ਮਾਈ ਲਛਮੀ ਤੇ ਸੁੰਦਰ ਸਿੰਘ ਦੀ ਸਾਖੀ
ਅੱਗੇ ਸੰਗਤ ਗਗੋ ਬੂਏ ਆ ਪਹੁੰਚੀ ਹੈ। ਵੀਰ ਸਿੰਘ ਦੇ ਘਰ ਬਾਬੇ ਮਨੀ ਸਿੰਘ ਤੇ ਸੰਗਤਾਂ ਨੇ ਡੇਰੇ ਲਾਏ ਹਨ ਜੀ। ਰਾਤ ਪਰਸ਼ਾਦ ਵੀਰ ਸਿੰਘ ਦੇ ਘਰ ਤਿਆਰ ਹੋਇਆ ਹੈ। ਬੜੀ ਮਹਿੰਮਾ ਸੱਚੇ ਪਿਤਾ ਦੀ ਹੋ ਰਹੀ ਹੈ। ਮਸਤਾਨੇ ਖੇਡ ਰਹੇ ਹਨ। ਵੀਰ ਸਿੰਘ ਦਾ ਭਤੀਜਾ ਸੁੰਦਰ ਸਿੰਘ ਉਸ ਦੇ ਘਰੋਂ ਮਾਈ ਲਛਮੀ ਨਾਮ ਸੀ। ਗੁਰੂ ਸਾਹਿਬ ਬਾਬੇ ਮਨੀ ਸਿੰਘ ਦੀ ਦੋਵੇਂ ਜਣੇ ਸ਼ਰਨ ਪਏ ਹਨ। ਸੱਚੇ ਪਿਤਾ ਦਇਆ ਕਰ ਕੇ ਸ਼ਰਨ ਲਾ ਲਏ ਹਨ। ਇਕ ਝੰਡਾ ਸਿੰਘ ਮੌੜਾਂ ਦਾ ਨਾਈ ਸਿਖ ਸੀ। ਸੌਹਰੇ ਘਰ ਏਥੇ ਗਗੋ ਬੁਏ ਰਹਿੰਦਾ ਸੀ। ਪਿਛਲਾ ਜਨਮ ਉਸਦਾ ਸੈਨ ਭਗਤ ਦਾ ਸੀ। ਓਸ ਵੀ ਬੜਾ ਸੰਗਤਾਂ ਦਾ ਪ੍ਰੇਮ ਕੀਤਾ ਤੇ ਪਰਸ਼ਾਦ ਛਕਾਇਆ। ਸੁੰਦਰ ਸਿੰਘ ਵੀ ਦੂਸਰਿਆਂ ਸਿਖਾਂ ਵਲ ਵੇਖ ਕੇ ਬਾਬੇ ਮਨੀ ਸਿੰਘ ਅੱਗੇ ਬੇਨੰਤੀ ਕੀਤੀ, ਬਾਬਾ ਜੀ ਪਰਸ਼ਾਦ ਸਾਡੇ ਘਰੋਂ ਸਵੇਰੇ ਛਕਿਓ ਜੇ। ਗਰੀਬ ਦੀ ਕੁੱਲੀ ਚਰਨ ਪਾ ਕੇ ਪਵਿੱਤਰ ਕਰਿਓ ਜੇ। ਬਾਬੇ ਮਨੀ ਸਿੰਘ ਆਖਿਆ ਚੰਗਾ ਸੁੰਦਰ ਸਿੰਘ। ਘਰ ਆਣ ਕੇ ਲਛਮੀ ਨੂੰ ਆਖਿਆ ਕਿ ਕਰਮਾਂ ਵਾਲੀਏ ਮੈਂ ਤਾਂ ਸੱਚੇ ਪਿਤਾ ਦੀਆਂ ਸੰਗਤਾਂ ਦਾ ਪਰਸ਼ਾਦ ਵਰਜ ਆਇਆ ਹਾਂ ਛੇਤੀ ਤਿਆਰ ਕਰ ਦੇ। ਓਹ ਆਖਣ ਲੱਗੀ ਸਤਿ ਬਚਨ ਜੀ। ਮਾਈ ਲਛਮੀ ਸਾਰੇ ਨਗਰ ਵਿਚ ਘਰ ਘਰ ਫਿਰੀ ਹੈ। ਕਿਤੋਂ ਆਟਾ ਉਧਾਰਾ ਨਹੀਂ ਲੱਭਾ। ਬਹੁਤ ਚਿੰਤਾ ਕਰਦੀ ਹੈ ਤੇ ਆਪਣੇ ਪਤੀ ਨੂੰ ਉਡੀਕਦੀ ਹੈ ਕਿ ਆਵੇ ਆਖਾਂ ਕਿਤੋਂ ਉਧਾਰਾ ਨਹੀਂ ਲੱਭਾ। ਸੁੰਦਰ ਸਿੰਘ ਅਜੇ ਤੀਕ ਘਰ ਨਹੀਂ ਆਇਆ। ਮਾਈ ਲਛਮੀ ਜੀ ਭਿਆਣੀ ਭਾਂਡੇ ਟੋਂਹਦੀ ਫਿਰਦੀ ਹੈ ਜੀ। ਇਕ ਭਾਂਡੇ ਵਿਚੋਂ ਅੱਧ ਕੁ ਸੇਰ ਕਣਕ ਲੱਭੀ ਹੈ। ਇਕ ਟਾਕੀ ਪੱਲੇ ਚੌਲਾਂ ਦੇ ਵੰਡ ਇਕ ਦੋ ਮੁਠਾਂ ਬੱਧੇ ਹਨ। ਮਾਈ ਨੇ ਓਹ ਸਵਾਰ ਕੇ ਖੀਰ ਰਿੰਨ ਲਈ। ਚੱਕੀ ਤੇ ਕਣਕ ਪੀਹ ਕੇ ੫ ਫੁਲਕੇ ਪਕਾ ਕੇ ਅੰਦਰ ਰੱਖ ਦਿਤੇ ਹਨ। ਅੰਦਰ ਕੱਜ
ਕੇ ਆਪ ਕੋਲ ਬੈਠੀ ਹੈ। ਸੁੰਦਰ ਸਿੰਘ ਵਾਜ ਮਾਰੀ ਪਰਸ਼ਾਦ ਤਿਆਰ ਹੈ। ਮਾਈ ਲਛਮੀ ਆਖਿਆ ਜੀ ਤਿਆਰ ਹੈ। ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ ਕਿ ਸਿਖਾ ਪਰਸ਼ਾਦ ਆਪ ਵਰਤੌਣਾ ਹੈ। ਬਾਬੇ ਮਨੀ ਸਿੰਘ ਆਪ ਪਰਸ਼ਾਦ ਵਰਤੌਣ ਨੂੰ ਤਿਆਰ ਹੋਏ ਹਨ ਤੇ ਚੌਕੇ ਨੂੰ ਸੰਗਤ ਸਮੇਤ ਤੁਰ ਪਏ ਹਨ। ਮਾਈ ਲਛਮੀ ਮਾਰੀ ਸ਼ਰਮ ਦੀ ਖੁਰਲੀ ਵਿਚ ਲੰਮੀ ਜਾ ਪਈ ਹੈ। ਦਿਲ ਵਿਚ ਚਿੰਤਾ ਕਰਦੀ ਹੈ ਕਿ ਐਨੀਂ ਸੰਗਤ ਹੈ ਤੇ ੫ ਫੁਲਕਿਆਂ ਨੂੰ ਕੀ ਕਰਾਂਗੇ। ਸੱਚੇ ਪਾਤਸ਼ਾਹ ਅੱਜ ਸਾਡੀ ਇੱਜਤ ਰੱਖਿਓ ਜੇ। ਦਿਲ ਵਿਚ ਬੇਨੰਤੀਆਂ ਕਰਦੀ ਹੈ। ਓਧਰ ਬਾਬੇ ਮਨੀ ਸਿੰਘ ਪਰਸ਼ਾਦ ਵੇਖ ਕੇ ਤੇ ਆਪਣੀ ਚਾਦਰ ਲਾਹ ਕੇ ਉਤੇ ਪਾ ਦਿਤੀ ਹੈ। ਸੰਤਾਂ ਅੰਤਰ ਧਿਆਨ ਹੋ ਕੇ ਸੱਚੇ ਪਿਤਾ ਦੇ ਚਰਨਾਂ ਵਿਚ ਲਿਵ ਲਾ ਲਈ ਹੈ ਤੇ ਥਿਰ ਘਰ ਦਾ ਸ਼ਬਦ ਪੜ੍ਹਿਆ ਹੈ। ਸੱਚੇ ਪਿਤਾ ਦੇ ਹੁਕਮ ਅਨੁਸਾਰ ਪਰਸ਼ਾਦ ਵਰਤਾਇਆ ਗਿਆ ਹੈ। ਸੱਚੇ ਪਿਤਾ ਘਵਿੰਡ ਬੈਠੇ ਹਨ ਤੇ ਬਾਬੇ ਮਨੀ ਸਿੰਘ ਲੰਗਰ ਗਗੋ ਬੂਏ ਵਰਤਾ ਰਹੇ ਹਨ ਜੀ । ਸੰਗਤਾਂ ਅਨੰਦ ਪ੍ਰਸੰਨ ਹੋ ਗਈਆਂ ਹਨ। ਗਰੀਬ ਗੁਰਬਾ ਜੋ ਕੋਈ ਮੰਗਤਾ ਹੈ ਸਾਰੇ ਛਕ ਰਹੇ ਹਨ। ਓਸ ਵਕਤ ਲਾਗੇ ਦਰਵੇਸ਼ ਬੈਠੇ ਸਨ। ਓਨ੍ਹਾਂ ਨੂੰ ਵੀ ਸੁੱਚੇ ਪਰਸ਼ਾਦੇ ਵਰਤਾਏ ਗਏ ਹਨ। ਸੁੰਦਰ ਸਿੰਘ ਤੇ ਉਸ ਦੇ ੫ ਪੁੱਤਰ ਉਨ੍ਹਾਂ ਨੂੰ ਵੀ ਸੰਗਤ ਨਾਲ ਪਰਸ਼ਾਦ ਛਕਾਇਆ ਗਿਆ ਹੈ ਜੀ। ਮਾਈ ਲਛਮੀ ਨੂੰ ਅਵਾਜ ਮਾਰੀ ਗਈ ਕਿ ਆਣ ਕੇ ਪਰਸ਼ਾਦ ਛਕ ਲਵੇ। ਸੱਚੇ ਪਾਤਸ਼ਾਹ ਦਾ ਥਾਲ ਲੁਵਾਇਆ। ਬਾਬੇ ਮਨੀ ਸਿੰਘ ਸਾਰੀ ਸੰਗਤਾਂ ਨੂੰ ਰਜਾ ਕੇ ਤੇ ਆਪ ਛਕਦੇ ਹਨ। ਮਾਈ ਲਛਮੀ ਨੂੰ ਸੰਤ ਬਚਨ ਕਰਦੇ ਕਿ ਬੇਬੇ ਜੀ ਆਪਣਾ ਲੰਗਰ ਸੰਭਾਲ ਲਓ। ੫ ਪਰਸ਼ਾਦੇ ਤੇ ਚੌਲ ਓਸੇ ਤਰ੍ਹਾਂ ਪਏ ਨੇ। ਲੰਗਰ ਵਰਤਾ ਕੇ ਸੰਤ ਮਨੀ ਸਿੰਘ ਸੰਗਤ ਵਿਚ ਬੈਹ ਗਏ ਹਨ। ਮਸਤਾਨੇ ਬਹੁਤ ਖੇਡ ਰਹੇ ਹਨ। ਓਸ ਵੇਲੇ ਮਸਤਾਨਿਆਂ ਦੀ ਦ੍ਰਿਸ਼ਟ ਖੋਲ੍ਹੀ ਹੋਈ ਹੈ। ਜੋ ਕਲਜੁਗ ਵਿਚ ਵਰਤਣੀ ਹੈ ਮਸਤਾਨਿਆਂ ਨੂੰ ਨਜ਼ਰ ਆ ਰਿਹਾ ਹੈ।।
ਸੰਤਾਂ ਗਗੋ ਬੂਇਉਂ ਕੂਚ ਕਰ ਦਿਤਾ ਹੈ। ਓਥੋਂ ਤਿੰਨ ਮੀਲ ਭੁਚਰ ਦਾ ਪੈਂਡਾ ਹੈ ਤੇ ਸੰਗਤਾਂ ਗਗੋ ਬੁਇਉਂ ਭੁਚਰ ਆ ਗਈਆਂ ਹਨ ਜੀ। ਦਿਨ ਥੋੜਾ ਜਿਹਾ ਹੈ ਜਿਸ ਵਕਤ ਸੰਗਤਾਂ ਪਹੁੰਚੀਆਂ ਹਨ। ਐਸੀ ਸੱਚੇ ਪਾਤਸ਼ਾਹ ਦਇਆ ਕੀਤੀ ਸੀ ਕਿ ਸੰਗਤਾਂ ਵਿਚ ਨਿਰਾ ਸਤਿਜੁਗ ਲੱਗਾ ਹੋਇਆ ਸੀ। ਮਾਈ ਭਾਈ ਇਕ ਦੂਜੇ ਨੂੰ ਬੜਾ ਪ੍ਰੇਮ ਨਾਲ ਵੇਖਦੇ ਸਨ। ਸੰਗਤਾਂ ਭੁਚਰ ਖੂਹੇ ਤੇ ਅਸ਼ਨਾਨ ਕਰ ਰਹੀਆਂ ਹਨ। ਕੋਈ ਜਲ ਕੱਢਦਾ ਹੈ ਕੋਈ ਅਸ਼ਨਾਨ ਕਰਦਾ ਹੈ। ਬੜਾ ਪ੍ਰੇਮ ਹੋ ਰਿਹਾ ਹੈ ਜੀ। ਸੱਚੇ ਪਿਤਾ ਦੀ ਕਿਰਪਾ ਨਾਲ ਖੋਹ ਖੋਹ ਕੇ ਇਕ ਦੂਜੇ ਦਾ ਬਸਤਰ ਧੋ ਰਹੇ ਸਨ ਜੀ। ਬੀਬੀਆਂ ਮਾਈਆਂ ਵੀ ਅਸ਼ਨਾਨ ਕਰ ਰਹੀਆਂ ਹਨ । ਭੁਚਰ ਦੇ ਲੋਕ ਵੇਖ ਕੇ ਹੈਰਾਨ ਪਰੇਸ਼ਾਨ ਹੋ ਰਹੇ ਹਨ। ਕਲਜੁਗ ਦੇ ਵਿਚ ਐਨਾ ਪ੍ਰੇਮ ਸੰਗਤ ਦੇ ਵਿਚ ਹੋ ਰਿਹਾ ਹੈ ਜੀ। ਸੰਗਤਾਂ ਅਸ਼ਨਾਨ ਕਰਕੇ ਘਰ ਨੂੰ ਜਾ ਰਹੀਆਂ ਹਨ ਜੀ। ਸੰਤ ਮਨੀ ਸਿੰਘ ਸੰਗਤਾਂ ਵਿਚ ਬੈਠੇ ਹਨ ਜੀ ਤੇ ਸੰਗਤਾਂ ਸ਼ਬਦ ਪੜ੍ਹ ਰਹੀਆਂ ਹਨ ਜੀ। ਮਸਤਾਨੇ ਛਾਲਾਂ ਮਾਰ ਰਹੇ ਹਨ ਜੀ । ਬੜੀ ਮੰਗਲਾਚਾਰ ਹੋ ਰਹੀ ਹੈ। ਜਿੰਨੇ ਦਿਨ ਮੇਲਾ ਰਿਹਾ ਹੈ ਓਨ੍ਹਾਂ ਚਿਰ ਬਹੁਤ ਸੋਹਣੀ ਠੰਡ ਰਹੀ ਹੈ। ਧੁਪ ਇਕ ਦਿਨ ਨਹੀਂ ਲੱਗੀ। ਸੰਤਾਂ ਨੂੰ ਆਕਾਸ਼ ਬਾਣੀ ਹੋਈ ਕਿ ਸੰਤਾ ਅਸਾਂ ਚਾਨਣੀਆਂ ਨਹੀਂ ਲੌਣ ਦੇਂਦੇ, ਅਗੰਮੀ ਚਾਨਣੀਆਂ ਲਾਵਾਂਗੇ ਤੇ ਸੰਗਤਾਂ ਵਿਚ ਠੰਡ ਵਰਤਾਵਾਂਗੇ। ਓਸੇ ਤਰ੍ਹਾਂ ਬਚਨ ਸਤਿ ਹੋਇਆ ਹੈ। ਦਿਲੀ ਦਾ ਸਿਖ ਇਕ ਅਯੁਧਿਆ ਨਾਮ ਦਾ ਸੀ। ਖੂਹੇ ਤੇ ਅਸ਼ਨਾਨ ਕਰ ਰਿਹਾ ਸੀ। ਭੁਚਰ ਦੇ ਲੋਕ ਪੁਛਦੇ ਹਨ ਕਿ ਸਿਖਾ ਆਪ ਦਾ ਕੇਹੜਾ ਨਗਰ ਹੈ। ਓਹ ਬਚਨ ਕਰਦਾ ਹੈ ਜੀ ਮੇਰਾ ਪਿੰਡ ਦਿਲੀ ਹੈ। ਭੁਚਰ ਦੇ ਲੋਕ ਪੁਛਦੇ ਹਨ ਕਿ ਤੁਸੀਂ ਕੀ ਵੇਖ ਕੇ ਸੰਤ ਦੇ ਮਗਰ ਲੱਗੇ ਜੇ। ਓਹ ਦੱਸਦਾ ਹੈ ਮੇਰੇ ਸੌਹਰੇ ਮੰਨਦੇ ਨੇ। ਮੈਨੂੰ ਕੋਈ ਪਤਾ ਨਹੀਂ, ਮੈਂ ਨਹੀਂ ਕੁਛ ਵੇਖਿਆ ਜੀ। ਮੇਰੀ ਵੌਹਟੀ ਆਪ ਦੇ ਮਾਪਿਆਂ ਨਾਲ ਆਈ ਹੈ। ਮੈਂ ਨਾਲ ਰਾਖੀ ਵਾਸਤੇ ਆਇਆ ਹਾਂ। ਮੈਨੂੰ ਕੋਈ ਪਤਾ ਨਹੀਂ ਸੰਤਾਂ ਵਿਚ ਕੀ ਕਰਾਮਾਤ ਹੈ ਜੀ। ਏਹ ਬਚਨ ਕਰਦੇ ਕਰਦੇ ਅਸ਼ਨਾਨ ਵੀ ਕਰ ਲਿਆ
ਹੈ ਫੇਰ ਆਣ ਕੇ ਸੰਗਤਾਂ ਵਿਚ ਬੈਠ ਗਿਆ ਹੈ ਜੀ। ਦੀਵਾਨ ਵਿਚ ਬੈਠਣ ਦੀ ਦੇਰ ਹੈ ਓਸੇ ਵੇਲੇ ਪਕੜ ਹੋ ਗਈ। ਪੰਡ ਵਾਗੂੰ ਬੱਧਾ ਭੋਂ ਤੋਂ ਉਚਾ ਜਾ ਜਾ ਕੇ ਫਿਰ ਡਿਗ ਪੈਂਦਾ ਹੈ। ਗੇਂਦ ਵਾਗੂੰ ਬੁੜਕਦਾ ਫਿਰਦਾ ਹੈ। ਰੋਂਦਾ ਤੇ ਕੁਰਲਾਂਦਾ ਬੌਹੜੀ ਬੌਹੜੀ ਕਰਦਾ ਹੈ। ਸੰਤ ਬਚਨ ਕਰਦੇ ਹਨ। ਵੇਖੋ ਸਿਖੋ, ਕਿਸ ਤਰ੍ਹਾਂ ਸੱਚੇ ਪਿਤਾ ਸਿਖ ਦੀ ਹਾਲਤ ਕਰ ਰਹੇ ਹਨ ਜੀ। ਓਸ ਵੇਲੇ ਮਨੀ ਸਿੰਘ ਉਸ ਦੇ ਸਿਰ ਤੇ ਹੱਥ ਧਰਿਆ ਹੈ ਤੇ ਓਹ ਜਮੀਨ ਤੇ ਵੱਜਣੋਂ ਹਟ ਗਿਆ ਹੈ। ਸੰਤਾਂ ਪੁਛਿਆ ਕਿ ਭਾਈ ਸਿਖਾਂ ਤੂੰ ਕਿਸ ਕਾਰਨ ਫੜਿਆ ਗਿਆ ਹੈਂ, ਕੀ ਭੁਲਣਾ ਤੈਥੋਂ ਹੋ ਗਈ ਹੈ। ਓਸ ਆਖਿਆ ਜੀ ਖੂਹੇ ਤੇ ਅਸ਼ਨਾਨ ਕਰਦਿਆਂ ਏਥੋਂ ਦੇ ਵਾਸੀ ਮੇਰੇ ਨਾਲ ਬਚਨ ਕਰਦੇ ਸਨ ਤੇ ਮੈਂ ਪਾਤਸ਼ਾਹ ਦੀ ਨਿੰਦਿਆ ਕੀਤੀ, ਓਸ ਭੁਲਣਾ ਵਿਚ ਮੈਂ ਫੜਿਆ ਗਿਆ ਹਾਂ ਜੀ। ਮੈਨੂੰ ਬਖ਼ਸ਼ ਲਓ। ਕੋਈ ਸਿਖ ਵੀ ਬਾਹਰ ਜਾ ਕੇ ਨਿੰਦਿਆ ਚੁਗਲੀ ਨਹੀਂ ਸੀ ਕਰਦਾ, ਜੇਹੜਾ ਕੋਈ ਕਰਦਾ ਸੀ ਓਸੇ ਵੇਲੇ ਫੜਿਆ ਜਾਂਦਾ ਸੀ ਜੀ।।
ਦਿਨ ਥੋੜਾ ਰਿਹਾ ਹੈ ਤੇ ਪਰਸ਼ਾਦ ਤਿਆਰ ਹੋ ਗਏ ਹਨ। ਦੀਵਾਨ ਹਟ ਗਿਆ ਹੈ ਤੇ ਸੰਗਤਾਂ ਨੂੰ ਲੰਗਰ ਵਰਤੀਦਾ ਹੈ ਜੀ। ਪਰਸ਼ਾਦ ਵਰਤ ਕੇ ਫੇਰ ਸੰਗਤਾਂ ਸ਼ਬਦ ਕੀਰਤਨ ਕਰ ਰਹੀਆਂ ਹਨ ਜੀ । ਬੜੀ ਸੋਹਣੀ ਰਚਨਾ ਬਣੀ ਹੈ। ੫ ਮੱਠੀਆਂ ਤੇ ਘਿਉ ਦੀ ਭਿਜੀ ਹੋਈ ਖੰਡ ਇਕ ਇਕ ਮੁੱਠ ਸਾਰੀ ਸੰਗਤ ਨੂੰ ਰੋਜ਼ ਵਰਤਾਈ ਸੀ। ਤੇ ਫੇਰ ਬਦਾਮਾਂ ਦੀ ਸ਼ਰਦਾਈ ਵਰਤੀ ਜਾਂਦੀ ਸੀ। ਏਸ ਤਰ੍ਹਾਂ ਸੰਗਤਾਂ ਵਿਚ ਅਨੰਦ ਬਣਿਆ ਰਹਿੰਦਾ ਸੀ। ਫੇਰ ਸਵੇਰੇ ਪਰਸ਼ਾਦ ਛਕ ਕੇ ਸੰਗਤਾਂ ਘਵਿੰਡ ਆ ਰਹੀਆਂ ਹਨ ਜੀ। ਨਾਲ ਸੰਗਤਾਂ ਦੇ ਮਾਣਾ ਸਿੰਘ ਤੇ ਬਾਜ ਸਿੰਘ ਦਾ ਬੰਸ ਵੀ ਆ ਰਿਹਾ ਹੈ। ਰੰਗਾ ਸਿੰਘ ਪਾਤਸ਼ਾਹ ਦਾ ਚਾਚਾ ਸੱਚੇ ਪਿਤਾ ਖਜਾਨਚੀ ਬਣਾਇਆ ਹੋਇਆ ਸੀ। ੧੫ ਸੌ ਰੁਪੈਆ ਭੇਟਾ ਜੇਹੜੀ ਸੀ ਓਹ ਰੰਗਾ ਸਿੰਘ ਨੂੰ ਫੜਾਈ ਗਈ ਸੀ। ਘਵਿੰਡ ਸੰਗਤਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ ਹਨ। ਸੱਚੇ ਪਾਤਸ਼ਾਹ ਆਪਣੇ ਤੋਸ਼ੇਖਾਨੇ ਵਿਚੋਂ ਲੰਗਰ ਤਿਆਰ ਕਰ ਰਹੇ ਸਨ। ਰੰਗਾ ਸਿੰਘ ਸੰਗਤਾਂ ਨੂੰ ਦਾਲ ਰੋਟੀ ਛਕਣ ਵਾਸਤੇ ਦਿਤੀ ਹੈ। ਬਾਬੇ ਮਨੀ ਸਿੰਘ ਲਿਖਾਈ ਕਰ ਦਿਤੀ ਕਿ ਸੱਚੇ ਪਾਤਸ਼ਾਹ ਦਾ ਖਜਾਨਚੀ ਸ਼ੂਮ ਹੈ। ਜਿਸ ਵਕਤ ਰੰਗਾ ਸਿੰਘ ਨੇ ਫਰਦ ਪੜ੍ਹੀ ਹੈ ਓਸ ਵਕਤ ਗਲ ਵਿਚ ਪੱਲਾ ਪਾ ਕੇ ਦੋ ਸੌ ਰੁਪੈਆ ਅੱਗੇ ਰਖ ਦਿਤਾ ਤੇ ਬਚਨ ਕੀਤਾ ਕਿ ਸੱਚੇ ਪਿਤਾ ਮੇਰਾ ਨਾਮ ਲਿਖਤ ਵਿਚ ਸੂਮ ਲਿਖਿਆ ਹੈ ਤੇ ਮੇਰੇ ਤੇ ਦਇਆ ਕਰੋ ਏਸ ਤਰ੍ਹਾਂ ਨਾਲ ਚਾਰ ਜੁਗ ਮੇਰਾ ਮੂੰਹ ਕਾਲਾ ਹੁੰਦਾ ਹੈ। ਪਾਤਸ਼ਾਹ ਆਖਿਆ ਚਾਚਾ ਤੂੰ ਸੰਗਤਾਂ ਨੂੰ ਮਨ ਭੌਂਦੇ ਪਦਾਰਥ ਛਕੌਣੇ ਸੀ ਤੇ ਜਾ ਹੁਣ ਬਾਬੇ ਮਨੀ ਸਿੰਘ ਅਗੇ ਬੇਨੰਤੀ ਕਰਕੇ ਆਪਣੀ ਲਿਖਤ ਸਿਧੀ ਕਰਾ ਲਾ। ਸੰਤਾਂ ਨੇ ਓਹ ਲਿਖਿਆ ਹੋਇਆ ਕਾਗਤ ਪਾੜ ਦਿਤਾ ਤੇ ਆਖਿਆ ਜਿਸ ਤਰ੍ਹਾਂ ਦਾ ਪਰਸ਼ਾਦ ਛਕਾਵੇਂਗਾ ਓਸੇ ਤਰ੍ਹਾਂ ਦੀ ਲਿਖਤ ਹੋਜੂ। ਫੇਰ ਓਥੇ ਧਿਔਲੇ ਦੇ ਪਰਸ਼ਾਦ ਤੇ ਤਸਮਈਆਂ ਤਿਆਰ ਹੋ ਗਈਆਂ। ਅਨੇਕ ਪਰਕਾਰ ਦੇ ਭੋਜਨ ਤਿਆਰ ਹੋ ਰਹੇ ਹਨ ਜੀ। ਸੰਗਤਾਂ ਵਿਚ ਸੰਤ ਬੜੇ ਮਾਇਲ ਹੋ ਕੇ ਬੈਠੇ ਹਨ। ਸੰਗਤਾਂ ਮਸਤਾਨੀਆਂ ਹੋਇਆਂ ਖੇਡ ਰਹੀਆਂ ਹਨ ਜੀ। ਘਵਿੰਡ ਦੇ ਲੋਕ ਬੜੇ ਹੈਰਾਨ ਪਰੇਸ਼ਾਨ ਹੋ ਰਹੇ ਹਨ ਤੇ ਬਚਨ ਕਰਦੇ ਹਨ ਕਿ ਏਥੇ ਤਾਂ ਸਤਿਜੁਗ ਵਰਤ ਰਿਹਾ ਹੈ। ਚਾਰ ਕੁੰਟ ਦੀ ਸੰਗਤ ਹੈ ਤੇ ਏਸ ਤਰ੍ਹਾਂ ਜਾਪਦੇ ਹਨ ਜਿਸ ਤਰ੍ਹਾਂ ਇਕ ਮਾਂ ਦੇ ਪੁਤ ਹਨ।।
ਏਥੋਂ ਸੰਗਤ ਫੇਰ ਗਾਗੇ ਚਲੀ ਗਈ ਹੈ। ਓਥੇ ਬੀਬੀ ਠਾਕਰੀ ਦੇ ਘਰ ਸੰਗਤਾਂ ਚਲੀਆਂ ਗਈਆਂ ਹਨ ਜੀ, ਤੇ ਨਾਲ ਬਾਬਾ ਮਨੀ ਸਿੰਘ ਵੀ ਹਨ। ਬੀਬੀ ਠਾਕਰੀ ਸੰਤਾਂ ਅੱਗੇ ਬੇਨੰਤੀ ਕੀਤੀ ਕਿ ਬਾਬਾ ਜੀ ਸੱਚੇ ਸਾਹਿਬ ਜਿਸ ਤਰ੍ਹਾਂ ਹੁਕਮ ਦੇਂਦੇ ਹਨ ਓਸੇ ਤਰ੍ਹਾਂ ਪਰਸ਼ਾਦ ਤਿਆਰ ਕੀਤਾ ਜਾਵੇ। ਮੈਂ ਪੈਸੇ ਦੇਣ ਨੂੰ ਤਿਆਰ ਹਾਂ। ਸੱਚੇ ਪਿਤਾ ਦੇ ਹੁਕਮ ਅਨੁਸਾਰ ਲੰਗਰ ਤਿਆਰ ਕੀਤਾ ਗਿਆ ਹੈ ਜੀ। ਸੰਗਤਾਂ ਸ਼ਬਦ ਪੜ੍ਹ ਰਹੀਆਂ ਹਨ ਤੇ ਮਸਤਾਨੇ ਵਰ ਵਰੂਹੀ ਦੇ ਰਹੇ ਹਨ। ਰਾਤ ਦਾ ਪਰਸ਼ਾਦ ਛਕ ਕੇ ਫੇਰ ਸ਼ਬਦ
ਕੀਰਤਨ ਹੋ ਰਿਹਾ ਹੈ। ਅਗਲੇ ਦਿਨ ਸੰਗਤਾਂ ਭੰਗਾਲੀ ਪਿੰਡ ਨੂੰ ਤਿਆਰ ਹੋ ਗਈਆ ਹਨ। ਜਿਸ ਵਕਤ ਤਿਆਰ ਹੋਏ ਹਨ ਬੀਬੀ ਠਾਕਰੀ ਬਾਬੇ ਜੀ ਅੱਗੇ ਬੇਨੰਤੀ ਕਰਦੀ ਹੈ ਕਿ ਬਾਬਾ ਜੀ ਜਦੋਂ ਦਾ ਮੇਰਾ ਕਾਕਾ ਗੁਜਰ ਗਿਆ ਹੈ ਮੁੜ ਕੇ ਪਾਤਸ਼ਾਹ ਦਾਤ ਨਹੀਂ ਦਿਤੀ। ਬਾਬਾ ਜੀ ਤੁਸੀਂ ਬਖ਼ਸ਼ਣਹਾਰ ਗੁਰੂ ਜੇ। ਸੱਚੇ ਪਾਤਸ਼ਾਹ ਕੋਲੋਂ ਮੇਰੀ ਭੁੱਲ ਬਖ਼ਸ਼ਾ ਦਿਉ ਸੰਤ ਆਕਾਸ਼ ਬਾਣੀ ਨਾਲ ਜੁੜੇ ਤੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ ਕਿ ਸੱਚੇ ਪਿਤਾ ਬੀਬੀ ਠਾਕਰੀ ਬੇਨੰਤੀ ਕਰ ਰਹੀ ਹੈ ਤੇ ਆਂਦੀ ਹੈ ਜੇ ਪੁੱਤਰ ਨਹੀਂ ਤਾਂ ਧੀ ਹੀ ਦੇ ਦੇਣ। ਉਸ ਵਕਤ ਸੱਚੇ ਪਿਤਾ ਦਿਆਲੂ ਕਿਰਪਾਲੂ ਬੇਨੰਤੀ ਪਰਵਾਨ ਕਰਕੇ ਧੀ ਦਾ ਵਰ ਦੇ ਦਿਤਾ ਹੈ। ਸੰਗਤਾਂ ਵਿਚ ਮੂੰਹੋਂ ਮੰਗੀਆਂ ਮੁਰਾਦਾਂ ਮਿਲਦੀਆਂ ਸਨ ਜੀ।।
ਅੱਗੇ ਸੰਗਤਾਂ ਸਮੇਤ ਭੰਗਾਲੀ ਪਿੰਡ ਚਲੇ ਗਏ ਹਨ। ਚਾਰ ਦਿਨ ਭੰਗਾਲੀ ਰਹੇ ਹਨ। ਉਥੇ ਗੁਰਮੁਖ ਸਿੰਘ ਖੁਛਾਲ ਸਿੰਘ ਦੇ ਘਰ ਬੜੇ ਵਰ ਦਿਤੇ ਹਨ। ਗੁਰਮੁਖ ਸਿੰਘ ਦੀ ਹਵੇਲੀ ਵਿਚ ਲਿਖਾਈ ਹੋ ਰਹੀ ਹੈ ਕਿ ਏਥੇ ਸੱਚੇ ਪਿਤਾ ਦਾ ਧਾਮ ਬਣੇਗਾ ਤੇ ਜੋ ਫਿਮਣੀ, ਫੋੜਾ, ਲੂਤ, ਚੰਬਲ, ਜੋ ਸਰੀਰ ਫੁੱਟੇ ਵਾਲਾ ਏਥੇ ਇਸ਼ਨਾਨ ਕਰੇਗਾ ਸੋ ਰਾਜੀ ਹੋਵੇਗਾ। ਖੁਛਾਲ ਸਿੰਘ ਹੋਰਾਂ ਦੀ ਲਿਖਤ ਹੋ ਗਈ ਕਿ ਤੁਸੀ ਸੰਧੂਆਂ ਦੇ ਗੁਰ ਹੋਵੋਗੇ, ਤੇ ਜੋ ਪੁਰਾਣੀ ਸਿਖੀ ਹੈ ਉਸ ਦੀ ਸੇਵਾ ਬੰਦ ਹੋ ਗਈ ਹੈ। ਚੁਤਾਲਿਆਂ ਵਾਲੇ ਧਾਮ ਤੇ ਮਸਿਆ ਪੁਨਿਆਂ ਨੂੰ ਸੰਗਤ ਆਇਆ ਕਰੇਗੀ। ਸੱਚੇ ਪਾਤਸ਼ਾਹ ਸੰਗਤ ਸਮੇਤ ਤਿੰਨ ਵਾਰ ਚੁਤਾਲੀਂ ਗਏ ਹਨ ਜੀ। ਜਦੋਂ ਪੰਦਰਾਂ ਦਿਨਾਂ ਪਿਛੋਂ ਸੰਗਤ ਜਾਣ ਲੱਗ ਪਈ, ਬਾਬੇ ਮਨੀ ਸਿੰਘ ਹੋਰੀਂ ਓਥੇ ਲਿਖਾਈ ਕਰਿਆ ਕਰਨ ਜੀ। ਚੁਤਾਲਿਆਂ ਵਾਲਿਆਂ ਹੱਥ ਜੋੜ ਕੇ ਬੇਨੰਤੀ ਕੀਤੀ ਕਿ ਬਾਬਾ ਜੀ ੧੫ ਦਿਨੀ ਏਥੇ ਸੰਗਤਾਂ ਔਣ ਲਗ ਪਈਆਂ ਹਨ ਜੀ ਤੇ ਸਾਡੀ ਇਕ ਜੋਗ ਦੀ ਵਾਹੀ ਹੈ। ਸਿਖੀ ਦਾ ਬੜਾ ਖਰਚ ਹੈ, ਕਿਸ ਤਰ੍ਹਾਂ ਪੂਰਾ ਹੋਵੇਗਾ। ਸਿਖਾਂ ਨੇ ਸਗੋਂ ਬੇਨੰਤੀ ਕਰ ਕੇ ਸੰਗਤਾਂ ਦੇ ਦਰਸ਼ਨ ਦੀਦਾਰ ਮੰਗਣੇ ਸਨ, ਲੰਗਰ ਦੀ ਸੋਚ ਕਰ ਕੇ ਉਲਟੀ ਬੇਨੰਤੀ ਸ਼ੁਰੂ ਕਰ ਦਿਤੀ ਜੀ। ਸੱਚੇ ਪਿਤਾ ਐਡੇ ਸਮਰੱਥ ਸਨ ਜਿਨਾਂ ਨੇ ੫ ਫੁਲਕੇ ਗਗੋ ਬੂਏ ਵਰਤਾ ਕੇ ਸੰਗਤਾਂ ਨਿਹਾਲ ਕਰ ਦਿਤੀਆਂ ਹਨ ਤੇ ਫੁਲਕੇ ਜਿਉਂ ਦੇ ਤਿਉਂ ਪਏ ਰਹੇ ਹਨ ਜੀ। ਮਾਈ ਚੁਤਾਲਿਆਂ ਵਾਲੀ ਨੂੰ ਏਡਾ ਮਾਣ ਹੋ ਗਿਆ ਕਿ ਸੰਤਾਂ ਨੂੰ ਆਖਣ ਲੱਗੀ ਬਾਬਾ ਜੀ ਕੁਛ ਕਰਾਮਾਤ ਪਾਤਸ਼ਾਹ ਨੂੰ ਤੁਸੀਂ ਦਿਓ ਤੇ ਬਾਕੀ ਮੈਂ ਦੇਵਾਂਗੀ। ਮੈਨੂੰ ਛੇਵੀਂ ਪਾਤਸ਼ਾਹੀ ਦਾ ਵਰ ਹੈ। ਫੇਰ ਸੱਚੇ ਪਾਤਸ਼ਾਹ ਕੁਛ ਉਡਣ ਲਗ ਪੈਣਗੇ। ਸੰਤ ਨਰਾਜ਼ ਹੋ ਕੇ ਆਖਣ ਲੱਗੇ, ਬੇਬੇ ਤੂੰ ਇਹ ਕੀ ਬਚਨ ਆਖਿਆ। ਤੇ ਸੱਚੇ ਪਿਤਾ ਤੇਰੀ ਮੇਰੀ ਕਰਾਮਾਤ ਨਾਲ ਮਹਾਰਾਜ ਅਖਵੌਣਗੇ ? ਸਾਨੂੰ ਕਰਾਮਾਤਾਂ ਕਿਥੋਂ ਮਿਲੀਆਂ ਹਨ ? ਬਹੁਤ ਸੰਤ ਮਨੀ ਸਿੰਘ ਓਸ ਵਕਤ ਖਫੇ ਹੋ ਗਏ ਕਿ ਮਹਾਰਾਜ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਤੇ ਦੀਨ ਦੁਨੀ ਵਾਲੀ ਤੇਰੀ ਕਰਾਮਾਤ ਨੂੰ ਉਡੀਕਦੇ ਹਨ। ਪਾਤਸ਼ਾਹ ਤੇ ਸੰਗਤਾਂ ਦੇ ਜਾਣ ਕਰ ਕੇ ਚੁਤਾਲਿਆਂ ਵਾਲੇ ਨਰਾਜ਼ ਹੋਣ ਲਗ ਪਏ। ਏਹ ਬਚਨ ਸੁਣ ਕੇ ਪਾਤਸ਼ਾਹ ਆਕਾਸ਼ ਬਾਣੀ ਵਿਚ ਲਿਖਾ ਦਿਤਾ ਕਿ ਸੰਤਾ ਅੱਜ ਤੋਂ ਏਥੇ ਸੰਗਤਾਂ ਨਾ ਆਉਣਗੀਆਂ। ਜੇ ਕੋਈ ਆਵੇਗਾ ਤੇ ਸੇਰ ਆਟਾ ਪੱਲੇ ਲੈ ਕੇ ਆਵੇਗਾ ਤੇ ਪਰਸ਼ਾਦਾ ਪਕਾ ਕੇ ਛਕ ਜਾਇਆ ਕਰੇਗਾ। ਲਿਖਤ ਦੇ ਏਹ ਬਚਨ ਸੁਣ ਕੇ ਸੰਗਤਾਂ ਵੀ ਜਾਣੋਂ ਹਟ ਗਈਆਂ ਹਨ। ਜਿਥੇ ਮਾਈ ਨੂੰ ਅੱਠੇ ਪਹਿਰ ਦਰਸ਼ਨ ਸਪਸ਼ਟ ਹੁੰਦੇ ਸੀ, ਓਥੇ ਡਰ ਔਣ ਲਗ ਪਏ। ਸ਼ੇਰ ਦਾ ਭੈ ਆਣ ਲਗ ਪਿਆ। ਐਸ ਤਰ੍ਹਾਂ ਜਾਪੇ ਕਿ ਜਿਸ ਤਰ੍ਹਾਂ ਮੈਂ ਜੰਗਲਾਂ ਵਿਚ ਹਾਂ ਤੇ ਮੈਨੂੰ ਸ਼ੇਰ ਪੈਂਦੇ ਹਨ ਜੀ। ਦਿਨੇ ਬੈਠੀ ਨੂੰ ਏਸ ਤਰ੍ਹਾਂ ਜਾਪੇ ਕਿ ਮੈਂ ਪਹਾੜ ਤੋਂ ਹੇਠਾਂ ਡਿਗਦੀ ਹਾਂ। ਰਾਤ ਦਿਨੇ ਭੈ ਔਣ ਕਰਕੇ ਬੜੀ ਅਤ ਦੁਖੀ ਹੋਈ ਹੈ ਜੀ।।
ਸੰਤਾਂ ਨੂੰ ਆਕਾਸ਼ ਬਾਣੀ ਹੋਈ ਕਿ ਸੰਤਾ ਏਥੇ ਹੁਣ ਚਾਰ ਜਤੀ ਕੱਢਣੇ ਹਨ ਜੀ। ਜੇਹੜਾ ਗਰਿਸਤ ਵਿਚੋਂ ਛੇ ਮਹੀਨੇ ਪਰਹੇਜ ਕਰੇਗਾ, ਉਸਨੂੰ ਜਤੀਆਂ ਵਿਚ ਪਰਵਾਨ ਕਰ ਲਵਾਂਗੇ। ਮਾਈ ਚੁਤਾਲਿਆਂ ਵਾਲੀ
ਦਾ ਪੁਤ ਹਰਨਾਮ ਸਿੰਘ ਸੀ। ਉਸ ਦੀ ਤੇ ਦੋ ਸਿਖ ਹੋਰ ਸਨ, ਏਨ੍ਹਾਂ ਦੀ ਖ਼ੁਸ਼ੀ ਨਾਲ ਜਤੀਆਂ ਵਿਚ ਲਿਖਤ ਪਾਈ। ਗਗੋ ਬੂਹੋ ਦਾ ਸੁੰਦਰ ਸਿੰਘ, ਓਸ ਬੇਨੰਤੀ ਕੀਤੀ ਬਾਬਾ ਜੀ ਮੇਰੇ ਤੇ ਵੀ ਦਇਆ ਕਰੋ ਤੇ ਜਤੀਆਂ ਵਿਚ ਦਾਖਲ ਕਰ ਲਓ। ਸੰਤਾਂ ਆਖਿਆ ਸਿਖਾ, ਅਸੀਂ ਸੱਚੇ ਪਿਤਾ ਦੇ ਹੁਕਮ ਅਨੁਸਾਰ ਹਾਂ। ਸੁੰਦਰ ਸਿੰਘ ਬਦੋ ਬਦੀ ਆਪਦਾ ਨਾਮ ਵੀ ਲਿਖਾ ਦਿਤਾ ਤੇ ਆਖਿਆ ਬਾਬਾ ਜੀ ਛੇ ਮਹੀਨੇ ਕੀ ਹਨ ਮੈਂ ਤਾਂ ਸਾਲਾਂ ਬਦੀ ਸਿਦਕ ਕਰ ਸਕਦਾ ਹਾਂ। ਦੂਸਰੇ ਤਿੰਨਾਂ ਦਾ ਸੱਚੇ ਪਾਤਸ਼ਾਹ ਦੀ ਦਇਆ ਨਾਲ ਸਿਦਕ ਰਹਿ ਗਿਆ ਤੇ ਸੁੰਦਰ ਸਿੰਘ ਦਾ ਸਿਦਕ ਟੁੱਟ ਗਿਆ। ਦੂਸਰੇ ਜਤੀਆਂ ਵਿਚ ਪਰਵਾਨ ਹੋ ਗਏ ਸੁੰਦਰ ਸਿੰਘ ਫੜਿਆ ਗਿਆ। ਐਸੀ ਪਾਤਸ਼ਾਹ ਪਕੜ ਕੀਤੀ ਮੜੀਆਂ ਮਸਾਣਾਂ ਵਿਚ ਤੁਰਿਆਂ ਫਿਰੇ ਤੇ ਕੰਧਾਂ ਨਾਲ ਟੱਕਰਾਂ ਮਾਰੇ। ਨਾ ਪਾਤਸ਼ਾਹ ਪਰਸ਼ਾਦਾ ਛਕਣ ਦੇਣ ਨਾ ਜਲ ਪੀਣ ਦੇਣ। ਰਾਤ ਦਿਨ ਭੌਂਦਾ ਫਿਰੇ ਮਾਈ ਲਛਮੀ ਨੂੰ ਵੀ ਪਕੜ ਹੋ ਗਈ ਹੈ। ਬਹੁਤ ਚੰਦਰੇ ਭੈ ਔਣ ਲਗ ਪਏ ਜੀ। ਰਾਤ ਦਿਨੇ ਬੇਨੰਤੀਆਂ ਕਰਨ । ਮਾਈ ਤਾਂ ਬੇਨੰਤੀਆਂ ਸੁਣ ਕੇ ਪਾਤਸ਼ਾਹ ਛੱਡ ਦਿਤੀ, ਸੁੰਦਰ ਸਿੰਘ ਨੂੰ ਨਹੀਂ ਛੱਡਿਆ। ਰਾਤ ਦਿਨ ਭੁੱਖਾ ਤਿਹਾਇਆ ਰਹਿਣ ਨਾਲ ਸਰੀਰ ਸੁੱਕ ਗਿਆ ਤੇ ਉਸ ਦੀ ਦੇਹ ਛੁਟ ਗਈ ਹੈ। ਸੁੰਦਰ ਸਿੰਘ ਦਾ ਵੱਡਾ ਪੁੱਤਰ ਬਾਹਰ ਭਰਤੀ ਹੋ ਗਿਆ ਤੇ ਤੋਪ ਦੇ ਗੋਲੇ ਨਾਲ ਉਡਾਇਆ ਗਿਆ ਜੀ। ਸੱਚੇ ਪਾਤਸ਼ਾਹ ਸੰਤਾਂ ਨੂੰ ਆਕਾਸ਼ ਬਾਣੀ ਦਿਤੀ ਕਿ ਸੰਤਾ ਏਹ ਜੇਹੜਾ ਮਾਈ ਦਾ ਪੁੱਤਰ ਸੀ ਏਸਦਾ ਪਿਛਲਾ ਜਾਮਾ ਗੰਗੂ ਨਮਕ ਹਰਾਮੀ ਦਾ ਸੀ। ਏਸ ਕਰ ਕੇ ਤੋਪ ਦੇ ਗੋਲੇ ਨਾਲ ਉਡਾਇਆ ਗਿਆ ਹੈ। ਅਸੀਂ ਜਨਮ ਜਨਮਾਂਤਰ ਲੇਖਾ ਨਹੀਂ ਛੱਡਦੇ। ਏਸ ਪਾਪੀ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦੇ ਨੀਆਂ ਵਿਚ ਚਣਾਏ ਸਨ।।
ਜੇਹੜਾ ਵੱਡਾ ਮੇਲਾ ਚੁਤਾਲੀ ਸੀ ਉਸ ਤੋਂ ਅੱਗੇ ੧੫ ਹਾੜ ਨੂੰ ਫੇਰ ਚੁਤਾਲੀ ਮੇਲਾ ਸੀ। ਓਸ ਮੇਲੇ ਤੇ ਫੇਰ ਪਾਤਸ਼ਾਹ ਵੀ ਗਏ ਤੇ ਸੰਗਤਾਂ ਵੀ ਗਈਆਂ ਹਨ। ਓਥੇ ਆਕਾਸ਼ ਬਾਣੀ ਸੰਤਾਂ ਨੂੰ ਹੋਈ ਕਿ ਸੰਤਾ ਅਸਾਂ ਹੁਣ ਜੁਧ ਨੂੰ ਚੜ੍ਹਨਾ ਹੈ। ਬਾਬੇ ਹੋਰੀਂ ਓਥੇ ਪ੍ਰੋਹਤ ਬਣੇ ਹਨ। ਮਹਾਰਾਜ ਸ਼ੇਰ ਸਿੰਘ ਨੂੰ ਬਾਬੇ ਹੋਰਾਂ ਜੁਧ ਦਾ ਗਾਨਾ ਬੱਧਾ ਹੈ ਸੱਜੇ ਹੱਥ ਨੂੰ। ਫੇਰ ਆਕਾਸ਼ ਬਾਣੀ ਨਾਲ ਲਿਖਤ ਕਰ ਰਹੇ ਹਨ। ਮਹਾਰਾਜ ਹੁਕਮ ਦੇ ਕੇ ਲਿਖਾ ਰਹੇ ਹਨ ਕਿ ਸਮੁੰਦਰਾਂ ਤੋਂ ਪਾਰ ਹੁਣ ਅਸਾਂ ਜੰਗ ਲਾ ਦੇਣਾ ਹੈ। ਜੋ ਸਭ ਰਾਜੇ ਟੋਪੀਆਂ ਵਾਲੇ ਹਨ ਲੜ ਲੜ ਕੇ ਘਾਇਲ ਹੋ ਜਾਣਗੇ। ਜੋ ਅਸਾਂ ਨਹਿਰ ਉਤੇ ਖਲੋ ਕੇ ਖਰਬੂਜੇ ਸੁੱਟ ਕੇ ਗੋਲੇ ਚਲਾਏ ਸਨ ਓਹ ਹੁਣ ਭੁਗਤੇਗੀ। ਜੋ ਭੂਤ ਪ੍ਰੇਤ ਕਲਜੋਗਨਾਂ ਹਨ ਸਭ ਦਰਿਆਉਂ ਪਾਰ ਚਲੇ ਜਾਣਗੇ ਅਤੇ ਦੇਵੀਆਂ ਵੀ ਪਾਰ ਸਮੁੰਦਰੋਂ ਚਲੀਆਂ ਜਾਣਗੀਆਂ ਜੀ। ਲਿਖਤ ਪੈਣ ਦੀ ਡੇਰ ਹੈ ਹਾੜ ਦੇ ਮਹੀਨੇ ਵਿਚ ਹੀ ਜਰਮਨ ਦਾ ਜੰਗ ਸ਼ੁਰੂ ਹੋ ਗਿਆ ਹੈ।।
ਤੇਜਾ ਸਿੰਘ ਤੇ ਝੰਡਾ ਸਿੰਘ ਤੇ ਦਇਆ ਕਰਨੀ
ਜਿਸ ਵਕਤ ਚੁਤਾਲਿਆਂ ਵਾਲਾ ਮੇਲਾ ਪੰਦਰਾਂ ਦਿਨ ਹੋਇਆ ਸੀ, ਜਲੋ ਦਿਉਂ ਸਟੇਸ਼ਣੋ ਦਿਲੀ ਤੇ ਦੁਆਬੇ ਦੀਆਂ ਸੰਗਤਾਂ, ਗੱਡੀ ਚੜ੍ਹੀਆਂ ਹਨ। ਮਾਝੇ ਵਾਲੇ ਸਿਖ ਘਰੀਂ ਆ ਗਏ ਹਨ। ਤੇਜਾ ਸਿੰਘ ਦੇ ਮਾਪੇ ਵੀ ਘਰ ਆ ਗਏ। ਤੇਜਾ ਸਿੰਘ ਦੀ ਵਾਰੀ ਦਰਸ਼ਨਾ ਦੀ ਆ ਗਈ। ਇਕ ਅੰਬ ਦਾ ਬੂਟਾ ਸੀ ਉਸ ਦੇ ਹੇਠ ਸੱਚੇ ਪਿਤਾ ਬਰਾਜਮਾਨ ਹਨ ਜੀ। ਤੇਜਾ ਸਿੰਘ ਸਿਖ ਬੇਨੰਤੀ ਕੀਤੀ ਤੇ ਪਰਕਰਮਾਂ ਕੀਤੀਆਂ। ਪਾਤਸ਼ਾਹ ਉਠ ਕੇ ਦਾਤਰੀ ਫੜ ਕੇ ਪੱਠਿਆਂ ਨੂੰ ਤੁਰ ਪਏ ਹਨ ਜੀ। ਪਾਤਸ਼ਾਹ ਕੋਲ ਦਾਤਰੀ ਵੇਖ ਕੇ, ਤੇਜਾ ਸਿੰਘ ਵੀ ਪੱਠਿਆਂ ਨੂੰ ਤੁਰ ਪਿਆ ਹੈ। ਤੇਜਾ ਸਿੰਘ ਬੇਨੰਤੀ ਕਰ ਕੇ ਪਾਤਸ਼ਾਹ ਕੋਲੋਂ ਦਾਤਰੀ ਮੰਗੀ ਤੇ ਦਇਆ ਕਰ ਕੇ ਫੜਾ ਦਿਤੀ। ਆਪ ਅੰਬ ਥੱਲੇ ਆ ਗਏ ਜੀ। ਅਜੇ ਦੋ ਰੁਗ ਨਹੀਂ ਵੱਢੇ ਤੇ ਦੀਨ ਦਿਆਲ ਵਾਜ ਮਾਰ ਲਈ। ਹਾੜ ਦਾ ਮਹੀਨਾ ਸੀ। ਸੱਚੇ ਪਿਤਾ ਨੂੰ ਮੁੜਕਾ ਆ ਗਿਆ ਰੁਗੇ
ਛਕੌਦਿਆਂ ਪਸੀਨਾ ਹੱਥਾਂ ਨਾਲ ਲੱਗਾ ਜੀ। ਫੇਰ ਤੇਜਾ ਸਿੰਘ ਹੱਥ ਆਪ ਦੇ ਮੂੰਹ ਤੇ ਫੇਰੇ ਤੇ ਹੱਥਾਂ ਵਿਚੋਂ ਵਾਸ਼ਨਾ ਆਈ ਜਿਸ ਤਰ੍ਹਾਂ ਅਤਰ ਦੀ ਤੇ ਸੁੱਚੇ ਫੁਲ ਦੀ ਹੈ। ਮੂੰਹ ਤੇ ਹੱਥ ਫੇਰਨ ਨਾਲ ਪਿਛਲਾ ਜਰਮ ਮੁਕ ਗਿਆ ਤੇ ਨਵੇਂ ਜਰਮ ਵਾਗੂੰ ਸੁਰਤੀ ਤੇ ਗਿਆਨ ਬਖ਼ਸ਼ਿਸ਼ ਹੋ ਗਿਆ ਹੈ। ਜੋ ਜੀਵ ਹਨ ਏਨ੍ਹਾਂ ਦੇ ਮੁੜਕੇ ਵਿਚੋਂ ਬੋ ਆਵੇਗੀ। ਜੇ ਬਿਲਕੁਲ ਵੀ ਸਿਧ ਪਧਰਾ ਹੋਵੇ ਤਾਂ ਵੀ ਏਹ ਤਾਂ ਪਛਾਣ ਕਰ ਸਕਦਾ ਹੈ।।
ਦਬਥੂ ਦਾ ਇਕ ਸੁਨਿਆਰਾ ਸਿਖ ਸੀ। ਸੱਚੇ ਪਿਤਾ ਤੇ ਮਨੀ ਸਿੰਘ ਦੇ ਚਰਨਾਂ ਦਾ ਬੜਾ ਪ੍ਰੇਮੀ ਸੀ । ਪਾਤਸ਼ਾਹ ਦਾ ਕੈਂਠਾ ਤੇ ਇਕ ਸੋਟੀ ਪਾਤਸ਼ਾਹ ਦੀ ਭੇਟਾ ਆਂਦੀ ਸੀ। ਇਕ ਪਾਂਡੋ-ਕਿਆਂ ਦਾ ਝੰਡਾ ਸਿੰਘ ਜ਼ਿਮੀਂਦਾਰ ਸੀ। ਸੁਨਿਆਰੇ ਰਾਮ ਸਿੰਘ ਨਾਲ ਉਸਦੀ ਬੜੀ ਮਿਤਰਤਾਈ ਸੀ। ਝੰਡਾ ਸਿੰਘ ਸੁਨਿਆਰੇ ਨੂੰ ਮਾਸ ਸ਼ਰਾਬ ਦੀ ਸੁਲਾ ਮਾਰੀ। ਰਾਮ ਸਿੰਘ ਆਖਿਆ, ਮੈਂ ਸੱਚੇ ਪਿਤਾ ਦੀ ਸ਼ਰਨ ਲੱਗਾ ਹਾਂ। ਝੰਡਾ ਸਿੰਘ ਆਖਿਆ ਮੈਨੂੰ ਵੀ ਨਿਹਕਲੰਕ ਅਵਤਾਰ ਦੇ ਦਰਸ਼ਨ ਕਰਾ। ਮਨੀ ਸਿੰਘ ਬੜੁਖੀ ਤੇ ਮਸਤੂਆਣੇ ਓਸ ਵਕਤ ਲਿਖਾਈ ਕਰ ਰਹੇ ਸਨ। ਉਸ ਝੰਡਾ ਸਿੰਘ ਨੂੰ ਆਖਿਆ ਜਦੋ ਬਾਬੇ ਹੋਰੀਂ ਔਣਗੇ ਤੈਨੂੰ ਵੀ ਸ਼ਰਨ ਪਵਾ ਦਿਆਂਗੇ। ਝੰਡਾ ਸਿੰਘ ਦੀਆਂ ਤਿੰਨ ਧੀਆਂ ਸਨ ਇਕ ਧੀ ਜਨਜਾਤੀ ਸੀ। ਓਸ ਦੇ ਘਰ ਕਾਕੀ ਹੋਈ ਹੈ। ਤਕਰੀਬਨ ੮ ਕੁ ਮਹੀਨਿਆਂ ਦੀ ਹੋ ਗਈ ਸੀ। ਉਸ ਨੂੰ ਨਵੌਣ ਲੱਗੇ ਤੇ ਵੇਖਿਆ ਸਰੀਰ ਸਪਸ਼ਟ ਨਹੀਂ ਹੈ। ਏਹ ਵੇਖ ਕੇ ਬੜਾ ਦਿਲ ਵਿਚ ਗ਼ਮ ਪੈਦਾ ਹੋਇਆ ਕਿ ਕੀ ਗਲ ਬਣੀ। ਸਾਡੀ ਧੀ ਨੂੰ ਹੁਣ ਖੁਸਰੇ ਲੈ ਜਾਣਗੇ। ਡਾਕਟਰਾਂ ਨੂੰ ਵਖਾਇਆ ਗਿਆ। ਓਨ੍ਹਾਂ ਵੀ ਆਖਿਆ ਏਹ ਕੁਦਰਤ ਦੀ ਗਲ ਹੈ, ਏਥੇ ਅਸੀਂ ਨਹੀਂ ਕੁਛ ਕਰ ਸਕਦੇ। ਬੀਬੀ ਆਪ ਦੇ ਪੇਕੇ ਦਬਥੂ ਕਾਕੀ ਨੂੰ ਲੈ ਕੇ ਚੱਲੀ ਤੇ ਜਾ ਕੇ ਬਚਨ ਕੀਤਾ ਜੀ । ਰਾਮ ਸਿੰਘ ਨਾਲ ਝੰਡਾ ਸਿੰਘ ਬਚਨ ਕੀਤੇ। ਰਾਮ ਸਿੰਘ ਆਖਿਆ ਓਹ ਤਾਂ ਪ੍ਰੀ ਪੂਰਨ ਪਰਮੇਸ਼ਵਰ ਹਨ, ਯਾਦ ਕਰਦਿਆਂ ਹੀ ਕਾਰਜ ਕਰ ਦੇਂਦੇ ਹਨ। ਰਾਮ ਸਿੰਘ ਝੰਡਾ ਸਿੰਘ ਤੇ ਨਾਲ ਬੀਬੀ ਲੈ ਕੇ ਮਨੀ ਸਿੰਘ ਕੋਲ ਚਲੇ ਗਏ ਹਨ। ਰਾਮ ਸਿੰਘ ਆਖਿਆ ਬਾਬਾ ਮਨੀ ਸਿੰਘ ਜੀ ਅਸੀਂ ਬੇਨੰਤੀ ਕਰਨ ਆਏ ਹਾਂ। ਜਿਸ ਤਰ੍ਹਾਂ ਸਪਸ਼ਟ ਬਚਨ ਸੀ ਦੱਸ ਦਿਤਾ ਤੇ ਆਖਿਆ ਪਿਤਾ ਜੀ ਨਹੀਂ ਏਸ ਬੀਬੀ ਦੀ ਦੇਹ ਛਡਾ ਦਿਓ। ਸਾਨੂੰ ਬੜੀ ਤਕਲੀਫ ਹੈ। ਮਨੀ ਸਿੰਘ ਆਖਿਆ ਦੇਹ ਛੁਡੌਣੀ ਕਿਉਂ ਹੈ। ਸੱਚੇ ਪਿਤਾ ਮਹਾਰਾਜ ਸ਼ੇਰ ਸਿੰਘ ਅੱਗੇ ਇਹ ਕੇਹੜੀ ਗਲ ਹੈ। ਓਹ ਇਕ ਛਿਨ ਵਿਚ ਦਇਆ ਕਰ ਦੇਣਗੇ। ਓਹਨਾਂ ਦੇ ਚਰਨਾਂ ਵਿਚ ਬੀਬੀ ਨੂੰ ਲੈ ਜਾਓ। ਫੇਰ ਓਹ ਜਨਜਾਤੀ ਬੀਬੀ ਨੂੰ ਲੈ ਕੇ ਆ ਗਏ ਹਨ ਜੀ। ਘਰਦਿਆਂ ਸਾਰਿਆਂ ਨੂੰ ਬਾਬੇ ਹੋਰਾਂ ਦੇ ਬਚਨ ਸੁਣਾਏ ਤੇ ਬਿਲਕੁਲ ਦਿਲੋਂ ਤਿਆਰ ਹੋ ਪਏ ਕਿ ਸਵੇਰੇ ਘਵਿੰਡ ਜਾਣਾ ਹੈ। ਸਵੇਰੇ ਉਠ ਕੇ ਘੋੜੀਆਂ ਕਸ ਲਈਆਂ ਹਨ ਜੀ। ਬੀਬੀਆਂ ਕਪੜੇ ਪੌਂਦੀਆਂ ਹਨ। ਬੀਬੀ ਆਪ ਆਪਣੇ ਕਪੜੇ ਪਾ ਕੇ ਕਾਕੀ ਨੂੰ ਪੌਣ ਲਗੀ ਹੈ, ਤੇ ਸਰੀਰ ਸਪਸ਼ਟ ਬਣਿਆ ਹੈ ਜੀ। ਵੇਖ ਕੇ ਹੈਰਾਨ ਪਰੇਸ਼ਾਨ ਹੋ ਗਏ ਹਨ। ਸਾਰੇ ਵੇਖਦੇ ਹਨ ਜੀ ਤੇ ਆਖਣ ਲੱਗੇ ਛੇਤੀ ਜਾਓ ਪਾਤਸ਼ਾਹ ਤਾਂ ਸਾਡੀ ਘਰ ਬੈਠਿਆਂ ਦੀ ਬੇਨੰਤੀ ਪਰਵਾਨ ਕਰ ਲਈ ਹੈ ਜੀ। ਫੇਰ ਪਾਤਸ਼ਾਹ ਕੋਲ ਘਵਿੰਡ ਆ ਗਏ ਹਨ ਤੇ ਬਚਨ ਕੀਤਾ। ਪਾਤਸ਼ਾਹ ਆਖਣ ਲੱਗੇ, ਮਨੀ ਸਿੰਘ ਨੂੰ ਆਖਣਾ ਸੀ ਦਇਆ ਕਰ ਦੇਂਦੇ। ਅਸਾਂ ਓਨ੍ਹਾਂ ਦੇ ਹੱਥ ਵਿਚ ਕਲਮ ਫੜਾਈ ਹੈ। ਏਹ ਕੇਹੜੀ ਵੱਡੀ ਗੱਲ ਸੀ, ਕੋਈ ਵੱਡੀ ਮੰਗ ਮੰਗਿਆ ਕਰੋ।।
ਸੱਚੇ ਪਿਤਾ ਦੀ ਭੈਣ ਠਾਕਰੀ ਦੀ ਸਾਖ
ਸੱਚੇ ਪਿਤਾ ਦੀ ਭੈਣ ਠਾਕਰੀ ਦੀ ਸਾਖੀ
ਇਕ ਦਿਨ ਦੀ ਗਲ ਹੈ ਬਾਬਾ ਮਨੀ ਸਿੰਘ ਗਾਗੇ ਪਿੰਡ ਵਿਚ ਜਾ ਕੇ ਲਿਖਾਈ ਕਰ ਰਹੇ ਹਨ। ਬਾਬੇ ਮਨੀ ਸਿੰਘ ਸਿਖਾਂ ਨੂੰ ਉਪਦੇਸ਼ ਕੀਤਾ ਕਿ ਮਹਾਰਾਜ ਸ਼ੇਰ ਸਿੰਘ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਣਾ।
ਏਨ੍ਹਾਂ ਦੇ ਦਰਸ਼ਨ ਅਠ ਸਠ ਤੀਰਥ ਹਨ। ਸਿਖ ਓਹ ਹਨ ਜੇਹੜੇ ਏਸ ਬਚਨ ਤੇ ਚਲਣ ਜੀ। ਬੇਬੇ ਠਾਕਰੀ ਦੇਹ ਕਰਕੇ ਪਾਤਸ਼ਾਹ ਦਾ ਬੜਾ ਪ੍ਰੇਮ ਕਰਦੀ ਸੀ। ਅਗਲੇ ਦਿਨ ਦੇਵੀ ਦਾ ਦਿਹਾੜਾ ਸੀ ਜੋਤ ਜਗੌਣ ਦਾ। ਬੀਬੀ ਠਾਕਰੀ ਦੇਵੀ ਦੇਵਤੇ ਵੀ ਮੰਨਦੀ ਤੇ ਪੂਜਦੀ ਸੀ। ਦਿਲ ਵਿਚ ਆਖਣ ਲੱਗੀ ਮੈਂ ਜੋਤ ਜਗੌਣੀ ਹੈ, ਬਾਬੇ ਮਨੀ ਸਿੰਘ ਘਰ ਆਏ ਹਨ। ਮੈਂ ਕਿਸ ਤਰ੍ਹਾਂ ਕਰਾਂ। ਬਾਬੇ ਮਨੀ ਸਿੰਘ ਨੂੰ ਇਕ ਅੰਦਰ ਪਲੰਘ ਡਾਹ ਦਿਤਾ ਤੇ ਆਪ ਚੌਕੇ ਵਿਚ ਲੱਗ ਪਈ ਜੀ। ਦਿਲ ਵਿਚ ਦਲੀਲ ਕੀਤੀ ਕਿ ਮੈਂ ਬਾਬੇ ਹੋਰਾਂ ਲਈ ਪਰਸ਼ਾਦ ਕਰਨਾ ਤਾਂ ਹੈ ਪਹਿਲੋਂ ਜੋਤ ਜਗਾ ਲਊਂ। ਏਧਰ ਸੱਚੇ ਪਿਤਾ ਅੰਤਰਜਾਮੀ ਦਿਲ ਦੀਆਂ ਜਾਨਣ ਵਾਲੇ ਘਵਿੰਡ ਗੁਰਮੁਖ ਸਿੰਘ ਨਾਲ ਬਚਨ ਕਰਦੇ ਹਨ ਕਿ ਗੁਰਮੁਖ ਸਿੰਘ ਚਲ ਘੋੜੇ ਤੇ ਕਾਠੀ ਪਾ, ਗਾਗੇ ਚਲਾਏ। ਬੀਬੀ ਠਾਕਰੀ ਦੀ ਤੈਨੂੰ ਅੱਜ ਚੋਰੀ ਫੜ ਕੇ ਵਖਾਈਏ। ਜਿਸ ਵਕਤ ਓਧਰ ਬੀਬੀ ਠਾਕਰੀ ਜੋਤ ਜਗਾ ਕੇ ਮੱਥਾ ਟੇਕ ਕੇ ਅੰਦਰੋਂ ਬਾਹਰ ਨਿਕਲੀ ਹੈ, ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਾਹਰਲੇ ਦਰਵਾਜੇ ਵਿਚ ਆ ਗਏ ਹਨ। ਬੇਬੇ ਠਾਕਰੀ ਛੇਤੀ ਛੇਤੀ ਅੰਦਰ ਪਰਾਤ ਥੱਲੇ ਜੋਤ ਵਾਲੀ ਥਾਲੀ ਲੁਕਾ ਦਿਤੀ ਹੈ ਜੀ। ਸੱਚੇ ਪਾਤਸ਼ਾਹ ਤੇ ਗੁਰਮੁਖ ਸਿੰਘ ਵੀ ਘੋੜਾ ਬੰਨ੍ਹ ਕੇ ਸਿੱਧੇ ਅੰਦਰ ਚਲੇ ਗਏ ਹਨ ਜੀ। ਬੇਬੇ ਠਾਕਰੀ ਉਠ ਕੇ ਨਿਮਸਕਾਰ ਕੀਤੀ ਤੇ ਬੜੀ ਖ਼ੁਸ਼ ਹੋਈ। ਆਖਣ ਲੱਗੀ ਬੜੀ ਦਇਆ ਕੀਤੀ ਜੇ, ਬਾਬੇ ਹੋਰੀਂ ਵੀ ਆਏ ਹਨ ਤੇ ਤੁਸਾਂ ਵੀ ਦਰਸ਼ਨ ਦਿਤੇ ਹਨ ਜੀ। ਮੈਂ ਪਰਸ਼ਾਦ ਬਾਬੇ ਹੋਰਾਂ ਲਈ ਕਰ ਕੇ ਰੱਖਿਆ ਹੈ, ਤੇ ਤੁਸੀਂ ਵੀ ਭੋਗ ਲਗਾਓ ਤੇ ਪਰਵਾਨ ਕਰੋ ਜੀ। ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਨਣ ਵਾਲੇ ਹੱਸ ਕੇ ਬਚਨ ਕਰਦੇ ਹਨ। ਠਾਕਰੀਏ ਅੱਜ ਜੋਤ ਤਾਂ ਨਹੀਂ ਜਗਾਈ। ਬੇਬੇ ਠਾਕਰੀ ਬਚਨ ਕਰਦੀ ਹੈ ਨਹੀਂ ਸੱਚੇ ਪਾਤਸ਼ਾਹ, ਮੈਂ ਤਾਂ ਬਾਬੇ ਹੋਰਾਂ ਲਈ ਪਰਸ਼ਾਦ ਕੀਤਾ ਹੈ। ਜੋਤ ਜਗਾ ਕੇ ਮੈਂ ਕੀ ਕਰਨੀ ਸੀ। ਸੱਚੇ ਪਿਤਾ ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ ਨੇ ਦਬਾ ਦਬ ਅੰਦਰ ਜਾ ਕੇ ਪਰਾਤ ਚੁਕ ਕੇ ਥਾਲੀ ਕੱਢ ਲਈ ਤੇ ਆਖਣ ਲੱਗੇ ਵੇਖ ਗੁਰਮੁਖ ਸਿੰਘ ਠਾਕਰੀ ਜੋਤ ਜਗਾ ਕੇ ਸਾਥੋਂ ਡਰਦੀ ਨੇ ਲੁਕਾ ਛੱਡੀ ਹੈ। ਗੁਰਮੁਖ ਸਿੰਘ ਉਠ ਕੇ ਨਿਮਸਕਾਰ ਕੀਤੀ ਤੇ ਕਿਹਾ ਸੱਚੇ ਪਿਤਾ ਸਹੰਸਰ ਮੁਖ ਸ਼ੇਸ਼ ਨਾਗ ਦੇ ਹਨ ਓਹ ਵੀ ਤੁਹਾਡੀ ਉਸਤਤ ਨਹੀਂ ਕਰ ਸਕਦੇ ਮੈਂ ਕੀ ਕਰ ਸਕਦਾ ਹਾਂ। ਤੁਸਾਂ ਤਾਂ ਘਰੋਂ ਤੁਰਨ ਲੱਗਿਆਂ ਬਚਨ ਕੀਤਾ ਸੀ ਕਿ ਅਸਾਂ ਠਾਕਰੀ ਦੀ ਚੋਰੀ ਫੜਨੀ ਹੈ। ਬੀਬੀ ਠਾਕਰੀ ਗਲ ਵਿਚ ਪੱਲਾ ਪਾ ਕੇ ਨਿਮਸਕਾਰ ਕਰ ਕੇ ਭੁੱਲ ਬਖ਼ਸ਼ੌਦੀ ਹੈ ਤੇ ਬੇਨੰਤੀ ਕਰਦੀ ਹੈ ਕਿ ਬਾਬੇ ਮਨੀ ਸਿੰਘ ਨੂੰ ਨਾ ਦੱਸਿਓ ਜੇ ਕਿਤੇ ਮੇਰੀ ਲਿਖਾਈ ਨਾ ਕਰ ਦੇਣ ਜੀ। ਪਾਤਸ਼ਾਹ ਬੇਨੰਤੀ ਮੰਨ ਲਈ। ਸੱਚੇ ਪਿਤਾ ਦਾ ਬਚਨ ਸਤਿ ਕਰ ਕੇ ਮੰਨਣਾ ਚਾਹੀਦਾ ਹੈ ਜੀ। ਸੱਚੇ ਪਾਤਸ਼ਾਹ ਦਾ ਥਾਲ ਲਗਾ ਕੇ ਪਰਸ਼ਾਦ ਛਕਾਇਆ ਗਿਆ ਜੀ। ਪਰਸ਼ਾਦ ਛਕ ਕੇ ਫੇਰ ਸੱਚੇ ਪਾਤਸ਼ਾਹ ਸੰਗਤ ਸਮੇਤ ਭੰਗਾਲੀ ਪਿੰਡ ਨੂੰ ਚਲੇ ਜਾਂਦੇ ਹਨ।।
ਭੰਗਾਲੀ ਪਿੰਡ ਦੇ ਸਿਖਾਂ ਦੀ ਸਾਖੀ
ਭੰਗਾਲੀ ਪਿੰਡ ਵਿਚ ਸੱਚੇ ਪਿਤਾ ਬਹੁਤ ਦਿਨ ਰਹਿੰਦੇ ਹੁੰਦੇ ਸਨ। ਕੁਕੜ ਕਬੂਤਰਾਂ ਦਾ ਪ੍ਰੇਮ ਕਰ ਕੇ ਦਿਲ ਲੱਗਾ ਰਹਿੰਦਾ ਸੀ ਜੀ। ਜਿਸ ਵਕਤ ਭੰਗਾਲੀ ਜਾਣਾ, ਬਰਕੀ ਵਾਲੀ ਸੰਗਤ ਨੂੰ ਵੀ ਬੜਾ ਪ੍ਰੇਮ ਸੀ। ਓਹ ਵੀ ਸਾਰੇ ਭੰਗਾਲੀ ਦਰਸ਼ਨ ਕਰਨ ਆ ਜਾਂਦੇ। ਰਾਤ ਦਿਨ ਸ਼ਬਦ ਬਾਣੀ ਦੀ ਘਨਘੋਰ ਰਹਿੰਦੀ ਸੀ। ਮਸਤਾਨੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਬੜੇ ਸੋਂਹਦੇ ਸਨ ਜੀ। ਜਿਸ ਜਗਾ ਤੇ ਬਾਬੇ ਮਨੀ ਸਿੰਘ ਹੋਰੀਂ ਤੇ ਪਾਤਸ਼ਾਹ ਬੈਠੇ ਹੋਣ ਮਸਤਾਨੇ ਬੜੇ ਹੁੰਦੇ ਸੀ। ਜਿਸ ਤਰ੍ਹਾਂ ਸ਼ਬਦ ਹੈ ਕਿ ਧਰਤੀ ਨੂੰ ਭਾਗ ਲਗ ਗਏ ਜਿਥੇ ਬੈਠ ਗਏ ਕਲਗੀਆਂ ਵਾਲੇ। ਐਨੀ ਦਇਆ ਸੱਚੇ ਪਾਤਸ਼ਾਹ ਮਸਤਾਨਿਆਂ ਤੇ ਕਰਦੇ ਸਨ ਕਿ ਮਸਤਾਨਿਆਂ ਨੇ ਕੋਠੇ ਤੇ ਛਾਲਾਂ ਮਾਰ ਕੇ ਚੜ੍ਹ ਜਾਣਾਂ ਤੇ ਕੋਠੇ ਤੋਂ ਹੇਠਾਂ ਛਾਲਾਂ ਮਾਰ ਦੇਣੀਆਂ। ਤੱਤੀਆਂ ਲੋਹਾਂ ਤੇ ਲੇਟਦਿਆਂ ਲੇਟਦਿਆਂ ਚੜ੍ਹ ਜਾਣਾਂ ਜੀ ਤੇ ਲੋਹਾਂ ਅੱਗੇ ਕੋਲੇ ਅੱਗ ਦੇ ਖਿਲਰੇ ਹੋਣੇ ਤੇ ਬੁਕ ਭਰ ਭਰ ਕੇ ਸਿਰ ਵਿਚ ਪਾ ਲੈਣੇ। ਸੱਚੇ ਪਾਤਸ਼ਾਹ ਨੇ ਦੇਖ ਕੇ ਬੜਾ ਖ਼ੁਸ਼ ਹੋਣਾ ਤੇ ਮਸਤਾਨਿਆਂ
ਨੂੰ ਕਿਤੇ ਰੱਤੀ ਸੱਟ ਨਾ ਲੱਗਣ ਦੇਣੀ ਜੀ। ਸੱਚੇ ਪਿਤਾ ਮਸਤਾਨਿਆਂ ਨੂੰ ਐਨੀ ਸੁਰਤ ਦਿਤੀ ਸੀ ਕਿ ਸਭ ਜੰਗਲ ਤੇ ਪਹਾੜ ਨਜ਼ਰ ਔਂਦੇ ਹਨ। ਜੰਗਲ ਦੇ ਜਾਨਵਰ ਓਸੇ ਤਰ੍ਹਾਂ ਨਜ਼ਰ ਆ ਰਹੇ ਹਨ ਜੀ। ਜੋ ਦੁਨੀਆਂ ਤੇ ਭੁੱਖ ਦੁੱਖ ਵਰਤਣੇ ਹਨ ਸਭ ਨਜ਼ਰ ਆ ਰਹੇ ਹਨ। ਜੋ ਮਾਝੇ ਦੇਸ਼ ਦੀ ਹਾਲਤ ਹੋਣੀ ਹੈ ਸਭ ਮਸਤਾਨਿਆਂ ਨੂੰ ਨਜ਼ਰ ਆ ਰਹੀ ਹੈ ਜੀ। ਏਹ ਭੰਗਾਲੀ ਵਿਚ ਸੱਚੇ ਪਾਤਸ਼ਾਹ ਰਚਨਾ ਰਚੀ ਸੀ। ਫੇਰ ਗੁਰਮੁਖ ਸਿੰਘ ਤੇ ਸੱਚੇ ਪਾਤਸ਼ਾਹ ਘਵਿੰਡ ਪਿੰਡ ਨੂੰ ਆ ਗਏ ਹਨ ਜੀ। ਪ੍ਰੀ ਪੂਰਨ ਮਹਾਰਾਜ ਸ਼ੇਰ ਸਿੰਘ ਦੀ ਮਹਿੰਮਾ ਨੂੰ ਕੋਈ ਨਹੀਂ ਜਾਣ ਸਕਦਾ, ਜਿਸ ਨੂੰ ਜਣਾਵੇ ਸੋ ਜਨ ਜਾਣੇ।।
ਸਾਖੀ ਪਠਾਣਕਿਆਂ ਦੇ ਦੇਵਾ ਸਿੰਘ ਤੇ ਉਸ ਦੇ ਪੁੱਤਰ ਬਹਾਦਰ ਸਿੰਘ ਦੀ
ਇਕ ਦਿਨ ਦਾ ਬਚਨ ਹੈ ਕਿ ਦੇਵਾ ਸਿੰਘ ਪਠਾਣਕਿਆਂ ਦਾ ਸਿਖ ਸੀ। ਉਸ ਦਾ ਪੁੱਤਰ ਬਹਾਦਰ ਸਿੰਘ ਨੰਬਰਦਾਰ ਸੀ ਜੀ। ਪਠਾਣਕਿਆਂ ਦਾ ਮਾਮਲਾ ਤਾਰਨ ਲਹੌਰ ਸ਼ਹਿਰ ਚਲਿਆ ਹੈ। ਅੱਗੇ ਰਸਤੇ ਵਿਚ ਕਾਨੇ ਤੇ ਝਾੜੀਆਂ ਹਨ ਤੇ ਓਥੇ ਚੋਰ ਲੁਕ ਕੇ ਬੈਠੇ ਹਨ ਜੀ। ਬਹਾਦਰ ਸਿੰਘ ਦੇ ਪਿਛੇ ਪੈ ਗਏ। ਓਸ ਵਕਤ ਬਹਾਦਰ ਸਿੰਘ ਸਿਖ ਸੱਚੇ ਪਾਤਸ਼ਾਹ ਅੱਗੇ ਬੇਨੰਤੀ ਕਰਦਾ ਹੈ ਸੱਚੇ ਪਿਤਾ ਐਸ ਵਕਤ ਮੇਰੇ ਗਰੀਬ ਤੇ ਦਇਆ ਕਰ ਕੇ ਮੈਨੂੰ ਬਚਾ। ਸੱਚੇ ਪਾਤਸ਼ਾਹ ਨੇ ਸਿਖ ਦੀ ਅਖਿਆਈ ਵੇਖ ਕੇ, ਝੱਟ ਠਾਣੇਦਾਰ ਦਾ ਰੂਪ ਧਾਰ ਕੇ, ਘੋੜੇ ਤੇ ਚੜ੍ਹੇ ਆ ਰਹੇ ਹਨ। ਚੋਰ ਉਨ੍ਹਾਂ ਨੂੰ ਵੇਖ ਕੇ ਭੱਜ ਗਏ ਹਨ ਜੀ। ਬਹਾਦਰ ਸਿੰਘ ਨਾਲ ਦੋ ਮੀਲ ਤੁਰੇ ਗਏ ਹਨ ਤੇ ਫੇਰ ਝਾੜੀ ਦਾ ਓਹਲਾ ਕਰ ਕੇ ਅਲੋਪ ਹੋ ਗਏ ਹਨ। ਬਹਾਦਰ ਸਿੰਘ ਮਾਮਲਾ ਤਾਰ ਕੇ ਆਣ ਕੇ ਸਿਖਾਂ ਨਾਲ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਬੇਨੰਤੀ ਕਰ ਕੇ ਬਚਨ ਕਰਦਾ ਹੈ ਕਿ ਸਿਖੋ, ਧੰਨ ਹੈ ਮੇਰਾ ਪਿਤਾ ਜੇਹੜਾ ਜੂਹ ਜੰਗਲਾਂ ਤੇ ਪਹਾੜਾਂ ਤੇ ਉਜਾੜਾਂ ਵਿਚ ਵੀ ਸਿਖਾਂ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹੈ।।
ਬਹਾਦਰ ਸਿੰਘ ਦਾ ਬਾਪ ਦੇਵਾ ਸਿੰਘ ਪਾਤਸ਼ਾਹ ਦਾ ਬੜਾ ਪ੍ਰੇਮੀ ਸਿਖ ਸੀ। ਕਿਸੇ ਦੇ ਹੱਥ ਦਾ ਜਲ ਪਾਣੀ ਨਹੀਂ ਸੀ ਪੀਂਦਾ। ਆਪਣੀ ਹੱਥੀਂ ਨਹਿਰ ਤੋਂ ਜਲ ਲਿਆ ਕੇ ਛਕਦਾ ਸੀ। ਆਈ ਚੀਜ ਦੀ ਖ਼ੁਸ਼ੀ ਨਹੀਂ, ਤੇ ਗਈ ਦਾ ਸੋਗ ਨਹੀਂ। ਇਕ ਦਿਨ ਬਾਬੇ ਮਨੀ ਸਿੰਘ ਹੁਰੀਂ ਸਿਖਾਂ ਸਮੇਤ ਪਠਾਣਕੀਂ ਗਏ ਹਨ ਤੇ ਬਾਬਾ ਦੇਵਾ ਸਿੰਘ ਛੱਲੀਆਂ ਦਾ ਰਾਖਾ ਸੀ। ਬਹਾਦਰ ਸਿੰਘ ਬਾਬੇ ਮਨੀ ਸਿੰਘ ਨੂੰ ਮਕਈ ਦਾ ਪਰਸ਼ਾਦ ਕੀਤਾ। ਬਾਬੇ ਮਨੀ ਸਿੰਘ ਪਰਸ਼ਾਦ ਛੱਕਣ ਲਗੇ ਆਖਣ ਲਗੇ ਦੇਵਾ ਸਿੰਘ ਆ ਪਰਸ਼ਾਦ ਛਕ ਲੈ। ਦੇਵਾ ਸਿੰਘ ਆਖਣ ਲੱਗਾ, ਬਾਬਾ ਜੀ ਅਸੀਂ ਏਨ੍ਹਾਂ ਦੇ ਘਰੋਂ ਨਹੀਂ ਪਰਸ਼ਾਦ ਛਕਣਾ। ਏਹ ਸਾਰੇ ਭਿਟੜ ਹਨ ਤੇ ਤੁਸੀਂ ਵੀ ਏਨ੍ਹਾਂ ਨਾਲ ਲੱਗ ਕੇ ਭਿਟੜ ਹੋ ਗਏ ਜੇ ਸਿਖ ਆਖਣ ਲੱਗੇ ਬਾਬਾ ਜੀ, ਦੇਵਾ ਸਿੰਘ ਕੀ ਬਚਨ ਕਰਦਾ ਹੈ। ਮਨੀ ਸਿੰਘ ਆਖਣ ਲੱਗਾ ਸਿਖੋ ਏਹਨੂੰ ਸੱਚੇ ਪਾਤਸ਼ਾਹ ਏਸੇ ਤਰ੍ਹਾਂ ਵਖੌਂਦੇ ਹਨ। ਪਰਸ਼ਾਦ ਪਾਣੀ ਛਕ ਕੇ ਸਿੱਖ ਸ਼ਬਦ ਬਾਣੀ ਕਰ ਰਹੇ ਹਨ ਜੀ। ਥੋੜੇ ਜਹੇ ਦਿਨ ਰੈਂਹਦੇ ਨਾਲ ਬਾਬਾ ਮਨੀ ਸਿੰਘ ਜੰਗਲ ਗਏ ਹਨ ਤੇ ਫੇਰ ਦੇਵਾ ਸਿੰਘ ਕੋਲ ਆ ਬੈਠੇ ਹਨ ਜੀ। ਬਾਬਾ ਮਨੀ ਸਿੰਘ ਦੇਵਾ ਸਿੰਘ ਨੂੰ ਆਖਦੇ ਹਨ ਕਿ ਸਾਨੂੰ ਛੱਲੀਆਂ ਚਬਾ। ਦੇਵਾ ਸਿੰਘ ਆਖਿਆ ਬਾਬਾ ਜੀ ਛੱਲੀਆਂ ਮੇਰੀਆਂ ਨਹੀਂ, ਮੇਰੇ ਪੁੱਤਾਂ ਦੀਆਂ ਹਨ ਮੈਂ ਨਹੀਂ ਦੇ ਸਕਦਾ। ਮੇਰੇ ਪੁਤਾਂ ਦੀ ਕਮਾਈ ਆ। ਮੇਰੀ ਕਮਾਈ ਹੋਵੇ ਤੇ ਮੈਂ ਦੇ ਦਿਆਂ। ਬਾਬੇ ਮਨੀ ਸਿੰਘ ਹੱਸ ਕੇ ਬਚਨ ਕਰਦੇ ਹਨ ਕਿ ਦੇਵਾ ਸਿੰਘ ਤੂੰ ਕਾਂ ਨਹੀਂ ਉਡੌਂਦਾ। ਆਖਣ ਲਗਾ ਬਾਬਾ ਜੀ ਮੈਂ ਬੰਦਿਆਂ ਦਾ ਰਾਖਾ ਹਾਂ ਜਾਨਵਰਾਂ ਦਾ ਨਹੀਂ। ਏਹ ਕਰ ਕੁਛ ਨਹੀਂ ਸਕਦੇ ਤੇ ਖਾਣ ਕਿਥੋਂ। ਏਸੇ ਤਰ੍ਹਾਂ ਬਾਬੇ ਮਨੀ ਸਿੰਘ ਹੋਰੀਂ ਹੱਸ ਕੇ ਬਚਨ ਬਲਾਸ ਕਰਦੇ ਹਨ। ਦੇਵਾ ਸਿੰਘ ਮਸਤਾਨਾ ਸੀ ਤੇ ਉਸਨੂੰ ਸਚਿਆਈ ਨਜ਼ਰ ਔਂਦੀ ਸੀ। ਜਿਸ ਕਰਕੇ ਕੋਰੇ ਬਚਨ ਕਰਦਾ ਸੀ।
ਇਕ ਦਿਨ ਦਾ ਬਚਨ ਹੈ ਕਿ ਬਹਾਦਰ ਸਿੰਘ ਦੇ ਘਰ ਪੁੱਤਰ ਹੋਇਆ ਹੈ। ਬਹਾਦਰ ਸਿੰਘ ਜਾ ਕੇ ਦੇਵਾ ਸਿੰਘ ਨੂੰ ਵਾਜ ਮਾਰ ਕੇ ਆਖਿਆ, ਬਾਪੂ ਤੇਰੇ ਘਰ ਪੋਤਰਾ ਹੋਇਆ ਹੈ। ਉਠ ਕੇ ਪਾਤਸ਼ਾਹ ਅੱਗੇ ਬੇਨੰਤੀ ਕਰ, ਰਾਜੀ ਖ਼ੁਸ਼ੀ ਰੱਖਣ। ਦੇਵਾ ਸਿੰਘ ਉਠ ਕੇ ਗਲ ਵਿਚ ਪੱਲਾ ਪਾ ਕੇ ਪਾਤਸ਼ਾਹ ਅੱਗੇ ਬੇਨੰਤੀ ਕੀਤੀ। ਸੱਚੇ ਪਾਤਸ਼ਾਹ ਕਾਕੇ ਨੇ ਤੁਹਾਡੇ ਹੁਕਮ ਅਨੁਸਾਰ ਜਨਮ ਲਿਆ ਹੈ ਤੇ ਹੇ ਦੀਨ ਦਿਆਲ ਜੇ ਤੇ ਤੇਰਾ ਭਗਤ ਹੈ, ਗੁਰ ਘਰ ਦਾ ਪ੍ਰੇਮੀ ਹੈ ਤੇ ਰਾਜ਼ੀ ਖ਼ੁਸ਼ੀ ਰਹੇ, ਤੇ ਵੱਡੀ ਸਾਰੀ ਉਮਰ ਹੋਵੇ। ਜੇ ਚੋਰ ਠੱਗ ਹੈ ਤੇ ਹੁਣੇ ਮਰ ਜਾਵੇ। ਏਸ ਬਚਨ ਦਾ ਘਰ ਦਿਆਂ ਨੂੰ ਬੜਾ ਗੁੱਸਾ ਲੱਗਾ ਤੇ ਬਹਾਦਰ ਸਿੰਘ ਆਖਣ ਲੱਗਾ ਬਾਪੂ ਚੰਗੀ ਬੇਨੰਤੀ ਕੀਤੀ ਹੈ। ਦੇਵਾ ਸਿੰਘ ਆਖਣ ਲਗਾ ਮੈਨੂੰ ਤਾਂ ਭਗਤਾਂ ਤੇ ਸੱਚੇ ਸਿਖਾਂ ਦਾ ਪਿਆਰ ਹੈ।।
ਇਕ ਦਿਨ ਦਾ ਬਚਨ ਹੈ ਕਿ ਦੇਵਾ ਸਿੰਘ ਮਾਮਲਾ ਲੈ ਕੇ ਤਾਰਨ ਚਲਿਆ ਸੀ ਸ਼ਹਿਰ ਨੂੰ। ਜਿਸ ਵਕਤ ਤੁਰਨ ਲੱਗਾ, ਆਖਣ ਲੱਗਾ ਬਹਾਦਰ ਸਿੰਘ ਮੈਂ ਤਾਂ ਸੱਚੇ ਪਾਤਸ਼ਾਹ ਸੱਚੀ ਸਰਕਾਰ ਨੂੰ ਮਾਮਲਾ ਦੇਣਾ ਹੈ। ਝੂਠੀ ਸਰਕਾਰ ਨੂੰ ਨਹੀਂ ਦੇਣਾ ਜੀ। ਜਿਸ ਵਕਤ ਰੂਪੈ ਲੈ ਕੇ ਦੇਵਾ ਸਿੰਘ ਘਵਿੰਡ ਨੂੰ ਤੁਰ ਪਿਆ ਤੇ ਸਾਰੇ ਆਖਣ ਲੱਗੇ ਏਹਨੇ ਤਾਂ ਰੁਪਈਏ ਘਵਿੰਡ ਦੇ ਔਣੇ ਨੇ ਤੇ ਤੁਸੀਂ ਮਾਮਲਾ ਕਿਥੋਂ ਤਾਰੋਗੇ। ਮਗਰ ਮੋੜਨ ਵਾਸਤੇ ਗਏ ਤੇ ਦੇਵਾ ਸਿੰਘ ਨਰਾਜ਼ ਹੋ ਕੇ ਸਾਰੇ ਰੂਪੈ ਵਾਹਣ ਵਿਚ ਖਲਾਰ ਦਿਤੇ। ਕੁਛ ਚੁਗੇ ਤੇ ਕੁਛ ਗਵਾਚ ਗਏ। ਏਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਦੇਵਾਂ ਸਿੰਘ ਨੂੰ ਮਸਤਾਨਾ ਕੀਤਾ ਸੀ। ਓਹ ਸੱਚਾ ਬਚਨ ਕਰਦਾ ਸੀ ਤੇ ਲੋਕੀਂ ਕਮਲਾ ਆਂਦੇ ਸੀ।।
ਨਵੀਂ ਸਿਖੀ ਨੇ ਸੱਚੇ ਪਿਤਾ ਦੀ ਸ਼ਰਨੀ ਔਣਾ
( ਹੁਣ ਤੇਜਾ ਸਿੰਘ ਸਿਖ ਦੇ ਅਖੀਂ ਵੇਖਣ ਦੀ ਸਾਖੀ ਹੈ। )
ਇਕ ਭੁਚਰ ਪਿੰਡ ਦਾ ਬਾਜ ਸਿੰਘ ਪਾਤਸ਼ਾਹ ਦਾ ਸਿਖ ਸੀ। ਹੋਰ ਵੀ ਸਿਖ ਭੁਚਰ ਵਿਚ ਸੀ। ਇਕ ਸੁਰਜਣ ਸਿੰਘ ਨਾਮ ਸੀ ਤੇ ਓਹ ਵੀ ਤੇਜਾ ਸਿੰਘ ਦੇ ਨਾਲ ਹੀ ਸ਼ਰਨ ਲੱਗਾ ਸੀ। ਸੱਚੇ ਪਾਤਸ਼ਾਹ ਦੀ ਸੇਵਾ ਕਰਨ ਦੀ ਬਾਜ ਸਿੰਘ ਨੂੰ ਬੁਧ ਸੀ। ਇਕ ਝੰਡਾ ਸਿੰਘ ਸਿੱਖ ਸੀ ਤੇ ਓਸ ਦੁਧ ਲਿਔਣਾ ਤੇ ਸੰਤਾਂ ਨੂੰ ਮੁਲ ਦੇ ਜਾਣਾ ਜੀ। ਈਸ਼ਰ ਦੀ ਸੇਵਾ ਦੀ ਬਾਜ ਸਿੰਘ ਤੇ ਮਾਣਾ ਸਿੰਘ ਨੂੰ ਸਾਰ ਸੀ ਜਾਂ ਸੁਰਜਣ ਸਿੰਘ ਨੂੰ ਪ੍ਰੇਮ ਸੀ। ਉਸਨੇ ਘਰ ਖੜ ਕੇ ਸੰਤਾਂ ਨੂੰ ਪਰਸ਼ਾਦ ਛਕਾਇਆ ਸੀ। ਸੁਰਜਣ ਸਿੰਘ ਨੂੰ ਚੁਤਾਲੀਂ ਜਾ ਕੇ ਸੱਚੇ ਪਾਤਸ਼ਾਹ ਸਾਰੀ ਧਾਰਨ ਦੱਸੀ ਸੀ ਕਿ ਸਿਖੀ ਵਿਚ ਐਸ ਤਰ੍ਹਾਂ ਨਿਰਮਾਣ ਰਹਿਣ ਦੀ ਲੋੜ ਹੈ ਜੀ। ਸੁਰਜਣ ਸਿੰਘ ਨੂੰ ਸੱਚੇ ਪਾਤਸ਼ਾਹ ਚਰਨਾਂ ਦਾ ਇਤਕਾਂਤ ਬਹੁਤ ਬਖ਼ਸ਼ਿਆ ਹੈ ਪਰ ਉਸਦੇ ਭਾਗਾਂ ਵਿਚ ਮਾਇਆ ਦੀ ਸੇਵਾ ਘੱਟ ਸੀ। ਉਸਦੇ ਘਰੋਂ ਜੇਹੜੀ ਜਨਾਨੀ ਸੀ, ਉਸ ਨੂੰ ਪ੍ਰੇਮ ਨਹੀਂ ਸੀ। ਏਸ ਕਰਕੇ ਸੇਵਾ ਘਟ ਹੁੰਦੀ ਸੀ। ਸੱਚੇ ਪਿਤਾ ਉਸ ਵਕਤ ਬਾਈ ਬਾਲ ਦੀ ਉਮਰ ਵਿਚ ਸਨ। ੨੧ ਸਾਲ ਤੋਂ ਪੁਰਾਣੀ ਸਿਖੀ ਦੀ ਸੇਵਾ ਬੰਦ ਹੋ ਗਈ ਹੈ, ਨਵੀਂ ਸਿਖੀ ਸੇਵਾ ਕਰੇਗੀ, ਏਹ ਬਾਬੇ ਮਨੀ ਸਿੰਘ ਦਾ ਬਚਨ ਹੈ। ਮਾਣਾ ਸਿੰਘ ਭੁਚਰ ਵਾਲਾ, ਸੁੰਦਰ ਸਿੰਘ ਬੁਗਿਆ ਵਾਲਾ, ਗੁਜਰ ਸਿਘ ਦਬੁਰਜੀ ਦਾ, ਬੁਧ ਸਿੰਘ ਬਾਲੇ ਚੱਕ ਦਾ, ਚੇਤ ਸਿੰਘ ਬਾਲੇ ਚੱਕ ਦਾ, ਹਰਨਾਮ ਸਿੰਘ ਬਾਲੇ ਚੱਕ ਦਾ, ਆਸਾ ਸਿੰਘ ਮਜ਼੍ਹਬੀ ਸਿਖ ਬਾਲੇ ਚੱਕ ਦਾ, ਗੁਜਰ ਸਿੰਘ ਮਜ਼੍ਹਬੀ ਸਿਖ ਤੋੜੇ ਦਾ, ਲਾਭ ਸਿੰਘ ਮਜ਼੍ਹਬੀ ਸਿਖ ਤੋੜੇ ਦਾ, ਇੰਦਰ ਸਿੰਘ

ਚੇਤ ਸਿੰਘ ਕਲਸੀ, ਸੁੰਦਰ ਸਿੰਘ ਘਵਿੰਡ, ਬਾਜ ਸਿੰਘ, ਮਹਾਰਾਜ ਸ਼ੇਰ ਸਿੰਘ (ਕੁਰਸੀ ਉਪਰ) ਸੁੰਦਰ
ਸਿੰਘ ਬੁਘਾ, ਬਾਬਾ ਰੰਗਾ ਸਿੰਘ,
ਖੜੇ ਖੱਬੇ ਤੋਂ ਸੱਜੇ :
ਬੁਧ ਸਿੰਘ ਬਾਲੇ ਚੱਕ, ਗੁਰਦਿਤ ਸਿੰਘ, ਤੇਜਾ ਸਿੰਘ ਆਤਮਾ ਸਿੰਘ, ਜੀਵਨ ਸਿੰਘ
ਝੁਬਾਲ ਦਾ ਰਾਮਗੜ੍ਹੀਆ ਸਿਖ, ਲਾਭ ਸਿੰਘ ਕੰਗ ਕੱਲੇ ਦਾ। ਪਾਲ ਸਿੰਘ, ਆਤਮਾ ਸਿੰਘ, ਜੀਉਣ ਸਿੰਘ ਤੇ ਪ੍ਰੀਤਮ ਸਿੰਘ ਜੇਠੂਵਾਲ ਦੇ, ਚਾਰੇ ਘਰ ਤੋਂ ਸਕੇ ਭਰਾ ਸੱਚੇ ਪਾਤਸ਼ਾਹ ਦੇ ਸੇਵਕ ਸਨ। ਨੱਥਾ ਸਿੰਘ ਰਾਮਗੜ੍ਹੀਆਂ ਸਤਾਈ ਚੱਕ ਦਾ, ਬੁਧ ਸਿੰਘ ਨਾਗੋਕਿਆਂ ਦਾ, ਹੇਮ ਸਿੰਘ ਸਤਾਈ ਚੱਕ ਦਾ ਸੋਹਣ ਸਿੰਘ ਮਾਸਟਰ ੨੬ ਚੱਕ ਦਾ, ਰਤਨ ਸਿੰਘ ਲੁਧਿਆਣੇ ਜ਼ਿਲਾ ਆਲਮਗੀਰ ਦਾ, ਬੱਗਾ ਸਿੰਘ ਆਲਮਗੀਰ ਦਾ, ਛੀਂਬੇ ਸਿਖ ਹਨ ਦੋਵੇਂ ਭਰਾ ਆਲਗੀਰ ਵਾਲੇ। ਸੰਤਾਂ ਸਿੰਘ ਭੰਡਾਲਾਂ ਦਾ ਛੀਂਬਾ ਸਿਖ, ਪਾਲ ਸਿੰਘ ਲਲੀਆਂ ਦਾ, ਗੁਰਬਚਨ ਸਿੰਘ ਐਹਿਮਦ ਪੁਰ ਦਾ, ਅਤਰ ਸਿੰਘ ਲਿਧੜਾਂ ਦਾ, ਕਿਸ਼ਨ ਸਿੰਘ, ਭਾਗ ਸਿੰਘ ਭੰਡਾਲਾਂ ਦੇ ਜ਼ਿਮੀਦਾਰ ਸਿਖ, ਬਸੰਤਾ ਸਿੰਘ ਭੰਡਾਲਾ ਦਾ, ਬਿਸ਼ਨ ਸਿੰਘ ਨੂਰਪੁਰ ਦਾ, ਗੁਰਦੇਸੋ ਸਿੰਘ ਨੂਰਪੁਰ ਦਾ, ਨਥਾ ਸਿੰਘ ਬੜੁਖਿਆਂ ਦਾ, ਗੰਡੇਸਾ ਸਿੰਘ ਕੋਟ ਪਿੰਡ ਦਾ। ਏਨੇ ਸਿਖ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਨਵੀਂ ਸਿਖੀ ਚਰਨੀ ਲਗੇ ਹਨ। ਏਨ੍ਹਾਂ ਸਿਖਾਂ ਦੀ ਸਾਖੀ ਹੁਣ ਅੱਗੇ ਸੱਚੇ ਪਾਤਸ਼ਾਹ ਦੀ ਦਇਆ ਨਾਲ ਲਿਖੀ ਜਾ ਰਹੀ ਹੈ।।
ਸੁੰਦਰ ਸਿੰਘ ਤੇ ਉਸ ਦੇ ਕੁੜਮ ਦਬੁਰਜੀ ਵਾਲੇ ਦੀ ਸਾਖੀ
ਵਿਸਾਖ ਮਹੀਨੇ ਵਿਚ ਸੁੰਦਰ ਸਿੰਘ ਬੁਗਿਆਂ ਵਾਲਾ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਤਿਆਰ ਹੋਇਆ ਹੈ। ਸੁੰਦਰ ਸਿੰਘ ਦੀ ਧੀ ਦਬੁਰਜੀ ਵਿਆਹੀ ਹੋਈ ਸੀ ਤੇ ਉਸ ਬੀਬੀ ਦਾ ਸੌਹਰਾ ਬੁੱਗੀਂ ਆਇਆ ਸੀ। ਬਚਨ ਸੁਣ ਕੇ ਸੁੰਦਰ ਸਿੰਘ ਨੂੰ ਆਖਣ ਲਗਾ, ਭਾਈਆ ਮੈਨੂੰ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾ ਦੇ। ਸੁੰਦਰ ਸਿੰਘ ਆਖਿਆ ਚੰਗਾ ਜੀ। ਫੇਰ ਦੋਵੇਂ ਜਣੇ ਤੁਰ ਪਏ ਹਨ ਜੀ। ਸੁੰਦਰ ਸਿੰਘ ਦੇ ਕੁੜਮ ਦੀ ਅੱਸੀ ਸਾਲ ਦੀ ਉਮਰ ਸੀ। ਸੁੰਦਰ ਸਿੰਘ ਘੋੜੀ ਤੇ ਚੜ੍ਹਾ ਕੇ ਪਿੰਡ ਘਵਿੰਡ ਲਿਆਇਆ ਹੈ। ਔਦਿਆਂ ਨੂੰ ਘਰ ਦੁਪੈਹਰ ਆ ਗਈ। ਸੱਚੇ ਪਾਤਸ਼ਾਹ ਖੇਤ ਗਏ ਹੋਏ ਸਨ। ਤੇ ਓਹ ਘਰੋਂ ਹੋ ਕੇ ਸਿਧੇ ਖੇਤ ਆ ਗਏ ਹਨ ਜੀ। ਅੱਗੇ ਔਦਿਆਂ ਨੂੰ ਸਿਖ ਵਾਢੀ ਕਰ ਰਹੇ ਹਨ। ਸੱਚੇ ਪਾਤਸ਼ਾਹ ਸੂਏ ਤੇ ਅਸ਼ਨਾਨ ਕਰਕੇ ਬੈਠੇ ਹਨ ਸੁੰਦਰ ਸਿੰਘ ਤੇ ਉਸ ਦੇ ਕੁੜਮ ਨੇ ਪਰਕਰਮਾਂ ਕੀਤੀਆਂ ਨਿਮਸਕਾਰ ਕੀਤੀ ਤੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਏ ਜੀ। ਸੁੰਦਰ ਸਿੰਘ ਵੀ ਸੇਵਾ ਵਿਚ ਲਗ ਪਿਆ ਤੇ ਉਸ ਦਾ ਕੁੜਮ ਵੀ ਦਾਤਰੀ ਫੜ ਕੇ ਸੇਵਾ ਵਿਚ ਲਗ ਪਿਆ ਜੀ। ਬਿਰਧ ਬਹੁਤ ਹੈ। ਵਾਡੀ ਨਹੀਂ ਹੁੰਦੀ, ਲਗ ਪਿਆ ਹੈ। ਸਿਖ ਸਾਰੇ ਆਂਦੇ ਹਨ ਬਾਬਾ ਤੂੰ ਬੈਠ ਜਾ ਬਿਰਧ ਹੈਂ। ਓਹ ਸਿਖ ਅੱਗੋਂ ਬਚਨ ਕਰਦਾ ਹੈ, ਸਿਖੋ ਮੇਰੀ ਸਾਰੀ ਉਮਰ ਐਵੇਂ ਬਿਰਥਾ ਜਾਂਦੀ ਰਹੀ ਹੈ। ਹੁਣ ਸੱਚੇ ਪਾਤਸ਼ਾਹ ਪ੍ਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਹੋਏ ਹਨ ਜੀ। ਥੋੜਾ ਚਿਰ ਲੱਗਾ ਰਿਹਾ ਤੇ ਫੇਰ ਸੱਚੇ ਪਾਤਸ਼ਾਹ ਦਇਆ ਕੀਤੀ ਤੇ ਵਾਜ ਮਾਰ ਲਈ। ਆਖਣ ਲੱਗੇ, ਬਾਬਾ, ਆ ਜਾ ਤੇਰੀ ਸੇਵਾ ਪਰਵਾਨ ਕਰ ਲਈ ਹੈ। ਥੋੜੇ ਦਿਨ ਸੇਵਾ ਕਰ ਕੇ ਫੇਰ ਘਰ ਨੂੰ ਵਾਪਸ ਚਲੇ ਗਏ ਹਨ। ਉਸ ਬੁਢੜੇ ਦੇ ਪੁੱਤਾਂ ਪੋਤਿਆਂ ਨੇ ਗਵਾਲੀਅਰ ਪੈਲੀ ਲਈ ਹੋਈ ਸੀ। ਬੁਢੜਾ ਵੀ ਥੋੜੇ ਦਿਨ ਬਾਅਦ ਗਵਾਲੀਅਰ ਚਲਾ ਗਿਆ। ਓਥੇ ਜਾ ਕੇ ਆਪਣੇ ਬੰਸ ਨਾਲ ਬਚਨ ਕਰਦਾ ਹੈ, ਕਿ ਮੈਂ ਤਾਂ ਨਿਹਕਲੰਕ ਪ੍ਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਕਰ ਕੇ ਆਇਆ ਹਾਂ। ਤੁਸੀਂ ਵੀ ਜਾਓ ਤੇ ਜਾ ਕੇ ਸੁੰਦਰ ਸਿੰਘ ਨੂੰ ਬੁਗਿਆਂ ਤੋਂ ਨਾਲ ਲੈ ਕੇ ਪ੍ਰੀ ਪੂਰਨ ਦੇ ਦਰਸ਼ਨ ਕਰੋ ਤੇ ਆਪਣਾ ਜਨਮ ਸੁਫਲਾ ਕਰੋ ਜੀ। ਫੇਰ ਉਸ ਦਾ ਪੋਤਰਾ ਗੁਜਰ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਇਆ ਹੈ। ਹਾੜ ਦਾ ਮਹੀਨਾ ਹੈ ਤੇ ਔਂਦਾ ਹੋਇਆ ਚਾਰ ਪੀਪੇ ਘੀਉ ਦੇ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਲਿਆਇਆ ਹੈ ਜੀ। ਆਣ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ ਤੇ ਆਪਣਾ ਜਨਮ ਸੁਫਲਾ ਕੀਤਾ ਹੈ ਜੀ। ਦਰਸ਼ਨ ਕਰ ਕੇ ਘਵਿੰਡ ਸੱਚੇ ਪਾਤਸ਼ਾਹ ਦਾ, ਫੇਰ ਬੜੁਖੀਂ ਬਾਬੇ ਮਨੀ ਸਿੰਘ ਦੇ ਦਰਸ਼ਨ ਕਰਨ ਤੁਰ ਪਿਆ ਹੈ ਜੀ। ਜਿਸ ਵਕਤ ਬੜੁਖੀਂ ਗਿਆ ਹੈ ਤੇ ਜਾਂਦਿਆਂ ਨੂੰ ਸੱਚੇ ਪਾਤਸ਼ਾਹ ਦੀ ਸੰਗਤ ਤੇ ਬਾਬਾ ਮਨੀ ਸਿੰਘ ਸ਼ਬਦ ਬਾਣੀ ਕਰ ਰਹੇ ਹਨ। ਮਸਤਾਨੇ ਖੇਡ ਰਹੇ ਹਨ। ਜਿਸ ਵਕਤ ਗੁਜਰ ਸਿੰਘ ਸੰਗਤ
ਵਿਚ ਜਾ ਕੇ ਅਜੇ ਬੈਠਾ ਸੀ ਉਸ ਨੂੰ ਪਕੜ ਹੋ ਗਈ। ਮੱਛੀ ਵਾਗੂੰ ਭੌਂ ਤੇ ਤੜਫਣ ਲਗ ਪਿਆ। ਮਹਾਰਾਜ ਹੋਰੀਂ ਮਾਝੇ ਦੇਸ ਵਿਚ ਘਵਿੰਡ ਬੈਠੇ ਹਨ। ਤੇ ਬੜੁਖੀਂ ਸੰਗਰੂਰ ਰਿਆਸਤ ਵਿਚ ਸਿਖ ਨੂੰ ਪਕੜ ਹੋ ਗਈ ਹੈ। ਫੇਰ ਬਾਬੇ ਮਨੀ ਸਿੰਘ ਨੂੰ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਵਖਾਇਆ, ਸਿਖ ਨੂੰ ਬਚਨ ਦੱਸਦੇ ਹਨ ਕਿ ਸਿਖਾ ਸੰਗਤ ਦੇ ਜੋੜਿਆਂ ਵਿਚ ਖਲੋ ਜਾ ਤੇ ਭੁਲਾਂ ਬਖ਼ਸ਼ਾਂ ਲਾ। ਸੱਚੇ ਪਾਤਸ਼ਾਹ ਤੇਰੇ ਸਿਰ ਤੇ ਟੋਕਰਾ ਬੱਕਰਿਆਂ ਦੇ ਸਿਰਾਂ ਦਾ ਵਖੌਂਦੇ ਹਨ, ਜੇਹੜਾ ਤੂੰ ਪਾਪ ਕਰਦਾ ਰਿਹਾ ਹੈਂ। ਸੱਚੇ ਪਾਤਸ਼ਾਹ ਮਾਸੀ ਸ਼ਰਾਬੀ ਨੂੰ ਸੰਗਤ ਵਿਚ ਨਹੀਂ ਬੈਹਣ ਦੇਂਦੇ। ਗੁਜਰ ਸਿੰਘ ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰਦਾ ਹੈ ਬਾਬਾ ਜੀ, ਮੈਨੂੰ ਬਖ਼ਸ਼ ਲੌ। ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ ਕਿ ਸੰਤਾ ਏਹਨੇ ਜਿੰਨੇ ਬਕਰਿਆਂ ਦਾ ਲਹੂ ਕੱਢਿਆ ਹੈ ਓਨਾਂ ਏਹਦਾ ਲਹੂ ਨਚੋੜ ਕੇ ਏਨੂੰ ਛਡਾਂਗੇ। ਉਸ ਨੂੰ ਦਸਤ ਤੇ ਉਲਟੀਆਂ ਸ਼ੁਰੂ ਹੋ ਗਈਆਂ ਸੁਕ ਕੇ ਤੀਲੇ ਵਾਗੂੰ ਹੋ ਗਿਆ ਜੀ। ਫੇਰ ਸੱਚੇ ਪਾਤਸ਼ਾਹ ਨੇ ਪਿਛਲੀਆਂ ਭੁਲਾਂ ਬਖ਼ਸ਼ ਦਿਤੀਆਂ ਤੇ ਅੱਗੇ ਮਾਰਗ ਪਾ ਲਿਆ ਹੈ ਜੀ। ਇਹ ਗੁਜਰ ਸਿੰਘ ਦਬੁਰਜੀ ਪਿੰਡ ਦਾ ਸੀ ਤੇ ਬਾਲੇ ਚੱਕ ਨਾਨਕਿਆਂ ਦੇ ਘਰ ਰੈਂਹਦਾ ਸੀ। ਉਸ ਆਣ ਕੇ ਬਾਲੇ ਚੱਕ ਪੱਲਾ ਫੇਰਿਆ ਕਿ ਮੈਂ ਪ੍ਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਕਰ ਕੇ ਆਇਆ ਹਾਂ।।
ਗੁਜਰ ਸਿੰਘ ਦੀ ਮਾਈ ਨੂੰ ਬਚਨ ਸੁਣ ਕੇ ਬੜਾ ਪ੍ਰੇਮ ਆਇਆ। ਓਹ ਵੀ ਭੁਲਾਂ ਬਖ਼ਸ਼ਾ ਕੇ ਚਰਨੀਂ ਲੱਗ ਪਈ। ਬੁਧ ਸਿੰਘ ਬਾਲੇ ਚੱਕ ਦਾ ਸੀ ਤੇ ਉਸ ਨੂੰ ਬਚਨ ਸੁਣ ਕੇ ਬੜਾ ਪ੍ਰੇਮ ਜਾਗਿਆ। ਚੇਤ ਸਿੰਘ ਨੂੰ ਬੜਾ ਪ੍ਰੇਮ ਜਾਗਿਆ, ਸੱਚੇ ਪਾਤਸ਼ਾਹ ਦੀ ਉਸਤਤ ਸੁਣ ਕੇ ਲਛਮਣ ਸਿੰਘ ਬਾਲੇ ਚੱਕ ਦਾ ਸੀ, ਉਸ ਨੂੰ ਵੀ ਬੜਾ ਪ੍ਰੇਮ ਜਾਗਿਆ। ਆਸਾ ਸਿੰਘ ਵੀ ਬਾਲੇ ਚੱਕ ਵਾਲਾ ਮਜ਼੍ਹਬੀ ਸਿਖ ਪਾਤਸ਼ਾਹ ਦੀ ਸ਼ਰਨ ਆ ਗਿਆ ਹੈ ਜੀ। ਆਸਾ ਸਿੰਘ ਦਾ ਭਣੇਂਵਾ ਗੁਜਰ ਸਿੰਘ ਤੋੜੇ ਵਾਲਾ ਵੀ ਬਾਲੇ ਚੱਕ ਰਹਿੰਦਾ ਸੀ ਉਸ ਨੂੰ ਵੀ ਬਚਨ ਸੁਣ ਕੇ ਬੜਾ ਪ੍ਰੇਮ ਜਾਗਿਆ। ਲਾਭ ਸਿੰਘ ਤੋੜੇ ਦਾ ਸੀ, ਉਸ ਨੂੰ ਬਚਨ ਸੁਣ ਕੇ ਬੜਾ ਪ੍ਰੇਮ ਜਾਗਿਆ। ਸਾਰੇ ਗਭਰੂ ਸਨ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਤਨੋਂ ਮਨੋਂ ਹੋ ਕੇ ਲੱਗ ਪਏ ਹਨ। ਘਵਿੰਡ ਸੱਚੇ ਪਾਤਸ਼ਾਹ ਨੇ ਮਕਾਨਾਂ ਦੀ ਉਸਾਰੀ ਲਾਈ ਸੀ। ਸਾਰੇ ਜਿਨ੍ਹਾਂ ਸਿਖਾਂ ਦੇ ਭਾਗ ਚੰਗੇ ਸਨ ਕੋਈ ਮਾਇਆ ਦੀ ਸੇਵਾ, ਕੋਈ ਹੱਥਾਂ ਦੀ, ਕੋਈ ਗੱਡੇ ਜੋਹ ਕੇ ਇੱਟਾਂ ਢੋਈ ਜਾਂਦਾ ਹੈ। ਗੱਲ ਕੀ ਸਿਖ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਲਗ ਗਏ ਹਨ। ਪਾਤਸ਼ਾਹ ਦੀ ਐਡੀ ਦਇਆ, ਸਿਖ ਰੱਤੀ ਵੀ ਕਿਤੇ ਅੱਕਦੇ ਥੱਕਦੇ ਨਹੀਂ। ਇਕ ਕੋਠੜੀਂ ਪਾਤਸ਼ਾਹ ਦਾ ਧਾਮ ਬਣਾ ਲਿਆ ਤੇ ਦੂਸਰੇ ਮਕਾਨ ਸੰਗਤ ਦੇ ਬੈਹਣ ਵਾਸਤੇ ਬਣਾਏ ਗਏ। ਚੇਤ ਸਿੰਘ ਕਲਸੀਆਂ ਦਾ ਸਿਖ ਸੀ। ਉਸ ਨੇ ਵੀ ਗੱਡਾ ਤੇ ਬਲਦ ਖੜ ਕੇ ਬੜੀ ਸੇਵਾ ਕੀਤੀ ਹੈ। ਗੁਰਮੁਖ ਸਿੰਘ ਭੰਗਾਲੀ ਵਾਲਾ ਤੇ ਪਾਤਸ਼ਾਹ ਦੀ ਭੈਣ ਬੀਬੀ ਨਾਮੋ ਤਾਊਨ ਦੀ ਬੀਮਾਰੀ ਨਾਲ ਚਾਰ ਦਿਨ ਦੀ ਵਿਥ ਤੇ ਸਰੀਰ ਛੱਡ ਦਿਤਾ ਹੈ। ਜਿਸ ਤਰ੍ਹਾਂ ਗੁਰਮੁਖ ਸਿੰਘ ਸੇਵਾ ਵਿਚ ਹਾਜਰ ਰਹਿੰਦਾ ਸੀ, ਓਸੇ ਤਰ੍ਹਾਂ ਚੇਤ ਸਿੰਘ ਕਲਸੀਆਂ ਵਾਲਾ ਅੱਠੇ ਪਹਿਰ ਸੇਵਾ ਵਿਚ ਲਗ ਪਿਆ ਹੈ। ਗੁਜਰ ਸਿੰਘ ਬਾਲੇ ਚਕ ਵਾਲੇ ਨੇ ਨਵਾਰੀ ਪਲੰਘ ਬਣਾ ਕੇ ਸੱਚੇ ਪਾਤਸ਼ਾਹ ਵਾਲੀ ਕੋਠੜੀ ਵਿਚ ਡਾਹ ਦਿਤਾ ਹੈ। ਸੋਹਣਾ ਰੇਸ਼ਮ ਦਾ ਕੱਢਿਆ ਹੋਇਆ ਬਾਗ ਚੰਦੋਆ ਤਾਣ ਦਿਤਾ ਹੈ। ਸ਼ਹਿਰੋਂ ਲਿਆ ਕੇ ਲਾਟੂ ਬਹੁਤ ਵਧੀਆ ਚੰਦੋਏ ਨਾਲ ਲਟਕਾ ਦਿਤੇ ਹਨ। ਸੁੰਦਰ ਬਿਸਤਰਾ ਪਾਤਸ਼ਾਹ ਦੇ ਬਿਰਾਜਮਨ ਹੋਣ ਵਾਸਤੇ ਵਿਛਾ ਦਿਤਾ ਹੈ। ਸੱਚੇ ਪਾਤਸ਼ਾਹ ਦਾ ਧਾਮ ਐਸ ਤਰ੍ਹਾਂ ਸੋਭਾ ਪਾ ਰਿਹਾ ਹੈ ਜਿਸ ਤਰ੍ਹਾਂ ਸਚਖੰਡ ਦੀ ਪੁਰੀ ਸੋਭਾ ਪਾ ਰਹੀ ਹੈ। ਕੋਈ ਸਿਖ ਆ ਜਾਂਦਾ, ਕੋਈ ਦੋ ਮਹੀਨੇ ਰਹਿ ਕੇ ਚਲਿਆ ਜਾਂਦਾ। ਏਸੇ ਤਰ੍ਹਾਂ ਸੱਚੇ ਪਾਤਸ਼ਾਹ ਸੇਵਾ ਵਿਚ ਪੰਜ ਜਾਂ ਛੇ ਸਿਖ ਹਰ ਵਕਤ ਰਹਿੰਦੇ ਸਨ ਜੀ। ਮਾਤਾ ਹੋਰਾਂ ਦੇ ਨਾਲ ਕਈ ਬੀਬੀਆਂ ਮਾਈਆਂ ਵੀ ਲੰਗਰ ਵਿਚ ਸੇਵਾ ਕਰਨ ਲਈ ਹਨ।।