❋
ਸਤਿਗੁਰ ਭੰਡਾਰ ਲੰਗਰ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
❋
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਭੋਜਨ ਸੋ ਜਿਸ ਪ੍ਰਭ ਭੋਗ ਲਗਾਏ। ਪਰਗਟ ਜੋਤ ਗੁਰਸਿਖ ਘਰ ਆਏ। ਭਗਤ ਜਨਾਂ ਪ੍ਰਭ ਸੰਗ ਰਲਾਏ। ਕਲਜੁਗ ਜਨਮ ਬਹੱਤਰ ਜਨ ਭਗਤ ਪਰਗਟਾਏ। ਕਿਰਪਾ ਕਰ ਪ੍ਰਭ ਧਰਨੀ ਧਰ, ਰਸਨਾ ਭੋਗ ਭੰਡਾਰ ਲਗਾਏ। ਬਿਨ ਭੋਗ ਪ੍ਰਭ ਭੋਜਾ ਭੱਖ ਹੋ ਜਾਏ। ਗੀਤਾ ਵਾਕ ਕ੍ਰਿਸ਼ਨ ਸਚ ਹੋ ਜਾਏ। ਲੇਹਜ਼ ਫੇਹਜ਼ ਨਾ ਸੰਗ ਰਲਾਏ। ਸ਼ੂਦਰ ਵੈਸ਼ ਰੰਗ ਇਕ ਰੰਗਾਏ। ਗੁਰਸਿਖ ਬਣਤ ਕਲਜੁਗ ਬਣਾਏ। ਪਰਗਟ ਕਰ ਪ੍ਰਭ ਠਾਕਰ ਸਿੰਘ ਜਸ ਗਾਏ। ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਏ। (੧-੨੦੫)
❋
…… ਲੰਗਰ ਵਰਤੇ ਜਿਥੇ ਮੇਰਾ। ਉਥੇ ਨਹੀਂ ਹੈ ਕੋਈ ਤੋੜਾ। ਲੰਗਰ ਗੁਰੂ ਕਾ ਗੁਰ ਭੰਡਾਰਾ। ਆਪੇ ਬੂਝੇ ਆਪ ਬੁਝਣਹਾਰਾ। (੦੧-੦੧੨)
❋
…… ਗੁਰਸਿਖ ਗੁਰ ਸੰਗਤ ਬਲ ਲਿਆ ਧਾਰ। ਲੰਗਰ ਕੀਨਾ ਇਕ ਤਿਆਰ। ਪ੍ਰਭ ਅਬਿਨਾਸ਼ੀ ਸਾਰ ਸਮਾਲੇ ਪ੍ਰਿਤਪਾਲੇ ਗੁਰਸਿੱਖ ਬਣਾਏ ਸਾਚੇ ਸਚ ਦੁਲਾਰ। ਚੋਗ ਚੁਗਾਵੇ ਰੋਗ ਸੋਗ ਮਿਟਾਵੇ, ਦਰਸ ਅਮੋਘ ਦਿਖਾਵੇ ਖੜਾ ਹੋਵੇ ਵਿਚ ਦਰਬਾਰ। ਭੋਗ ਲਗਾਵੇ ਲੇਖੇ ਲਾਵੇ, ਸਾਚਾ ਲੇਖ ਆਪ ਲਿਖਾਵੇ, ਹਰਿ ਸਚੀ ਇਕ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗਤ ਤੇਰਾ ਪੂਰਾ ਕਰੇ ਪਿਆਰ।
ਗੁਰ ਸੰਗਤ ਸਾਚਾ ਲੰਗਰ ਚਲਾਇਆ। ਗੁਰ ਘਰ ਦਾ ਘਾਟਾ ਦੂਰ ਕਰਾਇਆ। ਅੱਗੇ ਵਾਟਾ ਨੇੜੇ ਆਇਆ। ਬੇਮੁੱਖ ਜੀਵਾਂ ਝੂਠਾ ਤਨ ਚਾਰੋਂ ਤਰਫ ਪਾਟਾ, ਸ਼ਬਦ ਸੂਈ ਲੈ ਨਾ ਕਿਸੇ ਸੁਆਇਆ।
❋
ਗੁਰਸਿਖ ਸਾਚੇ ਸਤਿਜੁਗ ਸਾਚੇ ਪ੍ਰਭ ਆਪ ਬਣਾਇਆ। ਪ੍ਰੇਮ, ਤੇਰਾ ਸਾਚਾ ਆਟਾ ਲੇਖੇ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪ ਖੁਵਾਏ, ਬਜਰ ਕਪਾਟੀ ਖੋਲ੍ਹ ਵਖਾਇਆ।
ਸਾਚੇ ਲੰਗਰ ਭੋਜਨ ਖਾਓ। ਤਨ ਦੇ ਸੰਗਲ ਸਰਬ ਕਟਾਓ। ਪਰਮਾਨੰਦਨ ਵਿਚ ਸਮਾਓ। ਨਿਜਾਨੰਦ ਸਦਾ ਰਸ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਸ ਹੱਸ ਰਾਹ ਦੱਸ ਦੱਸ ਗੁਰਸਿੱਖਾਂ ਰਾਹੇ ਪਾਓ।
ਗੁਰ ਸੰਗਤ ਤੇਰੀ ਧੰਨ ਕਮਾਈ। ਗੁਰ ਲੰਗਰ ਵਿਚ ਜਿਸ ਨੇ ਪਾਈ। ਪ੍ਰਭ ਅਬਿਨਾਸ਼ੀ ਲੇਖੇ ਲਾਈ। ਸ੍ਰਿਸ਼ਟ ਸਬਾਈ ਨੇਤਰ ਪੇਖੇ, ਵੇਲਾ ਗਿਆ ਹੱਥ ਨਾ ਆਈ। ਸਾਚੀ ਲਿਖਤ ਲਿਖਾਏ ਗੁਰਸਿੱਖਾਂ ਜੁਗਤ ਬਣਾਏ, ਜੋ ਆਏ ਹਰਿ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਅਤੁਟ ਨਿਖੁਟ ਨਾ ਭੰਡਾਰ ਕਦੇ ਮੁੱਕ ਜਾਈ। (੨-੩ ਮਾਘ ੨੦੧੦ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ)
❋
…… ਗੁਰਮੁਖ ਸਾਚੇ ਸਾਚਾ ਰੰਗ, ਹਰਿ ਚਰਨ ਕਵਲ ਭਰਵਾਸਾ। ਲੰਗਰ ਸੇਵਾ ਸਵਾ ਪੰਜ, ਢਾਈ ਹੋਏ ਅਰਦਾਸਾ। ਖਾਲੀ ਹੋਵਣ ਕਾਰੂ ਗੰਜ, ਮਾਇਆਧਾਰੀ ਜਗਤ ਤਮਾਸ਼ਾ। ਆਪੇ ਜਾਣੇ ਸਵੇਰ ਸੰਞ, ਕਲਜੁਗ ਕਾਇਆ ਪਾਏ ਰਾਸਾ। ਲੱਖ ਚੁਰਾਸੀ ਨਾਰ ਬੰਝ, ਨਾ ਕੋਈ ਦੇਵੇ ਮਾਤ ਧਰਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਪ੍ਰਿਥਮੀ ਆਕਾਸਾ। (੧ ਫੱਗਣ ੨੦੧੩ ਬਿਕ੍ਰਮੀ)
❋
…… ਲਾਲੋ ਤੇਰਾ ਸਚ ਪਿਆਰ, ਹਰਿ ਸਾਚਾ ਭੁੱਲ ਨਾ ਜਾਇੰਦਾ। ਨਾਨਕ ਬਖ਼ਸ਼ਿਆ ਏਕਾ ਹਾਰ, ਸਾਚਾ ਸਿਹਰਾ ਗਲੇ ਪਾਇੰਦਾ। ਤੇਰਾਂ ਬੰਨ੍ਹੇ ਤੇਰੀ ਧਾਰ, ਤੇਰਾ ਦਰ ਸੁਹਾਇੰਦਾ। ਇਕੀ ਮੱਘਰ ਹੋ ਤਿਆਰ, ਅੱਲੜਪਿੰਡੀ ਚਰਨ ਟਿਕਾਇੰਦਾ। ਆਪਣੇ ਸਿਰ ਤੇ ਚੁੱਕ ਕੇ ਜਾਏ ਸਵਾ ਸੇਰ ਭਾਰ, ਜੋ ਹਰਿ ਮੰਦਰ ਸਗਨ ਮਨਾਇੰਦਾ। ਜਗਤ ਦਵਾਰੇ ਆਏ ਹਾਰ, ਗੁਰਮੁਖਾਂ ਘਰ ਭਰਾਇੰਦਾ। ਗੁਰਸਿਖ ਜੋ ਕਰੇ ਪਿਆਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾ ਸੇਰ ਸਭ ਦੀ ਸੇਵਾ ਲਾਇੰਦਾ।
ਇਕੀ ਮੱਘਰ ਸਚ ਵਿਹਾਰਾ, ਹਰਿ ਸਾਚੇ ਆਪ ਕਰਾਵਣਾ। ਬਾਈਸ ਮੱਘਰ ਖੇਲ ਅਪਾਰਾ, ਨਾਥੇ ਵਾਲੇ ਚਰਨ ਟਿਕਾਵਣਾ। ਤੇਈਸ ਮੱਘਰ ਦਏ ਹੁਲਾਰਾ, ਪੂਰਬ ਲਹਿਣਾ ਝੋਲੀ ਪਾਵਣਾ। ਡੱਲੇ ਤੇਰੀ ਖਿੜੀ ਗੁਲਜਾਰਾ, ਹਰਿ ਸਾਚੇ ਵੇਖ ਵਖਾਵਣਾ। ਜੋ ਜਨ ਆਏ ਚਲ ਦਵਾਰਾ, ਪ੍ਰਭ ਸਾਚੇ ਮੇਲ ਮਿਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾ ਸੇਰ ਸਾਚਾ ਭਾਰ ਸਭ ਦੇ ਨਾਲ ਰਖਾਵਣਾ।
ਸਵਾ ਸੇਰ ਸਚ ਭੰਡਾਰ, ਹਰਿ ਸੰਗਤ ਦਏ ਲਗਾਈਆ। ਸਤਿਗੁਰ ਪੂਰਾ ਬਣੇ ਆਪ ਵਰਤਾਰ, ਨੰਗੀ ਪੈਰੀਂ ਸੇਵ ਕਮਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਰਖਾਈਆ। ਸੱਥਰ ਸੇਜ ਨਾ ਭੁੱਲਿਆ ਵਿਚ ਸੰਸਾਰ, ਜੋ ਸੂਲਾਂ ਆਪ ਹੰਢਾਈਆ। ਨੇਹਕਲੰਕ ਮਿਲਿਆ ਮੀਤ ਮੁਰਾਰ, ਜੋੜਾ ਜੁੜਿਆ
❋
ਸਹਿਜ ਸੁਖਦਾਈਆ। ਘੋੜੇ ਚੜ੍ਹਿਆ ਸ਼ਾਹ ਅਸਵਾਰ, ਆਪਣਾ ਅਸਵ ਰਿਹਾ ਦੌੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਆਬਾ ਮਾਲਵਾ ਦਏ ਤਰਾਈਆ। (੦੮-੮੩੨)
❋
…… ਚੌਵੀ ਮੱਘਰ ਇਕੀ ਸਿਖ, ਹਰਿ ਸਾਚਾ ਸੇਵਾ ਲਾਈਆ। ਸੰਗਤ ਪੰਗਤ ਲੇਖਾ ਲਿਖ, ਇਕੀ ਇਕੀ ਦਏ ਬਹਾਈਆ। ਪੰਝੀ ਪੰਝੀ ਮੰਗਣ ਭਿਖ, ਹਾੜ ਸਤਾਰਾਂ ਵਡ ਵਡਿਆਈਆ। ਜਗਤ ਤ੍ਰਿਸਨਾ ਮੇਟੇ ਤ੍ਰਿਖ, ਆਤਮ ਅੰਤਰ ਜਾਮ ਪਿਆਈਆ। ਕੂੜੀ ਕਿਰਿਆ ਮੇਟੇ ਵਿਖ, ਪਾਰਬ੍ਰਹਮ ਸਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੀ ਹਾਰ ਸਿਖ ਸ਼ਿੰਗਾਰ ਸਾਚੀ ਸੰਗਤ ਸਾਚੀ ਪੰਗਤ ਆਪਣੇ ਰੰਗ ਰੰਗਾਈਆ।
ਇਕੀ ਹਾਰ ਗੁਰਸਿਖ ਸੇਵਾ, ਸਿੰਘ ਪ੍ਰੀਤਮ ਆਪ ਲਗਾਈਆ। ਪਰਗਟ ਹੋਇਆ ਵਡ ਦੇਵੀ ਦੇਵਾ, ਗੁਰਸਿਖ ਬਾਲ ਅੰਞਾਣੇ ਦੇਵਤ ਰੂਪ ਆਪ ਬਣਾਈਆ। ਅੰਮ੍ਰਿਤ ਫਲ ਖੁਆਏ ਸਾਚਾ ਮੇਵਾ, ਰਵਦਾਸ ਚਮਾਰਾ ਨਾਲ ਰਲਾਈਆ। ਬਟਵਾਰਾ ਗਾਏ ਆਪਣੀ ਜੇਹਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਦਰਾਂ ਕੱਤਕ ਘਰ ਘਰ ਬੈਠੀ ਸੰਗਤ ਆਪਣੇ ਲੇਖੇ ਲਏ ਲਗਾਈਆ। (ਪਹਿਲੀ ਕੱਤਕ ੨੦੧੬ ਬਿਕ੍ਰਮੀ ੧੫ ਕੱਤਕ ਦੇ ਨਵਿਤ)
❋
…… ਇਕ ਸੇਰ ਪਾਰਬ੍ਰਹਮੇ, ਇਕ ਪਾਉ ਬ੍ਰਹਮ ਰਖਾਈਆ। ਸਵਾ ਸੇਰ ਲੱਖ ਚੁਰਾਸੀ ਮਰੇ ਮਰ ਮਰ ਜੰਮੇ, ਜੀਵਣ ਮਰਨ ਖੇਲ ਖਿਲਾਈਆ। ਪੰਜ ਤੱਤ ਮਾਟੀ ਕਿਸੇ ਨਾ ਆਏ ਕੰਮੇ, ਅੰਤ ਖਾਕੀ ਖ਼ਾਕ ਰਲਾਈਆ। ਲੇਖਾ ਜਾਣੇ ਦਮ ਦਮੇ, ਸਵਾਸ ਸਵਾਸਾਂ ਵਿਚ ਟਿਕਾਈਆ। ਇਕੀ ਸਿਖ ਕਲਜੁਗ ਅੰਤਮ ਆਪਣੀ ਸ਼ਬਦ ਕੁੱਖੋਂ ਆਪੇ ਜੰਮੇ, ਆਪੇ ਬਣਿਆ ਪਿਤਾ ਮਾਈਆ। ਸੋਹੰ ਪਾਇਆ ਸਾਚੇ ਮੁੰਮੇ, ਏਕਾ ਅੰਮ੍ਰਿਤ ਸੀਰ ਪਿਆਈਆ। ਅੰਤਮ ਬੇੜਾ ਲਾਵੇ ਬੰਨੇ, ਅਧਵਿਚਕਾਰ ਨਾ ਦਏ ਡੁਬਾਈਆ। ਜੋ ਘੜਿਆ ਸੋ ਹਰਿ ਜੀ ਭੰਨੇ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖਿਚੇ ਜੋਤ ਰਵ ਸਸ ਸੂਰਜ ਚੰਨੇ, ਜੁਗ ਜੁਗ ਆਪਣਾ ਵੇਸ ਵਟਾਈਆ।
ਵੇਸ ਅਵੱਲਾ ਪੁਰਖ ਸੁਲਤਾਨ, ਇਕ ਅਕੱਲਾ ਆਪ ਕਰਾਇੰਦਾ। ਆਦਿ ਜੁਗਾਦੀ ਨੌਜਵਾਨ, ਆਪਣਾ ਭਾਰ ਆਪ ਉਠਾਇੰਦਾ। ਲੋਕਮਾਤ ਵੇਖੇ ਮਾਰ ਧਿਆਨ, ਕਲਜੁਗ ਵੇਲਾ ਅੰਤਮ ਆਇੰਦਾ। ਚਾਰੋਂ ਕੁੰਟ ਝੂਠ ਦੁਕਾਨ, ਸਾਚੀ ਵਸਤ ਨਾ ਕੋਇ ਵਿਕਾਇੰਦਾ। ਚਾਰੋਂ ਦਿਸ਼ਾ ਹੋਏ ਬੇਈਮਾਨ, ਆਤਮ ਬ੍ਰਹਮ ਨਾ ਕੋਈ ਜਣਾਇੰਦਾ। ਦੋਏ ਕੰਨ ਹੋਏ ਸ਼ੈਤਾਨ, ਨਿੰਦਕ ਨਿੰਦਿਆ ਵਿਚ ਸਮਾਇੰਦਾ। ਦੋਏ ਲੋਚਣ ਹੋਏ ਨਿਧਾਨ, ਹਰਿ ਕਾ ਦਰਸ ਨਾ ਕੋਈ ਪਾਇੰਦਾ। ਬੱਤੀ ਦੰਦ ਝੂਠਾ ਪੀਣ ਖਾਣ, ਅੰਮ੍ਰਿਤ ਰਸ ਨਾ ਕੋਈ ਚਖਾਇੰਦਾ। ਰਸਨਾ ਗਾਏ ਨਾ ਸਾਚਾ ਗਾਣ, ਅਨਹਦ ਤਾਲ ਨਾ ਕੋਈ ਵਜਾਇੰਦਾ। ਚਰਨ ਨਾ ਚਲ ਕੇ ਕਰੇ ਧੂੜੀ ਅਸ਼ਨਾਨ, ਸਤਿਗੁਰ ਧੂੜ ਨਾ ਮਸਤਕ ਲਾਇੰਦਾ। ਹੱਥ ਨਾ ਕਰਿਆ ਸਾਚਾ ਦਾਨ, ਹਰਿ ਸੰਗਤ ਨਾ ਸੇਵ ਕਮਾਇੰਦਾ। ਪੁਰਖ ਅਬਿਨਾਸ਼ੀ ਨਿਗਹਬਾਨ, ਜੁਗ ਜੁਗ ਵੇਖ ਵਖਾਇੰਦਾ। ਸਵਾ ਸੇਰ ਪੱਕੇ ਪਕਵਾਨ, ਹਰਿ ਸਾਚਾ ਆਪ ਪਕਾਇੰਦਾ। ਨਿਰਗੁਣ ਸਰਗੁਣ ਇਕ ਸਮਾਨ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ।
❋
ਸਵਾ ਸੇਰ ਸਚ ਭੰਡਾਰਾ, ਹਰਿ ਸੰਗਤ ਆਪ ਭਰਾਇੰਦਾ। ਨਿਰਗੁਣ ਬਣਿਆ ਨਾਲ ਵਰਤਾਰਾ, ਸਰਗੁਣ ਸੇਵ ਕਮਾਇੰਦਾ। ਪਾਣੀ ਦੇਵੇ ਠੰਡਾ ਠਾਰਾ, ਅੰਮ੍ਰਿਤ ਜਲ ਪਿਆਇੰਦਾ। ਕਾਇਆ ਕੂੜਾ ਰੋਗ ਨਿਵਾਰਾ, ਹਉਮੇ ਗੜ੍ਹ ਤੁੜਾਇੰਦਾ। ਏਕਾ ਸ਼ਬਦ ਸਚ ਜੈਕਾਰਾ, ਸਾਚਾ ਰਾਗ ਸੁਣਾਇੰਦਾ। ਹਰਿ ਸੰਗਤ ਮੇਲਾ ਹਰਿ ਦਵਾਰਾ, ਹਰਿ ਏਕਾ ਬੰਦ ਵਖਾਇੰਦਾ। ਊਚਾਂ ਨੀਚਾਂ ਪਾਰ ਕਿਨਾਰਾ, ਜ਼ਾਤ ਪਾਤ ਨਾ ਕੋਈ ਬਣਾਇੰਦਾ। ਪੁਰਖ ਅਕਾਲ ਇਸ਼ਟ ਸੰਸਾਰਾ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਰਾਓ ਰੰਕ ਸੋਹਿਣ ਇਕ ਦਵਾਰਾ, ਸ਼ਾਹ ਸੁਲਤਾਨ ਏਕਾ ਦਰ ਸੁਹਾਇੰਦਾ। ਏਕਾ ਵਰਤੇ ਮਾਤ ਵਰਤਾਰਾ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖੀ ਸਿਖ ਬਣਾਇੰਦਾ। …… (੨੧ ਮੱਘਰ ੨੦੧੬ ਬਿਕ੍ਰਮੀ ਜਮਾਂਦਾਰ ਕਿਸ਼ਨ ਸਿੰਘ ਦੇ ਘਰ ਅੱਲੜਪਿੰਡੀ)
❋
…… ਪੰਜ ਪਿਆਰਿਆਂ ਪੁਟਣੀ ਲੋਹ, ਹਰਿ ਸਾਚਾ ਹੁਕਮ ਸੁਣਾਈਆ। ਜਗਤ ਨਾਤਾ ਤੋੜਨਾ ਮੋਹ, ਗੁਰ ਚਰਨ ਧਿਆਨ ਲਗਾਈਆ। ਪਹਿਲਾਂ ਚਰਨ ਕਵਲ ਸਤਿਗੁਰ ਲੈਣੇ ਸਚੇ ਛੋਹ, ਫੇਰ ਕਾਰ ਯਾਰ ਕਮਾਈਆ। ਸੁੱਚੇ ਜਲ ਮੁਖੜਾ ਲੈਣਾ ਧੋਹ, ਅੰਮ੍ਰਿਤ ਜਲ ਆਪ ਭਰਾਈਆ। ਚੜ੍ਹਦੀ ਦਿਸ਼ਾ ਪੰਜ ਟੱਪ ਲਾ ਲੈਣੇ ਭੌ, ਭੈ ਭਿਆਨਕ ਵੇਖ ਵਖਾਈਆ। ਹਰਿ ਕਾ ਭੇਵ ਨਾ ਜਾਣੇ ਕੋ, ਆਪਣੀ ਕਰਨੀ ਆਪ ਕਰਾਈਆ। ਚਾਰ ਦੁਲਾਰੇ ਆਟਾ ਆਪਣੀ ਹੱਥੀਂ ਗੋਹ, ਸਾਚੀ ਸੇਵਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਧਰਾਈਆ।
ਸਿੰਘ ਦਰਸ਼ਨ ਪੁੱਟਣੀ ਚੁਰ, ਏਕਾ ਢਈਆ ਨਾਉਂ ਰਖਾਇੰਦਾ। ਕਲਜੁਗ ਢਏ ਹੰਕਾਰੀ ਗੜ੍ਹ, ਹਰਿ ਸਾਚਾ ਆਪ ਸੁਣਾਇੰਦਾ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਲਏ ਫੜ, ਕਲ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਅਲਖ ਜਗਾਇੰਦਾ।
ਨੌਂ ਨਾਰੀ ਕੰਤ ਪਿਆਰੀ, ਹਰਿ ਸਾਚਾ ਸਚ ਸਮਝਾਈਆ। ਸੇਵਾ ਕਰੇ ਅਪਰ ਅਪਾਰੀ, ਸੇਵਾ ਸਾਚੀ ਇਕ ਜਣਾਈਆ। ਕੋਈ ਹੱਥ ਨਾ ਲਾਵੇ ਧੀ ਕੁਆਰੀ, ਕੁਆਰੀ ਕੰਨਿਆ ਛੋਹਣ ਨਾ ਪਾਈਆ। ਫੁਲਕਾ ਪਕਾਏ ਅਪਰ ਅਪਾਰੀ, ਪਾਰਬ੍ਰਹਮ ਵੇਖ ਵਖਾਈਆ । ਹਰਿ ਸੰਗਤ ਤੇਰੀ ਜਾਏ ਪੈਜ ਸਵਾਰੀ, ਪਿਛਲਾ ਲੇਖਾ ਦਏ ਸਮਝਾਈਆ। ਆਪਣੇ ਸੀਸ ਚੁੱਕ ਚੁੱਕ ਖਾਰੀ, ਗੁਰਸਿਖਾਂ ਹੱਥੋਂ ਹੱਥ ਦਏ ਵਰਤਾਈਆ। ਪਾਰ ਕਰਾਏ ਪੁਰਸ਼ ਨਾਰੀ, ਬਿਰਧ ਬਾਲ ਨੌਜਵਾਨ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ।
ਲੇਖਾ ਚੁਕੇ ਗੁਰ ਗੋਬਿੰਦ, ਸੂਰਬੀਰ ਸੁਲਤਾਨ । ਡੱਲੇ ਤੇਰੀ ਮਿਟੇ ਚਿੰਦ, ਘਰ ਮਿਲਿਆ ਹਰਿ ਭਗਵਾਨ। ਸ੍ਰਿਸ਼ਟ ਸਬਾਈ ਤੇਰੀ ਕਰੇ ਨਿੰਦ, ਤੇਰਾ ਝੁੱਲਦਾ ਰਹੇ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਲੇਖੇ ਲਾਏ ਪਕਵਾਨ।
ਸਵਾ ਸੇਰ ਪੱਕੇ ਪਕਵਾਨ, ਸੁਣੇ ਪੁਕਾਰ ਦਾਤਾਰਾ। ਗੁਰਮੁਖਾਂ ਲੇਖਾ ਧੁਰ ਦਰਬਾਰ, ਘਰ ਸਾਚੇ ਸਚ ਵਰਤਾਰਾ। ਕਾਲ ਮਹਾਂਕਾਲ ਮੁੱਖ ਸ਼ਰਮਾਣ, ਨੇਤਰ ਨੈਣ ਨਾ ਸਕੇ ਕੋਈ ਉਘਾਰਾ । ਮੰਗਣ ਦਰਸ਼ਨ ਕੋਟਨ ਰਵ ਸਸ ਸੂਰਜ ਚੰਨ ਭਾਨ, ਦਰ ਦਰ ਬਣ ਭਿਖਾਰਾ। ਦੇਵਣਹਾਰਾ ਦਰਗਹਿ ਸਾਚੀ ਮਾਣ, ਦਰ ਦਰਵੇਸ਼
❋
ਆਪ ਨਿਰੰਕਾਰਾ। ਹਰਿਜਨ ਹੋਏ ਚਤੁਰ ਸੁਜਾਨ, ਪਾਇਆ ਪੁਰਖ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਏ ਆਪਣਾ ਸਚ ਭੰਡਾਰਾ। (੨੨ ਮੱਘਰ ੨੦੧੬ ਬਿਕ੍ਰਮੀ ਨਾਜਰ ਸਿੰਘ ਦੇ ਘਰ)
❋
੨੨ ਮੱਘਰ ੨੦੧੬ ਬਿਕ੍ਰਮੀ ਲੰਗਰ ਵਾਸਤੇ ਲੋਹ ਅਤੇ ਚੁਰ
ਪੁੱਟਣ ਸਮੇਂ ਨਾਜ਼ਰ ਸਿੰਘ ਦੇ ਘਰ
ਦਿਆਲ ਕਾਲ ਹਰਿ ਨਿਰੰਕਾਰ, ਮੂਰਤ ਅਕਾਲ ਅਨਭਵ ਪਰਕਾਸ਼ਿਆ । ਦੇਵਣਹਾਰਾ ਸਾਚਾ ਧਨ ਮਾਲ, ਸ੍ਰਿਸ਼ਟ ਸਬਾਈ ਪ੍ਰਿਥਮੀ ਅਕਾਸ਼ਿਆ। ਗਗਨ ਮੰਡਲ ਵੇਖ ਦੀਪਕ ਥਾਲ, ਰਵ ਸਸ ਜੋਤ ਪੁਰਖ ਅਬਿਨਾਸਿਆ। ਸਾਧ ਸੰਤ ਗੁਰ ਪੀਰ ਅਵਤਾਰ ਕਰੇ ਪ੍ਰਿਤਪਾਲ, ਭਗਤ ਭਗਵੰਤ ਸੰਤ ਦਾਸਨ ਦਾਸ ਦਾਸਿਆ। ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਾਹ ਕੰਗਾਲ, ਸਤਿ ਸਰੂਪ ਅਕਾਸ਼ਿਆ। ਜੁਗਾ ਜੁਗੰਤਰ ਘਾਲਣ ਘਾਲ, ਖੇਲੇ ਖੇਲ ਜਲ ਥਲ ਮਹੀਅਲ ਹਰਿ ਭਰਵਾਸਿਆ। ਨੌਂ ਨੌਂ ਚਾਰ ਅਵੱਲੜੀ ਚਾਲ, ਛੇ ਤੀਸ ਖੇਲ ਤਮਾਸਿਆ। ਚਾਰ ਜੁਗ ਤੋੜ ਜੰਜਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਵੇ ਰਾਸਿਆ। ਹਰਿ ਸੰਗਤ ਕਰੇ ਸਦਾ ਪ੍ਰਿਤਪਾਲ, ਪਤ ਡਾਲ੍ਹ ਸ਼ਾਹੋ ਸ਼ਬਾਸਿਆ। ਲੱਖ ਚੁਰਾਸੀ ਵਿਚੋਂ ਭਾਲ, ਅੰਮ੍ਰਿਤ ਆਤਮ ਦੇਵੇ ਜਲ ਪੂਰੀ ਕਰੇ ਆਸ ਨਿਰਾਸਿਆ। ਗੋਬਿੰਦ ਮੇਲਾ ਸਾਚੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਸਿਆ। ਸਤਿਜੁਗ ਦੱਸੇ ਰਾਹ ਸੁਖਾਲ, ਸਤਿ ਪੁਰਖ ਨਿਰੰਜਣ ਸਚਖੰਡ ਵਾਸੀ ਵਾਸ ਨਿਵਾਸਿਆ। ਪੰਚਮ ਮੀਤਾ ਪੰਚਮ ਲਏ ਉਠਾਲ, ਪੰਚਮ ਪਵੇ ਸਾਚੀ ਰਾਸਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨੂਰ ਕਰੇ ਪਰਕਾਸ਼ਿਆ।
ਪੰਚਮ ਪੰਚਮ ਨੌਜਵਾਨ, ਅੰਦਰ ਮੰਦਰ ਹਰਿ ਸਮਾਈਆ। ਪੰਚਮ ਵੇਖੇ ਮਾਰ ਧਿਆਨ, ਜਗਤ ਕੁੰਦਰ ਫੋਲ ਫੁਲਾਈਆ। ਪੰਚਮ ਉਪਜੇ ਬ੍ਰਹਮ ਗਿਆਨ, ਪਾਰਬ੍ਰਹਮ ਸਚੀ ਸਰਨਾਈਆ। ਪੰਚਮ ਦੇਵੇ ਸਾਚਾ ਦਾਨ, ਆਪਣੀ ਭਿਛਿਆ ਝੋਲੀ ਪਾਈਆ। ਪੰਚਮ ਬਖ਼ਸ਼ੇ ਚਰਨ ਧੂੜ ਅਸ਼ਨਾਨ, ਦੁਰਮਤ ਮੈਲ ਗਵਾਈਆ। ਪੰਚਮ ਮੇਲਾ ਸਾਚੇ ਕਾਹਨ, ਸਾਚਾ ਮੰਗਲ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰੀਤ ਪਤਿਤ ਪੁਨੀਤ ਆਪੇ ਰਿਹਾ ਚਲਾਈਆ।
ਸਾਚੀ ਰੀਤੀ ਸਚ ਮਹੱਲਾ, ਹਰਿ ਸਤਿਗੁਰ ਪੁਰਖ ਸੁਹਾਇੰਦਾ। ਕਰੇ ਖੇਲ ਇਕ ਅਕੱਲਾ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਹਿਰਦੇ ਅੰਦਰ ਰਲਾ, ਵਲ ਛਲ ਧਾਰੀ ਭੇਖ ਵਟਾਇੰਦਾ। ਅੰਮ੍ਰਿਤ ਭਰਿਆ ਨੀਰ ਸਾਚਾ ਜਲਾ, ਘਰ ਘਰ ਜਾਮ ਪਿਆਇੰਦਾ । ਸ਼ਬਦ ਖੰਡਾ ਤਿਖਾ ਭੱਲਾ, ਆਪਣੇ ਹੱਥ ਉਠਾਇੰਦਾ। ਉਜੜਿਆ ਬਾਗ ਹਰਿਆ ਕੀਤਾ ਜੱਟ ਡੱਲਾ, ਲਹਿਣਾ ਲਹਿਣਾ ਝੋਲੀ ਪਾਇੰਦਾ। ਆਪ ਫੜਾਇਆ ਆਪਣਾ ਪੱਲਾ, ਦੋ ਜਹਾਨ ਨਾ ਕੋਈ ਛੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਦੇਵੇ ਸਾਚਾ ਵਰ, ਸਾਚੀ ਧਾਰ ਬੰਧਾਇੰਦਾ।
ਪੰਚ ਪਿਆਰੇ ਟੱਪ ਲਗਾਇਣ ਪੰਚ, ਪੰਚਾਂ ਪੰਚ ਵਡਿਆਈਆ। ਕਲਜੁਗ ਮਾਇਆ ਲੇਖਾ ਚੁੱਕਿਆ ਕਾਰੂ ਗੰਜ, ਮਾਇਆ ਮਮਤਾ ਹੋਏ ਹਲਕਾਈਆ। ਹਰਿ ਸੰਗਤ ਕਰਾਏ ਸਾਚਾ ਵਣਜ, ਵਣਜ ਵਾਪਾਰੀ ਆਪ ਅਖਵਾਈਆ। ਧਾਰ ਚਲਾਏ ਬਾਵਨ ਬਵੰਜ, ਬਾਵਨ ਕਰੇ ਆਪ ਪੜ੍ਹਾਈਆ। ਲੇਖਾ ਜਾਣੇ ਸਵੇਰ ਸੰਝ,
❋
ਅੱਠ ਪਹਿਰ ਹਰਿ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਰਿਹਾ ਵਖਾਈਆ।
ਕਰਿਆ ਖੇਲ ਪੁਰਖ ਅਗੰਮ, ਪਾਰਬ੍ਰਹਮ ਅਬਿਨਾਸਿਆ। ਹਰਿ ਸੰਗਤ ਸਵਾਰੇ ਤੇਰਾ ਕੰਮ, ਦਰ ਤੇਰੇ ਪਾਏ ਸਾਚੀ ਰਾਸਿਆ। ਨਾ ਮਰੇ ਨਾ ਪਏ ਜੰਮ, ਗੋਬਿੰਦ ਖੇਲੇ ਖੇਲ ਤਮਾਸਿਆ। ਹਰਿ ਮੰਦਰ ਬਣਾਇਆ ਹੱਡ ਮਾਸ ਨਾੜੀ ਚੰਮ, ਲੇਖੇ ਚੁੱਕੇ ਪ੍ਰਿਥਮੀ ਅਕਾਸਿਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਹਰਖ਼ ਸੋਗ ਨਾ ਕੋਈ ਰਖਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਪੁਰਖ ਅਬਿਨਾਸਿਆ।
ਕਲਜੁਗ ਤੇਰੀ ਉਖੜੇ ਜੜ੍ਹ, ਹਰਿ ਹਰਿ ਹਰਿ ਹਰੀ ਹਰੀ ਹਰੀ ਰਿਹਾ ਉਖੜਾਈਆ। ਚਾਰ ਕੁੰਟਾਂ ਦਹਿ ਦਿਸ਼ਾ ਤੇਰਾ ਆਕਾਰ ਵੇਖੇ ਸੀਸ ਧੜ, ਪੰਜ ਤੱਤ ਤ੍ਰੈਗੁਣ ਵੰਡ ਵੰਡਾਈਆ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਖੜ, ਪੂਰਬ ਕਰਮਾਂ ਫੋਲ ਫੋਲਾਈਆ। ਆਪਣੀ ਹੱਥੀਂ ਢਾਏ ਹੰਕਾਰੀ ਗੜ੍ਹ, ਢਾਵਣਹਾਰਾ ਮੁੱਖ ਛੁਪਾਈਆ। ਤੇਰੀ ਤ੍ਰਿਸਨਾ ਜਾਏ ਸੜ, ਜੋਤੀ ਲੰਬੂ ਏਕਾ ਲਾਈਆ। ਵੇਲੇ ਅੰਤ ਹਰਿ ਸੰਗਤ ਏਕਾ ਅੱਖਰ ਜਾਏ ਪੜ੍ਹ, ਸੋਹੰ ਸ਼ਬਦ ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਸਤਿਜੁਗ ਤੇਰਾ ਸਤਿ ਦਵਾਰਾ, ਨਾਥੇ ਵਾਲਾ ਭਰ ਭੰਡਾਰਾ, ਬਣਿਆ ਰਹੇ ਆਪ ਰਖਵਾਲਾ, ਹਰਿ ਗੋਬਿੰਦ ਸੇਵਾਦਾਰਾ, ਗੁਰ ਗੋਬਿੰਦ ਮੀਤ ਮੁਰਾਰਾ, ਨਾਨਕ ਚਾਕਰੀ ਚਾਕਰ ਕਰੇ ਵਿਚ ਸੰਸਾਰਾ, ਪਾਰਬ੍ਰਹਮ ਲੇਖਾ ਜਾਣੇ ਧੁਰ ਦਰਬਾਰਾ, ਲੇਖਾ ਲੇਖ ਨਾ ਕੋਈ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਚਾਰ ਵਰਨ ਚਾਰ ਜੁਗ ਦੇਵੇ ਵਰ, ਲੋਕਮਾਤ ਥਿਰ ਘਰ ਸਚਖੰਡ ਵੱਡੀ ਵਡਿਆਈਆ। ……
❋
੨੩ ਮੱਘਰ ੨੦੧੬ ਬਿਕ੍ਰਮੀ ਲੰਗਰ ਵਰਤੌਣ ਸਮੇਂ ਸ਼ਬਦ ਜੋਤ
ਪਰਵੇਸ਼ਤਾ ਨਾਲ ਨਿਰਗੁਣ ਸਰਗੁਣ ਧਾਰ ਚਲੀ
ਮਹਾਰਾਜ ਪੂਰਨ ਸਿੰਘ ਜੀ ਨੇ ਨੰਗੀ ਪੈਰੀਂ
ਲੰਗਰ ਵਰਤਾਇਆ ਅਤੇ ਹਰਿ ਸੰਗਤ
ਦੀ ਸੇਵਾ ਕੀਤੀ ਪਿੰਡ ਨਾਥੇਵਾਲ
ਸੋ ਪੁਰਖ ਨਿਰੰਜਣ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰ, ਸੇਵਕ ਸੇਵਾ ਸਚ ਕਮਾਇੰਦਾ। ਏਕੰਕਾਰਾ ਜੋਤ ਨਿਰੰਕਾਰ, ਆਪ ਆਪਣਾ ਵੇਸ ਵਟਾਇੰਦਾ। ਆਦਿ ਨਿਰੰਜਣ ਵੇਖੇ ਵਿਗਸੇ ਪਾਵੇ ਸਾਰ, ਆਪਣੀ ਧਾਰਾ ਆਪ ਬੰਧਾਇੰਦਾ। ਅਬਿਨਾਸ਼ੀ ਕਰਤਾ ਰੂਪ ਅਪਾਰ, ਦਿਸ ਕਿਸੇ ਨਾ ਆਇੰਦਾ। ਸ੍ਰੀ ਭਗਵਾਨ ਹੋ ਤਿਆਰ, ਆਪ ਆਪਣਾ ਰੂਪ ਵਟਾਇੰਦਾ। ਪਾਰਬ੍ਰਹਮ ਬੋਲ ਜੈਕਾਰ, ਸਾਚਾ ਨਾਅਰਾ ਏਕਾ ਲਾਇੰਦਾ। ਸ਼ਬਦ ਅਗੰਮੀ ਕਰ ਤਿਆਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਥਿਰ ਘਰ ਵਾਸੀ ਸਾਂਝਾ ਯਾਰ, ਆਪਣਾ ਸੰਗ ਆਪ ਨਿਭਾਇੰਦਾ। ਆਪਣੀ ਰਛਿਆ ਭਰ ਭੰਡਾਰ, ਸਾਚੀ ਭਿਛਿਆ ਇਕ ਵਖਾਇੰਦਾ। ਏਕਾ ਰੂਪ ਆਪਣੇ ਅੰਗ ਕਰੇ ਅੰਗੀਕਾਰ, ਆਪਣਾ ਜੋਬਨ ਆਪ ਹੰਢਾਇੰਦਾ। ਅਪਣੀ ਮੰਗੇ ਮੰਗ ਆਪੇ ਢਹਿ ਢਹਿ ਪਏ ਦਵਾਰ, ਆਪਣਾ ਸੀਸ ਆਪ ਝੁਕਾਇੰਦਾ। ਆਪੇ ਵਰਤੇ ਵਰਤਾਵੇ ਵਰਤਣਹਾਰ, ਆਪਣੀ ਕਲ ਆਪ ਵਰਤਾਇੰਦਾ। ਆਪੇ ਵਿਸ਼ਨੂੰ ਕਰ ਤਿਆਰ, ਨਿਰਾਕਾਰ ਸਾਕਾਰ ਆਪ ਹੋ ਆਇੰਦਾ। ਆਪੇ ਪਾਰਬ੍ਰਹਮ
❋
ਕਰੇ ਖੇਲ ਵਿਚ ਸੰਸਾਰ, ਬ੍ਰਹਮ ਆਪਣੀ ਅੰਸ ਉਪਾਇੰਦਾ। ਆਪੇ ਸ਼ੰਕਰ ਕਰ ਪਿਆਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਆਪੇ ਤ੍ਰੈਗੁਣ ਮਾਇਆ ਕਰ ਵਿਚਾਰ, ਏਕਾ ਘਰ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਦਿ ਅਨਾਦੀ ਪੁਰਖ ਆਪ ਅਖਵਾਇੰਦਾ।ਂ ……
…… ਸਚ ਵਿਹਾਰਾ ਸਾਚੀ ਕਾਰ, ਹਰਿ ਸਾਚੇ ਸਚ ਕਮਾਈਆ। ਤੇਈ ਮੱਘਰ ਦਿਵਸ ਵਿਚਾਰ, ਵੀਹ ਸੌ ਸੋਲਾਂ ਬਿਕ੍ਰਮੀ ਨਾਲ ਰਲਾਈਆ। ਹਰਿ ਸੰਗਤ ਸਾਚੀ ਕਰ ਤਿਆਰ, ਹਰਿਜਨ ਵਿਛੜੇ ਮੇਲ ਮਿਲਾਈਆ। ਅੰਮ੍ਰਿਤ ਭਰੇ ਸਚ ਭੰਡਾਰ, ਦਰ ਘਰ ਸਾਚੇ ਆਪ ਭਰਾਈਆ । ਦਿਵਸ ਰੈਣ ਕਰੇ ਪਿਆਰ, ਆਲਸ ਨਿੰਦਰਾ ਨਾ ਕੋਈ ਰਖਾਈਆ। ਦੇਵੇ ਨਾਮ ਸ਼ਬਦ ਧੁਨਕਾਰ, ਧੁੰਨ ਆਤਮਕ ਆਪ ਜਣਾਈਆ। ਸਾਰ ਸ਼ਬਦ ਖ਼ਬਰਦਾਰ, ਏਕਾ ਏਕ ਵੱਜੇ ਵਧਾਈਆ। ਤੋੜਨਹਾਰਾ ਗੜ੍ਹ ਹੰਕਾਰ, ਭਾਂਡਾ ਭਰਮ ਭਓ ਭੰਨਾਈਆ । ਲੇਖਾ ਜਾਣੇ ਪੁਰਖ ਨਾਰ, ਨਰ ਨਰਾਇਣ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਬਣਤ ਆਪ ਬਣਾਈਆ। ……
…… ਹਰਿ ਸੰਗਤ ਬਣੀ ਸਚਖੰਡ, ਲੋਕਮਾਤ ਵੱਜੀ ਵਧਾਇਆ। ਪ੍ਰਭ ਪਹਿਲੇ ਤੁੱਟੀ ਆਪਣੇ ਨਾਲ ਗੰਢ, ਤੰਦਨ ਤੰਦ ਬੰਧਾਇਆ। ਘਰ ਘਰ ਅੰਦਰ ਚੜ੍ਹਿਆ ਚੰਦ, ਪੂਰਬ ਲਹਿਣਾ ਝੋਲੀ ਪਾਇਆ। ਕਰਨ ਖ਼ੁਸ਼ੀ ਬੰਦ ਬੰਦ, ਤਾਰ ਸਤਾਰ ਇਕ ਹਿਲਾਇਆ। ਹਰਿ ਸੰਗਤ ਰਸਨਾ ਤਜਾਓਣ ਮਦਿਰਾ ਮਾਸ ਗੰਦ, ਸਾਚੀ ਸਿਖਿਆ ਸਿਖ ਸਮਝਾਇਆ। ਅੱਠੇ ਪਹਿਰ ਪਰਮਾਨੰਦ, ਆਪ ਆਪਣਾ ਵਿਚ ਟਿਕਾਇਆ। ਤੋੜਨਹਾਰਾ ਹੰਕਾਰੀ ਜੰਦ, ਦੂਈ ਦਵੈਤੀ ਪੜਦਾ ਦੇਵੇ ਲਾਹਿਆ। ਸੰਗ ਗਾਵਣਾ ਸੁਹਾਗੀ ਛੰਦ, ਪਾਰਬ੍ਰਹਮ ਬ੍ਰਹਮ ਲਏ ਮਿਲਾਇਆ। ਜਗਤ ਔਧ ਗਈ ਹੰਢ, ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵੇਖ ਵਖਾਇਆ।
ਹਰਿ ਸੰਗਤ ਵਿਚ ਗੁਰਮੁਖ ਸਾਚੇ ਬੈਣਾ, ਦੂਸਰ ਕੋਈ ਬਹਿਣ ਨਾ ਪਾਈਆ। ਦਰਸ ਕਰਨਾ ਨੇਤਰ ਨੈਣਾਂ, ਨਿਝ ਆਤਮ ਤ੍ਰਿਖਾ ਬੁਝਾਈਆ। ਹਰਿ ਕਾ ਸ਼ਬਦ ਗੁਰ ਕਹਿਣਾ, ਜਗ ਮੰਤਰ ਨਾਮ ਦ੍ਰਿੜਾਈਆ। ਨਾਤਾ ਤੁਟਾ ਮਾਤ ਪਿਤ ਭਾਈ ਭੈਣਾਂ, ਧੀ ਪੁੱਤਰ ਨਾ ਬੰਧਨ ਪਾਈਆ। ਹਰਿ ਕਾ ਭਾਣਾ ਸਿਰ ਪਰ ਸਹਿਣਾ, ਨੇਤਰ ਨੀਰ ਨਾ ਕੋਈ ਵਹਾਈਆ। ਗੁਰਮੁਖਾਂ ਅੰਤਮ ਅੰਤ ਪ੍ਰਭ ਸਤਿ ਸਰੂਪੀ ਪਾਏ ਗਹਿਣਾ, ਆਪਣਾ ਬਸਤਰ ਹੱਥ ਉਠਾਈਆ। ਕੂੜੀ ਧਾਰ ਵਿਚ ਨਾ ਬਹਿਣਾ, ਸਤਿਜੁਗ ਸਾਚਾ ਰਾਹ ਵਖਾਇਆ। ਸਚਖੰਡ ਦਵਾਰੇ ਦਰ ਘਰ ਬਹਿਣਾ, ਹਰਿ ਸਤਿਗੁਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਸਲਾਹੀਆ।
ਸੰਗਤ ਪੰਗਤ ਏਕਾ ਰੰਗ, ਹਰਿ ਸਾਚਾ ਨਾਮ ਦ੍ਰਿੜਾਇੰਦਾ। ਸਤਿਗੁਰ ਪੂਰਾ ਵਸੇ ਸੰਗਤ ਸੰਗ, ਵਿਛੜ ਕਦੇ ਨਾ ਜਾਇੰਦਾ। ਅੱਠੇ ਪਹਿਰ ਅੰਮ੍ਰਿਤ ਧਾਰ ਗੰਗ, ਆਪਣੀ ਧਾਰ ਆਪ ਚਲਾਇੰਦਾ। ਮੇਲ ਮਿਲਾਏ ਆਤਮ ਸੇਜਾ ਸਚ ਪਲੰਘ, ਦਰ ਘਰ ਸਾਚਾ ਆਪ ਸੁਹਾਇੰਦਾ। ਨਾਮ ਕੰਗਣਾ ਪਾਏ ਵੰਗ, ਲਾਲ ਚੂੜ੍ਹਾ ਆਪ ਰੰਗਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਜੋ ਜਨ ਸੰਗਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ।
ਸੰਗਤ ਮੇਲਾ ਹਰਿ ਨਿਰੰਕਾਰ, ਹਰਿ ਸੰਗਤ ਵੇਖ ਵਖਾਇੰਦਾ। ਪੰਗਤ ਦਰ ਹੋਈ ਪਰਵਾਨ, ਹਰਿ ਸੰਗਤ ਮੁੱਖ ਸਲਾਹਿੰਦਾ। ਹਰਿ ਸੰਗਤ ਧਰਮ ਨਿਸ਼ਾਨ, ਹਰਿ ਪੰਗਤ ਹੱਥ ਫੜਾਇੰਦਾ। ਹਰਿ ਸੰਗਤ ਤੇਰਾ
❋
ਧਰਮ ਨਿਸ਼ਾਨ, ਹਰਿ ਸੰਗਤ ਹੱਥ ਫੜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਪੰਗਤ ਏਕਾ ਰੂਪ ਵਖਾਇੰਦਾ।
ਹਰਿ ਸੰਗਤ ਵਖਾਏ ਨਾਮ ਰਸ, ਹਰਿ ਸਾਚਾ ਆਪ ਖੁਵਾਇੰਦਾ। ਹਰਿ ਹਿਰਦੇ ਅੰਦਰ ਜਾਏ ਵਸ, ਆਪ ਆਪਣੀ ਦਇਆ ਕਮਾਇੰਦਾ। ਤੀਰ ਅਣਿਆਲਾ ਮਾਰੇ ਕਸ, ਤਿਖੀ ਮੁਖੀ ਹੱਥ ਉਠਾਇੰਦਾ। ਦਰਸ ਦਿਖਾਏ ਨੱਸ ਨੱਸ, ਆਪ ਆਪਣਾ ਰੂਪ ਧਰਾਇੰਦਾ। ਕਰੇ ਪਰਕਾਸ਼ ਕੋਟਨ ਰਵ ਸਸ, ਨੂਰੋ ਨੂਰ ਡਗਮਗਾਇੰਦਾ। ਜੁਗਾ ਜੁਗੰਤਰ ਆਪਣਾ ਮਾਰਗ ਦੱਸ, ਲੋਕਮਾਤੀ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ।
ਪੰਗਤ ਖਾਏ ਅੰਨ ਭੰਡਾਰ, ਦੇਵਣਹਾਰ ਆਪ ਅਖਵਾਇੰਦਾ। ਖਾਏ ਭੁੰਚੇ ਸਰਬ ਸੰਸਾਰ, ਸਾਂਤਕ ਸਤਿ ਨਾ ਕੋਈ ਕਰਾਇੰਦਾ। ਸੁੰਞੇ ਮੰਦਰ ਉਚ ਮਹੱਲ ਮਿਨਾਰ, ਹਰਿ ਕਾ ਨਾਮ ਨਾ ਕੋਈ ਵਖਾਇੰਦਾ। ਸੰਗਤ ਪੰਗਤ ਮੇਲਾ ਇਕ ਦਰਬਾਰ, ਧੁਰ ਦਰਬਾਰ ਧੁਰ ਦਰਗਾਹੀ ਵੇਖ ਵਖਾਇੰਦਾ। ਪੁਰਖ ਅਕਾਲਾ ਮੀਤ ਮੁਰਾਰ, ਦੀਨ ਦਿਆਲਾ ਸੰਗ ਨਿਭਾਇੰਦਾ। ਕਾਲ ਮਹਾਂਕਾਲਾ ਬਣੇ ਭਿਖਾਰ, ਦਰ ਮੰਗਣ ਭਿਖ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰ, ਦੋਏ ਜੋੜ ਸਰਬ ਕੁਰਲਾਇੰਦਾ। ਕਲਜੁਗ ਅੰਤਮ ਆਈ ਹਾਰ, ਪਾਸਾ ਸਚ ਨਾ ਕੋਈ ਵਖਾਇੰਦਾ। ਪਾਰਬ੍ਰਹਮ ਪਾਏ ਸਾਰ, ਸਾਰੰਗ ਧਰ ਭਗਵਾਨ ਬੀਠਲਾ ਆਪਣਾ ਰੂਪ ਵਟਾਇੰਦਾ। ਸੰਤ ਸੁਹੇਲੇ ਕਰ ਤਿਆਰ, ਆਪ ਆਪਣੇ ਰੰਗ ਰੰਗਾਇੰਦਾ। ਪਹਿਲਾਂ ਆਪਣਾ ਆਪ ਦੇਵੇ ਵਾਰ, ਸਿਖੀ ਸਿਖਿਆ ਸਿਖ ਫੇਰ ਸਮਝਾਇੰਦਾ। ਵਾਲੋਂ ਨਿੱਕੀ ਧਾਰੋਂ ਤਿਖੀ ਕਰ ਤਿਆਰ, ਨਾਮ ਮਸਾਣ ਉਪਰ ਆਪ ਚੜ੍ਹਾਇੰਦਾ । ਦਸ ਦਸਮੇਸਾ ਮੀਤ ਮੁਰਾਰ, ਦਰ ਦਰਵੇਸ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵਿਕਿਆ ਤੇਰੇ ਹੱਟ, ਦੂਸਰ ਦਰ ਨਾ ਕੋਈ ਵਖਾਇੰਦਾ।
ਸਾਚੀ ਧਾਰ ਸਾਚੀ ਸਿਖੀ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਆਪਣੇ ਨੇਤਰ ਆਪੇ ਪੇਖੀ, ਆਪੇ ਵੇਖ ਵਖਾਈਆ। ਭੇਵ ਖੁਲਾਏ ਦਸ ਦਸਮੇਸੀ, ਦਹਿ ਦਿਸ਼ਾ ਫੇਰਾ ਪਾਈਆ। ਨਰ ਨਰਾਇਣ ਨਰ ਨਰੇਸ਼ੀ, ਨਿਰਗੁਣ ਆਪਣਾ ਆਪਣਾ ਰੂਪ ਵਟਾਈਆ। ਲੇਖਾ ਜਾਣੇ ਧਾਰੀ ਕੇਸੀ, ਮੂੰਡ ਮੁੰਡਾਏ ਲਏ ਤਰਾਈਆ। ਚਰਨ ਬਹਾਏ ਬ੍ਰਹਮ ਬ੍ਰਹਮਾ ਵਿਸ਼ਨ ਮਹੇਸ਼ੀ, ਸ਼ਬਦ ਡੋਰੀ ਬੰਧਨ ਪਾਈਆ। ਕਲਜੁਗ ਅੰਤਮ ਤੇਰੀ ਭੁਗਤੇ ਇਕੋ ਪੇਸ਼ੀ, ਹਰਿ ਸੰਗਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਗਤ ਪੰਗਤ ਏਕਾ ਰੰਗ ਰੰਗਾਈਆ।
ਪੰਗਤ ਸਚ ਭੰਡਾਰ, ਅੰਨ ਦਾਤਾ ਆਪ ਵਰਤਾਈਆ। ਸ੍ਰਿਸ਼ਟ ਸਬਾਈ ਆਏ ਹਾਰ, ਚਾਰੇ ਕੁੰਟ ਕੂਕੇ ਦਏ ਦੁਹਾਈਆ। ਸਿੰਘ ਆਤਮਾ ਬਿਰਧ ਅਵਸਥਾ ਬਾਲ ਜਵਾਨੀ ਦੇਵੇ ਤਾਰ, ਤਾਰਨਹਾਰ ਆਪ ਅਖਵਾਈਆ। ਹਰਿ ਸੰਗਤ ਸੇਵਾ ਕਰੇ ਸਚ ਦਰਬਾਰ, ਨੰਗੀਂ ਪੈਰੀਂ ਫੇਰਾ ਪਾਈਆ। ਮੰਗੇ ਭਿਛਿਆ ਬਣ ਭਿਖਾਰ, ਆਪਣੀ ਝੋਲੀ ਅੱਗੇ ਡਾਹੀਆ। ਤੇਈ ਮੱਘਰ ਹਰਿ ਸੰਗਤ ਤੇਰਾ ਨਾਤਾ ਛੁਟਾ ਸਰਬ ਸੰਸਾਰ, ਹਰਿ ਚਰਨਾਂ ਨਾਲ ਬੰਧਾਈਆ। ਮਾਂ ਪੁੱਤਰ ਨਾ ਕੋਈ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣ ਨਾ ਕੋਇ ਵਹਾਈਆ। ਆਪਣੀ ਹੱਥੀਂ ਕਰੌਣਾ ਸਾਚੇ ਘੋੜੇ ਅਸਵਾਰ, ਸ਼ਬਦ ਘੋੜਾ ਪ੍ਰਭ ਸਾਚਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਸਾਚਾ ਸਿਦਕ ਆਪ ਰਖਾਈਆ।
ਸਚ ਭੰਡਾਰਾ ਹਰਿ ਵਰਤਾਵਣਾ, ਗੁਰਮੁਖ ਸਾਂਤਕ ਸਤਿ ਕਰਾਇੰਦਾ। ਹਰਖ਼ ਸੋਗ ਤੇ ਬਾਹਰ ਕਰਾਵਣਾ,
❋
ਏਕਾ ਚੋਗ ਨਾਮ ਚੁਗਾਇੰਦਾ । ਮਾਇਆ ਮਮਤਾ ਮੋਹ ਚੁਕਾਵਣਾ, ਸੋਹੰ ਜਾਪ ਸੁਣਾਇੰਦਾ। ਫੜ ਫੜ ਕਾਗੋਂ ਹੰਸ ਬਣਾਵਣਾ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਭੰਡਾਰਾ ਹਰਿ ਨਿਰੰਕਾਰਾ, ਕਲਜੁਗ ਤੇਰੀ ਅੰਤਮ ਵਾਰਾ, ਲੋਕਮਾਤ ਪਹਿਲੀ ਵਾਰ, ਹਰਿ ਸੰਗਤ ਰੂਪ ਵਟਾਇੰਦਾ।
ਸਚ ਭੰਡਾਰ ਤ੍ਰੈਗੁਣ ਭਿੰਨ, ਛਿੰਨ ਛਨ ਖੇਲ ਖਿਲਾਇਆ । ਆਪੇ ਲੇਖਾ ਰਿਹਾ ਗਿਣ, ਗਿਣ ਗਿਣ ਲੇਖਾ ਆਪ ਚੁਕਾਇਆ। ਆਪੇ ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਰਿਹਾ ਮਿਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾ ਹੇਠ ਦਬਾਇਆ। ਆਪੇ ਸਤਿਜੁਗ ਵਖਾਏ ਸਾਚਾ ਚਿੰਨ, ਹਰਿਜਨ ਸਾਚੇ ਚੰਦ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਿਛਿਆ ਹਰਿ ਸੰਗਤ ਝੋਲੀ ਪਾਇਆ।
ਸਚ ਭੰਡਾਰ ਹਰਿ ਵਰਤਾਏ, ਹਰਿਜਨ ਸੰਗ ਰਲਾਈਆ। ਬਿਰਧ ਬਾਲ ਨੌਜਵਾਨ ਬਹਿ ਬਹਿ ਖਾਏ, ਮਾਤ ਗਰਭ ਹੋਏ ਸਹਾਈਆ। ਪਿਛਲਾ ਕੀਤਾ ਲਏ ਬਖ਼ਸ਼ਾਏ, ਅੱਗੇ ਮਾਰਗ ਆਪਣੇ ਲਾਈਆ। ਧੁਰ ਸੰਜੋਗੀ ਮੇਲ ਮਿਲਾਏ, ਜਗਤ ਵਿਜੋਗੀ ਫੰਦ ਕਟਾਈਆ। ਜਨਮ ਜਨਮ ਦੇ ਰੋਗੀ ਲਏ ਤਰਾਏ, ਸਾਚਾ ਦਾਰੂ ਨਾਮ ਪਿਆਈਆ। ਵੇਦੀ ਸੋਢੀ ਬੰਸ ਆਪ ਅਖਵਾਏ, ਕੋਟੀ ਕੋਟ ਸਹੰਸਰ ਮੁੱਖ ਆਪਣੀ ਜੇਹਵਾ ਆਪ ਹਿਲਾਈਆ। ਆਪੇ ਕਾਹਨਾ ਕੰਸ ਮੇਟ ਮਿਟਾਏ, ਆਪੇ ਰਾਮ ਰਾਵਨ ਲੰਕਾ ਗੜ੍ਹ ਤੁੜਾਈਆ। ਆਪੇ ਬਲ ਬਾਵਨ ਭੇਖ ਧਰਾਏ, ਆਪਣੇ ਹੱਥ ਰੱਖੀ ਵਡਿਆਈਆ। ਆਪੇ ਅੰਤ ਕੰਤ ਭਗਵੰਤ ਸੰਤ ਲਏ ਜਗਾਏ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਪੂਰ ਕਰਾਈਆ।
ਆਰ ਪਾਰ ਨਾ ਕੋਈ ਕਿਨਾਰਾ, ਭੇਵ ਕੋਈ ਨਾ ਪਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਅਧਵਿਚਕਾਰੇ ਡੇਰਾ ਲਾਇੰਦਾ। ਸ੍ਰਿਸ਼ਟ ਸਬਾਈ ਨੌਂ ਖੰਡ ਭੇਵ ਨਿਆਰਾ, ਬ੍ਰਹਿਮੰਡ ਵੇਸ ਵਟਾਇੰਦਾ। ਜੇਰਜ ਅੰਡ ਉਤਰੇ ਪਾਰਾ, ਉਤਭੁਜ ਸੇਤਜ ਨਾਲ ਤਰਾਇੰਦਾ। ਰਾਗ ਰਾਗਨੀ ਗਾਏ ਵਜਾਏ ਇਕ ਸਤਾਰਾ, ਛੱਤੀ ਰਾਗ ਮੁੱਖ ਸ਼ਰਮਾਇੰਦਾ। ਕਾਗ ਰਲਾਏ ਹੰਸਾ ਡਾਰਾ, ਆਪਣੀ ਚੋਗ ਆਪ ਚੁਗਾਇੰਦਾ। ਸਤਿ ਸੰਤੋਖੀ ਸਤਿ ਭੰਡਾਰਾ, ਸਤਿ ਪੁਰਖ ਨਿਰਜੰਣ ਆਪ ਵਰਤਾਇੰਦਾ। ਵੇਖਣ ਨਾ ਜਾਏ ਵਿਚ ਸੰਸਾਰਾ, ਚਾਰ ਜੁਗ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਉਤਮ ਜਾਤਾ ਇਕ ਬਣਾਇੰਦਾ।
ਉਤਮ ਜ਼ਾਤ ਹਰਿਜਨ ਤੇਰੀ, ਦੂਸਰ ਹੋਰ ਨਾ ਕੋਈ ਜਣਾਈਆ। ਕਲਜੁਗ ਅੰਤਮ ਰੈਣ ਅੰਧੇਰੀ, ਚਾਰੋਂ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਅੰਨ ਦਾਤਾ ਕਿਸੇ ਨਾ ਮਿਲੇ ਧੜੀ ਸੇਰ ਪਸੇਰੀ, ਵੱਟਾ ਨਾ ਕੋਈ ਪਾਈਆ। ਨਾ ਕੋਈ ਦਿਸੇ ਨਗਰ ਖੇੜੀ, ਸ਼ਹਿਰ ਗਰਾਂ ਨਾ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਵੇਖੇ ਦਰ, ਪੰਗਤ ਮੇਲ ਮਿਲਾਈਆ।
ਨੌਂ ਖੰਡ ਤੇਰਾ ਪਾਰ ਕਿਨਾਰਾ, ਹਰਿ ਸੰਗਤ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਬਣ ਵਰਤਾਰਾ, ਨਿਰਗੁਣ ਝੋਲੀ ਪਾਇੰਦਾ। ਜੁਗਾਂ ਜੁਗਾਂ ਦਾ ਭਾਰ ਸਿਰੋਂ ਉਤਾਰਾ, ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਪੰਗਤ ਆਪ ਲਗਾਏ ਆਪਣੇ ਅੰਗਤ, ਅੰਗੀਕਾਰ ਨਾਨਕ ਅੰਗ ਸਮਾਇੰਦਾ।
❋
❋
੨੪ ਮੱਘਰ ੨੦੧੬ ਬ੍ਰਿਕਮੀ ਪਿੰਡ ਭਲਾਈ ਪੁਰ
ਜਿਲਾ ਅੰਮ੍ਰਿਤਸਰ ਗਿਆਨੀ ਗੁਰਮੁਖ ਸਿੰਘ ਦੇ ਘਰ
ਇਕੀ ਇਕੀ ਸਿਖ ਪੰਗਤ ਸੰਗਤ ਦਾ ਵਿਹਾਰ ਸਤਿਜੁਗ ਦੀ ਧਾਰ
…… ਹਰਿ ਸੰਗਤ ਮੇਲਾ ਹਰਿ ਦੁਵਾਰ, ਹਰਿ ਕੀ ਪੌੜੀ ਆਪ ਚੜ੍ਹਾਈਆ । ਹਰਿ ਮੰਦਰ
ਮੇਲਾ ਹਰਿ ਨਿਰੰਕਾਰ, ਅੰਦਰੇ ਅੰਦਰ ਦਏ ਕਰਾਈਆ। ਗੁਰ ਚੇਲਾ ਹੋਇਆ ਖਬਰਦਾਰ, ਸੱਜਣ
ਸੁਹੇਲਾ ਵਡ ਵਡਿਆਈਆ। ਜੋਤ ਨਿਰੰਜਨ ਚਾੜ੍ਹੇ ਤੇਲਾ ਵਿਚ ਸੰਸਾਰ, ਸਾਚਾ ਸਗਨ ਮਨਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੀ ਸਿਖ ਸੇਵਾ ਲਾਏ, ਹਰਿ ਸੰਗਤ ਲੰਗਰ ਵਰਤੇ ਭੰਡਾਰ,
ਸਿੰਘ ਗੁਰਮੁਖ ਤੇਰਾ ਨਾਮ ਉਜਿਆਰ, ਚਾਰ ਜੁਗ ਦਏ ਕਰਾਈਆ।
ਚਾਰ ਜੁਗ ਤੇਰੀ ਵਡਿਆਈ, ਗੁਰਮੁਖ ਹਰਿ ਵਡਿਆਇੰਦਾ। ਹਰਿ ਸੰਗਤ ਕਰਨ ਆਈ ਕੁੜਮਾਈ, ਏਕਾ ਸ਼ਬਦ ਵਿਚੋਲਾ ਵਿਚ ਬਣਾਇੰਦਾ। ਰਲ ਮਿਲ ਸਖੀਓ ਮੰਗਲ ਗਾਉਂਣਾ ਚਾਈਂ ਚਾਈਂ, ਪ੍ਰਭ ਵੇਲਾ ਵਕਤ ਸੁਹਾਇੰਦਾ। ਆਪੇ ਬਣ ਕੇ ਆਇਆ ਨੈਣ ਨਾਈ, ਆਪਣਾ ਵਾੜਾ ਆਪ ਮੰਗਾਇੰਦਾ। ਆਪੇ ਖਾਰੇ ਲਏ ਚੜ੍ਹਾਈ, ਆਪੇ ਵਟਨਾ ਤਨ ਮਲਾਇੰਦਾ। ਆਪੇ ਸੀਸ ਸੇਹਰਾ ਰਿਹਾ ਬੰਧਾਈ, ਜਗਦੀਸ ਆਪਣੇ ਹੱਥ ਉਠਾਇੰਦਾ। ਜੋਤ ਨਿਰੰਜਨ ਸਾਚਾ ਕਜਲ ਨੈਣਾਂ ਰਹੀ ਪਾਈ, ਏਕਾ ਹੱਥ ਤ੍ਰਸੂਲ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਰਚਿਆ ਕਾਜ ਦੇਸ ਮਾਝ, ਚਾਰ ਵਰਨ ਤੇਰੀ ਬਣੇ ਸਾਂਝ, ਊਚ ਨੀਚ ਨਾ ਕੋਈ ਰਖਾਈਆ।
ਚਾਰ ਵਰਨ ਤੇਰਾ ਸਚ ਭੰਡਾਰ, ਹਰਿ ਸਾਚੇ ਆਪ ਵਰਤਾਇਆ। ਪੰਜ ਪਿਆਰੇ ਰਹਿਣ ਤੇਰੇ ਪਹਿਰੇਦਾਰ, ਚਾਰੋਂ ਕੁੰਟ ਆਪ ਬਹਾਇਆ। ਚਾਰ ਸੇਵਕ ਬਣ ਵਰਤਾਰ, ਅੰਦਰ ਵੜ ਦੇਣ ਵਰਤਾਇਆ। ਤਿੰਨ ਸਿੱਖ ਦੇਣ ਚਲ ਵਾਰੋ ਵਾਰ, ਤਿੰਨ ਭੰਡਾਰਾ ਜਲ ਭਰਾਇਆ। ਤਿੰਨ ਦਾਲ ਉਠਾਇਣ ਨਾਲ ਨਾਲ, ਨਾਮ ਕੜਛਾ ਹੱਥ ਰਖਾਇਆ। ਤਿੰਨਾਂ ਫੜਾਏ ਹੱਥ ਰੋਟੀ ਭਾਜੀ, ਜੀਵ ਉਧਾਰੇ ਕੋਟਨ ਕੋਟੀ, ਜਿਸ ਜਨ ਆਏ ਮੁੱਖ ਪਾਇਆ। ਧਰਮ ਰਾਏ ਨਾ ਅੰਤਮ ਕੱਟੇ ਬੋਟੀ ਬੋਟੀ, ਚਿਤਰ ਗੁਪਤ ਨਾ ਲੇਖ ਵਖਾਇਆ। ਵਿਚੋਂ ਕੱਢੇ ਵਾਸਨਾ ਖੋਟੀ, ਧੁਰਮਤ ਮੈਲ ਦਏ ਧੁਵਾਇਆ। ਫੜ ਚੜਾਏ ਸਾਚੀ ਚੋਟੀ, ਸਾਚਾ ਭੋਜਨ ਆਪ ਖੁਵਾਇਆ। ਗੁਰਸਿਖ ਨਾ ਕੋਈ ਬੰਨੇ ਤਨ ਲੰਗੋਟੀ, ਜੰਗਲ ਜੂਹ ਨਾ ਕੋਈ ਉਠ ਧਾਇਆ। ਕੋਈ ਨਾ ਚੜ੍ਹੇ ਪਰਬਤ ਚੋਟੀ, ਜਲ ਧਾਰ ਨਾ ਕੋਈ ਵਹਾਇਆ। ਗੁਰਸਿਖ ਤੇਰੀ ਆਤਮ ਰਹੀ ਨਾ ਸੋਤੀ, ਸਤਿਗੁਰ ਪੂਰਾ ਆਪ ਉਠਾਇਆ। ਨਾ ਕੋਈ ਜੰਞੂ ਨਾ ਕੋਈ ਧੋਤੀ, ਨਾ ਕੋਈ ਤਿਲਕ ਲਿਲਾਟ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਸਚ ਭੰਡਾਰ ਕਰ ਤਿਆਰ, ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰ ਆਪ ਹੋ ਆਈਆ।
ਸਚ ਭੰਡਾਰਾ ਸਚ ਦੁਵਾਰ, ਹਰਿ ਸਾਚੇ ਆਪ ਭਰਾਇਆ। ਇਕੀ ਸਿੱਖ ਸੇਵਾਦਾਰ, ਸਾਚੀ ਸੰਗਤ ਨਾਂਉ ਧਰਾਇਆ। ਪੰਗਤ ਬਣੇ ਵਿਚ ਸੰਸਾਰ, ਇਕੀ ਇਕੀ ਜੋੜ ਜੁੜਾਇਆ। ਇਕੀ ਕੁਲਾਂ ਦਏ ਤਾਰ, ਤਾਰਨਹਾਰ ਬੇਪ੍ਰਵਾਹਿਆ। ਪਿਛਲੀ ਲਿਖੀ ਦਏ ਨਿਵਾਰ, ਅਗਲਾ ਲੇਖਾ ਆਪਣਾ ਹੱਥ ਰਖਾਇਆ। ਗੁਰ ਗੋਬਿੰਦ ਮੇਲਾ ਵਿਚ ਸੰਸਾਰ, ਸਿੰਘ ਰੂਪ ਆਪ ਹੋ ਆਇਆ। ਗੁਰ ਚੇਲਾ ਸੋਹੇ ਇਕ ਦਰਬਾਰ, ਦਰ ਦਰ ਮੰਦਰ ਆਪ ਖੁਲਾਇਆ। ਗੁਰ ਗੋਬਿੰਦ ਦੇਵੇ ਨਾਮ ਕਟਾਰ, ਸਾਚਾ ਖੰਡਾ ਹੱਥ ਫੜਾਇਆ। ਗੁਰ ਗੋਬਿੰਦ ਦੇਵੇ ਅੰਮ੍ਰਿਤ ਧਾਰ, ਅੰਮ੍ਰਿਤ ਆਤਮ ਜਲ ਪਿਆਇਆ। ਗੁਰ ਗੋਬਿੰਦ ਵੇਖੇ ਸੀਸ ਦਸਤਾਰ, ਕੇਸ ਸੀਸ ਚਵਰ ਝੁਲਾਇਆ। ਗੁਰ ਗੋਬਿੰਦ ਵੇਖੇ ਜਤ ਅਪਾਰ, ਸਤਿ ਕਛ ਇਕ ਰਖਾਇਆ। ਗੁਰ ਗੋਬਿੰਦ ਹੱਥ ਕੰਗਨ ਨਾਮ ਸ਼ੰਗਾਰ, ਸਾਚੀ ਸਿਖੀਆ ਸਿਖ ਸਮਝਾਇਆ । ਗੁਰ ਕਾ ਸ਼ਬਦ ਇਕ ਜੈਕਾਰ,
❋
ਵਾਹਿ ਵਾਹਿਗੁਰੂ ਫਤਿਹ ਬੁਲਾਇਆ। ਫਤਿਹ ਡੰਕਾ ਸੁਣੇ ਸਰਬ ਸੰਸਾਰ, ਨੇਹਕਲੰਕਾ ਦਏ ਵਜਾਇਆ। ਰਾਓ ਰੰਕਾਂ ਲਾਏ ਪਾਰ, ਜੋ ਜਨ ਸਰਨਾਈ ਆਇਆ। ਹਰਿਜਨ ਜਨ ਕਾ ਲਏ ਅਧਾਰ, ਜਨ ਜਨਨੀ ਲੇਖੇ ਲਾਇਆ। ਖੇਲੇ ਖੇਲ ਬਾਰ ਅਨਕ ਨਿਰਾਕਾਰ, ਨਿਰਗੁਣ ਆਪਣਾ ਰੰਗ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਹਰਿ ਆਪਣਾ ਨਾਉਂ ਧਰਾਇਆ। ……
❋
…… ਨਿਰਗੁਣ ਦਾਤਾ ਦੇਵੇ ਦਾਨ, ਜੀਵ ਜੰਤ ਅਧਾਰਿਆ। ਸਚ ਸਮਗਰੀ ਸਚ ਪਕਵਾਨ, ਸਚ ਭੰਡਾਰ ਆਪ ਵਖਾ ਲਿਆ। ਗੁਰਮੁਖ ਗੁਰਸਿਖ ਹਰਿ ਸੰਗਤ ਮਿਲ ਮਿਲ ਬਹਿ ਬਹਿ ਖਾਣ, ਹਰਿ ਸੰਗਤ ਨਾਉਂ ਧਰਾ ਲਿਆ। ਰੰਗਤ ਚਾੜ੍ਹੇ ਇਕ ਮਹਾਨ, ਰੰਗ ਮਜੀਠੀ ਇਕ ਚੜ੍ਹਾ ਲਿਆ। ਤੀਰ ਨਿਰਾਲਾ ਮਾਰੇ ਬਾਣ, ਦੂਈ ਦਵੈਤੀ ਪਾਰ ਕਰਾ ਲਿਆ। ਸਾਚਾ ਬਖਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਸਤਿਜੁਗ ਸਾਚੇ ਹੋਏ ਪਰਧਾਨ, ਸਾਚਾ ਧਾਮ ਆਪ ਸੁਹਾ ਲਿਆ। ਚਵੀ ਹੱਥ ਚੜ੍ਹੇ ਨਿਸ਼ਾਨ, ਜਿਸ ਦੁਵਾਰੇ ਚਰਨ ਛੁਹਾ ਲਿਆ। ਚਾਰ ਵਰਨ ਮੰਨਣ ਆਣ, ਸ਼ੱਤਰੀ ਬ੍ਰਾਹਮਣ ਸ਼ੁਦਰ ਵੈਸ਼ ਸੀਸ ਸਰਬ ਝੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਪਾਲ ਦੀਨ ਦਿਆਲ, ਆਪਣਾ ਲਾਲ ਆਪ ਉਠਾ ਲਿਆ।
❋
…… ਸੰਗਤ ਸਾਚੀ ਜਾਣੀਏ, ਜਿਸ ਅੰਤਰ ਹਰਿ ਨਿਵਾਸ। ਸੰਗਤ ਸਾਚੀ ਜਾਣੀਏ, ਜਿਸ ਆਤਮ ਸਚ ਧਰਵਾਸ। ਸੰਗਤ ਸਾਚੀ ਜਾਣੀਏ, ਜਿਸ ਪ੍ਰਭ ਮਿਲਣ ਦੀ ਆਸ। ਸੰਗਤ ਸਾਚੀ ਜਾਣੀਏ, ਜਿਸ ਦੇਵੇ ਦਰਸ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼।
ਸੰਗਤ ਸਾਚੀ ਜਾਣੀਏ, ਆਤਮ ਅੰਤਰ ਰੰਗ। ਸੰਗਤ ਸਾਚੀ ਜਾਣੀਏ, ਘਰ ਵੇਖੇ ਸੇਜ ਪਲੰਘ। ਸੰਗਤ ਸਾਚੀ ਜਾਣੀਏ, ਘਰ ਸੁਣੇ ਨਾਦ ਮਰਦੰਗ। ਸੰਗਤ ਸਾਚੀ ਜਾਣੀਏ, ਆਪਣਾ ਦਵਾਰਾ ਆਪੇ ਜਾਏ ਲੰਘ। ਸੰਗਤ ਸਾਚੀ ਜਾਣੀਏ, ਅੱਠੇ ਪਹਿਰ ਰਹੇ ਪਰਮਾਨੰਦ। ਸੰਗਤ ਸਾਚੀ ਜਾਣੀਏ, ਜਿਸ ਸਤਿਗੁਰ ਸੁਣਾਏ ਸੁਹਾਗੀ ਛੰਦ। ਸੰਗਤ ਸਾਚੀ ਜਾਣੀਏ, ਜਿਸ ਅੰਤ ਨਾ ਆਏ ਕੰਡ। ਸੰਗਤ ਸਾਚੀ ਜਾਣੀਏ, ਜੋ ਵਸੇ ਉਪਰ ਬ੍ਰਹਿਮੰਡ। ਸੰਗਤ ਸਾਚੀ ਜਾਣੀਏ, ਜਿਤ ਆਤਮ ਹੋਏ ਨਾ ਰੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵਸੇ ਸੰਗਤ ਸੰਗ।
ਸੰਗਤ ਸਦਾ ਖ਼ੁਸ਼ੀ ਮਨਾਏ, ਦਿਵਸ ਰੈਣ ਵਡਿਆਈਆ। ਗੀਤ ਗੋਬਿੰਦ ਹਰਿ ਗੁਣ ਗਾਏ, ਰਸਨਾ ਜੇਹਵਾ ਸੇਵ ਕਮਾਈਆ। ਮਨ ਤਨ ਹਰਿਆ ਜਗਤ ਕਰਾਏ, ਅੰਮ੍ਰਿਤ ਮੇਘ ਇਕ ਬਰਸਾਈਆ। ਹਰਖ਼ ਸੋਗ ਵਿਚ ਕਦੇ ਨਾ ਆਏ, ਸੋ ਸੰਗਤ ਸਤਿਗੁਰ ਭਾਈਆ। ਸੰਗਤ ਸਤਿਗੁਰ ਆਪ ਬਣਾਏ, ਦੇਵੇ ਮਾਣ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੰਗਤ ਸਿੱਖ ਰੂਪ ਰਖਾਈਆ।
ਸਾਚੀ ਸੰਗਤ ਸੋ ਪਰਧਾਨ, ਜੋ ਮੰਨੇ ਧੁਰ ਫ਼ਰਮਾਨਾ। ਪੰਗਤ ਬਣੇ ਫੇਰ ਵਿਚ ਜਹਾਨ, ਪੁਰਖ ਅਬਿਨਾਸ਼ੀ ਹੋਏ ਮਿਹਰਵਾਨਾ। ਮਰੇ ਆਏ ਨਾ ਕੋਇ ਮੁਕਾਣ, ਗਾਏ ਗੋਬਿੰਦ ਗਾਨਾ। ਘਰ ਆਈ ਵੇਖੇ ਸੰਗਤ ਜਹਾਨ, ਕੀ ਵਰਤਿਆ ਕਲਜੁਗ ਭਾਣਾ। ਗੁਰਦਿਆਲ ਸਿੰਘ ਤੇਰਾ ਰਿਧਾ ਪੱਕਾ ਸਾਰੇ ਖਾਣ, ਨਾਲ ਮਿਲਿਆ ਸ੍ਰੀ ਭਗਵਾਨਾ। ਪੰਗਤ ਬਣੀ ਚਤੁਰ ਸੁਜਾਨ, ਮੂਰਖ ਮੁਗਧ ਨੈਣ ਸ਼ਰਮਾਨਾ। ਪਿਛਲੀ ਚਲੇ ਨਾ ਕੋਈ ਦੁਕਾਨ,
❋
ਅੱਗੇ ਖੇਲ ਕਰੇ ਹੋ ਮਿਹਰਵਾਨਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਪੰਗਤ ਪੰਗਤ ਸੰਗਤ ਹਰਖ਼ ਸੋਗ ਚਿੰਤਾ ਦੁੱਖ ਸਰਬ ਮਿਟਾਨਾ। (੯ ਭਾਦਰੋਂ ੨੦੧੮ ਬਿਕ੍ਰਮੀ ਗੁਰਦਿਆਲ ਸਿੰਘ ਦੇ ਨਵਿਤ ਨਾਥੇਵਾਲ)
❋