੰਤ ਸੁਹੇਲੇ ਸੂਫ਼ੀ ਫ਼ਕੀਰਾਂ ਜਨ ਭਗਤਾਂ ਅੰਤਰ ਆਤਮ ਅੰਤਸ਼ਕਰਨ ਪੁੱਛ ਵਾਤ, ਨਿਜਾਨੰਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਦਰਵੇਸ਼ ਹੋ ਕੇ ਅਲਖ ਜਗਾਈਆ।
ਜਨ ਭਗਤ ਕਹਿਣ ਪੁਰਖ ਅਕਾਲ ਦੀਨ ਦਿਆਲ ਕਿਉਂ ਫਿਰੇਂ ਲੁਕਦਾ, ਆਪਣਾ ਪੜਦਾ ਪਾਈਆ। ਬਿਨ ਤੇਰੀ ਕਿਰਪਾ ਕਿਸੇ ਦਾ ਪੈਂਡਾ ਨਹੀਂ ਮੁੱਕਦਾ, ਚਾਰ ਜੁਗ ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਮਿਹਰਵਾਨ ਹੋ ਕੇ ਨਾਤਾ ਜੋੜ ਸ਼ਬਦੀ ਧਾਰ ਸੁੱਤ ਦਾ, ਅਬਿਨਾਸ਼ੀ ਅਚੁਤ ਤੇਰੀ ਇਕ ਸਰਨਾਈਆ। ਕਲਜੁਗ ਵੇਲਾ ਹੋਵੇ ਸੁਹੰਜਣਾ ਅਗੰਮੀ ਰੁੱਤ ਦਾ, ਰੁੱਤੜੀ ਆਪਣੇ ਨਾਲ ਮਹਿਕਾਈਆ। ਭਾਗ ਅਨੋਖਾ ਕਰਦੇ ਕਾਇਆ ਮਾਟੀ ਬੁੱਤ ਦਾ, ਪੰਜ ਤੱਤ ਵੱਜੇ ਵਧਾਈਆ। ਤੇਰਾ ਵਿਛੋੜਾ ਸਭ ਤੋਂ ਵੱਡਾ ਦੁਖ ਦਾ, ਪਾਰਬ੍ਰਹਮ ਝੱਲੇ ਨਾ ਤੇਰੀ ਜੁਦਾਈਆ। ਤੇਰੀ ਮੰਜ਼ਲ ਚੜ੍ਹ ਹੱਦ ਤੇਰਾ ਭਗਤ ਕਦੇ ਨਾ ਰੁਕਦਾ, ਰੁਕਾਵਟ ਅੱਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਸਹਾਰਾ ਦੱਸ ਨਿਰਮਲ ਜੋਤ ਦਾ, ਜੋਤੀ ਜੋਤ ਹੋਵੇ ਰੁਸ਼ਨਾਈਆ।
ਜਨ ਭਗਤ ਕਹੇ ਮੈਂ ਤੇਰਾ ਤੱਕਣਾ ਨੂਰ, ਨੂਰ ਨੁਰਾਨਾ ਇਕੋ ਨਜ਼ਰੀ ਆਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕੱਟ ਸਰਬ ਕਸੂਰ, ਕਸਰ ਅਸ਼ਾਰੀਏ ਨਾਲ ਉਡਾਈਆ। ਤੂੰ ਦਾਤਾ ਦਾਨੀ ਸਰਬ ਭਰਪੂਰ, ਦੇਵਣਹਾਰ ਇਕ ਅਖਵਾਈਆ। ਪੈਂਡਾ ਮੁਕਾ ਦੇ ਨੇੜੇ ਦੂਰ, ਘਰ ਵਿਚ ਬੈਠਾ ਘਰ ਹੀ ਨਜ਼ਰੀ ਆਈਆ।
ਤੇਰਾ ਮਿਲਣਾ ਆਤਮ ਦਾ ਪਰਮਾਤਮ ਸਦਾ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਨਿਵਣ ਸੁ ਅੱਖਰ ਦੱਸ ਕੇ ਸੂਝ ਗੜ੍ਹ ਤੋੜ ਗ਼ਰੂਰ, ਹੰਗਤਾ ਅੰਦਰੋਂ ਦੇ ਕਢਾਈਆ। ਜਿਧਰ ਤੱਕਾ ਓਧਰ ਹਾਜ਼ਰ ਹਜ਼ੂਰ, ਹਰ ਘਟ ਬੈਠਾ ਸੋਭਾ ਪਾਈਆ। ਸਚ ਬੇਨੰਤੀ ਪਰਮ ਪੁਰਖ ਪਰਮਾਤਮ ਆਤਮ ਕਰਨੀ ਮਨਜ਼ੂਰ, ਮਨਸਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਪਾ ਨਿਧਾਨ ਕਿਰਪਨ ਆਪਣੇ ਗਲੇ ਲਗਾਈਆ। (੧੯ ਫੱਗਣ ਸ਼ ਸੰ ੧ ਤੇਜਾ ਸਿੰਘ ਦੇ ਗ੍ਰਹਿ)
ਕਬੀਰ ਕਹੇ ਜਨ ਭਗਤੋ ਸੋਹਣਾ ਮਿਲ ਗਿਆ ਮੌਕਾ, ਵਕਤ ਆਪੇ ਰਿਹਾ ਸੁਹਾਈਆ। ਮੇਰੇ ਵਾਂਗ ਕਿਸੇ ਨੂੰ ਭਰਨਾ ਨਹੀਂ ਪਿਆ ਹੌਕਾ, ਦੁੱਖ ਭੁੱਖ ਨਾ ਕੋਇ ਸਤਾਈਆ। ਮਿਹਰਵਾਨ ਹੋ ਕੇ ਲੈ ਕੇ ਆ ਗਿਆ ਧੁਰ ਦੀ ਨੌਕਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਤੁਹਾਡਾ ਸਮਾਂ ਸੁਹਾਵਣਾ ਬਣਾਇਆ ਚਾਉ ਕਾ, ਖ਼ੁਸ਼ੀਆਂ ਰੰਗ ਵਖਾਈਆ। ਝਗੜਾ ਮੁਕਾ ਕੇ ਹਉਮੇ ਹਉਂ ਦਾ, ਹਰਿਜਨ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਰਨ ਇਕ ਦ੍ਰਿੜਾਈਆ।
ਕਬੀਰ ਕਹੇ ਕਰਨੀ ਪਈ ਨਹੀਂ ਕੋਈ ਬੰਦਗੀ, ਬੰਧਨ ਦੁਨੀ ਦਿਤੇ ਤੁੜਾਈਆ। ਕੱਟਣੀ ਪਈ ਨਹੀਂ ਕੋਈ ਮੁਸ਼ੰਦਗੀ, ਮੁਸ਼ਕਲ ਆਪੇ ਹਲ ਕਰਾਈਆ। ਕਿਰਪਾ ਨਾਲ ਕੱਢ ਕੇ ਅੰਦਰੋਂ ਗੰਦਗੀ, ਮਨ ਵਾਸਨਾ ਕਰੇ ਸਫ਼ਾਈਆ। ਧਾਰ ਬਖ਼ਸ਼ ਕੇ ਆਪਣੇ ਅਨੰਦ ਦੀ, ਅਨੰਦ ਅੰਦਰੋਂ ਇਕ ਪਰਗਟਾਈਆ। ਖੇਲ ਕਰ ਸਾਹਿਬ ਬਖ਼ਸ਼ੰਦ ਦੀ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਇਹ ਵਸਤ ਅਮੋਲਕ ਅੰਨ ਦੀ, ਆਦਿ ਅੰਤ ਕਾਰ ਕਮਾਈਆ । ਤੁਹਾਡੀ ਖ਼ੁਸ਼ੀ ਸਦਾ ਧੰਨ ਧੰਨ ਦੀ, ਧੰਨ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਸਨਾ ਮੇਟ ਕੇ ਮਨੂਆ ਮਨ ਦੀ, ਮਮਤਾ ਆਪਣੇ ਵਿਚ ਰਖਾਈਆ। (੨੩ ਚੇਤ ਸ਼ ਸੰ ੨ ਬੀਬੀ ਧਿਆਨੋ ਦੇ ਗ੍ਰਹਿ)
ਜਨ ਭਗਤ ਕਹੇ ਪ੍ਰਭ ਵੇਖ ਕਲਜੁਗ ਅੰਤ ਅਖ਼ੀਰ, ਬਿਨ ਅੱਖਾਂ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਹੋਇਆ ਦਿਲਗੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਨਾਤਾ ਛੱਡ ਗਏ ਪੈਗ਼ੰਬਰ ਗੁਰ ਅਵਤਾਰ ਪੀਰ, ਸਗਲਾ ਸੰਗ ਨਾ ਕੋਇ ਨਿਭਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਸ਼ਰਅ ਕੱਟੇ ਨਾ ਕੋਇ ਜੰਜ਼ੀਰ, ਇਕੋ ਰੰਗ ਸੂਰੇ ਸਰਬੰਗ ਸਾਚੇ ਘਰ ਨਾ ਕੋਇ ਰੰਗਾਈਆ। ਅੰਮ੍ਰਿਤ ਆਤਮ ਸਾਚਾ ਮਿਲੇ ਕਿਸੇ ਨਾ ਨੀਰ, ਅੱਠ ਸੱਠ ਤੀਰਥ ਸ੍ਰਿਸ਼ਟੀ ਦ੍ਰਿਸ਼ਟੀ ਭੱਜੀ ਵਾਹੋ ਦਾਹੀਆ। ਹੱਕ ਹਕੀਕਤ ਮੰਜ਼ਲ ਪੈਂਡਾ ਲਏ ਕੋਇ ਨਾ ਚੀਰ, ਚਾਰ ਕੁੰਟ ਦਹਿ ਦਿਸ਼ਾ ਵੇਖਣ ਥਾਉਂ ਥਾਈਂਆ। ਮਿਹਰਵਾਨ ਬੇਨਜ਼ੀਰ, ਨਜ਼ਰ ਆਪਣੀ ਇਕ ਉਠਾਈਆ। ਜਨ ਭਗਤਾਂ ਬਦਲ ਦੇ ਤਕਦੀਰ, ਤਕੱਬਰ ਮਾਣ ਅੰਦਰੋਂ ਬਾਹਰ ਕਢਾਈਆ। ਤੇਰੀ ਯਾਦ ਵਿਚ ਸ਼ਾਹ ਸੁਲਤਾਨ ਹੋਏ ਫ਼ਕੀਰ, ਫ਼ਿਕਰੇ ਢੋਲੇ ਤੇਰਾ ਨਾਮ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇ ਚੁਕਾਈਆ।
ਜਨ ਭਗਤ ਕਹੇ ਪ੍ਰਭ ਕਲਜੁਗ ਵੇਖ ਕੂੜ ਕੁੜਿਆਰ, ਸਾਚਾ ਧਰਮ ਨਾ ਕੋਇ ਵਖਾਈਆ। ਝਗੜਾ ਪਿਆ ਪੁਰਖ ਨਾਰ, ਪਿਤਾ ਪੂਤ ਕਰੇ ਲੜਾਈਆ। ਘਰ ਘਰ ਗ੍ਰਹਿ ਗ੍ਰਹਿ ਮੰਦਰ ਮੰਦਰ ਦਿਸੇ ਵਿਭਚਾਰ,
ਸਤਿ ਸਚ ਨਾ ਕੋਇ ਸਮਝਾਈਆ। ਦੁਖੀਆਂ ਸੁਣੇ ਨਾ ਕੋਇ ਪੁਕਾਰ, ਭੁੱਖਿਆਂ ਭੁੱਖ ਨਾ ਕੋਇ ਗਵਾਈਆ। ਚਾਰ ਵਰਨ ਹਾਹਾਕਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹੇ ਕੁਰਲਾਈਆ। ਨਵ ਨੌਂ ਚਾਰ ਦਿਸੇ ਅੰਧਿਆਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਆਪਣਾ ਹੁਕਮ ਸੁਣਾਈਆ। ਸਦੀ ਚੌਂਧਵੀ ਦਿਸੇ ਖੁਆਰ, ਖਾਲਸ ਰੂਪ ਨਾ ਕੋਇ ਪਰਗਟਾਈਆ। ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਨੇਤਰ ਲੋਚਣ ਨੈਣ ਰਹੇ ਉਠਾਲ, ਚੌਦਾਂ ਲੋਕ ਚੌਦਾਂ ਤਬਕ ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਸਮਝਾਈਆ।
ਜਨ ਭਗਤ ਕਹਿਣ ਪ੍ਰਭ ਕਲਜੁਗ ਵੇਖ ਅੰਤ, ਚਾਰ ਕੁੰਟ ਰਿਹਾ ਕੁਰਲਾਈਆ। ਮਾਇਆ ਭੁੱਲੇ ਭੇਖਾਧਾਰੀ ਸੰਤ, ਸਹਿਬ ਸਤਿਗੁਰ ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਬੋਧ ਅਗਾਧਾ ਸ਼ਬਦ ਅਨਾਦਾ ਦਿਸੇ ਕੋਇ ਨਾ ਪੰਡਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਪੜ੍ਹ ਪੜ੍ਹ ਰਹੇ ਸੁਣਾਈਆ। ਤੇਰੇ ਮਿਲਣ ਦੀ ਕਿਸੇ ਅੰਤਰ ਸਤਿ ਨਾ ਦਿਸੇ ਹਿੰਮਤ, ਹੌਸਲੇ ਸਾਰੇ ਬੈਠੇ ਢਾਹੀਆ। ਕਲਜੁਗ ਕੂੜੀ ਕਿਰਿਆ ਘਰ ਘਰ ਕੀਤੀ ਇੱਲਤ, ਇਲਮ ਵਾਲੇ ਆਲਮ ਦਿਤੇ ਭੁਲਾਈਆ। ਦਰ ਦਰਵੇਸ਼ ਤੇਰੇ ਅੱਗੇ ਜਨ ਭਗਤ ਕਰਦੇ ਮਿੰਨਤ, ਪੁਰਖ ਅਕਾਲ ਦੀਨ ਦਿਆਲ ਨਿਉਂ ਨਿਉਂ ਸੀਸ ਝੁਕਾਈਆ। ਮਨੂਆ ਮਨ ਜਗਤ ਵਾਸਨਾ ਕਰੇ ਕੋਇ ਨਾ ਇੱਲਤ, ਸ਼ਬਦ ਡੋਰੀ ਤੰਦ ਲੈਣਾ ਬੰਧਾਈਆ। ਮਾਨੁਖ ਜਨਮ ਮਨੁਸ਼ ਨਾ ਆਵੇ ਜ਼ਿੱਲਤ, ਮਾਨਵ ਦੇਣੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦੇਣਾ ਵਖਾਈਆ।
ਜਨ ਭਗਤ ਕਹਿਣ ਪ੍ਰਭੂ ਵੇਖ ਆਪਣਾ ਕਲਜੁਗ ਕੂੜ ਕੁੜਿਆਰਾ ਵਕਤ, ਵਾਕਿਆ ਵਾਕਿਆਤ ਦੇਵੇ ਗਵਾਹੀਆ। ਭਰਮੇ ਭੁੱਲਾ ਮਾਇਆ ਮਮਤਾ ਜਗਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਫਿਰੇ ਦਰੋਹੀ ਉਤੇ ਫ਼ਰਸ਼, ਅਰਸ਼ ਰਿਹਾ ਕੁਰਲਾਈਆ। ਗਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਕਰ ਤਰਸ, ਮਿਹਰ ਨਜ਼ਰ ਨਜ਼ਰ ਇਕ ਉਠਾਈਆ। ਅੰਮ੍ਰਿਤ ਮੇਘ ਅਗੰਮੀ ਬਰਸ, ਬੂੰਦ ਸਵਾਂਤੀ ਮੁਖ ਚਵਾਈਆ। ਲੋਕਮਾਤ ਮਾਰ ਝਾਤ ਖੋਲ੍ਹ ਤਾਕ ਪੁਰਖ ਅਬਿਨਾਸ਼ੀ ਨਿਰਗੁਣ ਧਾਰ ਆਇਉਂ ਪਰਤ, ਪਤਿ ਪਤਵੰਤੇ ਤੇਰੇ ਹੱਥ ਵੱਡੀ ਵਡਿਆਈਆ। ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਪੂਰੀ ਹੋ ਗਈ ਸ਼ਰਤ, ਸ਼ਰੀਅਤ ਵਿਚੋਂ ਸ਼ਰਅ ਦੇ ਬਦਲਾਈਆ। ਤੇਰੇ ਹੁਕਮੇਂ ਅੰਦਰ ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪਏ ਕੋਈ ਨਾ ਫ਼ਰਕ, ਰਵ ਸਸ ਸੂਰੀਆ ਚੰਦ ਮੰਡਲ ਮੰਡਪ ਸੀਸ ਨਾ ਕੋਇ ਉਠਾਈਆ। ਪਿਛਲਾ ਹੁਕਮ ਮਨਸੂਖ਼ ਕਰ ਕਰਦੇ ਤਰਕ, ਤੁਰਤ ਆਪਣਾ ਹੁਕਮ ਦੇ ਦ੍ਰਿੜਾਈਆ। ਜਨ ਭਗਤਾਂ ਨਾਲ ਕਰ ਆਤਮ ਪਰਮਾਤਮ ਹੋ ਕੇ ਦਰਦ, ਦੀਨਾਂ ਅਨਾਥਾਂ ਦੀਨ ਦੁਨੀ ਵਿਚੋਂ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਮਨਜ਼ੂਰ ਕਰ ਅਰਜ਼, ਅਰਜ਼ ਖਾਹਸ਼ ਗੁਰਮੁਖ ਰਹੇ ਜਣਾਈਆ।
ਜਨ ਭਗਤ ਕਹਿਣ ਪ੍ਰਭ ਇਕ ਵਾਰਾਂ ਵੇਖ ਚੁੱਕ ਕੇ ਪੜਦਾ, ਲੋਕਮਾਤ ਧਿਆਨ ਲਗਾਈਆ। ਤੇਰਾ ਨਾਮ ਕੋਈ ਨਾ ਪੜ੍ਹਦਾ, ਸਿਫ਼ਤੀ ਢੋਲੇ ਸਾਰੇ ਗਾਈਆ। ਹੱਕ ਮੰਜ਼ਲ ਕੋਇ ਨਾ ਚੜ੍ਹਦਾ, ਅਧਵਾਟੇ ਦਿਸੀ ਲੋਕਾਈਆ। ਤੇਰਾ ਦਰਸ ਕੋਇ ਨਾ ਕਰਦਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਤੇਰਾ ਪ੍ਰੇਮ ਪਿਆਰ ਮੁਹੱਬਤ ਵਿਚ ਕੋਇ ਨਾ ਵਰਦਾ, ਵਾਰਤਾ ਸਾਰੇ ਰਹੇ ਸੁਣਾਈਆ। ਪੜਦਾ ਖੋਲ੍ਹਿਆ ਨਾ ਕਿਸੇ ਆਪਣੇ ਘਰ ਦਾ, ਸਾਢੇ ਤਿੰਨ ਹੱਥ ਵੱਜੀ ਨਾ ਕੋਇ ਵਧਾਈਆ। ਨਿਰੰਕਾਰ ਤੇਰਾ ਨਾਮ ਅੱਖਰ ਕੋਇ ਨਾ ਪੜ੍ਹਦਾ, ਜਗਤ ਵਿਦਿਆ ਪੜ੍ਹ ਪੜ੍ਹ ਢੋਲੇ ਰਹੇ ਸੁਣਾਈਆ। ਬਿਰਹੋਂ ਵੈਰਾਗ ਵਿਛੋੜੇ ਅੰਦਰ ਕੋਇ ਨਾ ਮਰਦਾ, ਮਰ ਜੀਵਤ ਰੂਪ ਬਦਲਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਆਪਣਾ
ਖੇਲ ਕਰਦਾ, ਕਰਨੀ ਦਾ ਕਰਤਾ ਇਕ ਅਖਵਾਈਆ। ਜਨ ਭਗਤ ਸੁਹੇਲਾ ਤੇਰਾ ਦੀਦਾਰ, ਦੀਦ ਨਾਲ ਇਕ ਮੰਗਦਾ, ਦਰੇ ਦਵਾਰ ਹੋਣਾ ਸਹਾਈਆ। ਪੜਦਾ ਲਾਹ ਦੇ ਹੰ ਬ੍ਰਹਮ ਦਾ, ਪਾਰਬ੍ਰਹਮ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਲਹਿਣਾ ਦੇਣਾ ਮੁੱਕ ਜਾਏ ਕਾਇਆ ਮਾਟੀ ਚੰਮ ਦਾ, ਆਵਣ ਜਾਵਣ ਪੱਤਤ ਪਾਵਨ ਰਹੇ ਨਾ ਰਾਈਆ। ਤੂੰ ਸਾਹਿਬ ਸੁਹੇਲਾ ਸਦਾ ਸਦਾ ਜਨ ਭਗਤਾਂ ਬੇੜਾ ਬੰਨ੍ਹਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣੇ ਕੰਧ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵਕਤ ਸੁਹੰਜਣਾ ਕਰ ਤੇਰਾ ਢੋਲਾ ਗਾਈਏ ਧੰਨ ਧੰਨ ਧੰਨ ਦਾ, ਧਰਮ ਦਵਾਰ ਏਕੰਕਾਰ ਕਿਰਪਾ ਧਾਰ ਵਿਚ ਸੰਸਾਰ ਇਕੋ ਦੇ ਬਣਾਈਆ। (੨੪ ਚੇਤ ਸ਼ ਸੰ ੨ ਬੂੜ ਸਿੰਘ ਦੇ ਗ੍ਰਹਿ)
ਜਨ ਭਗਤ ਕਹੇ ਪ੍ਰਭ ਵੇਖ ਕਲਜੁਗ ਕੂੜ ਕੁੜਿਆਰ, ਚਾਰ ਵਰਨ ਅਠਾਰਾਂ ਬਰਨ ਧੁਰ ਦਾ ਮੀਤ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਹਾਹਾਕਾਰ, ਚਾਰ ਕੁੰਟ ਦਹਿ ਦਿਸ਼ਾਂ ਦਏ ਦੁਹਾਈਆ। ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਗਈ ਹਾਰ, ਧੁਰ ਦਾ ਇਸ਼ਟ ਏਕੰਕਾਰ ਨਾ ਕੋਇ ਮਨਾਈਆ। ਜੂਠ ਝੂਠ ਮਾਇਆ ਮਮਤਾ ਹਉਮੇ ਗੜ੍ਹ ਬਣਿਆ ਹੰਕਾਰ, ਸਤਿ ਸਚ ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਹੋ ਸਹਾਈਆ।
ਜਨ ਭਗਤ ਕਹੇ ਪ੍ਰਭ ਵੇਖ ਆਪਣਾ ਲੋਕਮਾਤ, ਕਲਜੁਗ ਅੰਤ ਧਿਆਨ ਲਗਾਈਆ। ਸਦੀ ਚੌਧਵੀਂ ਦਿਸੇ ਅੰਧੇਰੀ ਰਾਤ, ਨਿਰਗੁਣ ਨੂਰ ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਮਿਲ ਕੇ ਕਰੇ ਕੋਇ ਨਾ ਬਾਤ, ਜਗਤ ਵਿਦਿਆ ਪੜ੍ਹ ਪੜ੍ਹ ਮਨ ਮਮਤਾ ਹੋਈ ਹਲਕਾਈਆ। ਨਿਝ ਮੰਦਰ ਕਾਇਆ ਅੰਦਰ ਅਗੰਮੀ ਸੁਣੇ ਕੋਇ ਨਾ ਗਾਥ, ਅਨਹਦ ਨਾਦੀ ਧੁਨ ਨਾ ਕੋਇ ਸ਼ਨਵਾਈਆ। ਝਗੜਾ ਪਿਆ ਜਾਤ ਪਾਤ, ਆਤਮ ਬ੍ਰਹਮ ਪਾਰਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਵਸਤ ਅਮੋਲਕ ਸਚ ਪਦਾਰਥ ਤੇਰ ਨਾਮ ਦੇਵੇ ਕੋਈ ਨਾ ਦਾਤ, ਮਾਇਆ ਮਮਤਾ ਮੋਹ ਹੋਈ ਹਲਕਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟ, ਅਧਵਾਟੇ ਬੈਠੀ ਸਰਬ ਲੋਕਾਈਆ। ਦੁਰਮਤ ਮੈਲ ਸਕੇ ਕੋਇ ਕਾਟ, ਅੱਠ ਸੱਠ ਤੀਰਥ ਪੱਤਤ ਪੁਨੀਤ ਨਾ ਕੋਇ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਧੁਰ ਦਾ ਸੰਗ ਨਾ ਬਣਿਆ ਕਮਲਾਪਾਤ, ਪਤਿਪਰਮੇਸ਼ਵਰ ਬੇਪਰਵਾਹ ਤੇਰੀ ਸਿਫ਼ਤ ਸਾਲਾਹ ਸਾਰੇ ਰਹੇ ਗਾਈਆ। ਗੁਰ ਅਵਤਾਰ ਪੈਗ਼ੰਬਰ ਸ਼ਬਦ ਸੰਦੇਸ਼ਾ ਭਵਿਖਤਾਂ ਵਿਚ ਜੋ ਗਏ ਆਖ, ਨਾਮ ਨਿਧਾਨ ਸ੍ਰੀ ਭਗਵਾਨ ਮਿਹਰਵਾਨ ਮਿਹਰ ਝੋਲੀ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਖ਼ਲਕ ਖ਼ੁਦਾਈਆ।
ਜਨ ਭਗਤ ਕਹਿਣ ਪ੍ਰਭ ਵੇਖ ਲੋਕਮਾਤ ਆਪਣਾ ਜਗਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰਾ ਕਰੇ ਕੋਈ ਨਾ ਦਰਸ, ਦ੍ਰਿਸ਼ਟ ਇਸ਼ਟ ਵਿਚ ਤੇਰਾ ਧਿਆਨ ਨਾ ਕੋਇ ਲਗਾਈਆ। ਕੂੜੀ ਕਿਰਿਆ ਹਉਮੇ ਲੱਗੀ ਹਿਰਸ, ਹਵਸ ਸਕੇ ਨਾ ਕੋਇ ਮਿਟਾਈਆ। ਕੋਟਾਂ ਵਿਚੋਂ ਸੰਤ ਸੁਹੇਲੇ ਥੋੜੇ ਰਹੇ ਤਰਸ, ਜੋ ਦਿਵਸ ਰੈਣ ਅੱਠੇ ਪਹਿਰ ਬਿਨ ਨੇਤਰ ਨਿਝ ਨੈਣ ਤੇਰਾ ਰਾਹ ਤਕਾਈਆ। ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤੇ ਕਰ ਤਰਸ, ਮਹਿਬੂਬ ਮੁਹੱਬਤ ਵਿਚ ਆਪਣਾ ਫੇਰਾ ਪਾਈਆ। ਲਹਿਣਾ ਦੇਣਾ ਚੁਕਾ ਉਪਰ ਫਰਸ਼, ਅਰਸ਼ੀ ਪ੍ਰੀਤਮ ਆਸਾ ਭਗਤਾਂ ਪੂਰ ਕਰਾਈਆ। ਦੀਨ ਦੁਖੀਆਂ ਵੰਡ ਦਰਦ, ਗ਼ਰੀਬ ਨਿਮਾਣੇ ਕੋਝੇ ਕਮਲੇ ਆਪਣੀ ਗੋਦ ਉਠਾਈਆ। ਸਚ ਬੇਨੰਤੀ ਸੁਣ ਅਰਜ਼, ਡੰਡੌਤ ਬੰਦਨਾ ਨਮਸਤੇ ਕਹਿ ਕੇ ਸੀਸ ਝੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਭਗਤ ਉਧਾਰਨਾ ਤੇਰਾ ਫਰਜ਼,
ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਰਾਹ ਤਕਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਧੇਰਾ ਗਰਦ, ਸਤਿ ਸਚ ਬੈਠਾ ਮੁਖ ਛੁਪਾਈਆ। ਸ਼ਰਅ ਛੁਰੀ ਮਾਰੀ ਜਾਏ ਸਭ ਨੂੰ ਕਰਦ, ਹਕ ਹਕੀਕਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਵੇਖ ਦਰ, ਗ੍ਰਹਿ ਮੰਦਰ ਪੜਦਾ ਆਪ ਉਠਾਈਆ।
ਜਨ ਭਗਤ ਕਹਿਣ ਪ੍ਰਭ ਕਲਜੁਗ ਅੰਤਮ ਵੇਖ ਮਾਰ ਝਾਕੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਓਟ ਤਕਾਈਆ। ਪਰਵਰਦਿਗਾਰ ਸਾਂਝੇ ਯਾਰ ਮੁਕਾਮੇ ਹੱਕ ਖੋਲ੍ਹ ਤਾਕੀ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਆਪਣੀ ਦਇਆ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ ਭਗਤਾਂ ਬਣ ਸਾਥੀ, ਸੰਤ ਸੁਹੇਲੇ ਸੂਫ਼ੀ ਫ਼ਕੀਰ ਬੈਠੇ ਰਾਹ ਤਕਾਈਆ। ਨਿਝ ਆਤਮ ਕਾਇਆ ਮੰਦਰ ਅੰਦਰ ਨਿਰਗੁਣ ਜੋਤ ਕਰ ਪਰਕਾਸ਼ੀ, ਅੰਧ ਅੰਧੇਰਾ ਸੰਝ ਸਵੇਰਾ ਇਕੋ ਰੰਗ ਰੰਗਾਈਆ। ਮਨ ਚਿੰਦਿਆ ਰਹੇ ਨਾ ਕੋਇ ਉਦਾਸੀ, ਸੰਸਾ ਰੋਗ ਨਾ ਕੋਇ ਸਤਾਈਆ। ਲੱਖ ਚੁਰਾਸੀ ਕੱਟ ਜਾ ਫਾਸੀ, ਆਵਣ ਜਾਵਣ ਪੱਤਤ ਪਾਵਣ ਅਗਲਾ ਗੇੜ ਕਟਾਈਆ। ਨਿੱਤ ਨਵਿਤ ਨਿਰਗੁਣ ਸਰਗੁਣ ਜਨ ਭਗਤਾਂ ਮੰਨਦਾ ਰਹੇਂ ਆਖੀ, ਅੱਖਰ ਆਪਣਾ ਦੇ ਪੜ੍ਹਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹ ਬੇਨਜ਼ੀਰ ਨਜ਼ਰ ਆਪਣੀ ਲੈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ।
ਜਨ ਭਗਤ ਕਹਿਣ ਪ੍ਰਭ ਵੇਖ ਕਲਜੁਗ ਅੰਤਮ ਵੇਲਾ, ਵੇਲਾ ਵਕਤ ਦਏ ਗਵਾਹੀਆ। ਸਾਚਾ ਦਿਸੇ ਨਾ ਕੋਇ ਗੁਰੂ ਗੁਰ ਚੇਲਾ, ਚੇਲਾ ਗੁਰ ਇਕ ਰੰਗ ਨਾ ਕੋਇ ਸਮਾਈਆ। ਦਰਗਹਿ ਸਾਚੀ ਬਣੇ ਨਾ ਕੋਇ ਸੱਜਣ ਸੁਹੇਲਾ, ਸਚਖੰਡ ਦਵਾਰੇ ਸਹਿਜੇ ਸਹਿਜ ਨਾ ਕੋਇ ਪੁਚਾਈਆ। ਸ਼ਬਦੀ ਧਾਰ ਕਰੇ ਕੋਈ ਨਾ ਮੇਲਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਤੂੰ ਸਮਰੱਥ ਮਹਿੰਮਾ ਅਕੱਥ ਜਨ ਭਗਤਾਂ ਮਿਲਦਾ ਰਿਹਾ ਇਕੇਲਾ, ਏਕੰਕਾਰ ਨੇਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਵੇਖ ਵਖਾਈਆ।
ਜਨ ਭਗਤ ਕਹਿਣ ਪ੍ਰਭ ਲੋਕਮਾਤ ਆ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਅੰਤਰ ਆਤਮ ਪਰਮਾਤਮ ਹੋ ਕੇ ਬਣ ਮਲਾਹ, ਨਈਆ ਨੌਕਾ ਨਾਮ ਇਕ ਚਲਾਈਆ। ਸਚ ਦਵਾਰ ਦੀ ਦੇਣੀ ਹੱਕ ਸਲਾਹ, ਲਾਸ਼ਰੀਕ ਸ਼ਰਕਤ ਅੰਦਰੋਂ ਦੇਣੀ ਕਢਾਈਆ। ਮਿਹਰਵਾਨ ਮਹਿਬੂਬ ਕੋਟਨ ਕੋਟ ਬਖ਼ਸ਼ ਗੁਨਾਹ, ਗਹਿਰ ਗੰਭੀਰ ਆਪਣਾ ਰੰਗ ਚੜ੍ਹਾਈਆ। ਤੇਰੇ ਦਵਾਰੇ ਦਰਵੇਸ਼ ਹੋ ਕੇ ਇਕ ਅਲਖ ਰਹੇ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਬਿਨ ਦੀਵੇ ਬਾਤੀ ਕਮਲੇਪਾਤੀ ਹੋਵੇ ਰੁਸ਼ਨਾ, ਦਿਵਸ ਰੈਣ ਇਕੋ ਰੰਗ ਸਮਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਬੂੰਦ ਸਵਾਂਤੀ ਦੇ ਚੁਵਾ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਨਿਝ ਨੇਤਰ ਲੋਚਨ ਨੈਣ ਦਰਸ ਦੀਦ ਈਦ ਦਰਸਾ, ਪੜਦਾ ਉਹਲਾ ਦੇ ਉਠਾਈਆ। ਰਹਿਮਤ ਕਰ ਪਰਵਰਦਿਗਾਰ ਐ ਖ਼ੁਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਕਹਿਣ ਪ੍ਰਭ ਕਲਜੁਗ ਕੂੜੀ ਕਿਰਿਆ ਵੇਖ ਜਹਾਲਤ, ਚਾਰ ਕੁੰਟ ਸਚ ਸੁੱਚ ਨਜ਼ਰ ਕੋਇ ਨਾ ਆਈਆ। ਧੁਰਦਰਗਾਹੀ ਬੇਪਰਵਾਹੀ ਹਕੀਕਤ ਵਿਚ ਕਰੇ ਨਾ ਕੋਇ ਹੱਕ ਅਦਾਲਤ, ਜੂਠ ਝੂਠ ਚਾਰ ਵਰਨ ਅਠਾਰਾਂ ਬਰਨ ਕਰੀ ਕੁੜਮਾਈਆ। ਸਚ ਸਰੂਪ ਦਿਸੇ ਨਾ ਕੋਇ ਸਹੀ ਸਲਾਮਤ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਹੋਈ ਹਲਕਾਈਆ। ਕਲਜੁਗ ਅੰਤ ਅਖ਼ੀਰ ਸਚ ਦਵਾਰੇ ਦੇਵੇ ਨਾ ਕੋਇ
ਜ਼ਮਾਨਤ, ਗੁਰ ਅਵਤਾਰ ਪੈਗ਼ੰਬਰ ਪਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਗੁਰਮੁਖ ਵਰ, ਦੂਰ ਦੁਰਾਡੇ ਨੇਰਨ ਨੇਰਾ ਫੇਰਾ ਪਾਈਆ।
ਜਨ ਭਗਤ ਕਹਿਣ ਪ੍ਰਭ ਕਾਇਆ ਮੰਦਰ ਚੜ੍ਹ ਜਾ ਉਪਰ ਚੋਟੀ, ਚੋਟ ਸ਼ਬਦ ਨਗਾਰੇ ਦੇ ਲਗਾਈਆ। ਕਰ ਪਰਕਾਸ਼ ਨਿਰਮਲ ਜੋਤੀ, ਅੰਧ ਅੰਧੇਰ ਦੇ ਮਿਟਾਈਆ। ਮਨ ਵਾਸਨਾ ਰਹੇ ਨਾ ਖੋਟੀ, ਕੂੜੀ ਕਿਰਿਆ ਬਾਹਰ ਕਢਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੂੰ ਆਦਿ ਜੁਗਾਦੀ ਗੋਤੀ, ਦੂਜਾ ਨਜ਼ਰ ਕੋਇ ਨਾ ਆਈਆ। ਨਾਮ ਇਸ਼ਾਰੇ ਸੁਰਤ ਉਠਾ ਸੋਤੀ, ਆਲਸ ਨਿੰਦਰਾ ਦੇ ਗਵਾਈਆ। ਗਲ ਲਗਾ ਕਮਲੀ ਕੋਝੀ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਬਿਨ ਤੇਰੀ ਕਿਰਪਾ ਸ੍ਰੀ ਭਗਵੰਤ ਕਿਸੇ ਨਾ ਆਵੇ ਸੋਝੀ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜਗਤ ਵਾਸਨਾ ਸਾਰੇ ਹੋਏ ਰੋਗੀ, ਹੰ ਬ੍ਰਹਮ ਪੜਦਾ ਨਾ ਕੋਇ ਉਠਾਈਆ। ਵਿਛੋੜੇ ਵਿਚ ਬਣ ਵਿਜੋਗੀ, ਧੁਰ ਸੰਜੋਗੀ ਮੇਲ ਨਾ ਕੋਇ ਕਰਾਈਆ। ਤੇਰੀ ਧਾਰ ਨਿਰਗੁਣ ਸਰਗੁਣ ਵੇਦੀ ਸੋਢੀ, ਸੋ ਪੁਰਖ ਨਿਰੰਜਣ ਲੇਖਾ ਲਹਿਣਾ ਦੇਣਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਲਾਹ ਲੋਕ ਪਰਲੋਕੀ, ਸਲੋਕ ਇਕੋ ਦੇ ਜਣਾਈਆ।
ਜਨ ਭਗਤ ਕਹਿਣ ਪ੍ਰਭ ਦੱਸ ਅਗੰਮਾ ਸਲੋਕ, ਨਿਰਅੱਖਰ ਵਿਚੋਂ ਅੱਖਰ ਦੇ ਸਮਝਾਈਆ। ਜਿਸ ਦੇ ਨਾਲ ਆਤਮ ਪਰਮਾਤਮ ਮਿਲੇ ਮੌਜ, ਮਜਲਸ ਤੇਰੇ ਵਿਚ ਸਮਾਈਆ। ਸਚ ਦਵਾਰੇ ਕਰ ਖੋਜ, ਪੜਦਿਆਂ ਵਿਚੋਂ ਬਾਹਰ ਕਢਾਈਆ। ਨਿਰਗੁਣ ਧਾਰ ਤੇਰਾ ਦਰਸ਼ਨ ਹੋਵੇ ਰੋਜ਼, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਕਰਨਾ ਪਏ ਕੋਈ ਨਾ ਬੋਧ, ਸਿਮਰਨ ਪੂਜਾ ਜੋਗ ਅਭਿਆਸ ਤੱਤ ਸਾਧਨ ਦੀ ਲੋੜ ਰਹੇ ਨਾ ਰਾਈਆ। ਮਨ ਮਤ ਬੁੱਧੀ ਦੀ ਰਹੇ ਕੋਈ ਨਾ ਸੋਚ, ਅਨਭਵ ਪੜਦਾ ਦੇ ਉਠਾਈਆ। ਬਿਨ ਅੱਖਾਂ ਪੈਂਡਾ ਮੁੱਕ ਜਾਏ ਚੌਦਾਂ ਲੋਕ, ਜ਼ਿਮੀਂ ਅਸਮਾਨਾਂ ਪਰ੍ਹੇ ਆਪਣਾ ਡੇਰਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਭਗਤ ਸੁਹੇਲੇ ਮੰਗਣ ਵਰ, ਦੀਨ ਦਿਆਲ ਦਇਆਵਾਨ ਜੋਤੀ ਜਾਤੇ ਪੁਰਖ ਬਿਧਾਤੇ ਵਸਤ ਅਨਮੋਲ ਗੁਰਮੁਖਾਂ ਝੋਲੀ ਦੇਣੀ ਪਾਈਆ। (੨੫ ਚੇਤ ਸ਼ ਸੰ ੨ ਦੇਵਰਾਜ ਦੇ ਗ੍ਰਹਿ)
ਜਨ ਭਗਤ ਕਹੇ ਮੈਂ ਗਿਆ ਜਾਗ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦਇਆ ਕਮਾਈਆ। ਮੇਰੇ ਅੰਤਰ ਉਪਜਿਆ ਇਕ ਵੈਰਾਗ, ਵੈਰੀ ਦੁਸ਼ਮਣ ਅੰਦਰੋਂ ਦਿਤੇ ਕਢਾਈਆ। ਬਿਨ ਨਗ਼ਮੇ ਸੁਣੀ ਆਵਾਜ਼, ਬਿਨ ਗੀਤ ਸੰਗੀਤ ਵੱਜੇ ਵਧਾਈਆ। ਬਿਨ ਤੇਲ ਬਾਤੀ ਹੋਏ ਪਰਕਾਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਵਸੇ ਪਾਸ, ਸਦਾ ਸੁਹੇਲਾ ਸ਼ਹਿਨਸ਼ਾਹੀਆ। ਕਾਇਆ ਮੰਦਰ ਅੰਦਰ ਪਾਵੇ ਧੁਰ ਦੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਰੂਪ ਵਟਾਈਆ। ਸਾਢੇ ਤਿੰਨ ਹੱਥ ਕੱਟਦਾ ਫਿਰੇ ਬਨਬਾਸ, ਸੀਤਾ ਸੁਰਤੀ ਰਾਮ ਰਾਮ ਦੁਹਾਈਆ। ਪੂਰਬ ਜਨਮ ਕਰੌਂਦਾ ਫਿਰੇ ਯਾਦ, ਲੇਖਾ ਲਹਿਣਾ ਲਹਿਣੇ ਵਿਚੋਂ ਪਰਗਟਾਈਆ। ਧੁਰ ਦਾ ਖੇੜਾ ਕਰ ਆਬਾਦ, ਗੁਲਸ਼ਨ ਇਕੋ ਇਕ ਮਹਿਕਾਈਆ। ਜਿਥੇ ਦਿਸੇ ਕੋਈ ਨਾ ਦਾਗ਼, ਪੱਤਤ ਪੁਨੀਤ ਰਿਹਾ ਬਣਾਈਆ। ਗੁਰਮੁਖ ਹੰਸ ਬਣਾ ਕੇ ਕਾਗ, ਕਾਗੋਂ ਹੰਸ ਰਿਹਾ ਉਡਾਈਆ। ਮੇਲ ਮਿਲਾ ਕੇ ਕੰਤ ਸੁਹਾਗ, ਵਿਛੋੜਾ ਜਗਤ ਰਿਹਾ ਕਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਜਿਸ ਘਰ ਵੱਜਦੀ ਰਹੇ ਵਧਾਈਆ।
ਜਨ ਭਗਤ ਤੱਕ ਇਕ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਅਰਸ਼ ਕੁਰਸ਼ ਤੋਂ ਉਚਾ ਜਿਸ ਦਾ ਅਰੂਜ਼, ਆਲੀਸ਼ਾਨ ਬੈਠਾ ਡੇਰਾ ਲਾਈਆ। ਜਿਸ ਦੀ ਹੱਕ ਮੰਜ਼ਲ ਮਕਸੂਦ, ਹੱਕ ਮੁਕਾਮ ਡੇਰਾ ਲਾਈਆ। ਜਿਸ ਦੀਆਂ ਸਿਫ਼ਤਾਂ ਕਰੇ ਹਜ਼ਾਰਾ ਦਰੂਦ, ਅਲਫ਼ ਯੇ ਨਾਲ ਵਡਿਆਈਆ। ਜਿਸ ਦੀ ਕੋਈ ਸਮਝ ਨਾ ਸਕੇ ਹਦੂਦ, ਆਰ ਪਾਰ ਨਾ ਕੋਇ ਸਮਝਾਈਆ। ਜਗਤ ਤੱਤ ਨਾ ਕੋਇ ਵਜੂਦ, ਵਸਲ ਸਭ ਨੂੰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜਨ ਭਗਤ ਬਿਨ ਅੱਖਾਂ ਵੇਖ ਸ੍ਰੀ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਭ ਤੋਂ ਵੱਖਰਾ ਗਿਆਨ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਸੂਝ ਦਏ ਸਮਝਾਈਆ। ਨਿੱਤ ਨਵਿਤ ਨਿਰਗੁਣ ਸਰਗੁਣ ਖੇਲੇ ਖੇਲ ਜਹਾਨ, ਜੁਗ ਚੌਕੜੀ ਹੁਕਮੇ ਹੁਕਮ ਆਪ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਾਇਆ ਮੰਦਰ ਅੰਦਰ ਵੇਖੇ ਆਣ, ਪੜਦਾ ਓਹਲਾ ਮਾਟੀ ਚੋਲਾ ਰਹਿਣ ਕੋਇ ਨਾ ਪਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ ਆਪਣੀ ਖੇਲ ਦਏ ਵਖਾਈਆ। ਸਤਿਜੁਗ ਤਰੇਤਾ ਦੁਾਅਪਰ ਕਲਜੁਗ ਕਰਦਾ ਆਇਆ ਕਲਿਆਣ, ਕਾਇਨਾਤ ਦੀਨ ਦੁਨੀ ਵੇਖੇ ਚਾਈਂ ਚਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਹੋ ਪਰਧਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ ਹੁਕਮ ਸੁਣਾਈਆ। ਨਾਮ ਪਦਾਰਥ ਵਸਤ ਅਮੋਲਕ ਕਾਇਆ ਗੋਲਕ ਦੇਵਣਹਾਰਾ ਦਾਨ, ਬਿਨ ਹੱਥਾਂ ਜਨ ਭਗਤਾਂ ਝੋਲੀ ਦਏ ਭਰਾਈਆ। ਸ੍ਰਿਸ਼ਟੀ ਦਾ ਮਾਲਕ ਦ੍ਰਿਸ਼ਟੀ ਦਾ ਖ਼ਾਲਕ ਇਸ਼ਟੀ ਦਾ ਪ੍ਰਿਤਪਾਲਕ ਵਿਸ਼ੇਸ਼ ਨਰੇਸ਼ ਹਮੇਸ਼, ਹਰਿਜਨ ਹਮਸਾਜਣ ਲਏ ਬਣਾਈਆ। ਜਿਸ ਦੇ ਅੱਗੇ ਆਦਿ ਜੁਗਾਦਿ ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਚਲੇ ਕੋਇ ਨਾ ਪੇਸ਼, ਪੇਸ਼ਵਾ ਪੇਸ਼ਤਰ ਸੰਦੇਸ਼ੇ ਗਏ ਸੁਣਾਈਆ। ਜੋ ਸਾਹਿਬ ਸਵਾਮੀ ਅੰਤਰਜਾਮੀ ਸਦਾ ਸੁਹੇਲਾ ਰਹੇ ਹਮੇਸ਼, ਸਚਖੰਡ ਦਵਾਰ ਏਕੰਕਾਰ ਇਕ ਇਕੱਲਾ ਸਚ ਮਹੱਲਾ ਆਪ ਵਸਾਈਆ। ਗੁਰ ਅਵਤਾਰ ਪੈਗ਼ੰਬਰ ਸਜਦਿਆਂ ਵਿਚ ਬਣੇ ਦਰਵੇਸ਼, ਵਿਸ਼ਨ ਬ੍ਰਹਮਾ ਸ਼ਿਵ ਨਮੋ ਕਹਿ ਕੇ ਸੀਸ ਨਿਵਾਈਆ। ਜੋ ਪੁਰਖ ਅਕਾਲਾ ਦੀਨ ਦਿਆਲਾ ਸੁਹਾਵਣਹਾਰਾ ਸਚਖੰਡ ਸੱਚੀ ਧਰਮਸਾਲਾ ਕਲਜੁਗ ਅੰਤ ਸੁਨੇਹੜਾ ਦੇਵੇ ਇਕ ਸੰਦੇਸ਼, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਰ ਦੀ ਧਾਰ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਟ ਭੀਤਰ ਗ੍ਰਹਿ ਮੰਦਰ ਹਰ ਘਟ ਲਏ ਵੇਖ, ਪੇਖਤ ਪੇਖ ਦਇਆ ਕਮਾਈਆ। (੨੫ ਚੇਤ ਸ਼ ਸੰ ੨ ਦੇਵਰਾਜ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਵੇਖ ਕਲ ਅੰਧੇਰੀ ਰਾਤੀ, ਅੰਤਰ ਆਤਮ ਪਾਰਬ੍ਰਹਮ ਬ੍ਰਹਮ ਗਿਆਨ ਨਾ ਕੋਇ ਦ੍ਰਿੜਾਈਆ। ਸੰਤ ਸੁਹੇਲੇ ਕਹਿਣ ਪੁਰਖ ਅਕਾਲ ਅੰਮ੍ਰਿਤ ਮਿਲੇ ਨਾ ਬੂੰਦ ਸਵਾਂਤੀ, ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤ੍ਰਿਸ਼ਨਾ ਭੁੱਖ ਨਾ ਕੋਇ ਮਿਟਾਈਆ।ਗੁਰਮੁਖ ਕਹਿਣ ਦੀਨ ਦਿਆਲ ਸਾਚੀ ਦੇਵੇ ਵਸਤ ਕੋਇ ਨਾ ਦਾਤੀ, ਚਾਰ ਵਰਨ ਅਠਾਰਾਂ ਬਰਨ ਵਸਤ ਅਮੋਲਕ ਕਾਇਆ ਗੋਲਕ ਹੱਕ ਹਕੀਕਤ ਝੋਲੀ ਕੋਇ ਨਾ ਪਾਈਆ। ਗੁਰਮੁਖ ਕਹਿਣ ਸਾਚਾ ਜੁੜੇ ਨਾ ਕੋਇ ਨਾਤੀ, ਧਰਨੀ ਧਰਤ ਧਵਲ ਸਾਚੀ ਧਾਰਾ ਕੋਇ ਨਾ ਰਿਹਾ ਮਵਲ, ਪੱਤ ਟਹਿਣੀ ਫੁੱਲ ਫੁਲਵਾੜੀ ਨਾ ਕੋਇ ਮਹਿਕਾਈਆ। ਅਬਿਨਾਸ਼ੀ ਕਰਤੇ ਤੁਧ ਬਿਨ ਦੂਜਾ ਦਿਸੇ ਨਾ ਕੋਇ ਸਾਥੀ, ਗੁਰ ਅਵਤਾਰ ਪੈਗ਼ੰਬਰ ਆਪਣਾ ਲਹਿਣਾ ਗਏ ਚੁਕਾਈਆ । ਨਵ ਨੌਂ ਚਾਰ ਲਹਿਣਾ ਰਹੇ ਕੋਇ ਨਾ ਬਾਕੀ, ਪਰਵਰਦਿਗਾਰ ਸਾਂਝੇ ਯਾਰ ਸ਼ਾਹ ਪਾਤਸ਼ਾਹ
ਸ਼ਹਿਨਸ਼ਾਹ ਤੇਰਾ ਮੇਲ ਨਾ ਕੋਇ ਮਿਲਾਈਆ। ਮਨੂਆਂ ਮਨ ਵਿਕਾਰੀ ਹੋਇਆ ਆਕੀ, ਮਮਤਾ ਮੋਹ ਹੰਕਾਰ ਨਾ ਕੋਇ ਗਵਾਈਆ। ਸਾਚਾ ਜਾਮ ਪਿਆਏ ਕੋਇ ਨਾ ਬਣ ਕੇ ਸਾਕੀ, ਮਧਰ ਪਿਆਲੇ ਪੀਵੇ ਖ਼ਲਕ ਖ਼ੁਦਾਈਆ। ਪੁਰਖ ਅਕਾਲ ਦੀਨ ਦਿਆਲ ਜੀਵਣ ਵਿਚੋਂ ਜੀਵਣ ਬਦਲੇ ਨਾ ਕੋਇ ਹਯਾਤੀ, ਕਾਇਆ ਮੰਦਰ ਅੰਦਰ ਤੇਰਾ ਰੂਪ ਸਤਿ ਸਰੂਪ ਸਤਿ ਸਤਿਵਾਦੀ ਦਰਸ ਨਾ ਕੋਇ ਕਰਾਈਆ। ਕੋਟਾਂ ਅਰਬਾਂ ਵਧਦੀ ਦਿਸੇ ਆਬਾਦੀ, ਸਾਚਾ ਮੀਤ ਮਿੱਤਰ ਪਿਆਰਾ ਬਿਨ ਰਸਨਾ ਜਿਹਵਾ ਗਾਵਣਹਾਰਾ ਗੀਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਲੋਕਮਾਤ ਆਪਣਾ ਦਰ, ਧੁਰ ਦਰਬਾਰੀ ਆਪਣਾ ਫੇਰਾ ਪਾਈਆ।
ਜਨ ਭਗਤ ਕਹਿਣ ਪ੍ਰਭ ਵੇਖ ਕਲਜੁਗ ਅੰਧੇਰੀ ਰੈਣ, ਸਾਚਾ ਚੰਦ ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਤੇਰਾ ਦਰਸ ਕਰੇ ਨਾ ਕੋਈ ਨਿਝ ਲੋਚਣ ਨੈਣ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਢੋਲੇ ਸਾਰੇ ਕਹਿਣ, ਗਾ ਗਾ ਥੱਕੀ ਜਗਤ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਅੱਠਸੱਠ ਤੀਰਥ ਭੱਜ ਭੱਜ ਨਹਾਇਣ, ਦੁਰਮਤ ਮੈਲ ਅੰਤਰ ਭੀਤਰ ਬਾਹਰ ਨਾ ਕੋਇ ਕਢਾਈਆ। ਪਾਰਬ੍ਰਹਮ ਬ੍ਰਹਮ ਮਿਲਿਆ ਨਾ ਸਾਕ ਸੱਜਣ ਸੈਣ, ਮਾਤ ਪਿਤ ਭਾਈ ਭੈਣ ਨਾਰ ਪਤ ਕੋਟਨ ਕੋਟ ਸੱਜਣ ਜਗਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਮਿਹਰ ਨਜ਼ਰ ਇਕ ਖੁਲ੍ਹਾਈਆ।
ਜਨ ਭਗਤ ਕਹਿਣ ਪ੍ਰਭ ਵੇਖ ਕਲਜੁਗ ਵੇਲਾ ਅੰਤ ਅਖ਼ੀਰ, ਚਾਰੋਂ ਕੁੰਟ ਅੰਧੇਰਾ ਛਾਈਆ। ਸ਼ਰਅ ਕੱਟੇ ਨਾ ਕੋਇ ਜੰਜੀਰ, ਲਾਸ਼ਰੀਕ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਪਿਆ ਗ਼ਰੀਬ ਅਮੀਰ, ਨਾਸਤਕ ਰੂਪ ਬਣੀ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੀਨ ਮਜ਼੍ਹਬ ਦੇ ਕੇ ਗਏ ਤਰਤੀਬ, ਹੁਕਮ ਹੁਕਮੇ ਅੰਦਰ ਸੁਣਾਈਆ। ਸੋ ਖੇਲ ਨਿਰਾਲਾ ਹਰਿ ਨਿਰੰਕਾਰਾ ਵੇਖ ਅਜ਼ਬ ਅਜ਼ੀਬ, ਜਿਸ ਦੀ ਚੌਦਾਂ ਵਿਦਿਆ ਸਾਰ ਕੋਇ ਨਾ ਪਾਈਆ। ਸਚ ਸਵਾਮੀ ਅੰਤਰਜਾਮੀ ਪੁਰਖ ਬਿਧਾਤੇ ਤੇਰੇ ਨਾਮ ਦੀ ਦੇਵੇ ਕੋਈ ਨਾ ਭੀਖ, ਗੁਰਦਵਾਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਨੇਤਰ ਰੋਵਣ ਮਾਰਨ ਧਾਹੀਂਆ। ਭਵਿਖਤਾਂ ਵਿਚ ਲਿਖਤਾਂ ਵਿਚ ਤੇਰੀ ਰੱਖਦੇ ਗਏ ਸਰਬ ਉਡੀਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਪਰਵਰਦਿਗਾਰ ਸਾਂਝੇ ਯਾਰ ਕਲਜੁਗ ਅੰਤਮ ਬਦਲ ਦੇ ਤਵਾਰੀਖ, ਜੂਠ ਝੂਠ ਕੂੜ ਕੁੜਿਆਰ ਡੇਰਾ ਢਾਹੀਆ। ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਸਾਚੀ ਦੱਸ ਇਕ ਪ੍ਰੀਤ, ਪ੍ਰੀਤਮ ਹੋ ਕੇ ਅੰਦਰੋਂ ਪੜਦਾ ਦੇ ਉਠਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਾਚਾ ਦੱਸ ਗੀਤ, ਜੋ ਗੁਰ ਅਵਤਾਰ ਪੈਗ਼ੰਬਰ ਭਗਤ ਭਗਵਾਨ ਮਿਲ ਕੇ ਆਦਿ ਜੁਗਾਦਿ ਜੁਗ ਚੌਕੜੀ ਮਿਲ ਮਿਲ ਸਦਾ ਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਦਲ ਦੇ ਅੰਦਰੋਂ ਨੀਤ, ਕਾਇਆ ਕਾਅਬੇ ਅੰਦਰ ਕਰ ਰੁਸ਼ਨਾਈਆ। ਸਾਹਿਬ ਸਵਾਮੀ ਅੰਤਰਜਾਮੀ ਨਜ਼ਰੀ ਆ ਇਕ ਅਤੀਤ, ਤ੍ਰੈਗੁਣ ਲੇਖਾ ਦੇ ਮੁਕਾਈਆ। ਸਦੀ ਚੌਧਵੀਂ ਰਹੀ ਬੀਤ, ਵਾਤਾਵਰਨ ਵੇਖ ਆਪਣੀ ਜਗਤ ਲੋਕਾਈਆ। ਨਿਰਗੁਣ ਹੋ ਕੇ ਸਰਗੁਣ ਕਰ ਤਸਦੀਕ, ਸ਼ਹਾਦਤ ਇਕੋ ਵਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟੀ ਦ੍ਰਿਸ਼ਟੀ ਵੇਖ ਘਰ, ਨਿਰਗੁਣ ਹੋ ਕੇ ਵੇਸ ਵਟਾਈਆ।
ਜਨ ਭਗਤ ਕਹਿਣ ਪ੍ਰਭ ਆ ਜਲਦੀ, ਲੋਕਮਾਤ ਫੇਰਾ ਪਾਈਆ। ਚਾਰੋਂ ਕੁੰਟ ਕੂੜੀ ਕਿਰਿਆ ਅੱਗ ਬਲਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਕਲ ਵਰਤੀ ਕਲਜੁਗ ਕਲ ਦੀ, ਕਾਲਖ ਮਸਤਕ ਟਿੱਕੇ ਲੱਗੇ ਸ਼ਾਹੀਆ। ਕਿਸੇ ਸਾਰ ਨਾ ਜਲ ਥਲ ਦੀ, ਮਹੀਅਲ ਖੋਜ ਨਾ ਕੋਇ ਖੁਜਾਈਆ। ਦੀਪਕ ਜੋਤ
ਕੋਇ ਨਾ ਬਲਦੀ, ਸ਼ਮਾਂ ਗੁਲ ਹੋਈ ਲੋਕਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਭੇਵ ਅਭੇਦਾ ਅਛਲ ਅਛੇਦਾ ਤੇਰਾ ਪੜਦਾ ਨਾ ਕੋਇ ਉਠਾਈਆ। ਆਤਮ ਪਰਮਾਤਮ ਵਿਚ ਮੂਲ ਨਾ ਰਲਦੀ, ਰਸਨਾ ਜੇਹਵਾ ਢੋਲੇ ਗਾ ਗਾ ਖ਼ੁਸ਼ੀ ਮਨਾਈਆ। ਲਹਿਰ ਮੁੱਕੇ ਨਾ ਅੰਦਰੋਂ ਦੂਈ ਦਵੈਤੀ ਸਲ ਦੀ, ਤੰਦ ਸਤਾਰ ਅੰਤਰ ਆਤਮ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਘਰ, ਗ੍ਰਹਿ ਮੰਦਰ ਫੋਲ ਫੁਲਾਈਆ।
ਜਨ ਭਗਤ ਕਹਿਣ ਪ੍ਰਭ ਦੀਨ ਦੁਨੀ ਦੀ ਵੇਖ ਆਦਤ, ਅਦਲੀ ਹੋ ਕੇ ਫੇਰਾ ਪਾਈਆ। ਸਾਚੀ ਕਰੇ ਨਾ ਕੋਇ ਇਬਾਦਤ, ਹਿਰਦੇ ਹਰਿ ਨਾ ਕੋਇ ਵਸਾਈਆ। ਮਨੂਆਂ ਘਰ ਘਰ ਕਰੇ ਬਗ਼ਾਵਤ, ਪੰਜ ਤੱਤ ਕਰਨ ਲੜਾਈਆ। ਮਮਤਾ ਮੋਹ ਨਾ ਮਿਟੇ ਅਲਾਮਤ, ਹਉਮੇ ਰੋਗ ਰਿਹਾ ਸਤਾਈਆ । ਗੁਰ ਅਵਤਾਰ ਪੈਗ਼ੰਬਰ ਦੇਵੇ ਨਾ ਕੋਇ ਜ਼ਮਾਨਤ, ਬਰੀਖ਼ਾਨਾ ਨਾ ਕੋਇ ਵਖਾਈਆ। ਚਾਰ ਵਰਨ ਅਠਾਰਾਂ ਬਰਨ ਜਗਤ ਵਾਸਨਾ ਹੋਈ ਜਹਾਲਤ, ਜ਼ਾਹਰ ਜ਼ਹੂਰ ਤੇਰਾ ਦਰਸ ਕੋਇ ਨਾ ਪਾਈਆ। ਦੀਨਾਂ ਮਜ਼੍ਹਬਾਂ ਦਿਸੇ ਅਦਾਵਤ, ਹੱਕ ਇਨਸਾਫ਼ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਜੀਵ ਜੰਤ ਤਨ ਮਾਟੀ ਖ਼ਾਕੀ ਵੇਖ ਬਨਾਵਟ, ਘਟ ਭੀਤਰ ਖੋਜ ਖੁਜਾਈਆ।
ਜਨ ਭਗਤ ਕਹਿਣ ਪ੍ਰਭ ਵੇਖ ਆਪਣੀ ਦੁਨੀਆਂ ਦੁਨੀਆਂ ਦੇ ਦੁਨੀਦਾਰ, ਕਾਅਬਿਆਂ ਵਿਚ ਜਗਤ ਲੋਕਾਈਆ। ਜੂਠ ਝੂਠ ਵਧਿਆ ਹੰਕਾਰ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਗਏ ਹਾਰ, ਆਤਮ ਬ੍ਰਹਮ ਬੋਧ ਨਾ ਕੋਇ ਵਖਾਈਆ। ਤੇਰਾ ਸ਼ਬਦ ਕਰੇ ਨਾ ਕੋਇ ਪਿਆਰ, ਧੁਨ ਆਤਮਕ ਅਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਜਲ ਨਿਝਰ ਝਿਰਨਾ ਕੋਈ ਨਾ ਪੀਵੇ ਠੰਡਾ ਠਾਰ, ਅੱਠ ਸੱਠ ਤੀਰਥ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਖ਼ਬਰ ਕਰ ਖ਼ਬਰਦਾਰ, ਸ਼ਬਦ ਸੰਦੇਸ਼ਾ ਨਰ ਨਰੇਸ਼ਾ ਏਕੰਕਾਰ ਇਕ ਸੁਣਾਈਆ।
ਜਨ ਭਗਤ ਕਹਿਣ ਪ੍ਰਭ ਸਾਚੇ ਭਗਵੰਤ, ਭਗਵਨ ਤੇਰੀ ਓਟ ਰਖਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਧੁਰ ਦਾ ਕੰਤ, ਕੰਤ ਕੰਤੂਹਲ ਤੇਰੇ ਹੱਥ ਵਡਿਆਈਆ। ਨਾਮ ਸੰਦੇਸ਼ਾ ਇਕੋ ਦੇ ਧੁਰ ਦਾ ਮੰਤ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਪੜ੍ਹ ਕੇ ਖ਼ੁਸ਼ੀ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗਾਥਾ ਕਹਿਣ ਅਨੰਤ, ਢੋਲੇ ਗੀਤ ਸੰਗੀਤ ਬਿਨ ਰਾਗਾਂ ਰਾਗ ਸੁਣਾਈਆ। ਤੂੰ ਬੋਧ ਅਗਾਧਾ ਸ਼ਬਦ ਅਨਾਦਾ ਦੋ ਜਹਾਨਾਂ ਸੱਚਾ ਪੰਡਤ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਦੂਜੀ ਕਰੇਂ ਨਾ ਕੋਇ ਪੜ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਸੰਤ ਸੁਹੇਲੇ ਗੁਰ ਅਵਤਾਰ ਪੈਗ਼ੰਬਰ ਬਣਾ ਅਗੰਮੀ ਸੰਗਤ, ਜਿਸ ਦੇ ਸੰਗ ਰਹਿ ਕੇ ਆਪਣਾ ਰੰਗ ਚੜ੍ਹਾਈਆ। ਜਨ ਭਗਤ ਕਿਸੇ ਦਵਾਰੇ ਨਾ ਜਾਏ ਮੰਗਤ, ਖਾਲੀ ਝੋਲੀ ਨਾ ਕੋਇ ਵਖਾਈਆ। ਦੂਜੇ ਦਰ ਨਾ ਕੱਢੇ ਮਿੰਨਤ, ਸੀਸ ਅਵਰ ਨਾ ਕੋਇ ਝੁਕਾਈਆ। ਮਨੂਆ ਮਨ ਨਾ ਕਰੇ ਇੱਲਤ, ਵਾਸਨਾ ਜਗਤ ਨਾ ਕੋਇ ਹਲਕਾਈਆ। ਸਿੱਧੀ ਦੱਸ ਦੇ ਆਪਣੀ ਸਿੰਮਤ, ਸਿਮਰਨ ਪੂਜਾ ਜੋਗ ਅਭਿਆਸ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਸਹਾਈਆ।
ਜਨ ਭਗਤ ਕਹਿਣ ਪ੍ਰਭ ਦੇ ਦੇ ਉਹ ਜਾਪ, ਜਿਸ ਨੂੰ ਰਸਨਾ ਨਾਲ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਖੋਲ੍ਹ ਦੇ ਤਾਕ, ਪੜਦਾ ਓਹਲਾ ਦੇ ਉਠਾਈਆ। ਨਿਰਗੁਣ
ਨਿਰਵੈਰ ਜੋਤ ਸਰੂਪ ਨਜ਼ਰੀਂ ਆਵੀਂ ਸਾਖਿਆਤ, ਸਵੱਛ ਸਰੂਪੀ ਰੂਪ ਆਪਣਾ ਦਰਸਾਈਆ। ਆਤਮ ਪਰਮਾਤਮ ਹੋ ਕੇ ਵਸੀਂ ਸਾਥ, ਸਗਲਾ ਸੰਗ ਆਪ ਬਣਾਈਆ। ਰੂਹ ਬੁਤ ਦੋਵੇਂ ਕਰ ਦੇ ਪਾਕ, ਖ਼ਾਕੀ ਖ਼ਾਕ ਮਿਲੇ ਵਡਿਆਈਆ। ਕਲਜੁਗ ਅੰਧੇਰੀ ਰਹਿਣ ਨਾ ਪਾਏ ਰਾਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਝਗੜਾ ਮੁੱਕ ਜਾਏ ਜਾਤ ਪਾਤ, ਵਰਨ ਗੋਤ ਵੰਡ ਨਾ ਕੋਇ ਵੰਡਾਈਆ। ਸਾਚੀ ਦੱਸ ਦੇ ਪ੍ਰੀਤੀ ਚਰਨ ਨਾਤ, ਚਰਨ ਕਵਲ ਇਕ ਸਰਨਾਈਆ। ਤੂੰ ਆਦਿ ਜੁਗਾਦੀ ਸ਼ਾਹੋ ਸ਼ਾਬਾਸ਼, ਪੁਰਖ ਅਬਿਨਾਸ਼ੀ ਅਬਿਨਾਸ਼ੀ ਕਰਤ ਤੇਰੇ ਹੱਥ ਵਡਿਆਈਆ। ਭਗਤ ਸੁਹੇਲੇ ਕਰ ਦਾਸੀ ਦਾਸ, ਸੇਵਕ ਸੇਵਾ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਾਤੀ ਵੇਖ ਵਖਾਈਆ।
ਜਨ ਭਗਤ ਕਹਿਣ ਪ੍ਰਭੂ ਵੇਖ ਆਪਣਾ ਪਰਦੇਸ, ਜੋ ਲੋਕਮਾਤ ਦਿਤਾ ਬਣਾਈਆ। ਜਿਥੇ ਆਵੇਂ ਨਿੱਤ ਨਵਿਤ ਕਰ ਅਵੱਲੜਾ ਵੇਸ, ਪੰਜ ਤੱਤ ਕਾਇਆ ਮਾਟੀ ਚੋਲਾ ਤਨ ਹੰਢਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇਂਦਾ ਰਿਹੋਂ ਸੰਦੇਸ਼, ਨਿਰਅੱਖਰ ਅੱਖਰ ਵਿਚ ਬਦਲਾਈਆ। ਕਲਮ ਸ਼ਾਹੀ ਕਾਗਜ਼ ਲਿਖੌਂਦਾ ਰਿਹੋਂ ਲੇਖ, ਕਾਤਬ ਹੋ ਕੇ ਕਰਮ ਕਮਾਈਆ। ਜਨ ਭਗਤਾਂ ਅੰਦਰ ਵੜ ਕੇ ਦਸਦਾ ਰਿਹੋਂ ਭੇਤ, ਪੜਦਾ ਉਹਲਾ ਆਪ ਉਠਾਈਆ। ਨਜ਼ਰੀ ਔਂਦਾ ਰਿਹੋਂ ਨੇਤ ਨੇਤ, ਨਿਝ ਨੇਤਰ ਕਰ ਰੁਸ਼ਨਾਈਆ। ਕਲਜੁਗ ਅੰਤ ਸਵਾਮੀ ਆਤਮ ਪਰਮਾਤਮ ਕਰ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਅੰਤ ਸੁਹੰਜਣਾ ਸੁਹਾਵਣਾ ਕਰ ਮਹੀਨਾ ਚੇਤ, ਚੇਤਨ ਸੁਰਤੀ ਭਗਤ ਕਰਾਈਆ। ਸਭ ਕੁਛ ਤੇਰੇ ਅੱਗੇ ਅਰਪਨ ਕੀਤਾ ਭੇਟ, ਆਤਮ ਪਰਮਾਤਮ ਤੇਰੀ ਝੋਲੀ ਪਾਈਆ। ਤੂੰ ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਬਣ ਖੇਵਟ ਖੇਟ, ਨਈਆ ਨੌਕਾ ਆਪਣੀ ਇਕ ਚੜ੍ਹਾਈਆ। ਧੁਰ ਫ਼ਰਮਾਣ ਸ੍ਰੀ ਭਗਵਾਨ ਸ਼ਬਦ ਅਗੰਮੀ ਦੇ ਸੰਦੇਸ਼, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਦ੍ਰਿੜਾਈਆ। ਗ੍ਰਹਿ ਮੰਦਰ ਤੇਰਾ ਤੱਕੀਏ ਮਹੱਲ ਅਟੱਲ ਉਚ ਮੁਨਾਰ ਏਕ, ਏਕੰਕਾਰ ਜਿਸ ਘਰ ਬੈਠਾ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਫੇਰਾ ਪਾਈਆ।
ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਧੁਰ ਮਿਹਰਵਾਨ, ਮਹਿਬੂਬ ਤੇਰੀ ਇਕ ਸਰਨਾਈਆ। ਬੁੱਧੀ ਤੋਂ ਪਰ੍ਹੇ ਦੇ ਗਿਆਨ, ਅੱਖਰਾਂ ਦੀ ਲੋੜ ਰਹੇ ਨਾ ਰਾਈਆ। ਧੁਰ ਦਾ ਮੰਦਰ ਵਖਾ ਮਕਾਨ, ਪੌੜ੍ਹੀ ਡੰਡਾ ਨਾ ਕੋਇ ਚੜ੍ਹਾਈਆ। ਝਗੜਾ ਚੁੱਕੇ ਜ਼ਿਮੀਂ ਅਸਮਾਨ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਬਿਨਾਂ ਅੱਖਾਂ ਤੋਂ ਪਰਤੱਖ ਨਜ਼ਰੀ ਆਏਂ ਸ੍ਰੀ ਭਗਵਾਨ, ਸਵੱਛ ਆਪਣੀ ਕਾਰ ਕਮਾਈਆ। ਬਿਨ ਤੇਰੀ ਕਿਰਪਾ ਲੋਕਮਾਤ ਕਿਸੇ ਨਾ ਹੋਵੇ ਕਲਿਆਣ, ਕਲਮਿਆਂ ਵਾਲੇ ਕਾਅਬੇ ਦੇਣ ਦੁਹਾਈਆ। ਤੂੰ ਪਰਵਰਦਿਗਾਰ ਸਾਂਝਾ ਯਾਰ ਮਾਲਕ ਹੱਕ ਮਕਾਨ, ਸਾਢੇ ਤਿੰਨ ਹੱਥ ਸਮਰੱਥ ਤੇਰੀ ਧਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇ ਵਰ, ਵਾਰਤਾ ਅਗਲੀ ਦੇ ਸਮਝਾਈਆ।
ਜਨ ਭਗਤ ਕਹਿਣ ਪ੍ਰਭ ਪਿਛਲਾ ਲੇਖਾ ਦੇ ਚੁਕਾ, ਪੂਰਬ ਰਹੇ ਨਾ ਰਾਈਆ। ਅਗਲੀ ਮੰਜ਼ਲ ਦੇ ਚੜ੍ਹਾ, ਜਿਥੇ ਵਸੇਂ ਬੇਪਰਵਾਹੀਆ। ਇਕੋ ਨੂਰ ਹੋਵੇ ਰੁਸ਼ਨਾ, ਦੀਆ ਬਾਤੀ ਨਾ ਕੋਇ ਜਗਾਈਆ। ਇਕੋ ਸਿੰਘਾਸਣ ਰਿਹਾ ਸੁਹਾ, ਸਾਹਿਬ ਸੁਲਤਾਨ ਡੇਰਾ ਲਾਈਆ। ਭਗਤਾਂ ਨਾਲ ਮਿਲ ਕੇ ਭਗਵਨ ਆਪਣੇ ਵਿਚ ਸਮਾ, ਸਮਾਪਤ ਹੋਵੇ ਖੇਲ ਜਗਤ ਲੋਕਾਈਆ। ਤੂੰ ਦਾਤਾ ਦਾਨੀ ਦਇਆਵਾਨ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਲਵਾਗਰ ਨੂਰ ਖ਼ੁਦਾ, ਮੁਕਾਮੇ ਹੱਕ ਡੇਰਾ ਲਾਈਆ। ਵਾਹਦ ਲਾਸ਼ਰੀਕ ਸਚ ਤੌਫੀਕ ਹਕ ਰਫੀਕ ਚਰਨ ਕਵਲ ਕਦਮੇ ਕਦੀਮ ਦੇ ਪਨਾਹ, ਸਹਾਰਾ ਇਕੋ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ
ਆਤਮ ਪਰਮਾਤਮ ਹੋਵੇ ਨਾ ਕਦੇ ਜੁਦਾ, ਜੁਜ਼ ਅੰਗ ਵੱਖਰੀ ਵੰਡ ਨਾ ਕੋਇ ਵੰਡਾਈਆ। (੨੬ ਚੇਤ ਸ਼ ਸੰ ੨ ਦਰਸ਼ਨ ਸਿੰਘ ਦੇ ਗ੍ਰਹਿ)
ਜਨ ਭਗਤ ਕਹੇ ਮੈਂ ਪ੍ਰਭ ਦਾ ਵੇਖਣਾ ਚਮਨ, ਦਵਾਰਾ ਸੋਹਣਾ ਸੋਭਾ ਪਾਈਆ। ਜਿਥੇ ਆਦਿ ਜੁਗਾਦਿ ਸਦਾ ਅਮਨ, ਅਗਨੀ ਅੱਗ ਨਾ ਕੋਇ ਤਪਾਈਆ। ਪੁਰਖ ਅਕਾਲ ਇਕੋ ਸਾਰੇ ਮੰਨਣ, ਨਿਉਂ ਨਿਉਂ ਬਿਨ ਸੀਸ ਸੀਸ ਝੁਕਾਈਆ। ਜਿਸ ਦੀ ਧਾਰ ਵਿਚੋਂ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਜੰਮਣ, ਜਨਮ ਲੈ ਕੇ ਸਰਗੁਣ ਰੂਪ ਬਦਲਾਈਆ। ਭੈ ਵਿਚ ਦੇਵਤ ਸੁਰ ਸਾਰੇ ਕੰਬਣ, ਸਿਰ ਸਕੇ ਨਾ ਕੋਇ ਉਠਾਈਆ। ਜਿਥੋਂ ਵਡਿਆਈ ਮਿਲੀ ਦੁਸ਼ਟ ਦਮਨ, ਦਾਮਨਗੀਰ ਦਾਮਨ ਲਿਆ ਫੜਾਈਆ। ਸੰਤ ਸੁਹੇਲੇ ਸੋਹਣੇ ਲੱਭਣ ਚੰਨਣ, ਸੁਗੰਧੀ ਸੋਹਣਾ ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇੜਾ ਆਏ ਬੰਨ੍ਹਣ, ਫੜ ਬਾਹੋਂ ਆਪ ਉਠਾਈਆ।
ਜਨ ਭਗਤ ਕਹਿਣ ਪ੍ਰਭ ਦਾ ਵੇਖਣਾ ਉਹ ਬਾਗ਼, ਜੋ ਨਿਰਗੁਣ ਹੋ ਕੇ ਰਿਹਾ ਲਗਾਈਆ। ਜਿਥੇ ਦੀਪਕ ਜਗੇ ਇਕ ਚਰਾਗ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਬਿਨਾਂ ਤੰਬੂਰੀ ਵੱਜਦੇ ਸਾਜ, ਬਿਨ ਲੋੜਾਂ ਨਾਦ, ਬਿਨ ਪੜ੍ਹਿਆਂ ਖੁਲ੍ਹਦਾ ਰਾਜ਼, ਬਿਨ ਸੁਣਿਆਂ ਹੋਏ ਸ਼ਨਵਾਈਆ। ਬਿਨ ਕੀਤਿਆਂ ਹੁੰਦਾ ਕਾਜ, ਕਰਮਾਂ ਦਾ ਲੇਖਾ ਜਾਏ ਚੁਕਾਈਆ। ਬਿਨ ਸੇਵਾ ਬਣਦਾ ਚਾਕ, ਚਾਕਰ ਹੋ ਕੇ ਫੇਰਾ ਪਾਈਆ। ਲੇਖਾ ਚੁਕੌਂਦਾ ਮਾਟੀ ਖ਼ਾਕ, ਖ਼ਾਲਸ ਘਰ ਵਖਾਈਆ। ਨਾਮ ਨਿਧਾਨ ਦੂਜਾ ਵਜਾ ਨਾਦ, ਨਾਦੀ ਸੁਤ ਲਏ ਉਠਾਈਆ। ਦੁਰਮਤ ਮੈਲ ਧੋ ਦਾਗ਼, ਦਰਦੀ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੱਸ ਕੇ ਧੁਰ ਦਾ ਇਕ ਸਮਾਜ, ਸਮੇਂ ਦਾ ਗੇੜਾ ਦਏ ਭੁਵਾਈਆ।
ਜਨ ਭਗਤ ਕਹੇ ਮੈਂ ਪ੍ਰਭ ਦਾ ਵੇਖਣਾ ਸਚ ਬਗ਼ੀਚਾ, ਬਾਗ਼ਬਾਨ ਜਿਥੇ ਇਕੋ ਨਜ਼ਰੀ ਆਈਆ। ਕੋਈ ਬੂਟਾ ਦਿਸੇ ਨਾ ਊਚਾ ਨੀਚਾ, ਇਕੋ ਰੰਗ ਰਿਹਾ ਵਖਾਈਆ। ਅੰਮ੍ਰਿਤ ਧਾਰ ਨਾਲ ਜਿਸ ਨੇ ਪ੍ਰੇਮ ਰਸ ਸੀਂਚਾ, ਸੁੱਚ ਸੰਜਮ ਰਿਹਾ ਸਮਝਾਈਆ। ਨਾਮ ਭੰਡਾਰਾ ਦੇ ਕੇ ਕਿਣਕਾ, ਕਿਰਨ ਕਿਰਨ ਕਰੇ ਰੁਸ਼ਨਾਈਆ। ਲਹਿਣਾ ਦੇਣਾ ਦੇਵੇ ਜਿਨ ਕਾ, ਜਮਾਂ ਤੋਂ ਲਏ ਛੁਡਾਈਆ। ਖੇਲ ਕਰੇ ਆਪਣਾ ਛਿਨ ਕਾ, ਸ਼ਹਿਨਸ਼ਾਹ ਹੋ ਕੇ ਵੇਖ ਵਖਾਈਆ। ਜਨ ਭਗਤਾਂ ਮੁਹੱਬਤ ਆਪਣੇ ਪ੍ਰੇਮ ਪੈਮਾਨੇ ਨਾਲ ਮਿਣਦਾ, ਮਿਣਤੀ ਗਿਣਤੀ ਹੋਰ ਨਾ ਕਿਸੇ ਸਮਝਾਈਆ। ਨਿਸ਼ਾਨਾ ਦੱਸ ਕੇ ਆਪਣੇ ਛੰਦ ਦਾ, ਚਿੰਤਾ ਕੂੜੀ ਦਏ ਚੁਕਾਈਆ। ਝਗੜਾ ਮੁਕਾ ਕੇ ਜੀਓ ਪਿੰਡ ਦਾ, ਘਰ ਸਾਚੇ ਦਏ ਬਹਾਈਆ । ਜਿਥੇ ਸ੍ਰੀ ਭਗਵਾਨ ਨੂੰ ਨਹੀਂ ਕੋਈ ਨਿੰਦ ਦਾ, ਨਿੰਦਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਸਦਾ ਬਖ਼ਸ਼ਿੰਦ ਦਾ, ਬਖ਼ਸ਼ਣਹਾਰ ਫੇਰਾ ਪਾਈਆ। (੧੬ ਜੇਠ ਸ਼ ਸੰ ੨ ਇੰਦਰੋ ਦੇਵੀ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭੂ ਸਹਾਰੇ ਤੱਕੇ ਸਚ ਸਤਿਗੁਰ ਦੇ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ। ਮਿਹਰਵਾਨ ਹੋ ਕੇ ਜਗਤ ਉਧਾਰ ਗ਼ਰੀਬ ਗ਼ੁਰਬੇ, ਦਰਦੀ ਹੋ ਕੇ ਦਰਦੀਆਂ ਦਰਦ ਵੰਡਾਈਆ। ਬਿਨ ਤੇਰੇ
ਪ੍ਰੇਮ ਸਾਰੇ ਹੋਏ ਮੁਰਦੇ, ਮੁੱਦਤਾਂ ਦੇ ਵਿਛੜੇ ਬੈਠੇ ਧਿਆਨ ਲਗਾਈਆ। ਬਿਨ ਤੇਰੇ ਗ੍ਰਹਿ ਦੂਜੇ ਘਰ ਮੂਲ ਨਾ ਤੁਰਦੇ, ਚਾਰ ਕੁੰਟ ਨਾ ਅੱਖ ਬਦਲਾਈਆ। ਰਾਗ ਦੱਸਦੇ ਆਪਣੀ ਸੁਰ ਦੇ, ਸੁਤਿਆਂ ਲੈ ਜਗਾਈਆ। ਵਿਛੋੜੇ ਮੇਟਦੇ ਪਿਛਲੇ ਅਨੰਦਪੁਰ ਦੇ, ਪੁਰੀਆਂ ਲੋਆਂ ਵਿਚੋਂ ਲੇਖਾ ਬਾਹਰ ਕਢਾਈਆ। ਅਸੀਂ ਮੂਰਖ ਹੋ ਕੇ ਸਾਰੇ ਰਹੇ ਭੁੱਲਦੇ, ਅਭੁੱਲ ਤੇਰੇ ਹੱਥ ਵਡਿਆਈਆ। ਬਿਨ ਤੇਰੇ ਦਰ ਤੋਂ ਰੁਲਦੇ, ਕੋਝਿਆਂ ਕਮਲਿਆਂ ਗਲੇ ਨਾ ਕੋਇ ਲਗਾਈਆ। ਤੂੰ ਟੁਕੜੇ ਖਾ ਕੇ ਚੁਲ੍ਹ ਚੁਲ੍ਹ ਦੇ, ਰਾਜੇ ਬਲ ਦਾ ਲੇਖਾ ਦੇ ਮੁਕਾਈਆ। ਅਸੀਂ ਭਗਤ ਓਸ ਕੁਲ ਦੇ, ਜਿਥੋਂ ਭਗਵਾਨ ਨਜ਼ਰੀ ਆਈਆ। ਸਾਡੀ ਸੇਵਾ ਦਾ ਸਾਨੂੰ ਮੁੱਲ ਦੇ, ਕੀਮਤ ਨਾਮ ਵਾਲੀ ਝੋਲੀ ਪਾਈਆ। ਬਿਨ ਤੇਰੀ ਕਿਰਪਾ ਤੇਰੇ ਤੋਲ ਕੋਈ ਨਾ ਤੁਲਦੇ, ਜਗਤ ਤਰਾਜ਼ੂ ਕੰਮ ਕਿਸੇ ਨਾ ਆਈਆ। ਸਾਨੂੰ ਮਾਣ ਦੇ ਓਸ ਕਮਲ ਫੁਲ ਦੇ, ਜੋ ਕਵਲ ਨੈਣ ਆਪਣੇ ਵਿਚ ਛੁਪਾਈਆ। ਟਿੱਕੇ ਲਾਈਏ ਤੇਰੀ ਸੱਚੀ ਧੂਲ ਦੇ, ਧੂੜ ਮਸਤਕ ਖ਼ਾਕ ਰਮਾਈਆ। ਰਾਹ ਤੱਕੀਏ ਤੇਰੇ ਸਚ ਅਸੂਲ ਦੇ, ਅਸਲ ਵਿਚ ਵਸਲ ਦੇ ਵਖਾਈਆ। ਝਗੜੇ ਮੁਕ ਜਾਣ ਗੁਰ ਅਵਤਾਰ ਪੈਗ਼ੰਬਰ ਰਸੂਲ ਦੇ, ਰਸਤਾ ਇਕੋ ਦੇ ਦ੍ਰਿੜਾਈਆ। ਜਿਥੇ ਭਗਤ ਭਗਵਾਨ ਇਕ ਦੂਜੇ ਨੂੰ ਕਬੂਲ ਦੇ, ਮਿਲ ਕੇ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਜਨ ਭਗਤ ਕਹੇ ਪ੍ਰਭ ਕਰੀਂ ਰੱਛਾ, ਰੱਛਕ ਹੋ ਕੇ ਵੇਖ ਵਖਾਈਆ। ਬਲ ਬਾਵਨ ਵਾਲੀ ਇੱਛਾ, ਸਭ ਦੀ ਲੇਖੇ ਦੇਣੀ ਲਗਾਈਆ। ਇਸ ਬਨ ਖੰਡ ਅੰਦਰ ਤੇਰਾਂ ਸੌ ਸਤਾਸੀ ਰਿਸ਼ੀ ਰਹਿੰਦਾ ਸੀ ਇਕੱਠਾ, ਇਕ ਮਨ ਹੋ ਕੇ ਇਕੋ ਧਿਆਨ ਲਗਾਈਆ। ਜਿਨ੍ਹਾਂ ਨੂੰ ਬਲ ਨੇ ਭੇਜੀਆਂ ਗੱਠਾਂ, ਗੰਢਾਂ ਨਾਲ ਬੁਲਾਈਆ। ਸਭ ਨੇ ਔਣਾ ਨੱਠਾ, ਭੱਜਣਾ ਵਾਹੋ ਦਾਹੀਆ। ਅਸਮੇਧ ਯਗ ਇਕ ਰਚਾ, ਰਚਨਾ ਕੀਤੀ ਬੇਪਰਵਾਹੀਆ। ਸੰਤ ਸਾਧ ਸੱਦਣਾ ਸੱਚਾ, ਸਚ ਮਿਲੇ ਵਡਿਆਈਆ। ਓਸੇ ਵੇਲੇ ਸਭ ਨੇ ਕਰ ਕੇ ਮਤਾ ਪੱਕਾ, ਇਰਾਦਾ ਲਿਆ ਬਣਾਈਆ। ਜਿਸ ਵੇਲੇ ਦਿਨ ਆਇਆ ਅੱਛਾ, ਭੱਜੇ ਵਾਹੋ ਦਾਹੀਆ। ਬਲ ਦਵਾਰੇ ਖਾ ਖਾ ਸਭ ਰੱਜਾ, ਖ਼ੁਸ਼ੀ ਖ਼ੁਸ਼ੀ ਢੋਲੇ ਗਾਈਆ । ਬਾਵਨ ਬੁੱਢਾ ਉਠ ਕੇ ਕੋਲ ਆਇਆ ਪਾਸੇ ਸੱਜਾ, ਡੰਗੋਰਾ ਸਹਿਜ ਦਿਤਾ ਹਲਾਈਆ। ਰਿਸ਼ੀਓ ਮੈਨੂੰ ਦਸੋ ਕਿਹੜੀ ਵਜਹ, ਜਿਸ ਨਾਲ ਪ੍ਰਭ ਨੂੰ ਮਿਲ ਕੇ ਸ਼ੁਕਰ ਮਨਾਈਆ। ਸਭ ਨੇ ਖੱਬਾ ਹੱਥ ਮਾਰ ਕੇ ਉਪਰ ਢਿੱਡਾਂ, ਹੋਕਾ ਦੇ ਕੇ ਦਿਤਾ ਜਣਾਈਆ। ਸਾਡਾ ਮੰਗਤਿਆਂ ਦਾ ਸੜ ਗਿਆ ਪਿੰਡਾ, ਪ੍ਰਭ ਨੂੰ ਖੋਜਿਆ ਥਾਉਂ ਥਾਈਂਆ। ਅਜੇ ਦਰਸ ਨਹੀਂ ਕਿਸੇ ਨੂੰ ਦਿੰਦਾ, ਨਜ਼ਰ ਕੋਇ ਨਾ ਪਾਈਆ। ਬਾਵਨ ਕਿਹਾ ਆਹ ਮੈਂ ਤੁਹਾਨੂੰ ਦੇਵਾਂ ਨੇਂਦਾ, ਸਤਿਜੁਗ ਦਾ ਤਰੇਤਾ ਤਰੇਤੇ ਦਾ ਦੁਆਪਰ ਦੁਆਪਰ ਦਾ ਕਲਜੁਗ ਕਲਜੁਗ ਦਾ ਅੰਤ ਖੇਲ ਭਗਵੰਤ ਸਹਿਜੇ ਦਿਆਂ ਸਮਝਾਈਆ। ਮੈਂ ਓਸ ਵੇਲੇ ਨਿਰਗੁਣ ਧਾਰ ਹੋ ਕੇ ਫਿਰ ਹੋਣਾ ਜੀਉਂਦਾ, ਜਾਗਰਤ ਜੋਤ ਰੂਪ ਵਖਾਈਆ। ਲਹਿਣਾ ਦੇਣਾ ਚੁਕਾਵਾਂ ਸਾਚੇ ਨੇਂਹੁ ਦਾ, ਨੇਹਕਰਮੀ ਹੋ ਕੇ ਦਿਆਂ ਦ੍ਰਿੜਾਈਆ। ਤੁਹਾਡੇ ਨਾਲ ਫੇਰ ਨਾਤਾ ਜੋੜਾਂ ਪਿਤਾ ਪਿਓ ਦਾ, ਪੁਰਖ ਅਕਾਲ ਵੇਸ ਵਟਾਈਆ। ਜਿਸ ਕੰਨਿਆਂ ਮੇਰੇ ਲਈ ਥਾਲ ਪਰੋਸਿਆ ਖੰਡ ਘਿਉ ਦਾ, ਚਾਰ ਭੈਣਾਂ ਪੰਜਵਾਂ ਰਲ ਕੇ ਛੋਟਾ ਵੱਡਾ ਭਾਈਆ। ਮੈਂ ਓਸ ਦਾ ਕੀਤਾ ਧੰਨ ਧੰਨਿਆਂ, ਖ਼ੁਸ਼ੀ ਵਿਚ ਖ਼ੁਸ਼ੀ ਦਿਤੀ ਬਦਲਾਈਆ। ਜਿਸ ਵੇਲੇ ਲੋਕਮਾਤ ਨਿਰਗੁਣ ਚੜ੍ਹਿਆ ਚੰਨਿਆ, ਜੋਤ ਨੂਰ ਹੋਵੇ ਰੁਸ਼ਨਾਈਆ। ਓਸ ਵੇਲੇ ਇਕ ਸ਼ਬਦ ਸੰਦੇਸ਼ਾ ਤੁਹਾਡੇ ਪਾਵਾਂ ਕੰਨਿਆਂ, ਕੰਨਾਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ।
ਸਾਰੇ ਰਿਖੀ ਕਰ ਕੇ ਨਿਮਸਕਾਰ, ਇਕ ਦੂਜੇ ਵਲ ਬੈਠੇ ਧਿਆਨ ਲਗਾਈਆ। ਬਾਵਨ ਕਿਹਾ ਤੁਹਾਡੇ ਨਹੀਂ ਕੁਛ ਅਖਤਿਆਰ, ਕਰਨ ਕਰਾਵਣਹਾਰ ਇਕੋ ਨਜ਼ਰੀ ਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਵਿਛੜਿਆਂ ਲਏ ਮਿਲਾਈਆ। ਤੁਸੀਂ ਰਾਜੇ ਬਲ ਦਾ ਖਾ ਕੇ ਅਹਾਰ, ਮਨ ਸ਼ਾਤ ਨਾ ਕੋਇ ਕਰਾਈਆ।
ਕਿਉਂ ਤੁਹਾਨੂੰ ਮਿਲਿਆ ਨਹੀਂ ਨਿਰੰਕਾਰ, ਮਨ ਵੱਜੀ ਨਾ ਸਚ ਵਧਾਈਆ। ਉਹ ਮੇਰੇ ਆਹ ਮੇਰੇ ਨਾਮ ਦਾ ਲਵੋ ਪਿਆਰ, ਤੁਹਾਡੇ ਹੱਥ ਦੇਵਾਂ ਫੜਾਈਆ। ਕਲਜੁਗ ਅੰਤ ਤੁਹਾਡੇ ਵਿਚੋਂ ਲਵਾਂ ਨਿਕਾਲ, ਇਹ ਮੇਰੇ ਹੱਥ ਵਡਿਆਈਆ। ਮੈਂ ਲੇਖੇ ਲੌਣਾ ਓਸ ਕੰਨਿਆਂ ਦਾ ਥਾਲ, ਜਿਸ ਦੇ ਪਿਛੇ ਘਰ ਘਰ ਜਾ ਕੇ ਗੁਰਮੁਖਾਂ ਦੇ ਭੋਗ ਲਗਾਈਆ। ਸਭ ਦਾ ਪੂਰਾ ਕਰਾਂ ਸਵਾਲ, ਲੇਖਾ ਸਭ ਦਾ ਦਿਆਂ ਚੁਕਾਈਆ। ਓਸ ਦਾ ਕਾਜ ਰਚਣਾ ਵਿਚ ਜਹਾਨ ਜਹਾਨ ਜਹਾਨ, ਜੁਗ ਓਸ ਨੂੰ ਸਕੇ ਨਾ ਕੋਇ ਪਰਨਾਈਆ। ਕੁਛ ਥੋੜ੍ਹਾ ਲੇਖਾ ਰੱਖਣਾ ਗੋਬਿੰਦ ਨਾਲ, ਪੜਦਾ ਪੜਦਿਆਂ ਵਿਚੋਂ ਟਿਕਾਈਆ। ਅੱਗੋਂ ਰਿਸ਼ੀ ਚਰਨਾਂ ਵਲ ਕਰ ਧਿਆਨ, ਸਾਰੇ ਨੀਰ ਵਹਾਈਆ। ਸਾਨੂੰ ਸਚ ਦੱਸ ਮਿਹਰਵਾਨ, ਕਿਸ ਬਿਧ ਏਥੇ ਇਕੱਠੇ ਲਏਂ ਕਰਾਈਆ। ਬਾਵਨ ਕਿਹਾ ਇਹ ਮੇਰਾ ਖੇਲ ਕਮਾਲ, ਜੁਗ ਜੁਗ ਮੇਰਾ ਭੇਵ ਕੋਇ ਨਾ ਪਾਈਆ। ਦੂਰ ਦੁਰਾਡੇ ਮੇਲਾਂ ਆਣ, ਡੇਰਾ ਜੰਗਲਾਂ ਵਿਚ ਲਗਾਈਆ। ਫੇਰ ਆਪਣੇ ਨਿਉਂਦੇ ਦਾ ਤੁਹਾਨੂੰ ਸਨੇਹਾ ਦੇਵਾਂ ਆਣ, ਰਿਸ਼ੀਆਂ ਦਾ ਰਿਸ਼ੀ ਚੇਲਾ ਸਿੰਘ ਨਾਲ ਮਿਲਾਈਆ। ਤੁਹਾਨੂੰ ਖਵਾਵਾਂ ਉਹ ਪਕਵਾਨ, ਜਿਸ ਦੇ ਨਾਲ ਮਿਲੇ ਭਗਵਾਨ, ਸੇਵਾ ਕਰੇ ਜਗਤ ਮਹਾਨ, ਬੱਚੇ ਬਣਾ ਕੇ ਗੋਦ ਉਠਾਈਆ। ਘਰ ਔਂਦਿਆਂ ਨੂੰ ਮੁੜ ਕੇ ਦੇ ਕੇ ਜੀਵਨ ਜਿੰਦਗੀ ਦਾ ਦਾਨ, ਤੁਹਾਡਾ ਅਗਲਾ ਲੇਖਾ ਕਰ ਪਰਵਾਨ, ਪਰਵਾਨੇ ਘਰ ਘਰ ਦਿਆਂ ਪੁਚਾਈਆ। ਜਨ ਭਗਤੋ ਤੁਸੀਂ ਖ਼ੁਸ਼ੀਆਂ ਨਾਲ ਖਾਇਓ ਆਣ, ਤੇਰਾਂ ਸੌ ਸਤਾਸੀਆਂ ਵਿਚੋਂ ਜਿਨ੍ਹਾਂ ਨੂੰ ਮਿਲਿਆ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲੇਖੇ ਕਾਰਨ ਸਭ ਨੂੰ ਆਇਆ ਉਠਾਣ, ਇਕੱਠਿਆਂ ਕਰ ਕੇ ਇਕੱਠਾ ਹੁਕਮ ਜਣਾਈਆ। (੧੯ ਜੇਠ ਸ਼ ਸੰ ੨ ਕੁਲਵੰਤ ਸਿੰਘ ਪਿੰਡ ਧੀਂਗਾ ਵਾਲੀ)
ਜਨ ਭਗਤ ਕਹਿਣ ਪ੍ਰਭ ਤੇਰੇ ਦਰ ਦੀਆਂ ਗੋਲੀਆਂ, ਗੋਲਕ ਕਾਇਆ ਨਾਮ ਦੇਣੀ ਭਰਾਈਆ। ਸਾਨੂੰ ਜਗਤ ਜਹਾਨ ਮਾਰੇ ਬੋਲੀਆਂ, ਅਨਬੋਲਤ ਦੇਣੀ ਮਾਣ ਵਡਿਆਈਆ। ਤੇਰਾ ਨਾਮ ਨਿਧਾਨਾ ਸੁਣੀਏ ਅਗੰਮਾ ਢੋਲੀਆਂ, ਢੋਲਾ ਆਪਣਾ ਦੇਣਾ ਸੁਣਾਈਆ। ਪ੍ਰੇਮ ਪ੍ਰੀਤੀ ਅੰਦਰ ਖੇਲੀਏ ਹੋਲੀਆਂ, ਲਾਲ ਗੁਲਾਲਾ ਰੰਗ ਚੜ੍ਹਾਈਆ। ਸਤਿ ਸਚ ਨਾਲ ਰੰਗ ਦੇ ਚੋਲੀਆਂ, ਚੋਜੀ ਪ੍ਰੀਤਮ ਹੋਣਾ ਸਹਾਈਆ। ਤੇਰੇ ਚਰਨ ਕਵਲ ਆਤਮਾ ਘੋਲ ਘੋਲੀਆਂ, ਘੋਲੀ ਘੋਲ ਘੁੰਮਾਈਆ। ਮਨੂਆ ਮਨ ਪਾਏ ਨਾ ਰੌਲੀਆਂ, ਮਨਸਾ ਕੂੜ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ।
ਜਨ ਭਗਤ ਕਹਿਣ ਪ੍ਰਭ ਸ਼ਬਦ ਨਾਦ ਸੁਣਾ ਬਿਨਾਂ ਕੰਨ, ਧੁੰਨ ਆਤਮਕ ਰਾਗ ਪ੍ਰਗਟਾਈਆ। ਮਨਸਾ ਕੂੜ ਮਿਟਾ ਦੇ ਮਨ, ਮਮਤਾ ਮੋਹ ਰਹੇ ਨਾ ਰਾਈਆ। ਭਾਗ ਲਗਾ ਦੇ ਕਾਇਆ ਮਾਟੀ ਤਨ, ਤਨ ਵਜੂਦ ਵੱਜੇ ਵਧਾਈਆ। ਨਿਰਗੁਣ ਨੂਰ ਚਾੜ੍ਹ ਦੇ ਚੰਨ, ਜੋਤੀ ਧਾਰ ਧਾਰ ਪ੍ਰਗਟਾਈਆ। ਭੇਵ ਖੁਲ੍ਹਾ ਦੇ ਹੰ ਬ੍ਰਹਮ, ਪਾਰਬ੍ਰਹਮ ਪਰਦਾ ਆਪ ਚੁਕਾਈਆ। ਭਗਤ ਸੁਹੇਲੇ ਬਣਾ ਲੈ ਜਨ, ਬਣ ਆਪ ਜਣੇਂਦੀ ਮਾਈਆ। ਵਸੇਰਾ ਹੋਵੇ ਬਿਨਾਂ ਛੱਪਰੀ ਛੰਨ, ਤੇਰੇ ਚਰਨ ਕਵਲ ਕਵਲ ਸਰਨਾਈਆ। ਸਤਿ ਸਚ ਦਾ ਸਾਡਾ ਹੋਵੇ ਧਰਮ, ਧਰਨੀ ਧਰਤ ਧਵਲ ਧੌਲ ਉਤੇ ਸੋਭਾ ਪਾਈਆ। ਪਿਆਰ ਮੁਹੱਬਤ ਦਾ ਬਖ਼ਸ਼ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਝਗੜਾ ਰਹੇ ਨਾ ਵਰਨ ਬਰਨ, ਆਤਮਕ ਧਾਰ ਦੇਣੀ ਵਡਿਆਈਆ। ਤੂੰ ਆਦਿ ਜੁਗਾਦੀ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਤੇਰੇ ਸੰਤ ਸੁਹੇਲੇ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਸੋਹੰ ਸਤਿ ਸਤਿ ਦਰਸਾਈਆ। ਤੇਰੀ ਧੁਰ ਦੀ ਮੰਜ਼ਲ ਚੜ੍ਹਨ, ਅੱਗੇ ਹੋ ਨਾ ਕੋਇ ਅਟਕਾਈਆ। ਲੇਖੇ ਲਾਉਣਾ
ਸੀਸ ਧੜਨ, ਪੰਜ ਤੱਤ ਆਪਣੇ ਸੰਗ ਮਿਲਾਈਆ। ਤੂੰ ਆਦਿ ਜੁਗਾਦੀ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਤੇਰੇ ਭੈ ਵਿਚ ਸਾਰੇ ਡਰਨ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ।
ਜਨ ਭਗਤ ਕਹਿਣ ਲੇਖੇ ਲਾ ਲੈ ਤਨ ਮਾਟੀ ਖ਼ਾਕ, ਵਜੂਦ ਤੇਰੇ ਚਰਨ ਟਿਕਾਈਆ। ਪੱਤਤਾਂ ਪੁਨੀਤ ਹੋ ਕੇ ਕਰ ਪਾਕ, ਦੁਰਮਤ ਮੈਲ ਧੁਵਾਈਆ। ਬੰਦ ਕੁਵਾੜੀ ਖੋਲ੍ਹ ਦੇ ਤਾਕ, ਬਜ਼ਰ ਕਪਾਟੀ ਕੁੰਡਾ ਲਾਹੀਆ। ਸ਼ਬਦ ਘੋੜੇ ਚੜ੍ਹਾ ਰਾਕ, ਜਗਤ ਜਹਾਨ ਬਾਹਰ ਦੁੜਾਈਆ। ਆਤਮ ਪਰਮਾਤਮ ਰਹੇ ਸਾਕ, ਨਾਤਾ ਤੁਟ ਕਦੇ ਨਾ ਜਾਈਆ। ਗ਼ਰੀਬ ਨਿਮਾਣਿਆਂ ਪੁੱਛ ਵਾਤ, ਕੋਝੇ ਕਮਲਿਆਂ ਹੋ ਸਹਾਈਆ। ਧਰਮ ਦੀ ਧਾਰ ਬਖ਼ਸ਼ ਦੇ ਦਾਤ, ਦੌਲਤ ਇਕੋ ਨਾਮ ਵਰਤਾਈਆ। ਅੰਦਰੋਂ ਮੇਟ ਅੰਧੇਰੀ ਰਾਤ, ਨੂਰੀ ਚੰਦ ਕਰ ਰੁਸ਼ਨਾਈਆ। ਅੱਠੇ ਪਹਿਰ ਰਹੇ ਪ੍ਰਭਾਤ, ਘੜੀ ਪਲ ਨਾ ਵੰਡ ਵੰਡਾਈਆ। ਤੂੰ ਸਭ ਦਾ ਪਿਤਾ ਮਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ।
ਜਨ ਭਗਤ ਕਹਿਣ ਪ੍ਰਭ ਸਾਡਾ ਅੰਤਸ਼ਕਰਨ ਕਰ ਪਵਿੱਤ, ਮਿਹਰਵਾਨ ਦਇਆ ਕਮਾਈਆ। ਆਤਮ ਧਾਰ ਬਖ਼ਸ਼ ਦੇ ਹਿਤ, ਹਿਤਕਾਰੀ ਹੋਣਾ ਧੁਰਦਰਗਾਹੀਆ। ਠਗੋਰੀ ਮਨ ਕਰੇ ਨਾ ਚਿਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਤੇਰਾ ਦਰਸ਼ਨ ਹੋਵੇ ਨਿੱਤ, ਨਵਿਤ ਵੱਜਦੀ ਰਹੇ ਵਧਾਈਆ। ਲੇਖੇ ਲਾਉਣੀ ਬੂੰਦ ਰਿਤ, ਦਰ ਠਾਂਡੇ ਮੰਗ ਮੰਗਾਈਆ। ਤੇਰੇ ਚਰਨ ਕਵਲ ਉਤੇ ਧਵਲ ਜਾਈਏ ਲਿਟ, ਲਿਟਾਂ ਖੋਲ੍ਹ ਕੇ ਸਾਡੀ ਦੁਹਾਈਆ। ਮਨਸਾ ਸਚ ਦੁਵਾਰੇ ਜਾਵੇ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਝਗੜਾ ਮਿਟਾ ਦੇ ਪੱਥਰ ਇੱਟ, ਪਾਹਿਨਾ ਸੀਸ ਨਾ ਕੋਇ ਨਿਵਾਈਆ। ਹਉਂ ਵਾਰੀ ਵਿਟੋ ਵਿਟ, ਆਪਣਾ ਆਪ ਭੇਟ ਕਰਾਈਆ। ਸਾਡੀ ਸੁਹੰਜਣੀ ਕਰਦੇ ਥਿਤ, ਘੜੀ ਪਲ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪ੍ਰਭ ਤੇਰੀ ਬੇਪ੍ਰਵਾਹੀਆ। (੧੬ ਮਾਘ ਸ਼ ਸੰ ਨੌਂ ਅਰਜਨ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਸਾਡੇ ਅੰਤਰ ਮੇਟ ਦੇ ਦੁੱਖ, ਨਿਰੰਤਰ ਤੇਰਾ ਧਿਆਨ ਲਗਾਈਆ। ਜਗਤ ਕਲਪਣਾ ਰਹੇ ਨਾ ਭੁੱਖ, ਤ੍ਰਿਸ਼ਨਾ ਤਾਮਸ ਨਾ ਕੋਇ ਸਤਾਈਆ। ਲੇਖੇ ਲਾ ਲੈ ਆਪਣਾ ਬੂਟਾ ਰੁੱਖ, ਗਰਭਵਾਸ ਨਾ ਫੇਰ ਭੁਵਾਈਆ। ਤੇਰੀ ਸੁਖਣਾ ਰਹੇ ਸੁੱਖ, ਸੁੱਖ ਸਾਗਰ ਰੂਪ ਬੇਪਰਵਾਹੀਆ। ਸਾਡਾ ਉਜਲਾ ਕਰਨਾ ਮੁਖ, ਦੁਰਮਤ ਮੈਲ ਧੁਵਾਈਆ। ਲੇਖੇ ਲਾਉਣਾ ਮਾਨਸ ਜਨਮ ਮਾਨੁੱਖ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ।
ਜਨ ਭਗਤ ਕਹਿਣ ਪ੍ਰਭ ਤੇਰਾ ਹੋਵੇ ਸਚ ਸੰਜੋਗ, ਮਿਲਣੀ ਹਰਿ ਜਗਦੀਸ਼ ਕਰਾਈਆ। ਦਰਸ਼ਨ ਕਰੀਏ ਨਿੱਤ ਅਮੋਘ, ਬਿਨ ਨੇਤਰਾਂ ਦਰਸ਼ਨ ਪਾਈਆ। ਤੇਰੇ ਪ੍ਰੇਮ ਦੀ ਚੁਗੀਏ ਚੋਗ, ਚੁਗਲੀ ਨਿੰਦਿਆ ਜਗਤ ਤਜਾਈਆ। ਚਿੰਤਾ ਹਰਖ ਰਵੇ ਨਾ ਸੋਗ, ਗ਼ਮੀ ਗ਼ਮਖਾਰ ਦੇਣੀ ਮਿਟਾਈਆ । ਵਿਛੋੜਾ ਰਹੇ
ਨਾ ਕੋਇ ਵਿਜੋਗ, ਵਿਛੜਿਆਂ ਮੇਲ ਮਿਲਾਈਆ। ਸਚ ਦੁਵਾਰ ਦੀ ਮਾਣੀਏ ਮੌਜ, ਮਜਲਸ ਤੇਰੇ ਨਾਲ ਰਖਾਈਆ। ਸਭ ਦੀ ਲੇਖੇ ਲਾੳਣੀ ਔਧ, ਆਯੂ ਤੇਰੇ ਚਰਨ ਟਿਕਾਈਆ। ਭੇਵ ਅਭੇਦ ਦੱਸਣਾ ਅਗਾਧ ਬੋਧ, ਬੁੱਧੀ ਤੋਂ ਪਰੇ ਸਮਝਾਈਆ। ਸਾਡਾ ਹਿਰਦਾ ਦੇਣਾ ਸੋਧ, ਸ਼ੁਧ ਆਪੇ ਲੈਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ।
ਜਨ ਭਗਤ ਕਹਿਣ ਪ੍ਰਭ ਸਾਡੀ ਦੁਰਮਤ ਮੈਲ ਧੋ, ਪੱਤਤ ਪੁਨੀਤ ਬਣਾਈਆ। ਨਾਮ ਸਮਝਾ ਦੇ ਸੋਹੰ ਸੋ, ਸੋ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਹਰਿ ਪੁਰਖ ਨਿਰੰਜਣ ਆਪੇ ਹੋ, ਪਰਦਾ ਪਰਦਿਆਂ ਵਿਚੋਂ ਦੇਣਾ ਉਠਾਈਆ। ਏਕੰਕਾਰ ਸਚ ਪਿਆਰ ਬਖ਼ਸ਼ਣਾ ਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਆਦਿ ਨਿਰੰਜਣ ਕਰ ਕੇ ਲੋਅ, ਲੋਇਣ ਤੀਜਾ ਦੇਣਾ ਖੁਲ੍ਹਾਈਆ । ਅਬਿਨਾਸ਼ੀ ਕਰਤੇ ਪੰਚ ਵਿਕਾਰਾ ਮੇਟਣਾ ਮੋਹ, ਗ੍ਰੋਹ ਰਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਅੰਮ੍ਰਿਤ ਰਸ ਦੇਣਾ ਚੋਅ, ਨਿਝਰ ਝਿਰਨਾ ਆਪ ਝਿਰਾਈਆ। ਪਾਰਬ੍ਰਹਮ ਬ੍ਰਹਮ ਧਾਰ ਆਪੇ ਹੋ, ਨਿਰਗੁਣ ਨਿਰਗੁਣ ਲੈਣਾ ਮਿਲਾਈਆ। ਸਤਿਗੁਰ ਸ਼ਬਦ ਲਹਿਣਾ ਦੇਣਾ ਚੁਕਾਉਣਾ ਇਕ ਦੋ, ਦੂਆ ਏਕੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੇ ਨਾਮ ਦਾ ਢੋਆ ਦੇਣਾ ਢੋਅ, ਵਸਤ ਅਗੰਮ ਕਾਇਆ ਅੰਤਰ ਆਪ ਟਿਕਾਈਆ। (੧੬ ਮਾਘ ਸ਼ ਸੰ ਨੌਂ ਗੁਰਬਖ਼ਸ਼ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਅਸੀਂ ਕੂਕ ਸੁਣਾਈਏ ਉਠਾ ਕੇ ਬਾਹੀਂਆ , ਹੱਥ ਹੱਥਾਂ ਨਾਲ ਮਿਲਾਈਆ। ਕਿਰਪਾ ਕਰ ਅਗੰਮੜੇ ਗੁਸਾਈਂਆ, ਗੋਦੀ ਆਪਣੀ ਲੈਣਾ ਟਿਕਾਈਆ। ਸਾਡੀਆਂ ਲੇਖੇ ਲੌਣੀਆਂ ਜਗਤ ਕਿਰਸਾਣੀ ਵਾਹੀਆਂ, ਵਾਹਵਾ ਤੇਰੀ ਬੇਪਰਵਾਹੀਆ। ਮੇਲ ਬਣਾਉਣਾ ਭੈਣਾ ਭਾਈਆਂ, ਭਾਰ ਸੀਸ ਨਾ ਕਿਸੇ ਟਿਕਾਈਆ। ਜੇ ਤੂੰ ਮਾਣ ਦੁਵਾਇਆ ਜਗਤ ਬਛੜੇ ਗਾਈਆਂ, ਕਾਹਨ ਰੂਪ ਦਰਸਾਈਆ। ਜੇ ਜੋੜ ਜੁੜਾਇਆ ਝੀਵਰ ਛੀਂਬੇ ਨਾਈਆਂ, ਗੋਬਿੰਦ ਸੰਗ ਬਣਾਈਆ। ਸੋ ਸੁਵਾਮੀ ਅੰਤਰਜਾਮੀ ਸਾਡੇ ਅੰਦਰ ਕਰ ਸਫ਼ਾਈਆ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਪ੍ਰੀਤਾਂ ਤੇਰੇ ਨਾਲ ਲਾਈਆਂ, ਪ੍ਰੀਤਮ ਲੈਣੀਆਂ ਤੋੜ ਨਿਭਾਈਆ। ਸਾਡੀਆਂ ਰੂਹਾਂ ਹੋਣ ਨਾ ਕਦੇ ਪਰਾਈਆਂ, ਪਰਮ ਪੁਰਖ ਆਪਣੇ ਗ੍ਰਹਿ ਟਿਕਾਈਆ। ਬ੍ਰਿਹੋਂ ਵਿਛੋੜੇ ਵਿਚ ਸਾਡੀਆਂ ਨਿਕਲੀਆਂ ਧਾਹੀਂਆ, ਆਹ ਭਰ ਕੇ ਦਈਏ ਸੁਣਾਈਆ। ਸਾਨੂੰ ਮਾਰਗ ਲਾਵੀਂ ਭੁਲਿਆਂ ਰਾਹੀਆਂ, ਰਹਿਬਰ ਰਸਤਾ ਇਕ ਵਿਖਾਈਆ। ਝਗੜਾ ਰਹੇ ਨਾ ਥਲ ਅਸਗਾਹੀਆਂ, ਜਲ ਥਲ ਮਹੀਅਲ ਪਾਰ ਕਰਾਈਆ। ਮਨ ਵਿਚ ਨਾ ਰਹਿਣ ਬੁਰਾਈਆਂ, ਬੁਰਿਆਰਾਂ ਪੰਧ ਮੁਕਾਈਆ। ਤੇਰੀਆਂ ਤੁਕਾਂ ਤੂੰ ਮੇਰਾ ਮੈਂ ਤੇਰਾ ਗਾਈਆਂ, ਇਕੋ ਨਾਮ ਸ਼ਨਵਾਈਆ। ਸਾਡਾ ਲੇਖਾ ਪਾਰ ਕਰਦੇ ਸ਼ਰਅ ਵਾਲੇ ਵਿਚੋਂ ਕਸਾਈਆਂ, ਕਸਮਾਂ ਖਾ ਕੇ ਦਈਏ ਸੁਣਾਈਆ। ਅਸਾਂ ਜਗਤ ਵਾਸ਼ਨਾ ਢੇਰੀਆਂ ਢਾਈਆਂ, ਢਈਆ ਗੋਬਿੰਦ ਦਏ ਗੁਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ।
ਜਨ ਭਗਤ ਕਹਿਣ ਪ੍ਰਭੂ ਅਸੀਂ ਤੇਰੀਆਂ ਆਸਾਂ ਰੱਖੀਆਂ, ਓਟ ਇਕ ਅਕਾਲ ਰਖਾਈਆ। ਆਤਮ ਧਾਰ ਧਰਮ ਦੀਆਂ ਸਖੀਆਂ, ਕਾਹਨ ਲੈਣਾ ਆਪ ਪ੍ਰਨਾਈਆ। ਕੀਮਤ ਪਾਉਣੀ ਕਰੋੜ ਕਰੋੜੀ ਲੱਖੀਆਂ, ਕੱਖਾਂ ਰੰਗ ਰੰਗਾਈਆ । ਤੇਰੇ ਪ੍ਰੇਮ ਪਿਆਰ ਵਿਚ ਹੋਵਣ ਰੱਤੀਆਂ, ਰੰਗ ਇਕੋ ਦੇਣਾ ਚੜ੍ਹਾਈਆ। ਮਸਤੀ
ਵਿਚ ਹੋਵਣ ਮੱਤੀਆਂ, ਖ਼ੁਸ਼ੀਆਂ ਢੋਲੇ ਗਾਈਆ। ਅੰਦਰ ਵਾਸਨਾ ਰਹਿਣ ਨਾ ਰੱਤੀਆਂ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਕਲਜੁਗ ਕੂੜੇ ਹਿੱਸੇ ਮੇਟਣੇ ਪੱਤੀਆਂ, ਪਤਿਪਰਮੇਸ਼ਵਰ ਹੋਣਾ ਸਹਾਈਆ। ਸਾਡੇ ਅੰਦਰ ਜਗਾ ਦੇ ਨੂਰ ਦੀਆਂ ਬੱਤੀਆਂ, ਅੰਧ ਅੰਧੇਰ ਦੇਣਾ ਗੁਵਾਈਆ। ਅਸੀਂ ਤੇਰੇ ਸੱਥਰ ਲੱਥੀਆਂ, ਯਾਰੜੇ ਹੋਣਾ ਆਪ ਸਹਾਈਆ। ਸਾਡੀਆਂ ਕਲਪਣਾ ਜਾਣ ਮਥੀਆਂ, ਮਥਨ ਕਰਨਾ ਚਾਈਂ ਚਾਈਂਆ। ਸਚ ਸਰਨਾਈ ਸਰਨਗਤ ਲੱਥੀਆਂ, ਧੂੜੀ ਖ਼ਾਕ ਰਮਾਈਆ। ਕਲਜੁਗ ਅੰਤਮ ਹੋ ਕੇ ਇਕੱਠੀਆਂ, ਦਰ ਤੇਰੇ ਵਾਸਤਾ ਪਾਈਆ। ਫਿਰਨਾ ਪਏ ਨਾ ਅੱਠ ਸਠੀਆਂ, ਤੀਰਥਾਂ ਤੱਟਾਂ ਨਾ ਕੋਇ ਭੁਵਾਈਆ। ਝਗੜਾ ਮੁਕਾ ਦੇ ਮੰਦਰ ਮੱਠੀਆਂ, ਕਾਅਬਿਆਂ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਪੜ੍ਹਾ ਦੇ ਪੱਟੀਆਂ, ਪਾਟਲ ਤੇਰੀ ਓਟ ਤਕਾਈਆ। ਵਣਜ ਕਰਾ ਦੇ ਸਾਚੇ ਹੱਟੀਆਂ, ਹਟਵਾਣਾ ਇਕੋ ਨਜ਼ਰੀ ਆਈਆ। ਤੇਰੇ ਬ੍ਰਿਹੋਂ ਵੈਰਾਗ ਵਿਚ ਸਾਰੀਆਂ ਜਾਣ ਫਟੀਆਂ, ਘਾਓ ਆਪਣਾ ਨਾਮ ਲਗਾਈਆ। ਚੁਰਾਸੀ ਡੋਰਾਂ ਜਾਵਣ ਕੱਟੀਆਂ, ਤੰਦੀ ਆਪਣੇ ਨਾਲ ਬੰਧਾਈਆ। ਸਾਡੀਆਂ ਪਵਿੱਤਰ ਕਰ ਦੇ ਕਾਇਆ ਮਟੀਆਂ, ਮਟਕੇ ਅੰਮ੍ਰਿਤ ਜਲ ਭੁਵਾਈਆ। ਅਸੀਂ ਆਸਾਂ ਤੇਰੇ ਤੇ ਸੱਟੀਆਂ, ਤੇਰੀ ਆਸ ਰਖਾਈਆ। ਚਰਨ ਕਵਲ ਹੋਈਆਂ ਇਕੱਠੀਆਂ, ਦਰ ਠਾਂਡੇ ਸੋਭਾ ਪਾਈਆ। ਆਤਮ ਧਾਰ ਨਿਰਗੁਣ ਤੇਰੇ ਦਰ ਤੇ ਢੱਠੀਆਂ, ਬਿਨ ਸੀਸ ਸੀਸ ਜਗਦੀਸ਼ ਨਿਵਾਈਆ। ਸਾਡੇ ਨਾਲ ਕਰ ਲੈ ਪੱਕੀਆਂ, ਮਤਾ ਆਪਣਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਸ਼ਨ ਕਰ ਕਰ ਜਨ ਭਗਤ ਧਾਰਾਂ ਅੰਤਰ ਹੱਸੀਆਂ, ਹੱਸ ਹੱਸ ਤੇਰੀ ਖ਼ੁਸ਼ੀ ਬਣਾਈਆ। (੧੬ ਮਾਘ ਸ਼ ਸੰ ਨੌਂ ਚੰਨਣ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਤੇਰੇ ਗਾਈਏ ਗੀਤ, ਗੋਬਿੰਦ ਤੇਰਾ ਨਾਮ ਵਡਿਆਈਆ। ਸਤਿ ਸਚ ਸਮਝਾਉਣੀ ਰੀਤ, ਰੀਤੀਵਾਨ ਆਪਣੀ ਦਇਆ ਕਮਾਈਆ। ਨਿਰਗੁਣ ਧਾਰ ਬਣਨਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਕਾਇਆ ਕਰਨੀ ਠਾਂਡੀ ਸੀਤ, ਅਗਨੀ ਤੱਤ ਬੁਝਾਈਆ। ਭੇਵ ਚੁਕਾ ਦੇ ਮੰਦਰ ਮਸੀਤ, ਮਠ ਸ਼ਿਵਾਲਿਆਂ ਪੰਧ ਮੁਕਾਈਆ। ਸਭ ਦੀ ਪਵਿੱਤਰ ਕਰੀਂ ਨੀਤ, ਦੁਵੈਤ ਰਹਿਣ ਕੋਇ ਨਾ ਪਾਈਆ। ਹਿਰਦੇ ਸੁਵਾਮੀ ਵਸਣਾ ਚੀਤ, ਚੇਤਨ ਹਰਿਜਨ ਲੈਣੇ ਕਰਾਈਆ। ਆਪਣਾ ਭੇਵ ਖੋਲ੍ਹਣਾ ਅਨਡੀਠ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਧੁਰ ਦਾ ਰੰਗ ਚਾੜ੍ਹਨਾ ਬਸੀਠ, ਲੋਕਮਾਤ ਉਤਰ ਕਦੇ ਨਾ ਜਾਈਆ। ਝਗੜਾ ਮੁਕਾਉਣਾ ਹਸਤ ਕੀਟ, ਊਚਾਂ ਨੀਚਾਂ ਗੋਦ ਟਿਕਾਈਆ। ਤੇਰਾ ਭਾਣਾ ਲੱਗੇ ਮੀਠ, ਮਿੱਠੜੇ ਸੁਵਾਮੀ ਦੇਣੀ ਵਡਿਆਈਆ। ਮਨਸਾ ਕੂੜ ਰਹੇ ਨਾ ਮੀਠ, ਅੰਮ੍ਰਿਤ ਰਸ ਦੇਣਾ ਚਖਾਈਆ। ਘਟ ਸੁਵਾਮੀ ਵੱਸਣਾ ਭੀਤ, ਭੀਤਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਾਰਬ੍ਰਹਮ ਪ੍ਰਭ ਆਸਾ ਪੂਰ ਕਰਾਈਆ।
ਜਨ ਭਗਤ ਕਹਿਣ ਪ੍ਰਭ ਤੇਰਾ ਅੰਤਰ ਹੋਏ ਵਸੇਰਾ, ਸ੍ਰੀ ਭਗਵਾਨ ਵਿਸਰ ਕਦੇ ਨਾ ਜਾਈਆ। ਪੰਧ ਮੁਕਾਉਣਾ ਦੂਰ ਨੇਰਾ, ਨੇਰਨ ਨੇਰਾ ਨਜ਼ਰੀ ਆਈਆ। ਸਭ ਦੇ ਅੰਤਰ ਹੋਏ ਚਾਓ ਘਨੇਰਾ, ਖ਼ੁਸ਼ੀਆਂ ਰੰਗ ਰੰਗਾਈਆ। ਢੋਲਾ ਗਾਵਣ ਤੂੰ ਮੇਰਾ ਮੈਂ ਤੇਰਾ, ਇਕੋ ਰਾਗ ਅਲਾਈਆ। ਭੇਵ ਚੁਕਾਉਣਾ ਸੰਝ ਸਵੇਰਾ, ਰੁਤੜੀ ਆਪਣਾ ਸੰਗ ਬਣਾਈਆ। ਜਗਤ ਜਹਾਨ ਨਾ ਰਹੇ ਅੰਧੇਰਾ, ਅੰਤਸ਼ਕਰਨ ਕਰਨੀ ਸਫ਼ਾਈਆ। ਕਲਜੁਗ ਅੰਤਮ ਬੰਨ੍ਹਣਾ ਬੇੜਾ, ਨਈਆ ਨੌਕਾ ਨਾ ਕੋਇ ਡੁਬਾਈਆ। ਚੁਰਾਸੀ ਵਾਲਾ ਕੱਟਣਾ ਗੇੜਾ, ਚੱਕਰਾਂ ਵਿਚ ਨਾ ਕੋਇ ਭੁਵਾਈਆ। ਭਾਗ ਲਗਾਉਣਾ ਸਾਢੇ ਤਿੰਨ ਹੱਥ ਕਾਇਆ ਖੇੜਾ, ਖਿੜਕੀ ਅੰਦਰੋਂ ਆਪ ਖੁਲ੍ਹਾਈਆ। ਸ਼ਰਅ ਕੂੜ ਦਾ ਕੱਟਣਾ ਜੇੜਾ, ਤੰਦੀ ਡੋਰ ਨਾ ਕੋਇ ਬੰਧਾਈਆ। ਅੰਤਮ ਕਰਨਾ ਹੱਕ ਨਬੇੜਾ,
ਹਕੀਕਤ ਦੇ ਮਾਲਕ ਹੋਣਾ ਆਪ ਸਹਾਈਆ। ਕਲਜੁਗ ਵਕਤ ਬੀਤਿਆ ਬਥੇਰਾ, ਆਪਣਾ ਪੰਧ ਮੁਕਾਈਆ। ਬਿਨ ਤੇਰੀ ਕਿਰਪਾ ਰੂਪ ਸਚ ਦਿਸੇ ਨਾ ਗੁਰੂ ਚੇਰਾ, ਚੇਲਾ ਗੁਰ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ।
ਜਨ ਭਗਤ ਕਹਿਣ ਪ੍ਰਭ ਸਾਡਾ ਮੇਟ ਅੰਧੇਰਾ ਅੰਧ, ਅਗਿਆਨ ਰਹੇ ਨਾ ਰਾਈਆ। ਅਗਲਾ ਪਿੱਛਲਾ ਚੁਕਾ ਪੰਧ, ਪਾਂਧੀ ਪੰਧ ਵਿਚ ਨਾ ਕੋਇ ਭੁਵਾਈਆ। ਨਿਝ ਆਤਮ ਦੇ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਸਦ ਤੇਰਾ ਗਾਈਏ ਛੰਦ, ਸੋਹੰ ਢੋਲਾ ਧੁਰਦਰਗਾਹੀਆ। ਦਰ ਠਾਂਡੇ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਦੇਵਣਹਾਰ ਗੁਸਾਈਂਆ। ਗ਼ਰੀਬ ਨਿਮਾਣਿਆਂ ਲਾਉਣਾ ਅੰਗ, ਹੋਣਾ ਆਪ ਸਹਾਈਆ। ਤੇਰੀ ਸੋਈਏ ਸੇਜ ਪਲੰਘ, ਸੁੱਖ ਆਸਣ ਦੇਣਾ ਲਿਟਾਈਆ। ਜਿਥੇ ਤੇਰੇ ਨਾਮ ਦਾ ਵੱਜੇ ਮਰਦੰਗ, ਅਨਾਦੀ ਧੁੰਨ ਕਰੇ ਸ਼ਨਵਾਈਆ। ਅੰਮ੍ਰਿਤ ਧਾਰ ਵਹੇ ਅਗੰਮੀ ਗੰਗ, ਜਗਤ ਸੁਰਸਤੀ ਦੀ ਲੋੜ ਨਾ ਕੋਇ ਵਖਾਈਆ। ਸਦਾ ਸੁਹੇਲੇ ਇਕ ਇਕੇਲੇ ਇਹੋ ਮੰਗ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ । ਦੀਨ ਦਿਆਲ ਦਇਆਨਿਧ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦੁਵਾਰੇ ਨਿਰਗੁਣ ਧਾਰ ਆਉਣਾ ਲੰਘ, ਆਪ ਆਪਣੀ ਦਇਆ ਕਮਾਈਆ। (੧੬ ਮਾਘ ਸ਼ ਸੰ ਨੌਂ ਜਗੀਰ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਤੇਰੇ ਅਨਾਦੀ ਬੱਚੇ, ਬਚਪਨ ਤੇਰੀ ਝੋਲੀ ਪਾਈਆ। ਲੇਖੇ ਲਾ ਲੈ ਕਾਇਆ ਮਾਟੀ ਭਾਂਡੇ ਕੱਚੇ, ਕੰਚਨ ਗੜ੍ਹ ਦੇ ਸੁਹਾਈਆ। ਧੁਰ ਦੇ ਪਿਆਰ ਬਖ਼ਸ਼ ਦੇ ਸੱਚੇ, ਸੁੱਚ ਸੰਜਮ ਨਾਲ ਮਿਲਾਈਆ। ਮਨੂਆ ਉਠ ਨਾ ਦਹਿ ਦਿਸ਼ ਨੱਚੇ, ਚਾਰ ਕੁੰਟ ਨਾ ਉਠ ਉਠ ਧਾਹੀਆ। ਕਲਜੁਗ ਅਗਨੀ ਤੱਤ ਮੂਲ ਨਾ ਮੱਚੇ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਸਤਿ ਸਤਿ ਦੀ ਬਖ਼ਸ਼ ਸਤੇ, ਸਤਿ ਸਤਿਵਾਦੀ ਹੋਣਾ ਸਹਾਈਆ। ਤੇਰੇ ਨਾਮ ਵਿਚ ਰਹੀਏ ਮਤੇ, ਰਤਨ ਅਮੋਲਕ ਹੀਰੇ ਲੈ ਬਣਾਈਆ। ਤੇਰੇ ਸਦਾ ਜੈਕਾਰੇ ਡੰਕੇ ਵੱਜਣ ਫਤਿਹ, ਸਿਰ ਸਕੇ ਨਾ ਕੋਇ ਉਠਾਈਆ। ਕੂੜੀ ਕਿਰਿਆ ਸਾਡੇ ਅੰਦਰੋਂ ਕਰਦੇ ਹੱਤੇ, ਹਤਿਆਰਾ ਰੂਪ ਨਜ਼ਰ ਕੋਇ ਨਾ ਆਈਆ। ਅਸੀਂ ਤੇਰੇ ਸੱਥਰ ਲੱਥੇ, ਤੇਰੀ ਓਟ ਤਕਾਈਆ। ਗਾਈਏ ਤੇਰੀ ਕਥੇ, ਕਥਨੀ ਨਾਲ ਸਿਫ਼ਤ ਸਲਾਹੀਆ। ਚਰਨ ਕਵਲ ਟੇਕੀਏ ਮੱਥੇ, ਮਸਤਕ ਧੂੜੀ ਖ਼ਾਕ ਰਮਾਈਆ। ਤੂੰ ਸਾਹਿਬ ਪੁਰਖ ਸਮਰੱਥੇ, ਹਰਿ ਕਰਤਾ ਧੁਰਦਰਗਾਹੀਆ। ਸਾਡੇ ਸਗਲ ਵਸੂਰੇ ਜਾਇਣ ਲੱਥੇ, ਦਰ ਤੇਰਾ ਦਰਸ਼ਨ ਪਾਈਆ। ਧੁਰ ਦੀ ਧਾਰ ਬਖ਼ਸ਼ ਦੇ ਵੱਥੇ, ਅਮੋਲਕ ਆਪਣਾ ਨਾਮ ਵਰਤਾਈਆ। ਸਤਿ ਸਚ ਚੜ੍ਹਾ ਲੈ ਰਥੇ, ਰਥਵਾਹੀ ਆਪਣਾ ਰੰਗ ਰੰਗਾਈਆ। ਨਿਰਧਨ ਹੋ ਕੇ ਤੇਰੀ ਸਰਨ ਢੱਠੇ, ਸਰਗੁਣ ਦੇਣੀ ਮਾਣ ਵਡਿਆਈਆ। ਸਾਡੇ ਚੀਥੜ ਪੁਰਾਣੇ ਫਟੇ, ਓਢਣ ਸੀਸ ਨਾ ਕੋਇ ਟਿਕਾਈਆ। ਤੇਰਾ ਨੂਰ ਪ੍ਰਕਾਸ਼ ਵੇਖੀਏ ਲਟ ਲਟੇ, ਜੋਤੀ ਜਾਤੇ ਦੇਣਾ ਚਮਕਾਈਆ। ਨਾਮ ਬਖ਼ਸ਼ਣਾ ਆਪਣੇ ਹੱਟੇ, ਸਚਖੰਡ ਦੁਵਾਰਿਉਂ ਝੋਲੀ ਪਾਈਆ। ਸਾਡੇ ਕਰਮ ਕਾਂਡ ਪਿੱਛਲੇ ਜਾਣ ਠੱਪੇ, ਅੱਗੇ ਠੱਪਾ ਆਪਣਾ ਨਾਮ ਮੋਹਰ ਲਗਾਈਆ। ਹਰਿਜਨ ਤੇਰਾ ਤੇਰਾ ਨਾਮ ਜਪੇ, ਰਸਨਾ ਜੇਹਵਾ ਨਾਲ ਧਿਆਈਆ। ਆਤਮ ਪਰਮਾਤਮ ਰਿਸਤੇ ਕਰ ਲੈ ਪੱਕੇ, ਪੱਕੀ ਆਪਣੀ ਗੰਢ ਪੁਵਾਈਆ। ਦੁਨੀ ਵਿਚ ਮਿਲਣ ਨਾ ਧੱਕੇ, ਚੁਰਾਸੀ ਸਜ਼ਾ ਨਾ ਕੋਇ ਰਖਾਈਆ। ਅਸੀਂ ਪੂਰਬਲੇ ਜਨਮਾਂ ਵਿਚ ਅੱਕੇ, ਅੱਗੇ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ।
ਜਨ ਭਗਤ ਕਹਿਣ ਪ੍ਰਭੂ ਸਾਡੇ ਵੇਖ ਲੈ ਅੰਤਸ਼ਕਰਨ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਤੂੰ ਕਰਤਾ ਪੁਰਖ ਕਰਤਾਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਜਿਉਂ ਭਾਵੇਂ ਤਿਉਂ ਲੈਣਾ ਤਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਸਾਹਿਬ ਸੁਵਾਮੀ ਬਖ਼ਸ਼ਣਹਾਰ, ਰਹਿਮਤ ਆਪਣੀ ਆਪ ਕਮਾਈਆ। ਅਸੀਂ ਮਾਂਗਤ ਦਰ ਭਿਖਾਰ, ਭਿੱਖਕ ਹੋ ਕੇ ਝੋਲੀ ਡਾਹੀਆ। ਤੇਰਾ ਅਤੋਟ ਅਤੁੱਟ ਭੰਡਾਰ, ਦੇਵਣਹਾਰ ਦੇਣਾ ਵਰਤਾਈਆ। ਸਾਡੀ ਨਮੋ ਨਮੋ ਨਿਮਸਕਾਰ, ਨਿਰਮਾਣਤਾ ਵਿਚ ਸੀਸ ਝੁਕਾਈਆ। ਜਨ ਭਗਤ ਸੁਹੇਲੇ ਤੇਰਾ ਆਤਮ ਧਾਰ ਪਰਿਵਾਰ, ਪਰਮ ਪੁਰਖ ਬੰਸ ਸਰਬੰਸ ਦੇਣਾ ਸੁਹਾਈਆ। ਅਸੀਂ ਕਰੀਏ ਕੂਕ ਪੁਕਾਰ, ਬਹੁੜੀ ਬਹੁੜੀ ਕਰ ਸੁਣਾਈਆ। ਨਿਰਗੁਣ ਧਾਰ ਪਾਉਣੀ ਸਾਰ, ਸਰਗੁਣ ਮੇਲਾ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕੰਕਾਰ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। (੧੬ ਮਾਘ ਸ਼ ਸੰ ਨੌਂ ਦਲੀਪ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਸਾਡੀਆਂ ਪੂਰੀਆਂ ਕਰ ਦੇ ਆਸਾਂ, ਤ੍ਰਿਸ਼ਨਾ ਸਭ ਦੀ ਪੂਰ ਕਰਾਈਆ। ਠਾਂਡੇ ਦਰ ਰਹੇ ਨਾ ਕੋਇ ਨਿਰਾਸਾ, ਝੋਲੀ ਨਾਮ ਦੇਣੀ ਭਰਾਈਆ। ਚਰਨ ਕਵਲ ਬਖ਼ਸ਼ ਭਰਵਾਸਾ, ਭਾਂਡਾ ਭਰਮ ਦੇਣਾ ਭੰਨਾਈਆ। ਜਾਪ ਜਪਾ ਸੁਵਾਸ ਸੁਵਾਸਾ, ਸਾਹ ਸਾਹ ਆਪਣਾ ਰੰਗ ਰੰਗਾਈਆ। ਆਪਣਾ ਭੇਵ ਖੁਲ੍ਹਾ ਖੁਲਾਸਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਘਰ ਸੁਵਾਮੀ ਤੇਰੀ ਵੇਖੀਏ ਰਾਸਾ, ਆਤਮ ਪਰਮਾਤਮ ਮਿਲ ਕੇ ਖੁਸ਼ੀ ਬਣਾਈਆ। ਲੇਖ ਮੁਕਾ ਆਕਾਸ਼ ਅਕਾਸ਼ਾ, ਗਗਨ ਗਗਨੰਤਰਾਂ ਪੰਧ ਮੁਕਾਈਆ। ਤੇਰਾ ਇਕੋ ਨੂਰ ਦਿਸੇ ਜੋਤ ਪ੍ਰਕਾਸ਼ਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਜਨ ਭਗਤ ਕਹਿਣ ਪ੍ਰਭ ਸਾਡੀ ਪੂਰੀ ਕਰ ਦੇ ਮਨਸਾ, ਮਮਤਾ ਮੋਹ ਵਿਕਾਰ ਗੁਵਾਈਆ। ਫੜ ਫੜ ਕਾਗ ਬਣਾ ਦੇ ਹੰਸਾ, ਸੋਹੰ ਸਾਚੀ ਚੋਗ ਚੁਗਾਈਆ। ਮਾਨਵ ਜਾਤੀ ਤੇਰਾ ਇਕ ਹੋਵੇ ਬੰਸਾ, ਇਕੋ ਘਰ ਦੇਣਾ ਵਸਾਈਆ। ਮਨ ਮਨੂਆ ਮਾਰ ਹੰਕਾਰੀ ਕੰਸਾ, ਧਰਮ ਦੀ ਧਾਰ ਦੇਣੀ ਸਮਝਾਈਆ। ਤੇਰੀ ਵਡਿਆਈ ਕੋਟਨ ਕੋਟ ਗਾਉਂਦੇ ਸਹੰਸ ਸਹੰਸਾ, ਸਹੰਸਰ ਮੁਖ ਸ਼ੇਸ਼ ਰਿਹਾ ਸੁਣਾਈਆ। ਸਤਿ ਸਚ ਬਣਾ ਬਣਤਾ, ਘੜਨ ਭੰਨਣਹਾਰ ਹੋਣਾ ਆਪ ਸਹਾਈਆ। ਸਚਖੰਡ ਨਿਵਾਸੀ ਧੁਰ ਦੇ ਕੰਤਾ, ਕੰਤ ਕੰਤੂਲ ਤੇਰੀ ਸਰਨਾਈਆ। ਹਉਮੇ ਗੜ੍ਹ ਤੋੜ ਦੇ ਹੰਗਤਾ, ਹੰ ਬ੍ਰਹਮ ਦੇ ਦ੍ਰਿੜਾਈਆ। ਬੋਧ ਅਗਾਧਾ ਬਣ ਕੇ ਪੰਡਤਾ, ਬੁੱਧੀ ਤੋਂ ਪਰੇ ਦੇਣਾ ਸਮਝਾਈਆ। ਮੇਲ ਮਿਲਾਉਣਾ ਸਾਚੀ ਸੰਗਤਾ, ਸਗਲਾ ਸੰਗੀ ਇਕ ਅਖਵਾਈਆ। ਲੇਖੇ ਲਾਉਣਾ ਭੁੱਖਾ ਨੰਗਤਾ, ਕੋਝਿਆਂ ਕਮਲਿਆਂ ਗੋਦ ਟਿਕਾਈਆ। ਹਰਿਜਨ ਦਰਵੇਸ਼ ਤੇਰੇ ਦਰ ਦਾ ਮੰਗਤਾ, ਭਿੱਖਕ ਹੋ ਕੇ ਝੋਲੀ ਰਿਹਾ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਉਣਾ ਸਾਚੇ ਸੰਤਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਦਇਆ ਕਮਾਈਆ। (੧੬ ਮਾਘ ਸ਼ ਸੰ ਨੌਂ ਮੁਖਤਿਆਰ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਦੀਨ ਦਿਆਲ, ਠਾਕਰ ਸੁਵਾਮੀ ਤੇਰੀ ਓਟ ਤਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਮਾਤਲੋਕ ਕਰ ਸੰਭਾਲ, ਸੰਬਲ ਦੇ ਸੁਵਾਮੀ ਹੋਣਾ ਆਪ ਸਹਾਈਆ। ਹਰਿਜਨ ਸੰਤ ਸੁਹੇਲੇ ਬਣਾ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਸ਼ਬਦ ਵਿਚੋਲਾ ਬਖ਼ਸ਼ ਦਲਾਲ, ਦੂਸਰ ਲੋੜ ਰਹੇ ਨਾ ਰਾਈਆ। ਕਾਇਆ ਮੰਦਰ ਅੰਦਰ ਦਰਸਾ ਸੱਚੀ ਧਰਮਸਾਲ, ਗ੍ਰਹਿ ਇਕੋ ਸੋਭਾ ਪਾਈਆ। ਜਿਥੇ ਦੀਪਕ ਦੀਆ ਜੋਤੀ ਜਾਤੇ ਜਗੇ ਕਮਾਲ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਨਾਮ ਨਿਧਾਨਾ ਨੌਜੁਵਾਨਾ ਸ੍ਰੀ ਭਗਵਾਨਾ ਅਗੰਮਾ ਦੇ ਧਨ ਮਾਲ, ਖਾਲੀ ਝੋਲੀਆਂ ਦੇ ਭਰਾਈਆ। ਭਾਗ ਲਗਾ ਦੇ ਤਨ ਵਜੂਦ ਮਾਟੀ ਖਾਲ, ਖ਼ਾਲਕ ਖ਼ਲਕ ਹੋਣਾ ਸਹਾਈਆ। ਤੇਰੇ ਨਾਮ ਦਾ ਅਨਾਦੀ ਵੱਜੇ ਤਾਲ, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ।
ਜਨ ਭਗਤ ਕਹਿਣ ਪ੍ਰਭੂ ਕਲਜੁਗ ਵੇਖ ਅੰਧੇਰੀ ਰੈਣ, ਚਾਰੋਂ ਕੁੰਟ ਅੰਧੇਰਾ ਛਾਈਆ। ਆਤਮ ਪਰਮਾਤਮ ਮੇਲ ਮਿਲੇ ਨਾ ਸਾਚੇ ਸੈਣ, ਸਾਕ ਸੱਜਣ ਨਜ਼ਰ ਕੋਇ ਨਾ ਆਈਆ। ਤੇਰਾ ਗ੍ਰਹਿ ਸਚ ਦੁਵਾਰ ਹੋਇਆ ਤਰਫੈਣ, ਘਰ ਮਿਲੇ ਨਾ ਮਾਣ ਵਡਿਆਈਆ। ਬਿਨ ਤੇਰੀ ਕਿਰਪਾ ਨੇਤਰ ਖੁਲ੍ਹੇ ਨਾ ਕਿਸੇ ਨਿਝ ਨੈਣ, ਲੋਚਨ ਨੂਰ ਨਾ ਕੋਇ ਚਮਕਾਈਆ। ਸ਼ਬਦ ਅਗੰਮਾ ਬਿਨ ਰਸਨਾ ਜੇਹਵਾ ਸੁਣੇ ਕੋਇ ਨਾ ਗਾਇਨ, ਆਤਮਕ ਰਾਗ ਨਾ ਕੋਇ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੂੜੀ ਕਿਰਿਆ ਵਹਿੰਦਾ ਵਹਿਣ, ਦੁਰਮਤ ਮੈਲ ਨਾ ਕੋਇ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ।
ਜਨ ਭਗਤ ਕਹਿਣ ਪ੍ਰਭ ਕਲਜੁਗ ਅੰਤ ਮਾਰ ਲੈ ਝਾਕੀ, ਸਚਖੰਡ ਨਿਵਾਸੀ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਅੰਤਰ ਖੁਲ੍ਹੇ ਕਿਸੇ ਨਾ ਤਾਕੀ, ਬਜ਼ਰ ਕਪਾਟੀ ਪਰਦਾ ਨਾ ਕੋਇ ਉਠਾਈਆ। ਅੰਮ੍ਰਿਤ ਮਿਲੇ ਨਾ ਬੂੰਦ ਸੁਵਾਂਤੀ, ਨਿਝਰ ਝਿਰਨਾ ਕਵਲ ਨਾਭੀ ਨਾ ਕੋਇ ਉਲਟਾਈਆ। ਪ੍ਰਕਾਸ਼ ਹੋਵੇ ਨਾ ਨਿਰਗੁਣ ਜੋਤ ਤੇਰੀ ਬਾਤੀ, ਬਿਨ ਤੇਲ ਬਾਤੀ ਜਹੂਰ ਕੋਇ ਨਾ ਡਗਮਗਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪੁਰਖ ਕਰਤਾ ਅਬਿਨਾਸ਼ੀ, ਅਲਖ ਅਗੋਚਰ ਅਗੰਮ ਅਥਾਹ ਤੇਰੇ ਹੱਥ ਵਡਿਆਈਆ। ਆਤਮ ਪਰਮਾਤਮ ਜੁੜੇ ਕੋਇ ਨਾ ਨਾਤੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ । ਝਗੜਾ ਲੈ ਵੇਖ ਦੀਨ ਮਜ਼੍ਹਬ ਜਾਤ ਪਾਤੀ, ਊਚ ਨੀਚ ਰਹੇ ਕੁਰਲਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਨਿਰਗੁਣ ਤੇਰਾ ਦਰਸ ਕੋਇ ਨਾ ਪਾਈਆ। ਮਾਨਸ ਜਨਮ ਮੁੱਕੇ ਕਿਸੇ ਨਾ ਵਾਟੀ, ਲੱਖ ਚੁਰਾਸੀ ਪੰਧ ਨਾ ਕੋਇ ਚੁਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ।
ਜਨ ਭਗਤ ਕਹਿਣ ਪ੍ਰਭ ਸਾਚਾ ਸੁਹਾਏ ਕੋਇ ਨਾ ਬੰਕਾ, ਬੰਕ ਦੁਵਾਰੀ ਨਜ਼ਰ ਕਿਸੇ ਨਾ ਆਈਆ। ਸ਼ਬਦੀ ਧਾਰ ਨਾ ਲੱਗੇ ਤਣਕਾ, ਤਨ ਵਜੂਦ ਨਾ ਵੱਜੇ ਵਧਾਈਆ। ਮਨ ਕਾ ਫੇਰੇ ਕੋਇ ਨਾ ਮਣਕਾ, ਮਨਸਾ ਮੋਹ ਨਾ ਕੋਿੱੲ ਗੁਵਾਈਆ। ਭੇਵ ਸਮਝੇ ਨਾ ਕੋਇ ਬ੍ਰਹਮ ਕਾ, ਪਾਰਬ੍ਰਹਮ ਤੇਰਾ ਦਰਸ਼ਨ ਕਰਨ ਕੋਇ ਨਾ ਆਈਆ। ਇਕੋ ਮਾਰਗ ਦੱਸ ਦੇ ਸਾਚੇ ਧਰਮ ਕਾ, ਧਰਮ ਦੀ ਧਾਰ ਦੇ ਦ੍ਰਿੜਾਈਆ। ਝਗੜਾ ਮੇਟ ਦੇ ਵਰਨ ਬਰਨ ਕਾ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਇਕੋ ਸਹਾਰਾ ਦੇ ਦੇ ਆਪਣੇ ਚਰਨ ਕਾ, ਚਰਨ ਚਰਨੋਦਕ ਆਪਣਾ ਜਾਮ ਦੇਣਾ ਪਿਆਈਆ। ਸਾਚਾ ਮਾਰਗ ਦੱਸ ਦੇ ਹਕੀਕੀ ਮੰਜ਼ਲ ਚੜ੍ਹਨ ਕਾ, ਅੱਗੇ ਹੋ ਨਾ ਕੋਇ ਅਟਕਾਈਆ। ਨਾਮ ਨਿਧਾਨਾ ਦੱਸ ਦੇ ਪੜ੍ਹਨ ਕਾ, ਤੂੰ ਮੇਰਾ ਮੈਂ ਤੇਰਾ
ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ।
ਜਨ ਭਗਤ ਕਹਿਣ ਪ੍ਰਭ ਤੁੱਧ ਬਿਨ ਦਿਸੇ ਕੋਇ ਨਾ ਮੀਤ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਤੂੰ ਸੁਵਾਮੀ ਵੱਸਣਾ ਚੀਤ, ਚਿਤ ਠਗੋਰੀ ਰਹੇ ਨਾ ਰਾਈਆ। ਇਕੋ ਤੇਰਾ ਨਾਮ ਨਿਧਾਨਾ ਹੋਵੇ ਗੀਤ, ਗੋਬਿੰਦ ਮੇਲ ਮੇਲਣ ਸਹਿਜ ਸੁਬਾਈਆ। ਕਾਇਆ ਕਰਨੀ ਠਾਂਡੀ ਸੀਤ, ਅਗਨੀ ਤੱਤ ਬੁਝਾਈਆ। ਪਾਪੀਆਂ ਕਰਨਾ ਪੱਤਤ ਪੁਨੀਤ, ਦੁਰਮਤ ਮੈਲ ਦੇਣੀ ਧੁਵਾਈਆ। ਧੁਰ ਦਾ ਦੱਸਣਾ ਕਲਮਾ ਨਾਮ ਹਦੀਸ, ਹਜ਼ਰਤਾਂ ਤੋਂ ਕਰਨੀ ਬਾਹਰ ਪੜ੍ਹਾਈਆ। ਤੂੰ ਆਦਿ ਜੁਗਾਦਿ ਜਗਦੀਸ਼, ਜਗਦੀਸ਼ਰ ਇਕ ਅਖਵਾਈਆ। ਜਿਸ ਦੀ ਸਿਫਤ ਸਲਾਹ ਕਰਦੇ ਰਾਗ ਛਤੀਸ, ਸਿਫ਼ਤਾਂ ਵਾਲੇ ਸਿਫ਼ਤੀ ਢੋਲੇ ਗਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਤੇਰੇ ਚਰਨਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ।
ਜਨ ਭਗਤ ਕਹਿਣ ਪ੍ਰਭ ਸਾਡੇ ਅੰਦਰ ਦੇ ਨਾਮ ਅਗੰਮੀ ਵਸਤ, ਅਮੋਲਕ ਆਪ ਵਰਤਾਈਆ। ਸਚ ਖੁਮਾਰੀ ਹੋਈਏ ਮਸਤ, ਸਤਿ ਸਰੂਪ ਵਿਚ ਸਮਾਈਆ। ਲੇਖਾ ਦੇ ਦੇ ਦਸਤ ਬਦਸਤ, ਕਰ ਤੇਰੇ ਅੱਗੇ ਰਹੇ ਵਖਾਈਆ । ਤੂੰ ਮਾਲਕ ਖ਼ਾਲੀਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਬੇਪ੍ਰਵਾਹੀਆ। ਭਾਗ ਲਗਾ ਦੇ ਉਪਰ ਫ਼ਰਸ਼, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਸਾਡੀ ਮਨਜ਼ੂਰ ਕਰਨੀ ਅਰਜ਼, ਆਰਜ਼ੂ ਤੇਰੇ ਅੱਗੇ ਰਖਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਬਲਧਾਰੀ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਵੰਡੀਂ ਦਰਦ, ਦੁਖੀਆਂ ਹੋ ਸਹਾਈਆ। ਤੇਰਾ ਖੇਲ ਤੱਕੀਏ ਅਸਚਰਜ, ਅਚਰਜ ਲੀਲਾ ਦੇਣੀ ਵਿਖਾਈਆ। ਕਲਜੁਗ ਛੁਰੀ ਸ਼ਰਅ ਲੇਖ ਮਿਟਾਉਣਾ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਆਦਿ ਜੁਗਾਦਿ ਦੀ ਵੇਖਣੀ ਫਰਦ, ਬਿਨ ਅੱਖਰਾਂ ਹਰਫ਼ ਹਰੂਫ਼ਾ ਧਿਆਨ ਲਗਾਈਆ। (੧੬ ਮਾਘ ਸ਼ ਸੰ ਨੌਂ ਵਰਿਆਮ ਸਿੰਘ ਦੇ ਗ੍ਰਹਿ )
ਜਨ ਭਗਤ ਕਹਿਣ ਪੁਰਖ ਅਕਾਲੇ ਅਕਾਲ ਮੂਰਤ, ਅਕਲ ਕਲਧਾਰੀ ਤੇਰੀ ਬੇਪ੍ਰਵਾਹੀਆ। ਸਤਿ ਸਰੂਪ ਵਖਾ ਆਪਣੀ ਸੂਰਤ, ਨੂਰ ਨੁਰਾਨੇ ਨਜ਼ਰੀ ਆਈਆ। ਸ਼ਬਦ ਅਨਾਦੀ ਜਣਾ ਤੂਰਤ, ਤੁਰੀਆ ਤੋਂ ਬਾਹਰ ਭੇਵ ਦੇਣਾ ਖੁਲ੍ਹਾਈਆ। ਸਾਡੀ ਆਸਾ ਮਨਸਾ ਕਰ ਪੂਰਤ, ਪੂਰਨ ਭੇਵ ਦੇਣਾ ਸਮਝਾਈਆ। ਤੂੰ ਸ਼ਹਿਨਸ਼ਾਹ ਆਦਿ ਅੰਤ ਹਾਜ਼ਰ ਹਜ਼ੂਰਤ, ਹਜ਼ਰਤਾਂ ਤੋਂ ਬਾਹਰ ਅਗੰਮ ਅਥਾਹੀਆ। ਤੇਰਾ ਜੋਤੀ ਜਲਵਾ ਨੂਰ ਨੂਰਤ, ਨਵ ਨੌਂ ਚਾਰ ਦਾ ਪੰਧ ਮੁਕਾਈਆ। ਸਾਚੀ ਬਖਸ਼ ਦੇ ਚਰਨ ਧੂੜਤ, ਟਿੱਕੇ ਮਸਤਕ ਖ਼ਾਕ ਰਮਾਈਆ। ਨਾਤਾ ਤੋੜ ਦੇ ਕੂੜੀ ਕਿਰਿਆ ਕੂੜਤ, ਸਤਿ ਸਚ ਸਤਿ ਸਮਝਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਸਰਬ ਕਲਾ ਭਰਭੂਰਤ, ਸਮਰਥ ਪੁਰਖ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਅਗੰਮ ਅਥਾਹੀਆ।
ਜਨ ਭਗਤ ਕਹਿਣ ਸਾਡੇ ਪੁਰਖ ਅਕਾਲੇ ਅੰਤਰਜਾਮੀ, ਅੰਤਸ਼ਕਰਨ ਵੇਖਣਾ ਚਾਈਂ ਚਾਈਂਆ। ਆਤਮ
ਧਾਰ ਸਤਿ ਸੁਵਾਮੀ, ਪਾਰਬ੍ਰਹਮ ਤੇਰੀ ਬੇਪ੍ਰਵਾਹੀਆ। ਸੋ ਪੁਰਖ ਨਿਰੰਜਣ ਸਦਾ ਨੇਹਕਾਮੀ, ਨੇਹਚਲ ਧਾਮ ਤੇਰੀ ਵੱਜਦੀ ਰਹੇ ਵਧਾਈਆ। ਹਰਿ ਪੁਰਖ ਨਿਰੰਜਣ ਕਰਨੀ ਮਿਹਰਵਾਨੀ, ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਆਦਿ ਨਿਰੰਜਣ ਤੇਰਾ ਰੂਪ ਅਨੂਪ ਮਹਾਨੀ, ਮਹਿੰਮਾ ਅਕਥ ਕਥੀ ਨਾ ਜਾਈਆ। ਸ੍ਰੀ ਭਗਵਾਨ ਤੇਰੀ ਸਤਿ ਦੀ ਸਤਿ ਨਿਸ਼ਾਨੀ, ਜਗਤ ਨੇਤਰ ਲੋਚਨ ਨੈਣ ਵੇਖਣ ਕੋਇ ਨਾ ਪਾਈਆ। ਅਬਿਨਾਸ਼ੀ ਕਰਤੇ ਤੇਰਾ ਲੇਖਾ ਦੋ ਜਹਾਨੀ, ਦੁਹਰੀ ਆਪਣੀ ਕਲ ਪ੍ਰਗਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਬਖ਼ਸ਼ਣਾ ਪਦ ਨਿਰਬਾਣੀ, ਨਿਰਵੈਰ ਪੁਰਖ ਦੇਣੀ ਮਾਣ ਵਡਿਆਈਆ। ਸਤਿਗੁਰ ਸ਼ਬਦ ਗਹਿਰ ਗੰਭੀਰ ਬਣਨਾ ਧੁਰ ਦਾ ਬਾਨੀ, ਵਸਤ ਅਮੋਲਕ ਅਗੰਮ ਆਪ ਵਰਤਾਈਆ। ਨਿਰਅੱਖਰ ਧਾਰ ਬਿਨਾਂ ਅੱਖਰਾਂ ਤੋਂ ਸੁਣੀਏ ਤੇਰੀ ਬਾਣੀ, ਅਣਿਆਲਾ ਤੀਰ ਦੇਣਾ ਲਗਾਈਆ। ਬਿਨ ਰਸਨਾ ਜੇਹਵਾ ਅੰਮ੍ਰਿਤ ਰਸ ਪੀਏ ਪਾਣੀ, ਬੂੰਦ ਸੁਵਾਂਤੀ ਦੇਣੀ ਟਪਕਾਈਆ। ਤੇਰਾ ਜਲਵਾ ਜੋਤ ਤੱਕੀਏ ਕਾਇਆ ਮੰਦਰ ਅੰਦਰ ਸ੍ਰੀ ਭਗਵਾਨੀ, ਭਗਵਨ ਆਪਣਾ ਪਰਦਾ ਦੇਣਾ ਉਠਾਈਆ। ਤੂੰ ਰਹੀਮ ਰਹਿਮਤਾਂ ਵਾਲਾ ਰਹਿਮਾਨੀ, ਖ਼ਾਲਕ ਖ਼ਲਕ ਤੇਰੀ ਓਟ ਤਕਾਈਆ। ਜਗਤ ਝਗੜਾ ਮੇਟ ਜਿਸਮ ਜਿਸਮਾਨੀ, ਜਿਸਮ ਜਮੀਰ ਬੇਨਜ਼ੀਰ ਅੰਦਰੋਂ ਦੇ ਬਦਲਾਈਆ। ਦਰਗਹਿ ਸਾਚੀ ਮੁਕਾਮੇ ਹੱਕ ਸਚਖੰਡ ਦੁਵਾਰ ਤੇਰਾ ਦਰਸ ਕਰੀਏ ਨੌਜੁਵਾਨੀ, ਜੋਬਨਵੰਤਾ ਸ੍ਰੀ ਭਗਵੰਤਾ ਧੁਰ ਦਾ ਕੰਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੀ ਓਟ ਰਖਾਈਆ।
ਜਨ ਭਗਤ ਕਹਿਣ ਤੂੰ ਪਰਮ ਪੁਰਖ ਸਮਰੱਥ, ਹਰਿ ਕਰਤਾ ਧੁਰਦਰਗਾਹੀਆ। ਵਸਤ ਅਮੋਲਕ ਦੇ ਦੇ ਵੱਥ, ਵਾਸਤਕ ਤੇਰੇ ਅੱਗੇ ਵਾਸਤਾ ਪਾਈਆ। ਕਾਇਆ ਅੰਦਰ ਟਿਕਾੳਣੀ ਬਿਨਾ ਹੱਥ, ਆਪ ਆਪਣੀ ਖ਼ੁਸ਼ੀ ਬਣਾਈਆ। ਤੇਰੇ ਸੱਥਰ ਜਾਈਏ ਲੱਥ, ਯਾਰੜਾ ਗੋਬਿੰਦ ਹੋਏ ਸਹਾਈਆ। ਤੇਰੀ ਮਹਿੰਮਾ ਸਦਾ ਗਾਈਏ ਅਕੱਥ, ਕਥਨੀ ਤੋਂ ਬਾਹਰ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ।
ਜਨ ਭਗਤ ਕਹਿਣ ਪ੍ਰਭ ਤੇਰੀ ਅੰਤ ਅਖ਼ੀਰੀ ਇਕੋ ਓਟ, ਓੜਕ ਤੇਰਾ ਧਿਆਨ ਲਗਾਈਆ। ਨਾਮ ਨਿਧਾਨੇ ਲਾ ਦੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਤੈਨੂੰ ਲੱਭਦੇ ਕੋਟੀ ਕੋਟ, ਖੋਜਿਆਂ ਹੱਥ ਕਿਸੇ ਨਾ ਆਈਆ। ਤੇਰਾ ਪ੍ਰਕਾਸ਼ ਤਕੀਏ ਨਿਰਮਲ ਜੋਤ, ਜੋਤੀ ਜਾਤੇ ਆਪਣਾ ਭੇਵ ਦੇਣਾ ਖੁਲ੍ਹਾਈਆ। ਆਤਮ ਰੂਪ ਤੇਰਾ ਨੂਰ ਇਕੋ ਗੋਤ, ਦੂਸਰ ਵੰਡ ਨਾ ਕੋਇ ਵੰਡਾਈਆ। ਮਨ ਮਨਸਾ ਦੀ ਅੰਦਰੋਂ ਕੱਢ ਕੇ ਖੋਟ, ਖੋਟੇ ਖਰੇ ਲੈ ਬਣਾਈਆ। ਸਦੀ ਚੌਧਵੀਂ ਸਾਰੇ ਆਲਣਿਉਂ ਡਿੱਗ ਬੋਟ, ਫੜ ਬਾਹੋਂ ਵਿਚ ਨਾ ਕੋਇ ਟਿਕਾਈਆ। ਉਠ ਵੇਖ ਸੰਦੇਸਾ ਦੇਵੇ ਚੌਦਾਂ ਲੋਕ, ਚੌਦਾਂ ਤਬਕ ਰਹੇ ਜਣਾਈਆ। ਨਵ ਸੱਤ ਤੇਰਾ ਆਤਮ ਧਾਰ ਇਕ ਸਲੋਕ, ਪਾਰਬ੍ਰਹਮ ਬ੍ਰਹਮ ਢੋਲਾ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ।
ਜਨ ਭਗਤ ਕਹਿਣ ਸਾਡੀ ਦੁਰਮਤ ਮੈਲ ਧੋ, ਮਿਹਰਵਾਨ ਆਪਣੀ ਦਇਆ ਕਮਾਈਆ। ਤੇਰਾ ਨਾਮ ਨਿਧਾਨਾ ਸੁਣੀਏ ਸੋ, ਸੋ ਸਾਹਿਬ ਤੇਰੀ ਵੱਜਦੀ ਰਹੇ ਵਧਾਈਆ। ਤੁੱਧ ਬਿਨ ਸਹਾਇਕ ਨਾਇਕ ਅਵਰ ਨਾ ਕੋਅ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਆਤਮ ਧਾਰ ਤੇਰੇ ਨਾਲ ਜਾਵੇ ਛੋਅ, ਸ਼ਹਿਨਸ਼ਾਹ ਆਪਣਾ ਰੰਗ ਦੇਣਾ ਰੰਗਾਈਆ। ਕਾਇਆ ਮੰਦਰ ਅੰਦਰ ਤੇਰਾ ਜੋਤ ਦਾ ਹੋਵੇ ਨੂਰ ਨੁਰਾਨਾ ਅਗੰਮੀ ਲੋਅ, ਦੋਏ ਲੋਚਨਾਂ ਤੋਂ ਬਾਹਰ ਨਜ਼ਰੀ ਆਈਆ। ਸ੍ਰਿਸ਼ਟੀ ਨਾਲੋਂ ਦ੍ਰਿਸ਼ਟੀ ਹੋਵੇ ਨਿਰਮੋਹ, ਮੁਹੱਬਤ ਤੇਰੇ ਨਾਲ ਰਖਾਈਆ। ਪੰਚ ਵਿਕਾਰ ਰਹੇ ਨਾ ਗ੍ਰੋਹ, ਕੂੜੀ ਕਿਰਿਆ ਦੇਣੀ ਗੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਖ਼ਾਲਕ ਪ੍ਰਿਤਪਾਲਕ ਆਪੇ ਹੋ, ਹੌਕਾ ਸੁਣਨਾ ਥਾਉਂ ਥਾਈਂਆ। (੧੬ ਮਾਘ ਸ਼ ਸੰ ਨੌਂ ਮਹਿੰਦਰ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪਰਮ ਪੁਰਖ ਬੜਾ ਦਿਆਲੂ, ਦੀਨ ਦਿਆਲ ਇਕ ਅਖਵਾਈਆ। ਕਿਰਪਾਨਿਧ ਸਦਾ ਕਿਰਪਾਲੂ, ਪਰਮ ਪੁਰਖ ਵਡ ਵਡਿਆਈਆ। ਜੋ ਸਭ ਦੀ ਸੁਰਤ ਸੰਭਾਲੂ, ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਮਾਰਗ ਸਤਿ ਧਰਮ ਦਾ ਹੋਵੇ ਚਾਲੂ, ਚਾਲ ਨਿਰਾਲੀ ਇਕ ਜਣਾਈਆ। ਲੇਖਾ ਪੂਰਾ ਕਰੇ ਜੋ ਸਤਿਗੁਰ ਨਾਨਕ ਦਿਤਾ ਪੁਤ ਕਾਲੂ, ਕਲਮਿਆਂ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਪ੍ਰਭ ਜੁਗ ਜੁਗ ਭਗਤ ਉਧਾਰਦਾ, ਉਦਰ ਦਾ ਲੇਖਾ ਦਏ ਮੁਕਾਈਆ। ਪੂਰਬ ਜਨਮ ਕਰਜ਼ ਉਤਾਰਦਾ, ਮਕਰੂਜ਼ ਹੋ ਕੇ ਖੇਲ ਖਿਲਾਈਆ। ਲੇਖਾ ਜਾਣੇ ਜਗਤ ਵਿਵਹਾਰ ਦਾ, ਵਿਵਹਾਰੀ ਹੋ ਕੇ ਪਰਦਾ ਲਾਹੀਆ। ਸਤਿ ਸਰੂਪ ਸ਼ਾਹੋ ਭੂਪ ਹੁਕਮ ਵਰਤੇ ਇਕੋ ਸੱਚੀ ਸਰਕਾਰ ਦਾ, ਜਿਸ ਨੂੰ ਨਾ ਕੋਈ ਸਕੇ ਮੇਟ ਮਿਟਾਈਆ। ਲਹਿਣਾ ਦੇਣਾ ਪੂਰਾ ਹੋਵੇ ਪੈਗ਼ੰਬਰ ਗੁਰ ਅਵਤਾਰ ਦਾ, ਅਵਤਰੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਕਿਰਪਾ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਨ ਭਗਤਾਂ ਮਾਨਸ ਜਨਮ ਲੇਖੇ ਜਾਏ ਲੱਗ, ਜਿਨ੍ਹਾਂ ਬਖ਼ਸ਼ ਚਰਨ ਸੱਚੀ ਸਰਨਾਈਆ। ਜਗਤ ਤ੍ਰਿਸ਼ਨਾ ਰਹੇ ਨਾ ਅੱਗ, ਅਗਨੀ ਤੱਤ ਨਾ ਕੋਇ ਤਪਾਈਆ। ਕੂੜੀ ਕਿਰਿਆ ਮੇਟੇ ਹੱਦ, ਹਦੂਦ ਆਪਣੀ ਦਏ ਵਿਖਾਈਆ। ਕਿਰਪਾ ਕਰ ਸੂਰਾ ਸਰਬੱਗ, ਲਹਿਣੇ ਦੇਣੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਜਨ ਭਗਤ ਕਦੇ ਨਾ ਮਰਦਾ, ਸਚਖੰਡ ਸਾਚੇ ਸੋਭਾ ਪਾਈਆ। ਓਹ ਨਿਵਾਸੀ ਉਸ ਘਰ ਦਾ, ਜਿਥੇ ਵਸੇ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਆਤਮ ਧਾਰ ਵੱਜਦੀ ਰਹੇ ਵਧਾਈਆ। ਦਰਸ਼ਨ ਕਰੇ ਨਰਾਇਣ ਨਰ ਦਾ, ਜੋਤੀ ਜਾਤਾ ਨਜ਼ਰੀ ਆਈਆ । ਦਰ ਠਾਂਡੇ ਸਚ ਸਰਨਾਈ ਪਰਦਾ, ਬਿਨ ਸੀਸ ਜਗਦੀਸ਼ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚਾ ਇਕ ਵਿਖਾਈਆ।
ਜਨ ਭਗਤ ਸੁਹੇਲਾ ਸਚ ਦੁਵਾਰੇ ਵਸਦਾ, ਸਚਖੰਡ ਸਾਚੇ ਸੋਭਾ ਪਾਈਆ । ਬਿਨ ਰਸਨਾ ਬੁੱਲ੍ਹੀਆਂ ਹੱਸਦਾ, ਆਤਮ ਢੋਲੇ ਖ਼ੁਸ਼ੀਆਂ ਗਾਈਆ। ਪਿਆਸਾ ਬਣ ਪ੍ਰਭੂ ਦੇ ਜਸ ਦਾ, ਸਿਫ਼ਤ ਸਿਫ਼ਤਾਂ ਨਾਲ ਸਲਾਹੀਆ। ਜਿਸ ਦੀ ਪੈਜ ਪੁਰਖ ਅਕਾਲਾ ਰੱਖਦਾ, ਦਰ ਦੇਵੇ ਮਾਣ ਵਡਿਆਈਆ। ਉਹ ਚੁਰਾਸੀ ਵਿਚ ਕਦੇ ਨਾ ਤਪਦਾ, ਜੂਨੀ ਜੂਨ ਨਾ ਕੋਇ ਭੁਵਾਈਆ। ਸੋ ਸੋਹੰ ਢੋਲਾ ਧੁਰ ਦੇ ਹੁਕਮ ਨਾਲ ਜਪਦਾ, ਤਿਸ ਦਾ ਲਹਿਣਾ ਦੇਣਾ ਰਹੇ ਨਾ ਰਾਈਆ। ਮੇਲ ਮਿਲਾਵਾ ਹੋਵੇ ਧੁਰ ਦੇ ਬਪ ਦਾ, ਪਿਤਾ ਪੂਤ ਗੋਦ ਉਠਾਈਆ। ਜਗਤ ਨਾਤਾ ਜਗਤ ਰਹਿ ਜਾਏ ਤੱਤ ਦਾ, ਅਗਨੀ ਖ਼ਾਕ ਰੂਪ ਦਰਸਾਈਆ। ਆਤਮ ਸਚਖੰਡ ਦੁਵਾਰੇ ਫਿਰੇ ਨੱਠਦਾ, ਉਛਲੇ
ਕੁੱਦੇ ਚਾਈਂ ਚਾਈਂਆ। ਮੇਲ ਮਿਲਾਵਾ ਹੋਵੇ ਪਰਮੇਸ਼ਵਰ ਪਤ ਦਾ, ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਝਗੜਾ ਰਹੇ ਨਾ ਕਾਇਆ ਮਾਟੀ ਹੱਡ ਮਾਸ ਨਾੜੀ ਰੱਤ ਦਾ, ਰਤਨ ਅਮੋਲਕ ਹਰਿਜਨ ਆਪਣਾ ਰੰਗ ਰੰਗਾਈਆ। ਇਹ ਖੇਲ ਪੁਰਖ ਸਮਰੱਥ ਦਾ, ਜੁਗ ਜੁਗ ਜਨ ਭਗਤਾਂ ਦੇਵੇ ਆਪ ਵਡਿਆਈਆ। ਹਰਿਜਨ ਕਹੇ ਮੇਰਾ ਨਾਤਾ ਸਦਾ ਸਤਿ ਦਾ, ਸਤਿ ਸਤਿ ਵਿਚ ਸਮਾਈਆ। ਮੇਰਾ ਲਹਿਣਾ ਦੇਣਾ ਪੱਕ ਦਾ, ਪੱਕੀ ਪ੍ਰਭ ਦੇ ਨਾਲ ਪਕਾਈਆ। ਜਨ ਭਗਤ ਆਤਮਾ ਕਹੇ ਪ੍ਰਭ ਲੇਖਾ ਅਗੰਮ ਅਕੱਥ ਦਾ, ਕਥਨੀ ਕਥ ਨਾ ਸਕੇ ਰਾਈਆ। ਜੋ ਰਥਵਾਹੀ ਧੁਰ ਦੇ ਰਥ ਦਾ, ਦੋ ਜਹਾਨਾਂ ਮਾਤ ਚਲਾਈਆ। ਹਰਪਾਲ ਕਹੇ ਮੈਂ ਉਸ ਦੁਵਾਰੇ ਵੱਸਦਾ, ਜਿਥੇ ਵਸਲ ਮਿਲੇ ਯਾਰ ਅਲਾਹੀਆ। ਮੇਰਾ ਲਹਿਣਾ ਦੇਣਾ ਅੱਗੇ ਅਲੱਖ ਦਾ, ਅਲੱਖ ਅਗੋਚਰ ਹੋ ਕੇ ਵੇਖ ਵਿਖਾਈਆ। ਜੋ ਲੱਖ ਚੁਰਾਸੀ ਮਥ ਦਾ, ਮਥਣਹਾਰ ਬੇਪਰਵਾਹੀਆ। ਉਹ ਮੇਰਾ ਬੂਟਾ ਪਾਲੇ ਸਚ ਦਾ, ਸਚ ਦੇਵੇ ਮਾਣ ਵਡਿਆਈਆ। ਸਹਾਰਾ ਬਣ ਕੇ ਕਾਇਆ ਮਾਟੀ ਕੱਚ ਦਾ, ਕੰਚਨ ਗੜ੍ਹ ਦਏ ਵਿਖਾਈਆ। ਜੋ ਲੂੰ ਲੂੰ ਅੰਦਰ ਰਚਦਾ, ਰਚਨਾ ਆਪਣੀ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖੇਲੇ ਆਪ ਸਮਰੱਥ ਦਾ, ਦੂਸਰ ਅਵਰ ਨਾ ਕੋਇ ਜਣਾਈਆ। (੧੬ ਮਾਘ ਸ਼ ਸੰ ਨੌਂ ਹਰਿ ਭਗਤ ਦੁਵਾਰ ਜੇਠੂਵਾਲ ਹਰਪਾਲ ਸਿੰਘ)
ਜਨ ਭਗਤ ਕਹਿਣ ਪ੍ਰਭ ਹਿਰਦੇ ਅੰਦਰ ਵਸਣਾ, ਵਸਨੀਕ ਲਾਸ਼ਰੀਕ ਇਕੋ ਨਜ਼ਰੀ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਮਾਰਗ ਦੱਸਣਾ, ਜਗਤ ਜਹਾਨ ਤੋਂ ਮਿਹਰਵਾਨ ਦੇਣਾ ਸਮਝਾਈਆ। ਨਿਝਰ ਝਿਰਨਾ ਅੰਮ੍ਰਿਤ ਧਾਰ ਦੇਣਾ ਰਸਨਾ, ਰਸਨਾ ਰਸ ਨਾ ਕੋਇ ਵਡਿਆਈਆ। ਕੂੜ ਵਿਕਾਰ ਹੰਕਾਰ ਕਾਇਆ ਮੰਦਰ ਅੰਦਰ ਮਥਣਾ, ਤਨ ਵਜੂਦ ਰਹਿਣ ਨਾ ਪਾਈਆ। ਚਰਨ ਪ੍ਰੀਤ ਜੋੜਨਾ ਨਤਨਾ, ਪ੍ਰੀਤਮ ਹੋ ਕੇ ਹੋਣਾ ਸਹਾਈਆ। ਸਾਨੂੰ ਵਖਾਉਣਾ ਆਪਣਾ ਵਤਨਾ, ਬੇਵਤਨ ਹੋ ਕੇ ਦਈਏ ਦੁਹਾਈਆ। ਤੂੰ ਸਾਹਿਬ ਸੁਵਾਮੀ ਪੁਰਖ ਅਕਾਲਾ ਸਰਬ ਕਲਾ ਸਮਰਥਣਾ, ਸਮਰਥ ਤੇਰੀ ਵਡਿਆਈਆ। ਹਉ ਬਾਲੇ ਅੰਝਾਣੇ ਚਰਨ ਕਵਲ ਤੇਰੇ ਢੱਠਣਾ, ਢਹਿ ਢਹਿ ਧੂੜੀ ਖਾਕ ਰਮਾਈਆ। ਆਵਣ ਜਾਵਣ ਲਖ ਚੁਰਾਸੀ ਜਮ ਕੀ ਫਾਂਸੀ ਰਹੇ ਨਾ ਰਟਨਾ, ਗੇੜਾ ਗੇੜਿਆਂ ਵਿਚੋਂ ਦਏ ਮਿਟਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰ ਦੇ ਜੋ ਕੌਲ ਇਕਰਾਰ ਕੀਤਾ ਨਾਲ ਗੋਬਿੰਦ ਵਿਚ ਪਟਨਾ, ਪਾਟਲ ਆਪਣਾ ਪਰਦਾ ਦੇਣਾ ਚੁਕਾਈਆ। ਅਸੀਂ ਤੇਰੇ ਦੁਵਾਰੇ ਬਿਨ ਰਸਨਾ ਜੇਹਵਾ ਖ਼ੁਸ਼ੀਆਂ ਨਾਲ ਹੱਸਣਾ, ਆਤਮ ਪਰਮਾਤਮ ਵੱਜਦੀ ਰਹੇ ਵਧਾਈਆ। ਸਾਹਿਬ ਸੁਲਤਾਨੇ ਨੌਜੁਵਾਨੇ ਸ੍ਰੀ ਭਗਵਾਨੇ ਤੂੰ ਤੀਰ ਨਿਰਾਲਾ ਕਸਣਾ, ਸ਼ਾਹ ਹਕੀਰ ਬੇਨਜ਼ੀਰ ਆਪਣਾ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ।
ਜਨ ਭਗਤ ਕਹਿਣ ਪ੍ਰਭੂ ਸਾਡੇ ਵਸ ਜਾ ਅੰਦਰ ਹਿਰਦੇ, ਹਾਰਦਿਕ ਖ਼ੁਸ਼ੀ ਬਣਾਈਆ। ਅਸੀਂ ਤੈਥੋਂ ਵਿਛੜੇ ਚਿਰ ਦੇ, ਚਿਰੀ ਵਿਛੁੰਨੇ ਲੈ ਮਿਲਾਈਆ। ਦਰਸ਼ਨ ਕਰੀਏ ਅਗੰਮੇ ਪਰ ਦੇ, ਘਰ ਪ੍ਰੀਤਮ ਤੱਕੀਏ ਨੂਰ ਅਲਾਹੀਆ। ਤੇਰੇ ਜੁਗ ਚੌਕੜੀ ਗੇੜੇ ਰਹੇ ਗਿੜਦੇ, ਸਤਿਜੁਗ ਤਰੇਤਾ ਦੁਵਾਪਰ ਕਲਜੁਗ ਭੱਜਣ ਵਾਹੋ ਦਾਹੀਆ। ਸਾਨੂੰ ਅੱਗੇ ਪੈਂਡੇ ਦਿਸਦੇ ਨੇੜ ਦੇ, ਦੂਰ ਦੁਰਾਡਾ ਪੰਧ ਰਹੇ ਨਾ ਰਾਈਆ। ਸਾਡਾ ਲੇਖਾ ਲੋਕਮਾਤ ਮਾਰ ਝਾਤ ਆਪ ਨਿਬੇੜ ਦੇ, ਦੂਸਰ ਹੱਥ ਨਾ ਕਦੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ।
ਜਨ ਭਗਤ ਕਹਿਣ ਪ੍ਰਭ ਸਾਡਾ ਅੰਤਸ਼ਕਰਨ ਵੇਖ ਲੈ ਆਪ, ਜਗਤ ਸ਼ਾਸਤਰਾਂ ਲੋੜ ਰਹੇ ਨਾ ਰਾਈਆ। ਤ੍ਰੈਗੁਣ ਮਾਇਆ ਮੇਟ ਦੇ ਤਾਪ, ਅਗਨੀ ਤੱਤ ਨਾ ਕੋਇ ਜਲਾਈਆ। ਆਤਮ ਬ੍ਰਹਮ ਦਾ ਦੱਸਦੇ ਜਾਪ, ਨਿਰਅੱਖਰ ਆਪ ਸਮਝਾਈਆ। ਸਭ ਦਾ ਪੂਰਾ ਕਰ ਦੇ ਭਵਿਖਤ ਵਾਕ, ਵਾਕਿਆ ਵੇਖ ਖ਼ਲਕ ਖੁਦਾਈਆ। ਜਨ ਭਗਤਾਂ ਅੰਦਰੋਂ ਖੋਲ੍ਹ ਦੇ ਤਾਕ, ਪਰਦਾ ਉਹਲਾ ਆਪ ਚੁਕਾਈਆ। ਘਰ ਸਵਾਮੀ ਜੋੜਨਾ ਨਾਤ, ਵਿਛੋੜਾ ਅਗਲਾ ਦੇਣਾ ਮਿਟਾਈਆ। ਤੂੰ ਪਰਮ ਪੁਰਖ ਸੁਲਤਾਨਾ ਮੈਂ ਬਾਲ ਅੰਝਾਣਾ ਆਤਮ ਤੇਰੀ ਜਾਤ, ਅਜਾਤੀ ਰੂਪ ਨਾ ਕੋਇ ਵਿਖਾਈਆ। ਮਿਹਰਵਾਨ ਮਹਿਬੂਬ ਹੋ ਕੇ ਪੁੱਛ ਵਾਤ, ਵਾਰਸ ਹੋ ਕੇ ਵੇਖ ਵਿਖਾਈਆ। ਦਰ ਠਾਂਡੇ ਸੀਸ ਝੁਕਾ ਬਿਨ ਹੱਥਾਂ ਤੋਂ ਜੋੜੇ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ। ਹਉਂ ਬਾਲ ਅੰਞਾਣੇ ਅਨਾਥਾਂ ਅਨਾਥ, ਤੂੰ ਦੇਵਣਹਾਰ ਬੇਪਰਵਾਹੀਆ। ਸਗਲੇ ਸਵਾਮੀ ਹੋਣਾ ਸਾਥ, ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਵਸਤ ਨਾਮ ਵਰਤਾਈਆ।
ਜਨ ਭਗਤ ਕਹਿਣ ਪ੍ਰਭੂ ਜਗਦੀਸ਼, ਜਗਦੀਸ਼ਰ ਤੇਰੀ ਬੇਪਰਵਾਹੀਆ। ਤੇਰੇ ਕਦਮਾਂ ਝੁਕੇ ਇਕੋ ਸੀਸ, ਦੂਸਰ ਓਟ ਨਾ ਕੋਇ ਤਕਾਈਆ। ਸਾਡਾ ਲੇਖਾ ਰਹੇ ਨਾ ਤੀਸ ਬਤੀਸ, ਛਤੀਸਾ ਵੰਡ ਨਾ ਕੋਇ ਵੰਡਾਈਆ। ਤੇਰਾ ਨਾਮ ਨਿਧਾਨਾ ਇਕੋ ਹੋਵੇ ਹਦੀਸ, ਹਜ਼ਰਤਾਂ ਤੋਂ ਬਾਹਰ ਦੇਣਾ ਸਮਝਾਈਆ। ਸਤਿ ਧਰਮ ਦੀ ਦੱਸਣੀ ਰੀਤ, ਸਤਿਜੁਗ ਸਾਚਾ ਜੋੜ ਜੁੜਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਅਬਿਆਂ ਤੋਂ ਬਾਹਰ ਦੇਣਾ ਵਖਾਈਆ । ਤੂੰ ਸੁਵਾਮੀ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਬੇਪਰਵਾਹੀਆ । ਸਾਡੀ ਕਾਇਆ ਕਰਦੇ ਠਾਂਡੀ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਹਰ ਹਿਰਦੇ ਵੱਸਣਾ ਚੀਤ, ਮਨ ਚਿਤ ਠਗੋਰੀ ਰਹੇ ਨਾ ਰਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਕਰ ਬਖ਼ਸ਼ੀਸ਼, ਰਹਿਮਤ ਆਪਣੀ ਸਾਡੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁੱਧ ਬਿਨ ਅਵਰ ਦੀਸੇ ਕੋਇ ਨਾ ਮੀਤ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। (੧੭ ਮਾਘ ਸ਼ ਸੰ ਨੌਂ ਗੁਰਦੇਵ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭ ਸਾਡੇ ਉਤਮ ਕਰ ਭਾਗ, ਭਗਵਨ ਭਾਗਸ਼ਾਲੀ ਦੇ ਬਣਾਈਆ। ਦੁਰਮਤ ਮੈਲ ਧੋ ਦਾਗ਼, ਪੱਤਤ ਪੁਨੀਤ ਹੋ ਸਹਾਈਆ। ਅੰਤਰ ਉਪਜੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਕੂੜੀ ਕਿਰਿਆ ਕਰੀਏ ਤਿਆਗ, ਤ੍ਰੈਗੁਣ ਅਤੀਤੇ ਸਿਰ ਆਪਣਾ ਹੱਥ ਰਖਾਈਆ। ਅੰਤਸ਼ਕਰਨ ਉਪਜੇ ਤੇਰਾ ਪਿਆਰ ਮੇਲਾ ਹੋਏ ਕੰਤ ਸੁਹਾਗ, ਪਰਮ ਪੁਰਖ ਤੇਰੇ ਪਿਆਰ ਦੀ ਵੱਜਦੀ ਰਹੇ ਵਧਾਈਆ। ਕਲਜੁਗ ਜੀਵ ਹੰਸ ਬਣਾ ਕਾਗ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਾਣਕ ਮੋਤੀ ਚੋਗ ਚੁਗਾਈਆ। ਮਾਇਆ ਮਮਤਾ ਡੱਸੇ ਨਾ ਡਸਣੀ ਨਾਗ, ਸਾਂਤਕ ਸਤਿ ਦੇਣਾ ਵਰਤਾਈਆ। ਨਿਝ ਨੇਤਰ ਲੋਚਨ ਨੈਣ ਖੁਲ੍ਹਣੀ ਜਾਗ, ਅਨੁਭਵ ਦ੍ਰਿਸ਼ਟੀ ਆਪਣਾ ਪਰਦਾ ਦੇਣਾ ਉਠਾਈਆ। ਤੇਰੀ ਸਰਨ ਸਰਨਾਈ ਇਕੋ ਜਾਈਏ ਲਾਗ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਧਰਮ ਦੀ ਧਾਰ ਬਣਾ ਲੈ ਸਾਧ, ਸਤਿ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਦਿਵਸ ਰੈਣ ਤੈਨੂੰ ਲਈਏ ਅਰਾਧ, ਸਿਮਰਨ ਇਕੋ ਦੇ ਸਮਝਾਈਆ। ਅੰਤਰ ਰਹੇ ਨਾ ਵਾਦ ਵਿਵਾਦ, ਵਿਖ ਕੂੜੀ ਬਾਹਰ ਦੇਣੀ ਕਢਾਈਆ। ਪਾਰਬ੍ਰਹਮ ਬ੍ਰਹਮ ਵਿਚ ਹੋਵੇ ਵਿਸਮਾਦ, ਬਿਸਮਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਸਾਚੇ ਨਾਮ ਦੀ ਦੇ ਦੇ ਧੁਨ, ਧੁਨ ਆਤਮਕ ਰਾਗ ਜਣਾਈਆ। ਸਾਡੀ ਅੰਦਰੋਂ ਖੁਲ੍ਹੇ ਸੁੰਨ, ਜਗਤ ਸਮਾਧੀ ਲੋੜ ਰਹੇ ਨਾ ਰਾਈਆ। ਭੇਵ ਅਭੇਦਾ ਦੱਸ ਦੇ ਆਪਣਾ ਗੁਣ, ਗੁਣਵੰਤ ਧੁਰਦਰਗਾਹੀਆ । ਸਚ ਸੁਵਾਮੀ ਅੰਤਰਜਾਮੀ ਭਗਤ ਸੁਹੇਲੇ ਆਪ ਚੁਣ, ਲੱਖ ਚੁਰਾਸੀ ਵਿਚੋਂ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ।
ਜਨ ਭਗਤ ਕਹਿਣ ਪ੍ਰਭ ਅੰਤਰ ਆਤਮ ਬਖ਼ਸ਼ ਦੇ ਠੰਡ, ਤ੍ਰੈਗੁਣ ਅਗਨੀ ਤੱਤ ਬੁਝਾਈਆ। ਪਾਰਬ੍ਰਹਮ ਆਪਣੇ ਨਾਲ ਪਾ ਲੈ ਗੰਢ, ਬ੍ਰਹਮ ਆਪਣਾ ਸੰਗ ਨਿਭਾਈਆ। ਤੇਰਾ ਖੇਲ ਵੇਖੀਏ ਵਿਚ ਬ੍ਰਹਿਮੰਡ, ਬ੍ਰਹਿਮਾਂਡ ਧਿਆਨ ਲਗਾਈਆ। ਝਗੜਾ ਮੇਟਣਾ ਜੇਰਜ ਅੰਡ, ਉਤਭੁਜ ਸੇਤਜ ਪੰਧ ਮੁਕਾਈਆ। ਕੂੜੀ ਕਿਰਿਆ ਕਰਨੀ ਖੰਡ ਖੰਡ, ਖੰਡਾ ਖੜਗ ਨਾਮ ਹੱਥ ਉਠਾਈਆ। ਸ਼ਬਦੀ ਧਾਰ ਇਕੋ ਚਮਕੇ ਚੰਡ, ਪ੍ਰਚੰਡ ਰੂਪ ਬਦਲਾਈਆ। ਜਗਤ ਵਾਸ਼ਨਾ ਦੇਣਾ ਦੰਡ, ਸਿਰ ਸਕੇ ਨਾ ਮੂਲ ਉਠਾਈਆ। ਭੇਵ ਖੁਲ੍ਹਾਉਣਾ ਤਤ ਪੰਜ, ਪੰਚਮ ਨਾਦ ਧੁੰਨ ਸ਼ਬਦ ਕਰ ਸ਼ਨਵਾਈਆ। ਅੰਤਰ ਰਹੇ ਨਾ ਅਗੰਮੀ ਰੰਜ, ਸਤਿ ਸਤਿਵਾਦ ਆਪਣਾ ਰੰਗ ਵਖਾਈਆ। ਜਗਤ ਜਹਾਨ ਮੰਜ਼ਲ ਜਾਈਏ ਲੰਘ, ਬਿਨ ਕਦਮਾਂ ਕਦਮ ਉਠਾਈਆ। ਸਚ ਸੁਵਾਮੀ ਅੰਤਰਜਾਮੀ ਪਰਮ ਪੁਰਖ ਬਖ਼ਸ਼ਣਾ ਆਪਣਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਨੂਰ ਨੁਰਾਨਾ ਚਾੜ੍ਹਨਾ ਚੰਦ, ਨਿਜ ਘਰ ਕਰਨੀ ਆਪ ਰੁਸ਼ਨਾਈਆ। ਸਾਡਾ ਖ਼ੁਸ਼ੀ ਹੋਵੇ ਬੰਦ ਬੰਦ, ਤੇਰੀ ਬੰਦਗੀ ਵਿਚ ਆਪਣਾ ਆਪ ਸਮਾਈਆ। ਆਤਮ ਸੇਜ ਸੁਹਾਉਣੀ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਸਾਚੇ ਨਾਮ ਦੀ ਦੇ ਦੇ ਦਾਤੀ, ਦਇਆਵਾਨ ਦਇਆ ਕਮਾਈਆ। ਨਿਗਾਹ ਮਾਰ ਲੈ ਲੋਕਮਾਤੀ, ਚਾਰੋਂ ਕੁੰਟ ਵੇਖ ਵਖਾਈਆ। ਜਿਧਰ ਤੱਕੀਏ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੇ ਨਾਮ ਦੀ ਭੁੱਲੀ ਗਾਥੀ, ਰਸਨਾ ਜੇਹਵਾ ਕੂੜ ਲੋਭ ਹਲਕਾਈਆ। ਆਤਮ ਪਰਮਾਤਮ ਬਣਾਏ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਤੂੰ ਕਿਰਪਾਨਿਧ ਅਨਾਥ ਅਨਾਥੀ, ਦੀਨਣ ਦੀਨਾ ਲੈਣਾ ਮਿਲਾਈਆ। ਸਾਡੀ ਭੁੱਲ ਬਖਸ਼ ਗੁਸਤਾਖੀ, ਹੋਣਾ ਆਪ ਸਹਾਈਆ। ਦਰ ਠਾਂਡੇ ਮੰਗੀਏ ਮੁਆਫ਼ੀ, ਮੁਆਫ਼ ਕਰਨਾ ਆਪ ਗੁਸਾਈਂਆ। ਸਤਿ ਧਰਮ ਕਰਨੀ ਇਨਸਾਫ਼ੀ, ਅਦਲ ਧੁਰ ਦਾ ਇਕ ਜਣਾਈਆ। ਸ਼ੰਕਰ ਨਾਲ ਮਿਲਾਉਣਾ ਕੈਲਾਸ਼ੀ, ਬ੍ਰਹਮਾ ਬ੍ਰਹਮ ਧਾਰ ਵਡਿਆਈਆ। ਵਿਸ਼ਨੂੰ ਸ਼ਿਵ ਦੀ ਤੱਕੇ ਅਯਾਸ਼ੀ, ਨਵ ਨੌਂ ਦਾ ਭੇਵ ਚੁਕਾਈਆ। ਤੂੰ ਪਰਮ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਦੀਨ ਦੁਨੀ ਤੱਕ ਬਦਮੁਵਾਸੀ, ਘਟ ਘਟ ਅੰਦਰ ਵੇਖ ਵਿਖਾਈਆ। ਪ੍ਰੇਮ ਪਿਆਰ ਦਾ ਦਿਸੇ ਨਾ ਕੋਇ ਅਭਿਲਾਸ਼ੀ, ਅਬਲਾ ਹੋਈ ਲੋਕਾਈਆ। ਚੁਰਾਸੀ ਵਿਚੋਂ ਤੁੱਧ ਬਿਨ ਕਰੇ ਨਾ ਕੋਇ ਖੁਲਾਸੀ, ਖ਼ਾਲਕ ਰੰਗ ਨਾ ਕੋਇ ਰੰਗਾਈਆ। ਸਾਚੇ ਮੰਡਲ ਦਿਸੇ ਕੋਇ ਨਾ ਰਾਸੀ, ਸੁਰਤੀ ਸ਼ਬਦੀ ਗੋਪੀ ਕਾਹਨ ਨਾ ਕੋਇ ਨਚਾਈਆ। ਮਿਹਰਵਾਨਾ ਨੌਜੁਵਾਨਾ ਸ੍ਰੀ ਭਗਵਾਨਾ ਲੋਕਮਾਤ ਮਾਰ ਝਾਤੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਬਿਨ ਤੇਰੀ ਕਿਰਪਾ ਬਜਰ ਕਪਾਟੀ ਖੁਲ੍ਹੀ ਕਿਸੇ ਨਾ ਤਾਕੀ, ਤਕਵਾ ਹੱਕ ਨਾ ਕੋਇ ਵਖਾਈਆ। ਝਗੜਾ ਵੇਖ ਲੈ ਮਾਨਸ ਮਾਨੁਖ ਖ਼ਾਕੀ, ਤਨ ਵਜੂਦ ਹੱਕ ਹੱਕ ਮਹਿਬੂਬ ਦੀਨ ਮਜ਼੍ਹਬ ਵਿਚ ਲੜਾਈਆ। ਤੇਰੇ ਨਾਮ ਕਲਮਿਆਂ ਝਗੜਾ ਪਾਇਆ ਭਰਾਂਤੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਅੰਮ੍ਰਿਤ ਬੂੰਦ ਨਿਝਰ ਝਿਰਨੇ ਕਿਸੇ ਨਾ ਮਿਲੇ ਸੁਵਾਂਤੀ, ਨਾਭੀ ਕਵਲ ਨਾ ਕੋਇ ਉਲਟਾਈਆ। ਜ਼ਿੰਦਗੀ ਵਿਚੋਂ ਜੀਵਨ ਬਦਲੇ ਨਾ ਕਿਸੇ ਹਯਾਤੀ, ਹਿਰਦੇ ਹਰਿ ਨਾ ਕੋਇ ਵਸਾਈਆ। ਤੂੰ ਸਭ ਦਾ ਪਰਮ ਪੁਰਖ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਚਰਨ ਕਵਲ ਉਪਰ ਧਵਲ ਜੋੜ ਲੈ ਨਾਤੀ, ਮੇਲ ਮਿਲਾਉਣਾ ਸਹਿਜ ਸੁਭਾਈਆ।
ਦਿਵਸ ਰੈਣ ਸਦਾ ਸਾਡੀ ਰਹੇ ਪ੍ਰਭਾਤੀ, ਪ੍ਰਭੂ ਆਪਣਾ ਰੰਗ ਦੇਣਾ ਰੰਗਾਈਆ। ਸਾਡੀ ਮਨਸਾ ਕੂੜ ਰਹੇ ਨਾ ਨਾਰ ਕਮਜਾਤੀ, ਕੰਤ ਸੁਹਾਗ ਲੈਣਾ ਜੁੜਾਈਆ। ਅਸੀਂ ਤੇਰੀ ਧਾਰ ਸਾਡੀ ਪੁੱਛਣੀ ਵਾਤੀ, ਗ੍ਰਹਿ ਗ੍ਰਹਿ ਹੋਣਾ ਆਪ ਸਹਾਈਆ। ਤੇਰਾ ਨਾਮ ਕਲਮਾ ਇਕੋ ਹੋਵੇ ਸਫਾਤੀ, ਸਿਫ਼ਤਾਂ ਨਾਲ ਤੇਰੀ ਵਡਿਆਈਆ। ਸਾਡਾ ਲੇਖ ਰਹੇ ਨਾ ਕਾਗਜਾਤੀ, ਕੁਦਰਤ ਕਾਦਰ ਮੇਲਾ ਲੈਣਾ ਮਿਲਾਈਆ। ਤੇਰਾ ਨੂਰ ਜਹੂਰ ਤੱਕੀਏ ਬ੍ਰਹਿਮਾਦੀ, ਬ੍ਰਹਿਮਾਂਡ ਤੇਰਾ ਪਰਦਾ ਦੇਣਾ ਉਠਾਈਆ। ਤੇਰਾ ਹੁਕਮ ਸੁਣੀਏ ਅਹਿਲਾਦੀ, ਸ਼ਬਦੀ ਸ਼ਬਦ ਕਰਨੀ ਸ਼ਨਵਾਈਆ। ਅੰਤ ਕਲਜੁਗ ਤੇਰੀ ਇਕ ਇਮਦਾਦੀ, ਦੂਸਰ ਓਟ ਨਾ ਕੋਇ ਤਕਾਈਆ। ਬਿਨ ਨੇਤਰ ਨੈਣ ਤੇਰੇ ਪਿਆਰ ਦੀ ਲੱਗੀ ਰਹੇ ਸਮਾਧੀ, ਸੁਰਤੀ ਸ਼ਬਦ ਵਿਚ ਸਮਾਈਆ। ਤੇਰਾ ਲੇਖਾ ਬਾਹਰ ਇਸ਼ਕ ਹਕੀਕੀ ਤੇ ਮਜਾਜੀ, ਮਜਾ ਨਿਰਗੁਣ ਧਾਰ ਦੇਣਾ ਚਖਾਈਆ। ਸ਼ਰਅ ਦਾ ਝਗੜਾ ਦਿਸੇ ਕੋਇ ਨਾ ਪੰਡਤ ਕਾਜੀ, ਕਜਾ ਦਾ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਵਸਤ ਨਾਮ ਵਰਤਾਈਆ।
ਜਨ ਭਗਤ ਕਹਿਣ ਪ੍ਰਭ ਹਰ ਹਿਰਦੇ ਜਾਣਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਸਾਚਾ ਮਾਰਗ ਦੇਣਾ ਦੱਸ, ਦਹਿ ਦਿਸ਼ਾ ਤੋਂ ਬਾਹਰ ਦੇਣਾ ਪੜ੍ਹਾਈਆ। ਤੀਰ ਅਣਿਆਲਾ ਮਾਰਨਾ ਕਸ, ਨਾਮ ਨਿਧਾਨਾ ਆਪ ਚਲਾਈਆ। ਨਿਝਰ ਧਾਰੋਂ ਬਖਸ਼ਣਾ ਰਸ, ਅੰਮ੍ਰਿਤ ਜਾਮ ਦੇਣਾ ਪਿਆਈਆ। ਮਨੂਆ ਸਾਡਾ ਹੋਵੇ ਵਸ, ਵਸਲ ਯਾਰ ਦੇਣਾ ਨੂਰ ਅਲਾਹੀਆ । ਖ਼ੁਸ਼ੀ ਵਿਚ ਢੋਲੇ ਗਾਈਏ ਜਸ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਕਲਜੁਗ ਮੇਟ ਅੰਧੇਰੀ ਮਸ, ਸਤਿਜੁਗ ਸਚ ਚੰਦ ਕਰ ਰੁਸ਼ਨਾਈਆ। ਤੈਨੂੰ ਝੁਕਦੇ ਰਵ ਸਸ, ਸੂਰੀਆ ਚੰਦ ਦਿਵਸ ਰੈਣ ਸੇਵ ਕਮਾਈਆ। ਮੰਡਲ ਮੰਡਪ ਰਹੇ ਹੱਸ, ਢੋਲੇ ਸੋਹਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ।
ਜਨ ਭਗਤ ਕਹਿਣ ਪ੍ਰਭ ਸਾਡਾ ਅੰਤਰ ਖੋਲ੍ਹ ਦੇ ਰਾਜ਼, ਰਾਜਕ ਰਹੀਮ ਭੇਵ ਚੁਕਾਈਆ। ਸੂਫ਼ੀ ਕਹਿਣ ਝਗੜਾ ਰਹੇ ਨਾ ਰੋਜ਼ਾ ਨਿਮਾਜ਼, ਬਾਂਗ ਸਦਾ ਇਕੋ ਦੇਣੀ ਸੁਣਾਈਆ। ਤੇਰੀ ਹਕੀਕੀ ਕਲਮੇ ਦੀ ਸੁਣੀਏ ਆਵਾਜ, ਬਿਨ ਕੰਨਾਂ ਦੇਣੀ ਜਣਾਈਆ। ਤੇਰੇ ਉਤੇ ਸਾਨੂੰ ਨਾਜ, ਸਾਡਾ ਅੰਦਰੋਂ ਨਿਜਾਮ ਦੇਣਾ ਬਦਲਾਈਆ। ਸਤਿ ਦਾ ਸਚ ਕਰਨਾ ਕਾਜ, ਕਰਤੇ ਪੁਰਖ ਦੇਣੀ ਵਡਿਆਈਆ। ਲੋਕਮਾਤ ਰੱਖਣੀ ਲਾਜ, ਸਿਰ ਸਿਰ ਆਪਣਾ ਹੱਥ ਟਿਕਾਈਆ । ਤੇਰੇ ਸੀਸ ਜਗਦੀਸ਼ ਤੱਕੀਏ ਤਾਜ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਉਡਾ ਦੇ ਬਾਜ, ਬਾਜੀ ਦੀਨ ਦੁਨੀ ਉਲਟਾਈਆ। ਤੇਰਾ ਧਰਮ ਦਾ ਹੋਵੇ ਇਕ ਸਮਾਜ, ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ।
ਜਨ ਭਗਤ ਕਹਿਣ ਪ੍ਰਭ ਸਾਡੇ ਅੰਦਰੋਂ ਕੱਢ ਦੇ ਰੋਗ, ਹਉਮੇ ਹੰਗਤਾ ਦੇ ਮਿਟਾਈਆ। ਤੇਰਾ ਹੋਵੇ ਸਚ ਸੰਜੋਗ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਚਰਨ ਪ੍ਰੀਤ ਬਖ਼ਸ਼ ਦੇ ਜੋਗ, ਜੁਗੀਸ਼ਰਾਂ ਤੋਂ ਬਾਹਰ ਮੇਲਾ ਲੈਣਾ ਮਿਲਾਈਆ। ਤੇਰਾ ਦਰਸ਼ਨ ਹੋਵੇ ਰੋਜ, ਨਿਰਗੁਣ ਮਿਲਣਾ ਚਾਈਂ ਚਾਈਂਆ । ਬਿਨ ਤੱਤਾਂ ਤੋਂ ਕਰਨਾ ਭੋਗ, ਆਤਮ ਪਰਮਾਤਮ ਰਸ ਬਣਾਈਆ। ਪਾਰਬ੍ਰਹਮ ਬ੍ਰਹਮ ਰੱਖਣਾ ਆਪਣੀ ਗੋਦ, ਫੜ ਬਾਹੋਂ ਗਲੇ ਲਗਾਈਆ। ਸਾਡਾ ਅੰਤਸ਼ਕਰਨ ਆਪੇ ਸੋਧ, ਸੁਦੀ ਵਦੀ ਦਾ ਲੇਖਾ ਦੇਣਾ ਮੁਕਾਈਆ। ਤੂੰ ਮਾਲਕ ਜੋਧਨ ਜੋਧ, ਸੂਰਬੀਰ ਇਕ ਅਖਵਾਈਆ। ਬੁੱਧੀ ਤੋਂ ਪਰੇ ਦਾ ਕਰਨਾ ਬੋਧ, ਅਕਲ ਤੋਂ ਬਾਹਰ ਦੇਣਾ ਦ੍ਰਿੜਾਈਆ। ਆਪਣਾ ਭੇਵ ਖੋਲ੍ਹਣਾ ਗੋਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਮੰਦਰ ਹੋਣਾ ਸਹਾਈਆ।
ਜਨ ਭਗਤ ਕਹਿਣ ਪ੍ਰਭੂ ਸਾਡਾ ਸੁਹਾ ਦੇ ਕਾਇਆ ਮੰਦਰ, ਤਨ ਅੰਦਰ ਵੱਜਦੀ ਰਹੇ ਵਧਾਈਆ। ਭਾਗ ਲਗਾ ਦੇ ਅੰਧੇਰੀ ਕੰਦਰ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਬਜਰ ਕਪਾਟੀ ਤੋੜ ਦੇ ਜੰਦਰ, ਪਰਦਾ ਪਰਦੇ ਵਿਚੋਂ ਉਠਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਏ ਬੰਦਰ, ਬੰਦਗੀ ਆਪਣੇ ਵਿਚ ਲਗਾਈਆ। ਸ਼ਰਅ ਜਗਤ ਰਹੇ ਨਾ ਕਲੰਦਰ, ਕਲਮਾ ਇਕੋ ਦੇਣਾ ਦ੍ਰਿੜਾਈਆ। ਤੇਰਾ ਦਰ ਠਾਂਡਾ ਆਏ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਚਰਨ ਪ੍ਰੀਤੀ ਚਾੜ੍ਹ ਦੇ ਰੰਗਣ, ਜਗਤ ਜਹਾਨ ਉਤਰ ਕਦੇ ਨਾ ਜਾਈਆ। ਆਤਮ ਪਰਮਾਤਮ ਬਖ਼ਸ਼ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ । ਧੂੜੀ ਖ਼ਾਕ ਰਮਾ ਦੇ ਚੰਦਨ, ਮਸਤਕ ਤੇਰੇ ਚਰਨ ਛੁਹਾਈਆ । ਜਨ ਭਗਤ ਸੁਹੇਲੇ ਤੇਰਾ ਦਰਸ ਕਰਨ ਦਰ ਠਾਂਡੇ ਤੇਰੇ ਲੰਘਣ, ਅੱਗੇ ਹੋ ਨਾ ਕੋਇ ਅਟਕਾਈਆ। ਪੰਧ ਮੁਕਾ ਦੇ ਆਕਾਸ਼ ਪਤਾਲ ਪੁਰੀ ਲੋ ਗਗਨ ਗਗਨੰਤਰ ਜਗਤ ਬ੍ਰਹਿਮੰਡਣ, ਪਾਂਧੀਆ ਪੰਧ ਰਹੇ ਨਾ ਰਾਈਆ। ਸਚਖੰਡ ਦੁਵਾਰ ਏਕੰਕਾਰ ਆਤਮ ਧਾਰ ਦਾ ਹੋਵੇ ਸਗਨ, ਪਰਮਾਤਮ ਖੇਲ ਵਖਾਉਣਾ ਚਾਈਂ ਚਾਈਂਆ। ਤੇਰਾ ਦੀਪਕ ਜੋਤ ਨੂਰ ਨੁਰਾਨਾ ਜਿਸ ਵਿਚ ਹੋਈਏ ਮਗਨ, ਮਸਤੀ ਤੇਰੇ ਵਿਚ ਸਮਾਈਆ। ਸਾਡਾ ਲੇਖੇ ਲਾਉਣਾ ਬੰਦਗੀ ਵਾਲਾ ਕੀਤਾ ਭਜਨ, ਭੈ ਭੰਜਨ ਦੇਣੀ ਮਾਣ ਵਡਿਆਈਆ। ਤੂੰ ਆਦਿ ਪੁਰਖ ਸੁਵਾਮੀ ਜੋਤੀ ਜਾਤਾ ਇਕ ਨਿਰੰਜਣ, ਨਿਰਵੈਰ ਨਿਰਾਕਾਰ ਨਿਰੰਕਾਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੂਰਤ ਗੋਪਾਲ ਮੋਹਣ ਮਾਧਵ ਮਦਨ, ਮਾਧਵ ਆਪਣੀ ਦਇਆ ਦੇਣੀ ਕਮਾਈਆ। (੧੯ ਮਾਘ ਸ਼ ਸੰ ਨੌਂ ਸੇਵਾ ਸਿੰਘ ਦੇ ਗ੍ਰਹਿ)
ਜਨ ਭਗਤ ਕਹਿਣ ਪ੍ਰਭੂ ਸਾਡੇ ਧੁਰ ਦੇ ਬਾਪ, ਪਿਤਾ ਪੁਰਖ ਅਕਾਲ ਤੇਰੀ ਸ਼ਰਨਾਈਆ। ਮਿਹਰਵਾਨਾ ਸ੍ਰੀ ਭਗਵਾਨਾ ਕਿਰਪਾ ਕਰੀ ਆਪ, ਪ੍ਰੀਤਮ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਪਾਉਣਾ ਜਾਪ, ਜਗ ਜੀਵਣ ਦਾਤੇ ਦੇਣੀ ਵਡਿਆਈਆ। ਮੇਲ ਮਿਲਾਉਣਾ ਤੀਨੋ ਤਾਪ, ਤ੍ਰੈਗੁਣ ਅਤੀਤੇ ਹੋਣਾ ਸਹਾਈਆ। ਕਿਰਪਾ ਕਰਨੀ ਲੋਕਮਾਤ, ਧਰਨੀ ਧਰਤ ਧਵਲ ਧੌਲ ਉਤੇ ਵੇਖ ਵਖਾਈਆ। ਕੋਟਨ ਕੋਟ ਜਨਮ ਦੇ ਮੇਟਣੇ ਪਾਪ, ਪੱਤਤ ਪੁਨੀਤ ਕਰਾਈਆ। ਦੁੱਖ ਰੋਗ ਨਾ ਰਹੇ ਸੰਤਾਪ, ਸੁੱਖ ਸਾਗਰ ਵਿਚ ਸਮਾਈਆ। ਅੰਦਰੋਂ ਮੇਟ ਅੰਧੇਰੀ ਰਾਤ, ਸਾਚਾ ਨੂਰ ਚੰਦ ਦੇ ਚਮਕਾਈਆ। ਨਿਰਗੁਣ ਧਾਰ ਪੁੱਛਣੀ ਵਾਤ, ਸਰਗੁਣ ਹੋਣਾ ਆਪ ਸਹਾਈਆ । ਤੇਰੇ ਚਰਨ ਕਵਲ ਸਚ ਪ੍ਰੀਤੀ ਨਾਤ, ਰਿਸ਼ਤਾ ਅਗੰਮ ਦੇਣਾ ਬਣਾਈਆ। ਤੇਰਾ ਦਰਸ਼ਨ ਕਰੀਏ ਬਹੁਭਾਂਤ, ਬਹੁਭਾਂਤੀ ਆਪਣਾ ਰੰਗ ਰੰਗਾਈਆ। ਕਿਰਪਾ ਕਰਨੀ ਇਕ ਇਕਾਂਤ, ਇਕ ਇਕੱਲੇ ਦੇਣੀ ਵਡਿਆਈਆ। ਸਭ ਦੀ ਅੰਤਮ ਪੁੱਛਣੀ ਵਾਤ, ਵਾਤਾਵਰਨ ਵੇਖਣਾ ਜਗਤ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਪ੍ਰੀਤੀ ਚਰਨ ਕਵਲ ਨਾਤ।
ਜਨ ਭਗਤ ਕਹਿਣ ਦੁੱਖੜਾ ਕੱਟ ਦੇ ਰੋਗ, ਹਉਮੇ ਰਹਿਣ ਨਾ ਪਾਈਆ। ਸਾਚੇ ਨਾਮ ਦੀ ਬਖਸ਼ ਦੇ ਚੋਗ, ਚੁਗਲੀ ਨਿੰਦਿਆ ਵਿਚੋਂ ਬਾਹਰ ਰਖਾਈਆ। ਚਿੰਤਾ ਗ਼ਮ ਰਹੇ ਨਾ ਸੋਗ, ਚਿਖਾ ਕੂੜ ਨਾ ਅਗਨ ਜਲਾਈਆ। ਤੇਰੇ ਨਾਮ ਦੀ ਚੁਣੀਏ ਚੋਗ, ਰਸ ਅੰਮ੍ਰਿਤ ਦੇਣਾ ਚਖਾਈਆ। ਚਰਨ ਪ੍ਰੀਤ ਬਖ਼ਸ਼ਣਾ ਜੋਗ, ਜੁਗੀਸ਼ਰਾਂ ਬਾਹਰ ਪੜ੍ਹਾਈਆ। ਤੇਰਾ ਕਰੀਏ ਦਰਸ ਅਮੋਘ, ਅਮੁੱਲ ਤੇਰੀ ਸਰਨਾਈਆ। ਤੇਰੇ ਖੇਲ ਕਰੀਏ ਚੋਜ, ਚੋਜੀ ਪ੍ਰੀਤਮ ਤੇਰੇ ਹੱਥ ਵਡਿਆਈਆ। ਸਤਿ ਸਚ ਦਾ ਬਖ਼ਸ਼ ਦੇ ਜੋਗ, ਭਿਛਿਆ ਸਚ ਵਾਲੀ ਵਰਤਾਈਆ। ਤੇਰੇ ਨਾਮ ਦੀ ਮਾਣੀਏ ਮੌਜ, ਮਜਲਸ ਭਗਤਾਂ ਦੇਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਈਆ।
ਜਨ ਭਗਤ ਕਹਿਣ ਪ੍ਰਭ ਤੇਰਾ ਨਾਮ ਧਿਆਈਏ ਮੁਖ, ਰਸਨਾ ਸਿਫ਼ਤ ਸਲਾਹੀਆ। ਸਾਡੇ ਅੰਦਰ ਰਹੇ ਨਾ ਦੁੱਖ, ਤ੍ਰਿਸ਼ਨਾ ਦੇਣੀ ਮਿਟਾਈਆ । ਅੰਮ੍ਰਿਤ ਧਾਰ ਮਿਟਾਉਣੀ ਭੁੱਖ, ਹਉਮੇ ਹੰਗਤਾ ਗੜ੍ਹ ਤੁੜਾਈਆ। ਸੁਫ਼ਲ ਕਰਾਉਣੀ ਜਨਨੀ ਕੁੱਖ, ਮਿਲੇ ਮਾਣ ਜਣੇਂਦੀ ਮਾਈਆ। ਸਾਡਾ ਪੈਂਡਾ ਜਾਵੇ ਮੁੱਕ, ਆਵਣ ਜਾਵਣ ਰਹੇ ਨਾ ਰਾਈਆ। ਤੇਰਾ ਨਾਮ ਗਾਈਏ ਤੁਕ, ਤੇਰੀ ਸਿਫ਼ਤ ਸਿਫ਼ਤ ਸਲਾਹੀਆ। ਸੀਸ ਜਗਦੀਸ਼ ਜਾਵੇ ਝੁਕ, ਧੂੜੀ ਖ਼ਾਕ ਰਮਾਈਆ। ਸਾਡਾ ਪੈਂਡਾ ਪੰਧ ਜਾਏ ਮੁੱਕ, ਚੁਰਾਸੀ ਵਿਚ ਨਾ ਕੋਇ ਭੁਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਕਹਿਣ ਸਾਡੇ ਉਪਰ ਤੁੱਠ, ਮੁੱਠੀ ਭਰ ਸਾਰੇ ਲੈ ਤਰਾਈਆ। (੨੬ ਮਾਘ ਸ਼ ਸੰ ਨੌਂ ਹਰਿ ਭਗਤ ਦੁਵਾਰ ਮਨਜੀਤ ਕੌਰ ਨੂਰਪੁਰ)
…… ਸਤਿਗੁਰ ਪੂਰਾ ਗੁਰ ਗੋਪਾਲ, ਗੋਪਾਲਨ ਆਪਣੀ ਦਇਆ ਕਮਾਇੰਦਾ। ਉਠ ਗੁਰਮੁਖ ਮੁਖ ਵੇਖ ਦੀਨ ਦਿਆਲ, ਮੁਖ ਮੁਖੜਾ ਆਪ ਸੁਹਾਇੰਦਾ। ਜਿਸ ਨੀਹਾਂ ਹੇਠਾਂ ਦਿਤੇ ਬਾਲ, ਸੋ ਬਾਲੇ ਬਾਲਿਆਂ ਝੋਲੀ ਪਾਇੰਦਾ। ਆ ਕੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ । ਨਿਰਗੁਣ ਹੋ ਕੇ ਸਰਗੁਣ ਬਣੇ ਦਲਾਲ, ਸਚ ਦਲਾਲੀ ਇਕ ਕਮਾਇੰਦਾ। ਵੇਖਣਹਾਰਾ ਹੱਕ ਹਲਾਲ, ਹਕੀਕਤ ਘਰ ਘਰ ਖੋਜ ਖੋਜਾਇੰਦਾ। ਭੱਜਾ ਫਿਰੇ ਮਸ਼ਰਕ ਮਗ਼ਰਬ ਜਨੂਬ ਸਮਾਲ, ਸ਼ਮੂਲੀਅਤ ਆਪਣੀ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਸਮਝਾਇੰਦਾ।
ਸੱਚਾ ਮਾਰਗ ਪ੍ਰਭ ਸਿਕਦਾਰ, ਤੇਰਾ ਇਕੋ ਇਕ ਨਜ਼ਰੀ ਆਈਆ। ਜਨ ਭਗਤ ਬਣੇ ਰਹੇ ਸਦਾ ਹੱਕਦਾਰ, ਹੱਕ ਆਪਣਾ ਤੇਰੇ ਘਰ ਰਖਾਈਆ । ਤੂੰ ਦੇਵਣਹਾਰ ਦਾਤਾਰ, ਜੁਗ ਜੁਗ ਤੇਰੀ ਸਰਨਾਈਆ। ਆਪਣਾ ਖੋਲ੍ਹ ਬੰਦ ਕਿਵਾੜ, ਬੰਦ ਤਾਕੀ ਕਿਉਂ ਕਰਾਈਆ। ਕਰ ਪਰਕਾਸ਼ ਬਹੱਤਰ ਨਾੜ, ਨਿਜ ਨੂਰ ਮਿਲੇ ਰੁਸ਼ਨਾਈਆ। ਬਿਰਹੋ ਵਿਛੋੜੇ ਤੇਰੇ ਦਿਤਾ ਸਾੜ, ਅਗਨੀ ਅੱਗ ਰਹੀ ਤਪਾਈਆ। ਆ ਸਤਿਗੁਰ ਪ੍ਰਭ ਮੇਰੇ ਕਰ ਪਿਆਰ, ਤੇਰੀ ਪ੍ਰੀਤੀ ਇਕੋ ਭਾਈਆ । ਲਾਰਿਆਂ ਵਿਚ ਲੰਘੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਪੰਧ ਮੁਕਾਈਆ। ਅੰਤਮ ਵੇਖ ਆਪਣੀ ਧਾਰ, ਧਾਰ ਧਾਰ ਵਿਚੋ ਪਰਗਟਾਈਆ। ਬਖ਼ਸ਼ਣਹਾਰ ਸਾਹਿਬ ਦਾਤਾਰ, ਬਖ਼ਸ਼ੀਸ਼ ਆਪਣੀ ਦੇ ਵਰਤਾਈਆ। ਤੇਰਾ ਨਾਉਂ ਸਦਾ ਨਿਰੰਕਾਰ, ਨਿਰਵੈਰ ਰੂਪ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਦਰਵੇਸ਼ ਮੰਗਣ ਚਾਈਂ ਚਾਈਂਆ।
ਦਰ ਦਰਵੇਸ਼ ਮੰਗੋ ਮੰਗ, ਮਾਂਗਤ ਸਚ ਰੂਪ ਜਣਾਈਆ। ਸ੍ਰੀ ਭਗਵਾਨ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਤਮ ਦੇਵੇ ਇਕ ਅਨੰਦ, ਅਨੰਦ ਆਤਮ ਵਿਚ ਵਖਾਈਆ। ਭੇਵ ਚੁਕਾਏ ਪਰਮਾਨੰਦ, ਪਰਮ ਪੁਰਖ ਹੱਥ ਵਡਿਆਈਆ । ਗੀਤ ਸੁਣਾਏ ਆਪਣਾ ਛੰਦ, ਸੋਹੰ ਢੋਲਾ ਇਕ ਅਲਾਈਆ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਸ਼ਬਦੀ ਕੰਤ ਇਕ ਮਿਲਾਈਆ। ਘਰ ਪਰਕਾਸ਼ ਕਰੇ ਚੰਦ, ਜੋਤੀ ਜੋਤ ਨੂਰ ਰੁਸ਼ਨਾਈਆ। ਲੇਖਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤ ਨਾ ਕੋਇ ਸਾਲਾਹੀਆ। ਕਾਇਆ ਚੋਲੀ ਚੜ੍ਹੇ ਰੰਗ, ਰੰਗ ਰੰਗੀਲਾ ਇਕੋ ਰੰਗ ਦਏ ਰੰਗਾਈਆ। ਮਾਣਸ ਜਨਮ ਨਾ ਹੋਵੇ ਭੰਗ, ਲੱਖ ਚੁਰਾਸੀ ਫੰਦ ਕਟਾਈਆ। ਲੇਖਾ ਚੁੱਕੇ ਵਿਚ ਵਰਭੰਡ,
ਬ੍ਰਹਿਮੰਡ ਚਰਨਾਂ ਹੇਠ ਦਬਾਈਆ। ਅੰਤਰ ਅੰਤਮ ਆਤਮ ਪਰਮਾਤਮ ਪਿਤਾ ਪੂਤ ਲੈ ਕੇ ਜਾਏ ਸਚਖੰਡ, ਜਿਸ ਖੰਡ ਵੇਖਣ ਕੋਇ ਨਾ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖ਼ਸ਼ਸ਼ ਰਹਿਮਤ ਰਹੀਮ ਰਹਿਮਾਨ ਰਾਮ ਆਪਣੀ ਆਪ ਵਰਤਾਈਆ। (੪ ਅੱਸੂ ੨੦੨੦ ਬਿ ਬਲਵੰਤ ਸਿੰਘ ਦੇ ਗ੍ਰਹਿ)