❋
ਲੰਗਰ
(ਸਤਿਗੁਰ ਧਾਰ : ਸਤਿਜੁਗ ਧਾਰ : ਧਰਮ ਧਾਰ)
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਨਾਰਦ ਕਹੇ ਜਨ ਭਗਤੋ ਕੀ ਤੁਹਾਡਾ ਇਕੋ ਪਿਓ ਦਾਦਾ, ਯਦ ਇਕੋ ਇਕ ਸੁਹਾਈਆ। ਕੀ ਤੁਹਾਡਾ ਮੇਲ ਸੀਤਾ ਰਾਮ ਕਿਸ਼ਨ ਰਾਧਾ, ਨਿਵ ਨਿਵ ਲਾਗੇ ਪਾਈਂਆ । ਕਿਸ ਡੋਰ ਨਾਲ ਚੋਰ ਹੋ ਕੇ ਤੁਹਾਨੂੰ ਬਾਂਧਾ, ਬੰਧਨ ਆਪਣਾ ਰਿਹਾ ਪਾਈਆ। ਤੁਹਾਨੂੰ ਮਾਣ ਦਿੱਤਾ ਵੱਧ ਸੰਤਨ ਸਾਧਾ, ਸਤਿ ਆਪਣਾ ਰੰਗ ਰੰਗਾਈਆ। ਪਰ ਯਾਦ ਕਰ ਲਓ ਆਪਣੇ ਅੰਦਰੋਂ ਕੱਢ ਦਿਓ ਹਉਮੇ ਵਾਲੀ ਆਗਾ, ਅਗਨੀ ਤੱਤ ਨਾ ਕੋਇ ਤਪਾਈਆ। ਵੇਖੋ ਖੇਲ ਕੰਤ ਸੁਹਾਗਾ, ਕੀ ਕਰਨੀ ਕਾਰ ਕਮਾਈਆ। ਯਾਦ ਰੱਖਣਾ ਹਾੜ ਸਤਾਰਾਂ ਸਭ ਨੇ ਇਕੋ ਪੰਗਤ ਵਿਚ ਬਹਿ ਕੇ ਖਾਣਾ ਪ੍ਰਸ਼ਾਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਹੱਥਾਂ ਉਤੇ ਉਸ ਦਾ ਲੈਣਾ ਸਵਾਦਾ, ਬਰਤਨ ਜੋੜ ਨਾ ਕੋਇ ਜੁੜਾਈਆ। ਅੰਦਰ ਪ੍ਰੇਮ ਦਾ ਹੋਵੇ ਲਾਡਾ, ਮੁਹੱਬਤ ਵਿਚ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੁਹਾਡੇ ਅੰਤਸ਼ਕਰਨ ਵਿਚ ਹੋਵੇ ਵਾਧਾ, ਮਨਸਾ ਮਨ ਦੀ ਮਨ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਨਾਰਦ ਕਹੇ ਸਭ ਨੇ ਪਿਆਰ ਵਿਚ ਜਾਣਾ ਟਿਕ, ਆਪਣਾ ਆਸਣ ਲਾਈਆ । ਪੰਗਤ ਬਹੇਗੀ ਗੁਰਸਿੱਖ ਇਕ ਸੌ ਇਕ, ਜੀਰੋ ਇਕ ਨਾਲ ਵਡਿਆਈਆ। ਸਭ ਦੇ ਹੱਥਾਂ ਉਤੇ ਪੂਰਨ ਨਾਮ ਦੀ ਪਹਿਲੋਂ ਰੱਖੀ ਜਾਏਗੀ ਚਿਟ, ਖ਼ਾਲੀ ਨਜ਼ਰ ਕੋਇ ਨਾ ਆਈਆ। ਫੇਰ ਹੱਥ ਲਾਏਗਾ ਉਤੇ ਤੁਹਾਡੀ ਪਿੱਠ, ਪੁਸ਼ਤ ਪੁਨਾਂਹ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
ਨਾਰਦ ਕਹੇ ਸਤਿਗੁਰ ਧਾਰ
ਸਤਿਗੁਰ ਧਾਰ ਦਾ ਲੰਗਰ ਵਰਤੇ, ਖ਼ੁਸ਼ੀਆਂ ਨਾਲ ਵਰਤਾਈਆ । ਨਿਮਸਕਾਰ
ਸਤਿਗੁਰ ਧਾਰ
ਕਰੇ ਧਰਤੀ ਧਰਤੇ, ਧਵਲ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਚਰਚੇ, ਚਾਰੋਂ ਕੁੰਟ ਮਤਾ
ਪਕਾਈਆ। ਸਾਨੂੰ ਲਾਲਚ ਦਿੱਤਾ ਦੀਨਾਂ ਮਜ਼੍ਹਬਾਂ ਵਿਚ ਰਹੇ ਪਰਚੇ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ।
ਛੋਟੇ ਛੋਟੇ ਨਾਮ ਦੇ ਦੇ ਕੇ ਖਰਚੇ, ਜਗਤ ਰਹਿਬਰ ਦਿੱਤਾ ਦ੍ਰਿੜਾਈਆ। ਸਾਥੋਂ ਲੱਥੇ ਮੂਲ ਨਾ ਕਰਜ਼ੇ, ਮਕਰੂਜ਼
ਹੋ ਕੇ ਵੇਖੀਏ ਥਾਉਂ ਥਾਈਂਆ। ਅੰਤ ਇਕ ਅਰਦਾਸ ਬੇਨੰਤੀ ਅਰਜ਼ੇ, ਆਰਜ਼ੂ ਇਕ ਸੁਣਾਈਆ। ਪ੍ਰਭੂ ਜੇ
ਤੇਰਾ ਭਗਤ ਥੋੜ੍ਹਾ ਜਿਹਾ ਸਮਾਂ ਹੋਰ ਜ਼ਰ ਜਾਏ, ਫੇਰ ਜਗ੍ਹਾ ਜਗ੍ਹਾ ਤੇਰੇ ਨਾਮ ਦੀ ਵੱਜੇ ਵਧਾਈਆ। ਤੇਰਾ
ਦਰਸ ਕੀਤਿਆਂ ਦੀਨ ਦੁਨੀ ਸਭ ਤਰ ਜਾਏ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਜਿਸ ਦੀ ਯਾਦ
ਵਿਚ ਕੋਟਨ ਕੋਟ ਯਾਦ ਕਰਦੇ ਮਰ ਗਏ, ਮਿਰਗਸ਼ਾਲਾ ਦੇਣ ਦੁਹਾਈਆ। ਕਈ ਧੂਣੀਆਂ ਉਤੇ ਸੜ ਗਏ,
❋
ਖੱਲਾਂ ਖੱਲ ਲੁਹਾਈਆ। ਕਈ ਸਿਰ ਕਦਮਾਂ ਉਤੇ ਧਰ ਗਏ, ਨਿਉਂ ਨਿਉਂ ਲਾਗਣ ਪਾਈਂਆ। ਪਰ ਮੈਂ ਹੈਰਾਨ ਹੋ ਗਿਆ ਕਈ ਤੇਰੇ ਭਗਤ ਤੇਰੇ ਹੁਕਮ ਅੱਗੇ ਅੜ ਗਏ, ਅੜਿਕਾ ਤੇਰੇ ਪ੍ਰੇਮ ਵਾਲਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ।
ਨਾਰਦ ਕਹੇ ਜਨ ਭਗਤੋ ਤੁਹਾਡਾ ਕੀ ਇਰਾਦਾ, ਮਨ ਮਨਸਾ ਦਿਓ ਜਣਾਈਆ । ਸਚ ਦੱਸਿਓ ਤੱਤ ਗੁਰੂ ਮੰਨਣਾ ਕਿ ਸ਼ਬਦ ਗੁਰੂ ਵਾਲਾ ਬਾਜਾ, ਜੋ ਬਾਜੀ ਦੋ ਜਹਾਨ ਆਪਣੇ ਹੱਥ ਰਖਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਤਖ਼ਤ ਤਾਜਾ, ਤਖ਼ਤ ਨਿਵਾਸੀ ਜਗ ਫ਼ਾਸੀ ਦਏ ਕਟਾਈਆ। ਗ਼ਰੀਬ ਨਿਮਾਣਿਆਂ ਰੱਖੇ ਲਾਜਾ, ਕੋਝਿਆਂ ਕਮਲਿਆਂ ਸਿਰ ਆਪਣਾ ਹੱਥ ਟਿਕਾਈਆ। ਹੰਸ ਬਣਾਏ ਕਾਗਾ, ਸੋਹੰ ਧੁਰ ਦੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।
ਹਾੜ ਕਹੇ ਜਨ ਭਗਤੋ ਮੇਰਾ ਪ੍ਰਵਿਸ਼ਟਾ ਪਹਿਲਾ, ਪਹਿਲੀ ਵਾਲਿਓ ਤੁਹਾਨੂੰ ਅਖ਼ੀਰ ਦੀ ਲੋੜ ਰਹੇ ਨਾ ਰਾਈਆ। ਤੁਸਾਂ ਜਾਣਾ ਉਸ ਪ੍ਰਭੂ ਦਿਆਂ ਵਿਚ ਮਹਿਲਾਂ, ਜਿਸ ਮਹਿਲ ਨੂੰ ਸਚਖੰਡ ਕਹਿ ਕੇ ਸਾਰੇ ਗਾਈਆ। ਮੈਂ ਵੀ ਉਸ ਦੇ ਦਵਾਰੇ ਉਤੇ ਟਹਿਲਾ, ਬਿਨਾਂ ਕਦਮਾਂ ਚਲਾਂ ਚਾਈਂ ਚਾਈਂਆ। ਪਰ ਯਾਦ ਕਰ ਲਓ, ਤੁਹਾਨੂੰ ਮਾਰਗ ਮਿਲ ਗਿਆ ਸਹਿਲਾ, ਕੋਟਨ ਕੋਟ ਮਰ ਮਰ ਕੇ ਆਪਣਾ ਆਪ ਗਏ ਗਵਾਈਆ। ਓਹ ਵੇਖੋ ਰਾਏ ਧਰਮ ਸਭ ਦੇ ਲੇਖੇ ਦਾ ਚੁੱਕੀ ਫਿਰਦਾ ਥੈਲਾ, ਗੁਰਮੁਖਾਂ ਨੂੰ ਨਿਉਂ ਨਿਉਂ ਸੀਸ ਨਿਵਾਈਆ। ਰਾਏ ਧਰਮ ਕਹੇ ਮੇਰੀ ਰਹੀ ਕੋਈ ਨਾ ਜੇਹਲਾ, ਚੁਰਾਸੀ ਬੰਧਨ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
(੧ ਹਾੜ ਸ਼ਹਿਨਸ਼ਾਹੀ ਸੰਮਤ ੮)
ਹਾੜ ਕਹੇ ਮੇਰਾ ਲੇਖਾ ਇਕ ਹਕੀਕੀ, ਹੁਕਮਾਂ ਤੋਂ ਬਾਹਰ ਜਣਾਈਆ। ਮੇਰਾ ਮਾਲਕ ਲਾਸ਼ਰੀਕੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਵਿਚ ਹੱਕ ਤੌਫੀਕੀ, ਤਾਕਤਵਰ ਬੇਪ੍ਰਵਾਹੀਆ। ਉਸ ਨੇ ਬਦਲ ਦਿਤੀ ਨੀਤੀ, ਨੀਤੀਵਾਨ ਵੇਖ ਵਖਾਈਆ। ਵੇਖੋ ਕਲਜੁਗ ਧਾਰ ਰਹੀ ਚੀਕੀ, ਚੀਕ ਚਿਹਾੜਾ ਰਹੀ ਪਾਈਆ। ਮੇਰੀ ਪਰੇਮ ਧਾਰ ਹੋਣੀ ਫੀਕੀ, ਰਸ ਅਗੰਮ ਨਾ ਕੋਇ ਚੁਆਈਆ। ਸ੍ਰਿਸ਼ਟੀ ਜਾਏ ਮੂਲ ਨਾ ਜੀਤੀ, ਮੈਂ ਰੋ ਰੋ ਕੇ ਦਿਆਂ ਦੁਹਾਈਆ । ਇਕੋ ਪ੍ਰਭੂ ਦੀ ਸਚ ਪ੍ਰੀਤੀ, ਜੋ ਪ੍ਰੀਤਮ ਹੋ ਕੇ ਵੇਖ ਵਿਖਾਈਆ । ਜਨ ਭਗਤੋ ਪਿਛਲੀ ਯਾਦ ਨਾ ਕਰਿਓ ਬੀਤੀ, ਅੱਗੇ ਅਗਲਾ ਕਦਮ ਉਠਾਈਆ। ਸਭ ਨੇ ਬਦਲ ਲੈਣੀ ਨੀਤੀ, ਨੀਤੀਵਾਨ ਵੇਖ ਵਖਾਈਆ। ਤੁਹਾਡੀ ਪ੍ਰਫੂਲਤ ਹੋਵੇ ਨਿੱਕੀ, ਜਿਹੀ ਬਗ਼ੀਚੀ, ਬਾਗ਼ ਧੁਰ ਦਾ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਸਤਾਰਾਂ ਹਾੜ ਕਹੇ ਜਨ ਭਗਤੋ ਮੈਂ ਸਭ ਨੂੰ ਦੇਵਾਂ ਵਧਾਈ, ਵਾਧਾ ਪ੍ਰਭ ਦੇ ਨਾਲ ਵਧਾਈਆ। ਜਿਸ ਨੇ ਦਿੱਤੀ ਜਗਤ ਵਡਿਆਈ, ਹਰਿ ਵੱਡਾ ਬੇਪ੍ਰਵਾਹੀਆ। ਕਾਇਆ ਰੰਗ ਰਿਹਾ ਚੜ੍ਹਾਈ, ਦੂਸਰ ਸੰਗ ਨਾ ਕੋਇ ਬਣਾਈਆ। ਅੰਤਰ ਪਰਦਾ ਰਿਹਾ ਉਠਾਈ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਹੁਕਮ ਨੇ ਬਦਲ ਦੇਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਚਾਰੋਂ ਕੁੰਟ ਤੱਕਣੀ ਦੁਹਾਈ, ਦੋਹਰੀ ਧਰਮ ਦੀ ਧਾਰ ਪ੍ਰਗਟਾਈਆ। ਜਿਸ ਤੁਹਾਡੀ ਕੂੜ ਦੀ ਮੇਟਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
❋
ਹਾੜ੍ਹ ਕਹੇ ਮੈਂ ਤੁਹਾਨੂੰ ਦੱਸਾਂ ਤੁਹਾਡੀ ਬੀਤੀ, ਬਿਨ ਪਰਦਾ ਪਰਦਾ ਚੁਕਾਈਆ । ਤੁਹਾਡੇ ਅੰਦਰ ਆਵੇ ਸਤਿ ਦੀ ਰੀਤੀ, ਰੀਤੀਵਾਨ ਵੇਖ ਵਖਾਈਆ। ਤੁਹਾਡੀ ਆਤਮਾ ਰਹੇ ਅਤੀਤੀ, ਤ੍ਰੈਗੁਣ ਵਿਚ ਨਾ ਕੋਇ ਬੰਧਾਈਆ। ਪੁਰਖ ਅਕਾਲ ਕਰੇ ਬਖ਼ਸ਼ੀਸ਼ੀ, ਰਹਿਮਤ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਹਾੜ ਸਤਾਰਾਂ ਕਹੇ ਤੁਸਾਂ ਧਰਮ ਦੀ ਧਾਰ
ਧਰਮ ਦੀ ਧਾਰ ਖਾਧਾ ਪ੍ਰਸ਼ਾਦਾ, ਖਾਣਾ ਜਗਤ ਵਾਲਾ ਸਮਝਾਈਆ। ਇਹ
ਧਰਮ ਦੀ ਧਾਰ
ਵਰ ਦਿੱਤਾ ਸੀ ਕ੍ਰਿਸ਼ਨ ਨੂੰ ਰਾਧਾ, ਕ੍ਰਿਸ਼ਨ ਹੱਸ ਕੇ ਫਿਰ ਰਾਧਾ ਦੀ ਝੋਲੀ ਪਾਈਆ। ਕਲਜੁਗ ਮਾਣ ਰਹਿਣਾ
ਨਹੀਂ ਸੰਤਨ ਸਾਧਾ, ਸਚ ਸਾਧਨਾ ਵਿਚ ਨਜ਼ਰ ਕੋਇ ਨਾ ਆਈਆ। ਉਸ ਵੇਲੇ ਪੂਰਾ ਕੌਲ ਕਰਾਵਾਂਗਾ ਵਾਅਦਾ,
ਅਭੁੱਲ ਭੁੱਲ ਵਿਚ ਕਦੇ ਨਾ ਆਈਆ। ਤੇਰਾ ਲੇਖਾ ਮੁਕਾਵਾਂਗਾ ਬਕਾਇਦਾ, ਕਾਇਦਗੀ ਧੁਰ ਦੀ ਨਾਲ
ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੰਦਰ
ਇਕ ਸੁਹਾਈਆ।
ਹਾੜ ਕਹੇ ਜਨ ਭਗਤੋ ਮੇਰਾ ਤੁਹਾਨੂੰ ਸੱਯਦਾ, ਨਿਉਂ ਨਿਉਂ ਲਾਗਾਂ ਪਾਈਂਆ । ਕਲਜੁਗ ਖੇਲ ਵੇਖੋ ਕੂੜ ਕੁੜਿਆਰੀ ਅੱਗ ਦਾ, ਤਤਵ ਤੱਤ ਰਹੀ ਜਲਾਈਆ । ਕਪਟ ਵਿਕਾਰ ਵੇਖੋ ਜਗ ਦਾ, ਦੀਨ ਦੁਨੀ ਰੋਵੇ ਮਾਰੇ ਧਾਹੀਂਆ। ਤੁਹਾਨੂੰ ਪਰਮ ਪੁਰਖ ਪਰਮਾਤਮ ਆਪ ਸੱਦ ਦਾ, ਸੱਦਾ ਨਾਮ ਵਾਲਾ ਜਣਾਈਆ। ਤੁਹਾਡਾ ਬੰਸ ਹੁਣ ਅੱਗੇ ਜਾਣਾ ਵਧਦਾ, ਜਗਤ ਜਹਾਨ ਨਾ ਕੋਇ ਅਟਕਾਈਆ । ਤੁਹਾਡਾ ਪਿਆਰ ਤੁਹਾਡੇ ਵਿਚ ਸੱਜਦਾ, ਜੋ ਸੱਜਣ ਨੂਰ ਅਲਾਹੀਆ। ਤੁਹਾਡਾ ਪੰਧ ਮੁਕਾਇਆ ਸ਼ਾਹ ਰਗ ਦਾ, ਨੌਂ ਦਵਾਰੇ ਡੇਰਾ ਢਾਹੀਆ । ਤੁਸਾਂ ਸ਼ਬਦ ਰਾਗ ਸੁਨਣਾ ਅਨਹਦ ਦਾ, ਅਨਰਾਗੀ ਆਪ ਸੁਣਾਈਆ। ਤੁਹਾਨੂੰ ਘਰ ਘਰ ਫਿਰੇ ਲੱਭਦਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
ਸਤਿਜੁਗ ਦੀ ਧਾਰ ਖਾਧਾ ਲੰਗਰ, ਕਲਜੁਗ ਰੋਵੇ ਮਾਰੇ
ਹਾੜ ਸਤਾਰਾਂ ਕਹੇ ਜਨ ਭਗਤੋ ਤੁਸਾਂ ਸਤਿਜੁਗ ਦੀ ਧਾਰ
ਸਤਿਜੁਗ ਦੀ ਧਾਰ
ਧਾਹੀਆ। ਜਿਸ ਲੇਖਾ ਮੁਕਾਉਣਾ ਢੋਰਾਂ ਡੰਗਰ, ਪਸ਼ੂਆਂ ਹੋਏ ਸਹਾਈਆ। ਓਹ ਮਾਲਕ ਤੁਹਾਡੇ ਵੜਨਾ
ਅੰਦਰ, ਆਪਣਾ ਰੰਗ ਰੰਗਾਈਆ। ਬਜ਼ਰ ਕਪਾਟੀ ਤੋੜੇ ਜੰਦਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਮਨੂਆ
ਮਨ ਨਾ ਦੌੜੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੁਹਾਨੂੰ ਪ੍ਰਕਾਸ਼ ਦੇਵੇ ਬਿਨਾਂ ਸੂਰੀਆ ਚੰਦਰ,
ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਤੁਸਾਂ ਕਿਸੇ ਦਵਾਰੇ ਨਹੀਂ ਜਾਣਾ ਮੰਗਣ, ਮਾਂਗਤ ਹੋ ਨਾ ਝੋਲੀ
ਡਾਹੀਆ। ਕਿਰਪਾ ਕਰੇ ਸੂਰਾ ਸਰਬੰਗਣ, ਸਿਰ ਸਿਰ ਆਪਣਾ ਹੱਥ ਰਖਾਈਆ। ਸਭ ਦੀ ਪ੍ਰਵਾਨ ਕਰੇ
ਬੰਦਨ, ਹਰਿਜਨ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੇ ਵਿਛੜਿਆਂ
ਟੁੱਟੀ ਆਇਆ ਗੰਢਣ, ਗੰਢ ਆਪਣਾ ਨਾਮ ਪੁਆਈਆ। (੧੭ ਹਾੜ ਸ਼ਹਿਨਸ਼ਾਹੀ ਸੰਮਤ ੮)