ਪੁਸਤਕਾਲਾਸਤਿਗੁਰ ਭੰਡਾਰ ਲੰਗਰ

੧੮ ਹਾੜ ੨੦੧੯ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

…… ਸਤਿ ਭੰਡਾਰਾ ਆਟਾ ਦਾਲ, ਘਿਰਤ ਆਪਣਾ ਪ੍ਰੇਮ ਵਖਾਇੰਦਾ। ਜਗਤ ਅਵੱਲੜੀ ਚਲੀ ਚਾਲ, ਚਾਲ ਨਿਰਾਲੀ ਆਪ ਰਖਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਬਣ ਮੁਰਸ਼ਦ ਫੇਰਾ ਪਾਇੰਦਾ । ਨਿਰਗੁਣ ਸਰਗੁਣ ਬਣ ਦਲਾਲ, ਸਾਚੀ ਵਸਤ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭੰਡਾਰ ਆਪ ਵਰਤਾਇੰਦਾ।

ਭਗਤ ਭੰਡਾਰ ਹਰਿ ਨਿਰੰਕਾਰ, ਆਪਣੀ ਹੱਥੀਂ ਆਪ ਵਰਤਾਈਆ । ਖਾ ਕੇ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਖ਼ੁਸ਼ੀ ਮਨਾਈਆ। ਜ਼ਾਤ ਪਾਤ ਨਾਤਾ ਤੁਟਾ ਸੰਸਾਰ, ਸ਼ਰਅ ਵੰਡ ਨਾ ਕੋਈ ਵੰਡਾਈਆ। ਆਪਣਾ ਆਪ ਗਏ ਹਾਰ, ਬਲਹੀਣ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਕਰੇ ਸਾਚੀ ਕਾਰ, ਕਰਤਾ ਪੁਰਖ ਕਾਰ ਕਮਾਈਆ। ਜੁਗ ਚੌਕੜੀ ਅਸੀਂ ਕੱਟ ਕੇ ਆਏ ਵਗਾਰ, ਬਣ ਵੈਗਾਰੀ ਫੇਰਾ ਪਾਈਆ। ਲਿਖ ਲਿਖ ਸੰਦਸ਼ਾ ਦੇਂਦੇ ਆਏ ਸੰਸਾਰ, ਕਲਮ ਸ਼ਾਹੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ।

ਸਾਚਾ ਖੇਲ ਸੇਵਾਦਾਰ, ਬਣ ਸੇਵਕ ਆਪ ਕਰਾਇੰਦਾ । ਭਗਤ ਭਗਵਾਨ ਇਕ ਭੰਡਾਰ, ਬਣ ਭੰਡਾਰੀ ਆਪ ਵਰਤਾਇੰਦਾ । ਏਕਾ ਘਰ ਖਾਇਣ ਗੁਰ ਅਵਤਾਰ, ਦੂਸਰ ਦਰ ਨਾ ਕੋਈ ਜਣਾਇੰਦਾ। ਇਕੋ ਦਰ ਕਰਨ ਨਿਮਸਕਾਰ, ਇਕੋ ਦਰ ਸੀਸ ਝੁਕਾਇੰਦਾ। ਏਕਾ ਬੋਲ ਸਰਬ ਜੈਕਾਰ, ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਰਤਾਰਾ ਆਪ ਅਖਵਾਇੰਦਾ।

ਸਚ ਵਰਤਾਰ ਆਪ ਕਰਤਾਰ, ਕਰਨੀ ਆਪਣੀ ਆਪ ਕਮਾਈਆ। ਇਕੋ ਵਸਤ ਦਏ ਖੁਵਾਲ, ਅਨਡਿਠ ਆਪਣੀ ਦਇਆ ਕਮਾਈਆ। ਆਪਣਾ ਕਰੇ ਹੱਲ ਸੁਆਲ, ਸੁਆਲੀ ਬਣ ਮੰਗਣ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਭੰਡਾਰ ਏਕਾ ਘਰ ਵਖਾਈਆ।

ਹਰਿ ਭਗਤ ਭੰਡਾਰਾ ਦਾਲ ਰੋਟੀ, ਹਰਿ ਜੂ ਆਪਣੀ ਵੰਡ ਵੰਡਾਇੰਦਾ। ਵੇਖਣਹਾਰਾ ਚੜ੍ਹ ਕੇ ਉਪਰ ਚੋਟੀ, ਕੋਟ ਕੋਟੀ ਨਾਲ ਰਲਾਇੰਦਾ । ਸਭ ਦੇ ਵਿਚੋਂ ਕੱਢੇ ਵਾਸਨਾ ਖੋਟੀ, ਜੋ ਜਨ ਰਸਨਾ ਨਾਲ ਰਲਾਇੰਦਾ। ਅੰਤਮ ਮਿਲਾਏ ਨਿਰਮਲ ਜੋਤੀ, ਲੱਖ ਚੁਰਾਸੀ ਗੇੜ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਸੁਹਾਇੰਦਾ।

ਸਚ ਭੰਡਾਰਾ ਚੁਹੱਤਰ ਧਾਰ, ਦਰ ਏਕਾ ਬੰਧਨ ਪਾਈਆ। ਹਰਿਸੰਗਤ ਤੇਰਾ ਵਰਤਾਰ, ਸਤਿਗੁਰ ਬਣੇ ਸਚਾ ਮਾਹੀਆ। ਸੰਮਤ ਉਨੀ ਹੋ ਨਿਹਾਲ, ਨਿਰਗੁਣ ਆਪਣੀ ਦਇਆ ਕਮਾਈਆ। ਸਰਗੁਣ ਕਰੇ ਆਪ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਹਰਿਜਨ ਅੰਤ ਨਾ ਖਾਏ ਕਾਲ, ਕਾਲ ਗਰਾਸ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦੇਵੇ ਝੋਲੀ ਪਾਈਆ।

❋

ਸਾਚੀ ਵਸਤ ਪਾਏ ਝੋਲੀ, ਝੂਲਾ ਆਪਣੇ ਨਾਮ ਦੁਆਇੰਦਾ। ਆਤਮ ਪਰਮਾਤਮ ਹੋਈ ਗੋਲੀ, ਸਾਚੀ ਸੇਵਾ ਇਕ ਰਖਾਇੰਦਾ। ਸੁਰਤੀ ਸ਼ਬਦੀ ਜਾਏ ਮੌਲੀ, ਮੌਲਾ ਆਪਣੇ ਘਰ ਮਿਲਾਇੰਦਾ । ਅੰਦਰ ਲੰਘ ਸੁਣਾਵੇ ਬੋਲੀ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਬਜ਼ਰ ਕਪਾਟੀ ਪਰਦਾ ਰਿਹਾ ਫੋਲੀ, ਨਾਮ ਸੰਦੇਸ਼ਾ ਹੱਥ ਉਠਾਇੰਦਾ। ਉਲਟੀ ਕਰੇ ਨਾਭੀ ਕਵਲੀ, ਕਵਲ ਨਾਭ ਆਪ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਖੁਵਾਇੰਦਾ।

ਸਚ ਭੰਡਾਰਾ ਅੰਮ੍ਰਿਤ ਰਸ, ਰਸ ਆਪਣਾ ਆਪ ਖੁਵਾਇੰਦਾ। ਗੁਰ ਅਵਤਾਰ ਇਕ ਦੂਜੇ ਦੇ ਹੋਣ ਵਸ, ਵਸੀਕਾਰ ਆਪ ਕਰਾਇੰਦਾ। ਅੱਗੋਂ ਸਾਰੇ ਕਹਿਣ ਬਸ, ਲੋਕਮਾਤ ਨਾਤਾ ਤੋੜ ਤੁੜਾਇੰਦਾ। ਤੇਰੇ ਭਗਤਾਂ ਅੰਦਰ ਬਹੀਏ ਫਸ, ਸਗਲਾ ਸੰਗ ਜਣਾਇੰਦਾ। ਜਿਨ੍ਹਾਂ ਗਵਾਵੇਂ ਤੂੰ ਸਾਹਿਬ ਜਸ, ਜਿਸ ਦੁਆਰੇ ਚਰਨ ਟਿਕਾਇੰਦਾ। ਅਸੀਂ ਮਿਲੀਏ ਹੱਸ ਹੱਸ, ਗਲਵਕੜੀ ਏਕਾ ਪਾਇੰਦਾ। ਸਾਚਾ ਮਾਰਗ ਦੇਣਾ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਇੰਦਾ।

ਗੁਰ ਅਵਤਾਰ ਪੀਰ ਪੈਗ਼ੰਬਰ ਸਾਚਾ ਰਾਹ, ਰਹਿਬਰ ਆਪ ਜਣਾਈਆ। ਭਗਤਾਂ ਨਾਲ ਕਰੋ ਸਲਾਹ, ਸਲਾਹਗੀਰ ਆਪ ਹੋ ਜਾਈਆ। ਨਿਰਗੁਣ ਸਰਗੁਣ ਬਣੇ ਮਲਾਹ, ਬੇੜਾ ਲੋਕਮਾਤ ਚਲਾਈਆ। ਸਾਰੇ ਰਲ ਕੇ ਇਕੋ ਖਾਣਾ ਲਓ ਖਾ, ਜ਼ਾਤ ਪਾਤ ਛੂਤ ਛਾਤ ਰਹੇ ਨਾ ਰਾਈਆ। ਵੱਡਾ ਛੋਟਾ ਨਾ ਕੋਈ ਅਖਵਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਅਖਵਾਈਆ। ਸੂਰ ਗਾਂ ਉਪਰ ਹੱਥ ਨਾ ਸਕੇ ਕੋਈ ਉਠਾ, ਹਿੰਦੂ ਮੁਸਲਿਮ ਦੇਣ ਸਾਰੇ ਗਵਾਹੀਆ । ਮੁਹੰਮਦ ਅੱਗੋਂ ਸੀਸ ਝੁਕਾ, ਮੇਰੀ ਉਮਤ ਛੁਰੀ ਹੱਥ ਨਾ ਕੋਈ ਉਠਾਈਆ। ਗੋਬਿੰਦ ਦੋਏ ਜੋੜ ਮੰਗੇ ਪਨਾਹ, ਮੇਰਾ ਸਿਖ ਤੇਰੇ ਜੀਵ ਉਤੇ ਖੰਡਾ ਨਾ ਕੋਇ ਚਮਕਾਈਆ।

ਮੇਰੇ ਮਿਲਣ ਦੀ ਰੱਖਣ ਭੁੱਖ, ਮੈਂ ਸਭ ਦੀ ਤ੍ਰਿਸ਼ਨਾ ਦਿਆਂ ਬੁਝਾਈਆ। ਨੌਂ ਸੌ ਚੁਰਾਨਵੇ ਚੌਕੜੀ ਰੱਖੇ ਕੁੱਖ, ਕੁੱਖ ਨਜ਼ਰ ਕਿਸੇ ਨਾ ਆਈਆ। ਇਕੋ ਵਾਰ ਮਾਤ ਜਨਮ ਦਿਤਾ ਮਾਤ ਗਰਭ ਉਲਟਾ ਰੁੱਖ, ਦਸ ਦਸ ਮਾਸ ਅਗਨ ਤਪਾਈਆ। ਕਲਜੁਗ ਅੰਤਮ ਬਣਾਏ ਆਪਣੇ ਪੁੱਤ, ਸੁੱਤ ਦੁਲਾਰੇ ਗੋਬਿੰਦ ਭੇਟ ਚੜ੍ਹਾਈਆ। ਸਾਰੇ ਨੇਤਰ ਵੇਖੋ ਉਠ, ਹਰਿ ਜੂ ਆਪਣੀ ਦਇਆ ਕਮਾਈਆ। ਜਿਹੜਾ ਲੁਕਿਆ ਰਿਹਾ ਸਚਖੰਡ ਦੁਆਰੇ ਸਾਚੀ ਗੁੱਠ, ਸਾਖਯਾਤ ਆਪਣਾ ਨੂਰ ਕਰੇ ਰੁਸ਼ਨਾਈਆ। ਕਿਸੇ ਕੋਲੋਂ ਨਾ ਲੈਣਾ ਪੁੱਛ, ਘਰ ਮਿਲਿਆ ਸਚਾ ਮਾਹੀਆ। ਆਓ ਸਾਰੇ ਦੱਸੋ ਦੁੱਖ, ਦੁਖੜੇ ਦਏ ਗਵਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਗਤ ਜਹਾਨੋਂ ਕੱਢੇ ਕੁੱਟ, ਨਾਮ ਖੰਡਾ ਇਕ ਚਮਕਾਈਆ। ਕੂੜੀ ਕਿਰਿਆ ਜੜ੍ਹ ਦੇਵੇ ਪੁੱਟ, ਕਲਜੁਗ ਅੰਤ ਰਹਿਣ ਨਾ ਪਾਈਆ। ਗੁਰਮੁਖਾਂ ਰਾਤੀ ਸੁਤਿਆਂ ਪਿਆਏ ਅੰਮ੍ਰਿਤ ਘੁੱਟ, ਦੁਰਮਤ ਮੈਲ ਧੁਵਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਛੁੱਟੀ ਸਭ ਦੇ ਕੋਲੋਂ ਦਏ ਕਰਾਈਆ । ਮਨਮੁਖ ਜੀਵ ਜਗਤ ਨਾਰ ਦੁਹਾਗਣ ਵੱਡੇ ਨੱਕ ਗੁੱਤ, ਹਰਿ ਜੂ ਬਣਿਆ ਆਪ ਕਸਾਈਆ। ਗੁਰ ਅਵਤਾਰ ਹਰਿ ਆਪਣੇ ਅੰਦਰ ਲਏ ਸੁੱਟ, ਨਾ ਕੋਈ ਸਕੇ ਬਾਹਰ ਕਢਾਈਆ। ਸਤਿਜੁਗ ਸੁਹਾਏ ਆਪਣੀ ਰੁੱਤ, ਫੱਲ ਫੁਲਵਾੜੀ ਆਪ ਮਹਿਕਾਈਆ। ਹਰਿ ਭਗਤ ਭੰਡਾਰਾ ਏਕਾ ਏਕ ਅਤੁੱਟ, ਹਰਿ ਜੂ ਆਪਣੀ ਹੱਥੀ ਸੇਵ ਕਮਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਤੇਰੀ ਸੁਖਨਾ ਰਿਹਾ ਸੁੱਖ, ਆਪਣੀ ਸੁੱਖ ਨਾ ਕਦੇ ਮੰਗਾਈਆ। (੧੨-੩੦੬ ੮)

❋

❋

ਅੰਮ੍ਰਿਤ ਰੋਟੀ ਮਿੱਠਾ ਗੁੜ੍ਹ, ਗੁਰ ਕਿਰਪਾ ਆਪ ਵਰਤਾਈਆ। ਸਚਖੰਡ ਨਿਵਾਸੀ ਨਿਕਲ ਕੇ ਆਇਆ ਵਿਚੋਂ ਕੁੜ, ਆਪਣਾ ਪਰਦਾ ਲਾਹੀਆ। ਗੁਰਮੁਖਾਂ ਨਾਲ ਗਿਆ ਜੁੜ, ਰਸ ਰਸ ਨਾਲ ਮਿਲਾਈਆ। ਅੰਤਮ ਅੰਤ ਗਿਆ ਬੌਹੜ, ਬੇਪਰਵਾਹ ਦਇਆ ਕਮਾਈਆ। ਹਰਿਗੋਬਿੰਦ ਲੱਗੀ ਔੜ, ਹਰਿ ਸਤਿਗੁਰ ਆਪ ਬੁਝਾਈਆ। ਨਾ ਕੋਈ ਦਿਸੇ ਸੀਸ ਚੌਰ, ਛਤਰ ਕੋਇ ਨਜ਼ਰ ਨਾ ਆਈਆ। ਇਕੋ ਧਰਤੀ ਮੰਗੇ ਧੂਰ, ਨੇਤਰ ਨੈਣ ਉਠਾਈਆ। ਸਾਹਿਬ ਸਤਿਗੁਰ ਆਸਾ ਪੂਰ, ਇਕੋ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਜਣਾਈਆ।

ਹਰਿਗੋਬਿੰਦ ਖ਼ਾਧਾ ਰੁੱਖਾ ਮਿਸਾ, ਕੰਢੇ ਲੱਖ ਲੱਖ ਸ਼ੁਕਰ ਮਨਾਇਆ। ਪੁਰਖ ਅਬਿਨਾਸ਼ੀ ਕੱਢੇ ਤੇਰਾ ਹਿੱਸਾ, ਨਿਰਗੁਣ ਅੰਤਮ ਫੇਰਾ ਪਾਇਆ। ਮੈਂ ਲੈ ਕੇ ਆਇਆ ਚਿੱਠਾ, ਧੁਰ ਸੰਦੇਸ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਚਾਇਆ ।

ਧਰਨੀ ਕਹੇ ਗੋਬਿੰਦ ਹਰਿ, ਹਰਿ ਗੋਬਿੰਦ ਤੇਰੀ ਵਡਿਆਈਆ। ਕਰ ਕਿਰਪਾ ਦੇ ਸਾਚਾ ਵਰ, ਕੋਝੀ ਕਮਲੀ ਦਏ ਦੁਹਾਈਆ। ਕੰਢੀ ਕੰਢੇ ਆ ਕੇ ਖੜ, ਕੰਢਾ ਪਾਰ ਕਰਾਈਆ। ਰੰਡੀ ਸੁਹਾਗਣ ਆ ਕੇ ਕਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਜਣਾਈਆ।

ਗੋਬਿੰਦ ਕਹੇ ਸੁਣ ਧਰਨੀ ਧਵਲ, ਧੁਰ ਦਰਬਾਰੀ ਦਇਆ ਕਮਾਇੰਦਾ। ਨੂਰ ਇਲਾਹੀ ਏਕਾ ਅਵਲ, ਬੇਪਰਵਾਹ ਫੇਰਾ ਪਾਇੰਦਾ। ਜਿਸ ਨੂੰ ਸੀਸ ਝੁਕਾਏ ਕਾਹਨਾ ਕ੍ਰਿਸ਼ਨਾ ਸਵਲ, ਰਾਮਾ ਰਾਮ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲਾ ਲੇਖਾ ਆਪ ਜਣਾਇੰਦਾ।

ਪਿਛਲਾ ਲੇਖਾ ਗੋਬਿੰਦ ਰੰਗ, ਰੰਗ ਰੰਗੀਲਾ ਆਪ ਜਣਾਈਆ। ਧਰਨੀ ਕਹੇ ਮੇਰੀ ਪੂਰੀ ਕਰਨੀ ਮੰਗ, ਇਕੋ ਆਸ ਤਕਾਈਆ। ਹਰਿ ਜੂ ਕਹਿਣਾ ਆਵੇ ਨਿਸੰਗ, ਘਰ ਮੇਰੇ ਫੇਰਾ ਪਾਈਆ। ਮੇਰੀ ਚੋਲੀ ਚਾੜ੍ਹੇ ਰੰਗ, ਰੰਗ ਮਜੀਠ ਇਕ ਵਖਾਈਆ। ਨਾਲ ਲਿਆਏ ਆਪਣਾ ਸੰਗ, ਸੰਗੀ ਸਾਥੀ ਮੇਲ ਮਿਲਾਈਆ। ਮੈਂ ਭੁੱਖੀ ਨੰਗੀ ਟੁਕੜਾ ਲਵਾਂ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਗੋਬਿੰਦ ਰਿਹਾ ਸੁਣਾਈਆ।

ਹਰਿਗੋਬਿੰਦ ਕਰ ਅਰਦਾਸ, ਪੁਰਖ ਅਕਾਲ ਧਿਆਨ ਲਗਾਇੰਦਾ । ਸਚ ਪ੍ਰਭ ਸਚ ਤੇਰੀ ਰਾਸ, ਅੰਤ ਕੋਈ ਨਾ ਆਇੰਦਾ। ਧਰਨੀ ਲੱਗੀ ਇਕ ਪਿਆਸ, ਜਲ ਪਿਆਸ ਨਾ ਕੋਇ ਬੁਝਾਇੰਦਾ। ਥਲ ਨਾ ਹੋਏ ਕੋਇ ਨਿਰਾਸ, ਜੋ ਜਨ ਤੇਰਾ ਧਿਆਨ ਲਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਬੇਨੰਤੀ ਆਪ ਜਣਾਇੰਦਾ ।

ਸ੍ਰੀ ਭਗਵਾਨ ਸਚ ਸੰਦੇਸਾ, ਏਕਾ ਏਕ ਜਣਾਈਆ । ਹਰਿਗੋਬਿੰਦ ਤੇਰਾ ਲੇਖਾ, ਬਿਨ ਲਿਖਿਆਂ ਦਏ ਤਰਾਈਆ। ਪੁਰਖ ਅਕਾਲ ਧਾਰੇ ਭੇਸਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਾਗ ਲਗਾਏ ਸਾਚੇ ਦੇਸਾ, ਚਰਨ ਕਵਲ ਕਵਲ ਚਰਨ ਆਪ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਈਆ।

❋

ਸਤਿ ਸੰਦੇਸਾ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਅੰਤਮ ਵੇਖਾਂ ਮਾਰ ਧਿਆਨ, ਕਲਜੁਗ ਵਕਤ ਸੁਹਾਇੰਦਾ। ਲੇਖਾ ਚੁਕਾਵਾਂ ਦਰ ਘਰ ਆਣ, ਕੰਢੀ ਆਪਣਾ ਡੇਰਾ ਲਾਇੰਦਾ। ਹਰਿ ਸੰਗਤ ਮੇਲਾ ਮਿਲੇ ਮਹਾਨ, ਨਿੱਕੇ ਵੱਡੇ ਛੋਟੇ ਬਾਲੇ ਨਾਲ ਮਿਲਾਇੰਦਾ। ਕਰ ਕਿਰਪਾ ਦੇਵੇ ਦਾਨ, ਸਾਚੀ ਵਸਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਇੰਦਾ।

ਹਰਿਗੋਬਿੰਦ, ਧਰਨੀ ਦੱਸ ਕੇ ਜਾ, ਹਰਿ ਜੂ ਹੁਕਮ ਸੁਣਾਇਆ। ਕਲਜੁਗ ਅੰਤਮ ਆਵੇ ਬੇਪਰਵਾਹ, ਨਿਰਗੁਣ ਜੋਤ ਨੂਰ ਵੇਸ ਵਟਾਇਆ। ਜਨ ਭਗਤਾਂ ਬਣੇ ਆਪ ਮਲਾਹ, ਬੇੜਾ ਤੇਰੇ ਕੰਧ ਰਖਾਇਆ। ਤੇਰੀ ਭੁੱਖੀ ਦੀ ਭੁੱਖ ਦਏ ਗਵਾ, ਸਾਚਾ ਲੰਗਰ ਇਕ ਲਗਾਇਆ। ਰੁੱਖੇ ਸੁੱਕੇ ਟੁੱਕਰ ਖਾ, ਗੁਰਮੁਖ ਲੱਖ ਲੱਖ ਸ਼ੁਕਰ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੁੜਾ ਰਿਹਾ ਸੁਣਾਇਆ ।

ਧਰਨੀ ਦੋਏ ਜੋੜ ਕਰੇ ਪੁਕਾਰ, ਨਿਉਂ ਨਿਉਂ ਸੀਸ ਝੁਕਾਈਆ। ਗੋਬਿੰਦ ਦੱਸ ਸਚ ਵਿਹਾਰ, ਹਰਿ ਕਵਣ ਵੇਲਾ ਫੇਰਾ ਪਾਈਆ। ਸਤਿਗੁਰ ਕਹੇ ਬੋਲ ਜੈਕਾਰ, ਇਕੋ ਇਕ ਸੁਣਾਈਆ। ਕਲਜੁਗ ਅੰਤਮ ਆਵੇ ਆਪਣੀ ਧਾਰ, ਜੋਤੀ ਜਾਮਾ ਵੇਸ ਵਟਾਈਆ। ਸ਼ਬਦੀ ਗੁਰ ਖੇਲ ਅਪਾਰ, ਗੁਰ ਕਰਤਾ ਆਪ ਕਰਾਈਆ। ਹਰਿ ਸੰਗਤ ਲੈ ਕੇ ਆਏ ਦੁਆਰ, ਥਿਤ ਵਾਰ ਦਏ ਸਮਝਾਈਆ। ਇਕੀ ਮੱਘਰ ਵਜੇ ਢਾਈ, ਜੋਤੀ ਸ਼ਬਦ ਦਾ ਲੇਖ ਪਿਆਰ, ਬਚਨ ਬਚਨਾਂ ਨਾਲ ਪਰਨਾਈਆ। ਜਿਸ ਜਨ ਕਿਰਪਾ ਦੇਵੇ ਤਾਰ, ਮਿਹਰ ਨਜ਼ਰ ਉਠਾਈਆ। ਧਰਨੀ ਗੁਰਮੁਖਾਂ ਕਰੇ ਪਿਆਰ, ਜਲ ਨਾਤਾ ਰਹੀ ਤੁੜਾਈਆ। ਗੁਰ ਗੋਬਿੰਦ ਹਰਿ ਗੋਬਿੰਦ ਰੁੱਖਾ ਗੁੜ, ਰਸ ਅੰਮ੍ਰਿਤ ਰੂਪ ਵਖਾਈਆ। ਧੰਨ ਭਾਗ ਹਰਿ ਹਰਿ ਸੰਗਤ ਗਈ ਬੌਹੜ, ਮੇਰੀ ਪਿਛਲੀ ਆਸ ਪੁਚਾਈਆ। ਅੱਗੇ ਸਦਾ ਰਹੇ ਪ੍ਰਭ ਸਾਚੇ ਦੀ ਲੋੜ, ਭੁੱਲ ਕਦੇ ਨਾ ਜਾਈਆ। ਗੁਰਸਿਖ ਲੰਗਰ ਖਾਣਾ ਨਿੱਕਾ ਨਿੱਕਾ ਭੋਰ, ਸ੍ਰਿਸ਼ਟ ਸਬਾਈ ਟੁੱਕੜੇ ਦਏ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਕਰ ਕੇ ਗ਼ੌਰ, ਲਹਿਣਾ ਦੇਣਾ ਸਰਬ ਚੁਕਾਈਆ। (੨੧ ਮੱਘਰ ੨੦੧੯ ਰਾਵੀ ਕੰਢੇ)

❋

…… ਹਰਿ ਸੰਗਤ ਤੇਰਾ ਸਾਚਾ ਲੰਗਰ, ਵੀਹ ਸੌ ਵੀਹ ਬਿਕ੍ਰਮੀ ਮਿਲੇ ਵਡਿਆਈਆ। ਮਸਤੂਆਣਾ ਖ਼ਾਲੀ ਮੰਦਰ, ਸੰਮਤ ਸੋਲਾਂ ਲੇਖ ਚੁਕਾਈਆ। ਸਚ ਦੁਆਰ ਦਾ ਖੋਲ੍ਹਿਆ ਜੰਦਰ, ਵਸਤ ਇਕ ਵਖਾਈਆ। ਭਾਗ ਲੱਗੇ ਉਜਾੜ ਖੰਡਰ, ਸਾਚੀ ਜੂਹ ਮਿਲੇ ਵਡਿਆਈਆ। ਮੰਗ ਮੰਗ ਕੇ ਗਿਆ ਰਾਮ ਚੰਦਰ, ਬਾਲਮੀਕ ਧਿਆਨ ਲਗਾਈਆ। ਜਗਤ ਦੁਆਰ ਵੇਸਵਾ ਕੰਜਰ, ਸ੍ਰੀ ਭਗਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਜਣਾਈਆ।

ਵੀਹ ਸੌ ਵੀਹ ਵੀਹ ਦਾ ਵੀਹ, ਵੀਹਵੀਂ ਸਦੀ ਜਣਾਈਆ। ਜੀਆਂ ਦਾ ਜੀ ਜੀਆ ਕਾ ਜੀ, ਜੀਵਣ ਜੁਗਤ ਜਣਾਈਆ। ਸੀਆਂ ਕਾ ਸੀਂ, ਸੀਂ ਸਾਢੇ ਤਿੰਨ ਹੱਥ ਵੰਡ ਵੰਡਾਈਆ। ਸਤਿ ਸਤਿਵਾਦੀ ਰਖਾਈ ਨੀਂਹ, ਜੜ ਭਗਤਾਂ ਆਪ ਲਗਾਈਆ। ਅੰਮ੍ਰਿਤ ਫਲ ਬੀਜਿਆ ਬੀ, ਪੱਤ ਡਾਲੀ ਆਪ ਮਹਿਕਾਈਆ। ਜੋ ਜਨ ਠੰਡਾ ਪਾਣੀ ਜਾਏ ਪੀ, ਤਿਸ ਅਠਸਠ ਸਰੋਵਰ ਤੁਲ ਨਾ ਰਾਈਆ। ਤਿਸ ਪੁਜ ਨਾ ਸਕੇ ਘਿਰਤ ਘੀ, ਪਵਨ ਹਵਨ ਸੁਗੰਧ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ।

❋

ਲੰਗਰ ਕਹੇ ਮੈਂ ਕਸ ਲੰਗੋਟਾ, ਆਪਣੀ ਸੇਵ ਕਮਾਈਆ। ਵੇਖ ਵਖਾਵਾਂ ਵੱਡਾ ਛੋਟਾ, ਬੁੱਢਾ ਨੱਢਾ ਪੜਦਾ ਲਾਹੀਆ। ਮੇਰਾ ਰਸ ਖਾ ਕੇ ਕੋਈ ਨਾ ਰਹੇ ਖੋਟਾ, ਜੋ ਖੋਟਾ ਸੋ ਖਰਾ ਰੂਪ ਵਟਾਈਆ। ਗੁਰਮੁਖ ਕੋਈ ਨਾ ਰਹੇ ਹੋਛਾ, ਹੋਛੀ ਮਤ ਨਾ ਕੋਇ ਜਣਾਈਆ। ਸਭ ਦੀ ਪੂਰੀ ਕਰਾਂ ਲੋਚਾ, ਆਸਾ ਤ੍ਰਿਸਨ ਮਿਟਾਈਆ। ਇਕੋ ਦੁਆਰਾ ਸਭ ਲਈ ਬਹੁਤਾ, ਚਾਰ ਵਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਆਪਣੀ ਖੇਤੀ ਰਿਹਾ ਗੌਂਹਦਾ, ਕਲਜੁਗ ਅੰਤਮ ਇਕੋ ਵਾਰ ਬੋਹਲ ਦਏ ਲਗਾਈਆ।

ਬੋਹਲ ਕਹੇ ਮੈਂ ਦਾਣਾ ਦਾਣਾ, ਇਕ ਇਕ ਸਮਝਾਈਆ। ਪ੍ਰਭ ਜੂ ਮਿਲਿਆ ਸਚਾ ਰਾਣਾ, ਜੋ ਆਪਣੇ ਤੱਕੜ ਰਿਹਾ ਪਾਈਆ। ਪਾ ਤੱਕੜ ਖੇਲ ਕਰੇ ਭਗਵਾਨਾ, ਸਾਚੀ ਸੇਵ ਸਮਝਾਈਆ। ਜਨ ਭਗਤਾਂ ਦਾ ਭਗਤੀ ਖਾਣਾ, ਅੰਤਰ ਰਸ ਇਕ ਵਖਾਈਆ। ਹੱਸ ਹੱਸ ਕੇ ਸੰਗ ਰਖਾਨਾ, ਨਾਤਾ ਛੁੱਟ ਕਦੇ ਨਾ ਜਾਈਆ। ਵਿਸ਼ਨੂੰ ਨਹੀਂ ਵਿਸ਼ਨੂੰ ਭਗਵਾਨਾ, ਜੋ ਵਿਸ਼ਨੂੰ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਇਕੋ ਇਕ ਉਪਾਈਆ।

ਸਚ ਭੰਡਾਰ ਦੀ ਸਾਚੀ ਸਾਖੀ, ਸਾਖਿਆਤ ਸਮਝਾਇੰਦਾ। ਤ੍ਰੇਤਾ ਦੁਆਪਰ ਕਲਜੁਗ ਕਰ ਰਿਹਾ ਰਾਖੀ, ਸੋਹਣਾ ਧਾਮ ਵੇਖ ਵਖਾਇੰਦਾ। ਗੋਬਿੰਦ ਕਹਿ ਕੇ ਗਿਆ ਭਵਿਖਤ ਵਾਕੀ, ਜੋਜਨ ਜੋਜਨ ਵੰਡ ਵੰਡਾਇੰਦਾ। ਸ੍ਰੀ ਭਗਵਾਨ ਅੰਤਮ ਦੇਵੇ ਬਾਕੀ, ਲਹਿਣਾ ਆਪਣੇ ਹੱਥ ਰਖਾਇੰਦਾ । ਜਨ ਭਗਤ ਦੁਆਰਾ ਖੋਲ੍ਹ ਤਾਕੀ, ਤਾਕਤ ਭਗਤਾਂ ਹੱਥ ਫੜਾਇੰਦਾ। ਆਪੇ ਪਿਛੇ ਪਿਛੇ ਸਨੇਹੁੜਾ ਲੈ ਕੇ ਜਾਏ ਪਾਤੀ, ਪਤਰਕਾ ਘਰ ਘਰ ਆਪ ਪੁਚਾਇੰਦਾ। ਆਓ ਰਲ ਮਿਲ ਸਾਰੇ ਬਣ ਜਾਓ ਇਕੋ ਜ਼ਾਤੀ, ਪਿਛਲਾ ਝਗੜਾ ਸਰਬ ਮੁਕਾਇੰਦਾ। ਵੀਹ ਸੌ ਉਨੀ ਬਿਕ੍ਰਮੀ ਅਠਾਰਾਂ ਹਾੜ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾਲ ਰੋਟੀ ਰਲ ਕੇ ਖਾਦੀ, ਲੱਖ ਲੱਖ ਸ਼ੁਕਰ ਸਰਬ ਮਨਾਇੰਦਾ। ਸਾਰੇ ਕਹਿਣ ਪ੍ਰਭੂ ਜੇ ਇਕੋ ਮਾਂ ਇਕੋ ਬਖ਼ਸ਼ ਦੇਵੇਂ ਦਾਦੀ, ਪੁੱਤ ਪੋਤਰੇ ਵੰਡ ਨਾ ਕੋਇ ਵੰਡਾਇੰਦਾ । ਗ਼ਰੀਬ ਨਿਮਾਣਿਆਂ ਦੀ ਸਾਂਝੀ ਚੜ੍ਹੀ ਰਹੇ ਹਾਂਡੀ, ਵੱਡਾ ਛੋਟਾ ਨਜ਼ਰ ਕੋਈ ਨਾ ਆਇੰਦਾ। ਹਰਿਸੰਗਤ ਗੀਤ ਗੋਬਿੰਦ ਗਾਂਦੀ, ਗੋਬਿੰਦ ਗੀਤ ਸੰਗਤ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ।

ਲੰਗਰ ਕਹੇ ਮੈਂ ਅੰਦਰ ਵੇਖਾਂ ਲੰਘ, ਆਪਣਾ ਬਲ ਧਰਾਈਆ। ਗੁਰਮੁਖ ਤੈਥੋਂ ਰਹੇ ਮੰਗ, ਮੈਂ ਗੁਰਮੁਖਾਂ ਅੱਗੇ ਝੋਲੀ ਡਾਹੀਆ। ਗੁਰਸਿਖੋ ਮੇਰਾ ਦਿਓ ਸੰਗ, ਬਿਨ ਹਰਿ ਸੰਗਤ ਮੇਰਾ ਨਾ ਕੋਈ ਸਹਾਈਆ। ਜਿਸ ਨੇ ਸੀਸ ਤਾਜ ਬਣਾਇਆ ਚੰਦ, ਮਾਝਾ ਮਾਲਵਾ ਦਵਾਬਾ ਜੰਮੂ ਜ਼ਾਮਨ ਵਿਚ ਰਖਾਈਆ। ਉਸ ਦੀ ਸੇਵਾ ਦੀ ਉਸਰੇ ਇਕੋ ਕੰਧ, ਜਿਸ ਅੰਦਰ ਚਾਰ ਵਰਨ ਬਹਿ ਬਹਿ ਖ਼ੁਸ਼ੀ ਮਨਾਈਆ । ਗ਼ਰੀਬ ਨਿਮਾਣਿਆਂ ਦੀ ਪ੍ਰਭ ਆਪਣੇ ਸਿਰ ਤੇ ਚੁੱਕੇ ਪੰਡ, ਦੁਖੀਆਂ ਆਪਣਾ ਦੁੱਖ ਨਾ ਕੋਇ ਵਖਾਈਆ। ਇਕ ਦੂਜੇ ਨਾਲ ਮਿਲ ਮਿਲ ਦੇਈਏ ਗੰਢ, ਨਾ ਸਕੇ ਕੋਇ ਖੁਲ੍ਹਾਈਆ। ਇਕ ਇਕ ਇੱਟ ਗਾਵੇ ਸੋਹੰ ਛੰਦ, ਕਿਉਂ, ਗੁਰਮੁਖ ਹੱਥ ਰਹੇ ਲਗਾਈਆ। ਅਗਨੀ ਤਪ ਕੇ ਆਇਆ ਫੇਰ ਅਨੰਦ, ਕਾਚੀ ਮਾਟੀ ਸੋਹਣੇ ਮੰਦਰ ਰਹੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ।

ਲੰਗਰ ਕਹੇ ਮੈਂ ਨਹੀਂ ਮੰਗਤਾ, ਮੰਗਣ ਕਿਸੇ ਘਰ ਨਾ ਜਾਈਆ। ਇਹ ਵਿਹਾਰ ਸਾਚੀ ਸੰਗਤਾ, ਜੋ ਯਾਰਾਂ ਸਾਲ ਪਹਿਲੇ ਦਿਤਾ ਸਮਝਾਈਆ। ਸ੍ਰੀ ਭਗਵਾਨ ਸਦਾ ਭੁੱਖਾ ਨੰਗਤਾ, ਗੁਰਮੁਖ ਬੇਪਰਵਾਹ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਰਿਹਾ ਬਣਾਈਆ।

❋

ਸਿੱਖ ਕਹੇ ਮੈਂ ਨਾ ਜਾਣਾਂ, ਹਰਿ ਕੀ ਕੀ ਖੇਲ ਰਚਾਇਆ। ਅੰਦਰ ਵੜ ਕੇ ਦੇਵੇ ਗਿਆਨਾ, ਆਪਣਾ ਆਪ ਸਮਝਾਇਆ। ਜੋ ਮੰਗਿਆਂ ਦੇਵੇ ਸੋ ਨਹੀਂ ਦਾਨਾ, ਸੋ ਦਾਨ ਜੋ ਨਿਰਇੱਛਤ ਸੇਵ ਕਮਾਇਆ। ਦਾਨ ਨਹੀਂ ਇਹ ਧਰਮ ਨਿਸ਼ਾਨਾ, ਧਰਮ ਦੁਆਰਾ ਇਕ ਬਣਾਇਆ। ਵੇਖ ਖੇਲ ਸ੍ਰੀ ਭਗਵਾਨ ਹੋਏ ਹੈਰਾਨਾ, ਗੁਰਮੁਖਾਂ ਵੱਡਾ ਰਾਹ ਚਲਾਇਆ। ਆਪਣੀ ਇਛਿਆ ਕਰ ਬਲਵਾਨਾ, ਭਿਛਿਆ ਪ੍ਰਭ ਨੂੰ ਰਹੇ ਪਾਇਆ। ਪ੍ਰਭੂ ਕਹੇ ਮੈਂ ਅਞਾਣਾ, ਗੁਰਮੁਖ ਵੱਡੇ ਵਡ ਵਡਿਆਇਆ। ਸਚਖੰਡ ਦਾ ਸਚ ਵਿਧਾਨਾ, ਬਿਨ ਵਿਦਿਆ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਦਇਆ ਕਮਾਇਆ।

ਦਇਆ ਕਮਾਵਣਹਾਰ ਪ੍ਰਭ, ਹਰਿ ਜੂ ਆਪ ਅਖਵਾਈਆ। ਸੰਤ ਸੁਹੇਲੇ ਸਾਚੇ ਲੱਭ, ਸਾਚੀ ਸਿੱਖ ਸਮਝਾਈਆ। ਆਪਣੀ ਆਪਣੇ ਅੰਦਰ ਰੱਖੋ ਹੱਦ, ਬਾਹਰ ਨਜ਼ਰ ਕੋਇ ਨਾ ਆਈਆ। ਚਾਰ ਦੁਆਰੀ ਅੰਦਰ ਹੋਣਾ ਅੱਡ, ਜਗਤ ਵੰਡ ਵੰਡਾਈਆ। ਵੇਲੇ ਅੰਤ ਸ੍ਰੀ ਭਗਵੰਤ ਪਿਛੇ ਕਿਸੇ ਨਾ ਦੇਵੇ ਛੱਡ, ਜੋ ਜਨ ਸਾਚੀ ਸੇਵ ਕਮਾਈਆ। ਸੇਵਾ ਨਹੀਂ ਇਹ ਨਿਚੋੜ ਮਾਸ ਨਾੜੀ ਹੱਡ, ਗ਼ਰੀਬ ਨਿਮਾਣੇ ਆਪਣਾ ਆਪ ਭੇਟ ਚੜ੍ਹਾਈਆ। ਚਾਹੇ ਮਾਰ ਚਾਹੇ ਛੱਡ, ਪ੍ਰਭੂ ਇਕ ਤੇਰੀ ਸਰਨਾਈਆ। ਤੂੰ ਸਾਹਿਬ ਅਸੀਂ ਤੇਰੀ ਯੱਦ, ਬੰਸ ਸਰਬੰਸ ਅਖਵਾਈਆ। ਪੁਰਖ ਅਬਿਨਾਸ਼ੀ ਅੱਗੋ ਹੱਸ, ਖ਼ੁਸ਼ੀ ਖ਼ੁਸ਼ੀ ਨਾਲ ਜਣਾਈਆ। ਮੈਂ ਤੁਹਾਡਾ ਗਾਵਾਂ ਜਸ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਚਾਰ ਵਰਨ ਕਦੇ ਨਾ ਹੋਣਾ ਅੱਡ, ਅੱਡਰੀ ਧਾਰ ਨਾ ਕੋਇ ਵਖਾਈਆ। ਮਾਝਾ ਮਾਲਵਾ ਦੁਆਬਾ ਜੰਮੂ ਨਹੀਂ ਰਿਹਾ ਸੱਦ, ਇਨ੍ਹਾਂ ਸਦਕਾ ਸਾਰੇ ਲਏ ਮਿਲਾਈਆ। ਇਕੋ ਘਰ ਕਰੇ ਇਕੱਠ, ਏਕਾ ਰਾਹ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਲੇਖਾ ਭੇਵ ਅਭੇਦ ਖੋਲ੍ਹ ਕੇ ਦੇਵੇ ਦੱਸ, ਸਤਾਰਾਂ ਹਾੜ ਭੁੱਲ ਕੋਈ ਰਹੇ ਨਾ ਰਾਈਆ।

ਕਾਇਆ ਦੀ ਪੂਰੀ ਕਰੇ ਆਸ, ਪਿਛੇ ਰਿਹਾਂ ਦਾ ਹੋਵੇ ਆਪ ਸਹਾਈਆ । ਗੁਰਸਿਖ ਕੋਈ ਨਾ ਹੋਏ ਨਿਰਾਸ, ਜਿਸ ਦਿਤੀ ਆਪ ਸਰਨਾਈਆ। ਸੰਗਤ ਪੰਗਤ ਲਿਖਿਆ ਲੇਖ ਖਾਸ, ਇਕੀ ਚੌਵੀ ਵੰਡ ਵੰਡਾਈਆ । ਅੱਗੇ ਸਦਾ ਰਹੇ ਪ੍ਰਭ ਸਾਥ, ਸਗਲਾ ਸੰਗ ਨਿਭਾਈਆ। ਜਨ ਭਗਤੋ ਤੁਹਾਡੀ ਵਸਤ ਤੁਹਾਡੇ ਪਾਸ, ਪ੍ਰਭ ਸੇਵਕ ਰੂਪ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੇਵਾ ਪਰਮਾਤਮ ਲੇਖੇ ਲਾਈਆ। (੨ ਹਾੜ ੨੦੨੦ ੧੪-੬੯੦)

❋

ਹਰਿ ਭੰਡਾਰ ਗੁਰਮੁਖ ਭੋਜਨ, ਅਤੋਟ ਅਤੁਟ ਜਣਾਇੰਦਾ। ਗੁਰ ਅਵਤਾਰ ਵੇਖਣ ਮੌਜਣ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਇੰਦਾ। ਜਿਸ ਦਾ ਅੰਤ ਆਇਆ ਹੁਣ ਕੋਟਨ ਜੋਜਨ, ਸੋ ਸਾਹਿਬ ਆਪਣੀ ਕਾਰ ਕਮਾਇੰਦਾ। ਇਥੇ ਓਥੇ ਦੋ ਜਹਾਨ ਕਿਸੇ ਵਿਚ ਨਾ ਆਏ ਸੋਚਣ, ਸੋਚ ਸਮਝ ਨਾ ਕੋਇ ਵਡਿਆਇੰਦਾ। ਜਿਸ ਬ੍ਰਹਮਾ ਸ਼ਿਵ ਵਿਸ਼ਨ ਭੁਲਾਈ ਹੋਸ਼ਨ, ਭੈ ਭਉ ਆਪਣਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਉਪਾਇੰਦਾ।

ਭੋਜਨ ਭਗਤ ਭਗਵਾਨ ਭੰਡਾਰ, ਅਨਦ੍ਰਿਸ਼ਟ ਸ੍ਰਿਸ਼ਟ ਜਣਾਈਆ। ਸੇਵਕ ਸੇਵਕ ਸੇਵਕ ਨਿਰੰਕਾਰ, ਨਿਰਗੁਣ ਨਿਰਗੁਣ ਨਿਰਗੁਣ ਸੇਵ ਕਮਾਈਆ। ਸਰਗੁਣ ਸਰਗੁਣ ਦੇਵਣਹਾਰ ਜੁਗ ਚਾਰ, ਚਾਰ

❋

ਚਾਰ ਵੰਡ ਵੰਡਾਈਆ। ਨੇਤ ਨੇਤ ਵੇਖਣਹਾਰ ਸਿਰਜਣਹਾਰ, ਸਾਹਿਬ ਸਤਿਗੁਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਈਆ।

ਹਰਿ ਭੰਡਾਰ ਭਗਤ ਧਰਵਾਸ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਨਮ ਕਰਮ ਪੂਰਬ ਪੂਰੀ ਕਰੇ ਆਸ, ਆਸਾ ਆਸਾ ਨਾਲ ਮਿਲਾਇੰਦਾ। ਜਨਮ ਅਜਨਮ ਦੋਵੇਂ ਕਰੇ ਰਾਸ, ਵਰਨ ਅਵਰਨ ਮੇਟ ਮਿਟਾਇੰਦਾ । ਸਦਾ ਸੁਹੇਲਾ ਇਕ ਇਕੱਲਾ ਵਸੇ ਪਾਸ, ਗ੍ਰਹਿ ਮੰਦਰ ਅੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।

ਸਾਚੀ ਕਰਨੀ ਕਰਦਾ ਆਇਆ, ਬੇਪਰਵਾਹ ਵੱਡੀ ਵਡਿਆਈਆ। ਜੁਗ ਚੌਕੜੀ ਰਾਹ ਚਲਾਇਆ, ਰਹਿਬਰ ਇਕੋ ਇਕ ਅਖਵਾਈਆ। ਸ੍ਰਿਸ਼ਟ ਸਬਾਈ ਭੇਵ ਚੁਕਾਇਆ, ਭੇਦ ਆਪਣਾ ਇਕ ਸਮਝਾਈਆ। ਅਛਲ ਅਛੇਦ ਪਰਦਾ ਲਾਹਿਆ, ਮੁਖ ਨਕ਼ਾਬ ਨਾ ਕੋਇ ਰਖਾਈਆ। ਪੁੰਨ ਸਵਾਬ ਵੇਖਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਵਟਾਈਆ।

ਭਗਤ ਭੰਡਾਰ ਸਤਿਗੁਰ ਹੱਥ, ਦੇਵਣਹਾਰ ਸਦਾ ਰਘੁਰਾਈਆ। ਜੁਗ ਚੌਕੜੀ ਮਾਰਗ ਦੱਸ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਅੰਤਰ ਅੰਤਰ ਪੂਰੀ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਰੁਸ਼ਨਾਈਆ।

ਸਚ ਭੰਡਾਰ ਭਗਤ ਜਨ ਦਾਤ, ਦਾਤਾ ਆਪਣੀ ਦਇਆ ਕਮਾਇੰਦਾ। ਵਸਤ ਅਮੋਲਕ ਦੇਵੇ ਆਪ, ਆਪ ਆਪਣਾ ਮੇਲ ਮਿਲਾਇੰਦਾ। ਗ੍ਰਹਿ ਮੰਦਰ ਵੜ ਕੇ ਪੁੱਛੇ ਵਾਤ, ਦੁੱਖ ਦਰਦ ਦਰਦ ਦੁੱਖ ਏਕਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ।

ਸਾਚੀ ਕਰਨੀ ਕਰੇ ਏਕ, ਏਕੰਕਾਰ ਵੱਡੀ ਵਡਿਆਈਆ। ਖੋਲ੍ਹਣਹਾਰਾ ਆਪਣਾ ਭੇਤ, ਭੇਵ ਦਏ ਜਣਾਈਆ। ਸੰਤ ਸੁਹੇਲੇ ਕਰੇ ਹੇਤ, ਹਿਤਕਾਰੀ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਹਾਰਾ ਸਚ, ਭੰਡਾਰ ਇਕ ਰਖਾਈਆ।

ਸਚ ਭੰਡਾਰ ਨਾਮ ਅਤੁਲ, ਹਰਿ ਕਰਤਾ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਕੋਈ ਨਾ ਲਾਏ ਮੁੱਲ, ਮੁਫ਼ਤ ਆਪਣੀ ਸੇਵ ਕਮਾਇੰਦਾ। ਸੰਤ ਸੁਹੇਲੇ ਗੁਰਮੁਖ ਚੁਣ, ਹਰਿਜਨ ਸਾਚੇ ਰੰਗ ਰਖਾਇੰਦਾ। ਸਚ ਜਣਾਏ ਆਪਣਾ ਗੁਣ, ਅਵਗੁਣ ਕੂੜਾ ਮੇਟ ਮਿਟਾਇੰਦਾ। ਰਾਗ ਸੁਣਾਏ ਇਕੋ ਧੁਨ, ਧੁਨ ਆਤਮਕ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇਲ ਆਪ ਵਖਾਇੰਦਾ।

ਸਾਚਾ ਖੇਲ ਕਰੇ ਪ੍ਰਭ ਮੀਤ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਹੋ ਕੇ ਵਸੇ ਚੀਤ, ਸਰਗੁਣ ਸੰਗ ਨਿਭਾਈਆ। ਦੇਵਣਹਾਰਾ ਇਕ ਪ੍ਰੀਤ, ਪ੍ਰੀਤੀ ਇਕੋ ਇਕ ਸਮਝਾਈਆ। ਜਗਤ ਭੰਡਾਰੀ ਮੰਗੇ ਭੀਖ, ਵਿਸ਼ਨੂੰ ਆਪਣੀ ਝੋਲੀ ਡਾਹੀਆ। ਤੇਰਾ ਨਾਉਂ ਸੁਣ ਅਤੀਤ, ਮੇਰਾ ਅੰਤਰ ਰਿਹਾ ਤਰਸਾਈਆ। ਕਵਣ ਵੇਲਾ ਸੁਣਾਂ ਸਾਚਾ ਗੀਤ, ਜੋ ਗੁਰਮੁਖ ਸੱਜਣ ਰਹੇ ਗਾਈਆ। ਸਚ ਨਿਸ਼ਾਨਾ ਦੱਸਿਆ ਠੀਕ, ਆਤਮ ਪਰਮਾਤਮ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਬੰਨ੍ਹੇ ਪ੍ਰੀਤ, ਪ੍ਰੀਤਮ ਆਪਣਾ ਰੰਗ ਵਖਾਈਆ । ਮਾਣਸ ਜਨਮ ਜਗ

❋

ਜਾਏ ਜੀਤ, ਜੋ ਸੋਹੰ ਢੋਲਾ ਗਾਈਆ। ਸਚ ਭੰਡਾਰਾ ਮਿਲੇ ਠੀਕ, ਕਾਇਆ ਠੀਕਰ ਭੰਨ ਵਖਾਈਆ। ਇਕੋ ਰੰਗ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ।

ਨਾਮ ਭੰਡਾਰਾ ਵਸਤ ਅਤੁਲ, ਜਗਤ ਤਰਾਜ਼ੂ ਤੋਲ ਨਾ ਕੋਇ ਤੁਲਾਈਆ । ਹਰਿ ਕਰਤਾ ਕੀਮਤ ਪਾਏ ਆਪੇ ਮੁੱਲ, ਦਰ ਘਰ ਸਾਚੇ ਵੇਖ ਵਖਾਈਆ। ਗੁਰਮੁਖ ਗੁਰਸਿਖ ਆਪ ਉਪਜਾਏ ਆਪਣੀ ਕੁਲ, ਕੁਲਵੰਤਾ ਬੇਪਰਵਾਹੀਆ। ਜੁਗ ਚੌਕੜੀ ਪਾਏ ਮੁੱਲ, ਲੈਣਾ ਦੇਣਾ ਆਪ ਮੁਕਾਈਆ। ਸਚ ਦੁਆਰਾ ਰਿਹਾ ਖੁੱਲ, ਖ਼ਾਲਕ ਖ਼ਲਕ ਦਏ ਸਮਝਾਈਆ। ਚਾਰ ਵਰਨ ਦੀ ਇਕੋ ਚੁਲ੍ਹ, ਭੰਡਾਰਾ ਇਕੋ ਨਜ਼ਰੀ ਆਈਆ। ਜੋ ਸ੍ਰੀ ਭਗਵਾਨ ਜਾਏ ਭੁੱਲ, ਤਿਨ੍ਹਾਂ ਦੂਈ ਦਵੈਤ ਰਹੀ ਸਤਾਈਆ। ਜੋ ਜਨ ਉਪਜੇ ਬ੍ਰਹਮ ਕੁਲ, ਪਾਰਬ੍ਰਹਮ ਮੇਲ ਮਿਲਾਈਆ। ਹਰਿਜਨ ਬੂਟਾ ਜਾਏ ਨਾ ਹੁਲ, ਪੱਤ ਡਾਲੀ ਫੁੱਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਸਚ ਭੰਡਾਰਾ ਏਕੰਕਾਰਾ ਭਗਤ ਪਿਆਰਾ ਆਪਣੀ ਪ੍ਰੀਤ ਝੋਲੀ ਪਾਈਆ।

ਉਹ ਲੰਗਰ ਸਾਧ ਸੰਤ ਦਾ, ਇਹ ਖੇਲ ਸ੍ਰੀ ਭਗਵੰਤ ਦਾ। ਓਥੇ ਮੇਲਾ ਜੀਵ ਜੰਤ ਦਾ, ਇਥੇ ਰੰਗ ਆਤਮ ਪਰਮਾਤਮ ਨਾਰ ਕੰਤ ਦਾ। ਓਥੇ ਗੜ੍ਹ ਹਉਮੇਂ ਹੰਗਤ ਦਾ, ਇਥੇ ਘਰ ਚਾਰ ਵਰਨ ਪੰਗਤ ਦਾ। ਓਥੇ ਦਰ ਕੂੜ ਗਿਆਨੀ ਪੰਡਤ ਦਾ, ਇਥੇ ਵਰ ਬ੍ਰਹਮ ਗਿਆਨੀ ਅਖੰਡਤ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਭ ਦੇ ਅੰਤ ਦਾ। (੨ ਹਾੜ ੨੦੨੦ ਬਿਕ੍ਰਮੀ)

❋

…… ਘੋੜੇ ਚੜ੍ਹਿਆ ਸ਼ਾਹੋ ਭੂਪ, ਭੂਪਤ ਆਪਣੀ ਦਇਆ ਕਮਾਈਆ। ਜਨ ਭਗਤਾਂ ਚਾੜ੍ਹੇ ਇਕੋ ਰੂਪ, ਜੋਬਨ ਰੋਵੇ ਨੈਣਾਂ ਮਾਰੇ ਧਾਹੀਆ। ਜਿਸ ਗੋਬਿੰਦ ਬਣਾਇਆ ਪੂਤ, ਸੋ ਗੁਰਮੁਖ ਗੁਰਸਿਖ ਆਪਣੇ ਅੰਗ ਲਗਾਈਆ। ਨਾਤਾ ਤੋੜ ਪੰਜ ਭੂਤ, ਆਤਮ ਲਏ ਪਰਨਾਈਆ। ਆਵਣ ਜਾਵਣ ਚੁਕੇ ਚੂਕ, ਲੱਖ ਚੁਰਾਸੀ ਰਹਿਣ ਨਾ ਪਾਈਆ। ਗੁਰਮੁਖੋ ਸਤਿ ਸੰਤੋਖ ਖਾਣਾ ਖਾ ਕੇ ਸੁੱਤੇ ਰਹਿਣਾ ਘੂਕ, ਏਸੇ ਕਾਰਨ ਹਰਿ ਸੰਗਤ ਤੇਰਾ ਲੰਗਰ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। (੧੭ ਹਾੜ ੨੦੨੦ ਬਿਕ੍ਰਮੀ ਸਵਾ ਪੰਜ ਵਜੇ ਸ਼ਾਮ)

❋

…… ਸਾਚਾ ਲਾੜਾ ਸੋਭਾਵੰਤ, ਹਰਿ ਸਤਿਗੁਰ ਆਪ ਸੁਹਾਈਆ। ਮਿਲੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਦਏ ਜਣਾਈਆ। ਗੁਰਸਿਖ ਲੱਭੋ ਇਕੋ ਕੰਤ, ਜੋ ਮਿਲਿਆ ਵਿਛੜ ਕਦੇ ਨਾ ਜਾਈਆ। ਜਿਸ ਦਾ ਮੇਲਾ ਸਾਚੀ ਸੰਗਤ, ਹਰਿ ਸੱਜਣ ਤੋੜ ਨਿਭਾਈਆ। ਜਿਸ ਨਾਨਕ ਗੋਬਿੰਦ ਲਾਇਆ ਅੰਗਦ, ਅੰਗੀਕਾਰ ਅਖਵਾਈਆ। ਸਚ ਦੁਆਰੇ ਹੋਵੇ ਮੰਗਤ, ਦੂਜੇ ਦਰ ਨਾ ਮੰਗਣ ਜਾਈਆ। ਨਾਤਾ ਤੋੜੇ ਜੇਰਜ ਅੰਡਜ, ਉਤਭੁਜ ਸੇਤਜ ਮੋਹ ਮਿਟਾਈਆ। ਜਿਸ ਭੋਜਨ ਖਾਦਾ ਰਲ ਕੇ ਵਿਚ ਪੰਗਤ, ਤਿਸ ਪਾਰ ਕਿਨਾਰਾ ਦਏ ਜਣਾਈਆ। ਗੁਰਸਿਖ ਕਿਸੇ ਦੀ ਹੱਥ ਜੋੜ ਕਰੋ ਨਾ ਮਿੰਨਤ, ਪ੍ਰਭ ਦੇਵਣਹਾਰ ਵਡਿਆਈਆ। ਗੁਰ ਕਾ

❋

ਸ਼ਬਦ ਭੁੱਲ ਕਰੋ ਨਾ ਇੱਲਤ, ਕੂੜੀ ਲਿਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਪਾਰ ਦਏ ਕਰਾਈਆ। (੧੭ ਹਾੜ ੨੦੨੦ ਬਿਕ੍ਰਮੀ ਸਵਾ ਪੰਜ ਵਜੇ ਸ਼ਾਮ)

❋

…… ਸਾਚਾ ਹੁਕਮ ਹਰਿ ਕਰਤਾਰ, ਆਪਣਾ ਆਪ ਵਰਤਾਈਆ। ਭਗਤ ਦੁਆਰਾ ਕਰ ਤਿਆਰ, ਹਰਿ ਭਗਵਨ ਵਿਚ ਬਹਾਈਆ। ਅਗਲੀ ਖੇਲ ਕਰੇ ਕਰਤਾਰ, ਕਰਨੀ ਆਪ ਜਣਾਈਆ । ਜਿਸ ਘਰ ਪਰੌਹਣੇ ਆਵਣ ਚਾਰ, ਸੋ ਸਵਾਣੀ ਭੱਜੇ ਵਾਹੋ ਦਾਹੀਆ। ਕੀ ਇਨ੍ਹਾਂ ਦਿਆਂ ਖੁਵਾਲ, ਭੇਟਾ ਕੀ ਕੁਛ ਚੜ੍ਹਾਈਆ ਭਾਵੇਂ ਸ਼ਾਹ ਭਾਵੇਂ ਕੰਗਾਲ, ਸਭ ਦੀ ਆਸਾ ਇਕੋ ਜੇਹੀ ਬਣਾਈਆ। ਜਿਨ੍ਹਾਂ ਉਪਰ ਹੋਏ ਦਿਆਲ, ਤਿਨ੍ਹਾਂ ਭੰਡਾਰ ਅਤੁਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਜਣਾਈਆ।

ਸ੍ਰੀ ਭਗਵਾਨ ਘਰ ਭਗਤ ਪਰੌਹਣੇ, ਕਲਜੁਗ ਆਏ ਚਾਈਂ ਚਾਈਂਆ। ਪ੍ਰਭ ਜੀ ਸੋਚੇ ਕਿਥੇ ਬਹੌਣੇ, ਧਾਮ ਅਵਲੜਾ ਇਕ ਵਖਾਈਆ । ਪਹਿਲੋ ਆਪਣੇ ਨਾਲ ਰਲੌਣੇ, ਆਤਮ ਪਰਮਾਤਮ ਜੋੜ ਜੁੜਾਈਆ। ਦੋਹਾਂ ਮਿਲ ਕੇ ਢੋਲੇ ਗੌਣੇ, ਸੋਹੰ ਰਾਗ ਅਲਾਈਆ। ਪ੍ਰੇਮ ਪ੍ਰੀਤੀ ਵਿਛਣ ਵਿਛੌਣੇ, ਲੇਫ਼ ਤਲਾਈ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਪਰੌਹਣੇ ਆਵਣ ਭਗਤ ਸੁਹੇਲੇ, ਪ੍ਰਭ ਆਪਣਾ ਫ਼ਿਕਰ ਜਣਾਈਆ। ਜਿਨ੍ਹਾਂ ਨਾਲ ਮੇਰੇ ਮੇਲੇ, ਤਿਨ੍ਹਾਂ ਮਿਲਣੀ ਨਜ਼ਰ ਕੋਇ ਨਾ ਆਈਆ। ਭਗਤ ਭਗਵਾਨ ਇਕ ਦੂਜੇ ਬਿਨਾ ਰਹਿਣ ਵੇਹਲੇ, ਜਗਤ ਕੰਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਘਰ ਆਏ ਪਰੌਹਣੇ ਵੇਖ ਭਗਵਾਨ, ਅੰਤਰ ਖੁਸ਼ੀ ਮਨਾਇੰਦਾ । ਧੰਨਭਾਗ ਘਰ ਵਸਿਆ ਵਿਚ ਜਹਾਨ, ਔਂਤਰਾ ਬਾਪ ਨਾ ਕੋਇ ਅਖਵਾਇੰਦਾ । ਬਿਨ ਭਗਤਾਂ ਧਰਮ ਨਾ ਝੁੱਲੇ ਕੋਈ ਨਿਸ਼ਾਨ, ਨਿਸ਼ਾਨਾ ਸਚ ਨਾ ਕੋਇ ਬਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ ।

ਆਏ ਪਰੌਹਣੇ ਸੰਤ ਸੁਹੇਲੇ ਸੱਜਣ, ਘਰ ਵੱਜੀ ਨਾਮ ਵਧਾਈਆ। ਪੁਰਖ ਅਬਿਨਾਸ਼ੀ ਚੜ੍ਹਿਆ ਲੱਭਣ, ਦੋ ਜਹਾਨ ਖੋਜ ਖੁਜਾਈਆ। ਕਿਸ ਬਿਧ ਮੀਤ ਰਹਿਣ ਮਗਨ, ਸੋ ਵਸਤ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੋਲੋ ਮੰਗ ਮੰਗਾਈਆ।

ਜਨ ਭਗਤੋ ਦੱਸੋ ਸਚ, ਹਰਿ ਸਾਚੀ ਪੁੱਛ ਪੁਛਾਈਆ। ਤੁਸੀਂ ਮੇਰੇ ਅੰਤਰ ਗਏ ਰਚ, ਮੇਰਾ ਅੰਤਰ ਗੁਰਮੁਖ ਨਜ਼ਰੀ ਆਈਆ। ਲੱਖ ਚੁਰਾਸੀ ਕੋਲੋ ਬਚ, ਸੰਬਲ ਨਗਰੀ ਚਰਨ ਟਿਕਾਈਆ। ਮਿਲ ਕੇ ਮੇਲ ਪੁਰਖ ਸਮਰੱਥ, ਆਪਣਾ ਘਰ ਵਸਾਈਆ। ਮੇਰੇ ਨਾਲ ਵਟਾਵੋ ਹੱਥ, ਇਕ ਤੁਹਾਡੀ ਓਟ ਰਖਾਈਆ। ਚਾਰ ਵਰਨਾਂ ਮਾਰਗ ਦੇਵਾਂ ਦੱਸ, ਲੋਕਮਾਤ ਸਚ ਪੜ੍ਹਾਈਆ। ਊਚ ਨੀਚ ਕਰੋ ਇਕੱਠ, ਰਾਓ ਰੰਕ ਬਣੋ ਭੈਣਾਂ ਭਾਈਆ। ਸੋਹੰ ਢੋਲਾ ਗਾਓ ਗਥ, ਰਾਗ ਇਕੋ ਇਕ ਸੁਣਾਈਆ। ਕਲਜੁਗ ਕੂੜਾ ਮੰਦਰ ਰਿਹਾ ਢੱਠ, ਸਤਿਜੁਗ ਸਾਚੀ ਨੀਂਹ ਧਰਾਈਆ। ਸੇਵਾ ਕਰੋ ਹੱਸ ਹੱਸ, ਖ਼ੁਸ਼ੀ ਨਾਲ ਖ਼ੁਸ਼ੀ ਮਨਾਈਆ। ਜੁਗ ਚੌਕੜੀ ਤੁਹਾਡਾ ਰਹਿਣਾ ਜਸ, ਗੁਰ ਅਵਤਾਰ ਢੋਲੇ ਗਾਈਆ। ਜਿਨ੍ਹਾਂ ਸ੍ਰੀ ਭਗਵਾਨ ਕੀਤਾ ਵਸ, ਵਾਸਤਾ ਆਪਣੇ ਨਾਲ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਬਣਾਈਆ।

❋

ਸਾਚਾ ਮਾਰਗ ਭਗਤ ਦੁਆਰ ਅੰਦਰ, ਹਰਿ ਹਰਿ ਜੂ ਆਪ ਜਣਾਈਆ । ਜਿਸ ਗ੍ਰਹਿ ਲੱਗੇ ਇਕੋ ਲੰਗਰ, ਚਾਰ ਵਰਨ ਵਰਤਾਈਆ। ਪਸ਼ੂ ਪਰੇਤ ਪੰਖੀ ਖਾਵਣ ਡੰਗਰ, ਦੇਵਤ ਦੇਵਤ ਦੇਵ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।

ਬੇਪਰਵਾਹ ਲੇਖਾ ਅਥਾਹ, ਹਰਿ ਆਪਣਾ ਆਪ ਜਣਾਇੰਦਾ। ਜਨ ਭਗਤ ਭੰਡਾਰਾ ਰਿਹਾ ਵਰਤਾ, ਮਿਹਰਵਾਨ ਦਇਆ ਕਮਾਇੰਦਾ। ਸਰਬ ਸਹਾਰਾ ਰਿਹਾ ਬਣਾ, ਜੀਵ ਜੰਤਾਂ ਆਪ ਜਣਾਇੰਦਾ। ਵੀਹ ਸੌ ਵੀਹ ਕਿਨਾਰਾ ਰਿਹਾ ਆ, ਕੰਢਾ ਨਜ਼ਰ ਕੋਇ ਨਾ ਆਇੰਦਾ। ਜਿਸ ਦਾ ਲੇਖਾ ਦੋ ਜਹਾਂ, ਦੋਏ ਦੋਏ ਆਪਣੀ ਕਲ ਵਰਤਾਇੰਦਾ। ਸਾਚੇ ਸੰਤਾਂ ਪਕੜ ਬਾਂਹ, ਫੜ ਬਾਹੋ ਆਪ ਉਠਾਇੰਦਾ। ਇਕ ਪਕਵਾਨ ਲਏ ਪਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਆਪ ਕਰਾਇੰਦਾ।

ਸਚ ਵਿਹਾਰ ਕਰੇ ਬਿਵਹਾਰੀ, ਬਿਧ ਆਪਣੇ ਹੱਥ ਰਖਾਈਆ। ਹਰਿ ਸੰਗਤ ਕਰ ਪਿਆਰੀ, ਸਾਚਾ ਰੰਗ ਚੜ੍ਹਾਈਆ। ਜਿਨ੍ਹਾਂ ਸੇਵਾ ਕੀਤੀ ਬਣ ਬਲਕਾਰੀ, ਬਲ ਆਪਣੇ ਨਾਲ ਮਿਲਾਈਆ। ਤਿਨ੍ਹਾਂ ਲੇਖੇ ਲੱਗੇ ਤੇਸੀ ਕਾਂਡੀ ਤਗਾਰੀ, ਸੀਸ ਪੈਰ ਧੜ ਹੱਥ ਜੋ ਭੱਜਣ ਵਾਹੋ ਦਾਹੀਆ। ਦਰ ਆਈ ਸੰਗਤ ਪ੍ਰਭ ਸਗਲੀ ਤਾਰੀ, ਬਚਿਆ ਕੋਇ ਰਹਿਣ ਨਾ ਪਾਈਆ। ਲੰਗਰ ਨਹੀਂ ਦੁਖੀਆਂ ਭੁਖਿਆਂ ਕੱਟੇ ਬੀਮਾਰੀ, ਦਰਦੀਆਂ ਦਰਦ ਆਪ ਵੰਡਾਈਆ। ਜਿਨ੍ਹਾਂ ਕਿਤੇ ਨਾ ਮਿਲੇ ਸਹਾਰੀ, ਤਿਨ੍ਹਾਂ ਆਪਣੇ ਘਰ ਦਏ ਵਡਿਆਈਆ। ਲਹਿੰਦੀ ਦਿਸ਼ਾ ਖੇਲ ਨਿਆਰੀ, ਭੱਠੀ ਅਗਨੀ ਲੋਹ ਤਪਾਈਆ। ਚੜ੍ਹਦੀ ਦਿਸ਼ਾ ਧਰਮ ਅਟਾਰੀ, ਸਿੰਘ ਮਨਜੀਤਾ ਅੱਧਵਿਚਕਾਰੇ ਬੈਠਾ ਵੇਖੇ ਚਾਈਂ ਚਾਈਂਆ। ਇਹ ਲਿਖਤ ਜਣਾਈ ਪਹਿਲੀ ਵਾਰੀ, ਜਿਸ ਵੇਲੇ ਵੀਹ ਸੌ ਦਸ ਬਿਕਰਮੀ ਆਪਣਾ ਲੇਖ ਲਿਖਾਈਆ। ਸੌ ਸੌ ਕਰਮ ਕਦਮ ਕਾਦਰ ਬਣੇ ਅਟਾਰੀ, ਕੁਦਰਤ ਬੰਧਨ ਪਾਈਆ। ਵਿਚ ਵਸੇ ਸ਼ਾਹੋ ਸ਼ਹਿਨਸ਼ਾਹ ਨਿਰੰਕਾਰੀ, ਜਿਸ ਦੀ ਸ਼ਾਨ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਨਾਲ ਲਾਏ ਯਾਰੀ, ਪਿਛਲਾ ਲੇਖਾ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਬਣਿਆ ਭੰਡਾਰੀ, ਅਨਡਿਠੜੀ ਅਤੁਲ ਵਸਤ ਆਪ ਵਰਤਾਈਆ। (੧੨ ਭਾਦਰੋ ੨੦੨੦ ਬਿਕ੍ਰਮੀ ਲੰਗਰ ਦੀ ਸੇਵਾ ਸਮਾਪਤ ਹੋਣ ਸਮੇਂ)

❋

…… ਸੇਜ ਸੁਹੰਜਣੀ ਰਵੇ ਕੰਤ, ਕੰਤੂਲ ਖ਼ੁਸ਼ੀ ਮਨਾਈਆ। ਚੋਲੀ ਰੰਗ ਰੰਗਾਏ ਬਸੰਤ, ਉਤਰ ਕਦੇ ਨਾ ਜਾਈਆ। ਨਾਮ ਸਮਝਾਏ ਮਣੀਆਂ ਮੰਤ, ਮੰਤਰ ਇਕ ਦ੍ਰਿੜਾਈਆ। ਗੁਰਮੁਖ ਕਹੀਏ ਸੋ ਸੰਤ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਦੇਵੇ ਵਡਿਆਈ ਵਿਚ ਜੀਵ ਜੰਤ, ਲੱਖ ਚੁਰਾਸੀ ਵਿਚੋਂ ਲਏ ਤਰਾਈਆ। ਫੜ ਕੇ ਮੇਲ ਮਿਲਾਇਆ ਸਾਚੀ ਸੰਗਤ, ਸੰਗਤ ਪੰਗਤ ਰੂਪ ਵਟਾਈਆ। ਭੁੱਖਾ ਕੋਈ ਨਾ ਰਹੇ ਮੰਗਤ, ਦੇਵਣਹਾਰ ਦਇਆ ਕਮਾਈਆ। ਗੁਰਮੁਖੋ ਤੁਹਾਡਾ ਨਾਤਾ ਛੁੱਟਿਆ ਜੇਰਜ ਅੰਡਜ, ਉਤਭੁਜ ਸੇਤਜ ਫੇਰਾ ਕੋਈ ਨਾ ਪਾਈਆ। ਕਿਸੇ ਕੋਈ ਨਾ ਮਨਾਉਣਾ ਪਾਂਧਾ ਪੰਡਤ, ਜਗਦੀਸ਼ ਸੀਸ ਕਿਸੇ ਨਾ ਭੇਟ ਚੜ੍ਹਾਈਆ। ਦਾਤਾਰ ਬਣ ਕੇ ਆਇਆ ਪੰਗਤ, ਕਰਤਾਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਝਾਏ ਬੋਧ ਅਗਾਧਾ ਪੰਡਤ, ਅਗਾਧ ਬੋਧ ਗੁਰਮੁਖ ਨਾਮ ਵਡਿਆਈਆ। (੧੬-੩੭੩)

❋

❋

…… ਲੰਗਰ ਵਿਚ ਲਾਗਰੀ ਹੋ ਕੇ ਰਹੇ, ਲੰਗਰ ਮੰਦਰਾਂ ਨਾਲੋਂ ਚੰਗਾ ਨਜ਼ਰੀ ਆਈਆ। ਰਵਦਾਸ ਸੁੱਕਾ ਟੁਕੜਾ ਦੇ ਕੇ ਗਿਆ ਕਹਿ, ਸਭ ਨੂੰ ਸਚ ਸੁਣਾਈਆ। ਜਿਸ ਪਕਵਾਨ ਨੂੰ ਭਗਵਾਨ ਬੇਹਾ ਕਦੇ ਨਾ ਕਹੇ, ਸਦ ਅੰਮ੍ਰਿਤ ਰੂਪ ਵਖਾਈਆ। ਏਥੇ ਓਥੇ ਇਕੋ ਜੇਹਾ ਰਹੇ, ਹਰਿ ਸੰਗਤ ਲੰਗਰ ਕੂਕਰਾਂ ਸ਼ੂਕਰਾਂ ਅੱਗੇ ਨਾ ਕੋਈ ਸੁਟਾਈਆ। ਓਸ ਲੰਗਰ ਵਿਚ ਪਰਮਾਤਮਾ ਬਹੇ, ਅੱਗ ਉਤੇ ਸੜ ਕੇ ਤਵੇ ਉਤੇ ਆਪਣਾ ਆਪ ਤਲ ਕੇ, ਪ੍ਰੇਮ ਪ੍ਰੀਤੀ ਵਿਚ ਰਲ ਕੇ, ਆਪਣਾ ਰੰਗ ਵਖਾਈਆ। ਗੁਰਮੁਖ ਜੇਹੜੇ ਆਵਣ ਚਲ ਕੇ, ਉਹਨਾ ਦਾ ਅੰਦਰ ਬਹੇ ਮਲ ਕੇ, ਸੋਹਣਾ ਆਸਣ ਲਾਈਆ। ਹਰਿ ਸੰਗਤ ਖਾਏ ਰਲ ਮਿਲ ਕੇ, ਵਿਛੜਿਆਂ ਜੋੜ ਜੁੜਾਈਆ। ਇਹ ਖੇਲ ਦਿਲਦਾਰ ਦਿਲ ਦੇ, ਦਿਲ ਵਿਚੋਂ ਦਲੀਲ ਦਲੀਲ ਨਾਲ ਮਿਲਾਈਆ। ਗੁਰਮੁਖ ਗੁਰ ਦੀ ਰਹਿਣੀਉਂ ਕਦੇ ਨਾ ਹਿਲਦੇ, ਡੁੱਲੇ ਸਰਬ ਲੋਕਾਈਆ। ਗੁਰਮੁਖ ਪ੍ਰਭ ਦੇ ਮੇਲੇ ਸਦਾ ਨਹੀਂ ਮਿਲਦੇ, ਜਿਸ ਮਿਲਿਆਂ ਵਿਛੋੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਭਾਤ ਰਿਹਾ ਖਾਈਆ।

ਭਾਤ ਕਹੇ ਮੈਂ ਭਾਗਾਂ ਭਰਿਆ, ਪ੍ਰਭ ਮਿਹਰ ਨਜ਼ਰ ਉਠਾਈਆ। ਪਿਛਲੇ ਭੁੱਖੇ ਅੱਜ ਪੇਟ ਆਪਣਾ ਭਰਿਆ, ਨਾਲ ਰਵਦਾਸ ਦਿਤਾ ਰਜਾਈਆ। ਬਾਕੀ ਸੰਗਤ ਅੰਦਰ ਧਰਿਆ, ਭੋਰਾ ਭੋਰਾ ਚਖਾਈਆ। ਸਚ ਪ੍ਰੀਤੀ ਨਾਲ ਜੜਿਆ, ਸੋਹਣਾ ਜੋੜ ਬਣਾਈਆ। ਨਾ ਜੀਉਂਦਾ ਨਾ ਮਰਿਆ, ਮਰਨ ਜਨਮ ਵਿਚ ਨਜ਼ਰ ਕਦੇ ਨਾ ਆਈਆ। ਆਪਣਾ ਕਾਰਜ ਆਪੇ ਰਿਹਾ ਕਰਿਆ, ਕਰਨ ਕਰਾਵਨਹਾਰ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਸੇਜੇ ਆਪੇ ਚੜਿਆ, ਪਿਰ ਧਨ ਰਾਵੇ ਚਾਈਂ ਚਾਈਂਆ। (੨੫ ਮਾਘ ੨੦੨੦ ਬਿਕ੍ਰਮੀ ਬੀਬੀ ਸਲੱਖਣੀ ਦੇ ਘਰ ੧੬-੪੧੫)

❋

ਮਿਸੀ ਰੋਟੀ ਕਹੇ ਮੇਰਾ ਸੋਹਣਾ ਪਕਵਾਨ, ਪੱਕੀ ਗੰਢ ਰਿਹਾ ਬੰਧਾਈਆ । ਭਗਤਾਂ ਵਲੋਂ ਮਿਲਿਆ ਸੱਚਾ ਦਾਨ, ਵਸਤ ਅਮੋਲਕ ਰੂਪ ਵਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਜਿਹੜਾ ਮਿਲਿਆ ਨਹੀਂ ਕਿਸੇ ਦਾਨ, ਸੋ ਅੰਮਿਉਂ ਅੰਮ੍ਰਿਤ ਦਿਤਾ ਵਰਤਾਈਆ। ਆਦਿ ਜੁਗਾਦਿ ਜੁਗ ਬ੍ਰਹਿਮੰਡ ਖੰਡ ਜਿਹੜਾ ਭੋਗ ਲੱਗਾ ਨਾ ਵਿਚ ਦੋ ਜਹਾਨ, ਪੁਰੀ ਲੋਅ ਅਕਾਸ਼ ਪਤਾਲ ਨਜ਼ਰ ਕਿਸੇ ਨਾ ਆਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਵੇਲਾ ਵਕਤ ਸੁਹੰਜਣਾ ਵੇਖ ਹੋਏ ਹੈਰਾਨ, ਹੈਰਾਨੀ ਅੰਦਰ ਧਿਆਨ ਲਗਾਈਆ। ਜਿਸ ਦੀ ਮਹਿੰਮਾ ਸਿਫ਼ਤ ਸਲਾਹ ਕਰਦੇ ਰਹੇ ਵੇਦ ਪੁਰਾਨ, ਅੰਜ਼ੀਲ ਕੁਰਾਨ ਖਾਣੀ ਬਾਣੀ ਆਪਣਾ ਧਿਆਨ ਲਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਭਗਤਾਂ ਪ੍ਰੇਮ ਰਸ ਰਸਮ ਨਾਲ ਕਰੇ ਪਰਵਾਨ, ਕਸਮ ਨਾਲ ਕਾਮਲ ਮੁਰਸ਼ਦ ਦਏ ਵਡਿਆਈਆ। ਜਿਸ ਦਾ ਅੰਦਰੋਂ ਬਾਹਰੋਂ ਰਸ ਮਹਾਨ, ਮਿਸੀ ਰੋਟੀ ਅਚਾਰ ਦੇ ਮਿਲੇ ਨਾਲ ਭਗਵਾਨ, ਭਾਗਾਂ ਵਾਲਾ ਭਾਗ ਧੁਰ ਦਾ ਝੋਲੀ ਪਾਈਆ। ਪੰਧ ਮੁਕਾ ਕੇ ਜ਼ਿਮੀਂ ਅਸਮਾਨ, ਗ੍ਰਹਿ ਮੰਦਰ ਸੁਹਾਏ ਇਕ ਮਕਾਨ, ਕਾਇਆ ਕਾਅਬਾ ਦਏ ਵਡਿਆਈਆ। ਸੁੱਕਾ ਟੁਕਰ ਕਹੇ ਮੈਂ ਹੋਵਾਂ ਪਰਧਾਨ, ਮੈਨੂੰ ਲੈਣ ਲਈ ਤਰਸਣ ਬਾਲ ਬਿਰਧ ਨੌਜਵਾਨ, ਜੋਬਨਵੰਤਿਆਂ ਹੱਥ ਕਿਸੇ ਨਾ ਆਈਆ। ਮਾਖਨ ਕਹੇ ਕੀ ਹੋਇਆ ਮੈਨੂੰ ਖਾ ਗਿਆ ਕ੍ਰਿਸ਼ਨ ਕਾਹਨ, ਘਨਈਆ ਹੋ ਕੇ ਗੋਕਲ ਗਵਾਲਿਆਂ ਸੋਭਾ ਪਾਈਆ। ਰੋਟੀ ਮਿਸੀ ਕਹੇ ਮੇਰੀ ਮਿਸਲ ਨਾ ਬਣਾਈ ਕਿਸੇ ਵਿਚ ਜਹਾਨ, ਮਿਸ਼ਨ ਪਰਵਾਨਾ ਨਾ ਕੋਇ ਸਮਝਾਈਆ। ਕਮਿਸ਼ਨ ਰਖ ਕੇ ਲੈਂਦੇ ਰਹੇ ਪੁੰਨ ਦਾਨ, ਜਗਤ ਵਾਸਨਾ ਨਾਲ ਪਰਨਾਈਆ। ਮੈਂ ਚੋਟੀ ਚੜ੍ਹ ਕੇ ਵੇਖਿਆ ਖੇਲ ਮਹਾਨ, ਸੁਕਾ ਟੁਕੜਾ ਦਏ ਗਵਾਹੀਆ। ਜਿਥੇ ਨਾ ਕੋਈ ਪੀਣ ਨਾ ਕੋਈ ਖਾਣ, ਦਸਤਰ ਨਾ ਕੋਇ ਸਹਾਈਆ। ਸੋ ਪੁਰਖ ਬਿਧਾਤਾ ਸਰਬ ਸੁਖ ਦਾਤਾ, ਵੇਖਣਹਾਰ ਜਗਤ ਤਮਾਸ਼ਾ, ਭਗਤਾਂ ਭਗਤੀ ਦੇ ਭਰਵਾਸਾ,

❋

ਜਨਮ ਜਨਮ ਦਾ ਪਿਛਲਾ ਕੱਟ ਫਾਕਾ, ਅੱਗੇ ਬਣ ਕੇ ਧੁਰ ਦਾ ਆਕਾ, ਅਕਲ ਅਸਲ ਆਪਣੀ ਆਪ ਜਣਾਈਆ। ਸਤਿ ਸਚ ਪ੍ਰੇਮ ਪਿਆਰ ਪੱਕਿਆਂ ਕਹੇ ਪਰਸਾਦਾ, ਸਤਿਗੁਰ ਪਰਸਾਦ ਪਰੇ ਸਵਾਦ ਮੇਰਾ ਰੂਪ ਵਟਾਈਆ। ਕਰ ਕਿਰਪਾ ਕਿਰਪਾ ਨਿਧਾਨ ਮੈਨੂੰ ਲਾਏ ਹੱਥ, ਸਮਰੱਥ ਦਿਤੀ ਮਾਣ ਵਡਿਆਈਆ। ਮਿਸੀ ਰੋਟੀ ਕਹੇ ਸਭ ਨੂੰ ਦੇਵਾਂ ਆਖ, ਮੇਰੇ ਪਿਛੇ ਪਰਮ ਪੁਰਖ ਦਾ ਦਰਸ਼ਨ ਕਰੋ ਸਾਖਿਆਤ, ਤੁਹਾਡੀ ਸਿਖਾਵਤ ਸੁਖ ਨਾਲ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਲੋਕਮਾਤ ਅੱਗੇ ਦਾ ਸਾਕ, ਪਰਮਾਤਮ ਆਤਮ ਜੋੜ ਜੁੜਾਈਆ।

ਰੋਟੀ ਕਹੇ ਮੈਨੂੰ ਕੋਈ ਨਾ ਕਹੇ ਅਨਮਿਸਾ, ਮੁਸੀਬਤ ਵਿਚ ਹੋਏ ਸਹਾਈਆ। ਅੱਜ ਦੀ ਕਹਾਣੀ ਅਗਲਾ ਬਣਨਾ ਕਿਸਾ, ਕਿਸਮਤ ਸਭ ਦੀ ਦਿਆਂ ਬਦਲਾਈਆ। ਰੋਟੀ ਕਹੇ ਸਭ ਤੋਂ ਚੰਗੀ ਜਿਸ ਨੂੰ ਸਾਹਿਬ ਨੇ ਆਪ ਡਿਠਾ, ਅਨਡਿਠ ਦਿਤੀ ਵਡਿਆਈਆ । ਮੇਰਾ ਲੇਖਾ ਸਦਾ ਸਵਾ ਗਿਠਾ, ਜੋ ਅੰਦਰ ਦੀ ਧਾਰ ਰਹੀ ਸਮਝਾਈਆ। ਲੇਖ ਲਿਖਤ ਨਹੀਂ ਇਹ ਧੁਰਦਰਗਾਹੀ ਚਿਠਾ, ਫ਼ਰਮਾਣਾ ਸਚ ਸਚ ਸਮਝਾਈਆ। ਬੱਚਿਓ ਤੁਹਾਡੇ ਸਚੇ ਪਿਆਰ ਦਾ ਭੁੱਖਾ ਪਿਤਾ, ਸੁੱਕਾ ਟੁਕੜਾ ਖਾ ਕੇ ਖੁਸ਼ੀ ਮਨਾਈਆ। ਇਸ ਤੋਂ ਅਵਰ ਨਹੀਂ ਕੋਈ ਹਿਤਾ, ਸਾਜਣ ਮੀਤ ਨਹੀਂ ਕੋਈ ਮਿਤਾ, ਜੋ ਮਿਤਰ ਪਿਆਰੇ ਮੇਲ ਮਿਲਾਈਆ। ਅੰਮ੍ਰਿਤ ਰਸ ਸਾਰੇ ਕਹਿਣ ਇਸ ਤੋਂ ਅਵਰ ਨਹੀਂ ਰਸ ਮਿੱਠਾ, ਮਿਠਤ ਰੂਪ ਨਾ ਕੋਇ ਵਟਾਈਆ।

ਮਿਸੀ ਰੋਟੀ ਕਹੇ ਜਿਸ ਵੇਲੇ ਮੈਨੂੰ ਪਿਠਾ, ਮੈਨੂੰ ਯਾਦ ਆ ਗਿਆ ਜਿਹੜਾ ਨਾਨਕ ਨਾਲ ਕੌਲ ਕੀਤਾ, ਇਕਰਾਰਨਾਵਾਂ ਸ਼ਬਦੀ ਰੂਪ ਵਟਾਈਆ। ਮੈਂ ਓਸੇ ਹੀ ਖਾਤਰ ਚੜ੍ਹਿਆ ਤਪਣ ਵਾਲੇ ਅੰਗੀਠਾ, ਅਗਨੀ ਅੱਗ ਨਾਲ ਆਪਣਾ ਰੂਪ ਬਦਲਾਈਆ। ਮੈਨੂੰ ਯਾਦ ਆ ਗਿਆ ਜਿਸ ਵੇਲੇ ਗੋਬਿੰਦ ਪਰਵੇਸ਼ ਹੋਇਆ ਵਿਚ ਅੰਗੀਠਾ, ਮਿਸਾ ਟੁਕੜਾ ਖਾ ਕੇ ਪੁਰਖ ਅਕਾਲ ਦਾ ਸ਼ੁਕਰ ਮਨਾਈਆ। ਓਸ ਵੇਲੇ ਪੁਰਖ ਅਕਾਲ ਕਿਹਾ ਮੇਰਾ ਗੋਬਿੰਦ ਸਦਾ ਜੀਤਾ, ਦੋ ਜਹਾਨ ਵੱਜੇ ਵਧਾਈਆ। ਗੋਬਿੰਦ ਕਿਹਾ ਪ੍ਰਭੂ ਆਪਣੇ ਫਲ ਭਗਤਾਂ ਦਰ ਦਿਤਾ, ਗੁਰਮੁਖਾਂ ਦੀ ਝੋਲੀ ਪਾਈਆ। ਗੁਰਸਿਖਾ ਉਸ ਦਾ ਇਹ ਨਤੀਜਾ ਜਿਸ ਦੇ ਉਪਰ ਠਾਕਰ ਪਤੀਜਾ, ਅਜ਼ੀਜ਼ਾਂ ਦਾ ਲੇਖਾ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਸ਼ੀ ਨਾਲ ਖਾ ਕੇ ਖ਼ੁਸ਼ਹਾਲੀ ਵਿਚ ਦੇਵੇ ਅਸੀਸਾ, ਆਸਾ ਸਭ ਦੀ ਪੂਰ ਕਰਾਈਆ ।

ਵਿਸ਼ਨੂੰ ਆਣ ਕੇ ਵੇਖ ਆਪਣੀ ਰੋਟੀ, ਰੱਟੇ ਘਰ ਘਰ ਰਹੀ ਪਾਈਆ। ਹੁਣ ਲੇਖਾ ਨਾ ਰਵਦਾਸ ਚਮਾਰੇ ਮੋਚੀ, ਮੁਸ਼ਕਲ ਪਿਛਲੀ ਦੂਰ ਕਰਾਈਆ। ਕੋਈ ਭਗਤ ਨਾ ਰਹੇ ਲੋਭੀ, ਲਾਲਚ ਤਮਾ ਨਾ ਕੋਇ ਜਣਾਈਆ। ਖਾਨਾ ਖੋਲ੍ਹਣਾ ਨਾ ਪਏ ਮੋਦੀ, ਮੁਦਤ ਤੋਂ ਵਿਛੜੇ ਲੇਖੇ ਰਿਹਾ ਚੁਕਾਈਆ। ਪ੍ਰੇਮ ਪਿਆਰ ਦਾ ਪ੍ਰੀਤਮ ਚੋਜੀ, ਚਰਨ ਕਵਲ ਦੇਵੇ ਸਰਨਾਈਆ । ਅੰਤਰ ਆਤਮ ਦੇ ਕੇ ਸੋਝੀ, ਸੋਈ ਸੁਰਤੀ ਲਏ ਉਠਾਈਆ। ਦੁੱਖ ਭੁੱਖ ਦਾ ਗੁਰਮੁਖ ਰਹੇ ਨਾ ਕੋਈ ਰੋਗੀ, ਸ਼ਾਹਰਗ ਤੋਂ ਉਪਰ ਆਪਣਾ ਰੰਗ ਚੜ੍ਹਾਈਆ। ਸੁੱਕਾ ਟੁਕੜਾ ਕਹੇ ਮੈਨੂੰ ਖਾ ਕੇ ਸਤਿਗੁਰੂ ਬਣਨਾ ਧੋਬੀ, ਅੰਦਰੋਂ ਦੁਰਮਤ ਮੈਲ ਧੁਆਈਆ। ਗੁਰਮੁਖੋ ਬੱਚਿਆਂ ਵਾਂਗ ਚੁਕਣਾ ਗੋਦੀ, ਗੋਦਾਵਰੀ ਬੈਠੀ ਰਾਹ ਤਕਾਈਆ। ਦਿਤਾ ਦਰਸ ਅਮੋਗੀ, ਮੁਫ਼ਤ ਝੋਲੀ ਦਿਤੀ ਭਰਾਈਆ। ਮੇਲ ਮਿਲਾ ਕੇ ਧੁਰ ਸੰਜੋਗੀ, ਵਿਛੜਿਆਂ ਲੈਣਾ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੋਗ ਲਗਾ ਕੇ ਬਣੇ ਭੋਜੀ, ਭਾਜੀ ਗੁਰਮੁਖਾਂ ਦਏ ਵਰਤਾਈਆ। (੩੧ ਵਿਸਾਖ ਸ਼ਹਿਨਸ਼ਾਹੀ ਸੰਮਤ ੧)

❋

❋

ਛੱਤੀ ਭੋਜਨ ਖਾਵਣ ਛਤਰਧਾਰੀ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਸਨ ਲਗਾਈਆ। ਮਨ ਵਾਸਨਾ ਭਰਦੇ ਰਹਿਣ ਪਟਾਰੀ, ਖ਼ੁਸ਼ੀ ਜਗਤ ਵਿਚ ਵਧਾਈਆ। ਭਗਤ ਭਗਵਾਨ ਦੀ ਵੱਖਰੀ ਖੇਲ ਨਿਆਰੀ, ਨਿਰਗੁਣ ਸਰਗੁਣ ਦਏ ਸਮਝਾਈਆ। ਜੁਗ ਚੌਕੜੀ ਪਿਛੋਂ ਜਨ ਭਗਤਾਂ ਦੀ ਆਈ ਵਾਰੀ, ਲੋਕਮਾਤ ਮਿਲੇ ਵਡਿਆਈਆ। ਕਿਰਪਾ ਕਰੇ ਆਪ ਨਿਰੰਕਾਰੀ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਨਾਮ ਖੁਮਾਰੀ ਜਾਵੇ ਚਾੜ੍ਹੀ, ਰੰਗ ਇਕੋ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਸ ਦਏ ਵਖਾਈਆ ।

ਛੱਤੀ ਭੋਜਨ ਜਗਤ ਪਕਵਾਨ, ਰਸਨਾ ਜਿਹਵਾ ਰਸ ਵਖਾਈਆ। ਭਗਤਾਂ ਵਸਤ ਅਮੋਲਕ ਦੇਵੇ ਸ੍ਰੀ ਭਗਵਾਨ, ਸਤਿ ਸਚ ਸਤਿ ਦ੍ਰਿੜਾਈਆ। ਜਿਨ੍ਹਾਂ ਘਰ ਸਵਾਮੀ ਮਿਲਿਆ ਆਣ, ਅੰਤਰਜਾਮੀ ਵੇਖ ਵਖਾਈਆ। ਏਥੇ ਓਥੇ ਦੋ ਜਹਾਨਾਂ ਮਿਲੇ ਮਾਣ, ਅਧਵਿਚਕਾਰ ਨਾ ਕੋਇ ਅਟਕਾਈਆ। ਲੱਖ ਚੁਰਾਸੀ ਜੀਵ ਜੰਤ ਸਾਰੇ ਪੀਣ ਖਾਣ, ਅੰਦਰ ਅਧਾਰ ਇਕ ਰਖਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਪਰਮ ਪੁਰਖ ਦਾ ਮੰਗੇ ਦਾਨ, ਨਾਮ ਨਿਧਾਨਾ ਆਸ ਰਖਾਈਆ। ਜਿਸ ਨੂੰ ਸਾਹਿਬ ਸਤਿਗੁਰ ਕਰੇ ਪਰਵਾਨ, ਮਿਹਰਵਾਨ ਦਇਆ ਕਮਾਈਆ। ਤਿਨ੍ਹਾਂ ਕਾਇਆ ਮਾਟੀ ਗ੍ਰਹਿ ਮੰਦਰ ਅੰਦਰ ਮਿਲੇ ਆਣ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਆਤਮ ਪਰਮਾਤਮ ਰਸ ਅਨਡਿਠਾ ਭੋਗ ਲਗਾਏ ਆਣ, ਗੁਣਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ।

ਜਨ ਭਗਤ ਕਦੇ ਨਾ ਹੋਵੇ ਗਰੀਬ, ਮਿਲਖ ਜਾਗੀਰ ਧੰਨ ਦੌਲਤ ਕੰਮ ਕਿਸੇ ਨਾ ਆਈਆ। ਜੁਗ ਚੌਕੜੀ ਲੋਕਮਾਤ ਗਏ ਬੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਭਗਤ ਭਗਵਾਨ ਦੀ ਚਲਦੀ ਆਈ ਰੀਤ, ਧਰੂ ਪ੍ਰਹਿਲਾਦ ਕਬੀਰ ਜੁਲਾਹਾ ਆਪਣਾ ਸੰਗ ਬਣਾਈਆ। ਰਵਦਾਸ ਚੁਮਾਰਾ ਦੇ ਕੇ ਗਿਆ ਇਕ ਨਸੀਹਤ, ਧੁਰ ਸੰਦਸ਼ਾ ਇਕ ਦ੍ਰਿੜਾਈਆ। ਸਚ ਪ੍ਰੀਤੀ ਜਨ ਭਗਤਾਂ ਮਿਲੀ ਵਸੀਅਤ, ਵਿਸ਼ਵ ਇਕੋ ਇਕ ਦਰਸਾਈਆ। ਜਿਨ੍ਹਾਂ ਦੇ ਅੰਤਰ ਸਚੇ ਪ੍ਰੇਮ ਪਿਆਰ ਦੀ ਅਸਲੀਅਤ, ਅਸਲ ਵਸਲ ਵੇਖੇ ਜਲਵਾ ਨੂਰ ਖ਼ੁਦਾਈਆ। ਧੁਰ ਦਰਬਾਰ ਸਚ ਦਵਾਰ ਮੁਕਾਮੇ ਹਕ ਮਿਲੇ ਐਹਮੀਅਤ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਈਆ।

ਜਨ ਭਗਤ ਲੋਕਮਾਤ ਹੋਵੇ ਨਾ ਮੰਗਤਾ, ਦਰ ਭਿਖਾਰੀ ਨਾ ਰੂਪ ਵਟਾਈਆ। ਪੁਰਖ ਅਕਾਲ ਦੀਨ ਦਿਆਲ ਤੋੜਨਹਾਰਾ ਗੜ੍ਹ ਅੰਦਰ ਹਉਮੇਂ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਮੇਲ ਮਿਲਾ ਕੇ ਸਾਚੀ ਸੰਗਤਾ, ਸੱਜਣ ਇਕੋ ਇਕ ਵਖਾਈਆ। ਨਾਮ ਨਿਧਾਨਾ ਬੋਧ ਅਗਾਧਾ ਦੱਸੇ ਬਣ ਕੇ ਪੰਡਤਾ, ਅੱਖਰ ਵੱਖਰ ਆਪ ਸਮਝਾਈਆ। ਝਗੜਾ ਮੁਕਾ ਕੇ ਬਹਿਸ਼ਤ ਜੰਨਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਮਾਣ ਵਡਿਆਈ ਦੇ ਕੇ ਸਾਚੇ ਸੰਤਾ, ਸਹਿਜ ਸੁਭਾਓ ਅੰਤਰ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਅੰਦਰ ਜਨ ਭਗਤਾਂ ਕਾਇਆ ਚੋਲੀ ਰੰਗਦਾ, ਜੁਗ ਚੌਕੜੀ ਉਤਰ ਕਦੇ ਨਾ ਜਾਈਆ।

ਜਨ ਭਗਤ ਕਦੇ ਨਾ ਹੋਵੇ ਭੁੱਖਾ, ਜਗਤ ਤ੍ਰਿਸ਼ਨਾ ਨਾ ਕੋਇ ਵਧਾਈਆ। ਜਿਨ੍ਹਾਂ ਦਾ ਅੰਤਰ ਆਤਮ ਹੋ ਗਿਆ ਸੁਚਾ, ਕੂੜ ਮੈਲ ਰਹੇ ਨਾ ਰਾਈਆ। ਉਨ੍ਹਾਂ ਦਾ ਭੰਡਾਰਾ ਕਦੇ ਨਾ ਮੁਕਾ, ਦੇਵਣਹਾਰ ਦਇਆ ਕਮਾਈਆ । ਭਗਤ ਭਗਵਾਨ ਦਾ ਸਦਾ ਟੁੱਕਰ ਸੁੱਕਾ, ਸ਼ਾਹ ਪਾਤਸ਼ਾਹ ਘਰ ਫੇਰਾ ਕਦੇ ਨਾ ਪਾਈਆ। ਜਿਨ੍ਹਾਂ ਦਾ ਜੀਵਣ ਪ੍ਰਭੂ ਦੀ ਪ੍ਰੀਤੀ ਅੰਦਰ ਉਚਾ, ਉਹ ਨੀਚੋਂ ਊਚ ਕਰ ਕਰ ਦੇਵੇ ਵਡਿਆਈਆ। ਸ੍ਰੀ

❋

ਭਗਵਾਨ ਉਤੇ ਚਲੇ ਕਿਸੇ ਦਾ ਨਾ ਕੋਈ ਗੁੱਸਾ, ਕੋਝਿਆਂ ਕਮਲਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਲੋਕਮਾਤ ਆਪ ਉਠਾਏ ਸੁੱਤਾ, ਸੋਈ ਸੁਰਤੀ ਆਪ ਜਗਾਈਆ।

ਜਨ ਭਗਤ ਜਗਤ ਵਾਸਨਾ ਨਾ ਬਣੇ ਭਿਖਾਰੀ, ਮਾਇਆ ਮਮਤਾ ਮੋਹ ਵਧਾਈਆ। ਜਿਸ ਦੇ ਅੰਦਰ ਨਿਰਗੁਣ ਨੂਰ ਜੋਤ ਨਿਰੰਕਾਰੀ, ਜਲਵਾਗਰ ਸੋਭਾ ਪਾਈਆ। ਦੇਵਣਹਾਰ ਵਡ ਦਾਤਾਰੀ ਦਇਆਵਾਨ ਝੋਲੀ ਦਏ ਭਰਾਈਆ। ਮਾਤਲੋਕ ਜਨ ਭਗਤਾਂ ਨੇੜ ਨਾ ਆਵੇ ਖੁਆਰੀ, ਖਾਲਸ ਇਕੋ ਰੰਗ ਰੰਗਾਈਆ। ਜਿਨ੍ਹਾਂ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰੀ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਜੁਗ ਚੌਕੜੀ ਪਿਛੋਂ ਲੋਕਮਾਤ ਪੰਜ ਤੱਤ ਕਾਇਆ ਅੰਦਰ ਸਾਚੇ ਮੰਦਰ ਉਨ੍ਹਾਂ ਦੀ ਆਏ ਵਾਰੀ, ਵਾਰਤਾ ਢੋਲੇ ਜਸ ਗੀਤ ਰਸਨਾ ਜਿਹਵਾ ਬੱਤੀ ਦੰਦ ਬੁਧੀ ਨਾਲ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ।

ਜਨ ਭਗਤਾਂ ਅੰਤਰ ਸਦਾ ਲਗਦਾ ਰਹਿੰਦਾ ਭੋਗ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤਰ ਰਸ ਚਖ ਚਖ ਖ਼ੁਸ਼ੀ ਮਨਾਈਆ। ਜਗਤ ਵਿਛੜਿਆਂ ਹੁੰਦਾ ਰਹੇ ਸੰਜੋਗ, ਜਨਮ ਜਨਮ ਦਾ ਲਹਿਣਾ ਦੇਣਾ ਝੋਲੀ ਦੇਵੇ ਪਾਈਆ। ਕਰਮ ਕਰਮ ਦਾ ਕੱਟਦਾ ਰਹੇ ਰੋਗ, ਚਿੰਤਾ ਸੋਗ਼ ਦਏ ਗਵਾਈਆ। ਖ਼ੁਸ਼ੀਆਂ ਅੰਦਰ ਆਪਣੇ ਨਾਮ ਦੀ ਦੇਂਦਾ ਰਹੇ ਚੋਗ, ਚੁਗਲੀ ਨਿੰਦਿਆਂ ਅੰਦਰੋਂ ਬਾਹਰ ਕਢਾਈਆ। ਚਰਨ ਪ੍ਰੀਤੀ ਬਖ਼ਸ਼ਦਾ ਰਹੇ ਜੋਗ, ਜਗਤ ਜੁਗੀਸ਼ਰ ਆਪ ਸਮਝਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੇ ਕੋਟ, ਕੂੜ ਕੁਟੰਬ ਦਏ ਮਿਟਾਈਆ। ਸਾਹਿਬ ਸੁਹੇਲਾ ਇਕ ਅਕੇਲਾ ਪੁਰਖ ਅਬਿਨਾਸ਼ੀ ਜਨ ਭਗਤਾਂ ਨਿਰਗੁਣ ਹੋ ਕੇ ਚੁੱਕੇ ਆਪਣੀ ਗੋਦ, ਬਿਨ ਭੁਜਾਂ ਫੜ ਬਾਹੋਂ ਆਪਣੀ ਗੋਦ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰਸ਼ਨ ਦੇਵੇ ਰੋਜ਼, ਬਿਨ ਅੱਖਾਂ ਪਰਤੱਖ ਨਜ਼ਰੀ ਆਈਆ।

ਜਨ ਭਗਤ ਸਦਾ ਮਾਣਦਾ ਮੌਜ, ਮਜਲਸ ਪ੍ਰਭ ਦੇ ਨਾਲ ਰਖਾਈਆ। ਸਾਚੇ ਪ੍ਰੀਤਮ ਦਾ ਅਗੰਮੀ ਚੋਜ, ਨਿਰਾਲਾ ਆਪਣਾ ਗ੍ਰਹਿ ਦ੍ਰਿੜਾਈਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਦੱਸ ਸਲੋਕ, ਸੋਹਲਾ ਸਚ ਦਏ ਸਮਝਾਈਆ। ਝਗੜਾ ਚੁਕ ਜਾਏ ਲੋਕ ਪਰਲੋਕ, ਦੋ ਜਹਾਨਾਂ ਡੇਰਾ ਢਾਈਆ। ਚਰਨ ਪ੍ਰੀਤੀ ਸਾਚੀ ਰੀਤੀ ਦੱਸ ਕੇ ਧੁਰ ਦੀ ਓਟ, ਓੜਕ ਆਪਣੇ ਵਿਚ ਮਿਲਾਈਆ। ਜਨ ਭਗਤ ਤੇਰਾ ਰੂਪ ਨਿਰਮਲ ਜੋਤ, ਅੰਤ ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਬੇਨਜ਼ੀਰ ਆਪ ਉਠਾਈਆ। (੧੫ ਫੱਗਣ ਸ਼ ਸੰਮਤ ੧ ਸੀਤਲ ਸਿੰਘ ਦੇ ਗ੍ਰਹਿ)

❋

ਜਨ ਭਗਤ ਤੇਰਾ ਸਚ ਪਦਾਰਥ, ਧਰਨੀ ਧਰਤ ਦਏ ਗਵਾਹੀਆ । ਪ੍ਰਭ ਦਾ ਖਾ ਕੇ ਸੌਰੇ ਸਵਾਰਥ, ਸਾਂਤਕ ਸਤਿ ਵੱਜੇ ਵਧਾਈਆ। ਗੁਰਮੁਖਾਂ ਬਣਿਆ ਰਹੇ ਪਰਮਾਰਥ, ਪ੍ਰੇਮ ਪ੍ਰੀਤੀ ਰੰਗ ਚੜ੍ਹਾਈਆ। ਮਾਨਸ ਜਨਮ ਨਾ ਜਾਏ ਅਕਾਰਥ, ਲੇਖਾ ਲੇਖੇ ਵਿਚੋਂ ਬਦਲਾਈਆ। ਗਰੀਬਾਂ ਪਿਛੇ ਔਣਾ ਪਿਆ ਯਥਾਰਥ, ਸਾਜਣ ਹੋ ਕੇ ਸਾਚੀ ਸੇਵ ਕਮਾਈਆ। ਪ੍ਰੀਤੀ ਪ੍ਰੇਮ ਦੀ ਲਿਖ ਕੇ ਜਾਏ ਇਬਾਰਤ,

❋

ਜੁਗ ਚੌਕੜੀ ਨਾ ਕੋਇ ਮਿਟਾਈਆ। ਪਾਰ ਕਰਾਏ ਬਿਨਾ ਸਫ਼ਾਰਸ਼, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ।

ਭਗਤ ਘਰ ਸਦਾ ਭੋਗ ਲਗਦਾ, ਲਗਨ ਪ੍ਰਭ ਦੀ ਚਲੀ ਆਈਆ। ਜਗਤ ਵਿਹਾਰ ਛੱਡ ਜਗ ਦਾ, ਜਗਹ ਜਗਹ ਲਏ ਉਠਾਈਆ। ਕੂੜਾ ਲਾਲਚ ਤੁੜਾ ਮਾਇਆ ਮਮਤਾ ਅੱਗ ਦਾ, ਸਤਿ ਧਰਮ ਇਕ ਵਖਾਈਆ। ਜੋ ਸਾਹਿਬ ਸਰਨਾਈ ਲਗਦਾ, ਲਗ ਮਾਤਰ ਦਏ ਬਦਲਾਈਆ। ਸ਼ਹਾਦਤ ਦੇਵੇ ਵੇਲਾ ਵਕਤ ਅੱਜ ਦਾ, ਜੁਗ ਚੌਕੜੀ ਕਾਰ ਭੁਗਤਾਈਆ। ਵੇਖਿਆ ਖੇਲ ਪੂਰੇ ਪੁਰਖ ਸਮਰੱਥ ਦਾ, ਜੋ ਭਗਤਾਂ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਬਖ਼ਸ਼ ਕੇ ਜਾਏ ਸਚ ਦਾ, ਕਾਇਆ ਕੱਚ ਮਿਲੇ ਵਡਿਆਈਆ। (੧੫ ਫੱਗਣ ਸ਼ ਸੰਮਤ ੧ ਧੰਨਾ ਸਿੰਘ ਦੇ ਗ੍ਰਹਿ)

❋

…… ਇਕੀ ਪੋਹ ਕਹੇ ਮੈਨੂੰ ਆ ਗਿਆ ਫ਼ਰਮਾਣ, ਹਰਿ ਫੁਰਨਾ ਦਿਤਾ ਬਦਲਾਈਆ। ਜਿਹੜੇ ਪੰਜੇ ਲਿਖੇ ਤਰਖਾਣ, ਬਾਢੀ ਜਗਤ ਜਣਾਈਆ। ਓਨ੍ਹਾਂ ਹੱਥ ਵਿਚ ਹੋਵੇ ਤੀਰ ਕਮਾਨ, ਰੰਗ ਲਾਲ ਕਾਲਾ ਦੇਣ ਵਖਾਈਆ। ਜਿਹੜੇ ਪੰਜੇ ਹੋਣ ਬਲਵਾਨ, ਗਲ ਕਮੀਜ਼ ਨਾ ਕੋਇ ਛੁਹਾਈਆ। ਜਿਹੜੇ ਪਿਆਰੇ ਹੋਏ ਪਰਵਾਨ, ਬਸਤਰ ਪੀਲੇ ਰੰਗ ਰੰਗਾਈਆ। ਜਿਹੜੇ ਗੰਜੇ ਨੌਜਵਾਨ, ਪਗੜੀਆਂ ਕੱਛਾਂ ਵਿਚ ਟਿਕਾਈਆ । ਪੰਜ ਕਰਨ ਇਕ ਧਿਆਨ, ਹੱਥ ਛਾਤੀ ਉਤੇ ਰਖਾਈਆ । ਨੌਂ ਫੜ ਕੇ ਸਚ ਨਿਸ਼ਾਨ, ਸੱਜੀ ਰਾਨ ਉਤੇ ਟਿਕਾਈਆ। ਪੰਝੀ ਪੰਝੀ ਸੁਣ ਸਚਾ ਫ਼ਰਮਾਣ, ਸੇਵਾ ਕਰਨ ਚਾਈਂ ਚਾਈਂਆ। ਸਭ ਦਾ ਖੇਲ ਵੇਖੇ ਭਗਵਾਨ, ਭਗਤਾਂ ਦੀ ਚਾਲ ਨਿਰਾਲੀ ਦਏ ਵਖਾਈਆ। ਇਸ ਤੋਂ ਵੱਡਾ ਯੁਧ ਹੋਣਾ ਨਹੀਂ ਕੋਈ ਘਮਸਾਨ, ਦੋ ਜਹਾਨਾਂ ਦੀ ਘੁੰਮਣ ਘੇਰੀ ਵਿਚੋਂ ਬਾਹਰ ਕਢਾਈਆ। ਗੁਰ ਅਵਤਾਰ ਪੈਗ਼ੰਬਰ ਨੌਂ ਸੌ ਚੁਰਾਨਵੇ ਕਦਮ ਤੁਹਾਨੂੰ ਪਿੱਛੇ ਮਿਲਣ ਆਣ, ਧੁਰ ਦੇ ਭੱਤੇ ਸੀਸ ਉਠਾਈਆ। ਹਰਿ ਸੰਗਤ ਦਾ ਇਸ ਤੋਂ ਪਹਿਲੋਂ ਪੱਕਿਆ ਹੋਵੇ ਪਕਾਵਨ, ਪੱਕਾ ਰਿੱਧਾ ਕੱਚਾ ਪ੍ਰਭ ਆਪਣੇ ਲੇਖੇ ਪਾਈਆ। ਸਵਾਦ ਰਸ ਦੱਸੇ ਨਾ ਕੋਇ ਜ਼ਬਾਨ, ਮਾੜਾ ਚੰਗਾ ਕਹਿ ਨਾ ਕੋਇ ਸੁਣਾਈਆ। ਗੁਰਮੁਖ ਮਿਲ ਕੇ ਸਾਰੇ ਇਕੋ ਵਾਰ ਖਾਣ, ਅੱਡੋ ਅੱਡੀ ਵੰਡ ਨਾ ਕੋਇ ਵੰਡਾਈਆ। ਸਭ ਦੀ ਰਾਖੀ ਕਰੇ ਸ੍ਰੀ ਭਗਵਾਨ, ਨਿਗਾਹਬਾਨ ਹੋ ਕੇ ਵੇਖ ਵਖਾਈਆ। ਭੋਜਨ ਵੇਲੇ ਪੰਜੇ ਪਿਆਰੇ ਬਾਹਰ ਖਿਚ ਲੈਣ ਕਿਰਪਾਨ, ਮੁੱਖ ਬਾਹਰ ਵੱਲ ਤਕਾਈਆ। ਹਰਿ ਭਗਤ ਸੁਹੇਲੇ ਸੋਹੰ ਢੋਲੇ ਗਾਣ, ਨਾਅਰਾ ਇਕੋ ਇਕ ਜਣਾਈਆ। ਪੁਰਖ ਅਕਾਲ ਹੋਵੇ ਮਿਹਰਵਾਨ, ਸ਼ਬਦ ਸੰਦੇਸ਼ਾ ਦਏ ਦ੍ਰਿੜਾਈਆ। ਖਾਣ ਪੀਣ ਦਾ ਸੋਹਣਾ ਸਜਿਆ ਹੋਵੇ ਦੀਵਾਨ, ਦੀਵਾਨਖ਼ਾਨੇ ਸਾਰੇ ਦਏ ਖਪਾਈਆ। ਖੇਲੇ ਖੇਲ ਨੌਜਵਾਨ, ਮਰਦ ਮਰਦਾਨਾ ਆਪ ਕਰਾਈਆ। ਗੁਰ ਅਵਤਾਰ ਪੈਗ਼ੰਬਰ ਹਰਿ ਭਗਤੋ ਤੁਹਾਨੂੰ ਖ਼ੁਸ਼ੀਆਂ ਨਾਲ ਵਰਤਾਣ, ਵਰਤਮਾਨ ਦੀ ਵਾਰਤਾ ਨਾਲੋ ਨਾਲ ਲਿਖਾਈਆ। ਝੁਕ ਕੇ ਵੇਖਣ ਜ਼ਿਮੀਂ ਅਸਮਾਨ, ਬੇਜਬਾਨ ਧਿਆਨ ਲਗਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਪਰਮ ਪੁਰਖ ਦੇ ਬਣਨੇ ਸਰਬ ਮਹਿਮਾਨ, ਮਹਿਮਾਨੀ ਇਕੋ ਵਾਰ ਖੁਵਾਈਆ। ਜਿਸ ਨੇ ਖਾਦਾ ਉਸ ਫੇਰ ਨਹੀਂ ਔਣਾ ਵਿਚ ਜਹਾਨ, ਜਨਮ ਮਾਤਲੋਕ ਨਾ ਕੋਇ ਰਖਾਈਆ। ਸਭ ਦਾ ਔਣਾ ਕਰੇ ਪਰਵਾਨ, ਗੁਰਮੁਖ ਤੇਰਾ ਗੋਬਿੰਦ ਵਾਲਾ ਨਿਸ਼ਾਨ, ਦੋ ਜਹਾਨਾਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕ ਨੇਹ ਨਰ ਨਰਾਇਣ, ਨਾਰੀ ਪੁਰਖ ਪਰਖ ਆਪਣੇ ਹੱਥ ਰਖਾਈਆ। (੨੧ ਪੋਹ ਸ਼ ਸੰ ੨ ੨੦-੨੫੭ ੫੮)

❋

❋

…… ਧੁਰ ਦਾ ਹੁਕਮ ਕਹੇ ਸਾਰੇ ਭਗਤ ਗੁਰਮੁਖ ਗੁਰਸਿਖ ਖ਼ੁਸ਼ੀਆਂ ਨਾਲ ਸਵੇਰੇ ਤਿਆਰ ਕਰਨ ਪਰਸ਼ਾਦਾ, ਸੇਵਾ ਸਚ ਸਚ ਕਮਾਈਆ। ਪੂਰਾ ਹੋਵੇ ਗੁਰ ਅਵਤਾਰ ਪੈਗ਼ੰਬਰਾਂ ਇਰਾਦਾ, ਹਰਸ ਹਵਸ ਰਹੇ ਨਾ ਰਾਈਆ। ਖਾਣ ਪੀਣ ਦਾ ਲੇਖਾ ਹੋਵੇ ਸਾਦਾ, ਜਗਤ ਵਾਲੀ ਨਾ ਕੋਇ ਵਡਿਆਈਆ। ਲੇਖਾ ਜਾਣੇ ਸ਼ਾਹੋ ਭੂਪ ਰਾਜਨ ਰਾਜਾ, ਧੁਰ ਦਰਗਾਹ ਦਾ ਪਿਤਾ ਮਾਈਆ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰਾਂ ਭਗਤਾਂ ਸੰਗ ਖੁਵਾਵੇ ਪਕਵਾਨ, ਪਕਵਾਨ ਤੋਂ ਬਾਦ ਦੇਵੇ ਦਾਦ ਅੰਦਰ ਇਮਦਾਦ, ਸੋਈ ਸੁਰਤੀ ਜਾਏ ਜਾਗ, ਮਿਲੇ ਮਹਿਬੂਬ ਇਕ ਵਾਹਦ, ਜਿਸ ਦਾ ਸਭ ਦੇ ਨਾਲ ਪੂਰਾ ਅਹਿਦ, ਮੁਆਇਹਦਾ ਅਗਲਾ ਨਾ ਕਿਸੇ ਸਮਝਾਈਆ। (੨੬ ਪੋਹ ਸ਼ ਸੰ ੨ ੨੦-੨੭੯)

❋

…… ਗੋਬਿੰਦ ਕਹੇ ਵਾਹ ਮੇਰੇ ਯਾਰ, ਤੇਰੀ ਬੇਪਰਵਾਹੀਆ। ਸਚ ਦਾ ਦੱਸ ਪਿਆਰ, ਰੀਤੀ ਲਈ ਬਣਾਈਆ। ਸਤਾਰਾਂ ਦਿਨ ਦਾ ਵਿਹਾਰ, ਖ਼ੁਸ਼ੀਆਂ ਨਾਲ ਲੰਘਾਈਆ। ਹਰਿ ਸੰਗਤ ਦਾ ਸਾਂਝਾ ਹੋਵੇ ਘਰ ਬਾਰ, ਕੱਲਾ ਸੇਵ ਨਾ ਕੋਇ ਕਮਾਈਆ। ਸਿਰਫ਼ ਰੋਟੀ ਹੋਵੇ ਤੇ ਦਾਲ, ਦੂਜੀ ਵਸਤ ਨਾ ਕੋਇ ਬਣਾਈਆ। ਖਾਏ ਕੋਈ ਨਾ ਵਿਚ ਥਾਲ, ਹੱਥਾਂ ਉਤੇ ਟਿਕਾਈਆ। ਪਰਸ਼ਾਦਾ ਢਕੇ ਨਾ ਕੋਇ ਨਾਲ ਰੁਮਾਲ, ਪੜਦਾ ਉਤੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। (੨ ਫੱਗਣ ਸ਼ ਸੰ ੩)

❋

…… ਸਾਚਾ ਹੁਕਮ ਸੁਣੋ ਹਰਿ ਸੰਗਤ, ਸਚ ਸਚ ਸਮਝਾਈਆ। ਅੱਗੇ ਵੇਖਣਾ ਨਹੀਂ ਕੋਈ ਪੰਡਤ, ਕਿਸਮਤ ਹੱਥ ਨਾ ਕਿਸੇ ਫੜਾਈਆ। ਸੀਸ ਨਿਵਾਉਣਾ ਨਹੀਂ ਕਿਸੇ ਸੰਤ, ਜੋ ਵਿਦਿਆ ਢੋਲੇ ਗਾਈਆ। ਆਸਾ ਰੱਖਣੀ ਨਹੀਂ ਸਵਰਗ ਜਨਤ, ਬਹਿਸ਼ਤ ਕੰਮ ਕਿਸੇ ਨਾ ਆਈਆ। ਪਿਛਲਾ ਢੋਲਾ ਨਹੀਂ ਗਾਉਣਾ ਮੰਨਤ, ਪੂਜਾ ਪਾਠ ਨਾ ਕੋਇ ਜਣਾਈਆ। ਪੁਰਖ ਅਕਾਲ ਮਨਾੳਣਾ ਇਕੋ ਕੰਤ, ਜੋ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਪਹੁੰਚਾਈਆ। ਜਿਸ ਦੀ ਮਹਿੰਮਾ ਸਦਾ ਅਨੰਤ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ। ਸੋ ਸਭ ਦੀ ਮੇਟੇ ਚਿੰਤ, ਦੁੱਖਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।

ਭੇਵ ਅਭੇਦਾ ਵੇਖੋ ਖੁਲ੍ਹਦਾ, ਪਰਦਾ ਦਏ ਚੁਕਾਈਆ । ਜਨ ਭਗਤੋ ਪੰਜ ਚੇਤ ਨੂੰ ਘਿਰਤ ਪਾਇਓ ਨਾ ਕੋਈ ਮੁਲ ਦਾ, ਦੂਜੇ ਦਰ ਨਾ ਕੋਇ ਮੰਗਣ ਜਾਈਆ। ਅੰਨ ਪੱਕੇ ਨਾ ਦੂਜੀ ਕਿਸੇ ਚੁਲ ਦਾ, ਜਨ ਭਗਤ ਗ੍ਰਹਿ ਮਿਲੇ ਵਡਿਆਈਆ। ਰਾਗ ਗਾਉਣਾ ਨਹੀਂ ਕਿਸੇ ਬੁੱਲ ਦਾ, ਅੰਦਰੇ ਅੰਦਰ ਧਿਆਨ ਲਗਾਈਆ। ਨਜ਼ਾਰਾ ਵੇਖਣਾ ਪ੍ਰਭੂ ਦੀ ਕੁਲ ਦਾ, ਜੋ ਕੁਲ ਮਾਲਕ ਦਏ ਵਖਾਈਆ। ਜਿਹੜਾ ਗੁਰਮੁਖ ਪਿਛੇ ਰਿਹਾ ਰੁਲਦਾ, ਚੁਰਾਸੀ ਗੇੜ ਨਾ ਕੋਇ ਕਟਾਈਆ। ਓਹ ਅੰਤਮ ਓਸ ਕੰਡੇ ਤੁਲਦਾ, ਜਿਸ ਦਾ ਤਰਾਜੂ ਨਜ਼ਰ ਨਾ ਕੋਇ ਪਾਈਆ। ਗੁਰਮੁਖ ਬੂਟਾ ਕਦੇ ਨਾ ਹੁਲਦਾ, ਸਿੰਮਲ ਰੂਪ ਨਾ ਕੋਇ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਈਆ । (੧ ਚੇਤ ਸ਼ ਸੰ ੪ ੨੧-੦੦੭)

❋

❋

…… ਪੰਜ ਚੇਤ ਕਹੇ ਜਿਸ ਵੇਲੇ ਪੱਕਣ ਲੱਗੇ ਰੋਟੀ, ਲੰਗਰ ਬੇਪ੍ਰਵਾਹੀਆ। ਓਸ ਵੇਲੇ ਕਿਸੇ ਦੇ ਗਲ ਕਮੀਜ਼ ਓਤੇ ਨਾ ਹੋਵੇ ਕੋਟੀ, ਦੂਸਰਾ ਕਪੜਾ ਨਾ ਕੋਇ ਵਖਾਈਆ। ਸਿਰ ਤੋਂ ਨੰਗੀ ਹੋਵੇ ਨਾ ਚੋਟੀ, ਪਰਦਾ ਸੀਸ ਜਗਦੀਸ਼ ਨਾ ਸੁਹਾਈਆ। ਅੰਦਰ ਵਾਸਨਾ ਹੋਵੇ ਨਾ ਖੋਟੀ, ਮਮਤਾ ਮਨ ਨਾ ਕੋਇ ਵਧਾਈਆ। ਜਿਸ ਨੇ ਮਾਸ ਦੀ ਖਾਧੀ ਹੋਵੇ ਬੋਟੀ, ਅੱਗੇ ਹੋ ਨਾ ਸੇਵ ਕਮਾਈਆ। ਕੋਲ ਕੋਰੀ ਰੱਖਣੀ ਧੋਤੀ, ਲੰਬੀ ਢਾਈ ਗਜ਼ ਜਣਾਈਆ। ਦੀਵੇ ਵਿਚ ਜਗਦੀ ਹੋਵੇ ਜੋਤੀ, ਘਿਰਤ ਨਾਲ ਸੁਹਾਈਆ। ਵਿੰਗੀ ਟੇਢੀ ਕੋਲ ਹੋਵੇ ਸੋਟੀ, ਸਾਢੇ ਤਿੰਨ ਹੱਥ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ।

ਪੰਜ ਚੇਤ ਕਹੇ ਸਭ ਨੇ ਪਾ ਕੇ ਆਉਣਾ ਬਸਤਰ ਚਿੱਟੇ, ਚੰਦ ਨੂਰ ਚਮਕਾਈਆ। ਆਪਣੇ ਜੀਵਣ ਦੇ ਨਿਕਲਦੇ ਵੇਖਿਓ ਸਿਟੇ, ਮਿਹਰਵਾਨ ਦਇਆ ਕਮਾਈਆ। ਸਭ ਨੇ ਮੌਲੀ ਤੰਦ ਬੰਨ੍ਹਣੇ ਖੱਬੇ ਗਿਟੇ, ਇਸ਼ਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਬਚਿਆ ਰਹਿਣ ਨਾ ਕੋਇ ਪਾਈਆ। ਕੋਈ ਧਿਆਨ ਨਾ ਕਰਿਓ ਪਿਛੇ, ਭਾਵੇਂ ਪਿਛੋਂ ਮਰ ਜਾਏ ਪਿਤਾ ਮਾਈਆ। ਜਿਧਰ ਵੇਖੋ ਉਧਰ ਸਾਹਿਬ ਸੁਵਾਮੀ ਇਕੋ ਦਿਸੇ, ਜਿਸ ਦੇ ਹੱਥ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਰੋਟੀ ਕਹੇ ਜਿਸ ਵੇਲੇ ਗੁੰਨੋ ਆਟਾ, ਪਾਣੀ ਵਿਚ ਮਿਲਾਈਆ। ਕਿਸੇ ਦਾ ਖੁੱਲ੍ਹਾ ਨਾ ਹੋਵੇ ਝਾਟਾ, ਮੇਂਡੀ ਸੀਸ ਸੀਸ ਗੁੰਦਾਈਆ। ਕਿਸੇ ਦਾ ਬਸਤਰ ਨਾ ਹੋਵੇ ਪਾਟਾ, ਕਪੜ ਕੂੜ ਨਾ ਕੋਇ ਵਡਿਆਈਆ। ਨਾਲ ਇਕ ਖੁਲ੍ਹੇ ਜਲ ਦਾ ਰੱਖਣਾ ਬਾਟਾ, ਉਂਗਲ ਵਿਚ ਨਾ ਕੋਇ ਛੁਪਾਈਆ। ਅੱਗੇ ਆਵੇ ਨਾ ਫੇਰ ਘਾਟਾ, ਇਹ ਬਣਤ ਦੇਣੀ ਬਣਾਈਆ । ਓਸ ਵੇਲੇ ਸੇਵਾ ਕਰੇ ਜ਼ਰੂਰ ਅਸ਼ਟਭੁਜ ਜਵਾਲਾ ਜਿਸ ਨੂੰ ਦੇਵੀ ਕਹਿੰਦੇ ਵਾਲੀ ਲਾਟਾ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ।

ਰੋਟੀ ਕਹੇ ਜਿਹੜੀ ਮੇਰੇ ਨਾਲ ਬਣਨੀ ਦਾਲ, ਦਲਿਦਰੀ ਕੋਈ ਨਾ ਉਹਨੂੰ ਪਕਾਈਆ। ਓਸ ਦੀ ਸੇਵਾ ਸਿੰਘ ਬਖ਼ਸ਼ੀਸ਼ ਲੈਣੀ ਸੰਭਾਲ, ਕਾਸ਼ੀ ਰਾਮ ਨਾਲ ਲਗਾਈਆ। ਗਿਰਧਾਰਾ ਸਿੰਘ ਪਾਣੀ ਦੇਵੇ ਡਾਲ, ਅੱਗ ਸੁਰਿੰਦਰ ਸਿੰਘ ਡਾਹੀਆ। ਉਹਨੂੰ ਢਕਣਾ ਨਹੀਂ ਉਤੋਂ ਕਿਸੇ ਨਾਲ ਥਾਲ, ਪਰਦਾ ਨਾ ਕੋਇ ਪਾਈਆ। ਉਹਦੇ ਵਿਚ ਪਾਉਣੀ ਨਹੀਂ ਮਿਰਚ ਲਾਲ, ਕਲਜੁਗ ਕਾਲੀ ਵਿਚ ਦੇਣੀ ਸੁਟਾਈਆ। ਇਸ ਤੋਂ ਅੱਗੇ ਦਾ ਬਹੁਤਾ ਹਾਲ, ਗੁਰਮੁਖਾਂ ਦੇ ਖਾਣ ਪਿਛੋਂ ਦਏ ਲਿਖਾਈਆ। ਕੁਛ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਇਸ ਦੀ ਬਾਬਤ ਪੁਛਦੇ ਗਏ ਸਵਾਲ, ਸੁਵਾਲ ਦਾ ਜਵਾਬ ਨਾ ਕਿਸੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। (੨੧-੦੦੮)

❋

…… ਆਟਾ ਗੁੰਨਣਾ ਨਹੀਂ ਖੁਲ੍ਹੇ ਝਾਟੇ, ਸ਼ਿਵ ਪਾਰਬਤੀ ਸਮਝਾਈਆ। ਇਹ ਵਸਤ ਲੱਭਣੀ ਨਹੀਂ ਕਿਸੇ ਹਾਟੇ, ਵਣਜਾਰਾ ਵਣਜ ਨਾ ਕੋਇ ਕਰਾਈਆ। ਚਾਰ ਜੁਗ ਪ੍ਰਭ ਨੇ ਵੇਖਣੇ ਖੇਲ ਤਮਾਸ਼ੇ, ਗੁਰ ਅਵਤਾਰ ਪੈਗ਼ੰਬਰਾਂ ਕਾਰ ਭੁਗਤਾਈਆ। ਅੰਤਮ ਲੇਖਾ ਜਾਣੇ ਪ੍ਰਿਥਮੀ ਅਕਾਸ਼ੇ, ਗਗਨ ਗਗਨੰਤਰ ਫੋਲ ਫੁਲਾਈਆ। ਦੀਨ ਦੁਨੀ ਜਿਸ ਵੇਲੇ ਹੋਵੇ ਵਿਚ ਘਾਟੇ, ਸਾਚਾ ਵਣਜ ਨਾ ਕੋਇ ਕਰਾਈਆ।

❋

ਗੋਬਿੰਦ ਦਾ ਭੁੱਲ ਜਾਣ ਅੰਮ੍ਰਿਤ ਪੀਤਾ ਵਿਚ ਬਾਟੇ, ਮਨ ਵਿਕਾਰ ਹੰਕਾਰ ਕੁਰਲਾਈਆ। ਓਸ ਵੇਲੇ ਕਰੇ ਖੇਲ ਪੁਰਖ ਸਮਰਾਥੇ, ਹਰਿ ਕਰਤਾ ਧੁਰਦਰਗਾਹੀ। ਮਾਰਗ ਲਾਵੇ ਸਾਚੇ, ਸਤਿ ਸਚ ਇਕ ਸਮਝਾਈਆ। ਸਤਿਜੁਗ ਸਾਚੇ ਆਖੇ, ਧੁਰ ਫ਼ਰਮਾਣਾ ਇਕ ਸੁਣਾਈਆ। ਜੋ ਉਤਮ ਪਕਵਾਨ ਪ੍ਰਭ ਰਸ ਚਾਖੇ, ਤਿਸ ਦਾ ਦਵੈਤ ਦਲਿਦਰ ਰਹੇ ਨਾ ਰਾਈਆ। ਓਸ ਅੰਨ ਨੂੰ ਬਣਾਏ ਨਾ ਕੋਇ ਖੁਲ੍ਹੇ ਝਾਟੇ, ਵੇਸਵਾ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫਰਮਾਣਾ ਇਕ ਸੁਣਾਈਆ । (੫ ਚੇਤ ਸ਼ਹਿਨਸ਼ਾਹੀ ਸੰਮਤ ੪ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ੨੧-੦੨੪ ੦੨੫)

❋

…… ਸਦੀ ਚੌਧਵੀਂ ਕਹੇ ਰਾਹ ਤੱਕੇ ਰਾਵੀ ਕੰਢਾ, ਕੰਢੀ ਬੈਠਾ ਧਿਆਨ ਲਗਾਈਆ। ਗੁਰਮੁਖਾਂ ਦੇ ਕੋਲ ਹੋਣਾ ਹੱਥ ਵਿਚ ਇਕ ਇਕ ਮੰਡਾ, ਨਿਮਕ ਨਾਲ ਜੋੜ ਜੁੜਾਈਆ। ਜੋੜ ਬਣੇ ਪਿਆਜ਼ ਗੰਢਾ, ਵੱਡਾ ਛੋਟਾ ਨਾ ਕੋਇ ਵਖਾਈਆ। ਸਭ ਨੇ ਖਾਣਾ ਨਾਲ ਦੰਦਾ, ਦਾਹੜ ਥੱਲੇ ਨਾ ਕੋਇ ਦਬਾਈਆ। ਮੁੱਖੋਂ ਗਾਉਣਾ ਸੋਹੰ ਛੰਦਾ, ਢੋਲਾ ਇਕ ਅਲਾਹੀਆ। ਨਾਲ ਬਰਤਨ ਰੱਖਣਾ ਸਾਗਰ ਗੰਗਾ, ਕਿਸ਼ਨ ਸਿੰਘ ਹੱਥ ਉਠਾਈਆ। ਵਿੰਗਾ ਟੇਡਾ ਹੋਵੇ ਡੰਡਾ, ਪੰਜ ਗੁਰਮੁਖ ਮੋਢਿਆਂ ਉਤੇ ਟਿਕਾਈਆ। ਗੋਬਿੰਦ ਧਾਰ ਹੋਵੇ ਖੰਡਾ, ਖੜਗ ਨਾਲ ਸੁਹਾਈਆ। ਤੇਲੀ ਦੇ ਤਾੜੇ ਦਾ ਹੋਵੇ ਤੰਦਾ, ਢਾਈ ਹੱਥ ਵਿਚ ਲੰਬਾਈਆ। ਬਿਨਾ ਕੁੰਜੀ ਤੋਂ ਹੋਵੇ ਜਿੰਦਾ, ਧਾਤ ਲੋਹਾ ਸੋਭਾ ਪਾਈਆ। ਪੰਜਾਂ ਗੁਰਮੁੱਖਾਂ ਮਸਤਕ ਲਾਇਆ ਹੋਵੇ ਬਿੰਦਾ, ਬਿੰਦਰਾਬਨ ਦਾ ਲੇਖਾ ਵੇਖ ਵਖਾਈਆ। ਇਕ ਗੁਰਸਿੱਖ ਬਣਿਆ ਹੋਵੇ ਛਿੰਦਾ, ਸਤਿਗੁਰ ਗੋਦੀ ਵਿਚ ਸੁਹਾਈਆ। ਸਭ ਨੇ ਪਾਣੀ ਪਾਉਣਾ ਉਤੇ ਪਿੰਡਾ, ਬਸਤਰ ਤਨ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। (੩ ਫੱਗਣ ਸ਼ ਸੰ ੪ ਹਰਨਾਮ ਸਿੰਘ ਦੇ ਗ੍ਰਹਿ ੨੧-੬੮੬)

❋

…… ਸਦੀ ਚੌਧਵੀਂ ਕਹੇ ਢਾਈ ਸੇਰ ਭੁੰਨੇ ਹੋਵਨ ਚਨੇ, ਗੋਬਿੰਦ ਆਸ ਜਣਾਈਆ। ਇਕ ਸੌ ਇਕ ਭੰਨੇ ਹੋਵਣ ਗੰਨੇ, ਮੇਲਾ ਸਿੰਘ ਹੱਥ ਛੁਹਾਈਆ। ਜਨ ਭਗਤੋ ਮੁਖੋਂ ਕਹਿਣਾ ਸਾਹਿਬ ਸਾਡੀਆਂ ਮੰਨੇ, ਸਾਡੀ ਚਲੇ ਰਜਾਈਆ। ਕੀ ਹੋਇਆ ਜੇ ਮਾਲ ਚਰਾਇਆ ਧੰਨੇ, ਤੁਹਾਨੂੰ ਰਸ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। (੩ ਫੱਗਣ ਸ਼ ਸੰ ੪ ੨੧-੬੮੮)

❋

…… ਪੰਦਰਾਂ ਕੱਤਕ ਕਹੇ ਪੰਜਾਂ ਪੰਜਾਂ ਪੰਂਜਾਂ ਪੰਜਾਂ ਦੇ ਹੋਣੇ ਸੋਹਣੇ ਬਸਤਰ, ਪੰਜ ਪੰਚਮ ਨਾਲ ਵਡਿਆਈਆ। ਨੰਗੀ ਧਾਰ ਮੋਢਿਆਂ ਤੇ ਹੋਣੇ ਸ਼ਸ਼ਤਰ, ਸੋਹਣੇ ਰੂਪ ਬਣਾਈਆ। ਸਭ ਨੇ ਜਾਣਾ ਉਪਰ ਅਸਤਰ, ਸ਼ਾਹ ਸੁਵਾਰਾ ਆਸਣ ਲਾਈਆ। ਖਾਣਾ ਖਾਣਾ ਨਹੀਂ ਵਿਚ ਕਿਸੇ ਨੇ ਬਰਤਨ, ਹੁਕਮ ਦਿਤਾ ਦ੍ਰਿੜਾਈਆ। ਸਭ ਦਾ ਸਾਂਝਾ ਹੋਣਾ ਖਰਚਣ, ਹਿੱਸਾ ਵੱਡਾ ਛੋਟਾ ਪਾਈਆ। ਕਰੇ ਖੇਲ ਪ੍ਰਭੂ ਪ੍ਰਭ ਮਰਦਨ, ਪਾਰਬ੍ਰਹਮ ਪ੍ਰਭ

❋

ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। (੭ ਸਾਵਣ ਸ਼ ਸੰ ੫ ਕਿਸ਼ਨ ਸਿੰਘ ੨੧-੧੦੮੫)

❋

…… ਵਿਸ਼ਨੂੰ ਕਹੇ ਤੇਰਾ ਆਦਿ ਜੁਗਾਦਿ ਭੰਡਾਰਾ, ਵਰਭੰਡ ਤੇਰੀ ਚਤੁਰਾਈਆ । ਮੈਂ ਸੇਵਕ ਸੇਵਾਦਾਰਾ, ਸੇਵ ਸੁਵਾਮੀ ਸਚ ਕਮਾਈਆ। ਜੁਗ ਚੌਕੜੀ ਖੇਲ ਵੇਖਿਆ ਸਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਮੈਂ ਭਰਪੂਰ ਕਰ ਨਾ ਸਕਿਆ ਸੰਸਾਰਾ, ਸੰਸਾਰੀ ਮੇਰੀ ਦਏ ਗੁਵਾਹੀਆ। ਸ਼ੰਕਰ ਉਂਗਲਾਂ ਨਾਲ ਬਣ ਲਿਖਾਰਾ, ਲੇਖਾ ਮੈਨੂੰ ਰਿਹਾ ਸਮਝਾਈਆ। ਜਿਸ ਵੇਲੇ ਨਿਰਗੁਣ ਧਾਰ ਪੁਰਖ ਅਕਾਲ ਆਇਆ ਦੁਬਾਰਾ, ਦੁਹਰੀ ਆਪਣੀ ਕਾਰ ਕਮਾਈਆ। ਸਚ ਦਾ ਮਾਰਗ ਦੱਸੇ ਅਪਾਰਾ, ਅਪਾਰ ਅਗੰਮ ਅਥਾਹੀਆ। ਸਤਿਜੁਗ ਸਚ ਸਚ ਕਰੇ ਪਸਾਰਾ, ਪਸਰ ਪਸਾਰੀ ਵੇਖ ਵਖਾਈਆ। ਸਭ ਨੂੰ ਇਕੋ ਜਿਹਾ ਦਏ ਅਧਾਰਾ, ਆਦਮ ਇਕੋ ਰੰਗ ਰੰਗਾਈਆ। ਚਾਕਰ ਸੇਵਕ ਬਣ ਪਨਿਹਾਰਾ, ਪਾਰਬ੍ਰਹਮ ਆਪਣੀ ਸੇਵ ਕਮਾਈਆ। ਦੀਨ ਦੁਨੀ ਵਿਚ ਵੇਖੇ ਵਿਗਸੇ ਵੇਖਣਹਾਰਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਭ ਦਾ ਸਾਂਝਾ ਕਰ ਪਿਆਰਾ, ਪ੍ਰੇਮ ਪ੍ਰੀਤੀ ਨਾਲ ਜੁੜਾਈਆ। ਗ਼ਰੀਬ ਨਿਮਾਣਿਆਂ ਲੇਖੇ ਲਾ ਅਹਾਰਾ, ਭੱਖ ਭੋਜ ਲਹਿਜ ਫਹਿਜ ਇਕੋ ਰੰਗ ਰੰਗਾਈਆ। ਸਤਿਜੁਗ ਸਤਿ ਚਲਦੀ ਰਹੇ ਧਾਰਾ, ਧਰਮ ਦੀ ਧਾਰ ਇਕ ਵਖਾਈਆ। ਜਿਸ ਵੇਲੇ ਛੱਬੀ ਪੋਹ ਸਤਾਰਾਂ ਹਾੜ ਦਾ ਆਏ ਤਿਉਹਾਰਾ, ਸਾਲ ਬਸਾਲਾ ਇਕੋ ਹੁਕਮ ਵਰਤਾਈਆ। ਪੰਜ ਗੁਰਮੁਖ ਸਦਾ ਤਿਆਰ ਕਰਨ ਭੰਡਾਰਾ, ਸੇਵਾ ਸਤਿ ਸਚ ਕਮਾਈਆ। ਅੰਦਰ ਕਰੇ ਨਾ ਕੋਇ ਹੰਕਾਰਾ, ਹਉਮੇ ਵਿਚ ਨਾ ਕੋਇ ਰਖਾਈਆ। ਲੰਗਰ ਪਕੌਣ ਤੋਂ ਪਹਿਲਾਂ ਪੰਜ ਵੇਰ ਜਰੂਰ ਲੌਣਾ ਜੈਕਾਰਾ, ਬਿਨ ਜੈਕਾਰਿਉਂ ਚਪਾਤੀ ਹੱਥ ਨਾ ਕੋਇ ਸੁਹਾਈਆ । ਖਤਮ ਹੋਣ ਤੋਂ ਬਾਦ ਫੇਰ ਏਹੋ ਹੁਕਮ ਦੁਬਾਰਾ, ਜੈ ਜੈਕਾਰ ਦੇਣਾ ਸੁਣਾਈਆ। ਅੱਜ ਤੋਂ ਇਹ ਭੁੱਲਣਾ ਨਹੀਂ ਵਿਵਹਾਰਾ, ਧੁਰ ਦਾ ਹੁਕਮ ਇਕ ਸੁਣਾਈਆ। ਉਸ ਵੇਲੇ ਜਰੂਰ ਹਾਜਰ ਹੋਵੇ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਈਆ। ਜਨ ਭਗਤੋ ਤੁਹਾਡਾ ਨਿਖੁੱਟ ਨਾ ਜਾਏ ਭੰਡਾਰਾ, ਭਰਪੂਰ ਘਰ ਘਰ ਦਏ ਵਖਾਈਆ। ਹਰਿ ਭਗਤਾਂ ਵੇਖੇ ਸਚਾ ਦੁਵਾਰਾ, ਸਚ ਸਿੰਘਾਸਣ ਸੋਭਾ ਪਾਈਆ । ਜਿਥੇ ਨਿਰਗੁਣ ਧਾਰ ਬੈਠਾ ਉਹ ਚੌਵੀਵਾਂ ਅਵਤਾਰਾ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਉਸ ਦਾ ਸ਼ਬਦ ਸ਼ਬਦੀ ਸ਼ਬਦ ਇਸ਼ਾਰਾ, ਬਿਨਾ ਸ਼ਬਦ ਤੋਂ ਦੂਜਾ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਵਿਸ਼ਨੂੰ ਕਹੇ ਸਾਹਿਬ ਸਤਿਗੁਰ ਦਾ ਜਿਥੇ ਚਲਦਾ ਹੋਵੇ ਲੰਗਰ, ਲਾਂਗਰੀ ਸੇਵਾ ਪ੍ਰੇਮ ਕਮਾਈਆ। ਹਿਰਦੇ ਅੰਦਰੋਂ ਗਾਵਣ ਚਾਰ ਮੰਗਲ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਕੋਈ ਗੰਦੀ ਰੱਖੇ ਨਾ ਉਂਗਲ, ਸਾਫ ਸੁਥਰੇ ਸੋਭਾ ਪਾਈਆ। ਸਤਿਗੁਰ ਦੇ ਲੰਗਰ ਦਾ ਕੋਈ ਮਾਰੇ ਕਦੇ ਨਾ ਚੁਗਲੀ ਚੁਗਲ, ਮਾੜਾ ਕਹਿ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਜੋ ਲੰਗਰ ਵਿਚ ਹੋਵਣ ਸੇਵਾਦਾਰ, ਸੇਵਾ ਪ੍ਰੇਮ ਨਾਲ ਕਮਾਈਆ। ਮੁਖੋਂ ਕੁਬਚਨ ਸਕੇ ਨਾ ਕੋਇ ਉਚਾਰ, ਰਸਨਾ ਫਿਕ ਨਾ ਕੋਇ ਰਖਾਈਆ। ਇਹ ਸਭ ਤੋਂ ਵੱਡਾ ਵਿਵਹਾਰ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਥੋੜਾ ਥੋੜਾ ਥੋੜਾ ਕਰਕੇ ਗਏ ਚਲਾਈਆ। ਵਿਸ਼ਨੂੰ ਜੋੜ ਕੇ ਹੱਥ ਕਰ ਨਿਮਸਕਾਰ, ਸੀਸ ਬੰਦਨਾ ਵਿਚ ਨਿਵਾਈਆ। ਇਹ ਖੇਲ ਸਚੀ ਸਰਕਾਰ, ਹਰਿ ਨਿਰੰਕਾਰ ਆਪ ਵਖਾਈਆ। ਸਤਿਜੁਗ ਵਿਚ ਸਤਿ ਧਰਮ

❋

ਦਾ ਸਤਿ ਹੋਣਾ ਵਿਹਾਰ, ਵਿਹਾਰੀ ਆਪਣਾ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਵਿਸ਼ਨੂੰ ਕਹੇ ਵੇਖੋ ਮੇਰੇ ਸਾਹਿਬ ਦਾ ਲਗਦਾ ਭੋਗ, ਭੋਜਨ ਬਿਨਾ ਭਜਨ ਬੰਦਗੀ ਤੋਂ ਪਾਰ ਕਰਾਈਆ। ਸਭ ਤੋਂ ਵੱਡਾ ਇਹ ਜੋਗ, ਜਿਸ ਦੀ ਜੁਗੀਸ਼ਰ ਬੈਠੇ ਓਟ ਰਖਾਈਆ। ਏਸ ਦੀ ਸਭ ਤੋਂ ਵੱਖਰੀ ਮੌਜ, ਜੋ ਮੌਜੂਦ ਹੋ ਕੇ ਦਏ ਪਰਗਟਾਈਆ। ਜਿਸ ਨੂੰ ਲੱਭਣ ਚੌਦਾਂ ਲੋਕ, ਲੱਭਿਆਂ ਹੱਥ ਕਿਸੇ ਨਾ ਆਈਆ। ਜਨ ਭਗਤੋ ਸਭ ਨੂੰ ਮਿਲੇ ਉਹ ਮੋਖ, ਜਿਹਨੂੰ ਅਟੱਲ ਪਦਵੀ ਕਹਿ ਕੇ ਸਾਰੇ ਗਾਈਆ। ਜਿਸ ਗ੍ਰਹਿ ਵਿਚੋਂ ਇਕ ਵਾਰ ਛਕਿਆ ਉਨ੍ਹਾਂ ਦੇ ਦੇਵੇ ਸੰਤੋਖ, ਸਤਿ ਧੀਰ ਨਾਲ ਮਿਲਾਈਆ। ਭਾਵੇਂ ਭਗਤੀ ਕਰੋ ਜਨਮ ਕੋਟੀ ਕੋਟ, ਬਿਨਾ ਪ੍ਰਭ ਕਿਰਪਾ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਤੁਹਾਡਾ ਪ੍ਰੇਮ ਸਤਿਗੁਰ ਦਾ ਪਿਆਰ ਅਤੋਟ, ਸ਼ਬਦ ਦੀ ਧਾਰ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਧਾਰ ਪਰਗਟਾਈਆ।

ਵਿਸ਼ਨੂੰ ਕਹੇ ਵੇਖੋ ਸਾਹਿਬ ਦਾ ਸਚ ਪਕਵਾਨ, ਪੱਕੀ ਸਭ ਨੂੰ ਦਿਆਂ ਕਰਾਈਆ। ਜਿਸ ਗ੍ਰਹਿ ਵਿਚੋਂ ਛੱਕ ਲਿਆ ਇਕ ਵਾਰ ਵਿਚ ਜਹਾਨ, ਸ਼ੱਕ ਸਹਿੰਸਾ ਅੱਗੇ ਰਹੇ ਨਾ ਰਾਈਆ। ਜਨ ਭਗਤੋ ਮੱਥੇ ਟੇਕਣ ਨਾਲੋਂ ਲੰਗਰ ਦੀ ਸੇਵਾ ਮਹਾਨ, ਮਹਿੰਮਾ ਅਕੱਥ ਅਕੱਥ ਅਕੱਥ ਨਾ ਕੋਇ ਦ੍ਰਿੜਾਈਆ। ਇਹ ਰੀਤੀ ਸਭ ਤੋਂ ਵੱਖਰੀ ਦੱਸੀ ਸ੍ਰੀ ਭਗਵਾਨ, ਭਾਗ ਹਿੱਸਾ ਆਪਣਾ ਤੁਹਾਡੇ ਵਿਚ ਪਾਈਆ। ਥੋੜਾ ਜਿਹਾ ਇਸ਼ਾਰਾ ਦਿਤਾ ਕ੍ਰਿਸ਼ਨ ਕਾਹਨ, ਸੁਦਾਮੇ ਕੰਨ ਵਿਚ ਸੁਣਾਈਆ। ਦਲਿੱਦਰੀਆ ਜਿਸ ਵੇਲੇ ਆਇਆ ਮੇਰਾ ਮਿਹਰਵਾਨ, ਮਿਹਰਵਾਨ ਮਿਹਰਵਾਨ ਫੇਰਾ ਪਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਪਾਰ ਲੰਘਾਏ ਵਿਚ ਜਹਾਨ, ਜਹਾਲਤ ਵਿਚ ਅਦਾਲਤ ਆਪਣੀ ਇਕ ਲਗਾਈਆ। ਉਸ ਨੇ ਸੁਦਾਮਿਆਂ ਨਾਮ ਦੱਸਣਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੂੰ ਸੁਣ ਕੇ ਗੁਰੂ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਣ, ਬਹੁਤੇ ਤ੍ਰੈਲੋਕੀ ਨਾਥਾਂ ਨੂੰ ਇਕ ਮਿਲਿਆ ਨਹੀਂ ਦਾਨ, ਰਾਮ ਦੀ ਰਾਮ ਨੇ ਝੋਲੀ ਨਾ ਕਦੇ ਭਰਾਈਆ। ਪੈਗ਼ੰਬਰਾਂ ਨੂੰ ਦੱਸ ਕੇ ਸ਼ਰਅ ਵਾਲਾ ਈਮਾਨ, ਅਮਲ ਵਿਚ ਦਿਤਾ ਫਸਾਈਆ। ਗੁਰੂਆਂ ਨੂੰ ਦੇ ਕੇ ਗੱਦੀ ਦਾ ਦਾਨ, ਸ਼ਬਦਾਂ ਦੀ ਸਿਫ਼ਤ ਵਿਚ ਲਗਾਈਆ। ਫੇਰ ਸੰਦੇਸ਼ਾ ਦੇ ਕੇ ਇਕ ਜੁਵਾਨ, ਗੋਬਿੰਦ ਗੋਬਿੰਦ ਆਪ ਪਰਗਟਾਈਆ। ਜਿਸ ਵੇਲੇ ਆਵਾਂ ਆਪ ਹੋ ਕੇ ਸਵਾਧਾਨ, ਸੋ ਸੁਵਾਮੀ ਆਪਣਾ ਵੇਸ ਵਟਾਈਆ। ਸਤਿਜੁਗ ਦਾ ਮਾਰਗ ਫੇਰ ਦੱਸਾਂ ਮਹਾਨ, ਮਹਿੰਮਾਂ ਅਕੱਥ ਅਕੱਥ ਦ੍ਰਿੜਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਉ ਰੰਕ ਸ਼ਾਹ ਹਕੀਰ ਸਤਿਗੁਰ ਫ਼ਕੀਰ ਸਭ ਦਾ ਇਕੋ ਕਰ ਪਕਵਾਨ, ਪੱਕਾ ਨਾਤਾ ਸਭ ਦੇ ਨਾਲ ਜੁੜਾਈਆ। ਜਨ ਭਗਤੋ ਗੁਰਮੁਖੋ ਗੁਰਸਿਖੋ ਵੇਖੋ ਕਿਸ ਬਿਧ ਦੇ ਨਾਲ ਤੁਹਾਡਾ ਬਣਾਇਆ ਵਿਧਾਨ, ਵਿਦਿਆ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। (੯ ਅੱਸੂ ਸ਼ ਸੰ ੫ ਸਵੇਰੇ ਸਾਢੇ ਅੱਠ ਵਜੇ ੨੨-੦੧੬ ੦੧੭)

❋

…… ਜਿਨ੍ਹਾਂ ਗੁਰਮੁਖਾਂ ਹੱਥ ਉਤੇ ਲੰਗਰ ਲਿਆ ਖਾ, ਉਹ ਮਾਣ ਤਾਣ ਗਏ ਮਿਟਾਈਆ। ਜਿਨ੍ਹਾਂ ਲੰਗਰ ਵਿਚ ਹਿੱਸਾ ਲਿਆ ਪਾ, ਉਹ ਸਾਰੇ ਬਣ ਗਏ ਭੈਣਾਂ ਭਾਈਆ।(੧੫ ਕੱਤਕ ਸ਼ ਸੰ ੫)

❋

❋

…… ਚੌਵੀ ਜੇਠ ਕਹੇ ਹੋਰ ਕਰਾਂ ਬੇਨੰਤੀ, ਬਿਨੈ ਦਿਆਂ ਸੁਣਾਈਆ। ਜਿਸ ਵੇਲੇ ਗੋਬਿੰਦ ਨੇ ਆਸਾ ਰੋਕੀ ਸੀ ਸਿਖਾਂ ਦੇ ਮਨ ਦੀ, ਮਨਸਾ ਆਪਣੇ ਵਿਚ ਛੁਪਾਈਆ। ਉਸ ਵੇਲੇ ਖੇਲ ਵਰਤਾਈ ਸੀ ਸਵਾ ਰੁਪਈਏ ਅੰਨ ਦੀ, ਭੰਡਾਰਾ ਇਕੋ ਵਾਰ ਚਖਾਈਆ। ਨਾਲੇ ਹੱਸ ਕੇ ਕਿਹਾ ਗੁਰਮੁਖੋ ਜਨਣੀ ਅਨੇਕ ਬੱਚੇ ਜਣਦੀ, ਸਤਿਗੁਰ ਇਕੋ ਵਾਰ ਜੰਮ ਕੇ ਸਭ ਨੂੰ ਬੱਚੇ ਲਏ ਬਣਾਈਆ। ਕਿਉਂ ਸਤਿਗੁਰ ਨੂੰ ਲੋੜ ਨਹੀਂ ਦੂਜੇ ਤਨ ਦੀ, ਇਸਤਰੀ ਪੁਰਖ ਨਾ ਕੋਇ ਰਖਾਈਆ । ਇਹ ਖੇਲ ਸ੍ਰੀ ਭਗਵਨ ਦੀ, ਜੋ ਆਦਿ ਅੰਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ ।

ਲੰਗਰ ਕਹੇ ਮੇਰੀ ਕੀਮਤ ਕੋਈ ਨਾ ਜਾਣਿਓ ਜਗ, ਕੀਮਤ ਸਕੇ ਨਾ ਕੋਇ ਚੁਕਾਈਆ। ਮੈਂ ਗੁਰਮੁਖੋ ਸੜਦਾ ਉਤੇ ਅੱਗ, ਆਪਣਾ ਆਪ ਦਿਆਂ ਤਪਾਈਆ। ਫੇਰ ਪ੍ਰੇਮ ਨਾਲ ਤੁਹਾਡੇ ਕੋਲ ਆਵਾਂ ਭੱਜ, ਫੇਰ ਆਪਣਾ ਤਨ ਤੁਹਾਡੇ ਅੱਗੇ ਟਿਕਾਈਆ। ਤੇ ਮੈਨੂੰ ਖਾਓ ਰੱਜ, ਤੇ ਬਚਿਆ ਸ਼ੂਕਰਾਂ ਅੱਗੇ ਸੁਟਾਈਆ। ਮੈਂ ਕਮਲਿਓ ਤੁਹਾਨੂੰ ਦੱਸਾਂ ਇਕ ਚੱਜ, ਸਹਿਜ ਨਾਲ ਸੁਣਾਈਆ। ਵੇਖਿਓ ਕਦੀ ਖ਼ੁਦਾ ਪਰਮਾਤਮਾ ਨੂੰ ਲੱਭਿਓ ਨਾ ਮੱਕੇ ਮਦੀਨੇ ਵਾਸਤੇ ਹੱਜ, ਹਾਜ਼ਰ ਹਜ਼ੂਰ ਤੁਹਾਡੇ ਅੰਦਰ ਬੈਠਾ ਧੁਰ ਦਾ ਮਾਹੀਆ। ਇਕ ਪ੍ਰੇਮ ਪਿਆਰ ਮੁਹੱਬਤ ਵਿਚ ਜਾਇਓ ਬੱਝ , ਬੰਧਨ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।

ਲੰਗਰ ਕਹੇ ਮੇਰੀ ਧਾਰ ਸਵਾ ਰੁਪਈਆ, ਰੁਪਾ ਸੋਨਾ ਚਾਂਦੀ ਨਾ ਕੋਇ ਜਣਾਈਆ। ਜਿਸ ਵੇਲੇ ਆਪਣੀ ਪੂਜਾ ਆਪੇ ਕੀਤੀ ਸੀ ਦੁਰਗਾ ਮਈਆ, ਆਪਣੀ ਭੇਟਾ ਆਪਣੇ ਅੱਗੇ ਟਿਕਾਈਆ। ਫੇਰ ਆਪਣੀ ਜ਼ਬਾਨ ਦੀ ਕੱਢ ਕੇ ਵਹੀਆ, ਲੇਖਾ ਨਾਖੁਨ ਨਾਲ ਲਿਖਾਈਆ। ਜਿਸ ਵੇਲੇ ਬੁੱਲ੍ਹੇ ਨੇ ਗਾਇਆ ਸੀ ਦਈਆ ਦਈਆ, ਧਾਹ ਮਾਰ ਕੇ ਦਿਤਾ ਸੁਣਾਈਆ। ਲੰਗਰ ਕਹੇ ਜਿਸ ਵੇਲੇ ਗੋਬਿੰਦ ਨੇ ਮੰਗ ਮੰਗੀ ਸੀ ਢਈਆ, ਨੌਂ ਦਾਣੇ ਖਾ ਕੇ ਪ੍ਰਭ ਦਾ ਸ਼ੁਕਰ ਮਨਾਈਆ। ਉਚੀ ਬਾਂਹ ਕੱਢ ਕੇ ਬਹੀਆ, ਬਾਜੂ ਦਿਤਾ ਵਖਾਈਆ। ਇਕੋ ਰਾਮ ਤੇ ਇਕੋ ਰਮਈਆ, ਹਰ ਘਟ ਨਜ਼ਰੀ ਆਈਆ। ਇਕੋ ਕਾਹਨ ਇਕੋ ਘਨਈਆ, ਜੋ ਘਰ ਘਰ ਸੋਭਾ ਪਾਈਆ। ਇਕੋ ਸੱਜਣ ਇਕੋ ਸੈਣ ਇਕੋ ਸਈਆ, ਸਾਹਿਬ ਸੁਲਤਾਨ ਇਕ ਅਖਵਾਈਆ। ਫੇਰ ਖ਼ੁਸ਼ੀ ਵਿਚ ਕਿਹਾ ਉਸ ਨੇ ਚਾਰ ਜੁਗ ਦਾ ਬਦਲ ਦੇਣਾ ਰਵਈਆ, ਰਵਾਦਾਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦਾ ਮੇਲਾ ਲਏ ਮਿਲਾਈਆ।

ਲੰਗਰ ਕਹੇ ਜਿਸ ਵੇਲੇ ਗੋਬਿੰਦ ਚੜ੍ਹਿਆ ਸੀ ਨੈਣਾਂ ਦੀ ਚੋਟੀ, ਦੇਵੀ ਦੇਵ ਖੇਲ ਖਿਲਾਈਆ। ਉਸ ਵੇਲੇ ਆਪਣੇ ਅੱਗੇ ਇਕ ਪਰਸਾਦਾ ਰੱਖ ਕੇ ਰੋਟੀ, ਭੋਗ ਦਿਤਾ ਲਗਾਈਆ। ਫੇਰ ਪੁਰਖ ਅਕਾਲ ਅੱਗੇ ਕਿਹਾ ਪ੍ਰਭੂ ਤੋਟ ਨਾ ਆਵੇ ਤੋਟੀ, ਅਤੁਟ ਦੇਣਾ ਵਰਤਾਈਆ। ਭਾਵੇਂ ਖਾ ਕੇ ਜਾਣ ਕੋਟਨ ਕੋਟੀ, ਭੁੱਖਿਆਂ ਦੇਣਾ ਰਜਾਈਆ। ਯਾਦ ਰੱਖੀਂ ਤੇਰਾ ਭਗਤ ਮੇਰਾ ਸਿਖ ਖਾਵੇ ਕਿਸੇ ਦੀ ਨਾ ਬੋਟੀ, ਮਾਸ ਸ਼ਰਾਬ ਨਾ ਮੁੱਖ ਰਖਾਈਆ। ਉਹਦੇ ਕਿਸੇ ਕੰਮ ਨਹੀਂ ਔਣੀ ਪੜ੍ਹੀ ਪੋਥੀ, ਮੇਰਾ ਖੰਡਾ ਨਾ ਹੋਏ ਸਹਾਈਆ। ਜਿਹੜੀ ਆਵਾਜ਼ ਮਾਰੀ ਸੀ ਤੇਗ ਬਹਾਦਰ ਨੇ ਆਉਂਦੇ ਵਾਲੇ ਟੋਪੀ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਰੰਗ ਇਕ ਵਖਾਈਆ। (੨੪ ਜੇਠ ਸ਼ ਸੰ ੬ ੨੨-੩੭੧ ੭੨)

❋

❋

ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਬਾਬੂਪੁਰ ਅੱਲੜਪਿੰਡੀ ਘਰ ਘਰ ਪੱਕੇ ਪਕਵਾਨ, ਪੰਝੀ ਜੇਠ ਖ਼ੁਸ਼ੀ ਬਣਾਈਆ। ਸਾਹਿਬ ਸਤਿਗੁਰ ਪੰਜ ਗੁਰਮੁਖ ਨਾਲ ਲੈ ਕੇ ਮੰਗਣ ਆਏ ਦਾਨ, ਇਕ ਇਕ ਫੁਲਕਾ ਝੋਲੀ ਦੇਣਾ ਪਾਈਆ। ਅਚਾਰ ਗੰਢਾ ਨਾਲ ਨੂੰ ਦੇਣਾ ਖਾਣ, ਹੋਰ ਵਸਤ ਨਾ ਕੋਇ ਉਠਾਈਆ। ਮਿਹਰਵਾਨ ਹੋਏ ਮਿਹਰਵਾਨ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।

ਜਨ ਭਗਤੋ ਭਗਵਨ ਬਣੇ ਦਰ ਭਿਖਾਰੀ, ਮਾਂਗਤ ਹੋ ਕੇ ਦਰ ਮੰਗਣ ਆਈਆ। ਲੋਕ ਲੱਜਿਆ ਲਾਹ ਕੇ ਸਾਰੀ, ਆਪਣੀ ਆਪ ਛੱਡੇ ਵਡਿਆਈਆ। ਤੁਹਾਡੇ ਗ੍ਰਹਿ ਵੇਖ ਜਾਏ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਸਭ ਨੇ ਭਿੱਛਿਆ ਪਾਉਣੀ ਢਹਿ ਕੇ ਚਰਨ ਦੁਵਾਰੀ, ਧੂੜੀ ਖਾਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਭਿੱਛਿਆ ਮੰਗੇ ਪਰਮ ਪੁਰਖ ਪ੍ਰਭ ਰਾਤੀ, ਦਰ ਦਰ ਅਲਖ ਜਗਾਈਆ। ਮੁੱਖੋਂ ਕਹੇ ਖੈਰ ਪਾਓ ਮੈਂ ਤੁਹਾਡਾ ਸਾਥੀ, ਜੁਗ ਜੁਗ ਦਾ ਚਲਿਆ ਆਈਆ। ਅੱਗੇ ਮੁਸ਼ਕਲ ਰਹੇ ਨਾ ਵਾਟੀ, ਚੁਰਾਸੀ ਪੰਧ ਚੁਕਾਈਆ । ਤੁਸੀਂ ਮੇਰੇ ਤੇ ਮੈਂ ਤੁਹਾਡੀ ਜ਼ਾਤੀ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਖੈਰ ਪਾਏ ਸੋ ਹੱਥ ਮਾਰੇ ਉਤੇ ਪ੍ਰਭ ਦੀ ਛਾਤੀ, ਉਂਗਲਾਂ ਪੰਜ ਛੁਹਾਈਆ। ਇਹ ਅਚਰਜ ਖੇਲ ਤਮਾਸ਼ੀ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਦਾ ਬਣ ਕੇ ਸਾਕੀ, ਸੱਜਣ ਧੁਰ ਦਾ ਇਕ ਅਖਵਾਈਆ। (੨੫ ਜੇਠ ਸ਼ਹਿਨਸ਼ਾਹੀ ਸੰਮਤ ੬ ੨੨-੩੭੮)

❋

ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਸ਼ਗਨ ਦਾ ਹੋਇਆ ਵਿਹਾਰ, ਜਨ ਭਗਤਾਂ ਗੰਢ ਪੁਵਾਈਆ। ਧੁਰ ਦਾ ਨਾਤਾ ਜੁੜਿਆ ਨਾਲ ਨਿਰੰਕਾਰ, ਘਰ ਸਾਚੇ ਵੱਜੀ ਵਧਾਈਆ। ਖ਼ੁਸ਼ੀ ਵਿਚ ਖਾ ਕੇ ਗੰਢਾ ਅਚਾਰ, ਖ਼ੁਸ਼ੀਆਂ ਰਹੇ ਮਨਾਈਆ। ਭੁੱਖਿਆਂ ਕਰ ਜਾ ਪਾਰ, ਦੁਖੀਆਂ ਦੁੱਖ ਗਵਾਈਆ। ਅੱਗੇ ਜੇ ਭਗਤ ਜਨਮੇ ਜਨਮੇ ਤੇਰੀ ਧਾਰ, ਧੁਰ ਦੀ ਧਾਰ ਵਿਚੋਂ ਪਰਗਟਾਈਆ। ਦਰ ਦਰ ਨਾ ਕਰੇਂ ਖੁਵਾਰ, ਘਰ ਘਰ ਨਾ ਕਦੇ ਭੁਵਾਈਆ। ਅਗਲਾ ਕਰ ਕੌਲ ਇਕਰਾਰ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਗਨ ਪਿਆ ਰਾਵੀ ਕੰਢਾ, ਰਵੀ ਦਏ ਗਵਾਹੀਆ। ਖੇਲ ਵੇਖੇ ਸੂਰੀਯਾ ਚੰਦਾ, ਸਿਤਾਰ ਅੱਖ ਟਿਕਾਈਆ। ਵੇਸ ਧਰ ਵਾਸੀ ਪੁਰੀ ਅਨੰਦਾ, ਅਨੰਦ ਆਪਣਾ ਇਕ ਜਣਾਈਆ। ਉਸ ਨੇ ਖੇਲ ਦੱਸਿਆ ਪਿਛਲਾ ਲਹਿਣਾ ਜੋ ਗੋਬਿੰਦ ਨਾਲ ਸੰਗਾ, ਸਗਲਾ ਸੰਗ ਵਖਾਈਆ। ਜਿਸ ਵੇਲੇ ਪੁਰੀ ਅਨੰਦ ਛੱਡਿਆ ਤੇ ਗੁਰਮੁਖਾਂ ਹੱਥ ਫੜਾਇਆ ਟੁਕੜਾ ਅਚਾਰ ਤੇ ਕੱਚਾ ਗੰਢਾ, ਭੋਜਨ ਮਾਤਾ ਗੁਜਰੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਸੱਤਰ ਸਿਖਾਂ ਨੇ ਲੈ ਕੇ ਦਾਨ, ਝੋਲੀ ਲਈ ਭਰਾਈਆ। ਨਾਲੇ ਕਿਹਾ ਗੋਬਿੰਦ ਤੇਰਾ ਪਕਵਾਨ, ਸਾਨੂੰ ਦਏ ਰਜਾਈਆ। ਚਾਰੋਂ ਕੁੰਟ ਮਾਰ ਧਿਆਨ, ਵੇਖਣ ਨੈਣ ਉਠਾਈਆ।

❋

ਫੇਰ ਔਣਾ ਨਹੀਂ ਏਸ ਅਸਥਾਨ, ਪੁਰੀ ਅਨੰਦ ਨਾ ਕੋਇ ਸੁਹਾਈਆ। ਮਾਤਾ ਗੁਜਰੀ ਸ਼ਬਦ ਸੁਣਿਆ ਬਿਨਾ ਕਾਨ, ਕੰਨਾਂ ਵਿਚ ਜਣਾਈਆ। ਛੱਤੀ ਜੁਗ ਦਾ ਜਗਤ ਗਿਆਨ, ਨਾਨਕ ਨਿਰਗੁਣ ਸਰਗੁਣ ਦਏ ਦ੍ਰਿੜਾਈਆ। ਖੇਲੇ ਖੇਲ ਸ੍ਰੀ ਭਗਵਾਨ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਆਪਣੀ ਕਾਰ ਕਮਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਜਿਸ ਵੇਲੇ ਪੁਰੀ ਅਨੰਦ ਛੱਡਿਆ, ਛੱਡੀ ਆਸਾ ਜਗ। ਗੋਬਿੰਦ ਮੁਖ ਤੇ ਪੜਦਾ ਪਾ ਕੇ ਗੱਜਿਆ, ਵਡ ਬਣ ਸੂਰਾ ਸਰਬੱਗ। ਪੁਰਖ ਅਕਾਲੇ ਰੱਖੀਂ ਲੱਜਿਆ, ਮੈਂ ਤੇਰਾ ਨੂਰੀ ਅਗੰਮਾ ਚੰਦ। ਜਿਸ ਕਾਰਨ ਮੈਨੂੰ ਲੋਕਮਾਤ ਸੱਦਿਆ, ਨਾਮ ਦਮਾਮਾ ਵਜਾ ਮਰਦੰਗ। ਉਸ ਵਿਚ ਨਾ ਪਵੇ ਭੰਗਿਆ, ਖ਼ੁਸ਼ੀ ਕਰਨਾ ਬੰਦ ਬੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ।

ਪੁਰਖ ਅਕਾਲ ਕੀਤਾ ਇਸ਼ਾਰਾ, ਸ਼ਬਦ ਨਾਲ ਸਮਝਾਈਆ। ਗੋਬਿੰਦ ਤੇਰਾ ਵੇਖਿਆ ਜਗਤ ਭੰਡਾਰਾ, ਬਿਨ ਨੈਣਾਂ ਨੈਣ ਉਠਾਈਆ। ਅੱਜ ਖਾਲੀ ਹੋਏ ਦੁਵਾਰਾ, ਦਰ ਨਜ਼ਰ ਕਿਛ ਨਾ ਆਈਆ। ਜਰਾ ਇਸ ਦੀ ਕਰ ਵਿਚਾਰਾ, ਵਿਚਰ ਕੇ ਦੇ ਜਣਾਈਆ। ਇਕ ਹਲੂਣਾ ਜ਼ੋਰ ਦੀ ਮਾਰਾ, ਗੋਬਿੰਦ ਨੂੰ ਦਿਤਾ ਹਿਲਾਈਆ। ਜੋਤੀ ਜੋਤ ਦਾ ਦੇ ਚਮਤਕਾਰਾ, ਨੂਰ ਕੀਤਾ ਰੁਸ਼ਨਾਈਆ । ਗੋਬਿੰਦ ਕਿਹਾ ਪੁਰਖ ਅਕਾਲ ਮੇਰੀ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ । ਜਿਸ ਵੇਲੇ ਸਤਾਰਾਂ ਸੌ ਛਪੰਜਾ ਕੀਤਾ ਸੀ ਪੰਥ ਤਿਆਰਾ, ਸਿਖ ਸਮਾਜ ਬਣਾਈਆ । ਬਣਿਆ ਸੀ ਵਰਤਾਰਾ, ਆਪਣੀ ਦਇਆ ਦਇਆ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਆਪਣਾ ਹੁਕਮ ਵਰਤਾਈਆ।

ਗੋਬਿੰਦ ਕਿਹਾ ਪ੍ਰਭੂ ਮੇਰੇ ਵਿਚ ਇਕ ਵਾਰੀ ਇਕ ਛਿੰਨ ਆਇਆ ਸੀ ਹੰਕਾਰ, ਮੈਂ ਬੋਲ ਕੇ ਦਿਤਾ ਸੁਣਾਈਆ। ਗੁਰਸਿਖੋ ਮੈਂ ਤੁਹਾਡਾ ਦਾਤਾਰ, ਦੇਵਣਹਾਰ ਬੇਪਰਵਾਹੀਆ। ਪੁਰੀ ਅਨੰਦ ਦੇ ਭਰੇ ਭੰਡਾਰ, ਰਾਣੇ ਮਹਾਂਰਾਣੇ ਸੀਸ ਨਿਵਾਈਆ। ਖਿਚ ਕੇ ਨੰਗੀ ਤਲਵਾਰ, ਕਟਾਰ ਦਿਤੀ ਚਮਕਾਈਆ। ਸਭ ਨੂੰ ਦੇਵਾਂ ਸ਼ੰਘਾਰ, ਸ਼ਤਰੂ ਰਹਿਣ ਕੋਇ ਨਾ ਪਾਈਆ। ਫੇਰ ਮਾਰ ਹੱਥ ਉਤੇ ਦਸਤਾਰ, ਕਲਗੀ ਦਿਤੀ ਹਿਲਾਈਆ। ਮੈਂ ਰੂਪ ਸਚੀ ਸਰਕਾਰ, ਨਿਰਗੁਣ ਸਰਗੁਣ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਝੱਟ ਤੂੰ ਉਸ ਵੇਲੇ ਮੇਰੇ ਉਤੇ ਪਾਇਆ ਭਾਰ, ਸ਼ਬਦ ਸ਼ਬਦ ਨਾਲ ਦਬਾਈਆ। ਨਾਲੇ ਹੱਸ ਕੇ ਕਿਹਾ ਗੋਬਿੰਦ ਤੂੰ ਪੁਰੀ ਅਨੰਦ ਦਾ ਚਾਰ ਦਿਨ ਦਾ ਮੁਖਤਿਆਰ, ਅੰਤ ਭੰਡਾਰਾ ਰਹਿਣ ਕੋਇ ਨਾ ਪਾਈਆ। ਮੈਂ ਝਟ ਨੌਂ ਵਾਰ ਚਰਨਾਂ ਤੇ ਕੀਤੀ ਨਮਸਕਾਰ, ਫਿਰ ਫਿਰ ਸੀਸ ਝੁਕਾਈਆ। ਪ੍ਰਭੂ ਤੂੰ ਫੇਰ ਲਿਆ ਉਠਾਲ, ਫੜ ਬਾਹੋਂ ਗਲੇ ਲਗਾਈਆ। ਜ਼ਿਮੀਂ ਤੋਂ ਚੁਕ ਕੇ ਇਸ਼ਾਰਾ ਕੀਤਾ ਔਹ ਵੇਖ ਕਲਜੁਗ ਅੰਤ ਕਾਲ, ਚਾਰੋਂ ਕੁੰਟ ਨਗਾਰ ਲਗਾਈਆ। ਫੇਰ ਵਖਾਇਆ ਔਹ ਵੇਖ ਮੇਰੇ ਭਗਤ ਦੁਲਾਰੇ ਲਾਲ, ਲਾਲ ਆਪਣੇ ਰੰਗ ਰੰਗਾਈਆ। ਬਿਨ ਮੇਰੀ ਕਿਰਪਾ ਮੇਰਿਆਂ ਭਗਤਾਂ ਨੂੰ ਕੋਈ ਨਾ ਸਕੇ ਖੁਵਾਲ, ਅਵਤਾਰ ਪੈਗ਼ੰਬਰ ਗੁਰੂ ਨਾ ਕੋਇ ਵਡਿਆਈਆ। ਆਦਿ ਜੁਗਾਦਿ ਦਾ ਮੈਂ ਦਲਾਲ, ਵਿਚੋਲਾ ਇਕ ਅਖਵਾਈਆ। ਸਚਖੰਡ ਮੇਰਾ ਸਚੀ ਧਰਮਸਾਲ, ਧਰਮ ਦੁਵਾਰਾ ਇਕ ਉਪਜਾਈਆ। ਜਿਥੇ ਮੰਗਤੇ ਸ਼ਾਹ ਕੰਗਾਲ, ਦੇਵਣਹਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਗੋਬਿੰਦ ਔਹ ਵੇਖ ਕਲਜੁਗ ਅੰਤ ਨਜ਼ਾਰਾ, ਸਚ ਦਿਆਂ ਵਖਾਈਆ। ਤੈਨੂੰ ਛੱਡਣਾ ਪਏ ਪੁਰੀ ਅਨੰਦ ਦੁਵਾਰਾ, ਅਨੰਦ ਪੁਰੀ ਰਹੀ ਕੁਰਲਾਈਆ। ਇਹ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪ ਸਮਝਾਈਆ।

❋

ਸੰਦੇਸ਼ਾ ਦੇਵਾਂ ਸ਼ਬਦ ਦੀ ਧਾਰਾ, ਧਾਰ ਧਾਰ ਵਿਚੋਂ ਪਰਗਟਾਈਆ। ਜਿਸ ਵੇਲੇ ਕਲ ਕਲਕੀ ਬਣ ਕੇ ਆਵਾਂ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਖੇਲ ਕਰਾਂ ਅਪਰ ਅਪਾਰਾ, ਅਪਰੰਪਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਇਕ ਅਖਵਾਈਆ।

ਪੁਰਖ ਅਕਾਲ ਕਿਹਾ ਗੋਬਿੰਦ ਗੁਰ ਅਵਤਾਰ ਪੈਗ਼ੰਬਰ ਕੋਈ ਨਾ ਕਹੇ ਮੈਂ ਦਾਤਾ ਦਾਨੀ, ਦਾਤਾ ਇਕੋ ਇਕ ਅਖਵਾਈਆ। ਤੁਸੀਂ ਸਾਰੇ ਮੇਰੇ ਨਾਮ ਦੀ ਪੜ੍ਹਦੇ ਬਾਣੀ, ਸ਼ਬਦ ਸ਼ਬਦ ਨਾਲ ਸਾਲਾਹੀਆ। ਮੈਂ ਮਾਲਕ ਚਾਰੇ ਖਾਣੀ, ਲੱਖ ਚੁਰਾਸੀ ਮੇਰਾ ਨੂਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਅੰਦਰ ਭਰਨ ਪਾਣੀ, ਸੇਵਕ ਹੋ ਕੇ ਸੇਵ ਕਮਾਈਆ । ਆਦਿ ਜੁਗਾਦਿ ਜੁਗ ਮੇਰੀ ਮਿਹਰਵਾਨੀ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ।

ਪੁਰਖ ਅਕਾਲ ਕਿਹਾ ਗੋਬਿੰਦ ਸੋਹਣਾ ਵਕਤ ਸੁਹੰਜਣਾ ਔਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵੇਖ ਵਖਾਈਆ। ਮੈਂ ਨਿਰਗੁਣ ਨੂਰ ਕਰਾਂ ਉਜਿਆਰਾ, ਜੋਤੀ ਜਾਤਾ ਵੇਸ ਵਟਾਈਆ। ਕਲ ਕਲਕੀ ਲਏ ਅਵਤਾਰਾ, ਅਵਤਰਾ ਆਪਣਾ ਫੇਰਾ ਪਾਈਆ। ਸਤਿਜੁਗ ਰੀਤੀ ਮਾਰ ਲਕਾਰਾ, ਸੰਸਾਰ ਧੁਰ ਦਾ ਰਾਹ ਇਕ ਪਰਗਟਾਈਆ। ਕਿਸੇ ਦੇ ਅੰਦਰ ਰਹੇ ਨਾ ਕੋਇ ਹੰਕਾਰਾ, ਸਾਧ ਸੰਤ ਨਾ ਕੋਇ ਚਤੁਰਾਈਆ। ਜਨ ਭਗਤਾਂ ਦੁਵਾਰੇ ਬਣਾਂ ਆਪ ਭਿਖਾਰਾ, ਭਿੱਖਕ ਹੋ ਕੇ ਮੰਗ ਮੰਗਾਈਆ। ਇਕ ਨਿਸ਼ਾਨੀ ਤੇਰੀ ਰੱਖਾਂ ਪੁਰੀ ਅਨੰਦ ਦਾ ਅੰਤ ਗੰਢਾ ਤੇ ਅਚਾਰਾ, ਸ਼ਹਾਦਤ ਸਚ ਦੇਣੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਸਮਝਾਈਆ।

ਗੋਬਿੰਦ ਕਹੇ ਗੰਡਾ ਅਚਾਰ ਦਾ ਵੱਡਾ ਆਚਰਨ, ਸਚ ਸਚ ਸੁਣਾਈਆ। ਜਿਸ ਖਾਧਾ ਤਿਸ ਲੇਖਾ ਮੁਕਿਆ ਜੀਵਨ ਮਰਨ, ਚੁਰਾਸੀ ਫਾਸੀ ਨਾ ਕੋਇ ਲਟਕਾਈਆ। ਝਗੜਾ ਮੁਕਿਆ ਵਰਨ ਬਰਨ, ਜ਼ਾਤ ਪਾਤੀ ਨਾ ਵੰਡ ਵੰਡਾਈਆ। ਗੁਰਮੁਖ ਸਾਚੀ ਮੰਜ਼ਲ ਚੜ੍ਹਨ, ਜਿਥੇ ਮਿਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।

ਗੰਡਾ ਅਚਾਰ ਕਹੇ ਸਾਡਾ ਮੇਲ ਹੋਇਆ ਨਾਲ ਰੋਟੀ, ਤਿੰਨਾਂ ਮਿਲ ਕੇ ਵੱਜੀ ਵਧਾਈਆ। ਤੇਈ ਗੁਰਮੁਖਾਂ ਤੇੜ ਬੱਧੀ ਹੋਵੇ ਧੋਤੀ, ਲਾਂਗੜ ਪਿਛੇ ਤਾਈਂ ਖਿਚਾਈਆ। ਤੇਈ ਬੀਬੀਆਂ ਹੱਥ ਵਿਚ ਫੜੀ ਹੋਵੇ ਸੋਟੀ, ਨੌਂ ਨੌਂ ਹੱਥ ਲੰਬਾਈਆ। ਤੇਈ ਗੁਰਮੁਖਾਂ ਪੜ੍ਹਦੇ ਔਣਾ ਪੋਥੀ, ਪੁਸਤਕ ਹੱਥ ਵਿਚ ਉਠਾਈਆ। ਤੇਈ ਬੀਬੀਆਂ ਗਲ ਵਿਚ ਗਾਨੀ ਪੌਣੀ ਮੋਤੀ, ਰੰਗ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।

ਗੋਬਿੰਦ ਕਹੇ ਸੰਦੇਸ਼ਾ ਖਾਸ, ਧੁਰ ਦਾ ਇਕ ਜਣਾਈਆ। ਪੰਜਾਂ ਦਰਬਾਰੀਆਂ ਸੁਣਨੀ ਅਗੰਮੀ ਬਾਤ, ਬਾਤਨ ਪੜਦਾ ਆਪ ਖੁਲ੍ਹਾਈਆ। ਸਭ ਦੇ ਕੋਲ ਪੰਜ ਪੰਜ ਹੋਣ ਕਾਟ, ਜੇਬਾਂ ਵਿਚ ਲੁਕਾਈਆ। ਸਾਢੇ ਬਾਰਾਂ ਵਜੇ ਦੇਣੇ ਸਤਾਰਾਂ ਹਾੜ੍ਹ ਦੀ ਰਾਤ, ਲੜਾਈ ਪਿਛੋਂ ਸਫਾਈ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਮਨਾਈਆ।

❋

ਗੋਬਿੰਦ ਕਹੇ ਪੰਜਾਂ ਦਰਬਾਰੀਆਂ ਖੁਲ੍ਹੀ ਛੱਡੀ ਹੋਵੇ ਦਾੜ੍ਹੀ, ਮੁੱਛਾਂ ਵਟ ਚੜ੍ਹਾਈਆ। ਇਕੋ ਜੇਹੀ ਸਰਬ ਹੋਵੇ ਤਿਆਰੀ, ਤ੍ਰੈਗੁਣ ਦਾ ਡੇਰਾ ਢਾਹੀਆ। ਲਾਲ ਨੋਕ ਕੀਤੀ ਹੋਵੇ ਕਟਾਰੀ, ਉਂਗਲਾਂ ਨੌਂ ਨੌਂ ਰੰਗਾਈਆ। ਓਨ੍ਹਾਂ ਨਾਲ ਹੋਣ ਪੰਜ ਪੁਜਾਰੀ, ਸਮਾਨ ਪੂਜਾ ਵਾਲਾ ਉਠਾਈਆ। ਇਕ ਗੁਰਮੁਖ ਕੋਲ ਹੋਵੇ ਕੁੱਤਾ ਸ਼ਿਕਾਰੀ, ਜੋ ਸ਼ਰਅ ਦੀ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਸ਼ਗਨ ਸੁਹਾਵਾ, ਸੋਹਣੀ ਖ਼ੁਸ਼ੀ ਬਣਾਈਆ। ਸਾਡਾ ਪ੍ਰਭ ਦੇ ਨਾਲ ਦਾਅਵਾ, ਦਾਅਵੇ ਨਾਲ ਜਣਾਈਆ। ਜਨ ਭਗਤਾਂ ਆਪਣੇ ਦੁਵਾਰ ਲਾ ਕੇ ਨਾਵਾਂ, ਨਵ ਨੌਂ ਚਾਰ ਦਾ ਡੇਰਾ ਢਾਹੀਆ। ਸਭ ਦਾ ਭਾਰ ਕਰ ਲੈ ਸਾਵਾਂ, ਵਧ ਘਟ ਨਾ ਕੋਇ ਵਖਾਈਆ। ਤੇਰੇ ਨਾਲ ਲੈਣੀਆਂ ਲਾਵਾਂ, ਚੌਥੇ ਘਰ ਵੱਜੇ ਵਧਾਈਆ। ਘਰੋਂ ਸਤਾਰਾਂ ਹਾੜ ਨੂੰ ਪੁੱਤਰਾਂ ਦਾ ਮੁੱਖ ਮਿੱਠਾ ਕਰਕੇ ਆਵਣ ਮਾਵਾਂ, ਗੁੜ ਸ਼ੱਕਰ ਨਾਲ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲਾ ਰਹਿਣ ਦੇਵੇ ਨਾ ਕੋਇ ਨਿਥਾਵਾਂ, ਦਰਗਾਹ ਸਾਚੀ ਸਚਖੰਡ ਘਰ ਆਪਣੇ ਆਪ ਬਹਾਈਆ। (੨੫ ਜੇਠ ਸ਼ ਸੰ ੬ ਪਿਆਰਾ ਸਿੰਘ ਦੇ ਗ੍ਰਹਿ)

❋

…… ਚਾਰ ਯਾਰਾਂ ਕਿਹਾ ਹਜ਼ਰਤ ਕੀ ਹੋਵੇਗਾ ਬੰਦਾ, ਬੰਦਗੀ ਕੀ ਦ੍ਰਿੜਾਈਆ। ਮੁਹੰਮਦ ਕਿਹਾ ਮੈਂ ਨੇਤਰਹੀਣ ਅੰਧਾ, ਅੰਤ ਕਹਿਣ ਕੁਛ ਨਾ ਪਾਈਆ। ਕੀ ਦੱਸਾਂ ਮਾੜਾ ਹੋਵੇ ਕਿ ਚੰਗਾ, ਵੱਡਾ ਛੋਟਾ ਵੰਡ ਨਾ ਕੋਇ ਵੰਡਾਈਆ। ਮੈਨੂੰ ਇਉਂ ਜਾਪਦਾ ਜਿਸ ਨੇ ਸਾਰੇ ਅਵਤਾਰ ਪੈਗ਼ੰਬਰ ਗੁਰ ਚੁੱਕ ਕੇ ਆਪਣੇ ਕੰਧਾ, ਕੰਢੀ ਘਾਟ ਪਤਨ ਇਕੋ ਦੇਣੇ ਟਿਕਾਈਆ। ਸਭ ਦਾ ਸੀਨਾ ਕਰ ਕੇ ਠੰਡਾ, ਅਗਨੀ ਤੱਤ ਬੁਝਾਈਆ। ਜਗਤ ਜਹਾਨ ਇਕੋ ਦੇ ਕੇ ਸਚ ਅਨੰਦਾ, ਅਨੰਦਪੁਰ ਵਾਸੀ ਦਾ ਲੇਖਾ ਪੂਰ ਕਰਾਈਆ। ਪਰ ਯਾਦ ਰੱਖਿਓ ਇਕ ਵੇਰਾਂ ਉਸ ਨੂੰ ਸਭ ਨੇ ਕਹਿਣਾ ਗੰਦਾ, ਕਿਉਂ ਗੰਦਗੀ ਦੇ ਕੀੜੇ ਸਾਰੇ ਦੇਣੇ ਖਪਾਈਆ। ਚਾਰ ਯਾਰੋ ਉਹਦਿਆਂ ਯਾਰਾਂ ਨੇ ਉਹਨੂੰ ਕਹਿਣਾ ਮੁਸਟੰਡਾ, ਧੋਖੇਬਾਜ਼ ਅਖਵਾਈਆ। ਪਰ ਯਾਦ ਰੱਖਿਓ ਉਸ ਦੀਨ ਦੁਨੀ ਨੂੰ ਕਰਨਾ ਰੰਡਾ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਸਤਿ ਦਾ ਝੁਲਾਉਣਾ ਝੰਡਾ, ਸਤਿ ਧਰਮ ਦੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਮੁਹੰਮਦ ਕਰੇ ਚਾਰ ਯਾਰੋ ਦੱਸਾਂ ਗੱਲ ਇਕ ਹਰਫੀ, ਇਕੋ ਵਾਰ ਜਣਾਈਆ। ਸੰਮਤ ਸ਼ਹਿਨਸ਼ਾਹੀ ਸੱਤ ਬਾਰਾਂ ਮੱਘਰ ਦਿਵਸ ਹੋਵੇ ਸ਼ਰਫੀ, ਸ਼ਰਾਫਤ ਸਭ ਦੀ ਵੇਖ ਵਖਾਈਆ। ਤੇਰਾਂ ਮੱਘਰ ਤੋਂ ਪੰਜ ਦਿਨ ਗੱਲ ਵਿਚ ਪਾਵੇ ਚੌਂਦਾਂ ਤਬਕਾਂ ਵਾਲੀ ਅਲਫੀ, ਆਪਣਾ ਹੁਕਮ ਵਰਤਾਈਆ। ਜਗਤ ਅੰਨ ਨਾ ਖਾਵੇ ਸ਼ਰਤੀ, ਇਹ ਉਸ ਦੀ ਬੇਪਰਵਾਹੀਆ। ਫੇਰ ਖੇਲ ਵੇਖਣਾ ਉਤੇ ਧਰਤੀ, ਕੀ ਲੇਖਾ ਜਗਤ ਲੋਕਾਈਆ। ਭਗਤਾਂ ਦੀ ਆਸ਼ਾ ਚਾਰ ਜੁਗ ਚਾਰ ਸਾਲ ਵਿਚ ਨਹੀਂ ਸੜਦੀ, ਦੁਖੀ ਹੋ ਨਾ ਦੁੱਖ ਬਣਾਈਆ। ਆਤਮਾ ਦੀ ਧਾਰ ਪਰਮਾਤਮਾ ਦੇ ਘਰ ਦੀ ਜਿਸ ਵੇਲੇ ਚਾਹੇ ਉਸ ਵੇਲੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

❋

ਤੇਰਾਂ ਮੱਘਰ ਕਹੇ ਪੀਰਾਂ ਦੇ ਪੀਰ ਨੂੰ ਦਿਓ ਕੋਈ ਨਾ ਰੋਟੀ, ਅੱਗੇ ਅੰਨ ਨਾ ਕੋਇ ਟਿਕਾਈਆ। ਜਿਸ ਨੇ ਸਭ ਦੀ ਲੇਖੇ ਲਾਉਣੀ ਗੋਸ਼ਤ ਬੋਟੀ, ਕੋਨਾ ਕੋਨਾ ਖੋਜ ਖੁਜਾਈਆ। ਉਸ ਦੀ ਜਗਦੀ ਰਹੇ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਉਸ ਦੀ ਇਕੋ ਕਲਾ ਬਹੁਤੀ, ਅਕਲ ਕਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਆਯੂ ਦਿਸੇ ਕਿਸੇ ਨਾ ਬਹੁਤੀ, ਬਹੁ ਗੁਣਾ ਆਪਣਾ ਹੁਕਮ ਵਰਤਾਈਆ। (੧੨ ਮੱਘਰ ਸ਼ ਸੰ ੭ ੨੨-੧੧੯੪ ੯੫)

❋

ਪੁਰਖ ਅਕਾਲ ਕਹੇ ਮੇਰੀ ਸ਼ਬਦ ਧਾਰ ਦੀ ਗਾਥਾ, ਜਗਤ ਰਸਨਾ ਨਾ ਕੋਇ ਵਡਿਆਈਆ। ਮੇਰਾ ਹੁਕਮ ਹੁਕਮ ਸਮਰਾਥਾ, ਆਦਿ ਅੰਤ ਜੁਗਾ ਜੁਗੰਤ ਚਲਿਆ ਆਈਆ। ਧਰਮ ਦੀ ਧਾਰ ਚਲਦਾ ਰਾਥਾ, ਨਿਤ ਨਵਿਤ ਆਪਣੀ ਸੇਵ ਕਮਾਈਆ। ਜਿਸ ਵੇਲੇ ਵਿਸ਼ਨੂੰ ਨੂੰ ਬਖ਼ਸ਼ੀਆਂ ਦਾਤਾਂ, ਭੰਡਾਰਾ ਹੱਕ ਹੱਕ ਵਰਤਾਈਆ। ਚਰਨ ਧੂਲ ਦਾ ਦੇ ਕੇ ਆਟਾ, ਭੰਡਾਰਾ ਭਰਪੂਰ ਦਿਤਾ ਵਖਾਈਆ। ਦੋ ਜਹਾਨ ਵਖਾ ਕੇ ਅਹਾਤਾ, ਲੱਖ ਚੁਰਾਸੀ ਭੇਵ ਖੁਲ੍ਹਾਈਆ। ਮੈਂ ਸਭ ਦਾ ਪਿਤਾ ਮਾਤਾ, ਤੂੰ ਵੰਡਣਹਾਰ ਰਿਜ਼ਕ ਸਬਾਈਆ। ਮੇਰਾ ਅਗੰਮ ਅਥਾਹ ਖਾਤਾ, ਨਿਖੁਟ ਕਦੇ ਨਾ ਜਾਈਆ। ਤੇਰਾ ਨਿਰਗੁਣ ਰੂਪ ਜੋਤੀ ਜਾਤਾ, ਜਾਗਰਤ ਜੋਤ ਇਕ ਰੁਸ਼ਨਾਈਆ। ਹੁਕਮ ਦੇਵੇ ਇਕੋ ਸਰਬ ਕਲਾ ਸਮਰਾਥਾ, ਭੇਵ ਅਭੇਦਾ ਆਪ ਖੁਲ੍ਹਾਈਆ। ਵਿਸ਼ਨੂੰ ਮੇਰੀ ਯਾਦ ਵਿਚ ਪੰਜ ਦਿਨ ਕੱਟਣਾ ਫਾਕਾ, ਫਿਕਰ ਅਗਲਾ ਲੈਣਾ ਬਣਾਈਆ। ਇਕੋ ਲੇਖਾ ਬ੍ਰਹਮੇ ਨਾਲ ਵਰਣਤਾ ਬਣਕੇ ਸਾਕਾ, ਸ਼ਾਹਕਾਰ ਆਪਣੀ ਖੇਲ ਖਿਲਾਈਆ। ਸ਼ੰਕਰ ਪੰਜ ਦਿਨ ਕੁਛ ਨਹੀਂ ਆਉਣਾ ਹਾਥਾ, ਇਕੋ ਮੇਰਾ ਧਿਆਨ ਲਗਾਈਆ। ਸੂਰੀਆ ਚੰਨ ਰੱਖਣ ਆਸਾ, ਦੇਵਤ ਸੁਰ ਸੀਸ ਝੁਕਾਈਆ। ਮੇਰਾ ਹੁਕਮ ਬਹੁ ਬਿਧ ਭਾਂਤਾ, ਸਿਰ ਸਿਰ ਆਪ ਭੁਗਤਾਈਆ। ਨਿਰਗੁਣ ਸਰਗੁਣ ਵੇਖ ਖੇਲ ਤਮਾਸ਼ਾ, ਸਦ ਆਪਣੀ ਜੋਤ ਪਰਗਟਾਈਆ। ਮੰਡਲ ਮੰਡਪ ਪਾਵਾਂ ਰਾਸਾ, ਬ੍ਰਹਿਮੰਡਾਂ ਖੰਡਾਂ ਵੇਖਾਂ ਚਾਈਂ ਚਾਈਂਆ। ਫਿਰਾਂ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਫੋਲ ਫੁਲਾਈਆ। ਪੰਜਾਂ ਤੱਤਾਂ ਪੂਰੀ ਕਰਾਂ ਆਸਾ, ਤ੍ਰਿਸ਼ਨਾ ਤ੍ਰਿਖਾ ਆਪ ਬੁਝਾਈਆ। ਸਰਗੁਣ ਰੂਪ ਬਣਾ ਸ਼ਾਹੋ ਸ਼ਾਬਾਸ਼ਾ, ਜੋਤੀ ਸ਼ਬਦ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ।

ਪੁਰਖ ਅਕਾਲ ਕਿਰਪਾ ਕੀਤੀ ਅਪਾਰ, ਅਪਰੰਪਰ ਦਇਆ ਕਮਾਈਆ। ਜੋ ਸਰਗੁਣ ਭੇਜਦਾ ਰਿਹਾ ਅਵਤਾਰ, ਨਿਰਗੁਣ ਆਪਣਾ ਹੁਕਮ ਵਰਤਾਈਆ। ਪੰਜ ਦਿਨ ਹਰ ਇਕ ਵਰਤ ਰੱਖਦਾ ਰਿਹਾ ਵਿਚ ਸੰਸਾਰ, ਅੰਨ ਨਾ ਮੁਖ ਛੁਹਾਈਆ। ਜਗਤ ਰੀਤੀ ਦੇ ਅਧਾਰ, ਸਬਰ ਸਬੂਰੀ ਨਾਲ ਸਮਝਾਈਆ। ਇਹ ਖੇਲ ਅਗੰਮ ਨਿਰੰਕਾਰ, ਨਿਰਵੈਰ ਆਪਣੇ ਹੱਥ ਰਖਾਈਆ। ਪੈਗ਼ੰਬਰਾਂ ਦੇ ਸਹਾਰ, ਪੁਸ਼ਤ ਪਨਾਹ ਹੋਏ ਸਹਾਈਆ। ਪੰਜ ਦਿਨ ਖਾਣਾ ਨਹੀਂ ਅਹਾਰ, ਈਸਾ ਮੂਸਾ ਮੁਹੰਮਦ ਹੁਕਮ ਦ੍ਰਿੜਾਈਆ। ਸਾਰੇ ਝੁਕ ਕੇ ਕਰਨ ਨਿਮਸਕਾਰ, ਸਿਰ ਸਕੇ ਨਾ ਕੋਇ ਉਠਾਈਆ। ਇਹ ਲੇਖਾ ਵਰਤਦਾ ਰਹੇ ਜੁਗ ਚਾਰ, ਗੁਰ ਦਸ ਨਾਲ ਮਿਲਾਈਆ। ਜਿਸ ਵੇਲੇ ਨਾਨਕ ਨੇ ਮਾਰੀ ਪਹਿਲੀ ਉਡਾਰ, ਪੰਜ ਦਿਨ ਅੰਨ ਨਾ ਮੁਖ ਲਗਾਈਆ। ਗੁਰ ਅਰਜਨ ਨੇ ਤੱਤੀ ਲੋਹ ਤੇ ਬਹਿਣ ਤੋਂ ਪਹਿਲਾਂ ਪੰਜ ਦਿਨ ਕੀਤਾ ਨਹੀਂ ਅਹਾਰ, ਧੁਰ ਧਿਆਨ ਵਿਚ ਵਿਚ ਆਪ ਟਿਕਾਈਆ। ਹਰਿ ਗੋਬਿੰਦ ਪਹਿਨ ਮੀਰੀ ਪੀਰੀ ਕਟਾਰ, ਪਿਛੋਂ ਪੰਜ ਦਿਨ ਪੁਰਖ ਅਕਾਲ ਵਿਚ ਧਿਆਨ ਲਗਾਈਆ। ਤੇਗ ਬਹਾਦਰ ਪੁੱਜ ਦਿਲੀ ਦਰਬਾਰ, ਦਿਵਸ ਪੰਜ ਅੰਨ ਦਾਣਾ ਰਸਨ ਨਾ ਕੋਇ ਛੁਹਾਈਆ। ਗੋਬਿੰਦ ਜਿਸ ਵੇਲੇ ਮਾਛੂਵਾੜੇ ਪੈਰ ਪਸਾਰ, ਕੀੜੀ ਆਪਣਾ ਧੰਨ ਭੇਟ ਕਰਾਈਆ। ਰੋ

❋

ਕੇ ਕੀਤੀ ਨਿਮਸਕਾਰ, ਬਿਨ ਨੈਣਾਂ ਨੀਰ ਵਹਾਈਆ। ਉਠ ਖਾਹ ਮੇਰੀ ਸਰਕਾਰ, ਬਿਨਾਂ ਪੀਹਣ ਪਕਾਉਣ ਤੋਂ ਤੇਰੇ ਅੱਗੇ ਟਿਕਾਈਆ। ਗੋਬਿੰਦ ਕਰ ਪਿਆਰ, ਸਹਿਜ ਨਾਲ ਸਮਝਾਈਆ। ਉਹ ਤੱਕ ਖੇਲ ਅਗੰਮ ਅਪਾਰ, ਅਲੱਖ ਅਗੋਚਰ ਕੀ ਕਾਰ ਕਮਾਈਆ। ਜਿਸ ਨੇ ਸਭ ਦਾ ਲਹਿਣਾ ਦੇਣਾ ਪੂਰਬ ਕਰਜ਼ ਦੇਣਾ ਉਤਾਰ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਵੇਲੇ ਸਦੀ ਚੌਧਵੀਂ ਆਈ ਹਾਰ, ਚੌਦਾਂ ਤਬਕ ਚੌਦਾਂ ਲੋਕ ਰੋਵਣ ਮਾਰਨ ਧਾਹੀਆ। ਉਸ ਵੇਲੇ ਕਲ ਕਲਕੀ ਲਏ ਅਵਤਾਰ, ਪੁਰਖ ਅਕਾਲਾ ਦੀਨ ਦਿਆਲਾ ਆਵੇ ਵਾਹੋ ਦਾਹੀਆ। ਜਨ ਭਗਤਾਂ ਪੈਜ ਦੇਵੇ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਨਾਲੇ ਲਹਿਣਾ ਦੇਣਾ ਪੂਰਾ ਕਰੇ ਜੋ ਰਾਮ ਦੇ ਸਾਥੀ ਅਯੁਧਿਆ ਤੋਂ ਗਏ ਬਾਹਰ, ਨਾਲ ਭੱਜੇ ਵਾਹੋ ਦਾਹੀਆ। ਰੋ ਰੋ ਕੇ ਕਰਦੇ ਗਿਰਿਆਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਅਯੁਧਿਆ ਆਓ ਮੇਰੀ ਸਚੀ ਸਰਕਾਰ, ਸਿਰ ਸਭ ਦੇ ਹੱਥ ਟਿਕਾਈਆ। ਰਾਮ ਨੇ ਹੱਸ ਕੇ ਕਿਹਾ ਮਿੱਤਰੋ ਤੁਸੀਂ ਮੇਰੇ ਸੱਜਣ ਤੁਸੀਂ ਮੇਰੇ ਸੱਜਣ ਯਾਰ, ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਝੱਟ ਸੀਤਾ ਬਾਂਹ ਲਈ ਉਲਾਰ, ਹੱਥ ਜੋੜ ਕੇ ਸੀਸ ਨਿਵਾਈਆ। ਤੁਸੀਂ ਵੇਖੋ ਆਪਣਾ ਘਰ ਬਾਹਰ, ਅੱਗੇ ਪੰਧ ਨਾ ਕੋਇ ਵਧਾਈਆ। ਜਿਨ੍ਹਾਂ ਵਿਚੋਂ ਨੌਂ ਰੋ ਪਏ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਅਸੀਂ ਤੇਰੇ ਸੇਵਕ ਬਰਖ਼ੁਰਦਾਰ, ਸੇਵਾ ਕਰਕੇ ਝੱਟ ਲੰਘਾਈਆ। ਸਾਨੂੰ ਲੋੜ ਨਹੀਂ ਰਾਜ ਦਰਬਾਰ, ਅਸੀਂ ਕਿਰਸਾਣੇ ਕਿਰਸਾਣੀ ਕਰ ਕੇ ਤੇਰੇ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਰਾਮ ਹੱਸ ਕੇ ਕਿਹਾ ਮੇਰਾ ਹੁਕਮ ਕਰੋ ਪ੍ਰਵਾਨਾ, ਪਰਵਾਨਗੀ ਨਾਲ ਜਣਾਈਆ। ਮੇਰਾ ਰਾਮ ਰਾਮ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਉਹ ਤੱਕੋ ਤਰੇਤਾ ਦੁਆਪਰ ਬਦਲ ਜਾਣਾ ਜਮਾਨਾ, ਕਲਜੁਗ ਅੰਤਮ ਆਈਆ। ਤੁਹਾਡਾ ਫੇਰ ਜਨਮ ਹੋਵੇ ਜਗਤ ਵਿਚ ਇਨਸਾਨਾ, ਚੁਰਾਸੀ ਵਿਚ ਨਾ ਕੋਇ ਭੁਵਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਜੋ ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਤੁਹਾਡਾ ਲੇਖੇ ਲਾਵੇ ਜਨਮ ਕਰਮ ਦਾ ਕਿਰਸਾਣਾ, ਕਿਰਸਾਣੀ ਕਰ ਕੇ ਆਪਣੀ ਖੁਸ਼ੀ ਬਣਾਈਆ। ਤੁਹਾਨੂੰ ਮਾਣ ਦੇਣ ਦਾ ਮੇਰਾ ਬਹਾਨਾ, ਸਹਿਜ ਨਾਲ ਸੁਣਾਈਆ। ਝੱਟ ਸੀਤਾ ਗਾਇਆ ਖੁਸ਼ੀ ਵਿਚ ਗਾਣਾ, ਧੁਰ ਦੇ ਰਾਮ ਤੇਰੀ ਬੇਪਰਵਾਹੀਆ। ਤੇਰਾ ਤੈਥੋਂ ਨਾ ਹੋਏ ਕਦੇ ਬੇਗਾਨਾ, ਦੂਸਰ ਵੰਡ ਨਾ ਕੋਇ ਵੰਡਾਈਆ। ਇਨ੍ਹਾਂ ਨੌਆਂ ਨੂੰ ਜ਼ਰੂਰ ਕਰੀਂ ਪਰਵਾਨਾ, ਸਿਰ ਆਪਣਾ ਹੱਸ ਰਖਾਈਆ। ਸੋ ਲੇਖਾ ਪੂਰਾ ਕਰੇ ਵਾਲੀ ਦੋ ਜਹਾਨਾਂ, ਦੋਹਰਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਸਤਿਗੁਰ ਸ਼ਬਦ ਕਹੇ ਇਹ ਵਕਤ ਸੁਹੰਜਣਾ ਸੁਹਾਵਾ, ਸਚ ਸਚ ਜਣਾਈਆ। ਜਿਨ੍ਹਾਂ ਨੌਵਾਂ ਨੇ ਕੀਤਾ ਦਾਅਵਾ, ਪ੍ਰੇਮ ਪਿਆਰ ਵਿਚ ਸੀਸ ਝੁਕਾਈਆ। ਦਲੀਪ ਸਿੰਘ ਰਤਨ ਸਿੰਘ ਪ੍ਰੀਤਮ ਸਿੰਘ ਸੁਚਾ ਸਿੰਘ ਨਾਲ ਸਾਂਵਾਂ, ਜਰਨੈਲ ਸਿੰਘ ਜ਼ਰਾ ਜ਼ਰਾ ਜੋੜ ਜੁੜਾਈਆ। ਸੁਲਖਣ ਸਿੰਘ ਲੇਖੇ ਲੱਗਣ ਦੋਵੇਂ ਬਾਹਾਂ, ਭਾਨ ਸਿੰਘ ਆਪਣਾ ਰੰਗ ਰੰਗਾਈਆ। ਜਗਜੀਤ ਸਿੰਘ ਨਾਲ ਰਲਾਇਆ ਨਾਵਾਂ, ਨਾਮ ਨਾਮ ਨਾਮ ਸਮਝਾਈਆ। ਹਰਜੀਤ ਹੋਇਆ ਨਹੀਂ ਵਿਛੋੜਾ ਨਾਲ ਭਰਾਵਾਂ, ਦਰ ਠਾਂਡੇ ਮਿਲ ਕੇ ਵੱਜੇ ਵਧਾਈਆ। ਜਿਨ੍ਹਾਂ ਦੇ ਅੰਤਰ ਆਤਮ ਸਤਿਗੁਰ ਸ਼ਬਦ ਕਹੇ ਮੈਂ ਪ੍ਰੇਮ ਦਾ ਹੱਲ ਚਲਾਵਾਂ, ਕਰਮ ਧਰਮ ਬੈਲ ਨਾਲ ਮਿਲਾਈਆ। ਜਿਨ੍ਹਾਂ ਆਪਣਾ ਛੱਡਿਆ ਦੇਸ ਗਰਾਵਾਂ, ਸਚ ਘਰ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਸਤਿਗੁਰ ਸ਼ਬਦ ਕਹੇ ਪੰਜ ਦਿਨ ਦਿਵਸ ਦਾ ਵਿਹਾਰ, ਅਵਤਾਰ ਪੈਗ਼ੰਬਰ ਗੁਰੂ ਪੂਰ ਕਰਾਈਆ। ਇਹ ਖੇਲ ਸ਼ਾਹ ਪਾਤਸ਼ਾਹ ਸਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਦੀ ਆਦਿ

❋

ਜੁਗਾਦਿ ਅਗੰਮ ਕਾਰ, ਧੁਰ ਦੀ ਕਰਨੀ ਕਾਰ ਕਮਾਈਆ। ਸੋ ਵੇਖੇ ਵਿਗਸੇ ਪਾਵੇ ਸਾਰ, ਮਹਾਂਸਾਰਥੀ ਆਪਣਾ ਪੜਦਾ ਆਪ ਉਠਾਈਆ। ਏਥੇ ਓਥੇ ਦੇਵੇ ਅਧਾਰ, ਉਦਰ ਦਾ ਲੇਖਾ ਦਏ ਚੁਕਾਈਆ ਜਿਸ ਵੇਲੇ ਅਠਾਰਾਂ ਮੱਘਰ ਦਾ ਪਹਿਲੇ ਮਿੰਟ ਦਾ ਚੜ੍ਹੇ ਦਿਹਾੜ, ਦਿਵਸ ਆਪਣਾ ਪੰਧ ਮੁਕਾਈਆ। ਨੌ ਗੁਰਮੁਖ ਆਟਾ ਲੈਣਗੇ ਛਾਣ, ਸ਼ਾਂਤੀ ਨਾਲ ਸੀਸ ਝੁਕਾਈਆ। ਪ੍ਰਸ਼ਾਦਾ ਕਰੇਗੀ ਤ੍ਰਿਪਤ ਨਾਲ ਧਿਆਨ, ਚਰਨੀ ਪਾਣੀ ਆਟੇ ਵਿਚ ਪਾਈਆ। ਫੁਲਕਾ ਪਕਾਵੇਗੀ ਜੁਗਿੰਦਰ ਨੌਜੁਵਾਨ, ਦਵਿੰਦਰ ਥੱਲੇ ਲਾਹਵੇ ਚਾਈਂ ਚਾਈਂਆ। ਗੁਰਦਰਸ਼ਨ ਉਤੇ ਚਿੱਟੀ ਚਾਦਰ ਦੇਵੇਗੀ ਤਾਣ, ਸੁਰਜੀਤ ਕੌਰ ਮਨਜੀਤ ਕੌਰ ਅਮੀਰ ਚੰਦ ਗੁਲਾਟੀ ਮਿਲ ਕੇ ਸ਼ਬਦ ਗਾਵਣ ਚਾਈਂ ਚਾਈਂਆ। ਵਰਿਆਮ ਕੌਰ ਪੰਜ ਦਾਣੇ ਲੈ ਕੇ ਧਾਨ, ਚੁਲ੍ਹ ਵਿਚ ਦਏ ਟਿਕਾਈਆ। ਬਲਵਿੰਦਰ ਬਲਜਿੰਦਰ ਗੁਰਮੀਤ ਤਿੰਨੇ ਕਰ ਇਸ਼ਨਾਨ, ਚਿੱਟੇ ਬਸਤਰ ਪਾ ਕੇ ਮਸਤਕ ਕਾਲਾ ਟਿੱਕਾ ਲੈਣ ਲਗਾਈਆ। ਬਾਕੀ ਸਾਰੀ ਸੰਗਤ ਹੱਥ ਰੱਖ ਕੇ ਉਤੇ ਕਾਨ, ਬਾਰਾਂ ਵਜੇ ਭਗਤ ਦੁਵਾਰੇ ਬੈਠਣ ਚਾਈਂ ਚਾਈਂਆ। ਪ੍ਰੀਤਮ ਸਿੰਘ ਅਮਰਜੀਤ ਸਿੰਘ ਖਿੱਚ ਨੰਗੀ ਕਿਰਪਾਨ, ਪਹਿਰੇਦਾਰ ਹੋ ਕੇ ਧੁਰ ਦੀ ਸੇਵ ਕਮਾਈਆ। ਲਿਖਾਰੀ ਹੋਣੇ ਸਵਾਧਾਨ, ਸਵਾ ਸਵਾ ਸੇਰ ਆਟਾ ਸਿਰ ਦੇ ਉਤੇ ਟਿਕਾਈਆ। ਇਹ ਲੇਖਾ ਚਾਰ ਜੁਗ ਦਾ ਗੁਰ ਅਵਤਾਰ ਪੈਗ਼ੰਬਰਾਂ ਦਾ ਹੋਵੇ ਪਰਵਾਨ, ਪ੍ਰਵਾਨੇ ਗੁਰਮੁਖਾਂ ਹੱਥ ਫੜਾਈਆ। ਜਗੀਰ ਕੌਰ ਜਗੀਰ ਕੌਰ ਬਲਵੰਤ ਕੌਰ ਤੇ ਪਿਆਰੋ ਚਾਰੇ ਜਗਾ ਕੇ ਸ਼ਮਾਦਾਨ, ਬਿਸ਼ਨ ਕੌਰ ਦੇ ਕੋਲ ਦੇਣ ਟਿਕਾਈਆ। ਪ੍ਰਭ ਨੇ ਬਦਲ ਦੇਣਾ ਵਿਧਾਨ, ਵਿਦਿਆ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ।

ਧੁਰ ਦਾ ਹੁਕਮ ਹੁਕਮ ਯਥਾਰਥ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਜੀਤ ਸਿੰਘ ਹਾਜ਼ਰ ਕਰੇ ਰਾਤ ਦੇ ਬਾਰਾਂ ਵਜੇ ਛੱਤੀ ਪਦਾਰਥ, ਜਿਹੜੇ ਇਸ਼ਾਰੇ ਨਾਲ ਅੰਦਰ ਦਿਤੇ ਸਮਝਾਈਆ। ਇਸ ਵਿਚ ਪ੍ਰਭ ਦਾ ਨਹੀਂ ਕੋਇ ਸੁਵਾਰਥ, ਜਨ ਭਗਤਾਂ ਦੀ ਭੁੱਖ ਨੰਗ ਦਏ ਕਟਾਈਆ। ਗੁਰਮੁਖੋ ਤੁਹਾਡੀ ਆਤਮ ਪਰਮਾਤਮ ਬਣ ਜਾਏ ਪਰਮਾਰਥ, ਪਰਮ ਪੁਰਖ ਧੁਰ ਦਾ ਲੇਖਾ ਲਏ ਲਗਾਈਆ। ਉਹ ਵੇਖੋ ਤੁਹਾਡੇ ਕੋਲ ਆ ਗਿਆ ਨਾਰਦ, ਕੰਨ ਖੁਰਕ ਕੇ ਰਿਹਾ ਵਖਾਈਆ। ਜਨ ਭਗਤੋ ਕਿਉਂ ਪ੍ਰਭ ਤੇ ਲਾਉਣ ਲੱਗੇ ਗਾਰਦ, ਮੈਨੂੰ ਦਿਉ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।

ਨਾਰਦ ਕਹੇ ਮੈਂ ਵੇਖਿਆ ਤੁਹਾਡਾ ਸਾਹਿਬ ਭੁੱਖਾ, ਭੁਖਿਆਂ ਭੁੱਖ ਗਵਾਈਆ। ਜਿਹੜਾ ਜਵਾਂ ਦਾ ਟੁੱਕਰ ਖਾਵੇ ਸੁੱਕਾ, ਟੇਢੀ ਬੰਕ ਤੁਹਾਡੀ ਪਾਰ ਕਰਾਈਆ। ਮੈਂ ਨਿਸ਼ਾਨਿਉਂ ਕਦੇ ਨਾ ਉਕਾ, ਜੁਗ ਜੁਗ ਭੱਜਾਂ ਵਾਹੋ ਦਾਹੀਆ । ਹੁਣ ਅਵਤਾਰ ਪੈਗ਼ੰਬਰ ਗੁਰੂਆਂ ਪੈਂਡਾ ਮੁੱਕਾ, ਮੁਕੰਮਲ ਦਿਆਂ ਜਣਾਈਆ। ਜਿਧਰ ਵੇਖਾਂ ਓਧਰ ਪੈਣੀਆਂ ਲੁੱਟਾਂ, ਲੁਟੇਰਾ ਬਣਿਆ ਬੇਪਰਵਾਹੀਆ। ਜਿਸ ਨੇ ਲੇਖੇ ਲਾਇਆ ਗੋਬਿੰਦ ਦੇ ਨੀਹਾਂ ਹੇਠ ਦੁਲਾਰੇ ਸੁੱਤਾ, ਸਤਿ ਦਾ ਮਾਲਕ ਖੇਲ ਖਿਲਾਈਆ। ਉਹਦੀਆਂ ਮੌਲਣ ਲੱਗੀਆਂ ਰੁੱਤਾਂ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਜ਼ਰੂਰ ਬਾਰਾਂ ਵਜੇ ਤੁਹਾਡੇ ਕੋਲ ਪੁਜਾਂ, ਆਵਾਂ ਚਾਈਂ ਚਾਈਂਆ। ਪਰ ਯਾਦ ਰੱਖਿਓ ਗੁਸੇ ਗ਼ਮ ਵਿਚ ਕਿਸੇ ਦਾ ਮੂੰਹ ਹੋਵੇ ਨਾ ਸੁੱਜਾ, ਅੱਧੀ ਰਾਤੀਂ ਖੁਸ਼ੀਆਂ ਦੇ ਵਿਚ ਖੁਸ਼ੀ ਦੇ ਢੋਲੇ ਗਾਈਆ। ਜਿਹੜਾ ਮਾਲਵੇ ਵਾਲਿਆਂ ਭੇਟਾ ਕੀਤਾ ਮਿਸ਼ਰੀ ਦਾ ਕੁੱਜਾ, ਘਰ ਘਰ ਸੇਵ ਕਮਾਈਆ । ਉਹ ਰੱਖਣਾ ਭਗਤ ਦੁਵਾਰ ਹਰਿ ਸਿੰਘਾਸਣ ਥੱਲੇ ਉਤੇ ਬਸੁਧਾ, ਧਰਨੀ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਅੰਤ ਕਿਸੇ ਨਾ ਬੁੱਝਾ, ਭੇਵ ਅਭੇਦਾ ਸਮਝ ਕਿਸੇ ਨਾ ਪਾਈਆ।

(੧੭ ਮੱਘਰ ਸ਼ ਸੰ ੭ ਦਰਬਾਰ ਦੇ ਖੇਤਾਂ ਵਿਚ ਕੰਮ ਕਰਨ ਵਾਲਿਆਂ ਨਵਿਤ)

❋

❋

੧੮ ਮੱਘਰ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦੁਵਾਰ ਜੇਠੂਵਾਲ
ਰਾਤ ਬਾਰਾਂ ਵਜੇ ਦਿਨ ਦੇ ਪਹਿਲੇ ਮਿੰਟ ਹੀ ਸਮਾਂ ੦੦,੦੧

ਅਠਾਰਾਂ ਮੱਘਰ ਦੇ ਬੀਤੇ ਦੋ ਪਲ, ਪਹਿਲੀ ਘੜੀ ਪੂਰਨ ਹੋਣ ਤੇ ਆਈਆ। ਇਹ ਪੂਰਬ ਲੇਖਾ ਪੂਰਾ ਕੀਤਾ ਬਲ, ਜੋ ਸਮਿਗਰੀ ਅਸ਼ਵਮੇਧ ਜਗ ਟਿਕਾਈਆ। ਭੁੱਖਾ ਬਣ ਅਛਲ ਅਛੱਲ, ਬਾਵਨ ਲਹਿਣਾ ਦਿਤਾ ਚੁਕਾਈਆ। ਜਿਸ ਦਾ ਲੇਖਾ ਜਲ ਥਲ, ਮਹੀਅਲ ਰਿਹਾ ਸਮਾਈਆ। ਆਪਣਾ ਹੁਕਮ ਰੱਖੇ ਅਟੱਲ, ਨਾ ਕੋਈ ਮੇਟੇ ਮੇਟ ਮਿਟਾਈਆ। ਸਿਧਾ ਹੋ ਕੇ ਭਗਤਾਂ ਵਲ, ਵਲਵਲੇ ਸਾਰੇ ਦਏ ਕਢਾਈਆ। ਆਤਮ ਪਰਮਾਤਮ ਧਾਰ ਰਲ, ਜੋਤੀ ਜਾਤਾ ਡਗਮਗਾਈਆ । ਜਿਸ ਲੇਖਾ ਮੇਟਣਾ ਕਲਜੁਗ ਕਲ, ਕਲਕਾਤੀ ਦਏ ਖਪਾਈਆ। ਜਿਸ ਦੀ ਸਮਝੇ ਕੋਇ ਨਾ ਗੱਲ, ਭੇਵ ਅਭੇਦ ਨਾ ਕੋਇ ਜਣਾਈਆ। ਉਹ ਸਭ ਦਾ ਲੇਖੇ ਲਾਵੇ ਪ੍ਰੇਮ ਪਿਆਰ ਦਾ ਹਲ, ਹੌਲਾ ਭਾਰ ਸਰਬ ਵਖਾਈਆ। ਛੱਤੀ ਪਦਾਰਥ ਦੇਵੇ ਫਲ, ਫਲੀਭੂਤ ਦਏ ਬਣਾਈਆ। ਜਗਤ ਦੁਵੈਤ ਮੇਟ ਕੇ ਸਲ, ਪ੍ਰੇਮ ਪ੍ਰੀਤੀ ਇਕ ਬੰਧਾਈਆ। ਭਾਗ ਲਗਾ ਕੇ ਕਾਇਆ ਮਾਟੀ ਖੱਲ, ਖ਼ਲਕ ਤੋਂ ਬਾਹਰ ਕਰੇ ਰੁਸ਼ਨਾਈਆ। ਲਹਿਣਾ ਪੂਰਾ ਕਰੇ ਡੂੰਘੀ ਡੱਲ, ਅੰਧ ਅੰਧੇਰ ਦਏ ਚੁਕਾਈਆ। ਸਤਾਰਾਂ ਮੱਘਰ ਦੀ ਰੈਣ ਗਈ ਢਲ, ਅਠਾਰਾਂ ਆਪਣੀ ਲਏ ਅੰਗੜਾਈਆ। ਧੁਰ ਦਾ ਹੁਕਮ ਰਿਹਾ ਘੱਲ, ਸੰਦੇਸਾ ਅਗੰਮ ਅਥਾਹੀਆ।

ਅਠਾਰਾਂ ਮੱਘਰ ਕਹੇ ਜੋ ਲੇਖਾ ਹੋਇਆ ਆਜ, ਅਜ਼ਬ ਦਿਆਂ ਜਣਾਈਆ। ਇਹ ਲੈਣਾ ਪੂਰਾ ਹੋਇਆ ਬਲ ਜਿਸ ਸੀਸ ਤੋਂ ਲਾਹ ਕੇ ਤਾਜ, ਆਪ ਆਪਣਾ ਮਾਣ ਗਵਾਈਆ। ਮਾਣ ਛੱਡ ਕੇ ਤਖ਼ਤ ਰਾਜ, ਰਈਅਤ ਸੇਵ ਕਮਾਈਆ। ਧਰਮ ਦੀ ਧਾਰ ਜਾਣ ਕੇ ਰਾਜ, ਸਚੀ ਕਰਨੀ ਕਾਰ ਕਮਾਈਆ। ਝਗੜਾ ਛੱਡ ਕੂੜ ਸਮਾਜ, ਸਮ੍ਰਿਗੀ ਸਚ ਟਿਕਾਈਆ। ਜਿਸ ਦਾ ਰਸਨਾ ਨਾਲ ਨਾ ਵੇਖਿਆ ਸੁਵਾਦ, ਜਿਹਵਾ ਰਸ ਨਾ ਕੋਇ ਚਖਾਈਆ । ਭੋਗ ਲਗਾਇਆ ਰਿਸ਼ੀਆਂ ਵਰਤਾਇਆ ਬਾਦ, ਪਰੋਸ ਕੇ ਦਿਤਾ ਵਖਾਈਆ। ਸੀਸ ਝੁਕਾਇਆ ਤੂੰ ਮਾਲਕ ਇਕ ਆਦਿ, ਅੰਤ ਤੇਰੀ ਵਡਿਆਈਆ। ਤੂੰ ਵਸੇਂ ਜੁਗ ਜੁਗਾਦੀ, ਚੌਕੜੀ ਸੋਭਾ ਪਾਈਆ। ਮੇਰੀ ਰੱਖਣੀ ਲਾਜ, ਦਰ ਠਾਂਡੇ ਮੰਗ ਮੰਗਾਈਆ। ਜਿਸ ਕਾਰਨ ਬ੍ਰਾਮਹਣ ਬੁੱਢਾ ਬਣਿਆ ਅਪਾਹਜ, ਬਾਵਣ ਵੇਖ ਵਖਾਈਆ। ਸ਼ਬਦ ਸੁਣਾ ਕੇ ਬੋਧ ਅਗਾਧ, ਚਾਰ ਵੇਦਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।

ਛੱਤੀ ਭੋਜਣ ਕਹਿਣ ਸਾਡੀ ਸਿਫ਼ਤ ਗਾਈ ਰਾਗ ਛੱਤੀ, ਛੱਤੀ ਜੁਗ ਅੰਧ ਗੁਬਾਰ ਜਣਾਈਆ। ਸਾਨੂੰ ਖਾਂਦੇ ਰਹੇ ਦੰਦ ਬੱਤੀ, ਬੱਤੀ ਸਪਾਰੇ ਕੂਕ ਕੂਕ ਸੁਣਾਈਆ । ਸਾਡਾ ਤਰਸ ਨਾ ਆਇਆ ਕਿਸੇ ਰੱਤੀ,

ਛੱਤੀ ਪਦਾਰਥ
੧੦ ਅਨਾਜ : ਕਣਕ, ਮੱਕੀ, ਮਾਂਹ, ਮੂੰਗੀ, ਮੱਢਲ, ਜੌਂ, ਬਾਜਰਾ, ਮਸਰ, ਚਨਾ, ਚਾਵਲ।

੧੦ ਦਾਲਾਂ : ਮਾਂਹ, ਮੂੰਗੀ, ਮਸਰ, ਛੋਲੇ, ਹਰਹਰ, ਮੋਠ, ਰਾਜਮਾਂਹ, ਲੋਬੀਆ, ਰੋਂਗੀ, ਪਲੱਥ।

੧੦ ਵਸਤਾਂ ਬਣਾਉਣ ਵਾਲੀਆਂ : ਪਾਣੀ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥ, ਖੰਡ ( ਗੁੜ ਮਿਠਾ ਆਦਿ ), ਲੂਣ, ਹਲਦੀ, ਧਨੀਆਂ, ਮਿਰਚ, ਗੰਡਾ, ਲਾਚੀ, ਜੀਰਾ (ਲਸਣ ਅਦਰਕ) ਆਦਿ।

੦੬ ਸਬਜੀਆਂ : ਸਤਿਜੁਗ ਵਿਚ ਛੇ ਸਬਜੀਆਂ ਸਨ। (ਕੋਈ ਛੇ ਸਬਜੀਆਂ) ।

❋

ਅਵਤਾਰ ਪੈਗ਼ੰਬਰ ਗੁਰ ਸਿਰ ਹੱਥ ਨਾ ਕੋਇ ਟਿਕਾਈਆ। ਅਸੀਂ ਸੜਦੇ ਰਹੇ ਅਗਨੀ ਤੱਤੀ, ਸੜ ਸੜ ਆਪਣਾ ਆਪ ਬਦਲਾਈਆ। ਹੁਕਮ ਮੰਨਦੇ ਰਹੇ ਕਮਲਾਪਤੀ, ਜੋ ਪਤਿਪਰਮੇਸ਼ਵਰ ਬੇਪਰਵਾਹੀਆ। ਤਨ ਵਜੂਦ ਕਰਦੇ ਰਹੇ ਸਤੀ, ਸਤਿ ਦੇ ਅੱਗੇ ਭੇਟ ਚੜ੍ਹਾਈਆ । ਸਾਡੀ ਫੇਰ ਹੋਈ ਨਾ ਗਤੀ, ਜੁਗ ਜੁਗ ਆਸਾ ਗਏ ਰਖਾਈਆ। ਸਾਨੂੰ ਬਾਵਨ ਨੇ ਸਹਿਜ ਨਾਲ ਇਕ ਗੱਲ ਸੀ ਦੱਸੀ, ਹੌਲੀ ਹੌਲੀ ਦ੍ਰਿੜਾਈਆ। ਜਿਸ ਵੇਲੇ ਸਭ ਦਾ ਮਾਲਕ ਆਇਆ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਹੱਥੋ ਹੱਥੀ, ਹਥੇਲੀ ਉਤੇ ਟਿਕਾਈਆ। ਜਿਸ ਦੀ ਕਹਾਣੀ ਜਾਏ ਨਾ ਕਥੀ, ਅਗੰਮ ਅਥਾਹ ਵਡਿਆਈਆ। ਤੁਹਾਡੀ ਪੈਜ ਜਾਏ ਰੱਖੀ, ਸਿਰ ਆਪਣਾ ਹੱਥ ਰਖਾਈਆ। ਭਗਤ ਸੁਹੇਲੇ ਬਣਾ ਕੇ ਸਖੀ, ਸੁਖਨ ਮੇਰਾ ਪੂਰ ਕਰਾਈਆ। ਇਹ ਖੇਲ ਵਖਾਏ ਅੱਖੀ, ਪਰਦਾ ਅੱਖੀਆਂ ਉਤੋਂ ਜਿਸ ਵੇਲੇ ਉਠਾਈਆ। ਧਨ ਦੌਲਤ ਲੁੱਟੀ ਜਾਣੀ ਕਰੋੜੀ ਲੱਖੀ, ਗਰੀਬਾਂ ਮਿਲੇ ਵਡਿਆਈਆ। ਸ਼ਾਹ ਸੁਲਤਾਨਾਂ ਹੋਵੇ ਕੋਇ ਨਾ ਪੱਖੀ, ਸਗਲਾ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਪਦਾਰਥ ਕਹਿਣ ਹੁਕਮ ਸੁਣਿਆ ਸਚੀ ਸਰਕਾਰ, ਜੋ ਬਾਵਨ ਦਿਤਾ ਦ੍ਰਿੜਾਈਆ। ਨਿਰਗੁਣ ਆਵੇ ਆਪਣੀ ਧਾਰ, ਪੁਰਖ ਅਕਾਲਾ ਬੇਪਰਵਾਹੀਆ । ਜਿਸ ਨੂੰ ਕਹਿੰਦੇ ਸਾਂਝਾ ਯਾਰ, ਮਿੱਤਰ ਪਿਆਰਾ ਇਕ ਅਖਵਾਈਆ। ਜਿਸ ਭਗਤਾਂ ਕਰਨਾ ਉਧਾਰ, ਕਲਜੁਗ ਅੰਤ ਲਏ ਤਰਾਈਆ। ਛੱਤੀ ਛੱਤੀ ਬਣਾ ਕੇ ਭਗਤ ਦੁਵਾਰ, ਭਗਵਨ ਆਪਣੇ ਰੰਗ ਰੰਗਾਈਆ। ਸਾਨੂੰ ਕਦੇ ਨਾ ਦਏ ਵਿਸਾਰ, ਵਿਸਰਿਆਂ ਗਲੇ ਲਗਾਈਆ । ਸਾਡਾ ਗ੍ਰਹਿ ਕਰੇ ਉਜਿਆਰ, ਜੱਗ ਦੇਵੇ ਮਾਣ ਵਡਿਆਈਆ। ਫੇਰ ਸਾਰੇ ਕਰੀਏ ਨਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਬੇਨੰਤੀ ਸੁਣੇ ਆਪ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਛੱਤੀ ਪਦਾਰਥ ਕਹਿਣ ਜਨ ਭਗਤੋ ਸਾਡੀ ਫੜ ਲਓ ਬਾਂਹ, ਹੱਥ ਉਪਰ ਦਿਉ ਉਠਾਈਆ। ਸਭ ਦਾ ਇਕੋ ਪਿਤਾ ਤੇ ਇਕੋ ਮਾਂ, ਦੂਜੀ ਜੰਮਣ ਵਾਲੀ ਕੋਇ ਨਾ ਮਾਈਆ। ਸਾਡੀ ਹਾਂ ਵਿਚ ਕਰੋ ਹਾਂ, ਨਾਂਹ ਸਕੇ ਨਾ ਕੋਇ ਸੁਣਾਈਆ। ਜਿਸ ਤਰਹ ਤੁਹਾਡਾ ਭਗਤ ਦੁਵਾਰੇ ਦਾ ਥਾਂ, ਛੱਤੀ ਛੱਤੀ ਲੰਬਾਈ ਚੌੜਾਈਆ। ਏਸੇ ਤਰਹ ਸਾਡਾ ਲੰਗਰਖਾਨਾ ਦਿਉ ਬਣਾ, ਜਿਸ ਵਿਚ ਵਸੀਏ ਚਾਈਂ ਚਾਈਂਆ। ਫੇਰ ਤੁਹਾਨੂੰ ਰੱਜ ਕੇ ਦਈਏ ਖਵਾ, ਭੁੱਖ ਨੰਗ ਰਹਿਣ ਨਾ ਪਾਈਆ। ਦੀਨ ਮਜ਼੍ਹਬ ਦਾ ਵੇਰਵਾ ਦਈਏ ਮਿਟਾ, ਜ਼ਾਤ ਪਾਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਛੱਤੀ ਪਦਾਰਥ ਕਹਿਣ ਸਾਡਾ ਦੁਵਾਰਾ ਉਚਾ ਹੋਵੇ ਤੇਰਾਂ ਫੁੱਟ, ਬਹੁਤੀ ਬਹੁਤੀ ਮੰਗ ਨਾ ਕੋਇ ਮੰਗਾਈਆ। ਇੱਟਾਂ ਲਾਉਣੀਆਂ ਘੁੱਟ ਘੁੱਟ, ਇਕ ਦੂਜੀ ਨਾਲ ਛੁਹਾਈਆ। ਫੇਰ ਚਾਰ ਕੁੰਟ ਪਏ ਲੁੱਟ, ਲੁਟੇਰਾ ਨਜ਼ਰ ਕਿਸੇ ਨਾ ਆਈਆ। ਮਾਂਵਾਂ ਵਿਛੜਨੇ ਪੁੱਤ, ਪਿਤਾ ਗੋਦ ਨਾ ਕੋਇ ਸੁਹਾਈਆ। ਜਨ ਭਗਤਾਂ ਮੌਲਣੀ ਰੁੱਤ, ਰੁਤੜੀ ਪ੍ਰਭ ਨਾਲ ਮਹਿਕਾਈਆ। ਸੇਵਾ ਕਰਨੀ ਸਭ ਨੇ ਹੋ ਕੇ ਖੁਸ਼, ਖੁਸ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ।

ਛੱਤੀ ਪਦਾਰਥੋ ਮੈਂ ਆ ਗਿਆ ਜੁਗ ਜੁਗ ਦਾ ਪਾਂਧਾ, ਨਾਰਦ ਰਿਹਾ ਸੁਣਾਈਆ। ਮੇਰੇ ਬਿਨਾ

❋

ਤੁਹਾਨੂੰ ਕੋਈ ਨਾ ਖਾਂਦਾ, ਖਾਵਣ ਵਾਲਾ ਇਕੋ ਪੰਡਤ ਬੋਦੀ ਵਾਲਾ ਸੋਭਾ ਪਾਈਆ। ਕਿਉਂ ਮੈਂ ਦੁੱਧ ਨਹੀਂ ਚੁੰਘਿਆ ਕਿਸੇ ਮਾਂ ਦਾ, ਮੰਮਾ ਸੀਰ ਨਾ ਮੁਖ ਚੁਵਾਈਆ। ਮੈਂ ਮਾਸ ਨਹੀਂ ਖਾਂਦਾ ਸੂਰ ਗਾਂ ਦਾ, ਮਜ਼ਬਾਂ ਵੰਡ ਨਾ ਕੋਇ ਵੰਡਾਈਆ। ਮੈਂ ਵਣਜਾਰਾ ਬਣਿਆ ਨਹੀਂ ਕਿਸੇ ਬਦਲਣ ਵਾਲੇ ਨਾਂ ਦਾ, ਨਾਉਂ ਨਿਰੰਕਾਰਾ ਇਕੋ ਗਾਈਆ। ਮੈਂ ਇਸ਼ਾਰਾ ਕੀਤਾ ਨਹੀਂ ਵਾਹ ਵਾ ਦਾ, ਵਾਹਵਾ ਵਿਚ ਸਿਫ਼ਤ ਸਾਲਾਹੀਆ। ਮੈਂ ਬਲ ਤੱਕਿਆ ਨਹੀਂ ਕਦੇ ਕਿਸੇ ਦੀ ਬਾਂਹ ਦਾ, ਝਗੜੇ ਵਿਚ ਕਦੇ ਨਾ ਆਈਆ। ਮੇਰਾ ਅੱਜ ਦਿਹਾੜਾ ਸੋਹਣਾ ਹੋਇਆ ਚਾਅ ਦਾ, ਚਾਉ ਘਨੇਰਾ ਇਕ ਵਖਾਈਆ। ਮੇਰਾ ਸਮਾਂ ਹੋਇਆ ਲਾਹ ਦਾ, ਲਹਿਣੇਦਾਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਜਨ ਭਗਤੋ ਤੁਸੀਂ ਬੜੇ ਚਲਾਕ, ਚਲਾਕੀ ਆਪਣੀ ਦਿਤੀ ਵਖਾਈਆ । ਦੁਨੀਆਂ ਸੁੱਤੀ ਅੱਧੀ ਰਾਤ, ਸੁਤਿਆਂ ਕੋਇ ਨਾ ਲਏ ਅੰਗੜਾਈਆ । ਤੁਸਾਂ ਬਣਾ ਕੇ ਸੋਹਣੀ ਭਾਤ, ਭਾਂਤ ਭਾਂਤ ਦੇ ਖਾਣੇ ਭਗਤ ਦੁਵਾਰੇ ਲਏ ਟਿਕਾਈਆ। ਮੇਰੀ ਕਿਸੇ ਨਾ ਪੁੱਛੀ ਵਾਤ, ਸੱਦਾ ਦੇ ਨਾ ਕੋਇ ਮੰਗਵਾਈਆ । ਮੈਂ ਛੇਤੀ ਪਹੁੰਚਿਆ ਪੰਧ ਮੁਕਾਇਆ ਭਾਜ, ਧਰਤੀ ਕਦਮ ਨਾ ਕੋਇ ਟਿਕਾਈਆ । ਮੈਂ ਖੇਲ ਤੱਕਿਆ ਜਿਸ ਵੇਲੇ ਜਲਾਈ ਆਗ, ਅਗਨੀ ਅੱਗ ਅੱਗ ਤਪਾਈਆ। ਮੈਂ ਫਿਰਦਾ ਰਿਹਾ ਜਿਸ ਵੇਲੇ ਆਟਾ ਛਾਣਿਆ ਵਿਚ ਪਰਾਤ, ਹੇਠਾਂ ਵੜ ਕੇ ਵੇਖ ਵਖਾਈਆ। ਗੁੰਨ੍ਹਣ ਲੱਗਿਆਂ ਉਤੋਂ ਦਿਤੀ ਦਾਬ, ਮੇਰੀ ਹੱਡੀ ਪਸਲੀ ਦਿਤੀ ਦਬਾਈਆ। ਮੈਂ ਫੇਰ ਵਜਾਇਆ ਨਾਦ, ਕੁਬੇਰ ਦਿਤਾ ਸੁਣਾਈਆ। ਵਿਸ਼ਨੂੰ ਦਿਤਾ ਆਖ, ਪਰਦਾ ਨਾ ਰੱਖਿਆ ਰਾਈਆ। ਕੁਛ ਮੇਰੀ ਗੱਲ ਭਾਖ, ਭਾਸ਼ਾ ਜਗਤ ਨਾ ਕੋਇ ਜਣਾਈਆ। ਉਠ ਵੇਖ ਕੀ ਖੇਲ ਹੁੰਦਾ ਅੱਧੀ ਰਾਤ, ਰੈਣ ਭਿੰਨੜੀ ਨਾਲ ਰਲਾਈਆ। ਲੇਖਾ ਲਿਖਿਆ ਜਾਂਦਾ ਨਾਲ ਕਲਮ ਦਵਾਤ, ਲਿਖਾਰੀ ਲਿਖਣ ਚਾਈਂ ਚਾਈਂਆ। ਜਿਨ੍ਹਾਂ ਸਵਾ ਸੇਰ ਦੀ ਗਠੜੀ ਚੁੱਕੀ ਸਾਥ, ਬਲ ਤੇਰਾ ਭੰਡਾਰਾ ਪਿਛਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਨਾਰਦ ਕਹੇ ਏਸੇ ਤਰਹ ਚਾਰ ਜੁਗ ਦੇ ਜਗਾਏ ਸੀ ਚਰਾਗ, ਚਰਾਗਾਹਾਂ ਹੋਈ ਰੁਸ਼ਨਾਈਆ। ਕਲਜੁਗ ਅੰਤ ਜਨ ਭਗਤਾਂ ਅੰਧੇਰਾ ਮੇਟੇ ਦਾਗ਼, ਦੁਰਮਤ ਮੈਲ ਧੁਵਾਈਆ। ਆਪਣੇ ਹੱਥ ਪਕੜੇ ਵਾਗ, ਦੂਸਰ ਡੋਰੀ ਨਾ ਕੋਇ ਬੰਧਾਈਆ। ਹਰਿਜਨ ਸਾਰੇ ਗਏ ਜਾਗ, ਸੋਇਆ ਰਹਿਣ ਕੋਇ ਨਾ ਪਾਈਆ । ਜਿਸ ਦਿਨ ਗੋਬਿੰਦ ਪਹਿਲੀ ਵਾਰ ਆਪਣੀ ਉਂਗਲ ਬਠਾਇਆ ਬਾਜ, ਦੀਪਕ ਚਾਰ ਕਰ ਰੁਸ਼ਨਾਈਆ। ਚੌਥੇ ਜੁਗ ਬਦਲ ਦੇਣਾ ਸਮਾਜ, ਸਮਿਗਰੀ ਸਚ ਵਰਤਾਈਆ। ਮਾਤਾ ਗੁਜਰੀ ਦਿਤਾ ਆਖ, ਸਹਿਜ ਨਾਲ ਸੁਣਾਈਆ। ਇਹ ਕਦੋਂ ਪੂਰੀ ਹੋਵੇ ਆਸ, ਪਰਦਾ ਦੇ ਉਠਾਈਆ। ਗੋਬਿੰਦ ਹੱਸ ਕੇ ਕਿਹਾ ਜਿਸ ਵੇਲੇ ਨਿਰਗੁਣ ਨੂਰ ਜੋਤ ਹੋਵੇ ਪਰਕਾਸ਼, ਪੁਰਖ ਅਕਾਲਾ ਬੇਪਰਵਾਹੀਆ। ਉਸ ਵੇਲੇ ਸਭ ਦਾ ਲੇਖਾ ਲਏ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਤੇਰਾ ਲਹਿਣਾ ਦੇਣਾ ਹੋਵੇ ਸਾਥ, ਸਗਲਾ ਸੰਗ ਬਣਾਈਆ। ਤੇਰੇ ਨੂਰ ਵਿਚੋਂ ਨੂਰ ਹੋਵੇ ਪਰਕਾਸ਼, ਪੂਰਨ ਪੁਰਖ ਬੇਪਰਵਾਹੀਆ। ਜੋ ਸਭ ਦੀ ਪੁੱਛੇ ਵਾਤ, ਬੇਵਤਨਾਂ ਲਏ ਮਿਲਾਈਆ। ਏਸੇ ਕਾਰਨ ਚਾਰ ਦੀਪਕ ਬਿਸ਼ਨ ਕੌਰ ਨੂੰ ਦਿਤੇ ਦਾਤ, ਦਇਆਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਨਾਰਦ ਕਹੇ ਜਨ ਭਗਤੋ ਜਗ ਨੇਤਰਹੀਣ ਬਣਾਇਆ ਅੰਨ੍ਹਿਆਂ, ਅੱਧੀ ਰਾਤ ਅੰਨ ਹੱਥ ਕਿਸੇ ਨਾ ਆਈਆ। ਪਿਛੇ ਜੋਤਾਂ ਜਗਾਉਦੀਆਂ ਸੀ ਕੁਵਾਰੀਆਂ ਕੰਨਿਆਂ, ਲਾਟਾਂ ਵਾਲੀ ਸੀਸ ਨਿਵਾਈਆ। ਅੱਗੇ

❋

ਸਭ ਦਾ ਠੀਕਰ ਭੰਨਿਆ, ਲੇਖਾ ਅਵਰ ਰਹੇ ਨਾ ਰਾਈਆ। ਏਸੇ ਕਰਕੇ ਤਿੰਨਾਂ ਕਰਾਇਆ ਇਸ਼ਨਾਨਿਆਂ, ਸ਼ੰਕਰ ਦੀ ਮਨਸਾ ਪੂਰ ਕਰਾਈਆ। ਲੇਖਾ ਪੂਰਾ ਹੋਇਆ ਬਾਰਾਂ ਸੌ ਸਤਾਸੀ ਅੰਕ ਨਾਲ ਪੰਨਿਆ, ਭੇਵ ਅਭੇਦ ਰਿਹਾ ਨਾ ਰਾਈਆ। ਸਚ ਪਰਕਾਸ਼ ਦੀਪਕ ਇਕੋ ਚੰਨਿਆ, ਚੰਦ ਸਿਤਾਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।

ਨਾਰਦ ਕਹੇ ਜਨ ਭਗਤੋ ਖਾਣ ਲਈ ਰੱਖਿਆ ਬਹੁਤ ਕੁਛ, ਕੁਛ ਮੈਨੂੰ ਦਿਉ ਖੁਵਾਈਆ। ਮੈਂ ਵੇਖੋ ਤਾਜ਼ੀ ਕਟਾ ਕੇ ਆਇਆ ਦਾੜ੍ਹੀ ਮੁੱਛ, ਮੁਸ਼ਕਲ ਮੂੰਹ ਦੇ ਨਾਲ ਖਾਣ ਲੱਗਿਆਂ ਰਹੇ ਨਾ ਰਾਈਆ। ਕਿਉਂ ਸਾਰੇ ਹੋ ਗਏ ਚੁੱਪ, ਉਚੀ ਕੂਕ ਕੇ ਦਿਉ ਦ੍ਰਿੜਾਈਆ । ਸਾਰੇ ਕਹੋ ਪੰਡਤਾ ਚਾਰੋਂ ਕੁੰਟ ਪੈਣੀ ਲੁੱਟ, ਤੂੰ ਵੀ ਜਾ ਥਾਉਂ ਥਾਈਂਆ। ਨਾਰਦ ਪੁੱਠਾ ਕਰ ਕੇ ਠੁੱਠ, ਠੂਠਾ ਰਿਹਾ ਵਖਾਈਆ। ਮੈਂ ਫਿਰ ਕੇ ਆਇਆ ਲਹਿੰਦੀ ਚੜ੍ਹਦੀ ਗੁੱਠ, ਕੋਨਾ ਕੋਨਾ ਪੰਧ ਮੁਕਾਈਆ। ਇਉਂ ਦਿਸਦਾ ਕਿਸੇ ਨੂੰ ਪਾਣੀ ਨਹੀਂ ਮਿਲਣਾ ਘੁੱਟ, ਆਬ ਹੱਥ ਕਿਸੇ ਨਹੀਂ ਆਈਆ। ਮੈਂ ਰਾਹ ਵਿਚ ਆਉਂਦੇ ਵੇਖਿਆ ਤਾਰਾ ਚੰਦ ਰਿਹਾ ਟੁੱਟ, ਟੁੱਟਿਆਂ ਫੇਰ ਨਾ ਕੋਇ ਜੁੜਾਈਆ। ਸਦੀ ਚੌਧਵੀਂ ਨਾਤਾ ਰਿਹਾ ਛੁੱਟ, ਮੇਲਾ ਅੱਗੇ ਨਾ ਕੋਇ ਮਿਲਾਈਆ। ਮੈਂ ਜਗਤ ਜਹਾਨ ਤੱਕਿਆ ਖਾਲੀ ਦਿਸੇ ਬੁੱਤ, ਬੁਤਖਾਨੇ ਰੋਵਣ ਮਾਰਨ ਧਾਹੀਆ। ਮੈਂ ਹੋਰ ਵੇਖਿਆ ਜਨ ਭਗਤ ਚੋਰੀ ਕਰਦੇ ਲੁਕ, ਲੁਕ ਲੁਕ ਆਪਣੀ ਖ਼ੁਸ਼ੀ ਬਣਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦੇ ਅਗੰਮੀ ਤੁੱਕ, ਆਤਮ ਪਰਮਾਤਮ ਵੱਜੇ ਵਧਾਈਆ । ਬਾਹਰੋਂ ਛੱਤੀ ਪਦਾਰਥ ਲਏ ਚੁੱਕ, ਭਗਤ ਦੁਵਾਰੇ ਵਿਚ ਟਿਕਾਈਆ । ਜਿਥੇ ਬਿਨਾ ਭਗਤਾਂ ਤੋਂ ਕੋਇ ਨਾ ਸਕੇ ਪੁੱਜ, ਖਾਲੀ ਹੱਥ ਨਾ ਕੋਇ ੳਠਾਈਆ । ਮੈਂ ਆਉਂਦਾ ਆਉਂਦਾ ਵਿਸ਼ਨੂੰ ਨੂੰ ਮਾਰ ਕੇ ਆਇਆ ਹੁੱਝ, ਹਲੂਣਾ ਦਿਤਾ ਲਗਾਈਆ। ਬ੍ਰਹਮੇ ਨੂੰ ਕਿਹਾ ਮੇਰੀ ਬਾਤ ਬੁੱਝ, ਕੀ ਏਹ ਖੇਲ ਕੀ ਲੋਕਮਾਤ ਖੇਲ ਖਿਲਾਈਆ। ਸ਼ੰਕਰ ਨੂੰ ਦੱਸ ਕੇ ਆਇਆ ਐਵੇਂ ਨਾ ਬਹਿਵੀਂ ਰੁੱਠ, ਰੁੱਸਿਆਂ ਹੱਥ ਕਿਛ ਨਾ ਆਈਆ। ਫੇਰ ਸਭ ਦਾ ਬਿਨਾ ਹੱਥਾਂ ਤੋਂ ਹੱਥ ਲਿਆ ਘੁੱਟ, ਜ਼ੋਰ ਨਾਲ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ।

ਨਾਰਦ ਕਹੇ ਜਨ ਭਗਤੋ ਇਹ ਖ਼ੁਸ਼ੀਆਂ ਵਾਲਾ ਸੱਤਵਾਂ ਬਰਸ, ਮੈਂ ਭਗਤ ਦੁਵਾਰੇ ਵਿਚ ਖ਼ੁਸ਼ੀ ਬਣਾਈਆ। ਅਰਸ਼ ਤੋਂ ਆਇਆ ਉਤੇ ਫਰਸ਼, ਭੱਜਿਆ ਵਾਹੋ ਦਾਹੀਆ। ਇਹ ਛੱਤੀ ਪਦਾਰਥ ਤੁਹਾਡਾ ਬ੍ਰਾਹਮਣ ਹੋ ਕੇ ਖਾਵਾਂ ਵੇਖਿਓ ਤੁਸੀਂ ਨਾ ਪਿਓ ਤਰਸ, ਮਨ ਵਿਚ ਧਿਆਨ ਲਗਾਈਆ। ਤੁਸੀਂ ਮੇਰੀ ਬੋਦੀ ਦਾ ਕਰੋ ਦਰਸ, ਮੈਂ ਤੁਹਾਡਾ ਪਕਵਾਨ ਖਾ ਕੇ ਆਪਣਾ ਝੱਟ ਲੰਘਾਈਆ। ਪਰ ਇਕ ਦੁੱਖ ਕਿਸੇ ਦੇ ਕੋਲ ਹੱਥ ਵਿਚ ਫੜਨ ਵਾਲਾ ਨਹੀਂ ਪਰਸ, ਨਹੀਂ ਤੇ ਇਹ ਲੇਖਾ ਪੈਰਿਸ ਵਿਚ ਦੇਣਾ ਸੀ ਪਹੁੰਚਾਈਆ। ਉਹ ਵੇਖੋ ਅਮਰੀਕਾ ਵਾਲਿਆਂ ਨੂੰ ਇਹਦੀ ਗਰਜ਼, ਬਰਤਾਨੀਆ ਅੱਖਾਂ ਰਿਹਾ ਉਠਾਈਆ। ਰਸ਼ੀਆ ਵਾਲੇ ਕਰਨ ਅਰਜ਼, ਨਮੋ ਨਮੋ ਸੀਸ ਝੁਕਾਈਆ। ਉਹ ਤੜਫਦੇ ਜਿਨ੍ਹਾਂ ਛੁਰੀ ਬਣਾਈ ਸ਼ਰਅ ਕਰਦ, ਕਤਲਗਾਹ ਵੇਖਣ ਜਗਤ ਲੋਕਾਈਆ। ਪਰ ਤੁਸੀਂ ਮੇਰਾ ਵੰਡਿਓ ਦਰਦ, ਦਰਦੀ ਹੋ ਕੇ ਲਹਿਣਾ ਦੇਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ।

ਨਾਰਦ ਕਹੇ ਪ੍ਰਭੂ ਤੂੰ ਆਦਿ ਜੁਗਾਦਿ ਜੋਤ ਰੱਬੀ, ਨੂਰ ਨੁਰਾਨਾ ਇਕ ਅਖਵਾਈਆ। ਹੁਣ ਕਿਉਂ ਛੱਤੀ ਪਦਾਰਥਾਂ ਦਾ ਬਣ ਗਿਉਂ ਲਬੀ, ਲਾਲਚ ਖਾਣ ਪੀਣ ਵਾਲਾ ਰਖਾਈਆ। ਝੱਟ ਸੰਦੇਸ਼ਾ ਮਿਲਿਆ ਯਦੀ, ਨਾਰਦਾ ਅੱਖਾਂ ਲੈ ਉਠਾਈਆ। ਓਹ ਵੇਖ ਭੁੱਖੀ ਤਿਹਾਈ ਰੋਂਦੀ ਚੌਧਵੀਂ ਸਦੀ, ਸਦਾ ਅਜ਼ਾਂ ਸਚ ਨਾ ਕੋਇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਾਂਦੇ ਲੱਦੀ, ਪਿਛਲਾ ਪੰਧ ਪੰਧ ਮੁਕਾਈਆ। ਹੁਣ ਇਕੋ ਜੋਤ ਅਗੰਮੀ ਜਗੀ, ਜਾਗਰਤ ਜੋਤ ਕਰ ਰੁਸ਼ਨਾਈਆ। ਜਿਸ ਨੇ ਪਿਛਲੀ ਮੇਟੀ ਹੱਦੀ, ਹਦੂਦ ਇਕ ਦਿਤੀ ਵਖਾਈਆ।

❋

ਦੋ ਜਹਾਨ ਦੀ ਸਾਂਭ ਕੇ ਗੱਦੀ, ਗਦਾਗਰ ਕਰੇ ਲੋਕਾਈਆ। ਤੂੰ ਵੀ ਏਸ ਦੁਵਾਰੇ ਤੋਂ ਰੱਜੀਂ, ਜਿਥੇ ਭਗਤ ਜਨ ਰੱਜ ਕੇ ਆਪਣੀ ਖ਼ੁਸ਼ੀ ਬਣਾਈਆ। ਫੇਰ ਚਾਰੋਂ ਕੁੰਟ ਉਠ ਭੱਜੀ,ਂ ਬਲ ਭੁਜਾਂ ਵਾਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਨਾਰਦ ਕਹੇ ਭਗਤੋ ਪੰਜ ਦਿਨ ਮੈਂ ਫਿਰਦਾ ਰਿਹਾ ਭਗਤ ਦੁਵਾਰੇ ਗਿਰਦ, ਨੌਂ ਨੌਂ ਕਦਮ ਪਿਛੇ ਆਸਣ ਲਾਈਆ। ਵੇਖਦਾ ਰਿਹਾ ਅੰਤਸ਼ਕਰਨ ਇਰਦ, ਬਿਨ ਅੱਖਾਂ ਅੱਖ ਉਠਾਈਆ। ਮੇਰੇ ਨਾਲ ਸੀ ਸੀਤਾ ਨੂੰ ਹਰਨ ਵਾਲਾ ਮਿਰਗ, ਜੋ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।

ਨਾਰਦ ਕਹੇ ਮੈਂ ਦੱਸਾਂ ਸਭ ਨੂੰ ਸਾਫ, ਸਚ ਸਚ ਸੁਣਾਈਆ। ਕੁਛ ਲੇਖਾ ਦੇਵਾਂ ਆਖ, ਅੱਖਰਾਂ ਨਾਲ ਵਡਿਆਈਆ। ਸੀਤਾ ਦਾ ਸੁਭਾਓ ਅੱਠ ਵਾਰ ਚੌਵੀ ਘੰਟਿਆਂ ਵਿਚ ਹੁੰਦਾ ਸੀ ਗੁਸਤਾਖ, ਸੋਲਾਂ ਘੰਟੇ ਆਪਣਾ ਰੰਗ ਰੰਗਾਈਆ। ਮੈਂ ਇਕ ਦਿਨ ਉਹਨੂੰ ਕਿਹਾ ਸਾਚ, ਸਚ ਦਿਤਾ ਦ੍ਰਿੜਾਈਆ। ਉਹਦੇ ਕੋਲ ਭੰਨ ਕੇ ਕੱਚੀ ਵਾਂਗ, ਵੰਗ ਦਿਤੀ ਤੁੜਾਈਆ। ਏਥੇ ਕੋਟਨ ਜੁਗ ਚੌਕੜੀ ਗਏ ਲੰਘ, ਅੱਗੇ ਹਾਥ ਕਿਸੇ ਨਾ ਆਈਆ। ਕੀ ਹੋਇਆ ਜੇ ਬਿਸਤਰ ਛੱਡੇ ਪਲੰਘ, ਬਨਵਾਸੀ ਹੋ ਕੇ ਰਾਮ ਨਾਲ ਜੰਗਲਾਂ ਪੰਧ ਮੁਕਾਈਆ । ਉਹ ਵੇਖ ਧਾਰਾ ਅਗੰਮੀ ਗੰਗ, ਲਹਿਰ ਲਹਿਰ ਨਾਲ ਬਦਲਾਈਆ। ਜਿਸ ਦੇ ਨਾਲ ਹੋਣਾ ਸੰਗ, ਸਗਲਾ ਸੰਗ ਰਖਾਈਆ। ਬਿਨਾਂ ਪਿਆਰ ਤੋਂ ਦਏ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਨਿਸ਼ਾਨਾ ਮੇਟਣਾ ਤਾਰਾ ਚੰਦ, ਸਦੀ ਚੌਧਵੀਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।

ਨਾਰਦ ਕਹੇ ਜਨ ਭਗਤੋ ਆਪਣੀ ਆਪਣੀ ਦੱਸੋ ਵੰਡ, ਪ੍ਰੇਮ ਵਿਚ ਜਣਾਈਆ। ਮੈਂ ਚਾਹੁੰਦਾ ਛੱਤੀ ਪਦਾਰਥਾਂ ਦੀ ਧਾਰ ਨਾ ਹੋਵੇ ਖੰਡ ਖੰਡ, ਹਿੱਸਾ ਹਿੱਸਾ ਨਾ ਕੋਇ ਬਣਾਈਆ। ਮੈਂ ਇਕੋ ਬ੍ਰਾਹਮਣ ਪੰਡਤ ਪੰਡ, ਪੂਜਣਯੋਗ ਅਖਵਾਈਆ। ਜੇ ਕਹੋ ਮੈਂ ਇਕੱਲਾ ਖਾ ਕੇ ਹੋਵਾਂ ਅਨੰਦ, ਆਪਣੇ ਅਨੰਦ ਦਾ ਰਸ ਤੁਹਾਡੇ ਵਲ ਘਲਾਈਆ। ਤੁਸੀਂ ਗਾਉਂਦੇ ਰਹੋ ਪ੍ਰਭੂ ਦੇ ਛੰਦ, ਮੈਂ ਆਪਣਾ ਪੇਟ ਭਰ ਕੇ ਤੁਹਾਨੂੰ ਦਿਆਂ ਵਧਾਈਆ। ਪਰ ਇਕ ਗੱਲ ਮੇਰਾ ਅੰਤਰ ਰਿਹਾ ਕੰਬ, ਹਲੂਣੇ ਦੇ ਦੇ ਰਿਹਾ ਹਿਲਾਈਆ। ਉਹ ਵੇਖ ਜਿਹੜੇ ਬਲ ਦੁਵਾਰੇ ਦੇ ਰਿਸ਼ੀ ਵਸੇ ਵਿਚ ਛੰਬ, ਛੰਭ ਕੇ ਸਭ ਨੂੰ ਦੇਣ ਵਖਾਈਆ। ਕਿਸੇ ਨੇ ਕਿਸੇ ਨੂੰ ਲਾਉਣਾ ਨਹੀਂ ਅੰਗ, ਬਿਨਾ ਪੁਰਖ ਅਕਾਲ ਤੋਂ ਅੰਗੀਕਾਰ ਨਾ ਕੋਇ ਬਣਾਈਆ। ਤੂੰ ਪੰਡਤਾ ਜਾਹ ਉਤੇ ਗੰਗ, ਗੰਗਾ ਮਾਤਾ ਤੇਰਾ ਰਾਹ ਚਲਾਈਆ। ਇਹ ਪਕਵਾਨ ਭਗਤਾਂ ਦਾ ਖ਼ੁਸ਼ੀ ਕਰੇ ਬੰਦ ਬੰਦ, ਹਰਿਜਨ ਖਾ ਕੇ ਪ੍ਰਭ ਦੇ ਵਿਚ ਸਮਾਈਆ। ਕਿਸੇ ਦਾ ਹੱਥ ਨਾ ਹੋਵੇ ਤੰਗ, ਤੰਗਦਸਤੀ ਦਏ ਕਟਾਈਆ। ਜਿਸ ਵੇਲੇ ਦੀਨ ਦੁਨੀ ਦਾ ਛਿੜਿਆ ਜੰਗ, ਚਾਰੋਂ ਕੁੰਟ ਪਏ ਦੁਹਾਈਆ। ਉਸ ਵੇਲੇ ਜਨ ਭਗਤਾਂ ਦੀ ਪੂਰੀ ਹੋਵੇ ਮੰਗ, ਘਰ ਘਰ ਦੇਵੇ ਰਿਜਕ ਸਬਾਈਆ। ਪੰਜਾਂ ਦਿਨਾਂ ਵਿਚ ਪੰਜਾਂ ਤੱਤਾਂ ਦਾ ਮੁਕਾਇਆ ਪੰਧ, ਗੁਰਮੁਖਾਂ ਪੈਂਡਾ ਰਹੇ ਨਾ ਰਾਈਆ। ਝਗੜਾ ਮੇਟਿਆ ਜੇਰਜ ਅੰਡ, ਉਤਭੁਜ ਸੇਤਜ ਡੇਰਾ ਢਾਹੀਆ। ਇਹ ਛੱਤੀ ਭੋਜਨ ਭਗਵਾਨ ਭਗਤਾਂ ਦੇਵੇ ਵੰਡ, ਬ੍ਰਾਹਮਣਾਂ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਤਾਰਾ ਚੰਨ, ਚੰਨ ਸਿਤਾਰ ਹੁਕਮੇ ਵਿਚ ਭੁਵਾਈਆ।

❋

❋

ਵਿਸ਼ਨੂੰ ਕਹੇ ਪ੍ਰਭੂ ਤੇਰਿਆਂ ਭਗਤਾਂ ਭਰਿਆ ਰਹੇ ਭੰਡਾਰਾ, ਭੰਡਾਰੀ ਹੋ ਕੇ ਸੇਵ ਕਮਾਈਆ। ਸਾਹਿਬ ਤੂੰ ਵੀ ਬਣਿਆ ਰਹੀਂ ਵਰਤਾਰਾ, ਸਦ ਸਦ ਆਪਣੀ ਸੇਵ ਕਮਾਈਆ। ਸਭ ਨੂੰ ਬਖ਼ਸ਼ਣਾ ਸਾਂਝਾ ਇਕ ਪਿਆਰਾ, ਦੁਵੈਤ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਕਰਨਾ ਉਜਿਆਰਾ, ਸੱਤ ਦੀਪ ਹੋਏ ਰੁਸ਼ਨਾਈਆ। ਦੀਨ ਮਜ਼੍ਹਬ ਸਾਰੇ ਕਰਨ ਨਿਮਸਕਾਰਾ, ਡੰਡਾਵਤ ਬੰਦਨਾ ਸਜਦੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ।

ਲੰਗਰ ਕਹੇ ਮੈਂ ਪ੍ਰਭੂ ਦੁਵਾਰਿਉਂ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਪਿਛਲਾ ਵਕਤ ਪਿਛੇ ਲੰਘਾ, ਅੱਗੇ ਝੋਲੀ ਰਿਹਾ ਟਿਕਾਈਆ। ਮੈਂ ਚਾਹੁੰਦਾ ਕਲਜੁਗ ਕੂੜੀ ਕਿਰਿਆ ਮੇਟ ਦੇ ਦੰਗਾ, ਝਗੜਾ ਕੂੜ ਨਾ ਰਹੇ ਲੋਕਾਈਆ। ਆਤਮ ਪਰਮਾਤਮ ਸਭ ਨੂੰ ਬਖ਼ਸ਼ ਦੇ ਸੰਗਾ, ਸਗਲਾ ਸੰਗ ਬਣਾਈਆ। ਤੇਰਾ ਭਗਤ ਸੁਹੇਲਾ ਰਹੇ ਕੋਇ ਨਾ ਭੁੱਖਾ ਨੰਗਾ, ਖਾਲੀ ਭੰਡਾਰੇ ਦੇਣੇ ਭਰਾਈਆ। ਲੇਖੇ ਲਾਉਣਾ ਮੰਦਾ ਚੰਗਾ, ਕਰਮ ਕਾਂਡ ਦਾ ਡੇਰਾ ਢਾਹੀਆ। ਅੱਗੇ ਸਫਰ ਰਹੇ ਨਾ ਲੰਬਾ, ਨੇਰਨ ਨੇਰ ਦੇਣਾ ਵਖਾਈਆ। ਜਿਸ ਵੇਲੇ ਦੀਨ ਦੁਨੀ ਤੇ ਹੋਵੇ ਜੰਗਾ, ਚਾਰੋਂ ਕੁੰਟ ਕੂਕ ਕੂਕ ਦੁਹਾਈਆ। ਤੇਰਿਆਂ ਭਗਤਾਂ ਹਾਲ ਹੋਵੇ ਮੂਲ ਨਾ ਮੰਦਾ, ਹਰ ਥਾਂ ਹੋਣਾ ਆਪ ਸਹਾਈਆ। ਭਾਵੇਂ ਕਿਸੇ ਨੇ ਚੋਟੀ ਮੁਨਾਈ ਭਾਵੇਂ ਸੀਸ ਰਖਾਇਆ ਕੰਘਾ, ਸਭ ਨੂੰ ਦੇਣੀ ਮਾਣ ਵਡਿਆਈਆ। ਸੀਨਾ ਗੁਰਮੁਖਾਂ ਰੱਖਣਾ ਠੰਡਾ, ਅਗਨੀ ਤੱਤ ਨਾ ਲਾਗੇ ਰਾਈਆ। ਵਿਸ਼ਨੂੰ ਕਹੇ ਮੈਂ ਵੀ ਪ੍ਰਭੂ ਆਪਣੇ ਦੁਵਾਰੇ ਦਾ ਖੋਲ੍ਹ ਕੇ ਜਿੰਦਾ, ਸਾਚੇ ਭਗਤਾਂ ਹੱਥ ਫੜਾਈਆ। ਕਿਸੇ ਨੂੰ ਰਹਿਣ ਨਾ ਦੇਵੀਂ ਚਿੰਦਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਤੂੰ ਸਾਹਿਬ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰ ਤੇਰੀ ਵਡਿਆਈਆ। ਬੇਸ਼ਕ ਸ੍ਰਿਸ਼ਟੀ ਤੇਰੀ ਕਰਦੀ ਨਿੰਦਾ, ਤੂੰ ਦਇਆਵਾਨ ਦਇਆਵਾਨ ਬੇਪਰਵਾਹੀਆ। ਤੇਰਾ ਖੇਲ ਵਿਚ ਭਾਰਤ ਖੰਡ ਹਿੰਦਾ, ਨਵ ਖੰਡ ਰਾਹ ਤਕਾਈਆ। ਦੀਨ ਦੁਨੀ ਦਾ ਮਾਰਗ ਰਹਿਣ ਦੇਵੀਂ ਨਾ ਵਿੰਗਾ, ਰਸਤਾ ਰਹਿਬਰ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਚ ਤੇਰੀ ਸਰਨਾਈਆ।

ਲੰਗਰ ਕਹੇ ਮੇਰੀ ਬਲਦੀ ਰਹੇ ਅੱਗ, ਪਕਵਾਨ ਪੱਕੇ ਚਾਈਂ ਚਾਈਂਆ। ਭਗਤਾਂ ਚੋਗ ਨਾ ਨਿਖੱਟੇ ਵਿਚ ਜੱਗ, ਜਗਜੀਵਣ ਦਾਤਾ ਦਏ ਵਡਿਆਈਆ। ਜੁਗਿੰਦਰ ਕੌਰ ਤੀਲੀ ਲਾ ਦੇ ਝੱਬ, ਮਾਚਸ ਅਗਨੀ ਰੂਪ ਬਦਲਾਈਆ। ਕਲਸੀਆਂ ਵਾਲੇ ਉਤੇ ਇੱਟ ਰੱਖਣ ਤਪ, ਜਿਸ ਵੇਲੇ ਲਾਟ ਆਪਣਾ ਰੂਪ ਬਦਲਾਈਆ। ਇਹ ਮੇਲਾ ਨੌਂ ਸੌ ਚੁਰਾਨਮੇ ਜੁਗ ਚੌਕੜੀ ਪਿਛੋਂ ਹੁੰਦਾ ਨਾਲ ਸਬੱਬ, ਜੁਗ ਜੁਗ ਹੱਥ ਕਿਸੇ ਨਾ ਆਈਆ। ਜਨ ਭਗਤੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ ਗਾਓ ਗੱਜ, ਸਿਫ਼ਤਾਂ ਨਾਲ ਸਾਲਾਹੀਆ। ਸਭ ਨੂੰ ਮਾਣ ਮਿਲਿਆ ਅੱਜ, ਛੱਬੀ ਪੋਹ ਸੰਮਤ ਸ਼ਹਿਨਸ਼ਾਹੀ ਸੱਤ ਵੱਜੀ ਵਧਾਈਆ। ਏਸ ਸਮੇਂ ਨੂੰ ਸਾਰਿਆਂ ਖੋਜਣਾ ਭੱਜਣਾ ਲੱਭ ਲੱਭ, ਲੱਭਿਆਂ ਹੱਥ ਕਿਸੇ ਨਾ ਆਈਆ। ਹੁਣ ਜਨ ਭਗਤੋ ਜਦੋ ਵੇਖੋਗੇ ਤੇ ਵੇਖੋਂਗੇ ਉਪਰ ਆਪਣੀ ਸ਼ਾਹ ਰਗ, ਨੌਂ ਦੁਵਾਰੇ ਤੋਂ ਉਪਰ ਦਰਸ ਦਿਖਾਈਆ। ਤੁਹਾਡੀ ਆਤਮਾ ਨਾਲ ਪਰਮਾਤਮਾ ਹੋ ਕੇ ਜਾਣਾ ਬੱਝ, ਅੰਦਰੋਂ ਨਾਤਾ ਸਕੇ ਨਾ ਕੋਇ ਤੁੜਾਈਆ। ਬਥੇਰਾ ਚਿਰ ਠੱਗੀ ਮਾਰੀ ਤੇ ਤੁਸਾਂ ਕਿਹਾ ਠੱਗ, ਠਗੋਰੀ ਵਾਲਾ ਸਭ ਦੇ ਲੇਖੇ ਪੂਰੇ ਦਏ ਕਰਾਈਆ। ਅੱਜ ਤੋਂ ਤੁਹਾਡਾ ਤੇ ਪ੍ਰਭੂ ਦਾ ਹਿੱਸਾ ਹੋ ਗਿਆ ਅੱਧੋ ਅੱਧ, ਵੱਖਰੀ ਵੰਡ ਨਾ ਕੋਇ ਵੰਡਾਈਆ। ਤੁਹਾਡੀ ਸਾਂਝੀ ਹੋ ਗਈ ਯੱਦ, ਆਤਮਾ ਪਰਮਾਤਮਾ ਬੰਸ ਸਰਬੰਸ ਇਕੋ ਨਜ਼ਰੀ ਆਈਆ। ਸਚ ਪੁੱਛੋ ਖ਼ੁਸ਼ੀਆਂ ਨਾਲ ਚੁਰਾਸੀ ਵਿਚੋਂ ਤੁਹਾਨੂੰ ਲਿਆ ਕੱਢ, ਫੜ ਬਾਹੋਂ ਆਪਣੇ ਨਾਲ ਮਿਲਾਈਆ। ਕਦੇ ਵੀ ਤੁਹਾਨੂੰ ਪਿਛੇ ਨਹੀਂ ਜਾਣਾ ਛੱਡ, ਸਿਰ ਸਭ ਦੇ ਹੱਥ ਟਿਕਾਈਆ। ਤੁਹਾਡਾ ਧਰਮ ਦਾ ਨਿਸ਼ਾਨਾ ਜਗਤ ਜਹਾਨ ਦਿਤਾ ਗੱਡ, ਜਿਸ ਦੀ ਮਰਿਆਦਾ ਚਾਰ ਜੁਗ ਦੇ ਸ਼ਾਸਤਰ ਸਕਣ ਨਾ ਕੋਇ ਸਮਝਾਈਆ। ਤੁਸੀਂ ਹੁਣ ਬਪੜੇ ਨਹੀਂ ਰਹਿ ਗਏ ਬਗ, ਹੰਸ ਸੋਹਣੇ ਨਜ਼ਰੀ ਆਈਆ।

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਅਗਨੀ ਕਹੇ ਮੈਨੂੰ ਇੱਟ ਦੇ ਥੱਲੇ ਦਿਤਾ ਬਾਲ, ਲਾਲ ਰੰਗ ਚੜ੍ਹਾਈਆ। ਮੈਨੂੰ ਯਾਦ ਮੈਂ ਦੱਸਣਾ ਭਗਤੋ ਤੁਹਾਡਾ ਉਹ ਹਾਲ, ਜਿਸ ਹਾਲਤ ਵਿਚ ਪ੍ਰਭ ਨੂੰ ਰਹੇ ਮਨਾਈਆ। ਤੁਸੀਂ ਮੈਨੂੰ ਗੂੜ੍ਹੀ ਨੀਂਦ ਰਹੇ ਸੁਆਲ, ਧਰਨੀ ਦੀ ਗੋਦ ਵਿਚ ਟਿਕਾਈਆ। ਮੈਂ ਵੀ ਪ੍ਰਭ ਨੂੰ ਕਹਿਣਾ ਤੇਰਿਆਂ ਭਗਤਾਂ ਦਾ ਕਦੇ ਨਾ ਹੋਵੇ ਜਵਾਲ, ਕਾਲ ਮਹਾਂਕਾਲ ਦੂਰੋਂ ਸੀਸ ਨਿਵਾਈਆ। ਜਿਥੇ ਹੋਵੋਗੇ ਉਥੇ ਕਰੇ ਸੰਭਾਲ, ਸੰਬਲ ਬੈਠਾ ਧੁਰ ਦਾ ਮਾਹੀਆ। ਇੱਟ ਨੂੰ ਗੁਰਮੁਖ ਸਿੰਘ ਨੀਂਹ ਵਿਚ ਰੱਖ ਦੇਣ ਦੋਵੇਂ ਪਾਲ, ਖੱਬਾ ਹੱਥ ਪਲਕਾਂ ਉਤੇ ਟਿਕਾਈਆ। ਬਾਵਨ ਦਾ ਪੂਰਾ ਹੋਇਆ ਸਵਾਲ, ਲੇਖਾ ਅਵਰ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਪਾਏ ਘਾਲੀ ਘਾਲ, ਘਾਲਣਾ ਜਨਮ ਕਰਮ ਦੀ ਰਹਿਣ ਕੋਇ ਨਾ ਪਾਈਆ। (੨੬ ਪੋਹ ਸ਼ਹਿਨਸ਼ਾਹੀ ਸੰਮਤ ੭ ਹਰਿ ਭਗਤ ਦੁਵਾਰ ਜੇਠੂਵਾਲ ਲੰਗਰ ਦੀ ਨੀਂਹ ਰੱਖਣ ਸਮੇ)

❋

…… ਨਾਰਦ ਕਹੇ ਜਨ ਭਗਤੋ ਤੁਹਾਡਾ ਇਕੋ ਪਿਓ ਦਾਦਾ, ਯਦ ਇਕੋ ਇਕ ਸੁਹਾਈਆ। ਕੀ ਤੁਹਾਡਾ ਮੇਲ ਸੀਤਾ ਰਾਮ ਕਿਸ਼ਨ ਰਾਧਾ, ਨਿਵ ਨਿਵ ਲਾਗੇ ਪਾਈਂਆ। ਕਿਸ ਡੋਰ ਨਾਲ ਚੋਰ ਹੋ ਕੇ ਤੁਹਾਨੂੰ ਬਾਂਧਾ, ਬੰਧਨ ਆਪਣਾ ਰਿਹਾ ਪਾਈਆ। ਤੁਹਾਨੂੰ ਮਾਣ ਦਿਤਾ ਵਧ ਸੰਤਨ ਸਾਧਾ, ਸਤਿ ਆਪਣਾ ਰੰਗ ਰੰਗਾਈਆ। ਪਰ ਯਾਦ ਕਰ ਲਓ ਆਪਣੇ ਅੰਦਰੋਂ ਕੱਢ ਦਿਓ ਹਉਮੇ ਵਾਲੀ ਆਗਾ, ਅਗਨੀ ਤੱਤ ਨਾ ਕੋਇ ਤਪਾਈਆ। ਵੇਖੋ ਖੇਲ ਕੰਤ ਸੁਹਾਗਾ, ਕੀ ਕਰਨੀ ਕਾਰ ਕਮਾਈਆ। ਯਾਦ ਰੱਖਣਾ ਹਾੜ ਸਤਾਰਾਂ ਸਭ ਨੇ ਇਕੋ ਪੰਗਤ ਵਿਚ ਬਹਿ ਕੇ ਖਾਣਾ ਪ੍ਰਸ਼ਾਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਹੱਥਾਂ ਉਤੇ ਉਸ ਦਾ ਲੈਣਾ ਸੁਵਾਦਾ, ਬਰਤਨ ਜੋੜ ਨਾ ਕਿੋੲ ਜੁੜਾਈਆ। ਅੰਦਰ ਪ੍ਰੇਮ ਦਾ ਹੋਵੇ ਲਾਡਾ, ਮੁਹੱਬਤ ਵਿਚ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੁਹਾਡੇ ਅੰਤਸ਼ਕਰਨ ਵਿਚ ਹੋਵੇ ਵਾਧਾ, ਮਨਸਾ ਮਨ ਦੀ ਮਨ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਨਾਰਦ ਕਹੇ ਸਭ ਨੇ ਪਿਆਰ ਵਿਚ ਜਾਣਾ ਟਿਕ, ਆਪਣਾ ਆਸਣ ਲਾਈਆ। ਪੰਗਤ ਬਹੇਗੀ ਇਕ ਸੌ ਇਕ, ਜੀਰੋ ਇਕ ਨਾਲ ਵਡਿਆਈਆ । ਸਭ ਦੇ ਹੱਥਾਂ ਉਤੇ ਪੂਰਨ ਨਾਮ ਦੀ ਪਹਿਲੋਂ ਰੱਖੀ ਜਾਏਗੀ ਚਿਟ, ਖ਼ਾਲੀ ਨਜ਼ਰ ਕੋਇ ਨਾ ਆਈਆ। ਫੇਰ ਹੱਥ ਲਾਏਗਾ ਉਤੇ ਤੁਹਾਡੀ ਪਿੱਠ, ਪੁਸ਼ਤ ਪੁਨਾਂਹ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਨਾਰਦ ਕਹੇ ਸਤਿਗੁਰ ਧਾਰ ਦਾ ਲੰਗਰ ਵਰਤੇ, ਖ਼ੁਸ਼ੀਆਂ ਨਾਲ ਵਰਤਾਈਆ। ਨਿਮਸਕਾਰ ਕਰੇ ਧਰਤੀ ਧਰਤੇ, ਧਵਲ ਸੀਸ ਝੁਕਾਈਆ। ਅਵਤਾਰ ਪੈਗੰਬਰ ਗੁਰੂ ਕਰਨ ਚਰਚੇ, ਚਾਰੋਂ ਕੁੰਟ ਮਤਾ ਪਕਾਈਆ। ਸਾਨੂੰ ਲਾਲਚ ਦਿਤਾ ਦੀਨਾਂ ਮਜ਼੍ਹਬਾਂ ਵਿਚ ਰਹੇ ਪਰਚੇ, ਪ੍ਰਚੀਨ ਦਾ ਲੇਖਾ ਵੇਖ ਵਖਾਈਆ। ਛੋਟੇ ਛੋਟੇ ਨਾਮ ਦੇ ਦੇ ਕੇ ਖਰਚੇ, ਜਗਤ ਰਹਿਬਰ ਦਿਤਾ ਦ੍ਰਿੜਾਈਆ। ਸਾਥੋਂ ਲੱਥੇ ਮੂਲ ਨਾ ਕਰਜ਼ੇ, ਮਕਰੂਜ਼ ਹੋ ਕੇ ਵੇਖੀਏ ਥਾਉਂ ਥਾਈਂਆ। ਅੰਤ ਇਕ ਅਰਦਾਸ ਬੇਨੰਤੀ ਅਰਜੇ, ਆਰਜੂ ਇਕ ਸੁਣਾਈਆ। ਪ੍ਰਭੂ ਜੇ

❋

ਤੇਰਾ ਭਗਤ ਥੋੜਾ ਜਿਹਾ ਸਮਾਂ ਹੋਰ ਜ਼ਰ ਜਾਏ, ਫੇਰ ਜਗ੍ਹਾ ਜਗ੍ਹਾ ਤੇਰੇ ਨਾਮ ਦੀ ਵੱਜੇ ਵਧਾਈਆ। ਤੇਰਾ ਦਰਸ ਕੀਤਿਆਂ ਦੀਨ ਦੁਨੀ ਸਭ ਤਰ ਜਾਏ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਜਿਸ ਦੀ ਯਾਦ ਵਿਚ ਕੋਟਨ ਕੋਟ ਯਾਦ ਕਰਦੇ ਮਰ ਗਏ, ਮਿਰਗਸ਼ਾਲਾ ਦੇਣ ਦੁਹਾਈਆ। ਕਈ ਧੂਣੀਆਂ ਉਤੇ ਸੜ ਗਏ, ਖੱਲਾਂ ਖੱਲ ਲੁਹਾਈਆ। ਕਈ ਸਿਰ ਕਦਮਾਂ ਉਤੇ ਧਰ ਗਏ, ਨਿਉਂ ਨਿਉਂ ਲਾਗਣ ਪਾਈਂਆ। ਪਰ ਮੈਂ ਹੈਰਾਨ ਹੋ ਗਿਆ ਕਈ ਤੇਰੇ ਭਗਤ ਤੇਰੇ ਹੁਕਮ ਅੱਗੇ ਅੜ ਗਏ, ਅੜਿਕਾ ਤੇਰੇ ਪ੍ਰੇਮ ਵਾਲਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। (੧ ਹਾੜ ਸ਼ਹਿਨਸ਼ਾਹੀ ਸੰਮਤ ੮ ੨੩-੦੦੯)

❋

…… ਨਾਰਦ ਕਹੇ ਫੇਰ ਚਿੱਠੀ ਖੋਲ੍ਹੀ ਮੈਂ, ਉਸੇ ਨੂੰ ਲਿਆ ਉਲਟਾਈਆ। ਮੈਂ ਲੇਖਾ ਪੜ੍ਹਿਆ ਮੇਰੇ ਅੰਦਰੋਂ ਨਿਕਲੀ ਹੈਂ, ਹੈਰਾਨ ਹੋ ਕੇ ਵੇਖ ਵਖਾਈਆ। ਜਾਂ ਤੱਕਿਆ ਪੜ੍ਹਿਆ ਸਮਝ ਆਈ ਏਥੇ ਹੋ ਕੇ ਪੈਗ਼ੰਬਰ ਗੁਰੂ ਅਵਤਾਰ ਗਏ ਕੈ, ਕਾਇਮ ਮੁਕਾਮ ਨਜ਼ਰ ਕੋਇ ਨਾ ਆਈਆ। ਸਦਾ ਜੁਗ ਚੌਕੜੀ ਬਿਨਾ ਪ੍ਰਭੂ ਤੋਂ ਭੰਡਾਰਾ ਕੋਈ ਨਾ ਦਏ, ਰਾਜੇ ਬਲ ਨੂੰ ਬਾਵਨ ਇਹੋ ਆਇਆ ਸਮਝਾਈਆ। ਪ੍ਰਭੂ ਦੀ ਕਿਰਪਾ ਬਿਨਾ ਕਦੇ ਉਪਜੇ ਕੋਇ ਨਾ ਸ਼ੈ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਨਾਰਦ ਕਹੇ ਏਸੇ ਕਰ ਕੇ ਉਸ ਚਿਠੀਆਂ ਦੇ ਅਧਾਰ ਉਤੇ ਹਰਿ ਸੰਗਤ ਨੂੰ ਹੁਕਮ ਦਿਤਾ ਲੰਗਰ ਵਰਤਾਉਣ ਤੋਂ ਪਹਿਲਾਂ ਤੇ ਲੰਗਰ ਵਰਤਾਉਣ ਤੋਂ ਬਾਦ ਸਦਾ ਬੋਲਣੀ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਜੈ ਜੈ ਜੈਕਾਰ ਸੁਣਾਈਆ। ਇਹ ਲੇਖਾ ਹਰਿ ਭਗਤ ਦੁਵਾਰ ਤੇ ਭਗਤਾਂ ਦੇ ਗ੍ਰਹਿ ਗ੍ਰਹਿ, ਬਚਿਆ ਰਹਿਣ ਕੋਇ ਨਾ ਪਾਈਆ। ਨਾਰਦ ਕਹੇ ਮੇਰਾ ਸਾਹਿਬ ਸੁਵਾਮੀ ਜਿਸ ਅਸਥਾਨ ਬਹੇ, ਸੋ ਥਾਨ ਥਨੰਤਰ ਵੱਜੇ ਵਧਾਈਆ। ਜੋ ਸਦਾ ਸਦਾ ਸ੍ਰਿਸ਼ਟੀ ਨੂੰ ਕਰਦਾ ਲੈਅ, ਉਤਪਤ ਆਪਣੇ ਹੁਕਮ ਵਿਚ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। (੩ ਸਾਵਣ ਸ਼ ਸੰ ੮ ੨੩-੫੬)

❋

…… ਇਕ ਇਕ ਕਹੇ ਅਸੀਂ ਬਣ ਗਏ ਇਕ ਸੌ ਯਾਰਾਂ, ਗਹਿਰ ਗੰਭੀਰ ਦਿਤੀ ਵਡਿਆਈਆ। ਕਲਜੁਗ ਅੰਤ ਜਨ ਭਗਤਾਂ ਕੋਲੋਂ ਜਾਪ ਕਰਾਇਆ ਨਵ ਸਤ ਦੀ ਧਾਰਾ ਸੋਲਾਂ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੀਸ ਨਿਵਾਈਆ। ਅੰਤਮ ਉਸ ਦੇ ਭਗਤਾਂ ਦਾ ਚਲਣਾ ਇਕ ਭੰਡਾਰਾ, ਭਗਵਨ ਦੇਵੇ ਮਾਣ ਵਡਿਆਈਆ। ਭਗਤ ਸੁਹੇਲੇ ਤੱਕੜ ਚੜ੍ਹਨਗੇ ਇਕ ਸੌ ਗਿਆਰਾਂ, ਤੋਲ ਤਨ ਵਾਲਾ ਕਰਾਈਆ। ਦਾਨ ਦੇਣਗੇ ਨਾਲ ਪਿਆਰਾ, ਛੱਬੀ ਪੋਹ ਅੱਖ ਉਠਾਈਆ। (੧ ਪੋਹ ਸ਼ ਸੰ ੮ (੨੩-੨੬੭ ੨੬੮)

❋

…… ਲੰਗਰ ਕਹੇ ਮੈਂ ਹੋ ਗਿਆ ਤਿਆਰ, ਤ੍ਰੈਗੁਣ ਅਤੀਤੇ ਦਿਤੀ ਵਡਿਆਈਆ। ਮੈਂ ਜਨ ਭਗਤਾਂ ਕਰਾਂ ਸਤਿਕਾਰ, ਜਿਨ੍ਹਾਂ ਮੇਰੀ ਬਣਤ ਦਿਤੀ ਬਣਾਈਆ। ਜੋ ਦਿਵਸ ਰੈਣ ਮੇਰੇ ਮਦਦਗਾਰ, ਭੱਜਣ ਵਾਹੋ ਦਾਹੀਆ। ਜੱਟ ਕਿਰਸਾਣ ਜਿਨ੍ਹਾਂ ਨੂੰ ਜਗਤ ਕਹੇ ਗੁਵਾਰ, ਸੋ ਉਤਮ ਸ੍ਰੇਸ਼ਟ ਪ੍ਰਭ ਦਰ ਤੇ ਸੋਭਾ ਪਾਈਆ।

❋

ਲੰਗਰ ਕਹੇ ਮੈਂ ਸਭ ਨੂੰ ਕਰਨਾ ਖ਼ਬਰਦਾਰ, ਬੇਖ਼ਬਰਾਂ ਦੇਣਾ ਜਣਾਈਆ। ਛੱਬੀ ਪੋਹ ਨੂੰ ਕਹਿਣਾ ਪੁਕਾਰ, ਉਚੀ ਕੂਕ ਕੂਕ ਜਣਾਈਆ। ਜਿਸ ਮੇਰੇ ਵਿਚ ਬਹਿ ਕੇ ਲੰਗਰ ਛਕ ਕੇ ਪਰਮ ਪੁਰਖ ਜਾਣਾ ਵਿਸਾਰ, ਉਹ ਇਕੋ ਵਾਰ ਹੁਣੇ ਪੱਲੂ ਜਾਓ ਛੁਡਾਈਆ। ਜਿਨ੍ਹਾਂ ਰਸਨਾ ਲਾਉਣਾ ਮਦਿਰਾ ਮਾਸ ਫੇਰ ਕਰਨਾ ਅਹਾਰ, ਉਹ ਵੀ ਪੱਲੂ ਜਾਓ ਛੁਡਾਈਆ। ਜਿਨ੍ਹਾਂ ਚਾਹ ਨਾਲ ਕਰਨਾ ਪਿਆਰ, ਉਹ ਚਾਰੇ ਕੂਟ ਭੱਜੋ ਵਾਹੋ ਦਾਹੀਆ। ਮੈਂ ਭਗਤ ਸੁਹੇਲੇ ਕਰਨੇ ਹੋਰ ਤਿਆਰ, ਜੋ ਧਰਮ ਦੀ ਧਾਰ ਵਿਚ ਸਮਾਈਆ। ਸਚ ਦਾ ਹੁਕਮ ਤੇ ਸਚ ਹੋਵੇ ਸਿਕਦਾਰ, ਸਚ ਦੀ ਸਚ ਸੇਵ ਕਮਾਈਆ। ਜੋ ਹਰਿ ਭਗਤ ਹਰਿਜਨ ਹਰਿ ਰਹੇ ਦੁਵਾਰ, ਹਰਿ ਹਰਿ ਕਾ ਰੂਪ ਸਮਾਈਆ। ਸਾਚਾ ਲੇਖਾ ਦੱਸਾਂਗਾ ਆਪ ਜੋ ਸੰਦੇਸਾ ਦੇਵੇ ਧੁਰ ਕਰਤਾਰ, ਕੁਦਰਤ ਦਾ ਮਾਲਕ ਦਇਆ ਕਮਾਈਆ। ਅਸਵਮੇਧ ਜਗ ਦਾ ਭੰਡਾਰਾ ਹੋਏ ਅਪਾਰ, ਅਪਰੰਪਰ ਸੁਵਾਮੀ ਆਪ ਬਣਾਈਆ । ਪੰਜ ਵਾਰ ਪੂਰਨ ਸਿੰਘ ਦਾ ਤੁਲੇਗਾ ਭਾਰ, ਇਕ ਇਕ ਤੋਲ ਪੰਜਾਂ ਡੰਗਾਂ ਦੇ ਵਿਚ ਪਾਈਆ। ਅਗਲਾ ਲੇਖਾ ਦੱਸਣਾ ਸਤਿ ਦੀ ਧਾਰ, ਧਰਮ ਦਾ ਧਰਮ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਸਚ ਸਚ ਸਚ ਸਿਕਦਾਰ, ਸਿਕਦਾਰੀ ਇਕੋ ਇਕ ਜਣਾਈਆ। (੨੩ ਪੋਹ ਸ਼ ਸੰ ੮ ਹਰਿ ਭਗਤ ਦੁਆਰ ਜੇਠੂਵਾਲ ਲੰਗਰ ਦੀ ਛੱਤ ਪਾਉਣ ਸਮੇਂ ੨੩-੨੭੫)

❋

ਛੱਬੀ ਪੋਹ ਕਹੇ ਮੈਂ ਜੋਬਨਵੰਤਾ, ਜੁਵਾਨੀ ਪ੍ਰਭ ਦੇ ਨਾਲ ਮਿਲਾਈਆ । ਜਿਸ ਧਰਮ ਧਾਰ ਮੇਰੀ ਬਣਾਈ ਬਣਤਾ, ਘੜਨ ਭੰਨਣਹਾਰ ਦਇਆ ਕਮਾਈਆ । ਨਾਤਾ ਤੋੜ ਕੇ ਕੂੜੀ ਜਨਤਾ, ਭੇਖ ਪਖੰਡਾ ਸੰਗ ਨਾ ਕੋਇ ਰਖਾਈਆ। ਲੇਖਾ ਪੂਰਾ ਕਰੇ ਬਲ ਬਾਵਨ ਵਾਲੇ ਅੰਨ ਦਾ, ਅਨਕ ਕਲ ਧਾਰੀ ਆਪਣੀ ਕਲ ਵਰਤਾਈਆ। ਮੁਖ ਬੋਲ ਪੂਰਾ ਕਰੇ ਗੁਜ਼ਰੀ ਦੇ ਚੰਨ ਦਾ, ਜਿਸ ਨੂੰ ਚੰਨ ਸਿਤਾਰ ਸੀਸ ਨਿਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਪਿਛਲਾ ਘੜਿਆ ਭੰਨਦਾ, ਅੱਗੇ ਆਪਣੀ ਬਣਤ ਬਣਾਈਆ। ਜੋ ਲੇਖਾ ਮੁਕਾਏ ਮਾਇਆ ਮਮਤਾ ਮੋਹ ਧੰਨ ਦਾ, ਸਤਿ ਸਤਿ ਸਤਿ ਨਾਲ ਰੰਗਾਈਆ। ਜੋ ਨਾਤਾ ਤੋੜੇ ਚੁਗਲੀ ਨਿੰਦਿਆ ਕੰਨ ਦਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਲੇਖਾ ਰਹਿਣ ਨਾ ਦੇਵੇ ਮਨਸਾ ਮਨ ਦਾ, ਸ਼ਬਦੀ ਧਾਰ ਸ਼ਬਦ ਸ਼ਨਵਾਈਆ। ਜਿਸ ਭੇਵ ਖੁਲਾਉਣਾ ਆਤਮ ਬ੍ਰਹਮ ਦਾ, ਪਾਰਬ੍ਰਹਮ ਪ੍ਰਭ ਪਰਦਾ ਲਾਹੀਆ। ਨਾਤਾ ਤੋੜਨਾ ਹਰਖ ਸੋਗ ਗ਼ਮ ਦਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਵਣਜਾਰਾ ਰਹਿਣਾ ਨਹੀਂ ਪਵਣ ਸੁਵਾਸੀ ਦਮ ਦਾ, ਇਕੋ ਸ਼ਬਦ ਧਾਰ ਸਮਾਈਆ। ਜਿਹੜਾ ਜਨਣੀ ਕੁੱਖ ਕਦੇ ਨਹੀਂ ਜੰਮਦਾ, ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਛੱਬੀ ਪੋਹ ਕਹੇ ਮੇਰਾ ਧਰਮ ਧਾਰ ਦਾ ਸੁਹਾਇਆ ਮੰਦਰ, ਸੰਮਤ ਸ਼ਹਿਨਸ਼ਾਹੀ ਅੱਠ ਮਿਲੀ ਵਡਿਆਈਆ। ਭਗਤਾਂ ਦਾ ਭਗਤੀ ਦੀ ਧਾਰ ਵਿਚ ਬਣਿਆ ਲੰਗਰ, ਜਿਸ ਦਾ ਚਾਰ ਜੁਗ ਦੇ ਸ਼ਾਸਤਰ ਲੇਖਾ ਨਾ ਸਕਣ ਸਮਝਾਈਆ। ਜਿਸ ਵਿਚ ਗੋਬਿੰਦ ਦਾ ਭੰਡਾਰਾ ਰੱਖਿਆ ਅੰਦਰ, ਸੋ ਪੁਰਖ ਅਕਾਲ ਦੇ ਪੇਟੇ ਗਿਆ ਪਾਈਆ। ਜਿਸ ਨੂੰ ਲਾ ਸਕੇ ਨਾ ਕੋਈ ਤਾਲਾ ਜੰਦਰ, ਬੰਦੀਖ਼ਾਨੇ ਬੰਦ ਨਾ ਕੋਇ ਕਰਾਈਆ। ਉਸ ਨੂੰ ਖਾ ਸਕੇ ਨਾ ਕੋਈ ਮੂਰਖ ਮੂੜ੍ਹ ਬੰਦਰ, ਜਗਤ ਵਾਸਨਾ ਨਾ ਕੋਇ ਹਲਕਾਈਆ। ਜਿਸ ਭਾਗ ਲਗਾਉਣਾ ਡੂੰਘੀ ਕੰਦਰ, ਤਨ ਮਾਟੀ ਹੋਵੇ ਰੁਸ਼ਨਾਈਆ। ਜਿਸ ਦਾ ਸਤਿ ਪ੍ਰਸ਼ਾਦ ਲੈਣਾ ਵਿਸ਼ਨ ਬ੍ਰਹਮਾ ਸ਼ਿਵ ਰਾਮ ਚੰਦਰ, ਕਾਹਨ ਕਾਹਨ ਅੱਗੇ ਝੋਲੀ ਡਾਹੀਆ। ਉਹ ਪੁਰਖ ਅਕਾਲਾ ਦੀਨ ਦਿਆਲਾ ਖੇਲੇ ਖੇਲ ਵਿਚ ਬ੍ਰਹਿਮੰਡਣ, ਵਰਭੰਡਣ

❋

ਆਪਣੀ ਕਾਰ ਕਮਾਈਆ। ਸਚ ਦੀ ਵਸਤ ਸਤਿ ਆਇਆ ਵੰਡਣ, ਦਾਨੀ ਦਾਤਾ ਹੋ ਕੇ ਆਪ ਵਰਤਾਈਆ । ਜਿਸ ਗਰੀਬ ਨਿਮਾਣਿਆਂ ਲਾਇਆ ਅੰਗਣ, ਸ਼ਾਹ ਸੁਲਤਾਨਾਂ ਦਿਤਾ ਦੁਰਕਾਈਆ । ਕੋਝੇ ਕਮਲੇ ਨਿੰਮ ਵਾਸ ਮਹਿਕਾਏ ਚੰਦਨ, ਨਾਮ ਸੁਗੰਧੀ ਵਿਚ ਟਿਕਾਈਆ। ਗੁਰਮੁਖ ਸਾਰੇ ਛੋਟੇ ਬਾਲੇ ਦੁਵਾਬੇ ਵਾਲਿਆਂ ਦਾ ਛੋਟਾ ਕੰਗਣ, ਨਿੱਕੇ ਬੱਚਿਆਂ ਹੱਥ ਪਹਿਨਾਈਆ । ਇਕੋ ਵਾਰ ਸਾਰੇ ਮੰਗਣ, ਪ੍ਰਭ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਲੰਗਰ ਕਹੇ ਮੇਰੇ ਅੰਦਰ ਆ ਗਈ ਭਗਤੋ ਤੁਹਾਡੀ ਇਕ ਦੇਗ, ਜਿਸ ਦਾ ਭੰਡਾਰਾ ਨਿਖੁਟ ਕਦੇ ਨਾ ਜਾਈਆ। ਗੋਬਿੰਦ ਦੀ ਓਹ ਅਗੰਮੀ ਤੇਗ, ਜਿਸ ਦੀ ਧਾਰ ਸਮਝ ਕੋਇ ਨਾ ਆਈਆ। ਜੋ ਸ਼ਬਦੀ ਸ਼ਬਦ ਵਿਚੋਂ ਦਿਤੀ ਭੇਜ, ਬਿਨਾ ਭਜਨ ਬੰਦਗੀ ਹੱਥ ਫੜਾਈਆ। ਜਿਸ ਨੇ ਲੇਖਾ ਰਹਿਣ ਨਹੀਂ ਦੇਣਾ ਲੇਹਜ਼ ਫੇਹਜ਼, ਭੈ ਭਉ ਦੋਵੇਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਗ ਕਹੇ ਮੈਂ ਰਲ ਗਈ ਨਾਲ ਦੇਗ ਪਿਆਰੀ, ਮੁਹੱਬਤ ਸਤਿਗੁਰ ਧਾਰ ਬਣਾਈਆ।

ਮੇਰੀ ਗਰੀਬ ਨਿਮਾਣਿਆਂ ਨਾਲ ਲੱਗੀ ਯਾਰੀ, ਯਰਾਨੇ ਰਾਜ ਰਾਜਾਨਾਂ ਦਿਤੇ ਤੁੜਾਈਆ। ਸਤਿਜੁਗ ਸਤਿ ਦੀ ਬੰਨਣੀ ਧਾਰੀ, ਬਲ ਨਿਵ ਨਿਵ ਲਾਗੇ ਪਾਈਆ। ਬਾਵਨ ਵੇਖੇ ਬਿਨ ਨੈਣਾਂ ਨੈਣ ਉਘਾੜੀ, ਚਾਰੋਂ ਕੁੰਟ ਖੋਜ ਖੁਜਾਈਆ। ਹੈਰਾਨ ਹੋ ਕੇ ਕਹੇ ਕਿਥੋਂ ਆ ਗਈ ਗਰੀਬਾਂ ਦੀ ਵਾਰੀ, ਜੋ ਵਾਰਤਾ ਪਿਛਲੀ ਦਏ ਬਦਲਾਈਆ। ਜਿਹੜੇ ਬਣੇ ਚਾਰ ਜੁਗ ਦੇ ਭੰਡਾਰੀ, ਲਖ ਚੁਰਾਸੀ ਝੋਲੀਆਂ ਭਰਾਈਆ। ਅਜ ਆਉਣਗੇ ਭਗਤਾਂ ਦੇ ਭਗਤ ਦੁਵਾਰੀ, ਪਾਂਧੀ ਪੰਧ ਮੁਕਾਈਆ। ਮੰਗਣਗੇ ਬਣ ਭਿਖਾਰੀ, ਜਨ ਭਗਤੋ ਭਿਛਿਆ ਦਿਉ ਵਰਤਾਈਆ। ਜਨ ਭਗਤ ਕਹਿਣਗੇ ਸਾਡਾ ਇਕ ਇਕ ਵਡ ਦਾਤਾਰੀ, ਦਇਆਵਾਨ ਅਖਵਾਈਆ। ਜੋ ਆਦਿ ਜੁਗਾਦਿ ਸਭ ਦੀ ਪਾਵੇ ਸਾਰੀ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪਣੇ ਹੱਥ ਰਖਾਈਆ।

ਦੇਗ ਤੇਗ ਕਹੇ ਮੇਰਾ ਧਰਮ ਦਾ ਫਤਿਹ ਡੰਕਾ, ਚਾਰ ਕੁੰਟ ਸ਼ਨਵਾਈਆ। ਮੈਂ ਮਾਣ ਦਵਾਉਣਾ ਇਕੋ ਰਾਓ ਰੰਕਾ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਇਕੋ ਸੁਹੰਜਣਾ ਹੋਏ ਬੰਕਾ, ਬੰਕ ਦੁਵਾਰੀ ਵੇਖ ਵਖਾਈਆ। ਮੈਂ ਝਗੜਾ ਰਹਿਣ ਨਹੀਂ ਦੇਣਾ ਕਾਇਆ ਮਾਟੀ ਤਨ ਕਾ, ਜ਼ਾਤ ਪਾਤ ਦਾ ਡੇਰਾ ਢਾਹੀਆ। ਭੰਡਾਰਾ ਇਕੋ ਵਰਤਣਾ ਅੰਨ ਕਾ, ਸਤਿਜੁਗ ਸਚ ਦੀ ਕਾਰ ਕਮਾਈਆ। ਭਰਮ ਭੁਲੇਖਾ ਰਹੇ ਨਾ ਜਨ ਕਾ, ਭਾਂਡਾ ਦੇਣਾ ਭੰਨਾਈਆ। ਲਹਿਣਾ ਪੂਰਾ ਹੋਇਆ ਕਲ ਕਾ, ਕਲਕਾਤੀ ਸੀਸ ਨਿਵਾਈਆ। ਇਹ ਖੇਲ ਪ੍ਰਭੂ ਦਾ ਛਲ ਕਾ, ਅਛਲ ਛਲ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਰਾਜੇ ਬਲ ਕਾ, ਬਾਵਨ ਭਗਵਨ ਹੋ ਕੇ ਆਪਣਾ ਲੇਖਾ ਪੂਰ ਕਰਾਈਆ । ਜਿਸ ਦਾ ਵਸੇਰਾ ਨਹੀਂ ਛੱਪਰ ਛੰਨ ਕਾ, ਬਿਨਾ ਮਹੱਲ ਅਟੱਲ ਸੋਭਾ ਪਾਈਆ। ਓਹ ਪਿਆਰਾ ਇਕੋ ਬ੍ਰਹਮ ਕਾ, ਪਾਰਬ੍ਰਹਮ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।

ਦੇਗ ਤੇਗ ਕਹੇ ਭਗਤੋ ਤੁਹਾਡਾ ਮਿਲਿਆ ਸਾਥ, ਕਲਜੁਗ ਅੰਤ ਮਿਲੀ ਵਡਿਆਈਆ। ਜੋ ਅਵਤਾਰ ਪੈਗ਼ੰਬਰ ਗਏ ਆਖ, ਸੁਖਨ ਸੰਦੇਸ਼ਾ ਮਾਤਲੋਕ ਸੁਣਾਈਆ। ਸੋ ਸਾਹਿਬ ਸੁਵਾਮੀ ਲਿਆ ਭਾਖ, ਸਭ ਦੀ ਭਾਖਿਆ ਆਪਣੇ ਵਿਚ ਕਢਾਈਆ। ਜਨ ਭਗਤਾਂ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਇਹ ਭੰਡਾਰਾ ਬਹੁਭਾਂਤ, ਜਿਸ ਦੀ ਗਣਤ ਨਾ ਕੋਇ ਗਿਣਾਈਆ। ਲੇਖਾ ਲਿਖਿਆ ਜਾਏਗਾ ਛੱਬੀ ਪੋਹ ਦੀ ਰਾਤ, ਰੁਤੜੀ ਆਪਣੇ ਰੰਗ ਰੰਗਾਈਆ। ਪ੍ਰਭ ਪ੍ਰੀਤਮ ਦੇਵੇਗਾ ਸਾਚੀ ਦਾਤ, ਵਸਤ ਅਨਮੁਲ ਵਰਤਾਈਆ।

❋

ਸਭ ਦਾ ਇਕੋ ਬਣੇਗਾ ਪਿਤ ਮਾਤ, ਭੰਡਾਰਾ ਇਕੋ ਇਕ ਸਮਝਾਈਆ। ਝਗੜਾ ਰਹਿਣ ਨਾ ਦੇਵੇ ਜ਼ਾਤ ਪਾਤ, ਪੂਰਨ ਗੋਬਿੰਦ ਪੂਰਨ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ।

ਤੇਗ ਕਹੇ ਜਨ ਭਗਤੋ ਮੈਂ ਤੁਹਾਡੇ ਪਿਛੇ ਲੜ ਲੜ ਗਈ ਟੁੱਟ, ਓਏ ਟੁਟਿਓ ਗੰਢ ਪੁਵਾਈਆ। ਬਿਨਾ ਲੁਹਾਰ ਤਰਖਾਣ ਤੋਂ ਮੇਰੀ ਬਣ ਜਾਣੀ ਉਹ ਅਗੰਮੀ ਮੁੱਠ, ਜਿਹੜੀ ਬਿਨਾ ਸਤਿਗੁਰ ਸ਼ਬਦ ਤੋਂ ਹੱਥ ਨਾ ਕੋਇ ਉਠਾਈਆ। ਜਗਤ ਕੁੜਿਆਰ ਨੂੰ ਕੱਢਣਾ ਕੁੱਟ, ਨੌਂ ਖੰਡ ਪ੍ਰਿਥਮੀ ਵੇਖਾਂ ਥਾਉਂ ਥਾਈਂਆ। ਇਹ ਦੇਗ ਨਹੀਂ ਗੋਬਿੰਦ ਦੇ ਪਿਆਰ ਦੀ ਲੁੱਟ, ਜੋ ਭੁੱਖਿਓ ਤੁਹਾਨੂੰ ਰਿਹਾ ਵਰਤਾਈਆ। ਓ ਤੁਸੀਂ ਧਰਤੀ ਤੇ ਓਹ ਤੁਹਾਨੂੰ ਅਕਾਸ਼ਾਂ ਤੋਂ ਪਰੇ ਲੈ ਜਾਏ ਚੁੱਕ, ਜਿਥੇ ਗੋਦ ਚੁਕਣ ਵਾਲਾ ਮਾਤਾ ਪਿਤਾ ਨਜ਼ਰ ਕੋਇ ਨਾ ਆਈਆ। ਓਏ ਅਜੇ ਤੇ ਤੁਹਾਡਾ ਲੇਖਾ ਸ਼ੁਰੂ ਹੋਣਾ ਤੇ ਤੁਸੀਂ ਕਹਿੰਦੇ ਪੈਂਡਾ ਰਿਹਾ ਮੁੱਕ, ਸਤਿਗੁਰ ਦਾ ਪੰਧ ਮੁਕਣ ਕਦੇ ਨਾ ਆਈਆ। ਅਜੇ ਤੇ ਤੁਸਾਂ ਸਾਰਿਆਂ ਤੇ ਬਣੀ ਤੰਗੀ ਤੇ ਕੱਟੀ ਭੁੱਖ, ਅੱਗੇ ਭੁੱਖਿਆਂ ਨੂੰ ਦਏ ਰਜਾਈਆ। ਦੇਗ ਕਹੇ ਤੇ ਕਹੇ ਤੇਗ ਤੁਹਾਡੀ ਖੁਸ਼ੀ ਵਿਚ ਮੇਰਾ ਸੁਖ, ਸੁਖਨ ਗੋਬਿੰਦ ਪੂਰ ਕਰਾਈਆ। ਮੇਰਾ ਵੇਖ ਲਓ ਟੇਢਾ ਹੋ ਗਿਆ ਰੁਖ, ਰੁੱਖੀ ਸੁੱਖੀ ਖਾ ਕੇ ਆਪਣਾ ਝੱਟ ਲੰਘਾਈਆ। ਪਰ ਤੁਹਾਡੀ ਜਨਣੀ ਦੀ ਮਾਤਾ ਦੀ ਜਰੂਰ ਸੁਫਲ ਕਰਾਉਣੀ ਕੁੱਖ, ਸਚਖੰਡ ਸਾਚੇ ਦੇਣੀ ਵਡਿਆਈਆ। ਇਹ ਭੰਡਾਰਾ ਇਹ ਜਗ ਇਹ ਅਸਵਮੇਧ ਇਹ ਸੋਂਹਦੀ ਤੁਕ, ਨੌ ਸੌ ਚੁਰਾਨਵੇ ਚੌਕੜੀ ਜੁਗ ਇਕੱਠੀ ਨਾ ਕਿਸੇ ਕਰਾਈਆ। ਅਵਤਾਰ ਪੈਗ਼ੰਬਰ ਗੁਰ ਜੋ ਹੁਕਮ ਸੰਦੇਸ਼ਾ ਦੇਣ ਉਹ ਵੀ ਰੁਕ ਰੁਕ, ਅੱਖਰਾਂ ਵਾਲਾ ਅੱਖਰੀ ਜਾਪ ਜਪਾਈਆ। ਜਦੋਂ ਆਵੇਂ ਤੇ ਸਤਿਗੁਰ ਸ਼ਬਦ ਆਵੇ ਤੇ ਨੇਹਕਲੰਕ ਪੁਰਖ ਅਕਾਲ ਦਾ ਪੁੱਤ, ਨੇਹਕਲੰਕ ਕਲੰਕ ਸਾਰੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਗ ਤੇਗ ਜਨ ਭਗਤਾਂ ਨੂੰ ਦਾਤ ਵਿਚ ਦੇਵੇ ਤੇ ਭਗਤ ਭੰਡਾਰ ਦਾ ਭੰਡਾਰਾ ਕਦੇ ਨਾ ਜਾਏ ਟੁੱਟ, ਅਤੁਟ ਗੁਰਮੁਖਾਂ ਝੋਲੀ ਪਾਈਆ। (੨੬ ਪੋਹ ਸ਼ ਸੰ ਅੱਠ ਹਰਿ ਭਗਤ ਦੁਵਾਰ ਜੇਠੂਵਾਲ ਲੰਗਰ ਦੀ ਚੱਠ ਸਮੇਂ ਸਵੇਰੇ)

❋

…… ਭੰਡਾਰਾ ਕਹੇ ਗੁਰਮੁਖੋ ਓ ਭਗਤੋ ਤੁਸੀਂ ਅੱਜ ਖਾ ਖਾ ਕੇ ਗਏ ਰੱਜ, ਸੁੱਕੇ ਮੰਡੇ ਸੋਹਣੇ ਸੋਭਾ ਪਾਈਆ। ਪਿਛੇ ਚਰਕਵਰਤੀ ਕਰਾਉਂਦੇ ਰਹੇ ਅਸਵਮੇਧ ਜਗ, ਛੱਤੀ ਪਦਾਰਥਾਂ ਵੰਡ ਵੰਡਾਈਆ। ਸਾਧਾਂ ਸੰਤਾਂ ਨੂੰ ਰਿਸ਼ੀਆਂ ਨੂੰ ਮੁੰਨੀਆਂ ਨੂੰ ਬਾਹਰੋਂ ਜੰਗਲਾਂ ਵਿਚੋਂ ਲਿਆਉਂਦੇ ਰਹੇ ਲੱਭ, ਤੇੜ ਲੰਗੋਟੀਆਂ ਸਿਰ ਤੇ ਚੋਟੀਆਂ ਤੇ ਨੀਤਾਂ ਖੋਟੀਆਂ ਭੰਡਾਰੇ ਵਿਚ ਆ ਕੇ ਗੱਫੇ ਖੂਬ ਲਗਾਈਆ। ਬੁੱਧਾਂ ਮੋਟੀਆਂ ਤੇ ਨੀਤਾਂ ਖੋਟੀਆਂ ਕਹਿਣ ਅਸੀਂ ਨਹੀਂ ਖਾਣੀਆਂ ਰੋਟੀਆਂ, ਬਿਨਾ ਪੂੜੀ ਕੜਾਹ ਤੋਂ ਸਾਡਾ ਮਨ ਖੁਸ਼ੀ ਵਿਚ ਕਦੇ ਨਾ ਆਈਆ। ਅਸੀਂ ਫਿਰਦੇ ਵਾਂਗ ਜੋਗੀਆਂ, ਸਾਡੇ ਅੰਦਰ ਬਿਮਾਰੀ ਨਹੀਂ ਕੋਈ ਰੋਗੀਆਂ, ਅਸੀਂ ਰਸਦਾਂ ਓਹ ਲੈਣੀਆਂ ਜਿਹੜੀਆਂ ਬਲ ਦੁਵਾਰੇ ਹੋਣ ਸੋਧੀਆਂ, ਸੱਤਾਂ ਰੰਗਾਂ ਦੀਆਂ ਟਾਕੀਆਂ ਵਿਚ ਸੱਤ ਰੰਗ ਦੇ ਅਨਾਜ ਬੰਨ੍ਹ ਕੇ ਭੇਟ ਚੜ੍ਹਾਈਆ। ਕੁਛ ਖਾ ਲੈਣਾ ਕੁਛ ਪੀ ਲੈਣਾ ਕੁਛ ਜਾਣ ਲੱਗਿਆਂ ਪਾ ਲੈਣਾ ਵਿਚ ਬੋਝੀਆਂ, ਓਅੰਗ ਹਰੀ ਓਮ ਤੱਤ ਸਤਿ ਨਰਾਇਣ ਨਰਾਇਣ ਨਰਾਇਣ ਨਰਾਇਣ ਏਕਾ ਰੰਗ ਰੰਗਾਈਆ। ਓਹ ਪ੍ਰਭੂ ਬੜਾ ਬੇਪ੍ਰਵਾਹ ਓਹ ਇਹੋ ਜਿਹੇ ਖੇਲ ਖੇਲਦਾ ਰਹਿੰਦਾ ਬਣ ਕੇ ਚੋਜੀਆਂ, ਚੋਜ਼ੀ ਹੋ ਕੇ ਖੇਲ ਖਿਲਾਈਆ। (੨੬ ਪੋਹ ਸ਼ ਸੰ ੮ ਹਰਿ ਭਗਤ ਦੁਆਰ ਜੇਠੂਵਾਲ ਰਾਤ ਨੂੰ ੨੩-੨੮੮)

❋

❋

੩ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਹਰਿ ਭਗਤ ਦੁਵਾਰ ਜੇਠੂਵਾਲ ਲੰਗਰ ਬਣਾਉਣ ਦੀ ਸੇਵਾ ਕਰਨ ਵਾਲੀ ਸੰਗਤ ਨਵਿਤ ਰਾਤ ਨੂੰ

ਤ੍ਰੈ ਮੱਘਰ ਕਹੇ ਜਨ ਭਗਤੋ ਮੂਲ ਨਾ ਥੱਕਿਓ, ਥਕਾਵਟ ਵਿਚ ਕਦੇ ਨਾ ਆਈਆ। ਜੁਗ ਚੌਕੜੀ ਧਰਮ ਦੇ ਪੱਕਿਓ, ਪੱਕੀ ਸਤਿਗੁਰ ਸ਼ਬਦ ਨਾਲ ਪਕਾਈਆ । ਸਾਹਿਬ ਸੁਵਾਮੀ ਦਾ ਖੇਲ ਅਗਲਾ ਤੱਕਿਓ, ਨੇਤਰ ਨੈਣਾਂ ਅੱਖ ਉਠਾਈਆ। ਸਦਾ ਖੁਸ਼ੀਆਂ ਦੇ ਵਿਚ ਹੱਸਿਓ, ਹਸਤੀ ਤੱਕ ਬੇਪ੍ਰਵਾਹੀਆ। ਜਿਸ ਵੇਲੇ ਤੁਸੀਂ ਫਿਰਦੇ ਸੋ ਉਪਰ ਛੱਤਿਓ, ਛੱਤੀ ਜੁਗ ਦਾ ਪੰਧ ਮੁਕਾਈਆ । ਤੁਹਾਡਾ ਸੁਵਾਮੀ ਫਿਰ ਕੇ ਆਇਆ ਮਦੀਨੇ ਮੱਕਿਓ, ਆਸਣ ਮੰਜੀ ਉਤੇ ਲਗਾਈਆ। ਜਨ ਭਗਤੋ ਸਦਾ ਖੁਸ਼ੀਆਂ ਦੇ ਵਿਚ ਰਤਿਓ, ਰਤਨ ਅਮੋਲਕ ਹੀਰੇ ਨਜ਼ਰੀ ਆਈਆ। ਕਲਜੁਗ ਕੂੜ ਕੁੜਿਆਰੇ ਕੋਲੋਂ ਬਚਿਓ, ਬੱਚਿਓ ਸਭ ਨੂੰ ਦਿਆਂ ਸਮਝਾਈਆ। ਵਿਛੋੜੇ ਵਿਚ ਕਦੇ ਨਾ ਤਪਿਓ, ਹਿਰਦੇ ਹਰਿ ਵਸੌਣਾ ਚਾਈਂ ਚਾਈਂਆ। ਸਦਾ ਸਦਾ ਖੁਸ਼ੀਆਂ ਦੇ ਵਿਚ ਨੱਚਿਓ, ਕੁਦਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਤਿੰਨ ਮੱਘਰ ਕਹੇ ਕਿਉਂ ਲੋਹਾਂ ਬਣਾਈਆ ਤਿੰਨ, ਚੌਥੀ ਸੰਗ ਨਾ ਕੋਇ ਰਖਾਈਆ। ਤਿੰਨ ਲੋਕਾਂ ਲਿਆ ਮਿਣ, ਤ੍ਰੈ ਲੋਆਂ ਸੰਗ ਰਖਾਈਆ। ਤ੍ਰੈਗੁਣ ਲੇਖਾ ਮੰਗੇ ਗਿਣ ਗਿਣ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦਾ ਖੇਲ ਹੋਣਾ ਛਿੰਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਸ੍ਰਿਸ਼ਟੀ ਅੰਤ ਲੇਖਾ ਮੁਕਾਉਣਾ ਵਿਚ ਤਿੰਨ ਦਿਨ, ਤ੍ਰੈਭਵਨ ਧਨੀ ਆਪਣੀ ਖੇਲ ਖਲਾਈਆ। ਜਿਸ ਨਿਸ਼ਾਨ ਮਿਟਾਉਣਾ ਤਾਰਾ ਚੰਨ ਚਿੰਨ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ।

ਲੋਹਾਂ ਕਹਿਣ ਸਾਡਾ ਰੂਪ ਹੋਇਆ ਲੋਹਾ ਲਾਖਾ, ਲਾਲ ਕਾਲੇ ਨਾਲ ਮਿਲਾਈਆ। ਬਿਨਾ ਪ੍ਰਭੂ ਤੋਂ ਦਿਸੇ ਕੋਈ ਨਾ ਰਾਖਾ, ਸਿਰ ਹੱਥ ਨਾ ਕੋਇ ਟਿਕਾਈਆ। ਸਾਡਾ ਰੂਪ ਬਣਨਾ ਸਰਬ ਭਾਖਾ, ਸ੍ਰਿਸ਼ਟੀ ਆਪਣੇ ਵਿਚ ਜਲਾਈਆ। ਸਾਡੀ ਅਗਨੀ ਕਰੇ ਹਾਸਾ, ਧੂਆਂ ਅਸਮਾਨਾਂ ਦਏ ਜਣਾਈਆ। ਇਕ ਇਕ ਸ਼ੋਹਲਾ ਵੇਖੇ ਤਮਾਸ਼ਾ, ਚਾਰੋਂ ਕੁੰਟ ਨੈਣ ਉਠਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਬੇਪ੍ਰਵਾਹੀਆ। ਜੋ ਭਗਤਾਂ ਅੰਦਰ ਕਰੇ ਵਾਸਾ, ਵਸਲ ਦੇਵੇ ਮਹਿਬੂਬ ਨੂਰ ਅਲਾਹੀਆ। ਜਿਸ ਦੇ ਪਿਆਰ ਵਿਚ ਹਰਿਜਨ ਖੁਸ਼ੀ ਦੀ ਪਾਵੇ ਰਾਸਾ, ਗੋਪੀ ਕਾਹਨ ਆਤਮ ਪਰਮਾਤਮ ਧਾਰ ਬਣਾਈਆ । ਤਿੰਨਾਂ ਦੀ ਸੁਹੰਜਣੀ ਹੋਵੇ ਤਿੰਨ ਮੱਘਰ ਦੀ ਰਾਤਾ, ਜੋ ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਲੋਹਾਂ ਕਹਿਣ ਜਿਨ੍ਹਾਂ ਨੇ ਸਾਡੇ ਸਿਰ ਦੇ ਉਤੇ ਪਾਈ ਛਾਤਾ, ਛਤਰਧਾਰੀ ਤਿਨ੍ਹਾਂ ਨੂੰ ਦੇਵੇ ਮਾਣ ਵਡਿਆਈਆ। ਆਪੇ ਹੋਏ ਪਿਤਾ ਮਾਤਾ, ਆਪਣੀ ਗੋਦ ਟਿਕਾਈਆ। ਸਚ ਪ੍ਰੀਤੀ ਜੋੜ ਕੇ ਨਾਤਾ, ਜਗਤ ਜਹਾਨ ਮੇਲ ਮਿਲਾਈਆ। ਅੰਤਮ ਸਭ ਦੀਆਂ ਪੁੱਛੇ ਬਾਤਾ, ਅਭੁਲ ਭੁੱਲ ਕਦੇ ਨਾ ਜਾਈਆ । ਤਿਸ ਸਾਹਿਬ ਨੂੰ ਜਨ ਭਗਤੋ ਨਮੋ ਨਮੋ ਨਿਮਸਕਾਰ ਵਿਚ ਟੇਕੋ ਮਾਥਾ, ਮਸਤਕ ਖਾਕ ਰਮਾਈਆ। ਜੋ ਸਭ ਦਾ ਲਹਿਣਾ ਦੇਣਾ ਦੇਵੇ ਹਾਥੋ ਹਾਥਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਸੇਵਾ ਕਰਦਿਆਂ ਪਿਛੇ ਪਏ ਕੋਇ ਨਾ ਘਾਟਾ, ਘਾਟੇ ਪਿਛਲੇ ਪੂਰ ਕਰਾਈਆ। ਹਰਿ ਸੰਗਤ ਸਵੇਰੇ ਦਸ ਵਜੇ ਪ੍ਰੇਮ ਨਾਲ ਗੁੰਨ ਕੇ ਆਟਾ, ਸਵਾ ਪੰਜ ਸੇਰ ਅੰਦਰ ਲੈਣਾ ਪਕਾਈਆ। ਫੇਰ ਸਤਿਗੁਰ ਆਪਣੀਂ ਹੱਥੀਂ ਸਭ ਨੂੰ ਦੇਵੇ ਬਾਟਾ, ਖੁਸ਼ੀਆਂ ਨਾਲ ਖੁਵਾਈਆ। ਸਭ ਨੇ ਘਰ ਨੂੰ ਜਾਣਾ ਕਰਦਿਆਂ ਹਾਸਾ, ਭੱਜਣਾ ਚਾਈਂ ਚਾਈਂਆ। ਸਤਿਗੁਰ ਸ਼ਬਦ ਜਰੂਰ ਹੋਵੇਗਾ ਸਾਥਾ, ਸਾਚਾ ਸੰਗੀ ਸਾਚਾ ਸੰਗ ਬਣਾਈਆ। ਜੇ ਤੁਸਾਂ ਸਤਿਗੁਰ ਦਾ ਮੰਨਿਆ ਆਖਾ, ਓਹ ਵੀ ਆਖਰ ਤੱਕ ਤੁਹਾਡੇ ਨਾਲ ਤੋੜ ਨਿਭਾਈਆ। ਜੀਵਣ ਵਿਚ ਕਦੇ ਬਦਲੇ ਨਾ ਪਾਸਾ, ਕਰਵਟ ਵਿਚ ਨਾ ਮੁਖ ਭੁਵਾਈਆ। ਤੁਹਾਡਾ ਮਾਨਸ ਜਨਮ ਕਰੇ ਰਾਸਾ, ਰਸਤੇ ਵਿਚ

❋

ਜਾਂਦਿਆਂ ਨੂੰ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ।

ਤਿੰਨ ਮੱਘਰ ਕਹੇ ਜਨ ਭਗਤੋ ਤੁਹਾਡੀ ਧਾਰ ਪਿਆਰੀ, ਪਿਆਰਿਓ ਪਿਆਰ ਨਾਲ ਜਣਾਈਆ। ਮੈਂ ਖੇਲ ਦੱਸਾਂ ਨਿਆਰੀ, ਕੀ ਨਿਰਗੁਣ ਰਿਹਾ ਜਣਾਈਆ। ਨੌਂ ਨੌਂ ਸਿਖ ਮਾਝਾ ਮਾਲਵਾ ਦੁਆਬਾ ਜੰਮੂ ਕਰ ਲੈਣ ਤਿਆਰੀ, ਤ੍ਰੈਗੁਣ ਅਤੀਤਾ ਆਪ ਜਣਾਈਆ। ਇਕੀ ਪੋਹ ਨੂੰ ਆਵਣ ਪੰਧ ਮਾਰੀ, ਹਰਿ ਭਗਤ ਦੁਵਾਰ ਖੁਸ਼ੀ ਬਣਾਈਆ। ਛੱਤੀ ਗੁਰਮੁਖ ਛੱਤੀਵੇਂ ਜੁਗ ਦੀ ਪਾਵਣ ਸਾਰੀ, ਨਾਨਕ ਦੀ ਆਸਾ ਨਾਲ ਮਿਲਾਈਆ। ਲੋਹ ਲੰਗਰ ਦੀ ਕੱਢਣਗੇ ਚਾਰ ਦਿਵਾਰੀ, ਚਾਰੇ ਕੂਟਾਂ ਪਹਿਰੇ ਸਸ਼ਤਰਾਂ ਵਾਲੇ ਲਗਾਈਆ। ਇਹ ਖੇਲ ਹੁਕਮ ਧੁਰ ਦਰਬਾਰੀ, ਨਾ ਕੋਈ ਮੇਟੇ ਮੇਟ ਮਿਟਾਈਆ। ਛੱਬੀ ਪੋਹ ਨੂੰ ਸਤਿਗੁਰ ਆਪ ਕਰੇ ਚੋਬਦਾਰੀ, ਪਹਿਰੇਦਾਰ ਅਖਵਾਈਆ। ਸੇਵਕ ਹੋ ਕੇ ਸਭ ਨੂੰ ਕਰੇ ਖਬਰਦਾਰੀ, ਖੁਸ਼ੀਆਂ ਖਬਰ ਜਣਾਈਆ। ਮੈਂ ਚਾਕਰ ਤੁਹਾਡਾ ਮੈਨੂੰ ਮਜ਼ਦੂਰੀ ਛੱਤੀ ਜੁਗਾਂ ਦੀ ਦੇਣੀ ਇਕ ਵਾਰੀ, ਮੇਰੇ ਚਰਨਾਂ ਵਿਚ ਟਿਕਾਈਆ। ਸਵਾ ਸਵਾ ਰੁਪਿਆ ਸਾਰੇ ਕਰਨਗੇ ਨਿਮਸਕਾਰੀ, ਖਾਲੀ ਰਹਿਣ ਕੋਇ ਨਾ ਪਾਈਆ। ਪਹਿਲੋਂ ਪੰਜ ਪਿਆਰੇ ਲੰਘਣਗੇ ਵਾਰੋ ਵਾਰੀ, ਪੰਜ ਲਿਖਾਰੀ ਲੇਖਾ ਲਿਖਣ ਚਾਈਂ ਚਾਈਂਆ। ਪੰਜ ਦਰਬਾਰੀ ਫਿਰਨ ਪਿਛੇ ਅਗਾੜੀ, ਆਪਣੀ ਸੇਵ ਕਮਾਈਆ। ਸਤਿਗੁਰ ਪੂਰਨ ਦੀ ਖੁਲ੍ਹੀ ਹੋਵੇਗੀ ਦਾਹੜੀ, ਕੇਸ ਗਰਦਨ ਪਿਛੇ ਸੁਟਾਈਆ। ਹੱਥ ਫੜੀ ਹੋਵੇ ਤੇਜ ਕਟਾਰੀ, ਸੱਜੇ ਕੰਧੇ ਉਤੇ ਟਿਕਾਈਆ। ਦੂਜੀ ਖੰਡੇ ਧਾਰ ਹੋਵੇ ਪਿਆਰੀ, ਖੱਬੇ ਹੱਥ ਵਡਿਆਈਆ। ਕਮਰ ਹੋਵੇ ਸ਼ਿੰਗਾਰੀ, ਸੋਹਣਾ ਰੰਗ ਰੰਗਾਈਆ। ਚਰਨ ਜੋੜਾ ਹੋਵੇ ਤਿਲਾਧਾਰੀ, ਗੋਬਿੰਦ ਧਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ।

ਦੀਵਾਰ ਕਹੇ ਮੈਂ ਹੋ ਜਾਣਾਂ ਦੀਵਾਨੀ, ਮਸਤੀ ਵਿਚ ਜਣਾਈਆ। ਮੈਂ ਪਿਛਲੀ ਦੱਸਾਂ ਕਹਾਣੀ, ਕਹਿ ਕੇ ਦਿਆਂ ਸੁਣਾਈਆ। ਜਿਸ ਵੇਲੇ ਗੋਬਿੰਦ ਗੜ੍ਹੀ ਚਮਕੌਰ ਦਿਤੀ ਕੁਰਬਾਨੀ, ਸ਼ਹਾਦਤ ਸਿਖਾਂ ਸੁੱਤਾਂ ਵਾਲੀ ਭੁਗਤਾਈਆ। ਨਾਲੇ ਖੰਡੇ ਦੀ ਧਾਰ ਖਿਚ ਨਿਸ਼ਾਨੀ, ਇਸ਼ਾਰਾ ਇਸ਼ਾਰੇ ਵਿਚੋਂ ਪ੍ਰਗਟਾਈਆ। ਮੇਰੇ ਪੁਰਖ ਅਕਾਲ ਕਰੀਂ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਆਵੇ ਮਾਲਕ ਦੋ ਜਹਾਨੀ, ਨਿਰਗੁਣ ਆਪਣਾ ਵੇਸ ਵਟਾਈਆ। ਤੇਰਾ ਸੰਬਲ ਹੋਵੇ ਅਸਥਾਨੀ, ਅਸਥਲ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਦੀਵਾਰ ਕਹੇ ਮੈਂ ਮੁਖੋਂ ਬੋਲਾਂ ਪੀ ਕੇ ਗਮਾਂ ਵਾਲੇ ਘੁੱਟ, ਨੇਤਰ ਨੈਣਾਂ ਨੀਰ ਵਹਾਈਆ। ਬਹੁੜੀ ਦੀਨ ਦੁਨੀ ਤੇ ਪੈਣੀ ਲੁਟ, ਚਾਰ ਕੁੰਟ ਹਲਕਾਈਆ। ਦੀਨ ਦੁਨੀ ਦਾ ਖਾਣਾ ਪੀਣਾ ਜਾਣਾ ਨਿਖੁਟ, ਧੀਰਜ ਧੀਰ ਨਾ ਕੋਇ ਧਰਾਈਆ। ਜਨ ਭਗਤੋ ਤੁਹਾਡਾ ਭੰਡਾਰਾ ਚਲਣਾ ਅਤੁਟ, ਹਰਿ ਕਰਤਾ ਆਪ ਚਲਾਈਆ। ਮੈਨੂੰ ਉਚੀ ਕਰਿਆ ਚਾਰ ਚਾਰ ਫੁਟ, ਚੌਥੇ ਜੁਗ ਚਾਰੇ ਸਾਹਿਬਜਾਦੇ ਦੇਣ ਗੁਵਾਹੀਆ। ਮੇਰੀਆਂ ਨੀਹਾਂ ਭਰਿਆ ਕੁੱਟ ਕੁੱਟ, ਕੁਟਲਤਾ ਹੇਠਾਂ ਦੇਣੀ ਦਬਾਈਆ। ਚਾਰੇ ਕੁੰਟ ਹੇਠਾਂ ਰੱਖ ਕੇ ਸੁੱਕੇ ਟੁੱਕ, ਮੇਰਾ ਸਗਨ ਦੇਣਾ ਮਨਾਈਆ। ਫਿਰ ਪੂਰਨ ਸਿੰਘ ਦਾ ਖੂਨ ਕੱਢ ਕੇ ਵਿਚੋਂ ਸੱਜੇ ਗੁਟ, ਮੇਰੇ ਨਾਲ ਦੇਣਾ ਛੁਹਾਈਆ। ਜਿਸ ਦੀ ਪ੍ਰੀਤ ਭਗਤਾਂ ਨਾਲੋਂ ਜਾਏ ਨਾ ਟੁਟ, ਟੁਟਿਆਂ ਲਏ ਜਣਾਈਆ। ਮੈਂ ਫੇਰ ਹੋਵਾਂਗੀ ਖੁਸ਼, ਜਦੋਂ ਭਗਤ ਸੁਹੇਲੇ ਆਪਣੇ ਅੰਦਰ ਲਵਾਂ ਟਿਕਾਈਆ। ਹੱਸ ਕੇ ਕਹਾਂਗੀ ਤੁਸੀਂ ਇਕੋ ਪਿਤਾ ਦੇ ਪੂਤ, ਇਕੱਠੇ ਮਿਲ ਕੇ ਖਾਣਾ ਚਾਈਂ ਚਾਈਂਆ। ਗੁੱਸੇ ਵਿਚ ਕਦੇ ਜਾਣਾ ਨਹੀਂ ਰੁਸ, ਇਹ ਰੁਸਿਆਂ ਲਏ ਮਨਾਈਆ। ਨਾਲੇ ਫੇਰ ਆਪਣੇ ਦੱਸਾਂਗੀ ਦੁੱਖ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ।

❋

ਚਾਰ ਦੀਵਾਰ ਕਹੇ ਮੇਰੇ ਉਤੇ ਦੀਪਕ ਜਗੇ ਦੀਵਾਲੀ, ਖੁਸ਼ੀਆਂ ਰੰਗ ਰੰਗਾਈਆ। ਮੈਨੂੰ ਮਸਤੀ ਆਵੇਗੀ ਬਾਹਲੀ, ਬਹੁ ਰੂਪਾਂ ਵਿਚ ਜਣਾਈਆ। ਜਨ ਭਗਤੋ ਤੁਹਾਨੂੰ ਚੜ੍ਹੀ ਰਹੇ ਲਾਲੀ, ਲਾਲ ਰੰਗ ਰੰਗਾਈਆ। ਤੁਹਾਡੀ ਸਦਾ ਰਹੇ ਖੁਸ਼ਹਾਲੀ, ਖੁਸ਼ੀਆਂ ਵੇਖ ਵਖਾਈਆ। ਤੁਹਾਡਾ ਲਹਿਣਾ ਬੇਮਿਸਾਲੀ, ਮਿਸਲ ਵਿਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਚਾਰ ਦੀਵਾਰ ਕਹੇ ਜਨ ਭਗਤੋ ਮੇਰੀ ਛੱਤੀ ਜੁਗ ਦੀ ਅਵਾਜ, ਨਾਨਕ ਹਲ ਵਾਹ ਕੇ ਗਿਆ ਸਮਝਾਈਆ। ਤੁਸਾਂ ਉਸ ਧਰਤੀ ਤੇ ਉਗਾਇਆ ਅਨਾਜ, ਆਪ ਆਪਣਾ ਬਲ ਧਰਾਈਆ। ਹੁਣ ਮੇਰਾ ਖੁਸ਼ੀਆਂ ਵਾਲਾ ਹੋਣਾ ਕਾਜ, ਸਚ ਦਿਆਂ ਸੁਣਾਈਆ। ਤੁਸਾਂ ਬਹੁਤਾ ਬਹੁਤਾ ਮੇਰੇ ਲਈ ਲਿਆਉਣਾ ਦਾਜ, ਆਪਣੇ ਹੱਥ ਛੁਹਾਈਆ। ਮੈਂ ਫੇਰ ਦੱਸਾਂਗੀ ਕਿਸ ਬਿਧ ਬਦਲ ਜਾਣਾ ਰਾਜ, ਦੀਨ ਦੁਨੀ ਉਲਟਾਈਆ। ਤੁਸੀਂ ਪਕਵਾਨ ਦਾ ਖਾਇਓ ਖਾਜ, ਆਪਣੀ ਖੁਸ਼ੀ ਬਣਾਈਆ। ਮੈਨੂੰ ਚਾਰੋਂ ਕੁੰਟ ਇਕੋ ਆਵੇ ਅਵਾਜ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮਾਝਾ ਮਾਲਵਾ ਦੁਆਬਾ ਜੰਮੂ ਇਕ ਇਕ ਕੁੂਟ ਤੇ ਆਪਣਾ ਆਪਣਾ ਮਾਰ ਕੇ ਬੰਨੇਗਾ ਕਾਗ, ਨਵ ਫੁੱਟ ਜਿਮੀ ਤੋਂ ਉਚਾ ਗਡਾਈਆ। ਫੇਰ ਮੈਂ ਸਮਝਾਂਗੀ ਮੇਰੇ ਹੋਏ ਵਡ ਵਡ ਭਾਗ, ਭਾਗਾਂ ਭਰੀ ਅਖਵਾਈਆ। ਨਾਲ ਪੰਜ ਪੰਜ ਜਗਾਉਣੇ ਚਰਾਗ, ਪੰਚਮ ਮੁਖ ਮੁਖ ਬਣਾਈਆ। ਲਹਿੰਦੀ ਦਿਸ਼ਾ ਇਕ ਰੱਖੀ ਹੋਵੇ ਕਿਤਾਬ, ਉਰਦੂ ਫਾਰਸੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪ ਕਮਾਈਆ।

ਦੀਵਾਰ ਕਹੇ ਮੈਂ ਹੋਵਾਂ ਦੀਵਾਨੀ, ਦੀਆ ਬਾਤੀ ਵੇਖ ਵਖਾਈਆ। ਮੇਰੀ ਆਸ਼ਾ ਹੋਵੇ ਮਸਤਾਨੀ, ਮਸਤੀ ਵਿਚ ਨੱਚਾਂ ਚਾਈਂ ਚਾਈਂਆ। ਜਨ ਭਗਤਾਂ ਨੂੰ ਕਹਾਂ ਗੁਰਮੁਖੋ ਤੁਹਾਨੂੰ ਦੇਣੀ ਨਾ ਪਏ ਕੁਰਬਾਨੀ, ਗੜੀ ਚਮਕੌਰ ਦਾ ਲੇਖਾ ਤੁਹਾਡੀ ਝੋਲੀ ਪਾਈਆ। ਗੋਬਿੰਦ ਦਾ ਨਵਾਂ ਰੂਪ ਤੇ ਨਵੀਂ ਜਵਾਨੀ, ਨਵੀਂ ਖੇਲ ਖਿਲਾਈਆ। ਗਰੀਬ ਨਿਮਾਣਿਆਂ ਦੇ ਕੇ ਪਦ ਨਿਰਬਾਣੀ, ਸਚਖੰਡ ਦੇਵੇ ਵਡਿਆਈਆ। ਆਤਮ ਪਰਮਾਤਮ ਮੇਲ ਮੇਲ ਕੇ ਹਾਣੀ ਹਾਣੀ, ਆਪ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ।

❋

੪ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸਵੇਰੇ ਲੰਗਰ ਸਮੇ ਪਾਤਸ਼ਾਹ ਜੀ ਦੇ ਵਰਤਾਉਣ ਤੇ ਹਰਿ ਭਗਤ ਦੁਵਾਰ ਜੇਠੂਵਾਲ

❋

…… ਧਰਨੀ ਕਹੇ ਮੇਰੀ ਛਾਤੀ ਫੁਟਿਆ ਸੀਰ, ਰਸ ਅੰਮ੍ਰਿਤ ਪ੍ਰਭੂ ਦਿਤਾ ਚੁਵਾਈਆ। ਮੇਰੇ ਅੰਤਰ ਨਿਰੰਤਰ ਆਈ ਧੀਰ, ਧੀਰਜ ਧੀਰ ਦਿਤੀ ਬਣਾਈਆ। ਮੈਂ ਖੁਸ਼ੀ ਵਿਚ ਤੱਕਾਂ ਪ੍ਰਭ ਦੇ ਬੱਚੇ ਖਾਰ ਸ਼ੀਰ, ਇਕ ਦੂਜੇ ਦੇ ਵੀਰ ਮੁਹੱਬਤ ਵਿਚ ਸਮਾਈਆ। ਭੇਵ ਰਿਹਾ ਨਾ ਸ਼ਾਹ ਹਕੀਰ, ਹਰਿ ਸੰਗਤ ਬਣ ਕੇ ਖੁਸ਼ੀ ਬਣਾਈਆ। ਮੇਰਾ ਵੈਰਾਗ ਵਿਚ ਬਿਨਾ ਅੱਖੀਆਂ ਤੋਂ ਵਰਿਆ ਨੀਰ, ਹੰਝੂ ਦਿਤੇ ਵਹਾਈਆ। ਖੇਲ ਤੱਕਿਆ ਕੀ ਕਰੇ ਪੀਰਾਂ ਦਾ ਪੀਰ, ਪੀਰਾਂ ਕੀ ਹੁਕਮ ਵਰਤਾਈਆ। ਜਿਸ ਨੇ ਸਤਿਜੁਗ ਸਤਿ ਧਰਮ ਦੀ ਦਿਤੀ ਵਾਦ ਅਸ਼ੀਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਧਰਤੀ ਕਹੇ ਮੇਰੀ ਧੂੜੀ ਨੂੰ ਚੁੰਮ ਕੇ

❋

ਇਹ ਕਹਿ ਕੇ ਗਿਆ ਕਬੀਰ, ਅਰਸ ਕੁਰਸ ਧਿਆਨ ਲਗਾਈਆ। ਜਿਸ ਵੇਲੇ ਮੇਰਾ ਸ਼ਹਿਨਸ਼ਾਹ ਆਇਆ ਗੁਣੀ ਗਹੀਰ, ਗਹਿਰ ਗਵਰ ਵੇਸ ਵਟਾਈਆ। ਧਰਨੀਏ ਮੈਨੂੰ ਪਾਣੀ ਵਿਚ ਸੁਟਿਆ ਬੰਨ ਜੰਜੀਰ, ਗੰਗਾ ਦਏ ਗੁਵਾਹੀਆ। ਓਹ ਜਨ ਭਗਤਾਂ ਬਦਲ ਦੇਵੇ ਤਕਦੀਰ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਧਰਨੀ ਕਹੇ ਮੈਂ ਖੁਸ਼ੀਆਂ ਦੇ ਵਿਚ ਗਾਉਣਾ, ਢੋਲਾ ਬੇਪਰਵਾਹੀਆ। ਜਿਸ ਨੇ ਸਭ ਦਾ ਲਹਿਣਾ ਦੇਣ ਚੁਕਾਉਣਾ, ਪੂਰਬ ਵੇਖ ਵਖਾਈਆ। ਭੁੱਲਿਆਂ ਭਟਕਿਆਂ ਮਾਰਗ ਪਾਉਣਾ, ਰਾਹ ਇਕੋ ਇਕ ਦਰਸਾਈਆ। ਕੋਝਿਆਂ ਕਮਲਿਆਂ ਗਲੇ ਲਗਾਉਣਾ, ਫੜ ਬਾਹੋਂ ਲਏ ਉਠਾਈਆ। ਸਭ ਦਾ ਸੰਗੀ ਸਾਥੀ ਆਪ ਅਖਵਾਉਣਾ, ਸਗਲਾ ਸੰਗ ਬਣਾਈਆ। ਨਾਮ ਭੰਡਾਰਾ ਜਿਸ ਖੁਸ਼ੀਆਂ ਵਿਚ ਵਰਤਾਉਣਾ, ਵਰਤਾਵਾ ਹੋ ਕੇ ਭੁਖਿਆਂ ਦਏ ਰਜਾਈਆ। ਮੈਂ ਲਖ ਲਖ ਸ਼ੁਕਰ ਮਨਾਉਣਾ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਧਰਨੀ ਕਹੇ ਮੈਂ ਖੁਸ਼ੀਆਂ ਦੇ ਵਿਚ ਗਾਵਾਂ, ਢੋਲਾ ਬੇਪਰਵਾਹੀਆ। ਜੋ ਮਾਣ ਦੇਵੇ ਥਾਂ ਨਿਥਾਵਾਂ, ਨਿਮਾਣਿਆਂ ਹੋਏ ਸਹਾਈਆ। ਗਰੀਬ ਨਿਮਾਣਿਆਂ ਪਕੜੇ ਬਾਹਵਾਂ, ਫੜ ਫੜ ਆਪ ਉਠਾਈਆ। ਮੈਂ ਫਿਰਾਂ ਨਾਲ ਚਾਵਾਂ, ਚਾਓ ਘਨੇਰਾ ਇਕ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਬਣਿਆ ਆਪ ਵਰਤਾਵਾ, ਵਾਰਤਾ ਪਿਛਲੀ ਸਮਝ ਕੋਇ ਨਾ ਪਾਈਆ। ਜਿਸ ਦਾ ਭਗਤਾਂ ਨੂੰ ਦੇਂਦੇ ਰਹੇ ਸਾਰੇ ਡਰਾਵਾ, ਓਹ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਓਹ ਜਨ ਭਗਤਾਂ ਪਿਆਰ ਕਰੇ ਜਿਉਂ ਪੁਤਰਾਂ ਮਾਵਾਂ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ।

ਧਰਨੀ ਕਹੇ ਮੇਰਾ ਅੰਤਸ਼ਕਰਨ ਹੋ ਗਿਆ ਠੰਡਾ, ਸਾਂਤਕ ਸਤਿ ਦਿਤਾ ਵਰਤਾਈਆ। ਮੈਂ ਜਨ ਭਗਤਾਂ ਸਚ ਪ੍ਰੇਮ ਦੀਆਂ ਦੇਵਾਂ ਗੰਢਾਂ, ਧੁਰ ਦਾ ਸਗਨ ਮਨਾਈਆ। ਤੁਹਾਡਾ ਵਕਤ ਸੁਹੰਜਣਾ ਗ੍ਰਹਿ ਜਾ ਕੇ ਰਹੇ ਚੰਗਾ, ਵਜਦੀ ਰਹੇ ਵਧਾਈਆ। ਤੁਹਾਡੇ ਚਰਨਾਂ ਦੀ ਧੂੜ ਲੱਭਦੀ ਫਿਰੇ ਗੰਗਾ, ਗੁਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਤੁਹਾਡੇ ਪ੍ਰੇਮ ਪਿਆਰ ਦਾ ਮੇਰੇ ਉਤੇ ਲੱਗ ਗਿਆ ਪੰਜਾ, ਪੰਜ ਆਬ ਵੇਖੇ ਚਾਈਂ ਚਾਈਂਆ। ਇਹ ਇਸ਼ਾਰਾ ਕੀਤਾ ਸੀ ਗੋਬਿੰਦ ਕਵੀ ਬਵੰਜਾ, ਬਾਵਨ ਧਾਰ ਦ੍ਰਿੜਾਈਆ। ਜਿਸ ਵੇਲੇ ਕਲਜੁਗ ਹਾਥ ਨਾ ਆਏ ਮੁਹਾਣਿਆਂ ਵੰਝਾ, ਕੂੜ ਸਾਗਰ । ਓਸ ਵੇਲੇ ਬਿਨਾ ਪੁਰਖ ਅਕਾਲ ਤੋਂ ਦੇਵੇ ਨਾ ਕੋਇ ਅਨੰਦਾ, ਅਨੰਦ ਵਿਚ ਨਾ ਕੋਇ ਰਖਾਈਆ। ਸੋ ਖੇਲ ਕਰੇ ਸੂਰਾ ਸਰਬੰਗਾ, ਮੇਰੇ ਉਤੇ ਦਇਆ ਕਮਾਈਆ। ਜਿਸ ਦਾ ਸਫਰ ਅੱਗੇ ਰਹੇ ਨਾ ਲੰਮਾ, ਪਾਂਧੀ ਪੰਧ ਰਿਹਾ ਮੁਕਾਈਆ। ਜਨ ਭਗਤੋ ਤੁਹਾਡਾ ਪ੍ਰਵਾਨ ਹੋਇਆ ਤੂੰ ਮੇਰਾ ਮੈਂ ਤੇਰਾ ਗਾਇਆ ਛੰਦਾ, ਝੋਲੀ ਆਪਣੀ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖਸ਼ੰਦਾ। (੨੩-੧੦੦੮)

❋

❋

੨੧ ਪੋਹ ਸ਼ਹਿਨਸ਼ਾਹੀ ਸੰਮਤ ਨੌਂ ਹਰਿ ਭਗਤ ਦੁਵਾਰ ਜੇਠੂਵਾਲ
ਜ਼ਿਲਾ ਅੰਮ੍ਰਿਤਸਰ ਸਵੇਰੇ ਲੰਗਰ ਦੀ ਚਾਰ ਦੀਵਾਰੀ ਦੀ ਨੀਂਹ
ਰੱਖਣ ਤੋਂ ਪਹਿਲਾਂ ਸਵੇਰੇ

ਇਕੀ ਪੋਹ ਕਹੇ ਮੈਂ ਆਇਆ ਪੋਹ ਇਕੀਸਾ, ਦੋ ਇਕ ਜਿਸ ਦਾ ਧਿਆਨ ਲਗਾਈਆ। ਮੈਨੂੰ ਸੰਦੇਸਾ ਦਿਤਾ ਬੀਸ ਬੀਸਾ, ਸਰਗੁਣ ਜੀਰੋ ਰੂਪ ਸਮਝਾਈਆ। ਮੈਨੂੰ ਇਸ਼ਾਰਾ ਕੀਤਾ ਇਕ ਨੌਂ ਉਨੀਸਾ, ਬਿਨ ਸੈਨਤ ਦਿਤਾ ਦ੍ਰਿੜਾਈਆ। ਇਕ ਅੱਠ ਅਠਾਰਾਂ ਖਾਲੀ ਵਖਾ ਕੇ ਖੀਸਾ, ਹਥੇਲੀ ਹਥੇਲੀ ਨਾਲ ਬਦਲਾਈਆ। ਇਕ ਸਤ ਸਤਾਰਾਂ ਦੱਸ ਕੇ ਆਪਣਾ ਪੀਸਣ ਪੀਸਾ, ਕੂਕ ਕੂਕ ਸੁਣਾਈਆ। ਇਕ ਛੇ ਸੋਲਾਂ ਕਹੇ ਮੈਂ ਤੇਰੀਆਂ ਬਦਲਦੀਆਂ ਵੇਖੀਆਂ ਰੀਤਾਂ, ਜੁਗ ਜੁਗ ਧਿਆਨ ਲਗਾਈਆ। ਇਕ ਪੰਜ ਪੰਦਰਾਂ ਕਹੇ ਮੇਰੇ ਅੰਦਰੋਂ ਨਿਕਲੀਆਂ ਚੀਕਾਂ, ਕੂਕ ਕੂਕ ਸੁਣਾਈਆ। ਇਕ ਚਾਰ ਚੌਦਾਂ ਕਹੇ ਤੂੰ ਜਨ ਭਗਤਾਂ ਇਕੀਆਂ ਇਕੀਆਂ ਘਰਾਂ ਕੀਤੀਆਂ ਤਸਦੀਕਾਂ, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ। ਇਕ ਤਿੰਨ ਤੇਰਾਂ ਕਹੇ ਮੈਨੂੰ ਤੇਰੀਆਂ ਉਡੀਕਾਂ, ਜਿਸ ਘਰ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਿਤਾ ਭੁਲਾਈਆ। ਇਕ ਦੋ ਬਾਰਾਂ ਕਹੇ ਮੇਰੀਆਂ ਪੂਰੀਆਂ ਕਰਨੀਆਂ ਰੀਝਾਂ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਇਕ ਇਕ ਯਾਰਾਂ ਕਹੇ ਮੈਂ ਤੇਰੇ ਹੁਕਮ ਦੀਆਂ ਸੁਣਦਾ ਰਿਹਾ ਤਾਰੀਕਾਂ, ਜੋ ਜੁਗ ਚੌਕੜੀ ਅਵਤਾਰ ਪੈਗ਼ੰਬਰਾਂ ਗੁਰੂਆਂ ਗਿਆ ਸੁਣਾਈਆ। ਇਕ ਜੀਰੋ ਦਸ ਕਹੇ ਮੇਰੇ ਭਗਵਾਨਾ ਨੌਜੁਵਾਨਾ ਆਪਣਾ ਮਾਰਗ ਦੱਸ ਦੇ ਸੀਧਾ, ਸਿਧ ਸਾਦਕਾਂ ਤੋਂ ਬਾਹਰ ਦੇਣਾ ਸਮਝਾਈਆ। ਸ਼ਹਿਨਸ਼ਾਹੀ ਸੰਮਤ ਨੌਂ ਵੀਹ ਸੌ ਧਾਰ ਤੇਰੀ ਤੀਹ ਅਗਲੀਆਂ ਪਿਛਲੀਆਂ ਮੇਟ ਦੇ ਲੀਕਾਂ, ਲਾਇਨ ਐਨ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।

ਇਕੀ ਪੋਹ ਕਹੇ ਮੇਰੀ ਇਕੋ ਆਸ਼ਾ ਅਪਾਰ, ਸੰਮਤ ਸ਼ਹਿਨਸ਼ਾਹੀ ਨੌਂ ਨਾਲ ਮਿਲਾਈਆ। ਨਾਲ ਦੱਸਾਂ ਪਿਆਰ, ਪ੍ਰੀਤੀ ਪ੍ਰੇਮ ਵਿਚ ਸਮਝਾਈਆ। ਅਗਲਾ ਅਲਖ ਦਾ ਵਿਵਹਾਰ, ਵਿਵਹਾਰੀ ਆਪ ਜਣਾਈਆ। ਜੋ ਧਰਮ ਦਾ ਹੋਵੇ ਲਿਖਾਰ, ਲਿਖਾਰੀਆਂ ਲੇਖੇ ਵਿਚ ਰਖਾਈਆ। ਖੇਲ ਸਚੀ ਸਰਕਾਰ, ਦੋ ਇਕ ਨਾਲ ਵਡਿਆਈਆ। ਵੇਖੇ ਵਿਗਸੇ ਪਾਵੇ ਸਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਇਕੀ ਪੋਹ ਕਹੇ ਮੇਰੀ ਗੋਬਿੰਦ ਨੇ ਰੱਖੀ ਧਾਰ, ਧਰਮ ਨਾਲ ਜਣਾਈਆ। ਬਵੰਜਾ ਕਵੀਆਂ ਦਾ ਉਧਾਰ, ਬਾਵਨ ਦਾ ਲੇਖਾ ਨਾਲ ਮਿਲਾਈਆ। ਪੰਜਾਂ ਦਾ ਲਹਿਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗੁਵਾਹੀਆ। ਲੇਖ ਲੇਖਣੀ ਕਰੇ ਪੁਕਾਰ, ਕਲਮ ਕਲਮਾਂ ਤੋਂ ਬਾਹਰ ਸੀਸ ਨਿਵਾਈਆ। ਕਿਰਪਾ ਕਰੀਂ ਮੇਰੇ ਨਿਰੰਕਾਰ, ਤੇਰੇ ਹੱਥ ਵਡਿਆਈਆ । ਤੇਰਾ ਬਦਲਦਾ ਜਾਂਦਾ ਸਮਾਂ ਬਦਲ ਜਾਣਾ ਵਿਵਹਾਰ, ਬਦਲੀ ਹੋਵੇ ਥਾਉਂ ਥਾਈਂਆ। ਮੈਂ ਕੂਕ ਕੇ ਕਰਾਂ ਪੁਕਾਰ, ਜੋਰ ਜੋਰ ਨਾਲ ਸੁਣਾਈਆ। ਭਗਤ ਭਗਵਾਨ ਦੀ ਧਾਰ ਹੋਵੇ ਦੀਵਾਰ, ਧਰਨੀ ਉਤੇ ਸੋਭਾ ਪਾਈਆ। ਕੂੜੀ ਕਿਰਿਆ ਜਨ ਭਗਤਾਂ ਅੰਦਰੋਂ ਕੱਢਣੀ ਬਾਹਰ, ਤਨ ਵਜੂਦ ਰਹਿਣ ਨਾ ਪਾਈਆ। ਸਤਿ ਸਚ ਦਾ ਬਖਸ਼ ਪਿਆਰ, ਦੇਣੀ ਮਾਣ ਵਡਿਆਈਆ। ਮੈਂ ਅੱਗੇ ਰਵਾਂ ਜੁਗ ਚਾਰ, ਸਿਰ ਮੇਰੇ ਹੱਥ ਟਿਕਾਈਆ। ਸਤਿਜੁਗ ਵਿਚ ਮੈਨੂੰ ਇਕੀ ਫੁਟ ਕਰੇਗੀ ਸਾਰੀ ਸ੍ਰਿਸ਼ਟੀ ਦੀ ਸਰਕਾਰ, ਇਕੀ ਇਕੀ ਇਕੀ ਇਕੀ ਸੌ ਫੁਟ ਆਪਣਾ ਚੌਗਿਰਦ ਲਵਾਂ ਬਣਾਈਆ। ਮੇਰੇ ਨੌਂ ਭਗਤ ਦੁਵਾਰੇ ਏਸ ਭਗਤ ਦੁਵਾਰੇ ਦੇ ਹੋਣਗੇ ਬਾਹਰ, ਧਰਤੀ ਏਸੇ ਉਤੇ ਸੋਭਾ ਪਾਈਆ। ਜਿਨ੍ਹਾਂ ਦੀਆਂ ਚੋਟੀਆਂ ਉਤੇ ਪੂਰਨ ਸਿੰਘ ਦੀ ਭਸਮ ਚੜ੍ਹੇਗੀ ਖਾਰ, ਇਕ ਇਕ ਹੱਡੀ ਉਤੇ ਦੇਣੀ ਟਿਕਾਈਆ। ਇਹ ਵਸਤੂਆਂ ਸਾਂਭ ਕੇ ਰੱਖਣੀਆਂ ਪਿਛੋਂ ਸਰਕਾਰ, ਜਲ ਭੇਟ ਨਾ ਕੋਇ ਕਰਾਈਆ। ਨੌਂ ਖੰਡ ਪ੍ਰਿਥਮੀ ਸਤ

❋

ਦੀਪ ਏਸੇ ਦੀ ਹੋਵੇ ਯਾਦਗਾਰ, ਯਾਦ ਯਾਦ ਵਿਚੋਂ ਸਮਝਾਈਆ। ਇਹ ਤੱਤਾਂ ਵਾਲਾ ਸ਼ਰੀਰ ਸਦਾ ਰਹਿਣਾ ਨਹੀਂ ਸੰਸਾਰ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਜਨ ਭਗਤ ਸੱਜਣ ਮੀਤ ਸੁਹਣੇ ਨਾਲ ਯਾਰ, ਯਰਾਨੇ ਧਰਮ ਧਾਰ ਰਖਾਈਆ। ਇਹ ਖੇਲ ਅਗੰਮ ਅਪਾਰ, ਹਰਿ ਕਰਤਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਇਕੀ ਪੋਹ ਕਹੇ ਜਨ ਭਗਤੋ ਮੈਂ ਇਕੋ ਮੰਗ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਜੇ ਤੁਸੀਂ ਆਗਿਆ ਦੇਵੋ ਪੂਰਨ ਸਿੰਘ ਦਾ ਸੌਣਾ ਛੁਡਾ ਦੇਵਾਂ ਉਤੋਂ ਪਲੰਘ ਦਾ, ਸਦਾ ਭਗਤਾਂ ਦੇ ਚਰਨਾਂ ਵਿਚ ਲੇਟ ਕੇ ਆਪਣਾ ਝੱਟ ਲੰਘਾਈਆ। ਲੰਗਰ ਕਹੇ ਮੈਂ ਵੀ ਪਿਆਸਾ ਇਸ ਦੁਨੀਆਂ ਵਿਚ ਵਰਭੰਡ ਦਾ, ਭੰਡੀ ਪਾ ਕੇ ਦਿਆਂ ਸੁਣਾਈਆ। ਜਨ ਭਗਤੋ ਤੁਹਾਡੇ ਪਿਆਰ ਵਿਚ ਅੱਜ ਤੋਂ ਪੂਰਨ ਸਿੰਘ ਦਾ ਖਾਣਾ ਹੋ ਜਾਏਗਾ ਇਕ ਡੰਗ ਦਾ, ਦੂਜੀ ਵਾਰ ਅੰਨ ਮੁਖ ਨਾ ਕਦੇ ਲਗਾਈਆ। ਇਕੀ ਮਾਘ ਤੱਕ ਇਹ ਖੇਲ ਹੋਣਾ ਨਿਸ਼ੰਗ ਦਾ, ਨਿਸਚੇ ਨਾਲ ਜਣਾਈਆ। ਗਲ ਬਸਤਰ ਫਟਾ ਪੁਰਾਣਾ ਪਹਿਨੇਗਾ ਵੇਸ ਕਰੇ ਭੁੱਖ ਨੰਗ ਦਾ, ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਇਕੀ ਪੋਹ ਕਹੇ ਇਹ ਗੋਬਿੰਦ ਦਿਤਾ ਸੰਦੇਸ਼ਾ, ਸ਼ਬਦ ਧਾਰ ਜਣਾਈਆ। ਮੇਰਾ ਸਾਹਿਬ ਨਰ ਨਰੇਸ਼ਾ, ਵਡ ਦਾਤਾ ਧੁਰਦਰਗਾਹੀਆ। ਜਿਸ ਵਸਣਾ ਸੰਬਲ ਦੇਸਾ, ਆਪਣੀ ਖੁਸ਼ੀ ਬਣਾਈਆ। ਅੱਗੇ ਸਦਾ ਰਹੇ ਹਮੇਸ਼ਾ, ਪਿਛੇ ਜਨਮ ਮਰਨ ਵਿਚ ਨਾ ਆਈਆ। ਉਹਦਾ ਭਗਤਾਂ ਨਾਲ ਠੇਕਾ, ਭਗਵਨ ਹੋਏ ਆਪ ਸਹਾਈਆ। ਸਚ ਪ੍ਰੀਤ ਦੀ ਬਖਸ਼ੇ ਟੇਕਾ, ਟਿੱਕੇ ਮਸਤਕ ਧੂੜੀ ਖਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਇਕੀ ਪੋਹ ਕਹੇ ਜਨ ਭਗਤੋ ਤੁਹਾਡੀਆਂ ਚੜ੍ਹਦੀਆਂ ਹੋਵਣ ਕਲਾਂ, ਇਕੱਲੇ ਇਕੱਲੇ ਮਿਲੇ ਵਡਿਆਈਆ। ਤੁਹਾਡਾ ਵਸਦਾ ਰਹੇ ਮਹੱਲਾ, ਸਦ ਸਤਿਗੁਰ ਸੰਗ ਬਣਾਈਆ। ਤੁਹਾਡਾ ਲੇਖਾ ਬਾਹਰ ਜਲਾ ਥਲਾ, ਮਹੀਅਲ ਸੰਗ ਨਾ ਕੋਇ ਜਣਾਈਆ। ਤੁਹਾਡਾ ਨੇਹਚਲ ਧਾਮ ਅਟੱਲਾ, ਅਟਲ ਪਦਵੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ ।

ਇਕੀ ਪੋਹ ਕਹੇ ਭਗਤੋ ਅੰਦਰ ਮਾਰ ਲਓ ਝਾਤੀ, ਨੇਤਰ ਨੈਣਾਂ ਨੈਣ ਵੇਖ ਵਖਾਈਆ । ਸੀਨਾ ਤੱਕ ਲਓ ਆਪਣੀ ਛਾਤੀ, ਹੱਥ ਛਾਤੀ ਉਤੇ ਟਿਕਾਈਆ। ਤੁਹਾਡਾ ਪ੍ਰੇਮੀ ਪੁਰਖ ਅਕਾਲ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਪੂਰਨ ਬਣਿਆ ਸਾਕੀ, ਜਾਮ ਪਿਆਲੇ ਜਗਤ ਪਿਆਈਆ। ਬੇਸ਼ਕ ਤਨ ਮਿਟੀ ਵਾਲਾ ਖਾਕੀ, ਤਨ ਹੱਡ ਮਾਸ ਨਾੜੀ ਸੋਭਾ ਪਾਈਆ। ਅੱਜ ਤੋਂ ਗੁਰਮੁਖੋ ਤੁਹਾਡੇ ਨਾਲ ਪਿਛਲੀ ਹੇਰਾ ਫੇਰੀ ਦੀ ਛੱਡ ਦੇਵੇ ਚਲਾਕੀ, ਅੱਗੇ ਸਚ ਦਾ ਸਚ ਹੁਕਮ ਰਖਾਈਆ। ਇਹ ਵਕਤ ਸੁਹੰਜਣਾ ਜਗਤ ਆਇਆ ਭਗਤ ਦੁਵਾਰ ਚ ਤੁਹਾਡੀ ਹੋਈ ਗਲ ਬਾਤੀ, ਬਾਤਨ ਦਿਆਂ ਜਣਾਈਆ। ਪੂਰਬ ਲੇਖੇ ਸਭ ਦੇ ਦੇਵਾਂ ਬਾਕੀ, ਬਕਾਇਦਾ ਆਪਣਾ ਖੇਲ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ।

ਇਕੀ ਪੋਹ ਕਹੇ ਜਨ ਭਗਤੋ ਚਾਰ ਦੀਵਾਰੀ ਦੇ ਚਲੋ ਕੋਲ, ਭਗਤ ਦੁਵਾਰਿਉਂ ਚਾਈਂ ਚਾਈਂਆ। ਲਿਖਾਰੀਆਂ ਇਕੀ ਜੈਕਾਰੇ ਦੇਣੇ ਬੋਲ, ਖੁਸ਼ੀਆਂ ਢੋਲੇ ਗਾਈਆ। ਸੁੱਕਾ ਟੁੱਕਰ ਰੱਖਣਾ ਕੋਲ, ਕਲਮ

❋

ਦੀ ਨੋਕ ਦੇਣੀ ਛੁਹਾਈਆ। ਸ਼ਸਤਰਾਂ ਅੱਧ ਵਿਚੋਂ ਫੜ ਕੇ ਤੋਲਣਾ ਤੋਲ, ਹਿਸਾ ਇਕੋ ਵੰਡ ਵੰਡਾਈਆ। ਸਵਾ ਪਾ ਆਟਾ ਲੈਣਾ ਘੋਲ, ਇਟਾਂ ਚਾਰ ਨਾਲ ਵਖਾਈਆ। ਦਾਇਰਾ ਬੰਨ੍ਹ ਕੇ ਨੌਂ ਫੁਟ ਦਾ ਗੋਲ, ਗੋਲੀ ਨੇ ਮੁੱਖ ਤੇ ਘੁੰਗਟ ਲੈਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।

ਚਾਰ ਦੀਵਾਰ ਕਹੇ ਮੈਂ ਚੌਵੰਨੀ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਗੋਬਿੰਦ ਦੇ ਚਰਨਾਂ ਦੀ ਧੂੜ ਬੱਧੀ ਕੰਨੀ, ਚਮਕੌਰ ਦਏ ਗੁਵਾਹੀਆ। ਮੇਰੀਆਂ ਨੀਹਾਂ ਹੇਠ ਰੋਟੀ ਰੱਖਣੀ ਖੰਨੀ ਖੰਨੀ, ਚਾਰੇ ਵੰਡ ਵੰਡਾਈਆ। ਮੈਂ ਭਗਤਾਂ ਭਗਤੀ ਵਿਚ ਬਣਾਉਣਾ ਧਨੀ, ਧੰਨਾਢ ਦੇਣੇ ਵਖਾਈਆ। ਮੇਰੀ ਆਯੂ ਹੋਣੀ ਲੰਮੀ, ਲੰਮੇ ਪੈ ਕੇ ਲਿਖਾਰੀ ਕਰਨ ਲਿਖਾਈਆ। ਮੈਂ ਅੱਜ ਤੋਂ ਪ੍ਰਭੂ ਦੇ ਘਰ ਵਿਚ ਜੰਮੀ, ਮੈਨੂੰ ਮਿਲੇ ਮਾਣ ਵਡਿਆਈਆ। ਗੁਰਮੁਖੋ ਨਾ ਕੋਈ ਹਰਖ ਰਹੇ ਨਾ ਗ਼ਮੀ, ਚਿੰਤ ਅੰਦਰੋਂ ਦੇਣੀ ਕਢਾਈਆ। ਤੁਹਾਡੇ ਸਤਿਕਾਰ ਵਿਚ ਮੇਰੀ ਰੀਤੀ ਚਲਣੀ ਨਵੀਂ, ਨਵੇਂ ਜੁਗ ਦਾ ਧਿਆਨ ਲਗਾਈਆ। ਤੁਹਾਡਾ ਪ੍ਰੇਮ ਮੇਰੀ ਪੂਰੀ ਕਰ ਦੇਵੇ ਕਮੀ, ਘਾਟੇ ਪਿਛਲੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਬੇਨੰਤੀ ਅਗੰਮੜੇ ਇਕ ਮੰਨੀ, ਮਨਸਾ ਪੂਰਬ ਨਾਲ ਮਿਲਾਈਆ।

❋

੨੧ ਪੋਹ ਸ਼ਹਿਨਸ਼ਾਹੀ ਸੰਮਤ ਨੌਂ ਹਰਿ ਭਗਤ ਦੁਵਾਰ ਜੇਠੂਵਾਲ
ਲੰਗਰ ਦੀ ਚਾਰ ਦੀਵਾਰੀ ਦੀ ਨੀਂਹ ਰੱਖਣ ਸਮੇਂ
ਸ਼ਹਿਨਸ਼ਾਹ ਜੀ ਨੇ ਗੁੱਟ ਵਿਚੋਂ ਖੂਨ ਕੱਢ ਕੇ ਵਿਹਾਰ ਕੀਤਾ

ਵਿਸ਼ਨੂੰ ਕਹੇ ਵਾਹ ਮੇਰੇ ਭਗਵਾਨ, ਕੀ ਭਗਵਨ ਤੇਰੀ ਬੇਪ੍ਰਵਾਹੀਆ । ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਮੈਨੂੰ ਬਖਸ਼ਿਆ ਦਾਨ, ਜੁਗ ਜੁਗ ਤੇਰੀ ਸੇਵ ਕਮਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇਂਦਾ ਰਿਹਾ ਮਾਣ, ਨਿਤ ਨਿਤ ਆਪਣਾ ਫੇਰਾ ਪਾਈਆ। ਕਲਜੁਗ ਅੰਤ ਮੈਂ ਹੋ ਗਿਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਮੈਂ ਚਾਰੋਂ ਕੁੰਟ ਮਾਰਾਂ ਧਿਆਨ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਬਲ ਦਾ ਲੇਖਾ ਭੁਿੱਲਆ ਨਹੀਂ ਵਿਚ ਜਹਾਨ, ਸਤਿ ਸਚ ਨਾਲ ਸੁਣਾਈਆ। ਜਿਸ ਦਾ ਅਸਵਮੇਧ ਜਗ ਦਾ ਲੇਖਾ ਸੰਮਤ ਸ਼ਹਿਨਸ਼ਾਹੀ ਅੱਠ ਵਿਚ ਭਗਤਾਂ ਕੋਲੋਂ ਕਰਾਇਆ ਆਣ, ਆਪ ਆਪਣੀ ਦਇਆ ਕਮਾਈਆ । ਇਕੀ ਪੋਹ ਨੂੰ ਕਿਉਂ ਜਿਮੀ ਵਿਚ ਦੱਬਿਆ ਮੇਰਾ ਅੰਨ ਅੰਨ ਅੰਨ ਜਗਤ ਵਾਲਾ ਪਕਵਾਨ, ਭੇਵ ਅਭੇਦਾ ਦੇ ਖੁਲ੍ਹਾਈਆ। ਮੇਰੇ ਨੇਤਰ ਨੈਣ ਸ਼ਰਮਾਣ, ਅੱਖੀਆਂ ਰੋਵਣ ਮਾਰਨ ਧਾਹੀਂਆ। ਮੈਂ ਸੰਦੇਸ਼ਾ ਦੇਵਾਂ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਜਿਮੀ ਅਸਮਾਨਾਂ ਦਿਆਂ ਦ੍ਰਿੜਾਈਆ। ਬ੍ਰਹਮੇ ਨੂੰ ਕਹਾਂ ਆਹ ਵੇਖ ਮੇਰਾ ਨਿਸ਼ਾਨ, ਸ਼ੰਕਰਾ ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ।

ਵਿਸ਼ਨੂੰ ਕਹੇ ਲਿਖਾਰੀਓ ਕਿਉਂ ਛੁਹਾਈ ਆਪਣੀ ਨੋਕ, ਕਲਮ ਦਾ ਲਿਖਿਆ ਨਾ ਕੋਇ ਮਿਟਾਈਆ। ਮੈਨੂੰ ਗੋਬਿੰਦ ਦਾ ਯਾਦ ਇਕ ਸਲੋਕ, ਜੋ ਸੋਹਲਾ ਮਾਛੂਵਾੜੇ ਗਿਆ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਆਪਣੀ ਨਹੀਂ ਸੋਚ, ਤੇਰੀ ਸੋਚ ਵਿਚ ਆਪਣਾ ਬੰਸ ਦਿਤਾ ਲੁਟਾਈਆ। ਆਹ ਵੇਖ ਲੈ ਗੋਬਿੰਦ ਸੁੱਤਾ ਮਾਣਦਾ ਮੌਜ, ਸੇਜ ਸੂਲਾਂ ਵਾਲੀ ਹੰਢਾਈਆ। ਪਰ ਯਾਦ ਰੱਖੀਂ ਮੇਰੇ ਬਿਨਾ ਤੇਰੀ

❋

ਕਿਸੇ ਨਹੀਂ ਕਰਨੀ ਖੋਜ, ਤੈਨੂੰ ਵੇਖਣ ਵਾਲਾ ਲੋਕਮਾਤ ਨਜ਼ਰ ਕੋਇ ਨਾ ਆਈਆ। ਮੈਂ ਤੇਰਾ ਸ਼ਬਦ ਗੁਰੂ ਦੋਹਾਂ ਦਾ ਸਾਂਝਾ ਹੋਵੇਗਾ ਚੋਜ, ਚੋਜੀ ਪ੍ਰੀਤਮ ਇਕੋ ਰੰਗ ਲੈਣਾ ਰੰਗਾਈਆ। ਮੈਂ ਵਿਸ਼ਨੂੰ ਦੇ ਸਿਰ ਤੋਂ ਓਹਲਾ ਲਾਹ ਕੇ ਬੋਝ, ਲੋਕਮਾਤ ਦਿਆਂ ਵਡਿਆਈਆ। ਮੇਰਾ ਆਉਣਾ ਨਹੀਂ ਕੋਈ ਰੋਜ ਰੋਜ, ਨੌਂ ਸੌ ਚੁਰਾਨਮੇ ਚੌਕੜੀ ਜੁਗ ਦਾ ਗੋਬਿੰਦ ਦਾ ਨਾਮ ਨਜ਼ਰ ਕੋਇ ਨਾ ਆਈਆ। ਮੇਰਾ ਬੁੱਧੀ ਵਾਲਾ ਨਹੀਂ ਬੋਧ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਜਗਿਆਸੂਆਂ ਵਾਲਾ ਨਹੀਂ ਕੋਈ ਜੋਗ, ਜੁਗਤੀ ਜੁਗਤ ਨਾ ਕੋਇ ਰਖਾਈਆ। ਸੰਸਾਰੀਆਂ ਵਾਲਾ ਨਹੀਂ ਕੋਈ ਭੋਗ, ਰਸਨਾ ਰਸ ਨਾ ਕੋਇ ਚਖਾਈਆ। ਤੈਨੂੰ ਮੇਰੀ ਮੈਨੂੰ ਤੇਰੀ ਦੋਹਾਂ ਨੂੰ ਇਕੋ ਜਿਹੀ ਓਟ, ਏਸੇ ਕਰ ਕੇ ਮੈਂ ਆਪਣੀ ਓਟ ਸਿਖਾਂ ਉਤੇ ਰਖਾਈਆ। ਚਾਰ ਜੁਗ ਦੇ ਆਲਣਿਉਂ ਡਿਗੇ ਬੋਟ, ਦੀਨਾਂ ਮਜ਼੍ਹਬਾਂ ਵਿਚੋਂ ਫੜ ਕੇ ਬਾਹਰ ਕਢਾਈਆ। ਬਵੰਜਾ ਲਿਖਾਰੀਆਂ ਦੀ ਕਵੀਆਂ ਦੀ ਪੰਜਾਂ ਦੀ ਧਾਰ ਲਾਵੇ ਚੋਟ, ਚੋਟੀ ਜੜ੍ਹ ਦਾ ਲੇਖਾ ਦਏ ਮੁਕਾਈਆ। ਗੜ੍ਹੀ ਚਮਕੌਰ ਦੀ ਥਾਂ ਜਨ ਭਗਤੋ ਇਹ ਧਰਮ ਦਾ ਉਸਰਨਾ ਕੋਟ, ਜਿਥੇ ਅਧਰਮੀ ਰਹਿਣ ਕੋਇ ਨਾ ਪਾਈਆ। ਹਿੰਦੂ ਮੁਸਲਮ ਸਿਖ ਈਸਾਈ ਵਰਨ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜਾਤ ਅਜਾਤੀ ਏਥੇ ਸਾਰੇ ਚੁਗਣਗੇ ਚੋਗ, ਨੌਂ ਖੰਡ ਪ੍ਰਿਥਮੀ ਸਤ ਦੀਪ ਇਕੋ ਗ੍ਰਹਿ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।

ਤਲਵਾਰਾਂ ਕਹਿਣ ਜਨ ਭਗਤੋ ਅਸੀਂ ਸਤਿਗੁਰ ਗੋਬਿੰਦ ਦੀ ਧਾਰ, ਧਰਮ ਦੀ ਰੱਖੀਆ ਦਈਏ ਸਮਝਾਈਆ। ਸਾਡੇ ਪਿਆਰ ਵਿਚ ਝੂਜੇ ਓਹ ਚਾਰ, ਚੌਥਾ ਜੁਗ ਕਲਜੁਗ ਜਿਨ੍ਹਾਂ ਦੀ ਦਏ ਗੁਵਾਹੀਆ। ਓਹ ਭੁੱਖੇ ਭੁੱਖਿਆਂ ਦੀ ਭੁੱਖ ਗਏ ਨਿਵਾਰ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਉਨ੍ਹਾਂ ਦੀ ਯਾਦ ਵਿਚ ਇਹ ਹੋਵੇਗੀ ਚਾਰ ਦੀਵਾਰ, ਚਾਰ ਕੁੰਟ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ।

ਵਿਸ਼ਨੂੰ ਕਹੇ ਮੇਰੀਆਂ ਮਿੰਨਤਾਂ, ਪੁਰਖ ਅਕਾਲੇ ਮੰਨ। ਤੇਰੇ ਵਿਚ ਤੋਫੀਕਾ ਹਿੰਮਤਾਂ, ਸਾਹਿਬ ਸੁਵਾਮੀ ਮੇਰਾ ਬੇੜਾ ਬੰਨ੍ਹ। ਮੈਂ ਵੇਖਾਂ ਚਾਰੇ ਸਿੰਮਤਾਂ, ਬਹੁੜੀ ਕਿਸੇ ਹੱਥ ਨਹੀਂ ਆਉਣਾ ਅੰਨ। ਫਿਰਨੀ ਦਰੋਹੀ ਵਿਚ ਨਿੰਦਕਾਂ, ਜਨ ਭਗਤਾਂ ਤੈਨੂੰ ਕਹਿਣਾ ਧੰਨ ਧੰਨ। ਮੈਂ ਤੇਰੇ ਚਰਨ ਕਵਲਾਂ ਵਿਚ ਚਿਮਟਾਂ, ਮੇਰਾ ਸੰਦੇਸ਼ਾ ਸੁਣਨਾ ਬਿਨਾ ਕੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਰਿਹਾ ਹੱਥ ਬੰਨ੍ਹ ।

ਵਿਸ਼ਨੂੰ ਕਹੇ ਮੇਰੀ ਨਮੋ ਨਮੋ ਨਮਸਤੇ, ਡੰਡਾਵਤ ਬੰਦਨਾ ਸਜਦਿਆਂ ਤੋਂ ਬਾਹਰ ਸੀਸ ਝੁਕਾਈਆ। ਮੈਂ ਜੁਗ ਚੌਕੜੀ ਤੇਰੇ ਵੇਖੇ ਰਸਤੇ, ਜੋ ਨਿਰਗੁਣ ਸਰਗੁਣ ਦਿਤੇ ਵਿਖਾਈਆ। ਮੈਂ ਨਾਮ ਕਲਮੇ ਤੱਕੇ ਸਸਤੇ, ਜੋ ਅਵਤਾਰ ਪੈਗ਼ੰਬਰਾਂ ਖੁਮਾਰੀਆਂ ਨਾਲ ਜਣਾਈਆ। ਮੈਂ ਸਤਿਜੁਗ ਤਰੇਤਾ ਦੁਵਾਪਰ ਵੇਖੇ ਨੱਸਦੇ, ਭੱਜੇ ਵਾਹੋ ਦਾਹੀਆ। ਗ੍ਰੰਥ ਸ਼ਾਸਤਰ ਪੁਰਾਨ ਮਾਰਗ ਵੇਖੇ ਦੱਸਦੇ, ਅੱਖਰ ਅੱਖਰਾਂ ਨਾਲ ਸਮਝਾਈਆ। ਸੂਰਬੀਰ ਬਹਾਦਰ ਯੋਧੇ ਤੱਕੇ ਰੰਗੇ ਨਾਲ ਰਤ ਦੇ, ਰਤੀ ਰਤ ਜਗਤ ਹੱਥ ਕਿਸੇ ਨਾ ਆਈਆ। ਮੈਂ ਜਗਿਆਸੂ ਭਰੇ ਵੇਖੇ ਵਿਚਾਰਾਂ ਮਨ ਮਤ ਦੇ, ਸਤਿਗੁਰ ਸ਼ਬਦ ਮਤ ਨਜ਼ਰ ਕਿਸੇ ਨਾ ਆਈਆ। ਇਹ ਭੇਵ ਅਨੋਖਾ ਪੂਰਬ ਅਕਾਲੇ ਦੱਸ ਦੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕੀ ਤੇਰੇ ਖੇਲ ਹੋਣੇ ਘਟ ਘਟ ਦੇ, ਘਟ ਨਿਵਾਸੀ ਦੇਣਾ ਸਮਝਾਈਆ। ਉਠ ਵੇਖ ਅਵਤਾਰ ਪੈਗ਼ੰਬਰ ਸਚਖੰਡ ਦੁਵਾਰਿਉਂ ਸਾਰੇ ਤੱਕਦੇ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

❋

ਵਿਸ਼ਨੂੰ ਕਹੇ ਤੇਰਾ ਪੁਰਖ ਅਕਾਲੇ ਵੱਖਰਾ ਕਨੂੰਨ, ਕਾਇਦਾ ਸਮਝ ਕੋਇ ਨਾ ਆਈਆ। ਤੇਰਾ ਸਭ ਤੋਂ ਨਿਰਾਲਾ ਮਜ਼ਮੂਨ, ਅੱਖਰਾਂ ਵਿਚ ਨਾ ਕੋਇ ਪੜ੍ਹਾਈਆ। ਤੇਰਾ ਜਗਤ ਜਹਾਨ ਤੋਂ ਨਿਰਾਲਾ ਜਨੂਨ, ਜਲਵਾਗਰ ਕੀ ਤੇਰੀ ਬੇਪ੍ਰਵਾਹੀਆ। ਮੈਂ ਤੇਰਾ ਦਾਸ ਸੇਵਕ ਮਮਨੂਨ, ਚਾਕਰ ਹੋ ਕੇ ਸੀਸ ਨਿਵਾਈਆ । ਸਚ ਦੱਸ ਕਿਉਂ ਪੂਰਨ ਸਿੰਘ ਦੇ ਸੱਜੇ ਗੁਟ ਦਾ ਕੱਢਣਾ ਖੂਨ, ਇੱਟਾਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਦੇਣਾ ਸਮਝਾਈਆ।

ਪੁਰਖ ਅਕਾਲ ਕਿਹਾ ਸੁਣ ਵਿਸ਼ਨੂੰ ਸੇਵਾਦਾਰ, ਤੇਰੀ ਸੇਵਾ ਮਾਤ ਵਡਿਆਈਆ। ਤੂੰ ਲਖ ਚੁਰਾਸੀ ਦਏਂ ਅਹਾਰ, ਘਰ ਘਰ ਰਿਜਕ ਪਹੁੰਚਾਈਆ। ਪੂਰਨ ਜੋਤ ਪੂਰਨ ਮੇਰੀ ਧਾਰ, ਪੂਰਨ ਪੂਰਨ ਵਿਚ ਸਮਾਈਆ। ਜਿਸ ਦੇ ਪਿਆਰ ਵਿਚ ਸਤਿਕਾਰ ਵਿਚ ਕਲਜੁਗ ਕੂੜਾ ਦੇਣਾ ਨਿਵਾਰ, ਕਲਕਾਤੀ ਦੇਣੇ ਖਪਾਈਆ। ਸਤਿਜੁਗ ਦਾ ਸਤਿ ਧਰਮ ਚਲਾ ਵਿਵਹਾਰ, ਆਪਣਾ ਰਾਹ ਸਮਝਾਈਆ। ਏਸ ਖੂਨ ਬਦਲੇ ਜਨ ਭਗਤਾਂ ਫੜਨੀ ਪਏ ਨਾ ਕਦੇ ਯੁੱਧ ਵਿਚ ਤਲਵਾਰ, ਖੰਡੇ ਖੜਗ ਨਾ ਕੋਇ ਉਠਾਈਆ। ਖਾਂਦਿਆਂ ਪੀਂਦਿਆਂ ਖੁਸ਼ੀਆਂ ਵਿਚ ਦੋ ਜਹਾਨਾਂ ਕਰ ਜਾਏ ਪਾਰ, ਲੱਖ ਚੁਰਾਸੀ ਗੇੜਾ ਦਏ ਕਟਾਈਆ। ਜੋ ਇਕ ਵਾਰ ਭੋਜਨ ਛਕ ਕੇ ਜਾਇਆ ਕਰੇਗਾ ਵਿਚੋਂ ਏਸ ਚਾਰ ਦੀਵਾਰ, ਉਸ ਦਾ ਜਨਮ ਮਰਨ ਦਾ ਲੇਖਾ ਰਹੇ ਨਾ ਰਾਈਆ। ਕਾਲ ਮਹਾਂਕਾਲ ਰਾਏ ਧਰਮ ਚਿਤਰ ਗੁਪਤ ਲਾੜੀ ਮੌਤ ਸਾਰੇ ਰਹਿਣਗੇ ਏਸ ਚਾਰ ਦੀਵਾਰ ਤੋਂ ਬਾਹਰ, ਛੱਬੀ ਪੋਹ ਨੂੰ ਲੇਖਾ ਸਾਰਾ ਦਏ ਸਮਝਾਈਆ। ਇਹ ਖੇਲ ਧੁਰ ਦਾ ਤੇ ਕਰੇ ਦੀਨ ਦਿਆਲ, ਬਿਨਾ ਪੁਰਖ ਅਕਾਲ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ।

ਖੂਨ ਕਹੇ ਮੈਨੂੰ ਛੇਤੀ ਲਓ ਕੱਢ, ਇਟਾਂ ਚਾਰਾਂ ਨਾਲ ਛੁਹਾਈਆ । ਮੇਰਾ ਨਿਸ਼ਾਨਾ ਸਵਾ ਸਵਾ ਫੁੱਟ ਥੱਲੇ ਦੇਣਾ ਗੱਡ, ਗੌਡ ਨੂੰ ਸੰਦੇਸ਼ਾ ਦੇਣਾ ਚਾਈਂ ਚਾਈਂਆ। ਮੇਰਾ ਪ੍ਰੇਮ ਵਾਲਾ ਲਡਾਉਣਾ ਲਡ, ਖੁਸ਼ੀਆਂ ਢੋਲੇ ਗਾਈਆ। ਜਿਸ ਕਾਰਨ ਤੁਹਾਨੂੰ ਭਗਤੋ ਲਿਆ ਸੱਦ, ਭਗਤ ਦੁਵਾਰੇ ਵੱਜੀ ਵਧਾਈਆ। ਇਕੀ ਪੋਹ ਦੀ ਯਾਦ ਰਹੇਗੀ ਵਿਚ ਜਗ, ਸੰਮਤ ਸ਼ਹਿਨਸ਼ਾਹੀ ਨੌਂ ਨਾਲ ਵਡਿਆਈਆ । ਬੇਸ਼ਕ ਇਹ ਪੂਰਨ ਸਿੰਘ ਦਾ ਸ਼ਰੀਰ ਦਾ ਠੂਠਾ ਜਾਣਾ ਭੱਜ, ਲਿਖੀਆ ਲੇਖ ਨਾ ਕੋਇ ਮਿਟਾਈਆ। ਏਥੇ ਸਦਾ ਧਰਮ ਦਾ ਵੱਜਦਾ ਰਹੇਗਾ ਨਦ, ਅਨਾਦੀ ਕਾਲ ਤੋਂ ਆਦੀ ਰੀਤੀ ਚਲੀ ਆਈਆ। ਭਗਤ ਭਗਵਾਨ ਦੀ ਕਦੇ ਖਤਮ ਨਹੀਂ ਹੁੰਦੀ ਯਦ, ਜੁਗ ਜੁਗ ਦੋਵੇਂ ਮਿਲ ਕੇ ਆਪਣੀ ਖੁਸ਼ੀ ਬਣਾਈਆ। ਸੋ ਵਕਤ ਸੁਹੰਜਣਾ ਸੁਹਾਵਾ ਸਭ ਦਾ ਹੋਇਆ ਅੱਜ, ਲੋਕਮਾਤ ਮਿਲੇ ਵਡਿਆਈਆ। ਲਿਖਾਰੀਓ ਮੂਧੇ ਹੋ ਕੇ ਸਾਰਿਆਂ ਦੀ ਕੁਟਲਤਾ ਕਲਮ ਦੀ ਨੋਕ ਨਾਲ ਦਿਓ ਦੱਬ, ਹਿਸਾ ਆਪਣਾ ਨਾਲ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਸ਼ਰਅ ਦੀ ਮੇਟ ਕੇ ਹੱਦ, ਮਾਨਸ ਮਾਨਵ ਮਾਨੁਖ ਇਕੋ ਜਾਤੀ ਆਤਮ ਧਾਰ ਇਕੋ ਰੰਗ ਰੰਗਾਈਆ।

❋

੨੬ ਪੋਹ ਸ਼ਹਿਨਸ਼ਾਹੀ ਸੰਮਤ ਨੌਂ ਹਰਿ ਭਗਤ ਦੁਵਾਰ ਜੇਠੂਵਾਲ ਸ਼ਾਮ ਨੂੰ ਲੰਗਰ ਦੀ ਚਾਰ ਦੀਵਾਰੀ ਦੇ ਅੰਦਰ ਲੰਘਣ ਸਮੇਂ

…… ਵਿਸ਼ਨੂੰ ਕਹੇ ਸਤਿਗੁਰ ਸ਼ਬਦ ਮੇਰੀ ਪ੍ਰਨਾਮ, ਨਮਸਤੇ ਕਹਿ ਕੇ ਸੀਸ ਨਿਵਾਈਆ। ਮੈਂ ਓਸ ਸਾਹਿਬ ਦਾ ਗੁਲਾਮ, ਜੋ ਗੋਬਿੰਦ ਦਾ ਧੁਰ ਦਾ ਮਾਹੀਆ। ਮੇਰੀ ਨਜ਼ਰੀ ਆਵੇ ਅਗੰਮ ਅਮਾਮ, ਨੂਰ

❋

ਨੁਰਾਨਾ ਨੂਰ ਅਲਾਹੀਆ । ਜੋ ਰਾਜਕ ਰਿਜਕ ਰਹੀਮ ਤਮਾਮ, ਤਮ੍ਹਾ ਲਾਲਚ ਸਭ ਦੀ ਵੇਖ ਵਖਾਈਆ। ਮੈਂ ਹੱਕ ਦੀ ਹੱਕ ਕੀਤੀ ਪਹਿਚਾਨ, ਮੇਰਾ ਪਰਦਾ ਦਿਤਾ ਉਠਾਈਆ। ਮੇਰੇ ਅੰਤਰ ਆ ਗਿਆ ਗਿਆਨ, ਅਗਿਆਨ ਰਿਹਾ ਨਾ ਰਾਈਆ। ਇਹ ਸਾਹਿਬ ਸੁਵਾਮੀ ਅੰਤਰਜਾਮੀ ਜੁਗ ਜੁਗ ਪਿਛੇ ਭਗਤਾਂ ਭਗਤੀ ਦੇਂਦਾ ਆਇਆ ਦਾਨ, ਗਰੀਬ ਨਿਮਾਣਿਆਂ ਝੋਲੀ ਨਾਮ ਨਾਲ ਭਰਾਈਆ। ਹੁਣ ਸਤਿਜੁਗ ਵਾਸਤੇ ਬਦਲ ਦਿਤਾ ਵਿਧਾਨ, ਅਗਲਾ ਆਪਣਾ ਹੁਕਮ ਸੁਣਾਈਆ। ਨਾਮ ਦੇ ਨਾਲ ਅੰਨ ਦਾ ਦੇਵੇ ਦਾਨ, ਭੁੱਖਿਆਂ ਦੀ ਭਗਤੀ ਆਪਣੇ ਲੇਖੇ ਪਾਈਆ। ਚਾਰ ਜੁਗ ਭਗਤੋ ਤੁਹਾਡਾ ਪਕਦਾ ਰਹੇ ਪਕਵਾਨ, ਤੋਟ ਰਹੇ ਨਾ ਰਾਈਆ। ਏਥੇ ਝੁਲੇਗਾ ਸੱਤ ਰੰਗ ਨਿਸ਼ਾਨ, ਨਿਸ਼ਾਨੇ ਸਭ ਦੇ ਸੀਸ ਝੁਕਾਈਆ। ਜਿਸ ਨੂੰ ਝੁਕਣਗੇ ਜਿਮੀ ਅਸਮਾਨ, ਸਮਾਂ ਸਮੇਂ ਨਲ ਬਦਲਾਈਆ। ਜਿਸ ਕਾਰਨ ਤੁਸੀਂ ਇਕੱਠੇ ਹੋਏ ਆਣ, ਅੱਜ ਦੀ ਘੜੀ ਮਿਲੇ ਵਡਿਆਈਆ। ਦੇਵਤ ਸੁਰ ਗਣ ਗੰਧਰਵ ਤੁਹਾਡੇ ਢੋਲੇ ਗਾਣ, ਜੋ ਬੈਠੇ ਪ੍ਰਭ ਦੀ ਸਚੀ ਸਰਨਾਈਆ। ਨਿਗਾਹ ਮਾਰ ਰਾਮਾ ਕਾਹਨ, ਕ੍ਰਿਸ਼ਨਾ ਅੱਖ ਉਠਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਰਨ ਸਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਨਾਨਕ ਗੋਬਿੰਦ ਇਕ ਨਿਸ਼ਾਨ, ਜਗਤ ਨਿਸ਼ਾਨੇ ਰਹੇ ਵਖਾਈਆ। ਇਹ ਖੇਲ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਇਹ ਤੁਹਾਡਾ ਪਕਦਾ ਰਹੇ ਸਦਾ ਪਕਵਾਨ, ਤੋਟ ਨਾ ਆਵੇ ਰਾਈਆ। ਤੁਹਾਡਾ ਪਹਿਰੇਦਾਰ ਸਦਾ ਰਹੇ ਨੌਜੁਵਾਨ, ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਦਾ ਸ਼ਸਤਰ ਬੇਪਹਿਚਾਨ, ਜਗਤ ਸ਼ਸਤਰਾਂ ਨਾਲ ਸਮਝਾਈਆ। ਜਿਸ ਦਾ ਰੂਪ ਅਨੂਪ ਨਜ਼ਰ ਨਾ ਆਵੇ ਕੋਈ ਇਨਸਾਨ, ਤੱਤਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। · (੨੩-੧੦੩੮)

❋

…… ਚਾਰ ਦੀਵਾਰ ਕਹੇ ਮੈਂ ਬਚਨ ਦੱਸਾਂ ਸਚਾ, ਸਤਿਜੁਗ ਸਚ ਰੰਗ ਰੰਗਾਈਆ। ਮੇਰਾ ਰੂਪ ਰਿਹਾ ਨਾ ਕੱਚਾ, ਕੱਚੀ ਤੰਦ ਨਾ ਗੰਢ ਪੁਵਾਈਆ। ਚੌਥੇ ਜੁਗ ਨਾਤਾ ਹੋਇਆ ਪੱਕਾ, ਜਨ ਭਗਤਾਂ ਸੰਗ ਰਖਾਈਆ। ਮੈਂ ਖੁਸ਼ੀਆਂ ਨਾਲ ਤੱਕਾ, ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲੇ ਮੇਰੇ ਅੰਦਰ ਸੋਭਾ ਪਾਈਆ। ਮੈਂ ਖੋਲ੍ਹ ਕੇ ਵੇਖਾਂ ਆਪਣੀਆਂ ਅੱਖਾਂ, ਜਗਤ ਨੇਤਰਾਂ ਬਾਹਰ ਬਾਹਰ ਸਮਝਾਈਆ। ਮੇਰਾ ਸਾਹਿਬ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਲਹਿਣਾ ਦੇਣਾ ਚੁਕਾਉਣਾ ਹੱਥੋ ਹੱਥਾ, ਹੱਥਾਂ ਉਤੇ ਭੰਡਾਰਾ ਦਏ ਵਰਤਾਈਆ। ਸਭ ਦਾ ਇਕੋ ਵਾਰ ਝੁਕ ਜਾਏ ਮੱਥਾ, ਮਸਤਕ ਸੀਸ ਨਿਵਾਈਆ। ਚਾਰ ਜੁਗ ਦਾ ਕਰਜਾ ਲੱਥਾ, ਭੰਡਾਰਾ ਖਾਲੀ ਦਿਤਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ।

ਚਾਰ ਦੀਵਾਰ ਕਹੇ ਮੈਂ ਵੇਖਣੀ ਮਾਲਾ ਦੀਪ, ਦੀਪਕ ਜੋਤੀ ਸੋਭਾ ਪਾਈਆ। ਜਨ ਭਗਤਾਂ ਤੱਕੀ ਪ੍ਰੀਤ, ਪ੍ਰੀਤਮ ਦਿਤੀ ਵਡਿਆਈਆ। ਸਤਿ ਧਰਮ ਦੀ ਵੇਖਾਂ ਰੀਤ, ਬਿਨ ਨੈਣਾਂ ਨੈਣ ਉਠਾਈਆ। ਮੇਰੇ ਅੰਦਰ ਇਕੋ ਜੈਕਾਰਾ ਤੂੰ ਮੇਰਾ ਮੈਂ ਤੇਰਾ ਗੀਤ, ਦੂਜੀ ਅਵਾਜ ਨਾ ਕੋਇ ਸੁਣਾਈਆ। ਮੈਂ ਹੋ ਗਈ ਠਾਂਡੀ ਸੀਤ, ਅਗਨੀ ਅੱਗ ਰਹੀ ਨਾ ਰਾਈਆ। ਖੇਲ ਤੱਕਿਆ ਤ੍ਰੈਗੁਣ ਅਤੀਤ, ਤ੍ਰੈਭਵਨ ਦਿਤਾ ਵਿਖਾਈਆ। ਸਭ ਦਾ ਸਾਂਝਾ ਇਕੋ ਮੀਤ, ਮਿਤਰੋ ਦਿਆਂ ਸੁਣਾਈਆ। ਜਿਸ ਰੰਗ ਰੰਗਾਇਆ ਹਸਤ ਕੀਟ, ਊਚਾਂ ਨੀਚਾਂ ਮੇਲ ਮਿਲਾਈਆ। ਰੰਗ ਚਾੜ੍ਹ ਅਗੰਮ ਬਸੀਠ, ਦੁਰਮਤ ਮੈਲ ਧੁਵਾਈਆ। ਹੱਥ ਰੱਖੇ ਸਦਾ ਤੁਹਾਡੀ ਪੀਠ, ਪੁਸਤ ਪਨਾਂਹ ਟਿਕਾਈਆ। ਤੁਸਾਂ ਭੰਡਾਰਾ ਛਕਣਾ ਅੰਮ੍ਰਿਤ ਰਸ ਸਮਝ ਕੇ ਮੀਠ, ਰਸਨਾ ਰਸ ਨਾ ਕੋਇ ਜਣਾਈਆ। ਸਾਰੇ ਪਵਿਤਰ ਹੋਣੇ ਕੌੜੇ ਰੀਠ, ਜਗਤ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਤੇਰੀ ਸਰਨਾਈਆ।

❋

ਚਾਰ ਦੀਵਾਰੀ ਕਹੇ ਮੇਰਾ ਲੇਖਾ ਨਾਲ ਲੰਗਰ ਲੋਹ, ਲੋਆਂ ਪੁਰੀਆਂ ਦਿਆਂ ਸੁਣਾਈਆ। ਭਗਤ ਭਗਵਾਨ ਦਾ ਬਣਿਆ ਰਹੇ ਮੋਹ, ਮੁਹੱਬਤ ਵਿਚ ਸਮਾਈਆ। ਇਕੋ ਲੇਖਾ ਹੋਵੇ ਇਕ ਦੋ, ਦੋ ਇਕ ਇਕੋ ਰੰਗ ਰੰਗਾਈਆ। ਸਾਚੀ ਵਸਤ ਸਕੇ ਕੋਈ ਨਾ ਖੋਹ, ਚੋਰ ਯਾਰ ਲੁਟ ਕੋਇ ਨਾ ਜਾਈਆ। ਜਨ ਭਗਤ ਭਗਵਾਨ ਏਕਾ ਰੂਪ ਗਏ ਹੋ, ਹੋਕਾ ਦੇ ਕੇ ਦਿਆਂ ਸੁਣਾਈਆ। ਧੰਨ ਭਾਗ ਮੈਨੂੰ ਢੋਲਾ ਮਿਲਿਆ ਧੁਰ ਦਾ ਢੋਅ, ਵਸਤ ਅਗੰਮ ਦਿਤੀ ਵਰਤਾਈਆ। ਮੈਂ ਜਨ ਭਗਤੋ ਤੁਹਾਡੀ ਸੁਣ ਕੇ ਸੋ, ਆਪਣੀ ਖੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ।

ਚਾਰ ਦੀਵਾਰ ਕਹੇ ਮੇਰੇ ਚਾਰੋਂ ਕੁੰਟ ਮੁਰਦੇ ਵੇਖੋ ਕਾਂ, ਨੌਂ ਖੰਡ ਨਵ ਨਵ ਫੁਟ ਦੇਣ ਗੁਵਾਹੀਆ। ਕਿਸੇ ਦਾ ਲੇਖਾ ਮੁਕਣਾ ਨਹੀਂ ਜਿਨ੍ਹਾਂ ਨੇ ਸੂਰ ਖਾਧੀ ਜਾਂ ਗਾਂ, ਅੱਗੇ ਹੋਏ ਨਾ ਕੋਇ ਸਹਾਈਆ। ਸਭ ਦਾ ਇਕ ਪਿਤਾ ਤੇ ਇਕੋ ਮਾਂ, ਪੰਛੀਆਂ ਪੰਖੀਆਂ ਦਏ ਵਡਿਆਈਆ। ਮੈਂ ਸੰਦੇਸ਼ਾ ਦੇਵਾਂ ਨਾਲ ਚਾਅ, ਚਾਓ ਘਨੇਰਾ ਇਕ ਰਖਾਈਆ। ਜਿਨ੍ਹਾਂ ਦੀਪਕ ਦਿਤੇ ਜਗਾ, ਮਿਲੇ ਮਾਣ ਵਡਿਆਈਆ। ਜਨ ਭਗਤੋ ਤੁਹਾਡਾ ਚਾਰੋਂ ਕੁੰਟ ਹੋਏ ਰੁਸ਼ਨਾ, ਅੰਧ ਅੰਧੇਰਾ ਰਹੇ ਨਾ ਰਾਈਆ। ਤੁਸਾਂ ਪ੍ਰੇਮ ਵਿਚ ਪਿਆਰ ਵਿਚ ਸਤਿਕਾਰ ਵਿਚ ਧਰਮ ਦਾ ਲੰਗਰ ਲੈਣਾ ਖਾ, ਆਪਣਾ ਪੇਟ ਭਰਾਈਆ। ਮੈਂ ਚਾਰੋਂ ਤਰਫ ਵੇਖਾਂ ਨਾਲ ਚਾਅ, ਚਾਰ ਦੀਵਾਰੀ ਕਹੇ ਆਪਣੇ ਨੈਣ ਤਕਾਈਆ। ਲੰਗਰ ਕਹੇ ਮੈਨੂੰ ਪ੍ਰੇਮ ਨਾਲ ਦਿਓ ਵਰਤਾ, ਜੈਕਾਰੇ ਇੱਕੀ ਹਰਿ ਸੰਗਤ ਸਾਰੀ ਅੰਦਰ ਬੈਠੀ ਦੇਵੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਅਗੰਮ ਅਥਾਹ, ਅਗੋਚਰ ਕਹਿਣ ਕਿਛ ਨਾ ਪਾਈਆ। · (੨੩-੧੧੩੯)

❋

…… ਸਤਾਈ ਪੋਹ ਕਹੇ ਮੇਰਾ ਸਭ ਨੂੰ ਇਕ ਪ੍ਰਨਾਮ, ਜਨ ਭਗਤੋ ਸੀਸ ਨਿਵਾਈਆ। ਸ਼ਰਅ ਦਾ ਰਿਹੋ ਨਾ ਕੋਇ ਗੁਲਾਮ, ਬੰਧਨ ਬੰਧ ਨਾ ਕੋਇ ਰਖਾਈਆ। ਅੱਜ ਵਾਹਿਦਾ ਕਰੋ ਤਮਾਮ, ਇਕੋ ਵਾਰ ਸੁਣਾਈਆ। ਸਾਡਾ ਧੁਰ ਦਾ ਅਗੰਮਾ ਰਾਮ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸਾਡਾ ਨਿਰਗੁਣ ਘਨਈਆ ਸ਼ਾਮ, ਕਾਹਨਾ ਇਕ ਅਖਵਾਈਆ। ਸਾਡਾ ਮਾਲਕ ਪੈਗ਼ੰਬਰਾਂ ਦਾ ਅਮਾਮ, ਅਮਾਮ ਅਮਾਮਾ ਨੂਰ ਅਲਾਹੀਆ। ਸਾਡਾ ਗੁਰੂਆਂ ਦਾ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਇਕੋ ਇਕ ਵਿਧਾਨ, ਦੂਜੀ ਸ਼ਰਅ ਨਾ ਕੋਇ ਬਦਲਾਈਆ। ਇਕੋ ਹੁਕਮ ਦੀ ਆਵੇ ਆਣ, ਸਿਰ ਸਕੇ ਨਾ ਕੋਇ ਉਠਾਈਆ । ਇਕੋ ਵਸਤ ਦੇਵੇ ਮਹਾਨ, ਮਿਹਰਵਾਨ ਦਇਆ ਕਮਾਈਆ। ਝੋਲੀ ਪਾ ਦੇ ਨਾਮ ਨਿਧਾਨ, ਖਾਲੀ ਭੰਡਾਰੇ ਦਏ ਭਰਾਈਆ। ਜਿਸ ਦਾ ਝੁਲਣਾ ਇਕ ਧਰਮ ਨਿਸ਼ਾਨ, ਸਤ ਰੰਗ ਦਾ ਡੰਡਾ ਦਏ ਗੁਵਾਹੀਆ। ਸੋ ਲੇਖਾ ਵੇਖੇ ਸਭ ਦਾ ਆਣ, ਆਪ ਆਪਣਾ ਫੇਰਾ ਪਾਈਆ। ਜਨ ਭਗਤੋ ਤੁਹਾਡਾ ਲੇਖੇ ਲੱਗਾ ਆਵਣ ਜਾਣ, ਚਰਨ ਕਵਲ ਮਿਲੇ ਸਰਨਾਈਆ। ਘਰ ਬੈਠੇ ਬਿਰਧ ਬਾਲ ਜਵਾਨ ਸਾਰੇ ਤਰ ਜਾਣ, ਦੇਵੇ ਮਾਣ ਵਡਿਆਈਆ। ਤੁਹਾਡੀ ਸੇਵਾ ਬੜੀ ਬਲਵਾਨ, ਜੋ ਪ੍ਰਭੂ ਨੂੰ ਰਹੀ ਝੁਕਾਈਆ। ਤੁਹਾਡੀ ਮੰਜ਼ਲ ਕੀਤੀ ਆਸਾਨ, ਪੈਂਡਾ ਦਿਤਾ ਮੁਕਾਈਆ। ਤੁਸੀਂ ਨਾ ਜਿਮੀ ਰਹੋ ਨਾ ਰਹੋ ਉਤੇ ਅਸਮਾਨ, ਅਸਮਾਨਾਂ ਤੋਂ ਪਰੇ ਤੁਹਾਡਾ ਡੇਰਾ ਦਿਤਾ ਲਗਾਈਆ। ਜਿਥੇ ਇਕੋ ਵਸੇ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਭੰਡਾਰਾ ਬਖਸ਼ਿਆ ਪਕਵਾਨ, ਦੇਵੇ ਜਿਜ਼ਕ ਸੁਬਾਈਆ। ਓਹ ਲਹਿਣਾ ਦੇਣਾ ਚੁਕਾਏ ਆਣ, ਆਪਣਾ ਫੇਰਾ ਪਾਈਆ। ਜਿਸ ਦਾ ਰੂਪ ਬੇਪਹਿਚਾਨ, ਰੰਗ ਰੇਖ ਨਾ ਕੋਇ ਵਖਾਈਆ। ਉਸ ਦਾ ਦਿਤਾ ਸਾਰੇ ਪੀਣ ਖਾਣ, ਤਨ ਵਜੂਦ ਰਹੇ ਹੰਢਾਈਆ। ਓਹ ਦਰ ਆਇਆਂ ਨੂੰ ਦੇਵੇ ਪ੍ਰੇਮ ਦਾ ਦਾਨ, ਪ੍ਰੀਤੀ ਝੋਲੀ ਪਾਈਆ।

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਵੇ ਮਿਹਰਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਨਜ਼ਰ ਉਠਾਈਆ। (੨੭ ਪੋਹ ਸ਼ ਸੰ ੯ ਹਰਿ ਭਗਤ ਦੁਆਰ ਜੇਠੂਵਾਲ ਰਾਤ ਨੂੰ ੨੩-੧੧੫੩)

❋

੩੦ ਵਿਸਾਖ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਨਹਿਰੋਂ ਪਾਰ ਮਸ਼ੀਨ ਕਣਕ ਵਾਲੀ ਤੇ ਕੰਮ ਕਰਨ ਵਾਲਿਆਂ ਬੰਦਿਆਂ ਨਵਿਤ

…… ਧਰਨੀ ਕਹੇ ਪ੍ਰਭੂ ਤੂੰ ਸ਼ਹਿਨਸ਼ਾਹ ਗੁਰੂ ਮਹਾਰਾਜ, ਪਾਤਸ਼ਾਹ ਇਕ ਅਖਵਾਈਆ। ਤੇਰੇ ਭਗਤ ਸੁਹੇਲੇ ਸੇਵਾ ਕਰਦੇ ਜਗਤ ਵਾਲੇ ਅਨਾਜ, ਹਰਿ ਸੰਗਤ ਖੁਸ਼ੀ ਬਣਾਈਆ। ਕੁਮੇਰਾ ਮਾਰ ਕੇ ਸੁਣਾ ਰਿਹਾ ਅਵਾਜ, ਦੋ ਜਹਾਨ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਾਵੇ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਚਾਰੋਂ ਕੁੰਟ ਖੁਸ਼ੀ ਦਾ ਬੁਝਣਾ ਚਿਰਾਗ, ਅੰਧੇਰਾ ਗ਼ਮੀ ਵਾਲਾ ਆਈਆ। ਜਨ ਭਗਤਾਂ ਢੋਲੇ ਗਾਉਣੇ ਰਾਗ, ਸੋਹਣਾ ਗੀਤ ਸੁਣਾਈਆ। ਸਚ ਸਰਨਾਈ ਗਏ ਲਾਗ, ਦਰ ਠਾਂਡੇ ਵੱਜੇ ਵਧਾਈਆ। ਮੇਰੀ ਮਿੰਨਤ ਸੁਣਨੀ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਤੇਰੇ ਚਾਰ ਜੁਗ ਤੋਂ ਵੱਖਰਾ ਰਿਵਾਜ, ਮਿਹਰਵਾਨ ਹੋ ਕੇ ਜਨ ਭਗਤਾਂ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ।

ਧਰਨੀ ਕਹੇ ਪ੍ਰਭੂ ਤੇਰੇ ਭਗਤਾਂ ਮੁੱਖ ਸੁਹਾਏ, ਸੋਹਣੀ ਮਿਲੇ ਵਡਿਆਈਆ। ਹਰਿਜਨ ਸਾਚਾ ਰੰਗ ਬਣਾਏ, ਬੈਠੇ ਧਿਆਨ ਲਗਾਈਆ। ਤੇਰੇ ਚੰਦ ਨੂਰ ਰੁਸ਼ਨਾਏ, ਜੋਤੀ ਜਾਤੇ ਡਗਮਗਾਈਆ। ਲੰਗਰ ਦੀ ਸੇਵ ਰਹੇ ਕਮਾਏ, ਦਿਵਸ ਰੈਣ ਰੈਣ ਦਿਵਸ ਆਪਣੀ ਖੁਸ਼ੀ ਬਣਾਈਆ। ਤੂੰ ਮਿਹਰਵਾਨਾ ਸਾਰੇ ਦੇਣੇ ਤਰਾਏ, ਜਰਨੈਲ ਸਿੰਘ ਦਲੀਪ ਪ੍ਰੀਤਮ ਰੰਗ ਵਖਾਈਆ। ਪ੍ਰੀਤਮ ਸਿੰਘ ਸੋਹਣੀ ਵੰਡ ਵੰਡਾਏ, ਕੇਹਰ ਸਿੰਘ ਪਲੂ ਲੈਣਾ ਫੜਾਈਆ। ਕਸ਼ਮੀਰ ਸਿੰਘ ਗੰਢ ਬੰਧਾਏ, ਜਗੀਰ ਸਿੰਘ ਸਕੇ ਨਾ ਕੋਇ ਖੁਲ੍ਹਾਈਆ। ਸੁਲੱਖਣ ਸਿੰਘ ਆਪਣਾ ਖੇਲ ਵਖਾਏ, ਭੱਜੇ ਵਾਹੋ ਦਾਹੀਆ। ਹਰਭਜਨ ਸਿੰਘ ਧੂੜੀ ਖਾਕ ਰਮਾਏ, ਟਿੱਕੇ ਸਭ ਦੇ ਨਾਮ ਲਗਾਈਆ। ਵਰਿਆਮ ਕੌਰ ਦੀ ਘਾਲ ਪਾਉਣੀ ਥਾਏਂ, ਚਰਨੋ ਚਰਨਜੀਤ ਨਾਲ ਮਿਲਾਈਆ। ਗੁਰਦੇਵ ਕੌਰ ਦੀ ਸੇਵਾ ਪਾਏ ਪ੍ਰਥਾਏ, ਪ੍ਰਿਥਮੀ ਦੇ ਮਾਲਕ ਹੋਣਾ ਸਹਾਈਆ। ਜੋ ਵੱਡੇ ਛੋਟੇ ਬੱਚੇ ਨੱਢੇ ਤੇਰਾ ਰਹੇ ਧਿਆਨ ਲਗਾਏ, ਗੁਰਮੀਤ ਕੌਰ ਸੰਗ ਬਣਾਈਆ। ਲੇਖ ਲਿਖਾਰੀ ਲਿਖਤ ਵਿਚ ਕਲਮ ਛਾਹੀ ਚੰਦ ਚੜ੍ਹਾਏ, ਜਗਤ ਚਾਂਦਨੀ ਕੰਮ ਕਿਸੇ ਨਾ ਆਈਆ। ਧਰਨੀ ਕਹੇ ਇਹ ਧੂੜੀ ਖਾਕ ਮੈਂ ਸਭ ਦੇ ਮਸਤਕ ਰਹੀ ਲਗਾਏ, ਖੁਸ਼ੀਆਂ ਢੋਲੇ ਗਾਈਆ। ਫਿਰ ਤ੍ਰਿਪਤ ਦੇ ਪੈਰ ਉਤੇ ਦਿਆਂ ਸੁਟਾਏ, ਇਹ ਪਿਛਲੀ ਦਏ ਗੁਵਾਹੀਆ। ਅਯੁਧਿਆ ਦਿਓ ਵਾਸੀਓ ਤੁਹਾਨੂੰ ਦਿਆਂ ਸੁਣਾਏ, ਪੂਰਬ ਲੇਖ ਸਮਝਾਈਆ। ਜਿਸ ਵਿਛੋੜੇ ਵਿਚ ਕੀਤਾ ਸੀ ਹਾਏ ਹਾਏ, ਉਫ ਤੇਰਾ ਨਾਮ ਦੁਹਾਈਆ। ਰਾਮ ਨੇ ਕਿਹਾ ਸੀ ਜਿਸ ਵੇਲੇ ਮੇਰਾ ਰਾਮ ਆਏ, ਤੁਹਾਨੂੰ ਸਭ ਨੂੰ ਲਏ ਮਿਲਾਈਆ। ਓਸ ਵੇਲੇ ਸੀਤਾ ਪੈਰ ਤੇ ਪੱਟੀ ਬੰਨ੍ਹ ਕੇ ਚਲਦੀ ਸੀ ਇਕ ਥਾਏ, ਉਚੀ ਨੀਵੀਂ ਜਗ੍ਹਾ ਸਮਝ ਕਿਸੇ ਨਾ ਆਈਆ। ਰਾਮ ਨੇ ਕਿਹਾ ਇਹ ਲਹਿਣਾ ਦੇਣਾ ਤੁਹਾਨੂੰ ਫੇਰ ਦਿਆਂ ਸਮਝਾਏ, ਬੁਧੀ ਤੋਂ ਪਰੇ ਆਪ ਦ੍ਰਿੜਾਈਆ। ਇਹ ਚੋਟ ਨਹੀਂ ਇਕ ਪੂਰਬ ਲਹਿਣਾ ਜੋ ਲੇਖੇ ਵਿਚ ਪੂਰਾ ਦਏ ਕਰਾਏ, ਪੂਰਨ ਸਤਿਗੁਰ ਹੱਥ ਵਡਿਆਈਆ। ਰਤਨ ਦਾ ਰੋਗ ਦਏ ਗੁਵਾਏ, ਅੰਤਰ ਦੁੱਖ ਰਹੇ ਨਾ ਰਾਈਆ। ਭਾਗ ਸਿੰਘ ਅਨਮੁਲੜੀ ਸੇਵਾ ਰਿਹਾ ਕਮਾਏ, ਭਗਵੰਤ ਦੇਵੇ ਮਾਣ ਵਡਿਆਈਆ। ਜੁਗਿੰਦਰ ਕੌਰ ਇਕ ਸਤਰ ਲਿਖੇ ਫੇਰ ਅਗਲਾ ਸ਼ਬਦ ਬਦਲ ਜਾਏ, ਬਦਲੀ ਜੁਗ ਦੀ ਆਪਣੇ ਹੱਥ ਰਖਾਈਆ।

❋

ਰਾਜਾ ਬਲ ਗਿਆ ਸੁਣਾਏ, ਬਾਵਨ ਸੀਸ ਨਿਵਾਈਆ। ਛੋਟਾ ਨਨ੍ਹਾ ਖੁਸ਼ੀਆਂ ਵਿਚ ਆਪਣੀ ਖੁਸ਼ੀ ਬਣਾਏ, ਦੂਸਰ ਸਮਝ ਕੋਇ ਨਾ ਪਾਈਆ। ਬਾਵਨ ਪੰਜ ਦਾਣੇ ਓਹਦੇ ਹੱਥਾਂ ਵਿਚ ਫੜਾਏ, ਸੋਹਣਾ ਹੁਕਮ ਸੁਣਾਈਆ। ਜੋ ਬਲਗਾਰੀਆ ਵਿਚੋਂ ਰਿਸ਼ੀ ਫੜ ਕੇ ਅਸਮੇਧ ਯਗ ਵਿਚ ਲਿਆਏ, ਗਿਣਤੀ ਨੌਂ ਨੌਂ ਰਖਾਈਆ। ਸਤਿਜੁਗ ਵਿਚ ਕਲਜੁਗ ਧਾਰ ਖੇਲ ਕਰੇ ਬੇਪਰਵਾਹੇ, ਹਰਿ ਕਰਤਾ ਧੁਰਦਰਗਾਹੀਆ। ਬਲ ਕਿਹਾ ਜਿਸ ਵੇਲੇ ਮੇਰਾ ਪਰਮ ਪੁਰਖ ਬਾਵਨ ਦਾ ਬਾਵਨ ਰੂਪ ਬਦਲਾਏ, ਆਪਣਾ ਫੇਰਾ ਪਾਈਆ। ਸੰਮਤ ਸ਼ਹਿਨਸ਼ਾਹੀ ਦਸ ਮੈਨੂੰ ਨਜ਼ਰੀ ਆਏ, ਦਹਿ ਦਿਸ਼ਾ ਧਿਆਨ ਲਗਾਈਆ। ਇਹ ਸੰਦੇਸ਼ਾ ਗਿਆ ਦ੍ਰਿੜਾਏ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਹਾੜ ਸਤਾਰਾਂ ਆਏ, ਆਪਣਾ ਰੂਪ ਬਦਲਾਈਆ। ਹਰਿ ਭਗਤ ਦੁਵਾਰ ਰਹਿਣ ਵਾਲੇ ਸਾਰੇ ਸਾਚੀ ਸੇਵਾ ਲੈਣਾ ਕਮਾਏ, ਫੁਲਕੇ ਪੰਜ ਪੰਜ ਪਕਾਈਆ। ਸਭ ਦੇ ਨਾਮ ਦਾ ਸਵਾ ਸਵਾ ਮਣ ਆਟਾ ਲੈਣਾ ਪਿਸਾਏ, ਵਧ ਘਟ ਨਾ ਕੋਇ ਰਖਾਈਆ। ਅੱਗੇ ਭਗਤਾਂ ਦੇ ਲੰਗਰ ਨੂੰ ਤੋਟ ਰਹੇ ਨਾ ਰਾਏ, ਅਤੁਟ ਆਪ ਬਣਾਈਆ। ਜੁਗਿੰਦਰ ਕੌਰ ਉਸ ਦਿਨ ਫੁਲਕਾ ਪਾਤਸ਼ਾਹ ਨੂੰ ਆਪ ਖੁਵਾਏ, ਥਾਲੀ ਪੁਠੀ ਉਤੇ ਟਿਕਾਈਆ। ਧਰਤੀ ਉਤੇ ਹੋਵੇ ਹਾਏ ਹਾਏ, ਬਹੁੜੀ ਤੇਰਾ ਨਾਮ ਦੁਹਾਈਆ। ਫਿਰ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਨਵ ਖੰਡ ਪ੍ਰਿਥਮੀ ਸਭ ਨੂੰ ਦਰਸ ਦਖਾਏ, ਰਾਤੀ ਸੁਤਿਆਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੰਗ ਆਪ ਰਖਾਈਆ।

ਧਰਨੀ ਕਹੇ ਮੇਰੇ ਉਤੇ ਜਨ ਭਗਤੋ ਤੁਹਾਡੀ ਡਹਿ ਗਈ ਮੰਜੀ, ਸਿੰਘਾਸਣ ਜਗਤ ਵਾਲੇ ਤਜਾਈਆ। ਤੁਹਾਡਾ ਲੇਖਾ ਰਹੇ ਨਾ ਪ੍ਰਕਿਰਤੀ ਪੰਝੀ, ਪੰਚਮ ਦੇਵੇ ਮਾਣ ਵਡਿਆਈਆ। ਹਰਖ ਸੋਗ ਮੇਟ ਕੇ ਰੰਜੀ, ਰੰਜਸ ਦੇਵੇ ਕਢਾਈਆ। ਤੁਹਾਡੀ ਵਾਸਨਾ ਕਰ ਕੇ ਚੰਗੀ, ਚਾਰੋਂ ਕੁੰਟ ਕੁੰਟ ਮਹਿਕਾਈਆ। ਪ੍ਰਭੂ ਪਿਆਰ ਵਿਚ ਕਦੇ ਨਾ ਹੋਵੇ ਤੰਗੀ, ਤੰਗ ਦਸਤ ਨਾ ਕਦੇ ਅਖਵਾਈਆ। ਸਭ ਦੀ ਆਯੂ ਹੋਵੇ ਲੰਬੀ, ਪ੍ਰਭੂ ਆਪਣੇ ਨਾਲ ਦਏ ਵਡਿਆਈਆ। ਤੁਸੀਂ ਸੂਰਮੇ ਬਹਾਦਰ ਯੋਧੇ ਜੰਗੀ, ਜੋ ਦਿਵਸ ਰੈਣ ਕਰੋ ਲੜਾਈਆ। ਤੁਹਾਡੀ ਸੇਵਾ ਦਰਗਹਿ ਪ੍ਰਵਾਨ ਜਿਥੇ ਸਚਾ ਮਿਲੇ ਸੁਖ ਅਨੰਦੀ, ਅਨੰਦ ਅਨੰਦ ਵਿਚੋਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਧਾਰ ਧੁਰ ਦਾ ਸੰਗੀ, ਸਗਲਾ ਸੰਗ ਆਪ ਬਣਾਈਆ। (੨੩- ੧੩੨੨)

❋

੨੬ ਪੋਹ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਵਾਰ ਜੇਠੂਵਾਲ
ਦੁਪਹਿਰ ਨੂੰ ਛੱਤੀ ਦੇਗਾਂ ਚਾਵਲਾਂ ਦੀਆਂ ਬਣਾਉਣ ਸਮੇਂ
…… ਧਰਨੀ ਕਹੇ ਮੇਰਾ ਅੰਤ ਅਖੀਰੀ ਇਕ ਸੁਵਾਲ, ਮੈਂ ਨੈਣਾਂ ਨੀਰ ਵਹਾ ਕੇ ਦਿਆਂ ਸੁਣਾਈਆ।
ਮੇਰੇ ਸ਼ਹਿਨਸ਼ਾਹ ਮੈਂ ਹੋਈ ਕੰਗਾਲ, ਕਮਲੀ ਕੋਝੀ ਰੋਵਾਂ ਮਾਰਾਂ ਧਾਹੀਆ। ਮੇਰੇ ਉਤੇ ਧਰਮ ਦਾ ਰਿਹਾ ਨਾ
ਕੋਇ ਦਲਾਲ, ਵਿਚੋਲਾ ਸਚ ਮਿਲਣ ਕੋਇ ਨਾ ਪਾਈਆ। ਹਕੀਕਤ ਦਿਸੇ ਨਾ ਹਕ ਹਲਾਲ, ਅਮਲਾਂ ਵਿਚ
ਨਾ ਦਿਸੇ ਲੋਕਾਈਆ। ਪਵਿੱਤਰ ਦਿਸੇ ਨਾ ਕੋਈ ਧਰਮਸਾਲ, ਕਾਅਬੇ ਕੂਕ ਕੂਕ ਦੇਣ ਦੁਹਾਈਆ। ਮੇਰੀ
ਬੇਨੰਤੀ ਇਕੋ ਇਕ ਤੇਰਾ ਤੱਕਾਂ ਜਲਵਾਗਰ ਨੂਰ ਜਲਾਲ, ਜ਼ਹੂਰ ਤੇਰਾ ਵੇਖ ਵਖਾਈਆ। ਅਵਤਾਰ ਪੈਗ਼ੰਬਰਾਂ
ਗੁਰੂਆਂ ਆਸਾ ਨਾਲ ਤੂੰ ਖੇਲ ਕਰ ਕਮਾਲ, ਕਮਲਾਪਾਤੀ ਆਪਣਾ ਰੰਗ ਰੰਗਾਈਆ। ਮੈਂ ਚਾਹੁੰਦੀ
ਜਨ ਭਗਤਾਂ ਸੰਤਾਂ ਸੂਫੀ ਫਕੀਰਾਂ ਦਰਵੇਸ਼ਾਂ ਜਗਿਆਸੂਆਂ ਸੰਸਾਰੀਆਂ ਇਕੋ ਭੋਜਨ ਦੇਣਾ ਖੁਵਾਲ, ਖਾਲਕ ਆਪਣਾ
ਰੰਗ ਚੜ੍ਹਾਈਆ। ਜੋ ਚਾਰ ਜੁਗ ਦੇ ਵਿਛੜੇ ਲਏ ਭਾਲ, ਮੇਲ ਮੇਲਿਆ ਸਹਿਜ ਸੁਭਾਈਆ। ਛੱਤੀ ਦੇਗਾਂ

❋

ਨਹੀਂ ਜਨ ਭਗਤਾਂ ਦਾ ਮਹਿਕਿਆ ਪਤ ਟਹਿਣੀ ਡਾਲ, ਮਹਿਕ ਦੋ ਜਹਾਨ ਵਖਾਈਆ। ਇਸ ਦਾ ਲੇਖਾ ਬੇਮਿਸਾਲ, ਛੱਬੀ ਪੋਹ ਦੀ ਰੈਣ ਕਹੇ ਮੈਂ ਗਾਵਾਂ ਚਾਈਂ ਚਾਈਂਆ। ਬਾਲਮੀਕ ਬਟਵਾਰਿਆ ਪਾਲ ਸਿੰਘਾ ਉਠ ਕੇ ਸਭ ਨੂੰ ਕਹਿ ਦੇ ਜਨ ਭਗਤੋ ਦੇਗਾਂ ਥੱਲੇ ਅੱਗ ਦਿਉ ਬਾਲ, ਮਾਚਸ ਖ਼ੁਸ਼ੀਆਂ ਨਾਲ ਲਗਾਈਆ। ਅੱਗੇ ਵਾਸਤੇ ਜਨਮ ਮਰਨ ਦਾ ਖਾਣ ਪੀਣ ਦਾ ਸਭ ਦਾ ਹਲ ਹੋਇਆ ਸੁਵਾਲ, ਤ੍ਰਿਸ਼ਨਾ ਕੂੜ ਨਾ ਕੋਇ ਰਖਾਈਆ। ਜੈਕਾਰੇ ਬੋਲੋ ਇਕੀ ਬਣ ਕੇ ਧੁਰ ਦੇ ਲਾਲ, ਲਾਲਨ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡੀ ਲੇਖੇ ਲਾਵੇ ਘਾਲ, ਅੱਗੇ ਘਾਲ ਘਾਲਣ ਦੀ ਲੋੜ ਰਹੇ ਨਾ ਰਾਈਆ।

❋

…… ਆਹ, ਧਰਨੀ ਕਹੇ ਮੇਰੀ ਛਾਤੀ ਵਿਚ ਵੱਜਾ ਸਤਰੰਗਾ, ਉਫ ਮੇਰੀ ਦੁਹਾਈਆ। ਉਹ ਰੋਂਦੀ ਆ ਗਈ ਗੰਗਾ, ਨੈਣਾਂ ਨੀਰ ਵਹਾਈਆ। ਭੱਜਾ ਆ ਗਿਆ ਤਾਰਾ ਚੰਦਾ, ਸਦੀ ਚੌਧਵੀਂ ਆਪਣਾ ਪੰਧ ਮੁਕਾਈਆ। ਸਭ ਦੇ ਅੰਦਰ ਖ਼ੁਸ਼ੀ ਨਾਲ ਗ਼ਮਾ, ਖ਼ੁਸ਼ੀ ਗ਼ਮੀ ਆਪਣੀ ਵੰਡ ਵੰਡਾਈਆ। ਤੇ ਸਭ ਨੂੰ ਆਪਣਾ ਆਪਣਾ ਤਮ੍ਹਾ, ਲਾਲਚ ਰਹੇ ਵਖਾਈਆ। ਉਧਰੋ ਨਾਰਦ ਕਹਿੰਦਾ ਪਿਆਰਿਓ ਮਿਤਰੋ ਏਥੇ ਤੇ ਮਾਰਗ ਚਲਣਾ ਨਵਾਂ, ਤੁਹਾਡੀ ਕੀ ਚਤੁਰਾਈਆ। ਉਹ ਵੇਖੋ ਸਾਰੇ ਭਗਤ ਸੁਹੇਲੇ ਹੋ ਗਏ ਜਮ੍ਹਾਂ, ਜਵਾਂ ਆਪਣਾ ਲੇਖਾ ਗਏ ਮੁਕਾਈਆ। ਇਹ ਤੇ ਨਵੀਂ ਜਗਣ ਵਾਲੀ ਸ਼ਮ੍ਹਾਂ, ਨੂਰ ਜੋਤ ਕਰੇ ਰੁਸ਼ਨਾਈਆ । ਕਿਸੇ ਨੂੰ ਹੁਣ ਭਰੋਸਾ ਨਹੀਂ ਆਪਣਿਆਂ ਦਮਾਂ, ਸੁਵਾਸਾਂ ਕੀ ਵਡਿਆਈਆ। ਭਗਤ ਬਣ ਨਹੀਂ ਸਕਦਾ ਹਮਾ ਤਮਾ, ਬਿਨਾ ਸਤਿਗੁਰ ਕਿਰਪਾ ਤੋਂ ਭਗਵਨ ਦੇਵੇ ਨਾ ਮਾਣ ਵਡਿਆਈਆ। ਤੁਹਾਨੂੰ ਪਤਾ ਨਹੀਂ ਉਹ ਜਿੰਨ ਰੋਟੀ ਖਾਂਦੀ ਜਵਾਂ, ਤੱਤੇ ਪਾਣੀ ਨਾਲ ਆਪਣਾ ਝਟ ਲੰਘਾਈਆ। ਹੁਣ ਬਦਲ ਕੇ ਦੀਨ ਦੁਨੀ ਦਾ ਸਮਾਂ, ਭਗਤਾਂ ਨੂੰ ਮਿਠੇ ਚਾਵਲ ਰਿਹਾ ਖੁਵਾਈਆ। ਛੱਤੀ ਦੇਗਾਂ ਨੇ ਆਪਣਾ ਗੀਤ ਗਵਾਂ, ਅਵਾਜ਼ ਸੂਅ ਸੁੂਅ ਸੂਅ ਕਰਕੇ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਸਚ ਦੀ ਧਾਰ ਇਕ ਪਰਗਟਾਈਆ।

ਦੇਗਾਂ ਕਹਿਣ ਅਸੀਂ ਕੋਈ ਜਗਤ ਵਾਲਾ ਨਹੀਂ ਬਣਾਇਆ ਪਲਾਅ, ਪਲਾਲੀਆਂ ਦਾ ਲੇਖਾ ਦਿਤਾ ਮੁਕਾਈਆ। ਆਪਣੇ ਥੱਲੇ ਕਰਕੇ ਸਵਾਹ, ਖ਼ਾਕ ਜਗਤ ਵਾਲੀ ਉੜਾਈਆ। ਜਨ ਭਗਤ ਦੀਆਂ ਬਣਕੇ ਗੁਵਾਹ, ਸ਼ਹਾਦਤ ਸ਼ਹੀਦੀ ਵਾਲੀ ਰਖਾਈਆ। ਭਗਤੋਂ ਤੁਹਾਨੂੰ ਪਤਾ ਨਹੀਂ ਉਹ ਮਿਤਰੋ ਤੁਸਾਂ ਸਾਨੂੰ ਹੱਥਾਂ ਨਾਲ ਦਿਤਾ ਤਾਅ, ਮਾਚਸ ਜ਼ੋਰ ਜ਼ੋਰ ਨਾਲ ਘਸਾਈਆ। ਪਰ ਫਿਰ ਵੀਂ ਅਸੀਂ ਠੰਢੀਆਂ ਕਿ ਪੁਰਖ ਅਕਾਲ ਨੇ ਸਾਡੀ ਪਗੜੀ ਬਾਂਹ, ਹੋਇਆ ਆਪ ਸਹਾਈਆ। ਜਬ ਤਕ ਤੁਸੀਂ ਰਹੋਂਗੇ ਜੁਗ ਚੌਕੜੀ ਸਾਡਾ ਵੀ ਤੁਹਾਡੇ ਨਾਲ ਰਹੇਗਾ ਨਾਂ, ਉਹ ਪ੍ਰਭ ਨੇ ਦਿਤੀ ਵਡਿਆਈਆ। ਭਾਵੇ ਸਾਨੂੰ ਜੰਮਿਆਂ ਨਹੀਂ ਕਿਸੇ ਮਾਂ, ਨਾ ਕੋਈ ਬਣੀ ਜਣੇਂਦੀ ਮਾਈਆ। ਪਰ ਅਸੀਂ ਧਰਤੀ ਉਤੇ ਆਹ ਗਈਆ ਆ, ਜਿਥੇ ਬਾਲਮੀਕ ਲੇਖਾ ਗਿਆ ਲਿਖਾਈਆ। ਜੇ ਤੁਸਾਂ ਹੁਣ ਖ਼ੁਸ਼ੀਆਂ ਨਾਲ ਲਿਆ ਖਾ, ਖਾ ਕੇ ਬੈਠੇ ਸੋਹਣੇ ਸੋਭਾ ਪਾਈਆ। ਤੇ ਸਾਨੂੰ ਯਾਦ ਆਉਂਦੀ ਮੁਹੰਮਦ ਵਾਲੀ ਨਿਆਜ਼ ਇਕ ਪਾ, ਚਾਵਲ ਦਾ ਦਾਣਾ ਇਕ ਇਕ ਸਮਝਾਈਆ। ਜਿਸ ਕਾਰਨ ਗੋਬਿੰਦ ਨੇ ਅੰਮ੍ਰਿਤ ਰਸ ਦਿਤਾ ਪਿਆ, ਚੂਲ੍ਹੀਆਂ ਹੱਥਾਂ ਨਾਲ ਵਰਤਾਈਆ। ਅਜ ਉਸ ਦਾ ਲਹਿਣਾ ਦੇਣਾ ਪੂਰਾ ਕੀਤਾ ਉਸ ਖ਼ੁਦਾ, ਜੋ ਰਹਿਬਰ ਨੂਰ ਅਲਾਹੀਆ। ਜਿਸ ਦੀ ਖ਼ੁਸ਼ੀ ਵਿਚ ਗਾਇਆ ਵਾਹ ਵਾ, ਵਾਹਿਗੁਰੂ ਤੇਰੀ ਬੇਪਰਵਾਹੀਆ। ਇਹੋ ਰਾਮ ਗਿਆ ਸੀ ਸਮਝਾ, ਹਨੂੰਵੰਤ ਨੂੰ ਅੰਦਰ ਵੜ ਕੇ ਆਪ ਉਠਾਈਆ।

❋

ਬਿਦਰ ਦੇ ਅਲੂਣੇ ਸਾਗ ਨੂੰ ਭੋਗ ਲਗਾ, ਕ੍ਰਿਸ਼ਨ ਨੇ ਕਲਜੁਗ ਦਾ ਸਮਾਂ ਦਿਤਾ ਦਰਸਾਈਆ। ਜਦੋਂ ਆਇਆ ਕਾਹਨਾ ਦਾ ਕਾਹਨ ਧਰਨੀ ਉਤੇ ਨਵਾਂ ਰੰਗ ਦਏ ਰੰਗਾ, ਰੰਗਤ ਇਕੋ ਇਕ ਸਮਝਾਈਆ। ਜਨ ਭਗਤੋ ਫਿਕਰ ਨਾ ਕਰਿਓ ਦੇਗਾਂ ਕਹਿਣ ਜੋ ਤੁਹਾਡੇ ਘਰ ਘਰ ਦੇ ਵਿਚੋਂ ਚੌਲ ਲਏ ਮੰਗਾਂ, ਤੁਹਾਡਾ ਇਕ ਦਾ ਦਾਣਾ ਦੋ ਜਹਾਨਾਂ ਦਾ ਲੇਖਾ ਵੇਖ ਵਖਾਈਆ। ਪੈਸਾ ਟਕਾ ਕਿਸੇ ਦਾ ਬਣਿਆ ਨਹੀਂ ਕੋਈ ਸਹਾ, ਸਹਾਈ ਨਜ਼ਰ ਕੋਇ ਨਾ ਆਈਆ। ਅਜ ਤੇ ਤੁਹਾਡਾ ਪਤਾ ਨਹੀਂ ਕਿਸ ਤਰ੍ਹਾਂ ਲੱਗ ਗਿਆ ਦਾਅ, ਪੇਚਾ ਸਤਿਗੁਰ ਲਿਆ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਆਪ ਸਮਝਾਈਆ।

ਚਾਵਲ ਕਹੇ ਜਨ ਭਗਤੋ ਮੈਂ ਇਕ ਇਕ ਦਾਣਾ ਰਿਝਦਾ, ਤੁਸੀਂ ਅਗਨੀ ਖ਼ੁਸ਼ੀਆਂ ਨਾਲ ਡਾਹੀਆ। ਮੈਂ ਫੇਰ ਪਿਆਰਾ ਬਣਿਆ ਤੁਹਾਡੇ ਲਹੂ ਮਿਝ ਦਾ, ਖ਼ੁਸ਼ੀਆਂ ਵਿਚ ਸਮਾਈਆ। ਤੁਸਾਂ ਮੇਰਾ ਵਹਿਣ ਨਹੀਂ ਵੇਖਿਆ ਰਿੰਝ ਦਾ, ਕੀ ਨੈਣਾਂ ਨੀਰ ਵਹਾਈਆ। ਪਰ ਮੈਨੂੰ ਆਸ ਮੈਂ ਭਗਤਾਂ ਦੇ ਨਾਲ ਪ੍ਰਭੂ ਮਿਲਣ ਨੂੰ ਗਿਝਦਾ, ਰੀਤੀ ਭਗਤਾਂ ਦਿਤੀ ਸਮਝਾਈਆ। ਜਿਨ੍ਹਾਂ ਦਾ ਪਿਆਰ ਪਰਮ ਪੁਰਖ ਨਾਲ ਭਿਜਦਾ, ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ।

ਨਾਰਦ ਕਹੇ ਓ ਚਾਵਲੋ ਨਾ ਕਰੋ ਆਪਣੀ ਵਡਿਆਈ, ਐਵੇਂ ਨਾ ਸਿਫ਼ਤ ਸਲਾਹੀਆ। ਨਿਮਾਣੇ ਹੋ ਕੇ ਦਿਉ ਦੁਹਾਈ, ਕੂਕ ਕੂਕ ਸੁਣਾਈਆ । ਗਲ ਪੱਲੂ ਲਉ ਪਾਈ, ਹੱਥ ਬੰਨ੍ਹ ਕੇ ਸੀਸ ਝੁਕਾਈਆ। ਛੱਤੀ ਦੇਗਾਂ ਦਾ ਇਕ ਇਕ ਦਾਣਾ ਕਹੇ ਸਾਨੂੰ ਖਾ ਕੇ ਬਣ ਜਾਓ ਭਾਈ ਭਾਈ, ਭੈਣ ਭਈਆ ਇਕੋ ਰੂਪ ਨਜ਼ਰੀ ਆਈਆ। ਵੇਖਿਓ ਗੁਰਸਿਖ ਗੁਰਸਿਖ ਦਾ ਬਣਿਓ ਨਾ ਕਦੇ ਕਸਾਈ, ਇਹ ਗੋਬਿੰਦ ਦੀ ਰੀਤੀ ਪੁਰਾਣੀ ਚਲੀ ਆਈਆ। ਤੁਹਾਡਾ ਇਕੋ ਗ੍ਰਹਿ ਇਕੋ ਦੁਵਾਰਾ ਇਕੋ ਥਾਈਂ, ਥਾਨ ਥਨੰਤਰ ਇਕੋ ਇਕ ਸਮਝਾਈਆ। ਸਤਿਗੁਰ ਪਿਆਰ ਵਿਚ ਕਿਤੇ ਮਸਤਕ ਲਾ ਨਾ ਲਿਉ ਕੂੜ ਦੀ ਛਾਹੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਤੁਹਾਡਾ ਮੇਲਾ ਮੇਲਿਆ ਚਾਈਂ ਚਾਈਂ, ਚਾਉ ਘਨੇਰਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। …… ੨੬ ਪੋਹ ਸ਼ ਸੰ ਦਸ ਹਰਿ ਭਗਤ ਦੁਵਾਰ ਰਾਤ ਨੂੰ

❋

…… ਨਾਰਦ ਕਹੇ ਜਨ ਭਗਤੋ ਸਭ ਤੋਂ ਪਹਿਲਾਂ ਮੰਗੀਏ ਦਾਲ ਰੋਟੀ, ਦਰ ਠਾਂਢੇ ਮੰਗ ਮੰਗਾਈਆ। ਜਿਸ ਖਾਧਿਆਂ ਅੰਦਰੋਂ ਨੀਤ ਰਹੇ ਨਾ ਖੋਟੀ, ਦੁਰਮਤ ਮੈਲ ਧੁਵਾਈਆ। ਝੱਟ ਆਪਣੀ ਮੰਜ਼ਲ ਚੜ੍ਹਾ ਲੈ ਚੋਟੀ, ਚੋਟੇ ਮਨ ਦਾ ਡੇਰਾ ਢਾਹੀਆ। ਫੇਰ ਦਰਸ਼ਨ ਕਰਾ ਦੇ ਆਪਣੀ ਜੋਤੀ, ਜੋਤੀ ਦਾ ਜਾਤਾ ਨਜ਼ਰੀ ਆਈਆ। ਭਗਤ ਕਹਿਣ ਪ੍ਰਭ ਅਸੀਂ ਤੇਰੇ ਗੋਤੀ, ਗੌਤਮ ਦਾ ਲਿਖਿਆ ਦੇਣ ਵਖਾਈਆ। ਜਿਸ ਨੇ ਕਿਹਾ ਸੀ ਨਰ ਨਿਰੰਕਾਰਾ ਜਦੋਂ ਚਾਹਵੇ ਮਿਟੀ ਖਾਕ ਤੋਂ ਬਣਾ ਦੇਵੇ ਮਾਣਕ ਮੋਤੀ, ਅਨਮੁਲੜੇ ਹੀਰੇ ਆਪਣੇ ਵਿਚੋਂ ਪਰਗਟਾਈਆ। ਬੇਸ਼ਕ ਉਸ ਨੂੰ ਯਾਦ ਕਰਦੇ ਕੋਟਨ ਕੋਟੀ, ਅਣਗਿਣਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। (੨੭ ਪੋਹ ਸ਼ ਸੰ ੧੦ ੨੪-੧੬੬)

❋

❋

…… ਛੱਬੀ ਪੋਹ ਕਹੇ ਮੇਰਾ ਵਕਤ ਦਿਹਾੜਾ ਸੋਹਣਾ ਹੋਵੇ ਜਗ, ਮੈਨੂੰ ਸੋਹਣੀ ਮਿਲੇ ਵਡਿਆਈਆ। ਯਾਰਾਂ ਲੋਹਾਂ ਹੇਠ ਬਲੇਗੀ ਅੱਗ, ਯਾਰਾਂ ਯਾਰਾਂ ਗੁਰਮੁਖ ਸੇਵ ਕਮਾਈਆ। ਯਾਰਾਂ ਵਿਚ ਇਕ ਪਾੜ ਕੇ ਸੁਟੀ ਜਾਏਗੀ ਪੱਗ, ਪੂਰਬ ਲੇਖੇ ਲੇਖ ਮੁਕਾਈਆ। ਯਾਰਾਂ ਮਾਰ ਕੇ ਕੋਲ ਰੱਖੇ ਜਾਣਗੇ ਕਗ, ਨੌਂ ਨੌਂ ਫੁਟ ਉਚੇ ਦੇਣੇ ਬੰਧਾਈਆ। ਨੌ ਨੌ ਗੁਰਮੁਖ ਮਾਝਾ ਮਾਲਵਾ ਦੁਆਬਾ ਜੰਮੂ ਬੈਠਣਗੇ ਅਲੱਗ ਅਲੱਗ, ਸੋਹਣਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਛੱਬੀ ਪੋਹ ਕਹੇ ਮੈਨੂੰ ਲੇਖਾ ਯਾਦ ਆ ਗਿਆ ਜੋ ਰਾਮ ਦੀ ਧਾਰ ਕੀਤਾ ਨਾਲ ਕੈਕਈ, ਸਹਿਜ ਨਾਲ ਸਮਝਾਈਆ। ਜਿਸ ਦਾ ਲੇਖਾ ਜਗਤ ਨਾਲ ਮਤਈ, ਮਤਾ ਸਮਝ ਕੋਇ ਨਾ ਪਾਈਆ। ਜਿਸ ਦਾ ਵਿਸ਼ਾ ਲਿਖਿਆ ਨਹੀਂ ਕਿਸੇ ਉਤੇ ਵਹੀ, ਕਾਗਜ਼ ਚਲੇ ਨਾ ਕੋਇ ਚਤੁਰਾਈਆ। ਨਾਲੇ ਰਾਮ ਸੰਦੇਸ਼ਾ ਦਿਤਾ ਭਰਤ ਭਈ, ਭਈਆ ਦਿਆਂ ਦ੍ਰਿੜਾਈਆ। ਨਾਲੇ ਹੱਥ ਨਾਲ ਪਾਏ ਸਹੀ, ਸਹਿਜ ਨਾਲ ਸੁਣਾਈਆ। ਜਿਸ ਵੇਲੇ ਕਲਜੁਗ ਅੰਤਮ ਸਭ ਦੀ ਪਤ ਗਈ, ਲਜਿਆ ਨਜ਼ਰ ਕੋਇ ਨਾ ਆਈਆ। ਗੋਬਿੰਦ ਦਾ ਲੰਘਣਾ ਢਈਆ ਢਈ, ਢੌਕਾ ਜਗਤ ਲਗਾਈਆ। ਉਸ ਵੇਲੇ ਖੇਲ ਹੋਣਾ ਜੋ ਇਸ਼ਾਰਾ ਕੀਤਾ ਦੁਰਗਾ ਅਸ਼ਟਭੁਜ ਮਈ, ਮਈਆ ਹੋ ਕੇ ਗਈ ਸਮਝਾਈਆ। ਛੱਬੀ ਪੋਹ ਸ਼ਹਿਨਸ਼ਾਹੀ ਸੰਮਤ ਯਾਰਾਂ ਜਨ ਭਗਤਾਂ ਲੰਗਰ ਪੱਕੇ ਮਕਈ, ਮੁਕੰਮਲ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। …… (੨੧ ਮੱਘਰ ਸ਼ ਸੰ ੧੧ ੨੪-੮੧੭)

❋

ਨੌਂ ਦਾਣੇ ਕਹਿਣ ਸਾਡਾ ਲੇਖਾ ਨਾਲ ਨਵ ਖੰਡ, ਨਵਾਂ ਖੰਡਾਂ ਵਿਚੋਂ ਕਿੰਪੁਰਖ ਮਿਲੇ ਵਡਿਆਈਆ। ਹਰਵਰਖ ਸਾਡੀ ਹੋਈ ਵੰਡ, ਭਾਰਤ ਮੇਲਾ ਲਿਆ ਮਿਲਾਈਆ। ਅਸੀਂ ਫਿਰਨਾ ਵਿਚ ਵਰਭੰਡ, ਭੱਜਣਾ ਵਾਹੋ ਦਾਹੀਆ। ਦੀਨ ਦੁਨੀ ਦਾ ਵੇਖਣਾ ਕੂੜ ਪਾਖੰਡ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਨ ਭਗਤਾਂ ਅੰਦਰ ਪਾਉਂਣੀ ਠੰਢ, ਕਲਜੁਗ ਅਗਨੀ ਬਾਹਰ ਕਢਾਈਆ। ਆਤਮ ਪਰਮਾਤਮ ਬੰਧਾਉਂਣੀ ਗੰਢ, ਸੁਰਤੀ ਸ਼ਬਦ ਨਾਲ ਮਿਲਾਈਆ। ਲੇਖਾ ਵੇਖਣਾ ਸੂਰੀਆ ਚੰਦ, ਮੰਡਲ ਮੰਡਪ ਧਿਆਨ ਲਗਾਈਆ । ਸਾਡਾ ਖ਼ੁਸ਼ੀ ਹੋਣਾ ਬੰਦ ਬੰਦ, ਬੰਦਗੀ ਸਚ ਵਿਚ ਸਮਾਈਆ। ਸਾਡਾ ਲੇਖਾ ਨਾਲ ਗੋਬਿੰਦ ਪੁਰੀ ਅਨੰਦ, ਅਨੰਦਪੁਰ ਛੱਡਣ ਲੱਗਿਆਂ ਗਿਆ ਸਮਝਾਈਆ। ਸਾਡੇ ਅੰਤਰ ਨਿਰੰਤਰ ਉਹ ਮੰਗ, ਜੋ ਮਾਂਗਤ ਹੋ ਕੇ ਦਈਏ ਸੁਣਾਈਆ। ਜੋ ਆਸ਼ਾ ਰੱਖੀ ਰਵੀਦਾਸ ਦੀ ਧਾਰ ਸਚ ਕਿਨਾਰੇ ਗੰਗ, ਗੰਗੋਤਰੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।

ਨੌਂ ਦਾਣੇ ਕਹਿਣ ਸਾਡਾ ਨਾਤਾ ਨਾਲ ਨੌਂ ਗ੍ਰਹਿ, ਬ੍ਰਹਿਸਪਤ ਆਪਣਾ ਰੰਗ ਰੰਗਾਈਆ। ਸ਼ਨੀ ਸਾਨੂੰ ਰਿਹਾ ਕਹਿ, ਕੂਕ ਕੂਕ ਸੁਣਾਈਆ। ਮੰਗਲ ਹੱਸ ਕੇ ਮੰਗੇ ਅਗੰਮੀ ਸੈਅ, ਸ਼ਹਿਨਸ਼ਾਹ ਅੱਗੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਦੀਨ ਦੁਨੀ ਉਤੋਂ ਮੇਟ ਦੁਵੈ, ਦੁਵੈਸ਼ ਰਹਿਣ ਕੋਇ ਨਾ ਪਾਈਆ। ਤੇਰਾ ਹਰ ਥਾਂ ਹੋਵੇ ਭੈ, ਭੈ ਵਿਚ ਬ੍ਰਹਿਮੰਡ ਖੰਡ ਸੀਸ ਨਿਵਾਈਆ। ਤੇਰਾ ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਦੋ ਜਹਾਨਾਂ ਰਹੈ, ਰਸਤਾ ਇਕੋ ਦੇਣਾ ਵਖਾਈਆ। ਜਗਤ ਦੇ ਮਾਰਗ ਪੂਰਬ ਤੱਕਣੇ ਗ੍ਰਹਿ, ਗ੍ਰੈਹਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

❋

ਨੌਂ ਦਾਣੇ ਕਹਿਣ ਪਰਮ ਪੁਰਖ ਪ੍ਰਭ ਸਾਨੂੰ ਬਖ਼ਸ਼ ਦੇ ਨੌਂ ਨਿਧ, ਨਵ ਨਵ ਦਾ ਪੰਧ ਮੁਕਾਈਆ। ਜਨ ਭਗਤਾਂ ਕਾਰਜ ਕਰ ਦੇ ਸਿਧ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਤੇਰੇ ਕੋਲ ਅਗੰਮੀ ਬਿਧ, ਬਿਧਨਾ ਦਾ ਲੇਖਾ ਦੇ ਚੁਕਾਈਆ। ਅੰਤਰ ਆਤਮ ਨਿਰਗੁਣ ਧਾਰ ਹੋ ਕੇ ਵਿਦ, ਵਿਦਿਆ ਦਾ ਲੇਖਾ ਰਹੇ ਨਾ ਰਾਈਆ। ਅੰਮ੍ਰਿਤ ਧਾਰ ਵਹਾ ਦੇ ਸਾਗਰ ਸਿੰਧ, ਸਿੰਧੂ ਆਪਣੀ ਦਇਆ ਕਮਾਈਆ। ਮਸਤਕ ਧੂੜ ਰਮਾ ਦੇ ਇੰਜ, ਜੋ ਬਿੰਦਰਾਬਨ ਦਾ ਕਾਹਨ ਗਿਆ ਸਮਝਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਲਹਿਣਾ ਦੇਣਾ ਪੂਰਾ ਕਰਦੇ ਵਿਚ ਹਿੰਦ, ਭਾਰਤ ਖੰਡੀ ਆਪਣੀ ਰੰਗ ਰੰਗਾਈਆ। ਅਸੀਂ ਆਦਿ ਜੁਗਾਦੀ ਤੇਰੀ ਬਿੰਦ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਮਿਹਰਵਾਨ ਬਖ਼ਸ਼ਿੰਦ, ਰਹਿਮਤ ਆਪਣੀ ਆਪ ਦਰਸਾਈਆ। ਜਨ ਭਗਤਾਂ ਅੰਦਰੋਂ ਮੇਟਣੀ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਗੁਣੀ ਗਹਿੰਦ, ਗਹਿਰ ਗੰਭੀਰ ਗਵਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। (੨੨ ਮੱਘਰ ਸ਼ ਸੰ ੧੧ ਉਤਮ ਜੀਤ ਸਿੰਘ ਦੇ ਗ੍ਰਹਿ)

❋

ਧਰਨੀ ਕਹੇ ਮੈਨੂੰ ਯਾਦ ਔਂਦਾ ਵਕਤ ਪੁਰਾਣਾ, ਪੁਨਹ ਪੁਨਹ ਕਰਕੇ ਸੀਸ ਨਿਵਾਈਆ। ਜੋ ਸੰਦੇਸ਼ਾ ਦੇ ਕੇ ਗਿਆ ਨਰ ਨਰੈਣਾ, ਪੰਚਮ ਪੰਚਮ ਗੰਢ ਪੁਵਾਈਆ। ਕਪਲ ਮੁੰਨ ਦਾ ਯਾਦ ਇਕ ਕਹਿਣਾ, ਜੋ ਬਿਨ ਰਸਨਾ ਗਿਆ ਸੁਣਾਈਆ। ਦੱਤਾਤ੍ਰੈ ਵੇਖੇ ਪ੍ਰੇਮ ਧਾਰ ਦੇ ਨੈਣਾ, ਨੇਤਰ ਨੇਤਰ ਵਿਚ ਬਦਲਾਈਆ। ਰਿਖਵ ਇਸ਼ਾਰਾ ਕੀਤਾ ਵਿਚ ਹਿੰਦਵਾਇਣਾ, ਭਾਰਤ ਆਪਣੀ ਗੰਢ ਪੁਵਾਈਆ। ਪ੍ਰਿਥੂ ਕਿਹਾ ਸਾਕ ਸੱਜਣ ਸੈਣਾ, ਸਤਿਗੁਰ ਪੁਰਖ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਿਥੂ ਕਹੇ ਮੈਂ ਧਰਨੀ ਕੀਤਾ ਮਥਨ, ਧੁਰ ਦੇ ਹੁਕਮ ਮਿਲੀ ਵਡਿਆਈਆ। ਧਵਲ ਦੀ ਝੋਲੀ ਭਰੀ ਸੱਖਣ, ਵਸਤ ਸਚ ਪਰਗਟਾਈਆ। ਧੌਲ ਨੂੰ ਦਾਨ ਦਿਤਾ ਹਥਨ, ਖ਼ੁਸ਼ੀਆਂ ਝੋਲੀ ਪਾਈਆ। ਧਰਤ ਦੀ ਪੈਜ ਆਇਆ ਰੱਖਣ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਪ੍ਰਿਥੂ ਕਹੇ ਮੈਂ ਧਰਨੀ ਵਿਚੋਂ ਕੱਢਿਆ ਅੰਨ, ਜਗਤ ਧਾਰ ਧਾਰ ਸਮਝਾਈਆ। ਸ੍ਰਿਸ਼ਟੀ ਬੇੜਾ ਦਿਤਾ ਬੰਨ, ਸੋਹਣਾ ਸੰਗ ਬਣਾਈਆ। ਜਗਤ ਤ੍ਰਿਸ਼ਨਾ ਪੂਰੀ ਕੀਤੀ ਮਨ, ਮਨਸਾ ਸੰਗ ਰਖਾਈਆ। ਜਿਸ ਨੂੰ ਖਾ ਕੇ ਸਾਰੇ ਕਹਿਣ ਧੰਨ ਧੰਨ, ਧੰਨ ਤੇਰੀ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਅੰਨ ਕਹੇ ਮੈਂ ਆਇਆ ਵਿਚ ਜਗ, ਪ੍ਰਭ ਦਿਤੀ ਮਾਣ ਵਡਿਆਈਆ। ਮੇਰਾ ਲਹਿਣਾ ਦੇਣਾ ਨਾਲ ਅੱਗ, ਅਗਨੀ ਮੇਰਾ ਤੱਤ ਤਪਾਈਆ। ਮੈਂ ਰਹਿ ਨਾ ਸਕਾਂ ਅਲੱਗ, ਵੱਖਰਾ ਗ੍ਰਹਿ ਨਾ ਕੋਇ ਜਣਾਈਆ । ਮੈਨੂੰ ਹੁਕਮ ਦਿਤਾ ਸੂਰੇ ਸਰਬੱਗ, ਹਰਿ ਕਰਤੇ ਦਿਤਾ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਮੇਰੀ ਰੱਖੀ ਕੋਈ ਨਾ ਹੱਦ, ਹਦੂਦਾਂ ਵੰਡ ਨਾ ਕੋਇ ਵੰਡਾਈਆ। (੨੨ ਮੱਘਰ ਸ਼ ਸੰ ੧੧ ਅਜੀਤ ਸਿੰਘ ਦੇ ਗ੍ਰਹਿ)

❋

❋

ਅੰਨ ਕਹੇ ਮੇਰਾ ਬਿਨਾ ਬੁੱਧੀ ਤੋਂ ਇਕ ਧਿਆਨ, ਧਰਮ ਧਾਰ ਜਣਾਈਆ । ਮੇਰਾ ਅੱਖਰਾਂ ਵਾਲਾ ਨਹੀਂ ਕੋਈ ਗਿਆਨ, ਜਗਤ ਵਿਦਿਆ ਨਾ ਕੋਇ ਪੜ੍ਹਾਈਆ । ਮੈਨੂੰ ਸਭ ਨੇ ਕੀਤਾ ਪਰਵਾਨ, ਮਾਨਸ ਮਾਨਵ ਆਪਣਾ ਸੰਗ ਬਣਾਈਆ। ਪਸ਼ੂ ਪੰਛੀ ਜੀਵ ਜੰਤ ਸਾਰੇ ਖਾਣ, ਖਾ ਖਾ ਖ਼ੁਸ਼ੀ ਬਣਾਈਆ। ਮੈਨੂੰ ਸਤਿਜੁਗ ਵਿਚ ਰਾਜੇ ਬਲ ਕੀਤਾ ਪਰਧਾਨ, ਪਰਧਾਨਗੀ ਮੇਰੇ ਅਸ਼ਮੇਧ ਯਗ ਵਿਚ ਮੇਰਾ ਪਹਿਲੀ ਵਾਰ ਪੱਕਿਆ ਪਕਵਾਨ, ਨਵ ਸਤ ਮੇਰੀ ਖ਼ੁਸ਼ੀ ਬਣਾਈਆ। ਜਗਤ ਜਗਿਆਸੂ ਤਪੱਸਵੀ ਮੁਨੀ ਰਿਸ਼ੀ ਮੈਨੂੰ ਦੇਵਣ ਮਾਣ, ਮੇਰਾ ਸਾਚਾ ਸੰਗ ਬਣਾਈਆ । ਮੈਂ ਪਰਸਿਧ ਹੋਇਆ ਵਿਚ ਜਹਾਨ, ਦੀਨ ਦੁਨੀ ਵੱਜੇ ਵਧਾਈਆ। ਮੇਰੇ ਕਾਰਨ ਬਾਵਨ ਪਰਗਟ ਹੋਇਆ ਭਗਵਾਨ, ਬਾਲਾਂ ਬਿਰਧਾਂ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਦਿਤਾ ਦਾਨ, ਦਇਆਵਾਨ ਹੋ ਕੇ ਦਇਆ ਕਮਾਈਆ। (੨੨ ਮੱਘਰ ਸ਼ ਸੰ ੧੧ ਰਾਮ ਕੌਰ ਦੇ ਗ੍ਰਹਿ)

❋

ਪਕਵਾਨ ਕਹੇ ਮੈਂ ਅੰਨ ਹੋ ਕੇ ਪਕਦਾ, ਭੋਜਨ ਮੇਰਾ ਨਾਮ ਵਡਿਆਈਆ । ਮੈਂ ਸੇਵਕ ਬਣਿਆ ਇਕੋ ਮਾਲਕ ਯਕ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਮੂਲ ਨਾ ਅੱਕਦਾ, ਗੁੱਸਾ ਗਿਆ ਨਾ ਕੋਇ ਰਖਾਈਆ। ਮੈਨੂੰ ਅਮੀਰ ਗਰੀਬ ਛਕਦਾ, ਬਿਰਧ ਬਾਲ ਜੁਵਾਨ ਮੇਰਾ ਸੰਗ ਰਖਾਈਆ। ਮੈਂ ਸੰਦੇਸ਼ਾ ਦੇਵਾਂ ਇਕੋ ਹਕ ਦਾ, ਹਕੀਕਤ ਵਿਚੋਂ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।

ਪਕਵਾਨ ਕਹੇ ਮੇਰਾ ਨਾਤਾ ਨਾਲ ਜਗਿਆਸੂ, ਜਗਤ ਧਾਰ ਦ੍ਰਿੜਾਈਆ। ਮੇਰਾ ਲੇਖਾ ਪਵਣ ਸਵਾਸੂ, ਸਾਹ ਸਾਹ ਆਪਣਾ ਰੰਗ ਰੰਗਾਈਆ । ਮੇਰਾ ਵਾਸਾ ਵਿਚ ਪ੍ਰਿਥਮੀ ਅਕਾਸੂ, ਦੋਹਾਂ ਵਿਚ ਰਹਿ ਕੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਪਕਵਾਨ ਕਹੇ ਮੈਂ ਪੱਕਣ ਵਾਲੀ ਰੋਟੀ, ਅਗਨੀ ਤੱਤ ਤੱਤ ਜਲਾਈਆ। ਸੜ ਕੇ ਮੇਰੀ ਵਾਸ਼ਨਾ ਰਹੇ ਨਾ ਖੋਟੀ, ਖਾਹਿਸ਼ ਦੀਨ ਦੁਨੀ ਬਦਲਾਈਆ। ਮੈਂ ਮੰਜ਼ਲ ਹਕੀਕੀ ਵੇਖਾਂ ਅਗੰਮੀ ਚੋਟੀ, ਚੋਟਾ ਹੋ ਕੇ ਧਿਆਨ ਲਗਾਈਆ। ਮੈਨੂੰ ਬਾਵਨ ਸਹਿਜ ਨਾਲ ਲਾਈ ਸੋਟੀ, ਸੁਤਿਆਂ ਦਿਤਾ ਉਠਾਈਆ। ਨਾਲ ਇਸ਼ਾਰਾ ਕੀਤਾ ਤੇਰਾਂ ਸੌ ਸਤਾਸੀ ਵੇਖ ਰਿਸ਼ੀ ਜਿਨ੍ਹਾਂ ਬੱਧੀ ਤੇੜ ਲੰਗੋਟੀ, ਬਸਤਰ ਤਨ ਨਾ ਕੋਇ ਰਖਾਈਆ। ਇਕੋ ਅੰਨ ਦੀ ਰੱਖ ਕੇ ਆਏ ਓਟੀ, ਭਗਵਨ ਸੰਗ ਨਾ ਕੋਇ ਰਖਾਈਆ। ਨਵੀਂ ਧਾਰ ਸੋਚਣੀ ਸੋਚੀ, ਸਚ ਸਚ ਸੁਣਾਈਆ। ਕਲਜੁਗ ਅੰਤਮ ਲਹਿਣਾ ਦੇਣਾ ਹੋਣਾ ਨਾਲ ਰਵਦਾਸ ਚੁਮਾਰੇ ਮੋਚੀ, ਚਮਰੇਟਾ ਆਪਣੀ ਗੰਢ ਬੰਧਾਈਆ। ਫੇਰ ਵੱਟਣੀ ਪਏ ਖਾਮੋਸ਼ੀ, ਮੁਖ ਬਚਨ ਨਾ ਕੋਇ ਸੁਣਾਈਆ। ਅੰਤਰ ਰੱਖਣੀ ਪਏ ਮਧਹੋਸ਼ੀ, ਮਧੁਰ ਧੁਨ ਨਾ ਕੋਇ ਸ਼ਨਵਾਈਆ। ਜਿਸ ਦਾ ਲੇਖਾ ਲੱਭੇ ਕਿਸੇ ਨਾ ਕੋਸ਼ੀ, ਕੁਸ਼ਲਤਾ ਕਹਿ ਨਾ ਕੋਇ ਦ੍ਰਿੜਾਈਆ। ਉਹ ਖੇਲ ਕਰੇ ਬਣ ਕੇ ਅਗੰਮਾ ਖਾਨਾਬਦੋਸ਼ੀ, ਫਰਿਸ਼ਤਿਆਂ ਬਾਹਰ ਆਪਣਾ ਹੁਕਮ ਵਰਤਾਈਆ। ਜਿਸ ਨੇ ਦੀਨ ਦੁਨੀ ਤਕਣੀ ਦੋਸ਼ੀ, ਦੋਸ਼ ਆਪਣਾ ਨਾ ਕਿਸੇ ਸਮਝਾਈਆ। ਜਿਸ ਦਾ ਭੇਵ ਪਾਏ ਕੋਇ ਨਾ ਜੋਸ਼ੀ, ਵਿਦਿਆ ਚਲੇ ਨਾ ਕੋਇ ਚਤੁਰਾਈਆ । ਉਹ ਦੋ ਜਹਾਨਾਂ ਬਣੇ ਰੂਪੋਸ਼ੀ, ਪੋਸ਼ੀਦਾ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

❋

ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਅੰਤਰ ਨਿਰੰਤਰ ਵੇਖਣਹਾਰ ਬੇਹੋਸ਼ੀ, ਹੋਸ਼ ਹਵਸ ਦੀਨ ਦੁਨੀ ਵੇਖ ਵਖਾਈਆ। (੨੨ ਮੱਘਰ ਸ਼ ਸੰ ੧੧ ਫੁੱਮਣ ਸਿੰਘ ਦੇ ਗ੍ਰਹਿ)

❋

…… ਸਚ ਭੰਡਾਰਾ ਆਪ ਉਪਾਇਆ, ਆਪੇ ਬਣਤ ਬਣਾਈਆ। ਚੌਥੇ ਜੁਗ ਚਾਰੇ ਸਿਖ ਸੇਵਾ ਲਾਇਆ, ਪੰਚਮ ਸਹਿਜ ਸੁਖਦਾਈਆ। ਹਰਿ ਸੰਗਤ ਪਿਆਰ ਸਾਚਾ ਘਰ ਸਤਿ ਵਿਚ ਟਿਕਾਇਆ, ਨਿਮਖ ਨਿਮਖ ਗੁਣ ਗਾਈਆ। ਰਸਨਾ ਪੀਸ ਪੀਸ ਪੀਸ ਵੇਖ ਵਖਾਇਆ, ਅੰਮ੍ਰਿਤ ਜਲ ਵਿਚ ਛੁਹਾਈਆ। ਸਖੀਆਂ ਰਲ ਮਿਲ ਗੁਨਹ ਵਖਾਇਆ, ਏਕਾ ਧਾਰ ਬੰਧਾਈਆ । ਸਾਚੇ ਚਿੱਲੇ ਹਵਣ ਕਰਾਇਆ, ਅਗਨੀ ਤੱਤ ਚਲਾਈਆ। ਤ੍ਰੈਗੁਣ ਮਾਇਆ ਅੰਦਰ ਡਾਹਿਆ, ਸਿੰਘ ਗਿਰਧਾਰਾ ਲੰਬੂ ਲਾਈਆ। ਪਾਲ ਪਾਖੀ ਰਿਹਾ ਉਠਾਇਆ, ਬਖ਼ਸ਼ੀਸ਼ ਹੱਥ ਬਖ਼ਸ਼ਸ਼ ਫੜਾਈਆ। ਮਸ ਮਸ ਮੱਸਾ ਮਸ ਵਖਾਇਆ, ਦੂਜੀ ਧਾਰ ਰਹੇ ਨਾ ਰਾਈਆ। ਹੱਸ ਹੱਸ ਪਕਵਾਨ ਪਕਾਇਆ, ਕਲਜੁਗ ਅੰਤਮ ਵੇਖ ਵਖਾਈਆ। ਰਾਹ ਤੱਕ ਤੱਕ ਗੁਰਮੁਖ ਤੇਰਾ ਵਕ਼ਤ ਲੰਘਾਇਆ, ਅੰਤਮ ਰੈਣ ਸੁਹੰਜਣੀ ਆਈਆ। ਭਿੰਨੜੀ ਰੈਣ ਖ਼ੁਸ਼ੀ ਮਨਾਇਆ, ਗਾਏ ਚਾਈਂ ਚਾਈਂਆ। ਸਾਚਾ ਦਰ ਇਕ ਵਖਾਇਆ, ਵੱਜਦੀ ਰਹੇ ਸਦਾ ਵਧਾਈਆ। ਹਿਰਖ ਸੋਗ ਵਿਚ ਕਦੇ ਨਾ ਆਇਆ, ਸੋ ਮਿਲਿਆ ਸਾਚਾ ਮਾਹੀਆ। ਅੰਦਰ ਮੰਦਰ ਬਹਿ ਬਹਿ ਢੋਲਾ ਗਾਇਆ, ਢੋਲਕ ਛੈਣਾ ਨਾ ਕੋਇ ਵਜਾਈਆ। ਸਾਚਾ ਕੀਰਤਨ ਕੀਰਤਨ ਵਿਚ ਤਨ ਸੁਣਾਇਆ, ਤੱਤਵ ਤੱਤ ਵਿਚ ਸਮਾਈਆ। ਗੁਰਸਿਖ ਧੰਨ ਧੰਨ ਜਣੇਂਦੀ ਮਾਇਆ, ਜੋ ਜਨ ਆਏ ਸਰਨਾਈਆ। ਤੀਨ ਲੋਕ ਰਹੇ ਸ਼ਰਮਾਇਆ, ਨੇਤਰ ਨੈਣ ਬੰਦ ਕਰਾਈਆ। …… · (ਪਹਿਲੀ ਚੇਤ ੨੦੧੬ ਬਿਕ੍ਰਮੀ ੦੮-੨੧੮)

❋

੧ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦੁਆਰ ਜੇਠੂਵਾਲ
ਸੱਤਾਂ ਲਾਂਗਰੀਆਂ ਦੇ ਨਵਿਤ

ਸੰਮਤ ਛੇ ਕਹੇ ਸੁਣ ਅੱਸੂ ਮੀਤ, ਮਿੱਤਰਾ ਦਿਆਂ ਜਣਾਈਆ। ਸ੍ਰਿਸ਼ਟੀ ਭੁੱਲੀ ਗੋਬਿੰਦ ਦੀ ਰੀਤ, ਜ਼ਾਤ ਪਾਤ ਡੇਰਾ ਕੋਇ ਨਾ ਢਾਹੀਆ। ਮਾਣ ਮਿਲੇ ਨਾ ਕਿਸੇ ਗਰੀਬ, ਊਚਾ ਨੀਚਾ ਰੰਗ ਨਾ ਕੋਇ ਰੰਗਾਈਆ। ਮੈਂ ਖੇਲ ਤੱਕਿਆ ਅਜੀਬ, ਅਜਬ ਨਿਰਾਲਾ ਵੇਖ ਵਖਾਈਆ। ਸਾਚੀ ਰਹੀ ਨਾ ਕੋਇ ਤਰਤੀਬ, ਸਿਲਸਿਲਾ ਹੱਕ ਨਾ ਕੋਇ ਜਣਾਈਆ। ਝਗੜਾ ਪਿਆ ਮੁਰਸ਼ਦ ਮੁਰੀਦ, ਗੁਰ ਸਤਿਗੁਰ ਸਿਖ ਲੜਾਈਆ। ਸ੍ਰਿਸ਼ਟੀ ਸੁੱਤੀ ਗੂੜ੍ਹੀ ਨੀਂਦ, ਸੋਈ ਸੁਰਤ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਸਾਚਾ ਲੇਖਾ ਦੇਣਾ ਬਣਾਈਆ।

ਅੱਸੂ ਕਹੇ ਮੈਂ ਵੇਖਾਂ ਸੂਰੀਆਂ ਚੰਦਰ, ਚੰਨ ਚੰਦ ਧਿਆਨ ਲਗਾਈਆ। ਵੇਖਾਂ ਮਸਜਿਦ ਮੰਦਰ, ਗੁਰੂਦਵਾਰੇ ਫੋਲ ਫੁਲਾਈਆ। ਤੱਕਾਂ ਢੋਰ ਡੰਗਰ, ਪਸ਼ੂ ਖ਼ਲਕ ਖ਼ੁਦਾਈਆ। ਪ੍ਰਭੂ ਦੇ ਨਾਮ ਤੇ ਮੰਗਣ, ਘਰ ਘਰ ਫੇਰਾ ਪਾਈਆ। ਧਰਮ ਦਾ ਚਲੇ ਕੋਇ ਨਾ ਲੰਗਰ, ਸਾਂਝਾ ਘਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ।

ਅੱਸੂ ਕਹੇ ਜੋ ਲੰਗਰ ਚਲਾਇਆ ਜਗ, ਜ਼ਾਤ ਪਾਤ ਨਾ ਕੋਇ ਰਖਾਈਆ। ਵਿਚੋਂ ਕੂੜ ਦੀ

❋

ਮੇਟਣੀ ਅੱਗ, ਹੰਗਤਾ ਦੇਣੀ ਗਵਾਈਆ। ਸਭ ਨੂੰ ਲੈਣਾ ਸੱਦ, ਸ਼ਬਦ ਕਰ ਸ਼ਨਵਾਈਆ। ਦੋ ਜਹਾਨਾਂ ਲੈਣਾ ਲੱਭ, ਖੋਜਣਾ ਥਾਉਂ ਥਾਈਂਆ। ਆਪਣਾ ਬਣਾ ਕੇ ਆਪ ਸਬੱਬ, ਸਾਹਿਬ ਸੁਲਤਾਨ ਲੈਣਾ ਮਿਲਾਈਆ। ਤੇਰੇ ਬੰਦੇ ਦਿਸਣ ਸਭ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਿਆਂ ਭਗਤਾਂ ਰਹੇ ਕੋਇ ਨਾ ਲਬ, ਲਾਲਚ ਵਿਚ ਨਾ ਕੋਇ ਕੁਰਲਾਈਆ । ਭੰਡਾਰੇ ਵਿਚੋਂ ਲਏ ਕੋਇ ਨਾ ਕੱਢ, ਚੋਰੀ ਠੱਗੀ ਨਾ ਕੋਇ ਕਮਾਈਆ। ਕਦੇ ਰਿੱਝੇ ਸੂਰ ਗਾਂ ਨਾ ਹੱਡ, ਪੰਖੀ ਪੰਛੀ ਨਾ ਵੇਖ ਵਖਾਈਆ। ਧਰਮ ਨਿਸ਼ਾਨਾ ਦੇਣਾ ਗੱਡ, ਧਰਮ ਦੀ ਧਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਅੱਸੂ ਕਹੇ ਪ੍ਰਭੂ ਕਿਰਪਾ ਕਰਨੀ ਜੇ, ਜੋਬਨਵੰਤ ਤੇਰੀ ਸਰਨਾਈਆ। ਮੇਰੀ ਬੇਨੰਤੀ ਇਹ, ਐਹਮਕ ਮੂਰਖ ਲੈਣੇ ਤਰਾਈਆ। ਜਿਨ੍ਹਾਂ ਦਾ ਤੇਰੇ ਨਾਲ ਲੱਗਾ ਨੇਹ, ਨੇਹਕਲੰਕ ਤੋੜ ਨਿਭਾਈਆ। ਅੰਮ੍ਰਿਤ ਬਰਸਣਾ ਮੇਹ, ਮੇਘਲਾ ਇਕ ਬਰਸਾਈਆ। ਪਵਿੱਤਰ ਕਰਨੀ ਦੇਹ, ਪੰਜ ਤੱਤ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ।

ਅੱਸੂ ਕਹੇ ਪ੍ਰਭੂ ਲਾਂਗਰੀ ਸੱਤ ਕਰ ਤਿਆਰ, ਮੈਂ ਆਪਣੀ ਮੰਗ ਮੰਗਾਈਆ। ਗਿਰਧਾਰਾ ਸਿੰਘ ਹੋਵੇ ਸਰਦਾਰ, ਬਖ਼ਸ਼ੀਸ਼ ਸਿੰਘ ਨਾਲ ਮਿਲਾਈਆ। ਪਾਲ ਸਿੰਘ ਲੈਣਾ ਵੰਗਾਰ, ਮੱਸਾ ਸਿੰਘ ਜੋੜ ਜੁੜਾਈਆ। ਕਾਸ਼ੀ ਰਾਮ ਦੇਣਾ ਪਿਆਰ, ਪ੍ਰੀਤੀ ਪ੍ਰੀਤਮ ਨਾਲ ਬੰਧਾਈਆ। ਚਰਨੀ ਸੁਰਤ ਲੈਣੀ ਸੰਭਾਲ, ਸੰਬਲ ਮੇਲਣਾ ਸਹਿਜ ਸੁਭਾਈਆ। ਵਰਿਆਮ ਕੌਰ ਰਹੇ ਨਾਲ, ਜੋੜ ਜੋੜਨਾ ਸਹਿਜ ਸੁਭਾਈਆ। ਸੱਤਾਂ ਦਾ ਇਕੋ ਮਾਲਕ ਇਕੋ ਕਰੇ ਪ੍ਰਿਤਪਾਲ, ਪ੍ਰਿਤਪਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਵਾਰ ਇਕ ਰਖਾਈਆ।

ਕਲਜੁਗ ਕਹੇ ਇਨ੍ਹਾਂ ਦਾ ਹਕੀਕੀ ਹੋਵੇ ਲਬਾਸ, ਤੇਰੇ ਸ਼ਬਦ ਨਾਲ ਜਣਾਈਆ। ਗੁਰਮੁਖਾਂ ਦੇ ਸਿਰ ਤੇ ਪਗੜੀ ਕਾਲੀ ਹੋਇਆ ਕਰੇ ਖਾਸ, ਬੀਬੀਆਂ ਕਾਲੇ ਲੀੜੇ ਰੰਗ ਰੰਗਾਈਆ। ਜਿਸ ਵੇਲੇ ਤੇਰਾ ਹੁਕਮ ਹੋਵੇ ਖਾਸ, ਉਸ ਵੇਲੇ ਲੈਣ ਬਦਲਾਈਆ । ਇਹ ਮੇਰੀ ਆਸਾ ਮੇਰੇ ਨਿਕਲੇ ਵਿਚੋਂ ਸੁਵਾਸ, ਸਾਹ ਸਾਹ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। · (੨੨-੫੧੯ ੨੦)

❋

ਲੰਗਰ
(ਸਤਿਗੁਰ ਧਾਰ : ਸਤਿਜੁਗ ਧਾਰ : ਧਰਮ ਧਾਰ)

ਨਾਰਦ ਕਹੇ ਜਨ ਭਗਤੋ ਕੀ ਤੁਹਾਡਾ ਇਕੋ ਪਿਓ ਦਾਦਾ, ਯਦ ਇਕੋ ਇਕ ਸੁਹਾਈਆ। ਕੀ ਤੁਹਾਡਾ ਮੇਲ ਸੀਤਾ ਰਾਮ ਕਿਸ਼ਨ ਰਾਧਾ, ਨਿਵ ਨਿਵ ਲਾਗੇ ਪਾਈਂਆ । ਕਿਸ ਡੋਰ ਨਾਲ ਚੋਰ ਹੋ ਕੇ ਤੁਹਾਨੂੰ ਬਾਂਧਾ, ਬੰਧਨ ਆਪਣਾ ਰਿਹਾ ਪਾਈਆ। ਤੁਹਾਨੂੰ ਮਾਣ ਦਿੱਤਾ ਵੱਧ ਸੰਤਨ ਸਾਧਾ, ਸਤਿ ਆਪਣਾ ਰੰਗ ਰੰਗਾਈਆ। ਪਰ ਯਾਦ ਕਰ ਲਓ ਆਪਣੇ ਅੰਦਰੋਂ ਕੱਢ ਦਿਓ ਹਉਮੇ ਵਾਲੀ ਆਗਾ, ਅਗਨੀ ਤੱਤ ਨਾ ਕੋਇ ਤਪਾਈਆ। ਵੇਖੋ ਖੇਲ ਕੰਤ ਸੁਹਾਗਾ, ਕੀ ਕਰਨੀ ਕਾਰ ਕਮਾਈਆ। ਯਾਦ ਰੱਖਣਾ ਹਾੜ ਸਤਾਰਾਂ ਸਭ ਨੇ ਇਕੋ ਪੰਗਤ ਵਿਚ ਬਹਿ ਕੇ ਖਾਣਾ ਪ੍ਰਸ਼ਾਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਹੱਥਾਂ ਉਤੇ ਉਸ ਦਾ ਲੈਣਾ ਸਵਾਦਾ, ਬਰਤਨ

❋

ਜੋੜ ਨਾ ਕੋਇ ਜੁੜਾਈਆ। ਅੰਦਰ ਪ੍ਰੇਮ ਦਾ ਹੋਵੇ ਲਾਡਾ, ਮੁਹੱਬਤ ਵਿਚ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੁਹਾਡੇ ਅੰਤਸ਼ਕਰਨ ਵਿਚ ਹੋਵੇ ਵਾਧਾ, ਮਨਸਾ ਮਨ ਦੀ ਮਨ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਨਾਰਦ ਕਹੇ ਸਭ ਨੇ ਪਿਆਰ ਵਿਚ ਜਾਣਾ ਟਿਕ, ਆਪਣਾ ਆਸਣ ਲਾਈਆ । ਪੰਗਤ ਬਹੇਗੀ ਗੁਰਸਿੱਖ ਇਕ ਸੌ ਇਕ, ਜੀਰੋ ਇਕ ਨਾਲ ਵਡਿਆਈਆ। ਸਭ ਦੇ ਹੱਥਾਂ ਉਤੇ ਪੂਰਨ ਨਾਮ ਦੀ ਪਹਿਲੋਂ ਰੱਖੀ ਜਾਏਗੀ ਚਿਟ, ਖ਼ਾਲੀ ਨਜ਼ਰ ਕੋਇ ਨਾ ਆਈਆ। ਫੇਰ ਹੱਥ ਲਾਏਗਾ ਉਤੇ ਤੁਹਾਡੀ ਪਿੱਠ, ਪੁਸ਼ਤ ਪੁਨਾਂਹ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਨਾਰਦ ਕਹੇ ਸਤਿਗੁਰ ਧਾਰ
ਸਤਿਗੁਰ ਧਾਰ ਦਾ ਲੰਗਰ ਵਰਤੇ, ਖ਼ੁਸ਼ੀਆਂ ਨਾਲ ਵਰਤਾਈਆ । ਨਿਮਸਕਾਰ
ਸਤਿਗੁਰ ਧਾਰ
ਕਰੇ ਧਰਤੀ ਧਰਤੇ, ਧਵਲ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਚਰਚੇ, ਚਾਰੋਂ ਕੁੰਟ ਮਤਾ
ਪਕਾਈਆ। ਸਾਨੂੰ ਲਾਲਚ ਦਿੱਤਾ ਦੀਨਾਂ ਮਜ਼੍ਹਬਾਂ ਵਿਚ ਰਹੇ ਪਰਚੇ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ।
ਛੋਟੇ ਛੋਟੇ ਨਾਮ ਦੇ ਦੇ ਕੇ ਖਰਚੇ, ਜਗਤ ਰਹਿਬਰ ਦਿੱਤਾ ਦ੍ਰਿੜਾਈਆ। ਸਾਥੋਂ ਲੱਥੇ ਮੂਲ ਨਾ ਕਰਜ਼ੇ, ਮਕਰੂਜ਼
ਹੋ ਕੇ ਵੇਖੀਏ ਥਾਉਂ ਥਾਈਂਆ। ਅੰਤ ਇਕ ਅਰਦਾਸ ਬੇਨੰਤੀ ਅਰਜ਼ੇ, ਆਰਜ਼ੂ ਇਕ ਸੁਣਾਈਆ। ਪ੍ਰਭੂ ਜੇ
ਤੇਰਾ ਭਗਤ ਥੋੜ੍ਹਾ ਜਿਹਾ ਸਮਾਂ ਹੋਰ ਜ਼ਰ ਜਾਏ, ਫੇਰ ਜਗ੍ਹਾ ਜਗ੍ਹਾ ਤੇਰੇ ਨਾਮ ਦੀ ਵੱਜੇ ਵਧਾਈਆ। ਤੇਰਾ
ਦਰਸ ਕੀਤਿਆਂ ਦੀਨ ਦੁਨੀ ਸਭ ਤਰ ਜਾਏ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਜਿਸ ਦੀ ਯਾਦ
ਵਿਚ ਕੋਟਨ ਕੋਟ ਯਾਦ ਕਰਦੇ ਮਰ ਗਏ, ਮਿਰਗਸ਼ਾਲਾ ਦੇਣ ਦੁਹਾਈਆ। ਕਈ ਧੂਣੀਆਂ ਉਤੇ ਸੜ ਗਏ,
ਖੱਲਾਂ ਖੱਲ ਲੁਹਾਈਆ। ਕਈ ਸਿਰ ਕਦਮਾਂ ਉਤੇ ਧਰ ਗਏ, ਨਿਉਂ ਨਿਉਂ ਲਾਗਣ ਪਾਈਂਆ। ਪਰ ਮੈਂ
ਹੈਰਾਨ ਹੋ ਗਿਆ ਕਈ ਤੇਰੇ ਭਗਤ ਤੇਰੇ ਹੁਕਮ ਅੱਗੇ ਅੜ ਗਏ, ਅੜਿਕਾ ਤੇਰੇ ਪ੍ਰੇਮ ਵਾਲਾ ਜਣਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ
ਕਮਾਈਆ।

ਨਾਰਦ ਕਹੇ ਜਨ ਭਗਤੋ ਤੁਹਾਡਾ ਕੀ ਇਰਾਦਾ, ਮਨ ਮਨਸਾ ਦਿਓ ਜਣਾਈਆ । ਸਚ ਦੱਸਿਓ ਤੱਤ ਗੁਰੂ ਮੰਨਣਾ ਕਿ ਸ਼ਬਦ ਗੁਰੂ ਵਾਲਾ ਬਾਜਾ, ਜੋ ਬਾਜੀ ਦੋ ਜਹਾਨ ਆਪਣੇ ਹੱਥ ਰਖਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਤਖ਼ਤ ਤਾਜਾ, ਤਖ਼ਤ ਨਿਵਾਸੀ ਜਗ ਫ਼ਾਸੀ ਦਏ ਕਟਾਈਆ। ਗ਼ਰੀਬ ਨਿਮਾਣਿਆਂ ਰੱਖੇ ਲਾਜਾ, ਕੋਝਿਆਂ ਕਮਲਿਆਂ ਸਿਰ ਆਪਣਾ ਹੱਥ ਟਿਕਾਈਆ। ਹੰਸ ਬਣਾਏ ਕਾਗਾ, ਸੋਹੰ ਧੁਰ ਦੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।

ਹਾੜ ਕਹੇ ਜਨ ਭਗਤੋ ਮੇਰਾ ਪ੍ਰਵਿਸ਼ਟਾ ਪਹਿਲਾ, ਪਹਿਲੀ ਵਾਲਿਓ ਤੁਹਾਨੂੰ ਅਖ਼ੀਰ ਦੀ ਲੋੜ ਰਹੇ ਨਾ ਰਾਈਆ। ਤੁਸਾਂ ਜਾਣਾ ਉਸ ਪ੍ਰਭੂ ਦਿਆਂ ਵਿਚ ਮਹਿਲਾਂ, ਜਿਸ ਮਹਿਲ ਨੂੰ ਸਚਖੰਡ ਕਹਿ ਕੇ ਸਾਰੇ ਗਾਈਆ। ਮੈਂ ਵੀ ਉਸ ਦੇ ਦਵਾਰੇ ਉਤੇ ਟਹਿਲਾ, ਬਿਨਾਂ ਕਦਮਾਂ ਚਲਾਂ ਚਾਈਂ ਚਾਈਂਆ। ਪਰ ਯਾਦ ਕਰ ਲਓ, ਤੁਹਾਨੂੰ ਮਾਰਗ ਮਿਲ ਗਿਆ ਸਹਿਲਾ, ਕੋਟਨ ਕੋਟ ਮਰ ਮਰ ਕੇ ਆਪਣਾ ਆਪ ਗਏ ਗਵਾਈਆ। ਓਹ ਵੇਖੋ ਰਾਏ ਧਰਮ ਸਭ ਦੇ ਲੇਖੇ ਦਾ ਚੁੱਕੀ ਫਿਰਦਾ ਥੈਲਾ, ਗੁਰਮੁਖਾਂ ਨੂੰ ਨਿਉਂ ਨਿਉਂ ਸੀਸ ਨਿਵਾਈਆ। ਰਾਏ ਧਰਮ ਕਹੇ ਮੇਰੀ ਰਹੀ ਕੋਈ ਨਾ ਜੇਹਲਾ, ਚੁਰਾਸੀ ਬੰਧਨ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

(੧ ਹਾੜ ਸ਼ਹਿਨਸ਼ਾਹੀ ਸੰਮਤ ੮)

❋

ਹਾੜ ਕਹੇ ਮੇਰਾ ਲੇਖਾ ਇਕ ਹਕੀਕੀ, ਹੁਕਮਾਂ ਤੋਂ ਬਾਹਰ ਜਣਾਈਆ। ਮੇਰਾ ਮਾਲਕ ਲਾਸ਼ਰੀਕੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਵਿਚ ਹੱਕ ਤੌਫੀਕੀ, ਤਾਕਤਵਰ ਬੇਪ੍ਰਵਾਹੀਆ। ਉਸ ਨੇ ਬਦਲ ਦਿਤੀ ਨੀਤੀ, ਨੀਤੀਵਾਨ ਵੇਖ ਵਖਾਈਆ। ਵੇਖੋ ਕਲਜੁਗ ਧਾਰ ਰਹੀ ਚੀਕੀ, ਚੀਕ ਚਿਹਾੜਾ ਰਹੀ ਪਾਈਆ। ਮੇਰੀ ਪਰੇਮ ਧਾਰ ਹੋਣੀ ਫੀਕੀ, ਰਸ ਅਗੰਮ ਨਾ ਕੋਇ ਚੁਆਈਆ। ਸ੍ਰਿਸ਼ਟੀ ਜਾਏ ਮੂਲ ਨਾ ਜੀਤੀ, ਮੈਂ ਰੋ ਰੋ ਕੇ ਦਿਆਂ ਦੁਹਾਈਆ । ਇਕੋ ਪ੍ਰਭੂ ਦੀ ਸਚ ਪ੍ਰੀਤੀ, ਜੋ ਪ੍ਰੀਤਮ ਹੋ ਕੇ ਵੇਖ ਵਿਖਾਈਆ । ਜਨ ਭਗਤੋ ਪਿਛਲੀ ਯਾਦ ਨਾ ਕਰਿਓ ਬੀਤੀ, ਅੱਗੇ ਅਗਲਾ ਕਦਮ ਉਠਾਈਆ। ਸਭ ਨੇ ਬਦਲ ਲੈਣੀ ਨੀਤੀ, ਨੀਤੀਵਾਨ ਵੇਖ ਵਖਾਈਆ। ਤੁਹਾਡੀ ਪ੍ਰਫੂਲਤ ਹੋਵੇ ਨਿੱਕੀ, ਜਿਹੀ ਬਗ਼ੀਚੀ, ਬਾਗ਼ ਧੁਰ ਦਾ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।

ਸਤਾਰਾਂ ਹਾੜ ਕਹੇ ਜਨ ਭਗਤੋ ਮੈਂ ਸਭ ਨੂੰ ਦੇਵਾਂ ਵਧਾਈ, ਵਾਧਾ ਪ੍ਰਭ ਦੇ ਨਾਲ ਵਧਾਈਆ। ਜਿਸ ਨੇ ਦਿੱਤੀ ਜਗਤ ਵਡਿਆਈ, ਹਰਿ ਵੱਡਾ ਬੇਪ੍ਰਵਾਹੀਆ। ਕਾਇਆ ਰੰਗ ਰਿਹਾ ਚੜ੍ਹਾਈ, ਦੂਸਰ ਸੰਗ ਨਾ ਕੋਇ ਬਣਾਈਆ। ਅੰਤਰ ਪਰਦਾ ਰਿਹਾ ਉਠਾਈ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਹੁਕਮ ਨੇ ਬਦਲ ਦੇਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਚਾਰੋਂ ਕੁੰਟ ਤੱਕਣੀ ਦੁਹਾਈ, ਦੋਹਰੀ ਧਰਮ ਦੀ ਧਾਰ ਪ੍ਰਗਟਾਈਆ। ਜਿਸ ਤੁਹਾਡੀ ਕੂੜ ਦੀ ਮੇਟਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਹਾੜ੍ਹ ਕਹੇ ਮੈਂ ਤੁਹਾਨੂੰ ਦੱਸਾਂ ਤੁਹਾਡੀ ਬੀਤੀ, ਬਿਨ ਪਰਦਾ ਪਰਦਾ ਚੁਕਾਈਆ । ਤੁਹਾਡੇ ਅੰਦਰ ਆਵੇ ਸਤਿ ਦੀ ਰੀਤੀ, ਰੀਤੀਵਾਨ ਵੇਖ ਵਖਾਈਆ। ਤੁਹਾਡੀ ਆਤਮਾ ਰਹੇ ਅਤੀਤੀ, ਤ੍ਰੈਗੁਣ ਵਿਚ ਨਾ ਕੋਇ ਬੰਧਾਈਆ। ਪੁਰਖ ਅਕਾਲ ਕਰੇ ਬਖ਼ਸ਼ੀਸ਼ੀ, ਰਹਿਮਤ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।

ਧਰਮ ਦੀ ਧਾਰ ਖਾਧਾ ਪ੍ਰਸ਼ਾਦਾ, ਖਾਣਾ ਜਗਤ ਵਾਲਾ ਸਮਝਾਈਆ। ਇਹ
ਹਾੜ ਸਤਾਰਾਂ ਕਹੇ ਤੁਸਾਂ ਧਰਮ ਦੀ ਧਾਰ
ਧਰਮ ਦੀ ਧਾਰ
ਵਰ ਦਿੱਤਾ ਸੀ ਕ੍ਰਿਸ਼ਨ ਨੂੰ ਰਾਧਾ, ਕ੍ਰਿਸ਼ਨ ਹੱਸ ਕੇ ਫਿਰ ਰਾਧਾ ਦੀ ਝੋਲੀ ਪਾਈਆ। ਕਲਜੁਗ ਮਾਣ ਰਹਿਣਾ
ਨਹੀਂ ਸੰਤਨ ਸਾਧਾ, ਸਚ ਸਾਧਨਾ ਵਿਚ ਨਜ਼ਰ ਕੋਇ ਨਾ ਆਈਆ। ਉਸ ਵੇਲੇ ਪੂਰਾ ਕੌਲ ਕਰਾਵਾਂਗਾ ਵਾਅਦਾ,
ਅਭੁੱਲ ਭੁੱਲ ਵਿਚ ਕਦੇ ਨਾ ਆਈਆ। ਤੇਰਾ ਲੇਖਾ ਮੁਕਾਵਾਂਗਾ ਬਕਾਇਦਾ, ਕਾਇਦਗੀ ਧੁਰ ਦੀ ਨਾਲ
ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੰਦਰ
ਇਕ ਸੁਹਾਈਆ।

ਹਾੜ ਕਹੇ ਜਨ ਭਗਤੋ ਮੇਰਾ ਤੁਹਾਨੂੰ ਸੱਯਦਾ, ਨਿਉਂ ਨਿਉਂ ਲਾਗਾਂ ਪਾਈਂਆ । ਕਲਜੁਗ ਖੇਲ ਵੇਖੋ ਕੂੜ ਕੁੜਿਆਰੀ ਅੱਗ ਦਾ, ਤਤਵ ਤੱਤ ਰਹੀ ਜਲਾਈਆ । ਕਪਟ ਵਿਕਾਰ ਵੇਖੋ ਜਗ ਦਾ, ਦੀਨ ਦੁਨੀ ਰੋਵੇ ਮਾਰੇ ਧਾਹੀਂਆ। ਤੁਹਾਨੂੰ ਪਰਮ ਪੁਰਖ ਪਰਮਾਤਮ ਆਪ ਸੱਦ ਦਾ, ਸੱਦਾ ਨਾਮ ਵਾਲਾ ਜਣਾਈਆ। ਤੁਹਾਡਾ ਬੰਸ ਹੁਣ ਅੱਗੇ ਜਾਣਾ ਵਧਦਾ, ਜਗਤ ਜਹਾਨ ਨਾ ਕੋਇ ਅਟਕਾਈਆ । ਤੁਹਾਡਾ ਪਿਆਰ ਤੁਹਾਡੇ ਵਿਚ ਸੱਜਦਾ, ਜੋ ਸੱਜਣ ਨੂਰ ਅਲਾਹੀਆ। ਤੁਹਾਡਾ ਪੰਧ ਮੁਕਾਇਆ ਸ਼ਾਹ ਰਗ ਦਾ, ਨੌਂ ਦਵਾਰੇ ਡੇਰਾ ਢਾਹੀਆ । ਤੁਸਾਂ ਸ਼ਬਦ ਰਾਗ ਸੁਨਣਾ ਅਨਹਦ ਦਾ, ਅਨਰਾਗੀ ਆਪ ਸੁਣਾਈਆ। ਤੁਹਾਨੂੰ ਘਰ ਘਰ ਫਿਰੇ ਲੱਭਦਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

❋

ਹਾੜ ਸਤਾਰਾਂ ਕਹੇ ਜਨ ਭਗਤੋ ਤੁਸਾਂ ਸਤਿਜੁਗ ਦੀ ਧਾਰ
ਸਤਿਜੁਗ ਦੀ ਧਾਰ ਖਾਧਾ ਲੰਗਰ, ਕਲਜੁਗ ਰੋਵੇ ਮਾਰੇ ਧਾਹੀਆ।
ਸਤਿਜੁਗ ਦੀ ਧਾਰ
ਜਿਸ ਲੇਖਾ ਮੁਕਾਉਣਾ ਢੋਰਾਂ ਡੰਗਰ, ਪਸ਼ੂਆਂ ਹੋਏ ਸਹਾਈਆ। ਓਹ ਮਾਲਕ ਤੁਹਾਡੇ ਵੜਨਾ ਅੰਦਰ, ਆਪਣਾ
ਰੰਗ ਰੰਗਾਈਆ। ਬਜ਼ਰ ਕਪਾਟੀ ਤੋੜੇ ਜੰਦਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਮਨੂਆ ਮਨ ਨਾ ਦੌੜੇ
ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੁਹਾਨੂੰ ਪ੍ਰਕਾਸ਼ ਦੇਵੇ ਬਿਨਾਂ ਸੂਰੀਆ ਚੰਦਰ, ਨਿਰਗੁਣ ਨੂਰ
ਜੋਤ ਕਰੇ ਰੁਸ਼ਨਾਈਆ। ਤੁਸਾਂ ਕਿਸੇ ਦਵਾਰੇ ਨਹੀਂ ਜਾਣਾ ਮੰਗਣ, ਮਾਂਗਤ ਹੋ ਨਾ ਝੋਲੀ ਡਾਹੀਆ। ਕਿਰਪਾ
ਕਰੇ ਸੂਰਾ ਸਰਬੰਗਣ, ਸਿਰ ਸਿਰ ਆਪਣਾ ਹੱਥ ਰਖਾਈਆ। ਸਭ ਦੀ ਪ੍ਰਵਾਨ ਕਰੇ ਬੰਦਨ, ਹਰਿਜਨ ਆਪਣੇ
ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ
ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੇ ਵਿਛੜਿਆਂ ਟੁੱਟੀ ਆਇਆ ਗੰਢਣ,
ਗੰਢ ਆਪਣਾ ਨਾਮ ਪੁਆਈਆ। (੧੭ ਹਾੜ ਸ਼ਹਿਨਸ਼ਾਹੀ ਸੰਮਤ ੮)

❋

…… ਗੋਬਿੰਦ ਕਹੇ ਵਾਹ ਮੇਰੇ ਯਾਰ, ਤੇਰੀ ਬੇਪਰਵਾਹੀਆ। ਸਚ ਦਾ ਦੱਸ ਪਿਆਰ, ਰੀਤੀ ਲਈ ਬਣਾਈਆ। ਸਤਾਰਾਂ ਦਿਨ ਦਾ ਵਿਹਾਰ, ਖ਼ੁਸ਼ੀਆਂ ਨਾਲ ਲੰਘਾਈਆ। ਹਰਿ ਸੰਗਤ ਦਾ ਸਾਂਝਾ ਹੋਵੇ ਘਰ ਬਾਰ, ਕੱਲਾ ਸੇਵ ਨਾ ਕੋਇ ਕਮਾਈਆ। ਸਿਰਫ਼ ਰੋਟੀ ਹੋਵੇ ਤੇ ਦਾਲ, ਦੂਜੀ ਵਸਤ ਨਾ ਕੋਇ ਬਣਾਈਆ। ਖਾਏ ਕੋਈ ਨਾ ਵਿਚ ਥਾਲ, ਹੱਥਾਂ ਉਤੇ ਟਿਕਾਈਆ। ਪਰਸ਼ਾਦਾ ਢਕੇ ਨਾ ਕੋਇ ਨਾਲ ਰੁਮਾਲ, ਪੜਦਾ ਉਤੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। (੨ ਫੱਗਣ ਸ਼ ਸੰ ੩)