ਪੁਸਤਕਾਲਾਕੱਖਾਂ ਦੀ ਸੇਜ ਉਤੇ ਪਰਭਾਸ ਵਿਚ ਅੱਲੜ ਪਿੰਡੀ ਜ਼ਿਲਾ ਗੁਰਦਾਸਪੁਰ ੨੧ ਵਸਾਖ ੨੦੨੦ ਬਿ

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਕੱਖਾਂ ਦੀ ਸੇਜ ਉਤੇ ਪਰਭਾਸ ਵਿਚ ਅੱਲੜ ਪਿੰਡੀ ਜ਼ਿਲਾ ਗੁਰਦਾਸਪੁਰ
੨੧ ਵਸਾਖ ੨੦੨੦ ਬਿ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਮਾਛੂਵਾੜ ਅੰਧੇਰਾ ਘੁੱਪ, ਨੂਰ ਨਜ਼ਰ ਕੋਇ ਨਾ ਆਈਆ। ਗੋਬਿੰਦ ਸੂਰਾ ਬੈਠਾ ਚੁੱਪ, ਇਕ ਧਿਆਨ ਲਗਾਈਆ। ਵਾਰ ਪਰਵਾਰ ਹੋਇਆ ਖ਼ੁਸ਼, ਘਰ ਸਾਚੇ ਵੱਜੇ ਵਧਾਈਆ। ਗੁਰਸਿਖਾਂ ਵਿਛੋੜਾ ਲੱਗਾ ਦੁੱਖ, ਰੋਗ ਨਜ਼ਰ ਕੋਇ ਨਾ ਆਈਆ। ਪਰਭਾਸ ਅੰਦਰ ਬੈਠਾ ਲੁਕ, ਭੇਵ ਅਭੇਦ ਜਣਾਈਆ । ਪੁਰਖ ਅਕਾਲ ਕੋਲੋਂ ਰਿਹਾ ਪੁੱਛ, ਕੀ ਤੇਰੀ ਪ੍ਰਭ ਵਡਿਆਈਆ। ਪਹਿਲੋਂ ਬਣਾ ਕੇ ਆਪਣਾ ਪੁੱਤ, ਕਿਉਂ ਜੰਗਲਾਂ ਵਿਚ ਰੁਲਾਈਆ। ਕੀ ਲੜ ਤੇਰਾ ਗਿਆ ਛੁੱਟ, ਕੰਨੀ ਹੱਥ ਨਾ ਕੋਇ ਵਖਾਈਆ। ਜਗਤ ਦੁਆਰਾ ਮੇਰਾ ਪੁੱਟ, ਚਾਰ ਕੁੰਟ ਫਿਰੀ ਦੁਹਾਈਆ। ਵੇਲੇ ਅੰਤਮ ਗਿਉਂ ਰੁੱਸ, ਤੈਨੂੰ ਲਾਜ ਜ਼ਰਾ ਨਾ ਆਈਆ। ਨੇਤਰ ਖੋਲ੍ਹ ਵੇਖ ਉਠ, ਇਕ ਵਾਰ ਲੈ ਅੰਗੜਾਈਆ। ਜਿਨ੍ਹਾਂ ਪਿਆਇਆ ਹੱਥੀਂ ਅੰਮ੍ਰਿਤ ਘੁੱਟ, ਸੋ ਸੰਗ ਨਾ ਕੋਇ ਵਖਾਈਆ। ਇਕ ਇਕੱਲਾ ਤੇਰਾ ਗੋਬਿੰਦ ਸ਼ੇਰ ਰਿਹਾ ਬੁੱਕ, ਭਬਕ ਤੈਨੂੰ ਰਿਹਾ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਾਚੀ ਸਚ ਸਰਨਾਈਆ।

ਮਾਛੂਵਾੜਾ ਸੋਹਣਾ ਧਾਮ, ਅਵੱਲੜਾ ਇਕ ਸੁਹਾਇੰਦਾ। ਗੋਬਿੰਦ ਸੂਰਾ ਕਰੇ ਆਰਾਮ, ਦੁੱਖ ਸੁੱਖ ਵਿਚ ਬਦਲਾਇੰਦਾ। ਸੇਵਾ ਕਰ ਸਚੀ ਨਿਸ਼ਕਾਮ, ਆਪਣੀ ਆਸ਼ਾ ਨਾ ਕੋਇ ਜਣਾਇੰਦਾ। ਇਕੋ ਨਾਮ ਤੇਰਾ ਭਗਵਾਨ, ਭਗਵਨ ਮੇਰੇ ਮੋਹੇ ਭਾਇੰਦਾ। ਤੇਰਾ ਪ੍ਰੇਮ ਸਚ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਝੁਲਾਇੰਦਾ। ਤੇਰਾ ਚਰਨ ਮੇਰਾ ਮਕਾਨ, ਦੂਜਾ ਮੰਦਰ ਨਾ ਕੋਇ ਵਡਿਆਇੰਦਾ। ਤੇਰਾ ਖੇਲ ਸਦਾ ਮਹਾਨ, ਬੇਅੰਤ ਅੰਤ ਕੋਇ ਨਾ ਪਾਇੰਦਾ। ਨੇਤਰ ਖੋਲ੍ਹ ਵੇਖ ਆਣ, ਤੇਰਾ ਤੇਰਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ।

ਵੇਖ ਸੇਜ ਸੁਹੰਜਣੀ ਰੰਗ, ਗੁਰ ਗੋਬਿੰਦ ਰਿਹਾ ਜਣਾਈਆ। ਸੂਲਾਂ ਸੱਥਰ ਸੇਜ ਪਲੰਘ, ਤੇਰੀ ਖ਼ੁਸ਼ੀਆਂ ਨਾਲ ਹੰਢਾਈਆ। ਤੇਰੇ ਪ੍ਰੇਮ ਦਾ ਇਕ ਅਨੰਦ, ਪੁਰੀ ਅਨੰਦ ਦਿਤੀ ਤਜਾਈਆ। ਗੁਜਰੀ ਮਾਤ ਨਾ ਵੇਖੇ ਚੰਦ, ਤੇਗ਼ ਬਹਾਦਰ ਨਾ ਉੁਂਗਲੀ ਲਾਈਆ। ਤੁਧ ਬਿਨ ਕੋਈ ਨਾ ਪਾਵੇ ਠੰਡ, ਪੁੱਤਰ ਧੀ ਨਾ ਕੋਇ ਵਡਿਆਈਆ। ਇਕੋ ਪਾਈ ਸਚੀ ਗੰਢ, ਗੁਰਮੁਖਾਂ ਸੰਗ ਨਿਭਾਈਆ। ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਤੇਰੇ ਹੱਥ ਵਡਿਆਈਆ। ਵੇਖੀਂ ਕੋਲ ਔਣ ਤੋਂ ਜਾਈਂ ਨਾ ਸੰਗ, ਲੱਜਿਆ

ਲੋਕ ਨਾ ਕੋਇ ਜਣਾਈਆ। ਜੁਗ ਚੌਕੜੀ ਤੂੰ ਕੱਟਣਹਾਰਾ ਪੰਧ, ਬਣੇ ਪਾਂਧੀ ਸਾਚਾ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹੱਥ ਤੇਰੇ ਵਡਿਆਈਆ।

ਮਾਛੂਵਾੜੇ ਚੌਥੀ ਕੂਕ, ਚਾਰ ਕੁੰਟ ਏਕਾ ਵਾਰ ਜਗਾਇੰਦਾ। ਸ੍ਰੀ ਭਗਵਾਨ ਅਬਿਨਾਸ਼ੀ ਕਰਤੇ ਸੁੱਤਾ ਰਹੀਂ ਨਾ ਘੂਕ, ਤੇਰੀ ਅੱਖ ਇਕ ਖੁਲ੍ਹਾਇੰਦਾ। ਉਠ ਵੇਖ ਆਪਣਾ ਪੂਤ, ਤੇਰੇ ਬਿਰਹੋਂ ਅੰਦਰ ਆਪਣਾ ਹਾਲ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਘਰ ਸਾਚੇ ਮੰਗ ਮੰਗਾਇੰਦਾ।

ਮਾਛੂਵਾੜਾ ਸੇਜ ਸੁਹੌਣੀ, ਸੋਹਣੀ ਰੁੱਤ ਸੁਹਾਈਆ। ਜੋ ਕਰੇਂ ਸੋ ਤੈਨੂੰ ਭੌਣੀ, ਪ੍ਰਭ ਤੇਰੇ ਹੱਥ ਵਡਿਆਈਆ। ਗੋਬਿੰਦ ਅੱਗੇ ਤੇਰੀ ਅੜੌਣੀ, ਭੇਵ ਅਭੇਦ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦਰ ਤੇਰੇ ਆਸ ਰਖਾਈਆ।

ਪੰਜਵੀਂ ਵਾਰ ਪੰਚਮ ਨਾਅਰਾ, ਗੋਬਿੰਦ ਇਕ ਲਗਾਇੰਦਾ। ਦੁਸ਼ਟ ਦਮਨ ਕਰ ਸੁੱਤ ਦੁਲਾਰਾ, ਹੇਮ ਕੁੰਟ ਵਕਤ ਸੁਹਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਅੰਤ ਬੇਅੰਤ ਕੋਇ ਨਾ ਪਾਇੰਦਾ। ਤੇਰਾ ਲੇਖਾ ਧੁਰ ਦਰਬਾਰਾ, ਲੋਕਮਾਤ ਨਜ਼ਰ ਕਿਸੇ ਨਾ ਆਇੰਦਾ। ਹੁਕਮੇ ਅੰਦਰ ਖੇਲ ਨਿਆਰਾ, ਹਾਕਮ ਆਪਣੀ ਕਾਰ ਕਮਾਇੰਦਾ। ਹਉਂ ਬਾਲਕ ਸੇਵਕ ਸੇਵਾਦਾਰਾ, ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ।

ਤੇਰੇ ਦਰ ਇਕੋ ਆਸ, ਆਸਾਵੰਤ ਤੇਰੀ ਵਡਿਆਈਆ। ਗੁਰਮੁਖਾਂ ਰਹਾਂ ਸਦਾ ਦਾਸ, ਸਦ ਸਦ ਸੇਵ ਕਮਾਈਆ। ਫੜ ਫੜ ਲਿਆਵਾਂ ਤੇਰੇ ਪਾਸ, ਜਗਤ ਵਿਛੋੜਾ ਪੰਧ ਮੁਕਾਈਆ। ਸੂਲਾਂ ਸੱਥਰ ਸਾਚੀ ਸੇਜ ਤੇਰਾ ਪ੍ਰੇਮ ਭੋਗ ਬਲਾਸ, ਮਿਲਿਆ ਸੁੱਖ ਸਹਿਜ ਸੁਖਦਾਈਆ । ਨੇਤਰ ਰੋਵਣ ਪ੍ਰਿਥਮੀ ਅਕਾਸ਼, ਗਗਨ ਮੰਡਲ ਦੇਣ ਦੁਹਾਈਆ। ਤੇਰਾ ਵੇਖ ਖੇਲ ਤਮਾਸ਼, ਪੀਰ ਪੈਗ਼ੰਬਰ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਡ ਵਡਿਆਈਆ।

ਗੋਬਿੰਦ ਕਹੇ ਵੇਖ ਹਾਲ, ਬੇਪਰਵਾਹ ਆਪ ਜਣਾਇੰਦਾ। ਦੀਨ ਦੁਨੀ ਮੰਨ ਸਵਾਲ, ਦਇਆਵਾਨ ਮੰਗ ਮੰਗਾਇੰਦਾ। ਅਗੰਮ ਅਥਾਹ ਮਾਰ ਛਾਲ, ਬਲ ਇਕੋ ਵੇਖ ਵਖਾਇੰਦਾ। ਨਧਾਨ ਸਵਾਮੀ ਠਾਕਰ ਭਾਲ, ਅਗੋਚਰ ਆਪਣਾ ਭੇਵ ਜਣਾਇੰਦਾ। ਜੁਗ ਚੌਕੜੀ ਅਵੱਲੜੀ ਚਾਲ, ਪੰਜ ਤੱਤ ਖਲੜੀ ਭੇਵ ਨਾ ਆਇੰਦਾ। ਸ਼ਬਦ ਸੁੱਤ ਬਣ ਦਲਾਲ, ਜਗਤ ਵਣਜਾਰਾ ਹੱਟ ਚਲਾਇੰਦਾ। ਖੇਲੇ ਖੇਲ ਕਾਲ ਮਹਾਂਕਾਲ, ਭੇਵ ਅਭੇਦ ਨਾ ਕਿਸੇ ਸਮਝਾਇੰਦਾ। ਤੇਰੇ ਅੱਗੇ ਇਕ ਸਵਾਲ, ਆਸ਼ਾ ਆਪਣੀ ਆਪ ਪਰਗਟਾਇੰਦਾ। ਮੇਰੇ ਗੁਰਮੁਖ ਰਹਿਣ ਮੇਰੇ ਨਾਲ, ਦੂਜੀ ਮੰਗ ਨਾ ਕੋਇ ਮੰਗਾਇੰਦਾ। ਤੇਰੀ ਸੇਵਾ ਦੀ ਸਾਚੀ ਘਾਲ, ਘਾਲ ਆਪਣੀ ਗੁਰਮੁਖਾਂ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚਾ ਵਰ, ਦਰ ਤੇਰੇ ਝੋਲੀ ਡਾਹਿੰਦਾ।

ਮਾਛੂਵਾੜੇ ਝੋਲੀ ਅੱਡ, ਅੱਡਰੀ ਮੰਗ ਮੰਗਾਈਆ। ਬੰਸ ਪਰਵਾਰ ਦਿਤਾ ਛੱਡ, ਛੱਡੀ ਸਰਬ ਲੋਕਾਈਆ। ਦੋ ਜਹਾਨਾਂ ਮੁੱਕੀ ਹੱਦ, ਬ੍ਰਹਿਮੰਡ ਖੰਡ ਨਾ ਕੋਇ ਵਡਿਆਈਆ । ਰਾਗ ਨਾਦ ਨਾ

ਕੋਇ ਸਦ, ਢੋਹਲਾ ਸੋਹਲਾ ਨਾ ਕੋਇ ਗਾਈਆ। ਘੜਨ ਭੰਨਣ ਖੇਲ ਸਮਰਥ, ਅਕਥ ਤੇਰੀ ਵਡਿਆਈਆ। ਭੇਵ ਅਭੇਦ ਆਪਣਾ ਦੱਸ, ਪ੍ਰਭ ਕੀ ਤੇਰੀ ਚਤੁਰਾਈਆ । ਮੈਂ ਗਾਵਾਂ ਤੇਰਾ ਜਸ, ਤੂੰ ਬੈਠਾ ਮੁੱਖ ਲੁਕਾਈਆ। ਮੈਂ ਦਰਸ ਮੰਗਾਂ ਹੱਸ ਹੱਸ, ਤੇਰਾ ਨੈਣ ਰਿਹਾ ਸ਼ਰਮਾਈਆ। ਕੀ ਮੇਰੇ ਉਤੇ ਕੋਈ ਸ਼ੱਕ, ਸ਼ਕਵਾ ਸਾਰਾ ਦੇ ਮਿਟਾਈਆ। ਤੇਰੇ ਕੋਲੋਂ ਮੰਗਣ ਦਾ ਮੈਨੂੰ ਹੱਕ, ਤੂੰ ਪਿਤਾ ਸਾਹਿਬ ਸੁਖਦਾਈਆ। ਆਪਣੀ ਵਰਾਸਤ ਮੇਰੇ ਨਾਮ ਕਰ ਦੇ ਫ਼ੱਕ, ਲੇਖਾ ਇਕੋ ਵਾਰ ਲਿਖਾਈਆ। ਦੋ ਜਹਾਨਾਂ ਅਦਾਲਤ ਕੋਈ ਨਾ ਸਕੇ ਡੱਕ, ਹੁਕਮ ਅਵਰ ਨਾ ਕੋਇ ਜਣਾਈਆ। ਮੇਰਾ ਪੂਰਾ ਕਰ ਦੇ ਘਾਟ, ਘਾਟਾ ਫੇਰ ਰਹੇ ਨਾ ਰਾਈਆ। ਉਠ ਵੇਖ ਮਾਛੂਵਾੜੇ ਵਿਚ ਮੇਰਾ ਕੋਈ ਨਾ ਦਿਸੇ ਸਾਥ, ਪੁਰੀ ਅਨੰਦ ਜੋ ਆਇਆ ਤਜਾਈਆ। ਮੇਰੇ ਖ਼ਾਲੀ ਵੇਖ ਹਾਥ, ਧੰਨ ਦੌਲਤ ਸਰਸੇ ਵਿਚ ਦਬਾਈਆ। ਨਾ ਕੋਈ ਪੱਤਣ ਰਿਹਾ ਘਾਟ, ਬੇੜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਦਿਵਸ ਰਹੀ ਨਾ ਰਾਤ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਚਾਰੋਂ ਕੁੰਟ ਮੇਰਾ ਕਰੇ ਘਾਤ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਐਸ ਵੇਲੇ ਜੇ ਪੁੱਛੇਂ ਨਾ ਵਾਤ, ਤੈਨੂੰ ਪਿਤਾ ਪੁਰਖ ਕੋਇ ਨਾ ਗਾਈਆ। ਤੂੰ ਸਾਹਿਬ ਅਨਾਥਾਂ ਨਾਥ, ਦੀਨਨ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਂਦਿਆਂ ਤੋਟ ਕੋਇ ਨਾ ਆਈਆ।

ਗੋਬਿੰਦ ਸੇਜ ਮਾਛੂਵਾੜ, ਵਾੜੇ ਆਪਣੀ ਮੰਗ ਮੰਗਾਇੰਦਾ। ਵੇਖ ਸੋਹਣਾ ਆਪਣਾ ਲਾੜ, ਲਾੜਾ ਇਕੋ ਨਜ਼ਰੀ ਆਇੰਦਾ। ਆਪਣੀ ਹੱਥੀਂ ਘੋੜੀ ਚਾੜ੍ਹ, ਦੂਜਾ ਸੰਗ ਨਾ ਕੋਇ ਬਣਾਇੰਦਾ। ਆਪਣੇ ਘਰ ਆਪ ਉਤਾਰ, ਮੰਜ਼ਲ ਪੰਧ ਨਾ ਕੋਇ ਵਖਾਇੰਦਾ। ਸਾਚੇ ਦਰ ਕਰ ਪਿਆਰ, ਦਰ ਯਾਰ ਇਕੋ ਨਜ਼ਰੀ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਅੱਗੇ ਕਰਦੇ ਗਏ ਪੁਕਾਰ, ਪਿਛਲੀ ਰੀਤੀ ਮੈਂ ਵੀ ਪੂਰ ਕਰਾਇੰਦਾ। ਜੇ ਨਾ ਮੰਨੇਂ ਸਿਰਜਣਹਾਰ, ਫਿਰ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ।

ਜੇ ਨਾ ਮੰਨੇਂ ਮੇਰੇ ਭਗਵਾਨ, ਗੋਬਿੰਦ ਸਚ ਸਚ ਜਣਾਇੰਦਾ। ਤੇਰੇ ਕੋਲੋਂ ਲੈਣ ਨਹੀਂ ਆਇਆ ਦਾਨ, ਮੰਗਤਾ ਹੋ ਨਾ ਝੋਲੀ ਡਾਹਿੰਦਾ। ਮੇਰਾ ਹੱਕ ਤੈਨੂੰ ਕਰਨਾ ਪਏ ਪਰਵਾਨ, ਕਿਉਂ ਤੂੰ ਪਿਤਾ ਮੇਰਾ ਅਖਵਾਇੰਦਾ । ਬਿਨ ਮੇਰੇ ਤੇਰਾ ਕੋਈ ਨਾ ਰਹੇ ਨਿਸ਼ਾਨ, ਤੇਰਾ ਨਾਮ ਨਾ ਕੋਇ ਧਿਆਇੰਦਾ । ਉਠ ਵੇਖ ਮਾਰ ਧਿਆਨ, ਤੇਰੇ ਸੱਥਰ ਉਤੇ ਸੁੱਤਾ ਨੌਜਵਾਨ, ਕਲਗ਼ੀ ਤੋੜਾ ਨਾ ਸੀਸ ਟਿਕਾਇੰਦਾ। ਖੜਗ ਖੰਡਾ ਨਾ ਕੋਇ ਮਿਆਨ, ਤੀਰ ਕਮਾਨ ਨਾ ਹੱਥ ਉਠਾਇੰਦਾ। ਕਮਚ ਰੱਖੇ ਨਾ ਕੋਇ ਕਿਰਪਾਨ, ਸ਼ਮਸ਼ ਧਾਰ ਨਾ ਕੋਇ ਬੰਧਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਤੇਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦਰ ਤੇਰੇ ਵਾਸਤਾ ਪਾਇੰਦਾ।

ਗੋਬਿੰਦ ਕਹੇ ਵੇਖ ਮੇਰਾ ਕਮਰ ਕਸਾ, ਕਸਰਤ ਆਪਣੀ ਰਿਹਾ ਜਣਾਈਆ। ਜੇ ਰੁਲਦਾ ਤੈਨੂੰ ਚੰਗਾ ਲੱਗੇ ਆਪਣਾ ਬੱਚਾ, ਖ਼ਾਕ ਵਿਚ ਦੇ ਰੁਲਾਈਆ। ਫਿਰ ਗੋਬਿੰਦ ਵਰਗਾ ਹੋਰ ਨਹੀਂ ਢਲਣਾ ਸਚਾ, ਚੰਦ ਨੂਰ ਨਾ ਕੋਇ ਰੁਸ਼ਨਾਈਆ। ਜੇ ਐਸ ਵੇਲੇ ਰਹਿ ਗਿਆ ਗੋਬਿੰਦ ਕੱਚਾ, ਫੇਰ ਤੇਰੀ ਪੱਕੀ ਨਾ ਕਿਸੇ ਕਰਾਈਆ। ਮੈਂ ਤੇਰਾ ਸੁਣਾਵਾਂ ਸਭ ਨੂੰ ਪਤਾ, ਪੁਰਖ ਅਕਾਲ ਪਿਤਾ ਮਾਈਆ। ਦੋ ਜਹਾਨ ਫਿਰਾਂ ਨੱਠਾ, ਦਿਵਸ ਰੈਣ ਪੰਧ ਮੁਕਾਈਆ। ਲੋਕਮਾਤ ਪਾਇਆ ਰੱਟਾ, ਦੀਨ ਮਜ਼੍ਹਬ ਵੇਖ ਵਖਾਈਆ। ਸਭ ਦੀ ਅੱਖੀਂ ਪਾਇਆ ਘੱਟਾ, ਆਪਣਾ ਭੇਵ ਨਾ ਕਿਸੇ ਜਣਾਈਆ। ਤੇਰਾ ਭਾਣਾ ਲੱਗਾ ਅੱਛਾ, ਏਸੇ ਕਰ ਕੇ ਸੱਥਰ ਸੇਜ ਹੰਢਾਈਆ। ਨਾ ਕੋਈ ਪੌਣ ਨਾ ਕੋਈ ਪੱਖਾ, ਅਗਨੀ ਸੰਗ ਨਾ ਕੋਇ ਵਖਾਈਆ।

ਜੇ ਐਸ ਵੇਲੇ ਦੇਵੇਂ ਧੱਕਾ, ਤੇਰਾ ਬੂਟਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਪ੍ਰਭੂ ਤੇਰੇ ਦਰ ਵਡਿਆਈਆ।

ਮਾਛੂਵਾੜੇ ਵੇਖ ਮੇਰੀ ਕਲਗ਼ੀ, ਤੇਰੇ ਚਰਨ ਧਿਆਨ ਲਗਾਇੰਦੀ। ਤੇਰੇ ਦਰ ਦੀ ਸਦਾ ਬਰਦੀ, ਨੇਤਰ ਨੈਣ ਨੈਣ ਸ਼ਰਮਾਇੰਦੀ। ਹੰਝੂਆਂ ਪਾਣੀ ਤੇਰਾ ਭਰਦੀ, ਸੇਵਕ ਆਪਣੀ ਸੇਵ ਕਮਾਇੰਦੀ। ਏਥੇ ਓਥੇ ਤੈਥੋਂ ਡਰਦੀ, ਤੇਰਾ ਨਾਮ ਧਿਆਇੰਦੀ। ਇਕੋ ਤੇਰਾ ਢੋਲਾ ਪੜ੍ਹਦੀ, ਤੂੰ ਮੇਰਾ ਮੈਂ ਤੇਰਾ ਦੂਜਾ ਸੰਗ ਨਾ ਕੋਇ ਹੰਢਾਇੰਦੀ। ਤੇਰੇ ਵਿਛੋੜੇ ਅੰਦਰ ਮਰਦੀ, ਇਕੋ ਇਕ ਆਸ ਤਕਾਇੰਦੀ। ਨਾ ਵੇਖੇ ਗ਼ਰਮੀ ਨਾ ਸਰਦੀ, ਰੁੱਤ ਬਸੰਤ ਨਾ ਕੋਇ ਵਡਿਆਇੰਦੀ। ਤੇਰੇ ਬਿਨਾਂ ਕਿਸੇ ਕੋਲੋਂ ਨਹੀਂ ਡਰਦੀ, ਸੂਲਾਂ ਸੱਥਰ ਪੈ ਪੈ ਖ਼ੁਸ਼ੀ ਮੰਨਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇੰਦੀ।

ਆ ਵੇਖ ਮੇਰੇ ਤਨ ਦਾ ਜਾਮਾ, ਕਲੀ ਕਲੀ ਤੇਰਾ ਨਾਮ ਧਿਆਈਆ। ਨੇੜੇ ਆ ਮੇਰੇ ਭਗਵਾਨਾ, ਕਿਉਂ ਬੈਠਾ ਦੂਰ ਦੁਰਾਡਾ ਆਸਣ ਲਾਈਆ। ਆ ਮੇਰੇ ਸੋਹਣੇ ਰਾਮਾ, ਰਹੀਮ ਤੇਰੀ ਸਰਨਾਈਆ। ਪਰਵਰਦਿਗਾਰ ਸਚ ਅਮਾਮਾ, ਰਹਿਮਤ ਤੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦੂਜਾ ਘਰ ਨਜ਼ਰ ਕੋਇ ਨਾ ਆਈਆ।

ਆ ਵੇਖ ਮੇਰੇ ਪੈਰ ਨੰਗੇ, ਉਚੀ ਚੁੱਕ ਚੁੱਕ ਆਪ ਵਖਾਇੰਦਾ। ਮਾਛੂਵਾੜੇ ਦਾਤੀ ਮੰਗੇ, ਦਾਤਾ ਤੇਰਾ ਸੰਗ ਨਿਭਾਇੰਦਾ। ਜਿੰਨਾਂ ਚਿਰ ਨਾ ਚੁਕੇਂ ਆਪਣੇ ਕੰਧੇ, ਗੋਬਿੰਦ ਆਪਣਾ ਬਲ ਨਾ ਕੋਇ ਰਖਾਇੰਦਾ। ਦੋ ਜਹਾਨ ਦੇ ਛੱਡ ਦੇ ਸਾਰੇ ਧੰਦੇ, ਸਾਚਾ ਰਾਹ ਇਕੋ ਨਜ਼ਰੀ ਆਇੰਦਾ। ਤੇਰਾ ਬੇੜਾ ਤੇਰੇ ਕੰਢੇ, ਤੁਧ ਬਿਨ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਚਰਨ ਧਿਆਨ ਲਗਾਇੰਦਾ।

ਸੂਲਾਂ ਸੇਜ ਪਈ ਰੋ, ਨੇਤਰ ਨੈਣਾਂ ਛਹਿਬਰ ਲਾਈਆ। ਗੋਬਿੰਦ ਸਾਡੇ ਉਤੇ ਰਿਹਾ ਸੌਂ, ਖ਼ੁਸ਼ੀਆਂ ਨਾਲ ਕਰੀ ਵਿਛਾਈਆ। ਜਨਮ ਜਨਮ ਦੇ ਦੁੱਖੜੇ ਦਿਤੇ ਧੋ, ਦਰਦ ਰਹੇ ਨਾ ਰਾਈਆ। ਘਰ ਸਾਡੇ ਕਰੀ ਲੋਅ, ਅੰਧ ਅੰਧੇਰ ਗਵਾਈਆ। ਰੁੱਤ ਵੇਖ ਮਹੀਨਾ ਪੋਹ, ਪਾਰਬ੍ਰਹਮ ਦਏ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਤੇਰੀ ਸਰਨਾਈਆ।

ਡਾਲੀ ਪਤ ਮਾਰਨ ਧਾਹ, ਧਿਆਨ ਇਕ ਲਗਾਈਆ। ਜਗਤ ਦਾ ਵਾਲੀ ਵੇਖੋ ਮਲਾਹ, ਬੈਠਾ ਜੰਗਲ ਡੇਰਾ ਲਾਈਆ। ਸਗਲਾ ਸੰਗ ਕੋਈ ਦਿਸੇ ਨਾ, ਇਕ ਇਕੱਲਾ ਸੋਭਾ ਪਾਈਆ। ਪੁਰਖ ਅਕਾਲ ਰਿਹਾ ਮਨਾ, ਅੰਤਰ ਆਤਮ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਘਰ ਸਚਾ ਇਕੋ ਨਜ਼ਰੀ ਆਈਆ ।

ਸੂਲਾਂ ਸੇਜ ਸੋਹਣਾ ਸਿੰਘਾਸਣ, ਸੁੱਖ ਆਸਣ ਰੂਪ ਵਟਾਈਆ। ਭਾਣਾ ਤੇਰਾ ਪੁਰਖ ਅਬਿਨਾਸ਼ਣ, ਕਰਤੇ ਅਬਿਨਾਸ਼ੀ ਮੋਹੇ ਭਾਈਆ। ਸੇਵਕ ਸੇਵਾ ਕਰੇ ਦਾਸੀ ਦਾਸਨ, ਦਿਵਸ ਰੈਣ ਸੇਵ ਕਮਾਈਆ। ਇਕੋ ਅੰਤਰ ਰੱਖੀ ਆਸਨ, ਆਸਾ ਵੱਡੀ ਵਡ ਸੁਣਾਈਆ। ਗੁਰਮੁਖ ਮੇਰੇ ਰਹਿਣ ਸਾਥਨ, ਦੂਜਾ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।

ਗੁਰਮੁਖਾਂ ਦੇਣਾ ਮੇਰਾ ਸਾਥ, ਤੇਰੇ ਅੱਗੇ ਧਿਆਨ ਲਗਾਇੰਦਾ। ਦੀਨਾਂ ਨਾਥ ਮੇਰੇ ਅਨਾਥ, ਸਾਚਾ ਸੰਗ ਇਕ ਵਖਾਇੰਦਾ। ਸਦਾ ਸਦਾ ਸਦ ਵਸਣਾ ਪਾਸ, ਵਿਛੋੜਾ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਦੇਣਾ ਇਕ ਵਰ, ਦਰ ਤੇਰੇ ਆਸ ਰਖਾਇੰਦਾ।

ਪੁਰਖ ਅਕਾਲ ਗਿਆ ਆ, ਨਜ਼ਰ ਕਿਸੇ ਨਾ ਆਈਆ । ਗੋਬਿੰਦ ਸ਼ਬਦੀ ਲਿਆ ਉਠਾ, ਪੰਜ ਤੱਤ ਸਿਫ਼ਤ ਸਾਲਾਹੀਆ। ਅੰਤਰ ਅੰਤਰ ਭੇਵ ਜਣਾਈਆ। ਸਾਚੀ ਸਿਖਿਆ ਦਏ ਸਮਝਾ, ਲੇਖਾ ਲਿਖਤ ਨਾ ਕੋਇ ਲਿਖਾਈਆ। ਆਪੇ ਬਣੇ ਸਚ ਗਵਾਹ, ਸ਼ਹਾਦਤ ਹੋਰ ਨਾ ਕੋਇ ਰਖਾਈਆ। ਤੇਰੇ ਵਿਛੜੇ ਦਏ ਮਿਲਾ, ਵਿਛੋੜਾ ਕੋਇ ਰਹਿਣ ਨਾ ਪਾਈਆ। ਜੋ ਸਰਸੇ ਅਇਉਂ ਰੁੜ੍ਹਾ, ਤਿਨ੍ਹਾਂ ਦੇਵੇ ਮਾਣ ਵਡਿਆਈਆ। ਜਿਹੜੇ ਚਮਕੌਰ ਅਇਉਂ ਕਟਾ, ਤਿਨ੍ਹਾਂ ਕਟਾਕਸ਼ ਤੀਰ ਦਏ ਲਗਾਈਆ। ਤੇਰਾ ਬੇੜਾ ਦਏ ਤਰਾ, ਮੰਜਧਾਰ ਨਾ ਕੋਇ ਰੁੜ੍ਹਾਈਆ। ਤੇਰਾ ਬੂਟਾ ਦਏ ਲਗਾ, ਫਲ ਅੰਮ੍ਰਿਤ ਇਕ ਵਖਾਈਆ। ਤੇਰਾ ਨਿਸ਼ਾਨਾ ਦਏ ਝੁਲਾ, ਦੋ ਜਹਾਨ ਤੇਰੀ ਸ਼ਰਨਾਈਆ। ਤੇਰਾ ਸਿੰਘਾਸਣ ਦਏ ਵਡਿਆ, ਪ੍ਰਭ ਵੱਡਾ ਵਡ ਵਡਿਆਈਆ। ਤੇਰਾ ਲਹਿਣਾ ਦੇਣਾ ਦਏ ਚੁਕਾ, ਲੇਖਾ ਭੁੱਲ ਕਦੇ ਨਾ ਜਾਈਆ। ਤੇਰਾ ਤੇਰਾ ਤੇਰੀ ਝੋਲੀ ਦੇਵੇ ਪਾ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਰਿਹਾ ਜਣਾਈਆ।

ਗੁਰ ਗੋਬਿੰਦ ਸੁਨੇਹੁੜਾ ਤੇਰਾ ਪੌਣ, ਪਵਣ ਪਾਣੀ ਭੇਵ ਨਾ ਆਇੰਦਾ। ਹਰਿ ਕਾ ਭੇਵ ਜਾਣੇ ਕੌਣ, ਕਵਣ ਗੁਣ ਨਾ ਕੋਇ ਸਮਝਾਇੰਦਾ। ਤੇਰਾ ਸੱਥਰ ਸੋਹਣਾ ਲੱਗੇ ਮੈਨੂੰ ਸੌਣ, ਤੈਨੂੰ ਸੁਤਿਆਂ ਨਾ ਕੋਇ ਉਠਾਇੰਦਾ। ਕੋਟ ਬ੍ਰਹਿਮੰਡ ਤੇਰੇ ਚਾਰੋਂ ਕੁੰਟ ਭੌਣ, ਤੇਰੇ ਚਰਨ ਧਿਆਨ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਜਸ ਗੌਣ, ਨੇਤਰ ਨੈਣ ਸਰਬ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇੜੇ ਆ ਆ ਵੇਖ ਵਖਾਇੰਦਾ।

ਨੇੜੇ ਆ ਕੇ ਪੁਰਖ ਅਕਾਲ ਪਿਆ ਹੱਸ, ਹੰਸ ਮੁੱਖ ਵੱਡੀ ਵਡਿਆਈਆ। ਸੁੱਤ ਦੁਲਾਰੇ ਸੂਲਾਂ ਸੇਜ ਉਤੇ ਸੌਂ ਕੇ ਦੱਸ, ਮੈਂ ਵੇਖਾਂ ਚਾਈਂ ਚਾਈਂਆ। ਤੂੰ ਆਪਣਾ ਖੇੜਾ ਕੀਤਾ ਭੱਠ, ਗੁਰਮੁਖਾਂ ਖੇੜੇ ਰਿਹਾ ਵਸਾਈਆ। ਸਚਖੰਡ ਦੁਆਰਿਉਂ ਆਇਆ ਨੱਠ, ਆਪ ਆਪਣਾ ਪੰਧ ਮੁਕਾਈਆ। ਵੇਖੇ ਤੇਰੀ ਚਰਨੀ ਲੱਗੇ ਫੱਟ, ਨੰਗੀਂ ਪੈਰੀਂ ਸੇਵ ਕਮਾਈਆ । ਜੇ ਅੰਦਰ ਵੜ ਕੇ ਵੇਖਾਂ ਮੈਨੂੰ ਨਜ਼ਰੀ ਆਏ ਮੇਰਾ ਹਟ, ਦੂਜਾ ਮੰਦਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਨਾਈਆ।

ਨੇੜੇ ਆ ਕੇ ਸ੍ਰੀ ਭਗਵਾਨ, ਫੜ ਬਾਹੋਂ ਆਪ ਉਠਾਇੰਦਾ। ਉਠ ਸੁੱਤ ਮੇਰੇ ਨਿਸ਼ਾਨ, ਤੇਰਾ ਨਿਸ਼ਾਨਾ ਇਕ ਝੁਲਾਇੰਦਾ। ਸਦਾ ਸਦਾ ਸਦ ਰਹਾਂ ਨਿਗਾਹਬਾਨ, ਅੱਖ ਅੱਖ ਨਾ ਕੋਇ ਬਦਲਾਇੰਦਾ। ਤੇਰੀ ਬੇਨੰਤੀ ਕਰਾਂ ਪਰਵਾਨ, ਪਰਵਾਨਾ ਆਪਣਾ ਹੱਥ ਫੜਾਇੰਦਾ। ਸਦ ਵੇਖਾਂ ਮਾਰ ਧਿਆਨ, ਧਿਆਨ ਧਿਆਨ ਵਿਚ ਜਣਾਇੰਦਾ। ਤੂੰ ਮੇਰਾ ਮੈਂ ਤੇਰਾ ਰੱਖਾਂ ਮਾਣ, ਸਿਰ ਤੇਰੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸਾਚਾ ਵਰ, ਆਪਣੀ ਆਸ਼ਾ ਆਪ ਜਣਾਇੰਦਾ।

ਗੋਬਿੰਦ ਕਹੇ ਇਹ ਸੋਹਣੀ ਸੇਜ, ਜਿਸ ਮੈਨੂੰ ਦਿਤੀ ਵਡਿਆਈਆ । ਤੇਰੀ ਕਿਰਪਾ ਤੈਨੂੰ ਦਿਤਾ

ਭੇਜ, ਚਲ ਕੇ ਆਇਉਂ ਮੇਰੇ ਮਾਹੀਆ । ਤੇਰਾ ਝੱਲਿਆ ਨਾ ਜਾਵੇ ਤੇਜ, ਤੇਰਾ ਨੂਰ ਤੇਰੀ ਰੁਸ਼ਨਾਈਆ। ਆ ਵੇਖ ਨਾਨਕ ਮੇਰੇ ਹੇਠ ਵਛਾਇਆ ਖੇਸ, ਜੋ ਮੋਢੇ ਫਿਰਦਾ ਰਿਹਾ ਉਠਾਈਆ। ਮੈਨੂੰ ਇਹੋ ਸਚਖੰਡ ਦੇਸ, ਜਿਸ ਘਰ ਪਿਤਾ ਮੇਰਾ ਆਵੇ ਚਾਈਂ ਚਾਈਂਆ । ਔਹ ਵੇਖ ਛੱਡ ਕੇ ਆਵੇ ਵਿਸ਼ਨੂੰ ਬਾਸ਼ਕ ਸੇਜ, ਸਾਂਗੋ ਪਾਂਗ ਨਾ ਕੋਇ ਚਤੁਰਾਈਆ। ਤੇਰਾ ਪ੍ਰੇਮ ਆਪਣੇ ਵਿਚ ਮੈਨੂੰ ਰਿਹਾ ਲਪੇਟ, ਤਿਨਕਾ ਤਿਨਕਾ ਕੋਈ ਦੁੱਖ ਨਾ ਦੇਵੇ ਰਾਈਆ। ਤੂੰ ਮੇਰੇ ਨਾਲ ਕੀਤਾ ਨੇਮ, ਪ੍ਰੇਮ ਪਿਆਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਬੈਠਾ ਡੇਰਾ ਲਾਈਆ।

ਗੋਬਿੰਦ ਤੇਰੀ ਸੇਜ ਸੋਹਣਾ ਰੰਗ, ਰੰਗ ਇਕੋ ਨਜ਼ਰੀ ਆਇੰਦਾ। ਨਾ ਕੋਈ ਨੀਲੇ ਕਸਾਇਆ ਤੰਗ, ਸੋਲਾਂ ਕਲੀਆਂ ਸਿੰਘਾਸਣ ਨਾ ਕੋਇ ਸੁਹਾਇੰਦਾ। ਨਾ ਕੋਈ ਖੰਡਾ ਤੀਰ ਤਲਵਾਰ ਨਾ ਜੰਗ, ਛੱਤਰੂ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਦੱਸੇ ਪੁਰੀ ਅਨੰਦ, ਕੇਸ ਗੜ੍ਹ ਰੁੱਤ ਨਾ ਕੋਇ ਸੁਹਾਇੰਦਾ। ਨਾ ਕੋਈ ਕਰੇ ਜਗਤ ਵੰਡ, ਜਗਤ ਲੋਹਾਰ ਨਾ ਕੋਇ ਦ੍ਰਿੜਾਇੰਦਾ। ਇਹ ਸੇਜ ਸੋਹਣੀ ਜਿਸ ਉਤੇ ਸੌਂ ਕੇ ਇਕੋ ਪੁਰਖ ਅਕਾਲ ਦੀ ਮੰਗੀ ਮੰਗ, ਦੂਜੀ ਆਸ ਨਾ ਕੋਇ ਮਿਲਾਇੰਦਾ। ਤੇਰਾ ਕੱਟ ਕੇ ਆਇਆ ਪੰਧ, ਪਾਂਧੀ ਆਪਣਾ ਫੇਰਾ ਪਾਇੰਦਾ। ਗੋਬਿੰਦ ਉਠ ਕੇ ਗਾ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਤੇਰਾ ਭਾਰ ਆਪਣੇ ਸਿਰ ਤੇ ਚੁੱਕਾਂ ਪੰਡ, ਹੌਲਾ ਤੇਰਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕੋ ਵਾਰ ਜਣਾਇੰਦਾ।

ਸਾਚੇ ਸੁੱਤ ਸਚ ਸਮਝਾਵਾਂਗਾ। ਵਸਤ ਅਮੋਲਕ ਝੋਲੀ ਪਾਵਾਂਗਾ । ਕਾਇਆ ਗੋਲਕ ਇਕ ਰਖਾਵਾਂਗਾ। ਪੰਜ ਤੱਤ ਢੋਲਕ ਨਾ ਕੋਇ ਵਜਾਵਾਂਗਾ। ਅਡੋਲਤ ਆਪਣੀ ਕਾਰ ਕਮਾਵਾਂਗਾ। ਅਨਬੋਲਤ ਧਾਰ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ।

ਸਾਚੀ ਸਿਖਿਆ ਸਚ ਦ੍ਰਿੜਾਵਾਂਗਾ। ਭੇਵ ਅਭੇਦ ਆਪ ਖੁਲ੍ਹਾਵਾਂਗਾ। ਕਲ ਕਲਕੀ ਫੇਰਾ ਪਾਵਾਂਗਾ। ਨੇਹਕਲੰਕ ਆਪ ਅਖਵਾਵਾਂਗਾ। ਤੇਰਾ ਬੰਕ ਦੁਆਰ ਸੁਹਾਵਾਂਗਾ। ਸਾਚੇ ਮੰਦਰ ਡੇਰਾ ਲਾਵਾਂਗਾ। ਜਗਤ ਨੇਤਰ ਨਜ਼ਰ ਨਾ ਆਵਾਂਗਾ। ਰੁੱਤ ਚੇਤਰ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਚੀ ਵੇਲ ਵਧਾਵਾਂਗਾ।

ਸਚ ਸਾਚੀ ਵੇਲ ਵਧਾਵਾਂਗਾ। ਅਵੱਲੜਾ ਖੇਲ ਕਰਾਵਾਂਗਾ। ਇਕ ਇਕੱਲੜਾ ਫੇਰਾ ਪਾਵਾਂਗਾ। ਗੋਬਿੰਦ ਤੇਰਾ ਪਲੜਾ ਆਪਣੇ ਨਾਲ ਬੰਨ੍ਹਾਵਾਂਗਾ। ਰਾਹ ਸੁਲੱਖਣਾ ਇਕ ਚਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਇਕ ਵਖਾਵਾਂਗਾ ।

ਸਾਚਾ ਖੇਲ ਇਕ ਵਖਾਵਾਂਗਾ। ਲੋਕਮਾਤ ਅੰਤਮ ਆਵਾਂਗਾ। ਨੇਹਕਲੰਕ ਡੰਕ ਵਜਾਵਾਂਗਾ। ਰਾਉ ਰੰਕ ਸਰਬ ਉਠਾਵਾਂਗਾ। ਦੁਆਰ ਬੰਕ ਇਕ ਸੁਹਾਵਾਂਗਾ। ਸੰਬਲ ਆਪਣਾ ਨਗਰ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ।

ਸਾਚੀ ਕਰਨੀ ਕਰ ਵਖਾਵਾਂਗਾ। ਕਲ ਅੰਤਮ ਫੇਰਾ ਪਾਵਾਂਗਾ। ਤੇਰਾ ਨਗਰ ਇਕ ਵਸਾਵਾਂਗਾ। ਤੇਰੀ ਪਿਛਲੀ ਸੱਧਰ ਪੂਰ ਕਰਾਵਾਂਗਾ। ਤੇਰਾ ਨਾਉਂ ਬਦਲ, ਬਦਲਾ ਸਰਬ ਚੁਕਾਵਾਂਗਾ । ਇਹ ਕਰਾਂ ਸਚਾ ਅਦਲ, ਅਦਾਲਤ ਇਕੋ ਇਕ ਵਖਾਵਾਂਗਾ। ਕੋਈ ਤਲਵਾਰ ਤੈਨੂੰ ਨਾ ਕਰੇ ਕਤਲ, ਕਾਤਲ ਮਕਤੂਲ ਦੋਵੇਂ ਰੂਪ ਵਟਾਵਾਂਗਾ। ਜੇ ਕੋਈ ਤੇਰੇ ਆਵੇ ਪੱਤਣ, ਫੜ ਬਾਹੋਂ ਪਾਰ ਕਰਾਵਾਂਗਾ। ਤੂੰ ਮੇਰੇ ਪਿਛੇ ਛੱਡਿਆ ਵਤਨ, ਮੈਂ ਤੇਰਾ ਵਤਨ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਸੋਹਣੀ ਸੇਜ ਹੰਢਾਵਾਂਗਾ।

ਤੇਰੀ ਸੋਹਣੀ ਸੇਜ ਹੰਢਾਵਾਂਗਾ। ਗੋਬਿੰਦ ਤੈਨੂੰ ਸੰਗ ਰਖਾਵਾਂਗਾ । ਤੇਰੀ ਮੰਗ ਪੂਰ ਕਰਾਵਾਂਗਾ। ਤੇਰੇ ਗੁਰਮੁਖ ਚੰਦ ਚਮਕਾਵਾਂਗਾ। ਘਰ ਸਚ ਅਨੰਦ ਵਖਾਵਾਂਗਾ। ਪਿਛਲੀ ਟੁੱਟੀ ਗੰਢ, ਤੋੜ ਨਿਭਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਜਣਾਵਾਂਗਾ। ਸਾਚੀ ਕਰਨੀ ਆਪ ਕਰਾਵਾਂਗਾ। ਤੇਰੇ ਵਿਛੜੇ ਮੇਲ ਮਿਲਾਵਾਂਗਾ। ਅਨਡਿਠੜੇ ਨਾਲ ਰਲਾਵਾਂਗਾ। ਮਿਠੜੇ ਮਿਠੜੇ ਬੋਲ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਜਣਾਵਾਂਗਾ।

ਗੋਬਿੰਦ ਹੋ ਸਵਾਧਾਨ, ਸਾਹਿਬ ਅੱਗੇ ਸੀਸ ਝੁਕਾਇੰਦਾ। ਤੇਰਾ ਹੁਕਮ ਮੋਹੇ ਪਰਵਾਨ, ਪਰਵਾਨਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਵੇਖੀਂ ਆਣ, ਏਹੋ ਭਾਣਾ ਮੋਹੇ ਭਾਇੰਦਾ। ਤੂੰ ਭੁੱਲ ਨਾ ਜਾਈਂ ਬਾਲ ਅਞਾਣ, ਬਾਲਕ ਤੇਰੇ ਅੱਗੇ ਝੋਲੀ ਡਾਹਿੰਦਾ। ਪੁਰਖ ਅਕਾਲ ਹੋ ਦਿਆਲ, ਮਿਹਰਵਾਨ ਹੁਕਮ ਸੁਣਾਇੰਦਾ। ਤੂੰ ਮੇਰਾ ਸਚਾ ਲਾਲ, ਹਉਂ ਲਾਲਨ ਰੰਗ ਰੰਗਾਇੰਦਾ। ਤੈਨੂੰ ਕਰਾਂ ਅੰਤ ਦਲਾਲ, ਸਚ ਦਲਾਲੀ ਆਪ ਸਮਝਾਇੰਦਾ। ਗੁਰਮੁਖ ਸੱਜਣ ਸਚੇ ਭਾਲ, ਦਰ ਤੇਰੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਚੁਕਾਇੰਦਾ।

ਜਿਸ ਵਿਛੋੜਿਆ ਸੋਈ ਮੇਲੇ, ਮੇਲਣਹਾਰ ਅਖਵਾਇੰਦਾ। ਗੁਰੂ ਨਾਲੋਂ ਵੱਡੇ ਹੋਏ ਚੇਲੇ, ਜਿਨ੍ਹਾਂ ਪਿਛੇ ਆਪਣੀ ਸੇਵ ਕਮਾਇੰਦਾ। ਪੁਰਖ ਅਕਾਲ ਦੇ ਸੱਜਣ ਸੁਹੇਲੇ, ਸਾਹਿਬ ਸਤਿਗੁਰ ਰੰਗ ਰੰਗਾਇੰਦਾ। ਲੋਕਮਾਤ ਵਿਚ ਕੱਠੇ ਹੋ ਗਏ ਹੋ ਕੇ ਵੇਹਲੇ, ਵੇਲਾ ਇਕੋ ਇਕ ਜਣਾਇੰਦਾ। ਖ਼ਾਲੀ ਹੱਥੀਂ ਨਾ ਕੋਈ ਪੱਲੇ ਪੈਸੇ ਧੇਲੇ, ਜਗਤ ਮਾਇਆ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਮੂਲ ਚੁਕਾਇੰਦਾ।

ਸਰਸੇ ਵਾਲਿਓ ਸੁਣ ਲਓ ਮੀਤ, ਮਿੱਤਰ ਪਿਆਰਾ ਆਪ ਜਣਾਈਆ । ਤੁਸਾਂ ਨਾ ਛੱਡੀ ਆਪਣੀ ਰੀਤ, ਰੀਤੀਵਾਨ ਹੋਏ ਸਹਾਈਆ। ਪੁਰਖ ਅਕਾਲ ਦਾ ਗੌਣਾ ਗੀਤ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਸਾਹਿਬ ਇਕੋ ਵਸੇ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਜਿਹੜਾ ਮਾਛੂਵਾੜੇ ਸੁੱਤਾ ਠੀਕ, ਸੋ ਤੁਹਾਡੇ ਸਾਹਮਣੇ ਤੁਹਾਡਾ ਸੱਥਰ ਰਿਹਾ ਹੰਢਾਈਆ। ਪਿਛਲੀ ਭੁੱਲ ਨਹੀਂ ਗਿਆ ਪ੍ਰੀਤ, ਅੱਗੇ ਪ੍ਰੀਤੀ ਹੋਰ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਗੜ੍ਹੀ ਵੇਖ ਵੇਖ ਚਮਕੌਰ, ਚਮਕ ਆਪਣੀ ਆਪ ਜਣਾਇੰਦਾ। ਇਹ ਗੋਬਿੰਦ ਇਹ ਨਹੀਂ ਜੇ ਹੋਰ, ਹੋਕਾ ਦੇ ਦੇ ਆਪ ਸਮਝਾਇੰਦਾ। ਅੰਦਰ ਵੜ ਕੇ ਵੇਖੋ ਕਰ ਕੇ ਗ਼ੌਰ, ਗਹਿਰ ਗੰਭੀਰ ਨਜ਼ਰੀ

ਆਇੰਦਾ। ਜਿਸ ਦੇ ਕੋਲੋਂ ਅੰਮ੍ਰਿਤ ਛਕੀ ਪੌਹਲ, ਸੋ ਅੰਤਰ ਆਤਮ ਅੰਮ੍ਰਿਤ ਆਤਮ ਜਾਮ ਪਿਆਇੰਦਾ। ਤੁਹਾਡਾ ਕਰੇ ਭਾਰ ਹੌਲ, ਸਿਰ ਆਪਣੇ ਭਾਰ ਉਠਾਇੰਦਾ। ਮਾਛੂਵਾੜੇ ਕੀਤਾ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਵੇਖੋ ਹੱਸੇ ਧਰਨੀ ਧਰਤ ਧੌਲ, ਧਵਲ ਆਪਣਾ ਰੰਗ ਰੰਗਾਇੰਦਾ। ਗੁਰਮੁਖਾਂ ਵਸਿਆ ਸਾਹਿਬ ਕੋਲ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਇੰਦਾ।

ਸੇਜ ਕਹੇ ਮੇਰੀ ਸੋਹੀ ਰੁੱਤ, ਰੁੱਤੜੀ ਫੇਰ ਮਹਿਕਾਈਆ। ਮੇਰਾ ਹਾਲ ਲਿਆ ਪੁੱਛ, ਪਿਛਲੀ ਯਾਦ ਚੇਤੇ ਰਿਹਾ ਕਰਾਈਆ। ਜਿਸ ਦੇ ਵਿਛੋੜੇ ਵਿਚ ਗਰਮੀਆਂ ਸਰਦੀਆਂ ਰਹੀ ਸੁੱਕ, ਆਪਣਾ ਤਨ ਰਹੀ ਜਲਾਈਆ। ਸੋ ਸਤਿਗੁਰ ਸਾਹਿਬ ਪਿਆ ਉਠ, ਮਿਹਰਵਾਨ ਦਏ ਵਡਿਆਈਆ। ਕੱਖਾਂ ਕੰਡਿਆਂ ਉਤੇ ਗਿਆ ਤੁਠ, ਦੀਨਨ ਦੀਨਨ ਦਇਆ ਕਮਾਈਆ। ਭਗਤ ਦੁਆਰ ਦੋ ਹੱਥਾਂ ਨਾਲ ਗੰਢ ਦਿਤੀ ਘੁੱਟ, ਸੂਲਾਂ ਸੱਥਰ ਨਿਸ਼ਾਨੀਆਂ ਰਿਹਾ ਵਖਾਈਆ। ਏਸੇ ਕਰ ਕੇ ਇਹ ਕਾਹੀ ਬੂਟੇ ਲਏ ਪੁੱਟ, ਰਾਤੀ ਗੁਰਮੁਖਾਂ ਹੋਇਆ ਸਹਾਈਆ। ਆਪਣੀ ਪੈਰੀਂ ਨਾ ਪਾਏ ਜੋੜਾ ਜੁਤ, ਨੰਗੀ ਪੈਰੀਂ ਸੇਵ ਕਮਾਈਆ। ਜਿਸ ਪੁਰਖ ਅਕਾਲ ਦਾ ਬਦਲਿਆ ਰੁਖ਼, ਸੋ ਤੁਹਾਡਾ ਰੁਖ਼ ਦੇਵੇ ਬਦਲਾਈਆ। ਸੁੱਖਾਂ ਸੁਖ ਕੇ ਲਏ ਗੁਰਮੁਖ ਪੁੱਤ, ਆਪਣੇ ਪੁੱਤ ਭੇਟ ਚੜ੍ਹਾਈਆ। ਛਾਤੀ ਨਾਲ ਲਾਵੇ ਘੁੱਟ, ਪਿਛੇ ਫੇਰ ਨਾ ਕੋਇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਸੇਜ ਦਏ ਵਡਿਆਈਆ।

ਸੇਜ ਕਹੇ ਸੁਣੋ ਮੇਰੇ ਭਾਈ, ਹਰਿ ਭੇਵ ਅਭੇਦ ਜਣਾਇੰਦਾ। ਰਲ ਮਿਲ ਸਾਰੇ ਦਿਓ ਗਵਾਹੀ, ਸਾਹਿਬ ਸਤਿਗੁਰ ਸੋਭਾ ਪਾਇੰਦਾ। ਦੂਰ ਨੇੜੇ ਕੱਠੇ ਕੀਤੇ ਥਾਉਂ ਥਾਈਂ, ਬਚਿਆ ਕੋਈ ਰਹਿਣ ਨਾ ਪਾਇੰਦਾ। ਮੱਘਰ ਮਹੀਨੇ ਕਰੀ ਕੁੜਮਾਈ, ਅੰਤਮ ਆਪਣਾ ਸਗਨ ਵਖਾਇੰਦਾ। ਪੂਰਬ ਜਨਮ ਦੀ ਸਭ ਦੀ ਧੋਤੀ ਸ਼ਾਹੀ, ਕਾਲਾ ਲੇਖ ਨਜ਼ਰ ਕਿਸੇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਇੰਦਾ।

ਸੇਜ ਕਹੇ ਮੇਰਾ ਸਾਚਾ ਤਿਨਕਾ, ਤਿਲ ਫੁਲ ਮੇਰੀ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਪ੍ਰਭ ਦੇ ਕੋਲੋਂ ਨਿੱਕਾ ਕਿਣਕਾ, ਤੇਰੇ ਉਤੇ ਪ੍ਰਭ ਜੂ ਬੈਠਾ ਡੇਰਾ ਲਾਈਆ। ਵੇਖੋ ਖੇਲ ਹਰਿ ਸਚੇ ਪਿਰ ਕਾ, ਪ੍ਰੀਤੀ ਇਕੋ ਇਕ ਸਮਝਾਈਆ। ਇਹ ਲੇਖਾ ਗੁਰਸਿਖੋ ਚਿਰ ਦਾ, ਪੂਰਬ ਲਹਿਣਾ ਝੋਲੀ ਪਾਈਆ। ਜੁਗ ਜੁਗ ਗੇੜਾ ਸਦਾ ਗਿੜਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਸ੍ਰੀ ਭਗਵਾਨ ਭਗਤਾਂ ਪਿਛੇ ਫਿਰਦਾ, ਬਣ ਸੇਵਕ ਸੇਵ ਕਮਾਈਆ। ਸਭ ਦੇ ਅੰਦਰ ਝਿਰਨਾ ਝਿਰਦਾ, ਬੂੰਦ ਰਿਸਕ ਰਿਸਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਨੈਣਾਂ ਦਏ ਵਖਾਈਆ।

ਗੋਬਿੰਦ ਵੇਖ ਨੈਣ, ਹਰਿ ਨੇਤਰ ਆਪ ਜਣਾਇੰਦਾ। ਗੁਰਮੁਖ ਤੇਰੇ ਸੱਜਣ ਸੈਣ, ਤੇਰਾ ਸੰਗ ਨਿਭਾਇੰਦਾ। ਹਰਿ ਸੰਗਤ ਨਾਤਾ ਭਾਈ ਭੈਣ, ਪੁਰਖ ਬਿਧਾਤਾ ਜੋੜ ਜੁੜਾਇੰਦਾ। ਪਿਛਲਾ ਚੁਕਿਆ ਲਹਿਣ ਦੇਣ, ਅੱਗੇ ਲੇਖਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ।

ਸੇਜ ਕਹੇ ਮੇਰੀ ਆਸਾ ਪੂਰ, ਪ੍ਰਭ ਪੂਰਨ ਦਇਆ ਕਮਾਈਆ। ਹਾਜ਼ਰ ਹੋਇਆ ਹਾਜ਼ਰ ਹਜ਼ੂਰ, ਹਰਿ ਜੂ ਆਪਣਾ ਫੇਰਾ ਪਾਈਆ। ਜੋਤੀ ਚਮਕੇ ਇਕੋ ਨੂਰ, ਨੂਰ ਨੂਰ ਰੁਸ਼ਨਾਈਆ। ਹਰਿ ਸੰਗਤ ਬੇੜਾ ਭਰਿਆ ਪੂਰ, ਪ੍ਰਭ ਆਪਣੇ ਕੰਧ ਉਠਾਈਆ। ਨਾ ਕੋਈ ਨੇੜਾ ਨਾ ਕੋਈ ਦੂਰ, ਦੂਰ ਦੁਰਾਡੇ

ਲਏ ਤਰਾਈਆ। ਨਾਤਾ ਤੁਟੇ ਕੂੜੋ ਕੂੜ, ਸਚ ਸੁੱਚ ਮਿਲੇ ਵਡਿਆਈਆ। ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਥਾਈਂਆ। ਬਖ਼ਸ਼ਣਹਾਰ ਸਦਾ ਕਸੂਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੁਹਾਡੇ ਵਿਛੋੜੇ ਵਿਚ ਗੋਬਿੰਦ ਹੋਇਆ ਰਿਹਾ ਮਜ਼ਬੂਰ, ਹੁਕਮੇ ਅੰਦਰ ਆਪਣਾ ਆਪ ਛੁਪਾਈਆ। ਵੇਖੋ ਅੰਤ ਮਿਲਿਆ ਆਪ ਜ਼ਰੂਰ, ਜ਼ਰੂਰਤ ਸਭ ਦੀ ਪੂਰ ਵਖਾਈਆ। ਢੱਯਾ ਵਿਛੋੜਾ ਮੁਆਫ਼ ਕਰੋ ਕਸੂਰ, ਦੋਏ ਜੋੜ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਜ ਇਕ ਹੰਢਾਈਆ।

ਸਾਚੀ ਸੇਜ ਹੰਢਾਈ ਨਾਲ, ਹੰਡੋਲਾ ਇਕ ਵਖਾਇੰਦਾ। ਗੋਬਿੰਦ ਮਿਲਿਆ ਦੀਨ ਦਿਆਲ, ਦਇਆਵਾਨ ਵੇਸ ਵਟਾਇੰਦਾ। ਜੁਗ ਚੌਕੜੀ ਜਿਸ ਨੂੰ ਰਹੇ ਭਾਲ, ਭਾਲਿਆਂ ਹੱਥ ਕਿਸੇ ਨਾ ਆਇੰਦਾ। ਜਿਸ ਦਾ ਰੂਪ ਸਕੇ ਨਾ ਕੋਇ ਵਖਾਲ, ਰੰਗ ਨਜ਼ਰ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸੋਹਣੀ ਸੇਜ ਹੰਢਾਇੰਦਾ।

ਸੋਹਣੀ ਸੇਜ ਸੰਗਤ ਪਿਆਰ, ਦੋ ਜਹਾਨਾਂ ਹੱਥ ਕਿਸੇ ਨਾ ਆਈਆ । ਔਹ ਵੇਖੋ ਗੁਰ ਅਵਤਾਰ, ਸਾਰੇ ਬੈਠੇ ਧਿਆਨ ਲਗਾਈਆ। ਦੋਏ ਜੋੜ ਕਰਨ ਨਿਮਸਕਾਰ, ਵਾਹ ਵਾ ਤੇਰੀ ਵਡ ਵਡਿਆਈਆ। ਸਾਚਾ ਖੇਲ ਕਰੇ ਕਰਤਾਰ, ਕਰਤਾ ਪੁਰਖ ਤੇਰੀ ਸਰਨਾਈਆ। ਨਾ ਕੋਈ ਮੰਦਰ ਨਾ ਦੁਆਰ, ਛੱਪਰ ਛੰਨ ਨਾ ਕੋਇ ਛੁਹਾਈਆ। ਹਰਿ ਸੰਗਤ ਲੱਗਾ ਸਚ ਦਰਬਾਰ, ਦਰਗਹਿ ਸਾਚੀ ਵੱਜੇ ਵਧਾਈਆ। ਚੌਥੇ ਯੁਗ ਦਾ ਉਤਰਿਆ ਭਾਰ, ਨੌਂ ਸੌ ਚੁਰਾਨਵੇਂ ਚੌਕੜੀ ਯੁਗ ਢੇਰੀ ਢਾਹੀਆ । ਗੋਬਿੰਦ ਹੁਣ ਬਣਿਆ ਪੁੱਤ ਪੁਰਖ ਅਕਾਲ, ਗੁਜਰੀ ਦਿਸੇ ਨਾ ਕੋਈ ਮਾਈਆ। ਰਾਤੀਂ ਸੁੱਤਿਆਂ ਸਭ ਦੀ ਸੁਰਤ ਰਿਹਾ ਸੰਭਾਲ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਗੁਰਸਿਖੋ ਆਪਣੀ ਸੇਜਾ ਉਤੇ ਲਓ ਸੁਆਲ, ਸੌਂਦਿਆਂ ਦੁੱਖ ਨਾ ਕੋਇ ਮਨਾਈਆ। ਨਾ ਸ਼ਾਹ ਤੇ ਨਾ ਕੰਗਾਲ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਗੁਰਸਿਖੋ ਤੁਹਾਡੇ ਚਰਨਾਂ ਦੀ ਸਚੀ ਧਰਮਸਾਲ, ਧਰਮ ਦੁਆਰਾ ਦਏ ਬਣਾਈਆ। ਗੋਬਿੰਦ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਸੇਜ ਇਕ ਸੁਹਾਈਆ।

ਸੇਜ ਕਹੇ ਮੈਂ ਸਾਹਿਬ ਪਿਆਰੀ, ਮੇਰੇ ਵਿਚ ਵੱਡੀ ਵਡਿਆਈਆ। ਬਿਨਾਂ ਗੋਬਿੰਦ ਰਹੀ ਕੁਵਾਰੀ, ਮੇਰੇ ਉਤੇ ਚਰਨ ਨਾ ਕੋਇ ਟਿਕਾਈਆ। ਮੇਰਾ ਨੈਣ ਨਾ ਕੋਇ ਸ਼ਿੰਗਾਰੀ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਮਹਿੰਦੀ ਰੰਗਲੀ ਨਾ ਕੋਇ ਵਿਚਾਰੀ, ਕੱਜਲ ਧਾਰ ਨਾ ਕੋਇ ਬੰਧਾਈਆ। ਉਠ ਉਠ ਤੱਕਦੀ ਰਹੀ ਚਾਰ ਕੁੰਟ ਵਿਚਾਰੀ, ਕਵਣ ਵੇਲੇ ਮੇਰਾ ਆਵੇ ਸਚਾ ਮਾਹੀਆ। ਮਾਛੂਵਾੜੇ ਮੈਨੂੰ ਦੇ ਕੇ ਪਛਾੜੀ, ਮੁੜ ਕੇ ਮੁਖ ਨਾ ਫੇਰ ਭੁਆਈਆ। ਮੈਂ ਕੱਢਦੀ ਰਹੀ ਹਾੜੀ, ਗੱਲ ਆਪਣੇ ਪੱਲੂ ਪਾਈਆ। ਗੋਬਿੰਦ ਤੇਰੀ ਪੁਰਖ ਅਕਾਲ ਨਾਲ ਯਾਰੀ, ਮੈਂ ਯਾਰੀ ਤੇਰੇ ਚਰਨਾਂ ਨਾਲ ਲਗਾਈਆ। ਤੇਰੀ ਧੂੜ ਮੇਰਾ ਸ਼ਿੰਗਾਰੀ, ਮੇਰੇ ਮਸਤਕ ਮਿਲੇ ਵਡਿਆਈਆ। ਮੇਰੇ ਨੇਤਰ ਤੱਕ ਥੱਕ ਥੱਕ ਗਏ ਹਾਰੀ, ਤੇਰੀ ਨਜ਼ਰ ਮਿਹਰ ਮਿਹਰਵਾਨ ਨਾ ਕੋਇ ਉਠਾਈਆ। ਧੰਨ ਭਾਗ ਹਰਿ ਸੰਗਤ ਜਿਨ ਮੇਰੀ ਸੁਣੀ ਪੁਕਾਰੀ, ਮੇਰਾ ਦੁੱਖੜਾ ਲਿਆ ਵੰਡਾਈਆ। ਇਹ ਸੇਜ ਜਗਤ ਸ਼ਿੰਗਾਰੀ, ਚਾਰੋਂ ਕੁੰਟ ਵੇਖਣ ਚਾਈਂ ਚਾਈਂਆ। ਕਵਣ ਵੇਲਾ ਆਏ ਮੇਰਾ ਸੱਜਣ ਮੀਤ ਮੁਰਾਰੀ, ਬੇਪਰਵਾਹ ਬੇਪਰਵਾਹੀਆ। ਉਤੇ ਸਵੇਂ ਪੈਰ ਪਸਾਰੀ, ਚਰਨ ਪੁਰਖ ਅਕਾਲ ਵਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ।

ਸੇਜ ਕਹੇ ਹਰਿ ਸੰਗਤ ਤੇਰਾ ਜਸ, ਮੇਰਾ ਤਿਨਕਾ ਤਿਨਕਾ ਰਿਹਾ ਗਾਈਆ। ਤੁਹਾਡੇ ਅੰਦਰ ਪ੍ਰਭ ਮੇਰਾ ਗਿਆ ਫਸ, ਬਾਹਰ ਨੱਠ ਕਿਤੇ ਨਾ ਜਾਈਆ। ਮੇਰੇ ਉਤੇ ਬਹੇ ਸਜ, ਆਪਣਾ ਆਸਣ ਲਾਈਆ। ਕੋਝੀ ਕਮਲੀ ਦਾ ਪਰਦਾ ਲਏ ਕੱਜ, ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।

ਹਰਿ ਸੰਗਤ ਸੇਜ ਸਾਚੀ ਜ਼ਰੀ, ਜ਼ਰਾ ਜ਼ਰਾ ਰਿਹਾ ਜਸ ਗਾਈਆ। ਹਰਿ ਸੰਗਤ ਜਿਸ ਨੇ ਕੀਤੀ ਬਰੀ, ਬੰਦੀਖ਼ਾਨਾ ਦਿਤਾ ਤੁੜਾਈਆ। ਹਰਿ ਸੰਗਤ ਵਿਚ ਦਿਸੇ ਨਾ ਕੋਇ ਸ਼ਰਈ, ਸ਼ਰੀਅਤ ਰੂਪ ਨਾ ਕੋਇ ਵਟਾਈਆ। ਸਭ ਦਾ ਇਕੋ ਦਾਤਾ ਹਰੀ, ਹਰ ਘਟ ਬੈਠਾ ਡੇਰਾ ਲਾਈਆ। ਗੋਬਿੰਦ ਬਾਂਹ ਗੁਰਸਿਖਾਂ ਫੜੀ, ਅੱਗੇ ਲਏ ਨਾ ਕੋਇ ਛੁਡਾਈਆ। ਵੀਹ ਸੌ ਵੀਹ ਦੀ ਸਾਚੀ ਘੜੀ, ਘੜੀ ਸੁਲੱਖਣੀ ਲੇਖੇ ਲਾਈਆ। ਸਰਸੇ ਚਮਕੌਰ ਦੀ ਸਾਚੀ ਲੜੀ, ਪ੍ਰੇਮ ਡੋਰੀ ਤੰਦ ਬੰਧਾਈਆ। ਆਪਣੀ ਕਿਰਪਾ ਆਪੇ ਕਰੀ, ਪੂਰਬ ਲੇਖਾ ਰਿਹਾ ਚੁਕਾਈਆ । ਗੁਰਸਿਖ ਆਤਮ ਨਾ ਜਨਮੇ ਨਾ ਕਦੇ ਮਰੀ, ਸਤਿਗੁਰ ਆਪਣੇ ਸੰਗ ਰਖਾਈਆ। ਸਚ ਮਹੱਲੇ ਸਾਚੇ ਚੜ੍ਹੀ, ਘਰ ਸਾਚੇ ਸੋਭਾ ਪਾਈਆ। ਨਾ ਭੈ ਨਾ ਕੋਇ ਡਰੀ, ਭਿਆਨਕ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਜਾ ਦਏ ਵਡਿਆਈਆ ।

ਹਰਿ ਸੰਗਤ ਸੇਜ ਸਭ ਨੂੰ ਦੇਵੇ ਗੰਢ, ਭਾਜੀ ਨਾਮ ਵਰਤਾਈਆ । ਹਰਿ ਸੰਗਤ ਪਾਈ ਮੈਨੂੰ ਠੰਡ, ਮੇਰੀ ਠੰਡ ਹਰਿ ਸੰਗਤ ਵਿਚ ਸਮਾਈਆ । ਮੇਰੇ ਗੋਬਿੰਦ ਮੈਨੂੰ ਹੋਣ ਨਾ ਦਿਤਾ ਰੰਡ, ਮੇਰਾ ਰੰਡੇਪਾ ਦਿਤਾ ਕਟਾਈਆ । ਹਰਿ ਸੰਗਤ ਵਿਚ ਓਹੋ ਚੰਦ, ਪੁਰਖ ਅਕਾਲ ਰਿਹਾ ਚੜ੍ਹਾਈਆ। ਇਹ ਸੁਖ ਵੱਡਾ ਨਾਲੋਂ ਪੁਰੀ ਅਨੰਦ, ਜਿਸ ਧਾਮ ਜਿਸ ਗ੍ਰਹਿ ਜਿਸ ਆਸਣ ਪੁਰਖ ਅਕਾਲ ਗੋਬਿੰਦ ਦੋਵੇਂ ਵਸਣ ਏਕਾ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਤੇਰੀ ਵਡਿਆਈ ਮੈਂ ਕੀ ਜਾਣਾਂ, ਸਰਸਾ ਕੂਕ ਕੂਕ ਸੁਣਾਇੰਦਾ। ਗੁਰਮੁਖਾਂ ਮੰਨਿਆਂ ਤੇਰਾ ਭਾਣਾ, ਮੈਂ ਤੇਰੇ ਭਾਣੇ ਵਿਚ ਤੇਰੇ ਸਿਖ ਰੁੜ੍ਹਾਇੰਦਾ । ਅੰਤਰ ਅੰਤਰ ਅੰਤਰ ਪਛਤਾਣਾ, ਪਸਚਾਤਾਪ ਕੀਤਾ ਫੇਰ ਹੱਥ ਨਾ ਆਇੰਦਾ । ਇਕੋ ਮੰਗ ਮੰਗੀ ਕਰ ਕੇ ਤੇਰੇ ਚਰਨ ਧਿਆਨਾ, ਧਿਆਨ ਧਿਆਨ ਵਿਚ ਰਖਾਇੰਦਾ। ਮਿਹਰਵਾਨ ਦੇ ਦਾਨਾ, ਦਾਤਾ ਇਕੋ ਨਜ਼ਰੀ ਆਇੰਦਾ। ਗੋਬਿੰਦ ਹੁਕਮ ਇਕ ਸੁਣਾਨਾ, ਸਾਚਾ ਢੋਲਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਸੇ ਤੇਰਾ ਜਲ, ਜਲਧਾਰਾ ਨਾਲ ਬਦਲਾਇੰਦਾ।

ਸਰਸੇ ਸੁਣ ਸਚ ਗਿਆਨ, ਗੁਰ ਗੋਬਿੰਦ ਰਿਹਾ ਜਣਾਈਆ। ਮੇਰਾ ਪਿਤਾ ਪੁਰਖ ਅਕਾਲ, ਪੂਤ ਸਪੂਤਾ ਗੋਬਿੰਦ ਨਾਉਂ ਧਰਾਈਆ। ਮੇਰਾ ਪੂਤ ਗੁਰਸਿਖ ਬਾਲ ਅਞਾਣ, ਜਿਸ ਦੀ ਬੁੱਧ ਆਪਣੇ ਵਿਚ ਛੁਪਾਈਆ। ਏਕਾ ਦੂਆ ਤੀਆ ਤਿੰਨੇ ਧਾਰਾਂ ਇਕ ਨਿਸ਼ਾਨ, ਨਿਸ਼ਾਨਾ ਇਕੋ ਇਕ ਦ੍ਰਿੜਾਈਆ। ਅਰਜਨ ਮੰਗ ਕੇ ਗਿਆ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਕਵਣ ਵੇਲਾ ਕੰਢੀ ਕਰੇਂ ਪਰਵਾਨ, ਕੰਢਾ ਆਪਣਾ ਦਏਂ ਵਖਾਈਆ। ਕਲਜੁਗ ਅੰਤ ਹੋਏ ਪਰਵਾਨ, ਤ੍ਰੈ ਤ੍ਰੈ ਲੇਖਾ ਮੂਲ ਚੁਕਾਈਆ। ਸਤਲੁਜ ਬਿਆਸਾ ਰਾਵੀ ਤਿੰਨਾਂ ਇਕੋ ਮਿਲੇ ਮਾਣ, ਆਰ ਪਾਰ ਪਾਰ ਆਰ ਇਕੋ ਰੰਗ ਵਖਾਈਆ। ਬਿਨਾਂ ਲਿਖਤ ਬਿਨਾਂ ਪੜ੍ਹਤ ਬਿਨਾਂ ਪੇਖ ਬਿਨਾਂ ਨੇਤਰ ਬਿਨਾਂ ਖੇਤਰ ਬੁਧੂ ਸ਼ਾਹ ਬੇਪਰਵਾਹ ਗੋਬਿੰਦ ਸੂਰਾ ਅਰਸ਼ੀ ਨੂਰਾ ਹਾਜ਼ਰ ਹਜ਼ੂਰਾ ਸਾਚਾ ਸੂਰਾ ਕਲ ਭਰਪੂਰਾ ਨੇੜੇ ਦੂਰਾ ਵੇਖਿਆ ਮਾਰ ਧਿਆਨ, ਧਿਆਨ ਵਿਚੋਂ ਧਿਆਨ

ਲਗਾਈਆ। ਐਸ ਧਾਮ ਸਯਦਾ ਕਰਨ ਜ਼ਿਮੀਂ ਅਸਮਾਨ, ਜ਼ਮਾਨਾ ਕੋਈ ਨਾ ਦਏ ਗਵਾਹੀਆ। ਬਿਨ ਗੋਬਿੰਦ ਕੋਈ ਨਾ ਸਕੇ ਪਛਾਣ, ਕਾਤਬ ਕਲਮ ਨਾਲ ਲਿਖੇ ਨਾ ਕੋਇ ਸ਼ਾਹੀਆ । ਜਿਹਵਾ ਕਰੇ ਨਾ ਕੋਇ ਬਿਆਨ, ਬੱਤੀ ਦੰਦ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਲੇਖੇ ਪਾਈਆ।

ਬੁਧੂ ਸ਼ਾਹ ਗਵਾਈ ਬੁੱਧ, ਆਪਣੀ ਬੁੱਧ ਨਾ ਕੋਇ ਰਖਾਈਆ। ਪੀਰ ਜ਼ਾਹਰਾ ਗਿਆ ਸੁਝ, ਸੋਝੀ ਇਕੋ ਵਾਰ ਆਈਆ। ਜੋ ਕੁਛ ਹੈ ਸੋ ਏਹੋ ਕੁਝ, ਦੂਜਾ ਨਜ਼ਰ ਕੋਇ ਨਾ ਆਈਆ। ਕਰ ਕੇ ਧਿਆਨ ਵੇਖਿਆ ਗੋਬਿੰਦ ਐਸ ਮਿਟੀ ਅੰਦਰ ਰਿਹਾ ਰੁਝ, ਬਿਨ ਨੇਤਰਾਂ ਧਿਆਨ ਲਗਾਈਆ। ਫ਼ਕੀਰ ਫ਼ੱਕਰ ਹੋ ਕੇ ਲਿਆ ਪੁੱਛ, ਅੱਖਰ ਲਿਖਤ ਨਾ ਕੋਇ ਲਿਖਾਈਆ। ਕਿਸ ਦੀ ਰੁੱਚੀ ਵਿਚ ਬੈਠੋਂ ਰੁਚ, ਚਸ਼ਮ ਦੀਦ ਨਾ ਕੋਇ ਜਣਾਈਆ। ਗੋਬਿੰਦ ਕਹੇ ਉਹ ਵੇਲਾ ਰਿਹਾ ਢੁਕ, ਜਿਸ ਦਾ ਰਾਹ ਰਿਹਾ ਤਕਾਈਆ। ਪੁਰਖ ਅਕਾਲ ਜੋ ਬੈਠਾ ਉਹਲੇ ਲੁਕ, ਪਰਗਟ ਹੋਵੇ ਮੇਰਾ ਮਾਹੀਆ। ਮੈਨੂੰ ਗੋਦੀ ਲਏ ਚੁੱਕ, ਆਪ ਆਪਣੀ ਗੋਦ ਸੁਹਾਈਆ। ਮੇਰੇ ਭਗਤਾਂ ਸੁਹਾਏ ਰੁੱਤ, ਜੋ ਅੱਗੇ ਲੇਖੇ ਲੈਣੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਸਮਝਾਈਆ।

ਹਰਿ ਕਾ ਹਾਰ ਪ੍ਰੇਮ ਨਿਸ਼ਾਨੀ, ਹਰਿ ਸੰਗਤ ਮਿਲੇ ਵਡਿਆਈਆ । ਏਥੇ ਓਥੇ ਦੋ ਜਹਾਨੀ, ਨਿਰਗੁਣ ਸਰਗੁਣ ਖੇਲ ਖਲਾਈਆ। ਚੌਥੇ ਯੁਗ ਭਗਤ ਭਗਵਾਨੀ, ਭਾਉ ਇਕੋ ਇਕ ਦਰਸਾਈਆ। ਜਾਣੇ ਭੇਵ ਨਾ ਕੋਇ ਵਿਦਵਾਨੀ, ਗਿਆਨ ਧਿਆਨ ਨਾ ਕੋਇ ਵਡਿਆਈਆ। ਗੁਰਸਿਖ ਗੁਰੂ ਦੀ ਜਾਣੇ ਕਹਾਣੀ, ਸਤਿਗੁਰ ਗੁਰਸਿਖਾਂ ਕਰੇ ਪੜ੍ਹਾਈਆ। ਲੱਖ ਚੁਰਾਸੀ ਦੁਨੀਆਂ ਫ਼ਾਨੀ, ਫ਼ਾਤਿਹਾ ਸਭ ਦਾ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਦੀ ਝੋਲੀ ਪਾਈਆ।

ਹਾਰ ਕਹੇ ਮੈਂ ਹਰਿ ਕਾ ਪੂਤ, ਆਦਿ ਜੁਗਾਦਿ ਅਖਵਾਇੰਦਾ। ਮੇਰੇ ਅੰਦਰ ਸੋਹਣਾ ਸੂਤ, ਮੇਰਾ ਸੰਗ ਨਿਭਾਇੰਦਾ। ਮੇਰੀ ਨਾ ਕੋਈ ਦਿਸ਼ਾ ਨਾ ਕੋਈ ਕੂਟ, ਹਿੱਸਾ ਵੰਡ ਨਾ ਕੋਇ ਵੰਡਾਇੰਦਾ। ਮੈਂ ਗੁਰਮੁਖਾਂ ਗਲ ਵਿਚ ਹੁਲਾਰਾ ਰਿਹਾ ਝੂਟ, ਸ੍ਰੀ ਭਗਵਾਨ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ ।

ਹਾਰ ਕਹੇ ਮੈਂ ਹਰੀ ਦਵਾਰਾ, ਜੁਗ ਜੁਗ ਵੇਖ ਵਖਾਇੰਦਾ। ਕੋਈ ਚੜ੍ਹਾਏ ਮੰਦਰ ਕੋਈ ਗੁਰੂਦੁਆਰਾ, ਠਾਕਰ ਦੁਆਰੇ ਕੋਈ ਸੁਹਾਇੰਦਾ। ਬਿਨ ਸਤਿਗੁਰ ਪੂਰੇ ਗੁਰਸਿਖਾਂ ਨਾਲ ਕਰੇ ਨਾ ਕੋਈ ਪਿਆਰਾ, ਆਪਣੇ ਗਲੋਂ ਲਾਹ ਕੇ ਗੁਰਸਿਖਾਂ ਤਨ ਸੁਹਾਇੰਦਾ। ਆਪ ਕੱਖਾਂ ਸੇਜਾ ਕਰੇ ਪਿਆਰਾ, ਗੁਰਸਿਖ ਆਪਣੇ ਹੱਥਾਂ ਉਤੇ ਉਠਾਇੰਦਾ। ਸਰਸੇ ਵਾਲਾ ਲੇਖਾ ਭੁੱਲਿਆਂ ਨਹੀਂ ਭੁਲਣਹਾਰਾ, ਅਭੁੱਲ ਆਪਣੀ ਕਾਰ ਕਮਾਇੰਦਾ। ਆਓ ਉਠ ਕੇ ਰਲ ਮਿਲ ਸਾਰੇ ਕਰੀਏ ਵਿਹਾਰਾ, ਬਿਵਹਾਰੀ ਆਪ ਜਣਾਇੰਦਾ। ਜਿਨ੍ਹਾਂ ਗੋਬਿੰਦ ਕੀਤਾ ਪਿਆਰਾ, ਤਿਨ੍ਹਾਂ ਪੁਰਖ ਅਕਾਲ ਵੇਖ ਵਖਾਇੰਦਾ। ਪੁਰਖ ਅਕਾਲ ਦਾ ਸਚਾ ਲਾਓ ਨਾਅਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਸਰਬ ਕਰਾਇੰਦਾ। ਗੁਰ ਸੰਗਤ ਅੱਗੇ ਚਲੋ ਵਾਰੋ ਵਾਰਾ, ਹਰਿ ਜੂ ਮਾਰਗ ਇਕ ਦਰਸਾਇੰਦਾ। ਗੁਰਸਿਖ ਗੁਰਸਿਖ ਨਾਲ ਕਰੋ ਪਿਆਰਾ, ਸਾਚੀ ਰੀਤੀ ਇਕ ਚਲਾਇੰਦਾ। ਲਾਲੋ ਭੁੱਖੇ ਦਾ ਦੱਸੇ ਫੇਰ ਦੁਆਰਾ, ਭੁਖਿਆਂ ਭੁੱਖ ਆਪ ਗਵਾਇੰਦਾ। ਲਾਲ ਸਿੰਘ ਬਣੇ ਵਣਜਾਰਾ, ਲਾਲਨ ਆਪਣੀ ਗੰਢ ਪੁਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸਭ ਦਾ ਬਣੇ ਸਹਾਰਾ, ਸਭ ਨੂੰ ਮਾਣ ਦਿਵਾਇੰਦਾ। ਸਾਚੀ ਸੇਜ ਕਰੇ ਪਿਆਰਾ, ਸੁਹੰਜਣੀ ਰੁੱਤ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਨੇਹਕਲੰਕ ਨਰਾਇਣ ਨਰ, ਪਿਛਲਾ ਲਾਹੇ ਪੂਰਬ ਕਰਜ਼, ਪੂਰਾ ਕਰੇ ਆਪਣਾ ਫ਼ਰਜ਼, ਹਰਿ ਸੰਗਤ ਹੋਣ ਨਾ ਦੇਵੇ ਤੇਰਾ ਹਰਜ਼, ਹਾਜ਼ਰ ਹੋ ਕੇ ਲਹਿਣਾ ਦੇਣਾ ਨੇਤਰ ਨੈਣਾਂ ਸਭ ਦੀ ਝੋਲੀ ਪਾਇੰਦਾ।

ਗੁਰਮੁਖ ਤੇਰੇ ਦਰ ਦਰਬਾਨ, ਪੁਰਖ ਹਰਿ ਜੂ ਸੇਵ ਕਮਾਈਆ। ਜਿਸ ਦਾ ਲੇਖਾ ਹੱਥ ਭਗਵਾਨ, ਭਗਵਨ ਰਿਹਾ ਚੁਕਾਈਆ। ਅੱਗੇ ਕਿਸੇ ਕੋਈ ਨਾ ਦੇਵੇ ਦਾਨ, ਪੂਜਣ ਜੜ੍ਹ ਨਾ ਕੋਇ ਜਾਣ, ਪਾਣੀ ਪਾ ਨਾ ਕਰਾਏ ਅਸ਼ਨਾਨ, ਨਿਉਂ ਨਿਉਂ ਸਸਿ ਨਾ ਕੋਇ ਝੁਕਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਸ੍ਰੀ ਭਗਵਾਨ ਸਭ ਨਾਲੋਂ ਵੱਡਾ ਬਣਾਇਆ ਨਿਸ਼ਾਨ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੜ੍ਹ ਪੂਜਾ ਸਰਬ ਮਿਟਾਈਆ।

❋

ਕਿਸ਼ਨ ਸਿੰਘ ਦੇ ਗ੍ਰਹਿ ਅਲ੍ਹੜ ਪਿੰਡੀ ਜ਼ਿਲਾ ਗੁਰਦਾਸ ਪੁਰ
੨੧ ਵਸਾਖ ੨੦੨੦ ਬਿ

ਗੋਬਿੰਦ ਵੇਖ ਆਪਣਾ ਬਾਗ਼ੀਚਾ, ਸ੍ਰੀ ਭਗਵਾਨ ਰਿਹਾ ਵਖਾਈਆ । ਜਿਨ੍ਹਾਂ ਪਿਛੇ ਹੋਇਉਂ ਨੀਚਾ, ਊਚੋ ਊਚ ਦਏ ਵਡਿਆਈਆ। ਪ੍ਰੇਮ ਪਿਆਰ ਦੀ ਕਰ ਲੈ ਰੀਝਾ, ਸਾਚੀ ਸਿਖਿਆ ਇਕ ਸਮਝਾਈਆ। ਅੱਗੇ ਕੋਈ ਨਾ ਰਹੇ ਗੁਰੂ ਸਿਖ ਚਾਚਾ ਭਤੀਜਾ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਸਾਚਾ ਬੀਜ ਸਾਹਿਬ ਬੀਜਾ, ਪਤ ਡਾਲੀ ਆਪ ਮਹਿਕਾਈਆ। ਅੰਦਰ ਲੰਘ ਕੇ ਵੇਖ ਦਹਿਲੀਜ਼ਾਂ, ਦਰ ਦਰਬਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਰਿਹਾ ਉਠਾਈਆ।

ਗੋਬਿੰਦ ਵੇਖ ਸਚ ਫੁਲਵਾੜੀ, ਪਾਰਬ੍ਰਹਮ ਬ੍ਰਹਮ ਉਪਾਇੰਦਾ। ਜਿਸ ਦੇ ਪਿਛੇ ਵਿਸ਼ਨ ਬ੍ਰਹਮਾ ਸ਼ਿਵ ਲਾਈ ਤਾੜੀ, ਨਿਤ ਨਵਿਤ ਧਿਆਨ ਲਗਾਇੰਦਾ। ਤਿਨ੍ਹਾਂ ਸਤਿਗੁਰ ਫਿਰੇ ਪਿਛੇ ਅਗਾੜੀ, ਦਿਵਸ ਰੈਣ ਸੇਵ ਕਮਾਇੰਦਾ। ਅੰਦਰ ਬਾਹਰ ਨਿਰਗੁਣ ਸਰਗੁਣ ਕਰੇ ਕਾਰੀ, ਕਰਤਾ ਆਪਣੀ ਕਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਇੰਦਾ।

ਗੋਬਿੰਦ ਵੇਖ ਆਪਣਾ ਪਰਵਾਰ, ਪਰਮ ਪੁਰਖ ਰਿਹਾ ਵਖਾਈਆ। ਜਿਨ੍ਹਾਂ ਪਿਛੇ ਸਭ ਕੁਛ ਗਿਉਂ ਵਾਰ, ਪਿਛੋਂ ਵਾਰਤਾ ਗਾਏ ਲੋਕਾਈਆ ਤੇਰੀ ਕੋਇ ਨਾ ਪਾਏ ਸਾਰ, ਤੇਰਾ ਭੇਵ ਕਿਸੇ ਨਾ ਆਈਆ। ਤੇਰਾ ਲੇਖਾ ਜਾਣੇ ਆਪ ਨਿਰੰਕਾਰ, ਨਿਰਗੁਣ ਦਾਤਾ ਵਡ ਵਡਿਆਈਆ। ਕਲਜੁਗ ਅੰਤਮ ਕਰੇ ਸਚ ਪਿਆਰ, ਪ੍ਰੇਮ ਪ੍ਰੀਤੀ ਇਕ ਦਰਸਾਈਆ। ਉਠ ਵੇਖ ਹੋ ਨਿਹਾਲ, ਪਿਛਲਾ ਦੁੱਖ ਭੁਲਾਈਆ। ਲਹਿਣਾ ਚੁਕਾਏ ਆਪ ਅਕਾਲ, ਅਕਲ ਕਲਾ ਹੋ ਜਾਈਆ। ਜਿਸ ਦੀ ਕੋਈ ਨਾ ਝੱਲੇ ਝਾਲ, ਝਲਕ ਦੇ ਕੇ ਸਭ ਨੂੰ ਮੂੰਹ ਦੇ ਭਾਰ ਸੁਟਾਈਆ। ਸੋ ਪੁਛੇ ਤੇਰਾ ਹਾਲ, ਮੁਰੀਦ ਮੁਰਸ਼ਦ ਫੇਰਾ ਪਾਈਆ। ਅੰਤਮ ਹੱਲ ਕਰੇ ਸਵਾਲ, ਜ਼ੇਰ ਜ਼ਬਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਹੱਥੋ ਹੱਥ ਫੜਾਈਆ।

ਗੋਬਿੰਦ ਵੇਖ ਆਪਣਾ ਦੁਆਰ, ਧੁਰ ਦਰਬਾਰੀ ਆਪ ਜਣਾਇੰਦਾ। ਸਾਚਾ ਦੀਪਕ ਇਕ ਉਜਿਆਰ,

ਤੇਲ ਬਾਤੀ ਨਾ ਕੋਇ ਟਿਕਾਇੰਦਾ। ਸਾਚਾ ਨਾਮ ਸ਼ਬਦ ਧੁਨਕਾਰ, ਸਾਜ ਤਾਲ ਨਾ ਕੋਇ ਵਜਾਇੰਦਾ। ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਇਕ ਅਲਾਇੰਦਾ। ਸਾਚਾ ਸੱਜਣ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਸਾਚਾ ਲੇਖਾ ਧੁਰ ਦਰਬਾਰ, ਧੁਰਦਰਗਾਹੀ ਆਪ ਮੁਕਾਇੰਦਾ। ਤੇਰਾ ਸੱਥਰ ਕਰ ਪਿਆਰ, ਤੇਰੇ ਅੱਥਰ ਨੈਣ ਆਪ ਪੂੰਝਾਇੰਦਾ। ਤੇਰਾ ਪੱਥਰ ਹਿਰਦਾ ਦੇਵੇ ਪਾੜ, ਪ੍ਰੇਮ ਨਿਸ਼ਾਨਾ ਤੀਰ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਤੇਰਾ ਇਕ ਸਮਝਾਇੰਦਾ।

ਗੋਬਿੰਦ ਵੇਖ ਆਪਣਾ ਗ੍ਰਹਿ, ਘਰ ਮੰਦਰ ਆਪ ਜਣਾਇੰਦਾ। ਜਿਸ ਮੰਦਰ ਅੰਦਰ ਹਰਿ ਜੂ ਰਹਿ, ਨਿਰਗੁਣ ਆਪਣਾ ਡੇਰਾ ਲਾਇੰਦਾ। ਜੋ ਕਰਨੀ ਸੋ ਤੈਨੂੰ ਕਹੇ, ਦੂਸਰ ਹੋਰ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ।

ਗੋਬਿੰਦ ਵੇਖ ਖੋਲ੍ਹ ਅੱਖ, ਹਰਿ ਆਖ਼ਰ ਦਇਆ ਕਮਾਈਆ। ਬਾਕੀ ਭਾਂਡੇ ਕਰ ਕੇ ਸੱਖ, ਤੇਰਾ ਭੰਡਾਰਾ ਰਿਹਾ ਭਰਾਈਆ। ਪੰਜ ਤੱਤ ਨਾਲੋਂ ਕਰ ਕੇ ਵੱਖ, ਨਿਰਗੁਣ ਸ਼ਬਦ ਨੂਰ ਜੋਤ ਰੁਸ਼ਨਾਈਆ। ਡੂੰਘੀ ਧਾਰ ਮਾਰਗ ਦੱਸ, ਰਸਤੇ ਕਰੇ ਪੜ੍ਹਾਈਆ। ਮੇਲ ਮਿਲਾਏ ਨੱਠ ਨੱਠ, ਪਾਂਧੀ ਬਣ ਬੇਪਰਵਾਹੀਆ। ਬਣ ਵਣਜਾਰਾ ਖੋਲ੍ਹ ਹੱਟ, ਵਸਤ ਇਕੋ ਇਕ ਵਿਕਾਈਆ। ਤੇਰੀ ਸੇਜ ਸੁਹਾਏ ਸੁੱਚਾ ਪੱਟ, ਪੱਟ ਪਟਨਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਇਕੋ ਨਾਮ ਲਈਏ ਰਟ, ਰੱਟਾ ਮੁੱਕੇ ਜਗਤ ਲੋਕਾਈਆ। ਪ੍ਰੇਮ ਪਿਆਰ ਬ੍ਰਿਹੋਂ ਮਾਰ ਸਿਟੇ ਸੱਟ, ਚੋਟ ਨਗਾਰੇ ਇਕ ਜਣਾਈਆ। ਨਾ ਕੋਈ ਰੂਪ ਰੰਗ ਰੇਖ ਦਿਸੇ ਪੁਰਖ ਸਮਰੱਥ, ਸਮਰੱਥ ਆਪਣੀ ਕਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ।

ਗੋਬਿੰਦ ਵੇਖ ਆਪਣਾ ਪੀਰ, ਬੇਪੀਰ ਫੇਰਾ ਪਾਇੰਦਾ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਤਸਬੀ ਗਲ ਨਾ ਕੋਇ ਲਟਕਾਇੰਦਾ। ਨਾ ਕੋਈ ਸ਼ਰਅ ਨਾ ਜ਼ੰਜੀਰ, ਕੜੀ ਕੜੀ ਨਾ ਕੋਇ ਬੰਧਾਇੰਦਾ। ਜੀਹਦਾ ਲੇਖਾ ਬੇਨਜ਼ੀਰ, ਨਜ਼ਰ ਵਿਚ ਨਾ ਕੋਇ ਰਖਾਇੰਦਾ। ਬਦਲਣਹਾਰ ਤਕਸੀਰ, ਤਦਬੀਰ ਆਪਣੀ ਆਪ ਜਣਾਇੰਦਾ। ਅੱਗੇ ਲੋਕਮਾਤ ਵਿਚ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਣੀ ਰਹਿਣ ਨਾ ਦੇਵੇ ਭੀੜ, ਸਾਚਾ ਮਾਰਗ ਇਕ ਵਖਾਇੰਦਾ। ਪਰਵਰਦਿਗਾਰ ਸਤਿ ਅਖ਼ੀਰ, ਸਚ ਸਾਚੀ ਕਾਰ ਕਮਾਇੰਦਾ। ਆਦਿ ਅੰਤ ਨਾ ਹੋਏ ਦਿਲਗੀਰ, ਦੁੱਖ ਦਰਦ ਨਾ ਕੋਇ ਰਖਾਇੰਦਾ। ਨਾ ਕੋਈ ਖੰਡਾ ਨਾ ਸ਼ਮਸ਼ੀਰ, ਚੰਡ ਪਰਚੰਡ ਨਾ ਕੋਇ ਚਮਕਾਇੰਦਾ। ਨਾ ਕੋਈ ਸ਼ਸਤਰ ਕਮਾਨ ਨਾ ਤੀਰ, ਚਿਲਾ ਭੱਥਾ ਨਾ ਕੋਇ ਉਠਾਇੰਦਾ। ਹੁਕਮੇ ਅੰਦਰ ਦੋ ਜਹਾਨਾਂ ਦੇਵੇ ਚੀਰ, ਬਚਿਆ ਕੋਇ ਰਹਿਣ ਨਾ ਪਾਇੰਦਾ। ਸੋ ਬੇਮੁਹਤਾਜ ਆਇਆ ਪੀਰ, ਮੁਫ਼ਲਸ ਆਪਣਾ ਵੇਸ ਵਟਾਇੰਦਾ। ਨਾ ਕੋਈ ਜਾਣੇ ਖੇਲ ਸ਼ਰੀਰ, ਸ਼ਿਰਕਤ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖਾ ਤੇਰੇ ਹੱਥ ਫੜਾਇੰਦਾ।

ਗੋਬਿੰਦ ਸੁਣ ਆਪਣੇ ਕੰਨ, ਹਰਿ ਸਾਹਿਬ ਸਚ ਜਣਾਈਆ। ਤੂੰ ਮੇਰਾ ਕਹਿਣਾ ਲਿਆ ਮੰਨ, ਬੰਸ ਸਰਬੰਸ ਦਿਤਾ ਲੁਟਾਈਆ। ਫਿਰ ਵੀ ਕਰ ਕੇ ਸ਼ੁਕਰ ਕਿਹਾ ਧੰਨ, ਧੰਨ ਤੇਰੀ ਸਰਨਾਈਆ। ਕਲਜੁਗ ਜੀਵ ਨਾ ਜਾਨਣ ਅੰਨ੍ਹ, ਅੰਧਿਆਂ ਰਾਹ ਕੋਇ ਨਾ ਪਾਈਆ। ਘਰ ਘਰ ਦਰ ਦਰ ਤੇਰਾ ਪਿਆ ਜਨ, ਸੰਸਾ ਰੋਗ ਨਾ ਕੋਇ ਚੁਕਾਈਆ। ਤੇਰੇ ਪਿਛੇ ਦੇਵਾਂ ਡੰਨ, ਡੰਕਾ ਇਕੋ ਇਕ ਵਜਾਈਆ। ਜੋ ਘੜਿਆਂ ਦੇਵਾਂ ਭੰਨ, ਠੀਕਰ ਘਰ ਘਰ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਗੋਬਿੰਦ ਵੇਖ ਆਪਣੇ ਸਿਖ, ਸਿੰਘ ਨਜ਼ਰ ਕੋਇ ਨਾ ਆਇੰਦਾ। ਜਿਨ੍ਹਾਂ ਲੇਖਾ ਦਿਤਾ ਲਿਖ, ਤਿਨ੍ਹਾਂ ਪਿਛਲਾ ਲੇਖ ਸਮਝਾਇੰਦਾ। ਬਾਕੀ ਸਾਰੇ ਮੰਗਦੇ ਭਿੱਖ, ਝੋਲੀ ਵਸਤ ਨਾ ਕੋਇ ਟਿਕਾਇੰਦਾ। ਕਰੇ ਖੇਲ ਆਪ ਅਨਡਿਠ, ਅਨਡਿਠੜੀ ਕਾਰ ਕਮਾਇੰਦਾ। ਸੂਲਾਂ ਸੱਥਰ ਨਾ ਦਿਤੀ ਪਿੱਠ, ਕਰਵਟ ਆਪਣੀ ਆਪ ਬਦਲਾਇੰਦਾ। ਨਾ ਹਾਰ ਨਾ ਜਾਣੇ ਜਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਤੋਹੇ ਸਮਝਾਇੰਦਾ।

ਗੋਬਿੰਦ ਵੇਖ ਨੌਜਵਾਨ, ਨਾਮ ਜਵਾਨੀ ਰਿਹਾ ਵਖਾਈਆ। ਜਿਸ ਦਾ ਝੁੱਲੇ ਸਦਾ ਨਿਸ਼ਾਨ, ਨਿਸ਼ਾਨਾ ਇਕੋ ਇਕ ਬਣਾਈਆ। ਵੇਖਣਹਾਰਾ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸ਼ਾ ਇਕ ਅਲਾਈਆ। ਸੰਤ ਸੁਹੇਲੇ ਕਰ ਪਰਵਾਨ, ਗੁਰ ਚੇਲੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਰਮ ਪੁਰਖ ਦਇਆ ਕਮਾਈਆ।

ਗੋਬਿੰਦ ਕਹੇ ਸਚ ਪ੍ਰਭ, ਪੁਰਖ ਅਕਾਲ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਸਾਚੇ ਲੱਭ, ਦਰ ਆਪਣੇ ਮੇਲ ਮਿਲਾਇੰਦਾ। ਮੈਂ ਵਜਾਇਆ ਕਿਛ ਹੱਬ, ਤੇਰਾ ਕੀਤਾ ਆਪਣੀ ਝੋਲੀ ਪਾਇੰਦਾ। ਕਲਜੁਗ ਵੇਖ ਤੇਰੀ ਹੱਦ, ਹਦੂਦ ਆਪਣੀ ਡੇਰਾ ਢਾਹਿੰਦਾ। ਕਿਰਪਾ ਵਿਚੋਂ ਕਿਰਪਾ ਨਿਧਾਨ ਕੱਢ, ਕਿਰਪਨ ਆਪਣੀ ਗੋਦ ਸੁਹਾਇੰਦਾ। ਵਿਛੋੜਾ ਦੇ ਜਿਨ੍ਹਾਂ ਆਇਆ ਛੱਡ, ਸਰਸਾ ਡੂੰਘੀ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਚਰਨ ਕਵਲ ਮੰਗ ਮੰਗਾਇੰਦਾ।

ਗੋਬਿੰਦ ਕਹੇ ਸਚ ਮਿਹਰਵਾਨ, ਸੁੱਚ ਤੇਰੀ ਵਡਿਆਈਆ। ਮੈਂ ਕੀ ਜਾਣਾ ਬਾਲ ਅਞਾਣ, ਅਥਾਹ ਤੇਰੀ ਚਤੁਰਾਈਆ। ਹੁਕਮੇ ਅੰਦਰ ਹੁਕਮ ਪਰਵਾਨ, ਸ਼ਬਦ ਵਿਚ ਨਾਮ ਸ਼ਨਵਾਈਆ। ਕਾਹਨਾਂ ਵਿਚੋਂ ਸਚਾ ਕਾਹਨ, ਏਕਾ ਤੂ ਹੀ ਨਜ਼ਰੀ ਆਈਆ। ਮੰਦਰਾਂ ਵਿਚੋਂ ਮੰਦਰ ਮਹਾਨ, ਮਹਿਮਾ ਅਕੱਥ ਅਕੱਥ ਵਡਿਆਈਆ। ਜਿਧਰ ਵੇਖਾਂ ਮਾਰ ਧਿਆਨ, ਏਕ ਤੂੰ ਹੀ ਨਜ਼ਰੀ ਆਈਆ। ਤੇਰਾ ਤੁਲਹਾ ਸਚ ਨਿਸ਼ਾਨ, ਤੇਰਾ ਬੇੜਾ ਬੇਪਰਵਾਹੀਆ। ਤੇਰਾ ਖੇੜਾ ਇਕ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਇਕੋ ਏਕ ਨਜ਼ਰੀ ਆਈਆ।

ਗੋਬਿੰਦ ਕਹੇ ਤੇਰਾ ਪਰਵਾਰ, ਪਰਮ ਪਰਮ ਵਡਿਆਈਆ। ਬ੍ਰਹਮ ਬ੍ਰਹਮ ਧਾਰ, ਕਰਮ ਕਰਮ ਜਣਾਈਆ। ਵਰਨ ਵਰਨ ਸ਼ਿੰਗਾਰ, ਸਰਨ ਸਰਨ ਸਰਨਾਈਆ। ਤਰਨ ਤਰਨ ਦਾਤਾਰ, ਹਰਨ ਫਰਨ ਖੁਲ੍ਹਾਈਆ। ਜੁਗ ਚੌਕੜੀ ਜਗਤ ਵਿਹਾਰ, ਭਗਤ ਭਗਵਾਨ ਸੋਭਾ ਪਾਈਆ। ਲਹਿਣਾ ਦੇਣਾ ਕਰਜ਼ ਉਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਭੇਵ ਅਭੇਦ ਇਕ ਜਣਾਈਆ।

ਗੋਬਿੰਦ ਕਹੇ ਦਿਆਲ ਸਵਾਮੀ, ਤੇਰਾ ਅੰਤ ਕੋਇ ਨਾ ਆਇੰਦਾ । ਸਰਬ ਜੀਆਂ ਤੂੰ ਅੰਤਰਜਾਮੀ, ਘਟ ਘਟ ਡੇਰਾ ਲਾਇੰਦਾ। ਤੇਰੀ ਇਛਿਆ ਗੁਰ ਗੁਰ ਬਾਣੀ, ਸਤਿਗੁਰ ਤੇਰੀ ਸਿਫ਼ਤ ਸਾਲਾਹਿੰਦਾ। ਤੇਰੇ ਨਾਮ ਦੀ ਜਗਤ ਕਹਾਣੀ, ਲੱਖ ਚੁਰਾਸੀ ਵਡ ਵਡਿਆਇੰਦਾ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੁਲਤਾਨੀ, ਸੁੱਤ ਦਾਰਾ ਵੇਖ ਵਖਾਇੰਦਾ। ਤੇਰਾ ਮੰਦਰ ਇਕ ਸੁਲਤਾਨੀ, ਸਲਲ ਆਪਣਾ ਰੰਗ ਰੰਗਾਇੰਦਾ। ਆਲਮ ਇਲਮ ਨਾ ਜਾਣੇ ਕੋਈ ਕਹਾਣੀ ਆਲਮੇ ਜਾਵਦਾਨੀ, ਤੇਰੀ ਦਰਗਹਿ ਧਾਮ ਸੁਹਾਇੰਦਾ। ਤਨ ਦਿਸੇ ਜਗਤ ਕਾਨੀ, ਕਾਤਬ ਕਲਮ ਕਲਾਮ ਮਕਤਬ ਲੇਖ ਨਾ ਕੋਇ ਵਖਾਇੰਦਾ। ਤੇਰੇ ਤੇਰੇ ਹੋਏ ਹਰਾਮੀ, ਹੱਕ ਹਲਾਲ ਨਾ ਕੋਇ ਸਮਝਾਇੰਦਾ । ਉਠ ਸਭ ਦੀ ਵੇਖ ਪੇਸ਼ਾਨੀ, ਮਸਤਕ ਟਿੱਕਾ ਨਜ਼ਰ

ਕਿਸੇ ਨਾ ਆਇੰਦਾ। ਕਲਮਿਆਂ ਅੰਦਰ ਵੜ ਗਈ ਬੇਈਮਾਨੀ, ਤੇਰੇ ਨੂਰੀ ਅੱਖਰ ਕੂੜੀ ਕਿਰਿਆ ਜਗਤ ਵੰਡ ਵੰਡਾਇੰਦਾ। ਜਗਤ ਅਦਾਲਤ ਤੇਰੀ ਕਰੇ ਬਦਨਾਮੀ, ਹੱਕ ਹਕੀਕਤ ਕੋਇ ਨਾ ਖੋਜ ਖੁਜਾਇੰਦਾ। ਨਾ ਕੋਈ ਇਸਮ ਨਾ ਇਸਲਾਮੀ, ਆਜ਼ਮ ਰੂਪ ਨਾ ਕੋਇ ਧਰਾਇੰਦਾ। ਮੈਂ ਵੇਖ ਹੋਇਆ ਹੈਰਾਨੀ, ਤੇਰੀ ਹਰਕਤ ਬੰਦ ਨਾ ਕੋਇ ਕਰਾਇੰਦਾ। ਨਾ ਕੋਈ ਬਣਿਆ ਕਦਰ ਦਾਨੀ, ਤੇਰੀ ਕੀਮਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮਹਿਫ਼ਲ ਵੇਖ ਵਖਾਇੰਦਾ।

ਤੇਰੀ ਮਹਿਫ਼ਲ ਵੇਖਾਂ ਰੋਜ਼, ਰਹੀਮ ਤੇਰੀ ਸ਼ਰਨਾਈਆ। ਸ੍ਰੀ ਭਗਵਾਨ ਕਹੇ ਗੋਬਿੰਦ ਕੋਈ ਨਾ ਸੋਚ, ਸੋਚਣ ਵਿਚ ਕਦੇ ਨਾ ਆਈਆ । ਤੇਰੇ ਅੰਦਰ ਵਖਾਵਾਂ ਕੋਟਨ ਕੋਟ ਲੋਕ ਪਰਲੋਕ, ਬ੍ਰਹਿਮੰਡ ਖੰਡ ਤੇਰੇ ਵਿਚ ਟਿਕਾਈਆ। ਤੇਰੇ ਘਰ ਜਗਾਵਾਂ ਨਿਰਮਲ ਜੋਤ, ਨੂਰ ਨੁਰਾਨਾ ਇਕ ਰੁਸ਼ਨਾਈਆ। ਸਾਚਾ ਭੇਵ ਖੁਲ੍ਹਾਵਾਂ ਤੇਰੇ ਹੋਂਟ, ਧੁਰ ਦੀ ਧਾਰ ਧਾਰ ਜਣਾਈਆ। ਤੇਰੀ ਮੇਰੀ ਕਦੇ ਨਾ ਹੋਵੇ ਛੋਟ, ਅੰਤ ਛੁਟੇ ਸਰਬ ਲੋਕਾਈਆ। ਤੂੰ ਮੇਰਾ ਆਹਲਣਿਉਂ ਡਿਗਾ ਬੋਟ, ਅੰਤ ਆਪਣੀ ਗੋਦ ਉਠਾਈਆ। ਤੂੰ ਰੱਖੀ ਇਕੋ ਓਟ, ਪੁਰਖ ਅਕਾਲ ਧਿਆਈਆ। ਤੂੰ ਗੁਰਮੁਖਾਂ ਮਿਲਣ ਦਾ ਰੱਖਿਆ ਸ਼ੌਕ, ਪੁੱਤ ਪੋਤਰੇ ਆਪਣੇ ਨਾ ਕੋਇ ਹੰਢਾਈਆ। ਸ੍ਰੀ ਭਗਵਾਨ ਤੇਰੀ ਸੰਭਾਲੇ ਹੋਸ਼, ਹਸ਼ਰ ਆਪਣਾ ਦਏ ਕਰਾਈਆ। ਤੇਰੇ ਗੁਰਸਿਖ ਵੇਖੇ ਨਿਰਦੋਸ਼, ਦੋਸ਼ੀ ਕੋਈ ਨਜ਼ਰ ਨਾ ਆਈਆ। ਮਾਛੂਵਾੜੇ ਮਿਲਿਆ ਤੈਨੂੰ ਬਣ ਖ਼ਾਮੋਸ਼, ਆਪਣੀ ਕਥਾ ਨਾ ਕਿਸੇ ਸੁਣਾਈਆ। ਆਪਣੇ ਅੰਦਰ ਤੇਰਾ ਦੱਬਿਆ ਜੋਸ਼, ਤਾਕਤਵਰ ਤਾਕਤ ਨਾ ਕੋਇ ਅਜ਼ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਗੋਬਿੰਦ ਅੱਗੋਂ ਕਰੇ ਹਾਸਾ, ਹੱਸ ਹੱਸ ਖ਼ੁਸ਼ੀ ਮਨਾਇੰਦਾ। ਗੱਲਾਂ ਬਾਤਾਂ ਨਾਲ ਦੇ ਭਰਵਾਸਾ, ਬਿਨ ਕੀਤੀ ਸਬਰ ਮੋਹੇ ਨਾ ਆਇੰਦਾ। ਜੁਗ ਚੌਕੜੀ ਤੇਰਾ ਵੇਂਹਦੇ ਗਏ ਤਮਾਸ਼ਾ, ਤੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖ਼ਾਕ ਮਿਲਾਇੰਦਾ। ਗਾ ਗਾ ਗਏ ਤੇਰੀ ਗਾਥਾ, ਸਿਫ਼ਤੀ ਸਿਫ਼ਤ ਤੇਰਾ ਨਾਮ ਵਡਿਆਇੰਦਾ। ਟੇਕਦੇ ਗਏ ਤੇਰੇ ਚਰਨ ਮਾਥਾ, ਮਸਤਕ ਤਿਲਕ ਸਰਬ ਵਖਾਇੰਦਾ। ਮੈਂ ਮੰਨਿਆਂ ਤੇਰਾ ਸਾਕਾ, ਪਿਤਾ ਪੂਤ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਜੋ ਤੇਰਾ ਹਾਤਾ, ਤਿਸ ਉਤੇ ਮੈਂ ਆਪਣਾ ਹੱਕ ਰਖਾਇੰਦਾ। ਤੂੰ ਸਭ ਦਾ ਵੱਡਾ ਆਕਾ, ਮੈਂ ਹਾਕਮ ਹੁਕਮ ਮੰਨਾਇੰਦਾ। ਤੇਰੀ ਫਲਵਾੜੀ ਦਾ ਬਣਿਆਂ ਰਹਾਂ ਰਾਖਾ, ਲੱਖ ਚੁਰਾਸੀ ਵੇਖ ਵਖਾਇੰਦਾ। ਮੈਂ ਹੁਣ ਉਹਲੇ ਹੋ ਕੇ ਖਿਚਣ ਨਹੀਂ ਦੇਣਾ ਖ਼ਾਕਾ, ਤੇਰੀ ਤਸਵੀਰ ਆਪਣੇ ਵਿਚ ਰਖਾਇੰਦਾ। ਦੱਸ ਕਿਵੇਂ ਤੋੜੇਂਗਾ ਨਾਤਾ, ਪਿਛਲਾ ਨਾਤਾ ਫੇਰ ਜਗਾਇੰਦਾ। ਆ ਪੁੱਛ ਮੇਰੀਆਂ ਬਾਤਾਂ, ਬੀਤੀ ਕਹਾਣੀ ਆਪ ਸਮਝਾਇੰਦਾ। ਤੇਰੇ ਪਿਛੇ ਮਾਛੂਵਾੜੇ ਕੱਟੀ ਅੰਧੇਰੀ ਰਾਤਾ, ਸੂਲਾਂ ਸੱਥਰ ਸੇਜ ਹੰਢਾਇੰਦਾ। ਪਿਓ ਮਾਂ ਪੁੱਤ ਵਾਰ ਕੇ ਤੇਰੀ ਬਣਿਆ ਜ਼ਾਤਾ, ਆਪਣੀ ਜ਼ਾਤ ਨਾ ਕੋਇ ਰਖਾਇੰਦਾ। ਹੁਣ ਚੜ੍ਹ ਕੇ ਬਹੂੰ ਤੇਰੀ ਢਾਕਾ, ਗਲਵਕੜੀ ਆਪਣੀ ਪਾਇੰਦਾ। ਮੇਰਾ ਬਸਤਰ ਚੋਲਾ ਪਿਛਲਾ ਪਾਟਾ, ਅੱਗੇ ਤਨ ਨਾ ਕੋਇ ਵਖਾਇੰਦਾ। ਮੈਂ ਕਿਸੇ ਨੂੰ ਕਹਿਣਾ ਨਹੀਂ ਚਾਚਾ, ਬਾਪੂ ਇਕੋ ਨਜ਼ਰੀ ਆਇੰਦਾ। ਹੋਣ ਕੱਟਣਾ ਨਹੀਂ ਫ਼ਾਕਾ, ਫਿਕਾ ਰਸ ਨਾ ਕੋਇ ਰਖਾਇੰਦਾ। ਅੱਗੇ ਬਣਿਆ ਰਿਹਾ ਦਾਸੀ ਦਾਸਾ, ਹੁਣ ਸਾਹਮਣੇ ਹੋ ਕੇ ਮੰਗ ਮੰਗਾਇੰਦਾ। ਉਠ ਵੇਖ ਮਾਰ ਝਾਤਾ, ਝਾਕੀ ਆਪਣਿਆਂ ਗੁਰਮੁਖਾਂ ਵਲ ਪਾਇੰਦਾ । ਤੂੰ ਮੇਰਾ ਕਮਲਾਪਾਤਾ, ਪਤਿਪਰਮੇਸ਼ਵਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚਾ ਵਰ, ਦੂਜਾ ਦਰ ਨਾ ਮੰਗਣ ਜਾਇੰਦਾ ।

ਗੋਬਿੰਦ ਕਹੇ ਉਠ ਮਰਦ, ਮਰਦਾਨਗੀ ਦੇ ਜਣਾਈਆ। ਬੇਦਰਦੀ ਤੈਨੂੰ ਕੋਈ ਨਾ ਆਵੇ ਦਰਦ,

ਦੁਖੀਆਂ ਦਰਦ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਅੱਗੇ ਕਰਦੇ ਗਏ ਅਰਜ਼, ਆਰਜ਼ੂ ਵਿਚ ਆਰਜ਼ੀ ਪਾਈਆ। ਢੋਲਾ ਸੋਹਲਾ ਰਾਗ ਗੌਂਦੇ ਗਏ ਤਰਜ਼, ਤਰ੍ਹਾ ਤਰ੍ਹਾ ਸਮਝਾਈਆ। ਤੇਰਾ ਪੂਰਾ ਹੋਇਆ ਨਾ ਕਿਸੇ ਕੋਲੋਂ ਫ਼ਰਜ਼, ਫ਼ਰਮਾਂਬਰਦਾਰ ਨਾ ਕੋਇ ਅਖਵਾਈਆ। ਮੇਲਣ ਵਿਛੋੜਨ ਦੀ ਤੈਨੂੰ ਮਰਜ਼, ਤੇਰਾ ਰੋਗ ਨਾ ਕੋਇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦਰ ਮੰਗਣਹਾਰਾ ਮਾਂਗਤ ਨਜ਼ਰ ਕਿਸੇ ਨਾ ਆਈਆ।

ਪੁਰਖ ਅਕਾਲ ਕਹੇ ਨਾ ਕਰ ਜ਼ਿਦ, ਜ਼ਿੰਦਗੀ ਸਭ ਦੀ ਦਿਆਂ ਬਦਲਾਈਆ। ਗੋਬਿੰਦ ਗੁਰਮੁਖ ਤੇਰੀ ਬਿੰਦ, ਬਿੰਦ ਲੇਖੇ ਲੇਖੇ ਪਾਈਆ। ਜਿਨ੍ਹਾਂ ਖ਼ਾਕ ਰੁਲਾਇਆ ਸੁਰਪਤ ਇੰਦ, ਸ਼ਿਵ ਬ੍ਰਹਮਾ ਧੱਕਾ ਲਾਈਆ। ਤਿੰਨਾਂ ਧਾਰ ਬਹਾਵਾਂ ਅੰਮ੍ਰਿਤ ਸਾਗਰ ਸਿੰਧ, ਲਹਿਰ ਲਹਿਰ ਵਿਚ ਧਰਾਈਆ। ਤਿਨ੍ਹਾਂ ਨਾਤਾ ਤੁਟੇ ਜੀਉ ਪਿੰਡ, ਪਿੰਡੀ ਭਰਨ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ ।

ਗੋਬਿੰਦ ਅੰਤ ਨਾ ਪੌ ਖਹਿੜੇ, ਖਹਿੜਾ ਸਭ ਦਾ ਦਿਆਂ ਛੁਡਾਈਆ । ਭਰ ਕੇ ਚਾੜ੍ਹਾਂ ਆਪਣੇ ਬੇੜੇ, ਬੇੜਾ ਇਕੋ ਵਾਰ ਤਰਾਈਆ। ਲੇਖੇ ਲਾਵਾਂ ਦੂਰ ਨੇੜੇ, ਨੇਰਨ ਦੂਰ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਵਿਚੋਂ ਲੱਭਾਂ ਤੇਰੇ, ਜਿਨ੍ਹਾਂ ਸਾਚੀ ਸੇਵ ਕਮਾਈਆ। ਜੋ ਰਣ ਝੂਜੇ ਕੱਟ ਬੇਰੇ ਬੇਰੇ, ਬਿਰਤੀ ਤਿਨ੍ਹਾਂ ਵੇਖ ਵਖਾਈਆ। ਜੋ ਸਰਸੇ ਧਾਰ ਪਾਣੀ ਰੇੜ੍ਹੇ, ਤੇਰਾ ਢੋਲਾ ਗਏ ਗਾਈਆ। ਸੋ ਸਾਰੇ ਕੱਠੇ ਹੋ ਕੇ ਆ ਗਏ ਆਪਣੇ ਵੇਹੜੇ, ਘਰ ਸਾਚੇ ਮਿਲੇ ਵਡਿਆਈਆ। ਜਨਮ ਕਰਮ ਦੇ ਚੁੱਕ ਗਏ ਝੇੜੇ, ਝੰਜਟ ਕੋਇ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਦੇ ਵੜ ਗਏ ਡੇਰੇ, ਤੰਬੂ ਕਨਾਤ ਨਾ ਕੋਇ ਰਖਾਈਆ। ਮਿਲ ਕੇ ਕਹਿਣ ਅਸੀਂ ਤੇਰੇ, ਤੂੰ ਸਾਹਿਬ ਸਾਡਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਰਨਾਈਆ।

ਲੋਕਮਾਤ ਜੇ ਦੇਵੇਂ ਸਰਨਾ, ਸਾਂਤ ਮੋਹੇ ਨਾ ਆਈਆ। ਏਥੇ ਓਥੇ ਚੁੱਕੇ ਮਰਨਾ ਡਰਨਾ, ਮੇਰਾ ਗੁਰਸਿਖ ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਮੇਰਾ ਪੱਲੂ ਫੜਨਾ, ਮੈਂ ਤੇਰੀ ਝੋਲੀ ਦੇਵਾਂ ਟਿਕਾਈਆ। ਜਿਸ ਮੇਰੇ ਅੰਦਰ ਵੜਨਾ, ਮੈਂ ਤੇਰੇ ਦੁਆਰੇ ਦੇਵਾਂ ਪੁਚਾਈਆ। ਤੇਰਾ ਮੇਰਾ ਢੋਲਾ ਸਭ ਨੇ ਪੜ੍ਹਨਾ, ਸੋਹੰ ਰੂਪ ਇਕੋ ਨਜ਼ਰੀ ਆਈਆ। ਕਰ ਕੌਲ ਸਚ ਇਕਰਾਰ ਗੋਬਿੰਦ ਮੈਂ ਤੇਰਿਆਂ ਗੁਰਸਿਖਾਂ ਸਚਖੰਡ ਖੜਨਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਬਿਨ ਪੌੜੀਉਂ ਡੰਡਿਉਂ ਚੜ੍ਹਨਾ, ਚੌਥਾ ਪਦ ਗੁਰਮੁਖਾਂ ਚਰਨਾਂ ਹੇਠ ਰਖਾਈਆ। ਸਤਿ ਰੂਪ ਸਭ ਨੂੰ ਕਰਨਾ, ਅਸਤਿ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਡੋਰ ਫੜਾਈਆ।

ਆਪਣੇ ਹੱਥ ਡੋਰੀ ਫੜ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਿਨ੍ਹਾਂ ਗੋਬਿੰਦ ਲਾਇਆ ਲੜ, ਤਿਨ੍ਹਾਂ ਆਪਣਾ ਘਰ ਵਖਾਇੰਦਾ। ਸਾਚੇ ਮੰਦਰ ਜਾਇਣ ਚੜ੍ਹ, ਘਰ ਇਕੋ ਇਕ ਵਡਿਆਇੰਦਾ। ਮਿਲੇ ਮੇਲ ਪੁਰਖ ਨਰ, ਨਰ ਨਰਾਇਣ ਨਜ਼ਰੀ ਆਇੰਦਾ। ਲੇਖਾ ਚੁੱਕੇ ਚੋਟੀ ਜੜ੍ਹ, ਅਸਥੂਲ ਰੂਪ ਨਾ ਕੋਇ ਵਟਾਇੰਦਾ। ਸਾਹਿਬ ਸਤਿਗੁਰ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਕਰੇ ਪੂਰਾ ਵਰ, ਕੀਤਾ ਕੌਲ ਆਪ ਨਿਭਾਇੰਦਾ।

ਗੋਬਿੰਦ ਕਹੇ ਮੈਂ ਨੇਤਰ ਨੈਣ ਉਠਾਵਾਂਗਾ। ਇਕ ਧਿਆਨ ਲਗਾਵਾਂਗਾ। ਤੇਰਾ ਰਾਹ ਤਕਾਵਾਂਗਾ। ਗੁਰਮੁਖਾਂ ਨਾਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦੂਜਾ ਦਰ ਨਾ ਮੰਗਣ ਜਾਵਾਂਗਾ।

ਜਿਸ ਵੇਲੇ ਗੁਰਮੁਖ ਜਾਣਗੇ। ਦਰ ਤੇਰੇ ਸੋਭਾ ਪਾਣਗੇ। ਭਗਤ ਭਗਵਾਨ ਢੋਲਾ ਗਾਣਗੇ। ਹਰਿ ਮੰਦਰ ਇਕ ਵਸਾਣਗੇ। ਪਿਛਲੇ ਨਾਤੇ ਸਰਬ ਛੱਡ ਜਾਣਗੇ। ਇਕ ਇਕਾਂਤੇ ਤੇਰਾ ਦਰਸ਼ਨ ਪਾਣਗੇ। ਮਿਲ ਸਚ ਸਚੀ ਜਮਾਤੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਦੂਜਾ ਦਰ ਨਾ ਵੇਖਣ ਪਾਣਗੇ।

ਜਾਲੀ ਦੇ ਹੱਥ ਵਿਚ ਹੁੰਦਾ ਛੜ, ਕੁੰਡੀ ਸੋਟੇ ਉਤੇ ਲਗਾਈਆ। ਉਚੀਆਂ ਟਾਹਣੀਆਂ ਲੈਂਦਾ ਫੜ, ਆਪਣੀਆਂ ਬਾਹਵਾਂ ਵਧਾਈਆ। ਜੇ ਕੋਈ ਅੱਗੇ ਜਾਏ ਅੜ, ਦੋਹਾਂ ਹੱਥਾਂ ਨਾਲ ਧੂਹੇ ਵਾਹੋ ਦਾਹੀਆ। ਜੇ ਪਿਛੋਂ ਖੇਤੀ ਵਾਲਾ ਜਾਏ ਆ ਫਿਰ ਪਿਛੋਂ ਜਾਏ ਡਰ, ਅੱਗਾ ਪਿੱਛਾ ਵੇਖੇ ਰਾਹ ਨਜ਼ਰ ਕੋਇ ਨਾ ਆਈਆ। ਭੇਡਾਂ ਬੱਕਰੀਆਂ ਵਿਚ ਜਾਏ ਵੜ, ਆਪਣਾ ਆਪ ਛੁਪਾਈਆ। ਭੈ ਵਿਚ ਮੈਂ ਮੈਂ ਰਿਹਾ ਕਰ, ਮਮਤਾ ਜਗਤ ਵਧਾਈਆ। ਅੰਦਰੇ ਅੰਦਰ ਹੌਕੇ ਰਿਹਾ ਭਰ, ਹਾਹਾਕਾਰ ਸੁਣਾਈਆ। ਇਕ ਵਾਰ ਜੇ ਦੇਵੇ ਛੱਡ, ਫਿਰ ਰੁੱਖ ਨਾ ਕੋਇ ਕਟਾਈਆ। ਮਾਣਸ ਨਹੀਂ ਇਹ ਹੱਡ, ਮਾਟੀ ਚੰਮ ਪੋਚ ਪੁਚਾਈਆ। ਡੋਰੀ ਸਾਹਿਬ ਸਤਿਗੁਰ ਉਤੇ ਛੱਡ, ਆਪਣਾ ਮਾਣ ਨਾ ਕੋਇ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਵਿਚੋਂ ਕੰਡੇ ਦੇਵੇ ਵੱਢ, ਨੁੱਕਰ ਵਿਚ ਅੜਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਲੀਆਂ ਜੰਜਾਲ ਦਏ ਤੁੜਾਈਆ।