ਪੁਸਤਕਾਲਾਕਿਹਦੀ ਕਰੋਗੇ ਪੂਜਾ

ਪੂਜਾ

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

੦੧) ਨਾਮ ਸ਼ਬਦ ਸਚ ਜਗ ਪੂਜਾ, ਹਰਿ ਏਕਾ ਜਣਾਈਆ। ਭੌ ਚੁਕਾਏ ਏਕਾ ਦੂਜਾ, ਏਕਾ ਘਰ ਸੁਹਾਈਆ। ਨੇਤਰ ਖੋਲ੍ਹੇ ਨੈਣ ਤੀਜਾ, ਅਗਿਆਨ ਅੰਧੇਰ ਮਿਟਾਈਆ। ਚੌਥੇ ਘਰ ਇਕ ਵਖਾਏ ਸਚ ਦਹਿਲੀਜ਼ਾ, ਮਿਲੇ ਮੇਲ ਹਰਿ ਰਘੁਰਾਈਆ। ਪੰਚਮ ਕਰੇ ਆਪੇ ਰੀਝਾ, ਦਰ ਘਰ ਸਾਚਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੇ ਸ਼ਬਦ ਚਲਾਈਆ। (੬ ੭੮੯)

❋

੦੨) ਸਤਿਗੁਰ ਸ਼ਬਦ ਕਹੇ ਕੁਛ ਵੇਲਾ ਆਉਣਾ ਸਖ਼ਤ, ਸਖ਼ਤੀ ਨਾਲ ਸਮਝਾਈਆ। ਇਕ ਅਕਾਲ ਦਾ ਕਾਇਮ ਰਹਿਣਾ ਤਖ਼ਤ, ਇੱਟਾਂ ਪੱਥਰਾਂ ਵਾਲਾ ਰਹਿਣ ਕੋਇ ਨਾ ਪਾਈਆ। ਜਿਥੇ ਮਾਇਆ ਦੀ ਕਰੇ ਕੋਈ ਨਾ ਬਚਤ, ਗੋਲਕਾਂ ਸਕੇ ਨਾ ਕੋਇ ਭਰਾਈਆ। ਅੱਖਰਾਂ ਵਿਚ ਬਣਾਏ ਕੋਇ ਨਾ ਬਜਟ, ਹਿੰਦਸਿਆਂ ਵੰਡ ਨਾ ਕੋਇ ਵੰਡਾਈਆ। ਸਤਿਗੁਰੂ ਘਰ ਵਿਚ ਕਦੇ ਨਹੀਂ ਗਿਣੀ ਜਾਏ ਅੱਜ ਕਿੰਨੀ ਹੋਈ ਵੱਟਤ, ਮਾਇਆ ਨਾਲ ਮਾਇਆਧਾਰੀ ਦੇਣੇ ਰੁੜ੍ਹਾਈਆ। ਵੇਖੋ ਕਿਹੜਾ ਆਉਣਾ ਉਹ ਵਕਤ, ਵਕਤ ਵੇਲਾ ਦਏ ਗਵਾਹੀਆ। ਕੋਈ ਕਾਇਮ ਰਹਿਸੀ ਸ਼ਖਸ, ਜਿਸ ਸਿਰ ਆਪਣਾ ਹੱਥ ਟਿਕਾਈਆ। ਇਹ ਖੇਲ ਵਰਤੌਣਾ ਵਾਲੀ ਅਰਸ਼, ਫਰਸ਼ਾਂ ਤੇ ਪਏ ਦੁਹਾਈਆ। ਨਜ਼ਰ ਔਣਾ ਨਹੀਂ ਕੋਈ ਚਰਚ, ਚਰਾਗਾਹ ਦਿਸੇ ਲੁਕਾਈਆ। ਭਗਤਾਂ ਦਾ ਵੰਡੇ ਭਗਵਾਨ ਆਪ ਦਰਦ, ਦੁਖੀਆਂ ਦਾ ਦੁੱਖ ਗਵਾਈਆ। ਤੁਸੀਂ ਬੇਨੰਤੀਆਂ ਰੋਜ਼ ਕਰੋ ਤੇ ਸਤਿਗੁਰੂ ਦੀ ਤੁਹਾਡੇ ਅੱਗੇ ਇਕ ਅਰਜ਼, ਇਕੋ ਵਾਰ ਸੁਣਾਈਆ। ਸਾਰਿਆਂ ਬੋਲਣਾ ਜ਼ੋਰ ਨਾਲ ਗਰਜ, ਬਿਨਾਂ ਪ੍ਰਭੂ ਤੋਂ ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ।

…… ਗੁਰ ਅਵਤਾਰ ਪੈਗ਼ੰਬਰ ਕਹਿਣ ਗੋਲੀ ਗਾਵੇ ਇਕ ਸ਼ਬਦ ਪੁਰਖ ਅਕਾਲ ਸ਼ਬਦ ਇਕ ਵਡਿਆਈਆ। ਝਗੜਾ ਰਹੇ ਕੋਈ ਨਾ ਮਜ਼੍ਹਬ, ਦੀਨ ਦੁਨੀ ਨਾ ਵੰਡ ਵੰਡਾਈਆ। ਜਨ ਭਗਤੋ ਇਕ ਦੂਜੇ ਦਾ ਕਰਨਾ ਅਦਬ, ਪਿਆਰ ਵਿਚ ਸਮਝਾਈਆ। ਜੇ ਤੁਸੀਂ ਮੇਰੇ ਵਲ ਆਉਗੇ ਇਕ ਕਦਮ, ਕੋਟਾਂ ਜਨਮਾਂ ਦਾ ਲੇਖਾ ਦਿਆਂ ਮੁਕਾਈਆ। ਤੁਸੀਂ ਸਮਝਿਓ ਨਾ ਇਹ ਕਾਇਆ ਬਦਨ, ਤੱਤਾਂ ਵਾਲਾ ਜਗਤ ਹੰਢਾਈਆ। ਏਸ ਵਿਚ ਬਹਿ ਕੇ ਪੁਰਖ ਅਕਾਲ ਕਰੇ ਅਦਲ, ਇਨਸਾਫ ਆਪਣੇ ਹੱਥ ਰਖਾਈਆ। ਏਹੋ ਜਾਮਾ ਗੋਬਿੰਦ ਦਾ ਆਇਆ ਬਦਲ, ਬਦਲੀ ਕਰੇ ਜਗਤ ਲੋਕਾਈਆ। ਸਤਿਗੁਰ ਸ਼ਬਦ ਨੂੰ ਕਰ ਸਕੇ ਕੋਈ ਨਾ ਕਤਲ, ਖੰਡਾ ਖੜਗ ਨਾ ਕੋਇ ਉਠਾਈਆ। ਤੁਹਾਨੂੰ ਲੈ ਕੇ ਜਾਵਾਂ ਓਸ ਵਤਨ, ਜਿਥੇ ਮਿਲੇ ਬੇਪਰਵਾਹੀਆ। ਤੁਹਾਡਾ ਇਕੋ ਕਿਨਾਰਾ ਤੇ ਇਕੋ ਪਤਨ, ਇਕੋ ਬੇੜਾ ਕੰਧ ਉਠਾਈਆ। ਤੁਸਾਂ ਇਕ ਮੰਨਣਾ ਬਚਨ, ਬਿਨਾਂ ਪੁਰਖ ਅਕਾਲ ਤੋਂ ਸੀਸ ਨਾ ਕਿਸੇ ਨਿਵਾਈਆ। ਜਿਥੇ ਭਗਤ ਭਗਵਾਨ ਵਸਣ, ਉਹ ਦੁਵਾਰਾ ਤੁਹਾਡਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। (੨੭ ਪੋਹ ਸ਼ੈ ਸੰ ੫)

❋

੦੩) ਓਏ ਜਨ ਭਗਤੋ, ਬੇੜੀ ਕਹੇ, ਮੇਰੀ ਮੰਨ ਲਿਓ ਅਰਜ਼, ਬੇਨੰਤੀ ਕਰ ਕੇ ਸੀਸ ਨਿਵਾਈਆ। ਤੁਹਾਨੂੰ ਲੋੜ ਨਹੀਂ ਰਹੀ ਜਗਤ ਕਿਰਿਆ ਦੀ, ਤੁਸਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਇਕੋ ਗਾਉਣੀ ਤਰਜ਼, ਤਰੀਕਾ ਪ੍ਰਭ ਨੇ ਦਿਤਾ ਸਮਝਾਈਆ। ਉਹ ਤੁਹਾਡਾ ਆਪੇ ਵੰਡ ਕੇ ਦਰਦ, ਬੇਦਰਦੀ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। (੨੭ ਪੋਹ ਸ਼ੈ ਸੰ ੭ ਰਾਤ ਨੂੰ)

❋

੦੪) ਨਾਨਕ ਲੇਖਾ ਧੁਰ ਦਰਬਾਰ, ਗੁਰ ਗੋਬਿੰਦ ਕਰੇ ਜੈਕਾਰ, ਸ੍ਰਿਸ਼ਟ ਸਬਾਈ ਲੋਕਮਾਤ ਦੇ ਦਾਤ, ਕਲਜੁਗ ਅੰਤਮ ਬਾਹਰ ਆਪ ਕਢਾਇੰਦਾ। ਸਤਿ ਧਰਮ ਦੀ ਇਕ ਜਮਾਤ, ਲੇਖਾ ਲਿਖੇ ਬਿਨ ਸ਼ਾਹੀ ਕਲਮ ਦਵਾਤ, ਧੁਰ ਦਾ ਅੰਕ ਆਪਣਾ ਆਪ ਪਰਗਟਾਇੰਦਾ । ਮਿਟੇ ਰੈਣ ਅੰਧੇਰੀ ਰਾਤ, ਸਤਿਜੁਗ ਸਾਚੇ ਮਿਲੀ ਦਾਤ, ਅੱਠੇ ਪਹਿਰ ਰਹੇ ਪਰਭਾਤ, ਆਤਮ ਪਰਮਾਤਮ ਜੁੜੇ ਨਾਤ, ਨਾਤਾ ਬਿਧਾਤਾ ਆਪ ਜੁੜ੍ਹਾਇੰਦਾ। ਗੁਰ ਗੋਬਿੰਦ ਵਸੇ ਸਭ ਦੇ ਸਾਥ, ਅੰਦਰ ਬਾਹਰ ਗੁਪਤ ਜ਼ਾਹਰ, ਸ਼ਬਦੀ ਰੂਪ ਪੰਜ ਤੱਤ ਨਾ ਕੋਇ ਰਖਾਈਆ। ਬਿਨ ਪੁਰਖ ਅਕਾਲ ਕੋਈ ਨਾ ਕਿਸੇ ਟੇਕੇ ਮਾਥ, ਹਰਿ ਸਤਿਗੁਰ ਨਿਹਕਰਮੀ ਨਿਰਗੁਣ ਏਕਾ ਨਜ਼ਰੀ ਆਈਆ। ਸਦਾ ਸੁਹੇਲਾ ਇਕ ਇਕੇਲਾ, ਅੰਤਰਜਾਮੀ, ਜਾਨਣਹਾਰਾ ਵਡ ਵਡਿਆਈਆ। ਅਗੰਮ ਅਥਾਹ ਜਿਸ ਦੀ ਬਾਣੀ, ਬਾਣੀ ਸਿਫ਼ਤ ਸਿਫ਼ਤ ਸਾਲਾਹੀਆ। ਸਚਖੰਡ ਦੀ ਸਾਚੀ ਰਾਣੀ, ਲੋਕਮਾਤ ਦੀ ਇਕ ਨਿਸ਼ਾਨੀ, ਨਿਸ਼ਾਨਾ ਤੀਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਦਾਤਾ ਬੇਪਰਵਾਹੀਆ। (੧੪ ੧੭੫)

❋

੦੫) ਕਲਜੁਗ ਕਹੇ ਓ ਜੇਠ ਮਹੀਨੇ ਸਾਥੀ, ਮੇਰਾ ਸੰਗ ਨਿਭਾਈਆ। ਕੁਛ ਯਾਦ ਕਰ ਲੈ ਕੀ ਕਥਾ ਕਹਾਣੀ ਗੋਬਿੰਦ ਆਖੀ, ਆਖਰ ਗਿਆ ਦ੍ਰਿੜਾਈਆ। ਕਿਹੜੀ ਮੰਜ਼ਲ ਗੁਰਸਿੱਖ ਚੜ੍ਹੇ ਅਗੰਮ ਘਾਟੀ, ਘਾਟਾ

ਰਹਿਣ ਕੋਇ ਨਾ ਪਾਈਆ । ਕਿਹੜਾ ਪੈਂਡਾ ਮੁੱਕੇ ਵਾਟੀ, ਰਾਹ ਵਿਚ ਨਾ ਕੋਇ ਫਿਰਾਈਆ। ਕਲਜੁਗ ਕਹੇ, ਗੋਬਿੰਦ ਕਿਹਾ, ਜੇ ਮੰਨਿਓ ਤੇ ਮੰਨਿਓ ਪੁਰਖ ਅਬਿਨਾਸ਼ੀ, ਬਿਨਾ ਪੁਰਖ ਅਕਾਲ ਦੇ ਸੀਸ ਨਾ ਕੋਇ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਜੋ ਜਨਮਿਆ ਸੋ ਅੰਤ ਵਿਨਾਸੀ, ਵਿਸ਼ਿਆਂ ਵਾਲਾ ਰਹਿਣ ਕੋਇ ਨਾ ਪਾਈਆ। ਚਾਰ ਯੁਗ ਦੇ ਸ਼ਾਸਤਰ ਗ੍ਰੰਥ ਇਹ ਨਿੱਕੀ ਪਤ੍ਰਕਾ ਪਾਤੀ, ਸੁਨੇਹੁੜੇ ਪ੍ਰਭ ਦੇ ਰਹੀ ਸੁਣਾਈਆ । ਜੇ ਕੋਈ ਮੰਨਦਾ ਗੋਬਿੰਦ ਦੀ ਆਖੀ, ਇੱਟਾਂ ਪੱਥਰਾਂ ਸੀਸ ਨਾ ਕੋਇ ਨਿਵਾਈਆ । ਤੂੰ ਮੇਰਾ ਮੈਂ ਤੇਰਾ ਆਤਮ ਸਮਝਦਾ ਓਸ ਦੀ ਜਾਤੀ, ਪਰਮਾਤਮ ਵਿਚ ਸਮਾਈਆ । ਝਗੜਾ ਛੁੱਟਦਾ ਤਨ ਖ਼ਾਕੀ, ਉਹਲਾ ਅਵਰ ਰਹੇ ਨਾ ਰਾਈਆ। ਜੇ ਕੋਈ ਗੋਬਿੰਦ ਦਾ ਜਾਮ ਪੀਂਦਾ ਜਿਸ ਨੂੰ ਪਿਆਉਂਦਾ ਬਣ ਕੇ ਸਾਕੀ, ਸਾਖਿਆਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਪੂਰ ਕਰਾਈਆ। (੨੧ ੧੫੪)

❋

੦੬) ਕਲਜੁਗ ਅੰਤ ਹੋ ਪਰਗਟ, ਪਾਰਬ੍ਰਹਮ ਪ੍ਰਭ ਭੇਵ ਚੁਕਾਈਆ। ਸਾਚਾ ਮਾਰਗ ਸਾਹਿਬ ਦੱਸ, ਦਹਿ ਦਿਸ਼ਾ ਕਰੇ ਸ਼ਨਵਾਈਆ। ਇਕੋ ਮੰਨੋ ਪੁਰਖ ਸਮਰੱਥ, ਅਕਾਲ ਪੁਰਖ ਵੱਡੀ ਵਡਿਆਈਆ। ਨਾਤਾ ਤੋੜੋ ਪੰਜ ਤੱਤ, ਪੰਜ ਤੱਤ ਗੁਰੂ ਨਾ ਕੋਇ ਅਖਵਾਈਆ। ਸ਼ਬਦ ਗੁਰੂ ਹਰ ਘਟ ਰਿਹਾ ਵਸ, ਘਰ ਖੋਜੋ ਸੱਜਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਹੱਟੀ ਦਏ ਜਣਾਈਆ। ਨਾਮ ਹੱਟ ਕਾਇਆ ਅੰਦਰ, ਸੋ ਪੁਰਖ ਨਿਰੰਜਣ ਆਪ ਟਿਕਾਇੰਦਾ। ਜਨ ਭਗਤੋ ਖੋਲ੍ਹੋ ਆਪਣਾ ਜੰਦਰ, ਕੁੰਜੀ ਨਿਰਗੁਣ ਆਪ ਪਰਗਟਾਇੰਦਾ। ਚੜ੍ਹ ਕੇ ਵੇਖੋ ਸਾਚੇ ਮੰਦਰ, ਸਤਿਗੁਰ ਸਾਚਾ ਨਜ਼ਰੀ ਆਇੰਦਾ । ਮਨ ਵਾਸਨਾ ਬੰਨ੍ਹੋ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਭਾਗ ਲਗਾਓ ਅੰਧੇਰੇ ਖੰਡਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਾਇੰਦਾ। (੧੪ ੨੦੩)

❋

੦੭) ਗੋਬਿੰਦ ਕਹੇ ਪ੍ਰਭੂ ਮੈਂ ਨਹੀਂ ਤੇਰਾ ਮੰਗਤਾ, ਮੰਗਣ ਦੀ ਲੋੜ ਰਹੀ ਨਾ ਰਾਈਆ। ਮੈਂ ਪਿਆਰ ਮੰਗਿਆ ਤੇਰੀਆਂ ਸੰਗਤਾਂ, ਨਾਤਾ ਭਗਤ ਨਾਲ ਜੁੜਾਈਆ। ਇਨ੍ਹਾਂ ਦੇ ਅੰਦਰੋਂ ਕੱਢ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ । ਉਨ੍ਹਾਂ ਨੂੰ ਕੋਈ ਆਸ ਨਾ ਰਹੇ ਸਵਰਗ ਬਹਿਸ਼ਤ ਜੰਨਤਾਂ, ਜੰਨਤ ਬਹਿਸ਼ਤ ਇਨ੍ਹਾਂ ਦੇ ਚਰਨਾਂ ਹੇਠ ਦੇਣੇ ਦਬਾਈਆ। ਤੇਰੇ ਦੁਵਾਰੇ ਰਹੇ ਕੋਈ ਨਾ ਭੁੱਖਾ ਨੰਗਤਾ, ਨਾਮ ਭੰਡਾਰ ਦੇਣ ਭਰਾਈਆ। ਤੂੰ ਬੋਧ ਅਗਾਧਾ ਪੰਡਤਾ, ਬੁੱਧੀ ਤੋਂ ਪਰ੍ਹੇ ਦੇਣਾ ਸਮਝਾਈਆ। ਜੇ ਪੂਜਣ ਤੇ ਇਕੋ ਕਰਨ ਤੇਰੀ ਮੰਨਤਾ, ਜੰਮਣ ਮਰਨ ਵਾਲੇ ਗੁਰੂ ਨੂੰ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਵੇਖ ਵਖਾਈਆ। (੨੧ ੨੦੭)

❋

੦੮) ਸਤਿਗੁਰ ਸ਼ਬਦ ਕਹੇ ਕਿਹਦੀ ਕਰੋਗੇ ਪੂਜਾ, ਕੀ ਸਿਲ ਪੂਜਸ ਝੱਟ ਲੰਘਾਈਆ। ਕੀ ਇਸ਼ਟ ਮੰਨੋਗੇ ਦੂਜਾ, ਪੱਥਰਾਂ ਸੀਸ ਨਿਵਾਈਆ। ਕੀ ਗੁਰੂ ਮੰਨੋਗੇ ਪੰਜ ਭੂਤਾ, ਜੋ ਜੰਮੇ ਅੰਤ ਮਰ ਜਾਈਆ। ਕੀ ਦੀਨਾਂ ਮਜ਼੍ਹਬਾਂ ਦੀਆਂ ਗਲੀਆਂ ਵੇਖੋਗੇ ਕੂਚਾ, ਦਰ ਦਰ ਅਲਖ ਜਗਾਈਆ। ਕੀ ਸਤਿਗੁਰ ਜੰਗਲੀਂ ਲੱਭੇ ਢੂੰਡਾ, ਉਚੇ ਟਿਲਿਆਂ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਜਿੰਨਾਂ ਚਿਰ ਪ੍ਰਭ ਦਾ ਨਾਮ ਕਿਸੇ ਨਾ ਬੂਝਾ, ਬੁਝਾ

ਦੀਪਕ ਨਾ ਕੋਇ ਜਗਾਈਆ। ਕਵਲ ਨਾਭ ਹੋਏ ਕਦੇ ਨਾ ਮੂਧਾ, ਅੰਮ੍ਰਿਤ ਰਸ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। (੨੧ ੧੦੫੩)

❋

੦੯) ਕੱਤਕ ਕਹੇ ਮੇਰੀ ਨਹੀਂ ਕਾਇਆ, ਕਾਇਆ ਵਾਲਿਓ ਦਿਆਂ ਜਣਾਈਆ । ਬਿਨਾਂ ਭਗਤਾਂ ਤੋਂ ਪ੍ਰਭੂ ਕਿਸੇ ਨਾ ਪਾਇਆ, ਪਾਹਨ ਪੂਜਣ ਵਾਲੇ ਪ੍ਰਭ ਮਿਲਣ ਕੋਇ ਨਾ ਪਾਈਆ। ਜਗਤ ਝੂਠੀ ਕੂੜੀ ਮਾਇਆ, ਮਮਤਾ ਮੋਹ ਹਲਕਾਈਆ। ਧੰਨ ਭਾਗ ਗੁਰਮੁਖੋ ਤੁਹਾਡਾ ਵੇਲਾ ਆਇਆ, ਵਕਤ ਵਕਤ ਨਾਲ ਮਿਲਾਈਆ। ਜਿਨ੍ਹਾਂ ਖ਼ੁਸ਼ੀਆਂ ਨਾਲ ਪਿਛਲਿਆਂ ਚੌਂਹ ਜੁਗਾਂ ਵਿਚ ਗਾਇਆ, ਉਹਨਾਂ ਸਹਿਜੇ ਲਿਆ ਮਿਲਾਈਆ। ਕੂੜੀ ਕਿਰਿਆ ਵਿਚ ਨਾ ਕੋਇ ਰੁਲਾਇਆ, ਰੁਲਦਿਆਂ ਗੋਦ ਉਠਾਈਆ। ਇਕੋ ਬਸਤਰ ਤਨ ਪਹਿਨਾਇਆ, ਸੋਹਣਾ ਰੰਗ ਰੰਗਾਈਆ । ਗਰੀਬ ਨਿਮਾਣਿਆਂ ਬਣ ਕੇ ਦਾਈ ਦਾਇਆ, ਦਾਇਰੇ ਦੀਨ ਦੁਨੀ ਵਿਚੋਂ ਬਾਹਰ ਕਢਾਈਆ । ਸਾਚੇ ਮਾਰਗ ਸਾਚੇ ਲਾਇਆ, ਪੰਥ ਮਾਰਗ ਇਕ ਦਰਸਾਈਆ। (੨੨ ੧੧੧੬)

❋

੧੦) ਨਬੀ ਕਹੇ ਮੇਰਾ ਆ ਗਿਆ ਬੇੜਾ, ਬੇਪਰਵਾਹ ਤੇਰੀ ਸਰਨਾਈਆ। ਏਸ ਨੂੰ ਚੱਪੂ ਲਾਵੇ ਕਿਹੜਾ, ਕਿਉਂ ਗੁਰ ਅਵਤਾਰ ਪੈਗ਼ੰਬਰ ਚੱਪਾ ਚੱਪਾ ਜ਼ਿਮੀਂ ਦੇ ਮਾਲਕ ਦਿਤੇ ਬਣਾਈਆ। ਉਹ ਤੇਰੇ ਨਾਮ ਕਲਮੇ ਦੀਆਂ ਛੇੜ ਕੇ ਗਏ ਛੇੜਾਂ, ਛੇਕੜ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਕਹਿੰਦੇ ਗਏ ਧਰਨੀ ਧਰਤ ਧਵਲ ਦਾ ਖੁਲ੍ਹਾ ਵਿਹੜਾ, ਉਹ ਧਰਨੀ ਜਿਹੜੇ ਤੇਰੇ ਚਰਨਾਂ ਦੀ ਧੂੜ ਬਣ ਕੇ ਨੌਂ ਖੰਡ ਵੰਡ ਵੰਡਾਈਆ। ਓ ਪ੍ਰਭੂ ਤੇਰਾ ਕਿਡਾ ਵੱਡਾ ਜੇਰਾ, ਜੇਰਜ ਅੰਡ ਵਿਚ ਵੜ ਕੇ ਆਪਣਾ ਆਪ ਛੁਪਾਈਆ। ਜਿਸ ਨੂੰ ਤੂੰ ਭੇਜਿਆ ਉਹ ਸੀਨੇ ਤੇ ਹੱਥ ਮਾਰ ਕੇ ਕਹਿੰਦਾ ਗਿਆ ਸਭ ਕੁਛ ਮੇਰਾ, ਮੁਰੀਦੋ ਸਿਖੋ ਮੈਂ ਹੀ ਤੁਹਾਡਾ ਪਿਤਾ ਮਾਈਆ। ਉਹ ਪਿਤਾ ਨਾ ਮੰਨਣਾ ਜੋ ਗੁਰੂ ਅਵਤਾਰ ਪੈਗ਼ੰਬਰ ਅੰਤ ਹੋ ਗਿਆ ਖ਼ਾਕ ਦਾ ਢੇਰਾ, ਤਨ ਵਜੂਦ ਵੇਖ ਕੇ ਸਾਰੇ ਰੋਵਣ ਮਾਰਨ ਧਾਹੀਆ। ਏਸੇ ਕਰ ਕੇ ਓਹ ਪਰਗਟਿਆ ਸਿੰਘ ਸ਼ੇਰ ਦਲੇਰਾ, ਜਿਸ ਸ਼ੇਰ ਦੇ ਭੈ ਵਿਚ ਸਾਰੀ ਫਿਰੇ ਲੋਕਾਈਆ। ਏਸ ਦਾ ਹੁਕਮ ਤੇ ਇਕੋ ਉਖੇੜਾ, ਜੜ੍ਹ ਸਭ ਦੀ ਦਏ ਉਖੜਾਈਆ। ਪਿਆਰ ਮੁਹੱਬਤ ਦਾ ਦੇਵੇ ਗੇੜਾ, ਚੁਰਾਸੀ ਚੁਰਾਹਿਆਂ ਵਿਚ ਭੁਵਾਈਆ। ਸਭ ਦੇ ਕੋਲੋਂ ਛਿੜਾਉਂਦਾ ਰਿਹਾ ਛੇੜਾਂ, ਛੇਕੜ ਆਪਣੀ ਕਾਰ ਭੁਗਤਾਈਆ। ਹੁਕਮ ਸੰਦੇਸ਼ਾ ਦੇਂਦਾ ਰਿਹਾ ਬਥੇਰਾ, ਬਹੁ ਗਿਣਤ ਵਿਚ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। (੨੭ ਪੋਹ ਸ਼ੈ ਸੰ ੭ ਰਾਤ )

❋

੧੧) ਨਾਰਦ ਕਹੇ ਮੈਂ ਸਚ ਦੱਸਾਂ ਜਿਹੜੇ ਪ੍ਰਭੂ ਨੂੰ ਨਹੀਂ ਜਪਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਉਨ੍ਹਾਂ ਦੇ ਲੇਖੇ ਅੰਤਮ ਹੋਣੇ ਕੱਖ ਦੇ, ਕੀਮਤ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। (੨੪ ਮਾਘ ਸ਼ੈ ਸੰ ੭ ਪਿੰਡ ਸੱਦਾ )

❋

ਸ਼ੇਰ ਸਿੰਘ ਨਾ ਕੋਈ ਤਨ ਵਜੂਦ ਮਾਟੀ ਖ਼ਾਕੀ, ਭਗਵਾਨ ਭਗਤ ਵੇਖ ਵਖਾਈਆ। ਆਦਿ ਅੰਤ ਦਾ ਬਣ ਕੇ ਸਾਕੀ, ਜਾਮ ਪਿਆਲੇ ਰਿਹਾ ਪਿਆਈਆ। ਉਹਨੂੰ ਕੀ ਕੋਈ ਸਮਝਾਵੇ ਬਾਤੀ, ਅਕਲ ਵਿਚ ਕੀ ਦ੍ਰਿੜਾਈਆ। ਜਿਸ ਨੇ ਚਾਰ ਜੁਗ ਗੁਰ ਅਵਤਾਰ ਪੈਗ਼ੰਬਰਾਂ ਤਨ ਦਾ ਬਣਾ ਕੇ ਸਾਥੀ, ਫੇਰ ਵਿਛੋੜਾ ਦਿਤਾ ਕਰਾਈਆ। ਅਗਲੀ ਖੇਲ ਕਿਸੇ ਸਮਝ ਨਾ ਆਈ ਬਾਕੀ, ਪਰਦਾ ਸਕੇ ਨਾ ਕੋਇ ਉਠਾਈਆ। ਜਿਸ ਵੇਲੇ ਚਾਹੇ ਜਿਧਰ ਚਾਹੇ ਓਧਰ ਬਣਾ ਲਏ ਆਪਣੇ ਸਾਥੀ, ਅੰਦਰ ਵੜ ਕੇ ਆਪਣਾ ਰੰਗ ਰੰਗਾਈਆ। ਕਿਉਂ ਇਹ ਖੇਲ ਪੁਰਖ ਅਬਿਨਾਸ਼ੀ, ਤੱਤਾਂ ਵਾਲਾ ਜੀਵ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ।

ਭਗਤ ਭਗਵਾਨ ਇਕੋ ਸੇਜ, ਆਤਮ ਪਰਮਾਤਮ ਸੋਭਾ ਪਾਈਆ। ਜਿਥੇ ਦੇਵੇ ਜੋਤੀ ਤੇਜ, ਨੂਰ ਜੋਤ ਰੁਸ਼ਨਾਈਆ। ਸ਼ਬਦ ਸੰਦੇਸ਼ਾ ਦੇਵੇ ਭੇਜ, ਅਗੰਮ ਨਾਦ ਸੁਣਾਈਆ। ਉਥੇ ਇਹ ਦੋ ਅੱਖਾਂ ਨਾ ਸਕਣ ਵੇਖ, ਜਿਥੇ ਬੈਠਾ ਆਪਣਾ ਰਸੀਆ ਰਸ ਚਖਾਈਆ। ਪੁੱਜ ਨਾ ਸਕਣ ਚਾਰ ਵੇਦ, ਪੁਰਾਨ ਪਰਦਾ ਨਾ ਕੋਇ ਖੁਲ੍ਹਾਈਆ। ਕੀ ਹੋਇਆ ਜੇ ਦੁਨੀਆਂ ਵਾਲੇ ਦੁਨੀਆਂ ਰਹੇ ਵੇਖ, ਦੁਨੀਆਂ ਦੀ ਮਮਤਾ ਵਿਚ ਦੁਨੀਆ ਦੀ ਮਹਿੰਮਾਂ ਵਿਚ ਆਪਣਾ ਆਪ ਗਵਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਨੇ ਆਪਣੀ ਕਰਨੀ ਅੱਜ ਤੱਕ ਨਹੀਂ ਦਿਤੀ ਕਿਸੇ ਅੱਗੇ ਬੇਚ, ਵਣਜਾਰਾ ਨਜ਼ਰ ਕੋਇ ਨਾ ਆਈਆ। ਜਦ ਆਇਆ ਤੇ ਰੱਖ ਕੇ ਆਪਣੀ ਸੇਧ, ਨਿਸ਼ਾਨੇ ਆਪਣੇ ਗਿਆ ਚਲਾਈਆ। ਪੁਰਖ ਅਕਾਲ ਸੱਚਾ ਸਤਿਗੁਰੂ ਨਹੀਂ ਕੋਈ ਬੱਕਰੀ ਭੇਡ, ਵਾੜੇ ਵਿਚ ਫੜ ਕੇ ਜਿਥੇ ਕੋਈ ਚਾਹੇ ਓਥੇ ਬੰਦ ਕਰਾਈਆ। ਇਹ ਓਸ ਪ੍ਰਭੂ ਦੀ ਖੇਡ, ਜੋ ਜੁਗ ਜੁਗ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵਸੇ ਆਪਣੇ ਅਗੰਮੇ ਦੇਸ, ਦਿਸ਼ਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਭ ਦੀ ਵੇਖ ਵਖਾਈਆ। (੫ ਕੱਤਕ ਸੈ ਸੰ ੫ ਵਰਕਸ਼ਾਪ ਵਿਚ)

❋

੧੩) ਕੱਤਕ ਕਹੇ ਮੈਂ ਵੇਖਿਆ ਦੀਨ ਦੁਨੀ ਦਾ ਕਿੱਤਾ, ਚਾਰੋਂ ਕੁੰਟ ਧਿਆਨ ਲਗਾਈਆ। ਸਾਚਾ ਨਜ਼ਰ ਨਾ ਆਇਆ ਹਿੱਤਾ, ਹਿਤਕਾਰੀ ਰੂਪ ਨਾ ਕੋਇ ਦਰਸਾਈਆ । ਮਾਣ ਹੰਕਾਰ ਵਿੱਚ ਵੇਖਿਆ ਵੱਡਾ ਨਿੱਕਾ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਅੰਮ੍ਰਿਤ ਰਸ ਨਾ ਮਿਲਿਆ ਮਿੱਠਾ, ਵਿਖ ਕੂੜ ਭਰੀ ਲੋਕਾਈਆ। ਸਾਚਾ ਦਰ ਕਿਸੇ ਨਾ ਡਿਠਾ, ਧਰਮ ਦੁਵਾਰ ਰਹੇ ਕੁਰਲਾਈਆ। ਪੁਰਖ ਅਕਾਲ ਨੂੰ ਛੱਡ ਕੇ ਸ੍ਰਿਸ਼ਟੀ ਮੰਨਦੀ ਪੱਥਰ ਇੱਟਾਂ, ਪਾਹਨਾਂ ਸੀਸ ਨਿਵਾਈਆ। ਅੰਤ ਸਭ ਦਾ ਕਾਗਜ ਕੋਰਾ ਤੇ ਲੇਖਾ ਚਿੱਟਾ, ਪ੍ਰਭ ਦੇ ਲੇਖੇ ਵਿਚ ਕੋਇ ਨਾ ਆਈਆ। ਸਦੀ ਚੌਧਵੀਂ ਅੰਤ ਅਖੀਰ ਬੇਨਜ਼ੀਰ ਸਭ ਦਾ ਕੱਢਣਾ ਸਿੱਟਾ, ਸਿੱਟੇਬਾਜ਼ੀ ਦਾ ਲਹਿਣਾ ਸਭ ਦੀ ਝੋਲੀ ਪਾਈਆ। ਕਿਉਂ ਛੱਬੀ ਪੋਹ ਨੂੰ ਗੁਰ ਅਵਤਾਰ ਪਗ਼ੰਬਰਾਂ ਦੇ ਜਰਮ ਕਰਮ ਦਾ ਲੈ ਕੇ ਔਣਾ ਚਿੱਠਾ, ਦੀਨ ਮਜ਼੍ਹਬ ਦਾ ਲੇਖਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਉਹਲਾ ਦਏ ਉਠਾਈਆ। ਛੱਬੀ ਪੋਹ ਕਹੇ ਕੱਤਕ ਦੱਸ ਦੇ ਹੋਰ, ਅੱਗੇ ਤੋ ਅੱਗੇਂ ਧਿਆਨ ਲਗਾਈਆ। ਕੱਤਕ ਕਹੇ ਮੈਂ ਕੀ ਦੱਸਾਂ ਜਿਧਰ ਤੱਕਾਂ ਸਾਰੇ ਦਿਸਣ ਚੋਰ, ਠੱਗੀ ਪ੍ਰਭ ਦੇ ਨਾਲ ਕਮਾਈਆ। ਰਸਨਾ ਨਾਮ ਜਪਦੇ ਅੰਤਰ ਕਠੋਰ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਹਲਕਾਈਆ। ਸੁਰਤੀ ਸ਼ਬਦ ਸਕੇ ਨਾ ਕੋਇ ਜੋੜ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਮਨ ਵਾਸਨਾ ਕਾਮ ਕਲਪਣਾ ਇਸਤਰੀ ਪੁਰਸ਼ ਕੀ ਜਗਤ ਵਾਲੀ ਲੋੜ, ਲੋੜੀਂਦਾ ਸਾਜਣ ਹੱਥ ਕਿਸੇ ਨਾ ਆਈਆ। ਕੱਤਕ ਕਹੇ ਸਦੀ ਚੌਧਵੀਂ ਦੇ ਮਨੁਸ਼ਾਂ ਨਾਲੋਂ ਚੰਗੇ ਢੋਰ, ਜੋ ਖਾ ਪੀ ਕੇ ਪ੍ਰਭ ਦਾ ਸ਼ੁਕਰ ਮਨਾਈਆ। ਛੱਬੀ ਪੋਹ ਕਿਹਾ ਦੱਸ ਹੋਰ, ਹੋਰ ਦੇ ਸਮਝਾਈਆ। ਕੱਤਕ ਕਹੇ ਜਨ ਭਗਤਾਂ ਪ੍ਰਭੂ ਜਾਣਾ ਬਹੁੜ, ਬਹੁੜ ਗਲੇ ਲਗਾਈਆ। ਇਕੋ ਮੰਜ਼ਲ ਇਕੋ ਦੁਵਾਰਾ ਇਕੋ ਨਾਮ ਲਗਾ ਕੇ ਪੌੜ, ਪਾਰਬ੍ਰਹਮ ਪ੍ਰਭ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। (੧ ਕੱਤਕ ਸੈ ਸੰ ੫ )

❋

ਮਾਘ ਕਹੇ ਮੈਂ ਪ੍ਰਭ ਦਾ ਹੁਕਮ ਸੁਣਨਾ ਹੋ ਕੇ ਮੌਜੂਦ, ਜੋ ਮੁਫਲਿਸਾਂ ਰਿਹਾ ਅਪਣਾਈਆ। ਜੁਗ ਜੁਗ ਬਦਲਦਾ ਗਿਆ ਅਰੂਜ, ਅਰਸ਼ ਫਰਸ਼ ਵੇਖ ਵਖਾਈਆ। ਕਲਜੁਗ ਰਹੇ ਨਾ ਅਖੀਰੀ ਹਦੂਦ, ਹਜ਼ਰਤ ਦਏ ਗਵਾਹੀਆ । ਮਨਮੱਤ ਕਰਨੀ ਨੇਸਤੋ ਨਾਬੂਦ, ਕੂੜੀ ਕਿਰਿਆ ਦੇਣੀ ਮਿਟਾਈਆ। ਨਾਨਕ ਗੋਬਿੰਦ ਦੇ ਕੇ ਗਿਆ ਸਬੂਤ, ਅੱਖਰ ਅੱਖਰਾਂ ਵੰਡ ਵੰਡਾਈਆ। ਕੋਈ ਖੇਲ ਨਾ ਸਮਝੇ ਪੰਜ ਤੱਤ ਕਾਇਆ ਕਲਬੂਤ, ਅੰਤਰ ਅੰਤਰ ਪੜਦਾ ਕੋਇ ਨਾ ਲਾਹੀਆ। ਅੱਖਰਾਂ ਵਿਚੋਂ ਪੱਥਰਾਂ ਵਿਚੋਂ ਸੱਥਰਾਂ ਵਿਚੋਂ ਲੱਭਦੇ ਮਹਿਬੂਬ, ਜਗਤ ਨੇਤਰਾਂ ਚਾਰ ਕੁੰਟ ਅੱਖ ਉਠਾਈਆ। ਭੇਦ ਸਮਝ ਕੇ ਏਕਾ ਦੂਜ, ਦੂਆ ਏਕਾ ਜੋੜ ਨਾ ਕੋਇ ਜੁੜਾਈਆ। ਅੰਤਮ ਸਭ ਨੇ ਕਰ ਕੇ ਜਾਣਾ ਕੂਚ, ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਬਿਨ ਭਗਤਾਂ ਕਿਸੇ ਨਹੀਂ ਔਣੀ ਸਾਚੀ ਸੂਝ, ਸਮਝ ਨਾਲ ਰਮਜ਼ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਇਕ ਦ੍ਰਿੜਾਈਆ। (੧੩ ੧੯੦)

❋

੧੫) ਧੁਰ ਦਾ ਹੁਕਮ ਕਹੇ ਜੋ ਰਿਹਾ ਦੱਸਦਾ, ਦਹਿ ਦਿਸ਼ਾ ਹੁਕਮ ਸੁਣਾਈਆ । ਜਿਸ ਦਵਾਰੇ ਰਿਹਾ ਵਸਦਾ, ਸਚਖੰਡ ਸੋਭਾ ਪਾਈਆ। ਜਿਸ ਪ੍ਰੇਮੀ ਨਾਲ ਰਿਹਾ ਹੱਸਦਾ, ਪ੍ਰੀਤਮ ਤੱਕਿਆ ਬੇਪਰਵਾਹੀਆ। ਜਿਸ ਦਾ ਖੇਲ ਵੇਖਿਆ ਜੁਗ ਚੌਕੜੀ ਰਸ ਦਾ, ਰਥਵਾਹੀ ਹੋ ਕੇ ਸੇਵ ਕਮਾਈਆ। ਸੋ ਵੇਸ ਵਟਾਏ ਦਇਆ ਕਮਾਏ ਰੂਪ ਪਰਗਟਾਏ ਪੁਰਖ ਸਮਰੱਥ ਦਾ, ਸਮਾਂ ਸਮੇਂ ਵਿਚੋਂ ਬਦਲਾਈਆ। ਜੋ ਭਗਤ ਸੁਹੇਲੇ ਸੱਦਦਾ, ਸੰਤਨ ਰੰਗ ਰੰਗਾਈਆ। ਝਗੜਾ ਮੁਕਾ ਕੇ ਸ਼ਾਹਰਗ ਦਾ, ਸ਼ਹਿਨਸ਼ਾਹ ਆਪਣਾ ਘਰ ਦਏ ਸਮਝਾਈਆ। ਜਿਥੇ ਇਕੋ ਦੀਪਕ ਜਗਦਾ, ਦਿਵਸ ਰੈਣ ਹੋਏ ਰੁਸ਼ਨਾਈਆ। ਝਗੜਾ ਮੁਕ ਜਾਏ ਕਾਅਬੇ ਵਾਲੇ ਹੱਜ ਦਾ, ਸ਼ਿਵਦਵਾਲਾ ਮੰਦਰ ਮਠ ਸੀਸ ਨਾ ਕੋਇ ਝੁਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਸਜਦਾ, ਸਜਦਿਆਂ ਦਾ ਲੇਖਾ ਦਏ ਮੁਕਾਈਆ। ਨੂਰ ਨੁਰਾਨਾ ਹੋ ਕੇ ਦਗਦਾ, ਦਗੇਬਾਜੀ ਦਏ ਗਵਾਈਆ। ਜੋ ਸਭ ਨੂੰ ਘਟ ਘਟ ਭੀਤਰ ਹੋ ਕੇ ਤੱਕਦਾ, ਬਿਨਾਂ ਅੱਖਾਂ ਅੱਖ ਖੁਲ੍ਹਾਈਆ। ਓਹ ਖੇਲ ਕਰੇ ਜਗ ਸਚ ਦਾ, ਸਾਚੇ ਦੀ ਸਾਚੀ ਸਚ ਵਡਿਆਈਆ। ਸਚਖੰਡ ਦਵਾਰਾ ਕਹੇ ਮੈਂ ਓਸੇ ਪੁਰਖ ਅਕਾਲ ਨਾਲ ਵਸਦਾ, ਜੋ ਮੇਰੇ ਅੰਦਰ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਚਰਨ ਦਵਾਰੇ ਸੱਦਦਾ, ਹੁਕਮੀ ਹੁਕਮ ਮਨਾਈਆ। ਕੋਈ ਲੇਖ ਨਾ ਜਾਣੇ ਅੱਜ ਦਾ, ਕਲਕਾਤੀ ਕਰਮ ਕਾਂਡ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਰਮਾਣ ਆਪਣਾ ਰਿਹਾ ਸੁਣਾਈਆ। (੨੪ ਮਾਘ ਸ਼ੈ ਸੰ ੧)

❋

੧੬) ਮਾਘ ਕਹੇ ਮੈਂ ਅੱਗਾ ਵੇਖਿਆ ਹੋ ਕੇ ਨੇੜੇ, ਬਿਨ ਅੱਖਾਂ ਅੱਖ ਖੁਲ੍ਹਾਈਆ । ਸ੍ਰਿਸ਼ਟੀ ਵਿਚ ਪੈਣ ਵਾਲੇ ਝੇੜੇ, ਝਗੜਾ ਹੋਏ ਲੋਕਾਈਆ। ਪ੍ਰਭੂ ਦੇਣ ਵਾਲਾ ਉਲਟੇ ਗੇੜੇ, ਲੱਠ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਭਵਾਈਆ। ਕੂੜਿਆਂ ਸਾਧਾਂ ਦੇ ਰਹਿਣੇ ਨਹੀਂ ਡੇਰੇ, ਝੂਠਾ ਗੁਰੂ ਨਾ ਕੋਇ ਅਖਵਾਈਆ। ਸਭ ਦੇ ਫੜ ਕੇ ਡੋਬਣੇ ਬੇੜੇ, ਹੁਕਮੇ ਅੰਦਰ ਦਏ ਰੁੜ੍ਹਾਈਆ। ਸ਼ਬਦੀ ਹੁਕਮ ਅੰਦਰ ਆ ਗਏ ਘੇਰੇ, ਅੱਗੇ ਸਕੇ ਨਾ ਕੋਇ ਛੁਡਾਈਆ। ਧਰਮ ਰਾਜ ਦੇ ਅੱਗੇ ਢਹਿ ਢਹਿ ਹੋਣੇ ਢੇਰੇ, ਡੇਰੀ ਅਵਰ ਨਾ ਕੋਇ ਲਗਾਈਆ। ਜੇ ਪੁਛੇ ਕੋਈ ਕਿਹੜੇ ਕਿਹੜੇ, ਜੋ ਬਿਨਾ ਪੁਰਖ ਅਕਾਲ ਦੇ ਇਸ਼ਟ ਰਹੇ ਮਨਾਈਆ। ਗੁਰ ਅਵਤਾਰ ਪੈਗ਼ੰਬਰ ਹੁਕਮ ਦੇ ਕੇ ਗਏ ਬਥੇਰੇ, ਜੁਗ ਚੌਕੜੀ ਨਿੱਤ ਨਵਿਤ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਇਆ ਦੇਣੀ ਬਦਲਾਈਆ। (੧੯--੧੨੧)

❋

੧੭) ਛੁਰਾ ਕਹੇ ਮੇਰਾ ਰੂਪ ਤਿਖਾ, ਤਿਖੀ ਧਾਰ ਜਣਾਈਆ। ਜਿਸ ਦਾ ਲੇਖ ਪਰਵਰਦਿਗਾਰ ਨੇ ਲਿਖਾ, ਅੱਗੇ ਹੋ ਨਾ ਕੋਇ ਅਟਕਾਈਆ। ਜਿਹੜਾ ਧਰਮ ਦੀ ਧਾਰ ਵਿਚ ਪੂਰਾ ਦਿਸੇ ਨਾ ਸਿਖਾ, ਸਿੱਖ ਸਤਿਗੁਰ ਵਿਚ ਨਾ ਕੋਇ ਸਮਾਈਆ। ਉਸ ਦਾ ਸਦੀ ਚੌਧਵੀਂ ਅੰਤਮ ਨਿਕਲੇ ਸਿੱਟਾ, ਸਿੱਟੇਬਾਜੀ ਖ਼ਲਕ ਖ਼ੁਦਾਈਆ। ਕੀਮਤ ਪੈਣੀ ਨਹੀਂ ਪੱਥਰ ਇੱਟਾਂ, ਮੜ੍ਹੀ ਗੋਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ।(੨੪ ਮਾਘ ਸ਼ੈ ਸੰ ੭)

❋

੧੮) ਚੇਤ ਕਹੇ ਮੈਂ ਵੇਖ ਕੇ ਹੋਇਆ ਆਪ ਹੈਰਾਨ, ਬਿਨ ਹੈਰਾਨੀਉਂ ਹੈਰਾਨੀ ਆਈਆ। ਧੁਰ ਫ਼ਰਮਾਣਾ ਸੁਣ ਕੇ ਸ਼ਬਦੀ ਸਮਝੇ ਨਾ ਕੋਇ ਬਿਆਨ, ਵਿਦਿਆ ਵਿਚ ਜਗਤ ਵਡਿਆਈਆ। ਪੈਗ਼ੰਬਰਾਂ ਦੀ ਖ਼ੁਸ਼ੀਆਂ ਨਾਲ ਪੜ੍ਹਨ ਕਲਾਮ, ਪਰਵਰਦਿਗਾਰ ਦਾ ਕਲਮਾ ਸੁਣਨ ਕੋਇ ਨਾ ਆਈਆ। ਪੱਥਰਾਂ ਵਾਲਾ ਤੱਤਾਂ ਵਾਲਾ ਪੂਜਦੇ ਸਾਰੇ ਰਾਮ, ਹਰ ਘਟ ਵਸਿਆ ਰਾਮ ਨਾ ਕੋਇ ਮਨਾਈਆ। ਗਊਆਂ ਚਰਾਵਣ ਵਾਲਾ ਬੰਸਰੀ ਵਜਾਵਣ ਵਾਲਾ ਸਖੀਆਂ ਖੇਲ ਖਿਲਾਵਣ ਵਾਲਾ ਮੰਨਦੇ ਕਾਹਨ, ਧੁਰ ਦਾ ਕਾਹਨ ਜਿਸ ਦਾ ਨਜ਼ਰ ਨਾ ਆਏ ਕੋਈ ਨਿਸ਼ਾਨ, ਘਰ ਘਰ ਬਣਿਆ ਰਹੇ ਮਹਿਮਾਨ, ਲੱਖ ਚੁਰਾਸੀ ਸੁਰਤੀ ਗੋਪੀ ਆਦਿ ਜੁਗਾਦਿ ਪਰਨਾਈਆ। ਸਾਚਾ ਬੇਨਜ਼ੀਰ ਨਜ਼ਰ ਨਾ ਆਏ ਕਿਸੇ ਅਮਾਮ, ਕਲਮਿਆਂ ਵਿਚ ਸੀਸ ਸਰਬ ਝੁਕਾਈਆ। ਵੁਜ਼ੂਆਂ ਵਿਚ ਕਰਨ ਇਸ਼ਨਾਨ, ਸ਼ਰਅ ਸ਼ਰੀਅਤ ਹੋਏ ਵੈਰਾਨ, ਲਾਸ਼ਰੀਕ ਦਰਸ ਕੋਇ ਨਾ ਪਾਈਆ। ਨਾਨਕ ਸਰਗੁਣ ਗੌਂਦੇ ਗਾਨ, ਤੱਤਾਂ ਵਾਲਾ ਕਰਨ ਧਿਆਨ, ਅੱਖਰਾਂ ਦਾ ਦੇਣ ਪਰਮਾਨ, ਨਿਰਗੁਣ ਜੋਤ ਤੱਕੇ ਨਾ ਕੋਈ ਭਗਵਾਨ, ਜੋ ਨਾਨਕ ਨਾਨਕ ਆਪਣੇ ਵਿਚ ਸਮਾਈਆ। ਗੋਬਿੰਦ ਗੋਬਿੰਦ ਕਹਿ ਕੇ ਥੱਕੀ ਜ਼ਬਾਨ, ਬਾਹਰ ਦਾ ਵੇਖ ਕੇ ਚਿੱਲਾ ਕਮਾਨ, ਬਾਜ਼ ਉਡਦਾ ਕਿਹੜੇ ਅਸਮਾਨ, ਨੀਲਾ ਹਿਣਕੇ ਕਿਹੜੇ ਦਾਲਾਨ, ਸਭ ਦਾ ਮਾਲਕ ਸ੍ਰੀ ਭਗਵਾਨ, ਵੇਖ ਕੇ ਸੀਸ ਨਾ ਕੋਇ ਨਿਵਾਈਆ। (੧੯ ੩੩੦)

❋

੧੯ ਰਾਗ ਛਤੀਸਾ ਰਹਿਣ ਨਾ ਪਾਵਣਾ, ਗੁਰ ਨਾਨਕ ਬਣਿਆ ਇਕ ਲਿਖਾਰ। ਹਰਿ ਕਾ ਰੂਪ ਪਰਗਟ ਨਜ਼ਰੀ ਆਵਣਾ, ਸਤਿਗੁਰ ਪੂਰਾ ਕਿਰਪਾ ਕਰੇ ਆਪ ਨਿਰੰਕਾਰ। ਤੀਰਥ ਤਟ ਨਾ ਕਿਸੇ ਨਹਾਵਣਾ, ਅਠਸਠ ਆਪ ਖੁਆਰ, ਗੁਰਸਿਖ ਤੇਰੇ ਚਰਨ ਚੁੰਮੇ ਆਣ। ਮੰਦਰ ਮਸਜਿਦ ਮਠ ਸ਼ਿਵਦਵਾਲੇ ਸੀਸ ਨਾ ਕਿਸੇ ਝੁਕਾਵਣਾ, ਕਾਇਆ ਮੰਦਰ ਅੰਦਰ ਆਪਣੇ ਸੱਚਾ ਗੁਰੂਦਵਾਰ। ਘਰ ਰਾਮ ਰਾਮਾ ਸੀਤਾ ਸੁਰਤੀ ਆਪ ਪਰਨਾਵਣਾ, ਸਾਚਾ ਚਿਲਾ ਖਿਚੇ ਧਨੁਸ਼ ਬਾਣ। ਕਾਹਨਾ ਕ੍ਰਿਸ਼ਨਾ ਬੰਸਰੀ ਇਕ ਵਜਾਵਣਾ, ਰਾਧਾ ਸੁਰਤੀ ਕਰੇ ਧਿਆਨ । ਸਾਚਾ ਸਵਾਮੀ ਸੰਗ ਨਿਭਾਵਣਾ, ਮੇਲ ਮਿਲਾਏ ਸ੍ਰੀ ਭਗਵਾਨ। ਨਾਮ ਸਤਿ ਸਤਿ ਨਾਮ ਸਾਚੇ ਘਰ ਬਹਾਵਣਾ, ਨਾਨਕ ਨਿਰਗੁਣ ਮੇਲਾ ਦੋ ਜਹਾਨ। ਗੁਰ ਗੋਬਿੰਦ ਦਰਸ ਗੁਰਮੁਖ ਵਿਰਲੇ ਪਾਵਣਾ, ਕਲਜੁਗ ਜੀਵ ਨਾ ਸਕੇ ਕੋਇ ਪਛਾਣ । ਹਉਮੇ ਹੰਗਤਾ ਦੁੱਖ ਸਰਬ ਕੁਰਲਾਵਣਾ, ਉਜਲ ਮੁਖ ਨਾ ਕੋਇ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਆਪ ਤਰਾਵਣਾ।

❋

ਕਬੀਰ ਰਾਮ ਕਿਸੇ ਨਾ ਜਾਣਿਆ, ਰਵਿਆ ਅੰਤਰ ਮੀਤ। ਕਬੀਰ ਏਕਾ ਰਾਮ ਪਛਾਣਿਆ, ਨਾ ਠੰਡਾ ਨਾ ਸੀਤ। ਕਬੀਰ ਏਕਾ ਰੰਗ ਮਾਣਿਆ, ਆਦਿ ਜੁਗਾਦੀ ਗਾਏ ਏਕਾ ਗੀਤ। ਆਪ ਸੁਣਾਏ ਆਪਣੀ ਅਕੱਥ ਕਹਾਣੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਵਸਤ ਅਨਡੀਠ। ਲੋਗੋ ਰਾਮ ਪਛਾਣੋ, ਕਬੀਰ ਕੂਕੇ ਦਏ ਦੁਹਾਈਆ। ਆਪਣੇ ਅੰਦਰ ਆਪਣਾ ਰਾਮ ਜਾਣੋ, ਬਾਹਿਰ ਲੱਭੇ ਨਾ ਕਿਸੇ ਥਾਈਆ। ਏਕਾ ਸਤਿਗੁਰ ਸਾਚਾ ਚਰਨ ਕਵਲ ਧਿਆਨੋ, ਧਰਤ ਧਵਲ ਦਏ ਵਡਿਆਈਆ। ਗੁਰ ਕਾ ਸ਼ਬਦ ਮਿਲੇ ਬਬਾਣੋ, ਸਾਚੇ ਰਾਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਦਿਤਾ ਏਕਾ ਵਰ, ਏਕਾ ਰਾਮ ਰਾਜਾ ਰਾਮ ਆਪ ਦਰਸਾਈਆ। (੦੯ ੬੫੦)

❋

੨੧) ਦਰ ਘਰ ਸਾਚੇ ਗਾਵਣਾ, ਹਰਿ ਪਾਤਸ਼ਾਹ ਸੁਲਤਾਨ। ਸਤਿ ਪੁਰਖ ਨਿਰੰਜਣ ਇਕ ਮਨਾਵਣਾ, ਅਬਿਨਾਸ਼ੀ ਕਰਤਾ ਦੋ ਜਹਾਨ। ਦੂਸਰ ਸੀਸ ਨਾ ਕਿਸੇ ਝੁਕਾਵਣਾ, ਅੰਤਮ ਮਿਟੇ ਸਰਬ ਨਿਸ਼ਾਨ। ਪੁਰਖ ਅਕਾਲ ਏਕਾ ਨਜ਼ਰੀ ਆਵਣਾ, ਚਾਰ ਵਰਨਾਂ ਇਕ ਗਿਆਨ। ਏਕਾ ਇਸ਼ਟ ਧਿਆਨ ਲਗਾਵਣਾ, ਸਾਚਾ ਇਸ਼ਟ ਸ੍ਰੀ ਭਗਵਾਨ। ਪੱਥਰ ਕਾਗਜ਼ ਕਿਸੇ ਨਾ ਪਾਰ ਲੰਘਾਵਣਾ, ਗਾ ਗਾ ਥੱਕੇ ਵੇਦ ਪੁਰਾਨ। ਅੰਜੀਲ ਕੁਰਾਨਾਂ ਏਹ ਸਮਝਾਵਣਾ, ਸਾਚਾ ਨਬੀ ਦੇਵੇ ਸੱਚਾ ਇਕ ਈਮਾਨ। ਅਮਾਮ ਅਮਾਮਾ ਆਪ ਅਖਵਾਵਣਾ, ਆਪੇ ਮੇਟੇ ਪੰਜ ਸ਼ੈਤਾਨ। ਦਾਮਨਗੀਰ ਦਾਮਨ ਆਪ ਫੜਾਵਣਾ, ਆਪ ਸੁਣਾਏ ਅੱਲਾ ਇਕ ਰਾਮ। ਦਰ ਦਰਵਾਜ਼ਾ ਇਕ ਖੁਲ੍ਹਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਾਚੇ ਘਰ, ਪੰਚਮ ਮੋਹ ਆਪ ਚੁਕਾਵਣਾ। (੦੯--੪੪੭)

❋

੨੨) ਚਾਰ ਵੇਦ ਬ੍ਰਹਮੇ ਆਈ ਹਾਰ, ਥਿਰ ਕੋਇ ਰਹਿਣ ਨਾ ਪਾਈਆ। ਚਾਰੇ ਬਾਣੀ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਹਰਿ ਕਾ ਮੰਦਰ ਅਪਰ ਅਪਾਰ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਇੱਟਾਂ ਪੱਥਰਾਂ ਅੱਗੇ ਕਰੇ ਪੁਕਾਰ, ਨਿਰਗੁਣ ਇਸ਼ਟ ਨਾ ਕੋਇ ਮਨਾਈਆ। ਗ੍ਰੰਥੀ ਪੰਥੀ ਹੋਏ ਬੇਹਾਲ, ਗੋਬਿੰਦ ਨਜ਼ਰ ਕਿਸੇ ਨਾ ਆਈਆ। ਚਾਰ ਯਾਰੀ ਤੇਰਾ ਸੱਜਣ ਸੁਹੇਲਾ, ਇਕ ਇਕੱਲਾ ਮਾਹੀਆ। ਮੁਹੰਮਦ ਮੰਗਿਆ ਅੰਤਮ ਵੇਲਾ, ਏਕਾ ਮੰਗ ਮੰਗਾਈਆ। ਚੌਦਾਂ ਤਬਕ ਹੋਏ ਵੇਹਲਾ, ਸਦੀ ਚੌਧਵੀਂ ਨਾਲ ਰਲਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਅਮਾਮ ਅਮਾਮਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਆਪ ਸਾਲਾਹੀਆ। ਚਾਰ ਸਾਲਾਹੇ ਸਲਾਹਵਣ ਜੋਗ, ਯੁਗਤੀ ਆਪਣੇ ਹੱਥ ਰਖਾਈਆ। (੧੦ ੭੬੪)

❋

੨੩) ਸੰਮਤ ਉਨੀਸਾ ਨੇੜੇ ਔਣਾ, ਪਾਂਧੀ ਪੰਧ ਮੁਕਾਈਆ। ਆਪਣਾ ਕੀਤਾ ਆਪੇ ਪੌਣਾ, ਦੂਸਰ ਭਾਰ ਨਾ ਕੋਇ ਉਠਾਈਆ। ਜਿਸ ਨੇ ਕਿਹਾ ਮੁਹੰਮਦ ਗੌਣਾ, ਤਿਸ ਜ਼ਹਿਮਤ ਦਏ ਵਖਾਈਆ। ਜਿਸ ਨੇ ਕਿਹਾ ਈਸਾ ਮੂਸਾ ਸੰਗ ਨਿਭੌਣਾ, ਤਿਸ ਹਿੱਸਾ ਰਿਹਾ ਮੁਕਾਈਆ। ਜਿਸ ਨੇ ਕਿਹਾ ਕ੍ਰਿਸ਼ਨ ਧਿਔਣਾ, ਤਿਸ ਤ੍ਰਿਲੋਕੀ ਗੇੜਾ ਗੇੜੇ ਵਿਚ ਭੁਵਾਈਆ। ਜਿਸ ਨੇ ਕਿਹਾ ਰਾਮ ਦਸਰਥ ਬੇਟਾ ਇਕ ਧਿਔਣਾ, ਤਿਸ ਜੂਨੀ ਜੂਨ ਭੁਵਾਈਆ।

ਜਿਸ ਨੇ ਕਿਹਾ ਰਾਮ ਰਮੱਯਾ ਏਕਾ ਪੌਣਾ, ਸੋ ਲੱਖ ਚੁਰਾਸੀ ਪਾਰ ਕਰਾਈਆ। ਜਿਸ ਨੇ ਕਿਹਾ ਨਾਨਕ ਗੋਬਿੰਦ ਗੁਰੂ ਧਿਔਣਾ, ਤਿਸ ਦੇਵੇ ਫੜ ਸਜ਼ਾਈਆ। ਗੋਬਿੰਦ ਕਹੇ ਪੁਰਖ ਅਕਾਲ ਇਕ ਮਨੌਣਾ, ਦੂਸਰ ਓਟ ਨਾ ਕੋਇ ਤਕਾਈਆ। ਸੰਮਤ ਉਨੀ ਨੇੜੇ ਔਣਾ, ਸਭ ਨੂੰ ਫੜ ਫੜ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਣਾ ਆਪਣੇ ਹੱਥ ਰਖਾਈਆ। (੧੦ ੮੧੫ )

❋

੨੪) ਹਰਿ ਸੰਗਤ ਜੋ ਕਹਿਣਾ ਕਹੇ, ਗੁਰ ਸਤਿਗੁਰ ਮੰਗ ਮੰਗਾਇੰਦਾ। ਦਰ ਆਇਆ ਜੋ ਲਹਿਣਾ ਲੈਣਾ ਲਏ, ਅਨਮੁਲੜੀ ਦਾਤ ਝੋਲੀ ਪਾਇੰਦਾ। ਹਰਿ ਸਰਨਾਈ ਜਿਸ ਬਹਿਣਾ ਜਾਏ ਬਹਿ, ਸਚ ਸਿੰਘਾਸਣ ਇਕ ਵਖਾਇੰਦਾ। ਨਾਤਾ ਤੋੜੇ ਤ੍ਰੈਗੁਣ ਤ੍ਰੈ, ਤ੍ਰੈਗੁਣ ਅਤੀਤਾ ਆਪਣਾ ਰੰਗ ਰੰਗਾਇੰਦਾ। ਲੇਖਾ ਚੁੱਕੇ ਤੂੰ ਮੈਂ, ਪਾਰਬ੍ਰਹਮ ਪ੍ਰਭ ਇਕੋ ਨਜ਼ਰੀ ਆਇੰਦਾ। ਅੰਮ੍ਰਿਤ ਧਾਰ ਵਹਾਏ ਸਾਚੀ ਨੈਂ, ਝਿਰਨਾ ਨਿਝਰ ਇਕ ਝਿਰਾਇੰਦਾ । ਮਨਮਤ ਮਰੋ ਨਾ ਖਹਿ ਖਹਿ, ਗੁਰਮਤ ਇਕੋ ਇਕ ਦ੍ਰਿੜਾਇੰਦਾ। ਕਲਜੁਗ ਝੂਠਾ ਬੁਰਜ ਜਾਣਾ ਢਹਿ, ਥਿਰ ਨਜ਼ਰ ਕੋਇ ਨਾ ਆਇੰਦਾ। ਲੱਖ ਚੁਰਾਸੀ ਜਾਣਾ ਗਹਿ, ਬਣ ਕਿਰਸਾਣਾ ਆਪਣੀ ਕਾਰ ਕਮਾਇੰਦਾ। ਪੁਰਖ ਅਕਾਲ ਦੀਨ ਦਿਆਲ ਦੀ ਇਕੋ ਹੋਣੀ ਜੈ, ਗੋਬਿੰਦ ਸੂਰਾ ਫ਼ਤਹਿ ਡੰਕਾ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸਵੀਂ ਸਦੀ ਸਭ ਨੂੰ ਆਪ ਉਠਾਇੰਦਾ।

❋

੨੫) ਨਾਨਕ ਸਤਿਗੁਰ ਕਹਿ ਕੇ ਗਿਆ ਮਹਾਂਬਲੀ ਉਤਰੇ ਅਵਤਾਰ, ਮਾਤ ਪਿਤ ਨਾ ਕੋਇ ਬਣਾਈਆ। ਮੁਹੰਮਦ ਕਹਿ ਕੇ ਗਿਆ ਆਏ ਅਮਾਮ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਈਸਾ ਕਹੇ ਮੇਰਾ ਪਿਤਾ ਫੇਰਾ ਮਾਰੇ ਪਰਵਰਦਿਗਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਮੂਸਾ ਕਹੇ ਜਿਸ ਦਾ ਜਲਵਾ ਤੱਕ ਕੇ ਡਿਗਾ ਮੂੰਹ ਦੇ ਭਾਰ, ਅੰਤਮ ਫੜ ਕੇ ਬਾਹੋਂ ਲਏ ਉਠਾਈਆ। ਵੇਦ ਵਿਆਸਾ ਲਿਖ ਕੇ ਗਿਆ ਅਪਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚਾ ਟਿੱਲਾ ਪਰਬਤ ਦਏ ਸੁਹਾਈਆ। ਪੁਰਖ ਅਕਾਲ ਦੀਨ ਦਿਆਲ ਕਹੇ ਮੇਰੀ ਕਿਸੇ ਨਾ ਪਾਈ ਸਾਰ, ਥੋੜੇ ਥੋੜੇ ਇਸ਼ਾਰੇ ਗਿਆ ਜਣਾਈਆ। ਕਲਜੁਗ ਅੰਤਮ ਇਕ ਇਕੱਲਾ ਆਵੇ ਆਪਣੀ ਵਾਰ, ਵਾਰਤਾ ਸਭ ਦੀ ਵੇਖ ਵਖਾਈਆ। ਕਾਗਦ ਕਲਮ ਸ਼ਾਹੀ ਨਾ ਲਿਖਣਹਾਰ, ਕਾਤਬ ਰੋਵਣ ਜ਼ਾਰੋ ਜ਼ਾਰ, ਤੁਆਕਬ ਕਰੇ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਆਦਤ ਦੀਨ ਮਜ਼੍ਹਬ ਜ਼ਾਤ ਪਾਤ ਜੁਗ ਚੌਕੜੀ ਦਿਤੀ ਵਗਾੜ, ਮਨਮਤ ਕੂੜਾ ਰਾਹ ਚਲਾਈਆ । ਅੱਗੇ ਇਕੋ ਇਬਾਦਤ ਦੱਸੇ ਹਰਿ ਨਿਰੰਕਾਰ, ਸਖ਼ਾਵਤ ਆਪਣੀ ਝੋਲੀ ਪਾਈਆ। ਉਲਫ਼ਤ ਕਰੇ ਸਰਬ ਸੰਸਾਰ, ਗ਼ਫ਼ਲਤ ਕੋਇ ਰਹਿਣ ਨਾ ਪਾਈਆ। ਮਹਿਫ਼ਲ ਲਾ ਕੇ ਗੁਰ ਅਵਤਾਰ, ਪੀਰ ਪੈਗ਼ੰਬਰ ਨਗ਼ਮਾ ਨਾਮ ਸੁਣਾਈਆ। ਇਕੋ ਸ਼ਮਾ ਹੋਏ ਉਜਿਆਰ, ਦੀਪਕ ਦੀਆ ਡਗਮਗਾਈਆ। ਦੂਸਰ ਕੋਈ ਨਾ ਕਰੇ ਨਿਮਸਕਾਰ, ਬਿਨ ਪੁਰਖ ਅਕਾਲ ਸੀਸ ਨਾ ਕੋਇ ਝੁਕਾਈਆ। ਵਾਅਦਾ ਕੀਤਾ ਗੁਰ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਭਰਮੇ ਭੁੱਲੇ ਨਾ ਕੋਇ ਸੰਸਾਰ, ਭਰਮ ਭੁਲੇਖੇ ਵਿਚ ਹਰਿ ਜੂ ਕਦੇ ਨਾ ਆਈਆ। ਲਿਖਿਆਂ ਪੜ੍ਹਿਆਂ ਇਹ ਕਰਨੀ ਵਿਚਾਰ, ਬਿਨ ਲੇਖਾ ਲਿਖਿਆਂ ਨਜ਼ਰ ਕਿਸੇ ਨਾ ਆਈਆ। ਹਰਿ ਕਾ ਲੇਖਾ ਸਦਾ ਲਿਖਣ ਪੜ੍ਹਨ ਤੋਂ ਬਾਹਰ, ਅਲਫ਼ ਯੇ ਹੱਦ ਨਾ ਕੋਇ ਵੰਡਾਈਆ। ਨਿੱਕੀ ਨਿੱਕੀ ਪੀਰ ਪੈਗ਼ੰਬਰਾਂ ਨਾਲ ਕਰਦਾ ਰਿਹਾ ਗ਼ੁਫ਼ਤਾਰ, ਗ਼ੁਫ਼ਤ ਆਪਣਾ ਰਾਹ ਜਣਾਈਆ । ਜੇ ਕੋਈ ਅਗਾਂਹ ਹੋ ਕੇ ਵੇਖੇ ਦਿਸੇ ਪਰਵਰਦਿਗਾਰ, ਨੂਰ ਨੁਰਾਨਾ ਨਜ਼ਰ ਕਿਸੇ ਨਾ ਆਈਆ। ਇਕੋ ਸਤਿਗੁਰ ਨਾਨਕ ਪੁਰਖ ਅਬਿਨਾਸ਼ੀ ਆਪਣੇ ਚਰਨ ਦਏ ਵਖਾਲ, ਸਚਖੰਡ ਦੁਆਰੇ ਦਿਤੀ ਵਡਿਆਈਆ। ਕਬੀਰ ਜੁਲਾਹੇ ਪ੍ਰੀਤੀ ਬੱਝੀ ਨਾਲ, ਸ੍ਰੀ ਭਗਵਾਨ ਆਪ ਨਿਭਾਈਆ। (੧੪ ੧੮੪)

❋

ਹੁਕਮੇ ਅੰਦਰ ਕੋਟਨ ਨਾਮ, ਨਾਮ ਨਾਮ ਪਰਗਟਾਈਆ। ਹੁਕਮੇ ਅੰਦਰ ਇਸ਼ਟ ਦੇਵ ਭਗਵਾਨ, ਵਿਸ਼ਨੂੰ ਬਣ ਬਣ ਸੇਵ ਕਮਾਈਆ। ਹੁਕਮੇ ਅੰਦਰ ਚਤੁਰਭੁਜ ਹੋ ਪਰਧਾਨ, ਹੁਕਮੇ ਅੰਦਰ ਆਦਿ ਸ਼ਕਤ ਬਣੇ ਮਾਈਆ। ਹੁਕਮੇ ਅੰਦਰ ਅਸ਼ਟਭੁਜ ਹੋ ਬਲਵਾਨ, ਬਲ ਆਪਣਾ ਦਏ ਦਰਸਾਈਆ। ਹੁਕਮੇ ਅੰਦਰ ਓਮ ਓਮ ਨਿਸ਼ਾਨ, ਹੁਕਮੇ ਅੰਦਰ ਸੋਹੰ ਧਾਰ ਚਲਾਈਆ। ਹੁਕਮੇ ਅੰਦਰ ਸੱਯਾ ਰਾਮ, ਹੁਕਮੇ ਅੰਦਰ ਕ੍ਰਿਸ਼ਨ ਕ੍ਰਿਸ਼ਨ ਵਡਿਆਈਆ। ਹੁਕਮੇ ਅੰਦਰ ਸਜਦਾ ਸੀਸ ਸਲਾਮ, ਹੁਕਮੇ ਅੰਦਰ ਸਲਾਮਾ ਅਲੈਕਮ ਸਿਫ਼ਤ ਸਲਾਹੀਆ। ਹੁਕਮੇ ਅੰਦਰ ਮੰਤਰ ਸਤਿਨਾਮ, ਸ੍ਰਿਸ਼ਟ ਸਬਾਈ ਦਏ ਜਣਾਈਆ। ਹੁਕਮੇ ਅੰਦਰ ਵਾਹਿਗੁਰੂ ਫ਼ਤਹਿ ਡੰਕਾ ਵੱਜੇ ਵਿਚ ਜਹਾਨ, ਦੋ ਜਹਾਨਾਂ ਆਪ ਜਣਾਈਆ। ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ, ਜੁਗ ਚੌਕੜੀ ਦੇਣ ਗਵਾਹੀਆ। ਹੁਕਮੇ ਅੰਦਰ ਵੇਦ ਵਿਆਸਾ ਲਿਖ ਕੇ ਲੇਖ ਗਿਆ ਮਹਾਨ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਆਪਣਾ ਆਸਣ ਲਾਈਆ। ਹੁਕਮੇ ਅੰਦਰ ਮੂਸਾ ਦੇ ਕੇ ਗਿਆ ਪੈਗ਼ਾਮ, ਉਚੀ ਕੂਕ ਕੂਕ ਸੁਣਾਈਆ। ਹੁਕਮੇ ਅੰਦਰ ਈਸਾ ਕਹਿ ਕੇ ਗਿਆ ਮੇਰਾ ਪਿਤਾ ਅਮਾਮ, ਮੇਰੇ ਪਿਛੇ ਫੇਰਾ ਪਾਈਆ। ਹੁਕਮੇ ਅੰਦਰ ਮੁਹੰਮਦ ਨਿਉਂ ਨਿਉਂ ਕਰਦਾ ਗਿਆ ਸਲਾਮ, ਪਰਵਰਦਿਗਾਰ ਧਿਆਨ ਲਗਾਈਆ। ਹੁਕਮੇ ਅੰਦਰ ਚੌਦਾਂ ਤਬਕ ਦੇ ਕਲਾਮ, ਕਲਮਾ ਬਿਨ ਰਸਨਾ ਜਿਹਵਾ ਗਿਆ ਪੜ੍ਹਾਈਆ। ਹੁਕਮੇ ਅੰਦਰ ਨਾਨਕ ਨਿਰਗੁਣ ਸਾਚਾ ਦੱਸ ਕੇ ਗਿਆ ਨਿਸ਼ਾਨ, ਮਹਾਂਬਲੀ ਉਤਰੇ ਵਾਹੋ ਦਾਹੀਆ। ਨੇਹਕਲੰਕ ਨੌਜਵਾਨ, ਨਾ ਪਿਤਾ ਨਾ ਮਾਈਆ। ਗੋਬਿੰਦ ਕਰ ਕੇ ਗਿਆ ਪਰਵਾਨ, ਕਲ ਕਲਕੀ ਫੇਰਾ ਪਾਈਆ। ਪਰਗਟ ਹੋਏ ਮਰਦ ਮਰਦਾਨ, ਸਚ ਮਰਦਾਨਗੀ ਆਪ ਕਮਾਈਆ। ਇਕ ਉਠਾਏ ਧਰਮ ਨਿਸ਼ਾਨ, ਦੋ ਜਹਾਨਾਂ ਦਏ ਭੁਲਾਈਆ। ਰਾਓ ਰੰਕ ਸਰਬ ਮਿਟ ਜਾਣ, ਊਚ ਨੀਚ ਰਹਿਣ ਕੋਇ ਨਾ ਪਾਈਆ। ਸਾਰੇ ਗਾਇਣ ਪੁਰਖ ਅਕਾਲ, ਇਸ਼ਟ ਦੇਵ ਇਕੋ ਇਕ ਨਜ਼ਰੀ ਆਈਆ। ਸੰਬਲ ਵਸੇ ਧਾਮ ਸਚ ਮਕਾਨ, ਮੰਦਰ ਇਕੋ ਇਕ ਰੁਸ਼ਨਾਈਆ। ਜੁਗ ਚੌਕੜੀ ਲੇਖਾ ਚੁਕਾਏ ਆਣ, ਨਵ ਨੌਂ ਪੈਂਡਾ ਦਏ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਤ੍ਰੈਗੁਣ ਮਾਇਆ ਹੋਏ ਹੈਰਾਨ, ਪੰਜ ਤੱਤ ਚਲੇ ਨਾ ਕੋਇ ਚਤੁਰਾਈਆ। ਬੁੱਧੀ ਦੇਵੇ ਨਾ ਕੋਇ ਗਿਆਨ, ਮਤ ਮਤਵਾਲੀ ਨੈਣ ਸ਼ਰਮਾਈਆ। ਮਨ ਮਨੂਆ ਨਾ ਨੱਠੇ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਵੇਖਣਹਾਰਾ ਦੀਨ ਈਮਾਨ, ਇਸਮ ਆਜ਼ਮ ਇਕੋ ਇਕ ਦਰਸਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਇਲਾਹੀ ਹੋ ਪਰਧਾਨ, ਨੂਰ ਇਲਾਹੀ ਇਕ ਦਰਸਾਈਆ। ਸਾਹਿਬ ਸਤਿਗੁਰ ਵਡ ਬਲਵਾਨ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਚੌਦਾਂ ਲੋਕਾਂ ਖ਼ਾਲੀ ਕਰੇ ਦੁਕਾਨ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਚੌਦਾਂ ਰਤਨ ਮਿਟੇ ਨਿਸ਼ਾਨ, ਸੋਲਾਂ ਕਲਾਂ ਨਾ ਕੋਇ ਵਡਿਆਈਆ । ਚੌਦਾਂ ਵਿਦਿਆ ਬਣੇ ਨਾਦਾਨ, ਲੋਕ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਵੇਖ ਖ਼ੁਸ਼ੀ ਮਨਾਣ, ਪ੍ਰਭ ਸਾਚਾ ਸੰਗ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦੋ ਜਹਾਨਾਂ ਬਦਲ ਦਏ ਨਜ਼ਾਮ, ਨਿਰਗੁਣ ਆਪਣਾ ਹੁਕਮ ਵਰਤਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਨਜ਼ਰੀ ਆਏ ਇਕ ਭਗਵਾਨ, ਪੰਜ ਤੱਤ ਗੁਰੂ ਨਾ ਕੋਇ ਮਨਾਈਆ। ਹਰਿ ਕਾ ਸ਼ਬਦ ਹੋਏ ਬਲਵਾਨ, ਦੋ ਜਹਾਨਾਂ ਫਿਰੇ ਵਾਹੋ ਦਾਹੀਆ। ਰਾਜ ਰਾਜਾਨ ਸ਼ਾਹ ਸੁਲਤਾਨ ਸੀਸ ਸਰਬ ਝੁਕਾਣ, ਨੈਣ ਸਕੇ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਸ ਸਾਰੇ ਬਹਿ ਬਹਿ ਗਾਣ, ਵਾਹ ਵਾ ਵਾਹ ਵਾ ਗੁਰੂ ਤੇਰੀ ਵਡਿਆਈਆ। ਤੇਰਾ ਭੇਵ ਨਾ ਪਾਏ ਕੋਈ ਵਿਚ ਜਹਾਨ, ਮਹਿਮਾ ਸਕੇ ਨਾ ਕੋਇ ਸੁਣਾਈਆ। ਸਚਖੰਡ ਨਿਵਾਸੀ ਤੇਰਾ ਖੇਲ ਮਹਾਨ, ਆਦਿ ਜੁਗਾਦਿ ਜੁਗਾ ਜੁਗੰਤਰ ਤੇਰਾ ਲੇਖ ਨਾ ਕੋਇ ਲਿਖਾਈਆ। ਕਲਮ ਸ਼ਾਹੀ ਕਾਗ਼ਜ਼ ਨੇਤਰ ਰੋਣ ਨੀਰ ਬਹਾਣ, ਸਮੁੰਦਰ ਸੱਤ ਮਸ ਦਏ ਦੁਹਾਈਆ। ਬਸੁੱਧਾ ਕਹੇ ਮੈਂ ਬਾਲੀ ਨੱਢੀ ਅੰਜਾਣ, ਭਾਰ ਜ਼ਰਾ ਨਾ ਸਕਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮੇ ਅੰਦਰ ਜੁਗ ਚੌਕੜੀ ਪਾਰ ਕਰਾਈਆ। (੧੪--੨੧੮ ੨੧੯)

❋

ਪੁਰਖ ਅਬਿਨਾਸ਼ੀ ਹਰ ਘਟ ਵਸੇ, ਘਟ ਘਟ ਰਿਹਾ ਸਮਾਈਆ। ਇਸ ਦੇ ਕੋਲੋਂ ਕਰ ਕੇ ਕੀ ਕੋਈ ਨੱਸੇ, ਭੱਜਿਆਂ ਰਾਹ ਕੋਇ ਨਾ ਪਾਈਆ। ਕੂੜੀ ਕਿਰਿਆ ਅੰਦਰ ਸਾਰੇ ਫਸੇ, ਪ੍ਰਭ ਭੁਲਿਆ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਲ ਪਾਥਰ ਪਾਣੀ ਮਿਟੀ ਕਲਮ ਸ਼ਾਹੀ ਟੇਕਦੇ ਰਹੇ ਮੱਥੇ, ਮਸਤਕ ਹਰਿ ਨਾ ਕੋਇ ਨਿਵਾਈਆ। ਕਲਜੁਗ ਅੰਤਮ ਮਿਲਦੇ ਧੱਕੇ, ਧੱਕਾ ਸ੍ਰੀ ਭਗਵਾਨ ਲਗਾਈਆ। ਸ਼ਾਸਤਰ ਵੇਦ ਪੁਰਾਨ ਪੜ੍ਹ ਪੜ੍ਹ ਸਾਰੇ ਅੱਕੇ, ਆਖ਼ਰ ਮੇਲ ਨਾ ਕੋਇ ਮਿਲਾਈਆ। ਫਿਰ ਫਿਰ ਆਏ ਮਦੀਨੇ ਮੱਕੇ, ਮਸਲਾ ਹੱਲ ਨਾ ਕੋਇ ਕਰਾਈਆ। ਪੁਰਾਣੇ ਚੀਥੜ ਸਭ ਦੇ ਫਟੇ, ਤਨ ਬਸਤਰ ਰੰਗ ਨਾ ਕੋਇ ਰੰਗਾਈਆ। ਅੰਜੀਲ ਕੁਰਾਨ ਖਾਣੀ ਬਾਣੀ ਦੱਸਦੀ ਰਹੀ ਪਤੇ, ਪਤਿਪਰਮੇਸ਼ਵਰ ਗੋਦ ਨਾ ਕੋਇ ਬਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖ ਲਿਖੇ, ਲਿਖ ਲਿਖ ਲੇਖ ਜਗਤ ਗਏ ਸਮਝਾਈਆ। ਪਾਰਬ੍ਰਹਮ ਪ੍ਰਭ ਗੁਰਮੁਖ ਵਿਰਲੇ ਆਇਆ ਹਿੱਸੇ, ਜਿਸ ਜਨ ਆਪਣਾ ਮੇਲ ਮਿਲਾਈਆ। ਬਾਕੀ ਇਕ ਦੂਜੇ ਨੂੰ ਪੁੱਛਣ ਪ੍ਰਭ ਜੂ ਵਸੇ ਕਿਥੇ, ਟਿਕਾਣਾ ਸਕੇ ਨਾ ਕੋਇ ਜਣਾਈਆ। ਸਾਰੇ ਖੇਲ ਸੁਣਨ ਅਨਡਿਠੇ, ਵੇਖਣ ਨੈਣ ਕੋਇ ਨਾ ਪਾਈਆ। ਸਚ ਦੱਸਣ ਤੋਂ ਸਾਰੇ ਫਿਕੇ, ਕੂੜ ਨਾਲ ਜਗਤ ਵਡਿਆਈਆ। ਬਾਹਰੋਂ ਬਸਤਰ ਦਿਸਣ ਚਿੱਟੇ, ਅੰਦਰ ਦੁਰਮਤ ਮੈਲ ਭਰਾਈਆ। ਮਾਇਆ ਮਮਤਾ ਹੱਟ ਵਿਕੇ, ਪੰਡਤ ਪਾਂਧੇ ਮੁੱਲਾਂ ਸ਼ੇਖ਼ ਗ੍ਰੰਥੀ ਪੰਥੀ ਸਾਚਾ ਸੰਖ ਨਾ ਕੋਇ ਵਜਾਈਆ। ਪ੍ਰਭ ਸਾਚੇ ਦੀ ਕੋਈ ਨਾ ਬਹੇ ਛਾਤੀ ਉਪਰ ਹਿੱਕੇ, ਗਲਵਕੜੀ ਕੋਇ ਨਾ ਪਾਈਆ। ਬਿਨ ਗੁਰਮੁਖਾਂ ਬਾਲਾ ਕੋਈ ਨਾ ਬਣੇ ਨਿੱਕੇ, ਨੰਨ੍ਹੀ ਨੰਨ੍ਹੀ ਗੁਫ਼ਤਾਰ ਨਾ ਕੋਇ ਸੁਣਾਈਆ। ਦੀਨ ਮਜ਼੍ਹਬ ਨੇ ਸਾਰੇ ਭਿਟੇ, ਬਿਨ ਭਗਤਾਂ ਨਿਰਮਲ ਰੂਪ ਨਾ ਕੋਇ ਦਰਸਾਈਆ। ਜਲ ਧਾਰਾ ਗੰਗਾ ਬਾਹਰੋਂ ਮਾਰਦੇ ਪਾਣੀ ਛਿਟੇ, ਸੰਸਾ ਰੋਗ ਅੰਦਰ ਨਾ ਕੋਇ ਮੁਕਾਈਆ। ਕੂੜੀ ਸੇਜਾ ਸਾਰੇ ਲੇਟੇ, ਪਲੰਘ ਰੰਗੀਨ ਨਾ ਕੋਇ ਵਖਾਈਆ। ਇਕ ਦੂਜੇ ਦਾ ਪਿਉ ਪੁੱਤ ਬਣਦੇ ਰਹੇ ਬੇਟੇ, ਆਪਣਾ ਪਿਉ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਹੋ ਕੇ ਵੇਖੇ, ਸਚਖੰਡ ਬੈਠਾ ਬੇਪਰਵਾਹੀਆ। ਜਿਸ ਦੇ ਹੱਥ ਸਰਬ ਦੇ ਲੇਖੇ, ਲੇਖੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਈਆ। ਕਲਜੁਗ ਅੰਤਮ ਪਾ ਕੇ ਬੈਠਾ ਆਪ ਭੁਲੇਖੇ, ਭਰਮ ਗੜ੍ਹ ਨਾ ਕੋਇ ਤੁੜਾਈਆ। ਹਰਿਜਨ ਵਿਰਲਾ ਆ ਕੇ ਪੇਖੇ, ਜਿਸ ਅੰਤਰ ਆਪਣੀ ਬੂਝ ਬੁਝਾਈਆ। ਪੂਰਬ ਜਨਮ ਦੇ ਰੱਖੇ ਚੇਤੇ, ਅਭੁਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਬੇਪਰਵਾਹੀਆ । (੧੪--੫੨੬)

❋

੨੮) . . . . . . .ਪਰਗਟ ਹੋ ਕੇ ਵਿਸ਼ਨੂੰ ਭਗਵਾਨ, ਤੂੰ ਮੇਰਾ ਮੈਂ ਤੇਰਾ ਪਿਤਾ ਪੂਤ ਸ਼ਬਦੀ ਢੋਲਾ ਦਿਆਂ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਾਂ ਮਾਰ ਧਿਆਨ, ਬਿਨ ਅੱਖਾਂ ਅੱਖ ਪਰਗਟਾਈਆ। ਸਾਚਾ ਖੰਡਾ ਤੀਰ ਕਮਾਨ, ਸ਼ਬਦੀ ਚਿੱਲਾ ਇਕ ਉਠਾਈਆ। ਕੂੜ ਕੁੜਿਆਰੇ ਮੇਟਾਂ ਸ਼ੈਤਾਨ, ਜੇਹੜੇ ਮੇਰੇ ਨਾਉਂ ਨੂੰ ਵੱਟਾ ਰਹੇ ਲਗਾਈਆ। ਮਾਲਕ ਹੋ ਕੇ ਹੱਕ ਮੁਕਾਮ, ਘਰ ਘਰ ਕਰਾਂ ਸਫਾਈਆ। ਸਭ ਦਾ ਬਦਲ ਦੇਣਾ ਨਿਜ਼ਾਮ, ਨੌਬਤ ਆਪਣਾ ਨਾਮ ਵਜਾਈਆ । ਉਲਟ ਪੁਲਟ ਕਰਨਾ ਇਹ ਮੇਰਾ ਖੇਲ ਅਸਾਨ, ਸ੍ਰਿਸ਼ਟ ਸਬਾਈ ਦਿਆਂ ਭੁਆਈਆ। ਸੂਰਬੀਰ ਬਣ ਕੇ ਚੁਸਤ ਜਵਾਨ, ਜੋਬਨ ਵੇਖਾਂ ਚਾਈਂ ਚਾਈਂਆ। ਨਾਮ ਸੰਦੇਸ਼ਾ ਦੇ ਕੇ ਧੁਰ ਫ਼ਰਮਾਣ, ਸੁਨੇਹੜੇ ਸਭ ਨੂੰ ਦਿਆਂ ਘਲਾਈਆ। ਸੋਇਆ ਰਹੇ ਨਾ ਕੋਇ ਅੰਞਾਣ, ਬੁਧੀ ਬਿਬੇਕ ਦਿਆਂ ਬਣਾਈਆ। ਜਿਨ੍ਹਾਂ ਪੱਥਰਾਂ ਇੱਟਾਂ ਕਾਗਜਾਂ ਨੂੰ ਮੰਨਿਆਂ ਭਗਵਾਨ, ਤਿਨ੍ਹਾਂ ਨੂੰ ਬਿਨਾਂ ਸ਼ਹਾਦਤਾਂ ਦਿਆਂ ਸਜਾਈਆ। ਜਿਸ ਵੇਲੇ ਮੇਰਾ ਪਹਿਲਾ ਸੰਮਤ ਚੜ੍ਹਿਆ ਆਣ, ਪੰਚਮ ਜੇਠ ਖ਼ੁਸ਼ੀ ਮਨਾਈਆ। ਜਗਤ ਕੂੜ ਕੁੜਿਆਰੇ ਸਾਧਾਂ ਸੰਤਾਂ ਦੇ ਵੇਖਾਂ ਮਕਾਨ, ਕਾਇਆ ਖੇੜੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। (੧੮ ੫੭੧)

❋

ਧੁਰ ਦਾ ਹੁਕਮ ਕਹੇ ਜੋ ਰਿਹਾ ਦੱਸਦਾ, ਦਹਿ ਦਿਸ਼ਾ ਹੁਕਮ ਸੁਣਾਈਆ । ਜਿਸ ਦਵਾਰੇ ਰਿਹਾ ਵਸਦਾ, ਸਚਖੰਡ ਸੋਭਾ ਪਾਈਆ। ਜਿਸ ਪ੍ਰੇਮੀ ਨਾਲ ਰਿਹਾ ਹੱਸਦਾ, ਪ੍ਰੀਤਮ ਤੱਕਿਆ ਬੇਪਰਵਾਹੀਆ। ਜਿਸ ਦਾ ਖੇਲ ਵੇਖਿਆ ਜੁਗ ਚੌਕੜੀ ਰਸ ਦਾ, ਰਥਵਾਹੀ ਹੋ ਕੇ ਸੇਵ ਕਮਾਈਆ। ਸੋ ਵੇਸ ਵਟਾਏ ਦਇਆ ਕਮਾਏ ਰੂਪ ਪਰਗਟਾਏ ਪੁਰਖ ਸਮਰੱਥ ਦਾ, ਸਮਾਂ ਸਮੇਂ ਵਿਚੋਂ ਬਦਲਾਈਆ। ਜੋ ਭਗਤ ਸੁਹੇਲੇ ਸੱਦਦਾ, ਸੰਤਨ ਰੰਗ ਰੰਗਾਈਆ। ਝਗੜਾ ਮੁਕਾ ਕੇ ਸ਼ਾਹਰਗ ਦਾ, ਸ਼ਹਿਨਸ਼ਾਹ ਆਪਣਾ ਘਰ ਦਏ ਸਮਝਾਈਆ। ਜਿਥੇ ਇਕੋ ਦੀਪਕ ਜਗਦਾ, ਦਿਵਸ ਰੈਣ ਹੋਏ ਰੁਸ਼ਨਾਈਆ। ਝਗੜਾ ਮੁਕ ਜਾਏ ਕਾਅਬੇ ਵਾਲੇ ਹੱਜ ਦਾ, ਸ਼ਿਵਦਵਾਲਾ ਮੰਦਰ ਮਠ ਸੀਸ ਨਾ ਕੋਇ ਝੁਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਸਜਦਾ, ਸਜਦਿਆਂ ਦਾ ਲੇਖਾ ਦਏ ਮੁਕਾਈਆ। ਨੂਰ ਨੁਰਾਨਾ ਹੋ ਕੇ ਦਗਦਾ, ਦਗੇਬਾਜੀ ਦਏ ਗਵਾਈਆ। ਜੋ ਸਭ ਨੂੰ ਘਟ ਘਟ ਭੀਤਰ ਹੋ ਕੇ ਤੱਕਦਾ, ਬਿਨਾਂ ਅੱਖਾਂ ਅੱਖ ਖੁਲ੍ਹਾਈਆ। ਓਹ ਖੇਲ ਕਰੇ ਜਗ ਸਚ ਦਾ, ਸਾਚੇ ਦੀ ਸਾਚੀ ਸਚ ਵਡਿਆਈਆ। ਸਚਖੰਡ ਦਵਾਰਾ ਕਹੇ ਮੈਂ ਓਸੇ ਪੁਰਖ ਅਕਾਲ ਨਾਲ ਵਸਦਾ, ਜੋ ਮੇਰੇ ਅੰਦਰ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਚਰਨ ਦਵਾਰੇ ਸੱਦਦਾ, ਹੁਕਮੀ ਹੁਕਮ ਮਨਾਈਆ। ਕੋਈ ਲੇਖ ਨਾ ਜਾਣੇ ਅੱਜ ਦਾ, ਕਲਕਾਤੀ ਕਰਮ ਕਾਂਡ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੁਰਮਾਣ ਆਪਣਾ ਰਿਹਾ ਸੁਣਾਈਆ। (੨੪ ਮਾਘ ਸ਼ੈ ਸੰ ੧ ੧੯ ੧੮੯)

❋

੩੦) ਨੂਰ ਦਾ ਰਿਹਾ ਨਾ ਕੋਇ ਹੁਸੀਨ, ਚੰਮ ਦ੍ਰਿਸ਼ਟੀ ਭਰਮੀ ਕੂੜ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਤਿ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਗੁਰ ਦਸ ਮਾਰੋ ਝਾਤੀ, ਪਰਦਾ ਅੰਤਰ ਨਿਰੰਤਰ ਖੋਲ੍ਹ ਖੁਲ੍ਹਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਬ੍ਰਹਮ ਬਣੇ ਕੋਈ ਨਾ ਪਾਠੀ, ਪਾਠਸ਼ਾਲਾ ਰਹੀ ਕੁਰਲਾਈਆ। ਨਿਰਗੁਣ ਧਾਰ ਦਿਸੇ ਕੋਈ ਨਾ ਸਾਥੀ, ਸਰਗੁਣ ਪੂਜਣ ਚਾਈਂ ਚਾਈਂਆ। ਬਿਰਹੋਂ ਤੀਰ ਲਗਾਵੇ ਕੋਈ ਨਾ ਕਾਤੀ, ਕਾਇਆ ਕੂੜ ਵਿਕਾਰ ਨਾ ਕੋਇ ਮਿਟਾਈਆ। ਅੰਮ੍ਰਿਤ ਕਿਸੇ ਮਿਲੇ ਨਾ ਬੂੰਦ ਸੁਵਾਂਤੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਝਗੜਾ ਵੇਖੋ ਜਾਤੀ ਪਾਤੀ, ਤੁਹਾਡੀ ਕੀਤੀ ਸਾਰੇ ਰਹੇ ਉਲਟਾਈਆ। ਪੁਰਖ ਅਕਾਲਾ ਲੇਖਾ ਮੰਗੇ ਬਾਕੀ, ਵਹੀ ਖ਼ਾਤਾ ਆਪਣਾ ਰਿਹਾ ਸਮਝਾਈਆ। ਖ਼ਬਰ ਸੰਦੇਸ਼ਾ ਦੇਵੇ ਧੁਰ ਦੀ ਕਥਾ ਕਹਾਣੀ ਸਾਚੀ, ਸੁਚ ਸੰਜਮ ਇਕ ਸਮਝਾਈਆ। ਆਪਣੀ ਆਪਣੀ ਖੋਲ੍ਹ ਕੇ ਵੇਖੋ ਪਾਤੀ, ਜੋ ਪਤ੍ਰਕਾ ਦਿਤੀ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਵੇਖ ਵਖਾਈਆ। (੨੧ ੪੪੩)

❋

੩੧) ਗੋਬਿੰਦ ਕਹੇ ਹੁਕਮ ਚੰਗਾ ਕਿ ਫ਼ਰਮਾਣ, ਮੈਨੂੰ ਦਿਓ ਸਮਝਾਈਆ। ਸਤਿਗੁਰ ਸ਼ਬਦ ਚੰਗਾ ਕਿ ਤੱਤਾਂ ਵਾਲਾ ਇਨਸਾਨ, ਕੇਹੜਾ ਸਤਿਗੁਰੂ ਲਓ ਮਨਾਈਆ। ਪ੍ਰਭ ਦਾ ਦਰਸ਼ਨ ਚੰਗਾ ਕਿ ਪੜ੍ਹਨਾ ਗਿਆਨ, ਅੱਖਰਾਂ ਨਾਲ ਰਖਾਈਆ। ਲੈਣੀਆਂ ਟੱਕਰਾਂ ਪ੍ਰਭ ਦੇ ਭੇਜੇ ਲੱਭਣੇ ਕਿ ਮਿਲਣਾ ਭਗਵਾਨ, ਏਹ ਵੀ ਦੇਣਾ ਸੁਣਾਈਆ। ਵਸਤ ਲੈਣੀ ਕਿ ਖੋਜਣੀ ਦੁਕਾਨ, ਹੱਟੋ ਹੱਟ ਫੋਲ ਫੋਲਾਈਆ। ਮੰਜ਼ਲ ਲੈਣੀ ਕਿ ਬੰਦ ਕਰਨੀ ਜ਼ਬਾਨ, ਕੰਨਾ ਵਿਚ ਉਂਗਲਾਂ ਪਾ ਕੇ ਅੰਧੇਰੇ ਵਿਚ ਅੰਧੇਰਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। (੨੦ ੨੧੬)

❋

ਇਕ ਸੰਦੇਸ਼ਾ ਦੇਣਾ, ਰੋਟੀ ਕਹੇ, ਜਨ ਭਗਤੋ ਅੱਗੇ ਨੂੰ ਕੋਈ ਨਾ ਮੰਨਿਓ ਪੱਥਰ ਇੱਟਾਂ, ਬਿਨਾਂ ਪ੍ਰਭੂ ਤੋਂ ਸੀਸ ਨਾ ਕੋਇ ਨਿਵਾਈਆ। ਤੁਹਾਡਾ ਨਾਤਾ ਹੋਇਆ ਪੱਕਾ, ਲੋਕਮਾਤ ਨਾ ਕੋਇ ਤੁੜਾਈਆ। ਜਿਸ ਨੇ ਕੂੜੀ ਉਠੌਣੀ ਸਫਾ, ਮਲੇਛ ਰਹਿਣ ਕੋਇ ਨਾ ਪਾਈਆ। ਓਸ ਦੀ ਕਿਰਪਾ ਪਿਆਰ ਮੁਹੱਬਤ ਦਾ ਗੱਫਾ, ਵਿਸ਼ਨੂੰ ਦਾ ਵਿਸ਼ਵਾਸ ਭੰਡਾਰਾ ਤੁਹਾਡੇ ਅੰਦਰ ਟਿਕਾਈਆ। ਏਥੇ ਓਥੇ ਦੋ ਜਹਾਨ ਸਦਾ ਤੁਹਾਨੂੰ ਨਫਾ, ਘਾਟੇ ਵਿਚੋਂ ਬਾਹਰ ਦਿਤਾ ਕਢਾਈਆ । ਅੱਜ ਤੋਂ ਤੁਹਾਡਾ ਸਚਖੰਡ ਲਿਖਿਆ ਗਿਆ ਪਟਾ, ਮੋਹਰ ਧੁਰ ਦੀ ਨਾਮ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। (੨੧-੧੩੧)

❋

੩੩) ਕਲਜੁਗ ਕਹੇ ਪ੍ਰਭ ਵੇਖ ਮੇਰਾ ਸਫਰ, ਜਲਦੀ ਜਲਦੀ ਰਿਹਾ ਮੁਕਾਈਆ । ਪੈਗ਼ੰਬਰਾਂ ਦੇ ਵੇਖ ਕੱਫਣ, ਮੁਰਸ਼ਦ ਦੇਣ ਦੁਹਾਈਆ। ਜਿਹੜੇ ਮਕਬਰਿਆਂ ਵਿਚ ਹੋ ਗਏ ਦਫਨ, ਉਨ੍ਹਾਂ ਦੀ ਲੱਗੀ ਦਫਾ ਕੰਮ ਕਿਸੇ ਨਾ ਆਈਆ। ਜਿਹੜੇ ਆ ਕੇ ਚਲੇ ਗਏ ਤੇਰੇ ਵਤਨ, ਮੁੜ ਕੇ ਫੇਰਾ ਕੋਇ ਨਾ ਪਾਈਆ। ਉਨ੍ਹਾਂ ਦੀ ਯਾਦ ਫਜ਼ੂਲ ਜਗਤ ਵਾਲਾ ਯਤਨ, ਜਿਹੜੇ ਯਤੀਮ ਤੇਰੇ ਵਿਚ ਗਏ ਸਮਾਈਆ। ਮੈਂ ਚਾਹੁੰਦਾ ਤੇਰਾ ਸਾਚਾ ਇਕੋ ਹੋਵੇ ਪਤਨ, ਦਰ ਘਰ ਸਾਚੇ ਵੱਜੇ ਵਧਾਈਆ। ਤੂੰ ਆਪੇ ਹੋਵੇਂ ਪੈਜ ਰੱਖਣ, ਰੱਖਿਆ ਕਰੇਂ ਥਾਉਂ ਥਾਈਂਆ। ਜਨ ਭਗਤ ਸੁਹੇਲੇ ਰਹੇ ਕੋਈ ਨਾ ਸੱਖਣ, ਖਾਲੀ ਭੰਡਾਰੇ ਦਏਂ ਭਰਾਈਆ। ਸਚ ਪ੍ਰੀਤੀ ਜੋੜ ਕੇ ਨਾਤਨ, ਨਾਤਾ ਆਪਣੇ ਨਾਲ ਰਖਾਈਆ। ਧੁਰ ਸੰਦੇਸਾ ਆਵੇਂ ਦੱਸਣ, ਨਾਮ ਨਿਧਾਨ ਇਕ ਜਣਾਈਆ। ਮੇਰਾ ਇਕੋ ਮੰਨ ਲੈ ਬਚਨ, ਬੱਚਾ ਹੋ ਕੇ ਸੀਸ ਨਿਵਾਈਆ। ਵੇਖੀਂ ਚੌਧਵੀਂ ਸਦੀ ਦੇਵੀਂ ਨਾ ਟੱਪਣ, ਟੱਪਿਆਂ ਦਾ ਝਗੜਾ ਦੇਣਾ ਮੁਕਾਈਆ। ਅਗਨੀ ਜੇਠ ਵਾਂਗ ਗੁਰਮੁੱਖ ਭਗਤ ਕਦੇ ਨਾ ਤਪਣ, ਤਪਦੇ ਹਿਰਦੇ ਸ਼ਾਂਤ ਕਰਾਈਆ। ਇਕੋ ਤੇਰਾ ਨਾਮ ਜਪਣ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਦਾ ਸਰਨ ਸਰਨਾਈ ਤੇਰੀ ਵਸਣ, ਨਾਤਾ ਤੋੜ ਕੂੜ ਕੁੜਾਈਆ। ਪੁਰਖ ਅਕਾਲੇ ਤੇਰਾ ਪਿਆਰਾ ਨਾਮ ਜਪਣ, ਜਗਜੀਵਤ ਰੂਪ ਵਟਾਈਆ। ਸਚ ਦੁਵਾਰ ਧੁਰ ਦਾ ਲੱਭਣ, ਭੱਜਣ ਵਾਹੋ ਦਾਹੀਆ। ਖ਼ੁਸ਼ੀਆਂ ਵਿਚ ਮਿਲ ਕੇ ਹੱਸਣ, ਹੱਸਤੀ ਹੱਸਤੀ ਵਿਚੋਂ ਬਦਲਾਈਆ। ਧੰਨ ਭਾਗ ਜੇ ਆਇਉਂ ਪੈਜ ਰੱਖਣ, ਰੱਖਕ ਹੋ ਕੇ ਰੱਖਿਆ ਕਰੇਂ ਥਾਉਂ ਥਾਈਂਆ। ਪਰ ਮੇਰੇ ਅੱਗੇ ਕਿਸੇ ਦਾ ਚਲਿਆ ਨਹੀਂ ਕੋਈ ਯਤਨ, ਜੁਗਤੀ ਕੰਮ ਕੋਇ ਨਾ ਆਈਆ। ਮੇਰਾ ਖੇਲ ਵੇਖ ਚਾਰੋਂ ਕੁੰਟ ਅੰਧੇਰਾ ਕੀਤਾ ਮੱਸਣ, ਮਸਤੀ ਸਭ ਦੀ ਦਿਤੀ ਗੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। (੨੧ ੧੫੭ )

❋

੩੪) ਸੱਤ ਰੰਗ ਕਹਿਣ ਗੁਰਮੁੱਖੋ ਜੇ ਨਹੀਂ ਕਰਨੀ ਸਚ ਪ੍ਰੀਤ, ਮੈਨੂੰ ਦਿਓ ਜਣਾਈਆ। ਓਹ ਰਹੇ ਨਾ ਸੰਗਤ ਬੀਚ, ਪੱਲੂ ਜਾਏ ਛੁਡਾਈਆ। ਸੋਹੰ ਰਸਨ ਨਾ ਗਾਏ ਸੁਹਾਗੀ ਗੀਤ, ਢੋਲਾ ਧੁਰਦਰਗਾਹੀਆ। ਜਿਸ ਨੂੰ ਚਾਹੀਦੀ ਨਹੀਂ ਇਹ ਬਖ਼ਸ਼ੀਸ਼, ਓਹ ਮੁੱਖੜਾ ਲਓ ਭੁਵਾਈਆ। ਫਿਰ ਵੀ ਜਾਂਦਿਆਂ ਦੀ ਦੇਵੇ ਠੋਕ ਪੀਠ, ਸ਼ਾਬਾਸ਼ ਕਹਿ ਕੇ ਦਏ ਸੁਣਾਈਆ। ਤੁਹਾਡਾ ਨਿਸ਼ਾਨ ਉਕਿਆ ਠੀਕ, ਠਾਕਰ ਨਾਲੋਂ ਹੋਈ ਜੁਦਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿੱਛੋਂ ਪੁਰਖ ਅਕਾਲ ਨਾਲ ਤੁਹਾਡੀ ਭੁਗਤਣ ਆਇਆ ਤਾਰੀਖ, ਤਵਾਰੀਖ ਪਿਛਲੀ

ਦਏ ਬਦਲਾਈਆ। ਅੰਦਰੋਂ ਕਰ ਕੇ ਠੰਡੇ ਸੀਤ, ਅਗਨੀ ਅੱਗ ਦਏ ਬੁਝਾਈਆ। ਕੋਈ ਨਾ ਮੰਗੇ ਫੀਸ, ਪੂਜਾ ਪਾਠ ਨਾ ਕੋਇ ਕਰਾਈਆ। ਜਿਸ ਦਾ ਇਕ ਵੇਰਾਂ ਝੁਕ ਜਾਏ ਸੀਸ, ਫੜ ਬਾਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਸਾਈਆ। (੨੧ ੨੧੪)

❋

੩੫) ਚੇਤ ਕਹੇ ਵੇਖੀਂ ਕਿਤੇ ਮੈਨੂੰ ਸਾਥ ਨਾ ਦੇਵੀਂ ਸਤਿਗੁਰ ਚੰਮ ਦਾ, ਚੰਮ ਦ੍ਰਿਸ਼ਟੀ ਦੀ ਲੋੜ ਨਾ ਕੋਇ ਰਖਾਈਆ। ਮੈਂ ਉਹ ਸਤਿਗੁਰੂ ਕਦੇ ਨਹੀਂ ਮੰਨਦਾ, ਜਿਹੜਾ ਮਾਤਾ ਦੀ ਕੁੱਖੋਂ ਜੰਮਦਾ, ਦਸ ਦਸ ਮਾਸ ਅਗਨ ਵਿਚ ਰਖਾਈਆ। ਮੇਰਾ ਸਾਥੀ ਉਹ ਹੋਵੇ ਜਿਹੜਾ ਲੇਖਾ ਜਾਣੇ ਇਕ ਗੱਲ ਦਾ, ਜਿਹੜੀ ਗੱਲ ਨਾਨਕ ਆਪਣੇ ਵਿਚ ਗਿਆ ਛੁਪਾਈਆ। ਲੱਖ ਚੁਰਾਸੀ ਦਾ ਭਾਰ ਹੋਵੇ ਝੱਲਦਾ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਉਹ ਮਾਲਕ ਹੋਵੇ ਅਸਗਾਹ ਜਲ ਥਲ ਦਾ, ਟਿੱਲੇ ਪਰਬਤ ਖੋਜ ਖੁਜਾਈਆ। ਮੈਂ ਜਦੋਂ ਤੱਕਾਂ ਉਹ ਆਤਮ ਪਰਮਾਤਮ ਵਿਚ ਹੋਵੇ ਰਲਦਾ, ਤਨ ਵਜੂਦ ਦਾ ਖਹਿੜਾ ਦਏ ਚੁਕਾਈਆ। ਉਹ ਵਸਨੀਕ ਹੋਵੇ ਨੇਹਚਲ ਧਾਮ ਅਟੱਲ ਦਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦੁਵਾਰਿਆਂ ਵਿਚ ਆਪਣਾ ਆਪ ਨਾ ਬੰਦ ਕਰਾਈਆ। ਉਹਦਾ ਮਸਲਾ ਹੋਵੇ ਕਲਜੁਗ ਮਸਲਾ ਹੱਲ ਦਾ, ਹਾਲਤ ਸਭ ਦੀ ਦਏ ਬਦਲਾਈਆ। ਉਹ ਸਮਰੱਥ ਹੋਵੇ ਅਕੱਥ ਹੋਵੇ ਜਨ ਭਗਤਾਂ ਦੇ ਅੰਦਰ ਸ਼ਬਦ ਸੰਦੇਸ਼ਾ ਹੋਵੇ ਘੱਲਦਾ, ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। (੨੨--੯੦੦ ੯੦੧)

❋

੩੬) ਪਗੜੀ ਕਹੇ ਸੁਣੋ ਗੁਰਮੁਖ ਮੀਤ, ਮਿੱਤਰੋਂ ਦਿਆਂ ਜਣਾਈਆ। ਸਤਿਗੁਰ ਰੱਖਣਾ ਚੀਤ, ਹਿਰਦੇ ਵਿਚ ਵਸਾਈਆ। ਆਤਮ ਪਰਮਾਤਮ ਗਾਉਣਾ ਗੀਤ, ਢੋਲਾ ਅਗੰਮ ਅਥਾਹੀਆ। ਕਲਜੁਗ ਵਿਚ ਸਤਿਜੁਗ ਬਦਲਣੀ ਰੀਤ, ਰੀਤੀ ਧੁਰ ਦੀ ਇਕ ਅਪਣਾਈਆ। ਇਕ ਨੂੰ ਝੁਕੇ ਸੀਸ, ਪਗੜੀ ਕਹੇ ਇਹ ਸੀਸ ਫਿਰ ਝੁਕਣ ਕਿਸੇ ਨਾ ਪਾਈਆ। ਜੀਵਣ ਨਾਲੋਂ ਮਰਨਾ ਚੰਗਾ ਜੇਹੜਾ ਮੁੱਖ ਮੋੜੇ ਜਗਦੀਸ, ਜਗਦੀਸ਼ਰ ਪ੍ਰੇਮ ਤੁੜਾਈਆ। ਇਹੋ ਹੁਕਮ ਇਹੋ ਪਿਆਰ ਇਹੋ ਕਲਮਾ ਇਹੋ ਹਦੀਸ, ਜੇਹੜੀ ਹਜ਼ਰਤਾਂ ਤੋਂ ਪਰੇ ਦਿਤੀ ਸਮਝਾਈਆ। ਤੁਸੀਂ ਇਕ ਦੇ ਇਕ ਨਾਲ ਕਰਨੀ ਪ੍ਰੀਤ, ਜੋ ਪ੍ਰੀਤਮ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਦਇਆ ਆਪ ਕਮਾਈਆ।

ਸੀਸ ਕਹੇ ਉਹ ਪਗੜੀਏ ਆ ਜਾ ਮੇਰੇ ਉਤੇ, ਲੱਜਿਆ ਰੱਖਣੀ ਚਾਈਂ ਚਾਈਂਆ। ਮੇਰੇ ਭਾਗ ਜਾਗ ਪਏ ਸੁੱਤੇ, ਸੁੱਤਿਆਂ ਲਿਆ ਉਠਾਈਆ। ਖੁਸ਼ੀ ਹੋਈ ਵਿਚ ਜੁੱਸੇ, ਜ਼ਮੀਰ ਵੱਜੀ ਵਧਾਈਆ। ਸੀਸ ਕਹੇ ਮੈਂ ਸੁਗੰਧ ਖਾਵਾਂ ਦੂਸਰ ਅੱਗੇ ਕਦੇ ਨਾ ਝੁੱਕੇ, ਜੇ ਲੱਥ ਜਾਵੇ ਸੀ ਨਾ ਕਦੇ ਸੁਣਾਈਆ। ਅੱਜ ਤੋਂ ਪਿਛਲੇ ਸਭ ਦੇ ਪੈਂਡੇ ਮੁੱਕੇ, ਅਵਤਾਰ ਪੈਗ਼ੰਬਰ ਗੁਰੂ ਦਾ ਨਾਤਾ ਦਿਤਾ ਤੁੜਾਈਆ। ਭਗਤ ਭਗਵਾਨ ਹੋ ਕੇ ਉਠੇ, ਲੋਕਮਾਤ ਲਈ ਅੰਗੜਾਈਆ। ਸਤਿਗੁਰ ਸ਼ਬਦ ਹੋ ਕੇ ਤੁਠੇ, ਮਿਹਰ ਨਜ਼ਰ ਉਠਾਈਆ। ਸੁਹੰਜਣੀ ਹੋਈ ਰੁੱਤੇ, ਪ੍ਰਭ ਬਖ਼ਸ਼ੀ ਮਾਣ ਵਡਿਆਈਆ। ਜਨਮ ਕਰਮ ਦੇ ਮਨਾਏ ਰੁੱਸੇ, ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਰ ਪੁੱਛੇ, ਦੂਸਰ ਹੱਥ ਨਾ ਕੁਛ ਫੜਾਈਆ।(੨੨- -੯੧੦)

❋

ਨਾਰਦ ਕਹੇ ਖੇਲ ਤੱਕ ਇਕ ਏਕੰਕਾਰੀ, ਅਕਲ ਕਲਧਾਰੀ ਰਿਹਾ ਜਣਾਈਆ। ਨੇਤਰ ਤੱਕ ਸ਼ਬਦ ਲਿਖਾਰੀ, ਪੰਜ ਪੰਜ ਪੰਜ ਨਾਲ ਵਡਿਆਈਆ । ਗ੍ਰੰਥ ਤੱਕ ਜਿਹਨੂੰ ਝੁੱਕਣੀ ਸ੍ਰਿਸ਼ਟੀ ਸਾਰੀ, ਸਾਰ ਸ਼ਬਦ ਨਾਲ ਚਤੁਰਾਈਆ। ਉਹ ਹਾਜ਼ਰ ਹੋਣੇ ਭਗਤ ਦੁਵਾਰ ਵਡ ਦਰਬਾਰੀ, ਦਰ ਦਰਬਾਰੇ ਸੋਭਾ ਪਾਈਆ । ਫੇਰ ਖੇਲ ਵਰਤੇ ਅਪਰ ਅਪਾਰੀ, ਅਪਰੰਪਰ ਸੁਵਾਮੀ ਆਪ ਜਣਾਈਆ। ਸਦੀ ਚੌਧਵੀਂ ਅੱਗੇ ਕਲਾ ਵਰਤਣੀ ਜ਼ਾਹਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। (੨੨ ੯੭੯)

❋

੩੮) ਕੱਤਕ ਕਹੇ ਮੇਰੀ ਨਹੀਂ ਕਾਇਆ, ਕਾਇਆ ਵਾਲਿਓ ਦਿਆਂ ਜਣਾਈਆ । ਬਿਨਾਂ ਭਗਤਾਂ ਤੋਂ ਪ੍ਰਭੂ ਕਿਸੇ ਨਾ ਪਾਇਆ, ਪਾਹਨ ਪੂਜਨ ਵਾਲੇ ਪ੍ਰਭ ਮਿਲਣ ਕੋਇ ਨਾ ਪਾਈਆ। ਜਗਤ ਝੂਠੀ ਕੂੜੀ ਮਾਇਆ, ਮਮਤਾ ਮੋਹ ਹਲਕਾਈਆ। ਧੰਨਭਾਗ ਗੁਰਮੁਖੋ ਤੁਹਾਡਾ ਵੇਲਾ ਆਇਆ, ਵਕਤ ਵਕਤ ਨਾਲ ਮਿਲਾਈਆ। ਜਿਨ੍ਹਾਂ ਖ਼ੁਸ਼ੀਆਂ ਨਾਲ ਪਿਛਲੀਆਂ ਚੌਂਹ ਜੁਗਾਂ ਵਿਚ ਗਾਇਆ, ਉਹਨਾਂ ਸਹਿਜੇ ਲਿਆ ਮਿਲਾਈਆ। ਕੂੜੀ ਕਿਰਿਆ ਵਿਚ ਨਾ ਕੋਇ ਰੁਲਾਇਆ, ਰੁਲਦਿਆਂ ਗੋਦ ਉਠਾਈਆ। ਇਕੋ ਬਸਤਰ ਤਨ ਪਹਿਨਾਇਆ, ਸੋਹਣਾ ਰੰਗ ਰੰਗਾਈਆ। ਗਰੀਬ ਨਿਮਾਣਿਆਂ ਬਣ ਕੇ ਦਾਈ ਦਾਇਆ, ਦਾਇਰੇ ਦੀਨ ਦੁਨੀ ਵਿਚੋਂ ਬਾਹਰ ਕਢਾਈਆ। ਸਾਚੇ ਮਾਰਗ ਸਾਚੇ ਲਾਇਆ, ਪੰਥ ਮਾਰਗ ਇਕ ਦਰਸਾਈਆ। ਕੱਤਕ ਕਹੇ ਜਨ ਭਗਤੋ ਤੁਹਾਡਾ ਕਰਮਾਂ ਦਾ ਗੇੜ ਕਟਾਇਆ, ਜੋ ਸਤਿਗੁਰ ਸਰਨੀ ਸੀਸ ਨਿਵਾਈਆ। ਰਾਏ ਧਰਮ ਨਾ ਦਏ ਸਜਾਇਆ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਲਏ ਪਰਨਾਇਆ, ਸਤਿਗੁਰ ਸ਼ਬਦ ਨਾਲ ਕੁੜਮਾਈਆ। ਤੁਹਾਨੂੰ ਉਸ ਧਾਮ ਵਸਾਇਆ, ਜਿਥੇ ਜਨਮੇ ਕੋਇ ਨਾ ਮਾਈਆ । ਇਕੋ ਨੂਰ ਜੋਤ ਰੁਸ਼ਨਾਇਆ, ਜੋਤੀ ਜੋਤ ਵਿਚ ਮਿਲਾਈਆ। ਸਤਿਗੁਰ ਕਦੇ ਨਾ ਹੋਏ ਪਰਾਇਆ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਆਪਣਾ ਘਰ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। (੨੨ ੧੧੧੬)

❋

੩੯) ਨਾਰਦ ਕਹੇ ਪ੍ਰਭੂ ਮੈਨੂੰ ਇਉਂ ਜਾਪਦਾ ਤੇਰੇ ਭਗਤਾਂ ਦੇ ਅੰਦਰ ਜਗਤ ਵਾਲਾ ਗਿਆਨ, ਗਿਆਨੀ ਧਿਆਨੀ ਬਣ ਕੇ ਜਗਤ ਦੀ ਸੁਣਨ ਵਡਿਆਈਆ। ਮੈਂ ਚਾਹੁੰਦਾ ਸਾਰਿਆਂ ਦਾ ਏਕੋ ਵਾਰ ਸਚ ਦੀ ਸਭਾ ਵਿਚ ਹੋ ਜਾਏ ਹਲਫੀਆ ਬਿਆਨ, ਜਿਸ ਦੀ ਹਰਫ ਹਰੂਫ ਦੇ ਕੇ ਪਰੂਫ ਪਛਤਾਵਾ ਨਾ ਕੋਇ ਜਣਾਈਆ। ਜੋ ਤੇਰਾ ਭਗਤ ਹੋ ਗਿਆ ਉਹ ਬੱਚਾ ਨਹੀਂ ਅਨਜਾਣ, ਬੁੱਧੀ ਤੋਂ ਪਰ੍ਹੇ ਉਸ ਦੀ ਪੜ੍ਹਾਈਆ। ਜੇ ਉਹ ਭੁੱਲ ਜਾਵੇ ਉਹਨੂੰ ਬਖ਼ਸ਼ ਲੈ ਆਣ , ਮਿਹਰ ਮਿਹਰ ਨਜ਼ਰ ਉਠਾਈਆ। ਆਹ ਵੇਖ ਲੈ ਗੁਰੂ ਗ੍ਰੰਥ ਰਮਾਇਣ ਤੇ ਗੀਤਾ ਨਾਲ ਕੁਰਾਨ, ਇਕੱਠੇ ਹੋ ਕੇ ਸਾਰੇ ਦੇਣ ਗਵਾਹੀਆ। ਜਨ ਭਗਤੋ ਜੇ ਤੁਹਾਡੇ ਕੋਲ ਆ ਗਿਆ ਕੂੜ ਕੁੜਿਆਰਾ ਤੇ ਸ਼ੈਤਾਨ, ਸ਼ਰਅ ਸਚ ਦੀ ਸਚ ਨਾਲੋਂ ਤੁੜਾਈਆ। ਫੇਰ ਤੁਹਾਨੂੰ ਜਰੂਰ ਸਤਿਗੁਰੂ ਦੇ ਹੁਕਮ ਭੁਲਿਆਂ ਚੁਰਾਸੀ ਦਾ ਭੁਗਤਣਾ ਪਏ ਭੁਗਤਾਨ, ਅੱਗੇ ਹੋ ਨਾ ਕੋਇ ਛੁਡਾਈਆ। ਆਪਣੇ ਅੰਤਰ ਨਿਰੰਤਰ ਬਿਨਾਂ ਮੁੱਖ ਤੋਂ ਬੋਲਿਆ ਤੇ ਦੱਸਿਆ ਜ਼ਬਾਨ, ਸਾਰੇ ਪ੍ਰਨਾਮ ਕਰ ਕੇ ਲਓ ਕਰਾਈਆ। ਇਹ ਜੋਤੀ ਜਗਦੀ ਜਗਦੀ ਜਗਦੀ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਮਿਟ ਗਈ ਵਿਚ ਜਹਾਨ, ਏਸੇ ਤਰ੍ਹਾਂ ਫੇਰ ਆਤਮਾ ਹੱਥ ਕਿਸੇ ਨਾ ਆਈਆ । ਤੁਹਾਨੂੰ ਆਪਣੀ ਨਹੀਂ ਪਹਿਚਾਨ, ਬੇਪਹਿਚਾਨ ਤੁਹਾਨੂੰ ਪਹਿਚਾਨ ਕੇ ਆਪਣੇ ਨਾਲ ਮਿਲਾਈਆ। ਤੁਹਾਡੇ ਦੁਵਾਰੇ ਦਾ ਉਤਮ ਸ੍ਰੇਸ਼ਟ ਪੀਣ ਖਾਣ, ਜਿਸ ਨੂੰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਗੁਰੂ ਸਾਰੇ ਖਾਣ, ਆਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। (੨੩--੨੮੭)

❋

ਨਾਰਦ ਕਹੇ ਜਨ ਭਗਤੋ ਉਹ ਕੀ ਤੁਸਾਂ ਸਰੀਰ ਨੂੰ ਸਤਿਗੁਰ ਕਹਿਣਾ, ਜੋ ਜਗਤ ਰਹਿਣ ਨਾ ਪਾਈਆ। ਉਹ ਕੀ ਤੁਸਾਂ ਤੱਤਾਂ ਦੇ ਕੋਲ ਬਹਿਣਾ, ਤਨ ਵਜੂਦ ਵੇਖੋ ਚਾਈਂ ਚਾਈਂਆ। ਸਭ ਨੂੰ ਪਤਾ ਰਹੇ ਇਹ ਕਾਇਆ ਦਾ ਬੁਰਜ਼ ਜਰੂਰ ਢਹਿਣਾ, ਜਗਤ ਜਹਾਨ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਸ਼ਬਦ ਸ਼ਬਦ ਸਦ ਰਹਿਣਾ, ਜਿਸ ਨੂੰ ਜਨਮੇ ਜਨਮੇ ਕੋਇ ਨਾ ਮਾਈਆ। ਜਿਸ ਨੂੰ ਤੁਸੀਂ ਵੇਖ ਨਹੀਂ ਸਕਦੇ ਨਾਲ ਨੈਣਾਂ, ਉਹ ਬਿਨ ਨੈਣਾਂ ਤੋਂ ਤੁਹਾਨੂੰ ਵੇਖੇ ਥਾਉਂ ਥਾਈਂਆ। ਉਹ ਤੁਹਾਡਾ ਸਾਹਿਬ ਨਹੀਂ ਤ੍ਰਫੈਣਾ, ਤ੍ਰੈਗੁਣ ਅਤੀਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਲਾਈਆ। (੨੩-੧੩੪੩)

❋

੪੧) ਸਤਿਗੁਰ ਨਾਨਕ ਜਣਾਈ ਇਕ ਗਲ, ਹੋਰ ਹਉਮੇ ਝੱਖਣਾ ਝਾਖ। ਜੋ ਬਾਵਨ ਦੱਸੀ ਦੁਵਾਰੇ ਬਲ, ਬਿਨ ਅੱਖਰਾਂ ਨਿਰਅੱਖਰ ਧਾਰ ਆਖ। ਰਾਮ ਜਣਾਈ ਲੰਕਾ ਧਾਰ ਵਿਚ ਜਲ, ਹਨੂਵੰਤ ਸਮਝਾਇਆ ਸਾਖ। ਕ੍ਰਿਸ਼ਨ ਭੇਵ ਖੁਲ੍ਹਾਇਆ ਪਲ, ਅਰਜਨ ਪਰਦਾ ਲਾਹ ਪਰਤਾਖ। ਮੂਸਾ ਓਸੇ ਧਾਰ ਵਿਚ ਗਿਆ ਰਲ, ਜਿਸ ਗਲ ਦੀ ਹੋਰ ਨਹੀਂ ਕੋਈ ਸ਼ਾਖ। ਈਸਾ ਓਸੇ ਮੰਜ਼ਲ ਪਿਆ ਚਲ, ਜੇਹੜੀ ਗਲ ਅੰਦਰੋਂ ਗਈ ਭਾਖ। ਮੁਹੰਮਦ ਓਹੋ ਦੁਵਾਰਾ ਲਿਆ ਮੱਲ, ਜਿਥੇ ਇਕ ਗਲ ਦਾ ਯਵਲੇ ਜ਼ੂ ਜਮਤਾ ਜ਼ਵੀ ਅਰਸ਼ੇ ਨਵਿਜ਼ ਯੋਜ਼ੂ ਜ਼ਮਾ ਰਹਿਮਤੇ ਖ਼ੁਦਾ ਨੂਰੇ ਨਿਜ਼ਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। …… ਇਕ ਗੱਲ ਸਤਿਗੁਰ ਨਾਨਕ ਦੀ ਅੰਗਦ ਸੁਣੀ ਨਾਲ ਪਿਆਰ, ਪ੍ਰੀਤੀ ਵਿਚ ਸਮਾਈਆ। ਅਮਰਦਾਸ ਪਾਈ ਸਾਰ, ਬਿਨ ਸਰਵਣਾਂ ਵੱਜੀ ਵਧਾਈਆ। ਰਾਮਦਾਸ ਕੀਤਾ ਖ਼ਬਰਦਾਰ, ਰਾਮ ਰਾਮਾ ਪਰਦਾ ਆਪ ਉਠਾਈਆ। ਸਤਿਗੁਰ ਅਰਜਨ ਇਕ ਗਲ ਦਾ ਬਣ ਕੇ ਲੇਖ ਲਿਖਾਰ, ਗੁਰੂ ਗ੍ਰੰਥ ਗੁਰਦੇਵ ਦਿਤਾ ਬਣਾਈਆ। ਗੁਰੂ ਹਰਿ ਗੋਬਿੰਦ ਇਕ ਗੱਲ ਸੁਣ ਕੇ ਹੋ ਤਿਆਰ, ਸ਼ਸਤਰ ਆਪਣੇ ਤਨ ਪਹਿਨਾਈਆ। ਹਰਿਰਾਏ ਗਲ ਸੁਣੀ ਬਿਨ ਰਸਨਾ ਜਿਹਵਾ ਅੰਤਰ ਆਈ ਧੁਨਕਾਰ, ਜਗਤ ਨਾਦਾਂ ਬਾਹਰ ਵੱਜੀ ਵਧਾਈਆ। ਹਰਿਕ੍ਰਿਸ਼ਨ ਸੁਣ ਕੇ ਅਗੰਮੀ ਗੱਲ ਛੱਡ ਗਿਆ ਸੰਸਾਰ, ਬਾਲ ਅਵਸਥਾ ਇਕੋ ਗਲ ਵਿਚ ਸਮਾਈਆ। ਜਿਸ ਗਲ ਨਾਲ ਗੁਰ ਤੇਗ ਬਹਾਦਰ ਆਪਣਾ ਸੀਸ ਦਿਤਾ ਵਾਰ, ਜਗਦੀਸ਼ ਨਾਲ ਮਿਲ ਕੇ ਵੱਜੀ ਵਧਾਈਆ। ਇਕ ਗੱਲ ਦਾ ਗੋਬਿੰਦ ਬਣਿਆ ਪਹਿਰੇਦਾਰ, ਖੰਡਾ ਆਪਣੇ ਹੱਥ ਉਠਾਈਆ। ਇਕ ਗੱਲ ਪਿਛੇ ਧਰਮ ਦੀ ਰਖਿਆ ਕੀਤੀ ਬਣ ਆਪ ਕਰਤਾਰ, ਕੁਦਰਤ ਦਾ ਕਾਦਰ ਹੋ ਕੇ ਵੇਖ ਵਖਾਈਆ। ਇਕ ਗੱਲ ਦਾ ਭੇਵ ਖੁਲ੍ਹਾਇਆ ਆਪਣੇ ਪੰਜ ਪਿਆਰ, ਪ੍ਰੇਮ ਪ੍ਰੇਮ ਵਿਚੋਂ ਜਣਾਈਆ। ਇਕ ਗੱਲ ਸੁਣ ਕੇ ਪੁਰਖ ਅਕਾਲ, ਪੰਥ ਖਾਲਸਾ ਦਿਤਾ ਰਚਾਈਆ। ਸਤਿਗੁਰ ਦੀ ਇਕ ਗਲ ਜੇ ਕੋਈ ਮੰਨੇ ਨਾ ਉਹ ਡੁੱਬੇ ਵਿਚ ਸੰਸਾਰ, ਚੁਰਾਸੀ ਵਿਚ ਕਦੇ ਨਾ ਆਈਆ। ਉਹ ਇਕ ਗਲ ਇਹ ਸਦਾ ਸਦਾ ਉਸ ਪ੍ਰਭੂ ਨੂੰ ਕਰੋ ਨਿਮਸਕਾਰ, ਡੰਡਾਵਤ ਵਿਚ ਓਸੇ ਨੂੰ ਸੀਸ ਨਿਵਾਈਆ। ਜਿਸ ਦੇ ਜੁਗ ਚੌਕੜੀ ਅਨੇਕ ਅਨੰਤ ਅਗਣਤ ਨਾਮ ਕਲਮ ਸ਼ਾਹੀ ਕਾਗਜ਼ਾਂ ਨਾਲ ਲਿਖੇ ਬਣ ਲਿਖਾਰ, ਕਾਤਬ ਹੋ ਕੇ ਕਲਮ ਦਿਤੀ ਚਲਾਈਆ। ਉਸ ਇਕ ਨਾਮ ਤੋਂ ਆਦਿ ਜੁਗਾਦਿ ਜੁਗ ਚੌਕੜੀ ਕੋਈ ਨਹੀਂ ਬਾਹਰ, ਜਿਸ ਗਲ ਵਿਚੋਂ ਦੋ ਜਹਾਨ ਸਤਿਗੁਰ ਨਾਨਕ ਧਾਰ ਦਿਤੇ ਪਰਗਟਾਈਆ। ਸੋ ਇਕ ਗਲ ਸਿਖਾਂ ਦੇ ਹਿਰਦੇ ਅੰਦਰ ਗੁਰ ਗੋਬਿੰਦ ਰਖ ਕੇ ਗਿਆ ਆਪ ਨਾਲ ਪਿਆਰ, ਬੰਸ ਸਰਬੰਸ ਦੀਨ ਦੁਨੀ ਵਿਚ ਜਗਤ ਭੇਟ ਕਰਾਈਆ। ਅਕਸਰ ਅਖੀਰ ਕਲਜੁਗ ਦੀ ਧਾਰ ਵਿਚ ਉਸ ਗਲ ਨੂੰ ਮੰਨੇਗਾ ਸਰਬ ਸੰਸਾਰ, ਨੌ ਖੰਡ ਪ੍ਰਿਥਮੀ ਸਤ ਦੀਪ ਓਸੇ ਗੱਲ ਦੀ ਕੀਮਤ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ

ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਜੁਗ ਚੌਕੜੀ ਖੇਲ ਸ਼ਬਦ ਸ਼ਬਦ ਦੀ ਧਾਰ, ਸਤਿ ਸਤਿ ਦਾ ਸਤਿ ਆਪਣਾ ਖੇਲ ਖਿਲਾਈਆ। (੨੪ ੭੯੫)

❋

੪੨) ਕੱਤਕ ਕਹੇ ਮੈਂ ਵੇਖਿਆ ਦੀਨ ਦੁਨੀ ਦਾ ਕਿੱਤਾ, ਚਾਰੋਂ ਕੁੰਟ ਧਿਆਨ ਲਗਾਈਆ । ਸਾਚਾ ਨਜ਼ਰ ਨਾ ਆਇਆ ਹਿੱਤਾ, ਹਿਤਕਾਰੀ ਰੂਪ ਨਾ ਕੋਇ ਦਰਸਾਈਆ। ਮਾਣ ਹੰਕਾਰ ਵਿੱਚ ਵੇਖਿਆ ਵੱਡਾ ਨਿੱਕਾ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਅੰਮ੍ਰਿਤ ਰਸ ਨਾ ਮਿਲਿਆ ਮਿੱਠਾ, ਵਿਖ ਕੂੜ ਭਰੀ ਲੋਕਾਈਆ। ਸਾਚਾ ਦਰ ਕਿਸੇ ਨਾ ਡਿੱਠਾ, ਧਰਮ ਦੁਵਾਰ ਰਹੇ ਕੁਰਲਾਈਆ। ਪੁਰਖ ਅਕਾਲ ਨੂੰ ਛੱਡ ਕੇ ਸ੍ਰਿਸ਼ਟੀ ਮੰਨਦੀ ਪੱਥਰ ਇੱਟਾਂ, ਪਾਹਨਾਂ ਸੀਸ ਨਿਵਾਈਆ। ਅੰਤ ਸਭ ਦਾ ਕਾਗਜ ਕੋਰਾ ਤੇ ਲੇਖਾ ਚਿੱਟਾ, ਪ੍ਰਭ ਦੇ ਲੇਖੇ ਵਿਚ ਕੋਇ ਨਾ ਆਈਆ। ਸਦੀ ਚੌਧਵੀਂ ਅੰਤ ਅਖੀਰ ਬੇਨਜ਼ੀਰ ਸਭ ਦਾ ਕੱਢਣਾ ਸਿੱਟਾ, ਸਿੱਟੇਬਾਜ਼ੀ ਦਾ ਲਹਿਣਾ ਸਭ ਦੀ ਝੋਲੀ ਪਾਈਆ। ਕਿਉਂ ਛੱਬੀ ਪੋਹ ਨੂੰ ਗੁਰ ਅਵਤਾਰ ਪਗ਼ੰਬਰਾਂ ਦੇ ਜਰਮ ਕਰਮ ਦਾ ਲੈ ਕੇ ਔਣਾ ਚਿੱਠਾ, ਦੀਨ ਮਜ਼੍ਹਬ ਦਾ ਲੇਖਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਉਹਲਾ ਦਏ ਉਠਾਈਆ। ਛੱਬੀ ਪੋਹ ਕਹੇ ਕੱਤਕ ਦੱਸ ਦੇ ਹੋਰ, ਅੱਗੇ ਤੋ ਅੱਗੇਂ ਧਿਆਨ ਲਗਾਈਆ। ਕੱਤਕ ਕਹੇ ਮੈਂ ਕੀ ਦੱਸਾਂ ਜਿਧਰ ਤੱਕਾਂ ਸਾਰੇ ਦਿਸਣ ਚੋਰ, ਠੱਗੀ ਪ੍ਰਭ ਦੇ ਨਾਲ ਕਮਾਈਆ। ਰਸਨਾ ਨਾਮ ਜਪਦੇ ਅੰਤਰ ਕਠੋਰ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਹਲਕਾਈਆ। ਸੁਰਤੀ ਸ਼ਬਦ ਸਕੇ ਨਾ ਕੋਇ ਜੋੜ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਮਨ ਵਾਸਨਾ ਕਾਮ ਕਲਪਣਾ ਇਸਤਰੀ ਪੁਰਸ਼ ਕੀ ਜਗਤ ਵਾਲੀ ਲੋੜ, ਲੋੜੀਂਦਾ ਸਾਜਣ ਹੱਥ ਕਿਸੇ ਨਾ ਆਈਆ। ਕੱਤਕ ਕਹੇ ਸਦੀ ਚੌਧਵੀਂ ਦੇ ਮਨੁਸ਼ਾਂ ਨਾਲੋਂ ਚੰਗੇ ਢੋਰ, ਜੋ ਖਾ ਪੀ ਕੇ ਪ੍ਰਭ ਦਾ ਸ਼ੁਕਰ ਮਨਾਈਆ। ਛੱਬੀ ਪੋਹ ਕਿਹਾ ਦੱਸ ਹੋਰ, ਹੋਰ ਦੇ ਸਮਝਾਈਆ। ਕੱਤਕ ਕਹੇ ਜਨ ਭਗਤਾਂ ਪ੍ਰਭੂ ਜਾਣਾ ਬਹੁੜ, ਬਹੁੜ ਗਲੇ ਲਗਾਈਆ। ਇਕੋ ਮੰਜ਼ਲ ਇਕੋ ਦੁਵਾਰਾ ਇਕੋ ਨਾਮ ਲਗਾ ਕੇ ਪੌੜ, ਪਾਰਬ੍ਰਹਮ ਪ੍ਰਭ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। (੧ ਕੱਤਕ ਸੈ ਸੰ ੫)

❋

੪੩) ਗੁਰ ਅਵਤਾਰ ਪੈਗ਼ੰਬਰ ਕਹਿਣ ਤੱਕਿਆ ਜਗਤ ਜਹਾਨ ਕਾਇਆ ਮੰਦਰ, ਕਾਅਬਾ ਹੁਜਰਾ ਸਾਢੇ ਤਿੰਨ ਹੱਥ ਵੇਖ ਵਖਾਈਆ। ਪ੍ਰਕਾਸ਼ ਦਿਸੇ ਨਾ ਅੰਧੇਰੀ ਕੰਦਰ, ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਮਨ ਕਲਪਣਾ ਨੱਸੇ ਵਾਂਗ ਬੰਦਰ, ਦਹਿ ਦਿਸ਼ਾ ਉਠ ਉਠ ਧਾਈਆ। ਅੰਤਰ ਖੁਲ੍ਹਾ ਕੇ ਜੰਦਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਮਾਨਸ ਜ਼ਾਤੀ ਹੋਈ ਪਸ਼ੂ ਢੋਰ ਡੰਗਰ, ਜੋ ਪ੍ਰਭੂ ਨੂੰ ਗਏ ਭੁਲਾਈਆ। ਨੌਂ ਦੁਵਾਰੇ ਮੂਲ ਨਾ ਲੰਘਣ, ਸੁਖਮਨ ਈੜਾ ਪਿੰਗਲ ਪੰਧ ਨਾ ਕੋਇ ਚੁਕਾਈਆ। ਹਉਮੇ ਹੰਗਤਾ ਢਾਹੇ ਕੋਈ ਨਾ ਕੰਧਨ, ਦੂਈ ਦਵੈਤ ਨਾ ਕੋਇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਛੰਦਨ, ਆਤਮ ਪਰਮਾਤਮ ਨਾ ਕੋਇ ਸੁਣਾਈਆ। ਇਕ ਪੁਰਖ ਅਕਾਲ ਨੂੰ ਕਰੇ ਕੋਈ ਨਾ ਬੰਦਨ, ਮੰਦਰ ਮਸਜਿਦ ਸ਼ਿਵਦੁਵਾਲੇ ਮਠ ਗੁਰੂਦੁਵਾਰੇ ਸਾਰੇ ਸੀਸ ਨਿਵਾਈਆ। ਅਬਿਨਾਸ਼ੀ ਕਰਤਾ ਲਾਏ ਕਿਸੇ ਨਾ ਅੰਗਣ, ਧਰਮ ਦੀ ਗੋਦ ਨਾ ਕੋਇ ਬਹਾਈਆ। ਗੁਰ ਅਵਤਾਰ ਪੈਗ਼ੰਬਰ ਇਕੋ ਮੰਗ ਮੰਗਣ, ਦੋਏ ਜੋੜ ਸੀਸ ਝੁਕਾਈਆ। ਪ੍ਰਭੂ ਡੰਕਾ ਨਾਮ ਵਜਾ ਮਰਦੰਗਣ, ਸੋਈ ਸ੍ਰਿਸ਼ਟੀ ਸੁਰਤ ਸ਼ਬਦ ਜਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਨਾ ਦੇਵੀਂ ਲੰਘਣ, ਕੂੜੀ ਕਿਰਿਆ ਡੇਰਾ ਢਾਹੀਆ। ਪਿਛਲੀ ਕੀਤੀ ਕਰਨੀ ਖੰਡਨ, ਖੜਗ ਖੰਡਾ ਚੰਡ ਪ੍ਰਚੰਡ ਨਾਮ ਉਠਾਈਆ। ਤੁਧ ਬਿਨ ਕੋਈ ਨਾ ਦੱਸੇ ਇਕੋ ਬੰਧਨ, ਬੰਦਗੀ ਡੰਡਾਵਤ ਸਜਦਾ ਇਕੋ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। (੨੨ ੨੬੭)

❋

ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਦਿਸੇ ਨਿਗੁਰੀ, ਸਤਿਗੁਰ ਇਸ਼ਟ ਗਏ ਭੁਲਾਈਆ। ਜਗਤ ਕਸਾਈ ਬਣੀ ਸ਼ਰਅ ਛੁਰੀ, ਸ਼ਰੀਅਤ ਵਿਚ ਰਗੜਾਈਆ। ਸਭ ਦੀ ਨੀਤੀ ਹੋ ਗਈ ਬੁਰੀ, ਭੈਣਾਂ ਨੂੰ ਤੱਕਣ ਭਾਈਆ। ਮਾਣ ਰਿਹਾ ਨਾ ਕਿਸੇ ਧੀ ਕੁੜੀ, ਨਾਰ ਕੰਤ ਨਾ ਕੋਇ ਸੁਹਾਈਆ। ਤੇਰੇ ਨਾਲ ਪ੍ਰਭੂ ਪ੍ਰੀਤੀ ਕਿਸੇ ਨਾ ਜੁੜੀ, ਸਾਰੇ ਸਾਨੂੰ ਮੰਨ ਕੇ ਝੱਟ ਲੰਘਾਈਆ। ਤੇਰੇ ਪਿਆਰ ਦੀ ਮਿਲੀ ਕਿਸੇ ਨਾ ਪੁੜੀ, ਹਉਮੇ ਰੋਗ ਨਾ ਕੋਇ ਮੁਕਾਈਆ। ਦੀਨ ਦੁਨੀ ਜਾਏ ਰੁੜ੍ਹੀ, ਖੇਵਟ ਖੇਟਾ ਨਾ ਕੋਇ ਸਹਾਈਆ। ਝੂਠੇ ਮਾਰਗ ਜਾਂਦੀ ਟੁਰੀ, ਤੁਰੀਆ ਪਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। (੨੧--੬੩੫)

❋

੪੫) ਸਚ ਸੰਦੇਸਾ ਸ੍ਰੀ ਭਗਵਾਨ, ਭਗਵਨ ਆਪ ਜਣਾਈਆ। ਦਰ ਔਣਾ ਹੋਏ ਪਰਵਾਨ, ਜੋ ਦਰ ਦਰਵਾਜੇ ਸੀਸ ਝੁਕਾਈਆ। ਲੇਖਾ ਪੜ੍ਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਬਿਧਾਤਾ ਜੋੜ ਜੁੜਾਈਆ। ਸਜਦਾ ਸੀਸ ਝੁਕ ਕਰੇ ਸਲਾਮ, ਧੂੜੀ ਟਿੱਕਾ ਮਸਤਕ ਲਾਈਆ। ਦਰਵੇਸ਼ ਬਰਦਾ ਬਣੇ ਗ਼ੁਲਾਮ, ਗੁਰਬਤ ਰਹੇ ਨਾ ਰਾਈਆ। ਨੇਤਰ ਨੈਣ ਕਰੇ ਧਿਆਨ, ਅੱਖ ਪਲਕ ਨਾ ਕੋਇ ਵਡਿਆਈਆ। ਨਜ਼ਰੀ ਆਏ ਸ੍ਰੀ ਭਗਵਾਨ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਈਆ। (੧੪-੮੫)

❋

੪੬) ਚਿੜੀ ਚਿੜਾ ਕਹੇ ਓਏ ਰਾਮ ਆ ਕੇ ਦੇ ਦੇ ਸ਼ਹਾਦਤ, ਤੇਰੀ ਓਟ ਤਕਾਈਆ। ਸਾਡੀ ਲੇਖੇ ਲੱਗੀ ਇਬਾਦਤ, ਪਿਛਲੀ ਤੇਰੀ ਵੰਡ ਵੰਡਾਈਆ। ਪ੍ਰਭੂ ਨੂੰ ਕਹੋ ਆਪਣਿਆਂ ਭਗਤਾਂ ਦੀ ਬਦਲ ਦੇ ਆਦਤ, ਬਿਨਾਂ ਪ੍ਰਭੂ ਦੇ ਸੀਸ ਨਾ ਕਿਸੇ ਝੁਕਾਈਆ। ਕਰਦੇ ਸਚ ਸਖ਼ਾਵਤ, ਰਹਿਮਤ ਨਾਮ ਵਰਤਾਈਆ । ਇਕ ਦੂਜੇ ਦੀ ਛੱਡ ਦੇਣ ਅਦਾਵਤ, ਘਰ ਘਰ ਨਾ ਕੋਇ ਲੜਾਈਆ। ਜੇ ਤੂੰ ਲੇਖਾ ਬਦਲ ਦਿਤਾ ਬੋਦੀ ਜੰਞੂ ਹਜ਼ਾਮਤ, ਹੁਜਰਾ ਇਕੋ ਇਕ ਵਸਾਈਆ। ਕੂੜੀ ਕਿਰਿਆ ਮੇਟ ਅਲਾਮਤ, ਦੁੱਖ ਰੋਗ ਰਹੇ ਨਾ ਰਾਈਆ। ਤੇਰਾ ਨਾਮ ਪਿਆਰਾ ਇਕੋ ਇਕ ਨਿਆਮਤ, ਨਰ ਨਰਾਇਣ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੁਵਾਰਾ ਇਕ ਸੁਹਾਈਆ। (੨੧--੧੦੨੨)

❋

੪੭) ਕਾਇਆ ਮੰਦਰ ਸਚ ਦਵਾਰਾ, ਨਾਨਕ ਵੱਜੀ ਵਧਾਈਆ। ਰਸਨਾ ਗਾਏ ਨਰ ਨਿਰੰਕਾਰਾ, ਅਜੱਪਾ ਅਜਪਾ ਜਾਪ ਕਰਾਈਆ। ਓਅੰ ਸੋਹੰ ਇਕ ਪਿਆਰਾ, ਏਕਾ ਦੂਜਾ ਭੌ ਚੁਕਾਈਆ। ਮਿਲੇ ਹਰਿ ਕੰਤ ਪਿਆਰਾ, ਨਾਰ ਸੁਹਾਗਣ ਇਕ ਅਖਵਾਈਆ। ਆਪਣੀ ਗੋਦੀ ਦਏ ਹੁਲਾਰਾ, ਆਪ ਆਪਣੇ ਗਲੇ ਲਗਾਈਆ। ਆਪੇ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਈਆ । ਅੰਮ੍ਰਿਤ ਆਤਮ ਠੰਡੀ ਠਾਰਾ, ਗੁਰ ਗੋਬਿੰਦ ਝੋਲੀ ਪਾਈਆ। ਆਪੇ ਬਣਿਆ ਜਗ ਵਰਤਾਰਾ, ਆਪੇ ਮੁਖ ਚੁਆਈਆ। ਆਪੇ ਖੋਲ੍ਹਣਹਾਰ ਭੰਡਾਰਾ, ਆਪੇ ਬੰਦ ਕਰਾਈਆ। ਜੁਗ ਜੁਗ ਖੇਲੇ ਖੇਲ ਵਿਚ ਸੰਸਾਰਾ, ਖੇਲਣਹਾਰ ਆਪ ਅਖਵਾਈਆ। ਆਦਿ ਪੁਰਖ

ਨਿਰੰਜਣ ਅਗੰਮ ਅਪਾਰਾ, ਅਲੱਖ ਅਗੋਚਰ ਅਲੱਖ ਨਾ ਅਲਖਿਆ ਜਾਈਆ। ਅਗਾਧ ਬੋਧ ਸ਼ਬਦ ਜੈਕਾਰਾ, ਹਰਿ ਸਾਚਾ ਆਪਣਾ ਲਾਈਆ। ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਨਾ ਪਾਵੇ ਸਾਰਾ, ਹਰਿ ਵੱਡਾ ਵਡ ਵਡਿਆਈਆ। ਆਵੇ ਜਾਵੇ ਵਿਚ ਸੰਸਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਹਰਿ ਖੇਲ ਨਿਆਰਾ, ਕਲਜੁਗ ਬੈਠਾ ਮੁੱਖ ਛੁਪਾਈਆ। ਗੁਰ ਗੋਬਿੰਦਾ ਬਣ ਲਿਖਾਰਾ, ਹਰਿ ਲੇਖਾ ਗਿਆ ਲਿਖਾਈਆ। ਨੇਹਕਲੰਕ ਲਏ ਅਵਤਾਰਾ, ਜੋਤੀ ਸ਼ਬਦ ਕੁੜਮਾਈਆ। ਖੋਜੇ ਸ਼ਬਦ ਸੋ ਸਿੱਖ ਹਮਾਰਾ, ਗੁਰੂ ਗ੍ਰੰਥ ਦੇਹ ਬੁਝਾਈਆ। ਮਿਲੇ ਮੇਲ ਨਰ ਨਿਰੰਕਾਰਾ, ਵਿਛੜ ਕਦੇ ਨਾ ਜਾਈਆ। ਹਰਿ ਕਾ ਭੇਵ ਖੇਲ ਨਿਆਰਾ, ਕੋਈ ਭੇਵ ਨਾ ਜਾਣੇ ਰਾਈਆ। ਅੰਦਰ ਮੰਦਰ ਕਿਸੇ ਨਾ ਪਾਇਆ ਗੁਰ ਸ਼ਬਦ ਦਵਾਰਾ, ਗੁਰੂਦਵਾਰੇ ਬੈਠੇ ਸੀਸ ਝੁਕਾਈਆ। ਨਾਨਕ ਮਿਲਿਆ ਨਾ ਮੀਤ ਮੁਰਾਰਾ, ਨਾਨਕ ਨਾਨਕ ਰਹੇ ਗਾਈਆ। ਗੋਬਿੰਦ ਨਾ ਤੋੜੇ ਗੜ੍ਹ ਹੰਕਾਰਾ, ਗਾਤਰੇ ਕਿਰਪਾਨ ਰਹੇ ਲਟਕਾਈਆ। ਚੜ੍ਹਿਆ ਕੋਈ ਨਾ ਮਹੱਲ ਮੁਨਾਰਾ, ਬਾਬੇ ਟੱਲ ਪੌੜੀਆਂ ਲਾਈਆ। ਸਾਚਾ ਘਾਟ ਜੀਵ ਜੰਤ ਤੇਰਾ ਨੌਂ ਦਵਾਰਾ, ਕੋਈ ਨਾ ਪਾਰ ਕਰਾਈਆ। (੬ ੮੦੧)

❋

੪੮) ਲਹਿਣਾ ਦੇਣ ਲੱਗਾ ਗੋਬਿੰਦ ਦੀ ਕੁਰਬਾਨੀ, ਕਰਬਲੇ ਵਾਲੇ ਪਰ੍ਹੇ ਹਟਾਈਆ। ਸਤਿ ਦਵਾਰੇ ਖਵਾਉਣ ਲੱਗਾ ਮਹਿਮਾਨੀ, ਨਾਮ ਭੰਡਾਰਾ ਇਕ ਵਰਤਾਈਆ। ਚਾਰ ਜੁਗ ਦਾ ਝਗੜਾ ਮੇਟਣ ਲੱਗਾ ਦੀਵਾਨੀ, ਫੈਸਲਾ ਹੱਕ ਦੇਵੇ ਸੁਣਾਈਆ। ਜਨ ਭਗਤਾਂ ਦੀ ਆਤਮ ਰਹੇ ਨਾ ਕੋਇ ਬੇਗਾਨੀ, ਬੇਵਾ ਰੂਪ ਨਾ ਕੋਇ ਵਖਾਈਆ। ਲਹਿਣਾ ਦੇਣਾ ਚੁਕਾਵੇ ਸੁੱਤ ਭਾਨੀ, ਅਰਜਨ ਅਰਜ਼ ਇਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਠਾਕਰ ਮੇਰੇ ਸਵਾਮੀ, ਸਮਾਂ ਦੇਣਾ ਬਦਲਾਈਆ। ਗੁਰਮੁਖਾਂ ਦੀ ਝੋਲੀ ਪਾਉਣੀ ਨੇਕਨਾਮੀ, ਨਿੱਕਿਆਂ ਤੋਂ ਵੱਡੇ ਦੇਣੇ ਬਣਾਈਆ। ਬੇਸ਼ਕ ਤੇਰੀ ਸ੍ਰਿਸ਼ਟੀ ਸਦਾ ਫ਼ਾਨੀ, ਲਾਸਾਨੀ ਤੇਰੀ ਮਿਹਰ ਨਜ਼ਰੀ ਆਈਆ। ਸਾਚਿਆਂ ਭਗਤਾਂ ਦੀ ਲੇਖੇ ਲਾਉਣੀ ਲੋਕਮਾਤ ਜਵਾਨੀ, ਜਮਾਂ ਤੋਂ ਲੈਣਾ ਛੁਡਾਈਆ। ਨਾਤਾ ਜੋੜ ਕੇ ਸਾਂਝਾ ਬਾਹਮੀ, ਇਤਮੀਨਾਨ ਦੇਣਾ ਕਰਾਈਆ। ਤੇਰਾ ਭਗਤ ਪ੍ਰਭੂ ਕਿਸੇ ਦੀ ਕੱਟੇ ਨਾ ਕਦੇ ਗੁਲਾਮੀ, ਦੂਸਰ ਸੀਸ ਨਾ ਕੋਇ ਝੁਕਾਈਆ। ਤੂੰ ਪੁਰਖ ਅਕਾਲ ਧੁਰ ਦਾ ਅਨਾਮੀ, ਅਨਾਮ ਇਹਨਾਂ ਦੀ ਝੋਲੀ ਦੇਣਾ ਪਾਈਆ। ਬਿਨਾ ਗੁਰਸਿੱਖਾਂ ਸਤਿਗੁਰ ਦੀ ਸਾਰੇ ਕਰਦੇ ਬਦਨਾਮੀ, ਜੋ ਪੜ੍ਹ ਕੇ ਸੁਣ ਕੇ ਰਸਤਾ ਜਾਣ ਭੁਲਾਈਆ। ਓਹ ਗੁਰਮੁਖ ਨਹੀਂ ਗੁਰੂ ਘਰ ਦੇ ਹਰਾਮੀ, ਨਾਦੀ ਸੁਤ ਨਾ ਕੋਈ ਅਖਵਾਈਆ। ਭਾਵੇਂ ਪੰਡਤ ਹੋਵੇ ਭਾਵੇਂ ਹੋਵੇ ਗਿਆਨੀ, ਇਸ਼ਨਾਨੀ ਸਾਰ ਕੋਇ ਨਾ ਆਈਆ। ਭਾਵੇਂ ਧੋਤੀ ਬੰਨ੍ਹੇ ਤਹਿਮਤ ਭਾਵੇਂ ਪਾਵੇ ਪਜਾਮੀ, ਪੈਂਟ ਹੈਟ ਕੰਮ ਕਿਸੇ ਨਾ ਆਈਆ। ਤੂੰ ਮਾਲਕ ਖਾਲਕ ਸਭ ਦਾ ਅੰਤਰਜਾਮੀ, ਲੱਖ ਚੁਰਾਸੀ ਵੇਖੇਂ ਚਾਈਂ ਚਾਈਂਆ। ਕਲਜੁਗ ਅੰਤ ਅੰਧੇਰੀ ਸ਼ਾਮੀ, ਸ਼ਮਸ਼ਾਨ ਭੂਮੀ ਦਿਸੇ ਲੋਕਾਈਆ। ਤੂੰ ਪ੍ਰਭੂ ਭਗਤਾਂ ਨੂੰ ਮਿਲੇਂ ਨਾਲ ਅਸਾਨੀ, ਮਿਲ ਕੇ ਐਹਸਾਨ ਨਾ ਕੋਇ ਚੜ੍ਹਾਈਆ। ਕਿਉਂ ਇਹਨਾਂ ਗੋਬਿੰਦ ਪਿਛੇ ਦਿਤੀ ਕੁਰਬਾਨੀ, ਆਪ ਆਪਾ ਵਾਰ ਵਖਾਈਆ। ਸੇਵਾ ਕਰੀ ਮਹਾਨੀ, ਸੀਸ ਜਗਦੀਸ਼ ਭੇਟ ਕਰਾਈਆ। ਝੂਜੇ ਵਿਚ ਮੈਦਾਨੀ, ਮੁੱਦਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। (੧੯--੧੨੬)

❋

੪੯) ਗੁਰ ਗੋਬਿੰਦ ਕਿਹਾ ਸੱਚ, ਸਤਿ ਸਚ ਦ੍ਰਿੜਾਈਆ। ਗੁਰੂ ਕਦੇ ਨਾ ਬਣੇ ਕਾਇਆ ਮਾਟੀ ਕੱਚ, ਜੋ ਜੰਮੇ ਤੇ ਮਰ ਜਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਜੋ ਹਰ ਹਿਰਦੇ ਜਾਏ ਰਚ, ਲੂੰ ਲੂੰ ਵਿਚ ਆਪਣਾ ਰੰਗ ਰੰਗਾਈਆ। ਸਭ ਦੀ ਅੰਦਰੋਂ ਬਦਲ ਦੇਵੇ ਮੱਤ, ਬੁੱਧ ਬਿਬੇਕ ਦਏ ਵਖਾਈਆ । ਝਗੜਾ

ਮੁਕਾ ਕੇ ਵਿਕਾਰ ਤੱਤ, ਆਤਮ ਬ੍ਰਹਮ ਦਏ ਸਮਝਾਈਆ। ਬਹੱਤਰ ਨਾੜ ਨਾ ਉਬਲੇ ਰੱਤ, ਤਿੰਨ ਸੌ ਸੱਠ ਹਾਡੀ ਦੁੱਖਾਂ ਵਿਚ ਨਾ ਕੋਇ ਭੁਵਾਈਆ। ਏਸੇ ਕਰ ਕੇ ਗੁਰੂ ਗ੍ਰੰਥ ਦੀ ਗਾਥਾ ਦਿਤੀ ਦੱਸ, ਦਹਿ ਦਿਸ਼ਾ ਦਿਤਾ ਸਮਝਾਈਆ । ਏਸ ਤੋਂ ਪੜ੍ਹਿਆਂ ਸੁਣਿਆਂ ਮਾਰਗ ਮਿਲਦਾ ਜਿਥੇ ਮਿਲੇ ਪੁਰਖ ਸਮਰੱਥ, ਓਸ ਮੰਜ਼ਲ ਚੜ੍ਹ ਕੇ ਗੁਰਮੁਖੋ ਦਰਸ਼ਨ ਲੈਣਾ ਪਾਈਆ। ਜੇ ਐਵੇਂ ਖਾਲੀ ਟੇਕੀ ਜਾਓ ਮੱਥ, ਮੱਥੇ ਟੇਕਿਆਂ ਹੱਥ ਕੁਛ ਨਾ ਆਈਆ। ਜਿਨਾਂ ਚਿਰ ਤੁਹਾਡੇ ਅੰਦਰ ਨਾਨਕ ਗੋਬਿੰਦ ਨਾਮ ਨਾ ਜਾਏ ਵਸ, ਵਾਸਤਾ ਜਗਤ ਨਾਲੋਂ ਤੁੜਾਈਆ। ਓਨ੍ਹਾਂ ਚਿਰ ਖੁਲ੍ਹੇ ਨਾ ਅੰਦਰੋਂ ਅੱਖ, ਨਿਝ ਨੇਤਰ ਨਾ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੇ ਕੇ ਗਿਆ ਵਰ, ਗੁਰਬਾਣੀ ਬਿਨਾਂ ਗੁਰ ਸ਼ਬਦ ਬਿਨਾਂ ਗੁਰ ਧਾਰ ਬਿਨਾਂ ਗੁਰ ਪਿਆਰ ਬਿਨਾਂ ਪੁਰਖ ਅਕਾਲ ਨਜ਼ਰ ਕਿਸੇ ਨਾ ਆਈਆ। (੨੪ ਅੱਸੂ ਸ਼ ਸੰ ੫)

❋

੫੦) ਸਤਿਗੁਰ ਸ਼ਬਦ ਕਹੇ ਐਵੇਂ ਨਾ ਕਰਿਓ ਹੂੰ ਹੂੰ, ਹੋਕੇ ਨਾਲ ਸੁਣਾਈਆ । ਜਿਨ੍ਹਾਂ ਚਿਰ ਮੈਂ ਵਿਚ ਨਾ ਮਿਲੇ ਤੂੰ ਤੂੰ, ਮੈਂ ਤੂੰ ਵਿਚ ਸਮਾਈਆ। ਤੁਹਾਡਾ ਖ਼ੁਸ਼ੀ ਨਾ ਹੋਵੇ ਲੂੰ ਲੂੰ, ਘਰ ਵੱਜੇ ਨਾ ਸਚ ਵਧਾਈਆ। ਓਨ੍ਹਾਂ ਚਿਰ ਪ੍ਰਭ ਦੇ ਦਵਾਰੇ ਦੀ ਕਦੇ ਨਾ ਭੁੱਲਿਓ ਜੂਹ, ਅੱਗੇ ਪਿਛੇ ਕਦਮ ਨਾ ਕੋਇ ਟਿਕਾਈਆ। ਜੇ ਮੱਥੇ ਟੇਕਣੇ ਤੇ ਕੋਟਨ ਕੋਟ ਬਾਹਰ ਵੇਖਿਓ ਗੁਰੂ, ਘਰ ਘਰ ਬੈਠੇ ਡੇਰੇ ਲਾਈਆ। ਜੇ ਆਤਮ ਹੋ ਕੇ ਪਰਮਾਤਮ ਨਾਲ ਜਾਓ ਛੂਹ, ਫਿਰ ਸ਼ਰਮ ਹਯਾ ਰਹੇ ਨਾ ਰਾਈਆ। ਆਪਣੇ ਘਰ ਦੀ ਤੁਹਾਨੂੰ ਆਪੇ ਦੱਸ ਦਏ ਸੂਹ, ਇਸ਼ਾਰੇ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਕਾਰ ਕਮਾਈਆ। (੧੯--੯੫)

❋

੫੧) ਜੋਤ ਨਿਰੰਜਣ ਪੂਜਣ ਜੋਗ। ਹਉਮੇ ਵਿਚੋਂ ਕੱਟੇ ਰੋਗ। ਸੋਹੰ ਦੇਵੇ ਸਾਚਾ ਯੋਗ। ਗੁਰਮੁਖ ਸਾਚੇ ਪ੍ਰਭ ਸਾਚਾ, ਆਤਮ ਮਿਟਾਵੇ ਚਿੰਤਾ ਸੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਲਗਾਏ ਭੋਗ।

❋

੫੨) ਪ੍ਰਹਿਲਾਦ ਕਹੇ ਮੈਂ ਕਲਜੁਗ ਵੇਖਿਆ ਕੂੜਾ, ਪ੍ਰਭੂ ਕਾਹਨੂੰ ਦਿਤਾ ਵਖਾਈਆ। ਮੈਂ ਮੰਗਣ ਵਾਲਾ ਤੇਰੀ ਚਰਨ ਧੂੜਾ, ਬਿਨ ਤੇਰੇ ਦਰਸ ਕੋਇ ਨਾ ਪਾਈਆ। ਤੂੰ ਮੈਨੂੰ ਵਖਾ ਦਿਤਾ ਲੋਕੀ ਮੰਨਦੇ ਊੜਾ ਐੜਾ, ਅੱਖਰਾਂ ਪੱਥਰਾਂ ਸੀਸ ਨਿਵਾਈਆ। ਪੁਰਖ ਅਕਾਲ ਤੈਨੂੰ ਬਣਾ ਕੇ ਚੂੜ੍ਹਾ, ਘਰ ਵਿਚੋਂ ਸਭ ਨੇ ਦਿਤਾ ਕਢਾਈਆ। ਤੇਰਾ ਤੱਕ ਕੇ ਖ਼ੁਸ਼ ਨਹੀਂ ਕੋਈ ਨੂਰਾ, ਪੜ੍ਹ ਪੜ੍ਹ ਵਿਦਿਆ ਢੋਲੇ ਜਗਤ ਸੁਣਾਈਆ। ਇਕ ਰਵਦਾਸ ਵੇਖਿਆ ਜੋ ਬੈਠਾ ਉਪਰ ਟੁੱਟੀ ਫੂੜਾ, ਪਾਨਹਾਂ ਗੰਢ ਕੇ ਖ਼ੁਸ਼ੀ ਮਨਾਈਆ। ਪ੍ਰਹਿਲਾਦ ਕਹੇ ਮੈਂ ਜਾਂ ਤੱਕਿਆ ਮਾਇਆ ਰਾਣੀ ਘਰ ਘਰ ਪਾ ਕੇ ਰੰਗਲਾ ਚੂੜਾ, ਜੋਬਨਵੰਤੀ ਭੱਜੇ ਵਾਹੋ ਦਾਹੀਆ। ਸਾਧ ਸੰਤ ਜਿਸ ਦਾ ਹੋਇਆ ਵੇਖਿਆ ਮਸ਼ਕੂਰਾ, ਸ਼ੁਕਰੀਆ ਕਰ ਕਰ ਸੀਸ ਨਿਵਾਈਆ। ਸਾਚਾ ਰੰਗ ਚੜ੍ਹੇ ਕਿਸੇ ਨਾ ਗੂੜ੍ਹਾ, ਦੁਰਮਤ ਮੈਲ ਨਾ ਕੋਇ ਧੁਵਾਈਆ। ਬਿਨ ਕਲਪਨਾ ਝੂਟਦੇ ਸਾਰੇ ਪੰਘੂੜਾ, ਆਤਮ ਸੇਜ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। (੨੧ ਚੇਤ ਸ਼ੈ ਸੰ ੪)

❋

❋