ਸੱਚੇ ਪਾਤਸ਼ਾਹ ਹਰਿਮੰਦਰ ਸਹਿਬ ਜਾਣਾ
ਸੱਚੇ ਪਾਤਸ਼ਾਹ ਦੀ ਛੋਟੀ ਉਮਰ ਸੀ ਤੇ ਰਸਨਾ ਨਾਲ ਘਟ ਹੀ ਬਚਨ ਕਰਦੇ ਸੀ। ਜੋਤ ਨਾਲ ਬਾਬੇ ਮਨੀ ਸਿੰਘ ਨੂੰ ਬਚਨ ਦੱਸਦੇ ਹਨ ਜੀ। ਅਕਾਸ਼ ਬਾਣੀ ਨਾਲ ਬਾਬੇ ਮਨੀ ਸਿੰਘ ਨੂੰ ਹੁਕਮ ਦਿਤਾ, ਕਿ ਅਸਾਂ ਹਰਿ ਮੰਦਰ ਜਾਣਾ ਹੈ। ਅੰਮ੍ਰਿਤਸਰ ਵਡਾ ਦਰਬਾਰ ਜੇਹੜਾ ਹੈ, ਓਹਦਾ ਨਾਮ ਹਰਿਮੰਦਰ ਸਾਹਿਬ ਹੈ। ਪਾਤਸ਼ਾਹ ਹੁਕਮ ਦਿਤਾ ਸੰਤਾ ਅਸੀਂ ਨਿਹਕਲੰਕ ਅਵਤਾਰ ਕਲਜੁਗ ਵਿਚ ਆਏ ਹਾਂ ਤੇ ਅਸੀਂ ਆਪਣਾ ਬਚਨ ਪੂਰਾ ਕਰਨਾ ਹੈ। ਆਪਣੇ ਧਾਮ ਤੇ ਜਾਣਾ ਹੈ, ਜੇਹੜਾ ਬਚਨ ਹੈ ਹਰਿ ਜੂ ਹਰਿ ਮੰਦਰ ਆਵਣਗੇ। ਸੰਗਤਾਂ ਤੇ ਪਾਤਸ਼ਾਹ ਸਾਰੇ ਪਰਿਵਾਰ ਸਮੇਤ ਅੰਮ੍ਰਿਤਸਰ ਨੂੰ ਤੁਰ ਪਏ ਹਨ। ਜਿਸ ਵਕਤ ਸੰਗਤਾਂ ਸਮੇਤ ਅੰਮ੍ਰਿਤਸਰ ਸੱਚੇ ਪਾਤਸ਼ਾਹ ਪਹੁੰਚੇ ਗਏ ਹਨ ਤੇ ਸਿਖਾਂ ਨੇ ਸੱਚੇ ਪਾਤਸ਼ਾਹ ਨੂੰ ਮੋਢੇ ਤੇ ਚੁਕਿਆ ਹੋਇਆ ਹੈ ਜੀ, ਬਾਬੇ ਮਨੀ ਸਿੰਘ ਨਾਲ ਹਨ। ਦਰਸ਼ਨੀ ਡਿਉਡੀ ਲੰਘ ਕੇ ਸਿੱਧੇ ਦਰਬਾਰ ਸਾਹਿਬ ਚਲੇ ਗਏ ਹਨ ਤੇ ਮੰਜੀ ਸਾਹਿਬ ਦੇ ਉਤੇ ਸੱਚੇ ਪਾਤਸ਼ਾਹ ਨੂੰ ਬਹਾ ਦਿਤਾ ਹੈ ਜੀ। ਬਾਬੇ ਮਨੀ ਸਿੰਘ ਪੁਜਾਰੀਆਂ ਨੂੰ ਸੁਣਾਇਆ, ਸਾਰੇ ਹੋਕਾ ਦਿਤਾ ਕਿ ਏਹ ਨਿਹਕਲੰਕ ਅਵਤਾਰ ਹਨ, ਮੁਸਲਮਾਨਾਂ ਦੇ ਅਮਾਮ ਮਹਿੰਮੀ ਹਨ। ਏਹੋ ਹਰਿ ਜੀ ਹਨ ਅਤੇ ਅੱਜ ਆਪਣੇ ਧਾਮ ਤੇ ਆਪ ਸੁਹਾਏ ਹਨ। ਹਰਿ ਜੀ ਹਰਿ ਮੰਦਰ ਆਏ ਹਨ। ਪੂਰੇ ਬਚਨ ਗੁਰ ਅਰਜਨ ਦੇ ਕਰਾਏ ਹਨ ਜੀ। ਬਾਬੇ ਮਨੀ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ ਕਿ ਪੁਜਾਰੀਓ ਢੈਹ ਕੇ ਚਰਨੀ ਪੈ ਜਾਓ ਤੇ ਭੁਲਾਂ ਬਖ਼ਸ਼ਾਂ ਲਓ। ਏਹ ਦਰਬਾਰ ਰੈਹਣਗੇ ਨਹੀਂ ਤੇ ਸੱਚੇ ਪਿਤਾ ਕਰਾਮਾਤ ਖਿਚ ਕੇ ਲੈ ਜਾਣਗੇ ਜੀ। ਪੁਜਾਰੀਆਂ ਮੰਨਿਆਂ ਨਹੀਂ ਤੇ ਬਾਬੇ ਮਨੀ ਸਿੰਘ ਨੂੰ ਧੱਕੇ ਮਾਰੇ ਤੇ ਆਖਿਆ ਚੁਕ ਲੈ ਏਥੋਂ, ਇਕ ਬਾਲ ਨੂੰ ਤੂੰ ਮੰਜੀ ਸਾਹਿਬ ਦੇ ਉਤੇ ਲਿਆ ਬਿਠਾਇਆ ਹੈ। ਫੇਰ ਸਿਖ ਸੱਚੇ ਪਾਤਸ਼ਾਹ ਨੂੰ ਚੁਕ ਕੇ ਲੈ ਆਏ ਹਨ ਤੇ ਅਕਾਲ ਤਖ਼ਤ ਬੁੰਗੇ ਕੋਲ ਆ ਬੈਠੇ ਹਨ ਜੀ। ਓਥੇ ਸੱਚੇ ਪਾਤਸ਼ਾਹ ਬੈਠ ਗਏ ਹਨ। ਸੰਤ ਮਨੀ ਸਿੰਘ ਨੂੰ ਅਕਾਸ਼ ਬਾਣੀ ਹੋਈ ਹੈ, ਪਾਤਸ਼ਾਹ ਬਚਨ ਦਿਤਾ ਕਿ ਸੰਤਾਂ ਅਸੀਂ ਆਪਣੇ ਧਾਮ ਤੇ ਆਏ ਹਾਂ ਤੇ ਕੁੱਤਿਆਂ ਪੁਜਾਰੀਆਂ ਸਾਨੂੰ ਧੱਕੇ ਮਾਰੇ ਹਨ। ਪਾਤਸ਼ਾਹ ਜੋਤ ਸਰੂਪੀ ਬਚਨ ਕਰਦੇ ਹਨ ਕਿ ਸੰਤਾ ਅਸੀਂ ਏਨ੍ਹਾਂ ਪੁਜਾਰੀਆਂ ਨੂੰ ਭੂਤ ਪ੍ਰੇਤ ਦਾ ਜਨਮ ਦੇਣਾ ਹੈ। ਏਹ ਪੁਜਾਰੀ ਅੰਮ੍ਰਿਤਸਰ ਦੇ ਭੂਤ ਪ੍ਰੇਤ ਹੋ ਕੇ ਸ਼ਹਿਰ ਦੇ ਖੋਲਿਆਂ ਵਿਚ ਵਿਸ਼ਟਾ ਖਾਂਦੇ ਫਿਰਨਗੇ ਜੀ। ਅੱਜ ਅਸੀਂ ਅੰਮ੍ਰਿਤਸਰ ਦੀ ਕਰਾਮਾਤ ਖਿਚ ਲੈਣੀ ਹੈ। ਮੈਂ ਪ੍ਰੀ ਪੂਰਨ ਪਰਮੇਸ਼ਵਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਾਂ ਜੀ। ਮੈਂ ਜੁਗੋ ਜੁਗ ਅਵਤਾਰ ਧਾਰਦਾ ਹਾਂ ਤੇ ਸਤਿਜੁਗ ਵਿਚ ਮੈਂ ਹੰਸਾ ਅਵਤਾਰ ਧਾਰਿਆ ਸੀ, ਤ੍ਰੇਤੇ ਵਿਚ ਅਸੀਂ ਰਾਮ ਜੀ ਸਾਂ। ਭਗਤਾਂ ਦੇ ਤਾਰਨ ਨੂੰ ਤੇ ਦੁਸ਼ਟਾਂ ਦੇ ਸੰਘਾਰਨ ਨੂੰ ਹਾਂ ਜੀ। ਦੁਆਪਰ ਵਿਚ ਕ੍ਰਿਸ਼ਨ ਮਹਾਰਾਜ ਅਖਵਾਇਆ ਹੈ। ਜੁਗੋ ਜੁਗ ਭਗਤਾਂ ਦੀ ਜੈ ਦੁਸ਼ਟਾਂ ਦੀ ਖੈਹ ਕਰ ਰਿਹਾ ਹਾਂ ਜੀ। ਕਲਜੁਗ ਵਿਚ ਨਿਹਕਲੰਕ ਅਵਤਾਰ ਘਨਕ ਪੁਰੀ ਵਿਚ ਧਾਰਿਆ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਨਾਮ ਰਖਾਇਆ ਹੈ ਜੀ ਤੇ ਅੱਜ ਆਪ ਦੇ ਮੰਦਰ ਵਿਚ ਆਏ ਹਾਂ। ਪੁਜਾਰੀਆਂ ਧੱਕੇ ਮਾਰੇ ਹਨ। ਏਹਨਾਂ ਨੂੰ ਚੂੜਿਆਂ ਕੋਲੋਂ ਮਰਵਾਵਾਂਗਾ ਜੀ। ਕੋਹੜੀਆਂ ਕੁਸ਼ਟਾਂ ਦੀਆਂ ਜੂਨਾਂ ਪੈਣਗੇ ਤੇ ਰਾਮਦਾਸ ਦੀ ਨਗਰੀ ਹੁਣ ਥੇਹ ਹੋ ਜਾਏਗੀ। ਜੋ ਕਲਜੁਗ ਦੇ ਧਾਮ ਨੇ ਸਾਰੇ ਮਲੀਆ ਮੇਟ ਕਰ ਕੇ ਮੈਂ ਆਪਣੇ ਨਾਮ ਦੀ ਜੈ ਕਰਾਵਾਂ ਗਾ। ਜਿਸ ਤਰ੍ਹਾਂ ਮਨੀ ਸਿੰਘ ਨੂੰ ਅਕਾਸ਼ ਬਾਣੀ ਹੋਈ ਓਸੇ ਤਰਾਂ ਮਨੀ ਸਿੰਘ ਨੇ ਸਰਾਫ ਲਿਖ ਦਿਤੇ। ਫੇਰ ਅਕਾਸ਼ ਬਾਣੀ ਹੋਈ ਸੰਤਾ ਸਾਡੇ ਨਾਂ ਦੀ ਡੌਂਡੀ ਪਿਟਾ ਦੇ ਸਾਰੇ ਸ਼ਹਿਰ ਵਿਚ। ਸੰਤ ਨੇ, ਬਜਾਰ ਬਜਾਰ ਵਿਚ ਗਲੀ ਗਲੀ ਵਿਚ ਢੋਲ ਮਾਰ ਦਿਤੇ ਕਿ ਨਿਹਕਲੰਕ ਅਵਤਾਰ ਪ੍ਰੀ ਪੂਰਨ ਪਰਮੇਸ਼ਵਰ ਬੁੰਗੇ ਵਿਚ ਬੈਠੇ ਹਨ। ਜਿਸ ਮਾਈ ਭਾਈ ਨੇ ਦਰਸ਼ਨ ਕਰਨੇ ਹੋਣ ਦਰਸ਼ਨ ਕਰ ਕੇ ਆਪ ਦਾ ਜਨਮ ਸੁਫਲਾ ਕਰਨਾ ਹੋਵੇ ਕਰ ਸਕਦੇ ਹਨ। ਮਹਾਰਾਜ ਸ਼ੇਰ ਸਿੰਘ ਕਲਜੁਗ ਵਿਚ ਨਾਮ ਰਖਾਇਆ ਹੈ ਤੇ ਗਊ ਗਰੀਬ ਦਾ ਉਧਾਰ ਕਰਨ ਲਈ ਮਹਾਰਾਜ ਅਵਤਾਰ ਧਾਰਿਆ ਹੈ। ਘਵਿੰਡ ਪਿੰਡ ਵਿਚ ਮਹਾਰਾਜ ਅਵਤਾਰ ਧਾਰਿਆ ਹੈ ਜੀ। ਸਾਰਾ ਸ਼ਹਿਰ ਹੁਮ ਹੁਮਾ ਕੇ ਸੱਚੇ ਪਿਤਾ ਦੇ ਦਰਸ਼ਨਾ ਨੂੰ ਆਏ ਹਨ ਜੀ।
ਓਧਰ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਹੋਈ ਕਿ ਸੰਤਾ ਜਿੰਨਾਂ ਮਰਜੀ ਹੋਕਾ ਦੇ, ਅਸੀਂ ਇਕ ਵੀ ਜੀਅ ਨੂੰ ਨਹੀਂ ਸ਼ਰਨ ਲੱਗਣ ਦੇਣਾ। ਜਿਸ ਵਕਤ ਸਾਰਾ ਸ਼ਹਿਰ ਦਰਸ਼ਨਾਂ ਨੂੰ ਆਇਆ ਹੈ ਤੇ ਸੱਚੇ ਪਾਤਸ਼ਾਹ ਕਬੂਤਰ ਫੜ ਕੇ ਮੂੰਹ ਨਾਲ ਖੰਬ ਪੁੱਟਣ ਲਗ ਪਏ ਹਨ ਜੀ । ਜੇਹੜੇ ਦਰਸ਼ਨ ਕਰਨ ਆਏ ਸਨ ਓਹਨਾਂ ਦੇ ਦਿਲ ਬੜੇ ਕਰੈਹਤੇ ਗਏ, ਸਾਰਿਆਂ ਦਾ ਪ੍ਰੇਮ ਟੁੱਟ ਗਿਆ ਜੀ। ਆਖਣ ਲੱਗੇ ਕਿ ਐਵੇਂ ਇਸ ਸਾਧ ਨੇ ਢੰਗ ਬਣਾਇਆ ਹੋਇਆ ਹੈ। ਜੇ ਪ੍ਰੀ ਪੂਰਨ ਪਰਮੇਸ਼ਵਰ ਹੁੰਦੇ ਤੇ ਕਬੂਤਰਾਂ ਦੇ ਖੰਬ ਖੋਂਦੇ ? ਸਾਰੀ ਦੁਨੀਆਂ ਸੱਚੇ ਪਾਤਸ਼ਾਹ ਨੇ ਏਸੇ ਤਰ੍ਹਾਂ ਟਾਲ ਛੱਡੀ, ਸ਼ਰਨ ਨਹੀਂ ਲੱਗਣ ਦਿਤੀ ਏ। ਵਿਹਾਰ ਅੰਮ੍ਰਿਤਸਰ ਸੱਚੇ ਪਾਤਸ਼ਾਹ ਭੁਗਤਾਇਆ ਹੈ ਜੀ ਫੇਰ ਦੀਨ ਦਿਆਲ ਘਨਕਪੁਰੀ ਵਿਚ ਆ ਗਏ ਹਨ ਜੀ।।
ਸਾਖੀ ਰਾਮ ਪੁਰੇ ਦੀ ਚਲੀ ਮਾਈ ਗੁਲਾਬੀ ਸੰਤਨੀ ਦੀ
ਇਕ ਰਾਮ ਪੁਰੇ ਦੀ ਸੰਤਨੀ ਸੀ। ਓਸ ਦੀ ਇਕ ਲੜਕੀ ਪੰਜੀ ਸਾਲ ਦੀ ਨੌਜਵਾਨ ਸੀ। ਜਿਸ ਦਾ ਨਾਮ ਨੌਂ ਨਿਧਾ ਸੀ। ਸੱਚੇ ਪਾਤਸ਼ਾਹ ਦੀ ਉਮਰ ਓਸ ਵਕਤ ੫ ਸਾਲ ਦੀ ਸੀ। ਸਾਰੀ ਸੰਗਤ ਹਾਜਰ ਹੈ। ਬਾਬਾ ਮਨੀ ਸਿੰਘ ਸ਼ਬਦ ਨਾਲ ਜੁੜੇ ਹਨ ਜੀ। ਮਾਈ ਸੰਤਨੀ ਬੇਨੰਤੀ ਕੀਤੀ ਕਿ ਸੰਗਤੇ ਮੈਂ ਆਪ ਦੀ ਲੜਕੀ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਮੱਥਾ ਟੇਕਦੀ ਹਾਂ। ਦੀਨ ਦਿਆਲ ਮਨੀ ਸਿੰਘ ਨੂੰ ਬਚਨ ਦਿਤਾ ਕਿ ਅਸੀ ਅਨੰਦਪੁਰ ਜਾ ਕੇ ਪਰਵਾਨ ਕਰਾਂਗੇ। ਬਾਬੇ ਮਨੀ ਸਿੰਘ ਸਾਰੀ ਸੰਗਤ ਨੂੰ ਤੇ ਮਾਈ ਸੰਤਨੀ ਨੂੰ ਬਚਨ ਸੁਣਾ ਦਿਤਾ ਕਿ ਪਾਤਸ਼ਾਹ ਆਖਦੇ ਹਨ ਅਸੀਂ ਅਨੰਦਪੁਰ ਜਾ ਕੇ ਤੁਹਾਡੀ ਬੇਨੰਤੀ ਪਰਵਾਨ ਕਰਾਂਗੇ। ਸੰਤਨੀ ਰਾਮਪੁਰੇ ਗੁਰਦਵਾਰੇ ਵਿਚ ਸਿਖਾਂ ਦਾ ਬੜਾ ਪ੍ਰੇਮ ਕਰਦੀ ਹੈ। ੫੦ ਵਿਘੇ ਗੁਰਦਵਾਰੇ ਦੀ ਜਮੀਨ ਸੀ । ਤਿੰਨ ਮੀਲ ਘਵਿੰਡੋਂ ਰਾਮਪੁਰਾ ਹੈ ਤੇ ਸੰਤਨੀ ਰੋਜ਼ ਸੱਚੇ ਪਾਤਸ਼ਾਹ ਦਾ ਥਾਲ ਪਰਸ਼ਾਦ ਪਕਾ ਕੇ ਲਿਔਂਦੀ ਹੈ ਜੀ। ਸੰਤਨੀ ਦਿਲ ਵਿਚ ਦਲੀਲ ਧਾਰੀ ਕਿ ਮੈਂ ਗੁਰਦਵਾਰੇ ਖੂਹ ਲਵੌਣਾ ਹੈ, ਸੱਚੇ ਪਾਤਸ਼ਾਹ ਨੂੰ ਸੱਦ ਕੇ ਟੱਕ ਲਵਾਈਏ ਜੀ। ਬਾਬਾ ਮਨੀ ਸਿੰਘ ਜਿਆਦਾ ਰਾਮਪੁਰੇ ਰਹਿੰਦਾ ਸੀ। ਮਾਈ ਸੰਤਨੀ ਨੇ ਪਾਤਸ਼ਾਹ ਅਗੇ ਬੇਨੰਤੀ ਕੀਤੀ ਕਿ ਪਾਤਸ਼ਾਹ, ਮੈਂ ਖੂਹਾ ਲਵੌਣਾ ਹੈ। ਦਇਆ ਕਰ ਕੇ ਟੱਪ ਲਾ ਕੇ ਮਿਹਰ ਕਰ ਦਿਓ । ਪਾਤਸ਼ਾਹ ਦੀ ਛੋਟੀ ਦੇਹ ਸੀ ਤੇ ਦੇਹ ਕਰਕੇ ਬਚਨ ਬਿਲਕੁਲ ਘਟ ਕਰਦੇ ਸੀ ਜੀ। ਸੰਤ ਨੂੰ ਅਕਾਸ਼ ਬਾਣੀ ਦਿਤੀ ਕਿ ਬਾਬਾ ਘੋੜੇ ਤੇ ਸਾਨੂੰ ਚੜ੍ਹਾ ਲੈ ਤੇ ੫ ਸਿਖ ਨਾਲ ਲੈ ਕੇ ਚਲੋ, ਅਸਾਂ ਸੰਤਨੀ ਦੀ ਬੇਨੰਤੀ ਪਰਵਾਨ ਕੀਤੀ ਹੈ ਜੀ। ਨਾਲ ਸਿਖ ਤੇ ਪਾਤਸ਼ਾਹ ਅਤੇ ਪਾਤਸ਼ਾਹ ਦੇ ਪਿਤਾ ਤੇ ਚਾਚਾ ਨਾਲ ਬਾਬਾ ਮਨੀ ਸਿੰਘ ਸਾਰੇ ਰਾਮਪੁਰੇ ਨੂੰ ਚਲੇ ਗਏ ਹਨ। ਜਿਸ ਵਕਤ ਗੁਰਦਵਾਰੇ ਦੇ ਕੋਲ ਗਏ ਹਨ ਤੇ ਸੰਤਨੀ ਦੂਰੋਂ ਵੇਖ ਕੇ ਆਣ ਕੇ ਢੈਹ ਕੇ ਚਰਨੀ ਪੈ ਗਈ ਹੈ ਜੀ। ਚਰਨ ਚੁੰਮ ਕੇ ਸੱਚੇ ਪਿਤਾ ਦੇ ਤੇ ਘੋੜੇ ਤੇ ਬੈਠਿਆਂ ਦੀਆਂ ਪਰਕਰਮਾਂ ਲੈਣ ਲੱਗ ਪਈ ਹੈ ਜੀ। ਓਸ ਵਕਤ ਖ਼ੁਸ਼ੀ ਨਾਲ ਜਾਮੇ ਵਿਚ ਨਹੀਂ ਸਮੌਂਦੀ। ਘੋੜੇ ਦੀ ਵਾਗ ਫੜ ਕੇ ਗੁਰਦਵਾਰੇ ਦੇ ਅੰਦਰ ਲੈ ਗਈ ਹੈ। ਸੰਤਾਂ ਦਾ ਬੜਾ ਆਦਰ ਮਾਨ ਕੀਤਾ ਹੈ ਜੀ। ਸੱਚੇ ਪਾਤਸ਼ਾਹ ਨੂੰ ਪਲੰਘ ਵਿਛਾ ਕੇ ਉਪਰ ਬਹਾ ਦਿਤਾ ਹੈ ਜੀ। ਸੱਚੇ ਪਿਤਾ ਦੇ ਚਰਨ ਝਾੜੇ ਹਨ ਤੇ ਪਰਸ਼ਾਦ ਅੱਗੇ ਰੱਖੇ ਹਨ। ਸਿਖਾਂ ਨੂੰ ਬੜਾ ਆਦਰ ਮਾਨ ਦਿਤਾ ਹੈ। ਓਸ ਵਕਤ ਸੰਤ ਮਨੀ ਸਿੰਘ ਨੂੰ ਧੰਨ ਧੰਨ ਕਰ ਰਹੀ ਹੈ ਜਿਨ ਨਿਹਕਲੰਕ ਅਵਤਾਰ ਪ੍ਰੀ ਪੂਰਨ ਸਿੰਘ ਪਰਮੇਸ਼ਵਰ ਦੇ ਦਰਸ਼ਨ ਕਰਾਏ ਹਨ ਜੀ। ਓਸ ਵਕਤ ਸਣੇ ਮਲਾਈ ਮਿਸ਼ਰੀ ਪਾ ਕੇ ਸੱਚੇ ਪਾਤਸ਼ਾਹ ਨੂੰ ਦੁਧ ਛਕਾਇਆ ਹੈ। ਓਸੇ ਤਰ੍ਹਾਂ ਸੰਤਾਂ ਦਾ ਆਦਰ ਮਾਨ ਕੀਤਾ ਹੈ। ਸਾਰੇ ਸਿਖਾਂ ਦਾ ਆਦਰ ਮਾਨ ਬੜਾ ਕੀਤਾ ਹੈ। ਓਸ ਵੇਲੇ ਧਿਔਲੀ ਦੇ ਕੜਾਹ ਪਰਸ਼ਾਦ ਤਿਆਰ ਹੋ ਰਹੇ ਹਨ। ਕਈ ਪਰਕਾਰ ਦੇ ਭੋਜਨ ਤਿਆਰ ਹੋ ਰਹੇ ਹਨ ਤੇ ਥਾਲ ਲਗਾ ਕੇ ਸੱਚੇ ਪਿਤਾ ਨੂੰ ਛਕਾਏ ਜਾ ਰਹੇ ਹਨ। ਸੰਗਤਾਂ ਵੀ ਛਕ ਰਹੀਆਂ ਹਨ ਜੀ। ਬਹੁਤ ਸਾਰੀ ਭੇਟਾ ਸੱਚੇ ਪਾਤਸ਼ਾਹ ਦੀ ਰੱਖੀ ਗਈ ਹੈ ਜੀ। ਸੱਚੇ ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਦਿਤੀ ਕਿ ਸੰਤਾਂ ਚਲ ਸੰਤਨੀ ਦੇ ਮਨੋਰਥ ਪੂਰੇ ਕਰੀਏ,
ਖੂਹਾ ਲਵਾਈਏ। ਸੱਚੇ ਪਾਤਸ਼ਾਹ ਘੋੜੇ ਤੇ ਚੜ੍ਹ ਕੇ, ਸਾਰੀ ਸੰਗਤ ਨਾਲ, ਅੱਗੇ ਅੱਗੇ ਸੰਤਨੀ, ਖੂਹ ਵਾਲੀ ਜਗਾ ਤੇ ਗਏ ਹਨ ਜੀ। ਹੋਰ ਨਗਰ ਦੇ ਵਾਸੀ ਵੀ ਨਾਲ ਪ੍ਰੇਮ ਕਰ ਕੇ ਤੁਰ ਪਏ ਹਨ ਜੀ। ਸੰਤਨੀ ਆਪ ਦੇ ਖੇਤ ਵਿਚ ਜਾ ਕੇ ਖਲੋ ਗਈ ਹੈ ਤੇ ਪਾਤਸ਼ਾਹ ਨੂੰ ਦੱਸਦੀ ਹੈ ਕਿ ਸੱਚੇ ਪਿਤਾ ਆਹ ਮੇਰੇ ਖੇਤ ਹਨ। ਸੱਚੇ ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਦੇਂਦੇ ਹਨ ਕਿ ਸੰਤਨੀਏ ਸਾਰੇ ਖੇਤਾਂ ਵਿਚ ਸਾਡੇ ਚਰਨ ਪਵਾ। ਅੱਗੇ ਸੰਤਨੀ ਤੁਰੀ ਜਾਂਦੀ ਹੈ ਤੇ ਪਿਛੇ ਪਿਛੇ ਸੱਚੇ ਪਿਤਾ ਘੋੜੇ ਤੇ, ਸਾਰੀ ਸੰਗਤ ਨਾਲ ਦਰਸ਼ਨ ਕਰ ਕਰ ਨਿਹਾਲ ਹੋ ਰਹੀ ਹੈ। ਸੱਚੇ ਪਿਤਾ ਦੀ ਓਸ ਵਕਤ ੫ ਸਾਲ ਦੀ ਉਮਰ ਸੀ ਜੀ। ਜੇਹੜੀ ਜਗਾ ਤੇ ਕਿਰਪਾ ਕਰਨੀ ਸੀ ਓਥੇ ਆਪੇ ਘੋੜੇ ਤੋਂ ਲੰਮਕ ਕੇ ਉਤਰ ਬੈਠੇ ਹਨ ਤੇ ਸਾਰੀ ਸੰਗਤ ਓਥੇ ਨਾਲ ਹੀ ਖਲੋ ਗਈ ਹੈ ਅਤੇ ਘਾਹ ਖੋਤਣ ਵਾਲੇ ਵੀ ਦਰਸ਼ਨ ਕਰ ਰਹੇ ਹਨ ਜੀ। ਸੱਚੇ ਪਿਤਾ ਦਿਲਾਂ ਦੀਆਂ ਜਾਨਣ ਵਾਲੇ ਨੇ ਇਕ ਜ਼ਿਮੀਂਦਰ ਦੇ ਹੱਥ ਵਿਚੋਂ ਰੰਬਾ ਫੜ ਕੇ ਓਸ ਵਕਤ ੫ ਟੱਪ ਰੰਬੇ ਦੇ ਮਾਰੇ ਅਤੇ ਓਸ ਵੇਲੇ ਪਾਤਸ਼ਾਹ ਰਸਨਾ ਨਾਲ ਵਰ ਦਿਤਾ ਤੇ ਬਚਨ ਕੀਤਾ ਕਿ ਏਸ ਖੂਹੇ ਦਾ ਨਾਮ ਅੰਮ੍ਰਿਤ ਕੁੰਡ ਹੋਵੇਗਾ। ਏਥੇ ਬੜਾ ਭਾਰੀ ਤਲਾ ਬਣੇਗਾ। ਤਲਾ ਏਥੇ ਏਡਾ ਬਣੇਗਾ ਕਿ ਮੀਲ ਦੀ ਇਕ ਬਾਹੀ ਹੋਵੇਗੀ। ਜੇਹੜਾ ਇਕ ਫੇਰਾ ਪਰਕਰਮਾ ਦਾ ਲਿਆਵੇਗਾ ਚਾਰ ਮੀਲ ਪੈਂਡਾ ਹੋ ਜਾਵੇਗਾ। ਨੇਜੇ ਜਿਡੀ ਉਚੀ ਦਵਾਰ ਚਾਰ ਚੁਫੇਰੇ ਹੋਵੇਗੀ। ਇਕ ਦਰਵਾਜਾ ਰੱਖਿਆ ਜਾਵੇਗਾ। ਉਗਣ ਆਥਣ ਤਾਈਂ ਸੰਗਤਾਂ ਅਸ਼ਨਾਨ ਕਰਿਆ ਕਰਨਗੀਆਂ ਜੀ। ਏਹ ਵਰ ਦੇ ਕੇ ਫੇਰ ਮੇਰੇ ਦੀਨ ਦਿਆਲ ਓਥੇ ਪਰਸ਼ਾਦ ਵਰਤਾ ਦੇਂਦੇ ਹਨ ਅਤੇ ਫੇਰ ਸੱਚੇ ਪਿਤਾ ਆਪ ਦੇ ਨਗਰ ਘਨਕਾ ਪੁਰੀ ਵਿਚ ਆ ਜਾਂਦੇ ਹਨ ਜੀ।।
ਸੱਚੇ ਪਾਤਸ਼ਾਹ ਦਾ ਬਾਲ ਉਮਰ ਵਿਚ ਵਿਆਹ
ਛੋਟੀ ਦੇਹ ਵਿਚ ਸੱਚੇ ਪਾਤਸ਼ਾਹ ਬੜੀਆਂ ਬੇਨੰਤੀਆਂ ਪਰਵਾਨ ਕਰਦੇ ਸੀ। ਬੜੇ ਦਿਆਲੂ ਸਨ ਜੀ । ਓਸ ਵਕਤ ਮੇਰੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਏਹ ਧਾਰਨ ਰੱਖੀ ਸੀ ਕਿ ਜਦੋਂ ਕੋਈ ਸਿਖ ਦੁਖ ਦਲਿੱਦਰ ਵਾਲਾ ਬੇਨੰਤੀ ਕਰਦਾ ਸੀ, ਓਸ ਵਕਤ ਕੱਚਾ ਤੰਦ ਲੈ ਕੇ ਤੇ ਗੰਢਾਂ ਦੇ ਕੇ ਚੁਪ ਕਰ ਕੇ ਫੜਾ ਦੇਂਦੇ ਸੀ ਤੇ ਦਇਆ ਹੋ ਜਾਂਦੀ ਸੀ ਜੀ। ਨਜ਼ਰੀ ਨਜ਼ਰ ਨਿਹਾਲ ਕਰਦੇ ਸੀ। ਧਾਗੇ ਨਾਲ ਸਿਖ ਨੂੰ ਯਕੀਨ ਹੋ ਜਾਂਦਾ ਸੀ ਕਿ ਪਾਤਸ਼ਾਹ ਸਾਡੀ ਬੇਨੰਤੀ ਪਰਵਾਨ ਕਰ ਲਈ ਆ। ਫੇਰ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਹੋਈ ਸੰਤਾਂ ਅਸਾਂ ਹੁਣ ਅਨੰਦ ਪੁਰ ਜਾਣਾ ਹੈ ਤੇ ਸਾਰੇ ਸਿਖਾਂ ਨੂੰ ਖ਼ਬਰ ਕਰ ਦੇ। ਬਾਬੇ ਮਨੀ ਸਿੰਘ ਸਤਿ ਬਚਨ ਮੰਨ ਕੇ ਵਿਸਾਖ ਦੇ ਮਹੀਨੇ ਸਾਰੇ ਸਿਖਾਂ ਨਾਲ ਤੁਰ ਪਏ ਹਨ ਜੀ। ਬਾਬਾ ਮਨੀ ਸਿੰਘ ਕਰਾਏ ਤੇ ਮਕਾਨ ਲੈ ਕੇ ਸਿਖਾਂ ਸਮੇਤ ਅਨੰਦ ਪੁਰ ਬੈਠੇ ਹਨ ਜੀ। ਸੰਤਨੀ ਰਾਮ ਪੁਰੇ ਵਾਲੀ ਵੀ ਸੰਗਤਾਂ ਦੇ ਨਾਲ ਅਨੰਦ ਪੁਰ ਹੈ ਜੀ। ਓਥੋਂ ਚਿਠੀ ਸੱਚੇ ਪਾਤਸ਼ਾਹ ਨੂੰ ਘਵਿੰਡ ਘੱਲੀ ਕਿ ਜੰਞ ਬਣ ਕੇ ਅਨੰਦ ਪੁਰ ਆਓ ਤੇ ਨੌਂ ਨਿਧਾਂ ਦੇ ਫੇਰੇ ਲੈ ਜਾਓ। ਫੇਰ ਜੇਠ ਦੇ ਮਹੀਨੇ ਘਵਿੰਡੋਂ ਸਾਰੇ ਚਾਚੇ ਤਾਏ ਸੱਚੇ ਪਾਤਸ਼ਾਹ ਨਾਲ ਸਾਰੇ ਪਰਵਾਰ ਸਮੇਤ ਜੰਞ ਬਣ ਕੇ ਗਏ ਹਨ। ਜਿਸ ਵਕਤ ਅਨੰਦ ਪੁਰ ਜਾ ਪਹੁੰਚੇ ਬਾਬੇ ਮਨੀ ਸਿੰਘ ਨੂੰ ਸੱਚੇ ਪਾਤਸ਼ਾਹ ਵਿਆਹ ਦਾ ਸਾਰਾ ਵਿਹਾਰ ਦੱਸਿਆ ਹੋਇਆ ਸੀ ਜੀ। ਓਸੇ ਤਰ੍ਹਾਂ ਸ਼ਬਦ ਦੇ ਅਨੁਸਾਰ ਸਾਰਾ ਵਿਹਾਰ ਕੀਤਾ ਗਿਆ ਜੀ। ਸੱਚੇ ਪਿਤਾ ਦੀ ਉਮਰ ੫ ਸਾਲ ਦੀ ਤੇ ਨੌਂ ਨਿਧਾਂ ਦੀ ਉਮਰ ੨੫ ਸਾਲ ਦੀ ਸੀ। ਅਨੇਕ ਪਰਕਾਰ ਦੇ ਭੋਜਨ ਤਿਆਰ ਕੀਤੇ ਗਏ ਹਨ ਜੀ। ਗਰੀਬ ਗੁਰਬਾ ਸਭ ਅਨੰਦ ਪ੍ਰਸੰਨ ਹੋ ਕੇ ਜਾ ਰਹੇ ਹਨ ਜੀ। ਪਰਸ਼ਾਦ ਤਿਆਰ ਹੈ। ਸੰਤਨੀ ਓਸ ਵਕਤ ਬਹੁਤ ਮਾਇਆ ਭੇਟਾ ਕੀਤੀ ਹੈ ਜੀ। ਸੰਤਾਂ ਦੀ ਪਾਤਸ਼ਾਹਾਂ ਅਕਾਸ਼ ਬਾਣੀ ਖੋਲ੍ਹੀ ਹੋਈ ਸੀ ਜੀ। ਸੰਤ ਮਨੀ ਸਿੰਘ ਸੰਗਤ ਨੂੰ ਬਚਨ ਦਸਦੇ ਹਨ ਕਿ ਐਸ ਵਕਤ ਦੇਵੀਆਂ ਦੇਵਤੇ ਫੁਲ ਬਰਸਾ ਰਹੇ ਹਨ ਜੀ। ਓਸ ਵਕਤ ਕੁਮੇਰ ਭੰਡਾਰੀ ਵੀ ਆਇਆ ਹੈ। ਅਨੰਦ ਪੁਰ ਵਿਚ ਧੰਨ ਧੰਨ ਤੇ ਜੈ ਜੈ ਕਾਰ ਸੱਚੇ ਪਿਤਾ ਦੇ
ਨਾਮ ਦੀ ਹੋ ਰਹੀ ਹੈ। ਪਾਤਸ਼ਾਹ ਸੰਤਾਂ ਨੂੰ ਅਕਾਸ਼ ਬਾਣੀ ਦਿਤੀ ਕਿ ਸੰਤਾ ਅਨੰਦ ਪੁਰ ਵਿਚ ਗਲੀ ਗਲੀ ਵਿਚ ਢੰਡੋਰਾ ਫੇਰ ਦੇ। ਅਸੀਂ ਐਸੀ ਮਾਇਆ ਪਾਵਾਂਗੇ, ਕਿਸੇ ਜੀ ਨੂੰ ਨਹੀਂ ਉਠਣ ਦੇਣਾ। ਅਸੀਂ ਗੁਰੂ ਗੋਬਿੰਦ ਸਿੰਘ ਨਹੀਂਗੇ, ਕੱਚੀ ਵੱਢਾਂਗੇ, ਅਸੀਂ ਹੁਣ ਪਕਾ ਕੇ ਵੱਢਾਂਗੇ। ਬਾਰਾਂ ਕੋਹਾਂ ਵਾਲਾ ਬਚਨ ਸਤਿ ਕਰਾਂਗੇ। ਸੰਤ ਨੇ ਸਤਿ ਬਚਨ ਮੰਨ ਕੇ ਤੇ ਨੀਲਾ ਚੋਗਾ ਰੰਗਾਇਆ ਤੇ ਸੱਚੇ ਪਾਤਸ਼ਾਹ ਦੇ ਗਲ ਵਿਚ ਪਾਇਆ ਤੇ ਗਲੀ ਗਲੀ ਵਿਚ ਢੰਡੋਰਾ ਫਿਰਵਾਇਆ। ਢੋਲ ਸੁਣ ਕੇ ਸਾਰੇ ਬਾਲ ਬਿਰਧ ਗਲੀ ਵਿਚ ਔਂਦੇ ਹਨ। ਸੰਤ ਮਨੀ ਸਿੰਘ ਬਚਨ ਕਰਦੇ ਹਨ ਕਿ ਲੋਕੋ ਏਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰ ਘਵਿੰਡ ਪਿੰਡ ਵਿਚ ਆਏ ਹਨ। ਭਗਤਾਂ ਦੀ ਜੈ ਤੇ ਦੁਸ਼ਟਾਂ ਦੀ ਖੈ ਕਰਨ ਵਾਸਤੇ। ਕਲਗੀ ਧਰ ਅਵਤਾਰ ਵੀ ਏਹੋ ਹਨ। ਮੁਸਲਮਾਨੋ ਭਾਈ ਏਹ ਤੁਹਾਡੇ ਅਮਾਮ ਮੈਹਦੀ ਵੀ ਏਹੋ ਹਨ। ਢੈਹ ਕੇ ਚਰਨੀ ਪੈ ਜੋ ਫੇਰ ਵੇਲਾ ਹੱਥ ਨਹੀਂ ਔਣਾ। ਸੰਤ ਨੇ ਆਪਣਾ ਹੋਕਾ ਸਾਰੇ ਪਿੰਡ ਵਿਚ ਸੁਣਾ ਦਿਤਾ ਹੈ। ਪਾਤਸ਼ਾਹ ਐਸੀ ਮਾਇਆ ਪਾਈ ਕਿਸੇ ਨੂੰ ਏਸ ਪਾਸੇ ਲੱਗਣ ਨਹੀਂ ਦਿਤਾ ਸਾਰੇ ਆਪਸ ਵਿਚ ਲੋਕੀਂ ਆਖਦੇ ਹਨ ਕਿ ਸੰਤ ਨੇ ਐਵੇਂ ਖਾਣ ਦਾ ਬਹਾਨਾ ਬਣਾਇਆ ਹੋਇਆ ਹੈ। ਏਸ ਤਰ੍ਹਾਂ ਏਹ ਅਨੰਦ ਪੁਰ ਸੱਚੇ ਪਿਤਾ ਨੇ ਖੇਡ ਰਚੀ ਸੀ।।
ਦੇਵੀਆਂ ਦੀ ਪੂਜਾ ਭੇਟਾ ਬੰਦ ਕਰਾਉਣੀ
ਫੇਰ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਹੋਈ ਕਿ ਸੰਤਾ ਅਸਾਂ ਹੁਣ ਨੈਣਾਂ ਦੇਵੀ ਨੂੰ ਜਾਣਾ ਹੈ। ਸੰਤ ਸੱਚੇ ਪਾਤਸ਼ਾਹ ਨੂੰ ਨਾਲ ਲੈ ਕੇ ਤੇ ਨਾਲ ਸੰਗਤਾਂ ਨੈਣਾਂ ਦੇਵੀ ਨੂੰ ਚਲੇ ਗਏ ਹਨ ਜੀ। ਤੇ ਕਰਾਮਾਤ ਸਾਰੀ ਖਿਚ ਕੇ ਲੈ ਆਏ ਹਨ ਜੀ। ਏਹ ਜੇਹੜਾ ਵਿਆਹ ਨੌਂ ਨਿਧਾਂ ਨਾਲ ਹੋਇਆ ਹੈ, ਏਸ ਦੀ ਗਤੀ ਨੂੰ ਮੇਰੇ ਸੱਚੇ ਪਿਤਾ ਹੀ ਜਾਣਦੇ ਹਨ ਜੀ। ਏਹ ਸੰਸਾਰ ਤੇ ਨਿੰਦਿਆ ਕਰੌਣ ਵਾਸਤੇ ਪਾਤਸ਼ਾਹ ਏਹ ਖੇਡ ਰਚੀ ਸੀ। ਈਸ਼ਵਰ ਦੀ ਖੇਡ ਨੂੰ ਈਸ਼ਵਰ ਹੀ ਜਾਣਦਾ ਹੈ ਜੀ। ਫੇਰ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਨਾਲ ਲਿਖਤ ਕਰ ਰਹੇ ਹਨ ਜੀ। ਛੇ ਮਹੀਨੇ ਸੱਚੇ ਪਿਤਾ ਅਨੰਦ ਪੁਰ ਰਹੇ ਹਨ ਜੀ। ਛੋਟੇ ਹੁੰਦੇ ਪਾਤਸ਼ਾਹ ਮਨੀ ਸਿੰਘ ਨੂੰ ਅਕਾਸ਼ ਬਾਣੀ ਦਿਤੀ ਕਿ ਸੰਤਾ ਦੇਵੀਆਂ ਸਾਰੀਆਂ ਨੂੰ ਤੂੰ ਲਿਔਣਾ ਹੈ। ਜਿਥੇ ਜਿਥੇ ਜਾਵੇਂਗਾ ਓਥੋਂ ਅਸੀਂ ਆਪੇ ਕਰਾਮਾਤ ਖਿਚੀ ਆਵਾਂਗੇ ਜੀ। ਸੱਚੇ ਪਾਤਸ਼ਾਹ ਆਪ ਦੇ ਮਾਪਿਆਂ ਨਾਲ ਘਨਕਾ ਪੁਰੀ ਵਿਚ ਆ ਗਏ ਹਨ ਜੀ। ਬਾਬਾ ਮਨੀ ਸਿੰਘ ਸਿਖਾਂ ਸਮੇਤ ਅਨੰਦਪੁਰ ਹਨ ਜੀ। ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ ਕਿ ਸੰਤਾ ਸਾਰੀਆਂ ਦੇਵੀਆਂ ਬੰਨ ਕੇ ਸ਼ਬਦ ਨਾਲ ਸਾਡੇ ਚਰਨਾਂ ਵਿਚ ਢੋਣੀਆਂ ਹੋਣਗੀਆਂ ਜੀ । ਸੰਤਾ, ਦੇਵੀਆਂ ਦੇ ਧਾਮ ਉਤੇ ਤੈਨੂੰ ਜਾਣਾ ਪਵੇਗਾ। ਸੰਤਾ, ਤੇਰੇ ਹੱਥ ਅਸਾਂ ਕਲਮ ਫੜਾਈ ਹੈ, ਕਲਮ ਦੀ ਮਾਰ ਨਾਲ ਸਾਰਿਆਂ ਦੀ ਪੂਜਾ ਭੇਟਾ ਖੋਹਣੀ ਹੈ ਜੀ। ਆਪ ਸੱਚੇ ਪਾਤਸ਼ਾਹ ਘਵਿੰਡ ਬੈਠੇ ਹਨ ਤੇ ਅਕਾਸ਼ ਬਾਣੀ ਨਾਲ ਲਿਖਤ ਅਨੰਦ ਪੁਰ ਬਾਬੇ ਮਨੀ ਸਿੰਘ ਦੇ ਹੱਥੀਂ ਹੋ ਰਹੀ ਹੈ ਜੀ। ਲਿਖਾਈ ਹੋ ਰਹੀ ਅਸਾਂ ਸਰਬਤ ਤੀਰਥਾਂ ਤੇ ਭੇਖਾਂ ਦੀ ਸਤਿਆ ਖਿਚ ਲੈਣੀ ਹੈ। ਇਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੋਂ ਬਗੈਰ ਕਿਸੇ ਦੀ ਪੂਜਾ ਭੇਟਾ ਨਾ ਰਹੇਗੀ। ਅਗੇ ਅਸੀਂ ਜੁਗੋ ਜੁਗ ਹੱਥਾਂ ਨਾਲ ਲੜਦੇ ਆਏ ਹਾਂ ਤੇ ਹੁਣ ਅਸੀਂ ਹੱਥਾਂ ਨਾਲ ਕੁਛ ਨਹੀਂ ਕਰਨਾ, ਜੋ ਕਰਾਂਗੇ ਜੋਤ ਨਾਲ ਕਰਾਂਗੇ। ਧੌਣਾਂ ਤੋਂ ਫੜ ਫੜ ਰਾਜੇ ਰਾਣੇ ਬੰਨ ਕੇ ਮਾਰ ਦੇਣੇ ਹਨ ਜੀ। ਗਊਆਂ ਦਾ ਉਧਾਰ ਕਰਨ ਆਏ ਹਾਂ ਤੇ ਅਸੀਂ ਦੁਨੀਆਂ ਤੇ ਮਾਸੀ ਸ਼ਰਾਬੀ ਕੋਈ ਨਹੀਂ ਰਹਿਣ ਦੇਣਾ। ਬਾਬਾ ਮਨੀ ਸਿੰਘ ਜਿਥੇ ਜਿਥੇ ਤੂੰ ਜਾਵੇਗਾ ਅਸੀਂ ਓਥੋਂ ਓਥੋਂ ਸਤਿਆ ਖਿਚ ਲਵਾਂਗੇ। ਬਾਬਾ ਮਨੀ ਸਿੰਘ ਸਤਿ ਬਚਨ ਮੰਨ ਕੇ ਦੇਵੀਆਂ ਕੋਲ ਗਿਆ ਹੈ ਤੇ ਦੇਵੀਆਂ ਜੋਤ ਸਰੂਪੀ ਅਨੰਦ ਪੁਰ ਆਈਆ ਹਨ ਜੀ। ਅਨੰਦ ਪੁਰ ਵਿਚ ਇਕ ਲੜਕੀ ਸੀ। ਦੇਵੀ ਲੜਕੀ ਵਿਚ ਪਰਵੇਸ਼ ਹੋ ਕੇ ਲਲਕਾਰੇ ਮਾਰੇ ਹਨ ਜੀ। ਮਾਝੇ ਦੇਸ ਦੇ ਕਾਹਨ ਸਿੰਘ ਭੰਗਾਲੀ ਵਾਲੇ ਦੀ ੧੦ ਸਾਲ ਦੀ ਲੜਕੀ ਸੀ ਜੀ। ਓਸ ਵਿਚ ਪਰਵੇਸ਼ ਹੋ ਕੇ ਦੇਵੀ ਬਚਨ ਕਰਦੀ ਹੈ ਕਿ ਸੰਤਾ ਸਾਡੀ
ਪੂਜਾ ਭੇਟਾ ਬੰਨ੍ਹ। ਸੰਤ ਬਚਨ ਕਰਦੇ ਹਨ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਰਹਿਣੀ। ਦੇਵੀ ਬਹੁਤ ਸਖਤ ਬਚਨ ਕੀਤੇ ਕਿ ਸੰਤਾਂ ਮੇਰੀ ਪੂਜਾ ਨਾ ਬੱਧੀ ਤੇ ਮੈਂ ਏਸ ਬੀਬੀ ਦਾ ਸਿਰ ਲੈ ਜਾਵਾਂਗੀ। ਸੰਤਾਂ ਬਚਨ ਕੀਤਾ ਸਾਨੂੰ ਪਾਤਸ਼ਾਹ ਹੁਕਮ ਨਹੀਂ ਦੇਂਦੇ। ਓਸ ਲੜਕੀ ਦੀ ਦੇਹ ਛੁਟ ਗਈ ਤੇ ਦੇਵੀ ਦੀ ਜੋਤ ਅਲੋਪ ਹੋ ਗਈ। ਮਰਯਾਦਾ ਅਨੁਸਾਰ ਓਸ ਬੀਬੀ ਦਾ ਅਨੰਦ ਪੁਰ ਸਸਕਾਰ ਕੀਤਾ ਗਿਆ ਜੀ। ਸੱਚੇ ਪਾਤਸ਼ਾਹ ਦਇਆ ਕੀਤੀ ਤੇ ਓਸ ਬੀਬੀ ਦਾ ਜਰਮ ਖੀਰਾਂ ਵਾਲੀ ਪਾਤਸ਼ਾਹ ਦਾ ਦੁਆਬੇ ਵਿਚ ਇਕ ਸਿਖ ਸੀ, ਓਸ ਦੇ ਘਰ ਪੁੱਤਰ ਹੋ ਕੇ ਦੇ ਦਿਤਾ। ਪਾਤਸ਼ਾਹ ਓਸ ਦਾ ਨਾਮ ਸਾਧੂ ਸਿੰਘ ਰੱਖ ਦਿਤਾ। ਦੀਨ ਦਿਆਲਾਂ ਨੇ ਏਡੀ ਦਇਆ ਕੀਤੀ ਜਿਸ ਵਕਤ ਦੇਵੀਆਂ ਦੀ ਲਿਖਤ ਪੈ ਗਈ ਦੇਵੀਆਂ ਪਹਾੜਾਂ ਤੋਂ ਹਿਲ ਉਠੀਆਂ। ਮਾਝੇ ਦੇਸ ਵਿਚ ਆ ਕੇ ਛੋਟੀਆਂ ਛੋਟੀਆਂ ਲੜਕੀਆਂ ਵਿਚ ਪਰਵੇਸ਼ ਹੋ ਗਈਆਂ, ਪਿੰਡਾਂ ਵਿਚ ਫਿਰਨ ਲਗ ਪਈਆਂ। ਕੋਈ ਆਖੇ ਮੈਂ ਜਵਾਲਾ ਦੇਵੀ ਆਂ, ਕੋਈ ਆਖੇ ਮੈਂ ਫਲਾਣੀ ਆਂ। ਸੱਚੇ ਪਾਤਸ਼ਾਹ ਨੂੰ ਲਭਦੀਆਂ ਫਿਰਦੀਆਂ ਹਨ ਅਡੋ ਅੱਡ। ਨਾਲ ਢੋਲਕੀਆਂ ਛੈਣਿਆਂ ਵਾਲੇ, ਨਾਲ ਨਾਲ ਕਰਾਮਾਤਾਂ ਵਖੌਣ ਲਗ ਪਈਆਂ ਹਨ ਜੀ। ਹੌਲੀ ਹੌਲੀ ਲੱਭਦੀਆਂ ਘਵਿੰਡ ਪਿੰਡ ਵਿਚ ਆ ਗਈਆਂ ਹਨ ਜੀ। ਦੇਵੀਆਂ ਦੇ ਦਵਾਨ ਵਿਚ ਸਾਰਾ ਪਿੰਡ ਬੈਠਾ ਹੋਇਆ ਹੈ ਜੀ। ਸੰਤ ਮਨੀ ਸਿੰਘ ਤੇ ਸੱਚੇ ਪਾਤਸ਼ਾਹ ਸਿਖਾਂ ਸਮੇਤ ਵਿਚ ਜਾ ਬੈਠੇ ਹਨ ਜੀ। ਜਿਸ ਵਕਤ ਭੇਟਾ ਪੜ੍ਹਦੇ ਹਨ ਦੇਵੀਆਂ ਅਸਥਾਨ ਵਿਚ ਵੜ ਕੇ ਲਲਕਾਰੇ ਮਾਰਦੀਆਂ ਹਨ ਜੀ। ਜਿਸ ਵਕਤ ਸੱਚੇ ਪਾਤਸ਼ਾਹ ਦਵਾਨ ਵਿਚ ਜਾ ਬੈਠੇ ਹਨ ਤੇ ਦੇਵੀਆਂ ਖੇਡਣੋਂ ਹਟ ਗਈਆਂ ਹਨ ਜੀ। ਪਾਤਸ਼ਾਹ ਜੋਤ ਨਹੀਂ ਔਣ ਦਿਤੀ । ਦੇਵੀਆਂ ਦੇ ਭਗਤ ਬਹੁਤ ਭੇਟਾ ਪੜ੍ਹ ਰਹੇ ਹਨ। ਪਾਤਸ਼ਾਹ ਪੌਣ ਨਹੀਂ ਔਣ ਦਿਤੀ। ਸਖਣੀਆਂ ਕੰਨਿਆਂ ਬੈਠੀਆਂ ਹਨ ਜੀ। ਦੁਨੀਆਂ ਸਾਰੀ ਆਖਦੀ ਹੈ ਕਿ ਦੇਵੀਆਂ ਖੇਡਦੀਆਂ ਬੜਾ ਸੀ ਹੁਣ ਕੀ ਗਲ ਹੋ ਗਈ ਖੇਡਦੀਆਂ ਨਹੀਂ ਜੀ। ਆਈਆਂ ਤਾਂ ਸੱਚੇ ਪਾਤਸ਼ਾਹ ਨੂੰ ਢੂੰਡਣ ਸੀ, ਪਰ ਪਾਤਸ਼ਾਹ ਦਿਸਣ ਨਾ। ਜਿਸ ਨੂੰ ਜਣਾਵੇ ਸੋ ਜਨ ਜਾਣੇ ਬਾਬੇ ਮਨੀ ਸਿੰਘ ਤੋਂ ਬਗੈਰ ਤੇ ਸਿਖਾਂ ਤੋਂ ਬਗੈਰ ਪਿੰਡ ਨੂੰ ਵੀ ਕੋਈ ਖਬਰ ਨਹੀਂ ਸੀ ਕਿ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਏਸ ਨਗਰ ਵਿਚ ਅਵਤਾਰ ਧਾਰਿਆ ਹੈ। ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਦਿਤੀ ਕਿ ਸੰਤਾ ਜੇ ਅੱਜ ਦੇਵੀਆਂ ਢੈਹ ਕੇ ਚਰਨੀ ਪੈ ਜਾਦੀਆਂ, ਤੇ ਅੱਜ ਏਹਨਾਂ ਦੀ ਪੂਜਾ ਭੇਟਾ ਬੰਨ ਦੇਣੀ ਸੀ। ਏਨ੍ਹਾਂ ਸਾਨੂੰ ਲੱਭਾ ਨਹੀਂ। ਸੰਤ ਮਨੀ ਸਿੰਘ ਲਿਖਤ ਪਾ ਦਿਤੀ ਕਿ ਦੇਵੀਆਂ ਦੀ ਪੂਜਾ ਭੇਟਾ ਬੰਦ ਕਰ ਦਿਤੀ ਆ। ਲਿਖਤ ਪਾ ਕੇ ਸੰਤ ਮਨੀ ਸਿੰਘ ਤੇ ਪਾਤਸ਼ਾਹ ਸੰਗਤ ਸਮੇਤ ਘਰ ਨੂੰ ਚਲੇ ਗਏ ਹਨ ਜੀ। ਜਿਸ ਵੇਲੇ ਉਠ ਕੇ ਚਲੇ ਗਏ ਹਨ ਤੇ ਦੇਵੀਆਂ ਫੇਰ ਲਲਕਾਰੇ ਮਾਰਨ ਲੱਗੀਆਂ ਤੇ ਲੋਕਾਂ ਨੂੰ ਵਰ ਵਰੂਹੀ ਦੇਣ ਲੱਗੀਆਂ। ਦੇਵੀਆਂ ਤੇ ਸਾਰੀ ਦੁਨੀਆਂ ਖਾਲੀ ਦੇ ਖਾਲੀ ਰਹਿ ਗਏ ਹਨ। ਸੱਚੇ ਪਾਤਸ਼ਾਹ ਸੁਰਤ ਨਹੀਂ ਔਣ ਦਿਤੀ। ਏਹ ਛੋਟੀ ਦੇਹ ਕਰ ਕੇ ਦੇਵੀਆਂ ਨੂੰ ਕਰਾਮਾਤ ਵਖਾਈ ਹੈ ਤੇ ਕਿਸੇ ਨੂੰ ਪਰਖ ਨਹੀਂ ਆਈ ਸੱਚੇ ਪਾਤਸ਼ਾਹ ਦੀ। ੧੫ ਦਿਨ ਦੇਵੀਆਂ ਘਵਿੰਡ ਪਿੰਡ ਵਿਚ ਫਿਰਦੀਆਂ ਰਹੀਆਂ ਹਨ ਤੇ ਸੱਚੇ ਪਾਤਸ਼ਾਹ ਗਲੀਆਂ ਵਿਚ ਖੇਡਦੇ ਰਹੇ ਹਨ ਜੀ। ਕਿਸੇ ਪਛਾਤਾ ਨਹੀਂ। ਫੇਰ ਦੇਵੀਆਂ ਆਪੋ ਆਪਣੀ ਥਾਈਂ ਚਲੀਆਂ ਗਈਆਂ ਹਨ ਜੀ। ਮਹਾਰਾਜ ਨੂੰ ਪਛਾਨਣ ਵਾਸਤੇ ਮਾਝੇ ਦੇਸ ਵਿਚ ਦੇਵੀਆਂ ਦੀ ਜੋਤ ਪਰਗਟ ਹੋਈ ਸੀ ਤੇ ਪਾਤਸ਼ਾਹ ਲੱਭੇ ਨਹੀਂ। ਫੇਰ ਜੋਤ ਅਲੋਪ ਹੋ ਗਈ ਜੀ।।
ਮਨੀ ਸਿੰਘ ਨੂੰ ਦਿਲੀ ਜਾ ਕੇ ਬਾਣੀ ਲਿਖਣ ਦਾ ਹੁਕਮ
ਸਾਢੇ ਤਿੰਨ ਸਾਲ ਮਨੀ ਸਿੰਘ ਅਕਾਸ਼ ਬਾਣੀ ਨਾਲ ਲਿਖਾਈ ਕਰਦੇ ਰਹੇ ਹਨ। ਅਨੰਦ ਪੁਰ ਸਾਹਿਬ, ਫੇਰ ਦਿਲੀ ਜਾ ਕੇ ਛੇ ਮਹੀਨੇ ਬਹੁਤ ਸਖਤ ਲਿਖਾਈ ਹੋਈ ਹੈ। ਦਿਲੀ ਓਸ ਗੁਰਦਵਾਰੇ ਵਿਚ ਲਿਖਾਈ ਹੋਈ ਹੈ ਜਿਥੇ ਗੁਰੂ ਤੇਗ ਬਹਾਦਰ ਦਾ ਸੀਸ ਕੱਟਿਆ ਗਿਆ ਸੀ। ਐਡੀ ਸਖ਼ਤ ਲਿਖਾਈ ਹੋ
ਰਹੀ ਸੀ, ਸੰਤਾਂ ਨੂੰ ਗਰਾਹੀ ਵੀ ਛਕਣ ਦਾ ਟਾਈਮ ਨਹੀਂ ਸੀ ਮਿਲਦਾ। ਬਾਬੇ ਮਨੀ ਸਿੰਘ ਦੇ ਬੈਠਿਆਂ ਬੈਠਿਆਂ ਪੈਰਾਂ ਦੀਆਂ ਤਲੀਆਂ ਵਿਚੋਂ ਲਹੂ ਨਿਕਲਦਾ ਸੀ ਤੇ ਰੇਸ਼ਾ ਪੈ ਗਿਆ ਸੀ। ਸਿਖ ਬਾਬੇ ਮਨੀ ਸਿੰਘ ਨੂੰ ਫੁਲਕਾ ਛਕੌਂਦੇ ਸੀ। ਤੇ ਓਨ੍ਹਾਂ ਨੂੰ ਕਲਮ ਰੱਖਣ ਦਾ ਹੁਕਮ ਨਹੀਂ ਸੀ। ਸਿਖਾਂ ਰੂੰ ਦੀਆਂ ਗੱਦੀਆਂ ਚਰਨਾਂ ਥੱਲੇ ਰੱਖਣੀਆਂ। ਓਹ ਖੂਨ ਨਾਲ ਭਿਜ ਜਾਣੀਆਂ, ਤੇ ਫੇਰ ਹੋਰ ਰੱਖਣੀਆਂ। ਇਹ ਛੇ ਮਹੀਨੇ ਲਿਖਾਈ ਜੇਹੜੀ ਹੋਈ ਹੈ, ਕਲਜੁਗ ਦੇ ਨਾਸ ਕਰਨ ਵਾਸਤੇ ਹੋਈ ਹੈ। ਆਪ ਤਾਂ ਸੱਚੇ ਪਿਤਾ ਦਿਲ ਦੀਆਂ ਜਾਨਣ ਵਾਲੇ ਘਵਿੰਡ ਪਿੰਡ ਵਿਚ ਖੇਡ ਰਹੇ ਹਨ ਤੇ ਲਿਖਾਈ ਬਾਬੇ ਮਨੀ ਸਿੰਘ ਦੇ ਹੱਥੀਂ ਦਿਲੀ ਹੋ ਰਹੀ ਹੈ। ਇਹ ਹੈ ਪੂਰੇ ਗੁਰ ਦੀ ਵਡਿਆਈ। ਲਿਖਤ ਇਹ ਹੋ ਰਹੀ ਹੈ ਕਿ ਅਸੀਂ ਕਲਜੁਗ ਦਾ ਨਾਸ ਕਰ ਕੇ ਸਤਿਜੁਗ ਲਿਆਵਾਂਗੇ। ਪਾਪੀਆਂ ਦੀ ਖੈ ਕਰਾਂਗੇ, ਭਗਤਾਂ ਦੀ ਜੈ ਕਰਾਂਗੇ। ਛੇ ਮਹੀਨੇ ਤੋਂ ਬਾਅਦ ਫੇਰ ਜੋ ਹੁਕਮ ਹੋਵੇ ਤੇ ਬਚਨ ਸੰਤ ਲਿਖਦੇ ਸੀ, ਨਹੀਂ ਤੇ ਕਲਮ ਰੱਖ ਦੇਂਦੇ ਸੀ। ਫੇਰ ਸਾਰੀ ਸਿਖੀ ਨੂੰ ਹੁਕਮ ਦਿਤਾ ਕਿ ਪਾਤਸ਼ਾਹ ਬਚਨ ਦੇਂਦੇ ਹਨ ਸਾਰੇ ਘਰੋ ਘਰੀਂ ਚਲੇ ਜਾਓ। ਮਹਾਰਾਜ ਆਕਾਸ਼ ਬਾਣੀ ਵਿਚ ਹੁਕਮ ਦਿਤਾ ਕਿ ਸੰਤਾ ਜਿਥੋਂ ਜਿਥੋਂ ਅਸੀਂ ਆਖਾਂਗੇ, ਜਾ ਕੇ ਸਾਡੇ ਸਿਖ ਬਾਹੋਂ ਫੜ ਕੇ ਲਿਆ ਕੇ ਸਾਡੇ ਚਰਨੀ ਲੌਣੇ। ਜੁਗਾਂ ਦੇ ਵਿਛੜੇ ਸਿਖ ਅਸਾਂ ਹੁਣ ਆਪ ਵਾਜ ਮਾਰ ਕੇ ਜਗੌਣੇ ਹਨ ਜੀ। ਫੇਰ ਸੰਤਾਂ ਨੂੰ ਜਿਸ ਤਰਾਂ ਹੁਕਮ ਹੋਇਆ ਓਸੇ ਤਰਾਂ ਸਤਿ ਬਚਨ ਮੰਨ ਕੇ ਤੁਰ ਪੈਂਦੇ ਹਨ ਜੀ।।
ਹਰੀ ਮਕਈ ਦਾ ਸੜ ਜਾਣਾ
ਸੌਣ ਦੇ ਮਹੀਨੇ ਵਿਚ ਬਾਬਾ ਜਵੰਦ ਸਿੰਘ ਸੱਚੇ ਪਾਤਸ਼ਾਹ ਦਾ ਪਿਤਾ ਮਕਈ ਬੀਜਣ ਦੀ ਤਿਆਰੀ ਕਰ ਰਹੇ ਹਨ ਜੀ। ਪਾਤਸ਼ਾਹ ਦੀ ਮਾਤਾ ਨੂੰ ਹੁਕਮ ਦਿਤਾ ਕਿ ਛੱਲੀਆਂ ਮਕਈ ਦੀਆਂ ਭੋਰੋ, ਮਕਈ ਬੀਜਣੀ ਜੇ। ਛੱਲੀਆਂ ਭੋਰ ਰਹੇ ਹਨ ਤੇ ਪਾਤਸ਼ਾਹ ਖੇਡਦੇ ਖੇਡਦੇ ਆਏ ਹਨ। ਤੇ ਆਣ ਕੇ ਛੱਲੀ ਹੱਥ ਵਿਚ ਫੜ ਲਈ ਹੈ। ਜਿਸ ਤਰ੍ਹਾਂ ਮਾਤਾ ਹੋਰੀਂ ਸਮਝਾ ਰਹੇ ਹਨ ਕਿ ਇਹ ਮਕਈ ਬੀਜਣੀ ਹੈ, ਫੇਰ ਛੱਲੀਆਂ ਲੱਣਗੀਆਂ ਤੇ ਫੇਰ ਭੁੰਨ ਕੇ ਚੱਬਿਆਂ ਕਰਾਂਗੇ। ਪਾਤਸ਼ਾਹ ਜਿਦੇ ਪੈ ਗਏ ਹਨ ਕਿ ਅਸਾਂ ਹੁਣੇ ਛੱਲੀ ਭੁੰਨਣੀ ਹੈ। ਜਿਸ ਵਕਤ ਖੈੜੇ ਪੈ ਗਏ ਹਨ ਤੇ ਸੱਚੇ ਪਿਤਾ ਦੀ ਦਾਦੀ ਗੁੱਸੇ ਹੁੰਦੀ ਹੈ। ਕਿ ਕਿਉਂ ਰੁਵੌਂਦੇ ਜੇ, ਤੁਹਾਨੂੰ ਬੱਚੇ ਵਰਚੌਣ ਦੀ ਜਾਚ ਨਹੀਂ ਗੀ। ਓਨ੍ਹਾਂ ਓਸ ਵਕਤ ਪਾਤਸ਼ਾਹ ਨੂੰ ਛੱਲੀ ਦਿਤੀ ਤੇ ਜਾ ਕੇ ਮੇਰੇ ਦੀਨ ਦਿਆਲ ਚੁੱਲੇ ਵਿਚ ਦੱਬ ਆਏ ਜੀ। ਆਪ ਫੇਰ ਬਾਹਰ ਬੱਚਿਆਂ ਨਾਲ ਖੇਡਣ ਚਲੇ ਗਏ ਹਨ। ਮਾਤਾ ਨੇ ਓਸ ਵਕਤ ਛੱਲੀ ਚੁੱਲੇ ਵਿਚੋਂ ਕੱਢ ਲਈ ਤੇ ਤੁੱਕਾ ਚੁੱਲੇ ਵਿਚ ਪਾ ਦਿਤਾ। ਪਾਤਸ਼ਾਹ ਫੇਰ ਥੋੜੇ ਚਿਰ ਬਾਅਦ ਖੇਡ ਕੇ ਆਏ ਹਨ ਤੇ ਆਣ ਕੇ ਛੱਲੀ ਮੰਗਦੇ ਹਨ ਕਿ ਸਾਡੀ ਛੱਲੀ ਭੁੱਜ ਗਈ ਹੋਣੀ ਆ, ਦਿਓ। ਮਾਤਾ ਨੇ ਤੁੱਕਾ ਕੱਢ ਕੇ ਵਖਾ ਦਿਤਾ ਤੇ ਬਚਨ ਕੀਤਾ ਕਿ ਤੁਹਾਡੀ ਛੱਲੀ ਤਾਂ ਸੜ ਗਈ, ਲੌ ਵੇਖ ਲੌ, ਤੁੱਕਾ ਵੀ ਸੜ ਗਿਆ ਹੈ। ਪਾਤਸ਼ਾਹ ਹੱਥ ਤੇ ਹੱਥ ਮਾਰ ਕੇ ਓਸ ਵਕਤ ਹੱਸ ਪਏ ਹਨ ਕਿ ਸਾਰੀ ਸੜ ਗਈ ਹੈ । ਤਿੰਨ ਵਾਰੀ ਪਾਤਸ਼ਾਹ ਬਚਨ ਕੀਤਾ ਹੈ ਕਿ ਸਾਰੀ ਸੜ ਗਈ ਹੈ। ਓਸ ਵਕਤ ਕਿਸੇ ਨਹੀਂ ਆਖਿਆ ਕਿ ਪਾਤਸ਼ਾਹ ਅਸਾਂ ਤੁੱਕਾ ਪਾਇਆ ਸੀ ਤੇ ਛੱਲੀ ਕੱਢ ਲਈ ਹੈ। ਸਗੋਂ ਪਾਤਸ਼ਾਹ ਦੀ ਦਾਦੀ ਓਸ ਵਕਤ ਬਚਨ ਕਰਦੀ ਹੈ ਕਿ ਐਸ ਤਰ੍ਹਾਂ ਅੰਞਾਣਾ ਵਰਚਾ ਲਈ ਦਾ ਹੈ। ਬੱਚੇ ਦੀ ਕੇਹੜੀ ਗਲ ਹੈ। ਫੇਰ ਖੇਤ ਵਿਚ ਜਾ ਕੇ ਮਕਈ ਬੀਜੀ ਤੇ ਬਹੁਤ ਸਾਰੀ ਉਗੀ, ਗੋਡੇ ਗੋਡੇ ਜਿਡੀ ਹੋ ਗਈ ਜੀ। ਇਕ ਦਿਨ ਤਕਾਲੀ ਖੇਤੋਂ ਬਾਬਾ ਜਵੰਦ ਸਿੰਘ ਆਇਆ ਤੇ ਕਹਿਣ ਲੱਗਾ ਬਹੁਤ ਸੋਹਣੀ ਮਕਈ ਹੈ। ਲੈ ਲੈ ਕਰ ਰਹੀ ਹੈ। ਸਵੇਰੇ ਉਠ ਕੇ ਖੇਤ ਨੂੰ ਗਏ ਤੇ ਓਸ ਵਕਤ ਇਕ ਤੀਲਾ ਵੀ ਹਰਿਆ ਨਹੀਂ ਹੈ। ਸਾਰੀ ਸੜ ਗਈ ਹੈ। ਸਾਰੀ ਮਕਈ ਸੁੱਕੀ ਵੇਖ ਕੇ ਭਾਈ ਜਵੰਦ ਸਿੰਘ ਦੀਆਂ ਅੱਖਾਂ ਹੰਝੂ ਕਿਰ ਗਈਆਂ ਹਨ। ਦਿਲ ਵਿਚ ਦਲੀਲਾਂ ਕਰਦਾ ਹੈ ਕਿ ਮੈਂ
ਹੁਣ ਕੀ ਕਰਾਂਗਾ। ਬੜੀ ਔਖਿਆਈ ਹੋਵੇਗੀ। ਮਕਈ ਬੀਜਣ ਦੀ ਰੁਤ ਲੰਘ ਗਈ ਹੈ। ਕਿਸ ਤਰ੍ਹਾਂ ਸਿਆਲ ਲੰਘੇਗਾ ਜੀ। ਨਿਰਾਸ਼ ਹੋ ਕੇ ਘਰ ਆ ਬੈਠਾ ਹੈ । ਘਰ ਦੇ ਵੇਖ ਕੇ ਪੁਛਦੇ ਹਨ ਕੀ ਗਲ ਹੈ ਅੱਜ ਬੜੇ ਉਦਾਸ ਬੈਠੇ ਜੇ। ਆਖਦੇ ਹਨ ਕਿ ਮਕਈ ਤਾਂ ਇਕ ਰਾਤ ਵਿਚ ਸੜ ਗਈ ਹੈ ਤੇ ਸਾਰਾ ਸਿਆਲ ਕੀ ਖਾਵਾਂਗੇ। ਸਾਰਾ ਟੱਬਰ ਬਚਨ ਸੁਣ ਕੇ ਨਿਰਾਸ ਹੋ ਗਿਆ ਹੈ। ਜਵੰਦ ਸਿੰਘ ਜੀ ਪੁਛਦਾ ਹੈ ਕਿ ਤੁਸਾਂ ਕੋਈ ਪਾਤਸ਼ਾਹ ਨੂੰ ਬਚਨ ਵਧ ਘਟ ਤਾਂ ਨਹੀਂ ਕੀਤਾ। ਮਾਤਾ ਹੋਰੀਂ ਬਚਨ ਕਰਦੇ ਹਨ, ਕਿ ਹੋਰ ਤਾਂ ਕੋਈ ਨਹੀਂ ਗਲ ਆਖੀ, ਜਦੋਂ ਮਕਈ ਭੋਰਦੇ ਸਾਂ ਓਦੋਂ ਛੱਲੀ ਮੰਗਦੇ ਸਨ ਤਾਂ ਅਸਾਂ ਛੱਲੀ ਦਿਤੀ। ਚੁੱਲੇ ਵਿਚ ਦੱਬ ਕੇ ਖੇਡਣ ਚਲੇ ਗਏ ਤੇ ਅਸੀਂ ਛੱਲੀ ਕੱਢ ਲਈ ਤੇ ਤੁੱਕਾ ਪਾ ਦਿਤਾ ਸੀ। ਜਿਸ ਵਕਤ ਖੇਡ ਕੇ ਆਏ ਤੇ ਛੱਲੀ ਮੰਗੀ ਓਸ ਵਕਤ ਤੁੱਕਾ ਕੱਢ ਕੇ ਦਿਤਾ ਤੇ ਆਖਿਆ ਪਾਤਸ਼ਾਹ ਛੱਲੀ ਤਾਂ ਸਾਰੀ ਸੜ ਗਈ। ਓਸ ਵਕਤ ਹੱਥ ਤੇ ਹੱਥ ਮਾਰ ਕੇ ਹੱਸ ਪਏ ਤੇ ਆਖਣ ਲੱਗੇ ਸਾਰੀ ਸੜ ਗਈ, ਅਸੀਂ ਵੀ ਏਹੋ ਹੰਗਾਰ ਦੇਂਦੇ ਰਹੇ ਕਿ ਪਾਤਸ਼ਾਹ ਸਾਰੀ ਸੜ ਗਈ ਹੈ। ਜਵੰਦ ਸਿੰਘ ਓਸ ਵਕਤ ਬਚਨ ਕੀਤਾ ਕਿ ਤੁਸਾਂ ਆਪ ਹੀ ਕਾਲ ਪਵਾ ਲਿਆ ਹੈ, ਮੇਰੇ ਹੁਣ ਕੀ ਅਖਤਿਆਰ ਹੈ। ਫੇਰ ਪਰਸ਼ਾਦ ਲਿਆ ਕੇ ਜਵੰਦ ਸਿੰਘ ਗਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ ਕਿ ਦੀਨ ਦਿਆਲ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਸਾਡੇ ਤੇ ਦਇਆ ਕਰੋ, ਸਾਡਾ ਨਿੱਕਾ ਨਿੱਕਾ ਜੀਆ ਜੰਤ ਆ, ਸਿਆਲ ਅਸੀਂ ਕੀ ਕਰਾਂਗੇ। ਪਾਤਸ਼ਾਹ ਪਿਤਾ ਦੀ ਬੇਨੰਤੀ ਸੁਣ ਕੇ ਬਚਨ ਕੀਤਾ ਕਿ ਫੇਰ ਬੀਜ ਦਿਓ ਪਛੇਤਰੀ ਮਕਈ। ਪਾਤਸ਼ਾਹ ਦਾ ਹੁਕਮ ਮੰਨ ਕੇ ਫੇਰ ਬੀਜ ਦਿਤੀ। ਮਕਈ ਬਹੁਤ ਹੋਈ । ਤਿੰਨ ਤਿੰਨ ਚਾਰ ਚਾਰ ਇਕ ਇਕ ਟਾਂਡੇ ਨੂੰ ਛੱਲੀਆਂ ਲੱਗੀਆਂ ਹਨ ਜੀ। ਸਾਰਾ ਸਿਆਲ ਮੁੱਕੀ ਨਹੀਂ, ਐਡੀ ਬਰਕਤ ਪਾਈ ਹੈ ਜੀ। ਨਿਕੀ ਦੇਹ ਕਰ ਕੇ ਝੂਠ ਬੋਲਿਆ ਜਾਂਦਾ ਹੈ ਪਾਤਸ਼ਾਹ ਅੱਗੇ, ਕਿਉਂ ਕਿ ਸਾਨੂੰ ਏਨ੍ਹਾਂ ਦੀ ਸਾਰ ਨਹੀਂ ਔਂਦੀ ਤੇ ਅਸੀਂ ਹਰ ਵਕਤ ਏਹਨਾਂ ਨਾਲ ਵਲ ਛਲ ਕਰਦੇ ਹਾਂ। ਆਪ ਦਾ ਕੀਤਾ ਅਸੀਂ ਪਾ ਲੈਂਦੇ ਹਾਂ। ਪੁੱਤਰ ਕਰ ਕੇ ਸੱਚ ਝੂਠ ਮਾਤਾ ਹੋਰੀਂ ਬੋਲ ਦੇਂਦੇ ਸਨ। ਪਾਤਸ਼ਾਹ ਬਚਨ ਕਰਦੇ ਹਨ ਕਿ ਜੁਗੋ ਜੁਗ ਸਾਡੇ ਸੇਵਦਾਰ ਭਗਤ ਹੀ ਸਾਡੇ ਚਰਨਾਂ ਵਿਚ ਔਂਦੇ ਹਨ ਜੀ। ਸਾਡੇ ਜੇਹੜੇ ਸਿਖ ਹਨ ਸੁਰਤ ਨਹੀਂ ਮੰਗਦੇ, ਬੇਨੰਤੀ ਕਰ ਕੇ ਹੋਰ ਮੰਗਾਂ ਮੰਗਦੇ ਹਨ, ਕੋਈ ਦੁੱਧ ਦੀ, ਕੋਈ ਪੁਤ ਦੀ। ਸਿਖ ਨਹੀਂ ਸਾਨੂੰ ਲੱਭ ਸਕਦੇ, ਅਸੀਂ ਸਿਖਾਂ ਨੂੰ ਭਾਲ ਭਾਲ ਕੇ ਜਨਮਾਂ ਦੇ ਵਿਛੜੇ ਮਿਲਾ ਲੈਂਦੇ ਹਾਂ ।।
ਸੱਚੇ ਪਾਤਸ਼ਾਹ ਦਾ ਕੋਠੇ ਤੋਂ ਗਿਰਨਾ
ਪਾਤਸ਼ਾਹ ਦੀ ਭੈਣ ਦਾ ਨਾਮ ਬੀਬੀ ਠਾਕਰੀ ਸੀ। ਪਿਛਲੇ ਜਨਮ ਵਿਚ ਬੀਬੀ ਨਾਨਕੀ ਦਾ ਜਾਮਾ ਸੀ। ਮੰਗ ਤਾਂ ਮੰਗੀ ਦੀਨ ਦਿਆਲਾਂ ਦੇ ਨਾਲ ਰਵ੍ਹਾਂ, ਸੁਰਤ ਨਹੀਂ ਮੰਗੀ ਏ। ਖਡੌਂਦੀ ਤਾਂ ਹੈ ਪ੍ਰੇਮ ਕਰ ਕੇ, ਭੈਣ ਭਰਾਵਾਂ ਵਾਲਾ ਮੋਹ ਹੈ। ਅਵਤਾਰ ਕਰ ਕੇ ਤਾਂ ਨਹੀਂ ਭੇਤ ਪਾਇਆ। ਪਾਤਸ਼ਾਹ ਇਕ ਸਾਲ ਦੇ ਸੀ, ਬੀਬੀ ਠਾਕਰੀ ਖਡੇਂਦੀ ਹੈ ਕੋਠੇ ਤੇ, ਪਾਤਸ਼ਾਹ ਜਿਉਂ ਹੱਥਾਂ ਵਿਚੋਂ ਨਿਕਲੇ ਥੱਲੇ ਆਣ ਪਏ। ਥੱਲੇ ਕੰਡਿਆਂ ਦੀ ਪੰਡ ਪਈ ਸੀ, ਓਹਦੇ ਵਿਚ ਆ ਡਿਗੇ। ਦੀਨ ਦਿਆਲ ਦੇਹ ਕਰ ਕੇ ਬੜੇ ਬੇਪਰਵਾਹ ਸਨ ਤੇ ਜੀਆਂ ਦੇ ਕੀ ਅਖਤਿਆਰ ਹੈ।।
ਬਕਾਲਾ ਸਿੰਘ ਤੇ ਮਿਹਰ ਕਰਨੀ
ਉਸ ਸਮੇਂ ਦਾ ਬਚਨ ਹੈ ਪਾਤਸ਼ਾਹ ਜਿਸ ਵਕਤ ਛੇ ਸਾਲ ਦੇ ਸਨ ਤੇ ਸਿਖ ਵੀ ਦਰਸ਼ਨ ਨੂੰ ਆਏ ਹਨ। ਬਲਾਕਾ ਸਿੰਘ ਕਲਸੀਆਂ ਦਾ ਸਿਖ ਸੀ। ਘਵਿੰਡੋਂ ਇਕ ਮੀਲ ਪੈਂਡਾ ਸੀ। ਬੜਾ ਦਰਦਾਂ ਦੁੱਖਾਂ ਤਕਲੀਫਾਂ ਦਾ ਘੇਰਿਆ ਹੋਇਆ ਸੀ। ਸਰੀਰ ਹਿਲਦਾ ਨਹੀਂ ਸੀ। ਦਵਾ ਦਾਰੂ ਕਰ ਕੇ ਥੱਕ ਬੈਠਾ ਸੀ । ਆਪਣਿਆਂ ਪੁੱਤਾਂ ਨੂੰ ਆਖਦਾ ਹੈ ਕਿ ਮੈਨੂੰ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ
ਦੇ ਦਰਬਾਰ ਲੈ ਚਲੋ। ਉਸ ਸਿੱਖ ਦੇ ਚਾਰ ਪੁੱਤਰ ਸਨ, ਆਸਾ ਸਿੰਘ ਚੇਤ ਸਿੰਘ ਸੋਹਣ ਸਿੰਘ ਮੋਹਣ ਸਿੰਘ । ਉਸ ਦੇ ਪੁੱਤਰ ਓਨੂੰ ਚੁਕ ਕੇ ਪਾਤਸ਼ਾਹ ਦੇ ਚਰਨਾਂ ਵਿਚ ਲੈ ਗਏ ਹਨ ਜੀ। ਜਿਸ ਵੇਲੇ ਪਾਤਸ਼ਾਹ ਦੇ ਘਰ ਸੰਗਤ ਵਿਚ ਚਲਿਆ ਗਿਆ, ਦਰਸ਼ਨ ਕਰ ਕੇ ਬਹੁਤ ਅਨੰਦ ਪਰਸਨ ਹੋਇਆ ਹੈ। ਪਾਤਸ਼ਾਹ ਓਸ ਵਕਤ ਖੇਡ ਰਹੇ ਹਨ। ਸੌਣ ਦੇ ਮਹੀਨੇ ਅੱਕਾਂ ਨਾਲ ਖੱਖੜੀਆਂ ਲੱਗੀਆਂ ਹਨ ਤੇ ਪਾਣੀ ਸਿਖਾਂ ਤੋਂ ਮੰਗਾ ਕੇ ਖੱਖੜੀਆਂ ਨੂੰ ਮੋਰੀਆਂ ਕਰ ਕੇ ਪਚਕਾਰੀਆਂ ਬਣਾ ਬਣਾ ਕੇ ਖੇਡ ਰਹੇ ਹਨ। ਸਿਖਾਂ ਨੂੰ ਹੁਕਮ ਕਰਦੇ ਹਨ ਕਿ ਬਾਬਾ ਹੁਣ ਤੇਰੀ ਵਾਰੀ ਆ। ਜੇਹੜੇ ਸਿਖ ਨੂੰ ਬਚਨ ਕਰਦੇ ਹਨ ਸਿਖ ਸਤਿ ਬਚਨ ਮੰਨ ਕੇ ਤੁਰ ਪੈਂਦਾ ਹੈ। ਫੇਰ ਬਾਬੇ ਬਲਾਕਾ ਸਿੰਘ ਨੂੰ ਹੁਕਮ ਕੀਤਾ ਮੇਰੇ ਚੋਜੀ ਪ੍ਰੀਤਮ ਨੇ ਕਿ ਬਾਬਾ ਹੁਣ ਤੇਰੀ ਵਾਰੀ ਹੈ, ਤੂੰ ਪਾਣੀ ਲਿਆ। ਬਾਬਾ ਬਲਾਕਾ ਸਿੰਘ ਅਜੇ ਮੂੰਹੋਂ ਆਖਣ ਹੀ ਲੱਗਾ ਸੀ ਕਿ ਪਾਤਸ਼ਾਹ ਮੇਰਾ ਸਰੀਰ ਜੁੜਿਆ ਹੈ। ਮੈਥੋਂ ਤੁਰਿਆ ਨਹੀਂ ਜਾਂਦਾ। ਓਸ ਵਕਤ ਬਾਬੇ ਬੌਹਲ ਸਿੰਘ ਮੂੰਹ ਅੱਗੇ ਹੱਥ ਦੇ ਦਿਤਾ ਤੇ ਇਸ਼ਾਰਾ ਕੀਤਾ ਸਤਿ ਬਚਨ ਮੰਨ, ਤੇਰੇ ਤੇ ਮਿਹਰ ਕਰਨ ਲੱਗੇ ਹਨ। ਬਾਬੇ ਬਲਾਕਾ ਸਿੰਘ ਗਲ ਵਿਚ ਪੱਲਾ ਪਾ ਕੇ ਹੱਥ ਜੋੜ ਕੇ ਅਰਜ ਕੀਤੀ ਸਤਿ ਬਚਨ ਪਾਤਸ਼ਾਹ ਮੈਂ ਜਲ ਲਿਔਦਾ ਹਾਂ। ਓਸ ਵਕਤ ਇਕ ਸਿਖ ਨੇ ਪਾਣੀ ਲਿਆ ਕੇ ਬਾਬੇ ਬਲਾਕਾ ਸਿੰਘ ਨੂੰ ਫੜਾ ਦਿਤਾ ਤੇ ਉਸ ਪਾਤਸ਼ਾਹ ਨੂੰ ਜਲ ਫੜਾ ਦਿਤਾ। ਦੀਨ ਦਿਆਲ ਪਰਵਾਨ ਕਰ ਲਿਆ। ਤਿੰਨ ਵੇਰਾਂ ਬਾਬੇ ਕੋਲੋਂ ਪਾਤਸ਼ਾਹ ਜਲ ਮੰਗਾਇਆ। ਏਸੇ ਤਰ੍ਹਾਂ ਸਿਖ ਲਿਆ ਦੇਣ ਤੇ ਬਾਬਾ ਪਾਤਸ਼ਾਹ ਨੂੰ ਫੜਾ ਦੇਵੇ। ਸੱਚੇ ਪਾਤਸ਼ਾਹ ਉਸ ਵਕਤ ਜੇਹੜੇ ਸਰੀਰ ਨੂੰ ਜੂੜ ਪਾਏ ਸੀ ਦਇਆ ਕਰ ਦਿਤੀ। ਨੈਣ ਪਰਾਣ ਹਿਲਣ ਲਗ ਪਏ ਤੇ ਪਾਤਸ਼ਾਹ ਬਚਨ ਕੀਤਾ, ਬਾਬਾ ਬਲਾਕਾ ਸਿੰਘ ਤਿੰਨ ਦਿਨ ਸਾਡੇ ਕੋਲ ਆਵੀਂ ਫੇਰ ਰਾਜੀ ਹੋ ਜਾਏਂਗਾ। ਸੱਚੇ ਪਾਤਸ਼ਾਹ ਨਜ਼ਰੀ ਨਜ਼ਰ ਨਿਹਾਲ ਹਨ ਜੀ, ਜੁਗੋ ਜੁਗ ਅਵਤਾਰ ਧਾਰਦੇ ਹਨ। ਪਰ ਏਸ ਜਾਮੇ ਵਿਚ ਪਾਤਸ਼ਾਹ ਸਿਰਫ਼ ਗਰੀਬਾਂ ਨੂੰ ਤਾਰਨ ਆਏ ਹਨ ਜੀ। ਅਗਲੇ ਦਿਨ ਸਿਖ ਆਪ ਦੇ ਨੈਣੀ ਪਰਾਣੀ ਤੁਰ ਕੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਗਿਆ ਹੈ ਜੀ।
ਸੱਚੇ ਪਾਤਸ਼ਾਹ ਦੇ ਸਿਰ ਵਿਚ ਸੱਟ ਲਗਣੀ
ਇਕ ਸਮੇਂ ਬੀਬੀ ਠਾਕਰੀ ਤੇ ਬੇਬੇ ਬੁੱਢੋ ( ਪਾਤਸ਼ਾਹ ਦੀ ਭੂਆ ਲਗਦੀ ਸੀ) ਖੇਤ ਨੂੰ ਰੋਟੀ ਲੈ ਕੇ ਜਾ ਰਹੀਆਂ ਹਨ ਤੇ ਨਾਲ ਸੱਚੇ ਪਾਤਸ਼ਾਹ ਜਾ ਰਹੇ ਹਨ। ਨਹਿਰ ਦੇ ਨਜ਼ਦੀਕ ਇਕ ਡਲ ਦੇ ਜ਼ਿਮੀਦਾਰ ਨੇ ਇਕ ਰਾਈਂ ਕੋਲੋਂ ਬਾਗ ਲਵਾਇਆ ਸੀ। ਓਹ ਪਹੇ ਦੇ ਉਤੇ ਬਾਗ ਸੀ। ਰੋਟੀਆਂ ਵਾਲੀਆਂ ਅੱਗੇ ਅੱਗੇ ਤੇ ਮਗਰ ਸੱਚੇ ਪਾਤਸ਼ਾਹ ਜਾ ਰਹੇ ਹਨ ਜੀ। ਪਾਤਸ਼ਾਹ ਨੇ ਇਕ ਫੁੱਲ ਬਾਗ ਵਿਚੋਂ ਤੋੜ ਲਿਆ। ਜਿਸ ਵੇਲੇ ਫੁੱਲ ਤੋੜਿਆ, ਰਾਈਂ ਪਾਪੀ ਨੇ ਸਿਰ ਵਿਚ ਦਾਤਰੀ ਮਾਰੀ ਤੇ ਪਾਤਸ਼ਾਹ ਨੂੰ ਸਿਰ ਵਿਚ ਖੁਬ ਗਈ। ਓਸ ਵੇਲੇ ਲਹੂ ਲੁਹਾਣ ਹੋਏ ਤੇ ਰੋਂਦੇ ਹਨ। ਦੋਵੇਂ ਜਣੀਆਂ ਬੀਬੀ ਠਾਕਰੀ ਤੇ ਭੂਆ ਬੁਢੋ ਪਛਾਂਹ ਆ ਕੇ ਰਾਈਂ ਦੇ ਗਲ ਪੈ ਗਈਆਂ ਹਨ। ਰੌਲਾ ਪੈ ਗਿਆ ਤੇ ਸਾਰੇ ਲੋਕਾਂ ਨੇ ਰਾਈਂ ਨੂੰ ਫਿਟਕਾਂ ਪਾਈਂਆਂ ਕਿ ਮੂਰਖਾਂ ਤੂੰ ਇਕ ਫੁੱਲ ਪਿਛੇ ਬੱਚੇ ਨੂੰ ਲਹੂ ਲੁਹਾਨ ਕਰ ਦਿਤਾ। ਲਾਗੇ ਨਜ਼ਦੀਕ ਨਹਿਰ ਸੀ ਦੋਵਾਂ ਜਣੀਆਂ ਸੱਚੇ ਪਾਤਸ਼ਾਹ ਦੇ ਕਪੜੇ ਧੋਤੇ ਤੇ ਸਿਰ ਧੋਤਾ ਤੇ ਚੁਪ ਕਰਾਇਆ। ਖੇਤ ਜਾ ਕੇ ਅੰਨ ਪਾਣੀ ਛਕਾਇਆ ਤੇ ਸਾਰਿਆਂ ਨੂੰ ਦੱਸਿਆ ਕਿ ਏਸ ਤਰ੍ਹਾਂ ਪਾਤਸ਼ਾਹ ਨੂੰ ਸੱਟ ਲੱਗ ਗਈ ਹੈ।।
ਸੱਚੇ ਪਾਤਸ਼ਾਹ ਦਾ ਘਵਿੰਡ ਵਿਚ ਮੰਗਣ ਜਾਣਾ
ਏਹ ਬਚਨ ਹੈ ਜਦ ਸੱਚੇ ਪਾਤਸ਼ਾਹ ੮-੧੦ ਸਾਲ ਦੇ ਹੋ ਗਏ ਹਨ। ਤੇ ਮਾਲ ਢਾਡਾਂ ਚਾਰਨ ਲਗ ਪਏ ਹਨ ਜੀ। ਸੰਤਨੀ ਰਾਮਪੁਰਿਉਂ ਪਾਤਸ਼ਾਹ ਦਾ ਥਾਲ ਰੋਜ਼ ਲਵਾਂ ਕੇ ਲਿਔਦੀ ਸੀ। ਤਿੰਨ ਮੀਲ ਪੈਂਡਾ ਸੀ ਘਵਿੰਡੋਂ। ਇਕ ਦਿਨ ਮਾਈ ਥਾਲ ਲਈ ਔਂਦੀ ਸੀ ਤੇ ਘਵਿੰਡ ਦੇ ਇਕ ਜ਼ਿਮੀਂਦਾਰ ਨੇ ਡਾਂਗ
ਮਾਰ ਕੇ ਥਾਲ ਭੰਨ ਦਿਤਾ। ਵੇਖੋ ਘਵਿੰਡ ਦੇ ਐਸੇ ਪਾਪੀ ਸਨ, ਆਪ ਨਹੀਂ ਸੀ ਸੇਵਾ ਕਰਨ ਜੋਗੇ ਤੇ ਸੰਗਤਾਂ ਆਈਆ ਨੂੰ ਡਾਗਾਂ ਮਾਰਦੇ ਸਨ ਜੀ। ਏਹਨਾਂ ਦੇ ਕੀ ਅਖਤਿਆਰ ਹੈ, ਸਰਾਫੇ ਜੂ ਗਏ। ਸਰਾਫਿਆਂ ਦੀ ਮਤ ਮਾਰੀ ਜਾਂਦੀ ਹੈ। ਅੱਠ-ਦਸ ਸਾਲਾਂ ਦੇ ਪਾਤਸ਼ਾਹ ਸਨ ਜਦੋਂ ਘਵਿੰਡ ਪਿੰਡ ਵਿਚ ਮੰਗਣ ਚੜ੍ਹੇ ਸੀ। ਸੰਤਾਂ ਨੂੰ ਆਕਾਸ਼ ਬਾਣੀ ਹੋਈ ਕਿ ਸੰਤਾ ਅਸਾਂ ਘਵਿੰਡ ਪਿੰਡ ਵਿਚ ਮੰਗਣ ਚੜ੍ਹਨਾ ਹੈ। ਜੇ ਸਾਨੂੰ ਕਿਸੇ ਮੰਨਿਆ ਤੇ ਘਵਿੰਡ ਨੂੰ ਵਰ ਵਰੂਹੀ ਦਿਆਂਗੇ ਨਹੀਂ ਤੇ ਘਵਿੰਡ ਨੂੰ ਸਰਾਫ ਦੇ ਦਿਆਂਗੇ ਜੀ। ਵੱਡਾ ਨੀਲਾ ਚੋਲਾ ਸੰਤਾਂ ਵਾਲਾ ਸੱਚੇ ਪਾਤਸ਼ਾਹ ਓਸ ਵਕਤ ਪੈਹਨ ਲਿਆ ਹੈ। ਅੱਗੇ ਅੱਗੇ ਪਾਤਸ਼ਾਹ ਤੇ ਮਗਰ ਸੰਤ ਬਾਬਾ ਮਨੀ ਸਿੰਘ ਹਨ ਜੀ। ਗਲੀ ਗਲੀ ਤੇ ਘਰ ਘਰ ਅਲਖ ਜਗਾਈ ਹੈ। ਤੇ ਮਗਰ ਸੰਤ ਬਚਨ ਕਰਦੇ ਹਨ, ਕਿ ਏਹ ਨਿਹਕਲੰਕ ਅਵਤਾਰ ਮੰਗਣ ਚੜ੍ਹੇ ਹਨ। ਜੋ ਪੁਜਦਾ ਸਰਦਾ ਦਾਨ ਦਿਓ ਤੇ ਮੂੰਹੋਂ ਮੰਗੀਆਂ ਮੁਰਾਦਾਂ ਲਓ ਜੀ। ਸੱਤ ਪਤੀਆਂ ਘਵਿੰਡ ਪਿੰਡ ਦੀਆਂ ਹਨ, ਕਿਸੇ ਖੈਰ ਨਹੀਂ ਪਾਇਆ। ਸੰਤ ਨਾਲ ਨਾਲ ਹੋਕਾ ਦੇ ਰਹੇ ਹਨ ਕਿ ਕੋਈ ਪਾਤਸ਼ਾਹ ਨੂੰ ਪਲੰਘ ਡਾਹ ਕੇ ਪਰਸ਼ਾਦ ਛਕਾਵੇ ਤੇ ਮੂੰਹ ਮੰਗੀਆਂ ਮੁਰਾਦਾਂ ਪਾਵੇ। ਕਿਸੇ ਨਹੀਂ ਛਕਾਇਆ। ਹੋਕਾ ਦੇ ਕੇ ਸੱਚੇ ਪਾਤਸ਼ਾਹ ਸੰਤਾਂ ਸਮੇਤ ਘਰ ਆ ਗਏ ਹਨ । ਪਿੰਡ ਖਾਲੀ ਦਾ ਖਾਲੀ ਰਹਿ ਗਿਆ। ਕਿਸੇ ਸੇਵਾ ਨਹੀਂ ਕੀਤੀ। ਇਕ ਮਾਈ ਨੇ ਨਗਰ ਵਿਚੋਂ ਫੱਕਾ ਦਾਣੇ ਪਾਏ ਹਨ। ਓਹ ਸੱਚੇ ਪਾਤਸ਼ਾਹ ਆ ਕੇ ਕੁਕੜਾਂ ਕਬੂਤਰਾਂ ਅੱਗੇ ਪਾ ਦਿਤੇ ਹਨ। ਸੱਚੇ ਪਾਤਸ਼ਾਹ ਦੇਹ ਕਰ ਕੇ ਹੋਰ ਹਨ ਜੋਤ ਸਰੂਪੀ ਹੋਰ ਹਨ। ਜਿਸ ਵੇਲੇ ਸੰਤ ਆਣ ਕੇ ਘਰ ਬੈਠੇ ਹਨ ਤੇ ਪਾਤਸ਼ਾਹ ਮਨੀ ਸਿੰਘ ਨੂੰ ਆਕਾਸ਼ ਬਾਣੀ ਦਿਤੀ ਕਿ ਸੰਤਾਂ ਘਵਿੰਡ ਪਿੰਡ ਥੇਹ ਹੋ ਜਾਵੇਗਾ। ਜੇਹੜਾ ਮਰਿਆ ਕਰੇਗਾ ਭੂਤ ਪ੍ਰੇਤ ਹੋ ਜਾਇਆ ਕਰੇਗਾ। ਘਵਿੰਡ ਪਿੰਡ ਵਿਚੋਂ ਇਕ ਰੰਗਾ ਸਿੰਘ ਪਾਤਸ਼ਾਹ ਦਾ ਸਕਾ ਚਾਚਾ ਸੀ। ਓਹਨੂੰ ਸੱਚੇ ਪਾਤਸ਼ਾਹ ਸੁਰਤ ਦਿਤੀ ਸੀ। ਸੱਚੇ ਪਾਤਸ਼ਾਹ ਬਚਨ ਦਿਤਾ ਸੰਤਾ ਜੇਹੜੇ ਸਕੇ ਨੇ ਸਾਰੇ ਸਾਨੂੰ ਸੰਗਤਾਂ ਸਮੇਤ ਵਰਜ ਕੇ ਪਰਸ਼ਾਦ ਛਕੌਣਗੇ ਤੇ ੫੦੦ ਮਣ ਅਨਾਜ਼ ਸਾਲ ਵਿਚ ਇਕ ਘਰ ਨੂੰ ਲਿਖ ਦਿਆਂਗੇ। ਪਰਸ਼ਾਦ ਛਕਾਇਆ ਕਿਸੇ ਨਹੀਂ ਤੇ ਦੀਨ ਦਿਆਲਾਂ ਆਪ ਸਾਰਿਆਂ ਸ਼ਰੀਕਾਂ ਦਾ ਪਰਸ਼ਾਦ ਵਰਜਿਆ ਹੈ। ਆਪ ਤਾਂ ਦੀਨ ਦਿਆਲ ਦੇਹ ਕਰ ਕੇ ਬਚਨ ਨਹੀਂ ਕਰਦੇ। ਆਕਾਸ਼ ਬਾਣੀ ਬਾਬੇ ਮਨੀ ਸਿੰਘ ਨੂੰ ਦੇਂਦੇ ਸੀ। ਓਸੇ ਤਰ੍ਹਾਂ ਸਤਿ ਬਚਨ ਮੰਨ ਕੇ ਓਹ ਭੁਗਤਾਈ ਜਾਂਦਾ ਸੀ। ਜਿਸ ਵੇਲੇ ਪਰਸ਼ਾਦ ਤਿਆਰ ਹੋਇਆ, ਸਾਰੇ ਸ਼ਰੀਕ ਛਕਣ ਆਏ ਤੇ ਹੱਥ ਧੁਆਏ ਹਨ। ਓਸ ਵੇਲੇ ਸੰਤ ਬਚਨ ਕਰਦੇ ਹਨ ਕਿ ਭਾਈ ਤੁਸਾਂ ਸਾਰਿਆਂ ਪਾਤਸ਼ਾਹ ਨੂੰ ਪਰਸ਼ਾਦ ਛਕਾਇਆ ਸੀ ? ਸ਼ਰੀਕ ਆਖਦੇ ਹਨ, ਨਹੀਂ। ਸੰਤ ਆਖਦੇ ਹਨ ਜੇ ਤੁਸਾਂ ਨਹੀਂ ਛਕਾਇਆ ਤੇ ਤੁਸੀਂ ਕਿਸ ਮੂੰਹ ਨਾਲ ਛਕਣ ਆ ਗਏ ਜੋ। ਸਾਰੇ ਸੰਤਾਂ ਨਾਲ ਨਰਾਜ਼ ਹੋ ਗਏ ਕਿ ਤੂੰ ਸਾਨੂੰ ਘਰ ਸੱਦ ਕੇ ਇੱਜਤ ਲਾਹੀ ਹੈ। ਸਾਰੇ ਗੁੱਸੇ ਹੋ ਕੇ ਚਲੇ ਗਏ ਹਨ ਜੀ। ਵਰ ਦੇ ਬਜਾਏ ਸੰਤਾਂ ਨੂੰ ਗਾਲਾਂ ਕੱਢ ਕੇ ਸਰਾਫ ਲੈ ਲਿਆ ਹੈ ਜੀ। ਆਕਾਸ਼ ਬਾਣੀ ਵਿਚ ਸੱਚੇ ਪਾਤਸ਼ਾਹ ੫੦੦ ਜਾਮਾਂ ਭੂਤ ਦਾ ਲਿਖਾਇਆ ਹੈ ਜੀ। ਪਾਤਸ਼ਾਹ ਬਚਨ ਦੇਂਦੇ ਹਨ ਕਿ ਸਾਡਾ ਪਰਸ਼ਾਦ ਪੱਕਿਆ ਪਿਆ ਰਿਹਾ ਹੈ। ਅਸੀਂ ਜਨਮ ਦਵਾ ਕੇ ਏਨ੍ਹਾਂ ਨੂੰ ਪਰਸ਼ਾਦ ਵਖਾਵਾਂਗੇ ਨਾ। ਭੂਤ ਪ੍ਰੇਤ ਹੋ ਕੇ ਮਲ ਮੂਤਰ ਖਾਂਦੇ ਫਿਰਨਗੇ। ਘਵਿੰਡ ਵਾਲਿਆਂ ਏਹ ਖੱਟੀ ਪਾਤਸ਼ਾਹ ਤੋਂ ਖੱਟੀ ਹੈ ਜੀ।।
ਸੱਚੇ ਪਾਤਸ਼ਾਹ ਜੀ ਆਪਣੇ ਹਾਣੀਆਂ ਨਾਲ ਖੇਡਣਾ
ਭੰਗਾਲੀ ਵਾਲਾ ਕਾਹਨ ਸਿੰਘ ਪਾਤਸ਼ਾਹ ਦਾ ਸਿਖ ਸੀ। ਉਸ ਦੇ ਤਿੰਨ ਪੁੱਤਰ ਸਨ। ਦਿਆਲ ਸਿੰਘ ਕਛਾਲ ਸਿੰਘ ਭਾਗ ਸਿੰਘ। ਦਿਆਲ ਸਿੰਘ ਦਾ ਨਾਮ ਸੱਚੇ ਪਾਤਸ਼ਾਹ ਫੇਰ ਗੁਰਮੁਖ ਸਿੰਘ ਰਖਾਇਆ ਸੀ। ਓਹ ਛੋਟੇ ਹੁੰਦੇ ਪਾਤਸ਼ਾਹ ਨੂੰ ਬੜਾ ਖਡੌਦਾ ਰਿਹਾ। ਗਲੀਆਂ ਵਿਚ ਹਰ ਵਕਤ ਮੋਡਿਆਂ ਤੇ ਚੁੱਕੀ ਫਿਰਦਾ ਸੀ। ਪਾਤਸ਼ਾਹ ਬਚਨ ਕਰਦੇ ਹੁੰਦੇ ਸਨ ਕਿ ਗੁਰਮੁਖ ਸਿੰਘ ਸਾਡਾ ਘੋੜਾ ਹੈ। ਸੱਚੇ ਪਾਤਸ਼ਾਹ ਬੜਾ ਪ੍ਰੇਮ ਕਰਦੇ ਸੀ। ਓਹ ਵੀ ਹਰ ਵਕਤ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਹਾਜ਼ਰ ਰੈਂਦਾ ਸੀ। ਜੇ
ਭੰਗਾਲੀ ਜਾਣ ਤੇ ਨਾਲ। ਸੱਚੇ ਪਾਤਸ਼ਾਹ ਕਈ ਕੁ ਦਿਨ ਸਿਖਾਂ ਦੇ ਘਰੀਂ ਦਰਸ਼ਨ ਦੇਂਦੇ ਰਹਿੰਦੇ ਸਨ ਜੀ। ਘਵਿੰਡ ਦੇ ਲੋਕਾਂ ਭੰਗਾਲੀ ਦੇ ਲੋਕਾਂ ਗੁਰਮੁਖ ਸਿੰਘ ਦਾ ਨਾਮ ਪਾਤਸ਼ਾਹ ਦਾ ਘੋੜਾ ਰੱਖਿਆ ਹੋਇਆ ਸੀ। ਸੱਚੇ ਪਿਤਾ ਓਨਾਂ ਮਾਪਿਆ ਨਾਲ ਪਿਆਰ ਨਹੀਂ ਸੀ ਰਖਦੇ, ਜਿੰਨਾਂ ਸਿਖਾਂ ਨਾਲ ਰਖਦੇ ਸੀ। ਪਾਤਸ਼ਾਹ ਹਰ ਵਕਤ ਗੁਰਮੁਖ ਸਿੰਘ ਨੂੰ ਨਾਲ ਰਖਦੇ ਸੀ। ਇਕ ਦਿਨ ਸੱਚੇ ਪਾਤਸ਼ਾਹ ਨਹਿਰ ਤੇ ਨੌਂਣ ਲੱਗੇ। ਨਹਿਰ ਦੇ ਵਿਚ ਝਾੜੀਆਂ ਦੇ ਬੂਝੇ ਬੜੇ ਸੀ। ੧੦ ਜਾਂ ੨੦ ਵਾਗੀ ਰੋਜ ਨਹਿਰ ਵਿਚ ਛਾਲਾਂ ਮਾਰਦੇ ਹੁੰਦੇ ਸਨ । ਪਾਣੀ ਦੇ ਵਿਚ ਇਕ ਦੂਜੇ ਨੂੰ ਫੜਨ ਫੜਨ ਖੇਡਦੇ ਸਨ ਜੀ। ਜਿਸ ਵਕਤ ਇਕ ਮੁੰਡਾ ਪਾਤਸ਼ਾਹ ਨੂੰ ਫੜਨ ਲੱਗਾ ਤੇ ਪਾਤਸ਼ਾਹ ਨਹਿਰ ਵਿਚੋਂ ਨਿਕਲ ਕੇ ਝਾੜੀਆਂ ਵਿਚ ਵੜ ਗਏ ਹਨ। ਓਹ ਮੁੰਡਾਂ ਆਂਦਾ ਹੈ ਜਦੋਂ ਨਹਿਰ ਉਤੇ ਆਉਗੇ ਓਦੋਂ ਫੜਾਂਗਾ। ਪਾਤਸ਼ਾਹ ਝਾੜੀ ਵਿਚੋਂ ਦੋ ਸੱਪ ਕਾਲੇ ਨਾਗ ਹੱਥਾਂ ਵਿਚ ਫੜ ਲਏ ਹਨ। ਕਾਲੇ ਨਾਗ ਜਿਸ ਵਕਤ ਲਈ ਔਂਦੇ ਹਨ ਤੇ ਓਸ ਮੁੰਡੇ ਨੂੰ ਲਲਕਾਰਦੇ ਹਨ ਕਿ ਸਾਨੂੰ ਹੁਣ ਫੜ ਕੇ ਵਖਾ। ਜਿਸ ਵੇਲੇ ਮੁੰਡਿਆਂ ਹੱਥਾਂ ਵਿਚ ਸੱਪ ਵੇਖੇ ਹਨ ਡਰਦੇ ਮਾਰੇ ਤਰਕੇ ਨਹਿਰੋਂ ਪਾਰ ਚਲੇ ਗਏ ਹਨ ਜੀ। ਮਹਾਰਾਜ ਪਟੜੀ ਤੇ ਖਲੋਤੇ ਹਨ। ਮੁੰਡੇ ਡਰਦੇ ਮਾਰੇ ਨਾ ਨਹਿਰ ਵਿਚ ਵੜਦੇ ਹਨ ਤੇ ਨਾ ਲਾਗੇ ਔਦੇ ਹਨ। ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਤੁਸੀਂ ਐਵੇ ਡਰਦੇ ਜੇ, ਸੱਪ ਤੇ ਮਰੇ ਹੋਏ ਹਨ । ਪਾਤਸ਼ਾਹ ਲੱਕ ਨਾਲ ਦੋਵੇਂ ਨਾਗ ਬੱਧੇ ਹਨ ਤੇ ਨਹਿਰ ਦੀ ਪਟੜੀ ਤੇ ਤੁਰੇ ਫਿਰਦੇ ਹਨ। ਫੇਰ ਪਾਤਸ਼ਾਹ ਖੇਡ ਮਲ ਕੇ ਓਹਨਾਂ ਨੂੰ ਸੁੱਟ ਦਿੰਦੇ ਹਨ, ਪਾਤਸ਼ਾਹ ਦੀ ਮਹਿੰਮਾ ਨੂੰ ਪਾਤਸ਼ਾਹ ਹੀ ਜਾਣਦੇ ਹਨ।।
ਖਰਬੂਜਿਆਂ ਦੀ ਖੇਡ
ਇਕ ਦਿਨ ਹਾੜ ਦੇ ਮਹੀਨੇ ਵਿਚ ਖਰਬੂਜੇ ਪੱਕੇ ਹੋਏ ਹਨ ਜੀ। ਪਾਤਸ਼ਾਹ ਨੇ ਪੰਡ ਖਰਬੂਜਿਆਂ ਦੀ ਸਿਖਾਂ ਤੋਂ ਤੁੜਾ ਕੇ ਨਹਿਰ ਤੇ ਲੈ ਆਂਦੀ ਹੈ ਤੇ ਸੱਚੇ ਪਾਤਸ਼ਾਹ ਨਹਿਰੋਂ ਪਾਰ ਖਰਬੂਜੇ ਸੁੱਟੀ ਜਾਂਦੇ ਹਨ । ਨਾਲ ਦੇ ਵਾਗੀਆਂ ਨੂੰ ਬਚਨ ਕਰਦੇ ਹਨ ਤੁਸੀਂ ਵੀ ਜੋਰ ਨਾਲ ਖਰਬੂਜੇ ਸੁਟੋ, ਨਹਿਰੋਂ ਪਾਰ। ਤੁਹਾਥੋਂ ਜਾਂਦੇ ਹਨ ਕਿ ਨਹੀਂ। ਵਾਗੀਆਂ ਸਮੇਤ ਸੱਚੇ ਪਿਤਾ ਜ਼ੋਰ ਨਾਲ ਨਹਿਰੋਂ ਪਾਰ ਸੁੱਟ ਰਹੇ ਹਨ। ਆਪ ਦੀਨ ਦਿਆਲ ਮੇਰੇ ਅੰਤਰਜਾਮੀ ਦੁਪੈਹਰੇ ਨਹਿਰ ਤੇ ਏਹ ਖੇਡ ਕਰ ਰਹੇ ਹਨ। ਸੰਤ ਮਨੀ ਸਿੰਘ ਘਵਿੰਡ ਆਕਾਸ਼ ਬਾਣੀ ਨਾਲ ਲਿਖਾਈ ਕਰ ਰਹੇ ਹਨ ਕਿ ਸੱਚੇ ਪਿਤਾ ਮਹਾਰਾਜ ਸ਼ੇਰ ਸਿੰਘ ਅੱਜ ਸਮੁੰਦਰਾਂ ਤੇ ਪਾਰ ਗੋਲੇ ਸੁੱਟ ਰਹੇ ਹਨ । ਅਗੰਮੀ ਗੋਲੇ ਹਨ। ਬਚਨ ਲਿਖੌਂਦੇ ਹਨ ਕਿ ਮਲਕਾ ਬਾਦਸ਼ਾਹੀ ਦਾ ਰਾਜ ਅਸਾਂ ਖੋਹ ਲਿਆ ਹੈ। ਹੁਣ ਮਾਝੇ ਦੇਸ ਵਿਚ ਅੰਗਰੇਜ਼ ਨਾ ਰਹਿਣਗੇ। ਸਮੁੰਦਰਾਂ ਤੋਂ ਪਾਰ ਚਲੇ ਜਾਣਗੇ। ਏਹ ਮੇਰੇ ਸੱਚੇ ਪਿਤਾ ਅੰਤਰਜਾਮੀ ਦਿਆਲੂ ਕਿਰਪਾਲੂ ਦੀਆਂ ਲੀਲ੍ਹਾ ਹਨ ਜੀ। ਲੋਕਾਂ ਨੂੰ ਜਾਪਦਾ ਹੈ ਕਿ ਐਵੇਂ ਬੱਚੇ ਖੇਡਦੇ ਹਨ ਖਰਬੂਜੇ ਸੁੱਟ ਸੁੱਟ ਕੇ। ਸੱਚੇ ਪਿਤਾ ਵਲੈਤ ਫਨਾਹ ਕਰ ਦਿਤੀ ਹੈ ਜੀ। ਸੰਤਾਂ ਨੂੰ ਲਖੌਂਦੇ ਹਨ, ਅੰਗਰੇਜ਼ਾਂ ਦਾ ਦਾਰੂ ਸਿਕਾ ਸਭ ਮਿਟੀ ਕਰ ਦਿਤਾ ਹੈ। ਏਨ੍ਹਾਂ ਨੂੰ ਚਲੌਣਾ ਨਾ ਮਿਲੇਗਾ। ਏਸ ਮਾਝੇ ਵਿਚੋਂ ਕੱਢ ਦਿਤੇ ਹਨ। ਸਖਣੀ ਹੱਥੀਂ ਤੁਰ ਜਾਣਗੇ ਤੇ ਜੋ ਰਜਵਾੜੇ ਹਨ, ਸਾਰਿਆਂ ਦੇ ਰਾਜ ਖ਼ੁਸ਼ ਜਾਣਗੇ। ਇਕ ਹਲ ਦੀ ਪੈਲੀ ਹਰ ਇਕ ਕੋਲ ਰਹਿ ਜਾਵੇਗੀ। ਮਹਾਰਾਜ ਸੰਤਾਂ ਤੋਂ ਲਿਖਾਈ ਕਰਵਾ ਰਹੇ ਹਨ ਕਿ ਅਸਾਂ ਗਊਆਂ ਗਰੀਬਾਂ ਦਾ ਉਧਾਰ ਕਰਨ ਵਾਸਤੇ ਤੇ ਪਾਪੀਆਂ ਦਾ ਨਾਸ ਕਰਨ ਵਾਸਤੇ ਅਵਤਾਰ ਧਾਰਿਆਂ ਹੈ। ਕਲਜੁਗ ਦਾ ਨਾਸ ਕਰ ਕੇ ਸਤਿਜੁਗ ਲਿਔਣਾ ਹੈ। ਅਸੀਂ ਏਸ ਧਰਤੀ ਉਤੇ ਪਾਪੀ ਰਾਜਾ ਕੋਈ ਨਹੀਂ ਰਹਿਣ ਦੇਣਾ । ਐਸਾ ਜੋਤ ਸਰੂਪੀ ਕਹਿਰ ਵਰਤਾਵਾਂਗੇ ਤੇ ਵੈਰ ਵਿਰੋਧ ਵਧਾਵਾਂਗੇ ਸਭ ਆਪੇ ਹੀ ਲੜ ਲੜ ਮਰ ਜਾਣਗੇ। ਸੰਤਾਂ ਨੂੰ ਬਚਨ ਲਿਖਾ ਰਹੇ ਹਨ ਕਿ ਕਲਜੁਗ ਦੀਆਂ ਜੜਾਂ ਪੁੱਟ ਦਿਤੀਆਂ ਹਨ। ਅੱਗੇ ਅਸੀਂ ਜੁਗੋ ਜੁਗ ਹੱਥੀਂ ਲੜਦੇ ਰਹੇ ਹਾਂ, ਤੇ ਹੁਣ ਅਸਾਂ ਸ਼ਬਦ ਦੀ ਮਾਰ ਨਾਲ ਧਰਤੀ ਸੋਧਣੀ ਹੈ। ਮੈਂ ਨਰ ਅਵਤਾਰ ਹਾਂ। ਮੈਂ ਜੋਤ ਨਾਲ ਬੰਨ
ਕੇ ਰਾਜੇ ਰਾਣੇ ਮਾਰ ਦੇਣੇ ਹਨ ਜੀ। ਸ਼ਬਦ ਵਿਚ ਪਾਤਸ਼ਾਹ ਕਲਜੁਗ ਦੀ ਅਲਖ ਮੁਕਾ ਦਿਤੀ ਹੈ ਜੀ। ਸੰਤ ਮਨੀ ਸਿੰਘ ਲਿਖੇ ਬਚਨ ਸਿਖਾਂ ਨੂੰ ਸੁਣਾ ਰਹੇ ਹਨ ਜੀ। ਸੰਸਾਰ ਨੂੰ ਏਸ ਖੇਡ ਦੀ ਕੋਈ ਸਾਰ ਨਹੀਂ ਜਿਸ ਨੂੰ ਜਣੌਦੇ ਹਨ ਓਹੋ ਜਾਣਦਾ ਹੈ।।
ਤੀਰਥ ਅਸਥਾਨਾਂ ਦੀ ਸਤਿਆ ਖਿਚਣੀ
ਪਾਤਸ਼ਾਹ ਮਨੀ ਸਿੰਘ ਨੂੰ ਬਚਨ ਦਿਤਾ ਕਿ ਸੰਤਾ ਨੈਣਾਂ ਦੇਵੀ ਜਾ ਕੇ ਓਥੋਂ ਸੱਤ ਮੁਠਾ ਹੋਮ ਵਿਚੋਂ ਸੁਵਾ ਦੀਆਂ ਲਿਔਣੀਆਂ ਹਨ। ਜਿਥੇ ਜਿਥੇ ਦੇਵੀਆਂ ਦੇ ਅਸਥਾਨ ਹਨ ਸਾਰੇ ਥਾਈਂ ਇਕ ਵਾਰੀ ਜਰੂਰ ਜਾਣਾ ਪਵੇਗਾ। ਮਨੀ ਸਿੰਘ ਸਤਿ ਬਚਨ ਮੰਨ ਕੇ ਨੈਣਾਂ ਦੇਵੀ ਨੂੰ ਤੁਰ ਪਏ ਹਨ। ਫੇਰ ਹੁਕਮ ਹੋਇਆ ਕਿ ਸੰਤਾ ਦਿਲੀ ਜਾ ਕੇ ਲਿਖਾਈ ਕਰਨੀ ਹੈ। ਬਾਬੇ ਮਨੀ ਸਿੰਘ ਹੋਰਾਂ ਪੰਜ ਸਿਖ ਨਾਲ ਖੜੇ, ਦਿਲੀ ਲਾਲ ਕਿਲੇ ਤਖ਼ਤ ਉਤੇ ਬੈਠ ਕੇ ਲਿਖਾਈ ਕੀਤੀ ਕਿ ਕਲਜੁਗ ਦਾ ਨਾਸ ਕਰਕੇ ਧਰਮੀ ਰਾਜਾ ਏਸ ਤਖ਼ਤ ਤੇ ਬੈਠਾਵਾਂਗੇ। ਓਹ ਰਾਜਾ ਸਾਡੇ ਨਾਂ ਦਾ ਸਿੱਕਾ ਚਲਾਵੇਗਾ। ਊਗਣ ਆਥਣ ਤਾਈਂ ਰਾਜ ਕਰੇਗਾ ਤੇ ਧਰਮ ਦਾ ਰਾਜ ਹੋਵੇਗਾ। ਓਹਦੇ ਰਾਜ ਵਿਚ ਝੂਠਾ ਗਵਾਹ ਤੇ ਝੂਠਾ ਵਕੀਲ ਕੋਈ ਨਾ ਹੋਵੇਗਾ। ਓਸ ਦੀ ਅਦਾਲਤ ਵਿਚ ਜੇਹੜਾ ਝੂਠਾ ਹੋਵੇਗਾ ਆਪਣੀ ਜਬਾਨੀ ਆਖਿਆ ਕਰੇਗਾ, ਜੀ ਮੈਂ ਝੂਠਾ ਹਾਂ, ਮੈਨੂੰ ਸਜਾ ਚਾਹੀਦੀ ਹੈ। ਧਰਮ ਦੀਆਂ ਅਦਾਲਤਾਂ ਸਤਿਜੁਗ ਵਿਚ ਹੋਣਗੀਆਂ ਜੀ।
ਫੇਰ ਆਕਾਸ਼ ਬਾਣੀ ਹੋਈ ਕਿ ਸੰਤਾ ਖਵਾਜਾ ਖਿਜਰ ਦੀ ਸਤਿਆ ਜਾ ਕੇ ਲੈ ਆ। ਪੋਹ ਮਾਘ ਦਾ ਮਹੀਨਾ ਸੀ ਤੇ ਸਿਖਾਂ ਨੂੰ ਕੜਾਹ ਪਰਸ਼ਾਦ ਦੀ ਦੇਗ ਸਿਰ ਤੇ ਚੁਕਾ ਕੇ ਦਰਯਾ ਵਿਚ ਖਲੋ ਕੇ ਤੇ ਕੰਡੇ ਤੇ ਮੰਨੀ ਸਿੰਘ ਬੈਠ ਕੇ ਲਿਖਾਈ ਕਰ ਰਹੇ ਸਨ। ਤਿੰਨ ਦਿਨ ਏਸੇ ਤਰ੍ਹਾਂ ਸਿਖ ਜਲ ਵਿਚ ਖਲੋਤੇ ਰਹੇ ਪਰਸ਼ਾਦ ਚੁਕ ਕੇ। ਇਕ ਜਦੋਂ ਸੁੰਨ੍ਹ ਹੋ ਜੇ ਤੇ ਦੂਸਰਾ ਦਰਯਾ ਵਿਚ ਖਲੋ ਜੇ। ਏਸ ਤਰ੍ਹਾਂ ਤਿੰਨ ਦਿਨ ਸਿਖ ਕਰਦੇ ਰਹੇ। ਬਾਬੇ ਹੁਰੀ ਲਿਖਾਈ ਕਰ ਰਹੇ ਹਨ ਕਿ ਅਜ ਤੋਂ ਖਿਜਰ ਖਵਾਜਾ ਨੂੰ ਕੋਈ ਨਾ ਮੰਨੇਗਾ। ਅਸਾਂ ਸੱਤਿਆ ਖਿਚ ਲਈ ਹੈ। ਜੋ ਬੇੜੇ ਵਿਚ ਚੜਿਆ ਕਰੇਗਾ, ਮਹਾਰਾਜ ਸ਼ੇਰ ਸਿੰਘ ਦਾ ਨਾਮ ਲੈ ਕੇ ਚੜ੍ਹਿਆ ਕਰੇਗਾ । ਕੋਰੀਆਂ ਦਾ ਇਕ ਈਦਾ ਮੁਸਲਮਾਨ ਸਿਖ ਸੀ। ਓਸ ਦੀ ਲਿਖਾਈ ਕੀਤੀ ਹੈ ਕਿ ਹੁਣ ਖਵਾਜਾ ਖਿਜਰ ਦੀ ਜਗਹ ਤੈਨੂੰ ਦਿਆਂਗੇ। ਜੋ ਦੇਵੀਆਂ ਦੇ ਉਤੇ ਹਨ ਸਭ ਤਖ਼ਤਾਂ ਤੋਂ ਲਾਹ ਦੇਣੇ ਹਨ ਤੇ ਮੈਂ ਆਪਣੇ ਸਿਖ ਬਿਠਾ ਦੇਣੇ ਹਨ। ਦਿਲੀ ਵਿਚ ਪਾਤਸ਼ਾਹ ਦਾ ਖੜਕ ਸਿੰਘ ਸਿਖ ਸੀ। ਓਸ ਦੇ ਘਰ ਲਿਖਾਈ ਹੋ ਰਹੀ ਸੀ। ਪਾਤਸ਼ਾਹ ਬਚਨ ਲਿਖੌਦੇ ਹਨ ਮੈਂ ਸਾਰਿਆਂ ਸਿਖਾਂ ਨੂੰ ਦਿਲੀ ਵਿਚ ਜਾ ਕੇ ਸੁਖ ਭੁਗੌਣਾ ਹੈ। ਦਿਲੀ ਦਾ ਵਿਹਾਰ ਕਰਕੇ ਫੇਰ ਸਿਖ ਮਾਝੇ ਦੇਸ ਨੂੰ ਆ ਗਏ ਹਨ ਜੀ।।
ਤਾਉਨ ਦੀ ਬੀਮਾਰੀ ਪੈਣੀ
ਫੇਰ ਮਾਝੇ ਦੇਸ ਵਿਚ ਤਾਉਨ ਦੀ ਬੀਮਾਰੀ ਬਹੁਤ ਪਈ ਹੈ। ਓਸ ਵਕਤ ਸੱਚੇ ਪਿਤਾ ਬਾਰਾਂ ਜਾਂ ਤੇਰਾਂ ਸਾਲ ਦੇ ਸਨ। ਓਦੋਂ ਮਹਾਰਾਜ ਦਾ ਵੱਡਾ ਭਰਾ ਫੌਜਾ ਸਿੰਘ ਸੀ। ਉਸਨੂੰ ਬੀਮਾਰੀ ਨਿਕਲ ਆਈ । ਪਾਤਸ਼ਾਹ ਨੂੰ ਵੀ ਬੀਮਾਰੀ ਨਿਕਲ ਆਈ। ਦੋ ਚਾਰ ਦਿਨ ਪਾਤਸ਼ਾਹ ਤੇ ਫੌਜਾ ਸਿੰਘ ਬੀਮਾਰ ਰਹੇ ਹਨ ਜੀ। ਪਾਤਸ਼ਾਹ ਨੂੰ ਤਾਂ ਰਮਾਨ ਆ ਗਿਆ ਤੇ ਫੌਜਾ ਸਿੰਘ ਦਾ ਸਰੀਰ ਛੁੱਟ ਗਿਆ। ਜਿਸ ਵਕਤ ਫੌਜਾ ਸਿੰਘ ਦਾ ਸਸਕਾਰ ਕਰਕੇ ਆਏ ਹਨ ਤੇ ਪਾਤਸ਼ਾਹ ਦੇ ਪਿਤਾ ਨੂੰ ਬੀਮਾਰੀ ਨਿਕਲ ਆਈ ਹੈ। ਬਹੁਤ ਬੇਹੋਸ਼ ਹੋ ਗਿਆ ਹੈ। ਇਕ ਰੰਗਾ ਸਿੰਘ ਪਾਤਸ਼ਾਹ ਦਾ ਚਾਚਾ ਸੀ। ਵਡੇ ਭਰਾ ਨੂੰ ਤੰਗ ਵੇਖ ਕੇ, ਰੰਗਾ ਸਿੰਘ ਬਹੁਤ ਵੈਰਾਗ ਕਰਦਾ ਹੈ। ਓਸ ਵਕਤ ਰੰਗਾ ਸਿੰਘ ਗਲ ਵਿਚ ਪੱਲਾ ਪਾ ਕੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ, ਕਿ ਦੀਨ ਦਿਆਲ ਮੇਰਾ ਭਰਾ ਹੈ ਤੇ ਮਿਹਰ ਕਰੋ ਬਖ਼ਸ਼ ਲੌ।
ਅਸੀਂ ਦੋਵੇਂ ਭਰਾ ਆਪ ਦੀ ਸੇਵਾ ਵਿਚ ਰਵਾਂਗੇ। ਬੇਨੰਤੀ ਸੁਣਕੇ ਸੱਚੇ ਪਾਤਸ਼ਾਹ ਦਾ ਚੇਹਰਾ ਐਸ ਤਰ੍ਹਾਂ ਲਾਲੋ ਲਾਲ ਹੋ ਗਿਆ ਕਿ ਜਿਸ ਤਰ੍ਹਾਂ ੧੦੦ ਸੂਰਜ ਦਾ ਤੇਜ ਹੋਵੇ। ਪਿਤਾ ਦੇ ਕੋਲ ਬੈਠਕੇ ਪਾਤਸ਼ਾਹ ਬਚਨ ਕੀਤਾ, ਲਿਆ ਰੰਗਾ ਸਿੰਘ ਜਲ। ਸੱਚੇ ਪਾਤਸ਼ਾਹ ਦਇਆ ਕਰਨ ਵਾਸਤੇ ਮਿਹਰ ਕੀਤੀ। ਇਕ ਸੱਚੇ ਪਾਤਸ਼ਾਹ ਦਾ ਚਾਚਾ ਆਸਾ ਸਿੰਘ ਸੀ। ਓਸ ਓਸ ਵਕਤ ਮੇਹਣਾ ਮਾਰਿਆ ਕਿ ਪਾਤਸ਼ਾਹ ਘਰ ਦਿਆਂ ਜੋਗੇ ਨਹੀਂ ਲੋਕਾਂ ਜੋਗੇ ਨੇ। ਓਸ ਵਕਤ ਪਾਤਸ਼ਾਹ ਗੁੱਸੇ ਨਾਲ ਜਲ ਭੁਵਾ ਕੇ ਮਾਰਿਆਂ ਤੇ ਆਪ ਉਠ ਕੇ ਬਾਹਰ ਆ ਗਏ। ਕੋਈ ੩ ਜਾਂ ਚਾਰ ਘੰਟੇ ਬਾਅਦ ਭਾਈ ਜਵੰਦ ਸਿੰਘ ਪਾਤਸ਼ਾਹ ਦੇ ਪਿਤਾ ਨੇ ਸਰੀਰ ਛਡ ਦਿਤਾ। ਪਰੀ ਪੂਰਨ ਪਰਮੇਸਵਰ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ ਵਿਚ ਜੋ ਨਿਉਂ ਜਾਂਦਾ, ਓਹ ਖੱਟ ਜਾਂਦਾ ਹੈ। ਐਡੀ ਬਿਮਾਰੀ ਓਸ ਵਕਤ ਪਈ ਸੀ ਪਿੰਡ ਵਿਚ ੫੦ ਜਾਂ ੬੦ ਰੋਜ ਦੇਹ ਛਡਦੇ ਸਨ। ਬਾਬੇ ਜਵੰਦ ਸਿੰਘ ਦਾ ਸਸਕਾਰ ਕਰ ਦਿਤਾ ਗਿਆ। ਸੱਚੇ ਪਿਤਾ ਓਸ ਵਕਤ ੧੩ ਸਾਲ ਦੇ ਸਨ। ਪਾਤਸ਼ਾਹ ਦੀ ਇਕ ਛੋਟੀ ਭੈਣ ਸੀ ਉਸ ਦਾ ਨਾਮ ਬੀਬੀ ਨਾਮੋ ਸੀ ਤੇ ਬੀਬੀ ਤੋਂ ਛੋਟਾ ਇਕ ਪਾਤਸ਼ਾਹ ਦਾ ਭਰਾ ਸੀ। ਜਦੋਂ ਭਾਈ ਜਵੰਦ ਸਿੰਘ ਦੇਹ ਛੱਡੀ ਹੈ ਪਾਤਸ਼ਾਹ ਦੀ ਵੱਡੀ ਭੈਣ ਬੀਬੀ ਠਾਕਰੀ ਸੀ ਤੇ ਵੱਡਾ ਭਰਾ ਠਾਕਰ ਸਿੰਘ ਸੀ। ਉਸ ਵਕਤ ਸੰਸਾਰੀ ਵਿਹਾਰਾਂ ਵਲੋਂ ਤਕਲੀਫ ਦੇ ਦਿਹਾੜੇ ਸਨ। ਕਿਉਂਕਿ ਛੋਟੀ ਉਮਰੇ ਪਿਤਾ ਦੇਹ ਛੱਡ ਗਏ। ਮਾਈ ਤਾਬੋ ਵੀ ਕੁਛ ਤਕੜੀ ਨਹੀਂ ਸੀ ਰਹਿੰਦੀ। ਆਈਆਂ ਸੰਗਤਾਂ ਨੂੰ ਮਾਤਾ ਤਾਬੋ ਚੱਕੀ ਪੀਹ ਕੇ ਪਰਸ਼ਾਦ ਛਕੌਦੀ ਹੁੰਦੀ ਸੀ। ਓਸ ਵਕਤ ਖਰਾਸ ਬਿਲਕੁਲ ਹੈ ਨਹੀਂ ਸਨ ਤੇ ਨਾ ਮਸ਼ੀਨਾਂ ਸਨ। ਕਿਸੇ ਵਕਤ ਮਾਤਾ ਦੇ ਨਾਲ ਲੱਗ ਕੇ ਮਹਾਰਾਜ ਆਪ ਵੀ ਚੱਕੀ ਤੇ ਆਟਾ ਪੀਂਹਦੇ ਹੁੰਦੇ ਸਨ। ਕੁਝ ਸਮੇਂਬਾਅਦ ਮਾਤਾ ਤਾਬੋ ਦਾ ਵੀ ਸਰੀਰ ਛੁਟ ਗਿਆ। ਪਾਤਸ਼ਾਹ ਓਸ ਵਕਤ ੧੫ ਸਾਲ ਦੇ ਸਨ। ਬੀਬੀ ਨਾਮੋ ੧੨ ਸਾਲ ਦੀ ਸੀ। ਬੀਬੀ ਜਿੰਨਾਂ ਹੋ ਸਕੇ ਸੰਗਤਾਂ ਦਾ ਅੰਨ ਪਾਣੀ ਬੜੇ ਪ੍ਰੇਮ ਨਾਲ ਕਰੇ। ਸਿਖ ਆਣ ਕੇ ਆਪ ਭੰਗਾਲੀਉਂ ਤੇ ਕੋਰੀਆਂ ਤੋਂ ਪਾਤਸ਼ਾਹ ਦੀ ਪੈਲੀ ਬੀਜ ਜਾਂਦੇ ਸਨ। ਬਾਲਣ ਤੂੜੀ ਤੇ ਚਰ ਵੀ ਜਿਸ ਚੀਜ ਦੀ ਲੋੜ ਹੋਵੇ ਘਰਾਂ ਤੋਂ ਸੇਵਾ ਵਿਚ ਲਈ ਔਂਦੇ ਸਨ। ਰੰਗਾ ਸਿੰਘ ਪਾਤਸ਼ਾਹ ਦਾ ਚਾਚਾ ਓਸ ਵਕਤ ਨੌਕਰ ਹੁੰਦਾ ਸੀ। ਤੇ ਓਹ ਫੇਰ ਨਾਵਾਂ ਕਟਾ ਕੇ ਆ ਗਿਆ। ਸੱਚੇ ਪਿਤਾ ਦੀ ਸੇਵਾ ਵਿਚ ਓਨ ਪਾਤਸ਼ਾਹ ਨੂੰ ਭਤੀਜਾ ਕਰਕੇ ਨਹੀਂ ਜਾਣਿਆ ਪ੍ਰੀ ਪੂਰਨ ਪਰਮੇਸ਼ਵਰ ਵਿਸ਼ਨੂੰ ਭਗਵਾਨ ਕਰਕੇ ਜਾਣਦਾ ਰਿਹਾ। ਜਦੋਂ ਪਾਤਸ਼ਾਹ ਨੂੰ ਬੁਲੌਦਾ ਹੁੰਦਾ ਸੀ ਜਾਂ ਪਿਤਾ ਜੀ ਆਖਣਾ ਜਾਂ ਮਹਾਰਾਜ ਜੀ ਕਰਕੇ ਬੁਲੌਣਾ। ਭਤੀਜੇ ਵਾਲਾ ਸਾਕ ਦਿਲ ਤੋਂ ਹਟਾ ਦਿਤਾ ਸੀ। ਸੱਚੇ ਪਿਤਾ ਆਪ ਦੇ ਛੋਟੇ ਭਰਾ ਹਰਨਾਮ ਸਿੰਘ ਨੂੰ ਬੁਰਕੀਆਂ ਦੇ ਦੇ ਕੇ ਪਾਲਿਆ ਸੀ।।