ਪੁਸਤਕਾਲਾਮਾਇਆ ਕਹੇ

ਮਾਿੲਅਾ ਕਹੇ

(ਨਿਹਕਲੰਕ ਹਰਿ ਸ਼ਬਦ ਭੰਡਾਰ ਵਿਚੋਂ)

(ਮੱਘਰ ਮਹੀਨਾ ਸ਼ਹਿਨਸ਼ਾਹੀ ਸੰਮਤ ਨੌਂ ਦਾ ਜੰਮੂ ਟੂਰ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

੧੯ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਜੰਮੂ ਸ਼ਹਿਰ ਵਿਚ ਵਜ਼ਾਰਤ ਰੋਡ ਚੇਲਾ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੈਂ ਆਦਿ ਦੀ ਸਿਖਿਆ ਸਿਖੀ, ਪੁਰਖ ਅਕਾਲ ਦੀਨ ਦਿਆਲ ਦਿਤੀ ਦ੍ਰਿੜਾਈਆ। ਜਿਸ ਦੀ ਧਾਰ ਕਿਸੇ ਨਾ ਲਿਖੀ, ਲੇਖ ਲੇਖਣੀ ਵਿਚ ਬੰਦ ਨਾ ਕੋਇ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਏ ਕੋਇ ਨਾ ਹਿਸੀ, ਹਿਸਿਆਂ ਵੰਡ ਨਾ ਕੋਇ ਵੰਡਾਈਆ। ਅਵਤਾਰ ਪੈਗ਼ੰਬਰ ਗੁਰ ਵੇਖ ਸਕੇ ਕੋਈ ਨਾ ਮੁਨੀ ਰਿਖੀ, ਜਗਤ ਨੇਤਰ ਲੋਚਣ ਨੈਣ ਨਾ ਕੋਇ ਜਣਾਈਆ। ਅਕਲ ਬੁੱਧੀ ਸਮਝ ਸਕੇ ਕੋਇ ਨਾ ਲਿਪੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਰੂਪ ਮੁਕਤਾ ਸਿਹਾਰੀ ਔਂਕੜ ਦਿਸੇ ਕੋਇ ਨਾ ਟਿੱਪੀ, ਲਾਂਵ ਦੁਲਾਂਵ ਨਾ ਕੋਇ ਚਤੁਰਾਈਆ। ਓਸ ਦੀ ਖੇਲ ਸਦਾ ਨਿਤਿਤੀ, ਨਿਤ ਨਵਿਤ ਆਪਣਾ ਰੂਪ ਬਦਲਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਬਣ ਕੇ ਹਿਤੀ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਦੀ ਆਦਿ ਜੁਗਾਦਿ ਸਮਝੇ ਕੋਇ ਨਾ ਮਿਤੀ, ਮਿਤਰ ਪਿਆਰਾ ਧੁਰਦਰਗਾਹੀਆ। ਜੋ ਲਖ ਚੁਰਾਸੀ ਵੇਖਣਹਾਰਾ ਚਿਤੀ, ਚਿਤ ਵਿਤ ਠਗੋਰੀ ਨਜ਼ਰ ਕੋਇ ਨਾ ਆਈਆ। ਜਿਸ ਦੀ ਧਾਰ ਕੋਇ ਨਾ ਜਿਤੀ, ਹਾਰ ਵਿਚ ਖ਼ਲਕ ਖ਼ੁਦਾਈਆ। ਓਹ ਪਰਮਾਤਮ ਧਾਰ ਸਭ ਦਾ ਪਿਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਜਿਸ ਨੇ ਜੁਗ ਚੌਕੜੀ ਆਪਣੀ ਹੁਕਮ ਖੇਲ ਮਿਥੀ, ਮਿਥਿਆ ਦੱਸੇ ਸਰਬ ਲੋਕਾਈਆ। ਓਸ ਦੀ ਜਾਣੇ ਕੋਇ ਨਾ ਸਥਿਤੀ, ਥਿਤ ਵਾਰ ਭੇਵ ਕੋਇ ਨਾ ਆਈਆ। ਜਿਸ ਦੇ ਚਰਨਾਂ ਵਿਚ ਤ੍ਰੈਗੁਣ ਮਾਇਆ ਟਿਕੀ, ਪੰਚਮ ਤਤ ਤਤ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ।

ਬੇਪਰਵਾਹ ਕਹੇ ਮੇਰੀ ਬੇਪਰਵਾਹੀ, ਸਮਝ ਸਮਝ ਤੋਂ ਬਾਹਰ ਰਖਾਈਆ। ਮੈਂ ਨਿਰਗੁਣ ਧਾਰ ਆਦਿ ਜੁਗਾਦਿ ਰਾਹੀ, ਰਹਿਬਰ ਹੋ ਕੇ ਵੇਖ ਵਖਾਈਆ। ਦੋ ਜਹਾਨ ਅਗੰਮੜੀ ਮੇਰੀ ਸ਼ਾਹੀ, ਸ਼ਹਿਨਸ਼ਾਹ ਹੋ ਕੇ ਹੁਕਮ ਵਰਤਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ ਗਗਨ ਗਗਨੰਤਰ ਰਹੇ ਸੀਸ ਨਿਵਾਈ,

ਧਰਨੀ ਧਵਲ ਨਿਉਂ ਨਿਉਂ ਲਾਗੇ ਪਾਈਂਆ। ਮੇਰਾ ਲਹਿਣਾ ਦੇਣਾ ਲੇਖਾ ਥਲ ਅਸਗਾਹੀ, ਸਮੁੰਦ ਸਾਗਰਾਂ ਖੋਜ ਖੁਜਾਈਆ। ਉਚੇ ਟਿੱਲੇ ਪਰਬਤ ਵੇਖ ਨੈਣ ਅੱਖ ਉਠਾਈ, ਲੋਚਣ ਨੈਣ ਨਾਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਸੰਦੇਸਾ ਦੇਵਾਂ ਬਣ ਕੇ ਧੁਰਦਰਗਾਹੀ, ਗ੍ਰਹਿ ਗ੍ਰਹਿ ਆਪਣਾ ਹੁਕਮ ਵਰਤਾਈਆ। ਤਤ ਵਜ਼ੂਦਾਂ ਦੇ ਵਡਿਆਈ, ਆਤਮ ਧਾਰ ਜੋਤ ਕਰ ਰੁਸ਼ਨਾਈਆ। ਸਤਿਗੁਰ ਸ਼ਬਦ ਭੁਗਤਾ ਗੁਵਾਹੀ, ਸ਼ਹਾਦਤ ਇਕੋ ਇਕ ਰਖਾਈਆ। ਆਦਿ ਅੰਤ ਦਾ ਬਣ ਕੇ ਮਾਹੀ, ਮਹਿਬੂਬ ਹੋ ਕੇ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਲਖ ਚੁਰਾਸੀ ਵੰਡ ਵੰਡਾਈ, ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾਈਆ। ਜੁਗ ਚੌਕੜੀ ਰੀਤ ਚਲਾਈ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।

ਪਰਦਾ ਕਹੇ ਮੈਨੂੰ ਪੁਰਖ ਅਕਾਲਾ ਚੁਕਦਾ, ਬਿਨ ਹੱਥਾਂ ਹੱਥ ਛੁਹਾਈਆ। ਜਿਸ ਦਾ ਰੂਪ ਨਹੀਂ ਕਿਸੇ ਮਨੁਖ ਦਾ, ਤੱਤਾਂ ਵੰਡ ਨਾ ਕੋਇ ਵੰਡਾਈਆ। ਓਹ ਮਾਲਕ ਖ਼ਾਲਕ ਪਰਮਾਤਮ ਧਾਰ ਉਚ ਦਾ, ਅਗੰਮ ਅਥਾਹ ਬੇਪ੍ਰਵਾਹੀਆ। ਜੋ ਆਦਿ ਅੰਤ ਕਦੇ ਨਾ ਲੁਕਦਾ, ਪਰਦਿਆਂ ਵਿਚ ਨਾ ਕੋਇ ਛੁਪਾਈਆ। ਓਸ ਦਾ ਨਾਤਾ ਸਤਿਗੁਰ ਸ਼ਬਦ ਪਿਤਾ ਪੁਤ ਦਾ, ਬਿਧਾਤਾ ਆਪਣਾ ਜੋੜ ਜੁੜਾਈਆ। ਜਿਸ ਦਾ ਖੇਲ ਨਾ ਕਦੇ ਨਿਖੁਟ ਦਾ, ਜਗਤ ਚੋਗ ਨਾ ਕੋਇ ਚੁਗਾਈਆ। ਸਤਿ ਸਚ ਨਾਤਾ ਕਦੇ ਨਾ ਤੁਟਦਾ, ਟੁੱਟਿਆਂ ਲਏ ਮਿਲਾਈਆ। ਓਹਦਾ ਲੇਖਾ ਆਦਿ ਜੁਗਾਦੀ ਏਕਾ ਤੁਕ ਦਾ, ਤੂੰ ਮੇਰਾ ਮੈਂ ਤੇਰਾ ਦਏ ਸਮਝਾਈਆ। ਜਿਸ ਦੇ ਪਿਆਰ ਵਿਚ ਪੈਂਡਾ ਮੁਕਦਾ, ਆਵਣ ਜਾਵਣ ਰਹੇ ਨਾ ਰਾਈਆ। ਓਹ ਖੇਲ ਕਰੇ ਅਬਿਨਾਸ਼ੀ ਅਚੁਤ ਦਾ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਲੇਖਾ ਵੇਖੇ ਕਲਜੁਗ ਵਾਲੀ ਸੁਹੰਜਣੀ ਰੁਤ ਦਾ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।

ਪਰਦਾ ਕਹੇ ਮੈਂ ਪਾਵਾਂ ਪਰਦਾ, ਸਮਝ ਕਿਸੇ ਨਾ ਆਈਆ। ਮੈਂ ਇਕ ਪ੍ਰਭੂ ਦਾ ਬਰਦਾ, ਜੋ ਆਦਿ ਜੁਗਾਦੀ ਧੁਰ ਦਾ ਮਾਹੀਆ। ਮੈਂ ਸੇਵਕ ਸਾਚੇ ਘਰ ਦਾ, ਗ੍ਰਹਿ ਬੈਠਾ ਸੀਸ ਨਿਵਾਈਆ। ਮੈਂ ਇਕ ਅਕਾਲ ਤੋਂ ਡਰਦਾ, ਜੋ ਸਭ ਦਾ ਪਿਤਾ ਮਾਈਆ। ਜੋ ਸਭ ਦਾ ਘਾੜਨ ਘੜਦਾ, ਵਿਸ਼ਨ ਬ੍ਰਹਮਾ ਸ਼ਿਵ ਦਏ ਵਡਿਆਈਆ । ਜਿਸ ਦਾ ਹੁਕਮ ਸੰਦੇਸ਼ਾ ਨਿਰਅੱਖਰ ਧਾਰ ਅਵਤਾਰ ਪੈਗ਼ੰਬਰ ਗੁਰੂ ਪੜ੍ਹਦਾ, ਬਿਨ ਸਰਵਣਾਂ ਕਰੇ ਸ਼ਨਵਾਈਆ। ਓਹ ਲੇਖਾ ਜਾਣੇ ਚੋਟੀ ਜੜ੍ਹ ਦਾ, ਚੇਤਨ ਹੋ ਕੇ ਖੋਜ ਖੁਜਾਈਆ। ਓਸ ਦਾ ਲਹਿਣਾ ਦੇਣਾ ਲਹਿੰਦਿਉਂ ਹੋਣਾ ਚੜ੍ਹਦਾ, ਚੜ੍ਹਦੀ ਕਲ ਵਖਾਈਆ। ਜਿਸ ਜਗਤ ਕਿਲਾ ਬਣਾਉਣਾ ਹੰਕਾਰੀ ਗੜ੍ਹ ਦਾ, ਹਉਮੇ ਨਾਲ ਵਡਿਆਈਆ। ਓਹ ਸਚਖੰਡ ਦੁਵਾਰੇ ਖੜਦਾ, ਖੰਡਾ ਖੜਗ ਨਾਮ ਚਮਕਾਈਆ। ਜਿਸ ਲੇਖਾ ਵੇਖਣਾ ਸੀਸ ਧੜ ਦਾ, ਧਾੜਵੀ ਬਣੇ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ।

ਹੁਕਮ ਕਹੇ ਮੈਂ ਵਰਤਾ ਲੋਕਮਾਤ, ਪ੍ਰਭ ਦੇਵੇ ਮਾਣ ਵਡਿਆਈਆ। ਇਕ ਸੰਦੇਸ਼ਾ ਦੇਵਾਂ ਬਾਤ, ਬਾਤਨ ਦਿਆਂ ਜਣਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਤਿ ਧਰਮ ਦਿਸੇ ਨਾ ਕੋਇ ਪ੍ਰਭਾਤ, ਪ੍ਰਭਾਤੀ ਰੰਗ ਨਾ ਕੋਇ ਰੰਗਾਈਆ। ਆਤਮ ਪਰਮਾਤਮ ਦਿਸੇ ਕੋਇ ਨਾ ਨਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ । ਝਗੜਾ ਪਿਆ ਜਾਤ ਪਾਤ, ਦੀਨ ਦੁਨੀ ਰਹੀ ਕੁਰਲਾਈਆ। ਅੰਤ ਸਭ ਦੀ ਹੋਣੀ ਵਫਾਤ, ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਸੰਦੇਸ਼ਾ ਦੇਵਾਂ ਬਿਨਾ ਪਾਤ, ਪਤਰਕਾ

ਨਾਲ ਨਾ ਕੋਇ ਰਖਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਦਾ ਲੇਖਾ ਚੜ੍ਹਦੀ ਦਿਸ਼ਾ ਖਾਸ, ਖਾਲਸ ਆਪਣਾ ਹੁਕਮ ਵਰਤਾਈਆ। ਕੂੜ ਕੁੜਿਆਰਾ ਕੁਟੰਬ ਕਰਨਾ ਨਾਸ, ਨਾਸਤਕਾਂ ਹਲੂਣੇ ਦੇ ਜਗਾਈਆ। ਸ਼ੰਕਰ ਡੌਰੂ ਵਾਹੇ ਉਤੇ ਕੈਲਾਸ਼, ਆਪਣੀ ਖੁਸ਼ੀ ਬਣਾਈਆ। ਰਾਏ ਧਰਮ ਚਿਤਰ ਗੁਪਤ ਦੇ ਲੇਖੇ ਕਰੇ ਤਲਾਸ਼, ਅੱਖਰ ਅੱਖਰ ਫੋਲ ਫੁਲਾਈਆ । ਲਾੜੀ ਮੌਤ ਕਹੇ ਮੈਂ ਘਰ ਘਰ ਵੇਖਣੀ ਲਾਸ਼, ਭੱਜਾਂ ਵਾਹੋ ਦਾਹੀਆ। ਕਾਲ ਕਹੇ ਮੈਂ ਸਭ ਨੂੰ ਦੇਵਾਂ ਸ਼ਾਬਾਸ਼, ਮਹਾਂਕਾਲ ਨਾਲ ਮਿਲਾਈਆ। ਧਰਨੀ ਕਹੇ ਮੇਰਾ ਖੁਲ੍ਹਾ ਹੋਣਾ ਝਾਟ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਸਦੀ ਚੌਧਵੀਂ ਕਹੇ ਮੇਰਾ ਪੰਧ ਮੁੱਕੇ ਵਾਟ, ਪੈਂਡਾ ਪੰਧ ਰਹੇ ਨਾ ਰਾਈਆ। ਹਜ਼ਰਤ ਈਸਾ ਕਹੇ ਮੈਂ ਨਿਰਗੁਣ ਸਰਗੁਣ ਧਾਰ ਕਰਾਂ ਟਾਕ, ਬੋਲਾਂ ਸਹਿਜ ਸੁਭਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡਾ ਪੂਰਾ ਹੋਵੇ ਭਵਿਖਤ ਵਾਕ, ਪੇਸ਼ੀਨਗੋਈਆਂ ਨਾਲ ਮਿਲਾਈਆ। ਚਾਰੋਂ ਕੁੰਟ ਦਿਸੇ ਉਦਾਸ, ਹੈਰਤ ਵਿਚ ਹੈਰਾਨੀ ਨਜ਼ਰੀ ਆਈਆ । ਸਭ ਨੂੰ ਭੁੱਲੇ ਗੋਪੀ ਕਾਹਨਾ ਵਾਲੀ ਰਾਸ, ਖੁਸ਼ੀਆਂ ਰੰਗ ਨਾ ਕੋਇ ਚੜ੍ਹਾਈਆ । ਕਲਜੁਗ ਕਹੇ ਮੇਰੀ ਪੂਰੀ ਹੋਵੇ ਖਾਹਿਸ਼, ਤਮੰਨਾ ਅਵਰ ਨਾ ਨਾਲ ਮਿਲਾਈਆ। ਮੈਂ ਕੂੜ ਕੁੜਿਆਰ ਦੀ ਪਹਿਨ ਪੁਸ਼ਾਕ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਫੇਰ ਹਜ਼ਰਤ ਈਸਾ ਦਾ ਵੇਖ ਕਲਾਕ, ਵਕਤ ਵਕਤ ਵਿਚੋਂ ਦ੍ਰਿੜਾਈਆ। ਚੌਦਾਂ ਤਬਕਾਂ ਮੁਹੰਮਦ ਖੋਲ੍ਹ ਕੇ ਵੇਖੇ ਤਾਕ, ਬਿਨ ਨੈਣਾਂ ਨੈਣ ਉਠਾਈਆ। ਮੂਸੇ ਨਜ਼ਰੀ ਆਵੇ ਇਕੋ ਹਾਟ, ਜਿਥੇ ਹਟਵਾਣਾ ਬੈਠਾ ਨੂਰ ਅਲਾਹੀਆ। ਨਾਨਕ ਜਾਣ ਅਗੰਮੀ ਗਾਥ, ਅੱਖਰ ਅੱਖਰਾਂ ਵਿਚੋਂ ਸਮਝਾਈਆ। ਜਿਸ ਵਿਚ ਲੇਖਾ ਹੋਵੇ ਘਨਈਏ ਵਾਲੇ ਰਾਥ, ਸੰਦੇਸ਼ਾ ਅਰਜਨ ਨਾਲ ਜਣਾਈਆ। ਗੋਬਿੰਦ ਧਾਰ ਉਡਾ ਕੇ ਬਾਜ, ਬਾਜ਼ੀ ਦੀਨ ਦੁਨੀ ਉਲਟਾਈਆ। ਨਵ ਸਤ ਦਾ ਤੱਕ ਕੇ ਰਾਜ, ਰਈਅਤ ਵੇਖੇ ਥਾਉਂ ਥਾਈਂਆ। ਕਿਸ ਬਿਧ ਬਦਲਣਾ ਦੀਨ ਦੁਨੀ ਸਮਾਜ, ਸਮਿਗਰੀ ਸਤਿ ਸਚ ਵਰਤਾਈਆ। ਇਕੋ ਸੀਸ ਸੁਹਾ ਕੇ ਤਾਜ, ਤਖ਼ਤ ਦੀਨ ਦੁਨੀ ਉਲਟਾਈਆ। ਕੀ ਲੇਖਾ ਹੋਵੇ ਸਤਿਗੁਰ ਸ਼ਬਦ ਗੁਰੂ ਗੁਰ ਮਹਾਰਾਜ, ਮਹਿੰਮਾ ਕਥ ਕੀ ਦ੍ਰਿੜਾਈਆ। ਕਿਸ ਵਿਧ ਸਭ ਦੀ ਖੋਲ੍ਹੇ ਜਾਗ, ਬਿਨ ਨੈਣਾਂ ਨੈਣ ਖੁਲ੍ਹਾਈਆ। ਨਿਰਗੁਣ ਧਾਰ ਰਚ ਕੇ ਕਾਜ, ਸਰਗੁਣ ਸਚ ਦਏ ਵਖਾਈਆ। ਭੇਵ ਖੁਲ੍ਹਾ ਕੇ ਦੇਸ ਮਾਝ, ਮੌਜੂਦਾ ਆਪਣਾ ਪਰਦਾ ਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।

ਭੇਵ ਕਹੇ ਮੈਂ ਆਦਿ ਜੁਗਾਦੀ ਗੁਝਾ, ਮੇਰੀ ਸਮਝ ਕਿਸੇ ਨਾ ਆਈਆ। ਮੇਰਾ ਰਾਜ਼ ਕਿਸੇ ਨਾ ਬੁੱਝਾ, ਬਿਨ ਸਤਿਗੁਰ ਸ਼ਬਦ ਨਾ ਕੋਇ ਪੜ੍ਹਾਈਆ। ਮੈਂ ਭੇਵ ਚੁਕਾਉਣਾ ਦੂਜਾ, ਦੁਤੀਆ ਰਹੇ ਨਾ ਰਾਈਆ। ਇਕੋ ਪੁਰਖ ਅਕਾਲਾ ਕਰਨਾ ਉਘਾ, ਉਘਣ ਆਥਣ ਵੱਜੇ ਵਧਾਈਆ। ਖੇਲ ਵੇਖਣਾ ਉਪਰ ਬਸੁੱਧਾ, ਧਰਨੀ ਧਰਤ ਧਵਲ ਧੌਲ ਮਿਲੇ ਵਡਿਆਈਆ। ਜਿਸ ਦੇ ਉਤੇ ਨੌਂ ਖੰਡ ਪ੍ਰਿਥਮੀ ਹੋਣਾ ਯੁਧਾ, ਯੁਧਿਸ਼ਟਰ ਦੀ ਆਸ਼ਾ ਪੂਰ ਕਰਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੁਰ ਅਰਜਨ ਬਾਬੇ ਬੁੱਢਾ, ਬਿਨਾ ਬੁਢੇਪੇ ਆਪ ਦ੍ਰਿੜਾਈਆ। ਹਰਿ ਗੋਬਿੰਦ ਜਿਸ ਧਾਰ ਨੂੰ ਮਾਰਿਆ ਠੁੱਡਾ, ਠੋਕਰ ਨਾਲ ਹਿਲਾਈਆ। ਰਾਮ ਨੇ ਮੁਠੀ ਭਰ ਕੇ ਰੁਗਾ, ਖ਼ਾਕ ਚਾਰੋਂ ਤਰਫ ਉਡਾਈਆ। ਉਸ ਦਾ ਵਕਤ ਸੁਹੰਜਣਾ ਪੁਗਾ, ਥਿਤ ਵਾਰ ਨਾਲ ਮਿਲਾਈਆ। ਸੋ ਸੁਵਾਮੀ ਅੰਤਰਜਾਮੀ ਅੰਤਮ ਆਪਣਾ ਸੰਬਲ ਵੇਖਣ ਆਇਆ ਝੁੱਗਾ, ਗ੍ਰਹਿ ਮੰਦਰ ਡੇਰਾ ਲਾਈਆ। ਜਿਥੇ ਇਕੋ ਦੀਪਕ ਹੋਵੇ ਉਦਾ, ਨੂਰ ਨੁਰਾਨਾ ਡਗਮਗਾਈਆ। ਜੋ ਆਦਿ ਜੁਗਾਦੀ ਕਦੇ ਨਾ ਬੁਝਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਕਰਨੀ ਕਹੇ ਮੈਂ ਕਰਨੇਹਾਰੀ, ਜੁਗ ਜੁਗ ਸੇਵ ਕਮਾਈਆ। ਮੈਂ ਵੇਖੇ ਖੇਲ ਪੈਗ਼ੰਬਰ ਗੁਰ ਅਵਤਾਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਜੁਗ ਚੌਕੜੀ ਤੱਕਦੀ ਰਹੀ ਖੇਲ ਨਿਆਰੀ, ਕੀ

ਨਿਰਗੁਣ ਆਪਣਾ ਹੁਕਮ ਵਰਤਾਈਆ। ਸ਼ਬਦ ਅਗੰਮੇ ਸੁਣਦੀ ਰਹੀ ਧੁਨਕਾਰੀ, ਕੀ ਨਾਦੀ ਨਾਦ ਕਰੇ ਸ਼ਨਵਾਈਆ। ਅੱਖਰਾਂ ਵਾਲੇ ਵੇਖਦੀ ਰਹੀ ਲਿਖਾਰੀ, ਕੀ ਲਿਖ ਲਿਖ ਲੇਖ ਬਣਾਈਆ। ਰਸਨਾ ਜਿਹਵਾ ਵਾਲੇ ਤੱਕਦੀ ਰਹੀ ਪੁਜਾਰੀ, ਕੀ ਢੋਲੇ ਸੋਹਲੇ ਗਾਈਆ। ਅੰਤਰ ਆਤਮ ਤੱਕਦੀ ਰਹੀ ਖੁਮਾਰੀ, ਨਿਰੰਤਰ ਹੋ ਕੇ ਪਰਦੇ ਲਾਹੀਆ। ਜੁਗ ਚੌਕੜੀ ਭੱਜੀ ਵਾਰੋ ਵਾਰੀ, ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਸਭ ਦੀ ਖਾਹਿਸ਼ ਰਹੀ ਵਿਚਾਰੀ, ਵਿਚਰਕੇ ਦਿਆਂ ਸੁਣਾਈਆ। ਅੰਤ ਕੰਤ ਭਗਵੰਤ ਕਲ ਕਲਕੀ ਆਈ ਅਵਤਾਰੀ, ਅਮਾਮ ਅਮਾਮਾ ਨੂਰ ਅਲਾਹੀਆ। ਜੋ ਸਭ ਦੀ ਪਾਏ ਸਾਰੀ, ਸਰਸੇ ਦੇ ਕੰਢੇ ਗੋਬਿੰਦ ਗਿਆ ਜਣਾਈਆ। ਜੋ ਆਤਮ ਪਰਮਾਤਮ ਬੰਨ੍ਹੇ ਧਾਰੀ, ਧਰਨੀ ਧਰਤ ਧੌਲ ਦਏ ਵਡਿਆਈਆ। ਏਕਾ ਮਾਰਗ ਦੱਸ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਏਕੰਕਾਰੀ, ਵਾਹਿਦ ਆਪਣਾ ਖੇਲ ਖਿਲਾਈਆ। ਜਿਸ ਦੀ ਭਗਤਾਂ ਨਾਲ ਹੋਵੇ ਯਾਰੀ, ਯਰਾਨੇ ਪਿਛਲੇ ਤੋੜ ਨਿਭਾਈਆ। ਸੰਮਤ ਸ਼ਹਿਨਸ਼ਾਹੀ ਨੌਂ ਦੀ ਪਾਵੇ ਸਾਰੀ, ਨਵ ਨੌਂ ਦਾ ਪੰਧ ਮੁਕਾਈਆ। ਹਰਿਜਨ ਸਾਚੇ ਕਰ ਪਿਆਰੀ, ਪ੍ਰੇਮ ਮੁਹੱਬਤ ਵਿਚ ਰਖਾਈਆ। ਓਹਦਾ ਲੇਖਾ ਲੇਖ ਲਿਖਣ ਤੋਂ ਬਾਹਰੀ, ਬਹਿਰਹਾਲ ਸਕੇ ਨਾ ਕੋਇ ਸਮਝਾਈਆ । ਸੋ ਪੁਰਖ ਅਕਾਲਾ ਦੀਨ ਦਿਆਲਾ ਲੋਕਮਾਤ ਹੋਵੇ ਜਾਹਰੀ, ਜਾਹਰ ਜਹੂਰ ਕਰੇ ਰੁਸ਼ਨਾਈਆ। ਜਿਸ ਦੀ ਜੁਗ ਚੌਕੜੀ ਭਵਿਖਤਾਂ ਵਾਲੀ ਸਭ ਨੇ ਲਿਖੀ ਡਾਇਰੀ, ਅੱਖਰਾਂ ਵਿਚ ਸ਼ਨਵਾਈਆ। ਸੋ ਕਲ ਕਲਕੀ ਨਿਹਕਲੰਕਾ ਇਕ ਅਵਤਾਰੀ, ਅਵਤਰ ਬੇਪਰਵਾਹੀਆ। ਸ਼ਾਹੋ ਭੂਪ ਬਣ ਸਿਕਦਾਰੀ, ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਬਖਸ਼ ਚਰਨ ਪਿਆਰੀ, ਚਰਨੋਦਕ ਨਾਮ ਪਿਆਈਆ। ਜਨਮ ਜਨਮ ਦੀ ਕੱਟ ਬਿਮਾਰੀ, ਚੁਰਾਸੀ ਫੰਦ ਕਟਾਈਆ। ਸਚਖੰਡ ਬਖਸ਼ ਦੁਵਾਰੀ, ਦੁਵਾਰਕਾ ਵਾਸੀ ਦਾ ਲੇਖਾ ਨਾਲ ਮਿਲਾਈਆ। ਬਾਵਨ ਤੇਰੀ ਬੰਨ੍ਹੇ ਧਾਰੀ, ਧਰਮ ਦੀ ਧਾਰ ਵਡਿਆਈਆ। ਰਿਸ਼ੀਆਂ ਦੀ ਰਖੀਸ਼ਰਾਂ ਤੋਂ ਬਾਹਰ ਪਾਵੇ ਸਾਰੀ, ਮਹਾਂਸਾਰਥੀ ਇਕ ਅਖਵਾਈਆ। ਤੇਰਾਂ ਸੌ ਸਤਾਸੀ ਰੰਗ ਚਾੜ੍ਹ ਅਪਾਰੀ, ਅਪਰੰਪਰ ਦਏ ਵਡਿਆਈਆ। ਜਿਸ ਸਾਹਿਬ ਨੂੰ ਨਮੋ ਨਮੋ ਨਮੋ ਕਹਿ ਕੇ ਸਾਰੇ ਕਰਨ ਨਿਮਸਕਾਰੀ, ਨਿਵ ਨਿਵ ਲਾਗਣ ਪਾਈਆ। ਓਹ ਸਭ ਦਾ ਲਹਿਣਾ ਦੇਣਾ ਚੁਕਾਉਣ ਆਇਆ ਉਧਾਰੀ, ਪੂਰਬ ਲੇਖਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚਾ ਸਿਕਦਾਰੀ, ਸਿਰ ਸਿਰ ਆਪਣਾ ਹੱਥ ਰਖਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਜੰਮੂ ਸ਼ਹਿਰ ਵਜ਼ਾਰਤ ਰੋਡ ਤੇ ਅਜੀਤ ਸਿੰਘ ਦੇ ਗ੍ਰਹਿ

ਮਾਇਆ ਕਹੇ ਮੇਰੀ ਜਗਤ ਪਿਆਰੀ ਮਮਤਾ, ਮੋਹ ਵਿਚ ਸਾਰੇ ਲਵਾਂ ਭਰਮਾਈਆ। ਮਾਣ ਰਹਿਣ ਦੇਵਾਂ ਨਾ ਵਿਦਿਆ ਵਾਲੇ ਪੰਡਤਾ, ਅਕਲ ਬੁਧੀ ਚਲੇ ਨਾ ਕੋਇ ਚਤੁਰਾਈਆ। ਗੁਰੂ ਗੁਰਦੇਵਾ ਰਹਿਣ ਨਾ ਦੇਵਾਂ ਮਨਤਾ, ਮਨਸਾ ਕਲਪਣਾ ਵਿਚ ਹਲਕਾਈਆ। ਪਿਆਰ ਰਹਿਣ ਨਾ ਦੇਵਾਂ ਧਰਮ ਧਾਰ ਦੀ ਸੰਗਤਾ, ਸਤਿ ਸਚ ਦਿਆਂ ਭੁਲਾਈਆ। ਜਗਤ ਧਾਰ ਬਣਾ ਕੇ ਹੰਗਤਾ, ਆਪਣਾ ਖੇਲ ਖਲਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਮੇਰਾ ਹੋਵੇ ਮੰਗਤਾ, ਭਿਖਾਰੀ ਹੋ ਕੇ ਝੋਲੀ ਡਾਹੀਆ। ਮੇਰਾ ਰੂਪ ਨਹੀਂ ਕਿਸੇ ਵਜੂਦ ਤਨ ਕਾ, ਤਤਵ ਤਤ ਨਜ਼ਰ ਕੋਇ ਨਾ ਆਈਆ। ਮੇਰਾ ਨਾਤਾ ਸਚਾ ਮਨ ਕਾ, ਮਨ ਕਾ ਮਣਕਾ ਦਿਆਂ ਭੁਵਾਈਆ। ਮੇਰਾ ਵਿਰੋਧ ਸਦਾ ਬ੍ਰਹਮ ਕਾ, ਪਾਰਬ੍ਰਹਮ ਦਿਤੀ ਵਡਿਆਈਆ। ਮੇਰਾ ਲੇਖਾ ਕੋਈ ਨਾ ਜਾਣੇ ਜਨਮ ਕਾ, ਜੁਗ ਜੁਗ ਮੇਰੀ ਬੇਪਰਵਾਹੀਆ। ਮੇਰਾ ਲੇਖਾ ਨਹੀਂ ਕਿਸੇ ਹਯਾ ਸ਼ਰਮ ਕਾ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ । ਮੇਰਾ ਨਾਤਾ ਨਹੀਂ ਵਰਨ ਬਰਨ ਕਾ, ਮਜ਼੍ਹਬਾਂ ਸੰਗ ਨਾ ਕੋਇ ਬਣਾਈਆ। ਮੇਰਾ ਖੇਲ

ਮਮਤਾ ਵਾਲੇ ਭਰਮ ਕਾ, ਲੋਭ ਵਿਚ ਤ੍ਰਿਸ਼ਨਾ ਕਰਾਂ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਸਰਾ ਦੇਵੇ ਆਪਣੀ ਸ਼ਰਨ ਕਾ, ਸਰਨਾਗਤ ਹੋ ਕੇ ਸੀਸ ਨਿਵਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਗੁਰਚਰਨ ਸਿੰਘ ਜੰਮੂ ਸ਼ਹਿਰ ਵਜ਼ਾਰਤ ਰੋਡ ਤੇ

ਮਾਇਆ ਕਹੇ ਮੈਂ ਜਗਤ ਜੁਗ ਪਿਆਰੀ, ਪ੍ਰੇਮਕਾ ਰੂਪ ਬਣਾਈਆ। ਮੇਰੇ ਮਿੱਤਰ ਨਰ ਨਾਰੀ, ਸੱਜਣ ਸਖਾ ਸਰਬ ਅਖਵਾਈਆ। ਮੈਂ ਫਿਰਾਂ ਸਦਾ ਜੁਗ ਚਾਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜਾਂ ਵਾਹੋ ਦਾਹੀਆ। ਮੇਰੀ ਸਾਰੇ ਕਰਦੇ ਦਾਰੀ, ਪ੍ਰੀਤੀ ਵਿਚ ਆਪਣਾ ਬੰਧਨ ਪਾਈਆ। ਮੇਰੇ ਵਿਚ ਬੜੀ ਹੁਸ਼ਿਆਰੀ, ਸਵਾਧਾਨ ਹੋ ਕੇ ਦਿਆਂ ਸਮਝਾਈਆ। ਮੈਂ ਸ਼ਾਹ ਸੁਲਤਾਨਾਂ ਕਰਾਂ ਖਵਾਰੀ, ਪਾਤਸ਼ਾਹ ਖ਼ਾਕ ਵਿਚ ਰੁਲਾਈਆ। ਮੈਂ ਜਗਤ ਜਗਿਆਸੂਆਂ ਬਣਾਵਾਂ ਦੁਰਾਚਾਰੀ, ਲੋਭ ਵਿਕਾਰ ਵਿਚ ਹਲਕਾਈਆ। ਮੈਂ ਪਿਤਾ ਪੁੱਤਰਾਂ ਕੋਲੋਂ ਕਰਾਵਾਂ ਗਦਾਰੀ, ਪੱਲਾ ਪੱਲੂ ਨਾਲੋਂ ਛੁਡਾਈਆ। ਮੇਰਾ ਖੇਲ ਸਦਾ ਦਿਉਹਾੜੀ, ਦਿਵਸ ਰੈਣ ਖੇਲ ਖਿਲਾਈਆ। ਮੈਂ ਲਜਪਤ ਰਹਿਣ ਦੇਵਾਂ ਨਾ ਕਿਸੇ ਦਾਹੜੀ, ਇਹ ਮੇਰੀ ਬੇਪਰਵਾਹੀਆ। ਮੇਰੀ ਸਭ ਤੋਂ ਡੂੰਘੀ ਖਾਰੀ, ਜਗਤ ਜਹਾਨ ਵਿਚ ਸੁਟਾਈਆ। ਸਭ ਤੋਂ ਉਤਮ ਸ੍ਰੇਸ਼ਟ ਲਾੜੀ, ਮੈਨੂੰ ਸ਼ਾਹ ਸੁਲਤਾਨ ਗਰੀਬ ਨਿਮਾਣੇ ਸਾਰੇ ਲੈਣ ਪ੍ਰਨਾਈਆ। ਮੈਂ ਆਪਣੀ ਮੰਜ਼ਲ ਚੜ੍ਹ ਕੇ ਵੇਖਾਂ ਖਾਰੀ, ਜੁਗ ਜੁਗ ਸਗਨ ਮਨਾਈਆ। ਕਾਇਨਾਤ ਸ੍ਰਿਸ਼ਟੀ ਕਰ ਵਿਭਚਾਰੀ, ਕੂੜ ਕੁਕਕਰਮ ਰੰਗ ਰੰਗਾਈਆ। ਮੈਂ ਫਿਰਾਂ ਵਿਚ ਦਰਬਾਰੀ, ਦਰੇ ਦਰਬਾਰ ਸੋਭਾ ਪਾਈਆ। ਮੈਨੂੰ ਸਾਰੇ ਕਰਨ ਨਿਮਸਕਾਰੀ, ਪੂਜਾ ਵਿਚ ਸੀਸ ਝੁਕਾਈਆ। ਮੈਂ ਫਿਰਾਂ ਮੰਦਰ ਮਸਜਿਦ ਸ਼ਿਵਦੁਵਾਲੇ ਮਠ ਗੁਰੂਦੁਵਾਰੀ, ਆਪਣੀ ਲੈ ਅੰਗੜਾਈਆ। ਸਾਬਤ ਰਹਿਣ ਦੇਵਾਂ ਨਾ ਕਿਸੇ ਈਮਾਨਦਾਰੀ, ਈਮਾਨ ਵਿਚ ਬਚਿਆ ਰਹਿਣ ਕੋਇ ਨਾ ਪਾਈਆ। ਮੇਰੀ ਠੱਗ ਚੋਰਾਂ ਨਾਲ ਯਾਰੀ, ਯਰਾਨੇ ਮੇਰੇ ਨਾਲ ਰਖਾਈਆ। ਮੇਰਾ ਖੇਲ ਜਗਤ ਸਮਝ ਤੋਂ ਬਾਹਰੀ, ਚਾਰ ਜੁਗ ਸਮਝ ਕਿਸੇ ਨਾ ਆਈਆ। ਮੈਨੂੰ ਇਸ਼ਾਰਾ ਦੇ ਕੇ ਗਏ ਗੁਰ ਅਵਤਾਰੀ, ਪੈਗ਼ੰਬਰ ਸੰਦੇਸਿਆਂ ਵਿਚ ਸੁਣਾਈਆ । ਨੀ ਤੂੰ ਨਵਜੋਬਨ ਮੁਟਿਆਰੀ, ਜੁਗ ਚੌਕੜੀ ਤੈਨੂੰ ਸਕੇ ਨਾ ਕੋਇ ਪ੍ਰਨਾਈਆ। ਮੈਂ ਹੱਸ ਕੇ ਖੁਸ਼ੀਆਂ ਨਾਲ ਸੱਜੀ ਬਾਂਹ ਉਲਾਰੀ, ਆਪਣੀ ਕਰਵਟ ਲਈ ਬਦਲਾਈਆ। ਬਿਨਾ ਤਨ ਵਜੂਦ ਤੋਂ ਕਰ ਸ਼ਿੰਗਾਰੀ, ਬਿਨਾ ਨੈਣ ਤੋਂ ਨੈਣ ਮਟਕਾਈਆ। ਬਿਨਾਂ ਅੱਖੀਆਂ ਤੋਂ ਨਿਗਾਹ ਮਾਰੀ, ਚਾਰੋਂ ਕੁੰਟ ਖੋਜ ਖੁਜਾਈਆ । ਮੇਰੀ ਕਵਣ ਪਾਏ ਸਾਰੀ, ਸਿਰ ਮੇਰੇ ਹੱਥ ਰਖਾਈਆ। ਸਤਿਜੁਗ ਤਰੇਤਾ ਦੁਆਪਰ ਲੰਘਿਆ ਆਪਣੀ ਵਾਰੀ, ਜਗਤ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਪ ਨਿਰੰਕਾਰੀ, ਨਿਰਵੈਰ ਆਪਣੀ ਖੇਲ ਖਿਲਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਫੁੱਮਣ ਸਿੰਘ ਜੰਮੂ ਸ਼ਹਿਰ ਵਜ਼ਾਰਤ ਰੋਡ ਤੇ

ਮਾਇਆ ਕਹੇ ਮੈਂ ਆਦਿ ਦੀ ਜੋਬਨਵੰਤੀ, ਮੇਰਾ ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਲੇਖਾ ਨਾਲ ਸ੍ਰੀ ਭਗਵੰਤੀ, ਜਿਸ ਭਗਵਤੀ ਭਗੌਤੀ ਭਗਵਨ ਦਿਤੀ ਵਡਿਆਈਆ। ਮੇਰਾ ਨੂਰ ਨੁਰਾਨਾ

ਰੂਪ ਬਸੰਤੀ, ਬਸੰਤ ਰੁੱਤ ਦਏ ਵਡਿਆਈਆ। ਮੇਰੇ ਖੇਲ ਦੀ ਲਿਖੀ ਗਈ ਇਕ ਨਹੀਂ ਪੰਗਤੀ, ਭੇਵ ਅਭੇਦ ਨਾ ਕੋਇ ਜਣਾਈਆ। ਮੈਂ ਕੋਈ ਭਿਖਾਰਨ ਦਰਵੇਸ਼ਣ ਨਹੀਂ ਮੰਗਤੀ, ਦਰ ਦਰ ਅਲਖ ਜਗਾਈਆ। ਮੇਰੀ ਧਾਰ ਨਹੀਂ ਤਤ ਪੰਜ ਦੀ, ਤਤਵ ਤਤ ਨਾ ਕੋਇ ਵਡਿਆਈਆ। ਮੇਰੀ ਸਿਖਿਆ ਨਹੀਂ ਕੋਈ ਮਤ ਦੀ, ਬੁਧੀ ਰੰਗ ਨਾ ਕੋਇ ਰੰਗਾਈਆ। ਮੈਂ ਵਣਜਾਰਨ ਇਕੋ ਕਮਲਾਪਤ ਦੀ, ਜੋ ਪਤਿਪਰਮੇਸ਼ਵਰ ਧੁਰਦਰਗਾਹੀਆ। ਉਸੇ ਦਾ ਸੱਥਰ ਘੱਤ ਦੀ, ਜਿਸ ਦੀ ਗੋਬਿੰਦ ਯਾਰੜਾ ਸੇਜ ਗਿਆ ਹੰਢਾਈਆ। ਮੈਂ ਬਣੀ ਨਹੀਂ ਕਿਸੇ ਰਤ ਦੀ, ਬੂੰਦ ਰਕਤ ਨਾ ਸੰਗ ਬਣਾਈਆ। ਮੇਰੀ ਖੇਲ ਨਹੀਂ ਕਿਸੇ ਹੱਥ ਦੀ, ਹੱਥ ਨਾਲ ਹੱਥ ਨਾ ਕੋਇ ਮਿਲਾਈਆ। ਮੈਂ ਕਥਾ ਕਹਾਣੀ ਦੱਸਦੀ, ਸਚ ਦਿਆਂ ਸੁਣਾਈਆ। ਮੈਂ ਮਨ ਦੇ ਸਨਮੁਖ ਹੋ ਕੇ ਵਸਦੀ, ਗ੍ਰਹਿ ਇਕੋ ਡੇਰਾ ਲਾਈਆ। ਮੇਰੀ ਸ਼ਕਲ ਸਦਾ ਪ੍ਰਤੱਖ ਦੀ, ਅਕਲ ਦਿਆਂ ਭੁਲਾਈਆ। ਜੇ ਸਚ ਪੁਛੋ ਮੇਰੀ ਕੀਮਤ ਨਹੀਂ ਕੋਈ ਕੱਖ ਦੀ, ਕੱਖੋਂ ਲੱਖ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਆਸ ਰੱਖੀ ਇਕ ਸਮਰਥ ਦੀ, ਜੋ ਆਸਾ ਪੂਰ ਕਰਾਈਆ ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਰਾਮ ਕੌਰ ਜੰਮੂ ਸ਼ਹਿਰ ਵਜ਼ਾਰਤ ਰੋਡ ਤੇ

ਮਾਇਆ ਕਹੇ ਮੈਂ ਆਦਿ ਜੁਗਾਦਿ ਜੁਗ ਚੌਕੜੀ ਬੜੀ ਚਲਾਕ, ਮੇਰੀ ਚਲਾਕੀ ਸਮਝ ਕਿਸੇ ਨਾ ਆਈਆ। ਮੋਹ ਮਮਤਾ ਦਾ ਖੋਲ੍ਹ ਕੇ ਤਾਕ, ਪਰਦੇ ਪਰਦਿਆਂ ਵਿਚੋਂ ਉਠਾਈਆ। ਪਵਣ ਪਵਣ ਭਜਾ ਕੇ ਰਾਕ, ਭੱਜਾਂ ਵਾਹੋ ਦਾਹੀਆ। ਸ਼ਾਹ ਸੁਲਤਾਨ ਬਣਾ ਕੇ ਸਾਕ, ਸੱਜਣ ਆਪਣੇ ਰੰਗ ਰੰਗਾਈਆ। ਅੰਤ ਸਭ ਦੀ ਬਣਾ ਕੇ ਖ਼ਾਕ, ਮਿਟੀ ਖੇਹ ਦਿਆਂ ਉਡਾਈਆ। ਮੇਰਾ ਜੁਗ ਚੌਕੜੀ ਸਭ ਨੇ ਕੀਤਾ ਭਵਿਖਤ ਵਾਕ, ਅਵਤਾਰ ਪੈਗ਼ੰਬਰ ਗੁਰੂ ਗਏ ਸੁਣਾਈਆ । ਸਦੀ ਚੌਧਵੀਂ ਤੂੰ ਘਰ ਘਰ ਕਰਨਾ ਨਾਚ, ਮੁਖ ਘੁੰਗਟ ਲੈਣਾ ਉਠਾਈਆ। ਕੂੜ ਵਿਕਾਰ ਦੀ ਕਰਨੀ ਬਾਤ, ਬਾਤਨ ਆਪਣਾ ਡੇਰਾ ਲਾਈਆ। ਤੇਰੀ ਵੇਸਵਾ ਵਾਲੀ ਹੋਵੇ ਰਾਤ, ਜਗਤ ਜਗਿਆਸੂਆਂ ਸੰਗ ਬਣਾਈਆ। ਕਿਸੇ ਦੀ ਰਹਿਣ ਨਾ ਦੇਵੀਂ ਪਾਤ, ਪਤੀ-ਬਰਤ ਨਜ਼ਰ ਕੋਇ ਨਾ ਆਈਆ। ਤੂੰ ਵੇਖੀਂ ਬਿਨ ਨੈਣਾਂ ਮਾਰ ਝਾਤ, ਝਾਕੀ ਆਪਣੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਬਦੀ ਧਾਰ ਤੇਰਾ ਸਾਕ, ਸੱਜਣ ਇਕੋ ਇਕ ਅਖਵਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਅਮਰੋ ਦੇਵੀ ਜੰਮੂ ਸ਼ਹਿਰ ਨਹਿਰ ਤੇ

ਮਾਇਆ ਕਹੇ ਮੇਰਾ ਸੋਹਣਾ ਸੁਚੱਜਾ ਰੰਗ, ਰੰਗਤ ਦੀਨ ਦੁਨੀ ਚੜ੍ਹਾਈਆ । ਮੇਰਾ ਸਭ ਦੇ ਨਾਲ ਸੰਗ, ਘਰ ਘਰ ਆਪਣਾ ਆਸਣ ਲਾਈਆ। ਮੇਰਾ ਪਿਆਰ ਨਾ ਹੋਵੇ ਭੰਗ, ਜਗਤ ਵਿਚੋਂ ਨਾ ਕੋਇ ਕਢਾਈਆ। ਮੈਂ ਡੌਰੂ ਡੰਕ ਵਜਾਵਾਂ ਮਰਦੰਗ, ਨਾਅਰੇ ਢੋਲੇ ਸੋਹਲੇ ਗੀਤ ਸੁਣਾਈਆ। ਮੇਰੇ ਹੁਕਮੇ ਅੰਦਰ ਵਿਕਾਰ ਪੰਜ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮੇਰੇ ਭਰੇ ਖਜਾਨੇ ਗੰਜ, ਜੁਗ ਜੁਗ ਸਕੇ ਨਾ ਕੋਇ ਮੁਕਾਈਆ। ਮੈਨੂੰ ਕਦੇ ਨਾ ਆਏ ਰੰਜ, ਰੰਜਸ਼ ਵਿਚ ਕਦੇ ਨਾ ਆਈਆ। ਮੈਂ ਸਦਾ ਰਹਵਾਂ ਅਨੰਦ, ਅਨੰਦ ਅਨੰਦ

ਵਿਚੋਂ ਪ੍ਰਗਟਾਈਆ। ਮੇਰੀ ਖੁਸ਼ੀ ਬੰਦ ਬੰਦ, ਬੰਦਨਾ ਵਿਚ ਸਭ ਨੂੰ ਸੀਸ ਝੁਕਾਈਆ। ਮੇਰੇ ਜੁਗ ਚੌਕੜੀ ਕੇਤੇ ਗਏ ਲੰਘ, ਆਪਣਾ ਪੰਧ ਮੁਕਾਈਆ। ਮੈਂ ਸਦਾ ਸੁਤੀ ਮੋਹ ਮਮਤਾ ਵਾਲੇ ਪਲੰਘ, ਜਿਸ ਦੀ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਮੈਂ ਜੁਗ ਚੌਕੜੀ ਪਾਵਾਂ ਵੰਡ, ਸੋਹਣੀ ਖੇਲ ਖਿਲਾਈਆ। ਮੈਂ ਸਭ ਦੀ ਵੱਢਾਂ ਕੰਢ, ਸੀਸ ਧੜ ਅੱਡ ਕਰਾਈਆ। ਮੇਰਾ ਸਭ ਤੋਂ ਵੱਖਰਾ ਪਖੰਡ, ਭੇਖ ਸਮਝੇ ਕੋਇ ਨਾ ਰਾਈਆ। ਮੈਂ ਉਚੀ ਕੂਕ ਕੇ ਪਾਵਾਂ ਡੰਡ, ਖੇਖਨ ਆਪਣਾ ਦਿਆਂ ਜਣਾਈਆ। ਮੈਂ ਸ਼ਾਹ ਸੁਲਤਾਨਾਂ ਫੜਾ ਕੇ ਹੱਥ ਚੰਡ ਪ੍ਰਚੰਡ, ਰਾਜ ਰਾਜਾਨਾਂ ਦਿਆਂ ਲੜਾਈਆ। ਮੈਂ ਪਿਓ ਪੁੱਤਰਾਂ ਕਰਾ ਕੇ ਵੰਡ, ਭੈਣ ਭਰਾਵਾਂ ਨਾਤਾ ਦਿਆਂ ਤੁੜਾਈਆ। ਮੈਂ ਧਰਮ ਦੁਵਾਰਿਆਂ ਅੰਦਰ ਲੰਘ, ਧਰਮ ਦੀ ਧਾਰ ਦਿਆਂ ਭੁਲਾਈਆ। ਮੇਰਾ ਸਭ ਤੋਂ ਨੂਰ ਨੁਰਾਨਾ ਚਮਕੇ ਚੰਦ, ਜਿਸ ਘਰ ਆਪਣਾ ਡੇਰਾ ਲਾਈਆ। ਮੇਰਾ ਸਾਰੇ ਗਾਉਂਦੇ ਛੰਦ, ਰਸਨਾ ਜਿਹਵਾ ਸਿਫਤ ਸਲਾਹੀਆ। ਮੇਰਾ ਬਿਨਾਂ ਵਜੂਦ ਤੋਂ ਸਭ ਨੂੰ ਪਿਆਰਾ ਲੱਗੇ ਚੰਮ, ਚੰਮ ਦ੍ਰਿਸ਼ਟੀ ਵਾਲੇ ਸਾਰੇ ਦਿਆਂ ਭੁਲਾਈਆ। ਨਾ ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਵਿਚ ਕਦੇ ਨਾ ਆਈਆ। ਮੈਂ ਨਿਤ ਨਿਤ ਕਰਾਂ ਆਪਣਾ ਕੰਮ, ਕਾਮਨੀ ਹੋ ਕੇ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਬੇੜਾ ਦੇਵੇ ਬੰਨ੍ਹ, ਬੰਨ੍ਹਣਹਾਰ ਏਕੰਕਾਰ ਦਇਆ ਕਮਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਈਸ਼ਰ ਸਿੰਘ ਪਿੰਡ ਦੜ ਜ਼ਿਲਾ ਜੰਮੂ

ਮਾਇਆ ਕਹੇ ਮੈਂ ਨਜ਼ਰ ਆਈ ਕਿਸੇ ਨਾ ਨੇਤਰ, ਅੱਖੀਆਂ ਵਾਲੇ ਸਾਰੇ ਲਵਾਂ ਭਰਮਾਈਆ। ਮੇਰਾ ਸਮਝੇ ਕੋਈ ਨਾ ਖੇਤਰ, ਚਾਰ ਕੁੰਟ ਵੰਡ ਨਾ ਕੋਇ ਵੰਡਾਈਆ। ਮੇਰੇ ਹੁਕਮ ਦਾ ਪੜ੍ਹੇ ਕੋਈ ਨਾ ਪੇਪਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਮੈਨੂੰ ਜਾਏ ਕੋਈ ਨਾ ਵੇਚਣ, ਖਰੀਦਦਾਰ ਸਾਰੀ ਦੀਨ ਦੁਨੀ ਸਮਝਾਈਆ। ਮੇਰਾ ਸਭ ਤੋਂ ਵੱਖਰਾ ਪੇਚਨ, ਪੇਚਾ ਆਪਣਾ ਦੇਣਾ ਲਗਾਈਆ । ਮੇਰਾ ਮਾਇਆ ਵਿਚ ਹੇਤਨ, ਮਾਇਆ ਮਮਤਾ ਸੰਗ ਬਣਾਈਆ। ਮਾਇਆ ਮਾਇਆ ਕਹਿ ਕੇ ਮੈਨੂੰ ਸਾਰੇ ਮੱਥਾ ਟੇਕਣ, ਬਿਨ ਮਾਇਆ ਤੋਂ ਅਵਤਾਰ ਪੈਗ਼ੰਬਰ ਗੁਰ ਖੁਸ਼ੀ ਨਾ ਕੋਇ ਬਣਾਈਆ। ਮੇਰਾ ਧਰਮ ਦਵਾਰਿਆਂ ਉਤੇ ਠੇਕਣ, ਠੇਕੇਦਾਰੀ ਇਕ ਰਖਾਈਆ। ਮੇਰੇ ਚਰਨਾਂ ਵਿਚ ਸ਼ਾਹ ਸੁਲਤਾਨ ਲੇਟਣ, ਮੈਂ ਆਪਣੇ ਤਖ਼ਤ ਬੈਠੀ ਸੋਭਾ ਪਾਈਆ। ਮੈਨੂੰ ਦੁਸਾਲਿਆਂ ਦੇ ਵਿਚ ਲਪੇਟਣ, ਸਾਂਭ ਕੇ ਰੱਖਣ ਥਾਉਂ ਥਾਈਂਆ। ਮੇਰੀ ਪੂਜਾ ਕਰਦੇ ਕੇਤਨ ਕੇਤਨ, ਕੇਤੀ ਧਿਆਨ ਲਗਾਈਆ। ਮੈਂ ਅਨਕ ਅਨੇਕ ਕੀਤੇ ਚੇਤਨ, ਰਾਤੀਂ ਸੁਤਿਆਂ ਨੀਂਦ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਜਗਤ ਬਣਾਏ ਰੇਖਨ, ਰੇਖਾ ਸਭ ਦੀ ਵੇਖ ਵਖਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੂਰਤ ਸਿੰਘ ਪਿੰਡ ਗੁਰਵਾਲੀ ਜ਼ਿਲਾ ਜੰਮੂ

ਮਾਇਆ ਕਹੇ ਮੇਰਾ ਮਮਤਾ ਵਾਲਾ ਭੰਡਾਰ, ਮੋਹ ਵਿਚ ਰਖਾਈਆ। ਮੈਥੋਂ ਮੰਗਦੇ ਕੋਟਨ ਕੋਟ ਵਿਚ ਸੰਸਾਰ, ਦਿਵਸ ਰੈਣ ਧਿਆਨ ਲਗਾਈਆ। ਮੇਰੀ ਪੂਜਾ ਕਰਦੇ ਨਰ ਨਾਰ, ਨਿਵ ਨਿਵ ਸੀਸ ਝੁਕਾਈਆ।

ਧੂਪ ਦੀਪ ਕਰਨ ਘਿਰਤ ਡਾਰ, ਸੁਗੰਧੀਆਂ ਨਾਲ ਮਹਿਕਾਈਆ। ਵਿਚੋਲਾ ਬਣਾਉਣ ਵਿਚ ਨਰ ਨਿਰੰਕਾਰ, ਪ੍ਰਭੂ ਸਾਡਾ ਹੋ ਸਹਾਈਆ। ਸਾਡੇ ਘਰ ਮਾਇਆ ਆਵੇ ਸਾਡੇ ਦੁਖੜੇ ਦਏ ਨਿਵਾਰ, ਆਸ਼ਾ ਤ੍ਰਿਸ਼ਨਾ ਪੂਰ ਕਰਾਈਆ। ਮੈਂ ਹੱਸ ਹੱਸ ਵੇਖਾਂ ਕੀ ਖੇਲ ਕਰੇ ਸੰਸਾਰ, ਦੀਨ ਦੁਨੀ ਧਿਆਨ ਲਗਾਈਆ। ਮੈਂ ਮਸਤ ਜੁਵਾਨੀ ਵਿਚ ਫਿਰਾਂ ਚਾਰੋਂ ਕੁੰਟ ਵਾਰੋ ਵਾਰ, ਭੱਜਾਂ ਵਾਹੋ ਦਾਹੀਆ। ਜਿਸ ਨੂੰ ਇਕ ਵੇਰ ਘੁੰਡ ਚੁੱਕ ਕੇ ਦਿਆਂ ਦੀਦਾਰ, ਨੈਣ ਨੈਣਾਂ ਨਾਲ ਮਿਲਾਈਆ। ਓਹ ਸਭ ਕੁਝ ਮੇਰੇ ਉਤੋਂ ਦੇਵੇ ਵਾਰ, ਨਾਤਾ ਜਗਤ ਵਾਲਾ ਤੁੜਾਈਆ। ਮੇਰਾ ਪਿਆਰ ਓਹਦੇ ਦਿਲ ਦਾ ਹੋਵੇ ਦਿਲਦਾਰ, ਦਿਲਵਰ ਹੋ ਕੇ ਸੇਵ ਕਮਾਈਆ। ਮੇਰੀ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਦਿਆਂ ਜਣਾਈਆ। ਮੈਂ ਜਿਸ ਦੇ ਅੰਦਰ ਅੱਜ ਵੜੀ ਤੇ ਕਲ ਨੂੰ ਹੋ ਜਾਵਾਂ ਬਾਹਰ, ਪ੍ਰੀਤੀ ਸਦਾ ਨਾ ਕੋਇ ਰਖਾਈਆ। ਸ਼ਾਹ ਸੁਲਤਾਨਾਂ ਸਿਰ ਪੁਵਾਵਾਂ ਖਾਰ, ਖ਼ਾਕ ਵਿਚ ਮਿਲਾਈਆ। ਮੇਰਾ ਖੇਲ ਅਪਰ ਅਪਾਰ, ਅਪਰੰਪਰ ਸੁਵਾਮੀ ਦਿਤੀ ਵਡਿਆਈਆ। ਮੈਂ ਜੁਗ ਚੌਕੜੀ ਕਿਸੇ ਦੀ ਸੁਲੱਖਣੀ ਬਣੀ ਨਹੀਂ ਨਾਰ, ਇਕ ਘਰ ਰਹਿ ਕੇ ਸੇਵ ਨਾ ਸਕਾਂ ਕਮਾਈਆ। ਚਾਰ ਜੁਗ ਦੇ ਸ਼ਾਸਤਰ ਮੈਨੂੰ ਕਰ ਨਾ ਸਕੇ ਗ੍ਰਿਫਤਾਰ, ਬੰਧਨ ਵਿਚ ਬੰਦ ਨਾ ਕੋਇ ਬੰਧਾਈਆ । ਮੈਂ ਆਦਿ ਜੁਗਾਦਿ ਦੀ ਜੋਬਨਵੰਤੀ ਮੁਟਿਆਰ, ਨਵ ਜੋਬਨ ਇਕ ਅਖਵਾਈਆ। ਮੇਰਾ ਸਮਝੇ ਨਾ ਕੋਇ ਸ਼ਿੰਗਾਰ, ਬਸਤਰ ਭੂਸ਼ਨ ਨਜ਼ਰ ਕੋਇ ਨਾ ਆਈਆ। ਮੇਰਾ ਲਹਿੰਗਾ ਸਕੇ ਨਾ ਕੋਇ ਸਵਾਰ, ਅੰਗੀ ਹੱਥ ਨਾ ਕੋਇ ਰਖਾਈਆ। ਮੇਰਾ ਲੇਖਾ ਕਾਗਦ ਕਲਮ ਨਾ ਲਿਖਣਹਾਰ, ਛਾਹੀ ਚਲੇ ਨਾ ਕੋਇ ਚਤੁਰਾਈਆ । ਮੈਂ ਬੰਦ ਹੋਈ ਨਹੀਂ ਕਦੇ ਮੰਦਰ ਮਸਜਿਦ ਸ਼ਿਵਦੁਵਾਲੇ ਮਠ ਗੁਰੂਦੁਵਾਰ, ਹੁਕਮੇ ਅੰਦਰ ਹੁਕਮ ਨਾ ਕੋਇ ਮਨਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਸ਼ਹਿਨਸ਼ਾਹ ਇਕ ਸਿਕਦਾਰ, ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਜਿਸ ਦੇ ਚਰਨ ਕਵਲਾਂ ਜਾਵਾਂ ਬਲਿਹਾਰ, ਬਲ ਬਲ ਸੀਸ ਨਿਵਾਈਆ। ਮੈਂ ਆਸ਼ਾ ਰੱਖੀ ਜੁਗ ਚੌਕੜੀ ਚਾਰ, ਚਾਰੋਂ ਕੁੰਟ ਧਿਆਨ ਲਗਾਈਆ। ਕਵਣ ਵੇਲਾ ਮੇਰਾ ਮਾਹੀ ਮਿਲੇ ਮੈਨੂੰ ਬਖਸ਼ੇ ਚਰਨ ਪਿਆਰ, ਚਰਨੋਧਕ ਆਪਣਾ ਜਾਮ ਪਿਆਈਆ। ਜੋ ਰੂਪ ਰੰਗ ਰੇਖ ਤੋਂ ਹੋਵੇ ਬਾਹਰ, ਨਿਹਕਲੰਕ ਨਰਾਇਣ ਨਰ ਵਡਿਆਈਆ। ਮੈਂ ਓਸ ਦੇ ਖਿਦਮਤਗਾਰ, ਖਾਦਮ ਹੋ ਕੇ ਸੇਵ ਕਮਾਈਆ। ਧੂੜੀ ਮਸਤਕ ਲਾਵਾਂ ਸ਼ਾਰ, ਕਦਮ ਬੋਸੀ ਵਿਚ ਆਪਣਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚੀ ਸਰਕਾਰ, ਸਰਕਾਰੇ ਆਲਾ ਖ਼ੁਦਾ ਤੁਆਲਾ ਇਕੋ ਇਕ ਅਖਵਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੁਰਜੀਤ ਕੌਰ ਜੰਮੂ ਸ਼ਹਿਰ ਵਜ਼ਾਰਤ ਰੋਡ

ਮਾਇਆ ਕਹੇ ਮੈਂ ਸਦਾ ਸਦ ਅਕੇਲੀ, ਅਕਲ ਕਲਧਾਰੀ ਦਿਤੀ ਵਡਿਆਈਆ। ਮੈਂ ਵਸਾਂ ਗ੍ਰਹਿ ਨਵੇਲੀ, ਮੰਦਰ ਨਜ਼ਰ ਕਿਸੇ ਨਾ ਆਈਆ। ਮੈਂ ਲੋਕਮਾਤ ਬਣੀ ਨਹੀਂ ਕਿਸੇ ਦੀ ਚੇਲੀ, ਜਗਤ ਸੀਸ ਨਾ ਕਿਸੇ ਨਿਵਾਈਆ । ਸੱਜਣ ਪਿਆਰਾ ਬਣਿਆ ਨਹੀਂ ਕੋਈ ਬੇਲੀ, ਬੇਲਿਆਂ ਜੰਗਲਾਂ ਵਿਚ ਭੱਜਾਂ ਵਾਹੋ ਦਾਹੀਆ। ਮੈਂ ਆਪਣੀ ਖੇਲ ਅਨੋਖੀ ਖੇਲੀ, ਖਾਲਕ ਖਲਕ ਦਿਤੀ ਵਡਿਆਈਆ । ਮੈਂ ਅੰਤਰ ਨਿਰੰਤਰ ਸਭ ਨੂੰ ਆਪਣੇ ਨਾਲ ਰਹੀ ਮੇਲੀ, ਮਿਲਣੀ ਮੋਹ ਵਾਲੀ ਰਖਾਈਆ। ਮੇਰਾ ਬੰਧਨ ਸਭ ਤੋਂ ਵਖਰਾ ਜੇਲ੍ਹੀ, ਜਿਸ ਦੀ ਮੁਨਿਆਦ ਨਾ ਕੋਇ ਸਮਝਾਈਆ। ਮੈਂ ਸਭ ਤੋਂ ਹੋ ਕੇ ਵੇਹਲੀ, ਆਪਣਾ ਪੱਲੂ ਲਵਾਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਬਣਨ ਨਾ ਦੇਵੇ ਕਿਸੇ ਦੀ ਸਹੇਲੀ, ਸਚ ਸੰਗ ਨਾ ਕੋਇ ਰਖਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਕਿਸ਼ਨ ਲਾਲ ਜੰਮੂ ਸ਼ਹਿਰ

ਮਾਇਆ ਕਹੇ ਮੈਂ ਸਭ ਦੇ ਵਸਾਂ ਨਜ਼ਦੀਕ, ਗ੍ਰਹਿ ਗ੍ਰਹਿ ਅੰਦਰ ਡੇਰਾ ਲਾਈਆ। ਮੇਰਾ ਮੰਦਰ ਅੰਧੇਰਾ ਤਾਰੀਕ, ਜਿਥੇ ਨੂਰ ਨਾ ਕੋਇ ਰੁਸ਼ਨਾਈਆ। ਮੈਨੂੰ ਵੰਡਣ ਵਾਲਾ ਨਹੀਂ ਕੋਈ ਸ਼ਰੀਕ, ਲਾਸ਼ਰੀਕ ਦਿਤੀ ਵਡਿਆਈਆ। ਮੇਰੇ ਵਿਚ ਸਚ ਤੌਫੀਕ, ਦੇਵਣਹਾਰ ਇਕ ਗੁਸਾਈਂਆ। ਮੈਂ ਕੋਈ ਪਿਆਰਾ ਰੱਖਿਆ ਨਹੀਂ ਰਫੀਕ, ਫਰੀਕਾ ਵੰਡ ਨਾ ਕੋਇ ਵੰਡਾਈਆ। ਮੇਰੀ ਕਰੇ ਨਾ ਕੋਇ ਤਸਦੀਕ, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਮੈਂ ਜੁਗ ਚੌਕੜੀ ਬਦਲੀ ਲੀਕ, ਲਾਇਣ ਨੈਣ ਨਜ਼ਰ ਕਿਸੇ ਨਾ ਆਈਆ। ਮੈਂ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਬਦਲ ਦੇਵਾਂ ਨੀਤ, ਨੀਤੀਵਾਨ ਰਹਿਣ ਕੋਇ ਨਾ ਪਾਈਆ। ਮੈਂ ਕੂੜ ਕੁੜਿਆਰ ਬੰਧਾ ਪ੍ਰੀਤ, ਬੰਧਨ ਬੰਧਾਂ ਚਾਈਂ ਚਾਈਂਆ। ਕਾਇਆ ਰਹਿਣ ਨਾ ਦੇਵਾਂ ਠਾਂਡੀ ਸੀਤ, ਅਗਨੀ ਤਤ ਜਲਾਈਆ। ਝਗੜੇ ਪੁਆ ਕੇ ਮੰਦਰ ਮਸੀਤ, ਮੱਠਾਂ ਕਰਾਂ ਸ਼ਨਵਾਈਆ। ਸਤਿ ਰਹਿਣ ਨਾ ਦੇਵਾਂ ਕਿਸੇ ਚੀਤ, ਠਗੋਰੀ ਘਰ ਘਰ ਦਿਆਂ ਵਖਾਈਆ। ਮੇਰੀ ਸਭ ਤੋਂ ਵੱਖਰੀ ਬਖਸ਼ੀਸ਼, ਬਖਸ਼ਿਸ਼ ਹੋ ਕੇ ਰਹਿਮਤ ਰੂਪ ਬਣਾਈਆ। ਮੇਰੀ ਕੋਈ ਨਾ ਕਰੇ ਰੀਸ, ਮੇਰਾ ਰੂਪ ਨਾ ਕੋਇ ਵਖਾਈਆ। ਮੈਂ ਖੇਲ ਖੇਲਣਾ ਬੀਸ ਬੀਸ, ਬੀਸ ਬੀਸਾ ਦਏ ਵਡਿਆਈਆ। ਮੈਂ ਵੇਖਾਂ ਇਕੋ ਛਤਰ ਝੁੱਲੇ ਇਕ ਸਾਹਿਬ ਦੇ ਸੀਸ, ਜੋ ਜਗਦੀਸ਼ਰ ਧੁਰਦਰਗਾਹੀਆ। ਜਿਸ ਦੇ ਹੁਕਮੇ ਅੰਦਰ ਪੀਸਣ ਰਹੀ ਪੀਸ, ਮਾਇਆ ਮਮਤਾ ਚੱਕੀ ਜਗਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਜਾਣੇ ਨੀਕਨ ਨੀਕ, ਊਚੋ ਊਚ ਅਗੰਮ ਅਥਾਹੀਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੰਸਾਰ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ ਵਿਚ

ਮਾਇਆ ਕਹੇ ਮੈਂ ਜੋਬਨਵੰਤੀ ਹਸੀਨ, ਮੇਰੀ ਸੂਰਤ ਮੂਰਤ ਜਗ ਨੇਤਰ ਨਜ਼ਰ ਕੋਇ ਨਾ ਆਈਆ। ਮੇਰਾ ਲਹਿਣਾ ਦੇਣਾ ਲੇਖਾ ਜੁਗ ਚੌਕੜੀ ਪ੍ਰਾਚੀਨ, ਚਾਰ ਜੁਗ ਦੇ ਸ਼ਾਸਤਰ ਮੇਰੀ ਸਿਫਤ ਸਲਾਹੀਆ। ਮੈਂ ਨਿਤ ਨਿਤ ਹੋਈ ਨਾ ਕਿਸੇ ਅਧੀਨ, ਜਗਤ ਨਵਿਤ ਆਪਣਾ ਖੇਲ ਖਲਾਈਆ। ਵਿਦਿਆ ਵਿਚ ਮੈਨੂੰ ਸਕਿਆ ਕੋਈ ਨਾ ਚੀਨ, ਅੰਤਸ਼ਕਰਨ ਵਿਚ ਅੰਤ ਕਹਿਣ ਕੁਛ ਨਾ ਪਾਈਆ। ਮੇਰਾ ਮਾਰਗ ਬੜਾ ਮਹੀਨ, ਗ੍ਰੰਥ ਸ਼ਾਸਤਰ ਢੋਲੇ ਗਾਈਆ। ਮੇਰਾ ਲਹਿਣਾ ਦੇਣਾ ਲੇਖਾ ਨਾਲ ਲੋਕ ਤੀਨ, ਤ੍ਰੈਗੁਣ ਆਪਣਾ ਰੰਗ ਰੰਗਾਈਆ। ਮੈਂ ਕਦੇ ਨਹੀਂ ਹੋਈ ਮਸਕੀਨ, ਨਿਰਮਾਣਤਾ ਰੂਪ ਨਾ ਕੋਇ ਦਰਸਾਈਆ। ਮੈਂ ਸਤਿ ਧਰਮ ਜੁਗ ਜੁਗ ਲਵਾਂ ਛੀਨ, ਇਹ ਮੇਰੀ ਬੇਪ੍ਰਵਾਹੀਆ। ਸ਼ਹਿਨਸ਼ਾਹ ਬਣਾਵਾਂ ਕਮੀਨ, ਦਰ ਦਰ ਦੇਵਾਂ ਫਿਰਾਈਆ। ਸਦਾ ਸਦਾ ਕਰਦੀ ਰਹਿਵਾਂ ਤਰਮੀਮ, ਹਿਸੇ ਹਿਸਿਆਂ ਵੰਡ ਵੰਡਾਈਆ। ਮੇਰਾ ਲੇਖਾ ਜਾਣੇ ਮੇਰਾ ਮਾਲਕ ਕਰੀਮ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਬੰਧਾਇਆ ਮੇਰਾ ਯਕੀਨ, ਧਰਵਾਸ ਇਕੋ ਇਕ ਰਖਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸਵਰਣ ਕੌਰ ਦੇ ਗ੍ਰਹਿ ਜੰਮੂ ਸ਼ਹਿਰ ਵਿਚ

ਮਾਇਆ ਕਹੇ ਮੈਂ ਆਦਿ ਜੁਗਾਦਿ ਨੌਜੁਵਾਨ, ਜੋਬਨਵੰਤੀ ਸੋਭਾ ਪਾਈਆ । ਮੈਨੂੰ ਸਤਿਗੁਰ ਸ਼ਬਦ

ਦਿਤਾ ਦਾਨ, ਪਰਮ ਪੁਰਖ ਦਿਤੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕੀਤਾ ਪ੍ਰਵਾਨ, ਮਿਹਰ ਨਜ਼ਰ ਨਜ਼ਰ ਉਠਾਈਆ। ਮੈਂ ਤ੍ਰੈਗੁਣ ਹੋ ਬਲਵਾਨ, ਰਜੋ ਤਮੋ ਸਤੋ ਰੂਪ ਵਖਾਈਆ। ਪੰਜ ਤਤ ਕਰ ਪ੍ਰਧਾਨ, ਦਿਤੀ ਮਾਣ ਵਡਿਆਈਆ। ਮੋਹ ਮਮਤਾ ਬਣਾ ਨਿਸ਼ਾਨ, ਜਗਤ ਦਿਆਂ ਝੁਲਾਈਆ। ਲਾਲਚ ਵਿਚ ਫਸਾ ਕੇ ਰਾਜ ਰਾਜਾਨ, ਸ਼ਾਹ ਸੁਲਤਾਨ ਦਿਆਂ ਹਿਲਾਈਆ। ਮੈਨੂੰ ਵਸ ਕਰ ਸਕੇ ਕੋਈ ਨਾ ਕਾਹਨ, ਚਰਨ ਕਵਲ ਲਵਾਂ ਨਾ ਕੋਇ ਸਰਨਾਈਆ। ਮੈਂ ਨਿਤ ਨਵਿਤ ਖੇਲ ਕਰਾਂ ਮਹਾਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਏ ਗਵਾਹੀ ਆ। ਮੈਂ ਯੁਧ ਕਰਾਵਾਂ ਘਮਸਾਨ, ਰਾਮ ਰਾਵਣ ਖੇਲ ਖਿਲਾਈਆ। ਮੇਰਾ ਧਰਮ ਦੀ ਧਾਰ ਨਾਲ ਧਰਮ ਦਾ ਇਕ ਬਿਆਨ, ਕੌਰਵ ਪਾਂਡਵ ਦੇਣ ਗਵਾਹੀਆ। ਮੈਂ ਪੈਗ਼ੰਬਰਾਂ ਦੇ ਪਹਿਚਾਨ, ਸਾਚੀ ਖੇਲ ਖਲਾਈਆ । ਨਾਮ ਇਸ਼ਟ ਬਖ਼ਸ਼ ਕਲਾਮ, ਕਲਮਾ ਕਾਇਨਾਤ ਰੰਗ ਰੰਗਾਈਆ। ਮੈਂ ਸ਼ਰਅ ਦੀ ਬਣ ਸ਼ੈਤਾਨ, ਛੁਰੀ ਸ਼ਰੀਅਤ ਰੰਗ ਰੰਗਾਈਆ। ਮੇਰਾ ਲੇਖਾ ਸਮਝੇ ਨਾ ਕੋਈ ਵਿਚ ਜਹਾਨ, ਜੀਵ ਜੰਤ ਚਲੇ ਨਾ ਕੋਇ ਚਤੁਰਾਈਆ। ਮਾਇਆ ਕਹੇ ਮੈਂ ਸਭ ਨੂੰ ਕਰਾਂ ਬੇਈਮਾਨ, ਪਿਤਾ ਪੂਤ ਦਿਆਂ ਲੜਾਈਆ। ਧਰਨੀ ਉਤੇ ਸਾਰੇ ਖ਼ਾਕ ਰਹੇ ਛਾਣ, ਮਾਟੀ ਖੇਹ ਮਾਤ ਉਡਾਈਆ। ਮੈਂ ਹੱਥ ਨਾ ਆਈ ਕਿਸੇ ਬਲਵਾਨ, ਯੋਧੇ ਸੂਰੇ ਦਿਤੇ ਘਾਈਆ। ਮੈਂ ਲੜਾਂ ਵਿਚ ਮੈਦਾਨ, ਚੰਡੀ ਹੋ ਕੇ ਚਮਕਾਂ ਥਾਉਂ ਥਾਈਂਆ। ਮੇਰਾ ਰੂਪ ਬੇਪਹਿਚਾਨ, ਨੇਤਰ ਨਜ਼ਰ ਕਿਸੇ ਨਾ ਆਈਆ। ਮੇਰੇ ਢੋਲੇ ਸਾਰੇ ਗਾਣ, ਖੁਸ਼ੀਆਂ ਗੀਤ ਸੁਣਾਈਆ। ਮੈਂ ਸਭ ਨੂੰ ਕਰਾਂ ਨਿਧਾਨ, ਅਕਲ ਬੁੱਧੀ ਚਲੇ ਨਾ ਕਿਸੇ ਚਤੁਰਾਈਆ। ਮਾਇਆ ਕਹੇ ਮੈਂ ਮਮਤਾ ਵਾਲੀ ਮੇਰਾ ਨਾ ਸੁਵਾਸ ਨਾ ਕੋਈ ਪਰਾਣ, ਤਨ ਵਜੂਦ ਨਾ ਕੋਇ ਵਡਿਆਈਆ। ਮੈਂ ਜਿਧਰ ਜਾਵਾਂ ਉਧਰ ਮੈਨੂੰ ਕਰਨ ਪ੍ਰਨਾਮ, ਰਾਜ ਰਾਜਾਨ ਸੀਸ ਝੁਕਾਈਆ। ਮੈਂ ਕਲਜੁਗ ਅੰਤ ਆਪਣਾ ਝੁਲਾਉਣਾ ਚਾਹੁੰਦੀ ਨਿਸ਼ਾਨ, ਨੌਂ ਖੰਡ ਪ੍ਰਿਥਮੀ ਸਤ ਦੀਪ ਉਠਾਈਆ। ਸੰਦੇਸ਼ਾ ਦੇਵਾਂ ਜਗਿਆਸੂਓ ਉਠੋ ਨੌਜੁਵਾਨ, ਆਪਣਾ ਬਲ ਲਓ ਪ੍ਰਗਟਾਈਆ। ਅਮੀਰੀ ਗਰੀਬੀ ਮੇਰਾ ਯੁਧ ਹੋਵੇ ਘਮਸਾਨ, ਘੁੰਮਣ ਘੇਰੀ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਮੇ ਤੋਂ ਬਾਹਰ ਮੇਰੀ ਕਰੇ ਕਲਿਆਣ, ਕਾਇਨਾਤ ਦਾ ਲੇਖਾ ਮੇਰੇ ਸੰਗ ਬਣਾਈਆ।

❋